Maharaja Ranjit Singh Illustrated ਸਚਿੱਤਰ ਮਹਾਰਾਜਾ ਰਣਜੀਤ ਸਿੰਘ by Dr. Ajit Singh Aulakh 

ਜਨਮ 

Contents hide

ਸ਼ੋਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸੰਨ 1780 ਨੂੰ ਗੁਜਰਾਂਵਾਲੇ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਰਦਾਰਨੀ ਰਾਜ ਕੌਰ ਅਤੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ। ਬੱਚੇ ਦੇ ਜਨਮ ਦੀ ਖੁਸ਼ੀ ਵਿਚ ਸਰਦਾਰ ਮਹਾਂ ਸਿੰਘ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਹਜ਼ਾਰਾਂ ਰੁਪਏ ਗ਼ਰੀਬਾਂ ਨੂੰ ਵੰਡੇ| ਗੁਰੂ ਗ੍ਰੰਥ ਸਾਹਿਬ ਅਨੁਸਾਰ ਬੱਚੇ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ। ਜਨਮ ਸਮੇਂ ਰਣਜੀਤ ਸਿੰਘ ਬੜਾ ਸੁੰਦਰ ਅਤੇ ਤੇਜੱਸਵੀ ਸੀ, ਪਰ ਉਹ ਬਹੁਤ ਦੇਰ ਤਕ ਸੁੰਦਰ ਨਾ ਰਹਿ ਸਕਿਆ। ਜਨਮ ਤੋਂ ਥੋੜਾ ਸਮਾਂ ਪਿਛੋਂ ਹੀ ਸੀਤਲਾ ਮਾਤਾ ਨਿਕਲਣ ਕਰਕੇ ਬਿਮਾਰ ਹੋ ਗਿਆ। ਜੀਵਨ ਦੀ ਕੋਈ ਆਸ ਨਾ ਰਹੀ। ਪਰ ਜਿਵੇਂ ਵਾਹਿਗੁਰੂ ਨੂੰ ਮਨਜ਼ੂਰ ਸੀ, ਬਿਮਾਰੀ ਆਪਣੇ ਆਪ ਹੀ ਘਟਣ ਲੱਗ ਗਈ। ਪਰ ਬਿਮਾਰੀ ਆਪਣੀਆਂ ਕੁਝ ਨਿਸ਼ਾਨੀਆਂ ਸਦਾ ਲਈ ਛੱਡ ਗਈ। ਰਣਜੀਤ ਸਿੰਘ ਦੀ ਇਕ ਅੱਖ ਸਦਾ ਲਈ ਜਾਂਦੀ ਰਹੀ ਅਤੇ ਚਿਹਰੇ ‘ਤੇ ਮਾਤਾ ਦੇ ਨਿਸ਼ਾਨ ਪੈ ਗਏ। ਉਸ ਸਮੇਂ ਕਿਸੇ ਨੂੰ ਪਤਾ ਨਹੀਂ ਸੀ ਕਿ ਸੀਤਲਾ ਮਾਤਾ ਦੀ ਬਿਮਾਰੀ ਤੋਂ ਬੜੀ ਮੁਸ਼ਕਲ ਨਾਲ ਬਚਿਆ ਇਹ ਬਾਲਕ ਕਿਸੇ ਦਿਨ ਸ਼ੇਰਿ ਪੰਜਾਬ ਬਣੇਗਾ। 

ਮਾਤਾ ਰਾਜ ਕੌਰ ਬੜੀ ਪ੍ਰਸੰਨ ਸੀ ਕਿ ਉਸ ਦਾ ਪੁੱਤਰ ਬਚ ਗਿਆ ਸੀ। ਉਨ੍ਹਾਂ ਸਮਿਆਂ ਵਿਚ ਹਜ਼ਾਰਾਂ ਬੱਚੇ ਮਾਤਾ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਸਨ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ, ਪਰ ਪਿੰਡਾਂ ਅਤੇ ਸ਼ਹਿਰਾਂ ਵਿਚ ਮਾਤਾ ਰਾਣੀਆਂ ਬਣੀਆਂ ਹੁੰਦੀਆਂ ਸਨ ਜਿਥੇ ਬੱਚੇ ਨੂੰ ਮੱਥਾ ਟਿਕਾਇਆ ਜਾਂਦਾ ਸੀ । ਮਾਤਾ ਰਾਜ ਕੌਰ ਆਪਣੀਆਂ ਦਾਸੀਆਂ ਨੂੰ ਲੈ ਕੇ ਮਾਤਾ ਰਾਣੀ ਪਾਸ ਲੈ ਗਈ। 

ਰਣਜੀਤ ਸਿੰਘ ਨੂੰ ਮਾਤਾ ਰਾਣੀ ਦੇ ਮੱਥਾ ਟਿਕਾਇਆ ਗਿਆ ਅਤੇ ਗ਼ਰੀਬਾਂ ਨੂੰ ਮਠਿਆਈਆਂ ਵੰਡੀਆਂ ਗਈਆਂ। ਫਿਰ ਗੁਰਦੁਆਰ ਲੈ ਕੇ ਗਏ, ਮੁਖ ਵਾਕ ਸੁਣ ਕੇ ਰਣਜੀਤ ਸਿੰਘ ਨੂੰ ਮੱਥਾ ਟਿਕਾਇਆ। ਗਿਆ। 

ਰਣਜੀਤ ਸਿੰਘ ਦੇ ਬਿਮਾਰ ਹੋਣ ਕਰਕੇ ਮਹਾਂ ਸਿੰਘ ਵੀ ਬੜਾ ਉਦਾਸ ਰਹਿੰਦਾ ਸੀ। ਜਦ ਰਣਜੀਤ ਸਿੰਘ ਰਾਜ਼ੀ ਹੋ ਗਿਆ ਤਾਂ ਮਹਾਂ ਸਿੰਘ ਨੇ ਆਪਣੀ ਫੌਜ ਲੈ ਕੇ ਪਿੰਡੀ ਭਟੀਆ, ਸਾਹੀਵਾਲ ਅਤੇ ਈਸਾ ਖੇਲ ਤੇ ਹਮਲਾ ਕਰ ਦਿੱਤਾ ਅਤੇ ਜਿੱਤ ਪ੍ਰਾਪਤ ਕੀਤੀ। ਉਸ ਇਲਾਕੇ ਦੇ ਹਾਕਮਾਂ ਪਾਸੋਂ ਚੋਖੀ ਰਕਮ ਪ੍ਰਾਪਤ ਕਰਕੇ, ਜਿੱਤੇ ਇਲਾਕੇ ਉਨ੍ਹਾਂ ਨੂੰ ਫਿਰ ਮੋੜ ਦਿੱਤੇ। ਉਸ ਦੀ ਹੁਣ ਏਨੀ ਤਾਕਤ ਵੱਧ ਗਈ ਸੀ ਕਿ ਹੁਣ ਆਰਾਮ ਨਾਲ ਨਹੀਂ ਸੀ ਬੈਠ ਸਕਦਾ। ਉਸ ਨੂੰ ਇਹ ਪਤਾ ਲੱਗਾ ਕਿ ਕੋਟਲੀ ਸਿਆਲਕੋਟ ਵਿਚ ਹਥਿਆਰ ਬਣਦੇ ਹਨ। ਸਰਦਾਰ ਮਹਾਂ ਸਿੰਘ ਨੂੰ ਹਥਿਆਰਾਂ ਦੀ ਬੜੀ ਲੋੜ ਸੀ। ਇਸ ਲਈ ਉਸਨੇ ਕੁਝ ਦਿਨਾਂ ਬਾਅਦ ਹੀ ਕੋਟਲੀ ਸਿਆਲਕੋਟ ‘ਤੇ ਹਮਲਾ ਕਰ ਦਿੱਤਾ ਤੇ ਹਥਿਆਰਾਂ ਦਾ ਵੱਡਾ ਭੰਡਾਰ ਲੁੱਟ ਕੇ ਵਾਪਸ ਆ ਗਿਆ। ਹਥਿਆਰਾਂ ਦਾ ਵੱਡਾ ਖ਼ਜ਼ਾਨਾ ਮਿਲ ਜਾਣ ‘ਤੇ ਸ੍ਰ: ਮਹਾਂ ਸਿੰਘ ਨੇ ਜੰਮੂ ਦੇ ਰਾਜੇ ਨੂੰ ਸੋਧਣ ਦਾ ਮਨ ਬਣਾਇਆ। ਜੰਮੂ ਦਾ ਰਾਜਾ ਉਸ ਸਮੇਂ ਬ੍ਰਿਜ ਰਾਜ ਸੀ । ਬ੍ਰਿਜ ਰਾਜ ਦੇ ਪਿਤਾ ਰਾਜਾ ਰੰਜੀਤ ਦੇਵ ਨੇ ਬ੍ਰਿਜ ਰਾਜ ਨੂੰ ਛੱਡ ਕੇ ਗੱਦੀ ਆਪਣੇ ਛੋਟੇ ਪੁੱਤਰ ਦਲੇਲ ਦੇਵ ਨੂੰ ਦੇ ਦਿੱਤੀ। ਬ੍ਰਿਜ ਰਾਜ ਨੇ ਸ੍ਰ: ਮਹਾਂ ਸਿੰਘ ਦੇ ਪਿਤਾ ਸ੍ਰ: ਚੜ੍ਹਤ ਸਿੰਘ ਪਾਸੋਂ ਮਦਦ ਮੰਗੀ ਅਤੇ ਨਜ਼ਰਾਨੇ ਵਜੋਂ ਇਕ ਵੱਡੀ ਰਕਮ ਦੇਣ ਦਾ ਵੀ ਵਾਇਦਾ ਕੀਤਾ ਸੀ। ਸ੍ਰ: ਚੜ੍ਹਤ ਸਿੰਘ ਨੇ ਬ੍ਰਿਜ ਰਾਜ ਦੀ ਮਦਦ ਕਰਕੇ ਉਸ ਨੂੰ ਗੱਦੀ ਦਵਾ ਦਿੱਤੀ, ਪਰ ਇਸ ਤੋਂ ਪਹਿਲਾਂ ਉਹ ਨਜ਼ਰਾਨੇ ਦੀ ਰਕਮ ਲੈਂਦਾ, ਉਸ ਦੀ ਆਪਣੀ ਬੰਦੂਕ ਫੱਟ ਜਾਣ ਨਾਲ ਉਸ ਦੀ ਮੌਤ ਹੋ ਗਈ। 

ਜਦ ਸ੍ਰ: ਮਹਾਂ ਸਿੰਘ ਗੱਦੀ ਤੇ ਬੈਠਾ ਤਾਂ ਬ੍ਰਿਜ ਰਾਜ ਨੇ ਉਸ ਨੂੰ ਨਜ਼ਰਾਨਾ ਨਾ ਦਿੱਤਾ ਤੇ ਆਪਣੇ ਵਾਇਦੇ ਤੋਂ ਮੁੱਕਰ ਗਿਆ। ਸ੍ਰ: ਮਹਾਂ ਸਿੰਘ ਨੇ ਕਈ ਵਾਰ ਵਾਇਦਾ ਯਾਦ ਕਰਵਾਇਆ, ਪਰ ਉਸ ਕੋਈ ਪ੍ਰਵਾਹ ਨਾ ਕੀਤੀ, ਤਾਂ ਸ੍ਰ: ਮਹਾਂ ਸਿੰਘ ਨੇ ਜੰਮੂ ਤੇ ਹਮਲਾ ਕਰਕੇ ਸ਼ਹਿਰ ਤੇ ਕਬਜ਼ਾ ਕਰ ਲਿਆ। ਬ੍ਰਿਜ ਰਾਜ ਪਹਿਲਾਂ ਹੀ ਸ਼ਹਿਰ ਛੱਡ ਕੇ ਭੱਜ ਗਿਆ ਸੀ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

 

Birth 

The lion of Punjab, Maharaja Ranjit Singh was born on 2nd November 1780 A.D. at Gujranwala (Now in Pakistan). The name of his mother was Sardarni Raj Kaur and S. Maha Singh was his father. At the birth of the child. S. Maha Singh was in the Seventh Heaven of delight and he celebrated the moment with the great pomp and show. He distributed money and sweetmeats among the poor. According to the first word of the Gurvaak taken from Guru Granth Sahib, the child was named Ranjit Singh. At the time of birth, Ranjit Singh was very handsome and lustrous. But that handsomeness did not last for long. Early in childhood he became a patient of small pox and lost all hopes of survival. But at it was will of God, he recovered from the disease gradually. But during this affliction he lost his one eye and his face was marked with black spots of small pox. 

At that time nobody knew that the boy who had survived with great difficulty from the clutches of small pox, would one day become the Maharaja of Punjab, Mother Raj Kaur felt very happy when she found that the dreadful disease, small pox had spared her child. In those days thousands children were becoming prey of the small pox. There was no remedy for this disease. As the child Ranjit Singh recovered from this disease, his mother took him to the temple of Sitla Mother in order to pay obeisance. Then she took him to Gurdwara and their listened the Gurvaak and bowed before the Guru Granth Sahib. Due to the illness of Ranjit Singh, Maha Singh was leading a depressed and down hearted life. 

When Ranjit Singh became hale and hearty, Maha Singh again became active in expanding his territory. He attacked village Bhattia, Sahiwal, Eesakhel and conquered. He got a big sum of money from those rulers and again returned those villages to them. In a few months he became very powerful. Now he became so enthusiastic that he could not sit peacefully. One day he heard that some ironsmiths were making war weapons at village Kotli near Sialkot. He atonce attacked the village Kotla and looted all the weapons and implements available in that village. After getting the weapons, Maha Singh decided to teach a lesson to Raja of Jammu. At that time Brij Raj was Raja of Jammu. During the reign of Charat Singh, the father of Brij Raj made his younger son Dalel Dev as the heir of his throne. When Brij Dev complained about it to S. Charat Singh, and also asked for help, then Charat Singh agreed to help Brij Dev. Attacking Jammu he installed Brij Dev as Raja of Jammu. But during those days S. Charat Singh died as he was mortally wounded by the bursting of his match-box in his hands. Raja Brij Dev had promised to give a large sum of money for that help. But when Charat Singh died, he did not pay the money. Maha Singh reminded him again and again, but he paid no heed. At last Maha Singh invaded Jammu and captured the city, Brij Raj had earlier left the city. 

ਸਗਾਈ 

ਸ੍ਰ: ਮਹਾਂ ਸਿੰਘ ਦੀ ਤਾਕਤ ਬਹੁਤ ਵੱਧ ਗਈ ਸੀ । ਸਾਰੀਆਂ ਮਿਸਲਾਂ ਹੁਣ ਉਸ ਨੂੰ ਆਪਣਾ ਸਰਦਾਰ ਮੰਨਦੀਆਂ ਸਨ। ਜੰਮੂ ਨੂੰ ਜਿੱਤ ਕੇ ਜਦ ਉਹ ਕੀਮਤੀ ਨਜ਼ਰਾਨੇ ਦਰਬਾਰ ਸਾਹਿਬ ਭੇਂਟ ਕਰਨ ਗਿਆ ਤਾਂ ਉਸ ਦਾ ਮੇਲ ਸਰਦਾਰ ਜੱਸਾ ਸਿੰਘ ਰਾਮਗੜੀਏ ਨਾਲ ਹੋਇਆ। ਰਾਮਗੜ੍ਹੀਏ ਸਰਦਾਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਕਾਫੀ ਇਲਾਕਾ ਸ੍ਰ: ਜੈ ਸਿੰਘ ਘਨਈਏ ਨੇ ਮੱਲ ਲਿਆ ਸੀ। ਸਰਦਾਰ ਮਹਾਂ ਸਿੰਘ ਨੇ ਉਸ ਨੂੰ ਵਚਨ ਦਿੱਤਾ ਕਿ ਉਹ ਸਰਦਾਰ ਜੈ ਸਿੰਘ ਨੂੰ ਮਿਲ ਕੇ ਉਸ ਨੂੰ ਸਮਝਾਵੇਗਾ। ਪਰ ਜਦ ਸ੍ਰ: ਮਹਾਂ ਸਿੰਘ, ਸ੍ਰ: ਜੈ ਸਿੰਘ ਨੂੰ ਮਿਲਣ ਗਿਆ ਤਾਂ ਉਹ ਉਸ ਨਾਲ ਝਗੜ ਪਿਆ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਦੋਹਾਂ ਸਰਦਾਰਾਂ ਵਿਚ ਲੜਾਈ ਛਿੜ ਗਈ। ਲੜਾਈ ਦੇ ਮੈਦਾਨ ਵਿਚ ਜੈ ਸਿੰਘ ਦਾ ਸੂਰਮਾ ਪੁੱਤਰ ਗੁਰਬਖਸ਼ ਸਿੰਘ ਮਾਰਿਆ ਗਿਆ ਅਤੇ ਜੈ ਸਿੰਘ ਦੀਆਂ ਫੌਜਾਂ ਭੱਜ ਗਈਆਂ। ਪਰ ਮਹਾਂ ਸਿੰਘ ਨੇ ਘਨੱਈਆ ਮਿਸਲ ਦੇ ਇਲਾਕੇ ਤੇ ਕਬਜ਼ਾ ਨਾ ਕੀਤਾ। ਗੁਰਬਖਸ਼ ਸਿੰਘ ਦੇ ਮਰਨ ਤੋਂ ਬਾਅਦ ਉਸ ਦੀ ਬਹਾਦਰ ਸੁਪਤਨੀ ਸਰਦਾਰਨੀ ਸਦਾ ਕੌਰ ਨੇ ਹਕੂਮਤ ਦੀ ਵਾਗਡੋਰ ਸੰਭਾਲੀ । ਉਹ ਬੜੀ ਬਲਵਾਨ ਅਤੇ ਹੁਸ਼ਿਆਰ ਪ੍ਰਬੰਧਕ ਸੀ। ਉਸ ਦੀ ਪਰਜਾ ਉਸ ਉੱਤੇ ਬਹੁਤ ਖੁਸ਼ ਸੀ ਅਤੇ ਬਾਕੀ ਮਿਸਲਾਂ ਵਾਲੇ ਵੀ ਉਸ ਦੀ ਕਦਰ ਕਰਦੇ ਸੀ। ਭਾਵੇਂ ਸਰਦਾਰ ਮਹਾਂ ਸਿੰਘ ਦੀ ਉਸ ਨਾਲ ਦੁਸ਼ਮਣੀ ਸੀ ਪਰ ਮਹਾਂ ਸਿੰਘ ਨੇ ਉਸ ਦੇ ਯੋਗ ਪ੍ਰਬੰਧ ਨੂੰ ਵੇਖ ਕੇ ਉਸ ਉੱਤੇ ਹਮਲਾ ਨਾ ਕੀਤਾ ਅਤੇ ਨਾ ਹੀ ਉਸ ਦਾ ਇਲਾਕਾ ਖੋਹਣ ਦੀ ਕੋਸ਼ਿਸ਼ ਕੀਤੀ। ਓਧਰ ਸਰਦਾਰਨੀ ਸਦਾ ਕੌਰ ਵੀ ਜਾਣਦੀ ਸੀ ਕਿ ਸ੍ਰ: ਮਹਾਂ ਸਿੰਘ ਦੀ ਤਾਕਤ ਦਿਨ-ਬ-ਦਿਨ ਵਧਦੀ ਜਾਂਦੀ ਸੀ। ਇਸ ਲਈ ਉਸ ਨੇ ਇਹ ਸੋਚਿਆ ਕਿ ਜੇ ਸ੍ਰ: ਮਹਾਂ ਸਿੰਘ ਨਾਲ ਸੁਲਾਹ ਕਰ ਲਈ ਜਾਵੇ ਤਾਂ ਉਸ ਦੀ ਹਕੂਮਤ ਹੋਰ ਸੁਰੱਖਿਅਤ ਹੋ ਸਕਦੀ ਸੀ। ਇਸ ਕਾਰਜ ਵਾਸਤੇ ਉਸ ਮਨ ਬਣਾਇਆ ਕਿ ਦੋਵਾਂ ਮਿਸਲਾਂ ਵਿਚ ਕੋਈ ਰਿਸ਼ਤਾ ਕਾਇਮ ਕਰ ਲਿਆ ਜਾਵੇ। ਉਸ ਦੀ ਲੜਕੀ ਮਹਿਤਾਬ ਕੌਰ ਉਸ ਸਮੇਂ ਪੰਜ ਸਾਲ ਦੀ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਵੀ ਪੰਜ ਸਾਲ ਦਾ ਹੋ ਗਿਆ ਸੀ। “ਜੇ ਦੋਹਾਂ ਬੱਚਿਆਂ ਦੀ ਸਗਾਈ ਹੋ ਜਾਵੇ ਤਾਂ ਸਾਰੇ ਝਗੜੇ ਹੀ ਮੁੱਕ ਜਾਣੇ ਹਨ।” ਉਸ ਆਪਣੇ ਮਨ ਵਿਚ ਫੈਸਲਾ ਕੀਤਾ। 

ਇਸ ਕਾਰਜ ਵਾਸਤੇ ਉਸ ਆਪਣਾ ਇਕ ਦੂਤ ਸ੍ਰ: ਮਹਾਂ ਸਿੰਘ ਪਾਸ ਭੇਜਿਆ। ਦੂਤ ਆਪਣੇ ਕੁਝ ਸਾਥੀਆਂ ਸਮੇਤ ਸ੍ਰ: ਮਹਾਂ ਸਿੰਘ ਨੂੰ ਮਿਲਿਆ। 

“ਸਰਦਾਰ ਜੀ ਮੈਨੂੰ ਘਨੱਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਭੇਜਿਆ ਹੈ।” 

“ਦੱਸੋ ਕੀ ਸੁਨੇਹਾ ਭੇਜਿਆ ਹੈ ਸਰਦਾਰਨੀ ਜੀ ਨੇ ?” 

“ਜੀ ਉਸ ਬੇਨਤੀ ਕੀਤੀ ਹੈ ਕਿ ਉਹ ਆਪਣੀ ਇਕਲੌਤੀ ਪੁੱਤਰੀ ਮਹਿਤਾਬ ਕੌਰ ਦਾ ਰਿਸ਼ਤਾ ਆਪ ਜੀ ਦੇ ਪੁੱਤਰ ਰਣਜੀਤ ਸਿੰਘ ਨਾਲ ਕਰਨਾ ਚਾਹੁੰਦੀ ਹੈ।” 

ਸ੍ਰ: ਮਹਾਂ ਸਿੰਘ ਸੋਚੀਂ ਪੈ ਗਿਆ। ਉਸ ਸਰਦਾਰਨੀ ਰਾਜ ਕੌਰ ਨਾਲ ਗੱਲ ਕੀਤੀ ਤਾਂ ਉਹ ਝੱਟ ਸਹਿਮਤ ਹੋ ਗਈ। 

ਸ੍ਰ: ਮਹਾਂ ਸਿੰਘ ਨੇ ਕਈ ਕੀਮਤੀ ਨਜ਼ਰਾਨੇ ਦੂਤ ਨੂੰ ਦਿੱਤੇ, ਤਾਂਕਿ ਸਰਦਾਰਨੀ ਸਦਾ ਕੌਰ ਨੂੰ ਉਨ੍ਹਾਂ ਵਲੋਂ ਭੇਟ ਕਰੇ। ਉਨ੍ਹਾਂ ਇਹ ਵੀ ਕਿਹਾ, “ਸਾਨੂੰ ਰਿਸ਼ਤਾ ਮਨਜ਼ੂਰ ਹੈ, ਅਗਲੀ ਸੰਗ੍ਰਾਂਦ ਨੂੰ ਸ਼ਗਨ ਭੇਜ ਦੇਣ।” 

ਅਗਲੇ ਮਹੀਨੇ ਸਰਦਾਰਨੀ ਸਦਾ ਕੌਰ ਆਪਣੇ ਕੁਝ ਅਹਿਲਕਾਰਾਂ ਅਤੇ ਪ੍ਰੋਹਿਤਾਂ ਨੂੰ ਲੈ ਕੇ ਸ੍ਰ: ਮਹਾਂ ਸਿੰਘ ਦੇ ਮਹਿਲਾਂ ਵਿਚ ਪਹੁੰਚ ਗਈ। ਮਹਿਲਾਂ ਵਿਚ ਪਹਿਲਾਂ ਹੀ ਬਹੁਤ ਧੂਮ-ਧੜੱਕਾ ਸੀ। 

ਇਕ ਵੱਡੇ ਇਕੱਠ ਦੇ ਸਾਹਮਣੇ ਰਣਜੀਤ ਸਿੰਘ ਨੂੰ ਸ਼ਗਨ ਲਾਇਆ ਗਿਆ । ਬਾਅਦ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਮਠਿਆਈਆਂ ਵੰਡੀਆਂ ਗਈਆਂ। ਰਣਜੀਤ ਸਿੰਘ ਵੀ ਬੜਾ ਖੁਸ਼ ਸੀ । 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Betrothal 

  1. Maha Singh became very powerful. Sardars of all the Misils were considering him as their leader. After the conquest of Jammu he went to Amritsar to present precious gifts to Harimandir Sahib. There he met Jassa Singh Ramgarhia. The Ramgarhia Sardar informed him that S. Jai Singh Ghanaihya has usurped his territory. S. Maha Singh assured him that he would meet S. Jai Singh for the settlement of the dispute. But when S. Maha Singh met S. Jai Singh, instead of settling the dispute, they themselves picked an altercation and got embroiled in a quarrel. The result of that was, that they fought with each other in the battlefield. There, S. Gurbax Singh, the brave son of S. Jai Singh was killed and the army of Jai Singh fled away. 

After the death of Gurbax Singh his brave and valiant wife Sardarni Sada Kaur took the command of the Misil. During the war, though S. Jai Singh was defeated, but S. Maha Singh did not capture his territory. He even sent a message of condolence to Sardarni Sada Kaur for the death of her husband. Assuming the command of her Misil Sardarni Sada Kaur proved to be a good and competent administrator. Though Maha Singh had defeated her husband and her father-in-law, but he never attacked her territory again. He was also very happy on her capable and legitimate administration. Sardarni Sada Kaur was also well aware that S. Maha Singh’s power was increasing gradually. Therefore she thought that if she would reconcile with S. Maha Singh then her authority and jurisdiction would remain more safe. For that she planned that there must be some relationship between those two Misils. Her daughter Mehtab Kaur was of five years old at that time and child Ranjit Singh was also of the same age. She decided to engage her daughter to Ranjit Singh. So she sent her courtier in the territory of Maha Singh. The courtier met Maha Singh and said, “Sardarni Sada Kaur of Ghanaihya Misil has sent me to meet you.” 

“Tell me, what message she has sent for me? Maha Singh asked.” “My Lord! She has sent a proposal that she favours to betroth her only daughter Mehtab Kaur to your son Ranjit Singh. If you consider it suitable then please inform me so that I may convey your message to Sardarni Ji.” Hearing this S. Maha Singh became thoughtful. For the final decision he talked with his wife Raj Kaur. When Raj Kaur heard about this proposal she atonce consented and approved the offer. S. Maha Singh handed over precious gifts to the courtier in order to present to Sardarni Sada Kaur. He also said, “We accept this relationship and they should sent the Shagan (Offering at the time of betrothal) on the first day of next month.” On the next month Sardarni Sada Kaur reached the palace of Maha Singh along with his courtiers and relatives. There was already a hustle and bustle in the palace of Maha Singh. In a large gathering betrothal ceremony took place. After the performance of the ceremony money and sweetmeats were distributed. 

ਪਹਿਲਾ ਯੁੱਧ 

ਮਹਾਰਾਜਾ ਰਣਜੀਤ ਸਿੰਘ ਹਾਲੇ ਗਿਆਰਾਂ ਸਾਲ ਦਾ ਸੀ ਕਿ ਉਸ ਨੂੰ ਇਕ ਲੜਾਈ ਵਿਚ ਸ਼ਾਮਲ ਹੋਣਾ ਪਿਆ। ਗੁਜਰਾਤ ਦਾ ਇਲਾਕਾ ਸ੍ਰ: ਮਹਾਂ ਸਿੰਘ ਦੇ ਅਧੀਨ ਸੀ, ਪਰ ਉਨ੍ਹਾਂ ਸਾਹਿਬ ਸਿੰਘ ਭੰਗੀ ਨੂੰ ਉਸ ਇਲਾਕੇ ਦਾ ਹਾਕਮ ਥਾਪਿਆ ਹੋਇਆ ਸੀ। ਸਾਲ 1791 ਈ: ਵਿਚ ਜਦ ਮਹਾਂ ਸਿੰਘ ਨੇ ਆਪਣੇ ਅਹਿਲਕਾਰ ਉਸ ਪਾਸੋਂ ਮਾਲੀਆ ਉਗਰਾਹੁਣ ਵਾਸਤੇ ਭੇਜੇ ਤਾਂ ਉਸ ਮਾਲੀਆ ਦੇਣ ਤੋਂ ਨਾਂਹ ਕਰ ਦਿੱਤੀ। ਮਹਾਂ ਸਿੰਘ ਪਾਸ ਹੁਣ ਯੁੱਧ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ। 

ਉਸ ਰਣਜੀਤ ਸਿੰਘ ਨੂੰ ਆਪਣੇ ਨਾਲ ਲਿਆ ਤੇ ਗੁਜਰਾਤ ਤੇ ਚੜ੍ਹਾਈ ਕਰ ਦਿੱਤੀ । ਸਾਹਿਬ ਸਿੰਘ ਭੰਗੀ ਨੂੰ ਜਦ ਪਤਾ ਲੱਗਾ ਕਿ ਮਹਾਂ ਸਿੰਘ ਇਕ ਵੱਡੀ ਫੌਜ ਲੈ ਕੇ ਆ ਰਿਹਾ ਹੈ ਤਾਂ ਉਹ ਸੌਦਰਾਂ ਦੇ ਕਿਲ੍ਹੇ ਵਿਚ ਜਾ ਲੁਕਿਆ। ਮਹਾਂ ਸਿੰਘ ਦੀਆਂ ਫੌਜਾਂ ਨੇ ਕਿਲ੍ਹੇ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਕਈ ਦਿਨ ਘੇਰਾ ਪਾਈ ਰਖਿਆ, ਪਰ ਜਿੱਤ ਨਸੀਬ ਨਾ ਹੋਈ। ਫੌਜ ਨੂੰ ਚੰਗਾ ਰਾਸ਼ਨ ਪਾਣੀ ਵੀ ਨਹੀਂ ਮਿਲ ਰਿਹਾ ਸੀ। ਚੰਗਾ ਭੋਜਨ ਨਾ ਮਿਲਣ ਕਰਕੇ ਮਹਾਂ ਸਿੰਘ ਵੀ ਬਿਮਾਰ ਹੋ ਗਿਆ। ਉਸ ਨੂੰ ਪੇਚਸ਼ ਲੱਗ ਗਏ ਤੇ ਬਿਮਾਰੀ ਦਿਨੋ- ਦਿਨ ਵਧਦੀ ਗਈ। ਅਖੀਰ ਇਹ ਹਾਲਤ ਹੋਈ ਕਿ ਉਹ ਜੀਉਣ ਦੀ ਆਸ ਵੀ ਛੱਡ ਬੈਠਾ। ਉਸ ਨੇ ਫੌਜ ਦੀ ਵਾਗਡੋਰ ਰਣਜੀਤ ਸਿੰਘ ਨੂੰ ਸੌਂਪੀ ਤੇ ਆਪ ਵਾਪਸ ਗੁਜਰਾਂਵਾਲੇ ਚਲਾ ਗਿਆ। 

ਰਣਜੀਤ ਸਿੰਘ ਕਿਸੇ ਗੱਲੋਂ ਘਬਰਾਇਆ ਨਹੀਂ, ਉਸ ਘੇਰੇ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ। ਕੁਝ ਦਿਨ ਬੀਤ ਜਾਣ ਬਾਅਦ ਉਸ ਨੂੰ ਇਹ ਖ਼ਬਰ ਮਿਲੀ ਕਿ ਘੇਰੇ ਨੂੰ ਤੋੜਨ ਵਾਸਤੇ ਇਕ ਭਾਰੀ ਦਸਤਾ ਕਰਮ ਸਿੰਘ ਅਤੇ ਜੋਧ ਸਿੰਘ ਦੀ ਅਗਵਾਈ ਵਿਚ ਪਹੁੰਚ ਰਿਹਾ ਹੈ। ਰਣਜੀਤ ਸਿੰਘ ਨੇ ਬੜੀ ਫੁਰਤੀ ਵਰਤੀ। ਉਸ ਨੇ ਦੁਸ਼ਮਣ ਦੀ ਫੌਜ ਨੂੰ ਰਾਹ ਵਿਚ ਹੀ ਰੋਕਣ ਦੀ ਯੋਜਨਾ ਬਣਾ ਲਈ। ਉਸ ਨੇ ਉਸ ਫੌਜ ਨੂੰ ਕਈ ਮੀਲ ਦੂਰ ਹੀ ਜੰਗਲ ਵਿਚ ਜਾ ਦਬੋਚਿਆ। ਇਸ ਅਚਾਨਕ ਹਮਲੇ ਤੋਂ ਘਬਰਾ ਕੇ ਕਰਮ ਸਿੰਘ ਅਤੇ ਜੋਧ ਸਿੰਘ ਮੈਦਾਨ ਛੱਡ ਕੇ ਭੱਜ ਗਏ। ਜ਼ਬਰਦਸਤ ਹਮਲਾ ਹੋਣ ਕਰਕੇ ਉਸ ਦੇ ਕਾਫੀ ਜਵਾਨ ਮਾਰੇ ਗਏ ਅਤੇ ਬਾਕੀ ਤੋਪਾਂ ਅਤੇ ਜੰਬੂਰਕ ਛੱਡ ਕੇ ਭੱਜ ਗਏ। ਮਹਾਰਾਜਾ ਰਣਜੀਤ ਸਿੰਘ ਤੋਪਾਂ ਅਤੇ ਜੰਬੂਰਕ ਪਾ ਕੇ ਬੜਾ ਖੁਸ਼ ਹੋਇਆ। ਉਸ ਨੇ ਇਨ੍ਹਾਂ ਤੋਪਾਂ ਨਾਲ ਕਿਲ੍ਹੇ ਉਤੇ ਗੋਲਾਬਾਰੀ ਤੇਜ਼ ਕਰ ਦਿੱਤੀ। ਅਖੀਰ ਸਾਹਿਬ ਸਿੰਘ ਨੇ ਅਧੀਨਗੀ ਮੰਨ ਲਈ ਅਤੇ ਮਾਲੀਆ ਦੇਣਾ ਮੰਨ ਲਿਆ। ਰਣਜੀਤ ਸਿੰਘ ਨੇ ਉਸ ਨੂੰ ਮੁਆਫ ਕਰ ਦਿੱਤਾ। ਅਤੇ ਗੁਜਰਾਤ ਦਾ ਫਿਰ ਹਾਕਮ ਬਣਾ ਦਿੱਤਾ। 

ਰਣਜੀਤ ਸਿੰਘ ਨੇ ਜਿੱਤੀਆਂ ਹੋਈਆਂ ਭੰਗੀਆਂ ਦੀਆਂ ਤੋਪਾਂ ਅਤੇ ਜੰਬੂਰਕ ਗੁਜਰਾਂਵਾਲੇ ਭੇਜ ਦਿੱਤੇ ਤੇ ਆਪ ਆਪਣੀ ਫੌਜ ਲੈ ਕੇ ਗੁਜਰਾਤ ਚਲਾ ਗਿਆ। ਉਸ ਗੁਜਰਾਤ ਦੇ ਬਾਹਰ ਫੌਜ ਦਾ ਡੇਰਾ ਕੀਤਾ ਤੇ ਸਾਹਿਬ ਸਿੰਘ ਨੂੰ ਆਦੇਸ਼ ਕੀਤਾ ਕਿ ਉਹ ਫੌਜ ਦੇ ਰਾਸ਼ਨ ਪਾਣੀ ਦਾ ਇੰਤਜ਼ਾਮ ਕਰੇ। ਸਾਹਿਬ ਸਿੰਘ ਨੇ ਫੌਜ ਦੀ ਬੜੀ ਸੇਵਾ ਕੀਤੀ ਤੇ ਬਣਦਾ ਮਾਲੀਆ ਵੀ ਰਣਜੀਤ ਸਿੰਘ ਨੂੰ ਦੇ ਦਿੱਤਾ। ਪਰ ਰਣਜੀਤ ਸਿੰਘ ਨੇ ਸਿਰਫ ਮਾਲੀਆ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਸਖਤੀ ਨਾਲ ਹੁਕਮ ਕੀਤਾ ਕਿ ਉਹ ਲੜਾਈ ਛੇੜਨ ਦਾ ਉਸ ਨੂੰ ਦੋ ਹਜ਼ਾਰ ਰੁਪਏ ਡੱਨ ਦਾ ਵੀ ਦੇਵੇ। ਸਾਹਿਬ ਸਿੰਘ ਬਹੁਤ ਡਰਿਆ ਹੋਇਆ ਸੀ, ਇਸ ਲਈ ਉਸ ਨੂੰ ਡੱਨ ਵੀ ਦੇਣਾ ਪਿਆ। ਰਣਜੀਤ ਸਿੰਘ ਦੀ ਇਹ ਪਹਿਲੀ ਲੜਾਈ ਅਤੇ ਪਹਿਲੀ ਜਿੱਤ ਸੀ। ਆਪਣੀਆਂ ਫੌਜਾਂ ਲੈ ਕੇ ਉਹ ਗੁਜਰਾਂਵਾਲੇ ਨੂੰ ਚੱਲ ਪਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

First Battle 

Maharaja Ranjit Singh was yet eleven years old, when he had to participate in a battle. The territory of Gujrat was under the reign of S. Maha Singh. He had appointed S. Sahib Singh Bhangi as the administrator of this area. In year 1791 A.D. when Maha Singh sent his officers to collect the revenue from Sahib Singh, he plainly refused to pay the revenue. Maha Singh was forced to attack Sahib Singh in order to collect the revenue. Maha Singh took Ranjit Singh with him and marched his army towards Gujrat. When Sahib Singh heard that Maha Singh was reaching there with a large army. Then he hid himself in the fort of Saudara. The army of Maha Singh encircled the fort from all sides. The siege continued for many days, but the victory was far away. Supply of ration was poor and unhealthy. Many soldiers were afflicted with the disease of bowls. Maha Singh himself fell ill. He was suffering from dysentery and the disease increased from bad to worse. Ultimately the situation so developed that Maha Singh lost all hopes of survival. He appointed Rarijit Singh as the commander of his army and himself returned back to Gujranwala. 

Ranjit Singh was very brave, he did not feel nervous. He ordered his soldiers to tighten the siege more forcefully. After some days he got a news that to disperse and disorganise the siege a big force was approaching there under the commands of S. Karam Singh and S. Jodh Singh. 

Ranjit Singh took a quick decision. He ordered his army to march towards that side from which the forces of S. Karam Singh and S. Jodh Singh were coming. He planned to attack those forces on their way. He encircled the forces of the enemy in the dense jungle. The enemy forces were caught unaware. S. Karam Singh and S. Jodh Singh alongwith their army fled away leaving behind their heavy guns and other fire arms. Maharaja was pleased to see those captured armaments. He attacked the fort with those heavy guns. It became very difficult for Sahib Singh to remain in the fort. Sahib Singh surrendered and accepted his defeat. He also agreed to pay the revenue. Ranjit Singh pardoned him and appointed him again the ruler of Gujrat. 

Ranjit Singh despatched captured heavy guns and other armaments to Gujranwala and himself with his army marched towards Gujrat. He camped his army outside Gujrat and asked Sahib Singh to make arrangements for the ration of his army. Sahib Singh served the army cordially and paid the due revenue. But Ranjit Singh refused to take the revenue only. He ordered him to pay rupees two thousand as war penalty. Sahib Singh was already alarmed and frightened due to critical defeat of his army. He had also lost his heavy guns. He paid the penalty also. This was the first battle that Ranjit Singh fought and won honourably. After this he moved towards Gujranwala along with his victorious army. 

ਪਿਤਾ ਦਾ ਦਿਹਾਂਤ 

ਸੋਦਰੇ ਦੇ ਕਿਲ੍ਹੇ ਦੇ ਘੇਰੇ ਸਮੇਂ ਸ੍ਰ: ਮਹਾਂ ਸਿੰਘ ਪੇਚਸ਼ ਲੱਗਣ ਕਰਕੇ ਬਿਮਾਰ ਹੋ ਗਏ ਸਨ। ਕੁਝ ਦਿਨ ਤਾਂ ਉਹ ਇਸ ਬਿਮਾਰੀ ਦੀ ਹਾਲਤ ਵਿਚ ਹੀ ਡਟੇ ਰਹੇ, ਪਰ ਜਦ ਹਾਲਤ ਬਹੁਤ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਗੁਜਰਾਂਵਾਲੇ ਪਰਤਣਾ ਪਿਆ। 

ਸ੍ਰ: ਮਹਾਂ ਸਿੰਘ ਦੇ ਪਿਤਾ ਚੜ੍ਹਤ ਸਿੰਘ ਵੀ ਜਵਾਨੀ ਵਿਚ ਹੀ ਗੁਜ਼ਰ ਗਏ ਸੀ। ਜਦ ਚੜ੍ਹਤ ਸਿੰਘ ਜੰਮੂ ਦੇ ਰਾਜੇ ਦੇ ਪੁੱਤਰ ਬ੍ਰਿਜ ਰਾਜ ਦੀ ਮਦਦ ਕਰਨ ਗਏ ਸਨ ਤਾਂ ਉਨ੍ਹਾਂ ਦੀ ਬੰਦੂਕ ਉਨ੍ਹਾਂ ਦੇ ਹੱਥ ਵਿਚ ਫੱਟ ਗਈ ਸੀ। ਜਿਸ ਕਰਕੇ ਸੰਨ 1774 ਈ: ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ । ਉਸ ਸਮੇਂ ਮਹਾਂ ਸਿੰਘ ਦੀ ਉਮਰ ਕੇਵਲ ਦਸ ਸਾਲ ਦੀ ਸੀ। ਵੱਡਾ ਪੁੱਤਰ ਹੋਣ ਕਰਕੇ ਮਹਾਂ ਸਿੰਘ ਨੂੰ ਮਿਸਲ ਦਾ ਸਰਦਾਰ ਬਣਾ ਦਿੱਤਾ। ਗਿਆ, ਪਰ ਮਿਸਲ ਦੇ ਕੰਮ-ਕਾਜ ਦਾ ਪ੍ਰਬੰਧ ਉਸ ਦੀ ਮਾਤਾ ਹੀ ਕਰਦੀ ਸੀ। 

ਜਦ ਮਹਾਂ ਸਿੰਘ ਜਵਾਨ ਹੋਇਆ ਤਾਂ ਉਸ ਦਾ ਵਿਆਹ ਸ੍ਰ: ਗਜਪਤ ਸਿੰਘ ਜੀਂਦ ਦੀ ਸਪੁੱਤਰੀ ਬੀਬੀ ਰਾਜ ਕੌਰ ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਹੋਇਆ। ਮਹਾਂ ਸਿੰਘ ਬੜਾ ਬਹਾਦਰ ਯੋਧਾ ਸੀ ਤੇ ਆਪਣੀ ਮਿਸਲ ਦੇ ਇਲਾਕੇ ਨੂੰ ਵਧਾਉਣ ਦਾ ਉਸ ਨੂੰ ਬੜਾ ਚਾਅ ਸੀ । 

ਇਕ ਦਿਨ ਕੁਝ ਲੋਕਾਂ ਨੇ ਉਸ ਪਾਸ ਸ਼ਿਕਾਇਤ ਕੀਤੀ ਕਿ ਰਸੂਲ ਨਗਰ ਦਾ ਹਾਕਮ ਪੀਰ ਮੁਹੰਮਦ ਖਾਂ ਚੱਠਾ ਲੋਕਾਂ ਉਤੇ ਬੜੇ ਜ਼ੁਲਮ ਕਰ ਰਿਹਾ ਹੈ, ਤਾਂ ਮਹਾਂ ਸਿੰਘ ਨੂੰ ਬੜਾ ਗੁੱਸਾ ਆਇਆ। ਉਸ ਨੇ ਆਪਣੇ ਨਾਲ 600 ਘੋੜ-ਸਵਾਰ ਸੂਰਮੇ ਲਏ ਤੇ ਰਸੂਲ ਨਗਰ ‘ਤੇ ਹਮਲਾ ਕਰ ਦਿੱਤਾ। ਪੀਰ ਮੁਹੰਮਦ ਨੂੰ ਜਦ ਪਤਾ ਲੱਗਾ ਤਾਂ ਉਹ ਬਹੁਤ ਘਬਰਾ ਗਿਆ। ਉਸ ਦੇ ਜ਼ੁਲਮਾਂ ਕਰਕੇ ਉਸ ਦੀ ਪਰਜਾ ਵੀ ਉਸ ਦੇ ਨਾਲ ਨਹੀਂ ਸੀ। ਜਦ ਉਸ ਨੂੰ ਬਚਾਅ ਦਾ ਹੋਰ ਕੋਈ ਢੰਗ ਨਾ ਲੱਭਾ ਤਾਂ ਉਹ ਭੱਜ ਕੇ ਕਿਲ੍ਹੇ ਵਿਚ ਜਾ ਵੜਿਆ। ਪਰ ਮਹਾਂ ਸਿੰਘ ਕਿਲ੍ਹੇ ਦੇ ਦਰਵਾਜ਼ੇ ਤੋੜ ਕੇ ਅੰਦਰ ਜਾ ਵੜਿਆ। ਮੁਹੰਮਦ ਖਾਂ ਲੜਨ ਵਾਸਤੇ ਅੱਗੇ ਨਾ ਵਧਿਆ ਤੇ ਮੂੰਹ ਵਿਚ ਘਾਹ ਪਾ ਕੇ ਖਲੋ ਗਿਆ। ਮਹਾਂ ਸਿੰਘ ਨੇ ਉਸ ਨੂੰ ਮੁਆਫ ਕਰ ਦਿੱਤਾ, ਪਰ ਉਸ ਦੀ ਜਾਇਦਾਦ ਤੇ ਕਬਜ਼ਾ ਕਰ ਲਿਆ। ਰਸੂਲ ਨਗਰ ਨੂੰ ਜਿੱਤ ਕੇ ਉਸ ਦਾ ਨਾਂ ਰਾਮ ਨਗਰ ਰੱਖ ਦਿੱਤਾ। ਇਸ ਜਿੱਤ ਤੋਂ ਬਾਅਦ ਮਹਾਂ ਸਿੰਘ ਦੀ ਸ਼ਕਤੀ ਬਹੁਤ ਵੱਧ ਗਈ। ਇਸ ਤੋਂ ਬਾਅਦ ਉਸ ਦੀ ਤਾਕਤ ਵਧਦੀ ਹੀ ਗਈ। 

ਜਦ ਮਹਾਂ ਸਿੰਘ ਗੁਜਰਾਂਵਾਲੇ ਆਪਣੇ ਮਹੱਲ ਦੇ ਕਮਰੇ ਵਿਚ ਬਿਮਾਰ ਪਿਆ ਸੀ ਤਾਂ ਇਕ ਅਹਿਲਕਾਰ ਨੇ ਉਨ੍ਹਾਂ ਨੂੰ ਖਬਰ ਸੁਣਾਈ, “ਮਹਾਰਾਜ। ਛੋਟੇ ਸਰਦਾਰ ਰਣਜੀਤ ਸਿੰਘ ਨੇ ਸਾਹਿਬ ਸਿੰਘ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਹੈ ਅਤੇ ਕਈ ਵੱਡੀਆਂ-ਵੱਡੀਆਂ ਤੋਪਾਂ ਅਤੇ ਜੰਬੂਰੇ ਜਿੱਤ ਕੇ ਭੇਜੋ ਹਨ। ਬਹੁਤ ਸਾਰਾ ਹੋਰ ਧਨ ਦੋਲਤ ਭੇਜਿਆ ਹੈ।” 

ਅਹਿਲਕਾਰ ਦੀ ਇਹ ਗੱਲ ਸੁਣ ਕੇ ਸ੍ਰ: ਮਹਾਂ ਸਿੰਘ ਦੇ ਚਿਹਰੇ ਤੇ ਰੌਣਕ ਆ ਗਈ। ਉਹ ਕਿਸੇ ਆਸਰੇ ਤੋਂ ਬਗੈਰ ਹੀ ਪਲੰਘ ਤੋਂ ਉਠਿਆ। ਸੇਵਾਦਾਰ ਬਟ ਉਸ ਨੂੰ ਸਹਾਰਾ ਦੇਣ ਆ ਗਏ। ਪਰ ਉਹ ਕਹਿਣ ਲੱਗੇ, “ਰਹਿਣ ਦੇਵੋ, ਅੱਜ ਮੈਨੂੰ ਸਹਾਰੇ ਦੀ ਲੋੜ ਨਹੀਂ, ਮੈਨੂੰ ਆਪਣੇ ਸੂਰਬੀਰ ਪੁੱਤਰ ਦੀ ਜਿੱਤ ਦਾ ਮਾਲ ਵੇਖ ਲੈਣ ਦੇਵੇ।” 

ਇਹ ਕਹਿ ਕੇ ਉਹ ਕਿਸੇ ਸਹਾਰੇ ਤੋਂ ਬਗੈਰ ਬਾਹਰ ਨੂੰ ਨਿਕਲ ਗਏ। ਤੋਪਾਂ ਅਤੇ ਜੰਬੂਰੇ ਵੇਖ ਕੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਦੀ ਸੁਪਤਨੀ ਸਰਦਾਰਨੀ ਰਾਜ ਕੌਰ ਵੀ ਉਨ੍ਹਾਂ ਦੇ ਨਾਲ ਸੀ। ਕਹਿਣ ਲੱਗੇ, “ਹੁਣ ਮੈਨੂੰ ਮੌਤ ਦਾ ਕੋਈ ਅਫਸੋਸ ਨਹੀਂ ਹੈ, ਮੇਰਾ ਬਹਾਦਰ ਪੁੱਤਰ ਹੁਣ ਮਿਸਲ ਨੂੰ ਬਹੁਤ ਅੱਗੇ ਲੈ ਜਾਵੇਗਾ।” 

ਸੇਵਕ ਉਨ੍ਹਾਂ ਨੂੰ ਸਹਾਰਾ ਦੇ ਕੇ ਅੰਦਰ ਲੈ ਆਏ ਤੇ ਉਨ੍ਹਾਂ ਨੂੰ ਪਲੰਘ ‘ਤੇ ਲਿਟਾਇਆ। ਪਰ ਉਨ੍ਹਾਂ ਦਾ ਧਿਆਨ ਬਾਹਰ ਵੱਲ ਹੀ ਸੀ। ਬਾਹਰ ਵਲ ਵੇਖਦੇ-ਵੇਖਦੇ ਹੀ ਉਹ ਸਦਾ ਲਈ ਅੱਖਾਂ ਮੀਟ ਗਏ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Death of Father 

During the siege of Saudara fort Maha Singh was indisposed due to dysentery. He fought for some days, but when condition deteriorated badly, he returned back to Gujranwala. His father S. Charat Singh also died in young age. When he had gone to Jammu to help Brij Dev, the son of the Raja of Jammu, there he died as he was mortally wounded, by the bursting of his match box in his hands. When he died in 1774 A.D. at that time the age of Maha Singh was only ten years. Being elder brother Maha Singh became the ruler of Misil. His mother was looking after the administrative work of the Misil. 

When Maha Singh grew young, he was married to Raj Kaur daughter of S. Gajpat Singh of Jind. Maha Singh was a brave warrior and was very anxious to amplify and build up the territories of his Misil. 

One day he received a complaint that the ruler of Rasool Nagar, Peer Mohammad Chatha was a very cruel man and was killing the innocent people. Maha Singh was enraged to hear this news. He atonce took six thousand horse riders and attacked Rasool Nagar. When Peer Mohammad heard about it, he was bewildered and dazed. Due to his cruelity even his subject was not with him. When he could not found any method of safety, he hid himself in the fort. But Maha Singh broke the doors of the fort and entered inside it. Peer Mohammad Khan did not dare to fight and chewing some grass in his mouth, stood before Maha Singh. Maha Singh pardoned him, but usurped his property. Rasool Nagar was renamed as Ram Nagar after making it a part of his territory. After the victory of Rasool Nagar the power of Maha Singh enhanced and it further intensified in the coming years. When at Gujranwala S. Maha Singh was lying on his death bed then one of his officer told him a news. He said, “My Lord! S. Ranjit Singh has defeated S. Sahib Singh and has realized the revenue. He has also captured many large guns and armaments which he has sent here and has been stored in the armoury” 

When Maha Singh heard this news from his officer, he was very delighted and his face became bright and healthy. Without any aid he got up from his bed. The servants rushed to help him, but he pushing them away, said, “Be away, today I need no help, let me see the big guns and armaments that my son has conquered.” 

Saying this he went straight towards the armoury. Seeing the big guns and other weapons he felt very happy. His wife Sardarni Raj Kaur was also with him. Maha Singh said, “Now I am not afraid of death, my brave son Ranjit Singh will lead the Misil adequately and will strengthen it bravely.” Servants took him to his room and helped him to lie on his bed. But he was seeing towards outside. He was waiting for Ranjit Singh. He wanted to see his son. But his ambition remained unfulfilled and died while still facing towards the outer gate. 

ਹਸ਼ਮਤ ਖਾਂ ਨੂੰ ਮਾਰਨਾ 

ਰਣਜੀਤ ਸਿੰਘ ਹਾਲੇ ਵਾਪਸ ਆ ਹੀ ਰਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲ ਗਈ। ਉਹ ਝੱਟ ਗੁਜਰਾਂਵਾਲੇ ਪਹੁੰਚ ਗਿਆ। ਆਪਣੇ ਪਿਤਾ ਦੀ ਮੌਤ ਦਾ ਉਸ ਨੂੰ ਬੜਾ ਦੁੱਖ ਹੋਇਆ। ਉਹ ਹਾਲੇ ਗਿਆਰਾਂ ਬਾਰਾਂ ਸਾਲ ਦਾ ਬਾਲਕ ਸੀ। ਇਸ ਲਈ ਉਸ ਨੂੰ ਇਹ ਚਿੰਤਾ ਸੀ ਕਿ ਉਹ ਏਡੇ ਵੱਡੇ ਕਾਰੋਬਾਰ ਨੂੰ ਕਿਵੇਂ ਚਲਾਏਗਾ। ਪਰ ਉਸ ਦੀ ਬਹਾਦਰ ਸੱਸ ਸਰਦਾਰਨੀ ਸਦਾ ਕੌਰ ਅਤੇ ਮਾਤਾ ਰਾਜ ਕੌਰ ਨੇ ਉਸ ਨੂੰ ਦਿਲਾਸਾ ਦਿੱਤਾ। 

ਹੌਲੀ-ਹੌਲੀ ਰਣਜੀਤ ਸਿੰਘ ਦਾ ਹੌਸਲਾ ਵੱਧਣ ਲੱਗਾ ਅਤੇ ਉਹ ਵੀ ਸ਼ਿਕਾਰ ਖੇਡਣ ਅਤੇ ਯੁੱਧ ਵਿੱਦਿਆ ਦੀਆਂ ਮਸ਼ਕਾਂ ਕਰਨ ਲੱਗਾ। ਇਕ ਦਿਨ ਰਣਜੀਤ ਸਿੰਘ ਆਪਣੇ ਸਾਥੀਆਂ ਨਾਲ ਰਾਮ ਨਗਰ ਦੇ ਇਲਾਕੇ ਵਿਚ ਸ਼ਿਕਾਰ ਖੇਡਣ ਗਿਆ। ਉਹ ਜਦ ਸ਼ਿਕਾਰ ਖੇਡ ਰਿਹਾ ਸੀ ਤਾਂ ਇਕ ਹਿਰਨ ਉਸਦੇ ਘੋੜੇ ਦੇ ਅੱਗੋਂ ਨਿਕਲਿਆ। ਉਸ ਝਟ ਆਪਣਾ ਘੋੜਾ ਉਸਦੇ ਮਗਰ ਲਾ ਦਿੱਤਾ। ਹਿਰਨ ਦਾ ਪਿੱਛਾ ਕਰਦਾ ਕਰਦਾ ਉਹ ਜੰਗਲ ਵਿਚ ਬਹੁਤ ਦੂਰ ਨਿਕਲ ਗਿਆ ਅਤੇ ਆਪਣੇ ਸਾਥੀਆਂ ਨਾਲੋਂ ਵਿਛੜ ਗਿਆ। ਜਦ ਹਿਰਨ ਜੰਗਲ ਵਿਚ ਅਲੋਪ ਹੋ ਗਿਆ ਤਾਂ ਰਣਜੀਤ ਸਿੰਘ ਨੇ ਆਪਣੇ ਘੋੜੇ ਨੂੰ ਰੋਕਿਆ। ਜਦ ਉਸ ਆਪਣਾ ਘੋੜਾ ਪਿਛਾਂ ਨੂੰ ਮੋੜਿਆ ਤਾਂ ਉਸ ਵੇਖਿਆ ਕਿ ਹਸ਼ਮਤ ਖਾਂ ਚੱਠਾ ਵੀ ਆਪਣੇ ਸਾਥੀਆਂ ਸਮੇਤ ਸ਼ਿਕਾਰ ਖੇਡ ਰਿਹਾ ਸੀ। ਹਸ਼ਮਤ ਖਾਂ ਚੱਠੇ ਦਾ ਇਲਾਕਾ ਸ੍ਰ: ਮਹਾਂ ਸਿੰਘ ਨੇ ਜਿੱਤ ਲਿਆ ਸੀ। ਇਸ ਲਈ ਉਹ ਸਦਾ ਇਹ ਚਾਹੁੰਦਾ ਸੀ ਕਿ ਕਿਤੇ ਰਣਜੀਤ ਸਿੰਘ ਉਸ ਦੇ ਕਾਬੂ ਆ ਜਾਵੇ ਤੇ ਉਹ ਉਸ ਨੂੰ ਮਾਰ ਕੇ ਬਦਲਾ ਲਵੇ। 

ਹਸ਼ਮਤ ਖਾਂ ਨੂੰ ਵੇਖ ਕੇ ਰਣਜੀਤ ਸਿੰਘ ਨੇ ਆਪਣਾ ਘੋੜਾ ਨਾ ਭਜਾਇਆ। ਉਹ ਵੀ ਬਹਾਦਰ ਸੂਰਮਾ ਸੀ। ਉਹ ਡੱਟ ਕੇ ਉਨ੍ਹਾਂ ਦੇ ਸਾਹਮਣੇ ਖਲੋ ਗਿਆ ਤੇ ਮਿਆਨ ਵਿਚੋਂ ਉਸ ਤਲਵਾਰ ਬਾਹਰ ਕੱਢ ਲਈ। 

ਹਸ਼ਮਤ ਖਾਂ ਬੜਾ ਖੁਸ਼ ਸੀ ਕਿ ਏਨੇ ਬੰਦਿਆਂ ਪਾਸੋਂ ਰਣਜੀਤ ਸਿੰਘ ਬੱਚ ਕੇ ਨਹੀਂ ਨਿਕਲ ਸਕੇਗਾ। ਉਸ ਇਕ ਦਮ ਆਪਣੀ ਬੰਦੂਕ ਸੰਭਾਲੀ ਤੇ ਰਣਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾ ਦਿੱਤੀ। ਪਰ ਉਹ ਗੋਲੀ ਰਣਜੀਤ ਸਿੰਘ ਨੂੰ ਨਾ ਲੱਗੀ ਤੇ ਘੋੜੇ ਦੀਆਂ ਵਾਗਾਂ ਵਿਚ ਵੱਜੀ। ਘੋੜੇ ਦੀਆਂ ਵਾਂਗਾਂ ਦੇ ਟੋਟੇ ਹੋ ਗਈਆਂ। ਇਹ ਗੋਲੀ ਥੋੜੀ ਜੇਹੀ ਨੀਵੀਂ ਰਹਿ ਗਈ ਸੀ । ਜੇ ਥੋੜੀ ਜੇਹੀ ਉੱਚੀ ਹੁੰਦੀ ਤਾਂ ਰਣਜੀਤ ਸਿੰਘ ਨੂੰ ਵੱਜ ਸਕਦੀ ਸੀ। ਜਦ ਰਣਜੀਤ ਸਿੰਘ ਨੇ ਵੇਖਿਆ ਕਿ ਹਸ਼ਮਤ ਖਾਂ ਦੀ ਗੋਲੀ ਅਜਾਈਂ ਗਈ ਹੈ ਤਾਂ ਉਹ ਵੀ ਗੋਲੀ ਦੀ ਫੁਰਤੀ ਵਾਂਗ ਹੀ ਘੋੜੇ ਤੋਂ ਉੱਤਰਿਆ ਤੇ ਲਲਕਾਰਾ ਮਾਰ ਕੇ ਹਸ਼ਮਤ ਖਾਂ ਦੇ ਉੱਤੇ ਜਾ ਚੜ੍ਹਿਆ ਤੇ ਤਲਵਾਰ ਦੇ ਇਕ ਵਾਰ ਨਾਲ ਹੀ ਉਸ ਦੀ ਧੌਣ ਲਾਹ ਦਿੱਤੀ। ਜਦ ਹਸ਼ਮਤ ਖਾਂ ਦੇ ਸਾਥੀਆਂ ਨੇ ਵੇਖਿਆ ਕਿ ਉਹ ਮਰਿਆ ਪਿਆ ਸੀ ਤਾਂ ਉਹ ਸਭ ਭੱਜ ਗਏ। ਰਣਜੀਤ ਸਿੰਘ ਹੁਣ ਨਿਸ਼ਚਿੰਤ ਖੜਾ ਸੀ। ਉਸਦੇ ਸਾਹਮਣੇ ਹਸ਼ਮਤ ਖਾਂ ਦਾ ਸਿਰ ਧੜ ਨਾਲੋਂ ਵੱਖ ਹੋਇਆ ਪਿਆ ਸੀ। 

ਰਣਜੀਤ ਸਿੰਘ ਦਾ ਘੋੜਾ ਓਥੇ ਹੀ ਖਲੋਤਾ ਸੀ। ਉਸ ਦੀਆਂ ਟੁੱਟੀਆਂ ਵਾਗਾਂ ਨੂੰ ਉਸ ਬੰਨ੍ਹਿਆ ਤੇ ਹਸ਼ਮਤ ਖਾਂ ਦੇ ਸਿਰ ਨੂੰ ਆਪਣੀ ਤਲਵਾਰ ਉੱਤੇ ਟੰਗ ਕੇ ਆਪਣੇ ਸਾਥੀਆਂ ਨੂੰ ਜਾ ਮਿਲਿਆ। ਜਦ ਉਸਦੇ ਸਾਥੀਆਂ ਨੇ ਵੇਖਿਆ ਕਿ ਇਕ ਛੋਟੀ ਉਮਰ ਦਾ ਗਭਰੂ ਹਸ਼ਮਤ ਖਾਂ ਵਰਗੇ ਘਰਾਂਟ ਦਾ ਸਿਰ ਵੱਢ ਕੇ ਲਿਆ ਰਿਹਾ ਹੈ ਤਾਂ ਉਹ ਬਹਤੁ ਹੈਰਾਨ ਹੋਏ। ਘਰ ਜਾ ਕੇ ਜਦ ਉਸ ਆਪਣੀ ਮਾਤਾ ਰਾਜ ਕੌਰ ਅਤੇ ਹੋਰ ਅਹਿਲਕਾਰਾਂ ਨੂੰ ਇਹ ਸਾਰੀ ਕਹਾਣੀ ਸੁਣਾਈ ਤਾਂ ਉਹ ਬਹੁਤ ਪ੍ਰਸੰਨ ਹੋਏ। ਮਾਤਾ ਰਾਜ ਕੌਰ ਕਹਿਣ ਲੱਗੀ, “ਮੇਰਾ ਪੁੱਤਰ ਬਹੁਤ ਬਹਾਦਰ ਹੈ, ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।”” 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Killed Hashmat Khan 

When Ranjit Singh was returning back to Gujranwala, he heard the sad news of the death of his father. 

He atonce rushed to Gujranwala. He was very disturbed and agonized at the death of his father. He was just a boy of eleven years. Therefore he was worried about the handling of such a big enterprise. But his brave mother-in-law Sardarni Sada Kaur and mother Raj Kaur consoled him. 

Gradually he took heart and started to go to jungle for hunting and battle exercises. 

One day Ranjit Singh went with his associates in the jungle of Ram Nagar for playing the game of hunting. Incidently one deer came running in front of his horse. He atonce struck his horse with heel and chased the deer. In this process of chasing the deer he reached very far and parted away from his fellows. When the deer became out of sight he made up his mind to return back. 

While he was returning, he saw Hashmat Khan with his friends. Hashmat Khan had great enemity with Ranjit Singh as his father Maha Singh had usurped his territory. When Hashmat Khan saw Ranjit Singh, he atonce became alert and loaded his rifle to kill him. But Ranjit Singh was not afraid of him. He stopped his horse infront of him and unsheathed his sword. Hashmat Khan was very happy as Ranjit Singh was in his clutches. He aimed and fired one shot towards Ranjit Singh. 

But that shot instead of striking Ranjit Singh, hit the reins of the horse. When Ranjit Singh saw that fire of Hashmat Khan had gone astray, he atonce dismounted from his horse and ran towards him. Hashmat Khan was trying to reload his rifle when Ranjit Singh attacked him with great force and cut his head with one blow. When the friends of Hashmat Khan found that he had died, they fled away. 

Ranjit Singh stood there with great arrogance. The head and body of Hashmat Khan were lying on the ground. He took the head of Hashmat Khan on his sword and mounting his horse reached the spot where his friends were waiting for him. When they saw that he was carrying the head of Hashmat Khan on his sword, they were astonished to see such an act of bravery of a minor young boy. 

His mother felt very happy, when he narrated that incident to her. Hearing this she said, “My son is very brave. None can face him. I am very proud of him.” 

When his mother-in-law Sardarni Sada Kaur heard about this incident, she also came to congratulate Ranjit Singh. His mother distributed sweetmeats to the pooг 

ਲਾਹੌਰ ਤੇ ਕਬਜਾ 

ਸੰਨ 1796 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਬੜੀ ਧੂਮ ਧਾਮ ਨਾਲ ਹੋ ਗਿਆ ਸੀ। ਸਰਦਾਰਨੀ ਸਦਾ ਕੌਰ ਦਾ ਇਲਾਕਾ ਵੀ ਸ਼ੁਕਰਚਕੀਆ ਮਿਸਲ ਨਾਲ ਮਿਲਾ ਕੇ ਰਣਜੀਤ ਸਿੰਘ ਦੇ ਰਾਜਖੇਤਰ ਦਾ ਘੇਰਾ ਬੜਾ ਵੱਡਾ ਹੋ ਗਿਆ ਸੀ। ਸੰਨ 1788 ਤਕ ਰਣਜੀਤ ਸਿੰਘ ਦਾ ਪੰਜਾਬ ਵਿਚ ਇਕ ਵੱਡੇ ਇਲਾਕੇ ਉੱਤੇ ਦੱਬ ਦਬਾ ਕਾਇਮ ਹੋ ਗਿਆ ਸੀ। ਪਰ ਲਾਹੋਰ ਉੱਤੇ ਹਾਲੇ ਤਿੰਨਾਂ ਸਰਦਾਰਾਂ ਚੇਤ ਸਿੰਘ, ਸਾਹਿਬ ਸਿੰਘ ਅਤੇ ਮੇਹਰ ਸਿੰਘ ਦਾ ਹੀ ਕਬਜ਼ਾ ਸੀ। ਇਨ੍ਹਾਂ ਤਿੰਨਾਂ ਸਰਦਾਰਾਂ ਵਿਚ ਸਦਾ ਲੜਾਈ ਹੁੰਦੀ ਰਹਿੰਦੀ ਸੀ, ਜਿਸ ਕਰਕੇ ਲਾਹੌਰ ਵਾਸੀ ਬੜੇ ਦੁੱਖੀ ਸਨ। ਇਕ ਦਿਨ ਲਾਹੌਰ ਦੇ ਕੁਝ ਮੁੱਖੀ ਭਾਈ ਗੁਰਬਖ਼ਸ਼ ਸਿੰਘ, ਹਕੀਮ ਹਾਕਮ ਰਾਇ ਅਤੇ ਮੀਆਂ ਆਸ਼ਕ ਮੁਹੰਮਦ ਨੇ ਇਕ ਚਿੱਠਾ ਲਿਖ ਕੇ ਰਣਜੀਤ ਸਿੰਘ ਨੂੰ ਭੇਜਿਆ। ਉਨ੍ਹਾਂ ਲਿਖਿਆ, “ਲਾਹੌਰ ਦੀ ਪਰਜਾ ਬੜੀ ਦੁਖੀ ਹੈ ਤੇ ਕਸੂਰ ਦਾ ਜ਼ਾਲਮ ਨਵਾਬ ਸ਼ਹਿਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਸਾਡੀ ਇਹ ਪੁਰਜ਼ੋਰ ਬੇਨਤੀ ਹੈ ਕਿ ਸਾਨੂੰ ਇਸ ਬਿਪਰਾ ਤੋਂ ਬਚਾਇਆ ਜਾਵੇ।” ਰਣਜੀਤ ਸਿੰਘ ਹੁਣ ਅਠਾਰਾਂ ਸਾਲ ਦਾ ਭਰ ਜਵਾਨ ਸੀ ਅਤੇ ਉਸਦੀ ਬਹਾਦਰੀ ਦਾ ਡੰਕਾ ਦੂਰ-ਦੂਰ ਤਕ ਵੱਜਦਾ ਸੀ। 

ਜਦ ਉਸ ਨੂੰ ਇਹ ਚਿੱਠੀ ਮਿਲੀ ਤਾਂ ਉਹ ਅੱਠ ਹਜ਼ਾਰ ਤੋਂ ਵੀ ਵੱਧ ਫੌਜ ਲੈ ਕੇ ਲਾਹੌਰ ਵੱਲ ਚੱਲ ਪਿਆ। ਲਾਹੌਰ ਦੇ ਹਾਕਮਾਂ ਨੂੰ ਉਸ ਵੇਲੇ ਹੀ ਪਤਾ ਲੱਗਾ ਜਦ ਰਣਜੀਤ ਸਿੰਘ ਦੀ ਫੌਜ ਦੇ ਇਕ ਹਿੱਸੇ ਨੇ ਦਿੱਲੀ ਦਰਵਾਜ਼ੇ ਵਲੋਂ ਹਮਲਾ ਕਰ ਦਿੱਤਾ। ਲਾਹੌਰੀ ਹਾਕਮਾਂ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਮਲੇ ਨੂੰ ਰੋਕ ਨਾ ਸਕੇ । ਫਿਰ ਰਣਜੀਤ ਸਿੰਘ ਨੇ ਆਪਣੇ ਫੌਜੀਆਂ ਨੂੰ ਹੁਕਮ ਦਿੱਤਾ ਕਿ ਉਹ ਦਰਵਾਜ਼ੇ ਦੀਆਂ ਨੀਹਾਂ ਹੇਠ ਬਾਰੂਦ ਭਰ ਕੇ ਉਡਾ ਦੇਣ। ਜਦ ਇਸ ਤਰ੍ਹਾਂ ਕੀਤਾ ਗਿਆ ਤਾਂ ਦਰਵਾਜ਼ੇ ਲਾਗਲੀ ਕੰਧ ਵੀ ਉੱਡ ਗਈ ਅਤੇ ਦਰਵਾਜ਼ਾ ਵੀ ਖੁਲ੍ਹ ਗਿਆ। ਰਣਜੀਤ ਸਿੰਘ ਆਪਣੀਆਂ ਫੌਜਾਂ ਅਤੇ ਤੋਪਾਂ ਲੈ ਕੇ ਸ਼ਹਿਰ ਵਿਚ ਦਾਖਲ ਹੋ ਗਿਆ। ਰਣਜੀਤ ਸਿੰਘ ਦੀ ਲਲਕਾਰ ਸੁਣ ਕੇ ਤਿੰਨੇ ਹਾਕਮ ਡਰ ਗਏ। ਮਿਹਰ ਸਿੰਘ ਅਤੇ ਸਾਹਿਬ ਸਿੰਘ ਆਪਣੀਆਂ ਫੌਜਾਂ ਲੈ ਕੇ ਭੱਟ ਸ਼ਹਿਰ ਖਾਲੀ ਕਰ ਗਏ, ਪਰ ਚੇਤ ਸਿੰਘ ਕਿਲ੍ਹੇ ਵਿਚ ਜਾ ਲੁਕਿਆ ਤੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਲਏ। ਰਣਜੀਤ ਸਿੰਘ ਨੇ ਉਸ ਵਲ ਕੋਈ ਧਿਆਨ ਨਾ ਦਿੱਤਾ ਤੇ ਸਾਰੇ ਸ਼ਹਿਰ ਤੇ ਕਬਜ਼ਾ ਕਰ ਲਿਆ। ਉਸ ਨੇ ਆਪਣੇ ਫੌਜੀਆਂ ਨੂੰ ਇਹ ਵੀ ਆਦੇਸ਼ ਕਰ ਦਿੱਤਾ ਕਿ ਸ਼ਹਿਰ ਵਿਚ ਕਿਸੇ ਪ੍ਰਕਾਰ ਦੀ ਲੁੱਟ ਘਸੁੱਟ ਨਾ ਕੀਤੀ ਜਾਵੇ। ਇਹ ਵੀ ਐਲਾਨ ਕੀਤਾ ਗਿਆ ਕਿ ਫੌਜ ਨੂੰ ਤਨਖਾਹ ਸ਼ਾਹੀ ਖਜ਼ਾਨੇ ਵਿਚੋਂ ਦਿੱਤੀ ਜਾਵੇਗੀ। ਸ਼ਹਿਰ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ ਰਣਜੀਤ ਸਿੰਘ ਨੇ ਫਿਰ ਕਿਲ੍ਹੇ ਤੇ ਕਬਜ਼ਾ ਕਰਨ ਦਾ ਵਿਚਾਰ ਬਣਾਇਆ। ਰਣਜੀਤ ਸਿੰਘ ਦੇ ਆਦੇਸ਼ ਅਨੁਸਾਰ ਫ਼ੌਜ ਨੇ ਕਿਲ੍ਹੇ ਦੇ ਬਾਹਰ ਖੁਲ੍ਹੀ ਥਾਂ ਤੇ ਡੇਰੇ ਲਾ ਲਏ, ਪਰ ਕਿਲ੍ਹੇ ਉਤੇ ਕਿਸੇ ਪ੍ਰਕਾਰ ਦੀ ਗੋਲਾ ਬਾਰੀ ਨਾ ਕੀਤੀ ਗਈ। ਚੇਤ ਸਿੰਘ ਦਾ ਅੰਦਰ ਟਿਕਣਾ ਬੜਾ ਮੁਸ਼ਕਲ ਸੀ, ਕਿਉਂਕਿ ਅਗਲੇ ਦਿਨ ਹੀ ਚੇਤ ਸਿੰਘ ਦੇ ਕੁਝ ਅਹਿਲਕਾਰ ਰਣਜੀਤ ਸਿੰਘ ਪਾਸ ਬੇਨਤੀ ਕਰਨ ਆ ਗਏ। ਇਕ ਕਰਮਚਾਰੀ ਕਹਿਣ ਲਗਾ, “ਸਿੰਘ ਸਾਹਿਬ: ਜੇ ਸਰਦਾਰ ਚੇਤ ਸਿੰਘ ਦੀ ਜਾਨ ਬਖਸ਼ੋ ਤਾਂ ਉਹ ਕਿਲ੍ਹਾ ਖਾਲੀ ਕਰਨ ਵਾਸਤੇ ਤਿਆਰ ਹੈ।” ਰਣਜੀਤ ਸਿੰਘ ਨੇ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ, “ਅਸੀਂ ਕੇਵਲ ਚੇਤ ਸਿੰਘ ਦੀ ਜਾਨ ਬਖਸ਼ੀ ਹੀ ਨਹੀਂ ਕਰਦੇ, ਬਲਕਿ ਉਸ ਨੂੰ ਇਕ ਵੱਡੀ ਜਾਗੀਰ ਬਖਸ਼ਦੇ ਹਾਂ ਤਾਂਕਿ ਉਹ ਆਪਣਾ ਨਿਰਬਾਹ ਕਰ ਸਕੇ।” ਇਹ ਸੁਣਦੇ ਸਾਰ ਚੇਤ ਸਿੰਘ ਦੇ ਅਹਿਲਕਾਰ ਕਿਲ੍ਹੇ ਅੰਦਰ ਚਲੇ ਗਏ ਤੇ ਚੇਤ ਸਿੰਘ ਨੇ ਸ਼ਾਮ ਤਕ ਕਿਲ੍ਹਾ ਖਾਲੀ ਕਰ ਦਿੱਤਾ। ਰਣਜੀਤ ਸਿੰਘ ਨੇ ਕਿਲ੍ਹੇ ਉਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਇਸ ਤਰ੍ਹਾਂ ਲਾਹੌਰ ਵੀ ਰਣਜੀਤ ਸਿੰਘ ਦੀ ਹਕੂਮਤ ਦਾ ਇਕ ਅੰਗ ਬਣ ਗਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Possession of Lahore 

In 1796 A.D. Ranjit Singh was married to Mehtab Kaur daughter of Sardarni Sada Kaur. After marriage he came under the influence of his mother-in-law. She was very wise and she directed his unbounded energy towards unifying the Punjab. When two Misils of Ghanaihya and Shukarchakeeaa were united, the influence of Ranjit Singh increased massively. Upto 1788 A.D. Ranjit Singh captured the large part of the Punjab. But still Lahore was not the part of his kingdom. Lahore was under the control of three Sardars; Chet Singh, Sahib Singh and Mehar Singh. These three Sardars were always remaining at logger heads with each other. Due to their routine skirmishes the residents of Lahore were leading a miserable life. One day some important persons of Lahore met together and they decided to write a letter to Ranjit Singh. Bhai Gurbax Singh, Hakim Haakam Rai and Mian Aashak Mohammad wrote, “Citizens of Lahore are in great distress and the cruel ruler of Kasoor is planning to capture it. It is our humble request that you should save us from this horrible situation.” At that time Ranjit Singh was the young man of 18 years and he was known for his bravery and fearlessness. 

When he got the letter, he took more than six thousand brave soldiers with him and marched towards Lahore. 

Reaching Lahore, he encircled the city during the night. On that day the citizens were engaged in watching the celebration of Shia Muslim festival of Muharram. Next morning before the three Sardars could prepare their defence, breach was made in the wall and gates of city were thrown open. Ranjit Singh entered the city with his heavy guns. When the three rulers heard about it, they were so frightened that Mehar Singh and Sahib Singh left the city along with their forces. They did not dare to face Ranjit Singh. But Chet Singh entered inside the fort and closed the gates. But Ranjit Singh paid no heed to him and took possession of the whole city. He also ordered his soldiers not to loot the city. He announced that soldiers would get their salary from the royal treasury. When Ranjit Singh was fully satisfied that the city was under his control, then he proposed to capture the fort. According to the instructions of Ranjit Singh his army camped outside the fort. In such a situation Chet Singh could not stay inside the fort for long. Next day he sent his one official who met Ranjit Singh and said, “Singh Sahib! If you forgive S. Chet Singh, he is ready to vacate the fort.” Ranjit Singh heard him patiently and said, “I will not only forgive S. Chet Singh, but I would also offer him some villages for his maintenance and sustenance. Hearing this officer went inside the fort and S. Chet Singh vacated the fort on the same day. Ranjit Singh took possession of the fort. Thus Lahore became a part of Ranjit Singh’s kingdom. 

ਮਹਾਰਾਜਾ ਬਣਿਆ 

ਸਮੇਂ ਸਮੇਂ ਇਹ ਮੰਗ ਉਠਦੀ ਸੀ ਕਿ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਤਾਬ ਦਿੱਤਾ ਜਾਵੇ, ਪਰ ਰਣਜੀਤ ਸਿੰਘ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੰਦੇ। ਫਰਵਰੀ ਸੰਨ 1801 ਵਿਚ ਵੱਡੇ ਵੱਡੇ ਸਰਦਾਰਾਂ ਅਤੇ ਸਾਰੀ ਫੌਜ ਵਲੋਂ ਇਹ ਬੇਨਤੀ ਕੀਤੀ ਗਈ ਕਿ ਲਾਹੌਰ ਵਿਚ ਇਕ ਵੱਡਾ ਦਰਬਾਰ ਕੀਤਾ ਜਾਵੇ। ਜਿੱਥੇ ਆਪ ਜੀ ਨੂੰ ਮਹਾਰਾਜੇ ਦਾ ਖ਼ਿਤਾਬ ਦਿੱਤਾ ਜਾਵੇ| ਰਣਜੀਤ ਸਿੰਘ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਇਸ ਕਾਰਜ ਵਾਸਤੇ ਵਿਸਾਖੀ ਦਾ ਦਿਨ ਚੁਣਿਆ ਗਿਆ। ਪੰਜਾਬ ਵਿਚ ਸਾਰੇ ਪਤਵੰਤੇ ਸਜਣਾਂ ਨੂੰ ਸੱਦੇ ਭੇਜੇ ਗਏ। ਕਿਲ੍ਹੇ ਦੇ ਵਿਚ ਦੀਵਾਨ ਆਮ ਵਿਚ ਇਕ ਬਹੁਤ ਵੱਡਾ ਦਰਬਾਰ ਲੱਗਾ। ਦੋ ਦਿਨ ਪਹਿਲਾਂ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿਚ ਅਖੰਡ ਪਾਠ ਰਖੇ ਗਏ ਸਨ। ਉਸ ਦਿਨ ਅਖੰਡ ਪਾਠਾਂ ਦੇ ਭੋਗ ਪਾਏ ਗਏ। ਮੁਸਲਮਾਨਾਂ ਵੀ ਮਸੀਤਾਂ ਵਿਚ ਦੁਆਵਾਂ ਕੀਤੀਆਂ ਅਤੇ ਹਿੰਦੂਆਂ ਨੇ ਮੰਦਰਾਂ ਵਿਚ ਅਰਜੋਈਆਂ ਕੀਤੀਆਂ। ਸਾਰੇ ਸ਼ਹਿਰ ਵਿਚ ਬੜੀ ਚਹਿਲ-ਪਹਿਲ ਸੀ। ਪਰਜਾ ਬੜੀ ਖੁਸ਼ ਸੀ। 

ਮਹਾਰਾਜਾ ਬਣਾਉਣ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕੀਤੀ। ਫੇਰ ਰਣਜੀਤ ਸਿੰਘ ਨੂੰ ਇਕ ਵਿਸ਼ੇਸ਼ ਸਥਾਨ ਤੇ ਬੈਠਣ ਲਈ ਕਿਹਾ ਗਿਆ। ਫਿਰ ਬਾਬਾ ਸਾਹਿਬ ਸਿੰਘ ਜੀ ਬੇਦੀ ਉੱਠ ਕੇ ਆਏ ਤੇ ਉਨ੍ਹਾਂ ਰਣਜੀਤ ਸਿੰਘ ਨੂੰ ਮਹਾਰਾਜਗੀ ਦਾ ਤਿਲਕ ਲਾਇਆ। ਜਦ ਬਾਬਾ ਸਾਹਿਬ ਸਿੰਘ ਤਿਲਕ ਲਾ ਰਹੇ ਸਨ ਤਾਂ ਸਾਰੇ ਪਾਸਿਆਂ ਤੋਂ ਫੁੱਲਾਂ ਦੀ ਵਰਖਾ ਹੋ ਰਹੀ ਸੀ । ਗੁਲਾਬ ਦੀਆਂ ਪਤੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਢਕਿਆ ਗਿਆ ਸੀ। 

ਫਿਰ ਕਵੀਆਂ ਨੇ ਮਹਾਰਾਜੇ ਦੀ ਉਪਮਾਂ ਵਿਚ ਕਵਿਤਾਵਾਂ ਅਤੇ ਵਾਰਾਂ ਪੜੀਆਂ। ਗਾਇਕਾਂ ਨੇ ਕਈ ਪ੍ਰਕਾਰ ਦੇ ਗੀਤ ਗਾਏ। ਮਹਾਰਾਜੇ ਦੇ ਦਰਬਾਰੀਆਂ ਨੇ ਹਜ਼ਾਰਾਂ ਰੁਪਏ ਦੀਆਂ ਖਿਲਤਾਂ ਅਤੇ ਸਰੋਪੇ ਵੰਡੇ। ਜਦ ਮਹਾਰਾਜਾ ਬਣਨ ਦੀ ਰਸਮ ਪੂਰੀ ਹੋ ਗਈ ਤਾਂ ਸਭ ਸਰਦਾਰਾਂ ਨੇ ਮਹਾਰਾਜੇ ਨੂੰ ਵਧਾਈਆਂ ਦਿੱਤੀਆਂ। ਮਹਾਰਾਜੇ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ। 

ਕੁਝ ਸਮੇਂ ਬਾਅਦ ਇਕ ਹੋਰ ਰਸਮ ਦਾ ਆਰੰਭ ਹੋਇਆ। ਉਸ ਦਿਨ ਹੀ ਮਹਾਰਾਜੇ ਵਲੋਂ ਸਿੱਕਾ ਚਲਾਉਣ ਦਾ ਉਦਘਾਟਨ ਵੀ ਹੋਣਾ ਸੀ। ਸਭ ਤੋਂ ਪਹਿਲਾਂ ਇਹ ਵਿਚਾਰ ਕੀਤਾ ਗਿਆ ਕਿ ਸਿੱਕੇ ਉੱਤੇ ਕਿਸ ਦਾ ਨਾਂ ਲਿਖਿਆ ਜਾਵੇ। ਸਾਰੇ ਦਰਬਾਰੀਆਂ ਅਤੇ ਸਰਦਾਰਾਂ ਨੇ ਇਹ ਰਾਏ ਦਿੱਤੀ ਕਿ ਸਿੱਕੇ ਉੱਤੇ ਰਣਜੀਤ ਸਿੰਘ ਦਾ ਨਾਂ ਹੋਵੇ। ਉਨ੍ਹਾਂ ਇਹ ਦਲੀਲ ਦਿੱਤੀ ਕਿ ਜਿਹੜਾ ਵੀ ਮੁਗਲ ਸਮਰਾਟ ਗੱਦੀ-ਨਸ਼ੀਨ ਹੁੰਦਾ ਸੀ ਉਹ ਆਪਣੇ ਨਾਂ ਦਾ ਸਿੱਕਾ ਚਲਾਉਂਦਾ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਸਲਾਹ ਪ੍ਰਵਾਨ ਨਾ ਕੀਤੀ। ਉਨਾਂ ਕਿਹਾ ਕਿ ਸਿੱਕੇ ਉਤੇ ਗੁਰੂ ਨਾਨਕ ਦੇਵ ਦਾ ਨਾਂ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਇਸ ਨਕਦੀ ਨੂੰ ‘ਨਾਨਕ ਸ਼ਾਹੀ ਰੁਪਈਆ’ ਤੇ ‘ਨਾਨਕ ਸ਼ਾਹੀ ਪੈਸਾ’ ਹੀ ਕਿਹਾ ਜਾਵੇਗਾ। 

ਇਸ ਤਰ੍ਹਾਂ ਪੈਸੇ, ਉਤੇ ਇਕ ਪਾਸੇ ਗੁਰੂ ਨਾਨਕ ਦਾ ਨਾਂ ਗੁਰਮੁਖੀ ਅਤੇ ਫ਼ਾਰਸੀ ਅੱਖਰਾਂ ਵਿਚ ਲਿਖਿਆ ਗਿਆ ਸੀ। ਰੁਪਏ ਦੇ ਸਿੱਕੇ ਉਤੇ ਇਕ ਪਾਸੇ ਗੁਰੂ ਨਾਨਕ ਦੇਵ ਜੀ ਬੈਠੇ ਸਨ ਅਤੇ ਨਾਲ ਭਾਈ ਮਰਦਾਨਾ ਕੀਰਤਨ ਕਰਦਾ ਵਖਾਇਆ ਗਿਆ ਸੀ। ਉਸ ਦੇ ਦੂਸਰੇ ਪਾਸੇ ਗੁਰਮੁਖੀ ਅਤੇ ਫ਼ਾਰਸੀ ਅੱਖਰਾਂ ਵਿਚ ‘ਗੁਰੂ ਨਾਨਕ ਦੇਵ ਸਹਾਏ’ ਲਿਖਿਆ ਗਿਆ ਸੀ। 

ਇਸ ਤੋਂ ਉਪ੍ਰੰਤ ਕੁਝ ਹੋਰ ਵੀ ਸਿੱਕੇ ਜਾਰੀ ਕੀਤੇ ਗਏ, ਜਿਨ੍ਹਾਂ ਦੇ ਇਕ ਪਾਸੇ “ਦੇਗ ਤੇਗ਼ ਫ਼ਤਹਿ ਓ ਨੁਸਰਤਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ” ਲਿਖਿਆ ਗਿਆ ਸੀ ਅਤੇ ਦੂਸਰੇ ਪਾਸੇ ਲਿਖਿਆ ਸੀ, “ਦਾਰਲ ਸਲਤਨਤ ਲਾਹੌਰ ਸੰਮਤ 1808 ਮੇਮੀਨਤ ਮਾਨੋਸ” ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਸਿੱਕੇ ਗੁਰੂ ਸਾਹਿਬਾਨ ਦੇ ਨਾਂ ਤੇ ਜਾਰੀ ਕੀਤੇ ਅਤੇ ਆਪਣੇ ਆਪ ਨੂੰ ਪੰਥ ਦਾ ਸੇਵਕ ਹੀ ਦੱਸਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Coronation 

It was the demand of the people that a title of Maharaja should be conferred on Ranjit Singh. But Ranjit Singh hesitated to assume the title, for he wished to avoid to do anything which might cause other chiefs to conspire against him. In February 1801 A.D. the Sikh Sardars and army officers requested Ranjit Singh to accept the title of Maharaja. They also requested him that at Lahore all the respectable citizens should be invited and title of Maharaja should be conferred on him. Gradually Ranjit Singh approved their concept and day of first Baisakh was fixed for that purpose. On the Ist Baisakh 1801 A.D. a darbar was held in the Diwan Hall of the fort. In the Gurdwaras, the recitation of the Akhand Paath started two days carlier. 

On Ist Baisakh after the conclusion of the Akhand Paath, Hukamnama was recited. Then Giani Gurmukh Singh uttered the Daily Prayer before the Guru Granth Sahib. Ranjit Singh was asked to sit on a special platform erected for that purpose. Ranjit Singh sat on the royal throne specially prepared for that occasion. Baba Sahib Singh Bedi who belonged to the dynasty of Guru Nanak Dev Ji was specially invited to coronate Ranjit Singh. He got up and applied coloured mark on his forehead as a sign of coronation. When Baba Sahib Singh was applying the tilak, then all the royal attendants were showering petal of flowers on Ranjit Singh. Baba Sahib Singh declared, “Henceforth Singh Sahib Ranjit Singh would be addressed as Maharaja Ranjit Singh.” All the officials congratulated the Maharaja. 

After some time an other event of the day came into operation. On that day the Maharaja had to introduce a new coin for his kingdom. A committee was organized to give its final opinion about the shape of the coin. The committee advised that on the front side of the coin the name of the Maharaja should be engraved. But Maharaja Ranjit Singh rejected their proposal and ordained them to engrave the name of Guru Nanak Dev Ji on the coin and to specify the coin as Nanak Shahi rupee and Nanak Shahi paisa. So according to his instructions on one side of the one paisa coin Name of Guru Nanak Dev Ji was engraved in Persion and Gurmukhi script and on the other side it was written ‘Guru Nanak Dev Sahaae’ (May Guru Nanak Dev help us). On one rupee coin on one side pictures of Guru Nanak Dev and Bhai Mardana were carved. The picture was evolved in such a way that Guru Nanak Dev was sitting in a pensive mood and Bhai Mardana was reciting the hymns. On the other side of the coin the same words were written in Gurmukhi and Persian scripts as on the one paisa coin. Other coins were also launched and executed. On those coins on one side it was written “Deg Teg Fateh O Nusrat Bedarang az Guru Nanak Dev Guru Gobind Singh and on the other side it was written as Darl Saltnat Lahore sambvat 1808 Meminat Manos. So issuing the coins on the Name of Gurus, the Maharaja made himself as the servant of Guru Panth. 

ਭੰਗੀ ਸਰਦਾਰਾਂ ਨਾਲ ਸਮਝੌਤਾ 

ਗੁਜਰਾਤ ਦਾ ਹਾਕਮ ਸਾਹਿਬ ਸਿੰਘ ਭੰਗੀ ਸੀ। ਸ੍ਰ: ਮਹਾਂ ਸਿੰਘ ਦੇ ਸਮੇਂ ਵੀ ਸਾਹਿਬ ਸਿੰਘ ਭੰਗੀ ਨੇ ਟਕੇ ਭਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਸੌਹਦਰੇ ਦੇ ਕਿਲ੍ਹੇ ਦੇ ਘੇਰੇ ਸਮੇਂ ਸ੍ਰ: ਮਹਾਂ ਸਿੰਘ ਬਿਮਾਰ ਹੋ ਗਏ ਸਨ। ਪਰ ਗਿਆਰਾਂ ਸਾਲਾਂ ਦੇ ਰਣਜੀਤ ਸਿੰਘ ਨੇ ਕਿਲ੍ਹੇ ਨੂੰ ਫ਼ਤਹਿ ਕੀਤਾ ਸੀ ਅਤੇ ਸਾਹਿਬ ਸਿੰਘ ਭੰਗੀ ਨੂੰ ਈਨ ਮੰਨਣੀ ਪਈ ਸੀ। ਪਰ ਇਹ ਭੰਗੀ ਸਰਦਾਰ ਰਣਜੀਤ ਸਿੰਘ ਵਿਰੁੱਧ ਕੋਈ ਨਾ ਕੋਈ ਸਾਜ਼ਿਸ਼ ਰਚਦੇ ਹੀ ਰਹਿੰਦੇ ਸਨ। ਸਾਹਿਬ ਸਿੰਘ ਭੰਗੀ ਨੇ ਅਕਾਲਗੜ੍ਹ ਦੇ ਹਾਕਮ ਦਲ ਸਿੰਘ ਨੂੰ ਆਪਣੇ ਨਾਲ ਰਲਾ ਲਿਆ। ਅਤੇ ਗੁਜਰਾਂਵਾਲੇ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਲੱਗੇ। 

ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦਸ ਹਜ਼ਾਰ ਫੌਜ ਅਤੇ ਵੀਹ ਤੋਪਾਂ ਲੈ ਕੇ ਗੁਜਰਾਤ ਤੇ ਹਮਲਾ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਹਮਲਾ ਬੇਸ਼ਕ ਬੜਾ ਤੇਜ਼ ਸੀ ਪਰ ਭੰਗੀ ਸਰਦਾਰ ਸ਼ਹਿਰ ਅਤੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰਨ ਵਿਚ ਸਫਲ ਹੋ ਗਏ। ਉਨ੍ਹਾਂ ਸ਼ਹਿਰ ਦੀ ਦੀਵਾਰ ਉਤੇ ਤੋਪਾਂ ਫਿਟ ਕੀਤੀਆਂ ਹੋਈਆਂ ਸਨ। ਜਦ ਉਨ੍ਹਾਂ ਤੋਪਾਂ ਦੇ ਫਾਇਰ ਕੀਤੇ ਤਾਂ ਮਹਾਰਾਜੇ ਦੀ ਫੌਜ ਦਾ ਕਾਫੀ ਨੁਕਸਾਨ ਹੋਇਆ। ਪਰ ਮਹਾਰਾਜਾ ਪਿਛਾਂਹ ਹੱਟਣ ਵਾਲਾ ਨਹੀਂ ਸੀ । ਉਨ੍ਹਾਂ ਵੀ ਤੋਪਾਂ ਬੀੜ ਦਿੱਤੀਆਂ ਅਤੇ ਸ਼ਹਿਰ ਦੀਆਂ ਕੰਧਾਂ ਢਾਹੁਣ ਲੱਗ ਪਏ। ਜਦ ਬਾਹਰਲੀ ਫਸੀਲ ਢਹਿ ਗਈ ਤਾਂ ਭੰਗੀਆਂ ਦੀ ਫੌਜ ਵਿਚ ਭਾਜੜ ਪੈ ਗਈ। ਸਰਦਾਰ ਸਾਹਿਬ ਸਿੰਘ ਭੰਗੀ ਨੇ ਰਾਤੋ ਰਾਤ ਕੁਝ ਬੰਦੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਲੈਣ ਵਾਸਤੇ ਭੇਜ ਦਿੱਤੇ। ਬਾਬਾ ਸਾਹਿਬ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਬਹੁਤ ਇੱਜ਼ਤ ਕਰਦਾ ਸੀ। ਬਾਬਾ ਸਾਹਿਬ ਸਿੰਘ ਨੇ ਦੋਹਾਂ ਧਿਰਾਂ ਵਿਚ ਸੁਲਾਹ ਕਰਵਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਨੂੰ ਪਿਛਾਂਹ ਬੁਲਾ ਲਿਆ ਅਤੇ ਲੜਾਈ ਬੰਦ ਹੋ ਗਈ। ਸਰਦਾਰ ਸਾਹਿਬ ਸਿੰਘ ਭੰਗੀ ਨੇ ਮਹਾਰਾਜੇ ਤੋਂ ਮੁਆਫੀ ਮੰਗੀ ਤੇ ਦੁਬਾਰਾ ਕਿਸੇ ਪ੍ਰਕਾਰ ਦੀ ਸ਼ਰਾਰਤ ਨਾ ਕਰਨ ਦਾ ਵਾਅਦਾ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਸਾਹਿਬ ਸਿੰਘ ਭੰਗੀ ਨੂੰ ਤਾਂ ਮੁਆਫ ਕਰ ਦਿੱਤਾ ਪਰ ਅਕਾਲਗੜ੍ਹ ਤੇ ਹਮਲਾ ਕਰ ਦਿੱਤਾ। ਸ੍ਰ: ਦਲ ਸਿੰਘ ਮਹਾਰਾਜ ਰਣਜੀਤ ਸਿੰਘ ਦਾ ਵਿਰੋਧ ਨਾ ਕਰ ਸਕਿਆ ਤੇ ਫੜਿਆ ਗਿਆ। ਮਹਾਰਾਜਾ ਉਸ ਨੂੰ ਫੜ ਕੇ ਲਾਹੌਰ ਲੈ ਆਇਆ ਤੇ ਨਜ਼ਰ ਬੰਦ ਕਰ ਦਿੱਤਾ। ਇਕ ਦਿਨ ਮਹਾਰਾਜ ਨੇ ਦਲ ਸਿੰਘ ਨੂੰ ਬੁਲਾਇਆ ਅਤੇ ਕਿਹਾ, “ਮੇਰੇ ਪਿਤਾ ਜੀ ਨੇ ਅਕਾਲਗੜ੍ਹ ਦਾ ਇਲਾਕਾ ਤੈਨੂੰ ਜਾਗੀਰ ਵਜੋਂ ਦਿੱਤਾ ਸੀ, ਉਨ੍ਹਾਂ ਤੈਨੂੰ ਸਰਦਾਰ ਬਣਾਇਆ ਸੀ, ਪਰ ਤੂੰ ਉਲਟ ਸਾਡੇ ਵੈਰੀਆਂ ਨਾਲ ਰਲ ਕੇ ਲੜਾਈ ਦੀ ਤਿਆਰੀ ਕਰਦਾ ਰਿਹਾ ਏਂ। ਦੱਸ ਇਸ ਗੱਲ ਦੀ ਤੈਨੂੰ ਕੀ ਸਜ਼ਾ ਦਿੱਤੀ ਜਾਵੇ ।” 

“ਮੈਂ ਬਿਲਕੁਲ ਬੇਕਸੂਰ ਹਾਂ, ਮੈਂ ਲੜਾਈ ਦੀ ਕੋਈ ਤਿਆਰੀ ਨਹੀਂ ਕੀਤੀ ਹੈ।” ਦਲ ਸਿੰਘ ਨੇ ਦੀਨਤਾ ਪ੍ਰਗਟ ਕੀਤੀ। “ਸਾਡੇ ਸੁਈਏ ਕਦੀ ਗਲਤ ਖ਼ਬਰ ਨਹੀਂ ਦਿੰਦੇ, ਸਾਨੂੰ ਸਭ ਪਤਾ ਹੈ। ਸਾਨੂੰ ਇਹ ਪਤਾ ਹੈ ਕਿ ਦੁਸ਼ਮਣ ਨੇ ਤਾਂ ਦੁਸ਼ਮਣੀ ਕਰਨੀ ਹੀ ਹੈ, ਪਰ ਜਦ ਮਿੱਤਰ ਵੀ ਦੁਸ਼ਮਣਾਂ ਨਾਲ ਮਿਲ ਜਾਵੇ ਤਾਂ ਉਸ ਗੱਲ ਦਾ ਜ਼ਿਆਦਾ ਦੁੱਖ ਹੁੰਦਾ ਹੈ”, ਮਹਾਰਾਜੇ ਨੇ ਕਿਹਾ। “ਮਹਾਰਾਜਾ ਜੀ। ਮੈਂ ਆਪਣੀ ਸਫਾਈ ਕਿਵੇਂ ਦੇ ਸਕਦਾ ਹਾਂ। ਇਹ ਗੱਲ ਜ਼ਰੂਰ ਹੈ ਕਿ ਭੰਗੀ ਸਰਦਾਰ ਮੇਰੇ ਨਾਲ ਮਿੱਤਰਤਾ ਰਖਦੇ ਹਨ।” ਦਲ ਸਿੰਘ ਨੇ ਉਦਾਸ ਲਹਿਜੇ ਵਿਚ ਕਿਹਾ। ਮਹਾਰਾਜੇ ਨੇ ਕਿਹਾ, “ਜੇ ਉਹ ਤੇਰੇ ਮਿੱਤਰ ਸਨ, ਫਿਰ ਤਾਂ ਤੈਨੂੰ ਪਤਾ ਹੋਵੇਗਾ, ਇਸ ਸਾਜ਼ਿਸ਼ ਵਿਚ ਹੋਰ ਕੌਣ ਸ਼ਾਮਲ ਸੀ?” 

“ਇਸ ਸਾਜ਼ਿਸ਼ ਵਿਚ ਸਭ ਤੋਂ ਵੱਡਾ ਹੱਥ ਨਜ਼ਾਮਦੀਨ ਕਸੂਰੀਏ ਦਾ ਸੀ” ਦਲ ਸਿੰਘ ਨੇ ਸੱਚ ਸੱਚ ਦੱਸ ਦਿੱਤਾ। ਮਹਾਰਾਜੇ ਨੇ ਦਲ ਸਿੰਘ ਨੂੰ ਤਾਂ ਛੱਡ ਦਿੱਤਾ, ਪਰ ਨਜ਼ਾਮਦੀਨ ਉਤੇ ਹਮਲਾ ਕਰਕੇ ਉਸ ਨੂੰ ਤਕੜਾ ਸਬਕ ਸਿਖਾਇਆ। ਨਜ਼ਾਮਦੀਨ ਮਹਾਰਾਜੇ ਦੀ ਸ਼ਰਨ ਆ ਗਿਆ ਤੇ ਯੋਗ ਸ਼ਰਤਾਂ ਮੰਨ ਕੇ ਲੜਾਈ ਦੇ ਖਰਚੇ ਦੀ ਇਕ ਵੱਡੀ ਰਕਮ ਦਿੱਤੀ।

ਮਹਾਰਾਜਾ ਰਣਜੀਤ ਸਿੰਘ Maharaja Ranjit Singh

Agreement with Bhangi Sardars 

Sahib Singh Bhangi was a ruler of Gujrat. He was paying revenue to Maha Singh, father of Maharaja Ranjit Singh. But during reign of Maha Singh he refused to pay the revenue. S. Maha Singh was forced to attack his fort. But during the siege of Saudara fort, Maha Singh fell ill and he had to abandon the fields. But Maharaja Ranjit Singh who was merely eleven years old at that time conquered the fort and brought Sahib Singh under his command. 

But Sahib Singh was always conspiring against Ranjit Singh. Sahib Singh Bhangi, befriended Dal Singh ruler of Akal Garh and they unitedly planned to attack Gujranwala. 

When Maharaja Ranjit Singh heard about this he took twenty heavy guns and ten thousand cavalry forces with him and attacked Gujrat. Though the attack of Maharaja Ranjit Singh was very fast and forceful, but Sahib Singh Bhangi very actively closed the gates of the city and the fort. He had already fitted heavy guns on the walls of the fort. The forces of Ranjit Singh came under the range of the fire and he suffered a heavy loss. But Maharaja did not retreat. He asked his gunners to open fire and the walls of the fort were so heavily damaged and destroyed that the army of Sahib Singh Bhangi ran hither and thither to find a shelter. Sahib Singh Bhangi was so frightened that he sent his messengers to bring Baba Sahib Singh Bedi for reconciliation. Baba Sahib Singh reached Gujrat at night and he met Maharaja Ranjit Singh. Maharaja had a great respect for him and he atonce asked his soldiers to retreat back. At the advice of Baba Sahib Singh, Maharaja agreed to reconcile with Sahib Singh Bhangi. The Bhangi regretted for his misbehaviour and promised to not to do any mischief again. 

Maharaja Ranjit Singh pardoned the Bhangi Sardar, but he attacked Akal Garh and captured Dal Singh. He brought him to Lahore and interned him. 

One day Maharaja called for Dal Singh and said, “My father gave you the territory of Akal Garh as a gift; he made you a Sardar. But instead of thanking us, you conspired with our enemies. Tell me how we should deal with you?” “I am quite innocent, I have never planned to fight against you.” Dal Singh pleaded. 

“But our detector can’t tell lie, their information has always proved true. It is a very sad news for us that our friend has joined hands with our enemy.” Maharaja said. 

“It is true that S. Sahib Singh Bhangi has been keeping very good relations with me. But the man with whose collaboration he was plotting to attack your territory was Nizam Din Kasuria.” 

Hearing this Maharaja released Dal Singh and attacking Nizam Din’s territory, taught him a good lesson. 

ਅੰਮ੍ਰਿਤਸਰ ਦਰਸ਼ਨ 

ਕਸੂਰ ਦੇ ਨਜ਼ਾਮਦੀਨ ਨੂੰ ਸੋਧ ਕੇ ਜਦ ਮਹਾਰਾਜਾ ਜੀ ਕੁਝ ਸਮੇਂ ਲਈ ਵਿਹਲੇ ਹੋਏ ਤਾਂ ਬਟਾਲੇ ਤੋਂ ਸਰਦਾਰਨੀ ਸਦਾ ਕੌਰ ਵਲੋਂ ਇਹ ਖਬਰ ਆਈ ਕਿ ਕਾਂਗੜੇ ਦਾ ਰਾਜਾ ਸੰਸਾਰ ਚੰਦ ਬਟਾਲੇ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਖਬਰ ਸੁਣ ਕੇ ਮਹਾਰਾਜਾ 6 ਹਜ਼ਾਰ ਤੋਂ ਵੀ ਵੱਧ ਘੋੜ ਸਵਾਰ ਲੈ ਕੇ ਬਟਾਲੇ ਪਹੁੰਚ ਗਿਆ। ਜਦ ਸੰਸਾਰ ਚੰਦ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਫੌਜ ਦੀ ਅਗਵਾਈ ਕਰ ਰਿਹਾ ਹੈ ਤਾਂ ਉਹ ਏਨਾ ਡਰਿਆ ਕਿ ਰਾਤੋ ਰਾਤ ਭੱਜ ਕੇ ਪਹਾੜਾਂ ਵਿਚ ਜਾ ਲੁਕਿਆ। ਹੋਰ ਕਈ ਦੁਸ਼ਟਾਂ ਨੂੰ ਸੋਧ ਕੇ ਮਹਾਰਾਜਾ ਲਾਹੌਰ ਆ ਗਿਆ। ਲਾਹੌਰ ਆ ਕੇ ਮਹਾਰਾਜੇ ਨੂੰ ਖ਼ਬਰ ਮਿਲੀ ਕਿ ਨਜ਼ਾਮਦੀਨ ਕਸੂਰੀਏ ਨੇ ਅਹਿਦਨਾਮਾ ਤੋੜ ਦਿੱਤਾ ਹੈ ਅਤੇ ਜਹਾਦੀਆਂ ਦੀ ਮਦਦ ਨਾਲ ਸਰਕਾਰ ਦੇ ਕਈ ਪਿੰਡ ਲੁੱਟ ਲਏ ਹਨ। ਮਹਾਰਾਜੇ ਨੇ ਉਸ ਸਮੇਂ ਫ਼ਤਹਿ ਸਿੰਘ ਆਹਲੂਵਾਲੀਏ ਨੂੰ ਨਾਲ ਲੈ ਕੇ ਕਸੂਰ ਤੇ ਹਮਲਾ ਬੋਲ ਦਿੱਤਾ। ਬੜੀ ਜ਼ਬਰਦਸਤ ਲੜਾਈ ਹੋਈ, ਪਰ ਆਪਣੀ ਹਾਰ ਹੁੰਦੀ ਵੇਖ ਨਜ਼ਾਮਦੀਨ ਨੇ ਫਿਰ ਸੁਲਾਹ ਦਾ ਚਿੱਟਾ ਝੰਡਾ ਬੁਲਾ ਦਿੱਤਾ ਅਤੇ ਬੜੀ ਅਧੀਨਤਾ ਨਾਲ ਆਪਣੀ ਭੁਲ ਬਖਸਾਈ ਅਤੇ ਅੱਗੇ ਤੋਂ ਖਾਲਸਾ ਰਾਜ ਦਾ ਦਾਸ ਰਹਿਣ ਦਾ ਬਚਨ ਦਿੱਤਾ। ਲੜਾਈ ਦੇ ਖਰਚੇ ਤੋਂ ਇਲਾਵਾ ਇਕ ਭਾਰੀ ਰਕਮ ਡੰਨ ਦੇ ਤੌਰ ਤੇ ਉਸ ਪਾਸੋਂ ਪ੍ਰਾਪਤ ਕੀਤੀ ਗਈ। 

ਉਨ੍ਹਾਂ ਦਿਨਾਂ ਵਿਚ ਅੰਮ੍ਰਿਤਸਰ ਉੱਤੇ ਭੰਗੀ ਮਿਸਲ ਦਾ ਕਬਜ਼ਾ ਸੀ। ਅੰਮ੍ਰਿਤਸਰ ਤੋਂ ਕਿਸੇ ਨੇ ਇਹ ਖ਼ਬਰ ਮਹਾਰਾਜੇ ਨੂੰ ਭੇਜੀ ਕਿ ਭੰਗੀ ਅਤੇ ਰਾਮਗੜ੍ਹੀਆ ਮਿਸਲ ਦੇ ਸਰਦਾਰ ਮਿਲ ਕੇ ਇਹ ਯੋਜਨਾ ਬਣਾ ਰਹੇ ਹਨ ਕਿ ਇਕੱਠੇ ਹੋ ਕੇ ਇਕ ਵਾਰ ਫਿਰ ਮਹਾਰਾਜੇ ਨਾਲ ਟੱਕਰ ਲਈ ਜਾਵੇ। ਮਹਾਰਾਜੇ ਨੇ ਜਦ ਸੂਹੀਏ ਭੇਜ ਕੇ ਇਸ ਖਬਰ ਦੀ ਛਾਣਬੀਣ ਕੀਤੀ ਤਾਂ ਇਹ ਖਬਰ ਸੱਚੀ ਨਿਕਲੀ। ਮਹਾਰਾਜੇ ਨੇ ਓਸੇ ਸਮੇਂ ਹਮਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਦੀ ਇਹ ਆਦਤ ਸੀ ਕਿ ਕਿਸੇ ਕੰਮ ਵਿਚ ਵੀ ਦੇਰੀ ਜਾਂ ਟਾਲ ਮਟੋਲ ਨਹੀਂ ਕਰਿਆ ਕਰਦੇ ਸਨ। ਇਹ ਉਨ੍ਹਾਂ ਦੀ ਕਾਮਯਾਬੀ ਦਾ ਰਾਜ ਸੀ। ਉਨ੍ਹਾਂ ਆਪਣੇ ਨਾਲ ਸਰਦਾਰਨੀ ਸਦਾ ਕੌਰ ਅਤੇ ਸਰਦਾਰ ਵਤਹਿ ਸਿੰਘ ਆਹਲੂਵਾਲੀਏ ਨੂੰ ਲਿਆ ਤੇ ਅੰਮ੍ਰਿਤਸਰ ਵਲ ਚਲ ਪਏ। ਮਹਾਰਾਜੇ ਦੀ ਫੌਜ ਨੇ ਸ਼ਹਿਰ ਦੇ ਬਾਹਰ ਡੇਰੇ ਲਾ ਲਏ। ਪਰ ਖੁਲ੍ਹੇ ਮੈਦਾਨ ਵਿਚ ਉਨ੍ਹਾਂ ਨਾਲ ਲੜਨ ਵਾਸਤੇ ਕੋਈ ਨਾ ਆਇਆ। ਇਸ ਦਾ ਕਾਰਨ ਇਹ ਵੀ ਸੀ ਕਿ ਰਾਮਗੜੀਏ ਸਰਦਾਰ, ਭੰਗੀ ਸਰਦਾਰਾਂ ਦੀ ਮਦਦ ਵਾਸਤੇ ਨਹੀਂ ਪਹੁੰਚ ਸਕੇ ਸਨ। ਭੰਗੀ ਸਰਦਾਰਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ ਅਤੇ ਦੀਵਾਰਾਂ ਤੇ ਤੋਪਾਂ ਬੀੜ ਦਿੱਤੀਆਂ। ਮਹਾਰਾਜਾ ਰਣਜੀਤ ਸਿੰਘ ਨੂੰ ਡਰਾਉਣ ਵਾਸਤੇ ਉਹ ਤੋਪਾਂ ਦੇ ਗੋਲੇ ਸੁੱਟਣ ਲੱਗ। ਪਰ ਮਹਾਰਾਜਾ ਨੇ ਆਪਣੀ ਫੌਜ ਨੂੰ ਗੋਲਿਆਂ ਦੀ ਮਾਰ ਤੋਂ ਦੂਰ ਹੀ ਰਖਿਆ ਸੀ। ਮਹਾਰਾਜਾ ਵੀ ਡਰਾਵੇ ਵਾਸਤੇ ਫੋਕੇ ਤਪਾਂ ਦੇ ਗੋਲੇ ਚਲਾਈ ਗਏ। ਉਹ ਪਵਿੱਤਰ ਸ਼ਹਿਰ ਵਿਚ ਗੋਲਾ ਸੁੱਟਣਾ ਨਹੀਂ ਚਾਹੁੰਦੇ ਸਨ। 

ਜਦ ਸ਼ਹਿਰ ਦੇ ਮੁਖੀਆਂ ਨੂੰ ਇਹ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਸ਼ਹਿਰ ਤੇ ਹਮਲਾ ਕਰਨ ਆਏ ਹਨ ਤਾਂ ਉਹ ਅਕਾਲੀ ਫੂਲਾ ਸਿੰਘ ਨੂੰ ਨਾਲ ਲੈ ਕੇ ਦੋਹਾਂ ਧਿਰਾਂ ਨੂੰ ਮਿਲੇ ਤੇ ਲੜਾਈ ਬੰਦ ਕਰਵਾ ਦਿੱਤੀ। ਸਮਝੌਤਾ ਹੋਣ ਤੇ ਭੰਗੀਆਂ ਨੇ ਆਪਣਾ ਕਿਲ੍ਹਾ ਖਾਲੀ ਕਰ ਦਿੱਤਾ ਤੇ ਮਹਾਰਾਜੇ ਨੇ ਉਨ੍ਹਾਂ ਦੇ ਨਿਰਬਾਹ ਵਾਸਤੇ ਇਕ ਵੱਡੀ ਜਾਗੀਰ ਦਿੱਤੀ। ਇਸ ਤੋਂ ਬਾਅਦ ਮਹਾਰਾਜੇ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿਚ ਸ਼ਾਮਲ ਕਰ ਲਿਆ। 

ਮਹਾਰਾਜਾ ਫਿਰ ਆਪਣੇ ਸਾਥੀਆਂ ਸਮੇਤ ਦਰਬਾਰ ਸਾਹਿਬ ਗਏ। ਉਨ੍ਹਾਂ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ। ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਸੇਵਾ ਵਾਸਤੇ ਉਨ੍ਹਾਂ ਚੋਖੀ ਰਕਮ ਭੇਟ ਕੀਤੀ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

A Visit to Amritsar 

After reforming Nizamdin the Nawab of Kasoor, Maharaja remained free for some period. One day he received a news from his mother-in-law Sardarni Sada Kaur, that Raja of Kangra Sansar Chand was planning to attack Batala. When Maharaja heard this news he took six thousand cavalcade with him and marched towards Batala. When Sansar Chand heard the news that Maharaja Ranjit Singh was himself leading the forces, he got so frightened that he fled towards the mountains. After reforming other rebellions he returned back to Lahore. When he reached Lahore he got the information that Nawab of Kasoor Nizamdin had violated the agreement and with the help of crusaders had looted many villages of Maharaja’s territory. 

Maharaja did not waste time and he took Fateh Singh Ahluwalia with him and fell upon him violently. 

In the fierce pitched battle when Nizamdin perceived that his defeat was certain he hoisted the white flag. He requested the Maharaja to pardon him and promised not to do any mischief again. After getting penalty of war, he pardoned the Nawab. 

In those days Amritsar was under the supervision of Bhangi Sardars. One day Maharaja’s secret informer told Maharaja that Bhangi and Ramgarhis Sardars were planning to face Maharaja Ranjit Singh with their united forces. When Maharaja sent his trusted detectors there he found that information was true. Maharaja atonce made preparations to face the attack. It was a habit of Maharaja that he used to take the decisions without any delay and that was main secret of his success. 

He took with him Sardarni Sada Kaur and S. Fateh Singh Ahluwalia and proceeded towards Amritsar. He encircled the city and encamped outside the city. Bhangi Sardars fitted their guns on the walls of the city and opened fire in order to frighten Maharaja Ranjit Singh. But Maharaja and his forces were camping far away from the range of the guns. The Bhangi Sardars did not come out to fight in the open fields. Ramgarhia Sardars did not turn up to help them. 

When the citizens heard that Maharaja Ranjit Singh had encircled the city, they met Akali Phoola Singh and requested him to defuse the combat. Akali Phoola Singh met both sides and an agreement was signed in an amicable way. According to the agreement Bhangi Sardars vacated the fort and Maharaja Ranjit Singh alloted them a big landed property for their livelihood. Amritsar city became a part of the Khalsa kingdom. Maharaja along with his relatives visited the Harimandir Sahib and paid his homage in reverence. He also offered a large sum of money to Harimandir Sahib and Akal Takhat Sahib. 

ਝੰਗ ਦੀ ਜਿੱਤ 

ਉਸ ਸਮੇਂ ਝੰਗ ਦੀ ਰਿਆਸਤ ਦਾ ਮਾਲਕ ਅਹਿਮਦ ਖਾਂ ਸਿਆਲ ਸੀ । ਉਹ ਬੜਾ ਹੰਕਾਰੀ ਅਤੇ ਜ਼ਾਲਮ ਸੀ। ਛੋਟੀ ਜੇਹੀ ਗੱਲ ਤੋਂ ਵੀ ਵਿਗੜ ਕੇ ਕਿਸੇ ਦਾ ਸਿਰ ਧੜ ਨਾਲੋਂ ਵੱਖ ਕਰ ਦਿੰਦਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਉਸ ਸਮੇਂ ਸਿੱਖ ਰਾਜ ਦਾ ਪ੍ਰਸਾਰ ਕਰ ਰਿਹਾ ਸੀ ਤੇ ਮੁਸਲਮਾਨ ਗੜ੍ਹਾਂ ਨੂੰ ਢਾਹ ਰਿਹਾ मी। 

ਉਸ ਆਪਣਾ ਏਲਚੀ ਅਹਿਮਦ ਖਾਂ ਪਾਸ ਭੇਜਿਆ। ਏਲਚੀ ਨੇ ਅਹਿਮਦ ਖਾਂ ਨੂੰ ਕਿਹਾ, “ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਈਨ ਮੰਨ ਲਵੋ ਤੇ ਕੁਝ ਘੋੜੇ ਹਰ ਸਾਲ ਖਾਲਸਾ ਫੌਜ ਲਈ ਭੇਜਿਆ ਕਰੋ। ਜੇ ਤੁਸੀਂ ਈਨ ਨਹੀਂ ਮੰਨਦੇ ਤਾਂ ਜੰਗ ਲਈ ਤਿਆਰ ਹੋ ਜਾਵੋ।” 

ਅਹਿਮਦ ਖਾਂ ਬੜੇ ਹੰਕਾਰ ਲਾਲ ਬੋਲਿਆ ਤੇ ਲੜਾਈ ਤੋਂ ਬਗੈਰ ਈਨ ਮੰਨਣ ਤੋਂ ਉਸ ਨਾਂਹ ਕਰ ਦਿੱਤੀ। 

ਏਲਚੀ ਨੇ ਸਾਰੀ ਗੱਲ ਮਹਾਰਾਜੇ ਨੂੰ ਦੱਸੀ ਅਤੇ ਕਿਹਾ ਕਿ ਉਹ ਬੜਾ ਹੰਕਾਰੀ ਹੈ। ਮਹਾਰਾਜੇ ਨੇ ਉਸੇ ਵੇਲੇ ਲੜਾਈ ਦੀ ਤਿਆਰੀ ਆਰੰਭ ਕਰ ਦਿੱਤੀ ਤੇ ਇਕ ਵੱਡੀ ਫੌਜ ਲੈ ਕੇ ਝੰਗ ਵਲ ਚੱਲ ਪਿਆ। 

ਏਲਚੀ ਦੇ ਲਾਹੌਰ ਆਉਣ ਸਮੇਂ ਹੀ ਅਹਿਮਦ ਖਾਂ ਨੇ ਜਹਾਦ ਦੇ ਨਾਂ ਤੇ ਬਹੁਤ ਮੁਸਲਮਾਨ ਇਕੱਠੇ ਕਰ ਲਏ ਸਨ। ਆਪਣੀ ਫ਼ੌਜ ਅਤੇ ਜਹਾਦੀਆਂ ਨੂੰ ਲੈ ਕੇ ਸ਼ਹਿਰ ਦੇ ਬਾਹਰ ਉਹ ਮਹਾਰਾਜਾ ਰਣਜੀਤ ਸਿੰਘ ਦੀ ਇੰਤਜਾਰ ਕਰਨ ਲੱਗੇ। ਜਦ ਮਹਾਰਾਜੇ ਦੀਆਂ ਫੌਜਾਂ ਪਹੁੰਚੀਆਂ ਤਾਂ ਲਗੀਆਂ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲਣ। ਗੋਲੀ ਸਿੱਕਾ ਜਦ ਮੁੱਕਣ ਲੱਗਾ ਤਾਂ ਤਲਵਾਰਾਂ ਚਮਕਣ ਲੱਗੀਆਂ। ਜਦ ਲੜਾਈ ਤਲਵਾਰਾਂ ਤੇ ਆ ਗਈ ਤਾਂ ਖਾਲਸਈ ਫੌਜ ਨੂੰ ਤਾਂ ਚਾਅ ਚੜ੍ਹ ਗਏ। ਏਨੀ ਕਟਾ ਵਢੀ ਹੋਈ ਕਿ ਵੇਖਦਿਆਂ ਵੇਖਦਿਆਂ ਧਰਤੀ ਤੇ ਢੇਰ ਲੱਗ ਗਏ। ਮਹਾਰਾਜਾ ਆਪਣਾ ਘੋੜਾ ਭਜਾ ਕੇ ਆਪਣੀ ਫੌਜ ਨੂੰ ਹਲਾ ਸ਼ੇਰੀ ਦੇ ਰਹੇ ਸਨ। 

ਵੇਖਦੇ-ਵੇਖਦੇ ਅਹਿਮਦ ਖਾਂ ਦੇ ਪੈਰ ਮੈਦਾਨ ਵਿਚੋਂ ਉੱਖੜ ਗਏ। ਜਦ ਉਹ ਪਿਛਾਂਹ ਨੂੰ ਭੱਜਾ ਤਾਂ ਜਹਾਦੀਏ ਵੀ ਉਸ ਦੇ ਪਿੱਛੇ ਹੀ ਭੱਜ ਤੁਰੇ। ਅਹਿਮਦ ਖਾਂ ਆਪਣੀ ਫੌਜ ਨੂੰ ਲੈ ਕੇ ਸ਼ਹਿਰ ਵਿਚ ਦਾਖਲ ਹੋ ਗਿਆ ਅਤੇ ਦਰਵਾਜ਼ੇ ਬੰਦ ਕਰ ਲਏ। ਖ਼ਾਲਸੇ ਨੇ ਸ਼ਹਿਰ ਨੂੰ ਚਾਰੇ ਪਾਸਿਆਂ ਤੋਂ ਘੇਰੇ ਵਿਚ ਲੈ ਲਿਆ। ਸਵੇਰ ਨੂੰ ਨਵਾਬ ਨੇ ਕਿਲ੍ਹੇ ਦੀਆਂ ਦੀਵਾਰਾਂ ਤੇ ਤੋਪਾਂ ਬੀੜ ਦਿੱਤੀਆਂ ਤੇ ਲੱਗਾ ਖਾਲਸਈ ਫ਼ੌਜ ਉੱਤੇ ਗੋਲੇ ਸੁੱਟਣ। ਇਕ ਗੋਲਾ ਬਿਲਕੁਲ ਮਹਾਰਾਜਾ ਦੇ ਪੈਰ ਲਾਗੇ ਆ ਕੇ ਡਿੱਗਾ ਤੇ ਜ਼ਮੀਨ ਵਿਚ ਧੱਸ ਗਿਆ। ਇਹ ਵੇਖ ਕੇ ਖਾਲਸੇ ਨੂੰ ਬਹੁਤ ਜੋਸ਼ ਆਇਆ ਤੇ ਹਾਥੀਆਂ ਦੀ ਮਦਦ ਨਾਲ ਕਿਲ੍ਹੇ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਵੜ ਗਏ। ਪਰ ਜਹਾਦੀਆਂ ਅਤੇ ਨਵਾਬ ਦੀ ਫੌਜ ਏਥੇ ਵੀ ਨਾ ਟਿਕ ਸਕੀ। ਉਹ ਸ਼ਹਿਰ ਛੱਡ ਕੇ ਭੱਜ ਗਏ। ਅਹਿਮਦ ਖਾਂ ਨੱਠ ਕੇ ਮੁਲਤਾਨ ਚਲਾ ਗਿਆ। ਮਹਾਰਾਜੇ ਨੇ ਸ਼ਹਿਰ ਨੂੰ ਲੁੱਟਣ ਤੋਂ ਬਚਾ ਲਿਆ। 

ਕੁਝ ਦਿਨਾਂ ਬਾਅਦ ਨਵਾਬ ਨੇ ਕੁਝ ਪਤਵੰਤੇ ਸਜਣ ਮਹਾਰਾਜੇ ਪਾਸ ਭੇਜੇ। ਉਨ੍ਹਾਂ ਬੇਨਤੀ ਕੀਤੀ ਕਿ ਨਵਾਬ ਪਾਸੋਂ ਭੁੱਲ ਹੋ ਗਈ ਹੈ। ਉਹ ਮੁਆਫੀ ਮੰਗਦਾ ਹੈ ਅਤੇ ਲੜਾਈ ਦਾ ਹਰਜਾਨਾ ਦੇਣ ਨੂੰ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਨੂੰ ਇਲਾਕੇ ਦੀ ਸੇਵਾ ਸੌਂਪ ਦੇਵੋ, ਜਿੰਨਾ ਵੀ ਸਾਲਾਨਾ ਕਰ ਤੁਸੀਂ ਲਾਵੇਗੇ ਉਹ ਦੇਣ ਨੂੰ ਤਿਆਰ ਹੈ। 

ਮਹਾਰਾਜਾ ਰਣਜੀਤ ਸਿੰਘ ਵਿਚ ਇਹ ਸਿਫਤ ਸੀ ਕਿ ਜਿਹੜਾ ਵੀ ਉਨ੍ਹਾਂ ਪਾਸੋਂ ਮੁਆਫੀ ਮੰਗ ਲੈਂਦਾ। ਸੀ ਉਸ ਨੂੰ ਬਖਸ਼ ਦਿੰਦੇ ਸਨ। ਉਨ੍ਹਾਂ ਨਵਾਬ ਨੂੰ ਬਖਸ਼ ਦਿੱਤਾ ਅਤੇ 60,000 ਰੁਪਏ ਸਾਲਾਨਾ ਲੈਣਾ ਮੰਨ ਲਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Conquered Jhang 

At that time the ruler of Jhang state was Ahmad Khan Siaal. He was very arrogant and cruel. At the same time Maharaja Ranjit Singh was expanding his territories and it was also in his mind to weaken the Muslim powers. 

He sent his one messenger to meet Ahmad Khan. The messenger said to Ahmad Khan, “Accept the superiority of Maharaja Ranjit Singh, otherwise be ready to have a combat with him. Ahmad Khan spoke very arrogantly and refused to accept the subordination of the Maharaja. 

When the messenger returned back to Lahore, informing the Maharaja he said, “Ahmad Khan is very proud and conceited and he is ready to pick a quarrel with you. 

Hearing this Maharaja decided to teach a lesson to hauty Ahmad Khan. 

Leading a big army, he marched towards Jhang. Ahmad Khan had already perceived that fight with Maharaja was evitable. So he gathered a large number of Muslims under the name of holy war. He took his army and crusaders and came out of the city in order to face Maharaja Ranjit Singh. When the army of Maharaja reached there, a fierce battle started. First they used their guns, but when they became bulletless, they unseathed their swords. The Khalsa army was very experienced in the art of swordmanship. So they crushed the army of Ahmad Khan in such a way that they were forced to retreat. 

Ahmad Khan directed his army to ran towards the city. The crusaders also followed. 

Entering the city, Ahmad Khan closed the gates. The Khalsa army encircled the city. Ahmad Khan fitted his guns on the wall of the fort and ordered his gunman to open the fire. One bomb fell near Maharaja Ranjit Singh. 

Seeing this Maharaja ordered his men to break open the gates. They broke the gates and entered the fort. The crusaders and army of Nawab was so frightened that they ran out of the fort and city. Maharaja asked his soldiers not to loot the city. 

After some days Nawab sent some respected persons to meet the Maharaja. 

They met the Maharaja and said, “Nawab has done a great mistake, now he is ready to apologize. He is also prepared to pay war penalty. Please return his territory, he will pay you yearly taxes according to your wishes.” 

Maharaja Ranjit Singh pardoned Nawab and agreed to take Rs. 60,000/- yearly revenue. 

ਕਸੂਰ ਫ਼ਤਹਿ ਕਰਨਾ 

ਮਹਾਰਾਜਾ ਰਣਜੀਤ ਸਿੰਘ ਨੂੰ ਇਕ ਖ਼ਬਰ ਮਿਲੀ ਕਿ ਕਸੂਰ ਦਾ ਨਵਾਬ ਕੁਤਬੁਦੀਨ ਅਤੇ ਮੁਲਤਾਨ ਦਾ ਨਵਾਬ ਮੁਜ਼ੱਫਰ ਖਾਂ ਦੋਵੇਂ ਮਿਲ ਕੇ ਇਹ ਸਲਾਹ ਮਸ਼ਵਰਾ ਕਰ ਰਹੇ ਹਨ ਕਿ ਦੋਹਾਂ ਦੀਆਂ ਫੌਜਾਂ ਮਿਲਾ ਕੇ ਮਹਾਰਾਜੇ ਨਾਲ ਲੜਾਈ ਲੜੀ ਜਾਵੇ। ਇਸ ਤੋਂ ਬਾਅਦ ਇਕ ਹੋਰ ਵੀ ਖ਼ਬਰ ਆਈ ਕਿ ਨਵਾਬ ਕੁਤਬੁਦੀਨ ਆਪਣੀ ਸਿੱਖ ਪਰਜਾ ਨੂੰ ਬਹੁਤ ਤੰਗ ਕਰ ਰਿਹਾ ਹੈ। ਮਹਾਰਾਜੇ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ। ਉਹ ਆਪਣੇ ਰਾਜ ਵਿਚ ਕਿਸੇ ਨੂੰ ਵੀ ਮਜ੍ਹਬ ਦੇ ਨਾਂ ਤੇ ਤੰਗ ਨਹੀਂ ਸੀ ਕਰਦੇ। ਉਹ ਸਿੱਖ ਮੁਸਲਮਾਨ ਅਤੇ ਹਿੰਦੂ ਸਭ ਨੂੰ ਬਰਾਬਰ ਸਮਝਦੇ ਸਨ। 

ਉਨ੍ਹਾਂ ਨੇ ਤੁਰੰਤ ਫਕੀਰ ਅਜ਼ੀਜਦੀਨ ਨੂੰ ਕਸੂਰ ਭੇਜਿਆ ਕਿ ਉਹ ਪੂਰੀ ਪੁੱਛ ਪੜਤਾਲ ਕਰਕੇ ਆਵੇ। ਪਰ ਜਦ ਫਕੀਰ ਅਜ਼ੀਜਦੀਨ ਕਸੂਰ ਪਹੁੰਚਿਆ ਤਾਂ ਨਵਾਬ ਕੁਤਬਦੀਨ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਫਕੀਰ ਅਜ਼ੀਜਦੀਨ ਵਾਪਸ ਆ ਗਿਆ ਅਤੇ ਸਾਰੇ ਹਾਲਾਤ ਬਾਰੇ ਮਹਾਰਾਜੇ ਨੂੰ ਦੱਸਿਆ। ਮਹਾਰਾਜਾ ਰਣਜੀਤ ਸਿੰਘ ਉਸ ਦੀ ਗੱਲ ਸੁਣ ਕੇ ਬੜਾ ਭਾਵਕ ਹੋ ਗਿਆ ਤੇ ਉਸ ਤੁਰੰਤ ਕਸੂਰ ਉੱਤੇ ਹਮਲਾ ਕਰਨ ਦਾ ਆਦੇਸ਼ ਦੇ ਦਿੱਤਾ। ਜਦ ਫੌਜਾਂ ਕਸੂਰ ਪਹੁੰਚੀਆਂ ਤਾਂ ਨਵਾਬ ਗਾਜ਼ੀਆਂ ਨੂੰ ਲੈ ਕੇ ਟਾਕਰੇ ਲਈ ਆਇਆ। ਬੜਾ ਘਮਸਾਨ ਦਾ ਯੁੱਧ ਹੋਇਆ ਪਰ ਨਵਾਬ ਹਾਰ ਗਿਆ ਤੇ ਭੱਜ ਕੇ ਕਿਲ੍ਹੇ ਵਿਚ ਜਾ ਵੜਿਆ। ਮਹਾਰਾਜੇ ਨੇ ਆਪਣੇ ਸਿਰ ਕੱਢ ਸੂਰਮਿਆਂ ਨੂੰ ਹੁਕਮ ਦਿੱਤਾ ਕਿ ਉਹ ਨੀਹਾਂ ਥੱਲੇ ਬਾਰੂਦ ਭਰ ਕੇ ਅੱਗ ਲਾ ਦੇਣ। ਜਦ ਪਲੀਤਿਆ ਨੂੰ ਅੱਗ ਲਾਈ ਗਈ ਤਾਂ ਕਿਲ੍ਹੇ ਦੇ ਪਛਮ ਵਲ ਦੀ ਦੀਵਾਰ ਥੱਲੇ ਡਿੱਗ ਪਈ। ਖਾਲਸਈ ਫੌਜ ਉਸੇ ਵੇਲੇ ਕਿਲ੍ਹੇ ਵਿਚ ਜਾ ਦਾਖਲ ਹੋਈ। ਗਾਜ਼ੀਆਂ ਨੇ ਖਾਲਸਈ ਫੌਜ ਨੂੰ ਡਕਣ ਦਾ ਬਹੁਤ ਜ਼ੋਰ ਲਾਇਆ, ਪਰ ਸਿੰਘਾਂ ਦੇ ਜੋਸ਼ ਅੱਗੇ ਉਹ ਖਲੋ ਨਾ ਸਕੇ ਤੇ ਕਿਲ੍ਹੇ ਉਤੇ ਮਹਾਰਾਜੇ ਦਾ ਕਬਜ਼ਾ ਹੋ ਗਿਆ। ਨਵਾਬ ਕੁਤਬਦੀਨ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਫੜਿਆ ਗਿਆ। ਜਦ ਉਸ ਨੂੰ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਬਹੁਤ ਮਿੰਨਤ ਤਰਲੇ ਕੀਤੇ। ਦਿਆਲੂ ਮਹਾਰਾਜੇ ਨੇ ਉਸ ਦੀ ਜਾਨ ਬਖਸ਼ ਦਿੱਤੀ ਅਤੇ ਉਸ ਨੂੰ ਦਰਿਆ ਸਤਲੁਜ ਤੋਂ ਪਾਰ ਮਮਦੋਤ ਦਾ ਇਲਾਕਾ ਜਾਗੀਰ ਵਜੋਂ ‘ਬਖਸ਼ ਦਿੱਤਾ। ਇਸ ਲੜਾਈ ਵਿਚ ਸ੍ਰ: ਨਿਹਾਲ ਸਿੰਘ ਅਟਾਰੀਵਾਲੇ ਨੇ ਬੜੀ ਦਲੇਰੀ ਵਿਖਾਈ ਸੀ, ਇਸ ਲਈ ਮਹਾਰਾਜਾ ਨੇ ਸ੍ਰ: ਨਿਹਾਲ ਸਿੰਘ ਨੂੰ ਕਸੂਰ ਦਾ ਸੂਬੇਦਾਰ ਥਾਪ ਦਿੱਤਾ। 

ਉਸ ਤੋਂ ਬਾਅਦ ਮਹਾਰਾਜੇ ਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਂ ਨੂੰ ਵੀ ਸੋਧਣ ਦਾ ਮਨ ਬਣਾਇਆ। ਮਹਾਰਾਜਾ ਆਪਣੀਆਂ ਨਵੀਆਂ ਫੌਜਾਂ ਲੈ ਕੇ 15 ਮਾਰਚ ਸੰਨ 1807 ਈ: ਨੂੰ ਮੁਲਤਾਨ ਵੱਲ ਚੱਲ ਪਿਆ। ਕੁਝ ਦਿਨਾਂ ਵਿਚ ਫੌਜਾਂ ਮੁਲਤਾਨ ਦੇ ਨੇੜੇ ਪਹੁੰਚ ਗਈਆਂ। ਓਥੇ ਪਹੁੰਚ ਕੇ ਮਹਾਰਾਜੇ ਨੇ ਸ੍ਰ: ਫਤਹਿ ਸਿੰਘ ਨੂੰ ਨਵਾਬ ਪਾਸ ਭੇਜਿਆ ਕਿ ਉਹ ਉਸ ਨੂੰ ਪੁੱਛ ਕੇ ਆਵੇ ਕਿ ਉਸ ਅਹਿਦਨਾਮਾ ਤੋੜਿਆ ਹੈ ਅਤੇ ਕਸੂਰ ਦੇ ਨਵਾਬ ਕੁਤਬੁਦੀਨ ਨਾਲ ਮਿਲ ਕੇ ਗਦਾਰੀ ਕੀਤੀ ਹੈ। ਉਹ ਆਪਣੇ ਅਪਰਾਧਾਂ ਬਦਲੇ ਭਾਰੀ ਜੁਰਮਾਨਾ ਭਰੇ ਜਾਂ ਲੜਾਈ ਲਈ ਤਿਆਰ ਹੋ ਜਾਵੇ। 

ਮੁਜ਼ੱਫਰ ਖਾਂ ਫਤਹਿ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਡਰ ਗਿਆ ਅਤੇ ਕਹਿਣ ਲੱਗਾ, “ਮੈਂ ਬਹੁਤ ਸ਼ਰਮਿੰਦਾ ਹਾਂ, ਮੇਰੇ ਪਿਛਲੇ ਗੁਨਾਹ ਬਖਸ਼ ਦਿੱਤੇ ਜਾਣ ਅਤੇ ਜੋ ਦੰਡ ਮਹਾਰਾਜਾ ਜੀ ਯੋਗ ਸਮਝਣ ਮੈਂ ਭਰਨ ਨੂੰ ਤਿਆਰ ਹਾਂ।” 

ਦਇਆ ਦੇ ਪੁੰਜ ਮਹਾਰਾਜਾ ਰਣਜੀਤ ਸਿੰਘ ਨੇ ਏਡੇ ਵੱਡੇ ਅਪਰਾਧੀ ਨੂੰ ਵੀ ਬਖਸ਼ ਦਿੱਤਾ ਤੇ ਕੇਵਲ 7700 ਰੁਪਏ ਉਸ ਤੋਂ ਡੰਨ ਵਜੋਂ ਲਏ। ਇਸ ਤੋਂ ਬਾਅਦ ਮਹਾਰਾਜਾ ਜੀ ਬਹਾਲਪੁਰ ਗਏ, ਪਰ ਓਥੋਂ ਦਾ ਨਵਾਬ ਕਿਸੇ ਲੜਾਈ ਝਗੜੇ ਤੋਂ ਬਗੈਰ ਹੀ ਮਹਾਰਾਜੇ ਦੀ ਸ਼ਰਨ ਵਿਚ ਆ ਗਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Battle of Kasoor 

One day Maharaja Ranjit Singh was intimated by his informer that Nawab Qutab Din of Kasoor and Nawab Muzafar Khan of Multan had been conniving to fight with him, under one banner. He also got another information that Nawab Qutab Din was teasing his Sikh subjects very brutally. Maharaja was annoyed to hear it, as he in his kingdom was not vexing anybody in the name of religion. He considered men of all religions equal. 

He atonce sent Faqir Aziz Din to Kasoor to investigate about the alleged conspiracy. 

But when Faqir Aziz Din reached Kasoor, Nawab Qutab Din disgraced him. Faqir Aziz Din returned back and informed the Maharaja about the actual situation. 

Maharaja Ranjit Singh was enraged to hear this and he ordered his Generals to invade Kasoor. 

When the army of Khalsa reached Kasoor, Nawab Qutah Din came out with crusaders and his army to face the forces of Maharaja. A fierce battle was fought. Nawab was defeated and he ran back with his army and entered the fort. 

Maharaja ordered his brave soldiers to explode the walls of the fort with gun powder. 

During the explosion the wall of western side fell down and Khalsa army atonce entered inside the fort. The crusaders tried their best to stop the Khalsa army, but Sikh soldiers overpowered them and captured the fort. Nawab Qutab Din tried to ran away, but he was caught alive. When he was brought before Maharaja, he beseeched again and again to pardon him. The benevolent Maharaja pardoned him and alloted him landed property of the Mamdot area for his livelihood. 

  1. Nihal Singh was appointed as the governor of Kasoor. 

After that Maharaja made up his mind to bring to book Nawab Mazafar Khan of Multan. 

Maharaja took his new forces and marched towards Multan on 15th March 1807 A.D. After few days he reached near Multan. They camped outside the city. From there he sent S. Fateh Singh to meet Nawab. S. Fateh Singh met Nawab and said, “You have violated the agreement and has conspired against Maharaja alongwith Qutab Din of Kasoor. For these unpardonable offences pay the penalty or be ready for war.” 

Mazafar Khan was greatly frightened to hear those words of Fateh Singh. 

He said, “I am very sorry, please pardon my earlier offences and whatever the penalty Maharaja fixes, I am ready to pay.” 

The benevolent Maharaja Ranjit Singh pardoned such a great offender and asked him to pay Rs. 7700 only as a penalty. He accepted the superiority of Maharaja without war. 

ਮੋਤੀਆਂ ਦੀ ਮਾਲਾ 

ਉਨ੍ਹਾਂ ਸਮਿਆਂ ਵਿਚ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇਹ ਖਬਰ ਮਿਲੀ ਕਿ ਰਾਜਾ ਸਾਹਿਬ ਸਿੰਘ ਅਤੇ ਉਸਦੀ ਰਾਣੀ ਆਸ ਕੌਰ ਵਿਚ ਕੋਈ ਘਰੇਗੀ ਝਗੜਾ ਚੱਲ ਰਿਹਾ ਸੀ। ਝਗੜਾ ਇਹ ਸੀ ਕਿ ਰਾਣੀ ਚਾਹੁੰਦੀ ਸੀ ਕਿ ਰਾਜਾ ਸਾਹਿਬ ਸਿੰਘ ਉਸ ਦੇ ਪੁੱਤਰ ਕਰਮ ਸਿੰਘ ਨੂੰ ਰਾਜ ਤਿਲਕ ਦੇ ਦੇਣ। ਪਰ ਰਾਜਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਇਸ ਝਗੜੇ ਵਿਚ ਫੌਜ ਦੇ ਕੁਝ ਸਰਦਾਰ ਰਾਜੇ ਵੱਲ ਹੋ ਗਏ ਅਤੇ ਕੁਝ ਰਾਣੀ ਵਲ ਚਲੇ ਗਏ। ਇਕ ਵੱਡੀ ਲੜਾਈ ਦੀ ਸੰਭਾਵਨਾ ਪੈਦਾ ਹੋ ਗਈ। ਕੁਝ ਪਤਵੰਤੇ ਸਜਣਾਂ ਨੇ ਜਦ ਵਿਚ ਪੈ ਕੇ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਇਹ ਮੰਨ ਗਈਆਂ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਿਚ ਪੈ ਕੇ ਜੋ ਫੈਸਲਾ ਕਰਨ ਉਹ ਦੋਹਾਂ ਧਿਰਾਂ ਨੂੰ ਮਨਜੂਰ ਹੋਵੇਗਾ। ਉਸ ਸਮੇਂ ਸਾਰੇ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਹੀ ਅਜੋਹੋ ਝਗੜੇ ਨਿਪਟਾਉਣ ਦੇ ਸਮਰੱਥ ਸਨ। ਇਸ ਕੰਮ ਲਈ ਇਕ ਏਲਚੀ ਨੂੰ ਮਹਾਰਾਜੇ ਪਾਸ ਭੇਜਿਆ ਗਿਆ, ਜਿਸ ਨੇ ਮਹਾਰਾਜੇ ਨੂੰ ਸਾਰੀ ਗੱਲ ਸੁਣਾਈ। 

ਮਹਾਰਾਜੇ ਨੇ ਉਸ ਏਲਚੀ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਕੁਝ ਫੌਜਾਂ ਨਾਲ ਲੈ ਕੇ ਪਟਿਆਲੇ ਪਹੁੰਚ ਗਏ। ਪਟਿਆਲੇ ਦੇ ਰਾਜੇ ਸਾਹਿਬ ਸਿੰਘ ਨੇ ਬੜੇ ਸਨਮਾਨ ਨਾਲ ਮਹਾਰਾਜੇ ਦਾ ਸਵਾਗਤ ਕੀਤਾ। ਪਟਿਆਲੇ ਦੇ ਇਕ ਪ੍ਰਸਿੱਧ ਬਾਗ ਵਿਚ ਮਹਾਰਾਜੇ ਦਾ ਉਤਾਰਾ ਕਰਵਾਇਆ ਗਿਆ। 

ਕੁਝ ਦਿਨ ਠਹਿਰ ਕੇ ਮਹਾਰਾਜੇ ਨੇ ਦੋਹਾਂ ਧਿਰਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਮਹਾਰਾਜੇ ਨੇ ਫਿਰ ਆਪਣੇ ਕੁਝ ਸਲਾਹਕਾਰਾਂ ਨਾਲ ਮਸ਼ਵਰਾ ਕਰਕੇ ਫੈਸਲਾ ਸੁਣਾ ਦਿੱਤਾ। ਮਹਾਰਾਜੇ ਨੇ ਕਿਹਾ, “ਪਟਿਆਲੇ ਦੀ ਰਾਜਗੱਦੀ ਰਾਜਾ ਸਾਹਿਬ ਪਾਸ ਹੀ ਰਹੇਗੀ, ਪਰ ਉਨ੍ਹਾਂ ਦੇ ਪੁੱਤਰ ਟਿਕਾ ਕਰਮ ਸਿੰਘ ਤੇ ਰਾਣੀ ਆਸ ਕੌਰ ਨੂੰ 50,000 ਰੁਪਏ ਦੀ ਵਾਰਸ਼ਕ ਜਾਗੀਰ ਦਿੱਤੀ ਜਾਵੇ।” 

ਮਹਾਰਾਜੇ ਦਾ ਇਹ ਫੈਸਲਾ ਸੁਣ ਕੇ ਸਾਰੇ ਖੁਸ਼ ਹੋ ਗਏ। ਰਾਣੀ ਆਸ ਕੋਰ ਨੂੰ ਵੀ ਹੁਣ ਕੋਈ ਇਤਰਾਜ਼ ਨਹੀਂ ਸੀ। ਰਾਜਾ ਸਾਹਿਬ ਸਿੰਘ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਉਸ ਨੇ ਮਹਾਰਾਜਾ ਅਤੇ ਉਸ ਦੀਆਂ ਫੌਜਾਂ ਦੀ ਬੜੀ ਸੇਵਾ ਕੀਤੀ। ਜਦ ਮਹਾਰਾਜਾ ਵਿਦਾ ਹੋਣ ਲੱਗਾ ਤਾਂ ਰਾਜਾ ਸਾਹਿਬ ਸਿੰਘ ਨੇ ਉਨ੍ਹਾਂ ਨੂੰ ਬਹੁਤ ਕੀਮਤੀ ਸੁਗਾਤਾਂ ਭੇਟ ਕੀਤੀਆਂ। ਇਨ੍ਹਾਂ ਸੁਗਾਤਾਂ ਵਿਚ ਇਕ ਪਿੱਤਲ ਦੀ ਤੋਪ ਅਤੇ ਇਕ ਕੀਮਤੀ ਮੋਤੀਆਂ ਦੀ ਮਾਲਾ ਵੀ ਸੀ। 

ਮਹਾਰਾਜਾ ਜੀ ਜਦ ਇਕ ਵੱਡੇ ਦਰਬਾਰ ਵਿਚ ਬੈਠੇ ਹੋਏ ਸਨ ਤਾਂ ਪਟਿਆਲੇ ਦੇ ਰਾਜੇ ਨੇ ਇਹ ਮਾਲਾ ਉਨ੍ਹਾਂ ਦੇ ਗਲ ਵਿਚ ਪਾਈ । ਉਸ ਮਾਲਾ ਨੂੰ ਵੇਖ ਕੇ ਰਾਜੇ ਦਾ ਪੁੱਤਰ ਕਰਮ ਸਿੰਘ ਮਹਾਰਾਜੇ ਦੀ ਗੋਦੀ ਵਿਚ ਆ ਬੈਠਾ ਅਤੇ ਕਹਿਣ ਲੱਗਾ, “ਮਹਾਰਾਜ ਜੀ। ਇਹ ਮਾਲਾ ਤੇ ਮੇਰੀ ਹੈ, ਮੈਨੂੰ ਇਹ ਬਹੁਤ ਪਿਆਰੀ ਲੱਗਦੀ ਹੈ।” 

ਮਹਾਰਾਜੇ ਨੇ ਜਦ ਕਰਮ ਸਿੰਘ ਦੀ ਇਹ ਗੱਲ ਸੁਣੀ ਤਾਂ ਉਨ੍ਹਾਂ ਤੁਰੰਤ ਮਾਲਾ ਆਪਣੇ ਗਲ ਵਿਚੋਂ ਲਾਹ ਕੇ ਕੰਵਰ ਕਰਮ ਸਿੰਘ ਦੇ ਗਲ ਵਿਚ ਪਾ ਦਿੱਤੀ ਤੇ ਕਹਿਣ ਲੱਗੇ, “ਪੁੱਤਰ ਜੀ! ਆ ਲਵੋ, ਜੇ ਇਹ ਮਾਲਾ ਤੇਰੀ ਹੈ ਤਾਂ ਤੇਰੀ ਹੋਈ, ਤੈਨੂੰ ਇਹ ਬਹੁਤ ਫੱਬਦੀ ਹੈ।” ਕੰਵਰ ਕਰਮ ਸਿੰਘ ਮਾਲਾ ਆਪਣੇ ਗਲ ਵਿਚ ਪਾ ਕੇ ਬਹੁਤ ਖੁਸ਼ ਹੋਇਆ। ਦਰਬਾਰ ਵਿਚ ਬੈਠੇ ਸਾਰੇ ਦਰਬਾਰੀ ਹੈਰਾਨ ਰਹਿ ਗਏ ਤੇ ਮਹਾਰਾਜੇ ਦੀ ਫਰਾਖਦਿਲੀ ‘ਤੇ ਵਾਹ ਵਾਹ ਕਰ ਉਠੇ। ਪਰ ਰਾਜਾ ਸਾਹਿਬ ਸਿੰਘ ਨੂੰ ਇਸ ਗੱਲ ਦਾ ਦੁੱਖ ਹੋਇਆ। ਉਹ ਉਠਿਆ ਅਤੇ ਮਾਲਾ ਕੰਵਰ ਦੇ ਗਲ ਵਿਚੋਂ ਲਾਹ ਕੇ ਮਹਾਰਾਜੇ ਦੇ ਗਲ ਵਿਚ ਪਾਉਣ ਲੱਗਾ ਪਰ ਮਹਾਰਾਜੇ ਨੇ ਕਿਹਾ, “ਇਹ ਜਿਸ ਗਲ ਵਾਸਤੇ ਬਣੀ ਹੈ ਓਥੇ ਹੀ ਰਹਿਣੀ ਹੈ। ਸਾਡੇ ਪੁੱਤਰ ਨੂੰ ਇਹ ਮਾਲਾ ਬਹੁਤ ਜੱਚਦੀ ਹੈ।” 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Garland of Pearls 

In those days Raja Sahib Singh was ruler of the state of Patiala. Maharaja Ranjit Singh heard that a domestic dispute was going on between Raja Sahib Singh and his wife. His wife Rani Aas Kaur was persisting that his son Karan Singh should be coronated as the future Raja of the state. But Raja Sahib Singh was not ready to do so. Such a terrible situation developed that some Generals of army took side with Raja and others aligned themselves with Rani Aas Kaur. There was a danger that the conflict might not take shape of war. When some respected persons met the both sides to settle the dispute, they agreed that they would abide by the decision of Maharaja Ranjit Singh. They knew that Maharaja Ranjit Singh was competent to settle their family dispute. 

They sent one messenger, who met Maharaja Ranjit Singh at Lahore. He apprised the Maharaja about the new developments and requested him to visit Patiala. Maharaja agreed and taking with him some gallant soldiers and Sardars he left for Patiala. When he reached there, Raja Sahib Singh welcomed him with great pomp and show. He made adequate and comfortable arrangements for the accomodation of his army and Sardars. After staying there for some days, Maharaja studied the problem very minutely. Then he asked Raja Sahib Singh to call his noble men and courtiers in the Darbar on a fixed day. Rani Aas Kaur and his son were also invited. On the fixed day Maharaja presided the gathering of respected men invited fot that purpose. He sat on the royal throne and on his one side was sitting Raja Sahib Singh and on the other side Rani Aas Kaur and her son Karan Singh were occupying their seats. Then Maharaja announced his verdict. He said, “Raja Sahib Singh will remain as the ruler of the state but he has to pay Rs. 50,000 annually to Rani Aas Kaur and Karan Singh as privy purse.” 

Both parties accepted the verdict of the Maharaja happily. Noble men and courtiers also appreciated the wise decision of the Maharaja. 

When Maharaja asked to depart, then Raja Sahib Singh presented very precious gifts to Maharaja. In those precious gifts there was one garland of pearls, which looked very beautiful. 

When the Maharaja was sitting in the Darbar then Raja Sahib Singh put that garland in the neck of Maharaja. Seeing that garland, Karan Singh, son of Raja got up and sat in the lap of Maharaja and said, “Sir! This garland is mine, it is very pretty, I like it very much.” Maharaja atonce put off the garland from his neck and putting it on the neck of Karan Singh said, “My son! Take your beautiful garland, it is your and it suits and embellishes you only.” All the attendants and courtiers were astonished to see the graciousness of Maharaja Ranjit Singh. 

ਕੋਹਿਨੂਰ ਹੀਰਾ 

ਸੰਸਾਰ ਦਾ ਸਭ ਤੋਂ ਕੀਮਤੀ ਹੀਰਾ ਜਿਸ ਨੂੰ ਕੋਹਿਨੂਰ ਭਾਵ ਰੌਸ਼ਨੀ ਦਾ ਪਹਾੜ ਕਹਿੰਦੇ ਹਨ, ਮਹਾਰਾਜਾ ਰਣਜੀਤ ਸਿੰਘ ਦੇ ਜਲੋਖਾਨੇ ਦਾ ਸ਼ਿੰਗਾਰ ਸੀ। ਇਹ ਹੀਰਾ ਮਹਾਰਾਜ ਰਣਜੀਤ ਸਿੰਘ ਪਾਸ ਕਿੱਥੋਂ ਆਇਆ? ਇਸ ਪਿਛੇ ਵੀ ਇਕ ਲੰਮਾ ਇਤਿਹਾਸ ਹੈ। ਜਦ ਬਾਬਰ ਨੇ ਹਿੰਦੋਸਤਾਨ ਨੂੰ ਜਿੱਤ ਲਿਆ ਤਾਂ ਉਸ ਆਪਣੇ ਪੁੱਤਰ ਹਮਾਯੂੰ ਨੂੰ ਆਗਰੇ ਤੇ ਕਬਜ਼ਾ ਕਰਨ ਵਾਸਤੇ ਭੇਜਿਆ ਤਾਂ ਜਦ ਹਮਾਯੂੰ ਨੇ ਆਗਰੇ ਨੂੰ ਘੇਰ ਲਿਆ। ਅਤੇ ਲੁਟ ਖੋਹ ਸ਼ੁਰੂ ਕੀਤੀ ਤਾਂ ਇਕ ਇਸਤਰੀ ਨੇ ਉਸ ਨੂੰ ਇਹ ਹੀਰਾ ਆਪਣੀ ਜਾਨ ਬਖਸ਼ੀ ਲਈ ਦਿੱਤਾ। 

ਹਮਾਯੂੰ ਨੇ ਜਦ ਇਹ ਹੀਰਾ ਆਪਣੇ ਪਿਤਾ ਬਾਬਰ ਨੂੰ ਵਿਖਾਇਆ ਤਾਂ ਬਾਬਰ ਵੇਖ ਕੇ ਬੜਾ ਖੁਸ਼ ਹੋਇਆ ਤੇ ਉਸ ਹੀਰਾ ਹਮਾਯੂੰ ਨੂੰ ਦੇ ਦਿੱਤਾ। ਇਹ ਹੀਰਾ ਸੰਨ 1540 ਤਕ ਭਾਰਤ ਵਿਚ ਰਿਹਾ। ਪਰ ਜਦ ਹਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਹਾਰ ਦਿੱਤੀ ਤੇ ਉਹ ਭੱਜ ਕੇ ਈਰਾਨ ਚਲਾ ਗਿਆ ਅਤੇ ਹੀਰਾ ਵੀ ਨਾਲ ਹੀ ਲੈ ਗਿਆ। ਪਰ ਸੰਨ 1555 ਵਿਚ ਜਦ ਉਹ ਭਾਰਤ ਦਾ ਬਾਦਸ਼ਾਹ ਬਣਿਆ ਤਾਂ ਉਹ ਹੀਰਾ ਫਿਰ ਭਾਰਤ ਲੈ ਆਂਦਾ। ਫਿਰ ਸੰਨ 1739 ਤਕ ਇਹ ਹੀਰਾ ਮੁਗਲ ਬਾਦਸ਼ਾਹਾਂ ਪਾਸ ਰਿਹਾ। ਪਰ ਜਦ ਸੰਨ 1739 ਵਿਚ ਨਾਦਰ ਸ਼ਾਹ ਅਬਦਾਲੀ ਨੇ ਅਹਿਮਦ ਸ਼ਾਹ ਰੰਗੀਲੇ ਨੂੰ ਹਰਾ ਕੇ ਦਿੱਲੀ ਦੇ ਖ਼ਜ਼ਾਨੇ ‘ਤੇ ਕਬਜ਼ਾ ਕੀਤਾ ਤਾਂ ਇਹ ਹੀਰਾ ਉਸ ਪਾਸ ਚਲਾ ਗਿਆ। ਉਸ ਸਮੇਂ ਤਕ ਇਸ ਹੀਰੇ ਦਾ ਕੋਈ ਨਾਂ ਨਹੀਂ ਸੀ। ਪਰ ਜਦ ਨਾਦਰ ਸ਼ਾਹ ਨੇ ਇਸ ਹੀਰੇ ਨੂੰ ਵੇਖਿਆ ਤਾਂ ਹੈਰਾਨੀ ਵਿਚ ਉਸ ਦੇ ਮੂੰਹੋ ਨਿਕਲ ਗਿਆ। ‘ਕੋਹਿਨੂਰ’ ਭਾਵ ਰੋਸ਼ਨੀ ਦਾ ਪਹਾੜ’। ਉਸ ਤੋਂ ਬਾਅਦ ਇਹ ਹੀਰਾ ਕੋਹਿਨੂਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਨਾਦਰ ਸ਼ਾਹ ਇਸ ਹੀਰੇ ਨੂੰ ਖੁਰਾਸਾਨ ਲੈ ਗਿਆ। ਜਦ ਸੰਨ 1747 ਨੂੰ ਨਾਦਰ ਸ਼ਾਹ ਮਾਰਿਆ ਗਿਆ ਤਾਂ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਵਿਚ ਆ ਗਿਆ। ਇਹ ਹੀਰਾ ਫਿਰ ਕਾਬਲ ਦੇ ਬਾਦਸ਼ਾਹ ਸ਼ਾਹ ਸੁਜਾਅ ਪਾਸ ਆਇਆ। ਸੰਨ 1812 ਵਿਚ ਸ਼ਾਹ ਸੁਜਾਅ ਅਤੇ ਬਾਦਸ਼ਾਹ ਜ਼ਮਾਨ ਆਪਣੇ ਬਾਲ ਬੱਚਿਆਂ ਸਮੇਤ ਰਾਜਸੀ ਪਨਾਹ ਲਈ ਲਾਹੌਰ ਨੂੰ ਆਏ। ਪਰ ਰਾਹ ਵਿਚ ਅਟਕ ਦੇ ਗਵਰਨਰ ਜਹਾਨਦਾਦ ਖਾਂ ਨੇ ਸ਼ਾਹ ਸੁਜਾਅ ਨੂੰ ਕੈਦ ਕਰ ਲਿਆ ਅਤੇ ਉਸ ਨੂੰ ਆਪਣੇ ਭਰਾ ਕਸ਼ਮੀਰ ਦੇ ਗਵਰਨਰ ਅਤਾ ਬੇਗ ਕੋਲ ਕਸ਼ਮੀਰ ਭੇਜ ਦਿੱਤਾ। ਉਸ ਦਾ ਭਰਾ ਅਤੇ ਬਾਕੀ ਦਾ ਪਰਿਵਾਰ ਲਾਹੌਰ ਪਹੁੰਚ ਗਏ ਜਿਥੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੀ ਰਹਾਇਸ਼ ਅਤੇ ਖੁਰਾਕ ਦਾ ਚੰਗਾ ਇੰਤਜ਼ਾਮ ਕਰ ਦਿੱਤਾ। ਸ਼ਾਹ ਸੁਜਾਅ ਦੀ ਵੱਡੀ ਬੇਗਮ ਵਫਾ ਬੇਗਮ ਨੇ ਇਕ ਦਿਨ ਫਕੀਰ ਅਜ਼ੀਜਦੀਨ ਕੋਲ ਬੇਨਤੀ ਕੀਤੀ ਕਿ ਜੇ ਉਹ ਉਸਦੇ ਪਤੀ ਸ਼ਾਹ ਸੁਜਾਅ ਨੂੰ ਕਸ਼ਮੀਰ ਦੀ ਕੈਦ ਵਿਚੋਂ ਛਡਵਾ ਲਿਆਉਣ ਤਾਂ ਉਹ ਉਨ੍ਹਾਂ ਨੂੰ ਕੋਹਿਨੂਰ ਹੀਰਾ ਦੇਵੇਗੀ। ਵਕੀਰ ਅਜ਼ੀਜਦੀਨ ਨੇ ਇਸ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ। ਮਹਾਰਾਜਾ ਨੇ ਫਕੀਰ ਦੀ ਗੱਲ ਪ੍ਰਵਾਨ ਕਰ ਲਈ ਅਤੇ ਕਸ਼ਮੀਰ ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਉਸ ਸਮੇਂ ਕਾਬਲ ਦਾ ਵਜੀਰ ਫਤਹਿ ਖਾਂ ਵੀ ਕਸ਼ਮੀਰ ਤੇ ਹਮਲਾ ਕਰਨ ਜਾ ਰਿਹਾ ਸੀ। ਜਦ ਉਸ ਮਹਾਰਾਜਾ ਤੋਂ ਸਹਾਇਤਾ ਮੰਗੀ ਤਾਂ ਮਹਾਰਾਜੇ ਨੇ ਖੁਸ਼ੀ ਖੁਸ਼ੀ ਉਸ ਦੀ ਮਦਦ ਕਰਨੀ ਪ੍ਰਵਾਨ ਕਰ ਲਈ। 

ਬੜਾ ਭਾਰੀ ਯੁੱਧ ਹੋਇਆ ਤੇ ਸਿੰਘ ਸ਼ਾਹ ਸੁਜਾਅ ਨੂੰ ਰਿਹਾ ਕਰਵਾਉਣ ਵਿਚ ਕਾਮਯਾਬ ਹੋ ਗਏ। ਉਹ ਉਸ ਨੂੰ ਲਾਹੌਰ ਲੈ ਆਏ। ਪਰ ਜਦ ਵਫਾ ਬੇਗਮ ਤੋਂ ਕੋਹਿਨੂਰ ਹੀਰਾ ਮੰਗਿਆ ਗਿਆ ਤਾਂ ਉਹ ਕੁਝ ਟਾਲ ਮਟੋਲ ਕਰਨ ਲੱਗੀ। ਪਰ ਮਹਾਰਾਜਾ ਆਪਣੇ ਮਹਿਮਾਨ ਨਾਲ ਜ਼ਬਰਦਸਤੀ ਨਹੀਂ ਸੀ ਕਰਨਾ ਚਾਹੁੰਦੇ। 

ਇਸ ਲਈ ਉਨ੍ਹਾਂ ਨੇ ਉਸ ਹੀਰੇ ਦੇ ਮੁੱਲ ਵਜੋਂ ਉਨ੍ਹਾਂ ਨੂੰ 50,000 ਰੁਪਏ ਸਾਲਾਨਾ ਦੀ ਜਾਗੀਰ ਅਤੇ ਤਿੰਨ ਲੱਖ ਰੁਪਏ ਨਕਦ ਦਿੱਤੇ। ਉਸ ਤੋਂ ਬਾਅਦ ਸ਼ਾਹ ਸੁਜਾਅ ਨੇ ਇਕ ਦਰਬਾਰ ਵਿਚ ਉਹ ਰੋਸ਼ਨੀ ਦਾ ਪਹਾੜ ਹੀਰਾ ਮਹਾਰਾਜ ਜੀ ਦੇ ਹੱਥ ਤੇ ਰਖਿਆ ਤੇ ਧੰਨਵਾਦ ਕੀਤਾ। ਮਹਾਰਾਜਾ ਨੇ ਆਪਣੇ ਹੱਥ ਤੇ ਰੱਖ ਕੇ ਜਦ ਉਸ ਹੀਰੇ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਕਾਫੀ ਦੂਰ ਤਕ ਉਸ ਹੀਰੇ ਦੀ ਰੋਸ਼ਨੀ ਜਾ ਰਹੀ ਸੀ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Diamond Kohinoor 

The most precious diamond of the world Kohinoor (light of mountain) was the splendour of the show room of Maharaja Ranjit Singh. From where Maharaja Ranjit Singh brought this diamond? There is a long history behind it. When Babur conquered India, he sent his son Hamayon to capture Agra. Hamayon encircled the city and started looting the citizens. During the plundering and killing an old woman handed over that precious diamond to Hamayon to save her life. 

When Hamayon showed that diamond to Babur, he was very pleased to see it and gave it back to Hamayon as a gift. This diamond remained in India till 1540 A.D. But when Hamayon was defeated by Sher Shah Suri, he fled towards Iran and took that diamond with him. But in 1515 A.D. when Hamayon again became the emperor of India, he brought that diamond back to India. Then this diamond remained with Mughal Emperors till 1739 A.D. When in 1739 A.D. Nadar Shah Abdali defeated Ahmad Shah Rangila and captured his treasury then he took that diamond with other precious things. Till that time that diamond remained nameless. But when Nadar Shah Abdali saw that diamond he was so astonished to see it that he atonce uttered, “Kohinoor” (Light of mountain). After that this diamond became famous in the world under the name of Kohinoor. Nadar Shah took this diamond to Khurasan. When in 1747 A.D. Nadar Shah was killed, then this diamond came under the possession of Ahmad Shah Abdali. After that King Shah Sujah of Kabul became its owner. In 1812 A.D. Shah Sujah and King Zaman and their families came to Lahore for refuse. But on their way the governor of Attak Jahandad Khan arrested Shah Sujah and sent him to Kashmir where his brother Alla Beg was governor of that territory Shah Sujah’s brother and other family reached Lahore and Maharaja Ranjit Singh welcomed them and made adequate arrangement for their stay. One day the wife of Shah Sujah requested Faqir Aziz Din that if they would help to release his husband from imprisonment of governor of Kashmir, then she would hand over to them the Kohinoor diamond. Faqir Aziz Din told about this to Maharaja Ranjit Singh. Maharaja approved the proposal of Faqir Aziz Din and made preparations to attack Kashmir. In the mean time the Prime Minister of Kabul was also making arrangements to attack Kashmir. When he requested Maharaja for help. Maharaja approved it happily. 

In that crucial battle, Maharaja forces freed Shah Sujah and brought him to Lahore When Wafa Begam, the wife of Shah Sujah was asked to give them Kohinoor according to the promise, she made lame excuses. But Maharaja did not force his guest. He paid three Lakh in cash and worth 50,000 the landed property as the price of Kohinoor diamond and became the owner of that unique diamond of the world. 

ਮੁਲਤਾਨ ਦੀ ਜਿੱਤ 

ਮਹਾਰਾਜਾ ਰਣਜੀਤ ਸਿੰਘ ਵਿਚ ਇਹ ਸਿਫਤ ਸੀ ਕਿ ਉਹ ਆਪਣੇ ਦੁਸ਼ਮਣ ਨੂੰ ਜਿੱਤ ਕੇ ਉਸ ਨੂੰ ਕਦੇ ਕਤਲ ਨਹੀਂ ਕਰਦੇ ਸਨ। ਉਸਦੇ ਮੁਆਫੀ ਮੰਗ ਲੈਣ ਉੱਤੇ ਉਸ ਨੂੰ ਫਿਰ ਓਥੋਂ ਦਾ ਹੀ ਹਾਕਮ ਬਣਾ। ਦਿੰਦੇ ਸਨ। 

ਮੁਲਤਾਨ ਦੇ ਸੂਬੇ ਨੂੰ ਉਹ ਪਹਿਲਾਂ ਦੋ ਵਾਰ ਜਿੱਤ ਚੁਕੇ ਸਨ। ਓਥੋਂ ਦਾ ਹਾਕਮ ਮੁਜ਼ੱਫਰ ਖਾਂ ਡੰਨ ਭਰ ਦਿੰਦਾ ਸੀ, ਪਰ ਫਿਰ ਕੁਝ ਸਮੇਂ ਬਾਅਦ ਮਾਲੀਆ ਦੇਣਾ ਬੰਦ ਕਰ ਦਿੰਦਾ ਸੀ ਅਤੇ ਆਕੀ ਹੋ ਜਾਂਦਾ ਸੀ । ਤੀਸਰੀ ਵਾਰ ਜਦ ਉਹ ਫਿਰ ਆਕੀ ਹੋ ਗਿਆ ਤਾਂ ਮਹਾਰਾਜੇ ਨੇ ਇਕ ਵੱਡੀ ਫੌਜ ਲੈ ਕੇ ਉਸ ਨੂੰ ਸੋਧਨ ਦਾ ਮਨ ਬਣਾਇਆ। ਉਨ੍ਹਾਂ ਨੇ 25000 ਸੂਰਮਿਆਂ ਦੀ ਤਾਕਤਵਰ ਫੌਜ ਕੰਵਰ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਵੇ ਅਤੇ ਧੰਨਾ ਸਿੰਘ ਮਲਵਈ ਦੀ ਕਮਾਂਡ ਹੇਠ ਜਨਵਰੀ 1818 ਈ: ਨੂੰ ਭੇਜੀ। 

ਨਵਾਬ ਨੂੰ ਵੀ ਪਤਾ ਲੱਗ ਚੁੱਕਾ ਸੀ ਅਤੇ ਉਹ ਪੂਰੀਆਂ ਤਿਆਰੀਆਂ ਕਰੀ ਬੈਠਾ ਸੀ। ਜਹਾਦ ਦੇ ਨਾਂ ਥੱਲੇ ਉਸ 20,000 ਗਾਜ਼ੀ ਇਕੱਠੇ ਕੀਤੇ ਹੋਏ ਸਨ। ਸਿੰਘਾਂ ਨੇ ਸ਼ਹਿਰ ਤਕ ਪਹੁੰਚਦਿਆਂ ਹੀ ਗੋਲਾ ਬਾਰੀ ਸ਼ੁਰੂ ਕਰ ਦਿੱਤੀ। ਸਿੰਘਾਂ ਦੇ ਗੋਲੇ ਲੱਗਣ ਨਾਲ ਕੰਧ ਵਿਚ ਦੋ ਥਾਵਾਂ ਤੇ ਪਾੜ ਪੈ ਗਏ, ਪਰ ਨਵਾਬ ਨੇ ਰੇਤ ਦੀਆਂ ਬੋਰੀਆਂ ਨਾਲ ਉਨ੍ਹਾਂ ਪਾੜਾਂ ਨੂੰ ਬੰਦ ਕਰ ਦਿੱਤਾ। ਇਸ ਤਰ੍ਹਾਂ ਕਈ ਦਿਨ ਲੜਾਈ ਚਲਦੀ ਰਹੀ। ਇਕ ਦਿਨ ਸ਼ਹਿਰ ਉੱਤੇ ਪੂਰੀ ਤਾਕਤ ਨਾਲ ਹਮਲਾ ਕੀਤਾ ਗਿਆ। ਬੜੀ ਗਹਿ ਗਚ ਲੜਾਈ ਹੋਈ। ਜਹਾਦੀ ਭੱਜ ਉੱਠੇ ਤੇ ਜਾ ਕੇ ਇਤਿਹਾਸਕ ਕਿਲ੍ਹੇ ਵਿਚ ਲੁੱਕ ਗਏ। ਸਿੰਘਾਂ ਨੇ ਫਿਰ ਕਿਲ੍ਹੇ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਕਿਲ੍ਹੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਦਰਵਾਜ਼ਾ ਟੁੱਟ ਨਾ ਸਕਿਆ। 

ਜਦ ਅਕਾਲੀ ਫੂਲਾ ਸਿੰਘ ਨੂੰ ਇਹ ਪਤਾ ਲੱਗਾ ਕਿ ਮੁਲਤਾਨ ਦਾ ਕਿਲ੍ਹਾ ਸਰ ਨਹੀਂ ਹੋ ਰਿਹਾ ਤਾਂ ਉਹ ਅਕਾਲੀ ਦਲ ਨੂੰ ਲੈ ਕੇ ਮੁਲਤਾਨ ਪਹੁੰਚ ਗਿਆ। ਇਨ੍ਹਾਂ ਨੇ ਜਾਂਦਿਆਂ ਹੀ ਭੰਗੀਆਂ ਦੀ ਤੋਪ ਕਿਲ੍ਹੇ ਦੇ ਦਰਵਾਜ਼ੇ ਅੱਗੇ ਬੀੜ ਦਿੱਤੀ ਅਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। 

ਕੁਝ ਸਮੇਂ ਬਾਅਦ ਹੀ ਦਰਵਾਜ਼ੇ ਦੀ ਲਾਗਲੀ ਕੰਧ ਵਿਚ ਪਾੜ ਪੈ ਗਿਆ। ਪਰ ਨਵਾਬ ਨੇ ਝਟ ਹੀ ਇਸ ਪਾੜ ਨੂੰ ਵੀ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ। ਪਰ ਜਦ ਅਕਾਲੀਆਂ ਇਕ ਹੋਰ ਤੋਪ ਦਾ ਗੋਲਾ ਚਲਾਇਆ ਤਾਂ ਉਹ ਸਿੱਧਾ ਬੋਰੀਆਂ ਨੂੰ ਜਾ ਕੇ ਵੱਜਾ ਅਤੇ ਸਾਰੀਆਂ ਬੋਰੀਆਂ ਡਿੱਗ ਪਈਆਂ। ਓਸੇ ਸਮੇਂ ਅਕਾਲੀ ਫੂਲਾ ਸਿੰਘ ਨੇ ਬੜੀ ਫੁਰਤੀ ਵਰਤੀ ਤੇ ਇਕ ਦਸਤੇ ਨੂੰ ਲੈ ਕੇ ਕਿਲ੍ਹੇ ਦੇ ਅੰਦਰ ਦਾਖਲ ਹੋ ਗਿਆ। 

ਹੱਥੋਂ-ਹੱਥੀ ਲੜਾਈ ਸ਼ੁਰੂ ਹੋ ਗਈ। ਹੋਰ ਸਿੰਘ ਵੀ ਉਸ ਪਾੜ ਰਾਹੀਂ ਅੰਦਰ ਦਾਖਲ ਹੁੰਦੇ ਗਏ। ਅਕਾਲੀ ਫੂਲਾ ਸਿੰਘ ਨੇ ਸਿੱਧਾ ਨਵਾਬ ਨੂੰ ਲਲਕਾਰਿਆ ਤੇ ਅੱਖ ਦੇ ਫੋਰ ਵਿਚ ਉਸ ਦਾ ਸਿਰ ਲਾਹ ਕੇ ਰੱਖ ਦਿੱਤਾ। 

ਨਵਾਬ ਦੇ ਪੰਜ ਪੁੱਤਰ ਵੀ ਮਾਰੇ ਗਏ। ਜਦ ਗਾਜ਼ੀਆਂ ਨੂੰ ਇਹ ਪਤਾ ਲੱਗਾ ਕਿ ਸਾਰੇ ਮੁੱਖੀ ਮਾਰੇ ਗਏ ਹਨ। ਤਾਂ ਉਹ ਕਿਲ੍ਹਾ ਖਾਲੀ ਕਰਕੇ ਭੱਜ ਗਏ। ਮੁਲਤਾਨ ਦੀ ਵਤਹਿ ਵਿਚ ਸਿੰਘਾਂ ਨੂੰ ਬਹੁਤ ਧਨ ਦੋਲਤ ਪ੍ਰਾਪਤ ਹੋਈ। ਨਵਾਬ ਦੇ ਖਜ਼ਾਨੇ ਵਿਚ ਬੜੀ ਦੌਲਤ ਸੀ । ਇਸ ਖੂਨੀ ਲੜਾਈ ਵਿਚ 12000 ਤੋਂ ਵੱਧ ਮੁਸਲਮਾਨ ਮਾਰੇ ਗਏ ਤੇ ਚਾਰ ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਹੋਏ। ਕਈ ਜਰਨੈਲ ਜ਼ਖਮੀ ਵੀ ਹੋਏ ਜਿਨ੍ਹਾਂ ਵਿਚ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਦੇ ਨਾਂ ਸਿਰਕੱਢ ਸਨ। ਨਵਾਬ ਦੇ ਤਿੰਨ ਪੁੱਤਰ ਜੀਉਂਦੇ ਫੜ ਲਏ 

ਗਏ। ਇਨ੍ਹਾਂ ਦੇ ਨਾਂ ਸਰਫ਼ਰਾਜ਼ ਖਾਂ, ਜ਼ੁਲਫਕਾਰ ਅਲੀ ਖਾਂ ਅਤੇ ਅਮੀਰ ਬੇਗ ਖਾਂ ਸਨ। ਇਨ੍ਹਾਂ ਤਿੰਨਾਂ ਨੂੰ ਲਾਹੌਰ ਵਿਚ ਮਹਾਰਾਜਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਦਿਆਲੂ ਮਹਾਰਾਜਾ ਨੇ ਇਨ੍ਹਾਂ ਨੂੰ ਕੋਈ ਸਜ਼ਾ ਦੇਣ ਦੀ ਥਾਂ ਇਨ੍ਹਾਂ ਦੇ ਨਿਰਬਾਹ ਵਾਸਤੇ ਸ਼ੁਕਰਪੁਰ ਦੇ ਇਲਾਕੇ ਵਿਚ ਇਕ ਵੱਡੀ ਜਾਗੀਰ ਇਨ੍ਹਾਂ ਦੇ ਨਾਂ ਲਾ ਦਿੱਤੀ ਇਹ ਜਾਗੀਰ ਹਾਲੇ ਵੀ ਇਨ੍ਹਾਂ ਦੇ ਵਾਰਸਾਂ ਦੇ ਕਬਜ਼ੇ ਵਿਚ ਹੈ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Conquest of Multan 

It was a unique attribute of Ranjit Singh that he never killed his humbled enemies. Instead of punishing them, he was re-appointing them as ruler of the conquered state. 

He had conquered the province of Multan twice. But after obtaining the penalty and war expenditure, he was again assigning him the governor of the province. 

But Muzafar Khan was a very cunning man. After some time he again revolted against Maharaja and refused to pay the required revenue. 

When for the third time he became a rebel and stiff necked, Maharaja Ranjit Singh made up his mind to annex the province of Multan with his state. He sent 25,000 gallant soldiers under the command of Prince Kharak Singh, Sardar Hari Singh Nalwa and Dhana Singh Malware for the conquest of Multan. Nawab had already got information about it and had made full preparation to repulse the attack. He gathered 20,000 crusaders to fight for their holy religion. When Khalsa army reached near the city, they fitted their big guns and started firing. The bombs were so powerful that the outer wall was slashed at two places. But Nawab closed that gaps with sand bags. The battle continued for many days. One day the Khalsa forces attacked with great might and the crusaders were forced to anub their selves in the historical fort. The Sikh officers then diverted their attack towards the gates. But gates were so strong, that they were unable to damage it. 

When Akali Phoola Singh heard that fort of Multan had become invincible, he rushed towards Multan with his Akali forces. Reaching there he fitted the gun of Bhangis infront of the gate and opened fire. 

After some time the wall near the gate slashed, but Nawab again covered the gaps with sand bags. When they fired an other bomb, it hit sand bags and all the bags fell on the ground. Akali Phoola Singh rushed with such a speed that he entered inside the fort with his brave soldiers. There they fought man to man. Other generals and their forces also entered inside the fort. Akali Phoola Singh challenged the Nawab and with in no time cut him into two pieces. Five sons of Nawab were also killed. When crusaders found that Nawab and his sons had been killed, they fled away in panic. The conquest of Multan rewarded the Sikhs with great wealth. More than twelve thousand Muslim-and four thousand Sikhs were killed in this battle. 

Akali Phoola Singh and Hari Singh Nalwa were badly hurt. Three sons of Nawab were arrested alive. They were presented before Maharaja at Lahore. The benevolent Maharaja instead of pronouncing any punishment, alloted them a big landed property for their sustenance near Shahpur. This landed property is still in the possession of their inheritors. 

ਪਿਸ਼ਾਵਰ ਦੀ ਫ਼ਤਹਿ 

ਪਿਸ਼ਾਵਰ ਨੂੰ ਹਿੰਦ ਦਾ ਦਰਵਾਜ਼ਾ ਕਿਹਾ ਜਾਂਦਾ ਸੀ, ਇਸ ਰਾਹੀਂ ਹੀ ਹੁਣ ਤਕ ਹਿੰਦ ਉੱਤੇ ਹਮਲੇ ਹੁੰਦੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਇਸ ਦਰਵਾਜ਼ੇ ਨੂੰ ਸਦਾ ਲਈ ਬੰਦ ਕਰਨਾ ਚਾਹੁੰਦੇ ਸਨ। ਇਸ ਲਈ ਪਿਸ਼ਾਵਰ ਉੱਤੇ ਹਮਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਮਹਾਰਾਜੇ ਨੇ ਇਕ ਭਾਰੀ ਫੌਜ ਲਈ ਅਤੇ ਅਟਕ ਵਲ ਚੱਲ ਪਏ। ਅਟਕ ਪਹੁੰਚ ਕੇ ਪਹਿਲਾਂ ਇਕ ਛੋਟਾ ਜੇਹਾ ਦਸਤਾ ਰੈਕੀ ਕਰਨ ਵਾਸਤੇ ਬੇੜੀਆਂ ਰਾਹੀਂ ਭੇਜਿਆ ਗਿਆ। ਪਰ ਅਟਕ ਪਾਰ ਦੇ ਇਲਾਕੇ ਦੇ ਖਟੀਕਾਂ ਅਤੇ ਪਠਾਣਾਂ ਨੂੰ ਪਹਿਲਾਂ ਹੀ ਪਤਾ ਲੱਗ ਚੁਕਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਲੈ ਕੇ ਆ ਰਿਹਾ ਹੈ। ਇਸ ਲਈ ਇਕ ਵੱਡੀ ਗਿਣਤੀ ਵਿਚ ਉਹ ਉਸ ਜੱਥੇ ’ਤੇ ਟੁੱਟ ਕੇ ਪੈ ਗਏ ਅਤੇ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਬਹੁਤ ਕ੍ਰੋਧ ਵਿਚ ਆਇਆ ਤਾਂ ਉਨ੍ਹਾਂ ਇਕ ਵੱਡੀ ਫੌਜ ਅਕਾਲੀ ਫੂਲਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ ਦੀ ਕਮਾਂਡ ਹੇਠ ਅਟਕ ਤੋਂ ਪਾਰ ਭੇਜੀ। 

ਇਸ ਫੌਜ ਦੇ ਪਹੁੰਚਦਿਆਂ ਹੀ ਪਠਾਣ ਇਨ੍ਹਾਂ ‘ਤੇ ਟੁੱਟ ਕੇ ਪੈ ਗਏ। ਪਰ ਸਿੰਘ ਵੀ ਹੁਣ ਬੜੇ ਜੋਸ਼ ਵਿਚ ਸਨ, ਉਨ੍ਹਾਂ ਪਠਾਣਾਂ ਦੀ ਇਕ ਨਾ ਚੱਲਣ ਦਿੱਤੀ । ਜਿਸ ਤਰ੍ਹਾਂ ਦਾਤਰੀ ਪੱਠੇ ਵੱਢ ਵੱਢ ਸੁਟੀ ਜਾਂਦੀ ਹੈ, ਇਸੇ ਤਰ੍ਹਾਂ ਉਹ ਪਠਾਣਾਂ ਨੂੰ ਕਟ ਕਟ ਕੇ ਸੁੱਟਣ ਲੱਗੇ। ਉਹ ਆਪਣੇ ਆਪ ਨੂੰ ਬਹੁਤ ਬਹਾਦਰ ਸਮਝਦੇ ਸਨ ਪਰ ਸਿੰਘਾਂ ਦੀਆਂ ਤਲਵਾਰਾਂ ਅੱਗੇ ਉਹ ਭੱਜੇ ਫਿਰਦੇ ਸਨ। ਉਹ ਜਿਹੜੇ ਪਾਸੇ ਵੀ ਭੱਜਦੇ ਸਨ, ਸਿੰਘ ਉਨ੍ਹਾਂ ਨੂੰ ਅੱਗੇ ਹੋ ਕੇ ਘੇਰਦੇ ਸਨ ਅਤੇ ਲੜਾਈ ਵਾਸਤੇ ਮਜ਼ਬੂਰ ਕਰ ਦਿੰਦੇ ਸਨ। 

ਜਦ ਉਨ੍ਹਾਂ ਨੇ ਆਪਣੇ ਆਪ ਨੂੰ ਬੁਰਾ ਫਸਿਆ ਵੇਖਿਆ ਤਾਂ ਅਮਨ ਦਾ ਸਫੈਦ ਝੰਡਾ ਖੜਾ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਦੇ ਦੋਹਾਂ ਮੁਖੀਆਂ ਨੂੰ ਫੜ ਲਿਆ ਤੇ ਉਨ੍ਹਾਂ ਨੂੰ ਮਹਾਰਾਜੇ ਦੇ ਸਾਹਮਣੇ ਪੇਸ਼ ਕੀਤਾ। ਜਦ ਉਨ੍ਹਾਂ ਬਹੁਤ ਤਰਲੇ ਲਏ ਤਾਂ ਮਹਾਰਾਜੇ ਨੇ ਉਨ੍ਹਾਂ ਨੂੰ ਛੱਡ ਦਿੱਤਾ। 

ਅਗਲੇ ਦਿਨ ਜਦ ਉਹ ਨੁਸ਼ਹਿਰੇ ਤੋਂ ਥੋੜਾ ਹੀ ਅੱਗੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੇਅੰਤ ਗਾਜ਼ੀ ਚਮਕਨੀ ਵਿਚ ਇਕੱਠੇ ਹੋ ਗਏ ਹਨ ਅਤੇ ਸਿੰਘਾਂ ਦਾ ਰਾਹ ਰੋਕਣਾ ਚਾਹੁੰਦੇ ਹਨ। ਜਦ ਅਕਾਲੀ ਫੂਲਾ ਸਿੰਘ ਨੂੰ ਇਹ ਪਤਾ ਲੱਗਾ ਤਾਂ ਉਹ ਆਪਣਾ ਜਥਾ ਲੈ ਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਚਮਕਨੀ ਪਹੁੰਚ ਗਿਆ ਅਤੇ ਸੁੱਤੇ ਪਏ ਗਾਜ਼ੀਆਂ ਨੂੰ ਘੇਰ ਲਿਆ। ਜਦ ਗਾਜ਼ੀਆਂ ਨੂੰ ਸਿੰਘਾਂ ਦੀ ਇਸ ਹੁਸ਼ਿਆਰੀ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਸੀ ਲਭਦਾ। ਲੜਨ ਦੀ ਥਾਂ ਉਹ ਭੱਜ ਉਠੇ। ਪਰ ਸਿੰਘਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਮਾਰ ਮਾਰ ਲੰਮੇ ਪਾ ਦਿੱਤੇ। 

ਪਠਾਣ ਹੁਣ ਖ਼ਾਲਸਾ ਫੌਜ ਤੋਂ ਏਨਾ ਡਰ ਗਏ ਸਨ ਕਿ ਅਗਲੇ ਦਿਨ ਕਿਸੇ ਪ੍ਰਕਾਰ ਦੀ ਲੜਾਈ ਤੋਂ ਬਗੈਰ ਹੀ ਸਿੰਘਾਂ ਦਾ ਪਿਸ਼ਾਵਰ ‘ਤੇ ਕਬਜ਼ਾ ਹੋ ਗਿਆ। ਪਿਸ਼ਾਵਰ ਦਾ ਹਾਕਮ ਯਾਰ ਮੁਹੰਮਦ ਖਾਂ ਪਹਿਲਾਂ ਹੀ ਸ਼ਹਿਰ ਛੱਡ ਕੇ ਭੱਜ ਗਿਆ ਸੀ। ਸ਼ਹਿਰ ਦਾ ਪ੍ਰਬੰਧ ਸੰਭਾਲ ਕੇ ਮਹਾਰਾਜੇ ਨੇ ਓਥੋਂ ਦੇ ਵਸਨੀਕਾਂ ਨੂੰ ਭਰੋਸਾ ਦਵਾਇਆ। ਕੁਝ ਦਿਨ ਬਾਅਦ ਦੋਸਤ ਮੁਹੰਮਦ ਬਾਰਕਜ਼ਈ ਨੇ ਆਪਣੇ ਦੀਵਾਨ ਰਾਹੀਂ 50,000 ਰੁਪਏ, 50 ਭਾਰ ਕਾਬਲੀ ਮੇਵੇ, ਇਕ ਸੌ ਘੋੜੇ ਮਹਾਰਾਜੇ ਦੀ ਸੇਵਾ ਵਿਚ ਭੇਟਾ ਵਜੋਂ ਭੇਜੇ। ਉਸ ਨਾਲ ਇਕ ਚਿੱਠੀ ਵੀ ਭੇਜੀ ਜਿਸ ਵਿਚ ਲਿਖਿਆ ਸੀ, “ਮੇਰੀ ਬੇਨਤੀ ਹੈ ਕਿ ਜੇ ਸਰਕਾਰ ਵਲੋਂ ਮੈਨੂੰ ਪਿਸ਼ਾਵਰ ਦੀ ਹਕੂਮਤ ਬਖਸ਼ੀ ਜਾਵੇ ਤਾਂ ਜਿੰਨੀ ਰਕਮ ਆਪ ਟੈਕਸ ਦੀ ਰਖਣੀ ਚਾਹ, ਮੈਂ ਉਹ ਹਰ ਹੀਲੇ ਸਰਕਾਰ ਦੀ ਸੇਵਾ ਵਿਚ ਭੇਜ ਦਿਆਂ ਕਰਾਂਗਾ। ਜੋ ਵੀ ਆਦੇਸ਼ ਮੈਨੂੰ ਲਾਹੌਰ ਦਰਬਾਰ ਵਲੋਂ ਮਿਲਣਗੇ ਮੈਂ ਉਨ੍ਹਾਂ ਦੀ ਪਾਲਣਾ ਕਰਾਂਗਾ।” ਦਿਆਲੂ ਮਹਾਰਾਜੇ ਨੂੰ ਦੋਸਤ ਮੁਹੰਮਦ ਦੀ ਇਹ ਬੇਨਤੀ ਮੰਨ ਲਈ ਅਤੇ ਉਸ ਨੂੰ ਪਿਸ਼ਾਵਰ ਦਾ ਗਵਰਨਰ ਮੁਕੱਰਰ ਕਰ ਦਿੱਤਾ। ਆਪ ਉਹ ਲਾਹੌਰ ਵਾਪਸ ਆ ਗਏ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Conquest of Peshawar 

Peshawar is known as gateway of India as all invaders came to India through this way. Maharaja Ranjit Singh wanted to close this gate for ever. So he made preparations to conquer Peshawar. Maharaja led a large army and marched towards Attak. When he reached Attak he despatched some troops in advance in order to examine the situation. But the Pathans were already aware about the attack of Maharaja. When they found a small number of troops marching towards them they encircled them and killed all the soldiers. Maharaja Ranjit Singh was enraged to hear this. He sent a large army under the command of Akali Phoola Singh and S. Mehtab Singh. This army attacked the Pathans with such a mighty force that Pathans were forced to retreat. But the Khalsa army pursued and killed major part of the forces of the Pathans. They tried their best to ran away but Akali Phoola Singh and his army was always at their heels. 

When the Pathans found that their end was near, they raised the white flag of peace. Akali Phoola arrested the leaders of the Pathans and presented them before Maharaja. 

When they supplicated earnestly, Maharaja released them. 

Next day when they crossed Naushehra, they were informed that countless crusaders had been assembled at Chamkani in order to face the army of Maharaja Ranjit Singh. 

When Akali Phoola Singh heard about this, he took his forces and marched at night and reached Chamkani in the early hours of morning. He blockaded and surrounded the crusaders while they were still sleeping. When the crusaders found the Sikhs standing on their heads, they were so frightened that they ran away. They did not dare to fight. But the Sikhs followed them and taught them an unforgettable lesson. 

Pathans were so intimidated and terrorized that Sikhs captured Peshawar without any resistance. The ruler of Peshawar Yar Mohammad Khan had already left the city. 

Maharaja made suitable arrangements for the administration of the city and pacified the residents. 

After few days Nawab Dosat Mohammad Khan Barkzai presented Rs. 50,000 and one hundred horses to Maharaja through his minister. He also sent one letter in which he wrote, “I request humbly that if His highness Maharaja Ranjit Singh appoints him the administrator of Peshawar, he would pay the taxes according to the demand of the Maharaja. 

Whatever orders I would receive from the Lahore Darbar, must be complied with as a humble servant. 

Maharaja accepted the request of Dost Mohammad Khan and reappointed him as Governor of Peshawar. He himself returned back to Lahore. 

ਕਸ਼ਮੀਰ ਦੀ ਫ਼ਤਹਿ 

ਜਦ ਸਾਰਾ ਸਰਹੱਦੀ ਇਲਾਕਾ ਜਿਤਿਆ ਗਿਆ, ਤਾਂ ਕਸ਼ਮੀਰ ਦਾ ਇਲਾਕਾ ਹੀ ਐਸਾ ਬਚਿਆ। ਜਿਹੜਾ ਹਾਲੇ ਤਕ ਪਠਾਣਾਂ ਦੇ ਕਬਜ਼ੇ ਵਿਚ ਸੀ। ਮਹਾਰਾਜਾ ਨੇ ਹੁਣ ਕਸ਼ਮੀਰ ਨੂੰ ਜਿੱਤਣ ਦੀ ਵਿਉਂਤ ਬਣਾਈ। ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਮਹਾਰਾਜੇ ਨੇ ਇਕ ਵੱਡੀ ਫੌਜ ਲਈ। ਮਹਾਰਾਜੇ ਨੇ ਫੌਜ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ। ਇਕ ਭਾਗ ਜਫਰ ਜੰਗ, ਦੀਵਾਨ ਚੰਦ ਅਤੇ ਸਰਦਾਰ ਸ਼ਾਮ ਅਟਾਰੀ ਵਾਲ ਦੀ ਕਮਾਂਡ ਹੇਠ ਕਰ ਦਿੱਤਾ ਅਤੇ ਦੂਸਰਾ ਭਾਗ ਕੰਵਰ ਖੜਕ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੀ ਕਮਾਂਡ ਹੇਠ ਹੋ ਗਿਆ ਅਤੇ ਤੀਜੇ ਭਾਗ ਦੀ ਕਮਾਂਡ ਉਨ੍ਹਾਂ ਆਪ ਸੰਭਾਲ ਲਈ। 

ਵਜ਼ੀਰਾਬਾਦ ਪਹੁੰਚ ਕੇ ਰਸਦ ਇਕੱਠੀ ਕੀਤੀ ਗਈ ਅਤੇ ਇਹ ਵੀ ਇੰਤਜਾਮ ਕੀਤਾ ਗਿਆ ਕਿ ਵਜ਼ੀਰਾਬਾਦ ਤੋਂ ਰਸਦ ਨੂੰ ਅਸਾਨੀ ਨਾਲ ਜੰਗ ਦੇ ਮੈਦਾਨ ਤਕ ਪਹੁੰਚਾਇਆ ਜਾਵੇ। 

ਪਹਿਲਾਂ ਹਮਲਾ ਉਨ੍ਹਾਂ ਰਾਜੋਰੀ ਤੇ ਕੀਤਾ ਪਰ ਰਾਜੋਰੀ ਦੇ ਹਾਕਮ ਨੇ ਜਦੋਂ ਏਡੇ ਵੱਡੇ ਖਾਲਸਾ ਦਲ ਨੂੰ ਵੇਖਿਆ ਤਾਂ ਉਹ ਭੇਸ ਵਟਾ ਕੇ ਭੱਜ ਗਿਆ। ਪਰ ਉਸ ਦਾ ਭਰਾ ਰਹੀਮਉੱਲਾ ਖਾਂ ਮਹਾਰਾਜਾ ਜੀ ਦੀ ਸੇਵਾ ਵਿਚ ਹਾਜ਼ਰ ਹੋ ਗਿਆ। ਉਸ ਨੇ ਰਾਹ ਦੱਸਣ ਦੀ ਸੇਵਾ ਵੀ ਪੇਸ਼ ਕੀਤੀ। ਮਹਾਰਾਜਾ ਉਸ ਉਤੇ ਬਹੁਤ ਪ੍ਰਸੰਨ ਹੋਏ ਤੇ ਉਸ ਨੂੰ ਰਾਜੌਰੀ ਦਾ ਹਾਕਮ ਲਾ ਦਿੱਤਾ। ਇਥੋਂ ਜਦ ਖ਼ਾਲਸਾ ਦਲ ਅੱਗੇ ਵਧਿਆ ਤਾਂ ਇਕ ਸੂਹੀਏ ਨੇ ਖ਼ਬਰ ਦਿੱਤੀ ਕਿ ਪੁਣਛ ਦਾ ਹਾਕਮ ਜਬਰਦਸਤ ਖਾਂ ਆਪਣੇ ਕਿਲ੍ਹੇ ਵਿਚ ਬਹੁਤ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਲੜਾਈ ਦੀਆ ਤਿਆਰੀਆਂ ਕਰ ਰਿਹਾ ਹੈ ਤੇ ਉਹ ਸਾਰਿਆਂ ਰਸਤਿਆਂ ਵਿਚ ਦਰੱਖਤ ਕਟਵਾ ਕੇ ਸੁੱਟਵਾ ਰਿਹਾ ਹੈ ਤੇ ਉਸ ਕਈ ਅਹਿਮ ਰਸਤਿਆਂ ਵਿਚ ਦਰੱਖਤ ਕਟਵਾ ਕੇ ਸੁੱਟ ਵੀ ਦਿੱਤੇ ਹਨ ਤਾਂਕਿ ਫੌਜਾਂ ਦਾ ਲੰਘਣਾ ਮੁਸ਼ਕਲ ਹੋ ਜਾਵੇ । ਪਰ ਖ਼ਾਲਸਾ ਇਹੋ ਜੇਹੀਆਂ ਰੁਕਾਵਟਾਂ ਨੂੰ ਕੀ ਸਮਝਦਾ ਸੀ । ਉਹ ਸਭ ਨਾਕੇ ਅਤੇ ਰੋਕਾਂ ਤੋੜਦੇ ਹੋਏ ਕਿਲ੍ਹੇ ਦੇ ਨੇੜੇ ਪਹੁੰਚ ਗਏ। ਕੰਵਰ ਖੜਕ ਸਿੰਘ ਨੇ ਸਿੰਘਾਂ ਨੂੰ ਕਿਲ੍ਹੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਪੁੱਟ ਕੇ ਬਾਰੂਦ ਭਰ ਕੇ ਅੱਗ ਲਾਉਣ ਲਈ ਕਿਹਾ। ਬਾਰੂਦ ਫਟਣ ਨਾਲ ਕਿਲ੍ਹੇ ਦੀ ਬਾਹੀ ਡਿੱਗ ਪਈ ਤੇ ਫੌਜਾਂ ਨੇ ਅੰਦਰ ਜਾ ਕੇ ਧਾਵਾ ਬੋਲ ਦਿੱਤਾ। ਖਾਲਸੇ ਨੇ ਅੰਦਰ ਜਾ ਕੇ ਐਸਾ ਭੜਬੂ ਪਾਇਆ ਕਿ ਕੁਝ ਸਮੇਂ ਦੇ ਵਿਚ ਹੀ ਲੋਥਾਂ ਦੇ ਢੇਰ ਲੱਗ ਗਏ। ਜਥਰਦਸਤ ਖਾਂ ਭੱਜਣ ਹੀ ਲੱਗਾ ਸੀ ਕਿ ਸਿੰਘ ਉਸ ਨੂੰ ਫੜ ਕੇ ਕੰਵਰ ਖੜਕ ਸਿੰਘ ਪਾਸ ਲੈ ਆਏ। ਇਸ ਤਰ੍ਹਾਂ ਕਿਲ੍ਹੇ ਤੇ ਖਾਲਸੇ ਦਾ ਕਬਜ਼ਾ ਹੋ ਗਿਆ। 

ਫਿਰ ਫੌਜਾਂ ਇਥੋਂ ਚੱਲ ਕੇ ਸਰਾਏ ਇਲਾਹੀ ਜਾ ਇਕੱਠੀਆਂ ਹੋਈਆਂ। ਇਥੇ ਜਾ ਕੇ ਖ਼ਬਰ ਮਿਲੀ ਕਿ ਜਬਾਰ ਖਾਂ ਪੰਜ ਹਜ਼ਾਰ ਅਵਗਾਨੀ ਫੌਜ ਲੈ ਕੇ ਮੋਰਚੇ ਬਣਾ ਕੇ ਬੈਠਾ ਹੈ। ਕੰਵਰ ਖੜਕ ਸਿੰਘ ਨੇ ਕੁਝ ਫੌਜੀਆਂ ਨੂੰ ਸਾਰੇ ਇਲਾਕੇ ਦਾ ਸਰਵੇਖਣ ਕਰਨ ਹਿੱਤ ਭੇਜਿਆ, ਫਿਰ ਅਗਲੇ ਦਿਨ ਉਨ੍ਹਾਂ ਦੀ ਰਿਪੋਰਟ ਤੇ ਫੌਜਾਂ ਨੇ ਦੋਵਾਂ ਪਾਸਿਆਂ ਤੋਂ ਵੈਰੀ ਤੇ ਹਮਲਾ ਕਰ ਦਿੱਤਾ। ਖਾਲਸੇ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਪਰ. 

ਪਠਾਣੀ ਫੌਜ ਆਪਣੇ ਪੱਥਰਾਂ ਦੇ ਮੋਰਚਿਆਂ ਵਿਚ ਸੁਰੱਖਿਅਤ ਬੈਠੀ ਰਹੀ। ਉਨ੍ਹਾਂ ਦਾ ਬਹੁਤ ਘਟ ਨੁਕਸਾਨ ਹੋਇਆ। ਜਦ ਵੇਖਿਆ ਕਿ ਗੋਲੀਆਂ ਦਾ ਕੋਈ ਪ੍ਰਭਾਵ ਨਹੀਂ ਪੈ ਰਿਹਾ ਤਾਂ ਸਿੰਘਾਂ ਨੇ ਅੱਗੇ ਵੱਧ ਕੇ ਪਠਾਣਾਂ ਨੂੰ ਜਾ ਢਾਹਿਆ। ਪਠਾਣ ਏਨੇ ਘਬਰਾਏ ਕਿ ਜਿਧਰ ਮੂੰਹ ਹੋਇਆ ਓਧਰ ਨੂੰ ਹੀ ਭੱਜ ਗਏ। ਉਹ ਬੇਸ਼ੁਮਾਰ ਗੋਲਾ ਬਾਰੂਦ ਓਥੇ ਹੀ ਛੱਡ ਗਏ। ਇਸ ਲੜਾਈ ਵਿਚ ਪਠਾਣਾਂ ਦਾ ਬਹੁਤ ਨੁਕਸਾਨ ਹੋਇਆ ਤੇ ਜਬਾਰ ਖਾਂ ਜ਼ਖਮੀ ਹੋ ਕੇ ਭੱਜ ਗਿਆ । ਬਾਅਦ ਵਿਚ ਪਤਾ ਲੱਗਾ ਕਿ ਉਹ ਅਫਗਾਨਿਸਤਾਨ ਪਹੁੰਚ ਗਿਆ 

ਸੀ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਜਿੱਤ ਦੀ ਖਬਰ ਪਹੁੰਚਾਈ ਗਈ ਤਾਂ ਉਹ ਬਹੁਤ ਖੁਸ਼ ਹੋਏ। 

ਉਹ ਇਤਨੇ ਪ੍ਰਸੰਨ ਸਨ ਕਿ ਪਰਮਾਤਮਾ ਦਾ ਸ਼ੁਕਰ ਅਦਾ ਕਰਨ ਲਈ ਉਹ ਸਿੱਧੇ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ ਤੇ ਦਰਬਾਰ ਸਾਹਿਬ ਦੀ ਸੇਵਾ ਲਈ ਇਕ ਵੱਡੀ ਰਕਮ ਭੇਟ ਕੀਤੀ। ਕੁਝ ਦਿਨਾਂ ਦੇ ਬਾਅਦ ਮਹਾਰਾਜਾ ਨੇ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Conquest of Kashmir 

When the Sikhs conquered the all border areas, then only Kashmir remained under the control of Pathans. Maharaja planned to conquer the Kashmir. To make the victory certain, Maharaja took a large army. He divided the army into three divisions. S. Sham Singh Atariwala, Zafar Jang and Dewan Chand took command of the first division, Kanwar Kharak Singh and Akali Phoola Singh led the second division and Maharaja himself took command of the third division. 

Reaching Wazirabad the ration was amassed and suitable arrangements were made to supply the ration to the fighting forces. 

First they invaded Rajauri, but when the ruler of Rajauri saw large forces of Sikhs, he ran away secretly. But his brother Rahim-ulla Khan offered his services to Maharaja. He also agreed to guide them in the dense forests. Maharaja was very pleased at his conduct and appointed him the ruler of Rajauri. 

When the Khalsa forces advanced further then an informer told them that ruler of Punchh Zabardast Khan had been amassing his forces in a fort and he had also been cutting the trees to block the passage of the Khalsa forces. But Khalsa forces did not care about such obstacles. They cleared all the hurdles and reached near the fort. Kanwar Kharak Singh asked his soldiers to explode the walls of the fort. After the explosions the walls fell and the Khalsa forces entered inside the fort. They fought so bravely that heaps of dead bodies were lying on all sides. Zabardast Khan tried to run away, but was arrested and presented before Kanwar Kharak Singh. Thus Khalsa captured the fort. 

Then forces marched further and assembled at Sarai Ilahi. There royal informer told them that Jabar Khan had done a very hard entrenchment and had deployed five thousand Pathans to oppose the Khalsa forces. Kanwar Kharak Singh sent some troops to survey the area. Next day according to information he attacked from two sides. Khalsa forces showered bullets with great might, but Afgani forces were sitting safe in their trenches made of stones. They remained unhurt. When Khalsa forces found that their was no effect of the bullets, they advanced with great speed and encircled the Pathans in their trenches. The Pathans were so intimidated that they ran away. They left a large quantity of ammunition behind. The Pathans suffered a heavy loss and wounded Jabar Khan slipped to a safe place. Later on it became known that he had reached Afganistan. Maharaja Ranjit Singh was pleased to hear the news of victory. He was so delighted that to thank God he reached Amritsar. He offered a large sum of money for the maintenance of Harimandir Sahib. Later on he appointed Dewan Moti Ram as Governor of Kashmir. 

ਨੁਸ਼ਹਿਰੇ ਦਾ ਵੱਡਾ ਯੁੱਧ 

ਅਫਗਾਨਿਸਤਾਨ ਦੇ ਮੁਹੰਮਦ ਅਜ਼ੀਜ਼ ਖਾਂ ਬਾਰਕਜਈ ਨੂੰ ਇਹ ਵੱਡਾ ਦੁੱਖ ਸੀ ਕਿ ਸਿੰਘਾਂ ਨੇ ਪਿਸ਼ਾਵਰ ਤੇ ਕਬਜ਼ਾ ਕਰ ਲਿਆ ਹੈ। ਉਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਵੀ ਪਿਸ਼ਾਵਰ ਨੂੰ ਆਪਣੇ ਅਧਿਕਾਰ ਖੇਤਰ ਵਿਚ ਕੀਤਾ ਜਾਵੇ। ਇਸ ਗੱਲ ਨੂੰ ਮੁਖ ਰੱਖ ਕੇ ਸੰਨ 1823 ਨੂੰ ਉਸ ਨੇ ਪਿਸ਼ਾਵਰ ‘ਤੇ ਚੜ੍ਹਾਈ ਕਰ ਦਿੱਤੀ। 

ਮਹਾਰਾਜੇ ਦਾ ਜਿਵੇਂ ਫ਼ਰਾਖਦਿਲ ਸੁਭਾ ਸੀ, ਉਹ ਪਿਸ਼ਾਵਰ ਨੂੰ ਜਿੱਤ ਕੇ ਵੀ ਮੁਹੰਮਦ ਅਜ਼ੀਜ਼ ਖਾਂ ਦੇ ਭਰਾ ਮੁਹੰਮਦ ਯਾਰ ਖਾਂ ਨੂੰ ਗਵਰਨਰ ਥਾਪ ਆਏ ਸਨ । ਜਦ ਮੁਹੰਮਦ ਯਾਰ ਖਾਂ ਨੂੰ ਇਹ ਪਤਾ ਲੱਗਾ ਕਿ ਉਸ ਦਾ ਭਰਾ ਪਿਸ਼ਾਵਰ ਉੱਤੇ ਹਮਲਾ ਕਰਨ ਆ ਰਿਹਾ ਹੈ ਤਾਂ ਉਹ ਪਿਸ਼ਾਵਰ ਤੋਂ ਭੱਜ ਕੇ ਪਹਾੜਾਂ ਵਿਚ ਜਾ ਲੁਕਿਆ। ਮੁਹੰਮਦ ਅਜੀਜ ਖਾਂ ਨੇ ਬੜੀ ਆਸਾਨੀ ਨਾਲ ਪਿਸ਼ਾਵਰ ਉਤੇ ਕਬਜ਼ਾ ਕਰ ਲਿਆ। ਕੁਝ ਦਿਨਾਂ ਬਾਅਦ ਉਸ ਜਹਾਦ ਦਾ ਝੰਡਾ ਖੜਾ ਕਰ ਦਿੱਤਾ ਤੇ ਮੌਲਵੀਆਂ ਅਤੇ ਕਾਜ਼ੀਆਂ ਨੂੰ ਗਾਜ਼ੀਆਂ ਨੂੰ ਧਰਮ ਦੇ ਨਾਂ ਉੱਤੇ ਤਿਆਰ ਕਰਨ ਲਈ ਭੇਜ ਦਿੱਤਾ। ਕਈ ਹਜ਼ਾਰਾਂ ਦੀ ਗਿਣਤੀ ਵਿਚ ਜਹਾਦੀ ਲੜ ਮਰਨ ਲਈ ਇਕੱਠੇ ਹੋ ਗਏ। ਇਨ੍ਹਾਂ ਗਾਜ਼ੀਆਂ ਨੂੰ ਨੁਸ਼ਹਿਰੇ ਦੇ ਖੁਲ੍ਹੇ ਮੈਦਾਨ ਵਿਚ ਇਕੱਠਾ ਹੋਣ ਲਈ ਕਿਹਾ। ਓਥੇ ਉਨ੍ਹਾਂ ਦੇ ਖਾਣ-ਪੀਣ ਦਾ ਵੀ ਚੰਗਾ ਇੰਤਜ਼ਾਮ ਕਰ ਦਿੱਤਾ। ਕੁਝ ਦਿਨਾਂ ਵਿਚ ਹੀ ਜਹਾਦੀਆਂ ਦੀ ਗਿਣਤੀ 25 ਹਜ਼ਾਰ ਤੋਂ ਵੀ ਉੱਤੇ ਹੋ ਗਈ। 

ਮੁਹੰਮਦ ਅਜ਼ੀਜ਼ ਖਾਂ ਦਾ ਹੁਣ ਹੌਸਲਾ ਬੜਾ ਵੱਧ ਗਿਆ ਸੀ। ਉਸ ਆਪਣੇ ਭਤੀਜੇ ਜਮਾਨ ਖਾਂ ਨੂੰ ਇਕ ਵੱਡੀ ਫੌਜ ਦੇ ਕੇ ਜਹਾਂਗੀਰ ਦੇ ਕਿਲ੍ਹੇ ‘ਤੇ ਹਮਲਾ ਕਰਨ ਲਈ ਭੇਜ ਦਿੱਤਾ। ਅੱਧਿਆਂ ਤਾਂ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਬਾਕੀ ਲਸ਼ਕਰ ਖ਼ਾਲਸਈ ਫੌਜ ਨੂੰ ਰੋਕਣ ਵਾਸਤੇ ਰਸਤਿਆਂ ਵਿਚ ਮੋਰਚੇ ਬਣਾ ਕੇ ਬੈਠ ਗਿਆ। 

ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਪਤਾ ਲੱਗਾ ਤਾਂ ਉਹ ਇਕ ਵੱਡੀ ਫੌਜ ਲੈ ਕੇ ਦਰਿਆ ਅਟਕ ਤੇ ਪਹੁੰਚ ਗਿਆ। ਪਰ ਓਥੇ ਜਾ ਕੇ ਉਸ ਵੇਖਿਆ ਕਿ ਬੇੜੀਆਂ ਦੇ ਪੁਲ ਨੂੰ ਅਜ਼ੀਜ਼ ਖਾਂ ਨੇ ਰੋੜ੍ਹ ਦਿੱਤਾ ਸੀ। 

ਪਰ ਖ਼ਾਲਸਾ ਏਨੇ ਜ਼ੋਰ ਵਿਚ ਸੀ ਕਿ ਉਸ ਨੂੰ ਉਹ ਕਿਹੜਾ ਦਰਿਆ ਅਟਕਾ ਸਕਦਾ ਸੀ। ਮਹਾਰਾਜੇ ਨੇ ਝਟ ਆਪਣੇ ਘੋੜੇ ਨੂੰ ਠਾਠਾਂ ਮਾਰਦੇ ਦਰਿਆ ਅਟਕ ਵਿਚ ਠੇਲ੍ਹ ਦਿੱਤਾ ਅਤੇ ਉਨ੍ਹਾਂ ਨੂੰ ਵੇਖ ਕੇ ਬਾਕੀਆਂ ਵੀ ਉਨ੍ਹਾਂ ਦਾ ਪਿੱਛਾ ਕੀਤਾ। ਜਦ ਗਾਜ਼ੀਆਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਆਪ ਆ ਗਏ ਹਨ ਤਾਂ ਉਹ ਬਹੁਤ ਡਰ ਗਏ। ਉਹ ਭੱਜ ਕੇ ਨੁਸ਼ਹਿਰੇ ਦੇ ਮੈਦਾਨ ਵਿਚ ਪਹੁੰਚ ਗਏ। 

ਅਗਲੇ ਦਿਨ ਮਹਾਰਾਜੇ ਨੇ ਦੋ ਜਥੇ ਬਣਾਏ ਅਤੇ ਦੋ ਪਾਸਿਆਂ ਤੋਂ ਗਾਜ਼ੀਆਂ ਉਤੇ ਟੁੱਟ ਕੇ ਪੈ ਗਏ । ਫਿਰ ਘਮਸਾਨ ਦਾ ਯੁੱਧ ਹੋਇਆ। ਆਪਣੇ ਪਰਾਏ ਦਾ ਕੋਈ ਪਤਾ ਨਹੀਂ ਸੀ ਲੱਗਦਾ। ਇਸ ਹੱਥੋਂ-ਹੱਥ ਲੜਾਈ ਵਿਚ ਵੈਰੀ ਦੇ ਪੈਰ ਉਖੜ ਗਏ ਤੇ ਉਹ ਅੱਗੇ ਲੱਗ ਕੇ ਭੱਜ ਉਠੇ। ਜਦ ਅਜ਼ੀਜ ਖਾਂ ਨੂੰ ਪਤਾ ਲੱਗਾ ਕਿ ਗਾਜ਼ੀ ਭੱਜ ਗਏ ਹਨ ਤਾਂ ਉਹ ਪਿਸ਼ਾਵਰ ਨੂੰ ਜਿੱਤਣ ਦੀ ਆਸ ਨੂੰ ਛੱਡ ਕੇ ਵਾਪਸ ਮੁੜ ਗਿਆ। ਇਸ ਲੜਾਈ ਵਿਚ ਬਹਾਦਰ ਜਰਨੈਲ ਅਕਾਲੀ ਫੂਲਾ ਸਿੰਘ ਸ਼ਹੀਦ ਹੋ ਗਿਆ। 

6 ਪਿਸ਼ਾਵਰ ਤੇ ਕਬਜ਼ਾ ਕਰਕੇ ਇਸ ਦੇ ਯੋਗ ਪ੍ਰਬੰਧ ਵਲ ਧਿਆਨ ਦਿੱਤਾ ਗਿਆ। ਜਿਵੇਂ ਪਹਿਲਾਂ ਵੀ ਹੋਇਆ ਸੀ ਕੁਝ ਦਿਨਾਂ ਬਾਅਦ ਹੀ ਯਾਰ ਮੁਹੰਮਦ ਖਾਂ ਕੁਝ ਸੁਗਾਤਾਂ ਲੈ ਕੇ ਮਹਾਰਾਜੇ ਪਾਸ ਹਾਜ਼ਰ ਹੋਇਆ। ਅਤੇ ਈਨ ਮੰਨ ਲਈ। ਮਹਾਰਾਜੇ ਨੇ ਫਿਰ ਆਪਣੀ ਦਰਿਆ-ਦਿਲੀ ਵਿਖਾ ਦਿੱਤੀ ਤੇ ਯਾਰ ਮੁਹੰਮਦ ਖਾਂ ਦੇ ਗੁਨਾਹ ਬਖਸ਼ ਕੇ ਉਸ ਨੂੰ ਫਿਰ ਪਿਸ਼ਾਵਰ ਦਾ ਗਵਰਨਰ ਮੁਕੱਰਰ ਕਰ ਦਿੱਤਾ। ਹੋਰ ਜ਼ਰੂਰੀ ਪ੍ਰਬੰਧ ਕਰਕੇ ਮਹਾਰਾਜਾ 27 ਅਪ੍ਰੈਲ 1823 ਨੂੰ ਵਾਪਸ ਲਾਹੌਰ ਪਹੁੰਚ ਗਏ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Fierce Battle of Naushehra 

Mohammad Aziz Khan Barkzai, the king of Afganistan was very grieved to find that the Sikhs had occupied Peshawar. He wanted to bring Peshawar under his control by any means. Keeping this point in view, he took a big army and marched towards Peshawar in 1823 A.D. 

As Maharaja had a very generous nature, after conquering Peshawar, he had again appointed Mohammad Yar Khan as Governor of Peshawar. When Mohammad Yar Khan received the news that his brother Mohammad Aziz Khan had marched towards Peshawar, he fled towards hill areas. 

Mohammad Aziz Khan took possession of Peshawar without any resistance. 

After few days he inflamed the Muslims to wage a holy war against the Sikhs. He instructed the Maulvis and Quazis to excite the Muslims on the name of holy war. 

In a few days thousands of crusaders gathered to fight a holy war in order to save their religion. Mohammad Aziz Khan asked them to gather in the open fields of Naushehra. He also made arrangements for their food. After few days the number of crusaders increased to twenty five thousand. Mohammad Aziz Khan was very encouraged to find a very positive response from the crusaders. He sent his nephew Zaman Khan to invade the fort of Jahangir. The remaining crusaders were asked to sit in trenches to stop the forces of Maharaja Ranjit Singh. When Maharaja heard about this development he took a large army and reached the bank of the river Attak. There they found that Aziz Khan had destroyed the boat- bridge. But who could stop Maharaja Ranjit Singh? He struck his horse with his heel and the horse jumped into river. His army followed him. When crusaders perceived that Maharaja Ranjit Singh was leading the forces himself; they got frightened. They fled towards the fields of Naushehra. 

Next day Maharaja divided his army into two divisions and attacked the crusaders from two sides. A fierce battle was fought. It was first battle for the crusaders. So they were unable to face trained Sikh soldiers. They were trying their best to flee, but the Khalsa army had encircled them from all sides. More than ten thousand crusaders were killed in that battle. Those who survived, fied away. When Aziz Khan heard that the crusaders had left the field, he lost the hope of capturing Peshawar and returned back to Afganistan. In this fierce battle Akali Phoola Singh was martyred. Maharaja took possession of Peshawar and made suitable arrangements for its welfare. After few days Mohammad Yar Khan presented himself before Maharaja. He donated many valuable gifts to Maharaja and accepted his superiority. The gracious Maharaja again pardoned him and appointed him Governor of Peshawar. Maharaja returned back to Lahore on 27th April, 1823 A.D. 

ਪਿਸ਼ਾਵਰ ਨੂੰ ਸਿੱਖ ਰਾਜ ਵਿਚ ਸ਼ਾਮਿਲ ਕਰਨਾ 

ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਦੋ ਵਾਰ ਜਿੱਤਿਆ ਸੀ ਅਤੇ ਇਨ੍ਹਾਂ ਜਿੱਤਾਂ ਵਿਚ ਹਜ਼ਾਰਾਂ ਜਾਨਾਂ ਵਾਰੀਆਂ ਸਨ ਤੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਸੀ। ਪਰ ਆਪਣੇ ਦਿਆਲੂ ਸੁਭਾ ਹੋਣ ਕਰਕੇ ਉਹ ਪਿਸ਼ਾਵਰ ਦਾ ਗਵਰਨਰ ਓਥੇ ਦੇ ਹਾਕਮ ਨੂੰ ਦੁਬਾਰਾ ਬਣਾ ਦਿੰਦੇ ਸਨ ਅਤੇ ਪਿਸ਼ਾਵਰ ਨੂੰ ਖਾਲਸਾ ਰਾਜ ਵਿਚ ਸ਼ਾਮਲ ਨਹੀਂ ਸਨ ਕਰਦੇ। ਅੰਤ ਅਪ੍ਰੈਲ 1834 ਨੂੰ ਉਨ੍ਹਾਂ ਇਹ ਫੈਸਲਾ ਕੀਤਾ ਕਿ ਪਿਸ਼ਾਵਰ ਨੂੰ ਸਿੱਖ ਰਾਜ ਨਾਲ ਮਿਲਾ ਲਿਆ ਜਾਵੇ। ਇਸ ਕਾਰਜ ਵਾਸਤੇ ਉਨ੍ਹਾਂ ਸ: ਹਰੀ ਸਿੰਘ ਨਲੂਏ ਅਤੇ ਕਵਰ ਨੋਨਿਹਾਲ ਸਿੰਘ ਨੂੰ ਇਕ ਵੱਡੀ ਫੌਜ ਦੇ ਕੇ ਭੇਜਿਆ।

ਪਰ ਜਦ ਬਾਰਕਜ਼ੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਜਹਾਦੀ ਇਕੱਠੇ ਕਰਕੇ ਪਿਸ਼ਾਵਰ ਦੇ ਦਰਵਾਜ਼ੇ ਬੰਦ ਕਰ ਲਏ। ਸ਼ਹਿਰ ਤਕ ਪਹੁੰਚਣ ਤੋਂ ਪਹਿਲਾਂ ਹਾਜੀ ਖਾਂ ‘ਤੇ ਮੁਹੰਮਦ ਖਾਂ ਨੇ ਖ਼ਾਲਸਾ ਫ਼ੌਜ ਦਾ ਟਾਕਰਾ ਕੀਤਾ, ਪਰ ਛੇਤੀ ਹੀ ਫੜੇ ਗਏ। ਜਦ ਸਿੰਘ ਸੈਨਾ ਪਿਸ਼ਾਵਰ ਪੁੱਜੀ ਤਾਂ ਉਨ੍ਹਾਂ ਵੇਖਿਆ ਕਿ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਸਨ। ਦਰਵਾਜ਼ਾ ਖੋਲ੍ਹਣ ਦਾ ਉਨ੍ਹਾਂ ਪੁਰਾਣਾ ਤਰੀਕਾ ਵਰਤਿਆ। ਉਨ੍ਹਾਂ ਕੰਧ ਹੇਠ ਸੁਰੰਗ ਪੁੱਟ ਕੇ ਉਸ ਵਿਚ ਬਾਰੂਦ ਭਰ ਕੇ ਅੱਗ ਲਾ ਦਿੱਤੀ। ਇਸ ਨਾਲ ਕੰਧ ਵੀ ਡਿੱਗ ਪਈ ਤੇ ਦਰਵਾਜ਼ਾ ਵੀ ਖੁੱਲ੍ਹ ਗਿਆ। ਫ਼ੌਜਾਂ ਸ਼ਹਿਰ ਅੰਦਰ ਦਾਖਲ ਹੋ ਗਈਆਂ। ਇਕ ਜ਼ਬਰਦਸਤ ਟੱਕਰ ਦੇ ਬਾਅਦ ਬਾਰਕਜ਼ਈ ਸ਼ਹਿਰ ਛੱਡ ਕੇ ਭੱਜ ਗਏ। 6 ਮਈ 1834 ਈ: ਨੂੰ ਖਾਲਸੇ ਦਾ ਸ਼ਹਿਰ ‘ਤੇ ਕਬਜ਼ਾ ਹੋ ਗਿਆ। 

ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਜਿੱਤ ਦਾ ਪਤਾ ਲੱਗਾ ਤਾਂ ਉਹ ਆਪ ਪਿਸ਼ਾਵਰ ਗਏ। ਓਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਸਤ ਮੁਹੰਮਦ ਖਾਂ ਜਹਾਦੀਆਂ ਦੀ ਮੱਦਦ ਨਾਲ ਸ਼ਹਿਰ ਨੂੰ ਛੁਡਾਉਣਾ ਚਾਹੁੰਦਾ ਸੀ। ਮਹਾਰਾਜਾ ਨੇ ਓਸੇ ਵੇਲੇ ਆਪਣੀਆਂ ਫੌਜਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਹੁਕਮ ਦੇ ਦਿੱਤਾ। ਦੋਸਤ ਮੁਹੰਮਦ ਨੂੰ ਜਦ ਮਹਾਰਾਜੇ ਦੀਆਂ ਫੌਜਾਂ ਦੀ ਤਿਆਰੀ ਦਾ ਪਤਾ ਲੱਗਾ ਤਾਂ ਉਹ ਡਰ ਗਿਆ। ਜਦ ਉਸ ਨੂੰ ਆਪਣੀ ਆਸ ਪੂਰੀ ਹੁੰਦੀ ਨਾ ਦਿੱਸੀ ਤਾਂ ਉਸ ਇਕ ਏਲਚੀ ਨੂੰ ਮਹਾਰਾਜੇ ਪਾਸ ਭੇਜਿਆ। ਏਲਚੀ ਕਹਿਣ ਲੱਗਾ, “ਮਹਾਰਾਜਾ ਸਾਹਿਬ ਦੋਸਤ ਮੁਹੰਮਦ ਕਹਿੰਦਾ ਹੈ ਕਿ ਉਹ ਲੜਾਈ ਤੋਂ ਅੱਕ ਗਿਆ ਹੈ। ਇਸ ਲਈ ਆਪਣੇ ਨੁਮਾਇਦੇ ਭੇਜ ਕੇ ਹੱਦ-ਬੰਦੀ ਮਿੱਥ ਲਵੇ, ਤਾਂਕਿ ਅੱਗੇ ਤੋਂ ਬਖੇੜਾ ਮੁੱਕ ਜਾਵੇ।” 

ਮਹਾਰਾਜੇ ਨੇ ਉਸ ਦੀ ਗੱਲ ਮੰਨ ਲਈ ਤੇ ਫਕੀਰ ਅਜ਼ੀਜ਼ਦੀਨ ਅਤੇ ਮਿਸਟਰ ਹਾਰਲਣ ਨੂੰ ਸਭ ਕੁਝ ਸਮਝਾ ਕੇ ਉਸ ਪਾਸ ਭੇਜ ਦਿੱਤਾ। ਪਰ ਦੋਸਤ ਮੁਹੰਮਦ ਉਨ੍ਹਾਂ ਦੋਹਾਂ ਨੂੰ ਕੈਦ ਕਰਕੇ ਜਲਾਲਾਬਾਦ ਲੈ ਗਿਆ। ਉਸ ਨੇ ਮਹਾਰਾਜੇ ਨੂੰ ਸੁਨੇਹਾ ਭੇਜ ਦਿੱਤਾ ਕਿ ਜੇ ਇਨ੍ਹਾਂ ਬੰਦਿਆਂ ਨੂੰ ਛੁਡਾਉਣਾ ਚਾਹੁੰਦਾ ਹੈ ਤਾਂ ਪਿਸ਼ਾਵਰ ਖਾਲੀ ਕਰ ਦੇਵੇ| ਮਹਾਰਾਜੇ ਨੇ ਇਸ ਗੱਲ ਦਾ ਬਹੁਤ ਗੁੱਸਾ ਕੀਤਾ ਤੇ ਜਲਾਲਾਬਾਦ ਉੱਤੇ ਹਮਲਾ ਕਰਨ ਦਾ ਫੈਸਲਾ ਕਰ ਲਿਆ। ਦਿਨ ਰਾਤ ਫੌਜੀ ਤਿਆਰੀਆਂ ਸ਼ੁਰੂ ਹੋ ਗਈਆਂ। 

ਇਕ ਦਿਨ ਵਕੀਰ ਅਜ਼ੀਜ਼ਦੀਨ ਨੇ ਦੋਸਤ ਮੁਹੰਮਦ ਨੂੰ ਸਮਝਾਇਆ, “ਸਾਡੇ ਰੋਕਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਫ਼ਗਾਨਿਸਤਾਨ ਦਾ ਕੋਈ ਬੰਦਾ ਜੀਉਂਦਾ ਨਹੀਂ ਬਚੇਗਾ। ਹਜ਼ਾਰਾਂ ਬੇਗੁਨਾਹ ਆਪ ਦੀ ਇਸ ਗਲਤੀ ਬਦਲੇ ਮਾਰੇ ਜਾਣਗੇ। ਇਸ ਲਈ ਸਾਨੂੰ ਛੱਡ ਦੇਵੋ, ਤਾਂਕਿ ਅਸੀਂ ਮਹਾਰਾਜੇ ਦਾ ਗੁੱਸਾ ਸਮੇਂ ਸਿਰ ਠੰਡਾ ਕਰੀਏ” ਦੋਸਤ ਮੁਹੰਮਦ ਡਰ ਗਿਆ ਅਤੇ ਆਪਣੇ ਇਸ ਕੀਤੇ ਕਾਰੇ ਤੇ ਬੜਾ ਪਛਤਾਇਆ। ਉਸ ਨੇ ਬੜੀ ਇੱਜ਼ਤ ਮਾਨ ਨਾਲ ਵਕੀਰ ਅਜ਼ੀਜਦੀਨ ਅਤੇ ਉਹਦੇ ਸਾਥੀ ਨੂੰ ਪਿਸ਼ਾਵਰ ਭਿਜਵਾ ਦਿੱਤਾ। ਫਕੀਰ ਨੇ ਪਿਸ਼ਾਵਰ ਪੁੱਜ ਕੇ ਮਹਾਰਾਜੇ ਦਾ ਗੁੱਸਾ ਠੰਡਾ ਕੀਤਾ ਤੇ ਲੜਾਈ ਟਲ ਗਈ। ਮਹਾਰਾਜੇ ਨੇ ਫਿਰ ਹਰੀ ਸਿੰਘ ਨਲਵੇ ਨੂੰ ਇਹ ਆਦੇਸ਼ ਕੀਤਾ ਕਿ ਉਹ ਸਰਹੱਦ ਉੱਤੇ ਕਿਲ੍ਹਿਆਂ ਦੀ ਉਸਾਰੀ ਕਰਵਾਏ। ਪਿਸ਼ਾਵਰ ਦਾ ਪਹਿਲਾ ਗਵਰਨਰ ਸ੍ਰ: ਹਰੀ ਸਿੰਘ ਨਲਵੇ ਨੂੰ ਬਣਾਇਆ ਗਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Annexation of Peshawar into Sikh Kingdom 

Maharaja Ranjit Singh had conquered Peshawar twice, but due to his generous nature, he had appointed the same ruler as Governor of Peshawar. But these rulers were not remaining loyal to him for a long. They were disobeying his orders and even used to refuse to pay the taxes. At last Maharaja Ranjit Singh made up his mind to annex Peshawar into Sikh Kingdom. To conquer Peshawar he sent S. Hari Singh Nalwa and Kanwar Nau Nihal Singh with a big force. 

But when Barkajai rulers heard about the invasion of Maharaja, they closed the doors of Peshawar. They gathered a large number of crusaders on the name of religion and planned to face the Sikh forces outside the city. Haji Khan and Mohammad Khan led the crusaders and marched towards the Sikh forces. They fought very bravely but were caught and crusaders fled away. But when S. Hari Singh Nalwa and Kanwar Nau Nihal reached Peshawar they found all gates closed. Kanwar Nau Nihal Singh ordered gunners to explode the walls. The walls and doors fell and the Sikh forces entered the city. After some resistance, the Barkjais left the city. The Khalsa forces took possession of the city on May 6, 1834 A.D. 

Maharaja Ranjit Singh also reached Peshawar. There he learnt that Dost Mohammad Khan was making preparations to capture Peshawar again. But when he heard about the arrival of Maharaja Ranjit Singh; he lost his courage and abandoned his idea of conquering Peshawar again. But he sent his one representative to meet Maharaja. The agent said, “Dost Mohammad Khan has sent me to tell you that he did not want to fight again, instead he has asked to demarcate the boundries. So send your representatives to decide about it.” 

Maharaja Ranjit Singh agreed and sent Faqir Azizdin and Mr Harlan to meet Dost Mohammad Khan. But when they met him, he arrested them and took them to Jalalabad. He sent a message to Maharaja that if he wanted to get them released then he should vacate Peshawar atonce. 

Maharaja was enraged to hear it and he planned to attack Jalalabad. 

One day Faqir Aziz Din said to Dost Mohammad Khan, “We are not worried about our arrest, but I think that thousands of innocent persons would be destroyed due to your this blunder mistake. Therefore you should release us so that we may try to cool the temper of Maharaja. Dost Mohammad Khan realized his mistake and sent Faqir Aziz Din and his associate with great honour and respect. Reaching Peshawar Faqir Aziz Din persuaded Maharaja and the danger of war was averted. Maharaja appointed S. Hari Singh Nalwa as Governor of Peshawar and asked him to construct new forts near the boundry 

ਜਮਰੌਦ ਦੀ ਜਿੱਤ 

ਜਦ ਜਰਨੈਲ ਹਰੀ ਸਿੰਘ ਨਲੂਵੇ ਨੇ ਅਕਤੂਬਰ ਸੰਨ 1836 ਈ: ਨੂੰ ਜਮਰੌਦ ਦੀ ਕੱਚੀ ਗੜ੍ਹੀ ਜਿੱਤ ਕੇ ਓਥੇ ਇਕ ਵੱਡਾ ਕਿਲ੍ਹਾ ਬਣਵਾਇਆ ਅਤੇ ਉਸ ਦਾ ਨਾਂ ਫਤਹਿਗੜ੍ਹ ਰਖਿਆ ਤਾਂ ਅਫਗਾਨ ਇਸ ਕਾਰਜ ‘ਤੇ ਬਹੁਤ ਦੁਖੀ ਹੋਏ। ਉਨ੍ਹਾਂ ਸਮਝ ਲਿਆ ਕਿ ਖ਼ਾਲਸਾ ਫੌਜ ਦਾ ਹੁਣ ਨਵਾਂ ਹਮਲਾ ਜਲਾਲਾਬਾਦ ‘ਤੇ ਹੋਵੇਗਾ। ਦੋਸਤ ਮੁਹੰਮਦ ਖਾਂ ਨੇ ਇਹ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਖ਼ਾਲਸਾ ਫੌਜਾਂ ਉਸ ਤੇ ਹਮਲਾ ਕਰਨ, ਉਸ ਨੂੰ ਆਪ ਹੀ ਉਨ੍ਹਾਂ ਤੇ ਹਮਲਾ ਕਰਨਾ ਚਾਹੀਦਾ ਹੈ। ਆਪ ਟੱਕਰ ਲੈਣ ਦਾ ਤਾਂ ਉਸ ਹੌਸਲਾ ਨਾ ਕੀਤਾ ਪਰ ਆਪਣੇ ਪੁੱਤਰ ਮੁਹੰਮਦ ਅਫਜਲ ਖਾਂ ਦੀ ਅਗਵਾਈ ਵਿਚ ਅਫ਼ਗਾਨੀ ਫੌਜ ਤੇ ਬੇਗਿਣਤ ਜਹਾਦੀਏ ਜਮਰੌਦ ਨੂੰ ਦੁਬਾਰਾ ਫਤਹਿ ਕਰਨ ਵਾਸਤੇ ਭੇਜ ਦਿੱਤੇ। 

ਅਫ਼ਗਾਨੀ ਫੌਜਾਂ ਦੱਰੇ ਰਾਹੀਂ ਆਈਆਂ ਤੇ ਜਮਰੌਦ ਪਹੁੰਚ ਕੇ ਉਨ੍ਹਾਂ ਕਿਲ੍ਹਾ ਫ਼ਤਹਿਗੜ੍ਹ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਉਸ ਵੇਲੇ ਮਹਾਂ ਸਿੰਘ ਦੀ ਕਮਾਂਡ ਹੇਠ ਬੜੀ ਥੋੜੀ ਫੌਜ ਕਿਲ੍ਹੇ ਵਿਚ ਮੌਜੂਦ ਸੀ। ਉਹ ਥੋੜੇ ਸਿੰਘ ਵੀ ਬੜੀ ਸੂਰਬੀਰਤਾ ਨਾਲ ਲੜੇ ਤੇ ਵੈਰੀ ਨੂੰ ਉਨ੍ਹਾਂ ਕਿਲ੍ਹੇ ਦੇ ਨੇੜੇ ਨਾ ਆਉਣ ਦਿੱਤਾ। ਅਫ਼ਗਾਨ ਤੋਪਾਂ ਦੇ ਗੋਲੇ ਸੁੱਟਦੇ ਰਹੇ, ਪਰ ਕਿਲ੍ਹਾ ਨਵਾਂ ਅਤੇ ਮਜ਼ਬੂਤ ਹੋਣ ਕਰਕੇ ਢਹਿ ਨਾ ਸਕਿਆ। ਦੋ ਦਿਨ ਬਾਅਦ ਕਿਲ੍ਹੇ ਦੀ ਇਕ ਕੰਧ ਵਿਚ ਪਾੜ ਪੈ ਗਿਆ। ਪਰ ਅਫ਼ਗਾਨ ਸਿੰਘਾਂ ਦੀ ਸੂਰਮਗਤੀ ਤੋਂ ਡਰਦੇ ਸਨ, ਇਸ ਲਈ ਉਨ੍ਹਾਂ ਦਾ ਅੰਦਰ ਦਾਖਲ ਹੋਣ ਦਾ ਹੌਸਲਾ ਨਾ ਪਿਆ। ਮਹਾਂ ਸਿੰਘ ਨੇ ਰਾਤੋ-ਰਾਤ ਉਹ ਪਾੜ ਰੇਤ ਦੀਆਂ ਬੋਰੀਆਂ ਨਾਲ ਭਰ ਦਿੱਤਾ ਅਤੇ ਹਰੀ ਸਿੰਘ ਨਲੂਵੇ ਨੂੰ ਪਿਸ਼ਾਵਰ ਸੁਨੇਹਾ ਵੀ ਭੇਜ ਦਿੱਤਾ। ਹਰੀ ਸਿੰਘ ਨਲੂਵੇ ਨੂੰ ਜਦ ਇਹ ਖ਼ਬਰ ਮਿਲੀ ਤਾਂ ਉਸ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਪਹੁੰਚ ਕੇ ਵੈਰੀ ਨੂੰ ਆ ਢਾਹਿਆ। ਹੱਲਾ ਏਨਾ ਅਚਾਨਕ ਅਤੇ ਜ਼ਬਰਦਸਤ ਸੀ ਕਿ ਅਫ਼ਗਾਨ ਸਮਝੇ ਕਿ ਸਾਰੀ ਦੀ ਸਾਰੀ ਖ਼ਾਲਸਾ ਫੌਜ ਉਨ੍ਹਾਂ ਉੱਤੇ ਆ ਪਈ ਹੈ। ਉਹ ਕੁਝ ਦੇਰ ਤਾਂ ਬੜੀ ਦਲੇਰੀ ਨਾਲ ਲੜੇ, ਪਰ ਖ਼ਾਲਸੇ ਦੀ ਦਲੇਰੀ ਅੱਗੇ ਟਿਕ ਨਾ ਸਕੇ ਤੇ ਭੱਜ ਉੱਠੇ। ਭੱਜੇ ਜਾਂਦੇ ਅਫਗਾਨਾਂ ਅਤੇ ਜਹਾਦੀਆਂ ਨੂੰ ਸਿੰਘਾਂ ਨੇ ਗਾਜਰਾਂ ਮੂਲੀਆਂ ਵਾਂਗ ਵੱਢ-ਵੱਢ ਕੇ ਸੁੱਟ ਦਿੱਤਾ। 

ਅਫ਼ਗਾਨ ਜਦ ਭੱਜੇ ਜਾਂਦੇ ਸਨ ਤਾਂ ਉਨ੍ਹਾਂ ਨੂੰ ਸ਼ਮਸ਼ਦੀਨ ਖਾਂ ਦੀ ਫੌਜ ਦਾ ਰਸਾਲਾ ਆ ਮਿਲਿਆ। ਉਸ ਨੇ ਅਫ਼ਗਾਨਾਂ ਦਾ ਬੜਾ ਹੌਸਲਾ ਵਧਾਇਆ। ਅਫ਼ਗਾਨ ਪਿੱਛਾਂਹ ਮੁੜ ਪਏ ਅਤੇ ਲੜਾਈ ਦੁਬਾਰਾ ਸ਼ੁਰੂ ਹੋ ਗਈ। ਉਸ ਸਮੇਂ ਜਰਨੈਲ ਹਰੀ ਸਿੰਘ ਨਲੂਵਾ ਗੋਲੀ ਲੱਗਣ ਨਾਲ ਫੱਟੜ ਹੋ ਗਿਆ ਅਤੇ ਓਸੇ ਰਾਤ ਨੂੰ ਸ਼ਹੀਦੀ ਜਾਮ ਪੀ ਗਿਆ। 

ਜਦ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵੇ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਬੜੇ ਜੋਸ਼ ਅਤੇ ਗੁੱਸੇ ਵਿਚ ਉਸ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਉਹ ਛੇਤੀ ਤੋਂ ਛੇਤੀ ਪਿਸ਼ਾਵਰ ਪੁੱਜਣ ਤੇ ਹਰੀ ਸਿੰਘ ਨਲੂਵੇ ਦੀ ਮੌਤ ਦਾ ਬਦਲਾ ਲੈਣ। ਇਸ ਹੁਕਮ ਦੀ ਤੁਰੰਟ ਪਾਲਣਾ ਕੀਤੀ ਗਈ। ਮਹਾਰਾਜਾ ਆਪ ਵੀ ਲਾਹੌਰ ਤੋਂ ਕੂਚ ਕਰਕੇ ਪਿਸ਼ਾਵਰ ਪਹੁੰਚ ਗਿਆ। ਜਦ ਅਫ਼ਗਾਨਾਂ ਨੂੰ ਮਹਾਰਾਜੇ ਦੀ ਅਣਗਿਣਤ ਫੌਜ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਕਾਬਲ ਵਲ ਭੱਜ ਗਏ। ਮਹਾਰਾਜੇ ਨੇ ਇਲਾਕੇ ਦਾ ਇਕ ਵਾਰ ਫਿਰ ਸਰਵੇਖਣ ਕੀਤਾ ਅਤੇ ਹਿਫਾਜ਼ਤ ਪੱਖੋਂ ਜ਼ਰੂਰੀ ਘਾਟੀਆਂ ਤੇ ਕਬਜ਼ਾ ਕਰਕੇ ਓਥੇ ਆਪਣੀਆਂ ਚੌਕੀਆਂ ਕਾਇਮ ਕੀਤੀਆਂ। ਜਮਰੌਦ ਕਿਲ੍ਹੇ ਵਿਚਲੀ ਫੌਜ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਤੇ ਕਿਲ੍ਹੇ ਦੀ ਰਾਖੀ ਵਾਸਤੇ ਕੁਝ ਨਵੀਆਂ ਤੋਪਾਂ ਅਤੇ ਬੰਦੂਕਾਂ ਦਿੱਤੀਆਂ। ਕਿਲ੍ਹੇ ਦੀ ਦੀਵਾਰ ਵਿਚ ਜਿਹੜੇ ਪਾੜ ਪਏ ਸਨ, ਉਨ੍ਹਾਂ ਨੂੰ ਬੰਦ ਕਰ ਦਿੱਤਾ। ਇਸ ਜੰਗ ਵਿਚ ਖਾਲਸੇ ਨੇ ਜਿਹੜੀਆਂ 15 ਤੋਪਾਂ ਅਫਗਾਨਾਂ ਤੋਂ ਖੋਹੀਆਂ ਸਨ, ਉਨ੍ਹਾਂ ਨੂੰ ਮੁਰੰਮਤ ਕਰਕੇ ਕਿਲ੍ਹੇ ਵਿਚ ਰੱਖ ਦਿੱਤਾ ਗਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Conquest of Jamraud 

Hari Singh Nalwa conquered the small mud fortress of Jamraud and constructed there a strong and solid big fort. He named that fort as Fatehgarh. The Pathans were aggrieved to see such a fort. They perceived that next target of the Maharaja Ranjit Singh would be Jalalabad. Dost Mohammad Khan thought that before Khalsa forces invade his territory, he himself should attack the fort of Jamraud. He sent the Afgani forces and a large number of crusaders under the command of his son Mohammad Afzal Khan to capture Jamraud fort. 

The Afgan army reached Jamraud and it encircled the fort of Fatehgarh from all sides. At that time there was a very small force inside the fort. But they fought very bravely under the command of Maha Singh. They kept the Afgan army at length. The Afganis were firing gun shots, but the fort was too strong to be penetrated by gun shots. After two days a small portion of a wall of fort got damaged. But Afgans did not dare to enter inside the fort. Maha Singh repaired that breach at night and sent a message to Hari Singh Naiwa at Peshawar. 

When S. Hari Singh Nalwa heard about it, he took his brave soldiers and reached Jamraud before dawn. He attacked the encircling forces with such a might that the Afgan army was so terrified and intimidated that they fled towards safe places. Sikh forces chased them and cut the crusaders and Afgani soldiers in such a way as if they were reaping the harvest. When Afgans were on the run, they met the cavalry forces of Shamasdin Khan. He encouraged them and asked them to return back to face the Sikh forces. The Afgans returned back and a fierce battle again activated. During this scuffle, Hari Singh Nalwa was seriously wounded. He was taken inside the fort, but he succumbed to his injuries. 

When Maharaja Ranjit Singh heard about the martyrdom of Hari Singh Nalwa he was very anguished. He asked his army commanders to march tovards Jamraud with a large army. His order was complied with at once. He himself reached Peshawar. When Afgans heard about arrival of the forces of Maharaja, they fled towards Kabul. Maharaja himself surveyed the critical areas and installed army posts at crucial junctions. 

He increased the number of forces to guard the fort. He also supplied new guns and rifles to the soldiers. All the breaches of the fort’s wall were repaired suitably. Fifteen big guns which the Khalsa forces had snatched from the Afgans, were also got repaired and placed inside the fort. S. Hari Singh Nalwa was cremated inside the fort and a tomb was constructed there in his memory. 

ਆਖ਼ਰੀ ਸਫ਼ਰ 

ਮਹਾਰਾਜਾ ਰਣਜੀਤ ਸਿੰਘ ਇਕ ਅਜਿਹੇ ਲਾ-ਇਲਾਜ ਰੋਗ ਵਿਚ ਗੁੱਸ ਗਏ ਸਨ ਕਿ ਕੋਈ ਵੀ ਦਵਾਈ ਅਸਰ ਨਹੀਂ ਸੀ ਕਰਦੀ। ਸ਼ਾਹੀ ਹਕੀਮਾਂ ਦੇ ਸਾਰੇ ਯਤਨ ਨਾਕਾਮ ਹੋ ਗਏ ਸਨ। ਮਹਾਰਾਜਾ ਨੂੰ ਵੀ ਇਹ ਪਤਾ ਲੱਗ ਗਿਆ ਸੀ ਕਿ ਉਹ ਜ਼ਿਆਦਾ ਦੇਰ ਨਹੀਂ ਸੀ ਜੀਅ ਸਕਦੇ। ਪਰ ਉਨ੍ਹਾਂ ਆਖਰੀ ਦਿਨ ਤਕ ਦਿਲ ਨਾ ਛੱਡਿਆ। ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਸਨ। ਸੰਨ 1836 ਈ: ਵਿਚ ਉਹ ਜ਼ਿਆਦਾ ਬਿਮਾਰ ਹੋ ਗਏ ਸਨ ਤੇ ਚੱਲ ਫਿਰ ਨਹੀਂ ਸਕਦੇ ਸਨ। ਇਥੋਂ ਤਕ ਕਿ ਉਹ ਕੁਰਸੀ ਤੇ ਵੀ ਨਹੀਂ ਬੈਠ ਸਕਦੇ ਸਨ। ਪਰ ਉਹ ਆਪਣੇ ਦਰਬਾਰੀਆਂ ਅਤੇ ਸਰਦਾਰਾਂ ਨੂੰ ਮਿਲਣਾ ਚਾਹੁੰਦੇ ਸਨ। ਉਨ੍ਹਾਂ ਨਾਲ ਖੁਲ੍ਹੇ ਤੌਰ ਤੇ ਗੱਲਾਂ ਕਰਨੀਆਂ ਚਾਹੁੰਦੇ ਸਨ। ਇਸ ਲਈ ਉਨ੍ਹਾਂ ਲਾਹੌਰ ਵਿਚ ਇਕ ਭਾਰੀ ਦਰਬਾਰ ਲਾਉਣ ਦਾ ਹੁਕਮ ਦਿੱਤਾ। ਉਸ ਦਰਬਾਰ ਵਿਚ ਸਾਰੇ ਸਰਦਾਰ, ਜਾਗੀਰਦਾਰ ‘ਤੇ ਉੱਚ ਅਧਿਕਾਰੀ ਬੁਲਾਏ ਗਏ। 

ਮਿੱਥੇ ਹੋਏ ਦਿਨ ਜਦ ਸਾਰੇ ਸਰਦਾਰ ਆਪਣੇ-ਆਪਣੇ ਥਾਵਾਂ ਤੇ ਬੈਠ ਗਏ ਤਾਂ ਮਹਾਰਾਜਾ ਜੀ ਇਕ ਸੁਨਹਿਰੀ ਪਾਲਕੀ ਵਿਚ ਬੈਠ ਕੇ ਇਕ ਸਿਰਹਾਣੇ ਦੀ ਢੋਅ ਲਾਈ ਦਰਬਾਰ ਵਿਚ ਆਏ। ਉਹ ਪਾਲਕੀ ਵਿਚੋਂ ਨਾ ਨਿਕਲੇ। ਪਾਲਕੀ ਉਨ੍ਹਾਂ ਦੇ ਬੈਠਣ ਵਾਲੇ ਥਾਂ ਉਤੇ ਰੱਖ ਦਿੱਤੀ । ਸਾਰੇ ਦਰਬਾਰੀਆਂ ਨੇ ਖੜੇ ਹੋ ਕੇ ਫ਼ਤਹਿ ਬੁਲਾਈ। ਉਸ ਸਮੇਂ ਕਿਲ੍ਹੇ ਤੋਂ ਤੋਪਚੀਆਂ ਨੇ 101 ਤੋਪਾਂ ਚਲਾ ਕੇ ਸਲਾਮੀ ਦਿੱਤੀ। 

ਉਸ ਸਮੇਂ ਖਾਲਸਾ ਰਾਜ ਦੀ ਸ਼ਾਨ ਸਿਖਰਾਂ ਤੇ ਸੀ। ਜਦ ਪਾਲਕੀ ਚਬੂਤਰੇ ਤੇ ਰੱਖੀ ਤਾਂ ਫ਼ਤਹਿ ਬੁਲਾਉਣ ਤੋਂ ਬਾਅਦ ਕੁਝ ਦੇਰ ਖਾਮੋਸ਼ੀ ਛਾ ਗਈ। ਫਿਰ ਮਹਾਰਾਜਾ ਜੀ ਦਰਬਾਰੀਆਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ, “ਮੇਰੇ ਪਿਆਰੇ ਖਾਲਸਾ ਜੀ। ਆਪ ਨੇ ਇਹ ਖਾਲਸਾ ਰਾਜ ਕਾਇਮ ਕਰਨ ਵਾਸਤੇ ਜੋ ਮਿਹਨਤਾਂ ਕੀਤੀਆਂ ਹਨ. ਜੇ ਲਹੂ ਵਹਾਇਆ ਹੈ, ਉਹ ਅਜਾਈਂ ਨਹੀਂ ਗਿਆ ਹੈ। ਇਸ ਸਮੇਂ ਅਸੀਂ ਜੋ ਕੁਝ ਵੀ ਵੇਖ ਰਹੇ ਹਾਂ ਇਹ ਤੁਹਾਡੀ ਮਿਹਨਤ ਦਾ ਫਲ ਹੈ। ਮੈਂ ਸਦਾ ਹੀ ਸਤਿਗੁਰੂ ਤੇ ਆਪ ਦੇ ਭਰੋਸੇ ਰਿਹਾ ਹਾਂ। ਇਸ ਦੁਨੀਆਂ ਤੇ ਕਿਸੇ ਨੇ ਸਦਾ ਨਹੀਂ ਰਹਿਣਾ ਹੈ। ਸਾਡੀ ਵੀ ਹੁਣ ਵਾਰੀ ਆ ਗਈ ਹੈ। ਮੈਂ ਆਪ ਸਭ ਨੂੰ ਹੁਣ ਮਹਾਰਾਜਾ ਖੜਕ ਸਿੰਘ ਦੇ ਹਵਾਲੇ ਕਰਦਾ ਹਾਂ। ਇਸ ਨੂੰ ਤੁਸੀਂ ਮੇਰੇ ਵਰਗਾ ਹੀ ਸਮਝਣਾ ਹੈ। ਇਹ ਵੀ ਤੁਹਾਡੀ ਮੇਰੇ ਵਾਂਗ ਹੀ ਭਲਾਈ ਦਾ ਚਾਹਵਾਨ ਰਹੇਗਾ।” ਮਹਾਰਾਜੇ ਦੀਆਂ ਇਹ ਗੱਲਾਂ ਸੁਣ ਕੇ ਸਰਦਾਰਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਜਦ ਕੰਵਰ ਖੜਕ ਸਿੰਘ ਨੂੰ ਤਖਤ ਤੇ ਬਿਠਾਇਆ ਗਿਆ ਤਾਂ ਸਾਰਿਆਂ ਨੇ ਜੈਕਾਰਾ ਛੱਡਿਆ। ਫਿਰ ਸਾਰੇ ਸਰਦਾਰਾ ਅਤੇ ਦਰਬਾਰੀਆਂ ਨੇ ਖੜਕ ਸਿੰਘ ਨੂੰ ਨਜ਼ਰਾਨੇ ਭੇਂਟ ਕੀਤੇ, ਪਰ ਉਹ ਹੱਥ ਲਾ ਕੇ ਫਿਰ ਵਾਪਿਸ ਕਰੀ ਜਾ ਰਹੇ ਸਨ। ਫਿਰ ਮਹਾਰਾਜਾ ਸਾਹਿਬ ਵੱਲੋਂ ਸਾਰੇ ਅਮੀਰਾਂ ਵਜ਼ੀਰਾਂ ਨੂੰ ਉਨ੍ਹਾਂ ਦੇ ਰੁਤਬੇ ਅਨੁਸਾਰ ਸਰਪੇ ਦਿੱਤੇ ਗਏ। 

ਇਸ ਤੋਂ ਬਾਅਦ ਮਹਾਰਾਜੇ ਦਾ ਰੋਗ ਦਿਨ-ਬਦਿਨ ਵਧਦਾ ਹੀ ਗਿਆ। ਮਹਾਰਾਜੇ ਦੀ ਅਰੋਗਤਾ ਵਾਸਤੇ ਗੁਰਦੁਆਰਿਆਂ ਵਿਚ ਅਖੰਡ ਪਾਠ ਰੱਖੇ ਗਏ ਅਤੇ ਮੰਦਰਾਂ ਮਸਜਦਾਂ ਵਿਚ ਪ੍ਰਾਰਥਨਾਵਾਂ ਕੀਤੀਆਂ। ਗਈਆਂ। ਗਰੀਬਾਂ ਵਿਚ ਮਾਇਆ ਵੰਡੀ ਗਈ ਅਤੇ ਥਾਂ-ਥਾਂ ਲੰਗਰ ਲਾਏ ਗਏ। 

ਅੰਤ 27 ਜੂਨ 1839 ਨੂੰ ਉਨਾਹਠ ਸਾਲ ਦੀ ਉਮਰ ਵਿਚ ਮਹਾਰਾਜਾ ਆਪਣਾ ਆਖ਼ਰੀ ਸਫ਼ਰ ਮੁਕਾ ਕੇ ਪ੍ਰਭੂ ਦੀ ਦਰਗਾਹ ਵਿਚ ਚਲੇ ਗਏ। ਇਸ ਤਰ੍ਹਾਂ ਸਾਰੇ ਪੰਜਾਬ ਨੂੰ ਰੋਂਦਾ ਛੱਡ ਕੇ ਮਹਾਰਾਜਾ ਜੀ ਸਵਰਗ ਪਧਾਰ ਗਏ। ਅਗਲੇ ਦਿਨ ਮਹਾਰਾਜਾ ਦੀ ਦੇਹ ਦਾ ਸਸਕਾਰ ਕੀਤਾ ਗਿਆ । ਬਹੁਤ ਦੂਰ ਤੋਂ ਲੋਕ ਆਪਣੇ ਪਿਆਰੇ ਮਹਾਰਾਜੇ ਦਾ ਅੰਤਮ ਸੰਸਕਾਰ ਵੇਖਣ ਲਈ ਪੁੱਜੇ ਹੋਏ ਸਨ। ਅਖੀਰ ਉਨ੍ਹਾਂ ਦੀ ਦੇਹ ਨੂੰ ਅਗਨ- ਭੇਟ ਕਰ ਦਿੱਤਾ ਗਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

The Last Journey 

Maharaja Ranjit Singh was afflicted by an uncurable disease. All the royal doctors and physicians tried their best but they failed to improve the health of Maharaja. He himself realized that he could not survive for long But he did not lost heart till end. He always remained cheerful. Gradually his health declined and he became a bed patient. Even it became difficult for him to sit on a chair. But mentally he was very alert and sensible. He always kept liaison with his officers and sardars. One day he decided to address his ministers, sardars and officers. He ordered to make arrangements for an open royal court in the garden. All courtiers and important persons were invited. On the fixed date all sardars attended the royal court. Maharaja Ranjit Singh reached there in a golden palanquin. The palanquin was placed on the raised platform near his throne. Maharaja remained inside it, but the veils were taken off. All the Sardars stood up to greet him. One hundred and one gun shots were fired as salutation. After some time a dead silence prevailed all around. Then Maharaja addressing the courtiers said, “My dear Khalsa! For the establishment of the Khalsa kingdom; what efforts and pains you have taken that have not gone in vain. The glory and grandeur of the Khalsa kingdom, which we have been seeing now, is all due to your hard work. I have always depended upon Satguru and upon you. In this mortal world all have to go one day. My turn has also come. Now I hand over you to Maharaja Kharak Singh. He is man of very good nature. He will always care about your welfare.” Hearing these words of Maharaja all the sardars became sad and sober. Then Maharaja asked Kanwar Kharak Singh to sit on the throne which was kept near his palanquin. When Kanwar Kharak Singh sat on the throne, all the attendants greeted him with a loud ovation. After that the courtiers and sardars presented gifts to Maharaja Kharak Singh. Then Maharaja Ranjit Singh awarded robes of honour to his courtiers according to their ranks. 

After the coronation ceremony of Maharaja Kharak Singh, the health of Maharaja Ranjit Singh further deteriorated. The people were praying for the health of Maharaja in Gurdwaras, Temples and Mosques. The royal treasurers were distributing money and food to the poor. 

At last on June 27, 1839 A.D. Maharaja Ranjit Singh completing his last journey left this mortal world. Next day his body was cremated. People from far and near had reached there to pay homage to their beloved king. All were shedding tears as if their very near relative had died. 

ਮਹਾਰਾਜਾ ਦੀ ਖੁੱਲ੍ਹ-ਦਿਲੀ 

ਮਹਾਰਾਜੇ ਦਾ ਸੁਭਾਅ ਬੜਾ ਖੁੱਲ੍ਹ-ਦਿਲਾ ਅਤੇ ਰਹਿਮ-ਭਰਿਆ ਸੀ। ਮੁਸਲਮਾਨ ਹਾਕਮਾਂ ਵਿਚ ਇਹ ਗੱਲ ਪੱਕੀ ਸੀ ਕਿ ਉਹ ਆਪਣੇ ਵਿਰੋਧੀ ਨੂੰ ਜੀਉਂਦਾ ਨਹੀਂ ਛੱਡਦੇ ਸਨ, ਪਰ ਮਹਾਰਾਜਾ ਆਪਣੇ ਵਿਰੋਧੀ ਨੂੰ ਕਦੇ ਵੀ ਮਾਰਦਾ ਨਹੀਂ ਸੀ, ਬਲਕਿ ਉਸ ਨੂੰ ਜਿੱਤ ਕੇ ਵੀ ਉਸ ਦੇ ਨਿਰਬਾਹ ਵਾਸਤੇ ਜਾਗੀਰ ਬਖਸ਼ ਦਿੰਦਾ ਸੀ। ਉਸ ਕਈ ਮੁਸਲਮਾਨ ਰਿਆਸਤਾਂ ਵੀ ਜਿੱਤੀਆਂ, ਪਰ ਜਦ ਉਹ ਹਾਕਮ ਮੁਆਫੀ ਮੰਗ ਲੈਂਦੇ ਸਨ ਤਾਂ ਉਹ ਰਿਆਸਤਾਂ ਉਨ੍ਹਾਂ ਨੂੰ ਮੋੜ ਦਿੰਦਾ ਸੀ । ਜਦ ਉਹ ਦੁਬਾਰਾ ਆਕੀ ਹੋ ਜਾਂਦੇ ਸਨ ਤਾਂ ਵੀ ਜਿੱਤ ਕੇ ਉਨ੍ਹਾਂ ਨੂੰ ਮਾਰਦਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਰਾਜ ਕਾਲ ਵਿਚ ਕੋਈ ਐਸੀ ਮਿਸਾਲ ਨਹੀਂ ਮਿਲਦੀ ਜਦ ਉਸ ਕਿਸੇ ਨੂੰ ਫਾਂਸੀ ਦਿੱਤੀ ਹੋਵੇ ਜਾਂ ਕਤਲ ਕਰਵਾਇਆ ਹੋਵੇ। ਨਵਾਬ ਕੁਤੁਬਦੀਨ ਕਸੂਰੀਏ, ਨਵਾਬ ਮੁਜ਼ੱਫਰ ਖਾਂ ਮੁਲਤਾਨੀ ਅਤੇ ਸੁਲਤਾਨ ਮੁਹੰਮਦ ਖਾਂ ਬਾਰਕਜ਼ਈ ਨੇ ਬਹੁਤ ਵੱਡੇ ਅਪਰਾਧ ਕੀਤੇ ਸਨ, ਪਰ ਮਹਾਰਾਜਾ ਨੇ ਉਨ੍ਹਾਂ ਨੂੰ ਜਿੱਤ ਕੇ ਵੱਡੀਆਂ ਜਾਗੀਰਾਂ ਬਖਸ਼ੀਆਂ। 

ਮਹਾਰਾਜੇ ਦਾ ਦੈਨਿਕ ਘਰੋਗੀ ਜੀਵਨ ਵੀ ਬੜਾ ਸ਼ਾਂਤਮਈ ਸੀ। ਉਹ ਮਮੂਲੀ ਗੱਲ ਤੇ ਕਦੇ ਖਿਝਦੇ ਨਹੀਂ ਸੀ। ਜੇ ਕੋਈ ਮਾੜਾ ਮੋਟਾ ਕਸੂਰ ਵੀ ਕਰਦਾ ਸੀ ਤਾਂ ਉਸ ਨੂੰ ਸਜ਼ਾ ਦੇਣ ਦੀ ਥਾਂ ਇਨਾਮ ਦਿੰਦੇ ਸਨ। 

ਇਕ ਵਾਰ ਮਹਾਰਾਜਾ ਆਪਣੇ ਦਰਬਾਰੀਆਂ ਦੇ ਨਾਲ ਸ਼ਹਿਰ ਤੋਂ ਬਾਹਰ ਜਾ ਰਹੇ ਸਨ। ਕੁਝ ਬੱਚੇ ਇਕ ਬੇਰੀ ਤੋਂ ਬੇਰ ਤੋੜ ਰਹੇ ਸਨ। ਕਿਉਂਕਿ ਬੇਰੀ ਦੇ ਦਰੱਖਤ ਨੂੰ ਕੰਢ ਹੁੰਦੇ ਹਨ, ਇਸ ਲਈ ਇਸ ਦੇ ਉੱਤੇ ਨਹੀਂ ਚੜ੍ਹਿਆ ਜਾ ਸਕਦਾ। ਇਸ ਕਰਕੇ ਬੱਚੇ ਵੱਟੇ ਮਾਰ-ਮਾਰ ਬੇਰ ਡੇਗ ਰਹੇ ਸਨ । ਜਦ ਬੱਚੇ ਵੱਟੇ ਮਾਰ ਰਹੇ ਸਨ ਤਾਂ ਮਹਾਰਾਜਾ ਜੀ ਉਸ ਬੇਰੀ ਦੇ ਨੇੜੇ ਦੀ ਲੰਘੇ। ਇਕ ਵੱਟਾ ਜਦ ਮਹਾਰਾਜੇ ਦੇ ਜਾ ਵੱਜਾ ਤਾਂ ਮਹਾਰਾਜੇ ਦਾ ਘੋੜਾ ਤਬੁੱਕ ਗਿਆ। ਸਿਪਾਹੀਆਂ ਨੇ ਵੀ ਵੇਖਿਆ ਕਿ ਮਹਾਰਾਜੇ ਦੇ ਵੱਟਾ ਵੱਜਾ ਹੈ। ਉਨ੍ਹਾਂ ਨੂੰ ਬੜਾ ਗੁੱਸਾ ਆਇਆ ਤੇ ਉਨ੍ਹਾਂ ਨੇ ਭੱਜ ਕੇ ਬੱਚਿਆਂ ਨੂੰ ਫੜ ਲਿਆ ਤੇ ਮਾਰਦੇ ਕੁੱਟਦੇ ਮਹਾਰਾਜੇ ਦੇ ਪਾਸ ਲੈ ਆਏ। 

“ਇਨ੍ਹਾਂ ਬੱਚਿਆਂ ਨੇ ਤੁਹਾਡੇ ਵੱਟਾ ਮਾਰਿਆ ਹੈ” ਇਕ ਸਿਪਾਹੀ ਨੇ ਕਿਹਾ। ਮਹਾਰਾਜਾ ਬੱਚਿਆਂ ਨੂੰ ਵੇਖ ਕੇ ਘੜੇ ਤੋਂ ਉੱਤਰ ਆਇਆ ਅਤੇ ਸਿਪਾਹੀਆਂ ਨੂੰ ਉਨ੍ਹਾਂ ਮਾਰਨ ਤੋਂ ਰੋਕ ਦਿੱਤਾ। ਫਿਰ ਬੱਚਿਆਂ ਨੂੰ ਪੁੱਛਣ ਲੱਗਾ, “ਇਹ ਵੱਟੇ ਤੁਸੀਂ ਮਾਰ ਰਹੇ ਸੀ ?” 

“ਹਾਂ ਜੀ” ਇਕ ਬੱਚੇ ਨੇ ਹੌਸਲਾ ਰੱਖ ਕੇ ਕਿਹਾ। 

“ਬੇਟਾ ਤੁਸੀਂ ਮੈਨੂੰ ਵੱਟੇ ਕਿਉਂ ਮਾਰ ਰਹੇ ਸੀ ?” ਮਹਾਰਾਜੇ ਨੇ ਪੁਛਿਆ। “ਅਸੀਂ ਤਾਂ ਬੇਰੀ ਨੂੰ ਵੱਟੇ ਮਾਰ ਰਹੇ ਸੀ।” ਉਸ ਬੱਚੇ ਨੇ ਉੱਤਰ ਦਿੱਤਾ। 

“ਬੇਰੀ ਨੂੰ ਕਿਉਂ ?” 

“ਬੇਰੀ ਨੂੰ ਵੱਟ ਮਾਰਨ ਨਾਲ ਮਿੱਠੇ-ਮਿੱਠੇ ਬੇਰ ਡਿੱਗਦੇ ਹਨ।” 

ਮਹਾਰਾਜਾ ਉਨ੍ਹਾਂ ਬੱਚਿਆਂ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ। ਉਨ੍ਹਾਂ ਉਸੇ ਵੇਲੇ ਆਪਣੇ ਖਜ਼ਾਨਚੀ ਨੂੰ ਬੁਲਾਇਆ ਅਤੇ ਕਹਿਣ ਲੱਗਾ, “ਇਕ ਬੇਰੀ ਨੂੰ ਵੱਟੇ ਮਾਰਨ ਨਾਲ ਬੇਰ ਡਿੱਗਦੇ ਹਨ ਤੇ ਮੈਨੂੰ ਵੱਟੇ ਮਾਰਨ ਨਾਲ ਕੁਝ ਨਹੀਂ ” ਫਿਰ ਖਜ਼ਾਨਚੀ ਨੂੰ ਸੰਬੋਧਤ ਹੋ ਕੇ ਕਹਿਣ ਲੱਗੇ, “ਖਜ਼ਾਨਚੀ । ਇਨ੍ਹਾਂ ਸਾਰੇ ਬੱਚਿਆਂ ਨੂੰ ਦਸ-ਦਸ ਮੋਹਰਾਂ ਦੇਵ, ਜੇ ਬੇਰੀ ਨੂੰ ਵੱਟੇ ਮਾਰਨ ਨਾਲ ਬੋਰ ਡਿੱਗਦੇ ਹਨ ਤਾਂ ਮਹਾਰਾਜੇ ਨੂੰ ਵੱਟੇ ਮਾਰਨ ਨਾਲ ਵੀ ਕੁਝ ਡਿੱਗਣਾ ਚਾਹੀਦਾ ਹੈ।” 

ਮਹਾਰਾਜੇ ਦੇ ਇਸ ਅਨੁੱਖ ਫੈਸਲੇ ਤੇ ਸਾਰੇ ਦਰਬਾਰੀ ਅਤੇ ਅਹਿਲਕਾਰ ਹੈਰਾਨ ਰਹਿ ਗਏ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Graciousness of Maharaja 

The Maharaja was very generous and kind hearted. It was a fact that the Muslim rulers were never sparing their opponents. The least punishment, they awarded to their enemies, was death. But Maharaja never killed his enemy. He won many Muslim states, but when the ruler apologized, he again appointed him the Governor of his state. He conquered Peshawar, but when Barkzais confessed their defiance and assured him to be loyal to him in future, he again made him the administrator of Peshawar. During the reign of Maharaja Ranjit Singh the killings and sentence of death were rare. Nawab Qutabdin of Kasur had transgressed a great offence and his crime was unpardonable. But Maharaja not only pardoned him but also offered him a big piece of land for his livelihood. Maharaja’s domestic life was also very peaceful. He was never enraged at trifles. Even at some occasions the offenders were rewarded. 

One day Maharaja was going outside the city with his courtiers. On their way some children were plucking bers from a ber-tree. As the Ber tree bears thorns, therefore they were not climbing the tree, but instead were throwing stones towards the fruits inorder to make them fall on the earth. When Maharaja’s horse reached near the ber-tree, one stone hit the horse of the Maharaja. The horse startled and Maharaja tightened the reins in order to keep the horse in command. When the soldiers saw this act of the children, they caught and thrashed them. But Maharaja atonce intervened and asked his soldiers not to beat the boys. Then he dismounted from his horse and asked the children, “Were you throwing the stones.” “Yes Sir”, one boy answered. “Why were you stoning me?” “No Sir, we were not throwing stones towards you. We were throwing the stones towards the ber-tree” the children replied. 

“What do you get by stoning the ber tree?” Maharaja asked politely. 

“When we throw stones towards ber tree we get sweet bers.” 

Maharaja was very pleased to hear this answer of the children. He atonce summoned his treasurer and said, “By stoning the ber tree these boys get sweet bers, but by stoning me what they have received ?” They should also get some valuable reward by stoning a king. Therefore give each child ten golden Mohars.” 

The treasurer called all the children and gave each one ten golden Mohars. 

All the courtiers and attendants were confounded to hear such a decision of Maharaja Ranjit Singh. 

ਪਰਜਾ ਪਿਆਰ 

ਮਹਾਰਾਜੇ ਦਾ ਆਪਣੀ ਪਰਜਾ ਨਾਲ ਬਹੁਤ ਪਿਆਰ ਸੀ। ਭਾਰਤ ਦੇਸ਼ ਵਿਚ ਸ਼ਾਇਦ ਹੀ ਕੋਈ ਅਜੇਹਾ ਬਾਦਸ਼ਾਹ ਹੋਇਆ ਹੋਵੇ ਜਿਹੜਾ ਆਪਣੀ ਪਰਜਾ ਨਾਲ ਏਨਾ ਸਨੇਹ ਰੱਖਦਾ ਹੋਵੇ। ਉਹ ਜਦ ਵੀ ਆਪਣੀ ਪਰਜਾ ਨੂੰ ਦੁੱਖੀ ਵੇਖਦੇ, ਭੁੱਖਿਆਂ ਵੇਖਦੇ ਤਾਂ ਤੁਰੰਤ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ। 

ਇਕ ਵਾਰ ਮੀਂਹ ਨਾ ਪੈਣ ਕਰਕੇ ਦੇਸ਼ ਵਿਚ ਕਾਲ ਪੈ ਗਿਆ। ਮਹਾਰਾਜਾ ਨੇ ਫੱਟ ਹੁਕਮ ਦਿੱਤਾ ਕਿ ਸਾਰੇ ਲੋਕਾਂ ਨੂੰ ਇਕ-ਇਕ ਮਣ ਅਨਾਜ ਵੰਡ ਦਿੱਤਾ ਜਾਵੇ। ਇਕ ਘਰ ਵਿਚ ਇਕ ਬੁੱਢਾ ਤੇ ਉਸ ਦਾ ਬੱਚਾ ਰਹਿੰਦੇ ਸਨ। ਬੁੱਢਾ ਬਿਮਾਰ ਸੀ ਤੇ ਬੱਚਾ ਹਾਲੇ ਛੋਟਾ ਸੀ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰੀ ਭੰਡਾਰ ਮਣ-ਮਣ ਦਾਨੇ ਵੰਡ ਰਹੇ ਹਨ ਤਾਂ ਉਹ ਵੀ ਚਾਦਰ ਲੈ ਕੇ ਸ਼ਾਹੀ ਗੁਦਾਮਾਂ ਵਿਚ ਪਹੁੰਚ ਗਏ। 

ਉਹ ਬੁੱਢਾ ਮਣ ਦਾਣੇ ਚੁੱਕ ਤਾਂ ਨਹੀਂ ਸਕਦਾ ਸੀ, ਪਰ ਲਾਲਚ-ਵੱਸ ਉਸ ਵੀ ਮਣ ਦਾਣੇ ਆਪਣੀ ਚਾਦਰ ਵਿਚ ਪਵਾ ਲਏ ਅਤੇ ਪੰਡ ਬੰਨ੍ਹ ਲਈ। ਫਿਰ ਉਹ ਦਾਣਿਆਂ ਦੀ ਪੰਡ ਚੁਕਣ ਲੱਗਾ, ਪਰ ਪੰਡ ਚੁਕੀ ਨਹੀਂ ਸੀ ਜਾਂਦੀ। ਮਹਾਰਾਜਾ ਰਣਜੀਤ ਸਿੰਘ ਵੀ ਭੇਸ ਬਦਲ ਕੇ ਗੋਦਾਮ ਵਿਚ ਇਹ ਵੇਖਣ ਗਏ ਸਨ ਕਿ ਕੀ ਕਰਮਚਾਰੀ ਠੀਕ ਢੰਗ ਲਾਲ ਅਨਾਜ ਵੰਡ ਰਹੇ ਹਨ। ਕਿਸੇ ਨੂੰ ਗਾਲ੍ਹ ਮੰਦਾ ਕੱਢ ਕੇ ਵਾਪਸ ਤਾਂ ਨਹੀਂ ਮੋੜਦੇ। ਇਕ ਪਾਸੇ ਖਲੋਤੇ ਉਹ ਕਾਫੀ ਸਮਾਂ ਉਸ ਬੁੱਢੇ ਤੇ ਮੁੰਡੇ ਵੱਲ ਵੇਖਦੇ ਰਹੇ। ਫਿਰ ਉਹ ਆਪ ਉਸ ਬੁੱਢੇ ਪਾਸ ਗਏ ਤੇ ਬੁੱਢੇ ਨੂੰ ਕਹਿਣ ਲੱਗੇ, “ਬਜ਼ੁਰਗੋ ਲਵੋ ਮੈਂ ਤੁਹਾਨੂੰ ਪੰਡ ਚੁਕਾ ਦਿੰਦਾ ਹਾਂ।” ਉਨ੍ਹਾਂ ਬੁੱਢੇ ਦੇ ਸਿਰ ਤੇ ਆਸਾਨੀ ਨਾਲ ਪੰਡ ਰੱਖ ਦਿੱਤੀ। ਪਰ ਬੁੱਢਾ ਦੇ ਕਦਮ ਵੀ ਨਾ ਤੁਰ ਸਕਿਆ ਤੇ ਪੰਡ ਸਮੇਤ ਧਰਤੀ ਤੇ ਡਿੱਗ ਪਿਆ। ਮਹਾਰਾਜੇ ਨੇ ਉਸ ਬਜ਼ੁਰਗ ਨੂੰ ਉਠਾਲਿਆ ਤੇ ਉਸ ਦੇ ਕਪੜੇ ਝਾੜ ਕੇ ਕਹਿਣ ਲੱਗੇ, “ਬਜ਼ੁਰਗੋ| ਸੱਟ ਤਾਂ ਨਹੀਂ ਲੱਗੀ ?” 

“ਨਹੀਂ ਸੱਟ ਤਾਂ ਨਹੀਂ ਲੱਗੀ, ਬੀਮਾਰ ਰਹਿਣ ਕਰਕੇ ਸਰੀਰ ਕਮਜ਼ੋਰ ਹੋ ਗਿਆ ਹੈ, ਪੰਡ ਚੁੱਕੀ ਨਹੀਂ ਜਾਂਦੀ ।” ਮਹਾਰਾਜੇ ਨੂੰ ਉਸ ‘ਤੇ ਬੜਾ ਰਹਿਮ ਆਇਆ। ਉਹ ਸੋਚਣ ਲੱਗੇ, “ਇਹ ਬਜ਼ੁਰਗ ਹੋ ਗਿਆ ਹੈ, ਪਰ ਪੇਟ ਤੇ ਨਾਲ ਹੈ, ਇਸ ਦਾ ਹੁਣ ਕੋਈ ਸਹਾਰਾ ਨਹੀਂ।” 

ਫਿਰ ਕਹਿਣ ਲੱਗੇ, “ਬਜ਼ੁਰਗਾ, ਮੈਨੂੰ ਤੂੰ ਆਪਣਾ ਘਰ ਦੱਸ, ਪੰਡ ਮੈਂ ਤੇਰੇ ਘਰ ਛੱਡ ਆਉਂਦਾ ਹਾਂ।” ਬੁੱਢਾ ਬੜਾ ਖੁਸ਼ ਹੋਇਆ ਤੇ ਮਹਾਰਾਜੇ ਨੂੰ ਅਸੀਸਾਂ ਦੇਣ ਲੱਗਾ। 

ਮਹਾਰਾਜੇ ਨੇ ਪੰਡ ਸਿਰ ਤੇ ਚੁੱਕੀ ਤੇ ਬੁੱਢੇ ਅਤੇ ਮੁੰਡੇ ਦੇ ਪਿੱਛੇ-ਪਿੱਛੇ ਚੱਲ ਪਿਆ। ਬੁੱਢਾ ਤੁਰਿਆ ਜਾਂਦਾ ਸੀ ਤੇ ਉੱਚੀ ਉੱਚੀ ਕਹਿ ਰਿਹਾ ਸੀ, “ਰੱਬ ਤੋਰੀ ਵੱਡੀ ਉਮਰ ਕਰੇ, ਤੈਨੂੰ ਤੰਦਰੁਸਤੀ ਬਖਸ਼ੇ, ਇਸ ਘੋਰ ਕਲਜੁਗ ਵਿਚ ਹਾਲੇ ਵੀ ਸਤਜੁਗੀ ਬੰਦੇ ਹਨ। ਹਾਲੇ ਵੀ ਭਲੇ ਪੁਰਸ਼ ਰਹਿੰਦੇ ਹਨ।” 

ਬੁੱਢੇ ਦੇ ਘਰ ਜਾ ਕੇ ਮਹਾਰਾਜੇ ਨੇ ਪੰਡ ਅਡੋਲ ਲਾਹ ਕੇ ਉਸ ਦੀ ਕੱਚੀ ਕੋਠੜੀ ਵਿਚ ਰੱਖ ਦਿੱਤੀ ਤੇ ਆਪ ਪਿੱਛਾ ਮੁੜ ਪਏ। ਜਦ ਉਹ ਘਰੋਂ ਬਾਹਰ ਨਿਕਲੇ ਤਾਂ ਦੇ ਸਿਪਾਹੀ ਗਸ਼ਤ ਕਰਦੇ ਉਸ ਦੇ ਘਰ ਦੇ ਸਾਹਮਣੇ ਦੀ ਜਾ ਰਹੇ ਸਨ। ਉਨ੍ਹਾਂ ਜਦ ਮਹਾਰਾਜਾ ਰਣਜੀਤ ਸਿੰਘ ਵੇਖਿਆ ਤਾਂ ਉਨ੍ਹਾ ਨੂੰ ਪਹਿਚਾਣ ਗਏ। 

ਉਨ੍ਹਾਂ ਘੋੜੇ ਓਥੇ ਹੀ ਡੱਕ ਲਏ, ਕਿਉਂਕਿ ਮਹਾਰਾਜੇ ਦੇ ਨੇੜੇ ਹੋ ਕੇ ਘੋੜਿਆਂ ਉਤੇ ਚੜ੍ਹ ਕੇ ਨਹੀਂ ਸੀ ਲੰਘਣਾ। ਚਾਹੁੰਦੇ। ਮਹਾਰਾਜੇ ਦੇ ਕਰਮਚਾਰੀ ਉਸ ਦੀ ਏਨੀ ਇਜ਼ਤ ਕਰਦੇ ਸਨ ਕਿ ਉਹ ਉਸ ਨੂੰ ਰੱਬ ਹੀ ਸਮਝਦੇ ਸਨ। ਘੋੜਿਆਂ ਤੋਂ ਉੱਤਰ ਕੇ ਉਹ ਬੁੱਢੇ ਦੇ ਘਰ ਗਏ ਅਤੇ ਕਹਿਣ ਲੱਗੇ, “ਉਹ ਕੌਣ ਸੀ ਜਿਹੜਾ ਆਦਮੀ ਤੇਰੇ ਘਰੋਂ ਨਿਕਲ ਕੇ ਗਿਆ ਹੈ ?” ਮੈਨੂੰ ਤਾਂ ਜੀ ਪਤਾ ਨਹੀਂ, ਕੋਈ ਰੱਬ ਦਾ ਭੇਜਿਆ ਭਲਾ ਪੁਰਸ਼ ਹੀ ਏ, ਮੈਥੋਂ ਦਾਣੇ ਚੁੱਕੇ ਨਹੀਂ ਸੀ ਜਾਂਦੇ, ਉਹ ਆਪ ਚੁੱਕ ਕੇ ਘਰ ਛੱਡ ਗਿਆ ਹੈ, ਰੱਬ ਉਸ ਦਾ ਭਲਾ ਕਰੇ।” 

“ਬਾਬਾ ਉਹ ਤਾਂ ਆਪ ਮਹਾਰਾਜਾ ਰਣਜੀਤ ਸਿੰਘ ਸੀ।” 

“ਹੈ। ਮਹਾਰਾਜਾ ਸਾਹਿਬ ਆਪ” ਬੁੱਢੇ ਦੀਆਂ ਅੱਖਾਂ ਟੱਢੀਆਂ ਦੀਆਂ ਟੱਢੀਆਂ ਰਹਿ ਗਈਆਂ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Love for the Common Folk 

Maharaja had great affection for his subject. We can not cite any example from the kings of India, who had so much love for the common folk. Whenever he was seeing his subject in distress, he hepled them promptly. Once the long drought was followed by months of famine. There was extreme scarcity of food in the country. Maharaja ordered his store keeper to distribute grains to the poor. He asked them to give one maund of grain to every householder. 

In one house one old man and his grandson were living. When they heard about this, they took their one bed sheet and went toward the store. Though the old man was very weak, but he also tied one maund of grain in his bed sheet. But when he asked one man to help him in lifting the bundle, he could not lift the bundle even one inch from the ground. In a very helpless condition he sat on the ground. Neither he wanted to leave the grains nor he could carry it to his house. 

At that time Maharaja Ranjit Singh had come to visit the store. He had disguised himself in such a way that nobody could recognise him. He saw the miserable condition of the old man. He met the old man and said, “Father if it is difficult for you to carry the bundle at home, let me help you. I will carry it to your house. Please guide me to your house.” Hearing this old man felt very happy and showered a rain of blessings on Maharaja. In the mean while Maharaja lifted his load and placing it on his head followed the old man and his grandson. While old man was walking he was saying in loud voice, “God may bless you with long life and good health. In this dark Kalyug still live such godly men like you. I am very pleased to see it that still there is no dearth of good men.” 

Reaching the house of the old man, Maharaja placed his load in the room of the old man and himself returned back. When he came out of his house, two constables recognized Maharaja Ranjit Singh. They dismounted from their horses and stood aside with great respect. But they did not show that they had recognised the king. Then they called the old man and said, “Who was this man who has left your house?” 

“I have not seen him earlier, he seems to be a saintly man, who has helped me in bringing one maund of grains to my house.” 

“O oldman he was Maharaja Ranjit Singh.” 

“What !” The old man was so bewildered that he glared ruthlessly towards the constables.  

ਪਾਰਸ 

ਮਹਾਰਾਜਾ ਰਣਜੀਤ ਸਿੰਘ ਇਕ ਮਹਾਂਦਾਨੀ ਬਾਦਸ਼ਾਹ ਹੋਏ ਹਨ। ਉਹ ਕਿਸੇ ਨੂੰ ਸਜ਼ਾ ਦੇਣ ਦੀ ਥਾਂ ਜਾਗੀਰਾਂ ਬਖਸ਼ਦੇ ਸਨ, ਮੋਹਰਾਂ ਦਾਨ ਕਰਦੇ ਸਨ। ਉਨ੍ਹਾਂ ਦੇ ਮਹਾਂਦਾਨੀ ਸੁਭਾਅ ਦੇ ਹੋਣ ਕਰਕੇ ਲੋਕ ਉਨ੍ਹਾਂ ਨੂੰ ‘ਪਾਰਸ’ ਕਹਿੰਦੇ ਸਨ। ਇਕ ਦਿਨ ਲਾਹੌਰ ਦੀ ਇਕ ਬਿਰਧ ਮਾਈ ਨੂੰ ਪਤਾ ਲੱਗਾ ਕਿ ਮਹਾਰਾਜੇ ਨੇ ਅੱਜ ਇਕ ਬਜ਼ਾਰ ਵਿਚੋਂ ਲੰਘਣਾ ਹੈ। ਮਾਈ ਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਰਾਜਾ ਪਾਰਸ ਹੈ। ਉਸ ਨੂੰ ਜੇ ਲੋਹਾ ਛੂਹ ਜਾਵੇ ਤਾਂ ਉਹ ਸੋਨਾ ਹੋ ਜਾਂਦਾ ਹੈ । 

ਮਾਈ ਦੇ ਘਰ ਬਹੁਤ ਗਰੀਬੀ ਹੋਣ ਕਰਕੇ ਕੋਈ ਬਹੁਤ ਸਮਾਨ ਨਹੀਂ ਸੀ। ਇਕ ਘੜਾ ਪਾਣੀ ਵਾਲਾ ਸੀ, ਇਕ ਮੱਟ ਆਟੇ ਵਾਲਾ ਅਤੇ ਇਕ ਤਵਾ ਰੋਟੀ ਵਾਲਾ ਸੀ, ਜਿਸ ਉਤੇ ਉਹ ਰੋਟੀ ਪਕਾ ਲੈਂਦੀ ਸੀ। ਮਾਈ ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਸੀ ਕਿ ਜੇ ਲੋਹਾ ਪਾਰਸ ਨੂੰ ਛੂਹ ਜਾਵੇ ਤਾਂ ਉਹ ਸੋਨਾ ਹੋ ਜਾਂਦਾ। ਹੈ। ਇਸ ਲਈ ਉਸ ਪੱਕਾ ਮਨ ਬਣਾਇਆ ਕਿ ਜੇ ਅੱਜ ਮਹਾਰਾਜਾ ਸਾਹਿਬ ਉਸ ਬਜ਼ਾਰ ਵਿਚੋਂ ਲੰਘਣ ਤਾਂ ਉਹ ਭੱਜ ਕੇ ਮਹਾਰਾਜੇ ਦੇ ਪੈਰਾਂ ਨਾਲ ਤਵਾ ਘਸਾ ਲਵੇਗੀ। ਜਦ ਤਵਾ ਸੋਨਾ ਹੋ ਜਾਵੇਗਾ ਤਾਂ ਉਸ ਦੀ ਬਾਕੀ ਉਮਰ ਸੌਖੀ ਲੰਘ ਜਾਵੇਗੀ। ਇਹ ਸੋਚ ਕੇ ਤਵਾ ਇਕ ਕਪੜੇ ਵਿਚ ਲਪੇਟ ਕੇ ਉਹ ਬਜ਼ਾਰ ਵਿਚ ਖਲੋ ਗਈ। ਜਦ ਮਹਾਰਾਜੇ ਦੇ ਲੰਘਣ ਦਾ ਸਮਾਂ ਹੋਇਆ ਤਾਂ ਲੋਕ ਬਜ਼ਾਰ ਵਿਚ ਲਾਇਨਾਂ ਲਾ ਕੇ ਖਲੋ ਗਏ, ਤਾਂਕਿ ਮਹਾਰਾਜੇ ਦੇ ਦਰਸ਼ਨ ਕਰ ਸਕਣ। ਲੋਕਾਂ ਦੇ ਮਨਾਂ ਵਿਚ ਇਹ ਵੀ ਸ਼ਰਧਾ ਸੀ ਕਿ ਮਹਾਰਾਜੇ ਦੇ ਦਰਸ਼ਨ ਕਰਨ ਨਾਲ ਵੀ ਨੌ ਨਿਧਾਂ ਤੇ ਬਾਰਾਂ ਸਿਧਾਂ ਆ ਜਾਂਦੀਆਂ ਹਨ। ਇਸ ਲਈ ਜਦ ਵੀ ਮਹਾਰਾਜੇ ਦੀ ਸਵਾਰੀ ਲੰਘਦੀ ਸੀ, ਬਜ਼ਾਰ ਲੋਕਾਂ ਨਾਲ ਭਰ ਜਾਂਦੇ ਸਨ । 

ਜਦ ਮਹਾਰਾਜੇ ਦੀ ਸਵਾਰੀ ਨੇੜੇ ਆਈ ਤਾਂ ਮਾਈ ਭੀੜ ਨੂੰ ਚੀਰਦੀ ਹੋਈ ਤਵਾ ਲੈ ਕੇ ਮਹਾਰਾਜੇ ਵੱਲ ਭੱਜੀ। ਉਹ ਉੱਚੀ-ਉੱਚੀ ਕਹਿੰਦੀ ਜਾ ਰਹੀ ਸੀ, “ਮਹਾਰਾਜਾ ਜੀ ਜ਼ਰਾ ਰੁਕ, ਮਹਾਰਾਜਾ ਜੀ ਥੋੜਾ ਰੁਕੋ।” 

ਜਦ ਮਹਾਰਾਜੇ ਨੇ ਮਾਈ ਨੂੰ ਰੋਲਾ ਪਾਉਂਦੀ ਨੱਠਦੀ ਆਉਂਦਿਆਂ ਵੇਖਿਆ ਤਾਂ ਉਨ੍ਹਾਂ ਆਪਣਾ ਘੋੜਾ ਰੋਕ ਲਿਆ ਅਤੇ ਕਹਿਣ ਲੱਗੇ, “ਦੱਸੋ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ?” ਮਾਈ ਨੇ ਕੁਝ ਨਾ ਦੱਸਿਆ ਤੇ ਮਹਾਰਾਜੇ ਦੇ ਕੋਲ ਜਾ ਕੇ ਕਾਲਾ ਤਵਾ ਮਹਾਰਾਜੇ ਦੇ ਪੈਰਾਂ ਨਾਲ ਘਸਾਉਣ ਲੱਗ ਗਈ। ਜਦ ਮਹਾਰਾਜੇ ਦੇ ਕਰਮਚਾਰੀਆਂ ਨੇ ਮਾਈ ਨੂੰ ਅਜੇਹਾ ਭੱਦਾ ਕੰਮ ਕਰਦਿਆਂ ਵੇਖਿਆ ਤਾਂ ਉਹ ਭੱਜ ਕੇ ਆਏ ‘ਤੇ ਮਾਈ ਨੂੰ ਫੜ ਲਿਆ ਤੇ ਉਸ ਨੂੰ ਧੱਕਾ ਦੇ ਕੇ ਪਰ੍ਹਾਂ ਸੁੱਟਣ ਲੱਗੇ। ਪਰ ਮਹਾਰਾਜੇ ਨੇ ਉਨ੍ਹਾਂ ਨੂੰ ਰੋਕ ਦਿੱਤਾ। 

ਅਤੇ ਪਿਛਾਂਹ ਹੱਟ ਜਾਣ ਵਾਸਤੇ ਕਿਹਾ। ਫਿਰ ਮਹਾਰਾਜਾ ਜੀ ਮਾਈ ਨੂੰ ਕਹਿਣ ਲੱਗੇ, “ਮਾਤਾ ਜੀ ਇਹ ਤੁਸੀਂ ਕੀ ਕੀਤਾ ਹੈ, ਮੇਰੇ ਪੈਰ ਨਾਲ ਤਵਾ ਕਿਉਂ ਘਸਾਇਆ ਹੈ ?” ਮਾਈ ਹੱਥ ਜੋੜ ਕੇ ਖਲੋ ਗਈ ਅਤੇ ਬੜੇ ਪ੍ਰੇਮ ਨਾਲ ਕਹਿਣ ਲੱਗੀ, “ਸਭ ਲੋਕ ਆਖਦੇ ਹਨ ਸਾਡੇ ਮਹਾਰਾਜਾ ਜੀ ਪਾਰਸ ਹਨ, ਉਨ੍ਹਾਂ ਨੂੰ ਜੇ ਲੋਹਾ ਛੂਹ ਜਾਵੇ ਤਾਂ ਉਹ ਸੋਨਾ ਹੋ ਜਾਂਦਾ ਹੈ । ਮੈਂ ਬਹੁਤ ਗਰੀਬ ਹਾਂ, ਮੇਰੇ ਬੁਢੇਪੇ ਦਾ ਕੋਈ ਸਹਾਰਾ ਨਹੀਂ, ਮੈਂ ਆਪਣਾ ਲੋਹੇ ਦਾ ਤਵਾ ਸੋਨੇ ਦਾ ਬਣਾਉਣਾ ਚਾਹੁੰਦੀ ਹਾਂ, ਤਾਂਕਿ ਬਾਕੀ ਰਹਿੰਦਾ ਜੀਵਨ ਸੁਖੀ-ਸੁਖੀ ਗੁਜ਼ਾਰ ਸਕਾਂ ।” ਮਾਈ ਦੀ ਇਹ ਗੱਲ ਸੁਣ ਕੇ ਮਹਾਰਾਜਾ ਜੀ ਬੜੇ ਖੁਸ਼ ਹੋਏ ਅਤੇ ਖਿੜ-ਖਿੜਾ ਕੇ ਹੱਸ ਪਏ। ਉਨ੍ਹਾਂ ਉਸੇ ਵੇਲੇ ਤੋਸ਼ੇਖਾਨੀਏ ਨੂੰ ਬੁਲਾਇਆ ਅਤੇ ਕਹਿਣ ਲੱਗੇ, “ਬਜ਼ਾਰ ਵਿਚੋਂ ਇਕ ਤੱਕੜੀ ਮੰਗਵਾਵੋ, 

ਤੇ ਇਸ ਮਾਤਾ ਜੀ ਦਾ ਤਵਾ ਲੈ ਕੇ ਉਸ ਨਾਲ ਬਰਾਬਰ ਸੋਨੇ ਦੀਆਂ ਮੋਹਰਾਂ ਤੇਲ ਦੇਵ । ਇਹ ਖਿਆਲ ਰੱਖੀ ਸੋਨਾ ਘੱਟ ਨਾ ਹੋਵੇ ।” ਤੋਸ਼ੇਖਾਨੀਏ (ਖਜ਼ਾਨਚੀ) ਨੇ ਓਸੇ ਵੇਲੇ ਬਜ਼ਾਰ ਵਿਚੋਂ ਤੱਕੜੀ ਮੰਗਵਾਈ ਤੇ ਸਭ ਲੋਕਾਂ ਦੇ ਸਾਹਮਣੇ ਤਵੇ ਦੇ ਬਰਾਬਰ ਸੋਨੇ ਦੀਆਂ ਮੋਹਰਾਂ ਤੋਲ ਕੇ ਦੇ ਦਿੱਤੀਆਂ। ਸੋਨੇ ਦੀਆਂ ਮੋਹਰਾਂ ਪਾ ਕੇ ਮਾਈ ਬਹੁਤ ਖੁਸ਼ ਹੋਈ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Touchstone 

Maharaja Ranjit Singh was a very generous donar. Instead of punishing the defaulter he was gifting them landed property and money. Due to his benevolency the people called him Touchstone (Paaras). 

One day an old woman of Lahore heard that Maharaja was passing through her bazar that day. Some one had told her that Maharaja was touchstone. Iron turns into gold by the touch of Maharaja. The old woman was very poor and very few things were in her home. She had one earthen pitcher for keeping water, one earthen pitcher for keeping floor and one round iron plate to bake breads. The old woman had firm belief that iron touched with touchstone (Maharaja) converts into Gold. She made up her mind that she must touch her iron plate with Maharaja when he would pass through the bazar that day. She imagined, “When my plate converts into gold, I will sell it and after getting thousands of rupees as its value, would lead a very comfortable life.” 

Thinking this she wrapped the black iron plate in a cloth and proceeded towards bazar and reaching there she stood at the very junction of the bazar through which Maharaja had to pass. When the time of Maharaja’s arrival approached, the people stood in bazar making lines so that they might have glimpse of Maharaja. The common folk believed that sight of Maharaja brings treasures of wealth in one’s house. When the horse of Maharaja approached near, the old woman ran with black iron plate in her hand. She shouted, “Maharaja Ji stop, Maharaja Ji stop for a while.” 

When Maharaja saw an old woman running towards him he stopped his horse and said, “Tell mother, what do you want to say?” The old woman did not utter any word but instead approaching near Maharaja began to rub her black iron plate with the feet of Maharaja. But when the attendants of Maharaja saw such an act of old woman, they atonce pushed her back. Maharaja asked his attendants to release the old woman. Then Maharaja said, “Mother! What have you done? Why have you rubbed the black iron plate with my feet?” The old woman bowed before the Maharaja and said, “All the people say that Maharaja is Paaras (touchstone) if iron touches him, it becomes gold. I am very poor woman. There is no one to help me in this old age, that is I wanted to convert my iron plate into gold so that I could lead happy old life.” 

Maharaja was very pleased to hear these words of the old woman and laughed loudly. He atonce called his treasurer and asked him to give the woman the gold equal to the weight of the iron plate. The treasurer took a scale and gave the old woman gold equal to the weight of iron plate. The old woman felt very happy getting so much gold. The people were amazed to see this act of Maharaja. 

ਵਿਲੱਖਣ ਚਿੱਤਰ 

ਮਹਾਰਾਜਾ ਜੀ ਧਰਮ ਦੇ ਬੜੇ ਪੱਕੇ ਅਤੇ ਗੁਰੂ ਘਰ ’ਤੇ ਉਨ੍ਹਾਂ ਦੀ ਅਥਾਹ ਸ਼ਰਧਾ ਸੀ । ਜੋ ਕੁਝ ਉਹ ਸਿੱਖ ਧਰਮ ਲਈ ਕਰ ਗਏ ਬਾਅਦ ਵਿਚ ਹੋਰ ਕੋਈ ਨਹੀਂ ਕਰ ਸਕਿਆ। ਸਿੱਖ ਇਤਿਹਾਸ ਨਾਲ ਸੰਬੰਧਤ ਜਿੰਨੇ ਵੀ ਗੁਰਦੁਆਰੇ ਹਨ, ਉਹ ਸਾਰੇ ਉਨ੍ਹਾਂ ਬਣਵਾਏ। ਗੁਰੂ ਘਰ ਨਾਲ ਉਨ੍ਹਾਂ ਦਾ ਏਨਾ ਪਿਆਰ ਸੀ ਕਿ ਜਿਹੜੀ ਵੀ ਵੱਡਮੁੱਲੀ ਸੁਗਾਤ ਉਨ੍ਹਾਂ ਨੂੰ ਭੇਟ ਹੁੰਦੀ ਸੀ ਉਸ ਨੂੰ ਉਹ ਹਰਿਮੰਦਰ ਸਾਹਿਬ ਚੜ੍ਹਾ ਦਿੰਦੇ ਸਨ। ਇਕ ਵਾਰ ਨਵਾਬ ਹੈਦਰਾਬਾਦ ਨੇ ਉਨ੍ਹਾਂ ਨੂੰ ਇਕ ਕੀਮਤੀ ਚਾਂਦਨੀ ਭੇਟਾ ਕੀਤੀ। ਇਸ ਚਾਂਦਨੀ ਨੂੰ ਸ਼ਾਲਾਮਾਰ ਬਾਗ ਦੇ ਵੱਡੇ ਬਗੀਚੇ ਵਿਚ ਚਾਂਦੀ ਦੀਆਂ ਚੋਬਾਂ ਤੇ ਤਾਣਿਆ ਗਿਆ। ਇਸ ਚਾਂਦਨੀ ਹੇਠ ਮਹਾਰਾਜੇ ਦਾ ਦਰਬਾਰ ਲਾਇਆ ਗਿਆ। ਜਦ ਮਹਾਰਾਜਾ ਦਰਬਾਰ ਵਿਚ ਆਏ ਤੇ ਉਨ੍ਹਾਂ ਚਾਂਦਨੀ ਦੀ ਛੱਬ ਨੂੰ ਵੇਖਿਆ ਤਾਂ ਉਹ ਤੁਰੰਤ ਚਾਂਦਨੀ ਹੇਠੋਂ ਬਾਹਰ ਆ ਗਏ। ਉਨ੍ਹਾਂ ਦੇ ਨਾਲ ਬਾਕੀ ਦਰਬਾਰੀ ਵੀ ਬਾਹਰ ਆ ਗਏ। ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਮਹਾਰਾਜਾ ਜੀ ਚਾਂਦਨੀ ਨੂੰ ਵੇਖਦਿਆਂ ਹੀ ਬਾਹਰ ਕਿਉਂ ਆ ਗਏ ਹਨ। ਜਦ ਦਰਬਾਰੀਆਂ ਇਸ ਦਾ ਕਾਰਨ ਪੁਛਿਆ ਤਾਂ ਮਹਾਰਾਜਾ ਜੀ ਕਹਿਣ ਲੱਗੇ, “ਇਹ ਚਾਂਦਨੀ ਬਹੁਤ ਸੁੰਦਰ ਹੈ, ਇਸ ਦੀ ਦੱਖ ਝੱਲੀ ਨਹੀਂ ਜਾਂਦੀ, ਇਹ ਚਾਂਦਨੀ ਮੇਰੇ ਸਤਿਗੁਰੂ ਰਾਮਦਾਸ ਜੀ ਦੇ ਸੋਹਣੇ ਦਰਬਾਰ ਵਿਚ ਲੱਗਣੀ ਚਾਹੀਦੀ ਹੈ। ਇਸ ਦੇ ਹੇਠਾਂ ਸਤਿਗੁਰੂ ਦੀ ਪਿਆਰੀ ਸੰਗਤ ਹੀ ਸ਼ੋਭਦੀ ਹੈ। ਓਸੇ ਸਮੇਂ ਚਾਂਦਨੀ ਨੂੰ ਉਤਾਰਿਆ ਗਿਆ ਅਤੇ ਤਹਿ ਲਾ ਕੇ ਮਹਾਰਾਜਾ ਜੀ ਆਪ ਅੰਮ੍ਰਿਤਸਰ ਜਾ ਕੇ ਉਸ ਨੂੰ ਹਰਿਮੰਦਰ ਸਾਹਿਬ ਚੜ੍ਹਾ ਕੇ ਆਏ। 

ਮਹਾਰਾਜੇ ਦੇ ਗੁਰੂ ਸਾਹਿਬਾਨ ਨਾਲ ਅਥਾਹ ਪਿਆਰ ਦੀ ਇਕ ਹੋਰ ਉਦਾਹਰਣ ਵੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰ ਲਾਹੌਰ ਵਿਖੇ ਇਕ ਪ੍ਰਸਿੱਧ ਚਿੱਤਰਕਾਰ ਆਇਆ। ਵੱਡੇ-ਵੱਡੇ ਰਾਜੇ ਮਹਾਰਾਜੇ ਉਸ ਨੂੰ ਬੁਲਾ ਕੇ ਬੇਸ਼ੁਮਾਰ ਮਾਇਆ ਦੇ ਕੇ ਉਸ ਪਾਸੋਂ ਚਿੱਤਰ ਬਣਵਾਇਆ ਕਰਦੇ ਸਨ । ਪਰ ਜਦ ਉਸ ਚਿੱਤਰਕਾਰ ਨੇ ਮਹਾਰਾਜੇ ਰਣਜੀਤ ਸਿੰਘ ਦਾ ਚਿੱਤਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਮਹਾਰਾਜਾ ਜੀ ਨੇ ਸਾਫ ਇਨਕਾਰ ਕਰ ਦਿੱਤਾ। ਉਹ ਚਿੱਤਰਕਾਰ ਕਈ ਦਰਬਾਰੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕਿਸੇ ਤਰ੍ਹਾਂ ਮਹਾਰਾਜੇ ਨੂੰ ਚਿੱਤਰ ਬਣਵਾਉਣ ਲਈ ਤਿਆਰ ਕਰ ਲੈਣ। ਪਰ ਮਹਾਰਾਜਾ ਜੀ ਕਿਸੇ ਦਾ ਕਿਹਾ ਵੀ ਨਹੀਂ ਮੰਨ ਰਹੇ ਸਨ। ਅੰਤ ਵਿਚ ਬਾਰ-ਬਾਰ ਕਹਿਣ ‘ਤੇ ਮਹਾਰਾਜਾ ਜੀ ਚਿੱਤਰ ਬਣਵਾਉਣਾ ਮੰਨ ਗਏ, ਪਰ ਉਨ੍ਹਾਂ ਇਕ ਸ਼ਰਤ ਰੱਖ ਦਿੱਤੀ। ਉਹ ਕਹਿਣ ਲੱਗੇ, “ਚਿੱਤਰ ਬਣਵਾਉਣ ਵਾਸਤੇ ਤਿਆਰ ਹਾਂ, ਪਰ ਮੇਰਾ ਚਿੱਤਰ ਇਸ ਤਰ੍ਹਾਂ ਬਣਾਇਆ ਜਾਵੇ ਕਿ ਤਖਤ ਉਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਰੱਖੀ ਹੋਵੇ ਅਤੇ ਮੇਰਾ ਸਿਰ ਉਨ੍ਹਾਂ ਦੇ ਚਰਨਾਂ ਵਿਚ ਝੁਕਿਆ ਹੋਵੇ, ਅਜੇਹਾ ਚਿੱਤਰ ਬਣਾ ਕੇ ਦੇਵੋ।” ਪਰ ਕਲਾਕਾਰ ਕਹਿਣ ਲੱਗਾ, “ਹਜ਼ੂਰ ਇਸ ਤਰ੍ਹਾਂ ਚਿੱਤਰ ਬਣਾਉਣ ਨਾਲ ਤੁਹਾਡਾ ਚਿਹਰਾ ਦਿਖਾਈ ਨਹੀਂ ਦੇਵੇਗਾ।” 

“ਪਹਿਲਾਂ ਇਹ ਚਿੱਤਰ ਬਣਾਵੋ, ਫਿਰ ਇਕ ਹੋਰ ਚਿੱਤਰ ਬਣਾ ਲਵੇ। ਉਹ ਚਿੱਤਰ ਇਸ ਤਰ੍ਹਾਂ ਹੋਵੇ ਕਿ ਤਖ਼ਤ ਉਤੇ ਸਤਿਗੁਰੂ ਗੁਰੂ ਨਾਨਕ ਦੇਵ ਦੀ ਤਸਵੀਰ ਹੋਵੇ ਅਤੇ ਮੈਂ ਉਨ੍ਹਾਂ ਅੱਗੇ ਹੱਥ ਜੋੜ ਕੇ ਖੜਾ ਅਰਦਾਸ ਕਰ ਰਿਹਾ ਹੋਵਾਂ।” ਚਿੱਤਰਕਾਰ ਨੇ ਉਨ੍ਹਾਂ ਦੇ ਇਸ ਸੁਝਾਅ ਨੂੰ ਪ੍ਰਵਾਨ ਕਰ ਲਿਆ ਅਤੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਵੱਡੇ ਸਾਈਜ਼ ਦੀਆਂ ਇਹ ਦੋ ਤਸਵੀਰਾਂ ਤਿਆਰ ਕੀਤੀਆਂ। ਇਹ ਤਸਵੀਰਾਂ ਮਹਾਰਾਜੇ ਨੇ ਆਪਣੇ ਮਹਿਲ ਵਿਚ ਮੁਲਾਕਾਤੀ ਕਮਰੇ ਦੀਵਾਨ ਹਾਲ ਵਿਚ ਲਾਈਆਂ। ਇਕ ਅੰਗ੍ਰੇਜ਼ ਯਾਤਰੀ ਮਿਸਟਰ ਬਾਰ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ ਕਿ ਜਦ 1839 ਈ: ਨੂੰ ਉਹ ਮਹਾਰਾਜੇ ਦੇ ਮਹਿਲਾਂ ਵਿਚ ਗਿਆ ਤਾਂ ਉਸ ਓਥੇ ਦੋਵੇਂ ਤਸਵੀਰਾਂ ਵੇਖੀਆਂ ਸਨ। ਇਹ ਤਸਵੀਰਾਂ ਚਿੱਤਰਕਾਰੀ ਦਾ ਅਦਭੁਤ ਨਮੂਨਾ ਸਨ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

A Unique Portrait 

Maharaja was a very religious person and he had a great devotion for the Gurus. What he had done for the Sikh religion, is beyond description. He got constructed all the important historical Gurdwaras. He had such attachment for the Gurus that whenever he was offered some precious gifts from other rulers; he always presented that gift before Guru Granth Sahib at Harimandar Sahib, Amritsar 

Once a canopy which was made of dark red velvet embroidered in gold and embeded with precious pearls and diamonds, was gifted to Maharaja by the Nawab of Hyderabad as a token of mutual appreciation and friendship. The canopy was spread over for the reception of Maharaja. When Maharaja saw the splendour of the canopy he atonce presented it to Harimandir Sahib. 

There is another example which confirms the great love of the Maharaja for the Gurus. 

It is said once a famous foreign painter visited Lahore. He was so famous that Rajaas and Nawabs were inviting him to make their portraits. But when that artist told Maharaja Ranjit Singh that he wanted to make his portrait, Maharaja declined bluntly. The artist met the influential courtiers of Maharaja and requested them to appease Maharaja for drawing up his portrait. But Maharaja paid no heed towards their advice. 

At last he agreed but he put up a condition. He said, “I am ready for the portrait, but it should be drawn in such a way that on my throne a picture of Guru Nanak must be placed and I should be bowing before the picture in such a way that my head touching the feet of the Guru.” But the artist said, “Sir, in such a posture, I would not be able to show your face and portrait will remain incomplete.” Maharaja ordered, “First make this portrait and after that make another one. Make the second portrait in such a posture that picture of Guru Nanak Dev Ji must be placed on my throne and I should be standing before it with folded hands in a gesture of praying. The artist accepted the suggestions of the Maharaja and made his two large sized portraits. 

Maharaja kept these two portraits in his Dewan Hall where he used to meet the visitors. One English traveller Mr. Bar writes in his travelogue, “When in 1839 A.D. I visited the palace of Maharaja I saw those two portraits decorated in his visitor’s room. These portraits were marvellous and spectacular models of paintings.” 

ਮਹਾਰਾਜਾ ਖੜਕ ਸਿੰਘ 

ਰਾਜਾ ਖੜਕ ਸਿੰਘ ਦਾ ਜਨਮ ਸੰਨ 1802 ਈ: ਵਿਚ ਮਹਾਰਾਣੀ ਰਾਜ ਕੌਰ ਦੀ ਕੁਖ ਤੋਂ ਹੋਇਆ। ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਮਹਾਰਾਜੇ ਨੇ ਬੇਗਿਣਤ ਮਾਇਆ ਗਰੀਬਾਂ ਨੂੰ ਵੰਡੀ। ਲਾਹੌਰ ਵਿਚ ਹਰ ਸਿਪਾਹੀ ਨੂੰ ਇਕ ਸੋਨੇ ਦਾ ਕੰਠਾ ਦਿੱਤਾ ਗਿਆ। ਕਰਮ ਸਿੰਘ ਤੋਸ਼ੇਖਾਨੀਏ ਨੂੰ ਇਹ ਆਦੇਸ਼ ਹੋਇਆ ਕਿ ਜਿਹੜਾ ਵੀ ਗਰੀਬ ਆਵੇ ਉਸ ਨੂੰ ਨਿਹਾਲ ਕਰ ਦਿੱਤਾ ਜਾਵੇ। ਚਾਲੀ ਦਿਨ ਅਖੰਡ ਪਾਠ ਹੁੰਦਾ ਰਿਹਾ ਅਤੇ ਜਦ ਆਖਰੀ ਭੋਗ ਪਿਆ ਤਾਂ ਭਾਈ ਰਾਮ ਸਿੰਘ ਨੇ ਬੱਚੇ ਦਾ ਨਾਂ ਰੱਖਣ ਦੀ ਮਰਯਾਦਾ ਨਿਭਾਈ। ਗੁਰੂ ਗ੍ਰੰਥ ਸਾਹਿਬ ਵਿਚੋਂ ਪਹਿਲਾ ਅੱਖਰ ‘ਖ’ ਨਿਕਲਣ ਉਤੇ ਘਰ ਵਾਲਿਆਂ ਅਤੇ ਸੰਗਤ ਦੀ ਸਲਾਹ ਨਾਲ ਬੱਚੇ ਦਾ ਨਾਂ ਖੜਗ ਸਿੰਘ ਰਖਿਆ ਗਿਆ, ਜੋ ਬਾਅਦ ਵਿਚ ਬਦਲਦਾ-ਬਦਲਦਾ ਖੜਕ ਸਿੰਘ ਹੋ ਗਿਆ। 

ਮਹਾਰਾਜਾ ਰਣਜੀਤ ਸਿੰਘ ਨੇ ਆਪ ਨੂੰ ਪੜਾਉਣ ਵਾਸਤੇ ਬੜੇ ਉੱਚ-ਕੋਟੀ ਦੇ ਉਸਤਾਦ ਨਿਯੁੱਕਤ ਕੀਤੇ। ਬਸਤਰ ਵਿੱਦਿਆ ਸਿਖਾਉਣ ਦਾ ਚੰਗਾ ਪ੍ਰਬੰਧ ਕੀਤਾ। ਵੱਡੇ ਹੋ ਕੇ ਆਪ ਆਪਣੇ ਪਿਤਾ ਵਾਂਗ ਬੜੇ ਦਲੇਰ ਅਤੇ ਨਿਰ ਯੋਧੇ ਬਣੇ। ਕਸ਼ਮੀਰ ਅਤੇ ਪਿਸ਼ਾਵਰ ਦੀਆਂ ਲੜਾਈਆਂ ਵਿਚ ਆਪ ਨੇ ਖ਼ਾਲਸਾ ਫੌਜ ਦੀ ਅਗਵਾਈ ਕੀਤੀ। ਕਸ਼ਮੀਰ ਵਿਖੇ ਜਬਰ ਖਾਂ ਅਫ਼ਗਾਨ ਬੜੀ ਬੀਰਤਾ ਨਾਲ ਲੜਿਆ, ਪਰ ਖੜਕ ਸਿੰਘ ਅੱਗੇ ਉਸ ਦੀ ਇਕ ਨਾ ਚੱਲ ਸਕੀ। ਉਸ ਲੜਾਈ ਵਿਚ ਅਫਗਾਨਾਂ ਦੀ ਬੜੀ ਤਬਾਹੀ ਹੋਈ। ਸਰਦਾਰ ਜਬਰ ਖਾਂ ਫੱਟੜ ਹੋ ਕੇ ਅਫਗਾਨਸਤਾਨ ਵੱਲ ਭੱਜ ਗਿਆ। 23 ਹਾੜ ਸੰਮਤ 1876 ਬਿ: ਸੰਨ 1819 ਈ: ਨੂੰ ਖੜਕ ਸਿੰਘ ਬੜੀ ਧੂਮ-ਧਾਮ ਨਾਲ ਸ੍ਰੀਨਗਰ ਵਿਚ ਦਾਖਲ ਹੋਇਆ। 

ਜਦ ਮਹਾਰਾਜਾ ਖੜਕ ਸਿੰਘ ਕਸ਼ਮੀਰ ਦੀ ਫ਼ਤਹਿ ਬਾਅਦ ਲਾਹੌਰ ਪਹੁੰਚਾ ਤਾਂ ਹਾਥੀਆਂ ਦਾ ਬੜਾ ਲੰਮਾ ਜਲੂਸ ਸਾਰੇ ਸ਼ਹਿਰ ਵਿਚ ਫੇਰਿਆ ਗਿਆ। ਮਹਾਰਾਜੇ ਦਾ ਵਿਆਹ ਵਤਹਿਗੜ੍ਹ ਦੇ ਸਰਦਾਰ ਜੈਮਲ ਸਿੰਘ ਘਨੱਯੇ ਦੇ ਘਰ ਬੜੀ ਧੂਮ-ਧਾਮ ਨਾਲ ਸੰਨ 1812 ਈ: ਨੂੰ ਰਾਣੀ ਚੰਦ ਕੌਰ ਨਾਲ ਹੋਇਆ। 

ਮਹਾਰਾਜ ਰਣਜੀਤ ਸਿੰਘ ਆਪਣੇ ਜੀਉਂਦੇ ਜੀਅ ਮਹਾਰਾਜਾ ਖੜਕ ਸਿੰਘ ਨੂੰ ਇਕ ਵੱਡਾ ਦਰਬਾਰ ਲਾ ਕੇ ਆਪਣਾ ਉਤਰਾਧਿਕਾਰੀ ਥਾਪ ਗਏ ਸਨ। ਜਦ ਮਹਾਰਾਜਾ ਰਣਜੀਤ ਸਿੰਘ 27 ਜੂਨ 1839 ਨੂੰ ਸਵਰਗਵਾਸ ਹੋ ਗਏ ਤਾਂ ਮਹਾਰਾਜਾ ਖੜਕ ਸਿੰਘ ਗੱਦੀ ਤੇ ਬੈਠੇ। 

ਮਹਾਰਾਜਾ ਖੜਕ ਸਿੰਘ ਬੇਸ਼ਕ ਬੜੇ ਗੁਣਵਾਨ ਅਤੇ ਦਲੇਰ ਜਨਰੈਲ ਸਨ, ਪਰ ਪੰਜਾਬ ਅਤੇ ਪੰਜਾਬੀਆਂ ਉਤੇ ਰਾਜ ਕਰਨ ਦੇ ਜਿਹੜੇ ਗੁਣ ਚਾਹੀਦੇ ਹਨ ਉਨ੍ਹਾਂ ਦੀ ਉਸ ਵਿਚ ਘਾਟ ਸੀ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਦੁੱਖੀ ਹੋਣਾ ਪਿਆ। ਡੋਗਰਾ ਵਜੀਰ ਧਿਆਨ ਸਿੰਘ ਇਸ ਦੀ ਪ੍ਰਵਾਹ ਹੀ ਨਹੀਂ ਸੀ ਕਰਦਾ। 

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਉਹ ਇਹੋ ਵਿਉਂਤਾਂ ਬਣਾਉਣ ਲੱਗ ਗਿਆ ਕਿ ਕਿਸੇ ਤਰ੍ਹਾਂ ਰਾਜ ਉਸ ਦੇ ਪੁੱਤਰ ਨੂੰ ਮਿਲ ਜਾਵੇ । ਇਸ ਲਈ ਮਹਾਰਾਜਾ ਦੀ ਮਦਦ ਕਰਨ ਦੇ ਥਾਂ ਉਹ ਉਸ ਦਾ ਨੁਕਸਾਨ ਕਰਨ ਬਾਰੇ ਸੋਚਦਾ ਸੀ । ਮਹਾਰਾਜੇ ਦਾ ਸ੍ਰ: ਚੇਤ ਸਿੰਘ ਬਾਜਵੇ ਉਤੇ ਬਹੁਤ ਭਰੋਸਾ ਸੀ। ਉਸ ਦੀ ਵਧਦੀ ਤਾਕਤ ਨੂੰ ਵੇਖ ਕੇ ਧਿਆਨ ਸਿੰਘ ਨੇ ਚੇਤ ਸਿੰਘ ਨੂੰ ਮਾਰ ਦਿੱਤਾ ਤੇ ਇਹ ਮਸ਼ਹੂਰ ਕਰ ਦਿੱਤਾ ਕਿ ਚੇਤ ਸਿੰਘ ਅੰਗ੍ਰੇਜਾਂ ਨਾਲ ਮਿਲਿਆ ਹੋਇਆ ਸੀ, ਇਸ ਕਰਕੇ ਮਹਾਰਾਜੇ ਨੇ ਉਸ ਨੂੰ ਮਾਰ ਦਿੱਤਾ ਹੈ। ਫਿਰ ਉਹ ਕੰਵਰ ਨੌਨਿਹਾਲ ਸਿੰਘ ਦੇ ਕੰਨ ਭਰਨ ਲੱਗਾ ਕਿ ਖੜਕ ਸਿੰਘ ਅੰਗ੍ਰੇਜ਼ਾਂ ਨੂੰ ਪੰਜਾਬ ਦੀ ਹਕੂਮਤ ਦੇਣਾ ਚਾਹੁੰਦਾ ਹੈ। ਦੋਵੇਂ ਪਿਉ ਪੁੱਤਰ ਆਪਸ ਵਿਚ ਨਾਰਾਜ਼ ਹੋ ਗਏ। ਅਖੀਰ ਧਿਆਨ ਸਿੰਘ ਨੇ ਆਪਣੇ ਆਦਮੀਆਂ ਰਾਹੀਂ ਖੜਕ ਸਿੰਘ ਦੇ ਖਾਣੇ ਵਿਚ ਜ਼ਹਿਰ ਮਿਲਾ ਦਿੱਤਾ, ਜਿਸ ਕਰਕੇ ਉਹ ਬਿਮਾਰ ਹੋ ਗਿਆ ਅਤੇ 5 ਨਵੰਬਰ 1840 ਨੂੰ 38 ਸਾਲ ਦੀ ਉਮਰ ਵਿਚ ਚਲਾਣਾ ਕਰ ਗਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Maharaja Kharak Singh 

Maharaja Kharak Singh was born in 1802 A.D. He was eldest son of Maharaja Ranjit Singh and Maharani Raj Kaur. Maharaja was so pleased to hear the news of the birth of his son, that he distributed countless wealth to the poor. All the soldiers of Lahore were given one golden necklace. Maharaja ordered treasurer Karm Singh to please the poor. The Akhand Paath of Guru Granth was recited continuously for forty days. After the ending ceremony of uninterrupted reciting of Guru Granth Sahib, Bhai Ram Singh performed the rites of giving name to the child. The first word of Mukhvaak came ‘Kh’, so child was named Kharak Singh with the approval of the parents and congregation. 

Maharaja appointed highly qualified teachers for his study. Suitable arrangements were made for training of weapons. He grew up to be very brave and fearless warrior like his father. He led the Khalsa Army during the battles of Kashmir and Peshawar. In Kashmir Jabaar Khan fought very bravely but he could not face Kharak Singh. In that battle the Afgans were annihilated. Sardar Jabaar Khan was wounded and he fled towards Afganistan. Maharaja Kharak Singh entered the city of Srinagar in 23rd Haar Samvat 1876 B.K. (1819 A.D.) with great pomp and show. 

After conquering Kashmir when Kharak Singh reached Lahore; a long procession of elephants marched around the city. Maharaja Kharak Singh was married to Rani Chand Kaur daughter of Sardar Jaimal Singh Ghanaihya of Fatehgarh in 1812 A.D. Maharaja Ranjit Singh appointed him his successor during his life time. When Maharaja Ranjit Singh passed away on 27th June 1839 A.D. Maharaja Kharak Singh enthroned. Though Maharaja Kharak Singh was very wise and brave, he lacked qualities of a good administrator, due to which he had to suffer later on. Dogra Minister Dhian Singh had no regard for him. After the death of Maharaja Ranjit Singh, he was always planning to make his son as Maharaja of Khalsa kingdom. Instead of helping Maharaja Kharak Singh, he was always thinking of demeaning and abasing his character. Maharaja had a great faith on Chet Singh Bajwa. When Dhian Singh found the influence of Chet Singh Bajwa was increasing gradually, he killed Chet Singh and made it known every where that Chet Singh Bajwa had links with the English Govt., so due to that Maharaja had killed him. 

Then he plotted another rumour that Maharaja Kharak Singh wanted to hand over his kingdom to English Government. He also instigated Kanwar Nau Nihal Singh and made him enemy of his father. Dhian Singh had many faithful servants. Through them he poisoned Maharaja Kharak Singh. Due that the health of Maharaja deteriorated day by day and he died on 5th November, 1840, when he was merely of thirty eight years old. 

ਮਹਾਰਾਜਾ ਸ਼ੇਰ ਸਿੰਘ 

ਮਹਾਰਾਜਾ ਸ਼ੇਰ ਸਿੰਘ ਦਾ ਜਨਮ 4 ਦਸੰਬਰ ਸੰਨ 1807 ਈ: ਨੂੰ ਮਹਾਰਾਣੀ ਮਹਿਤਾਬ ਕੌਰ ਦੀ ਕੁੱਖ ਤੋਂ ਹੋਇਆ। ਉਸ ਨੂੰ ਮੀਆਂ ਵੱਡੇ ਦੇ ਪ੍ਰਸਿੱਧ ਮਦਰੱਸੇ ਵਿਚ ਪੜ੍ਹਨੇ ਪਾਇਆ ਗਿਆ। ਥੋੜੇ ਸਮੇਂ ਵਿਚ ਹੀ ਉਸ ਗੁਰਮੁਖੀ ਅਤੇ ਫਾਰਸੀ ਵਿਚ ਨਿਪੁੰਨਤਾ ਪ੍ਰਾਪਤ ਕਰ ਲਈ। ਸ਼ਸਤਰ ਵਿੱਦਿਆ ਵਿਚ ਵੀ ਉਸ ਬੜੀ ਜਲਦੀ ਮੁਹਾਰਤ ਹਾਸਲ ਕਰ ਲਈ। ਬਚਪਨ ਸਮੇਂ ਤੋਂ ਉਸ ਕਠਨ ਸਰੀਰਕ ਅਭਿਆਸ ਕੀਤਾ, ਜਿਸ ਕਰਕੇ ਉਹ ਲੜਾਈ ਦੇ ਮੈਦਾਨ ਵਿਚ ਬੜਾ ਸਫਲ ਰਿਹਾ। ਲੜਾਈਆਂ ਵਿਚ ਜਦ ਉਸ ਨੂੰ ਸੋ ਸੋ ਮੀਲ ਘੋੜੇ ਦੀ ਸਵਾਰੀ ਕਰਨੀ ਪੈਂਦੀ ਸੀ ਤਾਂ ਉਸ ਦੇ ਸਾਥੀ ਬੈਂਕ ਜਾਂਦੇ ਸਨ, ਪਰ ਮਹਾਰਾਜਾ ਸ਼ੇਰ ਸਿੰਘ ਨੂੰ ਕੋਈ ਪ੍ਰਵਾਹ ਨਹੀਂ ਸੀ ਹੁੰਦੀ। ਉਹ ਬਹਾਦਰ ਏਨਾ ਸੀ ਕਿ ਖ਼ਾਲਸਾ ਫੌਜ ਦੇ ਸਭ ਤੋਂ ਅੱਗੇ ਹੋ ਕੇ ਧਾਵਾ ਬੋਲਦਾ ਸੀ। ਸੰਨ 1823 ਈ: ਵਿਚ ਖਟਕਾਂ ਦੇ ਪਠਾਣਾਂ ਉਤੇ ਉਸ ਐਸੀ ਫ਼ਤਹਿ ਪਾਈ ਸੀ ਕਿ ਜਿਸ ਦੀ ਇਤਿਹਾਸ ਵਿਚ ਕੋਈ ਉਦਾਹਰਣ ਨਹੀਂ ਮਿਲਦੀ। ਬਾਲਾਕੋਟ ਦੀ ਜੰਗ ਵਿਚ ਉਸ ਸਯਦ ਅਹਿਮਦ ਸ਼ਾਹ ਬਰੇਲਵੀ ਨੂੰ ਲਲਕਾਰ ਕੇ ਮਾਰਿਆ ਸੀ। ਜਦ ਮਹਾਰਾਜਾ ਖੜਕ ਸਿੰਘ ਨੂੰ ਧਿਆਨ ਸਿੰਘ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਧੋਖੇ ਨਾਲ ਕਤਲ ਕਰ ਦਿੱਤਾ ਤਾਂ ਰਾਜ ਦਾ ਜਾਇਜ਼ ਵਾਰਸ ਮਹਾਰਾਜਾ ਸ਼ੇਰ ਸਿੰਘ ਰਹਿ ਗਿਆ। ਰਾਜ ਪ੍ਰਬੰਧ ਕੁਝ ਦੇਰ ਰਾਣੀ ਚੰਦ ਕੌਰ ਦੇ ਹੱਥ ਰਿਹਾ, ਪਰ ਫਿਰ ਫੌਜ ਦੇ ਮੁਖੀਆਂ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦਾ ਰਾਜ ਉਸ ਦੇ ਇਕ ਯੋਗ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਨੂੰ ਦਿੱਤਾ ਜਾਵੇ। ਰਾਜਾ ਸ਼ੇਰ ਸਿੰਘ ਉਸ ਸਮੇਂ ਬਟਾਲੇ ਸੀ। ਜਦ ਮੁੱਖੀਆਂ ਨੇ ਉਸ ਨੂੰ ਸਮਝਾਇਆ ਤਾਂ ਉਹ ਲਾਹੌਰ ਆਉਣਾ ਮੰਨ ਗਿਆ। ਲਾਹੌਰ ਆ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਕਿਲ੍ਹੇ ਦੀਆਂ ਫੌਜਾਂ ਦਾ ਮੁਕਾਬਲਾ ਕਰਨਾ ਪਿਆ, ਪਰ ਸ਼ੀਘਰ ਹੀ ਉਸ ਨੂੰ ਜਿੱਤ ਪ੍ਰਾਪਤ ਹੋ ਗਈ। ਕਿਲ੍ਹੇ ‘ਤੇ ਕਬਜ਼ਾ ਹੋਣ ਤੋਂ ਬਾਅਦ 27 ਜਨਵਰੀ 1841 ਦਾ ਦਿਨ ਮਹਾਰਾਜਾ ਸ਼ੇਰ ਸਿੰਘ ਦੇ ਗੱਦੀ ‘ਤੇ ਬੈਠਣ ਵਾਸਤੇ ਨਿਸ਼ਚਿਤ ਕੀਤਾ ਗਿਆ। ਪਹਿਲਾ ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ, ਫਿਰ ਸ੍ਰ: ਬਿਕਰਮ ਸਿੰਘ ਨੇ ਉਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਤਖਤ ਤੇ ਬਿਠਾਇਆ। ਇਸ ਤੋਂ ਬਾਅਦ ਬਾਬਾ ਸਾਹਿਬ ਸਿੰਘ ਨੇ ਕੇਸਰ ਦਾ ਤਿਲਕ ਉਨ੍ਹਾਂ ਦੇ ਮੱਥੇ ਤੇ ਲਾਇਆ। 

ਸਭ ਤੋਂ ਪਹਿਲਾ ਮਹਾਰਾਜੇ ਨੇ ਸਿੱਕਾ ਆਪਣੇ ਨਾਂ ਦਾ ਚਲਾਇਆ, ਫਿਰ ਉਨ੍ਹਾਂ ਤਿੱਬਤ ਅਤੇ ਚੀਨਿਆਂ ਨੂੰ ਦੂਸਰੀ ਵਾਰ ਫ਼ਤਹਿ ਕਰਕੇ ਖਾਲਸਾ ਰਾਜ ਵਿਚ ਸ਼ਾਮਲ ਕੀਤਾ। ਪਰ ਜਦ ਅੰਗ੍ਰੇਜਾਂ ਨੂੰ ਸ਼ੇਰ ਸਿੰਘ ਦੀ ਇਸ ਬਹਾਦਰੀ ਦਾ ਪਤਾ ਲੱਗਾ ਤਾਂ ਉਹ ਕੁਝ ਘਬਰਾ ਗਏ। ਅਜੀਤ ਸਿੰਘ ਸੰਧਾਵਾਲੀਆ ਅਤੇ ਲਹਿਣਾ ਸਿੰਘ ਸੰਧਾਵਾਲੀਆ ਕਿਉਂਕਿ ਮਹਾਰਾਜੇ ਦੇ ਖਿਲਾਫ ਸਨ, ਇਸ ਲਈ ਉਹ ਭੱਜ ਕੇ ਅੰਗ੍ਰੇਜਾਂ ਪਾਸ ਚਲੇ ਗਏ ਸਨ। ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਉਕਸਾਇਆ ਕਿ ਜੇ ਉਹ ਸ਼ੇਰ ਸਿੰਘ ਨੂੰ ਕਤਲ ਕਰ ਦੇਣ ਤਾਂ ਉਹ ਉਨ੍ਹਾਂ ਨੂੰ ਪੰਜਾਬ ਦਾ ਰਾਜ ਦੇ ਦੇਣਗੇ। ਅੰਗ੍ਰੇਜ਼ਾਂ ਨੇ ਆਪਣੇ ਇਕ ਏਲਚੀ ਰਾਹੀਂ ਮਹਾਰਾਜਾ ਸ਼ੇਰ ਸਿੰਘ ਨੂੰ ਮਨਾ ਲਿਆ ਕਿ ਉਹ ਸੰਧਾਵਾਲੀਆਂ ਨੂੰ ਮੁਆਫ ਕਰ ਦੇਣ। ਮਹਾਰਾਜੇ ਸ਼ੇਰ ਸਿੰਘ ਨੇ ਖੁਲ੍ਹ-ਦਿਲੀ ਵਿਖਾਈ ਤੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ। ਸੰਧਾਵਾਲੀਏ ਸਰਦਾਰਾਂ ਜਦ ਕੁਝ ਦਿਨਾਂ ਦੇ ਬਾਅਦ ਆਪਣੇ ਪੈਰ ਖਾਲਸਾ ਰਾਜ ਵਿਚ ਜਮਾ ਲਏ ਤਾਂ ਉਹ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨ ਦੀਆਂ ਤਜਵੀਜ਼ਾਂ ਬਣਾਉਣ ਲੱਗੇ। ਉਨ੍ਹਾਂ ਨੂੰ ਪਤਾ ਸੀ ਕਿ ਧਿਆਨ ਸਿੰਘ ਵੀ ਮਹਾਰਾਜੇ ਦੇ ਖਿਲਾਫ ਹੈ, ਇਸ ਲਈ ਉਨ੍ਹਾਂ ਉਸ ਨੂੰ ਆਪਣੀ ਸਾਜਿਸ਼ ਵਿਚ ਸ਼ਾਮਲ ਕਰ ਲਿਆ। 14 ਸਤੰਬਰ ਨੂੰ ਰਾਜਾ ਧਿਆਨ ਸਿੰਘ ਨੇ ਮਹਾਰਾਜੇ ਨੂੰ ਬੇਨਤੀ ਕੀਤੀ ਕਿ ਉਹ ਮਹਾਰਾਜਾ ਜੀ ਸੰਧਾਵਾਲੀਏ ਵਲੋਂ ਖੜੀ ਕੀਤੀ ਪਲਟਨ ਦਾ ਮੁਆਇਨਾ ਕਰਨ। ਜਦ ਮਹਾਰਾਜਾ ਜੀ ਓਥੇ ਗਏ ਤਾਂ ਅਜੀਤ ਸਿੰਘ ਸੰਧਾਵਾਲੀਏ ਨੇ ਬੰਦੂਕ ਭੇਂਟ ਕਰਨ ਦੇ ਬਹਾਨੇ ਮਹਾਰਾਜੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਤਰ੍ਹਾਂ ਪੰਜਾਬ ਦਾ ਇਕ ਹੋਰ ਹੋਣਹਾਰ ਰਾਜਾ ਜਾਨ ਗਵਾ ਬੈਠਾ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Maharaja Sher Singh 

Maharaja Sher Singh was born on 4th December, 1807 A.D. Maharani Mehtab Kaur daughter of Maharani Sada Kaur gave birth to him. He got his education in the famous school of Mian Waddaa. He learnt efficiently Gurmukhi and Persian with in few years. In his childhood he worked very hard and made his body very athletic and elastic; due to which he proved to be a brave fighter in the battle field. During the war he could ride a horse even for hundred miles. Many times it became very difficult for his companions to follow him. He was so brave that he always invaded the enemy keeping himself ahead of his army. He set an example in history, when he crushed and defeated the Pathans of Khatkaan in 1823 A.D. He challenged and killed Sayyad Ahmed Shah Brelwi in the battle of Balakot. When Dogra Dhian Singh killed Maharaja Kharak Singh and Kanwar Nau Nihal Singh deceitfully, then real successor was Kanwar Sher Singh. Maharani Chand Kaur, wife of Maharaja Kharak Singh, took state administration under her command for a brief period, but the army generals planned that Kanwar Sher Singh should be made the Maharaja of Punjab. At that time Kanwar Sher Singh was at Batala. Army Generals met him there and persuaded him to lead the nation. Kanwar Sher Singh marched towards the fort of Lahore and with the help of Khalsa army captured the fort. He was declared as Maharaja of Punjab on 27th January, 1841 A.D. During the coronation ceremony, Giani Gurmukh Singh recited the Ardaas and S. Bikram Singh guided him towards the royal throne amidst great ovation and cheers. Baba Sahib Singh Bedi applied the saffron tilak on the forehead of Maharaja Sher Singh. 

After assuming kingship, Maharaja Sher Singh minted coins on his name and conquering Tibet and China again, annexed it to Khalsa kingdom. But when the English Government perceived about the bravery of Sher Singh they got frightened. As Ajit Singh Sandhawalia and Lehna Singh Sandhawalia were against Maharaja Sher Singh, they left Lahore and reached the English territory. The English officials instigated them that if they kill Maharaja Sher Singh, they would be rewarded with the kingdom of Punjab. The English officials sent their agent to meet Maharaja Sher Singh. The agent persuaded Maharaja to pardon Sandhawalias. Maharaja agreed and Sandhawalia brothers reached Lahore. With in months, they achieved very important places in Khalsa kingdom. Then they started to find the suitable opportunity to kill Maharaja. They also included Dogra Dhian Singh in their conspiracy. One day Dogra Dhian Singh requested Maharaja to inspect the new raised regiment of Sandhawalia Sardars. When Maharaja reached their for inspection, then Ajit Singh Sandhawalia while presenting one rifle to Maharaja, fired and killed the Maharaja in cold blood. 

ਮਹਾਰਾਜਾ ਨੌਨਿਹਾਲ ਸਿੰਘ 

ਮਹਾਰਾਜਾ ਨੋਨਿਹਾਲ ਸਿੰਘ ਦਾ ਜਨਮ ਸੰਮਤ 1877 ਬਿਕਰਮੀ ਮੁਤਾਬਿਕ 11 ਫਰਵਰੀ ਸੰਨ 1820 ਨੂੰ ਮਹਾਰਾਣੀ ਚੰਦ ਕੌਰ ਦੀ ਕੁੱਖ ਤੋਂ ਹੋਇਆ। 

ਜਦ ਸ਼ਹਿਜ਼ਾਦਾ ਕੁਝ ਵੱਡਾ ਹੋਇਆ ਤਾਂ ਉਸ ਨੂੰ ਧਾਰਮਿਕ ਸਿੱਖਿਆ ਦੇਣ ਲਈ ਭਾਈ ਸੰਤ ਸਿੰਘ ਦੀ ਜ਼ਿਮੇਵਾਰੀ ਲਾਈ ਗਈ। ਰਾਜਸੀ ਅਤੇ ਫ਼ੌਜੀ ਸਿਖਲਾਈ ਲਈ ਸਰਦਾਰ ਲਹਿਣਾ ਸਿੰਘ ਮਜੀਠੀਆ, ਸ੍ਰ: ਹਰੀ ਸਿੰਘ ਨਲਵਾ ਅਤੇ ਜਰਨੈਲ ਵਣਤਰਾ ਨੂੰ ਆਦੇਸ਼ ਕੀਤਾ ਗਿਆ। ਜੋ ਕੁਝ ਵੀ ਸ਼ਹਿਜ਼ਾਦੇ ਨੂੰ ਸਿਖਾਇਆ ਜਾਂਦਾ ਸੀ ਉਹ ਬੜੇ ਛੇਤੀ ਸਮਝ ਜਾਂਦੇ ਸਨ ਅਤੇ ਕੁਝ ਸਮੇਂ ਵਿਚ ਹੀ ਉਹ ਘੋੜ-ਸਵਾਰੀ ਅਤੇ ਨਿਸ਼ਾਨੇਬਾਜ਼ੀ ਵਿਚ ਪ੍ਰਬੀਨ ਹੋ ਗਏ। ਆਪ ਰੋਜ਼ ਪਰੇਡ ਵਿਚ ਭਾਗ ਲੈਂਦੇ ਅਤੇ ਕਈ-ਕਈ ਰਜਮੈਟਾਂ ਵਲੋਂ ਇਕੋ ਵਾਰ ਪਰੇਡ ਕਰਵਾਉਂਦੇ। ਜਦ ਉਹ ਜਵਾਨ ਹੋਏ ਤਾਂ ਬੜੇ ਬਹਾਦਰ ਅਤੇ ਸੂਰਬੀਰ ਜਰਨੈਲ ਪ੍ਰਸਿੱਧ ਹੋਏ। ਜਦ ਪਿਸ਼ਾਵਰ ਦਾ ਹਾਕਮ ਸੁਲਤਾਨ ਮੁਹੰਮਦ ਖਾਂ ਆਕੀ ਹੋ ਗਿਆ ਤੇ ਉਸ ਨੇ ਬਣਦੀ ਖਰਾਜ ਦੀ ਰਕਮ ਨਾ ਤਾਰੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਉਤੇ ਹਮਲਾ ਕਰਨ ਦੀ ਵਿਉਂਤ ਬਣਾਈ। 

5 ਅਪ੍ਰੈਲ ਸੰਨ 1834 ਨੂੰ 40,000 ਫੌਜ ਦਾ ਕਮਾਂਡਰ ਸ਼ਹਿਜ਼ਾਦਾ ਨੌਨਿਹਾਲ ਸਿੰਘ ਨੂੰ ਨਿਯੁੱਕਤ ਕੀਤਾ ਗਿਆ। ਅਗਲੇ ਦਿਨ ਹੀ ਖਾਲਸਾ ਫੌਜ ਨੇ ਪਿਸ਼ਾਵਰ ਵੱਲ ਕੂਚ ਕਰ ਦਿੱਤਾ। ਪਿਸ਼ਾਵਰ ਦਾ ਹਾਕਮ ਵੀ ਆਪਣੀ ਪੂਰੀ ਤਿਆਰੀ ਕਰ ਰਿਹਾ ਸੀ। ਪਰ ਖਾਲਸਾ ਫੌਜ ਨੌਨਿਹਾਲ ਸਿੰਘ ਦੀ ਕਮਾਂਡ ਹੇਠ ਪਿਸ਼ਾਵਰ ਵਿਚ ਜਾ ਵੜੀ। ਬੜੀ ਘਮਸਾਨ ਦੀ ਲੜਾਈ ਹੋਈ ਅਤੇ ਜਿੱਤ ਸ਼ਹਿਜ਼ਾਦੇ ਦੀ ਹੋਈ। 

23 ਫਗਣ ਸੰਮਤ 1893 (ਮਾਰਚ 1837) ਨੂੰ ਸ਼ਹਿਜ਼ਾਦੇ ਦਾ ਵਿਆਹ ਸ੍ਰ: ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਸਵਰਗਵਾਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਪੰਜਾਬ ਦੇ ਤਖਤ ਤੇ ਬੈਠੇ, ਉਨ੍ਹਾਂ ਰਾਜਾ ਧਿਆਨ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਬਣਾ ਲਿਆ। 

ਰਾਜਾ ਧਿਆਨ ਸਿੰਘ ਕੁਝ ਚਿਰ ਤਾਂ ਠੀਕ ਕੰਮ ਕਰਦਾ ਰਿਹਾ ਤੇ ਫਿਰ ਉਹ ਇਕ ਦਮ ਮਹਾਰਾਜਾ ਖੜਕ ਸਿੰਘ ਦੇ ਖਿਲਾਫ ਹੋ ਗਿਆ। ਉਸ ਨੇ ਇਹ ਵਿਚਾਰ ਬਣਾ ਲਿਆ ਕਿ ਸਾਰੇ ਰਾਜਿਆਂ ਨੂੰ ਮਾਰ ਕੇ ਖੁੱਦ ਆਪਣਾ ਰਾਜ ਕਾਇਮ ਕੀਤਾ ਜਾਵੇ। ਉਸ ਨੇ ਇਕ ਝੂਠੀ ਖਬਰ ਫੈਲਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਸਿੱਖ ਰਾਜ ਨੂੰ ਅੰਗ੍ਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ। ਇਹ ਖਬਰ ਸੁਣ ਕੇ ਸ਼ਹਿਜ਼ਾਦਾ ਨੌਨਿਹਾਲ ਸਿੰਘ ਵੀ ਆਪਣੇ ਪਿਤਾ ਦੇ ਖਿਲਾਫ ਹੋ ਗਿਆ। ਹੁਣ ਕਿਉਂਕਿ ਸ਼ਹਿਜ਼ਾਦਾ ਨੌਨਿਹਾਲ ਸਿੰਘ ਅਤੇ ਮਹਾਰਾਣੀ ਚੰਦ ਕੋਰ ਉਸ ਦੇ ਹੱਕ ਵਿਚ ਸਨ, ਇਸ ਲਈ ਧਿਆਨ ਸਿੰਘ ਦਾ ਹੌਸਲਾ ਵੱਧ ਗਿਆ ਅਤੇ ਉਸ ਨੇ ਮਹਾਰਾਜਾ ਖੜਕ ਸਿੰਘ ਦੇ ਇਕ ਇਤਬਾਰੀ ਸਰਦਾਰ ਚੇਤ ਸਿੰਘ ਨੂੰ ਬੜੀ ਬੇ-ਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਧੋਖੇ ਨਾਲ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦਵਾ ਦਿੱਤੀ ਤੇ ਮਹਾਰਾਜਾ ਖੜਕ ਸਿੰਘ 

ਜ਼ਹਿਰ ਦੇ ਅਸਰ ਕਰਕੇ 5 ਨਵੰਬਰ ਸੰਨ 1840 ਨੂੰ ਚੜ੍ਹਾਈ ਕਰ ਗਏ। 

ਉਸ ਦਿਨ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਦਾ ਅੰਤਮ ਜਲੂਸ ਕੱਢਿਆ ਗਿਆ। ਜਦ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਹੋ ਗਿਆ ਤਾਂ ਓਥੇ ਹੀ ਮੀਆਂ ਊਧਮ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਨੂੰ ਦੱਸਿਆ ਕਿ ਤਾਜਪੋਸ਼ੀ ਦਾ ਪ੍ਰਬੰਧ ਹੋ ਗਿਆ ਹੈ। ਜਦ ਕੰਵਰ ਪੈਦਲ ਹੀ ਕਿਲ੍ਹੇ ਵੱਲ ਜਾਣ ਲੱਗਾ। 

ਤੇ ਹਾਲੋ ਉਹ ਦਰਵਾਜ਼ੇ ਦੀ ਡਾਟ ਵਿਚੋਂ ਨਿਕਲ ਹੀ ਰਹੇ ਸਨ ਕਿ ਦਰਵਾਜ਼ੇ ਦੀ ਡਾਟ ਕੰਵਰ ਨੌਨਿਹਾਲ ਸਿੰਘ ਉੱਤੇ ਆ ਡਿੱਗੀ। ਊਧਮ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਜਾ ਰਿਹਾ ਸੀ। ਊਧਮ ਸਿੰਘ ਓਥੇ ਹੀ ਮਰ ਗਿਆ। ਪਰ ਸ਼ਹਿਜ਼ਾਦੇ ਨੂੰ ਧਿਆਨ ਸਿੰਘ ਪਾਲਕੀ ਵਿਚ ਚੁਕਵਾ ਕੇ ਕਿਲ੍ਹੇ ਵਿਚ ਲੈ ਗਿਆ ਤੇ ਓਥੇ ਜਾ ਕੇ ਉਸ ਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਮਹਾਰਾਜਾ ਬਣ ਰਿਹਾ ਕੰਵਰ ਮੌਤ ਦੀ ਡੋਲੀ ਵਿਚ ਜਾ ਡਿੱਗਾ। ਇਕ ਬਹਾਦਰ ਜਰਨੈਲ ਦਾ ਅਜਿਹਾ ਹਸ਼ਰ ਹੋਇਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Kanwar Nau Nihal Singh 

Kanwar Nau Nihal Singh was born on 11th February, 1820 A.D. Maharaja Kharak Singh and Maharani Chand Kaur were his father and mother. When he grew up, Bhai Sant Singh was deputed to impart him religious education. For political and military training, S. Lehna Singh Majithia, S. Hari Singh Nalwa and General Vantura were appointed to give him the proper training. The prince was very active and intelligent and was learning the training very comfortably. He became a good horse rider and archer with in few years. He was himself taking part in the daily parades and was modernizing the technique of marching processes. He proved to be a very brave and active general in his very early age. When the ruler of Peshawar Sultan Mohammad Khan rebelled and refused to pay the revenue, then Maharaja Ranjit Singh decided to attack Peshawar. Prince Nau Nihal Singh was appointed commander of the army of 40,000 on 5th April, 1834 A.D. Next day he marched towards Peshawar. The ruler of Peshawar was also making appropriate preparations to repulse the attack of Maharaja. But Prince Nau Nihal Singh led the Khalsa army so tactically, that it entered the city without any resistance. But inside the city a fierce battle was fought and prince Nau Nihal Singh won the battle. 

The prince was married to daughter of S. Sham Singh Attariwala on 23rd Phagan Samvat 1893 (March 1837). After the death of Maharaja Ranjit Singh, Maharaja Kharak Singh inherited the throne of his father. He appointed Dogra Dhian Singh as his prime minister. Dhian Singh Dogra was a very ambitious man. He cooperated Maharaja Kharak Singh for a brief period and then turned to be his enemy. He planned that after killing all the kings and heir apparents, he would make his own son as Maharaia of Punjab. He aired a false news that Maharaja Kharak Singh wanted to hand over Khalsa kingdom to the English Government. This news he also told to Prince Nau Nihal Singh and instigated him against his father. Prince Nau Nihal Singh became enemy of his father. During that period he killed one faithful friend of Maharaja Kharak Singh. After that he got poisoned Kharak Singh through his faithful servants. Due to poisoning Maharaja Kharak Singh died 5th November, 1840 A.D. Maharaja Kharak Singh was cremated on that day. Performing all last rites when the members of the royal family left that place then Mian Udham Singh told Prince Nau Nihal Singh about his coronation ceremony. Prince went towards the fort on foot and when he resched near the Deorhi, the arch of the Deorhi fell on Prince Nau Nihal Singh. Dhian Singh Dogra atonce ordered his men to bring a palanquin and placing iniured Prince in it, took it towards the fort and killed him there. So the prince who was eagerly awaiting the coronation ceremony fell in the palanquin of death. A brave general received such an end. 

ਮਹਾਰਾਜਾ ਦਲੀਪ ਸਿੰਘ 

ਜਦ ਮਹਾਰਾਜਾ ਸ਼ੇਰ ਸਿੰਘ ਨੂੰ ਸੰਧਾਵਾਲੀਆਂ ਸਰਦਾਰਾਂ ਨੇ ਮਾਰ ਦਿੱਤਾ ਤਾਂ ਰਾਜਾ ਹੀਰਾ ਸਿੰਘ ਡੋਗਰੇ ਨੇ ਖਾਲਸਾ ਫੌਜ ਦੀ ਸਹਾਇਤਾ ਨਾਲ ਸੰਧਾਵਾਲੀਏ ਸਰਦਾਰਾਂ ਨੂੰ ਖਤਮ ਕਰਕੇ ਖਾਲਸਾ ਫੌਜ ਅੰਦਰ ਆਪਣਾ ਰਸੂਖ ਵਧਾ ਲਿਆ। 

ਫਿਰ ਉਸ ਵੱਡੇ-ਵੱਡੇ ਸਰਦਾਰਾਂ ਨਾਲ ਸਲਾਹ ਕਰਕੇ ਸ਼ਹਿਜ਼ਾਦਾ ਦਲੀਪ ਸਿੰਘ ਨੂੰ ਰਾਜ ਸਿੰਘਾਸਨ ਤੇ ਬਿਠਾਉਣ ਦਾ ਫੈਸਲਾ ਕੀਤਾ। ਸ਼ਹਿਜ਼ਾਦਾ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਦਾ ਪੁੱਤਰ ਸੀ। ਮਹਾਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦ ਕੌਰ ਅਤੇ ਆਪਣੇ ਪੁੱਤਰ ਦਲੀਪ ਸਿੰਘ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਸਾਰੇ ਸਰਦਾਰ ਦਲੀਪ ਸਿੰਘ ਨੂੰ ਮਹਾਰਾਜਾ ਬਣਾਉਣ ਵਿਚ ਖੁਸ਼ ਸਨ। 

18 ਸਤੰਬਰ 1843 ਈ: ਨੂੰ ਲਾਹੌਰ ਦੇ ਕਿਲ੍ਹੇ ਦੇ ਸਾਹਮਣੇ ਸ਼ਾਹੀ ਦਰਬਾਰ ਵਿਚ ਦਰਬਾਰ ਸਜਾਇਆ 

ਗਿਆ। ਇਸ ਦਰਬਾਰ ਵਿਚ ਮਹਾਰਾਜਾ ਦਲੀਪ ਸਿੰਘ ਨੂੰ ਰਾਜ-ਤਿਲਕ ਦਿੱਤਾ ਗਿਆ। ਰਾਜਾ ਹੀਰਾ ਸਿੰਘ ਆਪ ਮੁੱਖ ਮੰਤਰੀ ਬਣ ਗਿਆ। ਪਰ ਦਿਲੋਂ ਉਹ ਉਨ੍ਹਾਂ ਦੇ ਖਿਲਾਫ ਸੀ। ਉਸ ਨੇ ਆਪਣੇ ਇਕ ਸਾਥੀ ਪੰਡਤ ਜਲ੍ਹੇ ਦੀ ਸਹਾਇਤਾ ਨਾਲ ਇਹ ਵਿਉਂਤ ਬਣਾਈ ਕਿ ਰਾਣੀ ਜਿੰਦ ਕੌਰ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਮਾਰ ਦਿੱਤਾ ਜਾਵੇ ਅਤੇ ਗੱਦੀ ਉਤੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਕੇਵਰ ਸ਼ਿਵਦੇਵ ਸਿੰਘ ਨੂੰ ਬਿਠਾਇਆ ਜਾਵੇ, ਤਾਂਕਿ ਉਨ੍ਹਾਂ ਦਾ ਦਬਦਬਾ ਬਣਿਆ ਰਹੇ। ਪਰ ਉਨ੍ਹਾਂ ਦੀ ਇਸ ਚਾਲ ਦਾ ਖਾਲਸਾ ਫੌਜ ਦੇ ਮੁਖੀਆਂ ਨੂੰ ਪਤਾ ਲੱਗ ਗਿਆ ਤੇ ਉਨ੍ਹਾਂ ਰਾਜਾ ਹੀਰਾ ਸਿੰਘ ਅਤੇ ਪੰਡਿਤ ਜਲ੍ਹੇ ਨੂੰ ਕਤਲ ਕਰ ਦਿੱਤਾ ਅਤੇ ਰਾਣੀ ਜਿੰਦ ਕੌਰ ਦੇ ਭਰਾ ਸ. ਜਵਾਹਰ ਸਿੰਘ ਔਲਖ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਪਰ ਉਹ ਵੀ ਜਿਆਦਾ ਦੇਰ ਪ੍ਰਧਾਨ ਮੰਤਰੀ ਨਾ ਰਹਿ ਸਕਿਆ ਤੇ ਕੁਝ ਸਮੇਂ ਬਾਅਦ ਉਸ ਨੂੰ ਵੀ ਕਤਲ ਕਰ ਦਿੱਤਾ ਗਿਆ। 

ਉਸ ਤੋਂ ਬਾਅਦ ਜਦ ਕੋਈ ਹੋਰ ਮੁੱਖ ਮੰਤਰੀ ਬਣਨ ਨੂੰ ਤਿਆਰ ਨਾ ਹੋਇਆ ਤਾਂ ਰਾਣੀ ਜਿੰਦ ਕੌਰ ਆਪ ਆਪਣੇ ਪੁੱਤਰ ਦੀ ਨਿਗਰਾਨ ਬਣ ਗਈ ਤੇ ਆਪਣੇ ਦਰਬਾਰੀਆਂ ਦੀ ਸਹਾਇਤਾ ਨਾਲ ਰਾਜ- ਦਰਬਾਰ ਦਾ ਕੰਮ ਚਲਾਉਣ ਲੱਗੀ। 

ਪਰ ਸਿੱਖ ਰਾਜ ਤੇ ਕਸ਼ਟ ਹਾਲੇ ਖਤਮ ਨਹੀਂ ਸੀ ਹੋਇਆ। ਉਨ੍ਹਾਂ ਸਮਿਆਂ ਵਿਚ ਯੂ. ਪੀ. ਦੇ ਦੇ ਬ੍ਰਾਹਮਣ ਖਾਲਸਾ ਰਾਜ ਦੀ ਗੜਬੜੀ ਨੂੰ ਵੇਖ ਕੇ ਸਿੰਘ ਸੱਜ ਕੇ ਖਾਲਸਾ ਫੌਜ ਵਿਚ ਭਰਤੀ ਹੋ ਗਏ। ਆਪਣੀ ਮਕਾਰੀ ਕਰਕੇ ਉਹ ਛੇਤੀ ਹੀ ਖ਼ਾਲਸਾ ਫੌਜ ਦੇ ਜਰਨੈਲ ਬਣ ਗਏ। 

ਇਹ ਦੋਵੇਂ ਬ੍ਰਾਹਮਣ ਖਾਲਸਾ ਫੌਜ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ, ਪਰ ਖ਼ਾਲਸਾ ਫੌਜ ਇਨ੍ਹਾਂ ਦੀ ਅਧੀਨਗੀ ਮੰਨਣ ਨੂੰ ਤਿਆਰ ਨਹੀਂ ਸੀ। 

ਇਹ ਦੋਵੇਂ ਅੰਦਰੂਨੀ ਤੌਰ ਤੇ ਅੰਗ੍ਰੇਜ਼ਾਂ ਨਾਲ ਜਾ ਮਿਲੇ । ਫਿਰ ਇਨ੍ਹਾਂ ਸਿੱਖ ਸਰਦਾਰਾਂ ਨੂੰ ਅੰਗ੍ਰੇਜ਼ਾਂ ਵਿਰੁੱਧ ਭੜਕਾਉਣਾ ਸ਼ੁਰੂ ਕੀਤਾ। ਖਾਲਸਾ ਫੌਜ ਉਨ੍ਹਾਂ ਦੀ ਚਾਲ ਨਾ ਸਮਝ ਸਕੀ ਤੇ ਉਸ ਨੇ ਮੁਦਕੀ ਸ਼ਹਿਰ ਤੇ ਹਮਲਾ ਕਰ ਦਿੱਤਾ। ਪਰ ਇਨ੍ਹਾਂ ਦੇਸ਼-ਧਰੋਹੀਆਂ ਦੀ ਗਦਾਰੀ ਕਰਨ ਤੇ ਸਿੱਖਾਂ ਨੂੰ ਹਾਰ ਹੋਈ। ਅੰਗ੍ਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਮਹਾਰਾਜਾ ਦਲੀਪ ਸਿੰਘ ਨੂੰ ਪੈਨਸ਼ਨ ਲਾ ਦਿੱਤੀ ਗਈ ਅਤੇ ਡਾ. ਲੌਗਿਨ ਨੂੰ ਉਸ ਦਾ ਗਵਰਨਰ ਲਾ ਦਿੱਤਾ। ਇਸ ਤਰ੍ਹਾਂ ਮਹਾਰਾਜਾ 6 ਅਪ੍ਰੈਲ 1849 ਤੋਂ ਉਸ ਦੀ ਨਿਗਰਾਨੀ ਵਿਚ ਚਲੇ ਗਏ। ਡਾ. ਲਗਿਨ ਦੀ ਪ੍ਰੇਰਨਾ ਕਰਕੇ ਮਹਾਰਾਜਾ ਵਲੈਤ ਚਲੇ ਗਿਆ ਅਤੇ ਉਥੇ ਜਾ ਕੇ ਉਹ ਪੜ੍ਹਿਆ ਅਤੇ ਬਾਲਗ ਹੋਇਆ। ਬਾਲਗ ਹੋ ਕੇ ਮਹਾਰਾਜੇ ਨੇ ਆਪਣੇ ਰਾਜ-ਭਾਗ ਸੰਭਾਲਣ ਦੀ ਖਾਹਸ਼ ਪ੍ਰਗਟ ਕੀਤੀ। ਪਰ ਅੰਗ੍ਰੇਜ਼ਾਂ ਤਾਂ ਉਸ ਤੋਂ ਪਹਿਲਾਂ ਹੀ ਲਿਖਵਾ ਲਿਆ ਸੀ। 

23 ਅਕਤੂਬਰ 1893 ਈ: ਨੂੰ ਮਹਾਰਾਜਾ ਪੈਰਸ ਦੇ ਇਕ ਹਟਲ ਵਿਚ ਅਕਾਲ ਚਲਾਣਾ ਕਰ ਗਏ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Maharaja Dalip Singh 

Maharaja Dalip Singh was born in September 1837 A.D. His mother Maharani Jind Kaur was the daughter of an officer in charge of royal kennels. She was married to Maharaja Ranjit Singh in 1835 A.D. 

Annihilating the Sandhiawala Sardars Raja Hira Singh Dogra increased his influence in Khalsa Army. With the approval of influential Sardars he decided Prince Dalip Singh to be proclaimed as Maharaja. Ranjit Singh had great love for Maharani Jind Kaur and Prince Dalip Singh. All the Sardars were very happy to make prince Dalip Singh as Maharaja of Punjab. 

On 18th September, 1843 A.D. a Royal Darbar was held infront of fort of Lahore. Maharaja Dalip Singh was coronated in this Darbar. Raja Hira Singh himself became the prime minister. But later on Hira Singh became enemy of Maharaja Dalip Singh and with the help of Pandit Jalla planned to kill Maharani Jind Kaur and Maharaja Dalip Singh; and to enthrone Kanwar Shivdev Singh son of Maharaja Sher Singh, so that his supermacy might not diminish. But the heads of Khalsa army got the secret information and they killed Raja Hira Singh and Pandit Jalla and installed S. Jawahar Singh Aulakh brother of Maharani Jind Kaur as the new prime minister. But S. Jawahar Singh also could not live longer and was killed by his opponents. 

After the death of S. Jawahar Singh, when Maharani Jind Kaur found that none was ready to become the prime minister, she herself became the advisor of her son and with the help of his officials ran the administration. But hard times of Sikh Kingdom were not over yet. In those days two Brahmins of U.P. baptised Sikhism and enrolled in the Sikh army. Due to their conceitedness they rose to the rank of generals very soon. These two Brahmins named Misar Tej Singh and Misar Laal Singh wanted to keep the Sikh army under their paw, but Khalsa army was not ready to accept their subordination. These two Misars met the English authorities and hatched a conspiracy. The English officials assured them that they would be rewarded according to their contribution. Then these Misars began to instigate the Sikh Sardars against the English and excited them to such an extent that Sikh army invaded Mudki city, but were defeated due to cunningness of these two generals. Gradually the English captured the Panjab and Maharaja Dalip Singh was pensioned and Dr. Login was appointed his governor. Maharani Jind Kaur was banished. Dr. Login persuaded Maharaja Dalip Singh to go to England. Maharaja agreed and had his education in England. But when he attained maturity and became adult, he asked to restore his kingdom but they did not care about it, as they had alread got a written deed from him in their favour. Maharaja died on 23rd October, 1883 A.D. in a Hotel in Paris. 

ਜਰਨੈਲ ਹਰੀ ਸਿੰਘ ਨਲੂਆ 

ਸ. ਹਰੀ ਸਿੰਘ ਨਲੂਏ ਦਾ ਜਨਮ 1791 ਈਸਵੀ ਵਿਚ ਸ਼ੁਕਰਚਕੀਆ ਮਿਸਲ ਦੇ ਕੁਮੇਂਦਾਨ ਸ. ਗੁਰਦਿਆਲ ਸਿੰਘ ਉੱਪਲ ਦੇ ਘਰ ਗੁਜਰਾਂਵਾਲੇ ਵਿਚ ਹੋਇਆ। 

ਹਰੀ ਸਿੰਘ ਹਾਲੇ ਪੰਦਰਾਂ ਸੋਲ੍ਹਾਂ ਵਰ੍ਹਿਆ ਦੇ ਹੀ ਸਨ ਕਿ ਇਨ੍ਹਾਂ ਦੀਆਂ ਧੁੰਮਾਂ ਸਾਰੇ ਇਲਾਕੇ ਵਿਚ ਪੈ ਗਈਆਂ। ਮਹਾਰਾਜਾ ਰਣਜੀਤ ਸਿੰਘ ਦੁਸਹਿਰੇ ਅਤੇ ਬਸੰਤ ਦੇ ਮੌਕੇ ਤੇ ਖੇਡ ਮੁਕਾਬਲੇ ਕਰਵਾਇਆ ਕਰਦੇ ਸਨ ਅਤੇ ਜੇਤੂਆਂ ਨੂੰ ਆਪਣੇ ਹੱਥੀਂ ਇਨਾਮ ਦਿਆ ਕਰਦੇ ਸਨ। ਇਕ ਵਾਰ ਹਰੀ ਸਿੰਘ ਨੇ ਵੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲਿਆ। ਜੰਗੀ ਕਰਤਬਾਂ ਅਤੇ ਸ਼ਸਤਰ ਵਿਦਿਆ ਦੇ ਉਸ ਅਜੇਹੇ ਕਰਤਬ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਹੈਰਾਨ ਰਹਿ ਗਿਆ। ਉਨ੍ਹਾਂ ਹਰੀ ਸਿੰਘ ਨੂੰ ਦਰਬਾਰ ਵਿਚ ਬੁਲਾ ਕੇ ਇਕ ਕੀਮਤੀ ਕੈਂਠਾ ਪੇਸ਼ ਕੀਤਾ। ਜਦੋਂ ਮਹਾਰਾਜੇ ਨੂੰ ਇਹ ਪਤਾ ਲੱਗਾ ਕਿ ਉਹ ਕੁਮੇਂਦਾਨ ਗੁਰਦਿਆਲ ਸਿੰਘ ਦਾ ਪੁੱਤਰ ਸੀ ਤਾਂ ਉਹ ਬਹੁਤ ਖੁਸ਼ ਹੋਏ ਤਾਂ ਉਨ੍ਹਾਂ ਉਸ ਨੂੰ ਆਪਣੇ ਪਾਸ ਰੱਖ ਲਿਆ। 

ਮਹਾਰਾਜਾ ਰਣਜੀਤ ਸਿੰਘ ਜਦ ਸ਼ਿਕਾਰ ਖੇਡਣ ਜਾਂਦੇ ਸਨ ਤਾਂ ਉਹ ਹਰੀ ਸਿੰਘ ਨੂੰ ਵੀ ਆਪਣੇ ਨਾਲ ਲੈ ਜਾਂਦੇ ਸਨ। ਇਕ ਵਾਰ ਜਦ ਉਹ ਸ਼ਿਕਾਰ ਖੇਡਣ ਜਾ ਜਹੇ ਸਨ ਤਾਂ ਇਕ ਬੱਬਰ ਸ਼ੇਰ ਨੇ ਹਰੀ ਸਿੰਘ ਉਤੇ ਹਮਲਾ ਕਰ ਦਿੱਤਾ। ਸ਼ੇਰ ਏਨੀ ਛੇਤੀ ਉਸ ’ਤੇ ਆ ਝਪਟਿਆ ਕਿ ਹਰੀ ਸਿੰਘ ਆਪਣੀ ਤਲਵਾਰ ਵੀ ਮਿਆਨ ਵਿਚੋਂ ਨਾ ਕੱਢ ਸਕਿਆ। ਪਰ ਉਹ ਡਰਿਆ ਨਾ ਤੇ ਉਸ ਬਾਹਾਂ ਨਾਲ ਸ਼ੇਰ ਨੂੰ ਥੱਲੇ ਸੁੱਟ ਦਿੱਤਾ ਤੇ ਫਿਰ ਝਟ ਤਲਵਾਰ ਕੱਢ ਕੇ ਉਸ ਦੇ ਦੋ ਟੋਟੇ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਉਸ ਦੀ ਬਹਾਦਰੀ ਵੇਖ ਕੇ ਬਹੁਤ ਖੁਸ਼ ਹੋਇਆ। ਉਸ ਵੇਲੇ ਇਕ ਚਿੱਤਰਕਾਰ ਵੀ ਉਨ੍ਹਾਂ ਦੇ ਨਾਲ ਗਿਆ ਸੀ। ਮਹਾਰਾਜੇ ਨੇ ਚਿੱਤਰਕਾਰ ਨੂੰ ਹਰੀ ਸਿੰਘ ਅਤੇ ਸ਼ੇਰ ਦੇ ਯੁੱਧ ਦੀ ਤਸਵੀਰ ਬਣਾਉਣ ਵਾਸਤੇ ਕਿਹਾ। ਰਾਜੇ ਨਲ ਨੇ ਇਸ ਢੰਗ ਨਾਲ ਇਕ ਸ਼ੇਰ ਨੂੰ ਮਾਰਿਆ ਸੀ। ਮਹਾਰਾਜੇ ਨੇ ਰਾਜੇ ਨਲ ਦੇ ਸ਼ੇਰ ਮਾਰਨ ਦੇ ਚਿੱਤਰ ਨੂੰ ਵੇਖਿਆ ਸੀ। ਇਸ ਲਈ ਮਹਾਰਾਜੇ ਨੇ ਉਸ ਵੇਲੇ ਕਹਿ ਦਿੱਤਾ ਕਿ ‘ਤੂੰ ਤਾਂ ਸਾਡਾ ‘ਨਲੂਆ’ ਸਰਦਾਰ ਏਂ, ਉਸ ਦਿਨ ਤੋਂ ਬਾਅਦ ‘ਨਲੂਆ’ ਹਰੀ ਸਿੰਘ ਦੀ ਅੱਲ ਹੀ ਪੈ ਗਈ। 

ਉਸੇ ਦਿਨ ਮਹਾਰਾਜੇ ਨੇ ਦਰਬਾਰ ਸਜਾਇਆ ਤੇ ਹਰੀ ਸਿੰਘ ਦੀ ਉਪਮਾ ਕਰਦੇ ਹੋਏ ਉਨ੍ਹਾਂ ਉਸ ਨੂੰ ‘ਸ਼ੇਰ ਦਿਲ’ ਨਾਂ ਦੀ ਰਜਮਿੰਟ ਦਾ ਵੱਡਾ ਸਰਦਾਰ ਨਿਯੁਕਤ ਕਰ ਦਿੱਤਾ। ਜਦ ਹਰੀ ਸਿੰਘ ਨਲੂਏ ਨੂੰ ਅਟਕ ਦਾ ਕਿਲ੍ਹਾ ਫਤਹਿ ਕਰਨ ਵਾਸਤੇ ਭੇਜਿਆ ਗਿਆ ਤਾਂ ਹਰੀ ਸਿੰਘ ਨਲੂਏ ਨੇ ਆਪਣੀ ਸ਼ੇਰ-ਦਿਲ ਰਜਮਿੰਟ ਲੈ ਕੇ ਜਾ ਕਿਲ੍ਹੇ ਨੂੰ ਘੇਰਿਆ ਅਤੇ ਕੁਝ ਦਿਨਾਂ ਵਿਚ ਹੀ ਕਿਲ੍ਹੇ ਤੇ ਕਬਜ਼ਾ ਕਰ ਲਿਆ। ਕਸ਼ਮੀਰ ਨੂੰ ਫਤਹਿ ਕਰਨ ਵਿਚ ਸਰਦਾਰ ਨਲੂਏ ਦਾ ਬੜਾ ਵੱਡਾ ਹੱਥ ਸੀ। ਕਸ਼ਮੀਰ ਦੀ ਫ਼ਤਹਿ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸ. ਹਰੀ ਸਿੰਘ ‘ਨਲੂਏ’ ਨੂੰ ਹੀ ਕਸ਼ਮੀਰ ਦਾ ਗਵਰਨਰ ਥਾਪ ਦਿੱਤਾ। 

ਜਦ ਜਮਰੌਦ ਦੀ ਜੰਗ ਵਿਚ ਸ. ਮਹਾਂ ਸਿੰਘ ਘਿਰਿਆ ਹੋਇਆ ਸੀ ਤਾਂ ਉਸ ਸ. ਨਲੂਏ ਪਾਸੋਂ ਸਹਾਇਤਾ ਮੰਗੀ। ਹਰੀ ਸਿੰਘ ਨਲੂਆ ਖ਼ਬਰ ਮਿਲਦਿਆ ਹੀ ਜਮਰੌਦ ਵੱਲ ਚੱਲ ਪਿਆ ਤੇ ਉਸ ਅਫ਼ਗਾਨਾਂ ਤੇ ਪਿਛੋਂ ਦੀ ਹਮਲਾ ਕਰ ਦਿੱਤਾ। ਜਦ ਅਫ਼ਗਾਨਾਂ ਨੂੰ ਪਤਾ ਲੱਗਾ ਕਿ ਹਰੀ ਸਿੰਘ ਨਲੂਆ ਆ ਗਿਆ ਹੈ। 

ਤਾਂ ਉਨ੍ਹਾਂ ਵਿਚ ਘਬਰਾਹਟ ਮੱਚ ਗਈ ਤੇ ਉਹ ਮੈਦਾਨ ਛੱਡ ਕੇ ਭੱਜ ਗਏ। ਜਦ ਸ. ਨਲੂਆ ਵੈਰੀ ਦਾ ਪਿੱਛਾ ਕਰਦਾ ਦੱਰਾ ਖ਼ੈਬਰ ਦੇ ਕੋਲ ਪੁੱਜਾ ਤਾਂ ਕੁਝ ਲੁਕੇ ਹੋਏ ਪਠਾਣਾਂ ਨੇ ਉਸ ਉਤੇ ਗੋਲੀ ਦਾ ਵਾਰ ਕੀਤਾ। ਸ. ਨਲੂਏ ਦੇ ਦੋ ਗੋਲੀਆਂ ਵੱਜੀਆਂ ਤੇ ਉਹ ਸਖਤ ਜ਼ਖਮੀ ਹੋ ਗਿਆ ਤੇ ਵਾਪਸ ਕਿਲ੍ਹੇ ਵਿਚ ਆ ਗਿਆ। ਇਸ ਕਿਲ੍ਹੇ ਵਿਚ ਹੀ ਕੁਝ ਸਮੇਂ ਬਾਅਦ ਸ. ਹਰੀ ਸਿੰਘ ਨਲੂਆ ਸ਼ਹੀਦੀ ਪਾ ਗਿਆ। ਉਥੇ ਹੀ ਆਪ ਦੀ ਸਮਾਧ ਬਣਾਈ ਹੋਈ ਹੈ, ਜਿਸ ਉਤੇ ਆਪ ਦੀ ਸ਼ਹੀਦੀ ਦੀ ਤਾਰੀਖ 30 ਅਪ੍ਰੈਲ 1837 ਲਿਖੀ ਹੈ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

General Hari Singh Nalwa 

  1. Hari Singh Nalwa was born in 1791 A.D. at Gujraanwala. His father S. Gurdial Singh Uppal was Kumedan in the army of Maharaja Ranjit Singh. 

At the age of sixteen, Hari Singh became expert in the art of swordmanship, archery and horse riding. Maharaja Ranjit Singh used to hold athletic competitions during the Dusehra and Basant festivals and he himself was distributing the prizes. Once Hari Singh also took part in these competitions. He showed such feats of warfare that Maharaja Ranjit Singh was dazzled to see it. He called Hari Singh in his Darbar and presented him a precious golden necklace. When Maharaja heard that he was the son of Kumedan Gurdial Singh, he was very pleased and decided to keep Hari Singh with him. 

Whenever Maharaja was going on hunting expedition, he used to take Hari Singh with him. One day when Maharaja was playing the game of hunting, then in deep jungles a lion suddenly attacked Hari Singh. The attack was so fast that Hari Singh was unable to unsheath his sword. But he did not fear and held the lion in his hands and throwing him away, unsheathed his sword and cut the lion in two pieces. On that day one painter was also in their squad. Maharaja was so pleased to see that act of bravery of Hari Singh, that he asked the painter to make a portrait of that scene. There is a story that Raja ‘Nal’ killed a lion in such a way as Hari Singh killed. So remembering that story Maharaja said, “You are my Nalwa Sardar.” Since that day word ‘Nalwa’ became a part of the name of Hari Singh. 

On that day Maharaja held the Darbar and appreciating Hari Singh, appointed him as commander of the Sher-Dil regiment. When Hari Singh Nalwa was sent to conquer the fort of Attak, then Hari Singh Nalwa led his Sher-Dil regiment and conquered the fort with in few days. In the conquest of Kashmir, Hari Singh Nalwa played a great role. After the victory of Kashmir, Maharaja Ranjit Singh appointed Hari Singh Nalwa as Governor of Kashmir, as a token of his services. 

In the battle of Jamraud, when Mahan Singh was encircled by the troops of Afgans, he asked Nalwa for help. On getting the information he reached there and invaded the Afgan forces from behind. When Afgan forces found that Hari Singh Nalwa had reached there, they were so frightened that they fled away awfully. When Hari Singh Nalwa, chasing the Afgans, reached near ‘Darra Khaibar’, some hidden Pathans fired at him. He was badly injured and returned back in the fort. Due to those wounds he died in that fort. When Maharaja Ranjit Singh heard the news of the martyrdom of Sardar Nalwa, he also reached there. In that fort a tomb was constructed in his memory by the Maharaja. On that tomb the date of his martyrdom is written as 30th April, 1837 A.D. 

ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ 

ਸ. ਸ਼ਾਮ ਸਿੰਘ ਦਾ ਜਨਮ ਸ. ਨਿਹਾਲ ਸਿੰਘ ਦੇ ਘਰ ਸੰਨ 1786 ਈ: ਵਿਚ ਹੋਇਆ। ਉਨ੍ਹਾਂ ਦੇ ਪਿਤਾ ਜੀ ਬੜੇ ਨਿਰਭੈ, ਨਿਰਛਲ, ਸੂਰਬੀਰ ਅਤੇ ਸਿਦਕੀ ਸਿੰਘ ਸਨ। ਉਨ੍ਹਾਂ ਮੁਢਲੀ ਵਿਦਿਆ ਆਪਣੇ ਪਿਤਾ ਜੀ ਪਾਸੋਂ ਹੀ ਪ੍ਰਾਪਤ ਕੀਤੀ। ਆਪ ਸ਼ਸ਼ਤਰ ਵਿਦਿਆ ਵਿਚ ਬੜੇ ਨਿਪੁੰਨ ਸਨ, ਇਸ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਕਰਵਾ ਦਿੱਤਾ। 

ਫੌਜ ਵਿਚ ਭਰਤੀ ਹੋ ਕੇ ਉਸ ਕਈ ਲੜਾਈਆਂ ਵਿਚ ਭਾਗ ਲਿਆ, ਜਦ ਪਿਸ਼ਾਵਰ ਦੀ ਮੁਹਿੰਮ ਨੂੰ ਜਿੱਤ ਕੇ ਵਾਪਸ ਅਟਾਰੀ ਆਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਖਾਹਿਸ਼ ਅਨੁਸਾਰ ਆਪ ਨੇ ਆਪਣੀ ਸਪੁਤਰੀ ਬੀਬੀ ਨਾਨਕੀ ਦੀ ਮੰਗਣੀ ਮਹਾਰਾਜੇ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਕਰ ਦਿੱਤੀ। 

ਬਾਅਦ ਵਿਚ ਉਨ੍ਹਾਂ ਬੜੀ ਸ਼ਾਨ ਨਾਲ ਆਪਣੀ ਪੁੱਤਰੀ ਦਾ ਵਿਆਹ ਕੀਤਾ। ਮਹਾਰਾਜੇ ਨੇ ਬੜੀ ਖੁਲ੍ਹ-ਦਿਲੀ ਨਾਲ ਧਨ ਵੰਡਿਆ। ਦਾਨ ਵੰਡਣ ਲਈ ਪੰਜ ਮੀਲਾਂ ਵਿਚ ਇਕ ਦਾਇਰਾ ਬਣਾਇਆ ਗਿਆ, ਜਿਸ ਦੇ ਇਰਧ-ਗਿਰੁਧ ਫੌਜਾਂ ਖੜੀਆਂ ਸਨ। 

ਜਦ ਮਹਾਰਾਜਾ ਰਣਜੀਤ ਸਿੰਘ ਸਵਰਗਵਾਸ ਹੋ ਗਏ ਤਾਂ ਮਹਾਰਾਜਾ ਖੜਕ ਸਿੰਘ ਰਾਜ-ਗੱਦੀ ਤੇ ਬੈਠੇ, ਪਰ ਡੋਗਰਿਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਗਏ ਤੇ ਸ. ਸ਼ਾਮ ਸਿੰਘ ਦਾ ਕੁੜਮ ਖੜਕ ਸਿੰਘ ਅਤੇ ਦਾਮਾਦ ਨੌਨਿਹਾਲ ਸਿੰਘ ਮਾਰੋ ਗਏ। ਇਸ ਤਰ੍ਹਾਂ ਸ਼ਾਮ ਸਿੰਘ ਨੂੰ ਦੋ ਵੱਡੀਆਂ ਸੱਟਾਂ ਵੱਜੀਆਂ। 

ਹੀਰਾ ਸਿੰਘ ਡੋਗਰੇ ਨੇ ਜਦ ਮਹਾਰਾਜਾ ਦਲੀਪ ਸਿੰਘ ਤਖਤ ਤੇ ਬਿਠਾਇਆ ਤਾਂ ਕੁਝ ਆਸ ਬੱਝੀ ਸੀ ਕਿ ਮਹਾਰਾਣੀ ਜਿੰਦ ਕੌਰ ਹਕੂਮਤ ਨੂੰ ਸੰਭਾਲ ਲਵੇਗੀ, ਪਰ ਡੋਗਰਿਆਂ ਅਤੇ ਮਿਸ਼ਰਾਂ ਦੀਆਂ ਚਾਲਾਂ ਨੇ ਸਿੱਖ ਹਕੂਮਤ ਨੂੰ ਖਤਮ ਕਰਕੇ ਹੀ ਸਾਹ ਲਿਆ। ਮਿਸ਼ਰ ਤੇਜ ਸਿੰਘ ਅਤੇ ਮਿਸਰ ਲਾਲ ਸਿੰਘ ਅੰਦਰਖਾਤੇ ਅੰਗ੍ਰੇਜ਼ਾਂ ਨਾਲ ਮਿਲ ਗਏ ਅਤੇ ਸਿੱਖ ਫੌਜਾਂ ਨੂੰ ਚੁੱਕ ਕੇ ਉਨ੍ਹਾਂ ਅੰਗ੍ਰੇਜ਼ਾਂ ਨਾਲ ਲੜਨ ਲਾ ਦਿੱਤਾ। 

ਮਹਾਰਾਣੀ ਜਿੰਦ ਕੌਰ ਅਤੇ ਸ. ਸ਼ਾਮ ਸਿੰਘ ਅਟਾਰੀਵਾਲਾ ਲੜਾਈ ਦੇ ਵਿਰੁੱਧ ਸਨ, ਪਰ ਜਦ ਸਿੱਖਾਂ ਨੂੰ ਗਦਾਰਾਂ ਦੀਆਂ ਚਾਲਾਂ ਕਰਕੇ ਹਾਰ ਤੇ ਹਾਰ ਹੋਣ ਲੱਗੀ ਤਾਂ ਮਹਾਰਾਣੀ ਜਿੰਦ ਕੌਰ ਨੇ ਸ. ਸ਼ਾਮ ਸਿੰਘ ਅਟਾਰੀਵਾਲੇ ਨੂੰ ਸੁਨੇਹਾ ਭੇਜਿਆ। ਮਹਾਰਾਣੀ ਦਾ ਹੁਕਮ ਮਿਲਦੇ ਹੀ ਸਰਦਾਰ ਮੈਦਾਨ ਵਿਚ ਪਹੁੰਚ ਗਿਆ, ਉਸ ਵੇਖਿਆ ਕਿ ਤੇਜ ਸਿੰਘ ਅਤੇ ਲਾਲ ਸਿੰਘ ਨੇ ਇਸ ਤਰ੍ਹਾਂ ਦੀ ਯੁੱਧ-ਨੀਤੀ ਅਪਨਾਈ ਸੀ ਕਿ ਜਿੱਤ ਦੀ ਕੋਈ ਆਸ ਨਹੀਂ ਸੀ। ਪਹਿਲਾ ਤਾਂ ਉਹ ਕਮਾਨ ਸੰਭਾਲਣ ਤੋਂ ਕੁਝ ਝਿਜਕਿਆ, ਪਰ ਜਦ ਉਸ ਵੇਖਿਆ ਕਿ ਉਸ ਵੇਲੇ ਪੰਜਾਬ ਦੀ ਰਾਜਨੀਤਕ ਹਾਲਤ ਇਕ ਵੱਡੀ ਕੁਰਬਾਨੀ ਦੀ ਮੰਗ ਕਰ ਰਹੀ ਸੀ ਤਾਂ ਉਸ ਬੀੜਾ ਚੁੱਕਣ ਦਾ ਪੱਕਾ ਇਰਾਦਾ ਬਣਾ ਲਿਆ। 

ਜਦ ਸ. ਸ਼ਾਮ ਸਿੰਘ ਮੈਦਾਨ ਵਿਚ ਆਇਆ ਤਾਂ ਉਸ ਬੜੀ ਦਲੇਰੀ ਨਾਲ ਐਲਾਨ ਕੀਤਾ ਕਿ ਉਹ ਡੱਟ ਕੇ ਅੰਗ੍ਰੇਜ਼ਾਂ ਦਾ ਮੁਕਾਬਲਾ ਕਰੇਗਾ ਤੇ ਉਨ੍ਹਾਂ ਨੂੰ ਪੰਜਾਬ ‘ਤੇ ਕਬਜ਼ਾ ਨਹੀਂ ਕਰਨ ਦੇਵੇਗਾ। 10 ਫਰਵਰੀ ਨੂੰ ਸ. ਸ਼ਾਮ ਸਿੰਘ ਸਵੇਰੇ ਅੰਮ੍ਰਿਤ ਵੇਲੇ ਉਠਿਆ। ਇਸਨਾਨ ਕਰਕੇ ਉਸ ਨੇ ਸਫੈਦ ਵਰਦੀ ਪਾਈ ਅਤੇ ਆਪਣੀ ਚੀਨੀ ਘੋੜੀ ‘ਤੇ ਚੜ੍ਹ ਕੇ ਸਿੰਘਾਂ ਨੂੰ ਲਲਕਾਰਨ ਵਾਸਤੇ ਤੁਰ ਪਿਆ। ਉਸ ਨੇ ਫੌਜਾਂ ਨੂੰ ਆਪਣੀਆਂ ਸ਼ਾਨਦਾਰ ਰਵਾਇਤਾਂ ਦੀ ਯਾਦ ਦਵਾਈ। ਕੁਝ ਚਿਰ ਪਿਛੋਂ ਸਭਰਾਉਂ ਦੀ ਲੜਾਈ ਆਪਣੇ ਪੂਰੇ ਜੋਬਨ ਵਿਚ ਮੱਚ ਉਠੀ। ਸਿੱਖ ਬੜੀ ਬਹਾਦਰੀ ਨਾਲ ਲੜੇ। ਪਰ ਕੁਝ ਸਮੇਂ ਬਾਅਦ ਇਹ ਖਬਰ ਫੈਲ ਗਈ ਕਿ ਅੰਗ੍ਰੇਜ਼ ਸਿੱਖਾਂ ਦੇ ਮੋਰਚਿਆਂ ਵਿਚ ਧਸ ਆਏ ਹਨ। ਜਦ ਸ. ਸ਼ਾਮ ਸਿੰਘ ਨੇ ਫੌਜ ਦੀ ਹਾਰ ਹੁੰਦੀ ਵੇਖੀ ਤਾਂ ਉਸ ਅੰਤਮ ਮਾਰੂ ਕਦਮ ਚੁੱਕਣ ਦਾ ਫੈਸਲਾ ਕਰ ਲਿਆ। ਉਸ ਆਪਣੀ ਘੋੜੀ ਨੂੰ ਅੱਡੀ ਲਾਈ ਤੇ ਤਲਵਾਰ ਘੁਮਾਉਦਾ ਪੰਜਾਹਵੀਂ ਪਿਆ। ਫੌਜ ਵਿਚ ਜਾ ਧੱਸਿਆ। ਜਦ ਉਸ ਦੀ ਛਾਤੀ ਤੇ ਸੱਤ ਗਲੀਆਂ ਲੱਗੀਆਂ ਤਾਂ ਉਹ ਸ਼ਹੀਦ ਹੋ ਕੇ ਘੋੜੀ ਤੋਂ ਡਿੱਗ ਪਿਆ। ਇਸ ਤਰ੍ਹਾਂ ਉਹ ਆਪਣੀ ਪਰਤਿੱਗਿਆ ‘ਤੇ ਪੂਰਾ ਉਤਰਿਆ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

General Sham Singh Attariwala 

  1. Sham Singh was born in the house of S. Nihal Singh in 1786 A.D. Though his father was very rich but he was fearless, brave, guileless and sincere. Sham Singh learnt his primary education from his father. As he was very expert in weapon training so his father decided to enroll him in the army of Maharaja Ranjit Singh. Maharaja appointed him commander of a regiment. While as a commander he took part in many battles. He was so brave and tactful that Maharaja was very impressed to see his warfare. He rose to the rank of general very soon. Maharaja had a great regard and love for him. 

After the conquest of Peshawar, Maharaja Ranjit Singh proposed him to marry his daughter to his grandson Prince Nau Nihal Singh. Sham Singh agreed and his daughter Miss Nanaki was betrothed to Kanwar Nau Nihal Singh. Next year he married his daughter with great splendour and prowess. When Maharaja Ranjit Singh passed away then Maharaja Kharak Singh sat on the throne, but became the victim of conspiracies of Dogras. In due course Maharaja Kharak Singh and Kanwar Nau Nihal Singh were killed. Sham Singh had to bear these two big blows. When Hira Singh Dogra seated Maharaja Dalip Singh on the throne, then a ray of hope shone that Maharani Jind Kaur might tie the broken threads and stable government would be established, but intrigues of Dogras and Misras annihilated the Sikh kingdom. Misar Tej Singh and Misar Lal Singh were agents of the English government and they instigated the Sikh leaders to fight against the English government. Maharani Jind Kaur and Sham Singh Attariwala were against the war, but when the Sikhs due to conceitedness of Misars, suffered defeats in the battles, Maharani Jind Kaur sent for General Sham Singh Attariwala. At that time though Sham Singh Attariwala was an old man, but he atonce complied the message of the Maharani and reached the battle-field. There when he inspected the deployment of the Khalsa forces he was astonished to see that Misar Tej Singh and Misar Lal Singh had made such an entrenchment that there were no chances of victory. First he hesitated to take the command of Khalsa forces under such deplorable conditions but when he realized that Khalsa kingdom was in danger, he vowed to do any type of sacrifice that his country demanded from him. Next day Sham Singh got up early in the morning. He took bath and wore his white dress and mounting his white mare, drove to encourage the Sikhs. Sham Singh led the army and they attacked the enemy in such a way that English forces were fleeing like flies. But after some time they heard that forces led by Tej Singh and Lal Singh had retreated. When Sham Singh heard about it then he vowed he would not move an inch behind. He encouraged his companions and they marched forward and entered the 50th field regiment. They thrashed the enemy forces like cats and dogs. But while he was marching forward he was hit by five bullets and fell from his mare. Though he laid down his life, but he kept his vow. 

ਅਕਾਲੀ ਫੂਲਾ ਸਿੰਘ 

ਆਪ ਨੇ ਮਾਘ ਮਹੀਨੇ ਸੰਮਰ 1818 ਵਿਚ ਸ. ਈਸ਼ਰ ਸਿੰਘ ਦੇ ਘਰ ਜਨਮ ਲਿਆ। ਆਪ ਦੇ ਪਿਤਾ ਜੀ ਨਿਸ਼ਾਨਚੀਆਂ ਦੀ ਮਿਸਲ ਵਿਚ ਇਕ ਅਹੁਦੇਦਾਰ ਸਨ। ਜਦ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਛੇਵਾਂ ਹਮਲਾ ਕੀਤਾ ਤਾਂ ਸਾਰੀਆਂ ਮਿਸਲਾਂ ਨੇ ਉਸ ਦਾ ਡਟਵਾਂ ਮੁਕਾਬਲਾ ਕੀਤਾ। ਉਸ ਯੁੱਧ ਵਿਚ ਅਕਾਲੀ ਫੂਲਾ ਸਿੰਘ ਦੇ ਪਿਤਾ ਜੀ ਸਖਤ ਜ਼ਖਮੀ ਹੋ ਗਏ। ਜਦ ਉਨ੍ਹਾਂ ਨੂੰ ਬਚਣ ਦੀ ਕੋਈ ਆਸ ਨਾ ਰਹੀ ਤਾਂ ਉਹ ਬਾਲਕ ਫੂਲਾ ਸਿੰਘ ਨੂੰ ਮਿਸਲ ਦੇ ਜਥੇਦਾਰ ਨਰੈਣ ਸਿੰਘ ਦੇ ਹਵਾਲੇ ਕਰ ਗਏ। 

ਬਾਲਕ ਫੂਲਾ ਸਿੰਘ ਬਚਪਨ ਵਿਚ ਹੀ ਬੜਾ ਹੋਣਹਾਰ ਅਤੇ ਜ਼ਹੀਨ ਸੀ। ਜਥੇਦਾਰ ਨਰੈਣ ਸਿੰਘ ਪਾਸੋਂ ਹੀ ਉਸ ਗੁਰਮੁਖੀ ਵਿਦਿਆ ਪ੍ਰਾਪਤ ਕੀਤੀ ਅਤੇ ਛੋਟੀ ਉਮਰ ਵਿਚ ਹੀ ਲਿਖਣ ਪੜਨ ਵਿਚ ਮਾਹਰ ਹੋ ਗਏ। ਦਸ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨਿਤਨੇਮ ਦੀਆਂ ਬਾਣੀਆਂ ਕੰਠ ਕਰ ਲਈਆਂ। ਜਦ ਆਪ ਪੰਦਰਾਂ ਸਾਲ ਦੇ ਹੋਏ ਤਾਂ ਆਪ ਘੋੜ-ਸਵਾਰੀ, ਤਲਵਾਰ-ਬਾਜ਼ੀ, ਤੀਰ-ਅੰਦਾਜ਼ੀ, ਬੰਦੂਕ ਅਤੇ ਬਰਛਾ ਚਲਾਉਣ ਵਿਚ ਨਿਪੁੰਨ ਹੋ ਚੁਕੇ ਸਨ। ਉਨ੍ਹਾਂ ਸਮਿਆਂ ਵਿਚ ਸਿੱਖਾਂ ਉਤੇ ਨਿਤ ਮੁਹਿੰਮਾ ਚੜ੍ਹੀਆਂ ਰਹਿੰਦੀਆਂ ਸਨ, ਇਸ ਲਈ ਆਪ ਨੇ ਛੋਟੀ ਉਮਰ ਵਿਚ ਜੰਗਾਂ ਵਿਚ ਭਾਗ ਲਿਆ ਅਤੇ ਆਪਣੀ ਬਹਾਦਰੀ ਦੀ ਧਾਕ ਕਾਇਮ ਕੀਤੀ। ਮਿਸਲ ਦੇ ਜਥੇਦਾਰ ਆਪ ‘ਤੇ ਬਹੁਤ ਪ੍ਰਸੰਨ ਸਨ। ਨਿਸ਼ਾਨਚੀਆਂ ਦੀ ਮਿਸਲ ਨੂੰ ਆਪ ਛੱਡ ਗਏ ਤੇ ਸ਼ਹੀਦਾਂ ਦੀ ਮਿਸਲ ਵਿਚ ਸ਼ਾਮਲ ਹੋ ਗਏ। ਆਪਣੀ ਬਹਾਦਰੀ ਅਤੇ ਈਮਾਨਦਾਰੀ ਕਰਕੇ ਆਪ ਕੁਝ ਸਮੇਂ ਵਿਚ ਇਸ ਮਿਸਲ ਦੇ ਮੁੱਖ ਜਥੇਦਾਰ ਬਣ ਗਏ। ਅਨੰਦਪੁਰ ਛੱਡ ਕੇ ਫਿਰ ਆਪ ਅੰਮ੍ਰਿਤਸਰ ਆ ਗਏ ਤੇ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਵਾਈ। ਗੁਰਦਵਾਰਿਆਂ ਦੀ ਵੀ ਮੁਰੰਮਤ ਕਰਵਾਈ ਅਤੇ ਰਹਿਤ ਮਰਯਾਦਾ ਬਹਾਲ ਕੀਤੀ। ਆਪ ਦੇ ਪਵਿੱਤਰ ਆਚਰਣ, ਮਹਾਨ ਆਦਰਸ਼ ਅਤੇ ਗੁਰਸਿਖੀ ਨਾਲ ਪ੍ਰੇਮ ਨੂੰ ਵੇਖ ਕੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ। 

ਪਿਸ਼ਾਵਰ ਦੀ ਫ਼ਤਹਿ ਵਿਚ ਅਕਾਲੀ ਜੀ ਨੇ ਇਕ ਵੱਡਾ ਯੋਗਦਾਨ ਪਾਇਆ। ਜਦ ਪਠਾਣੀ ਫੌਜਾਂ ਮੋਰਚਿਆਂ ਵਿਚੋਂ ਨਿਕਲ ਕੇ ਬਾਹਰ ਆਈਆਂ ਤਾਂ ਅਕਾਲੀ ਦਲ ਨੇ ਅਜਿਹਾ ਪੈਂਤੜਾ ਬਦਲਿਆ ਕਿ ਪਠਾਣੀ ਲਸ਼ਕਰ ਦਾ ਇਕ ਵੀ ਆਦਮੀ ਬਚ ਕੇ ਨਾ ਜਾ ਸਕਿਆ। ਕਸ਼ਮੀਰ ਨੂੰ ਫ਼ਤਹਿ ਕਰਨ ਵਿਚ ਵੀ ਅਕਾਲੀ ਫੂਲਾ ਸਿੰਘ ਨੇ ਬੜੀ ਬਹਾਦਰੀ ਵਿਖਾਈ। ਕਸ਼ਮੀਰ ਫ਼ਤਹਿ ਹੋ ਜਾਣ ਤੇ ਅੰਮ੍ਰਿਤਸਰ ਵਿਚ ਕਈ ਦਿਨ ਭਾਰੀ ਉਤਸ਼ਾਹ ਮਨਾਇਆ ਗਿਆ। ਜਦ ਪਿਸ਼ਾਵਰ ਵਿਚ ਭਾਰੀ ਗੜਬੜ ਫੈਲ ਗਈ ਤਾਂ ਮਹਾਰਾਜੇ ਨੇ ਪਿਸ਼ਾਵਰ ਨੂੰ ਦੁਬਾਰਾ ਫ਼ਤਹਿ ਕਰਨ ਵਾਸਤੇ ਖਾਲਸਾ ਫੌਜ ਭੇਜੀ। ਜਦ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਤਾਂ ਉਹ ਵੀ ਅਕਾਲੀ ਫੌਜ ਨੂੰ ਲੈ ਕੇ ਉਥੇ ਪਹੁੰਚ ਗਏ। ਮੈਦਾਨਿ-ਜੰਗ ਵਿਚ ਅਕਾਲੀ ਫੂਲਾ ਸਿੰਘ ਆਪਣੇ ਹਾਥੀ ਤੇ ਚੜ੍ਹੇ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦੀ ਅਕਾਲੀ ਫੌਜ ਕਟਾ-ਵੱਢ ਕਰਦੀ ਅੱਗੇ ਵੱਧਦੀ ਜਾ ਰਹੀ ਸੀ। ਇਕ ਮੋੜ ਤੇ ਜਾ ਕੇ ਅਕਾਲੀ ਜੀ ਆਪਣਾ ਹਾਥੀ ਇਕ ਪਾਸੇ ਮੋੜਨ ਹੀ ਲੱਗੇ ਸਨ ਕਿ ਇਕ ਪਠਾਣ ਜੋ ਇਕ ਵੱਡੀ ਚਟਾਨ ਦੇ ਉਹਲੇ ਲੁਕਿਆ ਹੋਇਆ ਸੀ, ਉਸ ਨੇ ਆਪਣੀ ਬੰਦੂਕ ਦਾ ਮੂੰਹ ਅਕਾਲੀ ਜੀ ਵੱਲ ਕਰਕੇ ਤਿੰਨ ਗੋਲੀਆਂ ਚਲਾਈਆਂ, ਜੋ ਤਿੰਨੇ ਹੀ ਅਕਾਲੀ ਨੂੰ ਵਿੰਨ੍ਹ ਗਈਆਂ। ਇਕ ਗੋਲੀ ਹਾਥੀ ਦੇ ਮਹਾਵਤ ਨੂੰ ਵੀ ਲੱਗੀ ਤੇ ਉਹ ਹਾਥੀ ਤੋਂ ਡਿੱਗ ਪਿਆ। ਹਾਥੀ ਤੋਂ ਉਤਾਰ ਕੇ ਅਕਾਲੀ ਜੀ ਨੂੰ ਪਾਲਕੀ ਵਿਚ ਬਿਠਾਇਆ ਗਿਆ। ਭਾਵੇਂ ਅਕਾਲੀ ਜੀ ਦੀ ਹਾਲਤ ਪਲੋ-ਪਲੀ ਖਰਾਬ ਹੋ ਰਹੀ ਸੀ, ਪਰ ਹਾਲੇ ਵੀ ਉਹ ਚੜ੍ਹਦੀ ਕਲਾ ਵਿਚ ਸਨ। ਪਰ ਕੁਝ ਸਮੇਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਸਰਦਾਰਾਂ ਦੇ ਸਾਹਮਣੇ ਉਨ੍ਹਾਂ ਅੰਤਮ ਸੁਆਸ ਲਏ ਅਤੇ ਗੁਰਪੁਰੀ ਪਧਾਰ ਗਏ। ਮਹਾਰਾਜਾ ਸਾਹਿਬ ਨੇ ਪੂਰਨ ਫੌਜੀ ਮਰਯਾਦਾ ਅਨੁਸਾਰ ਆਪ ਦਾ ਸਸਕਾਰ ਕੀਤਾ ਅਤੇ ਯਾਦਗਾਰ ਵਜੋਂ ਇਕ ਸਮਾਧ ਬਣਾਈ। 

ਮਹਾਰਾਜਾ ਰਣਜੀਤ ਸਿੰਘ Maharaja Ranjit Singh

Akali Phoola Singh 

Akali Phoola Singh was born in 1818 B.K. (1751 A.D.). His father S. Ishar Singh was an officer in the Misil of Nishanchian. When Ahmad Shah Abdali invaded India for the sixth time then all the Sikh Misils opposed him persistently. In that battle father of Akali Phoola Singh was severely wounded. When all the hopes of his recovery elapsed then he handed him over to head of the Misil, Jathedur Narain Singh. Akali Phoola Singh was very promising and intelligent in his childhood. He learnt Punjabi from Jathedar Narain Singh and became expert in it in his early age. He learnt by heart the Nit-Nem when he was mere ten years old. At the age of fifteen years he became expert in the arts of horse-riding, swordsmanship, archery and warfare. In those days the Sikhs had to face the arduous expeditions constantly and perpetually, so Phoola Singh was forced to take part in these battles in his early age. Due to his bravery and honesty he was appointed as the head of his Misil. After assuming the headship, he left Anandpur Sahib and shifted to Amritsar and cleaned the holy tank through manual service. He also got repaired the Gurdwaras and reinstated the old tradition. Due to his holy character, high ideals and love for Sikhism, he was appointed as Jathedar of Sri Akaal Takhat Sahib. 

In the conquest of Peshawar, Akali’s contribution was above all. When the Afgan forces came out of their trenches, Akali Phoola Singh used such tactics that the army of Afgans was totally annihilated. In the victory of Kashmir, Akali Phoola Singh showed rare feats of bravery. When Akali Phoola Singh returned back to Amritsar after the conquest of Kashmir, there was great zeal, enthusiasm and rejoicing in the city. When in Peshawar the situation of law and order was in a very confused state, then Maharaja determined to conquer Peshawar again. When Akali Phoola Singh heard about this then he also reached there with his Akali army. In the battlefield Akali Phoola Singh was leading his Akali army riding on an elephant. His army was marching forward crushing the enemy forces. At one junction, when Akali Phoola Singh asked his elephant keeper to turn the elephant to another side, then an Afgan who was hidden behind a rock, fired gun shots towards Akali Phoola Singh. Three bullets hit him and he was seriously wounded. One bullet hit the elephant driver and he fell on the ground. Akali Phoola Singh was dismounted from the elephant and in a palanquin, was shifted to a safe place. Though the condition of Akali Phoola Singh was deteriorating but still he was in high spirits. He asked his army to proceed forward. When Maharaja rushed to see him, he bade Maharaja his last salute and left this world. 

Maharaja cremated him according to the royal tradition and also built there a tomb in his memory. 

 

Leave a comment