ਭੂਮਿਕਾ
ਸਿੱਖ ਰਾਜ ਦੀ ਨੀਂਹ ਤਾਂ ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹੀ ਰੱਖੀ ਗਈ ਸੀ ਜਦੋਂ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ। ਧਰਮ ਦੀ ਰੱਖਿਆ ਵਾਸਤੇ ਕੁਰਬਾਨੀਆਂ ਦੇ ਨਾਲ ਨਾਲ ਸ਼ਸਤਰਾਂ ਦੀ ਵੀ ਲੋੜ ਪਈ। ਇਹ ਇਕ ਤਰ੍ਹਾਂ ਸ਼ਾਸਤਰਾਂ ਦੀ ਰੱਖਿਆ ਵਾਸਤੇ ਸ਼ਸਤਰਾਂ ਦੀ ਵਰਤੋਂ ਦਾ ਸਿਧਾਂਤ ਸੀ। ਇਹ ਕੇਵਲ ਲਿਖਤੀ ਜਾਂ ਦਿਖਾਵਾ ਮਾਤਰ ਹੀ ਨਹੀਂ ਸੀ, ਸਗੋਂ ਗੁਰੂ ਸਾਹਿਬਾਨ ਨੇ ਇਸ ਨੂੰ ਅਮਲੀ ਜਾਮਾ ਵੀ ਪਹਿਨਾਇਆ। ਇਸ ਉੱਤੇ ਅਮਲ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜਿਆ ਅਤੇ ਸਰਬੰਸ ਵਾਰ ਦਿੱਤਾ। ਫਿਰ ਹਿੰਦੋਸਤਾਨ ਵਿਚ ਪਹਿਲੀ ਵਾਰ ਮੁਗ਼ਲੀਆ ਸਾਮਰਾਜ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਧਾ ਲਲਕਾਰਿਆ, ਤਹਿਸ ਨਹਿਸ ਕੀਤਾ ਅਤੇ ਖ਼ਾਲਸਾ ਰਾਜ ਨੂੰ ਸਥਾਪਿਤ ਕਰਨ ਦੇ ਰਾਹ ਵਿਚ ਆਉਣ ਵਾਲੀਆਂ ਸੰਭਾਵੀ ਅੜਿੱਚਣਾਂ ਨੂੰ ਦੂਰ ਕਰ ਦਿੱਤਾ। ਪਿੰਡਾਂ ਦੇ ਦੱਬੇ-ਕੁਚਲੇ ਅਤੇ ਨੀਵੇਂ ਸਮਝੇ ਜਾਂਦੇ ਅਖੌਤੀ ਅਛੂਤ ਲੋਕ ਵੀ ਅੰਮ੍ਰਿਤ ਛਕ ਕੇ, ਮੁਗ਼ਲ ਨਵਾਬਾਂ ਨਾਲ ਖੂਨੀ ਟੱਕਰਾਂ ਲੈਣ ਲੱਗੇ । ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਥਾਪਿਤ ਕੀਤਾ ਗਿਆ ਸਿੱਖ ਰਾਜ ਉਸ ਦੀ ਸ਼ਹਾਦਤ ਪਿਛੋਂ ਭਾਵੇਂ ਬਹੁਤਾ ਚਿਰ ਟਿਕ ਨਾ ਸਕਿਆ, ਪਰ ਸਿੱਖ ਇਨਕਲਾਬ ਦੀ ਲਹਿਰ ਜਿਉਂਦੀ ਰਹੀ। ਸੰਨ 1716 ਤੋਂ ਲੈ ਕੇ 1720 ਦਰਮਿਆਨ ਇੰਜ ਲਗਦਾ ਸੀ ਕਿ ਜਿਵੇਂ ਖ਼ਾਲਸਾ ਕਿਤੇ ਵੀ ਬਚਿਆ ਹੀ ਨਹੀਂ ਸੀ। ਇਤਿਹਾਸ ਗੁਆਹ ਹੈ ਕਿ ਇਨਕਲਾਬੀ ਲਹਿਰਾਂ ਸ਼ੁਰੂ- ਸ਼ੁਰੂ ਵਿਚ ਹਮੇਸ਼ਾਂ ਸਿਧਾਂਤਕ ਮਤਭੇਦਾਂ ਦਾ ਸ਼ਿਕਾਰ ਹੋਈਆਂ ਹਨ ਅਤੇ ਦੋ ਵਿਰੋਧੀ ਵਿਚਾਰਾਂ ਵਿਚੋਂ ਨਵੇਂ ਵਿਚਾਰਾਂ ਦਾ ਜਨਮ ਵੀ ਹੁੰਦਾ ਹੈ। ਇਹ ਇਕ ਵਿਗਿਆਨਕ ਅਤੇ ਕੁਦਰਤੀ ਪ੍ਰਕਿਰਿਆ ਹੈ ਅਤੇ ਇਹ ਅਮਲ ਹਮੇਸ਼ਾਂ ਜਾਰੀ ਰਹਿੰਦਾ ਹੈ। ਸਿੱਖ ਇਨਕਲਾਬ ਦੇ ਸ਼ੁਰੂਆਤੀ ਦੌਰ ਵਿਚ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖ਼ਾਲਸਾ ਦੋ ਹਿੱਸਿਆਂ ‘ਤੱਤ ਖ਼ਾਲਸਾ’ ਅਤੇ ‘ਬੰਦਈ ਖ਼ਾਲਸਾ’ ਵਿਚ ਵੰਡਿਆ ਗਿਆ ਸੀ। ਵਕਤ ਆਉਣ ‘ਤੇ ਖ਼ਾਲਸੇ ਵਿਚ ਫਿਰ ਏਕਤਾ ਹੋਈ ਅਤੇ ਉਹ ‘ਗੁਰਮਤੇ’ ਦੀ ਸੇਧ ਲੈ ਕੇ, ਨਵੇਂ ਸਿਰਿਓਂ ਜਥੇਬੰਦ ਹੋ ਕੇ ਮੁਗਲੀਆ ਹਕੂਮਤ ਨਾਲ ਟੱਕਰ ਲੈਣ ਲੱਗਾ। ਖ਼ਾਲਸੇ ਨੇ ਲਾਹੌਰ ਦੇ ਗਵਰਨਰ ਵੱਲੋਂ ਅਸਲਮ ਖਾਂ ਦੀ ਕਮਾਨ ਹੇਠ ਭੇਜੀ ਫੌਜ ਨੂੰ ਭਾਰੀ ਸ਼ਿਕਸ਼ਤ ਦਿੱਤੀ। ਸਿੱਖਾਂ ਨੂੰ ਸਖ਼ਤੀ ਨਾਲ ਕੁਚਲਣ ਵਾਸਤੇ ਜ਼ਕਰੀਆ ਖਾਂ ਨੂੰ ਸੂਬਾ ਲਾਹੌਰ ਦਾ ਗਵਰਨਰ ਬਣਾਇਆ ਗਿਆ। ਜ਼ਕਰੀਆ ਖਾਂ ਸਿੱਖਾਂ ਦਾ ਸ਼ਿਕਾਰ ਕਰਨ ਲੱਗਾ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਤੇ ਉਨ੍ਹਾਂ ਨੂੰ ਫੜ ਕੇ ਅਣ-ਮਨੁੱਖੀ ਤਸੀਹੇ ਦੇ ਕੇ ਮਾਰਿਆ ਜਾਣ ਲੱਗਾ। ਖ਼ਾਲਸੇ ਨੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਦਿਆਂ ਪਹਾੜਾਂ ਅਤੇ ਜੰਗਲਾਂ ਵੱਲ ਕੂਚ ਕੀਤਾ। ਜਲਾਵਤਨੀ ਦੇ ਬਖੇੜੇ ਅਤੇ ਦੁੱਖ ਉਨ੍ਹਾਂ ਦੇ ਹੌਸਲੇ ਪਸਤ ਨਹੀਂ ਕਰ ਸਕੇ। ਭਾਈ ਤਾਰਾ ਸਿੰਘ ਵਾਂ ਅਤੇ ਉਸ ਦੇ ਬਾਈ ਸਾਥੀਆਂ ਦੀਆਂ ਜਾਂ-ਬਾਜ ਸ਼ਹੀਦੀਆਂ ਨੇ ਸਿੰਘਾਂ ਦੇ ਦਿਲਾਂ ਵਿਚ ਨਵਾਂ ਜੋਸ਼ ਭਰ ਦਿੱਤਾ। ਉਹ ਕਦੇ-ਕਦੇ ਆਪਣੀਆਂ ਲੁਕਣ-ਗਾਹਾਂ ਵਿਚੋਂ ਨਿਕਲ ਕੇ ਮੁਗਲੀਆ ਠਿਕਾਣਿਆਂ ‘ਤੇ ਅਚਨਚੇਤ ਹਮਲੇ ਕਰਦੇ ਅਤੇ ਫਿਰ ਅਲੋਪ ਹੋ ਜਾਂਦੇ। ਇਸ ਤਰ੍ਹਾਂ ਛਾਪਾਮਾਰ ਲੜਾਈ ਨੇ ਲਾਹੌਰ ਸੂਬੇ ਦੀ ਨੀਂਦ ਹਰਾਮ ਕਰ ਦਿੱਤੀ। ਵਕਤ ਦੀ ਹਕੂਮਤ ਨੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਿੱਖਾਂ ਖਿਲਾਫ ਭੜਕਾਉਂਦਿਆਂ ‘ਹੈਦਰੀ ਝੰਡਾ’ ਚੁੱਕ ਕੇ ਜਹਾਦ ਦਾ ਐਲਾਨ ਕਰ ਦਿੱਤਾ ਅਤੇ ਮੀਰ ਅਨਾਇਤ ਉੱਲਾ ਦੀ ਕਮਾਨ ਹੇਠ ਸਿੱਖਾਂ ਖਿਲਾਫ ਕੂਚ ਕਰ ਦਿੱਤਾ। ਜਦੋਂ ਸਿੱਖਾਂ ਨੂੰ ‘ਹੈਦਰੀ ਝੰਡੇ’ਬਾਬਤ ਪਤਾ ਲੱਗਾ ਤਾਂ ਉਨ੍ਹਾਂ ‘ਜਿਹਾਦੀਆਂ’ ਉਪਰ ਭੀਲੋਵਾਲ (ਅੰਮ੍ਰਿਤਸਰ) ਨੇੜੇ ਅਚਾਨਕ ਹਮਲਾ ਕਰ ਦਿੱਤਾ, ਹਜਾਰਾਂ ਗਿਲਜੇ ਮਾਰ ਮੁਕਾਏ ਅਤੇ ਬਹੁਤ ਸਾਰਾ ਜੰਗੀ ਸਾਜ਼ੋ-ਸਾਮਾਨ ਲੈ ਕੇ ਚਲਦੇ ਬਣੇ। ਲਗਭਗ ਛੇ-ਸੱਤ ਹਜ਼ਾਰ ਖਾਲਸੇ ਨੇ ਇਕ ਲੱਖ ਦੇ ਕਰੀਬ ਜਹਾਦੀ ਮੁਸਲਮਾਨਾਂ ਨੂੰ ਭਾਂਜ ਦਿੱਤੀ ਅਤੇ ਲੜਾਈ ਦੌਰਾਨ ਹੈਦਰੀ ਝੰਡਾ ਸੜ ਕੇ ਸੁਆਹ ਹੋ ਗਿਆ। ਇਸ ਤਰ੍ਹਾਂ ਮੁਗਲੀਆ ਹਕੂਮਤ ਸਿੱਖਾਂ ਦੇ ਹਕੂਮਤ ਖਿਲਾਫ ਸੰਘਰਸ਼ ਨੂੰ ਆਮ ਮੁਸਲਿਮ ਜਨਤਾ ਦੇ ਖਿਲਾਫ ਲੜਾਈ ਝਗੜੇ ਦੇ ਮਾਹੌਲ ਦੇ ਤੌਰ ‘ਤੇ ਤੋਰਨ ਵਿਚ ਕਾਮਯਾਬ ਨਹੀਂ ਹੋਈ। ਹਕੂਮਤ ਨੇ ਹੁਣ ਪੈਂਤੜਾ ਬਦਲਦਿਆਂ ਖ਼ਾਲਸੇ ਨੂੰ ‘ਨਵਾਬੀ’ ਦੀ ਪੇਸ਼ਕਸ਼ ਕੀਤੀ। ਖਾਲਸਾ ਸੋਧ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਠਾ ਹੋਇਆ ਅਤੇ ‘ਨਵਾਲੀ’ ਨੂੰ ਲੱਤ ਮਾਰ ਦਿੱਤੀ, ਪਰ ਸਮੇਂ ਅਤੇ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ, ਆਖਿਰ ਡੂੰਘੀ ਸੋਚ ਵਿਚਾਰ ਮਗਰੋਂ, ਖਾਲਸੇ ਨੇ ਸੰਗਤਾਂ ਵਿਚ ਪੱਖਾ ਝੱਲਣ ਦੀ ਸੇਵਾ ਕਰ ਰਹੇ ਇੱਕ ਸਿੰਘ ਨੂੰ ਨਵਾਬੀ ਬਖਸ਼ ਦਿੱਤੀ। ਇਹ ਸਰਦਾਰ ਕਪੂਰ ਸਿੰਘ ਫੈਜਲਪੁਰੀਆ ਸੀ। ਇਸ ਤੋਂ ਬਾਅਦ ਤਕਰੀਬਨ ਇਕ ਸਾਲ ਸ਼ਾਂਤੀ ਰਹੀ, ਪਰ ਇਹ ਕਿਸੇ ਵੱਡੇ ਤੁਫਾਨ ਤੋਂ ਪਹਿਲਾਂ ਹੋਣ ਵਾਲੀ ਚੁੱਪ ਸੀ। ਸਿੱਖਾਂ ਨੇ ਆਪਣੇ ਆਪ ਨੂੰ ਛੋਟੇ-ਛੋਟੇ ਜਥਿਆਂ ਵਿਚ ਲਾਮਬੰਦ ਕਰ ਲਿਆ। ਇਨ੍ਹਾਂ ਸਾਰੇ ਜਥਿਆਂ ਦੇ ਸਮੂੰਹ ਨੂੰ ‘ਦਲ ਖਾਲਸਾ’ ਕਿਹਾ ਜਾਂਦਾ ਸੀ, ਇਸ ਦੇ ਮੁੱਖ ਭਾਗ, ‘ਬੁੱਢਾ ਦਲ’ ਅਤੇ ‘ਤਰਨਾ ਦਲ’ ਸਨ। ਹਰ ਜਥੇ ਦਾ ਆਪੋ ਆਪਣਾ ਆਗੂ ਸੀ ਅਤੇ ਨਵਾਬ ਕਪੂਰ ਸਿੰਘ ਦੋਹਾਂ ਜਥਿਆਂ ਦਾ ਸਾਂਝਾ ਆਗੂ ਬਣਾਇਆ ਗਿਆ ਸੀ। ਸੰਨ 1730 ਤੋਂ ਲੈ ਕੇ 1740 ਦੇ ਅਰਸੇ ਦੌਰਾਨ ਇਨ੍ਹਾਂ ਜਥਿਆਂ ਨੇ ਪੰਜਾਬ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਛਾਪਾ ਮਾਰ ਯੁੱਧ ਤਕਨੀਕ ਨਾਲ ਮੁਗਲੀਆ ਹਕੂਮਤ ਨੂੰ ਦਿਨ ਰਾਤ ਵਖਤ ਪਾਈ ਰੱਖਿਆ। ਲਾਹੌਰ ਦੇ ਸੂਬੇਦਾਰ ਜ਼ਕਰੀਆ ਮਾਂ ਨੇ ਸਿੱਖਾਂ ਨੂੰ ਕੁਚਲਣ ਲਈ ਇਕ ਹਿੰਦੂ ਦੀਵਾਨ ਲਖਪਤ ਰਾਏ ਦੀ ਕਮਾਨ ਹੇਠ ਭਾਰੀ ਫੌਜ ਦੇ ਕੇ ਰਵਾਨਾ ਕੀਤਾ। ਉਸ ਨੇ ਅੰਮ੍ਰਿਤਸਰ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਸਿੱਖਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ। ਇਸ ਦੇ ਚਲਦਿਆਂ ਮੁਗਲੀਆ ਹਕੂਮਤ ਨੇ ਸੰਨ 1738 ਵਿਚ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਅਤੇ ਉਨ੍ਹਾਂ ਦੇ ਕਈ ਨਜ਼ਦੀਕੀ ਸਾਥੀ ਵੀ ਸ਼ਹੀਦ ਕਰ ਦਿੱਤੇ। ਇਹ ਦੇਖ ਕੇ ਸਿੱਖਾਂ ਦਾ ਖੂਨ ਖੌਲ ਉਠਿਆ ਅਤੇ ਉਹ ਬਦਲਾ ਲੈਣ ਦੇ ਮੌਕੇ ਦੀ ਉਡੀਕ ਕਰਨ ਲੱਗੇ। ਉਹਨੀਂ ਦਿਨੀਂ ਨਾਦਰ ਸ਼ਾਹ ਦਿੱਲੀ ਫਤਹਿ ਕਰ ਕੇ ਉਥੋਂ ਲੁੱਟਮਾਰ ਦਾ ਸਾਮਾਨ ਲੈ ਕੇ ਵਾਪਸ ਹੁੰਦਿਆਂ ਪੰਜਾਬ ਵਿਚੋਂ ਲੰਘ ਰਿਹਾ ਸੀ। ਖਾਲਸੇ ਦੇ ਜਥਿਆਂ ਨੇ ਮੌਕਾ ਤਾੜ ਕੇ ਉਸ ਦੇ ਕਾਰਵਾਂ ‘ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਲੁੱਟ ਦੇ ਮਾਲ ਦਾ ਬਹੁਤ ਸਾਰਾ ਹਿੱਸਾ ਖੋਹ ਕੇ ਹਰਨ ਹੋ ਗਏ। ਨਾਦਰ ਸ਼ਾਹ, ਸਿੱਖਾਂ ਦੀ ਦਲੇਰੀ ਤੋਂ ਬਹੁਤ ਹੈਰਾਨ ਹੋਇਆ ਅਤੇ ਉਸ ਦੇ ਮੂੰਹੋਂ ਇਸ ਸ਼ਬਦ ਆਪ ਮੁਹਾਰੇ ਹੀ ਨਿਕਲ ਗਏ, “ਯਾਦ ਰੱਖਣਾ ਉਹ ਦਿਨ ਦੂਰ ਨਹੀਂ ਜਦੋਂ ਇਹ ਬਾਗੀ (ਇਸ) ਮੁਲਕ ਦੇ ਮਾਲਕ ਬਣਨਗੇ। “ਇਸ ਘਟਨਾ ਤੋਂ ਬਾਅਦ ਜਕਰੀਆ ਖ਼ਾਨ ਨੇ ਬੌਖਲਾ ਕੇ ਸਿੱਖਾਂ ‘ਤੇ ਹੋਰ ਜਿਆਦਾ ਸਖਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਕਬਜ਼ਾ ਕਰ ਲਿਆ। ਖਾਲਸਾ ਇਸ ਵਾਰ ਫਿਰ ਰੂਪੋਸ਼ ਹੋ ਗਿਆ। ਭਾਈ ਮਹਿਤਾਬ ਸਿੰਘ ਮੀਰਾਂਕੋਟ ਅਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਮੱਸੇ ਰੰਘੜ ਨੂੰ ਸੋਧ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਦਾ ਬਦਲਾ ਲਿਆ ਅਤੇ ਖਾਲਸੇ ਦੇ ਜਿੰਦਾ ਹੋਣ ਦਾ ਸਬੂਤ ਪੇਸ਼ ਕਰਦਿਆਂ ਭਾਈ ਬੋਤਾ ਸਿੰਘ ਸ਼ਹੀਦ ਹੋ ਗਿਆ। ਭਾਈ ਤਾਰੂ ਸਿੰਘ ਅਤੇ ਭਾਈ ਹਕੀਕਤ ਰਾਏ ਦੀਆਂ ਸ਼ਹੀਦੀਆਂ ਨਾਲ ਖਾਲਸੇ ਦੇ ਖੂਨ ਨੇ ਇਕ ਵਾਰ ਫਿਰ ਉਬਾਲਾ ਖਾਧਾ। ਖਾਲਸੇ ਨੇ ਇਕ ਦਲੇਰਾਨਾ ਹਮਲਾ ਕਰ ਕੇ ਸਿਆਲਕੋਟ ਦੇ ਉਨ੍ਹਾਂ ਸਾਰੇ ਮੁਲਾਣਿਆਂ ਅਤੇ ਕਾਜ਼ੀਆਂ ਨੂੰ ਸੋਧਾ ਲਾਇਆ, ਜਿਨ੍ਹਾਂ ਦਾ ਭਾਈ ਹਕੀਕਤ ਰਾਏ ਦੀ ਸ਼ਹੀਦੀ ਵਿਚ ਹੱਥ ਸੀ। ਇਕ ਸਾਹਸੀ ਸੈਨਿਕ ਮੁਕਾਬਲੇ ਵਿਚ ਖਾਲਸੇ ਨੇ ਐਮਨਾਬਾਦ ਦੇ ਹਿੰਦੂ ਫੌਜਦਾਰ ਜਸਪਤ ਰਾਏ ਨੂੰ ਮਾਰ ਮੁਕਾਇਆ, ਉਹ ਲਖਪਤ ਰਾਏ ਦਾ ਸਕਾ ਭਰਾ ਸੀ। ਆਪਣੇ ਭਰਾ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਲਖਪਤ ਰਾਏ ਨੇ ਆਪਣੇ ਸਿਰ ਤੋਂ ਪੱਗ ਲਾਹ ਕੇ ਸੁੱਟ ਦਿੱਤੀ ਅਤੇ ਪ੍ਰਣ ਕੀਤਾ ਕਿ ਉਹ ਉਤਨੀ ਦੇਰ ਮੁੜ ਸਿਰ, ‘ਤੇ ਪੱਗ ਨਹੀਂ ਬੰਨ੍ਹੇਗਾ ਜਿਤਨੀ ਦੇਰ ਉਹ ਸਿੱਖਾਂ ਦਾ ਖੁਰਾ-ਖੋਜ ਮਿਟਾ ਨਹੀਂ ਦਿੰਦਾ। ਉਸ ਨੇ ਸਿੱਖ ਸੰਸਥਾਵਾਂ ਅਤੇ ਗੁਰੂ ਸਾਹਿਬਾਨ ਖਿਲਾਫ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ‘ਗੁਰੂ ਸ਼ਬਦ ਬੋਲਣ ‘ਤੇ ਪਾਬੰਦੀ ਲਾ ਦਿੱਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਸਰੂਪ ਦਰਿਆਵਾਂ ਵਿਚ ਸੁਟਵਾ ਦਿੱਤੇ। ਸਿੱਖਾਂ ਨੂੰ ਫੜ੍ਹ ਫੜ੍ਹ ਕੇ ਲਾਹੌਰ ਵਿਚ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਸਰੋਵਰ ਮਿੱਟੀ ਨਾਲ ਭਰਵਾ ਦਿੱਤਾ। ਜਦ ਉਸ ਨੂੰ ਇਹ ਪਤਾ ਲੱਗਾ ਕਿ ਖ਼ਾਲਸੇ ਨੇ ਕਾਹਨੂੰਵਾਨ ਦੇ ਛੰਬ ਵਿਚ ਪਨਾਹ ਲਈ ਹੋਈ ਹੈ ਤਾਂ ਉਸ ਨੇ ਯਾਹੀਆ ਖ਼ਾਨ (ਜ਼ਕਰੀਆ ਖ਼ਾਨ ਦਾ ਪੁੱਤਰ) ਨਾਲ ਭਾਰੀ ਲਸ਼ਕਰ ਲੈ ਕੇ ਉਸ ਉਤੇ ਅਚਾਨਕ ਤਿੰਨ ਪਾਸਿਓਂ ਹਮਲਾ ਕਰ ਦਿੱਤਾ। ਖਾਲਸਾ ਇਸ ਹਮਲੇ ਦਾ ਮੁਕਾਬਲਾ ਕਰਨ ਲਈ ਅਜੇ ਪੂਰਾ ਤਿਆਰ ਨਹੀਂ ਸੀ ਜਿਸ ਕਰਕੇ ਸੰਤ ਹਜ਼ਾਰ ਦੇ ਲਗਪਗ ਸਿੰਘ ਸ਼ਹੀਦੀਆਂ ਪਾ ਗਏ ਅਤੇ ਤਕਰੀਬਨ ਤਿੰਨ ਹਜ਼ਾਰ ਸਿੰਘਾਂ ਨੂੰ ਲਾਹੌਰ ਲਿਜਾ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। (ਸੰਨ 1746 ਵਿਚ ਹੋਈ ਇਸ ਦਰਦਨਾਕ ਘਟਨਾ ਨੂੰ ਖ਼ਾਲਸਾ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕਰਦਾ ਹੈ) ਪਰ ਖਾਲਸੇ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਆਪ ਨੂੰ ਨਵੇਂ ਸਿਰਿਓਂ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਸੰਨ 1748 ਦੀ ਵੈਸਾਖੀ ‘ਤੇ ਸਾਰੇ ਜਥਿਆਂ ਦੀ ਕਮਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥ ਦਿੱਤੀ ਗਈ ਅਤੇ ਅੰਮ੍ਰਿਤਸਰ ਵਿਚ ਰਾਮ ਰਉਣੀ ਨਾਂ ਦੇ ਇਕ ਕੱਚੇ ਕਿਲ੍ਹੇ ਦੀ ਉਸਾਰੀ ਕੀਤੀ। ਹੁਣ ਇਕ ਵਾਰ ਫਿਰ ਅੰਮ੍ਰਿਤਸਰ ਵਿਚ ਖ਼ਾਲਸਾ, ਦੀਵਾਲੀ ਅਤੇ ਵੈਸਾਖੀ ਬੜੇ ਧੂਮਧਾਮ ਨਾਲ ਮਨਾਉਣ ਲੱਗਾ ਅਤੇ ਕੁਝ ਜਥਿਆਂ ਨੇ ਜਲੰਧਰ ਦੋਆਬ ਅਤੇ ਬਾਰੀ ਦੋਆਬ ਦੇ ਕੁਝ ਇਕ ਇਲਾਕਿਆਂ ‘ਤੇ ਆਜ਼ਾਦ ਹਕੂਮਤਾਂ ਵੀ ਸਥਾਪਿਤ ਕਰ ਲਈਆਂ। ਸਿੱਖਾਂ ਦੀ ਵਧਦੀ ਤਾਕਤ ਵੇਖ ਕੇ ਲਾਹੌਰ ਦੇ ਮੀਰ ਮੰਨੂ ਨੇ ਵੀ ਸਿੱਖਾਂ ਖਿਲਾਫ ਦਹਿਸ਼ਤਗਰਦੀ ਦੀ ਨੀਤੀ ਅਪਣਾਈ ਜਿਸ ਦੇ ਸਿੱਟੇ ਵਜੋਂ ‘ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ।’ ਦਾ ਅਖਾਣ ਪ੍ਰਸਿੱਧ ਹੋਇਆ। ਪਰ ਖਾਲਸਾ ਉਸਦੀ ਸਖ਼ਤੀ ਅੱਗੇ ਨਹੀਂ ਝੁਕਿਆ ਅਤੇ ਦੀਵਾਨ ਕੌੜਾ ਮੱਲ ਦੇ ਵਿਚ ਪੈ ਜਾਣ ਕਰਕੇ ਮੀਰ ਮੰਨ ਨੇ ਸਿੱਖਾਂ ਖਿਲਾਫ ਸਖ਼ਤੀ ਘਟਾ ਦਿੱਤੀ। ਅਬਦਾਲੀ ਦੇ ਤੀਸਰੇ ਹਮਲੇ (ਸੰਨ 1752) ਵਿਚ ਦੀਵਾਨ ਕੋੜਾ ਮੱਲ ਮਾਰਿਆ ਗਿਆ ਅਤੇ ਮੰਨੂ ਨੇ ਅਫਗਾਨ ਹਮਲਾਵਰ ਦੀ ਅਧੀਨਗੀ ਸਵੀਕਾਰ ਕਰ ਲਈ। ਹੁਣ ਸਿੱਖ ਸੰਘਰਸ਼ ਦਿੱਲੀ ਦੀ ਮੁਗਲੀਆ ਹਕੂਮਤ ਤੋਂ ਹਟ ਕੇ ਅਫ਼ਗਾਨੀ ਤਾਕਤ ਨਾਲ ਸ਼ੁਰੂ ਹੋ ਗਿਆ। ਜਦੋਂ ਮੀਰ ਮੰਨੂ ਅਬਦਾਲੀ ਵੱਲੋਂ ਲਾਹੌਰ ਦਾ ਗਵਰਨਰ ਬਣਿਆ ਤਾਂ ਉਸ ਨੇ ਸਿੱਖਾਂ ਖਿਲਾਫ ਦਮਨ ਨੀਤੀ ਫਿਰ ਤੋਂ ਸ਼ੁਰੂ ਕਰ ਦਿੱਤੀ ਅਤੇ ਅੰਮ੍ਰਿਤਸਰ ਸਥਿਤ ਰਾਮ ਰਉਣੀ ਦੇ ਕਿਲ੍ਹੇ ਨੇ ਅਚਾਨਕ ਘੇਰ ਕੇ ਹਜ਼ਾਰਾਂ ਸਿੰਘ ਕਤਲ ਕਰ ਦਿੱਤੇ। ਮੀਰ ਮੰਨੂ ਦੁਆਰਾ ਭੇਜੀਆਂ ਫੌਜਾਂ ਨੇ ਮਾਖੋਵਾਲ ਅਤੇ ਬਟਾਲੇ ਦੀਆਂ ਲੜਾਈਆਂ ਵਿਚ ਵੀ ਖ਼ਾਲਸੇ ਦਾ ਜਾਨੀ ਨੁਕਸਾਨ ਬਹੁਤ ਕੀਤਾ। ਸੰਨ 1753 ਵਿਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਦੁਰਾਨੀਆਂ ਅਤੇ ਮੁਗ਼ਲਾਂ ਦੀ ਆਪਸੀ ਖਿੱਚੋਤਾਣ ਦੇ ਮਾਹੌਲ ਵਿਚ ਸਿੱਖਾਂ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਨਵੇਂ ਸਿਰਿਓਂ ਜਥੇਬੰਦ ਕੀਤਾ, ਸੁਤੰਤਰ ਇਲਾਕੇ ਕਾਇਮ ਕਰ ਲਏ ਅਤੇ ਸੰਨ 1754 ਦੀ ਵੈਸਾਖੀ ਦੇ ਮੌਕੇ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਰਬੱਤ ਖ਼ਾਲਸਾ ਬੁਲਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਜਥੇਦਾਰ ਬਣਾ ਦਿੱਤਾ। ਸੰਨ 1757 ਵਿਚ ਅਬਦਾਲੀ ਨੇ ਚੌਥਾ ਹਮਲਾ ਕੀਤਾ ਅਤੇ ਉਸ ਨੇ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਖੂਬ ਲੁੱਟਿਆ। ਲੁੱਟ ਦਾ ਮਾਲ ਵਾਪਸ ਲਿਜਾ ਰਹੇ ਅਬਦਾਲੀ ਨੂੰ ਰਸਤੇ ਵਿਚ ਸਿੱਖਾਂ ਨੇ ਲੁੱਟ ਲਿਆ। ਗੁੱਸੇ ਵਿਚ ਆ ਕੇ ਅਬਦਾਲੀ ਨੇ ਸਿੱਖਾਂ ਦੇ ਧਰਮ ਅਸਥਾਨਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਕੂੜੇ ਕਰਕਟ ਨਾਲ ਭਰਵਾ ਦਿੱਤਾ ਅਤੇ ਪਵਿੱਤਰਤਾ ਭੰਗ ਕੀਤੀ। ਅਬਦਾਲੀ ਦੇ ਵਾਪਸ ਜਾਣ ਤੋਂ ਬਾਅਦ ਉਸ ਦੇ ਪੁੱਤਰ ਤੈਮੂਰ ਖ਼ਾਨ ਅਤੇ ਫ਼ੌਜਦਾਰ ਜਹਾਨ ਖ਼ਾਨ ਨੇ ਸਿੱਖਾਂ ਖਿਲਾਫ ਅੱਤਿਆਚਾਰੀ ਨੀਤੀਆਂ ਜਾਰੀ ਰੱਖੀਆਂ। ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਮਰਿਆਦਾ ਬਹਾਲ ਕਰਨ ਹਿਤ, ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਹਜ਼ਾਰਾਂ ਸਿਰ ਲੱਬ ਜੋਧਿਆਂ ਨੇ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਅੰਮ੍ਰਿਤਸਰ ਨੇੜੇ ਗੋਹਲਵੜ ਪਿੰਡ ਦੇ ਪਾਸ ਖਾਲਸੇ ਅਤੇ ਪਠਾਣਾਂ ਦਰਮਿਆਨ ਘਮਸਾਨ ਦਾ ਯੁੱਧ ਹੋਇਆ, ਜਿਸ ਵਿਚ ਅਨੇਕਾਂ ਸਿੰਘ ਸਹੀਦ ਹੋਏ ਅਤੇ ਬਾਬਾ ਦੀਪ ਸਿੰਘ ਜੀ ਨੇ ਸੀਸ ਤਲੀ ‘ਤੇ ਰੱਖ ਕੇ ਦੁਸ਼ਮਣਾਂ ਨਾਲ ਜੂਝਦਿਆਂ, ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਸ਼ਹੀਦੀ ਪਾਈ। ਇਕ ਵਾਰ ਤਾਂ ਖ਼ਾਲਸੇ ਨੇ ਬੰਦੀ ਬਣਾਏ ਪਠਾਣ ਫੌਜੀਆਂ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸਫਾਈ ਵੀ ਕਰਵਾਈ ਸੀ। 1758 ਦੀ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿਖੇ ਹੋਏ ‘ਸਰਬੱਤ ਖ਼ਾਲਸੇ’ ਦੇ ਫੈਸਲੇ ਅਨੁਸਾਰ ਵੱਖ ਵੱਖ ਮਿਸਲਾਂ ਦੇ ਸਰਦਾਰ ਆਪੋ ਆਪਣੇ ਕਬਜ਼ੇ (ਰਾਖੀ) ਤਹਿਤ ਇਲਾਕਿਆਂ ਦੇ ਮੁਖੀ ਮੰਨ ਲਏ ਗਏ। ਅਕਤੂਬਰ 1759 ਵਿਚ ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ‘ਤੇ ਪੰਜਵਾਂ ਹਮਲਾ ਕੀਤਾ ਅਤੇ ਜਨਵਰੀ 1761 ਵਿਚ ਉਸ ਦਾ ਮਰਹੱਟਿਆਂ ਨਾਲ ਪਾਣੀਪਤ ਦੇ ਮੈਦਾਨ ਵਿਚ ਟਾਕਰਾ ਹੋਇਆ (ਇਤਿਹਾਸ ਵਿਚ ਇਸ ਨੂੰ ‘ਪਾਣੀਪਤ ਦੀ ਤੀਜੀ ਲੜਾਈ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ)। ਅਬਦਾਲੀ ਜਦੋਂ ਇਹ ਲੜਾਈ ਜਿੱਤ ਕੇ ਬੜੀ ਸ਼ਾਨ ਨਾਲ ਵਾਪਸ ਜਾ ਰਿਹਾ ਸੀ ਤਾਂ ਰਾਹ ਵਿਚ ਬਿਆਸ ਦਰਿਆ ਨੇੜੇ ਖ਼ਾਲਸੋ ਨੇ ਉਸ ਉਤੇ ਅਚਾਨਕ ਹਮਲਾ ਕਰ ਦਿੱਤਾ, ਅਗਵਾ ਕੀਤੀਆਂ ਦੋ ਹਜਾਰ ਹਿੰਦੂ ਨੌਜਵਾਨ ਲੜਕੀਆਂ ਨੂੰ ਛੁਡਾ ਲਿਆ ਅਤੇ ਬਹੁਤ ਸਾਰਾ ਲੁੱਟ ਦਾ ਮਾਲ ਖੋਹ ਲਿਆ। ਖਾਲਸੇ ਨੇ ਕੈਦ ਵਿਚੋਂ ਛੁੜਾਈਆਂ ਲੜਕੀਆਂ ਨੂੰ ਆਪੋ ਆਪਣੇ ਘਰੀ ਵੀ ਪਹੁੰਚਾਇਆ। ਇਸਤਰੀਆਂ ਦੀ ਇੰਜ਼ਤ ਆਬਰੂ ਨੂੰ ਬਚਾਉਣ ਦੀ ਅਜਿਹੀ ਕੋਈ ਦੂਸਰੀ ਮਿਸਾਲ ਹਿੰਦੋਸਤਾਨ ਦੇ ਇਤਿਹਾਸ ਵਿਚ ਹੋਰ ਨਹੀਂ ਮਿਲਦੀ। ਜਦੋਂ ਅਬਦਾਲੀ ਗੁਜਰਾਂਵਾਲੇ ਨੇੜੇ ਪਹੁੰਚਿਆ, ਤਾਂ ਉਸ ਉੱਤੇ ਸ੍ਰ. ਚੜ੍ਹਤ ਸਿੰਘ ਸੁਕਰਚੱਕੀਆ ਨੇ ਹਮਲਾ ਕਰ ਦਿੱਤਾ ਅਤੇ ਉਸ ਪਾਸੋਂ ਲੁੱਟਮਾਰ ਦਾ ਬਹੁਤ ਸਾਰਾ ਮਾਲ ਖੋਹ ਲਿਆ। ਉਸ ਦੇ ਜਾਣ ਤੋਂ ਬਾਅਦ ਖ਼ਾਲਸੇ ਨੇ ਉਸ ਦੇ ਇਕ ਅਫਗਾਨ ਸੈਨਾਪਤੀ ਨੂਰ-ਉ-ਦੀਨ ਨੂੰ ਸਿਆਲਕੋਟ ਨੇੜੇ ਹਰਾਇਆ ਅਤੇ ਗੁਜਰਾਂਵਾਲੇ ‘ਤੇ ਕਬਜ਼ਾ ਕਰ ਕੇ ਲਾਹੌਰ ‘ਤੇ ਹਮਲਾ ਕਰ ਦਿੱਤਾ। ਖਾਲਸੇ ਨੇ ਜਲੰਧਰ ਦੁਆਬ ਦੇ ਫੌਜਦਾਰਾਂ ਨੂੰ ਵੀ ਮਾਰ ਭਜਾਇਆ ਅਤੇ ਉਸ ਇਲਾਕੇ ‘ਤੇ ਕਬਜ਼ਾ ਕਰ ਲਿਆ। ਸੰਨ 1761 ਵਿਚ ਖਾਲਸੇ ਨੇ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਸਰਬੱਤ ਖਾਲਸਾ’ ਬੁਲਾਇਆ ਜਿਸ ਵਿਚ ਜੰਡਿਆਲੇ ਦੇ ਆਕਿਲ ਦਾਸ ਨਿਰੰਜਣੀਏ ਨੂੰ ਅਬਦਾਲੀ ਦੇ ਸੂਹੀਏ ਦੇ ਤੌਰ ‘ਤੇ ਕੰਮ ਕਰਨ ਬਦਲੇ ਸਜ਼ਾ ਦੇਣ ਦਾ ਗੁਰਮਤਾ ਪਾਸ ਕੀਤਾ। ਵੱਡੀ ਗਿਣਤੀ ਵਿਚ ਖ਼ਾਲਸੇ ਨੂੰ ਇਕੱਠਿਆਂ ਵੇਖ ਕੇ ਆਕਿਲ ਦਾਸ ਨੇ ਅਬਦਾਲੀ ਨੂੰ ਇਕ ਗੁਪਤ ਸੁਨੇਹੇ ਰਾਹੀਂ ਸਿੰਘਾਂ ਨੂੰ ਕੁਚਲਣ ਦਾ ਸੱਦਾ ਭੇਜ ਦਿੱਤਾ। ਉਸ ਵਕਤ ਅਬਦਾਲੀ ਅਜੇ ਕਾਬਲ ਦੇ ਰਾਹ ਵਿਚ ਹੀ ਸੀ। ਉਹ ਬਗ਼ੈਰ ਦੇਰ ਲਗਾਇਆਂ ਪਿੱਛੇ ਮੁੜਿਆ ਅਤੇ ਚਾਰ ਪੰਜ ਦਿਨਾਂ ਵਿਚ ਹੀ ਲੰਮਾ ਸਫਰ ਤਹਿ ਕਰਦਿਆਂ, ਖਾਲਸੇ ਨੂੰ ਮਲੇਰਕੋਟਲੇ ਨੇੜੇ ਪਿੰਡ ਰਾਏਪੁਰ ਗੁਜਰਵਾਲ (ਕੁੱਪਰਹੀੜਾ) ਪਾਸ ਆ ਘੇਰਿਆ। ਖ਼ਾਲਸਾ ਅਚਨਚੇਤੀ ਕਾਬੂ ਆ ਗਿਆ। ਅਬਦਾਲੀ ਨੇ ਇਸ ਹਮਲੇ ਵਿਚ ਲਗਪਗ ਬਾਰਾਂ ਹਜ਼ਾਰ ਸਿੰਘ,ਜਿਨ੍ਹਾਂ ਵਿਚ ਜਿਆਦਾ ਔਰਤਾਂ ਅਤੇ ਬੱਚੇ ਸਨ, ਸ਼ਹੀਦ ਕਰ ਦਿੱਤੇ। ਕੁਝ ਇਤਿਹਾਸਕਾਰ ਸ਼ਹੀਦ ਸਿੰਘ, ਸਿੰਘਣੀਆਂ ਦੀ ਗਿਣਤੀ 25 ਤੋਂ 30 ਹਜ਼ਾਰ ਦੱਸਦੇ ਹਨ। ਅਬਦਾਲੀ ਨੇ ਸਿੰਘਾਂ ਦੇ ਸਿਰਾਂ ਨਾਲ ਪੰਦਰਾਂ ਗੱਡੇ ਭਰ ਕੇ ਲਾਹੌਰ ਪਹੁੰਚਾਏ, ਜਿਨ੍ਹਾਂ ਦੇ ਉੱਚੇ-ਉੱਚੇ ਮੀਨਾਰ ਬਣਾਏ ਗਏ। ਸਿੱਖ ਇਤਿਹਾਸ ਵਿਚ ਇਹ ਘਟਨਾ ਵੱਡੇ ਘੱਲੂਘਾਰੇ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਸ ਘੱਲੂਘਾਰੇ ਸਮੇਂ ਫੂਲਕੀਆ ਰਿਆਸਤ ਪਟਿਆਲੇ ਦਾ ਮਾਲਕ ਬਾਬਾ ਆਲਾ ਸਿੰਘ, ਘਟਨਾ ਵਾਲੀ ਥਾਂ ਤੋਂ ਸਿਰਫ ਪੈਂਚੀ ਮੀਲ ਦੂਰ ਬਰਨਾਲੇ ਵਿਚ ਖ਼ਾਲਸੇ ਦੇ ਖ਼ਾਤਮੇ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਰਿਹਾ। ਖ਼ਾਲਸੇ ਦੀ ਮੱਦਦ ਨਾ ਕਰਨ ਬਦਲੇ ਅਬਦਾਲੀ ਨੇ ਉਸਦੀ ਜਾਨ ਬਖ਼ਸ਼ ਦਿੱਤੀ ਅਤੇ ਨਜ਼ਰਾਨਾ ਲੈ ਕੇ ਉਸ ਨੂੰ ਬਰਨਾਲੇ ਅਤੇ ਆਸ ਪਾਸ ਦੇ ਇਲਾਕੇ ਦਾ ਅਫਗਾਨੀ ਨਾਇਬ ਨਿਯੁਕਤ ਕੀਤਾ। ਵਾਪਸ ਮੁੜਦਿਆਂ ਅਬਦਾਲੀ ਨੇ ਰਾਹ ਵਿਚ ਪੰਜਾਬ ਦਾ ਹਰ ਕਸਬਾ ਅਤੇ ਹਰ ਪਿੰਡ ਲੁੱਟਿਆ। ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਅਤੇ ਮਲਬੇ ਨਾਲ ਸਰੋਵਰ ਭਰ ਦਿੱਤਾ। ਇਸ ਘਟਨਾ ਤੋਂ ਲਗਪਗ ਛੇ ਮਹੀਨੇ ਬਾਅਦ ਸੰਨ 1762 ਦੀ ਦੀਵਾਲੀ ਵਾਲੇ ਦਿਨ 60,000 ਦੀ ਗਿਣਤੀ ਵਿਚ ਖ਼ਾਲਸਾ ਫਿਰ ਅੰਮ੍ਰਿਤਸਰ ਵਿਖੇ ਇਕੱਤਰ ਹੋਇਆ ਅਤੇ ਉਸ ਨੇ ਘੱਲੂਘਾਰੇ ਦਾ ਬਦਲਾ ਲੈਣ ਦਾ ਅਰਦਾਸਾ ਸੋਧਿਆ। ਜਦੋਂ ਲਾਹੌਰ ਵਿਖੇ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਸ਼ਹਿਰ ਦੇ ਨੇੜੇ ਭਾਰੀ ਲੜਾਈ ਹੋਈ ਜੋ ਸਵੇਰ ਤੋਂ ਸ਼ੁਰੂ ਹੋ ਕੇ ਅੱਧੀ ਰਾਤ ਤੱਕ ਜਾਰੀ ਰਹੀ। ਪਾਣੀਪਤ ਦੀ ਲੜਾਈ ਦਾ ਜੇਤੂ ਹੀਰ ਅਬਦਾਲੀ ਰਾਤ ਦੇ ਹਨੇਰੇ ਵਿਚ ਜਾਨ ਬਚਾ ਕੇ ਭੱਜ ਉਠਿਆ। ਉਸ ਦੇ ਕਾਬਲ ਵਾਪਸ ਜਾਣ ਤੋਂ ਬਾਅਦ ਖ਼ਾਲਸੇ ਦੀਆਂ ਵੱਖ-ਵੱਖ ਮਿਸਲਾਂ ਨੇ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਬਹੁਤ ਸਾਰੇ ਵੱਡੇ ਇਲਾਕੇ ‘ਤੇ ਕਬਜ਼ਾ ਕਰ ਲਿਆ। ਜਦੋਂ ਕਾਬਲ ਵਿਚ ਅਬਦਾਲੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਇਕ ਵਾਰ ਫਿਰ ਸੰਨ 1764 ਵਿਚ ਹਿੰਦੁਸਤਾਨ ਉੱਤੇ ਆ ਧਮਕਿਆ। ਇਹ ਉਸ ਦਾ ਸੱਤਵਾਂ ਹਮਲਾ ਸੀ। ਉਸ ਦੇ ਆਉਣ ਦੀ ਖ਼ਬਰ ਸੁਣ ਕੇ ਖਾਲਸਾ ਮੈਦਾਨੀ ਇਲਾਕਾ ਛੱਡ ਕੇ ਜੰਗਲਾਂ ਅਤੇ ਪਹਾੜਾਂ ਵੱਲ ਚਲਾ ਗਿਆ। ਅਬਦਾਲੀ ਨੇ ਅੰਮ੍ਰਿਤਸਰ ‘ਤੇ ਹਮਲਾ ਕਰ ਦਿੱਤਾ ਅਤੇ ਉਸ ਸਮੇਂ ਉਸ ਦਾ ਮੁਕਾਬਲਾ ਅਕਾਲ ਬੁੰਗੇ (ਸ੍ਰੀ ਅਕਾਲ ਤਖ਼ਤ ਸਾਹਿਬ) ਵਿਖੇ ਕੇਵਲ ਤੀਹ ਸਿੰਘਾਂ ਨਾਲ ਹੋਇਆ ਅਤੇ ਉਹ ਸਾਰੇ ਹੀ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕਰਦੇ, ਬਾਬਾ ਗੁਰਬਖ਼ਸ਼ ਸਿੰਘ ਦੀ ਅਗਵਾਈ ਵਿਚ ਸ਼ਹੀਦੀਆਂ ਪਾ ਗਏ। ਅਬਦਾਲੀ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਦੂਸਰੇ ਗੁਰਧਾਮਾਂ ਨੂੰ ਤਬਾਹ ਕਰ ਕੇ ਲਾਹੌਰ ਮੁੜ ਗਿਆ। ਇਸ ਵਾਰ ਉਸ ਨੇ ਸੰਨ 1765 ਵਿਚ ਆਲਾ ਸਿੰਘ ਨੂੰ ਆਪਣੇ ਨਾਇਬ ਵਜੋਂ ਪਟਿਆਲੇ ਅਤੇ ਸਰਹੰਦ ਦਾ ਸ਼ਾਸਕ ਨਿਯੁਕਤ ਕੀਤਾ। ਸੰਨ 1765 ਦੀ ਵੈਸਾਖੀ ਦੇ ਮੌਕੇ ਖ਼ਾਲਸੇ ਨੇ ਅੰਮ੍ਰਿਤਸਰ ਵਿਖੇ ‘ਸਰਬੰਤ ਖਾਲਸਾ’ ਬੁਲਾਇਆ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਇਮਾਰਤਾਂ ਦੀ ਕਾਰ ਸੇਵਾ ਕਰਨ ਦਾ ਫੈਸਲਾ ਲਿਆ। ਸੰਨ 1766- 67 ਵਿਚ ਅਬਦਾਲੀ ਨੇ ਹਿੰਦੁਸਤਾਨ ਉਤੇ ਅੱਠਵਾਂ ਅਤੇ ਆਖਰੀ ਹਮਲਾ ਕੀਤਾ ਪਰ ਉਹ ਜਲਦੀ ਹੀ ਖ਼ਾਲਸੇ ਦੀਆਂ ਜੰਗੀ ਚਾਲਾਂ ਤੋਂ ਦੁਖੀ ਹੋ ਕੇ ਖਾਲੀ ਹੱਥ ਵਾਪਸ ਪਰਤ ਗਿਆ। ਖ਼ਾਲਸੇ ਨੇ ਵੱਖ-ਵੱਖ ਮਿਸਲਾਂ ਦੇ ਰੂਪ ਵਿਚ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਉਤੇ ਕਬਜਾ ਕਰ ਲਿਆ। ਉਹਨਾਂ ਉਪਰ ਅਬਦਾਲੀ ਦੇ ਪੁੱਤਰ ਸ਼ਾਹ ਜਮਾਨ ਨੇ ਵੀ ਕਈ ਹਮਲੇ ਕੀਤੇ, ਪਰ ਉਹ ਸਿੱਖਾਂ ਦੀ ਤਾਕਤ ਅੱਗੇ ਟਿਕ ਨਾ ਸਕਿਆ। ਕੁਝ ਇਤਿਹਾਸਕਾਰ ਫੂਲਕੀਆ ਰਾਜਿਆਂ ਨੂੰ ਬਦੋ-ਬਦੀ ਸਿੱਖ ਮਿਸਲ ਦੇ ਤੌਰ ‘ਤੇ ਪੇਸ਼ ਕਰਦੇ ਹਨ, ਜੋ ਕਿ ਭਾਰੀ ਗਲਤੀ ਹੈ। ਇਤਿਹਾਸਕ ਪਿਛੋਕੜ ਅਤੇ ਸਮਕਾਲੀ ਰਾਜਨੀਤਿਕ ਅਤੇ ਧਾਰਮਿਕ ਹਾਲਾਤ ਨੂੰ ਜਾਂਚਦਿਆਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਇਹਨਾਂ ਮਿਸਲਾਂ ਦੀ ਉਤਪਤੀ ਅਤੇ ਵਾਧਾ ਕਿਸੇ ਇਕ ਨਿਯਮਬਧ ਸਮੇਂ ਵਿਚ ਨਹੀਂ ਹੋਇਆ। ਇਹ ਖ਼ਾਲਸਾ ਸੰਘਰਸ਼ ਦੀ ਇਕ ਕੁਦਰਤੀ ਉਪਜ ਸੀ ਜੋ ਸਮੇਂ ਅਤੇ ਮਾਹੌਲ ਅਨੁਸਾਰ ਹੋਂਦ ਵਿਚ ਆਈ ਸੀ। ਇਨ੍ਹਾਂ ਦੀ ਉਤਪਤੀ ਅਤੇ ਵਿਕਾਸ ਨਾਲ ਨਾਲ ਹੀ ਚਲਦਾ ਰਿਹਾ ਅਤੇ ਇਨ੍ਹਾਂ ਦੇ ਏਕੀਕਰਣ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਅਤੇ ਇਕ ਸ਼ਕਤੀਸ਼ਾਲੀ ਖ਼ਾਲਸਾ ਰਾਜ ਸਥਾਪਿਤ ਕੀਤਾ। ਇਸ ਤੋਂ ਬਾਅਦ ਕਦੇ ਵੀ ਕਿਸੇ ਵਿਦੇਸ਼ੀ ਹਮਲਾਵਰ ਨੇ ਉੱਤਰ ਪੱਛਮ ਵੱਲੋਂ ਹਿੰਦੁਸਤਾਨ ‘ਤੇ ਹਮਲਾ ਕਰਨ ਦਾ ਹੌਸਲਾ ਨਹੀਂ ਕੀਤਾ। ਸਦੀਆਂ ਤੋਂ ਬਾਅਦ ਇਸ ਖਿੱਤੇ ਦੇ ਲੋਕਾਂ ਨੂੰ ਆਨੰਦਮਈ, ਅਮਨ ਭਰਪੂਰ ਅਤੇ ਆਜ਼ਾਦ ਜਿਊਣ ਦਾ ਮੌਕਾ ਮਿਲਿਆ, ਜਿਸ ਨੂੰ ਲੋਕ ਅੱਜ ਤੱਕ ਵੀ ਯਾਦ ਕਰਦੇ ਹਨ। ਪ੍ਰਸਿੱਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਅਨੁਸਾਰ ‘ਜੇਕਰ ਇਤਿਹਾਸਕਾਰਾਂ ਨੇ ਮੱਧਕਾਲ ਉਪਰੰਤ ਦੇ ਹਿੰਦੂ, ਮੁਸਲਿਮ, ਸਿੱਖ ਅਤੇ ਦੂਸਰੇ ਲੋਕਾਂ ਦੀ ਖੁਸ਼ਹਾਲੀ ਅਤੇ ਖੁਸ਼ੀ ਨੂੰ ਦਰਸਾਉਣਾ ਹੋਵੇ ਤਾਂ ਉਹ ਬਿਨਾਂ ਝਿਜਕ ਲਾਹੌਰ ਦੇ ਸਿੱਖ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੂੰ ਸਭ ਤੋਂ ਵਧੀਆ ਪ੍ਰਵਾਨ ਕਰੇਗਾ। ਇਹ ਉਹ ਸਮਾਂ ਸੀ ਜਦੋਂ ਸਦਭਾਵਨਾ, ਖੁਸ਼ਹਾਲੀ, ਧਾਰਮਿਕ ਆਜ਼ਾਦੀ ਅਤੇ ਸਾਂਝੀਵਾਲਤਾ ਦਾ ਮਾਹੌਲ 800 ਸਾਲਾਂ ਦੇ ਅਰਸੇ ਮਗਰੋਂ’ ਆਇਆ ਸੀ।’
ਇਤਿਹਾਸ ਸਿਰਜਣ ਵਾਲੇ ਹੋਰ ਹੁੰਦੇ ਹਨ ਅਤੇ ਉਸ ਨੂੰ ਲਿਖਣ ਵਾਲੇ ਕੋਈ ਹੋਰ। ਮੁੱਢ ਕਦੀਮ ਤੋਂ ਚਲੀਆਂ ਆ ਰਹੀਆਂ ਪ੍ਰੰਪਰਾਵਾਂ, ਰੀਤੀ ਰਿਵਾਜਾਂ ਅਤੇ ਰਾਜਨੀਤਿਕ ਉਥਲ-ਪੁਥਲ ਨਾਲ ਪ੍ਰਭਾਵਿਤ ਹੁੰਦੀਆਂ ਲੋਕਾਂ ਦੀਆਂ ਸਮਾਜਿਕ ਅਤੇ ਆਰਥਿਕ ਹਾਲਤਾਂ ਅਤੇ ਉਸ ਦੇ ਸੰਦਰਭ ਵਿਚ ਸਿੱਖ ਧਰਮ ਅਤੇ ਖਾਲਸੇ ਦੇ ਲੰਮੇ ਸੰਘਰਸਮਈ ਸਮੇਂ ਨੂੰ ਵਿਚਾਰਨ ਤੋਂ ਬਗ਼ੈਰ ਯੂਰਪੀਨ ਲੇਖਕ, ਮਹਾਰਾਜਾ ਰਣਜੀਤ ਸਿੰਘ ਅਤੇ ਉਸ ਵੇਲੇ ਦੇ ਪੰਜਾਬ ਬਾਬਤ ਲਿਖਣ ਲੱਗਿਆਂ ਬਹੁਤ ਵੱਡਾ ਟਪਲਾ ਖਾ ਗਏ। ਉਨ੍ਹਾਂ ਲੇਖਕਾਂ (ਸਫੀਰਾਂ ਜਾਂ ਯਾਤਰੂਆਂ) ਦੇ ਜਾਤੀ ਅਨੁਭਵਾਂ ਨੂੰ ਅਧਾਰ ਮੰਨ ਕੇ ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਅਤੇ ਉਸ ਦੇ ਰਾਜਭਾਗ ਬਾਬਤ ਕੋਈ ਸਿੱਟਾ ਕੱਢਦੇ ਹਾਂ ਤਾਂ ਉਹ ਇਕ ਬਹੁਤ ਭਾਰੀ ਇਤਿਹਾਸਕ ਗਲਤੀ ਹੋਵੇਗੀ। ਬੇਸ਼ੱਕ ਉਹ ਸਾਨੂੰ ਉਸ ਸਮੇਂ ਦੀ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕਰਦੇ ਹਨ ਪਰ ਅੰਗਰੇਜ਼ ਲੇਖਕਾਂ ਨੇ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਆਚਰਣ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਨਾਲ ਨਾਲ ਕੁਝ ਦੇਸੀ ਇਤਿਹਾਸਕਾਰਾਂ ਨੇ ਵੀ ਬਰਤਾਨਵੀਂ ਹਕੂਮਤ ਦੀ ਸੇਵਾ ਕਰਦਿਆਂ ਸ਼ੇਰੇ ਪੰਜਾਬ ਦੀ ਸ਼ਖ਼ਸੀਅਤ ਉਤੇ ਹਮਲੇ ਕਰਕੇ ਵਿਦੇਸ਼ੀ ਸ਼ਾਸ਼ਕਾਂ ਪਾਸੋਂ ਭਰਪੂਰ ਰੱਫੇ ਅਤੇ ਸਰਦਾਰੀਆਂ ਲਈਆਂ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਅਤੇ ਸਮਕਾਲੀ ਇਤਿਹਾਸਕਾਰਾਂ ਦੀਆਂ ਲਿਖਤਾਂ ਨੂੰ ਵੀ ਇੰਨਬਿੰਨ ਮੰਨ ਕੇ ਚੱਲਣਾ ਵੀ ਠੀਕ ਨਹੀਂ ਕਿਉਂਕਿ ਉਨ੍ਹਾਂ ਵਿਚ ਵੀ ਸੱਚ ਦੇ ਨਾਲ ਪੱਖਪਾਤ ਜ਼ਰੂਰ ਰਲਿਆ ਹੋਇਆ ਹੈ। ਇਸ ਕਰਕੇ ਜਿਤਨਾ ਚਿਰ ਅਸੀਂ ਇਨ੍ਹਾਂ ਵਿਚ ਦਰਜ ਘਟਨਾਵਾਂ ਨੂੰ ਉਸ ਸਮੇਂ ਦੇ ਸਥਾਨਿਕ ਅਤੇ ਆਸ ਪਾਸ ਦੇ ਹਾਲਾਤਾਂ ਅਤੇ ਪ੍ਰੰਪਰਾਵਾਂ ਨੂੰ ਮੱਦੇਨਜ਼ਰ ਰੱਖ ਕੇ ਨਹੀਂ ਘੋਖਦੇ ਉਤਨੀ ਦੇਰ ਅਸੀਂ ਕਿਸੇ ਠੀਕ ਨਿਸ਼ਾਨੇ ‘ਤੇ ਨਹੀਂ ਅੱਪੜ ਸਕਦੇ।
ਪੁਸਤਕ ਨੂੰ ਸਰਲ ਰੂਪ ਦੇਣ ਖਾਤਿਰ ਵੱਖ-ਵੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਅਤੇ ਉਹਨਾਂ ਵਿਚੋਂ ਲਏ ਗਏ ਹਵਾਲਿਆਂ ਦੀ ਕੋਈ ਵੱਖਰੀ ਸੂਚੀ ਨਹੀਂ ਬਣਾਈ ਗਈ, ਸਗੋਂ ਉਹਨਾਂ ਨੂੰ ਲੋੜ ਅਨੁਸਾਰ ਇੰਨ-ਬਿੰਨ ਦਰਜ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ, ਸੋਹਨ ਲਾਲ ਸੂਰੀ ਦੇ ਉਮਦਾ- ਉੱਤਵਾਰੀਖ ਦਫਤਰ ਦੂਜਾ ਦੇ ਪੰਜਾਬੀ ਤਰਜਮੇ ਤੋਂ ਭਰਪੂਰ ਸਹਾਇਤਾ ਲਈ ਹੈ। ਇਸ ਤੋਂ ਇਲਾਵਾ ਪ੍ਰਸਿੱਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਅਤੇ ਡਾ. ਗੁਲਸ਼ਨ ਲਾਲ ਚੋਪੜਾ ਨੇ ਆਪਣੀਆਂ ਲਿਖਤਾਂ ਵਿਚ ਫਾਰਸੀ ਦੇ ਜਿਨ੍ਹਾਂ ਸ੍ਰੋਤਾਂ ਵਿਚੋਂ ਹਵਾਲਿਆਂ ਦਾ ਅੰਗਰੇਜ਼ੀ ਅਨੁਵਾਦ ਦਿੱਤਾ ਹੈ, ਲੋੜ ਪੈਣ ‘ਤੇ ਦਾਸ ਨੇ ਉਨ੍ਹਾਂ ਨੂੰ ਪੰਜਾਬੀ ਵਿਚ ਤਰਜਮਾਂ ਕਰਕੇ ਪੇਸ਼ ਕੀਤਾ ਹੈ।
ਅਖੀਰ ਵਿਚ ਦਾਸ ਧੰਨਵਾਦੀ ਹੈ ਡਾ. ਦਲਬੀਰ ਸਿੰਘ ਜੀ, ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜੋ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮਾਨਯੋਗ ਮੈਂਬਰ ਵੀ ਹਨ ਅਤੇ ਡਾ. ਰਾਏ ਜਸਬੀਰ ਸਿੰਘ ਜੀ, ਗੁਰੂ ਨਾਨਕ ਅਧਿਐਨ ਵਿਭਾਗ, ਅੰਮ੍ਰਿਤਸਰ ਦਾ ਜਿਨ੍ਹਾਂ ਨੇ ਇਸ ਪੁਸਤਕ ਲਈ ਸਿੱਖ ਇਤਿਹਾਸ ਦੇ ਅਹਿਮ ਨੁਕਤਿਆਂ ਅਤੇ ਹੋਰ ਸੋਧ-ਸੁਧਾਈ ਲਈ ਦਾਸ ਨੂੰ ਜ਼ਰੂਰੀ ਦਿਸ਼ਾ- ਨਿਰਦੇਸ਼ ਅਤੇ ਵਡਮੁੱਲੀ ਜਾਣਕਾਰੀ ਦਿੱਤੀ।
ਕਿਰਪਾਲ ਸਿੰਘ
ਰੀਸਰਚ ਸਕਾਲਰ, ਐਮ.ਏ. (ਇੰਗਲਿਸ਼, ਹਿਸਟਰੀ)
ਸਿੱਖ ਇਤਿਹਾਸ ਹੀਸਰਚ ਬੋਰਡ
ਮੁਢਲਾ ਜੀਵਨ
ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਮੱਘਰ, ਸੋਮਵਾਰ ਬਿਕ੍ਰਮੀ ਸੰਮਤ 1837 (13 ਨਵੰਬਰ 1780) ਨੂੰ ਗੁਜਰਾਂਵਾਲਾ ਵਿਖੇ ਹੋਇਆ। ਜਨਮ ਸਮੇਂ ਉਸ ਦਾ ਨਾਂ ਬੁੱਧ ਸਿੰਘ ਰੱਖਿਆ ਗਿਆ। ਉਹ ਸ਼ੁਕਰਚੱਕੀਆ ਮਿਸਲ ਦੇ ਬਾਨੀ ਸਰਦਾਰ ਚੜਤ ਸਿੰਘ ਦਾ ਪੋਤਰਾ ਅਤੇ ਸਰਦਾਰ ਮਹਾਂ ਸਿੰਘ ਦਾ ਹੋਣਹਾਰ ਪੁੱਤਰ ਸੀ। ਉਸ ਦੀ ਮਾਤਾ ਦਾ ਨਾਂ ਸਰਦਾਰਨੀ ਰਾਜ ਕੌਰ ਸੀ ਜੋ ਜੀਂਦ ਦੇ ਸਰਦਾਰ ਗਜਪਤ ਸਿੰਘ ਦੀ ਪੁੱਤਰੀ ਸੀ ਅਤੇ ਮਾਲਵੇ ਦੇ ਇਲਾਕੇ ਦੀ ਹੋਣ ਕਰ ਕੇ ਉਸਨੂੰ ‘ਮਾਈ ਮਲਵੈਣ’ ਕਿਹਾ ਜਾਂਦਾ ਸੀ। ਜਦੋਂ ਸਰਦਾਰ ਮਹਾਂ ਸਿੰਘ ਨੂੰ ਉਸਦੇ ਘਰ ਪੁੱਤਰ ਹੋਣ ਦੀ ਖ਼ਬਰ ਮਿਲੀ ਉਦੋਂ ਉਹ ਇਕ ਜੰਗੀ ਮੁਹਿੰਮ ਦੌਰਾਨ ਸੈਦ ਨਗਰ ਦੀ ਮੋਰਚਾਬੰਦੀ ਕਰ ਰਿਹਾ ਸੀ ਅਤੇ ਉਸ ਉਤੇ ਫ਼ਤਹਿ ਪਾ ਕੇ ਜਦੋਂ ਗੁਜਰਾਂਵਾਲੇ ਵਾਪਸ ਆਇਆ ਤਾਂ ਉਸ ਨੇ ਖੁਸ਼ੀ ਵਿਚ ਬੱਚੇ ਦਾ ਨਾਂ ਬੁੱਧ ਸਿੰਘ ਤੋਂ ਰਣਜੀਤ ਸਿੰਘ ਰੱਖ ਦਿੱਤਾ। ਰਣਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਇਸ ਕਰਕੇ ਉਸ ਦੀ ਪਾਲਣਾ ਪੋਸਣਾ ਬੜੇ ਲਾਡ ਪਿਆਰ ਨਾਲ ਹੋਈ। ਬਚਪਨ ਵਿਚ ਹੀ ਰਣਜੀਤ ਸਿੰਘ ਉਤੇ ਚੇਚਕ ਬੁਖਾਰ ਦਾ ਬਹੁਤ ਸਖ਼ਤ ਹਮਲਾ ਹੋਇਆ। ਸੋਹਨ ਲਾਲ ਸੂਰੀ ਇਸ ਬਾਬਤ ਇੰਜ ਲਿਖਦਾ ਹੈ, “ਉਸ ਮਹਾਨ ਪਰਮੇਸ਼ਵਰ ਦੇ ਭਾਣੇ ਅਨੁਸਾਰ ਮਨਾਵਰ ਵਿਖੇ ਵੱਡਪਰਤਾਪੀ ਸਾਹਿਬਜ਼ਾਦੇ ਦੀ ਤਬੀਅਤ ਖਰਾਬ ਹੋ ਗਈ। ਸਰਬਲੰਦ ਮਾਨ ਦੀ ਅਗਵਾਈ ਹੇਠ ਦੋ ਸੌ ਜੰਗਜੂ ਸਵਾਰ ਅਤੇ ਸੂਝਵਾਨ ਵਿਅਕਤੀ ਲਾਲਾ ਹਾਕਮ ਰਾਏ (ਹਕੀਮ) ਨੂੰ ਜਹਾਨ ਦੇ ਬਾਦਸ਼ਾਹ (ਰਣਜੀਤ ਸਿੰਘ) ਦੀ ਸੇਵਾ ਵਿਚ ਛੱਡ ਕੇ ਸਰਦਾਰ ਮਹਾਂ ਸਿੰਘ ਖੁਦ ਰਾਮ ਨਗਰ ਤਸ਼ਰੀਫ ਲੈ ਗਏ। ਸਾਹਿਬਜ਼ਾਦਾ ਖਸਰਾ ਅਤੇ ਸੀਤਲਾ ਨਿਕਲਣ ਕਰਕੇ ਬੀਮਾਰ ਹੋ ਗਿਆ। ਸਰੀਰ ਦੇ ਅੰਗਾਂ, ਵਿਸ਼ੇਸ਼ ਕਰ ਕੇ ਮੁਬਾਰਕ ਅੱਖ ਵਿਚੋਂ ਗਰਮੀ ਦਾ ਇਤਨਾ ਜੋਸ਼ ਉਠਦਾ ਸੀ ਕਿ ਕਿਸੇ ਘੜੀ ਵੀ ਆਰਾਮ ਨਹੀਂ ਮਿਲਦਾ ਸੀ। ਸਾਹਿਬਜਾਦੇ ਦੀ ਉਹ ਅੱਖ ਗਰਮੀ ਦੇ ਜੋਸ਼ ਨਾਲ ਅੰਨ੍ਹੀ ਹੋ ਗਈ। ਇਲਾਜ ਤੋਂ ਇਲਾਵਾ ਦਾਨ-ਪੁੰਨ ਵੀ ਬਹੁਤ ਕੀਤਾ ਗਿਆ ਅਤੇ ਇਕ ਵਾਰ ਅਜਿਹਾ ਸਮਾਂ ਵੀ ਆਇਆ, ਜਦੋਂ ਉਸ ਦੇ ਮਾਪਿਆਂ ਨੂੰ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੀ ਪਰ ਕੁਝ ਦਿਨਾਂ ਮਗਰੋਂ ਹਾਲਤ ਬਿਹਤਰ ਹੋ ਗਈ, ਪਰ ਰਣਜੀਤ ਸਿੰਘ ਦੀ ਇਕ ਅੱਖ ਸਦਾ ਲਈ ਜਾਂਦੀ ਰਹੀ ਅਤੇ ਮੂੰਹ ‘ਤੇ ਚੇਚਕ ਦੇ ਭਾਰੀ ਦਾਗ ਪੈ ਗਏ।” ਜਦੋਂ ਉਹ ਪੰਜਾਂ ਸਾਲਾਂ ਦਾ ਹੋਇਆ ਤਾਂ ਉਸ ਨੂੰ ਭਾਈ ਭਾਗ ਸਿੰਘ ਦੀ ਧਰਮਸ਼ਾਲਾ ਵਿਚ ਮੁੱਢਲੀ ਵਿਦਿਆ ਲਈ ਭੇਜਿਆ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਉਥੇ ਗੁਰਮੁਖੀ ਅਤੇ ਗਣਿਤ ਦੀ ਮੁੱਢਲੀ ਸਿਖਿਆ ਤੋਂ ਅੱਗੇ ਪੜ੍ਹਾਈ ਨਾ ਕਰ ਸਕਿਆ। ਅਜਿਹਾ ਉਸ ਦੇ ਆਲੇ ਦੁਆਲੇ ਮੌਜੂਦ ਸਮਾਜਿਕ ਅਤੇ ਘਰੇਲੂ ਮਾਹੌਲ ਕਰਕੇ ਹੋਇਆ। ਇਨ੍ਹਾਂ ਦਿਨਾਂ ਵਿਚ ਪੜ੍ਹਾਈ ਲਿਖਾਈ ਅਤੇ ਵਿਦਿਆ ਦਾ ਪ੍ਰਸਾਰ ਹਿੰਦੂਆਂ ਵਿਚ ਜ਼ਿਆਦਾਤਰ ਬ੍ਰਾਹਮਣਾਂ, ਪੱਤਰੀਆਂ ਅਤੇ ਮੁਸਲਮਾਨਾਂ ਵਿਚ ਸੱਯਦਾਂ ਅਤੇ ਉੱਚ ਕੁਲੀਨ ਵਰਗ ਵਿਚ ਹੀ ਸੀ। ਖੇਤੀਬਾੜੀ, ਦਸਤਕਾਰੀ ਅਤੇ ਮਜ਼ਦੂਰੀ ਕਰਨ ਵਾਲਿਆਂ ਲਈ ਪੜ੍ਹਨਾ ਲਿਖਣਾ ਬਹੁਤ ਦੂਰ ਦੀ ਗੱਲ ਸੀ। ਹਰ ਮਨੁੱਖ ਨੂੰ ਸ਼ੁਰੂ ਤੋਂ ਹੀ ਪਿਤਾ-ਪੁਰਖੀ ਅਤੇ ਖ਼ਾਨਦਾਨੀ ਧੰਦਾ ਹੀ ਕਰਨਾ ਪੈਂਦਾ ਸੀ। ‘ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ’ ਦਾ ਸਿਧਾਂਤ ਹੀ ਲਾਗੂ ਸੀ ਅਤੇ ਜਾਤ ਪਾਤ ਅਧਾਰਿਤ ਕੰਮ-ਕਾਰ ਵਿਚ ਮੁਹਾਰਤ ਹਾਸਿਲ ਕਰਨੀ ਹੀ ਉਸ ਦੀ ਕਾਮਯਾਬੀ ਮੰਨੀ ਜਾਂਦੀ ਸੀ। ਕਈ ਵਾਰ ਖੱਤਰੀ ਅਤੇ ਬ੍ਰਾਹਮਣ ਜ਼ਮੀਨਾਂ ਦੇ ਮਾਲਿਕ ਜ਼ਰੂਰ ਹੁੰਦੇ ਸਨ ਪਰ ਉਹ ਕਾਸ਼ਤਕਾਰ ਨਹੀਂ ਸਨ । ਉੱਤਰੀ ਭਾਰਤ ਖਾਸ ਕਰ ਪੰਜਾਬ ਵਿਚ ਸਿੱਖ ਧਰਮ ਦੇ ਫੈਲਾਅ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦਾ ਰੂਪ ਦੇਣ ਸਦਕਾ ਆਈ ਧਾਰਮਿਕ ਅਤੇ ਸਭਿਆਚਾਰਕ ਕ੍ਰਾਂਤੀ ਨੇ ਸਿੱਖ ਪੰਥ ਨੂੰ ਜੁਝਾਰੂ ਬਣਾ ਦਿੱਤਾ ਸੀ। ਸਿੱਖ (ਜਿਸ ਵਿਚ ਸਾਰੀਆਂ ਹੀ ਜਾਤੀਆਂ ਦੇ ਲੋਕ ਸ਼ਾਮਲ ਸਨ) ਇਕ ਮਾਰਸ਼ਲ ਕੌਮ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਏ। ਹੁਣ ਜ਼ਮੀਨ ਨਾਲ ਜੁੜੀ ਪੰਜਾਬ ਦੀ ਮੁੱਖ ਕਾਸ਼ਤਕਾਰ ਜਮਾਤ (ਜੱਟਾਂ) ਨੇ ਵਾਹੀ ਖੇਤੀ ਤੋਂ ਇਲਾਵਾ ਸਿਪਾਹਗਿਰੀ ਵਿਚ ਵੀ ਮੁਹਾਰਤ ਹਾਸਲ ਕੀਤੀ ਅਤੇ ਬਹਾਦਰੀ ਵਿਚ ਜਾਤ ਅਧਾਰਿਤ ਖੱਤਰੀਆਂ,ਰਾਜਪੂਤਾਂ ਅਤੇ ਪਠਾਣਾਂ ਤੋਂ ਵੀ ਅੱਗੇ ਨਿਕਲ ਗਏ। ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਥਵਾ ਮਿਸਲਾਂ ਦੇ ਸਮੇਂ, ਪੜ੍ਹਾਈ ਨਾਲੋਂ ਯੁੱਧ-ਕਲਾ ਵਿਚ ਮਾਹਰ ਹੋਣਾ ਜ਼ਿਆਦਾ ਮਹੱਤਵਪੂਰਣ ਮੰਨਿਆ ਜਾਂਦਾ ਸੀ ਅਤੇ ਜਿਸ ਕਰਕੇ ਘੋੜ-ਸਵਾਰੀ, ਸ਼ਿਕਾਰ ਖੇਡਣਾ, ਜੰਗੀ ਕਰਤੱਬ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਤੈਰਾਕੀ ਬਾਲਕ ਰਣਜੀਤ ਸਿੰਘ ਦੀ ਪੜ੍ਹਾਈ ਦੇ ਜ਼ਰੂਰੀ ਵਿਸ਼ੇ ਸਨ। ਉਸ ਦੁਆਰਾ ਇਨ੍ਹਾਂ ਵਿਚ ਮੁਹਾਰਤ ਹਾਸਿਲ ਕਰਨੀ ਆਮ ਵਿਦਿਆ ਦੇ ਮੌਖਿਕ ਜਾਂ ਲਿਖਤੀ ਅਧਿਐਨ ਤੋਂ ਕਿਤੇ ਵੱਧ ਮਹੱਤਤਾ ਵਾਲੀ ਗੱਲ ਸੀ ਅਤੇ ਇਹ ਉਸ ਸਮੇਂ ਹਾਲਾਤ ਦੇ ਮੁਤਾਬਕ ਹੀ ਸੀ।
ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਸੰਨ 1785 ਵਿਚ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਹੋਈ ਜੋ ਸਰਦਾਰ ਗੁਰਬਖ਼ਸ਼ ਸਿੰਘ ਅਤੇ ਸਦਾ ਕੌਰ ਦੀ ਲੜਕੀ ਸੀ। ਇਨ੍ਹਾਂ ਦਿਨਾਂ ਵਿਚ ਬਾਲ ਵਿਆਹ ਅਥਵਾ ਛੋਟੀ ਉਮਰ ਵਿਚ ਵਿਆਹ ਦਾ ਰਿਵਾਜ ਆਮ ਸੀ ਅਕਸਰ ਗਿਆਰਾਂ ਜਾਂ ਬਾਰਾਂ ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਕਰ ਦਿੱਤੇ ਜਾਂਦੇ ਸਨ। ਇਸ ਰਿਸਤੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਨੀਤਿਕ ਫਾਇਦਾ ਬਹੁਤ ਹੋਇਆ ਕਿਉਂਕਿ ਮਿਸਲ ਕਨ੍ਹਈਆ ਅਤੇ ਮਿਸਲ ਸ਼ੁਕਰਚੱਕੀਆ ਵਿਚਕਾਰ ਤਨਾਅ ਖਤਮ ਹੋ ਗਿਆ। ਸੋਹਨ ਲਾਲ ਸੂਰੀ ਲਿਖਦਾ ਹੈ, ‘ ਉਸ ਨੇ (ਜੈ ਸਿੰਘ) ਸਰਦਾਰ ਮਹਾਂ ਸਿੰਘ ਨਾਲ ਮੇਲ-ਜੋਲ ਅਤੇ ਮਿੱਤਰਤਾ ਕੀਤੇ ਬਿਨਾਂ ਦੇਸ਼ ਪੰਜਾਬ ਵਿਚ ਆਪਣਾ ਠਹਿਰਨਾ ਠੀਕ ਨਾ ਸਮਝਿਆ ਅਤੇ ਸਤਵੰਤੀ ਮਾਈ ਸਦਾ ਕੌਰ ਦੀ ਸਲਾਹ ਨਾਲ ਆਪਣੀ ਬੇਟੀ ਦੀ ਮੰਗਣੀ ਹਕੂਮਤ ਦੇ ਸਾਹਿਬਜ਼ਾਦੇ (ਰਣਜੀਤ ਸਿੰਘ) ਨਾਲ ਮੁਕੱਰਰ ਕਰ ਦਿੱਤੀ। ਅਜਿਹਾ ਹੋਣ ਨਾਲ ਸਰਦਾਰ ਮਹਾਂ ਸਿੰਘ ਦੀਆਂ ਫਤਹਿਮੰਦ ਫੌਜਾਂ ਅਤੇ ਕਨ੍ਹਈਆ ਲਸ਼ਕਰ ਵਿਚ ਸੁਲਾ-ਸਫਾਈ ਹੋ ਗਈ ਅਤੇ ਲੜਾਈ ਝਗੜਾ ਬੰਦ ਹੈ।
ਜਦੋਂ ਮਹਾਰਾਜਾ ਰਣਜੀਤ ਸਿੰਘ ਅਜੇ ਨੇ ਜਾਂ ਦਸ ਸਾਲ ਦਾ ਸੀ ਉਦੋਂ ਹੀ ਉਸ ਨੇ ਆਪਣੇ ਪਿਤਾ ਨਾਲ ਯੁੱਧਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਕ ਵਾਰ ਸੋਦਰਾ ਉਤੇ ਫ਼ੌਜੀ ਮੁਹਿੰਮ ਦੌਰਾਨ ਸਰਦਾਰ ਮਹਾਂ ਸਿੰਘ ਅਚਾਨਕ ਬੀਮਾਰ ਪੈ ਗਿਆ ਅਤੇ ਉਸ ਨੂੰ ਯੁੱਧ ਖੇਤਰ ਤੋਂ ਵਾਪਸ ਮੁੜਨਾ ਪਿਆ। ਇਸ ਸਮੇਂ ਰਣਜੀਤ ਸਿੰਘ ਨੇ ਹਮਲਾ ਜਾਰੀ ਰੱਖਿਆ ਅਤੇ ਦੁਸ਼ਮਣ ਨੂੰ ਹਰਾ ਕੇ ਉਸ ਦੇ ਅਸਲੇ ਅਤੇ ਗੋਲਾ ਬਾਰੂਦ ‘ਤੇ ਵੀ ਕਬਜਾ ਕਰ ਲਿਆ। ਅੱਲੜ ਉਮਰ ਦੀ ਇਸ ਜਿੱਤ ਨੇ ਰਣਜੀਤ ਸਿੰਘ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ। ਅੱਲੜ ਉਮਰ ਦੀ ਬਹਾਦਰੀ ਦੀ ਇਕ ਹੋਰ ਮਿਸਾਲ ਆਉਂਦੀ ਹੈ ਕਿ ਜਦੋਂ ਰਣਜੀਤ ਸਿੰਘ ਸ਼ਿਕਾਰ ਖੇਡਦਾ ਅਚਾਨਕ ਆਪਣੇ ਸਾਥੀਆਂ ਤੋਂ ਵਿਛੜ ਕੇ ਲਾਡੇਵਾਲੀ ਦੇ ਉਸ ਇਲਾਕੇ ਵਿਚ ਪਹੁੰਚ ਗਿਆ ਜੇ ਚੱਠੇ ਸਰਦਾਰਾਂ ਦੇ ਕਬਜ਼ੇ ਵਿਚ ਸੀ। ਉਸ ਵੇਲੇ ਨਵਾਬ ਹਸ਼ਮਤ ਖ਼ਾਨ ਚੱਠਾ ਵੀ ਉਥੇ (ਜਿਸ ਨੂੰ ਮਹਾਂ ਸਿੰਘ ਨੇ ਇਕ ਵਾਰ ਬੁਰੀ ਤਰ੍ਹਾਂ ਹਰਾਇਆ ਸੀ) ਸ਼ਿਕਾਰ ਖੇਡ ਰਿਹਾ ਸੀ। ਉਸ ਨੇ ਰਣਜੀਤ ਸਿੰਘ ਨੂੰ ਇਸ ਹਾਲਾਤ ਵਿਚ ਇਕੱਲਿਆਂ ਵੇਖ ਕੇ ਝਾੜੀ ਦੀ ਆੜ ਵਿਚੋਂ ਤਲਵਾਰ ਨਾਲ ਅਚਾਨਕ ਹਮਲਾ ਕਰ ਦਿੱਤਾ। ਰਣਜੀਤ ਸਿੰਘ ਨੇ ਫੁਰਤੀ ਨਾਲ ਆਪਣੇ ਆਪ ਨੂੰ ਇਸ ਘਾਤਕ ਹਮਲੇ ਤੋਂ ਬਚਾਅ ਲਿਆ ਅਤੇ ਜਵਾਬੀ ਵਾਰ ਨਾਲ ਹਸਮਤ ਖ਼ਾਨ ਨੂੰ ਢੇਰੀ ਕਰ ਦਿੱਤਾ ਅਤੇ ਉਸ ਦਾ ਇਲਾਕਾ ਵੀ ਆਪਣੇ ਅਧਿਕਾਰ ਵਿਚ ਕਰ ਲਿਆ। ਇਸ ਬਹਾਦਰੀ ਭਰੇ ਕਾਰਨਾਮੇ ਨਾਲ ਉਸ ਦੀ ਬਹੁਤ ਵਾਹ ਵਾਹ ਹੋਈ। ਇਹ ਵਾਕਿਆ ਸੰਨ 1796 ਦਾ ਹੈ ਅਤੇ ਰਣਜੀਤ ਸਿੰਘ ਸਿਰਫ ਪੰਦਰਾਂ ਜਾਂ ਸੋਲ੍ਹਾਂ ਸਾਲਾਂ ਦਾ ਹੀ ਸੀ। ਅਗਰ ਰਣਜੀਤ ਸਿੰਘ ਜੰਗੀ ਕਰਤਬਾਂ ਦੀ ਪੜ੍ਹਾਈ ਵਿਚ ਨਿਪੁੰਨ ਨਾ ਹੁੰਦਾ ਤਾਂ ਹੁਣ ਚਿੱਤ ਹੋ ਜਾਣਾ ਸੀ।
ਮਿਸਲ ਦੀ ਸਰਦਾਰੀ
ਅਪ੍ਰੈਲ 1790 ਨੂੰ ਰਣਜੀਤ ਸਿੰਘ ਦੇ ਪਿਤਾ ਸ੍ਰ. ਮਹਾਂ ਸਿੰਘ 27 ਸਾਲ ਦੀ ਜਵਾਨ ਉਮਰ ਵਿਚ ਹੀ ਅਕਾਲ ਚਲਾਣਾ ਕਰ ਗਏ। ਇਸ ਵਕਤ ਰਣਜੀਤ ਸਿੰਘ ਦੀ ਉਮਰ ਸਿਰਫ ਦਸ ਸਾਲ ਦੀ ਸੀ। ਪਿਤਾ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਉਪਰੰਤ ਰਣਜੀਤ ਸਿੰਘ ਨੂੰ ਸ਼ੁਕਰਚੱਕੀਆ ਮਿਸਲ ਦਾ ਮੁੱਖੀ ਥਾਪਿਆ ਗਿਆ। ਇਤਨੀ ਛੋਟੀ ਉਮਰ ਵਿਚ ਮਿਸਲ ਦਾ ਪ੍ਰਬੰਧ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਜਿਸ ਕਰਕੇ ਰਾਜ ਦਾ ਸਾਰਾ ਕੰਮਕਾਰ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਦੇ ਹੱਥ ਆ ਗਿਆ। ਉਸ ਨੇ ਮਿਸਲ ਦੇ ਸ਼ਾਸਨ ਨੂੰ ਚਲਾਉਣ ਲਈ ਦੀਵਾਨ ਲਖਪਤ ਰਾਏ ਨੂੰ ਨਿਯੁਕਤ ਕੀਤਾ ਕਿਉਂਕਿ ਉਹ ਮਹਾਂ ਸਿੰਘ ਦੇ ਵੇਲੇ ਤੋਂ ਹੀ ਮਿਸਲ ਦੀ ਸਾਰੀ ਆਮਦਨ ਅਤੇ ਖਰਚ ਦਾ ਹਿਸਾਬ ਕਿਤਾਬ ਰੱਖਦਾ ਆਇਆ ਸੀ ਪਰ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਸਰਦਾਰ ਦਲ ਸਿੰਘ ਨੂੰ ਇਹ ਗੱਲ ਪਸੰਦ ਨਹੀਂ ਸੀ। ਜਦੋਂ ਰਣਜੀਤ ਸਿੰਘ ਦੀ ਸ਼ਾਦੀ ਸੰਨ 1795 ਵਿਚ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਅਤੇ ਗੁਰਬਖਸ਼ ਸਿੰਘ ਦੀ ਲੜਕੀ ਮਹਿਤਾਬ ਕੌਰ ਨਾਲ ਹੋਈ ਤਾਂ ਉਸ ਵੇਲੇ ਗੁਰਬਖ਼ਸ਼ ਸਿੰਘ ਦੀ ਮੌਤ ਹੋ ਚੁੱਕੀ ਸੀ ਅਤੇ ਮਿਸਲ ਦਾ ਪ੍ਰਬੰਧ ਉਸ ਦੀ ਵਿਧਵਾ ਸਦਾ ਕੌਰ ਚਲਾ ਰਹੀ ਸੀ। ਉਸ ਨੇ ਆਪਣੀ ਲੜਕੀ ਦੇ ਵਿਆਹ ਦੇ ਤੁਰੰਤ ਮਗਰੋਂ ਆਪਣੀ ਮਿਸਲ, ਸ਼ੁਕਰਚੱਕੀਆ ਮਿਸਲ ਵਿਚ ਮਿਲਾ ਦਿੱਤੀ ਅਤੇ ਰਾਜ ਕੌਰ ਅਤੇ ਲਖਪਤ ਰਾਏ ਨਾਲ ਮਿਲ ਕੇ ਦੋਹਾਂ ਮਿਸਲਾਂ ਦਾ ਪ੍ਰਬੰਧ ਚਲਾਉਣ ਲੱਗੀ। ਇਨ੍ਹਾਂ ਤਿੰਨਾਂ ਨੇ 1797 ਤੱਕ ਰਣਜੀਤ ਸਿੰਘ ਦੇ ਨਾਂ ‘ਤੇ ਸ਼ਾਸਨ ਚਲਾਇਆ। ਪੰਜਾਬ ਦੇ ਇਤਿਹਾਸ ਵਿਚ ਇਨ੍ਹਾਂ ਤਿੰਨਾਂ ਦੇ ਪ੍ਰਬੰਧ ਨੂੰ ‘ਤਿੰਨ ਪ੍ਰਤੀਨਿਧੀਆਂ ਦੀ ਪ੍ਰੀਸ਼ਦ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਵਿਚੋਂ ਸਦਾ ਕੌਰ ਸਭ ਤੋਂ ਵੱਧ ਪ੍ਰਭਾਵਸ਼ਾਲੀ ਅਤੇ ਯੋਗ ਔਰਤ ਸੀ।
ਸੰਨ 1796 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਨੇ ਪੰਜਾਬ ‘ਤੇ ਹਮਲਾ ਕਰ ਕੇ ਲਾਹੌਰ ‘ਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਨਿਵਾਸੀਆਂ ‘ਤੇ ਕਈ ਤਰ੍ਹਾਂ ਦੇ ਜ਼ੁਲਮ ਅਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਪਰ ਉਹ ਛੇਤੀ- ਛੇਤੀ ਲੁੱਟ-ਮਾਰ ਕਰ ਕੇ ਵਾਪਸ ਮੁੜ ਗਿਆ। ਉਧਰ ਰਣਜੀਤ ਸਿੰਘ ਨੇ ਰਾਮ ਨਗਰ ਦੇ ਕਿਲ੍ਹੇ ਦੀ ਮੋਰਚਾਬੰਦੀ ਕਰ ਦਿੱਤੀ। ਜਿਸ ਨੂੰ ਗੁਲਾਮ ਮੁਹੰਮਦ ਦੇ ਪੁੱਤਰ ਜਾਨ ਮੁਹੰਮਦ ਨੇ ਕਬਜ਼ੇ ਵਿਚ ਲਿਆ ਹੋਇਆ ਸੀ। ਰਣਜੀਤ ਸਿੰਘ ਨੂੰ ਕੁਝ ਮਹੀਨਿਆਂ ਬਾਅਦ ਘੇਰਾ ਚੁਕਣਾ ਪਿਆ ਪਰ ਇਸ ਦੌਰਾਨ ਜਾਨ ਮੁਹੰਮਦ ਮਾਰਿਆ ਗਿਆ।
ਉਧਰ ਸ਼ਾਹ ਜ਼ਮਾਨ ਨੇ ਇਕ ਵਾਰ ਸੰਨ 1797 ਵਿਚ ਸ਼ਾਹਨਚੀ ਨਾਂ ਦੇ ਅਫਗਾਨੀ ਦੀ ਕਮਾਨ ਹੇਠ ਫੌਜਾਂ ਭੇਜ ਕੇ ਪੰਜਾਬ ‘ਤੇ ਹਮਲਾ ਕਰਵਾ ਦਿੱਤਾ। ਉਸ ਨੇ ਅਟਕ ਅਤੇ ਜਿਹਲਮ ਦਰਿਆ ਪਾਰ ਦੇ ਇਲਾਕਿਆਂ ਵਿਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ। ਇਧਰ ਮਹਾਰਾਜਾ ਰਣਜੀਤ ਸਿੰਘ ਨੇ ਵਕਤ ਦੀ ਨਜ਼ਾਕਤ ਨੂੰ ਪਛਾਣਦਿਆਂ ਉਸ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਰਾਵਲਪਿੰਡੀ ਦੇ ਸਰਦਾਰ ਲੱਖਾ ਸਿੰਘ,ਸਰਦਾਰ ਬਾਘ ਸਿੰਘ ਮੀਰਾਲੀਵਾਲੀਏ ਅਤੇ ਸਰਦਾਰ ਦਲ ਸਿੰਘ ਨੂੰ ਨਾਲ ਲੈ ਕੇ ਦਰਿਆ ਝਨਾਂ ‘ਤੇ ਮੋਰਚੇ ਲਾ ਲਏ। ਝਨਾਂ ਦਰਿਆ ਦੇ ਨੇੜੇ ਰਣਜੀਤ ਸਿੰਘ ਅਤੇ ਸ਼ਾਹਨਚੀ ਦੀਆਂ ਫੌਜਾਂ ਦਰਮਿਆਨ ਘਮਸਾਨ ਦੀ ਲੜਾਈ ਹੋਈ। ਜਿਸ ਵਿਚ ਸ਼ਾਹਨਚੀ ਮਾਰਿਆ ਗਿਆ ਅਤੇ ਅਫ਼ਗਾਨ ਧਾੜਵੀਆਂ ਨੂੰ ਕਰਾਰੀ ਹਾਰ ਹੋਈ। ਖ਼ਾਲਸਾ ਫੌਜਾਂ ਨੇ ਸ਼ਾਹਨਚੀ ਦਾ ਸਿਰ ਜੰਗੀ ਤਗਮੇ ਦੇ ਤੌਰ ‘ਤੇ ਰਾਮ ਨਗਰ ਲੈ ਆਂਦਾ ਅਤੇ ਉਸ ਦੇ ਸਾਰੇ ਜੰਗੀ ਅਤੇ ਦੂਸਰੇ ਸਾਜ਼ੋ-ਸਾਮਾਨ ‘ਤੇ ਕਬਜਾ ਕਰ ਲਿਆ। ਛੇ ਮਹੀਨੇ ਪਿੱਛੋਂ ਰਾਮ ਨਗਰ ‘ਤੇ ਵੀ ਰਣਜੀਤ ਸਿੰਘ ਦਾ ਕਬਜਾ ਹੋ ਗਿਆ। ਇਸ ਤਰ੍ਹਾਂ ਚੱਠਿਆਂ ਦੀਆਂ ਥਾਨੇਦਾਰੀਆਂ ਅਤੇ ਅਫਗਾਨੀਆਂ ਦੀਆਂ ਸਰਦਾਰੀਆਂ ਸਦਾ ਵਾਸਤੇ ਮਿੱਟੀ ਵਿਚ ਮਿਲ ਗਈਆਂ। ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਭਾਵੇਂ ਕੋਈ ਬਹੁਤਾ ਇਲਾਕਾ ਨਹੀਂ ਲੱਗਾ ਪਰ ਉਸ ਦੇ ਮਨੋਬਲ ਅਤੇ ਇਹਾਦੇ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ। ਇਸ ਨਾਲ ਪਠਾਣਾਂ, ਅਫਗਾਨਾਂ ਅਤੇ ਦੂਸਰੀਆਂ ਮੁਸਲਿਮ ਕੌਮਾਂ ਦਾ ਲੜਾਕੂ ਹੰਕਾਰ ਅਤੇ ਭਰਮ ਟੁੱਟ ਗਿਆ ਅਤੇ ਸਿੱਖਾਂ ਦਾ ਬੋਲਬਾਲਾ ਹੋ ਗਿਆ। ਰਣਜੀਤ ਸਿੰਘ ਦੀ ਦੂਜੀ ਸਾਦੀ ਸੰਨ 1797 ਵਿਚ ਨੱਕਈ ਮਿਸਲ ਦੇ ਸਰਦਾਰ ਗਿਆਨ ਸਿੰਘ ਦੀ ਭੈਣ ਰਾਜ ਕੌਰ ਨਾਲ ਹੋਈ। ਰਾਜ ਕੌਰ ਨੂੰ ਕਦੀ-ਕਦੀ ਦਾਤਾਰ ਕੌਰ ਜਾਂ ਮਾਈ ਨੇਫਾ ਵੀ ਕਿਹਾ ਜਾਂਦਾ ਸੀ। ਇਹ ਮਹਾਰਾਜੇ ਦੀ ਸਭ ਤੋਂ ਵੱਧ ਸਤਿਕਾਰ ਵਾਲੀ ਰਾਣੀ ਸੀ। ਉਸ ਨੇ ਸੰਨ 1801 ਵਿਚ ਖੜਕ ਸਿੰਘ ਨੂੰ ਜਨਮ ਦਿੱਤਾ। ਇਸ ਸ਼ਾਦੀ ਨਾਲ ਰਣਜੀਤ ਸਿੰਘ ਦੀ ਸਿਆਸੀ ਤਾਕਤ ਵਿਚ ਵਾਧਾ ਹੋ ਗਿਆ। ਹੁਣ ਉਹ ਦੂਜੀਆਂ ਸਾਰੀਆਂ ਮਿਸਲਾਂ ਵਿਚ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਇਸੇ ਹੀ ਸਾਲ ਸੰਨ 1797 ਵਿਚ ਰਣਜੀਤ ਸਿੰਘ ਨੇ ਮਿਸਲ ਦੇ ਸਾਸ਼ਨ ਦਾ ਸਾਰਾ ਪ੍ਰਬੰਧ ਸਿੱਧਾ ਆਪਣੇ ਹੱਥ ਲੈ ਲਿਆ ਅਤੇ ਆਪਣੇ ਪਿਤਾ ਦੇ ਮਾਮੇ ਸਰਦਾਰ ਦਲ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। ਦਲ ਸਿੰਘ ਨੇ ਹੀ ਰਣਜੀਤ ਸਿੰਘ ਦੇ ਸਿਰ ‘ਤੇ ਸਰਦਾਰੀ ਦੀ ਪੱਗ ਬੰਨ੍ਹੀ। ਇਸੇ ਸਮੇਂ ਦੋਰਾਨ ਹੀ ਦੀਵਾਨ ਲਖਪਤ ਰਾਏ ਕੋਟਾਸ ਅਤੇ ਰੋਹਤਾਸ ਦੇ ਇਲਾਕਿਆਂ ਵੱਲ ਮਾਮਲਾ ਉਗਰਾਹੁਣ ਗਿਆ ਧਾਨੀ ਦੇ ਮੁਸਲਮਾਨ ਜ਼ਿਮੀਂਦਾਰਾਂ ਹੱਥੋਂ ਮਾਰਿਆ ਗਿਆ। ਇਸ ਤੋਂ ਬਾਅਦ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਦੀ ਵੀ ਅਚਾਨਕ ਮੌਤ ਹੋ ਗਈ। ਇਸ ਹਾਲਾਤ ਵਿਚ ਉਸ ਦੀ ਸੱਸ ਸਦਾ ਕੌਰ ਮਿਸਲ ਦੇ ਕੰਮ ਵਿਚ ਆਪਣਾ ਪ੍ਰਭੁਤਵ ਕਾਇਮ ਕਰਨ ਲੱਗੀ। ਉਸ ਦਾ ਇਰਾਦਾ ਰਣਜੀਤ ਸਿੰਘ ਨੂੰ ਵੱਸ ਵਿਚ ਕਰ ਕੇ ਸਾਰੇ ਪ੍ਰਬੰਧ ਉਤੇ ਅਧਿਕਾਰ ਕਰਨਾ ਅਤੇ ਸ਼ਾਸ਼ਨ ਪ੍ਰਬੰਧ ਦੀ ਅਸਲ ਤਾਕਤ ਆਪਣੇ ਪਾਸ ਰੱਖਣ ਦਾ ਸੀ। ਉਸ ਨੇ ਸਮੇਂ-ਸਮੇਂ ਰਣਜੀਤ ਸਿੰਘ ਨੂੰ ਆਰਥਿਕ ਅਤੇ ਸੈਨਿਕ ਮਦਦ ਵੀ ਦਿੱਤੀ ਪਰ ਉਹ ਆਪਣੀ ਸੱਸ ਤੋਂ ਮਦਦ ਪ੍ਰਾਪਤ ਕਰਨ ਦੇ ਮਗਰੋਂ ਵੀ ਆਪਣਾ ਸਿਰ ਉੱਚਾ ਰੱਖਦਾ ਸੀ। ਅਖੀਰ ਸਦਾ ਕੌਰ ਆਪਣੀਆਂ ਚਾਲਾਂ ਨਾ ਚਲਦੀਆਂ ਵੇਖ ਕੇ ਆਪਣੀ ਧੀ ਮਹਿਤਾਬ ਕੌਰ ਨੂੰ ਨਾਲ ਲੈ ਕੇ ਆਪਣੀ ਮਿਸਲ ਵੱਲ ਵਾਪਸ ਚਲੀ ਗਈ। ਕੁਝ ਚਿਰ ਮਗਰੋਂ ਸਰਦਾਰ ਦਲ ਸਿੰਘ ਵੀ ਜਲੋਧਰ ਜਿਹੇ ਮਾਰੂ ਰੋਗ ਦਾ ਸ਼ਿਕਾਰ ਹੋ ਕੇ ਗੰਭੀਰ ਬੀਮਾਰ ਪੈ ਗਿਆ। ਇਸ ਤਰ੍ਹਾਂ ਰਣਜੀਤ ਸਿੰਘ ਕੁਦਰਤੀ ਤੌਰ ‘ਤੇ ਹਰ ਤਰ੍ਹਾਂ ਦੇ ਗੈਰ ਜਰੂਰੀ ਬੰਧਨਾਂ ਤੋਂ ਮੁਕਤ ਹੋ ਗਿਆ।
ਪੰਜਾਬ ਦੀ ਰਾਜਨੀਤਿਕ ਹਾਲਤ
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1790 ਵਿਚ ਆਪਣੀ ਮਿਸਲ ਸ਼ੁਕਰਚੱਕੀਆ ਦੀ ਵਾਗਡੋਰ ਸੰਭਾਲੀ ਉਦੋਂ ਪੰਜਾਬ, ਖਾਸ ਕਰ ਕੇ ਇਸ ਦਾ ਕੇਂਦਰੀ ਹਿੱਸਾ (ਦਰਿਆ ਜਿਹਲਮ ਅਤੇ ਸਤਲੁਜ ਦੇ ਦਰਮਿਆਨ ਦਾ ਇਲਾਕਾ) ਵੱਖ-ਵੱਖ ਮਿਸਲਾਂ ਅਤੇ ਸਰਦਾਰਾਂ ਦੀਆਂ ਹਕੂਮਤਾਂ ਦੇ ਤਹਿਤ ਸੀ, ਜਿਨ੍ਹਾਂ ਵਿਚੋਂ ਭੰਗੀ ਮਿਸਲ ਪ੍ਰਮੁੱਖ ਸੀ ਜਿਸ ਪਾਸ ਦਰਿਆ ਜਿਹਲਮ ਦੇ ਲੰਬੇ ਪੱਟੀਦਾਰ ਇਲਾਕੇ ਤੋਂ ਇਲਾਵਾ ਗੁਜਰਾਤ, ਸਿਆਲਕੋਟ, ਲਾਹੌਰ ਅਤੇ ਅੰਮ੍ਰਿਤਸਰ ਵਰਗੇ ਬਹੁਤ ਅਹਿਮ ਇਲਾਕੇ ਸਨ। ਇਹ ਇਲਾਕੇ ਖਿੰਡੇ-ਪੁੰਡੇ ਹੋਏ ਸਨ। ਵਜ਼ੀਰਾਬਾਦ ਸਰਦਾਰ ਜੋਧ ਸਿੰਘ ਦੇ ਤਹਿਤ ਸੀ। ਗੁਜਰਾਂਵਾਲਾ ਰਣਜੀਤ ਸਿੰਘ ਦੀ ਆਪਣੀ ਮਿਸਲ ਸ਼ੁਕਰਚੱਕੀਆ ਦਾ ਕੇਂਦਰੀ ਸਥਾਨ ਸੀ। ਸ਼ੁਕਰਚੱਕੀਆ ਮਿਸਲ ਦਾ ਸਿਆਲਕੋਟ, ਗੁਜਰਾਤ ਅਤੇ ਦਰਿਆ ਜਿਹਲਮ ਦੇ ਪਾਰ ਪਿੰਡ ਦਾਦਨ ਕਲਾਂ ਅਤੇ ਮਿਆਣੀ ‘ਤੇ ਵੀ ਕਬਜ਼ਾ ਸੀ। ਅੰਮ੍ਰਿਤਸਰ ਅਤੇ ਲੁਧਿਆਣੇ ਦੇ ਦਰਮਿਆਨ ਦਾ ਖੇਤਰ ਵੀ ਕਈ ਸਰਦਾਰਾਂ ਦਰਮਿਆਨ ਵੰਡਿਆ ਹੋਇਆ ਸੀ ਜਿਨ੍ਹਾਂ ਵਿੱਚੋਂ ਕਨ੍ਹਈਆ ਮਿਸਲ ਪ੍ਰਮੁੱਖ ਸੀ ਅਤੇ ਗੁਰਦਾਸਪੁਰ ਵਿਚ ਬਟਾਲਾ ਉਸ ਦਾ ਕੇਂਦਰ ਸੀ। ਆਹਲੂਵਾਲੀਆ ਮਿਸਲ ਦੇ ਕਬਜ਼ੇ ਹੇਠ ਜਲੰਧਰ ਅਤੇ ਹੁਸ਼ਿਆਰਪੁਰ ਦਰਮਿਆਨ ਦਾ ਇਲਾਕਾ ਸੀ ਅਤੇ ਕਪੂਰਥਲਾ ਉਸ ਦਾ ਕੇਂਦਰੀ ਸਥਾਨ ਸੀ। ਜਲੰਧਰ ਦੇ ਕਈ ਖਿੱਤਿਆਂ ਉਤੇ ਰਾਮਗੜ੍ਹੀਆ ਮਿਸਲ ਦਾ ਕਬਜ਼ਾ ਸੀ ਜਿਨ੍ਹਾਂ ਦੀ ਮਾਲਕੀ ਦਰਿਆ ਸਤਲੁਜ ਤੋਂ ਪਾਰ ਵੀ ਸੀ। ਲਾਹੌਰ ਅਤੇ ਮੁਲਤਾਨ ਦਰਮਿਆਨ ਪੈਂਦੇ ਇਲਾਕਿਆਂ ਵਿਚ ਕਸੂਰ ਦੇ ਪਠਾਣ, ਪਾਕਪਟਣ ਦੇ ਨੱਕਈ ਮਿਸਲ ਵਾਲੇ ਅਤੇ ਝੰਗ ਦੇ ਸਿਆਲ ਕਾਬਜ਼ ਸਨ। ਰਾਜੋਰੀ, ਭਿੰਬਰ, ਜੰਮੂ ਅਤੇ ਨਾਲ ਲੱਗਦੇ ਕੁਝ ਇਲਾਕਿਆਂ ‘ਤੇ ਮੁਸਲਮਾਨ ਅਤੇ ਰਾਜਪੂਤ ਸਰਦਾਰਾਂ ਦਾ ਰਾਜ ਸੀ। ਕਾਂਗੜੇ ਦੇ ਪਹਾੜੀ ਇਲਾਕੇ ‘ਤੇ ਇਕ ਹਿੰਦੂ ਰਾਜੇ ਸੰਸਾਰ ਚੰਦ ਦਾ ਕਬਜ਼ਾ ਸੀ, ਪਰ ਚੌਥੇ ਦਾ ਇਲਾਕਾ ਰਾਜਾ ਚੜਤ ਸਿੰਘ ਪਾਸ ਸੀ। ਮੁਲਤਾਨ ਨਵਾਬ ਮੁਜ਼ੱਫਰ ਖ਼ਾਨ ਸਦੋਜ਼ਾਈ ਕੋਲ ਸੀ। ਜਿਥੇ ਦਰਿਆ ਸਿੰਧ ਦੇ ਪਾਰ, ਡੇਰਾ ਇਸਮਾਈਲ ਖਾਨ, ਸਮਦ ਖਾਨ ਕੋਲ ਸੀ। ਅਟਕ ਦਾ ਕਿਲ੍ਹਾ ਵਜ਼ੀਰ ਖੇਲ ਦੇ ਸਰਦਾਰ ਜਹਾਂਦਾਦ ਦੇ ਕਬਜ਼ੇ ਹੇਠ ਸੀ ਅਤੇ ਮਨਕੇੜਾ, ਬੰਨੂੰ, ਕੋਹਾਟ ਅਤੇ ਟੈਂਕ ਛੋਟੇ-ਛੋਟੇ ਮੁਸਲਮਾਨ ਸਰਦਾਰਾਂ ਪਾਸ ਸਨ। ਪਿਸ਼ਾਵਰ ਦੀ ਘਾਟੀ ਫਤਹਿ ਖ਼ਾਨ ਬਾਰਕੁਜ਼ਾਈ ਅਤੇ ਕਸ਼ਮੀਰ ਉਤੇ ਉਸ ਦੇ ਭਰਾ ਆਜਿਮ ਖਾਨ ਦਾ ਸ਼ਾਸਨ ਸੀ। ਇਹਨਾਂ ਵਿਚੋਂ ਬਹੁਤੇ ਮੁਸਲਮਾਨ ਸਰਦਾਰ ਤਾਂ ਪਹਿਲਾਂ ਕਦੀ ਅਫਗਾਨਿਸਤਾਨ ਦੇ ਸ਼ਾਸਕਾਂ ਦੇ ਤਹਿਤ ਹੀ ਹੁੰਦੇ ਸਨ ਪਰ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਇਲਾਕੇ ਆਜ਼ਾਦਾਨਾ ਤੌਰ ‘ਤੇ ਹੀ ਵਿਚਰਦੇ ਸਨ।
ਦਰਿਆ ਸਤਲੁਜ ਦੇ ਪਾਰ ਦਾ ਇਲਾਕਾ (Cis Satluj) ਪਟਿਆਲਾ, ਜੀਂਦ, ਨਾਭਾ ਰਾਜ ਘਰਾਣਿਆਂ ਅਤੇ ਦੂਸਰੇ ਛੋਟੇ-ਛੋਟੇ ਸਰਦਾਰਾਂ ਦਰਮਿਆਨ ਵੰਡਿਆ ਹੋਇਆ ਸੀ। ਇਨ੍ਹਾਂ ਵਿਚੋਂ ਬਹੁਤਿਆਂ ਦਾ ਫੂਲਕੀਆ ਖ਼ਾਨਦਾਨ ਨਾਲ ਸੰਬੰਧ ਸੀ ਅਤੇ ਉਸ ਵਕਤ ਵੀ ਉਨ੍ਹਾਂ ਨੂੰ ਇਸੇ ਨਾਂ (ਫੁਲਕੀਆ) ਨਾਲ ਜਾਣਿਆ ਜਾਂਦਾ ਸੀ। ਇਕ ਹੋਰ ਮਿਸਲ ਨਿਸ਼ਾਨਵਾਲੀਆ ਪਾਸ ਵੀ ਅੰਬਾਲਾ ਅਤੇ ਸਹਾਰਨਪੁਰ ਦੇ ਕੁਝ ਇਲਾਕੇ ਸਨ। ਪੰਜਾਬ ਵਿਚ ਮਲੇਰਕੋਟਲਾ ਦੇ ਛੋਟੇ ਜਿਹੇ ਰਾਜ ਉਤੇ ਅਫਗਾਨੀ ਰਾਜ ਘਰਾਣੇ ਦਾ ਕਬਜ਼ਾ ਸੀ। ਇਸ ਤਰ੍ਹਾਂ ਪੰਜਾਬ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਬਹੁਤ ਛੋਟੇ-ਛੋਟੇ ਖਿੱਤਿਆਂ ਵਿਚ ਵੰਡਿਆ ਹੋਇਆ ਸੀ। ਪਰ ਦੂਜੇ ਪਾਸੇ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਅੰਗਰੇਜ਼ੀ ਦੈਂਤ ਸਾਮਰਾਜ ਈਸਟ ਇੰਡੀਆ ਕੰਪਨੀ ਦੇ ਤਹਿਤ ਤੇਜ਼ੀ ਨਾਲ ਵੱਧ ਫੁਲ ਰਿਹਾ ਸੀ। ਉਹ ਹਰ ਜਾਇਜ਼ ਨਜਾਇਜ਼ ਤਰੀਕੇ ਨਾਲ ਹਿੰਦੁਸਤਾਨ ਦੇ ਇਕ ਵੱਡੇ ਇਲਾਕੇ ਉਤੇ ਆਪਣੀ ਹਕੂਮਤ ਕਾਇਮ ਕਰ ਚੁੱਕਾ ਸੀ ਅਤੇ ਉਹ ਆਪਣੇ ਸਾਮਰਾਜ ਨੂੰ ਅਫਗਾਨਿਸਤਾਨ ਤੋਂ ਵੀ ਪਾਰ ਤੱਕ ਫੈਲਾਉਣਾ ਚਾਹੁੰਦਾ ਸੀ ਅਤੇ ਇਸ ਪਾਸੇ ਸੰਜੀਦਗੀ ਨਾਲ ਕਾਰਜਸ਼ੀਲ ਸੀ।* ਇਸ ਵਕਤ ਪੰਜਾਬ ਬਹੁਤ ਸਾਰੇ ਹਿੱਸਿਆਂ ਵਿਚ ਵੰਡਿਆ ਹੋਇਆ ਹੋਣ ਕਰਕੇ ਰਾਜਨੀਤਿਕ ਤੌਰ ‘ਤੇ ਬਹੁਤ ਕਮਜ਼ੋਰ ਸੀ ਅਤੇ ਉਹ ਕਿਸੇ ਬਾਹਰਲੇ ਸ਼ਕਤੀਸ਼ਾਲੀ ਹਮਲਾਵਰ ਦਾ ਇਕੱਠੇ ਹੋ ਕੇ ਮੁਕਾਬਲਾ ਕਰਨ ਦੇ ਯੋਗ ਵੀ ਨਹੀਂ ਸੀ। ਸਿੱਖ ਮਿਸਲਾਂ ਵਿਚ ਵੀ ਸਹਿਯੋਗ ਦੀ ਬਹੁਤ ਘਾਟ ਸੀ ਸਗੋਂ ਉਨ੍ਹਾਂ ਵਿਚ ਵੀ ਆਪਸੀ ਹਿੱਤਾਂ ਨੂੰ ਲੈ ਕੇ ਕਾਫੀ ਖਿਚੋਤਾਣ ਰਹਿੰਦੀ ਸੀ। ਭੰਗੀਆਂ ਦੀ ਮਿਸਲ ਭਾਵੇਂ ਸਭ ਤੋਂ ਵੱਧ ਤਾਕਤਵਰ ਸੀ ਪਰ ਉਹ ਲਾਹੋਰ, ਅੰਮ੍ਰਿਤਸਰ ਅਤੇ ਗੁਜਰਾਤ ਤਿੰਨ ਥਾਵਾਂ ਵਿਚ ਵੰਡੀ ਹੋਈ ਸੀ। ਕਨ੍ਹਈਆ ਮਿਸਲ ਦੀ ਰਾਮਗੜ੍ਹੀਆ ਮਿਸਲ ਨਾਲ ਅਤੇ ਰਾਮਗੜ੍ਹੀਆ ਦੀ ਆਹਲੂਵਾਲੀਆ ਮਿਸਲ ਨਾਲ ਪਹਿਬਾਜ਼ੀ ਸੀ। ਇਸੇ ਤਰ੍ਹਾਂ ਮਿਸਲ ਸ਼ੁਕਰਚੱਕੀਆ ਅਤੇ ਮਿਸਲ ਭੰਗੀਆਂ ਦਰਮਿਆਨ ਕਸ਼ਮਕਸ਼ ਚਲਦੀ ਰਹਿੰਦੀ ਸੀ। ਇਸ ਵਿਚ ਕਨ੍ਹਈਆ ਮਿਸਲ ਵੀ ਸ਼ਾਮਲ ਸੀ। ਇਸੇ ਤਰ੍ਹਾਂ ਸਾਰੀਆਂ ਮਿਸਲਾਂ ਇਕ ਦੂਜੀ ਨਾਲ ਲੜਦੀਆਂ, ਝਗੜਦੀਆਂ ਰਹਿੰਦੀਆਂ ਸਨ। ਕਦੀ ਇਕ ਮਿਸਲ ਦਾ ਦੂਜੀ ਨਾਲ ਸਮਝੌਤਾ ਹੋ ਜਾਂਦਾ, ਕਦੀ ਦੂਜੀ ਕਿਸੇ ਤੀਜੀ ਦੇ ਖਿਲਾਫ ਜੰਗ ਛੇੜ ਦਿੰਦੀ। ਇਸ ਤਰ੍ਹਾਂ ਅੱਖ ਝਪਕੇ ਇਕ ਦੂਜੇ ਪ੍ਰਤੀ ਵਫਾਦਾਰੀਆਂ ਵੀ ਬਦਲ ਜਾਂਦੀਆਂ। ਇਹੋ ਹੀ ਹਾਲ ਮੁਸਲਿਮ ਸਰਦਾਰਾਂ ਦਾ ਸੀ ਭਾਵੇਂ ਕਿ ਉਨ੍ਹਾਂ ਵਿਚੋਂ ਬਹੁਤੇ ਅਹਿਮਦ ਸ਼ਾਹ ਦੁਰਾਨੀ ਦੀ ਉਪਜ ਸਨ ਅਤੇ ਪਿਛੋਕੜ ਇਕ ਹੋਣ ਦੇ ਬਾਵਜੂਦ ਵੀ ਇਕੱਠੇ ਨਹੀਂ ਸਨ। ਹੁਣ ਉਹ ਆਪਣੇ ਕਬਜ਼ੇ ਹੇਠਲੇ ਇਲਾਕਿਆਂ ‘ਤੇ ਪਕੜ ਬਣਾਈ ਰੱਖਣ ਦੀ ਹੀ ਸੋਚਦੇ ਸਨ। ਇਸ ਤਰ੍ਹਾਂ ਉਨ੍ਹੀਵੀਂ ਸਦੀ ਦੇ ਸ਼ੁਰੂਆਤੀ ਦੌਰ ਵਿਚ ਪੰਜਾਬ ਵਿਚ ਅਜਿਹੀ ਰਾਜਨੀਤਿਕ ਹਾਲਤ ਦੇ ਹੁੰਦਿਆਂ ਅਗਰ ਮਹਾਰਾਜਾ ਰਣਜੀਤ ਸਿੰਘ ਇਕ ਮਜ਼ਬੂਤ ਖ਼ਾਲਸਾ ਰਾਜ ਨੂੰ ਨਾ ਘੜਦਾ ਤਾਂ ਨਿਰਸੰਦੇਹ ਅੰਗਰੇਜ਼ ਹੁਣ ਤੋਂ ਹੀ ਇਸ ਖਿੱਤੇ ਦੇ ਮਾਲਿਕ ਹੁੰਦੇ। ਇਕ ਅੰਗਰੇਜ਼ ਯਾਤਰੀ ਜਾਰਜ ਫੋਰਸਟਰ ਜਿਸ ਨੇ ਸੰਨ 1783 ਵਿਚ (ਉਦੋਂ ਰਣਜੀਤ ਸਿੰਘ ਸਿਰਫ ਤਿੰਨ ਸਾਲਾਂ ਦਾ ਸੀ) ਹਿੰਦੁਸਤਾਨ ਦੇ ਉੱਤਰੀ ਇਲਾਕਿਆਂ ਦੀ ਯਾਤਰਾ ਕੀਤੀ ਅਤੇ ਇਸ ਖਿੱਤੇ ਦੀ ਰਾਜਨੀਤਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਪੁਸਤਕ ‘ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ’ ਵਿਚ ਇਸ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਕਿ ਆਉਣ ਵਾਲੇ ਵਕਤ ਵਿਚ ਉਹ ਕਿਸੇ ਐਸੇ ਉਤਸ਼ਾਹਪੂਰਨ ਸਰਦਾਰ ਨੂੰ ਦੇਖ ਸਕਦੇ ਹਨ ਜੋ ਆਪਣੀ ਅਕਲ ਅਤੇ ਕਾਮਯਾਬੀ ਨਾਲ ਆਪਣੇ ਸਾਥੀਆਂ ਦੀ ਸ਼ਕਤੀ ਨੂੰ ਜਜ਼ਬ ਕਰੇਗਾ ਅਤੇ ਉਨ੍ਹਾਂ ਦੇ ਸੁਤੰਤਰ ਰਾਜਾਂ ਦੇ ਖੰਡਰਾਂ ‘ਤੇ ਆਪਣੀ ਹਕੂਮਤ ਦੇ ਝੰਡੇ ਗੱਡੇਗਾ। ਇਤਿਹਾਸ ਦੇ ਪੰਨੇ ਅਜਿਹੇ ਕਾਰਨਾਮਿਆਂ ਨਾਲ ਭਰੇ ਪਏ ਹਨ ਜੋ ਅਜਿਹੇ ਹਾਲਾਤ ਦੀ ਉਪਜ ਹੁੰਦੇ ਹਨ। ਉਸ ਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਸਿੱਖ ਛੇਤੀ ਹੀ ਹਿੰਦੁਸਤਾਨ ਦੇ ਰਾਜਿਆਂ ਵਿਚੋਂ ਪਹਿਲੇ ਨੰਬਰ ‘ਤੇ ਆ ਜਾਣਗੇ।
ਮੁੱਢਲੀਆਂ ਪ੍ਰਾਪਤੀਆਂ
ਕੁਝ ਸਮੇਂ ਬਾਅਦ ਰਣਜੀਤ ਸਿੰਘ ਨੂੰ ਸੰਨ 1798 ਵਿਚ ਲਾਹੌਰ ਜਾਣ ਦਾ ਮੌਕਾ ਮਿਲਿਆ ਜੋ ਉਸ ਸਮੇਂ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਭੰਗੀਆਂ ਦੇ ਕਬਜ਼ੇ ਹੇਠ ਸੀ। ਸ਼ਾਹੀ ਕਿਲ੍ਹੇ ਦੀ ਸੁੰਦਰਤਾ ਅਤੇ ਬਨਾਵਟ ਨੇ ਰਣਜੀਤ ਸਿੰਘ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਨੇ ਭਵਿੱਖ ਵਿਚ ਇਸ ‘ਤੇ ਕਬਜ਼ਾ ਕਰਨ ਦਾ ਮਨ ਬਣਾ ਲਿਆ ਅਤੇ ਲਾਹੌਰ ਦੀ ਇਹ ਫੇਰੀ ਉਸ ਵਾਸਤੇ ਇਤਿਹਾਸਕ ਸਿੱਧ ਹੋਈ। ਇਸੇ ਹੀ ਸਾਲ ਸ਼ਾਹ ਜਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਅਤੇ ਭੰਗੀ ਸਰਦਾਰ ਲਾਹੌਰੋਂ ਭੱਜ ਗਏ ਪਰ ਰਣਜੀਤ ਸਿੰਘ ਨੇ ਕੁਝ ਸਰਦਾਰਾਂ ਨੂੰ ਨਾਲ ਲੈ ਕੇ ਸੰਮਣ ਬੁਰਜ ਦੇ ਸਾਹਮਣੇ ਆ ਕੇ ਅਫਗਾਨੀਆਂ ਉਤੇ ਬਹੁਤ ਦਲੇਰੀ ਭਰੇ ਹਮਲੇ ਕੀਤੇ ਅਤੇ ਕਈਆਂ ਨੂੰ ਮਾਰ ਮੁਕਾਇਆ। ਅਠਾਰਾਂ ਸਾਲਾਂ ਦੀ ਅੱਲ੍ਹੜ ਉਮਰ ਦੇ ਰਣਜੀਤ ਸਿੰਘ ਨੇ ਅਫਗਾਨਾਂ ਸਾਹਮਣੇ ਛਾਤੀ ਤਾਣ ਕੇ ਲਲਕਾਰਾ ਮਾਰਦਿਆਂ ਕਿਹਾ, ‘ਬਾਹਰ ਨਿਕਲ ਓਏ ਅਹਿਮਦ ਸ਼ਾਹ ਦਿਆਂ ਪੋਤਰਿਆ, ਸ਼ਾਨੋ ਸ਼ੌਕਤ ਦੇ ਮਾਲਕ ਚੜ੍ਹਤ ਸਿੰਘ ਦਾ ਪੋਤਰਾ ਅਇਆ ਈ, ਸੁਰਮਿਆਂ ਵਾਂਗ ਦੇ ਹੱਥ ਕਰ ਕੇ ਵੇਖ।’ ਸ਼ੇਰ ਦੀਆਂ ਦਹਾੜਾਂ ਨੇ ਲਾਹੌਰ ਵਿਚ ਅਫਗਾਨੀਆਂ ਦੀ ਨੀਂਦਰ ਹਰਾਮ ਕਰ ਦਿੱਤੀ। ਉਸ ਵੇਲੇ ਰਣਜੀਤ ਸਿੰਘ ਨੇ ਛੋਟੀਆਂ-ਛੋਟੀਆਂ ਮੁੱਠ-ਭੇੜਾਂ ਵਿਚ ਉਸ ਦਾ ਕਾਫੀ ਨੁਕਸਾਨ ਵੀ ਕੀਤਾ। ਲਾਹੋਰ ਦੇ ਚਾਰੇ ਤਰਫ਼ ਰਣਜੀਤ ਸਿੰਘ ਦੀਆਂ ਫੌਜਾਂ ਦਾ ਘੇਰਾ ਸਖ਼ਤ ਹੋਣ ਕਰ ਕੇ ਜਮਾਨ ਸ਼ਾਹ ਦੀਆਂ ਫੌਜਾਂ ਨੂੰ ਰਸਦ ਪਾਣੀ ਦੀ ਕਿਲਤ ਵੀ ਹੋ ਗਈ। ਸ਼ਾਹ ਜਮਾਨ ਨੇ ਘੇਰੇ ਦਰਮਿਆਨ ਵੱਖ-ਵੱਖ ਸਿੱਖ ਸਰਦਾਰਾਂ ਨਾਲ ਕਈ ਵਾਰ ਸੁਲਹ ਆਦਿ ਦੀ ਗੱਲ ਵੀ ਕੀਤੀ ਅਤੇ ਕਈ ਤਰੀਕਿਆਂ ਨਾਲ ਫੁੱਟ ਵੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਸਫਲ ਨਾ ਹੋਇਆ। ਇਥੇ ਇਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਦੋਂ ਸ਼ਾਹ ਜ਼ਮਾਨ ਨੇ ਪੰਜਾਬ ‘ਤੇ ਹਮਲਾ ਕੀਤਾ ਅਤੇ ਲਾਹੌਰ ਆਪਣੇ ਕਬਜ਼ੇ ਵਿਚ ਲੈ ਲਿਆ ਤਾਂ ਉਦੋਂ ਕੋਈ ਵੀ ਮਿਸਲ ਉਸ ਦਾ ਮੁਕਾਬਲਾ ਸਹੀ ਨਹੀਂ ਕਰ ਸਕੀ ਸੀ। ਕਿਉਂਕਿ ਉਸ ਪਾਸ ਤਕਰੀਬਨ 30 ਹਜ਼ਾਰ ਸਿਖਿਅਤ ਫ਼ੌਜੀ ਅਤੇ ਭਾਰੀ ਤੋਪਖਾਨਾ ਵੀ ਸੀ। ਇਸ ਹਾਲਾਤ ਵਿਚ ਰਣਜੀਤ ਸਿੰਘ ਦੀ ਅਪੀਲ ‘ਤੇ ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਿਕ੍ਰਮੀ ਸੰਮਤ 1855 ਦੀ ਦੀਵਾਲੀ ਦੇ ਮੌਕੇ (ਨਵੰਬਰ, 1798) ਸਰਬੱਤ ਖਾਲਸਾ ਬੁਲਾਇਆ ਗਿਆ ਜਿਸ ਵਿਚ ਫੂਲਕੀਆ ਰਿਆਸਤਾਂ ਨੂੰ ਛੱਡ ਕੇ (ਜਿਸ ਦਾ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਨਾਲ ਸਮਝੌਤਾ ਸੀ) ਬਾਕੀ ਸਾਰੀਆਂ ਮਿਸਲਾਂ ਦੇ ਸਰਦਾਰ ਸ਼ਾਮਲ ਹੋਏ, ਇਨ੍ਹਾਂ ਵਿਚ ਰਣਜੀਤ ਸਿੰਘ (ਮਿਸਲ ਸ਼ੁਕਰਚੱਕੀਆ), ਮਿਸਲ ਭੰਗੀ, ਮਿਸਲ ਕਨ੍ਹਈਆ, ਮਿਸਲ ਨੱਕਈ ਅਤੇ ਮਿਸਲ ਆਹਲੂਵਾਲੀਆ ਪ੍ਰਮੁੱਖ ਸਨ। ਇਹਨਾਂ ਸਭਨਾਂ ਨੇ ਇਕ ਜੁੱਟ ਹੋ ਕੇ ਰਣਜੀਤ ਸਿੰਘ ਦੀ ਕਮਾਨ ਹੇਠ ਸ਼ਾਹ ਜ਼ਮਾਨ ਦਾ ਮੁਕਾਬਲਾ ਕਰਨ ਦੀ ਰਣਨੀਤੀ ਬਣਾਈ, ਜੋ ਕਾਮਯਾਬ ਸਿੱਧ ਹੋਈ। ਇਕ ਵਾਰ ਤਾਂ ਸ਼ਾਹ ਜ਼ਮਾਨ ਨੇ ਅੰਮ੍ਰਿਤਸਰ ਵੱਲ ਵੀ ਜੰਗੀ ਦਸਤਾ ਭੇਜਿਆ ਜਿਸ ਨੂੰ ਸਿੱਖਾਂ ਨੇ ਰਣਜੀਤ ਸਿੰਘ ਦੀ ਕਮਾਨ ਹੇਠ ਭਾਰੀ ਹਾਰ ਦਿੱਤੀ ਅਤੇ ਉਸ ਨੇ ਤੇਜ਼ੀ ਨਾਲ ਭੱਜੀ ਜਾ ਰਹੀ ਅਫਗਾਨੀ ਫੌਜ ਦਾ ਪਿੱਛਾ ਕੀਤਾ ਅਤੇ ਲਾਹੌਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਇਸ ਘੇਰੇ ਨੂੰ ਕਿਲ੍ਹੇ ਵਿਚਲੀ ਅਫਗਾਨੀ ਫੌਜ ਤੋੜ ਨਾ ਸਕੀ, ਜਿਸ ਕਰਕੇ ਕਿਲ੍ਹੇ ਅੰਦਰ ਉਸ ਦਾ ਜਿਉਣਾ ਹਰਾਮ ਹੋ ਗਿਆ। ਸ਼ਾਹ ਜਮਾਨ ਨੂੰ ਆਪਣੇ ਹਮਾਇਤੀ ਕਸੂਰ ਦੇ ਨਵਾਬ ਨਿਜ਼ਾਮੁਦੀਨ, ਪਟਿਆਲੇ ਦੇ ਰਾਜਾ ਸਾਹਿਬ ਸਿੰਘ, ਰੁਹੇਲੇ ਅਫਗਾਨ ਸਰਦਾਰਾਂ ਆਦਿ ਤੋਂ ਕੋਈ ਫ਼ੌਜੀ ਸਹਾਇਤਾ ਪ੍ਰਾਪਤ ਨਹੀਂ ਹੋਈ। ਅਜਿਹੀ ਹਾਲਤ ਰਣਜੀਤ ਸਿੰਘ ਦੀਆਂ ਫੌਜਾਂ ਦੇ ਭਾਰੀ ਦਬਾਅ ਕਰਕੇ ਪੈਦਾ ਹੋਈ ਸੀ। ਪਿੱਛੇ ਕਾਬਲ ਵਿਚ ਸ਼ਾਹ ਜ਼ਮਾਨ ਦੇ ਸ਼ਰੀਕਾਂ ਨੇ ਵੀ ਗੜਬੜ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਹਾਲਾਤ ਵਿਚ ਉਹ ਰਣਜੀਤ ਸਿੰਘ ਦੇ ਹਮਲਿਆਂ ਕਰਕੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਅਤੇ ਉਸ ਨੇ ਕਾਬਲ ਵਾਪਸ ਮੁੜਨਾ ਹੀ ਬਿਹਤਰ ਸਮਝਿਆ।
ਅੰਤ ਸ਼ਾਹ ਜ਼ਮਾਨ ਨੇ 24 ਪੋਹ, ਸੰਮਤ 1855 (4 ਜਨਵਰੀ 1799) ਨੂੰ ਕਾਬਲ ਵੱਲ ਚਾਲੇ ਪਾ ਦਿੱਤੇ। ਰਣਜੀਤ ਸਿੰਘ ਦੀਆਂ ਫੌਜਾਂ ਨੇ ਦਰਿਆ ਜਿਹਲਮ ਤੱਕ ਉਸ ਦਾ ਪਿੱਛਾ ਕੀਤਾ ਪਰ ਦੂਜੀਆਂ ਮਿਸਲਾਂ ਦੀਆਂ ਫੌਜਾਂ ਘਰੋਂ-ਘਰੀ ਚਲੀਆਂ ਗਈਆਂ ਅਤੇ ਭੰਗੀਆਂ ਨੇ ਫਿਰ ਲਾਹੌਰ ‘ਤੇ ਕਬਜ਼ਾ ਕਰ ਲਿਆ। ਲਾਹੌਰ ਨਿਵਾਸੀ, ਜੇ ਸ਼ਾਹ ਜ਼ਮਾਨ ਦੇ ਸਮੇਂ ਲਾਹੌਰ ਛੱਡ ਕੇ ਚਲੇ ਗਏ ਸਨ, ਆਪਣੇ ਘਰਾਂ ਨੂੰ ਫਿਰ ਵਾਪਸ ਆ ਗਏ ਅਤੇ ਆਪੋ ਆਪਣੇ ਕੰਮਾਂ ਕਾਰਾਂ ਵਿਚ ਲੱਗ ਪਏ ਪਰ ਲਾਹੌਰ ਉਤੇ ਦੁਬਾਰਾ ਕਾਬਜ਼ ਹੋਏ ਭੰਗੀ ਸਰਦਾਰਾਂ ਨੇ ਸ਼ਹਿਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਹ ਉਹਨਾਂ ਪਾਸੋਂ ਜਬਰਨ ਨਜ਼ਰਾਨੇ ਅਤੇ ਭਵਾਨ ਵਸੂਲ ਕਰਨ ਲੱਗੇ, ਜਿਸ ਦੇ ਸਿੱਟੇ ਵਜੋਂ ਵਪਾਰ ਅਤੇ ਦੂਜੇ ਕਾਰੋਬਾਰ ਬੰਦ ਹੋ ਗਏ ਅਤੇ ਲੋਕ ਫਿਰ ਸ਼ਹਿਰ ਛੱਡਣ ਲੱਗੇ। ਇਸ ਸਮੇਂ ਲਾਹੌਰ ਦੇ ਕੁਝ ਪ੍ਰਭਾਵਸ਼ਾਲੀ ਬੰਦਿਆਂ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਦੇ ਸੱਦੇ ਵੀ ਭੇਜੇ।
ਰਾਜਨੀਤੀ ਦੇ ਧੁਰੇ: ਲਾਹੌਰ ਉਤੇ ਕਬਜ਼ਾ
ਹੁਣ ਲਾਹੌਰ ‘ਤੇ ਕਬਜ਼ਾ ਕਰਨਾ ਰਣਜੀਤ ਸਿੰਘ ਵਾਸਤੇ ਬਹੁਤ ਮਹੱਤਵਪੂਰਣ ਸੀ। ਉਸ ਨੇ ਆਪਣੇ ਇਕ ਭਰੋਸੇ ਯੋਗ ਏਲਚੀ ਕਾਜ਼ੀ ਅਬਦੁਲ ਰਹਿਮਾਨ ਨੂੰ ਹਾਲਾਤ ਦੀ ਜਾਣਕਾਰੀ ਲੈਣ ਲਈ ਲਾਹੌਰ ਭੇਜਿਆ। ਲਾਹੌਰ ਦੇ ਹਰ ਵਰਗ ਦੇ ਲੋਕਾਂ ਨੇ ਰਣਜੀਤ ਸਿੰਘ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਰਣਜੀਤ ਸਿੰਘ ਆਪਣੀ ਸੱਸ ਸਦਾ ਕੌਰ ਅਤੇ ਨੱਕਈ ਸਰਦਾਰਾਂ ਤੋਂ ਆਰਥਿਕ ਅਤੇ ਸੈਨਿਕ ਸਹਾਇਤਾ ਪ੍ਰਾਪਤ ਕਰ ਕੇ ਤਕਰੀਬਨ 25,000 ਸੈਨਿਕਾਂ ਨਾਲ ਲਾਹੌਰ ਵੱਲ ਵਧਿਆ। ਚੜ੍ਹਾਈ ਕਰਨ ਤੋਂ ਪਹਿਲਾਂ ਉਸ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ ਵਿਚ ਇਸਨਾਨ ਕਰਨ ਉਪਰੰਤ ਅਰਦਾਸਾ ਕੀਤਾ ਅਤੇ ਫਿਰ ਲਾਹੌਰ ਵੱਲ ਚਾਲੇ ਪਾ ਦਿੱਤੇ ਅਤੇ ਲਾਹੌਰ ਦੇ ਦਿੱਲੀ ਦਰਵਾਜੇ ‘ਤੇ ਮੋਰਚੇ ਲਾ ਲਏ। ਇਧਰ ਭੰਗੀ ਸਰਦਾਰਾਂ ਨੇ ਹਮਲੇ ਦੇ ਡਰੋਂ ਲਾਹੌਰ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਪਰ ਰਣਜੀਤ ਸਿੰਘ ਦੀ ਫੌਜ ਕਿਸੇ ਤਰ੍ਹਾਂ ਲੁਹਾਰੀ ਦਰਵਾਜ਼ੇ ਰਾਹੀਂ ਬਿਨਾਂ ਕਿਸੇ ਖੂਨ ਖਰਾਬੇ ਦੇ ਸ਼ਹਿਰ ਵਿਚ ਪ੍ਰਵੇਸ਼ ਕਰ ਗਈ ਅਤੇ ਬਹੁਤ ਸਾਰੀਆਂ ਮਹੱਤਵਪੂਰਣ ਥਾਵਾਂ ‘ਤੇ ਕਬਜ਼ਾ ਕਰ ਲਿਆ। ਇਹ ਖ਼ਬਰ ਮਿਲਦਿਆਂ ਹੀ ਤਿੰਨ ਭੰਗੀ ਸਰਦਾਰਾਂ ਵਿਚੋਂ ਦੋ ਤਾਂ ਡਰ ਕੇ ਭੱਜ ਗਏ ਅਤੇ ਤੀਸਰੇ ਚੇਤ ਸਿੰਘ ਨੇ ਕੁਝ ਮੁਕਾਬਲਾ ਕੀਤਾ ਪਰ ਉਹ ਵੀ ਬਹੁਤ ਚਿਰ ਟਿਕ ਨਾ ਸਕਿਆ ਅਤੇ ਆਖਿਰ ਹਥਿਆਰ ਸੁੱਟ ਕੇ ਰਣਜੀਤ ਸਿੰਘ ਅੱਗੇ ਪੇਸ਼ ਹੋ ਗਿਆ। ਰਣਜੀਤ ਸਿੰਘ ਨੇ ਉਸ ਨਾਲ ਚੰਗਾ ਵਿਹਾਰ ਕਰਦਿਆਂ ਉਸ ਦੀ ਜਾਨ ਬਖ਼ਸੀ ਕਰ ਦਿੱਤੀ ਅਤੇ ਉਸ ਨੂੰ ਗੁਜ਼ਾਰੇ ਵਾਸਤੇ ਇਕ ਜਾਗੀਰ ਅਤੇ ਪੈਨਸ਼ਨ ਦੇ ਕੇ ਛੱਡ ਦਿੱਤਾ। ਇਸ ਤਰ੍ਹਾਂ ਬਿਨਾਂ ਕਿਸੇ ਖੂਨ-ਖਰਾਬੇ ਦੇ 5 ਜੁਲਾਈ, 1799 ਨੂੰ ਰਣਜੀਤ ਸਿੰਘ ਦਾ ਲਾਹੌਰ ‘ਤੇ ਕਬਜਾ ਹੋ ਗਿਆ। ਲਾਹੌਰ ‘ਤੇ ਕਬਜ਼ਾ ਹੋਣ ਤੋਂ ਬਾਅਦ ਰਣਜੀਤ ਸਿੰਘ ਦਾ ਰਾਜਨੀਤਿਕ ਦਬਦਬਾ ਵਧ ਗਿਆ ਕਿਉਂਕਿ ਇਹ ਸ਼ਹਿਰ ਪੰਜਾਬ ਦੀ ਰਵਾਇਤੀ ਰਾਜਧਾਨੀ ਹੋਣ ਕਰਕੇ ਅੰਤਰ-ਰਾਸ਼ਟਰੀ ਮਹੱਤਤਾ ਰੱਖਦੀ ਸੀ। ਲਾਹੌਰ ਦੇ ਹਰ ਵਰਗ ਦੇ ਨਾਗਰਿਕਾਂ ਨੇ ਰਣਜੀਤ ਸਿੰਘ ਦੀ ਜਿੱਤ ਵਿਚ ਬਹੁਤ ਖੁਸ਼ੀਆਂ ਮਨਾਈਆਂ ਕਿਉਂਕਿ ਜਿਥੇ ਇਕ ਪਾਸੇ ਉਨ੍ਹਾਂ ਨੂੰ ਕੁਚੱਜੇ ਭੰਗੀ ਸਰਦਾਰਾਂ ਤੋਂ ਛੁਟਕਾਰਾ ਮਿਲ ਗਿਆ, ਦੂਜੇ ਪਾਸੇ ਕਸੂਰ ਦੇ ਸ਼ਾਸਕ ਨਿਜ਼ਾਮੁਦੀਨ ਵੱਲੋਂ ਲਾਹੌਰ ਦਾ ਸ਼ਾਸਕ ਬਣਨ ਦੇ ਮਨਸੂਬਿਆਂ ‘ਤੇ ਪਾਣੀ ਫਿਰ ਗਿਆ। ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰਨ ਮਗਰੋਂ ਇਸ ਦੇ ਨਾਗਰਿਕਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਅਤੇ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨਾਲ ਮੁਲਾਕਾਤਾਂ ਕਰ ਕੇ ਉਨ੍ਹਾਂ ਨੂੰ ਭਰੋਸੇ ਵਿਚ ਲਿਆ। ਉਸ ਨੇ ਮੁਸਲਿਮ ਧਾੜਵੀਆਂ ਵਾਂਗ ਨਗਰ ਨੂੰ ਲੁੱਟਿਆ ਨਹੀਂ ਸਗੋਂ ਆਪਣੇ ਫੌਜੀਆਂ ਨੂੰ ਲੋਕਾਂ ਦੀ ਜਾਇਦਾਦ ਦੀ ਹਿਫ਼ਾਜ਼ਤ ਕਰਨ ਲਈ ਖਾਸ ਹੁਕਮ ਜਾਰੀ ਕੀਤੇ ਅਤੇ ਕਿਸੇ ਬਾਹਰਲੇ ਸੰਭਾਵੀ ਹਮਲੇ ਤੋਂ ਵੀ ਉਨ੍ਹਾਂ ਦੇ ਜਾਨ ਮਾਲ ਦੀ ਰੱਖਿਆ ਦਾ ਭਰੋਸਾ ਦਿੱਤਾ। ਉਸ ਨੇ ਵਿਉਪਾਰੀਆਂ, ਸੁਦਾਗਰਾਂ ਅਤੇ ਕਾਰੀਗਰਾਂ ਨੂੰ ਫੋਰਨ ਰੁਜ਼ਗਾਰ ਦੇਣ ਹਿੱਤ ਫੌਜੀ ਅਤੇ ਜੰਗੀ ਸਾਜੇ- ਸਾਮਾਨ ਤਿਆਰ ਕਰਨ ਅਤੇ ਮੁਰੰਮਤ ਕਰਨ ਦਾ ਇਕ ਕਾਰਖਾਨਾ ਚਾਲੂ ਕਰਵਾਇਆ ਅਤੇ ਸ਼ਹਿਰ ਦੀ ਪ੍ਰਸ਼ਾਸਨਿਕ ਵਿਵਸਥਾ ਨੂੰ ਨਵੇਂ ਸਿਰਿਓਂ ਦਰੁਸਤ ਕੀਤਾ। ਥੋੜ੍ਹੇ ਹੀ ਸਮੇਂ ਵਿਚ ਉਸ ਨੇ ਲਾਹੌਰ ਨਿਵਾਸੀਆਂ ਦੇ ਦਿਲ ਜਿੱਤ ਲਏ।
ਇਸ ਮੌਕੇ ਉਸ ਨੇ ਨਵੇਂ ਸਿੱਕੇ ਢਲਵਾਏ ਅਤੇ ਉਨ੍ਹਾਂ ਨੂੰ “ਨਾਨਕ ਸ਼ਾਹੀ” ਸਿੱਕਿਆਂ ਦੇ ਨਾਂ ਨਾਲ ਜਾਰੀ ਕੀਤਾ ਅਤੇ ਸਰਕਾਰੀ ਮੇਹਰਾਂ ਉਤੇ ਆਪਣੇ ਨਾਂ ਦੇ ਨਾਲ “ਅਕਾਲ ਸਹਾਏ” ਲਿਖਵਾਇਆ। ਇਹ ਉਸ ਦੀ ਸਿੱਖੀ ਅਤੇ ਗੁਰੂ ਸਾਹਿਬਾਨ ਪ੍ਰਤੀ ਸੱਚੀ ਸ਼ਰਧਾ ਅਤੇ ਵਿਸ਼ਵਾਸ ਦੀ ਇਕ ਮਿਸਾਲ ਹੈ। ਉਸ ਨੇ ਆਪਣੀ ਹਕੂਮਤ ਦਾ ਨਾਂ ਵੀ “ਖਾਲਸਾ ਰਾਜ” ਰੱਖਿਆ।
ਭਸੀਨ ਦੇ ਮੋਰਚੇ ਦੀ ਜਿੱਤ
ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਨਾਲ ਉਸ ਦੇ ਤੇਜ ਪ੍ਰਤਾਪ ਅਤੇ ਸਾਨੋ- ਸ਼ੋਕਤ ਵਿਚ ਚੋਖਾ ਵਾਧਾ ਹੋਇਆ ਅਤੇ ਉਸ ਦੇ ਸ਼ਰੀਕ ਮਿਸਲਾਂ ਦੇ ਸਰਦਾਰਾਂ ਅਤੇ ਗਵਾਂਢੀ ਕਸੂਰ ਦੇ ਨਵਾਬ ਦੇ ਮਨਾਂ ਵਿਚ ਈਰਖਾ ਦੀ ਅੱਗ ਬਲਣ ਲੱਗ ਪਈ। ਕੁਝ ਹੀ ਚਿਰ ਮਗਰੋਂ ਕੇਂਦਰੀ ਪੰਜਾਬ ਦੇ ਚਾਰ ਸਿੱਖ ਸਰਦਾਰਾਂ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਦਾ ਸਰਦਾਰ ਗੁਲਾਬ ਸਿੰਘ ਭੰਗੀ, ਗੁਜਰਾਤ ਦਾ ਸਰਦਾਰ ਸਾਹਿਬ ਸਿੰਘ ਭੰਗੀ, ਵਜ਼ੀਰਾਬਾਦ ਦਾ ਸਰਦਾਰ ਜੋਧ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਪੰਜਵੇਂ ਕਸੂਰ ਦੇ ਹਾਕਮ ਨਿਜ਼ਾਮੁਦੀਨ ਖਾਨ ਵਗੈਰਾ ਨੇ ਰਲ ਕੇ ਰਣਜੀਤ ਸਿੰਘ ਦੇ ਖਿਲਾਫ਼ ਸਾਝੇ ਤੌਰ ‘ਤੇ ਲੜਨ ਦਾ ਬਿਗਲ ਵਜਾ ਦਿੱਤਾ। ਜਦੋਂ ਇਹ ਜਾਣਕਾਰੀ ਰਣਜੀਤ ਸਿੰਘ ਨੂੰ ਮਿਲੀ ਤਾਂ ਉਸ ਨੇ ਵੀ ਆਪਣੀ ਸੱਸ ਸਦਾ ਕੌਰ ਦੀ ਸਹਾਇਤਾ ਨਾਲ ਸੰਭਾਵੀ ਹਮਲੇ ਦਾ ਟਾਕਰਾ ਕਰਨ ਦੀ ਤਿਆਰੀ ਆਰੰਭ ਕਰ ਦਿੱਤੀ। ਫੌਜੀ ਤਿਆਰੀ ਦੌਰਾਨ ਰਣਜੀਤ ਸਿੰਘ ਨੂੰ ਮਾਇਕ ਮੁਸ਼ਕਲਾਂ ਵੀ ਆਈਆਂ। ਉਸ ਨੇ ਆਪਣੇ ਅਹਿਲਕਾਰਾਂ ਨਾਲ ਇਸ ਬਾਬਤ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ, ਜਿਸ ਵਿਚ ਦੀਵਾਨ ਮੋਹਕਮ ਚੰਦ ਨੇ ਲਾਹੌਰ, ਗੁਜਰਾਂਵਾਲੇ ਅਤੇ ਰਾਮ ਨਗਰ ਦੇ ਸਰਾਫ਼ਾਂ ਪਾਸੋਂ ਵਿਆਜੀ ਰਕਮ ਚੁਕਣ ਦੀ ਸਲਾਹ ਦਿੱਤੀ ਜੋ ਰਣਜੀਤ ਸਿੰਘ ਨੇ ਠੁਕਰਾ ਦਿੱਤੀ। ਇਸ ਸਮੇਂ ਦੌਰਾਨ ਰਣਜੀਤ ਸਿੰਘ ਨੂੰ ਲਾਹੌਰ ਸ਼ਹਿਰ ਦੇ ਨਜ਼ਦੀਕ ਲਗਦੇ ਬੁੱਧੂ ਦੇ ਆਵੇ ਵਿਚੋਂ ਅਚਾਨਕ ਵੀਹ ਹਜ਼ਾਰ ਰੁਪਏ ਦੀਆਂ ਅਸ਼ਰਫੀਆਂ ਲੱਭ ਪਈਆਂ ਜਿਨ੍ਹਾਂ ਨਾਲ ਪੈਸੇ ਦੀ ਤੰਗੀ ਦੂਰ ਹੋ ਗਈ। ਇਧਰ ਰਣਜੀਤ ਸਿੰਘ ਦੀਆਂ ਵਿਰੋਧੀ ਫੌਜਾਂ ਨੇ ਅੰਮ੍ਰਿਤਸਰ ਤੋਂ ਚਲ ਕੇ ਲਾਹੌਰ ਤੋਂ ਲੱਗਪਗ ਬਾਰਾਂ ਮੀਲਾਂ ਦੀ ਵਿਥ ‘ਤੇ ਸਥਿਤ ਪਿੰਡ ਭਸੀਨ ਕੋਲ ਮੋਰਚੇ ਲਾ ਲਏ। ਉਧਰ ਰਣਜੀਤ ਸਿੰਘ ਨੇ ਵੀ ਪੂਰੀ ਤਿਆਰੀ ਨਾਲ ਲਾਹੌਰ ਤੋਂ ਕੂਚ ਕਰ ਕੇ ਪਿੰਡ ਭਸੀਨ ਤੋਂ ਦੋ ਕੋਹ ਦੀ ਦੂਰੀ ‘ਤੇ ਪੈਂਦੇ ਇਕ ਪਿੰਡ ਅਵਾਨ ਵਿਖੇ ਝੰਡੇ ਗੱਡ ਦਿੱਤੇ। ਰਣਜੀਤ ਸਿੰਘ ਦੇ ਖਿਲਾਫ਼ ਡਟੀਆਂ ਫੌਜਾਂ ਦਿਸਣ ਨੂੰ ਤਾਂ ਭਾਵੇਂ ਸੰਗਠਿਤ ਸਨ ਪਰ ਉਨ੍ਹਾਂ ਦੇ ਸਰਦਾਰਾਂ ਦੀ ਕੋਈ ਇਕ ਰਾਏ ਨਹੀਂ ਸੀ ਅਤੇ ਉਹ ਰਣਜੀਤ ਸਿੰਘ ਦੀ ਫ਼ੌਜੀ ਤਾਕਤ ਦਾ ਅੰਦਾਜ਼ਾ ਹੀ ਲਗਾਉਂਦੇ ਰਹੇ। ਇਧਰ ਰਣਜੀਤ ਸਿੰਘ ਨੇ ਵੀ ਸਮੇਂ ਦੀ ਰਣਨੀਤੀ ਅਨੁਸਾਰ ਚਲਦਿਆਂ ਉਨ੍ਹਾਂ ਨੂੰ ਪਹਿਲਾਂ ਨਾ ਛੇੜਿਆ। ਦੋਵੇਂ ਫੌਜਾਂ ਅੱਠ ਮਹੀਨੇ ਇਕ ਦੂਜੇ ਸਾਹਮਣੇ ਡਟੀਆਂ ਰਹੀਆਂ। ਇਸ ਸਮੇਂ ਦੌਰਾਨ ਭੰਗੀ ਮਿਸਲ ਦੇ ਸਰਦਾਰ ਗੁਲਾਬ ਸਿੰਘ ਦੀ ਨਸ਼ੇ ਜ਼ਿਆਦਾ ਕਰਨ ਕਾਰਨ ਮੌਤ ਹੋ ਗਈ। ਇਸੇ ਸਰਦਾਰ ਨੇ ਹੀ ਦੂਜੇ ਸਰਦਾਰਾਂ ਨਾਲ ਗੇਂਦਾਂ ਬਣਾ ਕੇ ਰਣਜੀਤ ਸਿੰਘ ਦੇ ਖਿਲਾਫ਼ ਜਿਹੜਾ ਸਾਂਝਾ ਮੁਹਾਜ ਖੜ੍ਹਾ ਕੀਤਾ ਸੀ ਉਹ ਉਸ ਦੀ ਮੌਤ ਹੁੰਦੇ ਸਾਰ ਹੀ ਟੁੱਟ ਗਿਆ। ਹੌਲੀ-ਹੌਲੀ ਸਾਰੇ ਸਰਦਾਰ ਆਪੋ ਆਪਣੀਆਂ ਫੌਜਾਂ ਲੈ ਕੇ ਮੈਦਾਨ ਵਿਚੋਂ ਹਟ ਗਏ। ਇਸ ਤਰ੍ਹਾਂ ਰਣਜੀਤ ਸਿੰਘ ਨੂੰ ਇਕ ਸੋਖੀ ਜਿੱਤ ਪ੍ਰਾਪਤ ਹੋਈ ਅਤੇ ਉਸ ਨੂੰ ਬਾਅਦ ਵਿਚ ਆਪਣੇ ਦੁਸ਼ਮਣਾਂ ਅਤੇ ਸਰੀਕਾਂ ਨਾਲ ਇੱਕ-ਇੱਕ ਕਰਕੇ ਨਜਿੱਠਣ ਦਾ ਸੁਨਹਿਰੀ ਮੌਕਾ ਮਿਲ ਗਿਆ। ਇਸ ਜਿੱਤ ਤੋਂ ਬਾਅਦ ਲਾਹੌਰ ਪੁੱਜਣ ‘ਤੇ ਲਾਹੌਰ ਦੇ ਨਾਗਰਿਕਾਂ ਨੇ ਰਣਜੀਤ ਸਿੰਘ ਦਾ ਬਹੁਤ ਨਿੱਘਾ ਸਵਾਗਤ ਕੀਤਾ। ਸਾਰਾ ਸ਼ਹਿਰ ਦੁਲਹਨ ਵਾਂਗ ਸਜਾਇਆ ਗਿਆ ਅਤੇ ਉਸ ਨੂੰ ਕਈ ਤਰ੍ਹਾਂ ਦੇ ਤੋਹਫ਼ੇ ਅਤੇ ਨਜ਼ਰਾਨੇ ਭੇਟ ਕੀਤੇ ਗਏ ।
ਭਸੀਨ ਦੀ ਇਸ ਹੌਸਲੇ ਵਧਾਊ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਅਸੰਗਠਿਤ ਅਤੇ ਖਿਲਰੀ ਹੋਈ ਸਿੱਖ ਤਾਕਤ ਨੂੰ ਇਕ ਠੋਸ ਰਾਜ ਸ਼ਕਤੀ ਦਾ ਰੂਪ ਦੇਣ ਦਾ ਫੈਸਲਾ ਕਰ ਲਿਆ। ਇਸ ਜਿੱਤ ਤੋਂ ਬਾਅਦ ਉਸ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਭਵਿੱਖ ਵਿਚ ਸਿੱਖ ਮਿਸਲਾਂ ਅਤੇ ਦੂਜੇ ਸਰਦਾਰ ਕਦੇ ਵੀ ਇਕੱਠੇ ਹੋ ਕੇ ਉਸ ਦੇ ਖਿਲਾਫ਼ ਕੋਈ ਲੜਾਈ ਨਹੀਂ ਛੇੜਨਗੇ। ਇਹ ਕੰਮ ਉਸ ਨੇ ਬੜੀ ਹੁਸ਼ਿਆਰੀ, ਦਲੇਰੀ ਅਤੇ ਰਾਜਨੀਤਿਕ ਸਮਝਦਾਰੀ ਨਾਲ ਕੀਤਾ। ਉਸ ਨੇ ਆਪਣੇ ਤੋਂ ਕਮਜ਼ੋਰਾਂ ਨੂੰ ਤਾਂ ਕੁਝ-ਕੁ ਤਾਕਤ ਦਿਖਾ ਕੇ ਸਹਿਜੇ ਹੀ ਕਾਬੂ ਕਰ ਲਿਆ ਅਤੇ ਤਕੜਿਆਂ ਨਾਲ ਜੁਗਤੀ ਅਤੇ ਰਾਜਨੀਤੀ ਦੀ ਵਰਤੋਂ ਕੀਤੀ ਜੋ ਕਾਮਯਾਬ ਸਿੱਧ ਹੋਈ। ਉਸ ਨੇ ਆਪਣੀ ਫੌਜ ਨੂੰ ਨਵੇਂ ਸਿਰਿਓਂ ਨਿਯਮਬੰਦ ਕੀਤਾ, ਅਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਅਤੇ ਜੰਗੀ ਮੁਹਿੰਮਾਂ ਆਰੰਭ ਕਰ ਦਿੱਤੀਆਂ।
ਜੰਮੂ ‘ਤੇ ਚੜ੍ਹਾਈ
ਸੰਨ 1800 ਵਿਚ ਰਣਜੀਤ ਸਿੰਘ ਨੇ 5 ਜੰਮੂ ਜੰਮੂ ‘ਤੇ ਚੜ੍ਹਾਈ ਕੀਤੀ । ਰਸਤੇ ਵਿਚ ਪੈਂਦੇ ਮੀਰੋਵਾਲ ਅਤੇ ਨਾਰੋਵਾਲ ਜਿਹੇ ਛੋਟੇ ਕਸਬਿਆਂ ‘ਤੇ ਕਬਜ਼ਾ ਕਰ ਲਿਆ ਅਤੇ ਚਰਾਲ ਦੇ ਕਿਲ੍ਹੇ ਨੂੰ ਵੀ ਅਧਿਕਾਰ ਵਿਚ ਲੈ ਲਿਆ। ਜੰਮੂ ਉਨ੍ਹਾਂ ਦਿਨਾਂ ਵਿਚ ਇਕ ਖੁਸ਼ਹਾਲ ਰਿਆਸਤ ਸੀ ਅਤੇ ਉਥੋਂ ਦੇ ਰਾਜਾ ਨੇ ਰਣਜੀਤ ਸਿੰਘ ਦੀਆਂ ਫੌਜਾਂ ਦਾ ਮੁਕਾਬਲਾ ਨਹੀਂ ਕੀਤਾ ਸਗੋਂ ਇਕ ਹਾਥੀ ਅਤੇ ਵੀਹ ਹਜ਼ਾਰ ਰੁਪਿਆ ਨਜ਼ਰਾਨੇ ਦੇ ਤੋਰ ‘ਤੇ ਭੇਜ ਕੇ ਅਧੀਨਗੀ ਸਵੀਕਾਰ ਕਰ ਲਈ।
ਅਕਾਲਗੜ੍ਹ ਦੀ ਫ਼ਤਹਿ
ਇਸੇ ਹੀ ਸਾਲ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਅਤੇ ਅਕਾਲਗੜ੍ਹ (ਅਲੀਪੁਰ) ਦੇ ਦਲ ਸਿੰਘ ਨੇ ਰਲ ਕੇ ਰਣਜੀਤ ਸਿੰਘ ਦੇ ਖਿਲਾਫ਼ ਇਕ ਵਾਰ ਫਿਰ ਫੌਜੀ ਮੁਹਿੰਮ ਚਾੜ੍ਹਨ ਦੀ ਵਿਉਂਤ ਬਣਾਈ ਕਿਉਂਕਿ ਉਨ੍ਹਾਂ ਦੇ ਦਿਲਾਂ ਵਿਚ ਅਜੇ ਤੱਕ ਲਾਹੌਰ ਦਾ ਖੁਸ ਜਾਣਾ ਰੜਕ ਰਿਹਾ ਸੀ। ਉਹਨਾਂ ਨੇ ਰਣਜੀਤ ਸਿੰਘ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਵਡਾਲੇ ਦੇ ਅਸਥਾਨ ‘ਤੇ ਫੌਜਾਂ ਇਕੱਠੀਆਂ ਕਰ ਲਈਆਂ। ਇਧਰ ਰਣਜੀਤ ਸਿੰਘ ਨੇ ਇਨ੍ਹਾਂ ਨੂੰ ਕੁਚਲਣ ਦਾ ਸੁਨਹਿਰੀ ਮੌਕਾ ਦੇਖਦੇ ਹੋਏ ਭਾਰੀ ਫੌਜ ਨਾਲ ਹੱਲਾ ਬੋਲ ਦਿੱਤਾ । ਲੜਾਈ ਵਿਚ ਆਪਣੀ ਹਾਰ ਹੁੰਦੀ ਵੇਖਦਿਆਂ ਭੰਗੀ ਸਰਦਾਰਾਂ ਨੇ ਕੁਟਲਨੀਤੀ ਤੋਂ ਕੰਮ ਲੈਂਦਿਆਂ ਹੋਇਆਂ ਉਸ ਵੇਲੇ ਖ਼ਾਲਸਾ ਪੰਥ ਵਿਚ ਸਤਿਕਾਰ ਯੋਗ ਸਮਝੇ ਜਾਂਦੇ ਬਾਬਾ ਸਾਹਿਬ ਸਿੰਘ ਬੇਦੀ ਨੂੰ ਵਿਚ ਪਾ ਕੇ, ਸੁਲਹ ਸਫਾਈ ਕਰਵਾ ਕੇ ਆਪਣੀ ਖਲਾਸੀ ਕਰਵਾਉਣੀ ਬਿਹਤਰ ਸਮਝੀ। ਇਸ ਮੌਕੇ ਬਾਬਤ ਸੋਹਨ ਲਾਲ ਸੂਰੀ ‘ਉਮਦਾ ਉੱਤਵਾਰੀਖ਼’ ਵਿਚ ਲਿਖਦਾ ਹੈ, ‘ਸਰਕਾਰ ਨੇ ਲੱਕ ਨਾਲੋਂ ਆਪਣੀ ਤਲਵਾਰ ਲਾਹ ਕੇ ਬਾਬਾ ਸਾਹਿਬ ਸਿੰਘ ਅੱਗੇ ਰੱਖ ਦਿੱਤੀ। ਜੋਧ ਸਿੰਘ, ਦਲ ਸਿੰਘ ਅਤੇ ਸਾਹਿਬ ਸਿੰਘ ਆਦਿ ਸਾਰੇ ਸਿੰਘਾਂ ਨੇ ਵੀ ਆਪਣੀਆਂ ਤਲਵਾਰਾਂ ਧਰਤੀ ‘ਤੇ ਰੱਖ ਦਿੱਤੀਆਂ। ਮਹਾਰਾਜੇ ਦੀ ਮਹਾਨ ਤਲਵਾਰ ਲਗਪਗ ਇਕ ਘੰਟਾ ਧਰਤੀ ‘ਤੇ ਪਈ ਰਹੀ ਅਤੇ ਸਰਦਾਰਾਂ ਵਿਚੋਂ ਕਿਸੇ ਨੇ ਕੋਈ ਗੱਲ ਨਾ ਕਹੀ। ਬਾਅਦ ਵਿਚ ਉਪਰੋਕਤ ਬਾਬਾ ਜੀ ਨੇ ਆਪਣੇ ਹੱਥ ਨਾਲ ਸਰਦਾਰ (ਰਣਜੀਤ ਸਿੰਘ) ਦੇ ਲੱਕ ਨਾਲ ਤਲਵਾਰ ਬੰਨ੍ਹ ਦਿੱਤੀ।’ ਸੁਲਹ ਸਫਾਈ ਹੋ ਜਾਣ ਦੇ ਬਾਵਜੂਦ ਦਲ ਸਿੰਘ ਅਕਾਲਗੜ੍ਹੀਏ ਨੇ ਰਣਜੀਤ ਸਿੰਘ ਦੇ ਖਿਲਾਫ ਮੁਹਿੰਮ ਜਾਰੀ ਰੱਖੀ। ਰਣਜੀਤ ਸਿੰਘ ਨੇ ਉਸ ਦੇ ਵਿਰੁੱਧ ਦੀਵਾਨ ਮੁਹਕਮ ਚੰਦ ਦੀ ਕਮਾਨ ਹੇਠ ਫੌਜ ਭੇਜ ਕੇ ਉਸ ਨੂੰ ਕੈਦ ਕਰ ਲਿਆ ਅਤੇ ਅਕਾਲਗੜ੍ਹ ਦੇ ਕਿਲ੍ਹੇ ਨੂੰ ਘੇਰ ਲਿਆ। ਦਲ ਸਿੰਘ ਦੀ ਪਤਨੀ ਨੇ ਸਖ਼ਤ ਮੁਕਾਬਲਾ ਕੀਤਾ। ਇਸ ਸੰਘਰਸ਼ ਦੌਰਾਨ ਜੋਧ ਸਿੰਘ ਵਜ਼ੀਰਾਬਾਦੀਆ ਉਥੋਂ ਭੱਜ ਕੇ ਗੁਜਰਾਤ ਦੇ ਸਾਹਿਬ ਸਿੰਘ ਭੰਗੀ ਨਾਲ ਜਾ ਰਲਿਆ ਅਤੇ ਦੋਹਾਂ ਨੇ ਇਕੱਠਿਆਂ ਰਣਜੀਤ ਸਿੰਘ ਦਾ ਮੁਕਾਬਲਾ ਕਰਨ ਦੀ ਨੀਤੀ ਬਣਾਈ। ਇਧਰ ਰਣਜੀਤ ਸਿੰਘ ਨੇ ਉਨ੍ਹਾਂ ਦੋਹਾਂ ਦਾ ਮੁਕਾਬਲਾ ਕਰਨ ਲਈ ਅਕਾਲਗੜ੍ਹ ਤੋਂ ਘੇਰਾ ਚੁੱਕ ਲਿਆ ਅਤੇ ਖੀਵੇ ਦੇ ਸਥਾਨ ‘ਤੇ ਇਨ੍ਹਾਂ ਨਾਲ ਲੜਾਈ ਹੋਈ ਜਿਸ ਵਿਚ ਭੰਗੀ ਸਰਦਾਰਾਂ ਦੀ ਫੌਜ ਦਾ ਬਹੁਤ ਜਾਨੀ ਨੁਕਸਾਨ ਹੋਇਆ। ਆਖਿਰ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਅਤੇ ਸੋਢੀ ਕੇਸਰ ਸਿੰਘ ਦੇ ਯਤਨਾਂ ਸਦਕਾ ਦੋਹਾਂ ਧਿਰਾਂ ਦਰਮਿਆਨ ਸੁਲਹ ਹੋ ਗਈ। ਰਣਜੀਤ ਸਿੰਘ ਨੇ ਦਲ ਸਿੰਘ ਨੂੰ ਰਿਹਾ ਕਰ ਦਿੱਤਾ, ਪਰ ਉਹ ਅਕਾਲਗੜ੍ਹ ਪਹੁੰਚਣ ਤੋਂ ਥੋੜੀ ਦੇਰ ਮਗਰੋਂ ਮਰ ਗਿਆ। ਇਸ ਤੋਂ ਬਾਅਦ ਰਣਜੀਤ ਸਿੰਘ ਨੇ ਅਕਾਲਗੜ੍ਹ ‘ਤੇ ਕਬਜ਼ਾ ਕਰ ਲਿਆ ਅਤੇ ਦਲ ਸਿੰਘ ਦੀ ਵਿਧਵਾ ਅਤੇ ਉਸ ਦੇ ਨਾਬਾਲਗ ਦੇ ਗੁਜ਼ਾਰੇ ਲਈ ਕੁਝ ਪਿੰਡਾਂ ਦੀ ਜਾਗੀਰ ਲਾ ਦਿੱਤੀ।
ਗੁਜਰਾਤ ‘ਤੇ ਕਬਜ਼ਾ
ਅਕਾਲਗੜ੍ਹ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਸੰਨ 1801 ਵਿਚ ਰਣਜੀਤ ਸਿੰਘ ਨੇ ਸਾਹਿਬ ਸਿੰਘ ਗੁਜਰਾਤੀ ‘ਤੇ ਹਮਲਾ ਕਰ ਦਿੱਤਾ ਅਤੇ ਗੁਜਰਾਤ ਦੇ ਕਿਲ੍ਹੇ ਤੋਂ ਥੋੜ੍ਹੀ ਦੂਰ ਦੋਹਾਂ ਫੌਜਾਂ ਦਰਮਿਆਨ ਘਮਸਾਨ ਦਾ ਯੁੱਧ ਹੋਇਆ ਜਿਸ ਵਿਚ ਦੋਹਾਂ ਧਿਰਾਂ ਦਾ ਕਾਫੀ ਜਾਨੀ ਨੁਕਸਾਨ ਹੋਇਆ। ਲੜਾਈ ਤੋਂ ਤੀਜੇ ਦਿਨ ਬਾਅਦ ਹੀ ਸਾਹਿਬ ਸਿੰਘ ਦਾ ਹੌਸਲਾ ਟੁੱਟ ਗਿਆ ਅਤੇ ਉਹ ਬਚਾਅ ਵਾਸਤੇ ਕਿਲ੍ਹੇ ਵਿਚ ਜਾ ਵੜਿਆ। ਇਸ ਮੌਕੇ ‘ਤੇ ਇਕ ਵਾਰ ਫਿਰ ਬਾਬਾ ਸਾਹਿਬ ਸਿੰਘ ਬੇਦੀ ਨੇ ਵਿਚ ਪੈ ਕੇ ਸੁਲਹ ਕਰਵਾ ਦਿੱਤੀ ਅਤੇ ਰਣਜੀਤ ਸਿੰਘ ਨੂੰ ਇਵਜ਼ਾਨੇ ਦੇ ਤੌਰ ‘ਤੇ ਬਹੁਤ ਵੱਡੀ ਰਕਮ ਹਾਸਿਲ ਹੋਈ। ਸੰਨ 1809 ਵਿਚ ਰਣਜੀਤ ਸਿੰਘ ਨੇ ਸਾਹਿਬ ਸਿੰਘ ਭੰਗੀ ਅਤੇ ਉਸ ਦੇ ਪੁੱਤਰ ਦੀ ਆਪਸੀ ਫੁੱਟ ਦਾ ਫਾਇਦਾ ਉਠਾਉਂਦਿਆਂ ਆਪਣੇ ਵਜ਼ੀਰ ਫਕੀਰ ਅਜ਼ੀਜ਼ੁਦੀਨ ਦੀ ਕਮਾਨ ਹੇਠ ਗੁਜਰਾਤ ਫਤਹਿ ਕਰਨ ਲਈ ਫੌਜ ਭੇਜੀ। ਉਸ ਨੇ ਗੁਜਰਾਤ ‘ਤੇ ਕਬਜ਼ਾ ਕਰ ਲਿਆ ਅਤੇ ਸਾਹਿਬ ਸਿੰਘ ਭੰਗੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ। ਇਸ ਮੁਹਿੰਮ ਦੌਰਾਨ ਫਕੀਰ ਅਜ਼ੀਜ਼ੁਦੀਨ ਦੀ ਕਮਾਨ ਹੇਠਲੀ ਫੌਜ ਨੇ, ਉਸ ਦੇ ਹੁਕਮਾਂ ਦੇ ਉਲਟ ਸ਼ਹਿਰ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਜਿਸ ‘ਤੇ ਉਸ ਨੇ ਫੌਜ ਨੂੰ ਇਹ ਲੁੱਟਮਾਰ ਬੰਦ ਕਰਨ ਦਾ ਸਖ਼ਤ ਹੁਕਮ ਦਿੱਤਾ ਅਤੇ ਸ਼ਹਿਰੀਆਂ ਤੋਂ ਮਾਮੂਲੀ ਨਜ਼ਰਾਨਾ ਵਸੂਲ ਕਰ ਕੇ ਫ਼ੌਜੀਆਂ ਵਿਚ ਵੰਡ ਦਿੱਤਾ। ਇਸ ਕਾਰਵਾਈ ਤੋਂ ਖੁਸ਼ ਹੋ ਕੇ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼ੁਦੀਨ ਦੇ ਛੋਟੇ ਭਰਾ ਨੂਰ-ਉ-ਦੀਨ ਨੂੰ ਗੁਜਰਾਤ ਦਾ ਗਵਰਨਰ ਬਣਾ ਦਿੱਤਾ।
ਮਹਾਰਾਜਾ ਦੀ ਤਾਜਪੋਸ਼ੀ
ਲਾਹੌਰ ਦੀ ਜਿੱਤ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਤੇ ਆਪਣਾ ਦਬਦਬਾ ਬਣਾ ਕੇ, ਰਣਜੀਤ ਸਿੰਘ ਨੇ ਲਾਹੌਰ ਵਿਖੇ ਸੰਨ 1801 ਦੀ ਵੈਸਾਖੀ ‘ਤੇ ਇਕ ਬਹੁਤ ਪ੍ਰਭਾਵਸ਼ਾਲੀ ਦਰਬਾਰ ਲਾਇਆ। ਇਸ ਵਿਚ ਉਸ ਨੇ ਆਪਣੇ ਸਾਰੇ ਪ੍ਰਮੁੱਖ ਰਿਸ਼ਤੇਦਾਰਾਂ, ਸਲਾਹਕਾਰਾਂ ਅਤੇ ਆਪਣੇ ਰਾਜ ਦੇ ਪ੍ਰਭਾਵਸ਼ਾਲੀ ਬੰਦਿਆਂ ਨੂੰ ਸੱਦਿਆ। ਇਸ ਸਮਾਗਮ ਵਿਚ ਰਣਜੀਤ ਸਿੰਘ ਨੇ ਆਪਣੇ ਰਾਜ ਭਾਗ ਦੀ ਬਾਕਾਇਦਾ ਸਰਕਾਰ ਦਾ ਐਲਾਨ ਕੀਤਾ ਅਤੇ ਪ੍ਰਸ਼ਾਸ਼ਨ ਨੂੰ ਚਲਾਉਣ ਵਾਸਤੇ ਵੱਖ-ਵੱਖ ਮਹਿਕਮਿਆਂ ਵਿਚ ਕੰਮ ਵੰਡਿਆ ਅਤੇ ਇਨ੍ਹਾਂ ਦੇ ਮੁਖੀ ਵੀ ਨਿਯੁਕਤ ਕੀਤੇ । ਬਾਬਾ ਸਾਹਿਬ ਸਿੰਘ ਬੇਦੀ, ਜੋ ਇਸ ਵਕਤ ਸਿੱਖਾਂ ਵਿਚ ਬਹੁਤ ਸਤਿਕਾਰਯੋਗ ਧਾਰਮਿਕ ਸ਼ਖ਼ਸੀਅਤ ਸਨ, ਨੇ ਰਣਜੀਤ ਸਿੰਘ ਦੀ ਤਾਜਪੋਸ਼ੀ ਦੀ ਰਸਮ ਨਿਭਾਈ। ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਧਾਰਨ ਕਰ ਕੇ ‘ਸਰਕਾਰ-ਏ-ਵਾਲਾ’ ਕਹਾਉਣਾ ਸ਼ੁਰੂ ਕੀਤਾ। ਇਸ ਮੌਕੇ ਲਾਹੌਰ ਸ਼ਹਿਰ ਦੇ ਸਰਾਫਾਂ ਨੂੰ ਸਰਕਾਰ ਵਾਸਤੇ ਗਿਆਰਾਂ ਮਾਸੇ ਦੋ ਰੱਤੀ ਵਜ਼ਨੀ ਚਾਂਦੀ (ਇਕ ਤੋਲੇ ਤੋਂ ਕੁਝ ਘੱਟ) ਦਾ ਸਿੱਕਾ ਢਾਲਣ ਵਾਸਤੇ ਹੁਕਮ ਜਾਰੀ ਕੀਤਾ। ਇਸ ਸਿੱਕੇ ਦਾ ਨਾਂ ‘ਨਾਨਕਸ਼ਾਹੀ’ ਰੁਪਿਆ ਰੱਖਿਆ ਗਿਆ। ਇਹ ਰਸਮ ਕਰਵਾ ਕੇ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸਿੱਖ ਕੌਮ ਦਾ ਸਿਰਮੌਰ ਨੇਤਾ ਹੋਣ ਦਾ ਵੀ ਪ੍ਰਭਾਵ ਦਿੱਤਾ। ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀਆਂ ਵੱਖਰੀਆਂ-ਵੱਖਰੀਆਂ ਅਦਾਲਤਾਂ ਕਾਇਮ ਕੀਤੀਆਂ। ਇਸ ਮੌਕੇ ਮੁਸਲਮਾਨਾਂ ਲਈ ਮੁੱਖ ਕਾਜ਼ੀ ਨਿਜ਼ਾਮੁ-ਉ-ਦੀਨ ਨੂੰ ਬਣਾਇਆ ਗਿਆ। ਦੀਵਾਨੀ ਮਾਮਲਿਆਂ ਦੇ ਫੈਸਲੇ ਕਰਨ ਲਈ ਮੁਹੰਮਦ ਸ਼ਾਹ ਨੂੰ ਮੁੱਖ ਨਿਆਂਧੀਸ਼ ਨਿਯੁਕਤ ਕੀਤਾ। ਲਾਹੌਰ ਸ਼ਹਿਰ ਦਾ ਮੁੱਖ ਕੋਤਵਾਲ ਅਮਾਮ ਬਖਸ਼ ਨਿਯੁਕਤ ਕੀਤਾ। ਵੱਖ-ਵੱਖ ਮੁਹੱਲਿਆਂ ਦੇ ਸੂਝਵਾਨ ਵਿਅਕਤੀਆਂ ਨੂੰ ਆਪੋ ਆਪਣੇ ਸਥਾਨਕ ਮਸਲੇ ਹੱਲ ਕਰਨ ਦੇ ਹੱਕ ਦਿੱਤੇ। ਲਾਹੌਰ ਦੇ ਕਿਲ੍ਹੇ ਦੀ ਸੁਰੱਖਿਆ ਮਜ਼ਬੂਤ ਕੀਤੀ ਗਈ ਅਤੇ ਲਾਹੌਰ ਸ਼ਹਿਰ ਦੀ ਸੁਰੱਖਿਆ ਲਈ ਵੀ ਪ੍ਰਬੰਧ ਕੀਤਾ ਗਿਆ। ਖਲੀਫਾ ਨੂਰਉਦੀਨ ਹਕੀਮ ਅਨੁਸਾਰੀ ਦੇ ਪ੍ਰਬੰਧ ਹੇਠ ਆਮ ਲੋਕਾਂ ਵਾਸਤੇ ਲਾਹੌਰ ਵਿਚ ਇਕ ਸਰਕਾਰੀ ਹਸਪਤਾਲ ਖੋਲ੍ਹਿਆ ਗਿਆ। ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਵਾਸਤੇ ਇਕ ਵੱਖਰਾ ਮਹਿਕਮਾ ਸਥਾਪਿਤ ਕੀਤਾ ਗਿਆ। ਪੁਰਾਣੇ ਦੀਵਾਨੀ ਅਤੇ ਫੌਜਦਾਰੀ ਕਾਇਦੇ ਕਾਨੂੰਨਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਦੀ ਥਾਂ ਨਵੇਂ ਕਾਨੂੰਨ ਬਣਾਏ ਗਏ। ਇਸ ਤਰ੍ਹਾਂ ਦੇ ਪ੍ਰਸ਼ਾਸਨਿਕ ਸੁਧਾਰ ਕਰ ਕੇ ਰਣਜੀਤ ਸਿੰਘ ਆਮ ਲੋਕਾਂ ਦੇ ਦਿਲਾਂ ‘ਤੇ ਛਾ ਗਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤਿਕ ਚੜ੍ਹਤ ਦਾ ਦੌਰ ਸ਼ੁਰੂ ਹੋਇਆ। ਰਣਜੀਤ ਸਿੰਘ ਨੇ ਜਿੱਥੇ ਯੁੱਧ ਦੇ ਮੈਦਾਨਾਂ ਵਿਚ ਫਤਹਿ ਹਾਸਲ ਕਰ ਕੇ ਆਪਣੀ ਤਾਕਤ ਵਿਚ ਵਾਧਾ ਕੀਤਾ ਉਥੇ ਉਸ ਨੇ ਦੋਸਤੀ ਅਤੇ ਰਿਸ਼ਤੇਦਾਰੀ ਦੇ ਮੈਦਾਨਾਂ ਵਿਚ ਵੀ ਕਾਮਯਾਬੀ ਹਾਸਲ ਕਰ ਕੇ ਇਕ ਚੰਗੇ ਯੋਧਾ ਹੋਣ ਦੇ ਨਾਲ ਨਾਲ ਇਕ ਸੁਲਝੇ ਹੋਏ ਰਾਜਨੀਤਕ ਦਾ ਸਬੂਤ ਵੀ ਦਿੱਤਾ। ਕਨ੍ਹਈਆ ਮਿਸਲ ਵਿਚ ਉਸ ਦਾ ਵਿਆਹ ਹੋਣ ਕਰ ਕੇ ਉਸ ਨੂੰ ਆਰਥਿਕ ਅਤੇ ਫੌਜੀ ਸਹਾਇਤਾ ਤੋਂ ਇਲਾਵਾ ਇਕ ਬਹਾਦਰ ਅਤੇ ਵੱਡੀਆਂ ਰੁਚੀਆਂ ਵਾਲੀ ਸੱਸ ਸਦਾ ਕੌਰ ਮਿਲ ਗਈ ਜਿਸ ਨੇ ਹਰ ਮੁਸ਼ਕਿਲ ਸਮੇਂ ਰਣਜੀਤ ਸਿੰਘ ਦੀ ਸਹਾਇਤਾ ਕੀਤੀ ਅਤੇ ਉਸ ਦੀ ਸਫਲਤਾ ਦਾ ਮਾਰਗ ਦਰਸ਼ਕ ਬਣੀ। ਇਤਿਹਾਸਕਾਰ ਲਤੀਫ ਸਦਾ ਕੌਰ ਬਾਰੇ ਲਿਖਦਾ ਹੈ, ‘ਸਿੱਖ ਇਤਿਹਾਸ ਵਿਚ ਜਿਨ੍ਹਾਂ ਔਰਤਾਂ ਦਾ ਜ਼ਿਕਰ ਆਉਂਦਾ ਹੈ। ਉਨ੍ਹਾਂ ਵਿੱਚੋਂ ਉਹ ਸਭ ਤੋਂ ਵੱਧ ਨੀਤੀਵਾਨ ਅਤੇ ਤਰੱਕੀ ਦੀ ਚਾਹਵਾਨ ਔਰਤ ਸੀ’।
ਸਰਦਾਰ ਫ਼ਤਹਿ ਸਿੰਘ ਆਹਲੂਵਾਲੀਏ ਨਾਲ ਪੱਗ ਵਟਾਉਣੀ
ਸੰਨ 1783 ਵਿਚ ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਸਿੱਖਾਂ ਦੇ ‘ਸੁਲਤਾਨ- ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦੇ ਚਾਚੇ ਦਾ ਪੁੱਤਰ ਸਰਦਾਰ ਭਾਗ ਸਿੰਘ ਉਸ ਦਾ ਜਾਨਸ਼ੀਨ ਬਣਿਆ। ਉਸਨੇ ਮਿਸਲ ਦੀਆਂ ਹੱਦਾਂ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਸੰਨ 1801 ਵਿਚ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਰਦਾਰ ਫ਼ਤਹਿ ਸਿੰਘ ਮਿਸਲ ਦਾ ਨੇਤਾ ਬਣਿਆ।
ਉਹ ਬਹੁਤ ਬਹਾਦਰ ਜਰਨੈਲ ਸੀ ਅਤੇ ਸਿੱਖਾਂ ਵਿਚ ਉਸ ਦਾ ਸਤਿਕਾਰ ਵੀ ਬਹੁਤ ਸੀ। ਉਸਦੇ ਪਾਸ ਫ਼ੌਜੀ ਤਾਕਤ ਵੀ ਰਣਜੀਤ ਸਿੰਘ ਦੇ ਬਰਾਬਰ ਦੀ ਸੀ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਰਣਜੀਤ ਸਿੰਘ ਨੇ ਉਸ ਨਾਲ ਜੰਗ ਕਰਨ ਦੀ ਬਜਾਏ ਦੋਸਤੀ ਦਾ ਹੱਥ ਵਧਾਇਆ। ਉਮਦਾ ਉੱਤਵਾਰੀਖ ਅਨੁਸਾਰ ਸੰਨ 1802 ਵਿਚ ਰਣਜੀਤ ਸਿੰਘ ਨੇ ਬਿਆਸ ਦਰਿਆ ਦੇ ਕੰਢੇ ‘ਤੇ ਸਥਿਤ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਵਿਚ ਇਸਨਾਨ ਕਰਨ ਹਿੱਤ ਨੇੜੇ ਪੈਂਦੇ ਪਿੰਡ ਫਤਿਆਬਾਦ ਵਿਖੇ ਡੇਰੇ ਲਾ ਲਏ ਅਤੇ ਇਥੋਂ ਸਰਦਾਰ ਫ਼ਤਹਿ ਸਿੰਘ, ਜੋ ਉਸ ਵੇਲੇ ਸ਼ਿਕਾਰ ਖੇਡਣ ਗਿਆ ਹੋਇਆ ਸੀ, ਪੱਤਰ ਮਿਲਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਫਤਿਆਬਾਦ ਆ ਗਿਆ। ਉਥੇ ਦੋਵੇਂ ਸਰਦਾਰ ਪੱਗਾਂ ਵਟਾ ਕੇ ‘ਪੱਗ ਵੱਟ ਭਰਾ’ ਬਣ ਗਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪਰਸਪਰ ਦੋਸਤੀ ਦੇ ਇਕ ਅਹਿਦਨਾਮੇ ‘ਤੇ ਦਸਤਖ਼ਤ ਵੀ ਕੀਤੇ। ਅੱਗੇ ਚਲ ਕੇ ਇਹ ਅਹਿਦਨਾਮਾ ਰਣਜੀਤ ਸਿੰਘ ਵਾਸਤੇ ਬਹੁਤ ਫਾਇਦੇਮੰਦ ਸਾਬਤ ਹੋਇਆ। ਰਣਜੀਤ ਸਿੰਘ ਨੇ ਇਸ ਮਿੱਤਰਤਾ ਨੂੰ ਹੋਰ ਅੱਗੇ ਵਧਾਉਂਦਿਆਂ ਸੰਨ 1802 ਵਿਚ ਫਗਵਾੜੇ ਦਾ ਇਲਾਕਾ ਚੂਹੜਮਲ ਤੋਂ ਖੋਹ ਕੇ ਫਤਹਿ ਸਿੰਘ ਆਹਲੂਵਾਲੀਆ ਦੇ ਹਵਾਲੇ ਕਰ ਦਿੱਤਾ। ਫਤਹਿ ਸਿੰਘ ਆਹਲੂਵਾਲੀਏ ਨੇ ਵੀ ਕਈ ਜੰਗੀ ਮੁਹਿੰਮਾਂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੱਦਦ ਕੀਤੀ ਅਤੇ ਉਸ ਨੂੰ ਕਈ ਅਹਿਮ ਜਿੱਤਾਂ ਹਾਸਿਲ ਕਰਵਾਈਆਂ।
ਸਰਦਾਰ ਜੋਧ ਸਿੰਘ ਰਾਮਗੜੀਏ ਨਾਲ ਮਿੱਤਰਤਾ
ਮਹਾਰਾਜਾ ਰਣਜੀਤ ਸਿੰਘ ਨੇ ਹੁਣ ਰਾਮਗੜੀਆ ਮਿਸਲ ਨਾਲ ਵੀ ਦੋਸਤੀ ਦਾ ਹੱਥ ਵਧਾਇਆ ਭਾਵੇਂ ਉਸ ਦੀ ਸੱਸ (ਸਦਾ ਕੌਰ) ਦੇ ਸੰਬੰਧ ਰਾਮਗੜ੍ਹੀਆ ਮਿਸਲ ਨਾਲ ਕੁੱਡਤਣ ਵਾਲੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜੱਸਾ ਸਿੰਘ ਰਾਮਗੜੀਏ ਨਾਲ ਕਿਸੇ ਕਿਸਮ ਦੀ ਫੌਜੀ ਟੱਕਰ ਤੋਂ ਹਮੇਸ਼ਾਂ ਗੁਰੇਜ਼ ਕੀਤਾ ਸੀ। ਜਦੋਂ ਸੰਨ 1803 ਵਿਚ ਜੱਸਾ ਸਿੰਘ ਰਾਮਗੜੀਆ ਅਕਾਲ ਚਲਾਣਾ ਕਰ ਗਿਆ। ਉਦੋਂ ਉਸ ਦੀ ਥਾਂ ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਮੁਖੀ ਬਣਿਆ। ਉਹ ਵੀ ਜੱਸਾ ਸਿੰਘ ਵਾਂਗ ਇਕ ਬਹਾਦਰ ਅਤੇ ਨਿਤਰ ਯੋਧਾ ਸੀ । ਰਣਜੀਤ ਸਿੰਘ ਨੇ ਉਸ ਨਾਲ ਵੀ ਮਿਤਰਤਾ ਕਾਇਮ ਕੀਤੀ ਅਤੇ ਉਸ ਨੂੰ ਹਮੇਸ਼ਾਂ ਸਤਿਕਾਰ ਵਜੋਂ ‘ਬਾਬਾ ਜੀ’ ਕਹਿ ਕੇ ਬੁਲਾਉਂਦਾ ਹੁੰਦਾ ਸੀ। ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਨਾਲ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਆਪਣੇ ਹੱਥ ਦਾ ਪੰਜਾ ਕੇਸਰ ਨਾਲ ਰੰਗ ਕੇ ਮਿੱਤਰਤਾ ਦੇ ਪਰਚੇ ‘ਤੇ ਮੋਹਰ ਲਗਾਈ। ਇਸ ਤਰ੍ਹਾਂ ਉਸ ਨੇ ਰਾਮਗੜੀਆ ਮਿਸਲ ਨਾਲ ਮਿੱਤਰਤਾ ਗੰਢ ਕੇ ਆਪਣੀ ਰਾਜਨੀਤਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਇਕ ਹੋਰ ਬਲਵਾਨ ਅਤੇ ਅਸਰ ਰਸੂਖ ਵਾਲੇ ਡੱਲੇਵਾਲੀਆ ਮਿਸਲ ਦੇ ਸਰਦਾਰ ਤਾਰਾ ਸਿੰਘ ਘੋਬਾ ਨਾਲ ਵੀ ਮਿੱਤਰਤਾ ਕੀਤੀ ਰੱਖੀ। ਜਦੋਂ ਇਹ ਸਰਦਾਰ ਸੰਨ 1807 ਵਿਚ ਅਕਾਲ ਚਲਾਣਾ ਕਰ ਗਿਆ ਤਾਂ ਉਸ ਦੀ ਪਤਨੀ ਦੇ ਵਿਰੋਧ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਨੇ ਡੱਲੇਵਾਲੀਆ ਮਿਸਲ ਦੇ ਇਲਾਕੇ (ਰਾਹੋਂ ਅਤੇ ਨਕੋਦਰ) ਆਪਣੇ ਰਾਜ ਵਿਚ ਮਿਲਾ ਲਏ।
ਛੋਟੀਆਂ ਸਿੱਖ ਮਿਸਲਾਂ ਉਤੇ ਸਰਦਾਰੀ
ਸੰਨ 1811 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਬਾਕੀ ਰਹਿੰਦੀਆਂ ਛੋਟੀਆਂ ਛੋਟੀਆਂ ਸਿੱਖ ਮਿਸਲਾਂ (ਜੋ ਉਸ ਦੇ ਬਹੁਤ ਨੇੜਲੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀਆਂ ਸਨ) ‘ਤੇ ਵੀ ਹੌਲੀ-ਹੌਲੀ ਕਬਜ਼ਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਸ਼ਾਦੀ ਸੰਨ 1798 ਵਿਚ ਨੱਕਈ ਮਿਸਲ ਦੇ ਸਰਦਾਰ ਰਾਮ ਸਿੰਘ ਦੀ ਪੁੱਤਰੀ ਬੀਬੀ ਰਾਜ ਕੌਰ ਨਾਲ ਹੋਈ ਸੀ ਅਤੇ ਉਸ ਤੋਂ ਮਹਾਰਾਜੇ ਦਾ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ ਪੈਦਾ ਹੋਇਆ। ਰਾਮ ਸਿੰਘ ਬਹੁਤ ਬਲਵਾਨ ਸਰਦਾਰ ਸੀ। ਉਸ ਦੀ ਮਿਸਲ ਵਿਚ ਚੂਹਣੀਆਂ, ਸਾਹੀਵਾਲ ਸਰਕਪੁਰ ਅਤੇ ਕੋਟ ਕਮਾਲੀਏ ਦੇ ਇਲਾਕੇ ਸਨ। ਰਾਮ ਸਿੰਘ ਦੀ ਮੌਤ ਤੋਂ ਬਾਅਦ ਸੰਨ 1807 ਵਿਚ ਰਾਜ ਕੌਰ ਦੇ ਭਤੀਜੇ ਕਾਹਨ ਸਿੰਘ ਨੇ ਮਿਸਲ ਦੀ ਵਾਗਡੋਰ ਸੰਭਾਲੀ। ਉਹ ਬਹੁਤ ਕਮਜ਼ੋਰ ਸਿੱਧ ਹੋਇਆ ਅਤੇ ਇਸੇ ਸਾਲ ਰਣਜੀਤ ਸਿੰਘ ਨੇ ਮਿਸਲ ਨੱਕਈ ਆਪਣੇ ਰਾਜ ਵਿਚ ਮਿਲਾ ਲਈ। ਇਸੇ ਹੀ ਤਰਜ਼ ‘ਤੇ ਚਲਦਿਆਂ, ਜਦੋਂ ਸੰਨ 1810 ਵਿਚ ਕਰੋੜਸਿੰਘੀਆ ਮਿਸਲ (ਪੰਜ ਗੜ੍ਹੀਆ ਮਿਸਲ ) ਦੇ ਬਘੇਲ ਸਿੰਘ ਦੀ ਮੌਤ ਹੋ ਗਈ ਤਾਂ ਉਸ ਦੇ ਵਾਰਿਸ ਵੀ ਕਮਜ਼ੋਰ ਸਿੱਧ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਇਲਾਕਿਆਂ ਜਲੰਧਰ ਅਤੇ ਹੁਸ਼ਿਆਰਪੁਰ ‘ਤੇ ਕਬਜਾ ਕਰ ਲਿਆ। ਪਰ ਉਸ ਨੇ ਇਸ ਦੇ ਬਦਲੇ ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ ਨੂੰ ਗੁਜ਼ਾਰੇ ਵਾਸਤੇ ਜਾਗੀਰਾਂ ਦੇ ਦਿੱਤੀਆਂ। (ਕਰੋੜਸਿੰਘੀਆ ਮਿਸਲ ਦੇ ਕੁਝ ਇਲਾਕੇ ਕਲਸੀਆ ਰਿਆਸਤ ਵਿਚ ਵੀ ਚਲੇ ਗਏ ਸਨ।)
ਮਿਸਲਾਂ ਦੇ ਇਤਿਹਾਸ ਵਿਚ ਫੈਜ਼ਲਪੁਰੀਆ ਜਾਂ ਸਿੰਘਪੁਰੀਆਂ ਮਿਸਲ ਦਾ ਨਾਂ ਸਭ ਤੋਂ ਪਹਿਲੇ ਆਉਂਦਾ ਹੈ। ਇਹ ਮਿਸਲ ਨਵਾਬ ਕਪੂਰ ਸਿੰਘ ਨੇ ਸਥਾਪਿਤ ਕੀਤੀ ਸੀ। ਜਦੋਂ ਉਸ ਨੇ ਪਿੰਡ ਫੈਜ਼ਲਪੁਰ ਨੂੰ ਕਬਜ਼ੇ ਵਿਚ ਲੈ ਕੇ ਇਸ ਦਾ ਨਾਂ ਸਿੰਘਪੁਰ ਰੱਖਿਆ ਤਾਂ ਇਸ ਤੋਂ ਬਾਅਦ ਇਸ ਨੂੰ ਮਿਸਲ ਸਿੰਘਪੁਰੀਆ ਵੀ ਕਿਹਾ ਜਾਣ ਲੱਗਾ। ਇਸ ਮਿਸਲ ਪਾਸ ਜਲੰਧਰ, ਫਿਲੌਰ ਅਤੇ ਪੱਟੀ ਵਰਗੇ ਕੁਝ ਵੱਡੇ ਨਗਰ ਸਨ। ਇਹ ਇਲਾਕਾ ਸਤਲੁਜ ਦਰਿਆ ਦੇ ਦੋਵੇਂ ਪਾਸੇ ਖਿਲਰਿਆ ਹੋਇਆ ਸੀ। ਸੰਨ 1811 ਵਿਚ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾਉਣ ਖ਼ਾਤਿਰ ਇਸ ਦੇ ਆਗੂ ਬੁਧ ਸਿੰਘ ਨੂੰ ਅਧੀਨਤਾ ਮੰਨਣ ਲਈ ਕਿਹਾ ਪਰ ਉਸ ਨੇ ਨਾਂਹ ਕਰ ਦਿੱਤੀ। ਇਸ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਫਤਹਿ ਸਿੰਘ ਆਹਲੂਵਾਲੀਆ, ਮੋਹਕਮ ਚੰਦ ਅਤੇ ਜੋਧ ਸਿੰਘ ਰਾਮਗੜ੍ਹੀਆ ਦੀ ਸਾਂਝੀ ਕਮਾਨ ਹੇਠ ਭਾਰੀ ਫੌਜ ਉਸ ਉਤੇ ਹਮਲਾ ਕਰਨ ਲਈ ਭੇਜੀ। ਬੁੱਧ ਸਿੰਘ ਇਤਨੀ ਭਾਰੀ ਫੌਜ ਦਾ ਮੁਕਾਬਲਾ ਨਾ ਕਰ ਸਕਿਆ। ਮਹਾਰਾਜੇ ਦੀਆਂ ਫੌਜਾਂ ਨੇ ਫਿਲੋਰ, ਜਲੰਧਰ ਅਤੇ ਪੇਟੀ ‘ਤੇ ਕਬਜ਼ਾ ਕਰ ਲਿਆ। ਬੁੱਧ ਸਿੰਘ ਸਤਲੁਜ ਦਰਿਆ ਦੇ ਪਾਰਲੇ ਇਲਾਕੇ ਵਿਚ ਚਲਾ ਗਿਆ।
ਇਸ ਤਰ੍ਹਾਂ ਸੰਨ 1811 ਤੱਕ ਮਹਾਰਾਜਾ ਰਣਜੀਤ ਸਿੰਘ ਲਗਾਤਾਰ ਜਿੱਤਾ ਹਾਸਿਲ ਕਰਦਾ ਸਤਲੁਜ ਦੇ ਉੱਤਰ ਅਤੇ ਮੱਧ ਪੰਜਾਬ ਦੇ ਮਹੱਤਵਪੂਰਨ ਇਲਾਕਿਆਂ ਦਾ ਮਾਲਕ ਬਣ ਗਿਆ ਸੀ। ਰਣਜੀਤ ਸਿੰਘ ਦੀ ਸਭ ਤੋਂ ਵੱਡੀ ਇੱਛਾ ਇਹ ਸੀ ਕਿ ਉਹ ਸਮੁੱਚੀ ਸਿੱਖ ਕੌਮ ਦਾ ਇਕੋ ਇਕ ਤਾਕਤਵਰ ਨੇਤਾ ਬਣੇ। ਉਸ ਨੇ ਇਸ ਮੰਤਵ ਲਈ ਜਿਥੇ ਸਤਲੁਜ ਦੇ ਉੱਤਰ ਅਤੇ ਮੱਧ ਪੰਜਾਬ ਵਿਚ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ ਉਥੇ ਉਸ ਨੇ ਸਤਲੁਜ ਦੇ ਦੱਖਣ ਵੱਲ ਵੀ ਸੰਨ 1906 ਤੋਂ 1809 ਦੇ ਸਾਲਾਂ ਦਰਮਿਆਨ ਫੂਲਕੀਆ ਰਿਆਸਤਾਂ ‘ਤੇ ਤਿੰਨ ਵਾਰ ਚੜ੍ਹਾਈ ਕੀਤੀ (ਕਈ ਇਤਿਹਾਸਕਾਰ ਦੇ ਵਾਰ ਚੜ੍ਹਾਈ ਦੀ ਗੱਲ ਕਰਦੇ ਹਨ) ਅਤੇ ਆਪਣਾ ਲੋਹਾ ਮਨਵਾਇਆ ਪ੍ਰੰਤੂ ਇਨ੍ਹਾਂ ਰਿਆਸਤਾਂ ਨੇ ਉਸ ਦੀ ਸਰਦਾਰੀ ਮੰਨਣ ਨਾਲੋਂ ਅੰਗਰੇਜ਼ਾਂ ਦੀ ਅਧੀਨਗੀ ਨੂੰ ਪਹਿਲ ਦਿੱਤੀ।
ਗੁਰੂ ਦੀ ਨਗਰੀ ਅੰਮ੍ਰਿਤਸਰ ‘ਤੇ ਕਬਜ਼ਾ
ਸੰਨ 1805 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਾਂ ਦੀ ਧਾਰਮਿਕ ਅਤੇ ਅਧਿਆਤਮਿਕ ਰਾਜਧਾਨੀ ਅੰਮ੍ਰਿਤਸਰ ‘ਤੇ ਕਬਜਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਲਾਹੌਰ ਤੋਂ ਬਾਅਦ ਅੰਮ੍ਰਿਤਸਰ ਮਹੱਤਵਪੂਰਨ ਸੀ। ਅੰਮ੍ਰਿਤਸਰ ਦੇ ਹਾਕਮ ਭੰਗੀ ਸਰਦਾਰ ਗੁਲਾਬ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦਾ ਨਾ- ਬਾਲਗ ਪੁੱਤਰ ਵਾਰਿਸ ਬਣਿਆ ਪਰ ਅਸਲ ਵਿਚ ਮਿਸਲ ਦਾ ਸਾਰਾ ਪ੍ਰਬੰਧ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖੇ ਦੇ ਹੱਥ ਵਿਚ ਸੀ। ਅੰਮ੍ਰਿਤਸਰ ਸ਼ਹਿਰ ਵਿਚ ਬਦਇੰਤਜ਼ਾਮੀ ਦਾ ਆਲਮ ਸੀ ਅਤੇ ਭੰਗੀ ਸਰਦਾਰਾਂ ਵੱਲੋਂ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਸੋਹਣ ਲਾਲ ਸੂਰੀ ਅਨੁਸਾਰ, ‘ਇਕ ਵਪਾਰੀ ਸ਼ੇਖ ਕਮਾਲੁਦੀਨ ਅਤੇ ਮਾਈ ਸੁੱਖਾਂ ਦੇ ਕਾਰਮੁਖਤਿਆਰ ਸੰਤੋਖ ਸਿੰਘ ਦਰਮਿਆਨ ਕਸ਼ਮਕਸ਼ ਚੱਲ ਰਹੀ ਸੀ। ਸ਼ਹਿਰ ਦਾ ਇਕ ਹਿੰਦੂ ਸ਼ਾਹੂਕਾਰ ਰੂੜ ਮੇਲ ਵੀ ਮਾਈ ਸੁੱਖਾਂ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਭੰਗੀ ਸਰਦਾਰਾਂ ਦੇ ਇਲਾਕੇ ਨੂੰ ਛੱਡ ਕੇ ਕਟੜਾ ਕਨ੍ਹਈਆ ਦੇ ਇਲਾਕੇ ਵਿਚ ਚਲਾ ਗਿਆ ਸੀ। (ਇਨ੍ਹਾਂ ਦਿਨਾਂ ਵਿਚ ਸ਼ਹਿਰ ਦੀ ਕਰ ਵਸੂਲੀ ਵੱਖ-ਵੱਖ ਇਲਾਕਿਆਂ/ਕਟੜਿਆਂ ਦੇ ਵੱਖੋ ਵੱਖ ਮਾਲਕਾਂ ਵੱਲੋਂ ਉਗਰਾਹੀ ਜਾਂਦੀ ਸੀ ਅਤੇ ਉਨ੍ਹਾਂ ਦੇ ਕਰ ਵਸੂਲੀ ਨਿਯਮਾਂ ਵਿਚ ਵੀ ਇਕਸਾਰਤਾ ਨਹੀਂ ਸੀ। ਜਿਸ ਕਰਕੇ ਵਪਾਰੀ ਇਕ ਮਿਸਲਦਾਰ ਤੋਂ ਦੁਖੀ ਹੋ ਕੇ ਦੂਜੀ ਮਿਸਲ ਦੇ ਅਧਿਕਾਰ ਖੇਤਰ ਦੇ ਇਲਾਕੇ ਵੱਲ ਹਿਜਰਤ ਕਰ ਜਾਂਦੇ ਸਨ।) ਇਨ੍ਹਾਂ ਦੋਹਾਂ ਵਪਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ‘ਤੇ ਕਬਜ਼ਾ ਕਰਨ ਵਾਸਤੇ ਲਿਖਤੀ ਬੇਨਤੀ ਕੀਤੀ ਕਿਉਂ ਕਿ ਵਪਾਰੀ ਵਰਗ ਰਣਜੀਤ ਸਿੰਘ ਵੱਲੋਂ ਲਾਹੌਰ ਸ਼ਹਿਰ ਵਿਚ ਕੀਤੇ ਪ੍ਰਸ਼ਾਸ਼ਨਿਕ ਇੰਤਜ਼ਾਮ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਜਿਸ ਕਰਕੇ ਸ਼ਹਿਰ ਦੀ ਤਰੱਕੀ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗੀ ਸੀ।’ ਕੁਝ ਇਤਿਹਾਸਕਾਰ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ‘ਤੇ ਹਮਲਾ ਅਤੇ ਕਬਜ਼ਾ ਕਰਨ ਦਾ ਸਬੱਬ ਪਿੱਤਲ ਅਤੇ ਤਾਂਬੇ ਦੀ ਬਣੀ ਤੋਪ ਮੰਨਦੇ ਹਨ। ਇਸ ਤੋਪ ਦਾ ਨਾਂ ਤੋਪ- ਇ-ਕਲਾਂ ਵੀ ਲਿਆ ਜਾਂਦਾ ਸੀ ਅਤੇ ਇਹ ਭੰਗੀਆਂ ਦੀ ਤੋਪ ਕਰ ਕੇ ਵੀ ਮਸ਼ਹੂਰ ਸੀ। ਇਸ ਤੋਪ ਉੱਪਰ ਉੱਕਰੀ ਲਿਖਤ ਅਨੁਸਾਰ ਇਸ ਨੂੰ ਸ਼ਾਹ ਨਜ਼ੀਰ ਨਾਂ ਦੇ ਇਕ ਕਾਰੀਗਰ ਨੇ ਲਾਹੌਰ ਵਿਚ ਸੰਨ 1761 ਵਿਚ ਅਹਿਮਦ ਸ਼ਾਹ ਅਬਦਾਲੀ ਲਈ ਤਿਆਰ ਕੀਤਾ ਸੀ। ਇਸ ਦੇ ਇਸਤੇਮਾਲ ਵਿਚ ਆਉਣ ਤੋਂ ਪਹਿਲਾਂ ਹੀ ਸੰਨ 1762 ਵਿਚ ਭੰਗੀ ਸਰਦਾਰਾਂ ਨੇ ਇਸ ਨੂੰ ਹਾਸਲ ਕਰ ਲਿਆ। ਸੰਨ 1764 ਵਿਚ ਲਾਹੌਰ ਉਤੇ ਕਬਜ਼ਾ ਕਰਨ ਤੋਂ ਬਾਅਦ ਇਹ ਤੋਪ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ (ਮਹਾਰਾਜਾ ਰਣਜੀਤ ਸਿੰਘ ਦਾ ਦਾਦਾ) ਦੇ ਹਿੱਸੇ ਆਈ ਸੀ, ਪਰ ਭੰਗੀਆਂ ਨੇ ਇਸ ‘ਤੇ ਕਬਜ਼ਾ ਨਾ ਛੱਡਿਆ ਅਤੇ ਅੰਮ੍ਰਿਤਸਰ ਲੈ ਆਏ। ਹੁਣ ਰਣਜੀਤ ਸਿੰਘ ਨੇ ਇਸ ‘ਤੇ ਆਪਣਾ ਹੱਕ ਜਤਾਇਆ ਅਤੇ ਇਸ ਨੂੰ ਹਾਸਿਲ ਕਰਨ ਲਈ ਅੰਮ੍ਰਿਤਸਰ ‘ਤੇ ਹਮਲਾ ਕੀਤਾ (ਅੱਜ-ਕੱਲ੍ਹ ਇਹ ਤੋਪ ਲਾਹੌਰ ਦੇ ਸੈਂਟਰਲ ਮਿਊਜ਼ੀਅਮ ਵਿਚ ਪਈ ਹੈ)। ਅੰਮ੍ਰਿਤਸਰ ‘ਤੇ ਹਮਲਾ ਕਰਨ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਗੱਲਬਾਤ ਰਾਹੀਂ ਕੋਈ ਹੱਲ ਕੱਢਣ ਲਈ ਸਰਦਾਰ ਜੋਧ ਸਿੰਘ ਰਾਮਗੜੀਏ ਨੂੰ ਮਾਈ ਸੁੱਖਾਂ ਪਾਸ ਭੇਜਿਆ ਪਰ ਗੱਲਬਾਤ ਕਿਸੇ ਪਾਸੇ ਨਾ ਲੱਗੀ। ਅੰਤ ਰਣਜੀਤ ਸਿੰਘ ਨੇ ਸੰਨ 1805 ਫਰਵਰੀ ਦੀ 22 ਤਾਰੀਖ ਨੂੰ (ਸੰਮਤ 1861, ਫੱਗਣ ਮਹੀਨੇ ਦੀ ਚੌਦਾਂ) ਆਪਣੇ ਪੱਗ ਵੱਟ ਭਰਾ ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ, ਘਨਈਆ ਮਿਸਲ ਅਤੇ ਨਕਈ ਮਿਸਲ ਦੀਆਂ ਸਾਂਝੀਆਂ ਫੌਜਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਸ਼ਹਿਰ ਨੂੰ ਘੇਰਾ ਪਾ ਲਿਆ। ਮਾਈ ਸੁੱਖਾਂ ਨੇ ਪਹਿਲਾਂ ਹੀ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਅਤੇ ਰਣਜੀਤ ਸਿੰਘ ਦੇ ਹਮਲੇ ਦਾ ਜਵਾਬ ਦੇਣ ਦੀ ਤਿਆਰੀ ਕਰਨ ਲੱਗੀ। ਰਣਜੀਤ ਸਿੰਘ ਗੁਰੂ ਦੀ ਪਵਿੱਤਰ ਨਗਰੀ ਨੂੰ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦਾ ਪਰ ਭੰਗੀ ਫੌਜਾਂ ਨੇ ਸ਼ਹਿਰ ਦੀ ਫਸੀਲ ਤੋਂ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਇਧਰੋਂ ਮਹਾਰਾਜੇ ਦੇ ਤੋਪਖਾਨੇ ਵੱਲੋਂ ਜਵਾਬੀ ਕਾਰਵਾਈ ਵਿਚ ਫੋਕੇ ਗੋਲੇ ਹੀ ਦਾਗੇ ਗਏ ਤਾਂ ਕਿ ਖੂਨ-ਖਰਾਬਾ ਨਾ ਹੋਵੇ। ਮਾਈ ਸੁੱਖਾਂ ਆਪਣੇ ਨਾਬਾਲਗ ਪੁੱਤਰ ਨੂੰ ਨਾਲ ਲੈ ਕੇ ਕਿਲ੍ਹਾ ਭੰਗੀਆਂ ਵਿਚ ਚਲੀ ਗਈ। ਪਹਿਲਾਂ ਰਣਜੀਤ ਸਿੰਘ ਦੀਆਂ ਫੌਜਾਂ ਨੇ ਲਾਹੌਰੀ ਦਰਵਾਜ਼ੇ ਨੇੜੇ ਪੰਜ-ਤੀਰਥੀ ਬਾਗ ਉਤੇ ਕਬਜ਼ਾ ਕੀਤਾ ਅਤੇ ਫਿਰ ਉੱਥੋਂ ਅੱਗੇ ਵਧਦਿਆਂ ਕਿਲ੍ਹਾ ਲੋਹਗੜ੍ਹ ਦੇ ਪੁਲ ਵਾਲੇ ਰਸਤਿਉਂ ਸ਼ਹਿਰ ਵਿਚ ਪ੍ਰਵੇਸ਼ ਕੀਤਾ। ਅਸਲ ਵਿਚ ਇਹ ਪਾਸਾ ਪਹਿਲਾਂ ਹੀ ਆਹਲੂਵਾਲੀਆਂ ਦੇ ਕਬਜ਼ੇ ਹੇਠ ਸੀ। ਹੁਣ ਮਹਾਰਾਜਾ ਰਣਜੀਤ ਸਿੰਘ ਅਤੇ ਫਤਹਿ ਸਿੰਘ ਆਹਲੂਵਾਲੀਆ ਦੀਆਂ ਸਾਂਝੀਆਂ ਫੌਜਾਂ ਨੇ ਮਾਈ ਸੁੱਖਾਂ ਨੂੰ ਕਿਲਾ ਭੰਗੀਆਂ ਵਿਚ ਘੇਰ ਲਿਆ। ਮਾਈ ਸੁੱਖਾਂ ਦੀਆਂ ਫੌਜਾਂ ਨੇ ਸਿਰਫ ਇਕ ਦਿਨ ਮੁਕਾਬਲਾ ਕੀਤਾ ਅਤੇ ਅੰਤ ਸਰਦਾਰ ਜੋਧ ਸਿੰਘ ਰਾਮਗੜੀਏ ਨੇ ਵਿਚਾਲੇ ਪੈ ਕੇ ਗੱਲਬਾਤ ਰਾਹੀਂ ਲੜਾਈ ਬੰਦ ਕਰਵਾਈ। ਬਿਨਾਂ ਖੂਨ-ਖਰਾਬੇ ਕੀਤਿਆਂ ਅੰਮ੍ਰਿਤਸਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ। ਮਾਈ ਸੁੱਖਾਂ ਨੂੰ ਗੁਜ਼ਾਰੇ ਵਾਸਤੇ ਕੁਝ ਪਿੰਡ ਜਗੀਰ ਵਜੋਂ ਦਿੱਤੇ ਗਏ। ਜਮਜਮਾ ਤੇਪ ਤੋਂ ਇਲਾਵਾ ਕੁਝ ਛੋਟੀਆਂ ਤੋਪਾਂ ਅਤੇ ਕਾਫੀ ਮਾਤਰਾ ਵਿਚ ਗੋਲਾ ਬਾਰੂਦ ਰਣਜੀਤ ਸਿੰਘ ਦੇ ਹੱਥ ਲੱਗਾ। ਜਿੱਤ ਪ੍ਰਾਪਤ ਕਰ ਕੇ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਇਸ਼ਨਾਨ ਕੀਤਾ। ਗੁਰੂ ਰਾਮਦਾਸ ਦੇ ਲੰਗਰ ਵਾਸਤੇ ਮਾਇਆ ਭੇਟ ਕੀਤੀ ਅਤੇ ਰਾਗੀਆਂ, ਗ੍ਰੰਥੀਆਂ ਅਤੇ ਪੁਜਾਰੀਆਂ ਆਦਿ ਦੀਆਂ ਤਨਖਾਹਾਂ ਵਿਚ ਦੋ ਗੁਣਾ ਵਾਧਾ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੁੰਮੇਵਾਰ ਧਾਰਮਿਕ ਪ੍ਰੇਮੀ ਸਿੱਖਾਂ ਦੀ ਇਕ ਕਮੇਟੀ ਬਣਾਈ। ਸਰਦਾਰ ਦੇਸਾ ਸਿੰਘ ਮਜੀਠੀਏ ਦੇ ਸਪੁੱਤਰ ਸਰਦਾਰ ਲਹਿਣਾ ਸਿੰਘ ਮਜੀਠੀਏ ਨੂੰ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧਕ ਬਣਾਇਆ। ਗੁਰੂ ਦੇ ਲੰਗਰ ਲਈ ਜਾਗੀਰ ਲਗਾ ਦਿੱਤੀ ਅਤੇ ਮਿਸਰ ਛੱਜੂ ਮੱਲ ਨੂੰ ਅੰਮ੍ਰਿਤਸਰ ਸ਼ਹਿਰ ਦਾ ਟੈਕਸ ਉਗਰਾਹਕ ਨਿਯੁਕਤ ਕੀਤਾ ਅਤੇ ਸ਼ਹਿਰ ਦੀ ਮਸੂਲ ਚੁੰਗੀ ਤੋਂ ਹੋਣ ਵਾਲੀ ਸਾਰੀ ਆਮਦਨ ਨੂੰ ਗੁਰੂ ਘਰ ਦੇ ਲੰਗਰ ਖਾਤੇ ਲਵਾਇਆ। ਰਣਜੀਤ ਸਿੰਘ ਲਾਹੌਰ ਅਤੇ ਅੰਮ੍ਰਿਤਸਰ ਨੂੰ ਆਪਣੇ ਰਾਜ ਦਾ ਹਿੱਸਾ ਬਣਾ ਕੇ ਦੂਸਰੇ ਸਿੱਖ ਸਰਦਾਰਾਂ ਅਤੇ ਮਿਸਲਦਾਰਾਂ ਦੇ ਮੁਕਾਬਲੇ ਵਿਚ ਵਧੇਰੇ ਸ਼ਕਤੀਸ਼ਾਲੀ ਹੋ ਗਿਆ ਅਤੇ ਉਸ ਦੇ ਮਾਨ ਸਨਮਾਨ ਵਿਚ ਬਹੁਤ ਵਾਧਾ ਹੋਇਆ।
ਕਸੂਰ ਉਤੇ ਫ਼ਤਹਿ
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਰੀਕ ਸਿੱਖ ਸਰਦਾਰਾਂ ਅਤੇ ਮਿਸਲਦਾਰਾਂ ਦੇ ਇਲਾਕੇ ਹੀ ਫ਼ਤਹਿ ਨਹੀਂ ਕੀਤੇ ਸਗੋਂ ਆਸ ਪਾਸ ਦੇ ਮੁਸਲਮਾਨ ਪਠਾਣਾਂ ਅਤੇ ਨਵਾਬਾਂ ਨਾਲ ਵੀ ਲੋਹਾ ਲਿਆ ਅਤੇ ਉਹਨਾਂ ਦੇ ਕਬਜ਼ੇ ਹੇਠਲੇ ਇਲਾਕਿਆਂ ‘ਤੇ ਆਪਣਾ ਅਧਿਕਾਰ ਜਮਾਇਆ। ਲਾਹੌਰ ਦੇ ਗਵਾਂਢ ਵਿਚ ਕਸੂਰ ਦੇ ਇਲਾਕੇ ਉਤੇ ਇਕ ਪਠਾਣ ਹਾਕਮ ਨਿਜ਼ਾਮੁਦੀਨ ਦਾ ਕਬਜ਼ਾ ਸੀ ਅਤੇ ਉਹ ਰਣਜੀਤ ਸਿੰਘ ਦਾ ਕਟੜ ਦੁਸ਼ਮਣ ਸੀ। 1799 ਵਿਚ ਜਦੋਂ ਰਣਜੀਤ ਸਿੰਘ ਨੇ ਲਾਹੌਰ ਆਪਣੇ ਕਬਜ਼ੇ ਵਿਚ ਲੈ ਲਿਆ ਸੀ, ਉਦੋਂ ਉਸ ਨੇ ਭੰਗੀ ਸਰਦਾਰਾਂ ਨਾਲ ਮਿਲ ਕੇ ਰਣਜੀਤ ਸਿੰਘ ਖਿਲਾਫ ਬਗ਼ਾਵਤ ਦਾ ਝੰਡਾ ਚੁੱਕਿਆ, ਪਰ ਆਪਸ ਵਿਚ ਕਈ ਮਤਭੇਦ ਹੋਣ ਕਰ ਕੇ ਉਹਨਾਂ ਦਾ ਗਠਜੋੜ ਸਿਰੇ ਨਾ ਚੜ੍ਹ ਸਕਿਆ। ਸੰਨ 1801 ਤੋਂ 1806 ਤੱਕ ਰਣਜੀਤ ਸਿੰਘ ਨੇ ਕਈ ਵਾਰ ਨਿਜ਼ਾਮੁਦੀਨ ਦੇ ਖਿਲਾਫ ਮੁਹਿੰਮਾਂ ਭੇਜੀਆਂ ਅਤੇ ਤਵਾਨ ਵਸੂਲ ਕੀਤਾ। ਸੰਨ 1807 ਵਿਚ ਕਸੂਰ ਦੇ ਨਵਾਬ ਦੇ ਮਰਨ ਤੋਂ ਬਾਅਦ ਉਸ ਦਾ ਪੁੱਤਰ ਕੁਤਬਦੀਨ (ਕਈ ਇਤਿਹਾਸਕਾਰ ਇਸ ਨੂੰ ਨਿਜ਼ਾਮੁਦੀਨ ਦਾ ਭਰਾ ਲਿਖਦੇ ਹਨ) ਉਸ ਦਾ ਜਾਨਸ਼ੀਨ ਬਣਿਆ। ਉਸ ਨੇ ਮੁਲਤਾਨ ਦੇ ਨਵਾਬ ਮੁਜ਼ੱਫਰ ਖਾਂ ਨਾਲ ਰਣਜੀਤ ਸਿੰਘ ਖਿਲਾਫ ਇਕ ਗੁਪਤ ਅਹਿਦਨਾਮਾ ਕਰ ਲਿਆ ਅਤੇ ਰਣਜੀਤ ਸਿੰਘ ਨੂੰ ਖਿਰਾਜ ਦੇਣਾ ਬੰਦ ਕਰ ਦਿੱਤਾ। ਰਣਜੀਤ ਸਿੰਘ ਨੂੰ ਛੇਤੀ ਹੀ ਕੁਤਬਦੀਨ ਦੀ ਸਾਜ਼ਿਸ਼ ਦਾ ਪਤਾ ਲੱਗ ਗਿਆ ਅਤੇ ਨਤੀਜੇ ਵਜੋਂ ਉਸ ਨੇ ਫਰਵਰੀ 1807 ਵਿਚ ਕਸੂਰ ‘ਤੇ ਚੜ੍ਹਾਈ ਕਰ ਦਿੱਤੀ। ਰਣਜੀਤ ਸਿੰਘ ਦੀਆਂ ਫੌਜਾਂ ਨੇ ਅੱਗੇ ਵੱਧ ਕੇ ਕਸੂਰ ਨੂੰ ਘੇਰ ਲਿਆ। ਇਹ ਘੇਰਾ ਇਕ ਮਹੀਨਾ ਰਿਹਾ ਜਿਸ ਦੌਰਾਨ ਪਠਾਣਾਂ ਨੇ ਡਟ ਕੇ ਮੁਕਾਬਲਾ ਕੀਤਾ। ਅੰਤ ਕੁਤਬਦੀਨ ਨੇ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਰਾਹੀਂ ਗੱਲਬਾਤ ਤੋਰ ਕੇ ਹਾਰ ਮੰਨ ਲਈ ਅਤੇ ਰਣਜੀਤ ਸਿੰਘ ਨੇ ਉਸ ਦੇ ਗੁਜ਼ਾਰੇ ਲਈ ਮਮਦੋਟ ਦੀ ਜਾਗੀਰ (ਸਮੇਤ ਮਮਦੋਟ ਦਾ ਕਿਲ੍ਹਾ) ਲਾ ਦਿੱਤੀ ਅਤੇ ਕਸੂਰ ਉੱਤੇ ਆਪਣਾ ਅਧਿਕਾਰ ਕਰ ਲਿਆ। ਕਸੂਰ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਆਪਣੀਆਂ ਫ਼ੌਜੀ ਚੌਕੀਆਂ ਕਾਇਮ ਕੀਤੀਆਂ। ਇਸ ਜਿੱਤ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੇ ਫ਼ੌਜੀ ਜਰਨੈਲਾਂ ਨੂੰ ਸਨਮਾਨਿਤ ਕੀਤਾ। ਲਾਹੌਰ ਅਤੇ ਅੰਮ੍ਰਿਤਸਰ ਵਿਚ ਦੀਪਮਾਲਾ ਕੀਤੀ ਗਈ। ਰਣਜੀਤ ਸਿੰਘ ਦੀ ਕਸੂਰ ‘ਤੇ ਫਤਹਿ ਤੋਂ ਬਾਅਦ ਲਾਹੌਰ ਉਤੇ ਪਠਾਣਾਂ ਵੱਲੋਂ ਸਦੀਆਂ ਤੋਂ ਚਲਿਆ ਆਉਂਦਾ ਖ਼ਤਰਾ ਹਮੇਸ਼ਾ ਲਈ ਖ਼ਤਮ ਹੋ ਗਿਆ। ਇਸ ਜਿੱਤ ਨਾਲ ਰਣਜੀਤ ਸਿੰਘ ਬਹੁਤ ਹਰਮਨ ਪਿਆਰਾ ਹੋ ਗਿਆ। ਇਸ ਗੱਲ ਦਾ ਇਹ ਤੱਥ ਤੋਂ ਵੀ ਅੰਦਾਜ਼ਾ ਹੋ ਜਾਂਦਾ ਹੈ ਕਿ ਜਦੋਂ ਰਣਜੀਤ ਸਿੰਘ ਨੇ ਆਪਣੇ ਮਿੱਤਰ ਸਰਦਾਰਾਂ ਅਤੇ ਜਰਨੈਲਾਂ ਨੂੰ ਕਸੂਰ ਫਤਹਿ ਕਰਨ ਸਮੇਂ ਸਾਥ ਦੇਣ ਲਈ ਲਿਖਤੀ ਸੁਨੇਹੇ ਭੇਜੇ ਤਾਂ ਉਦੋਂ ਥੋੜ੍ਹੇ ਹੀ ਦਿਨਾਂ ਵਿਚ ਇਕ ਲੱਖ ਦੇ ਕਰੀਬ ਘੋੜਸਵਾਰ ਅਤੇ ਪਿਆਦਾ ਸਿੱਖ ਫੌਜਾਂ ਲਾਹੌਰ ਵਿਚ ਇਕੱਠੀਆਂ ਹੋ ਗਈਆਂ ਸਨ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਮੁਹਿੰਮ ਵਿਚ ਰਣਜੀਤ ਸਿੰਘ ਵੱਲੋਂ ਸਰਦਾਰ ਜੋਧ ਸਿੰਘ ਰਾਮਗੜ੍ਹੀਏ ਨੇ ਵੀ ਹਿੱਸਾ ਲਿਆ ਸੀ।
ਝੰਗ ਦੀ ਜਿੱਤ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸੀਮਾਵਾਂ ਦੇ ਨਾਲ ਨਾਲ ਕਸੂਰ ਤੋਂ ਇਲਾਵਾ ਰਾਵੀ, ਚਿਨਾਬ ਅਤੇ ਜਿਹਲਮ ਦੇ ਪੱਛਮੀ ਇਲਾਕਿਆਂ ਉਪਰ ਕੁਝ ਫਸਾਦੀ ਸੁਭਾਅ ਦੇ ਮੁਸਲਮਾਨ ਕਬੀਲਿਆਂ ਅਤੇ ਘਰਾਣਿਆਂ ਦਾ ਕਬਜ਼ਾ ਸੀ। ਇਨ੍ਹਾਂ ਵਿਚੋਂ ਖਰਲ ਅਤੇ ਸਿਆਲ ਕਬੀਲੇ ਪ੍ਰਮੁੱਖ ਸਨ। ਸੰਨ 1803 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਝੰਗ ਅਤੇ ਅਜੋਕੇ ਸ਼ੇਖੁਪੁਰੇ ਦੇ ਇਲਾਕੇ ( ਜੋ ਖਰਲ ਕਬੀਲੇ ਦੇ ਅਧੀਨ ਸੀ) ਉਤੇ ਹਮਲਾ ਕੀਤਾ। ਉਨ੍ਹਾਂ ਨੇ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕਰ ਲਈ। ਇਸ ਸਮੇਂ ਝੰਗ ਅਤੇ ਚਿਨਿਉਟ ਦਾ ਹਾਕਮ ਅਹਿਮਦ ਖਾਂ ਸਿਆਲ ਸੀ। ਰਣਜੀਤ ਸਿੰਘ ਨੇ ਸੰਨ 1803 ਵਿਚ ਉਸ ਨੂੰ ਅਧੀਨਗੀ ਸਵੀਕਾਰ ਕਰਨ ਲਈ ਸੁਨੇਹਾ ਭੇਜਿਆ ਜੋ ਉਸ ਨੇ ਠੁਕਰਾ ਦਿੱਤਾ। ਨਤੀਜੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਦੀਆਂ ਫੌਜਾਂ ਨਾਲ ਲੈ ਕੇ ਝੰਗ ‘ਤੇ ਚੜ੍ਹਾਈ ਕਰ ਦਿੱਤੀ। ਅਹਿਮਦ ਖ਼ਾਨ ਨੇ ਕੁਝ ਟਾਕਰਾ ਕੀਤਾ ਪਰ ਛੇਤੀ ਹੀ ਹਾਰ ਮੰਨ ਲਈ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਠ ਹਜ਼ਾਰ ਰੁਪਏ ਤਵਾਨ ਭਰਿਆ। ਮਹਾਰਾਜਾ ਰਣਜੀਤ ਸਿੰਘ ਨੇ ਝੰਗ ਉਤੇ ਦੂਜੀ ਵਾਰ ਸੰਨ 1805 ਵਿਚ ਹਮਲਾ ਕੀਤਾ, ਇਸ ਵਾਰ ਇਕ ਲੱਖ ਵੀਹ ਹਜ਼ਾਰ ਦਾ ਕਰ ਵਸੂਲ ਕੀਤਾ। ਅਸਲ ਵਿਚ ਮਹਾਰਾਜਾ ਰਣਜੀਤ ਸਿੰਘ ਝੰਗ ਨੂੰ ਆਪਣੇ ਰਾਜ ਨਾਲ ਮਿਲਾਉਣਾ ਚਾਹੁੰਦਾ ਸੀ। ਇਸੇ ਮੁਹਿੰਮ ਦੌਰਾਨ ਉਸ ਨੇ ਸਾਹੀਵਾਲ ਅਤੇ ਆਲੇ-ਦੁਆਲੇ ਦੇ ਮੁਸਲਿਮ ਸਰਦਾਰਾਂ ਕੋਲੋਂ ਵੀ ਕਰ ਵਸੂਲ ਕੀਤੇ। ਦੋ ਸਾਲ ਬਾਅਦ ਸੰਨ 1807 ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਅਹਿਮਦ ਖਾਂ ਅਤੇ ਮੁਲਤਾਨ ਦੇ ਮੁਜ਼ੱਫਰ ਖਾਂ ਦੇ ਗਠਜੋੜ ਦਾ ਪਤਾ ਲੱਗ ਗਿਆ। ਉਸ ਨੇ ਅਹਿਮਦ ਮਾਂ ਵਿਰੁੱਧ ਇਕ ਹੋਰ ਮੁਹਿੰਮ ਭੇਜੀ, ਉਸ ਨੂੰ ਹਰਾ ਕੇ ਝੰਗ ਅਤੇ ਚਨਿਓਟ ਸਮੇਤ ਉਸ ਦੇ ਸਾਰੇ ਇਲਾਕੇ ‘ਤੇ ਕਬਜ਼ਾ ਕਰ ਲਿਆ, ਪਰ ਉਸ ਦੀ ਜਾਨ ਬਖਸ਼ੀ ਕਰ ਕੇ ਉਸ ਨੂੰ ਗੁਜ਼ਾਰੇ ਵਾਸਤੇ ਜਾਗੀਰ ਦੇ ਦਿੱਤੀ। ਇਸੇ ਹੀ ਸਾਲ ਮਹਾਰਾਜਾ ਰਣਜੀਤ ਸਿੰਘ ਨੇ ਨਵਾਬ ਬਹਾਵਲ ਖ਼ਾਂ ਨੂੰ ਆਪਣੀ ਅਧੀਨਗੀ ਮੰਨਣ ਲਈ ਮਜਬੂਰ ਕੀਤਾ ਅਤੇ ਉਸ ਤੋਂ ਤਵਾਨ ਵਸੂਲ ਕੀਤਾ। ਅਗਲੇ ਸਾਲ 1808 ਵਿਚ ਅਖਨੂਰ ਦੇ ਆਲਮ ਖਾਂ ਤੋਂ ਵੀ ਕਰ ਵਸੂਲ ਕੀਤਾ।
ਕਾਂਗੜੇ ਦੇ ਪਹਾੜਾਂ ਨੂੰ ਨਿਵਾਉਣਾ
ਪੰਜਾਬ ਦੀਆਂ ਕੁਝ ਪਹਾੜੀ ਰਿਆਸਤਾਂ ਵਿਚੋਂ ਕਾਂਗੜੇ ਦੀ ਰਿਆਸਤ ਸਭ ਤੋਂ ਬਲਵਾਨ ਸੀ, ਜਿਸ ਦਾ ਹਾਕਮ ਰਾਜਪੂਤ ਪਹਾੜੀ ਰਾਜਾ ਸੰਸਾਰ ਚੰਦ ਕਟੋਚ ਸੀ। ਉਹ ਵੀ ਮਹਾਰਾਜਾ ਰਣਜੀਤ ਸਿੰਘ ਵਾਂਗੂੰ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਆਪਣੇ ਨਿਸ਼ਾਨੇ ਦੀ ਪੂਰਤੀ ਲਈ ਉਸ ਨੇ ਸੰਨ 1801 ਵਿਚ ਰਾਣੀ ਸਦਾ ਕੌਰ ਦੇ ਕੁਝ ਇਲਾਕਿਆਂ ਉੱਤੇ ਘੱਟੋ ਘੱਟ ਦੇ ਵਾਰ ਹਮਲਾ ਕੀਤਾ ਪਰ ਹਰ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਕਰਾਰੀ ਹਾਰ ਦਿੱਤੀ। ਸੰਸਾਰ ਚੰਦ ਰੁਕਿਆ ਨਹੀਂ, ਹੁਣ ਉਸ ਨੇ ਆਪਣਾ ਮੂੰਹ ਗਵਾਂਢ ਦੀਆਂ ਪਹਾੜੀ ਰਿਆਸਤਾਂ ਵੱਲ ਕਰਦਿਆਂ ਕਹਿਲੂਰ ‘ਤੇ ਹਮਲਾ ਕਰ ਕੇ ਇਸ ਨੂੰ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਕਹਿਲੂਰ ਦੇ ਰਾਜੇ ਨੇ ਨਿਪਾਲ ਦੇ ਗੋਰਖੇ ਸਰਦਾਰ ਅਮਰ ਸਿੰਘ ਥਾਪਾ ਤੋਂ ਸਹਾਇਤਾ ਦੀ ਮੰਗ ਕੀਤੀ। ਗੋਰਖੇ, ਪਹਿਲਾਂ ਹੀ ਅਮਰ ਸਿੰਘ ਥਾਪਾ ਦੀ ਸਰਦਾਰੀ ਹੇਠ ਪੰਜਾਬ ਦੇ ਪਹਾੜੀ ਅਤੇ ਨੀਮ-ਪਹਾੜੀ ਇਲਾਕਿਆਂ ‘ਤੇ ਅੱਖ ਰੱਖੀ ਬੈਠੇ ਸਨ, ਇਸ ਲਈ ਉਨ੍ਹਾਂ ਨੇ ਕਹਿਲੂਰ ਦੇ ਰਾਜੇ ਦਾ ਸੱਦਾ ਪ੍ਰਵਾਨ ਕਰ ਲਿਆ। ਜਦੋਂ ਉਨ੍ਹਾਂ ਨੇ ਕਾਂਗੜਾ ਘੇਰ ਲਿਆ ਤਾਂ ਉਦੋਂ ਸੰਸਾਰ ਚੰਦ ਨੇ ਆਪਣੇ ਭਰਾ ਫਤਹਿ ਚੰਦ ਰਾਹੀਂ ਰਣਜੀਤ ਸਿੰਘ ਪਾਸੋਂ ਸਹਾਇਤਾ ਦੀ ਮੰਗ ਕੀਤੀ। ਪਰ ਮਹਾਰਾਜੇ ਨੇ ਸਹਾਇਤਾ ਬਦਲੇ ਕਾਂਗੜੇ ਦੇ ਕਿਲ੍ਹੇ ਦੀ ਮੰਗ ਕੀਤੀ। ਜਿਸ ਤੋਂ ਸੰਸਾਰ ਚੰਦ ਝਿਜਕ ਗਿਆ ਅਤੇ ਇਕੱਲਾ ਹੀ ਅਮਰ ਸਿੰਘ ਥਾਪਾ ਦੀਆਂ ਸੈਨਾਵਾਂ ਦਾ ਮੁਕਾਬਲਾ ਕਰਦਾ ਰਿਹਾ। ਅੰਤ ਹਾਰ ਹੁੰਦੀ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਫਿਰ ਸਹਾਇਤਾ ਦੀ ਮੰਗ ਕੀਤੀ ਅਤੇ ਮੂੰਹ ਮੰਗੀ ਕੀਮਤ ਦੇਣੀ ਮੰਨ ਗਿਆ। ਇਸ ‘ਤੇ ਅਮਲ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਇਕ ਤਕੜੀ ਫੌਜ, ਗੋਰਖਿਆਂ ਦਾ ਟਾਕਰਾ ਕਰਨ ਲਈ ਭੇਜੀ। ਅੱਗੋਂ ਗੋਰਖਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੰਸਾਰ ਚੰਦ ਤੋਂ ਵੱਧ ਰਕਮ ਦੇਣ ਦੀ ਗੱਲ ਕੀਤੀ, ਜੇ ਮਹਾਰਾਜੇ ਨੇ ਠੁਕਰਾ ਦਿੱਤੀ। ਸਿੱਖ ਫੌਜਾਂ ਦੀ ਆਮਦ ਅਤੇ ਲਲਕਾਰੇ ਸੁਣ ਕੇ ਅਮਰ ਸਿੰਘ ਥਾਪਾ ਕਾਂਗੜੇ ਦਾ ਘੇਰਾ ਛੱਡ ਕੇ ਭੱਜ ਗਿਆ ਅਤੇ ਪਨਹਾਲ (ਸ੍ਰੀਨਗਰ ਗੜਵਾਲ ਲਾਗੇ) ਦੇ ਸਥਾਨ ‘ਤੇ ਫੌਜਾਂ ਲੈ ਆਇਆ। ਇਧਰ ਮਹਾਰਾਜਾ ਰਣਜੀਤ ਸਿੰਘ, ਮਾਈ ਮਹਿਤਾਬ ਕੌਰ ਦੀ ਕੁੱਖੋਂ ਸ਼ੇਰ ਸਿੰਘ ਦੇ ਜਨਮ ਦੀ ਖਬਰ ਸੁਣ ਕੇ ਪੰਜਾਬ ਵਾਪਸ ਆ ਗਿਆ ਅਤੇ ਕੁਝ ਸਮੇਂ ਮਗਰੋਂ ਫਿਰ ਇਸ ਮੁਹਿੰਮ ਵਿਚ ਸ਼ਾਮਿਲ ਹੋ ਗਿਆ ਅਤੇ ਰਾਜਾ ਸੰਸਾਰ ਚੰਦ ਤੋਂ’ ਵਾਅਦੇ ਦੇ ਮੁਤਾਬਿਕ ਕਿਲ੍ਹੇ ਦੀ ਮੰਗ ਕੀਤੀ ਤਾਂ ਅੱਗੋਂ ਰਾਜੇ ਨੇ ਕਿਹਾ ਕਿ ਜਦੋਂ ਗੋਰਖਾ ਫੌਜਾਂ ਇਥੋਂ ਕੂਚ ਕਰ ਜਾਣਗੀਆਂ ਅਤੇ ਉਨ੍ਹਾਂ ਦਾ ਖਤਰਾ ਟਲ ਜਾਵੇਗਾ ਤਾਂ ਉਹ ਕਿਲ੍ਹਾ ਮਹਾਰਾਜੇ ਨੂੰ ਦੇ ਦੇਵੇਗਾ। ਮਹਾਰਾਜੇ ਅਤੇ ਉਸ ਦੇ ਸਰਦਾਰਾਂ ਨੇ ਸੰਸਾਰ ਚੰਦ ਦੀ ਇਸ ਗੱਲ ‘ਤੇ ਇਤਬਾਰ ਨਾ ਕੀਤਾ ਅਤੇ ਉਸ ਦੇ ਪੱਤਰ ਅਨੁਰੋਧ ਨੂੰ ਕੈਦ ਕਰ ਲਿਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਹਿਲਾਂ ਕਾਂਗੜੇ ਦੇ ਕਿਲ੍ਹੇ ਦਾ ਕਬਜ਼ਾ ਮਿਲੇ ਤਾਂ ਫਿਰ ਗੋਰਖਿਆਂ ਨੂੰ ਪੂਰੀ ਤਰ੍ਹਾਂ ਹਰਾਇਆ ਜਾਵੇਗਾ। ਕੋਈ ਹੋਰ ਚਾਲ ਨਾ ਚੱਲਦੀ ਵੇਖਦਿਆਂ ਸੰਸਾਰ ਚੰਦ ਕਿਲ੍ਹੇ ਦਾ ਕਬਜ਼ਾ ਦੇਣਾ ਮੰਨ ਗਿਆ। ਫਤਹਿ ਸਿੰਘ ਆਹਲੂਵਾਲੀਏ ਅਤੇ ਜੋਧ ਸਿੰਘ ਰਾਮਗੜ੍ਹੀਏ ਦੀ ਕਮਾਨ ਹੇਠ ਫੌਜਾਂ ਨੇ ਕਿਲ੍ਹੇ ‘ਤੇ ਕਬਜ਼ਾ 23 ਅਗਸਤ, 1809 ਨੂੰ ਕਰ ਲਿਆ। ਕਿਲੇ ‘ਤੇ ਕਬਜ਼ੇ ਤੋਂ ਬਾਅਦ ਰਣਜੀਤ ਸਿੰਘ ਨੇ ਆਲੇ-ਦੁਆਲੇ ਦੀਆਂ ਘਾਟੀਆਂ ਅਤੇ ਚਿੱਟੀਆਂ ‘ਤੇ ਫੌਜਾਂ ਨੂੰ ਤੈਨਾਤ ਕਰ ਦਿੱਤਾ। ਕਿਲ੍ਹੇ ਅਤੇ ਕਾਂਗੜਾ ਸ਼ਹਿਰ ਦੇ ਦਰਮਿਆਨ ਪੂਰਬੀਆਂ ਦੀ ਹਵੇਲੀ, ਜਿਥੇ ਦੋ ਸੌ ਦੇ ਲੱਗਪੱਗ ਗੋਰਖੇ ਤਾਇਨਾਤ ਸਨ. ਸਿੱਖ ਫੌਜਾਂ ਨੇ ਹਮਲਾ ਕਰ ਦਿੱਤਾ ਅਤੇ ਛੋਟੀ ਜਿਹੀ ਝੜਪ ਤੋਂ ਬਾਅਦ ਹਵੇਲੀ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਗਣੇਸ਼ ਘਾਟੀ ਵਿਚ ਵੀ ਝੜਪਾਂ ਤੋਂ ਬਾਅਦ ਗੋਰਖਿਆਂ ਨੂੰ ਹਾਰ ਹੋਈ। ਅਮਰ ਸਿੰਘ ਥਾਪਾ ਜੋ ਅਜੇ ਵੀ ਲੜਾਈ ਕਰਨ ਦੀ ਨੀਯਤ ਕਰਕੇ ਵਾਪਸ ਨਹੀਂ ਸੀ ਮੁੜਿਆ, ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਅਜ਼ੀਜ਼ੁਦੀਨ ਰਾਹੀਂ ਤਾੜਨਾ ਕੀਤੀ ਕਿ ਉਹ ਇਥੋਂ ਚਲਾ ਜਾਵੇ। ਕੁਝ ਕੁ ਚਿਰ ਤਾਂ ਉਹ ਅੜ ਗਿਆ ਪਰ ਅੰਤ ਮਹਾਰਾਜੇ ਦੀਆਂ ਫੌਜਾਂ ਅਤੇ ਵਸੀਲਿਆਂ ਨੂੰ ਦੇਖ ਕੇ ਵਾਪਸ ਜਾਣ ਲਈ ਮਹਾਰਾਜੇ ਪਾਸੋਂ ਸੁਰੱਖਿਅਤ ਲਾਂਘੇ ਦੀ ਮੰਗ ਕੀਤੀ ਜੋ ਮਹਾਰਾਜੇ ਨੇ ਪੂਰੀ ਕਰ ਦਿੱਤੀ। ਜਦੋਂ ਉਹ ਵਾਪਸ ਜਾ ਰਿਹਾ ਸੀ, ਤਾਂ ਰਸਤੇ ਵਿਚ ਪਹਾੜੀਆਂ ਨੇ ਉਸ ਦੇ ਕਾਫਲੇ ਦੀ ਲੁੱਟਮਾਰ ਕਰ ਲਈ। ਮੰਡੀ ਅਤੇ ਕਹਿਲੂਰ ਦੇ ਰਾਜਿਆਂ ਨੇ ਅਮਰ ਸਿੰਘ ਥਾਪਾ ਨੂੰ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਭੜਕਾਇਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਲੇ-ਦੁਆਲੇ ਦੇ ਸਾਰੇ ਸਰਦਾਰਾਂ ਅਤੇ ਰਾਜਿਆਂ ਨੂੰ ਸਖ਼ਤ ਤਾੜਨਾ ਕੀਤੀ ਅਤੇ ਅਮਰ ਸਿੰਘ ਥਾਪਾ ਦਾ ਲੁੱਟਿਆ ਮਾਲ ਵਾਪਸ ਦੁਆਇਆ। ਪਹਾੜੀ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਮੰਨ ਲਈ ਅਤੇ ਮਹਾਰਾਜੇ ਨੇ ਹਰ ਇਕ ਉਤੇ ਸਾਲਾਨਾ ਕਰ ਮੁਕੱਰਰ ਕੀਤਾ। ਸਰਦਾਰ ਦੇਸਾ ਸਿੰਘ ਮਜੀਠੀਏ ਨੂੰ ਕਾਂਗੜੇ ਦੇ ਕਿਲ੍ਹੇ ਦਾ ਨਾਜਿਮ ਅਤੇ ਪਹਾੜ ਸਿੰਘ ਮਾਨ ਨੂੰ ਨਿਗਰਾਨ ਥਾਪ ਕੇ ਮਹਾਰਾਜਾ ਰਣਜੀਤ ਸਿੰਘ ਨੇ ਵਾਪਸ ਅੰਮ੍ਰਿਤਸਰ ਆ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਇਸ਼ਨਾਨ ਕੀਤੇ। ਅੰਮ੍ਰਿਤਸਰ ਨਿਵਾਸੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਾਂਗੜਾ ਜਿੱਤ ਦੇ ਸਬੰਧ ਵਿਚ ਸ਼ਹਿਰ ਵਿਚ ਦੀਪਮਾਲਾ ਕੀਤੀ। ਮਹਾਰਾਜਾ ਹਾਥੀ ‘ਤੇ ਸਵਾਰ ਹੋ ਕੇ ਸ਼ਹਿਰ ਦੀਆਂ ਰੌਣਕਾਂ ਵਿਚ ਸ਼ਾਮਿਲ ਹੋਇਆ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਪੁੱਜਣ ਸਮੇਂ ਵੀ ਬਹੁਤ ਖੁਸ਼ੀਆਂ ਕੀਤੀਆਂ ਗਈਆਂ।
ਫੂਲਕੀਆ ਰਿਆਸਤਾਂ ਦੀ ਸੋਚ ਬਨਾਮ ਮਹਾਰਾਜਾ ਰਣਜੀਤ ਸਿੰਘ
ਸੰਨ 1805 ਵਿਚ ਅੰਮ੍ਰਿਤਸਰ ‘ਤੇ ਕਬਜ਼ੇ ਤੋਂ ਬਾਅਦ ਸੰਨ 1806 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਫੂਲਕੀਆ ਰਿਆਸਤਾਂ, ਜਿਨ੍ਹਾਂ ਵਿਚ ਪਟਿਆਲਾ, ਨਾਭਾ ਅਤੇ ਜੀਂਦ ਰਾਜ ਸ਼ਾਮਲ ਸਨ, ਵੱਲ ਧਿਆਨ ਦਿੱਤਾ। ਇਹ ਮਾਲਵਾ ਰਿਆਸਤਾਂ ਦੇ ਨਾਂ ਨਾਲ ਵੀ ਪ੍ਰਸਿੱਧ ਸਨ। ਇਸ ਤੋਂ ਇਲਾਵਾ ਅੰਬਾਲਾ ਅਤੇ ਸਹਾਰਨਪੁਰ ਦੇ ਵਿਚਕਾਰਲਾ ਇਲਾਕਾ ਮਿਸਲ ਨਿਸ਼ਾਨਵਾਲੀਆ ਦੇ ਕਬਜ਼ੇ ਹੇਠ ਸੀ ਅਤੇ ਮਲੇਰਕੋਟਲਾ, ਕੁੰਜਪੁਰਾ ਅਤੇ ਖਿਜਰਾਬਾਦ ਮੁਸਲਮਾਨ ਸ਼ਾਸਕਾਂ ਦੇ ਅਧੀਨ ਸੀ। ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਬੰਧਾਂ ਨੂੰ ਵਾਚਣ ਤੋਂ ਪਹਿਲਾਂ ਇਹਨਾਂ ਰਿਆਸਤਾਂ ਦੇ ਇਤਿਹਾਸਕ ਪਿਛੋਕੜ ਨੂੰ ਜਾਚਣਾ ਜਰੂਰੀ ਹੈ। ਬਹੁਤੇ ਇਤਿਹਾਸਕਾਰ ਅਤੇ ਲਿਖਾਰੀ ਅੰਨ੍ਹੇਵਾਹ ਫੂਲਕੀਆ ਰਿਆਸਤਾਂ ਨੂੰ ਸਿੱਖ ਮਿਸਲਾਂ ਨਾਲ ਜੋੜਦੇ ਆ ਰਹੇ ਹਨ ਪਰ ਅਸਲ ਵਿਚ ਇਹ ਕਦੇ ਵੀ ਸਿੱਖ ਮਿਸਲਾਂ ਨਹੀਂ ਰਹੀਆਂ। ਸਿੱਖ ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਦਾ ਕਾਫ਼ੀ ਸਮਾਂ ਇਸੇ ਇਲਾਕੇ ਵਿਚ ਗੁਜ਼ਾਰਿਆ ਅਤੇ ਉਨ੍ਹਾਂ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਅਨੇਕਾਂ ਲੜਾਈਆਂ ਵੀ ਲੜਨੀਆਂ ਪਈਆਂ, ਪਰ ਇਨ੍ਹਾਂ ਵਿਚੋਂ ਕਿਸੇ ਵੀ ‘ਫੁਲਕੀਆ ਸਰਦਾਰ’ ਨੇ ਗੁਰੂ ਸਾਹਿਬ ਜਾਂ ਉਸ ਦੇ ਸਿੰਘਾਂ ਦੀ ਕਦੇ ਕੋਈ ਮੱਦਦ ਨਹੀਂ ਕੀਤੀ। ਪਟਿਆਲੇ ਦੇ ਬਾਬਾ ਆਲਾ ਸਿੰਘ ਦਾ ਜਨਮ ਸੰਨ 1691 ਜਾਂ 1695 ਦਰਮਿਆਨ ਹੋਇਆ। ਉਸ ਤੋਂ ਪਹਿਲਾਂ ਉਸ ਦਾ ਦਾਦਾ ਚੌਧਰੀ ਫੁਲ, ਫੂਲਕੀਆ ਖਾਨਦਾਨ ਦਾ ਮੁਖੀ ਅਤੇ ਮੋਢੀ ਹੋਇਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੰਨ 1704 ਵਿਚ ਸ੍ਰੀ ਅਨੰਦਪੁਰ ਸਾਹਿਬ ਛੱਡ ਕੇ ਚਮਕੌਰ ਦੀ ਕੱਚੀ ਗੜ੍ਹੀ ਵਿਚ ਕੁਝ ਕੁ ਸਿੰਘਾਂ ਨਾਲ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਦਾ ਮੁਕਾਬਲਾ ਕਰ ਰਹੇ ਸਨ. ਵੱਡੇ ਸਾਹਿਬਜ਼ਾਦੇ ਕੌਮ ਖ਼ਾਤਰ ਕੀਮਤੀ ਜਾਨਾਂ ਕੁਰਬਾਨ ਕਰ ਰਹੇ ਸਨ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਦੇ ਵਿਸਾਹਘਾਤ ਕਰ ਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਕੈਦ ਵਿਚ ਸਨ। ਸਿੱਖ ਇਤਿਹਾਸ ਦੇ ਇਸ ਖੂਨੀ ਦੌਰ ਵਿਚ ਕਿਸੇ ਫੁਲਕੀਆ ਸਰਦਾਰ ਦਾ ਜ਼ਿਕਰ ਨਹੀਂ ਆਉਂਦਾ। ਉਦੋਂ ਫੂਲਕੀਆ ਘਰਾਣੇ ਸ਼ਾਇਦ ਕਿਸੇ ਰਾਜਨੀਤਿਕ ਮਜਬੂਰੀ ਕਰਕੇ ਕੁਝ ਨਾ ਕਰ ਸਕੇ ਹੋਣ। ਇਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਉਦੋਂ ਹਿੰਦੁਸਤਾਨ ਵਿਚ ਮੁਗਲੀਆ ਹਕੂਮਤ ਦਾ ਦੌਰ ਚਲਦਾ ਸੀ ਅਤੇ ਔਰੰਗਜ਼ੇਬ ਦਾ ਰਾਜ ਸੀ। ਇਹ ਫੁਲਕੀਆ ਸਰਦਾਰ, ਦੇਸ਼ ਦੇ ਦੂਜੇ ਰਾਜਪੂਤ ਘਰਾਨਿਆਂ ਵਾਂਗ, ਉਸ ਦੇ ਗੁਲਾਮ ਸਨ ਜੋ ਕੇਂਦਰੀ ਹਕੂਮਤ ਨੂੰ ਹਮੇਸ਼ਾਂ ਖੁਸ਼ ਰੱਖਣ ਦੀ ਪਾਲਿਸੀ ‘ਤੇ ਚਲਦੇ ਸਨ। ਇਹ ਇਕ ਤਰ੍ਹਾਂ ਸੂਬਾ ਸਰਹੰਦ ਦੇ ਨਾਇਬ ਸਨ।
ਜਦੋਂ ਸੰਨ 1710 ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ‘ਤੇ ਹਮਲਾ ਕੀਤਾ ਉਦੋਂ ਉਸ ਦਾ ਸਾਥ ਮਾਝੇ ਅਤੇ ਮਾਲਵੇ ਦੇ ਹਜਾਰਾਂ ਸਿੰਘਾਂ ਨੇ ਦਿੱਤਾ ਪਰ ਕੋਈ ਦੀ ‘ਫੂਲਕੀਆ ਸਰਦਾਰ’ ਖ਼ਾਲਸੇ ਦੇ ਇਸ ਪਹਿਲੇ ਸੰਘਰਸ਼ ਵਿਚ ਸ਼ਾਮਲ ਨਹੀਂ ਹੋਇਆ। ਉਦੋਂ ਰਾਮ ਸਿੰਘ, ਤਲੋਕ ਸਿੰਘ, ਆਲਾ ਸਿੰਘ, ਬਾਬਾ ਹਮੀਰ ਸਿੰਘ ਅਤੇ ਸੁਖਚੈਨ ਸਿੰਘ ਵਗੈਰਾ ‘ਫੂਲਕੀਆ ਸਰਦਾਰ’ ਮਾਲਵੇ ਦੇ ਬਹੁਤ ਸਾਰੇ ਇਲਾਕੇ ਦੇ ਮਾਲਕ ਸਨ। ਸੰਨ 1734 ਵਿਚ ਜਦੋਂ ਖ਼ਾਲਸਾ ਭਾਰੀ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜਰਦਾ ਹੋਇਆ ਬੁੱਢਾ ਦਲ ਅਤੇ ਤਰਨਾ ਦਲ ਵਿਚ ਤਬਦੀਲ ਹੋਇਆ ਤਾਂ ਵੀ ਕੋਈ ਫੂਲਕੀਆ ਸਰਦਾਰ ਉਸ ਵਿਚ ਸ਼ਾਮਲ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਸੰਨ 1748 ਵਿਚ ਦਲ ਖ਼ਾਲਸਾ ਹੋਂਦ ਵਿਚ ਆਇਆ ਉਦੋਂ ਵੀ ਕੋਈ ਫੁਲਕੀਆ ਨੁਮਾਇੰਦਾ ਲਾਗੇ ਨਹੀਂ ਆਇਆ। ਔਕੜ ਸਮੇਂ ਖਾਲਸਾ ਪੰਥ ਜਾਂ ਸਿੱਖ ਮਿਸਲਾਂ ਵੱਲੋਂ ਸੱਦੇ ਜਾਂਦੇ ਸਰਬੱਤ ਖਾਲਸਾ ਅਤੇ ਗੁਰਮਤਿਆਂ ਵਿਚ ਇਨ੍ਹਾਂ ਕਦੇ ਵੀ ਕੋਈ ਹਿੱਸਾ ਨਹੀਂ ਲਿਆ ਸੀ। ਇਸ ਕਰਕੇ ਇਨ੍ਹਾਂ ਦੇ ਕੰਮ-ਕਾਰ ਅਤੇ ਭਾਵਨਾਵਾਂ ਸਿੱਖ ਮਿਸਲਾਂ ਦੀ ਸੋਚ ਨਾਲ ਮੇਲ ਨਹੀਂ ਖਾਂਦੀਆਂ। ਮੁੱਢਲੇ ਤੌਰ ‘ਤੇ ਜਿਥੇ ਮਾਝੇ ਦੇ ਸਿੱਖਾਂ ਅਤੇ ਮਿਸਲਾਂ ਨੇ ਦੁਰਾਨੀਆਂ ਅਤੇ ਮੁਗਲ ਹਾਕਮਾਂ ਨਾਲ ਕੌਮ ਖਾਤਰ ਖੂਨੀ ਟੱਕਰਾਂ ਲਈਆਂ, ਉਥੇ ਇਨ੍ਹਾਂ ਨੇ (ਫੁਲਕੀ ਰਿਆਸਤਾਂ) ਦੁਰਾਨੀ ਅਤੇ ਮੁਗਲ ਹਕੂਮਤਾਂ ਦੀ ਅਧੀਨਗੀ ਪ੍ਰਵਾਨ ਕੀਤੀ ਰੱਖੀ ਅਤੇ ਉਨ੍ਹਾਂ ਦੀ ਸਹਾਇਤਾ ਵੀ ਕੀਤੀ। ਉਹ ਹਮੇਸ਼ਾਂ ਆਪਣੇ ਰਾਜ-ਭਾਗ ਅਤੇ ਚੌਧਰ ਨੂੰ ਬਚਾਉਣ ਵਾਸਤੇ ਕਦੀ ਮੁਗਲ ਹਾਕਮਾਂ ਅਤੇ ਕਦੀ ਵਿਦੇਸ਼ੀ ਹਮਲਾਵਰਾਂ ਤੋਂ ਸਾਬਾਸ਼ੀਆਂ ਲੈਣ ਵਿਚ ਹੀ ਲੱਗੇ ਰਹਿੰਦੇ।
ਸੰਨ 1767 ਵਿਚ ‘ਫੂਲਕੀਆ ਸਰਦਾਰ’ ਅਮਰ ਸਿੰਘ ਨੇ ਹਮਲਾਵਰ ਅਹਿਮਦ ਸ਼ਾਹ ਦੁਰਾਨੀ ਨੂੰ ਖੁਸ਼ ਕਰ ਕੇ ਉਸ ਪਾਸੋਂ ‘ਰਾਜਾ-ਏ-ਰਾਜਗਨ’ ਦੀ ਉਪਾਧੀ ਹਾਸਲ ਕੀਤੀ ਅਤੇ ਉਹ ਆਪਣੇ ਆਪ ਨੂੰ ‘ਅਮਰ ਸਿੰਘ ਬਾਮਜ਼ਈ’ ਬੜੇ ਫਖ਼ਰ ਨਾਲ ਅਖਵਾਉਂਦਾ ਸੀ (ਜਿਸ ਦਾ ਮਤਲਬ ਉਹ ਅਹਿਮਦਸ਼ਾਹ ਅਬਦਾਲੀ ਦੀ ਬਰਾਦਰੀ ਦਾ ਸੀ)। ‘ਸਰਦਾਰ` ਅਮਰ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਨਾਂ ਦੇ ਸਿੱਕੇ ਵੀ ਜਾਰੀ ਕੀਤੇ। ਇਹਨਾਂ ਸਮਿਆਂ ਦੁਰਾਨ ਕਿਸੇ ਵੀ ਫੂਲਕੀਆ ‘ਸਰਦਾਰ` ਨੇ ਕਦੇ ਵੀ ਸ੍ਰੀ ਅੰਮ੍ਰਿਤਸਰ ਜਾਂ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੱਕ ਨਹੀਂ ਕੀਤੀ, ਪਰ ਉਹਨਾਂ ਦਿੱਲੀ ਦੇ ਮੁਗਲ ਬਾਦਸ਼ਾਹ ਆਲਮਗੀਰ ਦੂਜੇ ਅਤੇ ਅਹਿਮਦਸ਼ਾਹ ਦੁਰਾਨੀ ਦੇ ਕਦਮਾਂ ਵਿਚ ਆਪਣੇ ਸਿਰ ਜਰੂਰ ਝੁਕਾਏ । ਪਰ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਸਿੰਘਾਂ ਪਾਸੋਂ ਅੰਮ੍ਰਿਤ ਛਕਣ ਤੋਂ ਗੁਰੇਜ਼ ਵੀ ਨਹੀਂ ਕੀਤਾ। ਰਤਨ ਸਿੰਘ ਭੰਗੂ ਅਨੁਸਾਰ ਸਭ ਤੋਂ ਪਹਿਲਾਂ ਬਾਬਾ ਆਲਾ ਸਿੰਘ ਨੇ ਸਰਦਾਰ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ ਅਤੇ ਆਲਾ ਸਿੰਘ ਬਣਿਆ। ਅੰਮ੍ਰਿਤ ਛਕਣ ਤੋਂ ਪਹਿਲਾਂ ਉਸ ਨੇ ਆਪਣੇ ਕੇਸ ਕਟਵਾਏ ਹੋਏ ਸਨ। ਫਿਰ ਉਸ ਨੇ ਦੂਜੀ ਵਾਰ ਸ਼ਹੀਦਾਂ ਦੀ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਇਸ ਗੱਲ ਦਾ ਪ੍ਰਗਟਾਵਾ ਪਟਿਆਲਾ ਰਾਜ ਦੇ ਸਰਕਾਰੀ ਇਤਿਹਾਸਕਾਰ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਆਪਣੀ ਪੁਸਤਕ ‘ਜੀਵਨ ਬਿਰਤਾਂਤ ਮਹਾਰਾਜਾ ਆਲਾ ਸਿੰਘ’ ਵਿਚ ਕੀਤਾ ਹੈ। ਤੀਜੀ ਵਾਰ ਉਸ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪਾਸੋਂ ਅੰਮ੍ਰਿਤ ਛਕਿਆ। ਇਸ ਤੱਥ ਦਾ ਪ੍ਰਗਟਾਵਾ ਸਰਦਾਰ ਭਗਤ ਸਿੰਘ ਨੇ ਆਪਣੀ ਪੁਸਤਕ ‘ਸਿੱਖ ਪਾਲਿਟੀ’ ਵਿਚ ਕੀਤਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਮੌਕਾਪ੍ਰਸਤ ਰਜਵਾੜੇ ਖੰਡੇ ਦੀ ਪਾਹੁਲ ਦਾ ਮਖੌਲ ਹੀ ਉਡਾਉਂਦੇ ਰਹੇ।
ਸੰਨ 1762 ਦੇ ਵੱਡੇ ਘੱਲੂਘਾਰੇ ਜਿਸ ਵਿਚ ਲਗਪਗ ਬਾਰਾਂ ਹਜ਼ਾਰ ਸਿੰਘ, ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋਏ ਅਤੇ ਇਸ ਯੁੱਧ ਵਿਚ ਗੁਰੂ ਗ੍ਰੰਥ ਸਾਹਿਬ ਦੀ ਉਹ ਦੁਰਲੱਭ ਬੀੜ ਵੀ ਗੁੰਮ ਹੋ ਗਈ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਚ ਸੰਪੂਰਨ ਕਰਵਾਈ ਸੀ। ਇਸ ਘੱਲੂਘਾਰੇ ਦਾ ਮੈਦਾਨ ਕੁੱਪ ਰਹੀੜਾ ਸੀ ਜੋ ਬਰਨਾਲੇ ਤੋਂ 25 ਕੁ ਮੀਲ ਦੂਰ ਹੈ ਅਤੇ ਇਹ ਇਲਾਕਾ ਉਦੋਂ ਫੂਲਕੀਆ ਰਿਆਸਤ ਦਾ ਹਿੱਸਾ ਸੀ। ਇਸ ਘੋਰ ਸੰਕਟ ਸਮੇਂ ਵੀ ‘ਬਾਬਾ ਆਲਾ ਸਿੰਘ’ ਨੇ ਚਲਾਕੀ ਨਾਲ ਖ਼ਾਲਸੇ ਤੋਂ ਦੂਰੀ ਬਣਾਈ ਰੱਖੀ। ਇਸ ਮੌਕੇ ਉਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਸਵਾ ਲੱਖ ਰੁਪਇਆ ਆਪਣੇ “ਕੇਸਾਂ ਦੀ ਰੱਖਿਆ ਖਾਤਿਰ’ ਅਤੇ ਪੰਜ ਲੱਖ ਰੁਪਇਆ ਆਪਣੀ ਜਾਨ ਮਾਲ ਅਤੇ ਆਜ਼ਾਦੀ ਖਾਤਰ ‘ਮਜਬੂਰੀ ਵੱਸ’ ਤਾਰਿਆ। ਵੱਡੇ ਘੱਲੂਘਾਰੇ ਤੋਂ ਬਾਅਦ ਅਬਦਾਲੀ ਨੇ ਉਸ ਨੂੰ ਆਪਣੇ ਵੱਲੋਂ ਮਾਲਵੇ ਦਾ ਨਾਇਬ ਲਾਇਆ, ਝੰਡਾ ਅਤੇ ਨਗਾਰਾ ਦੇ ਕੇ ਸਨਮਾਨਤ ਵੀ ਕੀਤਾ। ਹਮਲਾਵਰਾਂ ਪਾਸੋਂ ਅਜਿਹੇ ਸ਼ਾਹੀ ਸਨਮਾਨ ਕਿਸੇ ਖ਼ਾਸ ਸੇਵਾ ਬਦਲੇ ਹੀ ਮਿਲਦੇ ਹਨ।ਇਸ ਗੱਲ ਦਾ ਪਤਾ ਲੱਗਣ ‘ਤੇ ਜਦੋਂ ਨਵਾਬ ਕਪੂਰ ਸਿੰਘ ਦੇ ਪੁੱਤਰ ਅਤੇ ਵਾਰਸ ਖੁਸ਼ਹਾਲ ਸਿੰਘ ਫੈਜ਼ਲਪੁਰੀਏ ਨੇ ਪਟਿਆਲੇ ‘ਤੇ ਚੜ੍ਹਾਈ ਕਰ ਦਿੱਤੀ ਤਾਂ ਸਿੱਖੀ ਦੇ ਵਾਸਤੇ ਪਾਉਂਦਿਆਂ ਆਲਾ ਸਿੰਘ ਨੇ ਪੁਰਾਣੇ ਤਰੀਕੇ ਨੂੰ ਵਰਤਦਿਆਂ ਚੌਥੀ ਵਾਰ ਖੁਸ਼ਹਾਲ ਸਿੰਘ ਤੋਂ ਅੰਮ੍ਰਿਤ ਛਕ ਕੇ ‘ਭੁੱਲਾਂ ਬਖ਼ਸ਼ਾਈਆਂ’। ਪਰ ਉਧਰ ਦੁਰਾਨੀ ਹਮਲਾਵਰ ਅਜੇ ਸਰਹੰਦ ਹੀ ਬੈਠਾ ਸੀ ਕਿ ਆਲਾ ਸਿੰਘ ਫਿਰ ਅਨੇਕਾਂ ਤੋਹਫੇ ਅਤੇ ਨਜ਼ਰਾਨੇ ਲੈ ਕੇ ਉਸ ਪਾਸ ਵੀ ਪੇਸ਼ ਹੋ ਗਿਆ ਅਤੇ ਉਸ ਤੋਂ ਵੀ ਸ਼ਾਬਾਸ਼ੀ ਲਈ । ਪ੍ਰਸਿੱਧ ਇਤਿਹਾਸਕਾਰ ਡਾ. ਹਰੀ ਰਾਮ ਗੁਪਤਾ ਆਪਣੀ ਪੁਸਤਕ ‘ਹਿਸਟਰੀ ਆਫ਼ ਦੀ ਸਿਖਜ਼’ ਦੇ ਚੌਥੇ ਭਾਗ ਵਿਚ ਕਾਜ਼ੀ ਨੂਰ ਮੁਹੰਮਦ ਦੁਆਰਾ ਲਿਖਤ ਇਕ ਹਵਾਲੇ ਨੂੰ ਇਸ ਤਰ੍ਹਾਂ ਦਰਜ ਕਰਦੇ ਹਨ ਕਿ ਕਾਜੀ ਨੂਰ ਮੁਹੰਮਦ, ਜੋ ਅਹਿਮਦਸ਼ਾਹ ਅਬਦਾਲੀ ਦਾ ਇਤਿਹਾਸਕਾਰ ਸੀ ਅਤੇ ਜੋ ਅਕਸਰ ਉਸ ਦੇ ਨਾਲ ਹੀ ਰਹਿੰਦਾ ਸੀ। ਆਲਾ ਸਿੰਘ ਬਾਰੇ ਇਕ ਦਿਲਚਸਪ ਵਾਰਤਾ ਲਿਖਦਾ ਹੈ। ਉਸ ਅਨੁਸਾਰ ਸਰਹੰਦ ਸੂਬੇ ਵਿਚ ਇਕ ਜ਼ਿੰਮੀਦਾਰ ‘ਆਲਾ ਜੱਟ’ ਰਾਜ ਕਰਦਾ ਸੀ। ਉਹ ਪਵਿੱਤਰ ਧਾਗੇ ਦਾ ਧਾਰਨੀ ਅਤੇ ਮੂਰਤੀ ਪੂਜਕ ਸੀ। ‘ਫਿਰ ਵੀ ਉਹ ਬਾਦਸ਼ਾਹ (ਅਬਦਾਲੀ) ਦਾ ਬਹੁਤ ਆਗਿਆਕਾਰੀ ਸੀ। ‘ ਆਲਾ ਜੱਟ ਤੋਹਫੇ ਲੈ ਕੇ ਬਾਦਸ਼ਾਹ ਨੂੰ ਮਿਲਣ ਆਇਆ ਜੋ ਉਸ ਨੇ ਪ੍ਰਵਾਨ ਕਰ ਲਏ। ਪੰਜਾਬ ਦੇ ਲਾਹੌਰ ਅਤੇ ਸਰਹੰਦ ਦੇ ਇਲਾਕਿਆਂ ਵਿਚ ਕਿਸੇ ਇਕ ਵੀ ਸ਼ਖਸ ਦਾ ਸ਼ਾਹ ਉਤੇ ਉਸ ਵਰਗਾ ਅਸਰ ਰਸੂਖ ਨਹੀਂ ਸੀ। ਦੂਜੇ ਹਿੰਦੁਸਤਾਨੀਆਂ ਨਾਲੋਂ ਉਹ, ਬਾਦਸ਼ਾਹ ਦਾ ਕਿਤੇ ਵੱਧ ਆਗਿਆਕਾਰੀ ਹੈ। ਉਹ ਹਮੇਸ਼ਾਂ ਸਿੱਖਾਂ ਨਾਲ ਲੜਿਆ। ਉਹ ਬਾਦਸ਼ਾਹ ਦੀ ਸੇਵਾ ਵਾਸਤੇ ਉਸ ਦੀ ਮੌਜੂਦਗੀ ਜਾਂ ਗੈਰ ਮੌਜੂਦਗੀ ਵਿਚ ਹਮੇਸ਼ਾਂ ਤਨੋਂ ਮਨੋਂ ਹਾਜ਼ਰ ਰਹਿੰਦਾ ਅਤੇ ਉਸ ਦੇ ਹੁਕਮਾਂ ਨੂੰ ਸਿਰੇ ਚੜਾਉਣ ਵਿਚ ਕੋਈ ਕਸਰ ਬਾਕੀ ਨਾ ਛੱਡਦਾ। ਉਸ ਨੇ ਅਹਿਮਦ ਸ਼ਾਹ ਦੁਰਾਨੀ ਪਾਸੋਂ ਸਰਹੰਦ ਦੀ ਗਵਰਨਰੀ ਅਤੇ ‘ਰਾਜਾ’ ਦੀ ਉਪਾਧੀ ਹਾਸਲ ਕੀਤੀ।
ਆਲਾ ਸਿੰਘ ਦੇ ਵਾਰਸਾਂ ਨੇ ਵੀ ਆਪਣੇ ਵੱਡਿਆਂ ਦੀਆਂ ਪਰੰਪਰਾਵਾਂ ‘ਤੇ ਚਲਦਿਆਂ ਵਿਦੇਸ਼ੀ ਹਮਲਾਵਰਾਂ ਦਾ ਸਾਥ ਕਦੇ ਨਾ ਛੱਡਿਆ ਅਤੇ ਲੋੜ ਪੈਣ ‘ਤੇ ਉਨ੍ਹਾਂ ਦੀ ਮੱਦਦ ਵੀ ਕੀਤੀ। ਸੰਨ 1796-1799 ਦਰਮਿਆਨ ਜਦੋਂ ਅਹਿਮਦਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਚਮਾਨ ਨੇ ਹਿੰਦੁਸਤਾਨ ‘ਤੇ ਤੀਜੀ ਵਾਰ ਹਮਲਾ ਕੀਤਾ, ਉਦੋਂ ਪਟਿਆਲੇ ਦਾ ਹਾਕਮ ਸਾਹਿਬ ਸਿੰਘ ਸੀ। ਸ਼ਾਹ ਜਮਾਨ ਨੇ ਉਸ ਨੂੰ ਆਪਣੇ ਆਉਣ ਦੀ ਇਤਲਾਹ ਆਪਣੇ ਇਕ ਖਬਰ ਨਵੀਸ ਗੁਲਾਮ ਅਹਿਮਦ ਦੁਆਰਾ ਭੇਜੀ। ਜੁਆਬ ਵਿਚ ਸਾਹਿਬ ਸਿੰਘ ਨੇ ਜੇ ਪੱਤਰ ਉਸ ਹੱਥ ਭੇਜਿਆ ਉਸ ਵਿਚ ਉਸ ਨੇ ਆਪਣੇ ਆਪ ਨੂੰ ਸ਼ਾਹ ਦਾ ‘ਕੁਦਰਤੀ ਗੁਲਾਮ’ ਲਿਖਿਆ। ਪਰ ਜਦੋਂ ਇਸੇ ਸੰਬੰਧ ਵਿਚ ਮਹਾਰਾਜਾ ਰਣਜੀਤ ਸਿੰਘ, ਸਰਦਾਰ ਨਾਹਰ ਸਿੰਘ ਅਤੇ ਸਰਦਾਰ ਅਮਰ ਸਿੰਘ ਨੇ ‘ਫੂਲਕੀਆ ਸਰਦਾਰ’ ਸਾਹਿਬ ਸਿੰਘ ਨੂੰ ਦੇਸ਼ ਅਤੇ ਕੌਮ ਦੇ ਦੁਸ਼ਮਣ ਅਹਿਮਦਸ਼ਾਹ ਅਬਦਾਲੀ ਦੇ ਪੋਤਰੇ ਦੇ ਹਮਲੇ ਦੇ ਖਿਲਾਫ ਸਿੱਖ ਕੌਮ ਦਾ ਸਾਥ ਦੇਣ ਵਾਸਤੇ ਸੁਨੇਹਾ ਭੇਜਿਆ ਅਤੇ ਦੱਸਿਆ ਕਿ ਹੁਣ ਸ਼ਾਹ ਪਾਸ ਫੌਜ ਬਹੁਤ ਘੱਟ ਸੀ,ਤਾਂ ਅੱਗੋਂ ਜੁਆਬ ਵਿਚ ਸਾਹਿਬ ਸਿੰਘ ਨੇ ਕਿਹਾ ਕਿ ਜੇਕਰ ਸ਼ਾਹ ਪਾਸ ਫੌਜ ਘੱਟ ਸੀ ਤਾਂ ਉਹ (ਰਣਜੀਤ ਸਿੰਘ ਅਤੇ ਸਾਥੀ) ਡਰਦੇ ਮਾਰੇ ਭੇਜ ਕਿਉਂ ਗਏ? ‘ਮੈਂ ਤਾਂ ਇਕ ਜਿਮੀਂਦਾਰ ਹਾਂ ਅਤੇ ਸ਼ਾਹ ਨੂੰ ਮਿਲੇ ਬਗੈਰ ਰਹਿ ਨਹੀਂ ਸਕਦਾ।’ ਫਿਰ ਜਦੋਂ ਸਾਹਿਬ ਸਿੰਘ ਨੂੰ ਸ਼ਾਹ ਦਾ ਪੱਤਰ ਮਿਲਿਆ ਤਾਂ ਉਸ ਨੂੰ ਚੁੰਮ ਕੇ ਆਪਣੇ ਮੱਥੇ ‘ਤੇ ਲਾਇਆ। ਸ਼ਾਹ ਜ਼ਮਾਨ ਨੇ ਸਿੱਖਾਂ ਨਾਲ ਵੀ ਗੱਲਬਾਤ ਤੋਰੀ ਕਿ ਉਸ ਨੂੰ ਦਿੱਲੀ ਤੱਕ ਨਿਰਵਿਘਨ ਆਉਣ ਜਾਣ ਦਿੱਤਾ ਜਾਵੇ। ਕਈ ਸਿੱਖ ਸਰਦਾਰ ਤਾਂ ਕਿਸੇ ਤਰ੍ਹਾਂ ਮੰਨ ਗਏ ਪਰ ਜਦੋਂ ਸਹਾਇਤਾ ਕਰਨ ਲਈ ਕਿਹਾ ਗਿਆ ਅਤੇ ਤੋਹਫਿਆਂ ਦੀ ਮੰਗ ਕੀਤੀ ਤਾਂ ਅੱਗੋਂ ਜੁਆਬ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਧਾੜਵੀ ਨੂੰ ਤੋਹਫੇ ਮੈਦਾਨੇ ਜੰਗ ਵਿਚ ਦਿੱਤੇ ਜਾਂਦੇ ਹਨ। ਈਸਟ ਇੰਡੀਆ ਕੰਪਨੀ ਵੱਲੋਂ ਲਖਨਊ ਵਿਖੇ ਤੈਨਾਤ ਰੈਜੀਡੈਂਟ ਜੇ. ਲੰਮਸਡਨ ਨੇ ਗਵਰਨਰ ਜਨਰਲ ਵੱਲ ਭੇਜੇ ਆਪਣੇ 27 ਦਸੰਬਰ, 1796 ਦੇ ਇਕ ਪੱਤਰ ਵਿਚ ਸਾਹਿਬ ਸਿੰਘ ਬਾਬਤ ਇਹ ਜਾਣਕਾਰੀ ਲਿਖੀ, “ਪਟਿਆਲਾ ਸਰਦਾਰ ਸਾਹਿਬ ਸਿੰਘ ਆਪਣੇ ਹਿਤ ਸ਼ਾਹ ਦੇ ਹਿਤਾਂ ਨਾਲ ਜੋੜਦਾ ਹੈ ਅਤੇ ਮੈਂ ਸਮਝਦਾ ਹਾਂ ਕਿ ਇਹ ਆਦਮੀ ਪੰਜਾਬ ਦੇਸ਼ ਦਾ ਇਕ ਅਸਰਦਾਰ ਜਿਮੀਂਦਾਰ ਹੈ, ਹਕੀਕਤ ਵਿਚ ਸਿੱਖ ਨਹੀਂ ਹੈ। ਜਿਥੇ ਉਹ ਪ੍ਰਮੁੱਖ ਸਿੱਖ ਸਰਦਾਰਾਂ ਨਾਲ ਦੁਸ਼ਮਣੀ ਰੱਖਦਾ, ਉਥੇ ਸ਼ਾਹ ਜਮਾਨ ਅਤੇ ਉਸ ਦੇ ਬਾਪ ਦੇ ਵਜ਼ੀਰਾਂ ਨਾਲ ਦੋਸਤੀ ਗੰਢਦਾ ਆਇਆ ਹੈ। ” ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਆਪਣੀ ਵਿਸਥਾਰਵਾਦੀ ਨੀਤੀ ਦੇ ਤਹਿਤ ਆਪਣੇ ਆਲੇ ਦੁਆਲੇ ਸਥਿਤ ਛੋਟੇ ਛੋਟੇ ਸਰਦਾਰਾਂ ਅਤੇ ਰਜਵਾੜਿਆਂ ਬਾਬਤ ਜਰੂਰੀ ਜਾਣਕਾਰੀ ਇਕੱਠੀ ਕਰ ਰਹੇ ਸਨ ਕਿ ਕਿਹੜਾ ਸਰਦਾਰ ਜਾਂ ਰਾਜਾ ਕਿਸ ਨਾਲ, ਕਿਸ ਤਰ੍ਹਾਂ ਦਾ ਸੰਬੰਧ ਰੱਖਦਾ ਅਤੇ ਉਹ ਕਿਤਨਾ ਤਾਕਤਵਰ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੱਖ ਮਿਸਲਾਂ ਤਾਂ ਖਾਲਸੇ ਦੁਆਰਾ ਜ਼ੁਲਮ ਦੇ ਖਿਲਾਫ ਲੜੇ ਗਏ ਲੰਮੇ ਧਰਮ ਯੁੱਧ ਅਤੇ ਸੰਘਰਸ਼ ਦਾ ਨਤੀਜਾ ਸਨ। ਪਰ । ਫੂਲਕੀਆ ਰਿਆਸਤਾਂ ਪਹਿਲਾਂ ਤਾਂ ਮੁਗਲੀਆ ਹਕੂਮਤ ਦੀਆਂ ਟੋਡੀ ਜਾਗੀਰਦਾਰ ਇਕਾਈਆਂ ਅਤੇ ਬਾਅਦ ਵਿਚ ਬਾਹਰੀ ਹਮਲਾਵਰਾਂ ਦੀਆਂ ਹੱਥ ਠੋਕੀਆਂ ਨਾਇਬ ਰਿਆਸਤਾਂ ਬਣੀਆਂ ਰਹੀਆਂ। ਅੰਗਰੇਜ਼ੀ ਦੈਂਤ ਨੇ ਇਹਨਾਂ ਰਿਆਸਤਾਂ ਨੂੰ ਆਪਣਾ ਫ਼ੌਜੀ ਬੇਸ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਾਇਮ ਕੀਤਾ ਖਾਲਸਾ ਰਾਜ ਹੜੱਪ ਕੀਤਾ। ਇਹਨਾਂ ਹੀ ਰਿਆਸਤਾਂ ਦੁਆਰਾ ਦਿੱਤੀ ਫ਼ੌਜੀ ਮੱਦਦ ਨਾਲ ਅੰਗਰੇਜ਼ੀ ਸਾਮਰਾਜ ਨੇ ਸੰਨ 1857 ਵਿਚ ਉਠੇ ਕੌਮੀ ਵਿਦਰੋਹ ਨੂੰ ਬੜੀ ਦਰਿੰਦਗੀ ਨਾਲ ਕੁਚਲਿਆ ਅਤੇ ਇਸ ਕੰਮ ਬਦਲੇ ਇਹਨਾਂ ਅੰਗਰੇਜ਼ ਹਕੂਮਤ ਪਾਸੋਂ ਇਨਾਮ ਹਾਸਿਲ ਕੀਤੇ। ਇਸ ਕਰਕੇ ਅਸੀਂ ਕਦੇ ਵੀ ਫੂਲਕੀਆ ਰਿਆਸਤਾਂ ਨੂੰ ਸਿੱਖ ਮਿਸਲਾਂ ਦਾ ਦਰਜਾ ਨਹੀਂ ਦੇ ਸਕਦੇ।
ਮਹਾਰਾਜਾ ਰਣਜੀਤ ਸਿੰਘ ਦੀਆਂ ਮਾਲਵੇ ਦੀਆਂ ਮੁਹਿੰਮਾਂ
ਮਹਾਰਾਜਾ ਰਣਜੀਤ ਸਿੰਘ ਦੀ ਇਹ ਤੀਬਰ ਇੱਛਾ ਰਹੀ ਸੀ ਕਿ ਸਿੱਖ ਕੌਮ ਨੂੰ ਇਕੋ ਝੰਡੇ ਥੱਲੇ ਇਕੱਠਿਆਂ ਕਰ ਕੇ, ਇਕ ਤਕੜੇ ਸਿੱਖ ਰਾਜ ਦੀ ਸਥਾਪਨਾ ਕੀਤੀ ਜਾਵੇ ਅਤੇ ਇਸ ਦੀ ਹੱਦ ਜਮਨਾ ਦਰਿਆ ਹੋਵੇ। ਉਸ ਨੇ ਇਸ ਮੰਤਵ ਨਾਲ ਮਾਲਵੇ ਦੇ ਇਲਾਕੇ ਅਤੇ ਫੁਲਕੀਆ ਰਿਆਸਤਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਿਸ ਦੇ ਹਾਕਮ ਹਮੇਸ਼ਾਂ ਮੁਸਲਿਮ ਧਾੜਵੀਆਂ ਦਾ ਸਾਥ ਦਿੰਦੇ ਆਉਂਦੇ ਸਨ। ਉਨ੍ਹਾਂ ਦੇ, ਅਹਿਮਦ ਸ਼ਾਹ ਅਬਦਾਲੀ ਅਤੇ ਸ਼ਾਹ ਜ਼ਮਾਨ ਨਾਲ ਗੂੜੇ ਸੰਬੰਧਾਂ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪੂਰਾ ਗਿਆਨ ਸੀ। ਉਸ ਵੇਲੇ ਪਟਿਆਲੇ ਦਾ ਹਾਕਮ ਸਾਹਿਬ ਸਿੰਘ ਸੀ ਜੋ ਕਮਜ਼ੋਰ ਅਤੇ ਨਲਾਇਕ ਸਮਝਿਆ ਜਾਂਦਾ ਸੀ। ਉਸ ਦੀ ਆਪਣੀ ਪਤਨੀ ਆਸ ਕੌਰ ਨਾਲ ਖਟਪਟੀ ਪਈ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੇ ਇਲਾਕੇ ਵਿਚ ਦਖਲ ਦੇਣ ਦਾ ਮੌਕਾ ਉਦੋਂ ਮਿਲਿਆ ਜਦੋਂ ਸੰਨ 1806 ਵਿਚ ਇਕ ਛੋਟੇ ਜਿਹੇ ਕਸਬੇ ‘ਦੋਲਾਧੀ’ ‘ਤੇ ਕਬਜ਼ੇ ਬਾਰੇ ਪਟਿਆਲੇ ਅਤੇ ਨਾਭੇ ਦੇ ਰਾਜਿਆਂ ਦਰਮਿਆਨ ਝਗੜਾ ਸ਼ੁਰੂ ਹੋ ਗਿਆ। ਨਾਭੇ ਦੇ ਰਾਜੇ ਜਸਵੰਤ ਸਿੰਘ ਨੇ ਜੀਂਦ ਦੇ ਰਾਜੇ ਭਾਗ ਸਿੰਘ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਮੱਦਦ ਮੰਗੀ। ਮਹਾਰਾਜਾ ਤਾਂ ਪਹਿਲਾਂ ਹੀ ਤਿਆਰ ਸੀ, ਉਸ ਨੇ ਬਿਨਾਂ ਦੇਰੀ ਕੀਤਿਆਂ ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ ਅਤੇ ਲਾਡਵਾ ਦੇ ਸਰਦਾਰ ਗੁਰਦਿੱਤ ਸਿੰਘ ਨੂੰ ਨਾਲ ਲੈ ਕੇ ਵੀਹ ਹਜਾਰ ਘੋੜਸਵਾਰ ਫੌਜ ਨਾਲ ਦੋਲਾਧੀ ‘ਤੇ ਹਮਲਾ ਕਰ ਕੇ ਪਟਿਆਲੇ ਦੀਆਂ ਫੌਜਾਂ ਨੂੰ ਹਰਾ ਦਿੱਤਾ। ਦੋਲਾਧੀ ‘ਤੇ ਕਬਜ਼ੇ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲੇ ਦੇ ਰਾਜੇ ਪਾਸੋਂ ਭਾਰੀ ਕਰ ਵਸੂਲਿਆ ਅਤੇ ਵਾਪਸ ਮੁੜਦਿਆਂ ਲੁਧਿਆਣਾ, ਦਾਖਾ, ਰਾਏਕੇਟ, ਜਗਰਾਉਂ ਅਤੇ ਘੁੰਗਰਾਣੇ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਉਸ ਨੇ ਇਹ ਇਲਾਕੇ ਆਪਣੇ ਰਾਜ ਵਿਚ ਨਹੀਂ ਮਿਲਾਏ ਸਗੋਂ ਆਪਣੇ ਸਰਦਾਰਾਂ ਵਿਚ ਵੰਡ ਦਿੱਤੇ। ਉਸ ਨੇ ਲੁਧਿਆਣੇ ਦਾ ਇਲਾਕਾ ਆਪਣੇ ਮਾਮੇ ਸਰਦਾਰ ਭਾਗ ਸਿੰਘ ਜੀਂਦ ਵਾਲੇ ਦੇ ਹਵਾਲੇ ਕਰ ਦਿੱਤਾ। ਇਹ ਇਲਾਕੇ ਜਿੱਤ ਕੇ ਫਿਰ ਵੱਖ-ਵੱਖ ਸਰਦਾਰਾਂ ਨੂੰ ਵੰਡਣੇ ਮਹਾਰਾਜਾ ਰਣਜੀਤ ਸਿੰਘ ਲਈ ਅੱਗੇ ਚੱਲ ਕੇ ਬਹੁਤ ਮਹਿੰਗੇ ਸਾਬਤ ਹੋਏ।
ਸੰਨ 1807 ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਦੂਜੀ ਵਾਰ ਪਟਿਆਲੇ ਦੀ ਰਾਣੀ ਆਸ ਕੌਰ ਵੱਲੋਂ ਸੱਦਾ ਆਇਆ। ਇਹ ਬਹੁਤ ਚਤੁਰ, ਚਲਾਕ ਅਤੇ ਲਾਲਚੀ ਰਾਣੀ ਸੀ ਅਤੇ ਉਹ ਆਪਣੇ ਪਤੀ ਰਾਜੇ ਕੋਲੋਂ, ਨਾਬਾਲਗ ਪੁੱਤਰ ਵਾਸਤੇ ਸਾਰਾ ਇਲਾਕਾ ਜਗੀਰ ਵਜੋਂ ਮੰਗਦੀ ਸੀ। ਇਸ ਮੰਗ ਨੂੰ ਰਾਜਾ ਨਾਜਾਇਜ਼ ਮੰਨਦਾ ਸੀ। ਰਾਣੀ ਨੇ ਆਪਣੇ ਹੀ ਪਤੀ ਦੇ ਖਿਲਾਫ ਮਹਾਰਾਜਾ ਰਣਜੀਤ ਸਿੰਘ ਪਾਸੋਂ ਸਹਾਇਤਾ ਦੀ ਮੰਗ ਕੀਤੀ ਅਤੇ ਬਦਲੇ ਵਿਚ ਕੀਮਤੀ ਮੋਤੀਆਂ ਦੀ ਮਾਲਾ ਅਤੇ ਪਿੱਤਲ ਦੀ ਬਣੀ ਕੜਾ ਖਾਂ ਨਾਂ ਦੀ ਪ੍ਰਸਿੱਧ ਤੋਪ ਦੇਣ ਦਾ ਵਾਅਦਾ ਵੀ ਕੀਤਾ। ਬਿਨਾਂ ਦੇਰੀ ਕੀਤਿਆਂ ਇਕ ਵਾਰ ਫਿਰ ਮਹਾਰਾਜੇ ਨੇ ਫਤਹਿ ਸਿੰਘ ਆਹਲੂਵਾਲੀਆ ਅਤੇ ਦੀਵਾਨ ਚੰਦ ਵਰਗੇ ਜਰਨੈਲਾਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਪਾਰ ਦੇ ਇਲਾਕੇ ‘ਤੇ ਚੜ੍ਹਾਈ ਕਰ ਦਿੱਤੀ। ਅੱਗੋਂ ਪਟਿਆਲਾ ਰਿਆਸਤ ਵੱਲੋਂ ਹਮਲਾਵਰ ਫੌਜਾਂ ਦਾ ਹਥਿਆਰਾਂ ਨਾਲ ਮੁਕਾਬਲਾ ਕਰਨ ਦੀ ਬਜਾਏ ਢੋਲ ਢਮੌਕਿਆਂ ਨਾਲ ਨਿੱਘਾ ਸਵਾਗਤ ਕੀਤਾ। ਮਹਾਰਾਜੇ ਨੇ ਮੀਆਂ ਬੀਵੀ ਦਰਮਿਆਨ ਸੁਲਹ ਸਫਾਈ ਕਰਵਾ ਦਿੱਤੀ ਅਤੇ ਇਕਰਾਰਨਾਮੇ ਅਨੁਸਾਰ ਉਸ ਨੂੰ ਤੋਪ ਅਤੇ ਬਹੁਮੁੱਲਾ ਹਾਰ ਪ੍ਰਾਪਤ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਅਸਲ ਮੰਤਵ ਮਾਲਵੇ ਦੇ ਇਲਾਕੇ ਵਿਚ ਆਪਣਾ ਅਸਰ ਰਸੂਖ ਵਧਾਉਣ ਦਾ ਹੀ ਸੀ। ਕਿਉਂਕਿ ਦਰਿਆ ਜਮੁਨਾ ਅਤੇ ਸਤਲੁਜ ਦੇ ਦਰਮਿਆਨ ਪੈਂਦਾ ਇਹ ਇਲਾਕਾ ਰਾਜਨੀਤਿਕ ਅਤੇ ਆਰਥਿਕ ਤੌਰ ‘ਤੇ ਉਸ ਵਾਸਤੇ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਸੀ। ਇਸ ਉਤੇ ਅਨੇਕਾਂ ਛੋਟੇ ਛੋਟੇ ਅਤੇ ਕਮਜ਼ੋਰ ਸਰਦਾਰਾਂ ਦਾ ਅਧਿਕਾਰ ਸੀ ਅਤੇ ਜਿਨ੍ਹਾਂ ਨੂੰ ਜਿੱਤਣਾ ਬਹੁਤ ਸੌਖਾ ਸੀ। ਪਟਿਆਲੇ ਤੋਂ ਬਾਅਦ ਉਸ ਨੇ ਨਾਲ ਲੱਗਦੇ ਇਲਾਕੇ ਜਿਵੇਂ ਸ਼ਾਹਬਾਦ, ਸ਼ਾਹਪੁਰ ਅਤੇ ਅੰਬਾਲੇ ਦੇ ਸਰਦਾਰਾਂ ਨੂੰ ਬਗੈਰ ਕਿਸੇ ਲੜਾਈ ਦੇ ਅਧੀਨ ਕਰ ਲਿਆ ਅਤੇ ਭਾਰੀ ਕਰ ਵਸੂਲ ਕੀਤਾ। ਇਹ ਸਾਰਾ ਕੰਮ ਉਸ ਨੇ ਰਾਜਾ ਭਾਗ ਸਿੰਘ ਰਾਹੀਂ ਕਰਵਾਇਆ। ਉਸ ਨੇ ਕੈਂਥਲ ਦੇ ਭਾਈ ਲਾਲ ਸਿੰਘ ਤੋਂ ਵੀ ਕਰ ਵਸੂਲ ਕੀਤਾ। ਇਸੇ ਮੁਹਿੰਮ ਵਿਚ ਮਨਾਲੀ, ਮਨੀਮਾਜਰਾ ਅਤੇ ਰੋਪੜ ਦੇ ਛੋਟੇ ਜ਼ਿਮੀਂਦਾਰਾਂ ਪਾਸੋਂ ਵੀ ਕਰ ਵਸੂਲ ਕੀਤਾ ਗਿਆ। ‘ਜ਼ਫਰਨਾਮਾ’ ਦੇ ਲੇਖਕ ਅਮਰਨਾਥ ਅਨੁਸਾਰ ਜੋਧ ਸਿੰਘ ਕਲਸੀਆ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰਾਨੇ ਦੀ ਰਕਮ ਦੇ ਨਾਲ ਇਕ ਅਰਬੀ ਘੋੜਾ ਵੀ ਦਿੱਤਾ ਪਰ ‘ਉਮਦਾ ਉੱਤਵਾਰੀਖ਼’ ਦੇ ਲੇਖਕ ਸੋਹਨ ਲਾਲ ਸੂਰੀ ਅਨੁਸਾਰ ਸਰਦਾਰ ਜੋਧ ਸਿੰਘ ਜੋ ਇਕ ਬੁੱਢਾ ਵਿਅਕਤੀ ਸੀ ਅਤੇ ਉਸ ਨੇ ਮਹਾਰਾਜੇ ਨੂੰ ਤਵਾਨ ਦੀ ਰਕਮ ਮੁਆਫ ਕਰਨ ਦੀ ਬੇਨਤੀ ਕੀਤੀ ਜੋ ਉਸ ਨੇ ਮੰਨ ਲਈ ਅਤੇ ਉਸ ਪਾਸੋਂ ਕੋਈ ਕਰ ਵਸੂਲ ਨਹੀਂ ਕੀਤਾ। ਪਰ ਨਾਹਨ ਦੇ ਹਾਕਮ ਸਰਦਾਰ ਕਿਸਨ ਸਿੰਘ ਨੇ ਮਹਾਰਾਜੇ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਮਹਾਰਾਜੇ ਨੇ ਨਾਹਨ ਵਿਚ ਪੈਂਦੇ ਨਾਰਾਇਣਗੜ੍ਹ ਨਾਂ ਦੇ ਕਿਲ੍ਹੇ ਨੂੰ ਜਿੱਤਣ ਲਈ ਸਰਦਾਰ ਫਤਹਿ ਸਿੰਘ ਕਾਲਿਆਂ ਵਾਲੇ ਦੀ ਕਮਾਨ ਹੇਠ ਫੌਜ ਭੇਜੀ। ਕਿਲ੍ਹੇ ਉਤੇ ਰਾਤ ਸਮੇਂ ਹਮਲਾ ਕੀਤਾ ਗਿਆ ਜੋ ਨਾਕਾਮ ਹੋ ਗਿਆ। ਇਸ ਵਿਚ ਮਹਾਰਾਜੇ ਦੀ ਫੌਜ ਦੀ ਬਹੁਤ ਤਬਾਹੀ ਹੋਈ ਅਤੇ ਮਹਾਰਾਜੇ ਦੀ ਫੌਜ ਦੇ ਕਮਾਂਡਰ ਮੋਹਨ ਸਿੰਘ ਅਤੇ ਦੀਵਾਨ ਸਿੰਘ ਆਦਿ ਮਾਰੇ ਗਏ। ਸੋਹਨ ਲਾਲ ਸੂਰੀ ਮੁਤਾਬਿਕ ਫਤਹਿ ਸਿੰਘ ਕਾਲਿਆਂਵਾਲੀ ਇਸ ਲੜਾਈ ਵਿਚ ਮਾਰਿਆ ਗਿਆ ਸੀ। ਸਈਅਦ ਮੁਹੰਮਦ ਲਤੀਫ ਮੁਤਾਬਿਕ ਇਸ ਲੜਾਈ ਵਿਚ ਮਹਾਰਾਜੇ ਦੀ ਫੌਜ ਦੇ ਚਾਰ ਸੋ ਆਦਮੀ ਮਰੇ ਅਤੇ ਬਹੁਤ ਸਾਰੇ ਜ਼ਖਮੀ ਹੋਏ। ਮਹਾਰਾਜੇ ਦੀਆਂ ਫੌਜਾਂ ਨੇ ਦੂਜੀ ਵਾਰ ਭਾਰੀ ਤੋਪਖਾਨੇ ਨਾਲ ਕਿਲ੍ਹੇ ‘ਤੇ ਧਾਵਾ ਬੋਲ ਦਿੱਤਾ। ਕਿਲ੍ਹੇ ਦੇ ਅੰਦਰਲੀ ਫੌਜ ਇਸ ਹਮਲੇ ਦਾ ਟਾਕਰਾ ਨਾ ਕਰ ਸਕੀ ਅਤੇ ਕਿਲ੍ਹਾ ਖਾਲੀ ਕਰ ਕੇ ਭੱਜ ਗਈ। ਮਹਾਰਾਜੇ ਨੇ ਕਿਲ੍ਹਾ ਜਿੱਤ ਕੇ ਉਸ ਨੂੰ
ਸਰਦਾਰ ਫਤਹਿ ਸਿੰਘ ਆਹਲੂਵਾਲੀਏ ਦੇ ਸਪੁਰਦ ਕਰ ਦਿੱਤਾ। ਮਹਾਰਾਜੇ ਦੀ ਇਸ ਮੁਹਿੰਮ ਨੇ ਉਸ ਇਲਾਕੇ ਦੇ ਸਰਦਾਰਾਂ ਦੇ ਦਿਲਾਂ ਵਿਚ ਬਹੁਤ ਘਬਰਾਹਟ ਪੈਦਾ ਕਰ ਦਿੱਤੀ। ਇਕੋ ਸਾਲ ਵਿਚ ਦੋ ਦੋ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਹਮਲਿਆਂ ਕਰਕੇ ਅਤੇ ਤਵਾਨ ਭਰ ਭਰ ਕੇ ਉਹ ਆਰਥਕ ਪੱਖੋਂ ਵੀ ਬਹੁਤ ਕਮਜ਼ੋਰ ਹੋ ਗਏ ਅਤੇ ਨਾਮ ਮਾਤਰ ਦੇ ਰਾਜੇ ਹੀ ਰਹਿ ਗਏ ਸਨ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦੇ ਇਲਾਕਿਆਂ ਨੂੰ ਬਾਕਾਇਦਾ ਆਪਣੇ ਅਧੀਨ ਅਜੇ ਨਹੀਂ ਕੀਤਾ ਸੀ। ਰਣਜੀਤ ਸਿੰਘ ਦੇ ਲਿਹਾਜ਼ ਅਤੇ ਨਰਮ ਰਵੱਈਏ ਦਾ ਫਾਇਦਾ ਉਠਾਂਦਿਆਂ ਉਨ੍ਹਾਂ ਨੇ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਹੀ ਖ਼ਿਲਾਫ, ਅੰਗਰੇਜ਼ਾਂ ਦੀ ਮੱਦਦ ਲੈਣ ਦੀ ਯੋਜਨਾ ਬਣਾਈ। ਇਸ ਸੰਬੰਧ ਵਿਚ ਪਟਿਆਲੇ ਵੱਲੋਂ ਦੀਵਾਨ ਚੈਨ ਸਿੰਘ, ਕੈਂਬਲ ਦਾ ਹਾਕਮ ਲਾਲ ਸਿੰਘ ਅਤੇ ਜੀਂਦ ਦੇ ਰਾਜਾ ਭਾਗ ਸਿੰਘ ਵਗੈਰਾ ਨੇ ਪਟਿਆਲੇ ਲਾਗੇ ਸਮਾਣਾ ਦੇ ਸਥਾਨ ‘ਤੇ ਸਾਰੀ ਵਿਉਂਤ ਬਣਾਈ ਅਤੇ ਉਸ ਅਨੁਸਾਰ ਮਾਰਚ 1808 ਵਿਚ ਉਹ ਦਿੱਲੀ ਵਿਖੇ ਈਸਟ ਇੰਡੀਆ ਕੰਪਨੀ ਦੇ ਰੈਜ਼ੀਡੈਂਟ ਮਿਸਟਰ ਸੋਟਨ ਨੂੰ ਮਿਲੇ। ਸੇਟਨ ਨੇ ਇਨ੍ਹਾਂ ਨੂੰ. ਜ਼ਬਾਨੀ ਭਰੋਸਾ ਦੇ ਦਿੱਤਾ ਕਿਉਂਕਿ ਉਹ ਈਸਟ ਇੰਡੀਆ ਕੰਪਨੀ ਵੱਲੋਂ ਕਿਸੇ ਨਾਲ ਸਿੱਧਾ ਰਾਜਨੀਤਿਕ ਲਿਖਤੀ ਸਮਝੌਤਾ ਕਰਨ ਦਾ ਅਧਿਕਾਰ ਨਹੀਂ ਸੀ ਰੱਖਦਾ। ਫੂਲਕੀਆ ਰਿਆਸਤਾਂ ਅਤੇ ਮਾਲਵੇ ਦੇ ਰਾਜਿਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਿਲਾਫ ਇਕ ਜੁੱਟ ਹੋ ਕੇ ਅੰਗਰੇਜ਼ਾਂ ਵੱਲ ਇਹ ਪਹੁੰਚ ਬਹੁਤ ਖਤਰਨਾਕ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮਾਲਵੇ ਦੇ ਹਾਕਮਾਂ ਪਾਸ ਆਪਣੇ ਬੰਦੇ ਭੇਜ ਕੇ ਉਨ੍ਹਾਂ ਨੂੰ ਭਰੋਸੇ ਵਿਚ ਲੈਣ ਦਾ ਯਤਨ ਕੀਤਾ। ਮੁਹੰਮਦ ਲਤੀਫ ਅਨੁਸਾਰ ਮਹਾਰਾਜੇ ਨੇ ਮਾਲਵੇ ਦੇ ਸਰਦਾਰਾਂ ਦੀ ਬਹੁਤ ਆਉ ਭਗਤ ਕੀਤੀ ਅਤੇ ਉਨ੍ਹਾਂ ਵਾਸਤੇ ਅੰਮ੍ਰਿਤਸਰ ਵਿਚ ਖਾਸ ਇੰਤਜ਼ਾਮ ਕੀਤੇ। ਮਹਾਰਾਜਾ ਉਨ੍ਹਾਂ ਨਾਲ ਮਾਣ ਇੱਜ਼ਤ ਨਾਲ ਪੇਸ਼ ਆਇਆ। ਇਸ ਮੌਕੇ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਤਾਂ ਉਪਰੋਂ-ਉਪਰੋਂ ਮਹਾਰਾਜਾ ਰਣਜੀਤ ਸਿੰਘ ਦਾ ਪੱਗ ਵੱਟ ਭਰਾ ਬਣ ਗਿਆ ਅਤੇ ਮਾਲਵੇ ਦੇ ਦੂਜੇ ਸਰਦਾਰਾਂ ਨੇ ਵੀ ਮਹਾਰਾਜੇ ਦੀ ਅਧੀਨਗੀ ਸਵੀਕਾਰ ਕਰ ਲਈ ਪਰ ਅੰਦਰ ਖਾਤੇ ਉਹ ਸਾਰੇ ਹੀ ਅੰਗਰੇਜ਼ਾਂ ਦਾ ਰਾਹ ਬੇਸਬਰੀ ਨਾਲ ਵੇਖਣ ਲੱਗੇ, ਜੋ ਇਸ ਵੇਲੇ ਰਾਜਪੂਤਾਨੇ ਦੀ ਮੁਹਿੰਮ ਵਿਚ ਰੁਝੇ ਹੋਏ ਸਨ।
ਈਸਟ ਇੰਡੀਆ ਕੰਪਨੀ (ਅੰਗਰੇਜ਼ਾਂ) ਨਾਲ ਸੰਬੰਧ
ਈਸਟ ਇੰਡੀਆ ਕੰਪਨੀ ਬਾਬਤ ਸੰਖੇਪ ਜਾਣਕਾਰੀ
ਯੂਰਪ ਵੱਲੋਂ ਹਿੰਦੁਸਤਾਨ ਵਿਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ। ਉਹਨਾਂ ਨੇ ਸੰਨ 1510 ਵਿਚ ਬੀਜਾਪੁਰ ਦੇ ਸੁਲਤਾਨ ਕੋਲੋਂ ਗੋਆ ਨਾਂ ਦੀ ਬੰਦਰਗਾਹ ਖੋਹ ਲਈ ਅਤੇ ਹੌਲੀ-ਹੌਲੀ ਬੰਬਈ, ਦਮਨ, ਦਿਓ, ਹੁਗਲੀ ਅਤੇ ਚਿਟਾਗਾਂਗ ਆਦਿ ਹਿੰਦੁਸਤਾਨੀ ਸਮੁੰਦਰੀ ਕੰਢਿਆਂ ‘ਤੇ ਵਪਾਰਕ ਬਸਤੀਆਂ ਬਣਾ ਲਈਆਂ। ਉਹਨਾਂ ਨੂੰ ਬਹੁਤ ਮੁਨਾਫ਼ਾ ਕਮਾਉਂਦਿਆਂ ਵੇਖ ਕੇ ਯੂਰਪ ਦੀਆਂ ਦੂਜੀਆਂ ਪ੍ਰਮੁੱਖ ਕੌਮਾਂ ਜਿਵੇਂ ਅੰਗਰੇਜ਼, ਡੱਚ ਅਤੇ ਫਰਾਂਸੀਸੀ ਆਦਿ ਦੇ ਮੂੰਹਾਂ ਵਿਚੋਂ ਵੀ ਲਾਰਾਂ ਵਗਣ ਲੱਗ ਪਈਆਂ। ਭਾਰਤੀ ਮਸਾਲਿਆਂ ਦੀ ਮੰਗ ਇਹਨਾਂ ਦੇਸ਼ਾਂ ਵਿਚ ਬਹੁਤ ਜ਼ਿਆਦਾ ਸੀ ਅਤੇ ਉਸ ਜ਼ਮਾਨੇ ਵਿਚ ਭਾਰਤੀ ਕਾਲੀ ਮਿਰਚ ਦਾ ਭਾਅ ਕਈ ਵਾਰ ਸੋਨੇ ਦੇ ਮੁੱਲ ਤੋਂ ਵੀ ਜ਼ਿਆਦਾ ਹੋ ਜਾਂਦਾ ਸੀ। ਇਸ ਤੋਂ ਇਲਾਵਾ ਇਥੋਂ ਹੱਥ ਖੱਡੀ ਦਾ ਬਣਿਆ ਸੂਤੀ ਕੱਪੜਾ, ਗਲੀਚੇ, ਕੰਬਲ, ਨੀਲ ਅਤੇ ਗਿਰੀ ਮੇਵੇ ਯੂਰਪ ਦੀਆਂ ਕੌਡੀਆਂ ਦੇ ਭਾਅ ਮਿਲਦੇ ਸਨ।
ਹਿੰਦੁਸਤਾਨ ਵਿਚ ਵਪਾਰ ਕਰਨ ਆਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਸੰਨ 1600 ਵਿਚ ਕੀਤੀ ਗਈ। ਸ਼ੁਰੂ ਵਿਚ ਇਸ ਦੇ 125 ਸ਼ੇਅਰ ਧਾਰਕ (ਮਾਲਕ ਮੈਂਬਰ) ਸਨ ਅਤੇ ਇਸ ਦਾ ਕੁਲ ਸਰਮਾਇਆ ਸਿਰਫ 70,000 (ਸੱਤਰ ਹਜ਼ਾਰ ਪੌਂਡ) ਸੀ। ਵਪਾਰੀਆਂ ਦੇ ਇਸ ਛੋਟੇ ਜਿਹੇ ਦਲ ਵੱਲੋਂ ਸੰਨ 1608 ਵਿਚ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿਚ ਕੇਪਟਨ ਵਿਲੀਅਮ ਹਾਕਿੰਨਜ਼ ਨਾਂ ਦੇ ਇਕ ਚਲਾਕ ਵਿਅਕਤੀ ਨੂੰ ਯੂਰਪ ਦੇ ਬੇਸ਼ਕੀਮਤੀ ਤੋਹਫੇ ਦੇ ਕੇ ਭੇਜਿਆ ਗਿਆ ਸੀ। ਉਸ ਨੇ ਬੜੀ ਹੁਸ਼ਿਆਰੀ ਨਾਲ ਸੂਰਤ ਦੀ ਬੰਦਰਗਾਹ ਉਤੇ ਵਪਾਰ ਅਤੇ ਫੈਕਟਰੀ ਲਈ ਸਰਕਾਰੀ ਰਿਆਇਤਾਂ ਲੈ ਲਈਆਂ। ਇਸ ਤੋਂ ਪਿੱਛੋਂ ਅੰਗਰੇਜ਼ ਕਦਮ-ਕਦਮ ਅੱਗੇ ਵਧਦੇ ਗਏ। ਸੰਨ 1661 ਵਿਚ ਫਰਾਂਸੀਸੀਆਂ ਨੂੰ ਬੰਬਈ ਵਿਚੋਂ ਕੱਢਣ ਤੋਂ ਬਾਅਦ ਇਨ੍ਹਾਂ ਕਲਕੱਤੇ ਸ਼ਹਿਰ ਦੀ ਸਥਾਪਨਾ ਕੀਤੀ ਕਿਉਂਕਿ ਇਹ ਗੰਗਾ ਦਰਿਆ ਦੇ ਮੁਹਾਨੇ ‘ਤੇ ਵਪਾਰ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣ ਗਏ ਸਨ। ਇਥੇ ਇਹਨਾਂ ਨੇ ਸੰਨ 1690 ਵਿਚ ਵਿਲੀਅਮ ਨਾਂ ਦਾ ਇਕ ਕਿਲ੍ਹਾ ਬਣਵਾਇਆ। ਭਾਰਤ ਵਿਚ ਅੰਗਰੇਜ਼ਾਂ ਦਾ ਇਹ ਪਹਿਲਾ ਸੈਨਿਕ ਅੱਡਾ ਸੀ।
ਦੱਖਣ ਵਿਚ ਕੰਪਨੀ ਨੇ ਸੰਨ 1625 ਵਿਚ ਮਛਲੀਪਟਨਮ ਅਤੇ ਨੀਲੌਰ ਆਦਿ ਜ਼ਿਲ੍ਹਿਆਂ ਵਿਚ ਵਪਾਰੀਆਂ ਦੀ ਸੁਰੱਖਿਆ ਲਈ ਚੰਦਰਗਿਰੀ ਦੇ ਰਾਜੇ ਪਾਸੋਂ ਰੇਤਲੀ ਜ਼ਮੀਨ ਦਾ ਇਕ ਟੁਕੜਾ ਕਿਰਾਏ ‘ਤੇ ਹਾਸਲ ਕੀਤਾ ਅਤੇ ਉਥੇ ਫੋਰਟ ਸੇਂਟ ਜਾਰਜ ਨਾਂ ਦਾ ਕਿਲ੍ਹਾ ਬਣਵਾਇਆ ਅਤੇ ਮਦਰਾਸ ਸ਼ਹਿਰ ਦੀ ਨੀਂਹ ਰੱਖੀ। ਇਸ ਤਰ੍ਹਾਂ ਅੰਗਰੇਜ਼ਾਂ ਨੇ ਜਿਥੇ ਵੀ ਵਪਾਰਕ ਕੇਂਦਰ ਬਣਾਏ ਉਥੇ-ਉਥੇ ਇਹਨਾਂ ਦੀ ਰੱਖਿਆ ਦੇ ਬਹਾਨੇ ਛੋਟੀਆਂ-ਛੋਟੀਆਂ ਫੌਜਾਂ ਰੱਖ ਲਈਆਂ ਅਤੇ ਕਿਲ੍ਹੇ ਬਣਾ ਲਏ। ਹੁਣ ਆਪੇ ਆਪਣੇ ਵਪਾਰਕ ਫਾਇਦਿਆਂ ਖਾਤਰ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਹਿੰਦੁਸਤਾਨ ਦੇ ਛੋਟੇ-ਛੋਟੇ ਅਤੇ ਕਮਜ਼ੋਰ ਰਾਜਿਆਂ ਅਤੇ ਨਵਾਬਾਂ ਪਾਸੋਂ ਕਈ ਤਰ੍ਹਾਂ ਦੇ ਜਮੀਨੀ, ਮਾਲੀ ਅਤੇ ਰਾਜਸੀ ਅਖਤਿਆਰ, ਪੈਸੇ ਦੇ ਲਾਲਚ ਅਤੇ ਉਹਨਾਂ ਵਿਚਲੀ ਆਪਸੀ ਖਹਿਬਾਜ਼ੀ ਨੂੰ ਵਧਾ ਕੇ ਹਾਸਲ ਕਰ ਲਏ। ਵਕਤ ਆਉਣ ‘ਤੇ ਅੰਗਰੇਜ਼ਾਂ ਨੇ ਆਪਣੀ ਫੌਜੀ ਤਾਕਤ ਨਾਲ ਫਰਾਂਸੀਸੀਆਂ ਨੂੰ ਇਥੇ ਟਿਕਣ ਨਾ ਦਿੱਤਾ ਅਤੇ ਇਸ ਦੀ ਵਰਤੋਂ ਹੁਣ ਦੇਸੀ ਰਿਆਸਤਾਂ ‘ਤੇ ਕਰਨ ਲੱਗੇ ਜਿਸ ਵਿਚ ਉਹਨਾਂ ਨੂੰ ਹਰ ਪਾਸੇ ਕਾਮਯਾਬੀ ਮਿਲੀ। ਤੀਰਾਂ ਅਤੇ ਤਲਵਾਰਾਂ ਨਾਲ ਲੜਨ ਵਾਲੇ ਭਾਰਤੀ ਜੋਧੇ ਅੰਗਰੇਜ਼ਾਂ ਦੀਆਂ ਕਾਰਬਾਈਨਾਂ ਅਤੇ ਆਧੁਨਿਕ ਤੋਪਾਂ ਸਾਹਮਣੇ ਕਿਸ ਤਰ੍ਹਾਂ ਟਿਕ ਸਕਦੇ ਸਨ। ਉਦਾਹਰਣ ਦੇ ਤੌਰ ‘ਤੇ ਅਸੀਂ ਪਲਾਸੀ ਦੀ ਲੜਾਈ (ਸੰਨ 1757) ਦਾ ਜ਼ਿਕਰ ਕਰਦੇ ਹਾਂ ਜਿਸ ਵਿਚ ਅੰਗਰੇਜ਼ਾਂ ਵੱਲੋਂ ਲਾਰਡ ਕਲਾਈਵ ਸਿਰਫ ਤਿੰਨ ਹਜ਼ਾਰ ਫ਼ੌਜੀਆਂ ਅਤੇ ਕੁਝ ਹਲਕੀਆਂ ਤੇਪਾਂ ਨਾਲ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੀ ਸੱਤਰ ਹਜ਼ਾਰ ਫੌਜ ਸਾਹਮਣੇ ਲੜਿਆ। ਨਵਾਬ ਦੀ ਸਾਰੀ ਫੌਜ ਅੰਗਰੇਜ਼ਾਂ ਅੱਗੇ ਲਗ ਕੇ ਭੱਜ ਉੱਠੀ। ਇਸ ਵਿਚ ਨਵਾਬ ਦੇ ਹਜ਼ਾਰਾਂ ਜਵਾਨ ਮਾਰੇ ਗਏ ਪਰ ਅੰਗਰੇਜ਼ਾਂ ਦੇ ਕੇਵਲ ਵੀਹ ਜਵਾਨ ਹੀ ਮਰੇ ਅਤੇ ਪੰਜਾਹ ਜ਼ਖ਼ਮੀ ਹੋਏ। ਇਹ ਅਨੁਸ਼ਾਸਿਤ ਫੌਜ ਅਤੇ ਵਧੀਆਂ ਫ਼ੌਜੀ ਹਥਿਆਰਾਂ ਦਾ ਹੀ ਕਮਾਲ ਸੀ।
ਅੰਗਰੇਜ਼ ਬਿਹਤਰ ਫ਼ੌਜੀ ਤਾਕਤ ਅਤੇ ‘ਪਾਤੇ ਅਤੇ ਰਾਜ ਕਰੋ’ ਦੀ ਮੱਕਾਰ ਨੀਤੀ ਰਾਹੀਂ ਸੰਨ 1800 ਤੱਕ ਹਿੰਦੁਸਤਾਨ ਦੇ ਇਕ ਤਿਹਾਈ ਹਿੱਸੇ ਦੇ ਮਾਲਕ ਬਣ ਗਏ। ਉਦੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਵਿਚ ਛੋਟੇ ਜਿਹੇ ਇਲਾਕੇ ‘ਤੇ ਕਾਬਜ਼ ਹੋ ਕੇ ਖ਼ਾਲਸਈ ਹਕੂਮਤ ਦੇ ਇਲਾਕਿਆਂ ਵਿਚ ਵਾਧਾ ਕਰ ਰਿਹਾ ਸੀ। ਇਸ ਸਮੇਂ ਸਤਲੁਜ ਅਤੇ ਯਮੁਨਾ ਦਰਿਆਵਾਂ ਦਰਮਿਆਨ ਸਥਿਤ ਸਾਰੀਆਂ ਛੋਟੀਆਂ-ਛੋਟੀਆਂ ਰਿਆਸਤਾਂ ਅੰਗਰੇਜ਼ਾਂ ਅੱਗੇ ਵਾਰੋ-ਵਾਰੀ ਗੋਡੇ ਟੇਕ ਕੇ ਉਨ੍ਹਾਂ ਦੀ ਗੁਲਾਮੀ ਕਬੂਲ ਕਰ ਚੁੱਕੀਆਂ ਸਨ। ਇਹਨਾਂ ਵਿਚ ਪੰਜਾਬ ਦੀਆਂ ਫੂਲਕੀਆ ਰਿਆਸਤਾਂ ਪ੍ਰਮੁੱਖ ਸਨ। ਇਹਨਾਂ ਨੇ ਅੰਗੇਰਜਾਂ ਨੂੰ ਆਪਣੇ ਇਲਾਕੇ ਫ਼ੌਜੀ ਅੱਡਿਆਂ ਦੇ ਤੌਰ ‘ਤੇ ਵਰਤਣ ਦੀ ਖੁੱਲ੍ਹ ਦੇ ਦਿੱਤੀ ਹੋਈ ਸੀ। ਇਸ ਤਰ੍ਹਾਂ ਅੰਗਰੇਜ਼ਾਂ ਦਾ ਰਾਜਨੀਤਿਕ ਪ੍ਰਭਾਵ ਮਹਾਰਾਜਾ ਰਣਜੀਤ ਸਿੰਘ ਉਤੇ ਪੈਣਾ ਲਾਜ਼ਮੀ ਹੋ ਗਿਆ ਸੀ।
ਜਿਸ ਤਰ੍ਹਾਂ ਸੰਨ 1800 ਤੱਕ ਈਸਟ ਇੰਡੀਆ ਕੰਪਨੀ, ਜਿਸ ਨੇ ਬੰਗਾਲ ਤੋਂ ਲੈ ਕੇ ਮਦਰਾਸ ਤੱਕ ਦਾ ਸਾਰਾ ਪੂਰਬੀ ਸਮੁੰਦਰੀ ਤੱਟ, ਇਸ ਦੇ ਨਾਲ ਲੱਗਦੇ ਪ੍ਰਦੇਸ਼, ਦੱਖਣ ਵਿਚ ਸਾਰੇ ਸਮੁੰਦਰੀ ਕੰਢੇ ਤੇ ਖੇਤਰ ਸਮੇਤ ਕੇਰਲ, ਦੇਸ਼ ਦੇ ਧੁਰ ਅੰਦਰ ਗੰਗਾ- ਯਮੁਨਾ ਦੁਆਬ ਦਾ ਵਿਸ਼ਾਲ ਇਲਾਕਾ, ਰਾਜਪੂਤਾਨਾ ਅਤੇ ਦਿੱਲੀ ਦੇ ਆਸ ਪਾਸ ਦੇ ਬਹੁਤ ਵੱਡੇ ਖੇਤਰ ‘ਤੇ ਕਬਜਾ ਕਰ ਲਿਆ ਸੀ ਅਤੇ ਹੁਣ ਉਸ ਦਾ ਅਗਲਾ ਨਿਸ਼ਾਨਾ ਅਵਧ ਦਾ ਰਾਜ ਸੀ। ਅਵਧ ਅੰਗਰੇਜ਼ਾਂ ਵਾਸਤੇ ਟੇਢੀ ਖੀਰ ਬਣ ਚੁੱਕਾ ਸੀ। ਕਿਉਂਕਿ ਰਾਜਨੀਤਿਕ ਤੌਰ ‘ਤੇ ਇਹ ਇਲਾਕਾ ਉਨ੍ਹਾਂ ਵਾਸਤੇ ਬਹੁਤ ਮਹੱਤਵਪੂਰਨ ਸੀ ਅਤੇ ਉਹ ਇਸ ਉਤੇ ਆਪਣਾ ਅਧਿਕਾਰ ਜਮਾਉਣਾ ਚਾਹੁੰਦੇ ਸਨ। ਸ਼ਾਹ ਆਲਮ ਨੇ ਆਪਣੇ ਪਿਛਲੇ ਹਮਲੇ (ਸੰਨ 1798) ਸਮੇਂ ਅਵਧ ਦੇ ਨਵਾਬ ਅਤੇ ਈਸਟ ਇੰਡੀਆ ਕੰਪਨੀ ਨੂੰ ਤਾਕੀਦ ਕੀਤੀ ਕਿ ਉਹ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੂੰ ਦਿੱਲੀ ਦਾ ਤਖ਼ਤ ਮੁੜ ਹਾਸਲ ਕਰਵਾਉਣ ਵਿਚ ਮੱਦਦ ਕਰਨ ਅਤੇ ਉਸ ਨੂੰ ਮਰਹੱਟਿਆਂ ਦੀ ਮਾਰ ਤੋਂ ਬਚਾਅ ਕੇ ਰੱਖਣ। ਅੰਗਰੇਜ਼ ਇਸ ਤਰ੍ਹਾਂ ਦੀ ਤਾਕੀਦ ਨੂੰ ਧਮਕੀ ਅਤੇ ਆਪਣੇ ਸਾਮਰਾਜ ਲਈ ਬਹੁਤ ਵੱਡਾ ਖਤਰਾ ਸਮਝਦੇ ਸਨ ਪਰ ਉਨ੍ਹਾਂ ਨੂੰ ਉਦੋਂ ਸੁਖ ਦਾ ਸਾਹ ਆਇਆ ਜਦੋਂ ਸ਼ਾਹ ਆਲਮ ਲਾਹੌਰ ਛੱਡ ਕੇ ਕਾਹਲੀ- ਕਾਹਲੀ ਆਪਣੇ ਦੇਸ਼ ਕਾਬੁਲ ਵਿਚ ਵਾਪਸ ਮੁੜ ਗਿਆ। ਉਥੇ ਸੰਨ 1800 ਵਿਚ ਉਸ ਦੇ ਇਕ ਭਰਾ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਅਤੇ ਗੱਦੀਓਂ ਲਾਹ ਦਿੱਤਾ। (ਸ਼ਾਹ ਆਲਮ ਨੇ ਆਪਣੀ ਬਾਕੀ ਰਹਿੰਦੀ ਉਮਰ ਅੰਗਰੇਜ਼ਾਂ ਤਹਿਤ ਇਲਾਕੇ ਵਿਚ ਜਲਾਵਤਨੀ ਦੇ ਰੂਪ ਵਿਚ ਬਿਤਾਈ।) ਸ਼ਾਹ ਆਲਮ ਦੇ ਵਾਪਸ ਜਾਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸਿਲਸਿਲਾ ਹੋਰ ਤੇਜ਼ ਹੋਣ ਲੱਗਾ ਤਾਂ ਅੰਗਰੇਜ਼ਾਂ ਨੂੰ ਉਸ ਦੀ ਵਧਦੀ ਹੋਈ ਤਾਕਤ ਵੇਖਦਿਆਂ ਆਪਣੀਆਂ ਭਵਿੱਖ ਦੀਆਂ ਬਣਾਈਆਂ ਵਿਸਥਾਰਵਾਦੀ ਯੋਜਨਾਵਾਂ ‘ਤੇ ਪਾਣੀ ਫਿਰਦਾ ਦਿੱਸਿਆ। ਅਸਲ ਵਿਚ ਉਹ ਆਪਣੇ ਸਾਮਰਾਜ ਨੂੰ ਪਿਸ਼ਾਵਰ ਤੋਂ ਵੀ ਅੱਗੇ ਫੈਲਾਉਣਾ ਚਾਹੁੰਦੇ ਸਨ। ਉਦੋਂ ਡਿਊਕ ਆਫ਼ ਵਲਿੰਗਟਨ (ਲਾਰਡ ਆਰਥਰ ਵੈਲਜਲੀ) ਦਾ ਤਾਂ ਇਥੋਂ ਤੱਕ ਵਿਚਾਰ ਸੀ ਕਿ ਹਿੰਦੁਸਤਾਨ ਦੇਸ਼ ਦੇ ਕੋਈ ਹੱਦ ਬੰਨੇ ਹੀ ਨਹੀਂ ਸਨ। ਉਸ ਦਾ ਇਹ ਵਿਚਾਰ ਸੀ ਕਿ ਅੰਗਰੇਜ਼ ਜਾਂ ਤਾਂ ਸਾਰੇ ਹਿੰਦੁਸਤਾਨ ‘ਤੇ ਕਬਜ਼ਾ ਕਰ ਲੈਣ ਨਹੀਂ ਤਾਂ ਇਥੋਂ ਛੇਤੀ ਹੀ ਵਾਪਸ ਜਾਣ ਵਾਸਤੇ ਤਿਆਰ ਰਹਿਣ। ਕਬਜ਼ੇ ਦੀ ਭਾਵਨਾ ਤਹਿਤ ਕੰਮ ਕਰਦਿਆਂ ਉਸ ਨੇ ਆਪਣੇ ਛੇ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ, ਸਿੰਧ, ਰਾਜਪੁਤਾਨਾ ਅਤੇ ਮਾਰਵਾੜ ਨੂੰ ਛੱਡ ਕੇ ਬਾਕੀ ਸਾਰੇ ਹਿੰਦੁਸਤਾਨ ‘ਤੇ ਅੰਗਰੇਜ਼ੀ ਝੰਡਾ ਗੱਡ ਦਿੱਤਾ ਸੀ। ਇਧਰ ਮਹਾਰਾਜਾ ਰਣਜੀਤ ਸਿੰਘ ਸੰਨ 1800 ਤੱਕ ਪੰਜਾਬ ਵਿਚੋਂ ਸਾਰੀਆਂ ਛੋਟੀਆਂ ਛੋਟੀਆਂ ਸਿੱਖ ਮਿਸਲਾਂ ਖ਼ਤਮ ਕਰ ਚੁੱਕਾ ਸੀ ਅਤੇ ਉਹ ਹੁਣ ਸਤਲੁਜ ਪਾਰਲੀਆਂ ਫੂਲਕੀਆ ਰਿਆਸਤਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਖ਼ਾਲਸਾ ਰਾਜ ਦੇ ਝੰਡੇ ਦਰਿਆ ਜਮੁਨਾ ਤੱਕ ਲਹਿਰਾਉਣਾ ਚਾਹੁੰਦਾ ਸੀ। ਅੰਗਰੇਜ ਵੀ ਆਪਣਾ ਸਾਮਰਾਜ ਅਫ਼ਗਾਨਿਸਤਾਨ ਤੱਕ ਕਾਇਮ ਕਰਨਾ ਚਾਹੁੰਦੇ ਸਨ। ਮੁਗਲ ਸਾਮਰਾਜ ਦੇ ਪਤਨ ਉਪਰੰਤ ਜਿਸ ਤਰ੍ਹਾਂ ਹਿੰਦੁਸਤਾਨ ਦੀਆਂ ਦੇਸੀ ਰਿਆਸਤਾਂ ਅੰਗਰੇਜ਼ਾਂ ਦੀ ਫੌਜੀ ਤਾਕਤ ਅੱਗੇ ਟਿਕ ਨਾ ਸਕੀਆਂ, ਉਸ ਤੋਂ ਅੰਗਰੇਜ਼ਾਂ ਦਾ ਮਨੋਬਲ ਇਤਨਾਂ ਮਜ਼ਬੂਤ ਹੋ ਗਿਆ ਕਿ ਉਹ ਸਾਰੇ ਹਿੰਦੁਸਤਾਨ ਉਤੇ ਅੰਗਰੇਜ਼ੀ ਝੰਡਾ ਗੱਡਣ ਦੀਆਂ ਸਕੀਮਾਂ ਹੁਣ ਤੋਂ ਹੀ ਬਣਾਉਣ ਲੱਗੇ। ਖਾਸ ਕਰਕੇ ਟੀਪੂ ਸੁਲਤਾਨ ਦੇ ਖਾਤਮੇ ਤੋਂ ਬਾਅਦ ਤਾਂ ਉਹ ਹਿੰਦੁਸਤਾਨੀ ਰਿਆਸਤਾਂ ਦੀਆਂ ਫੌਜਾਂ ਨੂੰ ਭੇਡਾਂ, ਬੱਕਰੀਆਂ ਦੇ ਇਕੱਠ ਨਾਲ ਤੁਲਨਾ ਦੇਣ ਲੱਗੇ।
ਅੰਗਰੇਜੀ ਦੂਤ ਮੀਰ ਯੂਸਫ ਦਾ ਲਾਹੌਰ ਵਿਚ ਆਉਣਾ
ਅੰਗਰੇਜ਼ਾਂ ਦੀ ਪਸਾਰਵਾਦੀ ਸੋਚ ਮੁਤਾਬਕ ਰਣਜੀਤ ਸਿੰਘ ਆਪਣੇ ਵਸੀਲਿਆਂ ਤੋਂ ਕਿਤੇ ਵੱਧ ਸਫ਼ਲਤਾਵਾਂ ਹਾਸਿਲ ਕਰ ਰਿਹਾ ਸੀ ਅਤੇ ਉਨ੍ਹਾਂ ਨੇ ਰਣਜੀਤ ਸਿੰਘ ਦੀਆਂ ਜਿੱਤਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ। ਹੁਣ ਉਹਨਾਂ ਦਾ ਅਗਲਾ ਨਿਸ਼ਾਨਾ ਦਰਿਆ ਸਤਲੁਜ ਦੇ ਪਾਰਲੇ ਇਲਾਕੇ ਅਤੇ ਸਿੰਧ ਦਰਿਆ ਦਾ ਇਲਾਕਾ ਸੀ। ਉਹਨਾਂ ਪੰਜਾਬ ਅਤੇ ਸਰਹੱਦੀ ਸੂਬਿਆਂ ਦੇ ਹਾਲਾਤ ਚੰਗੀ ਤਰ੍ਹਾਂ ਜਾਣਨ ਵਾਸਤੇ, ਇਨ੍ਹਾਂ ਇਲਾਕਿਆਂ ਦੇ ਸਿਆਸੀ ਅਤੇ ਭੂਗੋਲਿਕ ਹਾਲਤਾਂ ਦੇ ਭੇਤੀ ਆਦਮੀ ਮੀਰ ਯੂਸਫ ਅਲੀ ਨੂੰ ਸੰਨ 1800 ਦੇ ਆਰੰਭ ਵਿਚ ਰਣਜੀਤ ਸਿੰਘ ਦੇ ਪਾਸ ‘ਸਦਭਾਵਨਾ ਮਿਸ਼ਨ’ ਦੇ ਤੌਰ ‘ਤੇ ਭੇਜਿਆ। ਆਓ, ਅਸੀਂ ਮੀਰ ਯੂਸਫ ਅਲੀ ਦੇ ਲਾਹੌਰ ਦੇ ਦੌਰੇ ਤੋਂ ਪਹਿਲਾਂ ਹਿੰਦੁਸਤਾਨ ਵਿਚ ਅਠਾਰਵੀਂ ਸਦੀ ਦੇ ਅਖੀਰਲੇ ਪੰਜ ਛੇ ਸਾਲਾਂ ਦੌਰਾਨ ਤੇਜੀ ਨਾਲ ਵਾਪਰੇ ਰਾਜਨੀਤਿਕ ਘਟਨਾਕ੍ਰਮ ਉਤੇ ਇਕ ਝਾਤ ਮਾਰ ਲਈਏ। ਸੰਨ 1794 ਤੱਕ ਹਿੰਦੁਸਤਾਨ ਵਿਚ ਮੌਜੂਦ ਬਹੁਤੇ ਪ੍ਰਭਾਵਸ਼ਾਲੀ ਨੇਤਾਵਾਂ ਦੀ ਮੌਤ ਹੋ ਚੁੱਕੀ ਸੀ। ਨਿਜ਼ਾਮ ਹੈਦਰਾਬਾਦ ਮਜਬੂਰਨ ਹੁਣ ਅੰਗਰੇਜ਼ਾਂ ਦੇ ਸਹਾਰੇ ਪੈਨਸ਼ਨ ‘ਤੇ ਗੁਜ਼ਾਰਾ ਕਰਕੇ ਜਿਲਤ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਅਹਿਲਿਆ ਬਾਈ ਦੀ ਮੌਤ ਸੰਨ 1795 ਵਿਚ ਹੋ ਗਈ ਅਤੇ ਉਸ ਦਾ ਸੈਨਾਪਤੀ ਤੁਕੋਜੀ ਹੋਲਕਰ ਸੰਨ 1797 ਵਿਚ ਚਲ ਵਸਿਆ। ਮਹਾਂਦਾ ਜੀ ਸਿੰਧੀਆ, ਜਿਸ ਨੇ ਅੰਗਰੇਜ਼ਾਂ (ਵਾਰਨ ਹੇਸਟਿੰਗ) ਨਾਲ ਦੋਸਤੀ ਗੰਢ ਲਈ ਸੀ, ਸੰਨ 1794 ਵਿਚ ਮਰ ਗਿਆ । ਨਵਾਂ ਸਿੰਧੀਆ ਮੁਖੀ ਦੌਲਤ ਰਾਓ, ਜਸਵੰਤ ਰਾਓ ਹੋਲਕਰ ਨਾਲੋਂ ਘੱਟ ਤਾਕਤ ਵਾਲਾ ਸੀ। ਜਸਵੰਤ ਰਾਓ ਹੋਲਕਰ ਅਕਸਰ ਇਹ ਫੜ੍ਹ ਮਾਰਦਾ ਹੁੰਦਾ ਸੀ ਕਿ ਉਸ ਦੀ ਕਿਸਮਤ ਤਾਂ ਘੋੜੇ ਦੀ ਕਾਠੀ ਦੇ ਕੁੰਡੇ ਨਾਲ ਹੈ। ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਵਿਚ ਨਾਨਾ ਫਰਨਵੀਸ ਹੀ ਇਕ ਅਜਿਹਾ ਨੇਤਾ ਹੋਇਆ ਹੈ, ਜਿਸ ਨੇ ਆਪਣੀ ਅਕਲ ਸਦਕਾ ਦਹਾਕਿਆਂ ਤੱਕ ਅੰਗਰੇਜ਼ਾਂ ਨੂੰ ਮਰਾਠਵਾੜੇ ਤੋਂ ਦੂਰ ਰੱਖਿਆ, ਪਰ ਜਦੋਂ ਮਾਰਚ, ਸੰਨ 1800 ਵਿਚ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਨਾਲ ਹੀ ਮਰਾਠਵਾੜਾ ਦੀ ਸੂਝਬੂਝ ਅਤੇ ਆਜ਼ਾਦੀ ਸਦਾ ਵਾਸਤੇ ਖਤਮ ਹੋ ਗਈਆਂ। ਉਸ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਮਰਾਠਵਾੜਾ ਦੀ ਰਾਜਨੀਤੀ ਵਿਚ ‘ਪਾੜੇ ਅਤੇ ਰਾਜ ਕਰੋ’ ਦੇ ਅਜਿਹੇ ਜ਼ਹਿਰੀਲੇ ਤੀਰ ਛੱਡੇ ਕਿ ਮਰਹੱਟੇ ਸੰਨ 1803 ਤੱਕ ਆਪਸ ਵਿਚ ਹੀ ਲੜ-ਝਗੜ ਕੇ ਸਭ ਕੁਝ ਅੰਗਰੇਜ਼ਾਂ ਪਾਸ ਖੂਹਾ ਬੈਠੇ। ਅੰਗਰੇਜ਼ਾਂ ਦੇ ਨਿਰਦੇਸ਼ਨ ਹੇਠ ਅਜਿਹੀ ਰਾਜਨੀਤੀ ਦਾ ਤਾਂਡਵ ਨਾਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਵੀ ਹੋਇਆ। ਮੀਰ ਯੂਸਫ ਅਲੀ ਈਸਟ ਇੰਡੀਆ ਕੰਪਨੀ ਦਾ ਤਨਖਾਹਦਾਰ ਮੁਲਾਜ਼ਿਮ ਸੀ। ਈਸਟ ਇੰਡੀਆ ਕੰਪਨੀ ਦਾ ਮਹਾਰਾਜਾ ਰਣਜੀਤ ਸਿੰਘ ਵੱਲ ਇਹ ਪਹਿਲਾ ਸ਼ਫਾਰਤੀ ਅਤੇ ਜਾਸੂਸੀ ਮਿਸ਼ਨ ਸੀ। ਇਸੇ ਦੁਆਰਾ ਅੰਗਰੇਜ਼, ਸ਼ਾਹ ਆਲਮ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਕਿਸੇ ਕਿਸਮ ਦੇ ਸਿਆਸੀ ਸਬੰਧਾਂ ਦਾ ਵੀ ਪਤਾ ਲਗਾਉਣਾ ਚਾਹੁੰਦੇ ਸਨ, ਜਿਸ ਬਾਰੇ ਉਨ੍ਹਾਂ ਨੂੰ ਭਿਣਕ ਪੈ ਚੁੱਕੀ ਸੀ (ਭਾਵੇਂ ਇਸ ਵਿਚ ਕੁਝ ਵੀ ਸਚਾਈ ਨਹੀਂ ਸੀ), ਉਨ੍ਹਾਂ ਨੂੰ ਇਸ ਗੱਲ ਦਾ ਫਿਕਰ ਸੀ ਕਿ ਅਗਰ ਸ਼ਾਹ ਆਲਮ ਅਤੇ ਰਣਜੀਤ ਸਿੰਘ ਨੇ ਮਿਲ ਕੇ ਉਨ੍ਹਾਂ ਖਿਲਾਫ਼ ਕੋਈ ਜੰਗੀ ਮੁਹਿੰਮ ਛੇੜ ਦਿੱਤੀ ਤਾਂ ਉਹ ਅੰਗਰੇਜ਼ੀ ਸਾਮਰਾਜ ਵਾਸਤੇ ਬਹੁਤ ਘਾਤਕ ਸਿੱਧ ਹੋਣੀ ਸੀ ਅਤੇ ਸਿੱਟੇ ਵਜੋਂ ਉਨ੍ਹਾਂ ਨੂੰ ਹਿੰਦੁਸਤਾਨ ਵਿਚੋਂ ਨਿਕਲਣਾ ਪੈ ਸਕਦਾ ਸੀ। ਉਹ ਮਹਾਰਾਜੇ ਦੀ ਫੌਜ ਦਾ ਭੇਤ ਵੀ ਜਾਣਨਾ ਚਾਹੁੰਦੇ ਸਨ। ਇਧਰ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀ ਇਸ ਕਾਰਵਾਈ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ, ਕਿਉਂਕਿ ਉਹ ਮੀਰ ਯੂਸਫ ਅਲੀ ਦੇ ਦੌਰੇ ਦੇ ਅੰਦਰੂਨੀ ਭੇਦ ਨੂੰ ਜਾਣ ਨਹੀਂ ਸਕਿਆ मी।
ਅਠਾਰ੍ਹਵੀਂ ਸਦੀ ਦੇ ਅੰਤਲੇ ਵਰ੍ਹਿਆਂ ਦਾ ਸਮਾਂ ਉਨ੍ਹਾਂ ਤਿੰਨ ਪ੍ਰਮੁੱਖ ਸ਼ਕਤੀਆਂ ਦੇ ਉਤਾਰ ਚੜਾਅ ਦੀ ਇਕ ਦਿਲਚਸਪ ਤਸਵੀਰ ਪੇਸ਼ ਕਰਦਾ ਹੈ ਜੋ ਉੱਤਰੀ ਭਾਰਤ ਉਤੇ ਆਪੋ ਆਪਣੀ ਸਰਦਾਰੀ ਕਾਇਮ ਕਰਨ ਵਿਚ ਲੱਗੀਆਂ ਹੋਈਆਂ ਸਨ। ਇਸ ਸਮੇਂ ਮੁਗਲ ਹਕੂਮਤ ਦਿੱਲੀ ਅਤੇ ਕੁਝ ਆਸ-ਪਾਸ ਦੇ ਇਲਾਕਿਆਂ ਤੱਕ ਹੀ ਸੀਮਿਤ ਹੋ ਗਈ ਸੀ। ਅੰਗਰੇਜ਼ ਅੱਵਧ ਉਤੇ ਆਪਣਾ ਅਸਰ ਕਾਇਮ ਕਰ ਚੁੱਕੇ ਸਨ ਅਤੇ ਮਰਹੱਟਿਆਂ ਉਪਰ ਤਾਕਤ ਅਜ਼ਮਾਈ ਵੀ ਕਰ ਰਹੇ ਸਨ। ਉਧਰ ਮਰਹੱਟੇ ਵੀ ਸੰਨ 1761 ਦੀ ਪਾਣੀਪਤ ਦੀ ਤੀਜੀ ਲੜਾਈ ਵਿਚ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਖਾ ਕੇ ਹੁਣ ਇਕ ਵਾਰ ਫਿਰ ਮਹਾਂਦਾ ਜੀ ਸਿੰਧੀਆ ਦੀ ਅਗਵਾਈ ਵਿਚ ਤਾਕਤ ਫੜ ਰਹੇ ਸਨ। ਮਹਾਂਦਾ ਜੀ ਸਿੱਧੀਆ ਸੰਨ 1785 ਤੱਕ ਆਗਰੇ ‘ਤੇ ਕਬਜ਼ਾ ਕਰਨ ਵਿਚ ਸਫਲ ਹੋ ਚੁੱਕਾ ਸੀ ਤੇ ਸੰਨ 1792 ਵਿਚ ਉਹ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਉਤੇ ਪੇਸ਼ਵਾ ਨੂੰ ਬਾਦਸ਼ਾਹ ਦੇ ਪ੍ਰਤੀਨਿਧੀ ਜਾਂ ਵਕੀਲ-ਉਲ- ਮੁਲਕ (Vice Regent) ਵਜੋਂ ਐਲਾਨ ਕਰਨ ਦਾ ਦਬਾਅ ਪਾ ਰਿਹਾ ਸੀ। ਤੀਜੀ ਤਾਕਤ ਸਿੱਖ ਸਨ ਜੋ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਲੈ ਕੇ ਜਮੁਨਾ ਦਰਿਆ ਤੱਕ ਆਪਣੀ ਪ੍ਰਭੂਸੱਤਾ ਬਣਾਈ ਬੈਠੇ ਸਨ। ਸੰਨ 1767 ਤੋਂ ਲੈ ਕੇ 1799 ਤੱਕ ਇਹ ਖਿੱਤਾ ਸਿੱਖ ਮਿਸਲਾਂ ਦੇ ਕਬਜ਼ੇ ਹੇਠ ਆ ਚੁੱਕਾ ਸੀ।
ਸੰਨ 1785 ਵਿਚ ਮਰਹੱਟੇ ਸਰਦਾਰ ਸਿੰਧੀਆ ਨੇ ਫੂਲਕੀਆ ਰਿਆਸਤਾਂ ਦੇ ਕੁਝ ਸਰਦਾਰਾਂ ਨਾਲ ਇਕ ਸੰਧੀ ਕੀਤੀ, ਜਿਸ ਅਨੁਸਾਰ ਸਾਂਝੀਆਂ ਜੰਗੀ ਮੁਹਿੰਮਾਂ ਦੌਰਾਨ ਪ੍ਰਾਪਤ ਧਨ ਦੌਲਤ ਦਾ ਦੇ ਤਿਹਾਈ ਸਿੰਧੀਆ ਨੂੰ ਅਤੇ ਬਾਕੀ ਫੁਲਕੀਆ ਸਰਦਾਰਾਂ ਨੂੰ ਮਿਲਦਾ ਸੀ। ਇਹ ਇਕਰਾਰਨਾਮਾ ਜ਼ਿਆਦਾ ਦੇਰ ਤੱਕ ਨਹੀਂ ਚਲਿਆ ਕਿਉਂਕਿ ਸਿੰਧੀਆ ਆਪਣੇ ਭਾਈਵਾਲ ਬਣੇ ਫੂਲਕੀਆ ਸਰਦਾਰਾਂ ਨੂੰ ਆਪਣਾ ਮਾਤਹਿਤ ਸਮਝਣ ਲੱਗ ਪਿਆ ਸੀ ਅਤੇ ਉਸ ਨੇ ਮਾਲਵੇ ਦੇ ਦੂਸਰੇ ਸਿੱਖਾਂ ‘ਤੇ ਵੀ ਗਲਬਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਸੰਨ 1797 ਵਿਚ ਸਿੱਧੀਆ ਨੇ ਜਨਰਲ ਪੈਰੋਨ ਨੂੰ ਉੱਤਰੀ ਭਾਰਤ ਦਾ ਡਿਪਟੀ ਨਿਯੁਕਤ ਕਰ ਦਿੱਤਾ। ਇਹ ਇਕ ਕਾਬਲ ਅਤੇ ਸਾਹਸੀ ਜਰਨੈਲ ਸੀ ਜੋ ਆਪਣੇ ਫ਼ੌਜੀ ਗੁਣਾਂ ਕਰਕੇ ਸਤਲੁਜ ਦਰਿਆ ਦੇ ਪਾਰ ਤੱਕ ਵੀ ਮੱਲਾਂ ਮਾਰ ਸਕਦਾ ਸੀ ਪਰ ਉਸ ਦੇ ਰਾਹ ਵਿਚ ਜਾਰਜ ਥਾਮਸ ਨਾਂ ਦਾ ਇਕ ਅੰਗਰੇਜ਼ ਜਰਨੈਲ ਰੋੜਾ ਬਣ ਕੇ ਖਲੋ ਗਿਆ। ਸੰਨ 1797 ਵਿਚ ਜਾਰਜ ਥਾਮਸ ਬੇਗਮ ਸਮਰੂ ਪਾਸ ਫ਼ੌਜੀ ਨੌਕਰ ਸੀ ਅਤੇ ਉਹ ਛੇ ਮਹੀਨਿਆਂ ਬਾਅਦ ਹੀ ਸਿੰਧੀਆ ਦੇ ਕਿਸੇ ਸਰਦਾਰ ਪਾਸ ਚਲਾ ਗਿਆ ਸੀ। ਬੇਗਮ ਸਮਰੂ ਦੇ ਤਹਿਤ ਉਸ ਨੇ ਇਕ ਵਾਰ ਕਰਨਾਲ ਦੇ ਸਥਾਨ ‘ਤੇ ਸਿੱਖਾਂ ਨੂੰ ਹਰਾਇਆ ਅਤੇ ਆਪਣੀ ਆਜ਼ਾਦ ਹਕੂਮਤ ਸਥਾਪਿਤ ਕਰਨ ਦੀਆਂ ਸਕੀਮਾਂ ਵੀ ਘੜੀਆਂ। ਸੰਨ 1798 ਵਿਚ ਇਸ ਨੇ ਝਾਂਸੀ ਅਤੇ ਇਸ ਦੇ ਆਲੇ ਦੁਆਲੇ ਆਪਣੀ ਤਾਕਤ ਬਣਾ ਕੇ ਮਾਲਵੇ ਦੀਆਂ ਮਿਸਲਾਂ ‘ਤੇ ਹਮਲੇ ਵੀ ਕੀਤੇ ਅਤੇ ਵਧਦਾ ਹੋਇਆ ਲੁਧਿਆਣੇ ਤੱਕ ਵੀ ਆਇਆ ਪਰ ਜਰਨੈਲ ਪੈਰੋਨ ਤੋਂ ਹਾਰ ਖਾ ਕੇ ਵਾਪਸ ਝਾਂਸੀ ਮੁੜ ਗਿਆ। ਅਖੀਰ ਉਸ ਨੇ ਸੰਨ 1802 ਵਿਚ ਜਨਰਲ ਪੈਰੇਨ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਇਸ ਪਿੱਛੋਂ ਛੇਤੀ ਹੀ ਉਸ ਦੀ ਮੌਤ ਹੋ ਗਈ। ਹੁਣ ਪੈਰੋਨ ਨੂੰ ਆਜ਼ਾਦੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਸ ਦੇ ਇਕ ਲੈਫਟੀਨੈਂਟ ਬੋਅਰਕਿਨ ਨੇ ਤਾਂ ਇਕ ਵਾਰ ਫੂਲਕੀਆ ਰਿਆਸਤਾਂ ਵਿਚੋਂ ਕਰ ਵੀ ਵਸੂਲ ਕੀਤਾ ਸੀ। ਇਹ ਵਾਕਿਆ ਸੰਨ 1802-1803 ਦਾ ਹੈ।ਜਨਰਲ ਪੈਰੋਨ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਵੀ ਆਪਣੀ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਜਲਦੀ ਹੀ ਮਰਹੱਟਾ ਸਰਦਾਰ ਸਿੰਧੀਆ ਨੇ ਪੋਰੋਨ ਨੂੰ ਵਾਪਸ ਬੁਲਾ ਲਿਆ ਸੀ। ਸਿੰਧੀਆ ਉਸ ਸਮੇਂ ਅੰਗਰੇਜ਼ਾਂ ਨਾਲ ਲੜਾਈ ਵਿਚ ਰੁੱਝਾ ਹੋਇਆ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਠਾਰ੍ਹਵੀਂ ਸਦੀ ਦੇ ਅੰਤ ਅਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਦੇ ਕੁਝ ਕੁ ਸਾਲਾਂ ਵਿਚ ਜਮੁਨਾ ਦਰਿਆ ਅਤੇ ਸਤਲੁਜ ਦਰਿਆ ਦੇ ਦਰਮਿਆਨ ਪੈਂਦੇ ਇਲਾਕੇ ਵਿਚ ਮਰਹੱਟੇ ਅਤੇ ਸਿੰਧੀਆ ਸਰਦਾਰਾਂ ਦੀ ਸਰਦਾਰੀ ਚਲਦੀ ਸੀ ਪਰ ਜਲਦੀ ਹੀ ਅੰਗਰੇਜ਼ਾਂ ਨੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ਸੀ।
ਸੰਨ 1803 ਵਿਚ ਮਾਲਵੇ ਦੇ ਕੁਝ ਫੂਲਕੀਆ ਸਰਦਾਰ ਪਹਿਲੀ ਵਾਰ ਅੰਗਰੇਜ਼ਾਂ ਖਿਲਾਫ ਦਿੱਲੀ ਦੀ ਲੜਾਈ ਵਿਚ ਲੜੇ ਪਰ ਉਦੋਂ ਇਨ੍ਹਾਂ ਸਰਦਾਰਾਂ ਨੇ ਲਾਰਡ ਲੇਕ ਦੀ ਅਗਵਾਈ ਵਾਲੀ ਅੰਗਰੇਜ਼ੀ ਫੌਜ ਦੇ ਵਿਰੁੱਧ ਸਿੰਧੀਆ ਸਰਦਾਰ ਦੀ ਮਦਦ ਕੀਤੀ ਸੀ। ਜਦੋਂ ਇਸ ਲੜਾਈ ਵਿਚ ਮਰਹੱਟਿਆਂ ਨੂੰ ਹਾਰ ਹੋਈ ਤਾਂ ਇਨ੍ਹਾਂ ਫੂਲਕੀਆ ਸਰਦਾਰਾਂ ਨੇ ਝੱਟਪੱਟ ਪੈਂਤੜਾ ਬਦਲਦਿਆਂ ਅੰਗਰੇਜ਼ ਕਮਾਂਡਰ ਨਾਲ ਸਾਂਝ ਪਾ ਕੇ ਆਪਣਾ ਬਚਾ ਕਰ ਲਿਆ। ਇਸ ਤੋਂ ਬਾਅਦ ਕੈਂਥਲ ਅਤੇ ਜੀਂਦ ਦੇ ਫੂਲਕੀਆ ਸਰਦਾਰਾਂ ਦਾ ਅੰਗਰੇਜ਼ਾਂ ਨਾਲ ਮੇਲ-ਮਿਲਾਪ ਅਤੇ ਦੋਸਤੀ ਗੁੜੀ ਹੋ ਗਈ। ਇਧਰ ਜਸਵੰਤ ਰਾਏ ਹੋਲਕਰ ਨੇ ਅਗਲੇ ਸਾਲ ਅੰਗਰੇਜ਼ਾਂ ਖਿਲਾਫ ਆਪਣੀਆਂ ਮੁਹਿੰਮਾਂ ਤੇਜ ਕਰ ਦਿੱਤੀਆਂ ਕਿਉਂਕਿ ਮੋਨਸੋਨ ਦੀ ਜਿੱਤ ਤੋਂ ਬਾਅਦ ਉਸ ਨੂੰ ਉਜਲੇ ਭਵਿੱਖ ਦੀ ਆਸ ਹੋ ਗਈ ਸੀ। ਹੋਲਕਰ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ ਪਰ ਆਕਟਰਲੋਨੀ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਹੋਲਕਰ ਨੂੰ ਰਾਜਪੂਤਾਨੇ ਵੱਲ ਭੱਜਣਾ ਪਿਆ। ਇਸ ਲੜਾਈ ਵਿਚ ਦੋ ਸਿੱਖ ਸਰਦਾਰਾਂ, ਲਾਲ ਸਿੰਘ ਅਤੇ ਭਾਗ ਸਿੰਘ ਨੇ ਸਹਾਰਨਪੁਰ ਦੇ ਮੁਹਾਜ਼ ‘ਤੇ ਅੰਗਰੇਜ਼ਾਂ ਦੀ ਭਰਪੂਰ ਮੱਦਦ ਕੀਤੀ, ਜਿਸ ਦੀ ਲਾਰਡ ਲੇਕ ਨੇ ਬਹੁਤ ਤਾਰੀਫ਼ ਕੀਤੀ।
ਸੰਨ 1805 ਵਿਚ ਹੋਲਕਰ ਨੇ ਇਕ ਵਾਰ ਫਿਰ ਉੱਤਰ ਵੱਲ ਮੂੰਹ ਕੀਤਾ ਪਰ ਲਾਰਡ ਲੇਕ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ ਅਤੇ ਸਿੱਟੇ ਵਜੋਂ ਹੋਲਕਰ ਨੂੰ ਪੰਜਾਬ ਵੱਲ ਮੂੰਹ ਕਰਨਾ ਪਿਆ। ਹੋਲਕਰ ਪਹਿਲਾਂ ਪਟਿਆਲੇ ਦਾਖ਼ਲ ਹੋਇਆ,ਪਰ ਅੰਗਰੇਜ਼ ਜਰਨੈਲ ਦੇ ਖ਼ਤਰੇ ਨੂੰ ਭਾਂਪਦਿਆਂ ਸਤਲੁਜ ਦਰਿਆ ਵੱਲ ਵਧਦਾ ਗਿਆ। ਫੂਲਕੀਆ ਸਰਦਾਰਾਂ ਨੇ ਉਸ ਦੀ ਕੋਈ ਮੱਦਦ ਨਾ ਕੀਤੀ ਅਤੇ ਹੋਲਕਰ ਫਤਹਿ ਸਿੰਘ ਆਹਲੂਵਾਲੀਆ ਦੇ ਇਲਾਕਿਆਂ ਵਿਚੋਂ’ ਹੁੰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਪਾਸੋਂ ਮਦਦ ਲੈਣ ਲਈ ਅੰਮ੍ਰਿਤਸਰ ਦਾਖ਼ਲ ਹੋ ਗਿਆ। ਇਸ ਸਮੇਂ ਮਹਾਰਾਜਾ ਰਣਜੀਤ ਸਿੰਘ, ਝੰਗ ਅਤੇ ਮੁਲਤਾਨ ਦੀਆਂ ਫ਼ੌਜੀ ਮੁਹਿੰਮਾਂ ਵਿਚ ਲੱਗਾ ਹੋਇਆ ਸੀ। ਜਦੋਂ ਉਸ ਨੂੰ ਮਰਹੱਟਾ ਆਗੂ ਦੀ ਆਮਦ ਬਾਰੇ ਪਤਾ ਲੱਗਾ ਤਾਂ ਉਹ ਮੁਹਿੰਮ ਵਿਚ ਛੱਡ ਕੇ ਲਾਹੌਰ ਪਰਤ ਆਇਆ ਅਤੇ ਹੋਲਕਰ ਨੂੰ ਅੰਮ੍ਰਿਤਸਰ ਆ ਕੇ ਮਿਲਿਆ। ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦਾ ਨਿੱਘਾ ਸਵਾਗਤ ਕੀਤਾ। ਉਸ ਨੂੰ ਬਹੁਤ ਆਦਰ ਮਾਣ ਦੇ ਨਾਲ ਸ਼ਹਿਰ ਵਿਚ ਘੁਮਾਇਆ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਅਤੇ ਉਸ ਦੇ ਸਨਮਾਨ ਵਿਚ ਇਕ ਫ਼ੌਜੀ ਦਸਤੇ ਦੀ ਪਰੇਡ ਵੀ ਕਰਵਾਈ। ‘ਤਾਰੀਖ਼-ਏ-ਰਣਜੀਤ ਸਿੰਘ’ ਮੁਤਾਬਿਕ ਮਹਾਰਾਜਾ ਨੇ ਹੋਲਕਰ ਪਾਸੋਂ ਫ਼ੌਜੀ ਤਕਨੀਕੀ ਜਾਣਕਾਰੀ ਲਈ ਅਤੇ ਮਾਲੀਏ ਸਬੰਧੀ ਵਿਚਾਰ ਵੀ ਸਾਂਝੇ ਕੀਤੇ ਪਰ ਉਸ ਦੀ ਫੌਰਨ ਮਦਦ ਵਾਸਤੇ ਮਨ ਨਾ ਬਣਾ ਸਕਿਆ, ਭਾਵੇਂ ਮਹਾਰਾਜਾ ਰਣਜੀਤ ਸਿੰਘ ਆਪਣੀ ਮਰਜ਼ੀ ਦਾ ਆਪ ਮਾਲਕ ਸੀ ਅਤੇ ਉਸ ਦਾ ਕੀਤਾ ਫੈਸਲਾ ਹੀ ਲਾਗੂ ਹੁੰਦਾ ਸੀ, ਪਰ ਇਸ ਮਸਲੇ ਵਿਚ ਉਸਨੇ ਆਪਣੀ ਮਰਜ਼ੀ ਨਹੀਂ ਕੀਤੀ। ਇਧਰ ਲਾਰਡ ਲੇਕ, ਹੋਲਕਰ ਦਾ ਪਿੱਛਾ ਕਰਦਾ ਬਿਆਸ ਦਰਿਆ ਦੇ ਕੰਢੇ ਜਲਾਲਾਬਾਦ ਦੇ ਸਥਾਨ ‘ਤੇ ਭਾਰੀ ਫੌਜ ਨਾਲ ਡੇਰੇ ਲਾਈ ਬੈਠਾ ਸੀ ਅਤੇ ਉਸ ਨੇ ਵੀ ਆਪਣੇ ਵੱਲੋਂ ਗੱਲਬਾਤ ਤੋਰਨ ਲਈ ਕੁਝ ਬੰਦੇ ਮਹਾਰਾਜੇ ਪਾਸ ਭੇਜੇ। ਉਮਦਾ ਉੱਤਵਾਰੀਖ਼’ ਅਨੁਸਾਰ ਲਾਰਡ ਲੇਕ ਨੇ ਰਾਜਾ ਭਾਗ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਵੱਲ ਗੱਲਬਾਤ ਲਈ ਭੇਜਿਆ ਅਤੇ ਅੰਗਰੇਜ਼ਾਂ ਦਾ ਸਾਥ ਦੇਣ ਦੀ ਗੱਲ ਕੀਤੀ। ਇਸ ਸਮੇਂ ਅੰਗਰੇਜ਼ਾਂ ਦਾ ਸਾਥ ਦੇਣ ਜਾਂ ਹੋਲਕਰ ਦਾ, ਇਸ ਸਵਾਲ ‘ਤੇ ਮਹਾਰਾਜੇ ਦੇ ਉੱਚ-ਅਧਿਕਾਰੀ ਅਤੇ ਸਰਦਾਰਾਂ ਦੀ ਇਕ ਰਾਏ ਨਹੀਂ ਸੀ। ਅਖੀਰ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਅਤੇ ਹੋਲਕਰ ਦੀ ਸੁਲਹ ਸਫਾਈ ਕਰਵਾਉਣ ਦੀ ਗੱਲ ਨੂੰ ਬਿਹਤਰ ਸਮਝਦਿਆਂ, ਉਨ੍ਹਾਂ ਵਿਚਕਾਰ 24 ਦਸੰਬਰ, 1805 ਨੂੰ ਇਕ ਸੰਧੀ ਕਰਵਾਈ ਜਿਸ ਅਨੁਸਾਰ ਹੋਲਕਰ ਨੂੰ ਉਸ ਦੇ ਬਹੁਤ ਸਾਰੇ ਇਲਾਕੇ ਅੰਗਰੇਜ਼ਾਂ ਪਾਸੋਂ ਵਾਪਸ ਮਿਲ ਗਏ ਅਤੇ ਉਸ ਨੂੰ ਚੁੱਪ-ਚਾਪ ਮੱਧ ਭਾਰਤ ਵੱਲ ਸ਼ਾਂਤੀ-ਪੂਰਵਕ ਜਾਣ ਦੀ ਖੁਲ੍ਹ ਵੀ ਮਿਲ ਗਈ। ਕਈ ਇਤਿਹਾਸਕਾਰ ਲਿਖਦੇ ਹਨ ਕਿ ਇਸ ਖਿੱਚੋਤਾਣ ਦੇ ਕਿਸੇ ਹੱਲ ਲਈ ਮਹਾਰਾਜੇ ਨੇ ‘ਗੁਰਮਤਾ’ ਵੀ ਕੀਤਾ, ਪਰ ਫਤਹਿ ਸਿੰਘ ਆਹਲੂਵਾਲੀਏ, ਰਾਜਾ ਭਾਗ ਸਿੰਘ ਜੀਂਦ ਵਾਲੇ ਅਤੇ ਮਹਾਰਾਜਾ ਦੇ ਕੁਝ ਸਰਦਾਰਾਂ ਦੀ ਗੱਲਬਾਤ ਨੂੰ ‘ਗੁਰਮਤਾ’ ਕਹਿਣਾ ਜਾਂ ਮੰਨਣਾ ਠੀਕ ਨਹੀਂ ਹੈ। ‘ਉਮਦਾ ਉੱਤਵਾਰੀਖ਼’ ਦੇ ਦਫਤਰ ਦੂਜਾ ਵਿਚ ਸੋਹਨ ਲਾਲ ਸੂਰੀ ਸਿਰਫ ਇਤਨਾ ਹੀ ਲਿਖਦਾ ਹੈ ਕਿ ਹੋਲਕਰ ਦੀ ਸਹਾਇਤਾ ਕਰਨੀ ਕਿ ਅੰਗਰੇਜ਼ਾਂ ਨਾਲ ਮਿਤਰਤਾ ਕਰਨੀ, ਇਸ ਬਾਬਤ ਦੋ ਪਰਚੀਆਂ ਮਹਾਰਾਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਰੱਖੀਆਂ ਅਤੇ ਜੋ ਪਰਚੀ ਚੁੱਕ ਕੇ ਪੜ੍ਹੀ, ਉਹ ਅੰਗਰੇਜ਼ਾਂ ਨਾਲ ਮਿੱਤਰਤਾ ਸੰਬੰਧੀ ਸੀ। ਇਹ ਠੀਕ ਹੈ ਕਿ ਇਸ ਮਸਲੇ ਦੇ ਹੱਲ ਵਾਸਤੇ ਅਤੇ ਕਿਸੇ ਅੰਤਮ ਫੈਸਲੇ ਨੂੰ ਲੈਣ ਤੋਂ ਪਹਿਲਾਂ ਮਹਾਰਾਜੇ ਦੇ ਦਿਲ ਵਿਚ ਕਾਫੀ ਦੁਬਿਧਾ ਰਹੀ ਹੋਵੇਗੀ, ਕਿਉਂਕਿ ਇਕ ਪਾਸੇ ਅੰਗਰੇਜ਼ ਭਾਰੀ ਸੈਨਾ ਨਾਲ ਬਿਆਸ ਦਰਿਆ ਦੇ ਕੰਢੇ ਡੇਰੇ ਲਾਈ ਬੈਠੇ ਸਨ ਅਤੇ ਉਸ ਸਮੇਂ ਹੋਲਕਰ ਦਾ ਸਾਥ ਦੇਣਾ ਹਾਨੀਕਾਰਕ ਸਿੱਧ ਹੋ ਸਕਦਾ ਸੀ। ਦੂਜਾ ਮਾਲਵੇ ਦੇ ਸਰਦਾਰ ਖਾਸ ਕਰ ਕੇ ਮਹਾਰਾਜੇ ਦੇ ਆਪਣੇ ਰਿਸ਼ਤੇਦਾਰ ਜੀਂਦ ਦੇ ਭਾਗ ਸਿੰਘ ਅਤੇ ਫਤਹਿ ਸਿੰਘ ਆਹਲੂਵਾਲੀਆ ਵੀ ਹੋਲਕਰ ਦਾ ਸਾਥ ਦੇਣ ਦੇ ਵਿਰੁੱਧ ਸਨ। ਕਿਉਂਕਿ ਉਹ ਅੰਗਰੇਜ਼ਾਂ ਨਾਲ ਮਿਲ ਚੁੱਕੇ ਸਨ ਪਰ ਇਨ੍ਹਾਂ ਸਰਦਾਰਾਂ ਤੋਂ ਉਲਟ ਮਹਾਰਾਜੇ ਦੇ ਆਪਣੇ ਉੱਚ ਅਧਿਕਾਰੀ ਅਤੇ ਸਰਦਾਰ ਖ਼ਾਲਸਈ ਰਵਾਇਤਾਂ ‘ਤੇ ਚਲਦੇ ਹੋਏ ਹੋਲਕਰ ਦੀ ਮੱਦਦ ਕਰਨ ‘ਤੇ ਜ਼ੋਰ ਦਿੰਦੇ ਸਨ ਪਰ ਮਹਾਰਾਜੇ ਨੇ ਬਹੁਤ ਸਿਆਣਪ ਤੋਂ ਕੰਮ ਲੈਂਦਿਆਂ ਹੋਇਆਂ ਇਕ ਪਾਸੇ ਹੋਲਕਰ ਨੂੰ ਅੰਗਰੇਜ਼ਾਂ ਨਾਲ ਜੰਗ ਕਰਨ ਤੋਂ ਵਰਜ ਲਿਆ ਅਤੇ ਦੂਜੇ ਪਾਸੇ ਫਤਹਿ ਸਿੰਘ ਆਹਲੂਵਾਲੀਆ ਰਾਹੀਂ ਅੰਗਰੇਜ਼ ਜਰਨੈਲ ਲੋਕ ਨਾਲ ਗੱਲਬਾਤ ਤੋਰ ਕੇ ਹੋਲਕਰ ਨਾਲ ਸੰਧੀ ਕਰਨ ਵਾਸਤੇ ਰਾਹ ਪੱਧਰਾ ਕੀਤਾ। ਇਸੇ ਦੌਰਾਨ ਗਵਰਨਰ ਜਨਰਲ ਵੇਲਜ਼ਲੀ ਨੂੰ ਕੰਪਨੀ ਵੱਲੋਂ ਭਾਰਤ ਤੋਂ ਵਾਪਸ ਬੁਲਾਏ ਜਾਣ ਕਰਕੇ ਅਤੇ ਉਸ ਦੀ ਜਗ੍ਹਾ ਲਾਰਡ ਕਾਰਨਵਾਲਸ ਅਤੇ ਉਸ ਤੋਂ ਬਾਅਦ ਸਰ ਜਾਰਜ ਬਾਰਲੋਂ ਵੱਲੋਂ ‘ਦਖ਼ਲ ਨਾ ਦੇਣ ਦੀ ਨੀਤੀ ਅਤੇ ‘ਕਿਸੇ ਵੀ ਕੀਮਤ ‘ਤੇ ਸ਼ਾਂਤੀ’ ਦੇ ਸਿਧਾਂਤ ‘ਤੇ ਚੱਲਣ ਕਰਕੇ ਅੰਗਰੇਜ਼ਾਂ ਦੇ ਰੁਖ਼ ਵਿਚ ਦੇਸੀ ਰਿਆਸਤਾਂ ਪ੍ਰਤੀ ਕੁਝ ਨਰਮੀ ਆ ਗਈ ਸੀ।
ਅੰਗਰੇਜ਼ਾਂ ਅਤੇ ਹੋਲਕਰ ਦਰਮਿਆਨ ਸੁਲਹ ਹੋ ਜਾਣ ਤੋਂ ਬਾਅਦ ਪਹਿਲੀ ਜਨਵਰੀ 1806 ਨੂੰ ਜਨਰਲ ਲੇਕ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਫਤਹਿ ਸਿੰਘ ਆਹਲੂਵਾਲੀਆ ਨਾਲ ਇਕ ਰਸਮੀ ਸਮਝੌਤਾ ਵੀ ਕੀਤਾ। ਇਸ ਨੂੰ ਲਾਹੌਰ ਦੀ ਸੰਧੀ ਵੀ ਕਿਹਾ ਜਾਂਦਾ ਹੈ। ਇਹ ਸਮਝੌਤਾ ਵੀ ਹੋਲਕਰ ਅਤੇ ਉਸ ਦੀਆਂ ਫੌਜਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਦਾ ਸੀ। ਇਸ ਸੰਧੀ ਅਨੁਸਾਰ ਹੋਲਕਰ ਫੌਰੀ ਤੌਰ ‘ਤੇ ਪੰਜਾਬ ਵਿਚੋਂ ਬੇਦਖਲ ਹੋ ਗਿਆ ਅਤੇ ਅੱਗੋਂ ਅੰਗਰੇਜ਼ਾਂ ਅਤੇ ਮਹਾਰਾਜਾ ਦਰਮਿਆਨ ਆਪਸੀ ਮਿਲਵਰਤਨ ਦਾ ਨਵਾਂ ਅਧਿਆਇ ਸ਼ੁਰੂ ਹੋਇਆ। ਕਈ ਇਤਿਹਾਸਕਾਰਾਂ ਦਾ ਮੱਤ ਹੈ ਕਿ ਇਸ ਸੰਧੀ ਨਾਲ ਮਹਾਰਾਜੇ ਨੂੰ ਸਤਲੁਜ ਦੇ ਪਾਰ ਦੇ ਮਾਲਵੇ ਦੇ ਇਲਾਕਿਆਂ ਵਿਚ ਆਪਣੀ ਤਾਕਤ ਵਧਾਉਣ ਦੀ ਖੁਲ੍ਹੀ ਛੁੱਟੀ ਮਿਲ ਗਈ ਸੀ। ਇਹ ਧਾਰਨਾ ਠੀਕ ਨਹੀਂ ਹੈ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਜ਼ਿਕਰ ਕਰ ਚੁੱਕੇ ਹਾਂ ਕਿ ਅੰਗਰੇਜ਼ ਵਾਇਸ ਰਾਏ ਵੈਲਜ਼ਲੀ ਦੇ ਸੰਨ 1805 ਵਿਚ ਚਲੇ ਜਾਣ ਤੋਂ ਬਾਅਦ ਅਤੇ ਉਸ ਦੀ ਥਾਂ ਸੰਨ 1807 ਲਾਰਡ ਮਿੰਟੋ ਦੇ ਗਵਰਨਰ ਜਨਰਲ ਬਣ ਕੇ ਆਉਣ’ਦੇ ਦਰਮਿਆਨ ਦੇ ਥੋੜ੍ਹੇ ਸਮੇਂ ਵਿਚ ਦੋ ਐਕਟਿੰਗ ਗਵਰਨਰ ਜਨਰਲ ਆਏ, ਜਿਨ੍ਹਾਂ ਨੇ ਦਖ਼ਲ ਨਾ ਦੇਣ ਦੀ ਨੀਤੀ ਅਪਣਾਈ, ਇਸ ਸਮੇਂ ਦੌਰਾਨ ਰਾਜਪੂਤਾਨੇ ਵਿਚ ਮਰਹੱਟਿਆਂ ਨੇ ਮਾਰ ਕਾਟ ਕਰਨੀ ਸ਼ੁਰੂ ਕਰ ਦਿੱਤੀ, ਮਦਰਾਸ ਵਿਖੇ ਤਾਇਨਾਤ ਅੰਗਰੇਜ਼ ਅਫਸਰਾਂ ਅਤੇ ਦੇਸੀ ਸਿਪਾਹੀਆਂ ਦਰਮਿਆਨ ਖਿੱਚੋਤਾਣ ਚੱਲੀ, ਵੈਲੋਰ ਸ਼ਹਿਰ ਵਿਚ ਤਾਂ ਇਕ ਹਜ਼ਾਰ ਯੂਰਪੀਅਨਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਇਸੇ ਸ਼ਹਿਰ ਵਿਚ ਟੀਪੂ ਸੁਲਤਾਨ ਦੇ ਪੁੱਤਰਾਂ ਦੀ ਮੌਜੂਦਗੀ ਨਾਲ ਮਾਹੌਲ ਹੋਰ ਵਿਗੜ ਗਿਆ। ਟਰਾਂਵਨਕੋਰ ਨਾਂ ਦੇ ਸ਼ਹਿਰ ਵਿਚ ਵੀ ਬਗਾਵਤ ਫੈਲ ਗਈ ਜਿਸ ਦੇ ਵਿਚ ਉਥੋਂ ਦੇ ਬਰਤਾਨਵੀ ਰੈਜ਼ੀਡੈਂਟ ਅਤੇ ਕੁਝ ਹੋਰ ਅੰਗਰੇਜ਼ ਮਾਰੇ ਗਏ। ਬੁੰਦੇਲਖੰਡ ਵਿਚ ਵੀ ਅਜਿਹੀ ਗੜਬੜ ਹੋਈ। ਇਸ ਤਰ੍ਹਾਂ ਅੰਗਰੇਜ਼ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿਚ ਖਾਨਾ-ਜੰਗੀ ਵਰਗੇ ਮਸਲੇ ਵਿਚ ਉਲਝੇ ਹੋਏ ਸੀ, ਇਧਰ ਮਹਾਰਾਜਾ ਰਣਜੀਤ ਸਿੰਘ ਨੇ ਮਾਲਵੇ ਦੀਆਂ ਫੁਲਕੀਆ ਰਿਆਸਤਾਂ ਵਿਚ ਨਿਰਵਿਘਨ ਜੰਗੀ ਮੁਹਿੰਮਾਂ ਜਾਰੀ ਰੱਖੀਆਂ ਹੋਈਆਂ ਸਨ ਅਤੇ ਉਸ ਨੇ ਮੈਟਕਾਫ ਦੀ ਪਰਵਾਹ ਕੀਤੇ ਬਿਨਾ, ਜੋ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਇਆ ਹੋਇਆ ਸੀ, ਮਾਲਵੇ ਉਤੇ ਤੀਜੀ ਵਾਰ ਸਤੰਬਰ, 1808 ਵਿਚ ਹੱਲਾ ਬੋਲ ਕੇ ਫਰੀਦਕੋਟ ਅਤੇ ਮਲੇਰਕੋਟਲਾ ਜਿੱਤ ਲਿਆ ਅਤੇ ਇਸ ਪਿੱਛੋਂ ਸ਼ਾਹਬਾਦ ਅਤੇ ਅੰਬਾਲੇ ਉਤੇ ਵੀ ਕਬਜ਼ਾ ਕਰ ਲਿਆ ਸੀ। ਮਹਾਰਾਜੇ ਨੇ ਮਾਲਵੇ ਉਤੇ ਇਹ ਜੰਗੀ ਮੁਹਿੰਮਾਂ ਸੰਨ 1806 ਤੋਂ 1808 ਤੱਕ ਜਾਰੀ ਰੱਖੀਆਂ। ਸਿੱਖਾਂ ਵਿਚ ਮਹਾਰਾਜੇ ਦੇ ਵਧ ਰਹੇ ਵਿਅਕਤੀਗਤ ਅਤੇ ਸਿਆਸੀ ਪ੍ਰਭਾਵ ਨੂੰ ਈਸਟ ਇੰਡੀਆ ਕੰਪਨੀ ਦੇ ਵਿਚਾਰਵਾਨ ਵਿਅਕਤੀ ਇਸ ਨੂੰ ਹਿੰਦੁਸਤਾਨ ਵਿਚ ਅੰਗਰੇਜੀ ਹਿਤਾਂ ਵਾਸਤੇ ਖ਼ਤਰੇ ਦੀ ਘੰਟੀ ਦੱਸਦੇ ਸਨ।
ਇਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਭਾਰਤ ਦੇ ਉੱਤਰ-ਪੱਛਮੀ ਖਿੱਤੇ ਵਿਚ ਚਲ ਰਹੇ ਸਿਆਸੀ ਘਟਨਾ-ਕ੍ਰਮ ਨੂੰ ਵਾਚਦਿਆਂ ਇਹ ਮਹਿਸੂਸ ਕੀਤਾ ਕਿ ਇਸ ਪਾਸਿਉਂ ਉਨ੍ਹਾਂ ਨੂੰ ਫਿਲਹਾਲ ਕੋਈ ਗੰਭੀਰ ਖ਼ਤਰਾ ਨਹੀਂ ਸੀ, ਕਿਉਂਕਿ ਇਹ ਖਿੱਤਾ (ਖਾਸ ਕਰ ਕੇ ਸਤਲੁਜ ਦਰਿਆ ਅਤੇ ਸਿੰਧ ਦਰਿਆ ਦੇ ਵਿਚਾਲੇ ਦਾ ਇਲਾਕਾ) ਅਨੇਕਾਂ ਕਮਜ਼ੋਰ ਅਤੇ ਨਿੱਕੀਆਂ-ਨਿੱਕੀਆਂ ਸਿੱਖ ਮਿਸਲਾਂ ਅਤੇ ਮੁਸਲਿਮ ਸਰਦਾਰਾਂ ਦਰਮਿਆਨ ਵੰਡਿਆ ਹੋਇਆ ਸੀ ਅਤੇ ਲੋੜ ਪੈਣ ‘ਤੇ ਅੰਗਰੇਜ਼ਾਂ ਵਰਗੀ ਤਾਕਤਵਰ ਧਿਰ ਇਨ੍ਹਾਂ ਉਤੇ ਸੰਖਿਆਂ ਹੀ ਕਾਬੂ ਪਾ ਸਕਦੀ ਸੀ ਪਰ ਸੰਨ 1808 ਤੱਕ ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਮਿਸਲਾਂ ਨੂੰ ਇਕੱਠਾ ਕਰ ਕੇ ਇਕ ਸ਼ਕਤੀਸ਼ਾਲੀ ਸਿੱਖ ਰਾਜ ਕਾਇਮ ਕਰ ਚੁੱਕਾ ਸੀ ਅਤੇ ਆਪਣੇ ਰਾਜ ਵਿਚ ਤੇਜੀ ਨਾਲ ਵਿਸਥਾਰ ਵੀ ਕਰ ਰਿਹਾ ਸੀ। ਇਸ ਹਾਲਤ ਵਿਚ ਜਦੋਂ ਕਿ ਮਾਲਵੇ ਦੀਆਂ ਫੁਲਕੀਆ ਰਿਆਸਤਾਂ ਖੁਦ ਅੰਗਰੇਜਾਂ ਦੀ ਅਧੀਨਗੀ ਸਵੀਕਾਰ ਕਰਨ ਲਈ ਲਿਲ੍ਹਕੜੀਆਂ ਲੈ ਰਹੀਆਂ ਸਨ, ਅੰਗਰੇਜ਼ਾਂ ਨੇ ਆਪਣੇ ਸਾਮਰਾਜ ਦੇ ਵਿਸਥਾਰ ਲਈ ਇਹ ਇਕ ਚੰਗਾ ਮੌਕਾ ਜਾਣਦਿਆਂ ਅਤੇ ਫੂਲਕੀਆਂ ਦੀਆਂ ਪਿਛਲੀਆਂ ਸੇਵਾਵਾਂ ਅਤੇ ਤਾਬੇਦਾਰੀਆਂ ਨੂੰ ਮੁੱਖ ਰੱਖਦਿਆਂ, ਦਖ਼ਲ ਨਾ ਦੇਣ ਦੀ ਪਾਲਿਸੀ ਨੂੰ ਬਦਲਦਿਆਂ ਬਹੁਤੀ ਦੇਰ ਨਾ ਲਾਈ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਰਾਜ ਨੂੰ ਪਲਟਾਉਣ ਲਈ ਅੰਗਰੇਜ਼ਾਂ ਨੂੰ ਇਕ ਕਾਰਗਰ ਆਧਾਰ-ਭੂਮੀ ਮਿਲ ਗਈ ਸੀ।
ਇਸ ਤੋਂ ਇਲਾਵਾ ਜਦੋਂ ਸੰਨ 1807 ਵਿਚ ਲਾਰਡ ਮਿੰਟੋ ਭਾਰਤ ਵਿਚ ਈਸਟ ਇੰਡੀਆ ਕੰਪਨੀ ਦਾ ਗਵਰਨਰ ਜਨਰਲ ਬਣ ਕੇ ਆਇਆ ਤਾਂ ਉਦੋਂ ਯੂਰਪ ਦੇ ਅੰਤਰਰਾਸ਼ਟਰੀ ਮੰਚ ‘ਤੇ ਵੀ ਅਹਿਮ ਤਬਦੀਲੀਆਂ ਹੋਈਆਂ। ਜੂਨ 1807 ਵਿਚ ਫਰਾਂਸ ਦੇ ਨਿਪੋਲੀਅਨ ਅਤੇ ਰੂਸ ਦੇ ਜ਼ਾਰ ਵਿਚਕਾਰ ਹੋਈ ਟਿਲਸਿਟ ਦੀ ਸੰਧੀ ਨੇ ਨਿਪੋਲੀਅਨ ਦੀ ਤਾਕਤ ਵਿਚ ਬਹੁਤ ਵਾਧਾ ਕੀਤਾ। ਰੂਸ ਨੇ ਇੰਗਲੈਂਡ ਦੇ ਦੁਸ਼ਮਣਾਂ ਨਾਲ ਸਾਂਝ ਪਾ ਲਈ ਅਤੇ ਸਵੀਡਨ ਨੂੰ ਛੱਡ ਕੇ ਬਾਕੀ ਸਾਰੇ ਯੂਰਪੀ ਦੇਸ਼ ਫਰਾਂਸ ਨਾਲ ਖਲੋ ਗਏ। ਇਨ੍ਹਾਂ ਹਾਲਤਾਂ ਵਿਚ ਨਿਪੋਲੀਅਨ ਨੇ ਅੰਗਰੇਜ਼ਾਂ ਕੋਲੋਂ ਉਨ੍ਹਾਂ ਦੇ ਪੂਰਬੀ ਇਲਾਕਿਆਂ ਵਾਲੀਆਂ ਕਲੋਨੀਆਂ ਨੂੰ ਖੋਹਣ ਦੀਆਂ ਵਿਉਂਤਾਂ ਘੜੀਆਂ। ਫਰਾਂਸ ਅਤੇ ਰੂਸ ਦੇ ਆਪਸੀ ਮੇਲ ਕਰ ਕੇ ਅੰਤਰਰਾਸ਼ਟਰੀ ਹਾਲਾਤ ਹੋਰ ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਹੁਣ ਇੰਗਲੈਂਡ ਦੇ ਅੰਗਰੇਜ਼ੀ ਸਾਮਰਾਜ ਅਤੇ ਲਾਰਡ ਮਿੰਟੇ ਨੂੰ ਭਾਰਤ ਵਿਚ ਵੀ ਸਾਮਰਾਜੀ ਹਿੱਤਾਂ ਨੂੰ ਖ਼ਤਰਾ ਦਿਸਣ ਲੱਗਾ। ਇੰਗਲੈਂਡ ਵੱਲੋਂ ਭੇਜੇ 2 ਫਰਵਰੀ 1808 ਦੇ ਆਪਣੇ ਇਕ ਪੱਤਰ ਵਿਚ ਲਾਰਡ ਮਿੰਟੋ ਨੇ ਲਿਖਿਆ ਕਿ ਜਿਤਨੀ ਦੇਰ ਫਰਾਂਸ, ਯੂਰਪ ਮਹਾਂਦੀਪ ਦੇ ਮਸਲਿਆਂ ਵਿਚ ਉਲਝਿਆ ਰਹੇਗਾ, ਉਤਨੀ ਦੇਰ ਇਸ ਖਿੱਤੇ (ਭਾਰਤ) ਵਿਚ ਅੰਗਰੇਜ਼ੀ ਸਾਮਰਾਜ ਨੂੰ ਕੋਈ ਖ਼ਤਰਾ ਨਹੀਂ ਪਰ ਅਗਰ ਜੇ ਫਰਾਂਸ ਦੀਆਂ ਫੌਜਾਂ ਯੂਰਪ ਵੱਲੋਂ ਵਿਹਲੀਆਂ ਹੋ ਕੇ, ਵੱਡੀ ਗਿਣਤੀ ਵਿਚ ਤੁਰਕੀ ਰੂਸ ਅਤੇ ਪਰਸ਼ੀਆ ਦੇ ਮਿਲਵਰਤਨ ਨਾਲ ਪਰਸ਼ੀਆ ਵਿਚ ਆ ਜਾਂਦੀਆਂ ਹਨ ਤਾਂ ਨਿਪੋਲੀਅਨ ਦੇ ਪਾਸ ਇਤਨੀ ਸ਼ਕਤੀ ਹੁੰਦਿਆਂ, ਉਸ ਦੇ ਖ਼ਤਰੇ ਨੂੰ ਘੱਟ ਕਰ ਕੇ ਨਹੀਂ ਵੇਖਿਆ ਜਾ ਸਕਦਾ ਸੀ। ਲਾਰਡ ਮਿੰਟੋ ਦਾ ਇਹ ਵੀ ਵਿਚਾਰ ਸੀ ਕਿ ਨਿਪੋਲੀਅਨ ਵਰਗੇ ਆਦਮੀ ਦੀ ਅਗਵਾਈ ਵਿਚ ਕਿਸੇ ਵੀ ਨਿਸ਼ਾਨੇ ‘ਤੇ ਪਹੁੰਚਣਾ ਮੁਸ਼ਕਿਲ ਨਹੀਂ ਸੀ। “ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ (ਅੰਗਰੇਜ਼) ਇਸ ਗੱਲ ਨੂੰ ਵਿਹਾਰਕ ਜਾਣੀਏ ਅਤੇ ਆਪਣੀ ਵਿਚਾਰ ਸ਼ਕਤੀ ਨਾਲ ਉਹ ਉਪਾਅ ਕੈਰੀਏ ਜਿਸ ਨਾਲ ਇਸ ਦਾ ਮੁਕਾਬਲਾ ਕੀਤਾ ਜਾ ਸਕੇ ਭਾਵੇਂ ਕਿ ਇਸ ਨਾਲ ਕੁਝ ਸਥਾਨਕ ਅਤੇ ਫੌਰੀ ਹਿੱਤਾਂ ਨੂੰ ਨੁਕਸਾਨ ਹੀ ਹੁੰਦਾ ਹੋਵੇ।”
ਅੰਮ੍ਰਿਤਸਰ ਦੀ ਸੰਧੀ (25 ਅਪ੍ਰੈਲ 1809)
ਨਿਪੋਲੀਅਨ ਦੇ ਭਾਰਤ ਪ੍ਰਤੀ ਇਰਾਦਿਆਂ ਨੂੰ ਵੀ ਦੇਖਦਿਆਂ ਲਾਰਡ ਮਿੰਟੋ ਨੇ ਪੈਂਤੜਾ ਬਦਲਦਿਆਂ ਪੰਜਾਬ ਤੋਂ ਇਲਾਵਾ ਪਰਸ਼ੀਆ, ਅਫਗਾਨਿਸਤਾਨ ਅਤੇ ਸਿੰਧ ਵੱਲ ਵੀ ਆਪਣੇ ਸਫੀਰ ਭੇਜ ਕੇ ਫਰਾਂਸੀਸੀ ਖ਼ਤਰੇ ਦੇ ਖਿਲਾਫ ਉਨ੍ਹਾਂ ਦਾ ਮਿਲਵਰਤਨ ਲੈਣ ਦਾ ਹੀਲਾ ਕੀਤਾ ਪਰ ਇਹ ਮਿਲਵਰਤਨ, ਉਹ ਵੀ ਲੋੜ ਪੈਣ ‘ਤੇ, ਕੇਵਲ ਫ਼ੌਜੀ ਮਕਸਦ ਤੱਕ ਹੀ ਸੀਮਤ ਸੀ। ਲਾਹੌਰ ਦੇ ਰਾਜੇ (ਮਹਾਰਾਜਾ ਰਣਜੀਤ ਸਿੰਘ) ਦੀ ਸਤਲੁਜ ਦਰਿਆ ਤੋਂ ਪਾਰ ਅਤੇ ਅੰਗਰੇਜ਼ੀ ਸਾਮਰਾਜ ਦੀਆਂ ਕੰਧਾਂ (ਜਮਨਾ ਦਰਿਆ) ਤੱਕ ਸਿੱਧੀ ਪਹੁੰਚ, ਅੰਗਰੇਜਾਂ ਨੂੰ ਬਹੁਤ ਖ਼ਤਰਨਾਕ ਲੱਗਣ ਲੱਗੀ। ਲਾਰਡ ਮਿੰਟੋ ਦੇ ਅਜਿਹੇ ਵਿਚਾਰ 12 ਅਗਸਤ 1808 ਨੂੰ ਮੈਟਕਾਫ ਦੇ ਦਿੱਲੀ ਤੋਂ ਲਾਹੌਰ ਵੱਲ ਰਵਾਨਾ ਹੋਣ ਦੇ ਪਹਿਲਾਂ ਹੀ ਬਣੇ ਹੋਏ ਸਨ। ਇਸ ਕਰਕੇ ਮੈਟਕਾਫ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਨਿਪੋਲੀਅਨ ਦੇ ਖ਼ਤਰੇ ਤੋਂ ਜਾਣੂੰ ਕਰਵਾਉਣਾ ਅਤੇ ਉਸ ਦੇ ਮਿਲਵਰਤਨ ਵਾਸਤੇ ਮਿਲਣਾ, ਨਿਰਾ ਫਰੇਬ ਸੀ। ਗਵਰਨਰ ਜਨਰਲ ਲਾਰਡ ਮਿੰਟੇ ਵੱਲੋਂ ਨੌਜਵਾਨ ਫਰੇਬੀ ਸਫੀਰ ਮੈਟਕਾਫ ਵਲ ਜਾਰੀ ਕੀਤੇ ਇਕ ਲੰਮੇ ਯਾਦ-ਪੱਤਰ ਅਨੁਸਾਰ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਮਾਲਵਾ ਰਿਆਸਤਾਂ ਦੇ ਸਵਾਲ ‘ਤੇ ਕੋਈ ਵੀ ਵਾਅਦਾ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ ਮੈਟਕਾਫ ਦਾ ਕਸੂਰ ਪਹੁੰਚਣਾ, ਮਹਾਰਾਜੇ ਨੂੰ ਮਿਲਣਾ, ਆਪਣੇ ਆਉਣ ਦੇ ਮਕਸਦ ਬਾਬਤ ਗੱਲ ਕਰਨਾ, ਮਹਾਰਾਜੇ ਵੱਲੋਂ ਟਾਲਵੇ ਉੱਤਰ, ਰਣਜੀਤ ਸਿੰਘ ਦੀ ਫੌਜ ਦਾ ਅਚਾਨਕ ਕੂਚ, ਸਤਲੁਜ ਦੇ ਪਾਰ ਚੜ੍ਹਾਈ, ਅੰਬਾਲਾ, ਫਰੀਦਕੋਟ, ਮਲੇਰਕੋਟਲਾ ਅਤੇ ਥਾਨੇਸਰ ‘ਤੇ ਕਬਜ਼ਾ, ਪਟਿਆਲੇ ਦੇ ਰਾਜੇ ਨਾਲ ਪੱਗ ਵਟਾਉਣੀ ਅਤੇ ਮੁੜ ਸਤਲੁਜ ਦਰਿਆ ਪਾਰ ਮੁਹਿੰਮ ਆਦਿ ਸਾਰੇ ਤੱਥ ਮੁੜ ਦੁਹਰਾਉਣ ਦੇ ਮੁਥਾਜ ਨਹੀਂ ਹਨ। ਮੈਟਕਾਫ ਨੂੰ ਮਹਾਰਾਜਾ ਦਾ ਇਹ ਵਰਤਾਓ ਬਹੁਤ ਅਜੀਬ ਲੱਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਮੌਜੂਦਗੀ ਵਿਚ ਹੀ ਫੂਲਕੀਆ ਰਿਆਸਤਾਂ ‘ਤੇ ਤੀਜੀ ਵਾਰ ਚੜਾਈ ਕਰ ਦਿੱਤੀ ਸੀ। ਮੈਟਕਾਫ ਮੰਨਦਾ ਹੈ ਕਿ ਪਟਿਆਲੇ ਅਤੇ ਥਾਨੇਸਰ ਦੇ ਰਾਜਿਆਂ ਨੂੰ ਛੱਡ ਕੇ ਬਾਕੀ ਸਾਰੇ ਫੂਲਕੀਏ ਸਰਦਾਰਾਂ ਦੀ ਮਹਾਰਾਜੇ ਨੇ ਜ਼ਰਾ ਜਿੰਨੀ ਵੀ ਪਰਵਾਹ ਨਹੀਂ ਕੀਤੀ ਅਤੇ ਨਿਪੋਲੀਅਨ ਦਾ ਹਊਆ ਮਹਾਰਾਜਾ ਰਣਜੀਤ ਸਿੰਘ ਨੂੰ ਡਰਾ ਨਹੀਂ ਸਕਿਆ। ਇਸ ਕਰਕੇ ਮੈਟਕਾਫ ਜਦੋਂ ਨਿਪੋਲੀਅਨ ਦਾ ਰਾਗ ਅਲਾਪਦਾ ਉਦੋਂ ਮਹਾਰਾਜਾ ਇਹ ਹੀ ਦਲੀਲ ਦਿੰਦਾ ਕਿ ਅਗਰ ਨਿਪੋਲੀਅਨ ਖਿਲਾਫ ਰਲ ਕੇ ਲੜਨਾ ਹੈ ਤਾਂ ਅੰਗਰੇਜ਼ ਉਸ ਨੂੰ ਮਾਲਵੇ ‘ਤੇ ਅਧਿਕਾਰ ਕਰਨ ਤੋਂ ਕਿਉਂ ਰੋਕਦੇ ਹਨ? ਇਸ ਤਰ੍ਹਾਂ ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਮਹਾਰਾਜਾ ਸਤਲੁਜ ਪਾਰਲੇ ਫੂਲਕੀਆ ਇਲਾਕਿਆਂ ‘ਤੇ ਖ਼ਾਲਸਾ ਰਾਜ ਕਾਇਮ ਕਰਨਾ ਚਾਹੁੰਦਾ ਸੀ। ਜਦੋਂ ਮਹਾਰਾਜੇ ਨੇ ਫੂਲਕੀਆ ਰਿਆਸਤਾਂ ‘ਤੇ ਤੀਜੀ ਵਾਰ ਚੜ੍ਹਾਈ ਕੀਤੀ ਉਦੋਂ ਮੈਟਕਾਫ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ, ਕਿਉਂਕਿ ਉਹ ਕਲਕੱਤੇ ਵਿਚ ਆਪਣੇ ਈਸਟ ਇੰਡੀਆ ਕੰਪਨੀ ਦੇ ਉੱਚ ਅਧਿਕਾਰੀਆਂ ਤੋਂ ਕੋਈ ਦਿਸ਼ਾ ਨਿਰਦੇਸ਼ ਲੈ ਕੇ ਹੀ ਅਗਲਾ ਕਦਮ ਪੁੱਟਣਾ ਚਾਹੁੰਦਾ ਸੀ। ਉਸ ਵਕਤ ਈਸਟ ਇੰਡੀਆ ਕੰਪਨੀ ਯੂਰਪ ਵਿਚ ਨਿਪੋਲੀਅਨ ਨਾਲ ਸਬੰਧਿਤ ਵਾਪਰ ਰਹੀਆਂ ਘਟਨਾਵਾਂ ਉਤੇ ਕਰੜੀ ਨਜ਼ਰ ਰੱਖ ਰਹੀ ਸੀ ਅਤੇ ਉਹਨਾਂ ਹਾਲਤਾਂ ਨੂੰ ਵੇਖ ਕੇ ਹੀ ਉਹ ਭਾਰਤ ਵਿਚ ਕੋਈ ਅਗਲਾ ਕਦਮ ਚੁੱਕਣ ਦੇ ਹੱਕ ਵਿਚ ਸੀ। ਅਜਿਹੀ ਹਾਲਤ ਵਿਚ ਅੰਗਰੇਜ਼ ਫੂਲਕੀਆ ਰਿਆਸਤਾਂ ਦੇ ਮੁੱਦੇ ਉਤੇ ਮਹਾਰਾਜੇ ਨਾਲ ਕਿਸੇ ਕਿਸਮ ਦੇ ਫੌਜੀ ਟਕਰਾਅ ਦੇ ਹੱਕ ਵਿਚ ਨਹੀਂ ਸਨ। ਫਿਰ ਵੀ ਲਾਰਡ ਮਿੰਟੋ ਨੇ ਆਪਣੇ ਫੌਜੀ ਕਮਾਂਡਰ ਆਕਟਰਲੋਨੀ ਨੂੰ ਕਿਸੇ ਤਰ੍ਹਾਂ ਦੀ ਸੰਭਾਵੀ ਜੰਗ ਦੀਆਂ ਤਿਆਰੀਆਂ ਦੀ ਹਦਾਇਤ ਕੀਤੀ ਹੋਈ ਸੀ ਪਰ ਜਦੋਂ ਯੂਰਪ ਵਿਚ ਅਚਾਨਕ ਹਾਲਾਤ ਬਦਲਣ ਕਰਕੇ ਫਰਾਂਸ ਵੱਲੋਂ ਭਾਰਤ ਉਤੇ ਸੰਭਾਵੀ ਹਮਲੇ ਦਾ ਖ਼ਤਰਾ ਟਲ ਗਿਆ ਤਾਂ ਲਾਰਡ ਮਿੰਟੋ ਨੇ ਝਟਪਟ ਆਪਣਾ ਪੈਂਤੜਾ ਬਦਲਦਿਆਂ ਮੈਟਕਾਫ ਨੂੰ ਮਹਾਰਾਜੇ ਅੱਗੇ ਫੂਲਕੀਆ ਰਿਆਸਤਾਂ ਪ੍ਰਤੀ ਸਖ਼ਤ ਰਵੱਈਆ ਧਾਰਣ ਕਰਨ ਦੀ ਹਦਾਇਤ ਭੇਜੀ। ਇਸ ਤਰ੍ਹਾਂ ਮੈਟਕਾਫ ਨੇ ਮਹਾਰਾਜੇ ਨੂੰ ਆਪਣੇ ਰਾਜ ਦੀ ਪੂਰਬੀ ਹੱਦ ਸਤਲੁਜ ਦਰਿਆ ਮੰਨਣ ਲਈ ਦਬਾਅ ਪਾਇਆ ਪਰ ਮਹਾਰਾਜਾ ਫੂਲਕੀਆ ਰਿਆਸਤਾਂ ਉਤੇ ਆਪਣਾ ਹੱਕ ਜਿਤਾਉਂਦਾ ਸੀ। ਇਧਰ ਲਾਰਡ ਮਿੰਟੋ ਨੇ ਮਹਾਰਾਜੇ ਨਾਲ ਕਿਸੇ ਸੰਭਾਵੀ ਜੰਗ ਦੀ ਸੂਰਤ ਵਿਚ, ਲੁਧਿਆਣੇ ਪੱਕੀ ਫ਼ੌਜੀ ਛਾਉਣੀ ਤਿਆਰ ਕਰਨ ਦਾ ਹੁਕਮ ਕਰ ਦਿੱਤਾ। ਅੰਗਰੇਜ਼ਾਂ ਵੱਲੋਂ ਪੰਜਾਬ ਦੀ ਧਰਤੀ ਉਤੇ ਇਹ ਪਹਿਲਾ ਫ਼ੌਜੀ ਅੱਡਾ ਸੀ। ਅਜੇ ਤੱਕ ਮਹਾਰਾਜਾ ਮੈਟਕਾਫ ਦੀਆਂ ਗੱਲਾਂ ਦਾ ਟਾਲਵਾਂ ਉੱਤਰ ਹੀ ਦਿੰਦਾ ਆ ਰਿਹਾ ਸੀ ਜਿਸ ਤੋਂ ਮੈਟਕਾਫ ਕਾਫੀ ਔਖਾ ਸੀ ਅਤੇ ਉਸ ਨੇ ਇਸ ਦਾ ਵਿਰੋਧ ਵੀ ਪ੍ਰਗਟ ਕੀਤਾ। ਦੋਹਾਂ ਦਰਮਿਆਨ ਇਕ ਜਾਂ ਦੋ ਗੱਲਾਂਬਾਤਾਂ ਦਾ ਦੌਰ ਚਲਿਆ ਪਰ ਨਤੀਜਾ ਕੋਈ ਨਾ ਨਿਕਲਿਆ। ਜਦੋਂ ਮਹਾਰਾਜੇ ਨੂੰ ਅੰਗਰੇਜ਼ੀ ਫੌਜਾਂ ਦੀ ਹਿਲਜੁਲ ਦਾ ਪਤਾ ਲੱਗਾ ਤਾਂ ਉਸ ਨੇ ਵੀ ਅੰਮ੍ਰਿਤਸਰ ਵਿਖੇ ਵੱਡੇ ਪੱਧਰ ‘ਤੇ ਜੰਗੀ ਤਿਆਰੀਆਂ ਦੇ ਹੁਕਮ ਦੇ ਦਿੱਤੇ। ਇਧਰ ਕਰਨਲ ਆਕਟਰਲੋਨੀ ਨੇ ਵੀ ਸਤਲੁਜ ਦਰਿਆ ਦੇ ਪਾਰ ਭਾਰੀ ਫੌਜ ਨਾਲ ਮੋਰਚੇ ਲਾਏ ਹੋਏ ਸਨ। 31 ਦਸੰਬਰ 1808 ਨੂੰ ਮੈਟਕਾਫ ਨੇ ਲਾਹੌਰ ਤੋਂ ਗਵਰਨਰ ਜਨਰਲ ਨੂੰ ਇਹ ਵੀ ਲਿਖ ਭੇਜਿਆ ਕਿ ਮਹਾਰਾਜਾ ਗੱਲਬਾਤ ਲਈ ਸੰਜੀਦਾ ਨਹੀਂ, ਇਸ ਕਰ ਕੇ ਦੋਹਾਂ ਧਿਰਾਂ ਦਰਮਿਆਨ ਫ਼ੌਜੀ ਟਕਰਾ ਦੀਆਂ ਸੰਭਾਵਨਾਵਾਂ ਵਧ ਗਈਆਂ ਸਨ। ਜਦੋਂ ਮੈਟਕਾਫ ਨੇ ਮਹਾਰਾਜੇ ਨੂੰ ਅੰਗਰੇਜ਼ੀ ਫੌਜਾਂ ਵੱਲੋਂ ਅੱਗੇ ਵਧ ਕੇ ਮੋਰਚੇ ਲਾਉਣ ਬਾਬਤ ਦੱਸਿਆ ਤਾਂ ਮਹਾਰਾਜੇ ਨੂੰ ਇਸ ਗੱਲ ਦਾ ਬਹੁਤ ਗੁੱਸਾ ਲੱਗਾ। ਇਕ ਵਾਰ ਤਾਂ ਮੈਟਕਾਫ ਗੱਲਬਾਤ ਵਿਚੇ ਹੀ ਛੱਡ ਕੇ ਵਾਪਸ ਪਰਤਣ ਵਾਸਤੇ ਵੀ ਤਿਆਰ ਹੋ ਗਿਆ ਸੀ। 6 ਜਨਵਰੀ 1809 ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਇਕ ਸਰਦਾਰ ਨੂੰ ਅੰਬਾਲੇ ਤੋਂ ਫੌਜਾਂ ਵਾਪਸ ਬੁਲਾਉਣ ਵਾਸਤੇ ਭੇਜਿਆ ਤਾਂ ਕਿ ਆਕਟਰਲੋਨੀ ਨਾਲ ਟੱਕਰ ਨਾ ਹੋਵੇ, ਤਾਂ ਉਦੋਂ ਗੱਲਬਾਤ ਦੇ ਮਾਹੌਲ ਵਿਚ ਸੰਜੀਦਗੀ ਦਿਸੀ। ਆਕਟਰਲੋਨੀ ਫਰਵਰੀ 1809 ਦੇ ਸ਼ੁਰੂ ਵਿਚ ਹੀ ਲੁਧਿਆਣੇ ਪਹੁੰਚ ਚੁੱਕਾ ਸੀ ਅਤੇ ਉਸ ਨੇ 9 ਫਰਵਰੀ ਨੂੰ ਸਤਲੁਜ ਪਾਰ ਦੇ ਇਲਾਕਿਆਂ, ਜਿਨ੍ਹਾਂ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਹਮਲੇ ਕੀਤੇ ਸਨ. ਨੂੰ ਅੰਗਰੇਜ਼ੀ ਹਕੂਮਤ ਤਹਿਤ ਹੋਣ ਦਾ ਬਾਕਾਇਦਾ ਐਲਾਨ ਕਰ ਦਿੱਤਾ ਸੀ। ਮਹਾਰਾਜੇ ਨੇ ਖੁਦ ਹੀ ਉਨ੍ਹਾਂ ਇਲਾਕਿਆਂ ਵਿਚੋਂ ਆਪਣੀਆਂ ਫੌਜਾਂ ਵਾਪਸ ਮੰਗਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅਖ਼ੀਰ 25 ਅਪ੍ਰੈਲ, 1809 ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦਰਮਿਆਨ ‘ਦੋਸਤੀ’ ਦਾ ਅਹਿਦਨਾਮਾ ਹੋਇਆ ਜਿਸ ਨੂੰ ‘ਅੰਮ੍ਰਿਤਸਰ ਦੀ ਸੰਧੀ’ ਵੀ ਕਿਹਾ ਜਾਂਦਾ ਹੈ। ਜਿਸ ਦੀਆਂ ਚਾਰ ਧਾਰਾਵਾਂ ਸਨ। ਪਹਿਲੀ ਧਾਰਾ ਅਨੁਸਾਰ ਦੋਹਾਂ ਧਿਰਾਂ ਨੇ ਆਪਸ ਵਿਚ ਮਿੱਤਰਤਾ ਵਾਲੇ ਸਬੰਧ ਕਾਇਮ ਰੱਖਣੇ ਮੰਨੇ ਅਤੇ ਅੰਗਰੇਜ਼ਾਂ ਨੇ ਮਹਾਰਾਜੇ ਨਾਲ ਸਭ ਤੋਂ ਵੱਧ ਰਿਆਇਤ ਵਾਲਾ ਵਰਤਾਉ ਕਰਨ ਦੀ ਜ਼ਿੰਮੇਵਾਰੀ ਵੀ ਲਈ। ਇਸੇ ਧਾਰਾ ਅਨੁਸਾਰ ਅੰਗਰੇਜਾਂ ਨੇ ਇਸ ਗੱਲ ਦਾ ਭਰੋਸਾ ਵੀ ਦਿੱਤਾ ਕਿ ਉਹ ਮਹਾਰਾਜੇ ਦੇ ਕਬਜ਼ੇ ਵਾਲੇ ਸਤਲੁਜ ਦਰਿਆ ਤੋਂ ਉੱਤਰ ਦੇ ਇਲਾਕੇ ਅਤੇ ਲੋਕਾਂ ਨਾਲ ਕਿਸੇ ਕਿਸਮ ਦਾ ਕੋਈ ਵਾਸਤਾ ਨਹੀਂ ਰੱਖਣਗੇ। ਦੂਜੀ ਧਾਰਾ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਸਤਲੁਜ ਦਰਿਆ ਦੇ ਕੰਢੇ ਉਤੇ ਉਤਨੀ ਹੀ ਫੌਜ ਤੇਨਾਤ ਕਰੇਗਾ ਜਿਤਨੀ ਉਸ ਇਲਾਕੇ ਵਿਚ ਅਮਨ ਸ਼ਾਤੀ ਕਾਇਮ ਰੱਖਣ ਅਤੇ ਭੂਮੀ ਕਰ ਉਗਰਾਹੁਣ ਲਈ ਜ਼ਰੂਰੀ ਹੋਵੇਗੀ। ਤੀਜੀ ਧਾਰਾ ਵਿਚ ਦਰਜ ਕੀਤਾ ਗਿਆ ਕਿ ਉਤਲੀਆਂ ਦੇ ਧਾਰਾਵਾਂ ਭੰਗ ਹੋਣ ਦੀ ਸੂਰਤ ਵਿਚ ਇਹ ਅਹਿਦਨਾਮਾ ਰੱਦ ਸਮਝਿਆ ਜਾਏਗਾ। ਚੌਥੀ ਧਾਰਾ ਵਿਚ ਸਿਰਫ ਇਸ ਗੱਲ ਦਾ ਹੀ ਵਰਣਨ ਸੀ। ਕਿ ਇਸ ਅਹਿਦਨਾਮੇ ਉਤੇ ਅੰਮ੍ਰਿਤਸਰ ਵਿਖੇ ਦਸਤਖ਼ਤ ਹੋਏ ਅਤੇ ਦਸਤਖ਼ਤ ਕਰਨ ਵਾਲਿਆਂ ਦੇ ਨਾਮ ਦਰਜ ਕੀਤੇ ਹੋਏ ਸਨ।
ਸੰਧੀ ਦੀ ਮਹੱਤਤਾ ਅਤੇ ਅਸਰ
ਅੰਮ੍ਰਿਤਸਰ ਦਾ ਅਹਿਦਨਾਮਾ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਜੀਵਨ ਕਾਲ ਦੀ ਹੀ ਇਕ ਮਹੱਤਵਪੂਰਨ ਘਟਨਾ ਨਹੀਂ ਸਗੋਂ ਇਹ ਹਿੰਦੁਸਤਾਨ ਦੇ ਇਤਿਹਾਸ ਦੀ ਇਕ ਅਹਿਮ ਘਟਨਾ ਹੈ। ਸਤਲੁਜ ਦਰਿਆ ਨੂੰ ਆਪਣੇ ਰਾਜ ਦੀ ਹੱਦ ਮੰਨ ਲੈਣ ਨਾਲ ਇਸ ਦੇ ਪਾਰ ਮਾਲਵੇ ਦੇ ਇਲਾਕਿਆਂ ਦੇ ਸਿੱਖਾਂ ਉਤੇ ਮਹਾਰਾਜੇ ਦਾ ਪ੍ਰਭਾਵ ਸਦਾ ਵਾਸਤੇ ਖ਼ਤਮ ਹੋ ਗਿਆ। ਉਹ. ਅੰਗਰੇਜ਼ਾਂ ਦੁਆਰਾ ਮਾਲਵੇ ਦੇ ਫੂਲਕੀਆ ਰਾਜਿਆਂ ਦੀ ਸਲਾਹ ਨਾਲ ਘੜੀ ਗਈ ਡੂੰਘੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਜਿਸ ਅਨੁਸਾਰ ਇਤਿਹਾਸ ਵਿਚ ਪਹਿਲੀ ਵਾਰ ਮਾਲਵੇ ਅਤੇ ਮਾਝੇ ਦੇ ਸਿੱਖਾਂ ਵਿਚਕਾਰ ਸਦਾ ਵਾਸਤੇ ਰਾਜਨੀਤਿਕ ਲਕੀਰ ਖਿੱਚੀ ਗਈ। ਅੰਗਰੇਜ਼ਾਂ ਵੱਲੋਂ ਅਜਿਹਾ ਸਿਰਫ ਇਸ ਕਰਕੇ ਕੀਤਾ ਗਿਆ ਕਿ ਕਿਤੇ ਮਹਾਰਾਜਾ ਰਣਜੀਤ ਸਿੰਘ ਸਮੁੱਚੀ ਸਿੱਖ ਕੌਮ ਦਾ ਸਿਰਮੋਰ ਨੇਤਾ ਨਾ ਬਣ ਜਾਏ। ਅੱਗੇ ਚਲ ਕੇ ਅੰਗਰੇਜ਼ਾਂ ਨੇ ਸਿੱਖਾਂ ਦੀ ਇਸ ਵੰਡ ਦਾ ਭਰਪੂਰ ਫਾਇਦਾ ਉਠਾਇਆ। ਇਸ ਵੰਡ ਨਾਲ ਜਿਥੇ ਮਹਾਰਾਜੇ ਨੂੰ ਰਾਜਨੀਤਿਕ ਹਾਨੀ ਹੋਈ ਉਥੇ ਉਪਜਾਊ ਇਲਾਕੇ ਖੁਸਣ ਕਰਕੇ ਆਰਥਿਕ ਨੁਕਸਾਨ ਵੀ ਹੋਇਆ। ਇਸ ਸੰਧੀ ਨਾਲ ਅੰਗਰੇਜ਼ਾਂ ਨੂੰ ਭਾਰਤ ਦੇ ਉੱਤਰ ਪੱਛਮ ਵੱਲੋਂ ਮੁਸਲਿਮ ਹਮਲਾਵਰਾਂ ਤੋਂ ਸਦਾ ਵਾਸਤੇ ਨਿਜਾਤ ਅਤੇ ਭਾਰਤ ਦੇ ਬਾਕੀ ਇਲਾਕਿਆਂ ਵਿਚ ਆਪਣੇ ਸਾਮਰਾਜ ਨੂੰ ਫੈਲਾਉਣ ਦਾ ਇਕ ਚੰਗਾ ਮੌਕਾ ਮਿਲ ਗਿਆ। ਖਾਲਸਾ ਰਾਜ ਨੂੰ ਅੰਗਰੇਜ਼ਾਂ ਨੇ ਅਫਗਾਨਿਸਤਾਨ ਅਤੇ ਅੰਗਰੇਜ਼ੀ ਸਾਮਰਾਜ ਦਰਮਿਆਨ ਬਫਰ ਸਟੇਟ ਦੇ ਤੌਰ ‘ਤੇ ਵਰਤਿਆ। ਇਸ ਅਹਿਦਨਾਮੇ ਨਾਲ ਅੰਗਰੇਜ਼ੀ ਸਾਮਰਾਜ ਦੀਆਂ ਹੱਦਾਂ ਖ਼ਾਲਸਾ ਰਾਜ ਦੇ ਬਹੁਤ ਨਜ਼ਦੀਕ ਆ ਗਈਆਂ ਜਿਸ ਨਾਲ ਅੰਗਰੇਜ਼ਾਂ ਨੂੰ ਲਾਹੌਰ ਦਰਬਾਰ ਤੇ ਇਸ ਦੀਆਂ ਫ਼ੌਜੀ ਸਰਗਰਮੀਆਂ ਅਤੇ ਦੂਰ-ਦਰਾਜ ਇਲਾਕਿਆਂ ਦੀ ਮਹੱਤਵਪੂਰਨ ਜਾਣਕਾਰੀ ਮਿਲਣੀ ਆਸਾਨ ਹੋ ਗਈ। ਇਸ ਅਹਿਦਨਾਮੇ ਦੀ ਤੀਸਰੀ ਅਹਿਮ ਧਾਰਾ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਖੁਦ ਤੋੜ ਕੇ ਖ਼ਾਲਸਾ ਰਾਜ ਹੜੱਪਣ ਦਾ ਰਾਹ ਪੱਧਰਾ ਕਰ ਲਿਆ ਸੀ।
ਇਤਿਹਾਸਕਾਰ ਅਬਦੁਲ ਕਾਦਿਰ ਅਨੁਸਾਰ ਇਸ ਸੰਧੀ ਨਾਲ ਨਾਭਾ, ਪਟਿਆਲਾ ਅਤੇ ਜੀਂਦ ਨੂੰ ਆਪਣੀ ਰੱਖਿਆ ਵਿਚ ਲੈ ਕੇ ਅੰਗਰੇਜ਼ਾਂ ਨੇ ਸਿੱਖ ਕੌਮ ਦੀ ਸੇਵਾ ਕੀਤੀ। ਇਹ ਇਕ ਗਲਤ ਧਾਰਨਾ ਹੈ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਹੀ ਰਿਆਸਤਾਂ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤਾ ਖ਼ਾਲਸਾ ਰਾਜ ਖ਼ਤਮ ਕਰਵਾਉਣ ਵਾਸਤੇ, ਹਰ ਮੁਹਾਜ਼ ‘ਤੇ ਅੰਗਰੇਜ਼ਾਂ ਦੀ ਭਰਪੂਰ ਸਹਾਇਤਾ ਕੀਤੀ। ਇਹਨਾਂ ਦੇ ਇਲਾਕਿਆਂ ਨੂੰ ਹੀ ਆਧਾਰ ਬਣਾ ਕੇ ਅੰਗਰੇਜ਼ਾਂ ਨੇ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਲਗਾਤਾਰ ਦੇ ਜੰਗਾਂ ਵਿਚ ਸਿੱਖਾਂ ਨੂੰ ਹਰਾ ਕੇ ਖ਼ਾਲਸਾ ਰਾਜ ਹੜੱਪ ਕਰ ਲਿਆ। ਜਿਸ ਤਰ੍ਹਾਂ ਅੰਗਰੇਜ਼ਾਂ ਨੇ ਫਿਰੋਜ਼ਪੁਰ,ਸ਼ਿਕਾਰਪੁਰ ਅਤੇ ਸਿੰਧ ਵਿਚ ਪਹਿਲ ਕੀਤੀ ਅਤੇ ਸੰਧੀ ਦੀਆਂ ਧੱਜੀਆਂ ਉਡਾਈਆਂ, ਉਨ੍ਹਾਂ ਤੋਂ ਅੰਗਰੇਜ਼ਾਂ ਦੀਆਂ ਕਪਟੀ ਚਾਲਾਂ ਗੁੱਝੀਆਂ ਨਹੀਂ ਰਹਿ ਜਾਂਦੀਆਂ। ਅੰਗਰੇਜ਼ ਇਸ ਸੰਧੀ ਦੀ ਆੜ ਵਿਚ ਹਿੰਦੁਸਤਾਨ ਦੇ ਦੂਜੇ ਇਲਾਕਿਆਂ ਵਿਚ ਬੇਖੌਫ ਹੋ ਕੇ ਆਪਣੇ ਸਾਮਰਜ ਨੂੰ ਮਜਬੂਤ ਬਣਾਉਂਦੇ ਗਏ ਅਤੇ ਜਦੋਂ ਉਧਰ ਉਹਨਾਂ ਨੂੰ ਲਲਕਾਰਨ ਵਾਲਾ ਕੋਈ ਨਾ ਰਿਹਾ, ਉਦੋਂ ਉਹਨਾਂ ਇਧਰ ਸਿੱਧੇ-ਅਸਿੱਧੇ ਤਰੀਕਿਆਂ ਨਾਲ ਹਰ ਤਰ੍ਹਾਂ ਦੀ ਦਖ਼ਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਕਦੇ ਵੀ ਅੰਗਰੇਜ਼ਾਂ ਨਾਲ ਟੱਕਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸੰਧੀ ਦੀ ਪਾਲਣਾ ਕੀਤੀ। ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਕਮਜ਼ੋਰਾਂ ਵੱਲੋਂ ਸੰਧੀਆਂ ਦੀ ਹਮੇਸ਼ਾਂ ਪਾਲਣਾ ਕੀਤੀ ਜਾਂਦੀ ਹੈ ਪਰ ਤਾਕਤਵਰ ਧਿਰਾਂ ਜਦੋਂ ਚਾਹੁਣ ਇਸ ਨੂੰ ਤੋੜ ਦਿੰਦੀਆਂ ਹਨ ਪਰ ਉਹ ਹੌਲੀ-ਹੌਲੀ ਅੰਗਰੇਜ਼ਾਂ ਦੇ ਦਬਾਅ ਹੇਠ ਇਤਨਾ ਆ ਗਿਆ ਕਿ ਉਸ ਵਿਖੇ ਨਿਕਲਣਾ ਮੁਸ਼ਕਿਲ ਹੋ ਗਿਆ। ਜੇ ਕਦੇ ਮਹਾਰਾਜੇ ਦੇ ਜਰਨੈਲ ਅੰਗਰੇਜ਼ਾਂ ਨਾਲ ਦੋ- ਦੋ ਹੱਥ ਕਰਨ ਦੀ ਗੱਲ ਕਰਦੇ ਤਾਂ ਉਹ ਅਕਸਰ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੰਦਾ, “ਸਭ ਕੁਝ ਲਾਲ ਹੋ ਜਾਏਗਾ।’
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਵਾਸਤੇ ਬਹੁਤ ਹਾਨੀਕਾਰਕ ਸੀ ਪਰ ਉਸ ਪਾਸ ਇਸ ਨੂੰ ਮੰਨਣ ਤੋਂ ਬਗੈਰ ਕੋਈ ਦੂਸਰਾ ਰਾਹ ਵੀ ਨਹੀਂ ਸੀ। ਉਸ ਨੂੰ ਮੈਟਕਾਫ ਦੀਆਂ ਕੁਟਨੀਤਿਕ ਚਾਲਾਂ ਅਤੇ ਆਕਟਰਲੋਨੀ ਦੇ ਫ਼ੌਜੀ ਪ੍ਰਦਰਸ਼ਨ ਦੇ ਮਨੋਵਿਗਿਆਨਕ ਦਬਾਅ ਹੇਠ ਸਭ ਕੁਝ ਕਰਨਾ ਪਿਆ। ਉਸ ਨੇ ਅਜਿਹਾ ਕਰ ਕੇ ਜਿਥੇ ਨਵੇਂ ਸਥਾਪਿਤ ਕੀਤੇ ਖ਼ਾਲਸਾ ਰਾਜ ਨੂੰ ਇਕ ਵੱਡੇ ਮਗਰਮੱਛ (ਅੰਗਰੇਜ਼ੀ ਸਾਮਰਾਜ) ਦੇ ਮੂੰਹ ਵਿਚ ਫੌਰੀ ਜਾਣੋ ਬਚ ਲਿਆ, ਉਥੇ ਉਸ ਨੇ ਸਿੱਖਾਂ ਨੂੰ ਰਾਜਸ਼ਾਹੀ ਕੌਮ ਹੋਣ ਦੀ ਮਾਨਤਾ ਦੁਆਈ। ਮਹਾਰਾਜਾ ਰਣਜੀਤ ਸਿੰਘ ਅਗਰ ਅਜਿਹਾ ਨਾ ਕਰਦਾ ਤਾਂ ਨਿਸ਼ਚਿਤ ਤੌਰ ‘ਤੇ ਉਸ ਦਾ ਹਸ਼ਰ ਵੀ ਟੀਪੂ ਸੁਲਤਾਨ ਵਾਲਾ ਹੁੰਦਾ ਜੋ ਹੱਥ ਵਿਚ ਤਲਵਾਰ ਲੈ ਕੇ ਅੰਗਰੇਜ਼ ਨਾਲ ਆਪਣੀ ਮਾਣ ਮਰਯਾਦਾ ਖਾਤਿਰ ਆਖਰੀ ਸਾਹ ਤੱਕ ਲੜਿਆ।” ਪਰ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਜ਼ਿਆਦਾ ਦੂਰ-ਅੰਦੇਸ਼ੀ ਅਤੇ ਵਿਹਾਰਿਕ ਨੀਤੀਵਾਨ ਸਾਬਤ ਹੋਇਆ।
ਇਹ ਸੰਧੀ ਮਹਾਰਾਜਾ ਵਾਸਤੇ ਫਾਇਦੇਮੰਦ ਵੀ ਸਾਬਤ ਹੋਈ ਕਿਉਂਕਿ ਹੁਣ ਉਸ ਨੂੰ ਸਤਲੁਜ ਦਰਿਆ ਵਾਲੇ ਪਾਸੇ ਅੰਗਰੇਜ਼ਾਂ ਦੀ ਹੱਦ ਨਾਲ ਆਪਣੀਆਂ ਫੌਜਾਂ ਤੈਨਾਤ ਕਰਨ ਦੀ ਲੋੜ ਵੀ ਨਹੀਂ ਸੀ। ਉਸ ਨੂੰ ਆਪਣੇ ਰਾਜ ਦੀਆਂ ਹੱਦਾਂ ਕਸ਼ਮੀਰ ਮੁਲਤਾਨ, ਡੇਰਾਜਾਤ ਅਤੇ ਪਿਸ਼ਾਵਰ ਤੱਕ ਫੈਲਾਉਣ ਦਾ ਮੌਕਾ ਮਿਲਿਆ, ਜਿਸ ਤੋਂ ਉਸ ਨੇ ਭਰਪੂਰ ਫਾਇਦਾ ਉਠਾਇਆ। ਇਸ ਪਾਸੇ ਵੱਲ ਉਸ ਦੀਆਂ ਮੁਹਿੰਮਾਂ ਨੇ ਉੱਤਰ ਪੱਛਮ ਤੋਂ ਹਿੰਦੁਸਤਾਨ ਤੱਕ ਆਉਣ ਵਾਲੇ ਲੁਟੇਰਿਆਂ ਅਤੇ ਖੂੰਖਾਰ ਮੁਸਲਿਮ ਹਮਲਾਵਰਾਂ ਨੂੰ ਸਦਾ ਵਾਸਤੇ ਠੱਲ੍ਹ ਪਾਈ। ਇਸ ਤੋਂ ਪਹਿਲਾਂ ਪਿਛਲੇ ਅੱਠ ਸੌ ਸਾਲਾਂ ਤੋਂ ਉਹਨਾਂ ਨੂੰ ਪਾਣੀਪਤ, ਦਿੱਲੀ ਜਾਂ ਆਗਰੇ ਤੋਂ ਪਹਿਲਾਂ ਕੋਈ ਨਹੀਂ ਸੀ ਰੋਕ ਸਕਿਆ। ਭਾਰਤ ਦੇ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਹੀ ਅਜਿਹਾ ਪਹਿਲਾ ਸੂਰਬੀਰ ਹੋਇਆ ਹੈ ਜਿਸ ਨੇ ਪੂਰਬ ਤੋਂ ਪੱਛਮ ਵੱਲ ਹਮਲੇ ਕਰ ਕੇ ਜੱਦੀ ਪੁਸ਼ਤੀ ਧਾੜਵੀ ਅਤੇ ਲੁਟੇਰੀਆਂ ਕੌਮਾਂ ਦੀ ਨੀਂਦਰ ਹਰਾਮ ਕੀਤੀ ਅਤੇ ਦੌਰਾ ਖੈਬਰ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਕਰ ਦਿੱਤੇ। ਉਸ ਇਲਾਕੇ ਵਿਚ ਅੱਜ ਵੀ ਕਬਾਇਲੀ ਲੋਕਾਂ ਦੇ ਦਿਲਾਂ ਅੰਦਰ ਸਿੱਖ ਜਰਨੈਲ ਹਰੀ ਸਿੰਘ ਨਲੂਏ ਦੇ ਨਾਂ ਦਾ ਤੈਅ ਕਾਇਮ ਹੈ। ਇਹ ਉਲਟੀ ਗੰਗਾ ਮਹਾਰਾਜਾ ਰਣਜੀਤ ਸਿੰਘ ਨੇ ਹੀ ਵਗਾਈ ਅਤੇ ਸਿੱਖ ਕੌਮ ਨੂੰ ਸੰਸਾਰ ਦੇ ਰਾਜਨੀਤਿਕ ਨਕਸ਼ੇ ‘ਤੇ ਲਿਆਂਦਾ ਸੀ।
ਉੱਤਰ ਪੱਛਮ ਵੱਲ ਫ਼ੌਜੀ ਮੁਹਿੰਮਾਂ
ਦਾਰ ਉੱਲ ਅਮਾਨ: ਮੁਲਤਾਨ ਉਤੇ ਖ਼ਾਲਸਈ ਨਿਸ਼ਾਨ
ਮਹਾਰਾਜਾ ਰਣਜੀਤ ਸਿੰਘ ਨੇ ਸੰਨ 1802 ਵਿਚ ਮੁਲਤਾਨ ਦੇ ਵਿਰੁੱਧ ਆਪਣੀ ਪਹਿਲੀ ਫੌਜੀ ਮੁਹਿੰਮ ਭੇਜਦਿਆਂ ਪੱਛਮੀ ਇਲਾਕਿਆਂ ਵੱਲ ਆਪਣੇ ਅਧਿਕਾਰ ਖੇਤਰ ਨੂੰ ਵਧਾਉਣ ਦੀ ਕਾਰਵਾਈ ਸ਼ੁਰੂ ਕੀਤੀ ਸੀ । ਮੁਲਤਾਨ ਫ਼ੌਜੀ ਅਤੇ ਵਪਾਰਕ ਦੋਹਾਂ ਖੇਤਰਾਂ ਵਿਚ ਮਹੱਤਤਾ ਰੱਖਦਾ ਸੀ। ਮੁਗਲ ਕਾਲ ਦੀ ਅਧੋਗਤੀ ਵੇਲੇ ਸੰਨ 1752 ਵਿਚ ਇਸ ਨੂੰ ਅਫਗਾਨਿਸਤਾਨ ਦੇ ਜਦੋਈ ਪਠਾਣਾਂ ਨੇ ਦੁਰਾਨੀ ਹਕੂਮਤ ਦਾ ਹਿੱਸਾ ਬਣਾ ਲਿਆ ਸੀ। ਸੰਨ 1758 ਵਿਚ ਮਰਹੱਟਿਆਂ ਨੇ ਅਤੇ ਦੋ ਸਾਲਾਂ ਬਾਅਦ ਕਿਸੇ ਹੋਰ ਦੁਰਾਨੀ ਹਮਲਾਵਰ ਨੇ ਇਥੇ ਮੁਸਲਿਮ ਹਕੂਮਤ ਕਾਇਮ ਕੀਤੀ। ਸੰਨ । 1771 ਤੋਂ 1779 ਤੱਕ ਇਹ ਭੰਗੀ ਮਿਸਲ ਦੇ ਕਬਜ਼ੇ ਵਿਚ ਰਿਹਾ। ਸੰਨ 1779 ਵਿਚ ਅਹਿਮਦਸ਼ਾਹ ਅਬਦਾਲੀ ਦੇ ਇਕ ਜਾਨਸ਼ੀਨ ਤੈਮੂਰ ਸ਼ਾਹ ਨੇ ਇਸ ਨੂੰ ਭੰਗੀਆਂ ਕੋਲੋਂ ਖੋਹ ਕੇ ਮੁਜ਼ੱਫਰ ਖਾਂ ਸੈਦੋਜ਼ੋਈ ਨੂੰ ਦੇ ਦਿੱਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਤਾਕਤ ਵਿਚ ਆਇਆ ਉਦੋਂ ਮੁਲਤਾਨ ਇਸੇ ਹੀ ਪਠਾਣ ਸਰਦਾਰ ਦੇ ਕਬਜ਼ੇ ਹੇਠ ਸੀ। ਮੁਜ਼ੱਫਰ ਖਾਂ ਨੇ ਆਪਣੇ ਏਲਚੀ ਭੇਜ ਕੇ ਮਹਾਰਾਜੇ ਨਾਲ ਲੜਾਈ ਕਰਨ ਨਾਲੋਂ ਜੰਗੀ ਹਰਜਾਨਾ ਭਰਨਾ ਮੰਨਿਆ ਅਤੇ ਮਹਾਰਾਜਾ ਹਰਜਾਨੇ ਦੀ ਰਕਮ ਮਿਲਣ ਦੇ ਭਰੋਸੇ ‘ਤੇ ਹੀ ਵਾਪਸ ਮੁੜ ਆਇਆ। ਸੰਨ 1805 ਵਿਚ ਮਹਾਰਾਜੇ ਨੇ ਦੂਜੀ ਵਾਰ ਮੁਲਤਾਨ ‘ਤੇ ਹੱਲਾ ਬੋਲਿਆ ਅਤੇ ਸ਼ਹਿਰ ਦੀਆਂ ਹੱਦਾਂ ਤੱਕ ਆਪਣੀਆਂ ਫੌਜਾਂ ਨੇ ਗਿਆ ਪਰ ਮਰਹੱਟਾ ਸਰਦਾਰ ਹੋਲਕਰ ਦੇ ਪੰਜਾਬ ਵਿਚ ਆਉਣ ਦੀ ਖ਼ਬਰ ਸੁਣ ਕੇ ਵਾਪਸ ਲਾਹੌਰ ਮੁੜ ਆਇਆ। ਸੰਨ 1807 ਵਿਚ ਜਦੋਂ ਰਣਜੀਤ ਸਿੰਘ ਨੂੰ ਮੁਲਤਾਨ ਦੇ ਸ਼ਾਸਕ ਮੁਜੱਫਰ ਖ਼ਾਂ ਦੀ ਝੰਗ ਦੇ ਅਹਿਮਦ ਖਾਂ ਸਿਆਲ ਅਤੇ ਕਸੂਰ ਦੇ ਕੁਤਬਦੀਨ ਨਾਲ ਹੋ ਰਹੀ ਸਾਜ਼ਬਾਜ਼ੀ ਦਾ ਪਤਾ ਲੱਗਾ ਤਾਂ ਇਸ ਉਤੇ ਉਹ ਨਵਾਬ ਦੇ ਵਿਰੁੱਧ ਤੀਜੀ ਮੁਹਿੰਮ ਲੈ ਗਿਆ। ਮਹਾਰਾਜੇ ਦੀਆਂ ਫੌਜਾਂ ਨੇ ਸ਼ਹਿਰ ‘ਤੇ ਹਮਲਾ ਕਰ ਦਿੱਤਾ ਜਿਸ ‘ਤੇ ਪਠਾਣਾਂ ਨੇ ਆਪਣੇ ਆਪ ਨੂੰ ਕਿਲ੍ਹੇ ਵਿਚ ਬੰਦ ਕਰ ਲਿਆ ਅਤੇ ਮਹਾਰਾਜੇ ਦੇ ਹਮਲੇ ਦਾ ਮੁਕਾਬਲਾ ਕੀਤਾ। ਇਸ ਵਾਰ ਫਿਰ ਮਹਾਰਾਜਾ 70,000 ਰੁਪੈ ਦਾ ਨਜ਼ਰਾਨਾ ਲੈ ਕੇ ਵਾਪਸ ਆ ਗਿਆ। ਸੰਨ 1810 ਵਿਚ ਮਹਾਰਾਜੇ ਨੇ ਆਪਣੇ ਇਕ ਕਾਬਲ ਜਰਨੈਲ ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਚੌਥੀ ਵਾਰ ਮੁਲਬਾਨ ਵੱਲ ਫੌਜ ਰਵਾਨਾ ਕੀਤੀ। ਅਸਲ ਵਿਚ ਇਹ ਹਮਲਾ ਨਜਰਾਨੇ ਦੀ ਤਹਿ ਕੀਤੀ ਰਕਮ ਦਾ ਬਕਾਇਆ ਵਸੂਲ ਕਰਨ ਵਾਸਤੇ ਕੀਤਾ ਗਿਆ ਸੀ। ਸਿੱਖ ਫੌਜਾਂ ਨੇ ਮੁਲਤਾਨ ਸ਼ਹਿਰ ‘ਤੇ ਕਬਜ਼ਾ ਕਰ ਕੇ ਕਿਲ੍ਹੇ ਨੂੰ ਘੇਰਾ ਪਾ ਲਿਆ। ਅੰਦਰੋਂ ਨਰਾਬ ਦੀਆਂ ਫੌਜਾਂ ਨੇ ਡੱਟ ਕੇ ਮੁਕਾਬਲਾ ਕੀਤਾ। ਕਿਲ੍ਹੇ ਨੂੰ ਫਤਹਿ ਕਰਨ ਲਈ ਮਸ਼ਹੂਰ ਜ਼ਮਜ਼ਮਾ ਤੋਪ ਦੀ ਵਰਤੋਂ ਵੀ ਕੀਤੀ ਗਈ ਪਰ ਮਹਾਰਾਜੇ ਦੀਆਂ ਫੌਜਾਂ ਲਗਪਗ ਤਿੰਨਾਂ ਮਹੀਨਿਆਂ ਦੇ ਘੇਰੇ ਪਿੱਛੋਂ ਵੀ ਕਿਲ੍ਹਾ ਫਤਹਿ ਨਾ ਕਰ ਸਕੀਆਂ। ਕਿਲ੍ਹੇ ਦੇ ਅੰਦਰੋਂ ਮੁਜ਼ੱਫਰ ਖਾਨ ਨੇ ਆਪਣੇ ਸਫੀਰ ਮਹਾਰਾਜੇ ਪਾਸ ਭੇਜ ਕੇ ਸੁਲਹ ਕਰਨ ਦੀ ਬੇਨਤੀ ਕੀਤੀ ਅਤੇ ਬਹੁਤ ਸਾਰਾ ਧਨ ਸਾਲਾਨਾ ਨਜਰਾਨੇ ਦੇ ਰੂਪ ਵਿਚ ਦੇਣ ਦਾ ਵਚਨ ਕੀਤਾ ਪਰ ਮਹਾਰਾਜਾ ਮੁਲਤਾਨ ‘ਤੇ ਕਬਜਾ ਕਰਨਾ ਚਾਹੁੰਦਾ ਸੀ, ਇਸ ਕਰ ਕੇ ਇਹ ਪੇਸ਼ਕਸ਼ ਠੁਕਰਾ ਦਿੱਤੀ ਅਤੇ ਖੁਦ ਲਾਹੌਰ ਤੋਂ ਮੁਲਤਾਨ ਵੱਲ ਜੰਗੀ ਮੁਹਿੰਮ ਵਿਚ ਸ਼ਾਮਲ ਹੋਣ ਲਈ ਤੁਰ ਪਿਆ। ਘੇਰਾ ਲੰਮਾ ਹੋਣ ਕਰਕੇ ਅਤੇ ਸਿੱਖ ਫੌਜਾਂ ਨੂੰ ਰਸਦ ਪਾਣੀ ਦੀ ਘਾਟ ਹੋਣ ਕਰਕੇ ਮਹਾਰਾਜੇ ਨੂੰ ਇਸ ਵਾਰ ਵੀ ਸਫਲਤਾ ਹਾਸਿਲ ਨਾ ਹੋਈ। ਇਧਰ ਉਸ ਦਾ ਜਰਨੈਲ ਮੋਹਕਮ ਚੰਦ ਵੀ ਬੀਮਾਰ ਪੈ ਗਿਆ ਅਤੇ ਇਨ੍ਹਾਂ ਕਾਰਨਾਂ ਕਰਕੇ ਮਹਾਰਾਜੇ ਨੂੰ ਇਕ ਵਾਰ ਫਿਰ ਮੁਜੱਫਰ ਖਾਨ ਨਾਲ ਸੰਧੀ ਕਰਨੀ ਹੀ ਪਈ। ਇਸ ਵਾਰ ਨਵਾਬ ਨੇ ਮਹਾਰਾਜੇ ਨੂੰ ਢਾਈ ਲੱਖ ਰੁਪਿਆ ਕਰ ਵਜੋਂ ਦੇਣ ਦਾ ਇਕਰਾਰ ਕੀਤਾ। ਸੰਨ 1812 ਵਿਚ ਮਹਾਰਾਜੇ ਨੇ ਖ਼ਾਲਸਾ ਫੌਜ ਨੂੰ ਮੁਲਤਾਨ ਭੇਜ ਕੇ ਕਰ ਦੀ ਬਕਾਇਆ ਰਕਮ ਵਸੂਲ ਕੀਤੀ। ਇਸ ਤੋਂ ਚਾਰ ਸਾਲਾਂ ਬਾਅਦ ਸੰਨ 1816 ਵਿਚ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ ਨੂੰ ਨਾਲ ਲੈ ਕੇ ਮੁਲਤਾਨ ‘ਤੇ ਹਮਲਾ ਕੀਤਾ। ਹਮਲੇ ਤੋਂ ਪਹਿਲਾਂ ਮਹਾਰਾਜੇ ਨੇ ਫਕੀਰ ਅਜੀਜੂਦੀਨ ਨੂੰ ਕਾਬਲ ਦੇ ਹਾਕਮ ਸ਼ਾਹ ਸੂਜਾ ਪਾਸ ਮੁਲਤਾਨ ਬਾਬਤ ਗੱਲਬਾਤ ਕਰਨ ਲਈ ਭੇਜਿਆ। ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾ ਦਰਮਿਆਨ ਹਸਨ ਅਬਦਾਲ ਦੇ ਸਥਾਨ ‘ਤੇ ਮੁਲਾਕਾਤ ਵੀ ਹੋਈ ਅਤੇ ਮਹਾਰਾਜੇ ਨੇ ਮੁਲਤਾਨ ਜਿੱਤ ਕੇ ਉਸ ਨੂੰ ਦੇਣ ਦੀ ਪੇਸ਼ਕਸ਼ ਵੀ ਕੀਤੀ, ਪਰ ਗੱਲਬਾਤ ਨਾਕਾਮ ਰਹੀ ਕਿਉਂਕਿ ਅਸਲ ਵਿਚ ਮੁਲਤਾਨ ਪਹਿਲਾਂ ਵਾਂਗ ਕਾਬਲ ਦਾ ਹੀ ਇਕ ਹਿੱਸਾ ਸੀ, ਪਰ ਉਥੋਂ ਦੇ ਹਾਕਮ ਮੁਜ਼ੱਫਰ ਖਾਂ ਨੇ ਆਪਣੇ ਆਪ ਨੂੰ ਸੁਤੰਤਰ ਐਲਾਨਿਆ ਹੋਇਆ ਸੀ ਅਤੇ ਕਾਬਲ ਨੂੰ ਕਰ ਦੇਣਾ ਬੰਦ ਕਰ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਇਸ ਹਾਲਾਤ ਤੋਂ ਵਾਕਿਫ ਸੀ ਜਿਸ ਕਰਕੇ ਉਹ ਕਾਬਲ ਦੇ ਸ਼ਾਸਕ ਦੀ ਸਹਾਇਤਾ ਨਾਲ ਸੌਖੇ ਤਰੀਕੇ ਮੁਲਤਾਨ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਕਾਬਲ ਦੇ ਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੀ ਨੀਯਤ ‘ਤੇ ਸ਼ੱਕ ਕਰਦਿਆਂ ਪੇਸ਼ਕਸ਼ ਠੁਕਰਾ ਦਿੱਤੀ। ਇਸ ਗੱਲਬਾਤ ਦੇ ਟੁੱਟਣ ਮਗਰੋਂ ਮਹਾਰਾਜੇ ਨੇ ਫੌਜ ਦੀ ਖੁਦ ਅਗਵਾਈ ਕਰਦਿਆਂ ਮੁਲਤਾਨ ਦੇ ਕਿਲ੍ਹੇ ‘ਤੇ ਹੱਲਾ ਬੋਲ ਦਿੱਤਾ। ਕਿਲ੍ਹੇ ਦੇ ਅੰਦਰੋਂ ਪਠਾਣਾਂ ਨੇ ਬਹੁਤ ਦਲੇਰੀ ਨਾਲ ਮੁਕਾਬਲਾ ਕੀਤਾ ਜਿਸ ਦੇ ਸਿੱਟੇ ਵਜੋਂ ਮਹਾਰਾਜੇ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ। ਇਸ ਸੰਘਰਸ਼ ਵਿਚ ਮਹਾਰਾਜੇ ਦਾ ਇਕ ਜਰਨੈਲ ਸਰਦਾਰ ਅਤਰ ਸਿੰਘ ਧਾਰੀ ਮਾਰਿਆ ਗਿਆ, ਪਰ ਇਸ ਹਮਲੇ ਤੋਂ ਭੈਭੀਤ ਹੋ ਕੇ ਨਵਾਬ ਮੁਜ਼ੱਫਰ ਖਾਂ ਨੇ 80,000 ਰੁਪਏ ਦੇ ਨਜ਼ਰਾਨੇ ਦੀ ਪੇਸ਼ਕਸ਼ ਕੀਤੀ ਜਿਸ ਨੂੰ ਮਹਾਰਾਜੇ ਨੇ ਮੰਨ ਲਿਆ। ਨਵਾਬ ਨੇ ਜ਼ਮਾਨਤ ਦੇ ਤੌਰ ‘ਤੇ ਆਪਣੇ ਸਾਲੇ ਅਬਾਬਕਰ ਖਾਨ ਨੂੰ ਮਹਾਰਾਜੇ ਦੇ ਹਵਾਲੇ ਕਰ ਦਿੱਤਾ। ਇਸ ਮੁਹਿੰਮ ਵਿਚ ਅਕਾਲੀ ਫੂਲਾ ਸਿੰਘ ਨੇ ਬਹੁਤ ਬਹਾਦਰੀ ਦਿਖਾਈ ਅਤੇ ਉਹ ਇਕੇ ਹੱਲੇ ਵਿਚ ਮੁਲਤਾਨ ਦੇ ਕਿਲ੍ਹੇ ਤੱਕ ਪੁੱਜ ਗਿਆ ਸੀ। ਇਸ ਤੋਂ ਅਗਲੇ ਸਾਲ ਸੰਨ 1717 ਵਿਚ ਮਹਾਰਾਜੇ ਨੇ ਆਪਣੇ ਇਕ ਜਰਨੈਲ ਦੀਵਾਨ ਭਵਾਨੀ ਦਾਸ ਦੀ ਕਮਾਨ ਹੇਠ ਮੁਲਤਾਨ ਵੱਲ ਮੁਹਿੰਮ ਭੇਜੀ। ਉਸ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਪਰ ਅੱਗੋਂ ਪਠਾਣਾਂ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਜਿਸ ਦੇ ਨਤੀਜੇ ਵਜੋਂ ਉਸ ਨੂੰ ਉਥੋਂ ਖਾਲੀ ਹੱਥ ਪਰਤਣਾ ਪਿਆ। ਇਸ ਹਾਰ ਦੇ ਬਦਲੇ ਦੀਵਾਨ ਭਵਾਨੀ ਦਾਸ ਨੂੰ ਮਹਾਰਾਜੇ ਨੇ ਭਾਰੀ ਜੁਰਮਾਨਾ ਕੀਤਾ। ਸੋਨ 1818 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਭਾਰੀ ਫ਼ੌਜੀ ਤਿਆਰੀ ਨਾਲ ਮੁਲਤਾਨ ‘ਤੇ ਹਮਲਾ ਕੀਤਾ, ਕਿਉਂਕਿ ਪਹਿਲੀ ਹਰ ਇਕ ਮੁਹਿੰਮ ਵਿਚ ਸੇਦੋਜਈ ਪਠਾਣਾਂ ਨੇ ਮਹਾਰਾਜੇ ਦੀਆਂ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ। ਨਤੀਜੇ ਵਜੋਂ ਮਹਾਰਾਜੇ ਨੂੰ ਸਿਰਫ ਨਜ਼ਰਾਨੇ ਅਤੇ ਕਰ ਉਗਰਾਹ ਕੇ ਹੀ ਵਾਪਸ ਆਉਣਾ ਪਿਆ ਸੀ। ਹੁਣ ਮੁਲਤਾਨ ਦਾ ਕਿਲ੍ਹਾ ਉਸ ਵਾਸਤੇ ਵਕਾਰ ਬਣ ਚੁੱਕਾ ਸੀ। ਉਸ ਨੇ ਆਪਣੇ ਸਭ ਜਾਗੀਰਦਾਰਾਂ ਅਤੇ ਕਾਰਦਾਰਾਂ ਨੂੰ ਵਧ ਤੋਂ ਵਧ ਆਦਮੀ, ਅਸਲਾ ਅਤੇ ਅੰਨ-ਦਾਣਾ ਇਕੱਠਾ ਕਰਨ ਦਾ ਹੁਕਮ ਦਿੱਤਾ। ਰਾਜਧਾਨੀ ਲਾਹੌਰ ਨੂੰ ਅਧਾਰ ਬਣਾ ਕੇ ਦਰਿਆ ਰਾਵੀ, ਚਨਾਬ ਅਤੇ ਜਿਹਲਮ ਦੇ ਜਲ ਰਸਤਿਆਂ ਰਾਹੀਂ ਬੇੜੀਆਂ ਦੀ ਆਵਾਜਾਈ ਦੇ ਸਾਧਨ ਬਣਾਏ। ਮਹਾਰਾਜੇ ਨੇ ਆਪ ਲਾਹੌਰ ਵਿਖੇ ਬੈਠ ਕੇ ਮੁਲਤਾਨ ਦੇ ਕਿਲ੍ਹੇ ਦੀ ਘੇਰਾਬੰਦੀ ਦੌਰਾਨ ਆਦਮੀਆਂ, ਰਸਦ ਅਤੇ ਅਸਲੇ ਦੀ ਪੂਰਤੀ ਦੀ ਨਿਗਰਾਨੀ ਸੰਭਾਲੀ। ਲੜਾਈ ਦੇ ਮੁਹਾਜ ‘ਤੇ ਹਰ ਸੰਭਵ ਸਹਾਇਤਾ ਸਮੇਂ ਸਿਰ ਪਹੁੰਚਾਉਣ ਲਈ ਮਹਾਰਾਜੇ ਨੇ ਕੰਵਰ ਖੜਕ ਸਿੰਘ ਦੀ ਮਾਤਾ ਨੂੰ ਲਾਹੌਰ ਅਤੇ ਮੁਲਤਾਨ ਵਿਚਕਾਰ ਪੈਂਦੇ ਕੋਟ ਕਮਾਲੀਆ ਦੇ ਸਥਾਨ ‘ਤੇ ਨਿਗਰਾਨੀ ਕਰਨ ਲਈ ਭੇਜਿਆ। 14 ਜਨਵਰੀ, 1818 ਨੂੰ ਮਹਾਰਾਜੇ ਦੀਆਂ ਫੌਜਾਂ ਉਸ ਦੇ ਸੋਲ੍ਹਾਂ ਸਾਲਾ ਪੁੱਤਰ ਖੜਕ ਸਿੰਘ ਦੀ ਅਗਵਾਈ ਵਿਚ ਲਾਹੌਰ ਤੋਂ ਤੁਰੀਆਂ। ਭਾਰੀ ਤੋਪਖਾਨਾ, ਪੈਦਲ ਅਤੇ ਘੋੜਸਵਾਰ ਫੌਜ ਦੀ ਗਿਣਤੀ 25,000 ਤੋਂ ਉਪਰ ਸੀ। ਇਸ ਮੁਹਿੰਮ ਵਿਚ ਜ਼ਮਜ਼ਮਾ ਨਾਂ ਦੀ ਤੋਪ ਵੀ ਰਵਾਨਾ ਕੀਤੀ ਗਈ ਅਤੇ ਫੌਜਾਂ ਦਾ ਅਸਲ ਮੁੱਖ ਕਮਾਂਡਰ ਮਿਸਰ ਦੀਵਾਨ ਚੰਦ ਬਣਾਇਆ ਗਿਆ। ਉਸ ਦੇ ਨਾਲ ਸਰਦਾਰ ਦਲ ਸਿੰਘ,ਫਤਹਿ ਸਿੰਘ ਆਹਲੂਵਾਲੀਆ, ਧੰਨਾ ਸਿੰਘ ਮਲਵਈ, ਦੀਵਾਨ ਮੋਤੀ ਰਾਮ ਅਤੇ ਰਾਮ ਦਿਆਲ ਵੀ ਸ਼ਾਮਲ ਸਨ। ਮੁਫਤੀ ਅਲਾਉਦੀਨ ‘ਇਸ਼ਰਤ ਨਾਮਾ’ ਵਿਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਤਨੀ ਦੇਰ ਲਾਹੌਰ ਵਾਪਸ ਨਾ ਆਉਣ ਦੀ ਕਸਮ ਖਾਧੀ ਜਿਤਨੀ ਦੇਰ ਉਸ ਨੂੰ ਮੁਲਤਾਨ ਦੀ ਫਤਹਿ ਦਾ ਸਮਾਚਾਰ ਨਾ ਮਿਲਦਾ ਅਤੇ ਉਹ ਲਾਹੌਰ ਤੋਂ ਬਾਹਰ ਕੁਝ ਦੂਰ ਰਿਹਾਇਸ਼ ਲੈ ਗਿਆ। ਇਸ ਮੁਹਿੰਮ ਵਿਚ ਅਕਾਲੀ ਫੂਲਾ ਸਿੰਘ ਦੀ ਖਾਲਸਾ ਫੌਜ ਨੇ ਵੀ ਕੂਚ ਕੀਤਾ।
ਮਹਾਰਾਜਾ ਰਣਜੀਤ ਸਿੰਘ ਦੀ ਭਾਰੀ ਫ਼ੌਜੀ ਤਾਕਤ ਨਾਲ ਹਮਲੇ ਦੀ ਤਿਆਰੀ ਵੇਖਦਿਆਂ ਮੁਜ਼ੱਫਰ ਖਾਂ ਨੇ ਸਿੱਖਾਂ ਵਿਰੁੱਧ ਜਹਾਦ ਦਾ ਐਲਾਨ ਕਰ ਦਿੱਤਾ। ਜਿਸ ਦੇ ਸਿਟੇ ਵਜੋਂ ਆਲੇ-ਦੁਆਲੇ ਦੇ ਬਹੁਤ ਵੱਡੀ ਗਿਣਤੀ ਵਿਚ ਮੁਸਲਮਾਨ ਉਸ ਦੀ ਕਮਾਨ ਹੇਠ ਇਕੱਠੇ ਹੋ ਗਏ, ਪਰ ਉਹ ਇਲਾਕੇ ਦੇ ਪ੍ਰਮੁੱਖ ਮੁਸਲਿਮ ਸਰਦਾਰਾਂ ਕੋਲੋਂ ਕੋਈ ਖਾਸ ਸਹਾਇਤਾ ਪ੍ਰਾਪਤ ਨਾ ਕਰ ਸਕਿਆ। ਨਵਾਬ ਆਪ ਮਹਾਰਾਜੇ ਨੂੰ ਬਾਰ ਬਾਰ ਹਰਜਾਨੇ ਭਰ ਕੇ ਮਾਲੀ ਤੌਰ ‘ਤੇ ਕਮਜ਼ੋਰ ਹੋ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਇਸ ਮੁਹਿੰਮ ਦੇ ਖਿਲਾਫ ਉਸ ਵੱਲੋਂ ਅੰਗਰੇਜ਼ਾਂ ਅਤੇ ਕਾਬਲ ਦੇ ਅਮੀਰ ਵੱਲ ਦਿੱਤੀਆਂ ਦੁਹਾਈਆਂ ਦਾ ਵੀ ਕੁਝ ਨਾ ਬਣਿਆ ਅਤੇ ਉਸ ਨੂੰ ਇਕੱਲਿਆਂ ਹੀ ਮਹਾਰਾਜੇ ਦਾ ਸਾਹਮਣਾ ਕਰਨਾ ਪਿਆ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਮੁਲਤਾਨ ਜਾਂਦਿਆਂ ਰਸਤੇ ਵਿਚ ਪੈਂਦੇ ਖਾਨਗੜ੍ਹ ਅਤੇ ਮੁਜੱਫਰਗੜ੍ਹ ‘ਤੇ ਕਬਜ਼ਾ ਕਰ ਲਿਆ ਅਤੇ ਫਰਵਰੀ 1818 ਦੇ ਪਹਿਲੇ ਹਫਤੇ ਮੁਲਤਾਨ ਦੇ ਨਜ਼ਦੀਕ ਡੇਰੇ ਲਾ ਲਏ। ਖਾਲਸਾ ਫੌਜਾਂ ਨੇ ਮੁਲਤਾਨ ਸ਼ਹਿਰ ਆਸਾਨੀ ਨਾਲ ਕਬਜ਼ੇ ਵਿਚ ਲੈ ਲਿਆ ਅਤੇ ਕਿਲ੍ਹੇ ਦੁਆਲੇ ਘੇਰਾ ਪਾ ਦਿੱਤਾ। ਨਵਾਬ ਪਾਸ ਕਿਲ੍ਹੇ ਵਿਚ ਸਿਰਫ ਦੋ ਜਾਂ ਤਿੰਨ ਹਜ਼ਾਰ ਪਠਾਣ ਲੜਾਕੇ ਹੀ ਮੌਜੂਦ ਸਨ, ਜਿਨ੍ਹਾਂ ਨੇ ਸਖ਼ਤ ਮੁਕਾਬਲਾ ਕੀਤਾ। ਸਿੱਖਾਂ ਨੇ ਕਿਲ੍ਹੇ ਉਤੇ ਕਈ ਹਫਤੇ ਤੋਪਾਂ ਨਾਲ ਗੋਲਾਬਾਰੀ ਜਾਰੀ ਰੱਖੀ ਅਤੇ ਕਈ ਵਾਰ ਜਮਜਮਾ ਤੋਪ ਦੀ ਵਰਤੋਂ ਵੀ ਕੀਤੀ, ਜਿਸ ਕਰਕੇ ਉਹ ਕਿਲ੍ਹੇ ਦੀ ਮਜਬੂਤ ਦੀਵਾਰ ਤੋੜਨ ਵਿਚ ਸਫਲ ਹੋ ਗਏ ਪਰ ਕਿਲ੍ਹੇ ਉਤੇ ਕਬਜ਼ਾ ਕਰਨਾ ਸੌਖਾ ਕੰਮ ਨਹੀਂ ਸੀ। ਹੁਣ ਤੱਕ ਮਹਾਰਾਜੇ ਦੀਆਂ ਫੌਜਾਂ ਦੇ ਅਠਾਰਾਂ ਸੋ ਜਵਾਨ ਸ਼ਹੀਦੀਆਂ ਪਾ ਚੁੱਕੇ ਸਨ। ਇਧਰ ਨਵਾਬ ਮੁਜ਼ੱਫਰ ਖਾਨ ਅਤੇ ਪ੍ਰਵਾਰ ਦੇ ਪੰਜ ਕੁ ਸੌ ਚੋਣਵੇਂ ਸਾਥੀ ਬਾਕੀ ਰਹਿ ਗਏ ਸਨ,ਦੂਸਰੇ ਜਾਂ ਤਾਂ ਮਾਰੇ ਗਏ ਸਨ ਜਾਂ ਸਖ਼ਤ ਜ਼ਖ਼ਮੀ ਹਾਲਤ ਵਿਚ ਸਨ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਖੂਨ-ਖਰਾਬਾ ਬੰਦ ਕਰਨ ਲਈ ਮੁਜ਼ੱਫਰ ਖਾਂ ਨੂੰ ਸੁਲਹ-ਸਫਾਈ ਦੀ ਪੇਸ਼ਕਸ਼ ਕੀਤੀ ਗਈ ਜਿਸ ਅਨੁਸਾਰ ਮੁਲਤਾਨ ਦੇ ਕਿਲ੍ਹੇ ਦੇ ਬਦਲੇ ਉਸ ਨੂੰ ਸੁਜਾਬਾਦ ਅਤੇ ਖਾਨਗੜ੍ਹ ਦੀਆਂ ਜਾਗੀਰਾਂ ਦੇਣ ਦਾ ਵਾਅਦਾ ਕੀਤਾ ਗਿਆ। ਇਸ ਪੇਸ਼ਕਸ਼ ਨਾਲ ਮੁਜ਼ੱਫਰ ਖਾਂ ਸਹਿਮਤ ਹੋ ਗਿਆ ਕਿਉਂਕਿ ਲੜਾਈ ਵਿਚ ਉਸ ਨੂੰ ਆਪਣੀ ਯਕੀਨੀ ਹਾਰ ਅਤੇ ਬਰਬਾਦੀ ਦਿਸ ਰਹੀ ਸੀ ਅਤੇ ਇਹ ਮੌਕਾ ਲਾਹੇਵੰਦ ਸੀ, ਪਰ ਜਹਾਦ ਦੀ ਭਾਵਨਾ ਵਿਚ ਅੰਨ੍ਹੇ ਹੋਏ ਉਸ ਦੇ ਦੂਸਰੇ ਸਾਥੀਆਂ ਨੇ ਇਸ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਮਜਬੂਰਨ ਉਸ ਨੂੰ ਲੜਾਈ ਜਾਰੀ ਰੱਖਣੀ ਪਈ। ਹੁਣ ਇਸ ਵਾਰ ਸਿੱਖ ਫੌਜਾਂ ਨੇ ਹਰ ਹੀਲੇ ਇਸ ਨੂੰ ਜਿੱਤਣ ਦਾ ਮਨ ਬਣਾ ਲਿਆ। ਮਿਸਰ ਦੀਵਾਨ ਚੰਦ ਨੇ ਕੁਝ ਕੁ ਪਠਾਣ ਰਿਸ਼ਵਤ ਦੇ ਕੇ ਆਪਣੇ ਨਾਲ ਮਿਲਾ ਲਏ ਜਿਸ ਨਾਲ ਮੁਜ਼ੱਫਰ ਖਾਂ ਕੋਲ ਬਹੁਤ ਘੱਟ ਲੜਾਕੂ ਰਹਿ ਗਏ। ਫਿਰ ਵੀ ਕਈ ਦਿਨਾਂ ਤੱਕ ਟੱਕਰ ਬਰਾਬਰ ਚੱਲਦੀ ਰਹੀ। ‘ਉਮਦਾ ਉੱਤਵਾਰੀਖ਼ ਅਨੁਸਾਰ, ਇਕ ਦਿਨ ਰਾਤ ਵੇਲੇ ਜਦੋਂ ਲੜਾਈ ਰੁਕ ਗਈ ਤਾਂ ਅਕਾਲੀ ਫੌਜ ਦੇ ਲੋਡ ਅਕਾਲੀ ਸਾਧੂ ਸਿੰਘ ਆਪਣੇ ਕੁਝ ਸਿਰਲੱਥ ਸਾਥੀਆਂ ਨਾਲ ਕਿਲ੍ਹੇ ਦੀ ਕੰਧ ਦੇ ਇਕ ਹਿੱਸੇ ‘ਤੇ ਝਪਟ ਪਿਆ ਅਤੇ ਅਫਗਾਨਾਂ ਉਤੇ ਅਚਾਨਕ ਹਮਲਾ ਕਰ ਕੇ ਇਸ ਤੋਂ ਕਬਜ਼ਾ ਕਰਨ ਵਿਚ ਸਫਲ ਹੋ ਗਿਆ ਅਤੇ ਜਦੋਂ ਉਸ ਨੇ ਉੱਚੀ ਆਵਾਜ਼ ਵਿਚ ਫਤਹਿ ਦਾ ਜੈਕਾਰਾ ਲਾਇਆ ਤਾਂ ਬਾਕੀ ਸਿੱਖ ਫੌਜ ਵੀ ਉਸ ਦੇ ਪਿੱਛੇ ਕਿਲ੍ਹੇ ਵਿਚ ਦਾਖ਼ਲ ਹੋ ਗਈ।* ਇਹ ਹਮਲਾ ਕਿਲ੍ਹੇ ਦੇ ਖਿਜਰੀ ਦਰਵਾਜ਼ੇ ਵੱਲੋਂ ਕੀਤਾ ਗਿਆ ਜਿਥੇ ਅਫਗਾਨ ਲੜਾਕੂ ਬਹੁਤ ਘੱਟ ਸਨ। ਨਵਾਬ ਮੁਜ਼ੱਫਰ ਖਾਨ ਆਪਣੇ ਪੰਜ ਪੁੱਤਰ ਅਤੇ ਕੁਝ ਬਚੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਕਿਲ੍ਹੇ ਦੇ ਖਿਜਰੀ ਬੁਰਜ ਤੋਂ ਹਮਲੇਦ ਹੱਥੋ-ਹੱਥ ਮੁਕਾਬਲਾ ਕਰਨ ਲੱਗਾ। ਉਹ ਇਤਨੀ ਬਹਾਦਰੀ ਅਤੇ ਦਲੇਰੀ ਨਾਲ ਲੜਿਆ ਕਿ ਸਿੱਖਾਂ ਵਾਸਤੇ ਉਸ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਅਤੇ ਬਹੁਤ ਸਾਰੇ ਸਿੱਖ ਫ਼ੌਜੀ ਜਾਂ ਤਾਂ ਮਾਰੇ ਗਏ ਜਾਂ ਜਖ਼ਮੀ ਹੋ ਗਏ। ਇਸ ਹੱਥੋ-ਹੱਥੀ ਲੜਾਈ ਵਿਚ ਜ਼ਿਆਦਾ ਜਾਨੀ ਨੁਕਸਾਨ ਹੁੰਦਾ ਵੇਖ ਕੇ ਸਿੱਖ ਫੌਜਾਂ ਨੇ ਤੋੜੇਦਾਰ ਬੰਦੂਕਾਂ ਲੈ ਕੇ ਕੇ ਸਿਰਿਓਂ ਹਮਲਾ ਬੋਲਿਆ ਜਿਸ ਵਿਚ ਨਵਾਬ ਅਤੇ ਉਸ ਦੇ ਦੋ ਪੁੱਤਰ ਸ਼ਾਹ ਨਵਜ਼ ਖਾਂ ਅਤੇ ਸ਼ਹਿਬਾਜ਼ ਖਾਂ ਮੌਕੇ ‘ਤੇ ਮਾਰੇ ਗਏ ਅਤੇ ਇਕ ਪੁੱਤਰ ਹੱਕ ਨਵਾਜ਼ ਖਾਂ ਮੂੰਹ ਉਤੇ ਗੰਭੀਰ ਜ਼ਖ਼ਮ ਆਉਣ ਕਰਕੇ ਲੜਾਈ ਦੇ ਮੈਦਾਨ ਤੋਂ ਪਰ੍ਹਾਂ ਕਿਤੇ ਹੋਰ ਥਾਂ ਤੇ ਮਰਿਆ ਹੋਇਆ ਪਾਇਆ ਗਿਆ। ਨਵਾਬ ਦੇ ਬਾਕੀ ਦੇ ਦੋ ਪੁੱਤਰ ਸਰਫਰਾਜ਼ ਖ਼ ਅਤੇ ਜ਼ੁਲਫ਼ਕਾਰ ਖਾਂ ਜਿਉਂਦੇ ਫੜੇ ਗਏ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਲੜਾਈ ਵਿਚ ਨਵਾਬ ਦਾ ਭਤੀਜਾ ਨਸਰੁੱਲਾ ਖਾਂ, ਜਾਨ ਮੁਹੰਮਦ ਅਤੇ ਖੁਦਾਯਾਰ ਖ਼ਾਂ ਗੁਲਜ਼ੇਈ ਵਰਗੇ ਸਰਦਾਰਾਂ ਤੋਂ ਇਲਾਵਾ ਉਸ ਦਾ ਭਰਾ ਸਾਹਿਬਦ ਖ਼ਾਂ ਵੀ ਮਾਰਿਆ ਗਿਆ। ‘ਉਮਦਾ ਉੱਤਵਾਰੀਖ਼’ ਦਫਤਰ ਦੂਜਾ ਅਨੁਸਾਰ, ‘ਮੁਲਤਾ ਦੇ ਕਿਲ੍ਹੇ ‘ਤੇ ਮਹਾਰਾਜੇ ਦੀਆਂ ਫੌਜਾਂ ਦਾ ਕਬਜ਼ਾ ਬਿਕ੍ਰਮੀ ਸੰਮਤ ਮੁਤਾਬਕ 19 ਜੇਨ 1875, (30 ਮਈ, 1818) ਨੂੰ ਹੋਇਆ। ਕਿਲ੍ਹੇ ’ਤੇ ਸਿੱਖਾਂ ਦਾ ਕਬਜ਼ਾ ਹੋਣ ਨਾਲ ਮੁਲਤਾਨ ਸ਼ਹਿਰ ਵਿਚ ਨੱਸ-ਭੱਜ ਸ਼ੁਰੂ ਹੋ ਗਈ। ਬਚੇ-ਖੁਚੇ ਪਠਾਣ ਫ਼ੌਜੀ ਅਤੇ ਅਮੀਰ ਵਪਾਰੀ, ਭਿਖਾਰੀਆਂ ਦੇ ਭੇਸ ਵਿਚ ਸ਼ਹਿਰ ਤੋਂ ਦੌੜ ਗਏ। ਸ਼ਹਿਰ ਵਿਚ ਲੁਟਮਾਰ ਦਾ ਬਾਜ਼ਾਰ ਗਰਮ ਹੋ ਗਿਆ। ‘ ਸੋਹਨ ਲਾਲ ਸੂਰੀ ਲਿਖਦਾ ਹੈ, “ਮੁਲਤਾਰ ਦੇ ਵਾਸੀ ਅਫਗਾਨਾਂ ਨੇ ਪੂਰੇ ਪੱਥਰ ਚਿੱਤ ਹੋਣ ਕਾਰਨ ਆਪਣੇ ਘਰਾਂ ਬਾਰਾਂ ਨੂੰ ਅੱਜ ਲਾ ਕੇ ਫੂਕ ਦਿੱਤਾ, ਬਹੁਤ ਸਾਰਾ ਮਾਲ-ਅਸਬਾਬ ਲੁੱਟ ਲਿਆ ਗਿਆ।” ਅਜਿਹੇ ਮਾਹੌਲ ਨੂੰ ਫੌਰੀ ਕਾਬੂ ਕਰਨ ਲਈ ਮੁਲਤਾਨ ਦੇ ਹਰ ਆਉਣ ਜਾਣ ਵਾਲੇ ਰਸਤਿਆਂ ‘ਤੇ ਖ਼ਾਲਸਾ ਫੌਜਾਂ ਦੀ ਤੈਨਾਤੀ ਕੀਤੀ ਗਈ ਅਤੇ ਲੁਟੇਰਿਆਂ ਤੋਂ ਲੁੱਟ ਦਾ ਮਾਣ ਬਰਾਮਦ ਕਰ ਲਿਆ ਗਿਆ। ਬਹੁਤ ਸਾਰਾ ਮਾਲ ਜਿਸ ਵਿਚ ਸੋਨਾ ਚਾਂਦੀ, ਹੀਰੋ ਜਵਾਹਰਾਤ, ਕੀਮਤੀ ਹਥਿਆਰ ਅਤੇ ਕੱਪੜੇ ਸਨ, ਜ਼ਬਤ ਕਰ ਕੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਏ ਗਏ। ਇਸ ਤੋਂ ਇਲਾਵਾ ਉਹਨਾਂ ਫ਼ੌਜੀ ਸਰਦਾਰਾਂ ਆਦਿ ਨੂੰ ਵੀਹਰ ਕਿਸਮ ਦੇ ਲੁੱਟ ਦੇ ਮਾਲ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੀ ਸਖ਼ਤ ਹਦਾਇਤ ਕੀਤੀ ਗਈ, ਜਿਨ੍ਹਾਂ ਹੱਥ ਕਿਸੇ ਨਾ ਕਿਸੇ ਤਰ੍ਹਾਂ ਕੋਈ ਮਾਲ ਲੱਗਾ ਸੀ। ਜ਼ਬਤ ਕੀਤੇ ਮਾਲ ਵਿਚ ਜੜਾਉ-ਮੁੱਠਿਆਂ ਵਾਲੀਆਂ ਤਲਵਾਰਾਂ, ਹੀਰੇ ਜਵਾਹਰਾਤ, ਸੋਨੇ ਚਾਂਦੀ ਦੇ ਗਹਿਣੇ ਅਤੇ ਕੀਮਤੀ ਕੱਪੜਾ ਸ਼ਾਮਲ ਸੀ। ਇਸ ਤੋਂ ਇਲਾਵਾ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਦੀ ਬਰਾਮਦ ਹੋਇਆ। ਮੁਲਤਾਨ ਸ਼ਹਿਰ ਵਿਚ ਅਮਨ-ਸ਼ਾਂਤੀ ਦੀ ਬਹਾਲੀ ਤੋਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ ਜੇਤੂ ਦੇ ਤੌਰ ‘ਤੇ ਸ਼ਹਿਰ ਵਿਚ ਦਾਖ਼ਲ ਹੋਇਆ।
ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਫਤਹਿ ਹੋਣ ਦੀ ਖ਼ਬਰ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਨੇ ਇਕ ਘੋੜਸਵਾਰ ਰਾਹੀਂ ਭੇਜੀ। ਮਹਾਰਾਜੇ ਨੇ ਮੁਬਾਰਕ ਖ਼ਬਰ ਸੁਣਾਉਣ ਵਾਲੇ ਨੂੰ ਇਕ ਸੋਨੇ ਦਾ ਕੜਾ, ਇਕ ਕੀਮਤੀ ਦੁਪੱਟਾ ਅਤੇ ਪੰਜ ਸੋ ਰੁਪਏ ਨਕਦ ਇਨਾਮ ਵਜੋਂ ਦਿੱਤੇ। ਇਸ ਜਿੱਤ ਦੀ ਖੁਸ਼ੀ ਵਿਚ ਮਹਾਰਾਜੇ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਸਤੇ ਬਹੁਤ ਸਾਰਾ ਧਨ ਸੁਕਰਾਨੇ ਵਜੋਂ ਭੇਟ ਕੀਤਾ, ਲਾਹੌਰ ਅਤੇ ਅੰਮ੍ਰਿਤਸਰ ਵਿਚ ਦੀਪਮਾਲਾ ਕੀਤੀ ਗਈ। ਮਹਾਰਾਜੇ ਨੇ ਹਾਥੀ ‘ਤੇ ਸਵਾਰ ਹੋ ਕੇ ਲਾਹੌਰ ਸ਼ਹਿਰ ਵਿਚ ਮਿਸਰ ਦੀਵਾਨ ਚੰਦ ਨੂੰ “ਜ਼ਫਰਜੰਗ ਬਹਾਦਰ”ਦਾ ਖਿਤਾਬ ਦਿੱਤਾ ਅਤੇ ਸਾਰੀ ਜੇਤੂ ਫੌਜ ਵਿਚ ਵੀ ਭਾਰੀ ਇਨਾਮ ਵੰਡੇ। ਮੁਲਤਾਨ ਸ਼ਹਿਰ ਦੀ ਕਾਨੂੰਨ ਵਿਵਸਥਾ ਠੀਕ ਕਰਨ ਲਈ ਬਾਬੂ ਬਾਜ ਸਿੰਘ ਨੂੰ ਭਾਰੀ ਹਥਿਆਰਬੰਦ ਫੌਜਾਂ ਦੇ ਕੇ ਉਥੋਂ ਦਾ ਥਾਣੇਦਾਰ ਨਿਯੁਕਤ ਕੀਤਾ ਅਤੇ ਮੁਲਤਾਨ ਦੇ ਕਿਲ੍ਹੇ ਦੀ ਰਖਵਾਲੀ ਲਈ ਵਸਤੀ ਰਾਮ ਅਤੇ ਬਾਲਕ ਰਾਮ ਨਾਂ ਦੇ ਦੋ ਆਦਮੀਆਂ ਨੂੰ ਕਿਲ੍ਹੇ ਦੇ ਦਰਵਾਜ਼ਿਆਂ ਦਾ ਨਿਗਰਾਨ ਲਗਾਇਆ। ਮੁਲਤਾਨ ਦੇ ਆਲੇ-ਦੁਆਲੇ ਸਥਿਤ ਦੂਜੇ ਕਿਲਿਆਂ ਦਾ ਇੰਤਜ਼ਾਮ ਆਪਣੇ ਖਾਸ ਆਦਮੀਆਂ ਦੇ ਸਪੁਰਦ ਕੀਤਾ, ਜਿਵੇਂ ਕਿ ਨਾਗਪੁਰ ਦਾ ਕਿਲ੍ਹਾ ਸਰਦਾਰ (ਮਰਹਮ) ਨਿਹਾਲ ਸਿੰਘ ਅਟਾਰੀ ਵਾਲੇ ਦੇ ਪੁੱਤਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ, ਤੁਲੰਬਾ ਦਾ ਪ੍ਰਬੰਧ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਨੂੰ, ਮੁਜ਼ੱਫਰਗੜ੍ਹ ਦਾ ਪ੍ਰਬੰਧ ਜਮਾਂਦਾਰ ਖੁਸ਼ਹਾਲ ਸਿੰਘ ਨੂੰ, ਅਹਿਮਦਗੜ੍ਹ ਦਾ ਕਿਲ੍ਹਾ ਸਰਦਾਰ ਦੇਸਾ ਸਿੰਘ ਨੂੰ ਅਤੇ ਖਾਨਗੜ੍ਹ ਦਾ ਪ੍ਰਬੰਧ ਦੀਵਾਨ ਮੋਤੀ ਰਾਮ ਨੂੰ ਸੌਂਪਿਆ ਗਿਆ । ਸਾਰੇ ਕਿਲਿਆਂ ਅਤੇ ਖਾਸ ਹਵੇਲੀਆਂ ਦੀ ਤੁਰੰਤ ਮੁਰੰਮਤ ਕਰਨ ਦਾ ਹੁਕਮ ਦਿੱਤਾ ਗਿਆ। ਮਰਹੂਮ ਨਵਾਬ ਮੁਜ਼ੱਫਰ ਖਾਂ ਦੇ ਦੋ ਪੁੱਤਰਾਂ ਸਰਫਰਾਜ਼ ਖ਼ਾਂ ਅਤੇ ਜ਼ੁਲਫਕਾਰ ਖ਼ਾਂ ਨੂੰ ਉਹਨਾਂ ਦੇ ਗੁਜ਼ਾਰੇ ਲਈ ਜਾਗੀਰਾਂ ਦਿੱਤੀਆਂ ਗਈਆਂ। ਇਕ ਅੰਗਰੇਜ਼ ਲਿਖਾਰੀ ਮੂਰਕਰਾਫਟ, ਜਿਸ ਨੇ ਮੁਲਤਾਨ ਦੀ ਫਤਹਿ ਬਾਬਤ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਸਿੱਖ ਫੌਜਾਂ ਨੇ ਮੁਲਤਾਨ ਦੇ ਕਿਲ੍ਹੇ ‘ਤੇ ਹਮਲਾ ਕੀਤਾ, ਉਦੋਂ ਕਿਲ੍ਹੇ ਅੰਦਰ ਨਵਾਬ ਪਾਸ 1000 ਲੜਾਕੇ ਸਨ ਅਤੇ ਮਹਾਰਾਜੇ ਦੀਆਂ 25,000 ਸਿੱਖ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ। ਪਹਿਲੇ ਹਮਲੇ ਸਮੇਂ ਹੀ 1900 ਦੇ ਕਰੀਬ ਖਾਲਸਾ ਫੌਜਾਂ ਮਾਰੀਆਂ ਗਈਆਂ ਅਤੇ ਕਿਲ੍ਹੇ ਅੰਦਰ ਸਿਰਫ਼ 500 ਬੰਦੇ ਹੀ ਰਹਿ ਗਏ ਸਨ। ਮੂਰਕਰਾਫਟ ਅਨੁਸਾਰ ‘ਮਹਾਰਾਜੇ ਨੇ ਮੰਨਿਆ ਕਿ ਜਦੋਂ ਕਿਲ੍ਹੇ ‘ਤੇ ਸਿੱਖਾਂ ਦਾ ਕਬਜਾ ਹੋਇਆ ਉਦੋਂ ਫੌਜਾਂ ਦੇ ਕਮਾਂਡਰ ਆਪਣੇ ਫ਼ੌਜੀਆਂ ਨੂੰ ਲੁੱਟਮਾਰ ਕਰਨੋਂ ਰੋਕ ਨਹੀਂ ਸਕੇ ਸਨ, ਪਰ ਉਸ ਨੇ (ਮਹਾਰਾਜਾ) ਇਸ ਗੱਲ ‘ਤੇ ਜੋਰ ਦਿੱਤਾ ਕਿ ਸਿੱਖਾਂ ਨੇ ਕਿਸੇ ਇਕ ਵੀ ਨਿਹੱਥੇ ਅਤੇ ਨਿਰਦੋਸ਼ ਪਠਾਣ ਨੂੰ ਬਿਨ੍ਹਾਂ ਵਜ੍ਹਾ ਕਤਲ ਨਹੀਂ ਕੀਤਾ। ਸੋਹਨ ਲਾਲ ਸੂਹੀ ਲਿਖਦਾ ਹੈ। ਕਿ ਸਿੱਖ ਫੌਜਾਂ ਨੇ ਲੁਟਮਾਰ ਕੀਤੀ ਪਰ ਇਹ ਵੀ ਕਹਿੰਦਾ ਹੈ ਕਿ ਜਦੋਂ ਲੁੱਟਮਾਰ ਦੇ ਸਾਮਾਨ ਦਾ ਚਿੱਠਾ ਮਹਾਰਾਜੇ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਗੁੱਸੇ ਨਾਲ ਸਰਦਾਰਾਂ ਨੂੰ ਕਿਹਾ, “ਮੈਂ ਮੁਲਤਾਨ ਦੀ ਲੁੱਟਮਾਰ ਕਰਨੇਂ ਏਨਾ ਰੋਕਿਆ ਕਿ ਜਿਤਨਾ ਰੋਕਣਾ ਚਾਹੀਦਾ ਸੀ, ਪਰ ਕਿਸੇ ‘ਤੇ ਇਸ ਹੁਕਮ ਦਾ ਅਸਰ ਨਹੀਂ ਹੋਇਆ।” ਇਸ ਤੋਂ ਜ਼ਾਹਰ ਹੈ ਕਿ ਮਹਾਰਾਜੇ ਦਾ ਨਿਸ਼ਾਨਾ ਸਿਰਫ਼ ਮਲਤਾਨ ਸੀ ਨਾ ਕਿ ਧਨ ਦੌਲਤ।
ਕੋਈ ਸਮਾਂ ਸੀ ਜਦੋਂ ਅਫਗਾਨੀ ਜਰਵਾਣੇ ਬੇ-ਰੋਕ ਟੋਕ ਹਿੰਦੁਸਤਾਨ ਵੱਲ ਆ ਧਮਕਦੇ, ਨਿਰਦੋਸ਼ਾਂ ਦੇ ਖੂਨ ਨਾਲ ਧਰਤੀ ਲਾਲ ਕਰਦੇ, ਲੁੱਟਮਾਰ ਦਾ ਮਾਲ ਲੈ ਕੇ ਕਾਬਲ ਕੰਧਾਰ ਵਾਪਸ ਮੁੜ ਜਾਂਦੇ ਸਨ। ਭਾਰਤ ਉਤੇ ਹਮਲਿਆਂ ਦੌਰਾਨ ਮੁਲਤਾਨ ਧੁਰੇ ਦਾ ਕੰਮ ਦਿੰਦਾ ਸੀ। ਅਫਗਾਨੀ ਹਮਲਾਵਰ, ਗੈਰ ਮੁਸਲਮਾਨਾਂ ਖਾਸ ਕਰ ਕੇ ਸਿੱਖਾਂ ਖਿਲਾਫ ਜਹਾਦ ਦਾ ਨਾਅਰਾ ਲਾ ਕੇ ਹਜ਼ਾਰਾਂ ਮੁਸਲਿਮ ਗਾਜ਼ੀ ਲੁਟੇਰਿਆਂ ਨੂੰ ਇਕੱਠੇ ਕਰ ਲੈਂਦੇ ਸਨ। ਸਿੱਖ ਅਸੰਗਠਿਤ ਹੋਣ ਕਰਕੇ ਉਹਨਾਂ ਨਾਲ ਸਖਤ ਟੱਕਰ ਲੈਣ ਦੇ ਯੋਗ ਨਾ ਹੁੰਦਿਆਂ ਜੰਗਲਾਂ ਅਤੇ ਪਹਾੜਾਂ ਵੱਲ ਚਲੇ ਜਾਂਦੇ, ਪਰ ਕਦੀ ਕਦੀ ਅਚਾਨਕ ਪਰਤ ਕੇ ਮੁਸਲਿਮ ਧਾੜਵੀਆਂ ਉਤੇ ਦਲੇਰਾਨਾ ਗੁਰੀਲੇ ਹਮਲੇ ਕਰਕੇ ਖ਼ਾਲਸੇ ਦੀ ਹੋਂਦ ਦਾ ਸਬੂਤ ਵੀ ਦਿੰਦੇ ਪਰ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਭਾਰੀ ਅਤੇ ਸੰਗਠਿਤ ਸਿੱਖ ਤਾਕਤ ਨਾਲ ਅਫਗਾਨੀਆਂ ਨੂੰ ਅਜਿਹਾ ਹਰਾਇਆ ਕਿ ਉਹਨਾਂ ਵਾਸਤੇ ਦੁਬਾਰਾ ਸਿਰ ਚੁੱਕਣਾ ਅਸੰਭਵ ਹੋ ਗਿਆ। ਇਸ ਨਾਲ ਸਿੱਖਾਂ ਦੀ ਬਹਾਦਰੀ ਅਤੇ ਮਹਾਰਜ ਰਣਜੀਤ ਸਿੰਘ ਦਾ ਬੋਲਬਾਲਾ ਹੋ ਗਿਆ। ਇਸ ਦੇ ਨਾਲ ਹੀ ਬਹਾਵਲਪੁਰ ਅਤੇ ਸਿੱਧੇ ਦੇ ਦੱਖਣ ਸਥਿਤ ਮੁਸਲਮਾਨ ਸਦਾ ਵਾਸਤੇ ਅੱਡ ਅੱਡ ਹੋ ਗਏ ਅਤੇ ਸਾਂਝੇ ਤੌਰ ‘ਤੇ ਕਿਸੇ ਕਿਸਮ ਦੀ ਫ਼ੌਜੀ ਮੁਹਿੰਮ ਕਰਨ ਦੇ ਯੋਗ ਨਾ ਰਹੇ। ਹੁਣ ਪੰਜਾਬ ਦਾ ਅਫਗਾਨਿਸਤਾਨ ਅਤੇ ਸਿੰਧ ਨਾਲ ਨਿਰਵਿਘਨ ਵਪਾਰ ਸੁਰੂ ਹੋਇਆ, ਜਿਸ ਦਾ ਫੌਰੀ ਲਾਭ ਪੰਜਾਬ ਨੂੰ ਹੋਇਆ। ਅੰਮ੍ਰਿਤਸਰ ਅਤੇ ਲਾਹੌਰ ਉੱਤਰੀ ਭਾਰਤ ਦੇ ਪ੍ਰਸਿੱਧ ਵਪਾਰਕ ਕੇਂਦਰ ਸਥਾਪਿਤ ਹੋਏ। ਮਹਾਰਾਜੇ ਨੂੰ ਇਕੱਲੇ ਮੁਲਤਾਨ ਤੋਂ ਤਕਰੀਬਨ ਸੰਤ ਲੱਖ ਰੁਪਏ ਦੀ ਸਾਲਾਨਾ ਆਮਦਨ ਹੋਣ ਲੱਗ ਪਈ। ਇਸ ਨਾਲ ਖ਼ਾਲਸਾ ਰਾਜ ਦੇ ਆਰਥਿਕ ਅਤੇ ਸੈਨਿਕ ਸਥਿਤੀ ਬਹੁਤ ਮਜਬੂਤ ਹੋਈ।
ਮੁਲਤਾਨ ਕਿਲ੍ਹੇ ਦੀ ਜਿੱਤ, ਸਿੱਖਾਂ ਨੂੰ ਬੇ-ਮਿਸਾਲ ਕੁਰਬਾਨੀਆਂ ਦੇ ਕੇ ਪ੍ਰਾਪਤ ਹੋਈ। ਮੁਸਲਮਾਨ ਇਤਿਹਾਸਕਾਰ ਗੁਲਾਮ ਜਿਲਾਨੀ ਆਪਣੀ ਰਚਨਾ “ਜੰਗ-ਏ- ਮੁਲਤਾਨ” ਵਿਚ ਸਿੱਖਾਂ ਦੀ ਬਹਾਦਰੀ ਦਾ ਲੂੰ-ਕੰਢੇ ਕਰ ਦੇਣ ਵਾਲਾ ਅੱਖੀਂ ਵੇਖਿਆ ਇਕ ਵਾਕਿਆ ਲਿਖਦਾ ਹੈ ਜਿਸ ਦਾ ਜ਼ਿਕਰ ਕਰਨ ਤੋਂ ਬਗ਼ੈਰ ਮੁਲਤਾਨ ਫਤਹਿ ਕਰਨ ਦਾ ਪ੍ਰਸੰਗ ਅਧੂਰਾ ਲੱਗਦਾ ਹੈ। ਉਸ ਅਨੁਸਾਰ “ਜਦੋਂ ਮੁਲਤਾਨ ਦੇ ਕਿਲ੍ਹੇ ‘ਤੇ ਤੋਪਾਂ ਨਾਲ ਗੋਲਾਬਾਰੀ ਹੋ ਰਹੀ ਸੀ, ਉਦੋਂ ਸਿੱਖਾਂ ਦੀ ਇਕ ਤੋਪ ਦਾ ਪਹੀਆ ਟੁੱਟ ਗਿਆ। ਤੋਪ ‘ਤੇ ਤੈਨਾਤ ਨਿਸ਼ਾਨਚੀ ਸਰਦਾਰ ਦਾ ਇਹ ਖਿਆਲ ਸੀ ਕਿ ਜੇ ਉਹ ਕੁਝ ਹੋਰ ਗੋਲੇ ਦਾਗ ਸਕੇ ਤਾਂ ਹੀ ਉਹ ਕਿਲ੍ਹੇ ਦੀ ਕੰਧ ਵਿਚ ਪਾੜ ਪਾਉਣ ਵਿਚ ਕਾਮਯਾਬ ਹੋ ਜਾਵੇਗਾ ਪਰ ਹੁਣ ਤਾਂ ਤੋਪ ਦਾ ਪਹੀਆ ਮੁਰੰਮਤ ਕਰਨ ਦਾ ਸਮਾਂ ਨਹੀਂ ਸੀ ਅਤੇ ਕੁਝ ਹੋਰ ਦੇਰੀ ਘਾਤਕ ਸਿੱਧ ਹੋ ਸਕਦੀ ਸੀ। ਇਸ ਵਾਸਤੇ ਉਸ ਨੇ ਆਪਣੇ ਤੋਪਚੀ ਸਾਥੀਆਂ ਨੂੰ ਵਾਰੋ ਵਾਰੀ ਤੋਪ ਦੇ ਟੁੱਟੇ ਪਹੀਏ ਦੇ ਧੁਰੇ ਥੱਲੇ ਮੋਢਾ ਦੇ ਕੇ ਖ਼ਾਲਸੇ ਦੀ ਆਨ ਅਤੇ ਸ਼ਾਨ ਖਾਤਿਰ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹੋ ਜਾਣ ਵਾਸਤੇ ਕਿਹਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀਆਂ ਜਿੰਦਾਂ ਪੰਥ ਦੀ ਫਤਹਿ ਲਈ ਕੰਮ ਆਉਣੀਆਂ ਸਨ। ਉਹ ਸਾਰੇ ਇਸ ਵਾਸਤੇ ਤਿਆਰ ਹੋ ਗਏ ਅਤੇ ਇਕ ਦੂਜੇ ਤੋਂ ਪਹਿਲਾਂ ਕੁਰਬਾਨੀਆਂ ਦੇਣ ਲਈ ਆਪਸ ਵਿਚ ਝਗੜਨ ਲੱਗੇ ਪਰ ਛੇਤੀ ਹੀ ਸਰਦਾਰ ਨੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਆਪੋ ਆਪਣੇ ਅਹੁਦੇ ਦੀ ਤਰਤੀਬ ਮੁਤਾਬਕ ਵਾਰੇ ਵਾਰੀ ਅੱਗੇ ਆਉਣਗੇ ਅਤੇ ਸਭ ਤੋਂ ਪਹਿਲਾਂ ਸਭ ਤੋਂ ਉੱਚੇ ਦਰਜੇ ਵਾਲੇ ਦੀ ਵਾਰੀ ਸੀ। ਬਹਾਦਰ ਤੋਪਚੀ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਇੱਕ ਇੱਕ ਕਰਕੇ ਅੱਗੇ ਆਉਂਦੇ ਗਏ ਅਤੇ ਦਸਵੇਂ ਜਾਂ ਗਿਆਰਵੇ ਗੋਲੇ ਨੂੰ ਦਾਗਣ ਤੋਂ ਬਾਅਦ, ਜਦੋਂ ਉਹਨਾਂ ਕਿਲ੍ਹੇ ਦੀ ਕੰਧ ਵਿਚ ਪਾੜ ਵੇਖਿਆ ਤਾਂ ਅਕਾਲੀ ਸਾਧੂ ਸਿੰਘ ਹੱਥ ਵਿਚ ਕਿਰਪਾਨ ਲੈ ਕੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਾਉਂਦਾ ਅੱਗੇ ਵਧਿਆ। ਗੁਲਾਮ ਜਿਲਾਨੀ ਸਾਨੂੰ ਦੱਸਦਾ ਹੈ ਕਿ ਉਸ ਵਕਤ ਉਹ ਭੇਸ ਬਦਲ ਕੇ ਸਿੱਖਾਂ ਵਿਚ ਰਲਿਆ ਹੋਇਆ ਸੀ ਅਤੇ ਸਿੱਖਾਂ ਨੂੰ ਇਸ ਤਰ੍ਹਾਂ ਕੁਰਬਾਨ ਹੁੰਦਿਆਂ ਵੇਖ ਕੇ ਕਈ ਵਾਰ ਤਾਂ ਉਹ ਵੀ ਤੇਪ ਦੇ ਧੁਰੇ ਥੱਲੇ ਉਹਨਾਂ ਵਾਂਗ ਆਪਣੀ ਜਾਨ ਵਾਰਨ ਲਈ ਤਿਆਰ ਹੋ ਗਿਆ ਸੀ ਪਰ ਜੇ ਕਿਸੇ ਗੱਲ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕੀ ਰੱਖਿਆ ਤਾਂ ਉਹ ਇਹ ਸੀ ਕਿ ਅਗਰ ਉਹ ਵੀ ਉਹਨਾਂ ਵਾਂਗ ਉੱਥੇ ਸ਼ਹੀਦ ਹੋ ਗਿਆ ਤਾਂ ਪਿੱਛੋਂ ਸਿੱਖਾਂ ਦੀਆਂ ਕੁਰਬਾਨੀਆਂ ਦੀ ਅਜਿਹੀ ਅਦੁੱਤੀ ਦਾਸਤਾਨ ਸਾਰੀ ਦੁਨੀਆਂ ਨੂੰ ਕੌਣ ਦੱਸੇਗਾ? ਨਿਰਸੰਦੇਹ ਸਿੱਖਾਂ ਦੀ ਬਹਾਦਰੀ ਦੀ ਇਹ ਅੱਖੀਂ ਵੇਖੀ ਦਾਸਤਾਨ ਗੁਲਾਮ ਜਿਲਾਨੀ ਤੋਂ ਬਗੈਰ ਕਿਸੇ ਨੇ ਇਸ ਦੁਨੀਆਂ ਸਾਹਮਣੇ ਨਹੀਂ ਰੱਖੀ।
ਜੱਨਤ-ਇ-ਨਜ਼ੀਰ: ਕਸ਼ਮੀਰ ਦਾ ਮਾਲਕ ਬਣਨਾ
ਮੁਗਲ ਸਮਰਾਟ ਅਕਬਰ ਤੋਂ ਲੈ ਕੇ ਅਠਾਰਵੀਂ ਸਦੀ ਦੇ ਅੱਧ ਤੱਕ ਕਸ਼ਮੀਰ,ਮੁਗਲੀਆ ਸਾਮਰਾਜ ਦੇ ਅਹਿਮ ਸੂਬਿਆਂ ਵਿਚੋਂ ਇਕ ਗਿਣਿਆ ਜਾਂਦਾ ਰਿਹਾ. ਜਿਸ ਦੇ ਸੂਬੇਦਾਰ ਭਰਪੂਰ ਰਾਜਸੀ ਤਾਕਤਾਂ ਦੇ ਮਾਲਕ ਹੁੰਦੇ ਸਨ। ਬਾਦਸ਼ਾਹ ਦਾ ਉਹਨਾਂ ਉਤੇ ਇਖ਼ਤਿਆਰ ਉਸ ਦੀ ਤਾਕਤ ਅਤੇ ਯੋਗਤਾ ‘ਤੇ ਨਿਰਭਰ ਕਰਦਾ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਮੁਗਲੀਆ ਸਾਮਰਾਜ ਢਹਿੰਦੀਆਂ ਕਲਾਂ ਵੱਲ ਗਿਆ, ਉਦੋਂ ਦੂਰ-ਦੁਰਾਡੇ ਸੂਬਿਆਂ ਦੇ ਸ਼ਾਸ਼ਕ ਕੇਂਦਰੀ ਤਾਕਤ ਵੱਲ ਘੱਟ ਜੁਆਬਦੇਰ ਹੋਣ ਲੱਗ ਪਏ। ਨਾਦਰਸ਼ਾਹ ਦੇ ਹਮਲੇ ਤੋਂ ਬਾਅਦ ਕਸ਼ਮੀਰ ਅਤੇ ਦਿੱਲੀ ਦਰਮਿਆਨ ਸਬੰਧ ਵਿਗੜ ਕੇ ਅਨਿਸ਼ਚਿਤ ਹੋ ਗਏ। ਸੰਨ 1750 ਵਿਚ ਅਹਿਮਦਸ਼ਾਹ ਅਬਦਾਲੀ ਨੇ ਉਧਰ ਤਕੜੀ ਫ਼ੌਜੀ ਮੁਹਿੰਮ ਭੇਜੀ, ਜਿਸ ਨੇ ਕਸ਼ਮੀਰ ਘਾਟੀ ‘ਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੁਆਰਾ ਸੰਨ 1819 ਵਿਚ ਜਿੱਤਣ ਤੱਕ ਇਹ ਘਾਟੀ ਅਫ਼ਗਾਨਾਂ ਦੇ ਕਬਜ਼ੇ ਹੇਠ ਹੀ ਰਹੀ। ਤਕਰੀਬਨ 70 ਸਾਲ ਦੇ ਅਰਸੇ ਦੌਰਾਨ ਅਫਗਾਨੀ ਸ਼ਾਸ਼ਕ ਕਾਬਲ ਵੱਲੋਂ ਕਿਸੇ ਖਾਸ ਬੰਦਸ਼ ਦੇ ਨਾ ਹੋਣ ਕਰਕੇ ਕਸ਼ਮੀਰ ਉਤੇ ਆਪਣੀ ਮਨ ਮਰਜ਼ੀ ਦਾ ਸ਼ਾਸਨ ਚਲਾਉਂਦੇ ਰਹੇ ਜੋ ਅਕਸਰ ਅਨਿਆਂ ਭਰਪੂਰ ਅਤੇ ਅਤਿਆਚਾਰੀ ਹੁੰਦਾ ਸੀ। ਸ਼ਾਹ ਜ਼ਮਾਨ ਵੇਲੇ ਤਾਂ ਇਥੋਂ ਦੇ ਹਾਲਾਤ ਹੋਰ ਵੀ ਵਿਗਡ ਗਏ, ਕਿਉਂਕਿ ਉਸ ਦੀ ਸਰਦਾਰੀ ਨੂੰ ਅਫ਼ਗਾਨਿਸਤਾਨ ਵਿਚ ਹੀ ਪੂਰਨ ਸਹਿਯੋਗ ਅਤੇ ਸਮਰਥਨ ਨਹੀਂ ਮਿਲਦਾ ਸੀ। ਸੰਨ 1800 ਵਿਚ ਮਹਿਮੂਦ ਕਾਬਲ ਦਾ ਸ਼ਾਸਕ ਬਣਿਆ ਜਿਸ ਨੇ ਆਪਣੇ ਕਿਸੇ ਖਾਸ ਬੰਦੇ ਨੂੰ ਕਸ਼ਮੀਰ ਦਾ ਸ਼ਾਸਕ ਬਣਾਇਆ। ਫਿਰ ਪੰਜ ਸਾਲ ਬਾਅਦ ਅੱਤਾ ਮੁਹੰਮਦ ਖਾਂ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ। ਸੰਨ 1812 ਵਿਚ ਮਹਿਮੂਦ ਨੇ ਆਪੇ ਹੀ ਫਤਹਿ ਖਾਂ ਬਾਰਕਜ਼ਈ ਨੂੰ ਅੱਤਾ ਮੁਹੰਮਦ ਖ਼ਾਂ ਤੋਂ ਕਸ਼ਮੀਰ ਦਾ ਕਬਜ਼ਾ ਲੈਣ ਕਾਬਲ ਤੋਂ ਰਵਾਨਾ ਕਰ ਦਿੱਤਾ। ਇਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ‘ਤੇ ਅਧਿਕਾਰ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸੰਨ 1811 ਵਿਚ ਉਸ ਨੇ ਰਾਜੋਰੀ ਅਤੇ ਭਿੰਬਰ ‘ਤੇ ਕਬਜ਼ਾ ਕਰ ਕੇ ਕਸ਼ਮੀਰ ਦੇ ਦੱਖਣ ਵੱਲ ਮੁਹਿੰਮ ਸ਼ੁਰੂ ਕੀਤੀ ਹੋਈ ਸੀ। ਸੰਨ 1813 ਵਿਚ ਮਹਾਰਾਜੇ ਨੇ ਪਹਿਲੀ ਵਾਰ ਯੋਜਨਾਬੱਧ ਤਿਆਰੀ ਨਾਲ ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਕਸ਼ਮੀਰ ਫਤਹਿ ਕਰਨ ਲਈ ਭਾਰੀ ਫੌਜ ਰਵਾਨਾ ਕੀਤੀ। ਠੀਕ ਇਸ ਸਮੇਂ ਸਬੱਬ ਨਾਲ ਫਤਹਿ ਖ਼ਾਂ ਬਾਰਕਜਈ ਵੀ ਕਸ਼ਮੀਰ ਉਤੇ ਅਧਿਕਾਰ ਕਰਨ ਵਾਸਤੇ ਕਾਬਲ ਤੋਂ ਰਵਾਨਾ ਹੋ ਚੁੱਕਾ ਸੀ ਅਤੇ ਇਸ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਅਤੇ ਫਤਹਿ ਖ਼ਾਨ ਦੀਆਂ ਯੋਜਨਾਵਾਂ ਵਿਚਕਾਰ ਟਕਰਾ ਦੀ ਸਥਿਤੀ ਉਤਪੰਨ ਹੋ ਗਈ। ਫਤਹਿ ਖਾਂ ਨੇ ਮਹਾਰਾਜੇ ਦਾ ਹੱਥ ਉੱਪਰ ਦੇਖਦਿਆਂ ਕਸ਼ਮੀਰ ਉੱਪਰ ਸਾਂਝੀ ਮੁਹਿੰਮ ਭੇਜਣ ਦਾ ਇਰਾਦਾ ਕੀਤਾ। ਇਸ ਕੰਮ ਲਈ ਦੋਹਾਂ ਧਿਰਾਂ ਦਰਮਿਆਨ ਜਿਹਲਮ ਦੇ ਨੇੜੇ ਗੱਲਬਾਤ ਹੋਈ।ਇਸ ਗੱਲਬਾਤ ਤੋਂ ਬਾਅਦ ਜੇ ਸਮਝੌਤਾ ਹੋਇਆ ਉਸ ਅਨੁਸਾਰ, ਮਹਾਰਾਜਾ ਇਸ ਮੁਹਿੰਮ ਉਤੇ ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਬਾਰਾਂ ਹਜ਼ਾਰ ਦੀ ਫੌਜ ਕਸ਼ਮੀਰ ਘਾਟੀ ਵਿਚ ਫਤਹਿ ਖ਼ਾਂ ਦੀ ਸਹਾਇਤਾ ਲਈ ਭੇਜੇਗਾ ਅਤੇ ਇਸ ਦੇ ਬਦਲੇ ਘਾਟੀ ਵਿਚ ਲੁੱਟ ਦੇ ਮਾਲ ਦਾ ਇਕ ਤਿਹਾਈ ਮਹਾਰਾਜੇ ਨੂੰ ਦਿਤਾ ਜਾਵੇਗਾ ਪਰ ਫਤਹਿ ਖਾਂ ਸਿੱਖਾਂ ਨੂੰ ਇਸ ਮੁਹਿੰਮ ਵਿਚ ਦਿਲੋਂ ਸ਼ਾਮਲ ਨਹੀਂ ਸੀ ਕਰਨਾ ਚਾਹੁੰਦਾ, ਸਿਰਫ ਨਾਲ ਹੀ ਰੱਖਣਾ ਚਾਹੁੰਦਾ ਸੀ। ਇਸ ਸਮਝੌਤੇ ਤੋਂ ਬਾਅਦ ਫਤਹਿ ਮਾਂ ਅਤੇ ਦੀਵਾਨ ਮੋਹਕਮ ਚੰਦ ਨੇ ਮਿਲ ਕੇ ਕਸ਼ਮੀਰ ‘ਤੇ ਚੜ੍ਹਾਈ ਕੀਤੀ। ਜਦੋਂ ਉਹਨਾਂ ਦੀਆਂ ਫੌਜਾਂ ਪੀਰ ਪੰਜਾਲ ਦੀ ਪਹਾੜੀ ਪਾਸ ਪਹੁੰਚੀਆਂ ਤਾਂ ਉਦੋਂ ਬਰਫਬਾਰੀ ਨੇ ਉਹਨਾਂ ਨੂੰ ਅੱਗੇ ਵਧਣੋਂ ਰੋਕ ਦਿੱਤਾ, ਇਸ ਹਾਲਾਤ ਤੋਂ ਫਾਇਦਾ ਉਠਾਦਿਆਂ ਫਤਹਿ ਖ਼ਾਂ ਨੇ ਆਪਣੀਆਂ ਫੌਜਾਂ ਨੂੰ ਅੱਗੇ ਵਧਣ ਦਾ ਹੁਕਮ ਦੇ ਦਿੱਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਮੈਦਾਨੀ ਫੌਜਾਂ ਦੇ ਮੁਕਾਬਲੇ ਅਫਗਾਨੀ ਫੌਜਾਂ ਪਹਾੜੀ ਅਤੇ ਠੰਢੇ ਇਲਾਕਿਆਂ ਦੀਆਂ ਕੁਦਰਤੀ ਆਫਤਾਂ ਝੱਲਣ ਦੀਆਂ ਵਧੇਰੇ ਆਦੀ ਸਨ। ਭਾਵੇਂ ਦੀਵਾਨ ਮੁਹਕਮ ਚੰਦ ਨੂੰ ਇਸ ਚਾਲ ਦਾ ਫੌਰੀ ਪਤਾ ਨਾ ਲੱਗਾ ਪਰ ਉਹ ਹਿੰਮਤ ਕਰ ਕੇ ਅਫਗਾਨੀ ਫੌਜਾਂ ਦੇ ਮਗਰ ਹੀ ਹੋ ਤੁਰਿਆ ਅਤੇ ਸੇਰਗੜ੍ਹੀ ਅਤੇ ਹਰੀ ਪਰਬਤ ਦੇ ਕਿਲ੍ਹਿਆਂ ਦੇ ਘੇਰੇ ਸਮੇਂ ਅਚਾਨਕ ਉਥੇ ਆ ਨਿਕਲਿਆ। ਭਾਵੇਂ ਬਹੁਤ ਥੱਕੇ ਹੋਣ ਕਰਕੇ ਸਿੱਖ ਫੌਜ ਕੋਈ ਜੰਗੀ ਹਰਕਤ ਨਾ ਕਰ ਸਕੀ ਪਰ ਅਤਾ ਮੁਹੰਮਦ ਖਾਂ ਕੁਝ ਕੁ ਮੁਕਾਬਲਾ ਕਰਨ ਤੋਂ ਬਾਅਦ ਹਾਰ ਖਾ ਕੇ ਭੱਜ ਗਿਆ ਅਤੇ ਫਤਹਿ ਖਾਂ ਨੇ ਕਸ਼ਮੀਰ ਦੀ ਵਾਦੀ ‘ਤੇ ਸੌਖਿਆਂ ਹੀ ਕਬਜ਼ਾ ਕਰ ਲਿਆ । ਹੁਣ ਕਸ਼ਮੀਰ ਨੂੰ ਜਿੱਤਣ ਤੋਂ ਬਾਅਦ ਫਤਹਿ ਖਾਂ ਮਹਾਰਾਜਾ ਰਣਜੀਤ ਸਿੰਘ ਨੂੰ ਵਾਅਦੇ ਮੁਤਾਬਿਕ ਲੁੱਟਮਾਰ ਦਾ ਬਣਦਾ ਹਿੱਸਾ ਦੇਣ ਤੋਂ ਮੁੱਕਰ ਗਿਆ ਅਤੇ ਦੀਵਾਨ ਨੂੰ ਲਾਹੌਰ ਖਾਲੀ ਹੱਥ ਪਰਤਣਾ ਪਿਆ ਪਰ ਉਹ ਆਪਣੇ ਨਾਲ ਕਾਬਲ ਦੇ ਪਿਛਲੇ ਬਾਦਸ਼ਾਹ ਸ਼ਾਹ ਸੁਜਾਉਲ ਮੁਲਕ ਨੂੰ ਅਤਾ ਮੁਹੰਮਦ ਖਾਂ ਕੋਲੋਂ ਕਿਸੇ ਤਰ੍ਹਾਂ ਬਚਾ ਕੇ ਲਾਹੌਰ ਲੈ ਆਇਆ ਜਿਸ ਨੇ ਸੰਨ 1810 ਤੋਂ ਕਸ਼ਮੀਰ ਵਿਖੇ ਸ਼ਰਨ ਲਈ ਹੋਈ ਸੀ।
ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਹਮਲਾ ਕਰਨ ਵਾਸਤੇ ਨਵੇਂ ਸਿਰਿਓਂ ਤਿਆਰੀ ਕੀਤੀ। ਉਸ ਨੇ ਫੌਜਾਂ ਨੂੰ ਪਹਾੜਾਂ ਵਿਚ ਜ਼ਰੂਰਤ ਦਾ ਸਮਾਨ ਠੀਕ ਅਤੇ ਤੁਰੰਤ ਭੇਜਣ ਵਾਸਤੇ ਸਿਆਲਕੋਟ ਅਤੇ ਜੰਮੂ ਵਿਚ ਆਧਾਰ ਕੇਂਦਰ ਬਣਾਏ। ਹਲਕੀਆਂ ਤੋਪਾਂ ਦੀ ਆਵਾਜਾਈ ਦੇ ਖਾਸ ਇੰਤਜ਼ਾਮ ਕੀਤੇ ਗਏ। ਮਹਾਰਾਜਾ ਰਣਜੀਤ ਸਿੰਘ ਨੇ ਫੌਜ ਦੀ ਖੁਦ ਅਗਵਾਈ ਕੀਤੀ ਅਤੇ ਕਈ ਦੂਜੇ ਸਰਦਾਰਾਂ ਨੂੰ ਵੀ ਨਾਲ ਲੈ ਕੇ ਤੁਰਿਆ। ਪਹਿਲਾਂ ਉਸ ਨੇ ਬਗੈਰ ਕਿਸੇ ਖਾਸ ਮੁਕਾਬਲੇ ਦੇ ਠੱਟਾ ਫਤਹਿ ਕੀਤਾ ਪਰ ਪੀਰ ਪੰਜਾਲ ਦੇ ਰਸਤੇ ਬਹਰਾਮ ਗਲਾ ਦੇ ਸਥਾਨ ‘ਤੇ ਉਸ ਨੂੰ ਸਖ਼ਤ ਮੁਕਾਬਲੇ ਦਾ ਸਾਮ੍ਹਣਾ ਕਰਨਾ ਪਿਆ। ਡੂੰਘੀਆਂ ਘਾਟੀਆਂ ਦੇ ਜਾਲ ਅਤੇ ਤੇਜ਼ ਵਗਦੀਆਂ ਨਦੀਆਂ ਦੀਆਂ ਮੁਸ਼ਕਿਲਾਂ ਤੋਂ ਬਚਣ ਲਈ ਤੀਹ ਹਜ਼ਾਰ ਦੀ ਫੌਜ ਵੱਖਰੇ-ਵੱਖਰੇ ਰਸਤਿਆਂ ਰਾਹੀਂ ਅਤੇ ਉਠ-ਸਵਾਰ ਤੋਪਖਾਨਾਂ ਨਾਲ ਲੈ ਕੇ ਸ੍ਰੀਨਗਰ ਤੋਂ ਥੋੜ੍ਹੀ ਦੂਰ ਭੇਜਣ ਦਾ ਫੈਸਲਾ ਕੀਤਾ ਗਿਆ ਪਰੰਤੂ ਭਾਰੀ ਬਾਰਸ਼ਾਂ ਅਤੇ ਬਰਫਬਾਰੀ ਨੇ ਸਭ ਕੁਝ ਚੌਪਟ ਕਰ ਦਿੱਤਾ। ਜਿਸ ਦੇ ਸਿੱਟੇ ਵਜੋਂ ਮਹਾਰਾਜੇ ਦੀਆਂ ਫੌਜਾਂ ਅੱਗੇ ਨਾ ਵਧ ਸਕੀਆਂ ਅਤੇ ਫਿਲਹਾਲ ਇਸ ਮੁਹਿੰਮ ਨੂੰ ਰੋਕ ਦਿੱਤਾ ਗਿਆ। ਮਹਾਰਾਜਾ ਦੇ ਮਹੀਨਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਲਾਹੌਰ ਵਾਪਸ ਪਰਤ ਆਇਆ। ਦੀਵਾਨ ਮੁਹਕਮ ਚੰਦ ਨੇ ਮਹਾਰਾਜੇ ਨੂੰ ਇਸ ਮੁਹਿੰਮ ਨੂੰ ਸ਼ੁਰੂ ਨਾ ਕਰਨ ਦੀ ਸਲਾਹ ਦਿੱਤੀ । ਉਸ ਅਨੁਸਾਰ, ‘ਉਸ ਸਮੇਂ ਕਸ਼ਮੀਰ ਦਾ ਪੌਣ-ਪਾਣੀ ਅਨੁਕੂਲ ਨਹੀਂ ਸੀ ਅਤੇ ਉਥੇ ਭੋਜਨ ਸਮੱਗਰੀ ਦੀ ਵੀ ਘਾਟ ਸੀ। ਇਸ ਤੋਂ ਇਲਾਵਾ ਉਹ ਆਪ ਵੀ ਸਖ਼ਤ ਬੀਮਾਰ ਸੀ ਅਤੇ ਪਹਾੜੀ ਸਰਦਾਰ ਵੀ ਇਸ ਸਮੇਂ ਕਿਸੇ ਮੁਹਿੰਮ ਦੇ ਹੱਕ ਵਿਚ ਨਹੀਂ ਸਨ’। ਪਰ ਮਹਾਰਾਜੇ ਨੇ ਕਿਸੇ ਦੀ ਸਲਾਹ ਦੀ ਕੋਈ ਪਰਵਾਹ ਨਹੀਂ ਕੀਤੀ ਸੀ । ਮੁਹਕਮ ਚੰਦ ਜੋ ਬੀਮਾਰ ਸੀ, ਉਸ ਵਕਤ ਵੀਹ ਸਾਲ ਦੀ ਉਮਰ ਦਾ ਸੀ। ਉਹ ਨਿਡਰ, ਬਹਾਦਰ ਅਤੇ ਸਾਹਸੀ ਸੀ ਪਰ ਤਜਰਬੇਕਾਰ ਘੱਟ ਸੀ। ਮਹਾਰਾਜੇ ਵੱਲੋਂ ਆਪਣੀ ਸੈਨਾ ਨੂੰ ਦੋ ਭਾਗਾਂ ਵਿਚ ਵੰਡਣਾ ਵੀ ਇਕ ਭਾਰੀ ਗਲਤੀ ਸੀ। ਅਜਿਹਾ ਕਰਨ ਨਾਲ ਜਿਥੇ ਫੌਜਾਂ ਦੀ ਤਾਕਤ ਵੰਡੀ ਗਈ ਉਥੇ ਉਹਨਾਂ ਵਿਚ ਸੰਪਰਕ ਦੀ ਵੀ ਘਾਟ ਹੋ ਗਈ ਜਿਸ ਕਰਕੇ ਦੋਵੇਂ ਇਕ ਦੂਜੇ ਤੋਂ ਇਤਨੀ ਦੂਰ ਹੋ ਗਈਆਂ ਕਿ ਇਕ ਹਿੱਸੇ ਨੂੰ ਦੂਸਰੇ ਹਿੱਸੇ ਵੱਲ ਲੋੜ ਪੈਣ ‘ਤੇ ਵੀ ਮਦਦ ਨਹੀਂ ਸੀ ਪਹੁੰਚ ਸਕੀ । ਜਦੋਂ 22 ਜੁਲਾਈ 1814 ਨੂੰ ਰਾਮ ਦਿਆਲ ਨੇ ਗਲੇ ਦੇ ਦਰੇ ਤੋਂ ਅੱਗੇ ਵਧਦਿਆਂ ਹਰੀਪੁਰ ‘ਤੇ ਕਬਜ਼ਾ ਕਰ ਲਿਆ ਅਤੇ ਧੂਪੀਆਂ ‘ਤੇ ਹਮਲਾ ਕੀਤਾ ਉਦੋਂ ਉਸਦਾ ਮੁਕਾਬਲਾ ਸਕੂਰ ਖਾਂ ਨਾਂ ਦੇ ਅਫਗਾਨੀ ਜਰਨੈਲ ਦੀਆਂ ਫੌਜਾਂ ਨਾਲ ਹੋਇਆ। ਇਸ ਲੜਾਈ ਦੇ ਚਲਦਿਆਂ ਬਰਫਾਨੀ ਤੂਫ਼ਾਨ ਨੇ ਸਿੱਖ ਫੌਜਾਂ ਦਾ ਬਹੁਤ ਨੁਕਸਾਨ ਕੀਤਾ। ਸਿੱਖ ਫੌਜਾਂ ਨੂੰ ਰਸਦ ਆਦਿ ਦੀ ਕਮੀ ਹੋ ਗਈ ਅਤੇ ਉਧਰੋਂ ਅਜ਼ੀਮ ਖਾਂ (ਫ਼ਤਹਿ ਖਾਂ ਦਾ ਭਰਾ) ਦੀ ਘੋੜ ਸਵਾਰ ਫੌਜ ਨੇ ਖ਼ਾਲਸਾ ਫੌਜ ‘ਤੇ ਜ਼ੋਰਦਾਰ ਹਮਲਾ ਕੀਤਾ ਜਿਸ ਵਿਚ ਮਹਾਰਾਜੇ ਦੇ ਫਤਹਿ ਸਿੰਘ ਕਾਫ਼ੀ ਅਤੇ ਜੀਵਨ ਮੱਲ ਮੁਨਸ਼ੀ ਜਿਹੇ ਬਹਾਦਰ ਜਰਨੈਲ ਮਾਰੇ ਗਏ। ਰਾਮ ਦਿਆਲ ਨੂੰ ਵੀ ਅਫਗਾਨ ਫੌਜਾਂ ਨੇ ਘੇਰ ਲਿਆ ਪਰ ਅਜਿਹੇ ਭਿਅੰਕਰ ਸਮੇਂ ਵਿਚ ਰਾਮ ਦਿਆਲ ਨੇ ਭਾਰੀ ਸੂਰਬੀਰਤਾ ਦਾ ਸਬੂਤ ਦਿੰਦਿਆਂ ਥੋੜ੍ਹੇ ਜਿਹੇ ਸਿੱਖ ਸੈਨਿਕਾਂ ਨਾਲ ਹੀ ਮੁਕਾਬਲਾ ਜਾਰੀ ਰੱਖਿਆ ਅਤੇ ਸਿੱਟੇ ਵਜੋਂ ਤਕਰੀਬਨ ਦੋ ਹਜ਼ਾਰ ਅਫਗਾਨਾਂ ਨੂੰ ਮਾਰ ਮੁਕਾਇਆ। ਆਖਿਰ, ਅਜ਼ੀਮ ਤਾਂ ਨੂੰ ਹਾਰ ਹੋਈ ਅਤੇ ਉਸ ਨੇ ਲਾਹੌਰ ਦਰਬਾਰ ਦੀ ਅਧੀਨਗੀ ਸਵੀਕਾਰ ਕਰ ਲਈ। ਪਰ ਦੂਜੇ ਪਾਸੇ ਮਹਾਰਾਜੇ ਦੀ ਕਮਾਨ ਹੇਠਲੀ ਫੌਜ ਨੂੰ ਭਾਰੀ ਬਾਰਸ਼ਾਂ ਦੇ ਕਾਰਨ ਰਾਜੌਰੀ ਵਿਖੇ ਹੀ ਰੁਕੇ ਰਹਿਣਾ ਪਿਆ। ਜਦੋਂ ਇਹ ਫੌਜਾਂ ਪੁੰਛ ਪਹੁੰਚੀਆਂ ਤਾਂ ਉਥੇ ਵੀ ਉਨ੍ਹਾਂ ਹੱਥ ਕੁਝ ਨਾ ਕੁਝ ਲੱਗਾ ਅਤੇ ਅੰਨ ਦੀ ਕਮੀ ਕਾਰਨ ਮਹਾਰਾਜੇ ਦੀ ਫੌਜ ਜੁਲਾਈ ਦੇ ਅੱਧ ਤੱਕ ਉਥੇ ਹੀ ਰੁਕੀ ਰਹੀ। ਇਥੋਂ ਮਹਾਰਾਜੇ ਦੀ ਸੈਨਾ ਨੇ ਮੰਡੀ ਦੇ ਰਸਤੇ ਤੋਸ਼ ਮੈਦਾਨ ਦੇ ਦੌਰੇ ਵੱਲ ਕੂਚ ਕੀਤਾ ਅਤੇ ਉਥੇ ਅਫਗਾਨੀ ਫੌਜਾਂ ਦੇ ਸਾਹਮਣੇ ਕਈ ਦਿਨਾਂ ਤੱਕ ਡੇਰੇ ਲਾਈ ਰੱਖੋ। ਇਥੇ ਹੀ ਮਹਾਰਾਜੇ ਨੂੰ ਰਾਮ ਦਿਆਲ ਦੇ ਘੇਰੇ ਜਾਣ ਸੰਬੰਧੀ ਸੂਚਨਾ ਮਿਲੀ ਅਤੇ ਉਸ ਨੇ ਫੋਰਨ ਆਪਣੇ ਇਕ ਜਰਨੈਲ ਭਾਈ ਰਾਮ ਸਿੰਘ ਨੂੰ ਪੰਜ ਹਜ਼ਾਰ ਘੋੜ ਸਵਾਰ ਫੌਜ ਦੇ ਕੇ ਰਾਮ ਦਿਆਲ ਦੀ ਮਦਦ ਵਾਸਤੇ ਰਵਾਨਾ ਕਰ ਦਿੱਤਾ ਪਰ ਭਾਈ ਰਾਮ ਸਿੰਘ ਬਹਿਰਾਮ ਗੱਲਾਂ ਤੋਂ ਅੱਗੇ ਨਾ ਜਾ ਸਕਿਆ ਅਤੇ ਰਸਤੇ ਵਿਚ ਬੈਠਾ ਰਿਹਾ। ਇਧਰ ਰਾਮ ਸਿੰਘ ਦੇ ਰਵਾਨਾ ਹੋਣ ਤੋਂ ਬਾਅਦ ਪੁੱਛ ਦੇ ਅਫਗਾਨ ਸਰਦਾਰ ਰੂਹ ਅੱਲਾ ਖਾਂ ਨੇ ਮਹਾਰਾਜੇ ਦੀਆਂ ਫੌਜਾਂ ‘ਤੇ ਹਮਲਾ ਕਰ ਦਿੱਤਾ। ਸਿੱਖ ਫੌਜ ਸਰਦੀ ਨਾਲ ਬੀਮਾਰ ਅਤੇ ਕਮਜ਼ੋਰ ਹੋ ਚੁੱਕੀ ਸੀ, ਇਸ ਹਾਲਤ ਵਿਚ ਮਹਾਰਾਜਾ ਵਾਪਸ ਮੰਡੀ ਪਰਤ ਆਇਆ। ਵਾਪਸੀ ਸਮੇਂ ਮਹਾਰਾਜੇ ਦੀ ਫੌਜ ਦੇ ਕਈ ਸਰਦਾਰ ਮਾਰੇ ਗਏ, ਜਿਨ੍ਹਾਂ ਵਿਚੋਂ ਭੀਤ ਸਿੰਘ ਪਠਾਣੀਆਂ, ਗੁਰਬਖਸ਼ ਸਿੰਘ ਧਾਰੀ, ਮਾਨਕੋਰ ਸਿੰਘ ਧਾਰੀ ਪ੍ਰਮੁੱਖ ਹਨ। ਅਖੀਰ ਮਹਾਰਾਜਾ ਪੁੰਛ, ਕੋਟਲੀ ਅਤੇ ਭਿੰਬਰ ਦੇ ਰਸਤੇ 12 ਅਗਸਤ 1814 ਨੂੰ ਲਾਹੌਰ ਵਾਪਸ ਆ ਗਿਆ। ਇਸੇ ਸਾਲ ਨਵੰਬਰ ਦੇ ਮਹੀਨੇ ਮਹਾਰਾਜੇ ਦਾ ਪ੍ਰਮੁੱਖ ਜਰਨੈਲ ਦੀਵਾਨ ਮੋਹਕਮ ਚੰਦ ਬੀਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਿਆ। ਇਹ ਸਮਾਂ ਮਹਾਰਾਜੇ ਵਾਸਤੇ ਬਹੁਤ ਦੁਖਦਾਈ ਸੀ। ਇਸ ਤਬਾਹੀ ਤੋਂ ਬਾਅਦ ਮਹਾਰਾਜੇ ਨੇ ਕਸ਼ਮੀਰ ਫਤਹਿ ਕਰਨ ਦਾ ਵਿਚਾਰ ਕੁਝ ਸਮੇਂ ਲਈ ਤਿਆਗ ਦਿੱਤਾ। ਸੰਨ 1818 ਵਿਚ ਮੁਲਤਾਨ ਦੀ ਜਿੱਤ ਨਾਲ ਮਹਾਰਾਜੇ ਦੀਆਂ ਫੌਜਾਂ ਦਾ ਉਤਸ਼ਾਹ ਕਾਫੀ ਵੱਧ ਗਿਆ ਅਤੇ ਇਸ ਮਾਹੌਲ ਦਾ ਫਾਇਦਾ ਉਠਾਉਂਦਿਆਂ ਹੋਇਆਂ ਮਹਾਰਾਜੇ ਨੇ ਕਸ਼ਮੀਰ ਉਤੇ ਨਵੇਂ ਸਿਰਿਓਂ ਇਕ ਹੋਰ ਹਮਲਾ ਕਰਨ ਦਾ ਵਿਚਾਰ ਬਣਾਇਆ। ਹੁਣ ਕਸ਼ਮੀਰ ਨਾਲ ਸੰਬੰਧਤ ਹਾਲਾਤ ਵੀ ਕਾਫੀ ਸਾਜਗਾਰ ਹੋ ਗਏ ਸਨ। ਸੰਨ 1818 ਦੇ ਅੰਤਲੇ ਮਹੀਨਿਆਂ ਵਿਚ ਅਫਗਾਨਿਸਤਾਨ ਵਿਚ ਉੱਤਰਾਧਿਕਾਰੀ ਝਗੜਾ ਸ਼ੁਰੂ ਹੋ ਜਾਣ ਕਰ ਕੇ ਖਾਨਾਜੰਗੀ ਦੇ ਹਾਲਾਤ ਬਣ ਗਏ. ਜਿਸ ਦੌਰਾਨ ਸ਼ਾਹ ਮਹਿਮੂਦ ਦੇ ਪੁੱਤਰ ਸ਼ਹਿਜ਼ਾਦਾ ਕਾਮਰਾਨ ਨੇ ਫਤਹਿ ਖਾਂ ਨੂੰ ਮਰਵਾ ਦਿੱਤਾ ਸੀ। ਇਸ ਘਟਨਾ ਦੇ ਸਿੱਟੇ ਵਜੋਂ ਫਤਹਿ ਖ਼ਾਨ ਦੇ ਬਾਰਕਜ਼ਈ ਕਬੀਲ ਦੇ ਲੋਕਾਂ ਨੇ ਕਾਮਰਾਨ ਖਿਲਾਫ਼ ਬਗਾਵਤ ਕਰ ਦਿੱਤੀ। ਅਜਿਹੇ ਹਾਲਾਤ ਦੇ ਚਲਦਿਆਂ ਕਸ਼ਮੀਰ ਦੇ ਹਾਕਮ ਆਜ਼ਮ ਖਾਂ ਨੇ ਆਪਣੀ ਜਗ੍ਹਾ ਜਾਬਰ ਖਾਂ ਨੂੰ ਤੈਨਾਤ ਕਰ ਕੇ, ਆਪਣੇ ਨਾਲ ਕੁਝ ਫੌਜ ਲੈ ਕੇ ਅਫਗਾਨਿਸਤਾਨ ਵੱਲ ਚਾਲੇ ਪਾ ਦਿੱਤੇ। ਇਕ ਦੂਸਰੀ ਘਟਨਾ ਅਨੁਸਾਰ ਕਸ਼ਮੀਰ ਦੇ ਹਾਲਾਤ ਮਹਾਰਾਜੇ ਦੇ ਹੱਕ ਵਿਚ ਉਦੋਂ ਗਏ ਜਦੋਂ ਕਸ਼ਮੀਰ ਦਾ ਇਕ ਸੂਝਵਾਨ ਮੰਤਰੀ ਬੀਰਧਰ ਆਪਣੇ ਮਾਲਕ ਜਾਬਰ ਖਾਂ ਨਾਲ ਝਗੜਾ ਕਰ ਕੇ ਲਾਹੌਰ ਦਰਬਾਰ ਦੀ ਸ਼ਰਨ ਵਿਚ ਆ ਗਿਆ। ਉਸ ਨੇ ਮਹਾਰਾਜੇ ਨੂੰ ਕਸ਼ਮੀਰ ਵਿਚ ਅਫਗਾਨ ਸੈਨਾਵਾਂ ਦੀ ਤੈਨਾਤੀ, ਗਿਣਤੀ ਅਤੇ ਉਥੋਂ ਦੇ ਰਸਤਿਆਂ ਬਾਬਤ ਵਡਮੁੱਲੇ ਭੇਤ ਤੋਂ ਜਾਣੂੰ ਕਰਵਾਇਆ।
ਇਸ ਵਾਰ ਕਸ਼ਮੀਰ ਉਤੇ ਹਮਲਾ ਕਰਨ ਲਈ ਮਹਾਰਾਜੇ ਨੇ ਬਹੁਤ ਵੱਡੀ ਫੌਜ ਤਿਆਰ ਕੀਤੀ ਅਤੇ ਉਸ ਨੂੰ ਤਿੰਨ ਭਾਗਾਂ ਵਿਚ ਵੰਡ ਦਿੱਤਾ। ਮਈ 1819 ਵਿਚ ਮੁਲਤਾਨ ਦੇ ਜੇਤੂ ਮਿਸਰ ਦੀਵਾਨ ਚੰਦ ਤਹਿਤ ਫੌਜ ਦਾ ਮੁਹਰਲਾ ਦਸਤਾ ਤੋਰਿਆ। ਜਿਸ ਨੇ ਬਹਿਰਾਮ ਗੱਲਾਂ ਅਤੇ ਪੀਰ ਪੰਜਾਲ ਵਾਲੇ ਪਾਸਿਓਂ ਕਸ਼ਮੀਰ ‘ਤੇ ਹਮਲਾ ਕਰਨਾ ਸੀ। ਦੂਜੇ ਦੀ ਕਮਾਨ ਸ਼ਹਿਜ਼ਾਦਾ ਖੜਕ ਸਿੰਘ ਅਤੇ ਰਾਮ ਦਿਆਲ ਦੇ ਹੱਥ ਦਿੱਤੀ ਗਈ, ਜਿਸ ਅਨੁਸਾਰ ਉਨ੍ਹਾਂ ਨੂੰ ਮਿਸਰ ਦੀਵਾਨ ਚੰਦ ਦੀ ਸਹਾਇਤਾ ਕਰਨ ਅਤੇ ਰਾਜੋਰੀ ਦੇ ਰਸਤਿਓਂ ਅਗਾਂਹ ਵਧਣ ਵਾਸਤੇ ਹੁਕਮ ਦਿੱਤੇ ਗਏ। ਤੀਜੇ ਹਿੱਸੇ ਦੀ ਕਮਾਨ ਮਹਾਰਾਜੇ ਦੇ ਪਾਸ ਸੀ ਜਿਸ ਨੇ ਵਜੀਰਾਬਾਦ ਵਿਖੇ ਰਾਖਵੀਂ ਫੌਜ ਦੇ ਤੌਰ ‘ਤੇ ਬੇਸ ਕੈਂਪ ਬਣਾ ਕੇ ਤੈਨਾਤ ਹੋਣਾ ਸੀ। ਮਈ ਦੇ ਮਹੀਨੇ ਦੀਵਾਨ ਚੰਦ ਦੀ ਕਮਾਨ ਹੇਠਲੀ ਫੌਜ ਭਿੰਬਰ ਤੋਂ ਕਸ਼ਮੀਰ ਵੱਲ ਵਧਦਿਆਂ ਕੁਝ ਹੀ ਦਿਨਾਂ ਵਿਚ ਰਾਜੋਰੀ ਪਹੁੰਚ ਗਈ। ਦੀਵਾਨ ਆਪਣੇ ਨਾਲ ਹਲਕੀਆਂ ਪਹਾੜੀ ਤੋਪਾਂ ਹੀ ਲਿਆਇਆ ਸੀ। ਉਹ ਜੂਨ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਬਹਿਰਾਮ ਗੱਲਾਂ ਪਹੁੰਚ ਗਿਆ, ਜਿਥੋਂ ਉਸ ਨੇ ਪੀਰ ਪੰਜਾਲ ਦਾ ਰਾਹ ਫੜਿਆ। ਇਥੇ ਪਹੁੰਚ ਕੇ ਮਿਸਰ ਦੀਵਾਨ ਚੰਦ ਨੇ ਆਪਣੀ ਫੌਜ ਨੂੰ ਤਿੰਨ ਹਿੱਸਿਆਂ ਵਿਚ ਵੰਡ ਦਿੱਤਾ ਅਤੇ ਹਰੇਕ ਹਿੱਸੇ ਨੂੰ ਵੱਖੋ- ਵੱਖ ਰਸਤਿਆਂ ਰਾਹੀਂ ਸ੍ਰੀ ਨਗਰ ਦੀ ਘਾਟੀ ਉਤੇ ਹਮਲਾ ਕਰਨ ਲਈ ਹਦਾਇਤਾਂ ਦਿੱਤੀਆਂ। ਜਦੋਂ ਮਿਸਰ ਦੀਵਾਨ ਚੰਦ ਦੀ ਕਮਾਨ ਹੇਠਲੀਆਂ ਫੌਜਾਂ ਨੇ ਪੀਰ ਪੰਜਾਲ ਦੀਆਂ ਪਹਾੜੀਆਂ ਲੰਘ ਕੇ ਕਸ਼ਮੀਰ ਘਾਟੀ ਵਿਚ ਪ੍ਰਵੇਸ਼ ਕੀਤਾ, ਉਥੇ ਉਨ੍ਹਾਂ ਦਾ ਮੁਕਾਬਲਾ ਅਫਗਾਨ ਫੌਜਾਂ ਨਾਲ ਹੋਇਆ। ਇਥੇ ਛੋਟੀ ਜਿਹੀ ਝੜਪ ਪਿੱਛੋਂ ਅਫਗਾਨ ਭੱਜ ਗਏ ਅਤੇ ਦੋਹਾਂ ਧਿਰਾਂ ਦਾ ਜਾਨੀ ਨੁਕਸਾਨ ਵੀ ਬਹੁਤ ਘੱਟ ਹੋਇਆ।
16 ਜੂਨ ਨੂੰ ਸਾਰੀ ਸਿੱਖ ਸੈਨਾ ਜੋ ਬਾਰ੍ਹਾਂ ਹਜ਼ਾਰ ਦੇ ਕਰੀਬ ਸੀ, ਸੁਪਿਨ ਦੇ ਸਥਾਨ ਨੇੜੇ ਇਕੱਠੀ ਹੋਈ। ਉਥੇ ਅਫਗਾਨ ਸਰਦਾਰ ਜਬਾਰ ਖਾਂ ਆਪਣੇ ਪੰਜ ਹਜ਼ਾਰ ਲੜਾਕੂਆਂ ਸਮੇਤ ਡਟਿਆ ਹੋਇਆ ਸੀ। ਸਿੱਖ ਫੌਜਾਂ ਨੇ ਉਸ ਉਤੇ ਹਮਲਾ ਕਰ ਦਿੱਤਾ। ਅਫਗਾਨੀਆਂ ਨੇ ਪਹਿਲਾਂ ਬੜੀ ਬਹਾਦਰੀ ਨਾਲ ਇਸ ਦਾ ਜੁਆਬ ਦਿੱਤਾ ਅਤੇ ਨਤੀਜੇ ਵਜੋਂ ਹਮਲਾ ਪਛਾੜਦਿਆਂ ਹੋਇਆਂ ਸਿੱਖ ਫੌਜਾਂ ਕੋਲੋਂ ਦੋ ਤੋਪਾਂ ਵੀ ਖੋਹ ਲਈਆਂ ਪਰ ਜਦੋਂ ਸਿੱਖ ਫੌਜਾਂ ਨੇ ਦੁਬਾਰਾ ਹੱਲਾ ਬੋਲਿਆ ਤਾਂ ਅਫਗਾਨ, ਸਿੱਖ ਯੋਧਿਆਂ ਦੇ ਅਨੁਸ਼ਾਸਨ ਅਤੇ ਵੱਧ ਗਿਣਤੀ ਦਾ ਮੁਕਾਬਲਾ ਨਾ ਕਰ ਸਕੇ ਅਤੇ ਮੈਦਾਨ ਛੱਡ ਕੇ ਭੱਜਣ ਲੱਗੇ। ਦੋਹਾਂ ਪਾਸਿਆਂ ਦਾ ਚੋਖਾ ਜਾਨੀ ਨੁਕਸਾਨ ਹੋਇਆ ਅਤੇ ਜਾਬਰ ਖਾਂ ਵੀ ਜ਼ਖ਼ਮੀਆਂ ਵਿਚੋਂ ਇਕ ਸੀ ਜੋ ਬੁਰੀ ਤਰ੍ਹਾਂ ਹਾਰ ਕੇ ਕਾਬਲ ਵੱਲ ਦੌੜ ਉਠਿਆ। ਇਸ ਲੜਾਈ ਵਿਚ ਮਿਹਰ ਦਿਲ ਖਾਂ ਅਤੇ ਸਮੱਦ ਖਾਂ ਵਰਗੇ ਕਈ ਮਾਹਰ ਅਫਗਾਨ ਜਰਨੈਲ ਮਾਰੇ ਗਏ। ਜੁਲਾਈ ਦੇ ਪਹਿਲੇ ਹਫਤੇ ਮਹਾਰਾਜੇ ਦੀਆਂ ਫੌਜਾਂ ਨੇ ਸ੍ਰੀ ਨਗਰ ਸ਼ਹਿਰ ਵਿਚ ਪ੍ਰਵੇਸ਼ ਕੀਤਾ। ਮਹਾਰਾਜੇ ਦੀਆਂ ਕੁਝ ਫ਼ੌਜੀ ਟੁਕੜੀਆਂ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ ਪਰ ਉਸੇ ਵਕਤ ਮਿਸਰ ਦੀਵਾਨ ਚੰਦ ਨੇ ਅਜਿਹੇ ਫ਼ੌਜੀ ਦਸਤਿਆਂ ਨੂੰ ਸਖ਼ਤੀ ਨਾਲ ਪੇਸ਼ ਆਉਣ ਦੀ ਚਿਤਾਵਨੀ ਦਿੱਤੀ ਜਿਸ ਦੇ ਸਿੱਟੇ ਵਜੋਂ ਸ਼ਹਿਰ ਵਿਚ ਪਹਿਲੇ ਵਾਂਗ ਅਮਨ ਅਮਾਨ ਬਹਾਲ ਹੋ ਗਿਆ। ਲਾਹੌਰ ਦਰਬਾਰ ਵੱਲੋਂ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ। ਮਿਸਰ ਦੀਵਾਨ ਚੰਦ ਨੂੰ ‘ਫਤਹਿ ਨੁਸਰਤ ਨਸੀਬ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ । ਲਾਹੌਰ ਅਤੇ ਅੰਮ੍ਰਿਤਸਰ ਆਦਿ ਸ਼ਹਿਰਾਂ ਵਿਚ ਜਿੱਤ ਦੀ ਖੁਸ਼ੀ ਵਿਚ ਦੀਪਮਾਲਾ ਕੀਤੀ ਗਈ ਅਤੇ ਮਹਾਰਾਜੇ ਵੱਲੋਂ ਖੁਦ ਭਾਰੀ ਦਾਨ ਪੁੰਨ ਵੀ ਕੀਤਾ ਗਿਆ। ਮਹਾਰਾਜੇ ਨੇ ਅੰਮ੍ਰਿਤਸਰ ਆ ਕੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਕ ਹਜ਼ਾਰ ਰੁਪਏ ਦੀ ਅਰਦਾਸ ਕਰਵਾਈ। ਜਦੋਂ ਖ਼ਬਰ ਨਵੀਸਾਂ ਨੇ ਮਹਾਰਾਜੇ ਨੂੰ ਕਸ਼ਮੀਰ ਦੇ ਲੋਕਾਂ ਦੀ ਮਾੜੀ ਮਾਲੀ ਹਾਲਤ ਅਤੇ ਉਥੇ ਦੇ ਸਾਲ ਉਦਯੋਗ ਦੀ ਤਬਾਹੀ ਦੀਆਂ ਗੱਲਾਂ ਦੱਸੀਆਂ ਤਾਂ ਇਸ ਪਾਸੇ ਵੱਲ ਧਿਆਨ ਦਿੰਦਿਆਂ ਉਸ ਨੇ ਪੰਡਿਤ ਬੀਰ ਧਰ ਅਤੇ ਦੀਵਾਨ ਦੇਵੀ ਦਾਸ ਨੂੰ ਦੀਵਾਨ ਮੋਤੀ ਰਾਮ ਦੇ ਨਾਲ ਨਿਯੁਕਤ ਕੀਤਾ ਅਤੇ ਕਸ਼ਮੀਰ ਦੇ ਖੇਤਰ ਵਿਚ ਖਾਣ ਪੀਣ ਦੇ ਸਾਮਾਨ ਦੀ ਪੂਰਤੀ ਯਕੀਨੀ ਬਣਾਉਣ ਲਈ ਖਾਸ ਉਪਾਅ ਕੀਤੇ। ਮਹਾਰਾਜੇ ਨੇ ਫ਼ਕੀਰ ਅਜ਼ੀਜ਼ੁਦੀਨ ਨੂੰ ਕਸ਼ਮੀਰ ਦੇ ਪੌਣ ਪਾਣੀ ਅਤੇ ਕੁਦਰਤੀ ਹਾਲਤਾਂ ਦੀ ਜਾਣਕਾਰੀ ਲੈਣ ਦੀ ਖ਼ਾਸ ਜੁੰਮੇਵਾਰੀ ਲਗਾਈ।
ਕਸ਼ਮੀਰ ਦੀ ਜਿੱਤ ਨਾਲ ਮਹਾਰਾਜੇ ਦੇ ਰਾਜ ਦੀ ਉੱਤਰੀ ਹੱਦ ਹਿਮਾਲਿਆ ਦੇ ਆਧਾਰ ਤੱਕ ਅੱਪੜ ਗਈ । ਇਕ ਪਾਸੇ ਪੰਜਾਬ ਅਤੇ ਦੂਜੇ ਪਾਸੇ ਤਿੱਬਤ: ਇਸ ਤਰ੍ਹਾਂ ਲੱਦਾਖ ਅਤੇ ਚੀਨ ਆਦਿ ਦੇਸ਼ਾਂ ਨਾਲ ਇਲਾਕੇ ਦੀ ਸਾਂਝ ਵਪਾਰਕ ਪੱਖੋਂ ਬਹੁਤ ਮਹੱਤਤਾ ਵਾਲੀ ਸੀ ਅਤੇ ਸ੍ਰੀ ਨਗਰ ਦਾ ਸ਼ਹਿਰ ਕੇਂਦਰੀ ਸਥਾਨ ਸੀ ਜਿਥੇ ਸ਼ਾਲਾਂ, ਗਲੀਚਿਆਂ ਅਤੇ ਗਰਮ ਕਪੜੇ ਦਾ ਉਦਯੋਗ ਬਹੁਤ ਪ੍ਰਫੁਲਤ ਸੀ। ਇਸ ਨਾਲ ਮਹਾਰਾਜੇ ਦੇ ਰਾਜ ਦੀ ਆਮਦਨ ਵਿਚ ਵੀ ਚੋਖਾ ਵਾਧਾ ਹੋਇਆ। ਰਾਜਨੀਤਿਕ ਤੌਰ ‘ਤੇ ਹੁਣ ਅਫਗਾਨ ਤਾਕਤ ਦਰਿਆ ਸਿੱਧ ਤੋਂ ਹਿੰਦੁਸਤਾਨ ਵਾਲੇ ਪਾਸੇ ਵੱਲ ਲਗਪਗ ਖਤਮ ਹੋ ਗਈ ਅਤੇ ਜਿਸ ਨਾਲ ਸਿੱਖ ਰਾਜ ਸਥਿਰ ਹੋ ਗਿਆ। ਤਿੱਬਰ ਅਤੇ ਸ੍ਰੀ ਨਗਰ ਦਰਮਿਆਨ ਛੋਟੇ-ਛੋਟੇ ਸੁਤੰਤਰ ਸਰਦਾਰਾਂ ਦੀ ਚੌਧਰ ਖਤਮ ਹੋਣ ਨਾਲ ਇਸ ਖੇਤਰ ਵਿਚ ਅਮਨ ਅਤੇ ਤਰੱਕੀ ਦੀ ਬਹਾਰ ਆ ਗਈ।
ਸਿੰਧ ਦਰਿਆ ਦੇ ਆਰ-ਪਾਰ ਦੀਆਂ ਮੁਹਿੰਮਾਂ
ਕਸ਼ਮੀਰ ਦੀ ਮੁਹਿੰਮ ਤੋਂ ਵਿਹਲਿਆਂ ਹੋ ਕੇ ਮਹਾਰਾਜੇ ਨੇ ਇਕ ਵਾਰ ਫਿਰ ਸਿੰਧ ਦਰਿਆ ਦੇ ਪਾਰ ਦੇ ਇਲਾਕਿਆਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਸ ਨੇ ਸੰਨ 1820 ਤੋਂ 1821 ਦਰਮਿਆਨ ਡੇਰਾ ਇਸਮਾਈਲ ਖਾਂ, ਡੇਰਾ ਗਾਜ਼ੀ ਖਾਂ ਫਤਹਿ ਕੀਤੇ। ਉਸਨੇ ਡੇਰਾ ਗਾਜ਼ੀ ਖਾਂ ਨੂੰ ਬਹਾਵਲਪੁਰ ਦੇ ਨਵਾਬ ਦੇ ਹਵਾਲੇ ਕਰ ਦਿੱਤਾ। ਸੰਨ 1821 ਵਿਚ ਮਹਾਰਾਜੇ ਦੀਆਂ ਫੌਜਾਂ ਨੇ ਡੇਰਾ ਇਸਮਾਈਲ ਖਾਂ ਅਤੇ ਬੰਨੂੰ ‘ਤੇ ਹਮਲਾ ਕੀਤਾ। ਇਹ ਇਲਾਕੇ ਹਾਜੀ ਅਹਿਮਦ ਖਾਂ ਨਾਂ ਦੇ ਮਨਕੇਰਾ ਦੇ ਨਵਾਬ ਦੇ ਸ਼ਾਸਨ ਬੱਲੇ ਸਨ। ਜਦੋਂ ਮਹਾਰਾਜੇ ਦੀਆਂ ਫੌਜਾਂ ਨੇ ਮਨਕੇਰਾ ਦੁਆਲੇ ਘੇਰਾ ਪਾਇਆ ਉਦੋਂ ਅਫਗਾਨਾਂ ਨੇ ਡਟ ਕੇ ਮੁਕਾਬਲਾ ਕੀਤਾ ਪਰ ਉਹ ਮਹਾਰਾਜੇ ਦੀ ਅਨੁਸ਼ਾਸਿਤ ਅਤੇ ਵੱਡੀ ਗਿਣਤੀ ਦੀ ਫੌਜ ਸਾਹਮਣੇ ਬਹੁਤਾ ਸਮਾਂ ਟਿਕ ਨਾ ਸਕੇ। ਨਵਾਬ ਨੇ ਹਾਰ ਮੰਨ ਲਈ। ਉਸ ਦੇ ਇਲਾਕੇ ਲਾਹੌਰ ਦੇ ਅਧਿਕਾਰ ਵਿਚ ਕਰ ਲਏ ਗਏ ਅਤੇ ਨਵਾਬ ਨੂੰ ਉਸ ਦੇ ਗੁਜ਼ਾਰੇ ਵਾਸਤੇ ਜਗੀਰ ਦੇ ਦਿੱਤੀ।
ਅਠਾਰ੍ਹਵੀਂ ਸਦੀ ਦੇ ਅੱਧ ਵਿਚ ਮੁਲਤਾਨ ਅਤੇ ਅਟਕ, ਕਾਬਲ ਦੀ ਦੁਰਾਨੀ ਸਲਤਨਤ ਦਾ ਹਿੱਸਾ ਹੁੰਦੇ ਸਨ ਅਤੇ ਇਹ ਇਲਾਕੇ ਸਿੰਧ ਦਰਿਆ ਦੇ ਕੰਢੇ ‘ਤੇ ਸਥਿਤ ਸਨ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹਨਾਂ ਇਲਾਕਿਆਂ ਉਤੇ ਤੈਮੁਰ ਦਾ ਕਬਜ਼ਾ ਕਮਜ਼ੋਰ ਹੋ ਗਿਆ ਸੀ। ਜਦੋਂ 1793 ਵਿਚ ਤੈਮੂਰ ਦੀ ਮੌਤ ਹੋ ਗਈ ਤਾਂ ਕਾਬਲ ਦਾ ਤਖ਼ਤ ਉਸ ਦੇ ਵਾਰਸਾਂ ਦਰਮਿਆਨ ਲੜਾਈ ਦਾ ਅਖਾੜਾ ਬਣ ਗਿਆ। ਇਸ ਖਾਨਾਜੰਗੀ ਕਰ ਕੇ ਕਾਬਲ ਹਕੂਮਤ ਤਹਿਤ ਵੱਖ-ਵੱਖ ਸੂਬਿਆਂ ਦੇ ਗਵਰਨਰ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰ ਚੁੱਕੇ ਸਨ। ਸਿੰਧ ਦਰਿਆ ਦੇ ਪਾਰਲੇ ਇਲਾਕਿਆਂ ਜਿਨ੍ਹਾਂ ਨੇ ਕਾਬਲ ਦੀ ਹਕੂਮਤ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ, ਉਹਨਾਂ ਵਿਚ ਡੇਰਾਜਾਤ ਅਤੇ ਪਿਸ਼ਾਵਰ ਦੀ ਸਾਰੀ ਘਾਟੀ ਸ਼ਾਮਲ ਸੀ। ਡੇਰਾਜਾਤ ਤਾਂ ਮੁਲਤਾਨ ਅਤੇ ਬਹਾਵਲਪੁਰ ਦੇ ਛੋਟੇ-ਛੋਟੇ ਅਫਗਾਨੀ ਸਰਦਾਰਾਂ ਅਤੇ ਪਿਸ਼ਾਵਰ ਬਾਰਕਜ਼ਈ ਪਠਾਣਾਂ ਦੇ ਕਬਜ਼ੇ ਵਿਚ ਸੀ। ਹੁਣ ਸਿੱਖਾਂ ਨੇ ਇਨ੍ਹਾਂ ਇਲਾਕਿਆਂ ਵਿਚ ਜੰਗੀ ਮੁਹਿੰਮਾਂ ਆਰੰਭ ਕੀਤੀਆਂ ਹੋਈਆਂ ਸਨ। ਸੰਨ 1810 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਸਿੰਧ ਦਰਿਆ ਦੇ ਕੰਢਿਆਂ ਤੱਕ ਆਪਣੇ ਰਾਜ ਦੀਆਂ ਹੱਦਾਂ ਬਣਾ ਲਈਆਂ ਸਨ ਅਤੇ ਉਸ ਨੇ ਬਾਰਕਜ਼ਈ ਭਰਾਵਾਂ ਦੇ ਆਗੂ ਫਤਹਿ ਖਾਨ ਨਾਲ ਕਸ਼ਮੀਰ ਦੇ ਸ਼ਾਸਕ ਦੇ ਖਿਲਾਫ ਇਕੱਠਿਆਂ ਚੱਲਣ ਦਾ ਅਹਿਦ ਵੀ ਕੀਤਾ ਹੋਇਆ ਸੀ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਦੱਸ ਚੁੱਕੇ ਹਾਂ ਕਿ ਫਤਹਿ ਖਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਹੋਏ ਅਹਿਦਨਾਮੇ ਦੀ ਪਾਲਣਾ ਨਹੀਂ ਕੀਤੀ ਸੀ, ਜਿਸ ਕਰਕੇ ਮਹਾਰਾਜਾ ਨੂੰ ਉਸ ਦੇ ਖਿਲਾਫ ਫ਼ੌਜੀ ਮੁਹਿੰਮ ਚਾੜਨ ਦਾ ਮੌਕਾ ਮਿਲ ਗਿਆ। ਮਹਾਰਾਜਾ ਰਣਜੀਤ ਸਿੰਘ ਫਤਹਿ ਖਾਂ ਦੀ ਚਾਲਬਾਜ਼ੀ ਦਾ ਢੁਕਵਾਂ ਉੱਤਰ ਦੇਣਾ ਚਾਹੁੰਦਾ ਸੀ ਅਤੇ ਇਸ ਮੰਤਵ ਲਈ ਉਸ ਨੇ ਸਿੰਧ ਦਰਿਆ ਦੇ ਕੰਢੇ ਸਥਿਤ ਅਟਕ ਦੇ ਕਿਲ੍ਹੇ ‘ਤੇ ਕਬਜ਼ਾ ਕਰਨ ਦਾ ਮਨ ਬਣਾਇਆ ਮਹਾਰਾਜੇ ਨੇ ਫਕੀਰ ਅਜ਼ੀਜੁਦੀਨ ਰਾਹੀਂ ਫਤਹਿ ਖਾਂ ਦੇ ਨਾਰਾਜ਼ ਭਰਾਵਾਂ, ਅਤਾ ਮੁਹੰਮਦ ਖਾਂ ਅਤੇ ਜਹਾਂਦਾਦ ਖਾਂ ਨੂੰ ਭਾਰੀ ਜਾਗੀਰ ਦੇ ਕੇ ਬਦਲੇ ਵਿਚ ਅਟਕ ਦਾ ਕਿਲ੍ਹਾ ਲੈ ਗਿਆ। ਇਸ ਤਰ੍ਹਾਂ ਸੰਨ 1813 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਇਸ ਕਿਲ੍ਹੇ ‘ਤੇ ਕਬਜ਼ਾ, ਬਗੈਰ ਕਿਸੇ ਲੜਾਈ ਦੇ ਕੀਤਿਆਂ ਹੀ ਹੋ ਗਿਆ। ਹੁਣ ਜਦੋਂ ਕਸ਼ਮੀਰ ਵਿਚ ਬੈਠਿਆਂ ਫਤਹਿ ਖਾਂ ਨੂੰ ਅਟਕ ਦੇ ਕਿਲ੍ਹੇ ਬਾਬਤ ਖ਼ਬਰ ਮਿਲੀ ਤਾਂ ਉਹ ਆਪਣੇ ਇਕ ਭਰਾ ਆਜ਼ਮ ਖਾਂ ਨੂੰ ਕਸ਼ਮੀਰ ਵਿਚ ਛੱਡ ਕੇ ਮਹਾਰਾਜੇ ਪਾਸੋਂ ਅਟਕ ਖੋਹਣ ਲਈ ਮੈਦਾਨ ਵਿਚ ਆ ਗਿਆ ਅਤੇ ਅਟਕ ਦੇ ਕਿਲ੍ਹੇ ਨੂੰ ਜਾ ਘੇਰਿਆ। ਇਧਰ ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਦੀ ਕਮਾਨ ਹੇਠ ਕਿਲ੍ਹੇ ਦਾ ਘੇਰਾ ਖ਼ਤਮ ਕਰਨ ਵਾਸਤੇ ਭਾਰੀ ਫੌਜ ਭੇਜੀ। ਇਸ ਮੁਹਿੰਮ ਵਿਚ ਸਰਦਾਰ ਹਰੀ ਸਿੰਘ ਨਲਵਾ ਅਤੇ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਵੀ ਆਪਣੀਆਂ ਫ਼ੌਜੀ ਟੁਕੜੀਆਂ ਲੈ ਕੇ ਗਏ। ਸਿੱਖਾਂ ਅਤੇ ਅਫਗਾਨ ਸੈਨਾਵਾਂ ਦਰਮਿਆਨ ਹਜ਼ਰੋ ਦੇ ਸਥਾਨ ‘ਤੇ ਯੁੱਧ ਹੋਇਆ ਜਿਸ ਵਿਚ ਦੋਹਾਂ ਪਾਸਿਆਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਕੁਝ ਮੁਢਲੀਆਂ ਜਿੱਤਾਂ ਤੋਂ ਬਾਅਦ ਅਫਗਾਨੀਆਂ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ। ਇਸ ਲੜਾਈ ਵਿਚ ਦੋ ਹਜ਼ਾਰ ਅਫਗਾਨ ਲੜਾਕੇ ਮਾਰੇ ਗਏ ਅਤੇ ਫਤਹਿ ਖਾਂ ਜਾਨ ਬਚਾ ਕੇ ਕਾਬਲ ਵੱਲ ਭੱਜ ਗਿਆ। ਇਸ ਲੜਾਈ ਵਿਚ ਸਿੱਖ ਭਾਰੀ ਜਾਨੀ ਕੀਮਤ ਚੁਕਾ ਕੇ ਜੇਤੂ ਰਹੇ। ਇਹ ਲੜਾਈ ਸਿੱਖਾਂ ਅਤੇ ਅਫਗਾਨਾਂ ਦਰਮਿਆਨ ਪਹਿਲੀ ਅਸਲੀ ਘਮਸਾਨ ਦੀ ਲੜਾਈ ਹੋ ਨਿਬੜੀ ਜਿਸ ਨਾਲ ਸਿੱਖਾਂ ਦੇ ਹੌਸਲੇ ਬਹੁਤ ਵਧ ਗਏ ਅਤੇ ਪਹਿਲਾਂ ਨਾਲੋਂ ਜ਼ਿਆਦਾ ਦਲੇਰੀ ਨਾਲ ਅਫਗਾਨੀਆਂ ਦੇ ਇਲਾਕਿਆਂ ਉਤੇ ਹਮਲੇ ਕਰਨ ਲੱਗੇ। ਇਸ ਜਿੱਤ ਦੀ ਖੁਸ਼ੀ ਵਿਚ ਰਾਜਧਾਨੀ ਲਾਹੌਰ ਵਿਖੇ ਖੁਸ਼ੀਆਂ ਦੇ ਜਸ਼ਨ ਮਨਾਏ ਗਏ ਅਤੇ ਦੀਪਮਾਲਾ ਕੀਤੀ ਗਈ। ਮਹਾਰਾਜੇ ਨੇ ਜੇਤੂ ਫੌਜ ਦੇ ਜਰਨੈਲਾਂ ਅਤੇ ਫ਼ੌਜੀਆਂ ਨੂੰ ਤੋਹਫੇ ਅਤੇ ਇਨਾਮ ਵੰਡੇ।
ਪਿਸ਼ਾਵਰ ਵੱਲ ਫ਼ੌਜੀ ਮੁਹਿੰਮਾਂ
ਸੰਨ 1818 ਵਿਚ ਅਫਗਾਨਿਸਤਾਨ ਦੀ ਸਿਆਸੀ ਉਥਲ-ਪੁੱਥਲ ਤੋਂ ਲਾਭ ਉਠਾਉਂਦਿਆਂ ਅਤੇ ਵਜ਼ੀਰ ਫਤਹਿ ਖਾਂ ਦੀ ਮੌਤ ਹੋ ਜਾਣ ਉਪਰੰਤ, ਸਿੱਖ ਸੈਨਾਵਾਂ ਪਿਸ਼ਾਵਰ ਵੱਲ ਵਧਦੀਆਂ ਹੋਈਆਂ ਨਾਲ ਲੱਗਦੀਆਂ ਪਹਾੜੀਆਂ ਦੇ ਪੈਰਾਂ ਤੱਕ ਪਹੁੰਚ ਗਈਆਂ। ਕਾਬਲ ਤੋਂ ਹਿੰਦੁਸਤਾਨ ਵੱਲ ਆਉਂਦਿਆਂ ਪਿਸ਼ਾਵਰ ਖਾਸ ਮਹੱਤਤਾ ਵਾਲਾ ਸ਼ਹਿਰ ਸੀ। ਕਾਬਲ ਤੋਂ ਪਿਸ਼ਾਵਰ ਤੱਕ ਪਹੁੰਚ ਸੌਖੀ ਸੀ। ਇਸ ਕਰਕੇ ਲਾਹੌਰ ਵੱਲ ਕਿਸੇ ਫ਼ੌਜੀ ਹਮਲੇ ਸਮੇਂ ਕਾਬਲ ਵੱਲੋਂ ਇਥੇ ਫ਼ੌਜੀ ਸਹਾਇਤਾ ਛੇਤੀ ਪਹੁੰਚ ਸਕਦੀ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਕਾਬਲ ਦੀ ਸਿਆਸੀ ਅਸਥਿਰਤਾ ਦਾ ਪਤਾ ਸੀ ਅਤੇ ਇਸ ਗੱਲ ਦਾ ਵੀ ਗਿਆਨ ਸੀ, ਉਸ ਵਕਤ ਪਿਸ਼ਾਵਰ ਵਿਚ ਕੋਈ ਖਾਸ ਅਜਿਹੀ ਸਕਤੀਸ਼ਾਲੀ ਅਫਗਾਨੀ ਫੌਜ ਨਹੀਂ ਸੀ ਜੋ ਉਸ ਦਾ ਮੁਕਾਬਲਾ ਕਰ ਸਕਦੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਹਮਲਾ ਕੀਤਾ ਉਦੋਂ ਉਥੇ ਫਤਹਿ ਖਾਂ ਵਜ਼ੀਰ ਦੇ ਦੋ ਭਰਾਵਾਂ ਯਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖਾਂ ਦਾ ਕਬਜ਼ਾ ਸੀ। ਜਦੋਂ ਉਨ੍ਹਾਂ ਨੂੰ ਸਿੱਖ ਫੌਜਾਂ ਦੇ ਆਉਣ ਬਾਬਤ ਪਤਾ ਲੱਗਾ ਤਾਂ ਉਹ ਬਿਨਾਂ ਮੁਕਾਬਲਾ ਕੀਤੇ ਸ਼ਹਿਰ ਛੱਡ ਕੇ ਭੱਜ ਗਏ। ਮਹਾਰਾਜੇ ਨੇ ਸੋਖਿਆਂ ਹੀ ਸ਼ਹਿਰ ‘ਤੇ ਕਬਜ਼ਾ ਕਰ ਲਿਆ ਅਤੇ ਚਾਰ ਦਿਨ ਤੱਕ ਉਥੇ ਹੀ ਟਿਕਿਆ ਰਿਹਾ। ਮਹਾਰਾਜੇ ਨੇ 25 ਹਜ਼ਾਰ ਰੁਪਏ ਨਜ਼ਰਾਨਾ ਲੈ ਕੇ ਪਿਸ਼ਾਵਰ, ਜਹਾਨ ਦਾਦ ਖਾਂ ਦੇ ਹਵਾਲੇ ਕਰ ਦਿੱਤਾ ਅਤੇ ਵਾਪਸ ਲਾਹੌਰ ਮੁੜ ਆਇਆ। ਮਹਾਰਾਜੇ ਦਾ ਉਥੋਂ ਜਲਦੀ ਵਾਪਸ ਮੁੜਨ ਅਤੇ ਪਿਸ਼ਾਵਰ ਦਾ ਥੋੜ੍ਹੇ ਜਿਹੇ ਨਜ਼ਰਾਨੇ ਦੇ ਬਦਲੇ ਕਬਜ਼ਾ ਫਿਰ ਜਹਾਂ ਦਾਦ ਖਾਂ ਨੂੰ ਦੇਣ ਦਾ ਕਾਰਣ ਕਸ਼ਮੀਰ ਸੀ, ਜਿਸ ਉਤੇ ਉਹ ਪਹਿਲਾਂ ਪੂਰਨ ਅਧਿਕਾਰ ਕਰਨਾ ਚਾਹੁੰਦਾ ਸੀ। ਇਸ ਸਮੇਂ ਮਹਾਰਾਜੇ ਪਾਸ ਜਿਤਨੀ ਸੈਨਿਕ ਸ਼ਕਤੀ ਸੀ, ਉਸ ਨਾਲ ਪਿਸ਼ਾਵਰ ਵਰਗੇ ਕਬਾਇਲੀ ਇਲਾਕੇ ਉਤੇ ਮੁਕੰਮਲ ਕਬਜ਼ਾ ਅਸੰਭਵ ਸੀ।
ਜਦੋਂ ਮਹਾਰਾਜੇ ਦੀਆਂ ਫੌਜਾਂ ਪਿਸ਼ਾਵਰ ਵਿਚੋਂ ਨਿਕਲੀਆਂ ਹੀ ਸਨ,ਉਦੋਂ ਹੀ ਦੋਸਤ ਮੁਹੰਮਦ ਖਾਂ ਅਤੇ ਯਾਰ ਮੁਹੰਮਦ ਖਾਂ ਨੇ ਪਿਸ਼ਾਵਰ ‘ਤੇ ਹਮਲਾ ਕਰ ਕੇ ਜਹਾਨਦਾਦ ਖਾਂ ਨੂੰ ਪਾਸੇ ਕਰ ਦਿੱਤਾ ਅਤੇ ਆਪਣੀ ਹਕੂਮਤ ਕਾਇਮ ਕਰ ਲਈ। ਜਦੋਂ ਮਹਾਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਮਿਸਰ ਦੀਵਾਨ ਚੰਦ, ਕੰਵਰ ਖੜਕ ਸਿੰਘ ਅਤੇ ਸਰਦਾਰ ਦਲ ਸਿੰਘ ਦੀ ਅਗਵਾਈ ਵਿਚ ਬਾਰਾਂ ਹਜਾਰ ਦੀ ਇਕ ਤਕੜੀ ਫੌਜ ਪਿਸ਼ਾਵਰ ਵੱਲ ਰਵਾਨਾ ਕਰ ਦਿੱਤੀ ਪਰ ਸਿੱਖ ਫੌਜਾਂ ਦੇ ਆਉਣ ਤੋਂ ਪਹਿਲਾਂ ਹੀ ਦੋਹਾਂ ਅਫਗਾਨ ਭਰਾਵਾਂ ਨੇ ਈਨ ਮੰਨ ਲਈ ਅਤੇ ਪੰਜਾਹ ਹਜ਼ਾਰ ਰੁਪਏ ਦੇ ਤੋਹਫ਼ੇ ਅਤੇ ਨਜ਼ਰਾਨੇ ਭੇਟ ਕਰ ਕੇ ਆਪਣੀ ਖਲਾਸੀ ਕਰਵਾਈ ਅਤੇ ਮਹਾਰਾਜੇ ਦੀ ਅਧੀਨਤਾ ਸਵੀਕਾਰ ਕਰ ਲਈ, ਜਿਸ ਨੂੰ ਮਹਾਰਾਜੇ ਨੇ ਵੀ ਮੰਨ ਲਿਆ।
ਨੌਸ਼ਹਿਰੇ ਦੀ ਲੜਾਈ ਅਤੇ ਜਿੱਤ
ਕਾਬਲ ਦਾ ਵਜ਼ੀਰ ਮੁਹੰਮਦ ਆਜ਼ਮ ਇਸ ਸਾਰੇ ਘਟਨਾਕ੍ਰਮ ‘ਤੇ ਨਜ਼ਰਾਂ ਰੱਖੀ ਬੈਠਾ ਸੀ ਅਤੇ ਉਸ ਨੂੰ ਪਿਸ਼ਾਵਰ ਉਤੇ ਮਹਾਰਾਜਾ ਰਣਜੀਤ ਸਿੰਘ ਦੀ ਸਰਦਾਰੀ ਬਹੁਤ ਚੁਭਣ ਲੱਗੀ। ਉਸ ਨੇ ਪਹਿਲਾਂ ਤਾਂ ਆਪਣੇ ਭਰਾ ਯਾਰ ਮੁਹੰਮਦ ਖਾਂ ਨੂੰ ਮਹਾਰਾਜੇ ਦੇ ਖਿਲਾਫ ਡਟ ਜਾਣ ਵਾਸਤੇ ਉਕਸਾਇਆ ਅਤੇ ਸਿੱਖਾਂ ਖਿਲਾਫ ਮੁਸਲਿਮ ਜਹਾਦ ਛੇੜਨ ਦੀ ਗੱਲ ਕੀਤੀ ਅਤੇ ਨਾਲ ਹੀ ਭਾਰੀ ਫੌਜ ਨਾਲ ਪਿਸ਼ਾਵਰ ਉਤੇ ਹਮਲਾ ਕਰ ਦਿੱਤਾ। ਯਾਰ ਮੁਹੰਮਦ ਮੁਕਾਬਲਾ ਨਾ ਕਰ ਸਕਿਆ ਅਤੇ ਭੱਜ ਗਿਆ। ਇਸ ਤਰ੍ਹਾਂ ਪਿਸ਼ਾਵਰ ਉਤੇ ਜਨਵਰੀ, 1823 ਵਿਚ ਮੁਹੰਮਦ ਆਜ਼ਮ ਨੇ ਕਬਜ਼ਾ ਕਰ ਲਿਆ। ਫਿਰ ਉਸ ਨੇ ਅਟਕ ਅਤੇ ਪਿਸ਼ਾਵਰ ਦੇ ਆਲੇ-ਦੁਆਲੇ ਦੇ ਮੁਸਲਿਮ ਕਬਾਇਲੀਆਂ ਨੂੰ ਜਹਾਦ ਦਾ ਨਾਹਰਾ ਦੇ ਕੇ ਸਿੱਖਾਂ ਖਿਲਾਫ ਲੜਨ ਲਈ ਉਕਸਾਇਆ ਤਾਂ ਕਿ ਉਹਨਾਂ ਕੋਲੋਂ ਫਿਰ ਸਾਰੇ ਅਫਗਾਨੀ ਇਲਾਕੇ ਵਾਪਸ ਲਏ ਜਾ ਸਕਣ। ਆਜ਼ਮ ਖਾਂ, ਜਿਸ ਨੇ ਆਪਣੇ ਭਰਾ ਫਤਹਿ ਖਾਂ ਵਜ਼ੀਰ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ, ਨੇ ਮੁਸਲਿਮ ਜਹਾਦੀ ਫੌਜਾਂ ਦੀ ਅਗਵਾਈ ਕਰਦਿਆਂ ਆਪਣੇ ਭਰਾ ਦੋਸਤ ਮੁਹੰਮਦ ਖਾਂ ਨੂੰ ਨਾਲ ਲੈ ਕੇ ਭਾਰੀ ਲਸ਼ਕਰ ਨਾਲ ਕਾਬਲ ਤੋਂ ਹਿੰਦੁਸਤਾਨ ਵੱਲ ਕੂਚ ਕੀਤਾ। ਉਸ ਦੀ ਸਹਾਇਤਾ ਲਈ ਸਮੱਦ ਖਾਂ ਵੀ ਖਟਕਾਂ ਅਤੇ ਉਸਫਜ਼ਈ ਕਬੀਲਿਆਂ ਦੇ ਲੜਾਕੂਆਂ ਨੂੰ ਨਾਲ ਲੈ ਕੇ ਕਾਬਲ ਦਰਿਆ ਦੇ ਖੱਬੇ ਕੰਢੇ ਵਾਲੇ ਪਾਸਿਓਂ ਅੱਗੇ ਵਧਿਆ। ਜਦੋਂ ਮਹਾਰਾਜ ਰਣਜੀਤ ਸਿੰਘ ਨੂੰ ਇਸ ਮੁਹਿੰਮ ਦਾ ਪਤਾ ਲੱਗਾ ਤਾਂ ਉਹ ਵੀ ਭਾਰੀ ਜੰਗੀ ਤਿਆਰੀਆਂ ਕਰ ਕੇ ਆਪਣੀਆਂ ਸਭ ਤੋਂ ਵਧੀਆ ਫ਼ੌਜੀ ਟੁਕੜੀਆਂ ਲੈ ਕੇ ਜ਼ਾਤੀ ਤੌਰ ‘ਤੇ ਲੜਾਈ ਦੇ ਮੈਦਾਨ ਵਿਚ ਕੁੱਦ ਪਿਆ। ਉਸ ਦੀ ਆਪਣੀ ਫੌਜ ਤੋਂ ਇਲਾਵਾ ਫਰਾਂਸੀਸੀ ਜਰਨੈਲ ਵੈਨਤੂਰਾ, ਕੰਵਰ ਖੜਕ ਸਿੰਘ ਅਤੇ ਅਤਰ ਸਿੰਘ ਅਟਾਰੀ ਵਾਲੇ ਦੀ ਕਮਾਨ ਹੇਠ ਵੀ ਭਾਰੀ ਫੌਜ ਨੇ ਕੂਚ ਕੀਤਾ। ਪਠਾਣ ਮੁਸਲਿਮ ਗਾਜ਼ੀਆਂ ਦੀ ਲਲਕਾਰ ਸੁਣ ਕੇ ਜਥੇਦਾਰ ਅਕਾਲੀ ਫੂਲਾ ਸਿੰਘ ਵੀ ਆਪਣੀ ਅਕਾਲੀ ਫੌਜ ਨੂੰ ਲੈ ਕੇ ਜੰਗ ਦੇ ਮੈਦਾਨ ਵਿਚ ਆ ਗਿਆ। ਇਤਿਹਾਸਕਾਰ ਸਿਨਹਾ ਇਸ ਨੂੰ ਮੁਸਲਿਮ ਗਾਜ਼ੀਆਂ ਦੀ ਕੱਟੜਤਾ ਅਤੇ ਅਕਾਲੀਆਂ ਦੀ ਕੱਟੜਤਾ ਦਰਮਿਆਨ ਜੰਗ ਦਸਦਾ ਹੈ।
ਮਹਾਰਾਜਾ ਰਣਜੀਤ ਸਿੰਘ ਹੇਠਲੀ ਕਮਾਨ ਵਾਲੀਆਂ ਫੌਜਾਂ ਨੇ ਪਹਿਲਾਂ ਸਿੰਧ ਦਰਿਆ ਅਤੇ ਫਿਰ ਕਾਬਲ ਦਰਿਆ ਪਾਰ ਕੀਤਾ ਅਤੇ ਇਸ ਦੇ ਖੱਬੇ ਕਿਨਾਰੇ ਵੱਲ ਵਧਿਆ। ਉਸ ਨੇ ਫਰਾਂਸੀਸੀ ਜਰਨੈਲ ਵੈਨਤੂਰਾ, ਹਰੀ ਸਿੰਘ ਨਲਵਾ ਅਤੇ ਕੰਵਰ ਖੜਕ ਸਿੰਘ ਨੂੰ ਸੱਜੇ ਕੰਢੇ ਵਾਲੇ ਪਾਸੇ ਭੇਜਿਆ ਤਾਂ ਕਿ ਦੋਹਾਂ ਅਫਗਾਨੀ ਸੈਨਾਵਾਂ ਨੂੰ ਇਕੋ ਥਾਂ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ। ਸਿੱਖ ਫੌਜਾਂ ਦੀ ਇਕ ਟੁਕੜੀ ਨੇ ਸਭ ਤੋਂ ਪਹਿਲਾਂ ਜਗਾਂਗੀਰਾ ਨਾਂ ਦੇ ਕਿਲ੍ਹੇ ਨੂੰ ਘੇਰ ਲਿਆ ਜੋ ਸਖ਼ਤ ਲੜਾਈ ਤੋਂ ਬਾਅਦ ਸਿੱਖਾਂ ਨੇ ਜਿੱਤ ਲਿਆ ਪਰ ਇਸ ਮੁਹਿੰਮ ਦੀ ਸਭ ਤੋਂ ਵੱਧ ਮਹੱਤਵਪੂਰਨ ਲੜਾਈ ਟਿੱਬਾ ਟੇਹਰੀ ਜਾਂ ਨੌਸ਼ਹਿਰੇ ਦੇ ਸਥਾਨ ‘ਤੇ ਹੋਈ। ਇਥੇ ਸਮੱਦ ਖਾਂ ਦੀਆਂ ਫੌਜਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਰਮਿਆਨ ਸਿੱਧਾ ਅਤੇ ਸਖ਼ਤ ਮੁਕਾਬਲਾ ਹੋਇਆ। ਇਹ ਅਸਥਾਨ ਅਟਕ ਤੋਂ ਅਠਾਰਾਂ ਕੋਹ ਦੀ ਦੂਰੀ ‘ਤੇ ਹੈ। ਧਾਰਮਿਕ ਜਨੂੰਨ ਵਿਚ ਅੰਨ੍ਹੇ ਹੋਏ ਅਫਗਾਨੀ ਇਤਨੀ ਬਹਾਦਰੀ ਨਾਲ ਲੜੇ ਕਿ ਸਿੱਖ ਫੌਜਾਂ ਦੇ ਪੈਰ ਉਖੜ ਗਏ ਅਤੇ ਸਿੱਖ ਭਾਰੀ ਜਾਨੀ ਨੁਕਸਾਨ ਕਰਵਾ ਕੇ ਭੱਜਣ ਲੱਗੇ। ਇਸ ਇਤਿਹਾਸਕ ਲੜਾਈ ਵਿਚ ਅਕਾਲੀ ਫੂਲਾ ਸਿੰਘ ਵੀ ਸ਼ਹੀਦ ਹੋ ਗਿਆ ਅਤੇ ਅਫਗਾਨੀ ਭਜਦੇ ਸਿੱਖਾਂ ਦਾ ਦੁਰ-ਦੂਰ ਤੱਕ ਪਿੱਛਾ ਕਰਨ ਲੱਗੇ। ਇਸ ਨਾਜ਼ੁਕ ਮੌਕੇ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸਾ ਸੋਧ ਕੇ ਫੌਜ ਦੀ ਕਮਾਨ ਆਪਣੇ ਹੱਥ ਵਿਚ ਲਈ ਅਤੇ ਫੌਜਾਂ ਦੇ ਮੋਹਰੀ ਹੋ ਕੇ ਮੈਦਾਨ ਵਿਚ ਨਿੱਤਰ ਆਇਆ। ਉਸ ਨੇ ਵੰਗਾਰ ਕੇ ਸਿੱਖ ਫੌਜਾਂ ਨੂੰ ਕਿਹਾ, “ਬਹਾਦਰੋ ਲਾਹੌਰ ਬਹੁਤ ਦੂਰ ਹੈ ਅਤੇ ਭਾਜ ਬਹੁਤ ਮਹਿੰਗੀ ਅਤੇ ਮਾਰੂ ਸਿੱਧ ਹੋਵੇਗੀ, ਇਥੋਂ ਜੀਵਨ ਦੀ ਰੱਖਿਆ ਲਈ ਭੱਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ” ਮਹਾਰਾਜੇ ਦੀ ਲਲਕਾਰ ਨੂੰ ਸੁਣਦਿਆਂ ਹੀ ਸਿੱਖ ਫ਼ੌਜੀਆਂ ਵਿਚ ਨਵੀਂ ਰੂਹ ਫੂਕੀ ਗਈ ਕਿਉਂਕਿ ਉਹਨਾਂ ਦੇ ਪਿਆਰੇ ਨੇਤਾ ਨੇ ਵੀ ਹੁਣ ਆਪਣੀ ਜਾਨ ਤੱਕ ਦਾਅ ‘ਤੇ ਲਾ ਦਿੱਤੀ ਸੀ। ਸਿੱਖ ਇਸ ਤੋਂ ਪ੍ਰਭਾਵਿਤ ਹੋ ਕੇ ਇਤਨੀ ਬਹਾਦਰੀ ਨਾਲ ਲੜੇ ਕਿ ਮੁਸਲਿਮ ਗਾਜ਼ੀ ਹਾਰ ਕੇ ਆਪਣੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਗਏ ਅਤੇ ਜ਼ਖ਼ਮੀ ਸਾਥੀ ਛੱਡ ਕੇ ਭੱਜ ਗਏ। ਇਤਿਹਾਸਕਾਰ ਦੱਸਦੇ ਹਨ ਕਿ ਇਹ ਜਿੱਤ ਮਹਾਰਾਜੇ ਵੱਲੋਂ ਅਪਨਾਈ ਪ੍ਰੰਪਰਾਗਤ ਖਾਲਸਾ ਫੌਜਾਂ ਦੀ ਪੈਂਤੜੇਬਾਜ਼ੀ ਵਰਗੇ ਜੰਗੀ ਕਰਤੱਬ ਦਾ ਨਤੀਜਾ ਸੀ। ਅਫਗਾਨੀਆਂ ਦੇ ਮੋਰਚੇ ਪਹਾੜੀਆਂ ਜਾਂ ਉੱਚੀਆਂ ਜਗ੍ਹਾ ‘ਤੇ ਸਨ ਅਤੇ ਸਿੱਖ ਫੌਜਾਂ ਨੀਵਾਣ ਵੱਲ। ਮਹਾਰਾਜੇ ਨੇ ਹੁਣ ਪੁਰਾਤਨ ਸਿੱਖ ਫ਼ੌਜੀ ਪੈਂਤੜੇਬਾਜ਼ੀ ਤੋਂ ਕੰਮ ਲਿਆ ਅਤੇ ਅਫਗਾਨੀਆਂ ਨੂੰ ਧੋਖਾ ਦੇਣ ਲਈ ਆਪਣੀਆਂ ਫੌਜਾਂ ਨੂੰ ਲੜਦਿਆਂ ਹੋਇਆਂ ਪਿੱਛੇ ਨੱਸਣ ਦਾ ਹੁਕਮ ਦੇ ਦਿੱਤਾ। ਸਿੱਖ ਫੌਜਾਂ ਨੂੰ ਨੱਸਦਿਆਂ ਦੇਖ ਕੇ ਅਫਗਾਨੀ ਜਹਾਦੀ ਪਹਾੜੀਆਂ ਅਤੇ ਖੰਦਰਾਂ ਵਿੱਚੋਂ ਨਿਕਲ ਕੇ ਉਹਨਾਂ ਮਗਰ ਹੋ ਤੁਰੇ ਅਤੇ ਮੈਦਾਨੀ ਇਲਾਕੇ ਵਿਚ ਆ ਗਏ। ਮਹਾਰਾਜਾ ਤਾਂ ਇਹੀ ਚਾਹੁੰਦਾ ਸੀ। ਹੁਣ ਸਿੱਖ ਫੌਜਾਂ ਨੇ ਪੈਂਤੜਾ ਬਦਲਦਿਆਂ ਇਕ ਦਮ ਪਿੱਛੇ ਮੁੜ ਕੇ ਅਫਗਾਨੀਆਂ ‘ਤੇ ਜ਼ੋਰਦਾਰ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਚਾਰੋ-ਤਰਫ ਤੋਂ ਘੇਰ ਲਿਆ। ਅਫਗਾਨ ਬਹੁਤ ਬਹਾਦਰੀ ਨਾਲ ਲੜੇ ਪਰ ਹਾਰ ਗਏ। ਆਜ਼ਮ ਖਾਂ ਯੁੱਧ ਦੇ ਮੈਦਾਨ ਵਿਚੋਂ ਭੱਜ ਗਿਆ। ਵੇਡ ਅਨੁਸਾਰ ਇਸ ਲੜਾਈ ਵਿਚ ਦੋ ਸੌ ਸਿੱਖ ਅਤੇ ਤਿੰਨ ਹਜ਼ਾਰ ਅਫਗਾਨੀ ਮਾਰੇ ਗਏ। ‘ਜ਼ਫ਼ਰਨਾਮੇ’ ਦਾ ਲਿਖਾਰੀ ਇਸ ਲੜਾਈ ਵਿਚ ਚਾਰ ਹਜ਼ਾਰ ਮੁਸਲਿਮ ਗਾਜ਼ੀਆਂ ਦੇ ਮਾਰੇ ਜਾਣ ਬਾਬਤ ਲਿਖਦਾ ਹੈ। ਮੁਹੰਮਦ ਲਤੀਫ ਲਿਖਦਾ ਹੈ ਕਿ ਜਦੋਂ ਬਾਰਕਜ਼ਈ ਸਰਦਾਰ ਨੂੰ ਇਸ ਹਾਰ ਦਾ ਪਤਾ ਲੱਗਾ ਤਾਂ ਗੁੱਸੇ ਵਿਚ ਉਸ ਨੇ ਆਪਣੀ ਦਾਹੜੀ ਪੁੱਟ ਸੁੱਟੀ ਅਤੇ ਭੁੱਬਾ ਮਾਰ ਕੇ ਹੋਇਆ। ਨਿਰਸੰਦੇਹ ਇਸ ਹਾਰ ਨੇ ਨਾਮਨਿਹਾਦ ਗਾਜ਼ੀਆਂ ਦਾ ਲੱਕ ਤੋੜ ਦਿੱਤਾ ਸੀ। ਸਿੱਖਾਂ ਵੱਲੋਂ ਇਸ ਲੜਾਈ ਵਿਚ ਅਕਾਲੀ ਫੂਲਾ ਸਿੰਘ ਤੋਂ ਇਲਾਵਾ ਸਰਦਾਰ ਗਰਭਾ ਸਿੰਘ, ਸਰਦਾਰ ਕਰਮ ਸਿੰਘ ਚਾਹਲ ਅਤੇ ਗੋਰਖਾ ਫੌਜ ਦੇ ਕੁੰਮੇਦਾਰ (ਸੈਨਾਪਤੀ) ਵੀ ਸ਼ਹੀਦ ਹੋਏ। ਨੌਸ਼ਹਿਰੇ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਿੱਤ ਦੇ ਡੰਕੇ ਵਜਾਉਂਦਾ 17 ਮਾਰਚ, 1823 ਨੂੰ ਪਿਸ਼ਾਵਰ ਸ਼ਹਿਰ ਵਿਚ ਦਾਖ਼ਲ ਹੋਇਆ। ਉਸ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ, ਜੋ ਭੰਗ ਰ ਹੋ ਚੁੱਕੀ ਸੀ, , ਨੂੰ ਮੁੜ ਤੋਂ ‘ ਬਹਾਲ ਕਰਵਾਇਆ ਅਤੇ ਆਪਣੀ ਫੌਜ ਨੂੰ ਸ਼ਹਿਰ ਦੀ ਲੁੱਟਮਾਰ ਤੋਂ ਦੂਰ ਰਹਿਣ ਦੇ ਸਖ਼ਤ ਹੁਕਮ ਜਾਰੀ ਕੀਤੇ। ਮਹਾਰਾਜੇ ਨੇ ਸ਼ਹਿਰ ਨੂੰ ਫਿਰ ਤੋਂ ਦੋਹਾਂ ਬਾਰਕਜ਼ਈ ਭਰਾਵਾਂ- ਯਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖਾਂ ਦੇ ਹਵਾਲੇ ਕਰ ਦਿੱਤਾ, ਕਿਉਂਕਿ ਉਹ ਪਿਸ਼ਾਵਰ ਨੂੰ ਸਿੱਖ ਰਾਜ ਨਾਲ ਮਿਲਾਉਣਾ ਅਜੇ ਠੀਕ ਨਹੀਂ ਸਮਝਦਾ ਸੀ। ਦੋਹਾਂ ਅਫਗਾਨ ਭਰਾਵਾਂ ਨੇ ਮਹਾਰਾਜੇ ਨੂੰ ਘੋੜੇ ਅਤੇ ਤੋਹਫੇ ਪੇਸ਼ ਕੀਤੇ। ਇਨ੍ਹਾਂ ਵਿਚ “ਗੌਹਰਾਬਾਦ’ ਨਾਂ ਦਾ ਇਕ ਮਸ਼ਹੂਰ ਘੋੜਾ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਾਰਾਜੇ ਨੂੰ ਇਕ ਲੱਖ ਦਸ ਹਜ਼ਾਰ ਰੁਪਏ ਸਾਲਾਨਾ ਕਰ ਦੇਣਾ ਵੀ ਮੰਨਿਆ। ਇਸ ਤਰ੍ਹਾਂ ਮਹਾਰਾਜਾ 27 ਅਪ੍ਰੈਲ 1824 ਨੂੰ ਜੇਤੂ ਦੇ ਰੂਪ ਵਿਚ ਲਾਹੌਰ ਪਰਤਿਆ, ਜਿਥੇ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਜੰਗ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦਾ ਸਭ ਕੁਝ ਦਾਅ ‘ਤੇ ਲੱਗਾ ਹੋਇਆ ਸੀ। ਅਗਰ ਅਫਗਾਨ ਜਹਾਦੀ ਜਿੱਤ ਜਾਂਦੇ ਤਾਂ ਉਹਨਾਂ ਦਰਿਆ ਸਤਲੁੱਜ ਤੱਕ ਤਾਂ ਲੁੱਟਮਾਰ ਅਤੇ ਕਤਲੋਗਾਰਤ ਕਰਨੀ ਹੀ ਸੀ, ਜਿਸ ਤਰ੍ਹਾਂ ਕਿ ਉਹ ਮੁੱਢ ਤੋਂ ਕਰਦੇ ਆਏ ਸਨ ਅਤੇ ਹਿੰਦੁਸਤਾਨ ਦੀ ਇੱਜ਼ਤ ਗਜ਼ਨੀ ਦੇ ਬਾਜ਼ਾਰਾਂ ਵਿਚ ਫਿਰ ਨੀਲਾਮ ਹੋਣੀ ਸੀ। ਪਰ ਇਥੇ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਲਲਕਾਰ ਅਤੇ ਫ਼ੌਜੀ ਚਾਲ ਨੇ ਸਿੱਖਾਂ ਦੀ ਹਾਰ ਨੂੰ ਜਿੱਤ ਵਿਚ ਬਦਲ ਕੇ ਰੱਖ ਦਿੱਤਾ ਸੀ, ਜਿਸ ਵਿਚ ਮੁਸਲਿਮ ਧਾੜਵੀ ਸਦਾ ਵਾਸਤੇ ਖਾਮੋਸ਼ ਹੋ ਗਏ ਸਨ।
ਸਈਅਦ ਅਹਿਮਦ ਵੱਲੋਂ ਖ਼ਾਲਸਾ ਰਾਜ ਵਿਰੁੱਧ ਜਹਾਦ
ਸੰਨ 1824 ਤੱਕ ਅੰਗਰੇਜ਼, ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਹਿੰਦੁਸਤਾਨ ਉਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਕਾਬਜ਼ ਹੋ ਚੁੱਕੇ ਸਨ। ਮੁਗ਼ਲੀਆ ਹਕੂਮਤ ਹੁਣ ਕੱਲ੍ਹ ਦੀ ਗੱਲ ਬਣ ਚੁੱਕੀ ਸੀ। ਮੱਧ ਭਾਰਤ ਵਿਚ ਸਿੰਧੀਆ ਅਤੇ ਹੋਲਕਰ ਜਿਹੇ ਮਰਹੱਟਿਆਂ ਦਾ ਢਿੱਲਾ ਕਬਜ਼ਾ ਸੀ ਅਤੇ ਉਹ ਆਪਣੀਆਂ ਫ਼ੌਜੀ ਸਰਗਰਮੀਆਂ ਲਈ ਭਾੜੇ ਦੇ ਫ਼ੌਜੀ “ਪਿੰਡਾਰੀਆਂ” ਦੀ ਮੱਦਦ ਲੈਂਦੇ ਸਨ। ਪਿੰਡਾਰੀ ਲੁਟੇਰੇ ਕਿਸਮ ਦੇ ਲੋਕ ਸਨ ਜਿਹੜੇ ਟੋਲਿਆਂ ਦੇ ਰੂਪ ਵਿਚ ਵਿਚਰਦੇ ਸਨ ਅਤੇ ਉਹਨਾਂ ਵਿਚੋਂ ਬਹੁਤੇ ਪਠਾਣ, ਅਫਗਾਨ ਜਾਂ ਅਰਬੀ ਨਸਲਾਂ ਦੇ ਏ ਉਹ ਮੁਸਲਮਾਨ ਫ਼ੌਜੀ ਸਨ ਜੋ ਅੰਗਰੇਜ਼ਾਂ ਵੱਲੋਂ ਵੱਖ-ਵੱਖ ਦੇਸੀ ਰਿਆਸਤਾਂ ਨੂੰ ਕਬਜ਼ੇ ਵਿਚ ਲੈਣ ਜਾਂ ਆਪਣੀ ਸੁਰੱਖਿਆ ਘੇਰੇ ਵਿਚ ਲੈਣ ਕਰਕੇ ਬੇ-ਰੁਜ਼ਗਾਰ ਹੋ ਗਏ ਸਨ। ਮਰਹੱਟਿਆਂ ਦੇ ਕਬਜ਼ੇ ਹੇਠਲੇ ਇਲਾਕਿਆਂ ਤੋਂ ਇਲਾਵਾ ਅੰਗਰੇਜ਼ੀ ਹਕੂਮਤ ਦੇ ਇਲਾਕਿਆਂ ਵਿਚ ਵੀ ਇਹ ਲੁੱਟ-ਮਾਰ ਅਤੇ ਕਤਲੋਗਾਰਤ ਕਰਦੇ ਰਹਿੰਦੇ ਸਨ। ਇਹ ਜ਼ਿਆਦਾਤਰ ਘੋੜਸਵਾਰ ਹੀ ਹੁੰਦੇ ਅਤੇ ਇਕ ਦਿਨ ਵਿਚ ਪੰਜਾਹ ਮੀਲ ਤੱਕ ਦਾ ਸਫਰ ਤਹਿ ਕਰ ਜਾਂਦੇ ਸਨ। ਇਹ ਪਿੰਡਾਂ ਵਿਚ ਜਾ ਕੇ ਲੁੱਟ- ਮਾਰ ਕਰਦੇ ਅਤੇ ਛੁਪਾਇਆ ਧਨ ਕਢਵਾਉਣ ਵਾਸਤੇ ਲੋਕਾਂ ਉੱਪਰ ਬਹੁਤ ਘਿਨਾਉਣੇ ਜ਼ੁਲਮ ਕਰਦੇ। ਉਹ ਲੋਕਾਂ ਦੇ ਚਿਹਰਿਆਂ ‘ਤੇ ਗਰਮ ਗਰਮ ਸਵਾਹ ਪਾ ਕੇ ਉਨ੍ਹਾਂ ਨੂੰ ਬੇ-ਸ਼ਕਲ ਕਰ ਦਿੰਦੇ ਅਤੇ ਤਿੰਨ ਜਾਂ ਚਾਰ ਨੌਜਵਾਨ ਲੜਕੀਆਂ ਨੂੰ ਲੋਲੀਆਂ ਵਾਂਗ ਜੁੜ ਕੇ ਘੋੜਿਆਂ ‘डे लॅर वे • ਉਧਾਲ ਲੈ ਜਾਂਦੇ । ਉਹਨਾਂ ਦਾ ਖ਼ੌਫ ਇਤਨਾ ਸੀ ਕਿ ਉਨ੍ਹਾਂ ਦੇ ਆਉਣ ਦੀ ਖ਼ਬਰ ਸੁਣਦਿਆਂ ਹੀ ਔਰਤਾਂ ਆਪਣੀ ਪੱਤ ਬਚਾਉਣ ਖਾਤਿਰ ਖੂਹਾਂ ਵਿਚ ਛਾਲਾਂ ਮਾਰ ਕੇ ਡੁੱਬ ਮਰਦੀਆਂ ਜਾਂ ਹੋਰ ਤਰੀਕੇ ਨਾਲ ਆਤਮਘਾਤ ਕਰ ਲੈਂਦੀਆਂ।
ਅੰਗਰੇਜ਼ਾਂ ਦੇ ਇਲਾਕਿਆਂ ਵਿਚ ਪਿੰਡਾਰੀਆਂ ਦੀਆਂ ਅਜਿਹੀਆਂ ਖੌਫਨਾਕ ਕਾਰਵਾਈਆਂ ਕਰਕੇ ਅਫਰਾਤਫਰੀ ਦਾ ਮਾਹੌਲ ਬਣ ਗਿਆ ਸੀ। ਅਖੀਰ ਲਾਰਡ ਹੋਸਟਿੰਗ ਨੇ ਪਿੰਡਾਰੀਆਂ ਵੱਲੋਂ ਸ਼ੁਰੂ ਕੀਤਾ ਮੌਤ ਦਾ ਤਾਂਡਵ-ਨਾਚ, ਆਪਣੇ ਆਕਾਵਾਂ ਦੀ ਮਰਜ਼ੀ ਦੇ ਖਿਲਾਫ, ਖ਼ਤਮ ਕਰਨ ਦਾ ਫੈਸਲਾ ਲਿਆ। ਇਸ ਕੰਮ ਵਾਸਤੇ ਉਸ ਨੇ ਇਕ ਲੱਖ ਵੀਹ ਹਜ਼ਾਰ ਦੀ ਗਿਣਤੀ ਦੀਆਂ ਦੋ ਸੈਨਾਵਾਂ ਤਿਆਰ ਕਰਵਾਈਆਂ ਅਤੇ ਤਿੰਨ ਸੌ ਤੋਪਾਂ ਦਾ ਇੰਤਜ਼ਾਮ ਵੀ ਕੀਤਾ। ਉਸ ਨੇ ਇਸ ਮੁਹਿੰਮ ਦੀ ਅਗਵਾਈ ਆਪ ਕਰਨ ਦਾ ਫੈਸਲਾ ਲਿਆ। ਉਸ ਨੇ ਪਿੰਡਾਰੀਆਂ ਨੂੰ ਕੁਚਲਣ ਤੋਂ ਪਹਿਲਾਂ ਮਰਹੱਟਿਆਂ ਨਾਲ ਸੰਨ 1817 ਵਿਚ ਜੰਗ ਲੜੀ ਜੋ “ਮਰਹੱਟਿਆਂ ਦੀ ਤੀਜੀ ਜੰਗ” ਦੇ ਨਾਂ ਨਾਲ ਮਸ਼ਹੂਰ ਹੈ। ਇਸ ਵਿਚ ਹਾਰਨ ਤੋਂ ਬਾਅਦ ਮਰਹੱਟੇ, ਜੋ ਹੁਣ ਤੱਕ ਹਿੰਦੁਸਤਾਨ ਵਿਚ ਸਭ ਤੋਂ ਵੱਧ ਤਾਕਤ ਦੇ ਮਾਲਕ ਸਨ, ਸਦਾ ਵਾਸਤੇ ਖ਼ਤਮ ਹੋ ਗਏ ਅਤੇ ਪਿੰਡਾਰੀ ਜੋ ਮਰਹੱਟਿਆਂ ਉਤੇ ਨਿਰਭਰ ਸਨ, ਲੁੱਟਾਂ-ਮਾਰਾਂ ਹੋਰ ਤੇਜ਼ੀ ਨਾਲ ਕਰਨ ਲੱਗੇ। ਹੁਣ ਪਿੰਡਾਰੀਆਂ ਦੀ ਵਾਰੀ ਆਈ ਤਾਂ ਉਹਨਾਂ ਵਿਚੋਂ ਕੁਝ ਟੋਲਿਆਂ ਨੂੰ ਤਾਂ ਅੰਗਰੇਜ਼ਾਂ ਨੇ ਚੁਣ-ਚੁਣ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ ਪਰ ਜਿਨ੍ਹਾਂ ਨੇ ਮੁਆਫ਼ੀ ਮੰਗ ਲਈ ਉਹਨਾਂ ਨੂੰ ਗੁਜ਼ਾਰੇ ਲਈ ਜ਼ਮੀਨਾਂ ਦੇ ਕੇ ਸ਼ਾਂਤੀਪੂਰਵਕ ਰਹਿਣ ਦੀ ਇਜਾਜ਼ਤ ਦੇ ਦਿੱਤੀ। ਪਿੰਡਾਰੀਆਂ ਦੇ ਮੁਖੀਆਂ ਵਿਚੋਂ ਸਭ ਤੋਂ ਬਦਨਾਮ ‘ਚਿੰਤੁ’ਨਾ ਦਾ ਆਦਮੀ ਸੀ ਜੋ ਅੰਗਰੇਜ਼ਾਂ ਤੋਂ ਡਰਦਾ ਮੱਧ ਭਾਰਤ ਦੇ ਜੰਗਲਾਂ ਵੱਲ ਭੱਜ ਗਿਆ ਅਤੇ ਉਥੇ ਉਹ ਕਿਸੇ ਸ਼ੇਰ ਦਾ ਸ਼ਿਕਾਰ ਹੋ ਗਿਆ। ਅਮੀਰ ਖਾਂ ਨਾਂ ਦੇ ਇਕ ਹੋਰ ਪਿੰਡਾਰੀ ਨੇਤਾ, ਜਿਸ ਨੇ ਪਿਛਲੇ ਵੀਹਾਂ ਸਾਲਾਂ ਤੋਂ ਮੱਧ ਭਾਰਤ ਦੇ ਇਲਾਕਿਆਂ ਵਿਚ ਆਪਣੇ ਲੁਟੇਰੇ ਅਤੇ ਕਾਤਿਲ ਲਾਮਲਸ਼ਕਰ ਨਾਲ ਲੋਕਾਂ ਨੂੰ ਵਖ਼ਤ ਪਾਇਆ ਹੋਇਆ ਸੀ, ਨੇ ਅੰਗਰੇਜ਼ਾਂ ਕੋਲੋਂ ਹਾਰ ਕੇ ਲਿਖਤੀ ਮੁਆਫੀ ਮੰਗ ਲਈ। ਇਹ ਕਿਸੇ ਵੇਲੇ ਮਰਹੱਟਾ ਸਰਦਾਰ ਹੋਲਕਰ ਦੀ ਫੌਜ ਵਿਚ ਖਾਸ ਅਹੁਦੇਦਾਰ ਸੀ। ਇਸ ਨੂੰ ਬਾਅਦ ਵਿਚ ਅੰਗਰੇਜ਼ਾਂ ਨੇ ਹੋਲਕਰ ਦੇ ਹੀ ਇਲਾਕੇ ਵਿਚ ‘ਟੋਕ ਦੇ ਨਵਾਬ’ ਦੇ ਤੌਰ ‘ਤੇ ਮਾਨਤਾ ਦੇ ਦਿੱਤੀ ਅਤੇ ਸਮਾਂ ਪਾ ਕੇ ਇਹ ਮੁਸਲਮਾਨਾਂ ਦਾ ਰੂੜੀਵਾਦੀ ਅਤੇ ਕੱਟੜਵਾਦੀ ਨੇਤਾ ਬਣ ਗਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਨੂੰ ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ ਆਦਿ ਵਿਚੋਂ ਕੱਢ ਕੇ ਆਪਣੀ ਹਕੂਮਤ ਕਾਇਮ ਕੀਤੀ, ਉਦੋਂ ਸਿੱਖਾਂ ਦੀ ਬਹਾਦਰੀ ਅਤੇ ਚੜ੍ਹਤ ਦੇ ਝੰਕੇ ਸਾਰੇ ਹਿੰਦੁਸਤਾਨ ਵਿਚ ਵੱਜਣ ਲੱਗੇ। ਸਿੱਖਾਂ ਹੱਥੋਂ ਹੋਈਆਂ ਲਗਾਤਾਰ ਲੱਕ ਤੋੜਵੀਆਂ ਸ਼ਿਕਸਤਾਂ ਨੇ ਮੂਲਵਾਦੀ ਅਤੇ ਕੱਟੜ ਮੁਸਲਮਾਨਾਂ ਦੀ ਮਾਨਸਿਕਤਾ ‘ਤੇ ਗਹਿਰਾ ਅਸਰ ਕੀਤਾ। ਸੈਂਕੜੇ ਸਾਲਾਂ ਦੀ ਹਕੂਮਤੀ ਸੋਚ ਨੂੰ ਹੁਣ ਗੁਲਾਮੀ ਦਾ ਅਹਿਸਾਸ ਹੋਣ ਲੱਗਾ। ਹਿੰਦੁਸਤਾਨ ਦੀ ਸਿਆਸਤ ਦੇ ਗਲਿਆਰੇ ਵਿਚੋਂ ਬਾਹਰ ਹੋਣ ਨਾਲ ਉਹਨਾਂ ਦੇ ਖਾਸ ਹੱਕ ਖਤਮ ਹੋ ਗਏ ਸਨ ਅਤੇ ਉਹਨਾਂ ਦੁਆਰਾ ਗੈਰ-ਮੁਸਲਮਾਨਾਂ ਉਤੇ ਮਜ਼ਹਬੀ ਦਬਦਬੇ ਦਾ ਅੰਤ ਹੋ ਗਿਆ ਸੀ। ਉਹ ਅੰਗਰੇਜ਼ਾਂ ਦੀ ਬਜਾਏ ਸਿੱਖਾਂ ਨੂੰ ਅਤੇ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਮੁਸਲਿਮ ਕੌਮ ਦਾ ਅਸਲ ਦੁਸ਼ਮਣ ਮੰਨਣ ਲੱਗ ਪਏ ਸਨ। ਅੰਗਰੇਜ਼ਾਂ ਤੋਂ ਹਾਰ ਖਾ ਚੁੱਕੇ ਅਤੇ ਭਗੋੜੇ ਪਿੰਡਾਰੀਆਂ ਵਿਚੋਂ ਸਈਅਦ ਅਹਿਮਦ ਉਰਫ ਮੀਰ ਅਹਿਮਦ ਪਿੰਡਾਰੀ ਨਾਂ ਦਾ ਬਰੇਲੀ ਦਾ ਰਹਿਣ ਵਾਲਾ ਇਕ ਮੁਸਲਿਮ ਵਿਅਕਤੀ ਉੱਠਿਆ। ਉਸਨੇ ਮੁਸਲਮਾਨਾਂ ਦੀ ਰਾਜਸੀ ਤਾਕਤ ਮੁੜ ਤੋਂ ਬਹਾਲ ਕਰਨ ਅਤੇ ਉਹਨਾਂ ਦਾ ਗੁਆਚਾ ਸਨਮਾਨ ਬਹਾਲ ਕਰਵਾਉਣ ਦਾ ਨਾਹਰਾ ਲਾ ਕੇ ਬਹੁਤ ਸਾਰੇ ਮੁਸਲਮਾਨਾਂ ਨੂੰ ਆਪਣੇ ਮਗਰ ਲਾ ਲਿਆ। ਕਿਸੇ ਸਮੇਂ ਉਹ ‘ਟੋਕ ਦੇ ਨਵਾਬ’ ਅਮੀਰ ਖਾਂ ਪਿੰਡਾਰੀ ਦੀ ਲੁਟੇਰੀ ਫ਼ੌਜ ਵਿਚ ਘੋੜਸਵਾਰ ਸੀ। ਉਸ ਨੇ ਆਪਣੇ ਆਪ ਨੂੰ ‘ਖੁਦਾ ਦਾ ਪੈਗੰਬਰ’ ਹੋਣ ਦਾ ਐਲਾਨ ਕਰ ਦਿੱਤਾ ਅਤੇ ਕਈ ਚਮਤਕਾਰੀ ਤਾਕਤਾਂ ਰੱਖਣ ਦਾ ਦਾਅਵਾ ਵੀ ਕਰਨ ਲੱਗਾ। ਉਹ ਖੁਫੀਆ ਤੌਰ ‘ਤੇ ਸੰਨ 1824 ਵਿਚ ਹਿੰਦੁਸਤਾਨ ਦੇ ਪੱਛਮੀ ਮੁਸਲਿਮ ਬਹੁਤ ਗਿਣਤੀ ਇਲਾਕਿਆਂ ਵਿਚ ਵਸਦੇ ਮੁਸਲਮਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ (ਜਹਾਦ) ਦਾ ਨਾਅਰਾ ਦੇ ਕੇ ਲਾਮ-ਬੰਦ ਕਰਨ ਲੱਗਾ। ਉਸ ਨੇ ਹੌਲੀ-ਹੌਲੀ ਪਿਸ਼ਾਵਰ ਅਤੇ ਇਸ ਦੇ ਆਲੇ ਦੁਆਲੇ ਦੇ ਹਜ਼ਾਰਾਂ ਮੁਸਲਮਾਨਾਂ ਨੂੰ ਜਹਾਦੀਆਂ ਦੇ ਤੌਰ ‘ਤੇ ਆਪਣੇ ਨਾਲ ਰਲਾ ਲਿਆ । ਸਵਾਤ, ਬੰਨੂ, ਬਖਲੀ ਅਤੇ ਤੀਰਾ ਆਦਿ ਦੇ ਦੂਰ-ਦਰਾਜ਼ ਇਲਾਕਿਆਂ ਵਿਚੋਂ ਉਸ ਨੇ ਤਕਰੀਬਨ ਛੇ ਹਜ਼ਾਰ ਮੁਸਲਿਮ ਗਿਲਜਿਆਂ ਦੀ ਸੈਨਾ ਇਕੱਠੀ ਕਰ ਲਈ। ਉਸ ਦੇ ਨਾਲ ਇਲਾਕੇ ਦੇ ਚਾਰ ਬਾਰਕਜ਼ਈ ਸਰਦਾਰ ਵੀ ਸ਼ਾਮਲ ਹੋ ਗਏ। ਪਰ ਪੰਜਾਬ ਅਤੇ ਨਾਲ ਲੱਗਦੇ ਮੁਸਲਮਾਨਾਂ ਨੇ ਉਸ ਨੂੰ ਮੂੰਹ ਨਹੀਂ ਲਾਇਆ।
ਸੰਨ 1827 ਨੂੰ ਸਈਅਦ ਅਹਿਮਦ ਜਹਾਦੀ ਸੈਨਾ ਨਾਲ ਅਟਕ ਦੇ ਕਿਲ੍ਹੇ ਨੂੰ ਘੇਰਾ ਪਾਉਣ ਲਈ ਨੌਸ਼ਹਿਰੇ ਵਾਲੇ ਪਾਸਿਓਂ ਅੱਗੇ ਵਧਿਆ। ਅੱਗੇ ਸਿੱਖ ਫੌਜਾਂ ਵੀ ਤਿਆਰ ਬੈਠੀਆਂ ਸਨ। ਸਰਦਾਰ ਹਰੀ ਸਿੰਘ ਨਲਵਾ ਉਸ ਦਾ ਮੁਕਾਬਲਾ ਕਰਨ ਲਈ ਵੀਹ ਹਜ਼ਾਰ ਫੌਜ ਨਾਲ ਸਿੰਧ ਦਰਿਆ ਵਾਲੇ ਪਾਸੇ ਝਟਿਆ ਹੋਇਆ ਸੀ। ਮਹਾਰਾਜੇ ਨੇ ਦੂਜੀ ਫ਼ੌਜੀ ਟੁਕੜੀ, ਸਰਦਾਰ ਬੁੱਧ ਸਿੰਘ ਸੰਧਾਵਾਲੀਆ ਦੀ ਕਮਾਨ ਹੇਠ, ਸਿੰਧ ਦਰਿਆ ਦੇ ਪਾਰ ਤੈਨਾਤ ਕੀਤੀ ਹੋਈ ਸੀ। ਦੋਵਾਂ ਪਾਸਿਆਂ ਦੀਆਂ ਸੈਨਾਵਾਂ ਦਾ ਟਾਕਰਾ ਸੈਦੋ ਨਾਂ ਦੇ ਸਥਾਨ ‘ਤੇ ਹੋਇਆ। ਸੱਯਦ ਦੇ ਧਾੜਵੀਆਂ ਨੇ ਮਹਾਰਾਜੇ ਦੀਆਂ ਫੌਜਾਂ ਨੂੰ ਘੇਰੇ ਵਿਚ ਲੈ ਲਿਆ ਅਤੇ ਸਿੱਖਾਂ ਦਾ ਕੁਝ ਨੁਕਸਾਨ ਕੀਤਾ। ਇਸ ਹਾਲਤ ਵਿਚ ਸਰਦਾਰ ਬੁੱਧ ਸਿੰਘ ਸੰਧਾਵਾਲੀਏ ਨੇ ਢਾਈ ਫੁੱਟ ਲੜਾਈ ਲੜਨ ਦਾ ਨਿਸਚਾ ਕੀਤਾ, ਜਿਸ ਦੇ ਸਿੱਟੇ ਵਜੋਂ ਸਿੱਖਾਂ ਅਤੇ ਮੁਸਲਿਮ ਗਿਲਜਿਆਂ ਦਰਮਿਆਨ ਇਕ ਭਿਆਨਕ ਖੂਨੀ ਭੇਡ ਹੋਇਆ ਅਤੇ ਗਿਲਜਿਆਂ ਨੂੰ ਭੱਜਦਿਆਂ ਰਾਹ ਨਾ ਲੱਭੇ। ਇਸ ਵਿਚ ਸਿੱਖਾਂ ਦੀਆਂ ਕਿਰਪਾਨਾਂ ਨੇ ਛੇ ਹਜ਼ਾਰ ਹਾਜੀਆਂ ਦੇ ਸਿਰ ਲਾਹੇ। ਸੱਯਦ ਅਤੇ ਉਸ ਦੇ ਬਚੇ ਖੁਚੇ ਸਾਥੀ ਬੁਰੀ ਤਰ੍ਹਾਂ ਹਾਰ ਖਾ ਕੇ ਯੂਸਫਜ਼ਈ ਇਲਾਕਿਆਂ ਵੱਲ ਭੱਜ ਗਏ। ਕਈ ਇਤਿਹਾਸਕਾਰ ਲਿਖਦੇ ਹਨ ਕਿ ਸੰਯਦ ਅਹਿਮਦ ਆਪ ਸੂਰਤ ਵੱਲ ਭੱਜ ਗਿਆ ਸੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਕ ਵਾਰ ਫਿਰ ਪਿਸ਼ਾਵਰ ‘ਤੇ ਕਬਜ਼ਾ ਕੀਤਾ, ਉਥੋਂ ਦੇ ਗਵਰਨਰ ਯਾਰ ਮੁਹੰਮਦ (ਜਿਸ ਨੇ ਸੱਯਦ ਅਹਿਮਦ ਦੀ ਅੰਦਰਖਾਤੇ ਮਦਦ ਕੀਤੀ ਸੀ), ਕੋਲੋਂ ਭਾਰੀ ਰਕਮ ਨਜ਼ਰਾਨੇ ਦੇ ਰੂਪ ਵਿਚ ਹਾਸਿਲ ਕੀਤੀ ਅਤੇ ਸਾਲਾਨਾ ਟੈਕਸ ਪਹਿਲਾਂ ਨਾਲੋਂ ਵੀ ਵਧਾ ਦਿੱਤਾ। ਮਹਾਰਾਜੇ ਨੇ ਪਿਸ਼ਾਵਰ ਫਿਰ ਯਾਰ ਮੁਹੰਮਦ ਦੇ ਹੀ ਹਵਾਲੇ ਕਰ ਦਿੱਤਾ ਅਤੇ ਲਾਹੌਰ ਵਾਪਿਸ ਆ ਗਿਆ।
ਪਿਸ਼ਾਵਰ ਦੀ ਇਹ ਮੁਹਿੰਮ ਅਤੇ ਜਿੱਤ ਅੰਤਮ ਨਹੀਂ ਸੀ। ਸੱਯਦੇ ਇਕ ਵਾਰ ਫਿਰ ਸਿੱਖਾਂ ਦੇ ਖ਼ਿਲਾਫ ਕਬਾਇਲੀ ਮੁਸਲਮਾਨਾਂ ਨੂੰ ਜਹਾਦ ਦੇ ਝੰਡੇ ਥੱਲੇ ਇਕੱਠਾ ਕਰਨ ਲੱਗਾ। ਉਹ ਲੋਕਾਂ ਨੂੰ ਯਾਰ ਮੁਹੰਮਦ ਦੇ ਵਿਰੁੱਧ ਵੀ ਭੜਕਾਉਣ ਲੱਗਾ ਕਿਉਂਕਿ ਉਸ ਨੇ ਮਹਾਰਾਜੇ ਦੀ ਅਧੀਨਗੀ ਸਵੀਕਾਰ ਕੀਤੀ ਸੀ। ਉਸਨੇ ਵੱਡੀ ਮਾਤਰਾ ਵਿਚ ਗਾਜ਼ੀ ਇਕੱਠੇ ਕਰ ਕੇ ਇਕ ਵਾਰ ਫਿਰ ਸੰਨ 1829 ਵਿਚ ਪਿਸ਼ਾਵਰ ਉਤੇ ਹੱਲਾ ਕਰ ਦਿੱਤਾ। ਲੜਾਈ ਵਿਚ ਯਾਰ ਮੁਹੰਮਦ ਸਖ਼ਤ ਜ਼ਖ਼ਮੀ ਹੋ ਕੇ ਮਾਰਿਆ ਗਿਆ ਅਤੇ ਮੈਦਾਨ ਸੱਯਦ ਅਹਿਮਦ ਦੇ ਹੱਥ ਆ ਗਿਆ। ਉਸ ਵੇਲੇ ਫਰਾਂਸੀਸੀ ਜਰਨੈਸ਼ ਵੈਨਤੂਰਾ ਅਚਾਨਕ ਆਪਣੀ ਫ਼ੌਜੀ ਟੁਕੜੀ ਨਾਲ ਉਥੇ ਪਹੁੰਚ ਗਿਆ ਜੋ ਸਬੱਬ ਨਾਲ ਪਿਸ਼ਾਵਰ ਵੱਲ ਲੈਲੀ ਨਾਂ ਦੀ ਘੋੜੀ ਨੂੰ ਲੈਣ ਗਿਆ ਹੋਇਆ ਸੀ । ਜਨਰਲ ਵੈਨਤੂਰਾ ਦੀ ਸੁਚੱਜੀ ਕਮਾਨ ਹੇਠ ਅਨੁਸ਼ਾਸ਼ਿਤ ਖ਼ਾਲਸਾ ਫੌਜ ਨੇ ਸੱਯਦ ਅਹਿਮਦ ਦੀ ਜਹਾਦੀ ਫੌਜ ਦੇ ਛੱਕੇ ਛੁਡਾ ਦਿੱਤੇ, ਪਰ ਸਈਅਦ ਅਹਿਮਦ ਇਸ ਵਾਰ ਫਿਰ ਜਾਨ ਬਚਾ ਕੇ ਭੱਜ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਹਦਾਇਤ ਮੁਤਾਬਿਕ ਜਨਰਲ ਵੈਨਤਰਾ ਨੇ ਮਰਹੂਮ ਯਾਰ ਮੁਹੰਮਦ ਦੇ ਭਰਾ ਸੁਲਤਾਨ ਮੁਹੰਮਦ ਨੂੰ ਪਿਸ਼ਾਵਰ ਦਾ ਗਵਰਨਰ ਥਾਪ ਦਿੱਤਾ।
ਜਦ ਜਨਰਲ ਵੈਨਤੁਰਾ ਲਾਹੌਰ ਵਾਪਸ ਆਇਆ, ਸੱਯਦ ਅਹਿਮਦ ਫਿਰ ਪਿਸ਼ਾਵਰ ਉਤੇ ਆ • ਧਮਕਿਆ। ਸੁਲਤਾਨ ਮੁਹੰਮਦ ਉਸ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਭੱਜ ਗਿਆ। ਪਿਸ਼ਾਵਰ ਇਕ ਵਾਰ ਫਿਰ ਸੱਯਦ ਦੇ ਕਬਜ਼ੇ ਵਿਚ ਆ ਗਿਆ। ਸੰਨ 1830 ਵਿਚ ਮਹਾਰਾਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਪਿਸ਼ਾਵਰ ਉਤੇ ਆਪ ਚੜਾਈ ਕੀਤੀ। ਮਹਾਰਾਜੇ ਦੀਆਂ ਫੌਜਾਂ ਦੇ ਹਮਲੇ ਦੀ ਖ਼ਬਰ ਸੁਣਦਿਆਂ ਹੀ ਸੱਯਦ ਉਥੋਂ ਫਿਰ ਰਫੂ ਚੱਕਰ ਹੋ ਗਿਆ। ਮਹਾਰਾਜਾ ਇਕ ਵਾਰ ਫਿਰ ਸੁਲਤਾਨ ਮੁਹੰਮਦ ਦੇ ਹੱਥ ਪਿਸ਼ਾਵਰ ਦੀ ਵਾਗਡੋਰ ਸੌਂਪ ਕੇ ਵਾਪਸ ਪਰਤ ਆਇਆ ਪਰ ਕੁਝ ਚਿਰ ਬਾਅਦ ਸੱਯਦ ਨੇ ਉਸ ਇਲਾਕੇ ਵਿਚ ਫਿਰ ਤੋਂ ਖਰੂਦ ਪਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਪਿਸ਼ਾਵਰ ਦੇ ਹਾਕਮ ਤੋਂ ਜਬਰੀ ਤਿੰਨ ਹਜ਼ਾਰ ਰੁਪਇਆ ਮਹੀਨਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਅਤੇ ਪਿਸ਼ਾਵਰ ਵਿਚ ਆਪਣੀ ਸ਼ਰ੍ਹਾ ਲਾਗੂ ਕਰ ਦਿੱਤੀ। ਉਸ ਨੇ ਆਪਣੇ ਵੱਲੋਂ ਮੌਲਵੀ ਅਤੇ ਕਾਜ਼ੀ ਵੀ ਨਿਯੁਕਤ ਕਰ ਦਿੱਤੇ। ਸੱਯਦ ਅਤੇ ਉਸ ਦੇ ਚੇਲਿਆਂ ਨੇ ਸਥਾਨਕ ਮੁਸਲਮਾਨਾਂ ਨੂੰ ਆਪਣੇ ਵੱਲੋਂ ਸ਼ੁਰੂ ਕੀਤੇ “ਵਹਾਬੀ” ਮਤ ‘ਤੇ ਚੱਲਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ। ਇਕ ਫਤਵੇ ਰਾਹੀਂ ਹਰ ਵਿਧਵਾ ਮੁਸਲਮਾਨ ਔਰਤ ਨੂੰ ਤਿੰਨ ਦਿਨਾਂ ਦੇ ਅੰਦਰ ਸਾਚੀ ਕਰਵਾਉਣ ਦਾ ਹੁਕਮ ਦਿੱਤਾ ਗਿਆ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੇ ਘਰ-ਬਾਰ ਸਾੜਨ ਅਤੇ ਹੋਰ ਭਿਆਨਕ ਸਜ਼ਾਵਾਂ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਦੇ ਇਕ ਹੋਰ ਫਤਵੇ ਰਾਹੀਂ ਸਭ ਕਵਾਰੀਆਂ ਮੁਸਲਿਮ ਲੜਕੀਆਂ ਨੂੰ ਬਾਰਾਂ ਦਿਨ ਦੇ ਅੰਦਰ ਅੰਦਰ ਵਿਆਹ ਕਰਵਾਉਣ ਦਾ ਹੁਕਮ ਦਿੱਤਾ ਅਤੇ ਇਸ ਦੀ ਪ੍ਰਵਾਹ ਨਾ ਕਰਨ ਵਾਲੀਆਂ ਨੂੰ ਗਾਜ਼ੀਆਂ ਦੇ ਹਵਾਲੇ ਕਰਨ ਦੀਆਂ ਧਮਕੀਆਂ ਦਿੱਤੀਆਂ। ਹੁਣ ਉਥੋਂ ਦੇ ਰਵਾਇਤੀ ਕਬਾਇਲੀ ਮੁਸਲਮਾਨ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਨੂੰ ਸਹਿਨ ਨਾ ਕਰ ਸਕੇ ਅਤੇ ਉਹਨਾਂ ਨੇ ਸੱਯਦ ਦੇ ਖਿਲਾਫ਼ ਬਗਾਵਤ ਕਰ ਦਿੱਤੀ। ਸਈਅਦ ਅਹਿਮਦ ਦੇ ਬਹੁਤ ਸਾਰੇ ਸਾਥੀ ਸਥਾਨਿਕ ਇਲਾਕੇ ਦੇ ਕਬਾਇਲੀਆਂ ਹੱਥੋਂ ਮਾਰੇ ਗਏ। ਕਬਾਇਲੀਆਂ ਨਾਲ ਇਕ ਝੜਪ ਪਿਛੋਂ ਸੱਯਦ ਅਟਕ ਦਰਿਆ ਦੇ ਕਿਨਾਰੇ ਵਾਲੇ ਪੱਖਲੀ ਅਤੇ ਧੰਧੜ ਦੇ ਪਹਾੜੀ ਇਲਾਕੇ ਵੱਲ ਭੱਜ ਗਿਆ।
ਸੰਨ 1831 ਵਿਚ ਜਦੋਂ ਇਨ੍ਹਾਂ ਘਟਨਾਵਾਂ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਕੰਵਰ ਸ਼ੇਰ ਸਿੰਘ ਦੀ ਅਗਵਾਈ ਵਿਚ ਇਕ ਅਨੁਸ਼ਾਸਿਤ ਫੌਜ ਸੱਯਦ ਅਤੇ ਉਸ ਦੇ ਸਾਥੀਆਂ ਨਾਲ ਨਜਿੱਠਣ ਲਈ ਭੇਜੀ। ਕੰਵਰ ਸ਼ੇਰ ਸਿੰਘ ਦੀ ਫ਼ੌਜ ਨੇ ਸੱਯਦ ਅਤੇ ਉਸ ਦੇ ਸਾਥੀਆਂ ਦਾ ਪਹਾੜੀ ਇਲਾਕਿਆਂ ਵਿਚ ਦੂਰ- ਦੂਰ ਪਿੱਛਾ ਕੀਤਾ। ਲਗਪਗ ਇਕ ਸਾਲ ਦੇ ਸੰਘਰਸ਼ ਮਗਰੋਂ ਇਕ ਸਖ਼ਤ ਝੜਪ ਵਿਚ ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਮਾਰ ਮੁਕਾਇਆ। * ‘ ਜ਼ਫਰਨਾਮੇ’ ਦਾ ਲਿਖਾਰੀ ਅਮਰ ਨਾਥ ਲਿਖਦਾ ਹੈ ਕਿ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਇਕ ਚਿਤਰਕਾਰ ਮੰਗਵਾ ਕੇ ਉਸ ਦੀ ਤਸਵੀਰ ਬਣਵਾਈ ਤਾਂ ਕਿ ਇਸ ਅਖੌਤੀ ਦਰਵੇਸ਼ ਦੀ ਨਕਲੀ ਸ਼ਕਲ ਅਤੇ ਉਸ ਦੇ ਅਸਲੀ ਕੰਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਸਕੇ। ਸ਼ਕਲ ਸੂਰਤ ਤੋਂ ਤਾਂ ਉਹ ਦਰਵੇਸ਼ ਮਾਲੂਮ ਹੁੰਦਾ ਸੀ ਪਰ ਕੰਮਾਂ-ਕਾਰਾਂ ਕਰ ਕੇ ਸ਼ੈਤਾਨ ਹੀ ਸੀ। ‘ਗੁਲਸ਼ਨੇ ਪੰਜਾਬ’ ਦਾ ਲਿਖਾਰੀ ਪੰਡਤ ਦੇਵੀ ਪ੍ਰਸਾਦ ਲਿਖਦਾ ਹੈ ਕਿ ਸੱਯਦ ਦਾ ਸਿਰ ਕੱਟ ਕੇ ਸ਼ਨਾਖਤ ਲਈ ਲਾਹੌਰ ਭੇਜਿਆ ਗਿਆ ਸੀ। ਕੁਝ ਇਤਿਹਾਸਕਾਰ ਉਸ ਨੂੰ ਸਰਦਾਰ ਹਰੀ ਸਿੰਘ ਨਲਵੇ ਹੱਥੋਂ ਮਾਰਿਆ ਜਾਣਾ ਲਿਖਦੇ ਹਨ। ਕੈਪਟਨ ਵੇਡ ਅਨੁਸਾਰ ਸੰਨ 1830 ਵਿਚ ਬਾਲਾਕੋਟ ਦੇ ਸਥਾਨ ‘ਤੇ ਹੋਈ ਇਕ ਝੜਪ ਵਿਚ ਸੱਯਦ, ਕੰਵਰ ਸ਼ੇਰ ਸਿੰਘ ਹੱਥੋਂ ਮਾਰਿਆ ਗਿਆ ਸੀ। ਲਾਹੌਰ ਦਰਬਾਰ ਵੱਲੋਂ ਇਕ ਵਾਰ ਫਿਰ ਸੁਲਤਾਨ ਮੁਹੰਮਦ ਨੂੰ ਪਿਸ਼ਾਵਰ ਸੌਂਪ ਦਿੱਤਾ ਗਿਆ ਅਤੇ ਉਸ ਇਲਾਕੇ ਦੀ ਫ਼ੌਜੀ ਕਮਾਨ ਸਰਦਾਰ ਹਰੀ ਸਿੰਘ ਨਲਵੇ ਹੱਥ ਦੇ ਦਿੱਤੀ ਗਈ ।
ਪਿਸ਼ਾਵਰ ਨੂੰ ਖ਼ਾਲਸਾ ਰਾਜ ਨਾਲ ਮਿਲਾਉਣਾ
ਸੰਨ 1823 ਦੀ ਨੁਸ਼ਹਿਰੇ ਦੀ ਜਿੱਤ ਤੋਂ ਬਾਅਦ ਪਿਸ਼ਾਵਰ ਉਤੇ ਸਿੱਖਾਂ ਦਾ ਦਬਦਬਾ ਹੀ ਚਲਦਾ ਆ ਰਿਹਾ ਸੀ ਪਰ ਅਜੇ ਤੱਕ ਉਸ ਉਤੇ ਪੂਰਨ ਤੌਰ ‘ਤੇ ਕਬਜ਼ਾ ਨਹੀਂ ਕੀਤਾ ਸੀ। ਅਜੇ ਤੱਕ ਮਹਾਰਾਜਾ ਰਣਜੀਤ ਸਿੰਘ ਦੀ ਪਾਲਿਸੀ ਬਾਰਕਜ਼ਈ ਸਰਦਾਰਾਂ ਪਾਸੋਂ ਸਾਲਾਨਾ ਕਰ ਉਗਰਾਹੁਣ ਤੱਕ ਹੀ ਸੀਮਤ ਰਹੀ ਸੀ ਅਤੇ ਜਾਂ ਆਪਣੀ ਹੋਂਦ ਅਤੇ ਤਾਕਤ ਦਿਖਾਉਣ ਲਈ ਉਸਨੇ ਲੋੜ ਪੈਣ ‘ਤੇ ਫੌਜ ਵੀ ਭੇਜੀ ਸੀ। ਸੱਯਦ ਦੇ ਪਿਸ਼ਾਵਰ ਵਿਚੋਂ ਭੱਜ ਜਾਣ ਅਤੇ ਫਿਰ ਵਾਪਸ ਆਉਣ ਦੇ ਸਮੇਂ ਦਰਮਿਆਨ ਉਸਨੇ ਇਕ ਵਾਰ ਉਥੋਂ ਦੇ ਬਾਰਕਜ਼ਈ ਸਰਦਾਰਾਂ ਨੂੰ ਪਹਿਲਾਂ ਨਾਲੋਂ ਦੋ ਗੁਣਾ ਕਰ ਅਦਾ ਕਰਨ ਲਈ ਮਜਬੂਰ ਕੀਤਾ, ਕਿਉਂਕਿ ਉਨ੍ਹਾਂ ਨੇ ਪਿਛਲੀਆਂ ਜੰਗੀ ਮੁਹਿੰਮਾਂ ਦੌਰਾਨ ਆਪਣੇ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਸੀ। ਮਹਾਰਾਜੇ ਨੇ ਕਿਲ੍ਹਾ ਬਾਲਾ ਹਿਸਾਰ ਸਥਿਤ ਉਹਨਾਂ ਦੀ ਰਿਹਾਇਸ਼ਗਾਹ ਵੀ ਤਬਾਹ ਕਰ ਦਿੱਤੀ ਅਤੇ ਯਾਰ ਮੁਹੰਮਦ ਖ਼ਾਂ ਦੇ ਪੁੱਤਰ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਾਹੌਰ ਲੈ ਆਇਆ। ਉਸ ਨੇ ਕੋਹਾਟ ਅਤੇ ਕੁਝ ਹੋਰ ਮਹੱਤਵਪੂਰਨ ਸਥਾਨਾਂ ‘ਤੇ ਵੀ ਕਬਜ਼ਾ ਕਰ ਲਿਆ ਅਤੇ ਸਥਾਨਕ ਲੋਕਾਂ ਪਾਸੋਂ ਕਰ ਉਗਰਾਹੁਣ ਵਾਸਤੇ ਸਰਦਾਰ ਹਰੀ ਸਿੰਘ ਨਲਵੇ ਦੀ ਕਮਾਨ ਹੇਠ ਵੀਹ ਹਜ਼ਾਰ ਦੀ ਫੌਜ ਤਾਇਨਾਤ ਕੀਤੀ। ਸੰਨ 1834 ਵਿਚ ਮਹਾਰਾਜੇ ਨੂੰ ਪਿਸ਼ਾਵਰ ਖ਼ਾਲਸਾ ਰਾਜ ਵਿਚ ਸਦਾ ਵਾਸਤੇ ਮਿਲਾਉਣ ਦਾ ਮੌਕਾ ਉਦੋਂ ਮਿਲਿਆ ਜਦੋਂ ਦੋਸਤ ਮੁਹੰਮਦ ਖਾਂ ਨੇ ਆਪਣੇ ਆਪ ਨੂੰ ਕਾਬਲ ਦਾ ਅਮੀਰ ਘੋਸ਼ਿਤ ਕਰ ਦਿੱਤਾ ਅਤੇ ਉਸ ਦੇ ਵਿਰੁੱਧ ਬਾਰਕਜ਼ਈ ਭਰਾਵਾਂ ਨੇ ਸਿੱਖਾਂ ਨਾਲ ਗੰਢ ਤੁੱਪ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਆਪਸੀ ਲੜਾਈ ਤੋਂ ਫਾਇਦਾ ਉਠਾਦਿਆਂ ਸਰਦਾਰ ਹਰੀ ਸਿੰਘ ਨਲਵੇ ਨੇ ਸਿੰਧ ਦਰਿਆ ਪਾਰ ਕਰ ਕੇ ਚਮਕੌਰੀ ਦੇ ਸਥਾਨ ‘ਤੇ ਡੇਰੇ ਲਾ ਲਏ। ਸਿੱਖ ਜਰਨੈਲ ਦੀ ਅਜਿਹੀ ਫ਼ੌਜੀ ਕਾਰਵਾਈ ਨੂੰ ਦੇਖ ਕੇ ਬਾਰਕਜ਼ਈ ਭਰਾਵਾਂ ਨੂੰ ਸ਼ੱਕ ਹੋ ਗਿਆ ਅਤੇ ਉਹ ਸਿੱਖਾਂ ਦਾ ਸਾਥ ਛੱਡ ਕੇ ਸੱਬਕਦਰ ਵੱਲ ਭੱਜ ਗਏ। ਇਸ ਤਰ੍ਹਾਂ ਬਿਨ੍ਹਾਂ ਕਿਸੇ ਲੜਾਈ ਦੇ ਸੰਨ 1834 ਵਿਚ ਪਿਸ਼ਾਵਰ ਸਿੱਖਾਂ ਹੱਥ ਆ ਗਿਆ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦਾ ਗਵਰਨਰ ਬਣਾ ਦਿੱਤਾ ਅਤੇ ਇਸ ਨੂੰ ਮੁਕੰਮਲ ਤੌਰ ‘ਤੇ ਖ਼ਾਲਸਾ ਰਾਜ ਨਾਲ ਮਿਲਾ ਲਿਆ। ਪਿਛਲੇ ਹਜ਼ਾਰ ਸਾਲਾਂ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਦਾ ਇਕ ਗੈਰ-ਮੁਸਲਮਾਨ ਵਿਅਕਤੀ ਖਰੂਦੀ ਪਠਾਣਾਂ ਨੂੰ ਨੱਥ ਪਾ ਕੇ ਪਿਸ਼ਾਵਰ ਦਾ ਗਵਰਨਰ ਬਣਿਆ।
ਕਾਬਲ ਦੇ ਹੁਕਮਰਾਨ ਦੋਸਤ ਮੁਹੰਮਦ ਨੂੰ ਪਿਸ਼ਾਵਰ ‘ਤੇ ਸਿੱਖਾਂ ਦਾ ਕਬਜ਼ਾ ਚੁੱਬਣ ਲੱਗਾ ਕਿਉਂਕਿ ਉਹ ਪਿਸ਼ਾਵਰ ਨੂੰ ਕਾਬਲ ਹਕੂਮਤ ਦਾ ਇਕ ਅਟੁੱਟ ਅੰਗ ਅਤੇ ਅਫਗਾਨੀ ਇਲਾਕਾ ਸਮਝਦਾ ਸੀ। ਇਸ ਨੂੰ ਹਾਸਲ ਕਰਨ ਲਈ ਉਸ ਨੇ ਆਲੇ ਦੁਆਲੇ ਦੇ ਮੁਸਲਿਮ ਕਬੀਲਿਆਂ ਨੂੰ ਸਿੱਖਾਂ ਦੇ ਖਿਲਾਫ ਜਹਾਦ ਦਾ ਨਾਹਰਾ ਦੇ ਕੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਜਲਦੀ ਹੀ ਚਾਲ੍ਹੀ ਹਜ਼ਾਰ ਦੇ ਲਗਪਗ ਮੁਸਲਿਮ ਜਹਾਦੀ ਅਤੇ 37 ਤੋਪਾਂ ਇਕੱਠੀਆਂ ਕਰ ਲਈਆਂ। ਸਭ ਤੋਂ ਪਹਿਲਾਂ ਉਸਨੇ ਸੰਨ 1835 ਵਿਚ ਸ਼ਾਹ ਸੁਜਾਹ ਦੀਆਂ ਫੌਜਾਂ ਨੂੰ ਤਿੱਤਰ-ਬਿੱਤਰ ਕੀਤਾ ਅਤੇ ਦੌਰਾ ਖੈਬਰ ਦੇ ਪਾਸ ਸ਼ੇਰ ਖਾਂ ਨਾਂ ਦੇ ਸਥਾਨ ‘ਤੇ ਮੋਰਚੇ ਲਾ ਲਏ। ਇਹ ਵੰਗਾਰ ਸਿੱਖਾਂ ਵਾਸਤੇ ਵੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਜੇ ਉਹ ਹਾਰ ਜਾਂਦੇ ਤਾਂ ਸਮੁੱਚਾ ਖਾਲਸਾ ਰਾਜ ਇਕ ਵਾਰ ਫਿਰ ਅਫਗਾਨੀਆਂ ਦੇ ਕਬਜ਼ੇ ਹੇਠ ਆ ਜਾਣਾ ਸੀ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਆਪ ਜੰਗ ਦੇ ਮੁਹਾਜ ‘ਤੇ ਆਇਆ ਅਤੇ ਚਾਲ੍ਹੀ ਹਜ਼ਾਰ ਖ਼ਾਲਸਾ ਫੌਜ ਨੂੰ ਇਸ ਤਰ੍ਹਾਂ ਤਾਇਨਾਤ ਕੀਤਾ ਕਿ ਜਾਂ ਤਾਂ ਅਫਗਾਨੀਆਂ ਵਾਸਤੇ ਲੜਾਈ ਦਾ ਰਸਤਾ ਬਚਦਾ ਸੀ ਅਤੇ ਜੇ ਭੱਜਦੇ ਤਾਂ ਉਹ ਵੀ ਖਤਰੇ ਤੋਂ ਖਾਲੀ ਨਹੀਂ ਸੀ। ਦੂਸਰੇ ਪਾਸੇ ਮਹਾਰਾਜੇ ਨੇ ਰਾਜਨੀਤੀ ਤੋਂ ਵੀ ਕੰਮ ਲੈਂਦਿਆਂ ਫਕੀਰ ਅਜ਼ੀਜ਼ੁਦੀਨ ਅਤੇ ਹਰਲਿਨ ਫਰੰਗੀ ਨੂੰ ਦੋਸਤ ਮੁਹੰਮਦ ਨਾਲ ਗੱਲਬਾਤ ਕਰਨ ਲਈ ਭੇਜਿਆ। ਉਹਨਾਂ ਨੇ ਸੁਲਤਾਨ ਮੁਹੰਮਦ ਨੂੰ ਆਪਣੇ ਨਾਲ ਗੰਢ ਲਿਆ ਜਿਸ ਦੀ ਖਬਰ ਮਿਲਣ ‘ਤੇ ਦੋਸਤ ਮੁਹੰਮਦ ਦਾ ਹੌਸਲਾ ਟੁੱਟ ਗਿਆ ਅਤੇ ਉਹ ਬਿਨਾਂ ਕਿਸੇ ਜੰਗ ਲੜੇ ਕਾਬਲ ਵਾਪਸ ਮੁੜ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਬਿਨਾਂ ਖੂਨ ਖਰਾਬੇ ਦੇ ਇਹ ਜਿੱਤ ਪ੍ਰਾਪਤ ਹੋਈ।
ਜਮਰੌਦ ਦੀ ਲੜਾਈ: ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹੀਦੀ
ਕਾਬਲ ਵਾਪਸ ਜਾ ਕੇ ਦੋਸਤ ਮੁਹੰਮਦ ਨੇ ਸਿੱਖਾਂ ਖਿਲਾਫ ਜੰਗੀ ਤਿਆਰੀਆਂ ਜਾਰੀ ਰੱਖੀਆਂ ਅਤੇ ਆਪਣੇ ਅਪਮਾਨ ਅਤੇ ਹਾਰ ਦਾ ਬਦਲਾ ਲੈਣ ਦੀਆਂ ਕਸਮਾਂ ਖਾਣ ਲੱਗਾ। ਇਧਰ ਸਰਦਾਰ ਹਰੀ ਸਿੰਘ ਨਲਵੇ ਨੇ ਕਾਬਲ ਵੱਲੋਂ ਕਿਸੇ ਸੰਭਾਵੀ ਹਮਲੇ ਨੂੰ ਧਿਆਨ ਵਿਚ ਰਖਦਿਆਂ ਬਾਲਾ ਹਿਸਾਰ ਦੇ ਕਿਲ੍ਹੇ ਦੇ ਨਜ਼ਦੀਕ ਦਰਾ ਖੈਬਰ ਦੇ ਨੇੜੇ ਹੀ ਜਮਰੌਦ ਨਾਂ ਦੇ ਕਿਲ੍ਹੇ ਨੂੰ ਬਣਵਾਇਆ। ਭਾਵੇਂ ਇਹ ਕਿਲ੍ਹਾ ਉਸ ਇਲਾਕੇ ਦੇ ਆਲੇ ਦੁਆਲੇ ਦੇ ਡਾਕੂਆਂ ਅਤੇ ਲੁਟੇਰਿਆਂ ਦੀਆਂ ਕਾਰਵਾਈਆਂ ਨੂੰ ਰੋਕਣ ਦੇ ਸਮਰੱਥ ਨਹੀਂ ਸੀ ਕਿਉਂਕਿ ਇਹ ਇਲਾਕਾ ਡੂੰਘੀਆਂ ਖਾਈਆਂ, ਪਹਾੜੀ ਖੰਦਰਾਂ ਅਤੇ ਜੰਗਲਾਂ ਨਾਲ ਭਰਿਆ ਪਿਆ ਸੀ ਪਰ ਇਸ ਦੀ ਹੋਂਦ ਕਾਬਲ ਦੇ ਅਮੀਰ ਦੋਸਤ ਮੁਹੰਮਦ ਨੂੰ ਅਫਗਾਨਿਸਤਾਨ ਵਾਸਤੇ ਗੰਭੀਰ ਖਤਰਾ ਦਿਸਣ ਲੱਗਾ। ਉਸਨੂੰ ਇਸ ਗੱਲ ਤੋਂ ਵੀ ਡਰ ਪੈਦਾ ਹੋ ਗਿਆ ਕਿ ਕਿਤੇ ਸੁਲਤਾਨ ਮੁਹੰਮਦ ਸਿੱਖਾਂ ਨਾਲ ਰਲ ਕੇ ਕਾਬਲ ‘ਤੇ ਕਬਜ਼ਾ ਹੀ ਨਾ ਕਰ ਲਵੇ। ਉਸਨੇ ਸੰਨ 1837 ਵਿਚ ਆਪਣੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਕਮਾਨ ਹੇਠ ਬੜੀ ਭਾਰੀ ਫੌਜ ਸਰਦਾਰ ਹਰੀ ਸਿੰਘ ਨਲਵੇ ਦੇ ਖਿਲਾਫ ਭੇਜੀ। ਉਸਦੇ ਨਾਲ ਅਨੇਕਾਂ ਅਫਗਾਨ ਅਤੇ ਪਠਾਣ ਕਬਾਇਲੀ ਵੀ ਆਣ ਮਿਲੇ। ਉਸ ਦੀਆਂ ਸੈਨਾਵਾਂ ਨੇ ਜਮਰੌਦ ਦੇ ਕਿਲੇ ਨੂੰ ਚਾਰੇ ਪਾਸੇ ਤੋਂ ਘੇਰ ਕੇ ਤੋਪਾਂ ਨਾਲ ਗੋਲੇ ਮਾਰ ਕੇ ਉਸ ਦੀਆਂ ਕੰਧਾਂ ਢਹਿ ਢੇਰੀ ਕਰ ਦਿੱਤੀਆਂ। ਇਸ ਵੇਲੇ ਕਿਲ੍ਹੇ ਅੰਦਰ ਸਿਰਫ 800 ਦੇ ਲਗਪਗ ਸਿੱਖ ਫ਼ੌਜੀ ਸਨ। ਕਿਲ੍ਹੇ ਅੰਦਰੋਂ ਸਰਦਾਰ ਮਹਾਂ ਸਿੰਘ ਕਿਲ੍ਹੇਦਾਰ ਦੀ ਕਮਾਨ ਹੇਠ ਸਿੱਖ ਫੌਜਾਂ ਨੇ ਅਫਗਾਨੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪਿਸ਼ਾਵਰ ਵਿਖੇ ਸਰਦਾਰ ਹਰੀ ਸਿੰਘ ਨਲਵੇ ਨੂੰ ਵੀ ਹਮਲੇ ਦੀ ਖਬਰ ਭੇਜੀ ਜੋ ਉਥੇ ਬੀਮਾਰ ਪਿਆ ਸੀ। ਮਹਾਂ ਸਿੰਘ ਨੇ ਕਈ ਪੱਤਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਭੇਜੇ ਪਰ ਉਸ ਸਮੇਂ ਮਹਾਰਾਜਾ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਵਿਚ ਰੁਝਿਆ ਹੋਇਆ ਸੀ। ਜਦੋਂ ਸਰਦਾਰ ਹਰੀ ਸਿੰਘ ਨਲਵੇ ਨੂੰ ਚਿੱਠੀ ਮਿਲੀ ਤਾਂ ਉਹ ਬਿਮਾਰੀ ਦੀ ਹਾਲਤ ਵਿਚ ਹੀ ਲਗਪਗ ਵੀਹ ਹਜ਼ਾਰ ਫੌਜ ਲੈ ਕੇ ਜਮਰੌਦ ਵੱਲ ਰਵਾਨਾ ਹੋ ਗਿਆ। ਜਮਰੌਦ ਦੇ ਸਥਾਨ ‘ਤੇ ਦੋਹਾਂ ਧਿਰਾਂ ਦਰਮਿਆਨ ਭਿਆਨਕ ਲੜਾਈ ਹੋਈ, ਜਿਸ ਵਿਚ ਦੋਹਾਂ ਪਾਸਿਆਂ ਦੀਆਂ ਫੌਜਾਂ ਬਹੁਤ ਬਹਾਦਰੀ ਨਾਲ ਲੜੀਆਂ। ਜੰਗ ਦਰਮਿਆਨ ਸਰਦਾਰ ਹਰੀ ਸਿੰਘ ਨਲਵਾ ਤੋਪ ਦੇ ਗੋਲੇ ਲੱਗਣ ਕਰ ਕੇ ਜ਼ਖਮੀ ਹੋ ਕੇ ਅਕਾਲ ਚਲਾਣਾ ਕਰ ਗਿਆ। ਉਸ ਵਕਤ ਸਿੱਖਾਂ ਦਾ ਪੱਲੜਾ ਭਾਰੀ ਸੀ, ਉਨਾਂ ਨੇ ਅਫਗਾਨੀਆਂ ਦੀਆਂ ਚੌਦਾਂ ਤੋਪਾਂ ‘ਤੇ ਵੀ ਕਬਜ਼ਾ ਕਰ ਲਿਆ ਸੀ ਅਤੇ ਅਫਗਾਨ ਸੈਨਾਵਾਂ ਭੱਜਣ ਹੀ ਵਾਲੀਆਂ ਸਨ। ਜਦੋਂ ਸਰਦਾਰ ਹਰੀ ਸਿੰਘ ਨਲਵੇ ਨੂੰ ਚੁੱਕ ਕੇ ਜੰਗ ਦੇ ਮੈਦਾਨ ਵਿਚੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਕਾਬੁਲ ਦੇ ਅਮੀਰ ਦੇ ਇਕ ਭਤੀਜੇ ਸ਼ਮਸ-ਉਲ-ਦੀਨ ਖ਼ਾਨ ਨੇ ਇਕ ਪਾਸੇ ਵੱਲੋਂ ਸਿੱਖਾਂ ‘ਤੇ ਭਾਰੀ ਹਮਲਾ ਕਰ ਦਿੱਤਾ ਜਿਸ ਨਾਲ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਅਤੇ ਉਹਨਾਂ ਦੇ ਪੈਰ ਉਖੜ ਗਏ। ਦੂਜੇ ਪਾਸਿਓਂ ਮੁਹੰਮਦ ਅਕਬਰ ਖ਼ਾਂ ਨੇ ਹਮਲਾ ਕਰ ਕੇ ਸਿੱਖਾਂ ਪਾਸੋਂ ਕੁਝ ਤੋਪਾਂ ਵਾਪਸ ਖੋਹ ਲਈਆਂ। ਸਰਦਾਰ ਹਰੀ ਸਿੰਘ ਨਲਵੇ ਦੇ ਜੰਗ ਵਿਚ ਸ਼ਹੀਦ ਹੋ ਜਾਣ ਮਗਰੋਂ ਸਿੱਖ ਫੌਜਾਂ ਦੇ ਹੋਸਲੇ ਟੁੱਟੇ ਹੋਏ ਸੀ। ਅਫਗਾਨੀਆਂ ਨੇ ਸਿੱਖਾਂ ਕੋਲੋਂ ਆਪਣੀਆਂ ਚੌਦਾਂ ਤੋਪਾਂ ਫਿਰ ਵਾਪਸ ਖੋਹ ਲਈਆਂ ਅਤੇ ਉਹਨਾਂ ਨੂੰ ਮੈਦਾਨ ਵਿਚੋਂ ਜਮਰੌਦ ਦੇ ਕਿਲ੍ਹੇ ਵੱਲ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਸਿੱਖ ਫੌਜਾਂ ਹਾਰ ਖਾਣ ਦੇ ਬਾਵਜੂਦ ਜਮਰੌਦ ਦੇ ਕਿਲ੍ਹੇ ਅੰਦਰੋਂ ਦੁਸ਼ਮਣ ਦਾ ਮੁਕਾਬਲਾ ਕਰਦੀਆਂ ਰਹੀਆਂ। ਇਧਰ ਜਦੋਂ ਅਫਗਾਨ ਪਿਸ਼ਾਵਰ ਨੂੰ ਘੇਰਨ ਹੀ ਵਾਲੇ ਸਨ ਤਾਂ ਉਦੋਂ ਜਰਨਲ ਵੈਨਤੂਰਾ ਦੀ ਅਗਵਾਈ ਵਿਚ ਸਿੱਖ ਫੌਜਾਂ ਉਥੇ ਪਹੁੰਚ ਗਈਆਂ। ਸਿੱਖ ਫੌਜਾਂ ਦੇ ਆਉਂਦਿਆਂ ਹੀ ਅਫਗਾਨ ਫੌਜਾਂ ਦੇ ਪੈਰ ਉਖੜ ਗਏ ਅਤੇ ਅਫਗਾਨ ਆਗੂ ਅਕਬਰ ਖਾਂ ਹਾਰ ਕੇ ਜਲਾਲਾਬਾਦ ਭੱਜ ਗਿਆ।
ਇਹ ਜਿੱਤ ਸਿੱਖਾਂ ਨੂੰ ਆਪਣੇ ਸਭ ਤੋਂ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲਵੇ ਦੀ ਕੁਰਬਾਨੀ ਦੇ ਬਦਲੇ ਹਾਸਲ ਹੋਈ ਅਤੇ ਇਹ ਬਹੁਤ ਮਹਿੰਗੀ ਸਾਬਤ ਹੋਈ। ਇਸੇ ਕਰਕੇ ਕਈ ਇਤਿਹਾਸਕਾਰ ਅਸਲ ਜਿੱਤ ਦੀਆਂ ਅਟਕਲਾਂ ਲਗਾਉਂਦੇ ਹਨ। ਸੱਚਾਈ ਤਾਂ ਇਹ ਹੈ ਕਿ ਸਿੱਖ ਫੌਜਾਂ ਆਪਣੇ ਜਰਨੈਲ ਦੇ ਮਾਰੇ ਜਾਣ ਤੋਂ ਬਾਅਦ ਵੀ ਮੈਦਾਨ ਵਿੱਚੋਂ ਹਾਰ ਖਾ ਕੇ ਨਹੀਂ ਭੱਜੀਆਂ ਅਤੇ ਅਫਗਾਨੀਆਂ ਦੇ ਤੂਫਾਨ ਦਾ ਚੱਟਾਨ ਵਾਂਗ ਖਲੋ ਕੇ ਮੁਕਾਬਲਾ ਕੀਤਾ। ਦੂਜੇ ਪਾਸੇ ਅਫਗਾਨੀ ਆਗੂ ਅਤੇ ਗਿਲਜੇ ਰਣ-ਖੇਤਰ ਵਿਚੋਂ ਹਾਰ ਖਾ ਕੇ ਭੱਜ ਨਿਕਲੇ ਅਤੇ ਉਨਾਂ ਜਲਾਲਾਬਾਦ ਪਹੁੰਚ ਕੇ ਹੀ ਸੁਖ ਦਾ ਸਾਹ ਲਿਆ। ਇਹ ਅਫਗਾਨੀਆਂ ਦਾ ਆਖਰੀ ਹੱਲਾ ਹੋ ਨਿਬੜਿਆ। ਇਸ ਤੋਂ ਬਾਅਦ ਪਿਸ਼ਾਵਰ ਨੂੰ ਹਾਸਿਲ ਕਰਨ ਲਈ ਦੋਸਤ ਮੁਹੰਮਦ ਦੇ ਕੋਈ ਵੀ ਮਨਸੂਬੇ ਕਾਮਯਾਬ ਨਹੀਂ ਹੋਏ। ਇਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਸ ਨੇ ਅਫਗਾਨੀ ਧਾੜਵੀਆਂ ਨੂੰ ਸਦਾ ਵਾਸਤੇ ਦੌਰਾ ਖੈਬਰ ਤੋਂ ਪਾਰ ਬੰਦ ਕਰ ਦਿੱਤਾ ਅਤੇ ਅਫਗਾਨਿਸਤਾਨ ਵਿਚ ਖੈਬਰ ਤੱਕ ਖ਼ਾਲਸਾ ਰਾਜ ਦੇ ਝੰਡੇ ਗੱਡੇ। ਮਹਾਰਾਜੇ ਨੇ ਜਨਰਲ ਆਵੀਟਬਾਈਲ ਨੂੰ ਪਿਸ਼ਾਵਰ ਦਾ ਗਵਰਨਰ ਨਿਯੁਕਤ ਕੀਤਾ। ਇਸ ਅਫਸਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੱਕ ਪਿਸ਼ਾਵਰ ਦੀ ਵਾਗਡੋਰ ਸੰਭਾਲੀ ਰੱਖੀ।
ਮਹਾਰਾਜੇ ਦੀਆਂ ਜਿੱਤਾਂ ਦੀ ਮਹੱਤਤਾ ਅਤੇ ਲੇਖਾ-ਜੋਖਾ
ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਇਹਨਾਂ ਨਾਲ ਸਬੰਧਿਤ ਕਾਲ ਨੂੰ ਤਿੰਨਾਂ ਹਿੱਸਿਆਂ ਵਿਚ ਵੰਡ ਕੇ ਦੇਖ ਸਕਦੇ ਹਾਂ। ਪਹਿਲਾ ਸਮਾਂ ਸੰਨ 1799 ਤੋਂ 1809 ਤੱਕ ਦਾ ਬਣਦਾ ਹੈ। ਇਸ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਛੋਟੀ ਉਮਰੇ ਕੇਂਦਰੀ ਪੰਜਾਬ ਵਿਚ ਖਾਲਸਾ ਰਾਜ ਦੀ ਨੀਂਹ ਰੱਖੀ। ਉਸ ਨੂੰ ਆਪਣੀਆਂ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਲਈ ਤਜਰਬੇਕਾਰ ਦੋਸਤਾਂ, ਜਰਨੈਲਾਂ ਅਤੇ ਰਿਸ਼ਤੇਦਾਰਾਂ ਦਾ ਭਰਪੂਰ ਸਹਿਯੋਗ ਵੀ ਮਿਲਿਆ। ਸ਼ੁਰੂ-ਸ਼ੁਰੂ ਵਿਚ ਸਤਲੁਜ ਅਤੇ ਜਿਹਲਮ ਦਰਿਆਵਾਂ ਦੇ ਦਰਮਿਆਨ ਦੇ ਇਲਾਕੇ ਵਿਚੋਂ ਕਰ ਇਕੱਠਾ ਕਰਨਾ ਅਤੇ ਆਪਣੀ ਸਰਦਾਰੀ ਕਾਇਮ ਕਰਨੀ ਹੀ ਉਸ ਦੇ ਮੁੱਖ ਨਿਸ਼ਾਨੇ ਸਨ। ਉਸ ਨੇ ਆਲੇ ਦੁਆਲੇ ਦੀਆਂ ਰਿਆਸਤਾਂ ਉਤੇ ਆਕ੍ਰਮਣਕਾਰੀ ਨੀਤੀ ਅਪਣਾਈ ਅਤੇ ਉਹਨਾਂ ਨੂੰ ਆਪਣੀ ਈਨ ਮੰਨਣ ਲਈ ਮਜਬੂਰ ਕਰ ਦਿੱਤਾ ਭਾਵੇਂ ਉਹ ਜਮਨਾ ਦਰਿਆ ਦੇ ਆਰ ਜਾਂ ਸਿੰਧ ਦਰਿਆ ਤੋਂ ਪਾਰ ਦੀਆਂ ਤਾਕਤਾਂ ਸਨ। ਸਤਲੁਜ ਅਤੇ ਯਮੁਨਾ ਦੇ ਖਿੱਤੇ ਵਿਚ ਉਸ ਦੀ ਵਧਦੀ ਹੋਈ ਤਾਕਤ ਨੂੰ ਠੱਲ੍ਹ ਪਾਉਣ ਲਈ ਫੁਲਕੀਆ ਰਿਆਸਤਾਂ ਬਹੁਤ ਹੀ ਪਹਿਲਾਂ ਅੰਗਰੇਜ਼ਾਂ ਦੀ ਸ਼ਰਨ ਵਿਚ ਚਲੀਆਂ ਗਈਆਂ ਸਨ। ਇਸ ਤਰ੍ਹਾਂ ਖ਼ਾਲਸਾ ਰਾਜ, ਜਿਸ ਦਾ ਹੁੰਦ ਬੰਨਾ ਜਮਨਾ ਦਰਿਆ ਤੱਕ ਹੋ ਸਕਦਾ ਸੀ, ਸਤਲੁਜ ਦਰਿਆ ਤੱਕ ਹੀ ਰੁਕ ਗਿਆ। ਮਹਾਰਾਜੇ ਦੀਆਂ ਪ੍ਰਾਪਤੀਆਂ ਦਾ ਦੂਜਾ ਸਮਾਂ ਅਸੀਂ ਸੰਨ 1809 ਤੋਂ 1822 ਦਰਮਿਆਨ ਦਾ ਮੰਨ ਸਕਦੇ ਹਾਂ। ਇਸ ਸਮੇਂ ਦੌਰਾਨ ਉਸ ਨੇ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤੀ ਨਾਲ ਖ਼ਾਲਸਾ ਰਾਜ ਅੱਗੇ ਵਧਾਇਆ ਅਤੇ ਉਨ੍ਹਾਂ ਇਲਾਕਿਆਂ ਨੂੰ ਇਸ ਨਾਲ ਜੋੜਿਆ ਜਿਨ੍ਹਾਂ ਤੋਂ ਉਹ ਸਿਰਫ ਕਰ ਹੀ ਉਗਰਾਹੁੰਦਾ ਸੀ। ਵਜੇ ਸ਼ਬਦਾਂ ਵਿਚ ਪਹਿਲੇ ਸਮੇਂ ਵਿਚ ਉਸ ਨੇ ਸਤਲੁਜ ਦਰਿਆ ਦੇ ਆਸੇ ਪਾਸੇ ਦਾ ਇਲਾਕਾ ਜਿੱਤਿਆ ਅਤੇ ਦੂਜੇ ਦੌਰਾਨ ਉਸ ਨੇ ਲਾਹੌਰ ਜਿੱਤਣ ਤੋਂ ਬਾਅਦ ਕਦੇ ਵੀ ਪਿਛਾਹ ਮੁੜ ਕੇ ਨਹੀਂ ਦੇਖਿਆ। ਇਸ ਤਰ੍ਹਾਂ ਸੰਨ 1799 ਤੋਂ 1822 ਦਰਮਿਆਨ ਉਹ ਪੰਜਾਬ ਦਾ ਇਕ ਸ਼ਕਤੀਸ਼ਾਲੀ ਹਾਕਮ ਬਣ ਚੁੱਕਾ ਸੀ। ਪ੍ਰੰਤੂ ਤੀਜੇ ਸਮੇਂ ਦੌਰਾਨ ਜੋ 1824 ਤੋਂ ਸ਼ੁਰੂ ਹੋ ਕੇ ਮਹਾਰਾਜੇ ਦੇ ਸੰਨ 1839 ਵਿਚ ਅਕਾਲ ਚਲਾਣੇ ਤੱਕ ਦਾ ਹੈ, ਮੁੱਖ ਤੌਰ ‘ਤੇ ਉਸ ਨੇ ਪਿਸ਼ਾਵਰ ਨੂੰ ਖ਼ਾਲਸਾ ਰਾਜ ਵਿਚ ਮਿਲਾਇਆ। ਇਹ ਸ਼ਹਿਰ ਪਹਿਲਾਂ ਕਈ ਵਾਰ ਮਹਾਰਾਜੇ ਦੀਆਂ ਫੌਜਾਂ ਵੱਲੋਂ ਜਿੱਤਿਆ ਗਿਆ, ਇਸ ਤੋਂ ਕਈ ਵਾਰ ਕਰ ਵਸੂਲ ਕੇ ਫਿਰ ਕਿਸੇ ਨਾ ਕਿਸੇ ਕਾਰਨ ਪੁਰਾਣੇ ਮੁਸਲਮਾਨ ਗਵਰਨਰਾਂ ਨੂੰ ਸੌਂਪਿਆ ਪਰ ਸੰਨ 1834 ਵਿਚ ਹੀ ਇਸਨੂੰ ਖ਼ਾਲਸਾ ਰਾਜ ਨਾਲ ਮਿਲਾਇਆ। ਇਸੇ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਵੱਰਾ ਖੈਬਰ ਤੱਕ ਮਾਲਸੇ ਦੇ ਝੰਡੇ ਲਹਿਰਾਉਣ ਲੱਗੇ। ਇਸ ਤੋਂ ਇਲਾਵਾ ਮਹਾਰਾਜੇ ਦੀਆਂ ਫ਼ੌਜਾਂ ਨੇ ਸਈਅਦ ਅਹਿਮਦ ਵਰਗੇ ਖਰੂਦੀ ਨੂੰ ਵੀ ਬਿਲੇ ਲਾਇਆ।
ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਚਾਲੀ ਸਾਲਾਂ ਦਰਮਿਆਨ, ਇੱਕ ਮਿਸਲ ਦੇ ਸਰਦਾਰ ਤੋਂ ਆਪਣਾ ਸਫ਼ਰ ਸ਼ੁਰੂ ਕਰਦਿਆਂ ਬਾਦਸ਼ਾਹੀ ਤੱਕ ਦੀ ਮੰਜ਼ਿਲ ਤਹਿ ਕੀਤੀ। ਉਸ ਨੇ ਬਹਾਦਰੀ ਅਤੇ ਦਲੇਰੀ ਨਾਲ ਜਿਥੇ ਛੋਟੀਆਂ-ਛੋਟੀਆਂ ਅਤੇ ਕਮਜ਼ੋਰ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਉਹਨਾਂ ਨੂੰ ਇਕ ਤਕੜੇ ਖਾਲਸਾ ਰਾਜ ਦੇ ਰੂਪ ਵਿਚ ਲਿਆਂਦਾ ਉਥੇ ਉਸ ਨੇ ਕਸ਼ਮੀਰ, ਮੁਲਤਾਨ, ਪਿਸ਼ਾਵਰ ਅਤੇ ਹੋਰ ਦੂਸਰੇ ਮਜ਼ਬੂਤ ਸੁਤੰਤਰ ਮੁਸਲਿਮ ਹਾਕਮਾਂ ਦੇ ਇਲਾਕੇ ਵੀ ਖ਼ਾਲਸਾ ਰਾਜ ਨਾਲ ਮਿਲਾਏ। ਹੁਣ ਉਸ ਦੀ ਹਕੂਮਤ ਉੱਤਰ ਵੱਲੋਂ ਹਿਮਾਲਿਆ ਪਰਬਤ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਸਿੰਧ ਦੇ ਰੇਗਿਸਤਾਨ ਤੱਕ ਫੈਲੀ ਹੋਈ ਸੀ ਅਤੇ ਪੱਛਮ ਵੱਲ ਸਿੰਧ ਦਰਿਆ ਤੱਕ ਜਾਂਦੀ ਸੀ। ਇਕ ਗੱਲ ਹੋਰ ਵੀ ਬਹੁਤ ਦਿਲਚਸਪ ਅਤੇ ਮਹੱਤਵਪੂਰਨ ਹੈ ਕਿ ਮਹਾਰਾਜਾ ਜੈ ਪਾਲ ਦੇ ਪੁੱਤਰ ਅਨੰਦਪਾਲ ਤੋਂ ਬਾਅਦ (ਸੰਨ 991) ਇਹ ਪਹਿਲਾ ਮੌਕਾ ਸੀ ਜਦੋਂ ਇਕ ਸਿੱਖ ਮਹਾਰਾਜੇ ਨੇ ਪਿਛਲੇ ਅੱਠ ਸੋ ਸਾਲਾਂ ਤੋਂ ਬਾਅਦ ਇਸ ਪਾਸਿਓਂ (ਸਿੰਧ ਅਤੇ ਦੱਰਾ ਬੇਬਰ) ਹਿੰਦੁਸਤਾਨ ਵੱਲ ਆਉਂਦੇ ਵਿਦੇਸ਼ੀ ਦਰਿੰਦਿਆਂ ਉਤੇ ਕਾਠੀ ਪਾਈ ਅਤੇ ਉਹਨਾਂ ਨੂੰ ਹਰਾ ਕੇ ਰਾਜ ਵੀ ਕੀਤਾ। ਪਿਸ਼ਾਵਰ ਅਤੇ ਦੱਰਾ ਖੈਬਰ ਤੱਕ ਦੀਆਂ ਜਿੱਤਾਂ ਰਾਜਨੀਤਿਕ ਤੌਰ ‘ਤੇ ਹੀ ਨਹੀਂ, ਮਨੋਵਿਗਿਆਨਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਸਨ। ਕਿਉਂਕਿ ਹੁਣ ਅਫਗਾਨਿਸਤਾਨ ਅਤੇ ਉਸ ਤੋਂ ਪਾਰ ਤੋਂ ਆਉਣ ਵਾਲੇ ਧਾੜਵੀਆਂ ਨੂੰ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ ਸੀ। ਅਗਰ ਮਹਾਰਾਜਾ ਰਣਜੀਤ ਸਿੰਘ ਛੋਟੀਆਂ ਛੋਟੀਆਂ ਅਤੇ ਕਮਜ਼ੋਰ ਹੋ ਚੁੱਕੀਆਂ ਸਿੱਖ ਮਿਸਲਾਂ ਨੂੰ ਇਕੱਠਿਆਂ ਕਰ ਕੇ ਇਕ ਸ਼ਕਤੀਸ਼ਾਲੀ ਅਤੇ ਕੇਂਦਰੀ ਸਿੱਖ ਰਾਜ ਦੀ ਸਥਾਪਨਾ ਨਾ ਕਰਦਾ ਤਾਂ ਪਤਾ ਨਹੀਂ ਕਿਤਨੀ ਵਾਰ ਮੁਸਲਿਮ ਧਾੜਵੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕਾਬਲ ਦੇ ਇਲਾਕਿਆਂ ਵਿਚੋਂ ਇਸਲਾਮ ਦਾ ਝੰਡਾ ਚੁੱਕ ਕੇ ਅਤੇ ਜਹਾਦ ਦੇ ਨਾਂ ਥੱਲੇ ਲੱਖਾਂ ਬੇਦੋਸ਼ੇ ਹਿੰਦੁਸਤਾਨੀਆਂ ਨੂੰ ‘ਹਲਾਲ’ ਕਰਦੇ, ਧਾਰਮਿਕ ਅਸਥਾਨਾਂ ਦੀ ਫੁੱਟਮਾਰ ਕਰਦੇ, ਮਨੁੱਖੀ ਖੋਪੜੀਆਂ ਦੇ ਕਿਤਨੇ ਕੁ ਮੀਨਾਰ ਬਣਾਉਂਦੇ, ਧੀਆਂ ਭੈਣਾਂ ਦੀ ਇੱਜਤ ਨਾਲ ਖੇਡਦੇ ਅਤੇ ਆਪਣੀ ਹੀ ਮਰਜ਼ੀ ਨਾਲ ਪਿਛਾਂਹ ਮੁੜ ਜਾਂਦੇ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1834 ਵਿਚ ਪਿਸ਼ਾਵਰ ਉਤੇ ਆਪਣਾ ਪੱਕਾ ਅਧਿਕਾਰ ਜਮਾ ਲਿਆ ਤਾਂ ਕਾਬਲ ਦਾ ਸ਼ਾਹ ਮੁਹੰਮਦ ਬਹੁਤ ਕਰੋਧਿਤ ਹੋਇਆ ਅਤੇ ਉਸ ਨੇ ਮਹਾਰਾਜੇ ਵੱਲ ਇਕ ਗੁੱਸੇ ਭਰੀ ਚਿੱਠੀ ਲਿਖੀ: ” ਜੇਕਰ ਤੁਸੀਂ ਹੰਕਾਰ ਕਰ ਕੇ ਮੇਰੀ ਗੱਲ ਵੱਲ ਧਿਆਨ ਨਹੀਂ ਦਿਓਗੇ ਤਾਂ ਮੈਂ ਸਿੱਖ ਫੌਜ ਨੂੰ ਸਿਰਫ ਪਿਸ਼ਾਵਰ ਤੋਂ ਹੀ ਨਹੀਂ ਬਲਕਿ ਸਾਰੇ ਪੰਜਾਬ ਵਿਚੋਂ ਕੱਢ ਦਿਆਂਗਾ। ਮੈਂ ਗਾਜ਼ੀਆਂ ਦੀ ਇਕ ਅਜਿਹੀ ਸੈਨਾ ਬਣਾਵਾਂਗਾ ਜੋ ਲੜਾਈ ਵਿਚ ਆਪਣੇ ਪ੍ਰਾਣਾਂ ਦੀ ਰਤਾ ਵੀ ਪ੍ਰਵਾਹ ਨਹੀਂ ਕਰੇਗੀ। ਮੈਂ ਚਾਰੇ ਪਾਸੇ ਅਫਰਾ ਤਫਰੀ ਫੈਲਾ ਦਿਆਂਗਾ।” ਅੱਗੋਂ ਮਹਾਰਾਜਾ ਇਹੋ ਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀਂ ਸੀ, ਉਸ ਨੇ ਉਸ ਨੂੰ ਇਹ ਉੱਤਰ ਭੇਜਿਆ: “ਜੇਕਰ ਬਾਰਕਜ਼ਈ ਲੋਕ ਕੋਈ ਸਾਜ਼ਿਸ਼ ਕਰਨਗੇ ਤਾਂ ਉਹਨਾਂ ਨੂੰ ਪਛਤਾਉਣਾ ਪਵੇਗਾ ਅਤੇ ਉਨ੍ਹਾਂ ਨੂੰ ਇਕ ਅਜਿਹੀ ਲੜਾਈ ਲੜਨੀ ਪਵੇਗੀ ਜਿਹੜੀ ਅੱਜ ਤੱਕ ਉਨ੍ਹਾਂ ਨੇ ਦੇਖੀ ਨਹੀਂ ਹੋਵੇਗੀ।” ਪੰਜਾਬ ਦੇ ਬੱਬਰ-ਸ਼ੇਰ ਦੀ ਇਹ ਅਸਲੀ ਬੜ੍ਹਕ ਸੀ।
ਮਹਾਰਾਜਾ ਰਣਜੀਤ ਸਿੰਘ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਸੀ ਕਿ ਜਿਤਨੀ ਦੇਰ ਤੱਕ ਉਸ ਦੇ ਰਾਜ ਦੀ ਉੱਤਰ-ਪੱਛਮੀ ਸੀਮਾ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਉਤੇ ਉਸ ਦਾ ਦਬਦਬਾ ਨਹੀਂ ਬਣਦਾ ਉਤਨੀ ਦੇਰ ਤੱਕ ਉਸ ਦਾ ਰਾਜ ਪੂਰਨ ਤੌਰ ‘ਤੇ ਸੁਰੱਖਿਅਤ ਨਹੀਂ ਹੋ ਸਕਦਾ ਸੀ। ਸੰਨ 1798 ਨੂੰ ਜਦੋਂ ਸ਼ਾਹ ਜ਼ਮਾਨ ਨੂੰ ਕਾਬਲ ਦੇ ਤਖ਼ਤ ਤੋਂ ਪਾਸੇ ਕਰ ਦਿੱਤਾ ਗਿਆ ਉਦੋਂ ਤੋਂ ਹੀ ਅਫਗਾਨਿਸਤਾਨ ਵਿਚ ਗ੍ਰਹਿ-ਯੁੱਧ ਦੀ ਹਾਲਤ ਬਣ ਗਈ ਸੀ। ਅਗਲੇ ਦਸਾਂ ਸਾਲਾਂ ਵਿਚ ਉਥੇ ਅਨੇਕਾਂ ਵਾਰ ਉਥਲ- ਪੁਥਲ ਹੋਈ ਅਤੇ ਰਾਜ-ਸਤਾ ਤੈਮੂਰ ਸ਼ਾਹ ਦੇ ਪੁੱਤਰਾਂ ਹੱਥ ਤੇਜ਼ੀ ਨਾਲ ਆਉਂਦੀ ਜਾਂਦੀ ਰਹੀ। ਅਜਿਹੀ ਸਥਿਤੀ ਰਹਿਣ ਨਾਲ ਅਫਗਾਨਿਸਤਾਨ ਰਾਜਸੀ ਤੌਰ ‘ਤੇ ਕਮਜ਼ੋਰ।
ਗਿਆ ਸੀ ਅਤੇ ਤਾਕਤ ਬਾਰਕਜ਼ਈ ਪਠਾਣ ਭਰਾਵਾਂ ਦੇ ਹੱਥ ਆ ਗਈ ਸੀ। ਇਹਨਾਂ ਨੇ ਕਾਬਲ ਤੋਂ ਇਲਾਵਾ ਦੂਸਰੇ ਇਲਾਕਿਆਂ ‘ਤੇ ਵੀ ਆਪਣੀ ਚੌਧਰ ਕਾਇਮ ਕਰ ਲਈ ਸੀ। ਪਰ ਇਹ ਭਰਾ ਵੀ ਆਪਸ ਵਿਚ ਵੀ ਵੰਡੇ ਹੋਏ ਸਨ, ਜਿਸ ਕਰ ਕੇ ਮੁਲਤਾਨ, ਕਸ਼ਮੀਰ, ਅਟਕ, ਡੇਰਾਜਾਤ ਅਤੇ ਪਿਸ਼ਾਵਰ ਹੌਲੀ ਹੌਲੀ ਕਾਬਲ ਦੇ ਝੰਡੇ ਥੱਲਿਓਂ ਨਿਕਲ ਚੁੱਕੇ ਸਨ । ਸਿੱਖ ਮਿਸਲਾਂ ਵਾਂਗ ਇਹ ਆਪਸ ਵਿਚ ਵੰਡੇ ਹੋਏ ਸਨ। ਇਹਨਾਂ ਕਮਜੋਰ ਮੁਸਲਿਮ ਰਿਆਸਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵਾਰੀ ਵਾਲੇ ਲਾਹੌਰ ਰਾਜ ਨਾਲ ਮਿਲਾ ਲਿਆ। ਅਗਰ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਕਾਬਲ ਵਿਚ ਰਾਜਸੀ ਸਥਿਰਤਾ ਕਾਇਮ ਰਹਿੰਦੀ ਤਾਂ ਇਸ ਪਾਸੇ (ਉੱਤਰ ਪੱਛਮ) ਵਧਣਾ ਮਹਾਰਾਜੇ ਵਾਸਤੇ ਬਹੁਤ ਮੁਸ਼ਕਿਲ ਹੋ ਜਾਣਾ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਹਾਰਾਜੇ ਨੇ ਅਫਗਾਨਿਸਤਾਨ ਵਿਚ ਵੀ ਗੜਬੜ ਦਾ ਪੂਰਾ ਲਾਭ ਉਠਾਂਦਿਆਂ ਅਤੇ ਆਪਣੇ ਰਾਜ ਦੀ ਉੱਤਰ ਪੱਛਮੀ ਸੀਮਾ ਵੱਲ ਵਿਸ਼ੇਸ਼ ਧਿਆਨ ਦਿੰਦਿਆਂ, ਜੋ ਜੋ ਇਲਾਕੇ ਜਿੱਤੇ ਉਥੇ ਉਥੇ ਤਕੜੀ ਸੈਨਾ ਰੱਖੀ ਅਤੇ ਕਿਲ੍ਹੇ ਬਣਵਾਏ। ਸਰਦਾਰ ਹਰੀ ਸਿੰਘ ਨਲਵੇ ਵਰਗੇ ਜਾਂਬਾਜ ਜਰਨੈਲ ਨੂੰ ਉਸ ਇਲਾਕੇ ਦੀਆਂ ਫੌਜਾਂ ਦਾ ਸੈਨਾਪਤੀ ਅਤੇ ਕਰ ਉਗਰਾਹਕ ਨਿਯੁਕਤ ਕੀਤਾ। ਮਹਾਰਾਜੇ ਨੇ ਰਾਜਨੀਤਿਕ ਤੌਰ ‘ਤੇ ਵੀ ਅਫਗਾਨਿਸਤਾਨ ਉਤੇ ਗਲਬਾ ਪਾਉਣ ਦਾ ਯਤਨ ਕੀਤਾ ਜਦੋਂ ਉਸ ਨੇ ਕਬਜ ਦੀ ਗੱਦੀ ਤੋਂ ਲੱਥੇ ਸ਼ਾਹ ਸੁਜਾ-ਉਲ-ਮੁਲਕ ਨੂੰ ਵਾਪਸ ਗੱਦੀ ਪ੍ਰਾਪਤ ਕਰਨ ਲਈ ਸਹਾਇਤਾ ਕਰਨ ਦੀ ਪਾਲਿਸੀ ਬਣਾਈ। ਅਫਗਾਨਿਸਤਾਨ ਉਤੇ ਰਾਜਸੀ ਅਤੇ ਫ਼ੌਜੀ ਦਬਾਅ ਹੋਣ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ਇਕ ਵਾਰ ਵੀ ਸਿੱਧ ਤੋਂ ਇਸ ਪਾਸੇ ਕੋਈ ਹਮਲਾ ਨਹੀਂ ਹੋਇਆ। ਉੱਤਰ-ਪੱਛਮ ਵੱਲੋਂ ਆਉਂਦੇ ਮੁਸਲਿਮ ਲੁਟੇਰੇ ਸਦਾ ਵਾਸਤੇ ਸ਼ਾਂਤ ਹੋ ਗਏ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਰਾਜਾ ਜੈ ਪਾਲ ਦੇ ਪੁੱਤਰ ਆਨੰਦਪਾਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹਿੰਦੁਸਤਾਨ ਵਿਚ ਪਹਿਲਾ ਗੈਰ-ਮੁਸਲਿਮ ਸ਼ਾਸਕ ਹੋਇਆ ਜਿਸ ਨੇ ਪੰਜਾਬ ਵਿਚ ਆਪਣੇ ਬਲਬੂਤੇ ਇਕ ਤਕੜੀ ਸਿੱਖ ਰਾਜਸੀ ਸ਼ਕਤੀ ਕਾਇਮ ਕੀਤੀ ਅਤੇ ਉਸ ਨੂੰ ਉੱਤਰੀ ਪੱਛਮੀ ਖਿੱਤੇ ਦੀਆਂ ਮੁਸਲਮਾਨ ਤਾਕਤਾਂ ਤੋਂ ਵੱਧ ਲੜਾਕੂ ਅਤੇ ਸ਼ਕਤੀਸ਼ਾਲੀ ਵੀ ਸਾਬਤ ਕਰ ਕੇ ਦਿਖਾਇਆ।
ਅੰਗਰੇਜ਼ਾਂ ਨਾਲ ਸੰਬੰਧ : ਸੰਨ 1809 ਤੋਂ 1839 ਤੱਕ
ਪਿਛਲੇ ਅਧਿਆਵਾਂ ਵਿਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਈਸਟ ਇੰਡੀਆ ਕੰਪਨੀ (ਅੰਗਰੇਜ਼ੀ) ਨਾਲ ਅੰਮ੍ਰਿਤਸਰ ਦੀ 1809 ਦੀ ਸੰਧੀ ਹੋਣ ਤੱਕ ਸੰਬੰਧਾਂ ਦਾ ਲੇਖਾ-ਜੋਖਾ ਪੇਸ਼ ਕਰ ਚੁੱਕੇ ਹਾਂ। ਸੰਨ 1809 ਤੋਂ ਮਹਾਰਾਜੇ ਦੇ ਅਕਾਲ ਚਲਾਣੇ (ਸੰਨ 1839) ਤੱਕ ਅੰਗਰੇਜ਼ਾਂ ਨਾਲ ਸੰਬੰਧਾਂ ਦਾ ਸਮਾਂ ਬਹੁਤ ਅਹਿਮ ਮੰਨਿਆ ਜਾਂਦਾ ਹੈ। 1809 ਦੀ ਸੰਧੀ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਦਰਮਿਆਨ ਫੌਰੀ ਜੰਗ ਤਾਂ ਟਲ ਗਈ ਪਰ ਦੋਹਾਂ ਸ਼ਕਤੀਆਂ ਦੇ ਦਿਲਾਂ ਅੰਦਰ ਉਪਜੀਆਂ ਸ਼ੱਕੀ ਭਾਵਨਾਵਾਂ ਸਮਾਪਤ ਨਾ ਹੋਈਆਂ। ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਨਵੀਂ-ਨਵੀਂ ਸੱਤਾ ਹਾਸਿਲ ਕੀਤੀ ਸੀ ਅਤੇ ਉਹ ਅੰਗਰੇਜ਼ੀ ਸਾਮਰਾਜ ਦੀ ਵਿਸ਼ਾਲ ਫ਼ੌਜੀ ਤਾਕਤ ਤੋਂ ਵੀ ਭਲੀ-ਭਾਂਤ ਜਾਣੂ ਸੀ। ਉਹ ਇਸ ਗੱਲ ਨੂੰ ਵੀ ਜਾਣਦਾ ਸੀ ਕਿ ਅੰਗਰੇਜ਼ ਕਿਸ ਤਰ੍ਹਾਂ ਘੁਣ ਵਾਂਗ ਸਾਰੇ ਹਿੰਦੁਸਤਾਨ ਨੂੰ ਹੌਲੀ-ਹੌਲੀ ਖਾਈ ਜਾ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਖੋ ਰਹੀ ਤਾਕਤ ਅੰਗਰੇਜ਼ਾਂ ਨੂੰ ਰੜਕਦੀ ਸੀ। ਅੰਗਰੇਜ਼ਾਂ ਨੇ ਆਪ ਹੀ ਮਹਾਰਾਜੇ ਨੂੰ ਸੰਧੀ ਕਰਨ ਲਈ ਜ਼ੋਰ ਪਾਇਆ ਅਤੇ ਆਪ ਹੀ ਸ਼ੱਕ ਕਰਨ ਲੱਗ ਪਏ। ਉਹਨਾਂ ਨੇ ਮਹਾਰਾਜੇ ਦੇ ਦਰਬਾਰ ਅਤੇ ਸੈਨਾਵਾਂ ਦੁਆਲੇ ਬਹੁਤ ਸੋਚੀ ਸਮਝੀ ਨੀਯਤ ਨਾਰ ਜਾਸੂਸਾਂ ਦਾ ਜਾਲ ਵਿਛਾ ਦਿੱਤਾ, ਜੋ ਮਹਾਰਾਜੇ ਦੀਆਂ ਸੈਨਾਵਾਂ ਦੀ ਹਰਕਤ ਅਤੇ ਦਰਬਾਰ ਦੀਆਂ ਨਿੱਕੀਆਂ ਮੋਟੀਆਂ ਜਾਣਕਾਰੀਆਂ ਦਿੱਲੀ ਅਤੇ ਕਲਕੱਤਾ ਵਿਖੇ ਸਥਿਤ ਕੰਪਨੀ ਦੇ ਹੈੱਡ ਆਫਿਸ ਨੂੰ ਭੇਜਦੇ ਸਨ। ਉਹ ਅਕਸਰ ਇਹਨਾਂ ਰਿਪੋਰਟਾਂ ਨੂੰ ਵਧਾ-ਚੜਾਅ ਕੇ ਲਿਖਦੇ, ਜਿਸ ਕਰਕੇ ਬੇ-ਵਿਸ਼ਵਾਸੀ ਦਾ ਮਾਹੌਲ ਗਰਮ ਹੋਣ ਲੱਗਾ। ਇਸ ਹਾਲਤ ਵਿਚ ਉਦੋਂ ਕੁਝ ਕਮੀ ਆਈ ਜਦੋਂ ਸੰਨ 1812 ਵਿਚ ਮਹਾਰਜ ਰਣਜੀਤ ਸਿੰਘ ਨੇ ਕਰਨਲ ਆਕਟਰਲੋਨੀ ਨੂੰ ਆਪਣੇ ਪੁੱਤਰ ਖੜਕ ਸਿੰਘ ਦੇ ਵਿਆਰ ਦਾ ਸੱਦਾ-ਪੱਤਰ ਭੇਜਿਆ। ਇਸ ਸਮੇਂ ਇਹ ਅੰਗਰੇਜ਼ ਅਫਸਰ ਲੁਧਿਆਣੇ ਵਿਖੇ ਕੰਪਨੀ ਦੀ ਫ਼ੌਜੀ ਛਾਉਣੀ ਵਿਖੇ ਤਾਇਨਾਤ ਸੀ। ਜੋ ਮਹਾਰਾਜੇ ਬਾਬਤ ਝੂਠੀਆਂ ਅਤੇ ਬੇ-ਬੁਨਿਆਦ ਖੁਫ਼ੀਆ ਰੀਪੋਰਟਾਂ ਕਾਰਨ ਕਸ਼ੀਦਗੀ ਹੋਂਦ ਵਿਚ ਆਈ, ਉਹ ਘਟ ਗਈ ਸੀ। ਇਧਰ ਮਹਾਰਾਜੇ ਨੇ ਵੀ ਅੰਗਰੇਜ਼ੀ ਫ਼ੌਜੀ ਗਤੀਵਿਧੀਆਂ ਦੇਖਦਿਆਂ ਫਿਲੋਰ ਵਿਖੇ ਇਕ ਛੋਟੇ ਜਿਹੇ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ ਅਤੇ ਦੀਵਾਨ ਮੋਹਕਮ ਚੰਦ ਨੂੰ ਉਥੋਂ ਦਾ ਸੈਨਾਪਤੀ ਨਿਯੁਕਤ ਕੀਤਾ ਪਰ ਜਦੋਂ ਕਰਨਲ ਆਕਟਰਲੋਲੇ, ਕੰਵਰ ਖੜਕ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਇਆ ਤਾਂ ਉਸ ਦਾ ਨਿੱਘਾ ਅਤੇ ਸ਼ਾਹੀ ਸਵਾਗਤ ਕੀਤਾ ਗਿਆ ਅਤੇ ਮਹਾਰਾਜੇ ਨੇ ਉਸ ਦੀ ਮਹਿਮਾਨ ਨਿਵਾਜ਼ੀ ਵਿਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ। ਇਸ ਪਿੱਛੋਂ ਆਪਸੀ ਬੇ-ਵਿਸ਼ਵਾਸੀ ਦੀ ਹਵਾ ਰੁਕ ਗਈ ਅਤੇ ਹਾਲਾਤ ਆਮ ਵਰਗੇ ਹੋ ਗਏ।
ਇਸ ਤੋਂ ਬਾਅਦ, ਸੰਨ 1812 ਅਤੇ 1822 ਦਰਮਿਆਨ ਦੇ ਸਾਲ ਪੰਜਾਬ ਵਿਚ ਮਹਾਰਾਜੇ ਵੱਲੋਂ ਫ਼ੌਜੀ ਕਾਰਵਾਈਆਂ ਨਾਲ ਭਰਪੂਰ ਹਨ। ਇਸ ਸਮੇਂ ਦੌਰਾਨ ਮਹਾਰਾਜਾ ਕਸ਼ਮੀਰ, ਮੁਲਤਾਨ, ਡੇਰਾਜਾਤ ਅਤੇ ਪਿਸ਼ਾਵਰ ਦੀਆਂ ਫ਼ੌਜੀ ਮੁਹਿੰਮਾਂ ਵਿਚ ਰੁਝਿਆ ਰਿਹਾ। ਇਹਨਾਂ ਦਸਾਂ ਸਾਲਾਂ ਵਿਚ ਮਹਾਰਾਜੇ ਅਤੇ ਕੰਪਨੀ ਦੇ ਗਵਰਨਰ ਜਨਰਲ ਦਰਮਿਆਨ ਤੁਹਫਿਆਂ, ਪ੍ਰਸੰਸਾ-ਪੱਤਰਾਂ ਅਤੇ ਪ੍ਰਾਹੁਣਚਾਰੀ ਦਾ ਮਾਹੌਲ ਗਰਮ ਰਿਹਾ ਪਰ ਅੰਗਰੇਜ਼ ਫਿਰ ਵੀ ਮਹਾਰਾਜੇ ਦੀਆਂ ਫ਼ੌਜੀ ਜਿੱਤਾਂ ਅਤੇ ਹੋਰ ਮਾਮਲੇ ਬੜੇ ਗੌਰ ਨਾਲ ਵਾਚਦੇ ਰਹੇ। ਮਹਾਰਾਜੇ ਦੀਆਂ ਉੱਤਰ-ਪੱਛਮੀ ਫ਼ੌਜੀ ਮੁਹਿੰਮਾਂ ਦੌਰਾਨ ਅੰਗਰੇਜ ਨਿਰਪੱਖ ਰਹੇ। ਜਦੋਂ ਸੰਨ 1815 ਵਿਚ ਨਿਪਾਲ ਵੱਲੋਂ ਗੋਰਖਾ ਵਕੀਲ ਮਹਾਰਾਜੇ ਪਾਸ ਅੰਗਰੇਜ਼ਾਂ ਖਿਲਾਫ਼ ਮੱਦਦ ਲਈ ਆਇਆ ਤਾਂ ਮਹਾਰਾਜੇ ਨੇ ਸਾਫ਼ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਜਦੋਂ ਸੰਨ 1821 ਵਿਚ ਆਪਾ ਸਾਹਿਬ ਨੇ ਮਹਾਰਾਜੇ ਪਾਸੋਂ ਅੰਗਰੇਜ਼ਾਂ ਖਿਲਾਫ਼ ਮੱਦਦ ਮੰਗੀ ਤਾਂ ਉਦੋਂ ਵੀ ਮਹਾਰਾਜੇ ਨੇ ਉਨ੍ਹਾਂ ਦੀ ਆਪਸੀ ਖਿੱਚੋਤਾਣ ਵਿਚ ਪੈਣ ਤੋਂ ਨਾਂਹ ਕਰ ਦਿੱਤੀ।
ਇਨ੍ਹਾਂ ਸਾਲਾਂ ਦੌਰਾਨ ਈਸਟ ਇੰਡੀਆ ਕੰਪਨੀ ਦੇ ਰੁਝੇਵਿਆਂ ਨੂੰ ਅਗਰ ਗਹੁ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਵੱਲ ਇਹ ਨਿਰਪੱਖ ਨੀਤੀ ਉਹਨਾਂ ਦੀ ਆਪਣੀ ਮਜ਼ਬੂਰੀ ਹੀ ਸੀ। ਸੰਨ 1813 ਵਿਚ ਲਾਰਡ ਹੇਸਟਿੰਗਜ਼ ਵੱਲੋਂ ਕੰਪਨੀ ਦੇ ਗਵਰਨਰ ਜਰਨਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਸ ਨੇ ਆਪ ਸੱਤ ਵੱਖਰੇ ਝਗੜਿਆਂ ਦੀ ਪਹਿਚਾਨ ਕੀਤੀ ਸੀ ਜਿਹੜੇ ਤਾਕਤ ਦੇ ਜ਼ੋਰ ਨਾਲ ਹੱਲ ਕਰਨੇ ਸਨ। ਇਨ੍ਹਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਬਾਬਤ ਕੁਝ ਨਾ ਹੋਣਾ ਇਹ ਦੱਸਦਾ ਹੈ ਕਿ ਅੰਗਰੇਜ਼ ਪਹਿਲਾਂ ਆਪਣੇ ਆਲੇ ਦੁਆਲੇ ਨੂੰ ਮਜ਼ਬੂਤ ਕਰ ਕੇ ਉਸ ਤੋਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਵੱਲ ਕੋਈ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਸਨ। ਲਾਰਡ ਹੇਸਟਿੰਗਜ਼ ਦੇ ਵਿਚਾਰ ਆਪਣੇ ਤੋਂ ਪਹਿਲੇ ਗਵਰਨਰ ਜਨਰਲ ਲਾਡਰ ਵੈਲਜ਼ਲੀ ਦੀਆਂ ਦੇਸੀ ਰਿਆਸਤਾਂ ਪ੍ਰਤੀ ਨੀਤੀਆਂ ਤੋਂ ਉਲਟ ਸਨ। ਲਾਰਡ ਹੇਸਟਿੰਗਜ਼ ਨੇ ਸਭ ਤੋਂ ਪਹਿਲਾਂ ਨਿਪਾਲ ਦੇ ਗੋਰਖਿਆਂ ਨੂੰ ਨੱਥ ਪਾਈ, ਕਿਉਂਕਿ ਉਨ੍ਹਾਂ ਨੇ ਕੰਪਨੀ ਦੀ ਦਖ਼ਲ ਨਾ ਦੇਣ ਦੀ ਨੀਤੀ ਤੋਂ ਫ਼ਾਇਦਾ ਉਠਾਉਂਦਿਆਂ ਹੋਇਆਂ ਗੰਗਾ ਦਰਿਆ ਦੇ ਮੈਦਾਨੀ ਇਲਾਕਿਆਂ ਵਿਚ ਲੁੱਟ ਮਾਰ ਕਰਨੀ ਸ਼ੁਰੂ ਕੀਤੀ ਹੋਈ ਸੀ। ਉਨ੍ਹਾਂ ਉਤੇ ਸਰ ਜਾਰਜ ਬਾਰਲੇ ਅਤੇ ਲਾਰਡ ਮਿੰਟੋ ਦੀਆਂ ਅਪੀਲਾਂ ਦਾ ਰਤਾ ਵੀ ਅਸਰ ਨਹੀਂ ਹੋਇਆ ਸੀ। ਅੰਗਰੇਜ਼ਾਂ ਵਾਸਤੇ ਨਿਪਾਲ ਦੇ ਪਹਾੜੀ ਅਤੇ ਖੂੰਖਾਰ ਜੰਗਲੀ ਇਲਾਕਿਆਂ ਵਿਚੋਂ ਗੁਜ਼ਰ ਕੇ ਨਿਪਾਲੀ ਗੋਰਖਿਆਂ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ। ਕਈ ਸਾਲਾਂ ਦੇ ਉਤਾਰ-ਚੜ੍ਹਾਅ ਤੋਂ ਬਾਅਦ ਸੰਨ 1814 ਵਿਚ ਜਨਰਲ ਆਕਟਰਲੋਨੀ ਨੇ ਕਾਠਮੰਡ ‘ਤੇ ਕਬਜ਼ਾ ਕੀਤਾ ਅਤੇ ਸੰਨ 1816 ਵਿਚ ਸਗਾਉਲੀ ਦੀ ਸੰਧੀ ਕਰ ਕੇ ਤਰਾਈ ਦੇ ਇਲਾਕੇ ਅਤੇ ਸਿੱਕਮ ਨੂੰ ਹਾਸਲ ਕੀਤਾ। ਉਸ ਨੇ ਸ਼ਿਮਲਾ, ਮੰਸੂਰੀ ਅਤੇ ਨੈਨੀਤਾਲ ਜਿਹੇ ਹਿੱਲ ਸਟੇਸ਼ਨ ਵੀ ਹਾਸਿਲ ਕੀਤੇ, ਪਰ ਨਿਪਾਲ ‘ਤੇ ਕਬਜ਼ਾ ਨਾ ਕੀਤਾ। ਇਸੇ ਤਰ੍ਹਾਂ ਕੇਂਦਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਸਰਗਰਮ ਪਿੰਡਾਰੀ ਲੁਟੇਰਿਆਂ ਨੂੰ ਖ਼ਤਮ ਕਰਨ ਲਈ ਇਕ ਲੱਖ ਵੀਹ ਹਜ਼ਾਰ ਦੀ ਫੌਜ ਅਤੇ ਤਿੰਨ ਸੋ ਤੋਪਾਂ ਦਾ ਇੰਤਜ਼ਾਮ ਕੀਤਾ ਅਤੇ ਉਨ੍ਹਾਂ ਨੂੰ ਖ਼ਤਮ ਕੀਤਾ। ਇਸਦੇ ਨਾਲ ਹੀ ਮਰਹੱਟਿਆਂ ਨੂੰ ਕਰਾਰੀ ਹਾਰ ਦਿੱਤੀ । ਸੰਨ 1817 ਵਿਚ ਮਰਹੱਟਿਆਂ ਨਾਲ ਹੋਈ ਲੜਾਈ ਨੂੰ ਤੀਜੀ ਮਰਹੱਟਾ ਜੰਗ ਕਿਹਾ ਜਾਂਦਾ ਹੈ, ਜਿਸ ਨਾਲ ਮਰਹੱਟਿਆਂ ਦੀ ਤਾਕਤ ਲੱਗਪੱਗ ਖ਼ਤਮ ਹੋ ਗਈ ਸੀ। ਸੰਨ 1818 ਵਿਚ ਬਾਜੀ ਰਾਓ ਦੂਜੇ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਦੱਖਣ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਸੰਨ 1823 ਵਿਚ ਲਾਰਡ ਹੇਸਟਿੰਗਜ਼ ਨੇ ਪਦ ਤਿਆਗ ਦਿੱਤਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸੰਨ 1815 ਤੋਂ 1823 ਦੇ ਸਮੇਂ ਦਰਮਿਆਨ ਅੰਗਰੇਜ਼ਾਂ ਨੇ ਅਗਰ ਮਹਾਰਾਜਾ ਰਣਜੀਤ ਸਿੰਘ ਦੀਆਂ ਉੱਤਰ ਪੱਛਮੀ ਮੁਹਿੰਮਾਂ ਵੱਲ ਜੇਕਰ ਕੋਈ ਖਾਸ ਧਿਆਨ ਨਹੀਂ ਦਿੱਤਾ ਤਾਂ ਇਹ ਉਨ੍ਹਾਂ ਦੀ ਮਜਬੂਰੀ ਸੀ। ਅੰਗਰੇਜ਼ ਆਪਣੇ ਹਿੱਤਾਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੀਤੀ ਹੋਈ ਸੰਧੀ ਨੂੰ ਤੋੜਨ ਵਿਚ ਜ਼ਰਾ ਵੀ ਦੇਰ ਨਹੀਂ ਕਰਦੇ ਸੀ। ਲਾਰਡ ਹੇਸਟਿੰਗਜ਼ ਨੇ ਸਿੰਧੀਆ ਅਤੇ ਹੋਲਕਰ ਨਾਲ ਸੰਨ 1805 ਦੀ ਸੰਧੀ ਨੂੰ ਤੋੜਨ ਦਾ ਆਪੇ ਐਲਾਨ ਕਰ ਦਿੱਤਾ ਸੀ। ਅੰਗਰੇਜ਼ਾਂ ਵਾਸਤੇ ਸੰਨ 1809 ਦੀ ਅੰਮ੍ਰਿਤਸਰ ਸੰਧੀ ਨੂੰ ਕਿਸੇ ਵੇਲੇ ਵੀ ਤੋੜਨਾ ਕੋਈ ਸੋਖੀ ਗੱਲ ਨਹੀਂ ਸੀ। ਇਸ ਕਰਕੇ ਅਸੀਂ ਸਹਿਜੇ ਹੀ ਇਸ ਨਿਰਣੇ ‘ਤੇ ਪਹੁੰਚਦੇ ਹਾਂ ਕਿ ਅੰਗਰੇਜ਼ ਜੋ ਕੁਝ ਵੀ ਕਰਦੇ, ਸਿਰਫ ਆਪਣੇ ਹੀ ਹਿੱਤਾਂ ਵਾਸਤੇ ਕਰਦੇ। ਜੇ ਉਹ ਕੁਝ ਚਿਰ ਚੁੱਪ ਰਹੇ ਤਾਂ ਉਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ। ਇਥੇ ਇਕ ਹੋਰ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਨ੍ਹਾਂ ਸਾਲ ਦਰਮਿਆਨ ਈਸਟ ਇੰਡੀਆ ਕੰਪਨੀ ਵਿੱਤੀ ਸੰਕਟ ਵਿਚ ਬੁਰੀ ਤਰ੍ਹਾਂ ਫਸੀ ਹੋਈ ਸੀ ਅਤੇ ਇਸ ਸੰਕਟ ਵਿਚੋਂ ਨਿਕਲਣ ਦੇ ਉਪਾਅ ਲੱਭ ਰਹੀ ਸੀ। ਸੰਨ 1813 ਤੋਂ ਬਾਅਦ ਕੰਪਨੀ ਅਤੇ ਇੰਗਲੈਂਡ ਦਰਮਿਆਨ ਵਪਾਰਕ ਘਾਟਾ ਵਧ ਰਿਹਾ ਸੀ ਅਤੇ ਇਹ ਕੰਪਨੀ ਭਾਰਤੀ ਹਿੱਸੇ ਦੇ ਹੱਕ ਵਿਚ ਨਹੀਂ ਸੀ। ਇਸ ਦਾ ਮੁੱਖ ਕਾਰਨ ਕੰਪਨੀ ਵੱਲੋਂ ਭਾਰਤ ਵਿਚ ਜੰਗੀ ਮੁਹਿੰਮਾਂ ‘ਤੇ ਬਹੁਤ ਜ਼ਿਆਦਾ ਧਨ ਖਰਚ ਕਰਨਾ ਮੰਨਿਆ ਗਿਆ ਸੀ। ਇਸ ਤਰ੍ਹਾਂ ਅੰਗਰੇਜ਼ ਹਿੰਦੁਸਤਾਨ ਉਪਰ ਵਪਾਰਕ ਲਾਭ-ਹਾਨੀਆਂ ਨੂੰ ਮੁੱਖ ਰੱਖ ਕੇ ਵੀ ਚਲ ਰਹੇ ਸਨ।
ਵਦਨੀ ਪਿੰਡ ਦਾ ਮਸਲਾ
ਸੰਨ 1822 ਵਿਚ ਸਤਲੁਜ ਦਰਿਆ ਦੇ ਦੱਖਣ ਵਿਚ ਸਥਿਤ ਇਕ ਪਿੰਡ ਵਦਨੀ ਦੀ ਮਾਲਕੀ ਦੇ ਪ੍ਰਸ਼ਨ ਨੂੰ ਲੈ ਕੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਕੁਝ ਕੁੜਿਤਣ ਪੈਦਾ ਹੋਈ। ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1808 ਵਿਚ ਆਪਣੀ ਸੱਸ ਸਦਾ ਕੌਰ ਦੇ ਨਾਮ ਕਰ ਦਿੱਤਾ ਸੀ। ਲੁਧਿਆਣਾ ਅਤੇ ਅੰਬਾਲਾ ਵਿਖੇ ਤੈਨਾਤ ਅੰਗਰੇਜ਼ ਏਜੰਟਾਂ ਨੇ ਉਸ ਨੂੰ ਕਨ੍ਹਈਆ ਮਿਸਲ ਦੀ ਮੁਖੀ ਦੇ ਤੋਰ ‘ਤੇ ਇਕ ਸੁਤੰਤਰ ਇਕਾਈ ਦੇ ਤੌਰ ‘ਤੇ ਮਾਨਤਾ ਦਿੱਤੀ ਹੋਈ ਸੀ ਅਤੇ ਆਪਣੀ ਸੁਰੱਖਿਆ ਵਿਚ ਲਿਆਂਦਾ ਹੋਇਆ ਸੀ। ਇਸੇ ਕਾਰਨ ਰਾਣੀ ਸਦਾ ਕੌਰ ਅਤੇ ਮਹਾਰਾਜੇ ਦਰਮਿਆਨ ਝਗੜਾ ਉਤਪੰਨ ਹੋ ਗਿਆ। ਮਹਾਰਾਜੇ ਨੇ ਰਾਣੀ ਨੂੰ ਕੈਦੀ ਬਣਾ ਲਿਆ ਅਤੇ ਆਪਣੀਆਂ ਫੌਜਾਂ ਭੇਜ ਕੇ ਵਦਨੀ ‘ਤੇ ਕਬਜ਼ਾ ਕਰ ਲਿਆ। ਇਸ ਘਟਨਾ ਨੂੰ ਦੇਖਦਿਆਂ ਲੁਧਿਆਣੇ ਵਿਖੇ ਤੈਨਾਤ ਅੰਗਰੇਜ਼ੀ ਅਫ਼ਸਰ ਨੇ ਵਦਨੀ ਨੂੰ ਵਾਪਸ ਲੈਣ ਲਈ ਉਥੇ ਹਥਿਆਰਬੰਦ ਫ਼ੌਜੀ ਟੁਕੜੀ ਭੇਜ ਦਿੱਤੀ। ਮਹਾਰਾਜੇ ਨੇ ਅੰਗਰੇਜ਼ੀ ਟੁਕੜੀ ਨਾਲ ਲੜਾਈ ਤੋਂ ਗੁਰੇਜ਼ ਕਰਦਿਆਂ ਆਪਣੀਆਂ ਫੌਜਾਂ ਉਥੋਂ ਵਾਪਸ ਬੁਲਾ ਲਈਆਂ ਅਤੇ ਇਸ ਗੱਲ ਦਾ ਰੋਸ ਕੰਪਨੀ ਦੇ ਗਵਰਨਰ ਜਨਰਲ ਕੋਲ ਕੀਤਾ, ਜਿਸ ਨੇ ਕੰਪਨੀ ਦੇ ਅਫ਼ਸਰ ਦੀ ਗਲਤੀ ਮੰਨਦਿਆਂ ਵਦਨੀ ਉਪਰ ਮਹਾਰਾਜੇ ਦੀ ਮਾਲਕੀ ਸਵੀਕਾਰ ਕਰ ਲਈ।
ਮਹਾਰਾਜੇ ਦੀ ਵਧਦੀ ਫ਼ੌਜੀ ਤਾਕਤ ਅਤੇ ਅੰਗਰੇਜ਼ਾਂ ਦੀ ਚਿੰਤਾ ਸੰਨ 1822 ਅਤੇ 1823 ਵਿਚ ਕੁਝ ਫ਼ਰਾਂਸੀਸੀ ਅਫ਼ਸਰ ਲਾਹੌਰ ਆਏ ਅਤੇ ਮਹਾਰਾਜੇ ਨੇ ਉਨ੍ਹਾਂ ਨੂੰ ਖ਼ਾਲਸਾ ਫੌਜ ਨੂੰ ਆਧੁਨਿਕ ਅਤੇ ਯੂਰਪੀ ਤਰਜ਼ ਵਰਗਾ ਬਣਾਉਣ ਵਾਸਤੇ ਨਿਯੁਕਤ ਕਰ ਦਿੱਤਾ। ਸਮਾਂ ਪਾ ਕੇ ਜਿਵੇਂ-ਜਿਵੇਂ ਉਨ੍ਹਾਂ ਦੀ ਗਿਣਤੀ ਮਹਾਰਾਜੇ ਦੇ ਦਰਬਾਰ ਵਿਚ ਵਧਦੀ ਗਈ ਤਿਵੇਂ-ਤਿਵੇਂ ਅੰਗਰੇਜ਼ੀ ਰਾਜਨੀਤਿਕਾਂ ਦੇ ਕੰਨ ਖੜੇ ਹੁੰਦੇ ਗਏ। ਸੰਨ 1923 ਤੱਕ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀਆਂ ਉੱਤਰ-ਪੱਛਮ ਵੱਲ ਦੀਆਂ ਸੀਮਾਵਾਂ ਪਿਸ਼ਾਵਰ ਤੋਂ ਪਾਰ ਦੱਰਾ ਖੈਬਰ ਤੱਕ ਵਧਾ ਲਈਆਂ ਸਨ। ਇਸ ਤੋਂ ਇਲਾਵਾ ਕਸ਼ਮੀਰ, ਮੁਲਤਾਨ, ਡੇਰਾਜਾਤ ਅਤੇ ਸਿੰਧ ਦਰਿਆ ਤੋਂ ਪਾਰ ਦੇ ਇਲਾਕਿਆਂ ਉਤੇ ਵੀ ਕਬਜ਼ਾ ਕਰ ਲਿਆ ਸੀ। ਮਹਾਰਾਜੇ ਦੀ ਇਸ ਤਰ੍ਹਾਂ ਵਧਦੀ ਹੋਈ ਤਾਕਤ ਅਤੇ ਰਾਜ ਦਾ ਖੇਤਰਫਲ ਅੰਗਰੇਜ਼ਾਂ ਵਾਸਤੇ ਹੁਣ ਗੰਭੀਰ ਚਿੰਤਾ ਦਾ ਵਿਸ਼ਾ ਬਣਨ ਲੱਗਾ। ਇਨ੍ਹਾਂ ਜਿੱਤਾਂ ਤੋਂ ਬਾਅਦ ਅਜੇ ਵੀ ਮਹਾਰਾਜਾ ਚੈਨ ਨਾਲ ਨਹੀਂ ਸੀ ਬੈਠਾ। ਉਹ ਆਪਣੇ ਯੂਰਪੀ ਫ਼ੌਜੀ ਸਲਾਹਕਾਰਾਂ ਦੀ ਸਹਾਇਤਾ ਨਾਲ ਇਕ ਯੋਜਨਾਬੱਧ, ਅਨੁਸ਼ਾਸਿਤ ਅਤੇ ਸ਼ਕਤੀਸ਼ਾਲੀ ਫੌਜ ਦੇ ਨਿਰਮਾਣ ਵੱਲ ਖਾਸ ਧਿਆਨ ਦੇ ਰਿਹਾ ਸੀ। ਮਹਾਰਾਜੇ ਦੀ ਵਧਦੀ ਹੋਈ ਫ਼ੌਜੀ ਤਾਕਤ ਤੋਂ ਅੰਗਰੇਜ਼ ਬਹੁਤ ਫ਼ਿਕਰਮੰਦ ਹੋਣ ਲੱਗੇ ਅਤੇ ਉਨ੍ਹਾਂ ਹੁਣ ਮਹਾਰਾਜੇ ਨੂੰ ਅੰਦਰੋ-ਅੰਦਰ ਘੇਰਾ ਪਾਉਣ ਦੀ ਨੀਤੀ ਅਖਤਿਆਰ ਕਰ ਲਈ ਜਿਸ ਤਹਿਤ ਉਪਰੋਂ ਤਾਂ ਉਹ ਮਹਾਰਾਜੇ ਦੇ ਮਿੱਤਰ ਅਤੇ ਹਿਤੈਸ਼ੀ ਬਣਨ ਦੇ ਢੋਂਗ ਰਚਦੇ ਪਰ ਅੰਦਰੋਂ ਮਹਾਰਾਜੇ ਦੇ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਰਹੇ। ਸੰਨ 1825-26 ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ ਦਰਮਿਆਨ ਇਕ ਵਾਰ ਉਦੋਂ ਸੰਬੰਧ ਵਿਗੜਨ ਦੇ ਖਦਸ਼ੇ ਪੈਦਾ ਹੋਏ, ਜਦੋਂ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਅਤੇ ਕਸੂਰ ਦੇ ਖਾਨ ਕੁਤਬ-ਉ-ਦੀਨ ਸਤਲੁਜ ਦਰਿਆ ਪਾਰ ਕਰ ਕੇ ਅੰਗਰੇਜ਼ਾਂ ਦੀ ਸ਼ਰਨ ਵਿਚ ਚਲੇ ਗਏ ਸਨ ਪਰ ਛੇਤੀ ਹੀ ਇਨ੍ਹਾਂ ਦਾ ਮਹਾਰਾਜੇ ਨਾਲ ਸਮਝੌਤਾ ਹੋ ਗਿਆ। ਜਿਸ ਨਾਲ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਦੇ ਆਪਸੀ ਸੰਬੰਧ ਵਿਗੜਨ ਤੋਂ ਬਚ ਗਏ।
ਸ਼ਿਕਾਰਪੁਰ ਦਾ ਸੁਆਲ
ਇਸੇ ਤਰ੍ਹਾਂ ਸਿੰਧ ਦੇ ਸ਼ਿਕਾਰਪੁਰ ਦੇ ਸਵਾਲ ‘ਤੇ ਵੀ ਅੰਗਰੇਜ਼ਾਂ ਅਤੇ ਮਹਾਰਾਜੇ ਦਰਮਿਆਨ ਆਪਸੀ ਖਿੱਚੋਤਾਣ ਉਭਰ ਕੇ ਸਾਹਮਣੇ ਆਈ। ਸ਼ਿਕਾਰਪੁਰ ਫ਼ੌਜੀ ਅਤੇ ਵਪਾਰਕ; ਦੋਹਾਂ ਪਾਸਿਓਂ ਮਹੱਤਵਪੂਰਨ ਸ਼ਹਿਰ ਸੀ ਕਿਉਂਕਿ ਇਹ ਦੱਰਾ ਬੋਲਾਨ ਦੇ ਰਾਹ ਉੱਤੇ ਪੈਂਦਾ ਸੀ ਅਤੇ ਇਕ ਅੰਤਰ-ਰਾਸ਼ਟਰੀ ਵਪਾਰਕ ਕੇਂਦਰ ਸੀ। ਇਸਨੂੰ ਅੰਗਰੇਜ਼ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦੇ ਸਨ। ਸੰਨ 1826 ਵਿਚ ਮਹਾਰਾਜੇ ਨੂੰ ਸਿੰਧ ਉਤੇ ਹਮਲਾ ਕਰਨ ਦਾ ਉਦੋਂ ਮੌਕਾ ਮਿਲਿਆ ਜਦੋਂ ਇਥੋਂ ਦੇ ਕਬਾਇਲੀਆਂ ਨੇ ਸਿੱਖਾਂ ਦੀ ਇਕ ਚੌਂਕੀ ‘ਤੇ ਹਮਲਾ ਕਰ ਕੇ ਇਸ ਨੂੰ ਲੁੱਟ ਲਿਆ ਸੀ। ਬਾਗੀਆਂ ਨੂੰ ਹਰਾਉਣ ਮਗਰੋਂ ਜਦੋਂ ਮਹਾਰਾਜਾ ਸ਼ਿਕਾਰਪੁਰ ‘ਤੇ ਕਬਜ਼ਾ ਕਰਨ ਲਈ ਅੱਗੇ ਵਧਿਆ ਤਾਂ ਕੈਪਟਨ ਵੇਡ ਦੀ ਕਮਾਨ ਵਿਚ ਅੰਗਰੇਜ਼ੀ ਫੌਜਾਂ ਉਸ ਦੇ 1 ਰਸਤੇ ਵਿਚ ਆ ਖਲੋਤੀਆਂ ਅਤੇ ਮਹਾਰਾਜਾ ਪਿੱਛੇ ਹਟ ਗਿਆ। ਕਿਹਾ ਜਾਂਦਾ ਹੈ। ਕਿ ਇਸ ਮੌਕੇ ਮਹਾਰਾਜੇ ਨਾਲ ਉਸ ਦੇ ਕਈ ਸਿੱਖ ਸਰਦਾਰ ਇਸ ਕਾਰਵਾਈ ਕਰ ਕੇ ਕਾਫੀ ਨਿਰਾਸ਼ ਹੋਏ, ਕਿਉਂਕਿ ਉਹ ਅੰਗਰੇਜ਼ਾਂ ਨਾਲ ਇਥੇ ਦੋ-ਦੋ ਹੱਥ ਕਰਨਾ ਚਾਹੁੰਦੇ ਸਨ। ਸ਼ਿਕਾਰਪੁਰ ਉਤੇ ਅੰਗਰੇਜ਼ਾਂ ਨੇ ਮਹਾਰਾਜੇ ਦਾ ਕਬਜ਼ਾ ਕਦੀ ਨਾ ਹੋਣ ਦਿੱਤਾ। ਸੰਨ 1831 ਵਿਚ ਅੰਗਰੇਜ਼ਾਂ ਨੇ ਮਿਸਟਰ ਬਰਨਜ਼ ਨਾਂ ਦੇ ਇਕ ਜਹਾਜ਼ੀ ਨੂੰ ਸਿੰਧ ਦੇ ਅਮੀਰਾਂ ਪਾਸ ਵਪਾਰਕ ਸਮਝੌਤਿਆਂ ਲਈ ਭੇਜਿਆ। ਅੰਗਰੇਜ਼ਾਂ ਨੇ ਚਾਲਾਕੀ ਤੋਂ ਕੰਮ ਲੈਂਦਿਆਂ ਇਸੇ ਮਿਸ਼ਨ ਹੱਥ ਮਹਾਰਾਜੇ ਵਾਸਤੇ ਪੰਜਾਂ ਘੋੜਿਆਂ ਵਾਲੀ ਬੱਘੀ ਵੀ ਸੁਗਾਤ ਦੇ ਤੌਰ ‘ਤੇ ਭੇਜੀ ਤਾਂ ਕਿ ਮਹਾਰਾਜੇ ਨੂੰ ਅਸਲੀਅਤ ਦਾ ਪਤਾ ਨਾ ਲੱਗੇ। ਪਰ ਸਮਾਂ ਪਾ ਕੇ ਮਹਾਰਾਜੇ ਨੂੰ ਇਸਦਾ ਪਤਾ ਲੱਗ ਗਿਆ ਅਤੇ ਉਸ ਦੇ ਦਿਲ ਵਿਚ ਅੰਗਰੇਜ਼ਾਂ ਪ੍ਰਤੀ ਸ਼ੰਕੇ ਹੋਰ ਗੰਭੀਰ ਹੁੰਦੇ ਗਏ।
ਅੰਗਰੇਜ਼ਾਂ ਵੱਲੋਂ ਲਾਹੌਰ ਦਰਬਾਰ ਦੀ ਜਾਸੂਸੀ
ਸੰਨ 1826 ਦੇ ਅਖੀਰ ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਬੀਮਾਰ ਪੈ ਗਿਆ ਉਦੋਂ ਲੁਧਿਆਣੇ ਵਿਖੇ ਤੈਨਾਤ ਅੰਗਰੇਜ਼ ਫ਼ੌਜੀ ਡਾਕਟਰ ਮੁਰੇ ਨੂੰ ਲਾਹੌਰ ਬੁਲਾਇਆ ਗਿਆ। ਉਹ ਤਕਰੀਬਨ ਅੱਠ ਮਹੀਨੇ ਮਹਾਰਾਜੇ ਦਾ ਇਲਾਜ ਕਰਦਾ ਰਿਹਾ। ਇਸ ਸਮੇਂ ਦੌਰਾਨ ਉਹ ਖੁਫ਼ੀਆ ਤੌਰ ‘ਤੇ ਮਹਾਰਾਜੇ ਦੀ ਫੌਜ ਦੀ ਅੰਦਰੂਨੀ ਹਾਲਤ, ਭਾਇਨਾਤੀ ਅਤੇ ਪਹੁੰਚ ਦੀਆਂ ਰੀਪੋਰਟਾਂ ਇਕੱਠੀਆਂ ਕਰਦਾ ਰਿਹਾ ਅਤੇ ਇਥੋਂ ਦੇ ਰਾਜਨੀਤਿਕ ਅਤੇ ਦਰਬਾਰੀ ਹਾਲਾਤ ਨੂੰ ਗਹੁ ਨਾਲ ਵਾਚਦਾ ਰਿਹਾ। ਉਸ ਨੇ ਮਹਾਰਾਜੇ ਅਤੇ ਉਸ ਦੇ ਵੱਖ-ਵੱਖ ਸਰਦਾਰਾਂ ਨਾਲ ਮੁਲਾਕਾਤਾਂ ਕਰ ਕੇ ਬਹੁਤ ਅਹਿਮ ਜਾਣਕਾਰੀ ਹਾਸਿਲ ਕੀਤੀ ਅਤੇ ਕਈਆਂ ਨੂੰ ਨਾਲ ਗੰਢ ਲਿਆ, ਇਹਨਾਂ ਵਿਚੋਂ ਕੁਝ ਸਿੱਖ ਸਰਦਾਰ ਅਤੇ ਡੋਗਰੇ ਪ੍ਰਮੁੱਖ ਸਨ। ਇਸ ਅਹਿਮ ਗੱਲ ਦਾ ਪ੍ਰਗਟਾਵਾ ਡਾਕਟਰ ਮੁਰੇ, ਕੈਪਟਨ (ਵੰਡ) ਅਤੇ ਦਿੱਲੀ ਦੇ ਰੈਜ਼ੀਡੈਂਟ ਦਰਮਿਆਨ ਹੋਏ ਗੁਪਤ ਚਿੱਠੀ-ਪੱਤਰ ਰਾਹੀਂ ਹੁੰਦਾ ਹੈ। ਡਾਕਟਰ ਗੁਲਸ਼ਨ ਲਾਲ ਚੋਪੜਾ ਅਨੁਸਾਰ ਇਨ੍ਹਾਂ ਵਿਚੋਂ ਬਹੁਤ ਪੱਤਰਾਂ ਦੀ ਜਾਂਚ ਇਤਿਹਾਸ ਦੇ ਨੁਕਤੇ ਤੋਂ ਅਜੇ ਨਹੀਂ ਕੀਤੀ ਗਈ।
ਅੰਗਰੇਜ਼ਾਂ ਦੀ ਪਸਾਰਵਾਦੀ ਨੀਤੀ ਅਤੇ ਮਹਾਰਾਜੇ ਦੀ ਚਿੰਤਾ
ਸੰਨ 1823 ਵਿਚ ਲਾਰਡ ਹੇਸਟਿੰਗਜ਼ ਦੇ ਪਦ ਤਿਆਗਣ ਤੋਂ ਬਾਅਦ ਜਦੋਂ ਲਾਰਡ ਐਮਹਰਸਟ (Lord Amherst) ਨੇ ਕੰਪਨੀ ਦੇ ਗਵਰਨਰ ਜਨਰਲ ਦਾ ਅਹੁਦਾ ਸੰਭਾਲਿਆ ਤਾਂ ਉਦੋਂ ਉਸ ਦੀਆਂ ਭਾਰਤ ਦੇ ਉੱਤਰੀ ਇਲਾਕਿਆਂ ਵੱਲ ਯਾਤਰਾਵਾਂ ਨੇ ਮਹਾਰਾਜੇ ਨੂੰ ਫਿਕਰਮੰਦ ਕੀਤਾ ਕਿਉਂਕਿ ਉਸ ਨੇ ਇਸ ਤੋਂ ਪਹਿਲਾਂ ਸੰਨ 1826 ਵਿਚ ਪਹਿਲੀ ਬਰਮਾ ਜੰਗ ਜਿੱਤ ਕੇ ਭਾਰਤ ਦੇ ਪੂਰਬੀ ਇਲਾਕਿਆਂ ਆਸਾਮ, ਅਰਕਾਨ ਅਤੇ ਮਨੀਪੁਰ ‘ਤੇ ਕਬਜ਼ਾ ਕਰ ਲਿਆ ਸੀ। ਇਸੇ ਹੀ ਸਾਲ ਉਸ ਨੇ ਜਾਟਾਂ ਨੂੰ ਹਰਾ ਕੇ ਭਰਤਪੁਰ ਦੇ ਕਿਲ੍ਹੇ ‘ਤੇ ਕਬਜ਼ਾ ਕੀਤਾ। ਜਦੋਂ ਲਾਰਡ ਐਮਹਰਸਟ ਸ਼ਿਮਲੇ ਆਇਆ ਤਾਂ ਉਸ ਨਾਲ ਮੁਲਾਕਾਤ ਕਰਵਾਉਣ ਲਈ ਮਹਾਰਾਜੇ ਨੇ ਕਈ ਵਾਰ ਡਾਕਟਰ ਮੁਰੇ ਨੂੰ ਕਿਹਾ, ਪਰ ਇਹ ਕੰਮ ਕਦੀ ਵੀ ਸੰਭਵ ਨਹੀਂ ਹੋਇਆ। ਫਿਰ ਵੀ ਮਹਾਰਾਜੇ ਨੇ ਦੀਵਾਨ ਮੋਤੀ ਰਾਮ ਅਤੇ ਫ਼ਕੀਰ ਇਮਾਮੁਲਦੀਨ ਨੂੰ ਗਵਰਨਰ ਜਨਰਲ ਨਾਲ ਸ਼ਿਮਲੇ ਮੁਲਾਕਾਤ ਲਈ ਭੇਜਿਆ ਉਸ ਨੇ ਜਵਾਬ ਵਿਚ ਕੈਪਟਨ ਵੇਡ, ਪੀਅਰਸਨ ਅਤੇ ਇਕ ਸਰਜਨ ਜਿਰਾਰਡ ਨੂੰ ਸੰਨ 1827 ਵਿਚ ਲਾਹੌਰ ਭੇਜਿਆ। ਉਥੇ ਪੁੱਜਣ ‘ਤੇ ਮਹਾਰਾਜੇ ਨੇ ਉਨ੍ਹਾਂ ਦਾ ਦਿਲੀ ਸਵਾਗਤ ਕੀਤਾ। ਸੰਨ 1827-28 ਵਿਚ ਮਹਾਰਾਜੇ ਨੇ ਆਨੰਦਪੁਰ, ਚਮਕੌਰ, ਮਾਖੋਵਾਲ ਅਤੇ ਫ਼ਿਰੋਜ਼ਪੁਰ ‘ਤੇ ਆਪਣਾ ਹੱਕ ਜਿਤਾਇਆ ਅਤੇ ਅੰਗਰੇਜ਼ਾਂ ਪਾਸੋਂ ਇਨ੍ਹਾਂ ਦੀ ਮੰਗ ਕੀਤੀ। ਉਹਨਾਂ ਫ਼ਿਰੋਜ਼ਪੁਰ ਨੂੰ ਛੱਡ ਕੇ ਬਾਕੀ ਤਿੰਨੇ ਸਥਾਨ ਮਹਾਰਾਜੇ ਦੇ ਹਵਾਲੇ ਕਰ ਦਿੱਤੇ। ਫਿਰੋਜ਼ਪੁਰ ਅੰਗਰੇਜ਼ਾਂ ਦਾ ਮਿਲਟਰੀ ਬੇਸ ਸੀ, ਜਿਥੋਂ ਉਹ ਆਸਾਨੀ ਨਾਲ ਲਾਹੌਰ ਵੱਲ ਵੱਧ ਸਕਦੇ ਸਨ। ਇਸ ਗੱਲ ਦਾ ਮਹਾਰਾਜੇ ਨੇ ਬਹੁਤ ਵਿਰੋਧ ਵੀ ਕੀਤਾ, ਪਰ ਅੰਗਰੇਜ਼ ਆਪਣੀ ਜ਼ਿੱਦ ‘ਤੇ ਅੜੇ ਰਹੇ। ਇਸ ਤਰ੍ਹਾਂ ਅੰਗਰੇਜ਼ਾਂ ਨੇ ਲੁਧਿਆਣੇ ਅਤੇ ਫਿਰੋਜ਼ਪੁਰ ਵਿਖੇ ਤਕੜੀਆਂ ਫ਼ੌਜੀ ਛਾਉਣੀਆਂ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਉਪਰ ਫ਼ੌਜੀ ਦਬਾਅ ਵਧਾ ਦਿੱਤਾ। ਇਹ ਉਨ੍ਹਾਂ ਦੀ ਇਕ ਬਹੁਤ ਸੋਚੀ ਸਮਝੀ ਨੀਤੀ ਸੀ, ਜਿਸ ਦੇ ਤਹਿਤ ਉਹ ਕਿਸੇ ਵੀ ਸਮੇਂ ਮਹਾਰਾਜੇ ਉਪਰ ਤਕੜੀ ਫ਼ੌਜੀ ਕਾਰਵਾਈ ਕਰ ਸਕਦੇ ਸਨ। ਮਹਾਰਾਜਾ ਅੰਗਰੇਜ਼ਾਂ ਦੀ ਇਸ ਭੈੜੀ ਨੀਯਤ ਤੋਂ ਭਲੀ ਭਾਂਤ ਜਾਣੂੰ ਸੀ।
ਸੰਨ 1831 ਵਿਚ ਜਦੋਂ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਸ਼ਿਮਲੇ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵਾ, ਦੀਵਾਨ ਮੋਤੀ ਰਾਮ ਅਤੇ ਫ਼ਕੀਰ ਅਜੀਜੁਦੀਨ ਰਾਹੀਂ ਉਸ ਨਾਲ ਰਾਜਨੀਤਿਕ ਸੰਪਰਕ ਕਾਇਮ ਕੀਤਾ। ਇਸਦੇ ਜੁਆਬ ਵਿਚ ਗਵਰਨਰ ਜਨਰਲ ਨੇ ਕੈਪਟਨ ਵੰਡ ਹੱਥੀਂ ਮਹਾਰਾਜੇ ਵੱਲ ਧੰਨਵਾਦ ਪੱਤਰ ਭੇਜਿਆ ਅਤੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਇਸ ਮੁਲਾਕਾਤ ਦੀ ਲੋੜ ਦੋਹਾਂ ਧਿਰਾਂ ਨੂੰ ਸੀ। ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਪਾਸੋਂ ਸਿੰਧ ਅਤੇ ਅਫ਼ਗਾਨਿਸਤਾਨ ਦੇ ਮਾਮਲਿਆਂ ਪ੍ਰਤੀ ਦਖ਼ਲ ਨਾ ਦੇਣ ਦੀ ਨੀਤੀ ਦੀ ਆਸ ਰੱਖਦਾ ਸੀ ਪਰ ਅੰਗਰੇਜ਼, ਸਿੰਧ ਦਰਿਆ, ਇਸ ਦੇ ਆਲੇ ਦੁਆਲੇ ਦੇ ਇਲਾਕੇ ਅਤੇ ਅਫ਼ਗਾਨਿਸਤਾਨ ਨੂੰ ਆਪਣੇ ਵਪਾਰਕ ਅਤੇ ਰਾਜਨੀਤਿਕ ਹਿੱਤਾਂ ਵਾਸਤੇ ਬਹੁਤ ਮਹੱਤਵਪੂਰਨ ਸਮਝਦੇ ਸਨ। ਰੁਸ ਵੱਲੋਂ ਅਫ਼ਗਾਨਿਸਤਾਨ ਅਤੇ ਹਿੰਦੁਸਤਾਨ ਵੱਲ ਕਿਸੇ ਸੰਭਾਵੀ ਹਮਲੇ ਨੂੰ ਦੋਖਦਿਆਂ ਈਸਟ ਇੰਡੀਆ ਕੰਪਨੀ ਨੇ ਇਸ ਪਾਸੇ ਆਪਣਾ ਧਿਆਨ ਜ਼ਿਆਦਾ ਕੇਂਦਰਤ ਕੀਤਾ ਹੋਇਆ ਸੀ। ਇਸ ਸਮੇਂ ਰੂਸ ਹੌਲੀ-ਹੌਲੀ ਪਰਸ਼ੀਆ ਅਤੇ ਤੁਰਕਿਸਤਾਨ ‘ਤੇ ਕਾਬਜ਼ ਹੋ ਚੁੱਕਾ ਸੀ। ਈਸਟ ਇੰਡੀਆ ਕੰਪਨੀ ਦੇ ਜਾਸੂਸਾਂ ਅਤੇ ਏਜੰਟਾਂ ਨੇ ਭਾਰਤ ਦੇ ਉੱਤਰ-ਪੱਛਮ ਵੱਲ ਸਥਿਤ ਅਹਿਮ ਸਥਾਨ ਜਿਵੇਂ ਕਿ ਲਦਾਖ, ਕਸ਼ਮੀਰ, ਅਫ਼ਗਾਨਿਸਤਾਨ, ਬਲਖ, ਬੁਖਾਰਾ ਅਤੇ ਹਿੰਦੂਕੁਸ਼ ਪਰਬਤਾਂ ਦੇ ਅਨੇਕਾਂ ਇਲਾਕਿਆਂ ਵਿਚ ਜੋਖਮ ਭਰੀਆਂ ਯਾਤਰਾਵਾਂ ਕਰ ਕੇ ਉਥੋਂ ਦੇ ਲੋਕਾਂ ਨਾਲ ਸਬੰਧਤ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਜਾਣਕਾਰੀ ਇਕੱਠੀ ਕੀਤੀ ਸੀ। ਇਨ੍ਹਾਂ ਵਿਚੋਂ ਐਲਫਿੰਸਟੋਨ, ਮਾਲਕੌਲਮ, ਮੂਰਕਰਾਫਟ ਅਤੇ ਟਰੀਬੇਕ ਪ੍ਰਮੁੱਖ ਯਾਤਰੀ ਮੰਨੇ ਜਾਂਦੇ ਹਨ। ਮੂਰਕਰਾਫਟ ਨੇ ਤਾਂ ਜੋ ਤਸਵੀਰ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਬਾਰੇ ਬਣਾਈ ਉਸ ਉਤੇ ਜ਼ਿਆਦਾਤਰ ਰੰਗ ਅਫ਼ਗਾਨੀ ਸੋਚ ਦੇ ਚੜੇ ਹੋਏ ਹਨ। ਮੈਟਕਾਫ ਤੋਂ ਇਲਾਵਾ ਅੰਗਰੇਜ਼ਾਂ ਪਾਸ ਇਕ ਤੇਜ਼ ਤਰਾਰ ਰਾਜਦੂਤ ਅਲਗਜ਼ੈਂਡਰ ਬਰਨਸ ਸੀ, ਜਿਸ ਨੂੰ ਕੰਪਨੀ ਨੇ ਸਿੰਧ ਦੇ ਅਮੀਰਾਂ ਪਾਸ ਵਪਾਰਕ ਅਤੇ ਰਾਜਨੀਤਿਕ ਮਿਸ਼ਨ ‘ਤੇ ਸੰਨ 1831 ਵਿਚ ਭੇਜਿਆ ਅਤੇ ਉਸ ਦੇ ਰਾਹੀਂ ਮਹਾਰਾਜੇ ਨੂੰ ਵੀ ਵਧੀਆ ਘੋੜੇ ਭੇਟ ਕੀਤੇ। ਇਹ ਉਹੀ ਬਰਨ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਤੋਂ ਬਾਅਦ ਸਿੱਧਾ ਲੁਧਿਆਣੇ ਜਾ ਕੇ ਅਫ਼ਗਾਨਿਸਤਾਨ ਦੇ ਸਾਬਕਾ ਹਾਕਮ ਸ਼ਾਹ ਸੁਜਾਹ ਨੂੰ ਜਾ ਕੇ ਮਿਲਿਆ ਅਤੇ ਉਸ ਨੂੰ ਕਾਬਲ ਦਾ ਦੁਬਾਰਾ ਹਾਕਮ ਬਣਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ ਈਸਟ ਇੰਡੀਆ ਕੰਪਨੀ ਲਈ ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਰਸਤੇ ਯੂਰਪ ਵੱਲ ਨਿਰਵਿਘਨ ਵਪਾਰ ਕਰਨ ਦੀ ਮੰਗ ਕੀਤੀ ਸੀ।
ਅੰਗਰੇਜ਼ਾਂ ਦੀ ਦੋਹਰੀ ਚਾਲ
ਅਕਤੂਬਰ ਸੰਨ 1831 ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਵਿਲੀਅਮ ਬੇਟਿੰਗ ਦੀ ਮਿਲਣੀ ਰੋਪੜ ਵਿਖੇ ਹੋਈ। ਜਦੋਂ ਰੋਪੜ ਵਿਖੇ ਦੋਹਾਂ ਤਾਕਤਾਂ ਦਰਮਿਆਨ ਗੱਲਬਾਤ ਜਾਰੀ ਸੀ ਉਦੋਂ ਵਿਲੀਅਮ ਬੈਂਟਿਕ ਨੇ ਚੁੱਪਚਪੀਤੇ ਮਿਸਟਰ ਪੇਟਿੰਜਰ ਨਾਂ ਦੇ ਇਕ ਅੰਗਰੇਜ਼ੀ ਰਾਜਦੂਤ ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਗੱਲਬਾਤ ਕਰਨ ਲਈ ਸਿੰਧ ਵੱਲ ਟੋਰ ਦਿੱਤਾ। ਅੰਗਰੇਜ਼ਾਂ ਨੇ ਰੋਪੜ ਦੇ ਸਥਾਨ ‘ਤੇ ਮਹਾਰਾਜੇ ਦਾ ਬਹੁਤ ਆਦਰ ਭਰਪੂਰ ਸਤਿਕਾਰ ਕੀਤਾ, ਬਹੁਤ ਆਓ-ਭਗਤ ਕੀਤੀ। ਕੀਮਤੀ ਤੋਹਫਿਆਂ ਨਾਲ ਮਾਲਾ ਮਾਲ ਕੀਤਾ ਪਰ ਇਸ ਅਡੰਬਰ ਦੇ ਪਰਦੇ ਬੱਲੇ ਆਪਣੀ ਧੋਖੇਵਾਲੀ ਅਤੇ ਮੱਕਾਰ ਨੀਤੀ ਵਰਤਦਿਆਂ ਸਿੰਧ ਦੇ ਅਮੀਰਾਂ ਨਾਲ ਇਕ ਮਹੱਤਵਪੂਰਨ ਸੰਧੀ ਕਰ ਲਈ। ਜਦੋਂ ਮਹਾਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਨਿਰਾਸ਼ਾ ਹੋਈ ਅਤੇ ਅੰਗਰੇਜ਼ਾਂ ਦੀ ਨੀਯਤ ਪ੍ਰਤੀ ਉਸ ਦਾ ਸ਼ੱਕ ਅਸਲੀਅਤ ਵਿਚ ਬਦਲ ਗਿਆ। ਜਦੋਂ ਗਵਰਨਰ ਜਨਰਲ ਨੇ ਮਹਾਰਾਜੇ ਦਾ ਸ਼ੱਕ ਦੂਰ ਕਰਨ ਲਈ ਮਿਸਟਰ ਵੇਡ ਨੂੰ ਲਾਹੌਰ ਭੇਜਿਆ, ਉਦੋਂ ਮਹਾਰਾਜੇ ਨੇ ਉਸ ਦੀਆਂ ਗੱਲਾਂ ਵੱਲ ਕੋਈ ਖਾਸ ਧਿਆਨ ਨਾ ਦਿੱਤਾ ਅਤੇ ਉਸ ਦੀ ਆਓ-ਭਗਤ ਵੀ ਰੁੱਖੀ ਹੀ ਰਹੀ। ਇਸ ਸਮੇਂ ਦੌਰਾਨ ਮਹਾਰਾਜੇ ਦੀਆਂ ਫੌਜਾਂ ਨੇ ਸਿੰਧ ਵਿਚ ਆਪਣੀ ਕਾਰਵਾਈ ਜਾਰੀਰੱਖਦਿਆਂ ਬਹਾਵਲ ਖਾਨ ਨੂੰ ਦਰਿਆ ਦੇ ਸੱਜੇ ਬੰਨੇ ਦੇ ਇਲਾਕਿਆਂ ਵਿਚੋਂ ਕੱਢ ਦਿੱਤਾ।
ਤ੍ਰੈਦਲੀ ਸੰਧੀ
ਸੰਨ 1839 ਵਿਚ ਅੰਤਰ-ਰਾਸ਼ਟਰੀ ਘਟਨਾਵਾਂ ਅਤੇ ਖਾਸ ਕਰ ਕੇ ਰੂਸੀ ਸਾਮਰਾਜ ਦੀ ਚੜਤ ਅਤੇ ਉਸ ਦਾ ਏਸ਼ੀਆ ਵਿਚ ਵਧਦਾ ਪ੍ਰਭਾਵ ਅੰਗਰੇਜ਼ੀ ਸਾਮਰਾਜ ਵਾਸਤੇ ਚਿੰਤਾ ਦਾ ਕਾਰਨ ਬਣ ਗਿਆ। ਹੁਣ ਅੰਗਰੇਜ਼ਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਨਵੇਂ ਸਿਰਿਓਂ ਸਾਂਝ ਪਾਉਣ ਦੀ ਲੋੜ ਪਈ। ਪਹਿਲਾਂ ਤਾਂ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਤਿੰਨ-ਧਿਰੀ ਸੰਧੀ ਕਰਨ ਲਈ ਜ਼ੋਰ ਪਾਇਆ, ਇਸ ਦੇ ਜਵਾਬ ਵਿਚ ਅਫ਼ਗਾਨ ਹਾਕਮ ਨੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਪਿਸ਼ਾਵਰ ਵਾਪਸ ਲੈ ਕੇ ਦਿਵਾਉਣ ਦੀ ਸ਼ਰਤ ਰੱਖੀ ਜੋ ਅੰਗਰੇਜ਼ਾਂ ਵਾਸਤੇ ਮੰਨਣੀ ਬਹੁਤ ਔਖੀ ਸੀ। ਇਸ ਸ਼ਰਤ ਨਾਲ ਜਦੋਂ ਅੰਗਰੇਜ਼ ਸਹਿਮਤ ਨਾ ਹੋਏ ਤਾਂ ਦੋਸਤ ਮੁਹੰਮਦ ਨੇ ਰੂਸ ਨਾਲ ਗੱਠਜੋੜ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਦਾ ਪਤਾ ਲੱਗਣ ‘ਤੇ ਅੰਗਰੇਜ਼ਾਂ ਦੀ ਮੁਹਿੰਮ ਨੂੰ ਬਹੁਤ ਧੱਕਾ ਲੱਗਾ ਅਤੇ ਉਨ੍ਹਾਂ ਹੁਣ ਅਫ਼ਗਾਨਿਸਤਾਨ ਦੇ ਸਾਬਕਾ ਹਾਕਮ ਸ਼ਾਹ ਸੁਜਾਹ ਦਾ ਮੋਹਰਾ ਅੱਗੇ ਕਰ ਦਿੱਤਾ।
ਸ਼ਾਹ ਸੁਜਾਹ ਤਾਂ ਪਹਿਲਾਂ ਹੀ ਅੰਗਰੇਜਾਂ ਦੀ ਮਦਦ ਨਾਲ ਅਫ਼ਗਾਨਿਸਤਾਨ ਉਤੇ ਅਧਿਕਾਰ ਕਰਨਾ ਚਾਹੁੰਦਾ ਸੀ ਪਰ ਅੰਗਰੇਜ਼ ਉਸ ਦੀ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ ਸਨ। ਅਸਲ ਵਿਚ ਅੰਗਰੇਜ਼ ਇਸ ਮੁਹਿੰਮ ਵਿਚ ਮਹਾਰਾਜੇ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਸਨ। ਇਸ ਸਬੰਧ ਵਿਚ ਮਈ 1834 ਵਿਚ ਇਕ ਅੰਗਰੇਜ਼ ਅਧਿਕਾਰੀ ਮੈਕਨਾਟਨ ਲਾਹੌਰ ਵੀ ਆਇਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀਆਂ ਗੱਲਾਂ ਵਿਚ ਕੋਈ ਖਾਸ ਦਿਲਚਸਪੀ ਨਾ ਵਿਖਾਈ, ਕਿਉਂਕਿ ਅੰਗਰੇਜ਼ਾਂ ਵੱਲੋਂ ਬੀਤੇ ਸਮੇਂ ਕੀਤੀਆਂ ਚਾਲਾਕੀਆਂ ਕਾਰਨ ਉਸ ਨੂੰ ਉਨ੍ਹਾਂ ਦੀਆਂ ਗੱਲਾਂ ‘ਤੇ ਇਤਬਾਰ ਨਹੀਂ ਰਿਹਾ ਸੀ। ਅੰਗਰੇਜ਼ਾਂ ਦੇ ਦਿਲ ਵਿਚ ਰਾਏ- ਰਾਤ ਸ਼ਾਹ ਸੁਜਾਹ ਪ੍ਰਤੀ ਹਮਦਰਦੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿਚ ਕਈ ਤਰ੍ਹਾਂ ਦੇ ਸ਼ੰਕੇ ਉਤਪੰਨ ਕੀਤੇ ਅਤੇ ਉਹ ਗੱਲਬਾਤ ਵਿਚੇ ਛੱਡ ਕੇ ਦੀਨਾ ਨਗਰ ਤੋਂ ਉਸੇ ਤਰ੍ਹਾਂ ਵਾਪਸ ਤੁਰ ਗਿਆ ਜਿਸ ਤਰ੍ਹਾਂ ਉਸ ਨੇ ਸੰਨ 1808 ਵਿਚ ਕਸੂਰ ਵਿਖੇ ਮੈਟਕਾਫ ਨਾਲ ਕੀਤਾ ਸੀ। ਇਸ ਤੋਂ ਇਕ ਗੱਲ ਸਾਫ ਜ਼ਾਹਿਰ ਸੀ ਕਿ ਮਹਾਰਾਜਾ, ਅੰਗਰੇਜ਼ਾਂ ਵੱਲੋਂ ਤਿਆਰ ਕੀਤੀ ਤਿੰਨ ਪੱਖੀ ਸੰਧੀ ਉਤੇ ਦਸਤਤ ਨਹੀਂ ਕਰਨਾ ਚਾਹੁੰਦਾ ਸੀ। ਅੰਗਰੇਜ਼ ਰਾਜਦੂਤ ਨੇ ਮਹਾਰਾਜਾ ਰਣਜੀਤ ਸਿੰਘ ਦਾ ਪਿੱਛਾ ਨਾ ਛੱਡਿਆ ਅਤੇ ਸੰਧੀ ਤੇ ਦਸਤਖ਼ਤ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਦਬਾਅ ਪਾਏ। ਅਖੀਰ ਇਸ ਸੰਧੀ ਪੱਤਰ ਦੀਆਂ ਕੁਝ ਸ਼ਰਤਾਂ ਵਿਚ ਤਬਦੀਲੀ ਕਰਨ ਪਿੱਛੋਂ ਮਹਾਰਾਜੇ ਨੇ 26 ਜੂਨ 1838 ਵਿਚ ਇਸ ਉਤੇ ਦਸਤਖ਼ਤ ਕਰ ਦਿੱਤੇ। ਇਹ ਸੰਧੀ ਤ੍ਰੈ-ਪਾਰਟੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ। ਇਸ ਸੰਧੀ ਦੀ ਜਿਸ ਮਹੱਤਵਪੂਰਨ ਧਾਰਾ ਉਤੇ ਮਹਾਰਾਜੇ ਨੇ ਦਸਤਖ਼ਤ ਨਹੀਂ ਕੀਤੇ, ਉਹ ਇਹ ਸੀ ਕਿ ਕਾਬਲ ਉਤੇ ਹਮਲਾ ਕਰਨ ਲਈ ਅੰਗਰੇਜ਼ੀ ਫੌਜਾਂ ਪੰਜਾਬ ਵਿਚੋਂ ਲੰਘਣਗੀਆਂ। ਸੰਧੀ ਦੀਆਂ ਦੂਜੀਆਂ ਪ੍ਰਵਾਨ ਸ਼ਰਤਾਂ ਅਨੁਸਾਰ, (ੳ) ਸ਼ਾਹ ਸੁਜਾਹ ਅਗਰ ਕਾਬਲ ਦਾ ਹਾਕਮ ਬਣਿਆ ਤਾਂ ਉਸ ਦੇ ਉੱਤਰ ਅਧਿਕਾਰੀਆਂ ਦਾ ਦਰਿਆ ਸਿੰਧ ਅਤੇ ਇਸ ਦੇ ਦੋਹਾਂ ਪਾਸਿਆਂ ਦੇ ਇਲਾਕਿਆਂ ਅਤੇ ਪਿਸ਼ਾਵਰ ਉਤੇ ਕੋਈ ਅਧਿਕਾਰ ਨਹੀਂ ਹੋਵੇਗਾ। (ਅ) ਸ਼ਾਹ ਸਿੰਧ ਨਾਲ ਸਬੰਧਤ ਉਨ੍ਹਾਂ ਸਾਰਿਆਂ ਫੈਸਲਿਆਂ ਦਾ ਪਬੰਦ ਹੋਵੇਗਾ ਜੋ ਪਹਿਲਾਂ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਹੋ ਚੁੱਕੇ ਸਨ। (ੲ) ਸੰਧੀ ‘ਤੇ ਦਸਤਖ਼ਤ ਕਰਨ ਵਾਲੀਆਂ ਤਿੰਨੇ ਤਾਕਤਾਂ ਦਾ ਦਰਜਾ ਬਰਾਬਰੀ ਦਾ ਮੰਨਿਆ ਜਾਵੇਗਾ। (ਸ) ਅੰਦਰੂਨੀ ਅਤੇ ਬਾਹਰੀ ਹਮਲਿਆਂ ਸਮੇਂ ਇਕ ਦੂਜੇ ਦੀ ਸਹਾਇਤਾ ਕਰਨੀ ਹੋਵੇਗੀ। (ਹ) ਮਹਾਰਾਜੇ ਨੂੰ ਪੰਜ ਹਜ਼ਾਰ ਸੈਨਾਵਾਂ ਦੀਆਂ ਸੇਵਾਵਾਂ ਦੇਣ ਦੇ ਬਦਲੇ ਪੰਜਾਹ ਹਜ਼ਾਰ ਰੁਪਏ ਦੇਣ ਦਾ ਵਾਅਦਾ। (ਕ) ਸ਼ਾਹ ਸੁਜਾਹ ਭਵਿੱਖ ਵਿਚ ਹੈਰਾਤ ਉਤੇ ਹਮਲਾ ਨਹੀਂ ਕਰੇਗਾ। ਅਤੇ (ਖ) ਉਹ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਗੈਰ ਕਿਸੇ ਹੋਰ ਮੁਲਕ ਨਾਲ ਸੰਬੰਧ ਸਥਾਪਿਤ ਨਹੀਂ ਕਰੇਗਾ।
ਸੰਨ 1834 ਵਿਚ ਅੰਗਰੇਜ਼ਾਂ ਨੇ ਸ਼ਾਹ ਨੂੰ ਚਾਰ ਮਹੀਨੇ ਦੀ ਪੈਨਸ਼ਨ ਪੇਸ਼ਗੀ ਦੇ ਤੌਰ ‘ਤੇ ਦਿੱਤੀ ਅਤੇ ਕੁਝ ਹੋਰ ਸਹਾਇਤਾ ਨਾਲ ਸਿੰਧ ਵੱਲ ਰਵਾਨਾ ਕਰ ਦਿੱਤਾ। ਰਸਤੇ ਵਿਚ ਉਸ ਨੂੰ ਬਹਾਵਲ ਖਾਨ ਪਾਸੋਂ ਕੁਝ ਉਠ ਅਤੇ ਇਕ ਤੋਪ ਵੀ ਪ੍ਰਾਪਤ ਹੈ ਗਈ। ਜਦੋਂ ਉਹ ਸਿੰਧ ਦਰਿਆ ਪਾਰ ਕਰ ਕੇ ਸ਼ਿਕਾਰਪੁਰ ਵੱਲ ਵਧਿਆ ਤਾਂ ਸਿੱਧੀਆਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਹਾਰ ਗਏ। ਸ਼ਾਹ ਨੇ ਉਨ੍ਹਾਂ ਪਾਸੋਂ ਸ਼ਿਕਾਰਪੁਰ ਦੇ ਬਦਲੇ ਛੇ ਲੱਖ ਰੁਪਏ ਸਾਲਾਨਾ ਕਰ ਵਸੂਲਣ ਦਾ ਅਹਿਦਨਾਮਾ ਗਿਆ। ਹੁਣ ਉਹ ਕੰਧਾਰ ਵੱਲ ਵਧਿਆ ਅਤੇ ਕੁਝ ਮਹੀਨੇ ਇਸ ਦੇ ਲਾਗੇ ਮੋਰਚੇ ਲਾਈ ਰੱਖੋ ਪਰ ਇਥੋਂ ਉਸ ਨੂੰ ਦੋਸਤ ਮੁਹੰਮਦ ਖਾਂ ਨੇ ਭਾਰੀ ਹਾਰ ਦੇ ਕੇ ਵਾਪਸ ਭਜਾ ਦਿੱਤਾ। ਸਾਹ ਇਕ ਵਾਰ ਫਿਰ ਭਟਕਦਾ ਹੋਇਆ, ਮਾਰਚ 1835 ਵਿਚ ਲੁਧਿਆਣੇ ਆ ਵੜਿਆ।
ਇਸ ਮੁਹਿੰਮ ਤੋਂ ਪਹਿਲਾਂ ਸੰਨ 1833 ਵਿਚ ਸ਼ਾਹ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਵੀ ਇਕ ਅਜਿਹੀ ਸੰਧੀ ਹੋਈ ਸੀ, ਜਿਸ ਅਨੁਸਾਰ ਸਿੰਧ ਦਰਿਆ ਦੇ ਉੱਤਰ ਵੱਲ ਮਹਾਰਾਜਾ ਰਣਜੀਤ ਸਿੰਘ ਦੀ ਮਰਜੀ ਦਾ ਅਧਿਕਾਰ ਰਹੇਗਾ ਅਤੇ ਇਸ ਵਿਚ ਸ਼ਾਹ ਸੁਜਾਹ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੋਵੇਗੀ। ਇਸ ਦੇ ਬਦਲੇ ਮਹਾਰਾਜੇ ਨੇ ਸ਼ਾਹ ਨੂੰ ਸਵਾ ਲੱਖ ਰੁਪਇਆ ਅਤੇ ਕੁਝ ਜੰਗੀ ਸਾਜ- ਸਾਮਾਨ ਵੀ ਦਿੱਤਾ। ਇਹ ਸੰਧੀ ਵੀ ਆਪਸੀ ਮਤਭੇਦਾਂ ਅਤੇ ਗ਼ਲਤ ਫਹਿਮੀਆਂ ਦਾ ਸ਼ਿਕਾਰ ਹੋ ਗਈ, ਪਰ ਅੱਗੇ ਚੱਲ ਕੇ ਤ੍ਰੈ-ਪੱਖੀ ਸੰਧੀ ਦਾ ਆਧਾਰ ਜ਼ਰੂਰ ਬਣੀ।
ਸੰਧੀ ਤੋਂ ਬਾਅਦ ਦੇ ਹਾਲਾਤ
ਇਸ ਸੰਧੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸਿਹਤ ਹੋਰ ਵੀ ਵਿਗੜਨ ਲੱਗੀ ਅਤੇ ਉਸ ਦੀ ਗੱਲਬਾਤ ਕਰਨ ਦੀ ਤਾਕਤ ਵੀ ਹੌਲੀ ਹੌਲੀ ਮੱਧਮ ਪੈ ਗਈ। ਇਸ ਸਮੇਂ ਉਸ ਵੱਲੋਂ ਰਾਜ ਪ੍ਰਬੰਧ ਫ਼ਕੀਰ ਅਜ਼ੀਜ਼ੁਦੀਨ ਵੱਲੋਂ ਚਲਾਇਆ ਜਾਣ ਲੱਗਾ ਜੋ ਇਕ ਬਹੁਤ ਸੁਲਝਿਆ ਅਤੇ ਤਜਰਬੇਕਾਰ ਆਦਮੀ ਸੀ। ਇਸ ਹਾਲਤ ਵਿਚ ਸਿੱਖ ਫੌਜਾਂ ਅਫ਼ਗਾਨਿਸਤਾਨ ਵਿਚ ਕਿਸੇ ਤਰ੍ਹਾਂ ਦੀ ਸਿੱਧੀ ਦਖ਼ਲ- ਅੰਦਾਜ਼ੀ ਦੇ ਹੱਕ ਵਿਚ ਨਹੀਂ ਸਨ। ਇਧਰ ਅੰਗਰੇਜ਼ ਫ਼ੌਜੀ ਤਾਕਤ ਤੋਂ ਬਗੈਰ, ਪੈਸੇ ਦੇ ਜ਼ੋਰ ਨਾਲ ਉਥੇ ਕੁਝ ਕਰਨਾ ਚਾਹੁੰਦੇ ਸਨ । ਉਹ ਸ਼ਾਹ ਸੁਜਾਹ ਅਤੇ ਸਿੱਖ ਫੌਜਾਂ ਨੂੰ ਅੱਗੇ ਲਾ ਕੇ ਆਪ ਮਗਰ ਰਹਿ ਕੇ ਕਾਰਵਾਈ ਕਰਨਾ ਪਸੰਦ ਕਰਦੇ ਸਨ। ਇਸ ਵਾਸਤੇ ਉਹਨਾਂ ਸ਼ਾਹ ਸੁਜਾਹ ਨੂੰ ਵੀਹ ਲੱਖ ਰੁਪਿਆ ਦੇਣ ਦਾ ਫੈਸਲਾ ਕੀਤਾ। ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਹਿੱਸਾ ਵੀ ਸੀ। ਇਸ ਸਮੇਂ ਸਿੰਧ ਦੇ ਅਮੀਰਾਂ ਤੂੰ ਵੀ ਅੰਗਰੇਜ਼ਾਂ ਨੇ ਪੱਚੀ ਲੱਖ ਰੁਪਇਆ ਉਗਰਾਹੁਣ ਦਾ ਮਨ ਬਣਾਇਆ ਪਰ ਸਿੰਧ ਦੇ ਅਮੀਰ ਅਫ਼ਗਾਨਿਸਤਾਨ ਦੇ ਜਲਾਵਤਨ ਸ਼ਾਹ ਨੂੰ ਮਾਲੀ ਸਹਾਇਤਾ ਦੇਣ ਤੋਂ ਚਿੜਦੇ ਸਨ। ਕੰਪਨੀ ਵੱਲੋਂ ਪੋਟਿੰਗਰ ਨੂੰ ਸਿੰਧ ਦੇ ਅਮੀਰਾਂ ਨਾਲ ਸਖ਼ਤੀ ਨਾਲ ਪੇਸ਼ ਆਉਣ ਵਾਸਤੇ ਕਿਹਾ ਗਿਆ। ਜਦੋਂ ਅਫ਼ਗਾਨਿਸਤਾਨ ਉੱਤੇ ਚੜ੍ਹਾਈ ਸੀ ਨਾਲ ਪੇਸ਼ ਫੌਜਾਂ ਸਿੰਧ ਵਿਚੋਂ ਲੰਘੀਆਂ ਉਦੋਂ ਸਿੰਧ ਦੇ ਧਨੀ, ਅਮੀਰ ਅਤੇ ਖਾਸ ਕਰਕੇ ਜੇ ਹੈਦਰਾਬਾਦ ਨਾਲ ਸੰਬੰਧਿਤ ਸਨ, ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਉਨ੍ਹਾਂ ਨੂੰ ਸ਼ਾਂਤ ਕਰਨ ਵਾਸਤੇ ਅੰਗਰੇਜ਼ਾਂ ਨੇ ਫੌਜ ਦਾ ਸਹਾਰਾ ਲਿਆ। ਉਨ੍ਹਾਂ ਨਾਲ ਇਕ ਹੋਰ ਸੰਧੀ ਕੀਤੀ ਜਿਸ ਅਨੁਸਾਰ ਸਿੰਧ ਦੇ ਅਮੀਰਾਂ ਪਾਸੋਂ ਤਿੰਨ ਲੱਖ ਰੁਪਿਆ ਸਾਲਾਨਾ ਕਰ ਵਸੂਲਣਾ ਅਤੇ ਸਿੰਧ ਨੂੰ ‘ਹਿੰਦੁਸਤਾਨ’ ਦਾ ਹਿੱਸਾ ਮੰਨਣਾ ਸ਼ਾਮਲ ਸੀ ਤਾਂ ਕਿ ਅੰਗਰੇਜ਼ ਆਪਣੀ ਮਨ ਮਰਜ਼ੀ ਨਾਲ ਉਥੇ ਆਪਣਾ ਵਪਾਰਕ ਕਾਰੋਬਾਰ ਕਰ ਸਕਣ। ਇਧਰ ਅੰਗਰੇਜ਼ੀ ਫੌਜਾਂ ਮਾਰਚ 1839 ਵਿਚ ਪੰਜਾਬ ਵਿਚੋਂ ਲੰਘਣ ਦੀ ਮਨਾਹੀ ਕਰ ਕੇ, ਸਿੰਧ ਤੋਂ ਤੁਰਦੀਆਂ ਬੁਲਾਨ ਦੇ ਦਰੇ ਰਾਹੀਂ ਬਲੋਚਿਸਤਾਨ ਵਿਚ ਦਾਖ਼ਲ ਹੋਈਆਂ। ਅੰਗਰੇਜ਼ੀ ਫੌਜਾਂ ਦੀ ਆਮਦ ਨਾਲ ਖਿਲਾਤ ਇਲਾਕੇ ਦੀਆਂ ਫਸਲਾਂ ਤਬਾਹ ਹੋ ਗਈਆਂ। ਬਰਨਜ਼ ਲਿਖਦਾ ਹੈ ਕਿ ਲੋਕ ਦਾਣੇ-ਦਾਣੇ ਤੋਂ ਤਰਸਦੇ ਜੰਗਲੀ ਬੂਟੀਆਂ ਅਤੇ ਘਾਹ ਖਾਣ ਲੱਗੇ। ਇਸੇ ਸਾਲ ਅਪ੍ਰੈਲ ਵਿਚ ਸਾਂਝੀਆਂ ਫੌਜਾਂ ਦਾ ਕੰਧਾਰ ਉਤੇ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਗਜ਼ਨੀ ਉਤੇ ਹਮਲਾ ਕੀਤਾ ਗਿਆ। ਇਧਰ ਮਹਾਰਾਜਾ ਰਣਜੀਤ ਸਿੰਘ ਦੀ ਸਿਹਤ ਦਿਨੋਂ-ਦਿਨ ਵਿਗੜ ਰਹੀ ਸੀ। ਉਸਨੇ 20 ਜੂਨ 1839 ਨੂੰ ਕੰਵਰ ਖੜਕ ਸਿੰਘ ਨੂੰ ਰਾਜ-ਭਾਗ ਦੀ ਵਾਗਡੋਰ ਸੋਂਪ ਦਿੱਤੀ ਅਤੇ ਧਿਆਨ ਸਿੰਘ ਡੋਗਰੇ ਨੂੰ ਰਾਜ ਦਾ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ। ਅਖੀਰ ਮਹਾਰਾਜਾ ਰਣਜੀਤ ਸਿੰਘ 59 ਸਾਲ ਦੀ ਉਮਰ ਭੋਗ ਕੇ 27 ਜੂਨ 1839 ਨੂੰ ਅਕਾਲ ਚਲਾਣਾ ਕਰ ਗਿਆ। ਮਹਾਰਾਜਾ ਤ੍ਰੈ-ਪੱਖੀ ਸੰਧੀ ਵਿਚ ਮਜਬੂਰੀ ਨਾਲ ਸ਼ਾਮਲ ਹੋਇਆ, ਕਿਉਂਕਿ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇਕਰ ਕਿਤੇ ਸ਼ਾਹ ਸੁਜਾਹ ਅੰਗਰੇਜ਼ਾਂ ਦੀ ਮਦਦ ਨਾਲ ਕਾਬਲ ਦਾ ਹਾਕਮ ਬਣ ਵੀ ਗਿਆ ਤਾਂ ਉਹ ਉਥੇ ਬਹੁਤਾ ਚਿਰ ਟਿਕ ਨਹੀਂ ਸਕੇਗਾ। ਮਹਾਰਾਜੇ ਨੇ ਅੰਗਰੇਜ਼ਾਂ ਨੂੰ ਅਫਗਾਨਿਸਤਾਨ ਵਿਚ ਕਿਸੇ ਸਿੱਧੀ ਦਖ਼ਲ- ਅੰਦਾਜ਼ੀ ਤੋਂ ਵੀ ਖ਼ਬਰਦਾਰ ਕੀਤਾ ਅਤੇ ਕਿਹਾ ਕਿ ਅੰਗਰੇਜ਼ਾਂ ਵੱਲੋਂ ਅਫਗਾਨਿਸਤਾਨ ਦੀ ਰਾਜਨੀਤੀ ਵਿਚ ਸਿੱਧੀ ਕਾਰਵਾਈ ਉਨ੍ਹਾਂ ਵਾਸਤੇ ਬਹੁਤ ਘਾਤਕ ਸਿੱਧ ਹੋਵੇਗੀ ਪਰ ਅੰਗਰੇਜ਼ਾਂ ਨੇ ਮਹਾਰਾਜੇ ਦੀ ਇਸ ਚਿਤਾਵਨੀ ਵੱਲ ਧਿਆਨ ਨਾ ਦਿੱਤਾ।*
ਅਫਗਾਨਿਸਤਾਨ ਵਿਚ ਤਿੰਨ ਧਿਰੀ ਫ਼ੌਜੀ ਕਾਰਵਾਈ ਦੇ ਚਲਦਿਆਂ ਕਾਬਲ ਦਾ ਸ਼ਾਸਕ ਦੋਸਤ ਮੁਹੰਮਦ ਹਾਰ ਕੇ ਭੱਜ ਗਿਆ। ਸ਼ਾਹ ਸੁਜਾਹ ਨੇ ਬੰਦੀ ਬਣਾਏ ਪੰਜਾਹ ਹਜ਼ਾਰ ਗਾਜ਼ੀਆਂ ਨੂੰ ਕਤਲ ਕਰ ਦਿੱਤਾ। ਇਸ ਘਿਨਾਉਣੇ ਕਾਰੇ ਤੋਂ ਬਾਅਦ ਕਾਬਲ ਨਿਵਾਸੀ ਹੀ ਨਹੀਂ ਸਗੋਂ ਅੰਗਰੇਜ਼ ਵੀ ਉਸ ਨੂੰ ਨਫਰਤ ਕਰਨ ਲੱਗੇ। ਅਫਗਾਨੀ ਉਸ ਨੂੰ ਕਾਫਰ ਕਹਿਣ ਲੱਗੇ, ਕਿਉਂਕਿ ਉਸ ਨੇ ਗੈਰ-ਮੁਸਲਮਾਨਾਂ ਦੀ ਸਹਾਇਤਾ ਨਾਲ ਦੁਬਾਰਾ ਤਖ਼ਤ ਹਾਸਿਲ ਕੀਤਾ ਸੀ। ਇਕ ਅੱਖੀਂ ਵੇਖਣ ਵਾਲੇ ਇਤਿਹਾਸਕਾਰ ਅਨੁਸਾਰ ਜਦੋਂ ਸ਼ਾਹ ਸ਼ੁਜਾਹ ਕਾਬਲ ਵਿਚ ਦਾਖ਼ਲ ਹੋਇਆ ਤਾਂ ਇੰਜ ਲੱਗਦਾ ਸੀ ਕਿ ਜਿਵੇਂ ਉਹ ਕਿਸੇ ਮੁਰਦੇ ਦੀ ਅਰਥੀ ਨਾਲ ਤੁਰਿਆ ਜਾ ਰਿਹਾ ਹੋਵੇ। ਕਿਸੇ ਇੱਕ ਵੀ ਨਾਮਵਰ ਕਾਬਲੀ ਨੇ ਉਸ ਨੂੰ ਦੁਬਾਰਾ ਤਖ਼ਤ ‘ਤੇ ਬੈਠਣ ਦੀ ਮੁਬਾਰਕਬਾਦ ਨਹੀਂ ਦਿੱਤੀ ਸੀ।
ਸਿੱਖ ਫੌਜਾਂ ਦੱਰਾ ਖੈਬਰ ਪਾਰ ਕਰ ਕੇ ਜਲਾਲਾਬਾਦ ਤੱਕ ਹੀ ਗਈਆਂ ਸਨ। ਅੰਗਰੇਜ਼ੀ ਫੌਜਾਂ ਬਹਾਵਲਪੁਰ ਅਤੇ ਸਿੰਧ ਦਰਿਆ ਪਾਰ ਕਰਦੀਆਂ ਹੋਈਆਂ ਬੋਲਾਨ ਦਰਿਆ ਪਾਰ ਕਰ ਕੇ ਗਜ਼ਨੀ ਤੱਕ ਪਹੁੰਚ ਗਈਆਂ ਅਤੇ ਅਗਸਤ 1840 ਵਿਚ ਕਾਬਲ ਉਤੇ ਕਬਜ਼ਾ ਕਰ ਲਿਆ। ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਵਾਰ ਸ਼ਾਹ ਸੁਜਾਹ ਨੂੰ ਉਥੋਂ ਦੇ ਲੋਕਾਂ ਨੇ ਬਿਲਕੁਲ ਪਸੰਦ ਨਾ ਕੀਤਾ। ਅੰਗਰੇਜ਼ਾਂ ਨੇ ਦੋਸਤ ਮੁਹੰਮਦ ਨੂੰ ਕੈਦ ਕਰ ਕੇ ਕਲਕੱਤੇ ਭੇਜ ਦਿੱਤਾ। ਕਾਬਲ ਅਤੇ ਆਲੇ- ਦੁਆਲੇ ਦੇ ਪ੍ਰਸ਼ਾਸਨ ਦੀ ਵਾਗਡੋਰ ਬੁੱਢੇ ਅੰਗਰੇਜ਼ ਅਫਸਰ ਐਲਫਿਨਸਟਨ ਦੇ ਹੱਥ ਦਿੱਤੀ ਗਈ। ਉਪਰੋਂ ਤਾਂ ਅਫਗਾਨਿਸਤਾਨ ਵਿਚ ਸ਼ਾਂਤੀ ਨਜ਼ਰ ਆਉਣ ਲੱਗੀ, ਪਰ ਅਫਗਾਨ ਲੋਕਾਂ ਦੇ ਦਿਲਾਂ ਅੰਦਰ ਅੰਗਰੇਜ਼ਾਂ ਖਿਲਾਫ ਬਦਲੇ ਅਤੇ ਵਿਦਰੋਹ ਦੀ ਅੱਗ ਬਲ ਰਹੀ ਸੀ। ਨਵੰਬਰ1840 ਵਿਚ ਕਾਬਲ ਸ਼ਹਿਰ ਵਿਚ ਬਹੁਤ ਭਾਰੀ ਕੌਮੀ ਬਗਾਵਤ ਹੋਈ। ਸਾਰੀ ਅਫਗਾਨ ਕੌਮ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਇਕ ਮੁੱਠ ਹੋ ਗਈ। ਅਫਗਾਨ ਲੋਕਾਂ ਨੇ ਆਪਣੇ ਮੁਲਕ ਦੇ ਚੱਪੇ-ਚੱਪੇ ਵਿਚ ਰਿਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਅੰਗਰੇਜ਼ੀ ਫੌਜੀ ਛਾਉਣੀਆਂ ‘ਤੇ ਜ਼ੋਰਦਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਗੁੱਸੇ ਭਰੇ ਅਫਗਾਨ ਲੋਕਾਂ ਨੇ ਇਕ ਉਚ ਅੰਗਰੇਜ਼ ਅਫਸਰ ਮਿਸਟਰ ਬਰਨਜ਼ ਨੂੰ ਉਸ ਦੇ ਘਰ ਵਿਚ ਵੜ ਕੇ ਪਰਿਵਾਰ ਸਮੇਤ ਹਲਾਕ ਕਰ ਦਿੱਤਾ ਅਤੇ ਇਕ ਮਹੀਨੇ ਮਗਰੋਂ ਇਕ ਦੂਜਾ ਅੰਗਰੇਜ਼ ਅਫਸਰ ਮੈਕਨਾਹਟਨ ਵੀ ਅਫਗਾਨ ਲੋਕਾਂ ਹੱਥੋਂ ਮਾਰਿਆ ਗਿਆ। ਹੁਣ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਹਾਦਰ ਅਫਗਾਨ ਲੜਾਕੂਆਂ ਨੇ ਅੰਗਰੇਜ਼ੀ ਫੌਜਾਂ ਦੀ ਆਵਾਜਾਈ ਦੇ ਸਾਰੇ ਰਸਤੇ ਕੱਟ ਦਿੱਤੇ। ਅੰਤ ਭਾਰੀ ਦਬਾਅ ਹੇਠ ਅੰਗਰੇਜ਼ ਜਰਨੈਲ ਐਲਫਿਨਸਟੇਨ ਨੂੰ ਦੋਸਤ ਮੁਹੰਮਦ ਖਾਂ ਦੇ ਪੁੱਤਰ ਅਕਬਰ ਖਾਂ ਨਾਲ ਇਕ ਅੱਤ ਸ਼ਰਮਨਾਕ ਸੰਧੀ ਕਰਨੀ ਪਈ ਜਿਸ ਅਨੁਸਾਰ, ‘ਅੰਗਰੇਜ਼ ਅਫਗਾਨਿਸਤਾਨ ਵਿਚੋਂ ਨਿਕਲਣਾ ਅਤੇ ਆਪਣੀਆਂ ਤੀਵੀਆਂ ਅਕਬਰ ਖਾਂ ਦੇ ਕੋਲ ਜ਼ਮਾਨਤ ਦੇ ਤੌਰ ‘ਤੇ ਰੱਖਣਾ ਮੰਨ ਗਏ। ਇਥੇ ਹੀ ਬੱਸ ਨਹੀਂ 6 ਜਨਵਰੀ 1842 ਵਿਚ 4000 ਅੰਗਰੇਜ਼ੀ ਫੌਜ ਅਤੇ ਉਹਨਾਂ ਨਾਲ 12,000 ਦੇ ਕਰੀਬ ਹੋਰ ਅਮਲਾ, ਸਣੇ ਔਰਤਾਂ ਅਤੇ ਬੱਚਿਆਂ ਨੇ ਕਾਬਲ ਤੋਂ ਜਲਾਲਾਬਾਦ ਵੱਲ ਵਾਪਸੀ ਕੁਚ ਕੀਤਾ। ਉਦੋਂ ਸਾਰੇ ਰਸਤੇ ਭਾਰੀ ਬਰਫਬਾਰੀ ਨਾਲ ਰੁਕੇ ਪਏ ਸਨ। ਅੰਗਰੇਜ਼ੀ ਫੌਜਾਂ ਜਦੋਂ ਪਹਾੜੀ ਰਸਤਿਆਂ ਉਤੇ ਪਹੁੰਚੀਆਂ ਤਾਂ ਕਬਾਇਲੀ ਅਫਗਾਨ ਲੜਾਕਿਆਂ ਨੇ ਉਨ੍ਹਾਂ ਨੂੰ ਘੇਰ-ਘੇਰ ਕੇ ਮਾਰਿਆ। ਠੰਢ ਨਾਲ ਬੀਮਾਰ ਅਤੇ ਭੁੱਖ ਦੇ ਮਾਰੇ ਅੰਗਰੇਜ਼ ਫ਼ੌਜੀ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ। 3 ਜਨਵਰੀ 1841 ਤੱਕ ਸਿਰਫ ਅੱਠ ਸੌ ਦੇ ਕਰੀਬ ਹੀ ਜ਼ਿੰਦਾ ਬਚੇ ਜਿਨ੍ਹਾਂ ਵਿਚ ਜ਼ਿਆਦਾ ਜ਼ਖਮੀ ਫ਼ੌਜੀ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਇਨ੍ਹਾਂ ਬਚੇ-ਖੁਚੇ ਅੰਗਰੇਜ਼ ਨੂੰ ਫਿਰ ਅਕਬਰ ਖਾਂ ਦੀ ਸੁਰੱਖਿਆ ਵਾਸਤੇ ਪਿੱਛੇ ਮੋੜ ਦਿੱਤਾ ਗਿਆ। ਇਹ ਗਏ ਗੋੜ ਵੀ ਉਨ੍ਹਾਂ ਵਾਸਤੇ ਬਹੁਤ ਤਬਾਹਕੁੰਨ ਸਾਬਤ ਹੋਇਆ। ਅੰਤ 13 ਜਨਵਰੀ, 1841 ਨੂੰ ਇਨ੍ਹਾਂ ਵਿਚੋਂ ਸਿਰਫ ਇਕ ਬੰਦਾ ਜਿਊਂਦਾ, ਇਕ ਕਮਜ਼ੋਰ ਜਿਹੀ ਖੱਚਰ ‘ਤੇ ਸਵਾਰ ਹੋ ਕੇ ਜਲਾਲਾਬਾਦ ਤੱਕ ਪਹੁੰਚਿਆ। ਇਹ ਅੰਗਰੇਜ਼ੀ ਫੌਜ ਦਾ ਡਾਕਟਰ ਮਿਸਟਰ ਬ੍ਰਾਈਡਨ ਸੀ। ਹਿੰਦੁਸਤਾਨ ਵਿਚ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਅੰਗਰੇਜ਼ਾਂ ਦੀ ਇੱਜ਼ਤ ਆਬਰੂ ਅਤੇ ਤਾਕਤ ਦਾ ਇਤਨਾ ਵੱਡਾ ਘਾਣ ਕਦੇ ਵੀ ਨਹੀਂ ਸੀ ਹੋਇਆ। ਇਸ ਮੁਹਿੰਮ ਵਿਚ ਅੰਗਰੇਜ਼ੀ ਫੌਜ ਦਾ ਮੁੱਖ ਜਰਨੈਲ ਐਲਫਿਨਸਟਨ ਪ੍ਰਮੁੱਖ ਰਾਜਨੀਤਿਕ ਦੂਤ ਅਤੇ ਵਿਦੇਸ਼ੀ ਮਾਮਲਿਆਂ ਦਾ ਸਲਾਹਕਾਰ ਮਿਸਟਰ ਬਰਨਜ਼, ਵੀਹ ਹਜ਼ਾਰ ਅੰਗਰੇਜ਼ੀ ਫੌਜ ਅਤੇ ਬਹੁਤ ਸਾਰੇ ਪ੍ਰਮੁੱਖ ਅਫਸਰਾਂ ਸਮੇਤ ਔਰਤਾਂ ਅਤੇ ਬੱਚੇ ਮਾਰੇ ਗਏ। ਇਸ ਮੁਹਿੰਮ ਨਾਲ ਈਸਟ ਇੰਡੀਆ ਕੰਪਨੀ ਦਾ ਲੋਕ ਟੁੱਟ ਗਿਆ ਸੀ। ਇਸ ਮੁਹਿੰਮ ਉਤੇ ਈਸਟ ਇੰਡੀਆ ਕੰਪਨੀ ਦੇ ਪੰਦਰਾਂ ਕਰੋੜ ਰੁਪਏ ਵੀ ਨਸ਼ਟ ਹੋਏ। ਅਗਰ ਪੜ੍ਹੇ ਲਿਖੇ, ਸੱਭਿਅਕ ਅਤੇ ਚਲਾਕ ਅੰਗਰੇਜ਼ ਇਕ ‘ਅਨਪੜ੍ਹ’ ਮਹਾਰਾਜਾ ਰਣਜੀਤ ਸਿੰਘ ਦੇ ਆਖੇ ਲੱਗ ਕੇ ਅਜਿਹਾ ਨਾ ਕਰਦੇ ਤਾਂ ਨਿਰਸੰਦੇਹ ਇਤਨੇ ਵੱਡੇ ਨੁਕਸਾਨ ਅਤੇ ਦੁਰਦਸ਼ਾ ਤੋਂ ਬਚ ਜਾਂਦੇ। *
ਮਹਾਰਾਜੇ ਅਤੇ ਦੋਸਤ ਮੁਹੰਮਦ ਖਾਂ ਦਰਮਿਆਨ ਸੰਬੰਧ
ਮਹਾਰਾਜਾ ਰਣਜੀਤ ਸਿੰਘ ਦਾ ਵਾਹ, ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਨਾਲ ਵੀ ਪਿਆ, ਪਰ ਇਹ ਸ਼ਾਹ ਸੁਜਾਹ ਜਾਂ ਅੰਗਰੇਜ਼ਾਂ ਕਰ ਕੇ ਨਹੀਂ ਸਗੋਂ ਪਿਸ਼ਾਵਰ ਕਰ ਕੇ ਸੀ। ਸ਼ੁਰੂ ਤੋਂ ਹੀ ਅਫਗਾਨੀ ਸ਼ਾਸਕ ਪਿਸ਼ਾਵਰ ਨੂੰ ਅਫਗਾਨਿਸਤਾਨ ਦਾ ਇਕ ਅਟੁੱਟ ਅੰਗ ਮੰਨਦੇ ਆ ਰਹੇ ਸਨ ਅਤੇ ਜਦੋਂ ਸੰਨ 1834 ਵਿਚ ਮਹਾਰਾਜਾ ਬਣਜੀਤ ਸਿੰਘ ਨੇ ਇਸ ਉਤੇ ਕਬਜ਼ਾ ਕਰ ਲਿਆ ਤਦ ਦੋਸਤ ਮੁਹੰਮਦ ਨੂੰ ਇਹ ਗੱਲ ਰਾਸ ਨਾ ਆਈ। ਪਹਿਲਾਂ ਤਾਂ ਉਸ ਨੇ ਅੰਗਰੇਜ਼ਾਂ ਦੀ ਮੱਦਦ ਲੈ ਕੇ ਇਸ ਨੂੰ ਹਰਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਇਸ ਚਾਲ ਨਾਲ ਅੰਗਰੇਜ਼ ਸਹਿਮਤ ਨਾ ਹੋਏ, ਕਿਉਂਕਿ ਉਹ ਉਦੋਂ ਆਪਣੇ ਸੰਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਵਿਗਾੜਨਾ ਨਹੀਂ ਚਾਹੁੰਦੇ ਸਨ।
ਸੰਨ 1818 ਵਿਚ ਦੋਸਤ ਮੁਹੰਮਦ ਅਤੇ ਸ਼ਾਹ ਮੁਹੰਮਦ ਪਿਸ਼ਾਵਰ ਦੇ ਗਵਰਨਰ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਪ੍ਰਵਾਨ ਕਰ ਕੇ ਸਾਲਾਨਾ ਨਜ਼ਰਾਨਾ ਭਰਦੇ ਆਉਂਦੇ ਸਨ। ਸੰਨ 1823 ਵਿਚ ਕਾਬਲ ਦੇ ਸ਼ਾਸਕ ਅਜ਼ੀਮ ਖਾਂ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਵਿਚ ਹੋਈ ਖਾਨਾਜੰਗੀ ਦਾ ਫਾਇਦਾ ਉਠਾਉਂਦਿਆਂ ਦੋਸਤ ਮੁਹੰਮਦ ਕਾਬਲ, ਗਜ਼ਨੀ ਅਤੇ ਜਲਾਲਾਬਾਦ ‘ਤੇ ਕਬਜ਼ਾ ਕਰ ਕੇ ਉਥੋਂ ਦਾ ਸ਼ਕਤੀਸ਼ਾਲੀ ਹਾਕਮ ਬਣ ਗਿਆ। ਸੰਨ 1833-34 ਵਿਚ ਉਸ ਨੇ ਸ਼ਾਹ ਸ਼ੁਜਾਹ ਨੂੰ ਕਰਾਰੀ ਹਾਰ ਦਿੱਤੀ ਅਤੇ ਮਹਾਰਾਜਾ ਰਣਜੀਤ ਸਿੰਘ ਪਾਸੋਂ ਪਿਸ਼ਾਵਰ ਖੋਹਣ ਲਈ ਸਿੱਖਾਂ ਦੇ ਖ਼ਿਲਾਫ਼ ਜਹਾਦ ਦਾ ਸਹਾਰਾ ਲਿਆ। ਇਸਦਾ ਐਲਾਨ ਉਸ ਨੇ ਈਦ ਦੇ ਦਿਨ ਕੀਤਾ ਅਤੇ ਇਸ ਤੋਂ ਬਾਅਦ ਹਜ਼ਾਰਾਂ ਪਠਾਣ ਮੁਸਲਮਾਨ ਕਬੀਲੇ ਸਿੱਖਾਂ ਖ਼ਿਲਾਫ਼ ਮਰ-ਮਿਟਣ ਲਈ ਤਿਆਰ ਹੋ ਗਏ। ਦੋਸਤ ਮੁਹੰਮਦ ਖਾਂ ਨੇ ਇਸ ਸੰਭਾਵਿਤ ਜੰਗ ਵਿਚ ਆਪਣੇ ਆਪ ਨੂੰ ਗਾਜ਼ੀ ਅਤੇ ਸਿੱਖਾਂ ਨੂੰ ਕਾਫਰ ਕਹਿਣਾ ਸ਼ੁਰੂ ਕਰ ਦਿੱਤਾ ਪਰ ਜੰਗ ਦੇ ਮੌਕੇ ਮਹਾਰਾਜਾ ਰਣਜੀਤ ਸਿੰਘ ਦੀ ‘ ਰਾਜਨੀਤਿਕ ਅਤੇ ਜੰਗੀ ਕੂਟਨੀਤੀ ਤੋਂ ਮਾਤ ਖਾ ਗਿਆ (ਸਬੰਧਿਤ ਘਟਨਾਵਾਂ ਦਾ ਜ਼ਿਕਰ ਅਸੀਂ ਪਹਿਲੇ ਅਧਿਆਵਾਂ ਵਿਚ ਕਰ ਚੁੱਕੇ ਹਾਂ)। ਇਸ ਮੁਹਿੰਮ ਤੋਂ ਦੋਸਤ ਮੁਹੰਮਦ ਖਾਂ ਨੂੰ ਕਾਫੀ ਨਿਰਾਸ਼ਾ ਹੋਈ ਅਤੇ ਉਹ ਸ਼ਰਮ ਦਾ ਮਾਰਿਆ ਕਈ ਦਿਨ ਬਾਲਾ ਹਿਸਾਰ ਦੇ ਕਿਲ੍ਹੇ ਵਿਚ ਹੀ ਫੜ ਕੇ ਬੈਠਾ ਰਿਹਾ। ਇਸ ਅਪਮਾਨ ਦਾ ਬਦਲਾ ਲੈਣ ਲਈ ਉਸ ਨੇ ਇਕ ਹੋਰ ਕੋਸ਼ਿਸ਼ ਕੀਤੀ। ਸੰਨ 1837 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਉੱਚ ਅਫਸਰ ਅਤੇ ਨੇਤਾ ਲਾਹੌਰ ਵਿਖੇ ਕੰਵਰ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ, ਉਦੋਂ ਦੋਸਤ ਮੁਹੰਮਦ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿਚੋਂ ਹਜ਼ਾਰਾਂ ਕਬਾਇਲੀ ਇਕੱਠੇ ਕਰ ਕੇ ਕਿਲ੍ਹਾ ਜਮਰੌਦ ‘ਤੇ ਹਮਲਾ ਕਰ ਦਿੱਤਾ। ਕਿਲ੍ਹੇ ਅੰਦਰ ਸਿਰਫ ਛੇ ਸੋ ਦੇ ਕਰੀਬ ਸਿੱਖ ਫ਼ੌਜੀ ਤਾਇਨਾਤ ਸਨ। ਕਿਲ੍ਹੇ ਅੰਦਰੋਂ ਸਿੱਖਾਂ ਨੇ ਤਿੰਨ ਚਾਰ ਦਿਨ ਤੱਕ ਅਫਗਾਨੀਆਂ ਦਾ ਸਖ਼ਤ ਮੁਕਾਬਲਾ ਕੀਤਾ। ਇਸ ਹਮਲੇ ਦੀ ਸੂਚਨਾ ਜਦੋਂ ਪਿਸ਼ਾਵਰ ਵਿਚ ਸਰਦਾਰ ਹਰੀ ਸਿੰਘ ਨਲਵੇ ਨੂੰ ਮਿਲੀ ਤਾਂ ਉਹ ਬੀਮਾਰੀ ਦੀ ਹਾਲਤ ਵਿਚ ਫੌਜਾਂ ਨੂੰ ਨਾਲ ਲੈ ਕੇ ਜਮਰੌਦ ਵੱਲ ਤੁਰ ਪਿਆ। ਸਿੱਖਾਂ ਅਤੇ ਅਫਗਾਨੀਆਂ ਦਰਮਿਆਨ ਬਹੁਤ ਭਿਅੰਕਰ ਯੁੱਧ ਹੋਇਆ, ਜਿਸ ਵਿਚ ਸਰਦਾਰ ਹਰੀ ਸਿੰਘ ਨਲਵਾ ਸਖ਼ਤ ਜ਼ਖ਼ਮੀ ਹੈ ਕੇ ਅਕਾਲ ਚਲਾਣਾ ਕਰ ਗਿਆ ਪਰ ਸਿੱਖ ਫੌਜਾਂ ਮੈਦਾਨ ਵਿਚ ਡਟੀਆਂ ਰਹੀਆਂ। ਇਕ ਵੇਲਾ ਅਜਿਹਾ ਵੀ ਆਇਆ ਜਦੋਂ ਅਫਗਾਨੀ ਫੌਜਾਂ ਜਿੱਤਣ ਹੀ ਵਾਲੀਆਂ ਸਨ ਕਿ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਸ਼ਾਲ ਫੌਜ ਸਹਿਤ ਜੰਗ ਦੇ ਮੈਦਾਨ ਵਿਚ ਆਉਣ ਦੀ ਖ਼ਬਰ ਦਾ ਪਤਾ ਲੱਗ ਗਿਆ। ਦੋਸਤ ਮੁਹੰਮਦ ਆਪਣੇ ਗਿਲਜਿਆਂ ਸਮੇਤ ਕਾਬਲ ਵੱਲ ਭੱਜ ਗਿਆ। ਇਤਿਹਾਸਕਾਰ ਕਨ੍ਹਈਆ ਲਾਲ ਲਿਖਦਾ ਹੈ। ‘ਜਦੋਂ ਮਹਾਰਾਜੇ ਨੇ ਨਲਵੇ ਦੀ ਮੌਤ ਬਾਬਤ ਸੁਣਿਆ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਧਾਰਾ ਵਹਿਣ ਲੱਗ ਪਈ। ਮਹਾਰਾਜਾ ਰਣਜੀਤ ਸਿੰਘ ਵਾਸਤੇ ਇਹ ਕਦੀ ਨਾ ਪੁਰਾ ਹੋਣ ਵਾਲ ਘਾਟਾ ਸੀ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਦੋਸਤ ਮੁਹੰਮਦ ਦਾ ਸਿੱਧਾ ਟਾਕਰਾ ਕਦੇ ਵੀ ਨਹੀਂ ਹੋਇਆ।’
ਮਹਾਰਾਜੇ ਦੇ ਨੇਪਾਲ ਅਤੇ ਗੋਰਖਿਆਂ ਨਾਲ ਸੰਬੰਧ
ਸੰਨ 1800 ਤੋਂ 1809 ਦੇ ਸਾਲਾਂ ਦਰਮਿਆਨ ਜਦੋਂ ਸਤਲੁਜ ਦਰਿਆ ਅਤੇ ਇਸ ਆਸ ਪਾਸ ਦੇ ਮੱਧ ਪੰਜਾਬ ਦੇ ਇਲਾਕਿਆਂ ਉਤੇ ਮਹਾਰਾਜਾ ਰਣਜੀਤ ਸਿੰਘ ਕਬਜ਼ਾ ਜਮਾ ਰਿਹਾ ਸੀ, ਉਦੋਂ ਨੇਪਾਲ ਵਿਚ ਗੋਰਖਿਆਂ ਦਾ ਨੇਤਾ ਅਮਰ ਸਿੰਘ ਥਾਪਾ ਵੀ ਗੜ੍ਹਵਾਲ, ਕਮਾਓ ਅਤੇ ਸ਼ਿਮਲੇ ਦੇ ਪਹਾੜੀ ਇਲਾਕਿਆਂ ‘ਤੇ ਆਪਣੀ ਬਹਾਦਰੀ ਦੇ ਝੰਡੇ ਗੱਡ ਰਿਹਾ ਸੀ ਅਤੇ ਉਸ ਦੇ ਰਾਜ ਦੀਆਂ ਸੀਮਾਵਾਂ ਉੱਤਰ ਪ੍ਰਦੇਸ਼ ਦੇ ਤਰਾਈ ਦੇ ਇਲਾਕਿਆਂ, ਲੱਦਾਖ ਅਤੇ ਕਸ਼ਮੀਰ ਨਾਲ ਲੱਗਦੀਆਂ ਸਨ। ਹੁਣ ਉਸ ਦੀ ਅੱਖ ਪਹਾੜੀ ਰਾਜੇ ਸੰਸਾਰ ਚੰਦ ਦੇ ਤਹਿਤ ਇਕ ਮਹੱਤਵਪੂਰਨ ਸਥਾਨ ਕਾਂਗੜੇ ਉਤੇ ਸੀ। ਸੰਨ 1806 ਵਿਚ ਜਦੋਂ ਉਸ ਨੇ ਸਤਲੁਜ ਦਰਿਆ ਪਾਰ ਕਰ ਕੇ ਕਾਂਗੜੇ ਉਤੇ ਹਮਲਾ ਕਰ ਦਿੱਤਾ, ਉਦੋਂ ਕਾਂਗੜੇ ਦੇ ਸ਼ਾਸਕ ਰਾਜਾ ਸੰਸਾਰ ਚੰਦ ਨੇ ਤਿੰਨ ਸਾਲ ਉਸ ਦਾ ਮੁਕਾਬਲਾ ਕੀਤਾ ਅਤੇ ਗੋਰਖਿਆਂ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਪਰ ਇਤਨੀ ਲੰਬੀ ਲੜਾਈ ਕਰਕੇ ਉਸ ਦੇ ਆਰਥਿਕ ਅਤੇ ਜੰਗੀ ਵਸੀਲੇ ਕਮਜ਼ੋਰ ਹੋ ਗਏ। ਜਿਸ ਦੇ ਸਿੱਟੇ ਵਜੋਂ ਉਸ ਨੇ ਸੰਨ 1809 ਵਿਚ ਮਹਾਰਾਜਾ ਰਣਜੀਤ ਸਿੰਘ ਪਾਸੋਂ ਮੱਦਦ ਲੈਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲੋਂ ਵੀ ਉਹ ਇਕ ਵਾਰ ਮਹਾਰਾਜੇ ਪਾਸੋਂ ਮੱਦਦ ਲੈਣ ਆਇਆ ਸੀ, ਪਰ ਉਦੋਂ ਉਸਦੇ ਅਤੇ ਜਮਾਨ ਸ਼ਾਹ ਦੇ ਸੰਬੰਧਾਂ ਨੂੰ ਵੇਖਦਿਆਂ ਮਹਾਰਾਜੇ ਨੇ ਉਸ ਦੀ ਮੱਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਸੰਸਾਰ ਚੰਦ ਨੇ ਕਈ ਵਾਰ ਪੰਜਾਬ ਦੇ ਕੁਝ ਇਲਾਕਿਆਂ ‘ਤੇ ਵੀ ਅਧਿਕਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਜਿਸ ਕਰਕੇ ਮਹਾਰਾਜਾ ਉਸ ‘ਤੇ ਨਾਰਾਜ਼ ਵੀ ਸੀ। ਹੁਣ ਸੰਨ 1809 ਵਿਚ ਬਦਲੇ ਰਾਜਨੀਤਿਕ ਹਾਲਾਤ ਨੂੰ ਵੇਖਦਿਆਂ ਮਹਾਰਾਜੇ ਨੇ ਸੰਸਾਰ ਚੰਦ ਨੂੰ ਮੱਦਦ ਕਰਨ ਦੀ ਗੱਲ ਮੰਨ ਲਈ। ਜਦੋਂ ਇਸ ਗੱਲ ਦਾ ਗੋਰਖਿਆਂ ਨੂੰ ਪਤਾ ਲੱਗਾ, ਤਾਂ ਉਨ੍ਹਾਂ ਨੇ ਵੀ ਮਹਾਰਾਜੇ ਪਾਸ ਮੱਦਦ ਵਾਸਤੇ ਪਹੁੰਚ ਕੀਤੀ ਪਰ ਮਹਾਰਾਜੇ ਨੇ ਸੰਸਾਰ ਚੰਦ ਨਾਲ ਹੀ ਜੁੜਨ ਦਾ ਮਨ ਬਣਾਇਆ। ਮਿਥੀ ਰਣਨੀਤੀ ਅਨੁਸਾਰ ਮਹਾਰਾਜੇ ਦੀਆਂ ਫ਼ੌਜਾਂ ਜਵਾਲਾਮੁਖੀ ਅਤੇ ਇਸ ਦੇ ਆਲੇ-ਦੁਆਲੇ ਚੌਕੀਆਂ ਬਣਾ ਕੇ ਤਾਇਨਾਤ ਹੋ ਗਈਆਂ। ਉਨ੍ਹਾਂ ਗੋਰਖਿਆਂ ਦੀ ਆਵਾਜਾਈ ਦੇ ਸਾਰੇ ਰਸਤੇ ਕੱਟ ਦਿੱਤੇ। ਜਿਸ ਦੇ ਸਿੱਟੇ ਵਜੋਂ ਗੋਰਖਾ ਫੌਜਾਂ ਨੂੰ ਖਾਣ ਪੀਣ ਅਤੇ ਅਸਲੇ ਦੀ ਤੰਗੀ ਹੋ ਗਈ। ਪਹਾੜੀ ਅਤੇ ਦੁਰਗਮ ਇਲਾਕਿਆਂ ਵਿਚ ਬਰਸਾਤਾਂ ਹੋਣ ਕਰਕੇ ਉਨ੍ਹਾਂ ਦੇ ਕੈਂਪਾਂ ਵਿਚ ਮਹਾਂਮਾਰੀ ਫੈਲ ਗਈ। ਹਜ਼ਾਰਾਂ ਦੀ ਗਿਣਤੀ ਵਿਚ ਗੋਰਖੇ ਫ਼ੌਜੀ ਬੀਮਾਰ ਹੋ ਕੇ ਮਰ ਗਏ। ਜਿਸ ਕਰਕੇ ਅਮਰ ਸਿੰਘ ਥਾਪਾ ਨੂੰ ਇਸ ਮੁਹਿੰਮ ਤੋਂ ਮਜਬੂਰਨ ਪਿੱਛੇ ਹਟਣਾ ਪਿਆ ਪਰ ਕਾਂਗੜੇ ਦੇ ਕਿਲ੍ਹੇ ਨੂੰ ਜਿੱਤਣ ਦੀ ਲਾਲਸਾ ਅਜੇ ਵੀ ਉਸ ਦੇ ਦਿਲ ਵਿਚ ਰਹੀ। ਇਧਰ ਮਹਾਰਾਜੇ ਨੇ ਕੂਟਨੀਤਿਕ ਲੜਾਈ ਨਾਲ 23 ਅਗਸਤ, 1809 ਨੂੰ ਕਾਂਗੜੇ ਦੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ (ਕਾਂਗੜੇ ਦੀ ਜਿੱਤ ਦਾ ਪਹਿਲੇ ਅਧਿਆਇ ਵਿਚ ਵਿਸਥਾਰ ਨਾਲ ਦਰਜ ਇਕ ਲੱਖਰ ਸਿੰਘ ਥਾਪਾ ਨੂੰ ਸੁਰੱਖਿਅਤ ਨੇਪਾਲ ਜਾਣ ਵਾਸਤੇ ਉਸ ਨੂੰ ਮਹਾਰਾਜ ਰੁਪਇਆ ਅਦਾ ਕਰਨਾ ਪਿਆ। ਮਹਾਰਾਜਾ ਰਣਜੀਤ ਸਿੰਘ ਦਾ ਕਾਂਗੜੇ ਉਤੇ ਕਬਜ਼ਾ, ਨੇਪਾਲ ਦੇ ਰਾਜਾ ਅਮਰ ਸਿੰਘ ਥਾਪਾ ਨੂੰ ਆਪਣੇ ਰਾਜ ਦੀ ਸੁਰੱਖਿਆ ਵਾਸਤੇ ਖਤਰਾ ਦਿਸਣ ਲੱਗ ਪਿਆ। ਉਸ ਨੇ ਲੁਧਿਆਣੇ ਵਿਖੇ ਈਸਟ ਇੰਡੀਆ ਕੰਪਨੀ ਕੋਲੋਂ ਮਹਾਰਾਜਾ ਰਣਜੀਤ ਸਿੰਘ ਵਿਰੁੱਧ ਮੱਦਦ ਮੰਗੀ ਪਰ ਅੰਗਰੇਜ਼ਾਂ ਨੇ ਉਸਨੂੰ ਨਾਂਹ ਕਰ ਦਿੱਤੀ ਕਿਉਂਕਿ ਈਸਟ ਇੰਡੀਆ ਕੰਪਨੀ ਅਤੇ ਮਹਾਰਾਜੇ, ਦਰਮਿਆਨ ਹੋਈ ਅੰਮ੍ਰਿਤਸਰ ਦੀ ਸੰਧੀ ਨੂੰ ਅਜੇ ਬਹੁਤਾ ਚਿਰ ਨਹੀ ਹੋਇਆ ਸੀ। ਅੰਦਰੇ ਅੰਦਰ ਅੰਗਰੇਜ਼ਾਂ ਦੀ ਅੱਖ ਨੇਪਾਲ ਦੇ ਪਹਾੜੀ ਅਤੇ ਨੀਮ ਪਹਾੜੀ ਇਲਾਕਿਆਂ ਉਤੇ ਵੀ ਸੀ। ਉਹ ਇਨ੍ਹਾਂ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਲਈ ਗੰਭੀਰਤਾ ਨਾਲ ਵਿਚਾਰਾਂ ਕਰ ਰਹੇ ਸਨ।
ਅੰਗਰੇਜਾਂ ਨੇ ਆਪਣੀਆਂ ਵਿਉਂਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੰਨ 1814 ਵਿਚ ਨੇਪਾਲੀ ਗੋਰਖਿਆਂ ਨਾਲ ਹੋ ਰਹੀਆਂ ਛੋਟੀਆਂ ਮੋਟੀਆਂ ਸਥਾਨਕ ਝੜਪਾਂ ਨੂੰ ਬਹਾਨਾ ਬਣਾ ਕੇ ਨੇਪਾਲ ਵਿਰੁੱਧ ਜੰਗ ਛੇੜ ਦਿੱਤੀ। ਇਸ ਜੰਗ ਦੇ ਪਹਿਲੇ ਗੇੜ ਵਿਚ ਜਦੋਂ ਅੰਗਰੇਜ਼ੀ ਫੌਜਾਂ ਨੇ ਕਾਲੰਗਾ ਨਾਂ ਦੇ ਕਿਲ੍ਹੇ ਉਤੇ ਹਮਲਾ ਬੋਲਿਆ ਤਾਂ ਅੱਗੋਂ ਗੋਰਖਿਆਂ ਨੇ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਹੱਲੇ ਵਿਚ ਵੇਲੋਰ ਅਤੇ ਜਾਵਾ ਦੀਆਂ ਮਸ਼ਹੂਰ ਲੜਾਈਆਂ ਜਿੱਤਣ ਵਾਲਾ ਮਸ਼ਹੂਰ ਅੰਗਰੇਜ਼ ਜਰਨੈਲ ਗਿਲਸਪਾਈ ਮਾਰਿਆ ਗਿਆ। ਉਸ ਦੇ ਨਾਲ ਅਨੇਕਾਂ ਅੰਗਰੇਜ਼ ਫ਼ੌਜੀ ਅਫਸਰ ਅਤੇ 740 ਫੌਜੀ ਜਵਾਨ ਵੀ ਆਪਣੀਆਂ ਜਾਨਾਂ ਚੋਂ ਹੱਥ ਧੋ ਬੈਠੇ। ਅੰਗਰੇਜ਼ੀ ਫੌਜ ਨੇ ਹੌਲੀ ਹੌਲੀ ਕਿਲ੍ਹੇ ਦੇ ਦੁਆਲੇ ਘੇਰਾ ਮਜ਼ਬੂਤ ਕਰਦਿਆਂ ਇਸ ਵੱਲ ਆਵਾਜਾਈ ਦੇ ਸਾਰੇ ਰਸਤੇ ਕੱਟ ਦਿੱਤੇ ਅਤੇ ਬਹੁਤ ਭਾਰੀ ਬੰਬਾਰੀ ਨਾਲ ਕਿਲਾ ਤਬਾਹ ਕਰ ਦਿੱਤਾ। ਗੋਰਖਿਆਂ ਨੂੰ ਕਿਲ੍ਹਾ ਛੱਡ ਕੇ ਭੱਜਣਾ ਪਿਆ ਅਤੇ ਅੰਗਰੇਜ਼ਾਂ ਦੇ ਹੱਥ ਖੰਡਰ-ਨੁਮਾ ਕਿਲ੍ਹਾ ਅਤੇ ਭਾਰੀ ਬੰਬਾਰੀ ਨਾਲ ਮਰੇ ਹੋਏ ਗੋਰਖਿਆਂ, ਉਨ੍ਹਾਂ ਦੀਆਂ ਔਰਤਾਂ ਅਤੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਹੀ ਹੱਥ ਆਈਆਂ। ਅੰਗਰੇਜ਼ੀ ਫੌਜ ਭਾਵੇਂ ਛੋਟੀਆਂ ਛੋਟੀਆਂ ਜਿੱਤਾਂ ਹਾਸਲ ਕਰਨ ਵਿਚ ਕਾਮਯਾਬ ਹੋ ਗਈ ਪਰ ਗੋਰਖਿਆਂ ਨੇ ਵੀ ਹਾਰ ਨਹੀਂ ਮੰਨੀ। ਉਨ੍ਹਾਂ ਗੁਰੀਲਾ ਯੁੱਧ ਨਾਲ ਅੰਗਰੇਜ਼ੀ ਫੌਜ ਦਾ ਦਮ ਖੁਸ਼ਕ ਕਰ ਦਿੱਤਾ ਸੀ। ਇਕ ਵਾਰ ਕਮਾਲਗੜ੍ਹ ਨਾਂ ਦੇ ਸਥਾਨ ‘ਤੇ ਦੋ ਹਜ਼ਾਰ ਅੰਗਰੇਜ਼ੀ ਫ਼ੌਜੀਆਂ ਨੇ ਦੋ ਸੌ ਦੇ ਕਰੀਬ ਗੋਰਖਿਆਂ ਨੂੰ ਘੇਰਾ ਪਾ ਲਿਆ। ਬਹੁਤ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਗੋਰਖੇ ਇਤਨੀ ਬਹਾਦਰੀ ਨਾਲ ਲੜੇ ਕਿ ਅੰਗਰੇਜ਼ੀ ਫੌਜ ਹਾਰ ਕੇ ਜਿਧਰ ਰਾਹ ਮਿਲਿਆ ਉਧਰ ਅੰਨ੍ਹੇਵਾਹ ਭੱਜ ਉੱਠੀ । ਅਜਿਹੀਆਂ ਅਨੇਕਾਂ ਘਟਨਾਵਾਂ ਨਾਲ ਅੰਗਰੇਜ਼ਾਂ ਦੀ ਮਾਣ ਮਰਿਆਦਾ ਨੂੰ ਬਹੁਤ ਕਾ ਲੱਗਾ। ਅੰਗਰੇਜ਼ੀ ਜਾਨ ਮਾਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆਜ ਨੂੰ ਬਹੁਤ ਹੈ ਕਿ ਮੇਰਠ ਛਾਉਣੀ ਤੋਂ ਰਵਾਨਾ ਹੋਈ ਅੰਗਰੇਜ਼ੀ ਫੌਜ ਦੀ ਡਵੀਜ਼ਨ ਦੇ ਇਕ ਸਿਕਦਾ ਫੌਜੀ ਇਥੇ ਮਾਰੇ ਗਏ ਸਨ। ਈਸਟ ਇੰਡੀਆ ਕੰਪਨੀ ਦੇ ਇਕ ਜਰਨੈਲ ਆਕਟਰਾਈ ਕੇ ਬਹੁਤੇ ਜਰਨੈਲ ਮਾਰੇ ਗਏ ਅਤੇ ਜਾਂ ਭਾਰੀ ਨੁਕਸਾਨ ਕਰਵਾ ਕੇ ਪਿਛੇ ਮੁੜੇ। ਵੱਲੋਂ ਅੰਗਰੇਜ਼ਾਂ ਦੀ ਮਾਨਸਿਕਤਾ ਨੂੰ ਇਤਨਾ ਵੱਡਾ ਝਟਕਾ ਪਹਿਲਾਂ ਕਦੇ ਨਹੀਂ ਝੰਡਾ ਸੀ। ਹੁਣ ਉਨ੍ਹਾਂ ਨੂੰ ਪਹਿਲੀ ਵਾਰ ਮਰਹੱਟਿਆਂ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਭੈਅ ਲੱਗਣ ਲੱਗਾ ਸੀ। ਪਰ ਸੰਨ 1815 ਵਿਚ ਅੰਗਰੇਜ਼ ਜਰਨੈਲ ਆਕਟਰਲੋਨੀ ਵੱਲੋਂ ਕਮਾਓ ਦੀ ਜਿੱਤ ਨਾਲ ਪਾਸਾ ਹੀ ਪਲਟ ਗਿਆ। ਗੋਰਖੇ ਕਮਜ਼ੋਰ ਪੈ ਚੁੱਕੇ ਸਨ। ਦੋਹਾਂ ਧਿਰਾਂ ਦਰਮਿਆਨ ਗੱਲਬਾਤ ਦੇ ਕਈ ਦੌਰ ਚੱਲੇ ਪਰ ਗੋਰਖੇ ਨਿਪਾਲ ਵਿਚ ਅੰਗਰੇਜ਼ ਰੈਜ਼ੀਡੈਂਟ ਰੱਖਣ ਦੀ ਸ਼ਰਤ ਨੂੰ ਪ੍ਰਵਾਨ ਕਰਨ ਦੇ ਹੱਕ ਵਿਚ ਨਹੀਂ ਸਨ। ਸੰਨ 1816 ਵਿਚ ਇਕ ਵਾਰ ਫਿਰ ਦੋਹਾਂ ਧਿਰਾਂ ਦਰਮਿਆਨ ਲੜਾਈ ਛਿੜ ਗਈ, ਜਿਸ ਵਿਚ ਅੰਗਰੇਜ਼ਾਂ ਦੀ ਫੈਸਲਾਕੁੰਨ ਜਿੱਤ ਹੋਈ। ਅੰਗਰੇਜ਼ਾਂ ਨੇ ਗੋਰਖਿਆਂ ਪਾਸੋਂ ਤਰਾਈ ਅਤੇ ਦੂਨ (ਡੇਹਰਾਦੂਨ) ਤੋਂ ਇਲਾਵਾ ਕਈ ਹੋਰ ਪਹਾੜੀ ਅਤੇ ਨੀਮ ਪਹਾੜੀ ਇਲਾਕੇ ਮੋਹ ਲਏ। ਦੋਹਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਗੋਰਖਿਆਂ ਨੇ ਨੇਪਾਲ ਵਿਚ ਅੰਗਰੇਜ ਰੈਜ਼ੀਡੈਂਟ ਰੱਖਣਾ ਮੰਨਣਾ ਪਿਆ। ਅੰਗਰੇਜ਼ਾਂ ਨੇ ਗੋਰਖਿਆਂ ਨੂੰ ਪਹਿਲੀ ਵਾਰ ਆਪਣੀਆਂ ਫ਼ੌਜਾਂ ਵਿਚ ਭਰਤੀ ਕਰਨਾ ਸ਼ੁਰੂ ਕੀਤਾ। ਗੋਰਖਿਆਂ ਦੀ ਬਹਾਦਰੀ ਤੋਂ ਮਹਾਰਾਜਾ ਰਣਜੀਤ ਸਿੰਘ ਵੀ ਬਹੁਤ ਪ੍ਰਭਾਵਿਤ ਹੋਇਆ ਸੀ। ਉਸ ਨੇ ਵੀ ਉਨ੍ਹਾਂ ਨੂੰ ਆਪਣੀ ਫੌਜ ਵਿਚ ਭਰਤੀ ਕੀਤਾ ਅਤੇ ਸਮਾਂ ਪਾ ਕੇ ਮਹਾਰਾਜੇ ਨੇ ਗੋਰਖਿਆਂ ਦੀ ਇਕ ਅਲੱਗ ਪਲਟਨ ਤਿਆਰ ਕੀਤੀ, ਜਿਸ ਨੇ ਮਹਾਰਾਜੇ ਵੱਲੋਂ ਕਈ ਲੜਾਈਆਂ ਵਿਚ ਹਿੱਸਾ ਲਿਆ ਅਤੇ ਕਈ ਮਹੱਤਵਪੂਰਨ ਜਿੱਤਾਂ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ।
ਗੋਰਖਿਆਂ ਅਤੇ ਅੰਗਰੇਜ਼ਾਂ ਦਰਮਿਆਨ ਵਾਪਰੇ ਇਸ ਘਟਨਾ-ਕ੍ਰਮ ਨਾਲ ਨੇਪਾਲ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਆਪਸੀ ਸੰਬੰਧਾਂ ਵਿਚ ਬਹੁਤ ਪ੍ਰੀਵਰਤਨ ਆਇਆ। ਸੰਨ 1834 ਵਿਚ ਲੱਦਾਖ ਦੀ ਜਿੱਤ ਮਗਰੋਂ ਖ਼ਾਲਸਾ ਰਾਜ ਅਤੇ ਨੇਪਾਲ ਰਾਜ ਦੀਆਂ ਸਰਹੱਦਾਂ ਨੇੜੇ ਨੇੜੇ ਹੋ ਗਈਆਂ ਸਨ। ਗੋਰਖਿਆਂ ਦੇ ਦਿਲਾਂ ਵਿਚ ਅੰਗਰੇਜ਼ਾਂ ਪ੍ਰਤੀ ਨਫਰਤ ਅਤੇ ਬਦਲੇ ਦੀ ਭਾਵਨਾ ਅਜੇ ਖਤਮ ਨਹੀਂ ਹੋਈ ਸੀ। ਉਨ੍ਹਾਂ ਮਹਾਰਾਜੇ ਨਾਲ ਦੋਸਤੀ ਦਾ ਹੱਥ ਵਧਾਉਂਦਿਆਂ ਆਪਣੇ ਵੱਲੋਂ ਕਈ ਦੂਤ ਅਤੇ ਬਹੁ- ਮੁੱਲੇ ਤੋਹਫੇ ਮਹਾਰਾਜੇ ਵੱਲ ਭੇਜੇ। ਸੋਹਨ ਲਾਲ 5 ਸੂਰੀ ਮੁਤਾਬਕ ਮਹਾਰਾਜਾ ਗੋਰਖਾ ਦੂਤਾਂ ਨਾਲ ਅਪਣੱਤ ਨਾਲ ਪੇਸ਼ ਆਉਂਦਾ ਸੀ। ਇਕ ਵਾਰ ਕਿਸੇ ਗੁਪਤ ਬੈਠਕ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਗੋਰਖਿਆਂ ਪ੍ਰਤੀ ਆਪਣੇ ਵਿਚਾਰ ਇਸ ਤਰ੍ਹਾਂ ਜ਼ਾਹਿਰ ਕੀਤੇ, …ਜੇਕਰ ਅੰਗਰੇਜਾਂ ਨੇ ਮੇਰੇ ਨਾਲ ਚੰਗਾ ਵਿਵਹਾਰ ਨਾ ਕੀਤਾ ਤਾਂ ਮੈਂ ਗੋਰਖਿਆਂ ਵੱਲ ਮਿੱਤਰਤਾ ਦਾ ਹੱਥ ਵਧਾ ਦੇਵਾਂਗਾ। ਜੇਕਰ ਉਨ੍ਹਾਂ ਨੇ ਅਜਿਹਾ ਕਰਨ ਵਿਚ ਜ਼ਰਾ ਜਿੰਨੀ ਵੀ ਢਿੱਲ ਵਿਖਾਈ ਤਾਂ ਮੈਂ ਉਨ੍ਹਾਂ ਦੀ ਮਿੱਤਰਤਾ ਲਈ, ਉਨ੍ਹਾਂ ਨੂੰ ਕਾਂਗੜੇ ਦਾ ਪ੍ਰਦੇਸ਼ ਤੱਕ ਸੌਂਪ ਦਿਆਂਗਾ। ” ਨੇਪਾਲ ਦੇ ਦੂਤ ਮਹਾਰਾਜੇ ਨੂੰ “ਹਿੰਦੂਆਂ ਦਾ ਪੱਥ- ਪ੍ਰਦਰਸ਼ਕ” ਅਤੇ ਅਵਤਾਰ ਦਾ ਦਰਜਾ ਦਿੰਦੇ ਸਨ। ਗੋਰਖਿਆਂ ਅਤੇ ਮਹਾਰਾਜੇ ਦਰਮਿਆਨ ਦੋਸਤੀ ਪੱਕੀ ਹੁੰਦੀ ਵੇਖ ਕੇ ਅੰਗਰੇਜਾਂ ਨੂੰ ਫਿਕਰ ਹੋਣ ਲੱਗਾ ਅਤੇ ਉਹਨਾਂ ਦੇ ਤੋਹਫਿਆਂ ਦੇ ਅਦਾਨ ਪ੍ਰਦਾਨ ਨੂੰ ਆਪਣੇ ਸਾਮਰਾਜੀ ਹਿੱਤਾਂ ਵਿਰੁੱਧ ਤਿਆਰ ਹੋ ਰਹੇ ਕਿਸੇ ਸੰਭਾਵੀ ਗੱਠਜੋੜ ਦੇ ਤੌਰ ‘ਤੇ ਦੇਖਣ ਲੱਗੇ। ਇਕ ਵਾਰ ਸੰਨ 1836 ਵਿਚ ਨੇਪਾਲ ਦੇ ਪ੍ਰਧਾਨ ਮੰਤਰੀ ਭੀਮ ਸਿੰਘ ਦੇ ਭਤੀਜੇ ਮੋਤਾ ਬੀਰ ਸਿੰਘ ਨੂੰ ਅੰਗਰੇਜ਼ ਅਧਿਕਾਰੀਆਂ ਨੇ ਲੁਧਿਆਣੇ ਰੋਕ ਲਿਆ, ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਕਿਸੇ ਅਹਿਮ ਅਹੁਦੇ ‘ਤੇ ਤਾਇਨਾਤ ਹੋਣ ਜਾ ਰਿਹਾ ਸੀ। ਸਮਾਂ ਪਾ ਕੇ ਮੋਤਾ ਬੀਰ ਸਿੰਘ ਲਾਹੌਰ ਦਰਬਾਰ ਵਿਚ ਇਕ ਵਿਸ਼ੇਸ਼ ਅਧਿਕਾਰੀ ਬਣ ਗਿਆ ਸੀ। ਮਹਾਰਾਜੇ ਦੇ ਜੀਵਨ ਦੇ ਅੰਤਲੇ ਸਾਲਾਂ ਵਿਚ ਉਸ ਦੀ ਨੇਪਾਲ ਪ੍ਰਤੀ ਨੀਤੀ ਦੇਸੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਰੁੱਧ ਜਥੇਬੰਦ ਕਰਨ ਦੀ ਇਕ ਅਹਿਮ ਕੜੀ ਸੀ ਜੋ ਉਸ ਦੀ ਮੌਤ ਦੇ ਨਾਲ ਹੀ ਟੁੱਟ ਗਈ।
ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਦੀ ਸੋਚ ਅਤੇ ਵਿਵਹਾਰ
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਜਦੋਂ ਅੰਗਰੇਜ਼ੀ ਫੌਜਾਂ ਨੇ ਕਾਬਲ ਫਤਹਿ ਕਰ ਲਿਆ ਸੀ, ਉਦੋਂ ਉਨ੍ਹਾਂ ਦੇ ਹੌਸਲੇ ਬਹੁਤ ਵੱਧ ਗਏ ਸਨ। ਖ਼ਾਲਸਾ ਰਾਜ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਸਾਇਆ ਉੱਠ ਚੁੱਕਾ ਸੀ। ਅੰਗਰੇਜ਼ ਅਫਗਾਨਿਸਤਾਨ ਵਿਚ ਹੈਰਾਤ ‘ਤੇ ਹਮਲਾ ਕਰਨ ਦੀਆਂ ਵਿਉਂਤਾਂ ਬਣਾ ਰਹੇ ਸਨ ਅਤੇ ਇਸ ਤੋਂ ਬਾਅਦ ਖ਼ਾਲਸਾ ਰਾਜ ਨੂੰ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਬਣਾਉਣ ਦੀਆਂ ਸਕੀਮਾਂ ਘੜ ਰਹੇ ਸਨ। ਇਸ ਗੱਲ ਦਾ ਪ੍ਰਗਟਾਵਾ ਇਕ ਅੰਗਰੇਜ਼ ਲਿਖਾਰੀ ਜੇ. ਡਬਲਯੂ, ਕਾਈ ਨੇ ਆਪਣੀ ਪੁਸਤਕ ‘ਲਾਈਫ ਆਫ ਲਾਰਡ ਮੈਟਕਾਫ” ਵਿਚ ਕੀਤਾ ਹੈ। ਉਸ ਅਨੁਸਾਰ, ‘ਅੰਗਰੇਜ਼ ਅਕਸਰ ਇਹ ਸੋਚਦੇ ਹੁੰਦੇ ਸਨ ਕਿ ਹਿੰਦੁਸਤਾਨ ਵਿਚ ਪੰਜਾਬ ਹੀ ਇਕ ਅਜਿਹਾ ਖਿੱਤਾ ਸੀ ਜੋ ਬਹੁਤ ਆਮਦਨ ਦੇਣ ਵਾਲਾ ਸੀ ਅਤੇ ਅਜੇ ਤੱਕ ਅੰਗਰੇਜ਼ਾਂ ਦੇ ਕਬਜ਼ੇ ਵਿਚ ਨਹੀਂ ਆਇਆ ਸੀ।’ ਇਹ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਇਕ ਸਾਲ ਬਾਅਦ ਦੀ ਹੈ। ਅੰਗਰੇਜ਼ਾਂ ਦੀ ਇਸੇ ਭਾਵਨਾ ਤੋਂ ਅਸੀਂ ਉਨ੍ਹਾਂ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਅਸਲੀ ਸੰਬੰਧਾਂ ਦਾ ਅੰਦਾਜ਼ਾ ਲਾ ਸਕਦੇ ਹਾਂ। ਮਹਾਰਾਜੇ ਨੇ ਜਿਉਂਦੇ ਜੀ ਅੰਗਰੇਜ਼ਾਂ ਨਾਲ ਸਿੱਧੀ ਜਾਂ ਅਸਿੱਧੀ ਫ਼ੌਜੀ ਟੱਕਰ ਨਹੀਂ ਲਈ ਅਤੇ ਉਨ੍ਹਾਂ ਨਾਲ ‘ਦੋਸਤੀ’ ਨਿਭਾਉਣੀ ਉਸ ਦੀ ਮਜਬੂਰੀ ਸੀ। ਅੰਗਰੇਜ਼ੀ ਸਾਮਰਾਜ ਦਾ ਟਾਕਰਾ ਕਰਨਾ ਰਣਜੀਤ ਸਿੰਘ ਦੇ ਵੱਸ ਦੀ ਗੱਲ ਨਹੀਂ ਸੀ। ਮਹਾਰਾਜਾ ਜਾਣਦਾ ਸੀ ਕਿ ਅੰਗਰੇਜ਼ ਮਗਰਮੱਛ ਨੇ ਕਿਸ ਤਰ੍ਹਾਂ ਹਿੰਦੁਸਤਾਨ ਦੇ ਸਾਰੇ ਨਿੱਕੇ ਮੋਟੇ ਰਾਜ ਹੌਲੀ-ਹੌਲੀ ਨਿਗਲ ਲਏ ਸਨ ਅਤੇ ਉਹ ਵੀ ਕਿਸੇ ਸਮੇਂ ਉਸ ਦਾ ਸ਼ਿਕਾਰ ਬਣ ਸਕਦਾ ਸੀ। ਜਦੋਂ ਕਦੇ ਮਹਾਰਾਜੇ ਦੇ ਜਰਨੈਲ ਉਸ ਨੂੰ ਅੰਗਰੇਜ਼ਾਂ ਨਾਲ ਦੋ ਦੋ ਹੱਥ ਕਰਨ ਲਈ ਕਹਿੰਦੇ ਤਾਂ ਉਸ ਦਾ ਇਹ ਉੱਤਰ ਹੁੰਦਾ, “ਸਭ ਲਾਲ ਹੋ ਜਾਏਗਾ।” ਪਰ ਫਿਰ ਵੀ ਉਸ ਨੇ ਆਪਣੇ ਆਖ਼ਰੀ ਸਮੇਂ ਤੱਕ ਖ਼ਾਲਸਾ ਫੌਜ ਨੂੰ ਆਧੁਨਿਕ ਅਤੇ ਵਧੇਰੇ ਅਨੁਸ਼ਾਸਿਤ ਬਣਾਉਣ ਦੇ ਉਪਰਾਲੇ ਜਾਰੀ ਰੱਖੇ ਤਾਂ ਕਿ ਭਵਿੱਖ ਵਿਚ ਜੇਕਰ ਅੰਗਰੇਜ਼ਾਂ ਨਾਲ ਯੁੱਧ ਹੋਵੇ ਤਾਂ ਉਸ ਦਾ ਵੀ ਮੁਕਾਬਲਾ ਮਜ਼ਬੂਤੀ ਨਾਲ ਕੀਤਾ ਜਾ ਸਕੇ। ਮਹਾਰਾਜੇ ਨੇ ਅਖੀਰਲੇ ਦਿਨਾਂ ਵਿਚ ਜਿਸ ਤਰ੍ਹਾਂ ਨੇਪਾਲ ਨਾਲ ਸਬੰਧ ਕਾਇਮ ਕੀਤੇ, ਫੂਲਕੀਆ ਰਿਆਸਤਾਂ ਦੇ ਵਕੀਲਾਂ ਨਾਲ ਸਬੰਧ ਪੈਦਾ ਕੀਤੇ (ਭਾਵੇਂ ਉਹ ਵਾਪਸ ਜਾ ਕੇ ਮਹਾਰਾਜੇ ਨਾਲ ਕੀਤੀ ਹਰ ਗੱਲ ਅੰਗਰੇਜ਼ਾਂ ਨੂੰ ਦੱਸ ਦਿੰਦੇ ਸਨ), ਸੈਨਾ ਨੂੰ ਵੱਡੇ ਪੱਧਰ ‘ਤੇ ਲਾਮਬੰਦ ਕੀਤਾ ਅਤੇ ਫਰਾਂਸੀਸੀਆਂ ਨਾਲ ਸੰਬੰਧ ਕਾਇਮ ਕੀਤੇ, ਇਹ ਸਾਰੀਆਂ ਫੋਨਾਂ ਅੰਗਰੇਜ਼ਾਂ ਨੂੰ ਰੜਕਦੀਆਂ ਸਨ। ਉਸ ਨੇ ਆਪਣੇ ਜੀਵਨ ਦੇ ਆਖਰੀ ਤਿੰਨਾਂ ਸਾਲਾਂ ਦੌਰਾਨ ਅੰਗਰੇਜ਼ਾਂ ਖਿਲਾਫ ਬੇ-ਰੁਖੀ ਅਖਤਿਆਰ ਕਰ ਲਈ ਸੀ। ਮਹਾਰਾਜਾ ਰਣਜੀਤ ਸਿੰਘ ਵੀ ਕਿਸੇ ਉੱਚਿਤ ਮੌਕੇ ਦੀ ਉਡੀਕ ਵਿਚ ਸੀ ਕਿ ਅੰਗਰੇਜ਼ਾਂ ਨਾਲ ਕੋਈ ਫੈਸਲਾਕੁੰਨ ਟੱਕਰ ਲੈ ਸਕੇ। ਇਤਿਹਾਸਕਾਰ ਸਿਨਹਾ ਲਿਖਦਾ ਹੈ: “ਅਜੇ ਤੱਕ ਨੇਪਾਲ ਨਾਲ ਮਿੱਤਰਤਾ ਅਤੇ ਮਿਲਵਰਤਨ ਵਾਲਾ ਰਿਸ਼ਤਾ ਹੀ ਇਕ ਚੀਜ਼ ਹੈ, ਜਿਸ ਉਤੇ ਭਰੋਸਾ ਕਰ ਕੇ ਅਸੀਂ ਇਸ ਨਤੀਜੇ ‘ਤੇ ਪਹੁੰਚ ਸਕਦੇ ਹਾਂ ਕਿ ਜੇਕਰ ਅਫਗਾਨਿਸਤਾਨ ਵਿਚ ਅੰਗਰੇਜ਼ਾਂ ਦੀ ਤਬਾਹੀ ਵੇਲੇ ਮਹਾਰਾਜਾ ਰਣਜੀਤ ਸਿੰਘ ਜਿਊਂਦਾ ਹੁੰਦਾ ਤਾਂ ਉਹ ਅੰਗਰੇਜ਼ਾਂ ਦੀ ਬਿਪਤਾ ਸਮੇਂ ਗਵਾਲੀਅਰ ਵਿਖੇ ਫ਼ੌਜੀ ਬੇਚੈਨੀ ਅਤੇ ਨੇਪਾਲ ਦੇ ਵਿਰੋਧੀ ਰਵੱਈਏ ਦਾ ਜਰੂਰ ਫਾਇਦਾ ਉਠਾਉਂਦਾ।”
ਕੋਹਿਨੂਰ ਹੀਰਾ ਪ੍ਰਾਪਤ ਕਰਨ ਦੀ ਅਸਲ ਕਹਾਣੀ ਅਤੇ ਸ਼ਾਹ ਨਾਲ ਸੰਬੰਧ
ਅਫਗਾਨਿਸਤਾਨ ਨਾਲ ਸੰਬੰਧਿਤ ਜਿਨ੍ਹਾਂ ਦੋ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮਹਾਰਾਜਾ ਦਾ ਸਭ ਤੋਂ ਜ਼ਿਆਦਾ ਵਾਹ ਪਿਆ, ਉਹ ਸ਼ਾਹ ਸੁਜਾਹ ਅਤੇ ਦੋਸਤ ਮੁਹੰਮਦ ਸਨ। ਸ਼ਾਹ ਸੁਜਾਹ ਜਾਂ ਸ਼ੁਜਾਹ-ਉਲ-ਮੁਲਕ ਪ੍ਰਸਿੱਧ ਅਫਗਾਨ ਹਮਲਾਵਰ ਸ਼ਾਹ ਜ਼ਮਾਨ ਦਾ ਭਰਾ ਸੀ ਅਤੇ ਇਸ ਨੇ ਸੰਨ 1803 ਤੋਂ ਲੈ ਕੇ 1809 ਤੱਕ ਅਫਗਾਨਿਸਤਾਨ ‘ਤੇ ਹਕੂਮਤ ਕੀਤੀ। ਇਹ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮੁੱਢਲਾ ਅਤੇ ਬਹੁਤ ਅਹਿਮ ਸੀ। ਉਸ ਨੂੰ ਲਾਹੌਰ ‘ਤੇ ਕਬਜ਼ਾ ਕੀਤਿਆਂ ਅਜੇ ਤਿੰਨ ਸਾਲ ਹੀ ਹੋਏ ਸਨ। ਅੰਮ੍ਰਿਤਸਰ ‘ਤੇ ਕਬਜ਼ਾ ਅਤੇ ਈਸਟ ਇੰਡੀਆ ਕੰਪਨੀ ਨਾਲ ਸੰਧੀ ਇਸ ਦੋਰ ਦੀਆਂ ਪ੍ਰਮੁੱਖ ਘਟਨਾਵਾਂ ਸਨ। ਰਣਜੀਤ ਸਿੰਘ ਦਾ ਵਾਹ ਸ਼ਾਹ ਸੁਜਾਰ ਨਾਲ ਕਈ ਵਾਰ ਪਿਆ। ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੁਜਾਹ ਦੀ ਪਹਿਲੀ ਮਿਲਣੀ ਤਿੰਨ ਜਨਵਰੀ 1810 ਨੂੰ ਰਾਵਲਪਿੰਡੀ ਵਿਖੇ ਹੋਈ ਜਦੋਂ 1809 ਵਿਚ ਸ਼ੁਜ਼ਾਹ-ਉਲ-ਮੁਲਕ ਨੂੰ ਉਸ ਦੇ ਭਰਾ ਸ਼ਾਹ ਮਹਿਮੂਦ ਨੇ ਫਤਹਿ ਖਾਂ ਵਜ਼ੀਰ ਦੀ ਮੱਦਦ ਨਾਲ ਕਾਬਲ ਦੀ ਗੱਦੀ ਤੋਂ ਲਾਹ ਦਿੱਤਾ ਸੀ, ਉਦੋਂ ਉਹ ਕਾਬਲ ਤੋਂ ਭੱਜ ਕੇ ਮਹਾਰਾਜੇ ਦੀ ਸ਼ਰਨ ਵਿਚ ਆ ਗਿਆ ਸੀ। ਉਸ ਦੇ ਆਉਣ ‘ਤੇ ਮਹਾਰਾਜੇ ਨੇ ਉਸ ਦਾ ਬਹੁਤ ਆਦਰ ਮਾਣ ਕੀਤਾ। ਸੰਨ 1810 ਵਿਚ ਸ਼ਾਹ ਸੁਜਾਹ ਇਕ ਵਾਰ ਫਿਰ ਅਫਗਾਨ ਕਬੀਲਿਆਂ ਦੀ ਮੱਦਦ ਨਾਲ ਕਾਬਲ ਦਾ ਹਾਕਮ ਬਣ ਗਿਆ ਪਰ ਛੇ ਮਹੀਨਿਆਂ ਬਾਅਦ ਹੀ ਘਰੇਲੂ ਜੰਗ ਛਿੜ ਜਾਣ ਕਾਰਨ ਉਸ ਨੂੰ ਇਕ ਵਾਰ ਫਿਰ ਕਾਬਲ ਛੱਡ ਕੇ ਭੱਜਣਾ ਪਿਆ। ਇਸ ਵਾਰ ਉਸ ਨੂੰ ਅਟਕ ਦੇ ਸ਼ਾਸਕ ਜਹਾਂਦਾਦ ਖਾਂ ਨੇ ਕੈਦੀ ਬਣਾ ਕੇ ਕਸ਼ਮੀਰ ਭੇਜ ਦਿੱਤਾ ਜਿਥੇ ਅਤਾ ਮੁਹੰਮਦ ਖਾਂ ਦਾ ਕਬਜ਼ਾ ਸੀ। ਸੰਨ 1813 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਦੀਵਾਨ ਮੁਹਕਮ ਚੰਦ ਦੀ ਕਮਾਨ ਹੇਠ ਅਤੇ ਵਜ਼ੀਰ ਫਤਹਿ ਖਾਂ ਦੀਆਂ ਫੌਜਾਂ ਨੇ ਕਸ਼ਮੀਰ ਉਤੇ ਹਮਲਾ ਕੀਤਾ ਉਦੋਂ ਹਾਲਾਤ ਦਾ ਫਾਇਦਾ ਉਠਾ ਕੇ ਸ਼ਾਹ ਸੁਜਾਹ, ਦੀਵਾਨ ਮੋਹਕਮ ਚੰਦ ਦੀ ਸ਼ਰਨ ਵਿਚ ਆ ਗਿਆ, ਕਿਉਂਕਿ ਉਸ ਨੂੰ ਵਜ਼ੀਰ ਫਤਹਿ ਖਾਂ ਦੀ ਨੀਯਤ ‘ਤੇ ਸ਼ੱਕ ਸੀ। ਉਸ ਨੂੰ ਦੀਵਾਨ ਮੋਹਕਮ ਚੰਦ ਲਾਹੌਰ ਲੈ ਆਇਆ ਜਿਥੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਰਿਹਾਇਸ਼ ਵਾਸਤੇ ਇਕ ਸ਼ਾਨਦਾਰ ਹਵੇਲੀ ਦਿੱਤੀ। ਜਦੋਂ ਮਹਾਰਾਜੇ ਨੇ ਸ਼ਾਹ ਸੁਜਾਹ ਦੀ ਪਤਨੀ ਵਫਾ ਬੇਗਮ ਨਾਲ ਇਕਰਾਰ ਦੇ ਮੁਤਾਬਿਕ ਕੋਹੇਨੂਰ ਹੀਰੇ ਦੀ ਮੰਗ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੋਗਾ। ‘ਉਮਦਾ ਉੱਤਵਾਰੀਖ’ ਦੇ ਲੇਖਕ ਸੋਹਨ ਲਾਲ ਸੂਰੀ ਅਨੁਸਾਰ, ‘ਸ਼ਾਹ ਸੁਜਾਹ ਦੀ ਪਤਨੀ ਵਫਾ ਬੇਗਮ ਨੇ ਖੁਦ ਮਹਾਰਾਜਾ ਰਣਜੀਤ ਸਿੰਘ ਨਾਲ ਇਹ ਇਕਰਾਰ ਕੀਤਾ ਸੀ ਕਿ ਅਗਰ ਉਹ (ਮਹਾਰਾਜਾ) ਉਸ ਦੇ ਪਤੀ ਨੂੰ ਕਸ਼ਮੀਰ ਤੋਂ ਸਹੀ ਸਲਾਮਤ ਉਸ ਦੇ ਪਾਸ ਪਹੁੰਚਾ ਦੇਵੇ ਤਾਂ ਉਹ ਬਦਲੇ ਵਿਚ ਕੋਹੇਨੂਰ ਹੀਰਾ ਦੇ ਦੇਵੇਗੀ। ਇਸੇ ਤੱਥ ਦੀ ਪੁਸ਼ਟੀ ਅਮਰਨਾਥ ਵੀ ‘ਜ਼ਫ਼ਰਨਾਮੇ’ ਵਿਚ ਇਸ ਤਰ੍ਹਾਂ ਕਰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ, “ ਬੇਗਮਾਂ ਦੇ ਇਕਰਾਰ ਨੂੰ ਭਵਾਨੀ ਦਸ ਰਾਹੀਂ, ਜੋ ਸ਼ਾਹ ਸੁਜਾਹ ਨਾਲ ਇਕ ਤਰ੍ਹਾਂ ਦੀ ਦਿਲ-ਜੋਈ ਰੱਖਦਾ ਸੀ, ਸਾਹਮਣੇ ਲਿਆਂਦਾ। ‘ ਇਸੇ ਲੇਖਕ ਅਨੁਸਾਰ ਮਹਾਰਾਜੇ ਨੇ ਹੀਰਾ ਪ੍ਰਾਪਤ ਕਰਨ ਲਈ ਸ਼ਾਹ ਉਤੇ ਕੋਈ ਅਨਿਆਂ ਜਾਂ ਸਖ਼ਤੀ ਨਹੀਂ ਕੀਤੀ। ਉਸ ਅਨੁਸਾਰ, “ ਅਜਿਹੇ ਬਹੁਮੁੱਲੇ ਹੀਰੇ ਨੂੰ ਉਸ ਨੇ ਕੇਵਲ ਨਿਆਂ ਨਾਲ, ਵੱਡੀਆਂ ਮਿਹਰਬਾਨੀਆਂ ਦੁਆਰਾ ਪ੍ਰਾਪਤ ਕੀਤਾ। ” ਕਾਫੀ ਹਿਚਕਿਚਾਹਟ ਤੋਂ ਬਾਅਦ ਸ਼ਾਹ ਨੇ ਮਹਾਰਾਜੇ ਨੂੰ ਗੈਰਾ ਸੌਂਪ ਦੇਣ ਦਾ ਫੈਸਲਾ ਕੀਤਾ ਅਤੇ ਉਸ ਦੀ ਇੱਛਾ ਅਨੁਸਾਰ ਮਹਾਰਾਜਾ ਹੀਰਾ ਪ੍ਰਾਪਤ ਕਰਨ ਲਈ 30 ਮਈ, 1813 ਨੂੰ ਆਪ ਚੱਲ ਕੇ ਉਸ ਦੀ ਹਵੇਲੀ ਵਿਚ ਗਿਆ। ਸ਼ਾਹ ਨੇ ਮਹਾਰਾਜੇ ਦਾ ਆਦਰ ਸਤਿਕਾਰ ਕੀਤਾ ਅਤੇ ਹੀਰਾ ਸੌਂਪ ਦਿੱਤਾ। ਹੀਰੇ ਨੂੰ ਦੇਖ ਕੇ ਮਹਾਰਾਜਾ ਬਹੁਤ ਖੁਸ਼ ਹੋਇਆ। ਉਸ ਨੇ ਸ਼ਾਹ ਨੂੰ ਬਹੁਤ ਸਾਰੇ ਕੀਮਤੀ ਤੋਹਫ਼ੇ ਅਤੇ ਇਕ ਜਾਗੀਰ ਦਿੱਤੀ। ਲਾਹੌਰ ਦੇ ਜੌਹਰੀਆਂ ਨੇ ਇਸ ਹੀਰੇ ਦਾ ਵਜ਼ਨ ਬਤਾਲੀ ਮਾਸੇ (ਸਾਢੇ ਤਿੰਨ ਤੋਲੇ ਜਾਂ ਤਕਰੀਬਨ 43 ਗ੍ਰਾਮ)* ਦੇ ਲਗਪਗ ਦੱਸਿਆ।
ਇਸ ਤੋਂ ਬਾਅਦ ਸੰਨ 1815 ਤੱਕ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਬੁਜਾਹ ਦੇ ਸੰਬੰਧ ਦੋਸਤਾਨਾ ਰਹੇ ਅਤੇ ਆਪਸੀ ਮੇਲ-ਮਿਲਾਪ ਵੀ ਰਿਹਾ। ਜਦੋਂ ਮਹਾਰਾਜਾ ਰਣਜੀਤ ਸਿੰਘ ਮੁਹਿੰਮ (ਜਿੱਤ ਕੇ) ਤੋਂ ਵਾਪਸ ਲਾਹੌਰ ਆਇਆ ਤਾਂ ਉਸ ਨੂੰ ਸ਼ਾਹ ਦੀ ਮਾਤਾ ਅਤੇ ਪ੍ਰੀਵਾਰ ਦੇ ਛੋਟੀ ਉਮਰ ਦੇ ਕਿਸੇ ਬੱਚੇ ਦੀ ਮੌਤ ਹੋਣ ਦਾ ਪਤਾ ਲੱਗਾ ਤਾਂ ਉਹ ਉਸੇ ਵੇਲੇ ਸ਼ਾਹ ਸੁਜਾਹ ਨਾਲ ਅਫਸੋਸ ਪ੍ਰਗਟ ਕਰਨ ਲਈ ਗਿਆ। ਸੰਨ 1815 ਵਿਚ ਇਕ ਵਾਰ ਸ਼ਾਹ ਨੇ ਮਹਾਰਾਜੇ ਪਾਸੋਂ ਕਾਬਲ ’ਤੇ ਮੁੜ ਕਬਜ਼ਾ ਕਰਨ ਹਿਤ ਫੌਜੀ ਸਹਾਇਤਾ ਦੀ ਮੰਗ ਕੀਤੀ, ਜਿਸ ਉਤੇ ਮਹਾਰਾਜੇ ਨੇ ਅਮਲ ਕਰਨਾ ਮੁਨਾਸਿਬ ਨਾ ਸਮਝਿਆ। ‘ਜ਼ਫ਼ਰਨਾਮੇ’ ਅਨੁਸਾਰ, ‘ਸ਼ਾਹ ਆਪਣੀਆਂ ਗਲਤੀਆਂ ਕਰ ਕੇ ਮਹਾਰਾਜੇ ਦਾ ਸਤਿਕਾਰ ਗੁਆ ਬੈਠਾ ਅਤੇ ਕੈਦਖਾਨੇ ਵਾਲੀ ਹਾਲਤ ਵਿਚ ਰਿਹਾ। ਉਸ ਅਨੁਸਾਰ ਸ਼ਾਹ ਅਨੈਤਿਕ ਅਤੇ ਬੁਰੇ ਕੰਮਾਂ ਦੀਆਂ ਕਾਰਵਾਈਆਂ ਵਿਚ ਰੁਝਿਆ ਰਹਿੰਦਾ ਸੀ। ਉਹ ਕੁਝ ਦਲਾਲਾਂ ਦੀ ਸਹਾਇਤਾ ਨਾਲ ਅੰਗਰੇਜ਼ੀ ਰਾਜ ਵਿਚ ਚਲੇ ਜਾਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਸੀ।’ ਸਾਹ ਨੇ ਪਹਿਲਾਂ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਚੋਰੀ ਛਿਪੇ ਲੁਧਿਆਣੇ ਪਹੁੰਚਾ ਦਿੱਤਾ ਅਤੇ ਕੁਝ ਚਿਰ ਮਗਰੋਂ ਆਪ ਵੀ ਲਾਹੌਰ ਤੋਂ ਨਿਕਲ ਕੇ ਆਪਣੇ ਪਰਿਵਾਰ ਪਾਸ ਲੁਧਿਆਣੇ ਚਲਾ ਗਿਆ। ਉਥੇ ਅੰਗਰੇਜ਼ੀ ਹਕੂਮਤ ਨੇ ਉਸ ਨੂੰ ਕਾਬਲ ਦੇ ਜਲਾਵਤਨ ਹਾਕਮ ਦੇ ਤੌਰ ‘ਤੇ ਮਾਨਤਾ ਦੇ ਦਿੱਤੀ ਅਤੇ ਉਸ ਦੇ ਗੁਜ਼ਾਰੇ ਲਈ 50,000 ਰੁਪਏ ਸਾਲਾਨਾ ਖ਼ਰਚ ਭੱਤਾ ਦੇਣਾ ਸ਼ੁਰੂ ਕੀਤਾ। ਸ਼ਾਹ ਸੁਜਾਹ ਅਤੇ ਉਸ ਦੇ ਪਰਿਵਾਰ ਵੱਲੋਂ ਲਾਹੌਰ ਛੱਡਣ ਬਾਬਤ ਕੁਝ ਇਤਿਹਾਸਕ ਸ੍ਰੋਤ ਵਿਸਥਾਰ ਨਾਲ ਦਸਦੇ ਹਨ। ਅਮਰਨਾਥ ਕ੍ਰਿਤ “ਜ਼ਫ਼ਰਨਾਮਾ-ਇ ਰਣਜੀਤ ਸਿੰਘ ਅਨੁਸਾਰ, ‘ਸ਼ਾਹ ਨੇ ਕੁਝ ਦਲਾਲਾਂ ਦੀ ਸਹਾਇਤਾ ਨਾਲ ਆਪਣੀਆਂ ਬੇਗਮਾਂ ਨੂੰ ਹਿੰਦੂ ਇਸਤਰੀਆਂ ਦੇ ਭੇਸ ਵਿਚ ਰਾਵੀ ਦਰਿਆ ਵਿਚ ਇਸ਼ਨਾਨ ਕਰਨ ਦੇ ਬਹਾਨੇ ਉਥੋਂ ਕਢਵਾ ਕੇ ਲੁਧਿਆਣੇ ਪਹੁੰਚਾ ਦਿੱਤਾ। ਉਥੇ ਅੰਗਰੇਜ਼ੀ ਸਾਮਰਾਜ ਦੇ ਇਕ ਅਫਸਰ ਮਿਸਟਰ ਵੰਡ ਨੇ ਸਾਹ ਦੇ ਪਰਿਵਾਰ ਦਾ ਬਹੁਤ ਆਦਰ-ਮਾਣ ਕੀਤਾ। ‘ਗੁਲਸ਼ਨ-ਏ-ਪੰਜਾਬ’ ਅਨੁਸਾਰ, ‘ਸ਼ਾਹ ਸੁਜਾਹ ਨੇ ਬਾਲਕ ਰਾਮ ਸਰਾਫ ਰਾਹੀਂ ਆਪਣੇ ਪਰਿਵਾਰ ਨੂੰ ਲੁਧਿਆਣੇ ਪਹੁੰਚਾਇਆ।’ ‘ਉਮਦਾ-ਉੱਤਵਾਰੀਖ਼’ ਅਨੁਸਾਰ ਜਦੋਂ ਖੋਜ ਪੜਤਾਲ ਪਿੱਛੋਂ ਬਾਲਕ ਰਾਮ ਹਿੰਦੁਸਤਾਨੀ (ਇਹ ਯੂ.ਪੀ. ਦੇ ਇਲਾਕੇ ਦਾ ਸੀ) ਦੋਸ਼ੀ ਪਾਇਆ ਗਿਆ ਤਾਂ ਅੰਮ੍ਰਿਤਸਰ ਸਥਿਤ ਉਸ ਦੀ ਦੁਕਾਨ ਦਾ ਸਾਰਾ ਮਾਲ- ਅਸਬਾਬ ਜ਼ਬਤ ਕਰ ਲਿਆ ਗਿਆ, ਜਿਸ ਵਿਚ ਸ਼ਾਹ ਸੁਜਾਹ ਦਾ ਵੀ ਬਹੁਤ ਸਾਮਾਨ ਸੀ। ਬਾਲਕ ਰਾਮ ਆਪੇ ਹੀ ਲਾਹੌਰ ਦੇ ਕੋਤਵਾਲ ਸਰਦਾਰ ਹੀਰਾ ਸਿੰਘ ਟੋਪੀ ਕੋਲ ਪੇਸ਼ ਹੋ ਗਿਆ। ਇਸ ਘਟਨਾ ਤੋਂ ਮਹਾਰਾਜੇ ਨੂੰ ਬਹੁਤ ਗੁੱਸਾ ਲੱਗਾ ਅਤੇ ਜਦੋਂ ਉਸ ਨੇ ਸ਼ਾਹ ਨਾਲ ਇਸ ਗੱਲ ਦਾ ਗਿਲਾ ਕੀਤਾ ਤਾਂ ਅੱਗੋਂ ਸ਼ਾਹ ਨੇ ਅਗਿਆਨਤਾ ਪ੍ਰਗਟ ਕੀਤੀ। ਇਸ ਤੋਂ ਬਾਅਦ ਸ਼ਾਹ ਦੀ ਰਿਹਾਇਸ਼ ਦੁਆਲੇ ਪਹਿਰਾ ਸਖ਼ਤ ਕਰ ਦਿੱਤਾ ਗਿਆ ਸੀ। ਕੁਝ ਚਿਰ ਮਗਰੋਂ ਸ਼ਾਹ ਵੀ ਮੌਕਾ ਤਾੜ ਕੇ ਕੈਦ ਵਿਚੋਂ ਚੋਰੀ ਛਿਪੇ ਨਿਕਲ ਗਿਆ।” “ਜ਼ਫਰਨਾਮਾ” ਅਨੁਸਾਰ, ‘ਸ਼ਾਹ ਨੇ ਕੈਦ ਵਿਚੋਂ ਰਿਹਾ ਹੋਣ ਲਈ ਉਸ ਸਮੇਂ ਦੇ ਪ੍ਰਸਿੱਧ ਨਕਸ਼ਬੰਦੀ ਸੰਤ ਕਾਕੀਸ਼ਾਹ ਸਿਆਲਕੋਟ ਵਾਲੇ ਨੂੰ ਮਹਾਰਾਜਾ ਰਣਜੀਤ ਸਿੰਘ ਪਾਸ ਭੇਜਿਆ, ਜਿਸ ਨੇ ਉਸ ਦਾ ਸਤਿਕਾਰ ਕਰਦਿਆਂ ਸ਼ਾਹ ਨੂੰ ਸੰਤ ਦੇ ਹਵਾਲੇ ਕਰ ਦਿੱਤਾ। ਸ਼ਾਹ ਭਿੰਬਰ ਤੋਂ ਹੁੰਦਾ ਹੋਇਆ ਕਿਸ਼ਤਵਾੜ ਪਹੁੰਚਾ, ਉਥੋਂ ਦੇ ਰਾਜੇ ਨੇ ਉਸ ਨਾਲ ਆਪਣੀ ਲੜਕੀ ਦਾ ਨਿਕਾਹ ਕੀਤਾ ਅਤੇ ਉਸ ਨੇ ਉਥੇ ਕੁਝ ਸਮਾਂ ਬਤੀਤ ਕੀਤਾ।” ਪਰ “ਗੁਲਸ਼ਨੇ ਪੰਜਾਬ” ਅਨੁਸਾਰ, ‘ਸ਼ਾਹ ਸ਼ੁਜਾਹ ਅਪ੍ਰੈਲ 1815 ਵਿਚ ਭੇਸ ਵਟਾ ਕੇ ਕੈਦ ਵਿਚੋਂ ਨਿਕਲ ਕੇ ਕਿਸ਼ਤਵਾੜ ਚਲਾ ਗਿਆ ਸੀ, ਪਰ ‘ਉਮਦਾ ਉੱਤਵਾਰੀਖ਼’ ਅਨੁਸਾਰ, ‘ਸ਼ਾਹ 12 ਅਪ੍ਰੈਲ, 1815 ਨੂੰ ਆਪਣੇ ਪੁੱਤਰਾਂ, ਸ਼ਹਿਜ਼ਾਦਾ ਹੈਦਰ, ਛੋਟੇ ਸ਼ਹਿਜ਼ਾਦੇ ਅਤੇ ਮੀਰ ਅਬੂ-ਉਲ ਹਸਨ ਆਦਿ
ਨਿਕਟ ਸੰਬੰਧੀਆਂ ਸਮੇਤ ਗੈਬੀ ਸਾਥੀਆਂ (ਜਿਨ੍ਹਾਂ ਬਾਬਤ ਸਰਕਾਰ ਨੂੰ ਫੋਰਨ ਪਤਾ ਨਹੀਂ ਲੱਗਾ ਸੀ) ਦੀ ਸਹਾਇਤਾ ਨਾਲ ਕੈਦ ਵਿਚੋਂ ਬਾਹਰ ਨਿਕਲ ਗਿਆ। ਪਤਾ ਮਾਮਲੇ ਦੀ ਤਫਤੀਸ਼ ਜਮਾਂਦਾਰ ਖੁਸ਼ਹਾਲ ਸਿੰਘ ਤੋਂ ਕਰਵਾਈ ਗਈ, ਜਿਸ ਅਨੁਸਾਰ ਲਾਹੌਰ ਸ਼ਹਿਰ ਦੇ ਦਰਵਾਜ਼ਿਆਂ ‘ਤੇ ਤਾਇਨਾਤ ਸ਼ਾਦੀ ਖਾਨ ਅਤੇ ਯੂਸਫ ਖਾਨ ਨਾਂ ਦੇ ਦੋ ਅਧਿਕਾਰੀ ਦੋਸ਼ੀ ਕਰਾਰ ਦਿੱਤੇ ਗਏ ਅਤੇ ਉਨ੍ਹਾਂ ਨੂੰ ਮੁਅੱਤਲ ਕਰ ਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ। ਇਨ੍ਹਾਂ ਦੀ ਥਾਂ ਸਿੱਖ ਅਧਿਕਾਰੀ ਨਿਯੁਕਤ ਕੀਤੇ ਗਏ।
ਕਿਸ਼ਤਵਾੜ ਰਹਿ ਕੇ ਸਾਹ ਨੇ ਕਸ਼ਮੀਰ ਉਤੇ ਕਬਜ਼ਾ ਕਰਨ ਦੀ ਨੀਯਤ ਨਾਲ ਹਜ਼ਾਰ ਸੈਨਿਕ ਭਰਤੀ ਕਰ ਲਏ ਪਰ ਠੰਡ ਦੇ ਮੌਸਮ ਵਿਚ ਪੀਰ ਪੰਜਾਲ ਦੀਆਂ ਤਿੰਨ ਪਹਾੜੀਆਂ ‘ਤੇ ਬਹੁਤ ਜਿਆਦਾ ਬਰਫਬਾਰੀ ਹੋਣ ਅਤੇ ਠੰਡੀਆਂ ਹਵਾਵਾਂ ਚੱਲਣ ਕਰ ਕੇ ਉਸ ਦੇ ਬਹੁਤੇ ਆਦਮੀ ਬੀਮਾਰ ਹੋ ਕੇ ਮਰ ਗਏ ਅਤੇ ਉਹ ਆਪ ਵੀ ਬੜੀ ਮੁਸ਼ਕਿਲ ਨਾਲ ਬਚਦਾ ਹੋਇਆ, ਲੁਕ ਛਿਪ ਕੇ ਸੰਨ 1816 ਵਿਚ ਲੁਧਿਆਣੇ ਪਰਿਵਾਰ ਕੋਲ ਪਹੁੰਚਿਆ। ਜਲਾਵਤਨ ਹੋਣ ਦੇ ਬਾਵਜੂਦ ਸ਼ਾਹ ਦੇ ਮਨ ਵਿਚ ਕਾਬਲ ਦਾ ਬਾਦਸ਼ਾਹ ਬਣਨ ਦਾ ਵਿਚਾਰ ਬਣਿਆ ਰਿਹਾ। ਸੰਨ 1826 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾਹ ਨੂੰ ਕਾਬਲ ਦਾ ਤਖ਼ਤ ਵਾਪਸ ਦਿਵਾਉਣ ਦੀ ਗੱਲ ਕੀਤੀ, ਪਰ ਇਸ ਵਾਰ ਸਾਹ ਨੇ ਝਿਜਕ ਵਿਖਾਈ। ਅਸਲ ਵਿਚ ਸ਼ਾਹ ਅੰਗਰੇਜ਼ੀ ਹਕੂਮਤ ਦੀ ਮਰਜ਼ੀ ਤੋਂ ਬਗ਼ੈਰ ਆਪਣੇ ਆਪ ਕੋਈ ਕਦਮ ਨਹੀਂ ਚੁੱਕਣਾ ਚਾਹੁੰਦਾ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਹਿੰਦੁਸਤਾਨ ਦੇ ਉੱਤਰ ਪੱਛਮੀ ਇਲਾਕਿਆਂ ਉਤੇ ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ, ਉਦੋਂ ਪ੍ਰਭਾਵਤ ਹੋ ਕੇ ਸ਼ਾਹ ਨੇ ਸੰਨ 1829 ਵਿਚ ਆਪਣੇ ਇਕ ਏਲਚੀ ਕਾਜ਼ੀ ਸ਼ਕੂਰ ਖਾਂ ਨੂੰ ਮਹਾਰਾਜਾ ਰਣਜੀਤ ਸਿੰਘ ਪਾਸ ਭੇਜਿਆ, ਜਿਸ ਰਾਹੀਂ ਉਸ ਨੇ ਕਾਬਲ ਦਾ ਤਖ਼ਤ ਹਾਸਿਲ ਕਰਨ ਲਈ ਮਹਾਰਾਜੇ ਦੀ ਮਦਦ ਮੰਗੀ ਅਤੇ ਬਦਲੇ ਵਿਚ ਇਕ ਲੱਖ ਰੁਪਏ ਅਤੇ ਕੁਝ ਵਧੀਆ ਨਸਲ ਦੇ ਘੋੜੇ ਦੇਣ ਦਾ ਵਾਅਦਾ ਕੀਤਾ। ਇਸ ਯੋਜਨਾ ‘ਤੇ ਮਹਾਰਾਜੇ ਨੇ ਕੋਈ ਧਿਆਨ ਨਾ ਦਿੱਤਾ। ਜਦੋਂ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਸ਼ਾਹ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਇਸ ਤਰ੍ਹਾਂ ਦੇ ਕਿਸੇ ਰਾਜਸੀ ਮੇਲ-ਮਿਲਾਪ ਤੋਂ ਸਖ਼ਤ ਮਨ੍ਹਾਂ ਕਰ ਦਿੱਤਾ। ਇਸ ਤੋਂ ਤਕਰੀਬਨ ਤਿੰਨਾਂ ਸਾਲਾਂ ਬਾਅਦ ਸੰਨ 1831 ਵਿਚ ਜਦੋਂ ਇਕ ਵਾਰ ਫਿਰ ਸ਼ਾਹ ਸੁਜਾਹ ਨੇ ਮਹਾਰਾਜੇ ਨਾਲ ਅਫਗਾਨਿਸਤਾਨ ਦੀ ਗੱਲ ਕੀਤੀ ਤਾਂ ਅੱਗੋਂ ਮਹਾਰਾਜੇ ਨੇ ਇਹ ਸ਼ਰਤਾਂ ਰੱਖੀਆਂ ਕਿ ਅਗਰ ਸ਼ਾਹ ਕਾਬਲ ਦਾ ਹਾਕਮ ਬਣ ਜਾਂਦਾ ਹੈ ਤਾਂ (।) ਉਹ ਸਾਰੇ ਅਫਗਾਨਿਸਤਾਨ ਵਿਚ ਗਊ-ਹੱਤਿਆ ‘ਤੇ ਪਾਬੰਦੀ ਲਾਏਗਾ, (2) ਸੋਮਨਾਥ ਮੰਦਰ ਦੇ ਦਰਵਾਜ਼ੇ ਖ਼ਾਲਸਾ ਰਾਜ ਦੇ ਹਵਾਲੇ ਕਰੇਗਾ ਅਤੇ (3) ਉਸ ਦਾ ਉੱਤਰ ਅਧਿਕਾਰੀ ਮਹਾਰਾਜੇ ਦੇ ਦਰਬਾਰ ਵਿਚ ਜ਼ਮਾਨਤ ਦੇ ਤੌਰ ‘ਤੇ ਰੱਖਿਆ ਜਾਵੇਗਾ। ਸ਼ਾਹ ਨੇ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਅਸਮਰਥਾ ਪ੍ਰਗਟ ਕੀਤੀ ਅਤੇ ਇਕ ਵਾਰ ਫਿਰ ਇਹ ਮਾਮਲਾ ਖਟਾਈ ਵਿਚ ਪੈ ਗਿਆ। ਇਸ ਸਮੇਂ ਦੌਰਾਨ ਸੀ 1832 ਵਿਚ ਈਰਾਨ ਦੇ ਹਾਕਮ ਔਬਾਸ ਮਿਰਜ਼ਾ ਨੇ ਰੂਸ ਦੀ ਮੱਦਦ ਨਾਲ ਅਫਗਾਨਿਸਤਾਨ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਰਣਜੀਤ ਸਿੰਘ ਨੂੰ ਇਨ੍ਹਾਂ ਹਾਲਾਤ ਦਾ ਪਤਾ ਸੀ ਪਰ ਉਹ ਅਫਗਾਨਿਸਤਾਰਾ ਵਲੋਂ ਰਾਜਨੀਤੀ ਉਲਝਣਾ ਨਹੀਂ ਚਾਹੁੰਦਾ ਸੀ ਅਤੇ ਉਹ ਅੰਗਰੇਜ਼ਾਂ ਨੂੰ ਵੀ ਇੱ ਸਲਾਹ ਦਿੰਦਾ ਰਿਹਾ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪ੍ਰਬੰਧ
ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਵਿਚਾਰਣ ਤੋਂ ਪਹਿਲਾਂ ਉਸ ਸਮੇਂ ਲੋਕਾਂ ਦੇ ਆਰਥਕ, ਸਮਾਜਿਕ ਅਤੇ ਸੰਬੰਧਿਤ ਖਿੱਤੇ ਦੇ ਰਾਜਨੀਤਿਕ ਪਿਛੋਕੜ ਵੱਲ ਇਕ ਮੁੜਵੀਂ ਝਾਤ ਮਾਰਨੀ ਜ਼ਰੂਰੀ ਹੋ ਜਾਂਦੀ ਹੈ। ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਅੱਠ ਹਮਲਿਆਂ ਨਾਲ ਪੰਜਾਬ ਵਿਚੋਂ ਮੁਗਲਾਂ ਦੀ ਤਾਕਤ ਦਾ ਸਫਾਇਆ ਹੋ ਗਿਆ ਅਤੇ ਮੀਰ ਮੰਨੂ ਆਖਰੀ ਮੁਗਲ ਗਵਰਨਰ ਹੋ ਨਿਬੜਿਆ ਸੀ। ਅਬਦਾਲੀ ਦਾ ਹਰ ਹਮਲਾ ਨਵੀਂ ਬਰਬਾਦੀ ਲੈ ਕੇ ਆਉਂਦਾ। ਇਹ ਹਮਲੇ ਉਸ ਦੀ ਲੁਟੇਰਾ ਨੀਤੀ ਤਹਿਤ ਹੁੰਦੇ ਜਿਸ ਕਰ ਕੇ ਉਸ ਦੇ ਹਮਲਿਆਂ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਆਮ ਲੋਕਾਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਵਪਾਰ ਠੱਪ ਹੋ ਕੇ ਰਹਿ ਗਿਆ ਅਤੇ ਕਾਨੂੰਨ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਸੀ। ਚੋਰੀ, ਡਕੈਤੀ, ਕਤਲੋਗਾਰਤ ਅਤੇ ਠੱਗੀ-ਠੋਰੀ ਦਾ ਹਰ ਪਾਸੇ ਬੋਲ ਬਾਲਾ ਸੀ। ਪੁਰਾਣੇ ਅਤੇ ਨਵੇਂ ਨਵਾਬ, ਚੌਧਰੀ, ਵੱਡੇ ਜ਼ਿਮੀਂਦਾਰ ਅਤੇ ਮਾਲਦਾਰ ਘਰਾਣੇ ਹਮੇਸ਼ਾ ਹਮਲਾਵਰ ਦੀ ਤਾਬੇਦਾਰੀ ਵਿਚ ਰਹਿੰਦੇ। ਅਜਿਹੀਆਂ ਹਾਲਤਾਂ ਵਿਚ ਸਿੱਖਾਂ ਨੂੰ ਮੁਗਲਾਂ, ਅਬਦਾਲੀ ਅਤੇ ਉਸ ਦੇ ਪਿੱਠੂਆਂ ਨਾਲ ਇਕ ਤਕੜਾ ਹਥਿਆਰਬੰਦ ਸੰਘਰਸ਼ ਕਰਨਾ ਪਿਆ ਅਤੇ ਉਹ ਆਪਣੇ ਅਮੀਰ ਧਾਰਮਿਕ ਵਿਰਸੇ ਅਤੇ ਆਤਮ ਵਿਸ਼ਵਾਸ ਸਦਕਾ ਇਸ ਵਿਚੋਂ ਜੇਤੂ ਹੋ ਕੇ ਨਿਕਲੇ। ਸਿੱਖਾਂ ਨੇ ਦੂਜੇ ਵੱਡੇ ਘੱਲੂਘਾਰੇ ਵਿਚ ਭਾਰੀ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਹਾਰ ਨਹੀਂ ਮੰਨੀ ਅਤੇ ਗੁਰੀਲਾ ਯੁੱਧ ਨੀਤੀ ਤਹਿਤ ਮੁਗਲੀਆ ਅਤੇ ਅਫਗਾਨ ਤਾਕਤਾਂ ਵਿਰੁੱਧ ਹਥਿਆਰਬੰਦ ਸੰਘਰਸ਼ ਜਾਰੀ ਰੱਖਿਆ, ਜਿਸ ਕਰਕੇ ਅਬਦਾਲੀ ਨੇ ਅੱਠਵੇਂ ਹਮਲੇ ਤੋਂ ਬਾਅਦ ਕਦੇ ਵੀ ਪੰਜਾਬ ਵੱਲ ਦੁਬਾਰਾ ਮੂੰਹ ਕਰਨ ਦਾ ਹੀਆ ਨਾ ਕੀਤਾ। ਕਾ
ਜਦੋਂ ਸਿੱਖ ਮਿਸਲਾਂ ਦਾ ਦੌਰ ਆਇਆ ਉਦੋਂ ਹਰ ਮਿਸਲ ਨੇ ਆਪਣੇ ਕਬਜ਼ੇ ਹੇਠਲੇ ਇਲਾਕੇ ਵਿਚ ਕਾਨੂੰਨ ਅਤੇ ਪ੍ਰਸ਼ਾਸਨਿਕ ਵਿਵਸਥਾ ਆਪੋ ਆਪਣੇ ਢੰਗ ਨਾਲ ਲਾਗੂ ਕੀਤੀ ਪਰ ਬੁਨਿਆਦੀ ਢਾਂਚਾ ਮੁਗ਼ਲਾਂ ਵਾਲਾ ਹੀ ਰਿਹਾ। ਮਿਸਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮਿਸਲਦਾਰ ਜਾਂ ਉਸ ਦੇ ਮੁੱਖੀ ਦੀ ਹੁੰਦੀ ਪਰ ਹੇਠਲੇ ਪੱਧਰ ਤੋਂ ਪਿੰਡਾਂ ਦੇ ਚੌਕੀਦਾਰ ਅਤੇ ਨੰਬਰਦਾਰ ਹੀ ਇਕ ਤਰ੍ਹਾਂ ਦੇ ਮੁਢਲੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਅਤੇ ਪਟਵਾਰੀਆਂ ਪਾਸ ਜ਼ਮੀਨੀ ਬੰਦੋਬਸਤ ਅਤੇ ਮਾਲੀਏ ਨਾਲ ਸੰਬੰਧਤ ਕੰਮ ਹੁੰਦੇ। ਹਰ ਪਿੰਡ ਵਿਚ ਪੰਚਾਇਤ ਹੁੰਦੀ ਅਤੇ ਉਸ ਦੇ ਮੈਂਬਰਾਂ ਦੀ ਨਿਯੁਕਤੀ ਜਾਂ ਚੋਣ ਪਿੰਡ ਦੇ ਲੋਕਾਂ ਵੱਲੋਂ ਸਰਬਸੰਮਤੀ ਨਾਲ ਕੀਤੀ ਜਾਂਦੀ। ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਪੰਚਾਇਤਾਂ ਅੱਡ-ਅੱਡ ਹੁੰਦੀਆਂ ਸਨ ਅਤੇ ਉਹ ਆਪਸੀ ਸਥਾਨਕ ਮਸਲੇ ਆਸਾਨੀ ਨਾਲ ਹੱਲ ਕਰ ਲੈਂਦੀਆਂ। ਮਿਸਲਾਂ ਦੇ ਆਉਣ ਨਾਲ ਇਨ੍ਹਾਂ ਦੇ ਕੰਮਾਂ ਵਿਚ ਬਹੁਤ ਸੁਧਾਰ ਹੋਇਆ ਅਤੇ ਤਕੜੇ ਵਿਅਕਤੀਆਂ ਵੱਲੋਂ ਮਾੜਿਆਂ ਇਲਾਕਿਆਂ ਵਿਚ ਨਿਆਂਇਕ ਵਿਵਸਥਾ ਨੂੰ ਸੁਚਾਰੂ ਬਣਾਇਆ। ਧਰਮ ਦੇ ਨਾਂ ‘ਤੇ ਹੁੰਦੇ ਵਿਤਕਰੇ ਬੰਦ ਹੋ ਗਏ ਅਤੇ ਪ੍ਰਸ਼ਾਸਨਿਕ ਪ੍ਰਬੰਧ ਹੋਣ ਕਰਕੇ ਲੋਕ ਸੁਰੱਖਿਅਤ ਮਹਿਸੂਸ ਕਰਨ ਲੱਗੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਉਭਾਰ ਸਮੇਂ ਇਨ੍ਹਾਂ ਵਿਚੋਂ ਕੁਝ ਇਕ ਨੂੰ ਛੱਡ ਕੇ ਬਾਕੀਆਂ ਦੇ ਕੰਮਾਂਕਾਰਾਂ ਦੀ ਕੁਸ਼ਲਤਾ ਅਤੇ ਲੋਕਾਂ ਪ੍ਰਤੀ ਰਵੱਈਏ ਵਿਚ ਕਾਫੀ ਗਿਰਾਵਟ ਆ ਗਈ ਸੀ।
ਮਹਾਰਾਜਾ ਖ਼ਾਲਸਾ ਰਾਜ ਦਾ ਸੰਸਥਾਪਕ ਅਤੇ ਮੁਖੀ
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਨੂੰ ਇਕ ਸ਼ਕਤੀਸ਼ਾਲੀ ਸਿੱਖ ਰਾਜ ਦਾ ਰੂਪ ਦਿੱਤਾ ਉਦੋਂ ਉਸ ਨੂੰ ਬਹੁ-ਕੌਮੀ ਸਾਮਰਾਜ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਪ੍ਰਸ਼ਾਸਨਿਕ ਢਾਂਚੇ ਨੂੰ ਦੁਬਾਰਾ ਸਿਰਜਣ ਦੀ ਲੋੜ ਪਈ। ਇਸ ਨੂੰ ਉਸ ਨੇ ਹੌਲੀ-ਹੌਲੀ ਅਮਲ ਵਿਚ ਲਿਆਂਦਾ। ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਅਨਪੜ੍ਹ ਸੀ ਪਰ ਉਹ ਇਕ ਸੁਲਝੇ ਹੋਏ ਦਿਮਾਗ ਦਾ ਮਾਲਕ ਵੀ ਸੀ। ਉਸ ਨੇ ਖ਼ਾਲਸਾ ਰਾਜ ਦੀਆਂ ਔਕੜਾਂ ਅਤੇ ਮੁਸ਼ਕਲਾਂ ਨੂੰ ਯੋਗ ਅਤੇ ਸੁਲਝੇ ਢੰਗ ਨਾਲ ਨਜਿੱਠਣ ਵਾਸਤੇ ਹਰ ਉਸ ਯੋਗ ਆਦਮੀ ਪਾਸੋਂ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਕਿਸੇ ਵੀ ਧਰਮ, ਕੌਮ ਜਾਂ ਨਸਲ ਨਾਲ ਸਬੰਧਿਤ ਸੀ। ਆਮ ਲੋਕਾਂ ਨੂੰ ਸੁਖੀ ਰੱਖਣਾ ਅਤੇ ਦੇਸ਼ ਨੂੰ ਵਿਦੇਸ਼ੀ ਜਰਵਾਣਿਆਂ ਤੋਂ ਮੁਕਤੀ ਦਿਵਾਉਣਾ ਉਸ ਦੇ ਪ੍ਰਮੁੱਖ ਉਦੇਸ਼ ਸਨ। ਉਸਨੇ ਮੁਗਲਾਂ ਦੀਆਂ ਪ੍ਰਚਲਿਤ ਚੰਗੀਆਂ ਵਿਵਸਥਾਵਾਂ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਅਤੇ ਜਿਥੇ ਜ਼ਰੂਰੀ ਹੋਇਆ ਉਥੇ ਸੁਧਾਰ ਵੀ ਕੀਤੇ। ਉਸਨੇ ਪ੍ਰਸ਼ਾਸਨਿਕ ਕੰਮਾਂ ਵਿਚ ਆਪਣੀ ਦਖਲ ਅੰਦਾਜ਼ੀ ਸੀਮਤ ਰੱਖੀ। ਉਸਦੀ ਸਰਕਾਰ “ਖ਼ਾਲਸੇ ਦੀ ਸਰਕਾਰ” ਦੇ ਨਾਂ ਨਾਲ ਪ੍ਰਸਿੱਧ ਸੀ। ਉਸਦੇ ਪ੍ਰਚੱਲਿਤ ਸਿੱਕਿਆਂ ਉਤੇ ‘ਨਾਨਕ ਸਹਾਏ’ ਅਤੇ ‘ਗੋਬਿੰਦ ਸਹਾਏ’ ਉਕਰਿਆ ਹੁੰਦਾ ਸੀ। ਉਹ ਆਪਣੇ ਆਪ ਨੂੰ ਗੁਰੂ ਦੇ ਨਗਾਰਚੀ ਤੋਂ ਵੱਧ ਨਾ ਸਮਝਦਾ, ਨਾ ਹੀ ਬਾਦਸ਼ਾਹਾਂ ਵਰਗੀਆਂ ਪੁਸ਼ਾਕਾਂ ਪਹਿਨਦਾ ਅਤੇ ਨਾ ਹੀ ਕੋਈ ਤਖ਼ਤ ਜਾਂ ਰਾਜ ਸਜਾ ਕੇ ਬੈਠਦਾ। ਉਸ ਦੇ ਰਹਿਣ ਸਹਿਣ ਅਤੇ ਬੋਲਚਾਲ ਦੇ ਢੰਗ ਵਿਚ ਨਿਮਰਤਾ ਅਤੇ ਸਾਦਗੀ ਸੀ ਅਤੇ ਜਦੋਂ ਉਹ ਕਿਸੇ ਗੰਭੀਰ ਮਸਲੇ ਵਿਚ ਫਸ ਜਾਂਦਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦਾ ਪਰ ਉਹ ਕੱਟੜ ਜਾਂ ਮੂਲਵਾਦੀ ਵੀ ਨਹੀਂ ਸੀ। ਮਹਾਰਾਜਾ ਪੂਰਨ ਤੌਰ ‘ਤੇ ਖੁਦ-ਮੁਖਤਾਰ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਖ਼ਾਲਸੇ ਦਾ ਨਿਮਾਣਾ ਜਿਹਾ ਸੇਵਕ ਦੱਸਦਾ। ਉਸ ਨੇ ਲੋਕਾਂ ਉਤੇ ਕਿਸੇ ਕਿਸਮ ਦੀ ਧਾਰਮਿਕ ਜਾਂ ਆਰਥਿਕ ਸਖਤਾਈ ਨਹੀਂ ਕੀਤੀ ਅਤੇ ਉਸ ਦਾ ਹਕੂਮਤ ਕਰਨ ਦਾ ਤਰੀਕਾ ਬਹੁਤ ਸਰਲ ਅਤੇ ਆਮ ਜਨਤਾ ਦੇ ਸਮਝ ਵਿਚ ਆਉਣ ਵਾਲਾ ਸੀ।
ਮੰਤਰੀ ਪ੍ਰੀਸ਼ਦ
ਮਹਾਰਾਜਾ ਮਹੱਤਵਪੂਰਨ ਫੈਸਲੇ ਭਾਵੇਂ ਖੁਦ ਕਰਦਾ ਸੀ ਅਤੇ ਉਸ ਦੀ ਹੀ ਰਾਇ ਅੰਤਿਮ ਹੁੰਦੀ ਸੀ ਪਰ ਉਸ ਨੇ ਰਾਜ-ਭਾਗ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਕਈ ਕਾਬਲ ਵਿਅਕਤੀ ਵਜ਼ੀਰ ਅਤੇ ਸਲਾਹਕਾਰ ਦੇ ਤੌਰ ‘ਤੇ ਵੀ ਨਿਯੁਕਤ ਕੀਤੇ ਹੋਏ ਸਨ। ਉਸ ਦੇ ਦਰਬਾਰ ਵਿਚ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਜਾਂ ਯੁੱਧ ਮੰਤਰੀ, ਵਿੱਤ ਮੰਤਰੀ ਅਤੇ ਗ੍ਰਹਿ ਮੰਤਰੀ ਜਾਂ ਡਿਉਢੀਵਾਲਾ ਆਦਿ ਪ੍ਰਮੁੱਖ ਸਨ। ਇਹ ਸਾਰੇ ਵਜ਼ੀਰ ਮਹਾਰਾਜੇ ਅੱਗੇ ਸਿੱਧੇ ਤੌਰ ‘ਤੇ ਜਵਾਬਦੇਹ ਹੁੰਦੇ ਸਨ। ਮਹਾਰਾਜਾ ਲੋੜ ਪੈਣ ‘ਤੇ ਹੀ ਇਹਨਾਂ ਨਾਲ ਸਲਾਹ- ਮਸ਼ਵਰਾ ਕਰਦਾ ਸੀ।
ਪ੍ਰਧਾਨ ਮੰਤਰੀ
ਕੇਂਦਰੀ ਮਾਮਲਿਆਂ ਵਿਚ ਪ੍ਰਧਾਨ ਮੰਤਰੀ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਸੀ। ਉਹ ਮਹਾਰਾਜੇ ਦੀ ਗੈਰ ਹਾਜ਼ਰੀ ਵਿਚ ਕੇਂਦਰ ਦੇ ਸਾਰੇ ਕੰਮਾਂਕਾਰਾਂ ਦੀ ਜ਼ਿੰਮੇਵਾਰੀ ਸੰਭਾਲਦਾ। ਮਹਾਰਾਜੇ ਪਾਸ ਵਿਚਾਰ ਹਿੱਤ ਆਉਂਦੇ ਹਰ ਪ੍ਰਕਾਰ ਦੇ ਦੇਸੀ ਅਤੇ ਵਿਦੇਸ਼ੀ ਮਸਲਿਆਂ ਬਾਬਤ ਆਦਮੀ ਅਤੇ ਚਿੱਠੀ-ਪੱਤਰ ਉਸ ਵੱਲੋਂ ਪਹਿਲਾਂ ਵਾਚ ਲਏ ਜਾਂਦੇ। ਕਈ ਵਾਰ ਉਹ ਮਹੱਤਵਪੂਰਣ ਮੁਕੱਦਮਿਆਂ ਦੇ ਅੰਤਮ ਫੈਸਲੇ ਦੀ ਪ੍ਰਾਪਤੀ ਲਈ ਮਹਾਰਾਜੇ ਪਾਸ ਸੰਬੰਧਿਤ ਮਾਮਲੇ ਖੁਦ ਲੈ ਕੇ ਜਾਂਦਾ । ਪ੍ਰਧਾਨ ਮੰਤਰੀ ਮਹਾਰਾਜੇ ਦੇ ਨਿਕਟ ਅਤੇ ਘਰੇਲੂ ਕੰਮਾਂਕਾਰਾਂ ਦਾ ਵੀ ਨਿਪਟਾਰਾ ਕਰਦਾ ਅਤੇ ਕੇਂਦਰੀ ਪ੍ਰਸ਼ਾਸਨ ਦੇ ਅਹਿਮ ਕੰਮਾਂ ਵਿਚ ਹਿੱਸਾ ਵੀ ਲੈਂਦਾ। ਮਹਾਰਾਜਾ ਰਣਜੀਤ ਸਿੰਘ ਨੇ ਪ੍ਰਧਾਨ ਮੰਤਰੀ ਦੀ ਪਦਵੀ ਰਾਜਾ ਧਿਆਨ ਸਿੰਘ ਡੋਗਰੇ ਨੂੰ ਦਿੱਤੀ ਹੋਈ ਸੀ। ਇਹ ਤਨਖਾਹਦਾਰ ਮੁਲਾਜ਼ਿਮ ਹੁੰਦਾ ਸੀ।
ਵਿਦੇਸ਼ ਮੰਤਰੀ
ਪ੍ਰਧਾਨ ਮੰਤਰੀ ਤੋਂ ਬਾਅਦ ਵਿਦੇਸ਼ ਮੰਤਰੀ ਦਾ ਅਹੁਦਾ ਮਹੱਤਵਪੂਰਨ ਮੰਨਿਆ ਜਾਂਦਾ ਸੀ। ਇਸ ਦਾ ਕੰਮ ਰਾਜ ਦੇ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਿਤ ਸੀ। ਉਹ ਵਿਦੇਸ਼ੀ ਤਾਕਤਾਂ ਨਾਲ ਯੁੱਧ ਜਾਂ ਸਮਝੌਤਾ ਸਫਾਈ ਆਦਿ ਦੇ ਵਿਸ਼ਿਆਂ ਬਾਬਤ ਮਹਾਰਾਜੇ ਨੂੰ ਸਲਾਹ ਦਿੰਦਾ। ਦੂਜੇ ਰਾਜਾਂ ਵਿਚ ਦੂਤਾਂ ਨੂੰ ਭੇਜਣ ਸਮੇਂ ਮਹਾਰਾਜਾ ਇਸ ਨਾਲ ਸਲਾਹ-ਮਸ਼ਵਰਾ ਕਰਦਾ। ਮਹਾਰਾਜਾ ਰਣਜੀਤ ਸਿੰਘ ਨੇ ਇਸ ਅਹੁਦੇ ਉਤੇ ਫਕੀਰ ਅਜ਼ੀਜ਼ੁਦੀਨ ਨੂੰ ਨਿਯੁਕਤ ਕੀਤਾ ਹੋਇਆ ਸੀ, ਜਿਸ ਨੇ ਵਕਤ ਆਉਣ ‘ਤੇ ਲਾਹੌਰ ਦਰਬਾਰ ਦੀ ਵਿਦੇਸ਼ ਨੀਤੀ ਦੀ ਜ਼ਿੰਮੇਵਾਰੀ ਨੂੰ ਬਹੁਤ ਸੁਹਿਰਦਤਾ ਨਾਲ ਨਿਭਾਇਆ। ਅਜ਼ੀਜ਼ੁਦੀਨ ਦੀ ਸਲਾਹ ਨਾਲ ਹੀ ਮਹਾਰਾਜੇ ਨੇ ਸੰਨ 1807 ਵਿਚ ਕਸੂਰ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ। ਸੰਨ 1809 ਵਿਚ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਦੀ ਸੰਧੀ ਅਤੇ ਫਿਰ ਸੰਨ 1839 ਵਿਚ ਤਿੰਨ ਪੱਖੀ ਸਮਝੌਤੇ ਵਿਚ ਉਸ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਮਹਾਰਾਜਾ ਰਣਜੀਤ ਸਿੰਘ ਦੀ ਅਫਗਾਨ ਨੀਤੀ ਵੀ ਫ਼ਕੀਰ ਅਜ਼ੀਜ਼ੁਦੀਨ ਦੀ ਦੇਣ ਸੀ। ਮਹਾਰਾਜਾ ਰਣਜੀਤ ਸਿੰਘ ਉਤੇ ਫ਼ਕੀਰ ਅਜ਼ੀਜੂਦੀਨ ਦਾ ਇਥੋਂ ਤੱਕ ਅਸਰ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਅੰਤਲੇ ਸਮੇਂ ਉਸ ਦੀ ਸਲਾਹ ਮੰਨ ਕੇ ਆਪਣੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਹਾਕਮ ਘੋਸ਼ਿਤ ਕੀਤਾ ਸੀ। ਇਹ ਵਾਕਿਆ 21 ਜੂਨ, 1839 ਦਾ ਹੈ ਅਤੇ ਇਸ ਤੋਂ ਠੀਕ ਇਕ ਹਫਤੇ ਬਾਅਦ ਮਹਾਰਾਜਾ 27 ਜੂਨ, 1839 ਨੂੰ ਅਕਾਲ ਚਲਾਣਾ ਕਰ ਗਏ मत।
ਮੁੱਖ ਸੈਨਾਪਤੀ
ਮਹਾਰਾਜੇ ਦਾ ਰੱਖਿਆ ਮੰਤਰੀ ਜਾਂ ਮੁੱਖ ਸੈਨਾਪਤੀ ਉਸ ਦੇ ਦਰਬਾਰ ਦਾ ਇਕ ਵਿਸ਼ੇਸ਼ ਮਹੱਤਵ ਵਾਲਾ ਵਿਅਕਤੀ ਮੰਨਿਆ ਜਾਂਦਾ ਸੀ, ਜਿਸ ਦੇ ਮੋਢਿਆਂ ਉਤੇ ਸਾਮਰਾਜ ਦੀ ਸੁਰੱਖਿਆ ਦਾ ਭਾਰ ਹੁੰਦਾ ਸੀ। ਫ਼ੌਜ ਵਿਚ ਸੈਨਿਕਾਂ ਦੀ ਭਰਤੀ, ਨਿਯੁਕਤੀ ਅਤੇ ਤੈਨਾਤੀ ਦੇ ਕੰਮਾਂ ਤੋਂ ਇਲਾਵਾ ਉਹ ਯੁੱਧ ਸਮੇਂ ਸੈਨਾ ਦੀ ਅਗਵਾਈ ਵੀ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿਚ ਸਰਦਾਰ ਹਰੀ ਸਿੰਘ ਨਲਵਾ, ਦੀਵਾਨ ਮੋਹਕਮ ਚੰਦ ਅਤੇ ਮਿਸਰ ਦੀਵਾਨ ਚੰਦ ਬਹੁਤ ਮਸ਼ਹੂਰ ਅਤੇ ਅਹਿਮ ਸੈਨਾਪਤੀ ਹੋਏ ਸਨ। ਇਨ੍ਹਾਂ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਦਾ ਵਿਸ਼ੇਸ਼ ਦਰਜਾ ਸੀ ਅਤੇ ਉਹ ਮਹਾਰਾਜੇ ਪਾਸੋਂ ਤਨਖਾਹ ਵਗੈਰਾ ਨਹੀਂ ਲੈਂਦਾ ਸੀ।
ਵਿੱਤ ਮੰਤਰਾਲਾ
ਰਾਜ ਦੀ ਆਮਦਨ ਅਤੇ ਖਰਚ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਮਹਾਰਾਜੇ ਨੇ ਵਿੱਤ ਮੰਤਰਾਲਾ ਕਾਇਮ ਕੀਤਾ ਹੋਇਆ ਸੀ। ਸੰਨ 1809 ਵਿਚ ਭਵਾਨੀ ਦਾਸ ਨੂੰ ਇਸ ਦਾ ਮੰਤਰੀ ਨਿਯੁਕਤ ਕੀਤਾ ਗਿਆ ਸੀ। ਦੀਵਾਨ ਭਵਾਨੀ ਦਾਸ ਯੋਗ ਪ੍ਰਬੰਧਕ ਅਤੇ ਵਿੱਤੀ ਮਾਮਲਿਆਂ ਵਿਚ ਮਾਹਰ ਵਿਅਕਤੀ ਸਮਝਿਆ ਜਾਂਦਾ ਸੀ। ਉਹ ਪਹਿਲਾਂ ਅਫਗਾਨਿਸਤਾਨ ਵਿਚ ਸ਼ਾਹ ਸੁਜਾਹ ਪਾਸ ਮਾਲ ਵਿਭਾਗ ਦੇ ਮੁਖੀ ਦੇ ਤੌਰ ‘ਤੇ ਤੈਨਾਤ ਸੀ। ਉਸ ਨੇ ਖ਼ਾਲਸਾ ਰਾਜ ਦੀ ਆਮਦਨੀ ਦੇ ਸਾਧਨਾਂ ਨੂੰ ਨਿਯਮਬੱਧ ਕੀਤਾ ਅਤੇ ਇਕ ਨਵੀਂ ਲਗਾਨ ਪ੍ਰਣਾਲੀ ਸ਼ੁਰੂ ਕੀਤੀ, ਜਿਸ ਦੀ ਬਹੁਤ ਪ੍ਰਸੰਸਾ ਹੋਈ। ਉਸ ਨੇ ਰਾਜ ਦੀ ਸਾਰੀ ਆਮਦਨ ਅਤੇ ਖਰਚ ਦੇ ਲੇਖੇ-ਜੋਖੇ ਦੇ ਤਰੀਕੇ ਨੂੰ ਸਰਲ ਬਣਾਇਆ। ਭਵਾਨੀ ਦਾਸ ਮਗਰੋਂ ਦੀਵਾਨ ਦੀਨਾ ਨਾਥ ਚਿੰਤ ਮੰਤਰੀ ਬਣਿਆ। ਦੀਵਾਨ ਕਰਮ ਚੰਦ ਨੇ ਵੀ ਕੁਝ ਚਿਰ ਇਸ ਵਿਭਾਗ ਵਿਚ ਦੀਵਾਨ ਭਵਾਨੀ ਦਾਸ ਦੇ ਤਹਿਤ ਕੰਮ ਕੀਤਾ। ਇਸ ਮੰਤਰਾਲੇ ਵਿਚ ਇਕ ਹੋਰ ਪ੍ਰਸਿੱਧ ਵਿਅਕਤੀ ਦੀਵਾਨ ਗੰਗਾ ਰਾਮ ਸੀ ਜੋ ਪਹਿਲਾਂ ਗਵਾਲੀਅਰ ਦੇ ਮਹਾਰਾਜੇ ਪਾਸ ਨੌਕਰੀ ਕਰਦਾ ਸੀ। ਉਸ ਨੇ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੀ ਕੰਮਾਂਕਾਰਾਂ ਅਤੇ ਕਾਗਜਾਂ ਵਿਚੋਂ ਹਿਜਰੀ/ਤੁਰਕੀ ਤਾਰੀਖਾਂ ਨੂੰ ਤਿਆਗ ਕੇ ਹਿੰਦੁਸਤਾਨੀ ਤਿਥੀਆਂ ਨੂੰ ਵਰਤੋਂ ਵਿਚ ਲਿਆਂਦਾ। ਇਸਦੇ ਪਾਸ ਰਾਜ ਦੀ ਸ਼ਾਹੀ ਮੋਹਰ ਵੀ ਹੁੰਦੀ ਸੀ। ਮਹਾਰਾਜੇ ਦੇ ਖਜਾਨੇ ਦਾ ਮੁੱਖ ਅਧਿਕਾਰੀ ਮਿਸਰ ਬੇਲੀ ਰਾਮ ਸੀ।
ਡਿਉਢੀਦਾਰ
ਇਹ ਮਹਾਰਾਜੇ ਦੇ ਸ਼ਾਹੀ ਕਿਲ੍ਹੇ ਦੀ ਸੁਰੱਖਿਆ ਅਮਲੇ ਦਾ ਸਭ ਤੋਂ ਉੱਚਾ ਤਨਖਾਹਦਾਰ ਅਹੁਦੇਦਾਰ ਹੁੰਦਾ ਸੀ। ਇਸ ਦੀ ਨਿਯੁਕਤੀ ਮਹਾਰਾਜੇ ਵੱਲੋਂ ਸਿੱਧੀ ਕੀਤੀ ਜਾਂਦੀ ਸੀ ਕਿਉਂਕਿ ਇਸ ਦਾ ਦਫਤਰ ਕਿਲ੍ਹੇ ਦੀ ਡਿਉਢੀ ਵਿਚ ਸਥਿਤ ਸੀ, ਇਸ ਕਰਕੇ ਇਸ ਨੂੰ ਡਿਉਢੀਦਾਰ ਕਿਹਾ ਜਾਂਦਾ ਸੀ । ਇਹ ਇਕ ਤਰ੍ਹਾਂ ਮਹਾਰਾਜੇ ਦੀ ਰਿਹਾਇਸ਼ ਦਾ ਨਿਜੀ ਸੁਰੱਖਿਆ ਅਧਿਕਾਰੀ ਵੀ ਕਿਹਾ ਜਾ ਸਕਦਾ ਹੈ. ਇਸ ਦੀ ਮਰਜ਼ੀ ਜਾਂ ਆਗਿਆ ਤੋਂ ਬਗੈਰ ਸ਼ਾਹੀ ਕਿਲ੍ਹੇ ਅੰਦਰ ਨਾ ਤਾਂ ਕੋਈ ਜਾ ਸਕਦਾ ਸੀ ਅਤੇ ਨਾ ਹੀ ਕੋਈ ਬਾਹਰ ਆ ਸਕਦਾ ਸੀ। ਹਰ ਰੋਜ਼ ਕਿਲ੍ਹੇ ਅੰਦਰ ਆਉਣ ਜਾਣ ਵਾਲੇ ਮਾਲ ਅਸਬਾਬ ਦੀ ਨਿਗਰਾਨੀ ਬਕਾਇਦਾ ਲਿਖਤ ਪੜਤ ਕਰਕੇ ਰੱਖਣੀ ਵੀ ਇਸ ਦਾ ਮੁੱਖ ਕੰਮ ਸੀ। ਇਸ ਦੀ ਸਹਾਇਤਾ ਲਈ ਦਫਤਰੀ ਅਮਲਾ ਅਤੇ ਹਥਿਆਰਬੰਦ ਅਮਲਾ ਹਰ ਵੇਲੇ ਤਾਇਨਾਤ ਰਹਿੰਦਾ ਸੀ। ਇਸ ਵਿਅਕਤੀ ਦਾ ਕੰਮ ਸ਼ਾਹੀ ਘਰਾਣੇ ਅਤੇ ਉਸ ਨਾਲ ਸਬੰਧਿਤ ਕੰਮਾਂਕਾਰਾਂ ਨੂੰ ਨਿਪਟਾਉਣ ਦਾ ਵੀ ਹੁੰਦਾ ਸੀ। ਵੱਖ-ਵੱਖ ਰਾਜਾਂ ਦੇ ਸ਼ਾਹੀ ਘਰਾਣਿਆਂ, ਸਰਦਾਰਾਂ, ਸ਼ਾਹੀ ਅਹਿਲਕਾਰਾਂ ਅਤੇ ਹੋਰ ਵਿਸ਼ੇਸ਼ ਵਿਅਕਤੀਆਂ ਨਾਲ ਰੋਜ਼-ਰੋਜ਼ ਵਾਹ ਪੈਣ ਕਰਕੇ ਸਰਕਾਰੇ ਦਰਬਾਰੇ ਇਸ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਸੀ ਅਤੇ ਇਸ ਅਹੁਦੇ ‘ਤੇ ਤਾਇਨਾਤ ਵਿਅਕਤੀ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਸੀ। ਇਸ ਕਰਕੇ ਇਸ ਕੰਮ ਦੀ ਜ਼ਿੰਮੇਵਾਰੀ ਮਹਾਰਾਜੇ ਦੇ ਬਹੁਤ ਇਤਬਾਰੀ ਵਿਅਕਤੀ ਨੂੰ ਹੀ ਦਿੱਤੀ ਜਾਂਦੀ ਅਤੇ ਉਸ ਨੂੰ ਸ਼ਾਹੀ ਪਰਿਵਾਰ ਦੇ ਮੈਂਬਰ ਦੇ ਬਰਾਬਰ ਦਾ ਸਨਮਾਨਯੋਗ ਦਰਜਾ ਪ੍ਰਾਪਤ ਹੁੰਦਾ ਸੀ। ਮਹਾਰਾਜੇ ਦੇ ਸ਼ਾਹੀ ਕਿਲ੍ਹੇ ਦੇ ਪ੍ਰਸਿੱਧ ਡਿਉਢੀਦਾਰਾਂ ਵਿਚੋਂ ਜਮਾਂਦਾਰ ਖੁਸ਼ਹਾਲ ਸਿੰਘ ਪ੍ਰਮੁੱਖ ਮੰਨਿਆ ਜਾਂਦਾ ਸੀ। ਉਸ ਤੋਂ ਪਹਿਲਾਂ ਵਸਤੀ ਰਾਮ ਡਿਉਢੀਦਾਰ ਸੀ ਜਿਸ ਨੂੰ ਮਹਾਰਾਜੇ ਨੇ ਸੰਨ 1811 ਵਿਚ ਆਪਣੇ ਕੁਝ ਉੱਚ ਸਰਦਾਰਾਂ ਦੇ ਕਹਿਣ ‘ਤੇ ਹਟਾ ਦਿੱਤਾ ਸੀ। ਕਝ ਸਮਾਂ ਰਾਜਾ ਧਿਆਨ ਸਿੰਘ ਡੋਗਰਾ ਵੀ ਇਸ ਅਹੁਦੇ ‘ਤੇ ਤਾਇਨਾਤ ਰਿਹਾ ਸੀ।
ਕੇਂਦਰੀ ਰਾਜ ਪ੍ਰਬੰਧ
ਮਹਾਰਾਜੇ ਦਾ ਕੇਂਦਰੀ ਰਾਜ ਪ੍ਰਬੰਧ ਅਨੇਕਾਂ ਮਹਿਕਮਿਆਂ ਵਿਚ ਵੰਡਿਆ ਹੋਇਆ ਸੀ ਜਿਨ੍ਹਾਂ ਦਾ ਪ੍ਰਬੰਧ ਯੋਗ ਵਿਅਕਤੀਆਂ ਦੇ ਹੱਥ ਹੁੰਦਾ ਸੀ।ਵੱਖ-ਵੱਖ ਇਤਿਹਾਸਕਾਰ ਇਨ੍ਹਾਂ ਮਹਿਕਮਿਆਂ ਦੀ ਗਿਣਤੀ ਵੱਖ-ਵੱਖ ਦੱਸਦੇ ਹਨ।। ਵਿਚ ਵੱਖ-ਵੱਖ ਮਹਿਕਮਿਆਂ ਦੇ ਮੁਖੀਆਂ ਦੇ ਨਾਂ ਉਨ੍ਹਾਂ ਨਾਲ ਸੰਬੰਧਿਤ ਮਹਿਕਮਿਆਂ ਦੀਆਂ ਮੋਹਰਾਂ ਉੱਪਰ ਵੀ ਉਕਰੇ ਹੁੰਦੇ ਅਤੇ ਅਕਸਰ ਉਨ੍ਹਾਂ ਦੇ ਨਾਂ ਨਾਲ ਪ੍ਰਚਲਿਤ ਹੁੰਦੇ ਸਨ। ਜਿਸ ਤਰ੍ਹਾਂ ਅਸੀਂ ਇਸ ਗੱਲ ਤੋਂ ਜਾਣੂੰ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਨ 1790 ਵਿਚ ਸੰਭਾਲੀ, ਉਦੋਂ ਉਸ ਦੀ ਉਮਰ ਸਿਰਫ ਦਸ ਕੁ ਸਾਲ ਦੀ ਸੀ। ਮਿਸਲ ਦੇ ਸਾਰੇ ਪ੍ਰਬੰਧ ਅਤੇ ਉਸ ਦੀ ਦੇਖ ਰੇਖ ਦੀਵਾਨ ਲਖਪਤ ਰਾਏ ਪਾਸ ਸੀ ਜੋ ਸਰਦਾਰ ਮਹਾਂ ਸਿੰਘ (ਮਹਾਰਾਜਾ ਦੇ ਪਿਤਾ) ਦੇ ਵੇਲੇ ਤੋਂ ਹੀ ਇਸ ਅਹੁਦੇ ‘ਤੇ ਤੈਨਾਤ ਸੀ। ਉਸਨੇ ਆਪਣੀ ਯੋਗਤਾ ਅਤੇ ਸਮਝਦਾਰੀ ਨਾਲ ਮਿਸਲ ਦੇ ਪ੍ਰਬੰਧ ਨੂੰ ਬਾਖੂਬੀ ਚਲਾਇਆ। ਜਦੋਂ ਮਹਾਰਾਜਾ ਰਣਜੀਤ ਸਿੰਘ ਸਤਾਰਾਂ ਸਾਲਾਂ ਦਾ ਹੋਇਆ, ਉਦੋਂ ਉਸ ਨੇ ਮਿਸਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿਚ ਲੈ ਲਈ ਸੀ।
‘ਦੀਵਾਨ’ ਤੋਂ ਇਲਾਵਾ, ‘ਤੋਸ਼ਾਖਾਨੀਆ’ ਦਾ ਅਹੁਦਾ ਵੀ ਅਹਿਮੀਅਤ ਵਾਲਾ ਮੰਨਿਆ ਜਾਂਦਾ ਸੀ। ਇਸ ਅਹੁਦੇ ਉਤੇ ਮਿਸਰ ਬਸਤੀ ਰਾਮ ਮਹਾਰਾਜੇ ਦੇ ਦਾਦੇ ਦੇ ਵੇਲੇ ਤੋਂ ਕੰਮ ਕਰ ਰਿਹਾ ਸੀ। ਮਿਸਰ ਬਸਤੀ ਰਾਮ ਨੂੰ ਕੰਮਕਾਰ ਵਿਚ ਲੋੜ ਪੈਣ ‘ਤੇ ਜੱਸਾ ਮਿਸਰ ਸਾਥ ਦਿੰਦਾ ਸੀ ਅਤੇ ਉਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਗੁਰਮੁਖ ਸਿੰਘ ਨਾਂ ਦੇ ਇਕ ਆਦਮੀ ਨੂੰ ਸਹਾਇਕ ਦੇ ਤੌਰ ‘ਤੇ ਤਾਇਨਾਤ ਕੀਤਾ ਹੋਇਆ ਸੀ। ਇਹ ਮਹਾਰਾਜੇ ਦਾ ਬਹੁਤ ਹੀ ਵਿਸ਼ਵਾਸ-ਪਾਤਰ ਮਿੱਤਰ ਸੀ। ਸੰਨ 1780 ਵਿਚ ਇਸ ਦੇ ਚਾਚੇ ਬਸਤੀ ਰਾਮ ਤੋਸ਼ਾਖਾਨੀਏ ਨੇ ਇਸ ਨੂੰ ਸਰਦਾਰ ਮਹਾਂ ਸਿੰਘ ਦੀ ਸੇਵਾ ਵਿਚ ਪੇਸ਼ ਕੀਤਾ ਸੀ ਉਦੋਂ ਗੁਰਮੁਖ ਸਿੰਘ ਅੱਠਾਂ ਸਾਲਾਂ ਦਾ ਸੀ, ਜਦੋਂ ਉਸੇ ਸਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਉਦੋਂ ਤੋਂ ਇਸ ਨੂੰ ਮਹਾਰਾਜੇ ਦਾ ਸਾਥੀ ਬਣਾ ਦਿੱਤਾ ਗਿਆ। ਸੰਨ 1799 ਵਿਚ ਲਾਹੌਰ ਫਤਹਿ ਕਰਨ ਸਮੇਂ ਇਹ ਮਹਾਰਾਜੇ ਦੇ ਨਾਲ ਸੀ। ਮਹਾਰਾਜੇ ਨੇ ਫ਼ੌਜੀਆਂ ਨੂੰ ਤਨਖਾਹਾਂ ਦੇਣ ਵਾਸਤੇ ਇਸ ਦੀ ਜ਼ਿੰਮੇਵਾਰੀ ਲਾਈ ਅਤੇ ਲਾਹੋਰ ਵਿਚੋਂ ਜੋ ਵੀ ਮਾਲ ਪ੍ਰਾਪਤ ਹੋਇਆ ਉਸ ਦੀ ਦੇਖ-ਰੇਖ ਅਤੇ ਲੇਖਾ-ਜੋਖਾ ਇਸ ਦੇ ਪਾਸੋਂ ਕਰਵਾਇਆ।
ਮਹਿਕਮਿਆਂ ਦੀ ਵੰਡ ਲਾਹੌਰ ‘ਤੇ ਕਬਜ਼ਾ ਹੋ ਜਾਣ ਤੋਂ ਬਾਅਦ ਮਹਾਰਾਜੇ ਨੇ ਆਪਣੀਆਂ ਫ਼ੌਜੀ ਕਾਰਵਾਈਆਂ ਵੱਲ ਧਿਆਨ ਵੱਧ ਦਿੱਤਾ ਅਤੇ ਨਾਗਰਿਕ ਪ੍ਰਸ਼ਾਸਨ ਵੱਲ ਘੱਟ, ਕਿਉਂਕਿ ਸਮੇਂ ਦੀ ਮੰਗ ਅਨੁਸਾਰ ਉਸ ਨੂੰ ਫੌਜਾਂ ਅਤੇ ਅਸਲੇ ਦੀ ਜ਼ਿਆਦਾ ਜ਼ਰੂਰਤ ਸੀ। ਫ਼ੌਜੀ ਖਰਚਿਆਂ ਦੀ ਪੂਰਤੀ ਲਈ ਉਸ ਨੂੰ ਪਹਿਲਾਂ ਤੋਂ ਹੀ ਪ੍ਰਚਲਤ ਮੁਗਲੀਆ ਟੈਕਸ ਪ੍ਰਣਾਲੀ ‘ਤੇ ਨਿਰਭਰ ਰਹਿਣਾ ਪਿਆ। ਭਾਵੇਂ ਉਸ ਨੇ ਕੁਝ ਫੋਰਨ ਤਬਦੀਲੀਆ ਵੀ ਕੀਤੀਆਂ, ਜਿਸ ਤਹਿਤ ਕਈ ਅਯੋਗ ਅਤੇ ਵਾਧੂ ਟੈਕਸ ਹਟਾ ਲਏ। ਉਸ ਦੀਆਂ ਫ਼ੌਜੀ ਮੁਹਿੰਮਾਂ ਵਿਚ ਸਫਲਤਾ ਅਤੇ ਰਾਜਨੀਤਿਕ ਸਥਿਰਤਾ ਤਾਂ ਹੀ ਸੰਭਵ ਹੋ ਸਕਦੀਆਂ ਸਨ ਜੇਕਰ ਉਸ ਪਾਸ ਵਿੱਤੀ ਵਸੀਲੇ ਭਰਪੂਰ ਹੁੰਦੇ। ਇਸ ਕਰਕੇ ਸਮਾਂ ਆਉਣ ‘ਤੇ ਰਾਜ ਦਾ ਅਧਿਕਾਰ ਖੇਤਰ ਵਧ ਜਾਣ ਕਰਕੇ ਉਸ ਨੇ ਮਾਲੀਏ ਅਤੇ ਹੋਰ ਦੂਜੇ ਦਫਤਰਾਂ ਨਾਲ ਸਬੰਧਿਤ ਕੰਮਕਾਰ ਵੱਧ ਜਾਣ ਕਰਕੇ ਨਵੀਂ ਵਿਉਂਤ-ਬੰਦੀ ਨਾਲ ਦਫਤਰੀ ਨਿਜ਼ਾਮ ਠੀਕ ਕਰਨ ਦਾ ਉਪਰਾਲਾ ਕੀਤਾ। ਮਹਾਰਾਜੇ ਵੱਲੋਂ ਸਥਾਪਿਤ ਵੱਖ ਵੱਖ ਦਫਤਰਾਂ ਅਤੇ ਮਹਿਕਮਿਆਂ ਦੇ ਕੰਮਕਾਰ ਅਤੇ ਪ੍ਰਣਾਲੀ ਨੂੰ ਸੁਚਾਰੂ ਰੂਪ ਨਾਲ ਚਲਾਉਣ ਖ਼ਾਤਰ ਮਹਾਰਾਜੇ ਨੇ ਕੁਝ ਮਹਿਕਮਿਆਂ ਨੂੰ ਉਨ੍ਹਾਂ ਨਾਲ ਸਬੰਧਿਤ ਮਹਿਰ ਵਿਅਕਤੀਆਂ ਦੇ ਸਪੁਰਦ ਕੀਤਾ। ਇਸ ਦਾ ਕੁਝ ਵੇਰਵਾ ਇਸ ਤਰ੍ਹਾਂ ਹੈ:-
ਸ਼ਰਿਸ਼ਟਾ-ਏ-ਹਜ਼ੂਰ
ਮਹਾਰਾਜੇ ਨੇ ਸੰਨ 1803 ਵਿਚ ਸਰਿਸ਼ਟਾ-ਏ-ਹਜੂਰ ਨਾਂ ਦਾ ਮਹਿਕਮਾ ਸਥਾਪਿਤ ਕੀਤਾ। ਇਸ ਦਾ ਮੁਖੀ ਦੀਵਾਨ ਦੇਵੀ ਦਾਸ ਨੂੰ ਬਣਾਇਆ ਗਿਆ। ਇਸ ਗੱਲ ਦੀ ਜਾਣਕਾਰੀ ਸਾਨੂੰ ਮਹਿਕਮੇ ਦੀ ਉਸ ਮੋਹਰ ਉਤੇ ਉਕਰੇ ਅੱਖਰਾਂ ਤੋਂ ਮਿਲਦੀ ਹੈ ਜਿਸ ਉਤੇ “ਅਜ ਕਿਰਾਰ-ਏ-ਹੁਕਮ-ਏ ਅਸ਼ਰਫ 1218” (ਸੰਨ 1804) “ਸਾਬਤ ਸਰਿਸ਼ਟਾ-ਏ-ਹਜੂਰ ਸੁਧ’ ਦਰਜ ਹੈ। ਇਸ ਦਫਤਰ ਵੱਲੋਂ ਤਨਖਾਹਾਂ ਦੇ ਵੇਰਵਿਆਂ ਦੇ ਕਾਗਜ਼ ਸਿੱਧੇ ਮਹਾਰਾਜੇ ਅੱਗੇ ਉਨ੍ਹਾਂ ਦੀ ਪ੍ਰਵਾਨਗੀ ਲਈ ਰੱਖੇ ਜਾਂਦੇ ਸਨ ਅਤੇ ਪ੍ਰਵਾਨਗੀ ਤੋਂ ਬਾਅਦ ਉਨ੍ਹਾਂ ਨੂੰ ਮੋਹਰਬੰਦ ਕਰ ਦਿੱਤਾ ਜਾਂਦਾ ਸੀ। ਇਹ ਤਰੀਕਾ ਮਿਸਲਾਂ ਦੇ ਵੇਲੇ ਤੋਂ ਚਲਦਾ ਆ ਰਿਹਾ ਸੀ ਅਤੇ ਅਜੇ ਇਸ ਵਿਚ ਕੋਈ ਖਾਸ ਤਬਦੀਲੀ ਨਹੀਂ ਕੀਤੀ ਗਈ ਸੀ।
ਦਫਤਰ-ਏ-ਦੇਵੀ ਦਾਸ
ਇਹ ਦਫਤਰ ਵੀ ਹਜੂਰ ਦਫਤਰ ਦੇ ਨਾਲ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਇਕ ਤਰ੍ਹਾਂ ਸਰਕਾਰ ਦਾ ਮੁੱਖ ਵਿੱਤ ਵਿਭਾਗ ਸੀ। ਇਸ ਦਫਤਰ ਦੀ ਮੋਹਰ ਉਤੇ “ਨਵਿਸ਼ਟਾ ਸ਼ੁੱਧ” ਉਕਰਿਆ ਹੋਇਆ ਸੀ। ਸ਼ੁਰੂ ਵਿਚ ਇਸ ਦਫਤਰ ਦੇ ਮੁਖੀ ਦੀਵਾਨ ਦੇਵੀ ਦਾਸ ਅਤੇ ਦੀਵਾਨ ਭਵਾਨੀ ਦਾਸ ਸਨ ਅਤੇ ਉਹ ਆਪਸ ਵਿਚ ਸਕੇ ਭਰਾ ਸਨ। ਦੋਵਾਂ ਭਰਾਵਾਂ ਨੇ ਦਫਤਰੀ ਕੰਮਕਾਰ ਨੂੰ ਬਹੁਤ ਯੋਗ ਤਰੀਕੇ ਨਾਲ ਚਲਾਇਆ ਅਤੇ ਮਹਾਰਾਜੇ ਨੂੰ ਸੰਭਾਵੀ ਵਿੱਤੀ ਸੰਕਟ ਵਿਚੋਂ ਬਹੁਤ ਮਿਹਨਤ ਨਾਲ ਕਢਿਆ ਕਿਉਂਕਿ ਸੰਨ 1799 ਤੋਂ 1809 ਤੱਕ ਦੀਆਂ ਫ਼ੌਜੀ ਮੁਹਿੰਮਾਂ ਕਰਕੇ ਖ਼ਾਲਸਾ ਰਾਜ ਦਾ ਸਾਲਾਨਾ ਬਜਟ ਬਹੁਤ ਘਾਟੇ ਵਾਲਾ ਹੋ ਗਿਆ ਸੀ । ਜਿਸ ਨੂੰ ਪੂਰਾ ਕਰਨ ਲਈ ਮਹਾਰਾਜੇ ਨੂੰ ਅੰਮ੍ਰਿਤਸਰ ਦੇ ਇਕ ਅਮੀਰ ਵਿਆਜੜੀਏ ਸਰਾਫ ਰਾਮਾਨੰਦ ਪਾਸੋਂ ਜਾਇਦਾਦਾਂ ਗਹਿਣੇ ਰੱਖ ਕੇ ਵਿਆਜ ਉੱਪਰ ਕਰਜ਼ਾ ਲੈਣਾ ਪਿਆ ਸੀ।
ਨਕਲ ਦਫਤਰ
ਉਪਰੋਕਤ ਦਫਤਰਾਂ ਦੀ ਕਾਇਮੀ ਦੇ ਨਾਲ ਹੀ ਇਕ “ਨਕਲ ਦਫਤਰ” ਵੀ ਕਾਇਮ ਕੀਤਾ ਗਿਆ, ਜਿਸ ਵਿਚ ਹਰ ਸਰਕਾਰੀ ਕੰਮਕਾਰ ਦੇ ਦਸਤਾਵੇਜ਼ ਸਾਂਭ ਕੇ ਰੱਖੇ ਹੁੰਦੇ ਅਤੇ ਉਨ੍ਹਾਂ ਦੀਆਂ ਫਰਦਾਂ (ਨਕਲਾਂ) ਸੀਲਬੰਦ ਕਰਕੇ ਰੱਖੀਆਂ ਹੁੰਦੀਆਂ ਸਨ।
ਸਰਿਸ਼ਟਾ-ਏ-ਦੀਵਾਨੀ
ਇਹ ਦਫ਼ਤਰ ਸੰਨ 1807-08 ਵਿਚ ਸਥਾਪਿਤ ਕੀਤਾ ਗਿਆ ਅਤੇ ਇਸ ਦਾ ਮੁਖੀ ਕਿਰਪਾ ਰਾਮ ਸੀ।ਇਹ ਜਾਣਕਾਰੀ ਸਾਨੂੰ ਉਸ ਸਮੇਂ ਇਸ ਦਫਤਰ ਵੱਲੋਂ ਤਨਖਾਹਾਂ ਦੇ ਕਾਗਜ਼ਾਂ ਉਤੇ ਲੱਗੀਆਂ ਮੋਹਰਾਂ ਨੂੰ ਪੜ੍ਹਨ ਤੋਂ ਮਿਲਦੀ ਹੈ।ਇਨ੍ਹਾਂ ਉਤੇ “ਸਰਿਸ਼ਟਾ-ਏ-ਦੀਵਾਨੀ” “ਕਿਰਪਾ ਰਾਮ, 1864″ ਉਕਰਿਆ ਹੋਇਆ ਹੈ। ਇੰਜ ਲਗਦਾ ਹੈ ਕਿ ਇਹ ਸਾਰੇ ਦਫ਼ਤਰ (ਸੰਮਤ 1866) ਸੰਨ 1808 ਵਿਚ ਭਵਾਨੀ ਦਾਸ ਦੀ ਨਿਯੁਕਤੀ ਤੋਂ ਪਹਿਲਾਂ ਹੀ ਸਥਾਪਿਤ ਸਨ। ਕਿਰਪਾ ਰਾਮ ਦੀ ਇਸ ਮੋਹਰ ਤੋਂ ਇਹ ਪਤਾ ਲਗਦਾ ਹੈ ਕਿ ਉਸ ਨੇ ਹਿਜ਼ਰੀ ਤਾਰੀਖ ਲਿਖਣ ਦੀ ਬਜਾਏ ਬਿਕਰਮੀ ਦੀ ਵਰਤੋਂ ਸ਼ੁਰੂ ਕੀਤੀ ਸੀ।
ਸਰਿਸ਼ਟਾ-ਏ-ਭਵਾਨੀਦਾਸ
ਇਹ ਦਫ਼ਤਰ ਸੰਨ 1808 (ਸੰਮਤ 1865) ਵਿਚ ਬਣਾਇਆ ਗਿਆ ਅਤੇ ਇਹ ਮਾਲ-ਮੰਤਰੀ ਭਵਾਨੀ ਦਾਸ ਦੇ ਤਹਿਤ ਕੰਮ ਕਰਦਾ ਸੀ। ਭਵਾਨੀ ਦਾਸ ਦੇ ਕੰਮ ਨੂੰ ਅੱਗੇ ਵਧਾਉਣ ਅਤੇ ਉਸ ਵਿਚ ਸਹਾਇਤਾ ਦੇਣ ਹਿਤ ਮਹਾਰਾਜੇ ਨੇ ਸੰਨ 1817 ਵਿਚ ਗੰਗਾ ਰਾਮ ਪੰਡਿਤ ਨੂੰ ਉਸ ਦਾ ਸਹਾਇਕ ਨਿਯੁਕਤ ਕੀਤਾ। ਇਸਨੂੰ ਫ਼ੌਜੀ ਦਫ਼ਤਰ ਦਾ ਮੁਖੀ ਬਣਾਇਆ ਅਤੇ ਉਸ ਨਾਲ ਸਬੰਧਿਤ ਮੋਹਰਾਂ ਵੀ ਦਿੱਤੀਆਂ। ਉਸਦੇ ਦਫ਼ਤਰ ਨੂੰ “ਦਫ਼ਤਰ-ਏ-ਗੰਗਾ ਰਾਮ” ਕਿਹਾ ਜਾਂਦਾ ਸੀ। ਇਸ ਨੂੰ “ਫੌਜ- ਏ-ਬੇਕਵਾਇਦ ” ਨੂੰ ਤਨਖਾਹਾਂ ਅਦਾ ਕਰਨ ਦੀ ਜ਼ਿੰਮੇਵਾਰ ਦਿੱਤੀ ਹੋਈ ਸੀ। ਉਸ ਨੇ ਦੀਵਾਨ ਭਵਾਨੀ ਦਾਸ ਦੀ ਸਹਾਇਤਾ ਨਾਲ ਕੰਮ ਕਰਦਿਆਂ ਮਹਾਰਾਜੇ ਦੇ ਫ਼ੌਜੀ ਹਿਸਾਬ ਕਿਤਾਬ ਵਿਚ ਬਹੁਤ ਸ਼ਲਾਘਾਯੋਗ ਸਧਾ ਕੰਮ ਕਰਦਿਆਂ ਮ20 ਵਿਚ ਗੰਗਾ ਰਾਮ ਦੀ ਮੌਤ ਤੋਂ ਬਾਅਦ ਦੀਨਾ ਨਾਥ ਨੂੰ ਮਹਿਕਮੇ ਦਾ ਮੁਖੀ ਬਣਾਇਆ ਗਿਆ। ਉਸ ਨੇ ਆਪਣੇ ਕੰਮ ਵਿਚ ਇਤਨੀ ਕੁਸ਼ਲਤਾ ਵਿਖਾਈ ਕਿ ਸੰਨ 1834 ਵਿਚ ਭਵਾਨੀ ਦਾਸ ਦੀ ਮੌਤ ਤੋਂ ਬਾਅਦ ਉਸ ਨੂੰ ਵਿੱਤ ਮੰਤਰੀ ਬਣਾ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਦੂਜੇ ਦਫ਼ਤਰ ਵੀ ਬਣਾਏ ਗਏ ਜਿਨਾਂ ਵਿਚੋਂ “ਦਫਤਰ ਤੇਸਾਖਾਨਾ- ਏ-ਖਾਸ” ਦਾ ਮੁਖੀ ਮਿਸਰ ਬੇਲੀ ਰਾਮ ਸੀ। “ਦਫ਼ਤਰ-ਏ-ਦਰੋਗਾ”, “ਦਫ਼ਤਰ- ਏ-ਮੋਹਰਯਾਨੀ”, “ਦਫ਼ਤਰ-ਏ-ਖਾਸ” ਅਤੇ “ਦਫ਼ਤਰ-ਏ-ਰੋਜ਼ਨਾਮਚਾ” ਵੀ ਸਰਕਾਰੀ ਕੰਮਾਂ ਦਾ ਨਿਪਟਾਰਾ ਕਰਦੇ ਸਨ। ਇਸ ਤਰ੍ਹਾਂ ਦਫ਼ਤਰਾਂ ਦਾ ਇਕ ਅਜਿਹਾ ਕੁਸ਼ਲ ਢਾਂਚਾ ਤਿਆਰ ਕੀਤਾ ਹੋਇਆ ਸੀ ਕਿ ਸਰਕਾਰੀ ਖਜ਼ਾਨੇ ਦੀ ਇਕ ਪਾਈ ਵੀ ਬਗੈਰ ਲਿਖਤ ਪੜ੍ਹਤ ਤੋਂ ਖਰਚ ਨਹੀਂ ਹੁੰਦੀ ਸੀ।
ਕੇਂਦਰੀ ਵਿੱਤ ਮਹਿਕਮਾ
ਜਦੋਂ ਸੰਨ 1808 ਵਿਚ ਮਹਾਰਾਜੇ ਨੇ ਦੀਵਾਨ ਭਵਾਨੀ ਦਾਸ ਨੂੰ ਇਸ ਦਾ ਮੁਖੀ ਬਣਾਇਆ ਉਦੋਂ ਤੋਂ ਹੀ ਰਾਜ ਦਾ ਵਿੱਤ ਵਿਭਾਗ ਅਤੇ ਉਸ ਨਾਲ ਸੰਬੰਧਤ ਦਫ਼ਤਰ ਹੋਂਦ ਵਿਚ ਆ ਕੇ ਆਪੋ ਆਪਣੇ ਕੰਮਾਂ ਨੂੰ ਸੁਚਾਰੂ-ਢੰਗ ਨਾਲ ਚਲਾਉਣ ਲੱਗੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਭਵਿੱਖ ਦੀਆਂ ਯੋਜਨਾਵਾਂ ਨੂੰ ਬਹੁਤ ਪਹਿਲਾਂ (ਖ਼ਾਲਸਾ ਰਾਜ ਦੇ ਸ਼ੁਰੂਆਤੀ ਦੌਰ ਵਿਚ ਹੀ), ਯੋਜਨਾਬੱਧ ਕਰਨਾ ਸ਼ੁਰੂ ਕਰ ਦਿੱਤਾ ਸੀ। ਦੀਵਾਨ ਭਵਾਨੀ ਦਾਸ ਨੇ ਵਿਤੀ ਵਿਭਾਗ ਦੀ ਵੰਡ ਇਸ ਤਰ੍ਹਾਂ ਕੀਤੀ ਹੋਈ ਸੀ:
(1) ਦਫ਼ਤਰ-ਏ-ਅਬਵਾਬ-ਉਲ-ਮਾਲ (ਦਫ਼ਤਰ-ਏ-ਮਾਲੀਆਤ) : ਇਹ ਮਹਿਕਮਾ ਰਾਜ ਦੀ ਆਮਦਨੀ ਦੀ ਪ੍ਰਾਪਤੀ ਦੇ ਲੇਖੇ-ਜੋਖੇ ਨਾਲ ਸੰਬੰਧਤ ਸੀ ਅਤੇ ਇਹ ਅੱਗੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ : (ੳ) ਜਮ੍ਹਾਂ ਖਰਚ-ਏ- ਤਅਲੁਕਾਤ, (ਅ) ਜਮ੍ਹਾਂ ਖਰਚ-ਏ-ਸਾਇਰਤ। ਤਅਲੁਕਾਤ ਦਾ ਦਫ਼ਤਰ ਜ਼ਮੀਨੀ ਆਮਦਨ (ਮਾਲੀਏ) ਨਾਲ ਸੰਬੰਧਤ ਸੀ ਅਤੇ ਸਾਇਰਤ ਦੂਜੇ ਆਮਦਨ ਦੇ ਵਸੀਲਿਆਂ, ਜਿਵੇਂ ‘ਨਜ਼ਰਾਨੇ’, ‘ਜ਼ਬਤੀਆਂ’,‘ ਆਬਕਾਰੀ ਵਜੂਹਾਤ-ਏ-ਮੁਕਰਰੀ’ ਅਤੇ ‘ਚੌਕੀਆਤ’ ਤੋਂ ਹੋਣ ਵਾਲੀ ਆਮਦਨ ਦਾ ਲੇਖਾ-ਜੋਖਾ ਕਰਦਾ ਸੀ।
(2) ਦਫ਼ਤਰ-ਏ-ਅਬਵਾਬ-ਉਲ-ਤਾਹਵਿਲ:- ਇਸ ਦਫ਼ਤਰ ਦਾ ਸਿੱਧਾ ਸੰਬੰਧ ਮਾਲ ਦੇ ਦਫ਼ਤਰ ਨਾਲ ਸੀ। ਇਸ ਵਿਚ ਵੱਖ-ਵੱਖ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਜਮ੍ਹਾਂ ਖਰਚ ਦਾ ਵੇਰਵਾ ਰੱਖਿਆ ਜਾਂਦਾ ਸੀ। ਇਸ ਦਫ਼ਤਰ ਤਹਿਤ ਕੰਮ ਕਰਨ ਵਾਲੇ ਆਦਮੀਆਂ ਨੂੰ ਖਜ਼ਾਨਚੀ ਜਾਂ ਰੋਕੜੀਏ ਕਿਹਾ ਜਾਂਦਾ ਸੀ। ਇਹ ਉਹ ਆਦਮੀ ਜਾਂ ਅਧਿਕਾਰੀ ਸਨ ਜਿਨ੍ਹਾਂ ਪਾਸ ਸਰਕਾਰੀ ਖਜ਼ਾਨਾ ਜਮ੍ਹਾਂ ਕੀਤਾ ਹੁੰਦਾ ਸੀ ਅਤੇ ਲੋੜ ਪੈਣ ‘ਤੇ ਕਢਵਾ ਲਿਆ ਜਾਂਦਾ। ਇਹ ਦਫ਼ਤਰ ਸੰਨ 1808 ਵਿਚ ਦੀਵਾਨ ਭਵਾਨੀ ਦਾਸ ਨੇ ਕਾਇਮ ਕੀਤਾ ਪਰ ਸਮਾਂ ਪੈਣ ‘ਤੇ ਇਸ ਨੂੰ ਕਈ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ।
(3) ਦਫ਼ਤਰ-ਏ-ਤੌਜ਼ੀਹਾਤ:- ਇਸ ਦਫ਼ਤਰ ਪਾਸ ਸ਼ਾਹੀ ਘਰਾਣੇ ‘ਤੇ ਹੋਣ ਵਾਲੇ ਖਰਚ ਜਿਵੇਂ ਤੋਸ਼ੇਖਾਨੇ, ਸ਼ਾਹੀ ਹਰਮ, ਸ਼ਾਹੀ ਕਪੜਿਆਂ, ਖਾਣ-ਪੀਣ, ਸੈਰ ਸਪਾਟਾ, ਦਿਲ-ਪ੍ਰਚਾਵੇ, ਆਵਾਜਾਈ ਦੇ ਸਾਧਨਾਂ ਅਤੇ ਪ੍ਰਾਹੁਣਚਾਰੀ ‘ਤੇ ਹੋਣ ਵਾਲੇ ਖਰਚ ਦਾ ਵੇਰਵਾ ਅਤੇ ਹਿਸਾਬ ਕਿਤਾਬ ਹੁੰਦਾ ਸੀ।
(4) ਦਫ਼ਤਰ-ਏ-ਮਵਾਜ਼ਿਬ:- ਇਸ ਵਿਚ ਫ਼ੌਜੀ ਅਤੇ ਗੈਰ-ਫ਼ੌਜੀ ਹਰ ਤਰ੍ਹਾਂ ਦੇ ਛੋਟੇ ਅਤੇ ਵੱਡੇ ਸਰਕਾਰੀ ਅਫ਼ਸਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਅਤੇ ਸਹੂਲਤਾਂ ਦਾ ਵੇਰਵਾ ਅਤੇ ਲੇਖਾ-ਜੋਖਾ ਹੁੰਦਾ ਸੀ ।ਕਾਮਨਾ
(5) ਦਫ਼ਤਰ-ਏ-ਰੋਜ਼ਨਾਮਚਾ-ਏ-ਇਖਰਾਜਾਤ:- ਇਹ ਦਫ਼ਤਰ ਸਰਕਾਰ ਵੱਲੋਂ ਹੋਣ ਵਾਲੇ ਰੋਜ਼ਾਨਾ ਖਰਚਿਆਂ ਦਾ ਹਿਸਾਬ-ਕਿਤਾਬ ਰੱਖਦਾ ਸੀ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰਾਂ ਨੇ ਬਹੁਤ ਸਿਆਣਪ ਨਾਲ ਰਾਜ ਦੇ ਮਹਿਕਮਿਆਂ ਨੂੰ ਤੋਰਿਆ ਅਤੇ ਇਸ ਵਿਵਸਥਾ ਨਾਲ ਜਿਥੇ ਰਾਜ ਦੀ ਆਮਦਨ ਵਿਚ ਭਾਰੀ ਵਾਧਾ ਹੋਇਆ ਉਥੇ ਵਪਾਰ ਵੀ ਬਹੁਤ ਉੱਨਤ ਹੋਇਆ। ਲੰਮੇ ਅਰਸੇ ਤੋਂ ਬਾਅਦ ਪਹਿਲੀ ਵਾਰ, ਲੋਕਾਂ ਨੂੰ ਅਮਨ ਦੇ ਨਿੱਘੇ ਮਾਹੌਲ ਦਾ ਅਹਿਸਾਸ ਹੋਇਆ ਸੀ।
ਆਮਦਨ ਦੇ ਮੁਖ ਸਾਧਨ
(ੳ) ਨਜ਼ਰਾਨੇ:- ਰਾਜ ਦੇ ਅਧੀਨ ਸਰਦਾਰ ਅਤੇ ਰਾਜ ਦੇ ਬਾਹਰੋਂ ਆਉਣ ਵਾਲੇ ਪ੍ਰਸਿੱਧ ਰਾਜਨੀਤਿਕ ਅਤੇ ਸ਼ਾਹੂਕਾਰ ਲੋਕ ਅਕਸਰ ਮਹਾਰਾਜੇ ਨੂੰ ਖੁਸ਼ੀ ਨਾਲ ਬਹੁਤ ਵਡਮੁੱਲੇ ਤੋਹਫ਼ੇ ਅਤੇ ਧਨ ਦੌਲਤ ਨਜ਼ਰਾਨੇ ਦੇ ਰੂਪ ਵਿਚ ਪੇਸ਼ ਕਰਦੇ ਸਨ। ਇਸ ਤਰ੍ਹਾਂ ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਨੂੰ ਜਾਂ ਤਾਂ ਰਾਜ ਦੋ ਤੋਸ਼ੇਖਾਨੇ ਵਿਚ ਉਸੇ ਤਰ੍ਹਾਂ ਰੱਖ ਲਿਆ ਜਾਂਦਾ ਅਤੇ ਜਾਂ ਉਨ੍ਹਾਂ ਨੂੰ ਵੇਚ ਕੇ ਉਸ ਤੋਂ ਪ੍ਰਾਪਤ ਧਨ ਨੂੰ ਰਾਜ-ਕੋਸ਼ ਵਿਚ ਜਮ੍ਹਾਂ ਕਰ ਲਿਆ ਜਾਂਦਾ ਸੀ ਅਤੇ ਉਹਨਾਂ ਦਾ ਬਕਾਇਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਸੀ। ਰਾਜ ਦੀ ਆਮਦਨ ਦਾ ਇਹ ਇਕ ਅਹਿਮ ਵਸੀਲਾ ਸੀ। ਕਈ ਵਾਰ ਕੁਝ ਸਰਦਾਰਾਂ ਨੂੰ ਤਾਂ ਤਹਿ ਸ਼ੁਦਾ ਸਾਲਾਨਾ ਨਜ਼ਰਾਨਾ ਅਦਾ ਕਰਨਾ ਹੁੰਦਾ ਸੀ। ਜਦੋਂ ਕਿਸੇ ਨਵੇਂ ਪ੍ਰਦੇਸ਼ ਜਾਂ ਇਲਾਕੇ ਨੂੰ ਰਾਜ ਨਾਲ ਮਿਲਾਇਆ ਜਾਂਦਾ ਤਾਂ ਸਬੰਧਿਤ ਇਲਾਕੇ ਦੇ ਸਾਬਕਾ ਮੁਖੀ ਜਾਂ ਸਰਦਾਰ ਪਾਸੋਂ ਵੀ ਨਜ਼ਰਾਨਾ ਵਸੂਲਿਆ ਜਾਂਦਾ। ਮਹਾਰਾਜੇ ਨੂੰ ਆਪਣੇ ਘਰੇਲੂ ਅਤੇ ਪਰਵਾਰਿਕ ਸਮਾਗਮਾਂ (ਵਿਆਹ ਸ਼ਾਦੀਆਂ) ਮੌਕੇ ਭਾਰੀ ਮਾਤਰਾ ਵਿਚ ਧਨ-ਦੌਲਤ ਨਜ਼ਰਾਨੇ ਦੇ ਰੂਪ ਵਿਚ ਪ੍ਰਾਪਤ ਹੁੰਦਾ, ਇਸ ਦਾ ਵੀ ਮੁਕੰਮਲ ਹਿਸਾਬ ਕਿਤਾਬ ਸਰਕਾਰੀ ਵਹੀਆਂ ਖਾਤਿਆਂ ਵਿਚ ਦਰਜ ਕੀਤਾ ਜਾਂਦਾ ਸੀ। ‘ਉਮਦਾ ਉੱਤਵਾਰੀਖ਼’ਦਫ਼ਤਰ ਦੂਜੇ ਵਿਚ ਸੋਹਨ ਲਾਲ ਸੂਰੀ ਮਹਾਰਾਜੇ ਦੇ ਪੁੱਤਰ ਖੜਕ ਸਿੰਘ ਦੀ ਸ਼ਾਦੀ ਮੌਕੇ ਪ੍ਰਾਪਤ ਰੁਪਿਆਂ ਦਾ ਵੇਰਵਾ ਸਫਾ 123 ਉਤੇ ਇਸ ਤਰ੍ਹਾਂ ਦਿੰਦਾ ਹੈ
ਨਿਉਂਦਰਾ ਦੇਣ ਵਾਲੇ ਦਾ ਨਾਮ – ਰੁਪਇਆਂ ਵਿਚ
ਕਰਨਲ ਲੋਨੀ ਅਖਤਰ ਸਾਹਿਬ (ਈਸਟ ਇੰਡੀਆ ਕੰਪਨੀ) – 5000 – 00
ਰਾਜਾ ਭਾਗ ਸਿੰਘ ਜੀਂਦ ਵਾਲੇ ਹਾਥੀ ਸਮੇਤ – 11000 -00
ਭਾਈ ਲਾਲ ਸਿੰਘ – 11000-00
ਕਾਕਾ ਜਸਵੰਤ ਸਿੰਘ ਨਾਭਾ – 11000-00
ਫ਼ਕੀਰ ਅਜ਼ੀਜ਼ੁਦੀਨ ਰਜ਼ਾ – 4000 – 00
ਦੀਵਾਨ ਦੇਵੀ ਦਾਸ – 17000 – 00
ਦੀਵਾਨ ਭਵਾਨੀ ਦਾਸ – 1000 -00
ਹੁਕਮ ਸਿੰਘ ਅਟਾਰੀ ਵਾਲਾ 1000 -00
ਨਿਹਾਲ ਸਿੰਘ ਅਟਾਰੀ ਵਾਲਾ – 1000 – 00
ਦੀਵਾਨ ਹੁਕਮਾ ਸਿੰਘ ਠੇਕੇਦਾਰ ਲਾਹੌਰ – 2000 – 00
ਹੁਕਮ ਸਿੰਘ ਚਿਮਨੀ – 4000 – 00
ਖ਼ਾਲਸਾ ਦਲ ਸਿੰਘ – 5000 – 00
ਧੰਨਾ ਸਿੰਘ ਮਲਵੱਈ – 500 – 00
ਮਿੱਤ ਸਿੰਘ ਭੜਾਣੀਆ – 5000 – 00
ਲਾਲਾ ਰਾਮਾਨੰਦ ਸਰਾਫ਼ (ਅੰਮ੍ਰਿਤਸਰ) – 13000 – 00
ਨੂਰਪੁਰੀਆ ਰਾਜਾ – 4000 – 00
ਚੰਬੇ ਵਾਲਾ ਰਾਜਾ – 9000 -00
ਰਾਜਾ ਜਸਰੋਟਾ – 4000 -00
ਖ਼ਾਲਸਾ ਫਤਹਿ ਸਿੰਘ ਆਹਲੂਵਾਲੀਆ – 21000 – 00
ਰਾਜਾ ਬਸੌਹਲੀ – 5000 – 00
ਰਾਜਾ ਹਰੀਪੁਰੀਆ – 4000 – 00
ਰਾਜਾ ਮਨਕੋਟੀਆ – 4000 – 00
ਕੁਤਬਦੀਨ ਖਾਨ ਕਸੂਰ ਵਾਲਾ, ਸੱਤ ਘੋੜਿਆਂ ਸਮੇਤ – 7000 – 00
ਨਵਾਬ ਰੁਕਨ-ਉ-ਦੌਲਾ ਮੁਹੰਮਦ ਸਾਦਿਕ ਖਾਨ – 20000 – 00
ਨਵਾਬ ਸਰਬੁਲੰਦ ਖਾਨ – 2500 – 00
ਨਵਾਬ ਮੁਲਤਾਨ – 5000 – 00
ਅਰੂੜ ਚੰਦ ਸਰਾਫ – 500 – 00
ਸੋਹਣ ਲਾਲ ਸੂਰੀ ਮੁਤਾਬਿਕ ਇਹ ਚੋਣਵੇਂ ਨਾਮ ਅਤੇ ਵੇਰਵੇ ਉਸ ਨੇ ਸੰਸਾਰ ਪ੍ਰਸਿੱਧ ਵਿਅਕਤੀਆਂ ਦੇ ਹੀ ਦਰਜ ਕੀਤੇ ਅਤੇ ਉਹ ਬਹੁਤ ਸਾਰੀਆਂ ਸ਼ਖਸੀਅਤਾਂ ਅਤੇ ਉਨ੍ਹਾਂ ਵੱਲੋਂ ਦਿੱਤੇ ਨਿਉਂਦਰੇ ਦਾ ਵੇਰਵਾ ਨਹੀਂ ਦੇ ਸਕਿਆ।*
(ਅ) ਜ਼ਬਤੀਆਂ ਅਤੇ ਜੁਰਮਾਨੇ:- ਕਈ ਵਾਰ ਰਾਜ ਦੇ ਜਗੀਰਦਾਰਾਂ ਦੇ ਜਾਣ ਬਾਅਦ ਜਾਂ ਉਨ੍ਹਾਂ ਪਾਸੋਂ ਨਜ਼ਰਾਨੇ ਦੀ ਰਕਮ ਵਸੂਲੀ ਨਾ ਹੋਣ ਕਰਕੇ ਸਬੰਧਤਾਂ ਦੀਆਂ ਜਾਇਦਾਦਾਂ ਕਰਕੇ ਜ਼ਬਤ ਕਰ ਲਈਆਂ ਜਾਂਦੀਆਂ ਅਤੇ ਕਈ ਵਾਰ ਤਹਿਸ਼ੁਦਾ ਜੁਰਮਾਨੇ ਦੀ ਅਦਾਇਗੀ ਤੋਂ ਬਾਅਦ ਵਾਪਸ ਬਹਾਲ ਕਰ ਦਿੱਤੀਆਂ ਜਾਂਦੀਆਂ। ਇਸ ਤਰ੍ਹਾਂ ਦੀਆਂ ਜ਼ਬਤੀਆਂ ਅਤੇ ਜੁਰਮਾਨਿਆਂ ਤੋਂ ਰਾਜ ਨੂੰ ਭਾਰੀ ਆਮਦਨ ਹੁੰਦੀ।
(ੲ) ਆਬਕਾਰੀ ਜਾਂ ਮਾਦਕ ਕਰ:- ਰਾਜ ਵਿਚ ਪੈਦਾ ਹੋਣ ਵਾਲੇ ਅਤੇ ਆਉਣ ਜਾਣ ਵਾਲੇ ਨਸ਼ੀਲੇ ਪਦਾਰਥਾਂ ਜਿਵੇਂ ਅਫੀਮ, ਪੋਸਤ ਅਤੇ ਸ਼ਰਾਬ ਦੇ ਵਪਾਰ ਉਤੇ ਮਾਮੂਲੀ ਜਿਹਾ ਟੈਕਸ ਲਗਾਇਆ ਗਿਆ ਸੀ।
(ਸ) ਰਾਹਦਾਰੀ ਜਾਂ ਸੀਮਾ ਸ਼ੁਲਕ :- ਰਾਜ ਦੀ ਆਮਦਨ ਇਹ ਇਕ ਅਹਿਮ ਸਾਧਨ ਸੀ। ਦੇਸ਼ ਅੰਦਰ ਆਉਣ ਵਾਲੇ ਅਤੇ ਬਾਹਰ ਜਾਣ ਵਾਲੇ ਤਕਰੀਬਨ ਹਰ ਮਾਲ ਉਤੇ ਟੈਕਸ ਲੱਗਦਾ ਸੀ। ਇਸ ਕੰਮ ਲਈ ਮੁੱਖ ਮਾਰਗਾਂ ਅਤੇ ਸ਼ਹਿਰਾਂ ਦੇ ਅੰਦਰ- ਬਾਹਰ ਆਉਣ ਜਾਣ ਵਾਲੇ ਦਰਵਾਜ਼ਿਆਂ ‘ਤੇ ਮਹਿਸੂਲ ਚੁੰਗੀਆਂ ਸਥਾਪਿਤ ਕੀਤੀਆਂ ਹੋਈਆਂ ਸਨ। ਸਾਰੇ ਰਾਜ ਵਿਚ ਇਹ ਦਰਾਂ ਇਕ ਸਮਾਨ ਸਨ। ਜ਼ਰੂਰੀ ਅਤੇ ਗੈਰ- ਜ਼ਰੂਰੀ ਵਸਤਾਂ ਉਤੇ ਕਰ ਦੀਆਂ ਦਰਾਂ ਵਿਚ ਕੋਈ ਖ਼ਾਸ ਅੰਤਰ ਨਹੀਂ ਸੀ।
(ਹ) ਵਜ਼ਹੂਹਾਤ-ਏ-ਮੁਕਰਰੀ(ਅਦਾਲਤੀ ਆਮਦਨ):- ਇਸ ਵਿਚ ਅਦਾਲਤੀ ਕੰਮਾਂ ਤੋਂ ਹੋਣ ਵਾਲੀ ਆਮਦਨ ਅਤੇ ਸਰਕਾਰੀ ਕਾਗਜ਼ਾਂ ਜਾਂ ਅਸ਼ਟਾਮਾਂ ਤੋਂ ਹੋਣ ਵਾਲੀ ਆਮਦਨ ਸ਼ਾਮਲ ਸੀ। ਅਦਾਲਤੀ ਮੁਕੱਦਮੇਂ ਦੇ ਫੈਸਲੇ ਤੋਂ ਬਾਅਦ ਦੋਸ਼ੀ ਪਾਏ ਗਏ ਆਦਮੀਆਂ ਪਾਸੋਂ ਨਜ਼ਰਾਨੇ ਦੇ ਰੂਪ ਵਿਚ ਅਤੇ ਦੋਸ਼ ਰਹਿਤ ਵਿਅਕਤੀਆਂ ਪਾਸੋਂ ਅਦਾਲਤੀ ਖਰਚੇ ਦੇ ਰੂਪ ਵਿਚ ਨਜ਼ਰਾਨੇ ਦੇ ਤੌਰ ‘ਤੇ ਮੁਕੱਦਮੇਂ ਦੀ ਕਿਸਮ ਦੇ ਹਿਸਾਬ ਨਾਲ ਪੈਸੇ ਵਸੂਲੇ ਜਾਂਦੇ ਸਨ। ਅਦਾਲਤੀ ਫੈਸਲਿਆਂ, ਪ੍ਰਮਾਣ-ਪੱਤਰਾਂ ਅਤੇ ਉਨ੍ਹਾਂ ਦੀਆਂ ਨਕਲਾਂ ਆਦਿ ਲਈ ਵੀ ਇਕ ਨਿਸ਼ਚਿਤ ਫੀਸ ਮੁਕੱਰਰ ਕੀਤੀ ਗਈ ਸੀ। ਆਮਦਨ ਦੇ ਇਨ੍ਹਾਂ ਮੁੱਖ ਵਸੀਲਿਆਂ ਤੋਂ ਇਲਾਵਾ ਖਾਣਾਂ ਵਿਚੋਂ ਪ੍ਰਾਪਤ ਮਾਲ ਉਤੇ ਕਰ, ਵੱਖ ਵੱਖ ਵਪਾਰਕ ਧੰਧਿਆਂ ਉਤੇ ਕਰ ਅਤੇ ਜਾਗੀਰਦਾਰਾਂ ਵੱਲੋਂ ਸਾਲਾਨਾ ਕਰ ਅਦਾਇਗੀ ਰਾਹੀਂ ਰਾਜ ਨੂੰ ਬਹੁਤ ਆਮਦਨ ਹੋ ਜਾਂਦੀ ਸੀ।
ਭੂਮੀ ਕਰ ਪ੍ਰਣਾਲੀ
ਜਿਸ ਤਰ੍ਹਾਂ ਕਿ ਅਸੀਂ ਪਹਿਲੇ ਵੀ ਦੱਸ ਚੁੱਕੇ ਹਾਂ ਕਿ ਖ਼ਾਲਸਾ ਰਾਜ ਵੱਖ ਵੱਖ ਸੂਬਿਆਂ ਵਿਚ ਵੰਡਿਆ ਹੋਇਆ ਸੀ। ਹਰ ਇਕ ਸੂਬਾ ਅੱਗੋਂ ਪਰਗਣਿਆਂ, ਤਅਲੁਕਾਵਾਂ ਅਤੇ ਪਿੰਡਾਂ ਵਿਚ ਵੰਡਿਆ ਹੁੰਦਾ ਸੀ। ਮਾਲੀਆ ਜਾਂ ਕਰ ਇਕੱਠਾ ਕਰਨ ਵਿਚ ਕਾਰਦਾਰ ਦੀ ਭੂਮਿਕਾ ਬਹੁਤ ਅਹਿਮ ਸੀ। ਉਸ ਦੀ ਸਹਾਇਤਾ ਲਈ ਮੁਕੱਦਮ, ਪਟਵਾਰੀ, ਕਾਨੂਗੋ, ਨੰਬਰਦਾਰ, ਚੌਧਰੀ ਆਦਿ ਅਹੁਦੇਦਾਰ ਲੱਗੇ ਹੁੰਦੇ ਸਨ, ਜੋ ਆਪਣੇ ਅਧਿਕਾਰ ਖੇਤਰ ਦੇ ਪਿੰਡਾਂ ਦੇ ਮਾਲੀਏ ਦਾ ਅੰਦਾਜ਼ਾ ਲਾਉਂਦੇ, ਹਿਸਾਬ ਰੱਖਦੇ ਅਤੇ ਉਗਰਾਹੁੰਦੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕੁੱਲ ਆਮਦਨ ਦਾ 90 ਫੀਸਦੀ ਜ਼ਮੀਨੀ ਮਾਲੀਏ ਦਾ ਹੁੰਦਾ ਸੀ।
ਮਾਲੀਆ ਇਕੱਠਾ ਕਰਨ ਦੇ ਕੁਝ ਤਰੀਕੇ ਇਸ ਤਰ੍ਹਾਂ ਦੇ ਸਨ:-
ਬਟਾਈ ਪ੍ਰਣਾਲੀ
ਮਾਲੀਏ ਨੂੰ ਇਕੱਠਾ ਕਰਨ ਦੇ ਤਰੀਕੇ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਪ੍ਰਚੱਲਤ ਪ੍ਰਣਾਲੀਆਂ ਅਨੁਸਾਰ ਅਪਣਾਏ ਜਾਂਦੇ ਸਨ। ਮੁਗ਼ਲ ਕਾਲ ਤੋਂ ਤੁਰਿਆ ਆਉਂਦਾ ‘ਬਟਾਈ’ ਦਾ ਤਰੀਕਾ ਆਮ ਸੀ, ਫਸਲ ਪੱਕਣ ਤੋਂ ਬਾਅਦ ਉਸ ਦੀ ਉਪਜ ਦਾ ਅੰਦਾਜ਼ਾ ਲਗਾ ਕੇ ਸਰਕਾਰ ਕਿਸਾਨਾਂ ਪਾਸੋਂ ਉਪਜ ਦੇ ਰੂਪ ਵਿਚ ਹੀ ਆਪਣਾ ਹਿੱਸਾ ਵਸੂਲ ਕਰ ਲੈਂਦੀ ਸੀ। ਇਸ ਤਰ੍ਹਾਂ ਦੀ ਵਸੂਲੀ ਵਿੱਚੋਂ ਰਾਜ ਦੇ ਅਫ਼ਸਰਾਂ ਨੂੰ ਵੀ ਹਿੱਸਾ ਦਿੱਤਾ ਜਾਂਦਾ ਸੀ । ਤਕਨੀਕੀ ਕਾਰਣਾਂ ਕਰਕੇ ਇਹ ਪ੍ਰਣਾਲੀ ਕਿਸਾਨਾਂ ਦੇ ਹਿੱਤ ਵਿਚ ਨਹੀਂ ਸੀ।
ਕਨਕੂਟ ਪ੍ਰਣਾਲੀ
ਬਟਾਈ ਦੇ ਤਰੀਕੇ ਅਤੇ ਵਿਵਸਥਾ ਦੀਆਂ ਘਾਟਾਂ ਨੂੰ ਦੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਕਨਕੂਟ ਵਿਵਸਥਾ ਲਾਗੂ ਕੀਤੀ। ਇਸ ਅਨੁਸਾਰ ਖੜੀਆਂ ਫਸਲਾਂ ਨੂੰ ਦੇਖ ਕੇ ਉਸ ਦੀ ਉਪਜ ਦਾ ਹਿਸਾਬ ਲਗਾ ਲਿਆ ਜਾਂਦਾ ਅਤੇ ਲਗਾਨ ਮੁਕਰਰ ਕਰਕੇ ਕਰ ਵਸੂਲ ਲਿਆ ਜਾਂਦਾ। ਅਜਿਹੀ ਵਿਵਸਥਾ ਵਿਚ ਵੀ ਸਬੰਧਤ ਅਫ਼ਸਰਾਂ ਜਾਂ ਅਹਿਲਕਾਰਾਂ ਨੂੰ ਹਿੱਸੇ ਮਿਲਦੇ ਸਨ। ਮਾਲੀਆ ਜਿਣਸ ਦੇ ਰੂਪ ਵਿਚ ਅਦਾ ਕੀਤਾ ਜਾਂਦਾ ਸੀ। ਪੰਜਾਬ ਅਤੇ ਆਸਪਾਸ ਦੇ ਇਲਾਕਿਆਂ ਵਿਚ ਇਹ ਪ੍ਰਣਾਲੀ ਜ਼ਿਆਦਾ ਪ੍ਰਚੱਲਤ ਸੀ।
ਨਕਦ ਭੁਗਤਾਨ
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ-ਕਾਲ ਦੇ ਅੰਤਲੇ ਕੁਝ ਸਾਲਾਂ ਵਿਚ ਨਕਦ ਭੁਗਤਾਨ ਦੀ ਵਿਵਸਥਾ ਵੀ ਲਾਗੂ ਕੀਤੀ ਗਈ ਸੀ । ਇਹ ਕਨਕੂਟ ਪ੍ਰਣਾਲੀ ਦੇ ਨਾਲ-ਨਾਲ ਹੀ ਲਾਗੂ ਸੀ। ਕਿਸਾਨ ਨਕਦੀ ਦੇ ਰੂਪ ਵਿਚ ਵੀ ਭੁਗਤਾਨ ਕਰ ਸਕਦਾ ਸੀ। ਇਹ ਵਿਵਸਥਾ ਵਪਾਰਕ ਫਸਲਾਂ ਲਈ ਜ਼ਿਆਦਾ ਲਾਹੇਵੰਦ ਸਾਬਤ ਹੁੰਦੀ ਸੀ। ਨੀਮ ਸ਼ਹਿਰੀ ਜ਼ਮੀਨਾਂ ਜਿਥੇ ਸਬਜ਼ੀਆਂ ਅਤੇ ਮਸਾਲਿਆਂ ਦੀ ਪੈਦਾਵਾਰ ਸੀ ਉਥੇ ਇਹ ਵਿਵਸਥਾ ਜ਼ਿਆਦਾ ਪ੍ਰੱਚਲਿਤ ਸੀ।
ਵਿਘਿਆਂ ਦਾ ਹਿਸਾਬ
ਇਸ ਵਿਵਸਥਾ ਤਹਿਤ ਇਲਾਕੇ ਦਾ ਕਾਰਦਾਰ ਅਤੇ ਉਸ ਦੇ ਅਹਿਲਕਾਰ ਪਿੰਡਾਂ ਵਿਚ ਦੌਰੇ ਕਰ ਕੇ ਵਾਹੀਯੋਗ ਜ਼ਮੀਨ ਵਿਚ ਹੋਣ ਵਾਲੀ ਫਸਲ ਦਾ ਅੱਟਾ-ਸੱਟਾ ਜਾਂ ਅੰਦਾਜ਼ਾ ਲਗਾ ਲੈਂਦੇ। ਉਹ ਫੀਤੇ ਨਾਲ ਜਾਂ ਕਰਮਾਂ ਨਾਲ ਜ਼ਮੀਨ ਦੀ ਗਿਣਤੀ- ਮਿਣਤੀ ਕਰਦੇ ਅਤੇ ਰਕਬੇ ਦਾ ਹਿਸਾਬ ਲਗਾ ਕੇ ਮਾਲੀਆ ਨਿਸ਼ਚਿਤ ਕਰਦੇ ਸਨ। ਇਸ ਤਰ੍ਹਾਂ ਹਰੇਕ ਕਿਸਾਨ ਨੂੰ ਬੀਜੀ ਫਸਲ ਮੁਤਾਬਕ ਮਾਲੀਆ ਦੇਣਾ ਪੈਂਦਾ। ਸਾਰੀ ਮਿਣਤੀ ਦਾ ਹਿਸਾਬ ਪਟਵਾਰੀ ਦੇ ਪਾਸ ਹੁੰਦਾ ਸੀ। ਕਈ ਵਾਰ ਉਸੇ ਹਿਸਾਬ ਨਾਲ ਕਾਰਦਾਰ ਉਸ ਇਲਾਕੇ ਦੇ ਕਿਸੇ ਸ਼ਾਹੂਕਾਰ ਜਾਂ ਸਰਾਫ਼ ਪਾਸੋਂ ਪਹਿਲਾਂ ਹੀ ਸਾਰੇ ਇਲਾਕੇ ਵੱਲ ਬਣਦਾ ਮਾਲੀਆ ਵਸੂਲ ਲੈਂਦਾ ਅਤੇ ਅੱਗੋਂ ਉਹ ਸਰਾਫ਼ ਨੂੰ ਆਮ ਕਿਸਾਨਾਂ ਜਾਂ ਵਾਹੀਕਾਰਾਂ ਪਾਸੋਂ ਬਣਦੀ ਰਕਮ ਵਸੂਲਣ ਵਿਚ ਸਹਾਇਤਾ ਦਿੰਦਾ।
ਕਾਰਦਾਰ ਕਈ ਵਾਰ ਇਹ ਕੰਮ ਠੇਕੇਦਾਰਾਂ ਨੂੰ ਵੀ ਸੌਂਪ ਦਿੰਦੇ ਸਨ । ਇਹ ਤਰੀਕਾ ਵੱਡੀਆਂ-ਵੱਡੀਆਂ ਜਾਗੀਰਾਂ ਉਪਰ ਜ਼ਿਆਦਾ ਪ੍ਰਚੱਲਤ ਸੀ।
ਪ੍ਰਤੀ ਹਲ ਦਾ ਹਿਸਾਬ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਤੇ-ਕਿਤੇ ਹਲ ਦੇ ਹਿਸਾਬ ਨਾਲ ਮਾਲੀਆਂ ਵਸੂਲਣ ਦਾ ਵੀ ਪ੍ਰਚੱਲਣ ਸੀ। ਇਹ ਵਿਘਾ ਵਿਵਸਥਾ ਨਾਲ ਮਿਲਦਾ ਜੁਲਦਾ ਸੀ। ਫ਼ਰਕ ਸਿਰਫ ਇਤਨਾ ਸੀ ਕਿ ਵਿਘਾ ਘੱਟ ਭੂਮੀ ਰਕਬੇ ਅਨੁਸਾਰ ਸੀ ਅਤੇ ਹਲ, ਬਲਦਾਂ ਦੇ ਹਿਸਾਬ ਨਾਲ ਪੰਦਰਾਂ ਏਕੜ ਤੱਕ ਮਿਥਿਆ ਹੁੰਦਾ ਸੀ। ਕਈ ਵਾਰ ਪ੍ਰਤੀ ਖੂਹ ਦੇ ਹਿਸਾਬ ਨਾਲ ਵੀ ਮਾਲੀਏ ਦੀ ਦਰ ਨਿਸ਼ਚਿਤ ਕੀਤੀ ਜਾਂਦੀ ਸੀ। ਇਨ੍ਹਾਂ ਸਾਰੀਆਂ ਵਿਵਸਥਾਵਾਂ ਤੋਂ ਇਲਾਵਾ ਰਾਜ ਨੂੰ ਨਹਿਰੀ ਪਾਣੀ ਤੋਂ ਵੀ ਆਮਦਨ ਪ੍ਰਾਪਤ ਹੁੰਦੀ ਸੀ। ਕਿਸਾਨਾਂ ਨੂੰ ਨਹਿਰਾਂ ਵਿਚੋਂ ਖਾਲ ਪੁੱਟ ਕੇ ਪੈਲੀਆਂ ਨੂੰ ਪਾਣੀ ਦੇਣ ਦੀ ਅਲੱਗ ਕੀਮਤ ਚੁਕਾਉਣੀ ਪੈਂਦੀ ਸੀ ਅਤੇ ਜ਼ਮੀਨ ਉਤੇ ਮਾਮਲਾ ਤਹਿ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਸੀ। ਪਟਵਾਰੀਆਂ ਦੁਆਰਾ ਜ਼ਮੀਨਾਂ ਦੀ ਦਰਜਾਬੰਦੀ ਕੀਤੀ ਹੁੰਦੀ ਸੀ ਅਤੇ ਉਹ ਉਸ ਇਲਾਕੇ ਵਿਚ ਹੋਣ ਵਾਲੀਆਂ ਫਸਲਾਂ ਦਾ ਹਿਸਾਬ ਵੀ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਵਾਹੀਕਾਰਾਂ ਅਤੇ ਕਿਸਾਨਾਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਿਆ ਸੀ। ਉਹ ਉਨ੍ਹਾਂ ਨਾਲ ਹਮੇਸ਼ਾਂ ਹਮਦਰਦੀ ਵਾਲਾ ਵਤੀਰਾ ਅਪਣਾਉਂਦਾ ਰਿਹਾ। ਉਸ ਨੇ ਕਿਸਾਨਾਂ ਉਤੇ ਤਿਰਨੇ ਕਰ ਜਾਂ ਪਸ਼ੂ ਕਰ ਖ਼ਤਮ ਕਰ ਦਿੱਤਾ ਜਿਹੜਾ ਮੁਗ਼ਲਾਂ ਦੇ ਵੇਲੇ ਤੋਂ ਉਨ੍ਹਾਂ ਨੂੰ ਦੇਣਾ ਪੈ ਰਿਹਾ ਸੀ। ਇਹ ਕਰ ਸਿਰਫ਼ ਪਸ਼ੂ-ਪਾਲਣ ਵਾਲਿਆਂ ਨੂੰ ਹੀ ਦੇਣਾ ਪੈਂਦਾ ਸੀ। ਇਹ ਕਰ ਜਾਤ-ਪਾਤ ਅਧਾਰਿਤ ਨਹੀਂ ਸੀ, ਸਗੋਂ ਧੰਦਾ ਅਧਾਰਿਤ ਸੀ। ਅਗਰ ਪਸ਼ੂ ਪਾਲਕ ਵਾਹੀ ਖੇਤੀ ਦਾ ਕੰਮ ਕਰਨ ਲੱਗ ਪੈਂਦੇ ਤਾਂ ਫਿਰ ਉਨ੍ਹਾਂ ਪਾਸੋਂ ਇਹ ਟੈਕਸ ਨਹੀਂ ਲਿਆ ਜਾਂਦਾ ਸੀ। ਇਸ ਤਰ੍ਹਾਂ ਮਹਾਰਾਜੇ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਸੀ। ਅੱਜ ਵਾਂਗ ਉਸ ਸਮੇਂ ਵੀ ਮਹਾਰਾਜੇ ਦੇ ਰਾਜ ਦੀ ਆਰਥਿਕਤਾ ਖੇਤੀਬਾੜੀ ‘ਤੇ ਹੀ ਨਿਰਭਰ ਸੀ। ਵਪਾਰਕ ਆਮਦਨ ਘੱਟ ਸੀ। ਰਾਜ ਦੀ ਆਮਦਨ ਹਾੜੀ ਅਤੇ ਸਉਣੀ ਦੀ ਉਪਜ ਉਤੇ ਹੀ ਨਿਰਭਰ ਕਰਦੀ ਸੀ।
ਕਰ-ਪ੍ਰਣਾਲੀ ਦਾ ਲੇਖਾ ਜੋਖਾ
ਮਹਾਰਾਜਾ ਰਣਜੀਤ ਸਿੰਘ ਦੀ ਕਰ-ਪ੍ਰਣਾਲੀ ਬਹੁਤ ਸਾਦੀ ਅਤੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸੀ। ਅਗਰ ਕਿਸੇ ਵਸਤੂ ਉਪਰ ਕਰ ਦੀ ਦਰ ਜ਼ਿਆਦਾ ਹੁੰਦੀ ਤਾਂ ਉਸ ਨੂੰ ਘੱਟ ਕਰਵਾਉਣ ਲਈ ਲੋਕ ਆਪਣੇ ਪ੍ਰਤੀਨਿਧੀਆਂ ਰਾਹੀਂ ਮਹਾਰਾਜੇ ਪਾਸ ਪਹੁੰਚ ਕਰਦੇ ਅਤੇ ਅਕਸਰ ਉਨ੍ਹਾਂ ਦੀ ਗੱਲ ਮੰਨੀ ਵੀ ਜਾਂਦੀ। ਲੋਕਾਂ ਉਤੇ ਕੋਈ ਵਾਧੂ ਕਰ ਠੋਸਿਆ ਨਹੀਂ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਮੁਗ਼ਲ ਸਮਰਾਟ ਅਕਬਰ ਦੇ ਸਮੇਂ ਕਸ਼ਮੀਰ ਦੇ ਸੂਬੇ ਤੋਂ 15,52,825 ਰੁਪਏ ਦੀ ਰਕਮ ਸਾਲਾਨਾ ਵਸੂਲ ਹੁੰਦੀ ਸੀ ਜੋ ਪਠਾਣਾਂ ਦੇ ਆਉਣ ਨਾਲ ਵਧ ਕੇ 60,00,000 ਰੁਪਏ ਹੋ ਗਈ, ਪਰ ਸਿੱਖ ਰਾਜ ਦੇ ਸਮੇਂ ਇਹ ਸਿਰਫ਼ 13,00,000 ਰੁਪਏ ਹੀ ਸੀ। ਜਦੋਂ ਸੰਨ 1818-19 ਵਿਚ ਕਸ਼ਮੀਰ ਉਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਤਾਂ ਉਸ ਨੇ ਉਥੋਂ ਦੇ ਪੌਣ-ਪਾਣੀ ਅਤੇ ਮਾਲੀ ਆਮਦਨ ਦਾ ਪਤਾ ਕਰਨ ਲਈ ਫਕੀਰ ਅਜ਼ੀਜ਼ੁਦੀਨ ਨੂੰ ਉਥੇ ਰਵਾਨਾ ਕੀਤਾ। ਉਸ ਦੇ ਪਿੱਛੇ ਲੇਖੇ-ਜੋਖੇ ਦੇ ਮਾਹਿਰ ਦੀਵਾਨ ਦੇਵੀ ਦਾਸ ਅਤੇ ਲਾਲਾ ਰਾਜ ਕੰਵਰ ਨੂੰ ਵੀ ਰਵਾਨਾ ਕੀਤਾ। ਦੀਵਾਨ ਦੇਵੀ ਦਾਸ ਨੇ ਵਾਪਸ ਆ ਕੇ ਜੋ ਰੀਪੋਰਟ ਮਹਾਰਾਜੇ ਨੂੰ ਦਿੱਤੀ ਉਸ ਅਨੁਸਾਰ ਕਸ਼ਮੀਰ ਵਿਚ ਅੰਨ ਦਾ ਸੰਕਟ, ਮਹਿੰਗਾਈ, ਗਰੀਬੀ ਕਾਰਣ ਲੋਕ ਆਪਣੇ ਬੱਚਿਆਂ ਤੱਕ ਨੂੰ ਵੇਚਣ ਲਈ ਮਜਬੂਰ, ਪੰਜਾਬੀ ਬੋਲੀ ਤੋਂ ਅਨਜਾਣ, ਮਾਮਲਿਆਂ ਦੇ ਪ੍ਰਬੰਧ ਦਾ ਨਿਜ਼ਾਮ ਦੋਸ਼ਪੂਰਨ ਅਤੇ ਸਭ ਤਰ੍ਹਾਂ ਦੇ ਕਾਰਖ਼ਾਨੇ ਬੰਦ ਆਦਿ ਸਨ। ਮਹਾਰਾਜੇ ਨੇ ਸੰਨ 1820 ਵਿਚ ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਨਾਜ਼ਿਮ (ਗਵਰਨਰ) ਬਣਾਇਆ ਅਤੇ ਉਥੋਂ ਦੇ ਅਦਾਲਤੀ ਪ੍ਰਬੰਧ ਦਾ ਮੁਖੀ ਦੀਵਾਨ ਵੈਸਾਖਾ ਸਿੰਘ ਨੂੰ ਬਣਾਇਆ। ਕਸ਼ਮੀਰ ਦੇ ਹਰ ਵਰਗ ਦੇ ਪ੍ਰਤੀਨਿਧੀਆਂ ਨੇ ਮਹਾਰਾਜੇ ਨਾਲ ਮੁਲਾਕਾਤ ਕਰ ਕੇ ਉਥੋਂ ਦੇ ਹਾਲਾਤ ਠੀਕ ਕਰਨ ਦੀ ਮੰਗ ਕੀਤੀ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜੇ ਨੇ ਉਥੋਂ ਦੇ ਕਿਸਾਨਾਂ, ਵਿਉਪਾਰੀਆਂ, ਕਾਰਖ਼ਾਨੇਦਾਰਾਂ ਅਤੇ ਕਾਰੀਗਰਾਂ ਨੂੰ ਮਾਲੀਏ ਅਤੇ ਕਰ ਵਿਚ ਕਈ ਰਿਆਇਤਾਂ ਦਿੱਤੀਆਂ। ਇਕ ਵਾਰ ਸੰਨ 1827 ਕਸ਼ਮੀਰ ਵਿਚ ਭੁਚਾਲ ਆਉਣ ਨਾਲ ਉਥੇ ਜਾਨ-ਮਾਲ ਦੀ ਬਹੁਤ ਤਬਾਹੀ ਹੋਈ। ਮਹਾਰਾਜੇ ਨੇ ਉਥੋਂ ਦੇ ਲੋਕਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ ਕਈ ਉਪਰਾਲੇ ਕੀਤੇ। ਸੰਨ 1833 ਵਿਚ ਕਸ਼ਮੀਰ ਵਿਚ ਭਿਅੰਕਰ ਕਾਲ ਪਿਆ ਅਤੇ ਉਸੇ ਸਾਲ ਜਮਾਂਦਾਰ ਖੁਸ਼ਹਾਲ ਸਿੰਘ ਉਥੋਂ ਭਾਰੀ ਮਾਤਰਾ ਵਿਚ ਮਾਮਲਾ ਇਕੱਠਾ ਕਰ ਕੇ ਲਿਆਇਆ। ਅਜਿਹੇ ਸਮੇਂ ਮਹਾਰਾਜੇ ਨੂੰ ਇਹ ਕਾਰਵਾਈ ਬਹੁਤ ਅਜੀਬ ਲੱਗੀ ਅਤੇ ਖੁਸ਼ਹਾਲ ਸਿੰਘ ਨੂੰ ਝਾੜ ਪਾਈ। ਇਸ ਮੌਕੇ ਪੰਜਾਬ ਵਿਚੋਂ ਹਜ਼ਾਰਾਂ ਬੋਰੀਆਂ ਅਨਾਜ ਕਸ਼ਮੀਰ ਵਿਚ ਭੇਜਿਆ ਗਿਆ। ਉਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਫ਼ਰਕ ਕੀਤੇ ਬਗ਼ੈਰ ਹਰ ਇਕ ਨੂੰ ਲੋੜ ਅਨੁਸਾਰ ਸਹਾਇਤਾ ਦਿੱਤੀ। ਇਸੇ ਹੀ ਸਾਲ ਜਦੋਂ ਮਹਾਰਾਜੇ ਨੂੰ ਕਸ਼ਮੀਰ ਦੇ ਅਦਾਲਤੀ ਦੀਵਾਨ ਵੈਸਾਖਾ ਸਿੰਘ ਬਾਬਤ ਸ਼ਿਕਾਇਤਾਂ ਮਿਲੀਆਂ ਤਾਂ ਉਸ ਨੂੰ ਵਾਪਸ ਬੁਲਾ ਕੇ ਨੌਕਰੀ ਤੋਂ ਵਿਹਲਾ ਕਰ ਕੇ ਕੈਦ ਕਰ ਲਿਆ । ਬਾਅਦ ਵਿਚ ਉਸ ਨੂੰ ਫਰਾਂਸੀਸੀ ਜਰਨੈਲ ਐਲਾਰਡ ਨੇ ਸਵਾ ਲੱਖ ਨਕਦ ਰੁਪਏ ਜ਼ਮਾਨਤ ਦੇ ਤੌਰ ‘ਤੇ ਦੇ ਕੇ ਰਿਹਾ ਕਰਵਾਇਆ।
ਮਹਾਰਾਜਾ ਤਹਿਸ਼ੁਦਾ ਦਰ ਤੋਂ ਵੱਧ ਮਾਲੀਏ ਨੂੰ ਉਗਰਾਹੁਣ ਅਤੇ ਉਸ ਦੇ ਲੇਖੇ ਜੋਖੇ ਵਿਚ ਹੇਰਾ ਫੇਰੀ ਅਨਿਯਮਤਾ ਜਾਂ ਬੇਈਮਾਨੀ ਨੂੰ ਬਰਦਾਸ਼ਤ ਨਹੀਂ ਸੀ ਕਰਦਾ, ਭਾਵੇਂ ਉਹ ਸਰਕਾਰੀ ਅਫਸਰਾਂ ਜਾ ਠੇਕੇਦਾਰਾਂ ਵੱਲੋਂ ਕੀਤੀ ਗਈ ਹੋਵੇ। ਹੇਰਾ-ਫੇਰੀ ਦਾ ਪਤਾ ਲੱਗਣ ‘ਤੇ ਉਹ ਦੋਸ਼ੀਆਂ ਪਾਸੋਂ ਮੂਲ ਰਕਮ ਨੂੰ ਭਾਰੀ ਜੁਰਮਾਨੇ ਸਮੇਤ ਵਸੂਲਦਾ। ‘ਉਮਦਾ ਉੱਤਵਾਰੀਖ਼’ ਦੇ ਸਫਾ 270 ਉਤੇ ਸੋਹਨ ਲਾਲ ਸੂਰੀ ਲਿਖਦਾ ਹੈ ਕਿ, “ਸ਼ਾਮ ਸਿੰਘ ਪਿਸ਼ਾਵਰੀ ਛੇ ਲੱਖ ਰੁਪਏ ਦੇ ਠੇਕੇ ‘ਤੇ ਮੁਲਤਾਨ ਦਾ ਨਾਜ਼ਿਮ ਮੁਕੱਰਰ ਕੀਤਾ ਹੋਇਆ ਸੀ । ਜਿਸ ਸਮੇਂ ਸਰਕਾਰ ਨੇ ਮੁਲਤਾਨ ਵਿਚ ਪ੍ਰਵੇਸ਼ ਕੀਤਾ ਤਾਂ ਉਥੋਂ ਦੀ ਜਨਤਾ ਸ਼ਾਮ ਸਿੰਘ ਪਿਸ਼ਾਵਰੀ ਦੇ ਅੱਤਿਆਚਾਰਾਂ ਵਿਰੁੱਧ ਹੱਦੋਂ ਵੱਧ ਰੋਈ ਪਿੱਟੀ। ਸਮੇਂ ਦੇ ਗੇੜ ਸਦਕਾ ਸ਼ਾਮ ਸਿੰਘ ਪਿਸ਼ਾਵਰੀ ਕੈਦ ਹੋ ਗਿਆ।” ਸੰਨ 1821 ਵਿਚ ਜਦੋਂ ਮਹਾਰਾਜੇ ਨੇ ਲਾਲਾ ਰਾਜ ਕੰਵਰ ਨੂੰ ਭੱਖਰ ਅਤੇ ਲੇਹ (ਲੱਦਾਖ) ਦੇ ਇਲਾਕਿਆਂ ਦਾ ਠੇਕਾ ਦਿੱਤਾ, ਉਦੋਂ ਉਸ ਨੂੰ ਆਮ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ, ਚੰਗਾ ਵਰਤਾਰਾ ਰੱਖਣ ਅਤੇ ਦਸਤੂਰ ਮੁਤਾਬਕ ਲਗਾਨ ਵਸੂਲਣ ਦੀ ਹਦਾਇਤ ਦਿੱਤੀ ਕੀਤੀ ਸੀ। ਕਰ ਅਤੇ ਮਾਲੀਏ ਸਬੰਧੀ ਨਿਯਮ ਸਾਰਿਆਂ ਉਤੇ ਇਕਸਾਰ ਲਾਗੂ ਸਨ। ਜਦੋਂ ਸਰਦਾਰ ਦੇਸਾ ਸਿੰਘ ਮਜੀਠੀਆ ਅੰਮ੍ਰਿਤਸਰ ਦਾ ਕਾਰਦਾਰ ਸੀ, ਉਦੋਂ ਵਕੀਲ ਅਦਾਏ ਸਿੰਘ ਕੈਂਥਲੀਆ ਇਥੋਂ ਵਿਆਹ ਸ਼ਾਦੀ ਵਾਸਤੇ ਜ਼ਰੂਰੀ ਸਾਮਾਨ ਖ੍ਰੀਦਣ ਆਇਆ ਤਾਂ ਮਹਾਰਾਜੇ ਨੇ ਆਪ ਸਰਦਾਰ ਦੇਸਾ ਸਿੰਘ ਮਜੀਠੀਏ ਨੂੰ ਲਿਖਤੀ ਹੁਕਮ ਰਾਹੀਂ ਇਹ ਵਿਸ਼ਵਾਸ ਦਿਵਾਇਆ ਕਿ ਵਕੀਲ ਦੁਆਰਾ ਖ੍ਰੀਦੇ ਗਏ ਸਾਮਾਨ ਉਤੇ ਜੋ ਮਹਿਸੂਲ ਚੁੰਗੀ ਦੀ ਰਕਮ ਬਣੇਗੀ ਉਹ ਲਾਹੌਰ ਦੇ ਖ਼ਜ਼ਾਨੇ ਵਿਚੋਂ ਚੁਕਾਈ ਜਾਏਗੀ ਅਤੇ ਇਸ ਵਾਸਤੇ ਵਕੀਲ ਨੂੰ ਤੰਗ ਨਾ ਕੀਤਾ ਜਾਵੇ। ਇਕ ਵਾਰ ਸੰਨ 1830 ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਅਟਕ ਜ਼ਿਲ੍ਹੇ ਦੇ ਠੇਕੇਦਾਰਾਂ ਅਤੇ ਅਹਿਲਕਾਰਾਂ ਵਿਰੁੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਤਾਂ ਉਸ ਨੇ ਇਨ੍ਹਾਂ ਵਿਚਲੀ ਸਚਾਈ ਨੂੰ ਜਾਣਨ ਲਈ ਜਨਰਲ ਵੈਨਤੁਰਾ ਨੂੰ ਉਥੇ ਭੇਜਿਆ। ਉਸ ਨੇ ਵਾਪਸ ਆ ਕੇ ਮਹਾਰਾਜੇ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਥੋਂ ਦੇ ਲੋਕ ਕੁਦਰਤੀ ਆਫ਼ਤਾਂ ਆਉਣ ਕਰਕੇ ਤੰਗੀ ਅਤੇ ਬਦਹਾਲੀ ਦਾ ਜੀਵਨ ਬਤੀਤ ਕਰ ਰਹੇ ਸਨ ਅਤੇ ਠੇਕੇਦਾਰਾਂ ਨੇ ਉਨ੍ਹਾਂ ਪਾਸੋਂ ਮਾਮਲੇ ਜਬਰੀ ਉਗਰਾਏ। ਇਹ ਹਾਲਾਤ ਸੁਣ ਕੇ ਮਹਾਰਾਜੇ ਨੇ ਉਸ ਜ਼ਿਲ੍ਹੇ ਦੇ ਵੱਖ ਵੱਖ ਕਬੀਲਿਆਂ ਦੇ ਸਰਦਾਰਾਂ ਨੂੰ ਆਪਣੇ ਪਾਸ ਬੁਲਾਇਆ। ਉਨ੍ਹਾਂ ਨਾਲ ਦਿਆਲਤਾ ਪੂਰਵਕ ਪੇਸ਼ ਆਉਂਦਿਆਂ ਉਸ ਇਲਾਕੇ ਦੇ ਮਾਲੀਏ ਦੀਆਂ ਦਰਾਂ ਬਹੁਤ ਘੱਟ ਕਰ ਦਿੱਤੀਆਂ ਅਤੇ ਸਰਕਾਰੀ ਅਫਸਰਾਂ ਵੱਲੋਂ ਹੋਈਆਂ ਵਧੀਕੀਆਂ ਦਾ ਅਫਸੋਸ ਵੀ ਜ਼ਾਹਿਰ ਕੀਤਾ। ਇਕ ਵਾਰ ਜਦੋਂ ਮਹਾਰਾਜੇ ਦੇ ਇਕ ਜਰਨੈਲ ਮਿਸਟਰ ਐਵੀਟੇਬਲ ਨੇ ਕਿਸੇ ਕਾਰਨ ਪਿਸ਼ਾਵਰ ਵਿੱਚੋਂ ਖੱਤਰੀ ਵਪਾਰੀਆਂ ਪਾਸੋਂ ਦੋ ਸੌ ਰੁਪਏ ਜੁਰਮਾਨੇ ਦੇ ਤੌਰ ‘ਤੇ ਵਸੂਲ ਕਰ ਲਏ ਅਤੇ ਉਨ੍ਹਾਂ ਦੇ ਘਰ-ਘਾਟ ਢਾਹ ਦਿੱਤੇ ਤਾਂ ਇਸ ਗੱਲ ਦਾ ਪਤਾ ਲੱਗਣ ‘ਤੇ ਮਹਾਰਾਜੇ ਨੇ ਮਿਸਟਰ ਵੈਨਤੂਰਾ ਦੁਆਰਾ ਉਸ ਨੂੰ ਇਹ ਹੁਕਮ ਭੇਜਿਆ ਕਿ ਉਹ ਖੱਤਰੀਆਂ ਦੇ ਪੈਸੇ ਵਾਪਸ ਕਰ ਦੇਵੇ ਅਤੇ ਉਨ੍ਹਾਂ ਦੇ ਘਰ ਮੁੜ ਬਣਾਉਣ ਵਾਸਤੇ ਪੰਦਰਾਂ ਹਜ਼ਾਰ ਰੁਪਏ ਵੀ ਅਦਾ ਕਰੇ। ਵੈਨਤੁਰੇ ਨੂੰ ਹੁਕਮਾਂ ਮੁਤਾਬਕ ਚੱਲਣਾ ਪਿਆ।
ਅਜੋਕੀ ਕਰ-ਪ੍ਰਣਾਲੀ ਨੂੰ ਧਿਆਨ ਵਿਚ ਰੱਖਦੇ ਹੋਏ ਅਗਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚੱਲਤ ਪ੍ਰਣਾਲੀ ਵੱਲ ਨਿਗਾਹ ਮਾਰੀਏ ਤਾਂ ਉਹ ਸਾਨੂੰ ਖੁਰਦਰੀ ਅਤੇ ਅਨਿਯਮਤ ਜਿਹੀ ਲੱਗਦੀ ਹੈ ਪਰ ਉਸ ਸਮੇਂ ਦੇ ਅਨੁਸਾਰ ਉਹ ਲੋਕਾਂ ਦੀਆਂ ਆਸਾਂ ਅਤੇ ਜ਼ਰੂਰਤਾਂ ਉਤੇ ਪੂਰਾ ਉਤਰਦੀ ਸੀ । ਆਧੁਨਿਕ ਸਮੇਂ ਵਾਂਗ ਲੋਕਾਂ ਉਤੇ ਭਾਰੀ ਕਰਾਂ ਦਾ ਬੋਝ ਨਹੀਂ ਸੀ ਅਤੇ ਨਾ ਹੀ ਕਿਤੇ ਕਿਸੇ ਦੀ ਅਜ਼ਾਰੇਦਾਰੀ ਸੀ। ਸ਼ਹਾਮਤ ਅਲੀ ਅਨੁਸਾਰ ਮਹਾਰਾਜੇ ਦੇ ਰਾਜ ਦੀ ਕੁਲ ਆਮਦਨ ਤਕਰੀਬਨ ਸਵਾ ਤਿੰਨ ਕਰੋੜ ਰੁਪਏ ਸਾਲਾਨਾ ਸੀ, ਜਿਸ ਵਿਚੋਂ ਉਸ ਨੂੰ ਸਵਾ ਕਰੋੜ ਰੁਪਏ (ਆਮਦਨ ਦਾ ਤਕਰੀਬਨ ਤੀਜਾ ਹਿੱਸਾ) ਫ਼ੌਜੀ ਜ਼ਰੂਰਤਾਂ ਲਈ ਖ਼ਰਚ ਕਰਨਾ ਪੈਂਦਾ ਸੀ। ਮਹਾਰਾਜਾ ਇੱਕ ਹੱਥ ਲੋਕਾਂ ਪਾਸੋਂ ਪੈਸੇ ਉਗਰਾਹੁੰਦਾ ਸੀ ਤਾਂ ਦੂਜੇ ਹੱਥ ਉਨ੍ਹਾਂ ਵਾਸਤੇ ਖ਼ਰਚ ਕਰ ਦਿੰਦਾ ਸੀ । ਸਾਲਾਨਾ ਲੇਖਾ-ਜੋਖਾ ਘਾਟੇ ਜਾਂ ਵਾਧੇ ਵਾਲਾ ਨਹੀਂ ਸੀ ਅਤੇ ਨਾ ਹੀ ਆਮ ਲੋਕਾਂ ਉਤੇ ਅੱਜ ਦੀ ਤਰ੍ਹਾਂ ਹਰ ਸਾਲ ਸਰਕਾਰੀ ਵਿੱਤੀ ਘਾਟਾ ਪੂਰਾ ਕਰਨ ਲਈ ਸਿੱਧੇ ਜਾਂ ਅਸਿੱਧੇ ਨਵੇਂ ਟੈਕਸ ਲਗਾਏ ਜਾਂਦੇ ਸਨ । ਜੋ ਆਰਥਕ ਨਿਜ਼ਾਮ ਮੁਗਲਾਂ ਦੇ ਵੇਲੇ ਤੋਂ ਪ੍ਰਚੱਲਤ ਸੀ ਉਸ ਨੂੰ ਮਹਾਰਾਜੇ ਨੇ ਉਸੇ ਹੀ ਤਰ੍ਹਾਂ ਨਹੀਂ ਰਹਿਣ ਦਿੱਤਾ ਅਤੇ ਆਪਣੀ ਉਦਾਰ ਨੀਤੀ ਨਾਲ ਉਸ ਵਿਚ ਮਿਠਾਸ ਭਰ ਦਿੱਤੀ। ਜਨਤਾ ਦਾ ਹਰ ਵਰਗ ਇਸ ਨਿਜ਼ਾਮ ਤੋਂ ਖੁਸ਼ ਸੀ। ਅੰਗਰੇਜ਼ ਲਿਖਾਰੀ ਜਾਰਜ ਕੈਂਪਬੈਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਪੇਂਡੂ ਲੋਕਾਂ ਦੀ ਹਾਲਤ ਬਾਬਤ ਲਿਖਦਾ ਹੈ ਕਿ ਉਹ ਦੇਸ਼ (ਹਿੰਦੁਸਤਾਨ) ਦੇ ਦੂਜੇ ਹਿੱਸਿਆਂ ਵਿਚ ਵੱਸਦੇ ਪੇਂਡੂ ਲੋਕਾਂ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਅਤੇ ਨਿਪੁੰਨ ਸਨ ਅਤੇ ਉਨ੍ਹਾਂ ਨਾਲ ਸਰਕਾਰ ਦਾ ਵਤੀਰਾ ਬਹੁਤ ਵਧੀਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਆਮਦਨ ਅਤੇ ਖ਼ਰਚ ਦਾ ਤੰਤਰ ਅਤੇ ਢਾਂਚਾ ਬਹੁਤ ਸਧਾਰਨ ਕਿਸਮ ਦਾ ਸੀ। ਅਜੋਕੇ ਰਾਜ-ਤੰਤਰ ਵਾਂਗ ਉਦੋਂ ਕਿਸੇ ਸਾਲਾਨਾ ਬਜਟ ਦੀ ਵਿਵਸਥਾ ਨਹੀਂ ਸੀ। ਆਮਦਨੀ ਨੂੰ ਮੁੱਖ ਰੱਖ ਕੇ ਹੀ ਖ਼ਰਚੇ ਕੀਤੇ ਜਾਂਦੇ ਸਨ। ਅਗਰ ਕਿਸੇ ਕਾਰਨ ਰਾਜ ਦੀ ਆਮਦਨ ਘੱਟ ਜਾਂਦੀ ਤਾਂ ਖ਼ਰਚੇ ਵੀ ਘਟਾ ਦਿੱਤੇ ਜਾਂਦੇ ਪਰ ਕਈ ਵਾਰ ਰਾਜ ਦੀਆਂ ਫ਼ੌਜੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਵੱਡੇ-ਵੱਡੇ ਸਰਾਫ਼ਾਂ ਅਤੇ ਵਿਆਜੜੀਆਂ ਪਾਸੋਂ ਜਾਇਦਾਦਾਂ ਗਹਿਣੇ ਰੱਖ ਕੇ ਸਾਧਾਰਣ ਵਿਆਜ ਦਰਾਂ ‘ਤੇ ਕਰਜ਼ੇ ਵੀ ਲਏ ਜਾਂਦੇ। ਸਰਕਾਰੀ ਪੈਸੇ ਦਾ ਲੈਣ ਦੇਣ ਨਕਦ ਜਾਂ ਹੁੰਡੀਆਂ ਵਿਚ ਕੀਤਾ ਜਾਂਦਾ ਸੀ। ਅੰਮ੍ਰਿਤਸਰ ਸਥਿਤ ਪ੍ਰਸਿੱਧ ਸਰਾਫ਼ ਰਾਮਾਨੰਦ ਮਹਾਰਾਜੇ ਦਾ ਬਹੁਤ ਵਿਸ਼ਵਾਸਯੋਗ ਸ਼ਾਹੂਕਾਰ ਵਪਾਰੀ ਸੀ । ਰਾਜ ਨੂੰ ਪ੍ਰਾਪਤ ਹੋਣ ਵਾਲੀਆਂ ਹੁੰਡੀਆਂ ਦਾ ਭੁਗਤਾਨ ਅਤੇ ਜ਼ਮਾਨਤ ਦਾ ਕੰਮ ਅਕਸਰ ਉਸ ਦੇ ਜ਼ਿੰਮੇ ਹੁੰਦਾ ਸੀ । ਉਸ ਨੂੰ ਮਹਾਰਾਜੇ ਦੇ ਪਰਿਵਾਰਕ ਮੈਂਬਰਾਂ ਵਾਲਾ ਦਰਜਾ ਪ੍ਰਾਪਤ ਸੀ। ਜਦੋਂ ਉਸ ਦੀ ਮੌਤ ਹੋਈ, ਉਦੋਂ ਮਹਾਰਾਜਾ ਖੁਦ ਉਸ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਇਆ ਸੀ।
ਪ੍ਰਾਂਤਾਂ ਦਾ ਪ੍ਰਬੰਧ
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਪ੍ਰਬੰਧ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਇਸ ਨੂੰ ਚਾਰ ਸੂਬਿਆਂ ਵਿਚ ਵੰਡਿਆ ਹੋਇਆ ਸੀ। ਇਹ ਇਸ ਤਰ੍ਹਾਂ ਸਨ:-
- ਸੂਬਾ-ਇ-ਲਾਹੌਰ (ਲਾਹੌਰ ਦਾ ਸੂਬਾ)
- ਜ਼ੱਨਤ-ਇ-ਨਜ਼ੀਰ (ਕਸ਼ਮੀਰ ਦਾ ਸੂਬਾ)
- ਦਾਰ-ਉੱਲ-ਅਮਾਨ (ਮੁਲਤਾਨ ਦਾ ਸੂਬਾ)
- ਸੂਬਾ-ਇ-ਪਿਸ਼ਾਵਰ (ਪਿਸ਼ਾਵਰ ਦਾ ਸੂਬਾ)
ਇਨ੍ਹਾਂ ਸੂਬਿਆਂ ਦਾ ਪ੍ਰਬੰਧ ਮਹਾਰਾਜੇ ਵੱਲੋਂ ਤਾਇਨਾਤ ਗਵਰਨਰਾਂ ਪਾਸ ਸੀ ਜਿਨ੍ਹਾਂ ਨੂੰ ਨਾਜ਼ਿਮ ਕਿਹਾ ਜਾਂਦਾ ਸੀ। ਇਹਨਾਂ ਦੀ ਨਿਯੁਕਤੀ ਮਹਾਰਾਜਾ ਆਪ ਕਰਦਾ ਸੀ ਅਤੇ ਇਸ ਕੰਮ ਦੀ ਜ਼ਿੰਮੇਵਾਰੀ ਬਹੁਤ ਭਰੋਸੇਯੋਗ ਵਿਅਕਤੀ ਨੂੰ ਦਿੱਤੀ ਜਾਂਦੀ ਸੀ, ਜੋ ਸਿੱਧੇ ਤੌਰ ‘ਤੇ ਮਹਾਰਾਜੇ ਪ੍ਰਤੀ ਜੁਆਬਦੇਹ ਹੁੰਦਾ ਸੀ। ਸੂਬੇ ਦੀ ਢਾਂਚਾਗਤ ਵੰਡ ਪਰਗਣਿਆਂ ਅਤੇ ਤਅਲੁਕਾਵਾਂ ਆਦਿ ਵਿਚ ਕੀਤੀ ਹੁੰਦੀ ਸੀ। ਹਰ ਤਅਲੁਕਾ ਵਿਚ 50 ਤੋਂ 100 ਤੱਕ ਮੌਜ਼ੇ ਹੁੰਦੇ ਸਨ। ਇਹ ਸਥਾਨਕ ਵੰਡ ਮੁਗ਼ਲ ਕਾਲ ਤੋਂ ਹੀ ਤੁਰੀ ਆਉਂਦੀ ਸੀ ਅਤੇ ਇਹ ਵਿਵਸਥਾ ਮਾਲੀਆ ਉਗਰਾਹੁਣ ਖ਼ਾਤਿਰ ਹੀ ਬਣਾਈ ਗਈ ਸੀ। ਇਸ ਵਿਚ ਕੋਈ ਖਾਸ ਤਬਦੀਲੀ ਨਾ ਕਰਨ ਦਾ ਕਾਰਨ ਇਸ ਵਿਵਸਥਾ ਦਾ ਆਮ ਲੋਕਾਂ ਦੀ ਸਮਝ ਮੁਤਾਬਿਕ ਹੋਣਾ ਹੀ ਸੀ। ਪ੍ਰਦੇਸ਼ ਦਾ ਸੂਬੇਦਾਰ ਜਾਂ ਨਾਜ਼ਿਮ ਮਹਾਰਾਜੇ ਦਾ ਛੋਟਾ ਰੂਪ ਹੀ ਸਮਝਿਆ ਜਾਂਦਾ ਸੀ। ਉਸਨੇ ਆਪਣੀ ਸਹਾਇਤਾ ਲਈ ਕਈ ਅਫਸਰ ਰੱਖੇ ਹੁੰਦੇ, ਜਿਨ੍ਹਾਂ ਨੂੰ ਕਾਰਦਾਰ ਕਿਹਾ ਜਾਂਦਾ ਸੀ। ਆਮ ਕਰਕੇ ਇਹ ਤਅਲੁਕਾ ਵਿਚ ਇਕ ਕਾਰਦਾਰ ਹੁੰਦਾ ਸੀ ਪਰ ਕਈ ਵਾਰ ਪਿੰਡਾਂ ਦੀ ਜਾਂ ਵੱਸੋਂ ਦੀ ਗਿਣਤੀ ਵੱਧ ਹੋਣ ਕਰ ਕੇ ਇਕ ਤੋਂ ਜ਼ਿਆਦਾ ਕਾਰਦਾਰ ਨਿਯੁਕਤ ਕੀਤੇ ਹੁੰਦੇ ਸਨ। ਇਸ ਤਰ੍ਹਾਂ ਕਾਰਦਾਰਾਂ ਦੀ ਹੈਸੀਅਤ ਉਨ੍ਹਾਂ ਦੇ ਪ੍ਰਬੰਧ ਹੇਠਲੇ ਇਲਾਕੇ ਅਨੁਸਾਰ ਮੰਨੀ ਜਾਂਦੀ। ਅਸਲ ਵਿਚ ਸਥਾਨਕ ਸਰਕਾਰ ਵਿਚ ਕਾਰਦਾਰ ਦੀ ਭੂਮਿਕਾ ਅਹਿਮ ਸੀ, ਕਿਉਂਕਿ ਇਸ ਦਾ ਆਮ ਲੋਕਾਂ ਨਾਲ ਸਿੱਧਾ ਸੰਪਰਕ ਅਤੇ ਸਥਾਨਕ ਮਸਲਿਆਂ ਨਾਲ ਉਸ ਦਾ ਵਾਹ ਰੋਜ਼ ਪੈਂਦਾ ਸੀ। ਉਹ ਜ਼ਮੀਨਾਂ ਦੇ ਪ੍ਰਬੰਧ ਨੂੰ ਦੇਖਦਾ ਅਤੇ ਮਾਲੀਆ ਇਕੱਠਾ ਕਰਦਾ, ਪ੍ਰਾਪਤ ਖਜ਼ਾਨੇ ਦਾ ਲੇਖਾ-ਜੋਖਾ ਕਰਦਾ, ਸਬੰਧਤ ਇਲਾਕੇ ਵਿਚੋਂ ਆਉਣ ਵਾਲੇ ਨਿਆਇਕ ਮਾਮਲਿਆਂ ਨੂੰ ਨਿਪਟਾਉਂਦਾ, ਕੇਂਦਰੀ ਸਰਕਾਰ ਵੱਲੋਂ ਲਗਾਏ ਗਏ ਟੈਕਸ ਉਗਰਾਹੁੰਦਾ ਅਤੇ ਸਰਕਾਰ ਵੱਲੋਂ ਆਮ ਲੋਕਾਂ ਪ੍ਰਤੀ ਜਵਾਬ-ਦੇਹ ਹੁੰਦਾ। ਇਸ ਕਰਕੇ ਕਾਰਦਾਰਾਂ ਦੀ ਭੂਮਿਕਾ ਦਾ ਅਸਰ ਆਮ ਲੋਕਾਂ ‘ਤੇ ਸਿੱਧਾ ਪੈਂਦਾ ਅਤੇ ਕਈ ਵਾਰ ਉਹ ਆਪਣੀ ਤਾਕਤ ਦਾ ਗਲਤ ਇਸਤੇਮਾਲ ਵੀ ਕਰ ਜਾਂਦੇ । ਮਹਾਰਾਜਾ ਹਰ ਕਾਰਦਾਰ ਅਤੇ ਨਾਜਿਮ ‘ਤੇ ਕੜੀ ਨਜ਼ਰ ਰੱਖਦਾ ਸੀ ਅਤੇ ਅਗਰ ਉਹ ਕਿਸੇ ਗਲਤ ਕੰਮ ਵਿਚ ਦੋਸ਼ੀ ਪਾਏ ਜਾਂਦੇ ਤਾਂ ਉਨ੍ਹਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ। ਮਹਾਰਾਜੇ ਦੇ ਸਮਕਾਲੀ ਇਤਿਹਾਸਕਰ ਅਨੁਸਾਰ ਉਸ ਦੇ ਰਾਜ ਦੇ ਕਈ ਨਾਜ਼ਿਮਾਂ ਅਤੇ ਕਾਰਦਾਰਾਂ ਦੀਆਂ ਕੋਸ਼ਿਸ਼ਾਂ ਸਦਕਾ ਕਿਸਾਨਾਂ ਅਤੇ ਵਾਹੀਕਾਰਾਂ ਦੀ ਮਾਲੀ ਹਾਲਤ ਬਹੁਤ ਚੰਗੀ ਹੋ ਗਈ ਸੀ ਜਿਸ ਕਰ ਕੇ ਰਾਜ ਦੇ ਮਾਲੀਏ ਵਿਚ ਚੋਖਾ ਵਾਧਾ ਹੋਇਆ ਸੀ। ਮਹਾਰਾਜੇ ਨੇ ਮੁਲਤਾਨ ਨੂੰ ਜਿੱਡਣ ਤੋਂ ਬਾਅਦ ਇਸ ਦਾ ਪਹਿਲਾ ਨਾਜ਼ਿਮ ਸੁੱਖ ਦਿਆਲ ਖੱਤਰੀ ਨੂੰ ਬਣਾਇਆ। ਸਾਵਨ ਮੱਲ ਵੀ ਸੂਬੇ ਦਾ ਨਾਜ਼ਿਮ ਰਿਹਾ ਸੀ। ਕਸ਼ਮੀਰ ਵਿਚ ਮੋਤੀ ਰਾਮ ਨੂੰ ਨਾਸ਼ਿਮ ਬਣਾਇਆ। ਪਿਸ਼ਾਵਰ ਨੂੰ ਜਿੱਤ ਕੇ ਪਹਿਲਾਂ ਸਰਦਾਰ ਹਰੀ ਸਿੰਘ ਨਲਵਾ ਨੂੰ ਅਤੇ ਬਾਅਦ ਵਿਚ ਜਨਰਲ ਆਵੀਟੇਬਲ ਇਸ ਦਾ ਨਾਜ਼ਿਮ ਬਣਾਇਆ। ਲਾਹੌਰ ਸੂਬੇ ਰਾਜ ਪ੍ਰਬੰਧ ਸੀ। ‘ਤਾਰੀਖ-ਏ-ਮੁਲਖ-ਏ ਹਜ਼ਾਰਾਂ ਦਾ ਲੇਬ ਵਿਸਥਾਰ ਵਿਚ ਬਿਆਨ ਕਰਦਾ ਹੈ ਕਿ ਕਿਸ ਤਰ੍ਹਾਂ ਹਜ਼ਾਰਾ ਜ਼ਿਲ੍ਹੇ ਦਾ ਕਾਰਦਾਰ ਸਰਦਾਰ ਅਮਰ ਸਿੰਘ ਮਜੀਠੀਆ ਉਸ ਜ਼ਿਲ੍ਹੇ ਵਿਚ ਸ਼ਲਾਘਾਯੋਗ ਕੰਮ ਕਰਨ ਕਰ ਕੇ ਬਹੁਤ ਪ੍ਰਸਿੱਧ ਸੀ। ਹਜ਼ਾਰਾ ਜ਼ਿਲ੍ਹਾ ਉਨ੍ਹਾਂ ਸਰਹੱਦੀ ਜ਼ਿਲ੍ਹਿਆਂ ਵਿੱਚੋਂ ਇਕ ਸੀ ਜਿਥੇ ਹਕੂਮਤ ਦਾ ਬੰਦੋਬਸਤ ਕਰਨਾ ਬਹੁਤ ਮੁਸ਼ਕਿਲ ਸੀ ਅਤੇ ਇਸ ਗੱਲ ਕਰਕੇ ਸਰਕਾਰ ਦੀ ਕਾਬਲੀਅਤ ਹੋਰ ਵੀ ਵੱਧ ਜਾਂਦੀ ਹੈ। ਜਲੰਧਰ ਦਾ ਮਿਸਰ ਰੂਪ ਲਾਲ ਵੀ ਆਪਣੀ ਜ਼ਬਾਨ ਦਾ ਪੱਕਾ, ਕਿਸਾਨਾਂ ਨਾਲ ਪਿਆਰ ਕਰਨ ਵਾਲਾ ਅਤੇ ਖਰੂਦੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਵਾਲਾ ਕਰ ਕੇ ਮਸ਼ਹੂਰ ਰਿਹਾ ਹੈ। ਮੁਲਤਾਨ ਦੇ ਦੀਵਾਨ ਸਾਵਨ ਮੱਲ ਦਾ ਨਾਂ ਵੀ ਇਤਿਹਾਸ ਦੇ ਵਿਦਿਆਰਥੀਆਂ ਤੋਂ ਗੁੱਝਾ ਨਹੀਂ। ਉਸ ਨੇ ਬਹੁਤ ਥੋੜ੍ਹੇ ਸਮੇਂ ਵਿਚ ਅਜਿਹੇ ਜ਼ਮੀਨੀ ਸੁਧਾਰ ਲਾਗੂ ਕੀਤੇ ਜਿਨ੍ਹਾਂ ਕਰ ਕੇ ਉਸ ਸੂਬੇ ਦੀ ਨੁਹਾਰ ਹੀ ਬਦਲ ਗਈ ਸੀ। ਸਾਨੂੰ ਵੱਖ ਵੱਖ ਯੂਰਪੀਅਨ ਲੇਖਕਾਂ ਤੋਂ ਇਸ ਤਰ੍ਹਾਂ ਦੀ ਬਥੇਰੀ ਜਾਣਕਾਰੀ ਮਿਲਦੀ ਹੈ ਜਿਸ ਅਨੁਸਾਰ ਮਿਸਰ ਰੂਪ ਸਨ ਸਾਵਨ ਮੱਲ, ਸਰਦਾਰ ਅਮਰ ਸਿੰਘ ਮਜੀਠੀਆ ਅਤੇ ਸਰਦਾਰ ਲਹਿਣਾ ਸਿੰਘ ਮਜੀਠੀਆ ਆਦਿ ਨੇ ਆਮ ਲੋਕਾਂ ਅਤੇ ਕਿਸਾਨਾਂ ਦੀ ਭਲਾਈ ਲਈ ਫਸਲਾਂ ਨਸ਼ਟ ਹੋ ਜਾਣ ਉਪਰੰਤ ਮਾਲੀਏ ਮਾਫ ਕੀਤੇ, ਜ਼ਮੀਨਾਂ ਵਾਸਤੇ ਪਾਣੀ ਦੀ ਵਿਵਸਥਾ ਠੀਕ ਕੀਤਾ ਅਤੇ ਜ਼ਮੀਨਾਂ ਦੀ ਦਰਜਾਬੰਦੀ ਕਰ ਕੇ ਮਾਲੀਏ ਨਿਸ਼ਚਿਤ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਧਿਕਾਰ-ਖੇਤਰ ਵਿਚ ਕੁਝ ਅਜਿਹੇ ਵੀ ਇਲਾਕੇ ਸਨ ਜਿਨ੍ਹਾਂ ਦਾ ਪ੍ਰਬੰਧ ਸਿੱਧਾ ਉਸ ਦੇ ਹੱਥ ਨਹੀਂ ਸੀ। ਇਹ ਪੁਰਾਣੇ ਨਵਰਾਂ ਜਾਗੀਰਦਾਰਾਂ ਜਾਂ ਸਰਦਾਰਾਂ ਦੇ ਕਬਜ਼ੇ ਹੇਠ ਸਨ ਪਰ ਉਨ੍ਹਾਂ ਮਹਾਰਾਜੇ ਦੀ ਤਾਬੇਦਾਰੀ ਪ੍ਰਵਾਨ ਕਰ ਲਈ ਹੋਈ ਸੀ। ਇਹ ਆਪਣੇ ਅਧਿਕਾਰ ਖੇਤਰ ਵਿਚ ਆਪਣੀ ਮਰਜ਼ੀ ਦੀ ਹਕੂਮਤ ਚਲਾਉਂਦੇ ਸਨ ਪਰ ਕਈ ਵਿਸ਼ਿਆਂ ਬਾਬਤ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਮਹਾਰਾਜੇ ਵੱਲੋਂ ਦਿੱਤੇ ਜਾਂਦੇ ਸਨ, ਜਿਵੇਂ ਕਿ ਰਾਜ ਵਿਚ ਸਮਾਨ ਕਰ ਦਰਾਂ, ਗਊ ਹੱਤਿਆ ਅਤੇ ਫਾਂਸੀ ਜਾਂ ਮੌਤ ਦੀ ਸਜ਼ਾ ‘ਤੇ ਸਖ਼ਤ ਪਾਬੰਦੀ ਆਦਿ। ਰਾਜ ਦੀ ਸ਼ਾਸਨ ਪ੍ਰਣਾਲੀ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦਾ ਸੀ, ਇਸ ਨੂੰ ਮੋਜ਼ਾ ਵੀ ਕਿਹਾ ਜਾਂਦਾ ਸੀ। ਤਅਲੁਕਾ ਵਿਚ ਪੰਜਾਹ ਤੋਂ ਇਕ ਸੌ ਤੱਕ ਪਿੰਡ ਸ਼ਾਮਲ ਦੇ ਸਨ ਅਤੇ ਹਰ ਇਕ ਪਿੰਡ ਵਿਚ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਪੰਚਾਇਤ ਹੁੰਦੀ ਸੀ। ਪਿੰਡ ਵਾਸੀਆਂ ਨਾਲ ਸਬੰਧਤ ਹਰ ਸਮਾਜਿਕ ਜਾਂ ਨਿਆਇਕ ਮੁਸਲਾ ਇਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਸੀ। ਪਿੰਡ ਦੀ ਪੰਚਾਇਤ ਦੇ ਫੈਸਲੇ ਲੋਕ ਰੱਬੀ-ਫੈਸਲੇ ਵਾਂਗ ਮੰਨਦੇ ਸਨ । ਪਟਵਾਰੀ, ਨੰਬਰਦਾਰ ਅਤੇ ਚੌਂਕੀਦਾਰ ਪਿੰਡ ਵਿਚ ਸਰਕਾਰੀ ਆਦਮੀਆਂ ਦੇ ਤੌਰ ‘ਤੇ ਜਾਣੇ ਜਾਂਦੇ ਅਤੇ ਉਹ ਸਰਕਾਰ ਅਤੇ ਪਿੰਡ ਦਰਮਿਆਨ ਇਕ ਕੜੀ ਦੇ ਰੂਪ ਵਿਚ ਕੰਮ ਕਰਦੇ ਸਨ। ਆਮ ਲੋਕ ਪੰਚਾਇਤਾਂ ਦੇ ਵਡੀਆਨ ਸਨ ਕਿਉਂਕਿ ਇਹ ਤਾਨਾਸ਼ਾਹੀ ਨਹੀਂ ਹੁੰਦੀਆਂ ਸਨ। ਮਹਾਰਾਜੇ ਨੇ ਇਸ ਪੁਰਾਤਨ ਸੰਸਥਾ ਦਾ ਪੂਰਾ ਪੂਰਾ ਮਾਣ-ਸਤਿਕਾਰ ਕੀਤਾ ਅਤੇ ਉਨ੍ਹਾਂ ਨੂੰ ਸੁਤੰਤਰ ਰੂਪ ਵਿਚ ਕੰਮ ਕਰਨ ਦਾ ਮੌਕਾ ਦਿੱਤਾ। ਧਾਰਮਿਕ ਮਸਲਿਆਂ ਲਈ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੀਆਂ ਆਪੋ ਆਪਣੀਆਂ ਪੰਚਾਇਤਾਂ ਹੁੰਦੀਆਂ ਸਨ। ਬਾਅਦ ਵਿਚ ਜਦੋਂ ਅੰਗਰੇਜ਼ਾਂ ਨੇ ਖ਼ਾਲਸਾ ਰਾਜ ‘ਤੇ ਕਬਜਾ ਕੀਤਾ ਉਦੋਂ ਉਨ੍ਹਾਂ ਨੇ ਪੰਚਾਇਤਾਂ ਦੀ ਭੂਮਿਕਾ ਅਤੇ ਕਾਨੂੰਨੀ ਮਾਨਤਾ ਬਿਲਕੁਲ ਖ਼ਤਮ ਕਰ ਦਿੱਤੀ। ਅੰਗਰੇਜ਼ਾਂ ਵੱਲੋਂ ਪਿੰਡਾਂ ਦੇ ਨੰਬਰਦਾਰ ਅਤੇ ਚੌਕੀਦਾਰ ਸਰਕਾਰੀ ਟਾਊਟ ਬਣ ਕੇ ਲੋਕਾਂ ਦੀਆਂ ਧਾਰਮਿਕ ਅਤੇ ਸਿਆਸੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲੱਖਣ
ਇਸ ਤੋਂ ਇਲਾਵਾ ਵੱਡੇ-ਵੱਡੇ ਸ਼ਹਿਰਾਂ ਦਾ ਪ੍ਰਬੰਧ ਵੀ ਸੁਚਾਰੂ ਤਰੀਕੇ ਨਾਲ ਬਲਾਉਣ ਲਈ ਉਨ੍ਹਾਂ ਨੂੰ ਵੱਖ-ਵੱਖ ਮੁਹੱਲਿਆਂ ਵਿਚ ਵੰਡਿਆ ਹੋਇਆ ਸੀ। ਹਰ ਮੁਹੱਲੇ ਦਾ ਆਪੋ ਆਪਣਾ ਮੁਖੀ ਹੁੰਦਾ, ਜਿਸ ਨੂੰ ਚੌਧਰੀ ਜਾਂ ਪ੍ਰਧਾਨ ਕਿਹਾ ਜਾਂਦਾ ਸੀ। ਮੁਹੀਨੇ ਦੇ ਸਮਾਜਿਕ ਕੰਮਾਂ ਤੋਂ ਇਲਾਵਾ ਸਫਾਈ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਦੇ ਮੁੱਖ ਕੰਮ ਸਨ। ਇਸ ਦੀ ਨਿਯੁਕਤੀ ਮਹੱਲੇ ਵਾਲੇ ਸਰਬਸੰਮਤੀ ਨਾਲ ਕਰਦੇ ਸਨ। ਆਮ ਤੌਰ ‘ਤੇ ਇਹ ਜਿੰਮੇਵਾਰੀ ਕਿਸੇ ਪੜ੍ਹੇ ਲਿਖੇ, ਦਾਨਿਸ਼ਵਰ ਜਾਂ ਰਾਜਨੀਤਿਕ 1 ਵਾਲੇ ਵਿਅਕਤੀ ਨੂੰ ਹੀ ਦਿੱਤੀ ਜਾਂਦੀ। ਹਰ ਨਗਰ ਵਿਚ ਪੁਲਿਸ ਦਾ ਇੰਤਜ਼ਾਮ ਵੀ ਹੁੰਦਾ ਆਮ ਨੇ ਉਸ ਦਾ ਸੰਚਾਲਨ ਕੋਤਵਾਲ ਦੇ ਹੱਥ ਹੁੰਦਾ ਸੀ। ਇਸ ਦਾ ਮੁੱਖ ਕੰਮ ਨਗਰ ਵਿਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨਾ ਸੀ। ਸ਼ਹਿਰ ਜਾਂ ਗੁਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਸੇ ਪਾਸ ਹੁੰਦੀ ਸੀ। ਸਮਾਜ ਵਿਰੋਧੀ ਅਸਰਾਂ, ਜਿਵੇਂ ਚੋਰਾਂ, ਡਾਕੂਆਂ, ਠੱਗਾਂ ਅਤੇ ਬਦਮਾਸ਼ਾਂ ਉਤੇ ਕਾਬੂ ਪਾਉਣਾ ਅਤੇ ਸ੍ਰੀ ਬਾਬਤ ਲੋੜੀਂਦੀ ਜਾਣਕਾਰੀ ਆਦਿ ਰੱਖਣਾ ਵੀ ਉਸ ਦਾ ਕੰਮ ਸੀ।
ਮਹਾਰਾਜਾ ਰਣਜੀਤ ਸਿੰਘ ਦਾ ਨਿਆਂ-ਪ੍ਰਬੰਧ
ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਸੰਗਠਤ ਅਦਾਲਤੀ ਢਾਂਚੇ ਜਾਂ ਨਿਆਂਇਕ ਪ੍ਰਣਾਲੀ ਦਾ ਗਠਨ ਨਹੀਂ ਕੀਤਾ। ਇਸ ਦਾ ਮਤਲਬ ਇਹ ਵੀ ਨਹੀਂ ਕਿ ਜਨਤਾ ਨੂੰ ਨਿਆਂ ਹੀ ਨਹੀਂ ਮਿਲਦਾ ਸੀ ਅਤੇ ਜੰਗਲ ਦਾ ਰਾਜ ਸੀ । ਜੋ ਨਿਆਂਇਕ ਪ੍ਰਬੰਧ ਮੁਗ਼ਲ ਕਾਲ ਤੋਂ ਸਿੱਖ ਮਿਸਲਾਂ ਨੂੰ ਵਿਰਸੇ ਵਿਚ ਮਿਲਿਆ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਦੀ ਤਰ੍ਹਾਂ ਹੀ ਰਹਿਣ ਦਿੱਤਾ ਪਰ ਲੋੜ ਪੈਣ ‘ਤੇ ਕਾਨੂੰਨ ਜ਼ਰੂਰ ਬਦਲੇ ਗਏ ਇਸ ਦਾ ਮੁੱਖ ਕਾਰਨ ਪੰਚਾਇਤਾਂ ਦੀ ਪ੍ਰਮੁੱਖ ਭੂਮਿਕਾ ਸੀ। ਇਨ੍ਹਾਂ ਦਾ ਕੰਮ ਬਿਲਕੁਲ ਪਾਰਦਰਸ਼ੀ ਸੀ। ਸਥਾਨਕ ਫੌਜਦਾਰੀ ਅਤੇ ਦੀਵਾਨੀ ਦੋਹਾਂ ਮਾਮਲਿਆਂ ਨੂੰ ਇਹ ਬਾ-ਖੂਬੀ ਨਜਿੱਠ ਲੈਂਦੀਆਂ ਸਨ ਅਤੇ ਕਿਸੇ ਨਾਲ ਬੇ- ਇਨਸਾਫੀ ਦੀ ਗੁੰਜਾਇਸ਼ ਘੱਟ ਹੀ ਰਹਿੰਦੀ। ਇਨ੍ਹਾਂ ਪਾਸ ਕੋਈ ਲਿਖਤੀ ਕਾਨੂੰਨੀ ਹਦਾਇਤਾਂ ਜਾਂ ਕਿਤਾਬਾਂ ਨਹੀਂ ਸਨ, ਸਗੋਂ ਉਹ ਪ੍ਰਚਲਿਤ ਪਰੰਪਰਾਵਾਂ ਸਨ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਆਮ ਲੋਕਾਂ ਨੂੰ ਯਾਦ ਸਨ ਅਤੇ ਉਨ੍ਹਾਂ ਨੂੰ ਤੋੜ ਕੇ ਕੋਈ ਆਪਣੀ ਮਨ ਮਰਜ਼ੀ ਨਹੀਂ ਕਰ ਸਕਦਾ ਸੀ। ਜ਼ਮੀਨੀ ਝਗੜਿਆਂ ਦਾ ਨਿਪਟਾਰਾ ਕਾਨੂੰਨੀ ਅਤੇ ਗੁੰਝਲਦਾਰ ਅਦਾਲਤੀ ਨਿਜ਼ਾਮ ਨਾਲੋਂ ਕਿਤੇ ਜਲਦੀ ਅਤੇ ਤਸੱਲੀਬਖ਼ਸ਼ ਹੋ ਜਾਂਦਾ ਸੀ। ਝੂਠੇ ਅਤੇ ਫਰਜ਼ੀ ਗਵਾਹਾਂ ਨੂੰ ਪੰਚਾਇਤ ਦੇ ਨੇੜੇ ਵੀ ਨਹੀਂ ਫੜਕਣ ਦਿੱਤਾ ਜਾਂਦਾ ਸੀ। ਪੰਚਾਇਤ ਵਿਚ ਹੋਏ ਫੈਸਲੇ ਤੋਂ ਅਸੰਤੁਸ਼ਟ ਪਾਰਟੀ ਜਾਂ ਆਦਮੀ ਕਦੀ ਕਦੀ ਕਾਰਦਾਰ ਕੋਲ ਇਨਸਾਫ ਦੀ ਮੰਗ ਕਰਦਾ ਸੀ। ਕਾਰਦਾਰ ਦੋਹਾਂ ਪਾਰਟੀਆਂ ਨੂੰ ਬੁਲਾ ਕੇ ਦੋਹਾਂ ਦੀ ਗੱਲ ਸੁਣਦਾ ਅਤੇ ਤਸੱਲੀ ਕਰਵਾਉਣ ਦਾ ਯਤਨ ਕਰਦਾ ਅਤੇ ਉਸ ਦੇ ਫੈਸਲੇ ਨੂੰ ਦੋਵੇਂ ਧਿਰਾਂ ਮੰਨ ਲੈਂਦੀਆਂ ਸਨ। ਜ਼ਮੀਨੀ ਝਗੜਿਆਂ ਵਿਚ ਪਟਵਾਰੀਆਂ ਦੀ ਭੂਮਿਕ ‘ ਭੂਮਿਕਾ ਬਹੁਤ ਅਹਿਮ ਸੀ।
ਛੋਟੇ ਕਸਬਿਆਂ ਵਿਚ ਨਿਆਂ-ਪ੍ਰਬੰਧ ਸਿੱਧਾ ਕਾਰਦਾਰ ਦੇ ਹੱਥ ਹੁੰਦਾ। ਉਹ ਦੀਵਾਨੀ ਮੁਕੱਦਮਿਆਂ ਤੋਂ ਇਲਾਵਾ ਫੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਵੀ ਕਰਦੇ। ਉਨ੍ਹਾਂ ਪਾਸ ਜ਼ਿਆਦਾ ਮੁਕੱਦਮੇ ਜ਼ਮੀਨੀ ਦਾਵੇਦਾਰੀਆਂ, ਹੱਦ ਬੰਨਿਆਂ ਅਤੇ ਮਾਲੀਏ ਨਾਲ ਸੰਬੰਧਿਤ ਆਉਂਦੇ। ਉਹ ਪੈਸੇ ਦੇ ਲੈਣ ਦੇਣ ਸਬੰਧੀ ਸ਼ਿਕਾਇਤਾਂ ਵੀ ਸੁਣਦਾ। ਸ਼ਹਿਰਾਂ ਵਿਚ ਨਾਜ਼ਿਮ ਜਾਂ ਕਾਰਦਾਰ ਕਾਨੂੰਨ ਅਤੇ ਅਦਾਲਤੀ ਕੰਮਾਂ ਦਾ ਨਿਪਟਾਰਾ ਕਰਦੇ ਅਤੇ ਉਨ੍ਹਾਂ ਨੇ ਆਪਣੀ ਸਹਾਇਤਾ ਲਈ “ਅਦਾਲਤੀ” ਰੱਖੇ ਹੁੰਦੇ ਸਨ । ਜੋ ਛੋਟੇ ਜੱਜਾਂ ਦਾ ਕੰਮ ਕਰਦੇ। ਹਰ ਸ਼ਹਿਰ ਵਿਚ ਸਬੰਧਿਤ ਨਾਜ਼ਿਮ ਵੱਲੋਂ ਇਕ ਕਚਹਿਰੀ ਸਥਾਪਿਤ ਕੀਤੀ ਹੁੰਦੀ ਸੀ,ਜਿਸ ਨੂੰ ਅਦਾਲਤ-ਏ-ਆਲਾ (ਉੱਚ ਅਦਾਲਤ) ਕਿਹਾ ਜਾਂਦਾ ਸੀ। ਸਾਨੂੰ ਇਨ੍ਹਾਂ ਕਚਹਿਰੀਆਂ ਜਾਂ ਅਦਾਲਤਾਂ ਦੀ ਕਾਇਮੀ ਜਾਂ ਇਸ ਦੇ ਅਹਿਲਕਾਰਾਂ ਦੀ ਤਾਇਨਾਤੀ ਬਾਬਤ ਕੋਈ ਖਾਸ ਲਿਖਤੀ ਹਵਾਲੇ ਨਹੀਂ ਮਿਲਦੇ ਪਰ ਸਮਕਾਲੀ ਲਿਖਤਾਂ ਵਿਚ ਅਜਿਹੀਆਂ ਸੰਸਥਾਵਾਂ ਦੇ ਹਵਾਲੇ ਜ਼ਰੂਰ ਮਿਲ ਜਾਂਦੇ ਹਨ। “ਅਦਾਲਤ-ਏ-ਆਲਾ” ਨਾਮ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੇ ਥੱਲੇ ਕੋਈ ਬਾ-ਕਾਇਦਾ ਅਦਾਲਤੀ ਨਿਜ਼ਾਮ ਹੁੰਦਾ ਹੋਵੇਗਾ, ਭਾਵੇਂ ਉਹ ਸ਼ਹਿਰ ਦੇ ਮੁਹੱਲਿਆਂ ਜਾਂ ਇਲਾਕਿਆਂ ਅਨੁਸਾਰ ਹੋਣ ਜਾਂ ਪਿੰਡਾਂ ਦੀਆਂ ਪੰਚਾਇਤਾਂ ਇਹ ਕੰਮ ਕਰਦੀਆਂ ਹੋਣ। ਇਨ੍ਹਾਂ ਅਦਾਲਤਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੰਤਰੀ ਵੀ ਆਪੋ ਆਪਣੇ ਵਿਭਾਗ ਨਾਲ ਸਬੰਧਤ ਅਦਾਲਤੀ ਝਗੜਿਆਂ ਦਾ ਨਿਪਟਾਰਾ ਕਰਦੇ ਸਨ। ਸਭ ਤੋਂ ਉੱਪਰਲੀ ਅਦਾਲਤ ਮਹਾਰਾਜਾ ਆਪ ਹੁੰਦਾ ਸੀ ਜੋ ਸ਼ਾਹੀ ਵਿਅਕਤੀਆਂ, ਮੰਤਰੀਆਂ, ਕਾਰਦਾਰਾਂ, ਨਾਜ਼ਿਮਾਂ ਅਤੇ ਦੂਜੇ ਅਹਿਲਕਾਰਾਂ ਵਿਰੁੱਧ ਅਪੀਲਾਂ ਦੀ ਸੁਣਵਾਈ ਕਰਦਾ ਸੀ । ਸਾਨੂੰ ਸਮਕਾਲੀ ਇਤਿਹਾਸਕ ਸਰੋਤਾਂ ਵਿਚ ਬਹੁਤ ਸਾਰੇ ਐਸੇ ਹਵਾਲੇ ਮਿਲਦੇ ਹਨ, ਜਿਨ੍ਹਾਂ ਵਿਚ ਮਹਾਰਾਜੇ ਵੱਲੋਂ ਕਿਸੇ ਪੀੜਤ ਵਿਅਕਤੀ ਦੀ ਸੁਣਵਾਈ ਕਰ ਕੇ ਉਸ ਦੀ ਤਸੱਲੀ ਕਰਵਾਈ ਹੋਵੇ।
ਸਾਰੇ ਦੀਵਾਨੀ ਮੁਕੱਦਮਿਆਂ ਅਤੇ ਕੁਝ ਕੁ ਫੌਜਦਾਰੀ ਮੁਕੱਦਮਿਆਂ ਵਿਚੋਂ ਜੇਤੂ ਰਹਿਣ ਵਾਲੇ ਨੂੰ ਮੁਕੱਦਮੇ ਦੀ ਫੀਸ ਅਦਾ ਕਰਨੀ ਪੈਂਦੀ ਅਤੇ ਇਹ ਅਦਾਲਤ ਵੱਲੋਂ ਫੈਸਲਾ ਸੁਣਾਉਣ ਦੇ ਨਾਲ ਹੀ ਤਹਿ ਕਰ ਕਰ ਦਿੱਤੀ ਜਾਂਦੀ ਸੀ। ਪੇਂਡੂ ਅਤੇ ਸ਼ਹਿਰੀ ਜ਼ਮੀਨਾਂ ਦੀ ਮਾਲਕੀ, ਕਬਜ਼ੇ ਆਦਿ ਦੇ ਝਗੜੇ ਸਬੰਧੀ ਰੀਕਾਰਡ ਨੂੰ ਜਾਚਣ ਤੋਂ ਬਾਅਦ ਨਜਿੱਠੇ ਜਾਂਦੇ ਅਤੇ ਸਾਰਾ ਜ਼ਮੀਨੀ ਰੀਕਾਰਡ ਕਾਜ਼ੀਖ਼ਾਨਿਆਂ ਵਿਚ ਨਾਜ਼ਿਮਾਂ ਦੇ ਤਹਿਤ ਰੱਖਿਆ ਹੁੰਦਾ ਸੀ। ਮੁਕੱਦਮਾ ਜਿੱਤਣ ਵਾਲੇ ਪਾਸੋਂ ਅਦਾਲਤ ਸ਼ੁਕਰਾਨਾ ਵੀ ਵਸੂਲਦੀ ਸੀ। ਸਜ਼ਾਵਾਂ ਗੁਨਾਹਾਂ ਦੇ ਹਿਸਾਬ ਨਾਲ ਮਿਲਦੀਆਂ ਸਨ। ਸਰੀਰ ਦੇ ਅੰਗ ਕੱਟਣ ਅਤੇ ਫਾਂਸੀ ਦੀ ਸਜ਼ਾ ਬਿਲਕੁਲ ਨਹੀਂ ਦਿੱਤੀ ਜਾਂਦੀ ਸੀ । ਕਸੂਰਵਾਰ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਸਨ ਅਤੇ ਇਨ੍ਹਾਂ ਨੂੰ ਅਦਾ ਨਾ ਕਰਨ ਦੀ ਹਾਲਤ ਵਿਚ ਉਸ ਦੀ ਜਾਇਦਾਦ ਦੀ ਕੁਰਕੀ ਅਤੇ ਨੀਲਾਮੀ ਕੀਤੀ ਜਾਂਦੀ ਸੀ। ਕਈ ਵਾਰ ਅਜਿਹਾ ਕਰ ਕੇ ਪੀੜਤ ਵਿਅਕਤੀ ਦੇ ਨੁਕਸਾਨ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਸਾਨੂੰ ਉਸ ਸਮੇਂ ਅਜਿਹੀ ਪ੍ਰਚਲਿਤ ਵਿਵਸਥਾ ਬਾਬਤ ਅੰਦਾਜ਼ਾ ਸੋਹਨ ਲਾਲ ਸੂਰੀ ਵੱਲੋਂ ਲਿਖੀ, ‘ਉਮਦਾ-ਉੱਤਵਾਰੀਖ’ ਦਫ਼ਤਰ ਦੂਜਾ ਦੇ ਸਫਾ 391 ਉਤੇ ਲਿਖੀਆਂ ਇਨ੍ਹਾਂ ਸਤਰਾਂ ਤੋਂ ਹੋ ਜਾਂਦਾ ਹੈ : “ਖ਼ਾਲਸਾ ਸ਼ੇਰ ਸਿੰਘ ਨੇ ਦੀਵਾਨ ਧੰਨੂੰ ਨਾਲ ਅਯੋਗ ਸਲੂਕ ਕੀਤਾ ਸੀ । ਇਸ ਲਈ ਸਰਦਾਰ (ਮਹਾਰਾਜਾ ਰਣਜੀਤ ਸਿੰਘ) ਨੇ ਦੀਵਾਨ ਧੰਨੂੰ ਨੂੰ ਸਤਾਈ ਹਾੜ ਨੂੰ ਦੁਸ਼ਾਲਾ, ਕੀਮ-ਖਵਾਬ, ਦੁਪੱਟਾ ਆਦਿ ਗਿਆਰਾਂ ਕੱਪੜਿਆਂ ਦਾ ਸਰੋਪਾ ਤੇ ਇਕ ਘੋੜਾ ਬਖ਼ਸ਼ਿਆ। ਇਸ ਅਪਰਾਧ ਦਾ
ਨਜ਼ਰਾਨਾ ਵਿਸਾਖਾ ਸਿੰਘ ‘ਤੇ ਮੁਕੱਰਰ ਹੋਇਆ।” ਮਹਾਰਾਜਾ ਰਣਜੀਤ ਸਿੰਘ ਦਾ ਨਿਆਂਇਕ ਪ੍ਰਬੰਧ ਉਪਰੋਂ ਭਾਵੇਂ ਢਿੱਲਾ ਅਤੇ ਸਾਧਾਰਨ ਜਿਹਾ ਹੀ ਦਿਸਦਾ, ਪਰ ਉਸ ਦੇ ਰਾਜ ਵਿਚ ਆਮ ਲੋਕ ਇਸ ਨਿਜ਼ਾਮ ‘ਤੇ ਬਹੁਤ ਖੁਸ਼ ਸਨ ਕਿਉਂਕਿ ਇਹ ਲੋਕ-ਪਰੰਪਰਾਵਾਂ ਅਤੇ ਰਵਾਇਤਾਂ ਉਪਰ ਅਧਾਰਿਤ ਸੀ ਅਤੇ ਕਿਸੇ ਨਾਲ ਬੇਇਨਸਾਫੀ ਦੀ ਗੁੰਜਾਇਸ਼ ਬਹੁਤ ਘੱਟ ਸੀ। ਇਸ ਕੰਮ ਉਤੇ ਜੋ ਅਹਿਲਕਾਰ ਨਿਯੁਕਤ ਕੀਤੇ ਜਾਂਦੇ ਉਹ ਪੜ੍ਹੇ ਲਿਖੇ ਅਤੇ ਸਾਫ-ਸੁਥਰੇ ਅਕਸ ਵਾਲੇ ਹੁੰਦੇ ਸਨ। ਮਹਾਰਾਜਾ ਆਪ ਵੀ ਕਈ ਵਾਰ ਉਨ੍ਹਾਂ ਦੁਆਰਾ ਕੀਤੇ ਫੈਸਲਿਆਂ ਦੀ ਛਾਣਬੀਣ ਕਰਦਾ ਅਤੇ ਦੋਸ਼ੀਆਂ ਨੂੰ ਦੰਡਿਤ ਕਰਦਾ। ‘ਉਮਦਾ ਉੱਤਵਾਰੀਖ਼’ ਵਿਚ ਸੋਹਨ ਲਾਲ ਸੂਰੀ ਅਜਿਹੇ ਕਈ ਹਵਾਲੇ ਦਿੰਦਾ ਹੈ ਜਿਨ੍ਹਾਂ ਤੋਂ ਉਪਰੋਕਤ ਤੱਥ ਦੀ ਪੁਸ਼ਟੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੇ ਸਾਰੇ ਜਾਗੀਰਦਾਰਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਸਨ ਕਿ ਉਹ ਉਸ ਨੂੰ ਫੈਸਲਿਆਂ ਦੀਆਂ ਨਕਲਾਂ ਨਿਯਮਤ ਰੂਪ ਵਿਚ ਭੇਜਦੇ ਰਹਿੰਦੇ ਸਨ। ‘ਰਿਸਾਲਾ-ਏ-ਸਾਹਿਬ ਨਾਂਗਾ’ ਵਿਚ ਗਣੇਸ਼ ਦਾਸ ਲਿਖਦਾ ਹੈ ਕਿ ਕਿਸ ਤਰ੍ਹਾਂ ਸੰਨ 1823 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਦੌਰੇ ਕਰ ਕੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਆਈਆਂ ਸ਼ਿਕਾਇਤਾਂ ਦੀ ਜਾਂਚ ਕਰਨ ਵਿਚ ਰੁਝਿਆ ਹੋਇਆ ਸੀ। ਉੱਚ ਅਹੁਦਿਆਂ ’ਤੇ ਤੈਨਾਤ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਵੀ ਉਹ ਖੁਦ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਕ ਵਾਰ ਜਰਨੈਲ ਹਰੀ ਸਿੰਘ ਨਲਵੇ ਨੂੰ ਘੋੜ-ਸਵਾਰ ਫੌਜ ਦੇ ਹਿਸਾਬ-ਕਿਤਾਬ ਵਿਚ ਫਰਕ ਪਾਏ ਜਾਣ ਕਰ ਕੇ ਭਾਰੀ ਜੁਰਮਾਨਾ ਅਦਾ ਕਰਨ ਵਾਸਤੇ ਕਿਹਾ ਸੀ। ਇਸ ਤਰ੍ਹਾਂ ਅਸੀਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਉਹ ਕਿਸੇ ਵੀ ਕਿਸਮ ਦੀ ਬੇ-ਨਿਯਮੀ ਅਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਚੜ੍ਹਾਵੇ ਵਿਚ ਆਏ ਪੈਸੇ ਨੂੰ ਖ਼ਰਚ ਕਰਨ ਸਬੰਧੀ ਬੇ-ਨਿਯਮੀਆਂ ਦਾ ਜਦੋਂ ਪਤਾ ਲੱਗਾ ਤਾਂ ਉਸ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਭਾਈ ਸੰਤ ਸਿੰਘ ਨੂੰ ਪ੍ਰਬੰਧਕ ਦੇ ਅਹੁਦੇ ਤੋਂ ਤੁਰੰਤ ਵਿਹਲਾ ਕਰ ਦਿੱਤਾ ਅਤੇ ਉਸ ਦੀ ਜਗ੍ਹਾ ਭਾਈ ਹਰਭਜਨ ਰਾਏ ਦੇ ਪੁੱਤਰਾਂ, ਭਾਈ ਰਾਮ ਸਿੰਘ ਅਤੇ ਭਾਈ ਗੋਬਿੰਦ ਰਾਮ ਨੂੰ ਕੰਮ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ।
ਸਰਕਾਰੀ ਅਦਾਲਤਾਂ ਵਿਚ ਕਾਗਜ਼ੀ ਕੰਮਕਾਰ ਵਿਚ ਲੋਕਾਂ ਦਾ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ ਸੀ। ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦਾ ਫੈਸਲਾ ਜਲਦੀ ਹੋ ਜਾਂਦਾ ਜਿਸ ਕਰਕੇ ਇਹ ਵਿਵਸਥਾ ਆਮ ਪੇਂਡੂਆਂ ਖਾਸ ਕਰ ਕੇ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਸੀ। ਦੇਰ ਦਾ ਨਿਆਂ ਵੀ ਇਕ ਤਰ੍ਹਾਂ ਦੀ ਬੇ-ਇਨਸਾਫ਼ੀ ਹੀ ਹੁੰਦੀ ਹੈ। ਅੰਗਰੇਜ਼ ਲਿਖਾਰੀ ਮਾਲਕੋਮ ਨੇ ਜਦੋਂ ਇਕ ਵਾਰ ਕਿਸੇ ਸਿੱਖ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ਬਾਬਤ ਪੁੱਛਿਆ ਤਾਂ ਅੱਗੋਂ ਉਸ ਸਿੱਖ ਨੇ ਬੜੇ ਫ਼ਖ਼ਰ ਨਾਲ ਜੁਆਬ ਦਿੱਤਾ ਕਿ ਸਿੱਖਾਂ ਦਾ ਨਿਆਂ ਪ੍ਰਬੰਧ ਅੰਗਰੇਜ਼ਾਂ ਨਾਲੋਂ ਕਿਤੇ ਵਧੀਆ ਸੀ, ਕਿਉਂਕਿ ਅੰਗਰੇਜ਼ੀ ਅਦਾਲਤੀ ਨਿਜ਼ਾਮ ਸਿੱਧਾ ਅੰਗਰੇ ਮਰਚੀਲਾ, ਪੈਸੇ ਅਤੇ ਪਹੁੰਚਾ ਬਰਬਾਦ ਕਰਨ ਵਾਲਾ, ਓਪਰਾ ਜਿਹਾ ਅਤੇ ਹਮੇਸ਼ਾਂ ਝੂਠੇ ਨੂੰ ਫਾਇਦਾ ਪਹੁੰਚਾਉਣ ਵਾਲਾ ਸੀ । ਮਾਲਕੋਮ ਨੇ ਮੰਨਿਆ ਕਿ ਵਅਤਿਆ ਹੀ ਸਿੱਖਾਂ ਦਾ ਅਦਾਲਤੀ ਨਿਜ਼ਾਮ ਆਮ ਲੋਕਾਂ ਦੇ ਸੁਭਾਅ ‘ਤੇ ਪੂਰਾ ਉਤਰਦਾ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਆਇਆ। ਉਨ੍ਹਾਂ ਦੀ ਸ਼ਹੀਦੀ ਨੇ ਸਿੱਖਾਂ ਦੇ ਮਨਾਂ ਅੰਦਰ ਇਕ ਨਵੀਂ ਰੂਹ ਫੂਕ ਦਿੱਤੀ ਜਿਸ ਨੇ ਉਨ੍ਹਾਂ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਿਆ। ਸਿੱਖ ਰਵਾਇਤਾਂ ਅਨੁਸਾਰ ਉਨ੍ਹਾਂ ਦਾ ਅੰਤਮ ਸੰਦੇਸ਼ ਇਹ ਸੀ ਕਿ ਉਨ੍ਹਾਂ ਤੋਂ ਬਾਅਦ ਗੁਰਗੱਦੀ ਉਤੇ ਉਨ੍ਹਾਂ ਦਾ ਪੁੱਤਰ ਸ਼ਸਤਰਧਾਰੀ ਹੋ ਕੇ ਬੈਠੇ ਅਤੇ ਵੱਧ ਤੋਂ ਵੱਧ ਫ਼ੌਜ ਰੱਖੇ। ਇਸ ਆਦੇਸ਼ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸੰਨ 1606 ਵਿਚ ਸਿੱਖਾਂ ਦੇ ਰਾਜਨੀਤਿਕ ਮੰਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਸਿੱਖਾਂ ਦੀ ਇਕ ਮਜ਼ਬੂਤ ਫ਼ੌਜ ਬਣਾਉਣ ਦੇ ਮੰਤਵ ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਗੁਰੂ-ਘਰ ਲਈ ਪੈਸੇ-ਧੇਲੇ ਦੀ ਜਗ੍ਹਾ ਵਧੀਆ ਘੋੜਿਆਂ ਅਤੇ ਸ਼ਸਤਰਾਂ ਦੀ ਮੰਗ ਕੀਤੀ। ਇਤਿਹਾਸਕਾਰ ਮੁਹਸਨ ਫ਼ਾਨੀ ਅਨੁਸਾਰ, ‘ਸ੍ਰੀ ਗੁਰੂ ਹਰਿਗੋਬਿੰਦ ਪਾਸ ਅੱਠ ਸੌ ਵਧੀਆ ਘੋੜੇ ਸਨ। ਗੁਰੂ ਸਾਹਿਬ ਪਾਸ ਪੰਜ ਸੌ ਸ਼ਸਤਰਧਾਰੀ ਯੋਧਿਆਂ ਦਾ ਜੱਥਾ ਹਰ ਵਕਤ ਤਿਆਰ- ਬਰ-ਤਿਆਰ ਰਹਿੰਦਾ ਸੀ। ਉਨ੍ਹਾਂ ਅੰਮ੍ਰਿਤਸਰ ਵਿਖੇ ਇਕ ਲੋਹਗੜ੍ਹ ਨਾਂ ਦੇ ਕਿਲ੍ਹੇ ਦਾ ਨਿਰਮਾਣ ਵੀ ਕਰਵਾਇਆ। ਇਹ ਸਭ ਕੁਝ ਵਿਖਾਵਾ ਮਾਤਰ ਨਹੀਂ ਸੀ। ਗੁਰੂ ਸਾਹਿਬ ਨੇ ਇਸ ਫ਼ੌਜ ਨਾਲ ਮੁਗ਼ਲੀਆ ਸੈਨਾਵਾਂ ਨਾਲ ਹਥਿਆਰਬੰਦ ਟੱਕਰਾਂ ਵੀ ਲਈਆਂ ਜਿਨ੍ਹਾਂ ਵਿਚ ਉਹ ਹਮੇਸ਼ਾਂ ਜੇਤੂ ਰਹੇ, ਭਾਵੇਂ ਕਿ ਇਹ ਲੜਾਈਆਂ ਬਚਾਅ ਪੱਖੀ ਸਨ। ਗੁਰੂ ਸਾਹਿਬ ਨੇ ਸਿੱਖ ਯੋਧਿਆਂ ਨੂੰ ਬਕਾਇਦਾ ਜੰਗੀ ਕਰਤਬ ਅਤੇ ਵੱਖ- ਵੱਖ ਕਿਸਮ ਦੇ ਹਥਿਆਰਾਂ ਨੂੰ ਚਲਾਉਣ ਦੀ ਸਿਖਿਆ ਦਿੱਤੀ ਅਤੇ ਸਿੱਖਾਂ ਵਿਚ ਜੁਝਾਰੂਪਨ ਪੈਦਾ ਕੀਤਾ। ’
ਸੰਨ 1675 ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਇਕ ਵਾਰ ਫਿਰ ਨਵੇਂ ਸਿਰਿਓਂ ਜੁਝਾਰੂ ਬਣਨ ਦੀ ਲੋੜ ਮਹਿਸੂਸ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਮੇਂ ਦੀ ਜ਼ਰੂਰਤ ਨੂੰ ਵੇਖਦਿਆਂ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰਾ (ਰਾਜ ਦਾ ਚਿੰਨ੍ਹ) ਬਣਵਾ ਕੇ ਸਿੱਖਾਂ ਦੇ ਮਨਾਂ ਵਿਚ ਬਲਵਾਨ, ਜੁਝਾਰੂ ਅਤੇ ਫ਼ੌਜੀ ਭਾਵਨਾਵਾਂ ਨੂੰ ਜਨਮ ਦਿੱਤਾ। ਗੁਰੂ ਸਾਹਿਬ ਨੇ ਤਲਵਾਰਬਾਜ਼ੀ ਅਤੇ ਤੀਰ-ਅੰਦਾਜ਼ੀ ਆਦਿ ਦੇ ਜੰਗੀ ਵਿਸ਼ਿਆਂ ਨੂੰ ਸਿੱਖਾਂ ਲਈ ਜੀਵਨ ਦਾ ਇਕ ਜ਼ਰੂਰੀ ਹਿੱਸਾ ਬਣਾਇਆ। ਸ਼ੁਰੂ ਵਿਚ ਗੁਰੂ ਸਾਹਿਬ ਨੇ ਸਿੱਖਾਂ ਦੀ ਇਕ ਛੋਟੀ ਜਿਹੀ ਫੌਜ ਦੇ ਨਾਲ-ਨਾਲ ਕੁਝ ਤਨਖ਼ਾਹਦਾਰ ਪਠਾਣ ਫੌਜ ਵੀ ਭਰਤੀ ਕੀਤੀ, ਜਿਸ ਨਾਲ ਸਿੱਖਾਂ ਨੂੰ ਨਵੀਨ ਫ਼ੌਜੀ ਜੰਗੀ ਕਰਤਬਾਂ ਦੀ ਜਾਣਕਾਰੀ ਮਿਲੀ। ਗੁਰੂ ਸਾਹਿਬ ਨੂੰ ਭੰਗਾਣੀ ਅਤੇ ਨਾਦੌਣ ਦੇ ਯੁੱਧਾਂ ਵਿਚ ਇਸ ਫੌਜ ਨੂੰ ਅਜ਼ਮਾਉਣ ਦਾ ਮੌਕਾ ਮਿਲਿਆ ਅਤੇ ਸਫਲਤਾਵਾਂ ਵੀ ਮਿਲੀਆਂ। ਸੰਨ 1699 ਦੀ ਵੈਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖ਼ਾਲਸੇ ਦੀ ਰਚਨਾ ਨਾਲ ਸਮੁੱਚਾ ਸਿੱਖ ਪੰਥ ਸ਼ਸਤਰਧਾਰੀ ਹੋ ਗਿਆ ਸੀ। ਗੁਰੂ ਸਾਹਿਬ ਨੇ ਖ਼ਾਲਸਾ ਫੌਜ ਨੂੰ ਉੱਚ ਫ਼ੌਜੀ ਹਥਿਆਰਾਂ ਅਤੇ ਸਿੱਖਿਆ ਨਾਲ ਲੈਸ ਕੀਤਾ ਅਤੇ ਅਨੰਦਪੁਰ ਸਾਹਿਬ ਦੇ ਦੁਆਲੇ ਕੁਝ ਕਿਲ੍ਹਿਆਂ ਦਾ ਨਿਰਮਾਣ ਵੀ ਕਰਵਾਇਆ। ਖ਼ਾਲਸਾ ਫੌਜ ਨੂੰ ਗੁਰੀਲਾ ਫ਼ੌਜੀ ਸਿਖਲਾਈ ਵੀ ਦਿੱਤੀ ਗਈ। ਹੁਣ ਖੰਡੇ ਦੀ ਪਾਹੁਲ ਛਕ ਕੇ ਨੀਵੀਆਂ ਜਾਤਾਂ ਦੇ ਲੋਕ ਵੀ ਜੁਝਾਰੂ ਬਣ ਗਏ ਅਤੇ ਇਨ੍ਹਾਂ ਦੀ ਸਹਾਇਤਾ ਨਾਲ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਅਤੇ ਮੁਗ਼ਲੀਆ ਫੌਜਾਂ ਦੇ ਕਈ ਵਾਰ ਦੰਦ ਖੱਟੇ ਕੀਤੇ। ਇਸ ਨਾਲ ਸਿੱਖਾਂ ਵਿਚ ਬਹਾਦਰੀ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਭਰ ਗਈ। ਹੁਣ ਜਿਥੇ-ਜਿਥੇ ਖ਼ਾਲਸਾ ਰਹਿੰਦਾ ਸੀ, ਉਥੇ-ਉਥੇ ਹੀ ਖ਼ਾਲਸਾ। ਫੌਜ ਦੀ ਮੌਜ਼ੂਦਗੀ ਸਮਝੀ ਜਾਂਦੀ। ਜਬਰ ਅਤੇ ਜ਼ੁਲਮ ਦੇ ਖਿਲਾਫ਼ ਲੜਨਾ ਖ਼ਾਲਸੇ ਦਾ ਮੁੱਖ ਉਦੇਸ਼ ਸੀ।ਗੁਰੂ ਸਾਹਿਬ ਦੇ ਤਹਿਤ ਖ਼ਾਲਸੇ ਨੇ ਅਜੇ ਤੱਕ ਸਿਰਫ ਆਤਮ ਰੱਖਿਆ ਜਾਂ ਬਚਾਅ ਪੱਖੀ ਲੜਾਈਆਂ ਹੀ ਲੜੀਆਂ ਸਨ ਅਤੇ ਅਨੁਸ਼ਾਸਿਤ ਫੌਜਾਂ ਨਾਲ ਟੱਕਰਾਂ ਲੈ ਕੇ ਜੇਤੂ ਵੀ ਰਹੇ ਸਨ। ਜਿਸ ਦਾ ਸਿਹਰਾ ਗੁਰੂ ਸਾਹਿਬਾਨ ਦੀ ਲਸੇ ਦੇ ਜੁਝਾਰੂਪੁਣੇ ਸਿਰ ਆਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਅਗਵਾਈ ਅਤੇ ਖ਼ਾਲਸੇ ਦੇ ਸਾਹਿਬ ਨੇ ਸੰਨ 1699 ਵਿਚ ਖ਼ਾਲਸੇ ਦੀ ਸਾਜਣਾ ਕਿਸੇ ਲੋਕ ਵਿਖਾਵੈ ਤਹਿਤ ਨਹੀਂ ਕੀਤੀ ਸੀ, ਸਗੋਂ ਇਹ ਇਕ ਸੋਚੀ ਸਮਝੀ, ਦੂਰਗਾਮੀ ਅਤੇ ਅਨੰਤ ਸਮੇਂ ਤੱਕ ਚੱਲਣ ਵਾਲੇ ਖ਼ਾਲਸੇ ਦੇ ਹਥਿਆਰਬੰਦ ਸੰਘਰਸ਼ ਦੀ ਸ਼ੁਰੂਆਤ ਸੀ, ਜਿਸ ਨੂੰ ਗੁਰੂ ਸਾਹਿਬ ਨੇ ਚਲਦੇ ਸਮਕਾਲੀ ਹਾਲਾਤ ਦੇ ਮੱਦੇ-ਨਜ਼ਰ ਅਤੇ ਵਕਤੀ ਤੌਰ ‘ਤੇ ਰੱਖਿਆਤਮਕ (Defensive) ਹੀ ਰਹਿਣ ਦਿੱਤਾ ਸੀ ਪਰ ਸੰਨ 1704 ਵਿਚ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਅਤੇ ਸੰਨ 1708 ਨੂੰ ਨਾਂਦੇੜ ਸਾਹਿਬ ਤੱਕ ਦੇ ਸਫਰ ਦਰਮਿਆਨ ਘਟੀਆਂ ਘਟਨਾਵਾਂ ਅਤੇ ਹਾਲਾਤ ਨੂੰ ਘੋਖਣ ਤੋਂ ਬਾਅਦ ਗੁਰੂ ਸਾਹਿਬ ਨੇ ਨਾਂਦੇੜ ਵਿਖੇ ਨਵੇਂ ਸਜ਼ੇ ਖ਼ਾਲਸਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਆਪਣੇ ਵੱਲੋਂ ਸ਼ਸਤਰ, ਝੰਡਾ ਅਤੇ ਨਗਾਰਾ ਸੌਂਪ ਕੇ ਅਤੇ ਕੁਝ ਚੋਣਵੇਂ ਸਿੰਘਾਂ ਨਾਲ ਹਕੂਮਤ ਦੇ ਖ਼ਿਲਾਫ ਆਕ੍ਰਮਕ ਯੁੱਧ (Offensive war) ਲੜਨ ਲਈ ਖ਼ਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਤੋਰ ਦਿੱਤਾ ਸੀ। ਇਹ ਇਕ ਬਹੁਤ ਵੱਡਾ ਅਤੇ ਅਹਿਮ ਫੈਸਲਾ ਸੀ, ਜਿਸ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਦਿੱਤਾ ਸੀ। ਇਸੇ ਹੀ ਸਮੇਂ ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਹੱਥ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਫੈਲੇ ਖ਼ਾਲਸੇ ਦੇ ਨਾਮ ਅਨੇਕਾਂ ਹੁਕਮਨਾਮੇ ਵੀ ਲਿਖ ਭੇਜੇ। ਹੁਕਮਨਾਮਿਆਂ ਦਾ ਹੀ ਇਹ ਕਮਾਲ ਸੀ ਕਿ ਵੱਖ-ਵੱਖ ਥਾਵਾਂ ‘ਤੇ ਖਿਲਰਿਆ ਅਤੇ ਵਿਚਰ ਰਿਹਾ ਖ਼ਾਲਸਾ ਥੋੜ੍ਹੇ ਹੀ ਸਮੇਂ ਅੰਦਰ ਇਕ ਵੱਡੇ ਹਥਿਆਰਬੰਦ ਯੁੱਧ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਜਥੇਦਾਰੀ ਹੇਠ ਮਰ ਮਿਟਣ ਲਈ ਤਿਆਰ-ਬਰ-ਤਿਆਰ ਹੋ ਗਿਆ ਸੀ। ਖ਼ਾਲਸੇ ਦੀ ਇਹ ਫੌਜ ਹਕੂਮਤ ਦੀ ਅਨੁਸ਼ਾਸਿਤ ਅਤੇ ਤਨਖ਼ਾਹਦਾਰ ਫੌਜ ਵਰਗੀ ਨਹੀਂ ਸੀ ਅਤੇ ਨਾ ਹੀ ਇਹਨਾਂ ਪਾਸ ਸਰਕਾਰੀ ਫੌਜਾਂ ਦੇ ਮੁਕਾਬਲੇ ਦੇ ਆਧੁਨਿਕ ਹਥਿਆਰ ਸਨ। ਇਹਨਾਂ ਪਾਸ ਰਵਾਇਤੀ ਹਥਿਆਰਾਂ ਤੋਂ ਇਲਾਵਾ ਜੇ ਕੁਝ ਹੈ ਸੀ ਤਾਂ ਉਹ ਖ਼ਾਲਸਈ ਧਾਰਮਿਕ ਜਜ਼ਬਾ ਅਤੇ ਗੁਰੂ ਦੇ ਹੁਕਮ ਨੂੰ ਮੰਨਦਿਆਂ ਜਾਨਾਂ ਤੱਕ ਵਾਰ ਦੇਣ ਦੀ ਹਿੰਮਤ। ਅਸੀਂ ਇਤਿਹਾਸ ਵਿਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਗ਼ੈਰ ਅਨੁਸ਼ਾਸਿਤ ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਇਹਨਾਂ ਬਹਾਦਰ ਯੋਧਿਆਂ ਸਦਕਾ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਇਹਨਾਂ ਅਣ- ਅਨੁਸ਼ਾਸ਼ਿਤ ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਯੋਧਿਆਂ ਨੇ ਹਮਲਾਵਰ ਨੀਤੀ ਅਪਣਾਉਂਦਿਆਂ ਆਪਣੇ ਦੁਸ਼ਮਣ ਨੂੰ ਹਰ ਥਾਂ ਹਰਾਇਆ ਸੀ। ਪਰ ਜ਼ਿਆਦਾ ਪਾਏਦਾਰੀ ਅਤੇ ਟਿਕਾਉਪਣ ਵਿਕਸਿਤ ਵਸੀਲਿਆਂ ਅਤੇ ਵਧੀਆ ਹਥਿਆਰਾਂ ਨਾਲ ਹੀ ਸੰਭਵ ਹੁੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਨਵੀਨ ਜੰਗੀ ਹਥਿਆਰ ਚਲਾਉਣ ਅਤੇ ਛਾਪਾਮਾਰ ਯੁੱਧ ਲੜਨ ਦੀ ਸਿਖਲਾਈ ਦਿੱਤੀ ਅਤੇ ਛੇਤੀ ਹੀ ਪੰਜਾਬ ਦੇ ਮੱਧ ਭਾਗ ਉਤੇ ਖ਼ਾਲਸਾ ਰਾਜ ਕਾਇਮ ਕਰ ਲਿਆ। ਬਾਅਦ ਵਿਚ ਭਾਵੇਂ ਫ਼ਰੁਖਸ਼ੀਅਰ ਦੇ ਰਾਜ ਸਮੇਂ ਮੁਗ਼ਲ ਹਕੂਮਤ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਬੜੀ ਸਖ਼ਤੀ ਨਾਲ ਕੁਚਲ ਦਿੱਤਾ ਪਰ ਉਹ ਸਿੱਖਾਂ ਦਾ ਜੁਝਾਰੂਪੁਣਾ ਖ਼ਤਮ ਨਾ ਕਰ ਸਕੇ। ਸਿੱਖਾਂ ਨੂੰ ਆਪਣੇ ਘਰ-ਬਾਰ ਤਿਆਗ ਕੇ ਜੰਗਲਾਂ ਅਤੇ ਪਹਾੜਾਂ ਵੱਲ ਹਿਜ਼ਰਤ ਕਰਨੀ ਪਈ। ਹੁਣ ਘੋੜੇ ਅਤੇ ਤੋੜੇਦਾਰ ਬੰਦੂਕਾਂ ਹਰ ਸਿੱਖ ਦੀ ਜ਼ਰੂਰਤ ਬਣ ਗਏ ਸਨ। ਲੋੜ ਪੈਣ ‘ਤੇ ਉਹ ਆਪਣੇ ਦੁਸ਼ਮਣ ਉਤੇ ਅਚਾਨਕ ਹਮਲਾ ਕਰ ਦਿੰਦੇ ਅਤੇ ਆਪਣਾ ਕੰਮ ਕਰ ਕੇ ਪਿੱਛੇ ਮੁੜ ਜਾਂਦੇ। ਕਈ ਵਾਰ ਉਹ ਇਤਨੀ ਤੇਜ਼ੀ ਅਤੇ ਫੁਰਤੀ ਨਾਲ ਹਮਲਾ ਕਰਦੇ ਕਿ ਦੁਸ਼ਮਣ ਨੂੰ ਹਥਿਆਰ ਚੁੱਕਣ ਦਾ ਮੌਕਾ ਵੀ ਨਾ ਮਿਲਦਾ। ਜ਼ਕਰੀਆ ਖਾਨ, ਯਾਹੀਆ ਖਾਨ ਅਤੇ ਮੀਰ ਮੰਨੂ ਵਰਗੇ ਜ਼ਾਲਮ ਸੂਬੇਦਾਰ ਵੀ ਉਨ੍ਹਾਂ ਦਾ ਫ਼ੌਜੀ ਅਤੇ ਜੁਝਾਰੂ ਵਰਤਾਰਾ ਖ਼ਤਮ ਨਾ ਕਰ ਸਕੇ। ਸਿੱਖ ਰੋਜ਼-ਰੋਜ਼ ਦੀਆਂ ਖ਼ੂਨੀ ਟੱਕਰਾਂ ਅਤੇ ਜ਼ਿੰਦਗੀ ਦੀਆਂ ਭਾਰੀ ਮੁਸੀਬਤਾਂ ਝੱਲ-ਝੱਲ ਕੇ ਹੋਰ ਵੀ ਸਖ਼ਤ ਲੜਾਕੇ ਬਣਦੇ ਗਏ। ਨਾਦਰਸ਼ਾਹ ਵਰਗੇ ਧਾੜਵੀ ਨੂੰ ਲੁੱਟਣਾ, ਛੋਟੇ ਅਤੇ ਵੱਡੇ, ਦੋ ਘੱਲੂਘਾਰਿਆਂ ਤੋਂ ਬਾਅਦ ਬਹੁਤ ਜਾਨੀ ਨੁਕਸਾਨ ਕਰਵਾ ਕੇ ਵੀ ਇਕ ਵਾਰ ਫਿਰ ਜਥੇਬੰਦ ਹੋਣਾ ਅਤੇ ਅਬਦਾਲੀ ਦਾ ਟਾਕਰਾ ਕਰਨਾ ਉਨ੍ਹਾਂ ਜੁਝਾਰੂ ਅਤੇ ਬਹਾਦਰ ਸਿੱਖਾਂ ਦਾ ਹੀ ਕੰਮ ਸੀ, ਜੋ ਵਕਤ ਅਤੇ ਹਾਲਾਤ ਦੀਆਂ ਸਖ਼ਤੀਆਂ ਝੱਲ-ਝੱਲ ਕੇ ਹੋਰ ਵੀ ਪਾਏਦਾਰ ਹੁੰਦੇ ਗਏ ।
“ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਮੰਨੂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ। ”
ਇਹ ਸਿੱਖਾਂ ਦੇ ਦਿਲਾਂ ਵਿਚੋਂ ਕਦੀ ਨਾ ਖ਼ਤਮ ਹੋਣ ਵਾਲਾ ਜੁਝਾਰੂਪੁਣੇ ਅਤੇ ਬਹਾਦਰੀ ਦਾ ਅਖਾਣ ਸੀ ਜਿਸ ਨੇ ਸਿੱਖਾਂ ਨੂੰ ਪੈਦਾਇਸ਼ੀ ਯੋਧੇ ਬਣਾ ਦਿੱਤਾ ਸੀ।
ਸਿੱਖ ਮਿਸਲਾਂ ਦੇ ਤਾਕਤ ਵਿਚ ਆਉਣ ਵੇਲੇ ਸਿੱਖ ਫ਼ੌਜੀਆਂ ਪਾਸ ਘੋੜੇ, ਊਠ, ਖੱਚਰਾਂ ਅਤੇ ਰਵਾਇਤੀ ਹਥਿਆਰਾਂ, ਜਿਵੇਂ ਤਲਵਾਰ, ਨੇਜ਼ਾ, ਖੰਜਰ, ਤੀਰ ਕਮਾਨ ਆਦਿ ਤੋਂ ਇਲਾਵਾ ਤੋੜੇਦਾਰ ਬੰਦੂਕਾਂ ਸਨ। ਤੋਪਖ਼ਾਨੇ ਦੀ ਵਰਤੋਂ ਬਹੁਤ ਘੱਟ ਸੀ। ਫ਼ੌਜੀਆਂ ਵਿਚ ਅਨੁਸ਼ਾਸਨ ਅਤੇ ਚੰਗੀ ਵਰਦੀ ਦੀ ਵੀ ਘਾਟ ਸੀ । ਪੈਦਲ ਸੈਨਾ ਦੀ ਜ਼ਰੂਰਤ ਬਹੁਤ ਘੱਟ ਸਮਝੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਘੋੜ ਸਵਾਰਾਂ ਤੋਂ ਹੇਠਲਾ ਦਰਜਾ ਪ੍ਰਾਪਤ ਸੀ। ਫੌਜਾਂ ਨੂੰ ਭਰਤੀ ਕਰਨ ਅਤੇ ਨਕਦ ਤਨਖ਼ਾਹਾਂ ਦੇਣ ਦਾ ਕੋਈ ਠੋਸ ਪ੍ਰਬੰਧ ਨਹੀਂ ਸੀ। ਮਿਸਲਾਂ ਦੇ ਸਮੇਂ ਸਿੱਖ ਫੌਜਾਂ ਦੀ ਜ਼ਿਆਦਾ ਤਾਕਤ ਰਵਾਇਤੀ ਹਥਿਆਰਾਂ ਨਾਲ ਲੈਸ ਘੋੜਸਵਾਰ ਫ਼ੌਜੀ ਸਨ ਅਤੇ ਉਹ ਘੋੜੇ ਦੀ ਪਿੱਠ ‘ਤੇ ਸਵਾਰ ਹੋ ਕੇ ਹੀ ਲੜਨਾ ਜਾਣਦੇ ਸਨ। ਅਠਾਰ੍ਹਵੀਂ ਸਦੀ ਦੇ ਅੰਤਲੇ ਸਾਲਾਂ ਵਿਚ ਜਦੋਂ ਸਿੱਖ ਤਾਕਤ ਪੰਜਾਬ ਵਿਚ ਆਪਣੇ ਪੈਰ ਜਮਾ ਰਹੀ ਸੀ, ਉਦੋਂ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਯੂਰਪੀਅਨ ਜਾਂ ਅੰਗਰੇਜ਼ ਨਵੀਨ ਹਥਿਆਰਾਂ ਅਤੇ ਜੰਗੀ ਤਰੀਕਿਆਂ ਨਾਲ ਦੇਸੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾ ਰਹੇ ਸਨ। ਇਸੇ ਕਰ ਕੇ ਟੀਪੂ ਸੁਲਤਾਨ, ਮਹਾਂਦਾਜੀ ਸਿੰਧੀਆ ਅਤੇ ਜਸਵੰਤ ਰਾਓ ਹੋਲਕਰ ਵਰਗੇ ਦੇਸੀ ਰਾਜਿਆਂ ਨੇ ਆਪਣੀਆਂ ਸੈਨਾਵਾਂ ਦੇ ਪ੍ਰਬੰਧ ਨੂੰ ਯੂਰਪੀ ਤਰਜ਼ ’ਤੇ ਢਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਅਸਲ ਵਿਚ ਉਨ੍ਹਾਂ ਨੂੰ ਇਸ ਸਚਾਈ ਦਾ ਪਤਾ ਲੱਗ ਚੁੱਕਾ ਸੀ ਕਿ ਪੈਦਲ ਅਨੁਸ਼ਾਸਿਤ ਸੈਨਾ ਦੀ ਇਕਸਾਰ ਗੋਲੀਬਾਰੀ ਅਤੇ ਕਾਰਵਾਈ ਅੱਗੇ ਘੋੜਸਵਾਰ ਫੌਜ ਜ਼ਿਆਦਾ ਦੇਰ ਨਹੀਂ ਟਿਕ ਸਕਦੀ। ਮਹਾਰਾਜਾ ਰਣਜੀਤ ਸਿੰਘ ਦੀ ਪਾਲਣਾ ਪੋਸਣਾ ਸਿੱਖ ਕੌਮ ਦੀਆਂ ਸੈਨਿਕ ਪ੍ਰੰਪਰਾਵਾਂ ਅਨੁਸਾਰ ਹੋਈ ਅਤੇ ਇਕ ਬਹੁਤ ਵਧੀਆ ਘੋੜਸਵਾਰ ਯੋਧਾ ਸੀ, ਜਿਸ ਕਰਕੇ ਉਹ ਬਹੁਤ ਛੇਤੀ ਇਸ ਜ਼ਰੂਰਤ ਨੂੰ ਸਮਝ ਗਿਆ ਕਿ ਸਿੱਖ ਜੋ ਕਿਸੇ ਵੇਲੇ ਮੁਗ਼ਲਾਂ ਅਤੇ ਦੁਰਾਨੀਆਂ ਵਿਰੁੱਧ ਕਾਮਯਾਬੀ ਨਾਲ ਲੜਦੇ ਰਹੇ ਸਨ ਹੁਣ ਉਹਨਾਂ ਵੱਲੋਂ ਯੂਰਪੀਅਨਾਂ ਨਾਲ ਲੜਨਾ ਅਤੇ ਜਿੱਤ ਹਾਸਲ ਕਰਨੀ ਉਤਨੀ ਦੇਰ ਤੱਕ ਸੰਭਵ ਨਹੀਂ ਹੋ ਸਕਦੀ ਜਿਤਨੀ ਦੇਰ ਉਹ ਲੜਾਈ ਦੇ ਪ੍ਰੰਪਰਾਗਤ ਤਰੀਕਿਆਂ ਨੂੰ ਤਿਆਗ ਕੇ ਨਵੇਂ ਨਹੀਂ ਅਪਣਾਉਂਦੇ। ਕਿਹਾ ਜਾਂਦਾ ਹੈ ਕਿ ਸੰਨ 1808-09 ਵਿਚ ਚਾਰਲਸ ਮੈਟਕਾਫ ਨਾਲ ਆਈ ਅੰਗਰੇਜ਼ ਫੌਜ ਦੀ ਇਕ ਛੋਟੀ ਜਿਹੀ ਟੁਕੜੀ ਦੇ ਅਨੁਸ਼ਾਸਨ ਅਤੇ ਚਾਲ-ਢਾਲ ਨੂੰ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਭਾਵਿਤ ਹੋਇਆ ਸੀ। ਅੰਗਰੇਜ਼ਾਂ ਦੁਆਰਾ ਸਤਲੁਜ ਦਰਿਆ ਦੇ ਦੂਜੇ ਕੰਢੇ ‘ਤੇ ਮਜ਼ਬੂਤ ਫ਼ੌਜੀ ਛਾਉਣੀਆਂ ਪਾ ਕੇ ਆਪਣੇ ਰਾਜ ਦੀਆਂ ਹੱਦਾਂ ਪੱਕੀਆਂ ਕਰ ਲੈਣਾ, ਮਹਾਰਾਜੇ ਵਾਸਤੇ ਇਕ ਗੰਭੀਰ ਚੁਣੌਤੀ ਸੀ। ਅਤੇ ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਭਾਵੇਂ ਸਿੱਖ, ਹਿੰਦੁਸਤਾਨੀ ਸਿਪਾਹੀਆਂ ਨਾਲੋਂ ਬਹਾਦਰ ਸਨ ਪਰ ਉਹ ਆਪਣੇ ਬਰਾਬਰ ਦੀ ਗਿਣਤੀ ਦੇ ਈਸਟ ਇੰਡੀਆ ਕੰਪਨੀ ਦੇ ਅਨੁਸ਼ਾਸਿਤ ਸਿਪਾਹੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਜੋ ਲੜਾਈ ਦੇ ਨਵੀਨ ਤਰੀਕਿਆਂ ਨਾਲ ਸਿਖਿਅਤ ਸਨ । ਸੰਨ 1809 ਵਿਚ ਮਹਾਰਾਜੇ ਨੂੰ ਅੰਮ੍ਰਿਤਸਰ ਦੀ ਸੰਧੀ, ਅੰਗਰੇਜ਼ਾਂ ਦੇ ਭਾਰੀ ਫ਼ੌਜੀ ਦਿਖਾਵੇ ਅਤੇ ਦਬਾਅ ਕਰ ਕੇ ਕਰਨੀ ਪਈ ਸੀ।
ਇਸ ਤਰ੍ਹਾਂ ਖ਼ਾਲਸਾ ਫੌਜ ਨੂੰ ਨਵੇਂ ਸਿਰਿਓਂ ਆਧੁਨਿਕ ਅਤੇ ਜੰਗੀ ਤੌਰ ਤਰੀਕਿਆਂ ਨਾਲ ਜਥੇਬੰਦ ਕਰਨਾ ਉਸ ਦੀ ਲੋੜ ਬਣ ਗਈ ਸੀ।
ਸੈਨਿਕ ਪ੍ਰਬੰਧ
ਖ਼ਾਲਸਾ ਦਰਬਾਰ ਦੇ ਦਸਤਾਵੇਜ਼ਾਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੋ ਮੁੱਖ ਭਾਗਾਂ ਵਿਚ ਵੰਡੀ ਹੋਈ ਸੀ। ਇਕ ਫੌਜ-ਏ-ਆਈਨ ਜਾਂ ਬਕਾਇਦ ਫੌਜ ਅਤੇ ਦੂਸਰੀ ਫੌਜ-ਏ-ਬੇਕਵਾਇਦ ਜਾਂ ਅਨਿਯਮਤ ਫੌਜ । ਪਹਿਲੀ ਫੌਜ ਨੂੰ ਫੌਜ-ਏ ਕਵਾਇਦ ਜਾਂ ਪਰੇਡ ਫੌਜ ਅਤੇ ਦੂਜੀ ਨੂੰ ਫੌਜ-ਏ-ਸਵਾਰੀ ਜਾਂ ਘੋੜਚੜ੍ਹੇ ਕਿਹਾ ਜਾਂਦਾ ਸੀ। ਇਸ ਤਰ੍ਹਾਂ ਦਾ ਪ੍ਰਬੰਧ ਉਦੋਂ ਹੋਂਦ ਵਿਚ ਆਇਆ, ਜਦੋਂ ਮਹਾਰਾਜੇ ਨੇ ਆਪਣੀ ਨਿਯਮਤ ਫੌਜ ਦਾ ਨਿਰਮਾਣ ਕੀਤਾ।
ਫੌਜ-ਏ-ਆਈਨ ਜਾਂ ਨਿਯਮਿਤ ਫੌਜ
ਮਹਾਰਾਜੇ ਦੀ ਨਿਯਮਤ ਫੌਜ ਨੂੰ ਅਸੀਂ ਤਿੰਨ ਭਾਗਾਂ ਵਿਚ ਵੰਡ ਕੇ ਵੇਖ ਸਕਦੇ ਹਾਂ:-
1 ) ਪੈਦਲ ਫੌਜ ਜਾਂ ਪਿਆਦਾ ਫੌਜ,
2) ਤੋਪਖ਼ਾਨਾ,
3) ਘੋੜਸਵਾਰ ਫੌਜ।
ਪੈਦਲ ਫੌਜ :- ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਪੈਦਲ ਫੌਜ ਨੂੰ ਕੋਈ ਅਹਿਮੀਅਤ ਪ੍ਰਾਪਤ ਨਹੀਂ ਸੀ ਅਤੇ ਉਸ ਦੀ ਗਿਣਤੀ ਵੀ ਬਹੁਤ ਘੱਟ ਰੱਖੀ ਜਾਂਦੀ ਸੀ। ਮੁਗ਼ਲਾਂ, ਮਰਹੱਟਿਆਂ ਅਤੇ ਸਿੱਖ ਮਿਸਲਾਂ ਦੇ ਵੇਲੇ ਵੀ ਇਹ ਹਰਮਨ ਪਿਆਰੀ ਨਹੀਂ ਸੀ। ਪੈਦਲ ਫ਼ੌਜੀਆਂ ਕੋਲੋਂ ਘਰਾਂ, ਸ਼ਾਹੀ ਮਹਿਲਾਂ ਅਤੇ ਸ਼ਹਿਰਾਂ ਦੀ ਰਾਖੀ ਕਰਨ ਦਾ ਕੰਮ ਲਿਆ ਜਾਂਦਾ ਸੀ। ਕਈ ਵਾਰ ਉਨ੍ਹਾਂ ਪਾਸੋਂ ਸ਼ਾਹੀ ਪਾਲਕੀਆਂ ਚੁਕਾਉਣਾ, ਚਿੱਠੀ-ਪੱਤਰਾਂ ਨੂੰ ਪਹੁੰਚਾਉਣਾ ਅਤੇ ਸ਼ਾਹੀ ਇਸਤਰੀਆਂ ਬੱਚਿਆਂ ਦੀ ਦੇਖ-ਭਾਲ ਅਤੇ ਕਿਲ੍ਹਿਆਂ ਦੀ ਰਾਖੀ ਕਰਨ ਦਾ ਕੰਮ ਵੀ ਲਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੇ ਸੰਨ 1805 ਤੋਂ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ। ਪਹਿਲੇ ਕੁਝ ਸਾਲਾਂ ਵਿਚ ਪੰਜਾਬੀਆਂ ਨੇ ਪੈਦਲ ਸੈਨਾ ਵਿਚ ਭਰਤੀ ਹੋਣਾ ਸਵੀਕਾਰ ਨਾ ਕੀਤਾ ਅਤੇ ਇਸ ਕਰ ਕੇ ਮਹਾਰਾਜੇ ਨੇ ਅੰਗਰੇਜ਼ੀ ਫੌਜ ਨੂੰ ਛੱਡ ਕੇ ਆਏ ਹਿੰਦੁਸਤਾਨੀ ਪੂਰਬੀਏ, ਗੋਰਖੇ ਅਤੇ ਅਫ਼ਗਾਨਾਂ ਨੂੰ ਵੱਡੀ ਗਿਣਤੀ ਵਿਚ ਪੈਦਲ ਸੈਨਾ ਵਿਚ ਭਰਤੀ ਕੀਤਾ। ਕਿਹਾ ਜਾਂਦਾ ਹੈ ਕਿ ਮਹਾਰਾਜੇ ਨੇ ਪੈਦਲ ਸੈਨਾਵਾਂ ਵਿਚ ਲੋਕਾਂ ਦਾ ਉਤਸ਼ਾਹ ਵਧਾਉਣ ਖ਼ਾਤਿਰ ਆਪ ਉਸ ਦੀਆਂ ਪਰੇਡਾਂ ਦੇ ਮੁਆਇਨੇ ਕਰਨੇ ਸ਼ੁਰੂ ਕੀਤੇ। ਜੋ ਜਵਾਨ ਇਸ ਵਿਚ ਭਰਤੀ ਹੋ ਚੁੱਕੇ ਸਨ, ਉਨ੍ਹਾਂ ਦੀ ਨੌਕਰੀ ਆਦਿ ਦੇ ਹਾਲਾਤ ਠੀਕ ਕੀਤੇ ਗਏ, ਜਿਸ ਕਰਕੇ ਸੰਨ 1818 ਤੱਕ ਪੈਦਲ ਸੈਨਾਵਾਂ ਵਿਚ ਸਿੱਖਾਂ ਅਤੇ ਦੂਸਰੇ ਪੰਜਾਬੀਆਂ ਦੀ ਗਿਣਤੀ ਬਹੁਤ ਵੱਧ ਗਈ। ਸੰਨ 1822 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਫਰਾਂਸੀਸੀ ਅਫਸਰਾਂ ਨੂੰ ਫੌਜ ਵਿਚ ਭਰਤੀ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਦੀ ਗਿਣਤੀ ਹੌਲੀ-ਹੌਲੀ ਵਧਦੀ ਗਈ। ਇਨ੍ਹਾਂ ਵਿੱਚੋਂ ਬਹੁਤੇ ਨੈਪੋਲੀਅਨ ਦੀਆਂ ਫ਼ੌਜੀ ਮੁਹਿੰਮਾਂ ਵਿਚ ਹਿੱਸਾ ਲੈ ਚੁੱਕੇ ਸਨ। ਇਸ ਕਰਕੇ ਉਹ ਪੱਛਮੀ ਯੁੱਧ-ਨੀਤੀ ਅਤੇ ਫ਼ੌਜੀ ਡਰਿਲ ਵਿਚ ਮਾਹਿਰ ਸਨ । ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਫਰਾਂਸੀਸੀ ਅਫਸਰਾਂ ਦੀਆਂ ਸੇਵਾਵਾਂ ਨਾਲ ਕੁਝ ਹੀ ਸਾਲਾਂ ਵਿਚ ਅਨੁਸ਼ਾਸਿਤ ਅਤੇ ਪ੍ਰਭਾਵਸ਼ਾਲੀ ਫੌਜ ਤਿਆਰ ਕਰ ਲਈ ਸੀ। ਯੂਰਪੀ ਫ਼ੌਜੀ ਅਫਸਰਾਂ ਵਿਚੋਂ ਵੈਨਤੂਰਾ, ਐਵੀਟਾਬਾਈਲ, ਅਲਾਰਡ ਅਤੇ ਕੋਰਟ ਆਦਿ ਦੇ ਨਾਮ ਜ਼ਿਕਰਯੋਗ ਹਨ।
ਪੈਦਲ ਫੌਜ ਦੀ ਬਟਾਲੀਅਨ ਦੀ ਬਣਤਰ
ਖ਼ਾਲਸਾ ਦਰਬਾਰ ਦੇ ਰੀਕਾਰਡਾਂ ਵਿਚੋਂ ਫੌਜ ਦੇ ਪੇ-ਰੋਲ ਘੋਖਣ ‘ਤੇ ਸਾਨੂੰ ਪਤਾ ਲੱਗਦਾ ਹੈ ਕਿ ਸੰਨ 1819 ਵਿਚ ਇਕ ਬਟਾਲੀਅਨ ਵਿਚ ਚਾਰ ਸੌ ਤੋਂ ਛੇ ਸੌ ਦੀ ਗਿਣਤੀ ਦੇ ਦਰਮਿਆਨ ਜਵਾਨ ਹੁੰਦੇ ਸਨ ਅਤੇ ਸੰਨ 1829 ਵਿਚ,ਦਸ ਸਾਲਾਂ ਬਾਅਦ, ਉਨ੍ਹਾਂ ਦੀ ਗਿਣਤੀ ਸੱਤ ਸੌ ਤੋਂ ਨੌ ਸੌ ਦੇ ਦਰਮਿਆਨ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਵੇਲੇ ਇਕ ਬਟਾਲੀਅਨ ਵਿਚ ਘੱਟੋ-ਘੱਟ ਅੱਠ ਸੌ ਜਵਾਨ ਸਨ, ਜਿਸ ਨੂੰ ਹੁਣ ਅੱਠ ਕੰਪਨੀਆਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਅੱਗੋਂ ਹਰੇਕ ਕੰਪਨੀ ਚਾਰ ਭਾਗਾਂ ਵਿਚ ਵੰਡੀ ਹੁੰਦੀ ਸੀ। ਇਸ ਤਰ੍ਹਾਂ ਇਕ ਕੰਪਨੀ ਵਿਚ ਔਸਤਨ ਗਿਣਤੀ ਇਕ ਸੌ ਸੀ ਅਤੇ ਉਸ ਦਾ ਇਕ ਭਾਗ ਪੱਚੀ ਜਵਾਨਾਂ ਦਾ ਬਣਦਾ ਸੀ। ਕੰਪਨੀ ਕਮਾਂਡੈਂਟ ਨੂੰ ‘ਕੁੰਮੇਦਾਨ’ ਕਿਹਾ ਜਾਂਦਾ ਸੀ। ‘ਅਡਜੁਟੈਂਟ’ ਅਤੇ ‘ਮੇਜਰ’ ਉਸ ਦੇ ਸਹਾਇਕ ਹੁੰਦੇ ਸਨ। ਹਰ ਕੰਪਨੀ ਇਕ ‘ਸੂਬੇਦਾਰ’ ਦੇ ਤਹਿਤ ਹੁੰਦੀ ਜਿਸ ਦੀ ਸਹਾਇਤਾ ਵਾਸਤੇ ਦੋ ‘ਜਮਾਂਦਾਰ’ ਹੁੰਦੇ। ਕੰਪਨੀ ਦੇ ਹਰ ਹਿੱਸੇ ਦਾ ਕਮਾਂਡਰ ਇਕ ‘ਹਵਾਲਦਾਰ’ ਹੁੰਦਾ, ਜਿਸ ਦੇ ਤਹਿਤ ਇਕ ‘ਨਾਇਕ’ ਵੀ ਹੁੰਦਾ ਸੀ। ਹਰੇਕ ਬਟਾਲੀਅਨ ਦੇ ਅਸੈਨਿਕ ਅਮਲੇ ਵਿਚ ਮੁਨਸ਼ੀ, ਲੇਖਾਕਾਰ ਅਤੇ ਗ੍ਰੰਥੀ ਸ਼ਾਮਲ ਹੁੰਦੇ ਸਨ। ਇਨ੍ਹਾਂ ਤੋਂ ਇਲਾਵਾ ‘ਖਲਾਸੀ’, ਪਾਣੀ ਢੋਣ ਵਾਲੇ ‘ਸੱਕੇ’, ‘ਮਾਸ਼ਕੀ’, ‘ਘੜਿਆਲੀਏ’, ‘ਲਾਂਗਰੀ’, ‘ਬੇਲਦਾਰ’, ‘ਝੰਡਾ ਬਰਦਾਰ’, ‘ਮਿਸਤਰੀ’, ‘ਕਾਮੇ’ ਅਤੇ ‘ਟਹਿਲੀਏ’ ਜਾਂ ਸੇਵਾਦਾਰ ਆਦਿ ਸੈਨਾਵਾਂ ਦੇ ਅਸੈਨਿਕ ਅਤੇ ਪ੍ਰਸ਼ਾਸਨਿਕ ਕਰਿੰਦੇ ਹੁੰਦੇ ਸਨ। ਫ਼ੌਜੀ ਸਾਜੋ-ਸਾਮਾਨ ਦੀ ਢੋਆ-ਢੁਆਈ ਵਾਸਤੇ ਬਲਦਾਂ ਵਾਲੇ ਗੱਡਿਆਂ, ਖੱਚਰਾਂ, ਊਠਾਂ ਅਤੇ ਗਧਿਆਂ ਦੀ ਵਰਤੋਂ ਕੀਤੀ ਜਾਂਦੀ ਸੀ।
ਸੈਨਿਕਾਂ ਦੀ ਵਰਦੀ
ਪੈਦਲ ਸੈਨਾ ਦਾ ਹਰ ਜਵਾਨ ਨੀਯਤ ਢੰਗਾਂ ਅਤੇ ਰੰਗਾਂ ਦੀ ਵਰਦੀ ਪਹਿਨਦਾ ਸੀ। ਆਮ ਕਰਕੇ ਸੈਨਿਕਾਂ ਦੀ ਵਰਦੀ ਦਾ ਰੰਗ ਲਾਲ ਹੁੰਦਾ ਸੀ। ਕਈ ਵਾਰ ਵੱਖ ਵੱਖ ਰੈਜਮੈਂਟਾਂ ਇਕ ਦੂਜੀ ਤੋਂ ਅਲੱਗ ਪਹਿਚਾਣ ਰੱਖਣ ਵਾਸਤੇ ਅਲੱਗ-ਅਲੱਗ ਰੰਗਾਂ ਦੀਆਂ ਵਰਦੀਆਂ ਅਪਨਾਉਂਦੀਆਂ ਸਨ। ਪਤਲੂਨਾਂ ਗਾੜ੍ਹੇ ਨੀਲੇ ਰੰਗ ਦੇ ਸੂਤੀ ਕੱਪੜੇ ਦੀਆਂ ਅਤੇ ਪੱਗੜੀਆਂ ਵੀ ਇਸੇ ਰੰਗ ਦੀਆਂ ਹੁੰਦੀਆਂ ਸਨ। ਕਮਰ ਦੁਆਲੇ ਪੇਟੀ ਕਾਲੇ ਚਮੜੇ ਦੀ ਪਾਈ ਹੁੰਦੀ। ਇਨ੍ਹਾਂ ਫ਼ੌਜੀਆਂ ਪਾਸ ਇਕ ਤਲਵਾਰ ਗਾਤਰੇ ਵਾਲੀ ਅਤੇ ਇਕ ਸੰਗੀਨ ਲੱਗੀ ਲੰਬੀ ਤੋੜੇਦਾਰ ਬੰਦੂਕ ਜ਼ਰੂਰ ਹੁੰਦੀ ਸੀ।
ਪੈਦਲ ਫੌਜ ਦੀ ਇਕ ਬਟਾਲੀਅਨ ‘ਤੇ ਹੋਣ ਵਾਲਾ ਖ਼ਰਚਾ
ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਦੇ ਦਸਤਾਵੇਜ਼ਾਂ ਵਿਚੋਂ ਤਿਆਰ ਕੀਤੀ ਗਈ ਨਿਮਨ ਲਿਖਤ ਸੂਚੀ ਤੋਂ ਸਾਨੂੰ ਉਸ ਸਮੇਂ ਦੀ ਪੈਦਲ ਸੈਨਾ ਦੀ ਇਕ ਬਟਾਲੀਅਨ ‘ਤੇ ਹੋਣ ਵਾਲੇ ਸਾਲਾਨਾ ਖ਼ਰਚਿਆਂ ਬਾਬਤ ਪਤਾ ਲੱਗਦਾ ਹੈ। ਇਹ ਸੂਚੀ ਉਨ੍ਹਾਂ ਅਨੁਸੂਚਿਤ ਦਰਾਂ ਉਤੇ ਅਧਾਰਿਤ ਹੈ ਜੋ ਮਹਾਰਾਜੇ ਨੇ ਸੰਨ 1827-28 ਵਿਚ ਸਰਦਾਰ ਹਰੀ ਸਿੰਘ ਨਲਵੇ ਨੂੰ ਜਾਗੀਰ ਦੇ ਇਵਜ਼ ਵਿਚ ਪੈਦਲ ਸੈਨਾ ਦੀ ਇਕ ਬਟਾਲੀਅਨ ਖੜੀ ਕਰਨ ਵਾਸਤੇ ਮਨਜ਼ੂਰੀ ਦਿੱਤੀ ਸੀ।
(ੳ) 632 ਆਦਮੀਆਂ ਦੀ ਸਾਲਾਨਾ ਤਨਖ਼ਾਹਾਂ ਦੀ ਰਕਮ 56,892 ਰੁਪੈ 1) ਲੜਾਕੂਆਂ ਦੀ ਗਿਣਤੀ = 576 ਤਨਖ਼ਾਹਾਂ
2) ਗੈਰ ਲੜਾਕੂਆਂ ਦੀ ਗਿਣਤੀ = 56 ਤਨਖ਼ਾਹਾਂ = 264 ਰੁਪੈ ਪ੍ਰਤੀ ਮਹੀਨਾ
3) ਫੁਟਕਲ ਖ਼ਰਚੇ = 30 ਰੁਪੈ ਪ੍ਰਤੀ ਮਹੀਨਾ
ਕੁੱਲ ਆਦਮੀ = 632 ਕੁੱਲ ਖ਼ਰਚੇ = 4741 ਰੁਪੈ ਪ੍ਰਤੀ ਮਹੀਨਾ
(ਅ) ਸਾਜੋ-ਸਾਮਾਨ ਦੀ ਅਨੁਮਾਨਤ ਲਾਗਤ: 12,108 ਰੁਪੈ ਇਸ ਵਿਚ ਇਹ ਮਦਾਂ ਹੁੰਦੀਆਂ ਸਨ:-
1) ਹਰ ਦੋ ਸਾਲਾਂ ਬਾਅਦ ਨਵੀਂ ਵਰਦੀ (ਓ) 56892 – 00
2) ਹਰ ਤਿੰਨ ਸਾਲਾਂ ਬਾਅਦ ਤੰਬੂ (ਅ) 12108 – 00
3) ਢੋਆ-ਢੁਆਈ ਵਾਸਤੇ ਜਾਨਵਰ (ੲ) 13100-00
4) ਅਸਲਾ ਅਤੇ ਗੋਲੀ-ਸਿੱਕਾ ਕੁੱਲ ਜੋੜ 82100-00
5) ਮੁਰੰਮਤਾਂ
6) ਫੁਟਕਲ ਖ਼ਰਚੇ
(ੲ) ਜਾਗੀਰ ਅਤੇ ਦੂਸਰੇ ਆਮਦਨ ਦੇ ਸਾਧਨਾਂ ਤੋਂ ਘਾਟੇ ਦੀ ਪੂਰਤੀ = 13,100 ਰੁਪੈ 632 ਆਦਮੀਆਂ ਦੀ ਪੈਦਲ ਸੈਨਾ ਦੇ ਰੱਖ ਰਖਾਓ ਉਤੇ
ਆਉਣ ਵਾਲੀ ਕੁਲ ਲਾਗਤ = 82,100 ਰੂਪੈ
ਉਸ ਸਮੇਂ ਵਰਤੇ ਜਾਣ ਵਾਲੇ ਜੰਗੀ ਸਾਜੋ-ਸਾਮਾਨ ਦਾ ਵੇਰਵਾ ਅਤੇ ਕੀਮਤਾਂ ਦੀ ਜਾਣਕਾਰੀ ਵੀ ਦਿਲਚਸਪ ਅਤੇ ਧਿਆਨ ਦੇਣ ਯੋਗ ਹੈ।
1) ਅਫਸਰਾਂ ਅਤੇ ਦੂਜੇ ਜਵਾਨਾਂ ਦੀ ਵਰਦੀ ’ਤੇ ਆਉਣ ਵਾਲੇ ਖ਼ਰਚੇ = 3596 ਰੁਪਏ
ਪ੍ਰਤੀ ਬਟਾਲੀਅਨ
1) ਰੁਪਇਆ ਅੱਠ ਆਨੇ (ਪ੍ਰਤੀ ਨਗ ਦੇ ਹਿਸਾਬ ਨਾਲ) = 720 ਰੁਪਏ
2) ਘੋੜਿਆਂ ਦੀਆਂ ਕਾਠੀਆਂ ਅਤੇ ਚਮੜੇ ਦਾ ਸਾਮਾਨ:
3) ਤੋੜੇ ਵਾਲੀ ਬੰਦੂਕ (ਤੁਫੰਗ) 16 ਰੁਪਏ ਪ੍ਰਤੀ ਨਗ = 7680 ਰੁਪਏ
4) ਤੰਬੂ = 1100 ਰੁਪਏ
5) ਝੰਡੇ = 30 ਰੁਪਏ
6) 2 ਬੈਨਰਜ਼ (ਰੈਜਮੈਂਟ ਦੇ ਨਿਸ਼ਾਨ) = 50 ਰੁਪਏ
7) ਖਾਣਾ ਪਕਾਉਣ ਵਾਲੇ ਭਾਂਡੇ = 250 ਰੁਪਏ
8) ਸੰਗੀਤ ਦਾ ਸਾਜੋ-ਸਾਮਾਨ = 200 ਰੁਪਏ
9) ਢੋਆ-ਢੁਆਈ ਵਾਸਤੇ ਊਠ 60 ਰੁਪਏ ਪ੍ਰਤੀ ਜਾਨਵਰ = 3000 ਰੁਪਏ
ਕੁੱਲ ਰਕਮ = 61256 ਰੁਪਏ
ਇਸ ਬਟਾਲੀਅਨ ਦੇ ਅਫਸਰਾਂ ਅਤੇ ਜਵਾਨਾਂ ਦੀਆਂ ਤਨਖ਼ਾਹਾਂ ਦਾ ਵੇਰਵਾ ਵੀ ਉਤਨਾ ਹੀ ਦਿਲਚਸਪ ਹੈ।
(ੳ) ਲੜਾਕੂ (ਲੜਨ ਵਾਲੇ ਜਵਾਨ)
- ਕਮਾਂਡੈਂਟ ਜਾਂ ਕੁੰਮੇਦਾਨ – ਇਕ – 100 ਰੁਪੈ ਪ੍ਰਤੀ ਮਹੀਨਾ
- ਅਡਜੁਟੈਂਟ – ਇਕ – 65 ਰੁਪੈ ਪ੍ਰਤੀ ਮਹੀਨਾ
- ਮੇਜਰ – ਇੱਕ – 15 ਰੁਪੈ ਪ੍ਰਤੀ ਮਹੀਨਾ
- ਸੂਬੇਦਾਰ – ਪੰਜ ਆਦਮੀ – 105 ਰੁਪੈ ਪ੍ਰਤੀ ਮਹੀਨਾ
- ਹਵਾਲਦਾਰ – ਵੀਹ ਆਦਮੀ – 220 ਰੁਪੈ ਪ੍ਰਤੀ ਮਹੀਨਾ
- ਨਾਇਕ – ਵੀਹ ਆਦਮੀ – 180 ਰੁਪੈ ਪ੍ਰਤੀ ਮਹੀਨਾ
- ਨਾਇਬ ਹਵਾਲਦਾਰ – ਪੰਜ ਆਦਮੀ – 40 ਰੁਪੈ ਪ੍ਰਤੀ ਮਹੀਨਾ
ਨਿਸ਼ਾਨਚੀ – ਦੋ ਆਦਮੀ – 24 ਰੁਪੈ ਪ੍ਰਤੀ ਮਹੀਨਾ
ਗੈਰ-ਸਰਕਾਰੀ ਹਥਿਆਰਬੰਦ ਜਵਾਨ – 505 ਆਦਮੀ – 3535 ਰੁਪੈ ਪ੍ਰਤੀ ਮਹੀਨਾ
(ਅ) ਅਮਲਾ ਅਧਿਕਾਰੀ ਅਤੇ ਦੂਜੇ ਆਦਮੀਆਂ (ਗੈਰ ਲੜਾਕੂਆਂ) ਦੀਆਂ ਤਨਖ਼ਾਹਾਂ
ਕੁੱਲ 42791 ਰੁਪੈ ਪ੍ਰਤੀ ਮਹੀਨਾ
(ਅ) ਅਮਲਾ ਅਧਿਕਾਰੀ ਅਤੇ ਦੂਜੇ ਆਦਮੀਆਂ (ਗੈਰ ਲੜਾਕੂਆਂ) ਦੀਆਂ ਤਨਖ਼ਾਹਾਂ
1ਲਾਂਗਰੀ – ਦਸ ਆਦਮੀ – 40 ਰੁਪੈ ਪ੍ਰਤੀ ਮਹੀਨਾ
- ਮਾਸ਼ਕੀ (ਪਾਣੀ ਢੋਣ ਵਾਲੇ) – ਦਸ ਆਦਮੀ – 40 ਰੁਪੈ ਪ੍ਰਤੀ ਮਹੀਨਾ
- ਸਾਰਬਾਨ (ਊਠਾਂ ਦੇ ਚਾਲਕ) – ਸੱਤ ਆਦਮੀ – 35 ਰੁਪੈ ਪ੍ਰਤੀ ਮਹੀਨਾ
- ਝੰਡਾ ਬਰਦਾਰ – ਚਾਰ ਆਦਮੀ – 16 ਰੁਪੈ ਪ੍ਰਤੀ ਮਹੀਨਾ
- ਘੜਿਆਲੀਏ – ਚਾਰ ਆਦਮੀ – 21 ਰੁਪੈ ਪ੍ਰਤੀ ਮਹੀਨਾ
- ਖਲਾਸੀ – ਸੱਤ ਸਿਪਾਹੀ – 36 ਰੁਪੈ ਪ੍ਰਤੀ ਮਹੀਨਾ
- ਲੁਹਾਰ ਅਤੇ ਤਰਖਾਣ – ਚਾਰ ਆਦਮੀ – 42 ਰੁਪੈ ਪ੍ਰਤੀ ਮਹੀਨਾ
- ਬੇਲਦਾਰ – ਸੱਤ ਆਦਮੀ – 42 ਰੁਪੈ ਪ੍ਰਤੀ ਮਹੀਨਾ
- ਹਰਕਾਰਾ – ਇੱਕ ਆਦਮੀ – 4 ਰੁਪੈ ਪ੍ਰਤੀ ਮਹੀਨਾ
ਕੁੱਲ – 264 ਰੁਪੈ ਪ੍ਰਤੀ ਮਹੀਨਾ
ਪੈਦਲ ਸੈਨਾਵਾਂ ਦੀ ਗਿਣਤੀ ਅਤੇ ਮਾਸਿਕ ਤਨਖ਼ਾਹਾਂ ਦਾ ਵੇਰਵਾ
ਇਸ ਸਾਰਣੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਮਹਾਰਾਜਾ ਪੈਦਲ ਸੈਨਾਵਾਂ ਨੂੰ ਲੋਕਾਂ ਵਿਚ ਹਰਮਨ ਪਿਆਰਾ ਬਣਾਉਣ ਅਤੇ ਉਨ੍ਹਾਂ ਦੀ ਗਿਣਤੀ ਵਧਾਉਣ ਵਿਚ ਕਾਮਯਾਬ ਹੋਇਆ।
ਸਾਲ – ਗਿਣਤੀ – ਮਾਸਕ ਤਨਖ਼ਾਹਾਂ
1819 – 7748 – 60172 ਰੁਪੈ
1823 – 11681 – 84162 ਰੁਪੈ
1828 – 15825 – 116284 ਰੁਪੈ
1833 – 20577 – 117962 ਰੁਪੈ
1838 – 26617 – 227660 ਰੁਪੈ
1843 – 37791 – 483056 ਰੁਪੈ
1845 ਅਕਾਲ ਚਲਾਣੇ ਤੋਂ ਬਾਅਦ ਦੇ ਅੰਕੜੇ – 53962 – 570205 ਰੁਪੈ
ਇਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਮਹਾਰਾਜਾ ਆਪਣੀ ਫੌਜ ਨੂੰ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਦੇ ਮੁਕਾਬਲੇ ਖੜ੍ਹਾ ਕਰਨਾ ਚਾਹੁੰਦਾ ਸੀ। ਇਸ ਤੱਥ ਦੀ ਪੁਸ਼ਟੀ ਉਨ੍ਹਾਂ ਯੂਰਪੀ ਦਰਸ਼ਕਾਂ ਦੀਆਂ ਲਿਖਤਾਂ ਨੂੰ ਵਾਚਣ ਤੋਂ ਵੀ ਹੁੰਦੀ ਹੈ, ਜੋ ਸਮੇਂ-ਸਮੇਂ ਮਹਾਰਾਜੇ ਨੂੰ ਮਿਲਣ ਆਉਂਦੇ ਰਹੇ। ਇੱਥੇ ਇਕ ਗੱਲ ਹੋਰ ਵੀ ਧਿਆਨ ਦੇਣ ਯੋਗ ਹੈ ਕਿ ਈਸਟ ਇੰਡੀਆ ਕੰਪਨੀ ਵੱਲੋਂ ਜਿਤਨੇ ਵੀ ਮਿਸ਼ਨ ਕਿਸੇ ਨਾ ਕਿਸੇ ਬਹਾਨੇ ਲਾਹੌਰ ਆਉਂਦੇ ਰਹੇ, ਉਹਨਾਂ ਮਹਾਰਾਜੇ ਵੱਲੋਂ ਸਥਾਪਤ ਫ਼ੌਜੀ ਵਿਵਸਥਾ, ਫੌਜ ਦੀ ਗਿਣਤੀ, ਤੈਨਾਤੀ, ਵੱਖ-ਵੱਖ ਹਥਿਆਰਾਂ ਦੀ ਗਿਣਤੀ ਅਤੇ ਕਿਸਮਾਂ, ਪ੍ਰਬੰਧ, ਸੰਚਾਲਣ, ਸਮਰੱਥਾ ਆਦਿ ਮਹੱਤਵਪੂਰਨ ਜਾਣਕਾਰੀ ਆਪਣੇ ਆਕਾਵਾਂ ਨੂੰ ਲੁਧਿਆਣੇ ਜਾਂ ਕਲਕੱਤੇ ਭੇਜਦੇ ਰਹੇ। ਉਨ੍ਹਾਂ ਮਿਸ਼ਨਾਂ ਦੀ ਲੁਕਵੀਂ ਕਾਰਗੁਜ਼ਾਰੀ ਨੂੰ ਘੋਖਿਆਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਉਹ ਰਾਜਨੀਤਿਕ ਅਤੇ ਦੋਸਤਾਨਾ ਘੱਟ ਸਨ। ਉਹ ਦਿਖਾਵੇ ਮਾਤਰ ਹੀ ਸਨ ਅਤੇ ਉਨ੍ਹਾਂ ਦਾ ਅਸਲ ਮਕਸਦ ਮਹਾਰਾਜੇ ਦੀ ਫ਼ੌਜੀ ਸਮਰੱਥਾ ਬਾਬਤ ਭਰਪੂਰ ਜਾਣਕਾਰੀ ਇਕੱਠੀ ਕਰਨਾ ਹੀ ਸੀ ਤਾਂ ਕਿ ਵਕਤ ਆਉਣ ‘ਤੇ ਇਸ ਦਾ ਭਰਪੂਰ ਫਾਇਦਾ ਉਠਾਇਆ ਜਾ ਸਕੇ।
ਖ਼ਾਲਸਾ ਰਾਜ ਦਾ ਤੋਪਖਾਨਾਕਾ
ਸਿੱਖ ਮਿਸਲਾਂ ਦੇ ਸਮੇਂ ਭਾਰੀ ਤੋਪਖ਼ਾਨੇ ਦੀ ਵਰਤੋਂ ਨਾਂਹ ਦੇ ਬਰਾਬਰ ਸੀ। ਸਿੱਖਾਂ ਵੱਲੋਂ ਛੋਟੀਆਂ ਅਤੇ ਵਜ਼ਨ ਵਿਚ ਹਲਕੀਆਂ ਤੋਪਾਂ ਦੀ ਵਰਤੋਂ ਜ਼ਰੂਰ ਹੁੰਦੀ ਸੀ, ਜਿਨ੍ਹਾਂ ਨੂੰ ‘ਜੰਬੂਰੇ’ ਕਿਹਾ ਜਾਂਦਾ ਸੀ । ਹੁਣ ਤੱਕ ਤਾਂ ਸਿਰਫ ਘੋੜ-ਸਵਾਰੀ ਨਾਲ ਲੜਾਈ ਕਰਨ ਦਾ ਤਰੀਕਾ ਹੀ ਬਿਹਤਰ ਮੰਨਿਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਵਿਚ ਹੀ ਤੋਪਖ਼ਾਨੇ ਦੀ ਅਹਿਮੀਅਤ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਪਾਸੇ ਵੱਲ ਖਾਸ ਧਿਆਨ ਦਿੰਦਿਆਂ ਜਿਸ ਤਰ੍ਹਾਂ ਵੀ ਹੋ ਸਕਿਆ ਤੋਪਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ। ਚਾਰਲਸ ਮੈਟਕਾਫ ਸੰਨ 1808 ਵਿਚ ਲਿਖਦਾ ਹੈ ਕਿ ਤੋਪਾਂ ਪ੍ਰਤੀ ਲਗਾਅ ਅਤੇ ਉਹਨਾਂ ਦੀ ਕਾਬਲੀਅਤ ਪ੍ਰਤੀ ਉਸ ਦੇ ਵਿਚਾਰ ਦੋਵੇਂ ਇਸ ਹੱਦ ਤੱਕ ਗੰਭੀਰ ਸਨ ਕਿ ਉਹ ਕਿਸੇ ਤੋਪ ਨੂੰ ਹਾਸਿਲ ਕਰਨ ਦਾ ਮੌਕਾ ਕਦੇ ਵੀ ਨਾ ਗੁਆਉਂਦਾ। ਉਸ ਨੂੰ ਜਦੋਂ ਕਿਸੇ ਵੀ ਤੋਪ ਦੀ ਮੌਜੂਦਗੀ ਦਾ ਪਤਾ ਲੱਗਦਾ ਕਿ ਉਹ ਕਿਸ ਕਿਲ੍ਹੇ ਵਿਚ ਪਈ ਹੈ, ਉਤਨੀ ਦੇਰ ਤੱਕ ਉਹ ਚੈਨ ਨਾਲ ਨਾ ਬਹਿੰਦਾ ਜਿਤਨੀ ਦੇਰ ਤੱਕ ਤੋਪ ਖ਼ਾਤਿਰ ਉਸ ਕਿਲ੍ਹੇ ‘ਤੇ ਕਬਜ਼ਾ ਨਾ ਕਰ ਲੈਂਦਾ ਜਾਂ ਉਸ ਕਿਲ੍ਹੇ ਨੂੰ ਬਚਾਉਣ ਵਾਸਤੇ ਉਸ ਨੂੰ ਤੋਪ ਨਾ ਦਿੱਤੀ ਜਾਂਦੀ। ਉਹ ਤੋਪ ਨੂੰ ਕਿਲ੍ਹੇ ਦੀ ਕੰਧ ਤੋਂ ਲਾਹ ਕੇ ਆਪਣੇ ਤੋਪਖ਼ਾਨੇ ਵਿਚ ਵਾਧਾ ਕਰ ਲੈਂਦਾ। ਤੋਪਖ਼ਾਨੇ ਨੂੰ ਸਿੱਖਾਂ ਵਿਚ ਹਰਮਨ ਪਿਆਰ ਬਣਾਉਣ ਵਾਸਤੇ ਵੀ ਉਸ ਨੂੰ ਬਹੁਤ ਮਿਹਨਤ ਕਰਨੀ ਪਈ ਕਿਉਂਕਿ ਸਿੱਖ ਨੌਜਵਾਨ ਘੋੜਸਵਾਰ ਫੌਜ ਵਿਚ ਹੀ ਜ਼ਿਆਦਾ ਦਿਲਚਸਪੀ ਲੈਂਦੇ ਸਨ । ਉਹ ਪੈਦਲ ਸੈਨਾ ਵਿਚ ਭਰਤੀ ਹੋਣਾ ਵਾਂਗ ਤੋਪਖ਼ਾਨੇ ਵਿਚ ਵੀ ਭਰਤੀ ਹੋਣਾ ਚੰਗਾ ਨਹੀਂ ਸਮਝਦੇ ਸਨ। ਇਸ ਕਰ ਕੇ ਸ਼ੁਰੂ- ਸ਼ੁਰੂ ਵਿਚ ਮਹਾਰਾਜੇ ਨੂੰ ਹਿੰਦੁਸਤਾਨੀ ਪੂਰਬੀਏ ਸਿਪਾਹੀਆਂ ‘ਤੇ ਹੀ ਨਿਰਭਰ ਹੋਣਾ ਪਿਆ। ਇਨ੍ਹਾਂ ਵਿਚ ਮੁਸਲਮਾਨ ਤੋਪਚੀ ਜ਼ਿਆਦਾ ਸਨ। ਅੰਗਰੇਜ਼ ਲਿਖਾਰੀ ਕਰਨਲ ਐਲਗਜ਼ੈਂਡਰ ਗਾਰਡਨ ਅਨੁਸਾਰ ਸੰਨ 1814 ਤੋਂ ਬਾਅਦ ਪੰਜਾਬੀਆਂ ਨੇ ਤੋਪਖ਼ਾਨੇ ਵਿਚ ਦਿਲਚਸਪੀ ਵਿਖਾਉਣੀ ਸ਼ੁਰੂ ਕੀਤੀ ਅਤੇ ਉਹ ਛੇਤੀ ਹੀ ਵੱਡੀ ਗਿਣਤੀ ਵਿਚ ਮਹਾਰਾਜੇ ਦੇ ਸ਼ਾਸਨ-ਕਾਲ ਦੇ ਅੰਤ ਤੱਕ ਇਸ ਵਿਚ ਸ਼ਾਮਲ ਹੁੰਦੇ ਰਹੇ। ਅਜਿਹਾ ਇਸ ਦੇ ਫ਼ੌਜੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਗਾਤਾਰ ਨਕਦੀ, ਗਹਿਣੇ ਅਤੇ ਜਾਗੀਰਾਂ ਆਦਿ ਇਨਾਮ ਦੇ ਰੂਪ ਵਿਚ ਦੇਣ ਕਰ ਕੇ ਹੀ ਸੰਭਵ ਹੋਇਆ। ਤੋਪਖ਼ਾਨੇ ਵਾਸਤੇ ਗੋਲਾ, ਬਾਰੂਦ ਅਤੇ ਤੋਪਾਂ ਦੇ ਨਿਰਮਾਣ ਦਾ ਕੰਮ ਵੀ ਉਸ ਨੇ ਪੰਜਾਬ ਵਿਚ ਹੀ ਸ਼ੁਰੂ ਕਰਵਾਇਆ,ਜਿਸ ਕਰਕੇ ਇਹ ਸਾਮਾਨ ਉਸ ਨੂੰ ਬਾਹਰੋਂ ਮੰਗਵਾਉਣ ਨਾਲੋਂ ਸਸਤਾ ਪੈਂਦਾ ਸੀ। ਇਸ ਦੇ ਨਾਲ ਹੀ ਸਿੱਖਾਂ ਨੂੰ ਤੋਪਖ਼ਾਨੇ ਦੀ ਜਾਣਕਾਰੀ ਦੇਣ ਹਿਤ ਉਸ ਨੇ ਕਈ ਮਾਹਰ ਯੂਰਪੀਨ ਤੋਪਚੀ ਬਹੁਤ ਉੱਚੀਆਂ ਤਨਖ਼ਾਹਾਂ ‘ਤੇ ਭਰਤੀ ਕੀਤੇ।
ਤੋਪਖ਼ਾਨੇ ਦਾ ਪ੍ਰਬੰਧ
ਆਮ ਕਰਕੇ ਸ਼ੁਰੂ-ਸ਼ੁਰੂ ਵਿਚ ਪੈਦਲ ਸੈਨਾ ਦੀ ਹਰੇਕ ਬਟਾਲੀਅਨ ਦੇ ਨਾਲ ਦੋ ਤੋਪਾਂ ਤੈਨਾਤ ਹੁੰਦੀਆਂ ਸਨ, ਕਿਉਂਕਿ ਉਦੋਂ ਕੋਈ ਵੱਖਰਾ ਤੋਪਖ਼ਾਨਾ ਹੋਂਦ ਵਿਚ ਨਹੀਂ ਆਇਆ ਸੀ। ਸੰਨ 1810 ਵਿਚ ਤੋਪਖ਼ਾਨੇ ਦੀ ਇਕ ਅਲੱਗ ਕੋਰ ਸਥਾਪਤ ਕੀਤੀ ਗਈ, ਜਿਸ ਦੇ ਅਫਸਰ ਨੂੰ ‘ਦਰੋਗਾ-ਏ-ਤੋਪਖ਼ਾਨਾ’ ਕਿਹਾ ਜਾਂਦਾ ਸੀ । ਦੋ ਸਾਲਾਂ ਬਾਅਦ ਇਹ ਕੋਰ ਤੋਪਖ਼ਾਨੇ ਦੀ ਪ੍ਰਮੁੱਖ ਇਕਾਈ ਬਣਾ ਦਿੱਤੀ ਗਈ। ਇਸ ਨੂੰ ‘ਤੋਪਖ਼ਾਨਾ-ਏ-ਖਾਸ’ ਜਾਂ ਤੋਪਖ਼ਾਨਾ-ਏ-ਮੁਬਾਰਕ ਵੀ ਕਿਹਾ ਕਿਹਾ ਜਾਂਦਾ ਸੀ। ਇਸ ਦੀ ਕਮਾਂਡ ਇਕ ਮਾਹਰ ਮੁਸਲਮਾਨ ਤੋਪਚੀ ਅਫਸਰ ਮੀਆਂ ਗੌਂਸ ਖਾਨ ਪਾਸ ਸੀ। ਹੁਣ ਇਸ ਤੋਪਖ਼ਾਨੇ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਸੀ । ਪਹਿਲਾ ਅਸਪੀ ਤੋਪਾਂ. ਵਾਲਾ (ਜਿਸ ਨੂੰ ਘੋੜੇ ਖਿੱਚਦੇ ਸਨ) ਅਤੇ ਦੂਸਰਾ ਗਾਵੀ ਤੋਪਾਂ ਵਾਲਾ (ਜਿਸ ਨੂੰ ਬਲਦ ਖਿੱਚਦੇ ਸਨ), ਤੀਜੇ ਭਾਗ ਵਿਚ ਘੋੜਿਆਂ ਦੇ ਤੋਪਖ਼ਾਨੇ ਅਤੇ ਚੌਥੇ ਵਿਚ ਕੁਝ ਉਹ ਤੋਪਾਂ ਹੁੰਦੀਆਂ ਜੋ ਪੈਦਲ ਸੈਨਾ ਦੀਆਂ ਵੱਖ-ਵੱਖ ਬਟਾਲੀਅਨਾਂ ਨੂੰ ਵੰਡੀਆਂ ਹੁੰਦੀਆਂ ਸਨ। ਗੁਬਾਰੇ ਗੋਲੇ (ਮੋਰਟਾਰ) ਅਤੇ ਜ਼ੰਬੂਰਕ ਜਾਂ ਜੰਬੂਰੇ (ਛੋਟੀਆਂ ਤੋਪਾਂ) ਡੇਰਿਆਂ (ਕੈਪਾਂ) ਵਿਚ ਰੱਖੇ ਹੁੰਦੇ ਸਨ, ਜਿਨ੍ਹਾਂ ਨੂੰ ‘ਡੇਰਾ-ਏ-ਜੰਬੂਰ ਖ਼ਾਨਾ’ ਕਿਹਾ ਜਾਂਦਾ ਸੀ। ਸੰਨ 1814 ਵਿਚ ਇਕ ਹੋਰ ਤੋਪਖ਼ਾਨੇ ਨੂੰ ਅਮਲ ਵਿਚ ਲਿਆਂਦਾ ਗਿਆ, ਜਿਸ ਨੂੰ ਇਲਾਹੀ ਬਖ਼ਸ਼ ਨਾਂ ਦੇ ਤੋਪਚੀ ਤਹਿਤ ਰੱਖਿਆ ਗਿਆ ਅਤੇ ਪਹਿਲੇ ਤੋਪਖ਼ਾਨੇ ਨੂੰ ਬਾਕਾਇਦਾ ਫੌਜ ਨਾਲ ਜੋੜ ਦਿੱਤਾ ਗਿਆ। ਸੰਨ 1826 ਤੱਕ ਬਾਕਾਇਦਾ ਫੌਜ ਨਾਲ ਤੋਪਖ਼ਾਨੇ ਦੀ ਗਿਣਤੀ ਸੱਤ ਤੱਕ ਅੱਪੜ ਗਈ ਅਤੇ ਵੱਡੀਆਂ ਛੋਟੀਆਂ ਤੋਪਾਂ ਨੂੰ ਰਲਾ ਕੇ ਉਨ੍ਹਾਂ ਦੀ ਗਿਣਤੀ ਤਕਰੀਬਨ ਦੋ ਸੌ ਹੋ ਗਈ ਸੀ। ਤੋਪਖ਼ਾਨੇ ਨੂੰ ਆਧੁਨਿਕ ਲੀਹਾਂ ‘ਤੇ ਤੋਰਨ ਵਾਸਤੇ ਸੰਨ 1827 ਵਿਚ ਯੂਰਪੀ ਜਰਨੈਲ ਕੋਰਟ ਨੂੰ ਅਤੇ ਸੰਨ 1832 ਵਿਚ ਕਰਨਲ ਗਾਰਡਨਰ ਨੂੰ ਭਰਤੀ ਕੀਤਾ ਗਿਆ ਸੀ। ਕਰਨਲ ਗਾਰਡ ਆਪਣੀਆਂ ਫੌਜਾਂ ਵਿਚ ‘ਗਰਦਾਉਨਾ ਸਾਹਿਬ’ ਕਰ ਕੇ ਵੀ ਜਾਣਿਆ ਜਾਂਦਾ ਸੀ। ਇਨ੍ਹਾਂ ਦੋਹਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਸਾਰੇ ਤੋਪਖ਼ਾਨੇ ਨੂੰ ਨਵੇਂ ਸਿਰਿਓਂ ਜਥੇਬੰਦ ਕੀਤਾ। ਇਹ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ ਸੀ : (1) ਤੋਪਖ਼ਾਨਾ-ਏ-ਜਿਣਸੀ ਜਾਂ ਭਾਰੀ ਅਤੇ ਰਲਿਆ ਮਿਲਿਆ, (2) ਤੋਪਖ਼ਾਨਾ-ਏ-ਅਸਪੀ ਜਾਂ ਘੋੜਿਆਂ ਵਾਲਾ ਅਤੇ (3) ਜੰਬੂਰਾਖਾਨਾ ਜਾਂ ਬਹੁਤ ਛੋਟੀਆਂ ਤੋਪਾਂ। ਵੱਖ-ਵੱਖ ਬਟਾਲੀਅਨਾਂ ਨੂੰ ਤੋਪਾਂ ਮੁਹੱਈਆ ਕਰਨ ਦੀ ਹੁਣ ਤੱਕ ਚਲੀ ਆ ਰਹੀ ਵਿਵਸਥਾ ਖ਼ਤਮ ਕਰ ਦਿੱਤੀ। ਤੋਪਖ਼ਾਨਾ-ਏ-ਖਾਸ ਨੂੰ ਦੂਜੇ ਤੋਪਖ਼ਾਨਿਆਂ ਵਿਚ ਰਲਾ ਕੇ ਇਸ ਨੂੰ ਬਕਾਇਦਾ ਫੌਜ ਦੇ ਤਿੰਨ ਮਹੱਤਵਪੂਰਨ ਅੰਗਾਂ ਵਿਚ ਇਕ ਬਣਾ ਦਿੱਤਾ ਗਿਆ। ਸੰਨ 1835 ਵਿਚ ਜਦੋਂ ਫੌਜ ਨੂੰ ਬ੍ਰਿਗੇਡਾਂ ਵਿਚ ਜਥੇਬੰਦ ਕੀਤਾ ਗਿਆ, ਉਦੋਂ ਤੋਪਖ਼ਾਨੇ ਦੇ ਮਹਿਕਮੇ ਨੂੰ ਇਕ ਵਾਰ ਫਿਰ ਸੋਧਿਆ ਗਿਆ। ਹਰ ਬ੍ਰਿਗੇਡ ਨਾਲ ਇਕ ਘੋੜਿਆਂ ਵਾਲਾ ਤੋਪਖ਼ਾਨਾ ਜੋੜ ਦਿੱਤਾ ਪਰ ਦੂਜਿਆਂ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਗਿਆ ਜਿਸ ਦਾ ਪਹਿਲਾ ਕਮਾਂਡਰ ਸੁਲਤਾਨ ਮਹਿਮੂਦ ਬਣਿਆ ਅਤੇ ਬਾਅਦ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਆ ਵੀ ਇਸ ਅਹੁਦੇ ‘ਤੇ ਰਿਹਾ। ਮਹਾਰਾਜੇ ਦੇ ਸ਼ਾਸਨ ਦੇ ਅੰਤਲੇ ਵਰ੍ਹਿਆਂ ਵਿਚ ‘ਜਿਣਸੀ ਤੋਪਖ਼ਾਨੇ’ ਵਿਚ ਤੋਪਾਂ ਦੀ ਗਿਣਤੀ ਦਸ ਤੋਂ ਵੀਹ ਤੱਕ ਪਹੁੰਚ ਗਈ ਸੀ। ਘੋੜਿਆਂ ਵਾਲੇ ਤੋਪਖ਼ਾਨੇ ਵਿਚ ਪੰਜ ਤੋਂ ਦਸ ਅਤੇ
ਸਭ ਤੋਂ ਛੋਟੀਆਂ ਤੋਪਾਂ ਦੇ ਬ੍ਰਿਗੇਡ ਵਿਚ ਗਿਣਤੀ ਪੰਜਾਹ ਤੋਂ ਸੱਤਰ ਤੱਕ ਹੋ ਚੁੱਕੀ ਸੀ। ਤੋਪਖ਼ਾਨੇ ਅਤੇ ਬਾਕਾਇਦਾ ਪੈਦਲ ਫੌਜ ਦੀ ਬਣਤਰ ਅਤੇ ਅੰਦਰੂਨੀ ਢਾਂਚੇ ਵਿਚ ਬਹੁਤ ਸਮਾਨਤਾ ਪਾਈ ਜਾਂਦੀ ਸੀ । ਆਮ ਤੌਰ ‘ਤੇ ਦਸਾਂ ਤੋਪਾਂ ਮਗਰ ਦੋ ਸੌ ਪੰਜਾਹ ਆਦਮੀ ਤੈਨਾਤ ਹੁੰਦੇ, ਜਿਨ੍ਹਾਂ ਵਿਚ ਨਾ-ਲੜਨ ਵਾਲੇ ਅਮਲੇ ਦੀ ਵੀ ਗਿਣਤੀ ਸ਼ਾਮਲ ਸੀ। ਤੋਪਖ਼ਾਨੇ ਦੇ ਹਰ ਬ੍ਰਿਗੇਡ ਨੂੰ ਅੱਗੇ ਕਈ ਹਿੱਸਿਆਂ ਵਿਚ ਵੰਡਿਆ ਹੁੰਦਾ ਸੀ ਅਤੇ ਹਰ ਹਿੱਸੇ ਪਾਸ ਔਸਤਨ ਦੋ ਤੋਪਾਂ ਅਤੇ ਅੱਠ ਤੋਂ ਦਸ ਤੋਪਚੀ ਹੁੰਦੇ ਸਨ। ਇਸ ਤਰ੍ਹਾਂ ਹਰ ਭਾਗ ਨਾਲ ਨਾ ਲੜਨ ਵਾਲੇ ਆਦਮੀਆਂ ਦੀ ਗਿਣਤੀ ਪੰਜ ਤੋਂ ਸੱਤ ਹੁੰਦੀ ਸੀ। ਦਸਾਂ ਤੋਪਾਂ ਦੇ ਸਮੂਹ ਨੂੰ ਇਕ ਕਮਾਂਡੈਂਟ ਚਲਾਉਂਦਾ ਅਤੇ ਉਸ ਦੀ ਸਹਾਇਤਾ ਲਈ ਇਕ ਜਮਾਂਦਾਰ, ਨਾਇਕ ਅਤੇ ਹਵਾਲਦਾਰ ਆਦਿ ਵੀ ਹੁੰਦੇ ਸਨ। ਤੋਪਚੀਆਂ ਦੀ ਵਰਦੀ ਤਰਤੀਬ ਇਸ ਤਰ੍ਹਾਂ ਸੀ: ਲਾਲ ਰੰਗ ਦੀ ਪੱਗ, ਜਿਸ ਦਾ ਮਗਰਲਾ ਪੱਲਾ ਧੌਣ ਤੱਕ ਲਮਕਿਆ ਹੋਇਆ, ਚਿੱਟੀਆਂ ਪੈਂਟਾਂ, ਲੰਮੇ ਬੂਟ, ਕਮਰ ਦੁਆਲੇ ਕਾਲੀ ਪੇਟੀ, ਮੋਢਿਆਂ ਤੋਂ ਕਮਰਪੇਟੀ ਤੱਕ ਕਰਾਸ ਬੈਲਟ ਅਤੇ ਪਿੱਤਲ ਦੇ ਕੋਕਿਆਂ ਨਾਲ ਸਜੀ ਕਾਲੇ ਚਮੜੇ ਦੀ ਮਿਆਨ। ਫੌਜ ਦੀ ਵਰਦੀ ਦੀ ਸਾਂਭ-ਸੰਭਾਲ ਵੀ ਬਹੁਤ ਉੱਚ ਦਰਜੇ ਦੀ ਸੀ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਦੱਸ ਚੁੱਕੇ ਹਾਂ ਕਿ ਤੋਪਖ਼ਾਨੇ ਦੇ ਫ਼ੌਜੀਆਂ ਨੂੰ ਅਤੇ ਸਿਖਲਾਈ ਆਦਿ ਯੂਰਪੀ ਅਫਸਰਾਂ ਪਾਸੋਂ ਦਿਵਾਈ ਗਈ ਜੋ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਦੇ ਮੁਕਾਬਲੇ ਕਿਤੇ ਵਧੀਆ ਸੀ। ਇਸ ਤੱਥ ਦੀ ਗੁਆਹੀ ਇਕ ਅੰਗਰੇਜ਼ ਯਾਤਰੀ ਮਿਸਟਰ ਆਸਬੋਰਨ ਨੇ ਦਿੱਤੀ ਜੋ ਪੁੰਨ 1839 ਵਿਚ ਲਾਹੌਰ ਆਇਆ। ਜਿਸਨੇ ਉਥੇ ਸਿੱਖ ਤੋਪਚੀਆਂ ਦੀ ਪ੍ਰੇਡ ਅਤੇ ਨਿਸ਼ਾਨੇਬਾਜ਼ੀ ਦੇ ਕਰਤੱਬ ਦੇਖੇ ਸਨ। ਅੰਗਰੇਜ਼ੀ ਫੌਜ ਦੇ ਲੈਫਟੀਨੈਂਟ ਮਿਸਟਰ ਬਰ ਜਿਸ ਨੇ ਪੇਸ਼ਾਵਰ ਵਿਖੇ ਸੰਨ 1839 ਵਿਚ ਜਨਰਲ ਕੋਰਟ ਦੇ ਤਹਿਤ ਤੋਪਖ਼ਾਨੇ ਦੇ ਬ੍ਰਿਗੇਡ ਦੀ ਪ੍ਰੇਡ ਦੇਖੀ ਸੀ, ਉਹ ਲਿਖਦਾ ਹੈ : ‘ਜਦੋਂ ਅਸੀਂ ਸਾਹਮਣੇ ਆਏ, ਉਨ੍ਹਾਂ (ਤੋਪਚੀਆਂ) ਸਾਨੂੰ ਸਲੂਟ ਮਾਰੇ ਅਤੇ ਫਿਰ ਜਨਰਲ (ਕੋਰਟ) ਨੇ ਉਥੋਂ ਦੇ ਕਮਾਂਡੈਂਟ, ਜਿਸ ਦੀ ਦਿੱਖ ਫ਼ੌਜੀ ਆਦਮੀ ਵਰਗੀ ਸੀ ਅਤੇ ਜੋ ਸੋਹਣੀ ਸੈਨਿਕ ਵਰਦੀ ਵਿਚ ਸੀ, ਨੂੰ ਤੋਪਚੀਆਂ ਤੋਂ ਡਰਿਲ ਕਰਵਾਉਣ ਵਾਸਤੇ ਕਿਹਾ। ਇਹ ਉਨ੍ਹਾਂ ਨੇ ਬਹੁਤ ਸੁਚੱਜੇ ਢੰਗ ਨਾਲ ਕੀਤੀ। ਉਨ੍ਹਾਂ ਦੇ ਅਭਿਆਸ ਇਤਨੇ ਸਾਫ ਅਤੇ ਵਧੀਆ ਸਨ ਜੋ ਕਿ ਉਹ ਕਿਸੇ ਵੀ ਫੌਜ ਵਾਸਤੇ ਮਾਣ ਵਾਲੀ ਗੱਲ ਬਣਦੇ। ਹੁਕਮ ਫਰਾਂਸੀਸੀ ਭਾਸ਼ਾ ਵਿਚ ਦਿੱਤੇ ਗਏ ਅਤੇ ਉਹੀ ਤਰੀਕੇ ਤੋਪਖ਼ਾਨੇ ਦੀ ਵਿਵਸਥਾ ਲਈ ਅਪਨਾਏ ਗਏ ਸਨ। ਅਭਿਆਸ ਖ਼ਤਮ ਹੋਣ ਤੋਂ ਬਾਅਦ ਅਸੀਂ ਅਸਲੇ ਦੀ ਜਾਂਚ ਕਰਨ ਗਏ। ਤੋਪਖ਼ਾਨੇ ਦੇ ਸੱਜੇ ਪਾਸੇ ਦੋ ਤੋਪਾਂ ਛੇ-ਛੇ ਪੌਂਡ ਦੇ ਗੋਲੇ ਦਾਗਣ ਵਾਲੀਆਂ ਸਨ ਅਤੇ ਉਹੀ ਸਨ ਜੋ ਲਾਰਡ ਵਿਲੀਅਮ ਬੈਂਟਿਕ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰੋਪੜ ਵਿਖੇ ਭੇਟ ਕੀਤੀਆਂ ਸਨ। ਬਾਕੀ ਦੀਆਂ ਤੋਪਾਂ ਇਨ੍ਹਾਂ ਦੇ ਮਾਡਲ ਅਨੁਸਾਰ ਮਹਾਰਾਜੇ ਨੇ ਆਪ ਢਲਵਾ ਲਈਆਂ ਸਨ, ਜੋ ਲੱਗਪਗ ਉਤਨੀਆਂ ਹੀ ਚੰਗੀਆਂ ਜਾਪਦੀਆਂ ਸਨ । ਮੈਂ ਜੋ ਦੇਖੀਆਂ ਉਨ੍ਹਾਂ ਦੀ ਅਸਲ ਗਿਣਤੀ ਭੁੱਲ ਗਿਆ ਹਾਂ ਪਰ ਸੋਚ ਵਿਚ ਨੌ ਆਉਂਦੀਆਂ ਹਨ, ਜਿਨ੍ਹਾਂ ਵਿਚ ਦੋ ਛੋਟੀਆਂ ਮਾਰਟਰ ਤੋਪਾਂ ਪਹਾੜੀ ਇਲਾਕੇ ਲਈ ਸਨ । ਅਸੀਂ ਫਿਰ ਉਸ ਦੇ ਫਿਊਜ਼ ਪਰਖੇ ਜੋ ਬਹੁਤ ਵਧੀਆ ਅਤੇ ਚੰਗੀ ਤਰ੍ਹਾਂ ਬਲਦੇ ਅਤੇ ਉਸ ਦੇ ਗੋਲੇ ਦਾਗਣ ਦੀ ਕਿਰਿਆ ਤਸੱਲੀ ਬਖ਼ਸ਼ ਸੀ । ਹਰ ਗੋਲਾ ਲੋਹੇ ਨੂੰ ਠੱਪ ਕੇ ਬਣਾਇਆ ਗਿਆ ਅਤੇ ਹਰ ਇਕ ਉਤੇ ਇਕ ਰੁਪਇਆ ਲਾਗਤ ਆਉਂਦੀ ਸੀ। ਜ਼ਿਆਦਾਤਰ ਖੋਲ ਕਾਂਸੀ ਦੇ ਬਣਾਏ ਹੁੰਦੇ ਸਨ, ਜੁਆਬ ਵਿਚ ਸਾਨੂੰ ਉਨ੍ਹਾਂ ਬਾਬਤ ਅਸਾਧਾਰਣ ਤੌਰ ‘ਤੇ ਚੰਗੀ ਤਰ੍ਹਾਂ ਦੱਸਿਆ ਗਿਆ ਸੀ।’ ਮਹਾਰਾਜਾ ਰਣਜੀਤ ਸਿੰਘ ਦੇ ਤੋਪਖ਼ਾਨੇ ਦੀ ਵਧਦੀ ਤਾਕਤ ਅਤੇ ਯੋਗਤਾ ਦਾ ਅੰਦਾਜ਼ਾ ਅਸੀਂ ਇਸ ਸਾਰਣੀ ਤੋਂ ਵੀ ਲਗਾ ਸਕਦੇ ਹਾਂ:-
ਸਾਲ – ਆਦਮੀਆਂ ਦੀ ਗਿਣਤੀ – ਤੋਪਾਂ ਦੀ ਗਿਣਤੀ ਭਾਰੀਆਂ / ਹਲਕੀਆਂ – ਹੋਰ ਜਾਣਕਾਰੀ
1818-19 – 834 – 22 190 – 5840 – ਇਸ ਗਿਣਤੀ ਤੋਂ ਇਲਾਵਾ
1828-29 – 130 – 280 – 28390 – ਰਾਜ ਵਿੱਚ ਸਥਿਤ ਵੱਖ ਵੱਖ
1838-39 – 4535 – 186 – 280 – 32906 – 32906/- ਕਿਲ੍ਹਿਆਂ ਵਿਚ ਵੀ ਇੱਕ ਸੌ
1843-44 – 8280 – 282 – 300 – 82893/- ਦੇ ਲਗਪਗ ਤੋਪਾਂ ਮੌਜੂਦ ਸਨ।
1845-46 – 10524 – 376 – 300 – 89251/-
ਤੋਪਾਂ ਦੀ ਢਲਾਈ ਦਾ ਕੰਮ
ਸੀਤਾ ਰਾਮ ਕੋਹਲੀ ਅਨੁਸਾਰ ਸਿੱਖਾਂ ਦੇ ਸਮੇਂ ਦੀ ਕੋਈ ਇਕ ਵੀ ਅਜਿਹੀ ਵਿਸਥਾਰਤ ਲਿਖਤ ਨਹੀਂ ਮਿਲਦੀ ਜਿਸ ਤੋਂ ਸਾਨੂੰ ਤੋਪਾਂ ਦੀ ਢਲਾਈ ਬਾਬਤ ਜਾਣਕਾਰੀ ਮਿਲਦੀ ਹੋਵੇ ਪਰ ਅਸਲੀਅਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਪਾਂ ਦੀ ਢਲਾਈ ਲਾਹੌਰ ਸਥਿਤ ਉਸ ਦੇ ਆਪਣੇ ਕਾਰਖ਼ਾਨੇ ਵਿਚ ਹੁੰਦੀ ਸੀ। ਜਿਥੋਂ ਤੱਕ ਉਨ੍ਹਾਂ ਦੀ ਗਿਣਤੀ, ਪੂਰੀ ਬਣਾਵਟ ਅਤੇ ਆਮ ਦਿੱਖ ਦੀ ਗੱਲ ਹੈ, ਉਹ ਈਸਟ ਇੰਡੀਆ ਕੰਪਨੀ ਦੀ ਅੰਗਰੇਜ਼ੀ ਫੌਜ ਦੁਆਰਾ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਤੋਪਾਂ ਤੋਂ ਘੱਟ ਨਹੀਂ ਸੀ। ਇਸ ਕਰਕੇ ਇਸ ਗੱਲ ਵਿਚ ਜ਼ਰਾ ਜਿੰਨਾ ਵੀ ਸ਼ੱਕ ਬਾਕੀ ਨਹੀਂ ਰਹਿ ਜਾਂਦਾ ਕਿ ਪੰਜਾਬ ਵਿਚ ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਤੋਪਾਂ ਬਣਾਉਣ ਦੇ ਕੰਮ ਦੀ ਕਲਾ ਅਤੇ ਕਾਰੀਗਰੀ ਬਹੁਤ ਵਿਕਸਿਤ ਸੀ।
ਛੇ ਤੋਪਾਂ ਵਾਲੇ ਤੋਪਖ਼ਾਨੇ ਉਤੇ ਆਉਣ ਵਾਲਾ ਸਾਲਾਨਾ ਔਸਤਨ ਖ਼ਰਚਾ
ਇਥੇ ਇਸ ਗੱਲ ਦਾ ਜ਼ਿਕਰ ਵੀ ਦਿਲਚਸਪ ਹੈ ਕਿ ਦਸ ਸਾਲਾਂ ਦੇ ਅਰਸੇ ਦੌਰਾਨ ਤੋਪਖ਼ਾਨੇ ਨਾਲ ਸੰਬੰਧਤ ਵੱਖ-ਵੱਖ ਦਸਤਾਵੇਜ਼ਾਂ ਦੇ ਅਨੁਸਾਰ ਇਕ ਤੋਪ ਪਿਛੇ ਅਫ਼ਸਰਾਂ, ਦੂਜੇ ਆਦਮੀਆਂ ਅਤੇ ਘੋੜਿਆਂ ਦੀ ਦੇਖਭਾਲ ਵਗ਼ੈਰਾ ਉਤੇ ਲੱਗਪਗ 5600 ਰੁਪਏ ਸਾਲਾਨਾ ਖ਼ਰਚ ਹੁੰਦੇ ਸਨ । ਛੇ ਤੋਪਾਂ ਵਾਲੇ ਘੋੜਿਆਂ ਦੇ ਤੋਪਖ਼ਾਨੇ ਦੀ ਫੌਜ ਉਤੇ ਲਗਪਗ ਖ਼ਰਚ ਇਸ ਤਰ੍ਹਾਂ ਆਉਂਦਾ ਸੀ :
- ਤੰਬੂ, ਝੰਡੇ ਅਤੇ ਘੋੜਿਆਂ ਦੇ ਸਾਜਾਂ ਤੋਂ ਇਲਾਵਾ ਦੂਜਾ ਸਾਮਾਨ – 3000 ਰੁਪਏ
- 104 ਘੋੜੇ, 52 ਖੱਚਰਾਂ ਅਤੇ 250 ਬਲਦਾਂ ਦੀ ਖੁਰਾਕ ਦਾ ਖ਼ਰਚ – 19000
- ਅਫ਼ਸਰਾਂ ਅਤੇ ਦੂਜੇ ਆਦਮੀਆਂ ਦੀ ਤਨਖ਼ਾਹ – 12000 “
ਕੁੱਲ 34000 34000 ਰੁਪਏ
ਘੋੜ ਸਵਾਰ ਸੈਨਾ ਜਾਂ ਘੋੜਚੜ੍ਹਾ ਫੌਜ
ਨਿਯਮ-ਬੱਧ ਘੋੜਸਵਾਰ ਫੌਜ
ਘੋੜਸਵਾਰ ਫੌਜ ਜਾਂ ਘੋੜਚੜ੍ਹੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਬਾਕਾਇਦਾ ਫੌਜ ਦਾ ਇਕ ਮਹੱਤਵਪੂਰਨ ਅੰਗ ਸੀ। ਵਕਤ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ ਅਤੇ ਮਹੱਤਤਾ ਪੈਦਲ ਸੈਨਾ ਤੋਂ ਘੱਟ ਹੋ ਗਈ ਸੀ। ਇਸ ਦੀਆਂ ਕੁਝ ਰੈਜਮੈਂਟਾਂ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਯੂਰਪੀ ਤਰਜ਼ ਦੀ ਸਿਖਲਾਈ ਪ੍ਰਾਪਤ ਸੀ ਅਤੇ ਮਹਾਰਾਜੇ ਨੇ ਇਹ ਕੰਮ ਇਕ ਫਰਾਂਸੀਸੀ ਜਰਨੈਲ ਜੀਨ ਫਰੈਕਸ ਅਲਾਰਡ ਦੇ ਜ਼ਿੰਮੇ ਲਾਇਆ ਹੋਇਆ ਸੀ। ਉਸ ਨੇ ਬੜੀ ਮਿਹਨਤ ਅਤੇ ਲਗਨ ਨਾਲ ਉਨ੍ਹਾਂ ਨੂੰ ਯੂਰਪੀ ਤਰਜ਼ ਦੀ ਡਰਿਲ ਸਿਖਾਈ ਜੋ ਉਦੋਂ ਅੰਤਰ-ਰਾਸ਼ਟਰੀ ਪੱਧਰ ਤੋਂ ਘੱਟ ਨਹੀਂ ਸੀ, ਜਿਸ ਨੂੰ ਦੇਖ ਕੇ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਜਰਨੈਲ ਹੱਕੇ-ਬੱਕੇ ਰਹਿ ਜਾਂਦੇ ਸਨ । ਸ਼ੁਰੂ ਸ਼ੁਰੂ ਵਿਚ ਪੰਜਾਬੀ ਨੌਜਵਾਨਾਂ ਨੇ ਘੋੜ-ਸਵਾਰ ਡਰਿਲ ਵਿਚ ਘੱਟ ਦਿਲਚਸਪੀ ਲਈ ਸੀ। ਉਹ ਇਸ ਨੂੰ ਲੜਕੀਆਂ ਦਾ ਨਾਚ ਕਹਿ ਕੇ ਭੰਡਦੇ ਅਤੇ ਇਸ ਦਾ ਮਾਖੌਲ ਉਡਾਉਂਦੇ ਸਨ, ਕਿਉਂਕਿ ਉਹ ਸਦੀਆਂ ਤੋਂ ਚੱਲਦੇ ਆ ਰਹੇ ਘੋੜਸਵਾਰੀ ਦੇ ਪੁਰਾਣੇ ਰੰਗ ਢੰਗ ਛੱਡਣਾ ਨਹੀਂ ਚਾਹੁੰਦੇ ਸਨ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਨੂੰ ਦਿੱਤੀਆਂ ਜਾਣ ਵਾਲੀਆਂ ਤਨਖ਼ਾਹਾਂ ਦੇ ਵੇਰਵੇ ਜਾਂ ਪੇ-ਰੋਲ ਜਾਂਚਿਆਂ ਪਤਾ ਲੱਗਦਾ ਹੈ ਕਿ ਸੰਨ 1822 ਵਿਚ ਜਨਰਲ ਅਲਾਰਡ ਦੇ ਆਉਣ ਤੱਕ ਸਿੱਖ ਫੌਜ ਵਿਚ ਘੋੜ-ਸਵਾਰਾਂ ਦੀਆਂ ਸਿਰਫ ਚਾਰ ਹੀ ਟਰੇਂਡ ਰੈਜਮੈਂਟਾਂ ਸਨ, ਜਿਸ ਦੇ ਮੁਕਾਬਲੇ ਪੈਦਲ ਸੈਨਾ ਦੀਆਂ ਚੌਦਾਂ ਅਤੇ ਤੋਪਖਾਨੇ ਦੀਆਂ ਅੱਠ ਸਨ। ਦਸ ਹਜ਼ਾਰ ਪੈਦਲ ਫ਼ੌਜਾਂ ਦੇ ਮੁਕਾਬਲੇ ਡਰਿਲ ਵਾਲੇ ਘੋੜ-ਸਵਾਰ ਕੇਵਲ ਇਕ ਹਜ਼ਾਰ ਸਨ। ਇਸ ਹਾਲਤ ਵਿਚ ਸੰਨ 1822 ਤੋਂ ਬਾਅਦ ਤਬਦੀਲੀ ਆਈ। ਸੰਨ 1829 ਵਿਚ ਜਾਂ ਸੱਤ ਸਾਲਾਂ ਦੇ ਅੰਦਰ-ਅੰਦਰ ਜਨਰਲ ਅਲਾਰਡ ਦੇ ਸਮੇਂ ਬਾਕਾਇਦਾ ਘੋੜਸਵਾਰ ਫ਼ੌਜ ਦੀ ਗਿਣਤੀ ਚਾਰ ਹਜ਼ਾਰ ਪੰਜ ਸੌ ਦੇ ਲਗਪਗ ਹੋ ਗਈ ਜੋ ਮਹਾਰਾਜੇ ਦੇ ਸ਼ਾਸਨ ਕਾਲ ਦੇ ਅੰਤ ਤੱਕ ਵਧਦੀ ਰਹੀ। ਹੇਠਾਂ ਦਿੱਤੀ ਸਾਰਣੀ ਤੋਂ ਸਾਨੂੰ ਬਾਕਾਇਦਾ ਘੋੜਸਵਾਰ ਫੌਜ ਦੀ ਵੱਖ-ਵੱਖ ਸਮੇਂ ਰਹੀ ਗਿਣਤੀ ਅਤੇ ਉਸ ਨੂੰ ਦਿੱਤੀ ਜਾਂਦੀ ਤਨਖ਼ਾਹ ਦੀ ਰਕਮ ਦਾ ਪਤਾ ਲੱਗਦਾ ਹੈ:
ਸਾਲ – ਗਿਣਤੀ – ਤਨਖਾਹਾਂ ਦੀ ਰਕਮ ਪ੍ਰਤੀ ਮਹੀਨਾ ਰੁਪੈ
1819 – 750 – 11723 ਰੁਪਏ
1823 – 1656 – 41609 ਰੁਪਏ
1828 – 4315 – 103970 ਰੁਪਏ
1833 – 3914 – 86544 ਰੁਪਏ
1838 – 4090 – 90735 ਰੁਪਏ
1843 – 5381 – 161660 ਰੁਪਏ
1845 – 6235 – 195925 ਰੁਪਏ
ਪਹਿਲਾਂ ਪਹਿਲ ਬਾਕਾਇਦਾ ਘੋੜ-ਸਵਾਰ ਫੌਜ ਵਿਚ ਦੂਜੀਆਂ ਕੌਮਾਂ ਦੇ ਜਵਾਨ ਜਿਵੇਂ ਪਠਾਣ, ਰਾਜਪੂਤ ਅਤੇ ਡੋਗਰੇ ਅਤੇ ਪੰਜਾਬੀਆਂ ਜਾਂ ਸਿੱਖਾਂ ਤੋਂ ਜ਼ਿਆਦਾ ਸਨ। ਇਨ੍ਹਾਂ ਦੀ ਗਿਣਤੀ ਇਕ ਸੌ ਤੋਂ ਪੰਜ ਸੌ ਤੱਕ ਹੁੰਦੀ ਸੀ। ਬਾਅਦ ਵਿਚ ਘੋੜਸਵਾਰ ਫੌਜ ਦੀ ਨੌਕਰੀ ਸਿੱਖਾਂ ਵਿਚ ਹਰਮਨ ਪਿਆਰੀ ਹੁੰਦੀ ਗਈ। ਜਿਸ ਕਰ ਕੇ ਰੈਜਮੈਂਟਾਂ ਦੀ ਗਿਣਤੀ ਵੱਧ ਗਈ ਅਤੇ ਉਨ੍ਹਾਂ ਵਿਚ ਘੱਟੋ-ਘੱਟ ਗਿਣਤੀ ਢਾਈ ਸੌ ਆਦਮੀਆਂ ਤੋਂ ਲੈ ਕੇ ਛੇ ਸੌ ਤੋਂ ਵੱਧ ਹੋ ਗਈ ਸੀ। ਜਿਨ੍ਹਾਂ ਰੈਜਮੈਂਟਾਂ ਵਿਚ ਘੁੜਸਵਾਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਉਨ੍ਹਾਂ ਨੂੰ ਅੱਗੇ ਰਸਾਲਿਆਂ ਵਿਚ ਵੰਡਿਆ ਹੁੰਦਾ ਸੀ। ਇਨ੍ਹਾਂ ਦੀ ਸਮਰੱਥਾ ਡੇਢ ਸੌ ਤੋਂ ਦੋ ਸੌ ਜਵਾਨਾਂ ਤੱਕ ਹੁੰਦੀ ਸੀ। ਘੋੜ-ਸਵਾਰ ਰੈਜਮੈਂਟਾਂ ਦੇ ਅਫ਼ਸਰਾਂ ਦੇ ਅਹੁਦੇ ਵਗ਼ੈਰਾ ਪੈਦਲ ਸੈਨਾ ਦੇ ਅਫ਼ਸਰਾਂ ਵਾਲੇ ਹੀ ਹੁੰਦੇ ਸਨ ਅਤੇ ਬਾਕੀ ਅਮਲਾ ਵੀ ਇਕੋ ਜਿਹਾ ਸੀ ਪਰ ਇਨ੍ਹਾਂ ਦੀਆਂ ਤਨਖ਼ਾਹਾਂ ਪੈਦਲ ਸੈਨਿਕਾਂ ਨਾਲੋਂ ਜ਼ਿਆਦਾ ਸਨ
ਜਨਰਲ ਅਲਾਰਡ ਵੱਲੋਂ ਬਣਾਈ ਗਈ ਘੋੜ-ਸਵਾਰ ਫੌਜ ਦੇ ਜਵਾਨਾਂ ਦੀ ਵਰਦੀ ਅਤੇ ਹਥਿਆਰਾਂ ਦਾ ਵੇਰਵਾ ਲੈਫਟੀਨੈਂਟ ਬਾਰ ਇਸ ਤਰ੍ਹਾਂ ਦਿੰਦਾ ਹੈ, “ਰਿਸਾਲੇ ਦੇ ਸਿਪਾਹੀ ਦੇ ਪਹਿਰਾਵੇ ਵਿਚ ਇਕ ਜੈਕਟ (ਉਹ ਕਿਸੇ ਵੀ ਤਰ੍ਹਾਂ ਨਵੀਆਂ ਜਾਂ ਚਮਕੀਲੀਆਂ ਨਹੀਂ ਸਨ), ਉਸ ਦੇ ਸਾਹਮਣੇ ਪਾਸੇ ਚਮਕੀਲੇ ਚਮੜੇ ਦੀਆਂ ਦੋ ਕਾਲੀਆਂ ਪੇਟੀਆਂ ਜਾਂ ਤਣੀਆਂ, ਇਕ ਦੂਜੀ ਨੂੰ ਕਟਦੀਆਂ ਹੋਈਆਂ ਲੱਗੀਆਂ ਸਨ। ਇਨ੍ਹਾਂ ਵਿਚੋਂ ਇਕ ਉਤੇ ਸੰਗੀਨ ਲਟਕਦੀ ਅਤੇ ਦੂਜੀ ਉਤੇ ਇਕ ਜੇਬ ਲੱਗੀ ਹੋਈ ਸੀ। ਕਮਰ ਦੇ ਦੁਆਲੇ ਕਮਰਬੰਦ ਜਾਂ ਪੇਟੀ ਕੱਸੀ ਹੁੰਦੀ ਜੋ ਤਲਵਾਰ ਦੇ ਗਾਤਰੇ ਨਾਲ ਕੁਝ ਲੁਕੀ ਹੁੰਦੀ ਅਤੇ ਜਿਸ ਨਾਲ ਪਿੱਤਲ ਦੀ ਮੁੱਠ ਵਾਲੀ ਸੈਬਰ ਤਲਵਾਰ ਅਤੇ ਚਮੜੇ ਦੀ ਮਿਆਨ ਲਟਕਦੀ ਅਤੇ ਕਾਠੀ ਦੇ ਅੱਗੇ ਕਾਰਬਾਈਨ ਦੇ ਬੱਟ ਜਾਂ ਦਸਤੇ ਵਾਸਤੇ ਚਮੜੇ ਦੀ ਇਕ ਛੋਟੀ ਜਿਹੀ ਥੈਲੀ ਲੱਗੀ ਹੁੰਦੀ ਜੋ ਦੇਖਿਆਂ ਇਸ ਤਰ੍ਹਾਂ ਲੱਗਦੀ ਜਿਵੇਂ ਉਹ ਕਿਸੇ ਪਿੱਛੇ ਤਿਰਛੀ ਲਟਕੀ ਹੋਵੇ। ਉਨ੍ਹਾਂ ਦੀਆਂ ਲਾਲ ਪੱਟੀਆਂ ਵਾਲੀਆਂ ਗਾੜ੍ਹੇ ਨੀਲੇ ਰੰਗ ਦੀਆਂ ਲੰਮੀਆਂ ਪੈਂਟਾਂ ਅਤੇ ਗਾੜੇ ਲਾਲ ਰੰਗ ਦੀਆਂ ਸਿਲਕੀ ਪੱਗਾਂ ਜੋ ਅੱਗੋਂ ਉੱਚੀਆਂ ਅਤੇ ਉਨ੍ਹਾਂ ਨੂੰ ਵਿਚਕਾਰੋਂ ਪਿੱਤਲ ਦੇ ਅਰਧ ਚੰਦਰਮਾ ਨਾਲ ਸਜਾਇਆ ਹੁੰਦਾ। ਜੋ ਤਕਰੀਬਨ ਦੋ ਇੰਚ ਉੱਚਾ ਚਮਕਦਾ ਨਜ਼ਰੀਂ ਪੈਂਦਾ। ਘੋੜਿਆਂ ਦੀਆਂ ਕਾਠੀਆਂ ਲਾਲ ਰੰਗ ਦੇ ਕੱਪੜੇ ਨਾਲ ਢੱਕੀਆਂ ਹੁੰਦੀਆਂ ਜਿਸ ਦੇ ਕਿਨਾਰਿਆਂ ‘ਤੇ ਚਿੱਟੀਆਂ ਅਤੇ ਨੀਲੀਆਂ ਧਾਰੀਆਂ ਬਣੀਆਂ ਹੋਈਆਂ ਸਨ ਅਤੇ ਸਾਜ਼ ਪਿੱਤਲ ਦੇ ਕੋਕਿਆਂ ਨਾਲ ਸਜਾਇਆ ਹੁੰਦਾ ਸੀ। ਅਫ਼ਸਰਾਂ ਨੇ ਸਿਰ ਤੋਂ ਪੈਰਾਂ ਤੱਕ ਲਾਲ ਰੰਗ ਦੀ ਚਮਕੀਲੀ ਸਿਲਕ ਦੀ ਵਰਦੀ ਪਹਿਨੀ ਹੁੰਦੀ ਅਤੇ ਉਨ੍ਹਾਂ ਪਾਸ ਸਜਾਵਟੀ ਪੇਟੀ ਨਾਲ ਇਕ ਸੈਬਰ ਤਲਵਾਰ ਵੀ ਹੁੰਦੀ ਸੀ। ਕੁੱਲ ਮਿਲਾ ਕੇ ਟੁਕੜੀ ਦੀ ਦਿੱਖ ਬਹੁਤ ਪ੍ਰਭਾਵਸ਼ਾਲੀ ਸੀ। ਅਗਰ ਉਨ੍ਹਾਂ ਦੀਆਂ ਜੈਕਟਾਂ ਕਿਸੇ ਚੰਗੇ ਕੱਪੜੇ ਦੀਆਂ ਬਣੀਆਂ ਹੁੰਦੀਆਂ ਤਾਂ ਉਹ ਇਸ ਤੋਂ ਵੱਧ ਚੰਗੇ ਨਜ਼ਰ ਆਉਂਦੇ।”
ਅਨਿਯਮਤ ਘੋੜਸਵਾਰ ਫੌਜ
ਉਹ ਫੌਜ ਜਿਸ ਵਾਸਤੇ ਕੋਈ ਨਿਯਮ ਨਾ ਬਣਾਏ ਗਏ ਹੋਣ, ਉਸ ਨੂੰ ਫੌਜ- ਏ-ਬੇ-ਕਵਾਇਦ ਕਿਹਾ ਜਾਂਦਾ ਸੀ । ਇਸ ਦੇ ਘੋੜਸਵਾਰ ਫ਼ੌਜੀਆਂ ਨੂੰ ‘ਘੋੜਚੜ੍ਹੇ ਕਿਹਾ ਜਾਂਦਾ ਸੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਵੱਖ-ਵੱਖ ਸਿੱਖ ਮਿਸਲਾਂ ਨੂੰ ਜਿੱਤ ਕੇ ਆਪਣੇ ਨਾਲ ਰਲਾਉਂਦਾ ਚਲਾ ਗਿਆ, ਤਿਵੇਂ-ਤਿਵੇਂ ਉਨ੍ਹਾਂ ਮਿਸਲਾਂ ਦੀਆਂ ਫ਼ੌਜਾਂ ਨੂੰ ਵੀ ਆਪਣੀ ਫ਼ੌਜ ਦਾ ਹਿੱਸਾ ਬਣਾਉਂਦਾ ਰਿਹਾ। ਉਸਨੇ ਉਨ੍ਹਾਂ ਨੂੰ ਪਹਿਲੇ ਮਾਲਕਾਂ ਨਾਲੋਂ ਚੰਗੀਆਂ ਸਹੂਲਤਾਂ ਅਤੇ ਮਾਹੌਲ ਦੇ ਕੇ ਵਿਸ਼ਵਾਸ ਪਾਤਰ ਬਣਾ ਲਿਆ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿਚ ਅਜਿਹੇ ਸਿਪਾਹੀਆਂ ਦੀ ਵੱਡੀ ਗਿਣਤੀ ਮੌਜੂਦ ਸੀ । ਮਿਸਾਲ ਦੇ ਤੌਰ ‘ਤੇ ਰਾਮਗੜ੍ਹੀਆ ਮਿਸਲ ਦੀਆਂ ਫ਼ੌਜਾਂ ਅਤੇ ਰਾਵਲਪਿੰਡੀ ਦੇ ਸਰਦਾਰ ਮਿਲਖਾ ਸਿੰਘ ਥੇਹਪੁਰੀਆ ਦੀਆਂ ਫ਼ੌਜਾਂ ਨੂੰ ਪ੍ਰਾਪਤ ਕਰ ਕੇ ਉਨ੍ਹਾਂ ਦੀਆਂ ਦੋ ਡਵੀਜ਼ਨਾਂ ਬਣਾ ਦਿੱਤੀਆਂ ਸੀ, ਜਿਨ੍ਹਾਂ ਨੂੰ ਕ੍ਰਮਵਾਰ ਡੇਰਾ ਰਾਮਗੜ੍ਹੀਆ ਅਤੇ ਡੇਰਾ ਪਿੰਡੀਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਨਕਈ ਅਤੇ ਕਨ੍ਹਈਆ ਮਿਸਲਾਂ ਦੇ ਸਰਦਾਰਾਂ ਦੀਆਂ ਫੌਜਾਂ ਨੂੰ ਕ੍ਰਮਵਾਰ ਕੰਵਰ ਖੜਕ ਸਿੰਘ ਅਤੇ ਸ਼ੇਰ ਸਿੰਘ ਦੀ ਕਮਾਨ ਹੇਠਲੀਆਂ ਫ਼ੌਜਾਂ ਵਿਚ ਰਲਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਛੋਟੇ-ਛੋਟੇ ਸਰਦਾਰਾਂ ਦੀਆਂ ਫ਼ੌਜਾਂ ਨੂੰ ਰਲਾ ਕੇ ਡੇਰਾ ਨੌਲੱਖਾ ਅਤੇ ਡੇਰਾ ਅਰਦਲੀਆਂ ਕਾਇਮ ਕੀਤੇ ਗਏ ਸਨ।
ਘੋੜਚੜ੍ਹਾ ਫੌਜ ਅੱਗੇ ਦੋ ਹਿੱਸਿਆਂ ਵਿਚ ਵੰਡੀ ਹੋਈ ਸੀ, ਇਕ ਦਾ ਨਾਂ, ‘ਘੋੜਚੜਾ ਖਾਸ’ ਅਤੇ ਦੂਜੀ ਦਾ ‘ਮਿਸਲਦਾਰ’ ਸੀ। ਘੋੜਚੜੇ ਖਾਸ ਦੀ ਇਕ ਹੀ ਸੰਸਥਾ ਜਾਂ ਜਥੇਬੰਦੀ ਬਣਾਈ ਗਈ ਸੀ ਅਤੇ ਇਸ ਦੇ ਜਵਾਨਾਂ ਦੀ ਭਰਤੀ ਜ਼ਿਮੀਦਾਰਾਂ ਜਾਂ ਭੂਮੀ ਮਾਲਕਾਂ ਆਦਿ ਵਿਚੋਂ ਕੀਤੀ ਜਾਂਦੀ ਸੀ। ਇਨ੍ਹਾਂ ਵਿਚੋਂ ਬਹੁਤੇ ਰਾਜ ਦਰਬਾਰ ਨਾਲ ਸਬੰਧ ਰੱਖਣ ਵਾਲੇ ਅਤੇ ਅਸਰ ਰਸੂਖ ਵਾਲੇ ਘਰਾਣਿਆਂ ਜਾਂ ਸਰਦਾਰਾਂ ਦੇ ਰਿਸ਼ਤੇਦਾਰਾਂ ਵਿਚੋਂ ਹੁੰਦੇ ਸਨ। ਉਹ ਘੋੜਿਆਂ ਅਤੇ ਹਥਿਆਰਾਂ ਆਦਿ ਦਾ ਪ੍ਰਬੰਧ ਆਪ ਕਰਦੇ ਅਤੇ ਇਸ ਸੇਵਾ ਬਦਲੇ ਉਨ੍ਹਾਂ ਨੂੰ ਤਨਖ਼ਾਹਾਂ, ਜਗੀਰਾਂ ਜਾਂ ਨਕਦੀ ਦੇ ਰੂਪ ਵਿਚ ਦਿੱਤੀਆਂ ਜਾਂਦੀਆਂ ਸਨ।ਮਿਸਲਦਾਰ ਫੌਜ ਉਨ੍ਹਾਂ ਛੋਟੇ-ਛੋਟੇ ਸਰਦਾਰਾਂ ਦੀ ਹੁੰਦੀ ਸੀ, ਜਿਨ੍ਹਾਂ ਨੂੰ ਮਹਾਰਾਜੇ ਨੇ ਉਨ੍ਹਾਂ ਦੇ ਇਲਾਕੇ ਜਿੱਤ ਕੇ ਆਪਣੇ ਅਧੀਨ ਕਰ ਲਿਆ ਸੀ ਅਤੇ ਉਨ੍ਹਾਂ ਮਹਾਰਾਜੇ ਦੀ ਸਰਦਾਰੀ ਤਹਿਤ ਆਪੋ ਆਪਣੀਆਂ ਫੌਜਾਂ ਦੇ ਮੁੱਖੀ ਦੇ ਤੌਰ ‘ਤੇ ਸੇਵਾ ਕਰਨੀ ਪ੍ਰਵਾਨ ਕਰ ਲਈ ਸੀ। ਇਹ ਸਮਾਜ ਦੇ ਸਾਰੇ ਵਰਗਾਂ ਵਿਚੋਂ ਆਏ ਸਨ ਅਤੇ ਦੇਖਣ ਵਿਚ ਇਹ ‘ਘੋੜਚੜ੍ਹੇ ਖਾਸ’ ਦੇ ਜਵਾਨਾਂ ਨਾਲੋਂ ਰੁਤਬੇ ਦੇ ਹਿਸਾਬ ਨਾਲ ਕੁਝ ਨੀਵੇਂ ਲੱਗਦੇ ਸਨ। ਇਹ ਫ਼ਰਕ ਉਨ੍ਹਾਂ ਦੇ ਘੋੜਿਆਂ ਅਤੇ ਦੂਜੇ ਸਾਜੋ-ਸਾਮਾਨ ਤੋਂ ਪ੍ਰਤੀਤ ਹੁੰਦਾ ਸੀ। ਮਹਾਰਾਜਾ ਜਿਵੇਂ- ਜਿਵੇਂ ਮਿਸਲਾਂ ਅਤੇ ਛੋਟੇ ਸਰਦਾਰਾਂ ਦੇ ਇਲਾਕੇ ਆਪਣੇ ਸਾਮਰਾਜ ਨਾਲ ਮਿਲਾਉਂਦਾ ਗਿਆ, ਤਿਵੇਂ-ਤਿਵੇਂ ਬੇਕਾਇਦਾ ਸਵਾਰਾਂ ਦੀ ਗਿਣਤੀ ਵੀ ਵਧਦੀ ਗਈ ਅਤੇ ਇਹ ਵਾਧਾ ਉਸ ਦੇ ਰਾਜ ਦੇ ਅੰਤ ਤੱਕ ਜਾਰੀ ਰਿਹਾ। ਹੇਠਾਂ ਦਿੱਤੀ ਸਾਰਣੀ ਤੋਂ ਸਾਨੂੰ ਵੱਖ- ਵੱਖ ਸਮਿਆਂ ਵਿੱਚ ਬਾਕਾਇਦਾ ਘੋੜਸਵਾਰ ਫ਼ੌਜਾਂ ਦੀ ਗਿਣਤੀ ਅਤੇ ਉਨ੍ਹਾਂ ਨੂੰ ਦਿੱਤੀ ਜਾਂਦੀ ਸਾਲਾਨਾ ਤਨਖ਼ਾਹ ਦੀ ਰਕਮ ਦੇ ਵੇਰਵੇ ਦੀ ਜਾਣਕਾਰੀ ਹੋ ਜਾਂਦੀ ਹੈ :
ਸਾਲ – ਗਿਣਤੀ – ਸਾਲਾਨਾ ਤਨਖਾਹ ਰੁਪਇਆਂ ਵਿੱਚ
1813 – 874 – 165117 ਰੁਪਏ
1817 – 2464 – 278318 ਰੁਪਏ
1819 – 3577 – 1113782 ਰੁਪਏ
1823 – 7300 – 2245000 ਰੁਪਏ
1828 – 7200 – 2194000 ਰੁਪਏ
1838 – 10795 – 3168714 ਰੁਪਏ
1843 – 14383 – 4418840 ਰੁਪਏ
1845 – 19100 – 5827597 ਰੁਪਏ
ਬੇਕਾਇਦਾ ਫ਼ੌਜ ਦਾ ਪ੍ਰਬੰਧ
ਬੇਕਾਇਦਾ ਘੋੜਚੜ੍ਹੇ ਫੌਜਾਂ ਦਾ ਪ੍ਰਬੰਧਕੀ-ਢਾਂਚਾ ਬਹੁਤ ਸਾਦਾ ਸੀ। ਉਨ੍ਹਾਂ ਦੀ ਗਿਣਤੀ ਵੱਖ-ਵੱਖ ਜਾਂ ਮਿਸਲਾਂ ਵਿਚ ਵੱਖ-ਵੱਖ ਹੁੰਦੀ ਸੀ। ਵੱਖ-ਵੱਖ ਕਬੀਲਿਆਂ/ ਜਾਤਾਂ ਜਾਂ ਕੌਮਾਂ ਦੇ ਡੇਰਿਆਂ ਜਾਂ ਮਿਸਲਾਂ ਦਾ ਪ੍ਰਬੰਧ ਉਨ੍ਹਾਂ ਨਾਲ ਸੰਬੰਧਤ ਸਰਦਾਰਾਂ ਦੇ ਹੱਥ ਹੁੰਦਾ ਸੀ। ਇਸ ਤਰ੍ਹਾਂ ਹਰ ਡੇਰੇ ਜਾਂ ਮਿਸਲ ਦਾ ਸਰਦਾਰ ਵੀ ਅਲੱਗ-ਅਲੱਗ ਹੁੰਦਾ ਸੀ ਅਤੇ ਉਨ੍ਹਾਂ ਤਹਿਤ ਘੋੜਚੜ੍ਹੇ ਫ਼ੌਜੀਆਂ ਦੀ ਗਿਣਤੀ ਇਕ ਸਾਰ ਨਹੀਂ ਸੀ। ਇਨ੍ਹਾਂ ਵਿਚ ਬਾਕਾਇਦਾ ਵਰਦੀ, ਡਰਿਲ ਜਾਂ ਪਰੇਡ ਦੀ ਕੋਈ ਵਿਵਸਥਾ ਵੀ ਨਹੀਂ ਸੀ। ਉਹ ਦਿੱਸਣ ਵਿਚ ਸਰੀਰਕ ਤੌਰ ‘ਤੇ ਮਜ਼ਬੂਤ ਅਤੇ ਬਹਾਦਰ ਲਗਦੇ ਸਨ ਅਤੇ ਉਨ੍ਹਾਂ ਦੇ ਲੜਾਈ ਕਰਨ ਦੇ ਤਰੀਕੇ ਪ੍ਰੰਪਰਾਗਤ ਸਨ ਜੋ ਉਨ੍ਹਾਂ ਨੇ ਆਪਣੇ ਬਜ਼ੁਰਗਾਂ ਜਾਂ ਵੱਡੇ ਵਡੇਰਿਆਂ ਤੋਂ ਸਿੱਖੇ ਸਨ। ਉਹ ਆਪਣੇ ਘੋੜਿਆਂ ਅਤੇ ਅਸਲੇ ਦੀ ਦੇਖ ਭਾਲ ਖੁਦ ਕਰਦੇ ਸਨ। ਫਿਰ ਵੀ ਉਨ੍ਹਾਂ ਦੇ ਪ੍ਰਬੰਧਕੀ ਅਮਲੇ ਵਿਚ ਇਕ ਵਕੀਲ ਜਾਂ ਮੁਨਸ਼ੀ, ਇਕ ਮੁਨੀਮ, ਇਕ ਨਿਸ਼ਾਨਚੀ, ਇਕ ਧੌਂਸਾ ਨਵਾਜ਼ (ਨਗਾਰਾ ਵਜਾਉਣ ਵਾਲਾ) ਕੁਝ ਲਾਂਗਰੀ ਅਤੇ ਅਰਦਲੀ ਹੁੰਦੇ ਸਨ। ਇਨ੍ਹਾਂ ਤੋਂ ਇਲਾਵਾ ਸਿੱਖਾਂ ਦੀਆਂ ਮਿਸਲਾਂ ਅਤੇ ਡੇਰਿਆਂ ਵਿਚ ਆਪੋ-ਆਪਣੇ ਗੁਰਦੁਆਰੇ ਅਤੇ ਉਨ੍ਹਾਂ ਵਾਸਤੇ ਗ੍ਰੰਥੀ ਨਿਯੁਕਤ ਹੁੰਦੇ ਸਨ।ਕਰਨ
8 ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਅਤੇ ਡੇਰਿਆਂ ਤਹਿਤ ਬੇ-ਕਾਇਦਾ ਘੋੜਸਵਾਰ ਫੌਜ ਨੂੰ ਸੰਨ 1822 ਵਿਚ ਇਕੱਠਿਆਂ ਕਰ ਦਿੱਤਾ ਅਤੇ ਵੱਡੇ-ਵੱਡੇ ਸਮੂਹਾਂ ਵਿਚ ਵੰਡ ਦਿੱਤਾ। ਉਨ੍ਹਾਂ ਦੀ ਕਮਾਂਡ ਖ਼ਾਲਸਾ ਦਰਬਾਰ ਦੇ ਜਾਣੇ-ਮਾਣੇ ਵਿਅਕਤੀ ਕਰਦੇ ਸਨ, ਜਿਨ੍ਹਾਂ ਵਿਚੋਂ ਸਰਦਾਰ ਲਹਿਣਾ ਸਿੰਘ ਮਜੀਠੀਆ, ਸੰਧਾਵਾਲੀਏ ਸਰਦਾਰ, ਅਟਾਰੀ ਵਾਲੇ ਸਰਦਾਰ, ਮਿਸਰ ਦੀਵਾਨ ਚੰਦ ਅਤੇ ਜਮਾਂਦਾਰ ਖੁਸ਼ਹਾਲ ਸਿੰਘ ਜ਼ਿਕਰਯੋਗ ਹਨ। ਮਹਾਰਾਜਾ ਸਾਰੀ ਸੈਨਾ ਦਾ ਖੁਦ ਸਿਪਾਹ-ਸਲਾਰ ਸੀ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਮੁਹਿੰਮਾਂ ’ਤੇ ਜਾਣ ਦੇ ਨਿਰਦੇਸ਼ ਦਿੰਦਾ ਸੀ। ਕਈ ਵਾਰ ਮਹਾਰਾਜਾ ਖੁਦ ਇਸ ਫੌਜ ਦਾ ਮੁਆਇਨਾ ਕਰਦਾ ਅਤੇ ਲੋੜੀਂਦੀਆਂ ਤਬਦੀਲੀਆਂ ਲਈ ਸੰਬੰਧਤ ਅਫ਼ਸਰਾਂ ਨੂੰ ਲਿਖਤੀ ਹਦਾਇਤਾਂ ਵੀ ਜਾਰੀ ਕਰਦਾ ਸੀ। ਮਹਾਰਾਜਾ ਇਸ ਫੌਜ ‘ਤੇ ਬਹੁਤ ਮਾਣ ਕਰਦਾ ਸੀ ਕਿਉਂਕਿ ਬੀਤੇ ਸਮਿਆਂ ਵਿਚ ਇਸੇ ਫ਼ੌਜ ਦੀ ਸਹਾਇਤਾ ਨਾਲ ਉਸ ਨੇ ਕਸ਼ਮੀਰ, ਮੁਲਤਾਨ, ਪਿਸ਼ਾਵਰ ਅਤੇ ਉੱਤਰ-ਪੱਛਮੀ ਇਲਾਕਿਆਂ ਵੱਲ ਬਹੁਤ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ ਸਨ। ਉਸ ਨੇ ਇਸ ਫ਼ੌਜ ਦੀ ਬਹਾਦਰੀ ਬਾਬਤ ਕਈ ਗੱਲਾਂ ਪੱਛਮੀ ਅਤੇ ਯੂਰਪੀ ਯਾਤਰੂਆਂ ਨਾਲ ਅਕਸਰ ਕੀਤੀਆਂ ਜਿਨ੍ਹਾਂ ਵਿਚੋਂ ਹਿਊਗਲ, ਵੇਡ ਅਤੇ ਆਸਬੋਰਨ ਜ਼ਿਕਰਯੋਗ ਹਨ। ਹਿਊਗਲ ਜੋ ਇਕ ਪਰਸ਼ੀਅਨ ਯਾਤਰੀ ਸੀ,ਇਸ ਫੌਜ ਦੀ ਵਰਦੀ, ਹਥਿਆਰ ਅਤੇ ਦਿੱਖ ਉਤੇ ਬਹੁਤ ਵਧੀਆ ਤਰੀਕੇ ਨਾਲ ਚਾਨਣਾ ਪਾਉਂਦਿਆਂ ਲਿਖਦਾ ਹੈ: “ਮਹਾਰਾਜੇ ਨੇ ਘੋੜਚੜ੍ਹੇ ਫ਼ੌਜ ਦੇ ਜਵਾਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ (ਘੋੜਚੜ੍ਹੇ) ਉਸ ਪਾਸ ਚਾਰ ਹਜ਼ਾਰ ਸਨ। ਮੈਂ ਉਸ ਨੂੰ ਇਸ ਸ਼ਬਦ ਦਾ ਅਰਥ ਪੁੱਛਿਆ। ਉਸ ਨੇ ਮੈਨੂੰ ਜਵਾਬ ਦਿੱਤਾ ਕਿ ਉਨ੍ਹਾਂ ਪਾਸ ਜੋ ਇਲਾਕੇ ਹਨ, ਉਥੋਂ ਹਰੇਕ ਨੂੰ ਤਿੰਨ ਹਜ਼ਾਰ ਜਾਂ ਚਾਰ ਹਜ਼ਾਰ ਰੁਪਇਆ ਸਾਲਾਨਾ ਮਾਲੀਆ ਪ੍ਰਾਪਤ ਹੁੰਦਾ ਸੀ ਅਤੇ ਜੋ ਘੋੜੇ ਅਤੇ ਬਾਕੀ ਦੂਜਾ ਸਾਮਾਨ ਉਨ੍ਹਾਂ ਪਾਸ ਸੀ, ਉਹ ਉਨ੍ਹਾਂ ਦਾ ਆਪਣਾ ਸੀ। ਉਹ ਅਸਲ ਵਿਚ ਪੰਜਾਬ ਦੇ ਉਨ੍ਹਾਂ 69,500 ਛੋਟੇ-ਛੋਟੇ ਸਰਦਾਰਾਂ ਦੀ ਯਾਦ ਦੁਆਉਂਦੇ ਸਨ, ਜਿਨ੍ਹਾਂ ਨੂੰ ਰਣਜੀਤ ਸਿੰਘ ਦੀ ਤਾਕਤ ਅਧੀਨ ਲਿਆਂਦਾ ਗਿਆ ਅਤੇ ਬਦਲੇ ਵਿਚ ਜੋ ਜਾਇਦਾਦ ਦਿੱਤੀ ਗਈ, ਉਸ ਨੂੰ ਉਹ ਜਦੋਂ ਠੀਕ ਸਮਝੇ, ਵਾਪਸ ਲੈ ਸਕਦਾ ਸੀ। ਮੈਂ ਉਨ੍ਹਾਂ ਦਾ ਨਿਰੀਖਣ ਕਰਨ ਦੀ ਬੇਨਤੀ ਕੀਤੀ, ਨਾ ਤਾਂ ਉਹ ਵਧੀਆ ਲੱਗਦੇ ਸੀ ਅਤੇ ਨਾ ਹੀ ਉਹ ਬਹੁਤ ਖਿੱਚ ਵਾਲੇ ਆਦਮੀਆਂ ਦੀ ਮੰਡਲੀ ਸੀ। ਹਰ ਇੱਕ ਦਾ ਪਹਿਰਾਵਾ ਅਲੱਗ ਸੀ, ਪਰ ਫਿਰ ਵੀ ਉਹ ਸਾਰੇ ਇਸੇ ਸਲੀਕੇ ਵਿਚ ਸੰਪੂਰਨ ਰਹਿਣੀ ਵਿਚ ਸਨ।”
“ਮੇਰੇ ਸਾਹਮਣੇ ਖੜ੍ਹੀ ਅਜੀਬ ਟੁਕੜੀ ਹਿੰਦੁਸਤਾਨੀ ਜ਼ਿਆਦਾ ਲੱਗਦੀ ਸੀ। ਉਨ੍ਹਾਂ ਦੀ ਵਰਦੀ ਵਿਚ ਸ਼ੁਨੀਲ ਦਾ ਕੋਟ ਲੰਮਾ ਅਤੇ ਢਿੱਲਾ ਚੋਲਾ ਜਿਸ ਦੇ ਉਪਰੋਂ, ਉਨ੍ਹਾਂ ਵਿਚੋਂ ਜ਼ਿਆਦਾਤਰ (ਫ਼ੌਜੀਆਂ) ਨੇ ਕਵਚ ਵਾਲੀ ਕਮੀਜ਼ ਪਾਈ ਹੋਈ ਸੀ। ਦੂਸਰਿਆਂ ਨੇ ਇਸ ਕਮੀਜ਼ ਨੂੰ ਇਕ ਘੁਟਵੀਂ ਫ਼ੌਜੀ ਕੁੜਤੀ (ਤੁਨਿਕ) ਦੇ ਹਿੱਸੇ ਤਰ੍ਹਾਂ ਬਣਾਇਆ ਹੋਇਆ ਸੀ। ਕਮਰ ਦੁਆਲੇ ਇਕ ਕਢਾਈ ਵਾਲੀ ਸੋਨੇ ਦੀ ਪੇਟੀ, ਜਿਸ ਉਤੇ ਬਾਰੂਦ ਵਾਲਾ ਥੈਲਾ (Powder Horn) ਲੱਗਾ ਹੋਇਆ, ਉਪਰੋਂ ਸੋਨੇ ਦੇ ਕੱਪੜੇ (ਜ਼ਰੀ) ਨਾਲ ਢਕਿਆ ਹੋਇਆ, ਇਸੇ ਹੀ ਤਰ੍ਹਾਂ ਉਨ੍ਹਾਂ ਵਿਚੋਂ ਬਹੁਤੇ ਪਰਸ਼ੀਅਨ ਕਟਾਰ ਅਤੇ ਪਸਤੌਲ ਇਨ੍ਹਾਂ ਸ਼ਸਤਰਾਂ ਨਾਲ ਲਈ ਫਿਰਦੇ ਸਨ। ਕੁਝ ਨੇ ਸੋਨੇ ਨਾਲ ਜੜਾਊ ਲੋਹੇ ਦੇ ਟੋਪ ਪਾਏ ਸਨ, ਜਿਨ੍ਹਾਂ ਦੀ ਚੋਟੀ ‘ਤੇ ਕਲਗੀ ਜਾਂ ਬਗਲੇ ਦੇ ਕਾਲੇ ਖੰਭ ਲੱਗੇ ਹੋਏ ਸਨ। ਦੂਜਿਆਂ ਨੇ ਲੋਹੇ ਦੀ ਟੋਪੀ ਪਾਈ ਹੋਈ ਸੀ ਜਿਹੜੀ ਅੱਖਾਂ ਦੁਆਲੇ ਕੁਝ ਜਗ੍ਹਾ ਨੂੰ ਛੱਡ ਕੇ ਬਾਕੀ ਸਾਰੇ ਸਿਰ ਨੂੰ ਢਕਦੀ ਸੀ । ਖੱਬੀ ਬਾਂਹ, ਹੱਥ • ਤੋਂ ਅਰਕ ਤੱਕ ਸੋਨੇ ਨਾਲ ਜੜੀ ਲੋਹੇ ਦੀ ਪੱਟੀ ਨਾਲ ਢਕੀ ਹੁੰਦੀ ਸੀ। ਸਿੱਖਾਂ ਵਾਲੀ ਗੋਲ ਢਾਲ ਪਿੱਠ ‘ਤੇ ਲਟਕਦੀ ਸੀ, ਜੋ ਛਾਤੀ ਉਪਰੋਂ ਕਰਾਸ ਕਰਦੀਆਂ ਪੇਟੀਆਂ ਨਾਲ ਬੱਝੀ ਹੁੰਦੀ, ਹਥਿਆਰ ਵਜੋਂ ਰੱਖੇ ਤੀਰਾਂ ਦਾ ਭੱਥਾ ਸੱਜੇ ਪਾਸੇ ਅਤੇ ਕਮਾਨ ਪਿੱਛੇ ਟੰਗੀ ਹੋਈ, ਪੇਟੀ ਦੇ ਵਿਚ ਗੋਲੀਆਂ ਵਾਲਾ ਝੋਲਾ ਅਤੇ ਇਕ ਲੰਬੀ ਸੰਗੀਨ, ਆਮ ਕਰਕੇ ਜੋ ਸੋਨੇ ਵਿਚ ਜੜੀ ਹੋਈ ਹੁੰਦੀ ਸੀ। ਜਦੋਂ ਜਵਾਨ ਪੈਦਲ ਹੁੰਦਾ ਉਸ ਨੂੰ ਉਹ ਸੱਜੇ ਹੱਥ ਵਿਚ ਪਕੜਦਾ, ਜਦੋਂ ਘੋੜੇ ‘ਤੇ ਸਵਾਰ ਹੁੰਦਾ, ਉਦੋਂ ਮੋਢੇ ‘ਤੇ ਰੱਖਦਾ; ਆਦਿ ਚੀਜ਼ਾਂ ਵਰਦੀ ਨੂੰ ਮੁਕੰਮਲ ਕਰਦੀਆਂ ਸਨ।” ਸੰਨ 1838 ਵਿਚ ਜਦੋਂ ਲਾਰਡ ਆਕਲੈਂਡ ਨੇ ਪੰਜਾਬ ਦੇ ਦੌਰੇ ਸਮੇਂ ਘੋੜਚੜ੍ਹਿਆਂ ਦੀ ਫ਼ੌਜ ਨੂੰ ਦੇਖਿਆ ਉਸ ਨੇ ਇਸ ਸਾਰੀ ਦੁਨੀਆਂ ਵਿਚੋਂ ਸਭ ਤੋਂ ਵੱਧ ਦਿਲਖਿੱਚਵੀ ਫ਼ੌਜ ਕਰਾਰ ਦਿੱਤਾ।ਖੇਤੀ ਬਲ ਇਨ੍ਹਾਂ ਫ਼ੌਜਾਂ ਦੇ ਹਿਸਾਬ ਕਿਤਾਬ ਦੀ ਪੜਤਾਲ ਮਹਾਰਾਜੇ ਦੇ ਖਾਸ ਮੁਨੀਮ ਵੱਲੋਂ ਕਰਵਾਈ ਜਾਂਦੀ ਅਤੇ ਦੋਸ਼ੀ ਪਾਏ ਜਾਂਦੇ ਅਫ਼ਸਰਾਂ ਨੂੰ ਜਾਂ ਤਾਂ ਨੌਕਰੀਆਂ ਤੋਂ ਕੱਢ ਦਿੱਤਾ ਜਾਂਦਾ ਅਤੇ ਜਾਂ ਭਾਰੀ ਜੁਰਮਾਨੇ ਕੀਤੇ ਜਾਂਦੇ । ਮਹਾਰਾਜਾ ਫ਼ੌਜ ਵਿਚ ਕਿਸੇ ਕਿਸਮ ਦੀ ਤਰਫਦਾਰੀ ਜਾਂ ਰਿਸ਼ਵਤਖੋਰੀ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਉਹ ਸਾਲ ਵਿਚ ਇਕ ਵਾਰ ਦਸਹਿਰੇ ਦੇ ਮੌਕੇ ਲਾਹੌਰ ਜਾਂ ਅੰਮ੍ਰਿਤਸਰ ਵਿਚ ਫੌਜ ਦਾ ਮੁਆਇਨਾ ਕਰਦਾ ਅਤੇ ਪਰੇਡ ਵੀ ਵੇਖਦਾ। ਅਜਿਹਾ ਕਰਨ ਨਾਲ ਉਸ ਨੂੰ ਫੌਜਾਂ ਦੀ ਗਿਣਤੀ ਅਤੇ ਸਮਰੱਥਾ ਦਾ ਪਤਾ ਲੱਗਦਾ ਰਹਿੰਦਾ ਸੀ
ਫ਼ੌਜ ਵਿਚ ਭਰਤੀ ਦੇ ਮਾਪਦੰਡ
ਫ਼ੌਜ ਵਿਚ ਭਰਤੀ ਅਤੇ ਸੇਵਾ ਮੁਕਤੀ ਦਾ ਕੋਈ ਠੋਸ ਨਿਯਮ ਨਹੀਂ ਸੀ। ਬਹੁਤੇ ਜਵਾਨ ਤਾਂ ਆਪਣੇ ਪਿਉ ਦਾਦੇ ਦੇ ਵੇਲਿਆਂ ਤੋਂ ਤੁਰੇ ਆ ਰਹੇ ਵਿਧਾਨ ਅਨੁਸਾਰ ਫ਼ੌਜਾਂ ਵਿਚ ਭਰਤੀ ਹੋ ਜਾਂਦੇ ਸਨ। ਸਿੱਖਾਂ ਅਤੇ ਖਾਸ ਕਰ ਕੇ ਜੱਟਾਂ ਵਿਚ ਖ਼ਾਲਸਾ ਫ਼ੌਜ ਵਿਚ ਭਰਤੀ ਹੋਣਾ, ਪੰਥ ਅਤੇ ਖ਼ਾਲਸੇ ਦੀ ਸੇਵਾ ਸਮਝਿਆ ਜਾਂਦਾ ਸੀ, ਜਿਸ ਕਰਕੇ ਮਹਾਰਾਜੇ ਨੂੰ ਫ਼ੌਜੀ ਜਵਾਨਾਂ ਦੀ ਕਮੀ ਦਾ ਮੂੰਹ ਨਹੀਂ ਵੇਖਣਾ ਪਿਆ। ਪੰਜਾਬ ਦੀਆਂ ਦੂਜੀਆਂ ਜਾਤਾਂ ਦੇ ਲੋਕ ਵੀ ਹੌਲੀ-ਹੌਲੀ ਇਸ ਪਾਸੇ ਵੱਲ ਖਿੱਚੇ ਆਉਣ ਲੱਗ ਪਏ, ਜਿਨ੍ਹਾਂ ਵਿਚ ਖੱਤਰੀ ਅਤੇ ਬ੍ਰਾਹਮਣਾਂ ਤੋਂ ਇਲਾਵਾ ਕਾਮੇ ਅਤੇ ਕਾਰੀਗਰਾਂ ਨਾਲ ਸੰਬੰਧਤ ਜਾਤਾਂ ਦੇ ਲੋਕ ਵੀ ਸ਼ਾਮਲ ਸਨ । ਪੰਜਾਬੀਆਂ ਤੋਂ ਇਲਾਵਾ ਡੋਗਰੇ, ਰਾਜਪੂਤ, ਗੋਰਖੇ ਅਤੇ ਪਠਾਣ ਵੀ ਵੱਡੀ ਗਿਣਤੀ ਵਿਚ ਸਨ। ਤੋਪਖ਼ਾਨੇ ਦੇ ਅਫ਼ਸਰ ਜ਼ਿਆਦਾਤਰ ਮੁਸਲਮਾਨ ਸਨ, ਜੋ ਸਫਲ ਨਿਸ਼ਾਨਚੀ ਮੰਨੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਵੇਲੇ ਫ਼ੌਜ ਵਿਚ ਭਰਤੀ ਹੋਣਾ ਇਕ ਬਹੁਤ ਮਾਣ ਵਾਲੀ ਗੱਲ ਸਮਝੀ ਜਾਣ ਲੱਗੀ ਸੀ। ਸਮੇਂ ਸਮੇਂ ਫ਼ੌਜਾਂ ਨੂੰ ਮਹਾਰਾਜੇ ਵੱਲੋਂ ਭਾਰੀ ਇਨਾਮਾਂ ਨਾਲ ਸਨਮਾਨਿਆ ਜਾਂਦਾ ਜੋ ਨਕਦੀ ਜਾਂ ਜਗੀਰਾਂ ਦੇ ਰੂਪ ਵਿਚ ਹੁੰਦੇ ਸਨ।
ਤਨਖ਼ਾਹਾਂ ਅਤੇ ਪੁਰਸਕਾਰ
ਸਿੱਖ ਮਿਸਲਾਂ ਦੇ ਦੌਰ ਤੋਂ ਬਾਅਦ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜਾਂ ਨੂੰ ਨਕਦ ਤਨਖ਼ਾਹਾਂ ਦੇਣ ਦੀ ਪ੍ਰਥਾ ਚਲਾਈ। ਸ਼ੁਰੂ ਵਿਚ ਇਸ ਪਾਸੇ ਬਹੁਤ ਮੁਸ਼ਕਿਲਾਂ ਆਈਆਂ, ਕਿਉਂਕਿ ਸਿੱਖ ‘ਤਨਖ਼ਾਹਦਾਰ’ ਫ਼ੌਜੀ ਨਹੀਂ ਬਣਨਾ ਚਾਹੁੰਦੇ ਸਨ। ਪਰ ਜਦੋਂ ਬਾਕਾਇਦਾ ਪੈਦਲ ਸੈਨਾ ਹੋਂਦ ਵਿਚ ਲਿਆਂਦੀ ਗਈ, ਉਦੋਂ ਇਸ ਸਮੱਸਿਆ ਨੂੰ ਕਾਬੂ ਕਰ ਲਿਆ ਗਿਆ। ਹੁਣ ਇਸ ਸੈਨਾ ਵਿਚ ਜਦੋਂ ਹਰ ਰੰਗਰੂਟ ਨੂੰ ਮਹੀਨੇ ਜਾਂ ਦੋ ਮਹੀਨਿਆਂ ਬਾਅਦ ਨੀਯਤ ਤਨਖਾਹ ਮਿਲਣ ਲੱਗੀ, ਉਦੋਂ ਦੂਜੇ ਹਲਕਿਆਂ ਵਿਚ ਵੀ ਇਸ ਪ੍ਰਤੀ ਉਤਸੁਕਤਾ ਵਧੀ। ਪਹਿਲਾਂ ਪਹਿਲ ਘੁੜਚੜ੍ਹਿਆਂ ਨੇ ਇਹ ਸਵੀਕਾਰ ਨਾ ਕੀਤੀਆਂ, ਪਰ ਬੇਕਾਇਦਾ ਘੋੜਸਵਾਰ ਫ਼ੌਜ ਦੀ ਭਰਤੀ ਤਨਖ਼ਾਹਾਂ ਉਤੇ ਹੀ ਕੀਤੀ ਗਈ ਸੀ। ਹੌਲੀ-ਹੌਲੀ ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤਲੇ ਸਾਲਾਂ ਤੱਕ ਲੱਗਪਗ ਸਾਰੀ ਹੀ ਫੌਜ ਨੂੰ ਨਕਦ ਤਨਖ਼ਾਹਾਂ ਦਿੱਤੀਆਂ ਜਾਣ ਲੱਗ ਪਈਆਂ ਸਨ।
ਫ਼ੌਜ ਨੂੰ ਤਨਖ਼ਾਹਾਂ ਦਾ ਭੁਗਤਾਨ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਰਨ ਦਾ ਵਿਧਾਨ ਸੀ ਪਰ ਕਈ ਵਾਰ ਲੋੜ ਪੈਣ ‘ਤੇ ਇਹ ਸਾਲ ਵਿਚ ਦੋ ਜਾਂ ਤਿੰਨ ਵਾਰ ਹੀ ਕੀਤਾ ਜਾਂਦਾ ਸੀ । ਕਈ ਵਾਰ ਫ਼ੌਜ ਨੂੰ ਤਨਖ਼ਾਹਾਂ ਕਦੇ ਚਾਰ ਮਹੀਨੇ ਅਤੇ ਕਦੇ ਛੇ ਮਹੀਨੇ ਬਾਅਦ ਦਿੱਤੀਆਂ ਜਾਂਦੀਆਂ ਸਨ। ਇਹ ਸਭ ਕੁਝ ਰਾਜ ਦੇ ਮਾਲੀ ਹਾਲਤਾਂ ‘ਤੇ ਨਿਰਭਰ ਕਰਦਾ ਸੀ। ਤਨਖ਼ਾਹਾਂ ਦੇ ਭੁਗਤਾਨ ਨੂੰ ਠੀਕ ਤਰੀਕੇ ਨਾਲ ਕਰਨ ਵਾਸਤੇ ਫੌਜ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਸੀ। ਇਕ ‘ਫੌਜ-ਏ-ਸਵਾਰੀ’ (ਬੇ-ਕਾਇਦਾ ਘੋੜਸਵਾਰ ਫ਼ੌਜ), ਦੂਜੀ ‘ਫ਼ੌਜ-ਏ-ਆਈਨ’ (ਬਾਕਾਇਦਾ ਫ਼ੌਜ)ਅਤੇ ਤੀਜੀ ‘ਫ਼ੌਜ-ਏ-ਕਲਜਾਤ” (ਕਿਲ੍ਹਿਆਂ ਵਿਚ ਤੈਨਾਤ ਫ਼ੌਜ) ਹਰੇਕ ਫ਼ੌਜ ਦੇ ਆਪੋ ਆਪਣੇ ਕੇਂਦਰੀ ਦਫ਼ਤਰ ਸਨ ਜੋ ਗਿਣਤੀ ਅਤੇ ਤਨਖ਼ਾਹਾਂ ਦਾ ਹਿਸਾਬ ਕਿਤਾਬ ਰੱਖਦੇ ਅਤੇ ਖ਼ਰਚਿਆਂ ਦਾ ਭੁਗਤਾਨ ਕਰਦੇ ਸਨ।
ਬੇਕਾਇਦਾ ਜਾਂ ਅਨਿਯਮਤ ਫ਼ੌਜੀਆਂ ਨੂੰ ਤਨਖ਼ਾਹਾਂ, ਪਹਿਲਾਂ ਪਹਿਲ ਉਨ੍ਹਾਂ ਦਾ ਕਮਾਂਡਿੰਗ ਅਫ਼ਸਰ ਦਿੰਦਾ ਸੀ ਪਰ ਬਾਅਦ ਵਿਚ ਹਰ ਯੂਨਿਟ ਨਾਲ ਇਕ ਖਜ਼ਾਨਚੀ ਦੀ ਨਿਯੁਕਤੀ ਕਰ ਦਿੱਤੀ ਗਈ ਸੀ। ਬਾ-ਕਾਇਦਾ ਜਾਂ ਨਿਯਮਤ ਫ਼ੌਜ ਨੂੰ ਹਮੇਸ਼ਾਂ ਬਖ਼ਸ਼ੀ ਜਾਂ ਪੇ ਮਾਸਟਰ ਤਨਖ਼ਾਹਾਂ ਦਿੰਦੇ ਸਨ, ਜਿਸ ਨੂੰ ਅਲੱਗ ਖਜ਼ਾਨਾ ਵਿਭਾਗ ਮਿਲਿਆ ਹੁੰਦਾ ਸੀ। ਇਸ ਨੂੰ ‘ਪੇਟੀ-ਖ਼ਜ਼ਾਨਾ-ਏ-ਫ਼ੌਜ’ ਕਿਹਾ ਜਾਂਦਾ ਸੀ। ਕਿਲ੍ਹਿਆਂ ਵਿਚ ਤੈਨਾਤ ਫ਼ੌਜੀਆਂ ਨੂੰ ਤਨਖ਼ਾਹਾਂ, ਸੰਬੰਧਤ ਕਿਲ੍ਹੇ ਦੇ ਥਾਣੇਦਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਨ। ਤਿੰਨਾਂ ਹੀ ਫ਼ੌਜਾਂ ਦੇ ਪੇ-ਮਾਸਟਰ ਜਾਂ ਤਨਖ਼ਾਹਾਂ ਦਾ ਭੁਗਤਾਨ ਕਰਨ ਵਾਲੇ ਅਧਿਕਾਰੀ, ਆਪੋ ਆਪਣੇ ਅਧਿਕਾਰ ਖੇਤਰ ਵਿਚ ਸਥਿਤ ਫ਼ੌਜੀ ਇਕਾਈਆਂ ਦੀ ਅੰਦਾਜ਼ਨ ਗਿਣਤੀ ਅਨੁਸਾਰ ਰਾਜਧਾਨੀ ਵਿਖੇ ਸਥਿਤ ਕੇਂਦਰੀ ਖਜ਼ਾਨਾ ਵਿਭਾਗ ਪਾਸ ਖ਼ਰਚੇ ਦਾ ‘ਤਾਕਦਮਾਂ’ (ਅਨੁਮਾਨ) ਪੇਸ਼ ਕਰਦੇ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਨਕਦ ਜਾਂ ਹੁੰਡੀਆਂ ਦੇ ਰੂਪ ਵਿਚ ਰਕਮਾਂ ਅਦਾਅ ਕੀਤੀਆਂ ਜਾਂਦੀਆਂ ਅਤੇ ਕਈ ਵਾਰ ਇਸ ਤਰ੍ਹਾਂ ਦੇ ਭੁਗਤਾਨ ਕਾਰਦਾਰ ਵੀ ਕਰ ਦਿੰਦੇ ਸਨ। ਮਹਾਰਾਜੇ ਦੇ ਸਮੇਂ ਦੇ ਪੇ ਰੀਕਾਰਡਾਂ ਦੀ ਛਾਣਬੀਣ ਤੋਂ ਪਤਾ ਲੱਗਦਾ ਹੈ। ਕਿ ਬਾਕਾਇਦਾ ਫੌਜ ਦੇ ਘੋੜਸਵਾਰਾਂ ਦੀਆਂ ਤਨਖਾਹਾਂ, ਪੈਦਲ ਸੈਨਿਕਾਂ ਤੋਂ ਜ਼ਿਆਦਾ ਹੁੰਦੀਆਂ ਸਨ, ਪ੍ਰੰਤੂ ਤੋਪਖ਼ਾਨੇ ਅਤੇ ਪੈਦਲ ਸੈਨਿਕਾਂ ਦੀਆਂ ਤਨਖ਼ਾਹਾਂ ਤਕਰੀਬਨ ਬਰਾਬਰ ਸਨ। ਘੋੜਚੜ੍ਹਿਆਂ ਦੀਆਂ ਤਨਖ਼ਾਹਾਂ ਅਤੇ ਦੂਜੇ ਖ਼ਰਚੇ ਬਾਕਾਇਦਾ ਘੋੜਸਵਾਰ ਸੈਨਿਕਾਂ ਤੋਂ ਜ਼ਿਆਦਾ ਸਨ।
ਫ਼ੌਜ ਵਿਚ ਭਰਤੀ ਹੋਣ ਅਤੇ ਸੇਵਾ ਮੁਕਤੀ ਦੀ ਕੋਈ ਨੀਯਤ ਉਮਰ ਸੀਮਾ ਨਹੀਂ ਸੀ। ਜਿਤਨੀ ਉਮਰ ਤੱਕ ਫ਼ੌਜੀ ਸਰੀਰਕ ਤੌਰ ‘ਤੇ ਰਿਸ਼ਟਪੁਸ਼ਟ ਅਤੇ ਤੰਦਰੁਸਤ ਰਹਿੰਦਾ, ਉਤਨੀ ਦੇਰ ਤੱਕ ਉਹ ਫ਼ੌਜ ਦੀ ਨੌਕਰੀ ਵਾਸਤੇ ਯੋਗ ਸਮਝਿਆ ਜਾਂਦਾ । ਫ਼ੌਜੀਆਂ ਨੂੰ ਪੈਨਸ਼ਨਾਂ ਦੇਣ ਦਾ ਰਿਵਾਜ ਨਹੀਂ ਸੀ ਪਰ ਕਈ ਵਾਰ ਉਨ੍ਹਾਂ ਨੂੰ ਇਨਾਮ ਦੇ ਤੌਰ ‘ਤੇ ਵਾਹੀਯੋਗ ਜ਼ਮੀਨਾਂ ਆਦਿ ਦੀ ਮਾਲਕੀ ਦੇ ਪੱਟੇ ਦਿੱਤੇ ਜਾਂਦੇ ਸਨ । ਉੱਚ ਫ਼ੌਜੀ ਅਧਿਕਾਰੀਆਂ ਨੂੰ ਜਗੀਰਾਂ ਆਦਿ ਦੇ ਦਿੱਤੀਆਂ ਜਾਂਦੀਆਂ। ਜੰਗ ਵਿਚ ਮਾਰੇ ਜਾਣ ਵਾਲੇ ਸੈਨਿਕਾਂ ਜਾਂ ਸਦਾ ਵਾਸਤੇ ਅਪਾਹਜ ਹੋ ਜਾਣ ਵਾਲਿਆਂ ਦੇ ਆਸਰਿਤਾਂ ਨੂੰ ਰਾਜ ਦੇ ‘ਧਰਮ-ਅਰਥ’ ਕੋਸ਼ ਵਿਚੋਂ ਨਕਦੀ ਦੇ ਰੂਪ ਵਿਚ ਸਹਾਇਤਾ ਦਿੱਤੀ ਜਾਂਦੀ ਸੀ।
ਤਮਗੇ, ਖਿਲਤਾਂ ਅਤੇ ਖਿਤਾਬ
ਸੰਸਾਰ ਦੇ ਦੂਜੇ ਮਹਾਨ ਆਦਮੀਆਂ ਵਾਂਗ ਮਹਾਰਾਜਾ ਰਣਜੀਤ ਸਿੰਘ ਨੂੰ ਸਮੇਂ ਅਤੇ ਲੋੜ ਅਨੁਸਾਰ ਯੋਗ ਆਦਮੀ ਦੀ ਚੋਣ ਕਰਨ ਵਿਚ ਮੁਹਾਰਤ ਹਾਸਿਲ ਸੀ। ਉਸਨੂੰ ਇਸ ਗੱਲ ਦਾ ਵੀ ਗਿਆਨ ਸੀ, ਕਿ ਚੰਗੇ ਕੰਮਾਂ ਬਦਲੇ ਕਿਸੇ ਨੂੰ ਦਿੱਤਾ ਗਿਆ ਇਨਾਮ ਜਿੱਥੇ ਇਸ ਦੇ ਦੇਣ ਵਾਲੇ ਜਾਂ ਅਦਾ ਕਰਨ ਵਾਲੇ ਵਾਸਤੇ ਮਾਣ ਅਤੇ ਵਾਹ ਵਾਹ ਦਾ ਕਾਰਨ ਬਣਦਾ ਹੈ, ਉਥੇ ਇਸ ਨਾਲ ਦੂਜੇ ਲੋਕਾਂ ਵਿਚ ਵੀ ਰਾਜ ਪ੍ਰਤੀ ਲਗਨ ਅਤੇ ਉਤਸ਼ਾਹ ਪੈਦਾ ਹੁੰਦਾ ਹੈ। ਸੋਹਨ ਲਾਲ ਸੂਰੀ, ‘ਉਮਦਾ-ਉੱਤਵਾਰੀਖ਼’ ਦਫ਼ਤਰ ਦੂਜੇ ਵਿਚ ਅਜਿਹੀਆਂ ਅਨੇਕਾਂ ਹੀ ਘਟਨਾਵਾਂ ਦਾ ਜ਼ਿਕਰ ਕਰਦਾ ਹੈ, ਜਦੋਂ ਮਹਾਰਾਜੇ ਨੇ ਅਨੇਕਾਂ ਹੀ ਬਹਾਦਰ ਅਤੇ ਈਮਾਨਦਾਰ ਅਹਿਲਕਾਰਾਂ ਨੂੰ ਭਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਪੁਰਸਕਾਰਾਂ ਨੂੰ ‘ਖਿੱਲਤ’ ਕਿਹਾ ਜਾਂਦਾ ਸੀ ਅਤੇ ਗਿਆਰਾਂ ਕਪੜਿਆਂ ਦੀ ਖਿੱਲਤ ਬਹੁਤ ਉਚੇ ਦਰਜੇ ਦੇ ਸਨਮਾਨ ਵਾਲੀ ਮੰਨੀ ਜਾਂਦੀ ਸੀ। ਪੰਜ ਕਪੜਿਆਂ ਜਾਂ ਪੰਜ-ਕਾਪੜੀ ਨੂੰ ਦਰਮਿਆਨੇ ਦਰਜੇ ਦੀ ਸਮਝਿਆ ਜਾਂਦਾ ਸੀ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਮਹਿਮਾਨਾਂ ਅਤੇ ਖਾਸ ਆਦਮੀਆਂ ਨੂੰ ਵੀ ਮਹਾਰਾਜਾ ਖਿੱਲਤਾਂ ਦੇ ਕੇ ਸਨਮਾਨਿਤ ਕਰਦਾ ਹੁੰਦਾ ਸੀ। ਖਿੱਲਤ ਵਿਚ ਨਕਦੀ, ਸੋਨੇ ਚਾਂਦੀ ਦੇ ਜ਼ੇਵਰਾਂ ਅਤੇ ਬਰਤਨਾਂ ਤੋਂ ਛੁੱਟ, ਜ਼ਰੀਦਾਰ ਕਢਾਈ ਵਾਲੇ ਕੱਪੜੇ, ਕਸ਼ਮੀਰੀ ਦੁਸ਼ਾਲੇ ਅਤੇ ਸ਼ਾਲ, ਰੇਸ਼ਮੀ ਦੁਪੱਟੇ, ਰੇਸ਼ਮੀ ਅਤੇ ਸੂਤੀ ਕੱਪੜੇ ਦੀਆਂ ਦਸਤਾਰਾਂ, ਕਸ਼ਮੀਰੀ ਕਾਲੀਨ ਅਤੇ ਗਲੀਚੇ, ਹੱਥ ਦੀ ਕਢਾਈ ਵਾਲੇ ਰੁਮਾਲ, ਗਰਮ ਕੰਬਲ, ਤਿੱਲੇ ਦੀ ਕਢਾਈ ਵਾਲੇ ਲੰਮੇ ਚੋਲੇ, ਕਮਰਬੰਦ (ਕਮਰਕੱਸੇ) ਆਦਿ ਹੁੰਦੇ ਸਨ। ਕਪੜਿਆਂ ਤੋਂ ਇਲਾਵਾ ਖਿੱਲਤ ਵਿਚ ਸੋਨੇ ਦੇ ਕੜੇ, ਕੈਂਠੇ, ਗੁਲੂਬੰਦ, ਸੋਨੇ ਦੇ ਗੋਖੜੂ, ਬਾਜੂਬੰਦ, ਸੋਨੇ ਦੀਆਂ ਚੂੜੀਆਂ, ਹੀਰਿਆਂ ਅਤੇ ਕੀਮਤੀ ਪੱਥਰਾਂ ਨਾਲ ਜੜਾਊ ਰਾਣੀਹਾਰ, ਕਲਗੀ, ਪੱਖਪੇਚ (ਜਿ), ਸਿਰਪੇਚ ਆਦਿ ਤੋਂ ਇਲਾਵਾ, ਖੰਜਰ, ਕੁਹਾੜੀ, ਬਰਛਾ ਅਤੇ ਪਿਸਤੌਲ ਆਦਿ ਵੀ ਤੋਹਫੇ ਦੇ ਤੌਰ ‘ਤੇ ਦਿੱਤੇ ਜਾਂਦੇ ਸਨ । ਫੌਜ ਦੇ ਜਰਨੈਲਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਇਲਾਵਾ ਹਾਥੀ, ਘੋੜੇ, ਸੋਨੇ ਅਤੇ ਚਾਂਦੀ ਨਾਲ ਜੜਾਉ ਹੌਦੇ (ਹਾਥੀਆਂ ਉੱਪਰ ਰੱਖ ਕੇ ਬੈਠਣ ਵਾਲੇ ਬਕਸੇ) ਅਤੇ ਨਗਾਰੇ ਦਿੱਤੇ ਜਾਂਦੇ ਸਨ।
ਇਨ੍ਹਾਂ ਤੋਂ ਇਲਾਵਾ ਮਹਾਰਾਜਾ ਬਹਾਦਰੀ ਜਾਂ ਚੰਗਾ ਕੰਮ ਕਰਨ ਵਾਲੇ ਆਦਮੀਆਂ ਨੂੰ ਪਦਵੀਆਂ ਅਤੇ ਖ਼ਿਤਾਬਾਂ ਨਾਲ ਵੀ ਸਨਮਾਨਿਤ ਕਰਦਾ ਹੁੰਦਾ ਸੀ। ਇਹ ਖਿਤਾਬ ਉਨ੍ਹਾਂ ਦੇ ਕੰਮਕਾਰ ਦੇ ਸੁਭਾਅ ਅਨੁਸਾਰ ਦਿੱਤੇ ਜਾਂਦੇ ਸਨ। ਇਨ੍ਹਾਂ ਵਿਚੋਂ ‘ਦੀਵਾਨ’ ਅਤੇ ‘ਰਾਜਾ’ ਦੇ ਖਿਤਾਬ ਸਭ ਤੋਂ ਉੱਚੇ ਸਮਝੇ ਜਾਂਦੇ ਸਨ। ਫ਼ੌਜੀ ਕਿਤਾਬਾਂ ਵਿਚ ਇਹ ‘ਹਿਜ਼ਬਰ ਜੰਗ’, ‘ਜ਼ਫ਼ਰ ਜੰਗ’, ‘ਸਮਸ-ਉਲ-ਦੌਲਾ’, ‘ਸ਼ੁਜਾਹ-ਉਦ-ਦੌਲਾ ਅਤੇ ‘ਤਹਾਵਰ-ਪਨਾਹ’ ਪ੍ਰਮੁੱਖ ਸਨ। ਗੈਰ ਫ਼ੌਜੀ ਕੰਮਾਂ ਵਿਚ ਵੀ ਚੰਗੀ ਕਾਰਗੁਜ਼ਾਰੀ ਅਤੇ ਈਮਾਨਦਾਰੀ ਦਿਖਾਉਣ ਵਾਲੇ ਮੁਲਾਜ਼ਮਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਖ਼ਿਤਾਬ ਦਿੱਤੇ ਜਾਂਦੇ ਸਨ, ਜਿਵੇਂ ‘ਦਿਆਨਤ ਪਨਾਹ’, ਫ਼ਿਰਾਸਤ ਦਸਤਗਾਹ, ਮਾਸ਼ਾਖਤ- ਪਨਾਹ ਵਗ਼ੈਰਾ। ਇਨ੍ਹਾਂ ਤੋਂ ਇਲਾਵਾ ਸਮਾਜ ਅਤੇ ਧਰਮ ਲਈ ਚੰਗਾ ਕੰਮ ਕਰਨ ਵਾਲਿਆਂ ਨੂੰ ‘ਬ੍ਰਹਮ-ਮੂਰਤ’, ‘ਉੱਜਲ ਦੀਦਾਰ’, ‘ਨਿਰਮਲ-ਬੁੱਧ’, ‘ਰਾਜਾ ਅਨਸਾਰੀ’ ਆਦਿ ਖ਼ਿਤਾਬ ਦਿੱਤੇ ਜਾਂਦੇ ਸਨ। ਮੁਲਤਾਨ ਦੇ ਜੇਤੂ ਦੀਵਾਨ ਮੋਹਕਮ ਚੰਦ ਨੂੰ ‘ਜ਼ਫ਼ਰ ਜੰਗ’, ਦਾ ਖ਼ਿਤਾਬ ਦਿੱਤਾ ਗਿਆ ਸੀ। ਦੂਜੇ ਜਰਨੈਲਾਂ ਜਿਵੇਂ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਦਲ ਸਿੰਘ ਨਹੇਰਨਾਂ, ਸਰਦਾਰ ਗੁਰਮੁੱਖ ਸਿੰਘ ਲਾਂਬਾ ਆਦਿ ਬਹਾਦਰ ਜਰਨੈਲਾਂ ਨੂੰ ‘ਇਜ਼ਾਜ਼-ਏ-ਸਰਦਾਰੀ’ ਦੇ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
ਮਹਾਰਾਜੇ ਨੇ ਆਪਣੇ ਅਕਾਲ ਚਲਾਣੇ ਤੋਂ ਤਕਰੀਬਨ ਦੋ ਕੁ ਸਾਲ ਪਹਿਲਾਂ ਅਤੇ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਦੇ ਮੌਕੇ, ਸੰਨ 1837 ਵਿਚ ਪੱਛਮੀ ਦੇਸ਼ਾਂ ਦੀ ਤਰਜ਼ ਦੇ ਤਮਗੇ ਦੇਣ ਦੀ ਰਸਮ ਸ਼ੁਰੂ ਕੀਤੀ ਸੀ। ਇਸ ਉੱਪਰ ‘ਕਾਊਕਾਬ-ਏ- ਇਕਬਾਲ-ਏ-ਪੰਜਾਬ’ ਉਕਰਿਆ ਹੋਇਆ ਸੀ ਅਤੇ ਇਸ ਨੂੰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਵਾਲਾ ਕੰਵਰ ਨੌਨਿਹਾਲ ਸਿੰਘ ਸੀ। ਸੋਨੇ ਦੇ ਵੱਡੇ ਆਕਾਰ ਵਾਲਾ ਇਹ ਮੈਡਲ ਕੀਮਤੀ ਪੱਥਰਾਂ ਨਾਲ ਜੜਿਆ ਹੋਇਆ ਸੀ ਅਤੇ ਇਹ ਤਿੰਨ ਤਰ੍ਹਾਂ ਦਾ ਬਣਾਇਆ ਗਿਆ ਸੀ। ਇਨ੍ਹਾਂ ਤਿੰਨਾਂ ਦੀ ਦਰਜਾਬੰਦੀ ਕੀਤੀ ਗਈ ਸੀ ਅਤੇ ਇਹ ਉਸੇ ਅਨੁਸਾਰ ਹੀ ਦਿੱਤੇ ਜਾਂਦੇ ਸਨ। ਇਨ੍ਹਾਂ ਤਮਗਿਆਂ ਦੇ ਵਿਚਕਾਰ ਇਕ ਪਾਸੇ ਮਹਾਰਾਜੇ ਦੀ ਮੋਢਿਆਂ ਤੱਕ ਦੀ ਮੂਰਤ ਬਣੀ ਹੋਈ ਅਤੇ ਦੂਜੇ ਪਾਸੇ ਉਸ ਦਾ ਮੀਨਾਕਾਰੀ ਵਿਚ ਨਾਂ ਉਕਰਿਆ ਹੋਇਆ ਸੀ। ਤਮਗਿਆਂ ਦੇ ਕੁੰਡੇ ਵਿਚ ਲਾਲ ਰੰਗ ਦੀ ਜ਼ਰੀਦਾਰ ਰੇਸ਼ਮੀ ਪੱਟੀ ਲੱਗੀ ਹੋਈ ਸੀ। ਪ੍ਰਾਪਤ ਕਰਨ ਵਾਲੇ ਨੂੰ ਇਹ ਗਲੇ ਵਿਚ ਇਸ ਤਰ੍ਹਾਂ ਲਟਕਾਉਣਾ ਹੁੰਦਾ ਕਿ ਇਹ ਉਸ ਦੀ ਛਾਤੀ ਨਾਲ ਛੂਹੇ। ਇਹ ਤਮਗੇ ਦਸਾਂ ਕਿਰਨਾਂ ਵਾਲੇ ਤਾਰੇ ਦੀ ਸ਼ਕਲ ਦੇ ਬਣੇ ਸਨ। ਇਹ ਤਮਗੇ ਆਕਾਰ ਵਿਚ ਇਕੋ ਜਿਹੇ ਤਕਰੀਬਨ ਸਵਾ ਦੋ ਇੰਚ ਵਿਆਸ ਦੇ ਸਨ। ਇਨ੍ਹਾਂ ਦੀ ਦਰਜਾਬੰਦੀ ਅਤੇ ਕੀਮਤ, ਇਨ੍ਹਾਂ ਵਿਚ ਲੱਗੇ ਕੀਮਤੀ ਪੱਥਰਾਂ ਅਨੁਸਾਰ ਸੀ । ਪਹਿਲੇ ਦਰਜੇ ਦੇ ਤਮਗੇ ਮਹਾਰਾਜੇ ਦੇ ਪਰਿਵਾਰਕ ਮੈਂਬਰਾਂ, ਖਾਸ ਰਿਸ਼ਤੇਦਾਰਾਂ, ਖਾਸ ਸਰਦਾਰਾਂ ਵਾਸਤੇ ਹੁੰਦੇ ਸਨ । ਇਹ ਉਨ੍ਹਾਂ ਨੂੰ ਰਾਜ ਅਤੇ ਰਾਜ ਘਰਾਣੇ ਲਈ ਚੰਗੇ ਕੰਮ ਕਰਨ ਬਦਲੇ ਦਿੱਤੇ ਜਾਂਦੇ ਸਨ। ਦੂਜੇ ਦਰਜੇ ਦੇ ਤਮਗੇ ਰਾਜ ਦਰਬਾਰੀਆਂ, ਖਾਸ ਰਾਜਨੀਤੀਵਾਨਾਂ, ਗਵਰਨਰਾਂ ਅਤੇ ਫੌਜ ਦੇ ਉੱਚ ਅਫ਼ਸਰਾਂ ਨੂੰ ਆਪੋ ਆਪਣੇ ਕੰਮਾਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਕਰਕੇ ਦਿੱਤੇ ਜਾਂਦੇ ਸਨ। ਤੀਜੇ ਦਰਜੇ ਦੇ ਤਮਗੇ, ਛੋਟੇ ਫ਼ੌਜੀ ਅਫ਼ਸਰਾਂ ਨੂੰ ਜੰਗ ਵਿਚ ਬਹਾਦਰੀ ਦਿਖਾਉਣ ਬਦਲੇ ਅਤੇ ਦੂਜੇ ਸਿਵਲ/ਸਰਕਾਰੀ ਅਧਿਕਾਰੀਆਂ ਨੂੰ ਆਪਣੇ ਆਪਣੇ ਕੰਮਾਂ ਵਿਚ ਖਾਸ ਪ੍ਰਾਪਤੀਆਂ ਕਰਨ ਬਦਲੇ ਦਿੱਤੇ। ਜਾਂਦੇ। ਇਨ੍ਹਾਂ ਤਮਗਿਆਂ ਨਾਲ ਉਨ੍ਹਾਂ ਦੇ ਦਰਜੇ ਦੇ ਮੁਤਾਬਿਕ ‘ਖਿਲਤਾਂ’ ਵੀ ਦਿੱਤੀਆਂ ਜਾਂਦੀਆਂ ਸਨ। ਪਹਿਲੇ ਦਰਜੇ ਨਾਲ ਇਕ ਤਲਵਾਰ, ਇਕ ਢਾਲ, ਸੋਨੇ ਦੇ ਕੜਿਆਂ ਦਾ ਜੋੜਾ, ਪੱਥਰਾਂ ਨਾਲ ਜੜਿਆ ਹਾਰ ਅਤੇ ਪੱਗ ਉਤੇ ਸਜਾਉਣ ਵਾਲਾ ਸੋਨੇ ਦਾ ‘ਸਰਪੇਚ’ ਦਿੱਤਾ ਜਾਂਦਾ ਸੀ। ਇਸੇ ਹੀ ਤਰ੍ਹਾਂ ਦੂਜੇ ਅਤੇ ਤੀਜੇ ਦਰਜੇ ਨਾਲ ਇਸ ਤੋਂ ਕੁਝ ਘੱਟ ਮੁੱਲ ਦੀਆਂ ਵਸਤਾਂ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਖ਼ਾਲਤਾਂ ਦੇ ਨਾਲ ‘ਰਾਜਾ’ ‘ਸਰਦਾਰ’ ਅਤੇ ‘ਬਹਾਦਰ’ ਵਰਗੇ ਖਿਤਾਬ ਵੀ ਦਿੱਤੇ ਜਾਂਦੇ ਸਨ। ਦਿੱਤੇ ਜਾਣ ਵਾਲੇ ਹਰ ਕਿਸਮ ਦੇ ਖ਼ਿਤਾਬ, ਇਨਾਮ ਜਾਂ ਤਮਗਿਆਂ ਨੂੰ ਸਰਕਾਰੀ ਰੀਕਾਰਡ ਵਿਚ ਦਰਜ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਉਤੇ ਖ਼ਰਚ ਹੋਈਆਂ ਰਕਮਾਂ ਦਾ ਪੂਰਾ-ਪੂਰਾ ਹਿਸਾਬ ਕਿਤਾਬ ਵੀ ਰੱਖਿਆ ਜਾਂਦਾ ਸੀ।
ਇਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਸਮੇਂ ਅਤੇ ਹਾਲਾਤ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਰਾਜੇ ਨੇ 8000 ਅਨ-ਸਿਖਿਅਤ ਫ਼ੌਜੀਆਂ ਦੀ ਗਿਣਤੀ ਤੋਂ 75000 ਫ਼ੌਜੀ ਜਵਾਨਾਂ ਦੀ ਇਕ ਤਕੜੀ ਫ਼ੌਜ ਤਿਆਰ ਕਰ ਲਈ ਸੀ, ਜਿਸ ਵਿਚੋਂ ਤਕਰੀਬਨ ਅੱਧੀ ਗਿਣਤੀ ਨੂੰ ਯੂਰਪੀ ਫ਼ੌਜੀ ਸਿਖਲਾਈ ਅਤੇ ਪਰੇਡ ਦੀ ਮੁਹਾਰਤ – ਹਾਸਿਲ ਸੀ । ਉਹ ਨਵੀਨ ਜੰਗੀ-ਹਥਿਆਰਾਂ ਨਾਲ ਲੈਸ ਸਨ। ਜੋ ਨਿਯਮਤ ਪੈਦਲ ਸੈਨਾ 1805 ਤੋਂ ਬਾਅਦ ਖੜ੍ਹੀ ਕੀਤੀ ਗਈ ਸੀ, ਉਹ ਸੰਨ 1839 ਤੱਕ ਉਸ ਦੀ ਫੌਜ ਦਾ ਸਭ ਤੋਂ ਮਹੱਤਵਪੂਰਨ ਅੰਗ ਬਣ ਗਈ ਸੀ। ਹੁਣ ਤੱਕ ਤਾਂ ਤੋਪਖ਼ਾਨਾ ਵੀ ਸਿੱਖ ਫ਼ੌਜ ਦਾ ਇਕ ਅਹਿਮ ਅੰਗ ਮੰਨਿਆ ਜਾਣ ਲੱਗਾ ਸੀ। ਇਹ ਫ਼ੌਜ, ਗਿਣਤੀ ਅਤੇ ਹਥਿਆਰਾਂ ਦੀ ਕਿਸਮ ਪੱਖੋਂ ਭਾਵੇਂ ਈਸਟ ਇੰਡੀਆ ਕੰਪਨੀ ਦੀ ਫ਼ੌਜੀ ਤਾਕਤ ਨਾਲੋਂ ਬਹੁਤ ਪਿੱਛੇ ਸੀ ਪਰ ਨਿਪੁੰਨਤਾ, ਅਨੁਸ਼ਾਸਨ ਅਤੇ ਲੜਣ ਦੀ ਸਮਰੱਥਾ ਵਿਚ ਉਸ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ਜਿਤਨੀ ਤੇਜ਼ੀ ਅਤੇ ਪਕਿਆਈ ਨਾਲ ਮਹਾਰਾਜੇ ਦੀਆਂ ਸਿੱਖ ਫ਼ੌਜਾਂ ਨੇ ਫਰਾਂਸੀਸੀ ਅਤੇ ਇਟਲੀ ਦੇ ਫ਼ੌਜੀ ਜਰਨੈਲਾਂ ਪਾਸੋਂ ਯੂਰਪੀ ਤਰਜ਼ ਦੀ ਲੜਾਈ ਕਰਨ ਦੇ ਢੰਗ ਤਰੀਕੇ ਸਿੱਖ ਲਏ ਸਨ, ਉਸ ਨੂੰ ਦੇਖ ਕੇ ਅੰਗਰੇਜ਼ ਜਰਨੈਲ ਦੰਗ ਰਹਿ ਜਾਂਦੇ ਸਨ।
ਅਕਾਲੀ ਫੂਲਾ ਸਿੰਘ ਦੀ ਖ਼ਾਲਸਾ ਫ਼ੌਜ
ਜਥੇਦਾਰ ਅਕਾਲੀ ਫੂਲਾ ਸਿੰਘ ਦੀ ਅਕਾਲ ਸੈਨਾ ਦੇ ਜ਼ਿਕਰ ਤੋਂ ਬਗ਼ੈਰ ਇਹ ਪ੍ਰਸੰਗ ਅਧੂਰਾ ਦਿਸਦਾ ਹੈ। ਰਵਾਇਤੀ ਹਥਿਆਰਾਂ ਨਾਲ ਲੈਸ, ਇਹ ਸੈਨਾ ਦੀ ਗਿਣਤੀ ਤਿੰਨ ਜਾਂ ਚਾਰ ਹਜ਼ਾਰ ਮੰਨੀ ਜਾਂਦੀ ਹੈ। ਇਸ ਦੇ ਲੜਾਕੂਆਂ ਵਿਚ ਧਾਰਮਿਕ ਜੋਸ਼ ਕੁੱਟ-ਕੁੱਟ ਕੇ ਭਰਿਆ ਹੁੰਦਾ ਸੀ । ਉਹ ਪ੍ਰਦੇਸੀਆਂ ਖਾਸ ਕਰ ਕੇ ਅੰਗਰੇਜ਼ਾਂ, ਪਠਾਣਾਂ ਅਤੇ ਤੁਰਕਾਂ ਨਾਲ ਲੜਨ-ਮਰਨ ਵਾਸਤੇ ਹਮੇਸ਼ਾਂ ਤਿਆਰ ਰਹਿੰਦੇ । ਉਹ ਪੁਰਾਤਨ ਖ਼ਾਲਸਈ ਰਵਾਇਤਾਂ ਦੇ ਧਾਰਨੀ ਅਤੇ ਧਾਰਮਿਕ ਤੌਰ ‘ਤੇ ਕੱਟੜ ਸਨ। ਅੰਗਰੇਜ਼ ਲਿਖਾਰੀਆਂ ਨੇ ਅਕਾਲੀ ਸਿੰਘਾਂ ਦੀ ਗ਼ਲਤ ਤਸਵੀਰ ਪੇਸ਼ ਕੀਤੀ ਹੈ। ਸਟੈਨਬੈਚ ਲਿਖਦਾ ਹੈ : ‘ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਸਤਰਬੱਧ ਹੋ ਕੇ ਅੱਠੇ ਪਹਿਰ ਭੌਂਦੇ ਫਿਰਦੇ ਸਨ ਅਤੇ ਹਰ ਉਹ ਜੋ ਉਨ੍ਹਾਂ ਨੂੰ ਰਾਹ ਵਿਚ ਮਿਲਦਾ, ਵਿਸ਼ੇਸ਼ ਕਰ ਕੇ ਯੂਰਪੀਅਨਾਂ ਦਾ ਅਪਮਾਨ ਕਰਦੇ ਹਨ।’ (ਇਹ ਸਟੈਨਬੈਚ ਦੀ ਆਪਣੀ ਸੋਚ ਹੈ। ) ਆਮ ਤੌਰ ‘ਤੇ ਤੁਸੀਂ ਵੇਖੋਗੇ ਕਿ ਤੁਰਦਿਆਂ-ਫਿਰਦਿਆਂ ਉਨ੍ਹਾਂ ਦੇ ਦੋਹਾਂ ਹੱਥਾਂ ਵਿਚ ਇਕ-ਇਕ ਨੰਗੀ ਤਲਵਾਰ ਹੈ ਅਤੇ ਦੋ ਹੋਰ ਉਨ੍ਹਾਂ ਦੇ ਕਮਰ- ਕੱਸੇ ਨਾਲ ਬੱਧੀਆਂ ਹੁੰਦੀਆਂ ਹਨ। ਇਕ ਤੋੜੇਦਾਰ ਬੰਦੂਕ ਉਨ੍ਹਾਂ ਦੀ ਪਿੱਠ ‘ਤੇ ਹੈ। ਅਤੇ ਉਨ੍ਹਾਂ ਦੀ ਪੱਗੜੀ ਦੇ ਦੁਆਲੇ ਤਿੰਨ ਚਾਰ ਚੱਕਰ ਲੱਗੇ ਹੋਏ ਹਨ। ਚੱਕਰ, ਇਨ੍ਹਾਂ ਲੋਕਾਂ ਦਾ ਹੀ ਇਕ ਵਿਸ਼ੇਸ਼ ਅਤੇ ਨਿਰਾਲਾ ਹਥਿਆਰ ਹੁੰਦਾ ਹੈ, ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਅਨੁਸਾਰ ‘ਅਕਾਲੀ ਫੂਲਾ ਸਿੰਘ, ਅੰਮ੍ਰਿਤਸਰ ਵਿਖੇ ਬਾਰ੍ਹਾਂ ਸੌ ਘੋੜਸਵਾਰਾਂ ਅਤੇ ਅਠਾਰ੍ਹਾਂ ਸੌ ਪੈਦਲ ਅਕਾਲੀ ਫ਼ੌਜ ਨਾਲ ਬਿਰਾਜਦੇ ਸਨ। ਉਨ੍ਹਾਂ ਦੇ ਡੇਰੇ ਨੂੰ ਅਕਾਲੀਆਂ ਜਾਂ ਨਿਹੰਗਾਂ ਦੀ ਛਾਉਣੀ ਕਿਹਾ ਜਾਂਦਾ ਸੀ। ਮਹਾਰਾਜੇ ਨੇ ਉਨ੍ਹਾਂ ਦੇ ਖ਼ਰਚ ਅਤੇ ਗੁਜ਼ਾਰੇ ਵਾਸਤੇ ਉਨ੍ਹਾਂ ਨੂੰ ਇਕ ਜਾਗੀਰ ਵੀ ਦਿੱਤੀ ਹੋਈ ਸੀ ਜਿਸਦਾ ਪ੍ਰਬੰਧ ਅਕਾਲੀ ਸਿੰਘਾਂ ਦੇ ਹੱਥ ਸੀ। ਅਕਾਲੀ ਫੂਲਾ ਸਿੰਘ ਦੀ ਕਮਾਨ ਹੇਠ ਅਕਾਲੀ ਫ਼ੌਜ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਨੈਕਾਂ ਜੋਖ਼ਮ ਭਰੀਆਂ ਜੰਗੀ ਮੁਹਿੰਮਾਂ ਵਿਚ ਹਿੱਸਾ ਲਿਆ ਅਤੇ ਅਹਿਮ ਜਿੱਤਾਂ ਹਾਸਿਲ ਕੀਤੀਆਂ ਸਨ। ਇਨ੍ਹਾਂ ਦੇ ਫ਼ੌਜੀ ਸੰਗਠਨ ਦੀ ਰੂਪ-ਰੇਖਾ ਬਾਬਤ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ। ਇਨ੍ਹਾਂ ਨੂੰ ਪ੍ਰੰਪਰਾਗਤ ਜੰਗੀ, ਹਥਿਆਰਾਂ ਜਿਵੇਂ ਤਲਵਾਰ, ਨੇਜ਼ੇ, ਤੀਰ ਕਮਾਨ ਅਤੇ ਘੋੜ-ਸਵਾਰੀ ਵਿਚ ਚੰਗੀ ਮੁਹਾਰਤ ਹਾਸਿਲ ਸੀ ਅਤੇ ਲੜਾਈ ਜਾਂ ਹੱਲੇ ਸਮੇਂ ਵੀ ਇਹ ਪ੍ਰੰਪਰਾਗਤ ਢੰਗ ਤਰੀਕੇ ਅਪਣਾਉਂਦੇ ਸਨ। ਇਹ ਗੋਲੀਆਂ ਅਤੇ ਗੋਲਿਆਂ ਦੀ ਪ੍ਰਵਾਹ ਕੀਤੇ ਬਗ਼ੈਰ ਹੱਥ ਵਿਚ ਖੰਡਾ ਜਾਂ ਕ੍ਰਿਪਾਨ ਲੈ ਕੇ ਬਿਜਲੀ ਦੀ ਤੇਜ਼ੀ ਨਾਲ ਦੁਸ਼ਮਣ ‘ਤੇ ਟੁੱਟ ਪੈਂਦੇ ਸਨ। ਹੱਥੋ-ਹੱਥ ਲੜਾਈ ਵਿਚ ਇਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਤਲਵਾਰ ਇਨ੍ਹਾਂ ਦਾ ਹਰਮਨ ਪਿਆਰਾ ਹਥਿਆਰ ਸੀ। ਅਕਾਲੀ ਫ਼ੌਜਾਂ ਦੀ ਬਹਾਦਰੀ ਦੀ ਚਰਚਾ ਘਰ-ਘਰ ਹੁੰਦੀ ਸੀ। ਉੱਤਰ ਪੱਛਮੀ ਇਲਾਕਿਆਂ ਉਤੇ ਕਬਜ਼ਾ, ਪਠਾਣ ਅਤੇ ਅਫਗਾਨੀ ਖਰੂਦੀ ਕਬੀਲਿਆਂ ਨੂੰ ਨੱਥ ਪਾਉਣਾ, ਇਨ੍ਹਾਂ ਦਾ ਹੀ ਕੰਮ ਸੀ। ਨੌਸ਼ਹਿਰੇ ਦੀ ਲੜਾਈ ਵਿਚ ਅਕਾਲੀ ਫੌਜਾਂ ਨੇ ਅਜਿਹੀ ਬਹਾਦਰੀ ਦਿਖਾਈ ਕਿ ਉਸ ਦੀ ਚਰਚਾ ਸਰਹੱਦੀ ਇਲਾਕੇ ਵਿਚ ਅੱਜ ਵੀ ਹੁੰਦੀ ਹੈ। ਇਸ ਲੜਾਈ ਨੂੰ ਉਥੋਂ ਦੇ ਸਥਾਨਕ ਮੁਸਲਿਮ ਕਬੀਲੇ, ਇਸਲਾਮ ਅਤੇ ਕੁਫਰ ਦਰਮਿਆਨ ਲੜਾਈ ਨਾਲ ਤੁਲਨਾ ਕਰਦੇ ਸਨ। ਮਹਾਰਾਜੇ ਨੇ ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ ਦੀਆਂ ਅਹਿਮ ਜਿੱਤਾਂ, ਅਕਾਲੀ ਫ਼ੌਜਾਂ ਦੇ ਭਰਪੂਰ ਸਹਿਯੋਗ ਅਤੇ ਕੁਰਬਾਨੀਆਂ ਸਦਕੇ ਹੀ ਹਾਸਿਲ ਕੀਤੀਆਂ ਸਨ। ਅਕਾਲੀ ਫ਼ੌਜ ਜੰਗੀ ਮੁਹਿੰਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਆਪਣੇ ਨਾਲ ਇਕ ਹਾਥੀ ਦੇ ਉਤੇ ਰੱਖ ਕੇ ਲਿਜਾਂਦੇ ਸਨ । ਦੁਸ਼ਮਣ ‘ਤੇ ਹਮਲਾ ਕਰਨ ਤੋਂ ਪਹਿਲਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸਾ ਸੋਧਦੇ, ਗੁਰੂ ਜੀ ਦਾ ਹੁਕਮ ਲੈਂਦੇ ਅਤੇ ਫਿਰ ਚਾਲੇ ਪਾਉਂਦੇ। ਉਨ੍ਹਾਂ ਕਦੇ ਵੀ ਮਹਾਰਾਜੇ ਦੀ ਨੌਕਰੀ ਸਵੀਕਾਰ ਨਹੀਂ ਕੀਤੀ ਅਤੇ ਹਮੇਸ਼ਾਂ ਆਜ਼ਾਦੀ ਨਾਲ ਵਿਚਰਦੇ ਰਹੇ। ਜੰਗ ਜਿੱਤਣ ਤੋਂ ਬਾਅਦ ਉਹਨਾਂ ਕਦੇ ਵੀ ਲੁੱਟ-ਮਾਰ ਨਹੀਂ ਕੀਤੀ। ਦੁਸ਼ਮਣਾਂ ਦੀਆਂ ਇਸਤਰੀਆਂ ਭਾਵੇਂ ਕਿ ਉਹ ਕਿਤਨੇ ਹੀ ਕੀਮਤੀ ਵਸਤਰਾਂ ਅਤੇ ਸੋਨੇ, ਚਾਂਦੀ ਦੇ ਗਹਿਣਿਆਂ ਵਿਚ ਲੱਦੀਆਂ ਹੁੰਦੀਆਂ, ਵੱਲ ਕਦੇ ਅੱਖ ਚੁੱਕ ਕੇ ਵੀ ਨਾ ਦੇਖਦੇ। ਛੋਟੀ, ਵੱਡੀ ਹਰ ਇਸਤਰੀ ਨੂੰ “ਮਾਈ” ਕਹਿ ਕੇ ਸੰਬੋਧਨ ਕਰਦੇ ਅਤੇ ਉਹਨਾਂ ਨੂੰ ਨਾਂ ਨੂੰ ਆਪਣੀਆਂ ਧੀਆਂ, ਭੈਣਾਂ ਸਮਾਨ ਸਮਝਦੇ। ਸਿੱਖ ਰਾਜ ਤੋਂ ਪਹਿਲਾਂ, ਮੁਸਲਮਾਨੀ ਰਾਜਸ਼ਾਹੀ ਦੇ ਸਮਿਆਂ ਵਿਚ ਮੁਸਲਿਮ ਧਨਾਢ ਅਤੇ ਬਦਮਾਸ਼ ਲੋਕ ਅਕਸਰ ਹਿੰਦੂ ਔਰਤਾਂ ਦੇ ਡੋਲੇ ਉਧਾਲ ਕੇ ਲੈ ਜਾਂਦੇ ਸਨ ਅਤੇ ਉਹਨਾਂ ਮਜ਼ਲੂਮਾਂ ਦੀ ਪੁਕਾਰ ਸੁਣਦੇ ਸਨ, ਸਿਰਫ ਅਕਾਲੀ, ਜੋ ਆਪਣੀ ਜਾਨ ‘ਤੇ ਖੇਡ ਕੇ ਉਨ੍ਹਾਂ ਨੂੰ ਛੁਡਾ ਲਿਆਉਂਦੇ ਸਨ। ਇਸੇ ਕਰਕੇ ਉਹਨੀਂ ਦਿਨੀਂ ਇਹ ਕਹਾਵਤ ਪ੍ਰਚਲਤ ਸੀ, “ਮੋੜੀਂ ਬਾਬਾ ਡਾਂਗ ਵਾਲਿਆ, ਸਾਡੀ ਰੰਨ ਬਸਰੇ ਨੂੰ ਚੱਲੀ!”
ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ
ਸ੍ਰੀ ਮਹਾਰਾਜੇ ਦੇ ਅਕਾਲ ਚਲਾਣੇ ਤੋਂ ਤਕਰੀਬਨ ਪੰਜਾਹ ਸਾਲ ਬਾਅਦ ਲਿਖਦਿਆਂ ਹੋਇਆਂ ਸਰ ਲੈਪਨ ਗ੍ਰਿਫਨ ਆਪਣੀ ਪੁਸਤਕ ‘ਰਣਜੀਤ ਸਿੰਘ’ ਵਿੱਚ ਲਿਖਦਾ ਹੈ : “ਭਾਵੇਂ ਉਸ ਦੀ ਮੌਤ ਤੋਂ ਬਾਅਦ ਅੱਧੀ ਸਦੀ ਗੁਜ਼ਰ ਗਈ ਹੈ ਪਰ ਉਸ ਦਾ ਨਾਂ ਅਜੇ ਵੀ ਸੂਬੇ ਦੇ ਘਰ-ਘਰ ਵਿਚ ਮੌਜੂਦ ਹੈ, ਉਸ ਦੀ ਤਸਵੀਰ ਹਾਲੇ ਵੀ ਕਿਲ੍ਹਿਆਂ ਅਤੇ ਝੌਂਪੜੀਆਂ ਵਿਚ ਸੰਭਾਲੀ ਪਈ ਹੈ। ਅੰਮ੍ਰਿਤਸਰ ਅਤੇ ਦਿੱਲੀ ਦੇ ਹਾਥੀ-ਦੰਦ ਕਾਰੀਗਰਾਂ ਦਾ ਉਹ ਮਨ ਭਾਉਂਦਾ ਵਿਸ਼ਾ ਹੈ।” ਇਹ ਵਿਸ਼ਾ ਵਸਤੂ ਦੇਖਣ ਵਿਚ ਭਾਵੇਂ ਸੋਹਣੀ ਨਹੀਂ ਲੱਗਦੀ ਸੀ ਪਰ ਪਰਜਾ ਵਿਚ ਇਸ ਦਾ ਸਤਿਕਾਰ ਬਹੁਤ ਸੀ। ਕਿਉਂਕਿ ਬਚਪਨ ਵਿਚ ਮਹਾਰਾਜੇ ਨੂੰ ਚੇਚਕ ਹੋ ਗਈ, ਜਿਸ ਨਾਲ ਉਸ ਦੀ ਖੱਬੀ ਅੱਖ ਸਦਾ ਵਾਸਤੇ ਜਾਂਦੀ ਰਹੀ ਅਤੇ ਮੂੰਹ ਦਾਗਾਂ ਅਤੇ ਝਰੀਟਾਂ ਨਾਲ ਭਰ ਗਿਆ ਸੀ। ਮਹਾਰਾਜੇ ਦਾ ਇਕ ਸਮਕਾਲੀ ਅੰਗਰੇਜ਼ ਲੇਖਕ ਬੈਰਨ ਹਿਊਗਲ, ਉਸ ਦੇ ਚਿਹਰੇ ਅਤੇ ਡੀਲ-ਡੌਲ ਦਾ ਸ਼ਬਦਾਂ ਵਿਚ ਚਿਤਰਨ ਇਸ ਤਰ੍ਹਾਂ ਕਰਦਾ ਹੈ : “… ਉਸ ਦੀ ਖੱਬੀ ਅੱਖ ਬਿਲਕੁਲ ਬੰਦ ਹੈ, ਪ੍ਰੰਤੂ ਇਹ ਉਸ ਨੂੰ ਦੂਸਰੀ ਨਾਲੋਂ ਘੱਟ ਕਰੂਪੀ ਬਣਾਉਂਦੀ ਹੈ, ਜੋ ਹਮੇਸ਼ਾ ਕਾਫੀ ਚੌੜੀ ਅਤੇ ਖੁੱਲ੍ਹੀ ਹੋਈ ਹੁੰਦੀ ਅਤੇ ਜੋ ਬੀਮਾਰੀ ਨਾਲ ਜ਼ਿਆਦਾ ਵਿਗੜੀ ਹੋਈ ਸੀ। ਚੇਚਕ ਦੇ ਦਾਗਾਂ ਤੇ ਝਰੀਟਾਂ ਨਾਲ ਉਸ ਦੇ ਸਾਂਵਲੇ ਚਿਹਰੇ ਉਤੇ ਡੂੰਘੇ ਟੋਏ ਪਏ ਹੋਏ ਸਨ । ਉਸ ਦਾ ਛੋਟਾ ਜਿਹਾ ਸਿੱਧਾ ਨੱਕ ਸਿਰੇ ਉੱਤੋਂ ਉਭਰਿਆ ਹੋਇਆ ਹੈ, ਬੁੱਲ੍ਹ ਬਹੁਤ ਮੋਟੇ ਹਨ। ਉਸ ਦੀ ਗਰਦਨ ਬਹੁਤ ਮੋਟੀ ਅਤੇ ਗਠੀਲੀ ਹੈ ਪਰ ਲੱਤਾਂ ਅਤੇ ਬਾਹਵਾਂ ਪਤਲੀਆਂ ਹਨ। ਉਸ ਦਾ ਖੱਬਾ ਪੈਰ ਅਤੇ ਖੱਬੀ ਬਾਂਹ ਝੁਕੀ ਹੋਈ ਹੈ ਅਤੇ ਹੱਥ ਛੋਟੇ ਅਤੇ ਸੁੰਦਰ ਹਨ।”
ਮਹਾਰਾਜਾ ਸੂਰਤ ਤੋਂ ਤਾਂ ਭਾਵੇਂ ਸੋਹਣਾ ਨਹੀਂ ਸੀ ਪਰ ਸੀਰਤ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਇਕ ਵਾਰ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਆਏ ਇਕ ਅੰਗਰੇਜ਼ ਅਧਿਕਾਰੀ ਨੇ ਮਹਾਰਾਜੇ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜੁੱਦੀਨ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਬੰਦ ਹੈ। ਤਾਂ ਅੱਗੋਂ ਫ਼ਕੀਰ ਜੀ ਨੇ ਉੱਤਰ ਵਿਚ ਕਿਹਾ, ‘ਮਹਾਰਾਜੇ ਦੇ ਚਿਹਰੇ ਦੀ ਸ਼ੋਭਾ ਅਤੇ ਰੋਅਬ ਇਤਨਾ ਤੇਜ਼ ਹੈ ਕਿ ਮੈਂ ਕਦੇ ਨੇੜੇ ਤੋਂ ਇਹ ਦੇਖਣ ਦਾ ਸਾਹਸ ਹੀ ਨਹੀਂ ਕਰ ਸਕਿਆ ਕਿ ਉਨ੍ਹਾਂ ਦੀ ਕਿਹੜੀ ਅੱਖ ਖ਼ਰਾਬ ਹੈ। ਉਸ ਦੀ ਭਰਵੀਂ ਅਤੇ ਲੰਮੀ ਦਾਹੜੀ, ਸੁਡੌਲ ਸਰੀਰ, ਦਰਮਿਆਨਾ ਕੱਦ, ਚੌੜੇ ਮੋਢੇ ਅਤੇ ਚਿਹਰੇ ‘ਤੇ ਇਕ ਵਿਸ਼ੇਸ਼ ਤਰ੍ਹਾਂ ਦੀ ਖਿੱਚ ਅਤੇ ਰੋਅਬ ਸੀ। ਉਸ ਦਾ ਪਹਿਰਾਵਾ ਆਮ ਤੌਰ ‘ਤੇ ਸਾਦਾ ਅਤੇ ਤੜਕ-ਭੜਕ ਰਹਿਤ ਸੀ।
ਗਰਮੀਆਂ ਵਿਚ ਉਹ ਮਖਮਲੀ ਅਤੇ ਰੇਸ਼ਮ ਦੇ ਕੱਪੜੇ ਪਾਉਂਦਾ ਸੀ। ਸਰਦੀਆਂ ਵਿਚ ਕਸ਼ਮੀਰੀ ਪਸ਼ਮੀਨੇ ਅਤੇ ਖ਼ਾਲਸ ਉੱਨ ਦੇ ਬਣੇ ਹੋਏ ਕੱਪੜੇ ਪਹਿਨਦਾ ਸੀ। ਜ਼ਰੀ ਦੇ ਕੱਪੜੇ ਅਤੇ ਜ਼ੇਵਰ ਵਿਸ਼ੇਸ਼ ਅਵਸਰਾਂ ’ਤੇ ਹੀ ਵਰਤੋਂ ਵਿਚ ਲਿਆਉਂਦਾ। ਸੀ। ਉਹ ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਦਾ ਅਤੇ ਹਮੇਸ਼ਾ ਕਮਰਕੱਸਾ ਬੰਨ੍ਹੀ ਰੱਖਦਾ ਸੀ।
ਮਹਾਰਾਜਾ ਵਕਤ ਦਾ ਬਹੁਤ ਪਾਬੰਦ ਸੀ ਅਤੇ ਉਸ ਦਾ ਜੀਵਨ ਨਿਯਮਬੱਧ ਸੀ। ਉਹ ਆਪਣਾ ਸਾਰਾ ਦਿਨ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਹੀ ਬਿਤਾਉਂਦਾ ਸੀ। ਉਹ ਸਵੇਰੇ-ਸਵੇਰ ਉੱਠ ਕੇ ਘੋੜੇ ‘ਤੇ ਸਵਾਰ ਹੋ ਕੇ ਸੈਰ ਕਰਦਾ। ਜੰਗਲ- ਪਾਣੀ, ਇਸ਼ਨਾਨ ਅਤੇ ਨਿਤਨੇਮ ਕਰਨ ਮਗਰੋਂ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਫੌਜਾਂ ਦੀ ਕਵਾਇਦ ਵੇਖਣ ਚਲਾ ਜਾਂਦਾ। ਇਸ ਤਰ੍ਹਾਂ ਘੰਟਾ ਦੋ ਘੰਟੇ ਪਿੱਛੋਂ ਸਵੇਰੇ ਦਰਬਾਰ ਵਿਚ ਆ ਜਾਂਦਾ। ਇਥੇ ਉਹ ਵੱਖ-ਵੱਖ ਮਹਿਕਮਿਆਂ ਦੀਆਂ ਜ਼ਰੂਰੀ ਰਿਪੋਰਟਾਂ ਸੁਣਦਾ ਅਤੇ ਹਦਾਇਤਾਂ ਜਾਰੀ ਕਰਦਾ ਅਤੇ ਬਾਅਦ ਵਿਚ ਖਾਣਾ ਖਾਣ ਚਲਿਆ ਜਾਂਦਾ। ਉਸ ਦੇ ਖਾਣੇ ਦਾ ਸਮਾਂ ਵੀ ਨਿਸ਼ਚਿਤ ਸੀ ਅਤੇ ਉਸ ਨੂੰ ਉਸ ਦੇ ਖਾਸ ਰਸੋਈਏ ਤਿਆਰ ਕਰਦੇ ਸਨ। ਮਹਾਰਾਜਾ ਠੇਠ ਪੰਜਾਬੀ ਖਾਣਿਆਂ ਦਾ ਸ਼ੌਕੀਨ ਸੀ, ਜਿਸ ਵਿਚ ਹਰੀਆਂ ਸਬਜ਼ੀਆਂ, ਦਾਲਾਂ, ਚਾਵਲ, ਮਾਸ ਅਤੇ ਮੱਛਲੀ ਆਦਿ ਸ਼ਾਮਲ ਸਨ। ਉਹ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਲਈ ਆਰਾਮ ਕਰਦਾ ਅਤੇ ਫਿਰ ਦਰਬਾਰ-ਏ-ਸਿਖਹਰੀ ਜਾਂ ਦੁਪਹਿਰ ਸਮੇਂ ਦਾ ਦਰਬਾਰ ਲਗਾਉਂਦਾ, ਜਿਸ ਵਿਚ ਦਿਨ ਦੇ ਬਾਕੀ ਰਹਿੰਦੇ ਕੰਮ ਨਿਪਟਾਏ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਇਕ ਸਮਕਾਲੀ ਲਿਖਾਰੀ ਮੁਨਸ਼ੀ ਸ਼ਹਾਮਤ ਅਲੀ ਖ਼ਾਂ ਜੋ ਸੰਨ 1838 ਵਿਚ ਉਸ ਦੇ ਦਰਬਾਰ ਵਿਚ ਆਇਆ ਸੀ, ਆਪਣੀ ਪੁਸਤਕ ‘ਸਿੱਖ ਅਤੇ ਅਫ਼ਗਾਨ’ ਵਿਚ ਲਿਖਦਾ ਹੈ ਕਿ ਮਹਾਰਾਜਾ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰੁਝੇਵੇਂ ਵਾਲਾ ਜੀਵਨ ਬਤੀਤ ਕਰਦਾ ਸੀ। ਸ਼ੇਰ ਸ਼ਾਹ ਸੂਰੀ ਵਾਂਗੂ ਉਹ ਹਮੇਸ਼ਾਂ ਇਸ ਅਸੂਲ ‘ਤੇ ਚਲਦਾ ਸੀ ਕਿ ਵੱਡਿਆਂ ਨੂੰ ਹਮੇਸ਼ਾਂ ਚੁਸਤ ਰਹਿਣਾ ਚਾਹੀਦਾ ਹੈ। ਉਹ ਹਰੇਕ ਵੇਰਵੇ ਨੂੰ ਸਮਝਦਾ ਸੀ ਅਤੇ ਕੰਮ ਲਈ ਅਣਥਕ ਸ਼ਕਤੀ ਰੱਖਣ ਕਰ ਕੇ ਉਹ ਛੋਟੇ-ਛੋਟੇ ਨੁਕਤਿਆਂ ਬਾਬਤ ਵੀ ਸਲਾਹਾਂ ਦਿੰਦਾ ਅਤੇ ਅਗਵਾਈ ਕਰਦਾ ਸੀ।
ਮਹਾਰਾਜੇ ਨੂੰ ਜੇ ਕਦੀ ਸੁੱਤਿਆਂ ਹੋਇਆਂ ਅਚਾਨਕ ਜਾਗ ਆ ਜਾਂਦੀ ਅਤੇ ਕਿਸੇ ਜ਼ਰੂਰੀ ਕੰਮ ਬਾਬਤ ਚੇਤਾ ਆਉਂਦਾ ਤਾਂ ਉਹ ਉਸੇ ਵੇਲੇ ਆਪਣੇ ਕਿਸੇ ਸੇਵਕ ਨੂੰ ਸਬੰਧਤ ਅਧਿਕਾਰੀ ਵੱਲ ਭੇਜ ਕੇ ਉਸ ਨੂੰ ਲੋੜੀਂਦੇ ਕੰਮ ਤੋਂ ਜਾਣੂੰ ਕਰਵਾ ਦਿੰਦਾ ਜਾਂ ਉਸ ਨੂੰ ਬੁਲਵਾ ਕੇ ਆਪ ਹਦਾਇਤਾਂ ਜਾਰੀ ਕਰ ਦਿੰਦਾ ਸੀ। ਅੰਗਰੇਜ਼ ਲਿਖਾਰੀ ਜੈਕਮਾਉਂਟ ਲਿਖਦਾ ਹੈ : ‘ਰਣਜੀਤ ਸਿੰਘ ਦੀ ਯਾਦ ਸ਼ਕਤੀ ਬੜੀ ਵਚਿੱਤਰ ਸੀ । ਉਹ ਆਪਣੇ ਰਾਜ ਦੇ ਦਸ ਤੋਂ ਬਾਰਾਂ ਹਜ਼ਾਰ ਤੱਕ ਪਿੰਡਾਂ ਦੇ ਨਾਂ, ਸਥਾਨ ਅਤੇ ਇਤਿਹਾਸ ਜਾਣਦਾ ਸੀ।’ ਇਕ ਵਾਰ ਕੈਪਟਨ ਵੇਡ ਨਾਲ ਸਤਲੁਜ ਦਰਿਆ ਦੀ ਜਹਾਜ਼ਰਾਨੀ ਦੇ ਸਵਾਲ ‘ਤੇ ਮਹਾਰਾਜੇ ਨੇ ਉਸ ਨੂੰ ਹਰੀਕੇ ਪੱਤਣ ਦੇ ਸਥਾਨ ਤੋਂ ਲੈ ਕੇ ਮਿੱਠਣਕੋਟ ਤੱਕ ਦੇ ਜ਼ਿਲ੍ਹਿਆਂ ਦੇ ਅਤੇ ਉਥੋਂ ਦੇ ਅਧਿਕਾਰੀਆਂ ਦੇ ਨਾਮ ਜ਼ੁਬਾਨੀ ਦੱਸ ਦਿੱਤੇ ਸਨ। ਇਸ ਤੋਂ ਇਲਾਵਾ ਉਸ ਨੂੰ ਇਨ੍ਹਾਂ ਸਥਾਨਾਂ ‘ਤੇ ਤੈਨਾਤ ਫ਼ੌਜੀਆਂ ਦੀ ਗਿਣਤੀ ਤੋਂ ਵੀ ਜਾਣੂੰ ਕਰਵਾ ਦਿੱਤਾ ਸੀ । ਉਹ ਅਕਸਰ ਵਿਦੇਸ਼ੀਆਂ, ਖਾਸ ਕਰਕੇ ਯੂਰਪੀਅਨਾਂ ਤੋਂ ਉਨ੍ਹਾਂ ਦੇ ਮੁਲਕ, ਫ਼ੌਜੀ ਵਸੀਲਿਆਂ ਅਤੇ ਜੰਗੀ ਕਾਰਵਾਈਆਂ ਦੇ ਢੰਗ ਤਰੀਕਿਆਂ ਬਾਬਤ ਪੁੱਛਦਾ ਰਹਿੰਦਾ ਸੀ। ਉਹ ਹਰ ਗੱਲ ਦੀ ਤਹਿ ਤੱਕ ਜਾਂਦਾ, ਅਨੇਕਾਂ ਪ੍ਰਸ਼ਨ ਪੁੱਛਦਾ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲਾ ਵਿਅਕਤੀ ਇਹ ਅਨੁਮਾਨ ਨਹੀਂ ਲਗਾ ਸਕਦਾ ਸੀ ਕਿ ਰਣਜੀਤ ਸਿੰਘ ਕਿਸ ਇਰਾਦੇ ਨਾਲ ਇਤਨੇ ਪ੍ਰਸ਼ਨ ਪੁੱਛ ਰਿਹਾ ਸੀ।
ਮਹਾਰਾਜਾ ਰਣਜੀਤ ਸਿੰਘ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਆਮ ਤੌਰ ’ਤੇ ਉਹ ਸ਼ੇਰ ਦਾ ਸ਼ਿਕਾਰ ਕਰਦਾ ਅਤੇ ਉਹ ਵੀ ਤਲਵਾਰ ਜਾਂ ਨੇਜ਼ੇ ਨਾਲ। ਉਹ ਸਾਰਾ-ਸਾਰਾ ਦਿਨ ਸ਼ਿਕਾਰ ਖੇਡਦਾ ਰਹਿੰਦਾ ਅਤੇ ਕਦੇ ਵੀ ਥਕਾਵਟ ਮਹਿਸੂਸ ਨਾ ਕਰਦਾ। ਜੁਆਨੀ ਵਿਚ ਉਹ ਘੋੜਸਵਾਰੀ ਅਤੇ ਨਿਸ਼ਾਨੇਬਾਜ਼ੀ ਦਾ ਬਹੁਤ ਸ਼ੌਕੀਨ ਸੀ। ਘੋੜਸਵਾਰੀ ਤਾਂ ਉਹ ਆਖਰੀ ਸਮੇਂ, ਬੀਮਾਰੀ ਦੀ ਹਾਲਤ ਵਿਚ ਵੀ ਕਰਦਾ ਰਿਹਾ।ਸੰਨ 1831 ਵਿਚ ਰੋਪੜ ਦੇ ਸਥਾਨ ‘ਤੇ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਿਲਣ ਸਮੇਂ ਮਹਾਰਾਜੇ ਨੇ ਘੋੜਸਵਾਰੀ ਅਤੇ ਨਿਸ਼ਾਨੇਬਾਜ਼ੀ ਦੇ ਅਜਿਹੇ ਕਾਰਨਾਮੇ ਦਿਖਾਏ ਕਿ ਅੰਗਰੇਜ਼ ਦੰਗ ਰਹਿ ਗਏ। ਗ੍ਰਿਫਨ ਲਿਖਦਾ ਹੈ : “ਰਣਜੀਤ ਸਿੰਘ ਸਿਪਾਹੀ ਲਈ ਆਦਰਸ਼ਕ ਆਗੂ ਸੀ। ਉਹ ਬਲਵਾਨ, ਪਤਲਾ, ਛਿਟਕਾ, ਚੁਸਤ, ਦਲੇਰ ਅਤੇ ਜਿਗਰੇ ਵਾਲਾ ਹੈ।” ਮਹਾਰਾਜੇ ਨੇ ਆਪਣੀਆਂ ਬਹੁਤੀਆਂ ਮਹੱਤਵਪੂਰਨ ਫ਼ੌਜੀ ਮੁਹਿੰਮਾਂ ਦੀ ਅਗਵਾਈ ਆਪ ਕੀਤੀ ਅਤੇ ਹਮੇਸ਼ਾ ਜਿੱਤ ਹਾਸਲ ਕੀਤੀ। ਮਨਕੇਰੇ ਅਤੇ ਨੌਸ਼ਹਿਰੇ ਦੀਆਂ ਲੜਾਈਆਂ ਵਿਚ ਉਸ ਨੇ ਜ਼ਾਤੀ ਫ਼ੌਜੀ ਬਹਾਦਰੀ ਅਤੇ ਯੋਗਤਾ ਦਿਖਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅੱਲ੍ਹੜ ਉਮਰ ਵਿਚ ਉਸ ਨੇ ਲਾਹੌਰ ਕਿਲ੍ਹੇ ਦੇ ਸੰਮਨ ਬੁਰਜ ਅੱਗੇ ਖਲੋ ਕੇ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਨੂੰ ਬਾਹਰ ਆ ਕੇ ਉਸ ਨਾਲ ਆਹਮੋ-ਸਾਹਮਣੇ ਦੋ-ਦੋ ਹੱਥ ਕਰਨ ਲਈ ਲਲਕਾਰੇ ਮਾਰੇ ਸਨ। ਇਸ ਤਰ੍ਹਾਂ ਉਹ ਸਿਕੰਦਰ ਅਤੇ ਨੈਪੋਲੀਅਨ ਵਾਂਗ ਇਕ ਜਮਾਂਦਰੂ ਸੈਨਿਕ ਸੀ ਅਤੇ ਇਕ ਜੇਤੂ ਦੇ ਰੂਪ ਵਿਚ ਉਸ ਦੀ ਤੁਲਨਾ ਸੰਸਾਰ ਦੇ ਪ੍ਰਸਿੱਧ ਸੈਨਾਪਤੀਆਂ ਅਤੇ ਫ਼ੌਜੀ ਜਰਨੈਲਾਂ ਨਾਲ ਕੀਤੀ ਜਾਂਦੀ ਹੈ।
ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਜਦੋਂ ਸਾਰੇ ਹਿੰਦੁਸਤਾਨ ਵਿਚ ਰਾਜਨੀਤਿਕ ਅਫਰਾ-ਤਫਰੀ ਦਾ ਮਾਹੌਲ ਸੀ, ਅੰਗਰੇਜ਼ ਦੇਸੀ ਰਿਆਸਤਾਂ ਨੂੰ ਇੱਕ-ਇੱਕ ਕਰ ਕੇ ਆਪਣੇ ਸਾਮਰਾਜ ਨਾਲ ਮਿਲਾ ਰਹੇ ਸਨ, ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਸੂਝ-ਬੂਝ ਅਤੇ ਵੀਰਤਾ ਨਾਲ ਹਾਲਾਤ ਅਤੇ ਸਮੇਂ ਨੂੰ ਵੇਖਦਿਆਂ ਹੋਇਆਂ, ਸਿੱਖ ਮਿਸਲਾਂ ਨੂੰ ਇਕੱਠਾ ਕਰ ਕੇ ਇਕ ਸੰਗਠਤ ਅਤੇ ਮਜ਼ਬੂਤ ਖ਼ਾਲਸਾ ਰਾਜ ਦੀ ਉਸਾਰੀ ਆਰੰਭ ਕੀਤੀ ਸੀ। ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘਾਂ ਅਤੇ ਆਮ ਸਿੱਖਾਂ ਨੂੰ ਜਥੇਬੰਦ ਕਰ ਕੇ ਉਨ੍ਹਾਂ ਨੂੰ ਇਕ ਜੇਤੂ ਅਤੇ ਸ਼ਕਤੀਸ਼ਾਲੀ ਅਤੇ ਰਾਜਨੀਤਿਕ ਕੌਮ ਵਿਚ ਬਦਲ ਦਿੱਤਾ ਸੀ। ਉਸ ਨਾਜ਼ੁਕ ਸਮੇਂ ਕੋਈ ਵੀ ਤਾਕਤਵਰ ਅਫ਼ਗਾਨ ਨੇਤਾ, ਮਰਹੱਟੇ ਜਾਂ ਅੰਗਰੇਜ਼, ਸਿੱਖਾਂ ਦੀ ਖਿੰਡੀ ਹੋਈ ਤਾਕਤ (ਸਿੱਖ ਮਿਸਲਾਂ) ਨੂੰ ਸਹਿਜੇ ਹੀ ਖ਼ਤਮ ਕਰ ਸਕਦੇ ਸਨ। ਅਗਰ ਫੂਲਕੀਆ ਰਿਆਸਤਾਂ ਅੰਗਰੇਜ਼ਾਂ ਦੀ ਛਤਰ-ਛਾਇਆ ਹੇਠਾਂ ਨਾ ਆਉਂਦੀਆਂ ਤਾਂ ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਵਾਸਤੇ ਜਮਨਾ ਦਰਿਆ ਤੱਕ ਦਾ ਇਲਾਕਾ ਖ਼ਾਲਸਾ ਰਾਜ ਨਾਲ ਮਿਲਾਉਣਾ ਕੋਈ ਔਖੀ ਗੱਲ ਨਹੀਂ ਸੀ। ਇਹ ਫੁਲਕੀਆ ਰਿਆਸਤਾਂ ਦੀ ਗੁਲਾਮ ਮਾਨਸਿਕਤਾ ਅਤੇ ਬੁਜ਼ਦਿਲੀ ਦਾ ਹੀ ਨਤੀਜਾ ਸੀ ਕਿ ਅੰਗਰੇਜ਼ ਉਨ੍ਹਾਂ ਦੀ ਸੁਰੱਖਿਆ ਦੇ ਬਹਾਨੇ ਸਤਲੁਜ ਦਰਿਆ ਦੇ ਕੰਢਿਆਂ ‘ਤੇ ਆ ਕੇ ਬੈਠ ਗਏ ਅਤੇ ਮਹਾਰਾਜੇ ਨੂੰ ਨਵ-ਗਠਿਤ ਛੋਟੇ ਜਿਹੇ ਖ਼ਾਲਸਾ ਰਾਜ ਦੀ ਸੁਰੱਖਿਆ ਹਿਤ ਅੰਮ੍ਰਿਤਸਰ ਸੰਧੀ ‘ਤੇ ਦਸਤਖ਼ਤ ਕਰਨੇ ਪਏ। ਇਸ ਵਿਚ ਮਹਾਰਾਜੇ ਦੀ ਕੋਈ ਗ਼ਲਤੀ ਨਹੀਂ ਸੀ। ਉਸ ਨੇ ਇਹ ਫੈਸਲਾ ਰਾਜਨੀਤਿਕ ਸੂਝ-ਬੂਝ ਅਤੇ ਹਾਲਾਤ ਮੁਤਾਬਿਕ ਲਿਆ ਸੀ। ਫੂਲਕੀਆ ਰਿਆਸਤਾਂ ਦੀ ਬਦੌਲਤ ਹੀ ਦੈਂਤ-ਨੁਮਾ ਅੰਗਰੇਜ਼ੀ ਸਾਮਰਾਜ, ਖ਼ਾਲਸਾ ਰਾਜ ਦੀਆਂ ਸਰਹੱਦਾਂ ਨੇੜੇ ਆ ਕੇ ਹਮੇਸ਼ਾਂ ਆਪਣੇ ਸ਼ਿਕਾਰ (ਖ਼ਾਲਸਾ ਰਾਜ) ਨੂੰ ਛੇਤੀ ਤੋਂ ਛੇਤੀ ਹੜੱਪਣ ਲਈ ਕਿਸੇ ਯੋਗ ਮੌਕੇ ਦੀ ਤਾੜ ਵਿਚ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਹ ਰਾਜਨੀਤਿਕ ਸੂਝ-ਬੂਝ ਸੀ ਕਿ ਉਸ ਨੇ ਅਜਿਹੇ ਖਤਰਨਾਕ ਦੁਸ਼ਮਣ ਨਾਲ ਸਿੱਧੀ ਟੱਕਰ ਲੈਣ ਤੋਂ ਹਮੇਸ਼ਾਂ ਗੁਰੇਜ਼ ਕੀਤਾ। ਉਸ ਨੇ ਆਪਣੀਆਂ ਸਰਗਰਮੀਆਂ ਉੱਤਰ- ਪੱਛਮੀ ਇਲਾਕਿਆਂ ਵੱਲ ਜਾਰੀ ਰੱਖਦਿਆਂ ਧਾੜਵੀ ਅਫ਼ਗਾਨ ਕੌਮ ਨੂੰ ਨੱਥ ਪਾਈ। ਅੰਗਰੇਜ਼ਾਂ ਦੀ ਭੈੜੀ ਨੀਯਤ ਨੂੰ ਭਾਂਪਦਿਆਂ, ਉਸ ਨੇ ਇਕ ਤਕੜੀ ਅਤੇ ਬੇਕਾਇਦਾ ਫੌਜ ਬਣਾਈ ਜੋ ਭਵਿੱਖ ਵਿਚ ਲੋੜ ਪੈਣ ‘ਤੇ ਉਨ੍ਹਾਂ ਦਾ ਸਾਹਮਣਾ ਕਰ ਸਕੇ। ਇਹ ਵੀ ਉਸ ਦੀ ਰਾਜਨੀਤਿਕ ਸੂਝ-ਬੂਝ ਸੀ, ਕਿ ਉਸ ਨੇ ਆਪਣੇ ਸ਼ਾਸਨ ਕਾਲ ਦੌਰਾਨ ਕਦੇ ਵੀ ਧਾਰਮਿਕ ਭੇਦ-ਭਾਵ ਉਤਪੰਨ ਨਹੀਂ ਹੋਣ ਦਿੱਤਾ ਅਤੇ ਘੱਟ ਗਿਣਤੀ ਸਿੱਖ ਕੌਮ ਦਾ ਬਹੁ ਗਿਣਤੀ ਹਿੰਦੂ ਅਤੇ ਮੁਸਲਮਾਨ ਕੌਮਾਂ ਉਤੇ ਬੋਲਬਾਲਾ ਕਾਇਮ ਰੱਖਿਆ। ਇਹ ਉਸ ਦੀ ਧਾਰਮਿਕ ਸਹਿਨਸ਼ੀਲਤਾ ਅਤੇ ਧਰਮ ਨਿਰਪੱਖ ਨੀਤੀ ਕਰ ਕੇ ਹੀ ਸੰਭਵ ਹੋ ਸਕਿਆ ਸੀ। ਉਹ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਚੋਣ ਉਨ੍ਹਾਂ ਦੇ ਗੁਣਾਂ ਮੁਤਾਬਿਕ ਕਰਦਾ ਜਿਸ ਕਰਕੇ ਉਸ ਦੇ ਨਿਕਟਵਰਤੀ ਦਰਬਾਰੀ ਅਧਿਕਾਰੀ ਵੱਖ-ਵੱਖ ਧਰਮਾਂ ਅਤੇ ਕੌਮਾਂ ਨਾਲ ਸਬੰਧ ਰੱਖਦੇ ਸਨ। ਇਨ੍ਹਾਂ ਵਿੱਚੋਂ ਫ਼ਕੀਰ ਅਜ਼ੀਜੁੱਦੀਨ, ਦੀਵਾਨ ਮੋਹਕਮ ਚੰਦ, ਦੀਵਾਨ ਭਵਾਨੀ ਦਾਸ, ਧਿਆਨ ਸਿੰਘ ਡੋਗਰਾ, ਜਨਰਲ ਵੈਨਤੂਰਾ ਅਤੇ ਜਨਰਲ ਅਲਾਰਡ ਜ਼ਿਕਰਯੋਗ ਹਨ।
ਮਹਾਰਾਜੇ ਨੇ ਜੋ ਵੀ ਇਲਾਕੇ ਜਿੱਤ ਕੇ ਖ਼ਾਲਸਾ ਰਾਜ ਨਾਲ ਮਿਲਾਏ, ਉਨ੍ਹਾਂ ਦੇ ਪਹਿਲੇ ਸ਼ਾਸਕਾਂ ਨੂੰ ਫੜ ਕੇ ਕਤਲ ਨਹੀਂ ਕੀਤਾ, ਨਾ ਹੀ ਕੈਦਖ਼ਾਨਿਆਂ ਦੀਆਂ ਹਨੇਰੀਆਂ ਕਾਲ ਕੋਠੜੀਆਂ ਵਿਚ ਸੜਨ ਲਈ ਡੱਕਿਆ ਅਤੇ ਨਾ ਹੀ ਅੱਖਾਂ ਕੱਢੀਆਂ, ਸਗੋਂ ਉਨ੍ਹਾਂ ਨੂੰ ਗੁਜ਼ਾਰੇ ਵਾਸਤੇ ਜਾਗੀਰਾਂ ਦਿੱਤੀਆਂ ਜਾਂ ਖ਼ਾਲਸਾ ਫੌਜ ਵਿਚ ਉੱਚ ਅਹੁਦਿਆਂ ‘ਤੇ ਤੈਨਾਤ ਕੀਤਾ। ਮੇਜਰ ਲਾਰੈਂਸ ਲਿਖਦਾ ਹੈ: “ਦਿੱਲੀ ਅਤੇ ਕਾਬਲ ਦੇ ਬਾਜ਼ਾਰਾਂ ਵਿਚ ਤੁਸੀਂ ਕਈ ਸ਼ਾਹੀ ਘਰਾਨੇ ਦੇ ਲੋਕਾਂ ਨੂੰ ਦਰ-ਦਰ ਮੰਗਦੇ ਵੇਖੋਗੇ ਪਰ ਪੰਜਾਬ ਵਿਚ ਕੋਈ ਅਜਿਹਾ ਘਰਾਣਾ ਨਹੀਂ ਜਿਸ ਦਾ ਇਲਾਕਾ ਮਹਾਰਾਜੇ ਨੇ ਫ਼ਤਹਿ ਕਰ ਕੇ ਆਪਣੇ ਰਾਜ ਨਾਲ ਮਿਲਾ ਲਿਆ ਹੋਵੇ ਅਤੇ ਉਸ ਨੂੰ ਚੋਖੀ ਜਾਗੀਰ ਜਾਂ ਗੁਜ਼ਾਰੇ ਵਾਸਤੇ ਪੈਨਸ਼ਨ ਨਾ ਦਿੱਤੀ ਹੋਵੇ। ਇਹ ਨੀਯਮ ਕੇਵਲ ਸਿੱਖਾਂ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉਹ ਮੁਸਲਮਾਨ ਆਦਿ ਦੂਜੇ ਧਰਮਾਂ ਦੇ ਲੋਕਾਂ ਨਾਲ ਵੀ ਉਸੇ ਤਰ੍ਹਾਂ ਖੁੱਲ੍ਹੇ ਦਿਲ ਪੇਸ਼ ਆਇਆ ਸੀ। ਉਦਾਹਰਣ ਲਈ ਨਵਾਬ ਕੁਤਬਦੀਨ ਕਸੂਰੀਆ, ਨਵਾਬ ਮੁਜ਼ੱਫਰ ਖ਼ਾਂ ਅਤੇ ਸੁਲਤਾਨ ਮੁਹੰਮਦ ਖਾਨ ਬਾਰਕਜ਼ਈ ਆਦਿ ਦੇ ਘਰਾਣਿਆਂ ਨੂੰ ਉਸ ਨੇ ਬਹੁਤ ਵੱਡੀਆਂ ਜਾਗੀਰਾਂ ਬਖਸ਼ੀਆਂ ਹੋਈਆਂ ਸਨ।”
60 ਮਹਾਰਾਜਾ ਦਿਆਲੂ ਸੁਭਾਅ ਦਾ ਸੀ। ਡਾਕਟਰ ਕੈਪਟਨ ਮੁਰੇ ਲਿਖਦਾ ਹੈ:। “ਉਸ ਦੇ ਸੁਭਾਅ ਵਿਚ ਕਰੂਰਤਾ ਦੀ ਅਣਹੋਂਦ ਸੀ ਅਤੇ ਉਹ ਅਪਰਾਧ ਦੀ ਸਥਿਤੀ ਵਿਚ ਵੀ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਨਹੀਂ ਦਿੰਦਾ ਸੀ।” ਹਿਊਗਲ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦਿਆਂ ਲਿਖਦਾ ਹੈ ਕਿ ਉਸ ਨੇ ਕਦੇ ਵੀ ਆਪਣੇ ਹੱਥ ਬੇ- ਦੋਸ਼ਿਆਂ ਦੇ ਖ਼ੂਨ ਨਾਲ ਨਹੀਂ ਰੰਗੇ। ਦੁਨੀਆਂ ਦੇ ਇਤਿਹਾਸ ਵਿਚ ਕਦੇ ਵੀ ਕਿਸੇ ਇਕ ਸ਼ਖ਼ਸੀਅਤ ਵੱਲੋਂ ਬਹੁਤ ਘੱਟ ਕਠੋਰਤਾ ਨਾਲ ਇਤਨੀ ਵੱਡੀ ਬਾਦਸ਼ਾਹਤ ਸਥਾਪਤ ਨਹੀਂ ਕੀਤੀ ਗਈ। ਉਹ ਕਿਸੇ ਵੀ ਜਿੱਤੇ ਇਲਾਕੇ ਵਿਚ ਕਦੇ ਵੀ ਲੁੱਟ-ਮਾਰ ਨਹੀਂ ਕਰਦਾ ਸੀ ਅਤੇ ਖੂਨ-ਖਰਾਬੇ ਤੋਂ ਦੂਰ ਰਹਿੰਦਾ ਸੀ। ਉਸ ਨੇ ਫੌਜਾਂ ਨੂੰ ਵੀ ਖੂਨ-ਖਰਾਬੇ ਅਤੇ ਲੁੱਟ-ਮਾਰ ਤੋਂ ਦੂਰ ਰਹਿਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਸਨ, ਇਥੋਂ ਤੱਕ ਕਿ ਫੌਜਾਂ ਨੂੰ ਜੰਗ ਦੇ ਮੈਦਾਨ ਵੱਲ ਕੂਚ ਕਰਦੇ ਸਮੇਂ ਰਾਹ ਵਿਚ ਪੈਂਦੀਆਂ ਖੜ੍ਹੀਆਂ ਫਸਲਾਂ ਨੂੰ ਵੀ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਸਖ਼ਤ ਹਦਾਇਤ ਸੀ। ਕਿਸੇ ਦਾ ਨੁਕਸਾਨ ਹੋ ਜਾਣ ਦੀ ਸੂਰਤ ਵਿਚ ਉਸ ਨੂੰ ਯੋਗ ਮੁਆਵਜ਼ਾ ਸਰਕਾਰ ਤਰਫੋਂ ਅਦਾ ਕਰ ਦਿੱਤਾ ਜਾਂਦਾ ਸੀ ।
ਮਹਾਰਾਜੇ ਨੇ ਬਗ਼ੈਰ ਕਿਸੇ ਪੱਖ-ਪਾਤ ਦੇ ਰਾਜ ਅਤੇ ਰਾਜ ਤੋਂ ਬਾਹਰ ਦੀਆਂ ਧਾਰਮਿਕ ਸੰਸਥਾਵਾਂ ਨੂੰ ਦਿਲ ਖੋਲ੍ਹ ਕੇ ਸਹਾਇਤਾ ਦਿੱਤੀ। ਉਹ ਮੁਸਲਮਾਨ ਅਤੇ ਹਿੰਦੂ ਦੋਹਾਂ ਕੌਮਾਂ ਦੇ ਧਾਰਮਿਕ ਵਿਚਾਰਾਂ ਅਤੇ ਸੰਸਥਾਨਾਂ ਦਾ ਪੂਰਾ-ਪੂਰਾ ਸਤਿਕਾਰ ਕਰਦਾ ਸੀ। ਯੁੱਧ ਜਾਂ ਫ਼ੌਜੀ ਚੜਾਈ ਸਮੇਂ ਉਸ ਦਾ ਜਰਨੈਲਾਂ ਨੂੰ ਇਹ ਹੁਕਮ ਸੀ ਕਿ ਦੁਸ਼ਮਣਾਂ ਦੇ ਧਰਮ-ਅਸਥਾਨਾਂ, ਧਾਰਮਿਕ ਪੁਸਤਕਾਂ ਅਤੇ ਇਸਤਰੀਆਂ ਦੀ ਕੋਈ-ਬੇਅਦਬੀ ਨਾ ਕਰਨ। ਜਦੋਂ ਸੰਨ 1799 ਵਿਚ ਮਹਾਰਾਜੇ ਨੇ ਲਾਹੌਰ ਫ਼ਤਹਿ ਕੀਤਾ, ਉਦੋਂ ਲਾਹੌਰ ਦੀ ਸੁਨਹਿਰੀ ਮਸਜਿਦ, ਜੋ ਕਸ਼ਮੀਰੀ ਬਾਜ਼ਾਰ ਵਿਚ ਸਥਿਤ ਸੀ ਅਤੇ ਨਵਾਬ ਭਿਖਾਰੀ ਖਾਨ ਵੱਲੋਂ ਬਣਵਾਈ ਗਈ ਸੀ, ਮਿਸਲਾਂ ਦੇ ਸਮੇਂ ਤੋਂ ਸਿੱਖਾਂ ਦੇ ਕਬਜ਼ੇ ਹੇਠ ਸੀ। ਲਾਹੌਰ ਦੇ ਕੁਝ ਪਤਵੰਤੇ ਮੁਸਲਮਾਨਾਂ ਨੇ ਮਹਾਰਾਜੇ ਨੂੰ ਇਹ ਮਸਜਿਦ ਵਾਪਸ ਦਿਵਾਉਣ ਦੀ ਬੇਨਤੀ ਕੀਤੀ। ਮਹਾਰਾਜੇ ਨੇ ਸਿੱਖਾਂ ਨੂੰ ਸਮਝਾ ਕੇ, ਇਹ ਮਸਜਿਦ ਮੁਸਲਮਾਨਾਂ ਨੂੰ ਵਾਪਸ ਦਿਵਾ ਦਿੱਤੀ । ਮਹਾਰਾਜੇ ਦੇ ਇਸ ਕੰਮ ਨੇ ਮੁਸਲਮਾਨ ਜਨਤਾ ਦੇ ਦਿਲ ਜਿੱਤ ਲਏ। ਇਸ ਘਟਨਾ ਦਾ ਜ਼ਿਕਰ ਸਈਅਦ ਮੁਹੰਮਦ ਲਤੀਫ਼ ਦੀ ਪ੍ਰਸਤਕ ‘ਹਿਸਟਰੀ ਆਫ ਲਾਹੌਰ’ ਵਿਚ ਮਿਲਦਾ ਹੈ। ਸਰ ਲੈਪਨ ਗ੍ਰਿਫਨ ਆਪਣੀ ਪੁਸਤਕ ‘ਦਿ ਪੰਜਾਬ ਚੀਫਸ’ ਵਿਚ ਲਿਖਦਾ ਹੈ ਕਿ ਜਦੋਂ ਸੰਨ 1818 ਵਿਚ ਮੁਲਤਾਨ ਨੂੰ ਖ਼ਾਲਸਾ ਰਾਜ ਨਾਲ ਮਿਲਾਇਆ ਗਿਆ, ਉਦੋਂ ਉਸ ਨੇ ਪੀਰ ਬਹਾਵਲ ਹੱਕ ਦੇ ਮਜ਼ਾਰ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਥੇ ਚਲੀ ਆ ਰਹੀ ਮੁਫ਼ਤ ਲੰਗਰ ਦੀ ਪ੍ਰਥਾ ਨੂੰ ਜਾਰੀ ਰੱਖਣ ਲਈ ਇਸ ਦੇ ਨਾਮ 3500 ਰੁਪਏ ਸਾਲਾਨਾ ਦੀ ਜਾਗੀਰ ਲਾ ਦਿੱਤੀ ਸੀ। ਸੰਨ 1821 ਵਿਚ ਜਦੋਂ ਹਜ਼ਰਤ ਸ਼ਾਹ ਬਹਾਵਲ ਦਾ ਮਜ਼ਾਰ ਰਾਵੀ ਦਰਿਆ ਵਿਚ ਹੜ੍ਹ ਆਉਣ ਕਰ ਕੇ ਨੁਕਸਾਨਿਆ ਗਿਆ ਅਤੇ ਇਸ ਦੇ ਰੁੜ੍ਹ ਜਾਣ ਦਾ ਖ਼ਤਰਾ ਪੈਦਾ ਹੋ ਗਿਆ, ਉਦੋਂ ਇਸ ਦੀ ਸੁਰੱਖਿਆ ਲਈ ਮਹਾਰਾਜੇ ਨੇ ਭਾਰੀ ਕੀਮਤ ਖਰਚ ਕਰ ਕੇ ਦਰਿਆ ਵਿਚ ਇਕ ਬੰਨ੍ਹ ਤਿਆਰ ਕਰਵਾਇਆ। ਜਦੋਂ ਫਿਰ ਵੀ ਉਸ ਦਾ ਖ਼ਤਰਾ ਨਾ ਟਲਿਆ ਤਾਂ ਉਸ ਨੇ ਉਸ ਫ਼ਕੀਰ ਦਾ ਤਾਬੂਤ ਉਥੋਂ ਸਤਿਕਾਰ ਨਾਲ ਚੁਕਵਾ ਕੇ ਨਵੇਂ ਤਿਆਰ ਕੀਤੇ ਮਕਬਰੇ ਵਿਚ ਰਖਵਾ ਦਿੱਤਾ, ਜਿਥੇ ਇਹ ਅੱਜ ਤੱਕ ਮੌਜੂਦ ਹੈ। ਨਿਰਸੰਦੇਹ ਇਹ ਕਦਮ ਮੁਸਲਮਾਨ ਕੌਮ ਨਾਲ ਖ਼ਾਲਸਾ ਰਾਜ ਦੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਾਲਾ ਸੀ। ਇਸੇ ਤਰ੍ਹਾਂ ਉਸ ਨੇ ਹਜ਼ਰਤ ਦਾਤਾ ਗੰਜ ਬਖ਼ਸ਼ ਅਤੇ ਮੌਜ-ਏ-ਦਰਿਆ ਦੇ ਮਕਬਰਿਆਂ ਦੀ ਮੁਰੰਮਤ ਕਰਵਾਈ ਅਤੇ ਉਨ੍ਹਾਂ ਦੇ ਗੁਜ਼ਾਰੇ ਲਈ ਜਾਗੀਰਾਂ ਭੇਟ ਕੀਤੀਆਂ। ਸੰਨ 1834 ਵਿਚ ਜਦੋਂ ਖ਼ਾਲਸਾ ਫੌਜਾਂ ਪਿਸ਼ਾਵਰ ਫ਼ਤਹਿ ਕਰਨ ਲਈ ਕੂਚ ਕਰਨ ਲੱਗੀਆਂ, ਉਦੋਂ ਮਹਾਰਾਜੇ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਸਥਿਤ ਹਜ਼ਰਤ ਉਮਰ ਦੀ ਪੁਰਾਤਨ ਧਾਰਮਿਕ ਲਾਇਬ੍ਰੇਰੀ ਨੂੰ ਲੁੱਟ ਅਤੇ ਬਰਬਾਦੀ ਤੋਂ ਬਚਾਉਣ ਦੀ ਸਖ਼ਤ ਹਦਾਇਤ ਜਾਰੀ ਕੀਤੀ। ਇਕ ਵਾਰ ਜਦੋਂ ਮਹਾਰਾਜਾ ਸੰਨ 1829 ਵਿਚ ਬੀਮਾਰ ਪੈ ਗਿਆ ਤਾਂ ਮੁਸਲਮਾਨਾਂ ਨੇ ਉਸ ਦੀ ਤੰਦਰੁਸਤੀ ਵਾਸਤੇ ਮਸੀਤਾਂ ਵਿਚ ਵਿਸ਼ੇਸ਼ ਦੁਆਵਾਂ ਕੀਤੀਆਂ। ਇਸ ਤੋਂ ਸਾਨੂੰ ਉਸ ਦੇ ਮੁਸਲਮਾਨਾਂ ਵਿਚ ਹਰਮਨ ਪਿਆਰਾ ਹੋਣ ਦਾ ਸਬੂਤ ਮਿਲਦਾ ਹੈ। ਉਸ ਨੇ ਹਿੰਦੂ ਪਰਜਾ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ, ਉਨ੍ਹਾਂ ਦੇ ਧਾਰਮਿਕ ਅਸਥਾਨਾਂ, ਜਿਵੇਂ ਜਗਨਨਾਥ ਪੁਰੀ, ਬਨਾਰਸ ਅਤੇ ਜਵਾਲਾ ਜੀ ਆਦਿ ਮੰਦਰਾਂ ਦੇ ਰੱਖ-ਰਖਾਓ ਲਈ ਦਿਲ ਖੋਲ੍ਹ ਕੇ ਧਨ- ਦੌਲਤ ਦਾਨ ਕੀਤੀ। ਹਿੰਦੂ ਪਰਜਾ ਉਸ ਨੂੰ ਆਪਣਾ ਰਾਜਾ ਸਮਝਦੀ ਸੀ। ਨੇਪਾਲ ਨਰੇਸ਼ ਦੇ ਦੂਤਾਂ ਨੇ ਤਾਂ ਮਹਾਰਾਜਾ ਨੂੰ ‘ਹਿੰਦੂਆਂ ਦਾ ਪੱਥ ਪ੍ਰਦਰਸ਼ਕ’ ਦਾ ਦਰਜਾ ਦਿੱਤਾ ਹੋਇਆ ਸੀ।
ਸੰਨ 1837 ਵਿਚ ਮਹਾਰਾਜੇ ਨੂੰ ਮਿਲਣ ਆਏ ਨੇਪਾਲੀ ਦੂਤਾਂ ਦਾ ਮਹਾਰਾਜੇ ਨੇ ਬਹੁਤ ਆਦਰ ਸਤਿਕਾਰ ਕੀਤਾ। ਖ਼ਾਲਸਾ ਰਾਜ ਅਤੇ ਨੇਪਾਲ ਦੇ ਗੂੜ੍ਹੇ ਸਬੰਧਾਂ ਵਿਚੋਂ ਅੰਗਰੇਜ਼ਾਂ ਨੂੰ ਆਪਣੇ ਖਿਲਾਫ਼ ਸਾਜ਼ਿਸ਼ ਦੀ ਬੋ ਆਉਣ ਲੱਗੀ। ਅੰਗਰੇਜ਼ਾਂ ਨੂੰ ਇਹ ਸੰਦੇਰ ਸੀ ਕਿ ਕਿਤੇ ਨੇਪਾਲ ਅਤੇ ਭਾਰਤ ਦੀਆਂ ਦੂਜੀਆਂ ਰਿਆਸਤਾਂ ਮਹਾਰਾਜੇ ਨਾਲ ਮਿਲ ਕੇ ਉਨ੍ਹਾਂ ਵਿਰੁੱਧ ਕੋਈ ਸਾਂਝੀ ਰਣਨੀਤੀ ਨਾ ਬਣਾ ਲੈਣ। ਨੇਪਾਲ ਦੇ ਪ੍ਰਧਾਨ ਮੰਤਰੀ ਭੀਮ ਸਿੰਹੁ ਦਾ ਭਤੀਜਾ ਮੋਤਾ ਬੀਰ ਸਿੰਹੁ ਲਾਹੌਰ ਦਰਬਾਰ ਦੇ ਪ੍ਰਸਿੱਧ ਵਿਅਕਤੀਆਂ ਵਿਚੋਂ ਗਿਣਿਆ ਜਾਂਦਾ ਸੀ । ਇਸ ਤੋਂ ਇਲਾਵਾ ਨੇਪਾਲ ਦੇ ਅਮਰ ਸਿੰਹੁ ਥਾਪਾ ਦਾ ਪੁੱਤਰ ਭੋਪਾਲ ਸਿੰਹੁ ਥਾਪਾ ਵੀ ਮਹਾਰਾਜੇ ਦੀ ਫੌਜ ਵਿਚ ਇਕ ਅਹਿਮ ਅਹੁਦੇ ਉਤੇ ਕੰਮ ਕਰਦਾ ਸੀ । ਹਿੰਦੂਆਂ ਦੇ ਤਿਉਹਾਰ ਜਿਵੇਂ ਹੋਲੀ, ਬਸੰਤ ਅਤੇ ਦਸਹਿਰੇ ਨੂੰ ਮਹਾਰਾਜਾ ਆਪ ਉਚੇਚੇ ਤੌਰ ‘ਤੇ ਮਨਾਉਂਦਾ ਸੀ।
ਮਹਾਰਾਜਾ ਆਪ ਭਾਵੇਂ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਹ ਵਿਦਿਆ ਅਤੇ ਗਿਆਨ ਦਾ ਕਦਰਦਾਨ ਸੀ। ਉਸ ਨੇ ਵਿਦਿਆ ਦੇ ਪ੍ਰਸਾਰ ਲਈ ਅਨੇਕਾਂ ਮਦਰੱਸੇ ਅਤੇ ਪਾਠਸ਼ਾਲਾਵਾਂ ਖੁਲ੍ਹਵਾਈਆਂ, ਜਿਨ੍ਹਾਂ ਵਿਚੋਂ ਬਹੁਤੀਆਂ ਧਾਰਮਿਕ ਅਸਥਾਨਾਂ ਵਿਚ ਸਥਿਤ ਸਨ। ਉਸ ਨੇ ਆਪਣੇ ਸਰਦਾਰਾਂ ਅਤੇ ਅਹਿਲਕਾਰਾਂ ਦੇ ਬੱਚਿਆਂ ਨੂੰ ਆਪਣੇ ਖ਼ਰਚ ‘ਤੇ ਅੰਗਰੇਜ਼ੀ ਅਤੇ ਫਰਾਂਸੀਸੀ ਦੀ ਪੜ੍ਹਾਈ ਕਰਨ ਲਈ ਲੁਧਿਆਣੇ ਭੇਜਿਆ। ਉਸ ਸਮੇਂ ਬੱਚਿਆਂ ਨੂੰ ਗੁਰਮੁਖੀ, ਫ਼ਾਰਸੀ, ਅਰਬੀ, ਸੰਸਕ੍ਰਿਤ, ਹਿੰਦੀ ਅਤੇ ਆਮ ਹਿਸਾਬ-ਕਿਤਾਬ ਦੀ ਪੜ੍ਹਾਈ ਹੀ ਕਰਵਾਈ ਜਾਂਦੀ ਸੀ। ਆਮ ਲੋਕਾਂ ਵਿਚ ਪੜ੍ਹਾਈ ਲਿਖਾਈ ਸਬੰਧੀ ਜਾਗਰੂਕਤਾ ਦੀ ਬਹੁਤ ਘਾਟ ਸੀ ਅਤੇ ਇਸ ਦਾ ਮੁੱਖ ਕਾਰਣ ਪਿਛਲੇ ਸੌ ਸਾਲਾਂ ਦੀ ਬਦ-ਅਮਨੀ ਸੀ ਜੋ ਕਿਸੇ ਨਾ ਕਿਸੇ ਸ਼ਕਲ ਵਿਚ ਇਸ ਖਿੱਤੇ ਵਿਚ ਮੌਜੂਦ ਰਹੀ ਸੀ। ਹੁਣ ਅਮਨ ਦਾ ਦੌਰ ਸ਼ੁਰੂ ਹੋਣ ਨਾਲ ਲੋਕਾਂ ਦੇ ਦਿਮਾਗ਼ਾਂ ਵਿਚ ਇਕ ਵਾਰ ਫਿਰ ਵਿਦਿਆ ਪ੍ਰਤੀ ਉਸਾਰੂ ਸੋਚ ਪੁੰਗਰਣ ਲੱਗੀ ਸੀ। ਇਸ ਖਿੱਤੇ ਦੇ ਲੋਕਾਂ ਵਿਚ ਵਿਦਿਆ ਪ੍ਰਤੀ ਖਿੱਚ ਨੂੰ ਦੇਖਦਿਆਂ ਇਕ ਅਮਰੀਕਨ ਪ੍ਰੋਫੈਸਰ ਲੋਰੀ ਜੋ ਲੁਧਿਆਣੇ ਵਿਖੇ ਈਸਾਈ ਚਰਚ ਵਿਚ ਪਾਦਰੀ ਅਤੇ ਅਧਿਆਪਕ ਸੀ ਨੇ ਮਹਾਰਾਜੇ ਪਾਸ ਲਾਹੌਰ ਆ ਕੇ ਉਥੇ ਇਕ ਅੰਗਰੇਜ਼ੀ ਸਕੂਲ ਖੋਲ੍ਹਣ ਦੀ ਇਜਾਜ਼ਤ ਮੰਗੀ। ਮਹਾਰਾਜੇ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਅਤੇ ਸਕੂਲ ਦੀ ਜਗ੍ਹਾ ਦੀ ਨਿਸ਼ਾਨਦੇਹੀ ਵੀ ਹੋ ਗਈ। ਜਦੋਂ ਮਹਾਰਾਜੇ ਨੂੰ ਪਤਾ ਲੱਗਾ ਕਿ ਉਹ ਅਧਿਆਪਕ ਸਕੂਲ ਵਿਚ ਈਸਾਈ ਮੱਤ ਦਾ ਪ੍ਰਚਾਰ ਕਰੇਗਾ ਤਾਂ ਉਸ ਨੇ ਇਸ ਦੀ ਇਜਾਜ਼ਤ ਵਾਪਸ ਲੈ ਲਈ।
ਉਸ ਦੀ ਜਗ੍ਹਾ ਮਹਾਰਾਜੇ ਨੇ ਕਿਸੇ ਯੋਗ ਅੰਗਰੇਜ਼ੀ ਜਾਂ ਫਰਾਂਸੀਸੀ ਅਧਿਆਪਕ ਨੂੰ ਲੱਭ ਕੇ ਇਸ ਨੂੰ ਲਾਹੌਰ ਦਰਬਾਰ ਦੀ ਦੇਖ-ਰੇਖ ਵਿਚ ਸਿਰੇ ਚੜ੍ਹਾਉਣ ਦੀ ਆਗਿਆ ਦੇ ਦਿੱਤੀ। ਬਾਬਾ ਪ੍ਰੇਮ ਸਿੰਘ ਹੋਤੀ, ਡਾਕਟਰ ਲੈਟੀਨਰ ਦੀ ਲਿਖੀ ਪੁਸਤਕ ਦੇ ਹਵਾਲੇ ਅਨੁਸਾਰ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਵਿਚ ਲਿਖਦੇ ਹਨ : “ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਚਾਰ ਹਜ਼ਾਰ ਦੇ ਕਰੀਬ ਸਕੂਲ ਸਨ, ਜਿਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਵਿਦਿਆਰਥਣਾਂ, ਗੁਰਮੁਖੀ, ਅਰਬੀ, ਫ਼ਾਰਸੀ, ਸੰਸਕ੍ਰਿਤ ਅਤੇ ਮਹਾਜਨੀ ਵਿਚ ਆਪੋ ਆਪਣੀ ਰੁਚੀ ਅਨੁਸਾਰ ਵਿਦਿਆ ਪ੍ਰਾਪਤ ਕਰਦੇ ਸਨ… ।” ਡਾਕਟਰ ਲੈਟੀਨਰ ਦੀ ਪੁਸਤਕ ਅਨੁਸਾਰ ਖ਼ਾਲਸਾ ਰਾਜ ਸਮੇਂ 23 ਤਰ੍ਹਾਂ ਦੀ ਵਿਦਿਆ ਪੜ੍ਹਾਈ ਜਾਂਦੀ ਸੀ। ਮੁਹੰਮਦ ਲਤੀਫ਼ ਅਨੁਸਾਰ ਜੋ ਵਿਦਿਆਰਥੀ ਪੜ੍ਹ ਕੇ ਨਿਕਲਦੇ ਸਨ, ਉਨ੍ਹਾਂ ਨੂੰ ਮਹਾਰਾਜਾ ਆਪਣੇ ਫਰਾਂਸੀਸੀ, ਇਟੈਲੀਅਨ ਅਤੇ ਅੰਗਰੇਜ਼ ਡਾਕਟਰਾਂ ਅਤੇ ਅਫ਼ਸਰਾਂ ਦੀ ਨਿਗਰਾਨੀ ਵਿਚ ਸਰਜਰੀ ਦੀ ਪੜ੍ਹਾਈ, ਇੰਜੀਨੀਅਰਿੰਗ, ਅਸਲਾ ਬਣਾਉਣ ਅਤੇ ਬਾਰੂਦਬਾਜ਼ੀ ਆਦਿ ਦੇ ਕੰਮ ਸਿੱਖਣ ਲਈ ਮੁਕੱਰਰ ਕਰ ਦਿੰਦਾ ਸੀ। ਸੰਨ 1836 ਵਿਚ ਜਦੋਂ ਡਾਕਟਰ ਮੈਕਗ੍ਰੀਗਰ ਨੇ ਮਹਾਰਾਜੇ ਦਾ ਬਿਜਲੀ (ਬੈਟਰੀ) ਨਾਲ ਇਲਾਜ ਕੀਤਾ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਮਹਾਰਾਜੇ ਨੇ ਉਸ ਡਾਕਟਰ ਨੂੰ ਕੁਝ ਸਿੱਖ ਨੌਜਵਾਨਾਂ ਨੂੰ ਉਹ ਹੁਨਰ ਸਿਖਾਉਣ ਵਾਸਤੇ ਕਿਹਾ। ਉਸ ਡਾਕਟਰ ਨੇ ਕਈ ਵਿਦਿਆਰਥੀਆਂ ਨੂੰ ਇਸ ਇਲਾਜ ਦੇ ਤਰੀਕੇ ਬਾਬਤ ਜਾਣਕਾਰੀ ਦਿੱਤੀ। ਮਹਾਰਾਜੇ ਨੇ ਡਾਕਟਰੀ, ਇੰਜੀਨੀਅਰਿੰਗ, ਫ਼ੌਜੀ ਸਿੱਖਿਆ ਆਦਿ ਨਾਲ ਸਬੰਧਤ ਅੰਗਰੇਜ਼ੀ ਅਤੇ ਫਰਾਂਸੀਸੀ ਪੁਸਤਕਾਂ ਦਾ ਅਨੁਵਾਦ ਪੰਜਾਬੀ ਅਤੇ ਫ਼ਾਰਸੀ ਵਿਚ ਕਰਵਾਇਆ। ਉਸ ਨੇ ਉਲਥਾਕਾਰਾਂ ਅਤੇ ਲੇਖਕਾਂ ਦੇ ਕੰਮਕਾਰ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਇਨਾਮ ਵੀ ਦਿੱਤੇ। ਮੇਜਰ ਹਫ ਦਾ ਲਿਖਿਆ ‘ਕੋਰਟ ਮਾਰਸ਼ਲ ਲਾਅ’ ਦਾ ਉਲਥਾ ਬਹੁਤ ਪ੍ਰਸਿੱਧ ਸੀ, ਜੋ ਉਸ ਵੇਲੇ ਸਿੱਖ ਫੌਜਾਂ ਵਿਚ ਪ੍ਰਚਲਿਤ ਸੀ। ਡਾਕਟਰ ਹਾਨਿੰਗ ਬਰਗਰ ਦੀ ਮਦਦ ਨਾਲ ਡਾਕਟਰੀ ਅਤੇ ਸਰਜਰੀ ਦੀਆਂ ਕਿਤਾਬਾਂ ਦੇ ਅਨੁਵਾਦ ਕਰਵਾਏ ਗਏ। ਮਹਾਰਾਜੇ ਦੇ ਸਮੇਂ ਸਰਦਾਰ ਲਹਿਣਾ ਸਿੰਘ ਮਜੀਠੀਏ ਨੂੰ ਗਣਿਤ ਅਤੇ ਇੰਜੀਨੀਅਰਿੰਗ ਦੇ ਵਿਸ਼ਿਆਂ ਵਿਚ ਕਮਾਲ ਦੀ ਮੁਹਾਰਤ ਹਾਸਿਲ ਸੀ। ਉਸ ਨੇ ਸੂਰਜ ਅਤੇ ਚੰਦ ਦਾ ਸਮਾਂ, ਘੜੀਆਂ, ਪਹਿਰਾਂ ਅਤੇ ਪਲਾਂ ਵਿਚ ਦੱਸਣ ਵਾਲੀ ਇਕ ਘੜੀ ਈਜਾਦ ਕੀਤੀ ਅਤੇ ਉਸ ਨੂੰ ਇਸ ਕਾਢ ਬਦਲੇ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਬਾਅਦ ਵਿਚ ਤਿੰਨ ਨਾਲੀਆਂ ਵਾਲੀ ਰਾਈਫਲ ਦੀ ਕਾਢ ਵੀ ਕੱਢੀ। ਉਸ ਦੀ ਨਿਗਰਾਨੀ ਵਿਚ ਢਾਲੀਆਂ ਅਤੇ ਤਿਆਰ ਕੀਤੀਆਂ ਗਈਆਂ ਦੂਰ ਤੱਕ ਮਾਰ ਕਰਨ ਵਾਲੀਆਂ ਤੋਪਾਂ, ਯੂਰਪ ਵਿਚ ਬਣੀਆਂ ਵਧੀਆ ਤੋਂ ਵਧੀਆ ਤੋਪਾਂ ਦਾ ਮੁਕਾਬਲਾ ਕਰਦੀਆਂ ਸਨ। ਇਸ ਤੋਂ ਇਲਾਵਾ ਉਸ ਨੂੰ ਈਸਟ ਇੰਡੀਆ ਕੰਪਨੀ ਦੀ ਫ਼ੌਜ ਵੱਲੋਂ ਯੂਰਪ ਤੋਂ ਲਿਆ ਕੇ ਵਰਤੋਂ ਵਿਚ ਲਿਆਂਦੇ ਜਾਣ ਵਾਲੇ ‘ਸ਼ਾਰਪਨੈਲ ਸ਼ੈਲ’ (ਫਟਣ ਵਾਲੇ ਗੋਲੇ) ਵੀ ਤਿਆਰ ਕੀਤੇ, ਜੋ 2 ਜੂਨ ਸੰਨ 1838 ਵਿਚ ਅੰਗਰੇਜ਼ੀ ਮਿਸ਼ਨ ਦੇ ਸਾਹਮਣੇ ਚਲਾਏ ਗਏ। ਉਨ੍ਹਾਂ ਦੀ ਕਾਰਗੁਜ਼ਾਰੀ ਦੇਖ ਕੇ ਅੰਗਰੇਜ਼ ਦੰਗ ਰਹਿ ਗਏ। ਸਰ ਲੈਪਨ ਗ੍ਰਿਫ਼ਨ ਅਤੇ ਔਸਬੋਰਨ ਵਰਗੇ ਅੰਗਰੇਜ਼ ਲੇਖਕਾਂ ਨੇ ਸਰਦਾਰ ਲਹਿਣਾ ਸਿੰਘ ਨੂੰ ਬਹੁਤ ਉੱਚ ਕੋਟੀ ਦਾ ‘ਮਕੈਨੀਕਲ ਇੰਜੀਨੀਅਰ’ ਲਿਖਿਆ ਹੈ। ਬਾਬਾ ਪ੍ਰੇਮ ਸਿੰਘ ਹੋਤੀ ਆਪਣੀ ਪੁਸਤਕ, ‘ਮਹਾਰਾਜਾ ਰਣਜੀਤ ਸਿੰਘ’ ਵਿਚ ਇਕ ਫੁੱਟ ਨੋਟ ‘ਤੇ ਲਿਖਦਾ ਹੈ: ‘ਸ਼ੇਰਿ ਪੰਜਾਬ ਦਾ ਆਪਣਾ ਪੁਸਤਕਾਲਯ ਬਹੁਤ ਵੱਡਾ, ਬਹੁ-ਮੁੱਲੀਆਂ ਪੁਸਤਕਾਂ ਨਾਲ ਭਰਪੂਰ ਸੀ, ਜਿਨ੍ਹਾਂ ਵਿਚੋਂ ਕੁਝ ਕੁ ਪੁਸਤਕਾਂ ਇਸ ਸਮੇਂ ਇੰਡੀਆ ਆਫ਼ਿਸ ਲੰਡਨ ਦੇ ਪੁਸਤਕਾਲਯ ਵਿਚ ਹਨ।” ਅਸੀਂ ਉਪਰੋਕਤ ਗੱਲਾਂ ਤੋਂ ਸਹਿਜੇ ਹੀ ਮਹਾਰਾਜਾ ਦੀ ਵਿਦਿਆ ਅਤੇ ਗਿਆਨ ਪ੍ਰਤੀ ਗਹਿਰੀ ਰੁਚੀ ਦਾ ਪਤਾ ਲਗਾ ਸਕਦੇ ਹਾਂ। ਉਹ ਸਿੱਖ ਕੌਮ ਨੂੰ ਦੁਨੀਆਂ ਦੀਆਂ ਬੇਹਤਰੀਨ ਕੌਮਾਂ ਵਿਚੋਂ ਇਕ ਬਣਾਉਣਾ ਚਾਹੁੰਦੇ ਸਨ। ਉਸ ਦੇ ਜੀਵਨ ਦਾ ਬਹੁਤ ਸਮਾਂ ਖ਼ਾਲਸਾ ਰਾਜ ਨੂੰ ਉਸਾਰਨ ਵਿਚ ਹੀ ਰੁਝਾ ਰਿਹਾ। ਉਸ ਸਮੇਂ ਦੀ ਸਥਿਤੀ ਅਤੇ ਹਾਲਾਤ ਨੂੰ ਦੇਖਦਿਆਂ ਉਸ ਨੇ ਜ਼ਿਆਦਾ ਸਮਾਂ ਜੰਗੀ ਮੁਹਿੰਮਾਂ ਵਿਚ ਗੁਜ਼ਾਰਿਆ, ਜਿਸ ਕਰਕੇ ਉਹ ਵਿਦਿਆ ਅਤੇ ਗਿਆਨ ਵਿਗਿਆਨ ਦੇ ਖੇਤਰ ਵਿਚ ਘੱਟ ਸਮਾਂ ਦੇ ਸਕਿਆ।
ਸਿਦਕੀ ਸਿੱਖ
8 ਮਹਾਰਾਜਾ ਰਣਜੀਤ ਸਿੰਘ ਦਿਲ ਦੀਆਂ ਡੂੰਘਾਈਆਂ ਤੱਕ ਸਿਦਕੀ ਸਿੱਖ ਸੀ। ਇਸ ਬਾਬਤ ਬਾਬਾ ਪ੍ਰੇਮ ਸਿੰਘ ਹੋਤੀ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਵਿਚ ਲਿਖਦਾ ਹੈ : ‘ਸ਼ਾਹੀ ਮਹੱਲ ਵਿਚ ਸਭ ਤੋਂ ਉੱਚੀ ਅਟਾਰੀ ਜੋ ਬਹੁਮੁੱਲੇ ਗਲੀਚਿਆਂ ਅਤੇ ਸਜਾਵਟਾਂ ਨਾਲ ਸਜਾਈ ਗਈ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਸੀ।ਆਪ ਨਿੱਕੇ ਹੁੰਦਿਆਂ ਤੋਂ ਹੀ ਅੰਮ੍ਰਿਤ ਵੇਲੇ ਉੱਠਣ ਦੇ ਨੇਮੀ ਸਨ। ਸਦੀਵ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਪਾਣੀ ਪਿੱਛੋਂ ਨਿੱਤਨੇਮ ਦਾ ਪਾਠ ਕਰਦੇ, ਫਿਰ ਸ਼ਸਤਰ ਬਸਤਰ ਸਜਾ ਕੇ ਸਣੇ ਪਰਿਵਾਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੁੰਦੇ ਅਤੇ ਸਾਰੇ ਸੰਸਾਰੀ ਧੰਦੇ ਭੁਲਾ ਕੇ ਗੁਰਬਾਣੀ ਦਾ ਪਾਠ ਅਤੇ ਕੀਰਤਨ ਸੁਣਦੇ ਸਨ। ਇਸ ਦੇ ਪਿੱਛੋਂ ਸ੍ਰੀ ਦਸਮੇਸ਼ ਜੀ ਦੀ ਅਸਚਰਜ ਕਲਗੀ, ਜੋ ਬਹੁ-ਮੁੱਲੇ ਮੋਤੀਆਂ ਨਾਲ ਸਜੀ ਹੋਈ ਸੀ, ਆਪਣੀਆਂ ਅੱਖਾਂ ਅਤੇ ਮੱਥੇ ‘ਤੇ ਰੱਖ ਕੇ ਬਰਕਤਾਂ ਪ੍ਰਾਪਤ ਕਰਕੇ ਦਿਨ ਭਰ ਲਈ ਕੰਮਕਾਰ ਆਰੰਭ ਕਰ ਦਿੰਦੇ ਸਨ। ਉਸ ਨੇ ਇਹ ਨੇਮ ਆਪਣੇ ਅੰਤਲੇ ਸਵਾਸਾਂ ਤੱਕ ਨਿਭਾਇਆ।’ ਬਾਬਾ ਪ੍ਰੇਮ ਸਿੰਘ ਹੋਤੀ ਦਸਮ ਪਿਤਾ ਦੀ ਕਲਗੀ ਬਾਬਤ ਫੁੱਟ ਨੋਟ ਵਿਚ ‘ਲੇਡੀ ਲੋਗਨਜ਼ ਰੀਕੁਲੈਕਸ਼ਨਜ਼ ਸਫਾ 80 ਅਨੁਸਾਰ ਲਿਖਦੇ ਹਨ ਕਿ ਇਹ ਦੁਰਲੱਭ ਕਲਗੀ ਮਹਾਰਾਜਾ ਰਣਜੀਤ ਸਿੰਘ ਨੇ ਇਕ ਲੱਖ ਪੱਚੀ ਹਜ਼ਾਰ ਰੁਪੈ ਦਾ ਸੋਨਾ ਭੇਟ ਕਰਕੇ ਭਾਈ ਸੰਤ ਸਿੰਘ ਜੀ ਸ਼ਹੀਦ ਦੇ ਪੋਤਰਿਆਂ ਅਤੇ ਬਹਾਦਰ ਭਾਈ ਹਾੜਾ ਸਿੰਘ ਦੇ ਪੁੱਤਰਾਂ ਤੋਂ (ਜਿਹੜੇ ਪਹਿਲਾਂ ਪੱਟੀ ਵਿਚ ਤੇ ਫਿਰ ਪਿਸ਼ਾਵਰ ਵਿਚ ਆ ਵਸੇ ਸਨ), ਪ੍ਰਾਪਤ ਕੀਤੀ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਸ ਪਵਿੱਤਰ ਕਲਗੀ ਬਾਬਤ ਲੋਗਿਨ ਲਿਖਦੀ ਹੈ ਕਿ ਜਦੋਂ ਲਾਹੌਰ ਪੁਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਉਦੋਂ ਉਸ ਦੇ ਪਤੀ ਡਾਕਟਰ ਲੋਗਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਅਤੇ ਕਿਲ੍ਹੇ ਦੇ ਸਾਮਾਨ ਦਾ ਚਾਰਜ ਲਿਆ ਸੀ। ਤੋਸ਼ੇਖਾਨੇ ਵਿਚ ਉਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਕਲਗੀ ਮੌਜੂਦ ਸੀ। ਪੰਡਤ ਦੇਬੀ ਪ੍ਰਸ਼ਾਦ ‘ਗੁਲਸ਼ਨ-ਏ-ਪੰਜਾਬ’ ਵਿਚ ਲਿਖਦਾ ਹੈ : “ਉਹ ਅਕਸਰ ਫ਼ੌਜ ਦੀ ਕਵਾਇਦ ਵੇਖਿਆ ਕਰਦਾ ਅਤੇ ਆਪਣੇ ਧਰਮ ਦਾ ਇੰਨਾ ਪੱਕਾ ਸੀ ਕਿ ਹਰ ਰੋਜ਼ ਥੋੜ੍ਹੇ ਸਮੇਂ ਲਈ (ਗੁਰੂ) ਗ੍ਰੰਥ ਸਾਹਿਬ ਦਾ ਪਾਠ ਵੀ ਸੁਣਿਆ ਕਰਦਾ ਸੀ। ” ਮਹਾਰਾਜੇ ਦਾ ਇਕ ਸਮਕਾਲੀ ਈਸਟ ਇੰਡੀਆ ਕੰਪਨੀ ਦਾ ਇਕ ਅੰਗਰੇਜ਼ ਏਜੰਟ, ਹੈਨਰੀ ਪ੍ਰਿੰਸਪ ਲਿਖਦਾ ਹੈ ਕਿ ਭਾਵੇਂ ਮਹਾਰਾਜਾ ਰਣਜੀਤ ਸਿੰਘ ਤੁਅੱਸਬੀ ਅਤੇ ਕੱਟੜਪੰਥੀ ਨਹੀਂ ਸੀ ਪਰ ਉਹ ਸਿੱਖ ਧਰਮ ਦੀਆਂ ਸਾਰੀਆਂ ਰਹੁ-ਰੀਤਾਂ ਅਤੇ ਰਹਿਤਾਂ ਦੇ ਦਾਇਰੇ ਵਿਚ ਰਹਿੰਦਾ ਅਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੁਝ ਨਿਸ਼ਚਿਤ ਘੰਟਿਆਂ ਲਈ ਰੋਜ਼ ਸੁਣਦਾ ਸੀ।
ਮਹਾਰਾਜਾ ਰਣਜੀਤ ਸਿੰਘ ਕੋਈ ਵੀ ਅਹਿਮ ਕੰਮ ਕਰਨ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਂਦਾ। ਕੈਪਟਨ ਮਰੇ ਅਤੇ ਕਈ ਦੂਜੇ ਸਮਕਾਲੀ ਲਿਖਾਰੀ ਲਿਖਦੇ ਹਨ ਕਿ ਦੁਬਿਧਾ ਵਾਲੇ ਮਸਲੇ ਵਿਚ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਅੱਗੇ ਦੋ ਪਰਚੀਆਂ ਰਖਵਾ ਦਿੰਦੇ। ਇੱਕ ਉਤੇ ‘ਹਾਂ’ ਅਤੇ ਦੂਜੀ ਤੇ ਉਸ ਦੇ ਉਲਟ ‘ਨਾਂਹ’ ਲਿਖਿਆ ਹੁੰਦਾ ਸੀ। ਕਿਸੇ ਬੱਚੇ ਪਾਸੋਂ ਕੋਈ ਇੱਕ ਪਰਚੀ ਚੁਕਾਈ ਜਾਂਦੀ ਅਤੇ ਜੋ ਵੀ ਉਹ ਸਹਿਜ ਸੁਭਾਅ ਚੁੱਕ ਲੈਂਦਾ, ਉਸ ਦੀ ਲਿਖਤ ’ਤੇ ਮਹਾਰਾਜਾ ਅਮਲ ਕਰਦਾ। ਸੰਨ 1809 ਦੀ ਅੰਮ੍ਰਿਤਸਰ ਸੰਧੀ ਉਤੇ ਦਸਤਖ਼ਤ ਕਰਨ ਤੋਂ ਪਹਿਲਾਂ ਦੁਬਿਧਾ ਦੇ ਸ਼ਿਕਾਰ ਮਹਾਰਾਜੇ ਨੇ ਇਹੀ ਤਰੀਕਾ ਅਮਲ ਵਿਚ ਲਿਆਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਪੁਰਖ ਦੀ ਕਿਰਪਾ, ਮਿਹਰ ਅਤੇ ਖ਼ਾਲਸੇ ਦੀ ਬਖ਼ਸ਼ਸ਼ ਉਤੇ ਪੂਰਾ ਮਾਣ ਅਤੇ ਭਰੋਸਾ ਸੀ। ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਵਾਹਿਗੁਰੂ ਅਤੇ ਖ਼ਾਲਸਾ ਪੰਥ ਦੇ ਸਿਰ ਦਿੰਦੇ। ਕਨਿੰਘਮ ‘ਹਿਸਟਰੀ ਆਫ਼ ਦਿ ਸਿੱਖਸ’ ਵਿਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਹਰ ਕੰਮ ਅਤੇ ਹਰ ਸਮੱਗਰੀ ਗੁਰੂ ਦੀ ਖੁਸ਼ੀ ਲਈ, ਖ਼ਾਲਸੇ ਦੇ ਫ਼ਾਇਦੇ ਲਈ ਅਤੇ ਪ੍ਰਮਾਤਮਾ ਦੇ ਨਾਂ ਕੀਤੀ ਜਾਂਦੀ ਸੀ। ਉਹ ਆਪਣੀ ਸਰਕਾਰ ਬਾਰੇ ਲਿਖਦਿਆਂ ਜਾਂ ਬੋਲਦਿਆਂ ਹਮੇਸ਼ਾਂ ‘ਖ਼ਾਲਸਾ’ ਸ਼ਬਦ ਵਰਤਦੇ ਸਨ ਅਤੇ ਆਪਣੀ ਸਰਕਾਰੀ ਮੋਹਰ ਉਤੇ ਆਪਣਾ ਨਾਂ ‘ਅਕਾਲ ਸਹਾਇ’ ਦਾ ਅਗੇਤਰ ਲਾ ਕੇ ਲਿਖਦੇ ਸਨ। ਨਰਿੰਦਰ ਕ੍ਰਿਸ਼ਨ ਸਿਨਹਾ ਆਪਣੀ ਪੁਸਤਕ ‘ਰਣਜੀਤ ਸਿੰਘ’ ਵਿਚ ਲਿਖਦਾ ਹੈ: “ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਕ ਨਗਾਰੇ ਦਾ ਨਾਂ ‘ਰਣਜੀਤ’ ਸੀ ਅਤੇ ਲੱਖ- ਨੋਤਰਾ (ਇਕ ਅੱਖਾ) ਸਿੱਖ ਬਾਦਸ਼ਾਹ (ਰਣਜੀਤ ਸਿੰਘ) ਆਪਣੇ ਆਪ ਨੂੰ ਸਿੱਖ ਰਾਜ ਦੇ ਇਕ ਨਗਾਰੇ ਤੋਂ ਵੱਧ ਕੁਝ ਨਹੀਂ ਸੀ ਸਮਝਦਾ, ਜਿਸ ਦਾ ਕੰਮ ਖ਼ਾਲਸੇ ਦੀ ਪ੍ਰਮੁੱਖਤਾ ਦਾ ਢੰਡੋਰਾ ਦੇਣਾ ਸੀ।”
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਦਾ ਸਿੱਕਾ ਗੁਰਾਂ ਦੇ ਨਾਂ ‘ਤੇ ਚਲਾਇਆ। ਉਸ ਵੱਲੋਂ ਚਲਾਏ ਸਿੱਕਿਆਂ ਨੂੰ ‘ਨਾਨਕਸ਼ਾਹੀ ਸਿੱਕੇ’ ਕਿਹਾ ਜਾਂਦਾ ਸੀ। ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ਪੁਰ ਕਿਲ੍ਹਾ ਗੋਬਿੰਦਗੜ੍ਹ* ਬਣਵਾਇਆ, ਜਿਸ ਵਿਚ ਉਸ ਦੇ ਰਾਜ ਭਾਗ ਦਾ ਸਾਰਾ ਖਜ਼ਾਨਾ ਰੱਖਿਆ ਜਾਂਦਾ ਸੀ। ਇਸੇ ਸ਼ਹਿਰ ਵਿਚ ਗੁਰੂ ਰਾਮਦਾਸ ਸਾਹਿਬ ਜੀ ਦੀ ਯਾਦ ਵਿਚ ਰਾਮਬਾਗ ਬਣਵਾਇਆ। ਬਾਬਾ ਪ੍ਰੇਮ ਸਿੰਘ ਹੋਤੀ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਵਿਚ ਇਕ ਅੰਗਰੇਜ਼ ਲੇਖਕ ‘ਮੈਕਗ੍ਰੀਕਰ’ ਦੇ ਹਵਾਲੇ ਨਾਲ ਲਿਖਦਾ ਹੈ ਕਿ ਮਹਾਰਾਜੇ ਨੇ ਸੰਮਤ 1872 (ਸੰਨ 1815) ਵਿਚ ਪੰਜਾਹ ਹਜ਼ਾਰ ਰੁਪਏ ਖਰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਬਣਵਾਇਆ ਸੀ।
ਸੋਹਨ ਲਾਲ ਸੂਰੀ ਦੀ ਲਿਖਤ ‘ਉਮਦਾ ਉੱਤਵਾਰੀਖ਼’ ਵਿਚ ਮਹਾਰਾਜੇ ਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ, ਇਸ਼ਨਾਨ ਅਤੇ ਪੁੰਨਦਾਨ ਦੇ ਵੇਰਵੇ ਬਹੁਤ ਮਾਤਰਾ ਵਿਚ ਦਰਜ ਹਨ। ਜਦੋਂ ਵੀ ਕੋਈ ਅਹਿਮ ਅਤੇ ਵੱਡੀ ਜਿੱਤ ਪ੍ਰਾਪਤ ਹੁੰਦੀ, ਮਹਾਰਾਜਾ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਇਥੇ ਜ਼ਰੂਰ ਆਉਂਦਾ। ਜਦੋਂ ਮਹਾਰਾਜੇ ਨੇ ਸੰਨ 1802 ਵਿਚ ਅੰਮ੍ਰਿਤਸਰ ‘ਤੇ ਕਬਜ਼ਾ ਕੀਤਾ, ਉਦੋਂ ਉਸ ਨੇ ਤੁਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਸਾਂਭ-ਸੰਭਾਲ ਅਤੇ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ, ਗੁਰਾਂ ਦੀ ਵਸਾਈ ਹੋਈ ਨਗਰੀ ਅਤੇ ਸਿੱਖਾਂ ਦੀ ਧਾਰਮਿਕ ਰਾਜਧਾਨੀ ਦੇ ਦੁਆਲੇ ਇਕ ਮਜ਼ਬੂਤ ਕੰਧ ਦੀ ਉਸਾਰੀ ਕਰਵਾਈ। ਗੁਰੂ ਦੇ ਲੰਗਰ ਵਾਸਤੇ ਜਗੀਰਾਂ ਲਾ ਦਿੱਤੀਆਂ ਅਤੇ ਬੁੰਗਿਆਂ ਦੇ ਨਿਰਮਾਣ ਲਈ ਹੁਕਮ ਦਿੱਤੇ। ਉਸ ਨੇ ਮਿਸਰ ਛੱਜੂ ਮੱਲ ਨੂੰ ਅੰਮ੍ਰਿਤਸਰ ਸ਼ਹਿਰ ਦਾ ਟੈਕਸ ਉਗਰਾਹਕ ਨਿਯੁਕਤ ਕੀਤਾ ਅਤੇ ਮਹਿਸੂਲ ਚੁੰਗੀ ਦੀ ਸਾਰੀ ਆਮਦਨ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਕਰ ਦਿੱਤੀ। ਇਸ ਤੋਂ ਇਲਾਵਾ ਸਮੇਂ ਸਮੇਂ ਮਹਾਰਾਜਾ ਗੁਰੂ-ਘਰ ਲਈ ਲੱਖਾਂ ਰੁਪਏ ਦਾਨ ਕਰ ਦਿੰਦਾ, ਜੋ ਚੀਜ਼ ਚੰਗੀ ਲੱਗਦੀ ਉਸ ਨੂੰ ਇਥੇ ਭੇਟ ਕਰ ਦਿੰਦਾ। ਸੰਨ 1826 ਵਿਚ ਨਿਜ਼ਾਮ ਦੱਖਣ ਨੇ ਇਕ ਬਹੁਮੁੱਲੀ ਚਾਂਦਨੀ ਮਹਾਰਾਜੇ ਨੂੰ ਭੇਟ ਕੀਤੀ। ਜਦੋਂ ਇਹ ਚਾਂਦਨੀ ਸ਼ਾਲੀਮਾਰ ਬਾਗ ਲਾਹੌਰ ਵਿਚ ਚਾਂਦੀ ਦੀਆਂ ਚੋਭਾਂ ਨਾਲ ਤਾਣ ਕੇ ਅਤੇ ਮਹਾਰਾਜੇ ਨੂੰ ਇਸ ਥੱਲੇ ਬੈਠਣ ਦੀ ਬੇਨਤੀ ਕੀਤੀ ਤਾਂ, ਖੂਬਸੂਰਤ ਅਤੇ ਚਕਾਚੌਂਧ ਕਰ ਦੇਣ ਵਾਲੀ ਉਸ ਚਾਨਣੀ ਥੱਲੇ ਉਸ ਨੇ ਇਹ ਕਹਿ ਕੇ ਬੈਠਣ ਤੋਂ ਨਾਂਹ ਕਰ ਦਿੱਤੀ ਕਿ ਐਸੀ ਨਾਯਾਬ ਅਤੇ ਸੁੰਦਰ ਚਾਨਣੀ ਤਾਂ ਸਤਿਗੁਰਾਂ ਦੇ ਦਰਬਾਰ ਵਿਚ ਹੀ ਸਜਣੀ ਚਾਹੀਦੀ ਹੈ। ਇਸ ਨੂੰ ਉਸੇ ਸਮੇਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਭੇਜ ਦਿੱਤਾ ਗਿਆ। ਮਹਾਰਾਜੇ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ, ਸੋਨੇ, ਚਾਂਦੀ ਅਤੇ ਸੰਗਮਰਮਰ ਦੀ ਕਰਵਾਈ ਗਈ ਸੇਵਾ ਸਦਕੇ ਹੀ ਪੱਛਮੀ ਅਤੇ ਖਾਸ ਕਰ ਕੇ ਅੰਗਰੇਜ਼ ਸੈਲਾਨੀਆਂ ਨੇ ਇਸ ਦਾ ਨਾਂ ‘ਗੋਲਡਨ ਟੈਂਪਲ’ ਰੱਖ ਦਿੱਤਾ ਹੈ। ਇਕ ਵਾਰ ਜਦੋਂ ਸੰਨ 1838 ਵਿਚ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਦੀ ਭੈਣ ਮਿਸ ਐਮਲੀ ਈਡਨ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਤਾਂ ਇਸ ਦੇ ਅੰਮ੍ਰਿਤ ਸਰੋਵਰ ਵਿਚ ਪੈਂਦੀ ਸੁਨਹਿਰੀ ਦਿੱਖ ਨੇ ਉਸ ਨੂੰ ਚਕਾਚੌਂਧ ਕਰ ਦਿੱਤਾ ਤਾਂ ਉਸ ਨੇ ਇਸ ਬਾਬਤ ਆਪਣੀ ਭੈਣ ਨੂੰ ਇਕ ਪੱਤਰ ਲਿਖਿਆ ਕਿ, “ਹਰਿਮੰਦਰ, ਸੱਚੀ-ਮੁੱਚੀ ਖਰੇ ਸੋਨੇ ਦਾ ਹੈ ਅਤੇ ਅਸਲ ਤੇ ਮੁਕੰਮਲ ਤੌਰ ‘ਤੇ ਸੋਨੇ ਨਾਲ ਮੜ੍ਹਿਆ ਹੋਇਆ ਹੈ, ਜਿਸ ਉਤੇ ਅਤਿਅੰਤ ਸੁੰਦਰ ਮੀਨਾਕਾਰੀ ਵੀ ਕੀਤੀ ਗਈ ਹੈ।” ਇਸ ਸੇਵਾ ਦਾ ਜ਼ਿਕਰ ਕਰਦਿਆਂ ਬਾਬਾ ਪ੍ਰੇਮ ਸਿੰਘ ਹੋਤੀ ਲਿਖਦਾ ਹੈ ਕਿ ‘ਸ੍ਰੀ ਦਰਬਾਰ ਸਾਹਿਬ ਜੀ ਦੇ ਗੁੰਬਦ ਉਤੇ ਜਦੋਂ ਸੋਨੇ ਦਾ ਬਹੁਤ ਸਾਰਾ ਕੰਮ ਮਹਾਰਾਜਾ ਸਾਹਿਬ ਵੱਲੋਂ ਹੋਇਆ ਤਦੋਂ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ‘ਛੋਟੀ ਪ੍ਰਕਰਮਾ ਦੇ ਦਰਸ਼ਨੀ ਦਰਵਾਜ਼ੇ ਦੇ ਉੱਪਰ ਸੁਨਹਿਰੀ ਪਟੜੇ’ ਪਰ ਇਹ ਲਿਖਵਾ ਕੇ ਲਾ ਦਿੱਤਾ ਕਿ ਸੋਨੇ ਦਾ ਇਹ ਸਾਰਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ। ਆਖਦੇ ਹਨ ਕਿ ਜਦੋਂ ਮਹਾਰਾਜਾ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸੇ ਵਕਤ ਉਸ ਲਿਖਤ ਨੂੰ ਉਤਰਵਾ ਦਿੱਤਾ ਤੇ ਕਹਿਣ ਲੱਗੇ ਕਿ ( ਗੁਰੂ ਨੇ ਮਿਹਰ ਕੀਤੀ ਮੇਰੇ ਤੋਂ ਸੇਵਾ ਲਈ, ਮੈਂ ਕੌਣ ‘ ਹੁੰਦਾ ਹਾਂ ਸੇਵਾ ਕਰਨ ਵਾਲਾ? ਉਸ ਨੇ ਪਟੜੇ ਦੀ ਪਹਿਲੀ ਲਿਖਤ ਬਦਲਵਾ ਕੇ ਉਸ ਦੀ ਜਗ੍ਹਾ ਮੌਜੂਦਾ ਲਿਖਤ ਲਿਖਵਾਈ।
ਬਾਬਾ ਪ੍ਰੇਮ ਸਿੰਘ ਹੋਤੀ ਅਨੁਸਾਰ, “ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾਰੇ ਦੇਸ਼ ਵਿਚ ਬਹੁਤ ਥੋੜ੍ਹੀਆਂ ਸਨ। ਇਹ ਸ਼ੇਰੇ ਪੰਜਾਬ ਦਾ ਹੀ ਉਪਕਾਰ ਸੀ ਕਿ ਉਸ ਨੇ ਬੇਸ਼ੁਮਾਰ ਰੁਪਇਆ ਖਰਚ ਕੇ ਸ੍ਰੀ ਕਰਤਾਰਪੁਰ ਅਤੇ ਦਮਦਮੇ ਸਾਹਿਬ ਵਾਲੀ ਆਦਿ ਬੀੜ ਦਾ ਉਤਾਰਾ ਸੰਨ 1818 ਵਿਚ ਕਰਵਾਇਆ ਅਤੇ ਅੱਗੋਂ ਕਈ ਲਿਖਾਰੀ (ਕਾਤਬ) ਸਰਕਾਰੀ ਖਰਚ ਪੁਰ ਬਿਠਾ ਕੇ ਸੈਂਕੜੇ ਉਤਾਰੇ ਕਰਵਾਏ ਤੇ ਪ੍ਰਸਿੱਧ ਗੁਰਦੁਆਰਿਆਂ, ਡੇਰਿਆਂ ਅਤੇ ਜਥਿਆਂ ਵਿਚ ਅਸਥਾਪਨ ਕਰਾਏ। ਇਨ੍ਹਾਂ ਤੋਂ ਛੁੱਟ ਕਈ ਉਤਾਰੇ ਹਰ ਸਮੇਂ ਤਿਆਰ ਰਹਿੰਦੇ ਸਨ, ਜਦ ਕੋਈ ਸ਼ਰਧਾਲੂ ਆ ਕੇ ਮੰਗੇ ਤਾਂ ਉਨ੍ਹਾਂ ਦੀ ਸ਼ਰਧਾ ਦੇਖ ਕੇ ਉਨ੍ਹਾਂ ਨੂੰ ਦਿੱਤੇ ਜਾਂਦੇ ਸਨ। ਛੋਟੀਆਂ ਪੋਥੀਆਂ ਤੇ ਗੁਰਬਾਣੀ ਦੇ ਗੁਟਕਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ, ਜਿਹੜੇ ਮਹਾਰਾਜਾ ਸਾਹਿਬ ਵੱਲੋਂ ਆਮ ਸੰਗਤਾਂ ਦੇ ਪਾਠ ਕਰਨ ਲਈ ਸਾਲਾਨਾ ਵੰਡੇ ਜਾਂਦੇ ਸਨ।” ਮਹਾਰਾਜਾ ਧਾਰਮਿਕ ਆਗੂਆਂ ਅਤੇ ਗੁਰਦੁਆਰਿਆਂ ਦੇ ਸੇਵਕਾਂ ਪ੍ਰੇਮੀਆਂ ਨੂੰ ਬਹੁਤ ਇੱਜ਼ਤ ਮਾਣ ਦਿੰਦਾ ਸੀ। ਇਕ ਵਾਰ ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਸਿੰਘ ਮਹਾਰਾਜਾ ਪਾਸ ਲਾਹੌਰ ਪਹੁੰਚੇ ਤਾਂ ਮਹਾਰਾਜੇ ਨੇ ਭਰੇ ਦਰਬਾਰ ਵਿਚ ਆਪਣੀ ਦਾੜ੍ਹੀ ਨਾਲ ਉਨ੍ਹਾਂ ਸਿੱਖਾਂ ਦੇ ਚਰਨ ਝਾੜੇ। ਇਸ ਗੱਲ ਦਾ ਪ੍ਰਗਟਾਵਾ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨਕੋਸ਼’ ਵਿਚ ਕੀਤਾ ਹੈ । ਸਾਕਾਯਮ in
ਸਰ ਲੈਪਲ ਗ੍ਰਿਫਿਨ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਤੇਜ ਪ੍ਰਤਾਪ ਅਤੇ ਗੁਣਾਂ ਕਰਕੇ ਸਿੱਖ ਧਰਮ ਦੇ ਪੈਰੋਕਾਰਾਂ ਜਾਂ ਮੰਨਣ ਵਾਲਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ। ਇਸੇ ਸਬੰਧ ਵਿਚ ਬਾਬਾ ਪ੍ਰੇਮ ਸਿੰਘ ਹੋਤੀ ਲਿਖਦਾ ਹੈ ਕਿ ਮਹਾਰਾਜਾ ਜਦੋਂ ਕਦੀ ਕਿਸੇ ਸਹਿਜਧਾਰੀ ਸਿੱਖ ਨੂੰ ਸਿੰਘ ਸਜਿਆ ਦੇਖਦਾ ਤਾਂ ਉਸ ਦੇ ਸੀਨੇ ਠੰਡ ਪੈ ਜਾਂਦੀ। ਮਹਾਰਾਜੇ ਦੇ ਇਸ ਤਰ੍ਹਾਂ ਦੇ ਸੁਭਾਅ ਕਰ ਕੇ ਇਲਾਕੇ ਦੇ ਇਲਾਕੇ ਸਿੰਘ ਸਜ ਜਾਂਦੇ ਸਨ। ਸਰ ਅਲੈਗਜ਼ੈਂਡਰ ਬਰਨਸ ਸੰਨ 1831 ਵਿਚ ਸਿੱਖੀ ਦੇ ਵਾਧੇ ਬਾਬਤ ਆਪਣੇ ਇਕ ਜਾਣਕਾਰ ਸਿੱਖ ਸਰਦਾਰ ਦੀ ਜ਼ੁਬਾਨੀ ਆਪਣੇ ਬੁਖਾਰੇ ਦੇ ਸਫ਼ਰਨਾਮੇ ਦੀ ਜਿਲਦ 2, ਸਫਾ 39 ’ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਰ ਸਾਲ ਪੰਜ ਹਜ਼ਾਰ ਆਦਮੀਆਂ ਬਾਬਤ ਅਨਮਤਾਂ ਤੋਂ ਸਿੰਘ ਸਜਣਾ ਲਿਖਦਾ ਹੈ। ਇਹ ਗੱਲ ਮਹਾਰਾਜੇ ਦੁਆਰਾ ਸਿੱਖੀ ਦੇ ਵਾਧੇ ਲਈ ਕੀਤੇ ਗਏ ਉਪਰਾਲਿਆਂ ਦੀ ਗੁਆਹੀ ਭਰਦੀ ਹੈ। ਖ਼ਾਲਸਾ ਦਰਬਾਰ ਦੇ ਰੀਕਾਰਡ ਦੀ 9 ਵੈਸਾਖ ਸੰਮਤ 1891 ਸੰਨ 1834, ਦੀ ਇਕ ਲਿਖਤ ਮੁਤਾਬਕ ਮਹਾਰਾਜੇ ਨੇ ਦੀਵਾਨ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਅੰਮ੍ਰਿਤਪਾਨ ਕਰਨ ਬਦਲੇ ਪੰਜ ਸੌ ਰੁਪਏ ਦੀ ਜਗੀਰ ਦਿੱਤੀ। ਇਸ ਤੋਂ ਇਲਾਵਾ ਖ਼ਾਲਸਾ ਦਰਬਾਰ ਅਤੇ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਣ ਵਾਲੇ ਹਰ ਗੈਰ ਸਿੱਖ ਵਿਅਕਤੀ ਨੂੰ ਆਪਣੇ ਰੋਮਾਂ ਦੀ ਬੇਅਦਬੀ ਕਰਨ ਦੀ ਸਖ਼ਤ ਮਨਾਹੀ ਸੀ। ਖ਼ਾਲਸਾ ਰਾਜ ਵਿਚ ਤੰਬਾਕੂ ਦੇ ਵਪਾਰ, ਸੇਵਨ ਅਤੇ ਗਊ ਹੱਤਿਆ ‘ਤੇ ਵੀ ਸਖ਼ਤ ਪਾਬੰਦੀ ਸੀ। ਮਹਾਰਾਜੇ ਦੇ ਇਸ ਆਦੇਸ਼ ਦੀ ਪਾਲਣਾ ਯੂਰਪੀਨ ਮੁਲਾਜ਼ਮਾਂ ਨੂੰ ਵੀ ਕਰਨੀ ਪਈ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦੇ ਕਿਸੇ ਉਸ ਵਿਅਕਤੀ ਨੂੰ ਦੇਖਣ ਅਤੇ ਛੁਹਣ ਦੀ ਤੀਬਰ ਇੱਛਾ ਸੀ, ਜਿਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਣ। ਆਖਿਰ ਇਕ ਦਿਨ ਸੌ ਸਾਲ ਤੋਂ ਵੀ ਉੱਪਰ ਦੀ ਉਮਰ ਦਾ ਇਕ ਬਿਰਧ ਵਿਅਕਤੀ ਮਿਲ ਗਿਆ ਜਿਸ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਏ ਸਨ। ਮਹਾਰਾਜਾ ਉਸ ਬਿਰਧ ਵਿਅਕਤੀ ਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ। ਉਸ ਦੇ ਪੈਰਾਂ ਦੀ ਧੂੜ ਮੱਥੇ ‘ਤੇ ਲਾਈ, ਸਤਿਕਾਰ ਵਜੋਂ ਉਸ ਦੀ ਪਰਕਰਮਾ ਕੀਤੀ ਅਤੇ ਉਸ ਨੂੰ ਬਹੁਤ ਕੀਮਤੀ ਤੋਹਫ਼ੇ ਦੇ ਕੇ ਵਿਦਾ ਕੀਤਾ।
ਸਿੱਖ ਗੁਰਦੁਆਰਿਆਂ ਅਤੇ ਧਾਰਮਿਕ ਅਸਥਾਨਾਂ ਦੀ ਟਹਿਲ ਸੇਵਾ ਕਰਨਾ, ਉਨ੍ਹਾਂ ਦੇ ਲੰਗਰਾਂ ਦੇ ਨਾਮ ਜਗੀਰਾਂ ਲਾਉਣੀਆਂ ਅਤੇ ਸੰਬੰਧਤ ਅਸਥਾਨਾਂ ਦੀਆਂ ਇਮਾਰਤਾਂ ਨੂੰ ਮੁਰੰਮਤ ਕਰਵਾਉਣਾ ਜਾਂ ਨਵੇਂ ਸਿਰਿਓਂ ਬਣਵਾਉਣਾ ਆਦਿ ਮਹਾਰਾਜਾ ਰਣਜੀਤ ਸਿੰਘ ਦੇ ਉਹ ਨਿੱਗਰ ਅਤੇ ਯਾਦਗਾਰੀ ਕੰਮ ਸਨ, ਜੋ ਅਜੇ ਤੱਕ ਕੋਈ ਵੀ ਸਿੱਖ ਰਾਜਾ ਨਹੀਂ ਕਰ ਸਕਿਆ। ਸ੍ਰੀ ਅਕਾਲ ਤਖ਼ਤ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਜੀ ਆਪਣੀ ਪੁਸਤਕ ‘ਸਿੱਖ ਇਤਿਹਾਸਕ ਲੈਕਚਰ’ ਵਿਚ ਲਿਖਦੇ ਹਨ ਕਿ, ‘ਇਸ ਵਕਤ ਸ੍ਰੀ ਨਨਕਾਣਾ ਸਾਹਿਬ ਦੀ ਸਾਢੇ ਸੱਤ ਸੌ ਮੁਰੱਬੇ ਦੇ ਕਰੀਬ ਜ਼ਮੀਨ ਹੈ।ਇਹ ਜਗੀਰ ਮਹਾਰਾਜਾ ਰਣਜੀਤ ਸਿੰਘ ਨੇ ਲਾਈ ਹੈ।… ਪੰਜਾਬ ਵਿਚ ਇਤਨੀ ਜ਼ਮੀਨ ਕਿਸੇ ਮਸੀਤ ਜਾਂ ਮੰਦਰ ਦੇ ਨਾਮ ਨਹੀਂ ਹੈ। ਅੰਗਰੇਜ਼ੀ ਪੁਸਤਕ ‘ਹਿਸਟੋਰੀਕਲ ਸਿੱਖ ਸ਼ਰਾਈਨਜ਼ ਇਨ ਪਾਕਿਸਤਾਨ’ ਵਿਚ ਇਕਬਾਲ ਕੈਸਰ ਲਿਖਦਾ ਹੈ, “ਨਨਕਾਣਾ ਸਾਹਿਬ ਅਸਟੇਟ ਦਾ ਕੁੱਲ ਰਕਬਾ 17675 ਏਕੜ ਹੈ। ਜਿਸ ਵਿਚੋਂ ਵਾਹੀਯੋਗ ਰਕਬੇ ਦੀ ਨਪਾਈ 15926 ਏਕੜ ਹੈ।
ਮਹਾਰਾਜੇ ਦਾ ਦਿਲ ਦੀਆਂ ਡੂੰਘਾਈਆਂ ਤੱਕ ਸੱਚਾ ਅਤੇ ਸਿਦਕੀ ਸਿੱਖ ਹੋਣ ਦਾ ਸਬੂਤ ਉਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੱਥ ਜੋੜ ਕੇ ਪੇਸ਼ ਹੋਣਾ, ਜਾਣੇ ਅਨਜਾਣੇ ਵਿਚ ਕੀਤਾ ਧਾਰਮਿਕ ਅਪਰਾਧ ਸਵੀਕਾਰ ਕਰ ਲੈਣਾ ਅਤੇ ਉਸ ਦੇ ਨਤੀਜੇ ਵਜੋਂ ਸੁਣਾਈ ਗਈ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਸੀ। ਇਹ ਕੋਈ ਫ਼ਰੇਬ ਜਾਂ ਵਿਖਾਵਾ ਨਹੀਂ ਸੀ। ਇਹ ਉਹ ਵਕਤ ਸੀ ਜਦੋਂ ਮਹਾਰਾਜਾ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਦੀ ਸੰਧੀ ਕਰਨ ਜਾਂ ਨਾ ਕਰਨ ਦੇ ਰਾਜਨੀਤਿਕ ਸੰਕਟ ਵਿਚ ਫਸਿਆ ਹੋਇਆ ਸੀ। ਈਸਟ ਇੰਡੀਆ ਕੰਪਨੀ ਵੱਲੋਂ ਇਸ ਸੰਬੰਧੀ ਮਹਾਰਾਜੇ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਅੰਗਰੇਜ਼ ਰਾਜਦੂਤ ਚਾਰਲਸ ਮੈਟਕਾਫ ਬਹੁਤ ਚਲਾਕ ਅਤੇ ਫੁਰਤੀਲਾ ਆਦਮੀ ਸੀ ਜੋ ਪਰਛਾਵੇਂ ਵਾਂਗ ਮਹਾਰਾਜੇ ਦੇ ਮਗਰ ਮਗਰ ਰਹਿੰਦਾ ਸੀ। ਸੰਧੀ ਦੇ ਮਸਲੇ ‘ਤੇ ਮਹਾਰਾਜੇ ਦੇ ਦਰਬਾਰ ਵਿਚ ਵੀ ਇਕ ਰਾਏ ਨਹੀਂ ਸੀ। ਕੁਝ ਜਰਨੈਲ ਤਾਂ ਅੰਗਰੇਜ਼ਾਂ ਨਾਲ ਦੋ-ਦੋ ਹੱਥ ਕਰਨ ਦੀ ਸਲਾਹ ਦਿੰਦੇ ਅਤੇ ਕੁਝ ਦੀ ਰਾਏ ਇਸ ਦੇ ਉਲਟ ਸੀ। ਇਸ ਸਮੇਂ ਅੰਮ੍ਰਿਤਸਰ ਵਿਖੇ ਮੈਟਕਾਫ ਦੇ ਟੋਲੇ ਨਾਲ ਆਏ ਕੁਝ ਮੁਸਲਮਾਨਾਂ ਨੇ ਸ੍ਰੀ ਦਰਬਾਰ ਸਾਹਿਬ ਅੱਗੋਂ ਤਾਜ਼ੀਆ ਕੱਢਿਆ ਤਾਂ ਇਥੋਂ ਦਾ ਫ਼ਿਰਕੂ ਮਾਹੌਲ ਗਰਮ ਹੋ ਗਿਆ। ਤਾਜ਼ੀਆ ਕੱਢਣ ਵਾਲਿਆਂ ਅਤੇ ਅਕਾਲੀਆਂ (ਜਿਨ੍ਹਾਂ ਦੀ ਅਗਵਾਈ ਅਕਾਲੀ ਫੂਲਾ ਸਿੰਘ ਕਰ ਰਿਹਾ ਸੀ) ਵਿਚਕਾਰ ਹਥਿਆਰਬੰਦ ਖੂਨੀ ਝੜਪ ਹੋ ਗਈ। ਮਹਾਰਾਜਾ ਰਣਜੀਤ ਸਿੰਘ ਨੇ ਸਥਿਤੀ ਨੂੰ ਨਾਜ਼ੁਕ ਵੇਖਦਿਆਂ ਖੁਦ ਇਸ ਨੂੰ ਹੱਲ ਕਰਨ ਦਾ ਯਤਨ ਕੀਤਾ ਅਤੇ ਉਹ ਕਾਮਯਾਬ ਵੀ ਹੋਇਆ। ਉਸ ਨੇ ਬਹੁਤ ਸਿਆਣਪ ਨਾਲ ਦੋਹਾਂ ਧਿਰਾਂ ਦੇ ਸ਼ੰਕੇ ਦੂਰ ਕਰ ਦਿੱਤੇ ਪਰ ਉਸ ਉਤੇ ਸੰਕਟ ਦੇ ਬੱਦਲ ਉਦੋਂ ਹੋਰ ਗਹਿਰੇ ਹੋ ਗਏ ਜਦੋਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੰਗਤਾਂ ਸਾਹਮਣੇ ਪੇਸ਼ ਹੋਣ ਲਈ ਹੁਕਮਨਾਮਾ ਭੇਜਿਆ ਗਿਆ। ਮਹਾਰਾਜਾ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਦੋਂ ਉਸ ਨੂੰ ਇਕ ਲੱਖ ਪੱਚੀ ਹਜ਼ਾਰ ਰੁਪਏ ਦੀ ਤਨਖਾਹ ਅਤੇ ਕੋਰੜੇ ਖਾਣ ਦੀ ਸਜ਼ਾ ਸੁਣਾਈ ਗਈ ਤਾਂ ਮਹਾਰਾਜੇ ਨੇ ਕੋਰੜੇ ਖਾਣ ਲਈ ਆਪਣੀ ਪਿੱਠ ਨੰਗੀ ਕਰ ਦਿੱਤੀ । ਅੱਗੋਂ ਸੰਗਤਾਂ ਨੇ ਇਸ ਸਜ਼ਾ ਨੂੰ ਅਮਲੀ ਰੂਪ ਨਾ ਦਿੰਦਿਆਂ ਇਸ ਨੂੰ ਮੁਆਫ਼ ਕਰ ਦਿੱਤਾ। ਜਦੋਂ ਉਸ ਨੂੰ ਸਵਾ ਲੱਖ ਰੁਪਏ ਦਾ ਜੁਰਮਾਨਾ ਭਰਨ ਵਾਸਤੇ ਕਿਹਾ ਗਿਆ ਤਾਂ ਅੱਗੋਂ ਉਸ ਨੇ ਕਿਹਾ ਕਿ ਉਹ ਤਾਂ ਬਹੁਤ ਗਰੀਬ ਅਤੇ ਨਿਮਾਣਾ ਜਿਹਾ ਗੁਰੂ ਦਾ ਸਿੱਖ ਹੈ ਅਤੇ ਉਹ ਇਤਨੀ ਭਾਰੀ ਰਕਮ ਦੀ ਸੇਵਾ ਨਹੀਂ ਕਰ ਸਕਦਾ ਤਾਂ ਸੰਗਤਾਂ ਨੇ ਉਸ ਨੂੰ ਸਿਰਫ ਪੱਚੀ ਹਜ਼ਾਰ ਰੁਪਏ ਦੀ ਨਕਦ ਤਨਖਾਹ ਅਦਾ ਕਰਨ ਵਾਸਤੇ ਕਿਹਾ, ਜੋ ਉਸ ਨੇ ਨਿਮਰਤਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਂਟ ਕਰ ਦਿੱਤੀ। ਗੱਲ ਉਸ ਦੀ ਗਰੀਬੀ ਅਤੇ ਜੁਰਮਾਨੇ ਦੀ ਨਹੀਂ ਇਹ ਉਸ ਦੀ ਸੋਚ ਅਤੇ ਨਿਮਰਤਾ ਦੀ ਹੈ । ਉਸ ਵਿਚ ਜ਼ਰਾ ਜਿੰਨਾ ਵੀ ਹੰਕਾਰ ਹੁੰਦਾ ਤਾਂ ਉਹ ਝਟਪਟ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸਾਰੀ ਤਨਖ਼ਾਹ ਉਸੇ ਵੇਲੇ ਅਦਾ ਕਰ ਸਕਦਾ ਸੀ। ਉਹ ਆਪਣੇ ਆਪ ਨੂੰ ਗੁਰੂ ਘਰ ਅਤੇ ਖ਼ਾਲਸੇ ਦਾ ਨਿਮਾਣਾ ਜਿਹਾ ਸੇਵਕ ਸਮਝਦਾ ਸੀ। ਇਸ ਇਮਤਿਹਾਨ ਦੀ ਘੜੀ ਵਿਚੋਂ ਮਹਾਰਾਜਾ ਕਾਮਯਾਬ ਹੋ ਕੇ ਨਿਕਲਿਆ। ਇਹ ਇਤਿਹਾਸਕ ਘਟਨਾ ਸੰਨ 1808 ਦੀ ਹੈ। ਕੈਪਟਨ ਫੇਨ ਆਪਣੀ ਪੁਸਤਕ ‘ਫਾਈਵ ਰਿਵਰਜ਼ ਇਨ ਇੰਡੀਆ” ਵਿਚ ਲਿਖਦਾ ਹੈ: ‘ਉਹ ਇਕ ਨੇਕ ਦਿਲ ਇਨਸਾਨ ਹੈ ਜਿਸਨੇ ਆਪਣੀ ਹਕੂਮਤ ਦੌਰਾਨ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਭਾਵੇਂ ਉਸ ਨੇ ਕਿਤਨਾ ਵੀ ਗੰਭੀਰ ਅਪਰਾਧ ਕੀਤਾ ਹੋਵੇ। ਕਮਾਲ ਦੀ ਗੱਲ ਹੈ ਕਿ ਮੌਤ ਦੀ ਸਜ਼ਾ ਦੇ ਡਰਾਵੇ ਤੋਂ ਬਿਨਾਂ ਹੀ ਇਸ ਸਰਦਾਰ ਦਾ ਇਤਨਾ ਰੋਅਬ ਹੈ। ਕਿਵੇਂ ਆਪਣੇ ਅੱਖੜ ਲੋਕਾਂ ਨੂੰ ਉਸ ਨੇ ਕਾਬੂ ਕੀਤਾ ਹੋਇਆ ਹੈ।’ 5 ਮਈ 1830 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਪੱਤਰ ਰਾਹੀਂ ਫ਼ਕੀਰ ਅਜ਼ੀਜ਼ੁਦੀਨ ਦੀ ਮਾਰਫ਼ਤ ਮੇਜਰ ਲਾਰੰਸ ਵੱਲ ਭੇਜਿਆ ਜਿਸ ਨੇ ਹੁਣੇ-ਹੁਣੇ ਇਕ ਨਵੀਂ ਖ਼ਾਲਸਾ ਰੈਜਮੈਂਟ ਦਾ ਚਾਰਜ ਲਿਆ ਸੀ। ਮਹਾਰਾਜੇ ਨੇ ਮੇਜਰ ਲਾਰੈਂਸ ਨੂੰ ਉਸ ਦੀ ਨਿਯੁਕਤੀ ਦਾ ਭਾਰ ਸੌਂਪਦਿਆਂ ਪੱਤਰ ਵਿਚ ਲਿਖਿਆ, “ਮੇਰਾ ਰਾਜ ਇਕ ਮਹਾਨ ਪ੍ਰਾਪਤੀ ਹੈ। ਇਹ ਇਕ ਛੋਟੀ ਜਿਹੀ ਰਿਆਸਤ ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਇਕ ਵਿਸ਼ਾਲ ਸਲਤਨਤ ਬਣ ਗਿਆ ਹੈ। ਪਹਿਲਾਂ ਇਹ ਵੱਖੋ- ਵੱਖਰੀਆਂ ਹੱਦ-ਬੰਦੀਆਂ ਮਿਸਲਾਂ ਵਿਚ ਵੰਡਿਆ ਹੋਇਆ ਖੰਡਤ ਰਾਜ ਸੀ । ਹੁਣ ਇਹ ਪੂਰੀ ਤਰ੍ਹਾਂ ਸੰਗਠਤ ਹੋ ਕੇ ਇਕ ਮੁੱਠ ਹੋ ਚੁੱਕਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਹੋਰ ਵੀ ਵਧੇ ਫੁੱਲੇ ਅਤੇ ਆਉਣ ਵਾਲੀਆਂ ਨਸਲਾਂ ਇਸ ਨੂੰ ਇਕ ਮੁੱਠ ਵੇਖ ਸਕਣ।” ਇਸੇ ਪੱਤਰ ਵਿਚ ਮਹਾਰਾਜੇ ਨੇ ਆਪਣੀ ਘਾਲਣਾ ਅਤੇ ਇਰਾਦੇ ਬਾਬਤ ਇੰਜ ਲਿਖਿਆ : “ਭਾਵੇਂ ਮੈਂ ਆਪਣੀ ਬਹਾਦਰੀ ਨਾਲ ਇਲਾਕੇ ਜਿੱਤੇ ਹਨ ਪਰ ਆਪਣੀ ਹਕੂਮਤ ਨੂੰ ਇਕ ਮੁੱਠ ਬਣਾਉਣ ਲਈ ਮੈਂ ਸਦਾ ਉਦਾਰਤਾ ਅਤੇ ਜ਼ਬਤ ਦਾ ਸਹਾਰਾ ਲਿਆ ਹੈ। ਮੈਂ ਸਦਾ ਬਹਾਦਰਾਂ ਦੀ ਕਦਰ ਕੀਤੀ ਹੈ ਅਤੇ ਜਿਸ ਕਿਸੇ ਵਿਚ ਵੀ ਮੈਨੂੰ ਯੋਗਤਾ ਦੀ ਚਿਣਗ ਦਿੱਸੀ ਮੈਂ ਉਸ ਨੂੰ ਅਪਣਾਇਆ ਹੈ। ਯੁੱਧ ਦੇ ਖੇਤਰ ਵਿਚ ਮੈਂ ਸਦਾ ਯੋਧਿਆਂ ਨੂੰ ਸਤਿਕਾਰਿਆ ਅਤੇ ਸਨਮਾਨਿਆ ਹੈ। ਹਰ ਖਤਰੇ ਦੀ ਘੰਟੀ ਵਿਚ ਮੈਂ ਆਪਣੀ ਫ਼ੌਜ ਦੇ ਨਾਲ-ਨਾਲ ਜੂਝਿਆ ਹਾਂ। ਮੈਂ ਆਪਣੇ ਫ਼ੌਜੀਆਂ ਨਾਲ ਰਲ ਕੇ ਮੁਸੀਬਤਾਂ ਝੱਲੀਆਂ ਹਨ। ਭਾਵੇਂ ਯੁੱਧ ਖੇਤਰ ਸੀ ਭਾਵੇਂ ਮੇਰੀ ਰਾਜ ਸਭਾ, ਮੈਂ ਹਮੇਸ਼ਾ ਪੱਖਪਾਤ ਨੂੰ ਆਪਣੇ ਤੋਂ ਦੂਰ ਰੱਖਿਆ ਹੈ। ਆਪਣੇ ਨਿੱਜੀ ਸੁਖਾਂ ਦੀ ਕਦੇ ਪਰਵਾਹ ਨਹੀਂ ਕੀਤੀ। ਜਦੋਂ ਵੀ ਮੈਂ ਹਕੂਮਤ ਦਾ ਜਾਮਾਂ ਪਾਉਂਦਾ ਸੀ ਤਾਂ ਹੁਸ਼ਿਆਰੀ ਦਾ ਲੜ ਕਦੇ ਨਹੀਂ ਸੀ ਛੱਡਦਾ। ਮੈਂ ਦਰਦਮੰਦਾਂ ਦੀ ਸੇਵਾ ਕਰਦਾ ਸਾਂ ਅਤੇ ਅਪਰਾਧੀਆਂ ਨੂੰ ਬਖ਼ਸ਼ ਦਿੰਦਾ ਸੀ। ਉਹ ਲੋਕ, ਜਿਨ੍ਹਾਂ ਨੇ ਮੇਰੇ ਖਿਲਾਫ਼ ਸਿਰ ਚੁੱਕਿਆ, ਮੈਂ ਉਨ੍ਹਾਂ ਨੂੰ ਮੁਆਫ਼ ਕੀਤਾ। ਸ਼ਾਇਦ ਇਸੇ ਲਈ ਸ੍ਰੀ ਅਕਾਲ ਪੁਰਖ ਜੀ ਨੇ ਆਪਣੇ ਇਸ ਤੁਛ ਸੇਵਕ ‘ਤੇ ਸਦਾ ਦਇਆ ਦ੍ਰਿਸ਼ਟੀ ਰੱਖੀ ਅਤੇ ਦਿਨ-ਬ-ਦਿਨ ਮੇਰੀ ਸੱਤਾ ਵਿਚ ਵਾਧਾ ਕੀਤਾ। ਇਹੋ ਕਾਰਨ ਹੈ ਕਿ ਅੱਜ ਮੇਰੀ ਸਲਤਨਤ ਚੀਨ ਦੀ ਸੀਮਾ ਤੋਂ ਲੈ ਕੇ ਅਫ਼ਗਾਨਿਸਤਾਨ ਤੱਕ ਫੈਲੀ ਹੋਈ ਹੈ। ਮੁਲਤਾਨ ਅਤੇ ਸਤਲੁਜ ਪਾਰ ਦੇ ਸਾਰੇ ਉਪਜਾਊ ਇਲਾਕੇ ਮੇਰੇ ਕਬਜ਼ੇ ਵਿਚ ਹਨ। ਕੀ ਇਹੋ ਜਿਹੇ ਮਹਾਨ ਰਾਜ ਦੀ ਸੇਵਾ ਵਿਚ ਆਉਣਾ ਇਕ ਸਨਮਾਨ ਵਾਲੀ ਗੱਲ ਨਹੀਂ?” ਪੱਤਰ ਵਿਚਲੀਆਂ ਇਹ ਸਤਰਾਂ ਨੂੰ ਪੜ੍ਹ ਕੇ ਕੌਣ ਪ੍ਰਭਾਵਿਤ ਨਹੀਂ ਹੁੰਦਾ? ਖੁਦ ਮੇਜਰ ਲਾਰੰਸ ਇਸ ਬਾਬਤ ਲਿਖਦਾ ਹੈ :
“ਪੱਤਰ ਨਹੀਂ, ਇਹ ਮਹਾਰਾਜੇ ਦੇ ਆਪਣੇ ਚਰਿੱਤਰ ਦਾ ਇਕ ਸ਼ੀਸ਼ਾ ਹੈ ਜਿਸ ਵਿਚ ਰਣਜੀਤ ਸਿੰਘ ਦਾ ਆਪਣੇ ਆਪ ਬਾਬਤ ਦਿੱਤਾ ਹੋਇਆ ਇਹ ਬਿਆਨ ਇਕ ਮਹੱਤਵਪੂਰਨ ਨਿਰਣਾ ਹੈ ਜੋ ਇਕ ਇਤਿਹਾਸਕ ਤੇ ਯਾਦਗਾਰੀ ਪੱਤਰ ਬਣ ਕੇ ਰਹਿ ਗਿਆ ਹੈ।”
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਲਗਪਗ ਵੀਹ ਸਾਲ ਬਾਅਦ ਦੀਵਾਨ ਅਮਰ ਨਾਥ ਨੇ ਆਪਣੀ ਪੁਸਤਕ “ਮੈਮਰੀਜ਼ ਆਫ ਦਿ ਰੇਨ ਆਫ ਰਣਜੀਤ ਸਿੰਘ” (ਹਵਾਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਲੇਖਕ ਲੋਚਨ ਸਿੰਘ ਬਖਸ਼ੀ) ਵਿਚ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਮੜ੍ਹੀ ਵਿਚ ਸਮਾਇਆਂ 19 ਸਾਲ ਹੋ ਗਏ ਹਨ ਅਤੇ ਉਨ੍ਹਾਂ ਦੀ ਸੰਤਾਨ ਵਿਚੋਂ ਵੀ ਹੁਣ ਕੋਈ ਨਹੀਂ ਬਚਿਆ ਭਾਵੇਂ ਉਨ੍ਹਾਂ ਦਾ ਇਕ ਪੁੱਤਰ (ਦਲੀਪ ਸਿੰਘ) ਧਰਮ ਅਤੇ ਵਿਦਿਆ ਦੇ ਵਖਰੇਵਿਆਂ ਕਾਰਨ ਉਨ੍ਹਾਂ ਤੋਂ ਖੋਹਿਆ ਗਿਆ ਸੀ। ਖ਼ਾਲਸਾ ਰਾਜ ਦੀ ਸ਼ਮ੍ਹਾਂ ਥੋੜ੍ਹਾ ਚਿਰ ਹੀ ਰੋਸ਼ਨ ਰਹਿਣ ਉਪਰੰਤ ਸਦਾ ਸਦਾ ਲਈ ਬੁੱਝ ਗਈ। ਫਿਰ ਵੀ ਪੰਜਾਬ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੀਕ, ਬੁਰਜਵਾੜਿਆਂ ਤੋਂ ਲੈ ਕੇ ਕਿਰਤੀ ਕਿਸਾਨਾਂ ਤੱਕ, ਹਰ ਇਕ ਬੰਦਾ ਅੱਜ ਵੀ ਬੜੇ ਅਦਬ ਅਤੇ ਸਤਿਕਾਰ ਨਾਲ ‘ਸਰਕਾਰ’ ਨੂੰ ਯਾਦ ਕਰਦਾ ਹੈ।”
ਬਾਬਾ ਪ੍ਰੇਮ ਸਿੰਘ ਜੀ ਹੋਤੀ ਨੇ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ’ ਵਿਚ ਲਾਲਾ ਖੁਸ਼ਹਾਲ ਚੰਦ ਦੀ ਲਿਖਤ ‘ਸ਼ੇਰ-ਏ-ਪੰਜਾਬ’ਦੇ ਹਵਾਲੇ ਨਾਲ ਲਿਖਿਆ वै:
“ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇ ਸਵਰਾਜ ਦੇ ਆਖਰੀ ਹੁਕਮਰਾਨ ਥੇ। ਕਹਾ ਜਾਤਾ ਹੈ ਕਿ ਵੋਹ ਅਨਪੜ੍ਹ ਥੇ, ਲੇਕਿਨ ਵੋਹ ਮੌਜੂਦਾ ਜ਼ਮਾਨੇ ਕੇ ਲਾਖ ਤਾਲੀਮਯਾਫਤਾ ਲੋਗੋਂ ਸੇ ਦਾਨਾ, ਜ਼ਿਆਦਾ ਦੂਰਅੰਦੇਸ਼, ਜ਼ਿਆਦਾ ਮੁਦੱਬਿਰ ਥੇ। ਉਨਹੋਂ ਨੇ ਉਸ ਜ਼ਮਾਨੇ ਮੇਂ, ਜਬ ਕੇ ਹਿੰਦੁਸਤਾਨ ਗੈਰੋਂ ਕੇ ਪਾਓਂ ਕੇ ਨੀਚੇ ਰੌਂਦਾ ਜਾ ਰਹਾ ਥਾ, ਗੈਰ ਮੁਲਕੀਓਂ ਨੇ ਉਸੇ ਰੰਗ ਰਲੀਓਂ ਕਾ ਠਿਕਾਨਾ ਬਨਾਯਾ ਹੁਆ ਥਾ, ਜਬ ਹਿੰਦੁਸਤਾਨ ਅਪਨੀ ਗੈਰਤ, ਅਪਨੀ ਇੱਜ਼ਤ, ਅਪਨੀ ਜਵਾਂ ਮਰਦੀ ਔਰ ਅਪਨਾ ਸਭ ਕੁਛ ਗੈਰੋਂ ਕੇ ਹਾਥ ਫਰੋਖਤ ਕਰ ਚੁਕਾ ਥਾ, ਠੀਕ ਉਸ ਜ਼ਮਾਨੇ ਮੇਂ ਪੰਜਾਬ ਕੇ ਸੱਚੇ ਸਪੂਤ ਮਹਾਰਾਜਾ ਰਣਜੀਤ ਸਿੰਘ ਨੇ ਅਮਲੀ ਤੌਰ ਪਰ ਦਿਖਾ ਦੀਆ ਕਿ ਇਸ ਗੁਜ਼ਰੀ ਹਾਲਤ ਮੇਂ ਭੀ ਪੰਜਾਬ ਔਰ ਹਿੰਦੁਸਤਾਨ ਅਪਨਾ ਇੰਤਜ਼ਾਮ ਆਪ ਕਰ ਸਕਤਾ ਹੈ। ਜਿਤਨਾ ਅਮਨ ਅਮਾਨ ਮਹਾਰਾਜਾ ਰਣਜੀਤ ਸਿੰਘ ਕੇ ਜ਼ਮਾਨੇ ਮੇਂ ਥਾ, ਉਤਨਾ ਫਿਰ ਪੰਜਾਬ ਕੋ ਆਜ ਤੱਕ ਦੇਖਨਾ ਨਸੀਬ ਨਹੀਂ ਹੂਆ।
ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ
ਮਹਾਰਾਜਾ ਰਣਜੀਤ ਸਿੰਘ ਹਰ ਰੋਜ਼ ਦਰਬਾਰ ਲਗਾਉਂਦਾ ਸੀ ਪਰ ਇਸ ਦੇ ਵਾਸਤੇ ਕੋਈ ਵਿਸ਼ੇਸ਼ ਥਾਂ ਜਾਂ ਵਕਤ ਨਿਸ਼ਚਿਤ ਨਹੀਂ ਸੀ ਪਰ ਆਮ ਤੌਰ ‘ਤੇ ਇਹ ਸਵੇਰੇ-ਸਵੇਰੇ ਜਾਂ ਸ਼ਾਮ ਵੇਲੇ ਲਗਾਇਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸੋਹਨ ਲਾਲ ਸੂਰੀ ਨੇ ਉਸ ਦੇ ਦਰਬਾਰ ਦੀ ਸ਼ਾਨ ਅਤੇ ਕੰਮਾਂ ਦਾ ਇਸ ਤਰ੍ਹਾਂ ਵਰਣਨ ਕੀਤਾ ਹੈ, “ਏਸ਼ੀਆ ਦੇ ਵੱਡੇ ਵੱਡੇ ਹੁਕਮਰਾਨਾਂ ਵਾਂਗ ਉਸ ਦਾ ਦਰਬਾਰ ਵੀ ਬਹੁਤ ਸਜ-ਧੱਜ ਵਾਲਾ ਸੀ। ਇਲਕਾਈ ਪ੍ਰਬੰਧ ਦੇ ਸਾਰੇ ਕੰਮ ਦਰਬਾਰ ਵਿਚ ਹੀ ਹੁੰਦੇ ਸਨ। ਦੂਸਰੇ ਦੇਸ਼ਾਂ ਦੇ ਆਗੂ, ਪ੍ਰਤੀਨਿਧ ਅਤੇ ਦੂਤ ਇਸ ਦਰਬਾਰ ਵਿਚ ਆ ਕੇ ਮਹਾਰਾਜੇ ਨੂੰ ਆਪੋ ਆਪਣੇ ਹਾਕਮਾਂ ਵੱਲੋਂ ਤੋਹਫੇ ਭੇਟ ਕਰਦੇ ਸਨ। ਇਸੇ ਦਰਬਾਰ ਵਿਚ ਇਸ ਦੇ ਬਦਲੇ ਉਨ੍ਹਾਂ ਦੂਤਾਂ ਅਤੇ ਪ੍ਰਤੀਨਿਧੀਆਂ ਨੂੰ ਇਨਾਮ ਆਦਿ ਵੀ ਦਿੱਤੇ ਜਾਂਦੇ ਸਨ । ਦਰਬਾਰ ਦੇ ਸਨਮਾਨ ਅਤੇ ਪ੍ਰਬੰਧ ਨੂੰ ਕਾਇਮ ਰੱਖਣ ਲਈ ਕੁਝ ਰਸਮਾਂ ਅਤੇ ਰਿਵਾਜਾਂ ਨੂੰ ਨਿਭਾਉਣਾ ਜ਼ਰੂਰੀ ਸੀ।”
ਕੈਪਟਨ ਵੇਡ ਜੋ ਸੰਨ 1830 ਵਿਚ ਲਾਹੌਰ ਦੀ ਯਾਤਰਾ ‘ਤੇ ਆਇਆ, ਜਿਸ ਦੌਰਾਨ ਉਸ ਨੇ ਲਾਹੌਰ ਦੇ ਸ਼ਾਹੀ ਦਰਬਾਰ ਦੇ ਅੱਖੀਂ ਡਿੱਠੇ ਹਾਲ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਕਿ, ਗਰਮੀਆਂ ਵਿਚ ਮਹਾਰਾਜਾ ਸਵੇਰੇ ਪੰਜ ਵਜੇ ਬਾਹਰ ਜਾਂਦਾ, ਆਪਣੀਆਂ ਫੌਜਾਂ ਦੀ ਕਵਾਇਦ ਦੇਖਦਿਆਂ ਇਕ ਜਾਂ ਦੋ ਘੰਟੇ ਘੋੜਸਵਾਰੀ ਕਰਦਾ ਅਤੇ ਘੋੜੇ ਉਤੇ ਉਤਰੇ ਬਗੈਰ ਹੀ ਅਕਸਰ ਆਪਣਾ ਪਹਿਲਾ ਖਾਣਾ ਖਾਂਦਾ। ਉਹ ਸਵੇਰੇ ਨੌ ਵਜੇ ਆਪਣੀ ਰਿਹਾਇਸ਼ ‘ਤੇ ਚਲਾ ਜਾਂਦਾ ਅਤੇ ਇਕ ਦਰਬਾਰ ਲਗਾਉਂਦਾ, ਆਈਆਂ ਰੀਪੋਰਟਾਂ ਸੁਣਦਾ, ਅਫ਼ਸਰਾਂ ਨੂੰ ਹਦਾਇਤਾਂ ਅਤੇ ਹੁਕਮ ਜਾਰੀ ਕਰਦਾ ਅਤੇ ਆਪਣੀ ਹਕੂਮਤ ਦੇ ਮਾਲੀ ਹਿਸਾਬ ਕਿਤਾਬ ਨੂੰ ਬਾਰੀਕੀ ਨਾਲ ਜਾਂਚਦਾ। ਦੁਪਹਿਰ ਹੋਣ ਸਮੇਂ ਉਹ ਇਕ ਘੰਟੇ ਵਾਸਤੇ ਆਰਾਮ ਕਰਨ ਜਾਂਦਾ ਅਤੇ ਆਪਣੇ ਨਾਲ ਕਿਸੇ ਸਹਾਇਕ ਨੂੰ ਲੈ ਜਾਂਦਾ ਤਾਂ ਕਿ ਜਦੋਂ ਕੋਈ ਜ਼ਰੂਰੀ ਕੰਮ ਯਾਦ ਆਵੇ, ਉਦੋਂ ਉਸ ਨੂੰ ਲਿਖਵਾ ਦਿੱਤਾ ਜਾ ਸਕੇ। ਇਕ ਵਜੇ ਉੱਠ ਕੇ ਉਹ ਤਕਰੀਬਨ ਇਕ ਘੰਟੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਅਤੇ ਬਾਅਦ ਵਿਚ ਫਿਰ ਦਰਬਾਰ ਸ਼ੁਰੂ ਹੁੰਦਾ ਜੋ ਤਕਰੀਬਨ ਹਨੇਰਾ ਪੈਣ ਤੱਕ ਜਾਰੀ ਰਹਿੰਦਾ। ਉਹ ਰਾਤ ਅੱਠ ਜਾਂ ਨੌ ਵਜੇ ਸੌਣ ਲਈ ਚਲੇ ਜਾਂਦਾ ਅਤੇ ਅਜੇ ਵੀ ਉਹ ਆਪਣੇ ਸਕੱਤਰ ਜਾਂ ਸਹਾਇਕ ਨੂੰ ਆਪਣੇ ਪਾਸ ਰੱਖਦਾ ਤਾਂ ਕਿ ਉਸ ਨੂੰ ਕੋਈ ਜ਼ਰੂਰੀ ਹੁਕਮ ਲਿਖਵਾਏ ਜਾ ਸਕਣ। ਸਰਦੀਆਂ ਵਿਚ ਮਹਾਰਾਜਾ ਸਵੇਰੇ ਨੌ ਵਜੇ ਤੋਂ ਪਹਿਲਾਂ ਬਾਹਰ ਨਹੀਂ ਜਾਂਦਾ ਸੀ। ਦਰਬਾਰ ਵਿਚ ਮਹਾਰਾਜਾ, ਸੋਨੇ ਜਾਂ ਚਾਂਦੀ ਦੀ ਬਣੀ ਕੁਰਸੀ ਉਤੇ ਬੈਠਦਾ ਅਤੇ ਉਸ ਦੇ ਦਰਬਾਰੀ ਉਸ ਦੇ ਸਾਹਮਣੇ ਗਲੀਚੇ ਉਤੇ ਬੈਠਦੇ ਸਨ। ਮਹਾਰਾਜੇ ਨੇ ਕਦੀ ਤਖ਼ਤ ਨਹੀਂ ਬਣਵਾਇਆ। ਅਹੁਦਿਆਂ ਦੀ ਅਹਿਮੀਅਤ ਦੇ ਹਿਸਾਬ ਨਾਲ ਕੁਝ ਦਰਬਾਰੀ ਮਹਾਰਾਜੇ ਦੇ ਸੱਜੇ ਅਤੇ ਖੱਬੇ ਅਤੇ ਕੁਝ ਅੱਗੇ ਵਿਛੇ ਗਲੀਚੇ ‘ਤੇ ਸੁਵਿਧਾ ਅਨੁਸਾਰ ਚੌਕੜੀਆਂ ਮਾਰ ਕੇ ਬੈਠਦੇ ਸਨ । ਕਿਸੇ ਨੂੰ ਵੀ ਮਹਾਰਾਜੇ ਦੀ ਮਰਜ਼ੀ ਅਤੇ ਆਗਿਆ ਤੋਂ ਬਗ਼ੈਰ ਕੁਝ ਕਹਿਣ ਦੀ ਇਜਾਜ਼ਤ ਨਹੀਂ ਸੀ। ਮਹਾਰਾਜਾ ਤੁਰੰਤ ਕਿਸੇ ਪਾਸੋਂ ਵੀ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦਾ ਸੀ ਅਤੇ ਸਬੰਧਤ ਮੰਤਰੀ ਨੂੰ ਤੁਰੰਤ ਸਿੱਧਾ-ਸਿੱਧਾ ਅਤੇ ਅਰਥ-ਪੂਰਨ ਜਵਾਬ ਦੇਣਾ ਪੈਂਦਾ ਸੀ। ਜਵਾਬ ਵਿਚ ਦੇਰੀ ਹੁਕਮ ਦੀ ਉਲੰਘਣਾ ਸਮਝੀ ਜਾਂਦੀ ਸੀ। ਦਰਬਾਰ ਦੀ ਸੁਣਵਾਈ ਦਿਨ ਵਿਚ ਇਕ ਵਾਰ ਜ਼ਰੂਰ ਕੀਤੀ ਜਾਂਦੀ। ਜਦੋਂ ਕੋਈ ਦਰਬਾਰ ਵਿਚ ਆ ਕੇ ਹਾਜ਼ਰੀ ਭਰਦਾ ਤਾਂ ਦਰਬਾਰ ਦੀ ਮਰਿਆਦਾ ਮੁਤਾਬਿਕ ਉਸ ਨੂੰ ਪਹਿਲਾਂ ਕੁਝ ਨਿਉ ਕੇ ਮਹਾਰਾਜੇ ਨੂੰ ਨਮਸਕਾਰ ਕਰਨੀ ਪੈਂਦੀ, ਫਿਰ ਉਹ ਮਹਾਰਾਜੇ ਤੋਂ ਰੁਪਏ ਸਿਰਵਾਰਨੇ ਕਰਦਾ ਅਤੇ ਤੋਹਫੇ ਨਜ਼ਰ (ਭੇਟ) ਕਰਦਾ। (ਪੰਜਾਬ ਵਿਚ ਸਿਰਵਾਰਨੇ ਕਰਨ ਦੀ ਸਦੀਆਂ ਪੁਰਾਣੀ ਰਸਮ ਅੱਜ ਵੀ ਮੌਜੂਦ ਹੈ। ਆਮ ਲੋਕ ਖੁਸ਼ੀ ਦੇ ਮੌਕਿਆਂ ‘ਤੇ ਖਾਸ ਕਰ ਕੇ ਬੱਚੇ ਦੇ ਜਨਮ ਅਤੇ ਵਿਆਹ ਦੇ ਸਮੇਂ ਆਪਣੀ ਆਪਣੀ ਮਾਲੀ ਸਮਰੱਥਾ ਮੁਤਾਬਿਕ ਆਪਣੇ ਅਜ਼ੀਜ਼ਾਂ ਦੇ ਸਿਰਾਂ ਤੋਂ ਸਿਰਵਾਰਨੇ ਅਦਾ ਕਰਦੇ ਹਨ ਜੋ ਕਿ ਆਮ ਤੌਰ ‘ਤੇ ਨਕਦੀ ਦੇ ਰੂਪ ਵਿਚ ਹੁੰਦੇ ਹਨ ਤੇ ਉਨ੍ਹਾਂ ‘ਤੇ ਅਕਸਰ ਘਰ ਦੇ ਕਿਸੇ ਨੌਕਰ, ਨੌਕਰਾਣੀ ਜਾਂ ਪਿੰਡ ਦੀ ਲਾਗਣ ਦਾ ਅਧਿਕਾਰ ਹੁੰਦਾ ਹੈ। ) ਸਿਰਵਾਰਨੇ ਅਤੇ ਤੋਹਫ਼ਿਆਂ ਦਾ ਮੁੱਲ ਆਉਣ ਵਾਲੇ ਦੀ ਮਾਲੀ ਹਾਲਤ ‘ਤੇ ਨਿਰਭਰ ਕਰਦਾ ਸੀ ਅਤੇ ਇਸ ਦੀ ਮਿਕਦਾਰ ਉਤੇ ਕੋਈ ਪਾਬੰਦੀ ਨਹੀਂ ਸੀ। ਬਹੁਤੀ ਵਾਰ ਮਹਾਰਾਜਾ ਆਪ ਆਪਣੇ ਮਿਲਣ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਾ ਅਤੇ ਕਈ ਵਾਰ ਆਪਣੇ ਵੱਲੋਂ ਕਿਸੇ ਦੂਸਰੇ ਜ਼ਿੰਮੇਵਾਰ ਦਰਬਾਰੀ ਨੂੰ ਬੋਲਣ ਵਾਸਤੇ ਕਹਿੰਦਾ। ਲੋਕਾਂ ਦੁਆਰਾ ਦਰਬਾਰ ਦੀ ਹਾਜ਼ਰੀ ਭਰਨ ਦੇ ਮੁੱਖ ਦੋ ਕਾਰਨ ਹੁੰਦੇ ਸਨ। ਇਕ, ਜਦੋਂ ਉਨ੍ਹਾਂ ਸਰਕਾਰੀ ਮਾਲੀਏ ਦੀਆਂ ਕਿਸ਼ਤਾਂ ਤਾਰਨੀਆਂ ਹੁੰਦੀਆਂ ਅਤੇ ਆਪਣਾ ਹਿਸਾਬ-ਕਿਤਾਬ ਦੇਖਣਾ ਹੁੰਦਾ। ਅਤੇ ਦੂਜੇ, ਕਿਸੇ ਦੀ ਵਧੀਕੀ ਪ੍ਰਤੀ ਰੋਸ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੁੰਦੀ। ਕਈ ਵਾਰ ਮਹਾਰਾਜਾ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਖੁਦ ਕਰ ਦਿੰਦਾ ਅਤੇ ਕਦੀ-ਕਦੀ ਉਹ ਕਿਸੇ ਜ਼ਿੰਮੇਵਾਰ ਸਰਕਾਰੀ ਅਫ਼ਸਰ ਨੂੰ ਮਾਮਲੇ ਦੀ ਤਹਿ ਤੱਕ ਨੂੰ ਜਾਣਨ ਲਈ ਉਸ ਦੀ ਪੜਤਾਲ ਕਰਨ ਵਾਸਤੇ ਹੁਕਮ ਦਿੰਦਾ ਪਰ ਹਰ ਇਕ ਮਾਮਲੇ ਜਾਂ ਮਸਲੇ ਪ੍ਰਤੀ ਆਖ਼ਰੀ ਅਤੇ ਨਿਰਣਾਇਕ ਹੁਕਮ ਮਹਾਰਾਜਾ ਆਪ ਜਾਰੀ ਕਰਦਾ। ਬਹੁਤੇ ਹੁਕਮ ਖੁਲ੍ਹੇ ਦਰਬਾਰ ਵਿੱਚੋਂ ਹੀ ਜਾਰੀ ਕੀਤੇ ਜਾਂਦੇ, ਪਰ ਜੇ ਉਹ ਖੁਫੀਆ ਰੱਖਣੇ ਹੁੰਦੇ ਤਾਂ ਅੰਦਰਖਾਤੇ ਕਿਸੇ ਵਿਸ਼ੇਸ਼ ਦਰਬਾਰੀ ਦੀ ਜ਼ਿੰਮੇਵਾਰੀ ਵੀ ਲਗਾ ਦਿੱਤੀ ਜਾਂਦੀ ਸੀ
ਦਰਬਾਰ ਕੇਵਲ ਲਾਹੌਰ ਕਿਲ੍ਹੇ ਦੇ ਸੰਮਨ ਬੁਰਜ ਵਿਚ ਹੀ ਨਹੀਂ, ਸਗੋਂ ਇਹ ਕਈ ਵਾਰ ਫ਼ੌਜੀ ਕੈਪਾਂ ਵਿਚ ਫੌਜਾਂ ਦੀ ਪਰੇਡ ਸਮੇਂ ਅਤੇ ਜਾਂ ਰਾਜ ਦੇ ਪ੍ਰਮੁੱਖ ਤਿਉਹਾਰਾਂ ਜਿਵੇਂ ਵੈਸਾਖੀ, ਦੀਵਾਲੀ, ਹੋਲੀ ਅਤੇ ਬਸੰਤ ਦੇ ਮੌਕਿਆਂ ‘ਤੇ ਵੀ ਲਗਾਏ ਜਾਂਦੇ ਸਨ। ਇਹ ਲਾਹੌਰ ਦੇ ਕਿਲ੍ਹੇ ਵਿਚ ਸਰਕਾਰੀ ਕੰਮਾਂਕਾਰਾਂ ਨੂੰ ਨਿਪਟਾਉਣ ਵਾਲੇ ਦਰਬਾਰਾਂ ਤੋਂ ਅਲੱਗ ਕਿਸਮ ਦੇ ਹੁੰਦੇ ਸਨ। ਇਨ੍ਹਾਂ ਵਿਚ ਪੰਜਾਬ ਦੀ ਵਿਰਾਸਤ ਅਤੇ ਕਲਚਰ ਦੀ ਝਲਕ ਪੈਂਦੀ ਸੀ। ਮਹਾਰਾਜਾ ਅਜਿਹੇ ਮੌਕਿਆਂ ‘ਤੇ ਇਨ੍ਹਾਂ ਸਮਾਗਮਾਂ ਵਿਚ ਬਹੁਤ ਗਰਮਜੋਸ਼ੀ ਨਾਲ ਹਿੱਸਾ ਲੈਂਦਾ ਅਤੇ ਇਹ ਤਿਉਹਾਰ ਇਕ ਕਿਸਮ ਦੇ ਸਰਕਾਰੀ ਤਿਉਹਾਰਾਂ ਦਾ ਰੂਪ ਧਾਰਨ ਕਰ ਗਏ ਸਨ।
ਸਜ-ਧਜ ਅਤੇ ਠਾਠ-ਬਾਠ
ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸ਼ਾਹੀ ਸਜ-ਧਜ ਅਤੇ ਠਾਠ-ਬਾਠ ਕਰਕੇ ਬਹੁਤ ਮਸ਼ਹੂਰ ਸੀ। ਅੰਗਰੇਜ਼ ਲਿਖਾਰੀ ਸਟੇਨਬੈਚ ਲਿਖਦਾ ਹੈ : “ਉਹ ਸਭ ਕੁਝ ਜਿਸ ਨੂੰ ਕਲਪਨਾ ਮਨੁੱਖੀ ਠਾਠ-ਬਾਠ ਬਾਬਤ ਸੋਚ ਸਕਦੀ ਹੈ, ਉਹ ਸਭ ਕੁਝ ਜੋ ਸਿਖਰ ਦੀ ਸ਼ਾਹੀ ਸਜ-ਧਜ ਨੂੰ ਉਲੀਕਣ ਦੇ ਯਤਨਾਂ ਵਿਚ ਬਹੁਤ ਭਰਵਾਂ ਖਿਆਲ ਸੋਚ ਸਕਦਾ ਹੈ, ਰਣਜੀਤ ਸਿੰਘ ਦੇ ਦਰਬਾਰ ਵਿਚ ਮੌਜੂਦ ਸੀ। ਦਰਬਾਰ ਦੀ ਸਜਾਵਟ ਵਿਚ ਕਸ਼ਮੀਰ ਦੇ ਪਸ਼ਮੀਨੇ ਅਤੇ ਊਨੀ ਕਲਾਤਮਕ ਕੱਪੜੇ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਹ ਦਰਬਾਰੀ ਹਸਤੀਆਂ ਵੱਲੋਂ ਪਹਿਰਾਵੇ ਵਿਚ ਵੀ ਵਰਤਿਆ ਜਾਂਦਾ ਸੀ। (ਯੂਰਪੀ ਲੇਖਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਰਤੇ ਜਾਂਦੇ ਪੀਲੇ ਅਤੇ ਅਤੇ ਹਲਕੇ ਰੰਗ ਦੇ ਕਪੜਿਆਂ ਦੀ ਵਰਤੋਂ ਨੂੰ ਸਿੱਖਾਂ ਦੇ ਕੌਮੀ ਰੰਗਾਂ ਵਜੋਂ ਲਿਆ ਹੈ। ਇਹ ਇਕ ਗ਼ਲਤ ਧਾਰਨਾ ਹੈ। ਉਨ੍ਹਾਂ ਨੇ ਇਹ ਅੰਦਾਜ਼ਾ ਵੱਖ ਵੱਖ ਅਜਾਇਬ-ਘਰਾਂ ਵਿਚ ਰੱਖੀਆਂ ਹੋਈਆਂ ਸਿੱਖ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਦੀਆਂ ਤਸਵੀਰਾਂ ਦੇਖ ਕੇ ਲਾਇਆ ਹੈ। ) ਮਹਾਰਾਜੇ ਦੇ ਦਰਬਾਰੀ ਬਹੁਤ ਕੀਮਤੀ ਪੁਸ਼ਾਕਾਂ ਪਾ ਕੇ ਆਉਂਦੇ ਅਤੇ ਸੋਨੇ ਅਤੇ ਹੀਰਿਆਂ ਨਾਲ ਜੁੜਾਊ ਗਹਿਣੇ ਵੀ ਪਾਉਂਦੇ ਪਰ ਮਹਾਰਾਜਾ ਆਮ ਤੌਰ ‘ਤੇ ਸਾਦੇ ਲਿਬਾਸ ਵਿਚ ਹੁੰਦਾ ਸੀ। ਉਹ ਜ਼ਾਤੀ ਤੌਰ ‘ਤੇ ਬਾਹਰੀ ਤੜਕ-ਭੜਕ ਦੇ ਹੱਕ ਵਿਚ ਨਹੀਂ ਸੀ ਪਰ ਉਸ ਨੇ ਆਪਣੇ ਦਰਬਾਰੀਆਂ ਨੂੰ ਵਧੀਆ ਕੱਪੜੇ ਪਾ ਕੇ ਆਉਣਾ ਲਾਜ਼ਮੀ ਕੀਤਾ ਹੋਇਆ ਸੀ ਤਾਂ ਕਿ ਬਾਹਰੋਂ ਆਉਣ ਵਾਲੇ ਕਿਸੇ ਵਿਅਕਤੀ ਵਿਸ਼ੇਸ਼ ਉਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਦਰਬਾਰ ਵਿਚ ਬੋਲਚਾਲ ਵੀ ਸਲੀਕੇ ਵਾਲਾ ਸੀ ਅਤੇ ਕਿਸੇ ਨੂੰ ਲੋੜ ਤੋਂ ਵੱਧ ਜਾਂ ਉੱਚੀ ਆਵਾਜ਼ ਵਿਚ ਬੋਲਣ ਦੀ ਇਜਾਜ਼ਤ ਨਹੀਂ ਸੀ। … ਦਰਬਾਰ ਵਿਚ ਆਪਸੀ ਗੱਲਬਾਤ ਅਤੇ ਆਮ ਬੋਲ-ਚਾਲ ਠੇਠ ਪੰਜਾਬੀ ਵਿਚ ਹੁੰਦਾ ਸੀ ਪਰ ਸਰਕਾਰੀ ਅਹਿਦਨਾਮੇ, ਹੁਕਮਨਾਮੇ ਅਤੇ ਦਫ਼ਤਰੀ ਕੰਮਕਾਰ ਫਾਰਸੀ ਵਿਚ ਕੀਤਾ। ਜਾਂਦਾ ਸੀ । ਫਾਰਸੀ ਦੀਆਂ ਲਿਖਤਾਂ ਦਾ ਅਨੁਵਾਦ ਪੰਜਾਬੀ ਵਿਚ ਕਰ ਕੇ ਸੁਣਾਇਆ ਜਾਂਦਾ ਸੀ ਅਤੇ ਉਸੇ ਤਰ੍ਹਾਂ ਪੰਜਾਬੀ ਦਾ ਅਨੁਵਾਦ ਫਾਰਸੀ ਵਿਚ ਕਰ ਕੇ ਕੰਮਕਾਰ ਚਲਾਇਆ ਜਾਂਦਾ ਸੀ । ਉਸ ਸਮੇਂ ਸਰਕਾਰੇ ਦਰਬਾਰੇ ਫਾਰਸੀ ਦਾ ਬੋਲਬਾਲਾ ਗੁਜ਼ਰ ਚੁੱਕੇ ਸਮੇਂ ਵਿਚ ਰਾਜਨੀਤਿਕ ਕਾਰਨਾਂ ਕਰ ਕੇ ਸੀ, ਕਿਉਂਕਿ ਪਿਛਲੀਆਂ ਸੱਤ ਸ਼ਤਾਬਦੀਆਂ ਤੋਂ ਹਿੰਦੁਸਤਾਨ ਦੇ ਬਹੁਤੇ ਹਿੱਸੇ ਉਤੇ ਅਤੇ ਖਾਸ ਕਰ ਕੇ ਇਸ ਖਿੱਤੇ ਵਿਚ ਅਰਬੀ-ਫਾਰਸੀ ਦਾ ਚਲਨ ਸੀ, ਜਿਸ ਦੇ ਮੁਕਾਬਲੇ ਦੇਸ਼ ਦੀਆਂ ਦੂਜੀਆਂ ਭਾਸ਼ਾਵਾਂ ਅਤੇ ਪੰਜਾਬੀ ਦੀ ਸਰਕਾਰੀ ਭਾਸ਼ਾ ਦੇ ਤੌਰ ‘ਤੇ ਵਰਤੋਂ ਨਾਂਹ ਦੇ ਬਰਾਬਰ ਰਹਿ ਗਈ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਜੋ ਵਿਰਸੇ ਵਿਚ ਮਿਲਿਆ, ਉਸ ਨੇ ਉਸੇ ਤਰ੍ਹਾਂ ਅਪਣਾ ਲਿਆ। ਕਾਨੂੰਨ ਬਦਲ ਗਏ ਪਰ ਭਾਸ਼ਾ ਉਹੋ ਰਹੀ (ਅਜੋਕੇ ਸਮੇਂ ਵੀ ਅਸੀਂ ਫਾਰਸੀ ਭਾਸ਼ਾ ਦਾ ਪ੍ਰਯੋਗ ਵਾਹੀਯੋਗ ਅਤੇ ਰਿਹਾਇਸ਼ੀ ਜ਼ਮੀਨੀ ਬੰਦੋਬਸਤ ਦੀਆਂ ਸਰਕਾਰੀ ਕਿਤਾਬਾਂ ਕਾਪੀਆਂ ਵਿਚ ਸਹਿਜੇ ਹੀ ਵੇਖ ਸਕਦੇ ਹਾਂ। ਪੰਜਾਬੀਆਂ ਨੇ ਫਾਰਸੀ ਦੇ ਪ੍ਰਚੱਲਤ ਸ਼ਬਦ ਆਸਾਨੀ ਨਾਲ ਅਪਨਾ ਲਏ ਸਨ)।
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਸਿੱਖਾਂ ਤੋਂ ਇਲਾਵਾ ਮੁਸਲਮਾਨ, ਹਿੰਦੂ, ਬ੍ਰਾਹਮਣ, ਖੱਤਰੀ, ਰਾਜਪੂਤ, ਅਫਗਾਨ, ਈਸਾਈ ਆਦਿ ਵੱਖ-ਵੱਖ ਧਰਮਾਂ ਅਤੇ ਜਾਤੀਆਂ ਨਾਲ ਸਬੰਧਤ ਲੋਕ ਮੌਜੂਦ ਸਨ। ਜਿਥੇ ਹਿੰਦੂ ਧਰਮ ਨਾਲ ਸਬੰਧਤ ਦੀਵਾਨ ਮੋਹਕਮ ਚੰਦ, ਭਵਾਨੀ ਦਾਸ, ਜਮਾਂਦਾਰ ਖੁਸ਼ਹਾਲ ਸਿੰਘ ਅਤੇ ‘ਉਮਦਾ ਉੱਤਵਾਰੀਖ਼’ ਦੇ ਲੇਖਕ ਸੋਹਨ ਲਾਲ ਸੂਰੀ ਵਰਗੇ ਇਤਿਹਾਸਕਾਰ ਸਨ, ਉਥੇ ਫਕੀਰ ਅਜ਼ੀਜ਼ੁਦੀਨ ਰਜ਼ਾ ਅਨੁਸਾਰੀ, ਈਮਾਮੁਦੀਨ, ਨੂਰਦੀਨ ਅਤੇ ਸਰਫਰਾਜ਼ ਖਾਂ ਪਠਾਣ ਨੇਤਾ ਵਰਗੇ ਮੁਸਲਮਾਨ ਬੁੱਧੀਜੀਵੀ ਵੀ ਸਨ। ਜਨਰਲ ਵੈਨਤੂਰਾ, ਅਲਾਰਡ ਅਤੇ ਕੋਰਟ ਵਰਗੇ ਮਾਹਰ ਫ਼ੌਜੀ ਜਰਨੈਲ ਈਸਾਈ ਸਨ। ਮਹਾਰਾਜੇ ਨੇ ਉਨ੍ਹਾਂ ਦੀ ਚੋਣ ਯੋਗਤਾ ਦੇ ਆਧਾਰ ‘ਤੇ ਕੀਤੀ। ਸਿੱਖ ਜਰਨੈਲਾਂ ਵਿਚੋਂ ਸਰਦਾਰ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਪ੍ਰਮੁੱਖ ਸਨ। ਮਹਾਰਾਜਾ ਰਣਜੀਤ ਸਿੰਘ ਦੇ ਇਨ੍ਹਾਂ ਦਰਬਾਰੀ ਰਤਨਾਂ ਵਿਚੋਂ ਸਭ ਤੋਂ ਉੱਤਮ ਵਿਅਕਤੀ ਅਕਾਲੀ ਫੂਲਾ ਸਿੰਘ ਸੀ, ਉਹ ਦਰਬਾਰੀ ਰਤਨ ਨਹੀਂ ਸੀ ਸਗੋਂ ਖ਼ਾਲਸਾ ਰਾਜ ਦਾ ਇਕ ਅਨਮੋਲ ਹੀਰਾ ਸੀ। ਉਹ ਸਾਰੀ ਜ਼ਿੰਦਗੀ ਸਿੱਖੀ, ਉਸ ਦੇ ਮਾਨ ਸਨਮਾਨ ਅਤੇ ਚੜ੍ਹਦੀ ਕਲਾ ਵਾਸਤੇ ਯਤਨਸ਼ੀਲ ਰਿਹਾ। ਉਸ ਨੇ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਅਤੇ ਨਾ ਹੀ ਕਦੇ ਕਿਸੇ ਰਿਆਸਤ ਵਾਸਤੇ ਉਸ ਦੇ ਦਰਬਾਰ ਵਿਚ ਕੋਈ ਅਰਜ਼ੀ ਲੈ ਕੇ ਹਾਜ਼ਰ ਹੋਇਆ। ਉਸ ਨੇ ਖ਼ਾਲਸਾ ਰਾਜ ਦੀ ਸੱਚੇ ਦਿਲੋਂ ਨਿਸ਼ਕਾਮ ਸੇਵਾ ਕੀਤੀ ਪਰ ਨੌਕਰੀ ਨਹੀਂ ਕੀਤੀ। ਉਹ ਅੰਗਰੇਜ਼ਾਂ ਨੂੰ ਮੁਸਲਿਮ ਧਾੜਵੀਆਂ ਤੋਂ ਵੀ ਵੱਧ ਖ਼ਤਰਨਾਕ ਸਮਝਦਾ ਸੀ, ਜਿਸ ਕਰਕੇ ਅਕਾਲੀ ਅਕਸਰ ਯੂਰਪੀਅਨਾਂ ਨੂੰ ਦੇਖ ਕੇ ਗੁੱਸੇ ਨਾਲ ਲਾਲ ਪੀਲੇ ਹੋ ਜਾਂਦੇ ਸਨ। ਉਹ ਅੰਗਰੇਜ਼ਾਂ ਨੂੰ ਫਿਰੰਗੀ ਕਹਿਣ ਦੀ ਬਜਾਏ ‘ਬਾਂਦਰ’ ਕਹਿੰਦੇ ਸਨ। ਉਨ੍ਹਾਂ ਦੇ ਅੰਗਰੇਜ਼ਾਂ ਪ੍ਰਤੀ ਇਸ ਨਾਂਹ-ਪੱਖੀ ਵਰਤਾਰੇ ਕਾਰਨ ਹੀ ਬਹੁਤੇ ਯੂਰਪੀ ਲੇਖਕਾਂ ਨੇ ਉਨ੍ਹਾਂ ਨੂੰ ‘ਖਰੂਦੀ’, ‘ਸਿਰਫਿਰ’ ਆਦਿ ਲਿਖਿਆ ਜੋ ਇਕ ਤਰ੍ਹਾਂ ਉਨ੍ਹਾਂ ਧਰਮੀ ਯੋਧਿਆਂ ਬਾਬਤ ਜ਼ਿਆਦਤੀ ਭਰੇ ਸ਼ਬਦ ਹਨ।
ਦਰਬਾਰ ਦੀਆਂ ਕੁਝ ਮਹੱਤਵਪੂਰਨ ਸ਼ਖਸੀਅਤਾਂ
ਰਾਜਾ ਧਿਆਨ ਸਿੰਘ ਡੋਗਰਾ
ਇਹ ਮਹਾਰਾਜੇ ਦੇ ਪ੍ਰਮੁੱਖ ਦਰਬਾਰੀਆਂ ਵਿਚੋਂ ਇਕ ਸੀ। ਇਸ ਦੇ ਦੂਜੇ ਦੋ ਭਰਾ ਗੁਲਾਬ ਸਿੰਘ ਅਤੇ ਸੁਚੇਤ ਸਿੰਘ ਵੀ ਮਹਾਰਾਜੇ ਦੇ ਦਰਬਾਰੀ ਸਨ। ਇਹ ਸੰਨ 1817 ਵਿਚ ਮਹਾਰਾਜੇ ਦੀ ਫ਼ੌਜ ਵਿਚ ਸਿਪਾਹੀ ਭਰਤੀ ਹੋਇਆ ਅਤੇ ਜਮਾਂਦਾਰ ਖੁਸ਼ਹਾਲ ਸਿੰਘ ਡਿਉਢੀਦਾਰ ਦੇ ਰੀਟਾਇਰ ਹੋਣ ਪਿੱਛੋਂ ਮਹਾਰਾਜੇ ਨੇ ਉਸ ਨੂੰ ਡਿਉਢੀਦਾਰ ਲਗਾ ਦਿੱਤਾ ਸੀ। ਇਸ ਅਹਿਮ ਅਹੁਦੇ ‘ਤੇ ਪਹੁੰਚਣ ਵਾਸਤੇ ਉਸ ਨੇ ਚਾਪਲੂਸੀ ਅਤੇ ਲੂੰਬੜ ਚਾਲਾਂ ਦਾ ਸਹਾਰਾ ਲਿਆ। ਸ਼ਹਾਮਤ ਅਲੀ ਉਸ ਦੇ ਬਾਬਤ ਲਿਖਦਾ ਹੈ ਕਿ, ਲੋਕਾਂ ਦੀਆਂ ਅਰਜ਼ੀਆਂ ਅਤੇ ਸ਼ਿਕਾਇਤ-ਪੱਤਰ ਇਸੇ ਦੁਆਰਾ ਹੀ ਮਹਾਰਾਜੇ ਪਾਸ ਪਹੁੰਚਾਏ ਜਾਂਦੇ ਸਨ। ਮਹਾਰਾਜੇ ਦੁਆਰਾ ਜਾਰੀ ਕੀਤੇ ਜਾਂਦੇ ਆਦੇਸ਼ ਅਤੇ ਹੁਕਮ ਵੀ ਇਸ ਦੇ ਕੋਲੋਂ ਹੋ ਕੇ ਬਾਹਰ ਜਾਂਦੇ। ਉਹ ਸਵੇਰ ਵੇਲੇ ਦਰਬਾਰ ਵਿਚੋਂ ਵਿਹਲੇ ਹੋ ਕੇ ਸ਼ਾਮ ਨੂੰ ਸਰਕਾਰੀ ਅਹਿਲਕਾਰਾਂ ਨੂੰ ਆਪਣੇ ਘਰ ਬੁਲਾ ਕੇ (ਮਹਾਰਾਜੇ ਦਾ ਕੰਮ ਹੌਲਾ ਕਰਨ ਦੇ ਬਹਾਨੇ) ਬਾਕੀ ਰਹਿੰਦੇ ਦਰਬਾਰੀ ਕੰਮਾਂ ਦਾ ਨਿਪਟਾਰਾ ਕਰਵਾਉਂਦਾ। ਹੌਲੀ-ਹੌਲੀ ਉਹ ਮਹਾਰਾਜੇ ਦਾ ਇਤਨਾ ਵਿਸ਼ਵਾਸ ਪਾਤਰ ਬਣ ਗਿਆ ਕਿ ਉਹ ਆਪਣੇ ਮਾਲਕਾਂ ਨੂੰ ਦੱਸੇ ਬਗ਼ੈਰ ਹੀ ਖੁਦ ਹੁਕਮ ਜਾਰੀ ਕਰ ਦਿੰਦਾ ਪਰ ਮਹਾਰਾਜਾ ਉਸ ਉਤੇ ਕਦੇ ਵੀ ਸ਼ੱਕ ਨਾ ਕਰਦਾ। ਇਸ ਤੋਂ ਇਲਾਵਾ ਉਹ ਪੈਦਲ ਸੈਨਾ ਦੀਆਂ ਦੋ ਬਟਾਲੀਅਨਾਂ ਅਤੇ ਤੋਪਖ਼ਾਨੇ ਦੀ ਇਕ ਕੰਪਨੀ ਦਾ ਸੈਨਾਪਤੀ ਵੀ ਸੀ। ਅੰਗਰੇਜ਼ ਕਮਾਂਡਰ ਸਰ ਹੈਨਰੀਫੇਨ ਲਿਖਦਾ ਹੈ, ਕਿ ਉਹ ਯੂਰਪੀਅਨਾਂ ਦੇ ਪ੍ਰਤੀ ਭਾਵਨਾ ਰਹਿਤ ਅਤੇ ਨਫ਼ਰਤ ਭਰਪੂਰ ਵਿਵਹਾਰ ਕਰਦਾ ਸੀ ਅਤੇ ਉਨ੍ਹਾਂ ਪ੍ਰਤੀ ਉਸ ਦਾ ਰਵੱਈਆ ਬਹੁਤ ਰੁੱਖਾ ਅਤੇ ਕੋਰਾ ਸੀ। ਅੰਗਰੇਜ਼ਾਂ ਬਾਬਤ ਮਹਾਰਾਜੇ ਵੱਲੋਂ ਅਪਣਾਈ ਗਈ ਨੀਤੀ ਨੂੰ ਵੀ ਉਹ ਪਸੰਦ ਨਹੀਂ ਕਰਦਾ ਸੀ। ਜਦੋਂ ਸ਼ਿਕਾਰਪੁਰ ਦੇ ਪ੍ਰਸ਼ਨ ’ਤੇ ਮਹਾਰਾਜਾ ਅੰਗਰੇਜ਼ਾਂ ਸਾਹਮਣੇ ਨਰਮ ਪੈ ਗਿਆ ਤਾਂ ਧਿਆਨ ਸਿੰਘ ਨੇ ਮਹਾਰਾਜੇ ਨੂੰ ਖੁਲ੍ਹਮ-ਖੁੱਲ੍ਹਾ ‘ਤਰੀਮਤ’ ਕਹਿ ਦਿੱਤਾ ਸੀ। ਧਿਆਨ ਸਿੰਘ ਡੋਗਰਾ ਬਹੁਤ ਸੁਆਰਥੀ ਅਤੇ ਲਾਲਚੀ ਸੀ। ਉਸ ਨੇ ਲਾਹੌਰ ਲਈ ਘੱਟ ਅਤੇ ਆਪਣੇ ਘਰ ਲਈ ਜ਼ਿਆਦਾ ਮਿਹਨਤ ਕੀਤੀ ਸੀ। ਉਹ ਇਕ ਵਿਦੇਸ਼ੀ ਜਾਂ ਪ੍ਰਵਾਸੀ ਦੀ ਤਰ੍ਹਾਂ ਸੀ ਅਤੇ ਸਿੱਖਾਂ ਨਾਲ ਉਸ ਦਾ ਦੂਰ ਦਾ ਵੀ ਰਿਸ਼ਤਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦਾ ਅਸਲੀ ਚਿਹਰਾ ਉਦੋਂ ਸਾਹਮਣੇ ਆਇਆ ਜਦੋਂ ਉਸ ਨੇ ਮਹਾਰਾਜੇ ਦੇ ਵਾਰਸਾਂ ਨੂੰ ਭੰਬਲ-ਭੂਸਿਆਂ ਵਿਚ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਸ਼ੁਰੂ ਕਰ ਦਿੱਤਾ। ਉਹ ਲਾਹੌਰ ਵਿਚ ਰੋਟੀ ਦੇ ਦੋ ਟੁਕੜਿਆਂ ਖ਼ਾਤਿਰ ਆਇਆ ਅਤੇ ਉਸ ਦਾ ਟੱਬਰ ਧੋਖੇ ਅਤੇ ਫਰੇਬ ਨਾਲ ਜੰਮੂ-ਕਸ਼ਮੀਰ ਦਾ ਮਾਲਕ ਬਣ ਕੇ ਵਾਪਸ ਗਿਆ । * ਉਸ ਨੂੰ ‘ਰਾਜਾ ਕਲਾਂ ਬਹਾਦਰ’ ਦਾ ਖਿਤਾਬ ਅਤੇ ਪ੍ਰਧਾਨ ਮੰਤਰੀ ਦੀ ਪਦਵੀ ਮਿਲੀ ਹੋਈ ਸੀ। ਇਸ ਦਾ ਕਤਲ ਅਜੀਤ ਸਿੰਘ ਸੰਧਾਵਾਲੀਏ ਨੇ ਆਪ ਕਰਵਾਇਆ ਸੀ।
ਗੁਲਾਬ ਸਿੰਘ ਡੋਗਰਾ
ਇਹ ਰਾਜਾ ਧਿਆਨ ਸਿੰਘ ਦਾ ਛੋਟਾ ਭਰਾ ਸੀ ਅਤੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਪੈਦਲ ਸੈਨਾ ਵਿਚ ਇਕ ਸਾਧਾਰਣ ਸਿਪਾਹੀ ਸੀ। ਜਦੋਂ ਧਿਆਨ ਸਿੰਘ ਨੂੰ ਲਾਹੌਰ ਦਰਬਾਰ ਵੱਲੋਂ ਜੰਮੂ ਦਾ ਰਾਜਾ ਬਣਾਇਆ ਗਿਆ ਉਦੋਂ ਇਸ ਨੂੰ ਵੀ ਅਖਨੂਰ ਦਾ ਰਾਜਾ ਨਿਯੁਕਤ ਕੀਤਾ ਗਿਆ। ਇਹ ਲਾਹੌਰ ਘੱਟ ਰਹਿੰਦਾ ਅਤੇ ਆਪਣਾ ਜ਼ਿਆਦਾ ਸਮਾਂ ਆਪਣੀ ਜਾਗੀਰ ਦੇ ਪ੍ਰਬੰਧ ਵਿਚ ਹੀ ਬਿਤਾਉਂਦਾ ਸੀ। ਇਹ ਆਪਣੇ ਪ੍ਰਬੰਧ ਤਹਿਤ ਇਲਾਕੇ ਦੇ ਲੋਕਾਂ ‘ਤੇ ਬਹੁਤ ਅਤਿਆਚਾਰ ਕਰਦਾ ਸੀ ਅਤੇ ਜੇਕਰ ਲੋਕ ਇਸ ਦੀਆਂ ਸ਼ਿਕਾਇਤਾਂ ਲਾਹੌਰ ਦਰਬਾਰ ਵਿਚ ਲੈ ਕੇ ਆਉਂਦੇ ਤਾਂ ਇਹ ਆਪਣੇ ਭਰਾ ਦੀ ਮਿਹਰਬਾਨੀ ਨਾਲ ਮਹਾਰਾਜੇ ਦੀ ਨਰਾਜ਼ਗੀ ਤੋਂ ਬਚਿਆ ਰਹਿੰਦਾ ਸੀ। ਇਹ ਬਹੁਤ ਚਲਾਕ ਅਤੇ ਫਰੇਬੀ ਕਿਸਮ ਦਾ ਆਦਮੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਾਹੌਰ ਦਰਬਾਰ ਵਿਚ ਫੈਲੀ ਅਫਰਾ-ਤਫਰੀ ਤੋਂ ਇਹ ਦੂਰ ਹੀ ਰਿਹਾ ਅਤੇ ਗੁਪਤ ਰੂਪ ਨਾਲ ਸਿੱਖ ਫੌਜਾਂ ਅਤੇ ਲਾਹੌਰ ਦੇ ਰਾਜਨੀਤਿਕ ਹਾਲਾਤ ਬਾਬਤ ਅੰਗਰੇਜ਼ਾਂ ਨੂੰ ਜਾਣੂੰ ਕਰਵਾਉਂਦਾ ਰਿਹਾ, ਜਿਸ ਦੇ ਇਨਾਮ ਵਜੋਂ ਇਸ ਨੂੰ ਅੰਗਰੇਜ਼ਾਂ ਨੇ ਜੰਮੂ ਅਤੇ ਕਸ਼ਮੀਰ ਦਾ ਸੁਤੰਤਰ ਹਾਕਮ ਬਣਾ ਦਿੱਤਾ ਸੀ। ਪੰਡਤ ਦੇਬੀ ਪ੍ਰਸ਼ਾਦ ਆਪਣੀ ਪੁਸਤਕ ‘ਗੁਲਸ਼ਨ-ਏ-ਪੰਜਾਬ’ ਵਿਚ ਲਿਖਦਾ ਹੈ: “ਅੰਗਰੇਜ਼ਾਂ ਨੇ ਇਹ ਇਲਾਕਾ (ਪਾਕਿਸਤਾਨ ਅਤੇ ਭਾਰਤ ਦੇ ਕਬਜ਼ੇ ਹੇਠਲਾ ਅਜੋਕਾ ਜੰਮੂ ਕਸ਼ਮੀਰ) ਇਕ ਕਰੋੜ ਰੁਪਏ ਵਿਚ ਗੁਲਾਬ ਸਿੰਘ ਪਾਸ ਵੇਚ ਦਿੱਤਾ ਸੀ।** ਇਸ ਬਾਬਤ ਲਾਹੌਰ ਦਰਬਾਰ ਅਤੇ ਅੰਗਰੇਜ਼ਾਂ ਦਰਮਿਆਨ ਸੰਧੀ। ਮਿਤੀ 9 ਮਾਰਚ, 1846 ਅਤੇ 16 ਮਾਰਚ, 1846 ਨੂੰ ਅੰਗਰੇਜ਼ਾਂ ਅਤੇ ਗੁਲਾਬ ਸਿੰਘ ਦਰਮਿਆਨ ਹੋਈਆਂ ਸੰਧੀਆਂ ਵੀ ਗੁਆਹੀ ਭਰਦੀਆਂ ਹਨ। ਪੰਦਰਾਂ ਮਾਰਚ ਸੰਨ 1846 ਨੂੰ ਅੰਮ੍ਰਿਤਸਰ ਵਿਖੇ ਗੁਲਾਬ ਸਿੰਘ ਨੂੰ (ਅੰਗਰੇਜ਼ਾਂ ਦੀ ਅਪਾਰ ਸੇਵਾ ਕਰਨ ਬਦਲੇ) ‘ਮਹਾਰਾਜਾ’ ਦਾ ਖਿਤਾਬ ਦਿੱਤਾ ਗਿਆ ਸੀ।”
ਰਾਜਾ ਧਿਆਨ ਸਿੰਘ ਅਤੇ ਗੁਲਾਬ ਸਿੰਘ ਤੋਂ ਇਲਾਵਾ ਇਨ੍ਹਾਂ ਦਾ ਇਕ ਤੀਸਰਾ ਭਰਾ ਸੁਚੇਤ ਸਿੰਘ ਵੀ ਲਾਹੌਰ ਦਰਬਾਰ ਵਿਚ ਅਸਰ ਰਸੂਖ ਵਾਲਾ ਆਦਮੀ ਸੀ। ਉਹ ਘੋੜਸਵਾਰ ਫੌਜ ਦਾ ਕਮਾਂਡਰ ਸੀ। ਇਹ ਬਹੁਤਾ ਸਿਆਣਾ ਨਹੀਂ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਇਸ ਉੱਤੇ ਘੱਟ ਹੀ ਇਤਬਾਰ ਕਰਦਾ ਸੀ। ਇਸ ਦੀ ਮੌਤ ਆਪਣੇ ਭਤੀਜੇ ਹੀਰਾ ਸਿੰਘ ਹੱਥੋਂ ਹੋਈ ਜੋ ਰਾਜਾ ਧਿਆਨ ਸਿੰਘ ਦਾ ਪੁੱਤਰ ਸੀ। ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਸਕੇ ਪੁੱਤਰਾਂ ਦੀ ਤਰ੍ਹਾਂ ਪਿਆਰ ਕਰਦਾ ਸੀ। ਇਸ ਨੂੰ ਸਜ-ਧਜ ਦਾ ਬਹੁਤ ਸ਼ੌਕ ਸੀ ਅਤੇ ਹਮੇਸ਼ਾ ਕੀਮਤੀ ਵਸਤਰ ਅਤੇ ਗਹਿਣੇ ਪਹਿਨਦਾ ਸੀ। ਉਹ ਅਕਸਰ ਯੂਰਪੀਅਨਾਂ ਦੀਆਂ ਨਕਲਾਂ ਲਾਹੁੰਦਾ ਅਤੇ ਕੁਝ ਅੰਗਰੇਜ਼ੀ ਵੀ ਬੋਲ ਲੈਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਲਾਹੌਰ ਦਰਬਾਰ ਦੀ ਉਥਲ-ਪੁਥਲ ਵਿਚ ਜਦੋਂ ਇਸ ਦੇ ਪਿਤਾ ਰਾਜਾ ਧਿਆਨ ਸਿੰਘ ਦਾ ਕਤਲ ਅਜੀਤ ਸਿੰਘ ਸੰਧਾਵਲੀਏ ਨੇ ਕੀਤਾ ਤਾਂ ਇਸ ਨੇ ਬੜੀ ਚਲਾਕੀ ਨਾਲ ਸਿੱਖ ਫੌਜ ਨੂੰ ਲਾਲਚ ਅਤੇ ਲਾਰੇ ਲਾ ਕੇ ਆਪਣੇ ਨਾਲ ਰਲਾ ਲਿਆ ਅਤੇ ਉਸ ਕੋਲੋਂ ਲਾਹੌਰ ਦੇ ਕਿਲ੍ਹੇ ‘ਤੇ ਹਮਲਾ ਕਰਵਾ ਕੇ ਕੰਵਰ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰੇ ਦੇ ਕਾਤਲ ਅਜੀਤ ਸਿੰਘ ਸੰਧਾਵਲੀਏ ਨੂੰ ਮਰਵਾ ਦਿੱਤਾ। ਇਸ ਤੋਂ ਬਾਅਦ ਉਸ ਨੇ ਦਲੀਪ ਸਿੰਘ ਦੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ ਅਤੇ ਆਪ ਉਸ ਦਾ ਵਜ਼ੀਰ ਬਣ ਗਿਆ। ਫਰੇਬੀ ਅਤੇ ਲਾਲਚੀ ਹੀਰਾ ਸਿੰਘ ਦੇ ਅੰਤ ਦਾ ਕਾਰਨ ਇਕ ਬ੍ਰਾਹਮਣ ਜਵਾਲਾ ਸਹਾਏ (ਪੰਡਤ ਜੱਲ ਜਾਂ ਝੱਲਾ) ਬਣਿਆ ਜੋ ਉਸ ਤੋਂ ਵੀ ਵੱਧ ਕਪਟੀ ਅਤੇ ਜ਼ਾਲਮ ਵਿਅਕਤੀ ਸੀ। ਸਿੱਖ ਫੌਜਾਂ ਨੇ ਪਹਿਲਾਂ ਇਸ ਪੰਡਿਤ ਨੂੰ ਸੋਧਿਆ ਅਤੇ ਫਿਰ ਹੀਰਾ ਸਿੰਘ ਨੂੰ ਲਾਹੌਰ ਤੋਂ ਕੁਝ ਮੀਲ ਦੀ ਦੂਰੀ ਤੋਂ ਡਰ ਕੇ ਭੱਜੇ ਜਾਂਦੇ ਨੂੰ ਘੇਰ ਕੇ ਕਤਲ ਕਰ ਦਿੱਤਾ ਅਤੇ ਨਮਕ ਹਰਾਮ ਡੋਗਰੇ ਦਾ ਸਿਰ ਲਾਹ ਕੇ ਲਾਹੌਰ ਸ਼ਹਿਰ ਦੇ ਇਕ ਦਰਵਾਜ਼ੇ ਵਿਚ ਟੰਗ ਦਿੱਤਾ।
ਦਰਬਾਰ ਦੀਆਂ ਪ੍ਰਸਿੱਧ ਸਿੱਖ ਹਸਤੀਆਂ
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਕਈ ਹੋਰ ਸਿੱਖ ਸਰਦਾਰ ਅਤੇ ਜਾਗੀਰਦਾਰ ਸ਼ਾਮਲ ਸਨ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਤਾਂ ਸਿੱਖ ਫ਼ੌਜ ਵਿਚ ਉੱਚ ਅਹੁਦਿਆਂ ’ਤੇ ਵੀ ਕੰਮ ਕੀਤਾ ਸੀ। ਇਨ੍ਹਾਂ ਵਿਚੋਂ ਕਈ ਸਰਦਾਰ ਤਾਂ ਸਾਬਕ ਸਿੱਖ ਮਿਸਲਾਂ ਵਿਚੋਂ ਸਨ ਅਤੇ ਕਈ ਆਪਣੀ ਸੂਝ-ਬੂਝ ਅਤੇ ਹੁਨਰ ਕਰਕੇ ਉੱਚ ਅਹੁਦਿਆਂ ਤੱਕ ਪਹੁੰਚੇ ਸਨ। ਇਨ੍ਹਾਂ ਵਿਚੋਂ ਅਸੀਂ ਕੁਝ ਸ਼ਖ਼ਸੀਅਤਾਂ ਬਾਬਤ ਸੰਖੇਪ ਜਾਣਕਾਰੀ ਦਿੰਦੇ ਹਾਂ:-
ਸਰਦਾਰ ਦੇਸਾ ਸਿੰਘ ਮਜੀਠੀਆ
ਇਹ ਮਜੀਠੀਆ ਪਰਿਵਾਰ ਦਾ ਪਹਿਲਾ ਵਿਅਕਤੀ ਸੀ ਜੋ ਮਹਾਰਾਜੇ ਦੀ ਸੇਵਾ ਵਿਚ ਆਇਆ ਅਤੇ ਇਸ ਨੇ ਆਪਣੀ ਸੂਝ-ਬੂਝ ਸਦਕੇ ਉਸ ਦੇ ਦਰਬਾਰ ਵਿਚ ਇਕ ਅਹਿਮ ਸਥਾਨ ਬਣਾ ਲਿਆ ਸੀ। ਉਹ ਸੰਨ 1809 ਵਿਚ ਕਾਂਗੜੇ ਅਤੇ ਕੁੱਲੂ ਦੇ ਪਹਾੜੀ ਇਲਾਕਿਆਂ ਦਾ ਪ੍ਰਬੰਧਕ ਜਾਂ ਗਵਰਨਰ ਬਣਿਆ ਅਤੇ ਅੰਤ ਤੱਕ ਇਸ ਅਹੁਦੇ ‘ਤੇ ਰਿਹਾ। ਮਹਾਰਾਜੇ ਨੇ ਉਸ ਨੂੰ ਅੰਮ੍ਰਿਤਸਰ ਸ਼ਹਿਰ ਦਾ ਕਾਰਦਾਰ ਵੀ ਨਿਯੁਕਤ ਕੀਤਾ ਹੋਇਆ ਸੀ ਅਤੇ ਸ਼ਹਿਰ ਦੇ ਚੁਫੇਰੇ ਦੀਵਾਰ ਬਣਾਉਣ ਦਾ ਕੰਮ ਵੀ ਉਸ ਨੂੰ ਹੀ ਸੌਂਪਿਆ ਹੋਇਆ ਸੀ। ਉਸ ਨੇ ਮੁਲਤਾਨ ਦੀ ਆਖਰੀ ਫ਼ੌਜੀ ਮੁਹਿੰਮ ਵਿਚ ਵੀ ਹਿੱਸਾ ਲਿਆ, ਜਿਸ ਵਿਚ ਖ਼ਾਲਸਾ ਫ਼ੌਜ ਨੂੰ ਜਿੱਤ ਹਾਸਲ ਹੋਈ ਸੀ। ਉਸ ਨੂੰ ਮਹਾਰਾਜੇ ਵੱਲੋਂ ਕਈ ਸਨਮਾਨ ਅਤੇ ਜਾਗੀਰਾਂ ਪ੍ਰਾਪਤ ਹੋਈਆਂ ਸਨ। ਉਸ ਦਾ ਅਕਾਲ ਚਲਾਣਾ ਸੰਨ 1832 ਵਿਚ ਹੋਇਆ।
ਸਰਦਾਰ ਲਹਿਣਾ ਸਿੰਘ ਮਜੀਠੀਆ
ਇਹ ਸਰਦਾਰ ਦੇਸਾ ਸਿੰਘ ਮਜੀਠੀਏ ਦਾ ਇਕ ਹੋਣਹਾਰ ਪੁੱਤਰ ਸੀ। ਇਹ ਸਰਕਾਰੀ ਕੰਮਾਂ ਵਿਚ ਆਪਣੇ ਪਿਤਾ ਦਾ ਹੱਥ ਵੰਡਾਉਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਅੰਮ੍ਰਿਤਸਰ ਦੀ ਚਾਰ-ਦੀਵਾਰੀ ਦੇ ਨਿਰੀਖਣ ਕਰਨ ਉਪਰੰਤ ਕੀਮਤੀ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਤਰ੍ਹਾਂ ਇਹ ਵੀ ਆਪਣੇ ਪਿਤਾ ਦੀ ਤਰ੍ਹਾਂ ਮਹਾਰਾਜੇ ਦੀ ਸੇਵਾ ਵਿਚ ਆ ਗਿਆ ਸੀ। ਇਸ ਦੀ ਪ੍ਰਸਿੱਧੀ ਇਕ ਕਾਮਯਾਬ ਇੰਜੀਨੀਅਰ ਕਰਕੇ ਸੀ। ਇਸ ਨੇ ਇਕ ਅਜਿਹੀ ਅਨੋਖੀ ਧੁੱਪ ਘੜੀ* ਦੀ ਕਾਢ ਕੱਢੀ ਜੋ ਸੂਰਜੀ ਸਮੇਂ ਦੇ ਨਾਲ ਨਾਲ ਚੰਦਰਮਾ ਦੇ ਸਮੇਂ ਦਾ ਵੀ ਵਧਣਾ ਅਤੇ ਘਟਣਾ ਦੱਸਦੀ ਸੀ। ਇਸ ਕਾਢ ਤੋਂ ਖੁਸ਼ ਹੋ ਕੇ ਮਹਾਰਾਜੇ ਨੇ ਉਸ ਨੂੰ ਦਰਬਾਰ ਵਿਚ ਬੁਲਾ ਕੇ ਸਨਮਾਨਿਤ ਕੀਤਾ ਅਤੇ ਇਕ ਭਾਰੀ ਜਾਗੀਰ ਦੇ ਨਾਲ ‘ਕੈਸਰਉਲ ਇਕਤਦਾਰ’ ਦਾ ਉੱਚਾ ਪਦ ਬਖ਼ਸ਼ਿਆ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦਾ ਹੈ ਕਿ ਇਸ ਨੇ ਇਕ ਤਿੰਨ ਨਾਲੀਆਂ ਵਾਲੀ ਰਾਈਫਲ ਵੀ ਬਣਾਈ, ਜਿਸ ਨੂੰ ਦੇਖ ਕੇ ਮਹਾਰਾਜੇ ਨੇ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ। ਉਸ ਨੇ ਮਹਾਰਾਜੇ ਦੇ ਤੋਪਖ਼ਾਨੇ ਵਾਸਤੇ ਦੂਰ ਮਾਰ ਕਰਨ ਵਾਲੀਆਂ ‘ਸੂਰਜਮੁਖੀ’ ਨਾਂ ਦੀਆਂ ਤੋਪਾਂ ਤਿਆਰ ਕਰਵਾਈਆਂ। ਮਹਾਰਾਜੇ ਦੇ ਯੂਰਪੀ ਜਰਨੈਲ ਇਨ੍ਹਾਂ ਨੂੰ ਯੂਰਪ ਵਿਚ ਬਣੀਆਂ ਤੋਪਾਂ ਤੋਂ ਵੀ ਵੱਧ ਕਾਰਗਰ ਮੰਨਦੇ ਸਨ। ਉਸ ਨੇ ਅੰਗਰੇਜ਼ਾਂ ਵੱਲੋਂ ਵਰਤੋਂ ਵਿਚ ਲਿਆਂਦੇ ਜਾਂਦੇ ‘ਸ਼ਾਰਪਨੈਲ ਸ਼ੈਲ’ (ਪਾਟਵੇ ਗੋਲੇ ) ਵੀ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਮਹਾਰਾਜੇ ਅਤੇ ਅੰਗਰੇਜ਼ਾਂ ਦੇ ਸਾਹਮਣੇ ਚਲਾ ਕੇ ਦਿਖਾਇਆ ਤਾਂ ਅੰਗਰੇਜ਼ ਹੈਰਾਨ ਰਹਿ ਗਏ। ਇਸ ਤੋਂ ਖੁਸ਼ ਹੋ ਕੇ ਮਹਾਰਾਜੇ ਨੇ ਉਸ ਨੂੰ ‘ਹੈਸਾਮਉਲਦੌਲਾ’ ਦਾ ਖਿਤਾਬ ਦਿੱਤਾ। ਆਸਬੌਰਨ ਸਰਦਾਰ ਲਹਿਣਾ ਸਿੰਘ ਦੀ ਇਸ ਕਾਰੀਗਰੀ ਬਾਬਤ ਇੰਜ ਲਿਖਦਾ ਹੈ।
“ਸਰਦਾਰ ਲਹਿਣਾ ਸਿੰਘ ਨਾਲ ਮੁਲਾਕਾਤ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ, ਇਹ ਬਹੁਤ ਵੱਡਾ ‘ਮਕੈਨੀਕਲ ਇੰਜੀਨੀਅਰ’ ਹੈ। ਮਹਾਰਾਜਾ ਇਸ ਦੀ ਬਹੁਤ ਇੱਜ਼ਤ ਕਰਦਾ ਹੈ, ਇਸ ਦੇ ਤਿਆਰ ਕੀਤੇ ਹੋਏ ਪਾਟਵੇਂ ਗੋਲੇ ਬਹੁਮੁੱਲੀ ਕਾਢ ਹੈ। ਇਹ ਗੋਲੇ ਜਦੋਂ 2 ਜੂਨ ਸੰਨ 1838 ਨੂੰ ਅੰਗਰੇਜ਼ੀ ਮਿਸ਼ਨ ਦੇ ਸਾਹਮਣੇ ਚਲਾ ਕੇ ਦਿਖਾਏ ਤਾਂ ਠੀਕ ਨਿਸ਼ਾਨੇ ‘ਤੇ ਜਾ ਕੇ ਫਟੇ ਅਤੇ ਬੜੇ ਗਜ਼ਬ ਦਾ ਪ੍ਰਭਾਵ ਪੈਦਾ ਕਰਨ ਵਾਲੇ ਸਨ।” ਸਰ ਲੈਪਲ ਗ੍ਰਿਫਨ ਵੀ ਉਸ ਦੀ ਬਹੁਤ ਤਾਰੀਫ਼ ਕਰਦਾ ਹੈ। ਉਹ ਇੰਜੀਨੀਅਰ ਤੋਂ ਇਲਾਵਾ ਗਣਿਤ ਅਤੇ ਤਾਰਾ ਵਿਗਿਆਨ ਦਾ ਵੀ ਸਾਇੰਸਦਾਨ ਸੀ ਅਤੇ ਕਈ ਬੋਲੀਆਂ ਅਤੇ ਭਾਸ਼ਾਵਾਂ ਦਾ ਗਿਆਤਾ ਸੀ। ਉਸ ਦਾ ਰਾਜਨੀਤੀ ਵਿਚ ਬਹੁਤ ਘੱਟ ਲਗਾਓ ਸੀ ਜਿਸ ਕਰਕੇ ਉਹ ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਤੇਜ਼ੀ ਨਾਲ ਬਦਲਦੇ ਸਿਆਸੀ ਘਟਨਾਕ੍ਰਮ ਤੋਂ ਪਾਸੇ ਹੀ ਰਿਹਾ।
ਸੰਧਾਵਾਲੀਏ ਸਰਦਾਰ
ਇਹ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਜੱਦ (ਖਾਨਦਾਨ) ਵਿਚੋਂ ਸਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਸਰਦਾਰ ਬੁੱਧ ਸਿੰਘ ਸੰਧਾਵਾਲੀਆ ਮਹਾਰਾਜੇ ਕੋਲ ਨੌਕਰੀ ਕਰਨ ਆਇਆ। ਉਹ ਆਪਣੀ ਮਿਹਨਤ ਸਦਕਾ ਬੇ-ਕਵਾਇਦ ਫੌਜ ਦੀ ਇਕ ਡਵੀਜ਼ਨ ਦੇ ਕਮਾਂਡਰ ਦੇ ਅਹੁਦੇ ਤੱਕ ਪਹੁੰਚ ਗਿਆ। ਉਸ ਨੇ ਸਈਅਦ ਬਰੇਲਵੀ ਖਿਲਾਫ ਕਈ ਮੁਹਿੰਮਾਂ ਵਿਚ ਹਿੱਸਾ ਲਿਆ। ਸੰਨ 1827 ਵਿਚ ਉਸਦੀ ਮੌਤ ਤੋਂ ਬਾਅਦ, ਉਸ ਦੇ ਦੋ ਭਰਾਵਾਂ ਸਰਦਾਰ ਅਤਰ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਨੇ ਉਸ ਦੀ ਜਗ੍ਹਾ ਲੈ ਲਈ। ਉਨ੍ਹਾਂ ਨੇ ਵੀ ਉੱਤਰ-ਪੱਛਮੀ ਫ਼ੌਜੀ ਮੁਹਿੰਮਾਂ ਵਿਚ 1837 ਦੇ ਨੇੜੇ-ਤੇੜੇ ਬਹੁਤ ਯੋਗਤਾ ਦਿਖਾਈ। ਮਹਾਰਾਜੇ ਵੱਲੋਂ ਉਨ੍ਹਾਂ ਨੂੰ ਬਹੁਤ ਵੱਡੀਆਂ ਜਾਗੀਰਾਂ ਮਿਲੀਆਂ ਹੋਈਆਂ ਸਨ। ਇਨ੍ਹਾਂ ਜਾਗੀਰਾਂ ਤੋਂ ਇਲਾਵਾ ਸੰਧਾਵਾਲੀਏ ਸਰਦਾਰਾਂ ਨੂੰ ਮਹਾਰਾਜੇ ਵੱਲੋਂ ‘ਉਜਲ ਦੀਦਾਰ’, ‘ਨਿਰਮਲ ਬੁੱਧ’, ‘ਸਰਦਾਰ-ਏ-ਬਾਵਕਾਰ’, ‘ਕੈਸਰ-ਉਲ-ਇਕਤਦਾਰ’, ਸਰਵਾਰ-ਏ-ਗਿਰੋਹ- ਏ-ਨਾਮਦਾਰ’, ‘ਆਲ੍ਹਾ’, ‘ਸੁਜ਼ਾ-ਉਲ-ਦੌਲਾ’ਅਤੇ ‘ਸ਼ਮਸ਼ੇਰ-ਏ-ਜੰਗ ਬਹਾਦਰ’ ਵਰਗੇ ਬਹੁਤ ਅਹਿਮ ਅਤੇ ਪ੍ਰਭਾਵਸ਼ਾਲੀ ਰੁਤਬੇ ਮਿਲੇ ਹੋਏ ਸਨ ਪਰ ਇਨ੍ਹਾਂ ਦੇ ਅਸਲੀ ਚਿਹਰੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਾਹਮਣੇ ਆਏ। ਭਾਵੇਂ ਉਨ੍ਹਾਂ ਡੋਗਰਿਆਂ ਦੀ ਵਿਰੋਧਤਾ ਕੀਤੀ ਪਰ ਨਿੱਜ ਸਵਾਰਥ ਨਾਲ ਭਰੇ ਹੋਏ ਇਹ ਸਰਦਾਰ ਖ਼ਾਲਸਾ ਰਾਜ ਦੇ ਪਤਨ ਲਈ ਡੋਗਰਿਆਂ ਤੋਂ ਵੀ ਕਿਤੇ ਵੱਧ ਜ਼ਿੰਮੇਵਾਰ ਸਾਬਤ ਹੋਏ। ਇਨ੍ਹਾਂ ਨੇ ਬਹੁਤ ਵੱਡੇ ਵਿਸ਼ਵਾਸਘਾਤ ਨਾਲ ਜਿਥੇ ਰਾਜਾ ਧਿਆਨ ਸਿੰਘ ਦਾ ਕਤਲ ਕੀਤਾ, ਉਥੇ ਇਨ੍ਹਾਂ ਮਹਾਰਾਜਾ ਸ਼ੇਰ ਸਿੰਘ ਅਤੇ ਕੰਵਰ ਪ੍ਰਤਾਪ ਸਿੰਘ ਨੂੰ ਵੀ ਨਹੀਂ ਬਖ਼ਸ਼ਿਆ ਸੀ। ਇਹ ਸਰਦਾਰ ਵੀ ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ।
ਸਰਦਾਰ ਸ਼ਾਮ ਸਿੰਘ ਅਟਾਰੀਵਾਲਾ
ਅਟਾਰੀ ਵਾਲੇ ਖ਼ਾਨਦਾਨ ਵਿਚੋਂ ਸਭ ਤੋਂ ਪਹਿਲਾਂ ਸਰਦਾਰ ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਪਾਸ ਸੇਵਾ ਲਈ ਆਇਆ। ਇਸ ਖ਼ਾਨਦਾਨ ਵਿਚੋਂ ਸਭ ਤੋਂ ਵੱਧ ਪ੍ਰਸਿੱਧੀ ਖੱਟਣ ਵਾਲਾ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸੀ । ਅਟਾਰੀ ਕਸਬਾ ਅੰਮ੍ਰਿਤਸਰ ਸ਼ਹਿਰ ਤੋਂ ਤਕਰੀਬਨ 27 ਕਿਲੋਮੀਟਰ ਦੂਰ ਹੈ। ਉਸ ਨੇ ਸੰਨ 1803 ਦੇ ਆਸ-ਪਾਸ ਮਹਾਰਾਜੇ ਦੀ ਫ਼ੌਜ ਵਿਚ ਇਕ ਅਫ਼ਸਰ ਦੇ ਤੌਰ ‘ਤੇ ਸੇਵਾ ਸ਼ੁਰੂ ਕੀਤੀ ਅਤੇ ਛੇਤੀ ਹੀ ਤਰੱਕੀ ਕਰਦਾ ਤੋਪਖ਼ਾਨੇ ਦਾ ਕਮਾਂਡਰ ਬਣ ਗਿਆ। ਉਸ ਨੂੰ ਮੁਲਤਾਨ ਦੀ ਜਿੱਤ ਸਮੇਂ ਬਹੁਤ ਪ੍ਰਸਿੱਧੀ ਮਿਲੀ ਅਤੇ ਉਹ ਉਨ੍ਹਾਂ ਪਹਿਲੇ ਯੋਧਿਆਂ ਵਿਚੋਂ ਇਕ ਸੀ ਜਿਨ੍ਹਾਂ ਪਹਿਲਾਂ ਮੁਲਤਾਨ ਦੇ ਕਿਲ੍ਹੇ ਅੰਦਰ ਪੈਰ ਰੱਖੇ ਸਨ। ਇਸ ਮੁਹਿੰਮ ਵਿਚ ਉਸ ਦੇ ਇਕ ਮੋਢੇ ਉਤੇ ਗੰਭੀਰ ਜ਼ਖ਼ਮ ਵੀ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਕਸ਼ਮੀਰ ਦੀ ਆਖਿਰੀ ਮੁਹਿੰਮ ਵਿਚ ਵੀ ਹਿੱਸਾ ਲਿਆ। ਸੰਨ 1834 ਵਿਚ ਉਸ ਨੇ ਸਰਹੱਦੀ ਇਲਾਕੇ ਦੇ ਖਰੂਦੀ ਕਬਾਇਲੀਆਂ ਨਾਲ ਕਈ ਭਿਅੰਕਰ ਟੱਕਰਾਂ ਲਈਆਂ। ਇਕ ਵਾਰ ਤਾਂ ਉਹ ਉਦੋਂ ਬਹੁਤ ਮੁਸ਼ਕਲ ਨਾਲ ਬਚ ਨਿਕਲਿਆ ਜਦੋਂ ਇਕ ਝੜਪ ਵਿਚ ਉਸ ਦੇ ਘੋੜੇ ਨੂੰ ਗੋਲੀ ਲੱਗੀ। ਸੰਨ 1837 ਵਿਚ ਉਸ ਦੀ ਲੜਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਬਹੁਤ ਧੂਮਧਾਮ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਕੁਝ ਚਿਰ ਪਿਸ਼ਾਵਰ ਵਿਚ ਰਹਿਣ ਤੋਂ ਬਾਅਦ ਅਟਾਰੀ ਆ ਗਿਆ ਅਤੇ ਲਾਹੌਰ ਦਰਬਾਰ ਵਿਚ ਹੋਈ ਰਾਜਨੀਤਿਕ ਉਥਲ-ਪੁੱਥਲ ਤੋਂ ਲਾਂਭੇ ਹੀ ਰਿਹਾ, ਪਰ ਸਭਰਾਓ ਦੀ ਲੜਾਈ ਵਿਚ ਅੰਗਰੇਜ਼ਾਂ ਨਾਲ ਲੜਦਿਆਂ ਹੋਇਆਂ ਆਪਣੇ ਦੇਸ਼ ਤੋਂ ਕੁਰਬਾਨ ਹੋ ਗਿਆ। ‘ਪੰਡਤ ਦੇਬੀ ਪ੍ਰਸ਼ਾਦਿ ‘ਗੁਲਸ਼ਨ-ਏ-ਪੰਜਾਬ’ ਵਿਚ ਲਿਖਦਾ ਹੈ ਕਿ, “ਬਹਾਦਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਸੌਂਹ ਖਾਧੀ ਕਿ ਗੁਰੂ ਦੇ ਨਾਂ ‘ਤੇ ਜਾਨ ਵਾਰ ਦਿਆਂਗਾ, ਪਰ ਪਿੱਛੇ ਨਹੀਂ ਹਟਾਂਗਾ। ਉਸ ਨੇ ਸਫੈਦ ਅਤੇ ਸਾਦੇ ਕੱਪੜੇ ਪਾਏ ਹੋਏ ਸਨ। ਉਸ ਨੇ ਆਪਣੇ ਫ਼ੌਜੀਆਂ ਨੂੰ ਲਲਕਾਰ ਕੇ ਕਿਹਾ ਕਿ ਗੁਰੂ ਦੇ ਨਾਂ ’ਤੇ ਆਪਣੀ ਜਾਨ ਕੁਰਬਾਨ ਕਰ ਦਿਉ ਅਤੇ ਤੁਹਾਨੂੰ ਅਗਲੇ ਜਨਮ ਵਿਚ ਇਸ ਦਾ ਫਲ ਮਿਲੇਗਾ। ਇਹ ਕਹਿ ਕੇ ਉਸ ਨੇ ਅੰਗਰੇਜ਼ੀ ਫ਼ੌਜ ਉਤੇ ਹਮਲਾ ਕਰ ਦਿੱਤਾ ਅਤੇ ਬਹੁਤ ਖੂਨ-ਖਰਾਬੇ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਕੇ ਆਪਣੇ ਦੇਸ਼ ਵਾਸੀਆਂ (ਸ਼ਹੀਦ ਸਿੰਘਾਂ) ਨਾਲ ਜਾ ਮਿਲਿਆ। ” ਇਸ ਸੂਰਬੀਰ ਨੂੰ ਸੱਤ ਗੋਲੀਆਂ ਲੱਗੀਆਂ ਅਤੇ ਜਦੋਂ ਲੜਾਈ ਖ਼ਤਮ ਹੋਈ ਤਾਂ ਉਸ ਦੇ ਕੁਝ ਸੇਵਕ ਦਰਿਆ ਪਾਰ ਕਰਕੇ ਅੰਗਰੇਜ਼ ਫੌਜ ਪਾਸੋਂ ਆਪਣੇ ਸਰਦਾਰ ਦੀ ਲਾਸ਼ ਲੈਣ ਗਏ ਤਾਂ ਅੰਗਰੇਜ਼ ਅਧਿਕਾਰੀਆਂ ਨੇ ਇਸ ਦੀ ਇਜਾਜ਼ਤ ਦੇ ਦਿੱਤੀ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਮ੍ਰਿਤਕ ਦੇਹ ਲਾਸ਼ਾਂ ਦੇ ਢੇਰ ਵਿਚੋਂ ਉਸ ਦੇ ਲੰਮੇ ਚਿੱਟੇ ਦਾਹੜੇ ਅਤੇ ਸਫੈਦ ਕੱਪੜੇ ਪਛਾਣ ਕੇ ਕੱਢੀ ਗਈ ਸੀ। ਇਸ ਤਰ੍ਹਾਂ ਸ਼ਾਮ ਸਿੰਘ ਜੋ ਕਿ ਬਹੁਤ ਬਹਾਦਰ, ਸਿਆਣਾ ਅਤੇ ਤਜਰਬੇਕਾਰ ਫ਼ੌਜੀ ਸੀ, ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ।
ਸਰਦਾਰ ਹਰੀ ਸਿੰਘ ਨਲਵਾ
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਸਿੱਖ ਸਰਦਾਰਾਂ ਵਿਚੋਂ ਸਭ ਤੋਂ ਸਿਰ-ਕੱਢ ਅਤੇ ਜਾਂਬਾਜ਼ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਸੀ। ਉਸ ਦਾ ਜਨਮ ਸੰਨ 1791 ਵਿਚ ਗੁਜਰਾਂਵਾਲੇ ਹੋਇਆ ਅਤੇ ਉਹ ਸਰਦਾਰ ਗੁਰਦਿਆਲ ਸਿੰਘ ਸ਼ੁਕਰਚੱਕੀਏ ਦਾ ਪੁੱਤਰ ਸੀ। ਮਹਾਰਾਜੇ ਦੀ ਸੇਵਾ ਵਿਚ ਆਉਣ ਤੋਂ ਕੁਝ ਹੀ ਸਮੇਂ ਬਾਅਦ (ਝੰਗ ਦੀ ਫਤਹਿ ਤੋਂ ਬਾਅਦ) ਉਸ ਦੀ ਕਾਬਲੀਅਤ ਤੋਂ ਖੁਸ਼ ਹੋ ਕੇ ਉਸ ਨੂੰ ਇਕ ਫ਼ੌਜੀ ਟੁਕੜੀ ਦਾ ਸੈਨਾਪਤੀ ਬਣਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕਸੂਰ, ਮੁਲਤਾਨ ਅਤੇ ਕਸ਼ਮੀਰ ਵਿਚ ਅਹਿਮ ਜਿੱਤਾਂ ਪ੍ਰਾਪਤ ਕੀਤੀਆਂ। ਜਦੋਂ ਇਕ ਵਾਰ ਸਰਦਾਰ ਹਰੀ ਸਿੰਘ ਨਲਵਾ ਕਸ਼ਮੀਰ ਮੁਹਿੰਮ ਤੋਂ ਵਾਪਸ ਮੁੜ ਰਿਹਾ ਸੀ, ਉਦੋਂ ਉਸ ਦੀਆਂ 7000 ਫੌਜਾਂ ਨੂੰ 25000 ਪਠਾਣ ਕਬਾਇਲੀਆਂ ਨੇ ਘੇਰ ਲਿਆ। ਸਰਦਾਰ ਹਰੀ ਸਿੰਘ ਨਲਵੇਂ ਨੇ ਖਰੂਦੀਆਂ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਅਤੇ ਲੜਾਈ ਵਿਚ ਵੀਹ ਹਜ਼ਾਰ ਪਠਾਣਾਂ ਨੂੰ ਮਾਰ ਮੁਕਾਇਆ। ਇਸ ਜਿੱਤ ਤੋਂ ਖੁਸ਼ ਹੋ ਕੇ ਮਹਾਰਾਜੇ ਨੇ ਉਸ ਨੂੰ ਹਜ਼ਾਰੇ ਦਾ ਗਵਰਨਰ ਬਣਾ ਦਿੱਤਾ। ਉਹ ਲਗਪਗ 18 ਮਹੀਨੇ ਕਸ਼ਮੀਰ ਦਾ ਗਵਰਨਰ ਵੀ ਰਿਹਾ। ਉਸ ਨੇ ਸੰਨ 1831 ਵਿਚ ਸਈਅਦ ਅਹਿਮਦ ਬਰੇਲਵੀ ਵਰਗੇ ਖੂੰਖਾਰ ਮੁਸਲਿਮ ਨੇਤਾ ਵੱਲੋਂ ਸਿੱਖਾਂ ਖਿਲਾਫ ਛੇੜੇ ਗਏ ‘ਜਹਾਦ’ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਉਸ ਨੇ ਚਾਰ ਵਾਰ ਉੱਤਰ ਪੱਛਮੀ ਇਲਾਕਿਆਂ ਵੱਲ ਫ਼ੌਜੀ ਮੁਹਿੰਮਾਂ ਦੀ ਅਗਵਾਈ ਕੀਤੀ। ਉਹ ਸੰਨ 1834. ਵਿਚ ਪਿਸ਼ਾਵਰ ਦੀ ਜਿੱਤ ਤੋਂ ਬਾਅਦ ਉਥੋਂ ਦਾ ਪਹਿਲਾ ਗਵਰਨਰ ਬਣਿਆ। ਸੰਨ 1837 ਵਿਚ ਉਹ ਅਫਗਾਨਿਸਤਾਨ ਵਿਚ ਜਮਰੌਦ ਦੇ ਕਿਲ੍ਹੇ ਦੀ ਲੜਾਈ ਵਿਚ ਅਫਗਾਨਾਂ ਨਾਲ ਲੜਦਾ ਸ਼ਹੀਦੀ ਪਾ ਗਿਆ। ਡਾਕਟਰ ਵੇਡ ਅਨੁਸਾਰ ਲੜਾਈ ਦੌਰਾਨ ਉਸ ਦੇ ਜਿਸਮ ‘ਤੇ ਚਾਰ ਵੱਡੇ ਵੱਡੇ ਫੱਟ ਲੱਗੇ, ਛਾਤੀ ਉਤੇ ਦੋ ਫੱਟ ਤਲਵਾਰ ਦੇ, ਇਕ ਤੀਰ ਛਾਤੀ ਚੀਰ ਕੇ ਅੰਦਰ ਧਸ ਗਿਆ ਜਿਸ ਨੂੰ ਉਸ ਨੇ ਆਪ ਬਾਹਰ ਕੱਢ ਲਿਆ ਅਤੇ ਫਿਰ ਵੀ ਫ਼ੌਜ ਦੀ ਕਮਾਨ ਸੰਭਾਲੀ ਰੱਖੀ ਅਤੇ ਫਿਰ ਉਸ ਦੀ ਵੱਖੀ ਵਿਚ ਇਕ ਗੋਲੀ ਆ ਕੇ ਲੱਗੀ ਜਿਸ ਨਾਲ ਉਹ ਉਥੇ ਹੀ ਢੇਰੀ ਹੋ ਗਿਆ। ਉਸ ਨੇ ਮਰਨ ਤੋਂ ਪਹਿਲਾਂ ਆਪਣੇ ਸੇਵਕਾਂ ਨੂੰ ਇਹ ਹੁਕਮ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੋਂ ਪਹਿਲਾਂ ਉਸ ਦੀ ਮੌਤ ਬਾਬਤ ਕਿਸੇ ਨੂੰ ਨਾ ਦੱਸਣ ਅਤੇ ਅਫ਼ਗਾਨੀਆਂ ਖਿਲਾਫ ਜੰਗ ਜਾਰੀ ਰੱਖਣ। ਇਸ ਤਰ੍ਹਾਂ ਇਹ ਸ਼ੇਰ ਅੰਤ ਤੱਕ ਆਪਣੇ ਸਵਾਮੀ ਦੇ ਪ੍ਰਤੀ ਵਫ਼ਾਦਾਰ ਰਿਹਾ। ਇਸ ਬਹਾਦਰ ਅਤੇ ਸਾਹਸੀ ਯੋਧੇ ਦੀ ਮੌਤ ਦੀ ਖ਼ਬਰ ਸੁਣ ਕੇ ਮਹਾਰਾਜੇ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਸਰਦਾਰ ਹਰੀ ਸਿੰਘ ਨਲਵੇ ਦੀ ਸੈਨਿਕ ਅਤੇ ਪ੍ਰਸ਼ਾਸਨਿਕ ਯੋਗਤਾ ਤੋਂ ਪ੍ਰਭਾਵਿਤ ਹੋ ਕੇ ਮਹਾਰਾਜੇ ਨੇ ਇਕ ਵਾਰ ਉਸ ਨੂੰ ਕਿਹਾ ਸੀ, “ਕਿਸੇ ‘ਤੇ ਰਾਜ ਕਰਨ ਦੇ ਲਈ ਤੁਹਾਡੇ ਜਿਹੇ ਮਨੁੱਖਾਂ ਦਾ ਕੋਲ ਹੋਣਾ ਬਹੁਤ ਜ਼ਰੂਰੀ ਹੈ।”.
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਹੋਰ ਵੀ ਬਹੁਤ ਕਾਬਲ ਸਿੱਖ ਸਰਦਾਰ ਸਨ, ਜਿਨ੍ਹਾਂ ਨੇ ਖ਼ਾਲਸਾ ਰਾਜ ਦੇ ਪ੍ਰਬੰਧਕੀ ਅਤੇ ਫ਼ੌਜੀ ਮਹਿਕਮਿਆਂ ਵਿਚ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਇਨ੍ਹਾਂ ਵਿਚੋਂ ਕੁਝ ਸ਼ਖ਼ਸੀਅਤਾਂ ਦੇ ਨਾਂ ਇਸ ਤਰ੍ਹਾਂ ਹਨ: ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਜਵੰਦ ਸਿੰਘ ਮੋਕਲ, ਸਰਦਾਰ ਫਤਹਿ ਸਿੰਘ ਕਾਲਿਆਂਵਾਲਾ, ਸਰਦਾਰ ਗੁਰਮੁੱਖ ਸਿੰਘ ਲਾਂਬਾ, ਸਰਦਾਰ ਦਲ ਸਿੰਘ ਨਹੇਰਨਾ, ਸਰਦਾਰ ਦਲ ਸਿੰਘ, ਸਰਦਾਰ ਮੁਉਂਕਲ ਸਿੰਘ, ਸਰਦਾਰ ਹੁਕਮਾ ਸਿੰਘ ਚਿਮਨੀ, ਸਰਦਾਰ ਕਰਮ ਸਿੰਘ ਰੰਗੜ ਨੰਗਲੀਆ, ਸਰਦਾਰ ਗਰਭਾ ਸਿੰਘ ਖ਼ਾਲਸਾ (ਇਹ ਸਰਦਾਰ ਨੁਸ਼ਹਿਰੇ ਦੀ ਲੜਾਈ ਵਿਚ ਅਕਾਲੀ ਫੂਲਾ ਸਿੰਘ ਦੇ ਨਾਲ ਸ਼ਹੀਦ ਹੋਇਆ ਸੀ), ਸਰਦਾਰ ਮਿੱਤ ਸਿੰਘ ਭੜਾਣੀਆਂ, ਸਰਦਾਰ ਜਵਾਲਾ ਸਿੰਘ ਭੜਾਣੀਆਂ, ਸਰਦਾਰ ਬਚਨ ਸਿੰਘ ਹਜ਼ਾਰੀ (ਇਹ ਪਹਿਲਾਂ ਮੁਲਤਾਨ ਦਾ ਸੂਬੇਦਾਰ ਬਣਿਆ ਅਤੇ ਫਿਰ ਅੰਮ੍ਰਿਤਸਰ ਦਾ ਕਾਰਦਾਰ ਵੀ ਰਿਹਾ) ਅਤੇ ਸਰਦਾਰ ਫਤਹਿ ਸਿੰਘ ਆਹਲੂਵਾਲੀਆ ਆਦਿ।
ਹਿੰਦੂ ਦਰਬਾਰੀ
ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਰਾਜ ਦੇ ਪ੍ਰਸ਼ਾਸਨਿਕ ਅਤੇ ਵਿੱਤੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਹਿੰਦੂ ਵਿਅਕਤੀਆਂ ਨੂੰ ਵੀ ਪ੍ਰਸ਼ਾਸਨ ਦੀਆਂ ਵੱਖ-ਵੱਖ ਪਦਵੀਆਂ ‘ਤੇ ਨਿਯੁਕਤ ਕੀਤਾ। ਉਹਨੀਂ ਦਿਨੀਂ ਸਿੱਖਾਂ ਵਿਚ ਪੜ੍ਹਾਈ ਦਾ ਰੁਝਾਨ ਅਜੇ ਨਹੀਂ ਆਇਆ ਸੀ ਅਤੇ ਉਨ੍ਹਾਂ ਦਾ ਪ੍ਰਮੁੱਖ ਕਿੱਤਾ ਵਾਹੀ ਖੇਤੀ ਤੋਂ ਇਲਾਵਾ ਫ਼ੌਜੀ ਹੁਨਰ ਸਿਖਣਾ ਸੀ, ਜਿਸ ਕਰਕੇ ਉਹ ਇਸ ਖਿੱਤੇ ਦੇ ਸਰਦਾਰ ਬਣੇ ਸਨ। ਰਾਜ-ਭਾਗ ਦੇ ਕੰਮਾਂ ਅਤੇ ਵਪਾਰ ਆਦਿ ਵਿਚ ਹਿੰਦੂ ਖੱਤਰੀਆਂ ਅਤੇ ਬ੍ਰਾਹਮਣਾਂ ਦਾ ਬੋਲਬਾਲਾ ਸੀ, ਜਿਨ੍ਹਾਂ ਪਾਸ ਪਿੰਡ ਦੀ ਛੋਟੀ ਜਿਹੀ ਦੁਕਾਨਦਾਰੀ ਤੋਂ ਲੈ ਕੇ ਸ਼ਹਿਰਾਂ ਵਿਚ ਸ਼ਾਹੂਕਾਰਾ ਅਤੇ ਸਰਾਫੀ ਦਾ ਕੰਮ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇਨ੍ਹਾਂ ਉੱਪਰ ਹਾਲਾਤ ਅਨੁਸਾਰ ਨਿਰਭਰ ਹੋਣਾ ਪਿਆ, ਮਹਾਰਾਜੇ ਦੇ ਪ੍ਰਸਿੱਧ ਹਿੰਦੂ ਦਰਬਾਰੀ ਸ਼ਖਸੀਅਤਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ:-
ਦੀਵਾਨ ਮੋਹਕਮ ਚੰਦ
ਇਹ ਵਿਅਕਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਨੀਤਿਕ ਉਭਾਰ ਦੇ ਮੁੱਢਲੇ ਸਮੇਂ ਦੇ ਕੁਝ ਅਹਿਮ ਵਿਅਕਤੀਆਂ ਵਿਚੋਂ ਇਕ ਸੀ ਅਤੇ ਇਹ ਸੰਨ 1805 ਤੋਂ ਲੈ ਕੇ 1814 ਦੇ ਦਰਮਿਆਨ ਦੇ ਸਮੇਂ ਵਿਚ ਮਹਾਰਾਜੇ ਦਾ ਪ੍ਰਮੁੱਖ ਸਲਾਹਕਾਰ ਵੀ ਸੀ। ਉਸ ਨੇ ਕੁਝ ਚਿਰ ਜਲੰਧਰ ਦੁਆਬ ਦੇ ਗਵਰਨਰ ਵਜੋਂ ਵੀ ਸੇਵਾ ਕੀਤੀ । ਸੰਨ 1812 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ‘ਦੀਵਾਨ’ ਦੇ ਰੁਤਬੇ ਨਾਲ ਸਨਮਾਨਿਤ ਕੀਤਾ। ਉਸ ਨੇ 1812-13 ਦੀ ਕਸ਼ਮੀਰ ਮੁਹਿੰਮ ਵਿਚ ਫੌਜ ਦੀ ਅਗਵਾਈ ਕੀਤੀ ਅਤੇ ਉਸ ਤੋਂ ਅਗਲੇ ਸਾਲ ਅਟਕ ਦੇ ਕਿਲ੍ਹੇ ‘ਤੇ ਫ਼ਤਹਿ ਪਾਈ। ਮਹਾਰਾਜਾ ਰਣਜੀਤ ਸਿੰਘ ਕੋਲ ਸੇਵਾ ਵਿਚ ਆਉਣ ਤੋਂ ਪਹਿਲਾਂ ਉਹ ਗੁਜਰਾਤ ਵਿਚ ਭੰਗੀ ਸਰਦਾਰ ਸਾਹਿਬ ਸਿੰਘ ਪਾਸ ਮੁਨਸ਼ੀ ਸੀ ਪਰ ਉਸ ਦੇ ਸੈਨਿਕ ਗੁਣਾਂ ਨੇ ਉਸ ਨੂੰ ਪ੍ਰਸਿੱਧੀ ਦੀ ਚੋਟੀ ਤੱਕ ਪਹੁੰਚਾ ਦਿੱਤਾ ਸੀ।
ਉਸ ਨੇ ਰਾਜੌਰੀ, ਭਿੰਬਰ, ਕਾਂਗੜਾ, ਕੁੱਲੂ, ਸਿਆਲਕੋਟ ਅਤੇ ਨਕੱਈ ਮਿਸਲ ਦੇ ਵਿਰੁੱਧ ਆਪਣੀ ਸੈਨਿਕ ਪ੍ਰਤਿਭਾ ਦਿਖਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਅੰਗਰੇਜ਼ਾਂ ਨਾਲ ਸੰਨ 1809 ਵਾਲੀ ਸੰਧੀ ਕਰਨ ਦੇ ਬਹੁਤ ਵਿਰੁੱਧ ਸੀ ਅਤੇ ਉਸ ਨੇ ਮਹਾਰਾਜੇ ਨੂੰ ਅੰਗਰੇਜ਼ਾਂ ਨਾਲ ਦੋ-ਦੋ ਹੱਥ ਕਰਨ ਦੀ ਸਲਾਹ ਦਿੱਤੀ ਸੀ। ਉਸ ਨੇ ਹੀ ਫਿਲੌਰ ਵਿਖੇ ਕਿਲ੍ਹੇ ਦਾ ਵੀ ਨਿਰਮਾਣ ਕਰਵਾਇਆ। ਸੰਨ 1814 ਵਿਚ ਉਹ ਪ੍ਰਲੋਕ ਸਿਧਾਰ ਗਿਆ। ਮੋਹਕਮ ਚੰਦ ਦੀ ਪ੍ਰਸ਼ੰਸਾ ਕਰਦੇ ਹੋਏ ਅੰਗਰੇਜ਼ ਸਫੀਰ ਚਾਰਲਸ ਮੈਟਕਾਫ ਨੇ ਕਿਹਾ ਸੀ, “ਦੀਵਾਨ, ਉਨ੍ਹਾਂ ਪਹਿਲੇ ਸੈਨਿਕ ਅਫ਼ਸਰਾਂ ਵਿਚੋਂ ਸੀ ਜੋ ਮਹਾਰਾਜੇ ਦੀ ਤਾਕਤ ਅਤੇ ਪ੍ਰਭੂਸੱਤਾ ਨੂੰ ਕੀਮਤੀ ਇਲਾਕਿਆਂ ਉਤੇ ਸਥਾਪਿਤ ਕਰਨ ਵਿਚ ਸਫਲ ਹੋਏ ਸਨ।”
ਦੀਵਾਨ ਮੋਤੀ ਰਾਮ
ਦੀਵਾਨ ਮੋਹਕਮ ਚੰਦ ਦੀ ਮੌਤ ਤੋਂ ਬਾਅਦ ਉਸ ਦਾ ਸਭ ਤੋਂ ਵੱਡਾ ਪੁੱਤਰ ਮੋਤੀ ਰਾਮ ‘ਦੀਵਾਨ’ ਬਣਿਆ ਅਤੇ ਉਸ ਨੂੰ ਜਲੰਧਰ ਦੁਆਬ ਦਾ ਗਵਰਨਰ ਬਣਾਇਆ ‘ ਗਿਆ। ਇਸ ਪਿੱਛੋਂ ਉਸਨੇ ਸੰਨ 1819 ਤੋਂ 1826 ਤੱਕ ਕਸ਼ਮੀਰ ਦੇ ਗਵਰਨਰ ਦੇ ਤੌਰ ’ਤੇ ਵੀ ਕੰਮ ਕੀਤਾ। ਇਸ ਕਾਰਜਕਾਲ ਦਰਮਿਆਨ ਉਹ ਕਸ਼ਮੀਰ ਵਿਚ ਆਈਆਂ ਭੁਚਾਲ ਅਤੇ ਅਕਾਲ ਜਿਹੀਆਂ ਕੁਦਰਤੀ ਆਫ਼ਤਾਂ ਨਾਲ ਜੂਝਦਾ ਰਿਹਾ ਪਰ ਲਾਹੌਰ ਦਰਬਾਰ ਵਿਚ ਸਥਿਤ ਡੋਗਰੇ ਭਰਾਵਾਂ ਨੇ ਉਸ ਦੀ ਪੇਸ਼ ਨਾ ਚੱਲਣ ਦਿੱਤੀ, ਉਹ ਹਮੇਸ਼ਾ ਉਸ ਦੇ ਵਿਰੁੱਧ ਮਹਾਰਾਜੇ ਦੇ ਕੰਨ ਭਰਦੇ ਰਹਿੰਦੇ ਸਨ। ਉਸ ਨੂੰ ਸੰਨ 1827 ਵਿਚ ਉਥੋਂ ਵਾਪਸ ਬੁਲਾ ਕੇ ਗਵਰਨਰ ਜਨਰਲ (ਈਸਟ ਇੰਡੀਆ ਕੰਪਨੀ) ਪਾਸ ਸਫੀਰ ਬਣਾ ਕੇ ਭੇਜ ਦਿੱਤਾ ਗਿਆ। ਸੰਨ 1830 ਵਿਚ ਲਾਰਡ ਵਿਲੀਅਮ ਬੈਂਟਿਕ ਪਾਸ ਖ਼ਾਲਸਾ ਦਰਬਾਰ ਵੱਲੋਂ ਜਾਣ ਵਾਲੇ ਸਫ਼ਾਰਤੀ ਮਿਸ਼ਨ ਵਿਚ ਵੀ ਉਹ ਸ਼ਾਮਲ ਸੀ। ਦੀਵਾਨ ਮੋਤੀ ਰਾਮ ਦੇ ਦੋ ਪੁੱਤਰ ਰਾਮ ਦਿਆਲ ਅਤੇ ਕਿਰਪਾ ਸਾਗਰ ਸਨ । ਰਾਮ ਦਿਆਲ ਜਵਾਨੀ ਵਿਚ ਹੀ ਖ਼ਾਲਸਾ ਫ਼ੌਜ ਵਿਚ ਡਵੀਜ਼ਨਲ ਕਮਾਂਡਰ ਦੇ ਅਹੁਦੇ ‘ਤੇ ਪਹੁੰਚ ਗਿਆ ਸੀ, ਪਰ ਉਹ ਕਿਲ੍ਹਾ ਦਰਬੰਦ ਦੀ ਫ਼ੌਜੀ ਮੁਹਿੰਮ ਵਿਚ ਲੜਾਈ ਦੇ ਮੈਦਾਨ ‘ਚ ਮਾਰਿਆ ਗਿਆ ਸੀ। ਮੁਹੰਮਦ ਲਤੀਫ ਅਨੁਸਾਰ ਉਹ ਹਜ਼ਾਰੇ ਦੇ ਪਹਾੜੀ ਇਲਾਕਿਆਂ ਵਿਚ ਯੂਸਫਜ਼ਈ ਪਠਾਣਾਂ ਨਾਲ ਹੋਈ ਇਕ ਝੜਪ ਦੌਰਾਨ ਮਾਰਿਆ ਗਿਆ ਸੀ। ਕਿਰਪਾ ਰਾਮ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦਾ ਹੋਇਆ ਜਲੰਧਰ ਅਤੇ ਕਸ਼ਮੀਰ ਦਾ ਗਵਰਨਰ ਬਣਿਆ। ਉਸ ਨੇ ਮਹਾਰਾਜੇ ਦੇ ਹੁਕਮ ਅਨੁਸਾਰ ਅੰਮ੍ਰਿਤਸਰ ਵਿਖੇ ਰਾਮ ਬਾਗ਼ ਲੁਆਇਆ ਜੋ ਅੱਜ ਤੱਕ ਕਾਇਮ ਹੈ। ਜਿਸ ਤਰ੍ਹਾਂ ਕਿ ਪਹਿਲੇ ਵੀ ਦੱਸਿਆ ਜਾ ਚੁੱਕਾ ਹੈ ਕਿ ਦੀਵਾਨ ਮੋਤੀ ਰਾਮ ਦੇ ਪਰਿਵਾਰ ਨੇ ਰਾਜਾ ਧਿਆਨ ਸਿੰਘ ਡੋਗਰੇ ਦੀਆਂ ਚਾਲਾਂ ਕਰ ਕੇ ਕਾਫੀ ਨੁਕਸਾਨ ਉਠਾਇਆ। ਉਨ੍ਹਾਂ ਨੂੰ ਕਈ ਵਾਰ ਨਜਾਇਜ਼ ਜੁਰਮਾਨੇ ਭਰਨੇ ਪਏ, ਜਾਇਦਾਦਾਂ ਕੁਰਕ ਹੋਈਆਂ ਅਤੇ ਕੈਦ ਵਿਚ ਵੀ ਰਹਿਣਾ ਪਿਆ। ਅੰਤ ਨਿਰਾਸ਼ ਹੋ ਕੇ ਦੋਵੇਂ ਪਿਓ ਪੁੱਤਰ ਬਨਾਰਸ ਹਿਜ਼ਰਤ ਕਰ ਗਏ, ਜਿਥੇ ਉਨ੍ਹਾਂ ਅੰਤ ਤੱਕ ਸਮਾਂ ਬਿਤਾਇਆ।*
ਦੀਵਾਨ ਭਵਾਨੀ ਦਾਸ
ਦੀਵਾਨ ਭਵਾਨੀ ਦਾਸ ਨੇ ਸੰਨ 1808 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਮਾਲ ਅਤੇ ਖ਼ਜ਼ਾਨੇ ਦੇ ਅਧਿਕਾਰ ਦੇ ਰੂਪ ਵਿਚ ਸੇਵਾ ਕਰਨੀ ਸ਼ੁਰੂ ਕੀਤੀ ਅਤੇ ਛੇਤੀ ਹੀ ਤਰੱਕੀ ਕਰਦਾ ‘ਦੀਵਾਨ’ ਦੇ ਅਹੁਦੇ ਤੱਕ ਜਾ ਪਹੁੰਚਾ। ਭਵਾਨੀ ਦਾਸ ਬਹੁਤ ਪੜ੍ਹਿਆ ਲਿਖਿਆ ਅਤੇ ਅਰਥ ਸ਼ਾਸਤਰ ਵਿਚ ਮਾਹਰ ਵਿਅਕਤੀ ਸੀ। ਉਸ ਦੇ ਵੱਡੇ ਵਡੇਰੇ ਕਿਸੇ ਸਮੇਂ ਕਾਬਲ ਦੇ ਰਾਜ ਘਰਾਣਿਆਂ ਵਿਚ ਵਿੱਤ ਅਤੇ ਖ਼ਜ਼ਾਨੇ ਦੇ ਕੰਮਾਂ ਦੀ ਦੇਖ-ਭਾਲ ਕਰਦੇ ਆਏ ਸਨ। ਉਸ ਦਾ ਪਿਤਾ ਦੀਵਾਨ ਠਾਕੁਰ ਦਾਸ ਅਹਿਮਦ ਸ਼ਾਹ ਅਬਦਾਲੀ ਦਾ ਇਕ ਕੌਂਸਲਰ ਸੀ, ਜਿਸ ਦਾ ਕੰਮ ਰਾਜ ਦੇ ਖ਼ਜ਼ਾਨੇ ਦਾ ਹਿਸਾਬ-ਕਿਤਾਬ ਰੱਖਣਾ ਸੀ। ਕਾਬਲ ਵੱਲੋਂ ਉਸ ਨੂੰ ਸ਼ਾਹੀ ਮੋਹਰ ਵੀ ਦਿੱਤੀ ਹੋਈ ਸੀ। ਭਵਾਨੀ ਦਾਸ ਸੰਨ 1808 ਵਿਚ ਮਹਾਰਾਜਾ ਰਣਜੀਤ ਸਿੰਘ ਪਾਸ ਸੇਵਾ ਵਿਚ ਆਉਣ ਤੋਂ ਪਹਿਲਾਂ ਕਾਬਲ ਵਿਖੇ ਸ਼ਾਹ ਸ਼ੁਜਾਹ ਪਾਸ ਮਾਲ ਅਧਿਕਾਰੀ ਦੇ ਤੌਰ ‘ਤੇ ਨਿਯੁਕਤ ਸੀ।ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨਾ ਵਿਭਾਗ ਨੂੰ ਸੁਚਾਰੂ ਬਣਾਇਆ ਅਤੇ ਕਈ ਸੁਧਾਰ ਕੀਤੇ। ਉਸ ਨੇ ਇਸ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ। ਆਮਦਨ ਅਤੇ ਖ਼ਰਚ ਦੇ ਵੱਖੋ-ਵੱਖ ਮਹਿਕਮੇ ਸਥਾਪਿਤ ਕੀਤੇ, ਜਿਨ੍ਹਾਂ ਦਾ ਜ਼ਿਕਰ ਅਸੀਂ ਪਿਛਲੇ ਇਕ ਅਧਿਆਇ ਵਿਚ ਕਰ ਚੁੱਕੇ ਹਾਂ। ਸੰਨ 1810 ਤੋਂ 1818 ਦਰਮਿਆਨ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਕਿਸੇ ਨਵੇਂ ਇਲਾਕੇ ‘ਤੇ ਕਬਜ਼ਾ ਕਰਦਾ ਤਾਂ ਇਸ ਨੂੰ ਉਥੇ ਮਾਲੀ ਪ੍ਰਬੰਧ ਕਰਨ ਭੇਜਿਆ ਜਾਂਦਾ ਸੀ। ਇਕ ਵਾਰ ਦੀਵਾਨ ਭਵਾਨੀ ਦਾਸ ਦੇ ਹਿਸਾਬ ਕਿਤਾਬ ਵਿਚ ਫਰਕ ਆਉਣ ਕਰਕੇ ਮਹਾਰਾਜੇ ਨੇ ਉਸ ਨੂੰ ਬਕਾਇਆ ਰਕਮ ਤਾਰਨ ਵਾਸਤੇ ਕਿਹਾ, ਜਿਸ ਦਾ ਜ਼ਿੰਮਾ ਉਸ ਨੇ ਆਪਣੇ ਸਿਰ ਲੈ ਲਿਆ ਸੀ ਪਰ ਉਸ ਦੀਆਂ ਬੀਤੇ ਸਮੇਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਨਜ਼ਰ-ਅੰਦਾਜ਼ ਨਾ ਕਰਦਿਆਂ ਹੋਇਆਂ, ਮਹਾਰਾਜੇ ਨੇ ਉਸ ਨੂੰ ਉਸ ਦੇ ਅਹੁਦੇ ਤੋਂ ਵਿਹਲਿਆਂ ਨਾ ਕੀਤਾ, ਜਿਸ ਉਤੇ ਉਹ ਆਪਣੇ ਅੰਤਮ ਸਮੇਂ (ਸੰਨ 1834) ਤੱਕ ਨਿਰਵਿਘਨ ਕੰਮ ਕਰਦਾ ਰਿਹਾ।
ਦੀਵਾਨ ਕਰਮ ਚੰਦ
ਇਸ ਦੇ ਵੱਡੇ-ਵਡੇਰੇ ਵੀ ਮੁਗ਼ਲਾਂ ਦੇ ਦਰਬਾਰਾਂ ਵਿਚ ਪ੍ਰਬੰਧਕੀ ਅਤੇ ਵਿੱਤੀ ਜ਼ੁੰਮੇਵਾਰੀਆਂ ਨਿਭਾਉਂਦੇ ਰਹੇ ਸਨ। ਕਰਮ ਚੰਦ ਪਹਿਲਾਂ ਮਹਾਰਾਜੇ ਦੇ ਇਕ ਅਫ਼ਸਰ ਬਿਸ਼ਨ ਸਿੰਘ ਕਲਾਲ ਪਾਸ ਖ਼ਜ਼ਾਨਚੀ ਸੀ। ਜਦੋਂ ਸਰਦਾਰ ਬਿਸ਼ਨ ਸਿੰਘ ਕਲਾਲ ਮਹਾਰਾਜੇ ਦੀ ਨੌਕਰੀ ਛੱਡ ਕੇ ਚਲਾ ਗਿਆ ਤਾਂ ਇਸ ਨੂੰ ਉਸ ਦੀ ਜਗ੍ਹਾ ਤੈਨਾਤ ਕੀਤਾ ਗਿਆ। ਇਹ ਕੁਝ ਸਮਾਂ ਸ਼ਹਿਜ਼ਾਦਾ ਖੜਕ ਸਿੰਘ ਨਾਲ ਵੀ ਰਿਹਾ। ਇਹ ਬਹੁਤ ਸੂਝਵਾਨ ਅਤੇ ਸਿਆਣਾ ਵਿਅਕਤੀ ਸੀ। ਮਹਾਰਾਜੇ ਨੇ ਸ਼ਹਿਜ਼ਾਦਾ ਖੜਕ ਸਿੰਘ ਦੇ ਵਿਆਹ ਦਾ ਸੱਦਾ-ਪੱਤਰ ਇਸ ਦੇ ਹੱਥੀਂ, ਚਾਰਲਸ ਮੈਟਕਾਫ ਪਾਸ ਸ਼ਾਹਜਹਾਨਾਬਾਦ ਪਹੁੰਚਾਇਆ। ਮਹਾਰਾਜਾ ਰਣਜੀਤ ਸਿੰਘ ਵੱਲੋਂ ਵਫ਼ਾ ਬੇਗਮ ਪਾਸੋਂ ਕੋਹੇਨੂਰ ਹੀਰਾ ਲੈਣ ਵਾਸਤੇ ਜਿਨ੍ਹਾਂ ਵਿਅਕਤੀਆਂ ਨੂੰ ਭੇਜਿਆ ਗਿਆ, ਉਨ੍ਹਾਂ ਵਿਚ ਇਹ ਵੀ ਸ਼ਾਮਲ ਸੀ। ਮਹਾਰਾਜੇ ਨੇ ਵਜ਼ੀਰ ਫਤਹਿ ਖਾਂ ਦੇ ਵਕੀਲ ਦੀਵਾਨ ਦਮੋਦਰ ਮੱਲ ਨਾਲ ਇਸ ਨੂੰ, ਵਜ਼ੀਰ ਵੱਲ ਮੁਲਤਾਨ ਦੇ ਕਿਲ੍ਹੇ ਬਾਬਤ ਗੱਲਬਾਤ ਕਰਨ ਲਈ ਭੇਜਿਆ। ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਦੀ ਸੰਧੀ ਸੰਨ 1809 ਦੀਆਂ ਧਾਰਾਵਾਂ ਤਹਿ ਕਰਨ ਵਿਚ ਵੀ ਉਸ ਦਾ ਬਹੁਤ ਯੋਗਦਾਨ ਸੀ। ਭਾਵੇਂ ਉਹ ਮਾਲੀ ਵਿਭਾਗ ਨਾਲ ਹੀ ਸਬੰਧਤ ਰਿਹਾ ਪਰ ਕਦੇ ਕਦੇ ਉਸ ਨੇ ਸਰਕਾਰ ਵੱਲੋਂ ਟੈਕਸ ਉਗਰਾਹਕ ਅਤੇ ਰਾਜਦੂਤ ਦੀ ਭੂਮਿਕਾ ਵੀ ਨਿਭਾਈ। ਉਸ ਦੀ ਮੌਤ ਸੰਨ 1836 ਵਿਚ ਹੋਈ।
ਜਮਾਂਦਾਰ ਖੁਸ਼ਹਾਲ ਸਿੰਘ
ਜਮਾਂਦਾਰ ਖੁਸ਼ਹਾਲ ਸਿੰਘ* ਪਿੰਡ ਏਕੜੀ ਦੇ ਇਕ ਬ੍ਰਾਹਮਣ ਦੁਕਾਨਦਾਰ ਦਾ ਪੁੱਤਰ ਸੀ। ਉਹ ਸਤਾਰਾਂ ਸਾਲਾਂ ਦੀ ਉਮਰ ਵਿਚ ਕਿਸੇ ਨੌਕਰੀ ਦੀ ਭਾਲ ਵਿਚ ਲਾਹੌਰ ਆਇਆ। ਅਮਰਨਾਥ ਦੇ ‘ਜ਼ਫ਼ਰਨਾਮਾ-ਏ-ਰਣਜੀਤ ਸਿੰਘ’ ਅਨੁਸਾਰ, ‘ਖੁਸ਼ਹਾਲ ਸਿੰਘ, ਧੌਂਕਲ ਸਿੰਘ ਕੁੰਮੇਦਾਨ ਦੀ ਫ਼ੌਜੀ ਪਲਟਣ ਵਿਚ ਇਕ ਆਮ ਸਿਪਾਹੀ ਸੀ ਅਤੇ ਪਰੇਡ ਸਮੇਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਉਸ ਉਤੇ ਪਈ ਤਾਂ ਉਸ ਨੂੰ ਫੌਰਨ ਮਹਾਰਾਜੇ ਦੇ ਸੌਣ ਸਥਾਨ ‘ਤੇ ਪਹਿਰੇਦਾਰ ਲਗਾ ਦਿੱਤਾ ਗਿਆ। ਇਹ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਅਤੇ ਆਪਣੇ ਮਾਲਕ ਦੀ ਸੇਵਾ ਕਰਦਾ, ਡਿਉਢੀਦਾਰ ਦੇ ਅਹਿਮ ਅਹੁਦੇ ਤੱਕ ਜਾ ਪਹੁੰਚਿਆ। ਉਸ ਤੋਂ ਪਹਿਲਾਂ ਡਿਉਢੀਦਾਰ ਦੀ ਸੇਵਾ ਵਸਤੀ ਰਾਮ ਦੇ ਹੱਥ ਸੀ, ਜਿਸ ਨੂੰ ਕਿਸੇ ਗ਼ਲਤੀ ਕਾਰਨ ਹਟਾ ਦਿੱਤਾ ਗਿਆ ਸੀ। ਉਸ ਨੂੰ ਕਈ ਵਾਰ ਸੈਨਿਕ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ। ਸੰਨ 1814 ਵਿਚ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਕਸ਼ਮੀਰ ਦੀ ਮੁਹਿੰਮ ਉਤੇ ਵੀ ਗਿਆ ਅਤੇ ਸੰਨ 1816 ਵਿਚ ਉਸ ਨੂੰ ਰਾਮਗੜ੍ਹੀਆ ਮਿਸਲ ਹੇਠਲੇ ਇਲਾਕਿਆਂ ‘ਤੇ ਕਬਜ਼ਾ ਲੈਣ ਲਈ ਸੈਨਿਕ ਮੁਹਿੰਮ ‘ਤੇ ਵੀ ਭੇਜਿਆ ਗਿਆ ਸੀ। ਮੁਲਤਾਨ ਉਤੇ ਹਮਲੇ ਸਮੇਂ ਉਸ ਨੂੰ ਇਕ ਅਲੱਗ ਫ਼ੌਜੀ ਡਵੀਜ਼ਨ ਦਾ ਕਮਾਂਡਰ ਬਣਾ ਕੇ ਭੇਜਿਆ ਗਿਆ ਅਤੇ ਉਥੋਂ ਪ੍ਰਾਪਤ ਮਾਲ-ਅਸਬਾਬ ਦੀ ਵੰਡ ਨੂੰ ਲੈ ਕੇ ਉਸ ਦਾ ਮਿਸਰ ਦੀਵਾਨ ਚੰਦ ਨਾਲ ਤਕਰਾਰ ਵੀ ਹੋਇਆ। ਇਸ ਤੋਂ ਬਾਅਦ ਉਸ ਨੂੰ ਫਿਰ ਦੁਬਾਰਾ ਡਿਉਢੀਦਾਰ ਜਾਂ ਜਮਾਂਦਾਰ ਨਹੀਂ ਲਗਾਇਆ ਗਿਆ ਪਰ ਉਸ ਪਾਸੋਂ ‘ਜਮਾਂਦਾਰ’ ਦਾ ਖਿਤਾਬ ਖੋਹਿਆ ਵੀ ਨਹੀਂ ਗਿਆ। ਉਸ ਨੇ ਮਨਕੇਰਾ, ਲੇਹ, ਡੇਰਾਜਾਤ ਅਤੇ ਪਿਸ਼ਾਵਰ ਦੀਆਂ ਫ਼ੌਜੀ ਮੁਹਿੰਮਾਂ ਵਿਚ ਵੀ ਹਿੱਸਾ ਲਿਆ। ਉਸ ਨੂੰ ਸੰਨ 1832 ਵਿਚ ਕਸ਼ਮੀਰ ਦਾ ਗਵਰਨਰ ਵੀ ਬਣਾਇਆ ਗਿਆ। ਇਸ ਜ਼ਿੰਮੇਵਾਰੀ ਉਤੇ ਉਹ ਪੂਰਾ ਨਾ ਉਤਰਿਆ ਅਤੇ ਉਸ ਨੂੰ ਵਾਪਸ ਬੁਲਾ ਲਿਆ ਗਿਆ। ਪਹਿਲਾਂ ਪਹਿਲ ਉਹ ਹਰ ਇਕ ਨਾਲ ਬਹੁਤ ਮਿੱਠ- ਬੋਲੜਾ ਅਤੇ ਜੀ ਹਜ਼ੂਰ ਸੀ ਪਰ ਬਾਅਦ ਵਿਚ ਉਸ ਦੇ ਬੋਲਚਾਲ ਅਤੇ ਸੁਭਾਅ ਵਿਚ ਰੁੱਖਾਪਣ ਆ ਗਿਆ ਸੀ। ਉਸ ਨੂੰ ਆਪਣੇ ਅੱਖੜ ਅਤੇ ਖਰੂਦੀ ਸੁਭਾਅ ਕਰਕੇ ਮਹਾਰਾਜੇ ਪਾਸੋਂ ਕਈ ਵਾਰ ਝਾੜਾਂ ਖਾਣੀਆਂ ਪਈਆਂ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦਾ ਮਹੱਤਵ ਬਹੁਤ ਘੱਟ ਗਿਆ ਸੀ।*
ਤੇਜ ਸਿੰਘ
ਤੇਜ ਸਿੰਘ, ਜਮਾਂਦਾਰ ਖੁਸ਼ਹਾਲ ਸਿੰਘ ਦਾ ਭਤੀਜਾ ਸੀ ਅਤੇ ਇਹ ਵੀ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਸੀ। ਉਹ ਸੰਨ 1811 ਵਿਚ ਮਹਾਰਾਜੇ ਦੀ ਫ਼ੌਜ ਵਿਚ ਸਿਪਾਹੀ ਭਰਤੀ ਹੋਇਆ ਪਰ ਛੇਤੀ ਹੀ ਤਰੱਕੀ ਕਰਦਾ ਫ਼ੌਜ ਦੀ ਇਕ ਡਵੀਜ਼ਨ ਦਾ ਕਮਾਂਡਰ ਬਣ ਗਿਆ। ਉਹ ਸੰਨ 1819 ਵਿਚ ਮਿਸਰ ਦੀਵਾਨ ਚੰਦ ਦੇ ਨਾਲ ਕਸ਼ਮੀਰ ਦੀ ਫ਼ੌਜੀ ਮੁਹਿੰਮ ਵਿਚ ਵੀ ਸ਼ਾਮਲ ਹੋਇਆ ਅਤੇ ਬਾਅਦ ਵਿਚ ਕਈ ਸਰਹੱਦੀ ਮੁਹਿੰਮਾਂ ਵਿਚ ਵੀ ਸਰਗਰਮ ਰਿਹਾ। ਉਸ ਨੂੰ ਸੰਨ 1838 ਵਿਚ ਹਜ਼ਾਰਾ ਦੇ ਸਥਾਨ ‘ਤੇ ਇਕ ਕਿਲ੍ਹਾ ਤਿਆਰ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਉਹ ਅਗਲੇ ਸਾਲ ਤ੍ਰੈ-ਪਾਰਟੀ ਸੰਧੀ ਤਹਿਤ ਅਫ਼ਗਾਨਿਸਤਾਨ ਦੀ ਮੁਹਿੰਮ ਵਿਚ ਅੰਗਰੇਜ਼ੀ ਫੌਜਾਂ ਦੀ ਮੱਦਦ ਕਰਨ ਪਿਸ਼ਾਵਰ ਵੀ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਸਮੇਂ ਉਹ ਬਹੁਤ ਵੱਡੀ ਫ਼ੌਜ ਦਾ ਕਮਾਂਡਰ ਸੀ ਅਤੇ ਬਾਅਦ ਵਿਚ ਉਹ ਆਪਣੀਆਂ ਰਾਜਨੀਤਿਕ ਹਰਕਤਾਂ ਕਰਕੇ ਬਹੁਤ ਬਦਨਾਮ ਹੋਇਆ। ਨਾਬਾਲਿਗ ਕੰਵਰ ਦਲੀਪ ਸਿੰਘ ਦੀ ‘ਵਾਗਡੋਰ’ ਦੇ ਤਹਿਤ ਅੰਗਰੇਜ਼ਾਂ ਨੇ ਜੋ ‘ਕਉਂਸਲ ਆਫ ਰੀਜੇਸੀ’ ਬਣਾਈ ਇਹ ਉਸਦਾ ਮੈਂਬਰ ਬਣਿਆ ਅਤੇ ਅੰਗਰੇਜ਼ਾਂ ਨੇ ਉਸ ਦੀ ਖਾਸ ਸੇਵਾ ਬਦਲੇ ਉਸ ਨੂੰ ਰਾਜਾ ਦਾ ਖਿਤਾਬ ਦਿੱਤਾ ਸੀ। ਡੋਗਰਿਆਂ ਤੋਂ ਬਾਅਦ ਅੰਗਰੇਜ਼ਾਂ ਪਾਸ ਸਭ ਤੋਂ ਪਹਿਲਾ ਵਿਕਾਊ ਪਹਾੜੀ ਡੋਗਰਾ ਇਹੋ ਸੀ। ਦੀਵਾਨ ਗੰਗਾ ਰਾਮ
ਇਹ ਇਕ ਕਸ਼ਮੀਰੀ ਬ੍ਰਾਹਮਣ ਪ੍ਰੀਵਾਰ ਵਿਚੋਂ ਸੀ ਜਿਸ ਦੇ ਵੱਡੇ ਵਡੇਰੇ ਅਠਾਰ੍ਹਵੀਂ ਸਦੀ ਦੇ ਅੱਧ ਵਿਚ ਦਿੱਲੀ ਹਿਜ਼ਰਤ ਕਰ ਗਏ ਸਨ। ਉਥੇ ਦੀਵਾਨ ਗੰਗਾ ਰਾਮ ਦਾ ਪਿਤਾ ਮੁਗ਼ਲ ਹਕੂਮਤ ਵਿਚ ਇਕ ਅਹਿਮ ਅਤੇ ਵਕਾਰੀ ਅਹੁਦੇ ਉਤੇ ਤੈਨਾਤ ਸੀ। ਗੰਗਾ ਰਾਮ ਨੇ ਕੁਝ ਚਿਰ ਗਵਾਲੀਅਰ ਦੇ ਰਾਜੇ ਪਾਸ ਵੀ ਨੌਕਰੀ ਕੀਤੀ ਪਰ ਸੰਨ 1813 ਵਿਚ ਫਿਰ ਦਿੱਲੀ ਪਰਤ ਆਇਆ, ਜਿਥੋਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪ ਬੁਲਾ ਕੇ ਲਾਹੌਰ ਵਿਚ ਫ਼ੌਜਾਂ ਦੀਆਂ ਤਨਖਾਹਾਂ ਵੰਡਣ ਅਤੇ ਉਸ ਦਾ ਹਿਸਾਬ ਕਿਤਾਬ ਰੱਖਣ ਦੇ ਕੰਮ ਲਗਾ ਦਿੱਤਾ। ਦੀਵਾਨ ਗੰਗਾ ਰਾਮ ਨੇ ਆਬਕਾਰੀ ਵਿਭਾਗ ਨੂੰ ਨਵੇਂ ਸਿਰਿਓਂ ਜਥੇਬੰਦ ਕਰਕੇ, ਉਸ ਨੂੰ ਦਰੁਸਤ ਕੀਤਾ। ਉਸ ਨੂੰ ਸੰਨ 1821 ਵਿਚ ਗੁਜਰਾਤ ਦੇ ਪ੍ਰਬੰਧਕ ਦੇ ਤੌਰ ‘ਤੇ ਵੀ ਸੇਵਾ ਕਰਨ ਦਾ ਮੌਕਾ ਮਿਲਿਆ। ਉਹ ਲਾਹੌਰ ਦਰਬਾਰ ਦੇ ਕੁਝ ਗਿਣੇ-ਚੁਣੇ ਅਧਿਕਾਰੀਆਂ ਵਿਚੋਂ ਇਕ ਸੀ, ਜੋ ਉੱਚ ਕੋਟੀ ਦੀ ਪ੍ਰਬੰਧਕ ਯੋਗਤਾ ਰੱਖਦੇ ਸਨ । ਉਸ ਦਾ ਇਕ ਪੁੱਤਰ ਦੀਵਾਨ ਅਯੁੱਧਿਆ ਪ੍ਰਸ਼ਾਦ ਜਨਰਲ ਵੈਨਤੂਰਾ ਦੀ ਕਮਾਨ ਹੇਠ ‘ਫ਼ੌਜ-ਏ-ਖਾਸ’ ਦਾ ‘ਪੇ ਮਾਸਟਰ’ ਵੀ ਬਣਿਆ ਅਤੇ ਉਸਨੇ ਵੀ ਆਪਣੇ ਪਿਉ (ਦੀਵਾਨ ਗੰਗਾ ਰਾਮ) ਦੀ ਤਰ੍ਹਾਂ ਮਿਹਨਤ ਅਤੇ ਲਗਨ ਸਦਕੇ ਬਹੁਤ ਨਾਮ ਕਮਾਇਆ। ਦੀਵਾਨ ਗੰਗਾ ਰਾਮ ਦੀ ਮੌਤ ਸੰਨ 1826 ਵਿਚ ਹੋਈ।
ਦੀਵਾਨ ਦੀਨਾ ਨਾਥ
ਦੀਵਾਨ ਗੰਗਾ ਰਾਮ ਦੇ ਨਾਲ ਉਸਦਾ ਇਕ ਨਜ਼ਦੀਕੀ ਰਿਸ਼ਤੇਦਾਰ ਦੀਵਾਨ ਦੀਨਾ ਨਾਥ ਵੀ ਸੰਨ 1815 ਵਿਚ ਮਹਾਰਾਜੇ ਪਾਸ ਸੇਵਾ ਵਾਸਤੇ ਆਇਆ। ਇਸਨੂੰ ਉਦੋਂ ਪ੍ਰਸਿੱਧੀ ਮਿਲੀ ਜਦੋਂ ਇਸਨੇ ਮੁਲਤਾਨ ਫ਼ਤਹਿ ਪਿਛੋਂ ਉਥੋਂ ਦੇ ਮਾਲੀਏ ਦਾ ਹਿਸਾਬ ਕਿਤਾਬ ਠੀਕ ਕੀਤਾ ਅਤੇ ਇਲਾਕੇ ਦੀ ਜਿੱਤ ਵਿਚ ਬਹਾਦਰੀ ਦਿਖਾਉਣ ਵਾਲੇ ਜਰਨੈਲਾਂ ਦੀ ਤਰਤੀਬ ਤਿਆਰ ਕੀਤੀ। ਦੀਵਾਨ ਗੰਗਾ ਰਾਮ ਦੀ ਮੌਤ ਤੋਂ ਮਗਰੋਂ ਉਸਨੂੰ ਸ਼ਾਹੀ ‘ਮੋਹਰ’ ਦਿੱਤੀ ਗਈ ਅਤੇ ਦੀਵਾਨ ਭਵਾਨੀ ਦਾਸ ਦੀ ਮੌਤ ਮਗਰੋਂ ਉਸ ਨੂੰ ਵਿੱਤ ਵਿਭਾਗ ਦਾ ਮੁਖੀ ਬਣਾਇਆ ਗਿਆ। ਉਸ ਨੂੰ ਸੰਨ 1838 ਵਿਚ ਦੀਵਾਨ ਦੀ ਪਦਵੀ ਮਿਲੀ। ਉਹ ਆਰਥਿਕ ਕੰਮਾਂ ਵਿਚ ਬਹੁਤ ਸਿਆਣਾ ਅਤੇ ਕੁਸ਼ਲ ਪ੍ਰਬੰਧਕ ਸਾਬਤ ਹੋਇਆ ਅਤੇ ਉਸ ਨੂੰ ਪੰਜਾਬ ਦੇ ਹਰ ਭਾਗ ਦੇ ਮਾਲੀ ਅਤੇ ਆਰਥਿਕ ਅੰਕੜਿਆਂ ਦੀ ਬਹੁਤ ਜਾਣਕਾਰੀ ਸੀ । ਮਹਾਰਾਜਾ ਉਸ ਵਿਚ ਬਹੁਤ ਵਿਸ਼ਵਾਸ ਰੱਖਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਫੈਲੀ ਰਾਜਸੀ ਅਫਰਾ ਤਫਰੀ ਤੋਂ ਉਹ ਦੂਰ ਹੀ ਰਿਹਾ ਅਤੇ ਉਦੋਂ ਵੀ ਉਸ ਨੇ ਆਪਣੇ ਮਾਲਕਾਂ ਪ੍ਰਤੀ ਇਕ ਸੱਚੇ ਵਿਸ਼ਵਾਸ-ਪਾਤਰ ਹੋਣ ਦਾ ਸਬੂਤ ਦਿੱਤਾ। ਉਹ ਮਹਾਰਾਣੀ ਜਿੰਦਾਂ ਦੇ ਸਭ ਤੋਂ ਵੱਧ ਵਿਸ਼ਵਾਸ-ਪਾਤਰ ਵਿਅਕਤੀਆਂ ਵਿਚੋਂ ਇਕ ਸੀ। ਕਈ ਇਤਿਹਾਸਕਾਰ ਉਸ ਨੂੰ ਪੰਜਾਬ ਦੀ ‘ਟੈਲੀ ਰੈਂਡ’ ਕਹਿੰਦੇ ਹਨ, ਕਿਉਂਕਿ ਉਹ ਫਰਾਂਸ ਦੇ ਇਕ ਰਾਜਨੀਤਿਕ ਮਿਸਟਰ ਟੈਲੀਰੈਂਡ ਵਾਂਗ, ਉਨ੍ਹਾਂ ਸਾਰੀਆਂ ਸਾਜ਼ਿਸ਼ਾਂ ਅਤੇ ਰਾਜਨੀਤਿਕ ਚਾਲਾਂ ਤੋਂ ਲਾਂਭੇ ਰਿਹਾ, ਜਿਨ੍ਹਾਂ ਵਿਚ ਰਾਜਿਆਂ ਦਾ ਪੱਤਨ ਹੋਇਆ ਅਤੇ ਪ੍ਰਸਿੱਧ ਰਾਜਨੀਤਿਕ ਤਬਾਹ ਹੋਏ ਸਨ। ਉਹ ਆਪਣੀ ਦੂਰ ਅੰਦੇਸ਼ੀ ਅਤੇ ਸਿਆਣਪ ਸਦਕਾ ਖ਼ੂਨ-ਖਰਾਬੇ ਅਤੇ ਹਤਿਆਵਾਂ ਦੇ ਦੌਰ ਵਿਚੋਂ ਵੀ ਬਚਿਆ ਰਿਹਾ।
ਮਿਸਰ ਦੀਵਾਨ ਚੰਦ
ਮਿਸਰ ਦੀਵਾਨ ਚੰਦ ਗੁਜਰਾਂਵਾਲਾ ਦੇ ਇੱਕ ਸਾਧਾਰਣ ਬ੍ਰਾਹਮਣ ਦੁਕਾਨਦਾਰ ਦਾ ਪੁੱਤਰ ਸੀ ਅਤੇ ਉਹ ਪਹਿਲਾਂ ਪਹਿਲ ਨਕਈ ਮਿਸਲ ਦੇ ਸਰਦਾਰ ਨੌਧ ਸਿੰਘ ਪਾਸ ਫ਼ੌਜ ਵਿਚ ਮੁਨਸ਼ੀ ਭਰਤੀ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਕ ਵਾਰ ਨਕਈ ਸਰਦਾਰ ਨੇ ਕਿਸੇ ਛੋਟੀ ਜਿਹੀ ਗਲਤੀ ਪਿਛੋਂ ਉਸ ਨੂੰ ਗੰਭੀਰ ਸਜ਼ਾ ਦਿੱਤੀ ਅਤੇ ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਉਸ ਨੌਜਵਾਨ ‘ਤੇ ਤਰਸ ਖਾ ਕੇ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ। ਉਹ ਪਹਿਲਾਂ ਮੀਆਂ ਗੌਂਸ ਖਾਂ ਦੇ ਤਹਿਤ ਤੋਪਖਾਨੇ ਵਿਚ ਮੁਨਸ਼ੀ ਦੇ ਅਹੁਦੇ ‘ਤੇ ਲੱਗਾ। ਸੰਨ 1814 ਵਿਚ ਕਸ਼ਮੀਰ ਮੁਹਿੰਮ ਦੌਰਾਨ ਅਤੇ ਮੁਲਤਾਨ ਦੀ ਆਖਿਰੀ ਫ਼ੌਜੀ ਮੁਹਿੰਮ ਵਿਚ ਉਸ ਨੂੰ ਫ਼ੌਜ ਦਾ ਕਮਾਂਡਰ ਬਣਾ ਕੇ ਭੇਜਿਆ ਗਿਆ ਅਤੇ ਇਨ੍ਹਾਂ ਜਿੱਤਾਂ ਨੇ ਉਸ ਨੂੰ ਹੀਰੋ ਬਣਾ ਦਿੱਤਾ। ਉਸ ਦਾ ਲਾਹੌਰ ਦਰਬਾਰ ਵਿਚ ਮਾਣ-ਸਤਿਕਾਰ ਬਹੁਤ ਵੱਧ ਗਿਆ। ਦਰਅਸਲ ਸੰਨ 1814 ਤੋਂ 1825 ਦਰਮਿਆਨ ਸਾਰੀਆਂ ਸੈਨਿਕ ਮੁਹਿੰਮਾਂ ਦੀ ਸਫਲਤਾ ਦਾ ਸਿਹਰਾ ਮਿਸਰ ਦੀਵਾਨ ਚੰਦ ਦੇ ਸਿਰ ਹੀ ਸੀ, ਜਿਸ ਦੇ ਇਵਜ਼ ਵਜੋਂ ਉਹ ‘ਨੁਸਰਤ ਜੰਗ’ ਅਤੇ ‘ਜਫ਼ਰ ਜੰਗ’ ਦੀਆਂ ਪਦਵੀਆਂ ਨਾਲ ਸਨਮਾਨਿਆ ਗਿਆ। ਮਨਕੇਰਾ, ਟਾਂਕ ਅਤੇ ਬੰਨੂ ਦੀਆਂ ਸੈਨਿਕ ਕਾਮਯਾਬੀਆਂ ਵਿਚ ਵੀ ਉਸ ਦਾ ਹੀ ਹੱਥ ਸੀ ਅਤੇ ਨੁਸ਼ਹਿਰੇ ਦੀ ਲੜਾਈ ਵਿਚ ਵੀ ਉਸ ਨੇ ਮਹੱਤਵਪੂਰਨ ਯੋਗਦਾਨ ਪਾਇਆ। ਉਹ 18 ਜੁਲਾਈ, 1825 ਨੂੰ ਵੱਡੀ ਅੰਤੜੀ ਦੇ ਰੋਗ ਕਾਰਨ ਚਲ ਵਸਿਆ। ਉਸ ਦੀ ਮੌਤ ‘ਤੇ ਸਰਕਾਰੀ ਸ਼ੋਕ ਮਨਾਇਆ ਗਿਆ। ਉਹ ਮਹਾਰਾਜਾ ਰਣਜੀਤ ਸਿੰਘ ਦੇ ਯੋਗ ਸੈਨਾਪਤੀਆਂ ਵਿਚੋਂ ਇਕ ਸੀ।
ਮਿਸਰ ਬੇਲੀ ਰਾਮ
ਉਹ ਸੰਨ 1809 ਵਿਚ ਮਹਾਰਾਜੇ ਦੀ ਸੇਵਾ ਵਿਚ ਆਇਆ ਮਿਸਰ ਬੇਲੀ ਰਾਮ ਆਪਣੇ ਚਾਚੇ ਵਸਤੀ ਰਾਮ ਦੀ ਮੌਤ ਤੋਂ ਬਾਅਦ ਸੰਨ 1816 ਵਿਚ ਤੋਸ਼ੇਖਾਨੇ ਦਾ ਪ੍ਰਮੁੱਖ ਬਣਿਆ। ਤੋਸ਼ੇਖਾਨੇ ਵਿਚ ਸੋਨੇ ਚਾਂਦੀ ਅਤੇ ਹੀਰਿਆਂ ਦੇ ਬਹੁਮੁੱਲੇ ਗਹਿਣਿਆਂ ਤੋਂ ਇਲਾਵਾ ਕੀਮਤੀ ਵਸਤਰ, ਸ਼ਾਹੀ ਤੋਹਫੇ ਅਤੇ ਸਰਕਾਰੀ ਕਾਗਜ਼ ਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੂੰ ਉਸ ਉਤੇ ਬਹੁਤ ਇਤਬਾਰ ਸੀ। ਪਰ ਕਦੀ-ਕਦੀ ਤੋਸ਼ੇਖਾਨੇ ਦੀ ਜਾਂਚ ਵੀ ਜ਼ਰੂਰ ਕਰਦਾ ਸੀ। ਪੰਡਤ ਦੇਬੀ ਪ੍ਰਸ਼ਾਦ ਦੇ ‘ਗੁਲਸ਼ਨ-ਏ-ਪੰਜਾਬ’ ਮੁਤਾਬਿਕ ਮਿਸਰ ਬੇਲੀ ਰਾਮ (ਬਲਰਾਮ) ਨੂੰ ਰਾਜਾ ਧਿਆਨ ਸਿੰਘ ਦੇ ਕਹਿਣ ‘ਤੇ ਤੋਸ਼ੇਖਾਨੇ ਦੇ ਖਜ਼ਾਨਚੀ ਦੇ ਪਦ ਤੋਂ ਲਾਹ ਦਿੱਤਾ ਅਤੇ ਉਸ ਦੇ ਨਾਇਬ ਜੱਸਾ ਮਿਸਰ ਨੂੰ ਉਸ ਦੀ ਜਗ੍ਹਾ ਲਗਾ ਦਿੱਤਾ। ਸੰਨ 1829 ਵਿਚ ਜੱਸੇ ਮਿਸਰ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਲਾਲ ਸਿੰਘ ਇਸ ਅਹੁਦੇ ‘ਤੇ ਤੈਨਾਤ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਾਹੌਰ ਵਿਚ ਫੈਲੀ ਸਿਆਸੀ ਉਥਲ-ਪੁਥਲ ਸਮੇਂ ਮਿਸਰ ਬੇਲੀ ਰਾਮ ਨੂੰ ਰਾਜਾ ਹੀਰਾ ਸਿੰਘ ਡੋਗਰੇ ਨੇ ਮਰਵਾ ਦਿੱਤਾ ਅਤੇ ਮਿਸਰ ਲਾਲ ਸਿੰਘ ਨੂੰ ਲਾਹੌਰ ਦਰਬਾਰ ਦਾ ਖਜ਼ਾਨਚੀ ਬਣਾ ਕੇ ਸਾਰੇ ਤੋਸ਼ੇਖਾਨੇ ਅਤੇ ਮਾਲ ਅਸਬਾਬ ‘ਤੇ ਕਬਜ਼ਾ ਕਰ ਲਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਗਿਆਕਾਰੀ ਅਤੇ ਨਮਕ ਹਲਾਲ ਮੁਸਲਮਾਨ ਅਹਿਲਕਾਰ ਬਹੁਤ ਸਨ। ਉਨ੍ਹਾਂ ਪਾਸ ਖ਼ਾਲਸਾ ਫ਼ੌਜ ਲਈ ਤੋਪਾਂ ਦੀ ਢਲਾਈ ਕਰਨ ਤੋਂ ਲੈ ਕੇ ਰਾਜ ਦੇ ਵਿਦੇਸ਼ ਮੰਤਰੀ ਤੱਕ ਦੇ ਅਹੁਦੇ ਰਹੇ, ਜਿਨ੍ਹਾਂ ਨੂੰ ਉਨ੍ਹਾਂ ਬਹੁਤ ਈਮਾਨਦਾਰੀ ਅਤੇ ਨੇਕ-ਨੀਅਤੀ ਨਾਲ ਨਿਭਾਇਆ। ਮੁਸਲਮਾਨ ਦਰਬਾਰੀ ਰਤਨਾਂ ਵਿਚੋਂ ਫ਼ਕੀਰ ਅਜ਼ੀਜੁੱਦੀਨ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ।
ਫਕੀਰ ਅਜ਼ੀਜੁੱਦੀਨ ਰਜ਼ਾ ਅਨਸਾਰੀ ਅਤੇ ਉਸ ਦੇ ਭਰਾ
ਲਾਹੌਰ ਦੇ ਅਜ਼ੀਜੁੱਦੀਨ ਨਾਂ ਦੇ ਇਕ ਹਕੀਮ ਨੂੰ ਫ਼ਕੀਰੀ ਅਤੇ ਰਜ਼ਾ ਅਨਸਾਰੀ ਦੇ ਰੁਤਬੇ, ਮਹਾਰਾਜਾ ਰਣਜੀਤ ਸਿੰਘ ਨੇ, ਉਸ ਦੇ ਖਾਸ ਗੁਣਾਂ ਕਰਕੇ ਬਖਸ਼ੇ। ਰਣਜੀਤ ਸਿੰਘ ਦੇ ਸ਼ਾਹੀ ਦਰਬਾਰ ਵਿਚ ਸਭ ਤੋਂ ਉੱਘੀ ਹਸਤੀ, ਉਸ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜੁੱਦੀਨ ਸੀ। ਉਸ ਦੇ ਪਿਤਾ ਦਾ ਨਾਮ ਗੁਲਾਮ ਮੁਹੀ- ਉਦ-ਦੀਨ ਸੀ ਅਤੇ ਪੇਸ਼ੇ ਤੋਂ ਇਹ ਹਕੀਮ ਸੀ। ਇਤਿਹਾਸਕਾਰ ਫ਼ਕੀਰ ਅਜ਼ੀਜੁੱਦੀਨ ਦਾ ਜਨਮ ਸੰਨ 1780 ਦਾ ਲਿਖਦੇ ਹਨ। ਜਦੋਂ ਉਹ ਵੱਡਾ ਹੋਇਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਹਕੀਮੀ ਸਿਖਾਉਣ ਵਾਸਤੇ ਲਾਹੌਰ ਦੇ ਪ੍ਰਸਿੱਧ ਹਕੀਮ ਹਾਕਮ ਰਾਏ ਪਾਸ ਭੇਜ ਦਿੱਤਾ। ਮਹਾਰਾਜੇ ਨੂੰ ਜਦੋਂ ਬਚਪਨ ਵਿਚ ਚੇਚਕ ਨਿਕਲੀ ਤਾਂ ਉਦੋਂ ਹਕੀਮ ਹਾਕਮ ਰਾਏ ਨੇ ਹੀ ਉਸ ਦਾ ਇਲਾਜ ਕੀਤਾ ਸੀ। ਜਦੋਂ ਸੰਨ 1799 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕੀਤਾ ਤਾਂ ਇਸ ਸਬੰਧ ਵਿਚ ਉਥੋਂ ਦੇ ਮੋਹਤਬਰ ਵਸਨੀਕਾਂ ਨੇ ਹਕੀਮ ਹਾਕਮ ਰਾਏ ਨੂੰ ਹੀ ਮਹਾਰਾਜੇ ਪਾਸ ਗੱਲਬਾਤ ਕਰਨ ਲਈ ਭੇਜਿਆ ਸੀ ਅਤੇ ਇਸ ਸੱਦੇ ਦੇ ਅਧਾਰ ‘ਤੇ ਮਹਾਰਾਜੇ ਨੇ ਲਾਹੌਰ ਨੂੰ ਫ਼ਤਹਿ ਕਰਨ ਦਾ ਮਨ ਬਣਾਇਆ ਸੀ । ਉਹਨੀਂ ਦਿਨੀਂ ਫ਼ਕੀਰ ਅਜ਼ੀਜੁੱਦੀਨ, ਹਕੀਮ ਹਾਕਮ ਰਾਏ ਦੇ ਦਵਾਖ਼ਾਨੇ ਵਿਚ ਹਕੀਮੀ ਦੀ ਸਿਖਲਾਈ ਪ੍ਰਾਪਤ ਕਰ ਰਿਹਾ ਸੀ। ਜਦੋਂ ਮਹਾਰਾਜੇ ਨੇ ਲਾਹੌਰ ‘ਤੇ ਕਬਜ਼ਾ ਕੀਤਾ ਉਦੋਂ ਉਸ ਨੇ ਹਕੀਮ ਹਾਕਮ ਰਾਏ ਨੂੰ ਆਪਣਾ ਸ਼ਾਹੀ ਹਕੀਮ ਬਣਾ ਲਿਆ ਸੀ। ਇਕ ਵਾਰ ਜਦੋਂ ਬੰਨੂ ਅਤੇ ਡੇਰਾ ਇਸਮਾਈਲ ਖਾਨ ਦੀਆਂ ਫ਼ੌਜੀ ਮੁਹਿੰਮਾਂ ਦੌਰਾਨ (ਸੰਨ 1822-23) ਜਨਰਲ ਵੈਨਤੂਰਾ ਬੀਮਾਰ ਪੈ ਗਿਆ ਤਾਂ ਉਦੋਂ ਮਹਾਰਾਜੇ ਨੇ ਉਸ ਦੇ ਇਲਾਜ ਲਈ ਹਕੀਮ ਹਾਕਮ ਰਾਏ ਨੂੰ ਭੇਜਿਆ। ਫ਼ਕੀਰ ਅਜ਼ੀਜ਼ਿੱਦੀਨ ਮਹਾਰਾਜੇ ਦੀ ਪਾਰਖੂ ਅੱਖ ‘ਤੇ ਉਦੋਂ ਚੜ੍ਹਿਆ ਜਦੋਂ ਉਹ ਆਪਣੇ ਉਸਤਾਦ ਹਕੀਮ ਹਾਕਮ ਰਾਏ ਨਾਲ ਸੰਨ 1799 ਵਿਚ ਉਸ ਦਾ ਇਲਾਜ ਕਰਨ ਗਿਆ ਸੀ। ਇਸ ਨੌਜਵਾਨ ਦੀ ਕਾਰਜ-ਕੁਸ਼ਲਤਾ ਅਤੇ ਸਲੀਕੇ ਤੋਂ ਮਹਾਰਾਜਾ ਇਤਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣਾ ਅੰਗ-ਰੱਖਿਅਕ ਬਣਾ ਲਿਆ। ਮਹਾਰਾਜੇ ਨੇ ਵਿਸ਼ਵਾਸ ਯੋਗ ਜਾਣ ਕੇ ਉਸ ਨੂੰ ਪਹਿਲੀ ਵਾਰ ਮੁਲਤਾਨ ਦੇ ਨਵਾਬ ਪਾਸ ਸੰਨ 1805 ਵਿਚ ਆਪਣਾ ਵਕੀਲ ਬਣਾ ਕੇ ਭੇਜਿਆ, ਜਿਸ ਵਿਚ ਉਸ ਨੂੰ ਕਾਮਯਾਬੀ ਮਿਲੀ । ਹੁਣ ਮਹਾਰਾਜਾ ਰਣਜੀਤ ਸਿੰਘ ਉਸ ਕੋਲੋਂ ਰਾਜਨੀਤਿਕ ਸਲਾਹਾਂ ਵੀ ਲੈਣ ਲੱਗ ਪਿਆ। ਉਸ ਦੀ ਸਲਾਹ ਮੰਨ ਕੇ ਹੀ (ਸੰਨ 1807 ਵਿਚ) ਮਹਾਰਾਜੇ ਨੇ ਕਸੂਰ ਫ਼ਤਹਿ ਕੀਤਾ ਅਤੇ ਸੰਨ 1809 ਵਿਚ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਕੀਤੇ। ਇਸ ਤੋਂ ਬਾਅਦ ਫ਼ਕੀਰ ਅਜ਼ੀਜੁੱਦੀਨ, ਮਹਾਰਾਜਾ ਰਣਜੀਤ ਸਿੰਘ ਦਾ ਪ੍ਰਮੁੱਖ ਸਲਾਹਕਾਰ ਅਤੇ ਵਿਦੇਸ਼ ਮੰਤਰੀ ਬਣ ਗਿਆ ਸੀ। ਉਸ ਦੇ ਪ੍ਰਭਾਵ ਕਰਕੇ ਹੀ ਮਹਾਰਾਜੇ ਨੇ ਆਪਣੇ ਰਾਜ ਦੇ ਕਾਰਜਕਾਲ ਦੌਰਾਨ ਅੰਗਰੇਜ਼ਾਂ ਨਾਲ ਮਿੱਤਰਤਾ ਕਾਇਮ ਰੱਖੀ। ਫ਼ਕੀਰ ਅਜ਼ੀਜੁੱਦੀਨ ਨੇ ਸੰਨ 1834-35 ਵਿਚ ਉਦੋਂ ਇਕ ਬਹੁਤ ਵੱਡੀ ਸਫ਼ਾਰਤੀ ਕਾਮਯਾਬੀ ਹਾਸਿਲ ਕੀਤੀ, ਜਦੋਂ ਕਾਬਲ ਦੇ ਸ਼ਾਸਕ ਦੋਸਤ ਮੁਹੰਮਦ ਨੇ ਉੱਤਰ-ਪੱਛਮੀ ਇਲਾਕੇ ਵਾਪਸ ਲੈਣ ਵਾਸਤੇ ਇਕ ਵੱਡਾ ਹਮਲਾ ਕਰ ਦਿੱਤਾ, ਉਦੋਂ ਮਹਾਰਾਜੇ ਨੇ ਜੰਗ ਨੂੰ ਕੁਝ ਚਿਰ ਟਾਲਣ ਲਈ ਉਸ ਨੂੰ ਕਾਬਲ ਗੱਲਬਾਤ ਲਈ ਭੇਜਿਆ ਅਤੇ ਉਸ ਦੇ ਉਪਰਾਲਿਆਂ ਕਰ ਕੇ ਜੰਗ ਟਲ ਗਈ ਸੀ। ਸੰਨ 1839 ਵਿਚ ਤਿੰਨ ਪੱਖੀ ਸਮਝੌਤਾ ਕਰਵਾਉਣ ਦਾ ਸਿਹਰਾ ਵੀ ਫਕੀਰ ਅਜ਼ੀਜੁੱਦੀਨ ਦੇ ਹੀ ਸਿਰ ਆਉਂਦਾ ਹੈ। 21 ਜੂਨ, 1839 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਸਿਹਤ ਬਹੁਤ ਵਿਗੜ ਗਈ ਤਾਂ ਉਦੋਂ ਅਜ਼ੀਜੁੱਦੀਨ ਦੀ ਸਲਾਹ ‘ਤੇ ਹੀ ਉਸ ਨੇ ਆਪਣੇ ਪੁੱਤਰ ਕੰਵਰ ਖੜਕ ਸਿੰਘ ਨੂੰ ਹੋਣ ਵਾਲਾ ਮਹਾਰਾਜਾ ਘੋਸ਼ਿਤ ਕੀਤਾ ਸੀ। ਇਸ ਤੋਂ ਠੀਕ ਇਕ ਹਫ਼ਤੇ ਬਾਅਦ 27 ਜੂਨ, 1839 ਨੂੰ ਮਹਾਰਾਜਾ ਅਕਾਲ ਚਲਾਣਾ ਕਰ ਗਿਆ। ਇਹ ਮਸ਼ਵਰਾ ਕਿਤਨਾ ਮਹੱਤਤਾ ਵਾਲਾ ਸੀ, ਇਸ ਗੱਲ ਤੋਂ ਅਸੀਂ ਫ਼ਕੀਰ ਅਜ਼ੀਜੁੱਦੀਨ ਦੀ ਸਮਝਦਾਰੀ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ। ਉਹ ਆਪਣੇ ਅੰਤ ਸਮੇਂ (ਸੰਨ 1845) ਤੱਕ ਮਹਾਰਾਜੇ ਅਤੇ ਉਸ ਦੇ ਉੱਤਰਾਧਿਕਾਰੀਆਂ ਦੀ ਸੇਵਾ ਈਮਾਨਦਾਰੀ ਨਾਲ ਕਰਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਉਸ ਨੂੰ ‘ਸ਼ਾਹ ਜੀ’ ਦੇ ਨਾਂ ਨਾਲ ਸੰਬੋਧਨ ਕਰਦਾ ਹੁੰਦਾ ਸੀ। ਸਟੇਨ ਬੈਚ ਅਨੁਸਾਰ ਦੁਭਾਸ਼ੀਏ ਅਤੇ ਵਿਆਖਿਆਕਾਰ ਦੇ ਤੌਰ ‘ਤੇ ਫ਼ਕੀਰ ਦਾ ਕੋਈ ਸਾਨੀ ਨਹੀਂ ਸੀ ਅਤੇ ਕੋਈ ਵੀ ਆਦਮੀ ਉਸ ਤੋਂ ਬਿਨਾਂ ਮਹਾਰਾਜੇ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕਦਾ ਸੀ। ਉਹ ਮਹਾਰਾਜੇ ਦੇ ਸਾਦੇ ਜਿਹੇ ਸ਼ਬਦਾਂ ਦੀ ਇਤਨੀ ਵਧੀਆ ਵਿਆਖਿਆ ਕਰਦਾ ਕਿ ਸੁਣਨ ਵਾਲੇ ਦੰਗ ਰਹਿ ਜਾਂਦੇ। ਉਸ ਦੇ ਛੋਟੇ ਭਰਾ ਫ਼ਕੀਰ ਨੂਰ-ਉਲ-ਦੀਨ ਅਤੇ ਫ਼ਕੀਰ ਇਮਾਮ-ਉਲ-ਦੀਨ ਵੀ ਮਹਾਰਾਜੇ ਦੀ ਸੇਵਾ ਵਿਚ ਲੱਗੇ ਹੋਏ ਸਨ। ਫਕੀਰ ਨੂਰ-ਉਲ-ਦੀਨ ਸੰਨ 1810 ਵਿਚ ਮਹਾਰਾਜੇ ਪਾਸ ਆਇਆ। ਉਸ ਨੇ ਵਾਰੀ-ਵਾਰੀ ਗੁਜਰਾਤ, ਜਲੰਧਰ, ਸਿਆਲਕੋਟ, ਡਸਕਾ ਅਤੇ ਵਜ਼ੀਰਾਬਾਦ ਦੇ ਪ੍ਰਸ਼ਾਸਨਿਕ ਕੰਮਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਇਆ। ਉਹ ਸੰਨ 1818 ਤੋਂ ਬਾਅਦ ਲਾਹੌਰ ਹੀ ਰਿਹਾ। ਉਸ ਪਾਸ ਲਾਹੌਰ ਦੇ ਕਿਲ੍ਹੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ। ਸਰਕਾਰੀ ਖਜ਼ਾਨੇ ਦੀਆਂ ਤਿੰਨ ਚਾਬੀਆਂ ਵਿਚੋਂ ਇਕ ਉਸ ਦੇ ਪਾਸ ਰਹਿੰਦੀ ਸੀ ਅਤੇ ਬਾਕੀ ਦੀਆਂ ਦੋ ਮਿਸਰ ਬੇਲੀ ਰਾਮ ਅਤੇ ਸਰਦਾਰ ਹੁਕਮਾ ਸਿੰਘ ਪਾਸ ਹੁੰਦੀਆਂ ਸਨ। ਇਕ ਵਾਰ ਉਸ ਨੂੰ ਗਰੀਬਾਂ ਅਤੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਦਾਨ-ਪੁੰਨ ਵੰਡਣ ਦੇ ਕੰਮ ਵਿਚ ਵੀ ਤੈਨਾਤ ਕੀਤਾ ਗਿਆ ਸੀ ਅਤੇ ਉਹ ਕਈ ਵਰ੍ਹੇ ਲਾਹੌਰ ਸਥਿਤ ਸ਼ਾਹੀ ਗੁਲਾਬਖਾਨੇ ਦਾ ਇੰਚਾਰਜ ਵੀ ਰਿਹਾ। ਉਹ ਫ਼ਕੀਰ ਅਜ਼ੀਜੁੱਦੀਨ ਵਰਗਾ ਮਿੱਠਬੋਲੜਾ ਅਤੇ ਮਿਲਣਸਾਰ ਵਿਅਕਤੀ ਸੀ। ਇਨ੍ਹਾਂ ਦੇ ਤੀਸਰੇ ਭਰਾ ਦਾ ਨਾਂ ਈਮਾਮ-ਉਲ-ਦੀਨ ਸੀ। ਉਹ ਕਈ ਸਾਲ ਅੰਮ੍ਰਿਤਸਰ ਸਥਿਤ ਗੋਬਿੰਦਗੜ੍ਹ ਕਿਲ੍ਹੇ ਦਾ ਇੰਚਾਰਜ ਰਿਹਾ, ਜਿਸ ਵਿਚ ਸਰਕਾਰ ਦਾ ਜ਼ਿਆਦਾ ਖਜ਼ਾਨਾ ਸੁਰੱਖਿਅਤ ਸੀ। ਉਸ ਨੇ ਵੀ ਆਪਣੇ ਭਰਾ ਫ਼ਕੀਰ ਅਜ਼ੀਜ਼ਿੱਦੀਨ ਵਾਂਗ ਅੰਗਰੇਜ਼ ਅਤੇ ਦੂਸਰੇ ਯੂਰਪੀ ਪ੍ਰਾਹੁਣਿਆਂ ਨਾਲ ਲਾਹੌਰ ਸਰਕਾਰ ਵੱਲੋਂ ਵਿਚੋਲੇ ਅਤੇ ਸਫ਼ੀਰ ਦੇ ਤੌਰ ‘ਤੇ ਕਈ ਵਾਰ ਫ਼ਰਜ਼ ਨਿਭਾਏ। ਉਸ ਨੂੰ ਸੰਨ 1927 ਵਿਚ ਅੰਗਰੇਜ਼ਾਂ ਨਾਲ ਗੱਲਬਾਤ ਲਈ ਸ਼ਿਮਲੇ ਵੀ ਭੇਜਿਆ ਗਿਆ मी।
ਦਰਬਾਰ ਦੀਆਂ ਕੁਝ ਪ੍ਰਸਿੱਧ ਯੂਰਪੀਅਨ ਸ਼ਖ਼ਸੀਅਤਾਂ
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਇਟਲੀ, ਫਰਾਂਸ, ਜਰਮਨੀ, ਸਪੇਨ, ਇੰਗਲੈਂਡ ਆਦਿ ਦੇਸ਼ਾਂ ਦੇ ਕਈ ਯੂਰਪੀ ਵਿਅਕਤੀ ਸਨ, ਜੋ ਉਸ ਦੀ ਫ਼ੌਜ ਵਿਚ ਉੱਚ ਅਹੁਦਿਆਂ ‘ਤੇ ਤੈਨਾਤ ਸਨ । ਗਾਰਡਨਰ* ਅਨੁਸਾਰ ਇਨ੍ਹਾਂ ਦੀ ਗਿਣਤੀ 42 ਸੀ, ਪਰ ਸਮਿਥ ਕਹਿੰਦਾ ਹੈ ਕਿ ਉਹ 39 ਸਨ। ਗੁਲਸ਼ਨ ਲਾਲ ਚੌਪੜਾ ਆਪਣੀ ਪੁਸਤਕ ‘ਦਿ ਪੰਜਾਬ ਐਜ਼ ਏ ਸਾਵਰਨ ਸਟੇਟ’ ਵਿਚ ਯੂਰਪੀ ਅਤੇ ਅਮਰੀਕਨ ਅਫ਼ਸਰਾਂ ਦੀ ਗਿਣਤੀ 54 ਲਿਖਦਾ ਹੈ ਅਤੇ ਉਹਨਾਂ ਦੀ ਵੇਰਵੇ ਸਹਿਤ ਸੂਚੀ ਤਿਆਰ ਕਰਦਿਆਂ ਫੁਟਨੋਟ ਵਿਚ ਇਹ ਵੀ ਦੱਸਦਾ ਹੈ ਕਿ ਇਸ ਗਿਣਤੀ ਵਿਚ ਸਾਰੇ ਵਿਦੇਸ਼ੀ (ਗੋਰੇ) ਮੁਲਾਜ਼ਮਾਂ ਦੇ ਨਾਂ ਸ਼ਾਮਲ ਨਹੀਂ ਹਨ। ਇਨ੍ਹਾਂ ਵਿੱਚੋਂ ਬਹੁਤੇ ਉੱਘੇ ਚਾਰ ਸਨ: ਜਨਰਲ ਵੈਨਤੂਰਾ, ਜਨਰਲ ਅਲਾਰਡ, ਜਨਰਲ ਕੋਰਟ ਅਤੇ ਜਨਰਲ ਐਵੀਟਾਬਲ।
ਜਨਰਲ ਵੈਨਤੁਰਾ
ਇਹ ਇਟਲੀ ਦੇਸ਼ ਦਾ ਜੰਮਪਲ ਸੀ ਅਤੇ ਇਸ ਦਾ ਨਾਂ ਰੀਬੇਨ ਵੈਨਤੂਰਾ ਸੀ, ਪਰ ਇਹ ਵੈਨਤੂਰਾ ਦੇ ਨਾਂ ਨਾਲ ਮਸ਼ਹੂਰ ਸੀ। ਇਹ ਯਹੂਦੀ ਸੀ ਅਤੇ ਇਸ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਆਉਣ ਤੋਂ ਪਹਿਲਾਂ ਤਕਰੀਬਨ ਵੀਹ ਸਾਲ ਨੈਪੋਲੀਅਨ ਬੋਨਾਪਾਰਟ ਦੀ ਫ਼ੌਜ ਵਿਚ ਕਰਨਲ ਦੇ ਅਹੁਦੇ ਉਤੇ ਕੰਮ ਕੀਤਾ ਅਤੇ ਜਦੋਂ ਨੈਪੋਲੀਅਨ ਦਾ ਯੂਰਪ ਵਿਚ ਪਤਨ ਹੋ ਗਿਆ ਤਾਂ ਇਹ ਆਪਣੇ ਸਾਥੀ ਅਲਾਰਡ ਨਾਲ ਪਰਸ਼ੀਆ ਦੀ ਫ਼ੌਜ ਵਿਚ ਵੀ ਰਿਹਾ ਪਰ ਉਥੇ ਉਸ ਦਾ ਦਿਲ ਨਾ ਲੱਗਾ ਅਤੇ ਅਫ਼ਗਾਨਿਸਤਾਨ ਦੇ ਰਸਤੇ ਪੰਜਾਬ ਵੱਲ ਹਿਜ਼ਰਤ ਕਰ ਆਇਆ। ਉਹ ਸੰਨ 1822 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਭਰਤੀ ਹੋਇਆ। ਭਰਤੀ ਕਰਨ ਸਮੇਂ ਮਹਾਰਾਜੇ ਨੇ ਉਸ ਸਾਹਮਣੇ ਕੁਝ ਸ਼ਰਤਾਂ ਰੱਖੀਆਂ। ਜਿਨ੍ਹਾਂ ਅਨੁਸਾਰ ਉਸ ਉਤੇ ਗਊ ਮਾਸ ਖਾਣ ਅਤੇ ਤਮਾਕੂ ਦੇ ਸੇਵਨ ‘ਤੇ ਪਾਬੰਦੀ ਸੀ ਅਤੇ ਇਸ ਤੋਂ ਇਲਾਵਾ ਦਾਹੜੀ ਅਤੇ ਮੁੱਛਾਂ ਰੱਖਣੀਆਂ ਅਤੇ ਆਪਣੇ ਟੱਬਰ (ਪਤਨੀ ਅਤੇ ਬੱਚੇ) ਨੂੰ ਨਾਲ ਰੱਖਣਾ ਜ਼ਰੂਰੀ ਸੀ। ਇਹ ਸਾਰੀਆਂ ਸ਼ਰਤਾਂ ਉਸ ਨੇ ਮੰਨ ਲਈਆਂ। ਜਨਰਲ ਵੈਨਤੂਰਾ ਨੂੰ 2500 ਰੁਪਏ ਮਹੀਨਾ ਤਨਖ਼ਾਹ ਮੁਕਰਰ ਹੋਈ। ਉਸ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਸਿੱਖ ਫ਼ੌਜ ਨੂੰ ਯੂਰਪੀ ਫ਼ੌਜੀ ਹੁਨਰ ਅਤੇ ਤਰੀਕੇ ਸਿਖਾਏ। ਉਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਕੁਝ ਹੀ ਸਾਲਾਂ ਵਿਚ ਫ਼ੌਜ-ਏ- ਖਾਸ ਦੀ ਗਿਣਤੀ ਦੁਨੀਆਂ ਦੀਆਂ ਵਧੀਆ ਬਾ-ਕਵਾਇਦ ਫ਼ੌਜਾਂ ਵਿਚ ਹੋਣ ਲੱਗ ਪਈ ਸੀ। ਉਸ ਨੇ ਤਕਰੀਬਨ ਅਠਾਰਾਂ ਸਾਲ ਸਿੱਖ ਫ਼ੌਜਾਂ ਨੂੰ ਸਿਖਲਾਈ ਦਿੱਤੀ। ਉਸ ਦੀ ਰਿਹਾਇਸ਼ ਦਾ ਪ੍ਰਬੰਧ ਲਾਹੌਰ ਦੇ ਪ੍ਰਸਿੱਧ ਇਲਾਕੇ ਅਨਾਰਕਲੀ ਬਾਜ਼ਾਰ ਵਿਚ ਕੀਤਾ ਗਿਆ ਸੀ, ਜੋ ਕੇਵਲ ਸ਼ਾਹੀ ਆਦਮੀਆਂ ਵਾਸਤੇ ਹੀ ਰਾਖਵਾਂ ਸੀ। ਉਸ ਨੇ ਸੰਨ 1825 ਵਿਚ ਲਾਹੌਰ ਵਿਖੇ ਇਕ ਯੂਰਪੀ ਇਸਤਰੀ ਨਾਲ ਸ਼ਾਦੀ ਕੀਤੀ। ਇਸ ਮੌਕੇ ਉਸ ਨੂੰ ਮਹਾਰਾਜੇ ਵੱਲੋਂ ਅਨੇਕ ਕੀਮਤੀ ਤੋਹਫ਼ੇ ਪ੍ਰਦਾਨ ਕੀਤੇ ਗਏ। ਉਸ ਨੇ ਫ਼ੌਜਾਂ ਦਾ ਕਮਾਂਡਰ ਬਣ ਕੇ ਕੋਈ ਵੱਡੀ ਜਿੱਤ ਤਾਂ ਪ੍ਰਾਪਤ ਨਹੀਂ ਕੀਤੀ ਪਰ ਨੁਸ਼ਹਿਰਾ, ਪਿਸ਼ਾਵਰ ਅਤੇ ਸਿੰਧ ਦਰਿਆ ਤੋਂ ਪਾਰ ਦੀਆਂ ਕਈ ਫ਼ੌਜੀ ਮੁਹਿੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਸਿੱਖ ਸਰਦਾਰ ਉਸ ਨੂੰ ਪਸੰਦ ਨਹੀਂ ਕਰਦੇ ਸਨ, ਜਿਸ ਕਰਕੇ ਉਹ ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਸੰਨ 1840 ਵਿਚ ਯੂਰਪ ਵਾਪਸ ਚਲਾ ਗਿਆ ਅਤੇ ਆਪਣੇ ਜੀਵਨ ਦੇ ਬਾਕੀ ਦਿਨ ਪੈਰਿਸ ਵਿਖੇ ਬਤੀਤ ਕੀਤੇ।
ਜਨਰਲ ਜੀਨ ਫਰਾਂਸਿਸ ਅਲਾਰਡ
ਇਹ ਜਰਨੈਲ ਵੀ ਵੈਨਤੂਰਾ ਦੇ ਨਾਲ ਹੀ ਲਾਹੌਰ ਆਇਆ। ਉਸ ਦਾ ਜਨਮ ਸੰਨ 1785 ਵਿਚ ਫਰਾਂਸ ਦੇ ਸ਼ਹਿਰ ਸੈਂਟ ਟਰੋਪੇਜ਼ ਵਿਖੇ ਹੋਇਆ ਅਤੇ ਇਹ ਸੰਨ 1803 ਵਿਚ ਹੀ ਫਰਾਂਸ ਦੀ ਫੌਜ ਵਿਚ ਭਰਤੀ ਹੋ ਗਿਆ ਸੀ । ਉਸ ਨੇ ਸੰਨ 1804 ਤੋਂ 1806 ਤੱਕ ਇਟਲੀ ਦੀ ਫ਼ੌਜ ਵਿਚ ਨੌਕਰੀ ਕੀਤੀ ਅਤੇ ਫਿਰ ਸੰਨ 1807 ਤੋਂ 1810 ਦਰਮਿਆਨ ਨੇਪਨਜ਼ ਅਤੇ ਸਪੇਨ ਵਿਚ ਵੀ ਫ਼ੌਜੀ ਅਫ਼ਸਰ ਰਿਹਾ ਜਿਥੇ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਪੇਨ ਵੱਲੋਂ ਜੰਗ ਵਿਚ ਬਹਾਦਰੀ ਦਿਖਾਉਣ ਬਦਲੇ ‘ਰਾਇਲ ਸਪੇਨਿਸ਼ ਆਰਡਰ’ ਅਤੇ ‘ਲੀਜਨ ਆਫ ਆਨਰ’ ਜਿਹੇ ਸਨਮਾਨ ਵੀ ਮਿਲੇ ਸੀ। ਉਹ ਵਾਟਰਲੂ ਦੀ ਪ੍ਰਸਿੱਧ ਲੜਾਈ ਤੋਂ ਬਾਅਦ ਵੈਨਤੂਰਾ ਨਾਲ ਸਲਾਹ ਕਰਕੇ ਹਿੰਦੁਸਤਾਨ ਆਇਆ। ਮਹਾਰਾਜੇ ਦੀ ਫ਼ੌਜ ਵਿਚ ਨੌਕਰੀ ਕਰਨ ‘ਤੇ ਉਸ ਨੇ ਯੂਰਪੀਨ ਤਰਜ਼ ‘ਤੇ ਸਿੱਖ ਫ਼ੌਜ ਦੀ ਇਕ ਜਾਂਬਾਜ਼ ਅਤੇ ਅਨੁਸ਼ਾਸਿਤ ਕੋਰ ਤਿਆਰ ਕੀਤੀ। ਉਸਨੇ ਸਿੱਖ ਘੋੜਸਵਾਰ ਫੌਜਾਂ ਦੀ ਸਮਰੱਥਾ ਵਧਾਈ ਅਤੇ ਉਸ ਨੂੰ ਹੋਰ ਮਜ਼ਬੂਤ ਕੀਤਾ। ਉਹ ਸੰਨ 1835 ਵਿਚ ਜਦੋਂ ਫਰਾਂਸ ਤੋਂ ਵਾਪਸ ਆਇਆ ਤਾਂ ਆਪਣੇ ਨਾਲ ਉਥੋਂ ਦੇ ਬਾਦਸ਼ਾਹ ਲਈ ਫਿਲਿਪ ਵੱਲੋਂ ਮਹਾਰਾਜਾ ਰਣਜੀਤ ਸਿੰਘ ਵੱਲ ਇਕ ਪੱਤਰ ਵੀ ਲਿਆਇਆ, ਜਿਸ ਵਿਚ ਉਸ ਨੂੰ ਲਾਹੌਰ ਦੇ ਦਰਬਾਰ ਵਿਚ ਫਰਾਂਸ ਦੇ ਰਾਜਦੂਤ ਵਜੋਂ ਲਿਖਿਆ ਗਿਆ ਸੀ (ਇਹ ਪੱਤਰ ਮਿਤੀ 27 ਅਕਤੂਬਰ, 1835 ਦਾ ਲਿਖਿਆ ਹੋਇਆ ਹੈ ਅਤੇ ਇਸ ਵਿਚ ਫਰਾਂਸ ਦੇ ਬਾਦਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੂੰ ‘ਪੰਜਾਬ ਦਾ ਪਾਤਸ਼ਾਹ’ ਦੇ ਨਾਂ ਨਾਲ ਸੰਬੋਧਨ ਕੀਤਾ ਹੈ)। ਜਨਰਲ ਅਲਾਰਡ ਦੀ ਮੌਤ ਪਿਸ਼ਾਵਰ ਵਿਖੇ ਸੰਨ 1839 ਵਿਚ ਹੋਈ ਪਰ ਉਸਨੂੰ ਲਾਹੌਰ ਵਿਖੇ ਦਫ਼ਨਾਇਆ ਗਿਆ। ਵੈਨਤੁਰਾ ਵਾਂਗ ਇਸ ਨੂੰ ਵੀ ਕੁਝ ਸਿੱਖ ਸਰਦਾਰ ਪਸੰਦ ਨਹੀਂ ਕਰਦੇ ਸਨ।
ਜਨਰਲ ਕੋਰਟ
ਉਸ ਦਾ ਪੂਰਾ ਨਾਂ ਕਲਾਊਡ ਕੋਰਟ ਸੀ ਅਤੇ ਉਹ ਵੈਨਤੂਰਾ ਅਤੇ ਅਲਾਰਡ ਵਾਂਗ ਮਹੱਤਵਪੂਰਨ ਜਾਂ ਹਰਮਨ ਪਿਆਰਾ ਨਹੀਂ ਸੀ। ਉਸ ਦਾ ਜਨਮ ਸੰਨ 1793 ਵਿਚ ਪੈਰਿਸ ਵਿੱਚ ਹੋਇਆ। ਉਸ ਨੇ ਸੰਨ 1812 ਵਿਚ ਪੈਰਿਸ ਤੋਂ ਹੀ ਪੋਲੀਟੈਕਨਿਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਇਕ ਸਾਲ ਬਾਅਦ ਫਰਾਂਸ ਦੀ ਸੈਨਾ ਵਿਚ ਅਫ਼ਸਰ ਭਰਤੀ ਹੋ ਗਿਆ। ਉਸ ਨੇ ਸੰਨ 1818 ਵਿਚ ਸੈਨਾ ਦੀ ਨੌਕਰੀ ਛੱਡ ਦਿੱਤੀ ਅਤੇ ਜਨਰਲ ਐਵੀਟਾਬਲ ਨਾਲ ਪੰਜਾਬ ਆ ਗਿਆ। ਉਹ ਦੋਵੇਂ ਸੰਨ 1827 ਵਿਚ ਮਹਾਰਾਜੇ ਦੀ ਸੇਵਾ ਵਿਚ ਆਏ। ਉਦੋਂ ਮਹਾਰਾਜਾ ਆਪਣੀ ਤੋਪਖ਼ਾਨਾ ਫੌਜ ਨੂੰ ਸੁਧਾਰਨ ਦੇ ਯਤਨ ਕਰ ਰਿਹਾ ਸੀ। ਇਹ ਕੰਮ ਜਨਰਲ ਕੋਰਟ ਨੂੰ ਦਿੱਤਾ ਗਿਆ। ਉਸਨੇ ਬਹੁਤ ਮਿਹਨਤ ਨਾਲ ਤੋਪਖ਼ਾਨੇ ਨੂੰ ਵਿਗਿਆਨਕ ਢੰਗ ਨਾਲ ਤਰਤੀਬ ਅਤੇ ਸਿਖਲਾਈ ਦਿੱਤੀ। ਤੋਪਾਂ ਨੂੰ ਬੀੜਨਾ, ਚਲਾਉਣਾ ਅਤੇ ਉਨ੍ਹਾਂ ਵਿਚ ਵਰਤੇ ਜਾਂਦੇ ਗੋਲੇ ਬਾਰੂਦ ਦੀ ਪੂਰਤੀ ਆਦਿ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ। ਉਸਨੇ ਤੋਪਖਾਨੇ ਸੰਬੰਧੀ ਉਨ੍ਹਾਂ ਯੂਰਪੀਨ ਤਕਨੀਕਾਂ ਦੀ ਵਰਤੋਂ ਅਮਲ ਵਿਚ ਲਿਆਂਦੀ, ਜਿਸ ਬਾਬਤ ਅਜੇ ਤੱਕ ਪੰਜਾਬੀਆਂ ਨੇ ਸੁਣਿਆ ਤੱਕ ਨਹੀਂ ਸੀ। ਉਸ ਨੂੰ ਪੁਰਾਤਨ ਵਸਤਾਂ, ਖਾਸ ਕਰਕੇ ਸਿੱਕੇ ਅਤੇ ਮੂਰਤਾਂ ਇਕੱਠੀਆਂ ਕਰਨ ਦਾ ਬਹੁਤ ਸ਼ੌਕ ਸੀ ਅਤੇ ਇਸ ਕੰਮ ਵਿਚ ਉਸ ਨੂੰ ਬਹੁਤ ਮੁਹਾਰਿਤ ਹਾਸਿਲ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਮਗਰੋਂ ਉਹ ਪੰਜਾਬ ਵਿਚ ਦੋ ਕੁ ਸਾਲ ਰਿਹਾ ਅਤੇ ਬਾਅਦ ਵਿਚ ਆਪਣੀ ਹਿੰਦੋਸਤਾਨੀ ਪਤਨੀ ਅਤੇ ਬੱਚਿਆਂ ਨੂੰ ਨਾਲ ਲੈ ਕੇ ਫਰਾਂਸ ਚਲਾ ਗਿਆ।
ਜਨਰਲ ਐਵੀਟਾਬਲ
6 ਜਨਰਲ ਐਵੀਟਾਬਲ ਦਾ ਪੂਰਾ ਨਾਂ ‘ਪਾਲੋ ਡੀ ਬਾਰਤੋਲੋਮੀਓ ਐਵੀਟਾਬਲ’ ਸੀ। ਪਹਿਲਾਂ ਪਹਿਲ ਉਹ ਆਪਣੇ ਦੇਸ਼ ਫਰਾਂਸ ਵਿਚ ਨੈਪੋਲੀਅਨ ਦੀ ਫੌਜ ਵਿਚ ਭਰਤੀ ਹੋਇਆ ਅਤੇ ਕੁਝ ਸਾਲਾਂ ਬਾਅਦ ਲੈਫਟੀਨੈਂਟ ਬਣ ਗਿਆ। ਉਥੋਂ ਉਹ ਆਪਣੇ ਉੱਚ ਅਫ਼ਸਰਾਂ ਦੀਆਂ ਵਧੀਕੀਆਂ ਅਤੇ ਬੇ-ਇਨਸਾਫ਼ੀਆਂ ਦਾ ਸ਼ਿਕਾਰ ਹੋ ਕੇ ਪਰਸ਼ੀਆ ਚਲਾ ਗਿਆ,ਜਿਥੇ ਉਸ ਨੂੰ ‘ਖਾਨ’ ਦੀ ਪਦਵੀ ਹਾਸਿਲ ਹੋਈ। ਉਹ ਉਥੇ ਵੀ ਬਹੁਤਾ ਚਿਰ ਨਾ ਟਿਕਿਆ ਅਤੇ ਵਧੇਰੇ ਐਸ਼ ਅਤੇ ਸੁਖਾਂ ਖਾਤਿਰ ਚੰਗੀ ਨੌਕਰੀ ਹਾਸਿਲ ਕਰਨ ਪੰਜਾਬ ਆ ਗਿਆ। ਇਥੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵਜ਼ੀਰਾਬਾਦ ਅਤੇ ਨਾਲ ਲੱਗਦੇ ਇਲਾਕਿਆਂ ਦਾ ਪ੍ਰਬੰਧਕ ਅਤੇ ਫ਼ੌਜੀ ਮਾਮਲਿਆਂ ਦਾ ਇੰਚਾਰਜ ਵੀ ਬਣਾ ਦਿੱਤਾ। ਐਵੀਟਾਬਲ ਨੇ ਉਥੇ ਮਿਹਨਤ ਨਾਲ ਕੰਮ ਕੀਤਾ। ਉਸ ਨੇ ਵਜ਼ੀਰਾਬਾਦ ਦੇ ਕਸਬਾਨੁਮਾ ਸ਼ਹਿਰ ਨੂੰ ਬਹੁਤ ਸੁਧਾਰਿਆ। ਸ਼ਹਿਰ ਦੀਆਂ ਗਲੀਆਂ ਦੀ ਸਫਾਈ ਕਰਵਾਈ ਅਤੇ ਆਪਣੇ ਵਾਸਤੇ ਇਕ ਸ਼ਾਨਦਾਰ ਰਿਹਾਇਸ਼ਗਾਹ ਅਤੇ ਬੱਘੀ ਬਣਵਾਈ । ਉਸ ਨਾਲ ਸੰਨ 1832 ਵਿਚ ਮੁਲਾਕਾਤ ਕਰਨ ਵਾਲਾ ਇਕ ਸੈਲਾਨੀ ਮਿਸਟਰ ਵੂਲਫ ਉਸ ਦੇ ਤੌਰ-ਤਰੀਕਿਆਂ ਅਤੇ ਕੰਮ ਕਰਨ ਦੇ ਢੰਗ ‘ਤੇ ਚਾਨਣਾ ਪਾਉਂਦਿਆਂ ਆਪਣੀ ਪੁਸਤਕ ‘ਟਰੈਵਲ ਐਂਡ ਐਡਵੇਂਚਰਜ਼’ ਵਿਚ ਲਿਖਦਾ ਹੈ ਕਿ ਉਸ ਦੇ ਸੌਣ ਵਾਲੇ ਕਮਰੇ ਦੀਆਂ ਕੰਧਾਂ ਉੱਪਰ ਨਚਦੀਆਂ ਲੜਕੀਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ ਅਤੇ ਐਵੀਟਾਬਲ ਨੇ ਇਕ ਦਿਨ ਉਸ ਨੂੰ ਕਸਬੇ ਤੋਂ ਬਾਹਰ ਸਥਿਤ ਉਹ ਜਗ੍ਹਾ ਦਿਖਾਈ ਜਿਥੇ ਉਹ ਅਪਰਾਧੀਆਂ ਨੂੰ ਸੂਲੀ ‘ਤੇ ਟੰਗਿਆ ਕਰਦਾ ਸੀ। ਉਥੇ ਛੇ ਸੂਲੀਆਂ ਬਣੀਆਂ ਹੋਈਆਂ ਸਨ, ਜਿਨ੍ਹਾਂ ਉੱਪਰ ਅਪਰਾਧੀ ਮਨੁੱਖਾਂ ਦੇ ਜਿਸਮ ਲਟਕ ਰਹੇ ਸਨ। ਉਹਨੀਂ ਦਿਨੀਂ ਵਜ਼ੀਰਾਬਾਦ ਅਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਬਦ-ਅਮਨੀ ਦਾ ਮਾਹੌਲ ਸੀ । ਪਠਾਣ ਕਬੀਲੇ ਜੋ ਅਕਸਰ ਹਥਿਆਰਾਂ ਨਾਲ ਲੈਸ ਹੁੰਦੇ ਸਨ, ਆਪਸ ਵਿਚ ਖ਼ੂਨੀ ਭੇੜਾਂ ਵਿਚ ਰੁਝੇ ਹੋਏ ਸਨ । ਉਹ ‘ਜਹਾਦ’ ਦੇ ਨਾਂ ਉਤੇ ਹਿੰਦੂਆਂ ਅਤੇ ਸਿੱਖਾਂ ਦੇ ਵਿਰੁੱਧ ਇਕੱਠੇ ਹੋ ਜਾਂਦੇ ਅਤੇ ਬਹੁਤ ਕਤਲੋਗਾਰਤ ਕਰਦੇ। ਉਹ ਚੋਰੀਆਂ ਡਾਕੇ ਅਤੇ ਰਾਹਜਨੀਆਂ ਦੀਆਂ ਵਾਰਦਾਤਾਂ ਆਮ ਕਰਦੇ ਸਨ। ਇਸ ਵਾਸਤੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਮਜ਼ਬੂਤ ਦਿਲ ਅਤੇ ਇਰਾਦੇ ਵਾਲੇ ਆਦਮੀ ਦੀ ਜ਼ਰੂਰਤ ਦੀ ਲੋੜ ਪਈ ਜੋ ਐਵੀਟਾਬਲ ਨੇ ਪੂਰੀ ਕੀਤੀ। ਉਸ ਨੂੰ ਮਿਲਣ ਆਉਣ ਵਾਲੇ ਯੂਰਪੀਅਨ ਆਪਣੀਆਂ ਲਿਖਤਾਂ ਵਿਚ ਉਸ ਨੂੰ ਬਹੁਤ ਸਖ਼ਤ ਅਤੇ ਲੋਕਾਂ ਉਤੇ ਗੈਰ ਮਨੁੱਖੀ ਜ਼ਿਆਦਤੀਆਂ ਕਰਨ ਵਾਲਾ ਲਿਖਦੇ ਸਨ ਪਰ ਉਹ ਸਾਰੇ ਉਸ ਇਲਾਕੇ ਵਿਚ ਪ੍ਰਚਲਿਤ ਕਬਾਇਲੀ ਰੀਤੀ-ਰਿਵਾਜ਼ਾਂ ਅਤੇ ਧਾਰਮਿਕ ਭਾਵਨਾਵਾਂ ਤੋਂ ਬਿਲਕੁਲ ਅਨਜਾਣ ਸਨ। ਐਵੀਟਾਬਲ ਨੇ ਉਸ ਇਲਾਕੇ ਵਿਚ ਸਦੀਆਂ ਪੁਰਾਣੀਆਂ ਪ੍ਰਚਲਿਤ ਪ੍ਰੰਪਰਾਵਾਂ ਨੂੰ ਨਜ਼ਰਅੰਦਾਜ਼ ਨਾ ਕਰਦਿਆਂ, ਉਨ੍ਹਾਂ ਅਨੁਸਾਰ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦਾ ਉਪਰਾਲਾ ਕੀਤਾ ਅਤੇ ਇਸ ਵਿਚ ਉਹ ਕਾਮਯਾਬ ਵੀ ਹੋਇਆ। ਇਸ ਢੰਗ ਨਾਲ ਉਹ ਜ਼ਾਤੀ ਤੌਰ ‘ਤੇ ਖੁਸ਼ ਨਹੀਂ ਸੀ ਅਤੇ ਉਸ ਨੇ ਆਪਣੇ ਮਿੱਤਰ ਮਿਸਟਰ ਵੁਲਫ ਨੂੰ ਰੱਬ ਦੀ ਦੁਹਾਈ ਦਿੰਦਿਆਂ ਕਿਹਾ ਸੀ ਕਿ ਉਹ ਉਥੋਂ ਨਿਕਲ ਜਾਣਾ ਚਾਹੁੰਦਾ ਸੀ। 1834 ਵਿਚ ਉਸ ਨੂੰ ਪਿਸ਼ਾਵਰ ਭੇਜ ਦਿੱਤਾ ਗਿਆ ਤਾਂ ਕਿ ਉਥੋਂ ਦੀ ਕਾਨੂੰਨ ਵਿਵਸਥਾ ਨੂੰ ਠੀਕ ਕੀਤਾ ਜਾ ਸਕੇ ਅਤੇ ਸੰਨ 1837 ਵਿਚ ਸਰਦਾਰ ਹਰੀ ਸਿੰਘ ਨਲੂਆ ਦੇ ਅਕਾਲ ਚਲਾਣੇ ਮਗਰੋਂ ਉਸ ਨੂੰ ਉਥੋਂ ਦਾ ਗਵਰਨਰ ਬਣਾ ਦਿੱਤਾ ਗਿਆ। ਉਸ ਦੇ ਯਤਨਾ ਸਦਕਾ ਪਿਸ਼ਾਵਰ ਵਰਗੇ ਖਰੂਦੀ ਕਬਾਇਲੀ ਇਲਾਕੇ ਵਿਚ ਅਮਨ ਸ਼ਾਂਤੀ ਦੀ ਬਹਾਲੀ ਹੋਈ ਅਤੇ ਲੋਕ ਸੁਖ ਦੀ ਨੀਂਦਰ ਸੌਣ ਲੱਗੇ ਸਨ। ਐਵੀਟਾਬਲ ਨੂੰ ਕਈ ਵਾਰ ਸਿੱਖ ਫੌਜਾਂ ਨੂੰ ਯੂਰਪੀ ਢੰਗ ਦੀ ਸਿਖਲਾਈ ਦੇਣ ਦੀ ਜ਼ੁੰਮੇਵਾਰੀ ਵੀ ਲਗਾਈ ਜਾਂਦੀ ਰਹੀ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਾਲਣੇ ਤੋਂ ਬਾਅਦ ਉਹ ਸੰਨ 1843 ਵਿਚ ਆਪਣੇ ਦੇਸ਼ ਵਾਪਸ ਪਰਤ ਗਿਆ।
ਲੇਖਾ ਜੋਖਾ
ਇਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਸਿੱਖਾਂ ਤੋਂ ਇਲਾਵਾ ਮੁਸਲਮਾਨ, ਹਿੰਦੂ, ਡੋਗਰੇ ਅਤੇ ਯੂਰਪੀਅਨ ਲੋਕ ਮੌਜੂਦ ਸਨ। ਇਸ ਸਬੰਧ ਵਿਚ ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਉਨ੍ਹਾਂ ਦੀ ਸਵਾਰਥ ਭਾਵਨਾ ਅਤੇ ਆਪਸੀ ਖਿੱਚੋਤਾਣ ਕਰਕੇ ਹੀ ਮਹਾਰਾਜੇ ਪਿੱਛੋਂ ਸਿੱਖ ਰਾਜ ਦਾ ਜਲਦੀ ਪਤਨ ਹੋਇਆ। ਮਹਾਰਾਜਾ ਰਣਜੀਤ ਸਿੰਘ ਨੂੰ ਵੱਖ-ਵੱਖ ਵਰਗਾਂ ਅਤੇ ਧਰਮਾਂ ਦੇ ਲੋਕਾਂ ਕੋਲੋਂ ਆਪਣੇ ਰਾਜ ਨੂੰ ਅੱਗੇ ਤੋਰਨ ਅਤੇ ਉਸ ਦੀ ਯੋਗ ਸੇਵਾ ਕਰਵਾਉਣ ਲਈ ਸਿਖਿਅਤ ਆਦਮੀਆਂ ਦੀ ਜ਼ਰੂਰਤ ਸੀ। ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਲੋਕ ਵੱਖ-ਵੱਖ ਕਿਤਿਆਂ ਨਾਲ ਸਦੀਆਂ ਤੋਂ ਜੁੜੇ ਰਹਿਣ ਕਰ ਕੇ ਆਪੋ ਆਪਣੇ ਧੰਧਿਆਂ ਵਿਚ ਮਾਹਰ ਬਣ ਚੁੱਕੇ ਸਨ । ਜਿਸ ਤਰ੍ਹਾਂ ਹਟਵਾਣੀਆ, ਵਾਹੀਖੇਤੀ ਦਾ ਕੰਮ ਕਰਨ ਤੋਂ ਅਸਮਰੱਥ ਹੁੰਦਾ ਸੀ, ਉਸੇ ਤਰ੍ਹਾਂ ਵਾਹੀ ਖੇਤੀ ਨਾਲ ਸਬੰਧਤ ਕੌਮਾਂ ਵਪਾਰ ਅਤੇ ਪੜ੍ਹਾਈ ਲਿਖਾਈ ਆਦਿ ਵਿਚ ਅਣਜਾਣ ਹੁੰਦੀਆਂ ਸਨ। ‘ਜਿਸ ਕਾ ਕਾਮ ਉਸੀ ਕੋ ਸਾਜੇ’ ਦਾ ਮੁਹਾਵਰਾ ਇਕ ਅਸਲੀਅਤ ਸੀ । ਮਹਾਰਾਜੇ ਨੂੰ ਪੰਜਾਬ ਦੀ ਕਿਰਸਾਣੀ ਪਾਸੋਂ ਜਾਂਬਾਜ਼ ਯੋਧੇ ਮਿਲੇ ਅਤੇ ਹਟਵਾਣੀਆਂ ਪਾਸੋਂ ਹਿਸਾਬ ਕਿਤਾਬ ਵਿਚ ਨਿਪੁੰਨ ਮੁਨੀਮ ਮਿਲੇ । ਸਫ਼ਾਰਤੀ ਕੰਮਾਂ ਵਿਚ ਅਦਬ ਅਤੇ ਸਲੀਕੇ ਨਾਲ ਗੱਲਬਾਤ ਕਰਨ ਵਾਲੇ ‘ਫ਼ਕੀਰ ਭਰਾ ਮੁਸਲਮਾਨਾਂ ਵਿਚੋਂ ਲਏ ਅਤੇ ਨਿਸ਼ਾਨਿਆਂ ‘ਤੇ ਤੋਪਾਂ ਦੇ ਗੋਲੇ ਮਾਰਨ ਲਈ ਤੋਪਚੀ ਪਠਾਣਾਂ ਵਿਚੋਂ ਚੁਣੇ। ਇਕ ਵਾਰ ਜਦੋਂ ਮਹਾਰਾਜੇ ਨੂੰ ਗੋਰਖਿਆਂ ਦੀ ਬਹਾਦਰੀ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਦੀ ਇਕ ਵੱਖਰੀ ਪਲਟਨ ਬਣਾਉਣ ਦਾ ਫੌਰਨ ਹੁਕਮ ਦਿੱਤਾ। ਗੋਰਖਾ ਪਲਟਨ ਦਾ ਸੈਨਾਪਤੀ ਬਲਭੱਦਰ ਨੁਸ਼ਹਿਰੇ ਦੀ ਲੜਾਈ ਵਿਚ ਅਕਾਲੀ ਫੂਲਾ ਸਿੰਘ ਨਾਲ ਸ਼ਹੀਦ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਸ਼ੁਰੂ ਤੋਂ ਹੀ ਈਸਟ ਇੰਡੀਆ ਕੰਪਨੀ (ਅੰਗਰੇਜ਼ਾਂ) ਦੀ ਖੋਟੀ ਨੀਅਤ ਅਤੇ ਉਨ੍ਹਾਂ ਦੀ ਪਸਾਰਵਾਦੀ ਨੀਤੀ ਦਾ ਪਤਾ ਸੀ, ਇਸ ਲਈ ਉਸ ਨੇ ਆਪਣੀ ਫ਼ੌਜ ਨੂੰ ਆਧੁਨਿਕ ਬਣਾਉਣ ਅਤੇ ਉਨ੍ਹਾਂ ਦੇ ਲੜਨ ਦੀ ਸਮਰੱਥਾ ਵਧਾਉਣ ਵਾਸਤੇ ਯੂਰਪੀਅਨ ਜਰਨੈਲਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਪਰ ਅੰਗਰੇਜ਼ ਮਹਾਰਾਜੇ ਦੇ ਇਸ ਯੂਰਪੀਅਨ ਮੇਲ-ਜੋਲ ਤੋਂ ਬਹੁਤ ਔਖੇ ਸਨ। ਨੈਪੋਲੀਅਨ ਦੇ ਮਾਹਿਰ ਜਰਨੈਲਾਂ ਪਾਸੋਂ ਨਵੀਨਤਮ ਜੰਗੀ ਕਾਰਨਾਮੇ ਸਿੱਖਣੇ ਕਿਹੜੀ ਮਾੜੀ ਗੱਲ ਸੀ? ਪਰ ਅੰਗਰੇਜ਼ਾਂ ਵਾਸਤੇ ਇਹ ਪ੍ਰੇਸ਼ਾਨੀ ਜ਼ਰੂਰ ਸੀ । ਸੌੜੀ ਸੋਚ ਸਦਕਾ ਕੁਝ ਸਿੱਖ ਸਰਦਾਰ ਅਤੇ ਡੋਗਰੇ ਇਨ੍ਹਾਂ ਯੂਰਪੀਅਨਾਂ ਨੂੰ ਨਫ਼ਰਤ ਕਰਦੇ ਸਨ। ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਕਿਸੇ ਵੀ ਯੂਰਪੀਅਨ ਅਫ਼ਸਰ ਨੇ ਲਾਹੌਰ ਦਰਬਾਰ ਨਾਲ ਕੋਈ ਗਦਾਰੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਮੁਸਲਿਮ ਅਹਿਲਕਾਰ ਨੇ ਦਰਬਾਰੀ ਸਾਜ਼ਿਸ਼ਾਂ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਹਿੱਸਾ ਲਿਆ। ਸਿੱਖ ਰਾਜ ਨੂੰ ਢਹਿ-ਢੇਰੀ ਕਰਨ, ਖ਼ਾਲਸਾ ਫ਼ੌਜ ਨੂੰ ਮਰਵਾਉਣ ਅਤੇ ਅੰਗਰੇਜ਼ੀ ਸਾਮਰਾਜ ਨਾਲ ਮਿਲਾਉਣ ਵਾਸਤੇ ਅੰਗਰੇਜ਼ਾਂ ਨੂੰ ਸਿਰਫ ਮਹਾਰਾਜੇ ਦੇ ਪਰਿਵਾਰ ਦੇ ਸ਼ਰੀਕ ਸਿੱਖ ਸਰਦਾਰ ਅਤੇ ਜੰਮੂ ਕਸ਼ਮੀਰ ਦੇ ਡੋਗਰੇ ਹੀ ਲੱਭੇ। ਇਹਨਾਂ ਸਾਰੀਆਂ ਸਾਜ਼ਿਸ਼ੀ ਹਸਤੀਆਂ ਵਿਚੋਂ ਫੂਲਕੀਆ ਰਿਆਸਤਾਂ ਮਹਾਰਾਜੇ ਦੇ ਸਭ ਤੋਂ ਵੱਡੇ ਦੁਸ਼ਮਣ ਸਾਬਤ ਹੋਈਆਂ, ਜਿਨ੍ਹਾਂ ਨੇ ਆਪਣੇ ਸਵਾਰਥ ਲਈ ਆਪਣੇ ਆਪ ਨੂੰ ਬਹੁਤ ਚਿਰ ਪਹਿਲਾਂ ਹੀ ਅੰਗਰੇਜ਼ਾਂ ਪਾਸ ਗਿਰਵੀ ਰੱਖ ਦਿੱਤਾ ਸੀ। ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ ਅੰਗਰੇਜ਼ਾਂ ਦੀ ਸੇਵਾ ਕਰਨ ਬਦਲੇ ਡੋਗਰਿਆਂ ਨੂੰ ਜੰਮੂ ਕਸ਼ਮੀਰ ਇਨਾਮ ਵਜੋਂ ਮਿਲ ਗਿਆ। ਬਹੁਤ ਸਾਰੇ ਉਹ ਸਿੱਖ ਸਰਦਾਰ ਜੋ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਬਦੌਲਤ ਪ੍ਰਭਾਵਸ਼ਾਲੀ ਬਣੇ ਸਨ, ਅੰਗਰੇਜ਼ਾਂ ਦੇ ਪਿੱਠੂ ਬਣ ਗਏ ਅਤੇ ਉਹਨਾਂ ਖ਼ਾਲਸੇ ਦੀ ਬਚੀ-ਖੁਚੀ ਹਸਤੀ ਨੂੰ ਮਿਟਾਉਣ ਖ਼ਾਤਿਰ ਅੰਗਰੇਜ਼ੀ ਰਾਜ ਦੀ ਖੂਬ ਸੇਵਾ ਕੀਤੀ, ਜਿਸ ਦੇ ਬਦਲੇ ਉਹਨਾਂ ਨੂੰ ‘ਰਾਏ ਬਹਾਦਰ’, ‘ਸਰਦਾਰ ਬਹਾਦਰ’, ‘ਸਰਕਾਰੀਏ’, ‘ਆਨਰੇਰੀ ਮੈਜਿਸਟ੍ਰੇਟ’ ਜਿਹੇ ਖਿਤਾਬ ਅਤੇ ਜਗੀਰਾਂ ਇਨਾਮ ਵਿਚ ਮਿਲੀਆਂ। ਇਹਨਾਂ ‘ਸਰਦਾਰਾਂ’ ਅਤੇ ਫੂਲਕੀਆ ਰਿਆਸਤਾਂ ਦੇ ਹਾਕਮਾਂ ਨੇ ਸੰਨ 1857 ਦੇ ਗਦਰ ਸਮੇਂ ਵੀ ਅੰਗਰੇਜ਼ਾਂ ਦਾ ਭਰਪੂਰ ਸਾਥ ਦਿੱਤਾ ਅਤੇ ਇਹ ਹਮੇਸ਼ਾਂ ਅੰਗਰੇਜ਼ਾਂ ਦੇ ਟੋਡੀ ਅਤੇ ਦੇਸ਼ ਦੀ ਆਜ਼ਾਦੀ ਦੇ ਪ੍ਰਵਾਨਿਆਂ ਦੇ ਦੁਸ਼ਮਣ ਬਣ ਕੇ ਰਹੇ। ਡਾਕਟਰ ਰੌਸ਼ਨ ਲਾਲ ਆਹੂਜਾ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ: ਏ ਮੈਨ ਆਫ ਡੈਸਟਨੀ’ ਦੇ ਪੰਨਾ 42-46 ਦਰਮਿਆਨ ਫੂਲਕੀਆ ਰਿਆਸਤਾਂ ਦੁਆਰਾ ਅੰਗਰੇਜ਼ਾਂ ਦੀ ਸੇਵਾ ਕਰਨ ਬਾਬਤ ਇੰਜ ਲਿਖਦਾ ਹੈ : ‘ਤਾਕਤ ਅਤੇ ਦੌਲਤ ਸਬੰਧਾਂ ਦੀਆਂ ਗੰਢਾਂ ਤੋਂ ਜ਼ਿਆਦਾ ਮਜ਼ਬੂਤ ਸਾਬਤ ਹੋਈ। ਪਟਿਆਲੇ ਦੇ ਰਾਜਾ ਨਰਿੰਦਰ ਸਿੰਘ ਨੇ ਸੰਨ 1847 ਵਿਚ ਲਾਹੌਰ ਰਾਜ ਦੇ ਵਿਰੁੱਧ ਅਤੇ ਸੰਨ 1857 ਦੇ ਗਦਰ ਦੌਰਾਨ ਦਿੱਲੀ ਦੇ ਬਾਦਸ਼ਾਹ ਦੇ ਵਿਰੁੱਧ ਅੰਗਰੇਜ਼ਾਂ ਦੀ ਕੀਮਤੀ ਸੇਵਾ ਕੀਤੀ।’ ਮਹਾਰਾਜੇ ਨੇ ਤਾਂ ਕਮਜ਼ੋਰ ਅਤੇ ਮਿਸਲਾਂ ਵਿਚ ਖਿੰਡੀ ਹੋਈ ਖ਼ਾਲਸਾ ਕੌਮ ਨੂੰ ਇਕ-ਮੁੱਠ ਕੀਤਾ ਅਤੇ ਜੇ ਉਹ ਇਸ ਤਰ੍ਹਾਂ ਨਾ ਕਰਦਾ ਤਾਂ, ਬਾਬਾ ਪ੍ਰੇਮ ਸਿੰਘ ਹੋਤੀ ਮੁਤਾਬਕ, “ਸਿੱਖ ਇਤਿਹਾਸ ਦਾ ਇਹ ਸ਼ਾਨਦਾਰ ਭਾਗ ਕਿ ਸਿੱਖਾਂ ਨੇ ਪੰਜਾਬ ਵਿਚ ਬਾਦਸ਼ਾਹੀ ਕੀਤੀ, ਕਿਧਰੇ ਵੀ ਦਿਖਾਈ ਨਾ ਦਿੰਦਾ। ਇਸ ਤਰ੍ਹਾਂ ਸਮੇਂ ਦੇ ਹਾਲਾਤ ‘ਤੇ ਨਜ਼ਰ ਫੇਰਿਆਂ ਇਹ ਸਿੱਧ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਛੋਟੇ-ਛੋਟੇ ਇਲਾਕਿਆਂ ਨੂੰ ਆਪਣੇ ਨਾਲ ਮਿਲ ਕੇ ਇਕ ਬਲਵਾਨ ਅਤੇ ਜ਼ਬਰਦਸਤ ਸਲਤਨਤ ਦਾ ਕਾਇਮ ਕਰਨਾ ਸਭ ਤਰ੍ਹਾਂ ਯੋਗ * ਸੀ। ਮਹਾਰਾਜੇ ਦੇ ਇਸ ਤਰ੍ਹਾਂ ਕਰਨ ਨਾਲ ਖ਼ਾਲਸਾ ਕੌਮ ਕਮਜ਼ੋਰ ਨਹੀਂ ਹੋਈ, ਸਗੋਂ ਇਕ ਖ਼ਾਲਸਈ ਝੰਡੇ ਹੇਠ ਇਕੱਠੀ ਹੋ ਕੇ ਡਾਢੀ ਬਲਵਾਨ ਹੋ ਗਈ। ” ਪਰ ਉਸ ਨੇ ਦੂਜੀਆਂ ਕੌਮਾਂ ਦੀ ਅਣਦੇਖੀ ਵੀ ਨਹੀਂ ਕੀਤੀ। ਨਿਰੋਲ ਖ਼ਾਲਸਈ ਸੋਚ ਮੁਤਾਬਕ ਸਾਰਿਆਂ ਧਰਮਾਂ ਦਾ ਸਤਿਕਾਰ ਕੀਤਾ ਅਤੇ ਕਿਸੇ ਦਾ ਜਬਰੀ ਧਰਮ ਪ੍ਰਵਰਤਨ ਨਹੀਂ ਕੀਤਾ। ਉਸ ਨੇ ਸਿੱਖ ਰਵਾਇਤਾਂ ਉੱਪਰ ਚਲਦਿਆਂ ਅਜਿਹਾ ਧਰਮ-ਨਿਰਪੇਖ ‘ਹਲੇਮੀ’ ਰਾਜ ਸਥਾਪਿਤ ਕੀਤਾ ਜਿਸ ਦੇ ਪੰਜਾਹ ਸਾਲਾਂ ਦੇ ਕਾਰਜਕਾਲ ਦੌਰਾਨ ਨਾ ਕੋਈ ਫ਼ਿਰਕੂ ਫ਼ਸਾਦ ਹੋਇਆ, ਨਾ ਕੋਈ ਸਿਆਸੀ ਬਗ਼ਾਵਤ ਹੋਈ ਅਤੇ ਨਾ ਹੀ ਫਿਰ ਕਦੇ ਕਿਸੇ ਹਮਲਾਵਰ ਨੇ ਉੱਤਰ-ਪੱਛਮ ਵੱਲੋਂ ਹਿੰਦੁਸਤਾਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸਮੁੱਚਾ ਭਾਰਤ ਅਤੇ ਖਾਸ ਕਰ ਸਿੱਖ ਕੌਮ, ਮਹਾਰਾਜਾ ਰਣਜੀਤ ਸਿੰਘ ਦੀ ਸਦਾ ਰਿਣੀ ਰਹੇਗੀ।
Credit – ਕਿਰਪਾਲ ਸਿੰਘ