Jassa Singh Ramgharia | ਜੱਸਾ ਸਿੰਘ ਰਾਮਗੜ੍ਹੀਆ |

ਜੱਸਾ ਸਿੰਘ ਦਾ ਜਨਮ ਤੇ ਸਿੱਖ ਇਤਿਹਾਸ ਦਾ ਹਨ੍ਹੇਰਾ ਕਾਲ

Contents hide

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਵਡੇਰਿਆਂ ਦਾ ਪਿਛਲਾ ਪਿੰਡ ‘ਸੁਰ ਸਿੰਘ’ ਸੀ ਜੋ ਖੇਮ ਕਰਨ ਤੋਂ ਕੋਈ 19 ਮੀਲ ਦੀ ਵਿੱਥ ਤੇ ਹੈ । ਸਰਦਾਰ ਜੱਸਾ ਸਿੰਘ ਦੇ ਬਾਬਾ ਜੀ ਦਾ ਨਾਮ ਹਰਦਾਸ ਸਿੰਘ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਪਹੁਲ ਲਈ ਅਤੇ ਉਸ ਨੂੰ ਗੁਰੂ ਸਾਹਿਬ ਨਾਲ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ । ਸਰਦਾਰ ਹਰਦਾਸ ਸਿੰਘ ਗੁਰੂ ਜੀ ਦੇ ਨਾਲ ਵਾਪਰੇ ਸਾਰੇ ਯੁੱਧਾਂ ਵਿਚ ਸੂਰਬੀਰਤਾ ਨਾਲ ਲੜਦਾ ਰਿਹਾ । ਹਰਦਾਸ ਸਿੰਘ ਦਾ ਪੁੱਤਰ ਭਗਵਾਨ ਸਿੰਘ ਸੀ ਅਤੇ ਭਗਵਾਨ ਸਿੰਘ ਦੇ ਪੰਜ ਪੁੱਤਰ – ਜੱਸਾ ਸਿੰਘ, ਜੈ ਸਿੰਘ, ਖ਼ੁਸ਼ਹਾਲ ਸਿੰਘ, ਮਾਲੀ ਸਿੰਘ ਅਤੇ ਤਾਰਾ ਸਿੰਘਾ ਸਨ । ਜੱਸਾ ਸਿੰਘ ਭਗਵਾਨ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ । ਜੱਸਾ ਸਿੰਘ ਦੀ ਜਨਮ ਮਿਤੀ ਅਤੇ ਮਹੀਨੇ ਬਾਰੇ ਵਿਦਵਾਨਾਂ ਦਾ ਨਿਸ਼ਚਾ ਨਹੀਂ ਹੋ ਸਕਿਆ। ਉਂਜ ‘ਰਾਜ ਖ਼ਾਲਸਾ” ਦੇ ਲੇਖਕ ਗਿਆਨ ਸਿੰਘ ਅਨੁਸਾਰ ਜੱਸਾ ਸਿੰਘ 1803 ਵਿਚ ਪੂਰੀ 80 ਵਰ੍ਹੇ ਦੀ ਉਮਰ ਭੋਗ ਕੇ ਕਾਲਵੱਸ ਹੋਇਆ । ਜਿਸ ਤੋਂ ਆਪਣੇ ਆਪ ਸਿੱਧ ਹੋ ਜਾਂਦਾ ਹੈ ਕਿ ਜੱਸਾ ਸਿੰਘ ਦਾ ਜਨਮ ਜ਼ਰੂਰ 1723 ਵਿਚ ਕਿਸੇ ਸਮੇਂ ਹੋਇਆ ਸੀ ।

ਜੱਸਾ ਸਿੰਘ ਦਾ ਜਨਮ ਦਾ ਵਰ੍ਹਾ 1723 ਉਸ ਕਾਲ ਵਿਚ ਆਉਂਦਾ ਹੈ ਜਿਸ ਨੂੰ ਪੰਜਾਬ ਦੇ ਇਤਿਹਾਸ ਵਿਚ ਸਿੱਖਾਂ ਲਈ ਇਕ ਹਨ੍ਹੇਰਾ ਕਾਲ ਮੰਨਿਆ ਜਾਂਦਾ ਹੈ । ਇਸ ਕਾਲ ਦਾ ਸਮਾਂ 1716 ਤੋਂ 1733 ਤਕ ਦਾ ਗਿਣਿਆ ਜਾਂਦਾ ਹੈ । ਇਹ ਸਮਾਂ ਉਦੋਂ ਤੋਂ ਆਰੰਭ ਹੁੰਦਾ ਹੈ ਜਦੋਂ ਬੰਦਾ ਬਹਾਦਰ ਨੂੰ 1716 ਵਿਚ ਅਬਦੁੱਸ ਸਮਦ ਖ਼ਾਨ ਗਵਰਨਰ ਲਾਹੌਰ ਨੇ ਅਣ-ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਉਸ ਦੀ ਫ਼ੌਜ ਦੇ ਹਜ਼ਾਰਾਂ ਸਾਥੀਆਂ ਨੂੰ ਵੀ ਮੌਤ ਦੇ ਘਾਟ ਉੱਤਾਰ ਦਿੱਤਾ ਸੀ । ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਛੋਟੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਸੂਬਾ ਸਰਹਿੰਦ ਵੱਲੋਂ ਜਿਉਂਦਿਆਂ ਨੂੰ ਕਤਲ ਕਰਵਾ ਕੇ ਪੱਕੀ ਕੰਧ ਵਿਚ ਚਿਣ ਦਿੱਤਾ ਗਿਆ ਸੀ । ਉਦੋਂ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ ਚਮਕੌਰ ਦੇ ਯੁੱਧ ਵਿਚ ਆਪਣੀ ਬੀਰਤਾ ਦਿਖਾ ਕੇ ਸ਼ਹੀਦੀਆਂ ਪਾ ਚੁੱਕੇ ਸਨ ਤੇ ਅੰਤ ਵਿਚ ਗੁਰੂ ਜੀ ਦੇ ਸਾਥੀ ਚਾਲੀ ਮੁਕਤ ਵੀ ਲੜ ਕੇ ਸ਼ਹੀਦ ਹੋ ਚੁੱਕੇ ਸਨ । ਆਪ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਚਲੇ ਗਏ ਸਨ । ਉਨ੍ਹਾਂ ਤੋਂ ਬਿਨਾਂ ਇਸ ਸਮੇਂ ਸਿੱਖ ਪੰਥ ਦੀਆਂ ਵਾਗਾਂ ਸੁੰਨੀਆਂ ਪੈ ਗਈਆਂ ਸਨ ।

ਜਿਥੇ ਐਸੀ ਦਸ਼ਾ ਵਿਚ ਸਿੱਖਾਂ ਦੀ ਲਹਿਰ ਅਤੇ ਧਾਰਮਿਕ ਸਥਾਨ ਦੋਵੇਂ ਹੀ ਕੁੱਚਲ ਦਿੱਤੇ ਗਏ ਸਨ, ਉਥੇ ਲਾਹੌਰ ਦੇ ਗਵਰਨਰ ਅਬਦੁੱਸ ਸਮਦ ਖ਼ਾਨ ਨੇ ਪੰਜਾਬ ਦੇ ਸਰਦੇ- ਪੁਜਦੇ ਸਿੱਖਾਂ ਲਈ ਵੀ ਜਿਉਂਦੇ ਰਹਿਣਾ ਹਰਾਮ ਕੀਤਾ ਹੋਇਆ ਸੀ ਅਤੇ ਉਹ ਸਿੱਖਾਂ ਨੂੰ ਆਮ ਜਨਤਾ ਵਿਚੋਂ ਚੁਣ ਚੁਣ ਕੇ ਕਤਲ ਕਰ ਰਿਹਾ ਸੀ । ਅਬਦੁੱਸ ਸਮਦ ਖ਼ਾਨ ਨੂੰ ਇਸ ਜ਼ੁਲਮੋਂ-ਸਿਤਮ ਢਾਹੁਣ ਦੇ ਬਦਲੇ ਦਿੱਲੀ ਦੀ ਸਰਕਾਰ ਵੱਲੋਂ ‘ਪੰਜਾਬ ਦੀ ਤਲਵਾਰ’ ਦਾ ਖ਼ਿਤਾਬ ਦਿੱਤਾ ਗਿਆ ਸੀ । ਉਸ ਨੇ ਇਸ ਖ਼ਿਤਾਬ ਦੇ ਨਿੱਘ ਵਿਚ ਪੰਜਾਬ ਦੀ ਹੇਠਲੀ ਉੱਤੇ ਲਿਆ ਦਿੱਤਾ ਸੀ । ਇਕ ਪਾਸੇ ਜੱਸਾ ਸਿੰਘ ਦਾ ਜਨਮ ਇਸ ਸਮੇਂ ਵਿਚ ਹੋਇਆ ਜਦੋਂ ਕਿ ਸਿੱਖਾਂ ਦੀ ਜਾਨ ਸੂਲੀ ਉੱਤੇ ਟੰਗੀ ਜਾ ਰਹੀ ਸੀ ਅਤੇ ਦੂਜੇ ਉਸ ਦੇ ਵਡੇਰੇ ਆਪ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਨ ਸਿੱਖ ਸਨ ਜਿਸ ਕਰਕੇ ਉਹ ਸਰਕਾਰੀ ਨਜ਼ਰਾਂ ਵਿਚ ਹੋਰ ਵੀ ਸ਼ੱਕੀ ਸਨ । ਜੱਸਾ ਸਿੰਘ ਦੇ ਬਾਬਾ ਹਰਦਾਸ ਸਿੰਘ ਦਾ ਤਾਂ ਸਾਰਾ ਜੀਵਨ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਅਤੇ ਅਗਵਾਈ ਵਿਚ ਹੀ ਬੀਤਿਆ ਅਤੇ ਹਰਦਾਸ ਸਿੰਘ ਦਾ ਗੁਰੂ ਤੇ ਪੰਥ ਲਈ ਤਨ ਮਨ ਧਨ ਸਭ ਕੁਝ ਭੇਟਾ ਸੀ । ਹਰਦਾਸ ਸਿੰਘ ਬਾਰੇ ਗਿਆਨੀ ਗਿਆਨ ਸਿੰਘ ਜੀ ਨੇ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਵਿਚ ਲਿਖਿਆ ਹੈ :

ਇਨ ਕਾ ਬੜਾ ਸਿੰਘ ਹਰਦਾਸ ।

ਰਹਿਓ ਗੁਰੂ ਗੋਬਿੰਦ ਸਿੰਘ ਪਾਸ ।

ਤਨ ਮਨ ਧਨ ਕਰ ਸੇਵਾ ਕਮਾਈ ।

ਗੁਰੂ ਵਰ ਦੀਨੇ ਰਾਜ ਲੁਭਾਈ ।

ਸਿੰਘ ਭਗਵਾਨ ਤਾਹਿ ਸੁਤ ਭਯੋ ।

ਅਬਚਲ ਨਗਰ ਗੁਰੂ ਸੰਗ ਰਹਯੋ ।

ਹਰਦਾਸ ਸਿੰਘ ਦਾ ਜੀਵਨ ਖ਼ੂਨੀ ਸਾਕਿਆਂ ਦੇ ਸੰਗਰਾਮ ਵਿਚ ਬੀਤਿਆ । ਪਹਿਲਾਂ ਉਸ ਦੇ ਦੇਖਦੇ ਦੇਖਦੇ ਗੁਰੂ ਜੀ ਅਤੇ ਉਨ੍ਹਾਂ ਦਾ ਪਰਿਵਾਰ ਸ਼ਹੀਦੀਆਂ ਪ੍ਰਾਪਤ ਕਰ ਗਿਆ। ਅਤੇ ਪਿੱਛੋਂ ਕਲਗੀ ਵਾਲੇ ਦਾ ਪ੍ਰਤੀਕ ਬੰਦਾ ਬਹਾਦਰ ਵੀ ਉਸੇ ‘ਖੰਨਿਉਂ ਤਿੱਖੀ ਵਾਲਹੁੰ ਨਿਕੀ’ ਦੀ ਧਾਰ ਤੋਂ ਲੰਘਿਆ । ਹਰਦਾਸ ਸਿੰਘ ਪਹਿਲਾਂ ਗੁਰੂ ਜੀ ਦੀ ਫ਼ੌਜ ਵਿਚ ਇਕ ਜੁਝਾਰੂ ਸਿਪਾਹੀ ਦੇ ਰੂਪ ਵਿਚ ਲੜਦਾ ਰਿਹਾ ਅਤੇ ਫੇਰ ਉਹ ਬੰਦਾ ਬਹਾਦਰ ਦੀ ਫ਼ੌਜ ਵਿਚ ਜਾ ਮਿਲਿਆ ਅਤੇ ਅੰਤ ਬੰਦਾ ਬਹਾਦਰ ਦੀ ਬਜਵਾੜੇ ਦੀ ਲੜਾਈ ਵਿਚ ਸ਼ਹੀਦੀ ਪਾ ਗਿਆ । ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉੱਤੇ ਵੀ ਸੁਭਾਵਿਕ ਹੀ ਬੜਾ ਡੂੰਘਾ ਪ੍ਰਭਾਵ ਸੀ । ਭਗਵਾਨ ਸਿੰਘ ਨੂੰ ਸਾਰੇ ਲੋਕ ਗਿਆਨੀ ਭਗਵਾਨ ਸਿੰਘ ਵੀ ਇਸੇ ਲਈ ਕਹਿੰਦੇ ਸਨ ਕਿਉਂਕਿ ਭਗਵਾਨ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਭਾਵ ਤੇ ਅਮਲ ਦੋਹਾਂ ਦੇ ਰੰਗ ਵਿਚ ਰੰਗਿਆ ਅਤੇ ਗੁੜਿਆ ਹੋਇਆ ਸੀ । ਗਿਆਨੀ ਭਗਵਾਨ ਸਿੰਘ ਆਪਣੇ ਸਮੇਂ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ ਅਤੇ ਲੋਕਾਂ ਵਿਚ ਉਸ ਦਾ ਇਕ ਪੂਰਣ ਸਿੱਖ ਵਜੋਂ ਬੜਾ ਮਾਣ ਸਤਿਕਾਰ ਸੀ । ਉਸ ਨੇ ਇਸ ਸਿੱਖੀ ਨਿਸ਼ਾਨੇ ਨੂੰ ਸਾਹਮਣੇ ਰਖ ਕੇ ਹੀ ਜੱਸਾ ਸਿੰਘ ਨੂੰ ਲੋਰੀਆਂ ਦੇ ਕੇ ਪਾਲਿਆ ਸੀ ।

1727 ਵਿਚ ਅਬਦੁੱਸ ਸਮਦ ਖ਼ਾਨ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਉਂ ਤੋਂ ਵੀ ਕਿਤੇ ਵੱਧ ਜ਼ਾਲਮ ਸੀ । ਉਸ ਨੇ ਪਿਉ ਵਾਲੀ ਉਹੋ ਕੁੱਤੇ-ਚਾਲ ਜਾਰੀ ਰਖੀ । ਇਸ ਲਈ ਫੇਰ ਪੰਜਾਬ ਦੀ ਸਿੱਖ ਜਨਤਾ ਲਈ ਖ਼ਾਸ ਕਰਕੇ ਗਿਆਨੀ ਭਗਵਾਨ ਸਿੰਘ ਵਰਗੇ ਪਰਿਵਾਰਾਂ ਦਾ ਵਸੇਬਾ ਭਾਰੀ ਕਰ ਦਿੱਤਾ ਸੀ । ਇਸ ਨਵੀਂ ਬਣੀ ਭੀੜ ਤੇ ਭਾਰੀ ਪਈ ਵਿਪਤਾ ਦੇ ਸਮੇਂ ਵਿਚ ਗਿਆਨੀ ਭਗਵਾਨ ਸਿੰਘ ਆਪ ਰਾਤ ਦਿਨ ਲੁਕ-ਛਿਪ ਕੇ ਕਟਦਾ ਸੀ । ਗਿਆਨੀ ਜੀ ਦੇ ਪ੍ਰੇਮੀ ਤੇ ਹਮਦਰਦ ਲੰਕ ਉਸ ਨੂੰ ਜ਼ਾਲਮਾਂ ਦੀਆਂ ਅੱਖਾਂ ਤੋਂ ਬਚਾ ਕੇ ਲੁਕਾ-ਛਿਪਾ ਕੇ ਰਖਦੇ ਸਨ । ਇਸ ਤਰ੍ਹਾਂ ਦੇ ਹਿਤੈਸ਼ੀਆਂ ਤੇ ਹਮਦਰਦਾਂ ਦੇ ਸਦਕੇ ਹੀ ਬਹੁਤ ਸਾਰੇ ਸਰਗਰਮ ਸਿੱਖ ਉਸ ਵੇਲੇ ਦੁਸ਼ਮਣ ਦੇ ਘੇਰੇ ਤੋਂ ਬਚਦੇ ਰਹੇ । ਇਨ੍ਹਾਂ ਵਰ੍ਹਿਆਂ ਵਿਚ ਹੀ ਕਿਤੇ ਗਿਆਨੀ ਭਗਵਾਨ ਸਿੰਘ ਦਾ ਪਿਤਾ ਹਰਦਾਸ ਸਿੰਘ ਆਪਣਾ ਜੱਦੀ ਪਿੰਡ ਸੁਰ ਸਿੰਘ ਛੱਡ ਕੇ ਲਾਹੌਰ ਦੇ ਪੂਰਬ ਦੇ ਪਾਸੇ ਯਾਰ੍ਹਾਂ ਬਾਰ੍ਹਾਂ ਮੀਲ ਦੀ ਵਿੱਥ ਤੇ ਪਿੰਡ ਵਿਚੋਂ ਗਿੱਲ ਵਿਚ ਆ ਵਸਿਆ ਸੀ । ਹਰਦਾਸ ਸਿੰਘ ਦਾ ਆਪਣਾ ਜੀਵਨ ਵੀ ਗੁਰੂ ਤੇ ਸਿੱਖ ਪੰਥ ਦੀ ਸੇਵਾ ਵਿਚ ਬੀਤਿਆ ਅਤੇ ਆਪ ਨੇ ਬੰਦੇ ਬਹਾਦਰ ਦੀ ਫ਼ੌਜ ਵਿਚ ਸ਼ਹੀਦੀ ਪਾਈ। ਦੀ ਫ਼ੌਜ ਦੇ ਸ਼ਸਤਰ ਵੀ ਬਣਾਉਂਦੇ ਰਹੇ ਤੇ ਰਹੇ ਸਨ । ਇਸ ਤਰ੍ਹਾਂ ਗਿਆਨੀ ਭਗਵਾਨ ਸਰਦਾਰ ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਜੀ ਯਥਾ ਸ਼ਕਤ ਹੋਰ ਹਰ ਪ੍ਰਕਾਰ ਦੀ ਸੇਵਾ ਕਰਦੇ ਸਿੰਘ ਵੀ ਰਾਤ ਦਿਨ ਸਰਕਾਰੀ ਦੁਸ਼ਮਣਾਂ ਤੋਂ ਭਰਦਾ ਭਗੌੜਾ ਹੋਇਆ ਫਿਰਦਾ ਮੁਸ਼ਕਲਾਂ ਸਹਿੰਦਾ ਰਿਹਾ ਸੀ । ਵੈਸੇ ਵੀ ਉਹ ਇਕ ਗ਼ਰੀਬ ਤਰਖਾਣ ਦਾ ਕਿੱਤਾ ਕਰਨ ਵਾਲਾ ਮਿਹਨਤੀ ਪੁਰਖ ਸੀ ਜਿਸ ਨੂੰ ਉਦੋਂ ‘ਠੋਕਾ’ ਕਹਿੰਦੇ ਸਨ । ਇਸ ਹਾਲਤ ਵਿਚ ਉਹ ਆਪਣੇ ਘਰ ਰਹਿ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨ ਤੋਂ ਵੀ ਅਸਮਰੱਥ ਸੀ ਤੇ ਉਸ ਦੇ ਪਰਿਵਾਰ ਦੇ ਜੀਅ ਘੁੱਗ ਵਸਦੇ ਅਮਨ ਚੈਨ ਦੇ ਪਰਿਵਾਰਕ ਜੀਵਨ ਤੋਂ ਸਦਾ ਹੀ ਵਿਰਵੇ ਤੇ ਉਣੇ ਰਹੇ ਸਨ ।

ਇਥੇ ਹੀ ਬਸ ਨਹੀਂ ਇਨ੍ਹਾਂ ਵਰ੍ਹਿਆਂ ਵਿਚ ਭਗਵਾਨ ਸਿੰਘ ਵਰਗੇ ਹਜ਼ਾਰਾਂ ਨਾਮਵਰ ਸਿੱਖ ਆਪਣੇ ਪਰਿਵਾਰ ਸਮੇਤ ਮਾਲਵੇ ਦੇ ਲੱਖੀ ਜੰਗਲ ਨੂੰ ਚਲੇ ਗਏ ਸਨ । ਬੇਅੰਤ ਸਿੰਘ ਉਥੇ ਮਾਲਵੇ ਦੇ ਬਰੇਤਿਆਂ ਵਿਚ ਜਾ ਛੁਪੇ ਸਨ ਅਤੇ ਹੋਰ ਬਹੁਤੇ ਪਹਾੜਾਂ ਦੇ ਸੰਘਣੇ ਜੰਗਲਾਂ ਅਤੇ ਨੀਵਾਣਾਂ ਵਿਚ ਜਾ ਲੁਕੇ ਸਨ । ਸਿੱਖੀ ਦੇ ਭੌਰੇ ਸਿਦਕੀ ਤੇ ਪੰਜਾਬ ਦੇ ਅਣਖੀ ਸਿੰਘਾਂ ਦੇ ਪਰਿਵਾਰਾਂ ਨੇ ਜੰਗਲੀ ਬਨਸਪਤੀ ਦੇ ਪੱਤ ਪਰਾਲ ਖਾ ਕੇ ਵਰ੍ਹਿਆਂ-ਬੱਧੀ ਦਿਨ ਰਾਤ ਬਿਤਾਏ ਸਨ । ਦੁੱਖ ਭੀੜ ਤੇ ਨਿਤ ਦੇ ਸਦਮੇ ਸਹਿਣੇ ਸਿੱਖਾਂ ਦੀਆਂ ਕੁਰਬਾਨੀਆਂ ਤੇ ਜਬਰ ਸਹਿਣ ਦੀ ਸ਼ਕਤੀ ਦੇ ਕਾਰਨਾਮੇ ਵਾਰ ਵਾਰ ਦੁਹਰਾਉਣ ਅਤੇ ਦ੍ਰਿੜਾਉਣ ਨਾਲ ਸਿੱਖਾਂ ਨੂੰ ਆਪਣੇ ਉੱਤੇ ਢਾਹ ਜਾਂਦੇ ਤਸੀਹੇ ਸੁੱਖ ਵਾਂਗ ਪ੍ਰਤੀਤ ਹੋਣ ਲੱਗ ਪਏ । ਮਨੁੱਖ ਨੂੰ ਨਾਨਾ ਪ੍ਰਕਾਰ ਦੇ ਭੋਜਨ ਦੀ ਆਸ ਨਾ ਹੋਵੇ ਤਾਂ ਉਹ ਰੁੱਖੀ ਸੁੱਖੀ ਖਾ ਕੇ ਵੀ ਸਮਾਂ ਕੱਟ ਲੈਂਦਾ ਹੈ। ਸੁੱਖ ਮਿਲਣਾ ਅਸੰਭਵ ਹੋਵੇ ਤਾਂ ਦੁੱਖ ਤੇ ਬੇਆਰਾਮੀ ਵੀ ਹੱਸ ਕੇ ਕਟ ਲੈਂਦਾ ਹੈ । ਕੇਵਲ ਸੁਹਣੇ ਮਹੱਲਾਂ ਵਿਚ ਰਹਿੰਦਿਆਂ, ਕੋਮਲ ਸੇਜਾਂ ਤੇ ਬਹਿੰਦਿਆਂ ਸੌਂਦਿਆਂ ਨੂੰ ਦੁੱਖਾਂ ਤੇ ਬੇਚੈਨੀ ਤੋਂ ਡਰ ਲਗਦਾ ਹੈ । ਰਾਤ ਦਿਨ ਜਾਬਰਾਂ ਦੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਸਹਿੰ ਦਿਆਂ ਸਿੱਖਾਂ ਦੇ ਮਨਾਂ ਵਿਚ ਦੁੱਖ ਦਾ ਅਹਿਸਾਸ ਹੀ ਮੁੱਕ ਗਿਆ ਸੀ । ਜਿਥੇ ਹੋ ਸਕਿਆ ਦੁਸ਼ਮਣ ਨਾਲ ਸਾਵੇਂ ਸਾਵੇਂ ਟਕਰਣਾ ਤੇ ਯੁੱਧ ਸਮੇਂ ਬਰਾਬਰ ਦੇ ਜੌਹਰ ਦਿਖਾਉਣੇ ਤੇ ਜੇਕਰ ਦੁਸ਼ਮਣ ਆਪਣੇ ਉੱਤੇ ਭਾਰੂ ਹੁੰਦਾ ਦਿਸਿਆ ਤਾਂ ਉਸ ਦੇ ਵਾਰ ਤੇ ਫੱਟ ਸਹਿੰਦਿਆਂ ਆਪਣੇ ਗੁਰੂਆਂ ਵਾਂਗ ਕਸ਼ਟ ਸਹਿੰਦਿਆਂ ਸੀ ਨਾ ਉਚਰਣੀ । ਸਗੋਂ ਵੈਰੀ ਦੇ ਸਾਹਮਣੇ ਸਿਰ ਉੱਚਾ ਰਖਣਾ ਅਤੇ ਵਾਹਿਗੁਰੂ ਨੂੰ ਯਾਦ ਕਰਕੇ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਿਆਂ ਆਪਣਾ ਆਪ ਹੱਸ ਹੱਸ ਕੇ ਵਾਰ ਦੇਣਾ । ਕਈ ਵਾਰੀ ਬੇਸ਼ੁਮਾਰ ਸਿੱਖ ਪਰਿਵਾਰਾਂ ਨੂੰ ਮਹੀਨਿਆਂ ਅਤੇ ਵਰ੍ਹਿਆਂ. ਬੱਧੀ ਬਨਵਾਸ ਕੱਟਣਾ ਪਿਆ ਤੇ ਇਨ੍ਹਾਂ ਵਰ੍ਹਿਆਂ ਵਿਚ ਸਿੱਖਾਂ ਦੀ ਕਾਫ਼ੀ ਗਿਣਤੀ ਹੀ ਐਸੇ ਵੀਰਾਨ ਥਾਵਾਂ ਵਿਚ ਜਨਮੀ ਹੋਏਗੀ ਤੇ ਉਨ੍ਹਾਂ ਮਾਸੂਮਾਂ ਨੇ ਸਿੱਖੀ ਸਿਦਕ ਦੀ ਕਠਿਨ ਤਪੱਸਿਆ ਵਰਗੀ ਗੁੜ੍ਹਤੀ ਲਈ ਹੋਵੇਗੀ । ਉਨ੍ਹਾਂ ਸਿੱਖ ਮਾਵਾਂ ਨੇ ਜਣੇਪੇ ਦੇ ਅਕਹਿ ਤੇ ਅਸਹਿ ਦੁੱਖ ਉਨ੍ਹਾਂ ਓਭੜ ਖੰਭੜ ਥਾਵਾਂ ਵਿਖੇ ਹੀ ਭੋਗੇ ਹੋਣਗੇ । ਆਵੱਸ਼ ਹੀ ਇਨ੍ਹਾਂ ਹਾਲਤਾਂ ਵਿਚ ਮਾਵਾਂ ਦੇ ਭੋਖੜੇ ਤੇ ਰੁਖਾਸਣੇ ਦੇ ਮਾਰੇ ਹੋਏ ਜਿਸਮਾਂ ਵਿਚੋਂ ਸੁੱਕੇ ਹੋਏ ਖ਼ੂਨ ਦੀ ਮਿੱਝ ਵਿਚੋਂ ਫੁਟਦੀਆਂ ਦੁੱਧ ਦੀਆਂ ਸ਼ੀਰਾਂ ਪੀ ਕੇ ਹੋਣਹਾਰ ਸਿੱਖ ਜਵਾਨ ਹੋਏ ਹੋਣਗੇ ਤੇ ਇਸ ਤਰ੍ਹਾਂ ਮੁਗਲਾਂ ਤੇ ਅਫ਼ਗਾਨਾਂ ਦੇ ਦੰਦ ਖੱਟੇ ਕਰਨ ਯੋਗ ਹੋਏ ਹੋਣਗੇ ।

ਇਸ ਸਮੇਂ ਦੇ ਪੰਜਾਬ ਵਿਚ ਦੁਖਾਂਤਿਕ ਘਟਨਾਵਾਂ ਵਾਪਰ ਰਹੀਆਂ ਸਨ ਅਤੇ ਅਜਿਹੇ ਘੋਰ ਹਨੇਰੇ ਕਾਲ ਵਿਚ ਜਨਮੇ ਜੱਸਾ ਸਿੰਘ ਵਰਗੇ ਸਿੱਖਾਂ ਨੇ ਜ਼ੁਲਮੋਂ-ਸਿਤਮ ਦੀਆਂ ਅਤਿਅੰਤ ਦਰਜੇ ਦੀਆਂ ਖ਼ੂਨੀ ਘਟਨਾਵਾਂ ਨਿੱਤ ਦੇ ਜੀਵਨ ਵਿਚ ਵਾਪਰਦੀਆਂ ਦੇਖੀਆਂ। ਸਿੱਖਾਂ ਨੂੰ ਕੋਈ ਆਗੂ ਨਹੀਂ ਸੀ ਦਿਸਦਾ। ਹਰ ਸਾਧਾਰਣ ਸਿੱਖ ਆਪਣੀ ਮੱਤ ਵਰਤ ਕੇ ਹੀ ਸਮੇਂ ਦੇ ਹਨੇਰ-ਗਰਦੀ ਦੇ ਸੰਕਟ ਕਟਦਾ ਨਰਕ ਭੋਗਣ ਵਰਗੀ ਜਾਨ ਦੀ ਜ਼ਿੰਦਗੀ ਵਿਚ ਪਿਆ ਰਿਹਾ ।

1725 ਦੀ ਗੱਲ ਹੈ ਜਦੋਂ ਕਿ ਐਸੀ ਘਟਨਾ ਵਾਪਰੀ ਕਿ ਇਕ ਸਿੱਖ ਤਾਰਾ ਸਿੰਘ ਪਿੰਡ ਢਿੱਲਵਾਂ ਦਾ ਵਸਨੀਕ ਸੀ ਤੇ ਉਸ ਦੀ ਨੁਸ਼ਹਿਰਾ ਪਿੰਡ ਦੇ ਇਕ ਲੰਬੜਦਾਰ ਸਾਹਿਬ ਰਾਇ ਨਾਲ ਦੁਸ਼ਮਣੀ ਪੈ ਗਈ । ਸਾਹਿਬ ਰਾਇ ਨੇ ਆਪਣੇ ਪਿੰਡ ਵਿਚੋਂ ਕੁਝ ਗ਼ਰੀਬ ਜ਼ਿੰਮੀਦਾਰ ਕਿਸਾਨਾਂ ਨੂੰ ਕੱਢ ਦਿੱਤਾ । ਇਨ੍ਹਾਂ ਪਿੰਡੋਂ ਕਢੇ ਗਏ ਕਿਸਾਨਾਂ ਨੂੰ ਭਾਈ ਤਾਰਾ ਸਿੰਘ ਨੇ ਆਪਣੇ ਪਾਸ ਸ਼ਰਣ ਦੇ ਦਿੱਤੀ । ਇਸ ਸਮੇਂ ਦੌਰਾਨ ਸਾਹਿਬ ਰਾਇ ਲੰਬੜਦਾਰ ਦੀਆਂ ਘੋੜੀਆਂ ਚੋਰੀ ਹੋ ਗਈਆਂ । ਸਾਹਿਬ ਰਾਇ ਨੂੰ ਉਨ੍ਹਾਂ ਬਾਰੇ ਤਾਰਾ ਸਿੰਘ ਦੀ ਸ਼ਰਣ ਵਿਚ ਲੁਕੇ ਹੋਏ ਗ਼ਰੀਬ ਕਿਸਾਨਾਂ ਉੱਤੇ ਸ਼ੱਕ ਸੀ । ਉਸ ਨੇ ਤਾਰਾ ਸਿੰਘ ਨੂੰ ਉਸ ਘੋੜੀਆਂ ਦੇ ਕੇਸ ਬਾਰੇ ਉਨ੍ਹਾਂ ਕਿਸਾਨਾਂ ਨੂੰ ਮੁਨਸਬੀ ਵਿਚ ਪੇਸ਼ ਕਰਨ ਲਈ ਕਿਹਾ । ਚੂੰਕਿ ਤਾਰਾ ਸਿੰਘ ਉਨ੍ਹਾਂ ਕਿਸਾਨਾਂ ਨੂੰ ਨਿਰਦੋਸ਼ ਸਮਝਦਾ ਸੀ, ਇਸ ਲਈ ਉਸ ਨੇ ਸਾਹਿਬ ਰਾਇ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ । ਅੱਗੋਂ ਸਾਹਿਬ ਰਾਇ ਨੇ ਪੱਟੀ ਦੇ ਮਜਿਸਟਰੇਟ ਦੇ ਪਾਸ ਜਾ ਸ਼ਿਕਾਇਤ ਕੀਤੀ ਤੇ ਮਜਿਸਟਰੇਟ ਮਿਰਜ਼ਾ ਜ਼ਾਫਰ ਬੇਗ ਸਾਹਿਬ ਰਾਇ ਦੀ ਗੱਲ ਨੂੰ ਸੱਚੀ ਮੰਨ ਕੇ ਆਪਣੇ ਭਤੀਜਿਆਂ ਦੀ ਕਮਾਨ ਹੇਠਾਂ ਸੈਕੜਿਆਂ ਦੀ ਗਿਣਤੀ ਵਿਚ ਫ਼ੌਜੀ ਦਸਤਾ ਲੈ ਕੇ ਉਨ੍ਹਾਂ ਕਿਸਾਨਾਂ ਨਾਲ ਨਜਿਠਣ ਲਈ ਆਇਆ। ਅੱਜੇ ਉਹ ਪਿੰਡ ਢੁੱਕਾ ਹੀ ਸੀ ਕਿ ਤਾਰਾ ਸਿੰਘ ਦੇ ਇਕ ਸਾਥੀ ਬਘੇਲ ਸਿੰਘ ਨੂੰ ਤੁਰਕਾਂ ਵੱਲ ਦੇਖ ਕੇ ਖ਼ਤਰਾ ਭਸਿਆ । ਉਸ ਨੇ ਪੈਂਦੇ ਨੇ ਆਪਣੇ ਹੱਥਲੇ ਕੁਲਹਾੜੇ ਨਾਲ ਹੀ ਮਜਿਸਟਰੇਟ ਦੇ ਦੋਵੇਂ ਭਤੀਜੇ ਵੱਢ ਸੁਟੇ ਅਤੇ ਆਪ ਵੀ ਉਥੇ ਹੀ ਮਾਰਿਆ ਗਿਆ । ਉਸ ਸਮੇਂ ਪਿੰਡ ਵਿਚ ਹਫੜਾ- ਦਫੜੀ ਫੈਲ ਗਈ। ਤਾਰਾ ਸਿੰਘ ਦੇ ਸਾਥੀ ਵੈਰੀ ਨਾਲ ਮੱਥਾ ਡਾਹੁਣ ਲਈ ਤਿਆਰ-ਬਰ- ਤਿਆਰ ਹੋਏ । ਪਰ ਮਜਿਸਟਰੇਟ ਉਥੋਂ ਹੀ ਡਰ ਕੇ ਪਿਛਾਂਹ ਮੁੜ ਗਿਆ। ਉਸ ਨੇ ਜਾ ਕੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਪਾਸ ਜਾ ਸ਼ਿਕਾਇਤ ਕੀਤੀ । ਜ਼ਕਰੀਆ ਖ਼ਾਨ ਨੇ ਜਨਰਲ ਮੋਮਨ ਖ਼ਾਨ ਦੀ ਕਮਾਨ ਵਿਚ ਚਾਰ ਸੌ ਦੀ ਫ਼ੌਜ ਪਿੰਡ ਉੱਤੇ ਧਾਵਾ ਕਰਨ ਲਈ ਭੇਜ ਦਿੱਤੀ, ਜੋ ਕਿ ਉਸ ਸਮੇਂ ਦੇ ਹਰ ਤਰ੍ਹਾਂ ਦੇ ਜੰਗੀ ਸਾਮਾਨ ਨਾਲ ਲੈੱਸ ਸੀ । ਪਰ ਤਾਰਾ ਸਿੰਘ ਦਾ ਵੀ ਚਾਰ ਕੁ ਸੋ ਸਾਥੀਆਂ ਦਾ ਮੁਕਾਬਲਾ ਕਰਨ ਵਾਲਾ ਚੌਖਾ ਟੋਲਾ ਸੀ । ਪਰ ਸ਼ਾਹੀ ਫ਼ੌਜਾਂ ਵਰਗੇ ਹਥਿਆਰ ਉਨ੍ਹਾਂ ਪਾਸ ਨਹੀਂ ਸਨ । ਇਸ ਹਾਲਤ ਵਿਚ ਵੀ ਤਾਰਾ ਸਿੰਘ ਦੇ ਸਾਥੀਆਂ ਨੇ ਸ਼ਾਹੀ ਫ਼ੌਜਾਂ ਨਾਲ ਚੰਗੇ ਹੱਥ ਕੀਤੇ । ਪਰ ਆਖ਼ਰਕਾਰ ਤਾਰਾ ਸਿੰਘ ਤੇ ਉਸ ਦੇ ਸਾਥੀ ਮਾਰੇ ਗਏ । ਜਦੋਂ ਇਸ ਤਰ੍ਹਾਂ ਦੇ ਜ਼ੁਲਮਾਂ ਦੀ ਕੋਈ ਹੱਦ ਨਾ ਰਹੀ ਤਾਂ ਸਿੱਖਾਂ ਵਿਚ ਕੁਰਬਾਨੀ ਕਰਨ ਵਾਲੇ ਯੋਧੇ ਨਿਤਰਣ ਲੱਗੇ । ਸਮੇਂ ਦੇ ਹਾਲਾਤ ਹੀ ਇਸ ਤਰ੍ਹਾਂ ਆਗੂ ਪੈਦਾ ਕਰਦੇ ਹਨ ।

ਇਸ ਘਟਨਾ ਦੇ ਵਾਪਰਣ ਪਿੱਛੋਂ ਪੰਜਾਬ ਦੇ ਲੋਕਾਂ ਵਿਚ ਕਹਿਰ ਦਾ ਗੁਸਾ ਭੜਕਿਆ ਅਤੇ ਲੋਕ ਇਕ ਸਿੱਖ ਭਾਈ ਦਰਬਾਰਾ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਕੇ ਜ਼ਕਰੀਆ ਖ਼ਾਨ ਦਾ ਮੁਕਾਬਲਾ ਕਰਨ ਲਈ ਜੱਥੇਬੰਦ ਹੋ ਗਏ। ਇਕ ਜਵਾਨ ਤੇ ਜੋਸ਼ੀਲਾ ਹੋਣਹਾਰ ਗਭਰੂ, ਜਿਸ ਦਾ ਨਾਮ ਕਪੂਰ ਸਿੰਘ ਸੀ, ਵੀ ਇਸੇ ਸੀ ਜੱਥੇ ਵਿਚ ਸ਼ਾਮਲ ਸੀ, ਜਿਸ ਨੇ ਪਿੱਛੋਂ ਦੇ ਸਮੇਂ ਵਿਚ ਪੰਜਾਬ ਦੇ ਸਿੱਖਾਂ ਦੀ ਬੜੀ ਯੋਗਤਾ ਨਾਲ ਵਾਂਗ ਡੋਰ ਸੰਭਾਲੀ, ਅਤੇ ਅਗਵਾਈ ਕੀਤੀ । ਇਸ ਮੌਕੇ ਅਤੇ ਬਿਪਤਾ ਦੀ ਘੜੀ ਵਿਚ ਸਿੱਖ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਵਿਖੇ ਇਕੱਤਰ ਹੋਏ । ਸਰਕਾਰੀ ਖ਼ਜ਼ਾਨੇ ਦੀ ਲੁੱਟ-ਖਸੁੱਟ ਕਰਨ ਦਾ ਗੁਰਮੱਤਾ ਪਾਸ ਹੋਇਆ। ਇਸ ਪਿੱਛੋਂ ਦਰਬਾਰਾ ਸਿੰਘ ਦੇ ਜੱਥੇ ਨੇ ਲਾਹੌਰ ਦੇ ਖ਼ਜਾਨੇ ਵਾਸਤੇ ਰੁਪਿਆ ਆਉਣ ਜਾਣ ਦੀ ਖ਼ਬਰ ਰਖੀ । ਸਭ ਤੋਂ ਵੱਡੀ ਕਾਮਯਾਬੀ ਮੁਲਤਾਨ ਤੋਂ ਲਾਹੌਰ ਦੇ ਖ਼ਜ਼ਾਨੇ ਨੂੰ ਦੋ ਸੌ ਦੀ ਸਰਕਾਰੀ ਫ਼ੌਜ ਦੀ ਨਿਗਰਾਨੀ ਵਿਚ ਲਿਆਂਦੇ ਜਾ ਰਹੇ ਖੁਦਿਆਣਾ ਪਰਗਣਾ ਦੇ ਨੇੜੇ ਚਾਰ ਲਖ ਰੁਪਏ ਦੀ ਲੁੱਟ ਸੀ । ਇਹ ਪਰਗਣਾ ਲਾਹੌਰ ਵਿਚ ਸੀ । ਇਸ ਲੁੱਟ ਵਿਚੋਂ ਸਰਕਾਰੀ ਘੋੜੇ ਤੇ ਸਰਕਾਰੀ ਹਥਿਆਰ ਵੀ ਸਿੱਖਾਂ ਦੇ ਹੱਥ ਆਏ । ਇਸੇ ਸਮੇਂ ਦਰਬਾਰਾ ਸਿੰਘ ਦੇ ਜੱਥੇ ਨੇ ਕਸੂਰ ਤੋਂ ਲਾਹੌਰ ਲਿਆਂਦਾ ਜਾ ਰਿਹਾ ਇਕ ਲਖ ਰੁਪਿਆ ਹੋਰ ਲੁੱਟਿਆ । ਕਪੂਰ ਸਿੰਘ ਦੇ ਜੱਥੇ ਨੇ ਵੀ ਇਕ ਮੁਰਤਜ਼ਾ ਖ਼ਾਨ ਘੋੜਿਆਂ ਦੇ ਵਪਾਰੀ ਦੇ ਜੰਡਿਆਲੇ ਦੇ ਨੇੜੇ ਜਾਂਦੇ ਦੇ ਘੋੜ ਲੁੱਟ ਲਏ । ਸਿੱਖਾਂ ਨੇ ਆਪਣੇ ਮਾੜੇ ਤੇ ਮਰੇ ਹੋਏ ਘੋੜੇ ਛੱਡ ਕੇ ਉਸ ਦੇ ਵਧੀਆ ਘੋੜਿਆਂ ਤੇ ਸਵਾਰੀਆਂ ਕਰ ਲਈਆਂ । ਇਸੇ ਸਮੇਂ ਇਕ ਸਰਕਾਰੀ ਅਫ਼ਸਰ ਮੁਹੰਮਦ ਖ਼ਾਨ ਪਾਸੋਂ ਬਹੁਤ ਸਾਰਾ ਸੋਨਾ ਚਾਂਦੀ ਲੁੱਟਿਆ। ਪਰ ਸਿੱਖਾਂ ਨੇ ਇਸ ਸਰਕਾਰੀ ਲੁਟ-ਖਸੁੱਟ ਦੇ ਸਮੇਂ ਚੰਗਾ ਮਨੁੱਖੀ ਵਰਤਾਉ ਆਪਣੇ ਹੱਥੋਂ ਨਹੀਂ ਸੀ ਛੱਡਿਆ । ਜਦੋਂ ਇਕ ਵਾਰੀ ਸਿਆਲਕੋਟ ਦਾ ਇਕ ਵਪਾਰੀ ਪ੍ਰਤਾਪ ਚੰਦ ਲਖਾਂ ਰੁਪਏ ਦੇ ਬਾਲ ਤੇ ਗਰਮ ਕਪੜੇ ਦਿੱਲੀ ਦੇ ਸਰਕਾਰੀ ਪਰਿਵਾਰ ਲਈ ਲੈ ਕੇ ਜਾ ਰਿਹਾ ਸੀ ਤਾਂ ਉਸ ਦਾ ਇਹ ਸਾਰਾ ਸਾਮਾਨ ਖੋਹ ਲਿਆ ਗਿਆ, ਪਰ ਜਦੋਂ ਉਸ ਨੇ ਕਿਹਾ ਕਿ ਉਸ ਨੇ ਅੱਜ ਸਰਕਾਰ ਤੋਂ ਉਸ ਦੀ ਕੀਮਤ ਕੋਈ ਨਹੀਂ ਲਈ ਤਾਂ ਸਿੱਖਾਂ ਨੇ ਉਸ ਵਿਅਕਤੀ ਦਾ ਸਾਰਾ ਲੁੱਟਿਆ ਹੋਇਆ ਮਾਲ ਉਸ ਨੂੰ ਵਾਪਸ ਮੋੜ ਦਿੱਤਾ ।

ਇਸ ਤਰ੍ਹਾਂ ਸਿੱਖਾਂ ਦੇ ਜੱਥੇ ਜਦੋਂ ਦਾਅ ਲਗਦਾ ਸਰਕਾਰੀ ਖ਼ਜ਼ਾਨੇ ਨੂੰ ਧੜਾ-ਧੜ ਲੁੱਟਣਾ ਸ਼ੁਰੂ ਕਰ ਦਿੰਦੇ ਸਨ । ਜ਼ਕਰੀਆ ਖ਼ਾਨ ਦੀ ਸਰਕਾਰ ਨੂੰ ਸਿੱਖਾਂ ਦੀ ਇਸ ਤਰ੍ਹਾਂ ਦੇ ਨਿੱਤ ਦੀ ਖ਼ਜ਼ਾਨੇ ਦੀ ਲੁੱਟ ਨੇ ਅਕਾ ਮਾਰਿਆ। ਉਂਜ ਵੀ ਜ਼ਕਰੀਆਂ ਖਾਨ ਦੀ ਸਰਕਾਰ ਦੇ ਖ਼ਜ਼ਾਨੇ ਦੀ ਰੱਖਿਆ ਕਰਨ ਦੀ ਸਥਿਤੀ ਵਿਗੜੀ ਹੋਈ ਸੀ ਤੇ ਸਰਕਾਰ ਦੀ ਰਾਤ ਦਿਨ ਦੀ ਚਿੰਤਾ ਵੱਧ ਗਈ ਸੀ । ਜ਼ਕਰੀਆ ਖ਼ਾਨ ਬੜਾ ਪੈਂਤੜੇਬਾਜ਼ ਸੀ । ਉਸ ਨੇ ਸਿੱਖਾਂ ਨੂੰ ਹਥਿਆਉਣ ਲਈ ਸਮਝੌਤਾ ਕਰਨ ਦੀ ਵਿਉਂਤ ਬਣਾਈ ਅਤੇ ਦਿੱਲੀ ਸਰਕਾਰ ਨੂੰ ਇਸ ਗੱਲ ਲਈ ਮਨਾ ਲਿਆ । ਇਸ ਸਮੇਂ ਸਿੱਖਾਂ ਦਾ ਵੀ ਹਰ ਰੋਜ਼ ਦੀਆਂ ਮੁੱਠ-ਭੇੜਾਂ ਵਿਚ ਚੌਖਾ ਨੁਕਸਾਨ ਹੋ ਚੁੱਕਾ ਸੀ । ਜ਼ਕਰੀਆ ਖਾਨ ਨੇ ਸਿੱਖਾਂ ਨੂੰ ਜਾਗੀਰ ਤੇ ਨਵਾਬੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਅਤੇ ਸਿੱਖਾਂ ਨੇ ਉਸ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਜ਼ਕਰੀਆ ਖ਼ਾਨ ਦੀ ਪੇਸ਼ਕਸ਼ ਸਵੀਕਾਰ ਕਰ ਲਈ ਅਤੇ ਸਰਕਾਰ ਨਾਲ ਸੁਲ੍ਹਾ ਕਰ ਲਈ । ਇਸ ਤਰ੍ਹਾਂ ਸਿੱਖਾਂ ਦੀਆਂ ਮਾਲੀ ਔਕੜਾਂ ਦਾ ਕੁਝ ਸਮੇਂ ਲਈ ਅੰਤ ਹੋ ਗਿਆ।

ਉਸ ਸਮੇਂ ਇਸ ਤਰ੍ਹਾਂ ਦੀ ਸਮਾਜਿਕ ਤੇ ਰਾਜਨੀਤਿਕ ਦਸ਼ਾ ਨੇ ਸਰਦਾਰ ਜੱਸਾ ਸਿੰਘ ਦੇ ਜੀਵਨ ਨੂੰ ਇਕ ਖ਼ਾਸ ਮੋੜ ਵੱਲ ਢਾਲਣ ਲਈ ਉਸ ਦੇ ਕੋਮਲ ਮਨ ਉੱਤੇ ਡਾਢਾ ਅਸਰ ਪਾਇਆ । ਉਸ ਵਰਗੇ ਬਾਲ ਵਰੇਸ ਦੇ ਉਠ ਰਹੇ ਗਭਰੂਆਂ ਦੀ ਆਤਮਾ ਨੂੰ ਜ਼ੁਲਮੋਂ- ਸਿਤਮ ਦੀਆਂ ਵਾਰਦਾਤਾਂ ਨੇ ਬੜੀਆਂ ਤਿੱਖੀਆਂ ਚੋਭਾਂ ਲਾਈਆਂ, ਜਿਨ੍ਹਾਂ ਦੇ ਕਾਰਣ ਜੱਸਾ ਸਿੰਘ ਵਰਗੇ ਨੌਜਵਾਨ ਦਾ ਬਦਲਾ ਲੈਣ ਲਈ ਖੂਨ ਖੋਲਿਆ। ਘਰ ਵਿਚ ਸਿੱਖੀ ਅਤੇ ਸਿੱਖੀ ਸਿਦਕ ਨੂੰ ਨਿਭਾਉਣ ਦੀ ਸਿੱਖਿਆ ਵੀ ਜੱਸਾ ਸਿੰਘ ਨੂੰ ਘਰੋਂ ਵਿਰਸੇ ਵਿਚ ਮਿਲ ਗਈ ਸੀ। ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀਆਂ ਜੁਝਾਰੂ ਫ਼ੌਜਾਂ ਵਿਚ ਉਸ ਸਮੇਂ ਦੇ ਅਨੁਕੂਲ ਰਣ ਵਿਚ ਜੂਝਣ ਦੀ ਗੁਰੂ ਤੋਂ ਇਕ ਨਿਪੁੰਨ ਸਿੱਖਿਆ ਲਈ ਸੀ। ਇਸ ਪਿੱਛੋਂ ਗਿਆਨੀ ਭਗਵਾਨ ਸਿੰਘ ਨੇ ਜਿਥੇ ਆਪਣੇ ਪਿਤਾ ਹਰਦਾਸ ਸਿੰਘ ਤੋਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਸਿਖੀ ਉਥੇ ਉਸ ਨੇ ਉਸੇ ਤਰ੍ਹਾਂ ਦੀ ਫ਼ੌਜੀ ਸਿੱਖਿਆ ਵੀ ਜਮਾਂਦਰੂ ਹੀ ਲੈ ਲਈ ਸੀ । ਜੱਸਾ ਸਿੰਘ ਨੇ ਪੁਸ਼ਤਵਾਰ ਆਪਣੀ ਫ਼ੌਜੀ ਤਰਬੀਅਤ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤੀ । ਗਿਆਨੀ ਭਗਵਾਨ ਸਿੰਘ ਨੇ ਜੱਸਾ ਸਿੰਘ ਨੂੰ ਫ਼ਾਰਸੀ ਦੀ ਕੁਝ ਤਾਲੀਮ ਵੀ ਆਪਣੇ ਘਰ ਵਿਚ ਹੀ ਦਿੱਤੀ ਸੀ । ਹੋਰ ਕੋਈ ਪੇਂਡੂ ਸਕੂਲ ਜਾਂ ਮਦਰਸਾ ਤਾਂ ਉਨ੍ਹਾਂ ਵੇਲਿਆਂ ਵਿਚ ਹੁੰਦਾ ਹੀ ਨਹੀਂ ਸੀ। ਉਸ ਨੇ ਲੋੜੀਂਦੀ ਪੜ੍ਹਾਈ ਲਿਖਾਈ ਅਤੇ ਗੁਰੂ ਦੀ ਸਿੱਖੀ ਅਤੇ ਗੁਰੂ ਗ੍ਰੰਥ ਦੀ ਸਿੱਖਿਆ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਤੋਂ ਹੀ ਲਈ ਸੀ । ਉਸ ਦਾ ਆਉਣ ਵਾਲੇ ਸਮੇਂ ਦਾ ਸਾਦਾ ਜੀਵਨ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਉਸ ਵਿਚ ਨਿਰਭੈਤਾ ਤੇ ਬਹਾਦਰੀ ਫ਼ੌਜੀ ਸਿੱਖਿਆ ਵਿਚ ਨਿਪੁੰਨਤਾ ਬਚਪਨ ਤੋਂ ਵਿਰਸੇ ਵਿਚ ਹੀ ਪ੍ਰਾਪਤ ਹੋਈਆਂ । ਪਹੁਲ ਵੀ ਸਰਦਾਰ ਜੱਸਾ ਸਿੰਘ ਨੇ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ ਸੀ । ਪਰ ਕੁਝ ਸਜਣ ਕਹਿੰਦੇ ਹਨ ਕਿ ਜੱਸਾ ਸਿੰਘ ਨੇ ਗੁਰਦਿਆਲ ਸਿੰਘ ਪੰਜ ਗੜ੍ਹ ਪਾਸੋਂ ਅੰਮ੍ਰਿਤ ਛਕਿਆ, ਜਿਵੇਂ ਕਿ ਪਿੱਛੇ ਵਰਣਨ ਆ ਚੁੱਕਾ ਹੈ ਕਿ ਜੱਸਾ ਸਿੰਘ ਦੇ ਪਿਤਾ ਭਗਵਾਨ ਸਿੰਘ ਦਾ ਜੱਦੀ ਪੇਸ਼ਾ ਤਰਖਾਣਾ ਕੰਮ ਸੀ। ਪਰ ਉਸ ਸਮੇਂ ਦੀ ਭਗਦੜ ਵਿਚ ਉਸ ਲਈ ਆਪਣੇ ਕਾਰਖ਼ਾਨੇ ਵਿਚ ਟਿਕ ਕੇ ਬੈਠਣਾ ਬੜਾ ਕਠਿਨ ਸੀ । ਜ਼ਕਰੀਆ ਖ਼ਾਨ ਦੀਆਂ ਧਾੜਾਂ ਹੱਥੋਂ ਹਰ ਵੇਲੇ ਉਸ ਨੂੰ ਆਪਣੀ ਜਾਨ ਬਚਾਉਣ ਦੀ ਪਈ ਰਹਿੰਦੀ ਸੀ । ਇਨ੍ਹਾਂ ਹਾਲਤਾਂ ਵਿਚ ਉਹ ਆਵੱਸ਼ ਹੀ ਚਾਹੁੰਦਾ ਸੀ ਕਿ ਉਸ ਦੇ ਪੁੱਤਰ ਹੋਰ ਸਿੱਖਿਆ ਦੇ ਨਾਲ ਨਾਲ ਤਰਖਾਣਾ ਕੰਮ ਵੀ ਸਿੱਖਣ ਤੇ ਕਰਨ ਤਾਂ ਜੋ ਘਰ ਦਾ ਖਾਣ ਪਹਿਨਣ ਦਾ ਤੋਰਾ ਤੁਰਿਆ ਰਹੇ । ਉਸ ਦਾ ਭਗੌੜਾ ਜੀਵਨ ਸਮੇਂ ਪਤਾ ਨਹੀਂ ਉਸ ਦੇ ਪਰਿਵਾਰ ਨੇ ਕਿੰਨੀ ਗ਼ਰੀਬੀ ਹੰਢਾਈ ਹੋਵੇਗੀ ਤੇ ਇਸ ਦਾ ਕਿੰਨਾ ਕੁ ਘਰ ਸੰਕਟ ਕੱਟਿਆ ਹੋਏਗਾ । ਪਰ ਜੱਸਾ ਸਿੰਘ ਦਾ ਰਉ-ਰੁਖ ਤੇ ਰੁੱਚੀ ਕੁਝ ਐਸੀ ਸੀ ਕਿ ਉਹ ਬਚਪਨ ਤੋਂ ਹੀ ਘਰ ਦੇ ਇਸ ਤਰਖਾਣੇ ਕੰਮ ਤੋਂ ਕੰਨੀ ਕਤਰਾਉਂਦਾ ਰਿਹਾ ਸੀ । ਪਿਉ ਨੇ ਜੇਕਰ ਕਦੇ ਉਸ ਦੀ ਆਸ ਵਿਚ ਕਿਸੇ ਦਾ ਕੋਈ ਕੰਮ ਕਰਨਾ ਆਪਣੇ ਜ਼ਿੰਮੇ ਲੈ ਲਿਆ ਅਤੇ ਜੱਸਾ ਸਿੰਘ ਨੂੰ ਕਰਨ ਲਈ ਕਿਹਾ ਤਾਂ ਜੱਸਾ ਸਿੰਘ ਨੇ ਕਦੇ ਨਾ ਕੀਤਾ ਅਤੇ ਭਗਵਾਨ ਸਿੰਘ ਨੂੰ ਇਸ ਤਰ੍ਹਾਂ ਦੇ ਜ਼ਿੰਮੀਦਾਰ ਹਲਵਾਹਕਾਂ ਦੇ ਉਲਾਹਮੇ ਆਪਣੇ ਸਿਰ ਤੇ ਝੱਲਣੇ ਪੈਂਦੇ ਸਨ । ਘਰ ਵਿਚ ਵੱਡਾ ਪਰਿਵਾਰ ਅਤੇ ਆਰਥਿਕ ਤੰਗੀ ਦੇ ਕਾਰਣ ਇਸ ਤਰ੍ਹਾਂ ਦੀ ਪਿਉ ਪੁੱਤਰ ਵਿਚਲੀ ਖਿਚੋਤਾਣ ਹਮੇਸ਼ਾਂ ਹੀ ਬਣੀ ਰਹਿੰਦੀ ਸੀ ।

ਜੱਸਾ ਸਿੰਘ ਦੀ ਸ਼ਾਦੀ ਸ੍ਰੀਮਤੀ ਗੁਰਦਿਆਲ ਕੌਰ ਨਾਲ ਹੋਈ ਜਿਸ ਦੇ ਪੇਟੋਂ ਉਸ ਦੇ ਘਰ ਦੋ ਪੁੱਤਰ ਜੋਧ ਸਿੰਘ ਅਤੇ ਵੀਰ ਸਿੰਘ ਜਨਮੇ ।

Jassa Singh Ramgharia | ਜੱਸਾ ਸਿੰਘ ਰਾਮਗੜ੍ਹੀਆ |

ਜੱਸਾ ਸਿੰਘ ਤੇ ਦਲ ਖ਼ਾਲਸਾ ਦੀ ਸਥਾਪਨਾ

ਸਰਦਾਰ ਕਪੂਰ ਸਿੰਘ ਨਵਾਬੀ ਪ੍ਰਾਪਤ ਹੋਣ ਸਮੇਂ ਵੀ ਸਿੱਖ ਸੰਗਤਾਂ ਵਿਚ ਪੂਰੀ ਸੇਵਾ ਤੇ ਹਲੀਮੀ ਭਾਵ ਨਾਲ ਖ਼ਿਦਮਤ ਕਰਦਾ ਰਿਹਾ । ਉਹ ਲੰਗਰ ਪਕਾਉਣ ਅਤੇ ਸੰਗਤਾਂ ਦੇ ਜੂਠੇ ਬਰਤਨ ਪਹਿਲਾਂ ਵਾਂਗ ਹੀ ਲੱਗਾਤਾਰ ਸਾਫ਼ ਕਰਦਾ ਰਿਹਾ । ਸਿੱਖਾਂ ਨੂੰ ਹਨ੍ਹੇਰ-ਗਰਦੀ ਦੇ 17 ਸਾਲਾਂ ਦੇ ਪਿੱਛੋਂ ਇਹ ਕਾਲੀ ਬੋਲੀ ਰਾਤ ਵਿਚੋਂ ਥੋੜ੍ਹੇ ਪਲਾਂ ਲਈ ਸਵਰਗ ਦੇ ਸੁਪਨੇ ਵਾਂਗ ਪਹਿਲੀ ਰਾਹਤ ਮਿਲੀ । ਸਰਦਾਰ ਕਪੂਰ ਸਿੰਘ ਨੇ ਇਸ ਸਮੇਂ ਪਹਾੜਾਂ, ਜੰਗਲਾਂ ਤੇ ਬਰੋਤਿਆਂ ਵਿਚ ਲੁਕੇ-ਛੁਪੇ ਰਹਿੰਦੇ ਸਮੂਹ ਸਿੱਖਾਂ ਨੂੰ ਅੰਮ੍ਰਿਤਸਰ ਇਕੱਤਰ ਹੋਣ ਲਈ ਖ਼ਬਰ ਪਹੁੰਚਾ ਦਿੱਤੀ । ਸਿੱਖਾਂ ਦੀ ਅੰਮ੍ਰਿਤਮਰ ਵਿਖੇ ਹੋਈ ਇਕੱਤਰਤਾ ਵਿਚ ਸਿੱਖਾਂ ਦੀ ਇਕ ਕੇਂਦਰੀ ਸੰਸਥਾ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਾਮ ‘ਦਲ ਖ਼ਾਲਸਾ’ ਰਖਿਆ । ਦਲ ਖ਼ਾਲਸਾ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ । ਚਾਲੀ ਸਾਲ ਤੋਂ ਉਪਰਲੀ ਉਮਰ ਵਾਲਿਆਂ ਨੂੰ ‘ਬੁੱਢਾ ਦੱਲ’ ਦਾ ਨਾਂ ਦਿੱਤਾ ਅਤੇ ਇਸ ਤੋਂ ਹੇਠਲੀ ਉਮਰ ਵਾਲਿਆਂ ਦੇ ਗਰੋਹ ਦਾ ਨਾਂ ‘ਤਰੁਣਾ ਦਲ’ ਰਖਿਆ ਗਿਆ । “ਬੁੱਢਾ ਦੱਲ ਦਾ ਮੁੱਖ ਕੰਮ ਲੋਕਾਂ ਵਿਚ ਸਿੱਖੀ ਦੇ ਮਿਸ਼ਨ ਦਾ ਪ੍ਰਚਾਰ ਕਰਨਾ ਸੀ ਅਤੇ ਇਸ ਦਾ ਇਨਚਾਰਜ ਆਗੂ ਸਰਦਾਰ ਕਪੂਰ ਸਿੰਘ ਆਪ ਹੀ। ਸੀ । ‘ਤਰੁਣਾ ਦਲ’ ਦੇ ਜ਼ਿੰਮੇ ਸਿੱਖਾਂ ਉੱਤੇ ਹੁੰਦੇ ਸਰਕਾਰੀ ਜ਼ੁਲਮਾਂ ਵਿਰੁਧ ਰੱਖਿਆ ਕਰਨੀ ਥਾਪੀ ਗਈ ਸੀ । ਜਦੋਂ ਛੇਤੀ ਹੀ ‘ਬੁੱਢਾ ਦੱਲ’ ਦੀ ਗਿਣਤੀ 12,000 ਤਕ ਵੱਧ ਗਈ ਤਾਂ ਇਸ ਨੂੰ ਪੰਜ ਵੱਖ ਵੱਖ ਜੱਥਿਆਂ ਵਿਚ ਵੰਡ ਦਿੱਤਾ ਗਿਆ ਅਤੇ ਇਨ੍ਹਾਂ ਦੇ ਆਗੂ ਵੱਖ ਵੱਖ ਥਾਪ ਦਿੱਤੇ ਗਏ । ਹਰੇਕ ਜੱਥੇ ਦਾ ਆਪਣਾ ਝੰਡਾ ਅਤੇ ਨਗਾਰਾ ਹੁੰਦਾ ਸੀ । ਇਨ੍ਹਾਂ ਜੱਥਿਆਂ ਦੇ ਫਤਿਹ ਕੀਤੇ ਇਲਾਕੇ ਵੀ ਅਕਾਲ ਤਖ਼ਤ ਵਿਖੇ ਇਨ੍ਹਾਂ ਦੇ ਆਪਣੇ ਆਪਣੇ ਨਾਂ ਹੇਠ ਲਿਖੇ ਜਾਂਦੇ ਰਹੇ । ਫਿਰ ਇਨ੍ਹਾਂ ਵਿਚ ਇਸ ਤਰ੍ਹਾਂ ਦੇ ਸੱਤ ਹੋਰ ਜੱਥਿਆਂ ਦਾ ਵਾਧਾ ਕਰਕੇ ਇਨ੍ਹਾਂ ਨੂੰ ਬਾਰ੍ਹਾਂ ਦੀ ਗਿਣਤੀ ਵਿਚ ਜੱਥੇਬੰਦ ਕੀਤਾ ਗਿਆ । ਜਿਨ੍ਹਾਂ ਦੇ ਨਾਮ ਤੋਂ ਹੀ ਪਿੱਛੋਂ ਸਿੱਖਾਂ ਦੀਆਂ ਵੱਡੀਆਂ ਵੱਡੀਆਂ ਇਕ ਫੁਲਕੀਆਂ ਮਿਸਲ ਸਮੇਤ ਬਾਰ੍ਹਾਂ ਮਿਸਲਾਂ ਰੂਪਮਾਨ ਹੋਈਆਂ । ਇਨ੍ਹਾਂ ਮਿਸਲਾਂ ਵਿਚੋਂ ਹੀ ਸਰਦਾਰ ਜੱਸਾ ਸਿੰਘ ਦੀ ਇਕ ਮਿਸਲ ‘ਰਾਮਗੜ੍ਹੀਆ ਮਿਸਲ’ ਦੇ ਨਾਮ ਨਾਲ ਪ੍ਰਸਿੱਧੀ ਹੋਈ ।

ਇਸ ਤਰ੍ਹਾਂ ਸਿੱਖਾਂ ਨੇ ਇਸ ਮਿਲੀ ਰਾਹਤ ਤੇ ਹੋਏ ਸਮਝੌਤੇ ਨੂੰ ਪੂਰੀ ਤਰ੍ਹਾਂ ਵਰਤਿਆ ਅਤੇ ਜਨਤਾ ਵਿਚ ਸਿੱਖੀ ਦੇ ਵਿਸ਼ਵਾਸ ਅਤੇ ਸਿਦਕ-ਦਿਲੀ ਦਾ ਖੁਲ੍ਹਾ-ਡੁਲਾ ਪ੍ਰਚਾਰ ਕੀਤਾ । ਇਸ ਸਮੇਂ ਸਿੱਖ ਵੈਸੇ ਵੀ ਜੰਗਲਾਂ ਅਤੇ ਪਹਾੜਾਂ ਵਿਚੋਂ ਨਿਕਲ ਕੇ ਮੈਦਾਨਾਂ ਵਿਚ ਆ ਵੱਸੇ ਸਨ ਅਤੇ ਖੁਲ੍ਹੇ ਫਿਰਦੇ ਤੁਰਦੇ ਸਨ । ਜੇਕਰ ਕਦੇ ਜ਼ਕਰੀਆ ਖ਼ਾਨ ਦੀ ਸਰਕਾਰ ਦੇ ਕਹਿੰਦੇ ਰੋਹਬ ਤੇ ਹੈਂਜੜਬਾਜ਼ੀ ਦਿਖਾਉਂਦੇ ਤਾਂ ਸਿੱਖ ਹੁਣ ਉਨ੍ਹਾਂ ਨਾਲ ਚੰਗੀ ਤਰ੍ਹਾਂ ਸਿੰਝਦੇ ਸਨ । ਪਰ ਜ਼ਕਰੀਆ ਖ਼ਾਨ ਇਸ ਕੀਤੀ ਸੁਲ੍ਹਾ ਅਤੇ ਦਿੱਤੀ ਹੋਈ ਢਿਲ ਦੇ ਸਮੇਂ ਵਿਚ ਸਿੱਖਾਂ ਦੇ ਵਧਦੇ ਪ੍ਰਚਾਰ ਅਤੇ ਗਿਣਤੀ ਵਿਚ ਹੋ ਰਹੇ ਵਾਧੇ ਅਤੇ ਸਿੱਖਾਂ ਦੇ ਵੱਧ ਰਹੇ ਹੌਂਸਲੇ ਤੇ ਸ਼ਕਤੀ ਨੂੰ ਦੇਖ ਕੇ ਪਛਤਾਇਆ ਅਤੇ ਘਬਰਾ ਗਿਆ । ਇਸ ਦਾ ਸਿੱਟਾ ਇਹ ਹੋਇਆ ਕਿ ਉਸ ਨੇ ਇਕ ਲਖ ਰੁਪਏ ਦੀ ਦਿੱਤੀ ਹੋਈ ਜਾਗੀਰ ਅਤੇ ਨਵਾਬੀ ਦੀ ਖਿਲਤ 1735 ਵਿਚ ਇਹ ਬਹਾਨਾ ਬਣਾ ਕੇ ਸਿੱਖਾਂ ਨੇ ਕੀਤੇ ਮੁਆਹਦੇ ਨੂੰ ਭੰਗ ਕੀਤਾ ਹੈ ਤੇ ਉਲਟਾ ਉਸ ਦੀ ਦੁਰਵਰਤੋਂ ਕੀਤੀ ਹੈ, ਸਿੱਖਾਂ ਤੋਂ ਵਾਪਸ ਲੈ ਲਈ ਤੇ ਸਿੱਖਾਂ ਉੱਤੇ ਪਹਿਲਾਂ ਨਾਲੋਂ ਵੀ ਵੱਧ ਅਤਿਆਚਾਰ ਕਰਨੇ ਆਰੰਭ ਦਿੱਤੇ। ਇਥੋਂ ਤਕ ਕਿ ਸਿੱਖ ਦਾ ਸਿਰ ਪੇਸ਼ ਕਰਨ ਦਾ ਪੰਜਾਹ ਰੁਪਏ ਮੁੱਲ ਪੈਣ ਲੱਗਾ । ਇਸ ਤੋਂ ਇਲਾਵਾ ਜ਼ਕਰੀਆ ਖ਼ਾਨ ਵਲੋਂ ਸਿੱਖ ਨੂੰ ਗ੍ਰਿਫ਼ਤਾਰ ਕਰਾਉਣ ਦਾ ਪੰਦਰਾਂ ਰੁਪਏ ਅਤੇ ਸੂਹ ਦੇਣ ਵਾਲੇ ਨੂੰ ਦਸ ਰੁਪਏ ਮੁੱਲ ਦਿੱਤਾ ਜਾਣ ਲੱਗਾ । ਇਥੇ ਹੀ ਬਸ ਨਹੀਂ ਜ਼ਕਰੀਆ ਖ਼ਾਨ ਨੇ ਹਰੇਕ ਪਿੰਡ ਨੂੰ ਇਕ ਕਤਲਗਾਹ ਹੀ ਬਣਾ ਦਿੱਤਾ। ਸੀ । ਸਿੱਖ ਦੇ ਸਰੀਰ ਨੂੰ ਲੱਤਾਂ ਤੋਂ ਧੂਹ ਕੇ ਦੋ ਹਿੱਸਿਆਂ ਵਿਚ ਚੀਰ ਦੇਣਾ, ਖੂਹ ਵਿਚ ਸੁੱਟ ਕੇ ਸੱਟ ਕੇ ਭੁੱਖ ਦੇ ਦੁੱਖ ਮੌਤ ਦੇ ਘਾਟ ਉਤਾਰਣਾ ਅਤੇ ਕਿਸੇ ਦੇ ਅੱਧੇ ਸਰੀਰ ਨੂੰ ਧਰਤੀ ਵਿਚ ਗੱਡ ਦੇਣਾ ਤੇ ਸਰੀਰ ਦਾ ਉਪਰਲਾ ਹਿੱਸਾ ਤੋਪ ਦੇ ਮੂੰਹ ਅੱਗੇ ਉੱਡਾ ਦੇਣਾ ਆਦਿਕ ਅਕਹਿ ਅਤੇ ਘੋਰ ਅਤਿਆਚਾਰ ਕੀਤੇ ਗਏ ।

ਇਸ ਪਿੱਛੋਂ ਭਾਈ ਮਨੀ ਸਿੰਘ ਦੀ ਘਟਨਾ ਵਾਪਰੀ । ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਦਾ ਗ੍ਰੰਥੀ ਸੀ। ਉਸ ਨੇ ਵੇਖਿਆ ਕਿ ਸਿੱਖ ਇਸ ਸਮੇਂ ਜ਼ਕਰੀਆ ਖਾਨ ਦੇ ਅਤਿਆ- ਚਾਰ ਦੇ ਕਾਰਨ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਆਉਣ ਤੋਂ ਵੀ ਹੱਟ ਗਏ ਸਨ । ਉਸ ਨੇ ਅੰਮ੍ਰਿਤਸਰ ਦੇ ਮਜਿਸਟਰੇਟ ਅਬਦੁਰ ਰਜ਼ਾਕ ਨੂੰ ਸੁਝਾਅ ਦਿੱਤਾ ਕਿ ਜੇਕਰ ਅੰਮ੍ਰਿਤਸਰ ਆਉਣ ਦੀ ਸਿੱਖਾਂ ਨੂੰ ਖੁਲ੍ਹ ਦਿੱਤੀ ਜਾਏ ਤਾਂ ਸੰਗਤਾਂ ਦੇ ਚੜ੍ਹਾਵੇ ਵਿਚੋਂ ਉਹ ਸਰਕਾਰ ਨੂੰ ਪੰਜ ਹਜ਼ਾਰ ਰੁਪਏ ਮੇਲੇ ਦੀ ਫੀਸ ਵਜੋਂ ਦੇ ਦੇਵੇਗਾ । ਮਨੀ ਸਿੰਘ ਦਾ ਵਿਚਾਰ ਸੀ ਕਿ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਦੀ ਨੀਤੀ ਤੋਂ ਇਸ ਢੰਗ ਨਾਲ ਥੰਮ੍ਹਿਆ ਜਾਏ । ਪਰ ਜ਼ਕਰੀਆ ਖ਼ਾਨ ਬੜਾ ਚਲਾਕ ਸੀ । ਉਸ ਨੇ ਇਹ ਸੁਭਾਅ ਪ੍ਰਵਾਨ ਕਰ ਲਿਆ । ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਦੂਰੋਂ ਨੇੜਿਓਂ ਸੱਦਾ ਦੇ ਕੇ ਮੇਲੇ ਲਈ ਬੁਲਾ ਲਿਆ। ਮੇਲੇ ਦੀ ਇੱਕਤਰਤਾ ਹੋਣ ਦੀ ਦੇਰ ਸੀ ਕਿ ਮੁਗਲ ਸਿਪਾਹੀਆਂ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । ਸਿੱਖ ਜਿਧਰ ਨੂੰ ਕਿਸੇ ਦਾ ਮੂੰਹ ਆਇਆ ਉਧਰ ਨੂੰ ਤਿੱਤਰ-ਬਿੱਤਰ ਹੋ ਗਏ । ਚੜ੍ਹਾਵਾ ਕੋਈ ਨਾ ਚੜਿਆ । ਸਰਕਾਰ ਨੇ ਭਾਈ ਮਨੀ ਸਿੰਘ ਤੋਂ 5,000 ਰੁਪਿਆ ਮੰਗਿਆ ਪਰ ਭਾਈ ਮਨੀ ਸਿੰਘ ਨਾ ਦੇਣ ਲਈ ਮਜਬੂਰ ਸੀ । ਜ਼ਕਰੀਆ ਖ਼ਾਨ ਨੇ ਭਾਈ ਮਨੀ ਸਿੰਘ ਨੂੰ ਇਸਲਾਮ ਕਬੂਲ ਕਰਨ ਜਾਂ ਮੌਤ ਕਬੂਲਣ ਲਈ ਮੌਕਾ ਦਿੱਤਾ ਤਾਂ ਭਾਈ ਮਨੀ ਸਿੰਘ ਨੇ ਮੌਤ ਸਵੀਕਾਰ ਕਰ ਲਈ। ਇਸ ਵਚਨ ਉੱਤੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟ ਕੇ ਉਸ ਨੂੰ ਸ਼ਹੀਦ ਕੀਤਾ ਗਿਆ । ਇਹ ਘਟਨਾ 1737 ਵਿਚ ਵਾਪਰੀ। ਮੁੱਖ ਤੌਰ ਤੇ ਜ਼ਕਰੀਆ ਖ਼ਾਨ ਦੀ ਸਰਕਾਰ ਦੇ ਇਕ ਅਫਸਰ ਅਬਦੁੱਸ ਸਮਦ ਖਾਨ ਦਾ ਮਨੀ ਸਿੰਘ ਨੂੰ ਸ਼ਹੀਦ ਕਰਨ ਵਿਚ ਹੱਥ ਸੀ । ਇਸ ਪਿੱਛੋਂ ਅਬਦੁੱਸ ਸਮਦ ਖ਼ਾਨ ਨੂੰ, ਜੋ ਸਿੱਖਾਂ ਤੇ ਸਰਦਾਰ ਕਪੂਰ ਸਿੰਘ ਦੀਆਂ ਅੱਖਾਂ ਵਿਚ ਰੜਕਦਾ ਸੀ, ਕਪੂਰ ਸਿੰਘ ਨੇ ਗ੍ਰਿਫਤਾਰ ਕਰਕੇ ਚਾਰ ਘੋੜਿਆਂ ਨਾਲ ਬੰਨ੍ਹ ਕੇ ਘੜੀਸ ਘੜੀਸ ਕੇ ਮਾਰਿਆ। ਸਰਦਾਰ ਕਪੂਰ ਸਿੰਘ ਨੇ ਜ਼ਕਰੀਆ ਖ਼ਾਨ ਦੀ ਅਲਖ ਮੁਕਾਉਣ ਦਾ ਯਤਨ ਵੀ ਕੀਤਾ ਪਰ ਸਫ਼ਲ ਨਾ ਹੋਇਆ।

ਨਾਦਰ ਸ਼ਾਹ ਦਾ ਹਮਲਾ ਤੇ ਜੱਸਾ ਸਿੰਘ

ਭਾਈ ਮਨੀ ਸਿੰਘ ਦੀ ਸ਼ਹੀਦੀ ਪਿੱਛੋਂ ਜ਼ਕਰੀਆ ਖ਼ਾਨ ਸਿੱਖਾਂ ਦੀ ਜੁਰੱਅਤ ਤੇ ਕਾਰਨਾਮੇ ਦੇਖ ਕੇ ਘਬਰਾ ਗਿਆ ਸੀ । ਪਰ ਉਸ ਦੀ ਸਰਕਾਰ ਵੱਲੋਂ ਸਿੱਖਾਂ ਉੱਤੇ ਕੀਤੇ ਜਾ ਰਹੇ ਅਤਿਆਚਾਰਾਂ ਦੀ ਲੜੀ ਅੱਜ ਵੀ ਉਸੇ ਤਰ੍ਹਾਂ ਚਲ ਰਹੀ ਸੀ। ਪਰ ਜਦੋਂ ਤੋਂ ਸਰਦਾਰ ਕਪੂਰ ਸਿੰਘ ਨੇ ਆਪਣੇ ਨਵਾਬੀ ਦੇ ਸਮੇਂ ਤੋਂ ਸਿੱਖਾਂ ਦੀ ਵਾਗਡੋਰ ਆਪਣੇ ਹੱਥ ਲਈ ਸੀ। ਅਤੇ ‘ਦਲ ਖ਼ਾਲਸਾ’ ਨਾਂ ਦੀ ਸੰਸਥਾ ਹੋਂਦ ਵਿਚ ਆਈ ਸੀ ਉਦੋਂ ਸਿੱਖ ਹਨੇਰੇ ਕਾਲ ਦੀ ਸਥਿਤੀ ਨਾਲੋਂ ਕਿਤੇ ਵੱਧ ਸੰਗਠਿਤ ਤੇ ਬੁਲੰਦ ਹੌਂਸਲੇ ਵਾਲੇ ਹੋ ਗਏ ਸਨ । ਜਿਥੇ ਜਿਥੇ ਵੀ ਸਿੱਖਾਂ ਦੇ ਜੱਥਿਆਂ ਦੀ ਸਰਕਾਰੀ ਦਸਤਿਆਂ ਨਾਲ ਮੁੱਠ-ਭੇੜ ਹੋਈ ਸੀ ਉਸ ਵਿਚ ਬਹੁਤੀ ਵਾਰੀ ਸਰਕਾਰੀ ਫ਼ੌਜਾਂ ਨੂੰ ਮੂੰਹ ਦੀ ਖਾਣੀ ਪੈਂਦੀ ਸੀ । ਇਹੋ ਕੁਝ ਕਾਰਣ ਸਨ ਜਿਸ ਕਰਕੇ ਜ਼ਕਰੀਆ ਖ਼ਾਨ ਸਿੱਖਾਂ ਤੋਂ ਦਹਿਲ ਖਾਣ ਲੱਗ ਪਿਆ ਸੀ । ਜਦੋਂ ਕਿ ਇਧਰ ਪੰਜਾਬ ਵਿਚ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਸੀ ਉਧਰੋਂ ਨਾਦਰ ਸ਼ਾਹ ਦੇ ਪੰਜਾਬ ਉੱਤੇ ਹਮਲਾ ਕਰਨ ਦੀਆਂ ਖ਼ਬਰਾਂ ਧੁੰਮੀਆਂ ਹੋਈਆਂ ਸਨ। ਦਿੱਲੀ ਦਰਬਾਰ ਦੇ ਦੋ ਸਰਦਾਰਾਂ ਨਿਜ਼ਾਮ-ਉਲ- ਮਲਕ ਅਤੇ ਸਾਅਦਤ ਖ਼ਾਨ ਨੇ ਨਾਦਰ ਸ਼ਾਹ ਨੂੰ ਭਾਰਤ ਤੇ ਧਾਵਾ ਕਰਨ ਲਈ ਦਾਅਵਤ ਭੇਜੀ ਸੀ । ਇਨ੍ਹਾਂ ਹਾਲਤਾਂ ਵਿਚ ਜ਼ਕਰੀਆਂ ਖ਼ਾਨ ਦੀਆਂ ਅੱਖਾਂ ਪੰਜਾਬ ਦੇ ਸਿੱਖਾਂ ਵੱਲੋਂ ਪਰਤ ਕੇ ਦੂਜੇ ਪਾਸੇ ਬਿਦੇਸ਼ੀ ਹਮਲਾਵਰ ਨਾਦਰ ਸ਼ਾਹ ਦੇ ਹਮਲੇ ਦੇ ਫਿਕਰ ਵਿਚ ਲੱਗੀਆਂ ਹੋਈਆਂ ਸਨ । ਨਾਦਰ ਸ਼ਾਹ ਖ਼ੁਰਾਸਾਨ ਦਾ ਇਕ ਡਾਕੂ ਸੀ ਜੋ ਪਿੱਛੋਂ ਸਾਰੇ ਏਸ਼ੀਆ ਲਈ ਭੈਅ ਦਾ ਕਾਰਣ ਤੇ ਖ਼ਤਰਾ ਬਣਿਆ ਹੋਇਆ ਸੀ । ਪਹਿਲਾਂ ਉਹ 1736 ਵਿਚ ਫ਼ਾਰਸ ਦਾ ਬਾਦਸ਼ਾਹ ਬਣਿਆ। 1739 ਵਿਚ ਉਸ ਨੇ ਭਾਰਤ ਤੇ ਹਮਲਾ ਕਰ ਦਿੱਤਾ । ਇਸ ਸਮੇਂ ਜ਼ਕਰੀਆ ਖ਼ਾਨ ਦਾ ਦਿਲ ਦਿੱਲੀ ਸਰਕਾਰ ਵੱਲੋਂ ਵੀ ਨਿਰਾਸਤਾ ਵਿਚ ਡੁੱਬਿਆ ਹੋਇਆ ਸੀ । ਉਸ ਨੇ ਐਸੇ ਨਾਜ਼ੁਕ ਸਮੇਂ ਸਿੱਖਾਂ ਦੀ ਸਹਾਇਤਾ ਤੇ ਸਹਿਯੋਗ ਲੈਣ ਲਈ ਇਨ੍ਹਾਂ ਉੱਤੇ ਵਾਰ ਕਰਨੇ ਛੱਡ ਦਿੱਤੇ ਅਤੇ ਉਹ ਨਾਦਰ ਸ਼ਾਹ ਦਾ ਟਾਕਰਾ ਕਰਨ ਵਿਚ ਰੁੱਝ ਗਿਆ।

ਇਸ ਸਮੇਂ ਬਿਦੇਸ਼ੀ ਧਾੜਵੀ ਨਾਦਰ ਸ਼ਾਹ ਦਾ ਟਾਕਰਾ ਕਰਨ ਲਈ ਗਿਆਨ ਸਿੰਘ ‘ਰਾਜ ਖਾਲਸਾ’ ਦੇ ਲੇਖਕ ਅਨੁਸਾਰ ਗਿਆਨੀ ਭਗਵਾਨ ਸਿੰਘ ਵੀ ਜ਼ਕਰੀਆ ਖ਼ਾਨ ਦੀ ਫ਼ੌਜ ਵਿਚ ਚੰਗੀ ਪਦਵੀ ਉੱਤੇ ਨਿਯੁਕਤ ਸੀ ਅਤੇ ਜੋ ਕਿ ਇਕ ਸੰ ਘੋੜ ਸਵਾਰਾਂ ਦਾ ਕਮਾਂਡਰ ਸੀ । ਜਦੋਂ ਨਾਦਰ ਸ਼ਾਹ ਅਤੇ ਜ਼ਕਰੀਆ ਖ਼ਾਨ ਵਿਚਕਾਰ ਵਜ਼ੀਰਾਬਾਦ ਦੇ ਅਸਥਾਨ ਤੇ ਯੁੱਧ ਲੜਿਆ ਗਿਆ ਤਾਂ ਉਸ ਯੁੱਧ ਵਿਚ ਗਿਆਨੀ ਭਗਵਾਨ ਸਿੰਘ ਵੀ ਦਿਲੋਂ-ਜਾਨ ਨਾਲ ਲੜਦਾ ਮਾਰਿਆ ਗਿਆ। ਇਹ ਯੁੱਧ ਗਿਆਨੀ ਭਗਵਾਨ ਸਿੰਘ ਦੇ ਜੀਵਨ ਦਾ ਅੰਤਿਮ ਘੋਲ ਸੀ । ਇਸ ਸਮੇਂ ਉਸ ਦਾ ਪੁਤਰ ਜੱਸਾ ਸਿੰਘ 16-17 ਸਾਲ ਦਾ ਜਵਾਨ ਹੋ ਚੁੱਕਾ ਸੀ । ਉਹ ਆਪਣੇ ਭਰਾਵਾਂ ਸਮੇਤ ਇਸ ਲੜਾਈ ਵਿਚ ਸ਼ਾਮਲ ਸੀ । ਪਰ ਜੱਸਾ ਸਿੰਘ ਦੇ ਭਰਾਵਾਂ ਦੇ ਫੌਜ ਵਿਚ ਭਰਤੀ ਹੋਣ ਵਾਲੀ ਗੱਲ ਚੰਗੀ ਤਰ੍ਹਾਂ ਸ ਡੇ ਦਿਲ ਨਹੀਂ ਲਗਦੀ, ਕਿਉਂ ਜੋ ਵੱਡਾ ਭਰਾ ਜੱਸਾ ਸਿੰਘ ਉਸ ਸਮੇਂ 17 ਵਰ੍ਹੇ ਦੀ ਉਮਰ ਦਾ ਸੀ । ਉਹ ਠੀਕ ਜਵਾਨ ਸੀ ਪਰ ਉਸ ਦੇ ਬਾਕੀ ਭਰਾ ਉਸ ਵੇਲੇ ਅੱਜ ਛੋਟੇ ਸਨ ਅਤੇ ਫ਼ੌਜ ਵਿਚ ਯੁੱਧ ਕਰਨ ਦੇ ਯੋਗ ਨਹੀਂ ਸਨ ।

ਗਿਆਨੀ ਭਗਵਾਨ ਸਿੰਘ ਦੀ ਲਾਹੌਰ ਗਵਰਨਰ ਲਈ ਕੀਤੀ ਗਈ ਸੇਵਾ ਦੇ ਸਿਲੇ ਵਜੋਂ ਉਸ ਦੀ ਮੌਤ ਪਿੱਛੋਂ ਉਸ ਦੇ ਵੱਡੇ ਪੁੱਤਰ ਜੱਸਾ ਸਿੰਘ ਨੂੰ ਫ਼ੌਜ ਵਿਚ ਰਿਸਾਲਦਾਰ ਦਾ ਅਹੁਦਾ ਦਿੱਤਾ ਗਿਆ । ਇਸ ਤੋਂ ਇਲਾਵਾ ਲਾਹੌਰ ਗਵਰਨਰ ਵੱਲੋਂ ਗਿਆਨੀ ਭਗਵਾਨ ਸਿੰਘ ਦੇ ਪੰਜਾਂ ਪੁੱਤਰਾਂ ਨੂੰ ਪੰਜ ਪਿੰਡ-ਵੱਲਾ, ਵੇਰਕਾ, ਸੁਲਤਾਨ ਵਿੰਡ, ਤੁੰਗ ਤੇ ਚਹਾ ਜਾਗੀਰ ਵਜੋਂ ਦਿੱਤੇ ਗਏ। ਇਨ੍ਹਾਂ ਵਿਚੋਂ ਵੱਲਾ ਪਿੰਡ ਸਰਦਾਰ ਜੱਸਾ ਸਿੰਘ ਦੇ ਹਿੱਸੇ ਆਇਆ ।

ਨਾਦਰ ਸ਼ਾਹ ਦੀ ਇਹ ਘਟਨਾ ਜੱਸਾ ਸਿੰਘ ਦੇ ਜੀਵਨ ਵਿਚ ਇਕ ਮੀਲ ਪੱਥਰ ਸੀ। ਇਨ੍ਹਾਂ ਪੰਜਾਂ ਭਰਾਵਾਂ ਨੂੰ ਹੁਣ ਆਪਣੇ ਪੈਰ ਟਿਕਾਉਣ ਲਈ ਇਹ ਪੰਜਾਂ ਪਿੰਡਾਂ ਦੀ ਜਾਗੀਰ ਇਕ ਚੌਖਾ ਵੱਡਾ ਨੁੰਮਣਾ ਮਿਲ ਗਿਆ ਸੀ । ਇਸ ਪਿੱਛੋਂ ਜੱਸਾ ਸਿੰਘ ਦੀ ਤਾਕਤ ਦਿਨ ਪੁਰ ਦਿਨ ਵਧਦੀ ਹੀ ਗਈ । ਜੱਸਾ ਸਿੰਘ ਅੱਜੇ ਇਕ ਨੌਜਵਾਨ ਹੀ ਸੀ ਜਦੋਂ ਕਿ ਉਸ ਨੇ ਆਪਣੇ ਹਿੱਸੇ ਜਾਗੀਰ ਵਜੋਂ ਆਏ ਪਿੰਡ ਦਾ ਪ੍ਰਬੰਧ ਜੱਸਾ ਸਿੰਘ ਦਾ ਇਹ ਪਹਿਲਾ ਤਜਰਬਾ ਕਰਨਾ ਸਿਖ ਲਿਆ। ਸਮਾਜਿਕ ਪਿੜ ਵਿਚ ਸੀ । ਇਹ ਪਿੰਡ ਮਿਲਦੇ ਸਾਰ ਸਭ ਤੋਂ ਪਹਿਲਾ ਜੱਸਾ ਸਿੰਘ ਨੇ ਇਸ ਦੀ ਹੱਦ-ਬੰਦੀ ਤੋਂ ਜਾਣੂ ਹੋਣਾ ਚਾਹਿਆ ਤੇ ਆਪਣੇ ਪਿੰਡ ਦੀ ਹੱਦ ਨਿਯਤ ਕਰਨੀ ਚਾਹੀ । ਇਸ ਤਰ੍ਹਾਂ ਕਰਨ ਸਮੇਂ ਉਸ ਦਾ ਮੱਥਾ ਸਭ ਤੋਂ ਪਹਿਲਾਂ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਨਾਲ ਲੱਗਾ । ਵੱਲੇ ਦੀ ਹੱਦ-ਬੰਦੀ ਬਾਰੇ ਜੱਸਾ ਸਿੰਘ ਦੀ ਫ਼ੌਜਦਾਰ ਅਦੀਨਾ ਬੇਗ ਨਾਲ ਕੁਝ ਮੁੱਠ-ਭੇੜ ਹੋਈ। ਇਸ ਮੁੱਠ-ਭੇੜ ਵਿਚ ਜੱਸਾ ਸਿੰਘ ਦਾ ਹੱਥ ਉੱਤੇ ਰਿਹਾ ਅਤੇ ਉਸ ਨੇ ਆਪਣੇ ਪਿੰਡ ਦੀ ਹੱਦ-ਬੰਦੀ ਬੜੇ ਰੋਹਬ ਨਾਲ ਨਜਿੱਠ ਲਈ। ਇਹ ਜੱਸਾ ਸਿੰਘ ਦੀ ਅਦੀਨਾ ਬੇਗ਼ ਨਾਲ ਹੋਈ ਲੜਾਈ ਨੂੰ ‘ਵੱਲੇ ਦੀ ਲੜਾਈ’ ਆਖਿਆ ਜਾਂਦਾ ਹੈ ।

ਇਸ ਤੋਂ ਬਾਅਦ ਜੱਸਾ ਸਿੰਘ ਆਪਣੇ ਦੋ ਭਰਾਵਾਂ ਮਾਲੀ ਸਿੰਘ ਅਤੇ ਤਾਰਾ ਸਿੰਘ ਸਮੇਤ ਸਰਦਾਰ ਨੰਦ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਗਿਆ । ਨੰਦ ਸਿੰਘ ਦਾ ਇਹ ਜੱਥਾ ਵੀ ‘ਦਲ ਖ਼ਾਲਸਾ’ ਦੀ ਕਮਾਨ ਹੇਠ ਸੀ । ਨੰਦ ਸਿੰਘ ਦੇ ਜੱਥੇ ਵਿਚ ਜੱਸਾ ਸਿੰਘ ਦੀ ਬਹਾਦਰੀ ਅਤੇ ਕੌਂਸਲ ਦੀ ਛੇਤੀ ਧੁੰਮ ਪੈ ਗਈ । ਜਿਵੇਂ ਜਿਵੇਂ ਜੱਸਾ ਸਿੰਘ ਦੇ ਗੁਣਾਂ ਦੀ ਚਰਚਾ ਹੋਣ ਲੱਗੀ ਤਿਉਂ ਤਿਉਂ ਹੀ ਉਹ ਇਸ ਜੱਥੇ ਦਾ ਸਿਰ ਕੱਢਵਾਂ ਆਗੂ ਬਣਦਾ ਗਿਆ । ਅੰਤ ਵਿਚ ਨੰਦ ਸਿੰਘ ਦੀ ਮੌਤ ਪਿੱਛੋਂ ਉਸ ਦੀ ਥਾਂ ਜੱਸਾ ਸਿੰਘ ਹੀ ਉਸ ਦੇ ਜੱਥੇ ਦਾ ਆਗੂ ਬਣਿਆ।

ਜਦੋਂ ਨਾਦਰ ਸ਼ਾਹ ਬੇਅੰਤ ਧਨ ਲੁੱਟ ਕੇ ਭਾਰਤ ਤੋਂ ਵਾਪਸ ਮੁੜ ਰਿਹਾ ਸੀ ਤਾਂ ਦਰਿਆ ਚਨਾਬ ਪਾਰ ਕਰਨ ਸਮੇਂ ਰਾਤ ਨੂੰ ਭਾਰੀ ਮੀਂਹ ਬਰਸਣ ਲੱਗਾ । ਸਿੱਖਾਂ ਨੇ ਪਿੱਛਿਉਂ ਨਾਦਰ ਸ਼ਾਹ ਉੱਤੇ ਹਮਲਾ ਕਰਕੇ ਉਸ ਦਾ ਬੇਅੰਤ ਮਾਲ ਧਨ ਲੁਟਿਆ। ਜੱਸਾ ਸਿੰਘ ਦਾ ਜੱਥਾ ਇਸ ਸਮੇਂ ਸਿੱਖਾਂ ਦੇ ਨਾਲ ਸ਼ਾਮਲ ਸੀ । ਜਦੋਂ ਤਕ ਨਾਦਰ ਸ਼ਾਹ ਭਾਰਤ ਦੀ ਸੀਮਾ ਪਾਰ ਨਾ ਕਰ ਗਿਆ ਉਦੋਂ ਤਕ ਸਿੱਖਾਂ ਵੱਲੋਂ ਹਰ ਦੂਜੀ ਤੀਜੀ ਰਾਤ ਹਮਲੇ ਹੁੰਦੇ ਰਹੇ । ਸਿੱਖਾਂ ਤੋਂ ਨਾਦਰ ਸ਼ਾਹ ਇਕ ਤਰ੍ਹਾਂ ਨਾਲ ਤੰਗ ਆ ਗਿਆ ਅਤੇ ਤੰਗ ਆਏ ਨੇ ਜ਼ਕਰੀਆ ਖ਼ਾਨ ਨੂੰ ਪੁੱਛਿਆ, “ਇਹ ਵਾਲਾਂ ਵਾਲੇ ਜਾਂਗਲੀ ਮੇਰੀ ਬੇਪਤੀ ਕਰਨ ਲਈ ਕਿਥੋਂ ਆਉਂਦੇ ਹਨ ?” ਇਸ ਦਾ ਜ਼ਕਰੀਆ ਖ਼ਾਨ ਨੇ ਉਤਰ ਦਿੱਤਾ, “ਇਹ ਫ਼ਕੀਰਾਂ ਦਾ ਟੋਲਾ ਹੈ ਜੋ ਸਾਲ ਵਿਚ ਦੋ ਵਾਰੀ ਗੁਰੂ ਦੇ ਤਾਲਾਬ ਵਿਚ ਨਹਾਉਣ ਆਉਂਦੇ ਹਨ ।” ਫੇਰ ਨਾਦਰ ਸ਼ਾਹ ਨੇ ਪੁੱਛਿਆ, “ਇਹ ਰਹਿੰਦੇ ਕਿੱਥੇ ਹਨ ?” ਤਾਂ ਜ਼ਕਰੀਆ ਖ਼ਾਨ ਦਾ ਉੱਤਰ ਸੀ, “ਇਨ੍ਹਾਂ ਦਾ ਵਸੇਰਾ ਘੋੜਿਆਂ ਦੀਆਂ ਕਾਠੀਆਂ ਹਨ।” ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਨਾਦਰ ਸ਼ਾਹ ਨੇ ਜ਼ਕਰੀਆ ਖ਼ਾਨ ਨੂੰ ਕਿਹਾ, “ਫੇਰ ਬੱਚ ਕੇ ਰਹੀਂ, ਕਿਉਂਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਤੇਰੇ ਦੇਸ਼ ਤੇ ਕਾਬਜ਼ ਹੋ ਜਾਣਗੇ ।”

ਨਾਦਰਸ਼ਾਹ ਦੀ ਇਹ ਗੱਲ ਸੁਣਨ ਦੀ ਦੇਰ ਸੀ ਕਿ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਤੇ ਫੇਰ ਅਤਿਆਚਾਰਾਂ ਦੀ ਹਨ੍ਹੇਰੀ ਝੁਲਾ ਦਿੱਤੀ । ਅਦੀਨਾ ਬੇਗ ਨੂੰ ਜਲੰਧਰ ਦੋਆਬ ਵਿਚੋਂ ਸਿੱਖਾਂ ਦਾ ਖ਼ਾਤਮਾ ਕਰਨ ਲਈ ਨਿਯੁਕਤ ਕੀਤਾ ਗਿਆ । ਇਸ ਪਿੱਛੋਂ ਇਤਿਹਾਸ ਵਿਚ ਕਈ ਘਟਨਾਵਾਂ ਜ਼ਕਰੀਆ ਖ਼ਾਨ ਦੇ ਸਿੱਖਾਂ ਉੱਤੋ ਢਾਹੇ ਅਤਿਆਚਾਰਾਂ ਦੀਆਂ ਮਿਲਦੀਆਂ ਹਨ । ਪਰ ਇਥੇ ਇੰਨਾ ਵਿਸਥਾਰ-ਮਈ ਵਰਣਨ ਨਹੀਂ ਕੀਤਾ ਜਾ ਸਕਦਾ । ਵਿਸ਼ੇਸ਼ ਕਰਕੇ ਜ਼ਕਰੀਆ ਖ਼ਾਨ ਵੱਲੋਂ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਦੀ ਘਟਨਾ ਬੜੀ ਦਰਦਨਾਕ ਸੀ । ਭਾਈ ਤਾਰੂ ਸਿੰਘ ਮਾਝੇ ਦੇ ਇਕ ਪਿੰਡ ਪੂਲ੍ਹਾ ਦਾ ਮੱਧ-ਸ਼੍ਰੇਣਿਕ ਜ਼ਿੰਮੀਦਾਰ ਕਿਸਾਨ ਸੀ । ਉਸ ਦਾ ਦੋਸ਼ ਕੇਵਲ ਇਹ ਸੀ ਕਿ ਉਸ ਨੇ ਜ਼ੁਲਮ-ਸਿਤਮ ਦੀ ਹਨੇਰੀ ਤੋਂ ਬਚਣ ਲਈ ਅਤੇ ਆਪਣੀਆਂ ਜਾਨਾਂ ਲੁਕ-ਛਿਪ ਕੇ ਬਚਾਉਣ ਵਾਲੇ ਕੁਝ ਸਿੰਘਾਂ ਨੂੰ ਸ਼ਰਨ ਦਿੱਤੀ ਸੀ । ਜ਼ਕਰੀਆ ਖ਼ਾਨ ਦਾ ਇਹ ਹੁਕਮ ਸੀ ਕਿ ਜਿਥੇ ਕਿਧਰੇ ਸਿੱਖ ਲੱਭੇ ਉਸ ਨੂੰ ਜਿਉਂਦਾ ਜਾਂ ਮੋਇਆ ਪੇਸ਼ ਕੀਤਾ ਜਾਵੇ ਅਤੇ ਜੇ ਕੋਈ ਸਰਕਾਰ ਨੂੰ ਇਸ ਕੰਮ ਵਿਚ ਸਹਿਯੋਗ ਨਹੀਂ ਸੀ ਦਿੰਦਾ ਤਾਂ ਜ਼ਕਰੀਆ ਖ਼ਾਨ ਨੇ ਉਸ ਲਈ ਸਖ਼ਤ ਸਜ਼ਾ ਦੇਣ ਦਾ ਫੁਰਮਾਨ ਜਾਰੀ ਕੀਤਾ ਹੋਇਆ ਸੀ । ਜ਼ਕਰੀਆ ਖ਼ਾਨ ਨੇ ਤਾਰ ਸਿੰਘ ਵੱਲੋਂ ਕੁਝ ਸਿੱਖਾਂ ਨੂੰ ਸ਼ਰਨ ਦੇਣ ਦੀ ਸੂਚਨਾ ਪੁਜਦਿਆਂ ਹੀ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਮੰਗਵਾ ਲਿਆ । ਭਾਈ ਤਾਰੂ ਸਿੰਘ ਨੂੰ ਸੰਗਲਾਂ ਨਾਲ ਬੰਨ੍ਹ ਲਿਆ ਤੇ ਨਾਈ ਨੂੰ ਉਸ ਦਾ ਸਿਰ ਮੁੰਨਣ ਲਈ ਹੁਕਮ ਕੀਤਾ ਪਰ ਤਾਰੂ ਸਿੰਘ ਨੇ ਉਸ ਸਿਰ ਮੁੰਨਣ ਵਾਲੇ ਨੂੰ ਜ਼ੋਰ ਨਾਲ ਸਿਰ ਮਾਰ ਕੇ ਧਰਤੀ ਤੇ ਪਟਕਾ ਮਾਰਿਆ। ਫੇਰ ਇਕ ਤਰਖਾਣ ਨੂੰ ਸੱਦਿਆ ਅਤੇ ਉਸ ਨੇ ਤਾਰੂ ਸਿੰਘ ਦੀ ਖੋਪਰੀ ਲਾਹ ਦਿੱਤੀ । ਉਸ ਦੀ ਕੱਟੀ ਹੋਈ ਖੋਪਰੀ ਲਾਹੌਰ ਦੀ ਘੋੜਾ ਮੰਡੀ ਵਿਚ ਰਖੀ ਗਈ। ਪਰ ਜ਼ਕਰੀਆ ਖ਼ਾਨ ਇਸ ਤਰ੍ਹਾਂ ਦੇ ਜ਼ੁਲਮ ਢਾਹੁਣ ਨਾਲ ਵੀ ਸਿੱਖਾਂ ਨੂੰ ਦਬਾਉਣ ਵਿਚ ਸਫਲ ਨਾ ਹੋਇਆ ਅਤੇ ਉਹ ਇਸੇ ਚੱਕਰ ਵਿਚ ਅੰਤ 1 ਜੁਲਾਈ, 1745 ਨੂੰ ਮਰ ਗਿਆ।

ਯਾਹੀਆ ਖ਼ਾਨ ਤੇ ਛੋਟਾ ਸਿੱਖ ਘੱਲੂਘਾਰਾ

ਜ਼ਕਰੀਆ ਖ਼ਾਨ ਦੇ ਮਰਨ ਪਿੱਛੋਂ ਦਿੱਲੀ ਦੇ ਵਜ਼ੀਰ ਕਮਰੁੱਦੀਨ ਖ਼ਾਨ ਨੇ ਉਸ ਦੇ ਤਿੰਨਾਂ ਪੁੱਤਰਾਂ ਵਿਚੋਂ ਵੱਡੇ ਪੁੱਤਰ ਯਾਹੀਆ ਖ਼ਾਨ ਨੂੰ ਲਾਹੌਰ ਦਾ ਵਾਇਸਰਾਇ ਬਣਾਉਣਾ ਚਾਹਿਆ, ਕਿਉਂਕਿ ਯਾਹੀਆ ਖ਼ਾਨ ਵਜ਼ੀਰ ਦਾ ਜਵਾਈ ਸੀ । ਪਰ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਇਸ ਦੇ ਵਿਰੁਧ ਸੀ ਤੇ ਉਸ ਨੇ ਯਾਹੀਆ ਖ਼ਾਨ ਨੂੰ 3 ਜਨਵਰੀ, 1746 ਨੂੰ ਕੇਵਲ ਪੰਜਾਬ ਦਾ ਗਵਰਨਰ ਹੀ ਬਣਾਇਆ। ਯਾਹੀਆ ਖ਼ਾਨ ਦਾ ਇਕ ਭਰਾ ਸ਼ਾਹ ਨਿਵਾਜ਼ ਖ਼ਾਨ ਉਸ ਦੇ ਨਾਲ ਇਸ ਗੱਲ ਤੇ ਈਰਖਾ ਕਰਨ ਲੱਗਾ ਤੇ ਉਸ ਨੇ ਪਹਿਲਾਂ ਯਾਹੀਆ ਖ਼ਾਨ ਤੋਂ ਪਿਉ ਦੀ ਪੂੰਜੀ ਵਿਚੋਂ ਛੇ ਲਖ ਰੁਪਿਆ ਆਪਣੇ ਹਿੱਸੇ ਵਜੋਂ ਵੰਡਾਇਆ ਤੇ ਪਿੱਛੋਂ ਉਸ ਦੇ ਕੁਝ ਇਲਾਕੇ ਆਪਣੇ ਕਬਜ਼ੇ ਵਿਚ ਕਰ ਲਏ । ਇਸ ਤਰ੍ਹਾਂ ਯਾਹੀਆ ਖ਼ਾਨ ਅਤੇ ਸ਼ਾਹ ਨਿਵਾਜ਼ ਖ਼ਾਨ ਦੋਹਾਂ ਭਰਾਵਾਂ ਵਿਚਕਾਰ 1745 ਤੋਂ ਲੈ ਕੇ 1747 ਤਕ ਘਰੇਲੂ ਜੰਗ ਖੜਕਦੀ ਰਹੀ ਅਤੇ ਜ਼ਕਰੀਆ ਖ਼ਾਨ ਦੇ ਸਮੇਂ ਵਾਲਾ ਸਰਕਾਰੀ ਪ੍ਰਸ਼ਾਸਨ ਚਲਾਉਣ ਦਾ ਤੌਰ ਤਰੀਕਾ ਤਹਿਸ਼-ਨਹਿਸ਼ ਹੋ ਗਿਆ।

ਲਾਹੌਰ ਦੀ ਸਰਕਾਰ ਦਾ ਪੰਜਾਬ ਦੀ ਜਨਤਾ ਵਿਚ ਭੈ-ਭਾਵ ਖ਼ਤਮ ਹੋ ਗਿਆ ਤੇ ਮਾਝੇ ਦੀ ਜੱਟ ਕਿਸਾਨੀ ਬਾਗ਼ੀ ਹੋ ਗਈ ਅਤੇ ਕਿਸਾਨ ਤੇ ਹੋਰ ਲੋਕ ਖੁਲ੍ਹੀ ਤਰ੍ਹਾਂ ਸਿੱਖਾਂ ਵਿਚ ਸ਼ਾਮਲ ਹੋਣ ਲੱਗ ਪਏ । ਜੰਮੂ ਦੇ ਰਾਜੇ ਨੇ ਬਾਗ਼ੀ ਹੋ ਕੇ ਲਾਹੌਰ ਸਰਕਾਰ ਨੂੰ ਖ਼ਰਾਜ ਦੇਣਾ ਬੰਦ ਕਰ ਦਿੱਤਾ । ਸਰਕਾਰ ਵਿਰੁਧ ਇਸ ਪ੍ਰਗਟ ਹੋਈ ਘਿਰਣਾ ਦੇ ਵੱਡੇ ਕਾਰਣ ਸਨ, ਵਧੇਰੇ ਕਰਾਂ ਦਾ ਆਮ ਲੋਕਾਂ ਉੱਤੇ ਬੋਝ ਅਤੇ ਫੌਜਾਂ ਦਾ ਫੜ ਫੜ ਕੇ ਸਿੱਖਾਂ ਨੂੰ ਕਤਲ ਕਰਨਾ।

ਯਾਹੀਆ ਖ਼ਾਨ ਦੀ ਸਰਕਾਰ ਵਿਰੁਧ ਭੜਕੀ ਹੋਈ ਘਿਰਣਾ ਦੇ ਸਮੇਂ ਵਿਚ ਸਿੱਖਾਂ ਦੇ ਕੁਝ ਹੌਂਸਲੇ ਬੁਲੰਦ ਹੋਏ ਅਤੇ ਸਿੱਖਾਂ ਨੇ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਤੋਂ, ਜਿਹੜੇ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਸਨ, ਚੰਗੀ ਤਰ੍ਹਾਂ ਬਦਲਾ ਚੁਕਾਇਆ । ਪਰ ਇਕ ਘਟਨਾ ਐਸਾ ਵਾਪਰੀ ਕਿ ਇਕ ਵਾਰੀ ਐਮਨਾਬਾਦ ਦੇ ਫ਼ੌਜਦਾਰ ਦੀਵਾਨ ਜਸਪਤ ਰਾਇ ਨੂੰ, ਜੋ ਦੀਵਾਨ ਲਖਪਤ ਰਾਇ ਦਾ ਭਰਾ ਸੀ, ਸੂਚਨਾ ਮਿਲੀ ਕਿ ਕੁਝ ਸਿੱਖ ਇਕ ਆਜੜੀ ਦੇ ਭੇਡੂ ਤੇ ਬੱਕਰੇ ਮੱਲੋ-ਮੱਲੀ ਝਟਕ ਕੇ ਖਾਣ ਲਈ ਉਨ੍ਹਾਂ ਦਾ ਮਾਸ ਭੁੰਨ ਰਹੇ ਹਨ । ਲਖਪਤ ਰਾਇ ਨੇ ਸਿੱਖਾਂ ਨੂੰ ਐਸਾ ਕਰਨ ਤੋਂ ਬਾਜ਼ ਆਉਣ ਤੇ ਉਥੋਂ ਉਠ ਜਾਣ ਨੂੰ ਕਿਹਾ। ਸਿੱਖਾਂ ਨੇ ਅੱਗਿਉਂ ਉੱਤਰ ਵਿਚ ਕਹਿ ਭੇਜਿਆ ਕਿ ਉਹ ਲੰਗਰ ਛਕ ਕੇ ਉਥੋਂ ਉਠ ਜਾਣਗੇ ਤੇ ਉਨ੍ਹਾਂ ਦਾ ਫ਼ੌਜਦਾਰ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀਂ ਹੈ । ਇਸ ਗੱਲ ਉੱਤੇ ਨਰਾਜ਼ ਹੋਏ। ਜਸਪਤ ਰਾਇ ਨੇ ਕਿਹਾ ਕਿ ਉਨ੍ਹਾਂ ਸਿੱਖਾਂ ਦਾ ਉਹ ਬੀਜ ਨਾਸ ਕਰਨਾ ਚਾਹੁੰਦਾ ਹੈ ਇਸ ਲਈ ਇਹ ਕਹਿ ਕੇ ਉਸ ਨੇ ਸਿੱਖਾਂ ਉੱਤੇ ਚੜ੍ਹਾਈ ਕਰ ਦਿੱਤੀ । ਸਿੱਖਾਂ ਨੇ ਲੰਗਰ ਛਕਣਾ ਜਿਥੇ ਸੀ ਉਥੇ ਹੀ ਛੱਡ ਦਿੱਤਾ ਅਤੇ ਮੁਕਾਬਲੇ ਵਿਚ ਡੱਟ ਗਏ ਤੇ ਜਸਪਤ ਰਾਇ ਨੂੰ ਹਾਥੀ ਉੱਤੇ ਬੈਠਿਆਂ ਹੀ ਉਸ ਦਾ ਸਿਰ ਵੱਢ ਕੇ ਸਿੱਖਾਂ ਨੇ ਬੱਦੋ ਕੀ ਗੁਸਾਈਆਂ ਦੇ ਬਾਵਾ ਕਿਰਪਾ ਰਾਮ ਨੂੰ ਪੰਜ ਸੋ ਰੁਪਏ ਦੀ ਕੀਮਤ ਤੇ ਵੇਚਿਆ ।

ਭਰਾ ਜਸਪਤ ਰਾਇ ਦੀ ਮੌਤ ਸੁਣ ਕੇ ਦੀਵਾਨ ਲਖਪਤ ਰਾਇ ਕਹਿਰਾਂ ਦੇ ਗੁੱਸੇ ਵਿਚ ਭੜਕਿਆ ਅਤੇ ਉਸ ਨੇ ਭਰਾ ਦਾ ਬਦਲਾ ਕੱਢਣ ਲਈ ਮੁੜ ਸਿੱਖਾਂ ਉੱਤੇ ਸਿਤਮ ਢਾਹੁਣੇ ਆਰੰਭ ਦਿੱਤੇ । ਬੱਸ ਫੇਰ ਕੀ ਸੀ। ਸਿੱਖਾਂ ਦੇ ਸਿਰਾਂ ਦਾ ਮੁੱਲ ਦਿੱਤਾ ਜਾਣ ਲੱਗ ਪਿਆ। ਸਿੱਖਾਂ ਉੱਤੇ ਨਵੀਂ ਭੀੜ ਆ ਪਈ ਅਤੇ ਲੋਟੂ ਟੋਲੇ ਸਿੱਖਾਂ ਵੱਲੋਂ ਨਾਤਾ ਤੋੜਨ ਲੱਗੇ । ਕੇਵਲ ਸੱਚੇ ਦ੍ਰਿੜ ਇਰਾਦੇ ਵਾਲੇ ਸਿਦਕੀ ਸਿੱਖ ਹੀ ਪੈਰਾਂ ਤੇ ਖੜੋ ਸਕੇ । ਖਾਣਾ ਦਾਣਾ ਕਿਤਿਉਂ ਨਹੀਂ ਸੀ ਮਿਲਦਾ ਅਤੇ ਸਰਕਾਰੀ ਮਸ਼ੀਨਰੀ ਸਿੱਖਾਂ ਦੁਆਲੇ ਟੁੱਟ ਕੇ ਪਈ ਹੋਈ ਸੀ । ਭੁੱਖੇ ਭਾਣੇ ਸਿੱਖ ਸਰੀਰਕ ਤੌਰ ਤੇ ਨਿਤਾਣੇ ਹੁੰਦੇ ਜਾ ਰਹੇ ਸਨ । ਯਾਹੀਆ ਖ਼ਾਨ ਅਤੇ ਦੀਵਾਨ ਲਖਪਤ ਰਾਇ ਨੇ ਪੂਰੀ ਤਿਆਰੀ ਕਰਕੇ ਸਿੱਖਾਂ ਉੱਤੇ ਇਕ ਬੜਾ ਵੱਡਾ ਹਮਲਾ ਕੀਤਾ। ਸਿੱਖ ਇਸ ਹਮਲੇ ਵਿਚ ਪਠਾਨਕੋਟ ਅਤੇ ਡਲਹੌਜ਼ੀ ਦੇ ਵਿਚਾਲੇ ਦੀਆਂ ਪਹਾੜੀਆਂ ਵਿਚ ਘਿਰ ਗਏ । ਇਕ ਪਾਸੇ ਪਹਾੜੀ ਰਾਜੇ ਸਨ ਜਿਨ੍ਹਾਂ ਨੂੰ ਯਾਹੀਆ ਖ਼ਾਨ ਦਾ ਸਿੱਖਾਂ ਦੇ ਵਿਰੁਧ ਘੇਰਾ ਪਾਈ ਰਖਣ ਦਾ ਸਖ਼ਤ ਫੁਰਮਾਨ ਸੀ ਤੇ ਦੂਜੇ ਪਾਸੇ ਦਰਿਆ। ਬਾਕੀ ਦੋ-ਤਰਫੀ ਯਾਹੀਆ ਖ਼ਾਨ ਦੀਆਂ ਹਥਿਆਰਬੰਦ ਫ਼ੌਜਾਂ ਸਨ । ਸਿੱਖਾਂ ਪਾਸ ਇਸ ਸਮੇਂ ਕੋਈ ਅਸਲਾ ਨਹੀਂ ਸੀ । ਇਸ ਘੇਰੇ ਵਿਚ ਬੇਅੰਤ ਸਿੱਖ ਸ਼ਹੀਦ ਹੋ ਗਏ । ਕੁਝ ਨੇ ਦਰਿਆਵਾਂ ਅਤੇ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ । ਇਸ ਘੇਰੇ ਵਿਚ ਨੌਂ ਦਸ ਹਜ਼ਾਰ ਦੇ ਵਿਚਕਾਰ ਸਿੱਖ ਸ਼ਹੀਦ ਕੀਤੇ ਗਏ ਤੇ ਇਕ ਹਜ਼ਾਰ ਲਾਹੌਰ ਲਿਆਂਦੇ ਗਏ ਤੇ ਘੋੜਾ ਮੰਡੀ ਲਿਆ ਕੇ ਇਨ੍ਹਾਂ ਦੇ ਸਿਰ ਕੱਟੇ ਗਏ । ਇਸੇ ਥਾਂ ਨੂੰ ਹੀ ਪਿੱਛੋਂ ਸ਼ਹੀਦ ਗੰਜ ਕਿਹਾ ਜਾਣ ਲੱਗਾ । ਇਸ ਖ਼ੂਨ-ਖਾਰੇ ਸਾਕੇ ਨੂੰ ਪੰਜਾਬ ਦੇ ਇਤਿਹਾਸ ਵਿਚ ਛੋਟਾ ਸਿੱਖ ਘੱਲੂਘਾਰਾ ਕਿਹਾ ਗਿਆ ਹੈ। ਪਰ ਸਿੱਖਾਂ ਦੀ ਇੰਨੀ ਕਤਲੋ-ਗਾਰਤ ਹੋਣ ਉੱਤੇ ਸਿੱਖਾਂ ਦੇ ਹੌਂਸਲੇ ਪਸਤ ਨਹੀਂ ਸਨ ਹੋਏ । ਸਗੋਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਾਂਦੀ ਰਹੀ। ਇਸ ਸਮੇਂ ਜੱਸਾ ਸਿੰਘ ਰਾਮਗੜ੍ਹੀਆਂ (ਜੱਸਾ ਸਿੰਘ ਆਹਲੂਵਾਲੀਆ) ਅੰਮ੍ਰਿਤਸਰ ਵੱਲ ਨੂੰ ਵਹੀਰਾਂ ਪਾਉਂਦੇ ਚਲੇ ਗਏ ਸਨ । 1747 ਪਿੱਛੋਂ ਹੀ ਯਾਹੀਆ ਖ਼ਾਨ ਨੂੰ ਉਸ ਦੇ ਭਰਾ ਸ਼ਾਹ ਨਿਵਾਜ਼ ਖ਼ਾਨ ਨੇ ਰਾਜ ਤਖਤ ਤੋਂ ਲਾਹ ਦਿੱਤਾ ਅਤੇ ਉਹ ਕੌੜਾ ਮਲ ਵਰਗਿਆਂ ਦੀ ਸਹਾਇਤਾ ਨਾਲ ਲਾਹੌਰ ਦਾ ਗਵਰਨਰ ਬਣ ਗਿਆ। ਸ਼ਾਹ ਨਿਵਾਜ਼ ਖ਼ਾਨ ਨੇ ਕੰੜਾ ਮਲ ਨੂੰ ਆਪਣਾ ਦੀਵਾਨ ਬਣਾਇਆ । ਕੌੜਾ ਮਲ ਸਿੱਖਾਂ ਨਾਲ ਹਿੱਤ ਰਖਦਾ ਸੀ, ਇਸ ਲਈ ਸਿੱਖ ਉਸ ਨੂੰ ਮਿੱਠਾ ਮਲ ਆਖਦੇ ਸਨ । ਪਹਿਲਾਂ ਪਹਿਲਾਂ ਸ਼ਾਹ ਨਿਵਾਜ਼ ਖ਼ਾਨ ਸਿੱਖਾਂ ਲਈ ਚੰਗਾ ਸਿੱਧ ਹੋਇਆ । ਫੇਰ ਜਦੋਂ ਇਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕਰ ਦਿੱਤਾ ਤਾਂ ਪੰਜਾਬ ਵਿਚ ਇਕ ਤਰ੍ਹਾਂ ਦਾ ਰੋਲਾ-ਗੋਲਾ ਮਚ ਗਿਆ ਸੀ । ਸਿੱਖਾਂ ਨੂੰ ਉਸ ਗੜਬੜ ਦੇ ਸਮੇਂ ਬੜਾ ਲਾਭ ਹੋਇਆ । ਸਰਦਾਰ ਕਪੂਰ ਸਿੰਘ ਨੇ ਮੁੜ ਸਿੱਖਾਂ ਦੀ ਬਿਖਰੀ ਹੋਈ ਸ਼ਕਤੀ ਨੂੰ ਇਕਮੁੱਠ ਕਰਨਾ ਆਰੰਭ ਕਰ ਦਿੱਤਾ । ਦਰਬਾਰ ਸਾਹਿਬ ਅੰਮ੍ਰਿਤਸਰ, ਜੇ ਕਿ ਭਾਈ ਮਨੀ ਸਿੰਘ ਦੀ ਸ਼ਹੀਦੀ ਪਿੱਛੋਂ ਸਰਕਾਰ ਦੇ ਕਬਜ਼ੇ ਵਿਚ ਲਗਾਤਾਰ ਚਲਿਆ ਆਉਂਦਾ ਸੀ ਉਸ ਨੂੰ ਮੁੜ ਪ੍ਰਾਪਤ ਕਰਨ ਲਈ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਦਰਬਾਰ ਸਾਹਿਬ ਤੇ ਕਾਬਜ਼ ਸਲਾਬਤ ਖ਼ਾਨ ਨੂੰ ਮਾਰ ਦਿੱਤਾ ਅਤੇ ਸਰਕਾਰ ਦਾ ਬਹੁਤ ਸਾਰਾ ਅਜਲ ਦਰਬਾਰ ਸਾਹਿਬ ਵਿਚੋਂ ਇਸ ਸਮੇਂ ਸਿੱਖਾਂ ਦੇ ਹੱਥ ਲੱਗਾ। ਕਿਉਂ ਜੋ ਪਹਿਲਾਂ ਜਦੋਂ ਸਿੱਖ ਦਰਬਾਰ ਸਾਹਿਬ ਆਉਣ ਤੋਂ ਬੰਦ ਹੋ ਗਏ ਸਨ ਤਾਂ ਸਰਕਾਰ ਨੇ ਸਿੱਖਾਂ ਵਿਰੁਧ ਵਰਤਣ ਲਈ ਦਰਬਾਰ ਸਾਹਿਬ ਵਿਚ ਹੀ ਅਸਲਾ ਜਮਾਂ ਕੀਤਾ ਹੋਇਆ ਸੀ । ਇਸ ਤਰ੍ਹਾਂ ਕਈ ਵਰ੍ਹਿਆਂ ਪਿੱਛੋਂ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਨੂੰ ਸੰਗਤਾਂ ਬਾਕਾਇਦਾ ਆਉਣ ਲੱਗ ਪਈਆਂ ਸਨ ।

ਇਸ ਸਮੇਂ ਸਿੱਖ ਅੰਮ੍ਰਿਤਸਰ ਨੂੰ ਬੜੀ ਨਿਰਭੈਤਾ ਨਾਲ ਆਉਣ ਲੱਗ ਪਏ ਸਨ ਅਤੇ ਅੰਮ੍ਰਿਤਸਰ ਮੁੜ ਸਿੱਖਾਂ ਪਾਸ ਆ ਗਿਆ ਸੀ ।

ਸਰਦਾਰ ਕਪੂਰ ਸਿੰਘ ਵੱਲੋਂ ਖਿੰਡਰੇ-ਪੁੰਡਰੇ ਸਿੱਖ ਜੱਥਿਆਂ ਦੀ ਇਕੱਤਰਤਾ ਆਉਣ ਵਾਲੀ 1748 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਬੁਲਾਈ ਗਈ ਅਤੇ ਵਿਸਾਖੀ ਮਨਾਉਣ ਦਾ ਸਰਬਤ ਖ਼ਾਲਸੇ ਨੂੰ ਸੱਦਾ ਦਿੱਤਾ ਗਿਆ । ਕੁਝ ਸਿੱਖ ਜਿਵੇਂ ਭਾਈ ਸੁੱਖਾ ਸਿੰਘ ਮਾਡੀ ਕੰਬੋ, ਸ਼ਾਮ ਸਿੰਘ ਕਰੋੜ ਸਿੰਘੀਆ, ਜੱਸਾ ਸਿੰਘ ਰਾਮਗੜੀਆ, ਖ਼ੁਸ਼ਹਾਲ ਸਿੰਘ ਤੇ ਹਰੀ ਸਿੰਘ ਭੰਗੀ ਅਤੇ ਚੜ੍ਹਤ ਸਿੰਘ ਸ਼ੁਕਰਚਕੀਆ ਅੰਮ੍ਰਿਤਸਰ ਇਕ ਕਿਲ੍ਹਾ ਉਸਾਰਣ ਦਾ ਫ਼ੈਸਲਾ ਕਰਨ ਲਈ ਇਕੱਤਰ ਹੋਏ । ਸਿੱਖਾਂ ਦਾ ਵਿਚਾਰ ਸੀ ਕਿ ਬਜਾਏ ਇਸ ਦੇ ਕਿ ਦੁੱਖ ਤੇ ਭੀੜ ਦੇ ਸਮੇਂ ਸਿੱਖ ਪਹਾੜਾਂ ਤੇ ਜੰਗਲਾਂ ਵੱਲ ਨੂੰ ਭੱਜਣ ਸਗੋਂ ਇਕ ਕਿਲ੍ਹਾ ਉਸਾਰਿਆ ਜਾਵੇ, ਜਿਥੇ ਕਿ ਸਿੱਖ ਦੁਸ਼ਮਣ ਦਾ ਟਾਕਰਾ ਕਰਨ ਲਈ ਸੁਰੱਖਿਅਤ ਰਹਿ ਸਕਣ । ਇਸ ਦ ਨਾਲ ਹੀ ਇਹ ਫ਼ੈਸਲਾ ਹੋਇਆ ਕਿ ਐਸਾ ਕਿਲ੍ਹਾ ਅੰਮ੍ਰਿਤਸਰ ਹੀ ਉਸਾਰਿਆ ਜਾਵੇ। ਸੁੱਖਾ ਸਿੰਘਾਂ ਨੇ ਕਿਲ੍ਹਾ ਅੰਮ੍ਰਿਤਸਰ ਵਿਚ ਬਣਾਉਣ ਦੀ ਰਾਏ ਦਿੱਤੀ ਅਤੇ ਆਪਣੀ ਗੱਲ ਤੇ ਜ਼ੋਰ ਦੇਣ ਲਈ ਇਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ । ਅੰਤ ਵਿਚ ਇਸ ਬੈਠਕ ਵਿਚ ‘ਰਾਮ ਰੋਣੀ’ ਨਾਂ ਦਾ ਕਿਲ੍ਹਾ ਅੰਮ੍ਰਿਤਸਰ ਵਿਖੇ ਹੀ ਉਸਾਰਣ ਦਾ ਫ਼ੈਸਲਾ ਹੋ ਗਿਆ । ਰਾਮ ਰੌਣੀ ਦਾ ਅਰਥ ਵਾਹਿਗੁਰੂ ਦਾ ਅਸਥਾਨ ਸਮਝਿਆ ਗਿਆ । ਇਹ ਰਾਮ ਰੌਣੀ ਨਾਂ ਦਾ ਕੱਚਾ ਕਿਲ੍ਹਾ, ਫ਼ੈਸਲਾ ਹੋਣ ਦੀ ਦੇਰ ਸੀ ਕਿ ਛੇਤੀ ਹੀ ਤਿਆਰ ਹੋ ਗਿਆ । ਇਹ ਕਿਲ੍ਹਾ ‘ਰਾਮ ਰੌਣੀ 1748 ਵਿਚ ਹੀ ਉਸਾਰਿਆ ਗਿਆ। ਸਿੱਖ ਸੰਗਤਾਂ ਹੁੰਮ-ਹੁੰਮਾ ਕੇ ਕਿਲੇ ਦੀ ਸੇਵਾ ਵਿਚ ਆਣ ਢੁੱਕੀਆਂ ਅਤੇ ਆਪਣੀ ਯਥਾ ਸ਼ਕਤ ਹਰੇਕ ਸਿੱਖ ਨੇ ਭਾਵੇਂ ਰਾਜ ਮਿਸਤਰੀ ਦੇ ਤੌਰ ਤੇ ਅਤੇ ਭਾਵੇਂ ਮਜ਼ਦੂਰ ਦੇ ਤੌਰ ਤੋਂ ਅੱਗੇ ਤੋਂ ਅੱਗੇ ਵੱਧ ਕੇ ਸੇਵਾ ਕੀਤੀ ।

ਜੱਸਾ ਸਿੰਘ ਰਾਮਗੜ੍ਹੀਆ ਨੇ ਅੰਮ੍ਰਿਤਸਰ ਵਿਖੇ ਰਾਮ ਰੌਣੀ ਦੇ ਕਿਲ੍ਹੇ ਦੀ ਉਸਾਰੀ ਵਿਚ ਅਤਿਅੰਤ ਸੇਵਾ ਕੀਤੀ । ਕਿਉਂਕਿ ਉਸ ਨੂੰ ਕਿਲ੍ਹਿਆਂ ਦੀ ਮਹੱਤਤਾ ਦਾ ਚੰਗਾ ਅਨੁਭਵ ਹੋ ਚੁੱਕਾ ਸੀ । ਸਭ ਤੋਂ ਪਹਿਲਾਂ ਕਿਲ੍ਹਾ ਰਾਵੀ ਦੇ ਕੰਢੇ ਡੱਲੇ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਦੇ ਉੱਦਮ ਨਾਲ ਹੀ ਬਣਿਆ ਸੀ । ਇਸ ਸਮੇਂ ਸਿੱਖਾਂ ਦੇ 65 ਜੱਥੇ ਸਨ ਜੋ ਛੋਟੇ ਘਲੂਘਾਰੇ ਦੇ ਮੌਕੇ ਦੇ ਖਿੰਡਰ-ਪੁੰਡਰ ਗਏ ਸਨ । ਕਈ ਵਾਰੀ ਆਪ ਵਿਚ ਮਤਭੇਦ ਹੋਣ ਦੇ ਕਾਰਣ ਵੀ ਐਸਾ ਹੁੰਦਾ ਰਿਹਾ। ਇਸ ਮੌਕੇ ਨੂੰ ਸਰਦਾਰ ਕਪੂਰ ਸਿੰਘ ਦੇ ਦਲ ਦੇ ਸਾਰੇ ਜੱਥਿਆਂ ਨੂੰ ਇਕਮੁੱਠ ਕਰਨ ਦਾ ਉਪਰਾਲਾ ਕੀਤਾ । ਕਪੂਰ ਸਿੰਘ ਨੇ ਦਲ ਦੇ 65 ਜੱਥਿਆਂ ਨੂੰ ਜੁੜ ਬੈਠਣ ਦੀ ਅਪੀਲ ਕੀਤੀ। ਵਿਸਾਖੀ 1748 ਵਾਲੇ ਦਿਨ ਸਰਦਾਰ ਜੱਸਾ ਸਿੰਘ ਆਹਲੂ- ਵਾਲੀਆ ਦੀ ਕਮਾਨ ਹੇਠ ਇਹ ਸਾਰੇ ਜੱਥੇ ਮੁੱਖ ਤੌਰ ਤੇ 12 ਜੱਥਿਆਂ ਵਿਚ ਸੰਗਠਿਤ ਕੀਤੇ ਗਏ । ਮੁੱਖ 12 ਜੱਥਿਆਂ ਨੂੰ ਹੀ ਪਿੱਛੋਂ ਜਾ ਕੇ ਬਾਰ੍ਹਾਂ ਮਿਸਲਾਂ ਆਖਿਆ ਗਿਆ । ਇਨ੍ਹਾਂ ਦੇ ਕਮਾਂਡਰਾਂ ਦੇ ਸਮੇਤ ਇਨ੍ਹਾਂ ਦੇ ਨਾਂ ਹੇਠ ਲਿਖੇ ਸਨ :

  1. ਮਿਸਲ ਆਹਲੂਆਂ (ਜੱਸਾ ਸਿੰਘ ਆਹਲੂਵਾਲੀਆ ਦੇ ਅਧੀਨ), 2. ਮਿਸਲ ਭੰਗੀਆਂ (ਹਰੀ ਸਿੰਘ ਭੰਗੀ ਦੇ ਅਧੀਨ), 3. ਮਿਸਲ ਫੈਜ਼ਲਾਪੁਰੀਆਂ ਜਾਂ ਸਿੰਘਾਪੁਰੀਆਂ (ਨਵਾਬ ਕਪੂਰ ਸਿੰਘ ਦੇ ਅਧੀਨ), 4. ਮਿਸਲ ਕਨ੍ਹਈਆ (ਜੈ ਸਿਘ ਕਨ੍ਹਈਆ ਦੇ ਅਧੀਨ), 5. ਮਿਸਲ ਨਸ਼ਾਨਾਂ ਵਾਲੀ (ਸ. ਦਸੌਂਧਾ ਸਿੰਘ ਦੇ ਅਧੀਨ), 6. ਮਿਸਲ ਕਰੋੜਾ ਸਿੰਘੀਆ (ਸ. ਕਰੋੜਾ ਸਿੰਘ ਦੇ ਅਧੀਨ), 7. ਮਿਸਲ ਡੱਲੇਵਾਲੀਆਂ (ਗੁਲਾਬ ਸਿੰਘ ਡੱਲੇ ਵਾਲੀਆਂ ਦੇ ਅਧੀਨ), 8. ਮਿਸਲ ਨਕੱਈਆਂ (ਹੀਰਾ ਸਿੰਘ ਨਕੱਈ ਅਧੀਨ), 9. ਮਿਸਲ ਸ਼ਹੀਦੀ (ਬਾਬਾ ਦੀਪ ਸਿੰਘ ਦੇ ਅਧੀਨ), 10. ਮਿਸਲ ਰਾਮਗੜ੍ਹੀਆ (ਨੰਦ ਸਿੰਘ ਦੇ ਅਧੀਨ) । (ਇਹ ਦੱਸਣਾ ਜ਼ਰੂਰੀ ਹੈ ਕਿ ਨੰਦ ਸਿੰਘ ਦੀ ਮੌਤ ਪਿੱਛੋਂ ਜੱਸਾ ਸਿੰਘ ਰਾਮਗੜ੍ਹੀਆ ਇਸ ਜੱਥੇ ਦਾ ਮੁੱਖੀ ਬਣਿਆ) । 11. ਮਿਸਲ ਸ਼ੁਕਰਚੱਕੀਆ (ਨੌਧ ਸਿੰਘ ਦੇ ਅਧੀਨ) ਤੇ, 12. ਮਿਸਲ ਫੁਲਕੀਆਂ (ਜੋ ਬਾਬਾ ਆਲਾ ਸਿੰਘ ਪਟਿਆਲਾ ਦੇ ਅਧੀਨ ਸੀ) । ਇਨ੍ਹਾਂ ਸਾਰੇ ਜੱਥਿਆਂ ਦਾ ਮੁੱਖੀ ਜੱਸਾ ਸਿੰਘ ਆਹਲੂਵਾਲੀਆ ਸੀ ।

ਆਉਣ ਵਾਲੇ ਸਮੇਂ ਵਿਚ ਖ਼ਾਲਸਾ ਸਰਕਾਰ ਕਾਇਮ ਕਰਨ ਲਈ ਇਹ ਇਕ ਬੁਨਿਆਦੀ ਇਕੱਠ ਸੀ । ਇਸ ਮੌਕੇ ਤੇ ਸਿੱਖਾਂ ਨੇ ਕੰਮ ਚਲਾਉਣ ਲਈ ਇਕ ਸੰਵਿਧਾਨ ਬਣਾਇਆ । ਜਿਸ ਵਿਚ ਗੁਰੂ ਗੋਬਿੰਦ ਸਿੰਘ ਦੇ ਸਰਬਤ ਖ਼ਾਲਸੇ ਨੂੰ ਦਲ ਦਾ ਮੈਂਬਰ ਕਰਾਰ ਦਿੱਤਾ ਗਿਆ। ਕੋਈ ਵੀ ਪੁਰਖ ਇਨ੍ਹਾਂ ਵਿਚੋਂ ਕਿਸੇ ਵੀ ਇਕ ਜੱਥੇ ਵਿਚ ਸ਼ਾਮਲ ਹੈ। ਸਕਦਾ ਸੀ ਪਰ ਉਸ ਪਾਸ ਆਪਣਾ ਘੋੜਾ ਹੋਣਾ ਜ਼ਰੂਰੀ ਸੀ । ਸਾਰੇ ਜੱਥਿਆਂ ਦੇ ਸੰਗ੍ਰਹਿ ਦਾ ਸਮੁੱਚਾ ਨਾਂ ‘ਦਲ ਖ਼ਾਲਸਾ’ ਰਖਿਆ ਗਿਆ। ਹਰ ਵਰ੍ਹੇ ਦਲ ਦਾ ਦੋ ਵਾਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਇਕੱਤਰ ਹੋਣ ਦਾ ਫ਼ੈਸਲਾ ਹੋਇਆ । ਸਾਰੇ ਸਿੱਖਾਂ ਦੇ ਇਕੱਠ ਦਾ ਨਾਂ ਸਰਬਤ ਖ਼ਾਲਸਾ ਰਖਿਆ ਗਿਆ । ਸਰਬਤ ਖ਼ਾਲਸਾ ਨੂੰ ਹੀ ਦਲ ਦੀ ਨੀਤੀ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ । ਦਰਬਾਰ ਸਾਹਿਬ ਦਾ ਮੁੱਖੀ ਸਰਬਤ ਖ਼ਾਲਸੇ ਦਾ ਮੁੱਖੀ ਸਵੀਕਰ ਕੀਤਾ ਗਿਆ। ਕਿਸੇ ਮੈਂਬਰ ਵੱਲੋਂ ਦਲ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਸਰਬਤ ਖ਼ਾਲਸਾ ਨੂੰ ਹੀ ਸਜ਼ਾ ਦੇਣ ਦਾ ਅਧਿਕਾਰ ਸੀ । ਦਲ ਦੇ ਇਸ ਤਰ੍ਹਾਂ ਪੱਕੀ ਤਰ੍ਹਾਂ ਸੰਗਠਨ ਹੋਣ ਨਾਲ ਸਿੱਖਾਂ ਲਈ ਭਵਿੱਖ ਵਿਚ ਰਾਜਨੀਤਿਕ ਸੱਤਾ ਪ੍ਰਾਪਤ ਕਰਨ ਲਈ ਇਹ ਪਾਸੇ ਇਕ ਰਾਹ ਖੁਲ੍ਹ ਗਿਆ ਸੀ ਅਤੇ ਦੂਜੇ ਪਾਸੇ ਇਹ ਸੰਗਠਨ ਹੀ ਖ਼ਾਲਸਾ ਰਾਜ ਦੇ ਪ੍ਰਸ਼ਾਸਨ ਦਾ ਬੁਨਿਆਦੀ ਢਾਂਚਾ ਸਿੱਧ ਹੋਇਆ ।

ਜੱਸਾ ਸਿੰਘ ਅਦੀਨਾ ਬੇਗ ਦੀ ਸੇਵਾ ਵਿਚ

ਜੱਸਾ ਸਿੰਘ ਰਾਮਗੜ੍ਹੀਆ ਨੇ ‘ਰਾਮ ਰੌਣੀ’ ਕਿਲ੍ਹੇ ਦੀ ਉਸਾਰੀ ਦੇ ਸਮੇਂ ਵੱਧ ਚੜ੍ਹ ਕੇ ਸੇਵਾ ਕੀਤੀ ਅਤੇ ਗੁਰੂ ਰਾਮਦਾਸ ਦੇ ਵਸਾਏ ਸ਼ਹਿਰ ਅੰਮ੍ਰਿਤਸਰ ਵਿਖੇ “ਰਾਮ ਰੌਣੀ ਕਿਲ੍ਹੇ ਦੀ ਸਥਿਤੀ ਲਈ ਵੀ ਸੁੱਖਾ ਸਿੰਘ ਮਾੜੀ ਕੰਬੋ ਸਮੇਤ ਪੂਰਾ ਜ਼ੋਰ ਲਾਇਆ ਸੀ ਕਿ ਇਹ ਕਿਲ੍ਹਾ ਅੰਮ੍ਰਿਤਸਰ ਵਿਚ ਹੀ ਬਣੇ । ਵੈਸੇ ਵੀ ਅੰਮ੍ਰਿਤਸਰ ਸਾਰੇ ਸਿੱਖਾਂ ਲਈ ਪੰਜਾਬ ਦਾ ਇਕ ਪਵਿੱਤਰ ਕੇਂਦਰੀ ਅਸਥਾਨ ਸੀ । ਜ਼ਕਰੀਆ ਖ਼ਾਨ ਦੀ ਸਰਕਾਰ ਵੱਲੋਂ ਨਾਦਰ ਸ਼ਾਹ ਨਾਲ ਟਾਕਰਾ ਕਰਨ ਸਮੇਂ ਜੱਸਾ ਸਿੰਘ ਨੇ ਰਿਸਾਲਦਾਰ ਦੀ ਉਪਾਧੀ ਵੀ ਪ੍ਰਾਪਤ ਕਰ ਲਈ ਸੀ ਅਤੇ ਸਾਰੇ ਭਰਾਵਾਂ ਨੇ ਪੰਜਾਂ ਪਿੰਡਾਂ ਦੀ ਜਾਗੀਰ ਹਾਸਲ ਕਰਕੇ ਉਸ ਦਾ ਪ੍ਰਬੰਧ ਕਰਨ ਦਾ ਤਜਰਬਾ ਗ੍ਰਹਿਣ ਕਰ ਲਿਆ ਸੀ । ਅਦੀਨਾ ਬੇਗ ਨਾਲ ਜੱਸਾ ਸਿੰਘ ਦੀ ਵੱਲੇ ਪਿੰਡ ਦੀ ਹੱਦਬੰਦੀ ਦੇ ਕਾਰਣ ਲੜਾਈ ਵੀ ਹੋਈ ਜਿਸ ਵਿਚ ਜਿੱਤ ਜੱਸਾ ਸਿੰਘ ਨੂੰ ਹੋਈ । ਇਸ ਤਰ੍ਹਾਂ ਜੱਸਾ ਸਿੰਘ ਇਸ ਚੋਵੀ ਪੰਝੀ ਵਰ੍ਹੇ ਦੀ ਚੜ੍ਹਦੀ ਉਮਰ ਦਾ ਗਭਰੂ ਸਿੱਖਾਂ ਦੇ ਚਲ ਰਹੇ ਸੰਘਰਸ਼ ਵਿਚ ਆਪਣਾ ਬਾਹੂਬਲ ਦਿਖਾਉਣ ਯੋਗ ਹੋ ਚੁੱਕਾ ਸੀ । ਉਸ ਵਿਚ ਸਿੱਖੀ ਦੇ ਆਦਰ ਸਤਿਕਾਰ ਲਈ ਨਵੀਆਂ ਸੰਭਾਵਨਾਵਾਂ ਤੇ ਆਸਾਂ ਉਮੰਗਾਂ ਪੈਦਾ ਹੋ ਚੁੱਕੀਆਂ ਸਨ । ਪਰ ਇਸ ਸਮੇਂ ਜੱਸਾ ਸਿੰਘ ਦੇ ਘਰ ਵਿਚ ਇਕ ਮੰਦਭਾਗੀ ਘਟਨਾ ਵਾਪਰੀ । ਇਨ੍ਹਾਂ ਵਰ੍ਹਿਆਂ ਵਿਚ ਹੀ ਜੱਸਾ ਸਿੰਘ ਦੇ ਘਰ ਇਕ ਧੀ ਜਨਮੀ ਅਤੇ ਉਸ ਦੇ ਘਰਦਿਆਂ ਨੇ ਉਸ ਜੰਮਦੀ ਧੀ ਨੂੰ ਮਾਰ ਦਿੱਤਾ, ਜਿਵੇਂ ਕਿ ਉਸ ਸਮੇਂ ਦੀ ਵਬਾ ਅਤੇ ਸਮਾਜ ਦੇ ਭੈੜੇ ਚਾਲੇ ਵਿਚ ਕਈ ਅਗਿਆਤ ਲੋਕ ਕੁੜੀਆਂ ਨੂੰ ਜੰਮਦੀਆਂ ਨੂੰ ਹੀ ਮਾਰ ਦਿੰਦੇ ਸਨ । ਬੜੇ ਅਸਚਰਜ ਦੀ ਗੱਲ ਹੋਈ ਕਿ ਜੱਸਾ ਸਿੰਘ ਵਰਗੇ ਦੇ ਉਸ ਸਮੇਂ ਦੇ ਜਾਗ੍ਰਿਤ ਪਰਿਵਾਰ ਵਿਚ ਵੀ ਇਹ ਕੁਰੀਤੀ ਦੀ ਘਟਨਾ ਵਾਪਰ ਗਈ । ਪਰ ਇਹ ਗੱਲ ਸਾਡੇ ਮਨ ਚਿਤ ਲਗਦੀ ਹੈ ਕਿ ਸਰਦਾਰ ਜੱਸਾ ਸਿੰਘ ਦਾ ਇਸ ਕਾਰੇ ਵਿਚ ਸ਼ਾਇਦ ਬਿਲਕੁਲ ਹੀ ਕੋਈ ਹੱਥ ਨਾ ਹੋਵੇ । ਪਹਿਲੀ ਗੱਲ ਇਹ ਕਿ ਜੱਸਾ ਸਿੰਘ ਦਾ ਪਰਿਵਾਰ ਉਸ ਦੇ ਬਾਬੇ ਹਰਦਾਸ ਸਿੰਘ ਤੋਂ ਲੈ ਕੇ ਉਸ ਦੇ ਪਿਤਾ ਭਗਵਾਨ ਸਿੰਘ ਦੇ ਸਮੇਂ ਤਕ ਇਕ ਨਾਮਵਰ ਸਿੱਖ ਪਰਿਵਾਰ ਸੀ । ਇਸ ਪਿੱਛੋਂ ਜੱਸਾ ਸਿੰਘ ਵੀ ਵਡਾਰੂਆਂ ਦੇ ਪੂਰਣਿਆਂ ਤੇ ਚਲਣ ਵਾਲਾ ਸੀ ਅਤੇ ਐਸੇ ਪਰਿਵਾਰ ਵਿਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਦਾ ਸਦਾ ਹੀ ਖੰਡਨ ਹੁੰਦਾ ਰਿਹਾ ਹੋਵੇਗਾ । ਪਰ ਉਸ ਸਮੇਂ ਇਸਤਰੀ ਜੀਵਨ ਇੰਨਾ ਜਾਗ੍ਰਿਤ ਨਹੀਂ ਸੀ । ਜੱਸਾ ਸਿੰਘ ਵੈਸੇ ਵੀ ਸ਼ਾਇਦ ਆਪਣੇ ਰੁਝੇਵਿਆਂ ਦੀ ਭੱਜ ਦੌੜ ਵਿਚ ਆਪਣੇ ਘਰ ਵਿਚ ਇਸ ਗੱਲ ਵੱਲ ਪੂਰਾ ਧਿਆਨ ਹੀ ਨਾ ਦੇ ਸਕਿਆ ਹੋਵੇ ਤੇ ਇਹ ਮੰਦਭਾਗੀ ਘਟਨਾ ਉਸ ਤੋਂ ਪਰਬਾਹਰੀ ਹੀ ਵਾਪਰ ਗਈ ਹੋਵੇ ਅਤੇ ਘਰ ਵਿਚ ਕਿਸੇ ਇਸਤਰੀ ਨੇ ਹੀ ਕਿਸੇ ਦੇ ਆਖੇ ਲੱਗ ਕੇ ਇਹ ਕਾਰਾ ਕਰ ਦਿੱਤਾ ਹੋਵੇ

ਇਸ ਦੀ ਸਜ਼ਾ ਆਖ਼ਰ ਆਵੱਸ਼ ਜੱਸਾ ਸਿੰਘ ਨੂੰ ਹੀ ਭੁਗਤਣੀ ਪਈ ਸੀ । ਸਿੱਖ ਸਿੱਧਾਂਤਾਂ ਵਿਚ ਇਸ ਤਰ੍ਹਾਂ ਦੀਆਂ ‘ਕੁੜੀ ਮਾਰ’ ਅਤੇ ‘ਨੜੀ ਮਾਰ’ ਕੁਰੀਤੀਆਂ ਦੀ ਸਦਾ ਹੀ ਸਖ਼ਤ ਨਿੰਦਾ ਤੇ ਵਿਰੋਧਤਾ ਹੁੰਦੀ ਰਹੀ ਹੈ । ਕੋਈ ਸਿੱਖ ਇਸ ਤਰ੍ਹਾਂ ਦਾ ਪਾਪ ਕਰੇ ਤਾਂ ਉਸ ਨੂੰ ਸਿੱਖ ਆਪਣੇ ਸਿੱਖ ਸੰਸਾਰ ਦੇ ਭਾਈਚਾਰੇ ਵਿਚੋਂ ਛੇਕ ਦਿੰਦੇ ਸਨ । ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਇਨ੍ਹਾਂ ਸਿੱਧਾਂਤਾਂ ਨੇ ਜਨਮ ਲਿਆ। ਇਸ ਤਰ੍ਹਾਂ ਇਹ ਸਿੱਖਾਂ ਵੱਲੋਂ ਖੰਡਤ ਕੁਰੀਤੀ ਜਦੋਂ ਜੱਸਾ ਸਿੰਘ ਦੇ ਪਰਿਵਾਰ ਵਿਚ ਵਾਪਰੀ ਤਾਂ ਉਸ ਦਾ ਸਿੱਖ ਭਾਈਚਾਰੇ ਵੱਲੋਂ ਬਾਈਕਾਟ ਕਰ ਦਿੱਤਾ ਗਿਆ। ਉਸ ਪਿੱਛੋਂ ਜੱਸਾ ਸਿੰਘ ਦਲ ਖ਼ਾਲਸਾ ਵਿਚੋਂ ਆਵੱਸ਼ ਹੀ ਬਾਹਰ ਸਮਝਿਆ ਗਿਆ। ਜੱਸਾ ਸਿੰਘ ਪਾਸ ਇਸ ਦਾ ਕੋਈ ਵਾਹ-ਵੇਲਾ ਤੇ ਚਾਰਾ ਨਹੀਂ ਸੀ । ਉਸ ਨੂੰ ਬਾਈਕਾਟ ਦੀ ਬੰਦੀ ਭੁਗਤਣੀ ਪਈ । ਉਤਸ਼ਾਹੀ ਸਿੱਖ ਇਕ ਲੰਬੀ ਪ੍ਰੀਖਿਆ ਦੇ ਗੇੜ ਵਿਚ ਫਸ ਗਿਆ । ਜੱਸਾ ਸਿੰਘ ਇਕ ਜਵਾਨ ਭਖਦਾ ਖ਼ੂਨ ਸੀ । ਉਸ ਦਾ ਆਪਣਾ ਜੱਥਾ ਵੀ ਬਣ ਚੁੱਕਾ ਸੀ । ਉਸ ਨੇ ਆਪਣੀ ਬੇਪਤੀ ਨੂੰ ਇਸ ਨਿਰਾਸਤਾ ਵਿਚ ਕਾਇਰਾਂ ਵਾਂਗ ਕੱਟਣ ਦੀ ਬਜਾਏ ਆਪਣੇ ਆਪ ਨੂੰ ਇਕ ਫੌਜੀ ਕਮਾਂਡਰ ਦੇ ਰੂਪ ਵਿਚ ਸਰਗਰਮ ਰਖਿਆ । ਅਵਸਰ ਨਾਲ ਉਸੇ ਸਮੇਂ ਹੀ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਵੱਲੋਂ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੀ ਸੇਵਾ ਵਿਚ ਸ਼ਾਮਲ ਕਰਨ ਲਈ ਅਪੀਲ ਕੀਤੀ ਗਈ ਸੀ । ਕਿਉਂਕਿ ਅਦੀਨਾ ਬੇਗ ਸਿੱਖਾਂ ਨਾਲ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਤਰ੍ਹਾਂ ਸਮਝੌਤਾ ਬਣਾਈ ਰਖਣ ਦਾ ਚਾਹਵਾਨ ਸੀ । ਉਸ ਨੂੰ ਜਦੋਂ ਲਾਹੌਰ ਸਰਕਾਰ ਵੱਲੋਂ ਸਿੱਖਾਂ ਨੂੰ ਕੁਚਲਣ ਦੀਆਂ ਸਖਤ ਤੋਂ ਸਖ਼ਤ ਹਦਾਇਤਾਂ ਵੀ ਭੇਜੀਆਂ ਜਾਂਦੀਆਂ ਸਨ ਉਹ ਤਦ ਵੀ ਲਾਹੌਰ ਸਰਕਾਰ ਦੀ ਐਵੇਂ ਦਿਲਜੋਈ ਹੀ ਕਰਿਆ ਕਰਦਾ ਸੀ ਅਤੇ ਉਸ ਨੇ ਕਦੇ ਸੁਹਿਰਦਤਾ ਨਾਲ ਲਾਹੌਰ ਸਰਕਾਰ ਦਾ ਪੱਖ ਨਹੀਂ ਸੀ। ਪੂਰਿਆ । ਅਦੀਨਾ ਬੇਗ ਨੇ ਕਦੇ ਵੀ ਸਿੱਖਾਂ ਨੂੰ ਜ਼ਿਆਦਾ ਦਬਾਉਣ ਦਾ ਯਤਨ ਨਾ ਕੀਤਾ । ਉਸ ਬਾਰੇ ਬੀ. ਕੇ. ਸਿਨਹਾ ਨੇ ਆਪਣੀ ਪੁਸਤਕ ‘ਰਾਈਜ਼ ਆਫ਼ ਦੀ ਸਿੱਖ ਪਾਵਰ’ ਵਿਚ ਇਸ ਬਾਰੇ ਇਸ ਤਰ੍ਹਾਂ ਲਿਖਿਆ ਹੈ, “ਮੀਰ ਮਨੂੰ ਨੇ ਅਦੀਨਾ ਬੇਗ ਨੂੰ ਸਿੱਖਾਂ ਨੂੰ ਤੰਗ ਕਰਨ ਤੇ ਤਸੀਹੇ ਦੇਣ ਲਈ ਨਿਯੁਕਤ ਕੀਤਾ, ਪਰ ਉਹ ਪਹਿਲਾਂ ਦੀ ਤਰ੍ਹਾਂ ਸਿੱਖਾਂ ਨਾਲ ਮਿਲ ਕੇ ਸਰਕਾਰ ਦੇ ਵਿਰੁਧ ਸਾਜ਼ਿਸ਼ਾਂ ਕਰਦਾ ਰਹਿੰਦਾ। ਉਸ ਨੇ ਕਦੇ ਵੀ ਸਿੱਖਾਂ ਨੂੰ ਕੁਚਲਣ ਦੀ ਨੀਤੀ ਸੁਹਿਰਦ ਢੰਗ ਨਾਲ ਨਾ ਵਰਤੀ ਅਦੀਨਾ ਬੇਗ ਬੜਾ ਚਾਲਾਕ ਆਦਮੀ ਸੀ । ਉਹ ਉਪਰੋਂ ਉਪਰੋਂ ਬੜਾ ਸਾਊ ਜਾਪਦਾ ਸੀ ਪਰ ਅੰਦਰੋਂ ਬੜਾ ਸ਼ੈਤਾਨ ਸੀ । ਉਹ ਸਿੱਖਾਂ ਨਾਲ ਇਸ ਕਰਕੇ ਸਾਹਮਣੀ ਟੱਕਰ ਨਹੀਂ ਸੀ ਲੈਂਦਾ ਕਿਉਂਕਿ ਉਹ ਸਿੱਖਾਂ ਦੀ ਸ਼ਕਤੀ ਬਣਾਈ ਰਖਣਾ ਚਾਹੁੰਦਾ ਸੀ । ਉਸ ਨੂੰ ਡਰ ਸੀ ਕਿ ਜੇਕਰ ਉੱਤਰੀ ਭਾਰਤ ਵਿਚ ਸਿੱਖ ਪੂਰੀ ਤਰ੍ਹਾਂ ਦੱਬ ਗਏ ਤਾਂ ਲਾਹੌਰ ਦੀ ਮੁਗ਼ਲ ਸਰਕਾਰ ਵਧੇਰੇ ਸਕਤੀਸ਼ਾਲੀ ਹੋ ਜਾਏਗੀ । ਉਹ ਮੁਗ਼ਲ ਸਰਕਾਰ ਨੂੰ ਆਪਣਾ ਮੁਥਾਜ ਰਖਣਾ ਚਾਹੁੰਦਾ ਸੀ । ਇਸ ਲਈ ਉਹ ਸਿੱਖਾਂ ਨਾਲ ਸਮਝੌਤਾ ਰਖਣਾ ਚਾਹੁੰਦਾ ਸੀ । ਉਸ ਨੇ ਸੁਭਾਵਿਕ ਹੀ ਬਹੁਤ ਸਾਰੇ ਸਿੱਖ ਵੀ ਆਪਣੀ ਫ਼ੌਜ ਵਿਚ ਭਰਤੀ ਕੀਤੇ ਹੋਏ ਸਨ । ਪਰ ਜਦ ਉਸ ਨੇ ਦੋਹਾਂ ਜੱਸਾ ਸਿੰਘ ਆਹਲੂਵਾਲੀਆ ਅਤੇ ਰਾਮਗੜ੍ਹੀਆ ਨੂੰ ਅਪੀਲ ਕੀਤੀ ਤਾਂ ਜੱਸਾ ਸਿੰਘ (ਠੋਕਾ) ਰਾਮਗੜੀਆ ਅਦੀਨਾ ਬੇਗ ਦੀ ਫ਼ੌਜ ਵਿਚ ਆਪਣੇ ਜੱਥੇ ਤੇ ਦੋ ਭਰਾਵਾਂ ਮਾਲੀ ਸਿੰਘ ਤੇ ਤਾਰਾ ਸਿੰਘ ਸਮੇਤ ਜਾ ਸ਼ਾਮਲ ਹੋਇਆ ਅਤੇ ਜੱਸਾ ਸਿੰਘ ਆਹਲੂਵਾਲੀਏ ਨੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ।

ਪੰਜਾਬ ਵਿਚ ਅਬਦਾਲੀ ਦੇ ਪਹਿਲੇ ਹਮਲੇ ਦੇ ਸਮੇਂ ਮੀਰ ਮਨੂੰ ਇਕ ਨਾਇਕ ਦੇ ਰੂਪ ਵਿਚ ਉਭਰਿਆ ਸੀ, ਜਿਸ ਦੇ ਅਧੀਨ ਮੁਗ਼ਲ ਫ਼ੌਜਾਂ ਨੂੰ ਅਬਦਾਲੀ ਵਿਰੁਧ ਜਿੱਤ ਪ੍ਰਾਪਤ ਹੋਈ। ਸੀ । ਇਸ ਦੇ ਸਿਲੇ ਵਜੋਂ ਹੀ 1748 ਵਿਚ ਮੀਰ ਮਨੂੰ ਲਾਹੌਰ ਦਾ ਗਵਰਨਰ ਬਣਿਆ ਸੀ। ਇਸ ਹਮਲੇ ਦੇ ਸਮੇਂ ਪੰਜਾਬ ਵਿਚ ਇੰਨੀ ਗੜਬੜ ਮਚ ਗਈ ਸੀ ਕਿ ਸ਼ਾਹ ਨਿਵਾਜ਼ ਖ਼ਾਨ ਪੰਜਾਬ ਨੂੰ ਜਿਉਂ ਦੀ ਤਿਉਂ ਇਸ ਦੀ ਹਾਲਤ ਉੱਤੇ ਛੱਡ ਕੇ ਆਪ ਭੱਜ ਕੇ ਦਿੱਲੀ ਜਾ ਵੜਿਆ। ਸੀ । ਇਸ ਸਮੇਂ ਸਿੱਖਾਂ ਨੂੰ ਆਪਣਾ ਆਪ ਸੰਭਾਲਣ ਲਈ ਇਕ ਚੰਗਾ ਮੌਕਾ ਜੁੜਿਆ ਸੀ । ਸਿੱਖ ਦੁਬਾਰਾ ਅੰਮ੍ਰਿਤਸਰ ਵਿਖੇ ਸਥਾਪਿਤ ਹੋ ਗਏ ਸਨ, ਇਨ੍ਹਾਂ ਨੇ ਇਥੇ ‘ਰਾਮ ਰੌਣੀ’ ਨਾਂ ਦਾ ਇਕ ਵੱਡਾ ਕਿਲ੍ਹਾ ਉਸਾਰ ਲਿਆ ਸੀ । ਜੱਸਾ ਸਿੰਘ ਨੇ ‘ਰਾਮ ਹੋਣੀ’ ਦੇ ਕਿਲ੍ਹੇ ਵਿਚ ਖ਼ਾਸ ਤੌਰ ਤੇ ਵੱਧ ਚੜ੍ਹ ਕੇ ਸੇਵਾ ਕੀਤੀ ਸੀ । ਇਨ੍ਹਾਂ ਨੇ ਬਾਰੀ ਤੇ ਰਚਨਾ ਦੁਆਬ ਆਦਿਕ ਇਲਾਕੇ ਲੁੱਟ ਲਏ ਅਤੇ ਇਹ ਕਾਫ਼ੀ ਸਾਰੇ ਇਲਾਕਿਆਂ ਤੇ ਕਾਬਜ਼ ਵੀ ਹੋ ਗਏ ਸਨ । ਇਸ ਤੋਂ ਇਲਾਵਾ ਸਿੱਖਾਂ ਨੇ ਮਾਰਚ 1748 ਦੇ ਦਿਨਾਂ ਵਿਚ ਵਾਪਸ ਜਾਂਦੇ ਅਹਿਮਦ ਸ਼ਾਹ ਅਬਦਾਲੀ ਤੋਂ ਲੁਟਿਆ ਹੋਇਆ ਬੇਸ਼ੁਮਾਰ ਮਾਲ ਖੋਹਿਆ ਸੀ । ਲਾਹੌਰ ਦਾ ਖ਼ਜ਼ਾਨਾ ਵੀ ਇਸ ਤਰ੍ਹਾਂ ਲੁਟਿਆ ਸੀ ਜੋ ਕਿ ਲਗਭਗ ਖ਼ਾਲੀ ਹੀ ਕਰ ਦਿੱਤਾ ਗਿਆ ਸੀ ।

ਇਸ ਲਈ ਮੀਰ ਮਨੂੰ ਨੂੰ ਆਪਣੀ ਪਦਵੀ ਸੰਭਾਲਣ ਸਮੇਤ ਹੀ ਸਿੱਖਾਂ ਵੱਲੋਂ ਚਿੰਤਾ ਲੱਗੀ ਹੋਈ ਸੀ । ਗੱਲ ਕੀ ਮੀਰ ਮਨੂੰ ਨੇ ਸਿੱਖਾਂ ਉੱਤੇ ਸਖ਼ਤੀ ਦੇ ਪਹਾੜ ਢਾਹ ਦਿਤੇ ਸਨ । ਉਸ ਨੇ ਸਿੱਖ ਵਸੋਂ ਵਾਲੇ ਸਾਰੇ ਇਲਾਕਿਆਂ ਵਿਚ ਆਪਣੀਆਂ ਫ਼ੌਜੀ ਟੁਕੜੀਆਂ ਤਾਣ ਦਿੱਤੀਆਂ ਅਤੇ ਉਨ੍ਹਾਂ ਨੂੰ ਇਹ ਹਦਾਇਤਾਂ ਦੇ ਕੇ ਚੇਤੰਨ ਕੀਤਾ ਗਿਆ ਸੀ ਕਿ ਸਿੱਖਾਂ ਦੀ ਦਾੜ੍ਹੀ ਕੇਸ ਕਟੇ ਜਾਣ । ਪਹਾੜੀ ਰਾਜਿਆਂ ਨੂੰ ਇਸ ਸੰਬੰਧੀ ਸਖ਼ਤ ਹੁਕਮ ਭੇਜੇ ਗਏ ਅਤੇ ਪਹਾੜੀ ਰਾਜੇ ਸਿੱਖਾਂ ਨੂੰ ਫੜ ਫੜ ਕੇ ਲਾਹੌਰ ਭੇਜਦੇ ਰਹੇ । ਲਾਹੌਰ ਲਿਜਾਏ ਗਏ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਦੇ ਨੇੜੇ ਸ਼ਹੀਦ ਗੰਜ ਦੇ ਅਸਥਾਨ ਤੇ ਬੁਰੀ ਤਰ੍ਹਾਂ ਸ਼ਹੀਦ ਕੀਤਾ ਜਾਂਦਾ ਸੀ ।

ਇਸ ਤੋਂ ਉਪਰੰਤ ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਮਨੂੰ ਵੱਲੋਂ ਸਿੱਖਾਂ ਨੂੰ ਕਾਬੂ ਕਰਨ ਦੇ ਹੁਕਮ ਭੇਜੇ ਗਏ । ਕਿਉਂਕਿ ਸਿੱਖ ਬਾਰੀ ਦੁਆਬ ਦੇ ਇਲਾਕੇ ਛੱਡ ਕੇ ਜਲੰਧਰ ਦੁਆਬ ਵਿਚ ਚਲੇ ਗਏ ਸਨ । ਅਦੀਨਾ ਬੇਗ ਬੜਾ ਸ਼ੈਤਾਨ ਆਦਮੀ ਸੀ ਪਰ ਉਸ ਨੂੰ ਬੱਧੇ-ਰੁੱਧ ਨੂੰ ਸਿੱਖਾਂ ਦੇ ਵਿਰੁਧ ਹੁਕਮ ਦੀ ਪਾਲਣਾ ਕਰਨੀ ਹੀ ਪੈਣੀ ਸੀ । ਅਦੀਨਾ ਬੇਗ ਆਪਣੀ ਫ਼ੌਜ ਲੈ ਕੇ ਸਿੱਖਾਂ ਉੱਤੇ ਟੁੱਟ ਪਿਆ। ਸੈਂਕੜੇ ਸਿੱਖ ਅਦੀਨਾ ਬੇਗ ਦੇ ਇਸ ਹਮਲੇ ਦਾ ਸ਼ਿਕਾਰ ਹੋਏ । ਪਰ ਅੰਤਕਾਰ ਅਦੀਨਾ ਬੇਗ ਦੀ ਫ਼ੌਜ ਨੂੰ ਮੂੰਹ ਦੀ ਖਾਣੀ ਪਈ । ਉਸ ਦੀ ਵੀ ਚੌਖੀ ਫ਼ੌਜ ਮਾਰੀ ਗਈ ਅਤੇ ਬਾਕੀ ਦੀ ਪਿਛਾਂਹ ਨੂੰ ਭੱਜ ਤੁਰੀ । ਫੇਰ ਅਦੀਨਾ ਬੇਗ ਨੇ ਲਾਹੌਰ ਤੋਂ ਗਵਰਨਰ ਨੂੰ ਦਰਖਾਸਤ ਕਰਕੇ ਉਸ ਪਾਸ ਭਾਰੀ ਗਿਣਤੀ ਵਿਚ ਫ਼ੌਜ ਮੰਗਵਾਈ । ਪਰ ਬਰਸਾਤ ਹੋਣ ਕਰਕੇ ਸਿੱਖਾਂ ਉੱਤੇ ਹਮਲੇ ਕਰਨ ਦਾ ਵਿਚਾਰ ਕੁਝ ਚਿਰ ਲਈ ਰੁਕ ਗਿਆ । ਸਿੱਖਾਂ ਦੀਆਂ ਗਤੀ-ਵਿਧੀਆਂ ਵੀ ਰੁਕ ਗਈਆਂ। ਇਸ ਤਰ੍ਹਾਂ ਇਹ ਥੋੜ੍ਹਾ ਜਿਹਾ ਸਮਾਂ ਸਿੱਖਾਂ ਅਮਲ ਚੈਨ ਵਿਚ ਸੁੱਖ ਦਾ ਸਾਹ ਲੈਣ ਲਈ ਮਾਣਿਆ ਸੀ ।

ਅਕਤੂਬਰ 1748 ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸਿੱਖ ਇਕੱਠੇ ਹੋਏ । ਲਾਹੌਰੋਂ ਫ਼ੌਜੀ ਦਸਤਾ ਪੁਜਣ ਉੱਤੇ ਅਦੀਨਾ ਬੇਗ ਨੇ ਲਾਹੌਰ ਦੇ ਗਵਰਨਰ ਦੇ ਹੁਕਮ ਅਨੁਸਾਰ ਸਿੱਖਾਂ ਉੱਤੇ ਦੁਬਾਰਾ ਅੰਮ੍ਰਿਤਸਰ ਦੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । ਇਸ ਸਮੇਂ ਬਹੁਤ ਸਾਰੇ ਸਿੱਖ ਜਲੰਧਰ ਦੁਆਬ ਨੂੰ ਵੀ ਛੱਡ ਕੇ ਅੰਮ੍ਰਿਤਸਰ ਰਾਮ ਰੌਣੀ ਦੇ ਕਿਲ੍ਹੇ ਵਿਚ ਜਾ ਵੱੜੇ ਸਨ ਅਤੇ ਸਿੱਖ ਪੰਜ ਸੌ ਦੀ ਗਿਣਤੀ ਵਿਚ ਆਪਣੇ ਬਚਾਅ ਲਈ ਕਿਲ੍ਹੇ ਵਿਚ ਇਕੱਠੇ ਹੋ ਗਏ ਸਨ । ਕੁਝ ਸਿੱਖ ਅੰਮ੍ਰਿਤਸਰ ਦੇ ਨੇੜੇ ਦੇ ਇਲਾਕੇ ਦੇ ਪਲਾਹਾਂ ਤੇ ਹੋਰ ਰੁੱਖਾਂ ਦੇ ਸੰਘਣੇ ਜੰਗਲਾਂ ਵਿਚ ਲੁਕ ਗਏ। ਅਦੀਨਾ ਬੇਗ ਦੀ ਇਸ ਧਾਵਾ ਕਰਨ ਵਾਲੀ ਫ਼ੌਜ ਵਿਚ ਜੱਸਾ ਸਿੰਘ ਰਾਮਗੜ੍ਹੀਆ ਵੀ ਸ਼ਾਮਲ ਸੀ । ਜੱਸਾ ਸਿੰਘ ਨੇ ਅਦੀਨਾ ਬੇਗ ਦੀ ਫ਼ੌਜ ਵਿਚ ਜਾ ਕੇ ਇਕ ਉੱਚੀ ਉਪਾਧੀ ਪ੍ਰਾਪਤ ਕਰ ਲਈ ਸੀ । ਉਹ ਹੁਣ ਇਕ ਸਫ਼ਲ ਜਰਨੈਲ ਗਿਣਿਆ ਜਾਂਦਾ ਸੀ ਅਤੇ ਉਸ ਦੇ ਅਧੀਨ 100 ਸਿੱਖਾਂ ਦੀ ਫ਼ੌਜ ਸੀ ਅਤੇ ਇਸ ਤੋਂ ਇਲਾਵਾ ਇਕ ਪਲਟੂਨ 60 ਹਿੰਦੂਆਂ ਦੀ ਵੀ ਉਸ ਦੀ ਕੰਪਨੀ ਵਿਚ ਸ਼ਾਮਲ ਸੀ ।

ਮੀਰ ਮਨੂੰ ਨੇ ਦੀਵਾਨ ਕੌੜਾ ਮਲ, ਮਿਰਜ਼ਾ ਖ਼ਾਨ ਬਖ਼ਸ਼ੀ ਅਤੇ ਹੋਰ ਪਹਾੜੀ ਰਾਜਿਆਂ ਨੂੰ ਆਪਣੀਆਂ ਫੌਜਾਂ ਦੇ ਦਸਤੇ ਭੇਜ ਕੇ ਲੜਾਈ ਵਿਚ ਅਦੀਨਾ ਬੇਗ ਦੀ ਸਹਾਇਤਾ ਕਰਨ ਲਈ ਹੁਕਮ ਕੀਤਾ । ਤਾਰੀਖ਼-ਏ-ਸਿੱਖਾਂ ਵਿਚ ਖ਼ੁਸ਼ਬਖ਼ਤ ਰਾਏ ਨੇ ਲਿਖਿਆ ਹੈ ਕਿ ਰਾਮ ਰੋਣੀ ਦਾ ਕਿਲ੍ਹਾ ਅਕਤੂਬਰ 1748 ਤੋਂ ਜਨਵਰੀ 1749 ਤਕ ਚਾਰ ਮਹੀਨੇ ਤਾਈਂ ਸਾਰੇ ਪਾਸਿਆਂ ਤੋਂ ਘਿਰਿਆ ਰਿਹਾ। ਇੰਨੇ ਲੰਬੇ ਸਮੇਂ ਲਈ ਸਿੱਖਾਂ ਦੀ ਕਿਲੇ ਵਿਚਲੀ ਘਿਰੀ ਹੋਈ ਪੰਜ ਸੌ ਸਿੱਖਾਂ ਦੀ ਗਿਣਤੀ ਵਿਚੋਂ ਦੋ ਸੌ ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਤਿੰਨ ਸੋ ਬਾਕੀ ਬਚੇ ਸਨ । ਇਸ ਲੰਬੇ ਸਮੇਂ ਦੇ ਘਿਰੇ ਹੋਏ ਸਿੰਘਾਂ ਦਾ ਰਾਸ਼ਨ ਪਾਣੀ ਮੁੱਕ ਚੁੱਕਾ ਸੀ । ਸਿੱਖਾਂ ਦੀ ਗਿਣਤੀ ਦੇ ਘਟਣ ਦੇ ਕਾਰਣ ਭੁੱਖ, ਪਿਆਸ ਦੇ ਦੁੱਖ, ਜ਼ਖ਼ਮੀ ਸਿੰਘਾਂ ਲਈ ਦੁਆ ਦਾਰੂ ਦੀ ਘਾਟ ਅਤੇ ਲੜਾਈ ਦੇ ਵਿਸ਼ੇਸ਼ ਅਸਲੇ ਦੇ ਘੱਟ ਜਾਣ ਕਾਰਣ ਸਿੰਘਾਂ ਦੇ ਹੌਂਸਲੇ ਪਸਤ ਹੁੰਦੇ ਜਾਂਦੇ ਸਨ । ਦੂਜੇ ਕਿਲੇ ਵਿਚਲੇ ਸਿੱਖਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਅਦੀਨ’ ਬੇਗ ਦੀਆਂ ਫ਼ੌਜਾਂ ਵਿਚ ਜੱਸਾ ਸਿੰਘ ਵੀ ਆਪਣੀ ਫ਼ੌਜ ਸਮੇਤ ਕਿਲੇ ਵਿਚ ਆਪਣੇ ਹੀ ਘਿਰੇ ਹੋਏ ਭਰਾਵਾਂ ਦੇ ਵਿਰੁਧ ਲੜ ਰਿਹਾ ਸੀ । ਉਨ੍ਹਾਂ ਸਿੱਖਾਂ ਨੂੰ ਉਸ ਉੱਤੇ ਬੜਾ ਅਫਸੋਸ ਹੋਇਆ । ਤਾਰੀਖ਼-ਏ-ਸਿੱਖਾਂ ਦੇ ਲੇਖਕ ਖ਼ੁਸ਼ਬਖ਼ਤ ਰਾਏ ਅਨੁਸਾਰ ਕਿਲ੍ਹੇ ਵਿਚਲੇ ਸਿੱਖਾਂ ਨੇ ਜੱਸਾ ਸਿੰਘ ਨੂੰ ਇਸ ਤਰ੍ਹਾਂ ਲਿਖਿਆ, “ਇਸ ਵੇਲੇ ਮੁਸਲਮਾਨਾਂ ਦਾ ਪੱਖ ਲੈ ਕੇ ਤੂੰ ਹੀ ਸਾਡੀ ਤਬਾਹੀ ਦਾ ਕਾਰਣ ਬਣ ਰਿਹਾ ਹੈਂ, ਜੇ ਹੁਣ ਵੀ ਤੂੰ ਸਾਡੀ ਸਹਾਇਤਾ ਨਾ ਕੀਤੀ,

ਤਾਂ ਤੂੰ ਕਦੀ ਵੀ ਮੁੜ ਕੇ ਸਿੱਖ ਪੰਥ ਵਿਚ ਸ਼ਾਮਲ ਨਹੀਂ ਹੋ ਸਕੇਗਾ ।2 ਹੋ ਸਕਦਾ ਹੈ ਕਿ ਘਿਰੇ ਹੋਏ ਸਿੱਖਾਂ ਨੇ ਇਹੋ ਜਿਹੀ ਚਿੱਠੀ ਲਿਖੀ ਹੋਵੋ ਕਿਉਂਕਿ ਜੱਸਾ ਸਿੰਘ ਇਸ ਘਟਨਾ ਤੋਂ ਪਹਿਲਾਂ ਸਦਾ ਹੀ ਆਪਣਾ ਆਪ ਸਿੱਖ ਪੰਥ ਤੋਂ ਕੁਰਬਾਨ ਕਰਦਾ ਰਿਹਾ ਸੀ । ਉਸ ਨੇ ਦਲ ਖ਼ਾਲਸਾ ਦੀ ਸਥਾਪਨਾ ਦੇ ਸਮੇਂ ਵੱਧ ਚੜ੍ਹ ਕੇ ਹਿੱਸਾ ਲਿਆ ਸੀ । ਬਲਕਿ ਇਸ ਕਿਲ੍ਹੇ ਦੀ ਉਸਾਰੀ ਵਿਚ ਜੱਸਾ ਸਿੰਘ ਦਾ ਵਿਸ਼ੇਸ਼ ਹਿੱਸਾ ਸੀ। ਸ਼ਾਇਦ ਉਸ ਦੇ ਘਰਦਿਆਂ ਤੋਂ ਇਕ ਕੁਕਰਮ ਹੋ ਜਾਣ ਦੇ ਕਾਰਣ ਹੀ ਉਹ ਸਿੱਖ ਪੰਥ ਵੱਲੋਂ ਦੁਰਕਾਰ ਦਿੱਤਾ ਗਿਆ ਸੀ । ਇਸ ਲਈ ਇਹ ਸੰਭਵ ਹੈ ਕਿ ਸਮਝਦਾਰ ਤੇ ਨੀਤੀਵਾਨ ਸਿੱਖਾਂ ਨੇ ਇਹ ਚਿੱਠੀ ਲਿਖ ਕੇ ਜੱਸਾ ਸਿੰਘ ਦੀ ਸਿੱਖੀ ਦੀ ਪਰਖ ਕੀਤੀ ਹੋਵੇ । ਇਸ ਵਿਚ ਕੋਈ ਸੰਦੇਹ ਨਹੀਂ ਕਿ ਸਿੱਖਾਂ ਦੇ ਮਨਾਂ ਵਿਚ ਜੱਸਾ ਸਿੰਘ ਪ੍ਰਤੀ ਆਵੱਸ਼ ਹੀ ਇਕ ਰੋਸ ਪ੍ਰਗਟ ਹੋਇਆ ਹੋਵੇਗਾ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਲਿਖ ਕੇ ਉਸ ਪਾਸ ਆਪਣਾ ਰੋਸ ਪ੍ਰਗਟ ਕੀਤਾ ਹੋਵੇ ਅਤੇ ਉਨ੍ਹਾਂ ਨੂੰ ਉਸ ਤੇ ਪੱਕਾ ਭਰੋਸਾ ਹੋਵੇਗਾ ਕਿ ਜੱਸਾ ਸਿੰਘ ਮੁੜ ਦਲ ਖ਼ਾਲਸਾ ਦੀ ਸ਼ਰਨ ਆ ਜਾਵੇ ।

ਰਤਨ ਸਿੰਘ ਭੇਗੂ ਨੇ ਆਪਣੀ ਪੁਸਤਕ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਿਆ ਹੈ ਕਿ ਜੱਸਾ ਸਿੰਘ ਨੂੰ ਕਿਲ੍ਹੇ ਵਿਚ ਘਿਰੇ ਹੋਏ ਸਿੱਖਾਂ ਦੀ ਦਸ਼ਾ ਦੇਖ ਕੇ ੳਸ ਦਾ ਖ਼ੂਨ ਆਪ ਹੀ ਖੋਲਿਆ ਤੇ ਉਸ ਨੇ ਆਪਣੇ ਭਰਾਵਾਂ ਵਿਰੁਧ ਲੜਨ ਨੂੰ ਉਸ ਸਮੇਂ ਠੀਕ ਨਾ ਸਮਝਿਆ । ਉਸ ਦੇ ਦਿਲ ਵਿਚ ਆਪਣੇ ਸਿੱਖ ਭਰਾਵਾਂ ਦਾ ਹਿੱਤ ਜਾਗਿਆ ਅਤੇ ਉਸ ਨੇ ਆਪਣੇ ਤੀਰ ਨਾਲ ਇਕ ਚਿੱਠੀ ਬੰਨ੍ਹ ਕੇ ਕਿਲੇ ਵਿਚ ਭੇਜੀ ਤੇ ਇਸ ਚਿੱਠੀ ਰਾਹੀਂ ਕਿਲੇ ਵਿਚ ਦਲ ਖ਼ਾਲਸਾ ਵਿਚ ਸ਼ਾਮਲ ਹੋਣ ਲਈ ਘਿਰੇ ਹੋਏ ਸਿੰਘਾਂ ਤੋਂ ਆਗਿਆ ਮੰਗੀ। ਕਿਉਂਕਿ ਇਸ ਤੋਂ ਪਹਿਲਾਂ ਉਹ ਆਪਣੇ ਪਰਿਵਾਰ ਵਿਚ ਹੋਏ ਕੁਕਰਮ ਦੇ ਕਾਰਣ ਪੰਥ ਵੱਲੋਂ ਛੇਕਿਆ ਹੋਇਆ ਸੀ।

ਤੀਰ ਨਾਲ ਚਿੱਠੀ ਬੰਨ੍ਹ ਕੇ ਕਿਲ੍ਹੇ ਵਿਚ ਭੇਜਣ ਵਾਲੀ ਗੱਲ ਤਾਰੀਖ਼-ਏ-ਸਿੱਖਾਂ ਦੇ ਲੇਖਕ ਖ਼ੁਸ਼ਬਖ਼ਤ ਰਾਏ ਨੇ ਵੀ ਲਿਖੀ ਹੈ ।

ਸਾਨੂੰ ਰਤਨ ਸਿੰਘ ਭੰਗੂ ਦੀ ਗੱਲ ਜਚਦੀ ਹੈ ਕਿ ਜੱਸਾ ਸਿੰਘ ਨੇ ਖੁਦ ਹੀ ਜਦੋਂ ਦੇਖਿਆ ਕਿ ਉਸ ਦੇ ਕਿਲੇ ਵਿਚ ਘਿਰੇ ਹੋਏ ਸਿੱਖ ਸਾਥੀ ਮੁਗ਼ਲ ਸਰਦਾਰ ਦੀਆਂ ਫ਼ੌਜਾਂ ਦੇ ਸ਼ਿੰਕਜੇ ਵਿਚ ਫਸੇ ਹੋਏ ਸਨ । ਇਸ ਤੋਂ ਪਹਿਲਾਂ ਦੋ ਸੌ ਸ਼ਹੀਦ ਵੀ ਹੋ ਚੁੱਕੇ ਸਿੱਖਾਂ ਦਾ ਜੱਸਾ ਸਿੰਘ ਦੇ ਮਨ ਉੱਤੇ ਜ਼ਰੂਰ ਢਾਹੂ ਅਸਰ ਪਿਆ ਹੋਵੇਗਾ। ਉਹ ਵੀ ਉਸ ਵੇਲੇ ਆਵੱਸ਼ ਹੀ ਪਸ਼ਚਾਤਾਪ ਦੀ ਮਾਨਸਿਕ ਅਵੱਸਥਾ ਵਿਚ ਡੁੱਬਾ ਹੋਇਆ ਹੋਵੇਗਾ । ਉਸ ਲਈ ਇਸ ਤਰ੍ਹਾਂ ਦੀ ਚਿੱਠੀ ਨੇ ਆਪਣੇ ਭਰਾਵਾਂ ਨਾਲ ਜਾ ਮਿਲਣ ਲਈ ਇਕ ਤਰ੍ਹਾਂ ਨਾਲ ਇਕ ਰਾਹ ਖੋਲ੍ਹ ਦਿੱਤਾ ਸੀ । ਸਰਦਾਰ ਜੱਸਾ ਸਿੰਘ ਨੇ ਸਿੱਖ ਪੰਥ ਦੀ ਸ਼ਰਨ ਵਿਚ ਮੁੜ ਆਪਣਾ ਵਿਸ਼ਵਾਸ ਪ੍ਰਗਟ ਕਰਨ ਲਈ ਤੀਰ ਦੀ ਨੋਕ ਵਿਚ ਟੰਗ ਕੇ ਕਿਲ੍ਹੇ ਵਿਚ ਨੂੰ ਚਿੱਠੀ ਇਸ ਲਈ ਭੇਜੀ ਕਿ ਇਸ ਚਿੱਠੀ ਰਾਹੀਂ ਉਸ ਨੇ ਸਿੱਖ ਪੰਥ ਸਾਹਮਣੇ ਪਿਛਲੇ ਕੀਤੇ ਤੇ ਪਛਤਾਵਾ ਕੀਤਾ ਅੱਗੇ ਤੋਂ ਸਿੱਖ ਪੰਥ ਵਿਚ ਸ਼ਾਮਲ ਹੋ ਕੇ ‘ਸਰਬਤ ਖ਼ਾਲਸਾ’ ਦੀ ਸੇਵਾ ਵਿਚ ਆਪਣਾ ਆਪ ਭੇਟਾ ਕਰਨ ਲਈ ਇੱਛਾ ਪ੍ਰਗਟ ਕੀਤੀ ਤੇ ਪ੍ਰਤਿੱਗਿਆ ਲਈ । ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਭੁੱਲੜ ਚਾਲੀ ਸਿੱਖਾਂ ਵੱਲੋਂ ਪਛਤਾਵਾ ਕਰਨ ਅਤੇ ਉਨ੍ਹਾਂ ਦੀ ਬੇਨਤੀ ਕਰਨ ਤੇ ਉਨ੍ਹਾਂ ਸਿੱਖਾਂ ਦਾ ਬੇਦਾਵਾ ਪਾੜਿਆ ਸੀ, ਇਸੇ ਤਰ੍ਹਾਂ ਕਿਲੇ ਵਿਚ ਘਿਰੇ ਸਿੱਖਾਂ ਨੇ ਵੀ ਜੱਸਾ ਸਿੰਘ ਨੂੰ ਆਪਣੇ ਨਾਲ ਮਿਲਾਉਣ ਲਈ ਇੱਛਾ ਪ੍ਰਗਟ ਕੀਤੀ ਤੇ ਇਕ ਤਰ੍ਹਾਂ ਦੀ ਰਜ਼ਾਮੰਦੀ ਜ਼ਾਹਰ ਕੀਤੀ । ਫੇਰ ਕੀ ਸੀ ਕਿ ਇਕ ਰਾਤ ਨੇ ਜੱਸਾ ਸਿੰਘ ਅਦੀਨਾ ਬੇਗ ਦੀਆਂ ਫ਼ੌਜਾਂ ਵਿਚੋਂ ਨਿਕਲ ਕੇ ਘਿਰੇ ਹੋਏ ਕਿਲੇ ਵਿਚ ਆ ਵੜਿਆ । ਜੱਸਾ ਸਿੰਘ ਇਕ ਮੰਨਿਆ-ਦੰਨਿਆ ਫ਼ੌਜੀ ਜਰਨੈਲ ਸੀ । ਉਸ ਦੇ ਅਦੀਨਾ ਬੇਗ਼ ਦੀ ਫ਼ੌਜ ਵਿਚੋਂ ਨਿਕਲ ਆਉਣ ਨਾਲ ਅਦੀਨਾ ਬੇਗ਼ ਦੀਆਂ ਫ਼ੌਜਾਂ ਦੇ ਹੌਂਸਲੇ ਟੁੱਟ ਗਏ, ਵਿਸ਼ੇਸ਼ ਕਰਕੇ ਸਿੱਖ ਫ਼ੌਜੀਆਂ ਦੇ ਅਤੇ ਦੂਜੇ ਪਾਸੇ ਕਿਲ੍ਹੇ ਵਿਚ ਘਿਰੇ ਹੋਏ ਖ਼ਾਲਸੇ ਦਾ ਹੌਂਸਲਾ ਬੁਲੰਦ ਹੋ ਗਿਆ। ਫੇਰ ਅਦੀਨਾ ਬੇਗ਼ ਦੀ ਫ਼ੌਜ ਵਿਚ ਜੱਸਾ ਸਿੰਘ ਦੀ ਕਮਾਨ ਹੇਠ ਇਕ ਸੌ ਸਿੱਖ ਸਨ । ਇਹ ਵੀ ਸੰਭਵ ਹੈ ਕਿ ਉਸ ਦੀ ਕਮਾਨ ਹੇਠਲੇ ਸਿੱਖਾਂ ਦੀ ਸਾਰੀ ਦੀ ਸਾਰੀ ਕੰਪਨੀ ਜਾਂ ਕੰਪਨੀ ਦੀ ਚੌਖੀ ਗਿਣਤੀ ਵਿਚ ਫ਼ੌਜ ਉਸ ਦੇ ਨਾਲ ਆਵੱਸ਼ ਹੀ ਕਿਲ੍ਹੇ ਵਿਚ ਪ੍ਰਵੇਸ਼ ਕਰ ਗਈ ਹੋਵੇਗੀ । ਅਸਲ ਵਿਚ ਸਿੱਖਾਂ ਨੇ ਜੱਸਾ ਸਿੰਘ ਨੂੰ ਕਿਲ੍ਹੇ ਵਿਚ ਆ ਜਾਣ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਹੋਇਆ। ਸੀ ਕਿ ਉਹ ਕਿਲ੍ਹੇ ਵਿਚੋਂ ਨਿਕਲ ਕੇ ਅਦੀਨਾ ਬੇਗ ਦੀਆਂ ਫ਼ੌਜਾਂ ਨਾਲ ਇਕ ਅੰਤਿਮ ਗੇੜ ਦਾ ਯੁੱਧ ਕਰਨਗੇ ਤਾਂ ਜੋ ਕਿਲ੍ਹੇ ਵਿਚ ਹਰ ਰੋਜ਼ ਭੁੱਖੇ ਭਾਣੇ ਰਹਿ ਕੇ ਦੁਸ਼ਮਣ ਦੇ ਵਾਰ ਵਾਰ ਦੁੱਖ ਸਹਿਣ ਨਾਲੋਂ ਇਕੋ ਹੱਥ ਕੀਤਾ ਜਾਏ । ਕਿਉਂਕਿ ਕਿਲ੍ਹੇ ਵਿਚ ਘਿਰੇ ਹੋਏ ਸਿੱਖਾਂ ਦੀਆਂ ਚਾਰ ਮਹੀਨੇ ਤੋਂ ਹਰ ਰੋਜ਼ ਹੀ ਦੁਸ਼ਮਣ ਦੀ ਫ਼ੌਜ ਨਾਲ ਝੜਪਾਂ ਹੁੰਦੀਆਂ ਸਨ ।

ਜੱਸਾ ਸਿੰਘ ਦੇ ‘ਰਾਮ ਰੌਣੀ’ ਕਿਲ੍ਹੇ ਵਿਚ ਪ੍ਰਵੇਸ਼ ਕਰਨ ਨਾਲ ਸਥਿਤੀ ਬਿਲਕੁਲ ਬਦਲ ਗਈ ਸੀ । ਜੱਸਾ ਸਿੰਘ ਅਦੀਨਾ ਬੇਗ ਦੀ ਫ਼ੌਜ ਵਿਚ ਨੌਕਰੀ ਕਰਨ ਸਮੇਂ ਲਾਹੌਰ ਦੇ ਦੀਵਾਨ ਕੌੜਾ ਮੱਲ ਦੇ ਨਾਲ ਵੀ ਕਾਫ਼ੀ ਨੇੜੇ ਹੋ ਗਿਆ ਸੀ । ਦੀਵਾਨ ਕੌੜਾ ਮਲ ਵੀ ਸਿੱਖਾਂ ਦਾ ਕਾਫ਼ੀ ਹਿਤੈਸ਼ੀ ਸੀ । ਉਹ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਸਿੱਖਾਂ ਨਾਲ ਵਿਗਾੜ ਪਾਇਆ ਜਾਏ ਅਤੇ ਵਾਹ ਲਗਦੀ ਸਿੱਖਾਂ ਦਾ ਪੱਖੀ ਸੀ । ਇਸ ਕਰਕੇ ਸਿੱਖ ਵੀ ਉਸ ਨੂੰ ਪ੍ਰੇਮ ਵਿਚ ਕੌੜਾ ਮਲ ਦੀ ਬਜਾਏ ‘ਮਿੱਠਾ ਮਲ’ ਕਹਿੰਦੇ ਸਨ ।

ਜੱਸਾ ਸਿੰਘ ਨੇ ਕੌੜਾ ਮਲ ਨੂੰ ਸੰਦੇਸ਼ ਭੇਜੇ ਅਤੇ ਉਸ ਨਾਲ ਵਿਸ਼ੇਸ਼ ਤਾਲਮੇਲ ਰਖਿਆ ਅਤੇ ਉਸ ਨੂੰ ਕਿਹਾ ਕਿ ਉਹ ਸਿੱਖਾਂ ਉੱਤੇ ਇਸ ਬਣੀ ਭੀੜ ਦੇ ਸਮੇਂ ਸਹਾਇਤਾ ਕਰੇ ਅਤੇ ਮੀਰ ਮਨੂੰ ਨੂੰ ਸਮਝਾ ਬੁਝਾ ਕੇ ‘ਰਾਮ ਰੋਣੀ’ ਦੇ ਕਿਲੇ ਤੋਂ ਘੇਰਾ ਚੁਕਵਾ ਦੇਵੇ, ਕਿਉਂ ਜੋ ਜੱਸਾ ਸਿੰਘ ਨੂੰ ਪੰਜਾਬ ਦੀ ਵਿਗੜੀ ਹੋਈ ਨਾਜ਼ਕ ਸਥਿਤੀ ਦਾ ਪਤਾ ਸੀ । ਅਸਲ ਗੱਲ ਇਹ ਸੀ ਕਿ ਜਿਥੇ ਪਹਿਲਾਂ ਪੰਜਾਬ ਵਿਚ ਕੇਵਲ ਮੁਗਲਾਂ ਅਤੇ ਸਿੱਖਾਂ ਵਿਚਕਾਰ ਟੱਕਰ ਹੁੰਦੀ ਸੀ, ਉਥੇ ਹੁਣ ਤਿਪਾਸੀ ਟੱਕਰ ਸੀ । ਇਕ ਪਾਸੇ ਮੀਰ ਮਨੂੰ ਸਿੱਖਾਂ ਦੇ ਮਗਰ ਪਿਆ ਹੋਇਆ ਸੀ ਅਤੇ ਦੂਜੇ ਪਾਸੇ ਦਿੱਲੀ ਦੇ ਵਜ਼ੀਰ ਨਾਲ ਮਿਲ ਕੇ ਜ਼ਕਰੀਆ ਖ਼ਾਨ ਦੇ ਪੁੱਤਰ ਸ਼ਾਹ ਨਿਵਾਜ਼ ਖ਼ਾਨਾਂ ਨੇ ਮੁਲਤਾਨ ਉੱਤੇ ਕਬਜ਼ਾ ਕਰਨ ਲਈ ਧਾਵਾ ਬੋਲ ਦਿੱਤਾ ਸੀ । ਉਧਰ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਦੂਜੇ ਧਾਵੇ ਦੀਆਂ ਤਿਆਰੀਆਂ ਕਰ ਲਈਆਂ ਸਨ । ਇਸ ਤਰ੍ਹਾਂ ਦੀ ਸਥਿਤੀ ਨੂੰ ਸਾਹਮਣੇ ਰਖ ਕੇ ਕੌੜਾ ਮਲ ਨੇ ਮੀਰ ਮਨੂੰ ਨੂੰ ਸਿੱਖਾਂ ਨਾਲ ਨਰਮੀ ਦੀ ਨੀਤੀ ਅਪਣਾਉਣ ਲਈ ਸੁਝਾਅ ਦਿੱਤਾ । ਮੀਰ ਮਨੂੰ ਦੇ ਗਲ ਖ਼ਾਨੇ ਪੈ ਗਈ ਸੀ । ਉਸ ਨੇ ਕੌੜਾ ਮਲ ਦਾ ਆਖਾ ਮੰਨ ਕੇ ਸਿੱਖਾਂ ਦੇ ਕਿਲ੍ਹੇ ‘ਰਾਮ ਰੌਣੀ’ ਦਾ ਘੇਰਾ ਚੁੱਕ ਲਿਆ ਅਤੇ ਸਿੱਖਾਂ ਦੇ ਬਾਰਾਂ ਪਿੰਡਾਂ ਦੀ ਪਹਿਲੀ ਗੁਰੂ ਚੱਕ ਦੀ ਜ਼ਬਤ ਹੋਈ ਜਾਗੀਰ ਵੀ ਬਹਾਲ ਕਰ ਦਿੱਤੀ ਅਤੇ ਪੱਟੀ ਪਰਗਣੇ ਦੀ ਆਮਦਨੀ ਦਾ ਚੌਥਾ ਹਿੱਸਾ ਸਿੱਖਾਂ ਦੇ ‘ਦਲ ਖ਼ਾਲਸਾ’ ਨੂੰ ਜਾਗੀਰ ਵਜੋਂ ਦੇ ਕੇ ਸਿੱਖਾਂ ਨਾਲ ਸੁਲ੍ਹਾ ਕਰ ਲਈ । ਇਹ ਸੁਲ੍ਹਾ ਕਰਵਾ ਦੇਣ ਦਾ ਸਿਹਰਾ ਜੱਸਾ ਸਿੰਘ ਰਾਮਗੜ੍ਹੀਆ ਦੇ ਸਿਰ ਸੀ । ਉਸ ਨੇ ਮਨੂੰ ਤੋਂ ਆਪਣਾ ਕੰਢਾ ਕਢਵਾ ਲਿਆ ਤੇ ਸਿੱਖਾਂ ਨੂੰ ਬਚਾਅ ਲਿਆ। ਸੀ । ਉਦੋਂ ਤੋਂ ਹੀ ਕੌੜਾ ਮਲ ਸਿੱਖਾਂ ਵਾਸਤੇ ਮਿੱਠਾ ਮਲ ਹੋ ਗਿਆ ਸੀ।

ਇਸ ਬਾਰੇ ਕਿ ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੀ ਫ਼ੌਜ ਵਿਚ ਕਿਉਂ ਸ਼ਾਮਲ ਹੋਇਆ, ਇਕ ਵਿਚਾਰ ਇਹ ਵੀ ਹੈ ਕਿ ਅਦੀਨਾ ਬੇਗ ਨੇ ਸਿੱਖਾਂ ਦਾ ਖ਼ਾਤਮਾ ਕਰਨ ਦੀ ਬਜਾਏ ਸਿੱਖਾਂ ਨਾਲ ਗਾਂਢਾ-ਸਾਂਢਾ ਕਰਨ ਦੇ ਵਿਚਾਰ ਨਾਲ ਸਿੱਖਾਂ ਪਾਸ ਕਈ ਦੂਤ ਭਜੇ । ਕਿਉਂਕਿ ਇਸ ਵਿਚਾਰ ਦੇ ਹਾਮੀ ਪ. ਸ. ਕਪੂਰ ਦਾ ਵਿਚਾਰ ਹੈ ਕਿ ਅਦੀਨਾ ਬੇਗ ਨੌਰੋਗਾ- ਬਾਦ ਦੀ ਲੜਾਈ ਵਿਚ ਜੱਸਾ ਸਿੰਘ ਦੇ ਹੱਥ ਵੇਖ ਚੁਕਾ ਸੀ ਤੇ ਉਸ ਵਕਤ ਉਹ ਉਸ ਦੀ ਵੀਰਤਾ, ਦਲੇਰੀ ਤੇ ਸੈਨਿਕ ਪ੍ਰਸ਼ਾਸਨਿਕ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ । ਇਸ ਲਈ ਉਹ ਜੱਸਾ ਸਿੰਘ ਨੂੰ ਆਪਣੀ ਫ਼ੌਜ ਵਿਚ ਸ਼ਾਮਲ ਕਰਨ ਦਾ ਚਾਹਵਾਨ ਸੀ । ਜੱਸਾ ਸਿੰਘ ਕਿਉਂ ਸ਼ਾਮਲ ਹੋਇਆ ਇਸ ਬਾਰੇ ਪ. ਸ. ਕਪੂਰ ਨੇ ਆਪਣੀ ਲਿਖਤ ਜੱਸਾ ਸਿੰਘ ਰਾਮਗੜ੍ਹੀਆ ਵਿਚ ਇਹ ਵਿਚਾਰ ਦਿੱਤਾ ਹੈ ਕਿ ਜਿਥੇ ਅਦੀਨਾ ਬੇਗ ਆਪਣੀ ਗਰਜ਼ ਲਈ ਜੱਸਾ ਸਿੰਘ ਨੂੰ ਵਰਤਣਾ ਚਾਹੁੰਦਾ ਸੀ, ਉਥੇ ਜੱਸਾ ਸਿੰਘ ਆਪਣੀ ਚਾਲ ਤੇ ਸੀ । ਆਮ ਖਿਆਲ ਇਹ ਹੈ ਕਿ ਅਦੀਨਾ ਬੇਗ ਕੋਲ ਮੁਲਾਜ਼ਮਤ ਕਰਕੇ ਉਹ ਸਿੱਖਾਂ ਦੇ ਵਿਰੁਧ ਮੁਸਲ- ਮਾਨਾਂ ਦੇ ਇਰਾਦਿਆਂ, ਸਾਜ਼ਿਸ਼ਾਂ ਅਤੇ ਮੁਗਲਈ ਫ਼ੌਜ ਦੀ ਲੜਾਈ ਦੇ ਤੌਰ ਤਰੀਕਿਆਂ ਤੋਂ, ਜਾਣੂ ਹੋਣਾ ਚਾਹੁੰਦਾ ਸੀ । ਸ਼ਾਇਦ ਉਸ ਦਾ ਇਹ ਖ਼ਿਆਲ ਹੋਵੇ ਕਿ ਮੁਗ਼ਲਾਂ ਦੇ ਵਿਚ ਰਹਿ ਕੇ ਉਹ ਆਪਣੀ ਕੌਮ ਦੀ ਵਧੀਕ ਸੇਵਾ ਕਰ ਸਕੇਗਾ। ਜੇਹਰ ਅਸੀ ਇਸ ਵਿਚਾਰ ਨਾਲ ਸਹਿਮਤ ਹੋ ਜਾਈਏ ਤਾਂ ਫੇਰ ਪ੍ਰਸ਼ਨ ਉਠਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਵਰਗਾ ਇੰਨਾ ਚੇਤੰਨ ਨੀਤੀਵਾਨ ਵੀ ਅਦੀਨਾ ਬੰਗ ਦੀ ਫੌਜ ਵਿਚ ਕਿਉਂ ਸ਼ਾਮਲ ਨਾ ਹੋ ਗਿਆ ਹੁੰਦਾ, ਜਿਸ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਧਰਮ ਪਤਨੀ ਮਾਤਾ ਸੁੰਦਰੀ ਦਾ ਅਸ਼ੀਰਵਾਦ ਵੀ ਪ੍ਰਾਪਤ ਸੀ ਅਤੇ ਸਿੱਖਾਂ ਵਿਚ ਉਸ ਨੂੰ ਸੁਲਤਾਨ-ਉਲ-ਕੰਮ ਜਾਂ ਕੰਮ ਦਾ ਬਾਦਸ਼ਾਹ ਦਾ ਨਾਂ ਦਿੱਤਾ ਜਾਂਦਾ ਸੀ । ਜੇਕਰ ਕੋਈ ਐਸੀ ਗੱਲ ਹੁੰਦੀ ਤਾਂ ਜੱਸਾ ਸਿੰਘ ਆਹਲੂਵਾਲੀਆ ਵੀ ਆਵੱਸ਼ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਦਾ ।

ਇਸ ਤੋਂ ਉਪਰੰਤ ਡਾਕਟਰ ਹਰੀ ਰਾਮ ਗੁਪਤਾ ਨੇ ਆਪਣਾ ਵਿਚਾਰ ਦਿੱਤਾ ਹੈ ਕਿ ਜੱਸਾ ਸਿੰਘ ਨੂੰ ਸਿੱਖਾਂ ਵਲੋਂ ਇਕ ਵਕੀਲ ਥਾਪ ਕੇ ਅਦੀਨਾ ਬੇਗ ਪਾਸ ਜ਼ਕਰੀਆ ਖਾਨ ਦੇ ਸਮੇਂ ਗੱਲਬਾਤ ਲਈ ਭੇਜਿਆ ਗਿਆ ਸੀ ਅਤੇ ਜੱਸਾ ਸਿੰਘ ਨੇ ਗੱਲਬਾਤ ਕਰਨ ਦੀ ਥਾਂ ਅਦੀਨਾ ਬੇਗ ਦੀ ਫੌਜ ਵਿਚ ਨੌਕਰੀ ਕਰਨੀ ਪ੍ਰਵਾਨ ਕਰ ਲਈ । ਪਰ ਇਸ ਗੱਲ ਦਾ ਕੋਈ ਹੋਰ ਸਬੂਤ ਨਹੀਂ ਮਿਲਦਾ ਅਤੇ ਜੇਕਰ ਜੱਸਾ ਸਿੰਘ ਦੇ ਆਚਰਣ ਵੱਲ ਤਕੀਏ ਤਾਂ ਵੀ ਉਹ ਸਿੱਖਾਂ ਨਾਲ ਇਸ ਤਰ੍ਹਾਂ ਦਾ ਧੰਹ ਕਰਨ ਵਾਲਾ ਬਿਲਕੁਲ ਨਹੀਂ ਸੀ, ਸਗੋਂ ਉਹ ਤਾਂ ਸਿੱਖੀ ਰਵਾਇਤਾਂ ਨਾਲ ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰਖਣ ਵਾਲਾ ਸੀ ਅਤੇ ਸਿੱਖੀ ਸਿਦਕ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲਾ ਜੰਗਜੂ ਯੋਧਾ ਸੀ ।

ਸਰਦਾਰ ਜੱਸਾ ਸਿੰਘ ਨੂੰ ਆਪਣੇ ਬਾਕੀ ਚਾਰ ਭਰਾਵਾਂ ਸਮੇਤ ਪੰਜ ਪਿੰਡ ਜਾਗਿਰ ਵਜੋਂ ਚਕਰੀਆ ਖ਼ਾਨ ਦੀ ਫ਼ੌਜ ਵਿਚ ਉਸ ਦੇ ਪਿਤਾ ਦੀ ਜਾਨ ਦੀ ਕੁਰਬਾਨੀ ਦੇ ਕਾਰਣ ਉਸ ਨੂੰ ਪਹਿਲਾਂ ਹੀ ਮਿਲੇ ਹੋਏ ਸਨ । ਉਸ ਨੂੰ ਅਤੇ ਉਸ ਦੇ ਭਰਾਵਾਂ ਦੀ ਜਾਗੀਰ ਦਾ ਸਵਾਲ ਵੀ ਸਾਡੀ ਵਿਚਾਰ ਗੋਚਰੇ ਹੈ । ਇਸ ਵਿਚ ਵੀ ਕੋਈ ਸੰਦੇਹ ਨਹੀਂ ਕਿ ਜੱਸਾ ਸਿੰਘ ਅਤੇ ਉਸ ਦੇ ਭਰਾਵਾਂ ਦੀ ਘਰੇਲੂ ਆਰਥਿਕ ਹਾਲਤ ਜਾਗੀਰ ਮਿਲਣ ਉੱਤੇ ਹੀ ਕੁਝ ਠੀਕ ਹੋਈ ਸੀ ਅਤੇ ਇਸ ਤੋਂ ਪਹਿਲਾਂ ਜ਼ਕਰੀਆ ਖ਼ਾਨ ਦੀ ਫ਼ੌਜ ਵਿਚ ਜੱਸਾ ਸਿੰਘ ਦਾ ਪਿਤਾ ਗਿਆਨੀ ਭਗਵਾਨ ਸਿੰਘ ਸ਼ਾਇਦ ਇਸੇ ਕਰਕੇ ਹੀ ਸਮੇਤ ਆਪਣੇ ਪੁੱਤਰਾਂ ਦੇ ਭਰਤੀ ਹੋਇਆ ਸੀ । ਉਸ ਵਿਚ ਭਾਵੇਂ ਦੇਸ਼ ਭਗਤੀ ਦਾ ਵਲਵਲਾ ਵੀ ਆਵੱਸ਼ ਉਬਲਿਆ ਹੋਵੇਗਾ। ਕਿਉਂਕਿ ਨਾਦਰ ਸ਼ਾਹ ਪੰਜਾਬ ਦੀ ਧਰਤੀ ਉੱਤੇ ਉਸ ਵਕਤ ਹਮਲਾਵਰ ਸੀ । ਇਸ ਤੋਂ ਇਲਾਵਾ ਇਕ ਗੱਲ ਸਾਡੀ ਵਿਚਾਰ ਗੋਚਰੇ ਇਹ ਆਉਂਦੀ ਹੈ ਕਿ ਉਸ ਸਮੇਂ ਵਿਚ ਸਰਕਾਰੀ ਫ਼ੌਜ ਵਿਚ ਕਿਸੇ ਸਿੱਖ ਵਿਅਕਤੀ ਉੱਤੇ ਸ਼ਾਮਲ ਹੋਣ ਪ੍ਰਤੀ ‘ਦਲ ਖ਼ਾਲਸਾ’ ਵੱਲੋਂ ਕੋਈ ਪਾਬੰਦੀ ਨਹੀਂ ਸੀ । ਇਹ ਵੀ ਹੋ ਸਕਦਾ ਹੈ ਕਿ ਜੱਸਾ ਸਿੰਘ ਅਦੀਨਾ ਬੇਗ ਦੀ ਫੌਜ ਦੀ ਸੇਵਾ ਵਿਚ ਸ਼ਾਇਦ ਉਨ੍ਹਾਂ ਹਾਲਾਤ ਵਿਚ ਸ਼ਾਮਲ ਹੋਇਆ ਹੋਵੇ ਜਦੋਂ ਕਿ ਸਰਕਾਰ ਦੀ ਨੀਤੀ ਸਿੱਖਾਂ ਪ੍ਰਤੀ ਕੁਝ ਨਰਮ ਸੀ। ਉਸ ਸਮੇਂ ਜੱਸਾ ਸਿੰਘ ਵਰਗੇ ਕਈ ਬਹਾਦਰ ਯੋਧੇ ਉਤਸ਼ਾਹੀ ਵੀ ਹੋ ਜਾਂਦੇ ਸਨ ਅਤੇ ਉਹ ਇਸ ਤਰ੍ਹਾਂ ਕਿਸੇ ਸੱਤਾਧਾਰੀ ਨਾਲ ਰਲ ਕੇ ਕਈ ਵਾਰੀ ਪਿੱਛੋਂ ਉਸ ਦੀ ਸੱਤਾ ਹੀ ਆਪਣੇ ਹੱਥ ਲੈ ਲੈਂਦੇ ਸਨ । ਜੱਸਾ ਸਿੰਘ ਨੌਜਵਾਨ ਯੋਧਾ ਸੀ ਅਤੇ ਉਹ ਫੌਜ ਵਿਚ ਰਿਸਾਲਦਾਰ ਵੀ ਰਿਹਾ ਸੀ । ਇਸ ਸ਼ੌਂਕ ਵਿਚ ਵੀ ਉਹ ਫ਼ੌਜੀ ਸੇਵਾ ਵਿਚ ਪ੍ਰੇਰਿਆ ਜਾ ਸਕਦਾ ਸੀ । ਜਦੋਂ ਦੇਖਿਆ ਕਿ ਅਦੀਨਾ ਬੇਗ ਸਿੱਖਾਂ ਨਾਲ ਐਵੇਂ ਹੀ ਮੇਲ-ਜੋਲ ਰਖਣ ਦੀ ਖ਼ੁਦਗਰਜ਼ੀ ਦੇ ਕਾਰਣ ਝਾਂਸਾ ਦਿੰਦਾ ਸੀ । ਜਦੋਂ ਜੱਸਾ ਸਿੰਘ ਨੇ ਦੇਖਿਆ ਕਿ ਸਿੰਘਾਂ ਦਾ ਸੰਕਟ ਜ਼ਾਲਮ ਨਾਲ ਰਲ ਕੇ ਨਹੀਂ ਸਗੋਂ ਮਜ਼ਲੂਮ ਨਾਲ ਮਿਲ ਕੇ ਨਿਵਿਰਤ ਹੋਣਾ ਹੈ ਤਾਂ ਉਸ ਨੇ ਸਿੱਖਾਂ ਨਾਲ ਮਿਲਣ ਦੀ ਪੱਕੀ ਠਾਣ ਲਈ ।

ਆਖਰਕਾਰ ਜੱਸਾ ਸਿੰਘ ਨੇ ਆਉਣ ਵਾਲੇ ਜੀਵਨ ਵਿਚ ਸਿੱਖਾਂ ਦੀ ਹਮਾਇਤ ਵਿਚ ਅਦੀਨਾ ਬੇਗ ਦੀ ਫੌਜ ਵਿਚੋਂ ਬਗਾਵਤ ਹੀ ਕਰ ਦਿੱਤੀ ਸੀ ਅਤੇ ਰਾਮ ਰੌਣੀ ਦੇ ਕਿਲ੍ਹੇ ਵਿਚ ਉਹ ਸਿੱਖੀ ਸਿਦਕ ਦੀ ਖ਼ਾਤਰ ਲੜ ਰਹੇ ਸਿੱਖਾਂ ਨਾਲ ਆਪਣੀ ਜਾਨ ਤਲੀ ਤੇ ਰਖ ਕੇ ਆ ਮਿਲਿਆ ਸੀ । ਜੱਸਾ ਸਿੰਘ ਦੀ ਇਸ ਕੁਰਬਾਨੀ ਉੱਤੇ ਸਾਰਾ ਸਿੰਘ ਪੰਥ ਉਸ ਦੇ ਸਦਕੇ ਜਾਂਦਾ ਸੀ ਅਤੇ ਇਸ ਇਤਿਹਾਸਿਕ ਤੱਥ ਦੇ ਆਧਾਰ ਤੇ ਜੱਸਾ ਸਿੰਘ ਹਰ ਪੱਖੋਂ ਉਜਲਾ ਹੋ ਜਾਂਦਾ ਹੈ ।

ਮੁਨਸ਼ੀ ਖ਼ੁਸ਼ਬਖ਼ਤ ਰਾਏ ਨੇ ਆਪਣੀ ਪੁਸਤਕ ‘ਤਾਰੀਖ਼-ਇ-ਸਿੱਖਾਂ’ ਵਿਚ ਜੱਸਾ ਸਿੰਘ ਦਾ ਅਦੀਨਾ ਬੇਗ ਦੀ ਫ਼ੌਜ ਵਿਚ ਨੌਕਰੀ ਕਰਨ ਦਾ ਅਰਸਾ ਚਾਰ ਸਾਲ ਦੱਸਿਆ ਹੈ ਪਰ ਹੋਰ ਕਿਸੇ ਵੀ ਇਤਿਹਾਸਕਾਰ ਨੇ ਇਸ ਵਿਚਾਰ ਦੀ ਪ੍ਰੋੜਤਾ ਨਹੀਂ ਕੀਤੀ । ਇਸ ਗੱਲ ਬਾਰੇ ਕਿ ਜੱਸਾ ਸਿੰਘ ਅਦੀਨਾ ਬੇਗ ਦੀ ਫੌਜ ਵਿਚ ਕਦੋਂ ਸ਼ਾਮਲ ਹੋਇਆ ਸਾਨੂੰ ਜੱਸਾ ਸਿੰਘ ਬਿਨੋਦ ਦੇ ਕਰਤਾ ਸੁੱਖ ਰਾਉ ਨਾਲ ਸਹਿਮਤ ਹੋਣਾ ਚਾਹੀਦਾ ਹੈ ਕਿ ਜੱਸਾ ਸਿੰਘ ਦੀ ਅਦੀਨਾ ਬੇਗ ਨਾਲ ਗੱਲਬਾਤ 1748 ਵਿਚ ਹੋਈ। ਇਸ ਗੱਲ ਦੀ ਪ੍ਰੋੜਤਾ ਵੀ ਹੁੰਦੀ ਹੈ, ਕਿਉਂਕਿ ਦਲ ਖ਼ਾਲਸਾ ਦੀ ਸਥਾਪਤੀ ਸਮੇਂ ਜੱਸਾ ਸਿੰਘ ਦੀ ਦਲ ਵਾਸਤੇ ਕੀਤੀ ਹੋਈ ਸੇਵਾ ਦਾ ਵਰਣਨ ਮਿਲਦਾ ਹੈ ਅਤੇ ਜਦੋਂ ਰਾਮ ਰੌਣੀ ਦਾ ਕਿਲ੍ਹਾ ਅਦੀਨਾ ਬੇਗ ਦੇ ਘੇਰੇ ਵਿਚ ਸੀ ਤਾਂ ਜੱਸਾ ਸਿੰਘ ਉਸ ਸਮੇਂ ਅਦੀਨਾ ਬੇਗ ਦੀ ਫੌਜ ਵਿਚ ਸ਼ਾਮਲ ਸੀ । ਇਸ ਲਈ ਆਵੱਸ਼ ਹੀ ਜੱਸਾ ਸਿੰਘ ਰਾਮਗੜ੍ਹੀਆ 1748 ਵਿਚ ਹੀ ਅਦੀਨਾ ਬੇਗ ਦੀ ਫ਼ੌਜੀ ਸੇਵਾ ਵਿਚ ਸ਼ਾਮਲ ਹੋਇਆ ।

Jassa Singh Ramgharia | ਜੱਸਾ ਸਿੰਘ ਰਾਮਗੜ੍ਹੀਆ |

ਜੱਸਾ ਸਿੰਘ ਤੇ ਕਿਲ੍ਹਾ ਰਾਮਗੜ੍ਹ (ਰਾਮ ਰੌਣੀ)

ਦੀਵਾਨ ਕੌੜਾ ਮਲਾਂ ਦੀ ਗੱਲ ਮੰਨ ਕੇ ਮੀਰ ਮਨੂੰ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਅਤੇ ਉਸ ਨੇ ਕੋੜਾ ਮਲ ਰਾਹੀਂ ਸ਼ਾਹ ਨਿਵਾਜ਼ ਖ਼ਾਨ ਨਾਲ ਮੁਲਤਾਨ ਦੀ ਲੜਾਈ ਲਈ ਸਿੱਖਾਂ ਦੀ ਸਹਾਇਤਾ ਮੰਗੀ । ਸਿੱਖਾਂ ਨੇ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਅਤੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਦਸ ਹਜ਼ਾਰ ਸਿੱਖਾਂ ਦੇ ਜੱਥੇ ਸ਼ਾਹ ਨਿਵਾਜ਼ ਖ਼ਾਨ ਦਾ ਟਾਂਕਰਾ ਕਰਨ ਲਈ ਮੁਲਤਾਨ ਨੂੰ ਚਲੇ ਗਏ। ਖ਼ਰਚਾ ਸਿੱਖਾਂ ਨੇ ਪਹਿਲਾਂ ਹੀ ਲੈ ਲਿਆ ਸੀ । ਇਸ ਲੜਾਈ ਵਿਚ ਸ਼ਾਹ ਨਿਵਾਜ ਖ਼ਾਨ ਮਾਰਿਆ ਗਿਆ । ਪਰ ਸਰਦਾਰ ਜੱਸਾ ਸਿੰਘ ਰਾਮਗੜੀਏ ਨੂੰ ਕਿਲ੍ਹੇ ਰਾਮ ਰੌਣੀ ਦੀ ਨਿਗਰਾਨੀ ਲਈ ਪਿੱਛੇ ਛੱਡ ਗਏ ਸਨ । ਕਿਉਂਕਿ ਕਿਲੇ ਨੂੰ ਕਿਤੇ ਅਹਿਮਦ ਸ਼ਾਹ ਅਬਦਾਲੀ ਨਾਲ ਹੜੱਪ ਕਰ ਜਾਏ । ਅਬਦਾਲੀ ਤੀਜ਼ੇ ਹੱਲੇ ਲਈ ਭਾਰਤ ਵੱਲ ਵੱਧਿਆ ਆ ਰਿਹਾ ਸੀ । ਇਕ ਵਿਚਾਰ ਇਹ ਵੀ ਹੈ ਕਿ ਜੱਸਾ ਸਿੰਘ ਰਾਮਗੜ੍ਹੀਆ ਬੀਮਾਰ ਸੀ । ਇਸ ਲਈ ਉਸ ਨੂੰ ਕਿਲੇ ਵਿਚ ਪਿੱਛੇ ਹੀ ਛੱਡ ਗਏ ਸਨ । ਕਾਰਣ ਭਾਵੇਂ ਕੋਈ ਵੀ ਹੋਵੇ ਪਰ ਇਹ ਇਤਿਹਾਸਕ ਸਚਾਈ ਹੈ ਕਿ ਉਸ ਸਮੇਂ ਜੱਸਾ ਸਿੰਘ ‘ਦਲ ਖ਼ਾਲਸਾ’ ਦੀ ਆਗਿਆ ਨਾਲ ਕਿਲੇ ਵਿਚ ਪਿੱਛੇ ਰਿਹਾ ਸੀ । ਇਸ ਵਕਤ ਉਸ ਨੇ ਕਿਲੇ ਵਿਚ ਹੋਰ ਵੀ ਚੰਗੇ ਪ੍ਰਬੰਧ ਕਰ ਲਏ ਸਨ । ਕਿਲ੍ਹਾ ਪਹਿਲਾਂ ਨਾਲੋਂ ਪੱਕਾ ਬਣਾ ਲਿਆ ਸੀ।

ਇਸ ਸਮੇਂ ਦੀ ‘ਰਾਮ ਰੌਣੀ’ ਦੇ ਕਿਲੇ ਦੀ ਘਟਨਾ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਵਿਸ਼ੇਸ਼ਤਾ ਪੂਰੀ ਤਰ੍ਹਾਂ ਉਘਾੜ ਦਿੱਤੀ ਸੀ, ਕਿਉਂਕਿ ਕਿਲੇ ਨੂੰ ਅਦੀਨਾ ਬੇਗ ਨੇ ਚੌਹਾਂ ਪਾਸਿਆਂ ਤੋਂ ਹਥਿਆਰਬੰਦ ਫ਼ੌਜਾਂ ਬੀੜ ਕੇ ਘੇਰਿਆ ਹੋਇਆ ਸੀ। ਕਿਲ੍ਹੇ ਵਿਚਲਾ ਲੜਾਈ ਦਾ ਸਾਮਾਨ ਅਤੇ ਖਾਣਾ ਦਾਣਾ ਵੀ ਚਾਰ ਮਹੀਨੇ ਦੇ ਘੇਰੇ ਦੇ ਕਾਰਣ ਸਾਰਾ ਹੀ ਮੁੱਕ ਚੁੱਕਾ ਸੀ । ਇਸ ਲਈ ਇਸ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਦਾ ਤਲੀ ਤੇ ਜਾਨ ਰਖ ਕੇ ਮੀਰ ਮਨੂੰ ਦੀ ਸਰਕਾਰੀ ਫੌਜ ਵਿਚੋਂ ਆਪਣਾ ਫ਼ੌਜੀ ਅਹੁਦਾ ਛੱਡ ਕੇ ਆਪਣੇ ਸਿੱਖ ਭਰਾਵਾਂ ਵਿਚ ਆ ਮਿਲਣਾ ਇਕ ਬੜੀ ਵੱਡੀ ਕੁਰਬਾਨੀ ਗਿਣੀ ਗਈ ਸੀ । ਉਸ ਦੀ ਇਸ ਕੁਰਬਾਨੀ ਨਾਲ ਅਦੀਨਾ ਬੇਗ ਦੀ ਫ਼ੌਜ ਵਿਚ ਨੌਕਰੀ ਕਰਨ ਅਤੇ ‘ਰਾਮ ਰੌਣੀ’ ਦੇ ਕਿਲ੍ਹੇ ਉੱਤੇ ਚੜ੍ਹਾਈ ਕਰਨ ਦਾ ਸਾਰਾ ਦੋਸ਼ ਧੋਤਾ ਗਿਆ ਸੀ ।

ਜੱਸਾ ਸਿੰਘ ਰਾਮਗੜ੍ਹੀਆ ਨੂੰ ‘ਰਾਮ ਰੌਣੀ’ ਕਿਲ੍ਹੇ ਤੋਂ ਘੇਰਾ ਚੁੱਕਾ ਦੇਣ ਉੱਤੇ ਵੀ ਸਿੱਖਾਂ ਦੇ ਮਨ ਵਿਚ ਇਕ ਭਾਰੀ ਤਸੱਲੀ ਹੋਈ ਸੀ । ਕਿਉਂ ਜੋ ਜੱਸਾ ਸਿੰਘ ਨੇ ਹੀ ਕੌੜਾ ਮਲ ਨਾਲ ਆਪਣਾ ਤਾਲ-ਮੇਲ ਕਰਕੇ ਉਸ ਦਾ ਰਸੂਖ ਵਕਤ ਕੇ ਕਿਲੇ ਤੋਂ ਘੇਰਾ ਚੁੱਕਾ ਦਿੱਤਾ। ਸੀ । ਉਂਜ ਮੀਰ ਮਨੂੰ ਭਾਵੇਂ ਇਸ ਗੱਲ ਵਿਚ ਮੌਕਾ-ਪ੍ਰਸਤੀ ਵਰਤ ਗਿਆ ਸੀ, ਪਰ ਜੱਸਾ ਸਿੰਘ ਨੇ ਵੀ ਤਾਂ ਉਸ ਨਾਜ਼ੁਕ ਮੌਕੇ ਵਿਚੋਂ ਲੰਘ ਰਹੇ ਪੰਥ ਦਾ ਰਾਹ ਇਕ ਜੁਗਨੂੰ ਬਣ ਕੇ ਚਾਨਣ ਕੀਤਾ ਸੀ ।

ਜੱਸਾ ਸਿੰਘ ਨੂੰ ਹੁਣ ਕਿਲੇ ਦੀ ਸਥਾਪਨਾ ਨਾਲ ਇਕ ਲਗਨ ਪੈਦਾ ਹੋ ਗਈ ਸੀ । ਇਸ ਸਾਰੀ ਘਟਨਾ ਦੀ ਸਰਦਾਰ ਜੱਸਾ ਸਿੰਘ ਦੇ ਮਨ ਵਿਚ ਵੀ ਇਕ ਇੰਨੀ ਵੱਡੀ ਚੋਟ ਲੱਗੀ ਕਿ ਉਸ ਦਿਨ ਤੋਂ ਉਸ ਨੇ ਇਸ ਕਿਲੇ ਨੂੰ ਸੁਰੱਖਿਅਤ ਅਤੇ ਸਥਾਪਿਤ ਰਖਣਾ ਆਪਣੀ ਜ਼ਿੰਦਗੀ ਦਾ ਇਕ ਨਿਸ਼ਾਨਾ ਹੀ ਬਣਾ ਲਿਆ ਸੀ । ਉਸ ਨੇ ਸਿੱਖ ਸੰਗਤ ਨਾਲ ਮਿਲ ਕੇ ਇਸ ਦਾ ਨਾਂ ਹੁਣ ‘ਰਾਮ ਰੌਣੀ’ ਤੋਂ ਬਦਲ ਕੇ ਰਾਮ ਗੜ੍ਹ’ ਰਖ ਦਿੱਤਾ ਸੀ ।

ਅਹਿਮਦ ਸ਼ਾਹ ਅਬਦਾਲੀ ਦਾ ਭਾਰਤ ਉੱਤੇ ਤੀਜਾ ਹਮਲਾ ਹੋ ਗਿਆ। ਦੇਸ਼ ਵਿਚ ਗੜਬੜ ਪੈ ਗਈ । ਇਸ ਲੜਾਈ ਦੇ ਸਮੇਂ ਸਿੱਖਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ, ਕਿਉਂ ਕਿ ਮੀਰ ਮਨੂੰ ਜੰਗ ਵਿਚ ਫਸ ਗਿਆ ਸੀ ।

ਅਹਿਮਦ ਸ਼ਾਹ ਅਬਦਾਲੀ ਲਾਹੌਰ ਦੇ ਨੇੜੇ ਸਾਹ ਬਿਲਾਵਲ ਦੇ ਡੇਰੇ ਦੇ ਸਥਾਨ ਉੱਤੇ ਪੁੱਜ ਗਿਆ ਸੀ । ਮੀਰ ਮਨੂੰ ਨੂੰ ਪਤਾ ਲੱਗਾ । ਇਸ ਤੋਂ ਉਪਰੰਤ ਅਬਦਾਲੀ ਨੇ ਲਾਹੌਰ ਦੇ ਆਲੇ-ਦੁਆਲੇ ਘੱਟੋ ਘੱਟ ਪੰਜਾਹ ਮੀਲ ਦੇ ਘੇਰੇ ਵਿਚ ਆਉਂਦਾ ਸਾਰਾ ਇਲਾਕਾ ਲੁਟ ਲਿਆ ਸੀ । ਇਥੋਂ ਤਕ ਕਿ ਘਰਾਂ ਵਿਚੋਂ ਸਭ ਕੁਝ ਲੁਟਿਆ ਗਿਆ ਸੀ ਅਤੇ ਘਰਾਂ ਵਿਚ ਦੀਵਾ ਬਾਲਣਾ ਵੀ ਮੁਸ਼ਕਲ ਹੋ ਗਿਆ ਸੀ । ਇਸ ਬਿਪਤਾ ਦੇ ਸਮੇਂ ਕੌੜਾ ਮਲ ਨੇ ਅਤੇ ਮੀਰ ਮਨੂੰ ਨੇ ਸਿੱਖਾਂ ਨੂੰ ਆਪਣੇ ਵੱਲੋਂ ਅਪੀਲ ਕੀਤੀ ਅਤੇ ਅਬਦਾਲੀ ਦੇ ਵਿਰੁਧ ਸਹਾਇਤਾ ਦੀ ਮੰਗ ਕੀਤੀ । ਸਿੱਖਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਦੇਣ ਦਾ ਭਰੋਸਾ ਵੀ ਦਿੱਤਾ । ਇਸ ਅਪੀਲ ਦੇ ਸਮੇਂ 30 ਹਜ਼ਾਰ ਸਿੱਖ ਅਬਦਾਲੀ ਵਿਰੁਧ ਲੜਾਈ ਵਿਚ ਮੀਰ ਮਨੂੰ ਦੀ ਫ਼ੌਜ ਵਿਚ ਸ਼ਾਮਲ ਹੋ ਗਏ। ਪਰ ਸਿੱਖਾਂ ਦੀ ਇਸ ਵਾਰੀ ਕੀਤੀ ਸਹਾਇਤਾ ਬਾਰੇ ਸਿੱਖ ਦੋ-ਦਲੀਲੀ ਵਿਚ ਪੈ ਗਏ ਸਨ। ਕੁਝ ਸਿੱਖ ਮਨੂੰ ਉਸ ਦੀ ਕੁਟਲਨੀਤੀ ਕਾਰਣ ਘਿਰਣਾ ਕਰਦੇ ਸਨ । ਇਸ ਲਈ ਉਹ ਇਸ ਵਕਤ ਮਨੂੰ ਦੀ ਸਹਾਇਤਾ ਨਹੀਂ ਸਨ ਕਰਨਾ ਚਾਹੁੰਦੇ । ਇਸ ਲਈ ਤੀਹ ਹਜ਼ਾਰ ਵਿਚੋਂ ਦਸ ਹਜ਼ਾਰ ਸਿੱਖ ਵਾਪਸ ਮੁੜ ਆਏ ਅਤੇ ਬਾਕੀ ਰਹਿੰਦੇ ਵੀਹ ਹਜ਼ਾਰ ਵੀ ਜਾਨ ਮਾਰ ਕੇ ਨਾ ਲੜੇ । ਇਸ ਦੋ-ਦਲੀਲੀ ਦਾ ਕਾਰਣ ਮਨੂੰ ਬਾਰੇ ਸਿੱਖਾਂ ਦੇ ਦਿਲਾਂ ਵਿਚ ਬੇਵਿਸ਼ਵਾਸੀ ਸੀ।

ਅਹਿਮਦ ਸ਼ਾਹ ਅਬਦਾਲੀ ਨਾਲ ਹੋਈ ਲੜਾਈ ਵਿਚ ਮੀਰ ਮਨੂੰ ਹਾਰ ਖ਼ਾ ਗਿਆ ਅਤੇ ਉਸ ਨੇ ਅਬਦਾਲੀ ਦੇ ਅਧੀਨ ਪੰਜਾਬ ਦਾ ਗਵਰਨਰ ਬਣਿਆ ਰਹਿਣਾ ਪ੍ਰਵਾਨ ਕਰ ਲਿਆ। ਇਸ ਤੋਂ ਪਹਿਲਾਂ ਦੀਵਾਨ ਕੌੜਾ ਮਲ ਦੇ ਵਿਚ ਪੈਣ ਕਰਕੇ ਮਨੂੰ ਨੇ ਭਾਵੇਂ ਸਿੱਖਾਂ ਨਾਲ ਸੁਲ੍ਹਾ ਕਰ ਲਈ ਸੀ ਅਤੇ ਆਪਣਾ ਮੌਕਾ ਵਿਚਾਰ ਲਿਆ ਸੀ । ਹੁਣ ਦੂਜੀ ਵਾਰੀ ਵੀ ਸਿੱਖ ਕੌੜਾ ਮਲ ਕਰਕੇ ਹੀ ਮਨੂੰ ਨਾਲ ਮਿਲੇ ਸਨ । ਉਂਜ ਅੰਦਰੋਂ ਅੰਦਰੀ ਮੀਰ ਮਨੂੰ ਨੇ ਸਿੱਖਾਂ ਦਾ ਨਾਸ਼ ਕਰਨ ਲਈ ਖ਼ਾਸ ਕਿਸਮ ਦੀਆਂ ਗੰਨਾਂ ਤਿਆਰ ਕਰ ਲਈਆਂ ਸਨ ਅਤੇ 900 ਗਨਰਾਂ ਨੂੰ ਟਰੇਨਿੰਗ ਦੇ ਰਖੀ ਸੀ । ਉਧਰੋਂ ਸਿੱਖ ਵੀ ਮਨੋਂ-ਮਨੀ ਔਖੇ ਸਨ ਅਤੇ ਅਮਨ ਚੈਨ ਨਾਲ ਨਹੀਂ ਸਨ ਬੈਠ ਸਕੇ । ਉਨ੍ਹਾਂ ਨੂੰ ਵੀ ਅਨੁਭਵ ਹੁੰਦਾ ਸੀ ਕਿ ਦਲ ਖ਼ਾਲਸਾ ਸਾਜਣ ਨਾਲ ਵੀ ਸਿੱਖਾਂ ਦੀਆਂ ਸਮੱਸਿਆਵਾਂ ਉਸੇ ਤਰ੍ਹਾਂ ਉਲਝੀਆਂ, ਉਲਝਾਈਆਂ ਮੂੰਹ ਅੱਡੀ ਖੜੀਆਂ ਸਨ, ਜਿਨ੍ਹਾਂ ਦਾ ਕੋਈ ਸਮਾਧਾਨ ਨਹੀਂ ਸੀ ਹੋਇਆ ਅਤੇ ਸਰਕਾਰ ਹਮੇਸ਼ਾਂ ਹੀ ਸਿੱਖਾਂ ਦੇ ਖ਼ੂਨ ਦੀ ਪਿਆਸੀ ਰਹਿੰਦੀ ਸੀ । ਉਨ੍ਹਾਂ ਦੇ ਮਨ ਵਿਚ ਬਲ ਬਲ ਉਠਦੀਆਂ ਸਨ ਕਿ ਕਿਸੇ ਤਰ੍ਹਾਂ ਇਸ ਪ੍ਰਕਾਰ ਦੀ ਮੁਗ਼ਲ ਤੇ ਅਫ਼ਗਾਨਾਂ ਦੀ ਜੁੰਡਲੀ ਦਾ ਪੰਜਾਬ ਵਿਚੋਂ ਫਸਤਾ ਹੀ ਵੱਢ ਦਿੱਤਾ ਜਾਵੇ ।

ਇਸ ਗੱਲ ਵਿਚ ਸਿੱਖਾਂ ਨੂੰ ਕੋਈ ਸੰਦੇਹ ਨਹੀਂ ਸੀ ਕਿ ਮਨੂੰ ਦਾ ਸਮਝੌਤਾ ਵੀ ਉਸ ਨੇ ਸਿੱਖਾਂ ਵੱਲੋਂ ਆਪਣੀ ਪਿੱਠ ਸੁਖੱਲੀ ਕਰਨ ਲਈ ਹੀ ਕੀਤਾ ਸੀ । ਆਖ਼ਰ ਸਿੱਖਾਂ ਤੋਂ ਉਸ ਵਕਤ ਮਦਦ ਵੀ ਲੈਣੀ ਸੀ । ਸਿੱਖਾਂ ਵਿਚ ਅੱਜੇ ਇਸ ਤਰ੍ਹਾਂ ਤੇ ਵਿਚਾਰਾਂ ਦੀਆਂ ਚੜ੍ਹਦੀਆਂ ਉਤਰਦੀਆਂ ਹੀ ਸਨ ਕਿ ਮੀਰ ਮਨੂੰ ਨੇ ਸਿੱਖਾਂ ਉੱਤੇ ਅਣਭੋਲ ਹੀ ਹੱਲਾ ਬੋਲ ਦਿੱਤਾ ਸੀ । ਦੀਵਾਨ ਕੌੜਾ ਮਲ ਅਬਦਾਲੀ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ ਸੀ । ਸਿੱਖਾਂ ਦੀ ਪਿੱਠ ਪੂਰਣ ਵਾਲਾ ਹੁਣ ਮੀਰ ਮਨੂੰ ਦੀ ਸਰਕਾਰ ਵਿਚ ਕੋਈ ਵੀ ਨਹੀਂ ਸੀ ਰਿਹਾ। ਹਰ ਪਾਸੇ ਵੈਰੀ ਹੀ ਵੈਰੀ ਦਿਸਦੇ ਸਨ । ਮੀਰ ਮਨੂੰ ਨੇ ਜਦੋਂ ਤੋਂ ‘ਰਾਮ ਰੌਣੀ’ ਦੇ ਕਿਲੇ ਤੋਂ ਘੇਰਾ ਚੁੱਕ ਲਿਆ ਸੀ ਉਦੋਂ ਤੋਂ ਹੀ ਉਸ ਦੇ ਦਿਲ ਵਿਚ ਕਿਲ੍ਹਾ ਉਸੇ ਤਰ੍ਹਾਂ ਹੀ ਰੋੜ ਵਾਂਗ ਰੜਕਦਾ ਸੀ, ਕਿਉਂਕਿ ‘ਰਾਮ ਰੌਣੀ’ ਦੇ ਕਿਲ੍ਹੇ ਵਿਚ ਸਿੱਖ ਆਪਣੇ ਆਪ ਨੂੰ ਕਿਸੇ ਹੱਦ ਤਕ ਸੁਰੱਖਿਅਤ ਸਮਝਦੇ ਸਨ । ਇਸ ਕਿਲ੍ਹੇ ਤੋਂ ਬਿਨਾਂ ਸਿੱਖਾਂ ਲਈ ਪਹਾੜਾਂ ਅਤੇ ਜੰਗਲਾਂ ਤੋਂ ਬਿਨਾਂ ਹੋਰ ਉਰੇ ਸਿਰ ਲੁਕਾਉਣ ਵਾਲੀ ਕੋਈ ਵੀ ਥਾਂ ਨਹੀਂ ਸੀ । ਮੀਰ ਮਨੂੰ ਨੇ ਹੁਣ ਅਬਦਾਲੀ ਵੱਲੋਂ ਬੇਫਿਕਰ ਹੋ ਕੇ ਅਦੀਨਾ ਬੇਗ ਅਤੇ ਸਦੀਕ ਬੇਗ ਦੀ ਕਮਾਨ ਹੇਠ ਫ਼ੌਜਾਂ ਭੇਜ ਕੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਕਿਲ੍ਹਾ ‘ਰਾਮ ਰੌਣੀ’ ਤੇ ਚੜ੍ਹਾਈ ਕਰ ਦਿੱਤੀ । ਕਿਲ੍ਹੇ ਵਿਚ ਇਸ ਸਮੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਨ ਹੇਠਾਂ 900 ਸਿੱਖ ਬਚਾਅ ਲਈ ਤੱਤਪਰ ਸਨ । ਮਨੂੰ ਦੀਆਂ ਫ਼ੌਜਾਂ ਪੂਰੀ ਤਿਆਰੀ ਕਰਕੇ ਆਈਆਂ ਸਨ ਅਤੇ ਉਹ ਉਸ ਸਮੇਂ ਦੇ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈੱਸ ਸਨ । ਸਿੰਘਾਂ ਨੇ ਫੇਰ ਵੀ ਹੌਂਸਲਾ ਨਹੀਂ ਸੀ ਹਾਰਿਆ ਅਤੇ ਜਿਵੇਂ ਵੀ ਸੀ ਤਿਵੇਂ ਹੀ ਜੱਸਾ ਸਿੰਘ ਰਾਮਗੜ੍ਹੀਏ ਦੀ ਕਮਾਨ ਹੇਠ ਦੁਸ਼ਮਣ ਦਾ ਮੁਕਾਬਲਾ ਕੀਤਾ । ਜਦੋਂ ਦੁਸ਼ਮਣ ਦੀ ਬਹੁਤੀ ਗਿਣਤੀ ਅਤੇ ਹਥਿਆਰਾਂ ਦੀ ਭਰਮਾਰ ਸਾਹਮਣੇ ਜੱਸਾ ਸਿੰਘ ਦੀ ਕੋਈ ਪੇਸ਼ ਨਾ ਗਈ ਤਾਂ ਉਹ ਆਪਣੇ ਸਾਥੀਆਂ ਸਮੇਤ ਕਿਲ੍ਹੇ ਤੋਂ ਬਾਹਰ ਨਿਕਲ ਆਇਆ । ਅੱਗਿਉਂ ਮਨੂੰ ਦੀ ਫ਼ੌਜ ਦਾ ਜਿਵੇਂ ਵੀ ਹੋ ਸਕਿਆ ਸਾਹਮਣਾ ਕਰਦਿਆਂ ਹੋਇਆਂ ਜਿੱਧਰ ਨੂੰ ਵੀ ਕਿਸੇ ਦਾ ਮੂੰਹ ਆਇਆ ਉਧਰ ਨੂੰ ਦੌੜ ਗਏ । ਕਾਫ਼ੀ ਗਿਣਤੀ ਵਿਚ ਸਿੱਖ ਸ਼ਹੀਦ ਹੋ ਗਏ ਅਤੇ ਬਚਦੇ ਖੁਚਦੇ ਲੁਕ-ਲੁਕਾ ਗਏ । ਇਸ ਸਮੇਂ ਬਹੁਤ ਸਾਰੇ ਸਿੱਖ ਆਪਣੇ ਪਰਿਵਾਰਾਂ ਸਮੇਤ ਜੰਗਲਾਂ ਅਤੇ ਪਹਾੜਾਂ ਵੱਲ ਚਲੇ ਗਏ ਸਨ। ਪਹਿਲਾਂ ਦਰਿਆ ਸਤਲੁਜ ਤੇ ਰਾਵੀ-ਬਿਆਸ ਦੇ ਵਹਿਣਾਂ ਵਿਚ ਲੁਕੇ ਰਹੇ ਪਰ ਫੇਰ ਮਾਲਵੇ ਦੇ ਜੰਗਲਾਂ ਅਤੇ ਬੀਕਾਨੇਰ ਨੂੰ ਚਲੇ ਗਏ । ਪਰ ਮੀਰ ਮਨੂੰ ਨੇ ਸਿੱਖਾਂ ਨੂੰ ਲਭਦਿਆਂ ਉਸ ਨੇ ਪੰਜਾਬ ਦਾ ਪਿੰਡ ਪਿੰਡ ਛਾਣ ਮਾਰਿਆ ਤੇ ਜਦੋਂ ਉਸ ਨੂੰ ਘਰਾਂ ਵਿਚੋਂ ਕੋਈ ਮਰਦ ਸਿੱਖ ਨਾ ਮਿਲਿਆ ਤਾਂ ਉਸ ਦੇ ਸਿਪਾਹੀਆਂ ਨੇ ਸੈਂਕੜੇ ਸਿੱਖ ਇਸਤਰੀਆਂ ਪਕੜ ਕੇ ਸਮੇਤ ਗੰਦੀ ਬੱਚਿਆਂ ਦੇ ਲਾਹੌਰ ਲੈ ਆਉਂਦੀਆਂ। ਸਿੱਖ ਇਸਤਰੀਆਂ ਨੂੰ ਮੁਸਲਮਾਨ ਬਣਾਉਣ ਦੀਆਂ ਮਨੂੰ ਨੇ ਬੜੀਆਂ ਧਮਕੀਆਂ ਅਤੇ ਕਸ਼ਟ ਦਿੱਤੇ । ਜਿਹੜੀਆਂ ਇਸਤਰੀਆਂ ਆਪਣੇ ਸਿੱਖੀ ਸਿਦਕ ਤੇ ਵਿਸ਼ਵਾਸ ਵਿਚ ਦ੍ਰਿੜ ਸਨ ਉਨ੍ਹਾਂ ਦੇ ਬੱਚੇ ਟੁਕੜੇ ਟੁਕੜੇ ਕਰ ਦਿੱਤੇ ਗਏ ਸਨ ਤੇ ਉਨ੍ਹਾਂ ਦੀਆਂ ਹੀ ਝੋਲੀਆਂ ਵਿਚ ਪਾ ਦਿੱਤੇ ਗਏ ਸਨ । ਸੈਂਕੜੇ ਨੌਜਵਾਨ ਸਿੱਖ ਇਸਤਰੀਆਂ ਉੱਤੇ ਡਾਢੇ ਅਤਿਆਚਾਰ ਕੀਤੇ ਗਏ ਅਤੇ ਜਦੋਂ ਉਹ ਧਰਮ ਕਬੂਲ ਕਰਨ ਤੋਂ ਇਨਕਾਰੀ ਹੋ ਗਈਆਂ ਤਾਂ ਉਨ੍ਹਾਂ ਤੋਂ ਸਵਾ ਸਵਾ ਮਣ ਪੀਸਣ ਛਾਂਟੇ ਅਤੇ ਕੋਰੜੇ ਮਾਰ ਮਾਰ ਕੇ ਪਿਸਾਇਆ ਗਿਆ। ਗੱਲ ਕੀ ਮੀਰ ਮਨੂੰ ਨੇ ਅੱਤ ਦੇ ਅਤਿਆਚਾਰ ਸਿੱਖਾਂ ਉੱਤੇ ਕੀਤੇ ਪਰ ਉਹ ਸਿੱਖਾਂ ਨੂੰ ਉਨ੍ਹਾਂ ਦੇ ਸਿੱਖੀ ਸਿਦਕ ਤੋਂ ਨਾ ਹਿਲਾ ਸਕਿਆ। ਸਿੱਖ ਧਰ ਪਏ ਸਨ ਪਰ ਪਿਆਰਾ ਧਰਮ ਨਹੀਂ ਸੀ ਛੱਡਿਆ। ਅਰਥਾਤ ਧਰਮ ਬਚਾਉਣ ਲਈ ਮੌਤ ਨੂੰ ਤਰਜੀਹ ਹੀ ਨਹੀਂ ਦਿੱਤੀ ਸਗੋਂ ਖਿੜੇ ਮੱਥੇ ਝਲੀ ।

ਇਸ ਤਰ੍ਹਾਂ ਮਨੂੰ ਖ਼ਾਲਸੇ ਉੱਤੇ ਜ਼ੁਲਮ ਢਾਹੁੰਦਾ ਢਾਹੁੰਦਾ ਨਵੰਬਰ 1753 ਨੂੰ ਘੋੜੇ ਉਤੋਂ ਡਿਗ ਕੇ ਕ ਮੌਤੇ ਮਰ ਗਿਆ ਪਰ ਖ਼ਾਲਸਾ ਉਸੇ ਤਰ੍ਹਾਂ ਕਾਇਮ ਰਿਹਾ । ਮਨੂੰ ਦੀ ਮਾਰੂ ਨੀਤੀ ਦੇ ਸਮੇਂ ਸਿੱਖਾਂ ਦੀ ਗਿਣਤੀ ਵੱਧਦੀ ਗਈ । ਬਹੁਤ ਸਾਰੇ ਜੱਟ ਸਿੱਖ ਇਸ ਕਰਕੇ ਸਿੱਖ ਬਣ ਕੇ ਦਲ ਵਿਚ ਸ਼ਾਮਲ ਹੋ ਗਏ ਸਨ ਕਿਉਂਕਿ ਉਨ੍ਹਾਂ ਪਾਸ ਸਰਕਾਰ ਨੂੰ ਭਾਰੇ ਟੈਕਸ ਦੇਣ ਵਾਸਤੇ ਪੈਸਾ ਕੋਈ ਨਹੀਂ ਸੀ। ਉਹ ਸਰਕਾਰ ਦੀ ਟੈਕਸ ਉਗਰਾਹੁਣ ਦੀ ਸਖ਼ਤੀ ਕਰਨ ਦੀ ਨੀਤੀ ਤੋਂ ਡਰਦੇ ਸਨ । ਇਸ ਲਈ ਉਸ ਸਮੇਂ ਦੀ ਤਸਵੀਰ ਇਕ ਅਖਾਣ ਰਾਹੀਂ ਬੜੀ ਚੰਗੀ ਤਰ੍ਹਾਂ ਉਘੜਦੀ ਹੈ :

ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ,

ਜਿਉਂ ਸਾਨੂੰ ਮਨੂੰ ਵੱਢੇ, ਅਸੀਂ ਦੂਣ ਸਵਾਏ ਹੋਏ ।

9 ਨਵੰਬਰ, 1753 ਨੂੰ ਮਨੂੰ ਇਕ ਘੋੜ ਸਵਾਰੀ ਦੀ ਦੁਰਘਟਨਾ ਦੇ ਕਾਰਣ ਮਰ ਗਿਆ ਅਤੇ ਜਦੋਂ ਸਿੱਖਾਂ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਨਿਰਦੋਸ਼ ਇਸਤਰੀਆਂ ਨੂੰ ਆਪਣੇ ਬਾਹੂਬਲ ਨਾਲ ਲਾਹੌਰ ਤੋਂ ਜ਼ਾਲਮਾਂ ਦੇ ਪੰਜੇ ਵਿਚੋਂ ਰਿਹਾ ਕਰਾ ਕੇ ਆਪਣੀ ਸੁਰੱਖਿਆ ਵਿਚ ਵਾਪਸ ਲੈ ਆਉਂਦਾ ਅਤੇ ਉਨ੍ਹਾਂ ਨੂੰ ਘਰੋ ਘਰੀ ਪਹੁੰਚਾਇਆ । ਇਸ ਤੋਂ ਇਲਾਵਾ ਜਿਨ੍ਹਾਂ ਮੁਸਲਮਾਨ ਜਾਗੀਰਦਾਰਾਂ ਤੇ ਜਿਨ੍ਹਾਂ ਮਜੀਠੇ ਦੇ ਜੱਟ ਜਾਗੀਰਦਾਰਾਂ ਅਤੇ ਹੋਰ ਇਨ੍ਹਾਂ ਵਰਗੇ ਅਫ਼ਸਰਾਂ ਨੇ ਸਰਕਾਰ ਨਾਲ ਮਿਲ ਕੇ ਮਨੂੰ ਦੇ ਸਮੇਂ ਸਿੱਖਾਂ ਉੱਤੇ ਜ਼ੁਲਮ ਕੀਤੇ ਸਨ, ਸਿੱਖਾਂ ਨੇ ਉਨ੍ਹਾਂ ਦੀ ਤਬਾਹੀ ਮਚਾਈ ਅਤੇ ਲੁਟ ਮਾਰ ਕਰਕੇ ਉਜਾੜ ਦਿੱਤੇ ।

ਸਿੱਖ ਰਾਖੀ ਪ੍ਰਬੰਧ

ਮਨੂੰ ਦੇ ਮਰਨ ਤੋਂ ਬਾਅਦ ਖ਼ਾਲਸਾ ਦਲ ਨੂੰ ਹੋਰ ਵੀ ਚੰਗਾ ਮੌਕਾ ਜੁੜਿਆ। ਜਿਸ ਨਾਲ ਕਿ ਸਿੱਖਾਂ ਨੇ ਆਪਣੀ ਦਸ਼ਾ ਪਹਿਲਾਂ ਨਾਲੋਂ ਕਿਤੇ ਵੱਧ ਸੁਧਾਰ ਲਈ । ਹੁਣ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਦਲ ਖ਼ਾਲਸਾ ਦੇ ਜੱਥੇਦਾਰਾਂ ਨੂੰ ਖੁਲ੍ਹ ਕੇ ਲੋਕ ਪਿੜ ਵਿਚ ਪਰਵੇਸ਼ ਕਰਨ ਦਾ ਅਵਸਰ ਮਿਲਿਆ, ਕਿਉਂ ਜੋ ਮਨੂੰ ਦੇ ਮਰਨ ਪਿੱਛੋਂ ਲਾਹੌਰ ਸਰਕਾਰ ਰਾਜਨੀਤਿਕ ਤੇ ਪ੍ਰਸ਼ਾਸਨਿਕ ਪੱਖ ਤੋਂ ਬਿਲਕੁਲ ਹੀ ਕਮਜ਼ੋਰ ਹੋ ਗਈ ਸੀ । ਇਥੋਂ ਤਕ ਕਿ ਕੋਈ ਗਵਰਨਰ ਵੀ ਟਿਕ ਕੇ ਜਨਤਾ ਵਿਚ ਕਾਨੂੰਨ ਤੇ ਅਮਨ ਦੀ ਬਹਾਲੀ ਨਾ ਕਰ ਸਕਿਆ। ਲਾਹੌਰ ਵਿਚ 1753 ਤੋਂ 1757 ਤਕ ਦਸ ਗਵਰਨਰ ਬਦਲੇ ਸਨ । ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਨੇ ਪਹਿਲਾਂ ਆਪਣੇ ਤਿੰਨ ਸਾਲ ਦੇ ਨੰਨੇ, ਬੱਚੇ ਮੁਹੰਮਦ ਖ਼ਾਨ ਨੂੰ ਲਾਹੌਰ ਦਾ ਵਾਇਸਰਾਏ ਬਣਾ ਦਿੱਤਾ ਅਤੇ ਮਨੂੰ ਦੇ ਦੋ ਸਾਲ ਦੇ ਪੁੱਤਰ ਅਮੀਨ ਖ਼ਾਨ ਨੂੰ ਉਸ ਦਾ ਨਾਇਬ ਨਿਯਤ ਕਰ ਦਿੱਤਾ । ਮੁਗਲਾਨੀ ਬੇਗ਼ਮ ਮਨੂੰ ਦੀ ਵਿਧਵਾ ਨੇ ਇਹ ਨਿਯੁਕਤੀ ਅਹਿਮਦ ਸ਼ਾਹ ਅਬਦਾਲੀ ਪਾਸੋਂ ਵੀ ਪੱਕੀ ਕਰਵਾ ਲਈ, ਪਰ ਅਮੀਨ ਖ਼ਾਨ ਦੀ ਮਈ 1754 ਵਿਚ ਮੌਤ ਹੋ ਗਈ, ਜਿਸ ਨੂੰ ਉਸ ਦੇ ਇਕ ਦੁਸ਼ਮਣ ਭਿਕਾਰੀ ਖ਼ਾਨ ਵੱਲੋਂ ਜ਼ਹਿਰ ਖਵਾਈ ਗਈ ਸੀ । ਇਸ ਪਿੱਛੋਂ ਅਮੀਨ ਖ਼ਾਨ ਦੀ ਨਿਯੁਕਤੀ ਹੋ ਗਈ ਅਤੇ ਉਸ ਨੂੰ ਉਲਟਾ ਕੇ ਮੁਗ਼ਲਾਨੀ ਬੇਗਮ ਆਪਣੇ ਨਾਂ ਉੱਤੇ ਰਾਜ-ਸੱਤਾ ਬਣਾ ਕੇ ਬੈਠ ਗਈ । ਇਸ ਤਰ੍ਹਾਂ ਵਾਰੀ ਵਾਰੀ ਫੇਰ ਖਵਾਜਾ ਮਿਰਜ਼ਾ ਖ਼ਾਨ, ਫੇਰ ਬੇਗ਼ਮ, ਫੇਰ ਸਦੀਕ ਬੇਗ, ਫੇਰ ਅਦੀਨਾ ਬੇਗ, ਇਤਿਆਦਿਕ । ਇਸ ਤਰ੍ਹਾਂ ਦੀ ਢਿੱਲੀ ਰਾਜਨੀਤਿਕ ਦਸ਼ਾ ਵਿਚ ਸਾਰੇ ਪੰਜਾਬ ਵਿਚ ਅਰਾਜਕਤਾ ਫੈਲ ਗਈ। ਹਰ ਕੋਈ ਆਪਣੇ ਮਨ ਆਈ ਕਰਨ ਲੱਗਾ ।

ਸਿੱਖਾਂ ਨੇ ਕਿਵੇਂ ਮੁਗਲਾਨੀ ਬੇਗ਼ਮ ਦੇ ਇਕ ਪੱਟੀ ਪਰਗਣੇ ਦੇ ਫ਼ੌਜਦਾਰ ਕਾਸਮ ਖ਼ਾਨ ਨੂੰ ਬੇਵਕੂਫ ਬਣਾਇਆ ਜਿਸ ਤੋਂ ਕਿ ਉਸ ਸਮੇਂ ਦੇ ਪ੍ਰਸ਼ਾਸਨ ਦੀ ਮਖ਼ੌਲਬਾਜ਼ੀ ਦਾ ਤਸਵੀਰ ਚੰਗੀ ਤਰ੍ਹਾਂ ਉਘੜਦੀ ਹੈ ਤੇ ਇਕ ਹਾਸ-ਰਸੀ ਉਦਾਹਰਣ ਹੈ । ਪੱਟੀ ਦੇ ਪਰਗਣੇ ਵਿਚ ਕਾਸਮ ਖ਼ਾਨ ਨੇ ਆਪਣੀ ਫ਼ੌਜ ਨਾਲ ਤਿੰਨ ਸਿੱਖਾਂ ਦੇ ਇਕ ਟੋਲੇ ਤੇ ਧਾਵਾ ਕਰ ਦਿੱਤਾ । ਤਿੰਨ ਸਿੱਖਾਂ ਨੇ ਹੀ ਉਹ ਸਾਰੇ ਫ਼ੌਜੀ ਮਾਰ ਮਾਰ ਕੇ ਭਜਾ ਦਿੱਤੇ । ਮੁਗਲਾਨੀ ਬੇਗਮ ਦਾ ਰਾਜ ਹੀ ਅਰਾਜਕਤਾ ਵਰਗੀ ਗੱਲ ਸੀ । ਕਾਸਮ ਖ਼ਾਨ ਦੇ ਫ਼ੌਜਦਾਰ ਨੇ ਸਿੱਖਾਂ ਦੀ ਬਹਾਦਰੀ ਦੇਖ ਕੇ ਆਪਣੇ ਮਨ ਵਿਚ ਵਿਉਂਤ ਬਣਾਈ ਕਿ ਜੇਕਰ ਉਹ ਕੁਝ ਸੈਂਕੜੇ ਸਿੱਖ ਫ਼ੌਜੀ ਭਰਤੀ ਕਰ ਲਵੇ ਤਾਂ ਉਹ ਇਨ੍ਹਾਂ ਨਾਲ ਜਿੱਤਦਾ ਜਿੱਤਦਾ ਦਿੱਲੀ ਦਾ ਰਾਜਾ ਬਣ ਸਕਦਾ ਸੀ । ਇਸ ਵਿਉਂਤ ਵਿਚ ਉਸ ਨੇ 800 ਸਿੱਖ ਭਰਤੀ ਕਰ ਲਏ । ਸਿੱਖ ਹਸ ਕੇ ਭਰਤੀ ਹੋ ਗਏ ਅਤੇ ਜਦੋਂ ਉਨ੍ਹਾਂ ਨੂੰ ਕਾਸਮ ਖ਼ਾਨ ਪਾਸੋਂ ਚੌਖੀ ਗਿਣਤੀ ਵਿਚ ਹਥਿਆਰ ਅਤੇ ਲੋੜੀਂਦਾ ਸਾਜ਼ੋ-ਸਾਮਾਨ ਪ੍ਰਾਪਤ ਹੋ ਗਿਆ ਤਾਂ ਉਹ ਫ਼ੌਜ ਵਿਚੋਂ ਭਗੌੜਾ ਹੋ ਗਏ । ਇਸ ਪਿੱਛੋਂ ਫੇਰ ਵੀ ਇਸ ਕਾਲ ਵਿਚ ਜਦੋਂ ਸਿੱਖਾਂ ਨੂੰ ਲੋਕਾਂ ਵਿਚ ਅਮਨ ਸਥਾਪਤੀ ਲਈ ਜਾਲਮਾਂ ਦਾ ਟਾਕਰਾ ਕਰਨ ਲਈ ਕਦੇ ਹਥਿਆਰਾਂ ਦੀ ਲੋੜ ਭਾਸਦੀ ਤਾਂ ਕਈ ਸਿੱਖ ਕਾਸਮ ਖ਼ਾਨ ਨੂੰ ਦਿੱਲੀ ਦੀ ਰਾਜ-ਸੱਤਾ ਦਿਵਾਉਣ ਦਾ ਲਾਰਾ ਲਾ ਕੇ ਉਸ ਤੋਂ ਹਥਿਆਰ ਲੈ ਆਉਂਦੇ ਸਨ ।

ਕੋਈ ਅਫ਼ਸਰ ਆਪਣੇ ਆਪ ਨੂੰ ਅਹਿਮਦ ਸ਼ਾਹ ਅਬਦਾਲੀ ਦਾ ਵਫ਼ਾਦਾਰ ਸਮਝਦਾ ਸੀ ਅਤੇ ਆਪਣੇ ਸਵੈ-ਹਿੱਤ ਲਈ ਅਬਦਾਲੀ ਨੂੰ ਬਾਦਸ਼ਾਹ ਮੰਨ ਲੈਂਦਾ ਸੀ ਤੇ ਉਸ ਦੀ ਸੱਤਾ ਵਰਤ ਲੈਂਦਾ ਸੀ ਤੇ ਕੋਈ ਦਿੱਲੀ ਦੇ ਬਾਦਸ਼ਾਹ ਵੱਲ ਵਫ਼ਾਦਾਹੀ ਦੀਆਂ ਲੱਤਾਂ ਅੜਾ ਦਿੰਦਾ ਸੀ ਤੇ ਆਪਣਾ ਮਤਲਬ ਹਲ ਕਰ ਲੈਂਦਾ ਸੀ । ਇਸ ਲਈ ਠੀਕ ਅਰਥਾਂ ਵਿਚ ਨਾ ਹੀ ਦਿੱਲੀ ਦੀ ਸਰਕਾਰ ਨੂੰ ਕੋਈ ਸਵੀਕਾਰ ਕਰਦਾ ਅਤੇ ਨਾ ਹੀ ਅਬਦਾਲੀ ਨੂੰ । ਸਾਰੇ ਆਪਣੇ ਆਪਣੇ ਰਾਹ ਵਗ ਰਹੇ ਸਨ । ਇਸ ਤਰ੍ਹਾਂ ਦੀ ਦਸ਼ਾ ਵਿਚ ਲੋਕਾਂ ਵਿਚ ਬਦਅਮਨੀ ਦਾ ਰਾਜ ਹੋਣਾ ਸੁਭਾਵਿਕ ਸੀ ।

ਸਿੱਖਾਂ ਨੇ ਸਰਕਾਰੀ ਪ੍ਰਸ਼ਾਸਨ ਦੀ ਅਣਹੋਂਦ ਤੋਂ ਬੜਾ ਲਾਭ ਉਠਾਇਆ । ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸਫ਼ਾਈ ਕੀਤੀ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸਿੱਖ ਸਰਦਾਰਾਂ ਨੇ ‘ਰਾਮ ਰੌਣੀ’ ਦੇ ਕਿਲ੍ਹੇ ਦੀ ਮੁੜ ਪਕੀ ਚੰਗੀ ਉਸਾਰੀ ਕੀਤੀ । ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤਾਂ ਇਸ ਕਿਲ੍ਹੇ ਨੂੰ ਆਪਣੀ ਤੇ ਸਿੱਖ ਪੰਥ ਦੀ ਇਕ ਆਨ ਤੇ ਸ਼ਾਨ ਸਮਝਦਾ ਸੀ । ਉਸ ਨੂੰ ਵਧੇਰੇ ਸਮਾਂ ਇਸ ਕਿਲ੍ਹੇ ਦੀ ਉਸਾਰੀ ਦੇ ਕੰਮ ਵਿਚ ਲਾਇਆ । ਉਸ ਦਾ ਜੱਥਾ ਕਿਲੇ ਦੀ ਵਿਸ਼ੇਸ਼ ਤੌਰ ਤੇ ਦੇਖ-ਭਾਲ ਕਰਦਾ ਰਿਹਾ । ਇਸ ਤੋਂ ਛੁਟ ਲੋਕਾਂ ਵਿਚ ਗੜਬੜ ਦੇ ਸਮੇਂ ਕੋਈ ਨਿਆਂ-ਪਾਲਿਕ ਨਹੀਂ ਸੀ ਜੋ ਲੋਕਾਂ ਦੇ ਨਿਤਾ- ਪ੍ਰਤੀ ਉਤਪਨ ਹੁੰਦੇ ਝਗੜੇ ਸੁਣਦਾ ਤੇ ਮਿਟਾਉਂਦਾ । ਨਿਆਂ ਦਾ ਕੰਮ ਵੀ ਉਦੋਂ ਦਲ ਖ਼ਾਲਸਾ ਹੀ ਨਿਭਾ ਰਿਹਾ ਸੀ । ਪਹਿਲਾਂ ਤਾਂ ਦਲ ਖ਼ਾਲਸਾ ਨੇ ਸਿੱਖਾਂ ਦੇ ਪਰਿਵਾਰਾਂ ਉੱਤੇ ਹੋਏ ਜ਼ੁਲਮਾਂ ਦਾ ਬਦਲਾ ਲਿਆ । ਇਸ ਪਿੱਛੋਂ ਲੋਕਾਂ ਦੇ ਝਗੜੇ ਮਿਟਾਉਣੇ ਸ਼ੁਰੂ ਕਰ ਦਿੱਤੇ । ਨਾਲ ਹੀ ‘ਦਲ ਖ਼ਾਲਸਾ’ ਨੇ ਲੋਕਾਂ ਨੂੰ ਸੁਰੱਖਿਆ ਦਾ ਪੂਰਾ ਪੂਰਾ ਵਿਸ਼ਵਾਸ਼ ਦਿਵਾਇਆ ਅਤੇ ਰਾਖੀ ਪ੍ਰਬੰਧ ਚਾਲੂ ਕੀਤਾ । ਰਾਖੀ ਦੇ ਬਦਲੇ ਲੋਕਾਂ ਤੋਂ ਆਪਣੀ ਕਮਾਈ ਹੋਈ ਫ਼ਸਲ ਦਾ ਪੰਜਵਾਂ ਹਿੱਸਾ ਵਸੂਲ ਕਰਨਾ ਆਰੰਭ ਦਿੱਤਾ । ਇਸ ਰਾਖੀ ਪ੍ਰਬੰਧ ਵਿਚ ਲੋਕਾਂ ਦੇ ਜਾਨ ਤੇ ਮਾਲ ਦੀ ਹਰ ਤਰ੍ਹਾਂ ਦੀ ਰਾਖੀ ਸ਼ਾਮਲ ਸੀ । ਕੋਈ ਸਰਕਾਰੀ ਅਫ਼ਸਰ ਬੇਪਤੀ ਕਰੇ ਜਾਂ ਕਿਸੇ ਤੇ ਜ਼ੁਲਮ ਕਰੇ ਤਾਂ ਉਸ ਤੋਂ ਬਚਾਅ ਕਰਨਾ ਵੀ ‘ਦਲ ਖ਼ਾਲਸਾ’ ਦੇ ਜ਼ਿੰਮੇ ਸੀ । ਇਸ ਤੋਂ ਇਲਾਵਾ ਦਲ ਖ਼ਾਲਸਾ ਦੇ ਰਾਖੀ ਪ੍ਰਬੰਧ ਦੀ ਸਿਫ਼ਤ ਇਹ ਸੀ ਕਿ ਇਸ ਵਿਚ ਮਜ਼੍ਹਬ ਆਦਿ ਦਾ ਕੋਈ ਵਿਤਕਰਾ ਨਹੀਂ ਸੀ । ਜਿਹੜੇ ਮਾਸੂਮ ਮੁਸਲਮਾਨਾਂ ਨੇ ਰਾਖੀ ਪ੍ਰਬੰਧ ਹੇਠ ਆਉਣਾ ਚਾਹਿਆ ਅਤੇ ਇਸ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਵਿਸ਼ਵਾਸ ਦਿਵਾਇਆ ਉਨ੍ਹਾਂ ਦੀ ਰਾਖੀ ਵੀ ਦਲ ਖ਼ਾਲਸੇ ਵੱਲੋਂ ਬਦਸਤੂਰ ਬਾਕੀ ਹਿੰਦੂ ਸਿੱਖਾਂ ਸਾਮਾਨ ਹੀ ਕੀਤੀ ਜਾਂਦੀ ਸੀ । ਹਰ ਛੇ ਮਹੀਨੇ ਪਿੱਛੋਂ ਫ਼ਸਲ ਦੀ ਕਟਾਈ ਸਮੇਂ ਪੰਜਵਾਂ ਹਿੱਸਾ ਵਸੂਲ ਕੀਤਾ ਜਾਂਦਾ ਸੀ ।

ਰਾਖੀ ਪ੍ਰਬੰਧ ਲਈ ‘ਦਲ ਖ਼ਾਲਸਾ’ ਨੇ ਆਪਣੇ ਜੱਥਿਆਂ ਵਿਚ ਇਲਾਕਿਆਂ ਦੀ ਵੰਡ ਕੀਤੀ ਹੋਈ ਸੀ । ਸੋਹਨ ਲਾਲ ਨੇ ਆਪਣੀ ਪੁਸਤਕ ‘ਉਦਮਤ-ਉਲ-ਤਵਾਰੀਖ਼’ ਵਿਚ ਲਿਖਿਆ ਹੈ ਕਿ ਸਿੱਖਾਂ ਨੇ ਲੋਕਾਂ ਦੀ ਰਾਖੀ ਕਰਨ ਲਈ ਸਾਰੇ ਪੰਜਾਬ ਨੂੰ ਕੇਵਲ ਸਿੰਧ ਸਾਗਰ ਨੂੰ ਛੱਡ ਕੇ ਵੱਖਰੇ ਵੱਖਰੇ ਜੱਥਿਆਂ ਜਾਂ ਮਿਸਲਾਂ ਵਿਚ ਵੰਡਿਆ ਹੋਇਆ ਸੀ, ਜਿਵੇਂ ਅੰਮ੍ਰਿਤਸਰ ਦੇ ਉੱਤਰੀ ਇਲਾਕਿਆਂ ਦੀ ਰਾਖੀ ਕਰਨਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ ਦੇ ਸਪੁਰਦ ਸੀ । ਅੰਮ੍ਰਿਤਸਰ ਸ਼ਹਿਰ ਦੀ ਰਾਖੀ ਡੱਲੇਵਾਲੀਆਂ ਅਤੇ ਨਿਸ਼ਾਨਵਾਲੀਆਂ ਸਰਦਾਰਾਂ ਦੇ ਸਪੁਰਦ ਸੀ । ਲਾਹੌਰ ਤੇ ਦੱਖਣ ਦਾ ਨਾਕਾ ਇਲਾਕਾ ਨਕੱਈ ਮਿਸਲ ਦੇ ਸਰਦਾਰਾਂ ਦੇ ਸਪੁਰਦ ਸੀ ਅਤੇ ਰਚਨਾ ਦੁਆਬ ਦੇ ਇਲਾਕਿਆਂ ਦੀ ਰਾਖੀ ਕਰਨਾ ਹਰੀ ਸਿੰਘ ਭੰਗੀ ਅਤੇ ਸਰਦਾਰ ਚੜ੍ਹਤ ਸਿੰਘ ਸੁਕਰਚੱਕੀਆ ਦੇ ਜ਼ਿੰਮੇ ਸੀ । ਸਿੰਘਪੁਰੀਆਂ ਅਤੇ ਆਹਲੂਵਾਲੀਆਂ ਸਰਦਾਰਾਂ ਨੂੰ ਰਾਖੀ ਲਈ ਦਰਿਆ ਸਤਲੁਜ ਦੇ ਦੋਹਾਂ ਕੰਢਿਆਂ ਦਾ ਇਲਾਕਾ ਸੰਭਾਲਿਆ ਹੋਇਆ ਸੀ । ਦਰਿਆ ਸਤਲੁਜ ਦੇ ਦੱਖਣ ਦੇ ਇਲਾਕੇ ਦੀ ਰੱਖਿਆ ਕਰਨਾ ਦੀਪ ਸਿੰਘ ਤੇ ਕਰੋੜ ਸਿੰਘ ਦਾ ਫ਼ਰਜ਼ ਸੀ। ਦੋ ਹੋਰ ਸਰਦਾਰਾਂ ਦੇ ਜੱਥੇ ਹਰ ਵਕਤ ਅੰਮ੍ਰਿਤਸਰ ਵਿਚ ਸੁਰੱਖਸ਼ਣ ਦੇ ਤੌਰ ਤੇ ਤਿਆਰ ਰਹਿੰਦੇ ਸਨ ਤੇ ਨਿਯੁਕਤ ਸਨ । ਇਸ ਤਰ੍ਹਾਂ ਦਲ ਖ਼ਾਲਸਾ ਨੇ ਲੋਕਾਂ ਦੀ ਰਾਖੀ ਕਰਨ ਦਾ ਕੰਮ ਇਨ੍ਹਾਂ ਜੱਥਿਆਂ ਨੂੰ ਸੰਭਾਲਿਆ ਹੋਇਆ ਸੀ। ਇਹ ਯਾਰਾਂ ਜੱਥੇ ਹੀ ਪਿੱਛੋਂ ਜਾ ਕੇ ਮਿਸਲਾਂ ਬਣੀਆਂ। ਇਸ ਰਾਖੀ ਪ੍ਰਬੰਧ ਦੇ ਸਮੇਂ ‘ਦਲ ਖ਼ਾਲਸਾ’ ਦੇ ਇਨ੍ਹਾਂ ਸਰਦਾਰਾਂ ਨੂੰ ਪੰਜਾਬ ਦੇ ਰਾਜ ਪ੍ਰਬੰਧ ਦਾ ਮੁੱਢਲਾ ਤਜਰਬਾ ਹੋਇਆ । ਲੋਕਾਂ ਵਿਚ ਵੀ ਸਿੱਖਾਂ ਦੀ ਇਸ ਕੰਮ ਦੀ ਬੜੀ ਸ਼ਲਾਘਾ ਹੋਈ ਅਤੇ ਇਸ ਤਰ੍ਹਾਂ ਨਾ ਕੇਵਲ ਇਨ੍ਹਾਂ ਸਰਦਾਰਾਂ ਦਾ ਉਤਸ਼ਾਹ ਹੀ ਵਧਿਆ, ਸਗੋਂ ਇਨ੍ਹਾਂ ਨੂੰ ਰਾਜ ਪ੍ਰਬੰਧ ਦੇ ਕੰਮ ਬਾਰੇ ਆਪਣੇ ਆਪ ਉੱਤੇ ਇਕ ਦ੍ਰਿੜ ਵਿਸ਼ਵਾਸ ਪੈਦਾ ਹੋਇਆ । ਇਸ ਸਮੇਂ ਦਲ ਖ਼ਾਲਸਾ’ ਦੀ ਗਿਣਤੀ ਵਿਚ ਵੀ ਚੌਖਾ ਵਾਧਾ ਹੋਇਆ। ਦਲ ਖ਼ਾਲਸਾ ਨੇ ਗਰੀਬ ਕਿਸਾਨਾਂ ਨੂੰ ਵੱਡੇ ਵੱਡੇ ਜ਼ਿੰਮੀਦਾਰਾਂ ਤੇ ਜਾਗੀਰਦਾਰਾਂ ਦੇ ਪੰਜੇ ਤੋਂ ਸਦਾ ਲਈ ਮੁਕਤ ਕਰਾਇਆ । ਸਿੱਖ ਸਰਦਾਰਾਂ ਪਾਸ ਪੈਸਾ ਆਇਆ ਅਤੇ ਉਨ੍ਹਾਂ ਨੇ ਇਸ ਸਮੇਂ ਦੁਸ਼ਮਣ ਦੇ ਪਰਿਵਾਰਾਂ ਦੀ ਲੁੱਟ- ਮਾਰ ਵੀ ਬੰਦ ਕਰ ਦਿੱਤੀ । ਦਲ ਖਾਲਸਾ ਨੇ ਕੇਵਲ ਉਨ੍ਹਾਂ ਮੁਸਲਮ ਤੇ ਜੱਟ ਜਾਗੀਰਦਾਰਾਂ ਨਾਲ ਟੱਕਰ ਲਈ ਜਿਨ੍ਹਾਂ ਦੇ ਹੱਥੋਂ ਸਾਧਾਰਣ ਗਰੀਬ ਕਿਸਾਨ ਤੇ ਆਮ ਲੋਕ ਦੁੱਖੀ ਤੇ ਤੰਗ ਸਨ । ਮੇਜਰ ਜੇ. ਬਰਾਉਨਾਂ ਆਪਣੀ ਪੁਸਤਕ ਵਿਚ ਲਿਖਦਾ ਹੈ “ਜਦੋਂ ਕਿਸੇ ਜ਼ਿੰਮੀਦਾਰ ਨੂੰ ਸਿੱਖ ਜੱਥੇ ਦੇ ਮੁੱਖੀ ਨੂੰ ਖ਼ਰਾਜ ਦੇਣਾ ਮੰਨ ਲਿਆ ਤਾਂ ਨਾ ਕੇਵਲ ਉਸ ਨੂੰ ਜੱਥੇਦਾਰ ਆਪ ਹੀ ਨਹੀਂ ਸੀ ਲੁੱਟਦਾ ਸਗੋਂ ਉਸ ਨੂੰ ਹੋਰਨਾਂ ਦੀ ਲੁੱਟ ਤੋਂ ਵੀ ਬਚਾਉਂਦਾ ਸੀ । ਇਸ ਤਰ੍ਹਾਂ ਦੀ ਰਾਖੀ ਦਾ ਪ੍ਰਬੰਧ ਸਾਰਿਆਂ ਵੱਲੋਂ ਇਸ ਤਰ੍ਹਾਂ ਪਵਿੱਤਰ ਸਮਝਿਆ ਜਾਂਦਾ ਸੀ । ਕਿ ਜੇਕਰ ਕਦੇ ਦਲ ਖ਼ਾਲਸਾ ਦਾ ਵੱਡਾ ਮੁੱਖੀ ਜੱਥਾ ਵੀ ਕਿਸੇ ਛੋਟੇ ਸਿੱਖ ਜੱਥੇਦਾਰ ਰਾਖੇ ਦੇ ਪਹਿਰੇਦਾਰਾਂ ਪਾਸੋਂ ਲੰਘਦਾ ਤਾਂ ਉਸ ਛੋਟੇ ਜੱਥੇ ਦੇ ਪਹਿਰੇਦਾਰਾਂ ਦਾ ਵੀ ਸਮਾਨਾਂਤਰ ਤੌਰ ਤੇ ਨਿਯਮ ਪਾਲਦਾ ਸੀ ।”

ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਨੀ ਬੇਗਮ ਦੇ ਸੱਦੇ ਉੱਤੇ ਫੇਰ ਭਾਰਤ ਉੱਤੇ ਚੌਥਾ ਹਮਲਾ ਕਰ ਦਿੱਤਾ । ਉਸ ਵੇਲੇ ਲਾਹੌਰ ਦਾ ਰਾਜ ਪ੍ਰਬੰਧ ਬੜਾ ਡਾਵਾਡੋਲ ਸੀ। ਸੱਮੀਅਦ ਜਮਾਲੁੱਦੀਨ ਅਯੋਗਤਾ ਦੀ ਦਸ਼ਾ ਵਿਚ ਦਿੱਲੀ ਨੂੰ ਭੱਜਿਆ ਅਤੇ ਸਿੱਖਾਂ ਨੇ ਫਿਲੋਰ ਦੇ ਨੇੜੇ ਉਸ ਪਾਸੋਂ ਸਾਰਾ ਕੀਮਤੀ ਮਾਲ ਅਸਬਾਬ ਲੁੱਟ ਲਿਆ। ਅਦੀਨਾ ਬੇਗ ਹਾਂਸੀ, ਹਿਸਾਰ ਵੱਲ ਨੂੰ ਭੱਜ ਗਿਆ । ਉਸ ਦੇ ਪਿੱਛੋਂ ਸਿੱਖਾਂ ਨੇ ਜਲੰਧਰ ਦੁਆਬ ਦੇ ਉਹ ਮੁਸਲਮਾਨ ਲੁੱਟੇ ਜਿਹੜੇ ਕਿ ਦਲ ਖ਼ਾਲਸਾ ਦੀ ਸਥਾਪਿਤ ਕੀਤੇ ਹੋਏ ਰਾਖੀ ਪ੍ਰਬੰਧ ਦੀ ਵਿਰੋਧਤਾ ਕਰਦੇ ਸਨ । ਪਟਿਆਲੇ ਦੇ ਰਾਜਾ ਆਲਾ ਸਿੰਘ ਨੇ ਮਲੇਰਕੋਟਲੇ ਨੇੜੇ ਦਿੱਲੀ ਤੋਂ ਲੁੱਟ-ਮਾਰ ਦਾ ਮਾਲ ਸਾਂਭੀ ਆਉਂਦੇ ਤੈਮੂਰ ਖ਼ਾਂ ਨੂੰ ਲੁੱਟ ਲਿਆ। ਇਸ ਪਾਸ ਦਿੱਲੀ ਦੀ ਲੁੱਟ ਦੇ ਅਮਲ ਖ਼ਜ਼ਾਨੇ ਸਨ ਜੋ ਸਿੱਖਾਂ ਦੇ ਹੱਥ ਆਏ। ਇਸ ਪਿੱਛੋਂ ਸਿੱਖਾਂ ਨੇ ਦਿੱਲੀ ਤੋਂ ਲੁੱਟੇ ਕੀਮਤੀ ਮਾਲ ਲਈ ਆ ਂਦੇ ਅਹਿਮਦ ਸ਼ਾਹ ਅਬਦਾਲੀ ਨੂੰ ਚੰਗੀ ਤਰ੍ਹਾਂ ਲੁੱਟਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਦਾ ਵੀ ਦਿੱਲੀ ਤੋਂ ਲੁੱਟ ਕੇ ਲਿਆਂਦਾ ਹੋਇਆ ਅੱਧਾ ਕੁ ਕੀਮਤੀ ਮਾਲ ਸਿੱਖਾਂ ਵੱਲੋਂ ਲੁੱਟਿਆ ਗਿਆ ਅਤੇ ਇਸ ਤੋਂ ਇਲਾਵਾ ਅਹਿਮਦ ਸ਼ਾਹ ਅਬਦਾਲੀ ਦਾ ਦਿੱਲੀ ਤੋਂ ਲੁੱਟ ਕੇ ਲਿਆਂਦਾ ਗਿਆ ਮਾਲ ਵੀ ਰਾਹ ਵਿਚ ਸਿੱਖਾਂ ਨੇ ਲੁੱਟ ਲਿਆ ਤਾਂ ਅਬਦਾਲੀ ਦਾ ਗੁੱਸਾ ਸਿੱਖਾਂ ਦੇ ਵਿਰੁਧ ਇੰਨਾ ਭੜਕਿਆ ਕਿ ਉਸ ਨੇ ਵੰਗਾਰ ਦੇ ਤੌਰ ਤੇ ਆਪਣੀ ਬਾਂਹ ਉੱਤੇ ਦੰਦੀ ਵੱਢੀ ਅਤੇ ਸਿੱਖਾਂ ਨੂੰ ਲਭ ਲਭ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ । ਇਸ ਦੇ ਨਾਲ ਉਸ ਦੀਆਂ ਫ਼ੌਜਾਂ ਨੇ ਸਿੱਖਾਂ ਦਾ ਪਵਿੱਤਰ ਧਾਰਮਿਕ ਅਸਥਾਨ ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਢਾਹ-ਢੇਰੀ ਕਰ ਦਿੱਤਾ ਅਤੇ ਉਸ ਦਾ ਸਰੋਵਰ ਗੰਦੀ ਮੰਦੀ ਮਿੱਟੀ ਨਾਲ ਪੂਰ ਦਿੱਤਾ । ਇਥੇ ਹੀ ਬਸ ਨਹੀਂ ਸਿੱਖਾਂ ਦਾ ਕਿਲ੍ਹਾ ਰਾਮਗੜ੍ਹ ਵੀ ਢਾਹ-ਢੇਰੀ ਕਰ ਦਿੱਤਾ ਜਿਸ ਦੀ ਉਸਾਰੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਸੰਗਤ ਨਾਲ ਮਿਲ ਕੇ ਬੜੀਆ ਰੀਝਾਂ ਨਾਲ ਕੀਤੀ ਸੀ । ਸਿੱਖ ਅਬਦਾਲੀ ਦੇ ਇਸ ਮਾਰ ਧਾੜ ਦੇ ਸਮੇਂ ਫੇਰ ਜੰਗਲਾਂ ਅਤੇ ਪਹਾੜਾਂ ਵਿਚ ਜਾ ਲੁਕੇ । ਇਸ ਉੱਤੇ ਅਬਦਾਲੀ ਨੇ ਪਹਾੜੀ ਰਾਜਿਆਂ ਨੂੰ ਸਖਤ ਤੰਬੀਹ ਕੀਤੀ ਕਿ ਉਹ ਕਿਸੇ ਵੀ ਸਿੱਖ ਨੂੰ ਪਹਾੜਾਂ ਵਿਚ ਨਾ ਵੜਨ ਦੇਣ । ਨਾਲ ਹੀ ਉਸ ਨੇ ਆਪਣੇ ਪੁੱਤਰ ਤੈਮੂਰ ਖਾਂ ਨੂੰ ਲਾਹੌਰ ਦਾ ਵਾਇਸਰਾਏ ਨਿਯੁਕਤ ਕਰ ਦਿੱਤਾ ਅਤੇ ਆਪਣੇ ਜਰਨੈਲ ਜਹਾਨ ਖ਼ਾਨ ਨੂੰ ਜਿਹੜਾ ਕਿ ਦੁਰਾਨੀ ਫ਼ੌਜਾਂ ਦਾ ਮੁੱਖ ਜਰਨੈਲ ਸੀ ਤੰਮੂਰ ਖ਼ਾਂ ਦੀ ਸਹਾਇਤਾ ਲਈ ਦਸ ਹਜ਼ਾਰ ਵਧੀਆ ਦੁਰਾਨੀ ਫ਼ੌਜ ਦੇ ਦਿੱਤੀ । ਆਪ ਅਬਦਾਲੀ ਅਫ਼ਗਾਨਿਸਤਾਨ ਨੂੰ ਵਾਪਸ ਚਲਾ ਗਿਆ ।

1757 ਦੀ ਦੀਵਾਲੀ ਆਈ । ਸਿੱਖਾਂ ਵਿਚ ਅਬਦਾਲੀ ਦੇ ਹਰਿਮੰਦਰ ਸਾਹਿਬ ਅਤੇ ‘ਰਾਮ ਰੌਣੀ’ ਦਾ ਕਿਲ੍ਹਾ ਢਾਹ ਦੇਣ ਅਤੇ ਪਵਿੱਤਰ ਸਰੋਵਰ ਪੂਰ ਦੇਣ ਦੇ ਕਾਰੇ ਉੱਤੇ ਇਕ ਗੁੱਸੇ ਦੀ ਅੱਗ ਦੀਆਂ ਲਾਟਾਂ ਵਰਗੀ ਲਹਿਰ ਭੜਕੀ ਅਤੇ ਸਿੱਖ ਤਰਨ ਤਾਰਨ ਦੇ ਅਸਥਾਨ ਤੇ ਇਕੱਤਰ ਹੋਏ । ਇਸ ਇਕੱਠ ਦੀ ਗਿਣਤੀ ਛੇ ਹਜ਼ਾਰ ਸੀ ਤੇ ਸਿੱਖਾਂ ਦਾ ਮੰਤਵ ਅੰਮ੍ਰਿਤਸਰ ਜਾਣਾ ਸੀ । ਸਿੱਖਾਂ ਦੀ ਇਸ ਇਕੱਤਰਤਾ ਵਿਚ ਸਿੱਖਾਂ ਵਿਚ ਇੰਨਾ ਜੋਸ਼ ਸੀ ਕਿ ਜਵਾਨਾਂ ਨੇ ਸਿਰ ਦੀਆਂ ਪਗੜੀਆਂ ਉੱਤੇ ਕੇਸਰੀ ਰੰਗ ਦੀ ਪੱਟੀਆਂ ਇਸ ਤਰ੍ਹਾਂ ਬੰਨੀਆਂ ਹੋਈਆਂ ਸਨ। ਕਿ ਜਿਵੇਂ ਕਿਤੇ ਉਹ ਲਾੜਿਆਂ ਦੀ ਜੰਜ ਬਣ ਕੇ ਸ਼ਹੀਦੀ ਨੂੰ ਪਰਨਾਉਣਾ ਚਾਹੁੰਦੇ ਹੋਣ। ਅਰਥਾਤ ਮੌਤ ਨਾਲ ਵਿਆਹ ਕਰਨ ਲਈ ਤੁਲੇ ਪਏ ਸਨ । ਇਸ ਤਰ੍ਹਾਂ ਦੇ ਜੋਸ਼ੀਲੇ ਵਲਵਲੇ ਵਿਚ ਭਰਪੂਰ ਸਿੱਖ ਅੰਮ੍ਰਿਤਸਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਜਾ ਰਹੇ ਸਨ । ਜਦੋਂ ਜਹਾਨ ਖ਼ਾਨ ਤਕ ਖ਼ਬਰਾਂ ਮਿਲੀਆਂ ਤਾਂ ਉਸ ਨੇ ਬੜੀ ਭਾਰੀ ਫ਼ੌਜ ਲਿਆ ਕੇ ਅੰਮ੍ਰਿਤਸਰ ਤੋਂ ਪੰਜ ਮੀਲ ਦੂਰ ਗੋਲੇਵਾਲ ਵਿਚ ਡੇਰੇ ਆ ਲਾਏ। ਇਥੇ ਬੜਾ ਘਮਸਾਨ ਦਾ ਯੁੱਧ ਹੋਇਆ। ਅਤੇ ਸਿੱਖਾਂ ਨੇ ਜਹਾਨ ਖ਼ਾਨ ਦੀ ਫ਼ੌਜ ਨੂੰ ਬੜਾ ਭਾਰੀ ਨੁਕਸਾਨ ਪਹੁੰਚਾਇਆ । ਜਹਾਨ ਖ਼ਾਨ ਦੀਆਂ ਫ਼ੌਜਾਂ ਪੁਨਰ-ਗਠਨ ਲਈ ਰਾਮ ਸਰ ਦੇ ਸਥਾਨ ਤੇ ਸੁਸਤਾਈਆਂ । ਇਸ ਯੁੱਧ ਪਿੱਛੋਂ ਇਸ ਯੁੱਧ ਖੇਤਰ ਵਿਚ ਇਕ ਖ਼ਾਸ ਕਰਾਮਾਤੀ ਘਟਨਾ ਵਾਪਰੀ ਕਿ ਦੁਰਾਨੀ ਫ਼ੌਜ ਦੇ ਕਮਾਂਡਰ ਜਸਪਾਲ ਖ਼ਾਨ ਨੇ ਇਕ ਸਿੱਖ ਦੀਪ ਸਿੰਘ ਨੂੰ ਆਪਣੇ ਨਾਲ ਇਕੱਲੇ ਨਾਲ ਮੁਕਾਬਲਾ ਕਰਨ ਲਈ ਵੰਗਾਰਿਆ । ਦੀਪ ਸਿੰਘ ਇਕਦਮ ਮੁਕਾਬਲੇ ਲਈ ਆ ਨਿਤਰਿਆ । ਅਸਚਰਜ ਭਰੀ ਘਟਨਾ ਇਹ ਵਾਪਰੀ ਕਿ ਦੀਪ ਸਿੰਘ ਦਾ ਸੀਸ ਧੜ ਤੋਂ ਕੱਟ ਹੋ ਗਿਆ ਅਤੇ ਉਹ ਫੇਰ ਵੀ ਕੁਝ ਪਲ ਬਿਨਾਂ ਸੀਸ ਤੋਂ ਹੀ ਲੜਦਾ ਰਿਹਾ । ਬਾਬਾ ਦੀਪ ਸਿੰਘ ਦੀ ਸ਼ਹੀਦੀ ਦੀ ਯਾਦ ਰਾਮ ਸਰ ਵਿਖੇ ਹੁਣ ਤਕ ਕਾਇਮ ਹੈ । ਇਸ ਜੱਥੇ ਨੂੰ ਸ਼ਹੀਦੀ ਜੱਥੇ ਦਾ ਨਾਮ ਦਿੱਤਾ ਗਿਆ। ਕਿਉਂ ਜੋ ਇਸ ਦੇ ਸਿੱਖ ਦੀਵਾਲੀ ਦੇ ਅਵਸਰ ਤੇ ਆਪਣੀ ਸ਼ਹੀਦੀ ਦੇਣ ਲਈ ਦਿਲੋਂ ਧਾਰਣਾ ਧਾਰ ਕੇ ਤਰਨ ਤਾਰਨ ਤੋਂ ਚਲੇ ਸਨ ।

ਜੱਸਾ ਸਿੰਘ, ਮਰਾਠੇ ਅਤੇ ਅਦੀਨਾ ਬੇਗ

ਜਹਾਨ ਖ਼ਾਨ ਨੇ ਸਿੱਖਾਂ ਦੇ ਵਿਰੁਧ ਆਪਣਾ ਹੱਲਾ ਚਾਲੂ ਰਖਿਆ। ਉਸ ਨੇ ਕੋਈ ਇਸ ਤਰ੍ਹਾਂ ਦੀਆਂ ਹਦਾਇਤਾਂ ਦੇਣ ਲਈ ਅਦੀਨਾ ਬੇਗ ਨੂੰ ਲਾਹੌਰ ਪੇਸ਼ ਹੋਣ ਲਈ ਕਿਹਾ। ਪਰ ਅਦੀਨਾ ਬੇਗ ਡਰਦਾ ਸ਼ਿਵਾਲਿਕ ਦੀਆਂ ਪਹਾੜੀਆਂ ਖ਼ਾਲੀ ਬਲਵਨ ਵਿਖੇ ਜਾ ਲੁਕਿਆ । ਜਹਾਨ ਖ਼ਾਨ ਨੇ ਅਦੀਨਾ ਬੇਗ ਨੂੰ ਪਕੜਨ ਲਈ ਫ਼ੌਜ ਭੇਜੀ । ਜਹਾਨ ਖ਼ਾਨ ਨੇ ਕਰਤਾਰ ਪੁਰ ਦੇ ਸਿੱਖ ਵਡਭਾਗ ਸਿੰਘ ਨੂੰ ਵੀ ਤੰਗ ਕੀਤਾ ਹੋਇਆ ਸੀ । ਅਦੀਨਾ ਬੇਗ ਨੇ ਉਸ ਗੁਰਸਿੱਖ ਵਡਭਾਗ ਸਿੰਘ ਦੇ ਰਸੂਖ ਨਾਲ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਸਹਾਇਤਾ ਲੈ ਲਈ ਅਤੇ ਜਹਾਨ ਖ਼ਾਨ ਦੀ ਫ਼ੌਜ ਨੂੰ ਬਿਆਸ ਦਰਿਆ ਉੱਤੇ ਸਖਤ ਟਾਕਰਾ ਕਰ ਕੇ ਰੀ ਤਰ੍ਹਾਂ ਹਰਾ ਦਿੱਤਾ । ਅਦੀਨਾ ਬੇਗ ਦੀ ਥਾਂ ਜਹਾਨ ਖ਼ਾਨ ਨੇ ਜਲੰਧਰ ਦੁਆਬ ਦਾ ਫ਼ੌਜਦਾਰ ਸਰਫਰਾਜ਼ ਖ਼ਾਨ ਨੂੰ ਬਣਾ ਦਿੱਤਾ । ਅਦੀਨਾ ਬੇਗ ਇਸ ਸਮੇਂ ਦਿੱਲੀ ਜਾ ਕੇ ਰਘੁਨਾਥ ਮਰਹੱਟੇ ਨੂੰ ਜਾ ਮਿਲਿਆ ਅਤੇ ਉਸ ਨੂੰ ਪ੍ਰਤੀ ਦਿਨ ਫ਼ੌਜੀ ਖਰਚੇ ਲਈ ਇਕ ਲਖ ਰੁਪਏ ਅਤੇ ਵਿਚਲੇ ਪ੍ਰਤੀ ਦਿਨ ਪੰਜਾਹ ਹਜ਼ਾਰ ਰੁਪਏ ਦੇਣ ਦਾ ਭਰੋਸਾ ਦਿਵਾ ਕੇ ਪੰਜਾਬ ਵਿਚ ਮਰਾਠਾ ਫੌਜ ਭੇਜਣ ਲਈ ਮਨਾ ਲਿਆ । ਮਰਾਠਿਆਂ ਵੱਲੋਂ ਮਾਥਰ ਰਾਉ ਦੀ ਕਮਾਨ ਵਿਚ ਇਕ ਡਵੀਜ਼ਨ ਫ਼ੌਜ ਪੰਜਾਬ ਵਿਚ ਪੁੱਜ ਗਈ।ਏ ਉਸ ਦੇ ਨਾਲ ਅਦੀਨਾ ਬੇਗ ਤੇ ਸਿੱਖ ਸਰਦਾਰਾਂ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਰਦਾਰਾਂ ਦੇ ਸਿੱਖ ਜੱਥੇ ਵੀ ਮਿਲ ਗਏ । ਸਰਹਿੰਦ ਉੱਤੇ ਇਨ੍ਹਾਂ ਤਿੰਨਾਂ ਧਿਰਾਂ ਨੇ ਹੱਲਾ ਬੋਲ ਦਿੱਤਾ। ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਨੀਹਾਂ ਵਿਚ ਚਿਣਾਏ ਗਏ ਬੱਚਿਆਂ ਦਾ ਗੁੱਸਾ ਸੀ ਅਤੇ ਇਨ੍ਹਾਂ ਨੇ ਸਰਹਿੰਦ ਦੀ ਅਤਿਅੰਤ ਤਬਾਹੀ ਕੀਤੀ । ਉਧਰ ਮਰਾਠਿਆਂ ਨੇ ਲੁੱਟ ਦੇ ਲਾਲਚ ਵਿਚ ਆ ਕੇ ਸਰਹਿੰਦ ਵਿਚ ਕਹਿਰ ਦੀ ਲੁੱਟ ਮਚਾਈ ਅਤੇ ਕਿਸੇ ਘਰ ਦਾ ਡੱਕਾ-ਡਕੂਣਾ ਵੀ ਬਚਿਆ ਨਾ ਰਹਿਣ ਦਿੱਤਾ । ਸਰਹਿੰਦ ਦੇ ਗਵਰਨਰ ਅਬਦੁਸ ਸਮਦ ਖ਼ਾਨ ਨੂੰ ਗ੍ਰਿਫ਼ਤ ਵਿਚ ਲੈ ਲਿਆ।

ਉਧਰ ਜਦੋਂ ਜਹਾਨ ਖ਼ਾਨ ਨੇ ਸਰਹਿੰਦ ਦੀ ਮਚੀ ਤਬਾਹੀ ਦੀ ਖ਼ਬਰ ਸੁਣੀ ਤਾਂ ਉਹ ਵੀ ਦਿਲ ਛੱਡ ਗਿਆ । ਉਹ ਅਤੇ ਤੰਮੂਰ ਖ਼ਾਂ ਆਪਣਾ ਕੀਮਤੀ ਮਾਲ ਅਸਬਾਬ ਲੈ ਕੇ ਲਾਹੌਰ ਛੱਡ ਕੇ ਆਪਣੇ ਦੇਸ ਨੂੰ ਭੱਜ ਤੁਰੇ । ਸਿੱਖਾਂ ਨੇ ਉਨ੍ਹਾਂ ਨੂੰ ਲਾਹੌਰੋਂ ਛੱਤੀ ਮੀਲ ਦੂਰ ਸਰਾਂ ਕੱਚੀ ਦੇ ਅਸਥਾਨ ਉੱਤੇ ਘੇਰ ਲਿਆ। ਇਹ ਇਥੋਂ ਬਚ ਕੇ ਅੱਗੇ ਗਏ ਤੇ ਅੰਤਕਾਰ ਵਜ਼ੀਰਾ- ਬਾਦ ਵਿਖੇ ਦਰਿਆ ਚਨਾਬ ਤੇ ਉਨ੍ਹਾਂ ਦਾ ਸਾਰਾ ਮਾਲ ਅਸਬਾਬ ਸਿੱਖਾਂ ਦੇ ਘੇਰੇ ਵਿਚ ਆ ਗਿਆ । ਇਸ ਮੌਕੇ ਤੇ ਵੀ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਅਤੇ ਚੜ੍ਹਤ ਸਿੰਘ ਮਸ਼ੁਕਰਚੱਕੀਆ, ਜੋ ਸਿੰਘ ਕਨ੍ਹਈਆ ਆਦਿ ਸਾਰੇ ਸਰਦਾਰਾਂ ਦੇ ਜੱਥੇ ਸ਼ਾਮਲ ਸਨ । ਇਥੋਂ ਇਨ੍ਹਾਂ ਜੱਥਿਆਂ ਨੇ ਬਹੁਤ ਸਾਰੇ ਅਫ਼ਗਾਨ ਪਕੜ ਲਿਆਂਦੇ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਲਿਆਉ ਦਾ ਗਿਆ । ਅੰਮ੍ਰਿਤਸਰ ਲਿਆ ਕੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦਾ ਸਰੋਵਰ ਸਾਫ਼ ਕਰਨ ਲਾ ਰਖਿਆ।

ਇਸ ਸਮੇਂ ਪੰਜਾਬ ਵਿਚ ਪੰਜਾਬ ਦਾ ਰਾਜ ਪ੍ਰਬੰਧ ਨਵਾਬ ਅਦੀਨਾ ਬੇਗ ਦੇ ਹੱਥਾਂ ਵਿਚ ਸੀ। ਉਸ ਨੇ ਵੱਡੀ ਗਿਣਤੀ ਵਿਚ ਫ਼ੌਜ ਰਖੀ ਹੋਈ ਸੀ ਅਤੇ ਜਦੋਂ ਉਸ ਦਾ ਖ਼ਜ਼ਾਨਾ ਮੁੱਕ ਗਿਆ ਤਾਂ ਉਸ ਨੇ ਫ਼ੌਜ ਇਕੋ ਜਿਹੇ ਦੋ ਭਾਗਾਂ ਵਿਚ ਵੰਡ ਦਿੱਤੀ । ਇਕ ਭਾਗ ਨੂੰ ਫ਼ੌਜ ਵਿਚੋਂ ਕੱਢ ਕੇ ਘਰੀਂ ਭੇਜ ਦਿੱਤਾ । ਉਸ ਨੂੰ ਜਦੋਂ ਖ਼ਜਾਨੇ ਦਾ ਬਹੁਤਾ ਫ਼ਿਕਰ ਪੈ ਗਿਆ ਤਾਂ ਉਸ ਵੇਲੇ ਇਕ ਬੜੀ ਸਵਾਦਲੀ ਘਟਨਾ ਵਾਪਰੀ । ਇਸ ਤਰ੍ਹਾਂ ਹੋਇਆ ਕਿ ਅਦੀਨਾ ਬੇਗ ਬੀਮਾਰੀ ਦਾ ਬਹਾਨਾ ਲਾ ਕੇ ਘੇਸਲਾ ਹੋ ਕੇ ਪੈ ਗਿਆ । ਇਕ ਗੁਸਾਈਂ ਨਾਮ ਦਾ ਹਕੀਮ ਪਹਾੜ ਵਿਚ ਰਹਿੰਦਾ ਸੀ ਜੋ ਕਿ ਅਤਿਅੰਤ ਧਨੀ ਸੀ । ਅਦੀਨਾ ਬੇਗ ਨੇ ਉਸ ਨੂੰ ਆਪਣੇ ਇਲਾਜ ਲਈ ਬੁਲਾਇਆ। ਜਦੋਂ ਉਸ ਨੇ ਅਦੀਨਾ ਬੇਗ ਦੀ ਬੀਮਾਰੀ ਦੀ ਤਸ਼ਖੀਸ਼ ਕੀਤੀ ਤਾਂ ਉਸ ਨੂੰ ਬੀਮਾਰੀ ਦਾ ਕੁਝ ਪਤਾ ਨਾ ਲੱਗੇ । ਇਸ ਪਿੱਛੋਂ ਅਦੀਨਾ ਬੇਗ ਨੇ ਗੁਸਾਈਂ ਹਕੀਮ ਨੂੰ ਕਾਬੂ ਕਰਕੇ ਕਿਹਾ ਕਿ ਉਸ ਨੂੰ ਕੇਵਲ ਪੈਸੇ ਦੀ ਤੰਗੀ ਦੀ ਮਰਜ਼ ਸੀ ਤੇ ਇਸ ਲਈ ਹੀ ਉਸ ਨੂੰ ਸੱਦਿਆ ਗਿਆ ਸੀ । ਅਦੀਨਾ ਬੇਗ ਨੇ ਹੱਥ ਆਏ ਗੁਸਾਈਂ ਹਕੀਮ ਤੋਂ ਸੋਨੇ ਦੇ ਸਿੱਕਿਆਂ ਦੇ ਦੋ ਭਰੇ ਹੋਏ ਕੱਪ ਪ੍ਰਾਪਤ ਕੀਤੇ ਅਤੇ ਤਾਂ ਉਸ ਦੀ ਖਲਾਸੀ ਕੀਤੀ ।

ਨਵਾਬ ਅਦੀਨਾ ਬੇਗ 1758 ਵਿਚ ਮਰ ਗਿਆ। ਇਸ ਪਿੱਛੋਂ ਮਰਾਠੇ ਵੀ ਇਹ ਸੋਚ ਕੇ ਕਿ ਪੰਜਾਬ ਨੂੰ ਇਸ ਦੀ ਹਾਲਤ ਤੇ ਜਿਵੇਂ ਸੀ ਛਡ ਗਏ ਕਿ ਉਨ੍ਹਾਂ ਨੂੰ ਇਥੇ ਦਿਨੋਂ ਦਿਨ ਸਿੱਖਾਂ ਦੀ ਸੱਤਾ ਉਭਰਦੀ ਦਿਸਦੀ ਸੀ । ਉਂਜ ਉਨ੍ਹਾਂ ਨੂੰ ਇਥੇ ਆਪਣੇ ਪੈਰ ਵੀ ਲਗਦੇ ਨਹੀਂ ਸਨ ਦਿਸਦੇ। ਤੇ ਪੰਜਾਬ ਵਿਚ ਕੁਝ ਵੀ ਨਹੀਂ ਸੀ ਰਿਹਾ । ਸਗੋਂ ਬਿਦੇਸ਼ੀਆਂ ਦੇ ਹਮਲਿਆਂ ਅਤੇ ਮਰਾਠਿਆਂ ਦੇ ਹਮਲਿਆਂ ਨਾਲ ਪੰਜਾਬ ਪੂਰੀ ਤਰ੍ਹਾਂ ਉਜੜਿਆ ਹੋਇਆ ਸੀ । ਇਸ ਲਈ ਮਰਾਠਿਆਂ ਨੂੰ ਇਥੋਂ ਕਿਸੀ ਪ੍ਰਕਾਰ ਦੀ ਕੋਈ ਆਮਦਨ ਦੀ ਆਸ ਨਹੀਂ ਸੀ । ਇਸ ਲਈ ਜਦੋਂ ਮਰਾਠੇ ਪੰਜਾਬ ਨੂੰ ਵਿਚ ਵਿਚਾਲੇ ਛੱਡ ਕੇ ਚਲੇ ਗਏ ਤਾਂ ਉਨ੍ਹਾਂ ਤੋਂ ਪਿੱਛੋਂ ਪੰਜਾਬ ਵਿਚ ਇਕੱਲੇ ਸਿੱਖਾਂ ਨੂੰ ਅਬਦਾਲੀ ਨਾਲ ਟੱਕਰ ਲੈਣੀ ਪਈ ।

ਵਾਸਤਵ ਵਿਚ ਪਾਣੀਪਤ ਦੀ ਤੀਜੀ ਲੜਾਈ ਵਿਚ ਮਰਾਠੇ, ਅਹਿਮਦ ਸ਼ਾਹ ਅਬਦਾਲੀ ਹੱਥੋਂ ਹਾਰ ਗਏ ਸਨ । ਮਰਾਠਿਆਂ ਨੇ ਅਹਿਮਦ ਸ਼ਾਹ ਨੂੰ ਹਰਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਲੜਾਈ ਵਿਚ ਤਿੰਨ ਲਖ ਫ਼ੌਜ ਤਾਣੀ ਸੀ। ਪਾਣੀਪਤ ਦੇ ਮਰਾਠਾ ਕਮਾਂਡਰ ਭਾਉ ਦਾ ਵਿਚਾਰ ਅਬਦਾਲੀ ਨੂੰ ਹਰਾ ਕੇ ਸਾਰੇ ਭਾਰਤ ਉੱਤੇ ਮਰਾਠਾ ਸਲਤਨਤ ਕਾਇਮ ਕਰਨ ਦਾ ਸੀ। ਪਰ ਮੰਦੇ ਭਾਗਾਂ ਨੂੰ ਦੋ ਲਖ ਮਰਾਠਾ ਫ਼ੌਜ ਇਸ ਲੜਾਈ ਵਿਚ ਅਬਦਾਲੀ ਦੇ ਹੱਥੋਂ ਕਤਲ ਹੋ ਗਈ ਅਤੇ ਬਾਈ ਹਜ਼ਾਰ ਕੈਦੀ ਬਣੀ ਅਤੇ 5,000 ਘੋੜੇ ਤੇ ਹੋਰ ਮਾਲ ਅਸਬਾਬ ਅਬਦਾਲੀ ਨੇ ਹਥਿਆਇਆ । ਅਬਦਾਲੀ ਜਦੋਂ ਪਾਣੀਪਤ ਦੀ ਲੜਾਈ ਜਿੱਤ ਕੇ ਲਾਹੌਰ ਆਇਆ ਅਤੇ ਉਸ ਦੀ ਚੌਖੀ ਸ਼ਕਤੀ ਪਾਣੀਪਤ ਦੀ ਲੜਾਈ ਵਿਚ ਖ਼ਰਚ ਹੋ ਗਈ ਸੀ । ਇਸ ਲਈ ਉਸ ਨੇ ਇਸ ਵਾਰੀ ਸਿੱਖਾਂ ਉੱਤੇ ਕੋਈ ਹਮਲਾ ਨਾ ਕੀਤਾ । ਸਿੱਖਾਂ ਨੂੰ ਇਹ ਚੰਗਾ ਮੌਕਾ ਮਿਲਿਆ । ਸਿੱਖਾਂ ਨੇ ਆਪਣੇ ਰਾਖੀ ਪ੍ਰਬੰਧ ਰਾਹੀਂ ਇਸ ਵਕਤ ਪੰਜਾਬ ਵਿਚ ਆਪਣੀ ਧਾਂਕ ਜਮ੍ਹਾ ਲਈ ਸੀ ਅਤੇ ਉਹ ਬੜੀਆਂ ਆਸਾਂ ਵਿਚ ਤੇ ਉਤਸ਼ਾਹ ਵਿਚ ਸਨ। ਜਦੋਂ ਅਬਦਾਲੀ ਆਪਣੇ ਦੇਸ਼ ਨੂੰ ਵਾਪਸ ਜਾ ਰਿਹਾ ਸੀ ਤਾਂ ਉਹ ਜੋ ਕੁਝ ਵੀ ਲੁਟ ਕੇ ਲਿਆਇਆ ਸੀ, ਉਹ ਸਾਰਾ ਕੁਝ ਸਿੱਖਾਂ ਨੇ ਵਾਪਸ ਜਾਂਦੇ ਦੁਰਾਨੀ ਦਾ ਲੁਟ ਲਿਆ । ਜਦੋਂ ਉਹ ਬਿਆਸ ਦਰਿਆ ਪਾਰ ਕਰ ਰਿਹਾ ਸੀ ਤਾਂ ਉਹ 800 ਹਿੰਦੂ-ਮੁਸਲਿਮ ਮੁਟਿਆਰਾਂ ਨਾਲ ਪਕੜ ਕੇ ਲਈ ਜਾ ਰਿਹਾ ਸੀ । ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਿੱਖ ਸਰਦਾਰਾਂ ਦੇ ਜੱਥਿਆਂ ਨੇ ਇਨ੍ਹਾਂ ਮੁਟਿਆਰਾਂ ਨੇ ਉਸ ਦੀ ਬੰਦੀ ਵਿਚੋਂ ਮੁਕਤ ਕਰਾਇਆ । ਅਤੇ ਉਨ੍ਹਾਂ ਨੂੰ ਖ਼ਰਚ ਦੇ ਕੇ ਉਨ੍ਹਾਂ ਦੇ ਆਪੋ ਆਪਣੇ ਘਰੀਂ ਪੁਚਾਇਆ । ਇਥੋਂ ਵਾਪਸ ਜਾ ਕੇ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਸਰਦਾਰਾਂ ਨੇ ਸਰਹਿੰਦ ਦੇ ਗਵਰਨਰ ਜੈਨ ਖ਼ਾਨ ਉੱਤੇ ਹਮਲਾ ਕਰ ਦਿੱਤਾ । ਉਹ ਸਰਹਿੰਦ ਛੱਡ ਕੇ ਭੱਜ ਗਿਆ । ਇਸ ਪਿੱਛੋਂ ਸਿੱਖਾਂ ਨੇ ਨਵਾਬ ਭੀਖਨ ਖ਼ਾਨ ਦਾ ਮਲੋਰਕੋਟਲਾ ਘੇਰ ਲਿਆ ਅਤੇ ਉਸ ਦੀ ਖ਼ੂਬ ਤਬਾਹੀ ਕੀਤੀ ।

ਅਬਦਾਲੀ ਦੇ ਜਰਨੈਲ ਨੂਰ-ਉਦ-ਦੀਨ ਖ਼ਾਨ ਦਾ ਟਾਕਰਾ

ਅਹਿਮਦ ਸ਼ਾਹ ਅਫ਼ਗਾਨਿਸਤਾਨ ਪੁੱਜ ਗਿਆ ਸੀ । ਉਸ ਨੂੰ ਪਾਣੀਪਤ ਦੀ ਲੜਾਈ ਜਿੱਤਣ ਦਾ ਜਿੰਨਾ ਹੌਂਸਲਾ ਤੇ ਖ਼ੁਸ਼ੀ ਸੀ ਉੱਨਾ ਹੀ ਉਸ ਨੂੰ ਸਿੱਖਾਂ ਵੱਲੋਂ ਲੁਟੇ ਜਾਣ ਦਾ ਦੁੱਖ ਤੇ ਅਫ਼ਸੋਸ ਸੀ । ਇਥੋਂ ਤਕ ਕਿ ਅਬਦਾਲੀ ਦੀ ‘ਜ਼ਮਜ਼ਮਾ’ ਨਾਮ ਦੀ ਵੱਡੀ ਖ਼ਾਸ ਤੁੱਪ ਵੀ ਲਾਹੌਰ ਪਈ ਰਹਿ ਗਈ ਸੀ। ਜੋ ਉਸ ਨੇ ਦਿੱਲੀ ਅਤੇ ਭਾਰਤ ਦੇ ਹੋਰ ਹਿੰਦੁਆਂ ਤੋਂ ਤਾਂਬੇ ਅਤੇ ਪਿੱਤਲ ਦੇ ਬੇਅੰਤ ਭਾਂਡੇ ਲੁਟ ਕੇ ਬਣਵਾਈ ਸੀ । ‘ਜ਼ਮਜ਼ਮਾ’ ਸ਼ਬਦ ਦਾ ਅਰਥ ਹੈ ‘ਬੱਦਲਾਂ ਦੀ ਘੜ੍ਹਕ ਜਾਂ ਕੜਾਕੇ ਨਾਲ ਗੱਜਣ ਦੀ ਆਵਾਜ਼’ ।

ਸਿੱਖਾਂ ਦੀਆਂ ਸਰਗਰਮੀਆਂ ਤੋਂ ਤੰਗ ਆਏ ਅਤੇ ਗੁੱਸੇ ਵਿਚ ਭੜਕੇ ਹੋਏ ਅਬਦਾਲੀ ਨੇ ਪਾਣੀਪਤ ਦੀ ਜਿੱਤ ਪਿੱਛੋਂ ਪੰਜਾਬ ਦੇ ਸਿੱਖਾਂ ਦੀ ਤਬਾਹੀ ਕਰਨ ਦੀ ਠਾਣ ਲਈ ਤਾਂ ਜੋ ਹੁਣ ਇਹ ਰੋੜਾ ਵੀ ਉਸ ਦੇ ਰਾਹ ਵਿਚੋਂ ਨਿਕਲ ਜਾਏ । ਅਬਦਾਲੀ ਨੇ ਅਫ਼ਗਾਨਿਸਤਾਨ ਵਿਚ ਅਫਗਾਨਾਂ ਦੀ 12 ਹਜ਼ਾਰ ਫ਼ੌਜ ਐਨ ਵਧੀਆ ਸਿਖਿਅਤ ਨਿਪੁੰਨ ਤੇ ਬਲਵਾਨ ਤਿਆਰ ਕੀਤੀ ਤੇ ਆਪਣੇ ਮੰਨੇ-ਪ੍ਰਮੰਨੇ ਲਾਸਾਨੀ ਜਰਨੈਲ ਨੂਰ-ਉਦ-ਦੀਨ ਖ਼ਾਨ ਦੀ ਕਮਾਨ ਹੇਠਾਂ ਪੰਜਾਬ ਉੱਤੇ ਹਮਲਾ ਕਰਨ ਲਈ ਭੇਜੀ। ਫਰ ਕੀ ਸੀ ਕਿ ਨੂਰ-ਉਦ-ਦੀਨ ਖ਼ਾਨ ਜਿਧਰ ਦੀ ਲੰਘਦਾ ਤਬਾਹੀ ਮਚਾਉਂਦਾ ਜਾਂਦਾ ਅਤੇ ਘਾਣ ਕਰਦਾ ਪੰਜਾਬ ਵਿਚ ਅੱਗੇ ਤੋਂ ਅੱਗੇ ਫੈਲ ਰਿਹਾ ਸੀ । ਸਾਰੇ ਸਿੱਖ ਸਰਦਾਰਾਂ ਵਿਚੋਂ ਸ਼ੁਕਰਚੱਕੀਆ ਜੱਥੇਦਾਰ ਚੜ੍ਹਤ ਸਿੰਘ ਦਾ ਇਲਾਕਾ ਮੋਹਰੇ ਲਗਦਾ ਸੀ । ਸਰਦਾਰ ਚੜ੍ਹਤ ਸਿੰਘ ਵੀ ਅੱਗਿਉਂ ਅਫ਼ਗਾਨੀ ਜਰਨੈਲ ਨੂੰ ਸਿੱਖਾਂ ਦੇ ਬਾਹੂਬਲ ਅਤੇ ਹਥਿਆਰਾਂ ਦਾ ਮਜ਼ਾ ਚਖਾਉਣਾ ਚਾਹੁੰਦਾ ਸੀ । ਚੜ੍ਹਤ ਸਿੰਘ ਦੇ ਨਾਲ ਹੋਰ ਜੱਥਿਆਂ ਦੇ ਮੁੱਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਜੈ ਸਿੰਘ ਕਨ੍ਹਈਆ ਆਦਿਕ ਵੀ ਪੁੱਜ ਗਏ ਸਨ । ਨੂਰ-ਉਦ-ਦੀਨ ਖ਼ਾਨ ਦਾ ਟਾਕਰਾ ਡਟ ਕੇ ਹੋਇਆ। ਨੂਰ- ਉਦ-ਦੀਨ ਖ਼ਾਨ ਉਥੋਂ ਸਿਆਲਕੋਟ ਆ ਗਿਆ ਅਤੇ ਜਦੋਂ ਸਿੱਖਾਂ ਨੇ ਘੇਰ ਲਿਆ ਤਾਂ ਨੂਰ- ਉਦ-ਦੀਨ ਰਾਤ ਨੂੰ ਭੇਸ ਬਦਲ ਕੇ ਕੰਧਾਰ ਨੂੰ ਭੱਜ ਗਿਆ ਸੀ । ਵੱਡੇ ਜਿਗਰੇ ਵਾਲੇ ਸਿੱਖਾਂ ਨੇ ਅਫ਼ਗਾਨੀ ਸਿਪਾਹੀਆਂ ਨੂੰ ਜਿਉਂਦਿਆਂ ਨੂੰ ਸੁਰੱਖਿਅਤ ਰੂਪ ਵਿਚ ਅਫ਼ਗਾਨਿਸਤਾਨ ਨੂੰ ਵਾਪਸ ਮੁੜ ਜਾਣ ਦੀ ਆਗਿਆ ਦੇ ਦਿੱਤੀ । ਕਿਸੇ ਸਿਪਾਹੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਸ ਸਮੇਂ ਲਾਹੌਰ ਦਾ ਗਵਰਨਰ ਖਵਾਜਾ ਉਬੇਦ ਵੀ ਬੜਾ ਘਬਰਾਇਆ ਹੋਇਆ ਸੀ । ਉਸ ਨੇ ਘਬਰਾਹਟ ਵਿਚ ਲ ਹੋਰ ਦੀ ਫ਼ੌਜ ਲੈ ਕੇ ਗੁਜਰਾਂਵਾਲੇ ਚੜ੍ਹਤ ਸਿੰਘ ਦੇ ਨੇੜੇ ਪੁੱਜ ਕੇ ਹਮਲਾ ਕਰਨ ਲਈ ਮੋਰਚਾ ਬੰਦੀ ਕਰ ਲਈ । ਇਸ ਮੌਕੇ ਤੇ ਚੜਤ ਸਿੰਘ ਸ਼ੁਕਰਚਕੀਆ ਦੀ ਸਹਾਇਤਾ ਲਈ ਫੇਰ ਸਾਰੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਅਤੇ ਜੈ ਸਿੰਘ ਕਨ੍ਹਈਆ ਆਦਿਕ ਆਪਣੇ ਸਿੱਖ ਜੱਥੇ ਲੈ ਕੇ ਪੁੱਜ ਗਏ। ਜਦੋਂ ਖਵਾਜਾ ਉਬੇਦ ਖ਼ਾਨ ਨੇ ਆਪਣੀ ਫ਼ੌਜ ਨੂੰ ਇਨ੍ਹਾਂ ਸਾਰੇ ਸਿੱਖ ਜੱਥਿਆਂ ਵਿਚਕਾਰ ਘਿਰਿਆ ਹੋਇਆ ਦੇਖਿਆ ਤਾਂ ਉਹ ਉਨ੍ਹੀਂ ਪੈਰੀਂ ਲਾਹੌਰ ਨੂੰ ਭੱਜਿਆ। ਉਸ ਦੀ ਭਾਜ ਸਮੇਂ ਬੇਅੰਤ ਲੜਾਈ ਦਾ ਸਾਮਾਨ ਊਠ, ਘੋੜੇ ਅਤੇ ਤੋਪਾਂ ਆਦਿਕ ਸਿੱਖਾਂ ਨੇ ਹਥਿਆਇਆ ।

ਇਸ ਜਿੱਤ ਪਿੱਛੋਂ ‘ਦਲ ਖ਼ਾਲਸਾ’ ਦੀ 22 ਅਕਤੂਬਰ 1761 ਵਿਚ ਅੰਮ੍ਰਿਤਸਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਇਕੱਤਰਤਾ ਹੋਈ । ਦਲ ਖ਼ਾਲਸਾ’ ਦੇ ਆਗੂਆਂ ਨੇ ਅਨੁਭਵ ਕੀਤਾ ਕਿ ਜਦੋਂ ਤਕ ਰਾਜ ਦੇ ਕੇਂਦਰ ਲਾਹੌਰ ਉੱਤੇ ਖ਼ਾਲਸੇ ਦਾ ਕਬਜ਼ਾ ਨਹੀਂ ਹੁੰਦਾ, ਉਦੋਂ ਤਕ ਦਲ ਖਾਲਸਾ ਦਾ ਪ੍ਰੋਗਰਾਮ ਅਧੂਰਾ ਹੈ । ਇਹ ਵਿਚਾਰ ਕਰਦਿਆਂ ‘ਦਲ ਖ਼ਾਲਸਾ’ ਨੇ ਲਾਹੌਰ ਤੇ ਚੜ੍ਹਾਈ ਕਰਨ ਦਾ ਗੁਰਮੱਤਾ ਪਾਸ ਕੀਤਾ । ਇਸ ਪਿੱਛੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਵਿਚ ਸਾਰੇ ਜੱਥੇਦਾਰਾਂ-ਜੱਸਾ ਸਿੰਘ ਰਾਮਗੜ੍ਹੀਆ, ਜੈ ਸਿੰਘ ਕਨ੍ਹਈਆ, ਅਤੇ ਹਰੀ ਸਿੰਘ ਭੰਗੀ ਆਦਿਕ ਨੇ ਲਾਹੌਰ ਸ਼ਹਿਰ ਨੂੰ ਜਾ ਕੇ ਘੇਰ ਲਿਆ । ਖਵਾਜਾ ਉਬੇਦ ਲਾਹੌਰ ਦਾ ਗਵਰਨਰ ਡਰ ਕੇ ਕਿਲੇ ਵਿਚ ਜਾ ਵੜਿਆ । ਸ਼ਹਿਰ ਦੇ ਗੇਟ ਸਾਰੇ ਬੰਦ ਸਨ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸ਼ਹਿਰ ਦੀਆਂ ਕੰਧਾਂ ਢਾਹ ਦੇਣ ਦੀ ਧਮਕੀ ਦਿੱਤੀ । ਇਸ ਪਿੱਛੋਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਜੱਸਾ ਸਿੰਘ ਆਹਲੂਵਾਲੀਆ ਨਾਲ ਸਮਝੌਤਾ ਕਰਕੇ ਸ਼ਹਿਰ ਦੇ ਗੇਟ ਖੋਲ੍ਹ ਦਿੱਤੇ । ਸਿੱਖ ਲਾਹੌਰ ਦੇ ਰਾਜ ਕੇਂਦਰ ਉੱਤੇ ਕਾਬਜ਼ ਹੋ ਗਏ ਅਤੇ ਜੱਸਾ ਸਿੰਘ ਆਹਲੂਵਾਲੀਆ ਨਾਲ ਸਮਝੌਤਾ ਕਰਕੇ ਆਹਲੂਵਾਲੀਏ ਦੇ ਨਾਮ ਉੱਤੇ ਰਾਜ-ਸਿੱਕਾ ਵੀ ਘੜਿਆ ਗਿਆ । ਪਰ ਪਿੱਛੋਂ ਜੱਸਾ ਸਿੰਘ ਆਹਲੂਵਾਲੀਆ ਖੁਦ ਅਤੇ ਬਾਕੀ ਸਰਦਾਰਾਂ ਨੇ ਇਸ ਗੱਲ ਨੂੰ ਅਨੁਭਵ ਕੀਤਾ ਅਤੇ ਆਹਲੂਵਾਲੀਆ ਦੇ ਨਾਮ ਵਾਲਾ ਸਿੱਕਾ ਵਾਪਸ ਲੈ ਲਿਆ । ਖ਼ਾਲਸੇ ਦਾ ਰਾਜ- ਸਿੱਕਾ ਗੁਰੂਆਂ ਦੇ ਨਾਮ ਉੱਤੇ ਹੋਣਾ ਚਾਹੀਦਾ ਹੈ । ਸੋ ਜਦੋਂ ਪਿੱਛੋਂ ਜਾ ਕੇ ਸਿੱਖਾਂ ਦੀ ਪੂਰੀ ਤਰ੍ਹਾਂ ਪੰਜਾਬ ਉੱਤੇ ਫ਼ਤਹਿ ਹੋਈ ਤਾਂ ਰਾਜ-ਸਿੱਕਾ ਗੁਰੂਆਂ ਦੇ ਨਾਮ ਉੱਤੇ ਹੀ ਚਾਲੂ ਕੀਤਾ ਗਿਆ ਸੀ ।

ਵੱਡਾ ਸਿੱਖ ਘਲੂਘਾਰਾ

ਹੁਣ ਤਕ ਅਹਿਮਦ ਸ਼ਾਹ ਅਬਦਾਲੀ ਦਾ ਭੇਜਿਆ ਜਰਨੈਲ ਨੂਰ-ਉਦ-ਦੀਨ ਖ਼ਾਨ ਵੀ ਪੰਜਾਬ ਦੇ ਸਿੱਖਾਂ ਨੇ ਭਜਾ ਦਿੱਤਾ ਸੀ । ਅਬਦਾਲੀ ਨੂੰ ਪੰਜਾਬ ਵਿਚ ਸਿੱਖ ਸ਼ਕਤੀਸ਼ਾਲੀ ਹੋ ਰਹੇ ਦਿਸ ਰਹੇ ਸਨ । ਕਿਉਂ ਜੋ ਪੰਜਾਬ ਵਿਚ ਸਿੱਖਾਂ ਦੇ ਲਾਹੌਰ ਉੱਤੇ ਕਾਬਜ਼ ਹੋਣ ਅਤੇ ਅਫਗਾਨ ਜਰਨੈਲ ਨੂਰ-ਉਦ-ਦੀਨ ਖ਼ਾਨ ਤੇ ਲਾਹੌਰ ਦੇ ਗਵਰਨਰ ਖਵਾਜਾ ਉਬੇਦ ਦੇ ਹਾਰਣ ਉੱਤੇ ਪੰਜਾਬੀ ਲੋਕਾਂ ਦੇ ਦਿਲਾਂ ਵਿਚ ਖ਼ਿਆਲ ਘਰ ਕਰ ਗਿਆ ਸੀ ਕਿ ਪੰਜਾਬ ਵਿਚ ਮੁਸਲਮਾਨ ਸਰਕਾਰ ਹੋਰ ਬਹੁਤਾ ਚਿਰ ਨਹੀਂ ਸੀ ਚਲ ਸਕਦੀ । ਸਿੱਖਾਂ ਨੇ ਲਾਹੌਰ ਵਿਚ ਪਰਵੇਸ਼ ਕਰਨ ਪਿੱਛੋਂ ਆਪਣੇ ਦਿਲ ਵਿਚ ਪੁਰਾਣੇ ਰੜਕਦੇ ਵਿਰੋਧੀਆਂ ਨੂੰ ਸੋਧਣਾ ਆਰੰਭ ਦਿੱਤਾ । ਵਿਸ਼ੇਸ਼ ਕਰਕੇ ਜੰਡਿਆਲੇ ਦਾ ਉਦਾਸੀ ਮਹੰਤ ਆਕਿਲ ਦਾਸ ਅਬਦਾਲੀ ਦਾ ਸੂਹੀਆ ਅਤੇ ਸਹਾਇਕ ਸੀ । ਸਿੱਖਾਂ ਨੇ ਆਕਿਲ ਦਾਸ ਦੇ ਜੰਡਿਆਲਾ ਗੁਰੂ ਤੇ ਘੇਰਾ ਪਾ ਲਿਆ । ਆਕਿਲ ਦਾਸ ਨੇ ਭੈਅ-ਭੀਤ ਹੋਏ ਨੇ ਅਬਦਾਲੀ ਨੂੰ ਸਹਾਇਤਾ ਲਈ ਪੰਜਾਬ ਤੇ ਹਮਲਾ ਕਰਨ ਲਈ ਸੱਦਿਆ । ਸਿੱਖਾਂ ਨੇ ਦੁਰਾਨੀ ਦੇ ਪੁੱਜਣ ਤੇ ਜੰਡਿਆਲੇ ਦਾ ਘੇਰਾ ਚੁੱਕ ਲਿਆ ਅਤੇ ਸਰਹਿੰਦ ਉੱਤੇ ਹਮਲਾ ਕਰ ਦਿੱਤਾ । ਜੱਸਾ ਸਿੰਘ ਰਾਮਗੜ੍ਹੀਆ ਤੇ ਹੋਰ ਸਾਰੇ ਸਿੱਖ ਜੱਥੇਦਾਰਾਂ ਦੇ ਜੱਥੇ ਮਲੇਰਕੋਟਲੇ ਕੂਪ ਪਿੰਡ ਵਿਚ ਇਸ ਸਮੇਂ ਇਕੱਠੇ ਹੋ ਚੁੱਕੇ ਸਨ । ਰਤਨ ਸਿੰਘ ਭੰਗੂ ਨੇ ਸਿੱਖਾਂ ਦੇ ਇਸ ਇਕੱਠ ਦੀ ਗਿਣਤੀ 50,000 ਦੱਸੀ ਹੈ ।

ਉਧਰੋਂ ਅਬਦਾਲੀ ਅਫ਼ਗਾਨਿਸਤਾਨ ਤੋਂ ਚਲ ਕੇ ਲਾਹੌਰ ਪੁੱਜ ਗਿਆ ਸੀ ਅਤੇ ਸਿੱਖਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਅਬਦਾਲੀ ਦੀਆਂ ਫ਼ੌਜਾਂ ਲਾਹੌਰ ਤੋਂ ਮਾਰਚ ਕਰਕੇ ਸਵੇਰੇ ਹੀ 36 ਘੰਟਿਆਂ ਵਿਚ 150 ਮੀਲ ਦਾ ਸਫ਼ਰ ਪੂਰਾ ਕਰਕੇ ਮਲੇਰਕੋਟਲੇ ਪੁੱਜ ਗਈਆਂ ਸਨ । ਸਿੱਖਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਬਾਲ-ਬੱਚੇ ਅਤੇ ਇਸਤਰੀਆਂ ਮਲੇਰਕੋਟਲੇ ਤੋਂ ਕੋਈ ਚਾਰ ਕੁ ਮੀਲ ਦੀ ਦੂਰੀ ਤੇ ਪਿੰਡ ਕੂਪ ਰਹੀੜੇ ਵਿਖੇ ਸਨ ਅਤੇ ਲੜਾਈ ਦਾ ਬਾਰੂਦ ਸਿੱਕਾ ਵੀ ਉਨ੍ਹਾਂ ਦੇ ਨਾਲ ਹੀ ਸੀ। ਕੂਪ ਰਹੀੜਾ ਪਿੰਡ ਮਲੇਰਕੋਟਲੇ ਤੋਂ ਛੇ ਮੀਲ ਦੀ ਵਿੱਥ ਤੇ ਸੀ । ਸਰਹਿੰਦ ਦੇ ਗਵਰਨਰ ਨੇ ਉਥੇ ਹੀ ਸਿੱਖਾਂ ਉੱਤੇ ਹਮਲਾ ਕਰ ਦਿੱਤਾ । ਸਿੱਖ ਉਥੋਂ ਪਿੰਡ ਗੁਰਮਾ ਵੱਲ ਨੂੰ ਵੱਧ ਰਹੇ ਸਨ । ਪਰ ਜਦੋਂ ਹਮਲਾ ਹੈ। ਗਿਆ ਤਾਂ ਸਿੱਖ ਪੂਰੀ ਬਹਾਦਰੀ ਨਾਲ ਲੜੇ ਅਤੇ ਗਵਰਨਰ ਸਰਹਿੰਦ ਅਤੇ ਦੁਰਾਨੀ ਫ਼ੌਜਾਂ ਇਸ ਪਹਿਲੀ ਝੜਪ ਵਿਚ ਹਾਰ ਗਈਆਂ। ਹੁਣ ਸਿੱਖ ਗੁਰਮਾ ਪਿੰਡ ਤਾਂ ਪੁੱਜ ਗਏ ਸਨ । ਪਰ ਉਨ੍ਹਾਂ ਦੇ ਪੁਜਦਿਆਂ ਹੀ ਅਬਦਾਲੀ ਦੀ ਡੇਢ ਲਖ ਫ਼ੌਜ ਨੇ ਸਿੱਖਾਂ ਉੱਤੇ ਹੱਲਾ ਬੋਲ ਦਿੱਤਾ । ਸਿੱਖ ਹੁਣ ਆਪਣੇ ਇਕ ਗੋਲ ਘੇਰੇ ਜਿਹੇ ਵਿਚ ਆਪਣੇ ਬੱਚਿਆਂ ਤੇ ਇਸਤਰੀਆਂ ਨੂੰ ਬਚਾਉਂਦੇ ਲੜਦੇ ਲੜਦੇ ਮਲੇਰਕੋਟਲੇ ਤੋਂ ਬਰਨਾਲੇ ਵੱਲ ਨੂੰ ਵੱਧਦੇ ਜਾ ਰਹੇ ਸਨ । ਪਰ ਬਹਾਦਰ ਸਿੱਖਾਂ ਦੀਆਂ ਤਲਵਾਰਾਂ, ਨੇਜ਼ਿਆਂ ਅਤੇ ਬੰਦੂਕਾਂ ਨਾਲ ਅਬਦਾਲੀ ਦੀਆਂ ਫ਼ੌਜਾ ਦੀਆਂ ਤੋਪਾਂ ਸਾਹਮਣੇ ਬਹਾਦਰੀ ਨਾਲ ਟਾਕਰਾ ਕਰਦਿਆਂ ਕੋਈ ਪੇਸ਼ ਨਾ ਗਈ । ਇਸ ਸਮੇਂ ਦੁਰਾਨੀਆਂ ਨੇ ਸਿੱਖਾਂ ਦਾ ਬਹੁਤ ਭਾਰੀ ਜਾਨੀ ਨੁਕਸਾਨ ਕੀਤਾ ਅਤੇ ਕੁਲ ਬੱਚੇ ਅਤੇ ਇਸਤਰੀਆਂ ਮਾਰ ਦਿੱਤੇ । ਸਿੱਖ ਮੁਕਾਬਲਾ ਕਰਦਿਆਂ ਬਰਨਾਲੇ ਵੱਲ ਨੂੰ ਵੱਧ ਰਹੇ ਸਨ ਕਿ ਰਾਹ ਵਿਚ ਇਕ ਪਿੰਡ ਕੁਤਬਾ ਬਾਮਣੀਂ ਆਇਆ ਜਿਥੇ ਇਕ ਪਾਣੀ ਦਾ ਛੱਪੜ ਸੀ । ਪਾਣੀ ਦੀ ਪਿਆਸੀ ਦੁਰਾਨੀ ਫ਼ੌਜ ਪਾਣੀ ਪੀਣ ਲਈ ਛੱਪੜ ਵੱਲ ਨੂੰ ਦੌੜੀ ਅਤੇ ਸਿੱਖ ਇੰਨੇ ਚਿਰ ਨੂੰ ਬਰਨਾਲੇ ਵੱਲ ਨੂੰ ਚੌਖਾ ਅੱਗੇ ਨਿਕਲ ਗਏ। ਦੁਰਾਨੀਆਂ ਨੇ ਬਰਨਾਲੇ ਤਕ ਸਿੱਖਾਂ ਦਾ ਪਿੱਛਾ ਕੀਤਾ ਪਰ ਉਹ ਅੱਗੇ ਬਠਿੰਡਾ ਵੱਲ ਦੇ ਲੱਖੀ ਜੰਗਲ ਨੂੰ ਚਲੇ ਗਏ ਸਨ । ਵੈਸੇ ਵੀ ਸਿੱਖਾਂ ਦੇ ਪਰਿਵਾਰ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਸਿੱਖ ਵਿਚਾਰੇ ਆਪਣੀਆਂ ਜਾਨਾਂ ਲੈ ਕੇ ਹਰਨ ਹੋ ਗਏ ।

ਇਥੋਂ ਦੁਰਾਨੀ ਫ਼ੌਜਾਂ ਪਿਛਾਂਹ ਪਰਤ ਆਈਆਂ । ਰਤਨ ਸਿੰਘ ਭੰਗੂ ਨੇ ਸਿੱਖਾਂ ਦੇ ਜਾਨੀ ਨੁਕਸਾਨ ਦੀ ਗਿਣਤੀ 50,000 ਦਸੀ ਹੈ । ਇਤਿਹਾਸਕਾਰ ਸਰਕਾਰ ਨੇ ਆਪਣੀ ਪੁਸਤਕ ਦੇ 486 ਪੰਨੇ ਤੇ ਸਿੱਖਾਂ ਦੇ ਮਰਨ ਦੀ ਗਿਣਤੀ 10,000 ਦਸੀ ਹੈ ਅਤੇ ਅੰਗ੍ਰੇਜ਼ੀ ਲਿਖਾਰੀ ਲਤੀਫ਼ ਨੇ ਰਾਏ ਕਨ੍ਹਈਆ ਲਾਲ ਦੇ ਆਧਾਰ ਤੇ ਸਿੱਖਾਂ ਦੀਆਂ 24,000 ਮੌਤਾਂ ਦੱਸੀਆਂ ਹਨ । ਸਾਡੀ ਰਾਏ ਵਿਚ 20,000 ਜਾਂ 24,000 ਹੀ ਠੀਕ ਹੋ ਸਕਦੀ ਹੈ ਅਤੇ ਇਤਿਹਾਸਕਾਰਾਂ ਵੱਲੋਂ ਵੀ ਆਮ ਤੌਰ ਤੇ 20,000 ਦੀ ਗਿਣਤੀ ਹੀ ਮੰਨੀ ਜਾਂਦੀ ਹੈ । ਪਰ ਇਹ ਦੁਖਾਂਤਿਕ ਘਟਨਾ ਸਿੱਖਾਂ ਲਈ ਲੱਕ-ਤੋੜਵੀਂ ਸੀ ਜਿਸ ਵਿਚ ਸਿੱਖਾਂ ਦਾ ਅਤਿਅੰਤ ਤੇ ਭਾਰੀ ਜਾਨੀ ਨੁਕਸਾਨ ਹੋਇਆ । ਇਸ ਨੂੰ ਅਠਾਰਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਵਿਚ ਵੱਡਾ ਘਲੂਘਾਰਾ ਕਿਹਾ ਜਾਂਦਾ ਹੈ ।

ਇਸ ਪਿੱਛੋਂ ਕਰੋਪੇ ਅਤੇ ਅਭਿਮਾਨੀ ਹੋਏ ਅਬਦਾਲੀ ਨੇ ਅੰਮ੍ਰਿਤਸਰ ਪੁੱਜ ਕੇ ਸਿੱਖਾਂ ਦਾ ਹਰਿਮੰਦਰ ਸਾਹਿਬ ਢਾਹ ਦਿੱਤਾ ਅਤੇ ਰਾਮਗੜ੍ਹ ਕਿਲ੍ਹਾ ਵੀ ਢਾਹ-ਢੇਰੀ ਕਰ ਦਿੱਤਾ । ਇਸ ਸਮੇਂ ਅਬਦਾਲੀ ਨੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਵੀ ਮਿੱਟੀ ਅਤੇ ਕੂੜੇ ਆਦਿ ਨਾਲ ਪੂਰ ਦਿੱਤਾ । ਪਰ ਦਰਬਾਰ ਸਾਹਿਬ ਉੱਤੇ ਦਾਗੀ ਤੋਪ ਵਿਚੋਂ ਇਕ ਸਪਲਿੰਟਰ ਅਹਿਮਦ ਸ਼ਾਹ ਦੇ ਨੱਕ ਉੱਤੇ ਆ ਲੱਗਾ ਅਤੇ ਉਹ ਜ਼ਖ਼ਮੀ ਹੋਇਆ ਛੇਤੀ ਦੇਣੀ ਲਾਹੌਰ ਨੂੰ ਵਾਪਸ ਪਰਤ ਆਇਆ ।

ਸਿੱਖਾਂ ਦਾ ਇਤਨਾ ਵੱਡਾ ਜਾਨੀ ਨੁਕਸਾਨ ਕਰਨ ਉਪਰੰਤ ਅਬਦਾਲੀ ਸੋਚਦਾ ਸੀ ਕਿ ਸਿੱਖ ਹੁਣ ਦੁਬਾਰਾ ਉਠਣ ਜੱਗੇ ਨਹੀਂ ਰਹੇ ਸਨ । ਪਰ ਸਿੱਖ ਤਾਂ ਕਿਸੇ ਹੋਰ ਹੀ ਮਿੱਟੀ ਦੇ ਬਣੇ ਹੋਏ ਸਨ । ‘ਜਬੇ ਬਾਣ ਲਾਗੇ ਤਬੈ ਰੋਸ ਜਾਗੇ’ ਦੇ ਅਖਾਣ ਵਾਂਗ ਸਗੋਂ ਉਹ ਹੋਰ ਵੀ ਜ਼ਿਆਦਾ ਰੋਹ ਵਿਚ ਸਨ ਅਤੇ ਗਿਣਤੀ ਵਿਚ ਦਿਨੋ’ ਦਿਨ ਵੱਧ ਰਹੇ ਸਨ । ਸਿੱਖਾਂ ਨੇ ਉਲਟਾ ਅਬਦਾਲੀ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਮਈ 1762 ਵਿਚ ਅੰਮ੍ਰਿਤਸਰ ਇਕੱਠ ਕੀਤਾ ਅਤੇ ਅਕਤੂਬਰ ਦੀ ਦੀਵਾਲੀ ਮਨਾਉਣ ਲਈ ਹਰਿਮੰਦਰ ਸਾਹਿਬ ਦੀ ਗਾਰ ਕੱਢਣ ਅਤੇ ਉਸਾਰੀ ਕਰਨ ਅਤੇ ਰਾਮਗੜ੍ਹ ਕਿਲ੍ਹਾ ਮੁੜ ਉਸਾਰਣ ਲਈ ਗੁਰਮੱਤਾ ਪਾਸ ਕੀਤਾ। ਡਾ. ਹਰੀ ਰਾਮ ਗੁਪਤਾ ਅਨੁਸਾਰ ਸਿੱਖ 60,000 ਦੀ ਗਿਣਤੀ ਵਿਚ ਅਕਤੂਬਰ, 1762 ਦੀ ਦੀਵਾਲੀ ਮਨਾਉਣ ਲਈ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਇਕੱਤਰ ਹੋਏ । ਅਤੇ ਸੇਵਾ ਵਿਚ ਜੁਟ ਗਏ । ਹੁਣ ਸਾਰੇ ਜੱਥੇ ਸਮੇਤ ਜੱਸਾ ਸਿੰਘ ਰਾਮਗੜ੍ਹੀਆ ਇਸ ਅਵਸਰ ਤੇ ਇਕੱਤਰਤ ਸਨ । ਅਬਦਾਲੀ ਨੇ ਭੈਅ ਖਾ ਕੇ ਸਿੱਖਾਂ ਪਾਸ ਸਮਝੌਤਾ ਕਰਨ ਲਈ ਅੰਮ੍ਰਿਤਸਰ ਆਪਣੇ ਸਫ਼ੀਰ ਭੇਜੋ । ਪਰ ਸਿੱਖਾਂ ਨੇ ਉਨ੍ਹਾਂ ਨੂੰ ਕੁੱਟ ਮਾਰ ਕੇ ਭਜਾ ਦਿੱਤਾ । ਇਸ ਪਿੱਛੋਂ ਅਹਿਮਦ ਸ਼ਾਹ ਨੇ ਫ਼ੌਜ ਨਾਲ ਅੰਮ੍ਰਿਤਸਰ ਦਰਬਾਰ ਸਾਹਿਬ ਉੱਤੇ ਮੁੜ ਫੌਜੀ ਹੱਲਾ ਬੋਲ ਦਿੱਤਾ । ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਅਬਦਾਲੀ ਦਾ ਬੜਾ ਭਾਰੀ ਨੁਕਸਾਨ ਹੋਇਆ ਸੀ । ਰਾਤ ਪੈਣ ਤੇ ਦੋਵੇਂ ਪਾਸੇ ਸੁਸਤਾ ਗਏ । ਅਸਚਰਜ ਦੀ ਗੱਲ ਇਹ ਹੋਈ ਕਿ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਅਬਦਾਲੀ ਫ਼ੌਜ ਲੈ ਕੇ ਰਾਤੋ ਰਾਤ ਲਾਹੌਰ ਨੂੰ ਮੁੜ ਗਿਆ । ਇਸ ਪਿੱਛੋਂ ਅਬਦਾਲੀ ਦੀਆਂ ਲੱਖੀ ਜੰਗਲ ਵੱਲ ਸਿੱਖਾਂ ਨਾਲ ਕੁਝ ਝੜਪਾਂ ਹੋਈਆਂ। ਪਰ ਇਸ ਵਾਰੀ ਉਹ ਅੰਮ੍ਰਿਤਸਰ ਨੂੰ ਲੜਨ ਲਈ ਫ਼ੌਜ ਲੈ ਕੇ ਮੁੜ ਨਹੀਂ ਸੀ ਆਇਆ, ਸਗੋਂ ਇਸ ਦੇ ਉਲਟ ਅਬਦਾਲੀ ਕੰਧਾਰ ਨੂੰ ਵਾਪਸ ਮੁੜ ਗਿਆ।

ਤਰਨਾ ਦਲ ਤੇ ਅਬਦਾਲੀ

ਅਹਿਮਦ ਸ਼ਾਹ ਅਬਦਾਲੀ ਨੇ ਇਸ ਵੱਡੇ ਸਿੱਖ ਘਲੂਘਾਰੇ ਤੋਂ ਪਿੱਛੋਂ ਬੜੀ ਕੋਸ਼ਿਸ਼ ਕੀਤੀ ਕਿ ਕੋਈ ਮੁਸਲਿਮ ਗਵਰਨਰ ਬਣਾਇਆ ਜਾਏ ਪਰ ਜਦੋਂ ਸਿੱਖਾਂ ਤੋਂ ਡਰਦਾ ਕੋਈ ਵੀ ਮੁਸਲਮਾਨ ਗਵਰਨਰ ਬਣਨ ਲਈ ਤਿਆਰ ਨਾ ਹੋਇਆ ਤਾਂ ਅਬਦਾਲੀ ਅਫ਼ਗਾਨਿਸਤਾਨ ਨੂੰ ਵਾਪਸ ਮੁੜ ਗਿਆ । ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਸਮੇਂ ਬੇਅੰਤ ਕਾਰਨਾਮੇ ਕੀਤੇ । ਇਸ ਪਿੱਛੋਂ ਸਿੱਖ ਵੀ ਆਪਣੀਆਂ ਪ੍ਰਸਿਤੀਆਂ, ਲੁਕਵੀਆਂ ਥਾਵਾਂ, ਪਹਾੜਾਂ ਅਤੇ ਹੋਰ ਜੰਗਲੀ ਪਨਾਹਗਾਹਾਂ ਵਿਚੋਂ ਨਿਕਲ ਕੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣ ਲਈ ਫ਼ੈਲ ਗਏ । ਇਕ ਅੰਗ੍ਰੇਜ਼ ਲਿਖਾਰੀ ਫਾਸਟਰ ਨੇ ਲਿਖਿਆ ਹੈ ਕਿ ਸਿੱਖਾਂ ਦੇ ਦਿਲਾਂ ਉੱਤੇ ਅਬਦਾਲੀ ਅਤੇ ਮੁਗਲਾਂ ਵੱਲੋਂ ਕੀਤੇ ਹੋਏ ਅਤਿਆਚਾਰ ਬੜੀ ਡੂੰਘੀ ਤਰ੍ਹਾਂ ਉਕਰੇ ਹੋਏ ਸਨ । ਪਰ ਉਨ੍ਹਾਂ ਨੇ ਫੇਰ ਵੀ ਆਪਣੇ ਅਧੀਨ ਬੰਦੀ ਬਣੇ ਅਫ਼ਗਾਨਾਂ ਜਾਂ ਦੁਸ਼ਮਣਾਂ ਦਾ ਕਤਲ ਕਦੇ ਵੀ ਨਹੀਂ ਸੀ ਕੀਤਾ । ਇਸ ਸਮੇਂ ਸਿੱਖਾਂ ਨੇ ਇਸ ਸਮੇਂ ਤੋਂ ਪਹਿਲਾਂ ਹੀ ਸਾਰੇ ਜੱਥਿਆ ਨੂੰ ਦੋ ਦਲਾਂ — ਬੁੱਢਾ ਦਲ ਅਤੇ ਤਰਨਾ ਦਲ ਵਿਚ ਵੰਡ ਲਿਆ ਸੀ ‘ਤਰਨਾ ਦਲ’ ਵਿਚ ਭੰਗੀ ਮਿਸਲ, ਕਨ੍ਹਈਆ, ਰਾਮਗੜ੍ਹੀਆ, ਸ਼ੁਕਰਚੱਕੀਆ ਅਤੇ ਨਕੱਈ ਮਿਸਲਾਂ ਸ਼ਾਮਲ ਸਨ । ਬਾਕੀ ਮਿਸਲਾਂ ਆਹਲੂਵਾਲੀਆਂ, ਨਿਸ਼ਾਨਵਾਲੀਆਂ, ਡੱਲੇਵਾਲੀਆਂ, ਕਰੋੜ ਸਿੰਘੀਆਂ, ਸ਼ਹੀਦਾਂ ਅਤੇ ਸਿੰਘਪੁਰੀਆਂ, ਬੁੱਢਾ ਦਲ ਵਿਚ ਸ਼ਾਮਲ ਸਨ ।

ਇਨ੍ਹਾਂ ‘ਤਰਨਾ ਦਲ’ ਦੀਆਂ ਮਿਸਲਾਂ ਵਿਚ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਸਰਦਾਰ ਹਰੀ ਸਿੰਘ ਭੰਗੀ, ਕਨ੍ਹਈਆ ਮਿਸਲ ਦਾ ਸਰਦਾਰ ਜੈ ਸਿੰਘ ਕਨ੍ਹਈਆ ਅਤੇ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਠਾਰਵੀਂ ਸਦੀ ਦੇ ਕੁਝ ਐਸੇ ਹੀਰੇ ਸਨ, ਜਿਹੜੇ ਆਪੋ ਵਿਚ ਇਕ ਦੂਜੇ ਤੋਂ ਵੱਧ ਚੜਵੇਂ ਸਨ । ਤਰਨਾ ਦਲ ਨੇ ਸਭ ਤੋਂ ਪਹਿਲਾ ਹਮਲਾ ਇਸ ਸਮੇਂ ਕਸੂਰ ਉੱਤੇ ਕੀਤਾ । ਅਸਲ ਵਿਚ ਕਸੂਰ ਦੇ ਪਠਾਨ ਉਸਮਾਨ ਖ਼ਾਨ ਨੇ ਇਕ ਬ੍ਰਾਹਮਣ ਇਸਤਰੀ ਕਢ ਲਈ ਸੀ । ਉਂਜ ਵੀ ਕਸੂਰ ਉਸ ਵੇਲੇ ਪਠਾਣਾਂ ਦਾ ਸੀ । ਜੱਸਾ ਸਿੰਘ ਰਾਮਗੜੀਆ ਅਤੇ ਤਰਨਾਂ ਦਲ ਦੇ ਬਾਕੀ ਸਰਦਾਰਾਂ ਨੇ ਆਪਣਾ ਦਲ ਕਸੂਰ ਉੱਤੇ ਹਮਲੇ ਲਈ ਚੜ੍ਹਾ ਦਿੱਤਾ । ਪਠਾਨ ਉਸਮਾਨ ਖ਼ਾਨ ਨੇ ਅੱਗਿਉਂ ਪੰਜ ਸੌ ਆਦਮੀਆਂ ਨਾਲ ਟਾਕਰਾ ਕੀਤਾ, ਪਰ ਖ਼ਾਲਸੇ ਦੇ ਸਾਹਮਣੇ ਉਹ ਟਿਕ ਨਾ ਸਕਿਆ । ਸਿੱਖਾਂ ਨੇ ਸਮੇਤ ਉਸਮਾਨ ਖ਼ਾਨ ਦੇ ਉਸ ਦੀ ਸਾਰੀ ਦੀ ਸਾਰੀ ਫੌਜ ਮਾਰ ਦਿੱਤੀ ਅਤੇ ਬ੍ਰਾਹਮਣ ਇਸਤਰੀ ਪਠਾਣਾਂ ਤੋਂ ਰਿਹਾ ਕਰਾ ਕੇ ਉਸ ਦੇ ਪਤੀ ਨੂੰ ਸੰਭਾਲ ਦਿੱਤੀ ।

ਇਸ ਪਿੱਛੋਂ ਤਰਨਾ ਦਲ ਜਲੰਧਰ ਦੁਆਬ ਦੇ ਇਲਾਕਿਆਂ ਉੱਤੇ ਟੁੱਟ ਕੇ ਪੈ ਗਿਆ ਅਤੇ ਜਲੰਧਰ ਦੁਆਬ ਦਾ ਸਾਰਾ ਇਲਾਕਾ ਗਾਹ ਮਾਰਿਆ ਅਤੇ ਜਿਧਰ ਦਲ ਜਾਂਦਾ ਤਬਾਹੀ ਮਚਾਉਂਦਾ ਚਲਾ ਜਾਂਦਾ ਸੀ । ਇਸ ਵੇਲੇ ਜਲੰਧਰ ਦੁਆਬ ਦਾ ਗਵਰਨਰ ਸਾਦਤ ਯਾਰ ਖ਼ਾਨ ਸੀ ਅਤੇ ਉਸ ਨੇ ਦਲ ਨਾਲ ਕੋਈ ਟੱਕਰ ਨਾ ਲਈ ਅਤੇ ਸਗੋਂ ਆਪ ਵੀ ਉਹ ਛੁਪ ਗਿਆ ਸੀ । ਉਪਰ ਦੂਜੇ ਪਾਸੇ ਸਿੱਖਾਂ ਨੇ ਆਹਲੂਵਾਲੀਆ ਦੀ ਕਮਾਨ ਹੇਠਾਂ ਮਲੇਰਕੋਟਲਾ ਕਬਜ਼ੇ ਵਿਚ ਲੈ ਲਿਆ ਸੀ ਅਤੇ ਉਥੇ ਦਾ ਨਵਾਬ ਭੀਖਨ ਖ਼ਾਨ, ਜਿਸ ਨਾਲ ਖ਼ਾਲਸੇ ਦੀ ਖ਼ਾਸ ਦੁਸ਼ਮਣੀ ਸੀ, ਨੂੰ ਕਤਲ ਕਰਕੇ ਪਾਰ ਬੁਲਾਇਆ ।

ਇਸ ਪਿੱਛੋਂ ਖ਼ਾਲਸਾ ਸਰਹਿੰਦ ਵੱਲ ਨੂੰ ਧਾਇਆ । ਉਸ ਇਲਾਕੇ ਵਿਚ ਖ਼ਾਲਸੇ ਨੇ ਗੰਗੂ ਬ੍ਰਾਹਮਣ ਨੂੰ ਸਮੇਤ ਪਰਿਵਾਰ ਦੇ ਕਤਲ ਕੀਤਾ ਅਤੇ ਮੋਰਿੰਡੇ ਦੇ ਜਾਨੀ ਅਤੇ ਮਾਨੀ ਨੂੰ ਮਾਰ ਮੁਕਾਇਆ । ਇਹ ਦੋ ਰੰਘੜ ਸਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਦੇ ਸੂਬੇ ਪਾਸ ਪਕੜਾਇਆ ਸੀ । ਇਸ ਪਿੱਛੋਂ ਖ਼ਾਲਸੇ ਨੇ ਮੋਰਿੰਡੇ ਦੇ ਚੁਣ ਚੁਣ ਕੇ ਜਵਾਨ ਮੁਸਲਮਾਨਾਂ ਦਾ ਕਤਲ ਕੀਤਾ । ਦਸੰਬਰ 1963 ਵਿਚ ਇਸ ਸਮੇਂ ਸਿੱਖਾਂ ਨੇ ਸਰਹਿੰਦ ਘੇਰੇ ਵਿਚ ਲੈ ਲਿਆ । ਇਸ ਦਾ ਗਵਰਨਰ ਜੈਨ ਖ਼ਾਨ ਇੰਨੀ ਛੇਤੀ ਅਹਿਮਦ ਸ਼ਾਹ ਅਬਦਾਲੀ ਦੀ ਸਹਾਇਤਾ ਲੈਣ ਦੇ ਯੋਗ ਨਹੀਂ ਸੀ । ਉਸ ਨੇ ਇਸ ਲਈ ਸਿੱਖਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ । ਪਰ ਸਿੱਖਾਂ ਦੇ ਦਿਲਾਂ ਉੱਤੇ ਬਰਨਾਲੇ ਵੱਲ ਦੇ ਇਲਾਕੇ ਦੇ ਵੱਡੇ ਸਿੱਖ ਘਲੂਘਾਰੇ ਦੇ ਜ਼ਖ਼ਮ ਅੱਜ ਤਾਜ਼ੇ ਸਨ । ਇਸ ਤੋਂ ਇਲਾਵਾ ਸਰਹਿੰਦ ਦੀ ਇਸ ਮੰਦਭਾਗੀ ਧਰਤੀ ਉੱਤੇ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਬੱਚੇ ਸੂਬਾ ਸਰਹਿੰਦ ਵੱਲੋਂ ਜਿਉਂਦੇ ਨੀਹਾਂ ਵਿਚ ਚਿਣ ਦਿੱਤੇ ਗਏ। ਸਨ । ਇਸ ਲਈ ਸਿੱਖ ਸਰਦਾਰਾਂ ਨੇ ਸੁਲ੍ਹਾ ਦੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਘੇਰਾ ਪਾਈ ਰਖਿਆ । ਅੰਤਕਾਰ ਗਵਰਨਰ ਜੈਨ ਖ਼ਾਨ ਨੇ ਕਿਲ੍ਹੇ ਵਿਚੋਂ ਨਿਕਲ ਕੇ ਸਿੱਖ ਜੱਥਿਆਂ ਦਾ ਮੁਕਾਬਲਾ ਕੀਤਾ ਜਿਸ ਵਿਚ ਉਸ ਦੀਆਂ ਫ਼ੌਜਾਂ ਹਾਰ ਗਈਆਂ ਅਤੇ ਬਹੁਤ ਸਾਰੀ ਫ਼ੌਜ ਮਾਰ ਗਈ। ਜੈਨ ਖ਼ਾਨ ਵੀ ਮਾਰਿਆ ਗਿਆ। ਸਿੱਖਾਂ ਨੇ ਫੇਰ ਸਰਹਿੰਦ ਲੁੱਟਿਆ । ਇਹ ਯੁੱਧ ਸਰਹਿੰਦ ਦੇ ਚੜ੍ਹਦੇ ਪੂਰਬ ਦੇ ਪਾਸ ਸੱਤ ਮੀਲ ਉੱਤੇ ਇਕ ਪਿੰਡ ਪੀਰ ਜਨ ਮੁਨੇਰਾ ਵਿਖੇ ਹੋਇਆ । ਡਾ. ਗੁਪਤਾ ਨੇ ਇਸ ਸਮੇਂ ਆਪਣੀ ਪੁਸਤਕ ‘ਹਿਸਟਰੀ ਆਫ਼ ਦੀ ਸਿੱਖਸ’ ਵਿਚ ਲਿਖਿਆ ਹੈ ਕਿ ਸਿੱਖਾਂ ਨੇ ਇਸ ਸਮੇਂ ਉਹ ਦੀਵਾਰ ਵੀ ਢਾਹ ਦਿੱਤੀ ਜਿਸ ਵਿਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਚੁਣੇ ਗਏ ਸਨ । ਪਰ ਬਾਕੀ ਇਤਿਹਾਸਕਾਰ ਇਸ ਨਾਲ ਸਹਿਮਤ ਨਹੀਂ । ਉਨ੍ਹਾਂ ਦਾ ਵਿਚਾਰ ਹੈ ਕਿ ਇਹ ਦੀਵਾਰ ਪਹਿਲਾਂ ਹੀ ਬੰਦਾ ਬਹਾਦਰ ਦੀਆਂ ਲੜਾਈਆਂ ਸਮੇਂ ਕਿਸੇ ਵਕਤ ਢਾਹ-ਢੇਰੀ ਹੋ ਗਈ ਸੀ।

ਇਸ ਸਮੇਂ ਦੀ ਹੀ ਗੱਲ ਹੈ ਕਿ ਦੁਰਾਨੀ ਫ਼ੌਜਾਂ ਦੇ ਮੁੱਖ ਕਮਾਂਡਰ ਜਹਾਨ ਖ਼ਾਨ ਨੇ ਪੰਜਾਬ ਉੱਤੇ ਨਵੰਬਰ, 1763 ਵਿਚ ਹੱਲਾ ਬੋਲ ਦਿੱਤਾ । ਪਰ ਸਿੱਖਾਂ ਨੇ ਉਸ ਨੂੰ ਦਰਿਆ ਚਨਾਬ ਉੱਤੇ ਉਹ ਚਣੇ ਚਬਾਏ ਕਿ ਉਸ ਨੂੰ ਸਮੇਤ ਪਰਿਵਾਰ ਦੇ ਸਿਆਲਕੋਟ ਨੂੰ ਭਾਂਜ ਖਾਣੀ ਪਈ । ਜਦੋਂ ਸਿੱਖਾਂ ਨੇ ਸਿਆਲਕੋਟ ਦੇ ਕਿਲ੍ਹੇ ਨੂੰ ਘੇਰਾ ਪਾਇਆ ਤਾਂ ਲੜਨਾ ਤਾਂ ਕੀ ਸੀ ਕਿ ਜਹਾਨ ਖ਼ਾਨ ਆਪਣਾ ਪਰਿਵਾਰ ਉਸੇ ਥਾਂ ਛੱਡ ਕੇ ਪਿਸ਼ੌਰ ਨੂੰ ਭੱਜ ਗਿਆ। ਇਸ ਪਿੱਛੋਂ ਸਿੱਖਾਂ ਨੇ ਉਸ ਦਾ ਪਰਿਵਾਰ ਹਰ ਤਰ੍ਹਾਂ ਸੁਰੱਖਿਅਤ ਜੰਮੂ ਵਿਖੇ ਪਹੁੰਚਾ ਦਿੱਤਾ ਸੀ । ਸਿੱਖਾਂ ਦਾ ਇਹ ਦ੍ਰਿੜ ਧਰਮ ਰਿਹਾ ਕਿ ਉਹ ਇਸਤਰੀ ਜਾਂ ਮਾਸੂਮ ਬੱਚਿਆਂ ਉੱਤੇ ਹੱਥ ਨਹੀਂ ਚੁੱਕਦੇ ।

ਤਰਨਾ ਦਲ ਦੇ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਰਦਾਰਾਂ ਨੇ ਫੇਰ ਜਲੰਧਰ ਦੁਆਬ ਉੱਤੇ ਹਮਲਾ ਕਰ ਦਿੱਤਾ ਸੀ, ਅਤੇ ਜਦੋਂ ਕਿ ਇਥੇ ਦਾ ਗਵਰਨਰ ਸਾਦਤ ਯਾਰ ਖ਼ਾਨ ਉਥੋਂ ਭੱਜ ਗਿਆ ਸੀ, ਉਦੋਂ ਤੋਂ ਹੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਪਹਿਲਾਂ ਹੀ ਇਸ ਇਲਾਕੇ ਵਿਚ ਧਾਂਕ ਪਈ ਹੋਈ ਸੀ । ਇਸ ਕਰ ਕੇ ਜੱਸਾ ਸਿੰਘ ਨਾਲ ਬਹੁਤ ਸਾਰੀ ਸਿੱਖ ਜੁਝਾਰਾਂ ਦੀ ਗਿਣਤੀ ਵੀ ਵੱਧ ਗਈ ਸੀ । ਤਰਨਾ ਦਲ ਨੇ ਉਸ ਹਮਲੇ ਦੇ ਦੌਰਾਨ ਉਨ੍ਹਾਂ ਅਮੀਰਾਂ ਨੂੰ ਖ਼ੂਬ ਲੁੱਟਿਆ ਜਿਹੜੇ ਅਬਦਾਲੀ ਦੇ ਹਮਲਿਆਂ ਦੇ ਸਮੇਂ ਸਿੱਖਾਂ ਦੇ ਵਿਰੋਧੀ ਸਨ । ਉਦੋਂ ਆਮ ਜਨਤਾ ਵਿਚ ਸਿੱਖਾਂ ਦਾ ‘ਰਾਖੀ’ ਸਿਸਟਮ ਹਰਮਨ ਪਿਆਰਾ ਹੋ ਚੁੱਕਾ ਸੀ । ਇਸ ਲਈ ਜਨਤਾ ਨੇ ਹਰ ਥਾਂ ਜਿਥੇ ਵੀ ਸਿੱਖ ਗਏ ਉਨ੍ਹਾਂ ਨੂੰ ‘ਜੀ ਆਇਆ ਆਖਿਆ ।

ਇਸ ਸਮੇਂ ਦੀ ਹੀ ਗੱਲ ਹੈ ਕਿ ਤਰਨਾ ਦਲ ਨੇ ਲਾਹੌਰ ਉੱਤੇ ਚੜ੍ਹਾਈ ਕਰ ਦਿੱਤੀ ਸੀ । ਇਸ ਵੇਲੇ ਵੀ ਰਾਮਗੜ੍ਹੀਆਂ ਸਰਦਾਰ ਖ਼ਾਲਸਾ ਦੇ ਤਰਨਾ ਦਲ ਦੇ ਹੋਰ ਸਰਦਾਰਾਂ ਦੇ ਬਰਾਬਰ ਅੱਗੇ ਸੀ । ਲਾਹੌਰ ਦੇ ਗਵਰਨਰ ਕਾਬਲੀ ਮਲ ਨੂੰ ਤਰਨਾ ਦਲ ਨੇ ਧਮਕੀ ਦਿੱਤੀ ਕਿ ਉਹ ਗਊਆਂ ਦੇ ਬੁੱਚੜਾਂ ਨੂੰ ਸਿੱਖਾਂ ਦੇ ਹਵਾਲੇ ਕਰੇ । ਪਰ ਕਾਬਲੀ ਮਲ ਅਬਦਾਲੀ ਤੋਂ ਡਰਦਾ ਸੀ । ਉਸ ਨੇ ਸਿੱਖਾਂ ਨੂੰ ਆਪਣੀ ਮਜਬੂਰੀ ਦਸਦਿਆਂ ਹੋਇਆਂ ਇਸ ਗੱਲ ਤੇ ਸਮਝੌਤਾ ਕਰ ਲਿਆ ਕਿ ਉਹ ਉਨ੍ਹਾਂ ਸਾਰੇ ਬੁੱਚੜਾਂ ਦੇ ਕੰਨ ਅਤੇ ਨੱਕ ਵੱਢ ਕੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦੇਵੇਗਾ । ਸਿੱਖਾਂ ਨੇ ਇਹ ਗੱਲ ਮੰਨ ਲਈ ਅਤੇ ਕਾਬਲੀ ਮਲ ਨੇ ਲਾਹੌਰ ਸ਼ਹਿਰ ਦੇ ਸਾਰੇ ਗਊਆਂ ਦੇ ਕਾਤਲ ਬੁੱਚੜਾਂ ਨੂੰ ਗ੍ਰਿਫਤਾਰ ਕਰ ਕੇ ਲਿਆਂਦਾ । ਉਨ੍ਹਾਂ ਸਾਰਿਆਂ ਦੇ ਨੱਕ ਅਤੇ ਕੰਨ ਵੱਢਵਾ ਕੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ।

ਇਸ ਪਿੱਛੋਂ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਤਰਨਾ ਦਲ ਦੇ ਸਰਦਾਰਾਂ ਨੇ ਕਈ ਪੰਜਾਬ ਦੇ ਇਲਾਕੇ ਆਪਣੇ ਅਧੀਨ ਕਰ ਲਏ ਸਨ । ਜਿਵੇਂ ਹਰੀ ਸਿੰਘ ਭੰਗੀ ਨੇ ਮੁਲਤਾਨ ਆਦਿਕ, ਸਰਦਾਰ ਚੜ੍ਹਤ ਸਿੰਘ ਇਕੱਲੇ ਨੇ ਤਰਨਾ ਦਲ ਤੋਂ ਵੱਖਰਿਆਂ ਲੜਕੇ ਜਿਹਲਮ ਤੋਂ’ ਸਿੰਧ ਤਕ ਦਾ ਇਲਾਕਾ ਆਪਣੇ ਅਧੀਨ ਕਰ ਲਿਆ ਸੀ ।

ਅਹਿਮਦ ਸ਼ਾਹ ਦੁਰਾਨੀ ਨੂੰ ਪੰਜਾਬ ਭਰ ਵਿਚ ਫੈਲੇ ਹੋਏ ਖ਼ਾਲਸੇ ਦੇ ਬੁੱਢਾ ਦਲ ਤੇ ਤੁਰਨਾ ਦਲ ਦੀ ਖ਼ਬਰ ਪੁੱਜੀ । ਉਸ ਨੂੰ ਇਸ ਗੱਲ ਦਾ ਫਿਕਰ ਲੱਗਾ ਕਿ ਪੰਜਾਬ ਕਿਧਰੇ ਸਿੱਖਾਂ 1 ਦੇ ਅਧਿਕਾਰ ਵਿਚ ਹੀ ਨਾ ਆ ਜਾਵੇ । ਕਿਉਂਕਿ ਸਰਹਿੰਦ ਤੇ ਮਲੇਰਕੋਟਲਾ ਵੀ ਸਿੱਖਾਂ ਦੇ ਅਧਿਕਾਰ ਹੇਠ ਆ ਗਿਆ ਸੀ । ਅਬਦਾਲੀ ਦੇ ਯਾਰ ਨਵਾਬ ਭੀਖਨ ਖ਼ਾਨ ਅਤੇ ਜੈਲ ਖਾਨ ਮਾਰ ਦਿੱਤੇ ਗਏ ਸਨ । ਇਹ ਦੇਖ ਕੇ ਅਬਦਾਲੀ ਨੇ ਸਤਵੀਂ ਵਾਰੀ ਹਮਲਾ ਕਰ ਦਿੱਤਾ। ਅਹਿਮਦ ਸ਼ਾਹ ਦੀ ਆਮਦ ਦੀ ਖ਼ਬਰ ਸੁਣ ਕੇ ਸਿੱਖ ਆਪਣੀਆਂ ਲੱਖੀ ਜੰਗਲ ਦੀਆਂ ਪਨਾਹ, ਗਾਹਾਂ ਵਿਚ ਫੇਰ ਛੁਪ ਗਏ । ਪਰ ਤਾਂ ਵੀ ਸਿੱਖਾਂ ਨੇ ਅਬਦਾਲੀ ਦਾ ਮੁਕਾਬਲਾ ਕਰਨਾ ਨਹੀਂ। ਸੀ ਛੱਡਿਆ । ਸਿਰਫ਼ ਪੈਂਤੜੇ ਬਦਲੇ ਸਨ । ਤਰਨਾ ਦਲ ਦੇ ਸ਼ੁਕਰਚੱਕੀਆ ਦੇ ਮੁੱਖੀ ਸਰਦਾਰ ਚੜ੍ਹਤ ਸਿੰਘ ਨੇ ਸਿੱਖਾਂ ਦਾ ਖੁਰਾ-ਖੋਜ ਲਭਦੇ ਇਕ ਕਾਫ਼ੀ ਵੱਡੇ ਟੁਕੜੇ ਦਾ ਪਹਿਲਾ ਮੁਕਾਬਲਾ ਕੀਤਾ । ਪਿੱਛੋਂ ਤਾਕਤਵਾਰ ਟੁਕੜੀ ਵੇਖ ਕੇ ਅਤੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਪਿਛਾਂਹ ਹੱਟ ਗਿਆ । ਅਹਿਮਦ ਸ਼ਾਹ ਸਿੱਖਾਂ ਦੀ ਭਾਲ ਵਿਚ ਅੰਮ੍ਰਿਤਸਰ ਆ ਗਿਆ । ਪਰ ਸਿੱਖ ਪਹਿਲਾਂ ਹੀ ਛੁਪ ਗਏ ਸਨ । ਕੇਵਲ ਰਾਮਗੜ੍ਹ ਦੇ ਕਿਲ੍ਹੇ ਵਿਚ ਤੀਹ ਸਿੱਖ ਸਿਦਕ ਨਿਭਾਉਣ ਲਈ ਅਤੇ ਅੰਮ੍ਰਿਤਸਰ ਦੇ ਪਵਿੱਤਰ ਥਾਂ ਤੇ ਗੁਰੂ ਦੀ ਰਜ਼ਾ ਵਿਚ ਰਾਮਗੜ੍ਹ ਕਿਲ੍ਹੇ ਵਿਚ ਅਹਿਮਦ ਸ਼ਾਹ ਨਾਲ ਲੜ ਕੇ ਸ਼ਹੀਦ ਹੋਣ ਲਈ ਠਹਿਰੇ ਹੋਏ ਸਨ, ਜੋ ਪਿੱਛੋਂ ਅਬਦਾਲੀ ਦੇ ਫ਼ੌਜੀ ਦਸਤੇ ਨਾਲ ਲੜਦੇ ਸ਼ਹੀਦ ਹੋ ਗਏ ਸਨ ।

ਇਸ ਵਾਰੀ ਤਰਨਾ ਦਲ ਨਾਲ ਅਬਦਾਲੀ ਦੀ ਲੜਾਈ ਬਟਾਲਾ, ਜੰਡਿਆਲਾ ਅਤੇ ਅਦੀਨਾ ਨਗਰ ਵਿਖੇ ਹੋਈ । ਅਹਿਮਦ ਸ਼ਾਹ ਇਨ੍ਹਾਂ ਯੁੱਧਾਂ ਵਿਚ ਹਾਰ ਗਿਆ । ਇਸ ਮੌਕੇ ਤੇ ਅਹਿਮਦ ਸ਼ਾਹ ਜਲੰਧਰ ਦੁਆਬ ਵੱਲ ਵਧਿਆ ਪਰ ਇਥੇ ਤਰਨਾ ਦਲ ਹੱਥੋਂ ਆਪਣੀ ਹਾਰ ਹੁੰਦੀ ਦੇਖ ਕੇ ਬਿਆਸ ਦਰਿਆ ਪਾਰ ਕਰ ਰਿਹਾ ਸੀ । ਇਸ ਮੌਕੇ ਦਾ ਲਾਭ ਉਠਾਂਦਿਆਂ। ਹਰੀ ਸਿੰਘ ਭੰਗੀ ਨੇ ਟੇਕ ਚੰਦ ਨੂੰ ਗਵਰਨਰ ਕਾਬਲੀ ਮਲ ਦਾ ਰੈਜ਼ੀਡੈਂਟ ਦੇ ਤੌਰ ਤੇ ਸਲਾਹ ਕਾਰ ਨਿਯੁਕਤ ਕਰ ਦਿੱਤਾ। ਇਸ ਦੌਰਾਨ ਹੀ ਸਿੱਖਾਂ ਨੇ ਅਬਦਾਲੀ ਦਾ ਪਿੱਛਾ ਨਾ ਛਡਿਆ ਅਤੇ ਭੱਜੇ ਜਾਂਦੇ ਅਬਦਾਲੀ ਉੱਤੇ ਸਿੱਖ ਹਮਲੇ ਕਰਦ ਰਹੇ, ਉਸ ਨੂੰ ਤੰਗ ਕਰਦੇ ਅਤੇ ਚਿੜਾਉਂਦੇ ਰਹੇ । ਇੰਨੇ ਚਿਰ ਨੂੰ ਗਰਮੀ ਦਾ ਮੌਸਮ ਆ ਰਿਹਾ ਸੀ । ਅਫ਼ਗਾਨ ਪੰਜਾਬ ਦੀ ਗਰਮੀ ਅਤੇ ਬਾਰਸ਼ ਤੋਂ ਬੜਾ ਡਰਦੇ ਸਨ । ਅਹਿਮਦ ਸ਼ਾਹ ਨੂੰ ਉਸ ਦੇ ਫ਼ੌਜੀਆਂ ਨੇ ਗਰਮੀ ਅਤੇ ਬਾਰਸ਼ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਅਫ਼ਗਾਨਿਸਤਾਨ ਨੂੰ ਵਾਪਸ ਮੁੜ ਜਾਣ ਲਈ ਰਾਜ਼ੀ ਕਰ ਲਿਆ । ਪਟਿਆਲੇ ਦੇ ਰਾਜੇ ਆਲਾ ਸਿੰਘ ਨੇ ਵੀ ਇਸ਼ਾਰੇ ਮਾਤਰ ਅਹਿਮਦ ਸ਼ਾਹ ਨੂੰ ਦੱਸਿਆ ਕਿ ਸਿੱਖ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਕੋਈ ਕਦੇ ਦਬਾ ਨਹੀਂ ਸਕਿਆ । ਅਤੇ ਜਿੰਨਾ ਕੋਈ ਇਨ੍ਹਾਂ ਨੂੰ ਦਬਾਏਗਾ ਉੱਨਾ ਹੀ ਇਹ ਹੋਰ ਉਭਰ ਕੇ ਉਠਣਗੇ । ਆਲਾ ਸਿੰਘ ਇਸ ਤਰ੍ਹਾਂ ਦੋਪਾਸੀ ਸਾਂਝ ਸਿੱਖਾਂ ਅਤੇ ਅਬਦਾਲੀ ਨਾਲ ਕਾਇਮ| ਰਖਦਾ ਰਿਹਾ ਸੀ । ਉਹ ਪੰਜਾਬ ਦੀਆਂ ਬਾਕੀ ਮਿਸਲਾਂ ਤੋਂ ਕੁਝ ਦੂਰ ਸੀ ।

ਅਹਿਮਦ ਸ਼ਾਹ ਆਪਣੇ ਫ਼ੌਜੀਆਂ ਅਤੇ ਭਾਰਤੀ ਮਿੱਤਰਾਂ ਅਤੇ ਸਲਾਹਕਾਰਾਂ ਦੀ ਗੱਲ ਮੰਨ ਕੇ ਆਪਣੇ ਦੇਸ਼ ਨੂੰ ਵਾਪਸ ਮੁੜ ਰਿਹਾ ਸੀ। ਉਸ ਨੇ ਅੱਜੇ ਦਰਿਆ ਸਤਲੁਜ ਪਾਰ ਕੀਤਾ ਹੀ ਸੀ ਕਿ ਇੰਨੇ ਨੂੰ ਤਰਨਾ ਦਲ ਦੇ ਤੇ ਬੁੱਢਾ ਦਲ ਦੋਵੇਂ ਹੀ ਇਕੱਠੇ ਹੋ ਕੇ ਅਬ- ਦਾਲੀ ਨੂੰ ਪੈ ਗਏ । ਇਥੇ ਅਫਗਾਨਾਂ ਅਤੇ ਸਿੱਖਾਂ ਦਾ ਆਹਮਣੇ ਸਾਹਮਣੇ ਸੱਤ ਦਿਨ ਤਕ ਘੋਰ ਯੁੱਧ ਹੋਇਆ । ਜੱਸਾ ਸਿੰਘ ਰਾਮਗੜ੍ਹੀਆ ਇਸ ਯੁੱਧ ਵਿਚ ਬੜਾ ਸਰਗਰਮ ਰਿਹਾ ਅਤੇ ਉਸ ਨੇ ਇਥੇ ਆਪਣੀ ਬਹਾਦਰੀ ਦੇ ਚੰਗੇ ਜੌਹਰ ਦਿਖਾਏ। ਅਹਿਮਦ ਸ਼ਾਹ ਦੇ ਨਾਲ ਫ਼ਾਰਸੀ ਦਾ ਕਵੀ ਨੂਰ ਮੁਹੰਮਦ ਪੰਜਾਬ ਵਿਚ ਆਇਆ ਹੋਇਆ ਸੀ । ਜੱਸਾ ਸਿੰਘ ਰਾਮ- ਗੜ੍ਹੀਆ ਬਾਰੇ ਕਾਜ਼ੀ ਨੂਰ ਮੁਹੰਮਦ ਨੇ ਆਪਣੇ ਫ਼ਾਰਸੀ ਵਿਚ ਰਚੇ ਜੰਗਨਾਮਾ ਵਿਚ ਜੱਸਾ ਸਿੰਘ ਦਾ ਚਿੱਤਰ ਪੇਸ਼ ਕੀਤਾ, ਜਿਸ ਵਿਚ ਨੂਰ ਮੁਹੰਮਦ ਨੇ ਉਸ ਨੂੰ ਯੁੱਧ ਖੇਤਰ ਵਿਚ ਲੜਦੇ ਨੂੰ ਅੱਖੀਂ ਦੇਖਿਆ ਸੀ, ਉਹ ਕਹਿੰਦਾ ਹੈ :

“ਦਿਗਰ ਜੱਸਾ ਠੋਕਾ ਬਦਸ਼ ਹਮਅਨਾਂ

ਕਿ ਸ਼ੇਰਾਂ ਬਦਾਂ ਸੱਗ ਤਬਾਬੇ ਤਵਾਂ ।”

ਇਸ ਦਾ ਅਰਥ ਇਹ ਹੈ ਕਿ ਦੂਜਾ ਜੱਸਾ ਸਿੰਘ ਠੋਕਾ (ਤਰਖਾਣ) ਵੀ ਉਸ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਸੀ ਜਿਹੜਾ ਕਿ ਬਾਕੀ ਉਨ੍ਹਾਂ ਸੱਗਾਂ (ਸਿੱਖਾਂ) ਕੁੱਤਿਆਂ ਵਿਚ- ਕਾਰ ਇਕ ਆਫਰੇ ਹੋਏ ਸ਼ੇਰ ਦੀ ਤਰ੍ਹਾਂ ਜਾਪਦਾ ਸੀ । ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਕੀ ਸਰਦਾਰਾਂ ਨੇ ਯੁੱਧ ਕਰਨ ਦਾ ਇਕ ਖ਼ਾਸ ਤਰੀਕਾ ਅਪਣਾਇਆ ਹੋਇਆ ਸੀ ਜਿਸ ਨੂੰ ਸਿੱਖ ‘ਢਾਈ ਫੱਟ ਕਹਿੰਦੇ ਸਨ । ਇਸ ਤਰੀਕੇ ਬਾਰੇ ਵੀ ਫ਼ਾਰਸੀ ਦੇ ਕਿੱਸਾ ‘ਜੰਗਨਾਮਾ’ ਦਾ ਉਹੀ ਨੂਰ ਮੁਹੰਮਦ ਲਿਖਦਾ ਹੈ :

“ਜੇ ਉਨ੍ਹਾਂ ਸਿੱਖਾਂ ਦੀਆਂ ਫ਼ੌਜਾਂ ਦੌੜ ਜਾਣ ਤਾਂ ਇਹ ਨਾ ਸਮਝੋ ਕਿ ਉਨ੍ਹਾਂ ਨੂੰ ਵਾਕਈ ਭਾਂਜ ਪੈ ਗਈ ਹੈ । ਇਹ ਉਨ੍ਹਾਂ ਦਾ ਲੜਾਈ ਦਾ ਇਕ ਢੰਗ ਹੈ। ਉਨ੍ਹਾਂ ਦਾ ਅਜਿਹਾ ਕਰਨ ਦਾ ਮੰਤਵ ਕੁਝ ਸਿਪਾਹੀਆਂ ਨੂੰ ਬਾਕੀ ਫ਼ੌਜ ਨਾਲੋਂ ਨਿਖੇੜਨ ਦਾ ਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਫਿਰ ਚੰਗੀ ਤਰ੍ਹਾਂ ਮਾਰਿਆ ਜਾ ਸਕੇ । ਫਿਰ ਤਾਂ ਉਹ ਪਾਣੀ ਨੂੰ ਅੱਗ ਲਾ ਦਿੰਦੇ ਹਨ ।

ਸਿੱਖ ਇਸ ਸਮੇਂ ਵਾਪਸ ਜਾਂਦੇ ਅਹਿਮਦ ਸ਼ਾਹ ਨੂੰ ਦਰਿਆ ਝਨਾਂ ਤਕ ਲੁਟਦੇ ਗਏ। ਬਲਕਿ ਝਨਾਂ ਪਾਰ ਕਰਨ ਤੇ ਵੀ ਉਸ ਨੂੰ ਲੁਟਿਆ । ਅਬਦਾਲੀ ਇਸ ਵਾਰੀ ਵੀ ਆਪਣਾ ਸਭ ਕੁਝ ਖੁਹਾ ਕੇ ਆਪਣੀ ਜਾਨ ਦੀ ਖੈਰ ਮਨਾਉਂਦਾ ਅਫ਼ਗਾਨਿਸਤਾਨ ਜਾ ਵੜਿਆ । ਇਸ ਤਰ੍ਹਾਂ ਅਹਿਮਦ ਸ਼ਾਹ ਹਰ ਅਗਲੇ ਤੋਂ ਅਗਲੇ ਹਮਲੇ ਦੇ ਸਮੇਂ ਆਪਣੀ ਸ਼ਕਤੀ ਵਿਚ ਸਿੱਖਾਂ ਤੋਂ ਪੜਾਅ ਵਾਰ ਹਾਰਦਾ ਗਿਆ ।

ਅਹਿਮਦ ਸ਼ਾਹ ਦੁਰਾਨੀ ਸਤਵੇਂ ਹਮਲੇ ਤੋਂ ਬਾਅਦ ਆਪਣੇ ਦੇਸ਼ ਨੂੰ ਵਾਪਸ ਚਲਾ ਗਿਆ ਅਤੇ ਉਸ ਪਿੱਛੋਂ ਸਿੱਖਾਂ ਨੂੰ ਹੋਰ ਵਧੇਰੇ ਉਤਸ਼ਾਹ ਮਿਲਿਆ । ਕਿਉਂ ਜੋ ਉਨ੍ਹਾਂ ਅਬ- ਦਾਲੀ ਨੂੰ ਇਸ ਵਾਰੀ ਚੰਗੇ ਚਣੇ ਚਬਾਏ ਸਨ । ਇਸ ਵਾਰੀ ਸਿੱਖਾਂ ਨੇ ਸਭ ਤੋਂ ਪਹਿਲਾਂ ਕੰਮ ਆਪਣੇ ਧਾਰਮਿਕ ਅਸਥਾਨ ਗੁਰਦੁਆਰੇ ਦੀ ਢਾਹੀ ਹੋਈ ਇਮਾਰਤ ਦੀ ਉਸਾਰੀ ਕੀਤੀ ਅਤੇ ਸਰੋਵਰ ਦੀ ਗਾਰ ਕਢੀ। ਦੂਜੇ ਪਾਸੇ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਤਰਨਾ ਦਲ ਦੇ ਸਾਥੀਆਂ ਨਾਲ ਮਿਲ ਕੇ ਰਾਮਗੜ੍ਹ ਦਾ ਕਿਲ੍ਹਾ ਹੋਰ ਵੀ ਚੰਗੀ ਤਰ੍ਹਾਂ ਪੱਕਾ ਉਸਾਰ ਲਿਆ। ਇਸ ਕਿਲ੍ਹੇ ਨੂੰ ਜੱਸਾ ਸਿੰਘ ਨੇ ਹੁਣ ਚੰਗੀ ਤਰ੍ਹਾਂ ਯੁੱਧ ਸਮੇਂ ਦੀ ਵਰਤੋਂ ਦੀ ਦ੍ਰਿਸ਼ਟੀ ਅਨੁਸਾਰ ਇਸ ਵਿਚ ਹਰ ਤਰ੍ਹਾਂ ਦਾ ਪ੍ਰਬੰਧ ਕਰ ਲਿਆ। ਅੰਮ੍ਰਿਤਸਰ ਦੇ ਤਿਉਹਾਰ ਉੱਤੇ ਇਕੱਤਰ ਹੋਏ ਸਿੱਖਾਂ ਨੇ ਲਾਹੌਰ ਉੱਤੇ ਚੜ੍ਹਾਈ ਕਰਨ ਦਾ ਵੀ ਫੈਸਲਾ ਕੀਤਾ । ਸਿੱਖਾਂ ਨੇ ਲਾਹੌਰ ਤੇ ਚੜ੍ਹਾਈ ਕੀਤੀ ਤਾਂ ਇਥੇ ਗਵਰਨਰ ਦਾ ਭਤੀਜਾ ਅਮੀਰ ਸਿੰਘ ਸੀ, ਜੋ ਕਿਲ੍ਹੇ ਵਿਚੋਂ ਸਿੱਖਾਂ ਨੇ ਨਾਚ ਦੇਖਦਾ ਪਕੜ ਲਿਆ । ਕਾਬਲੀ ਮਲ ਡਰਦਾ ਜੰਮੂ ਦੇ ਰਾਜੇ ਰਣਜੀਤ ਦਿਉ ਪਾਸ ਚਲਾ ਗਿਆ ਸੀ। ਇਸ ਪਿੱਛੋਂ ਸਿੱਖਾਂ ਨੇ ਲਾਹੌਰ ਸ਼ਹਿਰ ਦੇ ਪ੍ਰਸ਼ਾਸਨ ਲਈ ਆਪੋ ਵਿਚ ਵੰਡ ਕਰ ਲਈ । ਇਸ ਵੰਡ ਵਿਚ ਚੜ੍ਹਤ ਸਿੰਘ ਨੂੰ ‘ਜ਼ਮਜ਼ਮਾ ਤੋਪ ਮਿਲੀ ਸੀ। ਇਸ ਸਮੇਂ ਹੀ ਸਿੱਖਾਂ ਨੇ ਗੋਬਿੰਦਸ਼ਾਹੀ ਰਾਜ-ਸਿੱਕਾ ਚਾਲੂ ਕੀਤਾ ਜਿਸ ਉੱਤੇ ਉਕਰਿਆ। ਹੋਇਆ ਸੀ : “ਦੇਗ ਓ ਤੇਗ ਓ, ਫਤਹਿ ਓ ਨਸਰਾਤ ਬੇਦਿਰੰਗ, ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ” । ਜਿਸ ਦਾ ਅਰਥ ਇਹ ਹੈ ਕਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਜਿੱਤ ਅਤੇ ਸ਼ਕਤੀ ਪ੍ਰਾਪਤ ਹੈ ।

ਇਸ ਪਿੱਛੋਂ ਸਿੱਖਾਂ ਦੇ ਬੁੱਢਾ ਦਲ ਅਤੇ ਤਰਨਾ ਦਲ ਨੇ, ਜਿਸ ਵਿਚ ਜੱਸਾ ਸਿੰਘ ਰਾਮਗੜ੍ਹੀਆ ਵੀ ਸੀ, ਅਬਦਾਲੀ ਦੇ ਮਿੱਤਰ ਦਿੱਲੀ ਦੇ ਪਾਸ ਦੇ ਇਲਾਕੇ ਦੇ ਨਜੀਬ-ਉਦ- ਚੋਲਾ ਉੱਤੇ ਹਮਲਾ ਕੀਤਾ । ਪਰ ਉਸ ਨਾਲ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਦਾ ਪੁੱਤਰ ਅਮਰ ਸਿੰਘ ਸਹਾਇਤਾ ਲਈ ਆ ਮਿਲਿਆ। ਇਸ ਸਮੇਂ ਸਿੱਖ ਵਿਰੋਧੀ ਪਲੜਾ ਭਾਰਾ ਦੇਖ ਕੇ ਰਾਤ ਨੂੰ ਪਿੱਛੇ ਹੱਟ ਗਏ ।

ਅਹਿਮਦ ਸ਼ਾਹ ਅਬਦਾਲੀ ਨੇ 1766 ਦੇ ਦਸੰਬਰ ਵਿਚ ਫੇਰ ਭਾਰਤ ਤੇ ਹਮਲਾ ਕੀਤਾ ਅਤੇ ਉਸ ਨੇ ਲਾਹੌਰ ਆ ਕੇ ਸਿੱਖਾਂ ਨਾਲ ਸਮਝੌਤਾ ਕਰਨ ਦੀ ਮੰਗ ਕੀਤੀ । ਪਰ ਸਿੱਖਾਂ ਨੇ ਉਸ ਦੀ ਮੰਗ ਰੱਦ ਕਰ ਦਿੱਤੀ । ਅਹਿਮਦ ਸ਼ਾਹ ਨੇ ਇਸ ਵਿਚ ਆਪਣੀ ਹਾਨੀ ਸਮਝੀ ਅਤੇ ਉਸ ਨੇ ਗੁੱਸੇ ਵਿਚ ਲਾਲ ਪੀਲੇ ਹੋਏ ਨੇ ਸਰਹਿੰਦ ਵੱਲ ਨੂੰ ਧਾਵਾ ਕਰਨ ਲਈ ਮਾਰਚ ਕੀਤਾ ਤਾਂ ਸਿੱਖਾਂ ਨੇ ਪਿਛਿਉਂ ਉਸ ਦਾ ਰਾਹ ਜਾਂਦੇ ਦਾ ਸਮਾਨ ਲੁੱਟ ਲਿਆ ਅਤੇ ਸਿੱਖ ਲਾਹੌਰ ਕਬਜ਼ੇ ਵਿਚ ਲੈ ਲੈਣ ਲਈ ਵੀ ਤਿਆਰ ਸਨ ਪਰ ਉਸ ਨੇ ਆਪਣੇ ਜਰਨੈਲ ਜਹਾਨ ਖ਼ਾਨ ਨੂੰ ਫ਼ੌਜ ਦੇ ਕੇ ਸਿੱਖਾਂ ਦਾ ਸ਼ਿਕਾਰ ਕਰਨ ਲਈ ਭੇਜਿਆਂ ਤਾਂ ਚੱਕ ਦੇ ਸਥਾਨ ਉੱਤੇ ਬੜੀ ਡੱਟ ਕੇ ਲੜਾਈ ਹੋਈ ਅਤੇ ਸਿੱਖਾਂ ਨੇ ਜਹਾਨ ਖ਼ਾਨ ਨੂੰ ਭਜਾ ਦਿੱਤਾ । ਇਸ ਪਿੱਛੋਂ ਅਬਦਾਲੀ ਜਲੰਧਰ ਦੁਆਬ ਵੱਲ ਆਇਆ ਤਾਂ ਉਸ ਦੇ ਪੈਰ ਨਾ ਲੱਗੇ । ਫੇਰ ਉਹ ਨਜੀਬ-ਉਦ-ਦੌਲਾ ਵੱਲ ਗਿਆ ਤਾਂ ਨਜੀਬ-ਉਦ-ਦੋਲਾ ਨੇ ਉਸ ਨੂੰ ਵਾਪਸ ਪੰਜਾਬ ਨੂੰ ਮੁੜ ਜਾਣ ਦੀ ਰਾਏ ਦਿੱਤੀ ਸੀ । ਇਸ ਪਿੱਛੋਂ ਲਾਹੌਰ ਵੱਲ ਨੂੰ ਵਧਦਿਆਂ ਅਬਦਾਲੀ ਦੀਆਂ ਫ਼ੌਜੀ ਟੁਕੜੀਆਂ, ਜੋ ਕਿ ਸਿੱਖਾਂ ਦਾ ਸ਼ਿਕਾਰ ਕਰਨ ਲਈ ਭੇਜੀਆਂ ਗਈਆਂ ਸਨ, ਵੀ ਸਿੱਖਾਂ ਦੇ ਕਾਬੂ ਆ ਗਈਆਂ । ਇਸ ਤਰ੍ਹਾਂ ਦੁੱਖੀ ਹੋਏ ਤੇ ਖਿਝੇ ਹੋਏ ਅਬਦਾਲੀ ਤੋਂ ਹੋਰ ਤਾਂ ਕੁਝ ਨਾ ਬਣਿਆ ਉਸ ਨੇ ਪੰਜਾਬ ਦੇ ਮੈਦਾਨੀ ਇਲਾਕੇ ਦੀਆਂ ਵਢਾਈ ਲਈ ਤਿਆਰ ਪੱਕੀਆਂ ਖੜੀਆਂ ਫ਼ਸਲਾਂ ਖੇਤਾਂ ਵਿਚ ਸਾੜ ਕੇ ਸਵਾਹ ਕਰ ਦਿੱਤੀਆਂ ।

ਇਸ ਪਿੱਛੋਂ ਅਬਦਾਲੀ ਨੇ ਪੰਜਾਬ ਉੱਤੇ ਨੌਵਾਂ ਅਤੇ ਦਸਵਾਂ ਹਮਲਾ ਕੀਤਾ । ਪਰ ਇਹ ਉਸ ਦੀ ਆਪਣੀ ਢਹਿੰਦੀ ਉਮਰ ਦਾ ਸਮਾਂ ਸੀ । ਉਸ ਨੇ ਨੱਕ ਵਿਚ ਕੈਂਸਰ ਦਾ ਦੁੱਖ ਦਿਨੋਂ ਦਿਨ ਵਧਦਾ ਜਾ ਰਿਹਾ ਸੀ । ਅਫ਼ਗਾਨਾਂ ਨੇ ਵੀ ਅਫ਼ਗਾਨਿਸਤਾਨ ਵਿਚ ਬੜੀ ਗੜਬੜ ਮਚਾਈ ਹੋਈ ਸੀ । ਪੰਜਾਬ ਵਿਚੋਂ ਅਬਦਾਲੀ ਦੀ ਆਮਦਨੀ ਬਿਲਕੁਲ ਖ਼ਤਮ ਹੋ ਗਈ ਸੀ । ਸਿੱਖਾਂ ਦੇ ‘ਰਾਖੀ ਪ੍ਰਬੰਧ’ ਨੇ ਇਕ ਸਚਿਆਰੇ ਰਾਜ ਪ੍ਰਬੰਧ ਦੀ ਸ਼ਕਲ ਧਾਰਣ ਕਰ ਲਈ ਸੀ । ਉਸ ਦੀਆਂ ਫ਼ੌਜਾਂ ਵੀ ਹੁਣ ਭਾਰਤ ਉੱਤੇ ਹਮਲਾ ਕਰਨ ਤੋਂ ਝਿਜਕਦੀਆਂ ਸਨ। ਉਸ ਦੇ ਫੌਜੀ ਪਿਸ਼ੌਰ ਦੇ ਇਲਾਕੇ ਵਿਚ ਅਫ਼ਗਾਨਿਸਤਾਨ ਦੀ ਸਰਦੀ ਤੋਂ ਬਚਣ ਲਈ ਆ ਗਏ ਸਨ। ਜਦੋਂ ਅਬਦਾਲੀ ਨੇ ਆਪਣੀਆਂ ਫ਼ੌਜਾਂ ਵਿਚ ਪੰਜਾਬ ਉੱਤੇ ਚੜ੍ਹਾਈ ਕਰਨ ਬਾਰੇ ਢਿੱਲ-ਮੱਠ ਦੇਖੀ ਤਾਂ ਉਹ ਦਰਿਆ ਸਿੰਧ ਤੋਂ ਪਰੇ ਪਰੇ ਤੋਂ ਹੀ ਵਾਪਸ ਮੁੜ ਗਿਆ। ਇਸ ਤੋਂ ਪਿੱਛੋਂ ਛੇਰ ਅਬਦਾਲੀ ਨੇ ਕੋਈ ਹਮਲਾ ਨਾ ਕੀਤਾ ।

ਸਰਦਾਰ ਜੱਸਾ ਸਿੰਘ ਤੇ ਰਾਮਗੜ੍ਹੀਆ ਮਿਸਲ

ਅਠਾਰ੍ਹਵੀਂ ਸਦੀ ਦੇ ਸਿੱਖਾਂ ਨੇ ਮੁਗ਼ਲਾਂ ਤੇ ਅਫ਼ਗਾਨੀਆਂ ਦੇ ਅਤਿਆਚਾਰਾਂ ਵਿਰੁਧ ਆਪਣੇ ਆਪ ਨੂੰ ਇਸ ਤਰ੍ਹਾਂ ਸੰਗਠਿਤ ਕੀਤਾ ਕਿ ਹੌਲੀ ਹੌਲੀ ਸਿੱਖ ਸੰਗਰਾਮ ਇਕ ਲਹਿਰ ਬਣ ਗਈ ਸੀ । ਸਾਰਾ ਪੰਜਾਬ ਹੀ ਗੁਰੂ ਗੋਬਿੰਦ ਸਿੰਘ ਦੇ ਚਲਾਏ ਹੋਏ ਪੰਥ ਦੇ ਰੰਗ ਵਿਚ ਰੰਗਿਆ ਗਿਆ ਸੀ ਅਤੇ ਜ਼ਾਲਮਾਂ ਅਤੇ ਹਤਿਆਰਿਆਂ ਵਿਰੁਧ ਇਕ ਸਾਗਰ ਵਾਂਗ ਲਹਿਰਾਂ ਮਾਰ ਉਠਿਆ ਸੀ । ਜਦੋਂ ਸਿੱਖਾਂ ਨੇ ਅੰਮ੍ਰਿਤਸਰ ਇਕੱਤਰ ਹੋ ਕੇ ਦਲ ਖਾਲਸਾ ਦੀ ਸਥਾਪਨਾ ਕੀਤੀ ਤੇ ਜਿਹੜੇ ਸਿੱਖ ਬਹਾਦਰ ਸਿੱਖ ਸਰਦਾਰਾਂ ਦੀ ਕਮਾਨ ਹੇਠ ਜੱਥੇਬੰਦ ਹੋ ਕੇ ਦੁਸ਼ਮਣ ਦਾ ਟਾਕਰਾ ਕਰਦੇ ਸਨ, ਉਨ੍ਹਾਂ ਨੂੰ ਹੀ ਸਿਰ-ਕੱਢ ਜੱਥੇ ਸਮਝ ਕੇ ਖ਼ਾਲਸੇ ਦੀ ਰਾਖੀ ਲਈ ਨਵਾਬ ਕਪੂਰ ਸਿੰਘ ਨੇ ਦਲ ਖ਼ਾਲਸਾ ਦੀਆਂ ਵੱਖਰੀਆਂ ਵੱਖਰੀਆਂ ਸ਼ਾਖ਼ਾਂ ਦੇ ਰੂਪ ਵਿਚ ਮਿਸਲਾਂ ਦੇ ਨਾਂ ਹੇਠ ਸੰਗਠਿਤ ਕੀਤਾ । ਸਰਦਾਰ ਕਪੂਰ ਸਿੰਘ ਨੂੰ ਉਸ ਦੀ ਪੰਥਕ ਸੇਵਾ ਤੇ ਸ਼ਰਧਾ ਲਈ ਸਰਬਤ ਖ਼ਾਲਸੇ ਦੀ ਹਾਜ਼ਰੀ ਵਿਚ ਦਲ ਖ਼ਾਲਸਾ ਦਾ ਨੇਤਾ ਚੁਣਿਆ ਗਿਆ ਸੀ । ਸਰਦਾਰ ਕਪੂਰ ਸਿੰਘ ਨੂੰ ਪਹਿਲਾਂ ਜਦੋਂ ਨਵਾਬ ਦਾ ਖ਼ਿਤਾਬ ਦਿੱਤਾ ਤਾਂ ਵੀ ਉਸ ਦੀ ਦ੍ਰਿਸ਼ਟੀ ਵਿਚ ਸਿੱਖ ਪੰਥ ਅਤੇ ਸੰਗਤ ਵਾਸਤੇ ਉਸੇ ਤਰ੍ਹਾਂ ਦੀ ਪਹਿਲਾਂ ਵਰਗੀ ਸ਼ਰਧਾ ਰਹੀ। ਨਵਾਬ ਕਪੂਰ ਸਿੰਘ ਉਸੇ ਤਰ੍ਹਾਂ ਪੱਖੇ ਦੀ ਸੇਵਾ ਅਤੇ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਕਰਦਾ ਰਿਹਾ ਸੀ ।

ਇਨ੍ਹਾਂ ਜੱਥਿਆਂ ਬਾਰੇ ਇਹ ਵਿਧੀ ਬਣਾਈ ਗਈ ਸੀ ਕਿ ਉਹ ਸਰਬਤ ਖ਼ਾਲਸਾ ਦੇ ਬਣਾਏ ਹੋਏ ਨਿਯਮ ਤੇ ਪੱਕੀ ਤਰ੍ਹਾਂ ਚਲਦੇ ਸਨ । ਇਹ ਜੱਥੇ ਜੋ ਮਾਲ ਮਤਾਹ ਸਰਕਾਰੀ ਖ਼ਜ਼ਾਨਿਆਂ ਜਾਂ ਮੁਗ਼ਲ ਅਫਸਰਾਂ ਅਤੇ ਜਾਗੀਰਦਾਰਾਂ ਤੋਂ ਲੁਟ ਕੇ ਲਿਆਉਂਦੇ ਸਨ ਜਾਂ ਜੋ ਇਲਾਕਾ ਫ਼ਤਿਹ ਕਰਦੇ ਸਨ, ਉਹ ਜਿੱਤਣ ਜਾਂ ਲੁਟਣ ਵਾਲੇ ਜੱਥੇ ਦੇ ਖਾਤੇ ਵਿਚ ਲਿਖਿਆ। ਜਾਂਦਾ ਸੀ । ਹਰ ਜੱਥੇ ਬਾਰੇ ਦਲ ਖ਼ਾਲਸਾ ਦੇ ਇਕ ਕਾਇਮ ਕੀਤੇ ਹੋਏ ਨਿਯਮ ਨੂੰ ਹੀ ਮਿਸਲ ਕਹਿੰਦੇ ਸਨ । ਮਿਸਲ ਸ਼ਬਦ ਦਾ ਅਰਥ ਹੈ ਇਕਸਮਾਨ । ਸੋ ਇਨ੍ਹਾਂ ਸਾਰੇ ਜੱਥਿਆਂ ਨੂੰ ਹੀ ਇਕਸਮਾਨ ਗਿਣਿਆ ਜਾਂਦਾ ਸੀ । ਜੱਥੇ ਵਿਚ ਯੁੱਧ ਦੇ ਨਿਯਮ ਪੱਕੇ ਸਨ ਅਤੇ ਵਿਅਕਤੀਗਤ ਤੌਰ ਤੇ ਸਾਰੇ ਸੁਤੰਤਰ ਸਨ । ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਦੇ ਪ੍ਰਚੱਲਤ ਕੀਤੇ ਗਏ ਸਮਾਜਵਾਦ ਦਾ ਇਕ ਅਨੋਖਾ ਵਿਧਾਨ ਸੀ । ਇਨ੍ਹਾਂ ਜੱਥਿਆਂ ਵਿਚ ਇੰਨੇ ਪੱਕੇ ਅਨੁਸ਼ਾਸਨ ਦਾ ਕਾਰਣ ਵੀ ਇਹੋ ਸੀ ਕਿ ਇਨ੍ਹਾਂ ਸਾਰਿਆਂ ਦੀਆਂ ਜਿੱਤਾਂ ਨੂੰ ਸਮੁੱਚੇ ਖ਼ਾਲਸੇ ਦੀ ਜਿੱਤ ਸਮਝਿਆ ਜਾਂਦਾ ਸੀ । ਇਹ ਸਮਾਨਤਾ ਦਾ ਨਿਯਮ ਗੁਰੂ ਗੋਬਿੰਦ ਸਿੰਘ ਨੂੰ ਖ਼ਾਲਸੇ ਅਤੇ ਖ਼ਾਲਸਾ ਦੀ ਸਾਜਣਾ ਵੇਲੇ ਹਰ ਸਿੱਖ ਦੀ ਵਿਅਕਤੀਗਤ ਤੇ ਸਮਾਜਿਕ ਸੁਤੰਤਰਤਾ ਲਈ ਪ੍ਰਦਾਨ ਕੀਤਾ। ਮਿਸਲਾਂ ਵਿਚ ਇਸ ਸਮਾਜਿਕ ਸਮਾਨਤਾ ਦੇ ਆਧਾਰ ਤੇ ਰਾਜ ਪ੍ਰਬੰਧ ਸਥਾਪਿਤ ਹੋਇਆ । ਜੱਥਿਆਂ ਦੀ ਸਾਜਣਾ ਹੀ ਗੁਰੂ ਗੋਬਿੰਦ ਸਿੰਘ ਦੇ ਦੱਸੇ ਹੋਏ ਨਿਯਮਾਂ ਅਨੁਸਾਰ ਹੁੰਦੀ ਸੀ, ਜਿਹੜੇ ਗੁਰੂ ਸਾਹਿਬ ਨੇ ਆਪਣੀ ਫ਼ੌਜ ਵਿਚ ਅਪਣਾਏ ਹੋਏ ਸਨ । ਉਦਾਹਰਣ ਲਈ ਮਿਸਲ ਜਾਂ ਜੱਥੇ ਵਿਚ ਸ਼ਾਮਲ ਹੋਣ ਲਈ ਵਿਅਕਤੀ ਨੂੰ ਕਿਸੇ ਵਿਸ਼ੇਸ਼ ਪੂੰਜੀ ਜਾਂ ਜ਼ਮੀਨ ਦੀ ਵੱਡੀ ਮਾਲਕੀ ਦੀ ਲੋੜ ਨਹੀਂ ਸੀ ਅਤੇ ਨਾ ਹੀ ਕਿਸੇ ਦੇ ਵੱਡੇ ਘਰਾਣੇ ਵਿਚ ਜਨਮ ਹੋਣ ਦੀ ਹੀ ਕੋਈ ਸ਼ਰਤ ਸੀ ਅਤੇ ਕੋਈ ਸ਼ਰੇਣਿਕ ਵਿਤਕਰਾ ਵੀ ਨਹੀਂ ਸੀ । ਕਿਸੇ ਵਿਅਕਤੀ ਪਾਸ ਸਗੋਂ ਇਕ ਆਪਣਾ ਘੋੜਾ ਹੋਣਾ ਚਾਹੀਦਾ ਹੁੰਦਾ ਸੀ । ਦੂਜੇ ਉਹ ਵਿਅਕਤੀ ਬਹਾਦਰ ਅਤੇ ਗੁਰੂ ਦੇ ਖ਼ਾਲਸੇ ਵਿਚ ਵਿਸ਼ਵਾਸ ਤੇ ਭਰੋਸਾ ਰਖਣ ਵਾਲਾ ਹੋਣਾ ਹੁੰਦਾ ਸੀ । ਜੱਥੇਦਾਰ ਆਪ ਹੀ ਆਪਣੇ ਜੱਥੇ ਵਿਚ ਸ਼ਾਮਲ ਸਿੱਖਾਂ ਨੂੰ ਅੰਮ੍ਰਿਤ ਛਕਾਉਂਦੇ ਸਨ । ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਬਾਬਾ ਆਪਣੇ ਜੱਥੇ ਵਿਚ ਸਿਰਫ਼ ਅੰਮ੍ਰਿਤਧਾਰੀ ਸਿੱਖ ਸ਼ਾਮਲ ਕਰਦਾ ਸੀ । ਜੱਥੇ ਵਿਚੋਂ ਨਿਕਲ ਕੇ ਕਿਸੇ ਦੂਜੇ ਜੱਥੇ ਵਿਚ, ਜਿਸ ਵਿਚ ਕੋਈ ਚਾਹੇ, ਭਰਤੀ ਹੋ ਸਕਦਾ ਸੀ । ਲੁੱਟਿਆ ਹੋਇਆ ਮਾਲ ਹਰ ਕਿਸੇ ਵਿਚ ਇਕੋ ਜਿਹਾ ਵੰਡਿਆ ਜਾਂਦਾ ਸੀ । ਸਮੁੱਚੇ ਤੌਰ ਤੇ ਹਰ ਸਿੱਖ ਦਾ ਨਿਸ਼ਾਨਾ ਸਰਬਤ ਖ਼ਾਲਸਾ ਸੀ ਅਤੇ ਮਿਸਲਾਂ ਦੀ ਸਫ਼ਲਤਾ ਦਾ ਕਾਰਣ ਸੀ ਸਿੱਖੀ ਸਿਦਕ ਤੇ ਭਰੋਸੇ ਵਾਦੀ ਪਾਲਣਾ ਅਤੇ ਸਮੁੱਚੇ ਖ਼ਾਲਸਾ ਦੀ ਭਲਾਈ ।

ਕਿਸੇ ਜੱਥੇ ਦਾ ਸਰਦਾਰ ਬਣਨ ਲਈ ਵੀ ਗਣਤੰਤਰਤਾ ਦਾ ਸਿੱਧਾਂਤ ਪ੍ਰਚੱਲਤ ਸੀ । ਕਿਸੇ ਜੱਥੇ ਦਾ ਸਰਦਾਰ ਬਣਨ ਲਈ ਵੀ ਕਿਸੇ ਉੱਚ ਘਰਾਣੇ ਦਾ ਹੋਣਾ ਜਾਂ ਇਕ ਵੱਡਾ ਧਨਾਢ ਜਾਂ ਜਾਗੀਰਦਾਰ ਹੋਣਾ ਕੋਈ ਜ਼ਰੂਰੀ ਨਹੀਂ ਸੀ । ਜਿਵੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦਾ ਸਰਦਾਰ ਹੋਇਆ ਹੈ । ਉਹ ਇਕ ਸਾਧਾਰਣ ਤਰਖਾਣ ਘਰਾਣੇ ਦਾ ਜੰਮਪਲ ਸੀ ਅਤੇ ਉਸ ਦੀ ਘਰੋਗੀ ਦਸ਼ਾ ਵੀ ਆਰਥਿਕ ਤੌਰ ਤੇ ਬੜੀ ਖ਼ਰਾਬ ਸੀ । ਪਰ ਉਸ ਦਾ ਘਰਾਣਾ ਆਪਣੇ ਸਮੇਂ ਦੇ ਸਿੱਖ ਸੰਸਾਰ ਨਾਲ ਪੀੜੀ ਦਰ ਪੀੜੀ ਪੂਰੀ ਤਰ੍ਹਾਂ ਕੇਵਲ ਸੰਬੰਧਿਤ ਹੀ ਨਹੀਂ ਸੀ ਸਗੋਂ ਸਿੱਖ ਕੁਰਬਾਨੀ ਤੇ ਸਿਦਕ ਵਿਚ ਸਿਰ ਕੱਢਵਾਂ ਸੀ । ਕਿਉਂ ਜੋ ਜੱਸਾ ਸਿੰਘ ਦਾ ਬਾਬਾ ਸਰਦਾਰ ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ ਵਿਚ ਨਾਦਰ ਸ਼ਾਹ ਵਿਰੁਧ ਲੜਦਾ ਰਿਹਾ ਅਤੇ ਪਿੱਛੋਂ ਬੰਦਾ ਬਹਾਦਰ ਦੀ ਫ਼ੌਜ ਵਿਚ ਲੜਦਾ ਸ਼ਹੀਦ ਹੋਇਆ । ਜੱਸਾ ਸਿੰਘ ਦਾ ਪਿਤਾ ਭਗਵਾਨ ਸਿੰਘ ਵੀ ਸਿੱਖੀ ਦਾ ਪੂਰਣ ਤੌਰ ਤੇ ਧਾਰਨੀ, ਸਿੱਖ ਪ੍ਰਚਾਰਕ ਅਤੇ ਇਕ ਯੋਧਾ ਸੀ, ਜੋ ਮੁਗਲੀਆ ਫ਼ੌਜ ਵਿਚ ਲੜ ਕੇ ਸ਼ਹੀਦ ਹੋਇਆ । ਆਵੱਸ਼ ਹੀ ਜੱਸਾ ਸਿੰਘ ਬਹਾਦਰੀ ਅਤੇ ਰਾਜਨੀਤਿਕ ਗੁਣਾਂ ਦੇ ਸਦਕੇ ਹੀ ਰਾਮਗੜ੍ਹੀਆ ਜੱਥੇ ਜਾਂ ਮਿਸਲ ਦਾ ਸਰਦਾਰ ਰਿਹਾ । ਇਸ ਤਰ੍ਹਾਂ ਕਨ੍ਹਈਆ, ਭੰਗੀ ਅਤੇ ਸ਼ੁਕਰਚੱਕੀਆ ਮਿਸਲਾਂ ਦੇ ਸਰਦਾਰ ਜੈ ਸਿੰਘ ਕਨ੍ਹਈਆ, ਹਰੀ ਸਿੰਘ ਭੰਗੀ ਅਤੇ ਮਹਾ ਸਿੰਘ ਸ਼ੁਕਰਚੱਕੀਆ ਵੀ ਬਹਾਦਰ ਅਤੇ ਸਿਦਕੀ ਸਿੱਖ ਸਨ ਜਿਸ ਦੇ ਸਦਕੇ ਉਹ ਮਿਸਲਦਾਰ ਬਣੇ । ਜਿਸ ਰਾਮਗੜ੍ਹੀਆ ਮਿਸਲ ਦਾ ਮਿਸਲਦਾਰ ਜੱਸਾ ਸਿੰਘ ਬਣਿਆ, ਪਹਿਲਾਂ ਉਸ ਦਾ ਮਿਸਲਦਾਰ ਇਕ ਖ਼ੁਸ਼ਹਾਲ ਸਿੰਘ ਨਾਮ ਦਾ ਜੱਟ ਸਿੱਖ ਸੀ । ਜਿਸ ਦਾ ਪਿੰਡ ਮੌਜ਼ਾ ਗੰਗਾ ਅੰਮ੍ਰਿਤਸਰ ਦੇ ਨੇੜੇ ਸੀ । ਖ਼ੁਸ਼ਹਾਲ ਸਿੰਘ ਨੇ ਬੰਦਾ ਬਹਾਦਰ ਦੇ ਹਥੋਂ ਪਹੁਲ ਲਈ ਸੀ ਅਤੇ ਬੰਦਾ ਬਹਾਦਰ ਦੇ ਸਮੇਂ ਵਿਚ ਸਿੱਖਾਂ ਵਿਚ ਆਏ ਉਭਾਰ ਦੇ ਸਦਕੇ ਹੀ ਖ਼ੁਸ਼ਹਾਲ ਸਿੰਘ ਨੇ ਮੁਗ਼ਲਸ਼ਾਹੀ ਦੇ ਜ਼ੁਲਮ ਵਿਰੁਧ ਆਪਣਾ ਇਕ ਸਿੱਖ ਜੱਥਾ ਬਣਾ ਲਿਆ ਹੋਇਆ ਸੀ । ਆਪਣੇ ਸਮੇਂ ਉਸ ਦਾ ਜੱਥਾ ਚੌਖੀਆਂ ਜਿੱਤਾਂ ਪ੍ਰਾਪਤ ਕਰਦਾ ਰਿਹਾ ਸੀ । ਖ਼ੁਸ਼ਹਾਲ ਸਿੰਘ ਦੀ ਮੌਤ ਪਿੱਛੋਂ ਇਸ ਜੱਥੇ ਦਾ ਜੱਥੇਦਾਰ ਸਰਦਾਰ ਇਕ ਨੰਦ ਸਿੰਘ ਨਾਮ ਦਾ ਜੱਟ ਬਣਿਆ, ਜਿਸ ਦਾ ਪਿੰਡ ਸ਼ਿੰਘਾਨੀ ਅੰਮ੍ਰਿਤਸਰ ਦੇ ਨੇੜੇ ਹੀ ਸੀ ।

ਜਦੋਂ 1748 ਵਿਚ ਨਵਾਬ ਕਪੂਰ ਸਿੰਘ ਨੇ ਆਪਣੀ ਬਿਰਧ ਅਵੱਸਥਾ ਵਿਚ ਦਲ ਖ਼ਾਲਸਾ ਦਾ ਨੇਤਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਚੁਣਿਆ, ਉਸ ਵੇਲੇ ਸਿੱਖਾਂ ਦੇ ਸਾਰੇ 65 ਜੱਥਿਆਂ ਨੂੰ ਮੁੱਖ 11 ਜੱਥਿਆਂ ਜਾਂ ਮਿਸਲਾਂ ਵਿਚ ਵੰਡ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਮਿਸਲਾਂ ਕਿਹਾ ਜਾਣ ਲੱਗਾ। ਇਨ੍ਹਾਂ 11 ਜੱਥਿਆਂ ਵਿਚੋਂ ਇਕ ਜੱਥੇ ਦਾ ਆਗੂ ਸਰਦਾਰ ਨੰਦ ਸਿੰਘ ਸੀ । ਜਿਸ ਦੀ ਮੌਤ ਪਿੱਛੋਂ ਇਸ ਮਿਸਲ ਦਾ ਮੁੱਖੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਣਿਆ ਅਤੇ ਇਸ ਮਿਸਲ ਨੂੰ ਵੀ ਜੱਸਾ ਸਿੰਘ ਦੀ ਮਿਸਲਦਾਰੀ ਦੇ ਸਮੇਂ ਤੋਂ ਰਾਮਗੜ੍ਹੀਆ ਮਿਸਲ ਕਿਹਾ ਜਾਂਦਾ ਰਿਹਾ ਹੈ । ਨੰਦ ਸਿੰਘ ਦੀ ਕਮਾਨ ਵਿਚ ਹੀ ਇਹ ਜੱਥਾ ਚੌਖਾ ਰੁਹਬਦਾਰ ਅਤੇ ਸ਼ਕਤੀਸ਼ਾਲੀ ਹੋ ਚੁੱਕਾ ਸੀ। ਉਂਜ ਇਹ ਮਿਸਲ ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਨ ਵਿਚ ਆ ਕੇ ਹੀ ਪਿੱਛੋਂ ਇਕ ਵੱਡੀ ਅਤੇ ਪ੍ਰਸਿੱਧ ਮਿਸਲ ਬਣੀ । ਇਥੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਿਸਲਾਂ ਦੇ ਸਰਦਾਰ ਆਪਣੇ ਨਿੱਜੀ ਗੁਣਾਂ, ਆਪਣੀ ਸਰਬੱਤ ਖ਼ਾਲਸੇ ਲਈ ਘਾਲਣਾ, ਸੇਵਾ ਦੀ ਭਾਵਨਾ ਅਤੇ ਸਿੱਖੀ ਸਿਦਕ ਉੱਤੇ ਰਖ ਕੇ ਪੰਥ ਲਈ ਆਪਣਾ ਤਨ, ਮਨ, ਧਨ ਵਾਰਣ ਵਾਲੇ ਰਣ-ਯੋਧੇ ਤੇ ਬਹਾਦਰ ਹੀ ਬਣੇ ਸਨ । ਇਸ ਤੋਂ ਇਲਾਵਾ ਮਿਸਲਾਂ ਦੀ ਜੜ੍ਹ ਘਰੇਲੂ ਜੱਦੀ ਜਾਂ ਵਿਰਾਸਤ ਆਦਿਕ ਉੱਤੇ ਬਿਲਕੁਲ ਨਹੀਂ ਸੀ ਅਤੇ ਨਾ ਹੀ ਉਸ ਘੋਰ ਹਨੇਰੇ ਦੇ ਸਮੇਂ, ਜਦੋਂ ਸਿੱਖਾਂ ਉੱਤੇ ਮੁਗ਼ਲ ਤੇ ਅਫ਼ਗਾਨੀ ਰਾਜ ਕਾਲ ਵਿਚ ਭਾਰੀ ਪਈ ਹੋਈ ਸੀ, ਕਿਸੇ ਮਿਸਲ ਦੇ ਸਰਦਾਰ ਦੇ ਮਰਨ ਪਿੱਛੋਂ ਉਸ ਦਾ ਜ਼ਰੂਰੀ ਪੁੱਤਰ ਹੀ ਵਾਰਸ ਬਣ ਸਕਦਾ ਸੀ । ਸ਼ੁਰੂ ਸ਼ੁਰੂ ਭੰਗੀ ਅਤੇ ਕਨ੍ਹਈਆ ਮਿਸਲਾਂ ਵੀ ਸਿੱਖੀ ਸਿਦਕ ਤੇ ਭਰੋਸੇ ਕਾਰਣ ਹੀ ਹੋਂਦ ਵਿਚ ਆਈਆਂ । ਪਿੱਛੋਂ ਜਦੋਂ ਪੰਜਾਬ ਨੂੰ ਬਿਦੇਸ਼ੀ ਹਮਲਾਵਰਾਂ ਦਾ ਡਰ ਭੈਅ ਲਹਿ ਗਿਆ ਤਾਂ ਸਾਰੀਆਂ ਮਿਸਲਾਂ ਹੀ ਇਕ ਜਾਗੀਰਦਾਰੀ ਰਾਜ ਪ੍ਰਬੰਧ ਦਾ ਰੂਪ ਧਾਰਣ ਕਰ ਗਈਆਂ ਸਨ ਅਤੇ ਵਿਰਾਸਤ ਦੇ ਆਧਾਰ ਉੱਤੇ ਚਲ ਪਈਆਂ ਸਨ । ਉਂਜ ਰਾਜ ਪ੍ਰਬੰਧ ਵਿਚ ਨਿਯਮ ਸਿੱਖੀ ਭਾਂਤ ਦੇ ਹੀ ਸਨ ।

ਮਿਸਲਾਂ ਦੇ ਨਾਮ ਬਾਰੇ ਵੀ ਇਤਿਹਾਸਕਾਰਾਂ ਵਿਚ ਖ਼ਾਸ ਚਰਚਾ ਹੈ । ਵਿਸ਼ੇਸ਼ ਕਰਕੇ ਰਾਮਗੜ੍ਹੀਆ ਮਿਸਲ ਦੇ ਰਾਮਗੜੀਆ ਨਾਮ ਬਾਰੇ ਵੀ ਕਾਫ਼ੀ ਚਰਚਾ ਹੈ । ਇਕ ਅੰਗ੍ਰੇਜ਼ ਵਿਦਵਾਨ ਸੀ, ਐਚ. ਪੰਨੇ ਨੇ ਆਪਣੀ ਪੁਸਤਕ ‘ਏ ਸ਼ਾਰਟ ਰਿਸਟਰੀ ਆਫ਼ ਸਿੱਖਸ’ ਵਿਚ  ਲਿਖਿਆ ਹੈ ਕਿ ਰਾਮਗੜੀਆ ਮਿਸਲ ਜੱਸਾ ਸਿੰਘ ਨੇ ਆਪਣੇ ਪਿੰਡ ਦੇ ਨਾਮ ਤੇ ਬਣਾਈ ਜੋ ਕਿ ਲਾਹੌਰ ਦੇ ਨੇੜੇ ਸੀ । ਇਸ ਵਿਚ ਕੋਈ ਸ਼ੱਕ ਨਹੀਂ ਕਿ ਜੱਸਾ ਸਿੰਘ ਦਾ ਪਿੰਡ ਇਚੋ- ਗਿਲ ਲਾਹੌਰ ਦੇ ਨੇੜੇ ਹੀ ਬਾਰ੍ਹਾਂ ਕੁ ਮੀਲ ਤੇ ਸੀ । ਇਸ ਹਰਕੇ ਮਿਸਲਦਾਰੀ ਤੋਂ ਪਹਿਲਾਂ ਜੱਸਾ ਸਿੰਘ ਨੂੰ ਰਾਮਗੜ੍ਹੀਆ ਦੀ ਬਜਾਏ ਜੱਸਾ ਸਿੰਘ ਇਚਗਿਲੀਆ ਕਹਿੰਦੇ ਸਨ । ਸੋ ਜੇਕਰ ਅਸੀਂ ਰਾਮਗੜ੍ਹੀਆ ਮਿਸਲ ਦਾ ਨਾਂ ਉਸ ਦੇ ਪਿੰਡ ਦੇ ਨਾਂ ਉੱਤੇ ਮੰਨ ਲਈਏ ਤਾਂ ਮਿਸਲ ਦਾ ਨਾਮ ‘ਰਾਮਗੜ੍ਹੀਆ’ ਦੀ ਬਜਾਏ ‘ਇਚੋਗਿਲੀਆ’ ਹੁੰਦਾ। ਇਸ ਤਰ੍ਹਾਂ ਹੋਰ ਕਈ ਵਿਦਵਾਨਾਂ ਨੇ ਵੀ ਉਸ ਦੀ ਮਿਸਲ ਦੇ ਨਾਮ ਨੂੰ ਉਸ ਦੇ ਪਿੰਡ ਦੇ ਨਾਮ ਉੱਤੇ ਆਧਾਰਿਤ ਦੱਸਿਆ ਹੈ। ਜਿਵੇਂ ਪ੍ਰਿੰਸਪ ਅਤੇ ਕੋਰਟ ਵਰਗਿਆਂ ਨੇ ਵੀ ਇਹੋ ਟਪਲਾ ਖਾਧਾ ਹੈ । ਦੂਜੇ ਕਿਉਂਕਿ ਜੱਸਾ ਸਿੰਘ ਦੇ ਪਹਿਲਕਿਆਂ ਸਰਦਾਰਾਂ ਦੇ ਪਿਡਾਂ ਦੇ ਨਾਮ ਵੀ ਖ਼ੁਸ਼ਹਾਲ ਸਿੰਘ ਦਾ ਮੋਜ਼ਾ ਗੰਗਾ ਅਤੇ ਨੰਦ ਸਿੰਘ ਦਾ ਸ਼ਿੰਘਾਨੀ ਸਨ ਜਿਹੜੇ ਕਿ ਇਸ ਮਿਸਲ ਦੇ ਬਾਨੀ ਸਨ । ਇਸ ਲਈ ਸਪੱਸ਼ਟ ਹੈ ਕਿ ਇਸ ਮਿਸਲ ਦਾ ਨਾਮ ‘ਰਾਮਗੜ੍ਹੀਆ ਮਿਸਲ’ ਜੱਸਾ ਸਿੰਘ ਦੇ ਜਾਂ ਹੋਰ ਕਿਸੇ ਇਕ ਮਿਸਲ ਦੇ ਬਾਨੀ ਦੇ ਪਿੰਡ ਦੇ ਨਾਮ ਤੋਂ ਨਹੀਂ ਸੀ ਲਿਆ ਗਿਆ । ਜੱਸਾ ਸਿੰਘ ਦੀ ਮਿਸਲ ਦਾ ਨਾਮ ‘ਰਾਮਗੜੀਆ’ ਜੱਸਾ ਸਿੰਘ ਦੀ ਸ਼ਖਸੀਅਤ ਨਾਲ ਸੰਬੰਧਿਤ ਹੈ । ਇਸ ਲਈ ਰਾਮਗੜ੍ਹੀਆ ਮਿਸਲ ਦੇ ਨਾਮ ਦਾ ਨਿਸਤਾਰਾ ਜੱਸਾ ਸਿੰਘ ਦੇ ਨਾਮ ਨਾਲ ਜੋੜੀ ਗਈ ਅੱਲ ਜਾਂ ਪਦਵੀ ਉੱਤੇ ਵਿਚਾਰ ਕਰਨ ਨਾਲ ਕੀਤਾ ਜਾ ਸਕਦਾ ਹੈ । ਜੱਸਾ ਸਿੰਘ ਦੇ ਨਾਮ ਨਾਲ ਰਾਮਗੜ੍ਹੀਆ ਲਕਬ ਜੋੜਨ ਵਾਲੀ ਵੀ ਇਹ ਗੱਲ ਅੱਗੇ ਚਲ ਕੇ ਬਹਿਸ ਦਾ ਕਾਰਣ ਬਣੀ । ਇਸ ਬਾਰੇ ਇਕ ਵਿਚਾਰ ਇਹ ਹੈ ਕਿ ਜਦੋਂ ਅਦੀਨਾ ਬੇਗ਼ ਲਾਹੌਰ ਦਾ ਗਵਰਨਰ ਸੀ ਤਾਂ ਉਸ ਨੇ ਅਮੀਰ ਅਜ਼ੀਜ਼ ਬਖ਼ਸ਼ੀ ਰਾਹੀਂ ਸਿੱਖਾਂ ਦਾ ਸ਼ਿਕਾਰ ਕੀਤਾ ਅਤੇ ਸਿੱਖਾਂ ਦਾ ਬੁਰੀ ਤਰ੍ਹਾਂ ਕਤਲਿਆਮ ਕੀਤਾ । ਅਮੀਰ ਅਜ਼ੀਜ਼ ਬਖ਼ਸ਼ੀ ਨੇ ਜਦੋਂ ਆਪਣੀ ਫ਼ੌਜ ਰਾਹੀਂ ਰਾਮ ਰੌਣੀ (ਰਾਮਗੜ੍ਹ) ਕਿਲੇ ਨੂੰ ਫੇਰ ਪਹਿਲਾਂ ਵਾਂਗ ਘੇਰਾ ਪਾਇਆ ਤਾਂ ਉਸ ਵੇਲੇ ਕਿਲੇ ਅੰਦਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਦੂਜਾ ਸਿੰਘ ਸ਼ੇਰ ਬਹਾਦਰ ਜੈ ਸਿੰਘ ਕਨ੍ਹਈਆ ਸਨ। ਜੱਸਾ ਸਿੰਘ ਅਤੇ ਜੈ ਸਿੰਘ ਕਨ੍ਹਈਆ ਇਸ ਸਮੇਂ ਕਿਲ੍ਹੇ ਦੀ ਕੰਧ ਨੂੰ ਵਿਚੋਂ ਢਾਹ ਕੇ ਰਾਹ ਬਣਾ ਕੇ ਆਪ ਤੇ ਆਪਣੇ ਸਿੱਖ ਸਾਥੀਆਂ ਨੂੰ ਕਿਲੇ ਵਿਚੋਂ ਬਾਹਰ ਕੱਢ ਲਿਆਏ ਸਨ । ਇਕ ਇਤਿਹਾਸ ਲੇਖਕ ਲਤੀਫ਼ਾ ਦੇ ਸ਼ਬਦਾਂ ਵਿਚ “ਜਿਹੜੇ ਸਿੱਖ ਕਿਲੇ ਵਿਚਲੀ ਕਤਲ-ਓ-ਗਾਰਤ ਤੋਂ ਬਚ ਕੇ ਬਾਹਰ ਨਿਕਲ ਕੇ ਆਏ ਸਨ ਉਨ੍ਹਾਂ ਨੂੰ ਬਾਕੀ ਦੇਸ਼ ਵਾਸੀਆਂ ਨੇ ਪਵਿੱਤਰ ਕਿਲ੍ਹੇ ਨੂੰ ਸਿਲ੍ਹਾ ਪ੍ਰਦਾਨ ਕਰਨ ਲਈ ‘ਰਾਮਗੜ੍ਹੀਆ’ ਆਖਿਆ ਅਤੇ ਇਸ ਤਰ੍ਹਾਂ ਇਹ ਢੁੱਕਵਾਂ ਨਾਂ ਰਾਮਗੜ੍ਹੀਆ ਮਿਸਲ ਨੂੰ ਫਬ ਗਿਆ ।”

ਪਰ ਬਾਕੀ ਵਿਦਵਾਨ ਲਤੀਫ਼ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਨ । ਉਨ੍ਹਾਂ ਦੀ ਦਲੀਲ ਇਹ ਹੈ ਕਿ ਕਿਲ੍ਹੇ ਰਾਮਗੜ੍ਹ (ਰਾਮ ਰੌਣੀ) ਵਿਚੋਂ ਤਾਂ ਹੋਰ ਵੀ ਅਨੇਕਾਂ ਨਿਕਲੇ ਸਨ, ਜਿਵੇਂ ਜੈ ਸਿੰਘ ਕਨ੍ਹਈਆ ਅਤੇ ਹੋਰ ਬਹੁਤ ਸਾਰੇ ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਜਿਹੜੇ ਜੱਸਾ ਸਿੰਘ ਦੇ ਨਾਲ ਕਿਲ੍ਹੇ ਤੋਂ ਬਾਹਰ ਨਿਕਲੇ ਹੋਣਗੇ ।ਜੇਕਰ ਇਹ ਗੱਲ ਠੀਕ ਹੁੰਦੀ ਤਾਂ ਇਕੱਲੇ ਜੱਸਾ ਸਿੰਘ ਨੂੰ ਹੀ ਰਾਮਗੜ੍ਹ ਮਿਸਲ ਲਈ ਇਸ ਲਕਬ ਦੀ ਬਖ਼ਸ਼ਿਸ਼ ਕਿਉਂ ਹੋਈ। ਇਸ ਲਈ ਇਸ ਘਟਨਾ ਨੂੰ ਰਾਮਗੜੀਆ ਨਾਮ ਨਾਲ ਜੋੜਨ ਨਾਲ ਗੱਲ ਸਪੱਸ਼ਟ ਨਹੀਂ ਹੁੰਦੀ ।

ਅਸਲ ਵਿਚ ਜੱਸਾ ਸਿੰਘ ਪਹਿਲਾਂ ਜਦੋਂ ਅਦੀਨਾ ਬੇਗ ਜਲੰਧਰ ਦੇ ਫੌਜਦਾਰ ਦੀ ਫ਼ੌਜ ਦੀ ਕਮਾਨ ਕਰਦਾ ਸੀ ਤਾਂ ਉਸ ਸਮੇਂ ਪਹਿਲਾਂ ਉਹ ਅਦੀਨਾ ਬੇਗ ਦੀ ਫ਼ੌਜ ਵਿਚ ਸ਼ਾਮਲ ਸੀ । ਅਦੀਨਾ ਬੇਗ ਨੇ ਮਨੂੰ ਦੇ ਹੁਕਮ ਨਾਲ ਰਾਮ ਰੌਣੀ ਦੇ ਕਿਲੇ ਉੱਤੇ ਚੜ੍ਹਾਈ ਕੀਤੀ । ਕਿਲ੍ਹੇ ਵਿਚ 200 ਸਿੱਖਾਂ ਦੇ ਮਰਨ ਦੀ ਦੁੱਖਦਾਈ ਘਟਨਾ ਨੂੰ ਦੇਖ ਕੇ ਜੱਸਾ ਸਿੰਘ ਸਮੇਤ ਕੁਝ ਫ਼ੌਜੀ ਸਿੰਘਾਂ ਦੇ ਕਿਲੇ ਦੇ ਬਚਾਅ ਕਰਨ ਲਈ ਕਿਲੇ ਵਿਚ ਜਾ ਮਿਲਿਆ ਸੀ। ਤਾਂ ਮਨੂੰ ਦੀ ਫ਼ੌਜ ਵਿਚ ਬੜੀ ਨਿਰਾਸਤਾ ਛਾ ਗਈ ਸੀ । ਫੇਰ ਮਨੂੰ ਦੇ ਦੀਵਾਨ ਕੜਾ ਮਲ ਨਾਲ ਤਾਲ-ਮੇਲ ਕਰਕੇ ਜੱਸਾ ਸਿੰਘ ਦੀ ਇਸ ਵਿਉਂਤ ਨੇ ਕਿਲ੍ਹੇ ਤੋਂ ਘੇਰਾ ਚੁੱਕਾ ਦਿੱਤਾ। ਸੀ ਅਤੇ ਜੱਸਾ ਸਿੰਘ ਜੋ ਪਹਿਲਾਂ ਪੰਥ ਵੱਲੋਂ ਧੱਕਿਆ ਹੋਇਆ ਸੀ, ਦਲ ਖ਼ਾਲਸਾ ਵਿਚ ਦੁਬਾਰਾ ਸ਼ਾਮਲ ਕਰ ਲਿਆ ਗਿਆ ਸੀ । ਇਸ ਘਟਨਾ ਦਾ ਵੀ ਰਾਮਗੜ੍ਹ ਦੇ ਕਿਲ੍ਹੇ ਨਾਲ ਇਕ ਖਾਸ ਸੰਬਂਧ ਸੀ । ਕਿਉਂਕਿ ਜੱਸਾ ਸਿੰਘ ਦੀ ਜ਼ਿੰਦਗੀ ਦੀ ਇਹ ਇਕ ਵਿਸ਼ੇਸ਼ ਘਟਨਾ मी।

ਦੂਜੇ ਇਸ ਸਮੇਂ ਜਦੋਂ ਦੀਵਾਨ ਕੌੜਾ ਮਲ ਦੇ ਰਾਹੀਂ ਮਨੂੰ ਨਾਲ ਸਿੱਖਾਂ ਦਾ ਸਮਝੌਤਾ ਹੋ ਗਿਆ ਸੀ ਅਤੇ ਸਿੱਖ ਸ਼ਾਹ ਨਿਵਾਜ਼ ਦੇ ਵਿਰੁਧ ਮੁਲਤਾਨ ਨੂੰ ਸਹਾਇਤਾ ਵਜੋਂ ਲੜਨ ਗਏ ਸਨ ਤਾਂ ਬਾਕੀ ਸਰਦਾਰਾਂ ਨੇ ਜੱਸਾ ਸਿੰਘ ਨੂੰ ਰਾਮਗੜ੍ਹ (ਰਾਮ ਰੌਣੀ) ਦੇ ਕਿਲੇ ਵਿਚ ਨਿਗਰਾਨੀ ਅਤੇ ਪ੍ਰਬੰਧ ਆਦਿਕ ਲਈ ਕਿਲੇ ਵਿਚ ਰਹਿਣ ਦਿੱਤਾ ਸੀ । ਕਈ ਇਤਿਹਾਸ- ਕਾਰਾਂ ਦਾ ਵਿਚਾਰ ਹੈ ਕਿ ਜੱਸਾ ਸਿੰਘ ਉਸ ਵੇਲੇ ਕੁਝ ਬੀਮਾਰ ਸੀ, ਇਸ ਲਈ ਉਸ ਨੂੰ ਕਿਲ੍ਹੇ ਵਿਚ ਪਿੱਛੇ ਛੱਡ ਗਏ ਸਨ । ਕੁਝ ਕੁ ਦਾ ਵਿਚਾਰ ਹੈ ਕਿ ਉਸ ਨੂੰ ਕਿਲੇ ਦੀ ਰਖਵਾਲੀ ਲਈ ਕਿਲੇ ਵਿਚ ਛੱਡ ਗਏ ਸਨ । ਇਸ ਸਮੇਂ ਤੋਂ ਦਲ ਖ਼ਾਲਸਾ ਵੱਲੋਂ ਸੁਭਾਵਿਕ ਹੀ ਜੱਸਾ ਸਿੰਘ ਨੂੰ ਕਿਲ੍ਹੇ ਦਾ ਕਿਲੇਦਾਰ ਥਾਪ ਦਿੱਤਾ ਗਿਆ ਹੋਵੇਗਾ । ਕਿਉਂਕਿ ਕਿਲ੍ਹੇ ਵਿਚ ਜ਼ਰੂਰੀ ਪ੍ਰਬੰਧ ਅਤੇ ਇਸ ਦੀ ਸੰਭਾਲ ਬੜੀ ਜ਼ਰੂਰੀ ਸੀ । ਫੇਰ ਸਿੱਖ ਉਸ ਵੇਲੇ ਦੀ ਸਰਕਾਰ ਦਾ ਵਿਸਾਹ ਵੀ ਨਹੀਂ ਸਨ ਕਰਦੇ । ਇਸ ਪਿੱਛੋਂ ਜਦੋਂ ਅਬਦਾਲੀ ਨਾਲ ਮਿਲ ਕੇ ਮੀਰ ਮਨੂੰ ਨੇ ਸਿੱਖਾਂ ਉੱਤੇ ਹੋਰ ਵੀ ਜ਼ੁਲਮ ਕਰਨੇ ਸ਼ੁਰੂ ਕੀਤੇ । ਇਸ ਸਮੇਂ ਫੇਰ ਇਸ ਕਿਲੇ ਤੇ ਹਮਲਾ ਹੋਇਆ ਤਾਂ ਉਸ ਵੇਲੇ ਕਿਲੇ ਵਿਚ ਜੱਸਾ ਸਿੰਘ ਦੀ ਕਮਾਨ ਹੇਠਾਂ 900 ਸਿੱਖ ਯੋਧੇ ਸਨ । ਇਸ ਸਮੇਂ ਕਿਲੇ ਵਿਚਲੇ ਸਿੱਖਾਂ ਨੇ ਮਨੂੰ ਦੀ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਸੀ। ਪਰ ਦੁਸ਼ਮਣ ਦੀ ਫ਼ੌਜ ਦੀ ਬਹੁਤ ਗਿਣਤੀ ਹੋਣ ਕਰ ਕੇ ਅੰਤ ਵਿਚ ਜੱਸਾ ਸਿੰਘ ਤੇ ਉਸ ਦੇ ਸਾਥੀ ਕਿਲੇ ਵਿਚੋਂ ਨਿਕਲ ਕੇ ਜੰਗਲਾਂ ਅਤੇ ਪਹਾੜਾਂ ਨੂੰ ਚਲੇ ਗਏ ਸਨ ।

ਇਸ ਪਿੱਛੋਂ ਜਦੋਂ ਤੰਮੂਰ ਖ਼ਾਂ ਨੇ ਕਿਲੇ ਉੱਤੇ ਹਮਲਾ ਕੀਤਾ ਤਾਂ ਵੀ ਜੱਸਾ ਸਿੰਘ ਅਤੇ ਜੈ ਸਿੰਘ ਕਨ੍ਹਈਆ ਇਸ ਕਿਲੇ ਵਿਚ ਸਿੱਖਾਂ ਦੀ ਕਮਾਨ ਕਰ ਰਹੇ ਸਨ । ਇਸ ਸਮੇਂ ਫ਼ੌਜਾਂ ਦੀ ਬਹੁਤੀ ਧਾੜ ਦੇਖ ਕੇ ਜੱਸਾ ਸਿੰਘ, ਜੈ ਸਿੰਘ ਕਨ੍ਹਈਆ ਅਤੇ ਉਨ੍ਹਾਂ ਦੇ ਸਾਥੀ ਕਿਲੇ ਦੀ ਕੰਧ ਵਿਚ ਮਘੋਰਾ ਕਰਕੇ ਬਾਹਰ ਨਿਕਲ ਗਏ ਸਨ । ਇਸ ਤਰ੍ਹਾਂ ਦੀਆਂ ਕਿਲੋ   ਦੇ ਬਚਾਉ ਦੀਆਂ ਵਾਰਦਾਤਾਂ ਦੇ ਨਾਲ ਨਾਲ ਜਿਥੇ ਜੱਸਾ ਸਿੰਘ ਦਾ ਕਿਲ੍ਹੇ ਨਾਲ ਇਕ ਵਿਸ਼ੇਸ਼ ਸੰਬੰਧ ਸੀ, ਉਥੇ ਉਹ ਸੰਗਤ ਨਾਲ ਮਿਲ ਕੇ ਰਾਮਗੜ੍ਹ ਕਿਲ੍ਹੇ ਦੀ ਉਸਾਰੀ ਵਾਰ ਵਾਰ ਕਰਦਾ ਰਿਹਾ । ਇਸ ਤੋਂ ਇਲਾਵਾ ਜੱਸਾ ਸਿੰਘ ਰਾਮਗੜ੍ਹ ਦੇ ਕਿਲ੍ਹੇ ਨੂੰ ਦਿਨੋਂ ਦਿਨ ਸਮੇਂ ਦੀ ਲੋੜ ਅਨੁਸਾਰ ਮਜ਼ਬੂਤ ਅਤੇ ਦੁਸ਼ਮਣ ਦਾ ਮੁਕਾਬਲਾ ਕਰਨ ਯੋਗ ਬਣਾਉਂਦਾ ਗਿਆ । ਇਨ੍ਹਾਂ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਜੱਸਾ ਸਿੰਘ ਦਾ ਰਾਮਗੜ੍ਹ ਦੇ ਕਿਲ੍ਹੇ ਨਾਲ ਇਕ ਨਿੱਘੀ ਅਤੇ ਗੂੜੀ ਸਾਂਝ ਹੋ ਗਈ ਸੀ ਅਤੇ ਇਹ ਉਸ ਨੂੰ ਜਿਵੇਂ ਆਪਣਾ ਆਪਣਾ ਲੱਗਣ ਲੱਗ ਪਿਆ ਸੀ । ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਦੀ ਗਵਾਹੀ ਦਿੰਦਿਆਂ ਕਿਹਾ ਹੈ :

ਰਾਮ ਰੌਣੀ ਰਾਮਗੜ੍ਹ ਭਇਓ, ਤਿਸ ਦਿਨ ਤੇ ਮਸ਼ਹੂਰ ।

ਠੋਕੇ ਰਾਮਗੜੀਏ ਭਏ, ਲੜੇ ਜੋ ਵਖਤ ਜ਼ਰੂਰ ।

ਜੱਸਾ ਸਿੰਘ ਕਿਉਂ ਜੋ ਪਹਿਲਾਂ ਇਕ ਤਰਖਾਣ ਸੀ ਅਤੇ ਤਰਖਾਣਾਂ ਨੂੰ ਉਸ ਸਮੇਂ ਠੇਕੇ ਕਿਹਾ ਜਾਂਦਾ ਸੀ । ਰਾਮਗੜ੍ਹ ਦੇ ਕਿਲ੍ਹੇ ਨਾਲ ਜੱਸਾ ਸਿੰਘ ਦੇ ਸੰਬੰਧ ਘਣੇਰੇ ਹੋਣ ਕਰਕੇ ਉਸ ਨੂੰ ਰਾਮਗੜੀਆ ਹੀ ਸੱਦਿਆ ਜਾਣ ਲੱਗਾ । ਗਿਆਨੀ ਗਿਆਨ ਸਿੰਘ ਇਕ ਸਿੱਖ ਇਤਿਹਾਸਕਾਰ ਵੀ ਕਹਿੰਦਾ ਹੈ ਕਿ ਜੱਸਾ ਸਿੰਘ ਰਾਮਗੜ੍ਹ ਵਿਚ ਕਿਲ੍ਹੇਦਾਰ ਰਿਹਾ, ਇਸ ਲਈ ਉਸ ਨੂੰ ਰਾਮਗੜ੍ਹੀਆ ਨਾਂ ਦਾ ਲਕਬ ਜਾਂ ਪਦਵੀ ਮਿਲੀ । ਇਸ ਦੀ ਹਾਮੀ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਭਰੀ ਹੈ । ਇਸ ਤਰ੍ਹਾਂ ਜੱਸਾ ਸਿੰਘ ਠੇਕਾ ਤੋਂ ਰਾਮਗੜ੍ਹੀਆ ਬਣ ਗਿਆ ਸੀ । ਸੁਭਾਵਿਕ ਹੀ ਜੱਸਾ ਸਿੰਘ ਰਾਮ- ਗੜ੍ਹੀਆ ਦੀ ਮਿਸਲ ਰਾਮਗੜ੍ਹੀਆ ਮਿਸਲ ਆਖੀ ਜਾਣ ਲੱਗੀ। ਇਸ ਪਿੱਛੋਂ ਸਾਰੇ ਤਰਖਾਣ ਹੀ ਆਪਣੇ ਆਪ ਨੂੰ ਰਾਮਗੜ੍ਹੀਏ ਅਖਵਾਉਣ ਲੱਗ ਪਏ ।

ਇਸੇ ਤਰ੍ਹਾਂ ਬਾਰ੍ਹਵੀਂ ਮਿਸਲ ਸੀ ਫੂਲਕਿਆਂ ਦੀ, ਜਿਸ ਦੇ ਮੋਢੀ ਬਾਬਾ ਆਲਾ ਸਿੰਘ ਜੀ ਪਟਿਆਲਾ ਸਨ ।

ਰਾਮਗੜ੍ਹੀਆ ਮਿਸਲ ਦਾ ਰਾਜਭਾਗ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਘਰੋਂ ਵੈਸੇ ਹੀ ਗ਼ਰੀਬ ਸੀ । ਪਰ ਗ਼ਰੀਬ ਹੋਣਾ ਇਕ ਵੱਖਰੀ ਗੱਲ ਸੀ । ਵੱਡੇ ਦੁੱਖ ਦੀ ਗੱਲ ਇਹ ਸੀ ਕਿ ਉਸ ਸਮੇਂ ਇਕ ਜੰਗਜੂ ਅਤੇ ਸਿਦਕੀ ਸਿੱਖ ਹੋਣਾ ਵੀ ਸਰਕਾਰ ਦੀਆਂ ਨਜ਼ਰਾਂ ਵਿਚ ਇਕ ਸੰਗੀਨ ਜੁਰਮ ਸੀ ।

ਜੱਸਾ ਸਿੰਘ ਦਾ ਪਿਤਾ ਗਿਆਨੀ ਭਗਵਾਨ ਸਿੰਘ ਪਹਿਲਾਂ ਗੁਰਮੁਖ ਸਿੱਖ ਹੋਣ ਦੇ ਨਾਤੇ ਮੁਗਲੀਆ ਸਰਕਾਰ ਦੀਆਂ ਨਜ਼ਰਾਂ ਵਿਚ ਰੜਕਦਾ ਰਿਹਾ। ਇਸ ਦਸ਼ਾ ਵਿਚ ਜੱਸਾ ਸਿੰਘ ਤੇ ਉਸ ਦੇ ਭਰਾਵਾਂ ਨੂੰ ਵੱਡੇ ਤੋਂ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ । ਕਿਉਂਕਿ ਇਹ ਸਾਰੇ ਭਰਾ ਨਿਆਣੇ ਸਨ । ਪਿੱਛੋਂ ਜਦੋਂ ਨਾਦਰ ਸ਼ਾਹ ਦੇ ਭਾਰਤ ਤੇ ਹੱਲੇ ਸਮੇਂ ਸਿੱਖਾਂ ਨਾਲ ਜ਼ਕਰੀਆ ਖ਼ਾਨ ਦੀ ਸਰਕਾਰ ਦਾ ਸਮਝੌਤਾ ਹੋਇਆ ਤਾਂ ਗਿਆਨੀ ਭਗਵਾਨ ਸਿੰਘ ਸਰਕਾਰੀ ਫ਼ੌਜ ਵਿਚ ਨਾਦਰ ਸ਼ਾਹ ਨਾਲ ਹੋਈ ਲੜਾਈ ਵਿਚ ਟਾਕਰਾ ਕਰਦਾ ਕਾਲਵੱਸ ਹੋ ਗਿਆ ਸੀ । ਭਗਵਾਨ ਸਿੰਘ ਬੜਾ ਬਹਾਦਰ ਸੀ ਅਤੇ ਉਸ ਦੀ ਕਮਾਨ ਵਿਚ ਇਕ ਸੌ ਘੋੜ ਸਵਾਰ ਸਨ । ਇਸ ਸਮੇਂ ਜੱਸਾ ਸਿੰਘ ਜਵਾਨ ਸੀ ਅਤੇ ਉਹ ਆਪਣੇ ਭਰਾਵਾਂ ਸਮੇਤ ਇਸ ਯੁੱਧ ਸਮੇਂ ਸਰਕਾਰੀ ਫ਼ੌਜ ਵਿਚ ਭਰਤੀ ਸੀ । ਗਿਆਨੀ ਭਗਵਾਨ ਸਿੰਘ ਦੀ ਕੁਰਬਾਨੀ ਕਰਕੇ ਤੇ ਜੱਸਾ ਸਿੰਘ ਨੂੰ ਉਸ ਦੇ ਗੁਣਾਂ ਕਰਕੇ ਫ਼ੌਜ ਵਿਚ ਰਿਸਾਲਦਾਰ ਬਣਾ ਦਿੱਤਾ ਗਿਆ ਸੀ। ਉਸ ਨੂੰ ਅਤੇ ਉਸ ਦੇ ਭਰਾਵਾਂ ਨੂੰ ਸਰਕਾਰ ਵੱਲੋਂ ਇਨਾਮ ਵਜੋਂ ਅੰਮ੍ਰਿਤਸਰ ਦੇ ਨੇੜੇ ਪੰਜ ਪਿੰਡ ਜਾਗੀਰ ਵਜੋਂ ਦਿੱਤੇ ਗਏ ਸਨ । ਇਸ ਜਾਗੀਰ ਮਿਲਣ ਨਾਲ ਜੱਸਾ ਸਿੰਘ ਅਤੇ ਉਸ ਦੇ ਭਰਾਵਾਂ ਨੂੰ ਕੁਝ ਮਲਕੀਅਤ ਪ੍ਰਾਪਤ ਹੋਈ ਸੀ ਅਤੇ ਆਰਥਿਕ ਤੌਰ ਤੇ ਥੋੜ੍ਹੇ ਜਿਹੇ ਪੈਰ ਜੰਮੇ ਸਨ ।

ਇਸ ਜਾਗੀਰ ਮਿਲਣ ਦੀ ਘਟਨਾ ਨੇ ਜੱਸਾ ਸਿੰਘ ਨੂੰ ਉਸ ਦੇ ਜੀਵਨ ਵਿਚ ਪਹਿਲੀ ਵਾਰੀ ਰਾਜਭਾਗ ਦਾ ਮਾਲਕ ਬਣਾਇਆ ਅਤੇ ਉਸ ਦੇ ਸਮੁੱਚੇ ਪਰਿਵਾਰ ਦਾ ਗ਼ਰੀਬੀ ਦੇ ਦੁੱਖ ਦਲਿੱਦਰ ਤੋਂ ਕਿਸੇ ਹੱਦ ਤਕ ਛੁਟਕਾਰਾ ਹੋਇਆ । ਇਸ ਸਮੇਂ ਉਸ ਨੂੰ ਵੱਲਾ ਨਾਮ ਦਾ ਪਿੰਡ ਹਿੱਸੇ ਵਿਚ ਆਇਆ ਅਤੇ ਬਾਕੀ ਚਾਰ ਪਿੰਡ ਵੇਰਕਾ, ਸੁਲਤਾਨ ਵਿੰਡ, ਤੁੰਗ ਅਤੇ ਚਾਹਰ ਉਸ ਦੇ ਭਰਾਵਾਂ ਦੀ ਵੰਡ ਵਿਚ ਆਏ ਸਨ । ਇਸ ਇਲਾਕੇ ਦੀ ਪ੍ਰਾਪਤੀ ਨਾਲ ਉਸ ਨੂੰ ਆਪਣੇ ਇਲਾਕੇ ਦੀ ਰੱਖਿਆ ਕਰਨ ਦਾ ਤਜਰਬਾ ਵੀ ਹੋਇਆ । ਸਭ ਤੋਂ ਪਹਿਲਾਂ ਉਸ ਨੇ ਆਪਣੇ ਇਲਾਕੇ ਦੀਆਂ ਹੱਦਾਂ ਸਪੱਸ਼ਟ ਅਤੇ ਨਿਯਤ ਕਰਨੀਆਂ ਚਾਹੀਆਂ ਅਤੇ ਇਸ ਲਈ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਨਾਲ ਉਸ ਨੂੰ ਟੱਕਰ ਲੈਣੀ ਪਈ । ਇਸ ਵਿਚ ਜੱਸਾ ਸਿੰਘ ਦੀ ਜਿੱਤ ਹੋਈ ਅਤੇ ਗਿਆਨੀ ਭਗਵਾਨ ਸਿੰਘ ਦਾ ਪੁੱਤਰ ਜੱਸਾ ਸਿੰਘ ਉਸ ਦੇ ਦੂਜੇ ਪੁੱਤਰਾਂ ਸਮੇਤ ਸਰਕਾਰੀ ਫ਼ੌਜ ਵਿਚ ਭਰਤੀ ਹੋਣਾ ਇਕ ਤਰ੍ਹਾਂ ਨਾਲ ਸਹਾਇਕ ਬਣਿਆ । ਭਾਵੇਂ ਇਹ ਜਾਗੀਰ ਜੱਸਾ ਸਿੰਘ ਦੇ ਪਿਤਾ ਦੀ ਜਾਨ ਵਾਰਣ ਦੀ ਕੁਰਬਾਨੀ ਦਾ ਫਲ ਸੀ । ਪਰ ਜੱਸਾ ਸਿੰਘ ਦੇ ਪਿਤਾ ਦੀ ਫ਼ੌਜ ਵਿਚ ਦਿੱਤੀ ਕੁਰਬਾਨੀ ਨੇ ਵੀ ਉਸ ਨੂੰ ਇਕ ਨਵੀਂ ਤਰ੍ਹਾਂ ਦੇ ਜ਼ਿੰਮੀਦਾਰੇ ਜੀਵਨ ਵਿਚ ਪ੍ਰਵੇਸ਼ ਕਰਨ ਦਾ ਮੌਕਾ ਦਿੱਤਾ । ਉਸ ਨੇ ਪਿੰਡ ਉੱਤੇ ਆਪਣਾ ਪ੍ਰਤਿਬੰਧ ਕਾਇਮ ਰਖਣਾ ਸਿੱਖਿਆ। ਜੱਸਾ ਸਿੰਘ ਇਕ ਹੋਣਹਾਰ ਨੌਜਵਾਨ ਸੀ ਅਤੇ ਆਪਣੇ ਸਾਰੇ ਭਰਾਵਾਂ ਤੋਂ ਉਂਜ ਵੱਡਾ ਵੀ ਸੀ। ਇਸ ਲਈ ਆਪਣੇ ਭਰਾਵਾਂ ਦਾ ਵੀ ਉਹ ਇਕ ਤਰ੍ਹਾਂ ਦਾ ਆਗੂ ਹੀ ਸੀ । ਉਹ ਆਵੱਸ਼ ਹੀ ਉਸ ਦੇ ਅਨੁਸ਼ਾਸਨ ਵਿਚ ਰਹਿੰਦੇ ਸਨ । ਇਸ ਤਰ੍ਹਾਂ ਜੱਸਾ ਸਿੰਘ ਲਈ ਇਸ ਇਲਾਕੇ ਨੂੰ ਆਪਣੇ ਪ੍ਰਤਿਬੰਧ ਹੇਠ ਲਿਆਉਣ ਅਤੇ ਸਾਂਭਣ ਦਾ ਇਕ ਨਵਾਂ ਤਜਰਬਾ ਹੋਇਆ ਸੀ । ਜੋ ਉਸ ਨੂੰ ਪਹਿਲੀ ਵਾਰ ਹੋਇਆ । ਇਸ ਦੇ ਮੁਕਾਬਲੇ ਵਿਚ ਸ਼ੁਕਰਚੱਕੀਆ ਮਿਸਲ ਦੇ ਬਾਨੀ ਪਹਿਲਾਂ ਤੋਂ ਜਮਾਂਦਰੂ ਹੀ ਸ਼ੁਕਰਚੱਕ ਪਿੰਡ ਵਿਚੋਂ ਅੱਧੇ ਪਿੰਡ ਦੇ ਮਾਲਕ ਸਨ । ਕਨ੍ਹਈਆ, ਨਕੱਈ ਅਤੇ ਭੰਗੀ ਵੀ, ਫੈਜ਼ਲਾਪੁਰੀ ਆਦਿਕ ਪਹਿਲਾਂ ਤੋਂ ਹੀ ਜ਼ਿੰਮੀਦਾਰਾਂ ਦੀਆਂ ਮਿਸਲਾਂ ਰਹੀਆਂ ਸਨ । ਰਾਮਗੜ੍ਹੀਆ ਮਿਸਲ ਵੀ ਭਾਵੇਂ ਪਹਿਲਾਂ ਨੰਦ ਸਿੰਘ ਜੱਟ ਤੇ ਜੱਸਾ ਸਿੰਘ ਦੀ ਕਮਾਨ ਹੇਠ ਆਈ ਸੀ । ਪਰ ਜੱਸਾ ਸਿੰਘ ਆਪਣੇ ਸ਼ਖ਼ਸੀਅਤ ਦੇ ਗੁਣਾਂ ਕਰ ਕੇ ਹੀ ਇਸ ਦਾ ਮੁੱਖੀ ਬਣਿਆ ਸੀ, ਕਿਸੇ ਨਿੱਜੀ ਪੂੰਜੀ ਦੇ ਜ਼ੋਰ ਨਾਲ ਨਹੀਂ । ਇਸ ਪਿੱਛੋਂ ਜੱਸਾ ਸਿੰਘ ਜਦੋਂ ਅਦੀਨਾ ਬੇਗ ਜਲੰਧਰ ਦੇ ਫੌਜਦਾਰ ਦੀ ਫ਼ੌਜ ਵਿਚ ਨੌਕਰੀ ਕਰਦਾ ਸੀ, ਉਸ ਸਮੇਂ ਉਸ ਨੂੰ ਅਦੀਨਾ ਬੇਗ ਵੱਲੋਂ ਜਾਗੀਰ ਵਜੋਂ ਕੁਝ ਉੜਮੁੜ ਟਾਂਡਾ, ਮੰਗੋਵਾਲ ਦੀਪਾਲਪੁਰ, ਮਿਆਣੀ, ਸਰਹੀਂ, ਮਨੀਵਾਲ, ਰੋਹਿਲ ਤੇ ਸ਼ਰੀਫਜੰਗ ਆਦਿਕ ਇਲਾਕੇ ਸੇਵਾ ਵਜੋਂ ਦਿੱਤੇ ਹੋਏ ਸਨ । ਇਨ੍ਹਾਂ ਇਲਾਕਿਆਂ ਉੱਤੇ ਉਨ੍ਹਾਂ ਸਮਿਆਂ ਵਿਚ ਕਬਜ਼ਾ ਕਾਇਮ ਰਖਣਾ ਕੋਈ ਸੌਖਾ ਕੰਮ ਨਹੀਂ ਸੀ । ਭਾਵੇਂ ਸਰਕਾਰੀ ਇਲਾਕੇ ਸਨ । ਜੱਸਾ ਸਿੰਘ ਦੀ ਕਮਾਨ ਹੇਠ ਉਦੋਂ ਇਕ ਸੀ ਸਿੱਖਾਂ ਦੀ ਕੰਪਨੀ ਸੀ ਅਤੇ ਇਕ ਪਲਟਨ 60 ਹਿੰਦੂਆਂ ਦੀ ਵੀ ਸੀ । ਉਨ੍ਹਾਂ ਇਲਾਕਿਆਂ ਦਾ ਰਾਜ ਪ੍ਰਬੰਧ ਜੱਸਾ ਸਿੰਘ ਦਾ ਦੂਜਾ ਤਜਰਬਾ ਸੀ । ਜਿੰਨਾ ਚਿਰ ਇਹ ਇਲਾਕੇ ਜੱਸਾ ਸਿੰਘ ਦੇ ਕਬਜ਼ੇ ਵਿਚ ਰਹੇ, ਇਨ੍ਹਾਂ ਦੀ ਨਿਗਰਾਨੀ ਚੰਗੀ ਤਰ੍ਹਾਂ ਹੁੰਦੀ ਰਹੀ ਅਤੇ ਲੋਕ ਦੁੱਖੀ ਨਹੀਂ ਸਨ । ਪਿੱਛੋਂ ਆ ਕੇ ਮਿਸਲ ਦੇ ਸਮੇਂ ਇਨ੍ਹਾਂ ਇਲਾਕਿਆਂ ਨੂੰ ਜੱਸਾ ਸਿੰਘ ਨੇ ਫੇਰ ਆਪਣੀ ਮਿਸਲ ਹੇਠ ਹੀ ਲੈ ਆਉਂਦਾ । ਇਸ ਪਿੱਛੋਂ ਰਾਜ ਪ੍ਰਬੰਧ ਦਾ ਅਸਲੀ ਤਜਰਬਾ ਜੱਸਾ ਸਿੰਘ ਨੂੰ ਉਸ ਦੇ ਜੀਵਨ ਵਿਚ ਮੁਗਲਾਨੀ ਬੇਗਮ ਦੇ ਰਾਜ ਸਮੇਂ ਹੋਇਆ ਜਦੋਂ ਸਿੱਖਾਂ ਦੇ ਦਲ ਖ਼ਾਲਸਾ ਨੇ ਪੰਜਾਬ ਵਿਚ ਰਾਖੀ ਪ੍ਰਬੰਧ ਦੀ ਸਥਾਪਨਾ ਕੀਤੀ । ਪਹਿਲਾਂ ਜੱਸਾ ਸਿੰਘ ਸਰਕਾਰੀ ਨੌਕਰ ਸੀ ਅਤੇ ਉਸ ਦਾ ਤਜਰਬਾ ਵੱਖਰੀ ਪ੍ਰਕਾਰ ਦਾ ਸੀ । ਜਦੋਂ ਕਿ ਸਰਕਾਰ ਦੀ ਉਸ ਵੇਲੇ ਦੀ ਸਾਰੀ ਅਫ਼ਸਰ ਮਸ਼ੀਨਰੀ ਹੀ ਢਹਿੰਦੀਆਂ ਕਲਾਂ ਵੱਲ ਜਾ ਰਹੀ ਸੀ । ਉਸ ਵੇਲੇ ਮੁਗਲੀਆ ਹਕੂਮਤ ਦਾ ਤਖ਼ਤਾ ਡਾਵਾਂ-ਡੋਲ ਸੀ ਅਤੇ ਥਾਂ ਪੁਰ ਥਾਂ ਲੋਕ ਬਾਗ਼ੀ ਹੋਣ ਨੂੰ ਫਿਰਦੇ ਸਨ । ਦੂਜੇ ਪਾਸੇ ਅਹਿਮਦ ਸ਼ਾਹ ਦੁਰਾਨੀ ਸੀ ਅਤੇ ਪੰਜਾਬ ਵਿਚ ਤੀਜੀ ਸਿੱਖਾਂ ਦੀ ਇਕ ਧਿਰ ਨਵੀਂ ਸ਼ਕਤੀ ਨਾਲ ਬੜੀ ਗੜਬੜ ਪਈ ਹੋਈ ਸੀ। ਉਭਰ ਰਹੀ ਸੀ । ਇਸ ਲਈ ਪੰਜਾਬ ਦੇ ਲੋਕਾਂ ਵਿਚ ਸਿੱਖ ਇਸ ਸਮੇਂ ਬੜੇ ਨਿਪੁੰਨ ਨੀਤੀਵਾਨ ਸਿੱਧ ਹੋਏ, ਜਿਨ੍ਹਾਂ ਨੇ ਵੇਲੇ ਸਿਰ ਰਾਖੀ ਪ੍ਰਬੰਧ ਚਾਲੂ ਕਰ ਦਿੱਤਾ । ਰਾਖੀ ਪ੍ਰਬੰਧ ਹੇਠ ਸਿੱਖਾਂ ਨੇ ਅਫ਼ਸਰ ਸ਼ਾਹੀ ਦੀ ਲੁੱਟ ਤੋਂ ਆਮ ਜਨਤਾ ਦੀ ਰਾਖੀ ਕਰਨ ਦਾ ਪਰਣ ਲਿਆ ਅਤੇ ਇਸ ਪ੍ਰਬੰਧ ਨਾਲ ਪੰਜਾਬ ਦੇ ਕਿਸਾਨਾਂ ਤੇ ਹੋਰ ਕਾਮਗਾਰਾਂ ਨੂੰ ਜ਼ਿੰਦਗੀ ਵਿਚ ਹਰ ਤਰ੍ਹਾਂ ਸੁਰੱਖਿਅਤ ਕੀਤਾ । ਸਿੱਖਾਂ ਦੇ ਜੱਥਿਆਂ ਨੇ ਉਨ੍ਹਾਂ ਦੀ ਕਿੱਤੇ ਵਿਚੋਂ ਕੀਤੀ ਕਮਾਈ ਦਾ ਪੰਜਵਾਂ ਹਿੱਸਾ ਲੈਣਾ ਲਾਗੂ ਕਰ ਦਿੱਤਾ । ਪੰਜਾਬ ਦੇ ਲੋਕਾਂ ਨੇ ਸਿੱਖਾਂ ਦੇ ਰਾਖੀ ਪ੍ਰਬੰਧ ਦੇ ਸਮੇਂ ਰਾਜ ਵਿਚ ਪਹਿਲੀ ਵਾਰੀ ਸ਼ਾਂਤੀ ਅਨੁਭਵ ਕੀਤੀ ਅਤੇ ਸਿੱਖਾਂ ਨੂੰ ਆਪਣੇ ਸੱਚੇ ਰਾਖੇ ਅਤੇ ਸੁਖਦਾਈ ਪ੍ਰਵਾਨ ਕਰ ਲਿਆ । ਇਸ ਸਮੇਂ ਦਲ ਖ਼ਾਲਸਾ ਵੱਲੋਂ ਵੱਖਰੇ ਵੱਖਰੇ ਜੱਥਿਆਂ ਦੇ ਜ਼ਿੰਮੇ ਵੱਖਰੇ ਵੱਖਰੇ ਇਲਾਕਿਆਂ ਨੂੰ ਆਪਣੀ ਰਾਖੀ ਪ੍ਰਬੰਧ ਹੇਠ ਲਿਆਂਦਾ ਅਤੇ ਉਨ੍ਹਾਂ ਉੱਤੇ ਸਿੱਖ ਪੰਚਾਇਤੀ ਸਿੱਧਾਂਤਾਂ ਅਨੁਸਾਰ ਪ੍ਰਸ਼ਾਸਨ ਚਲਾਉਣ ਲਈ ਵੰਡਿਆ ਗਿਆ ਸੀ । ਠੀਕ ਗੱਲ ਤਾਂ ਇਹ ਹੈ ਕਿ ਸਿੱਖਾਂ ਦੇ ਰਾਖੀ ਪ੍ਰਬੰਧ ਨੇ ਪੰਜ ਬ ਵਿਚ ਆਉਣ ਵਾਲੇ ਸਮੇਂ ਦੇ ਖ਼ਾਲਸਾ ਰਾਜ ਦਾ ਬੀਜ ਬੀਜ ਦਿੱਤਾ ਸੀ ਅਤੇ ਸਿੱਖ ਰਾਜ ਦਾ ਮੁੱਢਲਾ ਬੁਨਿਆਦੀ ਢਾਂਚਾ ਖੜਾ ਕਰ ਦਿੱਤਾ ਸੀ । ਕਿਉਂ ਜੋ ਰਾਜਨੀਤਿਕ ਸੱਤਾ ਦੀ ਬੁਨਿਆਦ ਬੱਝਦੀ ਹੀ ਲੋਕਾਂ ਦੀ ਫ਼ੌਜ ਰਾਹੀਂ ਰੱਖਿਆ ਕਰਨ ਅਤੇ ਆਪਣੀ ਸੁਰੱਖਿਆ ਹੇਠ ਵੱਸਦੀ ਪਰਜਾ ਤੋਂ ਕਰ ਵਸੂਲਣ ਨਾਲ ਹੈ ।

ਮੁਗ਼ਲਾਨੀ ਬੇਗਮ ਦੇ ਰਾਜ ਕਾਲ ਦੀ ਪੰਜਾਬ ਵਿਚ ਮਚੀ ਹੋਈ ਹਫੜਾ-ਦਫੜੀ ਵਿਚ ਦਲ ਖ਼ਾਲਸਾ ਨੇ ਰਾਖੀ ਦਾ ਪ੍ਰਬੰਧ ਕੇਵਲ ਐਲਾਨਨਾਮੇ ਰਾਹੀਂ ਹੀ ਨਹੀਂ, ਸਗੋਂ ਵੱਖਰੇ ਵੱਖਰੇ ਇਲਾਕਿਆਂ ਦੀ ਰਾਖੀ ਕਰਨ ਲਈ ਮੁੱਖੀ ਸਰਦਾਰਾਂ ਦੇ ਜੱਥੇ ਸਾਰੇ ਇਲਾਕਿਆ ਵਿਚ ਪਸਾਰ ਦਿੱਤੇ ਸਨ । ਆਮ ਤੌਰ ਤੇ ਜਿਸ ਤਰ੍ਹਾਂ ਦੀ ਲੋੜ ਪਈ ਉਥੇ ਦੋ ਜਾਂ ਦੋ ਤੋਂ ਵੱਧ ਸਰਦਾਰਾਂ ਦੇ ਜੱਥੇ ਰਖੇ ਹੋਏ ਸਨ । ਇਸ ਤੋਂ ਇਲਾਵਾ ਇਕ ਜੱਥਾ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਰਾਖੀ ਲਈ ਨਿਯੁਕਤ ਕੀਤਾ ਹੋਇਆ ਸੀ ।

ਸੋਹਨ ਲਾਲ ਦੀ ਪੁਸਤਕ ਉਮਦਤ-ਉਤ-ਤਵਾਰੀਖ਼ ਅਨੁਸਾਰ ਲਾਹੌਰ ਸ਼ਹਿਰ ਦੇ ਦੱਖਣ ਦਾ ਨਾਕਾਂ ਨਾਂ ਦਾ ਇਲਾਕਾ ਨਕੱਈ ਮਿਸਲ ਨੂੰ ਰਾਖੀ ਕਰਨ ਲਈ ਦਿੱਤਾ ਗਿਆ । ਦੂਜੇ ਪਾਸੇ ਛੱਜ ਅਤੇ ਰਚਨਾ ਦੁਆਬ ਦੇ ਇਲਾਕੇ ਸ਼ੁਕਰਚੱਕੀਆ ਮਿਸਲ ਪਾਸ ਅਤੇ ਹਰੀ ਸਿੰਘ ਭੰਗੀ ਦੇ ਜ਼ਿੰਮੇ ਲਾਏ ਗਏ। ਅੰਮ੍ਰਿਤਸਰ ਸ਼ਹਿਰ ਦੀ ਰਾਖੀ ਡਲੇਵਾਲੀਆ ਅਤੇ ਨਿਸ਼ਾਨ ਵਾਲੀਆਂ ਮਿਸਲ ਦੇ ਹੱਥ ਸੀ। ਸਤਲੁਜ ਦਰਿਆ ਦੇ ਦੱਖਣ ਦਾ ਇਲਾਕਾ ਰਾਖੀ ਲਈ ਦੀਪ ਸਿੰਘ ਤੇ ਕਰੋੜ ਸਿੰਘ ਮਿਸਲ ਦੇ ਅਧੀਨ ਲਿਆਂਦਾ ਗਿਆ । ਸਿੰਘਪੁਰੀਆ ਅਤੇ ਆਹਲੂਵਾਲੀਆ ਮਿਸਲ ਦਾ ਰਾਖੀ ਲਈ ਸਤਲੁਜ ਦਰਿਆ ਦੇ ਦੋਹਾਂ ਕੰਢਿਆਂ ਤੇ ਕਬਜ਼ਾ ਸੀ । ਇਸ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਦੀ ਮਿਸਲ ਦੇ ਕਬਜ਼ੇ ਵਿਚ ਰਾਖੀ ਪ੍ਰਬੰਧ ਅੰਮ੍ਰਿਤਸਰ ਸ਼ਹਿਰ ਤੋਂ ਉੱਤਰ ਵੱਲ ਦੇ ਇਲਾਕੇ ਦਿੱਤੇ ਗਏ ਸਨ । ਜਿਨ੍ਹਾਂ ਉੱਤੇ ਜੱਸਾ ਸਿੰਘ ਨੇ ਬੜੀ ਯੋਗਤਾ ਨਾਲ ਕਬਜ਼ਾ ਜਮਾਇਆ ਹੋਇਆ ਸੀ ਅਤੇ ਉਹ ਲੋਕਾਂ ਵਿਚ ਚੌਖਾ ਹਰਮਨ ਪਿਆਰਾ ਹੋ ਗਿਆ ਸੀ । ਪਰ ਇਸ ਇਲਾਕੇ ਅਦੀਨਾ ਬੇਗ ਨੇ ਆਪਣੀ ਗਵਰਨਰੀ ਦੇ ਸਮੇਂ ਜੱਸਾ ਸਿੰਘ ਤੋਂ ਸਰਕਾਰੀ ਸ਼ਕਤੀ ਵਰਤ ਕੇ ਹਥਿਆ ਲਏ ਸਨ।

ਰਾਖੀ ਪ੍ਰਬੰਧ ਦੇ ਸਮੇਂ ਸਰਕਾਰ ਦੀ ਲੋਕਾਂ ਤੋਂ ਕਰ ਵਸੂਲ ਕਰਨ ਦੀ ਸ਼ਕਤੀ ਦੀ ਸਿੱਖ ਮਿਸਲਾਂ ਨਾਲ ਟੱਕਰ ਹੋਈ। ਸਿੱਖਾਂ ਤੋਂ ਬਿਨਾਂ ਹੋਰ ਕਈ ਮੁਸਲਮਾਨ ਲੋਕਾਂ ਨੇ ਵੀ ਉਸ ਵਕਤ ਸਰਕਾਰੀ ਸਰਦਾਰ ਦੇ ਮੁਕਾਬਲੇ ਵਿਚ ਸਿੱਖਾਂ ਨੂੰ ਆਪਣੇ ਸੱਚੇ ਰਾਖੇ ਸਮਝਿਆ । ਇਸ ਸਮੇਂ ਨਾ ਕੇਵਲ ਸਿੱਖਾਂ ਨੂੰ ਲੋਕਾਂ ਤੋਂ ਉਗਰਾਹੇ ਗਏ ਕਰ ਆਦਿਕ ਦਾ ਹੀ ਲਾਭ ਹੋਇਆ, ਸਗੋਂ ਸਿੱਖਾਂ ਨੇ ਇਸ ਸਮੇਂ ਬੇਅੰਤ ਮੁਸਲਮਾਨਾਂ ਨੂੰ ਵੀ ਆਪਣੇ ਰਾਖੀ ਪ੍ਰਬੰਧ ਦੀ ਇਮਾਨਦਾਰੀ ਦੇ ਗੁਣ ਰਾਹੀਂ ਪ੍ਰਭਾਵਤ ਕਰਕੇ ਆਪਣੇ ਅਧੀਨ ਲੈ ਆਉਂਦਾ । ਜਿਨ੍ਹਾਂ ਮੁਸਲ- ਮਾਨਾਂ ਨੇ ਸਿੱਖਾਂ ਦੇ ਰਾਖੀ ਪ੍ਰਬੰਧ ਅਧੀਨ ਆਉਣਾ ਸਵੀਕਾਰ ਕਰ ਲਿਆ, ਉਨ੍ਹਾਂ ਨੂੰ ਲੁੱਟਣ ਦੀ ਬਜਾਏ ਸਿੱਖਾਂ ਨੇ ਉਨ੍ਹਾਂ ਦੀ ਵੀ ਹਿੰਦੂ ਸਿੱਖਾਂ ਦੀ ਰਾਖੀ ਵਾਂਗ ਬਾਕਾਇਦਾ ਸੁਹਿਰਦ ਭਾਂਤ ਰਾਖੀ ਕਰਨੀ ਆਰੰਭ ਦਿੱਤੀ । ਇਸ ਤਰ੍ਹਾਂ ਦਿਨੋਂ ਦਿਨ ਆਮ ਲੋਕਾਂ ਵਿਚ ਸਿੱਖਾਂ ਦਾ ਵਕਾਰ ਵੱਧਦਾ ਗਿਆ ਅਤੇ ਸਰਕਾਰ ਦਾ ਦਬਦਬਾ ਘਟਦਾ ਗਿਆ ਸੀ ।

ਜੱਸਾ ਸਿੰਘ ਰਾਮਗੜੀਆ ਨੂੰ ਜਿਹੜੇ ਇਲਾਕੇ ਰਾਖੀ ਪ੍ਰਬੰਧ ਲਈ ਵੰਡੇ ਗਏ ਸਨ ਉਨ੍ਹਾਂ ਵਿਚੋਂ ਬਹੁਤਿਆਂ ਉੱਤੇ ਪਿੱਛੋਂ ਆ ਕੇ ਉਸ ਦੀ ਆਪਣੀ ਮਿਸਲ ਦਾ ਹੀ ਕਬਜ਼ਾ ਹੋਇਆ । ਜੱਸਾ ਸਿੰਘ ਅਤੇ ਉਸ ਦੀ ਮਿਸਲ ਦੀ ਵਿਸ਼ੇਸ਼ਤਾ ਨੂੰ ਹੁਣ ਦਲ ਖ਼ਾਲਸਾ ਵੱਲੋਂ ਵੀ ਪੂਰੀ ਤਰ੍ਹਾਂ ਪ੍ਰਵਾਨ ਕਰ ਲਿਆ ਗਿਆ। ਕਿਉਂ ਜੋ ਜੱਸਾ ਸਿੰਘ ਦੀ ਬਹਾਦਰੀ ਵੀ ਬਾਕੀ ਦੇ ਸਰਦਾਰ ਜਿਵੇਂ ਸਰਦਾਰ ਹਰੀ ਸਿੰਘ ਭੰਗੀ, ਜੈ ਸਿੰਘ ਕਨ੍ਹਈਆ ਅਤੇ ਚੜ੍ਹਤ ਸਿੰਘ ਸ਼ੁਕਰਚੱਕੀਏ ਤੋਂ ਕਿਸੇ ਗੱਲੋਂ ਘੱਟ ਨਹੀਂ ਸੀ । ਦੂਜੇ ਪਾਸੇ ਜੱਸਾ ਸਿੰਘ ਪਾਸ ਫ਼ੌਜੀ ਮੁਹਾਰਤ ਅਤੇ ਯੁੱਧ ਕਰਨ ਦੀ ਆਪਣੀ ਇਕ ਐਸੀ ਪ੍ਰਕਾਰ ਦੀ ਖ਼ੂਬੀ ਸੀ ਜੋ ਕਿ ਬਾਕੀ ਸਰਦਾਰਾਂ ਨਾਲੋਂ ਵਿਲੱਖਣ ਸੀ । ਇਨ੍ਹਾਂ ਇਲਾਕਿਆਂ ਦੇ ਇਸ ਰਾਖੀ ਪ੍ਰਬੰਧ ਵਿਚ ਦੋ ਪ੍ਰਸ਼ਾਸਨ ਚਲਾਉਣ ਦੇ ਤਜਰਬੇ ਵਿਚੋਂ ਵੀ ਜੱਸਾ ਸਿੰਘ ਨੇ ਵਿਸ਼ੇਸ਼ ਪ੍ਰਕਾਰ ਦੇ ਸਿੱਖੀ ਦੇ ਆਦਰਸ਼ਕ ਸਿੱਧਾਂਤਾਂ ਨੂੰ ਰਾਜ ਕਰਨ ਦੇ ਸਮੇਂ ਅਪਨਾਉਣ ਦਾ ਗੁਣ ਸਿੱਖਿਆ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਕੀ ਸਿੱਖ ਮਿਸਲਾਂ ਦੇ ਸਰਦਾਰਾਂ ਨੂੰ ਇਸ ਤਰ੍ਹਾਂ ਦੇ ਨਵੀਂ ਪ੍ਰਕਾਰ ਦੇ ਪ੍ਰਸ਼ਾਸਨ ਦੇ ਸਮੇਂ ਇਕ ਨਵੀਂ ਤਰ੍ਹਾਂ ਦੇ ਖ਼ਾਲਸਾ ਰਾਜ ਸਥਾਪਿਤ ਕਰਨ ਦਾ ਸਾਹਸ ਮਿਲਿਆ। ਅਤੇ ਵਧਿਆ । ਖ਼ਾਲਸਾ ਰਾਜ ਦੀ ਨੀਤੀ ਇਨ੍ਹਾਂ ਨੀਹਾਂ ਉੱਤੇ ਨਿਰਧਾਰਿਤ ਕਰਨ ਲਈ ਵਿਸ਼ਵਾਸ ਪੈਦਾ ਹੋਇਆ ਪਰ ਜਦੋਂ ਪੰਜਾਬ ਦਾ ਰਾਜ ਮਰਾਠਿਆਂ ਦੇ ਅਧੀਨ ਅਦੀਨਾ ਬੇਗ ਦੇ ਹੱਥਾਂ ਵਿਚ ਆਇਆ ਤਾਂ ਉਸ ਨੇ ਵੀ ਸਿੱਖਾਂ ਉੱਤੇ ਅਨੇਕਾਂ ਅਤਿਆਚਾਰ ਢਾਹੇ ਅਤੇ ਉਸ ਦੇ ਕਾਲ ਵਿਚ ਸਿੱਖਾਂ ਦੇ ਸਥਾਪਿਤ ਕੀਤੇ ਹੋਏ ਰਾਖੀ ਪ੍ਰਬੰਧ ਨੂੰ ਚੌਖਾ ਪੱਕਾ ਲੱਗਾ । ਕਿਉਂਕਿ ਉਸ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਰਦਾਰਾਂ ਦੇ ਅਧਿਕਾਰ ਵਿਚਲੇ ਬਹੁਤ ਸਾਰੇ ਇਲਾਕੇ ਹਥਿਆ ਲਏ। ਫੇਰ ਅਦੀਨਾ ਬੇਗ ਮਰ ਗਿਆ । ਪਰ ਇਸ ਪਿੱਛੋਂ ਪੰਜਾਬ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹੱਲਿਆਂ ਦਾ ਇਹ ਸਮਾਂ ਸਿੱਖਾਂ ਵਾਸਤੇ ਬਿਲਕੁਲ ਹੀ ਇਕ ਟਿਕਾਉ ਦਾ ਸਮਾਂ ਨਹੀਂ ਸੀ । ਸਿੱਖਾਂ ਨੂੰ ਅਬਦਾਲੀ ਦੇ ਹੱਲਿਆਂ ਦੇ ਵਕਤ ਹਜ਼ਾਰਾਂ ਦੀ ਗਿਣਤੀ ਵਿਚ ਮਰਦਾਂ, ਇਸਤਰੀਆਂ ਅਤੇ ਬੱਚਿਆਂ ਦੀ ਬੜੀ ਭਾਰੀ ਕੁਰਬਾਨੀ ਦੇਣੀ ਪਈ। ਪਰ ਜਿਉਂ ਜਿਉਂ ਸਿੱਖਾਂ ਉੱਤੇ ਅਬਦਾਲੀ ਦੇ ਜ਼ੁਲਮ ਅਤੇ ਸਿਤਮ ਵਧਦੇ ਗਏ ਤਿਉਂ ਤਿਉਂ ਹੀ ਸਿੱਖਾਂ ਦੀ ਸ਼ਕਤੀ ਹਰ ਵਾਰੀ ਵਧਦੀ ਹੀ ਗਈ । 1762 ਦੇ ਬਰਨਾਲੇ ਦੇ ਸਥਾਨ ਉੱਤੇ ਹੋਏ ਸਿੱਖਾਂ ਦੇ ਵੱਡੇ ਘਲੂਘਾਰੇ ਤੋਂ ਪਿੱਛੋਂ ਜੱਸਾ ਸਿੰਘ ਆਹਲੂਵਾਲੀਆ ਨੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਭੰਗੀ ਤੇ ਕਨ੍ਹਈਆ ਮਿਸਲਾਂ ਦੀ ਸਹਾਇਤਾ ਨਾਲ ਪਹਿਲਾਂ ਕਸੂਰ ਤੇ ਹਮਲਾ ਕਰਕੇ ਉਥੇ ਦੇ ਪਠਾਣ ਹਾਕਮ ਅਲੀ ਖ਼ਾਨ ਨੂੰ ਹਰਾਇਆ ਅਤੇ ਉਥੋਂ ਦੇ ਇਲਾਕਿਆਂ ਦਾ ਰਾਜ ਪ੍ਰਬੰਧ ਭੰਗੀ ਮਿਸਲ ਨੂੰ ਸੰਭਾਲਿਆ, ਜਿਸ ਦਾ ਇਥੇ 1774 ਤਕ ਕਬਜ਼ਾ ਰਿਹਾ। ਇਸ ਪਿੱਛੋਂ ਜੱਸਾ ਸਿੰਘ ਅਤੇ ਇਨ੍ਹਾਂ ਦੂਜਿਆਂ ਮਿਸਲਾਂ ਦੇ ਜੱਥਿਆਂ ਦੀ ਭਾਰੀ ਸਾਂਝੀ 23000 ਦੀ ਸਿੱਖਾਂ ਦੀ ਗਿਣਤੀ ਨੇ ਸਰਹਿੰਦ ਉੱਤੇ ਹੱਲਾ ਬੋਲਿਆ । ਉਥੇ ਦੇ ਗਵਰਨਰ ਜੰਨ ਖ਼ਾਨ ਨੂੰ ਕਤਲ ਕੀਤਾ ਅਤੇ ਸਰਹਿੰਦ ਦੀ ਤਬਾਹੀ ਮਚਾਈ । ਇਸ ਪਿੱਛੋਂ ਖਵਾਜਾ ਉਬੇਦ ਨੂੰ ਚੜ੍ਹਤ ਸਿੰਘ ਸ਼ੁਕਰਚੱਕੀਏ ਹੱਥੋਂ ਹਾਰ ਹੋਈ । ਇਸ ਪਿੱਛੋਂ ਜਦੋਂ 1767 ਵਿਚ ਅਬਦਾਲੀ ਨੂੰ ਆਪਣੇ ਅੱਠਵੇਂ ਹੱਲੇ ਵਿਚ ਅਤਿ- ਅੰਤ ਨਿਰਾਸਤਾ ਹੋਈ ਅਤੇ ਉਸ ਨੂੰ ਆਪਣੇ ਮੂੰਹ ਦੀ ਖਾਣੀ ਪਈ ਤਾਂ ਮੁੜ ਉਸ ਦਾ ਪੰਜਾਬ ਉੱਤੇ ਹਮਲਾ ਕਰਨ ਦਾ ਹੌਂਸਲਾ ਨਾ ਪਿਆ । ਇਧਰ ਸਿੱਖਾਂ ਦੇ ਹੌਂਸਲੇ ਪੰਜਾਬ ਵਿਚ ਬੁਲੰਦ ਸਨ ਅਤੇ ਸਿੱਖ ਮਿਸਲਾਂ ਨੇ ਇਕ ਦੂਜੇ ਤੋਂ ਵੱਧ ਚੜ੍ਹ ਕੇ ਅੱਗੇ ਤੋਂ ਅੱਗੇ ਵੱਧ ਕੇ ਪੰਜਾਬ ਦੇ ਇਲਾਕਿਆਂ ਉੱਤੇ ਕਬਜ਼ਾ ਕਰਨਾ ਆਰੰਭ ਦਿੱਤਾ । ਜੱਸਾ ਸਿੰਘ ਨੂੰ ਇਹ ਮੌਕਾ ਚੰਗਾ ਹੱਥ ਆਇਆ ਉਸ ਨੇ ਕਲਾਨੌਰ, ਸ੍ਰੀ ਹਰਗੋਬਿੰਦਪੁਰ, ਸ਼ਾਹ ਪੁਰ ਕੰਢੀ, ਬਟਾਲਾ, ਦੀਨਾ ਨਗਰ, ਕਾਦੀਆਂ ਅਤੇ ਘਮਾਨ ਆਦਿਕ ਇਲਾਕਿਆਂ ਉੱਤੇ ਆਪਣਾ ਸਦਾ ਲਈ ਪੱਕਾ ਕਬਜ਼ਾ ਕਰ ਲਿਆ । ਇਸ ਪਿੱਛੋਂ ਜੱਸਾ ਸਿੰਘ ਰਾਮਗੜੀਆ ਨੇ ਹੁਸ਼ਿਆਰਪੁਰ ਦੇ ਉੜਮੁੜ ਟਾਂਡਾ, ਮੰਗੋਵਾਲ, ਮਿਆਣੀ, ਰੋਹਿਲ, ਸ਼ਰੀਫਜੰਗ ਅਤੇ ਮਨੀਵਾਲ ਆਦਿਕ ਇਲਾਕਿਆਂ ਉੱਤੇ ਮੁੜ ਕਬਜ਼ਾ ਕਰ ਲਿਆ, ਜਿਹੜੇ ਇਲਾਕੇ ਪਹਿਲਾਂ ਵੀ ਅਦੀਨਾ ਬੇਗ ਦੇ ਅਧੀਨ ਨੌਕਰੀ ਕਰਨ ਸਮੇਂ ਜੱਸਾ ਸਿੰਘ ਨੂੰ ਜਾਗੀਰ ਵਜੋਂ ਦਿੱਤੇ ਗਏ ਸਨ । ਪਿੱਛੋਂ ਉਸ ਪਾਸੋਂ ਖੁਸ ਗਏ ਸਨ । ਇਨ੍ਹਾਂ ਇਲਾਕਿਆਂ ਉੱਤੇ ਕਬਜ਼ਾ ਹੋਣ ਨਾਲ ਇਤਿਹਾਸਕਾਰ ਗਿਆਨ ਸਿੰਘ ਰਾਜ ਖ਼ਾਲਸਾ ਅਤੇ ਖ਼ੁਸ਼ਬਖ਼ਤ ਰਾਏ ‘ਤਾਰੀਖ਼-ਏ-ਸਿੱਖਾਂ, ਦੇ ਲਿਖਣ ਅਨੁਸਾਰ ਜੱਸਾ ਸਿੰਘ ਦੀ ਸਾਲਾਨਾ ਆਮਦਨੀ ਵੀਹ ਲਖ ਤਕ ਵੱਧ ਗਈ ਸੀ। ਜਿਥੇ ਜੱਸਾ ਸਿੰਘ ਪੰਜਾਬ ਦੇ ਵਧੀਆ ਕੇਂਦਰੀ ਮੈਦਾਨੀ ਇਲਾਕਿਆਂ ਤੇ ਕਾਬਜ਼ ਹੋ ਗਿਆ ਸੀ, ਉਥੇ ਉਸ ਪਾਸ ਆਰਥਿਕ ਵਸੀਲਿਆਂ ਦੀ ਵੀ ਕੋਈ ਘਾਟ ਨਹੀਂ ਸੀ ਰਹੀ ।

ਇਸ ਪਿੱਛੋਂ’ ਜੱਸਾ ਸਿੰਘ ਰਾਮਗੜੀਆ ਉੱਤਰ ਵਿਚਲੇ ਪਹਾੜੀ ਇਲਾਕਿਆਂ ਨੂੰ ਆਪਣੇ ਅਧਿਕਾਰ ਹੇਠ ਲਿਆਉਣਾ ਚਾਹੁੰਦਾ ਸੀ । ਅੰਗ੍ਰੇਜ਼ ਇਤਿਹਾਸਕਾਰ ਕਨਿੰਘਮ ਅਨੁਸਾਰ ਸਭ ਤੋਂ ਪਹਿਲਾਂ ਜੱਸਾ ਸਿੰਘ ਨੇ ਕਾਂਗੜਾਂ ਉੱਤੇ ਹਮਲਾ ਕੀਤਾ ਅਤੇ ਇਸ ਰਿਆਸਤ ਦਾ ਰਾਜਾ ਘੁਮੰਡ ਚੰਦ ਕਟੋਚ ਸੀ । ਜੋ ਕਾਂਗੜੇ ਦੀ ਰਿਆਸਤ ਪਹਾੜੀ ਰਾਜਿਆਂ ਵਿਚ ਬਲਵਾਨ ਗਿਣੀ ਜਾਂਦੀ ਸੀ । ਘੁਮੰਡ ਚੰਦ ਨੇ ਜੱਸਾ ਸਿੰਘ ਨੂੰ ਛੇਤੀ ਹੀ ਚਾਰ ਹਜ਼ਾਰ ਰੁਪਿਆ ਸਾਲਾਨਾ ਕਰ ਦੇਣਾ ਸਵੀਕਾਰ ਕਰ ਲਿਆ । ਇਸ ਤਰ੍ਹਾਂ ਕਾਂਗੜੇ ਦੀ ਰਿਆਸਤ ਜੱਸਾ ਸਿੰਘਾਂ ਦੀ ਪ੍ਰਭੁਤਾ ਵਿਚ ਆ ਗਈ ਜੋ 1776 ਤਕ ਜੱਸਾ ਸਿੰਘ ਰਾਮਗੜ੍ਹੀਆ ਦੇ ਅਧੀਨ ਰਹੀ । ਇਹ ਰਿਆਸਤ ਜਿੱਤਣ ਦੀ ਦੇਰ ਸੀ ਕਿ ਜੱਸਾ ਸਿੰਘ ਦੇ ਅਧੀਨ ਖ਼ਰਾਜ ਦੇਣ ਲਈ ਬਾਕੀ ਪਹਾੜੀ ਰਿਆਸਤਾਂ ਵੀ ਸੌਖੀਆਂ ਹੀ ਆ ਗਈਆਂ । ਜਿਵੇਂ ਨੂਰਪੁਰ ਦੀ ਰਿਆਸਤ ਉਸ ਦੇ ਨਾਲ ਹੀ ਲਗਦੀ ਸੀ । ਜਦੋਂ ਨੂਰਪੁਰ ਦੇ ਰਾਜੇ ਪ੍ਰਿਥਵੀ ਸਿੰਘ ਨੇ ਜੱਸਾ ਸਿੰਘ ਦੀ ਪਹਾੜੀ ਰਿਆਸਤਾਂ ਵੱਲ ਵੱਧ ਰਹੇ ਕਦਮਾਂ ਦੀ ਚਾਲ-ਢਾਲ ਦੇਖੀ ਤਾਂ ਇਸ ਰਾਜੇ ਨੇ ਵੀ ਜੱਸਾ ਸਿੰਘ ਦਾ ਬਿਨਾਂ ਟਾਕਰਾ ਕੀਤਿਆਂ ਹੀ ਉਸ ਨੂੰ ਕਰ ਦੇਣ ਮੰਨ ਲਿਆ। ਇਸ ਪਿੱਛੋਂ ਰਿਆਸਤ ਚੰਬਾ ਵੀ ਬਿਨਾਂ ਟਾਕਰਾ ਕਰਨ ਦੇ ਹੀ ਜੱਸਾ ਸਿੰਘ ਦੇ ਕਬਜ਼ੇ ਵਿਚ ਆ ਗਈ। ਇਨ੍ਹਾਂ ਪਹਾੜੀ ਰਿਆਸਤਾਂ ਦੇ ਨਾਲ ਨਾਲ ਜੱਸਾ ਸਿੰਘ ਨੇ ਕੁਝ ਹੋਰ ਛੋਟੇ ਛੋਟੇ ਇਲਾਕੇ ਦੀਪਾਲਪੁਰ, ਅਨਾਰਪੁਰ, ਹਰੀਪੁਰ, ਜੇਠੇਵਾਲ ਅਤੇ ਦਾਤਾਰਪੁਰ ਵੀ ਆਪਣੇ ਅਧੀਨ ਕਰ ਲਏ ਸਨ । ਹੁਣ ਜੱਸਾ ਸਿੰਘ ਦੀ ਮਿਸਲ ਦੀਆਂ ਹੱਦਾਂ ਬਿਆਸ, ਅਤੇ ਰਾਵੀ ਵਿਚਕਾਰਲੇ ਕੁਲ ਇਲਾਕੇ ਤਕ ਵੱਧ ਗਈਆਂ ਸਨ ਅਤੇ ਦੋ ਲਖ ਰੁਪਏ ਦੀ ਆਮਦਨੀ ਵੀ ਇਨ੍ਹਾਂ ਰਿਆਸਤਾਂ ਵਿਚੋਂ ਹੋਰ ਵੱਧ ਗਈ ਸੀ । ਪਹਾੜੀ ਰਾਜਿਆਂ ਨੇ ਜੱਸਾ ਸਿੰਘ ਦੀ ਪੂਰੀ ਸੂਰੀ ਪ੍ਰਭੁੱਤਾ ਮੰਨ ਲਈ ਸੀ। ਪਹਾੜੀ ਰਿਆਸਤਾਂ ਦੀ ਫ਼ਤਿਹ ਵਿਚ ਜੱਸਾ ਸਿੰਘ ਦੀ ‘ਹਿੰਗ ਲੱਗੀ ਤੇ ਨਾ ਫਟਕੜੀ’ ਤੇ ਇਕ ਬੜਾ ਵਿਸ਼ਾਲ, ਰੰਗੀਲਾ ਤੇ ਰਮਣੀਕ ਇਲਾਕਾ ਉਸ ਦੇ ਘੇਰੇ ਵਿਚ ਆ ਗਿਆ । ਮੈਦਾਨੀ ਤੇ ਪਹਾੜੀ ਇਲਾਕੇ ਮਿਲ ਕੇ ਉਸ ਦੀ ਮਿਸੇਲ ਨੂੰ ਖ਼ੂਬਸੂਰਤ ਰੰਗ ਚਾੜ੍ਹਨ ਲੱਗੇ ।

ਜੱਸਾ ਸਿੰਘ ਨੇ ਪਹਾੜੀ ਇਲਾਕਿਆਂ ਉੱਤੇ ਆਪਣੇ ਰਾਜ ਦੇ ਬਚਾਅ ਲਈ ਕਿਲ੍ਹੇ ਵੀ ਬਣਾਏ ਸਨ । ਕਿਉਂਕਿ ਉਸ ਨੂੰ ਇਸ ਗੱਲ ਦਾ ਪਹਿਲਾਂ ਹੀ ਤਜਰਬਾ ਸੀ ਕਿ ਰਾਮਗੜ੍ਹ ਦੇ ਕਿਲੇ ਨੇ ਉਸ ਦੇ ਅਤੇ ਉਸ ਦੀ ਮਿਸਲ ਦੇ ਪਰਤਾਪ ਨੂੰ ਕਿੰਨਾ ਵਧਾਇਆ ਸੀ । ਖ਼ਾਸ ਕਰਕੇ ਉਸ ਨੇ ਤਲਵਾੜਾ ਵਿਖੇ ਇਕ ਵਿਸ਼ੇਸ਼ ਕਿਲ੍ਹਾ ਉਸਾਰਿਆ । ਉਸ ਦਾ ਭਰਾ ਮਾਲੀ ਸਿੰਘ ਆਪਣੀ ਕਮਾਨ ਹੇਠ ਚਾਰ ਹਜ਼ਾਰ ਫ਼ੌਜੀਆਂ ਸਮੇਤ ਤਲਵਾੜੇ ਦੇ ਕਿਲੇ ਵਿਚ ਪੱਕੀ ਤਰ੍ਹਾਂ ਸਥਿਤ ਸੀ । ਜੱਸਾ ਸਿੰਘ ਦੇ ਭਰਾ ਉਸ ਦੀ ਉੱਨਤੀ ਵਿਚ ਅਤਿਅੰਤ ਸਹਾਈ ਬਣੇ । ਉਸ ਦੇ ਭਾਰਾ ਮਾਲੀ ਸਿੰਘ ਅਤੇ ਤਾਰਾ ਸਿੰਘ ਜੱਸਾ ਸਿੰਘ ਦੀ ਤਰ੍ਹਾਂ ਹੀ ਬਹਾਦਰ ਸਨ ਅਤੇ ਉਹ ਸਦਾ ਹੀ ਉਸ ਦੀ ਅਗਵਾਈ ਵਿਚ ਰਹੇ । ਕੇਵਲ ਇਕ ਦੋ ਵਾਰੀ ਮਾਲੀ ਸਿੰਘ ਤੋਂ ਭੁਲਾਂ ਵੀ ਹੋਈਆਂ । ਪਰ ਉਨ੍ਹਾਂ ਨੇ ਜਿਹੜੇ ਕੰਮ ਜੱਸਾ ਸਿੰਘ ਦੀ ਮਿਸਲ ਨੂੰ ਆਪਣੀ ਸਾਰੇ ਭਰਾਵਾਂ ਦੀ ਸਾਂਝੀ ਮਿਸਲ ਸਮਝ ਕੇ ਸਿਰੇ ਚੜ੍ਹਾਏ । ਉਨ੍ਹਾਂ ਦੇ ਮੁਕਾਬਲੇ ਵਿਚ ਉਨ੍ਹਾਂ ਦੀਆਂ ਭਲਾਂ ਜਾਂ ਗਲਤੀਆਂ ਕੁਝ ਵੀ ਨਹੀਂ ਸਨ । ਜੱਸਾ ਸਿੰਘ ਨੇ ਇਲਾਕਿਆਂ ਦਾ ਪ੍ਰਬੰਧ ਕਰਨ ਲਈ ਵੀ ਆਪਣੇ ਭਰਾਵਾਂ ਨੂੰ ਆਪਣੇ ਅਧੀਨ ਵੱਖ ਵੱਖ ਇਲਾਕਿਆਂ ਦੇ ਮੁੱਖੀ ਨਿਯੁਕਤ ਕੀਤਾ ਹੋਇਆ ਸੀ । ਜਿਵੇਂ ਕਲਾਨੌਰ ਉਸ ਦੇ ਭਰਾ ਤਾਰਾ ਸਿੰਘ ਦੀ ਨਿਗਰਾਨੀ ਵਿਚ ਸੀ। ਅਤੇ ਦੂਜਾ ਭਰਾ ਮਾਲੀ ਸਿੰਘ ਬਟਾਲਾ ਦਾ ਨਿਗਰਾਨ ਸੀ । ਇਸ ਤਰ੍ਹਾਂ ਜੱਸਾ ਸਿੰਘ ਦੇ ਭਰਾ ਉਸ ਦੀਆਂ ਮਜ਼ਬੂਤ ਬਾਹਾਂ ਵਾਂਗ ਸਨ । ਜੱਸਾ ਸਿੰਘ ਨੇ ਵੀ ਆਪਣੇ ਭਰਾਵਾਂ ਨਾਲ ਕਦੇ ਕੋਈ ਦਵੈਤ ਭਾਵ ਨਹੀਂ ਸੀ ਰਖਿਆ। ਪਹਾੜੀ ਇਲਾਕਿਆਂ ਨੂੰ ਜਿੱਤਣਾ ਉਨ੍ਹਾਂ ਸਮਿਆਂ ਵਿਚ ਬੜਾ ਕਠਿਨ ਹੁੰਦਾ ਸੀ । ਕਿਉਂਕਿ ਇਨਾਂ ਇਲਾਕਿਆਂ ਵਿਚ ਫ਼ੌਜੀ ਯੁੱਧ ਆਰਥਿਕ ਪੱਖੋਂ ਅਤੇ ਲੜਾਈ ਦੇ ਹੋਰ ਸਾਧਨਾਂ ਦੇ ਪੱਖ ਤੋਂ ਬੜੇ ਮਹਿੰਗੇ ਪੈਂਦੇ ਸਨ । ਮੈਦਾਨੀ ਇਲਾਕਿਆਂ ਦੇ ਮੁਕਾਬਲੇ ਵਿਚ ਪਹਾੜਾਂ ਵਿਚ ਫ਼ੌਜੀਆਂ ਨੂੰ ਬੇਅੰਤ ਕਸ਼ਟ ਸਹਿਣੇ ਪੈਂਦੇ ਸਨ । ਪਰ ਜੱਸਾ ਸਿੰਘ ਨੇ ਇਨ੍ਹਾਂ ਦੁਸ਼ਵਾਰ ਗੁਜ਼ਾਰ ਰਸਤਿਆਂ ਨੂੰ ਵੀ ਗਾਹ ਮਾਰਿਆ । ਇਨ੍ਹਾਂ ਮੁਸ਼ਕਲ ਰਾਹਾਂ ਵੱਲ ਸਰਦਾਰ ਜੱਸਾ ਸਿੰਘ ਤੋਂ ਬਿਨਾਂ ਹੋਰ ਕਿਸੇ ਬਾਦਸ਼ਾਹ ਨੇ ਵੀ ਪਹਿਲਾਂ ਇਨ੍ਹਾਂ ਉੱਤੇ ਕਰੜੀ ਤਰ੍ਹਾਂ ਆਪਣੇ ਰਾਜ ਪ੍ਰਬੰਧ ਵਿਚ ਲਿਆਉਣ ਦਾ ਹੀਆ ਨਹੀਂ ਸੀ ਕੀਤਾ । ਜੱਸਾ ਸਿੰਘ ਨੇ ਵੀ ਇਨ੍ਹਾਂ ਇਲਾਕਿਆਂ ਉੱਤੇ ਰਾਜ ਭਾਗ ਵਾਸਤੇ ਕਬਜ਼ਾ ਨਹੀਂ ਸੀ ਕੀਤਾ, ਕਿਉਂਕਿ ਉਸ ਨੇ ਇਨ੍ਹਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਆਪਣੇ ਰਾਜ ਪ੍ਰਬੰਧ ਹੇਠ ਲਿਆਉਣ ਲਈ ਬਹੁਤ ਭਾਰੀ ਜਾਨੀ ਅਤੇ ਮਾਲੀ ਖ਼ਰਚ ਕਰਨਾ ਬੇਅਰਥ ਸਮਝਿਆ। ਜੇਕਰ ਜੱਸਾ ਸਿੰਘ ਇਨ੍ਹਾਂ ਪਹਾੜੀ ਰਿਆਸਤਾਂ ਨੂੰ ਆਪਣੇ ਰਾਜ ਪ੍ਰਬੰਧ ਹੇਠ ਬਾਕਾਇਦਾ ਲਿਆਉਣ ਦੀ ਗ਼ਲਤੀ ਕਰਦਾ ਤਾਂ ਸ਼ਾਇਦ ਉਸ ਤੋਂ ਮੈਦਾਨੀ ਇਲਾਕੇ ਵੀ ਚੰਗੀ ਤਰ੍ਹਾਂ ਨਾ ਸਾਂਭੇ ਜਾਂਦੇ ਜਾਂ ਸਾਂਭਣੇ ਅਸੰਭਵ ਹੋ ਜਾਂਦੇ । ਉਸ ਦੇ ਇਲਾਕੇ ਉਸ ਦੇ ਸ਼ਰੀਕਾਂ ਤੋਂ ਪਹਿਲਾਂ ਹੀ ਨਹੀਂ ਸਨ ਸਹੇ ਜਾਂਦੇ । ਫੇਰ ਦੂਜੇ ਪਾਸੇ ਦੱਖਣ ਪੂਰਬ ਦੇ ਪਾਸੇ ਜੱਸਾ ਸਿੰਘ ਆਹਲੂਵਾਲੀਆ ਦੇ ਇਲਾਕੇ ਉਸ ਦੇ ਨਾਲ ਲਗਦੇ ਸਨ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਪੱਛਮ ਵੱਲ ਦੇ ਪਾਸੇ ਕਨ੍ਹਈਆ ਮਿਸਲ ਦੇ ਇਲਾਕੇ ਸਨ ਅਤੇ ਰਾਮਗੜ੍ਹੀਆ ਮਿਸਲ ਦੇ ਇਲਾਕਿਆਂ ਦੇ ਦੱਖਣ ਵਾਲੇ ਪਾਸੇ ਵੱਲ ਭੰਗੀ ਮਿਸਲ ਦੇ ਇਲਾਕੇ ਸਨ । ਇਸ ਤਰਾਂ ਜੱਸਾ ਸਿੰਘ ਦੀ ਮਿਸਲ ਦੀ ਸੀਮਾ ਦੀ ਸਥਿਤੀ ਬੜੀ ਹੀ ਅਜੀਬ ਸੀ । ਜੇਕਰ ਜੱਸਾ ਸਿੰਘ ਪਹਾੜੀ ਰਿਆਸਤਾਂ ਉੱਤੇ ਬਾਕਾਇਦਾ ਆਪਣਾ ਪ੍ਰਸ਼ਾਸਨ ਚਲਾਉਣ ਦੇ ਖ਼ਿਆਲਾਂ ਵਿਚ ਫਸ ਜਾਂਦਾ ਤਾਂ ਉਸ ਨੂੰ ਆਪਣੇ ਪਿੱਛੋਂ ਆਪਣੇ ਮੈਦਾਨੀ ਇਲਾਕਿਆਂ ਤੋਂ ਹੱਥ ਧੋ ਬੈਠਣ ਦਾ ਡਰ ਸੀ । ਈਰਖਾ ਵਿਚ ਆਏ ਗਵਾਂਢੀ ਆਪੋ ਵਿਚ ਉਸ ਉੱਤੇ ਕਿਸੇ ਵੇਲੇ ਵੀ ਰਲ ਕੇ ਹੱਲਾ ਬੋਲ ਸਕਦੇ ਸਨ । ਜਿਉਂ ਜਿਉਂ ਮਿਸਲਾਂ ਲਈ ਬਿਦੇਸ਼ੀ ਸਾਮਰਾਜ ਦਾ ਖ਼ਤਰਾ ਟਲਦਾ ਗਿਆ ਸੀ ਤਿਉਂ ਤਿਉਂ ਮਿਸਲਾਂ ਦੇ ਸਰਦਾਰ ਆਪਣੇ ਅਧੀਨ ਵੱਧ ਤੋਂ ਵੱਧ ਇਲਾਕੇ ਲਿਆਉਣ ਲਈ ਅਤੇ ਦੂਜਿਆ ਦੇ ਇਲਾਕਿਆਂ ਤੇ ਝਪਟਾ ਮਾਰਣ ਲਈ ਲਾਲਚੀ ਹੁੰਦੇ ਜਾ ਰਹੇ ਸਨ ਅਤੇ ਸਿੱਖ ਧਰਮ ਦੇ ਸੰਗਠਨ ਵਿਚ ਸੰਗਠਿਤ ਹੋਏ ਸਰਦਾਰ ਹੁਣ ਰਾਜਨੀਤੀ ਦੇ ਗੁੰਝਲਦਾਰ ਦਾਅ-ਪੇਚਾਂ ਵਿਚ ਫਸਦੇ ਜਾਂਦੇ ਸਨ । ਇਸ ਲਈ ਜੱਸਾ ਸਿੰਘ ਨੇ ਸਮੇਂ ਦੀ ਨੀਤੀ ਨੂੰ ਸਮਝ ਕੇ ਇਨ੍ਹਾਂ ਪਹਾੜੀ ਰਿਆਸਤਾਂ ਉੱਤੇ ਰਾਜ ਪ੍ਰਬੰਧ ਉਨ੍ਹਾਂ ਰਾਜਿਆਂ ਦਾ ਹੀ ਰਹਿਣ ਦਿੱਤਾ ਪਰ ਉਨ੍ਹਾਂ ਤੋਂ ਆਪਣੀ ਪ੍ਰਮੁੱਖਤਾ ਮਨਵਾ ਲਈ ਅਤੇ ਸਾਲਾਨਾ ਕਰ ਲੈਣਾ ਆਰੰਭ ਕਰ ਦਿੱਤਾ । ਇਸ ਤਰ੍ਹਾਂ ਕਰਨ ਨਾਲ ਜੱਸਾ ਸਿੰਘ ਨੂੰ ਲਾਭ ਹੀ ਲਾਭ ਹੋਇਆ।

ਜੱਸਾ ਸਿੰਘ ਨੂੰ ਅਧੀਨ ਕੀਤੀਆਂ ਇਨ੍ਹਾਂ ਪਹਾੜੀ ਰਿਆਸਤਾਂ ਵਿਚੋਂ ਉਸ ਨੂੰ ਚੌਬੇ ਦੀ ਰਿਆਸਤ ਵੱਲੋਂ ਇਕ ਵਾਰੀ ਮੁਸ਼ਕਲ ਪੇਸ਼ ਆਈ। ਕਿਉਂ ਜੋ ਚੰਬਾ ਰਿਆਸਤ ਦਾ ਰਾਜਾ ਰਾਜ ਸਿੰਘ ਆਪ ਨਾਬਾਲਗ ਸੀ ਅਤੇ ਉਹ ਜੰਮੂ ਦੇ ਰਾਜਾ ਰਣਜੀਤ ਦਿਉਦੀ ਭੈਣ ਅਬਲੂ ਨਾਲ ਵਰ੍ਹਿਆ ਹੋਇਆ ਸੀ । ਅਬਲੂ ਹੀ ਸਾਰਾ ਰਾਜ ਭਾਗ ਸੰਭਾਲ ਕੇ ਬੈਠੀ ਸੀ । ਅਬਲੂ ਨੂੰ ਆਪਣੇ ਭਰਾ ਰਣਜੀਤ ਦਿਉ ਨੇ ਆਪਣੇ ਪੱਖ ਵਿਚ ਭਰਮਾ ਲਿਆ ਸੀ । ਉਹ ਵਿਚਾਰੀ ਇਸਤਰੀ ਮਾਨੀ ਭਰਾ ਦੇ ਪਿਆਰ ਵਿਚ ਅਤੇ ਮੋਹ ਵਿਚ ਫਸੀ ਹੋਈ ਸੀ । ਜਦੋਂ ਰਾਜ ਸਿੰਘ ਜਵਾਨ ਹੋਇਆ ਅਤੇ ਉਹ ਆਪਣੀ ਪਤਨੀ ਅਬਲੂ ਦੀਆਂ ਆਪਣੇ ਨਾਲ ਬੇਵਫ਼ਾਈ ਦੀਆਂ ਕੀਤੀਆਂ ਜਾਂਦੀਆਂ ਵਧੀਕੀਆਂ ਦੀ ਬਿੜਕ ਲੈਂਦਾ ਰਿਹਾ । ਕਿਉਂਕਿ ਉਸ ਨੂੰ ਅਬਲੂ ਦੀ ਦਿਲ ਦੀ ਗੱਲ ਦਾ ਪਤਾ ਲੱਗ ਚੁੱਕਾ ਸੀ । ਜਿਸ ਤੋਂ ਨਿਰਾਸ਼ ਹੋ ਕੇ ਜੰਮੂ ਦੇ ਰਾਜੇ ਰਣਜੀਤ ਦਿਉ ਨੇ ਚੰਬੇ ਦੀ ਰਿਆਸਤ ਉੱਤੇ ਧਾਵਾ ਬੋਲ ਦਿੱਤਾ । ਰਾਜ ਸਿੰਘ ਨੇ ਜੱਸਾ ਸਿੰਘ ਪਾਸ ਆਪਣੀ ਸਹਾਇਤਾ ਲਈ ਬੇਨਤੀ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਨੇ ਰਾਜ ਸਿੰਘ ਦੀ ਸਹਾਇਤਾ ਲਈ ਆਪਣੀ ਫ਼ੌਜ ਭੇਜ ਦਿੱਤੀ ਅਤੇ ਜੰਮੂ ਦੇ ਰਾਜੇ ਰਣਜੀਤ ਦਿਉ ਨੂੰ ਇਸ ਲੜਾਈ ਵਿਚ ਸਖ਼ਤ ਹਾਰ ਹੋਈ। ਇਸ ਪਿੱਛੋਂ ਰਾਜ ਸਿੰਘ ਬਾਕਾਇਦਾ ਰਿਆਸਤ ਦਾ ਰਾਜਾ ਸਥਾਪਿਤ ਰਿਹਾ । ਹਿਸਟਰੀ ਆਫ਼ ਦੀ ਪੰਜਾਬ ਹਿੱਲ ਸਟੇਟਸ ਦੇ ਕਰਤਾ ਹਚਿਨਸਨ ਅਨੁਸਾਰ ਰਾਜ ਸਿੰਘ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਕੀਤੀ ਗਈ ਸਹਾਇਤਾ ਦੇ ਸ਼ੁਕਰਾਨੇ ਵਜੋਂ ਇਕ ਲਖ ਰੁਪਿਆ ਨਕਦ ਭੇਟ ਕੀਤਾ । ਰਣਜੀਤ ਦਿਉ ਵੀ ਪਹਾੜੀ ਰਾਜਿਆਂ ਵਿਚ ਇਕ ਕਹਿੰਦਾ ਕਹਾਉਂਦਾ ਰਾਜਾ ਸੀ । ਇਕ ਪਾਸੇ ਜੱਸਾ ਸਿੰਘ ਨੇ ਉਸ ਉੱਤੇ ਵੀ ਆਪਣਾ ਰੋਹਬ ਜਮ੍ਹਾ ਲਿਆ ਅਤੇ ਦੂਜੇ ਪਾਸੇ ਪਹਾੜੀ ਇਲਾਕਿਆਂ ਅਤੇ ਰਾਜਿਆਂ ਵਿਚ ਵੀ ਰਣਜੀਤ ਦਿਉ ਦੀ ਜੱਸਾ ਸਿੰਘ ਦੇ ਹੱਥੋਂ ਹਾਰ ਹੋ ਜਾਣ ਨਾਲ ਜੱਸਾ ਸਿੰਘ ਦੀ ਸ਼ਕਤੀ ਦੀਆਂ ਧੁੰਮਾਂ ਪੈ ਗਈਆਂ ਅਤੇ ਉਸ ਦਾ ਪਰਤਾਪ ਪਹਾੜੀ ਰਾਜਿਆਂ ਤੇ ਉਨ੍ਹਾਂ ਦੇ ਇਲਾਕਿਆਂ ਵਿਚ ਇੰਨਾ ਵੱਧ ਗਿਆ ਕਿ ਹੁਣ ਜੱਸਾ ਸਿੰਘ ਕਿਸੇ ਦੇ ਲੈਣ ਦਾ ਨਹੀਂ ਸੀ । ਪਹਿਲਾਂ ਜੱਸਾ ਸਿੰਘ ਦਾ ਕੇਂਦਰ ਰਾਮ- ਗੜ੍ਹ ਕਿਲ੍ਹਾ ਸੀ ਜੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਿੱਖਾਂ ਨੇ ਆਪਣੀ ਰੱਖਿਆ ਲਈ ਉਸਾਰਿਆ ਸੀ । ਜਿੰਨਾ ਚਿਰ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਜੱਥਿਆਂ ਦੇ ਸਰਦਾਰਾਂ ਦੀ ਮੁਗ਼ਲ ਅਤੇ ਪਠਾਣ ਸਰਕਾਰ ਨਾਲ ਟੱਕਰ ਹੁੰਦੀ ਰਹੀ, ਉਨ੍ਹਾਂ ਚਿਰ ਇਨ੍ਹਾਂ ਸਰਦਾਰਾਂ ਦੀ ਕਮਾਨ ਹੇਠ ਸਾਰੀ ਸਿੱਖ ਜਨਤਾ ਨੇ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਨੂੰ ਹੀ ਆਪਣਾ ਕੇਂਦਰੀ ਅਸਥਾਨ ਬਣਾਈ ਰਖਿਆ ਸੀ । ਮੁਗਲਾਂ ਅਤੇ ਪਠਾਣਾਂ ਨੇ ਵੀ ਅੰਮ੍ਰਿਤਸਰ ਵਿਖੇ ਦੀਵਾਲੀ ਅਤੇ ਵਿਸਾਖੀ ਦੇ ਤਿਉਹਾਰਾਂ ਉਤੇ ਇਕੱਤਰ ਹੋਏ ਸਿੱਖਾਂ ਉੱਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਤੇ ਸਿਤਮ ਕੀਤੇ । ਪਰ ਸਿੱਖਾਂ ਨੇ ਵੀ ਅੰਮ੍ਰਿਤਸਰ ਨੂੰ ਆਪਣੀ ਇਕ ਤਰ੍ਹਾਂ ਦੀ ਪਵਿੱਤਰ ਸ਼ਹੀਦ- ਗਾਹ ਹੀ ਬਣਾ ਲਿਆ ਸੀ । ਹਰ ਸਿੱਖ ਦਾ ਵੀ ਇਹ ਇਕ ਤਰ੍ਹਾਂ ਪੱਕਾ ਵਿਸ਼ਵਾਸ ਬਣ ਗਿਆ ਸੀ ਕਿ ਅੰਮ੍ਰਿਤਸਰ ਦੇ ਪਵਿੱਤਰ ਅਸਥਾਨ ਉੱਤੇ ਸ਼ਹੀਦੀ ਪ੍ਰਾਪਤ ਕਰਨ ਨਾਲ ਉਹ ਆਪਣਾ ਜਨਮ ਸਫ਼ਲ ਕਰ ਜਾਏਗਾ । ਇਸ ਤਰ੍ਹਾਂ ਇਥੇ ਜ਼ਾਲਮਾਂ ਦੀਆਂ ਧਾੜਾਂ ਜ਼ੁਲਮ ਕਰਨ ਲਈ ਇੱਲਾਂ ਵਾਂਗ ਟੁੱਟ ਟੁੱਟ ਕੇ ਸਿੱਖਾਂ ਨੂੰ ਪੈਂਦੀਆਂ ਰਹੀਆਂ ਅਤੇ ਸਿੱਖ ਆਪਣੇ ਇਸ ਧਾਰਮਿਕ ਸ਼ਹਿਰ ਵਿਖੇ ਉਨ੍ਹਾਂ ਦਾ ਡੱਟ ਕੇ ਟਾਕਰਾ ਕਰਦੇ ਰਹੇ। ਜਿਥੇ ਅੰਮ੍ਰਿਤਸਰ ਸਿੱਖਾਂ ਦਾ ਇਕ ਸ਼ਰਧਾ ਦਾ ਅਸਥਾਨ ਬਣ ਗਿਆ ਸੀ, ਉਥੇ ਰਾਮਗੜ੍ਹ (ਰਾਮ ਰੌਣੀ) ਦਾ ਕਿਲ੍ਹਾ ਵੀ ਸਿੱਖਾਂ ਦੀ ਰੱਖਿਆ ਦਾ ਇਕ ਬਹੁਤ ਵੱਡਾ ਪ੍ਰਤੀਕ ਸੀ । ਜੱਸਾ ਸਿੰਘ ਰਾਮਗੜ੍ਹੀਆ ਇਸ ਕਿਲੇ ਦਾ ਸਦਾ ਕਿਲ੍ਹੇਦਾਰ ਰਿਹਾ ਸੀ ਅਤੇ ਉਸ ਦੀ ਮਿਸਲ ਦੇ ਮੈਦਾਨੀ ਇਲਾਕਿਆਂ ਦਾ ਇਹ ਕਿਲ੍ਹਾ ਚੋਖਾ ਚਿਰ ਕੇਂਦਰ ਬਣਿਆ ਰਿਹਾ ਸੀ ।

ਪਰ ਹੁਣ ਜਦੋਂ ਜੱਸਾ ਸਿੰਘ ਨੇ ਪਹਾੜੀ ਇਲਾਕੇ ਫ਼ਤਿਹ ਕਰ ਲਏ ਸਨ ਤਾਂ ਇਹ ਕਿਲ੍ਹਾ ਉਸ ਦੀ ਮਿਸਲ ਦੇ ਕੇਂਦਰ ਤੋਂ ਦੂਰ ਹੋਣ ਕਰਕੇ ਹੁਣ ਉਸ ਦੀ ਲੋੜ ਪੂਰੀ ਨਹੀਂ। ਸੀ ਕਰਦਾ । ਇਸ ਲਈ ਜੱਸਾ ਸਿੰਘ ਪਹਾੜੀ ਰਿਆਸਤ ਨੂੰ ਆਪਣੀ ਮਿਸਲ ਦੇ ਅਧੀਨ ਲਿਆਉਣ ਪਿੱਛੋਂ ਆਪਣੇ ਰਾਜ ਭਾਗ ਦੇ ਕੇਂਦਰੀ ਸਥਾਨ ਦੀ ਭਾਲ ਵਿਚ ਸੀ । ਉਹ ਬੜਾ ਉਤਸ਼ਾਹੀ ਸੀ ਅਤੇ ਚਾਹੁੰਦਾ ਸੀ ਕਿ ਉਹ ਕਿਸੇ ਕੇਂਦਰੀ ਥਾਂ ਤੇ ਨਵਾਂ ਕਿਲ੍ਹਾ ਉਸਾਰ ਸਕੇ ਅਤੇ ਆਪਣੀ ਮਿਸਲ ਲਈ ਇਕ ਕੇਂਦਰੀ ਰਾਜਧਾਨੀ ਬਣਾ ਸਕੇ । ਜੱਸਾ ਸਿੰਘ ਰਾਮਗੜੀਆ ਜਿਥੇ ਇਕ ਬਹਾਦਰ ਮਿਸਲਦਾਰ ਸੀ ਉਥੇ ਉਹ ਇਕ ਪੱਕਾ ਗੁਰਮੁੱਖ ਸਿੱਖ ਵੀ ਸੀ । ਸਗੋਂ ਜੱਸਾ ਸਿੰਘ ਨੂੰ ਸਿੱਖੀ ਆਦਰਸ ਅਤੇ ਸਿੱਖੀ ਸਿਦਕ ਆਪਣੇ ਵਡਾਰੂਆਂ ਤੋਂ ਵਿਰਸੇ ਅਤੇ ਵਿਰਾਸਤ ਵਿਚ ਮਿਲੇ ਸਨ ਅਤੇ ਬਚਪਨ ਤੋਂ ਹੀ ਉਸ ਦੇ ਰੋਮ ਰੋਮ ਵਿਚ ਰਚੇ ਹੋਏ ਸਨ । ਉਸ ਨੂੰ ਸ੍ਰੀ ਹਰਿਗੋਬਿੰਦ ਪੁਰ ਦੇ ਸਥਾਨ ਤੇ ਕਿਲ੍ਹਾ ਬਣਾਉਣ ਦੀ ਸੁਝੀ । ਕਿਉਂਕਿ ਸ੍ਰੀ ਹਰਿਗੋਬਿੰਦ ਪੁਰ ਉਸ ਦੀ ਸਿੱਖੀ ਵਿਚਲੀ ਸ਼ਰਧਾਂ ਦੀਆਂ ਅਤੇ ਉਸ ਦੀ ਮਿਸਲ ਦੀ ਰਾਜ- ਧਾਨੀ ਦਾ ਕੇਂਦਰ ਬਣਨ ਦੀਆਂ ਦੋਵੇਂ ਲੋੜਾਂ ਪੂਰੀਆਂ ਕਰਦਾ ਸੀ । ਸ਼ਰਧਾ ਦੀਆਂ ਇਸ ਕਰਕੇ ਕਿਉਂਕਿ ਇਹ ਨਗਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਸ੍ਰੀ ਗੁਰੂ ਹਰਿ- ਗੋਬਿੰਦ ਸਾਹਿਬ ਦੇ ਜਨਮ ਤੇ ਖ਼ੁਸ਼ ਹੋ ਕੇ 1587 ਈਸਵੀ ਵਿਚ ਵਸਾਇਆ ਸੀ ਅਤੇ ਇਸ ਲਈ ਇਸ ਦਾ ਨਾਮ ਵੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਮ ਉੱਤੇ ਹੀ ਰਖਿਆ ਗਿਆ ਸੀ । ਜਸਾ ਸਿੰਘ ਨੇ ਇਸ ਨਗਰ ਨੂੰ ਵੈਸੇ ਵੀ ਆਪਣੀ ਮਿਸਲ ਦਾ ਇਕ ਠੀਕ ਕੇਂਦਰ ਸਮਝਿਆ। ਫੇਰ ਇਹ ਨਗਰ ਬਿਆਸ ਦਰਿਆ ਦੇ ਕੰਢੇ ਉੱਤੇ ਸਥਿਤ ਹੈ, ਜਿਥੇ ਕਿ ਕੁਦਰਤੀ ਝਲਕਾਂ ਮਾਰਦਾ ਦਰਿਆ ਵਗਦਾ ਹੈ । ਇਸ ਗੱਲੋਂ ਵੀ ਰਾਮਗੜ੍ਹੀਆ ਸਰਦਾਰ ਦੀ ਕੋਮਲ ਰੁੱਚੀ ਸੰਤੁਸ਼ਟ ਹੁੰਦੀ ਸੀ । ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰਖ ਕੇ ਜੱਸਾ ਸਿੰਘ ਰਾਮਗੜੀਆ ਨੇ ਸ੍ਰੀ ਹਰਿਗੋਬਿੰਦ ਪੁਰ ਨੂੰ ਰਾਮਗੜੀਆ ਮਿਸਲ ਦੀ ਰਾਜਧਾਨੀ ਬਣਾਇਆ । ਇਹ ਸਥਾਨ ਗੁਰੂ ਸਥਾਨ ਹੋਣ ਦੇ ਨਾਤੇ ਅਤੇ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਹੋਣ ਦੇ ਨਾਤੇ ਹੁਣ ਤਕ ਇਤਿਹਾਸਕ ਤੌਰ ਤੇ ਇਕ ਵਸਦੀ ਰਸਦੀ ਪ੍ਰਸਿੱਧ ਨਗਰੀ ਹੈ ।

ਰਾਮਗੜ੍ਹੀਆ ਸਰਦਾਰ ਨੂੰ ਜਿਥੇ ਆਪਣੇ ਬਹਾਦਰੀ ਦੇ ਕਾਰਨਾਮਿਆਂ ਉੱਤੇ ਮਾਣ ਸੀ, ਉਥੇ ਉਸ ਨੂੰ ਆਪਣੀ ਮਿਸਲ ਦੇ ਦਿਨ ਪਰ ਦਿਨ ਵਧਦੇ ਵਿਕਾਸ ਉੱਤੇ ਵੀ ਚੱਖਾ ਫਖਰ ਸੀ । ਇਸੇ ਮਾਣ ਦੇ ਸਦਕੇ ਹੀ ਰਾਮਗੜ੍ਹੀਆ ਸਰਦਾਰ ਨੇ ਅੰਮ੍ਰਿਤਸਰ ਦੇ ਸ਼ਹਿਰ ਵਿਚ ਇਕ ਰਾਮਗੜ੍ਹੀਆ ਬਾਜ਼ਾਰ, ‘ਕਟੜਾ ਰਾਮਗੜ੍ਹੀਆ’ ਦੇ ਨਾਮ ਉੱਤੇ ਉਸਾਰਿਆ। ਜੋ ਉਸ ਸਮੇਂ ਦੀ ਰਾਮਗੜ੍ਹੀਆ ਮਿਸਲ ਦੀ ਇਤਿਹਾਸਿਕ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ । ਅੰਮ੍ਰਿਤਸਰ ਵਿਚ ਰਾਮਗੜ੍ਹੀਆ ਕਟੜਾ ਉਸਾਰਣਾ ਵੀ ਜੱਸਾ ਸਿੰਘ ਦੀ ਅੰਮ੍ਰਿਤਸਰ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਨ ਦੀ ਹੀ ਇਕ ਤੀਬਰ ਇੱਛਾ ਸੀ । ਉਹ ਬਹੁਤ ਦੇਰ ਤਕ ਅੰਮ੍ਰਿਤਸਰ ਵਿਚ ਰਾਮਗੜ੍ਹ ਕਿਲ੍ਹੇ ਦਾ ਕਿਲ੍ਹੇਦਾਰ ਰਿਹਾ ਸੀ ਅਤੇ ਉਂਜ ਵੀ ਅੰਮ੍ਰਿਤਸਰ ਉਸ ਦੇ ਜੱਥੇ ਦੇ ਬਹੁਤ ਸਾਥੀਆਂ ਦੀ ਅਤੇ ਆਮ ਸਿੱਖ ਜਨਤਾ ਦੀਆਂ ਸ਼ਹੀਦੀਆਂ ਦੀ ਪਵਿੱਤਰ ਭੂਮੀ ਸੀ । ਇਸੇ ਲਈ ਸ਼ਾਇਦ ਜੱਸਾ ਸਿੰਘ ਰਾਮਗੜ੍ਹੀਆ ਨੇ ਅੰਮ੍ਰਿਤਸਰ ਸ਼ਹਿਰ ਵਿਚ ਰਾਮਗੜ੍ਹੀਆ ਕੱਟੜਾ ਦੇ ਨਾਂ ਉੱਤੇ ਇਕ ਬਾਜ਼ਾਰ ਦੀ ਉਸਾਰੀ ਕੀਤੀ ਸੀ । ਰਾਮਗੜ੍ਹੀਆ ਸਰਦਾਰ ਦੇ ਕਾਰਨਾਮੇ ਅਤੇ ਉਸ ਦੀ ਕੀਤੀ ਅੰਮ੍ਰਿਤਸਰ ਸ਼ਹਿਰ ਨਮਿਤ ਰਾਮਗੜ੍ਹ ਦੇ ਕਿਲ੍ਹੇ ਵਿਚ ਸੇਵਾ ਅਤੇ ਰਾਮਗੜ੍ਹ ਕਿਲੇ ਦੇ ਕੋਲ ਹੀ ਇਕ ਰਾਮਗੜੀਆ ਕੱਟੜਾ ਦੀ ਉਸਾਰੀ ਦੀ ਸੇਵਾ ਅੰਮ੍ਰਿਤਸਰ ਸ਼ਹਿਰ ਦੇ ਨਾਮ ਨਾਲ ਸਦਾ ਸੁਰਜੀਤ ਰਹੇਗੀ ।

ਸਿੱਖ ਮਿਸਲਾਂ ਦਾ ਰਾਜ ਪ੍ਰਬੰਧ

ਜੱਸਾ ਸਿੰਘ ਰਾਮਗੜ੍ਹੀਆ ਦੀ ਆਪਣੀ ਮਿਸਲ ਦਾ ਰਾਜ ਪ੍ਰਬੰਧ ਦਲ ਖ਼ਾਲਸਾ ਦੀਆਂ ਬਾਕੀ ਮਿਸਲਾਂ ਵਾਂਗ ਸਿੱਖ ਲੋਕ ਰਾਜ ਸੀ । ਸਿੱਖ ਮਿਸਲਾਂ ਕਿਵੇਂ’ ਇਕ ਸਿੱਖ ਲੋਕ ਰਾਜ ਸੀ। ਸਾਨੂੰ ਸਾਰੀਆਂ ਮਿਸਲਾਂ ਦੇ ਸਮੁੱਚੇ ਰਾਜ ਪ੍ਰਬੰਧ ਦੀ ਬਣਤਰ ਤੋਂ ਪਤਾ ਲੱਗ ਸਕਦਾ ਹੈ। ਸਾਰੀਆਂ ਸਿੱਖ ਮਿਸਲਾਂ ਹੀ ਸਰਬਤ ਖ਼ਾਲਸਾ ਦੇ ਨਿਰਧਾਰਿਤ ਕੀਤੇ ਹੋਏ ਰਾਜ ਬਣਤਰ ਦੇ ਇਕੋ ਹੀ ਤਰ੍ਹਾਂ ਦੇ ਸਿੱਧਾਂਤ ਉੱਤੇ ਚਲਦੀਆਂ ਸਨ। ਉਂਜ ਸਿੱਖ ਮਿਸਲਾਂ ਦੇ ਪੰਜਾਬ ਵਿਚ ਇਲਾਕੇ ਭਾਵੇਂ ਵੱਖ ਵੱਖ ਸਨ । ਵੱਖ ਵੱਖ ਵਿਦਵਾਨਾਂ ਨੇ ਸਿੱਖ ਮਿਮਲਾਂ ਦੀ ਰਾਜ ਬਣਤਰ ਬਾਰੇ ਆਪਣੇ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਵਿਚਾਰ ਦਿੱਤੇ ਹਨ । ਕਨਿੰਘਮ ਨੇ ਮਿਸਲਾਂ ਦੇ ਰਾਜ ਪ੍ਰਬੰਧ ਦੇ ਢਾਂਚੇ ਨੂੰ “ਧਾਰਮਿਕ ਜਾਗੀਰ ਸ਼ਾਹੀ ਰਾਜ ਮੰਡਲ” ਕਿਹਾ ਹੈ । ਪਰ ਇਸ ਵਿਚਾਰ ਨਾਲ ਬਾਕੀ ਲੇਖਕ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ । ਇੰਦ੍ਰ ਭੂਸ਼ਨ ਬੈਨਰਜੀ ਨੇ ਇਸ ਢਾਂਚੇ ਨੂੰ ਧਾਰਮਿਕ ਹੀ ਨਹੀਂ ਮੰਨਿਆ। ਉਹ ਕਹਿੰਦਾ ਹੈ ਕਿ ਇਸ ਨੂੰ ਧਾਰਮਿਕ ਤਾਂ ਹੀ ਕਿਹਾ ਜਾ ਸਕਦਾ ਸੀ, ਜੇ ਕਰ ਇਹ ਸਿੱਖ ਰਾਜ ਧਰਮ ਦੇ ਗੁਰਦੁਆਰੇ ਦੇ ਇਕ ਗ੍ਰੰਥੀ ਦੇ ਅਧੀਨ ਹੁੰਦਾ । ਦੂਜੇ ਉਹ ਕਹਿੰਦਾ ਹੈ ਕਿ ਇਹ ਜਾਗੀਰ ਸ਼ਾਹੀ ਤਾਂ ਹੁੰਦਾ ਜੇਕਰ ਮਿਸਲਾਂ ਦੇ ਸਿਰ ਉਪਰ ਕੋਈ ਬਾਦਸ਼ਾਹ ਵੀ ਹੁੰਦਾ । ਡਾਕਟਰ ਜੀ. ਸੀ. ਨਾਰੰਗ ਦਾ ਵਿਚਾਰ ਹੈ ਕਿ ਸਿੱਖ ਮਿਸਲਾਂ ਦੇ ਰਾਜ ਦੀ ਪ੍ਰਭੁੱਤਾ ਸਿੱਖ ਸਮਾਜ ਦੀ ਸਮੁੱਚੀ ਸੰਸਥਾ ਦੇ ਅਧਿਕਾਰ ਵਿਚ ਸੀ। ਕੋਈ ਮਿਸਲ ਦਾ ਮੁੱਖੀ ਆਪਣੀ ਮਨ-ਮਾਨੀ ਨਹੀਂ ਸੀ ਕਰ ਸਕਦਾ । ਮਿਸਲ ਦਾ ਮੁੱਖੀ ਸਰਦਾਰ ਸਦਾ ਹੀ ਆਪਣੇ ਅਧੀਨ ਵਿਅਕਤੀਆਂ ਨੂੰ ਆਪਣੇ ਵਿਸ਼ਵਾਸ ਵਿਚ ਰਖਦਾ ਸੀ । ਉਸ ਦੀ ਚੋਣ ਵੀ ਹਮੇਸ਼ਾਂ ਪਿਤਾ-ਪੁਰਖੀ ਦੇ ਨਿਯਮ ਅਨੁਸਾਰ ਨਹੀਂ ਸੀ ਹੁੰਦੀ, ਸਗੋਂ ਯੋਗਤਾ ਦੇਖੀ ਜਾਂਦੀ ਸੀ । ਵੈਸੇ ਸਰਸਰੀ ਨਜ਼ਰ ਨਾਲ ਵੇਖਿਆਂ ਸਿੱਖ ਮਿਸਲਾਂ ਦਾ ਰਾਜਨੀਤਕ ਢਾਂਚਾ ਜਾਗੀਰ ਸ਼ਾਹੀ ਜਾਪਦਾ ਹੈ । ਪਰ ਵਰਤਾਰੇ ਵਿਚ ਸਾਰੇ ਵਿਅਕਤੀ ਇਕ ਬਰਾਬਰ ਸਨ । ਪੰਜਾਬ ਦੇ ਸਮਾਜ ਵਿਚ ਮਿਸਲਾਂ ਦੇ ਸਮੇਂ ਕੋਈ ਸ਼੍ਰੇਣੀ ਵਿਤਕਰਾ ਨਹੀਂ ਸੀ । ਮਿਸਲ ਦਾ ਮੁੱਖੀ ਆਪਣੇ ਕਿਸੇ ਵੀ ਅਧੀਨ ਤੋਂ ਆਪਣੀ ਨਿੱਜੀ ਸੇਵਾ ਨਹੀਂ ਸੀ ਕਰਵਾਉਂਦਾ । ਮਿਸਲ ਵਿਚ ਸ਼ਾਮਲ ਹੋਣ ਲਈ ਜਾਂ ਜੱਥੇ ਦਾ ਆਗੂ ਬਣਾਉਣ ਲਈ ਕੋਈ ਪੂੰਜੀ ਵਾਲਾ ਜਾਂ ਚੰਗੇ ਘਰਾਣੇ ਦਾ ਹੋਣ ਦੀ ਯੋਗਤਾ ਨਹੀਂ ਸੀ ਵੇਖੀ ਜਾਂਦੀ। ਜੱਸਾ ਸਿੰਘ ਰਾਮਗੜ੍ਹੀਆ ਗਰੀਬ ਤਰਖਾਣ ਘਰਾਣੇ ਦਾ ਹੁੰਦਾ ਹੋਇਆ ਵੀ ਇਕ ਮਹਾਨ ਮਿਸਲਦਾਰ ਬਣਿਆ, ਕੇਵਲ ਆਪਣੀ ਯੋਗਤਾ ਅਤੇ ਸਿੱਖੀ ਸਿਦਕ ਵਿਚ ਪੱਕਾ ਭਰੋਸਾ ਹੋਣ ਕਰਕੇ ਹੀ ਉਹ ਇਸ ਮੁਰਾਤਬੇ ਤੇ ਪੁੱਜਾ। ਕਿਸੇ ਵਿਅਕਤੀ ਨੂੰ ਕਿਸੇ ਵੀ ਮਿਸਲ ਵਿਚ ਸ਼ਾਮਲ ਹੋ ਜਾਣ ਦੀ ਖੁਲ੍ਹ ਸੀ । ਕੇਵਲ ਉਸ ਦਾ ਯੋਗ ਹੋਣਾ ਜ਼ਰੂਰੀ ਸੀ ਅਤੇ ਕੇਵਲ ਉਸ ਪਾਸ ਇਕ ਘੋੜਾ ਤੇ ਇਕ ਬੰਦੂਕ ਹੋਣੀ ਜ਼ਰੂਰੀ ਹੁੰਦਾ ਸੀ ।

ਸਿੱਖ ਮਿਸਲਾਂ ਦਾ ਢਾਂਚਾ ਇਸ ਕਰਕੇ ਵੀ ਲੋਕਤੰਤਰਕ ਸੀ ਕਿਉਂਕਿ ਸਿੱਖਾਂ ਨੇ ਸਾਂਝੇ ਮੋਰਚਿਆਂ ਵਿਚ ਜੱਥੇਬੰਦ ਹੋ ਕੇ ਮੁਗਲਾਂ ਅਤੇ ਪਠਾਣਾਂ ਨਾਲ ਜੂਝਦਿਆਂ ਆਪਣੀਆਂ ਜਾਨਾਂ ਹੂਲ ਕੇ ਸੁਤੰਤਰਤਾ ਪ੍ਰਾਪਤ ਕੀਤੀ ਸੀ । ਕੋਈ ਵੀ ਵਿਅਕਤੀ ਕਿਸੇ ਇਕ ਮਿਸਲ ਦੀ ਸੇਵਾ ਨੂੰ ਤਿਆਗ ਕੇ ਕਿਸੇ ਦੂਜੀ ਜਿਸ ਵਿਚ ਮਰਜ਼ੀ ਜਾ ਕੇ ਸ਼ਾਮਲ ਹੋ ਸਕਦਾ ਸੀ । ਇਸ ਤਰ੍ਹਾਂ ਦਾ ਅਧਿਕਾਰ ਸ਼ਾਇਦ ਸੰਸਾਰ ਭਰ ਦੇ ਕਿਸੇ ਰਾਜ ਵਿਚ ਵੀ ਨਾ ਹੋਵੇ, ਇਸ ਤਰ੍ਹਾਂ ਮਿਸਲ ਦੇ ਮੁੱਖੀ ਆਪਣੇ ਅਧੀਨ ਵਿਅਕਤੀਆਂ ਦੇ ਦਿੱਲਾਂ ਵਿਚ ਕੋਈ ਠੇਸ ਨਹੀਂ ਸੀ ਪਹੁੰਚਣ ਦਿੰਦੇ । ਸਗੋਂ ਉਨ੍ਹਾਂ ਵਿਚ ਹਰਮਨ ਪਿਆਰ ਰਹਿੰਦੇ ਸਨ । ਮਿਸਲ ਦਾ ਮੁੱਖੀ ਆਪਣੀ ਸੇਵਾ ਵਿਚਲੇ ਹਰੇਕ ਵਿਅਕਤੀ ਨੂੰ ਉਸ ਦੀ ਸੇਵਾ ਵਜੋਂ ਵੈਰੀਆਂ ਤੋਂ ਲੁੱਟ ਜਾਂ ਪ੍ਰਾਪਤ ਹੋਏ ਮਾਲ ਵਿਚੋਂ ਬਾਕਾਇਦਾ ਹਿੱਸਾ ਦਿੰਦਾ ਸੀ । ਕਿਉਂਕਿ ਹਰ ਜਿੱਤ ਉੱਤੇ ਪ੍ਰਾਪਤ ਹੋਏ ਮਾਲ ਨੂੰ ਸਮੁੱਚੇ ਖ਼ਾਲਸੇ ਦੀ ਸਾਂਝੀ ਪ੍ਰਾਪਤੀ ਮੰਨਿਆ ਜਾਂਦਾ ਸੀ । ਜੇਕਰ ਫ਼ੌਜ ਦੇ ਜੱਥਿਆ ਵਿਚ ਕੋਈ ਝਗੜਾ ਪੈਦਾ ਹੁੰਦਾ ਸੀ ਤਾਂ ਉਸ ਦੀ ਸੁਣਵਾਈ ਪੰਜ ਫ਼ੌਜੀਆਂ ਦੀ ਪੰਚਾਇਤ ਕਰਦੀ ਸੀ ਅਤੇ ਉਹ ਆਪਣਾ ਫ਼ੈਸਲਾ ਦੇ ਕੇ ਉਸ ਨੂੰ ਬਾਕਾਇਦਾ ਲਾਗੂ ਕਰਵਾਉਂਦੀ ਸੀ । ਇਸ ਤਰ੍ਹਾਂ ਦਾ ਸਿਲਸਿਲਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿਚ ਵੀ ਪ੍ਰਚੱਲਤ ਰਿਹਾ ਸੀ । ਪੰਜਾਬ ਦੀਆਂ ਸਿੱਖ ਮਿਸਲਾਂ ਵਿਚ ਠੀਕ ਅਰਥਾਂ ਵਿਚ ਲੋਕ ਰਾਜ ਸੀ । ਭਾਰਤ ਦੇ ਇਤਿਹਾਸ ਵਿਚ ਕਿਧਰੇ ਵੀ ਇਸ ਤਰ੍ਹਾਂ ਦੀ ਸਮਕਾਲੀ ਰਾਜ ਬਣਤਰ ਦੇਖਣ ਵਿਚ ਨਹੀਂ ਸੀ ਆਉਂਦੀ। ਉਦੋਂ ਦਾ ਸਭ ਤੋਂ ਅਨੋਖਾ ਤੇ ਵਧੀਆ ਪ੍ਰਬੰਧ ਮਿਸਲਾਂ ਦਾ ਪੰਚਾਇਤੀ ਰਾਜ ਪ੍ਰਬੰਧ ਸੀ । ਡਾਕਟਰ ਹਰੀ ਰਾਮ ਗੁਪਤਾ ਨੇ ਆਪਣੀ ਪੁਸਤਕ “ਹਿਸਟਰੀ ਆਫ਼ ਦੀ ਸਿੱਖਸ” ਦੇ ਪੰਨਾ 317 ਉਤੇ ਲਿਖਿਆ ਹੈ: “ਸਿੱਖ ਮਿਸਲਾਂ ਦੀ ਪੰਚਾਇਤ ਇਕ ਸਭਾ ਜਾਂ ਕੌਂਸਿਲ ਸੀ, ਜੋ ਪਿੰਡ ਦੇ ਸਾਰੇ ਮਾਮਲੇ ਨਜਿੱਠਦੀ ਸੀ ਅਤੇ ਉਸ ਦੇ ਪ੍ਰਤਿਨਿਧ ਚੰਗਿਆਈ ਵਿਚ ਪਰਖੇ ਹੋਏ ਪ੍ਰਸਿੱਧ ਵਿਅਕਤੀ ਹੁੰਦੇ ਸਨ ।” ਕਿਸੇ ਪਿੰਡ ਵਾਸੀ ਉੱਤੇ ਕਿਸੇ ਪ੍ਰਕਾਰ ਦੀ ਹਿੰਸਾ ਜਾਂ ਵਧੀਕੀ ਨਹੀਂ ਸੀ ਹੁੰਦੀ। ਜੇਕਰ ਕਿਸੇ ਕਿਸਾਨ ਨੂੰ ਗ਼ਰੀਬੀ ਜਾਂ ਤੰਗੀ ਦੇ ਕਾਰਣ ਕੋਈ ਮੁਸ਼ਕਲ ਪੈ ਜਾਂਦੀ ਸੀ ਤਾਂ ਪਿੰਡ ਦੇ ਭਾਈਚਾਰੇ ਵੱਲੋਂ ਉਸ ਦੀ ਫ਼ਸਲ ਬੀਜਣ ਤੇ ਪਾਲਣ ਆਦਿਕ ਦੀ ਪੂਰੀ ਪੂਰੀ ਸਹਾਇਤਾ ਕੀਤੀ ਜਾਂਦੀ ਸੀ । ਭਾਈਚਾਰਾ ਆਪਣੇ ਬਲਦਾਂ ਅਤੇ ਸੰਦਾਂ ਆਦਿ ਨਾਲ ਦੁੱਖੀ ਕਿਸਾਨ ਦੀਆਂ ਪੈਲੀਆਂ ਪਾਲਦਾ ਸੀ ਅਤੇ ਫ਼ਸਲ ਪੱਕਣ ਤਕ ਉਸ ਦਾ ਕੰਮ ਸੰਵਾਰਦਾ ਸੀ । ਇਸ ਤਰ੍ਹਾਂ ਦੀ ਸਾਂਝ ਅਤੇ ਹਮਦਰਦੀ ਦਾ ਭਾਵ ਗੁਰੂ ਗੋਬਿੰਦ ਸਿੰਘ ਦੇ ਖ਼ਾਲਸੇ ਦੇ ਇਕੱਠੇ ਲੰਗਰ ਵਿਚ ਪ੍ਰਸ਼ਾਦ ਛਕਣ ਅਤੇ ਜੰਗਲਾਂ ਪਹਾੜਾਂ ਵਿਚ ਇਕਮੁੱਠ ਹੋ ਕੇ ਦੁੱਖ ਸਹਿਣ ਕਰਕੇ ਹੀ ਪੈਦਾ ਹੋਇਆ ਸੀ ।

ਸਾਰੇ ਪਿੰਡ ਦੇ ਝਗੜੇ ਪੰਚਾਇਤ ਦੇ ਪੱਧਰ ਤੇ ਨਜਿੱਠ ਲਏ ਜਾਂਦੇ ਸਨ । ਅਜੋਕੇ ਯੁਗ ਦੇ ਪੰਚਾਇਤੀ ਰਾਜ ਵਾਂਗ ਸਿੱਖ ਮਿਸਲਾਂ ਦਾ ਪੰਚਾਇਤਾਂ ਦਾ ਨਿਆਂ ਪ੍ਰਬੰਧ ਅੰਦਰੋਂ ਖੋਖਲਾ ਨਹੀਂ ਸੀ । ਦੋਸ਼ੀ ਨੂੰ ਉਸ ਦਾ ਦੋਸ਼ ਸਾਬਤ ਹੋਣ ਉੱਤੇ ਪੰਚਾਇਤੀ ਪੱਧਰ ਤੇ ਹੀ ਵੱਡੀ ਤੋਂ ਵੱਡੀ ਸਜ਼ਾ ਦੇ ਦਿੱਤੀ ਜਾਂਦੀ ਸੀ । ਭਾਵੇਂ ਲਾਗੂ ਕਰਨ ਲਈ ਕੋਈ ਪੁਲੀਸ ਵਰਗੀ ਸਰਕਾਰੀ ਮਸ਼ੀਨਰੀ ਨਹੀਂ ਸੀ । ਪਰ ਦੋਸ਼ੀ ਨੂੰ ਇਸ ਤਰ੍ਹਾਂ ਨਾਲੋਂ ਸਮਾਜ ਦਾ ਵਧੇਰੇ ਡਰ ਰਹਿੰਦਾ ਸੀ। ਜਦੋਂ ਕੋਈ ਦੋਸ਼ੀ ਪੰਚਾਇਤ ਦੀਆਂ ਨਜ਼ਰਾਂ ਵਿਚ ਝੂਠਾ ਸਾਬਤ ਹੋ ਜਾਂਦਾ ਸੀ ਤਾਂ ਉਹ ਪਿੰਡ ਦੇ ਸਾਰੇ ਸਮਾਜ ਦੀਆਂ ਨਜ਼ਰਾਂ ਵਿਚ ਵੀ ਆਵੱਸ਼ ਦੋਸ਼ੀ ਗਿਣਿਆ ਜਾਂਦਾ ਸੀ । ਇਸ ਤਰ੍ਹਾਂ ਦੀ ਸਥਿਤੀ ਵਿਚ ਉਸ ਨੂੰ ਵੱਡੀ ਤੋਂ ਵੱਡੀ ਸਜ਼ਾ ਵੀ ਭੁਗਤਣੀ ਪੈ ਜਾਂਦੀ ਸੀ ਅਤੇ ਬਿਨਾਂ ਕਿਸੇ ਹੀਲ-ਹੁਜ਼ਤ ਦੇ ਉਹ ਸਜ਼ਾ ਭੁਗਤ ਲੈਂਦਾ ਸੀ । ਐਸੀ ਸਜ਼ਾ ਹੋਣ ਤੇ ਦੋਸ਼ੀ ਪਾਸ ਕੋਈ ਉਜ਼ਰ ਨਹੀਂ ਸੀ ਹੁੰਦਾ । ਕਿਉਂਕਿ ਭਾਈਚਾਰਾ ਉਸ ਦਾ ਬਾਈਕਾਟ ਕਰ ਸਕਦਾ ਸੀ ਅਤੇ ਬਾਈਕਾਟਾਂ ਦਾ ਡਰ ਸਭ ਤੋਂ ਵੱਡਾ ਡਰ ਮੰਨਿਆ ਜਾਂਦਾ ਸੀ । ਪਿੰਡ ਦੇ ਪੰਚ ਨੂੰ ਪਰਮੇਸ਼ਰ ਮੰਨਿਆ ਜਾਂਦਾ ਸੀ । ਪੰਚਾਂ ਨੂੰ ਵੀ ਆਪਣੀ ਪਦਵੀ ਦਾ ਪੂਰਾ ਪੂਰਾ ਅਹਿਸਾਸ ਹੁੰਦਾ ਸੀ ਤੇ ਸੁਹਿਰਦਤਾ ਅਤੇ ਇਮਾਨਦਾਰੀ ਵਿਚ ਉਹ ਮੰਨੇ-ਪ੍ਰਮੰਨੇ ਵਿਅਕਤੀ ਹੁੰਦੇ ਸਨ । ਭ੍ਰਿਸ਼ਟਾ ਚਾਰ ਜਾਂ ਆਚਰਣਹੀਣਤਾ ਦਾ ਪੰਜਾਇਤ ਦੇ ਕੰਮ ਵਿਚ ਬਿਲਕੁਲ ਅਭਾਵ ਸੀ । ਜਦੋਂ ਕੋਈ ਮੁਕੱਦਮਾ ਮਿਸਲ ਦੇ ਵਿਰੁਧ ਹੋਵੇ ਜਾਂ ਜਿਹੜਾ ਸਰਬਤ ਖ਼ਾਲਸਾ ਇਕ ਕੇਂਦਰੀ ਸਭਾ ਦੇ ਕਦੇ ਕਦਾਈਂ ਹੀ ਹੁੰਦਾ ਸੀ । ਆਮ ਸਖ਼ਤ ਸਮੁੱਚੇ ਸਮਾਜ ਨਾਲ ਸੰਬੰਧਿਤ ਹੋਵੇ, ਉਸ ਨੂੰ ਰੂਪ ਵਿਚ ਸੁਣਦਾ ਹੁੰਦਾ ਸੀ । ਮੌਤ ਦੀ ਸਜ਼ਾ ਸਜ਼ਾਵਾਂ ਵਿਚ ਨੱਕ ਜਾਂ ਕੰਨ ਕੱਟ ਦਿੱਤੇ ਜਾਂਦੇ ਸਨ।

ਮੁਗ਼ਲਾਂ ਤੇ ਪਠਾਣਾਂ ਦੇ ਰਾਜ ਸਮੇਂ ਅਨਾਜ ਅਤੇ ਹੋਰ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦਾ ਆਮ ਹੀ ਕਾਲ ਪਿਆ ਰਹਿੰਦਾ ਸੀ । ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਇਕ ਹਮਲੇ ਦੇ ਸਮੇਂ ਪੰਜਾਬ ਵਿਚ ਹਾੜ੍ਹੀ ਦੀਆਂ ਪੱਕੀਆਂ ਹੋਈਆਂ ਫ਼ਸਲਾਂ ਜਾਲ ਦਿੱਤੀਆਂ ਸਨ । ਵੈਸੇ ਵੀ ਅਬਦਾਲੀ ਅਤੇ ਮੁਗ਼ਲਾਂ ਦੇ ਸਮੇਂ ਹੁੰਦੇ ਅਤਿਆਚਾਰ ਦੇ ਕਾਰਣ ਸਿੱਖ ਕਿਸਾਨ ਪਿੰਡ ਵਿਚੋਂ ਖੇਤੀ ਬਾੜੀ ਛੱਡ ਕੇ ਜੰਗਲਾਂ ਅਤੇ ਪਹਾੜਾਂ ਵਿਚ ਜਾ ਲੁਕਦੇ ਸਨ ਅਤੇ ਪਿੱਛੋਂ ਉਨ੍ਹਾਂ ਦੀਆਂ ਫ਼ਸਲਾਂ ਉਜੜ ਜਾਂਦੀਆਂ ਸਨ ਤੇ ਅਨਾਜ ਪੈਦਾ ਨਹੀਂ ਸੀ ਹੁੰਦਾ । ਪਰ ਮਿਸਲਾਂ ਦਾ ਰਾਜ ਪ੍ਰਬੰਧ ਦੇ ਸਮੇਂ ਪੰਜਾਬ ਵਿਚ ਬੇਅੰਤ ਅਨਾਜ ਪੈਦਾ ਹੁੰਦਾ ਸੀ । ਇਸ ਤੋਂ ਇਲਾਵਾ ਗਉਆਂ, ਬਲਦ, ਘੋੜੇ, ਊਠ ਅਤੇ ਬਕਰੀਆਂ ਆਦਿਕ ਵੀ ਬੜੀ ਚੰਗੀ ਤਰ੍ਹਾਂ ਪਾਲੇ ਜਾਂਦੇ ਸਨ । ਸੌਦਾਗਰ ਲੋਕ ਚੰਗੀ ਨਸਲ ਦੇ ਘੋੜੇ, ਉਠ ਅਟਕ ਤੋਂ ਪਰੇ ਦੇ ਪੱਛਮ ਵੱਲ ਦੇ ਦੇਸ਼ਾਂ ਨੂੰ ਵੇਚਣ ਲਈ ਲੈ ਜਾਂਦੇ ਸਨ । ਸਿੱਖ ਕੇਵਲ ਦੁਸ਼ਮਣ ਨੂੰ ਲੁੱਟਦੇ ਸਨ, ਪਰ ਆਪਣੇ ਸਮਾਜ ਤੇ ਆਪਣੀ ਮਿਸਲਾਂ ਦੇ ਪ੍ਰਸ਼ਾਸਨ ਵਿਚ ਪੂਰੀ ਤਰ੍ਹਾਂ ਸ਼ਾਂਤੀ ਸਥਾਪਿਤ ਰਖਦੇ ਸਨ । ਪਹਿਲਾਂ ਬਾਹਰਲੇ ਵਪਾਰੀਆਂ ਨੇ ਗੜਬੜ ਤੋਂ ਡਰਦਿਆਂ ਪੰਜਾਬ ਦੇ ਰਾਹਾਂ ਵਿਚੋਂ ਲੰਘਣਾ ਹੀ ਬੰਦ ਕਰ ਦਿੱਤਾ ਸੀ ਅਤੇ ਉਹ ਚੀਜ਼ਾਂ ਤੇ ਜਿਨਸਾਂ ਲੈ ਕੇ ਪਹਾੜੀ ਇਲਾਕਿਆਂ ਵਿਚ ਦੀ ਲੰਘਦੇ ਸਨ । ਫੇਰ ਸਿੱਖ ਮਿਸਲਦਾਰ ਨੇ ਇਸ ਤਰ੍ਹਾਂ ਵਪਾਰ ਦੀ ਘਾਟ ਨੂੰ ਅਨੁਭਵ ਕੀਤਾ ਅਤੇ ਵਪਾਰੀਆਂ ਵਿਚ ਵੱਧ ਤੋਂ ਵੱਧ ਵਿਸ਼ਵਾਸ ਪੈਦਾ ਕੀਤਾ ਅਤੇ ਇਸ ਤਰ੍ਹਾਂ ਕਰਨ ਨਾਲ ਲਾਹੌਰ, ਪਟਿਆਲਾ ਅਤੇ ਅੰਮ੍ਰਿਤਸਰ ਵਿਚੋਂ ਸ਼ਾਲਾਂ ਦਾ ਵਪਾਰ ਮੁੜ ਚੰਗੀ ਤਰ੍ਹਾਂ ਚਾਲੂ ਹੋ ਗਿਆ ਸੀ । ਪੰਜਾਬ ਵਿਚੋਂ-ਅਨੇਕਾਂ, ਜਿਨਸਾਂ ਕਣਕਾਂ, ਕਪਾਹ, ਖੰਡ, ਤੀਰ ਕਮਾਨ, ਬੰਦੂਕਾਂ ਬਾਹਰ ਨੂੰ ਜਾਂਦੀਆ ਸਨ । ਸੋ ਮਿਸਲਾਂ ਦੇ ਸਮੇਂ ਵਪਾਰ ਦਾ ਰੁਕਿਆ ਹੋਇਆ ਧੰਦਾ ਵੀ ਮੁੜ ਚਾਲੂ ਹੋ ਗਿਆ ਸੀ । ਜ਼ਮੀਨ ਸੰਬੰਧੀ ਵੀ ਸਿੱਖਾਂ ਨੇ ਨਵੇਂ ਕਾਨੂੰਨ ਬਣਾਏ ਸਨ । ਜ਼ਮੀਨ ਦੇ ਮਾਲਕ ਆਪਣੀ ਜੱਦੀ ਜ਼ਮੀਨ ਕਿਸੇ ਬਾਹਰਲੇ ਨੂੰ ਨਹੀਂ ਸਨ ਵੇਚ ਸਕਦੇ । ਜੇਕਰ ਕਿਸੇ ਕਿਸਾਨ ਜ਼ਿੰਮੀਦਾਰ ਪਾਸੋਂ ਆਪਣੀ ਸਾਰੀ ਜ਼ਮੀਨ ਦੀ ਕਾਸ਼ਤ ਨਹੀਂ ਸੀ ਹੁੰਦੀ ਤਾਂ ਉਸ ਦੀ ਕਾਸ਼ਤ ਤੋਂ ਬਚਦੀ ਜ਼ਮੀਨ ਦਾ ਭਾਈਚਾਰਾ ਸਾਂਝੇ ਤੌਰ ਤੇ ਕਾਸ਼ਤ ਕਰਦਾ ਸੀ । ਜ਼ਮੀਨਾਂ ਦਾ ਕਰ ਪੈਦਾ ਹੋਈਆਂ ਜਿਨਸਾਂ ਦੇ ਰੂਪ ਵਿਚ ਵਸੂਲ ਕੀਤਾ ਜਾਂਦਾ ਸੀ, ਸਿਵਾਏ ਕੁਝ ਕੁ ਫ਼ਸਲਾਂ ਦੇ ਜਿਨ੍ਹਾਂ ਦਾ ਕਰ ਨਕਦ ਰਕਮ ਵਿਚ ਵਸੂਲ ਹੁੰਦਾ ਸੀ । ਐਸੀ ਹਾਲਤ ਵਿਚ ਜ਼ਮੀਨ ਦੀ ਔਸਤ ਉਪਜ ਦੇਖੀ ਜਾਂਦੀ ਸੀ, ਜੋ ਆਮ ਤੌਰ ਤੇ ਨਕਦ ਰਕਮ ਵਿਚ ਕਰ ਇਕ ਰੁਪਿਆ ਇਕ ਬਿੱਘੇ ਦੇ ਹਿਸਾਬ ਨਾਲ ਵਸੂਲ ਕੀਤਾ ਜਾਂਦਾ ਸੀ । ਮਿਸਲ ਵਿਚ ਸੇਵਾ ਕਰਨ ਵਾਲਿਆਂ ਨੂੰ ਮਾਸਿਕ ਤਨਖ਼ਾਹ ਨਹੀਂ ਸੀ ਮਿਲਦੀ, ਸਗੋਂ ਫ਼ਸਲ ਦੀ ਕਟਾਈ ਵਢਾਈ ਦੇ ਸਮੇਂ ਉਨ੍ਹਾਂ ਨੂੰ ਤਨਖ਼ਾਹ ਜਿਨਸਾਂ ਦੇ ਰੂਪ ਵਿਚ ਦਿੱਤੀ ਜਾਂਦੀ ਸੀ । ਜੇਕਰ ਕੋਈ ਮਾਲ ਦੁਸ਼ਮਣ ਦੀ ਲੁੱਟ ਦਾ ਹਥਿਆ ਲਿਆ ਹੋਵੇ ਤਾਂ ਉਸ ਦਾ ਵੀ ਹਰੇਕ ਨੂੰ ਆਵੱਸ਼ ਵੰਡੇ ਆਉਂਦਾ ਹਿੱਸਾ ਦਿੱਤਾ ਜਾਂਦਾ ਸੀ । ਕਿਉਂਕਿ ਮਿਸਲਦਾਰ ਦੀ ਫੌਜ ਇਸ ਤਰ੍ਹਾਂ ਦੀ ਲੁੱਟ ਮਾਰ ਸਾਂਝੇ ਨਿਸ਼ਾਨੇ ਨੂੰ ਮੁੱਖ ਰਖ ਕੇ ਕਰਦੀ ਸੀ । ਕਿਸੇ ਚੋਰ ਜਾਂ ਡਾਕੂ ਵਾਂਗ ਨਿੱਜੀ ਖੁਦਗ਼ਰਜ਼ੀ ਲਈ ਨਹੀਂ ਸੀ ਕਰਦੀ । ਇਸ ਲਈ ਹਰ ਤਰ੍ਹਾਂ ਦਾ ਲਾਭ ਤੇ ਹਾਨੀ ਸਾਂਝਾ ਹਾਨੀ ਤੇ ਲਾਭ ਮੰਨਿਆ ਜਾਂਦਾ ਸੀ ।

ਸਿੱਖ ਮਿਸਲਾਂ ਦੀ ਫ਼ੌਜ ਦੀ ਗਿਣਤੀ ਵੀ ਚੌਖੀ ਵੱਧ ਗਈ ਸੀ । ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਅਨੁਸਾਰ ਸਿੱਖ ਮਿਸਲਾਂ ਦੀ ਫ਼ੌਜ ਦੀ ਗਿਣਤੀ 50,000 ਦੱਸੀ ਗਈ ਹੈ । ਬਰਾਉਨ ਨੇ ਮਿਸਲਾਂ ਦੀ ਫ਼ੌਜ ਦੀ ਗਿਣਤੀ 73,000 ਘੋੜ ਸਵਾਰਾਂ ਦੀ ਅਤੇ ਪੰਝੀ ਹਜ਼ਾਰ ਪੈਦਲ ਫ਼ੌਜ ਦੱਸੀ ਹੈ । ਫਰੈਂਕਲਿਨ ਅਨੁਸਾਰ 1800 ਈਸਵੀ ਵਿਚ ਸਿੱਖਾਂ ਦੀ ਫ਼ੌਜ ਦੀ ਗਿਣਤੀ 2,48,000 ਸੀ ਅਤੇ 40 ਗੰਨਾਂ ਸਨ । ਸਿੱਖ ਯੋਧੇ ਆਮ ਤੌਰ ਤੇ ਰਿਸਾਲਾ ਫ਼ੌਜ ਦੇ ਸ਼ੌਕੀਨ ਸਨ ਅਤੇ ਘੋੜੇ ਤੇ ਸਵਾਰ ਹੋ ਕੇ ਲੜਨ ਵਿਚ ਮਾਣ ਸਮਝਦੇ ਸਨ । ਸਿੱਖਾਂ ਪਾਸ ਕੇਵਲ ਤੋਪਖ਼ਾਨੇ ਦੀ ਘਾਟ ਸੀ ਜਿਸ ਦੇ ਕਾਰਣ ਸਿੱਖਾਂ ਨੂੰ ਲੜਾਈਆਂ ਵਿਚ ਬੜਾ ਨੁਕਸਾਨ ਉਠਾਉਣਾ ਪਿਆ । ਸਿੱਖ ਮਿਸਲਾਂ ਦੇ ਘੋੜੇ ਪੰਜਾਬ ਦੇ ਲੱਖੀ ਜੰਗਲਾਂ ਵਿਚ ਪਲਦੇ ਸਨ । ਇਹ ਜੰਗਲ ਬਠਿੰਡੇ ਦੇ ਨੇੜੇ ਸੀ। ਸਿੱਖਾਂ ਉੱਤੇ ਭਾਰੀ ਪਈ ਹੋਈ ਦੇ ਸਮੇਂ ਇਹ ਲੱਖੀ ਜੰਗਲ ਸਿੱਖਾਂ ਦੀ ਵਿਸ਼ੇਸ਼ ਪਨਾਹਗਾਹ ਸੀ । ਇਕ ਲੇਖਕ ਪੋਲੀਅਰ ਅਨੁਸਾਰ ਸਿੱਖਾਂ ਦੇ ਘੋੜੇ ਯੁਧ ਵਾਸਤੇ ਚੰਗੀ ਤਰ੍ਹਾਂ ਨਿਪੁੰਨ ਸਨ ਜੋ ਆਪਣੇ ਸਵਾਰ ਵਾਂਗ ਬੜੇ ਨਿਸ਼ਾਨਚੀ ਸਨ ਅਤੇ ਪੂਰੇ ਨਿਸ਼ਾਨੇ ਤੇ ਪਹੁੰਚਦੇ ਸਨ । ਇਹ ਘੋੜੇ ਦੁਸ਼ਮਣ ਦੀਆਂ ਫ਼ੌਜਾਂ ਵਿਚ ਹਫੜਾ-ਦਫੜੀ ਫੈਲਾ ਦਿੰਦੇ ਸਨ । ਜਿਉਂ ਜਿਉਂ ਮਿਸਲਾਂ ਉੱਨਤੀ ਕਰਦੀਆਂ ਗਈਆਂ ਅਤੇ ਪੰਜਾਬ ਵਿਚ ਅਮਨ ਚੰਨ ਸਥਿਰ ਹੋਣ ਲੱਗਾ, ਤਿਉਂ ਤਿਉਂ ਸਿੱਖਾਂ ਦੀਆਂ ਫ਼ੌਜਾਂ ਵੀ ਵਧਦੀਆਂ ਗਈਆਂ ।

ਇਸ ਤਰ੍ਹਾਂ ਇਹ ਗੱਲ ਸਪੱਸ਼ਟ ਰੂਪ ਵਿਚ ਆਖੀ ਜਾ ਸਕਦੀ ਹੈ ਕਿ ਸਿੱਖ ਮਿਸਲਾਂ ਵਿਚ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਆਪਣੀ ਮਿਸਲ ਵਿਚ ਪੂਰੀ ਭਾਂਤ ਲੋਕਤੰਤਰਤਾ ਸਥਾਪਿਤ ਸੀ ਅਤੇ ਸਿੱਖਾਂ ਨੇ ਆਪਣੀ ਸੁਤੰਤਰਤਾ ਵਰ੍ਹਿਆਂ-ਬੱਧੀ ਬੜੇ ਦੁੱਖ ਅਤੇ ਜ਼ਾਲਮਾਂ ਦੀਆਂ ਬੇਰਹਿਮੀਆਂ ਸਹਿ ਕੇ ਅਤੇ ਜਫ਼ਰ ਜਾਲ ਕੇ ਪ੍ਰਾਪਤ ਕੀਤੀ ਸੀ । ਕਾਜ਼ੀ ਨੂਰ ਮੁਹੰਮਦ, ਜੋ ਅਬਦਾਲੀ ਦੇ ਹਮਲੇ ਦੇ ਸਮੇਂ ਉਸ ਦੇ ਨਾਲ ਆਇਆ ਹੋਇਆ ਸੀ, ਆਪਣੇ ਜੰਗਨਾਮਾ ਫ਼ਾਰਸੀ ਦੇ ਕਿੱਸੇ ਵਿਚ ਲਿਖਦਾ ਹੈ :

“ਯੁੱਧ ਖੇਤਰ ਵਿਚ ਸਿੱਖ ਸ਼ੇਰ ਹਨ ਅਤੇ ਜਦੋਂ ਰੰਗ-ਰਲੀਆਂ ਮਨਾਉਂਦੇ ਤੇ ਐਸ਼ ਕਰਦੇ ਹਨ ਤਾਂ ਇਹ ਖੁਲ੍ਹ-ਦਿਲੀ ਵਿਚ ਉਸ ਹਾਤਿਮ ਤੋਂ ਵੀ ਉਪਰ ਹਨ। ਜਦੋਂ ਇਹ ਆਪਣੇ ਹੱਥ ਤਲਵਾਰ ਫੜ ਕੇ ਘੋੜੇ ਤੇ ਚਲਦੇ ਹਨ ਤਾਂ ਹਿੰਦ ਤੋਂ ਸਿੰਧ ਦੇ ਦੇਸ਼ ਤਕ ਜਾ ਪੁੱਜਦੇ ਹਨ । ਜਦੋਂ ਇਹ ਕਮਾਨ ਤਣਖਦੇ ਹਨ ਤਾਂ ਇਹ ਇਸ ਵਿਚ ਦੁਸ਼ਮਣ ਨੂੰ ਮਾਰ ਦੇਣ ਵਾਲਾ ਤੀਰ ਪਾਉਂਦੇ ਹਨ ਅਤੇ ਜਦੋਂ ਕਮਾਨ ਨੂੰ ਆਪਣੇ ਕੰਨਾਂ ਤਕ ਖਿੱਚ ਲੈਂਦੇ ਹਨ ਤਾਂ ਦੁਸ਼ਮਣ ਬੈਂਤ ਦੀ ਛਿਟੀ ਵਾਂਗ ਕੰਬਦਾ ਹੈ। ਜੇਕਰ ਉਨ੍ਹਾਂ ਦੀ ਕੁਲਹਾੜੀ ਦੁਸ਼ਮਣ ਦੇ ਲੋਹੇ ਦੇ ਕੋਟ ਭਾਵ ਜ਼ਰਾਬਖਤਰ ਤੇ ਵੱਜ ਜਾਵੇ ਤਾਂ ਇਨ੍ਹਾਂ ਦੇ ਦੁਸ਼ਮਣ ਦੇ ਗੱਲ ਪਹਿਨਿਆ ਹੋਇਆ ਇਹ ਜ਼ਰਾਬਖ਼ਤਰ ਉਸ ਲਈ ਇਕ ਕੱਫਣ ਸਾਬਤ ਹੁੰਦਾ ਹੈ । ਇਨ੍ਹਾਂ ਦਾ ਸਰੀਰ ਪਹਾੜ ਵਰਗਾ ਹੈ ਅਤੇ ਪੰਜਾਹਾਂ ਆਦਮੀਆਂ ਜਿੰਨੀ ਸ਼ਾਨ ਵਾਲਾ ਹੈ । ਬਹਿਰਾਅ ਨਾਂ ਦੇ ਇਕ ਫ਼ਾਰਸ ਦੇਸ਼ ਦੇ ਨਾਇਕ ਨੇ ਵਹਿਸ਼ੀ ਗਧੇ ਮਾਰੇ ਸਨ ਅਤੇ ਚੀਤੇ ਮਾਰੇ ਸਨ। ਜੇਕਰ ਉਹ ਬਹਿਰਾਮ ਇਨ੍ਹਾਂ ਦੇ ਮੋਹਰੇ ਆ ਜਾਵੇ ਤਾਂ ਉਸ ਨੂੰ ਵੀ ਇਨ੍ਹਾਂ ਨੂੰ ਆਪਣੇ ਤੋਂ ਵੱਧ ਸ਼ਕਤੀਸ਼ਾਲੀ ਸਵੀਕਾਰ ਕਰਨਾ ਪਏਗਾ ।

ਮਿੱਤਰਾਂ ਨਾਲ ਅਣਬਣ ਤੇ ਟੱਕਰ (1)

ਜਿੰਨਾ ਚਿਰ ਸਿੱਖ ਪਠਾਣਾਂ ਤੇ ਮੁਗਲਾਂ ਦੀ ਗ਼ੁਲਾਮੀ ਦਾ ਜੂਲਾ ਸਿਰੋਂ ਲਾਹੁਣ ਲਈ ਜੂਝਦੇ ਰਹੇ ਅਤੇ ਆਜ਼ਾਦੀ ਲਈ ਘੋਲ ਕਰਦੇ ਰਹੇ ਉੱਨਾ ਚਿਰ ਸਿੱਖਾਂ ਵਿਚ ਬੜਾ ਸੰਤੋਖ ਸੀ, ਨਿਸ਼ਕਾਮਤਾ ਸੀ, ਏਕਤਾ ਸੀ । ਉਸ ਵੇਲੇ ਸਾਰਿਆਂ ਦਾ ਨਿਸ਼ਾਨਾ ਜ਼ਾਲਮ ਨੂੰ ਪੰਜਾਬ ਵਿਚੋਂ ਪਾਰ ਲਾਉਣਾ ਸੀ ਅਤੇ ਸੰਘਰਸ਼ ਵਾਸਤੇ ਉਦੋਂ ਕੇਵਲ ਸਿੱਖੀ ਸਿਦਕ ਦੀ ਹੀ ਓਟ ਸੀ । ਕੋਈ ਮੇਰ ਤੇਰ ਨਹੀਂ ਸੀ । ਸਾਰਿਆਂ ਦਾ ਸਾਂਝਾ ਵੈਰੀ ਪਹਿਲਾਂ ਮੁਗ਼ਲ ਪਿੱਛੋਂ ਪਠਾਣ । ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਬਾਟੇ ਵਿਚ ਇਕੱਠਿਆਂ ਨੂੰ ਅੰਮ੍ਰਿਤ ਛਕਾ ਕੇ ਇਕ ਸਾਂਝਾ ਪੰਥ ਸਾਜਿਆ ਸੀ । ਤਿਵੇਂ ਹੀ ਸਿੱਖਾਂ ਨੇ ਉਸੇ ਲੀਹ ਉੱਤੇ ਚੱਲ ਕੇ ਪਹਿਲਾਂ ਬੰਦਾ ਬਹਾਦਰ ਨੇ ਅਤੇ ਉਸ ਦੀ ਹਾਰ ਪਿੱਛੋਂ ਬੜੇ ਚਿਰ ਬਾਅਦ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਸਿੱਖ ਮੱਤ ਦੇ ਸ਼ਰਧਾਲੂਆਂ ਨੂੰ ਅੰਮ੍ਰਿਤ ਛਕਾ ਕੇ ਜੱਥੇਬੰਦ ਕੀਤਾ ਜਾਂਦਾ ਰਿਹਾ । ਸਿੱਖ ਇਕ ਗੁਰੂ ਰੂਪ ਧਰਮ ਪਿਤਾ ਦੇ ਬੇਟੇ ਹੋਣ ਦੇ ਨਾਤੇ ਭਰਾਵਾਂ ਵਾਂਗ ਸਿੱਖੀ ਦੇ ਮਾਰਗ ਉੱਤੇ ਆਪਣਾ ਲਹੂ ਵੀਟਦੇ ਤੇ ਬਹਾਉਂਦੇ ਰਹੇ । ਕੋਈ ਫੁਟ ਨਹੀਂ ਸੀ, ਕੋਈ ਤ੍ਰੇੜ ਨਹੀਂ ਸੀ, ਪਿੰਡ ਪਿੰਡ, ਗਲੀ ਕੂਚੇ ਤੇ ਰਾਹੀਂ ਬਾਗੀਂ ਹਰ ਥਾਂ ਇਤਫ਼ਾਕ ਸੀ । ਸਾਰੇ ਇਕ ਦੂਜੇ ਦੀ ਮਰਨੀਏ ਮਰਦੇ ਸਨ । ਕਿਸੇ ਇਕ ਸਰਦਾਰ ਦੇ ਜੱਥੇ ਦੇ ਨਾਲ ਦੁਸ਼ਮਣ ਦੀ ਮੁੱਠ-ਭੇੜ ਹੁੰਦੀ ਸੀ, ਖ਼ਬਰ ਦੇ ਲਗਣ ਤੇ ਉਥੇ ਸਾਰੇ ਜਾ ਕੇ ਇਕੱਤਰ ਹੁੰਦੇ ਸਨ ।

ਦੀਵਾਲੀ ਅਤੇ ਵਿਸਾਖੀ ਦੇ ਅਵਸਰ ਤੇ ਅੰਮ੍ਰਿਤਸਰ ਵਿਖੇ ਇਕੱਤਰ ਹੋਇਆ ਸਰਬਤ ਖ਼ਾਲਸਾ ਗੁਰਮੱਤੇ ਰਾਹੀਂ ਸਾਰੇ ਫ਼ੈਸਲੇ ਕਰਦਾ ਸੀ । ਪਹਿਲਾਂ ਪਹਿਲਾਂ ਸਾਰੇ ਜੱਥਿਆਂ ਦੇ ਸਰਦਾਰ ਯੋਗਤਾ ਦੇ ਆਧਾਰ ਤੇ ਚੁਣੇ ਜਾਂਦੇ ਸਨ । ਨਵਾਬ ਕਪੂਰ ਸਿੰਘ ਨੇ ਆਪਣੀ ਮਿਸਲ ਦਾ ਸਰਦਾਰ ਸ਼ੁਕਰਚੱਕੀਏ ਬੁੱਧ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਨੂੰ ਚੁਣਿਆ ਹੋਇਆ ਸੀ । ਬੁੱਧ ਸਿੰਘ ਨੇ ਦਸਮ ਪਾਤਸ਼ਾਹ ਦੇ ਖੰਡੇ ਦੀ ਪਹੁਲ ਲਈ ਹੋਈ ਸੀ । ਉਸ ਪਿੱਛੋਂ ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਬਾਬਾ ਨੇ ਆਪਣੀ ਵੱਖਰੀ ਮਿਸਲ ਆਪਣੇ ਪਿੰਡ ਦੇ ਨਾਂ ਉੱਤੇ ਸ਼ੁਕਰਚੱਕੀਆ ਬਣਾ ਲਈ ਸੀ । ਇਸੇ ਤਰ੍ਹਾਂ ਛੱਜਾ ਸਿੰਘ ਭੰਗੀ ਨੇ ਬੰਦਾ ਬਹਾਦਰ ਤੋਂ ਪਹੁਲ ਲਈ ਸੀ । ਜੱਸਾ ਸਿੰਘ ਰਾਮਗੜ੍ਹੀਏ ਦੇ ਪਿਤਾ ਭਗਵਾਨ ਸਿੰਘ ਨੇ ਵੀ ਗੁਰੂ ਗੋਬਿੰਦ ਸਿੰਘ ਤੋਂ ਪਹੁਲ ਲਈ ਸੀ । ਜੈ ਸਿੰਘ ਦੇ ਉਠਦੀ ਜਵਾਨੀ ਦੇ ਕਾਰਨਾਮੇ ਦੇਖ ਕੇ ਨਵਾਬ ਕਪੂਰ ਸਿੰਘ ਨੇ ਉਸ ਨੂੰ ਆਪਣੇ ਹਥੋਂ ਪਹੁਲ ਦਿੱਤੀ ਅਤੇ ਦਲ ਖ਼ਾਲਸਾ ਦੇ ਸਿੱਖਾਂ ਨੇ ਉਸ ਨੂੰ ਆਪਣੇ ਇਕ ਜੱਥੇ ਦਾ ਮੁੱਖੀ ਬਣਾਇਆ, ਜੋ ਬਾਅਦ ਵਿਚ ਜੈ ਸਿੰਘ ਦੀ ਪਿੰਡ ਕਾਹਨਾ ਕਾਛਾ ਦੇ ਨਾਮ ਤੇ ਕਨ੍ਹਈਆ ਮਿਸਲ ਬਣੀ । ਜੱਸਾ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਸੀ ਅਤੇ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਆਪਣੀ ਨਿਗਰਾਨੀ ਵਿਚ ਆਪਣੇ ਬੇਟੇ ਵਾਗੂੰ ਪਾਲਿਆ ਸੀ । ਸੋ ਇਸ ਸਾਰੀ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਿਸਲਾਂ ਦੇ ਸਾਰੇ ਸਰਦਾਰ ਹੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਨਿਕਟਵਰਤੀ ਅਤੇ ਵੱਧ ਤੋਂ ਵੱਧ ਗੁਰੂ ਸਾਹਿਬ ਦੀ ਦੂਜੀ ਪੁਸ਼ਤ ਸੀ । ਇਸ ਲਈ ਇਹ ਸਾਰੇ ਹੀ ਜੇਕਰ ਸਰਬਤ ਖਾਲਸਾ ਵੱਲੋਂ ਆਪਣੇ ਜੱਥਿਆਂ ਦੇ ਜੱਥੇਦਾਰ ਬਣਾਏ ਗਏ ਸਨ ਤਾਂ ਸਿੱਖੀ ਸਿਦਕ ਵਿਚ ਪੱਕੇ ਅਤੇ ਯੁੱਧ ਕਰਨ ਦੇ ਗੁਣਾਂ ਵਿਚ ਅਦੁੱਤੀ ਯੋਧੇ ਹੋਣ ਕਰਕੇ ਹੀ ਬਣਾਏ ਗਏ ਸਨ । ਦਲ ਖ਼ਾਲਸਾ ਦੇ ਵੱਡੇ ਆਗੂ ਸਰਦਾਰ ਕਪੂਰ ਸਿੰਘ, ਭਾਈ ਤਾਰਾ ਸਿੰਘ ਦੀ ਸ਼ਹੀਦੀ ਪਿੱਛੋਂ ਭਾਈ ਦਰਬਾਰਾ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਗਏ ਸਨ ਜੋ ਬੰਦਾ ਬਹਾਦਰ ਦੇ ਬਾਅਦ ਦੇ ਸਿੱਖਾਂ ਦੇ ਹਨ੍ਹੇਰੇ ਕਾਲ ਵਿਚ ਜੱਥਾ ਬੱਝਾ ਸੀ ।

ਜੱਸਾ ਸਿੰਘ ਦੇ ਬਾਬੇ ਦਾ ਪਹਿਲੇ ਹੱਥ ਉਸ ਦੇ ਪੁੱਤਰ ਗਿਆਨੀ ਭਗਵਾਨ ਸਿੰਘ ਦੇ ਸੁਭਾਅ ਤੇ ਆਚਰਣ ਉੱਤੇ ਰੰਗ ਚੜਿਆ ਅਤੇ ਪਿੱਛੋਂ ਉਹੀ ਸਿੱਖੀ ਸਿਦਕ ਦਾ ਰੰਗ ਜੱਸਾ • ਸਿੰਘ ਰਾਮਗੜੀਆ ਉੱਤੇ ਪੂਰੀ ਤਰ੍ਹਾਂ ਉਘੜਿਆ ।

ਇਸ ਤਰ੍ਹਾਂ ਦਲ ਖ਼ਾਲਸਾ ਨੇ ਮਿਸਲਾਂ ਦੇ ਸਰਦਾਰ ਸਿੱਖੀ ਵਿਸ਼ਵਾਸ ਅਤੇ ਬਹਾਦਰੀ ਵਿਚ ਪਰਖੇ ਹੋਏ ਸਿੱਖ ਸੂਰਮੇ ਜੱਥਿਆਂ ਦੇ ਮੁੱਖੀ ਬਣਾਏ ਗਏ ਸਨ । ਜਿੰਨਾ ਚਿਰ ਇੰਨ੍ਹਾਂ ਸਰਦਾਰਾਂ ਉੱਤੇ ਬਿਦੇਸ਼ੀ ਹਮਲਾਵਰਾਂ ਦਾ ਡਰ ਰਿਹਾ ਉੱਨਾ ਚਿਰ ਇਨ੍ਹਾਂ ਉੱਤੇ ਖ਼ਾਲਸਾ ਦਾ ਕੁੰਡਾ ਵੀ ਬੜਾ ਮਜ਼ਬੂਤ ਰਿਹਾ । ਇਹੋ ਕਾਰਣ ਸੀ ਕਿ ਏਸ਼ੀਆ ਦੇ ਮਹਾਨ ਜਰਨੈਲ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਕਬਜ਼ਾ ਕਰਨ ਲਈ ਆਪਣਾ ਟਿਲ ਲਾ ਲਿਆ ਸੀ ਪਰ ਸਿੱਖਾਂ ਨੇ ਉਸ ਦੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਸਹਿੰਦਿਆਂ ਹੋਇਆਂ ਵੀ ਉਸ ਨੂੰ ਹਰ ਵਾਰੀ ਅਫ਼ਗਾਨਿਸਤਾਨ ਨੂੰ ਬੜੀ ਮਾਯੂਸੀ ਵਿਚ ਮੋੜਿਆ ਸੀ । ਅਬਦਾਲੀ ਦੀ, ਜਿਹੜਾ ਸਾਰੇ ਏਸ਼ੀਆ ਭਰ ਵਿਚ ਪ੍ਰਸਿੱਧ ਜਰਨੈਲ ਸੀ, ਸਾਰੀ ਸ਼ਕਤੀ ਪੰਜਾਬ ਤੇ ਭਾਰਤ ਦੇ ਸਿੱਖਾਂ ਦੀ ਤਬਾਹੀ ਅਤੇ ਕਤਲੋ-ਗਾਰਤ ਉੱਤੇ ਖ਼ਰਚ ਹੋਈ ਸੀ । ਪਰ ਉਸ ਨੂੰ ਅੰਤਿਮ ਹਾਰ ਐਸੀ ਹੋਈ ਕਿ ਸਿੱਖਾਂ ਨੇ ਉਸ ਦਾ ਮੂੰਹ ਸਦਾ ਲਈ ਪੰਜਾਬ ਵੱਲੋਂ ਪਿਛਾਂਹ ਨੂੰ ਮੋੜ ਦਿੱਤਾ ।

ਸਰਬ ਸੰਮਤੀ ਤੇ ਸੰਤੋਖ ਦੀ ਮਿਲਵਰਤੋਂ ਵਿਚ ਰਹਿ ਕੇ ਸਿੱਖਾਂ ਨੇ ਮੁਗਲਾਂ, ਮਰਹੱਟਿਆਂ ਅਤੇ ਪਠਾਣਾਂ ਦਾ ਮੂੰਹ ਮੋੜਿਆ । ਇਸ ਪਿੱਛੋਂ ਸਿੱਖਾਂ ਨੇ ਪੰਜਾਬ ਦੇ ਵੱਖ ਵੱਖ ਇਲਾਕੇ ਆਪਣੀਆਂ ਮਿਸਲਾਂ ਦੇ ਰਾਜ ਪ੍ਰਬੰਧ ਹੇਠ ਲਿਆਂਦੇ । ਜਦੋਂ ਪੰਜਾਬ ਸਾਰਾ ਹੀ ਇਨ੍ਹਾਂ ਮਿਸਲਦਾਰਾਂ ਦੇ ਪ੍ਰਬੰਧ ਵਿਚ ਵੰਡਿਆ ਗਿਆ ਤਾਂ ਇਨ੍ਹਾਂ ਨੂੰ ਆਪੋ ਵਿਚ ਇਕ ਦੂਜੇ ਤੋਂ ਵੱਧ ਕੇ ਹੋਣ ਦੀ ਈਰਖਾ ਦਾ ਰੋਗ ਚੰਬੜ ਗਿਆ । ਜਿਹੜੇ ਮਿਸਲਦਾਰ ਪਹਿਲਾਂ ਤੋਂ ਹੀ ਪੱਕੇ ਯਾਰ ਦੋਸਤ ਸਨ ਉਹ ਆਪਣੇ ਸਦਾ ਦੇ ਮਿੱਤਰਾਂ ਨਾਲ ਉਲਟੀ ਖਾਰ ਖਾਣ ਤੇ ਈਰਖਾ ਕਰਨ ਲੱਗ ਪਏ ਸਨ ।

ਜੱਸਾ ਸਿੰਘ ਰਾਮਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ ਆਪੋ ਵਿਚ ਸਦਾ ਹੀ ਇਕ ਦੂਜੇ ਦੇ ਪੱਕੇ ਸਹਾਇਕ ਰਹੇ । ਜਦੋਂ ਰਾਮਗੜ੍ਹ ਦਾ ਕਿਲ੍ਹਾ ਕਈ ਵਾਰੀ ਘੇਰੇ ਵਿਚ ਆਇਆ ਅਤੇ ਇਕ ਵਾਰੀ ਜਦੋਂ ਰਾਮਗੜ੍ਹ ਦੇ ਕਿਲ੍ਹੇ ਉੱਤੇ ਮੀਰ ਅਜ਼ੀਜ ਬਖ਼ਸ਼ੀ ਨੇ ਮਰਾਠਿਆਂ ਵੱਲੋਂ ਨਿਯੁਕਤ ਕੀਤੇ ਗਵਰਨਰ ਅਦੀਨਾ ਬੇਗ ਦੀਆਂ ਹਦਾਇਤਾਂ ਉੱਤੇ ਸਰਕਾਰੀ ਫ਼ੌਜਾਂ ਨਾਲ ਲੈ ਕੇ 1758 ਵਿਚ ਸਖ਼ਤ ਘੇਰਾ ਪਾਇਆ ਤਾਂ ਉਸ ਜ਼ਿੰਦਗੀ ਮੌਤ ਦੇ ਯੁੱਧ ਵਿਚ ਇਹ ਦੋਵੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ ਇਕੱਠੇ ਤੇ ਇਕ ਜਾਨ ਹੋ ਕੇ ਕਿਲ੍ਹੇ ਵਿਚਲੇ ਸਿੰਘਾਂ ਦੀ ਕਮਾਂਡ ਕਰਦੇ ਰਹੇ ਸਨ । ਫੇਰ ਜਦੋਂ ਮੀਰ ਮਨੂੰ ਦੀ ਮੌਤ ਪਿੱਛੋਂ ਰਾਜ ਪ੍ਰਬੰਧ ਵਿਚ ਮਚੀ ਗੜਬੜ ਦੇ ਸਮੇਂ ਸਿੱਖਾਂ ਨੂੰ ਮੌਕਾ ਹੱਥ ਆਇਆ ਤਾਂ ਉਸ ਵੇਲੇ ਸਿੱਖਾਂ ਨੇ ਆਪਣੇ ਵੱਧ ਤੋਂ ਵੱਧ ਇਲਾਕੇ ਆਪਣੇ ਕਬਜ਼ੇ ਵਿਚ ਲੈ ਲੱਏ । ਉਸ ਸਮੇਂ ਜੈ ਸਿੰਘ ਕਨ੍ਹਈਆ ਦੀ ਸਹਾਇਤਾ ਨਾਲ ਜੱਸਾ ਸਿੰਘ ਰਾਮਗੜ੍ਹੀਆ ਨੇ ਅੰਮ੍ਰਿਤਸਰ ਦੇ ਉੱਤਰ ਵੱਲ ਬਟਾਲੇ ਦੇ ਆਲੇ-ਦੁਆਲੇ ਦੇ ਇਲਾਕੇ ਆਪਣੇ ਕਬਜ਼ੇ ਵਿਚ ਲਿਆਂਦੇ । ਉਹ ਵੱਖਰੀ ਗੱਲ ਹੈ ਕਿ ਇਹ ਇਲਾਕੇ ਉਸ ਦੇ ਹਥੋਂ ਅਦੀਨਾ ਬੇਗ ਨੇ, ਜਿਸ ਨੂੰ ਥੋੜ੍ਹੇ ਸਮੇਂ ਲਈ ਮਰਾਠਿਆਂ ਨੇ ਲਾਹੌਰ ਦਾ ਗਵਰਨਰ ਬਣਾ ਦਿੱਤਾ ਸੀ, ਛੇਤੀ ਹੀ ਹਥਿਆ ਲਏ ਸਨ । ਇਹ ਇਲਾਕੇ ਅਦੀਨਾ ਬੇਗ ਨੇ ਆਪਣੀ ਸਰਕਾਰੀ ਤਾਕਤ ਵਰਤ ਕੇ ਜੱਸਾ ਸਿੰਘ ਤੋਂ ਵਾਪਸ ਜਿੱਤ ਲਏ ਜਿਹੜੇ ਕਦੋਂ ਦੇ ਅਦੀਨਾ ਬੇਗ ਦੀ ਹਿੱਕ ਵਿਚ ਰੜਕਦੇ ਸਨ ।

ਰਾਮਗੜ੍ਹੀਆ ਸਰਦਾਰ ਨੇ ਅਤੇ ਕਨ੍ਹਈਆ ਸਰਦਾਰ ਮਿਲ ਕੇ ਫੇਰ ਕੁਝ ਸਾਂਝੇ ਕੰਮ ਕੀਤੇ ਪਰ ਇਨ੍ਹਾਂ ਦੋਹਾਂ ਸਰਦਾਰਾਂ ਦੀ ਮਿੱਤਰਤਾ 1763 ਈਸਵੀ ਤਕ ਹੀ ਚਲ ਸਕੀ ।

ਜਦੋਂ ਸਰਦਾਰਾਂ ਪਾਸ ਪੰਜਾਬ ਦੀ ਧਰਤੀ ਵਿਚਲੀ ਹਰਿਆਲੀਆਂ ਤੇ ਝਲ ਮਾਰਦੀਆਂ ਫ਼ਸਲਾਂ ਵਾਲੇ ਇਲਾਕੇ ਕਬਜ਼ੇ ਵਿਚ ਆ ਗਏ ਅਤੇ ਆਪ ਉਨ੍ਹਾਂ ਇਲਾਕਿਆਂ ਦੇ ਪ੍ਰਸ਼ਾਸਨਕ ਪ੍ਰਬੰਧ ਦੇ ਖੁਦ ਮਾਲਕ ਹੋ ਗਏ ਤਾਂ ਲੱਗੇ ਆਪ-ਹੁਦਰੀ ਮਚਾਉਣ । ਆਪਣੀਆ ਮਿਸਲਾਂ ਦੀਆਂ ਸੀਮਾਂ ਵਧਾਉਣ ਤੇ ਲਾਲਚ ਵਿਚ ਫਸ ਗਏ । ਜੱਸਾ ਸਿੰਘ ਰਾਮਗੜ੍ਹੀਆ ਅਤੇ ਜੇ ਸਿੰਘ ਜਿਵੇਂ ਕਿ ਮੁਸਲਮਾਨ ਇਲਾਕੇ ਹਥਿਆਉਣ ਵਿਚ ਦੋਵੇਂ ਸਾਂਝੇ ਤੌਰ ਤੇ ਧਾਵੇ ਤੇ ਧਾਵੇ ਬੋਲਦੇ ਰਹੇ ਸਨ ਅਤੇ ਜਦੋਂ ਇਨ੍ਹਾਂ ਨੇ ਇਕ ਵੱਡਾ ਹਮਲਾ ਕਸੂਰ ਤੇ ਕੀਤਾ । ਅਸਲ ਵਿਚ ਉਸ ਕਸੂਰ ਦੇ ਇਲਾਕੇ ਦੇ ਜਿੱਤ ਲੈਣ ਪਿੱਛੋਂ ਇਨ੍ਹਾਂ ਦੋਹਾਂ ਸਰਦਾਰਾਂ ਜੋ ਸਿੰਘ ਕਨ੍ਹਈਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਵਿਚਕਾਰ ਇਕ ਖ਼ਾਸ ਗੱਲ ਤੋਂ ਫਿੱਕ ਪੈ ਗਿਆ । ਜਿਸ ਦੇ ਕਾਰਣ ਸਰਦਾਰ ਜੈ ਸਿੰਘ ਕਨ੍ਹਈਆ ਦੇ ਦਿਲ ਵਿਚ ਜੱਸਾ ਸਿੰਘ ਰਾਮਗੜ੍ਹੀਆ ਦੇ ਵਿਰੁਧ ਐਸੀ ਘਿਰਣਾ ਉਤਪੰਨ ਹੋਈ ਜੋ ਦਿਨ ਪਰ ਦਿਨ ਵਧਦੀ ਹੀ ਗਈ।

ਗੱਲ ਇਸ ਤਰ੍ਹਾਂ ਵਾਪਰੀ ਸੀ ਕਿ ਕਸੂਰ ਉਨ੍ਹਾਂ ਦਿਨਾਂ ਵਿਚ ਵੱਡੇ ਵੱਡੇ ਧਨੀ ਲੋਕਾਂ ਦਾ ਸ਼ਹਿਰ ਸੀ ਜਿਥੇ ਕਿ ਪਠਾਣਾਂ ਦੀ ਤਾਕਤ ਚੰਗੀ ਤਰ੍ਹਾਂ ਜੰਮ੍ਹੀ ਹੋਈ ਸੀ । ਸ਼ਹਿਰ ਵਿਚ ਵਸਦੇ ਅਮੀਰ ਲੋਕਾਂ ਨੂੰ ਚੋਰ ਉੱਚਕੇ ਤੋਂ ਬਿਲਕੁਲ ਬੇਫ਼ਿਕਰੀ ਸੀ । ਇਸ ਤਰ੍ਹਾਂ ਦੀ ਪੂਰਣ ਸੁਰੱਖਿਆ ਵਿਚ ਧਨਾਢ ਲੋਕ ਧਨ ਜੋੜ ਜੋੜ ਕੇ ਅੰਦਰੀਂ ਪਾ ਪਾ ਜੋੜਦੇ ਰਹੇ ਸਨ । ਰਾਮਗੜ੍ਹੀਆ ਅਤੇ ਕਨ੍ਹਈਆ ਸਰਦਾਰਾਂ ਦੇ ਹਮਲੇ ਦੇ ਸਮੇਂ ਹਿਰਦੇ ਰਾਮ ਨਾਂ ਦਾ ਇਕ ਧਨੀ ਵਪਾਰੀ ਜੱਸਾ ਸਿੰਘ ਦੇ ਹੱਥ ਆ ਗਿਆ। ਜੱਸਾ ਸਿੰਘ ਨੇ ਸਾਊ ਢੰਗ ਨਾਲ ਉਸ ਤੋਂ ਧਨ ਬਾਰੇ ਪੁੱਛ-ਗਿਛ ਕੀਤੀ । ਪਰ ਉਸ ਨੇ ਕੁਝ ਹੱਥ-ਪੱਲੇ ਨਾ ਪੈਣ ਦਿੱਤਾ । ਜੱਸਾ ਸਿੰਘ ਨੇ ਫੇਰ ਉਸ ਵਪਾਰੀ ਹਿਰਦੇ ਰਾਮ ਨੂੰ ਆਪਣੇ ਭਰਾ ਮਾਲੀ ਸਿੰਘ ਦੇ ਸਪੁਰਦ ਕਰ ਦਿੱਤਾ । ਮਾਲੀ ਸਿੰਘ ਵੀ ਹਿਰਦੇ ਰਾਮ ਨੂੰ ਡਰਾ ਧਮਕਾ ਕੇ ਧਨ ਬਾਰੇ ਬੜੀ ਸਖ਼ਤੀ ਨਾਲ ਪੁੱਛਦਾ ਰਿਹਾ । ਆਖ਼ਰਕਾਰ ਜਦੋਂ ਵਪਾਰੀ ਪਾਸ ਧਨ ਦਾ ਭੇਤ ਦੇਣ ਤੋਂ ਬਿਨਾਂ ਕੋਈ ਚਾਰਾ ਬਾਕੀ ਨਾ ਰਿਹਾ ਤਾਂ ਉਸ ਨੇ ਆਪਣੇ ਸੋਨੇ ਆਦਿਕ ਧਨ ਦੀ ਲੁਕਾ ਕੇ ਰਖੀ ਹੋਈ ਸੰਦੂਕੜੀ ਬਾਰੇ ਸਭ ਕੁਝ ਦਸ ਦਿੱਤਾ ।

ਮਾਲੀ ਸਿੰਘ ਧੰਨ ਦੀ ਸੰਦੂਕੜੀ ਨੂੰ ਬੇਅੰਤ ਕੀਮਤੀ ਚੀਜ਼ ਸਮਝ ਕੇ ਲਾਲਚ ਵਿਚ ਅੰਨ੍ਹਾ ਹੋ ਗਿਆ । ਉਸ ਦੇ ਮਨ ਵਿਚ ਬੇਈਮਾਨੀ ਆ ਗਈ। ਉਸ ਨੇ ਹਿਰਦੇ ਰਾਮ ਵਪਾਰੀ ਨੂੰ ਇਸ ਗੱਲ ਦਾ ਕਿਸੇ ਪਾਸ ਗੁਝਾ ਭੇਤ ਨਾ ਖੋਲ੍ਹਣ ਦੀ ਤਾਕੀਦ ਕੀਤੀ ਹੋਈ ਸੀ । ਪਰ ਜਦ ਮਾਲੀ ਸਿੰਘ ਨੇ ਜੋ ਸਿੰਘ ਪਾਸੋਂ ਇਸ ਗੱਲ ਨੂੰ ਲੁਕਾਉਣ ਉੱਤੇ ਜ਼ੋਰ ਦਿੱਤਾ ਤਾਂ ਜੱਸਾ ਸਿੰਘ ਨੇ ਮਾਲੀ ਸਿੰਘ ਨੂੰ ਐਸਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਪਰ ਮਾਲੀ ਸਿੰਘ ਇਸ ਧਨ ਦਾ ਹਿੱਸਾ ਕਨ੍ਹਈਆ ਸਰਦਾਰ ਨੂੰ ਦੇਣਾ ਨਹੀਂ ਸੀ ਚਾਹੁੰਦਾ । ਇਹ ਗੱਲ ਆਖ਼ਰ ਕਿੰਨਾ ਕੁ ਚਿਰ-ਲੁਕੀ ਛਿਪੀ ਰਹਿ ਸਕਦੀ ਸੀ । ਇੰਨੇ ਚਿਰ ਨੂੰ ਇਸ ਦਾ ਕਨ੍ਹਈਏ ਸਰਦਾਰ ਨੂੰ ਵੀ ਪਤਾ ਲੱਗ ਗਿਆ। ਦੋਹਾਂ ਸਰਦਾਰਾਂ ਵਿਚਕਾਰ ਇਸ ਗੱਲ ਨੇ ਬੜਾ ਵੱਡਾ ਫਿਕ ਪੈਦਾ ਕਰ ਦਿੱਤਾ । ਜਦੋਂ ਸ਼ੁਕਰਚੱਕੀਏ ਸਰਦਾਰ ਚੜ੍ਹਤ ਸਿੰਘ ਨੂੰ ਪਤਾ ਲੱਗਾ ਤਾਂ ਉਸ ਨੇ ਦੋਹਾਂ ਸਰਦਾਰਾਂ ਵਿਚਕਾਰ ਝਗੜੇ ਦੀ ਜੜ੍ਹ ਹਿਰਦੇ ਰਾਮ ਦੀ ਸੰਦੂਕੜੀ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ । ਇਸ ਤਰ੍ਹਾਂ ਦੇ ਮਾਲੀ ਸਿੰਘ ਦੇ ਲਾਲਚੀ ਸੁਭਾਅ ਨੇ ਆਪਣੇ ਭਰਾ ਜੱਸਾ ਸਿੰਘ ਰਾਮ- ਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ ਦੀ ਸੱਚੀ-ਸੁੱਚੀ ਮਿੱਤਰਤਾ ਦੀ ਜੜ੍ਹ ਵੱਢ ਕੇ ਰਖ ਦਿੱਤੀ । ਇਸ ਘਟਨਾ ਪਿੱਛੋਂ ਕਨ੍ਹਈਏ ਸਰਦਾਰ ਦੇ ਦਿਲ ਵਿਚ ਜੱਸਾ ਸਿੰਘ ਰਾਮਗੜੀਆ ਨਾਲ ਖਾਰ ਵਧਦੀ ਗਈ ਅਤੇ ਵੇਰ ਇੰਨਾ ਵੱਧ ਗਿਆ ਕਿ ਦੋਹਾਂ ਸਰਦਾਰਾਂ ਵਿਚਕਾਰ ਇਸ ਪਿੱਛੋਂ ਡਾਢੇ ਯੁੱਧ ਵਾਪਰਦੇ ਰਹੇ ।

ਉਧਰ ਜਦੋਂ ਕਾਂਗੜੇ ਦੇ ਰਾਜੇ ਘੁਮੰਡ ਚੰਦ ਕਟੋਚ ਨੂੰ ਦੋਹਾਂ ਸਰਦਾਰਾਂ ਦੀ ਅਣਬਣ ਦਾ ਪਤਾ ਲੱਗਾ ਤਾਂ ਉਸ ਨੇ ਕਨ੍ਹਈਏ ਸਰਦਾਰ ਨੂੰ ਆਪਣੇ ਨੇੜੇ ਲੈ ਆਉਂਦਾ । ਘੁਮੰਡ ਚੰਦ ਕਟੰਚ ਨਾਂ ਤੋਂ ਬਿਨਾਂ ਦਿਲ ਦਾ ਵੀ ਬੜਾ ਘੁਮੰਡੀ ਸੀ । ਉਸ ਦਾ ਪਹਾੜੀ ਰਾਜਿਆਂ ਉੱਤੇ ਚੌਖਾ ਪ੍ਰਭਾਵ ਅਤੇ ਦਬਦਬਾ ਸੀ, ਕਿਉਂਕਿ ਕਾਂਗੜ ਦਾ ਕਿਲ੍ਹਾ ਪਹਾੜੀ ਰਾਜਿਆਂ ਵਿਚਕਾਰ ਇਕ ਬੜਾ ਮਜ਼ਬੂਤ ਕੇਂਦਰੀ ਅਸਥਾਨ ਸੀ । ਜਦੋਂ ਦਾ ਜੱਸਾ ਸਿੰਘ ਨੇ ਕਾਂਗੜੇ ਦਾ ਕਿਲ੍ਹਾ ਫਤਿਹ ਕੀਤਾ ਸੀ ਅਤੇ ਘੁਮੰਡ ਚੰਦ ਕਟੋਚ ਨੂੰ ਆਪਣਾ ਸਰਦਾਰ ਬਣਾ ਲਿਆ ਸੀ, ਉਹ ਉਦੋਂ ਤੋਂ ਹੀ ਜੱਸਾ ਸਿੰਘ ਰਾਮਗੜ੍ਹੀਆ ਦੇ ਵਿਰੁਧ ਕਿਸੇ ਐਸੇ ਮੌਕੇ ਦੀ ਭਾਲ ਵਿਚ ਸੀ ਕਿ ਜਦੋਂ ਉਹ ਜੱਸਾ ਸਿੰਘ ਦੀ ਅਧੀਨਗੀ ਤੋਂ ਸੁਤੰਰਤ ਹੋ ਸਕੇ ।

ਘੁਮੰਡ ਚੰਦ ਕਟੰਚ ਨੇ ਜੈ ਸਿੰਘ ਕਨ੍ਹਈਏ ਨੂੰ ਜੱਸਾ ਸਿੰਘ ਰਾਮਗੜੀਆ ਦੇ ਵਿਰੁਧ ਭੜਕਾ ਕੇ ਉਸ ਦੀ ਫ਼ੌਜੀ ਸਹਾਇਤਾ ਪ੍ਰਾਪਤ ਕਰ ਲਈ । ਜੱਸਾ ਸਿੰਘ ਰਾਮਗੜ੍ਹੀਆ ਅਤੇ ਦੂਜੇ ਪਾਸੇ ਘੁਮੰਡ ਚੰਦ ਕਟੋਚ ਤੇ ਜੈ ਸਿੰਘ ਕਨ੍ਹਈਆ ਵਿਚਕਾਰ ਕਾਂਗੜੇ ਦੇ ਕਿਲ੍ਹੇ ਬਦਲੇ ਸਖ਼ਤ ਝੜਪਾਂ ਹੋਈਆਂ । ਪਰ ਆਖ਼ਰਕਾਰ ਇਨ੍ਹਾਂ ਝੜਪਾਂ ਵਿਚ ਜਿੱਤ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਹੀ ਹੋਈ । ਇਸ ਲੜਾਈ ਪਿੱਛੋਂ ਕਾਂਗੜੇ ਦੇ ਰਾਜਾ ਘੁਮੰਡ ਚੰਦ ਕਟੋਚ ਨੂੰ ਜੱਸਾ ਸਿੰਘ ਦੀ ਫੇਰ ਈਨ ਮੰਨਣੀ ਪਈ ਅਤੇ ਉਹ ਪਹਿਲਾਂ ਵਾਂਗ ਹੀ ਜੱਸਾ ਸਿੰਘ ਰਾਮਗੜ੍ਹੀਆ ਦੇ ਅਧੀਨ ਰਹਿ ਗਿਆ। ਘੁਮੰਡ ਚੰਦ ਕਟੋਚ ਉਸੇ ਤਰ੍ਹਾਂ ਕਿਰਦਾਰ ਬਣਿਆ ਰਿਹਾ ।

ਜ਼ਿੰਦਗੀ ਦੀ ਇਹ ਇਕ ਸਾਧਾਰਣ ਸਚਾਈ ਹੈ ਕਿ ਸਦਾ ਹੀ ਇਕ ਝਗੜੇ ਵਿਚੋਂ ਹਰ ਦੂਜਾ ਝਗੜਾ ਪੈਦਾ ਹੁੰਦਾ ਹੈ । ਇਸ ਤਰ੍ਹਾਂ ਇਸ ਝਗੜੇ ਦੇ ਸਿਲਸਿਲੇ ਨੇ ਪੂਰਾਂ ਦੇ ਪੂਰ ਖੱਪਾ ਦਿੱਤੇ । ਜੱਸਾ ਸਿੰਘ ਰਾਮਗੜ੍ਹੀਆ ਅਤੇ ਰਾਜਾ ਘੁਮੰਡ ਚੰਦ ਵਿਚਕਾਰਲੇ ਝਗੜੇ ਵਿਚ ਜੈ ਸਿੰਘ ਕਨ੍ਹਈਆ ਭਾਵੇਂ ਕਾਂਗੜੇ ਦੇ ਰਾਜੇ ਦਾ ਇਕ ਸਹਾਇਕ ਹੀ ਸੀ । ਪਰ ਘੁਮੰਡ ਚੰਦ ਦੀ ਜੱਸਾ ਸਿੰਘ ਹੱਥੋਂ ਹਾਰ ਨੂੰ ਜੈ ਸਿੰਘ ਕਨ੍ਹਈਆ ਆਪਣੀ ਹਾਨੀ ਸਮਝਣ ਲੱਗਾ । ਕਨ੍ਹਈਆ ਸਰਦਾਰ ਇਸ ਨਮੋਸ਼ੀ ਨੂੰ ਸਹਿ ਨਾ ਸਕਿਆ ਅਤੇ ਉਸ ਦਾ ਦਿਲ ਰਾਮਗੜ੍ਹੀਏ ਸਰਦਾਰ ਦੇ ਵਿਰੁਧ ਹਰ ਵੇਲੇ ਗੁੱਸੇ ਵਿਚ ਉਬਲਦਾ ਰਿਹਾ। ਦਿਲਾਂ ਵਿਚ ਵੈਰ ਭਾਵ ਦੇ ਅੰਬਾਰ ਬਝ ਗਏ ਅਤੇ ਅੱਗੇ ਤੋਂ ਅੱਗੇ ਵਧਦੇ ਸਮੇਂ ਦੇ ਹਨੇਰੇ ਵਿਚ ਮਿੱਤਰਤਾ ਗੁੰਮ ਹੁੰਦੀ ਗਈ ।

ਥੋੜ੍ਹੇ ਚਿਰ ਪਿੱਛੋਂ ਰਾਜੇ ਘੁਮੰਡ ਚੰਦ ਕਟੋਚ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਸੰਸਾਰ ਚੰਦ ਕਾਂਗੜੇ ਦਾ ਰਾਜਾ ਬਣ ਗਿਆ । ਸੰਸਾਰ ਚੰਦ ਵੀ ਆਪਣੇ ਪਿਤਾ ਦੀ ਮੌਤ ਦਾ ਵੱਡਾ ਕਾਰਣ ਜੱਸਾ ਸਿੰਘ ਰਾਮਗੜੀਆ ਹੱਥੋਂ ਹੋਈ ਹਾਰ ਨੂੰ ਹੀ ਸਮਝਦਾ ਸੀ । ਉਸ ਨੇ ਜੋ ਸਿੰਘ ਕਨ੍ਹਈਆ ਨਾਲ ਆਪਣੇ ਪਿਤਾ ਦੀ ਇਕ ਵ ਰੀ ਦੀ ਬਣੀ ਹੋਈ ਸਾਂਝ ਤੋਂ ਲਾਭ ਉਠਾਉਣ ਦੀ ਖ਼ਾਤਰ ਉਸ ਨੂੰ ਉਸੇ ਤਰ੍ਹਾਂ ਹੋਰ ਚੰਗੀ ਤਰ੍ਹਾਂ ਬਣਾਈ ਰਖਿਆ। ਜੱਸਾ ਸਿੰਘ ਰਾਮਗੜ੍ਹੀਆ ਨਾਲ ਵੀ ਸੰਸਾਰ ਚੰਦ ਦੀ ਨੌਕ-ਟੋਕ ਵਧਦੀ ਗਈ । ਉਧਰ ਜੈ ਸਿੰਘ ਕਨ੍ਹਈਆ ਵੀ ਕਿਸੇ ਮੌਕੇ ਦੀ ਤਾੜ ਵਿਚ ਸੀ ਕਿ ਜਦੋਂ ਉਹ ਜੱਸਾ ਸਿੰਘ ਵਿਰੁਧ ਮੁੜ ਜਿੱਤ ਪ੍ਰਾਪਤ ਕਰੋ ਅਤੇ ਆਪਣੇ ਦਿਲ ਤੋਂ ਘੁਮੰਡ ਚੰਦ ਦੀ ਹਾਰ ਦਾ ਪਿਆ ਹੋਇਆ ਭਾਰਾ ਪੱਥਰ ਲਾਹ ਸਕੇ । ਜੱਸਾ ਸਿੰਘ ਨਾਲ ਕਈ ਝੜਪਾਂ ਵੀ ਹੁੰਦੀਆਂ ਰਹੀਆਂ । ਜੈ ਸਿੰਘ ਕਨ੍ਹਈਆ ਨੇ ਸੰਸਾਰ ਚੰਦ ਨੂੰ ਸਹਾਇਤਾ ਕਰਨ ਦਾ ਵਚਨ ਪਹਿਲਾਂ ਹੀ ਦਿੱਤਾ ਹੋਇਆ ਸੀ । ਇਸ ਲਈ ਇਸ ਮੌਕੇ ਤੋਂ ਲਾਭ ਲੈਂਦੇ ਹੋਏ ਸੰਸਾਰ ਚੰਦ ਨੇ ਕਿਲ੍ਹੇ ਤੇ ਜੱਸਾ ਸਿੰਘ ਨਾਲ ਆਖ਼ਰੀ ਲੜਾਈ ਕੀਤੀ, ਜਿਸ ਪਿੱਛੋਂ ਜਿੱਤ ਸੰਸਾਰ ਚੰਦ ਅਤੇ ਜੈ ਸਿੰਘ ਕਨ੍ਹਈਆ ਦੀ ਹੋਈ ਪਰ ਭੋਲੇ ਭਾਲੇ ਸੰਸਾਰ ਚੰਦ ਨੂੰ ਜੋ ਸਿੰਘ ਦੀ ਧੋਖਾ-ਦੇਹੀ ਦਾ ਉਚੋਂ ਪਤਾ ਲੱਗਾ ਜਦੋਂ ਸੰਸਾਰ ਚੰਦ ਦੀ ਬਜਾਏ ਜੈ ਸਿੰਘ ਕਨ੍ਹਈਆ ਨੇ ਹੀ ਕਾਂਗੜੇ ਦੇ ਕਿਲ੍ਹੇ ਤੇ ਆਪਣਾ ਕਬਜ਼ਾ ਜਮ੍ਹਾ ਲਿਆ । ਭਾਵੇਂ ਕੁਝ ਵੀ ਹੋਇਆ ਪਰ ਜੱਸਾ ਸਿੰਘ ਰਾਮਗੜ੍ਹੀਆ ਦਾ ਸੂਰਜ ਪਹਾੜੀ ਇਲਾਕਿਆਂ ਦੀਆਂ ਹਰੀਆਂ ਭਰੀਆਂ ਟੀਸੀਆਂ ਉੱਤੇ ਚਮਕਣ ਦੀ ਬਜਾਏ ਉਤਰਾਉ ਵਿਚ ਡੁਬਣ ਲੱਗਾ। ਕਾਂਗੜੇ ਦੀ ਜਿੱਤ ਪਿੱਛ* ਜੱਸਾ ਸਿੰਘ ਰਾਮਗੜੀਆ ਦੀ ਸ਼ਕਤੀ ਦਾ ਭੈਅ-ਭਾਉ ਹੋਰ ਛੋਟੀਆਂ ਪਹਾੜੀ ਰਿਆਸਤਾਂ ਵਿਚੋਂ ਵੀ ਲੱਹਿ ਗਿਆ।

ਦੂਜੇ ਪਾਸੇ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਵਿਚਕਾਰ ਵੀ ਪਹਿਲਾਂ ਬੜੇ ਚੰਗੇ ਸੰਬੰਧ ਸਥਾਪਿਤ ਰਹੇ ਸਨ । ਇਸ ਵਿਚ ਵੱਡੀ ਗੱਲ ਇਹ ਸੀ ਕਿ ਨਵਾਬ ਕਪੂਰ ਸਿੰਘ ਨੇ 1748 ਵਿਚ ਆਪਣੀ ਵਡੇਰੀ ਉਮਰ ਤੇ ਪੁੱਜ ਕੇ ਆਪਣੀ ਖ਼ਾਲਸਾ ਦਲ ਦੀ ਕਮਾਨ ‘ਸਰਬਤ ਖ਼ਾਲਸਾ’ ਦੀ ਸਰਬ ਸੰਮਤੀ ਨਾਲ ਸਰਦਾਰ ਜੱਸਾ ਸਿੰਘ ਆਹਲੂ- ਵਾਲੀਆ ਦੇ ਹੱਥ ਦੇ ਦਿੱਤੀ ਸੀ ਅਤੇ ਪੰਜਾਬ ਦੀਆਂ ਮਿਸਲਾਂ ਦੇ ਸਿੱਖ ਰਾਜ ਤਾਈਂ ਪੁੱਜਣ ਤਕ ਸਿੱਖਾਂ ਦੀ ਜਦੋ-ਜਹਿਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਹੁੰਦੀ ਰਹੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਸ ਸੰਘਰਸ਼ ਦੇ ਸਮੇਂ ਤੋਂ, ਤੇ ਇਸ ਤੋਂ ਪਿੱਛੋਂ ਵੀ ਪੰਥ ਦਾ ਸਦਾ ਹੀ ਹਰਮਨ ਪਿਆਰਾ ਤੇ ਅਦੁੱਤੀ ਯੋਧਾ ਰਿਹਾ। ਜੱਸਾ ਸਿੰਘ ਰਾਮਗੜ੍ਹੀਆ ਭਾਵੇਂ ਯੋਗਤਾ ਅਤੇ ਬਹਾਦਰੀ ਦੇ ਗੁਣ ਵਿਚ ਵੀ ਜੱਸਾ ਸਿੰਘ ਆਹਲੂਵਾਲੀਆ ਨਾਲੋਂ ਕਿਸੇ ਗੱਲ’ ਘੱਟ ਨਹੀਂ ਸੀ ਪਰ ਤਾਂ ਵੀ ਉਹ ਚੋਖਾ ਚਿਰ ਆਹਲੂਵਾਲੀਆ ਸਰਦਾਰ ਦੀ ਕਮਾਨ ਵਿਚ ਰਿਹਾ ਸੀ । ਜੱਸਾ ਸਿੰਘ ਆਹਲੂਵਾਲੀਆ ਸਰਦਾਰ ਦੇ ਆਪਣੇ ਹੀ ਵਿਲੱਖਣ ਗੁਣ ਸਨ । ਉਹ ਬੰਦੂਕ ਦਾ ਪੱਕਾ ਨਿਸ਼ਾਨਚੀ ਸੀ ਅਤੇ ਰੂਪ ਵਿਚ ਸੁੰਦਰ, ਸਰੀਰਕ ਤੌਰ ਤੇ ਚੰਗੀ ਡੀਲ-ਡੋਲ ਵਾਲਾ ਇਹੋ ਜਿਹਾ ਹੋਰ ਕੋਈ ਵਿਰਲਾ ਹੀ ਹੋਵੇਗਾ । ਜੱਸਾ ਸਿੰਘ ਰਾਮ- ਗੜੀਆ ਵਿਚ ਵੀ ਵਿਅਕਤੀਗਤ ਗੁਣਾਂ ਦੀ ਇਕ ਖ਼ਾਸ ਵਿਸ਼ੇਸ਼ਤਾ ਅਤੇ ਭਰਪੂਰਤਾ ਸੀ ਜਿਸ ਦੇ ਸਦਕੇ ਰਾਮਗੜ੍ਹੀਆ ਮਿਸਲ ਦਾ ਪਹਿਲੀਆਂ ਦੋ ਤਿੰਨ ਮਿਸਲਾਂ ਵਾਂਗ ਅਤਿਅੰਤ ਉੱਚਾ ਨਾਮ ਰਿਹਾ । ਬਲਕਿ ਰਾਮਗੜ੍ਹੀਆ ਮਿਸਲ ਨੇ ਉੱਨਤੀ ਦੀਆਂ ਖ਼ਾਸ ਉਲਾਂਘਾਂ ਪੁਟੀਆਂ । ਰਾਮਗੜ੍ਹੀਆ ਮਿਸਲ ਬਿਨਾਂ ਸਿੱਖ ਮਿਸਲਾਂ ਦਾ ਇਤਿਹਾਸ ਬੜਾ ਉਣਾ ਊਣਾ ਜਾਪੇਗਾ । ਹੋਰ ਕਈ ਮਿਸਲਾਂ ਐਵੇਂ ਗਿਣਤੀ ਪੂਰੀ ਹੀ ਕਰਦੀਆਂ ਸਨ ਤੇ ਉਨ੍ਹਾਂ ਦੀ ਆਪਣੀ ਕੋਈ ਖ਼ਾਸ ਅਹਿਮੀਅਤ ਨਹੀਂ ਸੀ । ਬਿਦੇਸ਼ੀਆਂ ਦੇ ਵਿਰੁਧ ਹੋ ਰਹੇ ਯੁੱਧਾਂ ਵਿਚ ਵੀ ਦੋਵੇਂ ਸਰਦਾਰ ਆਪੋ ਵਿਚ ਬੜੇ ਸੰਤੋਖ ਅਤੇ ਭਿਆਲੀ ਨਾਲ ਘਿਉ-ਖਿਚੜੀ ਬਣੇ ਰਹੇ ਸਨ । ਜੱਸਾ ਸਿੰਘ ਰਾਮਗੜ੍ਹੀਆ ਅਤੇ ਜੈ ਸਿੰਘ ਕਨ੍ਹਈਆ, ਹਰੀ ਸਿੰਘ ਭੰਗੀ ਅਤੇ ਚੜ੍ਹਤ ਸਿੰਘ ਵਰਗੇ ਯੋਧਿਆਂ ਦੀ ਸਹਾਇਤਾ ਨਾਲ ਆਹਲੂਵਾਲੀਏ ਸਰਦਾਰ ਨੇ ਪੰਜਾਬ ਵਿਚ ਸਿੱਖ ਰਾਜ ਦੀਆਂ ਨੀਹਾਂ ਨੂੰ ਪੱਕਾ ਤੇ ਪ੍ਰੋੜ ਕੀਤਾ। ਕਈ ਮੋਰਚਿਆਂ ਵਿਚ ਰਾਮਗੜ੍ਹੀਆਂ ਅਤੇ ਆਹਲੂਵਾਲੀਆ ਸਰਦਾਰਾਂ ਨੇ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਮਨੁੱਖਤਾ ਦੀ ਰੱਤ-ਪੀਣਿਆਂ ਜਾਬਰਾਂ ਦੀਆਂ ਧਾੜਾਂ ਨਾਲ ਲੜੀ ਅਤੇ ਬੜੇ ਬੜੇ ਖ਼ਤਰੇ ਅਤੇ ਮੌਤ ਦੇ ਘੇਰਿਆਂ ਵਿਚੋਂ ਇਕ ਦੂਜੇ ਦੀ ਆਪਸੀ ਸਹਾਇਤਾ ਅਤੇ ਆਪਣੀ ਯੋਗਤਾ ਨਾਲ ਵਾਲ ਵਾਲ ਬਚੇ। ਦੋਹਾਂ ਸਰਦਾਰਾਂ ਦੇ ਅਬਦਾਲੀ ਦੀਆਂ ਫ਼ੌਜਾਂ ਦਾ ਜੁੱਟ ਕੇ ਟਾਕਰਾ ਕਰਨ ਬਾਰੇ ਕਾਜ਼ੀ ਨੂਰ ਮੁਹੰਮਦ ਆਪਣੇ ਫ਼ਾਰਸੀ ਵਿਚ ਲਿਖੋ ‘ਜੰਗਨਾਮਾ’ ਵਿਚ ਦਸਦਾ ਹੈ :

“ਦਿਗਰ ਜੱਸਾ ਠੋਕਾ ਬਦਸ਼ ਹਮਅਨਾਂ

ਕਿ ਸ਼ੇਰਾਂ ਬਦਾਂ ਸੱਗ ਤਬਾਬੋਂ ਤਵਾਂ ।””

ਜਿਸ ਦਾ ਪੰਜਾਬੀ ਵਿਚ ਅਰਥ “ਵਿਰੋਧੀ ਪਾਸੇ ਤੋਂ (ਕੁੱਤੇ) ਸਿੱਖ ਚੰਗੀ ਤਕੜੀ ਸੰਗਠਿਤ ਫ਼ੌਜ ਲਈ ਆਉਂਦੇ ਸਨ । ਉਨ੍ਹਾਂ ਦਾ ਟਾਕਰਾ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਪਹਾੜ ਵਾਂਗ ਅੱਗੇ ਵੱਧਿਆ ਅਤੇ ਉਸ ਦੇ ਕੁੱਤਿਆਂ (ਸਿੱਖਾਂ) ਵਿਚਾਲੇ ਆਫਰ ਹੋਏ ਸ਼ੇਰ ਨਾਲ ਬਹੁਤੇ ਹੋਰ ਕੁੱਤੇ (ਸਿੱਖ) ਵੀ ਸਨ ।” ਨਾਲ ਇਕ ਹੋਰ ਜੱਸਾ ਸਿੰਘ ਠੇਕਾ ਉਨ੍ਹਾਂ ਵਾਂਗ ਘੁੰਮਦਾ ਦਿਸਦਾ ਸੀ । ਉਥੇ ਉਸ ਦੇ ਇਸ ਤੋਂ ਇਲਾਵਾ ਇਕ ਵਾਰੀ ਜਦੋਂ ਅਬਦਾਲੀ ਪੰਜਾਬ ਦੇ ਇਲਾਕਿਆਂ ਵਿਚ ਆਖ਼ਰੀ ਵਾਰ ਸਿੱਖਾਂ ਦਾ ਸ਼ਿਕਾਰ ਕਰ ਰਿਹਾ ਸੀ ਅਤੇ ਸਰਹਿੰਦ ਤੋਂ ਵਾਪਸ ਮੁੜ ਰਿਹਾ ਸੀ ਤਾਂ ਉਸ ਵੇਲੇ ਜਦੋਂ ਅਬਦਾਲੀ ਨੇ ਬਿਆਸ ਦਰਿਆ ਨੂੰ ਅੱਜੇ ਪਾਰ ਹੀ ਕੀਤਾ ਸੀ ਕਿ ਉਸ ਨੂੰ ਦੋਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਟੁੱਟ ਕੇ ਪੈ ਗਏ ਸਨ । ਇਥੇ ਅਹਿਮਦ ਸ਼ਾਹ ਨਾਲ ਸਿੱਖਾਂ ਦੀ ਬੜੀ ਡੱਟਵੀਂ ਲੜਾਈ ਹੋਈ। ਅਬਦਾਲੀ ਦੀਆਂ ਫ਼ੌਜਾਂ ਭੱਜਣੀਆਂ ਸ਼ੁਰੂ ਹੋ ਗਈਆਂ। ਇਹ ਦੇਖ ਕੇ ਅਬਦਾਲੀ ਦੋਹਾਂ ਸਰਦਾਰਾਂ ਦੇ ਹੱਥ ਦੇਖਣ ਲਈ ਆਪ ਖੁਦ ਯੁੱਧ ਖੇਤਰ ਵਿਚ ਆਇਆ । ਇਹ ਇਕ ਤਰ੍ਹਾਂ ਦਾ ਘੋਰ ਯੁੱਧ ਸੀ ਅਤੇ ਇਸ ਵਿਚ ਦੋਹਾਂ ਪਾਸਿਆਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਬੰਦੇ ਮਰੇ । ਇਸ ਯੁੱਧ ਵਿਚ ਪਹਿਲਾਂ ਸਿੱਖਾਂ ਦੀ ਕਮਾਨ ਸੁਭਾਵਿਕ ਹੀ ਖ਼ਾਲਸਾ ਦਲ ਦੇ ਮੁੱਖੀ ਜੱਥੇਦਾਰ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਵਿਚ ਸੀ ਪਰ ਆਹਲੂਵਾਲੀਆ ਯੋਧਾ ਸਰਦਾਰ ਇਸ ਯੁੱਧ ਵਿਚ ਫੱਟੜ ਹੋ ਗਿਆ ਸੀ ਤੇ ਉਸ ਨੂੰ ਰਾਏ ਕਲੇ ਦੇ ਕੋਟ ਵਿਖੇ ਇਲਾਜ ਲਈ ਪਹੁੰਚਾ ਦਿੱਤਾ ਗਿਆ ਸੀ । ਸਿੱਖਾਂ ਦੀ ਕਮਾਨ ਉਸ ਦੀ ਗ਼ੈਰ-ਹਾਜ਼ਰੀ ਵਿਚ ਸਰਦਾਰ ਜੱਸਾ ਸਿੰਘ ਰਾਮਗੜੀਆ ਕਰ ਰਿਹਾ ਸੀ। ਇਸ ਵੇਲੇ ਜੱਸਾ ਸਿੰਘ ਦੀ ਪ੍ਰਸਿੱਧਤਾ ਹੋਰ ਵੀ ਵੱਧੀ । ਜੱਸਾ ਸਿੰਘ ਰਾਮਗੜੀਆ ਦਾ ਯੁੱਧ ਕਰਨ ਦਾ ‘ਢਾਈ ਫੱਟ” ਦਾ ਤਰੀਕਾ ਅਫ਼ਗਾਨੀ ਲਈ ਬੜਾ ਖ਼ਤਰਨਾਕ ਅਤੇ ਮਾਰੂ ਸਿੱਧ ਹੋਇਆ । ਅਬਦਾਲੀ ਜੱਸਾ ਸਿੰਘ ਦਾ ਇਸ ਤਰ੍ਹਾਂ ਦਾ ਲੜਾਈ ਦਾ ਤਬਾਹਕੁਨ ਤਰੀਕਾ ਦੇਖ ਕੇ ਬੜਾ ਪ੍ਰੇਸ਼ਾਨ ਹੋਇਆ ਸੀ । ਅਬਦਾਲੀ ਦੇ ਦਿਲ ਵਿਚ ਜੱਸਾ ਸਿੰਘ ਦੇ ਵਿਰੁਧ ਬੇ-ਇੰਤਹਾ ਗੁੱਸਾ ਉਪਜਿਆ। ਅਬਦਾਲੀ ਨੇ ਜੱਸਾ ਸਿੰਘ ਦੇ ਮਗਰ ਆਪਣੇ ਬੰਦੇ ਉਸ ਦੀਆਂ ਸੂਹਾ ਲੈਣ ਲਈ ਲਾ ਦਿੱਤੇ ਤਾਂ ਜੋ ਮੈਦਾਨੇ ਜੰਗ ਦੀ ਬਜਾਏ ਉਸ ਨੂੰ ਇਕੱਲੇ ਨੂੰ ਘੇਰੇ ਵਿਚ ਲੈ ਕੇ ਮਾਰ ਦਿੱਤਾ ਜਾਏ । ਅਬਦਾਲੀ ਨੂੰ ਜੱਸਾ ਸਿੰਘ ਰਾਮਗੜ੍ਹੀਆਂ ਦੇ ਨਾਹਨ ਵਿਚ ਪੁੱਜਣ ਦਾ ਪਤਾ ਲੱਗਾ । ਉਸ ਦੇ ਦਸਤਿਆਂ ਨੇ ਜੱਸਾ ਸਿੰਘ ਦਾ ਪਿੱਛਾ ਕੀਤਾ । ਪਰ ਆਖ਼ਰਕਾਰ ਜੱਸਾ ਸਿੰਘ ਉਥੇ ਦੀਆਂ ਪਹਾੜੀਆਂ ਵਿਚ ਘਿਰ ਗਿਆ । ਪਰ ਜੱਸਾ ਸਿੰਘ ਨੇ ਪਹਾੜੀ ਇਲਾਕੇ ਵਿਚ ਮਗਰ ਲੱਗੇ ਅਫ਼ਗਾਨੀਆਂ ਨੂੰ ਨੱਕ ਨਾਲ ਚਣੇ ਚਬਾਏ । ਅਬਦਾਲੀ ਨੇ ਆਪਣਾ ਆਖ਼ਰੀ ਹਥਿਆਰ ਸਿੱਖਾਂ ਨਾਲ ਸਮਝੌਤਾ ਕਰਨ ਦਾ ਵੀ ਵਰਤਿਆ। ਪਰ ਸਿੱਖਾਂ ਨੇ ਸਦਾ ਹੀ ਆਪਣੀ ਆਜ਼ਾਦੀ ਨੂੰ ਬਰਕਰਾਰ ਰਖਣਾ ਚਾਹਿਆ ਅਤੇ ‘ਵਾਲੋਂ ਨਿੱਕੀ ਅਤੇ ਖੰਨਿਉਂ ਤਿਖੀ* ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਇਆ। ਅਬਦਾਲੀ ਦਾ ਹੁਣ ਇਹ ਆਖ਼ਰੀ ਸਮਝੌਤੇ ਦਾ ਹਥਿਆਰ ਵੀ ਸਿੱਖਾਂ ਉੱਤੇ ਨਾ ਚਲਿਆ, ਜਿਸ ਨੂੰ ਸਿੱਖਾਂ ਨੇ ਬੜੀ ਦਲੇਰੀ ਅਤੇ ਜੁਰੱਅਤ ਨਾਲ ਠੁਕਰਾ ਦਿੱਤਾ ਸੀ । ਅੰਤ ਵਿਚ ਅਬਦਾਲੀ ਨਿਰਾਸ਼ ਹੋ ਕੇ ਆਪਣੇ ਦੇਸ਼ ਨੂੰ ਵਾਪਸ ਚਲਾ ਗਿਆ ਅਤੇ ਮੁੜ ਕੇ ਕਦੇ ਨਾ ਆਇਆ ।

ਸਿਆਲਕੋਟ ਵਿਚ ਅਬਦਾਲੀ ਦੇ ਜਰਨੈਲ ਜਹਾਨ ਖ਼ਾਨ ਨੂੰ ਹਾਰ ਦੇਣ ਵਾਲੇ ਵੀ ਰਾਮਗੜ੍ਹੀਆ ਅਤੇ ਆਹਲੂਵਾਲੀਆ ਸਰਦਾਰ ਇਕੱਠੇ ਹੀ ਸਨ । ਅਤੇ ਇਹ ਦਿਨ ਦੋਹਾਂ ਮਿਸਲਾਂ ਆਹਲੂਵਾਲੀਆ ਅਤੇ ਰਾਮਗੜੀਆ ਲਈ ਭਾਗਾਂ ਭਰੇ ਸਨ ਕਿ ਇਨ੍ਹਾਂ ਮਿਸਲਾਂ ਦੇ ਦੋਹਾਂ ਮੁੱਖੀਆਂ ਵਿਚ ਬੜਾ ਇਤਫ਼ਾਕ ਰਿਹਾ ਸੀ । ਪਰ ਇਸ ਪਿੱਛੋਂ ਮਿਸਲਦਾਰਾਂ ਨੇ ਅਬਦਾਲੀ ਦੇ ਹਮਲੇ ਮੱਧਮ ਪੈਣ ਸਮੇਂ ਬੜੇ ਉਮਾਹ ਅਤੇ ਜੋਸ਼ ਵਿਚ ਆਪਣੀ ਆਪਣੀ ਮਿਸਲ ਲਈ ਪੰਜਾਬ ਵਿਚਲੇ ਇਲਾਕੇ ਫਤਹਿ ਕੀਤੇ ਸਨ । ਅਤੇ ਪੰਜਾਬ ਦੇ ਚੜ੍ਹਦੇ ਪਾਸੇ ਇਨ੍ਹਾਂ ਸਰਦਾਰਾਂ ਦੀਆਂ ਮੈਦਾਨੀ ਇਲਾਕਿਆਂ ਦੀਆਂ ਹੱਦਾਂ ਦੂਰ ਤਕ ਲੰਬੀਆਂ ਇਕ ਦੂਜੀ ਨਾਲ ਲਗਦੀਆਂ ਸਨ । ਉਸ ਵੇਲੇ ਜਦੋਂ ਕਿਸੇ ਬਾਹਰਲੀ ਸ਼ਕਤੀ ਨਾਲ ਟਾਕਰਾ ਲੈਣਾ ਸਦਾ ਵਾਸਤੇ ਖ਼ਤਮ ਹੋ ਗਿਆ ਸੀ । ਉਧਰ ਮਰਹੱਟਿਆਂ ਦੇ ਹਾਰਣ ਪਿੱਛੋਂ ਅੰਗ੍ਰੇਜ਼ ਹੌਲੀ ਹੌਲੀ ਭਾਰਤ ਦੇ ਪੂਰਬ ਵੱਲੋਂ ਇਲਾਕਿਆਂ ਨੂੰ ਕਬਜ਼ੇ ਵਿਚ ਲੈਂਦੇ ਦਿੱਲੀ ਵੱਲ ਨੂੰ ਵੱਧ ਰਹੇ ਸਨ । ਉਦੋਂ ਸਿੱਖ ਮਿਸਲਾਂ ਲਈ ਪੰਜਾਬ ਵਿਚ ਆਪਣੀਆਂ ਆਪਣੀਆਂ ਹੱਦਾਂ ਜਿਥੇ ਤਕ ਵੱਧ ਸਕਦੀਆਂ ਹਨ, ਵਧਾਉਣ ਅਤੇ ਵੱਧ ਤੋਂ ਵੱਧ ਮਲਾਂ ਮਾਰਣ ਦਾ ਸਮਾਂ ਸੀ । ਇਸ ਲਈ ਇਨ੍ਹਾਂ ਦੋਹਾਂ ਸਰਦਾਰਾਂ ਦੀਆਂ ਇੰਨੀਆ ਲੰਬੀਆਂ ਹੱਦਾਂ ਉੱਤੇ ਕਦੇ ਨਾ ਕਦੇ ਕੋਈ ਨਾ ਕੋਈ ਝਗੜਾ ਵਾਪਰਣਾ ਵੀ ਸੁਭਾਵਿਕ ਸੀ ਅਤੇ ਕੁਝ ਘਟਨਾਵਾਂ ਵਾਪਰੀਆਂ ਵੀ ਸਨ । ਕਿਉਂਕਿ ਸਮਾਂ ਬੀਤਣ ਨਾਲ ਮਿਸਲਦਾਰ ਆਪਣੀਆਂ ਮਿਸਲਾਂ ਦੇ ਨਸ਼ੇ ਵਿਚ ਦਿਨ ਪਰ ਦਿਨ ਸਾਂਝੇ ਸਰਬਤ ਖ਼ਾਲਸਾ ਦੇ ਆਦਰਸ਼ ਨੂੰ ਦਿਲੋਂ ਭੁਲਾਉਂਦੇ ਜਾ ਰਹੇ ਸਨ ਅਤੇ ਸਰਬਤ ਖ਼ਾਲਸੇ ਦਾ ਕੇਂਦਰੀ ਪ੍ਰਭਾਵ ਫਿਕਾ ਪੈਂਦਾ ਜਾ ਰਿਹਾ ਸੀ । ਇਨ੍ਹਾਂ ਦਾ ਆਪਣੀ ਆਪਣੀ ਮਿਸਲ ਦੀਆਂ ਹੱਦਾਂ ਵਧਾਉਣ ਦਾ ਕਾਰਜ ਵਿਅਕਤੀਗਤ ਪ੍ਰਾਪਤੀ ਦਾ ਰੂਪ ਧਾਰਣ ਕਰ ਰਿਹਾ ਸੀ । ਸਾਂਝੇ ਖ਼ਾਲਸਾ ਰਾਜ ਦੇ ਆਦਰਸ਼ ਨੂੰ ਮਿਸਲਦਾਰ ਅੱਖੋਂ ਉਹਲੇ ਕਰਦੇ ਜਾ ਰਹੇ ਸਨ ।

ਇਸ ਦਸ਼ਾ ਵਿਚ ਇਕ ਵਾਰੀ ਰਾਮਗੜ੍ਹੀਆ ਸਰਦਾਰ ਅਤੇ ਆਹਲੂਵਾਲੀਆ ਸਰਦਾਰ ਵਿਚ ਆਪਣੀਆਂ ਮਿਸਲਾਂ ਦੀ ਸੀਮਾਂ ਸੰਬੰਧੀ ਤਤਕਾਰ ਦਿਨੋ-ਦਿਨ ਵਧਦਾ ਜਾ ਰਿਹਾ ਸੀ । ਜੱਸਾ ਸਿੰਘ ਤੇ ਆਹਲੂਵਾਲੀਆ ਸਰਦਾਰ ਵਿਚਕਾਰ ਪੁਰਾਣੇ ਮੋਰਚਿਆਂ ਦੇ ਸੰਘਰਸ਼ ਸਮੇਂ ਦੀ ਭਾਈਵਾਲੀ ਦੀ ਥਾਂ ਸ਼ਰੀਕਪੁਣਾ ਲੈ ਰਿਹਾ ਸੀ।

ਉਧਰ ਇਸ ਸਮੇਂ ਭੰਗੀ ਸਰਦਾਰਾਂ ਅਤੇ ਕਨ੍ਹਈਆ ਸਰਦਾਰਾਂ ਵਿਚ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ । ਇਕ ਘਟਨਾ ਇਨ੍ਹਾਂ ਦੋਹਾਂ ਮਿਸਲਾਂ ਵਿਚ ਬੜੇ ਘੋਰ ਯੁੱਧ ਦਾ ਕਾਰਣ ਬਣੀ । ਇਸ ਯੁੱਧ ਦਾ ਮੂਲ ਪਠਾਨਕੋਟ ਦਾ ਇਲਾਕਾ ਸੀ । ਜਿਸ ਉੱਤੇ ਨੰਦ ਸਿੰਘ ਭੰਗੀ ਦਾ ਕਬਜ਼ਾ ਸੀ । ਨੰਦ ਸਿੰਘ ਭੰਗੀ ਮਰ ਗਿਆ ਸੀ ਅਤੇ ਉਸ ਦੀ ਵਿਧਵਾ ਨੇ ਆਪਣੀ ਧੀ ਤਾਰਾ ਸਿੰਘ ਕਨ੍ਹਈਏ ਨੂੰ ਮੰਗ ਦਿੱਤੀ ਸੀ । ਤਾਰਾ ਸਿੰਘ ਹਕੀਕਤ ਸਿੰਘ ਕਨ੍ਹਈਏ ਦਾ ਭਰਾ ਸੀ । ਨੰਦ ਸਿੰਘ ਦੀ ਵਿਧਵਾ ਸਰਦਾਰਨੀ ਨੇ ਪਠਾਨਕੋਟ ਆਪਣੇ ਜਵਾਈ ਨੂੰ ਜਾਗੀਰ ਵਜੋਂ ਦੇ ਦਿੱਤਾ । ਗੰਡਾ ਸਿੰਘ ਭੰਗੀ ਨੇ ਕਨ੍ਹਈਏ ਸਰਦਾਰਾਂ ਨੂੰ ਪਠਾਨਕੋਟ ਦਾ ਇਲਾਕਾ ਵਾਪਸ ਕਰਨ ਲਈ ਕਿਹਾ ਪਰ ਕਨ੍ਹਈਏ ਸਰਦਾਰਾਂ ਨੇ ਇਲਾਕਾ ਵਾਪਸ ਕਰਨ ਤੋਂ ਨਾਂਹ ਕਰ ਦਿੱਤੀ । ਇਸ ਤਰ੍ਹਾਂ ਪਠਾਨਕੋਟ ਦੋਹਾਂ ਮਿਸਲਾਂ ਵਿਚਕਾਰ ਇਕ ਸਖ਼ਤ ਝਗੜੇ ਦਾ ਕਾਰਣ ਜਾਂ ਬਹਾਨਾ ਬਣ ਗਿਆ । ਕਿਉਂਕਿ ਭੰਗੀ ਸਰਦਾਰ ਪਹਿਲਾਂ ਹੀ ਝੰਡਾ ਸਿੰਘ ਦੀ ਮੌਤ ਬਾਰੇ ਕਨ੍ਹਈਏ ਸਰਦਾਰਾਂ ਨੂੰ ਦੋਸ਼ੀ ਠਹਿਰਾਉ ਦੇ ਸਨ  ਾ ਕਦੇ ਜੱਸਾ ਸਿੰਘ ਰਾਮਗੜ੍ਹੀਆ ਭੰਗੀ ਅਤੇ ਕਨਈਏ ਦੋਹਾਂ ਸਰਦਾਰਾਂ ਦਾ ਪੱਕਾ ਮਿੱਤਰ ਸੀ ਅਤੇ ਕਨ੍ਹਈਏ ਸਰਦਾਰਾਂ ਨਾਲ ਰਾਮਗੜ੍ਹੀਏ ਸਰਦਾਰਾਂ ਦਾ ਕਾਂਗੜੇ ਦੇ ਕਿਲ੍ਹੇ ਖ਼ਾਤਰ ਵੈਰ ਬਝ ਚੁੱਕਾ ਸੀ । ਇਸ ਲਈ ਉਸ ਦੇ ਦਿਲ ਵਿਚ ਕਾਂਗੜ ਦੇ ਕਿਲ੍ਹੇ ਦੀ ਕਨ੍ਹਈਆਂ ਵੱਲੋਂ ਦਿੱਤੀ ਹਾਰ ਰੜਕਦੀ ਸੀ । ਜੱਸਾ ਸਿੰਘ ਰਾਮਗੜ੍ਹੀਆ ਕਨ੍ਹਈਆ ਮਿਸਲ ਦੇ ਵਿਰੁਧ ਭੰਗੀ ਸਰਦਾਰ ਨਾਲ ਰਲ ਗਿਆ । ਭੰਗੀ ਮਿਸਲ ਦੇ ਸਰਦਾਰ ਗੰਡਾ ਸਿੰਘ ਨੇ ਹੋਰ ਰਣਜੀਤ ਦਿਉ ਅਤੇ ਪੀਰ ਮੁਹੰਮਦ ਚੱਠੇ ਨੂੰ ਆਪਣੇ ਵੱਲ ਕਰ ਲਿਆ । ਇਨ੍ਹਾਂ ਸਾਰਿਆਂ ਨੂੰ ਨਾਲ ਜੋੜ ਕੇ ਗੰਗਾ ਸਿੰਘ ਭੰਗੀ ਨੇ ਪਠਾਨਕੋਟ ਉੱਤੇ ਹੱਲਾ ਬੋਲ ਦਿੱਤਾ ।

ਦੂਜੇ ਪਾਸੇ ਭੰਗੀ ਸਰਦਾਰ ਦਾ ਟਾਕਰਾ ਕਰਨ ਲਈ ਕਨ੍ਹਈਏ ਸਰਦਾਰ ਨੇ ਆਪਣੇ ਨਾਲ ਜੱਸਾ ਸਿੰਘ ਆਹਲੂਵਾਲੀਏ ਅਤੇ ਚੜਤ ਸਿੰਘ ਸ਼ੁਕਰਚੱਕੀਏ ਨੂੰ ਲੈ ਲਿਆ । ਇਹ ਯੁੱਧ ਹੁਣ ਪੰਜਾਬ ਦੀਆਂ ਵੱਡੀਆਂ ਪੰਜ ਮਿਸਲਾਂ ਵਿਚਕਾਰ ਇਕ ਪਹਿਲੀ ਧੜੇਬੰਦੀ ਸੀ ਜਿਸ ਵਿਚ ਆਹਲੂਵਾਲੀਆ, ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲ ਇਕ ਪਾਸੇ, ਉਧਰ ਰਾਮਗੜ੍ਹੀਆ ਅਤੇ ਭੰਗੀ ਮਿਸਲਾਂ ਦੂਜੇ ਪਾਸੇ, ਜਿਨ੍ਹਾਂ ਦੇ ਸਰਦਾਰਾਂ ਨੇ ਕਿਸੇ ਵੇਲੇ ਕੁਰਬਾਨੀ ਦੇ ਬਕਰੇ ਬਣ ਕੇ ਪੰਜਾਂ ਦਰਿਆਵਾਂ ਦੀ ਖਾਲਸਾ ਰਾਜ ਦੀ ਧਰਤੀ ਨੂੰ ਲਹੂ ਡੋਲ੍ਹ ਡੋਲ੍ਹ ਕੇ ਸਿੰਜਿਆ ਸੀ, ਉਸ ਦੀ ਕਿਸਮਤ ਹੁਣ ਡੋਲਣ ਲੱਗੀ ਸੀ । ਇਸ ਲੜਾਈ ਵਿਚ ਸੁਭਾਵਿਕ ਹੀ ਸੀ ਕਿ ਤਿੰਨ ਬਲਵਾਨ ਮਿਸਲਾਂ ਦੇ ਸੰਗਠਨ ਵਾਲਾ ਕਨ੍ਹਈਏ ਸਰਦਾਰਾਂ ਦਾ ਧੜਾ ਜਿੱਤ ਗਿਆ। ਦੂਜੇ ਪਾਸੇ ਭੰਗੀ ਸਰਦਾਰ ਗੰਡਾ ਸਿੰਘ ਨੂੰ ਤਕੜੀ ਹਾਰ ਹੋਈ, ਜਿਸ ਦੇ ਨਾਲ ਰਾਮਗੜ੍ਹੀਆ ਸਰਦਾਰ ਨੂੰ ਕਾਂਗੜੇ ਦੇ ਕਿਲ੍ਹੇ ਦੀ ਲੜਾਈ ਤੋਂ ਬਾਅਦ ਇਹ ਦੂਜੀ ਸੱਟ ਵੱਜੀ । ਇਸ ਲੜਾਈ ਦਾ ਗੰਡ-ਤੁਪ ਵੀ ਰਾਮਗੜੀਏ ਸਰਦਾਰ ਲਈ ਅਤਿਅੰਤ ਮਹਿੰਗਾ ਪਿਆ, ਕਿਉਂ ਜੋ ਜੱਸਾ ਸਿੰਘ ਆਹਲੂਵਾਲੀਆ ਰਾਮਗੜੀਏ ਸਰਦਾਰ ਦੇ ਵਿਰੋਧੀ ਕੈਂਪ ਵਿਚ ਸੀ । ਇਸ ਦੇ ਕਾਰਣ ਜੱਸਾ ਸਿੰਘ ਰਾਮਗੜ੍ਹੀਆ ਇਸੇ ਭੰਗੀ ਸਰਦਾਰ ਦੀ ਹਾਰ ਨੂੰ ਹੁਣ ਆਪਣੀ ਹਾਰ ਸਮਝਣ ਲੱਗ ਪਿਆ ਸੀ । ਆਹਲੂਵਾਲੀਆ ਸਰਦਾਰ ਇਸ ਵਾਰੀ ਜੇਤੂ ਧੜੇ ਕਨ੍ਹਈਏ ਸਰਦਾਰ ਨਾਲ ਹੋਣ ਕਰਕੇ ਰਾਮਗੜੀਏ ਸਰਦਾਰ ਦੇ ਵਿਰੁਧ ਆਪਣੀ ਜਿੱਤ ਜਾਣ ਕੇ ਆਪਣੀ ਆਪ ਨੂੰ ਰਾਮਗੜ੍ਹੀਏ ਸਰਦਾਰ ਨਾਲੋਂ ਸ਼ਕਤੀਸ਼ਾਲੀ ਅਨੁਭਵ ਕਰਨ ਲੱਗਾ । ਹਾਲਾਂ ਕਿ ਦੋਹਾਂ ਸਰਦਾਰਾਂ ਦਾ ਹਰ ਪੱਖੋਂ ਸਾਵਾਂ ਜੋੜ ਸੀ।

ਜੱਸਾ ਸਿੰਘ ਰਾਮਗੜ੍ਹੀਆ ਵੀ ਹੁਣ ਆਹਲੂਵਾਲੀਏ ਸਰਦਾਰ ਨਾਲ ਈਰਖਾ ਕਰਨ ਲੱਗਾ ਅਤੇ ਭੰਗੀ ਸਰਦਾਰ ਨਾਲ ਆਹਲੂਵਾਲੀਏ ਦੇ ਮੁਕਾਬਲੇ ਵਿਚ ਹੋਈ ਹਾਰ ਜੱਸਾ ਸਿੰਘ ਦੇ ਦਿਲ ਵਿਚ ਰੜਕਣ ਲੱਗੀ । ਉਸ ਦਾ ਦਿਲ ਬਦਲਾ ਲੈਣ ਲਈ ਉਬਾਲੇ ਖਾਣ ਲੱਗਾ । ਜੱਸਾ ਸਿੰਘ ਰਾਮਗੜ੍ਹੀਏ ਨੇ ਆਹਲੂਵਾਲੀਏ ਸਰਦਾਰ ਵਿਰੁਧ ਕਪੂਰਥਲੇ ਦੇ ਰਾਏ ਨੂੰ ਕਰ ਨਾ ਦੇਣ ਲਈ ਵਰਗਲਾਇਆ ਪਰ ਆਹਲੂਵਾਲੀਆ ਸਰਦਾਰ ਨੇ ਤੀਹ ਹਜ਼ਾਰ ਦੀ ਫ਼ੌਜ ਨਾਲ ਕਪੂਰਥਲੇ ਉੱਤੇ ਚੜ੍ਹਾਈ ਕਰ ਦਿੱਤੀ । ਆਹਲੂਵਾਲੀਆ ਦੀ ਤਾਕਤ ਸਾਹਮਣੇ ਰਾਏ ਝੁਕ ਗਿਆ ਅਤੇ ਆਵੱਸ਼ ਹੀ ਕਪੂਰਥਲਾ ਜੱਸਾ ਸਿੰਘ ਆਹਲੂਵਾਲੀਆ ਦੇ ਅਧੀਨ ਹੋ ਗਿਆ । ਇਸ ਸਾਜ਼ਿਸ਼ ਵਿਚ ਜੱਸਾ ਸਿੰਘ ਰਾਮਗੜ੍ਹੀਆ ਸਫਲ ਨਾ ਹੋ ਸਕਿਆ ।” ਸਗੋਂ ਉਸ ਦੀ ਹੋਰ ਬੇਪਤੀ ਹੋਈ ।

ਜੱਸਾ ਸਿੰਘ ਆਹਲੂਵਾਲੀਆ ਦੇ ਵਿਰੁਧ ਰਾਏ ਨੂੰ ਰਾਮਗੜੀਏ ਸਰਦਾਰ ਦੇ ਭੜਕਾਉਣ ਨਾਲ ਹੁਣ ਆਹਲੂਵਾਲੀਆ ਅਤੇ ਰਾਮਗੜੀਆ ਸਰਦਾਰਾਂ ਵਿਚ ਸਿੱਧੀ ਦੁਸ਼ਮਣੀ ਪੈ ਗਈ । ਹੁਣ ਦੋਵੇਂ ਤਾਕਤਾਂ ਇਕ ਦੂਜੇ ਦੇ ਆਹਮਣੇ ਸਾਹਮਣੇ ਹੋ ਕੇ ਭਿੜਨਾ ਚਾਹੁੰਦੀਆਂ ਸਨ । ਇਸ ਦੇ ਸਿੱਟੇ ਵਜੋਂ ਇਕ ਘਟਨਾ ਐਸੀ ਵਾਪਰੀ ਕਿ ਜ਼ਹੂਰੇ ਪਿੰਡ ਵਿਖੇ, ਜੋ ਕਿ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਸੀ, ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਵਿਚਕਾਰ ਇਕ ਸਖ਼ਤ ਝੜਪ ਹੋਈ ਅਤੇ ਦੋਹਾਂ ਧਿਰਾਂ ਵੱਲੋਂ ਜੰਮ ਕੇ ਲੜਾਈ ਹੋਈ । ਇਸ ਮੁੱਠ-ਭੇੜ ਵਿਚ ਰਾਮਗੜ੍ਹੀਆ ਸਰਦਾਰ ਆਹਲੂਵਾਲੀਏ ਦੀ ਗੋਲੀ ਨਾਲ ਫੱਟੜ ਹੋ ਗਿਆ ।” ਖ਼ਾਲਸਾ ਦਲ’ ਦਾ ਮੁੱਖੀ ਜੱਸਾ ਸਿੰਘ ਆਹਲੂਵਾਲੀਆ ਹੁਣ ਵਿਅਕਤੀਗਤ ਝਗੜਿਆਂ ਵਿਚ ਪਿਆ ਹੋਇਆ ਇਕ ਸਾਧਾਰਣ ਜਾਗੀਰਦਾਰ ਰਾਜੇ ਦੇ ਰੂਪ ਵਿਚ ਅਤੇ ਜਾਂ ਇਕ ਸਾਧਾਰਣ ਮਿਸਲ ਦੇ ਮੁੱਖੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਸੀ । ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਲ ਖ਼ਾਲਸਾ ਦੀ ਹੋਂਦ ਐਸੀ ਸਥਿਤੀ ਵਿਚ ਕਿਧਰੇ ਨਜ਼ਰ ਨਹੀਂ ਸੀ ਆਉਂਦੀ । ਜ਼ਹੂਰਾ ਦਾ ਇਲਾਕਾ ਇਸ ਲੜਾਈ ਵਿਚ ਰਾਮਗੜੀਏ ਸਰਦਾਰ ਤੋਂ ਆਹਲੂਵਾਲੀਏ ਨੇ ਜਿੱਤ ਲਿਆ । ਹੁਣ ਇਨ੍ਹਾਂ ਮਿਸਲਦਾਰਾਂ ਦੇ ਆਪੋ ਵਿਚ ਲਲਚਾਈਆਂ ਨਜ਼ਰਾਂ ਨਾਲ ਇਕ ਦੂਜੇ ਤੋਂ ਇਲਾਕੇ ਜਿੱਤਣ ਦੇ ਦਾਅਵੇ ਤੇ ਦਾਅ-ਪੇਚ ਇਨ੍ਹਾਂ ਸਿੱਖ ਮਿਸਲਾਂ ਦੀ ਹੋਂਦ ਨੂੰ ਖੇਰੂ-ਖੇਰੂੰ ਕਰਨ ਲੱਗੇ । ਖ਼ਾਸ ਕਰ ਕੇ ਜੱਸਾ ਸਿੰਘ ਰਾਮਗੜ੍ਹੀਆ ਤੋਂ ਪਹਿਲਾਂ ਕਾਂਗੜੇ ਦਾ ਕਿਲ੍ਹਾ ਖੁੱਸ ਗਿਆ । ਇਸ ਪਿੱਛੋਂ ਹੁਣ ਜੱਸਾ ਸਿੰਘ ਦਾ ਬਿਆਸ ਕੰਢੇ ਦਾ ਕੁਝ ਇਲਾਕਾ ਆਹਲੂਵਾਲੀਏ ਸਰਦਾਰ ਜੱਸਾ ਸਿੰਘ ਨੇ ਜਿੱਤ ਲਿਆ। ਪਹਿਲਾਂ ਉਸ ਦਾ ਤੇਜ ਪ੍ਰਤਾਪ ਪਹਾੜੀ ਰਿਆਸਤਾਂ ਵਿਚੋਂ ਘੱਟਣਾ ਸ਼ੁਰੂ ਹੋਇਆ ਅਤੇ ਹੁਣ ਮੈਦਾਨੀ ਇਲਾਕੇ ਵਿਚ ਵੀ ਆਹਲੂਵਾਲੀਏ ਸਰਦਾਰ ਦੇ ਹੱਥੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਮਿਸਲ ਨੂੰ ਇਕ ਭਾਰੀ ਧੱਕਾ ਲੱਗਾ । ਜੱਸਾ ਸਿੰਘ ਇਸ ਸੱਟ ਨੂੰ ਬਿਲਕੁਲ ਨਹੀਂ ਸੀ ਸਹਿ ਸਕਦਾ। ਉਹ ਹੁਣ ਆਹਲੂਵਾਲੀਆ ਸਰਦਾਰ ਤੋਂ ਬਦਲਾ ਲੈਣ ਦੀ ਭਾਲ ਵਿਚ ਸੀ ।

ਇਸ ਪਿੱਛੋਂ ਵੱਧੀ ਹੋਈ ਦੁਸ਼ਮਣੀ ਦੇ ਸਿੱਟੇ ਵਜੋਂ ਜੱਸਾ ਸਿੰਘ ਰਾਮਗੜ੍ਹੀਆ ਅਤੇ ਆਹਲੂ- ਵਾਲੀਆ ਵਿਚਕਾਰ ਦੁਸ਼ਮਣੀ ਵਿਚ ਹੋਰ ਵਾਧਾ ਕਰਨ ਵਾਲੀ ਇਕ ਹੋਰ ਘਟਨਾ ਵਾਪਰੀ। ਘਟਨਾ ਇਸ ਤਰ੍ਹਾਂ ਵਾਪਰੀ ਕਿ ਜੱਸਾ ਸਿੰਘ ਆਹਲੂਵਾਲੀਆ ਨੰਗਲ ਪਿੰਡ ਦੇ ਨੇੜੇ ਸ਼ਿਕਾਰ ਖੇਡ ਰਿਹਾ ਸੀ । ਪਿੱਛਿਉਂ ਆਹਲੂਵਾਲੀਆ ਸਰਦਾਰ ਉੱਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਭਰਾ ਮਾਲੀ ਸਿੰਘ ਨੇ ਅਚਨਚੇਤ ਵਾਰ ਕੀਤਾ ਅਤੇ ਆਹਲੂਵਾਲੀਆ ਸਰਦਾਰ ਜ਼ਖ਼ਮੀ ਹੋ ਗਿਆ । ਜ਼ਖ਼ਮੀ ਹੋਏ ਆਹਲੂਵਾਲੀਏ ਸਰਦਾਰ ਨੂੰ ਮਾਲੀ ਸਿੰਘ ਨੇ ਆਪਣੀ ਪਕੜ ਵਿਚ ਲੈ ਲਿਆ ਅਤੇ ਉਸ ਨੂੰ ਕੈਦੀ ਦੇ ਰੂਪ ਵਿਚ ਜੱਸਾ ਸਿੰਘ ਰਾਮਗੜ੍ਹੀਏ ਦੇ ਸਾਹਮਣੇ ਸ੍ਰੀ ਹਰਿਗੋਬਿੰਦ ਪੁਰ ਵਿਖੇ ਪੇਸ਼ ਕੀਤਾ ।

ਜੱਸਾ ਸਿੰਘ ਰਾਮਗੜ੍ਹੀਆ ਨੇ ਮਾਲੀ ਸਿੰਘ ਦੀ ਇਸ ਅਚਨਚੇਤ ਹਮਲਾ ਕਰਨ ਵਾਲੀ ਹਰਕਤ ਨੂੰ ਕਾਇਰਤਾ ਭਰੀ ਹਰਕਤ ਸਮਝਿਆ। ਜੱਸਾ ਸਿੰਘ ਰਾਮਗੜੀਆ ਨੇ ਮਾਲੀ ਸਿੰਘ ਦੇ ਆਹਲੂਵਾਲੀਆ ਸਰਦਾਰ ਨਾਲ ਇਸ ਤਰ੍ਹਾਂ ਦੇ ਕੀਤੇ ਵਰਤਾਰੇ ਬਦਲੇ ਆਹਲੂ- ਵਾਲੀਆ ਸਰਦਾਰ ਤੋਂ ਮੁਆਫ਼ੀ ਮੰਗੀ ਅਤੇ ਘਰ ਆਏ ਸਰਦਾਰ ਦਾ ਮਾਣ ਸਤਿਕਾਰ ਕੀਤਾ । ਰਾਮਗੜ੍ਹੀਆ ਸਰਦਾਰ ਨੇ ਇਸ ਮੌਕੇ ਤੇ ਆਹਲੂਵਾਲੀਆਂ ਨੂੰ ਸਰੋਪੇ ਵਜੋਂ ਦੋਸ਼ਾਲਾ ਭੇਟਾ ਕੀਤਾ ਅਤੇ ਉਸ ਨੂੰ ਬਾਕਾਇਦਾ ਸਵਾਰੀ ਤੇ ਬੈਠਾ ਕੇ ਉਸ ਨੂੰ ਉਸ ਦੇ ਨਿਵਾਸ ਸਥਾਨ ਤੇ ਪੂਰੀ ਪੂਰੀ ਸੁਰੱਖਿਆ ਸਹਿਤ ਪਹੁੰਚਾਇਆ ।

ਉਂਜ ਜੱਸਾ ਸਿੰਘ ਦੀ ਇਸ ਹਾਰਦਿਕ ਉਦਾਰਤਾ ਪ੍ਰਗਟ ਕਰਨ ਉੱਤੇ ਮੌਕੇ ਦੇ ਮੌਕੇ ਲਈ ਦੋਹਾਂ ਸਰਦਾਰਾਂ ਦੀ ਨਾਰਾਜ਼ਗੀ ਅਤੇ ਨਾਚਾਕੀ ਸ਼ਾਇਦ ਕੁਝ ਘੱਟ ਵੀ ਹੋਵੇ । ਪਰ ਤਾਂ ਵੀ ਆਹਲੂਵਾਲੀਏ ਸਰਦਾਰ ਨੂੰ ਇਹ ਗੱਲ ਅੰਦਰੋਂ ਵੱਢ ਵੱਢ ਖਾਂਦੀ ਰਹੀ ਅਤੇ ਈਰਖਾ ਜਗਾਉਂਦੀ ਰਹੀ ਸੀ ਕਿ ਦੁਨੀਆਂ ਦੀਆਂ ਨਜ਼ਰਾਂ ਵਿਚ ਉਸ ਦਾ ਬੜਾ ਘਟਾ ਹੋਇਆ ਸੀ। ਕਿ ਜੱਸਾ ਸਿੰਘ ਰਾਮਗੜ੍ਹੀਆ ਦੇ ਇਕ ਭਰਾ ਮਾਲੀ ਸਿੰਘ ਨੇ ਇੱਡੇ ਵੱਡੇ ਬਹਾਦਰ ਅਤੇ ਸੂਰਮੇ ਸਰਦਾਰ ਨੂੰ ਜ਼ਖ਼ਮੀ ਕਰ ਕੇ ਆਪਣਾ ਬੰਦੀ ਬਣਾ ਕੇ ਜੱਸਾ ਸਿੰਘ ਰਾਮਗੜ੍ਹੀਆ ਦੇ ਸਾਹਮਣੇ ਇਕ ਮੁਜਟਮ ਦੇ ਰੂਪ ਵਿਚ ਪੇਸ਼ ਕੀਤਾ ਸੀ । ਇਹ ਘਟਨਾ ਆਹਲੂਵਾਲੀਆ ਸਰਦਾਰ ਦੇ ਮਨ ਅੰਦਰ ਸਦਾ ਹੀ ਵਿਸ ਵਾਂਗ-ਘੁਲਦੀ ਰਹੀ ਸੀ ਅਤੇ ਇਸ ਕਰ ਕੇ ਇਨ੍ਹਾ ਦੋਹਾਂ ਸਰਦਾਰਾਂ ਵਿਚਕਾਰ ਵੈਰ ਵਿਰੋਧ ਘੱਟਣ ਦੀ ਬਜਾਏ ਦਿਨੋਂ ਦਿਨ ਵਧਦਾ ਗਿਆ ਸੀ ।

ਮਿੱਤਰਾਂ ਨਾਲ ਅਣਬਣ ਤੇ ਟੱਕਰ (2)

ਜਿੰਨੀ ਦੂਰ-ਅੰਦੇਸ਼ੀ ਜੱਸਾ ਸਿੰਘ ਰਾਮਗੜੀਏ ਵਿਚ ਸੀ ਇਸ ਦੇ ਉਲਟ ਉੱਨੀ ਹੀ ਘੱਟ ਉਸ ਦੇ ਭਰਾ ਮਾਲੀ ਸਿੰਘ ਵਿਚ ਸੀ । ਪਹਿਲਾਂ ਕਨ੍ਹਈਆ ਸਰਦਾਰ ਜੈ ਸਿੰਘ ਨਾਲ ਜੱਸਾ ਸਿੰਘ ਰਾਮਗੜ੍ਹੀਏ ਦੀ ਮਿੱਤਰਤਾ ਨੂੰ ਜੜ੍ਹਾਂ ਤੋਂ ਉਖਾੜ ਦੇਣ ਵਾਲੀ ਗ਼ਲਤੀ ਵੀ ਮਾਲੀ ਸਿੰਘ ਦੀ ਹੀ ਮੰਨੀ ਜਾਂਦੀ ਸੀ, ਜਿਸ ਨੇ ਲਾਲਚ ਵਿਚ ਆ ਕੇ ਕਸੂਰ ਦੇ ਅਮੀਰ ਹਿਰਦੇ ਰਾਮ ਤੋਂ ਬਹੁਤ ਸਾਰੇ ਧਨ ਦੀ ਪ੍ਰਾਪਤ ਹੋਈ ਸੰਦੂਕੜੀ ਦਾ ਜੱਸਾ ਸਿੰਘ ਦੇ ਸਾਥੀ ਜੈ ਸਿੰਘ ਕਨ੍ਹਈਆ ਤੋਂ ਭੇਤ ਲੁਕਾ ਕੇ ਰਖਣਾ ਚਾਹਿਆ । ਉਸ ਦੀ ਖ਼ੁਦਗ਼ਰਜ਼ੀ ਸੀ ਕਿ ਕਨ੍ਹਈਆ ਸਰਦਾਰ ਨੂੰ ਲੁੱਟੇ ਹੋਏ ਧਨ ਵਿਚ ਕੋਈ ਹਿੱਸਾ ਨਾ ਦਿੱਤਾ ਜਾਏ । ਸਗੋਂ ਸਾਰਾ ਧਨ ਰਾਮ- ਗੜ੍ਹੀਆਂ ਦੇ ਹੱਥਾਂ ਵਿਚ ਹੀ ਰਹੇ। ਜੱਸਾ ਸਿੰਘ ਨੇ ਆਪਣੇ ਭਰਾ ਮਾਲੀ ਸਿੰਘ ਨੂੰ ਇਸ ਗੱਲ ਤੋਂ ਚੌਖਾ ਵਰਜਿਆ ਵੀ ਸੀ । ਰਾਮਗੜੀਆ ਅਤੇ ਕਨ੍ਹਈਆ ਸਰਦਾਰਾਂ ਵਿਚ ਇਸ ਗੱਲ ਨਾਲ ਬਹੁਤ ਕਲੇਸ਼ ਵੱਧ ਗਿਆ ਸੀ ਅਤੇ ਸ਼ੁਕਰਚੱਕੀਏ ਚੜ੍ਹਤ ਸਿੰਘ ਨੇ ਇਨ੍ਹਾਂ ਦੋਹਾਂ ਸਰਦਾਰਾਂ ਦਾ ਝਗੜਾ ਮਿਟਾਉਣ ਲਈ ਸਾਰੇ ਧਨ ਦੌਲਤ ਵਾਲੀ ਸੰਦੂਕੜੀ ਹੀ ਆਪਣੇ ਕਬਜ਼ੇ ਵਿਚ ਕਰ ਲਈ ਸੀ । ਪਲ ਦੇ ਪਲ ਲਈ ਭਾਵੇਂ ਇਹ ਗੱਲ ਟਲ ਗਈ ਸੀ, ਪਰ ਜੈ ਸਿੰਘ ਕਨ੍ਹਈਆ ਨੂੰ ਰਾਮਗੜ੍ਹੀਆ ਬਾਰੇ ਉਸ ਦਿਨ ਤੋਂ ਹੀ ਆਪਣੇ ਦਿਲ ਵਿਚ ਬੇਵਿਸ਼ਵਾਸੀ ਹੋ ਗਈ ਸੀ ਅਤੇ ਇਸ ਪਿੱਛੋਂ ਜੈ ਸਿੰਘ ਦੀ ਆਪਣੇ ਪੁਰਾਣੇ ਅਤੇ ਪੱਕੇ ਮਿੱਤਰ ਸਰਦਾਰ ਜੱਸਾ ਸਿੰਘ ਰਾਮਗੜੀਆ ਨਾਲ ਮੁੜ ਕਦੇ ਵੀ ਨਿੱਘੀ ਸਾਂਝ ਤੇ ਨੇੜਤਾ ਨਾ ਹੋ ਸਕੀ । ਜੱਸਾ ਸਿੰਘ ਆਪ ਭਾਵੇਂ ਇਸ ਘਟਨਾ ਵਿਚ ਬਿਲਕੁਲ ਦੋਸ਼ੀ ਨਹੀਂ ਸੀ ਪਰ ਇਸ ਦਾ ਸੰਤਾਪ ਉਸ ਨੂੰ ਆਪਣੇ ਆਪ ਉੱਤੇ ਭੁਗਤਣਾ ਪਿਆ ਸੀ ।

ਇਸੇ ਤਰ੍ਹਾਂ ਮਾਲੀ ਸਿੰਘ ਦੇ ਆਹਲੂਵਾਲੀਏ ਸਰਦਾਰ ਨਾਲ ਕੀਤੇ ਵਰਤਾਰੇ ਨਾਲ ਪੰਜਾਬ ਦੀਆਂ ਮਿਸਲਾਂ ਦੇ ਸਾਰੇ ਸਰਦਾਰਾਂ ਦੇ ਮਨਾਂ ਉੱਤੇ ਬੁਰਾ ਅਸਰ ਪੈ ਗਿਆ ਸੀ ਅਤੇ ਖ਼ਾਸ ਕਰਕੇ ਸ਼ੁਕਰਚੱਕੀਏ ਸਰਦਾਰ ਨਾਲ ਜੱਸਾ ਸਿੰਘ ਦੀ ਬੜੀ ਤਕੜੀ ਝੜਪ ਹੋਈ ਸੀ, ਜਿਸ ਵਿਚ ਹਾਰ ਭਾਵੇਂ ਚੜ੍ਹਤ ਸਿੰਘ ਨੂੰ ਹੀ ਹੋਈ ਸੀ । ਅਸਲੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਆਪੋ ਵਿਚ ਇਕ ਦੂਜੇ ਦੀ ਵੱਧਦੀ ਸ਼ਕਤੀ ਵੇਖ ਕੇ ਈਰਖਾ ਹੋਣ ਲੱਗ ਪਈ ਸੀ । ਅਤੇ ਇਕ ਦੂਜੇ ਉੱਤੇ ਸ਼ੱਕ-ਬੇ, ਅਤੇ ਬੇਵਿਸਾਹੀ ਵੀ ਵਧਦੀ ਜਾਂਦੀ ਸੀ । ਹੁਣ ਤਾਂ ਹਰੇਕ ਮਿਸਲਦਾਰ ਦੂਜੇ ਮਿਸਲਦਾਰ ਦੀ ਵਧਦੀ ਸ਼ਕਤੀ ਨੂੰ ਆਪਣੇ ਆਪ ਲਈ ਹੀ ਇਕ ਖ਼ਤਰਾ ਖਿਆਲ ਕਰਨ ਲੱਗ ਪਿਆ ਸੀ ।

ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਕਤੀ ਦੀ ਸਾਰੇ ਪੰਜਾਬ ਵਿਚ ਧਾਂਕ ਪਈ ਹੋਈ ਸੀ । ਸਾਰੇ ਪੰਜਾਬ ਦੀਆਂ ਸਤਲੁਜ ਦੇ ਅੰਦਰ ਅੰਦਰ ਦੀਆਂ ਮਿਸਲਾਂ ਦੇ ਸਰਦਾਰ ਰਾਮਗੜ੍ਹੀਏ ਸਰਦਾਰ ਦੇ ਵੱਧੇ ਹੋਏ ਤੇਜ ਪ੍ਰਤਾਪ ਨੂੰ ਠੰਡਾ ਕਰ ਦੇਣਾ ਅਤੇ ਸਦਾ ਲਈ ਮਿਟਾ ਦੇਣਾ ਚਾਹੁੰਦੇ ਸਨ । ਆਹਲੂਵਾਲੀਏ ਸਰਦਾਰ ਨੇ ਵੀ ਰਾਮਗੜ੍ਹੀਏ ਜੱਸਾ ਸਿੰਘ ਦੇ ਭਰਾ ਮਾਲੀ ਸਿੰਘ ਹੱਥੋਂ ਹੋਈ ਬੇਇਜ਼ਤੀ ਨੂੰ ਇਕ ਬਹਾਨਾ ਬਣਾ ਲਿਆ ਤੇ 1776 ਵਿਚ ਸਾਰੇ ਪ੍ਰਸਿੱਧ ਮਿਸਲਦਾਰ ਕਨ੍ਹਈਏ, ਸ਼ੁਕਰਚੱਕੀਏ, ਆਹਲੂਵਾਲੀਏ ਸਮੇਤ ਭੰਗੀ ਸਰਦਾਰ ਦੇ ਕਪਟੀ ਹੋ ਗਏ ਅਤੇ ਇਨ੍ਹਾਂ ਨੇ ਰਾਮਗੜ੍ਹੀਏ ਸਰਦਾਰ ਨੂੰ ਪੰਜਾਬ ਵਿਚੋਂ ਬਾਹਰ ਕੱਢ ਦੇਣਾ ਚਾਹਿਆ । ਉਸ ਦੇ ਸਾਰੇ ਇਲਾਕੇ ਖੋਹਣ ਲਈ ਉਸ ਉੱਤੇ ਚੌਹਾਂ ਮਿਸਲਾਂ ਨੇ ਗੰਢ-ਤੁਪ ਕਰਕੇ ਧਾਵਾ ਬੋਲ ਦਿੱਤਾ । ਅਸਚਰਜ ਦੀ ਗੱਲ ਇਹ ਸੀ ਕਿ ਜਿਨ੍ਹਾਂ ਭੰਗੀ ਸਰਦਾਰਾਂ ਦੀ ਪਠਾਨਕੋਟ ਦੇ ਇਲਾਕੇ ਦੀ ਲੜਾਈ ਵਿਚ ਸਹਾਇਤਾ ਕਰਨ ਦੀ ਖ਼ਾਤਰ ਜੱਸਾ ਸਿੰਘ ਰਾਮਗੜ੍ਹੀਏ ਨੇ ਸ਼ੁਕਰਚੱਕੀਏ ਅਤੇ ਆਹਲੂਵਾਲੀਏ ਮਿਸਲਾਂ ਦੇ ਸਰਦਾਰਾਂ ਨੂੰ ਆਪਣਾ ਵੈਰੀ ਬਣਾ ਲਿਆ। ਸੀ, ਉਹ ਭੰਗੀ ਸਰਦਾਰ ਵੀ ਰਾਮਗੜ੍ਹੀਏ ਸਰਦਾਰ ਦੇ ਜਾਨੀ ਦੁਸ਼ਮਣ ਬਣ ਗਏ ਸਨ ।

ਜੋ ਸਿੰਘ ਕਨ੍ਹਈਆ ਅਤੇ ਹਕੀਕਤ ਸਿੰਘ ਕਨ੍ਹਈਆ ਦੀ ਕਮਾਨ ਵਿਚ ਸੰਮਿਲਿਤ ਫ਼ੌਜ ਨੇ ਪਹਿਲਾ ਵਾਰ ਜੱਸਾ ਸਿੰਘ ਦੀ ਮਿਸਲ ਦੇ ਕੇਂਦਰੀ ਸਥਾਨ ਸ੍ਰੀ ਹਰਿਗੋਬਿੰਦ ਪੁਰ ਤੇ ਕੀਤਾ ਜੋ ਕਿ ਜੱਸਾ ਸਿੰਘ ਰਾਮਗੜ੍ਹੀਏ ਵੱਲੋਂ ਸਖ਼ਤ ਟਾਕਰੇ ਪਿੱਛੋਂ ਚੌਹਾਂ ਮਿਸਲਾਂ ਦੀ ਫ਼ੌਜ ਨੇ ਖ਼ਾਲੀ ਕਰਵਾ ਲਿਆ । ਜੱਸਾ ਸਿੰਘ ਹੁਣ ਆਪਣੀ ਰਾਜਧਾਨੀ ਛੱਡ ਚੁੱਕਾ ਸੀ ਅਤੇ ਉਸ ਨੇ ਆਪਣੇ ਪੈਰ ਹੁਣ ਆਪਣੇ ਬਟਾਲੇ ਦੇ ਕਿਲ੍ਹੇ ਵਿਚ ਟਿਕਾਏ ਹੋਏ ਸਨ । ਜੱਸਾ ਸਿੰਘ ਆਪਣੇ ਫ਼ਤਿਹ ਕੀਤੇ ਇਲਾਕਿਆਂ ਵਿਚ ਕਿਲੇ ਬਣਾਉਣ ਵਿਚ ਕਾਫੀ ਅੱਗੇ ਸੀ ਅਤੇ ਬਟਾਲੇ ਦਾ ਕਿਲ੍ਹਾ ਉਸ ਦੇ ਭਰਾ ਮਾਲੀ ਸਿੰਘ ਦੀ ਨਿਗਰਾਨੀ ਵਿਚ ਚੋਖਾ ਮਜ਼ਬੂਤ ਬਣਿਆ ਹੋਇਆ ਸੀ । ਇਹ ਵੀ ਜੱਸਾ ਸਿੰਘ ਦੀ ਆਪਣੀ ਮਿਸਲ ਵਿਚ ਚੰਗੇ ਪ੍ਰਬੰਧ ਕਾਰਣ ਲੜਾਈ ਵਿਚ ਬਚਾਅ ਦੇ ਪੱਖ ਤੋਂ ਬੜੇ ਲਾਭਦਾਇਕ ਸਨ । ਅਤੇ ਇਹੋ ਉਸ ਦੇ ਚੰਗੇ ਪ੍ਰਬੰਧ ਦਾ ਇਕ ਖ਼ਾਸ ਭੇਦ ਸੀ । ਬਟਾਲੇ ਦੇ ਕਿਲ੍ਹੇ ਵਿਚ ਹਮਲਾ ਹੋਣ ਦੇ ਸਮੇਂ ਬਚਾਅ ਦਾ ਸੁਯੋਗ ਭਾਂਤ ਪ੍ਰਬੰਧ ਸੀ । ਬਟਾਲੇ ਵਿਚ ਜੱਸਾ ਸਿੰਘ ਰਾਮਗੜ੍ਹੀਆ ਅਤੇ ਵਿਰੋਧੀ ਮਿਸਲਾਂ ਵਿਚਕਾਰ ਕਈ ਦਿਨ ਯੁੱਧ ਹੁੰਦਾ ਰਿਹਾ ਸੀ । ਮਾਲੀ ਸਿੰਘ ਦੀ ਆਪਣੇ ਕਰਮ- ਚਾਰੀਆਂ ਵਿਚ ਚੰਗੀ ਤਰ੍ਹਾਂ ਬਣੀ ਹੋਈ ਨਹੀਂ ਸੀ । ਉਸ ਦੇ ਕਿਲ੍ਹੇ ਦੇ ਪਹਿਰੇਦਾਰ ਕਰਮਚਾਰੀਆਂ ਨੂੰ ਵਿਰੋਧੀ ਫ਼ੌਜਾਂ ਦੇ ਸਰਦਾਰਾਂ ਨੇ ਕਿਸੇ ਤਰ੍ਹਾਂ ਲੱਭ ਦੇ ਕੇ ਭਰਮਾ ਲਿਆ। ਅਤੇ ਉਨ੍ਹਾਂ ਪਾਸੋਂ ਕਿਲ੍ਹੇ ਦੇ ਬੰਦ ਦਰਵਾਜ਼ੇ ਖੁਲਵਾ ਲਏ ਸਨ । ਇਸ ਤਰ੍ਹਾਂ ਜੱਸਾ ਸਿੰਘ ਦਾ ਬਟਾਲੇ ਦਾ ਇਲਾਕਾ ਵੀ ਵਿਰੋਧੀ ਫ਼ੌਜਾਂ ਨੇ ਜਿੱਤ ਲਿਆ। ਹੁਣ ਕੀ ਸੀ ਜੱਸਾ ਸਿੰਘ ਪਾਸੋਂ ਉਸ ਦੇ ਦੋ ਨਿਗਰ ਕੇਂਦਰ ਖੁਸ ਗਏ ਸਨ । ਹਾਰੂ ਫ਼ੌਜਾਂ ਵਿਚ ਵੱਧ ਤੋਂ ਵੱਧ ਨਿਰਾਸਤਾ ਛਾ ਜਾਂਦੀ ਹੈ ਅਤੇ ਉਨ੍ਹਾਂ ਦੇ ਪੈਰ ਉਖੜ ਜਾਂਦੇ ਹਨ । ਬਟਾਲਾ ਜੱਸਾ ਸਿੰਘ ਨੇ ਵਾਰ ਵਾਰ ਜਿੱਤਿਆ ਤੇ ਵਾਰ ਵਾਰ ਹਾਰਿਆ ।

ਇਸ ਪਿੱਛੋਂ ਜੱਸਾ ਸਿੰਘ ਰਾਮਗੜ੍ਹੀਆ ਦੇ ਵਿਰੋਧੀਆਂ ਨੇ ਉਸ ਦੇ ਸ਼ਹਿਰ ਕਲਾਨੌਰ ਉੱਤੇ ਚੜ੍ਹਾਈ ਕੀਤੀ, ਜੋ ਜੱਸਾ ਸਿੰਘ ਦੇ ਛੋਟੇ ਭਰਾ ਤਾਰਾ ਸਿੰਘ ਦੀ ਸਪੁਰਦਗੀ ਵਿਚ ਸੀ । ਤਾਰਾ ਸਿੰਘ ਵੀ ਕੁਝ ਚਿਰ ਵਿਰੋਧੀ ਫ਼ੌਜਾਂ ਦਾ ਸੁਹਿਰਦ ਭਾਂਤ ਮੁਕਾਬਲਾ ਕਰਦਾ ਯੁੱਧ ਵਿਚ ਮਾਰਿਆ ਗਿਆ। ਮਿਸਲਾਂ ਦੇ ਖੁੱਸਣ ਵਾਂਗ ਇਹ ਤਾਰਾ ਸਿੰਘ ਦੀ ਕੁਰਬਾਨੀ ਜੱਸਾ ਸਿੰਘ ਨੂੰ ਹੋਰ ਵੀ ਮਹਿੰਗੀ ਪਈ ਸੀ। ਇਸ ਗੱਲ ਦਾ ਉਸ ਦੀ ਲੜਾਈ ਕਰਦੀ ਫ਼ੌਜ ਉੱਤੇ ਵੀ ਅਤਿਅੰਤ ਢਾਹੂ ਅਸਰ ਪਿਆ। ਇਸ ਪਿੱਛੋਂ ਕਲਾਨੌਰ ਦੀ ਵਿਰੋਧੀ ਫ਼ੌਜਾਂ ਦੇ ਅਧਿਕਾਰ ਦੇ ਹੇਠ ਆ ਗਿਆ। ਇਸ ਪਿੱਛੋਂ ਜੱਸਾ ਸਿੰਘ ਦੀ ਜ਼ਿੰਦਗੀ ਦੀ ਇਹ ਇਕ ਐਸੀ ਹਾਰ ਸੀ ਕਿ ਜਿਸ ਦੇ ਨਾਲ ਉਸ ਦੀ ਮਿਹਨਤ ਅਤੇ ਲਗਨ ਨਾਲ ਸਾਰੀ ਕੀਤੀ ਕਰਾਈ ਉੱਤੇ ਪਾਣੀ ਫਿਰ ਗਿਆ। ਇਹ ਮੈਦਾਨੀ ਇਲਾਕੇ ਉਸ ਦੀ ਜ਼ਿੰਦਗੀ ਦੇ ਦਹਾਕਿਆਂ ਭਰ ਦੇ ਸਮੇਂ ਦਾ ਇਕ ਆਦਰਸ਼ ਬਣੇ ਰਹੇ ਅਤੇ ਉਹ ਇਨ੍ਹਾਂ ਨਾਲ ਇੰਨਾ ਜੁੜ ਚੁੱਕਾ ਸੀ ਕਿ ਸਖ਼ਤ ਤੋਂ ਸਖ਼ਤ ਯੁੱਧਾਂ ਵਿਚ ਵੀ ਇਨ੍ਹਾਂ ਨੂੰ ਫ਼ਤਿਹ ਕਰਦਾ ਰਿਹਾ ਸੀ । ਪਹਿਲਾਂ ਇਹ ਇਲਾਕੇ ਜੱਸਾ ਸਿੰਘ ਤੋਂ ਅਦੀਨਾ ਬੇਗ ਦੇ ਸਮੇਂ 1758 ਵਿਚ ਖੁਸ ਗਏ ਸਨ ਅਤੇ ਹੁਣ ਦੂਜੀ ਵਾਰੀ ਉਸ ਦੇ ਸਾਥੀ ਮਿਸਲਦਾਰਾਂ ਨੇ ਉਸ ਨੂੰ ਪੰਜਾਬ ਵਿਚੋਂ ਪੂਰੀ ਤਰ੍ਹਾਂ ਉਜਾੜ ਦਿੱਤਾ ਅਤੇ ਉਸ ਤੋਂ ਇਹ ਇਲਾਕੇ ਯੁੱਧ ਕਰਕੇ ਖੋਹ ਲਏ ਸਨ । ਹੁਣ ਜੱਸਾ ਸਿੰਘ ਦੀ ਇਨ੍ਹਾਂ ਇਲਾਕਿਆਂ ਵਿਚ ਧੜਕਦੇ ਦਿਲ ਦੀ ਧੜਕਣ ਇਕ ਵਾਰੀ ਤਾਂ ਬੰਦ ਹੋ ਗਈ ਸੀ । ਇੱਡੀ ਤਾਕਤ ਦੇ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਸੀ ਗਈ ।

ਜੱਸਾ ਸਿੰਘ ਦਾ ਰਾਜ ਭਾਗ ਹੌਲੀ ਹੌਲੀ ਕਿਰਦਾ ਕਿਰਦਾ ਸਾਰੇ ਪਾਸਿਆਂ ਤੋਂ ਕਿਰ ਗਿਆ । ਪਹਾੜੀ ਇਲਾਕੇ ਵੀ ਚੰਗੀ ਤਰ੍ਹਾਂ ਜੱਸਾ ਸਿੰਘ ਦੀ ਈਨ ਉਦੋਂ ਤਕ ਹੀ ਮੰਨਦੇ ਰਹੇ, ਜਿੰਨਾ ਚਿਰ ਉਹ ਕਾਂਗੜੇ ਦੇ ਕਿਲੇ ਉੱਤੇ ਕਾਬਜ਼ ਰਿਹਾ। ਹੁਣ ਜਦੋਂ ਉਸ ਪਾਸੋਂ ਮੈਦਾਨੀ ਇਲਾਕਾ ਵੀ ਸਾਰੇ ਦਾ ਸਾਰਾ ਖੁਸ ਗਿਆ ਸੀ ਤਾਂ ਉਸ ਦਾ ਸੂਰਜ ਉੱਤਰ ਦੀਆਂ ਸਾਰੀਆਂ ਪਹਾੜੀਆਂ ਉਤੋਂ ਡੁੱਬ ਗਿਆ ਸੀ ।

ਵਤਨੋਂ ਦੂਰ

ਜੱਸਾ ਸਿੰਘ ਰਾਮਗੜ੍ਹੀਆਂ ਜਿਨ੍ਹਾਂ ਮਿੱਤਰਾਂ ਸਰਦਾਰਾਂ ਨਾਲ ਮਿਲ ਕੇ ਮਿਸਲਦਾਰ ਬਣਿਆ ਸੀ ਉਨ੍ਹਾਂ ਨੇ ਹੀ ਆਪੋ ਵਿਚ ਸੰਮਿਲਿਤ ਹੋ ਕੇ ਉਸ ਨੂੰ ਪੰਜਾਬ ਦੀ ਰਾਮਗੜੀਆ ਮਿਸਲ ਦੇ ਇਲਾਕਿਆਂ ਵਿਚੋਂ ਇਕ ਓਪਰਾ ਅਤੇ ਅਜਨਬੀ ਵਿਅਕਤੀ ਸਮਝ ਕੇ ਛੇਕ ਦਿੱਤਾ ਸੀ । ਇਸ ਤੋਂ ਪਹਿਲਾਂ ਇਕ ਵਾਰੀ ਉਸ ਨੂੰ ਉਸ ਦੇ ਪਰਿਵਾਰ ਦੇ ਹੱਥੋਂ ਉਸ ਦੀ ਜੰਮਦੀ ਧੀ ਨੂੰ ਮਾਰ ਦੇਣ ਦੇ ਦੇਸ਼ ਵਜੋਂ ਖ਼ਾਲਸਾ ਦਲ ਵਿਚੋਂ ਛੇਕ ਦਿੱਤਾ ਗਿਆ ਸੀ । ਪਰ ਜੱਸਾ ਸਿੰਘ ਨੇ ਉਸ ਵਕਤ ਆਪਣੀ ਸੁਹਿਰਦਤਾ ਅਤੇ ਕੁਰਬਾਨੀ ਦੀ ਝਲਕ ਦਿਖਾ ਕੇ ਸਿੱਖ ਪੰਥ ਨੂੰ ਮੁੜ ਰਾਜ਼ੀ ਕਰ ਲਿਆ ਸੀ । ਇਸ ਵਾਰੀ ਉਸ ਨੂੰ ਉਸ ਦੇ ਇਲਾਕਿਆਂ ਉੱਤੇ ਕਬਜ਼ਾ ਜਮਾਉਣ ਲਈ ਲਲਚਾਈ ਨਜ਼ਰਾਂ ਵਾਲੇ ਸ਼ਰੀਕ ਮਿਸਲਦਾਰਾਂ ਨੇ ਯੁੱਧ ਵਿਚ ਹਾਰ ਦੇ ਕੇ ਪੰਜਾਬ ਤੋਂ ਹੀ ਜਲਾਵਤਨ ਕਰ ਦਿੱਤਾ ਸੀ । ਮਿਸਲਦਾਰਾਂ ਦੀ ਜੁੰਡਲੀ ਦੀ ਕਪਟ ਚਾਲ ਅੱਗੇ ਜੱਸਾ ਸਿੰਘ ਦੀ ਕੋਈ ਵਾਹ ਅਤੇ ਪੇਸ਼ ਨਹੀਂ ਸੀ ਚਲੀ ਅਤੇ ਉਹ ਭਾਵੇਂ ਇਕ ਯੋਧੇ ਵਾਂਗ ਲੜਿਆ ਸੀ ਅਤੇ ਇਕ ਯੋਧੇ ਵਾਂਗ ਹੀ ਹਾਰਿਆ ਸੀ । ਪਰ ਹੁਣ ਉਸ ਨੂੰ ਸਿਵਾਏ ਪੰਜਾਬ ਤੋਂ ਬਾਹਰ ਚਲਾ ਜਾਣ ਦੇ ਹੋਰ ਕੋਈ ਚਾਰਾ ਨਹੀਂ ਸੀ । ਦੁਸ਼ਮਣਾਂ ਤੋਂ ਹਾਰ ਖਾ ਕੇ ਆਪਣਾ ਰਾਜ ਭਾਗ ਅਤੇ ਤੇਜ ਪ੍ਰਤਾਪ ਗੁਆ ਕੇ ਮਿਸਲਦਾਰੀ ਦਾ ਐਸ਼ਵਰਯ ਖੋ ਕੇ ਜੱਸਾ ਸਿੰਘ ਨੂੰ ਆਪਣੇ ਪਿਆਰੇ ਵਤਨ ਤੋਂ ਦੂਰ ਜਾਣਾ ਪਿਆ ਸੀ । ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਨ। ਠੀਕ ਇਹੋ ਕੁਝ ਹੀ ਜੱਸਾ ਸਿੰਘ ਰਾਮਗੜ੍ਹੀਏ ਨਾਲ ਵਾਪਰਿਆ । ਜਦੋਂ ਤਕ ਜੱਸਾ ਸਿੰਘ ਇਕ ਮਿਸਲਦਾਰ ਅਤੇ ਮੁੱਖੀ ਸੀ ਅਤੇ ਆਪਣੇ ਅਧੀਨ ਲਿਆਂਦੇ ਹੋਏ ਇਲਾਕਿਆਂ ਦਾ ਮੁੱਖੀਆ ਸੀ ਤਾਂ ਉਸ ਪਾਸ ਬਹਾਦਰ ਤੋਂ ਬਹਾਦਰ ਸਿੱਖ ਯੋਧਿਆਂ ਦੀ ਭਰਮਾਰ ਸੀ । ਉਸ ਪਾਸ ਬੇਅੰਤ ਫੌਜ ਸੀ । ਉਹ ਨੂੰ ਵੀਹ ਲੱਖ ਤੋਂ ਵੱਧ ਸਾਲਾਨਾਂ ਕਰਾਂ ਦੀ ਆਮਦਨ ਸੀ । ਏਡੀ ਵੱਡੀ ਆਮਦਨੀ ਵਾਲੇ ਮਿਸਲਦਾਰ ਨੂੰ ਕੀ ਘਾਟਾ ਸੀ। ਉਸ ਨੇ ਵੱਧ ਤੋਂ ਵੱਧ ਅਤੇ ਵਧੀਆ ਤੋਂ ਵਧੀਆ ਜੰਗੀ ਸਾਮਾਨ ਦੇ ਭਰਪੂਰ ਭੰਡਾਰ ਜਮ੍ਹਾਂ ਕੀਤੇ ਹੋਏ ਸਨ । ਹੁਣ ਉਸ ਪਾਸ ਨਾ ਉਹ ਇਲਾਕੇ ਰਹੇ ਸਨ, ਨਾ ਉਹ ਆਮਦਨੀ ਸੀ ਅਤੇ ਨਾ ਹੀ ਉਹ ਯੋਧੇ ਰਹੇ ਸਨ । ਉਸ ਪਾਸ ਸਿਰਫ਼ ਇਕ ਪਹਾੜ ਜਿੱਡਾ ਉੱਚਾ ਕੇਵਲ ਆਪਣਾ ਬੁਲੰਦ ਹੌਂਸਲਾ ਤੇ ਉਤਸ਼ਾਹ ਹੀ ਸੀ ਅਤੇ ਜਾਂ ਫਿਰ ਉਸ ਦਾ ਸਿੱਖੀ ਸਿਦਕ ਵਿਚ ਅਹਿਲ ਭਰੋਜਾ ਤੇ ਨਿਸ਼ਚਾ ਸੀ । ਜਾਂ ਫੇਰ ਕੁਝ ਗਿਣੇ ਮਿਣੇ ਉਸ ਦੀ ਆਪਣੀ ਮਿਸਲ ਦੇ ਆਦਰਸ਼ਕ ਸਿੱਖ ਫ਼ੌਜੀ ਸਨ ਜਿਨ੍ਹਾਂ ਨੇ ਆਪਣਾ ਆਪ ਰਾਮਗੜ੍ਹੀਏ ਸਰਦਾਰ ਨੂੰ ਸਦਾ ਲਈ ਅਰਪਣ ਕੀਤਾ ਹੋਇਆ ਸੀ । ਉਸ ਦਾ ਛੋਟਾ ਭਰਾ ਕਲਾਨੌਰ ਵਿਚ ਲੜਦਾ ਯੁੱਧ ਦੀ ਭੇਟਾ ਹੋ ਗਿਆ ਸੀ। ਕੇਵਲ ਮਾਲੀ ਸਿੰਘ ਉਸ ਦੇ ਨਾਲ ਸੀ । ਫੇਰ ਵੀ ਜੱਸਾ ਸਿੰਘ ਰਾਮਗੜ੍ਹੀਏ ਦੀ ਸ਼ਖ਼ਸੀਅਤ ਦਾ ਪੂਰਾ ਪੂਰਾ ਪ੍ਰਭਾਵ ਸੀ ਅਤੇ ਜਦੋਂ ਉਹ ਮਾਲਵੇ ਵਿਚ ਜਾ ਰਿਹਾ ਸੀ ਤਾਂ ਉਸ ਦੇ ਨਾਲ ‘ਤਾਰੀਖ-ਏ-ਸਿੱਖਾਂ ਦੇ ਕਰਤਾ ਖ਼ੁਸ਼ਬਖ਼ਤ ਰਾਏ ਅਨੁਸਾਰ ਫੌਜੀਆਂ ਦੀ ਗਿਣਤੀ ਚਾਰ ਹਜ਼ਾਰ ਅੱਜ ਵੀ ਬਾਕੀ ਰਹਿ ਗਈ ਸੀ ।

ਹੁਣ ਜਦ ਜਲਾਵਤਨ ਹੋਇਆ ਜੱਸਾ ਸਿੰਘ ਸਤਲੁਜ ਪਾਰ ਕਰਨ ਲੱਗਾ ਤਾਂ ਪਿੱਛਿਉਂ ਆਹਲੂਵਾਲੀਏ ਦਾ ਭਤੀਜਾ ਭਾਗ ਸਿੰਘ ਉਸ ਦੇ ਮਗਰ ਪੈ ਗਿਆ। ਰਾਮਗੜ੍ਹੀਏ ਸਰਦਾਰ ਨੇ ਆਪਣੇ ਇਕ ਮਿੱਤਰ ਰਣਜੀਤ ਸਿੰਘ ਨੂੰ ਮਿਲ ਕੇ ਉਸ ਨੂੰ ਜੱਸਾ ਸਿੰਘ ਆਹਲੂਵਾਲੀਆ ਪਾਸ ਐਸਾ ਕਰਨ ਤੋਂ ਭਾਗ ਸਿੰਘ ਨੂੰ ਰੋਕਣ ਲਈ ਭੇਜਿਆ ਅਤੇ ਰਣਜੀਤ ਸਿੰਘ ਨੇ ਜਾ ਕੇ ਜੱਸਾ ਸਿੰਘ ਆਹਲੂਵਾਲੀਏ ਨੂੰ ਮਿਲ ਕੇ ਇਸ ਬਾਰੇ ਕਿਹਾ ਅਤੇ ਆਹਲੂਵਾਲੀਏ ਸਰਦਾਰ ਨੇ ਆਪਣੇ ਭਤੀਜੇ ਭਾਗ ਸਿੰਘ ਨੂੰ ਐਸਾ ਕਰਨ ਤੋਂ ਰੋਕ ਦਿੱਤਾ । ਇਸ ਪਿਛੋਂ ਜੱਸਾ ਸਿੰਘ ਬੇਫ਼ਿਕਰ ਹੋ ਕੇ ਸਤਲੁਜ ਪਾਰ ਕਰ ਗਿਆ। ਉਹ ਹੁਣ ਸਤਲੁਜ ਪਾਰ ਦੇ ਇਲਾਕੇ ਵਿਚ ਆਪਣੀ ਅਜ਼ਮਾਇਸ਼ ਕਰਨਾ ਚਾਹੁੰਦਾ ਸੀ ।” ਉਸ ਵਿਚ ਹੌਂਸਲਾ ਤੇ ਆਸ਼ਾ ਉਸੇ ਤਰ੍ਹਾਂ ਕਾਇਮ ਸੀ । ਉਹ ਹਾਰ ਖਾ ਕੇ ਦਿਲ ਢਾਹੁਣ ਵਾਲਾ ਨਹੀਂ ਸੀ ਸਗੋਂ ਆਪਣੇ ਆਪ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਵਿਚ ਰਖਣ ਵਾਲਾ ਸਿੱਖ ਸੀ ।

ਮਹਾਰਾਜਾ ਆਲਾ ਸਿੰਘ ਖੁਦ ਪੱਕਾ ਸਿੱਖ ਸੀ ਅਤੇ ਅਬਦਾਲੀ ਨੂੰ ਉਸ ਨੇ ਆਪਣੀ ਚਤੁਰਾਈ ਨਾਲ ਭਉਂ ਚੱਕੀ ਦੇ ਗੇੜ ਵਿਚ ਪਾ ਛੱਡਿਆ ਸੀ । ਇਸੇ ਮਹਾਰਾਜਾ ਆਲਾ ਸਿੰਘ ਨੇ ਮੁਗ਼ਲਾਂ ਨੂੰ ਵੀ ਖ਼ੁਸ਼ ਰਖਿਆ ਸੀ । ਸਤਲੁਜ ਤੋਂ ਉੱਤਰ ਪੱਛਮੀ ਦੀਆਂ ਮਿਸਲਾਂ ਤੋਂ ਉਹ ਦੂਰ ਸੀ ਅਤੇ ਕਿਸੇ ਮਿਸਲ ਨਾਲ ਵੀ ਉਹ ਦੀ ਟੱਕਰ ਨਹੀਂ ਸੀ ਹੋਈ, ਸਗੋਂ ਸਾਰਿਆਂ ਨਾਲ ਇਕੋ ਜਿਹਾ ਪਿਆਰ ਸੀ । ਇਸ ਲਈ ਜੱਸਾ ਸਿੰਘ ਰਾਮਗੜ੍ਹੀਆ ਨੂੰ ਭਾਵੇਂ ਪੰਜਾਬ ਦੀਆਂ ਬਾਕੀ ਚਾਰ ਵੱਡੀਆ ਮਿਸਲਾਂ ਨੇ ਯੁੱਧ ਵਿਚ ਹਰਾ ਕੇ ਉਸ ਨੂੰ ਆਪਣੇ ਸਤਲੁਜ ਤੋਂ ਉੱਤਰ ਵੱਲ ਦੇ ਸਾਰੇ ਥਾਵਾਂ ਤੋਂ ਕੱਢ ਦਿੱਤਾ ਸੀ ਅਤੇ ਸਾਰੀਆਂ ਮਿਸਲਾਂ ਉਸ ਦੀਆਂ ਦੁਸ਼ਮਣ ਬਣ ਗਈਆਂ ਸਨ । ਪਰ ਫੂਲਕੀਆਂ ਮਿਸਲ ਦਾ ਰਾਜਾ ਅਮਰ ਸਿੰਘ ਜੱਸਾ ਸਿੰਘ ਦੀ ਬਹਾਦਰੀ ਅਤੇ ਉਸ ਦੇ ਗੁਣਾਂ ਖ਼ਾਸ ਕਰਕੇ ਯੁੱਧ ਕਰਨ ਦੇ ਕਾਮਲ ਗੁਣਾਂ ਤੋਂ ਭਲੀ-ਭਾਂਤ ਜਾਣੂ ਸੀ । ਜੱਸਾ ਸਿੰਘ ਰਾਮਗੜ੍ਹੀਆ ਦੀ ਉਸ ਵੇਲੇ ਸਿੱਖ ਮਿਸਲਾਂ ਦੇ ਵੱਡੇ ਸਰਦਾਰ ਵਾਂਗ ਧੁੰਮ ਮਚੀ ਹੋਈ ਸੀ । ਰਾਜਾ ਅਮਰ ਸਿੰਘ ਨੂੰ ਆਪਣੇ ਰਾਜ ਪ੍ਰਸ਼ਾਸਨ ਨੂੰ ਕਾਇਮ ਰਖਣ ਅਤੇ ਆਪਣੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਆਪਣੇ ਰਾਜ ਦੀਆਂ ਹੱਦਾ ਸੁਰੱਖਿਅਤ ਰਖਣ ਲਈ ਜੱਸਾ ਸਿੰਘ ਵਰਗੇ ਹੰਢੇ ਹੋਏ ਜੁਝਾਰੂ ਜਰਨੈਲ ਦੀ ਅਤਿਅੰਤ ਲੋੜ ਸੀ । ਜੱਸਾ ਸਿੰਘ ਬੜੇ ਬੜੇ ਯੁੱਧਾਂ ਵਿਚੋਂ ਆਪਣੀ ਨੀਤੀ ਤੇ ਬਹਾਦਰੀ ਦੇ ਜੌਹਰਾਂ ਨਾਲ ਬਚ ਨਿਕਲਿਆ ਸੀ ਅਤੇ ਉਸ ਨੇ ਵੱਡਿਆਂ ਵੱਡਿਆਂ ਨਾਲ ਟੱਕਰਾਂ ਲਈਆਂ ਸਨ । ਪਟਿਆਲੇ ਵਿਖੇ ਰਾਜਾ ਅਮਰ ਸਿੰਘ ਫੂਲਕੀਆਂ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੀਆਂ ਫ਼ੌਜਾਂ ਵਿਚ ਸੇਵਾ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਜੱਸਾ ਸਿੰਘ ਨੂੰ ਹਾਂਸੀ ਅਤੇ ਹਿਸਾਰ ਦੇ ਇਲਾਕੇ ਜਾਗੀਰ ਵਜੋਂ ਦੇ ਦਿੱਤੇ । ਜੱਸਾ ਸਿੰਘ ਰਾਜਾ ਅਮਰ ਸਿੰਘ ਦਾ ਉਂਜ ਬੜਾ ਧੰਨਵਾਦੀ ਸੀ, ਪਰ ਉਹ ਪਹਿਲੇ ਦਿਨ ਤੋਂ ਹੀ ਆਜ਼ਾਦ ਖ਼ਿਆਲ ਰਿਹਾ ਸੀ । ਪਹਿਲਾਂ ਉਹ ਬਚਪਨ ਵਿਚ ਆਪਣੇ ਘਰੇਲੂ ਤੇ ਜੱਦੀ ਪੇਸ਼ੇ ਵਿਚੋਂ ਨਿਕਲਿਆ। ਫੇਰ ਉਹ ਇਕ ਵਾਰੀ ਅਦੀਨਾ ਬੇਗ ਦੀ ਨੌਕਰੀ ਕਰਨ ਲੱਗਾ ਤਾਂ ਰਾਮ ਰੌਣੀ ਦੇ ਕਿਲੇ ਵਿਚ ਘਿਰੇ ਹੋਏ ਸਿੱਖਾਂ ਪ੍ਰਤੀ ਹਿੱਤ ਜਾਗਣ ਤੇ ਨਾ ਕੇਵਲ ਅਦੀਨਾ ਬੇਗ ਦੀ ਨੌਕਰੀ ਤੋਂ ਬਾਗ਼ੀ ਸੋਇਆ ਸਗੋਂ ਉਸ ਦਾ ਵਿਰੋਧੀ ਵੀ ਬਣ ਗਿਆ । ਇਸ ਪਿੱਛੋਂ ਉਹ ਇਕ ਸੁਤੰਤਰ ਮਿਸਲਦਾਰ ਰਿਹਾ ਸੀ ਅਤੇ ਉਸ ਨੇ ਯੁੱਧ ਵਿਚ ਅਨੇਕਾਂ ਮੈਦਾਨੀ ਅਤੇ ਪਹਾੜੀ ਕੋਟ ਆਪਣੇ ਸਾਹਮਣੇ ਨਿਵਾਏ ਸਨ । ਇਸ ਤਰ੍ਹਾਂ ਦੇ ਸੁਤੰਤਰ ਰਹਿਣ ਵਾਲੇ ਆਪਣੇ ਆਪੇ ਦੇ ਬਾਦਸ਼ਾਹ ਨੂੰ ਰਾਜਾ ਅਮਰ ਸਿੰਘ ਦੀ ਫ਼ੌਜੀ ਨੌਕਰੀ ਦੀ ਪੇਸ਼ਕਸ਼ ਚੰਗੀ ਨਾ ਲੱਗੀ । ਉਂਜ ਉਸ ਨੇ ਸ਼ੁਕਰੀਏ ਵਜੋਂ ਰਾਜਾ ਅਮਰ ਸਿੰਘ ਨੂੰ ਆਪਣੀ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ । ਜੱਸਾ ਸਿੰਘ ਅੱਜੇ ਵੀ ਬੜਾ ਦ੍ਰਿੜ ਸੀ ਅਤੇ ਜੇਕਰ ਉਸ ਵਿਚ ਕਮਜ਼ੋਰੀ ਅਤੇ ਆਪਣੀ ਸੁਤੰਤਰਤਾ ਕਾਇਮ ਰਖਣ ਵਿਚ ਕੁਝ ਅਯੋਗਤਾ ਦਿਸਦੀ ਤਾਂ ਉਹ ਆਵੱਸ਼ ਹੀ ਰਾਜਾ ਅਮਰ ਸਿੰਘ ਦੇ ਅਧੀਨ ਉਸ ਦੀ ਫ਼ੌਜ ਵਿਚ ਸ਼ਾਮਲ ਹੋਣਾ ਮੰਨ ਲੈਦਾ ।

ਇਸ ਤਰ੍ਹਾਂ ਹਿਸਾਰ ਅਤੇ ਹਾਂਸੀ ਦੇ ਇਲਾਕੇ ਜੱਸਾ ਸਿੰਘ ਰਾਮਗੜੀਏ ਨੇ ਪ੍ਰਸ਼ਾਸਨ ਲਈ ਆਪਣੇ ਪੁੱਤਰ ਜੋਧ ਸਿੰਘ ਪਾਸ ਦੇ ਦਿੱਤੇ ਅਤੇ ਆਪ ਉਸ ਨੇ ਹਰਿਆਣੇ ਅਤੇ ਉੱਤਰ ਪ੍ਰਦੇਸ਼ ਵੱਲ ਵੱਧਣ ਦਾ ਇਰਾਦਾ ਬਣਾਇਆ। ਅੱਜੇ ਉਹ ਪਟਿਆਲੇ ਦੇ ਇਲਾਕੇ ਵਿਚ ਇਧਰ ਉਧਰ ਕਿਧਰੇ ਰਾਜਾ ਅਮਰ ਸਿੰਘ ਦੀ ਰਾਜਧਾਨੀ ਦੇ ਨੇੜੇ ਤੇੜੇ ਹੀ ਸੀ ਕਿ ਰਾਜਾ ਅਮਰ ਸਿੰਘ ਉੱਤੇ ਨਵਾਬ ਪਟੌਦੀ ਨੇ ਕੁਝ ਛੋਟੇ ਛੋਟੇ ਰਾਜਿਆਂ ਨੂੰ ਆਪਣੇ ਨਾਲ ਸੰਮਿਲਿਤ ਕਰਕੇ ਰਾਜਾ ਅਮਰ ਸਿੰਘ ਉਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿਚ ਰਾਜਾ ਅਮਰ ਸਿੰਘ ਨੇ ਜੱਸਾ ਸਿੰਘ ਅਤੇ ਉਸ ਦੇ ਪੁੱਤਰ ਜੋਧ ਸਿੰਘ ਦੀ ਸਹਾਇਤਾ ਮੰਗੀ । ਜੱਸਾ ਸਿੰਘ ਅਤੇ ਜੋਧ ਸਿੰਘ ਦੋਹਾਂ ਰਾਮਗੜ੍ਹੀਆਂ ਸਰਦਾਰਾਂ ਨੇ ਅਮਰ ਸਿੰਘ ਦੀ ਪੁੱਜ ਕੇ ਸਹਾਇਤਾ ਕੀਤੀ । ਨਵਾਬ ਪਟੌਦੀ ਨੂੰ ਬੜੀ ਤਕੜੀ ਹਾਰ ਹੋਈ ।”

ਹੁਣ ਜੱਸਾ ਸਿੰਘ ਰਾਮਗੜ੍ਹੀਆ ਦੀ ਸਹਾਇਤਾ ਨਾਲ ਰਾਜਾ ਅਮਰ ਸਿੰਘ ਦਾ ਰੋਹਬ ਆਪਣੇ ਆਲੇ-ਦੁਆਲੇ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਵਿਚ ਵੱਧ ਗਿਆ ਸੀ ਅਤੇ ਨਵਾਬ ਪਟੌਦੀ ਦੀ ਹਾਰ ਨਾਲ ਜੱਸਾ ਸਿੰਘ ਰਾਮਗੜ੍ਹੀਏ ਦੀ ਪ੍ਰਸਿੱਧਤਾ ਵੀ ਆਲੇ-ਦੁਆਲੇ ਦੇ ਇਲਾਕਿਆਂ ਵਿਚ ਫੈਲਣ ਲੱਗ ਪਈ। ਜੱਸਾ ਸਿੰਘ ਵੀ ਇਸ ਪਿੱਛੋਂ ਮੁੜ ਆਪਣੀ ਵਿਗੜੀ ਬਣਾਉਣ ਲਈ ਉਤਸ਼ਾਹੀ ਹੋਣ ਲੱਗਾ ।

ਨਵਾਬ ਪਟੌਦੀ ਦੀ ਹਾਰ ਵਿਚ ਜੱਸਾ ਸਿੰਘ ਦੀ ਸਹਾਇਤਾ ਨੇ ਰਾਜਾ ਅਮਰ ਸਿੰਘ ਦੇ ਸ਼ਰੀਕ ਰਾਜਿਆਂ ਵਿਚ ਉਸ ਦੇ ਸ਼ਕਤੀਸ਼ਾਲੀ ਹੋਣ ਦਾ ਡਰ ਪੈਦਾ ਕਰ ਦਿੱਤਾ । ਖ਼ਾਸ ਕਰਕੇ ਖੈਰਾਬਾਦ, ਰੋਪੜ, ਕੁਰਾਲੀ ਅਤੇ ਸਿਆਲਬਾ ਨਗਰਾਂ ਦੇ ਜਾਗੀਰਦਾਰ ਹਰੀ ਸਿੰਘ ਸਿਆਲਬਾ ਵਿਚ ਫੂਲਕੀਆਂ ਮਿਸਲ ਦੇ ਰਾਜਾ ਅਮਰ ਸਿੰਘ ਦੇ ਵਿਰੁਧ ਈਰਖਾ ਦੀ ਅੱਗ ਭੜਕੀ । ਇਤਿਹਾਸਕਾਰ ਗ੍ਰਿਫ਼ਨ ਅਤੇ ਮੁਹੰਮਦ ਹਸਨ ਅਨੁਸਾਰ ਹਰੀ ਸਿੰਘ ਸਿਆਲਬਾ ਨੇ ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦੇ ਪੁੱਤਰ ਜੋਧ ਸਿੰਘ ਦੀ ਸਹਾਇਤਾ ਨਾਲ ਰਾਜਾ ਅਮਰ ਸਿੰਘ ਨਾਲ ਯੁੱਧ ਕੀਤਾ । ਪਰ ਇਹ ਗੱਲ ਹੋਰ ਇਤਿਹਾਸਕਾਰਾਂ ਤੋਂ ਸਿੱਧ ਨਹੀਂ ਹੁੰਦੀ । ਹੋ ਸਕਦਾ ਹੈ ਕਿ ਜੱਸਾ ਸਿੰਘ ਰਾਮਗੜ੍ਹੀਆ ਦੀ ਫੈਲੀ ਹੋਈ ਕੀਰਤੀ ਨੂੰ ਦੇਖ ਕੇ ਹਰੀ ਸਿੰਘ ਸਿਆਲਬਾ ਨਾਲ ਉਸ ਦੇ ਗੱਠਜੋੜ ਦੀ ਗੱਲ ਜੋੜ ਦਿੱਤੀ ਹੋਵੇ । ਪਰ ਚੂੰਕਿ ਜੱਸਾ ਸਿੰਘ ਦਾ ਫੂਲਕੀਆਂ ਮਿਸਲ ਦੇ ਸਰਦਾਰ ਅਮਰ ਸਿੰਘ ਨਾਲ ਬੜਾ ਗੂੜ੍ਹਾ ਸੰਬੰਧ ਸਥਾਪਿਤ ਹੋ ਚੁੱਕਾ ਸੀ, ਇਸ ਲਈ ਹਰੀ ਸਿੰਘ ਸਿਆਲਬਾ ਦੇ ਪੱਖ ਵਿਚ ਅਤੇ ਰਾਜਾ ਅਮਰ ਸਿੰਘ ਦੇ ਵਿਰੁਧ ਜੱਸਾ ਸਿੰਘ ਅਤੇ ਜੋਧ ਸਿੰਘ ਦੇ ਲੜਨ ਵਾਲੀ ਗੱਲ ਬਿਲਕੁਲ ਠੀਕ ਨਹੀਂ ਜਾਪਦੀ । ਅਸਲੀ ਗੱਲ ਇਹ ਹੈ। ਕਿ ਹਰੀ ਸਿੰਘ ਸਿਆਲਬਾ ਤੇ ਕਈ ਹੋਰ ਈਰਖਾ ਵਿਚ ਆਏ ਸਰਦਾਰਾਂ ਨੇ ਰਾਜਾ ਅਮਰ ਸਿੰਘ ਨਾਲ ਲੜਾਈ ਛੇੜ ਦਿੱਤੀ ਸੀ ਅਤੇ ਉਸ ਨੂੰ ਹਾਰ ਦੇਣੀ ਚਾਹੀ । ਪਰ ਇਸ ਦੇ ਉਲਟ ਜੱਸਾ ਸਿੰਘ ਰਾਮਗੜੀਆ ਅਤੇ ਉਸ ਦੇ ਪੁੱਤਰ ਜੋਧ ਸਿੰਘ ਨੇ ਇਸ ਲੜਾਈ ਵਿਚ ਅਮਰ ਸਿੰਘ ਦੀ ਮਦਦ ਕੀਤੀ ਅਤੇ ਸਿਆਲਬਾ ਅਤੇ ਉਸ ਦੇ ਨਾਲ ਸਰਦਾਰਾਂ ਨੂੰ ਡਾਢੀ ਹਾਰ ਦਾ ਮੂੰਹ ਦੇਖਣਾ ਪਿਆ। ਰਾਜਾ ਅਮਰ ਸਿੰਘ ਹੁਣ ਫੂਲਕੀਆਂ ਮਿਸਲ ਦੀ ਇਕ ਬਹੁਤ ਵੱਡੀ ਤਾਕਤ ਬਣ ਗਿਆ ਸੀ । ਜੱਸਾ ਸਿੰਘ ਦੀ ਸਹਾਇਤਾ ਦਾ ਅਮਰ ਸਿੰਘ ਦਿਲੋਂ ਧੰਨਵਾਦੀ ਸੀ ਪਰ ਰਾਜਾ ਅਮਰ ਸਿੰਘ ਦੇ ਹੱਥੋਂ ਹਰੀ ਸਿੰਘ ਸਿਆਲਬਾ ਦੀ ਹੋਈ ਡਾਢੀ ਹਾਰ ਰਾਜਾ ਅਮਰ ਸਿੰਘ ਲਈ ਇਕ ਹੋਰ ਵੱਡੇ ਖ਼ਤਰੇ ਦਾ ਕਾਰਣ ਬਣ ਗਈ । ਇਸ ਦੇ ਘਟਨਾ ਵਾਪਰਣ ਨਾਲ ਦਿੱਲੀ ਦਾ ਮੁਗ਼ਲ ਬਾਦਸ਼ਾਹ, ਸ਼ਾਹ ਆਲਮ ਅਮਰ ਸਿੰਘ ਤੋਂ ਚੋਖਾ ਭੈਅ-ਭੀਤ ਹੋਇਆ । ਮੁਗ਼ਲ ਬਾਦਸ਼ਾਹ ਨੂੰ ਇਸ ਗੱਲ ਦਾ ਡਰ ਸੀ ਕਿ ਅਮਰ ਸਿੰਘ ਕਿਤੇ ਮੁਗ਼ਲ ਰਾਜ ਦੀਆਂ ਰਹਿੰਦੀਆਂ ਖੂੰਹਦੀਆਂ ਹੱਦਾਂ ਨੂੰ ਵੀ ਹੋਰ ਪਿੱਛੇ ਨਾ ਧੱਕ ਦੇਵੇ ਅਤੇ ਮੁਗ਼ਲੀਆ ਰਾਜ ਦੇ ਇਲਾਕਿਆਂ ਵਿਚ ਆਪਣਾ ਪ੍ਰਸ਼ਾਸਨ ਨਾ ਪਸਾਰ ਲਵੇ । ਇਸ ਲਈ ਦਿੱਲੀ ਦੇ ਬਾਦਸ਼ਾਹ ਨੇ ਆਪਣੇ ਮੰਤਰੀ ਮਾਜੂਦ-ਉਦ-ਦੋਲਾ ਅਤੇ ਸ਼ਹਿਜ਼ਾਦੇ ਫਰਗੰਦ ਬਖ਼ਤ ਦੀ ਕਮਾਨ ਵਿਚ ਫ਼ੌਜਾਂ ਭੇਜ ਕੇ ਰਾਜਾ ਅਮਰ ਸਿੰਘ ਦੀ ਰਾਜਧਾਨੀ ਉੱਤੇ ਹਮਲਾ ਕਰ ਦਿੱਤਾ । ਰਾਜਾ ਅਮਰ ਸਿੰਘ ਉੱਤੇ ਹਿੰਦ ਦੀ ਇੱਡੀ ਵੱਡੀ ਸਾਮਰਾਜ ਸ਼ਾਹੀ ਤਾਕਤ ਦਾ ਹਮਲਾ ਉਸ ਉੱਤੇ ਇਕ ਵੱਡਾ ਪਹਾੜ ਢਹਿ ਜਾਣ ਵਾਲੀ ਗੱਲ ਸੀ । ਆਖ਼ਰਕਾਰ ਰਾਜਾ ਅਮਰ ਸਿੰਘ ਦੇ ਵਸੀਲੇ ਬੜੇ ਸੀਮਿਤ ਸਨ । ਪਰ ਉਸ ਲਈ ਚੰਗੀ ਗੱਲ ਇਹ ਹੋਈ ਕਿ ਦੂਜੇ ਪਾਸੇ ਪੰਜਾਬ ਦੀਆਂ ਮਿਸਲਾਂ ਦੇ ਸਰਦਾਰਾਂ ਨੂੰ ਦਿੱਲੀ ਦੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਤੋਂ ਖ਼ਤਰਾ ਭਾਸਣ ਲੱਗਾ ਕਿ ਮੁਗ਼ਲੀਆਂ ਸਲਤਨਤ ਮੁੜ ਮਿਸਲਾਂ ਦੇ ਵਿਰੁਧ ਸਿਰ ਚੁੱਕ ਰਹੀ ਸੀ ਅਤੇ ਪੰਜਾਬ ਉੱਤੇ ਧਾਵਾ ਕਰਕੇ ਪੰਜਾਬ ਨੂੰ ਦੁਬਾਰਾ ਹੜੱਪ ਕਰਨਾ ਚਾਹੁੰਦੀ ਸੀ । ਆਖ਼ਰਕਾਰ ਪਟਿਆਲਾ ਦੀ ਫੂਲਕੀਆਂ ਮਿਸਲ ਵੀ ਪੰਜਾਬ ਦੀਆਂ ਮਿਸਲਾਂ ਦਾ ਇਕ ਜ਼ਰੂਰੀ ਅੰਗ ਹੀ ਸੀ । ਵਿਸ਼ੇਸ਼ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬੜੀ ਚਿੰਤਾ ਲੱਗ ਗਈ ਸੀ ਕਿਉਂਕਿ ਉਸ ਦਾ ਸਤਲੁਜ ਅਤੇ ਬਿਆਸ ਵਿਚਕਾਰਲਾ ਇਲਾਕਾ ਫੂਲਕੀਆਂ ਮਿਸਲ ਦੇ ਨੇੜੇ ਕਰਕੇ ਨਾਲ ਲਗਵਾਂ ਹੀ ਸੀ। ਜੱਸਾ ਸਿੰਘ ਰਾਮਗੜੀਆ ਨੇ ਚੂੰਕਿ ਪਹਿਲਾਂ ਭੰਗੀਆਂ ਅਤੇ ਕਨ੍ਹਈਆ ਦੀ ਲੜਾਈ ਵਿਚ ਭੰਗੀਆਂ ਦੀ ਸਹਾਇਤਾ ਕੀਤੀ ਸੀ । ਇਸ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨੂੰ ਆਪਣਾ ਵੈਰੀ ਸਮਝ ਲਿਆ ਸੀ, ਕਿਉਂ ਕਿ ਜੱਸਾ ਸਿੰਘ ਆਹਲੂਵਾਲੀਆ ਉਦੋਂ ਭੰਗੀਆਂ ਦੇ ਵਿਰੁਧ ਕਨ੍ਹਈਆ ਵੱਲੋਂ ਲੜ ਰਿਹਾ ਸੀ । ਹੁਣ ਜਦੋਂ ਜੱਸਾ ਸਿੰਘ ਆਹਲੂ- ਵਾਲੀਆ ਦੇ ਗੁਆਂਢੀ ਰਾਜਾ ਅਮਰ ਸਿੰਘ ਉੱਤੇ ਮੁਗਲਾਂ ਨੇ ਚੜ੍ਹਾਈ ਕੀਤੀ ਸੀ ਤਾਂ ਜਿਥੇ ਜੱਸਾ ਸਿੰਘ ਰਾਮਗੜ੍ਹੀਆ ਰਾਜਾ ਅਮਰ ਸਿੰਘ ਦੀ ਸਹਾਇਤਾ ਕਰ ਰਿਹਾ ਸੀ ਅਤੇ ਮੁਗਲਾਂ ਵਿਰੁਧ ਆਪਣੇ ਪੁੱਤਰ ਜੋਧ ਸਿੰਘ ਸਮੇਤ ਲੜ ਰਿਹਾ ਸੀ । ਅਸਚਰਜ ਭਰੀ ਗੱਲ ਇਹ ਹੋਈ ਕਿ ਉਥੇ ਜੱਸਾ ਸਿੰਘ ਆਹਲੂਵਾਲੀਆ ਵੀ ਰਾਜਾ ਅਮਰ ਸਿੰਘ ਦੀ ਸਹਾਇਤਾ ਵਿਚ ਮੁਗਲਾਂ ਵਿਰੁੱਧ ਲੜਾਈ ਵਿਚ ਆ ਸ਼ਾਮਲ ਹੋਇਆ ਸੀ । ਇਸ ਤਰ੍ਹਾਂ ਉਸ ਵੇਲੇ ਦੇ ਪ੍ਰਸ਼ਾਸਨਿਕਾਂ ਨੂੰ ਆਪਣੇ ਆਪਣੇ ਹਿੱਤ ਪੂਰਣ ਅਤੇ ਸੰਭਾਲਣ ਦੀ ਪਈ ਹੋਈ ਸੀ ਅਤੇ ਉਹ ਸਰਦਾਰ ਪੁਰਾਣੀਆਂ ਅਦਾਵਤਾਂ ਤੇ ਗੁੱਸੇ-ਗਿਲੇ ਭੁੱਲ ਭੁਲਾ ਕੇ ਸਾਂਝੇ ਮੋਰਚੇ ਵਿਚ ਸ਼ਾਮਲ ਹੋ ਕੇ ਆਪਣੇ ਵਕਤ ਨੂੰ ਵਿਚਾਰ ਰਹੇ ਸਨ ।

ਇਹ ਲੜਾਈ ਰਾਜਾ ਅਮਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਤੇ ਉਸ ਦੇ ਪੁੱਤਰ ਜੋਧ ਸਿੰਘ ਲਈ ਇਕ ਪ੍ਰੀਖਿਆ ਸੀ । ਇਸ ਲੜਾਈ ਵਿਚ ਸੁਭਾਵਿਕ ਹੀ ਬਹੁਤੀ ਜ਼ਿੰਮੇਵਾਰੀ ਰਾਜਾ ਅਮਰ ਸਿੰਘ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਦੇ ਸਿਰ ਦਿੱਤੀ ਹੋਈ ਸੀ’, ਜਿਸ ਨੂੰ ਕਿ ਅਮਰ ਸਿੰਘ ਨਵਾਬ ਪਟੌਦੀ ਅਤੇ ਹਰੀ ਸਿੰਘ ਸਿਆਲਬੇ ਨਾਲ ਪਹਿਲੀਆਂ ਹੋਈਆਂ ਦੋਹਾਂ ਲੜਾਈਆਂ ਵਿਚ ਪਰਖ ਚੁੱਕਾ ਸੀ । ਦੂਜੇ ਪਾਸੇ ਜੱਸਾ ਸਿੰਘ ਆਹਲੂਵਾਲੀਆ ਵੀ ਅਮਰ ਸਿੰਘ ਦੀ ਮੁਗ਼ਲਾਂ ਵਿਰੁਧ ਹੋਣ ਵਾਲੀ ਜਿੱਤ ਨੂੰ ਆਪਣੀ ਹੀ ਜਿੱਤ ਸਮਝਦਾ ਸੀ, ਇਸ ਤਰ੍ਹਾਂ ਇਸ ਲੜਾਈ ਵਿਚ ਇਨ੍ਹਾਂ ਤਿੰਨਾਂ ਸਰਦਾਰਾ ਦੀ ਸਹਾਇਤਾ ਨਾਲ ਰਾਜਾ ਅਮਰ ਸਿੰਘ ਨੇ ਮੁਗਲਾਂ ਦੀਆਂ ਡਾਢੀਆਂ ਸ਼ਾਹੀ ਫ਼ੌਜਾਂ ਨੂੰ ਹਰਾ ਦਿੱਤਾ ਸੀ ।

ਮੁਗਲਾਂ ਦੀਆਂ ਸ਼ਾਹੀ ਫ਼ੌਜਾਂ ਦੀ ਹਾਰ ਨਾਲ ਦਿੱਲੀ ਦੇ ਆਲੇ-ਦੁਆਲੇ ਦੇ ਜਾਗੀਰ- ਦਾਰਾਂ ਅਤੇ ਛੋਟੇ ਮੋਟੇ ਰਾਜਿਆਂ ਦੇ ਦਿਲ ਦਹਿਲ ਗਏ ਸਨ। ਉਨ੍ਹਾਂ ਦੀ ਸਥਾਪਿਤੀ ਮੁਗ਼ਲਾਂ ਦੀ ਮਜ਼ਬੂਤ ਸਥਾਪਿਤੀ ਨਾਲ ਸੰਬੰਧਿਤ ਸੀ । ਦੂਜੇ ਪਾਸੇ ਸਿੱਖਾਂ ਦੀ ਖ਼ਾਸ ਕਰਕੇ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੋਧ ਸਿੰਘ ਤੇ ਹੋਰ ਜੱਥਿਆਂ ਦੀ ਚੜ੍ਹ ਮਚ ਗਈ। ਜੱਸਾ ਸਿੰਘ ਰਾਮਗੜ੍ਹੀਆ ਨੇ ਸਹਾਰਨਪੁਰ, ਮੇਰਠ ਅਤੇ ਮੁਜ਼ੱਫਰਪੁਰ ਵੱਲ ਵੱਧ ਕੇ ਵੱਡੇ ਵੱਡੇ ਨਵਾਬਾਂ, ਜਾਗੀਰਦਾਰਾਂ ਅਤੇ ਹਾਕਮਾਂ ਨੂੰ ਲੁੱਟਣਾ ਆਰੰਭ ਦਿੱਤਾ । ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬਹਾਦਰੀ ਦੀ ਸ਼ੁਹਰਤ ਨਾਲ ਤੀਹ ਹਜ਼ਾਰ ਫ਼ੌਜ ਇਕੱਠੀ ਕਰ ਲਈ । ਇਸ ਵੇਲੇ ਜੱਸਾ ਸਿੰਘ ਨਾਲ ਕੁਝ ਹੋਰ ਸਰਦਾਰ ਵੀ ਸ਼ਾਮਲ ਸਨ ਇਤਿਹਾਸਕਾਰ ਖ਼ੁਸ਼ਬਖ਼ਤ ਰਾਏ ਅਨੁਸਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਮੇਰਠ ਦੇ ਇਲਾਕਿਆਂ ਦੇ ਹੁਕਮਰਾਨ ਜ਼ਬੀਤਾ ਖ਼ਾਂ ਉੱਤੇ ਘੇਰਾ ਪਾ ਲਿਆ । ਜ਼ਬੀਤਾਂ ਖ਼ਾਂ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਦਸ ਹਜ਼ਾਰ ਰੁਪਿਆ ਆਪਣੀ ਰਿਹਾਈ ਵਜੋਂ ਦਿੱਤਾ ਅਤੇ ਇਸ ਤੋਂ ਇਲਾਵਾ ਸਾਲਾਨਾ ਕਰ ਦੇਣ ਦਾ ਪੂਰਾ ਪੂਰਾ ਭਰੋਸਾ ਦਿੱਤਾ । ਇਸ ਸਮੇਂ ਸਰਦਾਰ ਬਘੇਲ ਸਿੰਘ ਦੀ ਫੌਜ ਵੀ ਜੱਸਾ ਸਿੰਘ ਦੇ ਨਾਲ ਸੀ । ਅਤੇ ਇਨ੍ਹਾਂ ਦੋਹਾਂ ਦੀ ਸੰਮਿਲਿਤ ਫੌਜ ਨੇ ਉੱਤਰ ਪ੍ਰਦੇਸ਼ ਵਿਚ ਇਕ ਉੱਘੇ ਨਗਰ ਚੰਦੋਸੀ ਉੱਤੇ ਹਮਲਾ ਵੀ ਕੀਤਾ ਅਤੇ ਇਥੋਂ ਇਨ੍ਹਾਂ ਨੂੰ ਕਈ ਲਖ ਦਾ ਮਾਲ ਵੀ ਪ੍ਰਾਪਤ ਹੋਇਆ ।

ਭਾਵੇਂ ਰਾਜਾ ਅਮਰ ਸਿੰਘ ਦੀ ਮੁਗ਼ਲਾਂ ਉੱਤੇ ਜਿੱਤ ਨੇ ਜੱਸਾ ਸਿੰਘ ਰਾਮਗੜ੍ਹੀਏ ਅਤੇ ਹਰ ਬਘੇਲ ਸਿੰਘ ਵਰਗੇ ਸਿੱਖ ਸਰਦਾਰਾਂ ਦਾ ਹੌਂਸਲਾ ਵਧਾਇਆ ਸੀ । ਪਰ ਜਦ’ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਉੱਤੇ ਸਿੱਖਾਂ ਨੇ ਗ਼ਲਬਾ ਮਚਾਇਆ ਅਤੇ ਲੁਟ ਮਾਰ ਕੀਤੀ ਤਾਂ ਉਸ ਸਮੇਂ ਦਿੱਲੀ ਦੇ ਬਾਦਸ਼ਾਹ ਨੂੰ ਆਪਣੇ ਇਕ ਫ਼ੌਜੀ ਜਰਨੈਲ ਮਿਰਜ਼ਾ ਸਾਫ਼ੀ ਨੂੰ ਸਿੱਖਾਂ ਨੂੰ ਦਬਾਉਣ ਲਈ ਭੇਜਿਆ। ਉਸ ਵੇਲੇ ਪਟਿਆਲੇ ਦੇ ਰਾਜੇ ਅਮਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਏ ਨੇ ਮੁਗ਼ਲ ਬਾਦਸ਼ਾਹ ਨਾਲ ਸੁਲ੍ਹਾ ਕਰਨ ਲਈ ਆਪਣੇ ਦੂਤ ਭੇਜੇ । ਜੱਸਾ ਸਿੰਘ ਇਸ ਸੁਲ੍ਹਾ ਦੀ ਤਜਵੀਜ਼ ਵਿਚ ਸ਼ਾਮਲ ਨਹੀਂ ਸੀ ਅਤੇ ਉਹ ਆਪ ਵੀ ਸੁਤੰਤਰ ਰੂਪ ਵਿਚ ਹੀ ਰਹਿਣਾ ਪਸੰਦ ਕਰਦਾ ਸੀ । ਉੱਤਰ ਪ੍ਰਦੇਸ਼ ਤੋਂ ਅੱਗੇ ਵੱਧਣ ਵਿਚ ਜੱਸਾ ਸਿੰਘ ਰਾਮਗੜ੍ਹੀਏ ਨੇ ਖ਼ਤਰਾ ਅਨੁਭਵ ਕੀਤਾ ਸੀ । ਕਿਉਂ ਜੋ ਇਸ ਇਲਾਕੇ ਤੋਂ ਅੱਗੇ ਹਿੰਦ ਵਿਚ ਅੰਗ੍ਰੇਜ਼ਾਂ ਦੇ ਪੈਰ ਪੱਕੇ ਹੋ ਚੁੱਕੇ ਸਨ ਅਤੇ ਅੰਗ੍ਰੇਜ਼ ਇਕ ਵੱਡੀ ਸ਼ਕਤੀ ਦੇ ਰੂਪ ਵਿਚ ਅੱਗੇ ਤੋਂ ਅੱਗੇ ਵੱਧ ਰਹੇ ਸਨ । ਮੁਗ਼ਲਾਂ ਦੀਆਂ ਸਰਕਾਰਾਂ ਦਾ ਦਬਦਬਾ ਅੱਜੇ ਚੋਖਾ ਸੀ, ਪਰ ਤਾਂ ਵੀ ਜੱਸਾ ਸਿੰਘ ਰਾਮਗੜ੍ਹੀਆ ਨੇ ਉੱਤਰ ਦੇ ਨਗਰ ਖੁਰਜ਼ਾ, ਦਾਰਾ ਨਗਰ, ਦਾਸ, ਗੰਗ ਅਤੇ ਸਾਂਬਲ ਆਦਿਕ ਵਿਚ ਬੜੀ ਲੁਟ ਮਾਰ ਮਚਾਈ ਸੀ । ਇਸ ਸਮੇਂ ਚੌਖਾ ਧਨ ਜੱਸਾ ਸਿੰਘ ਤੇ ਹੱਥ ਲੱਗਾ । ਇਕ ਵਾਰੀ ਜੱਸਾ ਸਿੰਘ ਭਰਤਪੁਰ ਦੇ ਇਲਾਕੇ ਵਿਚ ਗਿਆ ਅਤੇ ਉਥੇ ਜਾ ਕੇ ਰਾਜ ਦੇ ਇਲਾਕੇ ਲੁੱਟ ਮਾਰ ਕੀਤੀ। ਉਥੇ ਦੇ ਰਾਜਾ ਜਵਾਹਰ ਸਿੰਘ ਨੇ ਜੱਸਾ ਸਿੰਘ ਨੂੰ ਨਜ਼ਰਾਨਾ ਭੇਟ ਕੀਤਾ ਜੋ ਕਿ ਸੱਤ ਲਖ ਦੀ ਰਕਮ ਸੀ ।* ਜੱਸਾ ਸਿੰਘ ਸੰਤੁਸ਼ਟ ਹੋ ਗਿਆ ।

ਇਸ ਪਿੱਛੋਂ ਭਰਤਪੁਰ ਦੇ ਰਾਜੇ ਜਵਾਹਰ ਸਿੰਘ ਨੇ ਸਿੱਖਾਂ ਦੀ ਬਹਾਦਰੀ ਅਤੇ ਸ਼ਕਤੀ ਦੇਖ ਕੇ ਜੈ ਪੁਰ ਦੇ ਰਾਜਾ ਮਾਧੋ ਰਾਓ ਨਾਲ ਸਿੱਖਾਂ ਰਾਹੀਂ ਆਪਣੀ ਦੁਸ਼ਮਣੀ ਕੱਢਣੀ ਚਾਹੀ । ਉਸ ਨੇ ਜੱਸਾ ਸਿੰਘ ਨੂੰ ਹੋਰ ਸਹਾਇਤਾ ਕਰਨ ਦਾ ਇਸ ਸ਼ਰਤ ਤੇ ਭਰੋਸਾ ਦਿੱਤਾ ਕਿ ਜੇਕਰ ਉਹ ਜਵਾਹਰ ਸਿੰਘ ਦੇ ਦੁਸ਼ਮਣ ਮਾਧੋ ਰਾਓ ਦੇ ਇਲਾਕੇ ਤੇ ਧਾਵਾ ਕਰੇ । ਜੱਸਾ ਸਿੰਘ ਰਾਮਗੜੀਆ ਦੀ ਕਮਾਨ ਹੇਠ ਸਿੱਖਾਂ ਨੇ ਜੈ ਪੁਰ ਦੇ ਰਾਜੇ ਮਾਧੋ ਰਾਓ ਦੇ ਇਲਾਕੇ ਉੱਤੇ ਧਾਵਾ ਬੋਲ ਦਿੱਤਾ । ਮਾਧੋ ਰਾਓ ਨੇ ਸਿੱਖਾਂ ਨੂੰ ਰਿਣ ਦੇ ਦਿੱਤਾ ਅਤੇ ਇਸ ਉੱਤੇ ਜੱਸਾ ਸਿੰਘ ਉਥੋਂ ਵਾਪਸ ਪਰਤ ਆਇਆ। ਜੈ ਪੁਰ ਦੇ ਮਹਾਰਾਜੇ ਨੂੰ ਇਕ ਤਲਵਾਰ ਜੱਸਾ ਸਿੰਘ ਰਾਮਗੜੀਆ ਨੂੰ ਭੇਟ ਕੀਤੀ ਸੀ, ਜਿਸ ਉੱਤੇ ਸੋਨੇ ਦੇ ਅੱਖਰਾਂ ਵਿਚ ਜੈ ਪੁਰ ਦੇ ਮਹਾਰਾਜੇ ਦਾ ਨਾਮ ਉਕਰਿਆ ਹੋਇਆ ਸੀ ਅਤੇ ਇਹ ਤਲਵਾਰ ਪੁਸ਼ਤ ਦਰ ਪੁਸ਼ਤ ਉਸ ਦੇ ਪਰਿਵਾਰ ਦੇ ਵਾਰਸਾਂ ਪਾਸ ਹੁਣ ਤਕ ਮੌਜੂਦ ਦੱਸੀ ਜਾਂਦੀ ਹੈ ।

ਇਸ ਪਿੱਛੋਂ ਭਰਤਪੁਰ ਦੇ ਰਾਜਾ ਜਵਾਹਰ ਸਿੰਘ ਨੇ ਸਿੱਖਾਂ ਰਾਹੀਂ ਮਰਾਠਿਆਂ ਦਾ ਵੀ ਕੰਢਾ ਕੱਢਣਾ ਚਾਹਿਆ । ਧੌਲਪੁਰ ਤੋਂ ਮਰਾਠਾ ਫੌਜ ਮਲਹਾਰ ਦੀ ਕਮਾਨ ਹੇਠ ਭਰਤਪੁਰ ਦੇ ਇਲਾਕਿਆਂ ਉੱਤੇ ਆਮ ਹੀ ਹਮਲੇ ਕਰਦੀ ਰਹਿੰਦੀ ਸੀ । ਜਵਾਹਰ ਸਿੰਘ ਨੇ ਸਿੱਖਾਂ ਤੋਂ ਸਹਾਇਤਾ ਲਈ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਨ ਹੇਠ ਸਿੱਖਾਂ ਨੇ ਧੌਲਪੁਰ ਦੇ ਨੇੜੇ ਬੜਾ ਭਾਰੀ ਯੁੱਧ ਕੀਤਾ । ਅੰਤ ਵਿਚ ਸਿੱਖਾਂ ਨੇ ਇਸ ਲੜਾਈ ਵਿਚ ਮਰਾਠਿਆਂ ਨੂੰ ਹਰਾ ਦਿੱਤਾ । ਮਰਾਠਿਆਂ ਦੇ ਘੋੜਿਆਂ ਦੀ ਵੱਡੀ ਗਿਣਤੀ ਅਤੇ ਹੋਰ ਕਈ ਪ੍ਰਕਾਰ ਦਾ ਮਾਲ ਸਿੱਖਾਂ ਦੇ ਹੱਥ ਆਇਆ ।

ਇਹ 1783 ਦੀ ਗੱਲ ਹੈ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ ਜੱਥਾ ਅਤੇ ਹੋਰ ਸਿੱਖ ਜੱਥੇ ਦਿੱਲੀ ਸ਼ਹਿਰ ਵਿਚ ਪੁੱਜ ਗਏ । ਉਥੇ ਜਾ ਕੇ ਸਿੱਖ ਦਿੱਲੀ ਸ਼ਹਿਰ ਨੂੰ ਖੁਲ੍ਹੀ ਤਰ੍ਹਾਂ ਲੁਟਦੇ ਰਹੇ । ਜੱਸਾ ਸਿੰਘ ਨੇ ਇਸ ਮੌਕੇ ਤੇ ਮੁਗ਼ਲਪੁਰਾ ਲੁਟਿਆ । ਇਸ ਪਿੱਛੋਂ ਉਸ ਨੇ ਲਾਲ ਕਿਲ੍ਹੇ ਉੱਤੇ ਧਾਵਾ ਬੋਲਿਆ ਅਤੇ ਕਿਲ੍ਹੇ ਵਿਚੋਂ ਜੱਸਾ ਸਿੰਘ ਨੇ ਚੋਖਾ ਧਨ ਦੌਲਤ ਵੀ ਲੁਟਿਆ ਅਤੇ ਮੁਗ਼ਲ ਤੋਪਖ਼ਾਨੇ ਦੀਆਂ ਚਾਰ ਗੰਨਾਂ ਵੀ ਲੁਟ ਲਿਆਂਦੀਆਂ ਸਨ । ਨਾਲ ਹੀ ਜੱਸਾ ਸਿੰਘ ਨੇ ਕਿਲ੍ਹੇ ਵਿਚੋ ਉਹ ਲਾਲ ਪੱਥਰ ਦੀ ਤਾਜਪੋਸ਼ੀ ਸਮੇਂ ਵਰਤੀ ਜਾਂਦੀ ਸਿਲ ਵੀ ਚੁੱਕ ਲਿਆਂਦੀ ਸੀ ।” ਜਦੋਂ ਜੱਸਾ ਸਿੰਘ ਦੀ ਲੁੱਟ ਦੀ ਰਾਜਧਾਨੀ ਵਿਚ ਮਾਰੋ-ਮਾਰ ਹੋ ਰਹੀ ਸੀ ਤਾਂ ਇਸ ਵੇਲੇ ਹੋਰ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸ਼ਾਹ ਆਲਮ ਨੇ ਦਿੱਲੀ ਦੀ ਜਨਤਾ ਵੱਲੋਂ ਸਰਦਾਰ ਜੱਸਾ ਸਿੰਘ ਨੂੰ ਪੰਜ ਸੌ ਰੁਪਏ ਦਾ ਨਜ਼ਰਾਨਾ ਦਿਵਾਇਆ ਅਤੇ ਦਿੱਲੀ ਦੇ ਵਿਸ਼ੇਸ਼ ਸ਼ਹਿਰੀਆਂ ਵੱਲੋਂ ਜੱਸਾ ਸਿੰਘ ਨੂੰ ਸ਼ਹਿਰ ਵਿਚ ਅਮਨ ਸ਼ਾਂਤੀ ਬਣਾਈ ਰਖਣ ਲਈ ਬੇਨਤੀ ਕੀਤੀ ਗਈ । ਇਸ ਉੱਤੇ ਜੱਸਾ ਸਿੰਘ ਰਾਮਗੜ੍ਹੀਆ ਰਾਜ਼ੀ ਹੋ ਗਿਆ ਅਤੇ ਬੇਨਤੀ ਪ੍ਰਵਾਨ ਕਰਕੇ ਉਥੋਂ ਵਾਪਸ ਆ ਗਿਆ ।

ਜੱਸਾ ਸਿੰਘ ਰਾਮਗੜੀਆ ਦੇ ਧੰਨੇ ਭਗਤ ਦੇ ਨੱਕੇ ਮੋੜਨ ਵਾਂਗ ਰੱਬ ਕਿਵੇਂ ਕਾਰਜ ਪੂਰੇ ਕਰਦਾ ਸੀ ਇਸ ਬਾਰੇ ਇਕ ਬੜੀ ਦਿਲਚਸਪ ਘਟਨਾ ਪ੍ਰਚੱਲਤ ਹੈ । ਇਕ ਵਾਰੀ ਜੱਸਾ ਸਿੰਘ ਆਰਥਿਕ ਤੌਰ ਤੇ ਤੰਗ ਸੀ । ਅਤੇ ਉਸ ਦੇ ਸਿਪਾਹੀਆਂ ਨੂੰ ਤਨਖ਼ਾਹ ਨਹੀਂ ਸੀ ਮਿਲੀ। ਵਧੇਰੇ ਤੰਗੀ-ਤੁਰਸ਼ੀ ਵਾਪਰੀ ਤਾਂ ਉਨ੍ਹਾਂ ਨੇ ਜੱਸਾ ਸਿੰਘ ਪਾਸ ਆਪਣੀ ਮੁਸ਼ਕਲ ਦੱਸੀ । ਉਥੇ ਇਕ ਖੂਹ ਸੀ ਅਤੇ ਜੱਸਾ ਸਿੰਘ ਨੇ ਆਪਣੇ ਜੱਥੇ ਦੇ ਇਕ ਸਿੱਖ ਨੂੰ ਉਸ ਖੂਹ ਵਿਚੋਂ ਪਾਣੀ ਕੱਢਣ ਲਈ ਆਖਿਆ। ਪਾਣੀ ਕਢਦਿਆਂ ਖੂਹ ਵਿਚ ਡੋਲ ਡਿਗ ਪਿਆ ਅਤੇ ਜਦੋਂ ਉਹ ਸਿੱਖ ਸਿਪਾਹੀ ਖੂਹ ਵਿਚੋਂ ਡੋਲ ਕੱਢ ਰਿਹਾ ਸੀ ਤਾਂ ਉਸ ਨੂੰ ਖੂਹ ਵਿਚੋਂ ਲਖਾਂ ਰੁਪਏ ਦੀਆਂ ਮੋਹਰਾਂ ਮਿਲੀਆਂ, ਜਿਸ ਨਾਲ ਜੱਸਾ ਸਿੰਘ ਰਾਮਗੜ੍ਹੀਆ ਦੀ ਫ਼ੌਜ ਦੀਆਂ ਤਨਖਾਹਾਂ ਪੂਰੀਆਂ ਹੋ ਗਈਆਂ ਅਤੇ ਉਸ ਪਾਸ ਚੋਖਾ ਹੋਰ ਵਾਧੂ ਧਨ ਵੀ ਹੱਥ ਆ ਗਿਆ।

ਜੱਸਾ ਸਿੰਘ ਰਾਮਗੜ੍ਹੀਆ ਇਕ ਆਦਰਸ਼ਕ ਸਿੱਖ ਦੇ ਤੌਰ ਤੇ ਆਪਣੇ ਆਚਰਣ ਵਿਚ ਬੜਾ ਦ੍ਰਿੜ ਵਿਸ਼ਵਾਸੀ ਅਤੇ ਆਪਣੇ ਸਿੱਖੀ ਸਿਦਕ ਪੁਗਾਉਣ ਲਈ ਉਹ ਅਮਲਾਂ ਕਾਰਜਾਂ ਵਿਚ ਪੂਰਾ ਸੀ । ਉਹ ਦੀਨਾਂ ਗ਼ਰੀਬਾਂ ਅਤੇ ਨਿਆਸਰਿਆਂ ਦੀ ਇੱਜ਼ਤ ਦਾ ਇਕ ਸੱਚੇ ਸਿੱਖ ਵਾਂਗ ਪਹਿਰੇਦਾਰ ਸੀ । ਇਕ ਵਾਰੀ ਜਦੋਂ ਹਿਸਾਰ ਦੇ ਗਵਰਨਰ ਨੇ ਇਕ ਗਰੀਬ ਬ੍ਰਾਹਮਣ ਦੀਆਂ ਦੋਵੇਂ ਮੁਟਿਆਰ ਧੀਆਂ ਜ਼ਬਰਦਸਤੀ ਚੁੱਕ ਲਈਆਂ ਅਤੇ ਉਨ੍ਹਾਂ ਦਾ ਸਤਿ ਭੰਗ ਕੀਤਾ ਤਾਂ ਉਸ ਬ੍ਰਾਹਮਣ ਨੇ ਜੱਸਾ ਸਿੰਘ ਰਾਮਗੜ੍ਹੀਆ ਪਾਸ ਉਸ ਦੀ ਸ਼ਿਕਾਇਤ ਕੀਤੀ । ਬ੍ਰਾਹਮਣ ਦੇ ਸ਼ਿਕਾਇਤ ਕਰਨ ਦੀ ਦੇਰ ਸੀ ਕਿ ਜੱਸਾ ਸਿੰਘ ਨੇ ਹਿਸਾਰ ਦੇ ਗਵਰਨਰ ਵਿਰੁੱਧ ਧਾਵਾ ਬੋਲ ਦਿੱਤਾ ਅਤੇ ਗ਼ਰੀਬ ਬ੍ਰਾਹਮਣ ਦੀਆਂ ਦੋਵੇਂ ਧੀਆਂ ਗਵਰਨਰ ਪਾਸੋਂ ਵਾਪਸ ਲਿਆ ਕੇ ਬ੍ਰਾਹਮਣ ਨੂੰ ਸੰਭਾਲ ਦਿੱਤੀਆਂ । ਜੱਸਾ ਸਿੰਘ ਨੇ ਉਨ੍ਹਾਂ ਕੁੜੀਆਂ ਨੂੰ ਆਪਣੀਆਂ ਧੀਆਂ ਸਮਝ ਕੇ ਉਨ੍ਹਾਂ ਨੂੰ ਸ਼ਗਨ ਦਿੱਤਾ ਅਤੇ ਨਾਲ ਹੀ ਉਨ੍ਹਾਂ ਗ਼ਰੀਬ ਧੀਆਂ ਦੇ ਮਾਂ ਪਿਉ ਨੂੰ ਉਨ੍ਹਾਂ ਨੂੰ ਉਸੇ ਤਰ੍ਹਾਂ ਪਵਿੱਤਰ ਧੀਆਂ ਸਮਝ ਕੇ ਅਪਣਾ ਲੈਣ ਲਈ ਮਜਬੂਰ ਕੀਤਾ । ਦੂਜੇ ਪਾਸੇ ਗਵਰਨਰ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ।

ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਤਰ੍ਹਾਂ ਇਨ੍ਹਾਂ ਸਤਲੁਜ ਪਾਰ ਦੇ ਇਲਾਕਿਆਂ ਵਿਚ ਵੀ ਆਪਣੀ ਪੂਰੀ ਤਰ੍ਹਾਂ ਧਾਂਕ ਜਮਾਈ ਰਖੀ ਸੀ ਅਤੇ ਲੋਕਾਂ ਵਿਚ ਆਪਣੇ ਪਰਉਪਕਾਰਾਂ ਦੀ ਗੁੱਡੀ ਚਾੜ੍ਹੀ ਹੋਈ ਸੀ । 1783 ਵਿਚ ਜੱਸਾ ਸਿੰਘ ਦਿੱਲੀਉਂ ਵਾਪਸ ਪਰਤਦੇ ਨਾਲ ਈਰਖਾ ਵਿਚ ਆਏ ਕਈ ਸਰਦਾਰਾਂ ਨਾਲ ਟੱਕਰਾਂ ਹੋਈਆਂ। ਵਿਸ਼ੇਸ਼ ਕਰਕੇ ਗੁਰਦਿੱਤ ਸਿੰਘ ਡੱਲੇਵਾਲੀਏ ਅਤੇ ਬਘੇਲ ਸਿੰਘ ਤੇ ਹੋਰ ਸਰਦਾਰਾਂ ਦੇ ਗਠਜੋੜ ਨਾਲ ਚੰਗੀ ਮੁਠ ਭੇੜ ਹੋਈ ਸੀ ।

ਦੇਸ਼ ਵਾਪਸੀ

ਜੱਸਾ ਸਿੰਘ ਨੂੰ ਹਰਿਆਣੇ ਦੇ ਇਲਾਕਿਆਂ ਵਿਚ ਨਵੀਆਂ ਤੋਂ ਨਵੀਆਂ ਮੱਲਾਂ ਮਾਰਦੇ ਅਤੇ ਯੁੱਧਾਂ ਵਿਚ ਮਾਰੋ ਮਾਰ ਕਰਦੇ ਨੂੰ ਕੋਈ ਛੇ ਸੱਤ ਵਰ੍ਹੇ ਹੋ ਗਏ ਸਨ ਅਤੇ ਉਸ ਦੀ ਆਯੂ ਵੀ ਇਸ ਵੇਲੇ ਸੱਠ ਕੁ ਸਾਲ ਦੀ ਹੋਵੇਗੀ। ਇਹ 1783 ਦੀ ਗੱਲ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਕਾਲਵੱਸ ਹੋ ਗਿਆ। ਜਿਹੜੀ ਮਿਸਲਦਾਰੀ ਵਿਚੋਂ ਹਾਰ ਕੇ ਰਾਮਗੜੀਆ ਸਰਦਾਰ ਨੂੰ ਪੂਰੀ ਤਰ੍ਹਾਂ ਲੱਟ-ਪੁੱਟ ਹੋ ਕੇ ਸਤਲੁਜ ਪਾਰ ਦੇ ਉੱਤਰ ਦੀ ਆਪਣੀ ਬਾਦਸ਼ਾਹੀ ਛੱਡ ਕੇ ਹਰਿਆਣੇ ਦੇ ਦੂਰ ਪਾਰ ਦੇ ਇਲਾਕਿਆਂ ਵਿਚ ਆਉਣਾ ਪਿਆ ਸੀ, ਇਥੇ ਉਹ ਇਕ ਸ਼ਰਨਾਰਥੀ ਵਾਂਗ ਆਇਆ ਸੀ ਪਰ ਇਕ ਬਾਦਸ਼ਾਹ ਵਾਂਗ ਹੈ ਕੇ ਵਿਚਰਿਆ ਸੀ । ਜੱਸਾ ਸਿੰਘ ਨੇ ਹੌਂਸਲਾ ਤੇ ਸਿਰੜ ਕਦੇ ਨਹੀਂ ਸੀ ਹਾਰਿਆ । ਭਾਵ ਮਿਸਲ ਦੇ ਖੁੱਸ ਜਾਣ ਦੀ ਪੀੜ ਦੀਆਂ ਚੀਸਾਂ ਅਕਸਰ ਉਸ ਦੇ ਦਿਲ ਵਿਚ ਪੈਂਦੀਆਂ ਰਹਿੰਦੀਆਂ ਅਤੇ ਗਾਹੇ-ਬਗਾਹੇ ਅੰਦਰੋਂ ਅੰਦਰ ਸੁਲਗਦੀਆਂ ਰਹਿੰਦੀਆਂ ਸਨ । ਮੁੜ ਆਪਣੀ ਸਲਤਨਤ ਕਾਇਮ ਕਰਨ ਦੀ ਸੱਧਰ ਜੱਸਾ ਸਿੰਘ ਦੇ ਮਨ ਵਿਚ ਉਠਦੀ ਰਹਿੰਦੀ ਸੀ । ਇਸੇ ਹੀ ਬੇਸਬਰੀ ਅਤੇ ਬੇਤਾਬੀ ਵਿਚ ਹੀ ਜੱਸਾ ਸਿੰਘ ਦਿੱਲੀ ਦੇ ਇਰਦ ਗਿਰਦ ਦੇ ਇਲਾਕਿਆ ਵਿਚ ਆਪਣੀ ਹੋਣੀ ਅਜ਼ਮਾਉਂਦਾ ਰਿਹਾ ਸੀ । ਜੱਸਾ ਸਿੰਘ ਦੀ ਹਰ ਮੈਦਾਨ ਫ਼ਤਹਿ ਹੁੰਦੀ ਰਹੀ । ਉਸ ਦੀ ਬਹਾਦਰੀ ਦੇ ਕਾਰਣ ਦੋਸਤਾਂ ਦੀਆਂ ਮਿਲਣੀਆਂ ਵਿਚ ਪ੍ਰਸੰਸਾ ਹੁੰਦੀ ਰਹੀ ਅਤੇ ਦੁਸਮਣਾਂ ਦੇ ਦਿਲਾਂ ਵਿਚ ਈਰਖਾ ਦੇ ਧੁਖਦੇ ਅੰਗਿਆਰ ਤਪਦੇ ਰਹੇ । ਜੱਸਾ ਸਿੰਘ ਮਿੱਤਰਤਾ ਵਿਚ ਸੁਹਿਰਦ ਅਤੇ ਮਿੱਤਰਾਂ ਦਾ ਹਿੱਤ-ਪਾਲਕ ਸੀ । ਧੋਖਾ ਤੇ ਸੁਆਰਥ ਉਸ ਲਈ ਬੁਰੀ ਬਲਾ ਸੀ । ਇਸ ਲਈ ਜੱਸਾ ਸਿੰਘ ਜਿੰਨੇ ਵਰ੍ਹੇ ਆਪਣੇ ਵਤਨੋਂ ਦੂਰ ਰਿਹਾ, ਉਸ ਦਾ ਮਾਣ ਸਤਿਕਾਰ ਉਸੇ ਤਰ੍ਹਾਂ ਬਣਿਆ ਰਿਹਾ ਸੀ ।

ਜੱਸਾ ਸਿੰਘ ਰਾਮਗੜ੍ਹੀਆ ਨੇ ਹਰਿਆਣੇ ਵਿਚ ਆ ਕੇ ਆਪਣੀ ਸਫ਼ਲਤਾ ਦਾ ਘੋਰਾ ਭਾਵੇਂ ਵਿਸ਼ਾਲ ਬਣਾ ਲਿਆ ਸੀ ਅਤੇ ਉਸ ਦੇ ਯੁੱਧਾਂ ਦੀਆਂ ਧੁੰਮਾਂ ਭਾਰਤ ਵਿਚ ਇਕ ਪਾਸਿਉਂ ਉੱਤਰ ਪ੍ਰਦੇਸ਼ ਤਕ, ਦੂਜੇ ਪਾਸੇ ਪੱਛਮ ਵੱਲ ਦੇ ਰਾਜਿਸਥਾਨ ਅਤੇ ਅਫ਼ਗਾਨਿਸਤਾਨ ਦੇ ਇਲਾਕਿਆਂ ਤਕ ਪਈਆਂ ਹੋਈਆਂ ਸਨ । ਪਰ ਆਹਲੂਵਾਲੀਏ ਸਰਦਾਰ ਦੀ ਮੌਤ ਸੁਣ ਕੇ ਉਸ ਨੂੰ ਆਪਣੇ ਵੈਰੀਆਂ ਦੀ ਸ਼ਕਤੀ ਤੇ ਗਿਣਤੀ ਪੰਜਾਬ ਵਿਚ ਘਟਦੀ ਪ੍ਰਤੀਤ ਹੋਈ । ਜੱਸਾ ਸਿੰਘ ਆਹਲੂਵਾਲੀਏ ਸਰਦਾਰ ਦੀ ਮੌਤ ਨਾਲ ਰਾਮਗੜ੍ਹੀਏ ਸਰਦਾਰ ਨੂੰ ਅਨੁਭਵ ਹੋਇਆ ਕਿ ਉਸ ਦੀ ਹਰ ਵੇਲੇ ਹਿੱਕ ਦਹਿਣ ਵਾਲ ਇਕ ਬਲਵਾਨ ਦੁਸ਼ਮਣ ਮੁੱਕ ਗਿਆ ਸੀ ਅਤੇ ਉਸ ਨੂੰ ਇਸ ਚੜ੍ਹਦੇ ਪਾਸੇ ਤੋਂ ਆਪਣੀ ਪਿੱਠ ਮੋਕਲੀ ਹੋਈ ਦਿਸੀ। ਇਸ ਤਰ੍ਹਾਂ ਦੇ ਵਹਿਣਾਂ ਵਿਚ ਵਹਿ ਰਹੇ ਅਤੇ ਸੋਚਾਂ ਵਿਚ ਗੁੱਸੇ ਜੱਜਾ ਸਿੰਘ ਰਾਮਗੜੀਆ ਦੀ ਆਪਣੇ ਹਾਰੇ ਹੋਏ ਇਲਾਕਿਆਂ ਦੀ ਝਾਕ ਮੁੜ ਸੁਰਜੀਤ ਹੋ ਗਈ । ਉਹ ਹੁਣ ਹਾੜੇ ਹਾੜ ਦਾ ਰਹਿੰਦਾ ਸੀ ਅਤੇ ਆਪਣੇ ਬਾਕੀ ਦੇ ਦੁਸ਼ਮਣਾਂ ਨਾਲ ਨਿਪਟਣ ਦੀਆਂ ਸੋਚਾਂ ਵਿਚ ਡੁੱਬਾ ਰਹਿੰਦਾ ਸੀ । ਜਦੋਂ ਉਹ ਆਪਣੀਆਂ ਹਰਿਆਣੇ ਦੀਆਂ ਜਿੱਤਾ ਦਾ ਜਮ੍ਹਾ ਖ਼ਾਤਾ ਜੋੜਦਾ ਤਾਂ ਉਸ ਨੂੰ ਇਉਂ ਪ੍ਰਤੀਤ ਹੁੰਦਾ ਕਿ ਉਸ ਦੀ ਫ਼ੌਜੀ ਸ਼ਕਤੀ ਪੰਜਾਬ ਦੀ ਮਿਸਲ ਹਾਰਣ ਪਿੱਛੋਂ ਵੀ ਕਿਸੇ ਗੱਲੋਂ ਘੱਟੀ ਨਹੀਂ ਸੀ । ਉਸ ਨੇ ਦਿੱਲੀ ਦੇ ਬਾਦਸ਼ਾਹ ਦੇ ਪਟਿਆਲੇ ਉੱਤੇ ਕੀਤੇ ਹਮਲੇ ਸਮੇਤ ਬੇਅੰਤ ਮੁਹਾਜ਼ ਜਿੱਤੇ ਅਤੇ ਮਾਰਕੇ ਮਾਰੇ ਸਨ । ਇਸ ਤਰ੍ਹਾਂ ਸੋਚਦੇ ਜੱਸਾ ਸਿੰਘ ਦੇ ਮਨ ਵਿਚ ਆਪਣੀ ਮਿਸਲ ਦੇ ਇਲਾਕੇ ਮੁੜ ਜਿੱਤਣ ਦੀ ਭਾਵਨਾ ਜਾਗੀ ਅਤੇ ਉਸ ਦੇ ਜਿੱਤਾਂ ਦੇ ਸੁਨਹਿਰੀ ਸੁਪਨੇ ਉਸ ਦੇ ਖ਼ਿਆਲਾਂ ਵਿਚ ਮੰਡਲਾਉਣ ਲੱਗੇ ।

ਉਧਰ ਪੰਜਾਬ ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਤੋਂ ਛੁੱਟ ਕਨ੍ਹਈਆ ਅਤੇ ਸ਼ੁਕਰਚੱਕੀਏ ਸਰਦਾਰਾਂ ਦੀ ਆਪੋ ਵਿਚ ਬੁਰੀ ਤਰ੍ਹਾਂ ਠਣ ਗਈ ਅਤੇ ਚੰਗੀ ਫੁੱਟ ਪੈ ਗਈ ਸੀ । ਇਕ ਘਟਨਾ ਇਸ ਤਰ੍ਹਾਂ ਵਾਪਰੀ ਕਿ ਜੈ ਸਿੰਘ ਕਨ੍ਹਈਆ ਅਤੇ ਮਹਾਂ ਸਿੰਘ ਸ਼ੁਕਰ- ਚੱਕੀਏ ਨੇ ਜੰਮੂ ਉੱਤੇ ਹਮਲਾ ਕਰਨ ਦੀ ਸਲਾਹ ਬਣਾਈ । ਪਰ ਇਨ੍ਹਾਂ ਦੋਹਾਂ ਸਰਦਾਰਾਂ ਦੇ ਇਸ ਪਕਾਏ ਹੋਏ ਮੱਤੇ ਵਿਚ ਭਂਗ ਪੈ ਗਿਆ, ਕਿਉਂ ਜੋ ਸਰਦਾਰ ਮਹਾਂ ਸਿੰਘ ਸ਼ੁਕਰਚੱਕੀਏ ਨੇ ਆਪ ਇਕੱਲੇ ਨੇ ਹੀ ਬਿਨਾਂ ਜੈ ਸਿੰਘ ਕਨ੍ਹਈਏ ਨੂੰ ਦੱਸਿਆਂ ਅਤੇ ਬਿਨਾਂ ਉਸ ਦੀ ਫ਼ੌਜ ਨੂੰ ਨਾਲ ਲਿਆਂ ਹੀ ਜੰਮੂ ਉੱਤੇ ਹੱਲਾ ਬੋਲ ਦਿੱਤਾ ਸੀ । ਸ਼ੁਕਰਚੱਕੀਏ ਮਹਾਂ ਸਿੰਘ ਨੇ ਜੰਮੂ ਦੀ ਲੁੱਟ ਮਾਰ ਹੱਦੋਂ ਵੱਧ ਕੀਤੀ । ਇਸ ਹਮਲੇ ਵਿਚੋ ਅਤੇ ਨਾਲ ਹੀ ਜੰਮੂ ਦੇ ਰਾਜੇ ਉੱਤੇ ਆਪਣੇ ਇਕੱਲੇ ਮਹਾਂ ਸਿੰਘ ਨੇ ਦੀ ਸ਼ਕਤੀ ਦਾ ਚੋਖਾ ਧਨ ਖੱਟਿਆ ਸਿੱਕਾ ਚੰਗੀ ਤਰ੍ਹਾਂ ਬਿਠਾ ਦਿੱਤਾ ।ਏ ਜਦੋਂ ਜੈ ਸਿੰਘ ਕਨ੍ਹਈਏ ਨੂੰ ਮਹਾਂ ਸਿੰਘ ਦੀ ਇਸ ਹਰਕਤ ਅਤੇ ਧੋਖਾ-ਦੇਹੀ ਦਾ ਪਤਾ ਲੱਗਾ ਤਾਂ ਉਸ ਨੂੰ ਮਹਾਂ ਸਿੰਘ ਉੱਤੇ ਨਿਹਾਇਤ ਅਫ਼ਸੋਸ ਹੋਇਆ ਅਤੇ ਮਨ ਵਿਚ ਬਹੁਤ ਗੁੱਸਾ ਆਇਆ । ਵੈਸੇ ਵੀ ਚੜ੍ਹਤ ਸਿੰਘ ਦੀ ਮੌਤ ਪਿੱਛੋਂ ਜੈ ਸਿੰਘ ਕਨ੍ਹਈਆ ਬਾਲਕ ਮਹਾਂ ਸਿੰਘ ਨੂੰ ਆਪਣਾ ਬਰਖ਼ੁਰਦਾਰ ਸਮਝਦਾ ਰਿਹਾ ਸੀ ਅਤੇ ਇਸ ਕਰਕੇ ਵੀ ਉਸ ਨੂੰ ਮਹਾਂ ਸਿੰਘ ਪ੍ਰਤੀ ਅਤਿਅੰਤ ਗੁੱਸਾ ਤੇ ਅਫਸੋਸ ਸੀ । ਉਂਜ ਜੈ ਸਿੰਘ ਕਨ੍ਹਈਆ ਵੀ ਦੁੱਧ ਧੋਤਾ ਨਹੀਂ ਸੀ, ਜਿਸ ਨੇ ਸੰਸਾਰ ਚੰਦ ਕਟੋਚ ਨੂੰ ਉਸ ਦੇ ਕਾਂਗੜੇ ਦੇ ਕਿਲ੍ਹੇ ਦੇ ਜੱਸਾ ਸਿੰਘ ਰਾਮਗੜੀਆ ਤੋਂ ਬਹਾਲ ਕਰਾਉਣ ਦੀ ਸਹਾਇਤਾ ਦਿੱਤੀ ਸੀ ਅਤੇ ਜਿੱਤ ਪਿੱਛੋਂ ਜੈ ਸਿੰਘ ਨੇ ਕਾਂਗੜੇ ਦੇ ਕਿਲ੍ਹੇ ਉੱਤੇ ਆਪਣਾ ਹੀ ਅਧਿਕਾਰ ਜਮ੍ਹਾ ਲਿਆ ਸੀ । ਸੰਸਾਰ ਚੰਦ ਕਟੋਚ ਨਾਲ ਕਨਈਏ ਸਰਦਾਰ ਦੀ ਇਹ ਅਤਿ ਦਰਜੇ ਦੀ ਧੋਖਾ-ਦੇਹੀ ਸੀ । ਪਰ ਆਪਣੇ ਗੁਨਾਹਾਂ ਅਤੇ ਆਪਣੇ ਗਰੇਬਾਨ ਵੱਲ ਕੌਣ ਝਾਤੀ ਮਾਰਦਾ ਹੈ । ਜੈ ਸਿੰਘ ਕਨ੍ਹਈਏ ਨੇ ਇਕ ਵਾਰੀ ਇਸ ਪਿੱਛੋਂ ਜਦੋਂ ਮਹਾਂ ਸਿੰਘ ਉਸ ਨੂੰ ਮਿਲਣ ਆਇਆ ਤਾਂ ਉਸ ਦੀ ਰਜ ਕੇ ਬੇਪੱਤੀ ਕੀਤੀ । ਇਤਿਹਾਸ ਲੇਖਕ ਲਤੀਫ਼ ਅਨੁਸਾਰ ਜਦੋਂ ਮਹਾਂ ਸਿੰਘ ਸ਼ੁਕਰਚੱਕੀਏ ਜੈ ਸਿੰਘ ਕਨ੍ਹਈਏ ਨੂੰ ਦੀਵਾਲੀ ਦੇ ਅਵਸਰ ਉੱਤੇ ਅੰਮ੍ਰਿਤਸਰ ਆ ਕੇ ਮਿਲਿਆ ਤਾਂ ਜੇ ਸਿੰਘ ਨੇ ਮਹਾਂ ਸਿੰਘ ਦੀ ਬੇਪੱਤੀ ਕਰਦਿਆਂ ਕਿਹਾ–1‘ਭਗਤੀਆ (ਨਚਾਰਾ) ਮੇਰੇ ਸਾਹਮਣਿਉਂ ਚਲੇ ਜਾ । ਮੈਂ ਤੇਰੀ ਫਫੜੇਬਾਜ਼ ਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦਾ ” ਇਤਿਹਾਸਕਾਰਾਂ ਦਾ ਇਹ ਵਿਚਾਰ ਹੈ ਕਿ ਜੈ ਸਿੰਘ ਕਨ੍ਹਈਏ ਨੇ ਮਹਾਂ ਸਿੰਘ ਤੋਂ ਜੰਮੂ ਤੋਂ ਲੁੱਟੇ ਗਏ। ਮਾਲ ਦਾ ਹਿੱਸਾ ਮੰਗਿਆ ਅਤੇ ਮਹਾਂ ਸਿੰਘ ਨੇ ਉਸ ਨੂੰ ਕੋਈ ਹਿੱਸਾ ਲੈਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਇਤਿਹਾਸਕਾਰ ਬੂਟੇ ਸ਼ਾਹ ਨੇ ਆਪਣੀ ਪੁਸਤਕ “ਤਾਰੀਖ਼-ਏ-ਪੰਜਾਬ” ਵਿਚ ਲਿਖਿਆ ਹੈ ਕਿ ਜੈ ਸਿੰਘ ਨੂੰ ਮਹਾਂ ਸਿੰਘ ਵੱਲੋਂ ਕੋਈ ਹਿੱਸਾ ਨਾ ਮਿਲਣ ਉੱਤੇ ਜੈ ਸਿੰਘ ਕਨ੍ਹਈਏ ਨੇ ਸ਼ੁਕਰਚੱਕੀਏ ਸਰਦਾਰ ਦੀ ਫ਼ੌਜ ਉੱਤੇ ਹਮਲਾ ਕਰਕੇ ਉਸ ਨੂੰ ਹਾਰ ਦਿੱਤੀ । ਇਸ ਤਰ੍ਹਾਂ ਦੋਹਾਂ ਸਰਦਾਰਾਂ ਵਿਚ ਬੜੀ ਵੈਰ ਭਾਵਨਾ ਵੱਧ ਗਈ ਸੀ ।

ਮਹਾਂ ਸਿੰਘ ਇਸ ਸਮੇਂ ਆਪਣੀ ਚੜ੍ਹਦੀ ਜਵਾਨੀ ਦੀ ਉਮਰ ਵਿਚ ਸੀ । ਉਸ ਨੇਕਨ੍ਹਈਏ ਸਰਦਾਰ ਹੱਥੋਂ ਆਪਣੀ ਹੋਈ ਹੇਠੀ ਨੂੰ ਆਪਣੇ ਲਈ ਇਕ ਲਾਹਨਤ ਸਮਝਿਆ । ਗੁੱਸੇ ਵਿਚ ਆਇਆ ਮਹਾਂ ਸਿੰਘ ਕਨਈਏ ਸਰਦਾਰ ਤੋਂ ਬਦਲਾ ਲੈਣ ਦੀ ਸੋਚ ਰਿਹਾ ਸੀ ਅਤੇ ਉਸ ਦੀ ਸਭ ਪਹਿਲੀ ਨਜ਼ਰ ਕਾਂਗੜੇ ਦੇ ਰਾਜੇ ਸੰਸਾਰ ਚੰਦ ਕਟੋਚ ਤੇ ਗਈ। ਕਿਉਂਕਿ ਸੰਸਾਰ ਚੰਦ ਵੀ ਜੈ ਸਿੰਘ ਕਨ੍ਹਈਏ ਤੋਂ ਆਪਣੇ ਨਾਲ ਕਨ੍ਹਈਏ ਸਰਦਾਰ ਵੱਲੋਂ ਹੋਈ ਠੱਗੀ ਦਾ ਬਦਲਾ ਲੈਣਾ ਚਾਹੁੰਦਾ ਸੀ । ਇਸ ਤਰ੍ਹਾਂ ਪਹਿਲਾਂ ਸੰਸਾਰ ਚੰਦ ਅਤੇ ਮਹਾਂ ਸਿੰਘ ਦਾ ਜੋੜ ਹੋ ਗਿਆ । ਇਸ ਪਿੱਛੋਂ ਦੋਹਾਂ ਨੇ ਜੈ ਸਿੰਘ ਕਨ੍ਹਈਏ ਦੇ ਦੁਸ਼ਮਣ ਜੱਸਾ ਸਿੰਘ ਰਾਮਗੜ੍ਹੀਏ ਨੂੰ ਆਪਣੇ ਨਾਲ ਮਿਲਾਉਣ ਦੀ ਵਿਉਂਤ ਬਣਾਈ ਅਤੇ ਮਹਾਂ ਸਿੰਘ ਸ਼ੁਕਰਚੱਕੀਏ ਨੇ ਆਪਣੇ ਵਕੀਲ ਰਾਏ ਅਹਿਮਦ ਨੂੰ ਸਤਲੁਜ ਤੋਂ ਪਾਰ ਵਸਦੇ ਜੱਸਾ ਸਿੰਘ ਪਾਸ ਭੇਜਿਆ ਅਤੇ ਉਸ ਨੂੰ ਕਨ੍ਹਈਏ ਸਰਦਾਰ ਵਿਰੁਧ ਲੜਾਈ ਦੇ ਗੱਠਜੋੜ ਵਿਚ ਸ਼ਾਮਲ ਕਰਨ ਲਈ ਪ੍ਰੇਰਿਆ । ਇਸ ਤੋਂ ਇਲਾਵਾ ਮਹਾਂ ਸਿੰਘ ਨੇ ਜੱਸਾ ਸਿੰਘ ਨੂੰ ਭਰੋਸਾ ਦਿੱਤਾ ਕਿ ਉਸ ਦੀ ਮਿਸਲ ਦੇ ਕਨ੍ਹਈਏ ਸਰਦਾਰ ਦੇ ਕਬਜ਼ੇ ਵਿਚਲੇ ਸਾਰੇ ਇਲਾਕੇ ਮੁੜ ਜਿੱਤ ਕੇ ਰਾਮਗੜੀਏ ਸਰਦਾਰ ਲਈ ਬਹਾਲ ਕਰਾਏ ਜਾਣਗੇ । ਸਰਦਾਰ ਮਹਾਂ ਸਿਘ ਸ਼ੁਕਰਚੱਕੀਏ ਦਾ ਵਕੀਲ ਉਪਰੋਕਤ ਸੰਦੇਸ਼ ਲੈ ਕੇ ਰਾਮਗੜੀਏ ਸਰਦਾਰ ਨੂੰ ਰਾਏ ਕੋਟ ਵਿਖੇ ਮਿਲਿਆ ਦੱਸਿਆ ਜਾਂਦਾ ਹੈ ।

ਜੱਸਾ ਸਿੰਘ ਨੇ ਮਹਾਂ ਸਿੰਘ ਦੇ ਵਕੀਲ ਤੋਂ ਸਾਰੀ ਗੱਲਬਾਤ ਸੁਣੀ ਅਤੇ ਉਸ ਨੇ ਪੰਜਾਬ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਘੋਖਿਆ। ਜੱਸਾ ਸਿੰਘ ਪਹਿਲਾਂ ਹੀ ਪੰਜਾਬ ਵਿਚ ਆਉਣ ਦੀਆਂ ਵਿਉਤਾਂ ਬਣਾ ਰਿਹਾ ਸੀ । ਮਹਾਂ ਸਿੰਘ ਦੇ ਵਕੀਲ ਤੋਂ ਸੰਦੇਸ਼ ਸੁਣ ਕੇ ਜੱਸਾ ਸਿੰਘ ਦੇ ਮਨ ਵਿਚ ਇਕਦਮ ਪੰਜਾਬ ਵਿਚ ਸਥਾਪਿਤ ਹੋਣ ਦੀਆਂ ਆਸਾਂ ਦੀ ਕਿਰਣ ਚਮਕੀ । ਪਰ ਦੂਜੇ ਪਲ ਹੀ ਉਹ ਇਨ੍ਹਾਂ ਭਾਂਤ ਭਾਂਤ ਦੇ ਸਰਦਾਰਾਂ ਦੀਆਂ ਘੁੰਤਰਬਾਜ਼ੀਆਂ ਦੇ ਆਪਣੇ ਮਨ ਵਿਚ ਫੈਲਣੇ ਫੈਲਣ ਬਹਿ ਗਿਆ । ਉਸ ਨੂੰ ਖੁੜਕੀ ਕਿ ਆਪਣਾ ਬਦਲਾ ਲੈਣ ਲਈ ਹਰ ਕੋਈ ਦੂਸਰੇ ਨੂੰ ਬਲਦੀ ਭੱਠੀ ਵਿਚ ਝੋਕ ਦਿੰਦਾ ਹੈ । ਇਹ ਖ਼ਿਆਲ ਆਉਂਦਿਆਂ ਹੀ ਜੱਸਾ ਸਿੰਘ ਨੂੰ ਮਹਾਂ ਸਿੰਘ ਦੀ ਨੀਅਤ ਉੱਤੇ ਵੀ ਸ਼ੱਕ ਹੋਣ ਲੱਗਾ । ਜੱਸਾ ਸਿੰਘ ਨੂੰ ਬੀਤ ਦੀਆਂ ਸਿਮਰਤੀਆਂ ਯਾਦ ਆਈਆਂ ਕਿ ਜਦੋਂ ਜੱਸਾ ਸਿੰਘ ਰਾਮਗੜ੍ਹੀਆ ਅਤੇ ਮਹਾਂ ਸਿੰਘ ਦੇ ਪਿਉ ਚੜ੍ਹਤ ਸਿੰਘ ਦੋਹਾਂ ਇਕੱਠਿਆਂ ਨੇ ਦੁਰਾਨੀਆਂ ਅਤੇ ਮੁਗਲਾਂ ਦੇ ਵਿਰੁਧ ਕਿੰਨੇ ਮੁਹਾਜ਼ ਜਿੱਤੇ ਸਨ । ਜੱਸਾ ਸਿੰਘ ਆਹਲੂਵਾਲੀਆ ਦੀ ਸਰਦਾਰੀ ਹੇਠ ਰਾਮਗੜ੍ਹੀਏ ਸਰਦਾਰ ਨੇ ਕਿਵੇਂ ਸਿੱਖੀ ਦੇ ਮਿਸ਼ਨ ਦੇ ਆਪਣੇ ਫ਼ਰਜ਼ ਨਿਭਾਏ ਸਨ ਅਤੇ ਜੈ ਸਿੰਘ ਕਨ੍ਹਈਏ ਨਾਲ ਮਿਲ ਕੇ ਉਸ ਨੇ ਕਿੰਨੇ ਰਣ ਜਿੱਤੇ ਸਨ । ਸਭ ਤੋਂ ਵੱਧ ਅਫ਼ਸੋਸ ਉਸ ਨੂੰ ਭੰਗੀ ਸਰਦਾਰਾਂ ਉੱਤੇ ਸੀ ਕਿ ਜਿਨ੍ਹਾਂ ਦੀ ਸਹਾਇਤਾ ਕਰਨ ਦੀ ਖ਼ਾਤਰ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚੱਕੀਏ ਅਤੇ ਆਹਲੂਵਾਲੀਏ ਸਰਦਾਰਾਂ ਨਾਲ ਵਿਗਾੜ ਲਈ ਸੀ ਅਤੇ ਜੱਸਾ ਸਿੰਘ ਦੀ ਮਿਸਲ ਨੂੰ ਖੋਹਣ ਵੇਲੇ ਭੰਗੀ ਸਰਦਾਰ ਵੀ ਬਾਕੀ ਮਿਸਲਦਾਰਾਂ ਨਾਲ ਕਿਵੇਂ ਛਾਲ ਮਾਰ ਕੇ ਰਲ ਗਏ ਸਨ । ਇਸ ਤਰ੍ਹਾਂ ਦੀਆਂ ਸੋਚਾਂ ਸੋਚਦੇ ਜੱਸਾ ਸਿੰਘ ਨੇ ਲਿਖਤੀ ਗੱਠਜੋੜ ਤੋਂ ਬਿਨਾਂ ਕੁਝ ਨਾ ਕਰਨਾ ਚਾਹਿਆ ਅਤੇ ਆਪਣੇ ਇਸ ਫ਼ੈਸਲੇ ਬਾਰੇ ਮਹਾ ਸਿੰਘ ਦੇ ਵਕੀਲ ਨੂੰ ਜਾਣੂ ਕਰਾ ਦਿੱਤਾ ਸੀ । ਭਾਵੇਂ ਦੇਸ਼ ਵਾਪਸੀ ਲਈ ਜੱਸਾ ਸਿੰਘ ਰਾਮਗੜ੍ਹੀਆ ਦੇ ਮਨ ਵਿਚ ਇਕ ਪ੍ਰਬਲ ਇੱਛਾ ਉਠ ਰਹੀ ਸੀ ਅਤੇ ਇਸ ਮੰਤਵ ਲਈ ਉਹ ਯੁੱਧ ਕਰਨ ਤੋਂ ਵੀ ਨਹੀਂ ਸੀ ਕਤਰਾਇਆ। ਪਰ ਉਸ ਨੇ ਸੱਠ ਸਾਲ ਦੀ ਉਮਰ ਵਿਚ ਕੱਚੀਆਂ ਗੋਲੀਆਂ ਖੇਡਣੀਆਂ ਛੱਡ ਦਿੱਤੀਆਂ ਸਨ। ਉਹ ਜਵਾਨ ਉਮਰ ਦੇ ਮਹਾਂ ਸਿੰਘ ਨੂੰ ਅਤੇ ਸੰਸਾਰ ਚੰਦ ਨੂੰ ਇਕ ਲਿਖਤੀ ਬੰਧਨ ਵਿਚ ਬੰਨ੍ਹਣਾ ਚਾਹੁੰਦਾ ਸੀ । ਜ਼ਬਾਨੀ ਕਲਾਮੀ ਦਾ ਸੱਦਾ ਉਸ ਨੇ ਠੁਕਰਾ ਦਿੱਤਾ ਸੀ । ਕਿਉਂ ਜੋ ਜੱਸਾ ਸਿੰਘ ਇਸ ਸਵਾਰਥ ਭਰੀ ਦੁਨੀਆਂ ਵਿਚ ਆਪਣੀ ਜਵਾਨੀ ਅਤੇ ਅਧਵਾਟੇ ਦੀ ਉਮਰ ਬਿਤਾ ਚੁੱਕਾ ਸੀ । ਉਸ ਨੂੰ ਇਸ ਗੱਲ ਦਾ ਪੂਰੀ ਭਾਂਤ ਪਤਾ ਸੀ ਕਿ ਇਹ ਦੋਵੇਂ ਉਸ ਵਲੇ ਦੇ ਸੁਆਰਥੀ ਮਹਾਂ ਸਿੰਘ ਅਤੇ ਸੰਸਾਰ ਚੰਦ ਕਟਚ ਆਪਣੇ ਆਪਣੇ ਹਿੱਤਾਂ ਲਈ ਤੇ ਆਪਣੀ ਬਣੀ ਭੀੜ ਦੇ ਸਮੇਂ ਲਈ ਉਸ ਦੀ ਸਹਾਇਤਾ ਮੰਗਦੇ ਸਨ । ਪਰ ਸੋਚਾਂ ਸੋਚਦਿਆਂ ਅਤੇ ਹਰ ਨਿਕੀ ਨਿਕੀ ਗੱਲ ਨੂੰ ਵਿਚਾਰਦਿਆਂ ਜੱਸਾ ਸਿੰਘ ਨੇ ਵੀ ਆਪਣਾ ਸੁਆਰਥ ਪੂਰਾ ਕਰਨ ਦੀ ਸੋਚੀ ਅਤੇ ਆਪਣੀ ਗਵਾਚੀ ਹੋਈ ਮਿਸਲ- ਦਾਰੀ ਕਾਇਮ ਕਰਕੇ ਆਪਣੇ ਦੇਸ਼ ਵਿਚ ਵਾਪਸ ਆ ਕੇ ਆਪਣਾ ਮੁੜ ਵਸੇਬਾ ਕਰਨ ਵਿਚ ਹੀ ਅਕਲਮੰਦੀ ਸਮਝੀ । ਜਦੋਂ ਮਹਾਂ ਸਿੰਘ ਅਤੇ ਸੰਸਾਰ ਚੰਦ ਨੇ ਜੱਸਾ ਸਿੰਘ ਰਾਮਗੜ੍ਹੀਆ ਦੇ ਸੁਝਾਉ ਅਨੁਸਾਰ ਲਿਖਤੀ ਸੰਧੀ ਪੱਤਰ ਵੀ ਕਰਨਾ ਮੰਨ ਲਿਆ ਤਾਂ ਜੱਸਾ ਸਿੰਘ ਰਾਮਗੜ੍ਹੀਆ ਨੇ ਵੀ ਉਸ ਤਿੰਨ ਧਿਰੀ ਲਿਖਤੀ ਅਹਿਦਨਾਮੇ ਉੱਤੇ ਹਸਤਾਖ਼ਰ ਕਰ ਦਿੱਤੇ ”

ਹੁਣ ਇਕ ਪਾਸੇ ਸ਼ੁਕਰਚੱਕੀਏ, ਕਾਂਗੜੇ ਦਾ ਰਾਜਾ ਸੰਸਾਰ ਚੰਦ ਕਟੋਚ, ਜੱਸਾ ਸਿੰਘ ਰਾਮਗੜ੍ਹੀਆ ਸਰਦਾਰ ਸਨ ਜਦੋਂ ਕਿ ਬਟਾਲੇ ਦਾ ਇਕ ਕਨ੍ਹਈਆਂ ਦੇ ਹੱਥੋਂ ਦੁੱਖੀ ਮੁਸਲ- ਮਾਨ ਆਗੂ ਗ਼ੁਲਾਮ ਗਊਸ ਵੀ ਇਨ੍ਹਾਂ ਤਿੰਨਾਂ ਧਿਰਾਂ ਨੇ ਗਠਜੋੜ ਵਿਚ ਸਹਾਇਤਾ ਲਈ ਨਾਲ ਰਲਾ ਲਿਆ। ਦੂਜੇ ਪਾਸੇ ਜਦੋਂ ਜੈ ਸਿੰਘ ਕਨ੍ਹਦੀਏ ਨੂੰ ਜੱਸਾ ਸਿੰਘ ਰਾਮਗੜ੍ਹੀਆ ਦੇ ਸ਼ੁਕਰਚੱਕੀਏ ਸਰਦਾਰ ਨਾਲ ਗਠਜੋੜ ਦਾ ਪਤਾ ਲੱਗਾ ਤਾਂ ਉਸ ਨੇ ਰਾਮਗੜ੍ਹੀਆ ਸਰਦਾਰ ਦੇ ਹੱਦ ਬੰਨੇ ਨਾਲ ਲਗਦੇ ਉਸ ਦੇ ਕੱਟੜ ਦੁਸ਼ਮਣ ਆਹਲੂਵਾਲੀਆ ਮਿਸਲ ਦੇ ਗੱਦੀ ਦੇ ਗੱਦੀਦਾਰ ਭਾਗ ਸਿੰਘ ਆਹਲੂਵਾਲੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ। ਭੰਗੀ ਮਿਸਲ ਦਾ ਜਾਨਸ਼ੀਨ ਇਸ ਮੌਕੇ ਤੇ ਦੇਸਾ ਸਿੰਘ ਸੀ, ਜੋ ਲੇਖਕ ਅਲੀ- ਉਦ-ਦੀਨ ਦੇ ਲਿਖਣ ਅਨੁਸਾਰ ਇਸ ਲੜਾਈ ਵਿਚ ਇਸ ਤੇਘੜੇ ਦੇ ਨਾਲ ਸੀ ‘

ਕਿਉਂਕਿ ਭੰਗੀ ਮਿਸਲ ਦੇ ਮਜੀਠੇ ਦੇ ਇਲਾਕੇ ਉੱਤੇ ਆਹਲੂਵਾਲੀਆ ਅਤੇ ਜੋ ਸਿੰਘ ਕਨ੍ਹਈਆ ਦੀਆਂ ਫ਼ੌਜਾਂ ਨੇ ਹੱਲਾ ਬੋਲ ਕੇ ਕਬਜ਼ਾ ਕਰ ਲਿਆ ਸੀ, ਇਹ ਪੰਜਾਬ ਦਾ ਅੰਮ੍ਰਿਤਸਰ ਨੇੜੇ ਖੁੱਸਿਆ ਹੋਇਆ ਮੈਦਾਨੀ ਇਲਾਕਾ ਭੰਗੀਆਂ ਦੇ ਦਿਲ ਵਿਚ ਰੜਕਦਾ ਸੀ ਅਤੇ ਜਿਸ ਦੇ ਆਲੇ-ਦੁਆਲੇ ਭੰਗੀ ਮਿਸਲ ਦੀ ਬੜੀ ਪ੍ਰਸਿੱਧਤਾ ਸੀ । ਇਸ ਲਈ ਭੰਗੀ ਮਿਸਲ ਸ਼ੁਕਰਚੱਕੀਆ ਅਤੇ ਰਾਮਗੜ੍ਹੀਆ ਨਾਲ ਰਲ ਗਈ ਸੀ। ਉਂਜ ਵੀ ਜੱਸਾ ਸਿੰਘ ਆਹਲੂਵਾਲੀਏ ਦੇ ਚਲਾਣਾ ਕਰਨ ਨਾਲ ਆਹਲੂਵਾਲੀਆ ਮਿਸਲ ਦੀ ਸ਼ਕਤੀ ਨੂੰ ਚੋਖਾ ਧੱਕਾ ਲੱਗਾ ਸੀ ਅਤੇ ਸ਼ੁਕਰਚੱਕੀਆ ਮਿਸਲ ਇਕ ਚੜਦਾ ਸੂਰਜ ਸੀ ।

ਅੰਦਰਲੇ ਦਿਲੋਂ ਭੰਗੀ ਸ਼ੁਕਰਚੱਕੀਆ ਮਹਾਂ ਸਿੰਘ ਤੋਂ ਵੀ ਬੜੇ ਤੰਗ ਅਤੇ ਸੱਤੇ ਹੋਏ ਸਨ । ਵੈਸੇ ਪੰਜਾਬ ਦੀ ਬਲਵਾਨ ਭੰਗੀ ਮਿਸਲ ਇਸ ਵੇਲੇ ਢਹਿੰਦੀਆਂ ਕਲਾਂ ਵੱਲ ਜਾ ਰਹੀ ਸੀ। ਉਸ ਵੇਲੇ ਭਾਗ ਸਿੰਘ ਵਰਗੇ ਭੰਗੀ ਸਰਦਾਰ ਭੰਗੀ ਮਿਸਲਦਾਰ ਦੇ ਵਿਰੁਧ ਬਗ਼ਾਵਤ ਕਰਕੇ ਸੁਤੰਤਰ ਹੋ ਗਏ ਸਨ । ਝੰਗ ਵਿਚੋਂ ਭੰਗੀ ਮਿਸਲਦਾਰ ਦੇਸਾ ਸਿੰਘ ਨੂੰ ਕਰ ਵੀ ਆਉਣਾ ਬੰਦ ਹੋ ਗਿਆ ਸੀ । 1778-79 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਨੇ ਅਫ਼ਗਾਨਿਸਤਾਨ ਤੋਂ ਆ ਕੇ ਹਮਲਾ ਕਰਕੇ ਭੰਗੀ ਮਿਸਲ ਤੋਂ ਮੁਲਤਾਨ ਹਥਿਆ ਲਿਆ ਸੀ । ਇਸ ਲੜਾਈ ਵਿਚ ਭੰਗੀਆਂ ਦਾ ਅਤਿਅੰਤ ਨੁਕਸਾਨ ਹੋਇਆ ਸੀ ਅਤੇ ਤਿੰਨ ਹਜ਼ਾਰ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ। ਦੇਸਾ ਸਿੰਘ ਦੇ ਅਧੀਨ ਭੰਗੀ ਮਿਸਲ ਦਿਨੋਂ ਦਿਨ ਨਿਘਰਦੀ ਜਾਂਦੀ ਸੀ । ਤੈਮੂਰ ਸ਼ਾਹ ਦੇ ਕਬਜ਼ੇ ਵਿਚ ਮੁਲਤਾਨ ਆਉਣ ਪਿੱਛੋਂ ਮਹਾਂ ਸਿੰਘ ਸ਼ੁਕਰਚੱਕੀਏ ਨੇ ਵੀ ਬਿਪਤਾ ਵਿਚ ਫਸੇ ਹੋਏ ਭੰਗੀ ਮਿਸਲਦਾਰ ਦੇਸਾ ਸਿੰਘ ਦੇ ਇਲਾਕੇ ਤੇ ਹੱਲਾ ਬੋਲ ਕੇ ਪਹਿਲਾਂ ਪਿੰਡ ਭੱਟੀਆਂ ਲੁਟੀ ਅਤੇ ਫੇਰ ਸਾਹੀਵਾਲ ਤੇ ਝੰਗ ਲੁੱਟਿਆ । ਇਸ ਪਿੱਛੋਂ ਮਹਾਂ ਸਿੰਘ ਦੇਸਾ ਸਿੰਘ ਭੰਗੀ ਦੇ ਇਲਾਕੇ ਈਸਾ ਖੇਲ੍ਹ ਅਤੇ ਮੂਸਾ ਖੇਲ ਆਪਣੇ ਕਬਜ਼ੇ ਵਿਚ ਕਰ ਲਏ ਸਨ । ਦੇਸਾ ਸਿੰਘ ਇਸ ਲੜਾਈ ਵਿਚ 1782 ਵਿਚ ਮਾਰਿਆ ਗਿਆ ਸੀ । ਇਨ੍ਹਾਂ ਹਾਲਤਾਂ ਵਿਚ ਭੰਗੀ ਮਿਸਲ ਨੇ ਫੇਰ ਵੀ ਜੈ ਸਿੰਘ ਅਤੇ ਆਹਲੂਵਾਲੀਏ ਦੇ ਗੱਠਜੋੜ ਦੇ ਮੁਕਾਬਲੇ ਵਿਚ ਸ਼ੁਕਰਚੱਕੀਆ ਅਤੇ ਰਾਮਗੜੀਆ ਨਾਲ ਮਿਲਣ ਨੂੰ ਤਰਜੀਹ ਦਿੱਤੀ ਸੀ । ਸ਼ਾਇਦ ਇਹ ਵੀ ਜੱਸਾ ਸਿੰਘ ਰਾਮਗੜੀਆ ਦੀ ਪੁਰਾਣੀ ਮਿੱਤਰਤਾ ਹੀ ਭੰਗੀਆਂ ਦੇ ਦਿਲ ਵਿਚ ਜਾਗ ਪਈ ਹੋਵੇਗੀ ।

ਇਸ ਦਸ਼ਾ ਵਿਚ ਇਕ ਪਾਸੇ ਜੈ ਸਿੰਘ ਕਨ੍ਹਈਆ ਤੇ ਭਾਗ ਸਿੰਘ ਆਹਲੂਵਾਲੀਆ ਦਾ ਜੁੱਟ ਸੀ ਅਤੇ ਦੂਜੇ ਪਾਸੇ ਮਹਾਂ ਸਿੰਘ ਸ਼ੁਕਰਚੱਕੀਏ, ਜੱਸਾ ਸਿੰਘ ਰਾਮਗੜ੍ਹੀਏ, ਸੰਸਾਰ ਚੰਦ ਅਤੇ ਭੰਗੀਆਂ ਦੇ ਚੋਘੜੇ ਦਾ ਗੱਠਜੋੜ ਸੀ ।

ਜਿਨ੍ਹਾਂ ਪੰਜਾਬ ਦੇ ਮਿਸਲਦਾਰਾਂ ਨੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਉਸ ਦੇ ਵਤਨੋਂ ਉਜਾੜ ਦਿੱਤਾ ਸੀ, ਉਨ੍ਹਾਂ ਨੂੰ ਹੀ ਹੁਣ ਹੱਥਾਂ ਨਾਲ ਗੰਢੀਆ ਮੂੰਹਾਂ ਨਾਲ ਖੋਲ੍ਹਣੀਆਂ ਪਈਆਂ ਸਮ । ਸ਼ੁਕਰਚੱਕੀਏ, ਕਨ੍ਹਈਏ ਦੀ ਹੁਣ ਆਪ ਵਿਚ ਵੱਜ ਪਈ ਸੀ । ਪਹਿਲਾਂ ਪੰਜਾਬ ਵਿਚ ਬਿਦੇਸ਼ੀਆਂ, ਮੁਗ਼ਲਾਂ ਅਤੇ ਦੁਰਾਨੀਆਂ ਦੇ ਕਾਰਣ ਬਦਅਮਨੀ ਸੀ ਅਤੇ ਜਦੋਂ ਮਿਸਲਾਂ ਦਾ ਰਾਜ ਆਪਣੇ ਭਰ ਜੋਬਨ ਤੇ ਆਇਆ ਤਾਂ ਮਿਸਲਦਾਰਾਂ ਵਿਚ ਆਪੋ ਵਿਚ ਦੀ ਖੋਹ ਖਿੱਚ ਪੈ ਗਈ ਸੀ ਅਤੇ ਉਹ ਆਪੋ ਵਿਚ ਇਕ ਦੂਜੇ ਦੇ ਇਲਾਕੇ ਹੜੱਪ ਕਰਨ ਲਈ ਆਪਣੀਆਂ ਫ਼ੌਜਾਂ ਦੇ ਗ਼ਰੀਬ ਤੇ ਭੋਲੇ ਭਾਲੇ ਖ਼ਾਲਸੇ ਨੂੰ ਖ਼ਾਲਸੇ ਦੇ ਵਿਰੁਧ ਹੀ ਲੜਾ ਲੜਾ ਕੇ ਮਰਵਾ ਰਹੇ ਸਨ । ਸਰਬਤ ਖ਼ਾਲਸਾ ਭਾਵੇਂ ਸਦਾ ਹੀ ਕਾਇਮ ਰਿਹਾ ਸੀ ਪਰ ਉਸ ਦੀ ਪਵਿੱਤਰ ਤੇ ਲੋਕ ਹਸਤੀ ਨੂੰ ਮੰਨਣ ਵਾਲੀਆਂ ਮਿਸਲਾਂ ਦੇ ਮੁੱਖੀਆਂ ਦੀ ਜ਼ਮੀਰ ਲਿਸੀ ਪੈ ਗਈ ਸੀ ਅਤੇ ਦੁਨੀਆਂ ਦੇ ਧਨ ਦੌਲਤ ਦੇ ਲਾਲਚ ਵਿਚ ਫਸ ਕੇ ਮਿਸਲਦਾਰ ਸਰਬਤ ਖ਼ਾਲਸੇ ਦਾ ਕਲਿਆਣ ਕਰਨ ਵਾਲੀ ਮੱਤ ਮਾਰੀ ਗਈ ਸੀ ।

ਜੱਸਾ ਸਿੰਘ ਰਾਮਗੜ੍ਹੀਆ ਇਸ ਗੱਠਜੋੜ ਦੇ ਸਿਰੇ ਚੜ੍ਹਨ ਪਿੱਛੋਂ ਆਪਣੇ ਨਾਲ ਦੇ ਸਾਥੀ ਫੌਜੀ ਸਿੰਘਾਂ ਦੀ ਵਹੀਰ ਲੈ ਕੇ ਹਰਿਆਣੇ ਤੋਂ ਪੰਜਾਬ ਵੱਲ ਵੱਧਣ ਲੱਗਾ । ਉਧਰ ਜੈ ਸਿੰਘ ਕਨ੍ਹਈਏ ਨੇ ਰਾਮਗੜ੍ਹੀਏ ਸਰਦਾਰ ਦੇ ਸ਼ੁਕਰਚੱਕੀਏ ਮਹਾਂ ਸਿੰਘ ਨਾਲ ਗੱਠਜੋੜ ਦਾ ਪਤਾ ਲੱਗਣ ਤੇ ਗੁਰਬਖ਼ਸ਼ ਸਿੰਘ ਦੂਏ ਦੀ ਕਮਾਨ ਵਿਚ ਫ਼ੌਜੀ ਦਸਤੇ ਦੇ ਕੇ ਜੱਸਾ ਸਿੰਘ ਨੂੰ ਰੋਕ ਲਾਉਣ ਲਈ ਝੜਪ ਲੈਣ ਲਈ ਭੇਜਿਆ । ਗੁਰਬਖ਼ਸ਼ ਸਿੰਘ ਦੀ ਜੱਸਾ ਸਿੰਘ ਨਾਲ ਪਟਿਆਲੇ ਦੇ ਨੇੜੇ ਹੀ ਇਕ ਸਖ਼ਤ ਝੜਪ ਹੋਈ ਅਤੇ ਅਗਿਉਂ ਜੱਸਾ ਸਿੰਘ ਨੇ ਵੀ ਗੁਰਬਖ਼ਸ਼ ਸਿੰਘ ਦੀ ਰੁਕਾਵਟ ਨੂੰ ਜੈ ਸਿੰਘ ਕਨ੍ਹਈਏ ਵੱਲੋਂ ਇਕ ਮੁੱਢਲੀ ਵੰਗਾਰ ਸਮਝਿਆ। ਜੱਸਾ ਸਿੰਘ ਨੇ ਇਸ ਝੜਪ ਨੂੰ ਸਖ਼ਤ ਮੁਕਾਬਲਾ ਕਰਕੇ ਪਛਾੜ ਦਿੱਤਾ ਅਤੇ ਗੁਰਬਖ਼ਸ਼ ਸਿੰਘ ਦਾ ਫ਼ੌਜੀ ਦਸਤਾ ਹਾਰ ਗਿਆ ਅਤੇ ਇਸ ਮੁੱਠਭੇੜ ਵਿਚ ਗੁਰਬਖ਼ਸ਼ ਸਿੰਘ ਖੁਦ ਵੀ ਮਾਰਿਆ विभा ।

ਹੁਣ ਜੱਸਾ ਸਿੰਘ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਸੀ ਰਹੀ ਅਤੇ ਉਹ ਰਵਾਂ ਰਵੀਂ ਸਤਲੁਜ ਪਾਰ ਕਰ ਗਿਆ । ਰਾਮਗੜ੍ਹੀਏ ਸਰਦਾਰ ਦੇ ਪੁੱਜਣ ਦੀ ਦੇਰ ਸੀ ਕਿ ਉਮਰ ਦੇ ਕੱਚੇ ਪਰ ਜਵਾਨ ਤੇ ਬਹਾਦਰ ਮਹਾਂ ਸਿੰਘ ਨੇ ਚੌਹਾਂ ਫ਼ੌਜਾਂ ਦੀ ਕਮਾਨ ਲੰਬੇ ਤਜਰਬੇ ਦੇ ਮ ਲਕ ਅਤੇ ਬੇਅੰਤ ਮੁਹਿੰਮਾਂ ਦੇ ਨਾਇਕ ਤੇ ਜੇਤੂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਹੱਥ ਦੇ ਦਿੱਤੀ । ਜੈ ਸਿੰਘ ਕਨ੍ਹਈਆ ਅਤੇ ਜੱਸਾ ਸਿੰਘ ਰਾਮਗੜੀਆ ਜਿਹੜੇ ਇਨਾਂ ਦੋਹਾਂ ਸੂਰਮਿਆਂ ਦੀ ਜੋੜੀ ਕਦੇ ਜ਼ਕਰੀਆ ਖ਼ਾਨ, ਕਦੇ ਨਾਦਰ ਸ਼ਾਹ, ਕਦੇ ਅਹਿਮਦ ਸ਼ਾਹ ਅਬਦਾਲੀ ਨਾਲ ਉਭਰ ਉਭਰ ਕੇ ਟੱਕਰਾਂ ਲੈਂਦੀ ਬੜੀ ਫ਼ਬਦੀ ਸੀ ਅੱਜ ਉਹ ਅਸਲੀ ਨਾਟਕ ਦੇ ਪਾਤਰ ਪੰਜਾਬ ਦੀ ਰੰਗ ਭੂਮੀ ਉੱਤੇ ਇਕ ਦੂਜੇ ਦੇ ਵਿਰੁਧ ਦੋਵੇਂ ਪ੍ਰਤਿਨਾਇਕਾਂ ਦਾ ਢਾਹੂ ਨਾਟਕ ਖੇਡ ਰਹੇ ਸਨ ।

ਜੱਸਾ ਸਿੰਘ ਨੇ ਸਾਰੀਆਂ ਫ਼ੌਜਾਂ ਦੀ ਕਮਾਨ ਆਪਣੇ ਹੱਥ ਲਈ ਤੇ ਉਸ ਨੇ ਆਪਣੀਆਂ, ਸ਼ੁਕਰਚੱਕੀਆਂ ਅਤੇ ਭੰਗੀ ਦੀਆਂ ਫ਼ੌਜਾਂ ਹਮਲਾ ਕਰਨ ਲਈ ਮੈਦਾਨੀ ਇਲਾਕਿਆਂ ਉੱਤੇ ਬੀੜ ਦਿੱਤੀਆਂ ਅਤੇ ਸੰਸਾਰ ਚੰਦ ਕਟੋਚ ਦੀ ਫੌਜ ਨੂੰ ਪਹਾੜੀ ਇਲਾਕੇ ਵਿਚ ਕਾਂਗੜੇ ਦੇ ਕਿਲ੍ਹੇ ਉਦਾਲੇ ਘੇਰਾ ਪਾਉਣ ਲਈ ਨਿਯੁਕਤ ਕਰ ਦਿੱਤਾ । ਇਨ੍ਹਾਂ ਸੰਮਿਲਿਤ ਫ਼ੌਜਾਂ ਨੇ ਪਹਿਲਾਂ ਬਟਾਲੇ ਉੱਤੇ ਧਾਵਾ ਕੀਤਾ । ਜਿਹੜਾ ਬਟਾਲਾ ਰਾਮਗੜ੍ਹੀਆ ਮਿਸਲ ਨੇ ਕਈ ਵਾਰ ਜਿੱਤਿਆ ਅਤੇ ਕਈ ਵਾਰੀ ਹਾਰਿਆ ਸੀ । ਬਟਾਲੇ ਦੀ ਲੜਾਈ ਵਿਚ ਖ਼ਾਸ ਘਟਨਾ ਇਹ ਵਾਪਰੀ ਕਿ ਜੈ ਸਿੰਘ ਕਨ੍ਹਈਆ ਦਾ ਜਵਾਨ ਪੁੱਤਰ ਗੁਰਬਖ਼ਸ਼ ਸਿੰਘ ਇਕ ਤੀਰ ਦੀ ਮਾਰ ਨਾਲ ਮਾਰਿਆ ਗਿਆ । ਗੁਰਬਖ਼ਸ਼ ਸਿੰਘ ਦੀ ਮੌਤ ਨੂੰ ਦੇਖ ਕੇ ਜੋ ਸਿੰਘ ਕਨ੍ਹਈਆ ਰੋਂਦਾ ਰੋਂਦਾ ਆਪਣੇ ਘੋੜੇ ਤੋਂ ਬੇਤਹਾਸ਼ਾ ਹੇਠਾਂ ਡਿੱਗ ਪਿਆ ਅਤੇ ਉਸ ਨੂੰ ਆਪਣੇ ਤੀਰਾਂ ਅਤੇ ਹੋਰ ਹਥਿਆਰਾਂ ਦੀ ਕੋਈ ਸੁੱਧ-ਬੁੱਧ ਨਾ ਰਹੀ, ਜਿਧਰ ਨੂੰ ਡਿਗਦੇ ਸਨ ਡਿਗ ਪਏ । ਉਸ ਨੇ ਸਾਹਮਣੇ ਲੜਦੀਆਂ ਵੈਰੀ ਦੀਆਂ ਫ਼ੌਜਾਂ ਦੀ ਵੀ ਕੋਈ ਪਰਵਾਹ ਨਾ ਕੀਤੀ ਅਤੇ ਆਪਣੀ ਨਿੱਜੀ ਸੁਰੱਖਿਆ ਦਾ ਬਿਨਾਂ ਕੋਈ ਖ਼ਿਆਲ ਕੀਤੇ ਪੁੱਤਰ ਦੇ ਡੂੰਘੇ ਸੋਗ ਅਤੇ ਦੁੱਖ ਵਿਚ ਢਹਿ ਪਿਆ । ਕਿਉਂਕਿ ਕਿਸੇ ਵੇਲੇ ਜੈ ਸਿੰਘ ਕਨ੍ਹਈਆ ਵੀ ਜੱਸਾ ਸਿੰਘ ਵਾਂਗੂ ਹੀ ਖ਼ਾਲਸਾ ਫ਼ੌਜਾਂ ਦਾ ਹੀਰਾ ਸੀ, ਇਸ ਲਈ ਰਾਮਗੜੀਆ ਅਤੇ ਸ਼ੁਕਰਚੱਕੀਏ ਸਰਦਾਰਾਂ ਨੇ ਵੀ ਡਿਗੋ ਪਏ ਸਰਦਾਰ ਨੂੰ ਕੁਝ ਨਾ ਕਿਹਾ ਅਤੇ ਸਗੋਂ ਉਸ ਕੋਲ ਆ ਕੇ ਅਫ਼ਸੋਸ ਪ੍ਰਗਟ ਕੀਤਾ ਅਤੇ ਉਸ ਦਾ ਦੁੱਖ ਦੇਖ ਕੇ ਲੜਾਈ ਬੰਦ ਕਰ ਦਿੱਤੀ P ਕਨ੍ਹਈਆ ਫ਼ੌਜਾਂ ਦੇ ਹੌਂਸਲੇ ਇਸ ਤਰਾਂ ਪਸਤ ਹੋ ਗਏ ਅਤੇ ਚੁੱਪ-ਚਪੀਤਿਆਂ ਹੀ ਕਿਲ੍ਹਾ ਫਤਹਿ ਹੋ ਗਿਆ । ਗੁਰਬਖ਼ਸ਼ ਸਿੰਘ ਦੀ ਵਿਧਵਾ ਪਤਨੀ ਸਦਾ ਕੌਰ ਉਸ ਸਮੇਂ ਬੜੀ ਮੁਸ਼ਕਲ ਵਿਚ ਬਟਾਲਿਉਂ ਨਿਕਲ ਕੇ ਬਚ ਕੇ ਸੱਈਆਂ ਜਾ ਵੜੀ ਸੀ । ਫੇਹ ਸਾਂਝੇ ਮੋਰਚੇ ਦੀਆਂ ਫ਼ੌਜਾਂ ਨੇ ਕਲਾਨੌਰ ਤੇ ਹਮਲਾ ਕੀਤਾ ਅਤੇ ਉਥੇ ਦਾ ਕਿਲ੍ਹਾ ਬਰਦਾਰ ਹਕੀਕਤ ਸਿੰਘ ਕਨ੍ਹਈਏ ਦਾ ਪੁੱਤਰ ਮੰਗਲ ਸਿੰਘ ਸੀ। ਮੰਗਲ ਸਿੰਘ ਅਤੇ ਜੈ ਸਿੰਘ ਨੇ ਜੱਸਾ ਸਿੰਘ ਰਾਮਗੜੀਆ ਦੀ ਕਮਾਨ ਹੇਠ ਲੜਦੀਆਂ ਫ਼ੌਜਾਂ ਦਾ ਤਿੰਨ ਕੁ ਦਿਨ ਡਟ ਕੇ ਮੁਕਾਬਲਾ ਕੀਤਾ। ਆਖ਼ਰਕਾਰ ਲੜਾਈ ਵਿਚ ਚੌਹਾਂ ਧਿਰਾਂ ਦੀਆਂ ਸਮਿਲਿਤ ਫ਼ੌਜਾਂ ਨੇ ਕਲਾਨੌਰ ਦਾ ਕਿਲ੍ਹਾ ਫ਼ਤਹਿ ਕਰ ਲਿਆ। ਇਸ ਪਿੱਛੋਂ ਜੈ ਸਿੰਘ ਆਪਣੀਆਂ ਹਾਰਦੀਆਂ ਫੌਜਾਂ ਦੇਖ ਕੇ ਅਤੇ ਇਸ ਲੜਾਈ ਵਿਚ ਆਪਣੀ ਅੰਤਿਮ ਹਾਰ ਦਾ ਅਨੁਮਾਨ ਲਾ ਕੇ ਪਠਾਨਕੋਟ ਵੱਲ ਨੂੰ ਭੱਜ ਗਿਆ ਸੀ ।

ਦੂਜੇ ਪਾਸੇ ਸੰਸਾਰ ਚੰਦ ਕਟੋਚ ਨੇ ਮੁਕੱਰੀਆ ਅਤੇ ਹਾਜੀਪੁਰ ਦਾ ਕੁੱਝ ਹਿੱਸਾ ਕਨ੍ਹਈਏ ਸਰਦਾਰ ਤੋਂ ਜਿੱਤ ਲਿਆ ਸੀ ਪਰ ਅਟੱਲਗੜ੍ਹ ਦੇ ਕਿਲ੍ਹੇ ਵਿਚੋਂ ਜੈ ਸਿੰਘ ਕਨ੍ਹਈਏ ਦੀ ਇਕ ਨੌਜਵਾਨ ਦਾਸੀ ਔਰਤ ਨੇ ਸੰਸਾਰ ਚੰਦ ਦਾ ਬੜਾ ਡਟ ਕੇ ਮੁਕਾਬਲਾ ਕੀਤਾ ਸੀ ਅਤੇ ਸੰਸਾਰ ਚੰਦ ਤੋਂ ਸਖ਼ਤ ਯੁੱਧ ਕਰਨ ਦੇ ਬਾਵਜੂਦ ਵੀ ਅਟੱਲਗੜ੍ਹ ਦਾ ਕਿਲ੍ਹਾ ਫ਼ਤਿਹ ਨਹੀਂ ਸੀ। ਹੋਇਆ। ਗੱਲ ਕੀ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਸਾਰੇ ਇਲਾਕੇ ਇਸ ਲੜਾਈ ਵਿਚ ਕਨ੍ਹਈਆ ਮਿਸਲ ਦੇ ਕਬਜ਼ੇ ਵਿਚੋਂ ਜਿੱਤ ਕੇ ਆਪਣੇ ਕਬਜ਼ੇ ਹੇਠ ਕਰ ਲਏ ਸਨ ।

ਜੱਸਾ ਸਿੰਘ ਨੂੰ ਆਪਣੀ ਦੇਸ਼ ਵਾਪਸੀ ਤੇ ਆਪਣੀ ਮੁੜ ਸਥਾਪਨਾ ਕਰਨ ਦਾ ਪੂਰਾ ਪੂਰਾ ਅਵਸਰ ਜੁੜਿਆ । ਭਾਵੇਂ ਪਹਾੜੀ ਇਲਾਕਿਆਂ ਦੀ ਲੜਾਈ ਅੱਜ ਵਿਚ ਵਿਚਾਲੇ ਹੀ ਸੀ । ਉਧਰ ਜੈ ਸਿੰਘ ਕਨ੍ਹਈਏ ਦੇ ਪੁੱਤਰ ਗੁਰਬਖ਼ਸ਼ ਸਿੰਘ ਦੀ ਵਿਧਵਾ ਪਤਨੀ ਸਦਾ ਕੌਰ ਨੇ ਇਕ ਖੇਡ ਖੇਡੀ ਕਿ ਉਸ ਨੇ ਮਹਾਂ ਸਿੰਘ ਸ਼ੁਕਰਚੱਕੀਏ ਦੀ ਪਤਨੀ ਰਾਜ ਕੌਰ ਨੂੰ ਉਸ ਦੇ ਪੁੱਤਰ ਰਣਜੀਤ ਸਿੰਘ ਨਾਲ ਆਪਣੀ ਪਿਤਾ ਪੱਖੋਂ ਯਤੀਮ ਇਕਲੌਤੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਕਰਨ ਲਈ ਮਨਾ ਲਿਆ ।

ਗੁਰਬਖ਼ਸ਼ ਸਿੰਘ ਕਨ੍ਹਈਏ ਦੀ ਮੌਤ ਪਿੱਛੋਂ ਉਸ ਦੀ ਧੀ ਮਹਿਤਾਬ ਕੌਰ ਦੇ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਹੋਏ ਰਿਸ਼ਤੇ ਪਿੱਛੋਂ ਸਿੱਖ ਮਿਸਲਾਂ ਦੀ ਰਾਜਨੀਤੀ ਨੇ ਮੁੜ ਕੇ ਫੇਰ ਦੂਜੇ ਪਾਸੇ ਨੂੰ ਪਲਟਾ ਖਾਧਾ । ਇਹ ਘਟਨਾ ਵਾਪਰਣ ਨਾਲ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਅਤੇ ਜੈ ਸਿੰਘ ਕਨ੍ਹਈਆ ਬੜੇ ਨਿੱਘੇ ਰਿਸ਼ਤੇਦਾਰ ਬਣ ਗਏ ਸਨ, ਅਤੇ ਭੰਗੀ ਸਰਦਾਰਾਂ, ਸੰਸਾਰ ਚੰਦ ਕਟੋਚ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਸਥਿਤੀ ਵਿਚ ਪਹਿਲਾਂ ਨਾਲੋਂ ਬੜਾ ਫ਼ਰਕ ਪੈ ਗਿਆ ਸੀ । ਇਹ ਘਟਨਾ ਵਾਪਰਣ ਨਾਲ ਸ਼ੁਕਰਚੱਕੀਏ ਅਤੇ ਕਨ੍ਹਈਏ ਸਰਦਾਰਾਂ ਵਿਚ ਸੁਲ੍ਹਾ ਹੋ ਗਈ ਸੀ ਅਤੇ ਬੜੀ ਨੇੜਤਾ ਵੱਧ ਗਈ ਸੀ । ਪਰ ਭੰਗੀ ਸਰਦਾਰਾਂ ਨੇ ਇਸ ਲੜਾਈ ਵਿਚ ਕੁਝ ਨਹੀਂ ਸੀ ਖਟਿਆ ਸਗੋਂ ਸਭ ਕੁਝ ਗਵਾਇਆ ਹੀ ਗਵਾਇਆ ਸੀ। ਕਿਉਂਕਿ ਇਸ ਲੜਾਈ ਤੋਂ ਪਹਿਲਾਂ ਭੰਗੀਆਂ ਦੀ ਮਿਸਲ ਦੀ ਮੰਦ-ਭਾਗੀ ਦਸ਼ਾ ਦੇਖ ਕੇ ਸ਼ੁਕਰਚੱਕੀਏ ਮਹਾਂ ਸਿੰਘ ਅਤੇ ਜੈ ਸਿੰਘ ਕਨ੍ਹਈਏ ਦੋਹਾਂ ਸਰਦਾਰਾਂ ਨੇ ਭੰਗੀਆਂ ਦੇ ਇਲਾਕੇ ਹੜ੍ਹਪ ਕਰਨ ਦਾ ਅਯੋਗ ਲਾਭ ਉਠਾਇਆ ਸੀ । ਹੁਣ ਬਕਰੀ ਲਈ ਦੋਵੇਂ ਬਘਿਆੜ ਹੀ ਇਕੱਠੇ ਹੋ ਗਏ ਸਨ । ਦੂਜੇ ਪਾਸੇ ਜੱਸਾ ਸਿੰਘ ਰਾਮਗੜ੍ਹੀਆ ਦੀ ਦਸ਼ਾ ਭੰਗੀਆਂ ਨਾਲੋਂ ਬਹੁਤ ਚੰਗੀ ਸੀ, ਕਿਉਂ ਜੋ ਜੱਸਾ ਸਿੰਘ ਰਾਮਗੜੀਆ ਮੁੜ ਕੜਿਆ ਕੜਾਇਆ ਆਪਣੀ ਰਾਮਗੜ੍ਹੀਆ ਮਿਸਲ ਵਿਚ ਸਥਾਪਿਤ ਹੋ ਚੁੱਕਾ ਸੀ । ਉਂਜ ਜੱਸਾ ਸਿੰਘ ਨੇ ਕਨ੍ਹਈਆਂ ਤੇ ਸ਼ੁਕਰਚੱਕੀਆਂ ਦੇ ਇਸ ਰਿਸ਼ਤੇ ਦੇ ਗਾਂਢਾ ਸਾਂਢਾ ਦੇ ਹੋ ਜਾਣ ਵਾਲੀ ਗੱਲ ਨੂੰ ਪਹਿਲਾਂ ਵੀ ਆਪਣੇ ਕਿਆਫੇ ਲਾਉਂਦਿਆਂ ਭਾਪਿਆਂ ਹੋਇਆ ਸੀ । ਪਰ ਇਸ ਦਾ ਉਸ ਨੂੰ ਕੋਈ ਪਰਪੱਕ ਨਹੀਂ ਸੀ ਦਿਸਦਾ। ਵੈਸੇ ਵੀ ਜੱਸਾ ਸਿੰਘ ਦੇ ਸਾਹਮਣੇ ਆਪਣੀ ਖੁਸੀ ਹੋਈ ਮਿਸਲ ਦਾ ਸਵਾਲ ਸੀ ਅਤੇ ਦੂਜੇ ਉਹ ਦੇਸ਼ ਨਿਕਾਲਾ ਭੁਗਤ ਰਿਹਾ ਸੀ । ਇਸ ਲਈ ਉਸ ਨੇ ਸ਼ੁਕਰਚੱਕੀਏ ਸਰਦਾਰ ਨਾਲ ਕਨ੍ਹਈਏ ਸਰਦਾਰ ਵਿਰੁਧ ਲੜਾਈ ਲਈ ਸ਼ਾਮਲ ਹੋਣਾ ਮੰਨ ਲਿਆ ਸੀ । ਰਾਮਗੜੀਆ ਸਰਦਾਰ ਆਪਣੀ ਮਿਸਲ ਦੇ ਇਲਾਕੇ ਮੁੜ ਫ਼ਤਿਹ ਕਰਨ ਵਿਚ ਸਫਲ ਹੋ ਗਿਆ ਸੀ ਅਤੇ ਸ਼ੁਕਰਚੱਕੀਏ ਸਰਦਾਰ ਦੀ ਸਹਾਇਤਾ ਕਰਨ ਦਾ ਦਿੱਤਾ ਹੋਇਆ। ਭਰੋਸਾ ਆਖਰਕਾਰ ਜੱਸਾ ਸਿੰਘ ਵਾਸਤੇ ਲਾਭਦਾਇਕ ਸਿੱਧ ਹੋਇਆ ਸੀ ।

ਇਸ ਮੌਕੇ ਤੇ ਸ਼ੁਕਰਚੱਕੀਏ ਅਤੇ ਕਨ੍ਹਈਆਂ ਦੀ ਸੁਲ੍ਹਾ ਹੋਣ ਦਾ ਬਹੁਤਾ ਨੁਕਸਾਨ ਸੰਸਾਰ ਚੰਦ ਕਟੋਚ ਨੂੰ ਹੋਇਆ ਸੀ । ਕਿਉਂ ਜੋ ਇਸ ਸੁਲ੍ਹਾ ਹੋਣ ਪਿੱਛੋਂ ਸ਼ੁਕਰਚੱਕੀਆ ਸਰਦਾਰ ਮਹਾਂ ਸਿੰਘ ਸੁਭਾਵਿਕ ਹੀ ਆਪਣੇ ਰਿਸ਼ਤੇਦਾਰ ਜੈ ਸਿੰਘ ਕਨ੍ਹਈਆ ਦਾ ਪੱਖੀ ਬਣ ਚੁੱਕਾ ਸੀ । ਦੂਜੇ ਪਾਸੇ ਜੱਸਾ ਸਿੰਘ ਵੀ ਰਾਜਨੀਤੀ ਅਤੇ ਯੁੱਧਾਂ ਦੇ ਬੇਅੰਤ ਭੇੜਾਂ ਵਿਚ ਤਜਰਬੇਕਾਰ ਹੋ ਚੁੱਕਾ ਸੀ । ਉਸ ਨੂੰ ਵੀ ਪਤਾ ਸੀ ਕਿ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਦੇ ਬੈਠ ਜਾਣ ਪਿੱਛੋਂ ਸੰਸਾਰ ਚੰਦ ਦੀ ਮਦਦ ਕਰਨਾ ਉਸ ਸਥਿਤੀ ਵਿਚ ਸ਼ੁਕਰਚੱਕੀਏ ਅਤੇ ਕਨੂਈਏ ਅਤੇ ਆਹਲੂਵਾਲੀਏ ਤਿੰਨਾਂ ਸਰਦਾਰਾਂ ਦੀ ਵਿਰੋਧਤਾ ਕਰਨ ਦੇ ਸਮਾਨ ਸੀ । ਇਸ ਲਈ ਨੀਤੀਵਾਨ ਜੱਸਾ ਸਿੰਘ ਨੇ ਆਪਣਾ ਹਾਣ ਲਾਭ ਗਿਣਿਆ ਗੱਠਿਆ ਹੋਇਆ ਸੀ । ਉਸ ਨੇ ਐਸੀ ਦਸ਼ਾ ਵਿਚ ਜੈ ਸਿੰਘ ਕਨ੍ਹਈਏ ਜਾਂ ਸ਼ੁਕਰਚੱਕੀਏ ਮਹਾਂ ਸਿੰਘ ਆਦਿਕ ਨਾਲ ਆਪਣੇ ਵੱਲੋਂ ਕੋਈ ਛੇੜ ਨਹੀਂ ਸੀ ਛੇੜੀ। ਉਸ ਨੇ ਇਸ ਸਥਿਤੀ ਵਿਚ ਸੰਸਾਰ ਚੰਦ ਕਟੋਚ ਨੂੰ ਕੇਵਲ ਜੈ ਸਿੰਘ ਕਨ੍ਹਈਏ ਨਾਲ ਸੁਲ੍ਹਾ ਸਫਾਈ ਕਰ ਲੈਣ ਦੀ ਰਾਏ ਦੇ ਦਿੱਤੀ ਸੀ ਜੋ ਕਿ ਸੰਸਾਰ ਚੰਦ ਅਤੇ ਜੈ ਸਿੰਘ ਦੀ ਸੁਲ੍ਹਾ ਦੀ ਪੇਸ਼ਕਸ਼ ਜੈ ਸਿੰਘ ਵੱਲੋਂ ਹੀ ਹੋ ਗਈ ਸੀ । ਸੰਸਾਰ ਚੰਦ ਉਸ ਵੱਲ ਕਾਂਗੜੇ ਦਾ ਕਿਲ੍ਹਾ ਵੱਧ ਤੋਂ ਵੱਧ ਤਾਕਤ ਖ਼ਰਚ ਕਰਕੇ ਵੀ ਜਿੱਤ ਨਹੀਂ ਸੀ ਸਕਦਾ। ਜੋ ਸਿੰਘ ਵੱਲੋਂ ਸੁਲ੍ਹਾ ਕਰਨ ਦੀ ਸੁਝਾਉਣੀ ਦੀ ਸੰਸਾਰ ਚੰਦ ਕਟੋਚ ਨੂੰ ਪਹਿਲਾਂ ਹੀ ਉਡੀਕ ਸੀ ਅਤੇ ਅੰਤਕਾਰ ਜੈ ਸਿੰਘ ਦੇ ਸੁਲ੍ਹਾ ਦੀ ਪੇਸ਼ਕਸ਼ ਕਰਨ ਦਾ ਹਸ਼ਰ ਇਹ ਹੋਇਆ ਕਿ ਸੰਸਾਰ ਚੰਦ ਨੂੰ ਆਪਣੇ ਮੁਕੇਰੀਆਂ ਅਤੇ ਹਾਜੀਪੁਰ ਦੇ ਕੁਝ ਜਿੱਤੇ ਹੋਏ ਇਲਾਕੇ ਜੈ ਸਿੰਘ ਕਨ੍ਹਈਏ ਨੂੰ ਵਾਪਸ ਦੇਣੇ ਪਏ ਅਤੇ ਆਪ ਕਾਂਗੜੇ ਦੇ ਕਿਲੇ ਉੱਤੇ ਇਸ ਸ਼ਰਤ ਉੱਤੇ ਕਾਬਜ਼ ਹੋ ਸਕਿਆ ਕਿ ਉਸ ਨੇ ਜੈ ਸਿੰਘ ਕਨ੍ਹਈਏ ਨੂੰ ਇਸ ਗੱਲ ਦਾ ਭਰੋਸਾ ਦੇ ਦਿੱਤਾ ਸੀ ਕਿ ਉਹ (ਸੰਸਾਰ ਚੰਦ ਕਟੋਚ) ਰਾਮਗੜ੍ਹੀਏ ਸਰਦਾਰ ਵਿਰੁਧ ਲੜਾਈ ਸਮੇਂ ਜੈ ਸਿੰਘ ਕਨ੍ਹਈਏ ਦੀ ਸਹਾਇਤਾ ਕਰੇਗਾ। ਇਸ ਤਰ੍ਹਾਂ ਹੁਣ ਤਿੰਨ ਧਿਰਾਂ ਮੁੜ ਰਾਮਗੜੀਏ ਸਰਦਾਰ ਦੇ ਵਿਰੁੱਧ ਇਕਮੁੱਠ ਹੋ ਗਈਆਂ ਸਨ । ਬੜੀਆਂ ਆਸਾਂ ਉਮੰਗਾਂ ਤੇ ਰੀਝਾਂ ਨਾਲ ਕੀਤੇ ਪਹਿਲੇ ਗੱਠਜੋੜ ਇਕ ਵਾਰ ਫੇਰ ਭੰਗ ਹੋ ਗਏ ਅਤੇ ਇਕ ਦੂਜੇ ਦੇ ਵੈਰ ਵਿਰੋਧ ਮੁੜ ਜਾਗ ਪਏ ਸਨ । ਵਰਤਮਾਨ ਦੀਆਂ ਭੁੱਲ ਭੁਲਾ ਗਏ ਸਨ ਅਤੇ ਪੁਰਾਣੀਆਂ ਕੀਤੀਆਂ ਕੱਤਰੀਆਂ ਚੇਤੇ ਆਉਣ ਲੱਗ ਪਈਆਂ ਸਨ ।

ਮੁੜ ਉਹੀ ਜੀਵਨ ਸੰਗਰਾਮ

ਜੱਸਾ ਸਿੰਘ ਰਾਮਗੜੀਆ ਮੁੜ ਪੰਜਾਬ ਵਿਚ ਸਤਲੁਜ ਦੇ ਉੱਤਰ ਵੱਲ ਦੇ ਆਪਣੇ ਇਲਾਕਿਆਂ ਉੱਤੇ 1783 ਵਿਚ ਜੈ ਸਿੰਘ ਕਨ੍ਹਈਏ ਦੀ ਹਾਰ ਪਿੱਛੋਂ ਕਾਬਜ਼ ਹੋ ਗਿਆ ਸੀ ਅਤੇ ਉਸ ਨੇ ਆਪਣੇ ਇਲਾਕਿਆਂ ਨੂੰ ਚੰਗੀ ਤੋਂ ਚੰਗੀ ਤਰ੍ਹਾਂ ਸੁਰੱਖਿਅਤ ਰਖਣ ਲਈ ਚੋਖਾ ਯਤਨ ਕੀਤਾ । ਵਿਸ਼ੇਸ਼ ਕਰਕੇ ਉਸ ਨੇ ਆਪਣੀ ਮਿਸਲ ਤੇ ਕਿਲ੍ਹਿਆਂ ਵਿਚ ਜਿੰਨਾ ਵੀ ਹੋ ਸਕਿਆ ਪਹਿਲਾਂ ਨਾਲੋਂ ਹੋਰ ਚੰਗਾ ਵਾਧਾ ਕੀਤਾ ਸੀ । ਕਿਉਂਕਿ ਜੱਸਾ ਸਿੰਘ ਨੂੰ ਪਿਛਲੀ ਵਾਰੀ ਚੌਹਾਂ ਮਿਸਲਾਂ ਦੀਆਂ ਫੌਜਾਂ ਸਾਹਮਣੇ ਬੜੀ ਤਕੜੀ ਹਾਰ ਹੋਈ ਸੀ । ਜੱਸਾ ਸਿੰਘ ਮੁੜ ਕੇ ਮਿਸਲਦਾਰ ਬਣ ਗਿਆ ਸੀ । ਹੁਣ ਜਦੋਂ ਉਹ ਪਹਿਲਾਂ ਵਾਂਗ ਹੀ ਇਕ ਸ਼ਕਤੀਸ਼ਾਲੀ ਮਿਸਲਦਾਰ ਦੇ ਰੂਪ ਵਿਚ ਆਪਣਾ ਪੁਨਰ ਸਥਾਪਨ ਕਰ ਚੁੱਕਾ ਸੀ ਉਸ ਨੂੰ ਹੁਣ ਪਹਿਲਾਂ ਵਾਂਗ ਹੀ ਇਨ੍ਹਾਂ ਇਲਾਕਿਆਂ ਦੀ ਲੱਖਾਂ ਰੁਪਏ ਦੀ ਆਮਦਨੀ ਵੀ ਹੋਣ ਲੱਗ ਪਈ ਸੀ । ਇਸ ਤੋਂ ਇਲਾਵਾ ਜੱਸਾ ਸਿੰਘ ਰਾਮਗੜ੍ਹੀਆ ਦੀ ਮਿਸਲ ਦਾ ਗੁੰਮਿਆ ਹੋਇਆ ਤੇਜ ਪ੍ਰਤਾਪ ਵੀ ਦੁਬਾਰਾ ਪੁਨਰ ਸੁਰਜੀਤ ਹੋ ਗਿਆ ਸੀ । ਪਰ ਦੁਨੀਆਂ ਦਾ ਰਾਜ ਭਾਗ ਰਾਜ ਦੇ ਮੁੱਖੀ ਲਈ ਸੁਲਾ ਦੀ ਸੇਜ ਹੁੰਦੀ ਹੈ। ਜੱਸਾ ਸਿੰਘ ਰਾਮਗੜ੍ਹੀਏ ਦੇ ਵਿਰੋਧੀ ਮੁੜ ਫੇਰ ਸਿਰ ਚੁੱਕਣ ਲੱਗ ਪਏ ਸਨ । ਉਸ ਨੂੰ ਮਸੀਂ ਥੋੜ੍ਹੇ ਜਿਹੇ ਸੁੱਖ, ਸਬਰ ਤੇ ਸ਼ਾਂਤੀ ਬੜੇ ਕਹਿਰਾਂ ਨਾਲ ਪ੍ਰਾਪਤ ਹੋਏ ਹਨ, ਛੇਤੀ ਹੀ ਮੁੜ ਕੇ ਫੇਰ ਉਹੀ ਈਰਖਾ ਅਤੇ ਕੀਨੇ ਉਤਪੰਨ ਹੋਣ ਲੱਗੇ ।

ਜਦੋਂ ਜੱਸਾ ਸਿੰਘ ਹਰਿਆਣੇ ਵਿਚ ਸੀ ਤਾਂ ਉਹ ਆਪਣੀ ਮਿਸਲ ਕਨ੍ਹਈਆਂ ਨੂੰ ਹਾਰਿਆ ਹੋਇਆ ਸੀ । ਹੋਰ ਕਿਸੇ ਨਾਲ ਉਸ ਦੀ ਕੋਈ ਖ਼ਾਸ ਅਦਾਵਤ ਨਹੀਂ ਸੀ । ਹੁਣ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਦੀ ਜੈ ਸਿੰਘ ਕਨ੍ਹਈਏ ਨਾਲ ਰਿਸ਼ਤੇਦਾਰੀ ਹੋ ਜਾਣ ਉੱਤੇ ਮਹਾਂ ਸਿੰਘ ਹੁਣ ਜੱਸਾ ਸਿੰਘ ਦਾ ਸੁਭਾਵਿਕ ਹੀ ਫੇਰ ਵਿਰੋਧੀ ਸੀ। ਉਧਰ ਆਹਲੂਵਾਲੀਆ ਭਾਗ ਸਿੰਘ ਕਨ੍ਹਈਏ ਦਾ ਮਦਦਗਾਰ ਹੋਣ ਕਰਕੇ ਜੈ ਸਿੰਘ ਕਨ੍ਹਈਏ ਦੀ ਹਾਰ ਨੂੰ ਉਹ ਇਕ ਤਰ੍ਹਾਂ ਦੀ ਆਪਣੀ ਹਾਨੀ ਸਮਝਦਾ ਸੀ । ਇਸ ਤੋਂ ਇਲਾਵਾ ਆਹਲੂਵਾਲੀਏ ਸਰਦਾਰ ਭਾਗ ਸਿੰਘ ਦੀਆਂ ਹੱਦਾਂ ਉੱਤੇ ਉਸ ਦਾ ਪੁਰਾਣਾ ਗੁਆਂਢੀ ਦੁਸ਼ਮਣ ਜੱਸਾ ਸਿੰਘ ਰ ਮਗੜ੍ਹੀਆ ਫੇਰ ਬਾਕਾਇਦਾ ਸਥਾਪਿਤ ਹੋ ਗਿਆ ਸੀ ਤੇ ਸਿਰ੍ਹਾਣੇ ਆਣ ਬੈਠਾ ਸੀ । ਭਾਗ ਸਿੰਘ ਆਹਲੂਵਾਲੀਏ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਖ਼ਾਤਰ ਅਤੇ ਰਾਮਗੜੀਏ ਸਰਦਾਰ ਨੂੰ ਆਪਣਾ ਰੋਹਬ ਦਾਅਬ ਦਿਖਾਉਣ ਖ਼ਾਤਰ ਉਸ ਨਾਲ ਕਈ ਝੜਪਾਂ ਕੀਤੀਆਂ । ਸਭ ਤੋਂ ਪਹਿਲਾਂ ਇਨ੍ਹਾਂ ਦੋਹਾਂ ਮਿਸਲਦਾਰਾਂ ਦੀ ਮੁੱਠਭੇੜ ਫਗਵਾੜੇ ਦੇ ਨੇੜੇ ਰਾਮਗੜ੍ਹ ਨਾਂ ਦੇ ਪਿੰਡ ਦੇ ਸਥਾਨ ਤੇ ਹੋਈ ਜਿਸ ਵਿਚ ਆਹਲੂਵਾਲੀਏ ਸਰਦਾਰ ਦਾ ਹੱਥ ਉਪਰ ਸੀ । ਜੱਸਾ ਸਿੰਘ ਨੂੰ ਇਸ ਝੜਪ ਵਿਚ ਭਾਗ ਸਿੰਘ ਨੇ ਹਰਾ ਦਿੱਤਾ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਇਲਾਕੇ ਦੇ ਰਾਮਗੜ੍ਹੀਆ ਉੱਤ ਆਹਲੂਵਾਲੀਏ ਸਰਦਾਰ ਨੇ ਚੋਖੀ ਸਖ਼ਤੀ ਕੀਤੀ। ਦੋਹਾਂ ਸਰਦਾਰਾਂ ਵਿਚ ਹੋਰ ਛੋਟੀਆਂ ਛੋਟੀਆਂ ਝੜਪਾਂ ਵੀ ਹੋਈਆਂ ਪਰ ਦੂਜੀ ਝੜਪ ਜੋ ਰਾਮਗੜੀਏ ਸਰਦਾਰ ਦੀ ਭਾਗ ਸਿੰਘ ਨਾਲ ਬਿਆਸ ਦਰਿਆ ਦੇ ਕੰਢੇ ਤੇ ਹੋਈ, ਉਸ ਵਿਚ ਜੱਜਾ ਸਿੰਘ ਹਾਰ ਗਿਆ ਸੀ । ਇਸ ਤਰ੍ਹਾਂ ਦੋ ਵਾਰੀ ਜੱਸਾ ਸਿੰਘ ਰਾਮਗੜ੍ਹੀਏ ਨੂੰ ਹਰਾ ਕੇ ਭਾਗ ਸਿੰਘ ਨੇ ਜੱਸਾ ਸਿੰਘ ਦਾ ਤੇਜ ਪ੍ਰਤਾਪ ਆਪਣੇ ਮੁਕਾਬਲੇ ਵਿਚ ਮੁੜ ਕੇ ਫੇਰ ਘੱਟਾ ਦਿੱਤਾ ਸੀ ।

ਫੇਰ ਵੀ ਭਾਗ ਸਿੰਘ ਆਹਲੂਵਾਲੀਏ ਨਾਲ ਇਨ੍ਹਾਂ ਹੋਈਆਂ ਝੜਪਾਂ ਦਾ ਜੱਸਾ ਸਿੰਘ ਨੂੰ ਇੰਨਾ ਹਰਜ ਨਹੀਂ ਸੀ ਹੋਇਆ ਜਿੰਨਾ ਇਸ ਪਿੱਛੋਂ ਕਨ੍ਹਈਏ ਅਤੇ ਸ਼ੁਕਰਚੱਕੀਏ ਸਰਦਾਰਾਂ ਵੱਲੋਂ ਹੋਇਆ ਸੀ ।

ਦੂਜੇ ਪਾਸੇ ਜੈ ਸਿੰਘ ਕਨ੍ਹਈਆ ਵੀ ਰਾਮਗੜੀਏ ਸਰਦਾਰ ਦੇ ਸਤਲੁਜੋਂ ਪਾਰ ਜਾਣ ਪਿੱਛੋਂ ਉਸ ਦੇ ਸਾਰੇ ਇਲਾਕੇ ਸਾਂਭੀ ਬੈਠਾ ਸੀ। ਰਾਮਗੜੀਏ ਸਰਦਾਰ ਦੇ ਦੁਬਾਰਾ ਇਲਾਕੇ ਜਿੱਤ ਲੈਣ ਨਾਲ ਕਨਈਏ ਸਰਦਾਰ ਨੂੰ ਮਾਇਕ ਤੌਰ ਤੇ ਅਤਿਅੰਤ ਘਾਟਾ ਪਿਆ ਸੀ । ਉਸ ਵੇਲੇ ਕਨ੍ਹਈਆ ਸਰਦਾਰ ਪੰਜਾਬ ਦਾ ਦੇ ਮਹਾਨ ਮਿਸਲਾਂ ਦੇ ਰਾਜ ਭਾਗ ਦਾ ਮਾਲਕ ਸੀ । ਪਰ ਸ਼ੁਕਰਚੱਕੀਏ ਮਹਾਂ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਨਾਲ ਹੋਈ ਲੜਾਈ ਵਿਚ ਕਨਈਏ ਸਰਦਾਰ ਦਾ ਸਾਰਾ ਹੀ ਰੋਹਬ ਦਾਅਬ ਮਾਰਿਆ ਗਿਆ ਸੀ । ਖ਼ਾਸ ਕਰਕੇ ਬਟਾਲਾ ਦੀ ਹਾਰ ਜੈ ਸਿੰਘ ਨੂੰ ਇੰਨੀ ਮਹਿੰਗੀ ਪਈ ਸੀ ਕਿ ਉਹ ਮੁੜ ਕੇ ਦੁਬਾਰਾ ਉਠਣ ਜੋਗਾ ਨਹੀਂ ਸੀ ਰਿਹਾ । ਕਿਉਂ ਜੋ ਇਕ ਪਾਸੇ ਬਟਾਲਾ ਇਕ ਵਧੀਆ ਮੈਦਾਨੀ ਇਲਾਕਾ ਪੰਜਾਬ ਦੇ ਪਵਿੱਤਰ ਕੇਂਦਰੀ ਸ਼ਹਿਰ ਅੰਮ੍ਰਿਤਸਰ ਦੇ ਅਤਿਅੰਤ ਨੇੜੇ ਸੀ ਅਤੇ ਲਾਹੌਰ ਦੀ ਰਾਜਧਾਨੀ ਤੋਂ ਵੀ ਬਹੁਤ ਨੇੜੇ ਪੈਂਦਾ ਸੀ । ਸਭ ਤੋਂ ਵੱਡੀ ਸੱਟ ਜੈ ਸਿੰਘ ਕਨ੍ਹਈਏ ਅਤੇ ਉਸ ਦੀ ਨੂੰਹ ਸਦਾ ਕੌਰ ਨੂੰ ਬਟਾਲਾ ਵਿਖੇ ਜੈ ਸਿੰਘ ਦੇ ਪੁੱਤਰ ਗੁਰਬਖ਼ਸ਼ ਸਿੰਘ ਕਨ੍ਹਈਏ ਦੀ ਮੌਤ ਦੀ ਵੱਜੀ। ਜੈ ਸਿੰਘ ਕਨ੍ਹਈਏ ਦੇ ਦੋ ਪੁੱਤਰ ਨਿਧਾਨ ਸਿੰਘ ਅਤੇ ਭਾਗ ਸਿੰਘ ਵੀ ਸਨ ਪਰ ਉਹ ਨਾ ਹੀ ਮਿਸਲ ਸਾਂਭਣ ਵਾਲੇ ਸਨ ਅਤੇ ਨਾ ਹੀ ਯੁੱਧ ਖੇਤਰ ਵਿਚ ਗੁਰਬਖ਼ਸ਼ ਸਿੰਘ ਵਾਂਗ ਬਹਾਦਰ ਹੀ ਸਨ । ਇਸ ਲਈ ਆਪਣੀ ਮਿਸਲ ਦੀ ਵਾਂਗ ਡੋਰ ਜੈ ਸਿੰਘ ਦੀ ਮੌਤ ਪਿੱਛੋਂ ਉਸ ਦੀ ਨੂੰਹ ਸਦਾ ਕੌਰ ਨੇ ਆਪਣੇ ਹੱਥ ਲੈ ਲਈ ਸੀ । ਇਸ ਲਈ ਸਭ ਤੋਂ ਵੱਧ ਜੈ ਸਿੰਘ ਕਨ੍ਹਈਏ ਅਤੇ ਸਦਾ ਕੌਰ ਦੇ ਦਿਲ ਵਿਚ ਬਟਾਲੇ ਦੀ ਹਾਰ ਰੜਕਦੀ ਸੀ । ਉਹ ਬਟਾਲਾ ਹਾਰਣ ਪਿੱਛੋਂ ਚੈਨ ਆਰਾਮ ਨਾਲ ਨਹੀਂ ਸਨ ਬੈਠ ਸਕਦੇ । ਇਸ ਦਸ਼ਾ ਵਿਚ ਜੱਸਾ ਸਿੰਘ ਦੀ ਮੁੜ ਸ਼ਾਮਤ ਆਈ । ਇਸ ਪਿੱਛੋਂ ਛੇਤੀ ਹੀ ਜੈ ਸਿੰਘ ਨੇ ਸੰਸਾਰ ਚੰਦ ਕਟੋਚ ਅਤੇ ਮਹਾਂ ਸਿੰਘ ਸ਼ੁਕਰਚੱਕੀਏ ਅਤੇ ਆਹਲੂਵਾਲੀਏ ਦੀ ਸਹਾਇਤਾ ਲੈ ਕੇ ਬਟਾਲੇ ਉੱਤੇ ਧਾਵਾ ਬੋਲ ਦਿੱਤਾ ਸੀ । ਜੱਸਾ ਸਿੰਘ ਰਾਮਗੜ੍ਹੀਆ ਵੀ ਇਸ ਵਾਰੀ ਬਟਾਲੇ ਨੂੰ ਆਪਣਾ ਦੀਨ ਈਮਾਨ ਬਣਾ ਕੇ ਲੜਿਆ ਸੀ । ਅਸਲ ਵਿਚ ਜੱਸਾ ਸਿੰਘ ਨੇ ਬਟਾਲੇ ਦੇ ਇਲਾਕੇ ਉੱਤੇ ਕਬਜ਼ਾ ਕਰਨ ਲਈ ਬੜੇ ਜਫਰ ਜਾਲੇ ਸਨ । ਪਹਿਲਾਂ ਉਸ ਨੇ ਬਟਾਲੇ ਦਾ ਇਲਾਕਾ ਜੈ ਸਿੰਘ ਦੀ ਸਹਾਇਤਾ ਨਾਲ ਮੁਗਲਾਂ ਵੇਲੇ ਹਥਿਆਇਆ । ਇਸ ਪਿੱਛੋਂ ਮਰਾਠਿਆਂ ਦੇ ਵੇਲੇ ਬਟਾਲਾ ਉਸ ਤੋਂ ਅਦੀਨਾ ਬੇਗ ਨੇ ਲੈ ਲਿਆ। ਜਦੋਂ ਅਦੀਨਾ ਬੇਗ ਮਰ ਗਿਆ ਅਤੇ ਅਬਦਾਲੀ ਦੇ ਹਮਲੇ ਕੁਝ ਮੱਠੇ ਪਏ ਤਾਂ ਬਟਾਲਾ ਫੇਰ ਜੱਸਾ ਸਿੰਘ ਨੇ ਜਿੱਤ ਲਿਆ। ਇਸ ਪਿਛੋਂ ਮਿਸਲਾਂ ਸਮੇਂ 1776 ਵਿਚ ਚਾਰ ਵੱਡੀਆਂ ਮਿਸਲਾਂ ਦੇ ਸਰਦਾਰਾਂ ਨੇ ਬਟਾਲੇ ਦਾ ਕਿਲ੍ਹਾ ਜਿੱਤ ਲਿਆ ਸੀ । ਜੱਸਾ ਸਿੰਘ ਦਾ ਭਰਾ ਮਾਲੀ ਸਿੰਘ ਉਸ ਵੇਲੇ ਕਿਲੇਦਾਰ ਸੀ ਅਤੇ ਵਿਰੋਧੀ ਧਿਰ ਨੇ ਉਸ ਦੇ ਕਰਮਚਾਰੀਆਂ ਨੂੰ ਭਰਮਾ ਕੇ ਕਿਲ੍ਹੇ ਦਾ ਦਰਵਾਜ਼ਾ ਖੁਲਵਾ ਲਿਆ ਸੀ । ਨਹੀਂ ਤਾਂ ਜੱਸਾ ਸਿੰਘ ਅਤੇ ਉਸ ਦੀ ਫ਼ੌਜ ਨੇ ਕਿਲ੍ਹੇ ਦੇ ਬਚਾਅ ਲਈ ਆਪਣੀ ਪੂਰੀ ਟਿੱਲ ਲਾਈ ਹੋਈ ਸੀ । ਹੁਣ ਫੇਰ ਜੱਸਾ ਸਿੰਘ ਨੇ ਸ਼ੁਕਰਚਕੀਏ ਮਹਾਂ ਸਿੰਘ ਦੀ ਸਹਾਇਤਾ ਨਾਲ ਜੈ ਸਿੰਘ ਕਨ੍ਹਈਏ ਤੋਂ ਮੁੜ ਬੜੇ ਘਮਸਾਨ ਦੇ ਯੁੱਧ ਪਿੱਛੋਂ ਬਟਾਲੇ ਦਾ ਕਿਲ੍ਹਾ ਜਿੱਤਿਆ ਸੀ । ਸੋ ਬਟਾਲਾ ਜੱਸਾ ਸਿੰਘ ਦੇ ਸੰਘਰਸ਼ ਵਿਚ ਸਾਰੀ ਉਮਰ ਉਹਦੀ ਜਿੱਤ ਹਾਰ ਦਾ ਕਾਰਣ ਬਣਦਾ ਰਿਹਾ ।

ਜੱਸਾ ਸਿੰਘ ਰਾਮਗੜ੍ਹੀਏ ਨੇ ਪਿਛਲੀਆਂ ਊਣਤਾਈਆਂ ਅੰਤਵਾਰ ਦੂਰ ਕਰਕੇ ਕਿਲ੍ਹੇ ਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਮਜ਼ਬੂਤ ਬਣਾਇਆ ਹੋਇਆ ਸੀ । ਕਿਲ੍ਹੇ ਦੀ ਚਾਰ ਦੀਵਾਰੀ ਦੀ ਕੰਧ ਇਕੀ ਫੁੱਟ ਚੌੜੀ ਅਤੇ ਤੀਹ ਫੁੱਟ ਉੱਚੀ ਬਣਾਈ ਹੋਈ ਸੀ । ਕਿਲ੍ਹੇ ਵਿਚ ਹੋਰ ਵੀ ਜੰਗੀ ਪ੍ਰਬੰਧ ਚੰਗਾ ਸੀ । ਇਸ ਲਈ ਕਿਲ੍ਹੇ ਦੁਆਲੇ ਕਨ੍ਹਈਏ, ਸ਼ੁਕਰਚੱਕੀਏ, ਆਹਲੂਵਾਲੀਏ ਅਤੇ ਸੰਸਾਰ ਚੰਦ ਦੀਆਂ ਫ਼ੌਜਾਂ ਦਾ ਇੱਕੀ ਦਿਨ ਘੇਰਾ ਪਿਆ ਰਹਿਣ ਦੇ ਬਾਵਜੂਦ ਇਹ ਸੰਮਿਲਿਤ ਫ਼ੌਜਾਂ ਜੱਸਾ ਸਿੰਘ ਦਾ ਕੁਝ ਵੀ ਨਹੀਂ ਸਨ ਵਿਗਾੜ ਸਕੀਆਂ। ਅੰਤ ਨੂੰ ਇਨ੍ਹਾਂ ਸੰਮਿਲਿਤ ਫ਼ੌਜਾਂ ਨੂੰ ਕਿਲ੍ਹੇ ਤੋਂ ਘੇਰ ਚੁੱਕਣਾ ਪਿਆ ਸੀ ਅਤੇ ਬਟਾਲਾ ਅੱਜੇ ਜੱਸਾ ਸਿੰਘ ਰਾਮਗੜ੍ਹੀਏ ਦੇ ਕਬਜ਼ੇ ਵਿਚ ਹੀ ਰਿਹਾ ਸੀ ।

ਇਸ ਪਿੱਛੋਂ ਜੈ ਸਿੰਘ ਕਨ੍ਹਈਆ ਕਾਲਵੱਸ ਹੋ ਗਿਆ ਅਤੇ ਸੋਹਣ ਲਾਲ ਨੇ ਆਪਣੀ ਲਿਖਤ ‘ਉਦਮਤ-ਉਲ-ਤਵਾਰੀਖ਼’ ਵਿਚ ਜੈ ਸਿੰਘ ਕਨ੍ਹਈਆ ਦੇ ਚਲਾਣਾ ਕਰ ਜਾਣ ਦਾ ਸਾਲ ਸੰਨ 1789 ਲਿਖਿਆ ਹੈ ।” ਜੈ ਸਿੰਘ ਪਿੱਛੋਂ ਉਸ ਦੀ ਨੂੰਹ ਸਰਦਾਰਨੀ ਸਦਾ ਕੌਰ ਨੇ ਕਨ੍ਹਈਆ ਮਿਸਲ ਦੀ ਵਾਗ ਡੋਰ ਸੰਭਾਲੀ । ਸਦਾ ਕੌਰ ਦੇ ਮਿਸਲਦਾਰਨੀ ਬਣਨ ਨਾਲ ਕਨ੍ਹਈਆ ਮਿਸਲ ਵਿਚ ਥੋੜ੍ਹਾ ਜਿਹਾ ਮੁੜ ਕੇ ਉਭਾਰ ਆਇਆ ਅਤੇ ਨੀਤੀਵਾਨ ਇਸਤਰੀ ਸਦਾ ਕੌਰ ਨੇ ਆਪਣੇ ਪਤੀ ਦੀ ਮੌਤ ਪਿੱਛੋਂ ਇਕ ਵਿਸ਼ੇਸ਼ ਖੇਡ ਖੇਡੀ । ਉਸ ਨੇ ਰਣਜੀਤ ਸਿੰਘ ਨਾਲ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਕਰ ਲਿਆ ਅਤੇ ਹੁਣ ਰਣਜੀਤ ਸਿੰਘ, ਜਿੱਥੇ ਮਹਾਂ ਸਿੰਘ ਦੀ ਮੌਤ ਪਿੱਛੋਂ ਸਰਦਾਰਨੀ ਸਦਾ ਕੌਰ ਦੀ ਸੰਭਾਲ ਵਿਚ ਸੀ, ਉਥੇ ਉਹ ਉਸ ਦਾ ਇਕ ਨਿੱਘ ਦਾ ਸਾਕ ਜਵਾਈ ਵੀ ਸੀ । ਵਾਸਤਵ ਵਿਚ ਸਰਦਾਰਨੀ ਸਦਾ ਕੌਰ ਦਾ ਇਰਾਦਾ ਪੰਜਾਬ ਦੀ ਧਰਤੀ ਉੱਤੇ ਰਣਜੀਤ ਸਿੰਘ ਨੂੰ ਆਪਣੇ ਹੱਥਾਂ ਵਿਚ ਲੈ ਕੇ ਸ਼ੁਕਰ- ਚੱਕੀਆ ਅਤੇ ਕਨ੍ਹਈਆ ਦੋਹਾਂ ਮਿਸਲਾਂ ਨੂੰ ਇਕੋ ਥਾਂ ਜੋੜ ਕੇ ਤੇ ਇਕ ਕਰਕੇ ਆਪਣਾ ਇਕੱਲੀ ਦਾ ਰਾਜ ਪ੍ਰਬੰਧ ਕਾਇਮ ਕਰਨ ਦਾ ਸੀ । ਪਰ ਰਣਜੀਤ ਸਿੰਘ ਰਾਜਨੀਤੀ ਵਿਚ ਬੜਾ ਚਤੁਰ ਅਤੇ ਬੁਧੀਮਾਨ ਵਿਅਕਤੀ ਸੀ, ਜੋ ਸਰਦਾਰਨੀ ਸਦਾ ਕੌਰ ਦੀਆਂ ਇਸ ਤਰ੍ਹਾਂ ਦੀਆ ਸੋਚਣੀਆਂ ਤੋਂ ਬੜਾ ਮੁਹਤਾਤ ਰਿਹਾ ਸੀ ।

ਪਰ ਤਾਂ ਵੀ ਜਵਾਨੀ ਵਿਚ ਉਭਰ ਰਹੇ ਨਵੇਂ ਨੇਤਾ ਰਣਜੀਤ ਸਿੰਘ ਦੀ ਸਹਾਇਤਾ ਨਾਲ ਸਰਦਾਰਨੀ ਸਦਾ ਕੌਰ ਕਨ੍ਹਈਆ ਮਿਸਲ ਦਾ ਗਵਾਚਾ ਹੋਇਆ ਮਾਣ ਮੁੜ ਕੇ ਸਥਾਪਿਤ ਕਰਨ ਵਿਚ ਕਿਸੇ ਹੱਦ ਤਕ ਸਫ਼ਲ ਰਹੀ ਸੀ । ਸਭ ਤੋਂ ਵਧੀਕ ਸਦਾ ਕੌਰ ਦੇ ਦਿਲ ਵਿਚ ਬਟਾਲੇ ਦੀ ਰੱਖਿਆ ਕਰਦੇ ਉਸ ਦੇ ਜਵਾਨ ਤੇ ਬਹਾਦਰ ਪਤੀ ਗੁਰਬਖ਼ਸ਼ ਸਿੰਘ ਦੀ ਲੜਾਈ ਵਿਚ ਹੋਈ ਮੌਤ ਦਾ ਦਾਹ ਬਲਦਾ ਸੀ ਅਤੇ ਰਾਮਗੜੀਆ ਸਰਦਾਰ ਦਾ ਬਟਾਲ ਉੱਤੇ ਗੁਰਬਖ਼ਸ਼ ਸਿੰਘ ਦੀ ਲਾਸ਼ ਉੱਤੇ ਹੋਇਆ ਕਬਜ਼ਾ ਸਦਾ ਕੌਰ ਦੀ ਹਿੱਕ ਵਿਚ ਤਿੱਖੀਆ ਸੂਲਾਂ ਵਾਂਗ ਚੁੱਭਦਾ ਸੀ । ਉਸ ਨੇ ਰਣਜੀਤ ਸਿੰਘ ਸ਼ੁਕਰਚੱਕੀਏ ਨੂੰ ਨਾਲ ਲੈ ਕੇ ਬਟਾਲ ਉੱਤੇ ਹਮਲਾ ਕਰ ਦਿੱਤਾ । ਪਹਿਲਾਂ ਵੀ ਮਹਾਂ ਸਿੰਘ ਸ਼ੁਕਰਚੱਕੀਆ, ਸੰਸਾਰ ਚੰਦ ਕਟੋਚ ਦੀ ਸਹਾ- ਇਤਾ ਨਾਲ ਜੈ ਸਿੰਘ ਕਨ੍ਹਈਆ ਨੇ ਆਪਣੇ ਜੀਂਦੇ ਜੀਅ ਬਟਾਲੇ ਦਾ ਕਿਲ੍ਹਾ ਇੱਕੀ ਦਿਨ ਘੇਰੀ ਰਖਿਆ ਸੀ ਅਤੇ ਤਾਂ ਵੀ ਇਨ੍ਹਾਂ ਤਿੰਨਾਂ ਤਾਕਤਾਂ ਦੀਆਂ ਫ਼ੌਜਾਂ ਨੂੰ ਘੇਰਾ ਚੁਕਣਾ ਪਿਆ ਸੀ ਅਤੇ ਕਿਲ੍ਹਾ ਅਜਿੱਤ ਰਿਹਾ ਸੀ । ਜੱਸਾ ਸਿੰਘ ਨੇ ਵੀ ਸਾਹਸ ਨਹੀਂ ਛੱਡਿਆ ਸੀ ਅਤੇ ਉਸ ਨੇ ਪਹਿਲਾਂ ਵਾਂਗ ਹੀ ਕਿਲੇ ਦੇ ਬਚਾਅ ਦੇ ਪ੍ਰਬੰਧ ਅਤੇ ਉਪਾਅ ਕੀਤੇ ਹੋਏ ਸਨ । ਪਰ ਇਸ ਵਾਰੀ ਜੈ ਸਿੰਘ ਕਨ੍ਹਈਏ ਦੀ ਥਾਂ ਤੇ ਸਰਦਾਰਨੀ ਸਦਾ ਕੌਰ ਹਮਲਾਵਰ ਸੀ । ਉਧਰ ਸਰਦਾਰ ਮਹਾਂ ਸਿੰਘ ਦੀ ਥਾਂ ਨਵਾਂ ਖੂਨ ਉਸ ਦਾ ਪੁੱਤਰ ਰਣਜੀਤ ਸਿੰਘ ਸੀ ਫੇਰ ਸਰਦਾਰਨੀ ਸਦਾ ਕੌਰ ਵੈਸੇ ਵੀ ਬੜੀ ਨੀਤੀਵਾਨ ਅਤੇ ਚਾਲਾਕ ਔਰਤ ਸੀ । ਉਸ ਨੇ ਇਸ ਲੜਾਈ ਸਮੇਂ ਬਟਾਲੇ ਦੀ ਜਨਤਾ ਉੱਤੇ ਆਪਣਾ ਵਿਸ਼ੇਸ਼ ਪ੍ਰਭਾਵ ਪਾ ਲਿਆ ਸੀ । ਦੂਜੇ ਪਾਸੇ ਭਾਗ ਸਿੰਘ ਆਹਲੂਵਾਲੀਆ ਜੋ ਕਿ ਦੇ ਮੁਠਭੇੜਾਂ ਵਿਚ ਜੱਸਾ ਸਿੰਘ ਰਾਮਗੜੀਏ ਨੂੰ ਹਾਰ ਦੇ ਚੁੱਕਾ ਸੀ, ਉਹ ਰਾਮਗੜ੍ਹੀਏ ਸਰਦਾਰ ਨੂੰ ਬਟਾਲੇ ਵਿਚੋਂ ਹਰਾ ਕੇ ਉਸ ਦੀ ਸ਼ਕਤੀ ਅਤੇ ਉਹਦਾ ਪ੍ਰਤਾਪ ਘਟਾਉਣਾ ਚਾਹੁੰਦਾ ਸੀ । ਉਸ ਨੇ ਵੀ ਇਸ ਲੜਾਈ ਵਿਚ ਆਪਣੀ ਪੂਰੀ ਵਾਹ ਲਾਈ ਸੀ । ਇਸ ਤਰ੍ਹਾਂ ਅੰਤਿਮ ਵਾਰੀ ਬਟਾਲੇ ਦਾ ਕਿਲ੍ਹਾ ਫੇਰ ਰਾਮਗੜ੍ਹੀਏ ਸਰਦਾਰ ਦੇ ਹੱਥੋਂ ਨਿਕਲ ਗਿਆ ਸੀ ।

ਸ਼ੁਕਰਚੱਕੀਆ, ਕਨ੍ਹਈਆ ਅਤੇ ਆਹਲੂਵਾਲੀਆ ਦੀਆਂ ਫ਼ੌਜਾਂ ਦੇ ਸਾਂਝੇ ਮੋਰਚੇ ਨੇ ਜੱਸਾ ਸਿੰਘ ਰਾਮਗੜ੍ਹੀਆ ਤੋਂ ਕਲਾਨੌਰ ਦਾ ਕਿਲ੍ਹਾ ਵੀ ਜਿੱਤ ਲਿਆ ਸੀ ਅਤੇ ਬਟਾਲਾ ਅਤੇ ਕਲਾਨੌਰ ਦੇ ਦੋਵੇਂ ਇਲਾਕੇ ਵੀ ਮੁੜ ਕਨ੍ਹਈਆ ਮਿਸਲ ਦੇ ਕਬਜ਼ੇ ਵਿਚ ਆ ਗਏ ਸਨ । ਇਨ੍ਹਾਂ ਦੋਹਾਂ ਇਲਾਕਿਆਂ ਦੇ ਦੁਬਾਰਾ ਜੱਸਾ ਸਿੰਘ ਰਾਮਗੜੀਆ ਤੋਂ ਖੁੱਸਣ ਨਾਲ ਉਸ ਦੀ ਸਥਿਤੀ ਮੁੜ ਪਹਿਲਾਂ ਵਾਂਗ ਹੋਣ ਲੱਗੀ ਸੀ। ਜਦੋਂ ਉਸ ਨੇ ਆਪਣਾ ਵਤਨ ਛੱਡ ਕੇ ਸਤਲੁਜੋਂ ਪਾਰ ਦੇ ਇਲਾਕਿਆਂ ਵਿਚ ਨੂੰ ਭੱਜਣਾ ਪਿਆ ਸੀ । ਗੱਲ ਕੀ ਉਹ ਇਨ੍ਹਾਂ ਸਰਦਾਰਾਂ ਦੇ ਜਾਲ ਵਿਚ ਫੇਰ ਫਸ ਗਿਆ ਸੀ । ਉਹ ਸੋਚਦਾ ਸੀ ਕਿ ਉਸ ਨੇ ਪੰਜਾਬ ਵਿਚ ਵਾਪਸ ਆ ਕੇ ਆਪਣੇ ਇਲਾਕੇ ਦੁਬਾਰਾ ਜਿੱਤ ਕੇ ਆਪਣੇ ਗੱਲ ਵਿਚ ਇਕ ਤਰ੍ਹਾਂ ਦੀ ਉਸਤਰਿਆਂ ਦੀ ਮਾਲਾ ਪਾ ਲਈ ਸੀ । ਉਹ ਹਰਿਆਣੇ ਵਿਚ ਇਸ ਨਾਲੋਂ ਕਿਤੇ ਸੁੱਖੀ ਸੀ । ਉਹ ਹੁਣ ਇਕ ਵਾਰੀ ਇਨ੍ਹਾਂ ਸਾਰੇ ਪੰਜਾਬ ਦੇ ਮਿਸਲਦਾਰਾਂ ਦੇ ਗੱਠਜੋੜ ਦੇ ਘੇਰੇ ਵਿਚ ਪੂਰੀ ਤਰ੍ਹਾਂ ਘਿਰ ਗਿਆ ਸੀ । ਜੱਸਾ ਸਿੰਘ ਰਾਮਗੜ੍ਹੀਆ ਭਾਵੇਂ ਇਹ ਇਲਾਕੇ ਹਾਰਣ ਨਾਲ ਵੀ ਆਪਣਾ ਸਾਹਸ ਨਹੀਂ ਸੀ ਹਾਰਿਆ ਅਤੇ ਉਹ ਇਸ ਦਸ਼ਾ ਵਿਚ ਅੱਜੇ ਵੀ ਕੋਈ ਨਾ ਕੋਈ ਵਾ-ਵੇਲਾ ਕਰ ਸਕਦਾ ਸੀ। ਇਸ ਤਰ੍ਹਾਂ ਦੀਆਂ ਢਹਿੰਦੀਆਂ ਕਲਾਂ ਦੀ ਹਾਲਤ ਵਿਚ ਵੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਘਬਰਾਇਆ ਬਿਲਕੁਲ ਨਹੀਂ ਸੀ ਅਤੇ ਆਪਣੇ ਹੱਥ-ਪੈਰ ਮਾਰਦਾ ਹੀ ਰਿਹਾ ਸੀ । ਡਾਕਟਰ ਗੁਪਤਾ ਦੀ ਲਿਖਤ “ਹਿਸਟਰੀ ਆਫ਼ ਦੀ ਸਿੱਖਸ” ਅਨੁਸਾਰ ਜੱਸਾ ਸਿੰਘ ਨੇ ਗ਼ੁਲਾਮ ਮੁਹੰਮਦ ਰੁਹੇਲੇ ਨੂੰ ਉਸ ਦੇ ਇਕ ਜਾਣੂ ਵਿਅਕਤੀ ਗ਼ੁਲਾਮ ਮੁਹੀ-ਉਦ-ਦੀਨ ਦੇ ਕਹਿਣ ਉੱਤੇ ਗੱਠਜੋੜ ਕਰਨ ਲਈ ਚਿੱਠੀ ਲਿਖੀ ਸੀ” ਕਿਉਂਕਿ ਪੰਜਾਬ ਵਿਚ ਉਸ ਨੂੰ ਹੁਣ ਆਪਣੀ ਹਮਾਇਤ ਵਿਚ ਹੋਰ ਕੋਈ ਵੱਡੀ ਸ਼ਕਤੀ ਨਹੀਂ ਸੀ ।ਦਸਦੀ । ਉਸ ਦੀ ਰੁਹੇਲੇ ਸਰਦਾਰ ਨੂੰ ਲਿਖੀ ਚਿੱਠੀ ਪ. ਸ. ਕਪੂਰ ਦੀ ਲਿਖਤ “ਜੱਸਾ ਸਿੰਘ ਰਾਮਗੜੀਆ ਅਨੁਸਾਰ” ਇਸ ਤਰ੍ਹਾਂ ਹੈ :

“ਗ਼ੁਲਾਮ ਮੁਹੀ-ਉਦ-ਦੀਨ ਦੀ ਇੱਛਾ ਅਨੁਸਾਰ ਮੈਂ, ਤਾਰਾ ਸਿੰਘ, ਖ਼ੁਸ਼ਾਲ ਸਿੰਘ, ਜੱਧ ਸਿੰਘ ਤੇ ਗੁਰਦਿਤ ਸਿੰਘ ਆਦਿ ਨੇ ਤੁਹਾਡੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ । ਇਸ ਲਈ ਅਸੀਂ ਮਾਣਕ ਚੰਦ ਨੂੰ ਸਭ ਹਾਲਾਤ ਤੋਂ ਜਾਣੂ ਕਰਵਾ ਕੇ ਤੁਹਾਡੇ ਪਾਸ ਭੇਜ ਰਹੇ ਹਾਂ । ਤੁਸੀਂ ਉਸ ਦੀ ਗੱਲਬਾਤ ਤੇ ਵਿਸ਼ਵਾਸ ਕਰਨਾ । ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸੰਮਤੀ ਪ੍ਰਗਟ ਕਰਕੇ ਛੇਤੀ ਹੀ ਉਸ ਨੂੰ ਵਾਪਸ ਭੇਜ ਦਿਉਗੇ । ਮੈਨੂੰ ਵਾਹਿਗੁਰੂ ਉੱਤੇ ਭਰੋਸਾ ਹੈ । ਅਸੀਂ ਤੁਹਾਡੇ ਪਾਸ ਗ਼ੁਲਾਮ-ਮੁਹੀ-ਉਦ-ਦੀਨ ਦੇ ਨਾਲ ਆਵਾਂਗੇ ਅਤੇ ਦਿਆਨਤਦਾਰੀ ਨਾਲ ਤੁਹਾਡੀ ਸਹਾਇਤਾ ਕਰਾਂਗੇ । ਮੈਂ ਪੱਕੀ ਤਰ੍ਹਾਂ ਤੁਹਾਡੇ ਨਾਲ ਹਾਂ । ਜੇ ਤੁਹਾਨੂੰ ਸਾਡੀ ਸਹਾਇਤਾ ਦੀ ਲੋੜ ਹੋਵੇ ਤਾਂ ਲੋੜ ਅਨੁਸਾਰ ਮਾਣਕ ਚੰਦ ਨੂੰ ਭੇਜ ਦਿਉ, ਅਸੀਂ ਤੁਹਾਡੇ ਨਾਲ ਹਾਂ।”

ਇਸ ਚਿੱਠੀ ਦੇ ਲਿਖਣ ਪਿੱਛੋਂ ਗ਼ੁਲਾਮ ਮੁਹੰਮਦ ਰੁਹੇਲੇ ਵੱਲੋਂ ਕਿਸੇ ਹਾਂ ਜਾਂ ਨਾ ਦਾ ਦਿੱਤਾ ਗਿਆ ਉੱਤਰ ਕਿਧਰੇ ਇਤਿਹਾਸ ਵਿਚ ਨਹੀਂ ਲਭਦਾ । ਇਸ ਲਈ ਗੱਲ ਇਉਂ ਜਾਪਦੀ ਹੈ ਕਿ ਸ਼ਾਇਦ ਰੁਹੇਲੇ ਸਰਦਾਰ ਨੇ ਕਈ ਜਵਾਬ ਦਿੱਤਾ ਹੀ ਨਾ ਹੋਵੇ ਅਤੇ ਨਾ ਹੀ ਗੱਠਜੋੜ ਬਾਰੇ ਦੋਹਾਂ ਵਿਚਕਾਰ ਕੋਈ ਗੱਲ ਅੱਗੇ ਚਲੀ ਹੋਵੇ । ਪਰੇਤੂ ਜੱਸਾ ਸਿੰਘ ਦੀ ਇਸ ਚਿੱਠੀ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਗੁਲਾਮ ਮੁਹੀ-ਉਦ-ਦੀਨ ਤੋਂ ਪਤਾ ਲੱਗਾ ਸੀ ਕਿ ਰੁਹੇਲਾ ਗ਼ੁਲਾਮ ਮੁਹੰਮਦ ਅੰਗ੍ਰੇਜ਼ਾਂ ਅਤੇ ਅਵੱਧ ਦੇ ਨਵਾਬ ਨਾਲ ਝਗੜੇ ਵਿਚ ਫਸਿਆ ਹੋਇਆ ਸੀ । ਜੱਸਾ ਸਿੰਘ ਨੇ ਸੋਚਿਆ ਕਿ ਉਸ ਸਮੇਂ ਰੁਹੇਲਾ ਸਰਦਾਰ ਗ਼ੁਲਾਮ ਮੁਹੰਮਦ ਦੀ ਸਹਾਇਤਾ ਕਰਨ ਨਾਲ ਉਹ ਆਵੱਸ਼ ਹੀ ਉਸ ਦਾ ਪੱਕਾ ਮਿੱਤਰ ਬਣ ਸਕਦਾ ਸੀ । ਰਾਮਗੜ੍ਹੀਆ ਸਰਦਾਰ ਦਿਲ ਦਰਿਆ, ਦਿਲ ਦਾ ਬੜਾ ਖੁਲ੍ਹਾ ਖੁਲਾਸਾ ਸੀ ਅਤੇ ਇਸੇ ਕਰਕੇ ਉਸ ਨੇ ਬਿਨਾਂ ਕਿਸੇ ਝਿਜਕ ਦੇ ਰੁਹੇਲੇ ਨੂੰ ਚਿੱਠੀ ਲਿਖ ਦਿੱਤੀ ਸੀ । ਜੱਸਾ ਸਿੰਘ ਰਾਮਗੜ੍ਹੀਆ ਇਸ ਵੇਲੇ ਬਿਲਕੁਲ ਕੱਲ-ਮੁਕੱਲਾ ਸੀ । ਉਸ ਨੇ ਅੰਤ ਵਿਚ ਆਪਣੀ ਸ਼ਕਤੀ ਉੱਤੇ ਹੀ ਭਰੋਸਾ ਰਖ ਕੇ ਆਪਣੇ ਆਪ ਨੂੰ ਹੀ ਵੱਧ ਤੋਂ ਵੱਧ ਸ਼ਕਤੀ- ਸ਼ਾਲੀ ਬਣਾਉਣ ਦਾ ਯਤਨ ਕੀਤਾ ਅਤੇ ਆਪਣੇ ਰਹਿੰਦੇ ਇਲਾਕਿਆਂ ਵਿਚ ਬਚਾਅ ਦਾ ਚੰਗਾ ਪ੍ਰਬੰਧ ਕਰਨਾ ਆਰੰਭ ਦਿੱਤਾ ।

ਸਦਾ ਕੌਰ ਕਨ੍ਹਈਆ ਦੀ ਬਟਾਲਾ ਅਤੇ ਕਲਾਨੌਰ ਲੈ ਕੇ ਵੀ ਭੁੱਖ ਪੂਰੀ ਨਹੀਂ ਸੀ ਹੋਈ । ਰਾਮਗੜ੍ਹੀਆ ਸਰਦਾਰ ਬਟਾਲੇ ਅਤੇ ਕਲਾਨੌਰ ਤੋਂ ਹਾਰ ਕੇ ਹੁਣ ਆਪਣੇ ਮਿਆਣੀ ਦੇ ਨੇੜੇ ਤੇੜੇ ਦੇ ਇਲਾਕਿਆਂ ਵਿਚ ਆਪਣਾ ਰਾਜ ਪ੍ਰਬੰਧ ਚੰਗੀ ਤਰ੍ਹਾਂ ਮਜ਼ਬੂਤ ਕਰਨ ਵਿਚ ਰੁੱਝ ਗਿਆ ਸੀ । ਆਪਣੇ ਇਨ੍ਹਾਂ ਛੋਟੇ ਛੋਟੇ ਇਲਾਕਿਆਂ ਉੱਤੇ ਵੀ ਸਦਾ ਕੌਰ ਕਨ੍ਹਈਆ ਵੱਲੋਂ ਹਮਲਾ ਕਰ ਦੇਣ ਦੀ ਸੰਭਾਵਨਾ ਤੋਂ ਜਾਣੂ ਸੀ । ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਸਤਾਈ ਸਾਲ ਦੀ ਜਵਾਨ ਉਮਰ ਵਿਚ ਹੀ 1792 ਵਿਚ ਚਲਾਣਾ ਕਰ ਗਿਆ ਸੀ ਅਤੇ ਉਸ ਤੋਂ ਪਿੱਛੋਂ ਸਦਾ ਕੌਰ ਦੀ ਬਾਲਕ ਰਣਜੀਤ ਸਿੰਘ ਉੱਤੇ ਅੱਖ ਸੀ ਅਤੇ ਮਹਾਂ ਸਿੰਘ ਆਪ ਵੀ ਰਣਜੀਤ ਸਿੰਘ ਨੂੰ ਸਦਾ ਕੌਰ ਦੀ ਸੰਭਾਲ ਵਿਚ ਛੱਡ ਗਿਆ ਸੀ । ਜਦੋਂ ਹੀ ਰਣਜੀਤ ਸਿੰਘ ਮੱਸਫੁੱਟ ਗਭਰੂ ਹੋਇਆ ਤਾਂ 1796 ਵਿਚ ਸਦਾ ਕੌਰ ਕਨ੍ਹਈਆ ਨੇ ਰਣਜੀਤ ਸਿੰਘ ਸ਼ੁਕਰਚੱਕੀਏ ਦੇ ਹਮਰਾਹ ਜੱਸਾ ਸਿੰਘ ਰਾਮਗੜ੍ਹੀਆ ਦੇ ਸਿਆਣੇ ਅਤੇ ਕਿਲ੍ਹੇ ਉੱਤੇ ਵੀ ਹੱਲਾ ਬੋਲ ਦਿੱਤਾ । ਇਸ ਹਮਲੇ ਵਿਚ ਸਦਾ ਕੌਰ ਅਤੇ ਰਣਜੀਤ ਸਿੰਘ ਦੀ ਸਹਾਇਤਾ ਵਿਚ ਰਾਮਗੜੀਏ ਸਰਦਾਰ ਦਾ ਨਿੱਤ ਦਾ ਵੈਰੀ ਭਾਗ ਸਿੰਘ ਵੀ ਆਪਣੀ ਫ਼ੌਜ ਸਮੇਤ ਲੜ ਰਿਹਾ ਸੀ । ਭਾਗ ਸਿੰਘ ਨੂੰ ਜੱਸਾ ਸਿੰਘ ਤੋਂ ਆਪਣਾ ਵੈਰ ਕੱਢਣ ਦਾ ਇਹ ਚੰਗਾ ਮੌਕਾ ਜੁੜਿਆ ਸੀ।

ਇਨ੍ਹਾਂ ਤਿੰਨਾਂ ਤਾਕਤਾਂ ਦੀ ਭਾਰੀ ਫ਼ੌਜ ਦੇ ਸਾਹਮਣੇ ਜੱਸਾ ਸਿੰਘ ਦੀ ਫ਼ੌਜ ਜਿੰਨੀ ਵੀ ਸੀ, ਚੰਗੀ ਤਰ੍ਹਾਂ ਤਿਆਰ ਅਤੇ ਸਿੱਖਿਅਤ ਸੀ । ਰਾਮਗੜ੍ਹੀਆ ਸਰਦਾਰ ਆਪ ਵੀ ਉਨ੍ਹਾਂ ਅਲੜ ਨੌਜਵਾਨ ਕਮਾਂਡਰਾਂ ਦੇ ਮੁਕਾਬਲੇ ਵਿਚ ਇੱਨੀ ਵੱਡੀ ਲੰਬੀ ਉਮਰ ਵਾਲਾ ਇਕ ਹੰਢਿਆ ਹੋਇਆ ਤਜਰਬੇਕਾਰ ਜਰਨੈਲ ਸੀ ਅਤੇ ਉਸ ਨੂੰ ਇਸ ਤਰ੍ਹਾਂ ਦੀਆਂ ਬੇਅੰਤ ਮੁਹਿੰਮਾਂ ਦੇਖੀਆਂ ਹੋਈਆਂ ਸਨ । ਇਨ੍ਹਾਂ ਤਿੰਨਾਂ ਧਿਰਾਂ ਦੀ ਫ਼ੌਜ ਦੇ ਹਮਲੇ ਦਾ ਸਿੱਟਾ ਇਹ ਹੋਇਆ ਕਿ ਇਨ੍ਹਾਂ ਫ਼ੌਜਾਂ ਨੇ ਕਈ ਮਹੀਨਿਆਂ ਬੱਧੀ ਕਿਲ੍ਹੇ ਦੁਆਲੇ ਘੇਰਾ ਪਾ ਛੱਡਿਆ । ਪਰ ਇਨ੍ਹਾਂ ਤੋਂ ਮਿਆਣੀ ਦਾ ਕਿਲ੍ਹਾ ਫ਼ਤਿਹ ਨਹੀਂ ਸੀ ਹੋ ਸਕਿਆ। ਜੱਸਾ ਸਿੰਘ ਬੜੇ ਸਿਰੜ ਨਾਲ ਫ਼ੌਜਾਂ ਨਾਲ ਕਿਲ੍ਹੇ ਦੇ ਬਚਾਅ ਕਰਨ ਵਿਚ ਡੱਟਿਆ ਰਿਹਾ ।

ਇਸ ਸਮੇਂ ਕਿਲੇ ਦਾ ਘੇਰਾ ਨਾ ਟੁੱਟਦਾ ਦੇਖ ਕੇ ਸਦਾ ਕੌਰ ਨੇ ਦਲ ਸਿੰਘ ਗਿਲ ਅਤੇ ਜੰਧ ਸਿੰਘ ਵਜ਼ੀਰਾਬਾਦੀਆ ਨੂੰ ਉਸ ਸਮੇਂ ਦੇ ਪ੍ਰਮਾਣੀਕ ਸਿੱਖ ਸਾਹਿਬ ਸਿੰਘ ਬੇਦੀ ਪਾਸ ਸੁਲ੍ਹਾ ਲਈ ਭੇਜਿਆ। ਇਹ ਚਾਹੁੰਦੇ ਸਨ ਕਿ ਜੱਸਾ ਸਿੰਘ ਕਿਲ੍ਹਾ ਛੱਡ ਜਾਵੇ । ਸਾਹਿਬ ਸਿੰਘ ਬੇਦੀ ਉਸ ਸਮੇਂ ਮਿਸਲਾਂ ਦੇ ਸਰਦਾਰਾਂ ਦੇ ਆਪਸ ਵਿਚ ਦੇ ਨਿੱਜੀ ਗ਼ਰਜ਼ਾਂ ਦੀ ਖ਼ਾਤਰ ਕੀਤੇ ਜਾ ਰਹੇ ਨਿੱਤ ਦੇ ਝਗੜਿਆਂ ਨੂੰ ਪਸੰਦ ਨਹੀਂ ਸੀ ਕਰਦਾ। ਉਹ ਸਮਝਦਾ ਸੀ ਕਿ ਇਨ੍ਹਾਂ ਮਿਸਲਦਾਰਾਂ ਦੇ ਆਪੋ ਵਿਚ ਦੀਆਂ ਖੋਹ-ਖਿੱਚ ਦੀਆਂ ਲੜਾਈਆਂ ਦੇ ਕਾਰਣ ਪੰਜਾਬ ਮੁੜ ਕੇ ਫੇਰ ਅਫਗਾਨੀਆਂ ਦੇ ਹਮਲਿਆਂ ਦਾ ਸ਼ਿਕਾਰ ਹੋਣ ਨੂੰ ਫਿਰਦਾ ਸੀ । ਪਰ ਜਦੋਂ ਕਿਸੇ ਮਨੁੱਖ ਦੇ ਮੂੰਹ ਨੂੰ ਖੁਦਗਰਜੀ ਦਾ ਖੂਨ ਲੱਗ ਜਾਂਦਾ ਹੈ ਤਾਂ ਉਦੋਂ ਉਹ ਭਾਈਚਾਰੇ ਦੇ ਸਾਂਝੇ ਕਲਿਆਣ ਨੂੰ ਮਨੋ ਵਿਸਾਰ ਦਿੰਦਾ ਹੈ । ਬੇਦੀ ਸਾਹਿਬ ਸਿੰਘ ਅਤੇ ਉਸ ਵਰਗੇ ਹੋਰ ਆਦਰਸ਼ਕ ਸਿੱਖਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ । ਉਧਰ ਕਿਲੇ ਨੂੰ ਘੇਰਾ ਪਏ ਨੂੰ ਕਈ ਮਹੀਨੇ ਬੀਤ ਗਏ ਸਨ ਅਤੇ ਜੱਸਾ ਸਿੰਘ ਦਾ ਫ਼ੌਜ ਦੀ ਜਮ੍ਹਾਂ ਕੀਤਾ ਹੋਇਆ ਰਾਸ਼ਨ ਦਾ ਭੰਡਾਰ ਵੀ ਖ਼ਾਲੀ ਹੋ ਗਿਆ ਸੀ । ਜੱਸਾ ਸਿੰਘ ਨੇ ਇਸ ਮੌਕੇ ਤੇ ਬੇਦੀ ਸਾਹਿਬ ਸਿੰਘ ਨੂੰ ਦੋਹਾਂ ਧਿਰਾਂ ਵਿਚਕਾਰ ਦਖ਼ਲ ਦੇਣ ਲਈ ਬੇਨਤੀ ਕੀਤੀ ਤਾਂ ਜੋ ਕਿਲ੍ਹੇ ਤੋਂ ਘੇਰਾ ਚੁੱਕਿਆ ਜਾ ਸਕਦਾ ਅਤੇ ਇਸ ਤਰ੍ਹਾਂ ਉਸ ਦੀ ਭੁੱਖ ਨਾਲ ਮਰ ਰਹੀ ਫ਼ੌਜ ਦਾ ਬਚਾਅ ਹੋ ਸਕਦਾ ਸੀ । ਬੇਦੀ ਸਾਹਿਬ ਸਿੰਘ ਨੇ ਸਦਾ ਕੌਰ ਵੱਲੋਂ ਆਏ ਹੋਏ ਵਕੀਲਾਂ ਰਾਹੀਂ ਸਦਾ ਕੌਰ ਨੂੰ ਕਿਲੇ ਤੋਂ ਘੇਰਾ ਚੁੱਕ ਲੈਣ ਦੀ ਰਾਏ ਦਿੱਤੀ ।

ਗੁਰਬਖ਼ਸ਼ ਸਿੰਘ ਕਨ੍ਹਈਆ, ਸਦਾ ਕੌਰ ਦਾ ਮਰਹੂਮ ਪਤੀ ਬਟਾਲੇ ਦੀ ਲੜਾਈ ਵਿਚ ਲੜਦਾ ਪਤਾ ਨਹੀਂ ਕਿਸ ਦੇ ਤੀਰ ਨਾਲ ਮਾਰਿਆ ਗਿਆ ਸੀ । ਪਰ ਸਦਾ ਕੌਰ ਆਪਣੇ ਪਤੀ ਦੀ ਮੌਤ ਦਾ ਗੁਨਾਹਕਾਰ ਰਾਮਗੜੀਏ ਸਰਦਾਰ ਨੂੰ ਥਾਪਦੀ ਸੀ । ਅਸਲੀ ਗੱਲ ਇਹ ਸੀ ਕਿ ਸਦਾ ਕੌਰ ਅਤੇ ਜੈ ਸਿੰਘ ਕਨ੍ਹਈਏ ਦਾ ਇਹ ਪੱਕਾ ਵਿਚਾਰ ਸੀ ਕਿ ਜੇਕਰ ਜੱਸਾ ਸਿੰਘ ਰਾਮਗੜ੍ਹੀਆ ਸ਼ੁਕਰਚੱਕੀਏ ਮਹਾਂ ਸਿੰਘ ਦੀ ਸਹਾਇਤਾ ਲਈ ਪੰਜਾਬ ਨਾ ਵੜਦਾ ਤਾਂ ਕਨ੍ਹਈਏ ਕਦੇ ਨਾ ਹਾਰ ਸਕਦੇ । ਦੂਜੀ ਗੱਲ ਜਿਹੜੀ ਸਦਾ ਕੌਰ ਨੂੰ ਬਹੁਤੀ ਚੁਭਦੀ ਸੀ ਉਹ ਦਰਅਸਲ ਕਨ੍ਹਈਆ ਮਿਸਲ ਦੇ ਇਲਾਕਿਆਂ ਨੂੰ ਉਸ ਲੜਾਈ ਵਿਚ ਰਾਮਗੜ੍ਹੀਏ ਸਰਦਾਰ ਦਾ ਆਪਣੇ ਕਬਜ਼ੇ ਹੇਠ ਲੈ ਆਉਣਾ ਸੀ । ਰਾਮਗੜ੍ਹੀਏ ਸਰਦਾਰ ਦੀ ਗ਼ੈਰ-ਹਾਜ਼ਰੀ ਵਿਚ ਕਨ੍ਹਈਆ ਮਿਸਲ ਆਪਣੀ ਪੂਰੀ ਸਿਖਰ ਤੇ ਸੀ।

ਘੇਰਾ ਚੁੱਕਣ ਲਈ ਸਰਦਾਰਨੀ ਸਦਾ ਕੌਰ ਬਿਲਕੁਲ ਤਿਆਰ ਨਹੀਂ ਸੀ, ਸਗੋਂ ਸਦਾ ਕੌਰ ਨੇ ਉਲਟਾ ਸਾਹਿਬ ਸਿੰਘ ਬੇਦੀ ਨੂੰ ਉੱਤਰ ਦਿੱਤਾ :

“ਮੈਂ ਮਿਆਣੀ ਦਾ ਘੇਰਾ ਉ ਚੁੱਕਾਂਗੀ, ਜਦ ਮੇਰੇ ਪਤੀ ਵਾਂਗ ਜੱਸਾ ਸਿੰਘ ਦੇ ਪੁੱਤਰ ਜੋਧ ਸਿੰਘ ਦੀ ਲਾਸ਼ ਮੇਰੇ ਸਾਹਮਣੇ ਤੜਪ ਰਹੀ ਹੋਵੇਗੀ ਤੇ ਜੱਸਾ ਸਿੰਘ ਦੀ ਨੂੰਹ ਮੇਰੇ ਵਾਂਗ ਰੰਡੀ ਹੋ ਜਾਏਗੀ ।”

ਬੰਦੀ ਸਾਹਿਬ ਤਾਂ ਪਹਿਲਾਂ ਹੀ ਮਿਸਲਦਾਰਾਂ ਦੇ ਆਪ ਹੁਦਰੇਪਣ ਤੋਂ ਬਹੁਤ ਦੁੱਖੀ ਸਨ ਅਤੇ ਸਦਾ ਕੌਰ ਦੀ ਇਹ ਗੱਲ ਸੁਣ ਕੇ ਉਸ ਨੂੰ ਹੋਰ ਦੁੱਖ ਲੱਗਾ । ਅਲੀ-ਉਦ-ਦੀਨ ਦੀ ਲਿਖਤ ‘ਇਬਰਤਨਾਮਾ’ ਅਨੁਸਾਰ ਸਾਹਿਬ ਸਿੰਘ ਬੇਦੀ ਨੇ ਜੱਸਾ ਸਿੰਘ ਨੂੰ ਉੱਤਰ ਭੇਜਿਆ ਅਤੇ ਕਿਹਾ, “ਇਹ ਹੰਕਾਰੇ ਹੋਏ ਸਰਦਾਰ ਮੇਰੀ ਗੱਲ ਨਹੀਂ ਮੰਨਦੇ, ਤੂੰ ਕਿਲ੍ਹੇ ਵਿਚ ਬੈਠਾ ਰਹੁ, ਵਾਹਿਗੁਰੂ ਤੇਰੀ ਸਹਾਇਤਾ ਕਰੇਗਾ ।”1

ਸਾਹਿਬ ਸਿੰਘ ਬੇਦੀ ਦੇ ਇਸ ਕਥਨ ਤੋਂ ਜਾਪਦਾ ਹੈ ਕਿ ਇਸ ਸਮੇਂ ਸਾਹਿਬ ਸਿੰਘ ਬੇਦੀ ਵਰਗੇ ਸਿੱਖਾਂ ਦੀ ਹਮਦਰਦੀ ਜੱਸਾ ਸਿੰਘ ਨਾਲ ਸੀ । ਕੁਦਰਤ ਵੱਲੋਂ ਹੀ ਗੱਲ ਐਸੀ ਵਾਪਰੀ ਕਿ ਜੱਸਾ ਸਿੰਘ ਦਾ ਇਲਾਕਾ ਨੀਵਾਂ ਅਤੇ ਮਿਆਣੀ ਦਾ ਕਿਲ੍ਹਾ ਬਿਆਸ ਦਰਿਆ ਦੇ ਕੰਢੇ ਉੱਤੇ ਸੀ ਅਤੇ ਮਿਆਣੀ ਦੇ ਇਲਾਕੇ ਵਿਚ ਬੜਾ ਭਾਰੀ ਹੜ੍ਹ ਆ ਗਿਆ ।

ਪਰ ਕਨ੍ਹਈਆ ਲਾਲ ਦਾ ਕਥਨ ਹੈ ਕਿ ਮਿਆਣੀ ਦਾ ਕਿਲ੍ਹਾ ਝਨਾ ਦਰਿਆ ਦੇ ਕੰਢੇ ਤੇ ਸੀ । ਗ੍ਰਿਫਨ ਇਸੇ ਕਿਲ੍ਹੇ ਨੂੰ ਰਾਵੀ ਦਰਿਆ ਦੇ ਕੰਢੇ ਉੱਤੇ ਦੱਸਦਾ ਹੈ । ਪ. ਸ. ਕਪੂਰ- ਆਪਣੀ ਲਿਖਤ ‘ਜੱਸਾ ਸਿੰਘ ਰਾਮਗੜੀਆ’ ਵਿਚ ਇਸ ਬਾਰੇ ਇਹ ਵਿਚਾਰ ਪ੍ਰਗਟ ਕਰਦਾ ਹੈ : “ਪੰਜਾਬ ਵਿਚ ਮਿਆਣੀ ਨਾਂ ਦੇ ਕਈ ਕਿਲ੍ਹੇ ਹੋਣ ਕਰਕੇ ਇਤਿਹਾਸਕਾਰਾਂ ਨੂੰ ਟਪਲਾ ਲੱਗਾ ਹੈ । ਅਸਲ ਵਿਚ ਇਹ ਕਿਲ੍ਹਾ ਬਿਆਸ ਦਰਿਆ ਦੇ ਕੰਢੇ ਤੇ ਹੈ ।” ਸੋ ਸਾਡੇ ਵਿਚਾਰ ਵਿਚ ਮਿਆਣੀ ਦਾ ਕਿਲ੍ਹਾ ਦਰਿਆ ਬਿਆਸ ਦੇ ਕੰਢੇ ਉੱਤੇ ਸੀ । ਬਿਆਸ ਦਰਿਆ ਦੇ ਉਛਲਣ ਅਤੇ ਹੜ੍ਹ ਦੇ ਕਾਰਣ ਸਦਾ ਕੌਰ ਅਤੇ ਉਸ ਦੇ ਹਮਾਇਤੀਆਂ ਦੀਆਂ ਫ਼ੌਜਾਂ ਨੂੰ ਮਿਆਣੀ ਦੇ ਕਿਲ੍ਹੇ ਉਤੋਂ ਮਜਬੂਰਣ ਘੇਰਾ ਚੁੱਕਣਾ ਪਿਆ ਸੀ ਅਤੇ ਸਾਹਿਬ ਸਿੰਘ ਬੇਦੀ ਦੇ ਕਥਨ ਵਾਂਗ ਜੱਸਾ ਸਿੰਘ ਦੀ ਵਾਹਿਗੁਰੂ ਨੇ ਸੁਣ ਲਈ ਸੀ ।

ਦੂਜੇ ਪਾਸੇ ਰਣਜੀਤ ਸਿੰਘ ਅਤੇ ਸਦਾ ਕੌਰ ਪਾਣੀ ਦੇ ਹੜ੍ਹ ਵਿਚ ਘਿਰਦੇ ਜਾ ਰਹੇ ਸਨ । ਆਪ ਇਹ ਦੋਵੇਂ ਬਚ ਗਏ ਸਨ ਅਤੇ ਆਪਣੇ ਟਿਕਾਣੇ ਪਹੁੰਚ ਗਏ ਸਨ ਪਰ ਇਨ੍ਹਾਂ ਸਾਰਿਆਂ ਦੀ ਚੋਖੀ ਫ਼ੌਜ ਹੜ੍ਹ ਦੇ ਅੜਿਕੇ ਵਿਚ ਆ ਗਈ ਸੀ ਅਤੇ ਇਨ੍ਹਾਂ ਦੀ ਫ਼ੌਜ ਦੇ ਹੋਰ ਨੁਕਸਾਨ ਤੋਂ ਬਿਨਾਂ ਕਿੰਨੇ ਹੀ ਬੰਦੇ ਆਪਣੇ ਘੋੜਿਆਂ ਸਮੇਤ ਪਾਣੀ ਵਿਚ ਹੜ੍ਹ ਗਏ ਸਨ। ਇਸ ਤਰ੍ਹਾਂ ਮਿਆਣੀ ਦੇ ਕਿਲ੍ਹੇ ਦਾ ਇਹ ਧਾਵਾ ਜੱਸਾ ਸਿੰਘ ਦੇ ਵਿਰੋਧੀਆਂ ਨੂੰ ਬੜਾ ਮਹਿੰਗਾ ਪਿਆ ਸੀ । ਇਕ ਪਾਸੇ ਉਨ੍ਹਾਂ ਨੂੰ ਬਿਨਾਂ ਕਿਲ੍ਹਾ ਫ਼ਤਿਹ ਕਰਨ ਦੇ ਆਪਣਾ ਨੁਕਸਾਨ ਉਠਾ ਕੇ ਪਿੱਛੇ ਹੱਟਣਾ ਪਿਆ ਅਤੇ ਦੂਜੇ ਪਾਸੇ ਉਹ ਸਾਹਿਬ ਸਿੰਘ ਬੇਦੀ ਵੱਲੋਂ ਝੂਠੇ ਪਏ । ਇਸ ਤਰ੍ਹਾਂ ਜੱਸਾ ਸਿੰਘ ਉੱਤੇ ਇਹ ਪਈ ਭਾਰੀ ਉਸ ਦਾ ਬਿਨਾਂ ਕਿਸੇ ਤਰ੍ਹਾਂ ਦਾ ਹੋਰ ਨੁਕਸਾਨ ਹੋਣ ਤੋਂ ਕੁਦਰਤ ਦੀ ਨੇਤ ਨਾਲ ਹੀ ਟੱਲ ਗਈ ਸੀ ।

ਜ਼ਿੰਦਗੀ ਦੀ ਸ਼ਾਮ

ਜੱਸਾ ਸਿੰਘ ਰਾਮਗੜ੍ਹੀਆ ਦੇ ਮਿਆਣੀ ਦੇ ਕਿਲ੍ਹੇ ਉੱਤੇ ਇਹ ਘਟਨਾ ਵਾਪਰਣ ਸਮੇਂ ਉਸ ਦੀ ਉਮਰ 73 ਸਾਲਾਂ ਦੀ ਹੋ ਚੁੱਕੀ ਸੀ ਅਤੇ ਉਹ ਆਪਣੀ ਉਤਾਰ ਉਮਰ ਤੇ ਪੁੱਜ ਕੇ ਹੌਲੀ ਹੌਲੀ ਬੁਢੇਪੇ ਵਿਚ ਢਲਣ ਲੱਗ ਪਿਆ ਸੀ । ਪਰ ਉਸ ਦੀ ਜ਼ਿੰਦਗੀ ਦੇ ਸੰਘਰਸ਼ ਪਹਿਲਾਂ ਵਾਂਗ ਹੀ ਚਲ ਰਹੇ ਸਨ । ਉਧਰ ਰਣਜੀਤ ਸਿੰਘ ਦੇ ਮਹਿਤਾਬ ਕੌਰ ਨਾਲ ਪਰਨਾਏ ਜਾਣ ਨਾਲ ਅਤੇ ਸਦਾ ਕੌਰ ਦੇ ਕਨ੍ਹਈਆ ਮਿਸਲ ਦੀ ਮੁੱਖੀ ਤੇ ਮਿਸਲਦਾਰਨੀ ਬਣ ਜਾਣ ਨਾਲ ਸਿੱਖ ਮਿਸਲਾਂ ਦੀ ਰਾਜਨੀਤੀ ਦੇ ਖੇਤਰ ਵਿਚ ਇਕ ਨਵਾਂ ਪਰਿਵਰਤਨ ਆਉਣ ਦੇ ਆਸਾਰ ਦਿਸ ਰਹੇ ਸਨ । ਸਰਦਾਰਨੀ ਸਦਾ ਕੌਰ ਦੇ ਇਰਾਦੇ ਆਪਣੀ ਧੀ ਦਾ ਰਿਸ਼ਤਾ ਕਰਕੇ ਸ਼ੁਕਰਚੱਕੀਆ ਮਿਸਲ ਨੂੰ ਆਪਣੀ ਮਿਸਲ ਵਿਚ ਆਪਣੇ ਅਧੀਨ ਸੰਗਮ ਕਰਕੇ ਇਕੋ ਥਾਂ ਹਜ਼ਮ ਕਰ ਲੈਣ ਦੇ ਸਨ । ਪਰ ਰਣਜੀਤ ਸਿੰਘ ਆਪਣੇ ਪਿਤਾ ਪਿਤਾਮਿਆਂ ਵਾਂਗ ਆਪਣੀ ਵਿਅਕਤੀਗਤ ਸੁਤੰਤਰਤਾ ਨੂੰ ਕਿਸੇ ਕੀਮਤ ਉੱਤੇ ਵੀ ਕੁਰਬਾਨ ਕਰਨ ਵਾਲਾ ਨਹੀਂ ਸੀ । ਰਣਜੀਤ ਸਿੰਘ ਨੂੰ ਪਤਾ ਸੀ ਕਿ ਉਸ ਦੇ ਬਾਬਾ ਚੜ੍ਹਤ ਸਿੰਘ ਨੇ ਨਵਾਬ ਕਪੂਰ ਸਿੰਘ ਦੀ ਫ਼ੈਜ਼ਲਾਪੁਰੀ ਮਿਸਲ ਤੋਂ ਵੱਖ ਹੋ ਕੇ ਆਪਣੇ ਪਿੰਡ ਸ਼ੁਕਰਚੱਕ ਦੇ ਨਾਮ ਤੇ ਇਕ ਵੱਖਰੀ ਸ਼ੁਕਰਚੱਕੀਆ ਮਿਸਲ ਸਾਜੀ ਸੀ, ਜਦੋਂ ਕਿ ਨਵਾਬ ਕਪੂਰ ਸਿੰਘ ਦੀ ਫੈਜ਼ਲਾਪੁਰੀ ਮਿਸਲ ਉਸ ਵੇਲੇ ਨਵਾਬ ਕਪੂਰ ਸਿੰਘ ਦੇ ‘ਸਰਬਤ ਖ਼ਾਲਸਾ’ ਦਾ ਮੁੱਖੀ ਆਗੂ ਹੋਣ ਕਰਕੇ ਸਾਰੀਆਂ ਪੰਜਾਬ ਦੀਆਂ ਮਿਸਲਾਂ ਦੀ ਮੁੱਖੀ ਮਿਸਲ ਸਮਝੀ ਜਾਂਦੀ ਸੀ । ਹੁਣ ਜਦੋਂ ਕਿ ਸ਼ੁਕਰਚੱਕੀਆ ਮਿਸਲ ਪੰਜਾਬੀ ਦੀਆਂ ਬਾਕੀ ਮਿਸਲਾਂ ਤੋਂ ਅੱਗੇ ਅੱਗੇ ਜਾਂਦੀ ਦਿਸ ਰਹੀ ਸੀ ਤਾਂ ਰਣਜੀਤ ਸਿੰਘ ਨੂੰ ਆਪਣੀ ਮਿਸਲ ਦੀ ਅਤੇ ਸਦਾ ਕੌਰ ਤੋਂ ਵੱਖਰੀ ਆਪਣੀ ਵਿਅਕਤੀਗਤ ਸੁਤੰਤਰਤਾ ਦਾ ਵੀ ਪੂਰਾ ਪੂਰਾ ਅਨੁਭਵ ਸੀ । ਉਹ ਸਦਾ ਕੌਰ ਦੇ ਜਾਲ ਵਿਚ ਫਸਣ ਵਾਲਾ ਨਹੀਂ ਸੀ । ਇਸ ਲਈ ਇਸ ਦੇ ਉਲਟ ਕਿ ਸਰਦਾਰਨੀ ਸਦਾ ਕੌਰ ਸਰਦਾਰ ਰਣਜੀਤ ਸਿੰਘ ਨੂੰ ਆਪਣੇ ਹਿੱਤਾਂ ਲਈ ਵਰਤਦੀ ਸਗੋਂ ਰਣਜੀਤ ਸਿੰਘ ਨੇ ਹੀ ਕਨ੍ਹਈਆ ਮਿਸਲ ਨੂੰ ਆਪਣੀ ਮਿਸਲ ਵਿਚ ਹੌਲੀ ਹੌਲੀ ਜਜ਼ਬ ਕਰ ਲਿਆ ਸੀ । ਇਸ ਲਈ ਸਰਦਾਰਨੀ ਸਦਾ ਕੌਰ ਵੱਲੋਂ ਸ਼ੁਕਰਚੱਕੀਆ ਮਿਸਲ ਦੇ ਵਿਕਾਸ ਲਈ ਰਣਜੀਤ ਸਿੰਘ ਨੂੰ ਚੋਖੀ ਸਹਾਇਤਾ ਤੇ ਸ਼ਕਤੀ ਦੀ ਪ੍ਰਾਪਤੀ ਹੋਈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਾਦਸ਼ਾਹੀ ਦੇ ਵਿਕਾਸ ਵਿਚ ਸਰਦਾਰਨੀ ਸਦਾ ਕੌਰ ਕਨ੍ਹਈਆ ਦਾ ਇਕ ਵਿਸ਼ੇਸ਼ ਹੱਥ ਅਤੇ ਸਹਾਰਾ ਸੀ ।

1795 ਵਿਚ ਹੀ ਸ਼ਾਹ ਜ਼ਮਾਨ ਨੇ ਅਫ਼ਗਾਨਿਸਤਾਨ ਤੋਂ ਆ ਕੇ ਪੰਜਾਬ ਉੱਤੇ ਹਮਲਾ ਕਰ ਦਿੱਤਾ ਜੋ ਕਿ ਬੜੀ ਆਸਾਨੀ ਨਾਲ ਲਾਹੌਰ ਦੇ ਨੇੜੇ ਪੁੱਜ ਗਿਆ ਸੀ । ਸ਼ਾਹ ਜ਼ਮਾਨ ਨਾਲ ਇਸ ਵੇਲੇ ਗਾਖੜ ਅਤੇ ਹੋਰ ਬਿਅੰਤ ਮੁਸਲਮਾਨ ਪੰਜਾਬ ਵਿਚੋਂ ਮਿਲ ਗਏ ਸਨ ਅਤੇ ਇਸ ਤਰ੍ਹਾਂ ਉਸ ਦਾ ਹੌਂਸਲਾ ਹੋਰ ਵੀ ਵੱਧ ਗਿਆ ਸੀ । ਪੰਜਾਬ ਦੇ ਮਿਸਲਦਾਰਾਂ ਤੇ ਜੱਸਾ ਸਿੰਘ ਨੇ ਅਨੁਮਾਨ ਲਾ ਲਿਆ ਸੀ ਕਿ ਇਸ ਹਮਲੇ ਦੇ ਸਮੇਂ ਕਿ ਸ਼ਾਹ ਜ਼ਮਾਨ ਦਾ ਇਰਾਦਾ ਸਿੱਖਾਂ ਦੇ ਪਵਿੱਤਰ ਅਸਥਾਨ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕਰਨ ਦਾ ਸੀ। ਕਿਉਂਕਿ ਅਫ਼ਗਾਨੀ ਧਾੜਵੀਆਂ ਦੀ ਇਹ ਚਿਰੋਕਣੀ ਰਾਏ ਬਣੀ ਹੋਈ ਸੀ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਅੰਮ੍ਰਿਤਸਰ ਦਾ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਸੀ ਅਤੇ ਦੂਜੇ ਇਸ ਸ਼ਹਿਰ ਦੇ ਬਚਾਅ ਲਈ ਹਰ ਹਮਲੇ ਸਮੇਂ ਸਰਬਤ ਖ਼ਾਲਸਾ ਇਕੱਤਰ ਹੋ ਜਾਂਦਾ ਸੀ । ਇਸ ਤਰ੍ਹਾਂ ਸਿੱਖਾਂ ਦੀ ਬਹੁ-ਸੰਮਤੀ ਨੂੰ ਸੋਖ ਨਾਲ ਹੀ ਤਬਾਹ ਕੀਤਾ ਜਾ ਸਕਦਾ ਸੀ । ਦੂਜੇ ਸ਼ਾਹ ਜ਼ਮਾਨ ਇਸ ਗੱਲ ਤੋਂ ਵੀ ਜਾਣੂ ਸੀ ਕਿ ਸਿੱਖ ਮਿਸਲਾਂ ਦੀ ਆਪੋ ਵਿਚ ਦੇ ਝਗੜਿਆਂ ਨੇ ਤਬਾਹੀ ਮੱਚਾ ਦਿੱਤੀ ਸੀ । ਇਸ ਤੋਂ ਬਿਨਾਂ ਕਿ ਜਿਹੜੇ ਖ਼ਾਸ ਖ਼ਾਸ ਯੋਧੇ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਕਨ੍ਹਈਆ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਹਰੀ ਸਿੰਘ ਭੰਗੀ ਵਰਗੇ ਜਿਹੜੇ ਦੁਰਾਨੀ ਦਾ ਕਾਬਲ ਤਕ ਪਿੱਛਾ ਕਰਨ ਵਾਲੇ ਬਹਾਦਰ ਸਨ ਉਨ੍ਹਾਂ ਵਿਚੋਂ ਹੁਣ ਪੰਜਾਬ ਦੀ ਧਰਤੀ ਉੱਤੇ ਕੇਵਲ ਜੱਸਾ ਸਿੰਘ ਰਾਮਗੜ੍ਹੀਆ ਹੀ ਜੀਉਂਦਾ ਸੀ, ਜਿਸ ਦੀ ਮਿਸਲ ਨੂੰ ਬਾਕੀ ਦੇ ਸਰਦਾਰਾਂ ਨੇ ਪਿਛਾਂਹ ਧਸਾ ਧਸਾ ਕੇ ਬੜੀ ਸੀਮਿਤ ਜਿਹੀ ਕਰ ਦਿੱਤਾ ਸੀ। ਇਸ ਤਰ੍ਹਾਂ ਸੋਚਦੇ ਸ਼ਾਹ ਜ਼ਮਾਨ ਨੇ ਪੰਜਾਬ ਉੱਤੇ ਹਮਲਾ ਕਰ ਦਿੱਤਾ । ਅਤੇ ਉਸ ਨੂੰ ਪੰਜਾਬ ਜਿੱਤਣ ਅਤੇ ਆਪਣੀ ਅਫ਼ਗਾਨਿਸਤਾਨੀ ਸਲਤਨਤ ਨਾਲ ਮਿਲਾਉਣ ਦੀਆਂ ਪੂਰੀਆਂ ਪੂਰੀਆਂ ਆਸਾਂ ਬੱਝੀਆਂ ਹੋਈਆਂ ਸਨ । ਇਧਰ ਪੰਜਾਬ ਵਿਚ ਉਤਸ਼ਾਹ- ਜਨਕ ਗੱਲ ਇਉਂ ਹੋਈ ਕਿ ਸਾਰੀਆਂ ਮਿਸਲਾਂ ਦੇ ਸਰਦਾਰ ਆਪੋ ਵਿਚ ਦੀਆਂ ਦੁਸ਼ਮਣੀਆਂ ਭੁਲ ਭੁਲਾ ਕੇ ਸ਼ਾਹ ਜ਼ਮਾਨ ਦਾ ਟਾਕਰਾ ਕਰਨ ਅਤੇ ਅੰਮ੍ਰਿਤਸਰ ਦੇ ਬਚਾਅ ਦੀ ਖ਼ਾਤਰ ਇਕਦਮ ਇਕੱਠੇ ਹੋ ਗਏ ਸਨ ਅਤੇ ਸ਼ਹਿਰ ਅੰਮ੍ਰਿਤਸਰ ਦੇ ਬਚਾਅ ਲਈ ਸਰਬਤ ਖ਼ਾਲਸਾ ਪੂਰੀ ਤਰਾਂ ਡਟ ਗਿਆ ਸੀ ।

ਜੱਸਾ ਸਿੰਘ ਰਾਮਗੜ੍ਹੀਆ ਵੀ ਆਪਣੇ ਪੂਰੇ ਤਾਣ ਨਾਲ ਆਪਣੀ ਫ਼ੌਜ ਲੈ ਕੇ ਪੰਜਾਬ ਉੱਤੇ ਬਣੀ ਭੀੜ ਦੇ ਸਮੇਂ ਅੰਮ੍ਰਿਤਸਰ ਪਹੁੰਚਿਆ ਹੋਇਆ ਸੀ ਅਤੇ ਸੁਤੰਤਰ ਤੌਰ ਤੇ ਆਪਣੀ ਫ਼ੌਜ ਨੂੰ ਆਪਣੀ ਕਮਾਨ ਵਿਚ ਤਾਣ ਕੇ ਤਿਆਰ-ਬਰ-ਤਿਆਰ ਖੜੋਤਾ ਸੀ । ਸਰਬਤ ਖ਼ਾਲਸੇ ਦੀ ਅੰਮ੍ਰਿਤਸਰ ਸ਼ਹਿਰ ਨੂੰ ਬਚਾਉਣ ਦੀ ਮੋਰਚੇ-ਬੰਦੀ ਦੀ ਖ਼ਬਰ ਸੁਣ ਕੇ ਸ਼ਾਹ ਜ਼ਮਾਨ ਦਾ ਭੁਲੇਖਾ ਦੂਰ ਹੋ ਗਿਆ ਸੀ । ਉਸ ਨੂੰ ਪ੍ਰਤੀਤ ਹੋਇਆ ਕਿ ਉਹ ਪੰਜਾਬ ਦੀ ਸਿੱਖ ਜਨਤਾ ਦੀ ਇਕਮੁੱਠ ਹੋਈ ਤਾਕਤ ਦੇ ਸਾਹਮਣੇ ਇਸ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਸੀ । ਦੂਜੇ ਪਾਸੇ ਉਸ ਸਮੇਂ ਜ਼ਮਾਨ ਨੂੰ ਪੱਛਮੀ ਖੁਰਾਸਾਨ ਉੱਤੇ ਫ੍ਰਾਂਸ ਦੇ ਬਾਦਸ਼ਾਹ ਦੇ ਹਮਲਾ ਕਰਨ ਦੀ ਖ਼ਬਰ ਪੁਜ ਗਈ ਸੀ । ਇਸ ਲਈ ਉਹ ਉਸੇ ਵੇਲੇ ਅਫ਼ਗਾਨਿਸਤਾਨ ਨੂੰ ਵਾਪਸ ਚਲਾ ਗਿਆ ਸੀ । ਇਧਰ ਸਿੱਖ ਪੂਰੀ ਤਰ੍ਹਾਂ ਤਿਆਰ-ਬਰ- ਤਿਆਰ ਸਨ ਤੇ ਸਿੱਖਾਂ ਵਿਚ ਬਚਾਅ ਵਾਸਤੇ ਸਲਾਹ ਮਸ਼ਵਰੇ ਜਾਰੀ ਸਨ । ਸ਼ੁਕਰਚੱਕੀਆ ਸਰਦਾਰ ਰਣਜੀਤ ਸਿੰਘ ਨੂੰ ਇਸ ਵੇਲੇ ਪੰਜਾਬ ਦੀਆਂ ਸਾਰੀਆਂ ਮਿਸਲਾਂ ਵਿਚੋਂ ਆਪਣੇ ਆਪ ਦਾ ਸਭ ਤੋਂ ਬਲਵਾਨ ਹੋਣ ਦਾ ਅਹਿਸਾਸ ਹੋ ਚੁੱਕਾ ਸੀ ਅਤੇ ਉਹ ਦਿਲੋਂ ਚਾਹੁੰਦਾ ਸੀ ਕਿ ਸਾਰੀਆਂ ਮਿਸਲਾਂ ਦੀਆਂ ਫ਼ੌਜਾਂ ਉਸ ਦੀ ਸੰਯੁਕਤ ਕਮਾਨ ਹੇਠ ਇਕੱਠੀਆਂ ਹੋ ਕੇ ਵੈਰੀ ਦਾ ਟਾਕਰਾ ਕਰਨ । ਹੋਰ ਮਿਸਲਾਂ ਉੱਤੇ ਰਣਜੀਤ ਸਿੰਘ ਦੇ ਇਸ ਅੰਤਰਾਤਮਿਕ ਇਰਾਦੇ ਦਾ ਇੰਨਾ ਤੱਤ-ਭਲੱਤਾ ਭਾਵੇਂ ਕੋਈ ਖ਼ਾਸ ਅਸਰ ਨਹੀਂ ਸੀ ਪਰ ਜੱਸਾ ਸਿੰਘ ਰਾਮਗੜ੍ਹੀਆ ਨਾਲ ਰਣਜੀਤ ਸਿੰਘ ਦੀਆਂ ਕਈ ਲੜਾਈਆਂ ਹੋ ਚੁੱਕੀਆਂ ਸਨ । ਇਸ ਕਰਕੇ ਉਹ ਰਣਜੀਤ ਸਿੰਘ ਨਾਲ ਗੂੜਾ ਮਿਲਾਪ ਕਰਨ ਤੋਂ ਝਿਜਕਦਾ ਸੀ ਅਤੇ ਵਿਸ਼ੇਸ਼ ਕਰਕੇ ਰਣਜੀਤ ਸਿੰਘ ਦੀ ਸਾਰੀਆਂ ਮਿਸਲਾਂ ਨੂੰ ਸੰਯੁਕਤ ਕਰਨ ਦੀ ਚਾਲ ਨੂੰ ਸਮਝ ਗਿਆ ਸੀ । ਉਸ ਨੂੰ ਰਣਜੀਤ ਸਿੰਘ ਉੱਤੇ ਕੋਈ ਭਰੋਸਾ ਨਹੀਂ ਸੀ ਕਿ ਰਣਜੀਤ ਸਿੰਘ ਦੀ ਕਿਸੇ ਪ੍ਰਕਾਰ ਦੀ ਨੀਅਤ ਵੀ ਸੁਹਿਰਦ ਭਾਵ ਵਾਲੀ ਹੋ ਸਕਦੀ ਹੈ ਅਤੇ ਜੱਸਾ ਸਿੰਘ ਨੂੰ ਰਣਜੀਤ ਸਿੰਘ ਦੇ ਸਾਬ ਵਿਚੋਂ ਕੁਝ ਕਾਲਾ ਕਾਲਾ ਦਿਸਦਾ ਸੀ । ਇਹ ਕਾਰਣ ਸੀ ਕਿ ਜੱਸਾ ਸਿੰਘ ਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਰਣਜੀਤ ਸਿੰਘ ਤੋਂ ਸੁਤੰਤਰ ਰਖਣਾ ਚਾਹਿਆ । ਉਹ ਚਾਹੁੰਦਾ ਸੀ ਕਿ ਉਸ ਦਾ ਗਾਂਢਾ-ਸਾਂਢਾ ਕਿਸੇ ਵੱਡੀ ਤਾਕਤ ਨਾਲ ਹੈ ਜਾਵੇ ਤਾਂ ਜੋ ਉਹ ਇਨ੍ਹਾਂ ਮਿਸਲਾਂ ਦੇ ਘਾਉ-ਘੱਪ ਸਰਦਾਰਾਂ ਤੋਂ ਆਪਣੇ ਆਪ ਨੂੰ ਕਿਸੇ ਵੱਡੀ ਤਾਕਤ ਦੀ ਸਹਾਇਤਾ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰਖ ਸਕੇ । ਭਾਵੇਂ ਇਸ ਵਿਚ ਕੋਈ ਸੰਦੇਹ ਨਹੀਂ ਸੀ ਕਿ ਉਸ ਦੇ ਗਾਂਢੇ-ਸਾਂਢੇ ਦਾ ਪ੍ਰਥਮ ਮੰਤਵ ਸ਼ਾਹ ਜ਼ਮਾਨ ਦਾ ਡੱਟ ਕੇ ਟਾਕਰਾ ਕਰਕੇ ਉਸ ਨੂੰ ਪੰਜਾਬ ਵਿਚੋਂ ਪਛਾੜਨਾ ਸੀ ।

ਪਹਿਲਾਂ ਜੱਸਾ ਸਿੰਘ ਨੇ ਰੁਹੇਲੇ ਗੁਲਾਮ ਮੁਹੰਮਦ ਨੂੰ ਉਸ ਦੀ ਅੰਗ੍ਰੇਜ਼ਾਂ ਅਤੇ ਅਵੱਧ ਦੇ ਨਵਾਬ ਦੇ ਵਿਰੁਧ ਉਸ ਦੀ ਸਹਾਇਤਾ ਕਰਨ ਲਈ ਇਕ ਪੁਰਖ ਮੁਹੀ-ਉਦ-ਦੀਨ ਦੀ ਸਲਾਹ ਨਾਲ ਚਿੱਠੀ ਲਿਖੀ ਸੀ ਅਤੇ ਜਦੋਂ ਉਸ ਨੂੰ ਰੁਹੇਲੇ ਸਰਦਾਰ ਗ਼ੁਲਾਮ ਮੁਹੰਮਦ ਵੱਲੋਂ ਗਾਂਢੇ-ਸਾਢੇ ਲਈ ਕੋਈ ਭਰੋਸੇ ਯੰਗ ਉੱਤਰ ਨਾ ਮਿਲਿਆ ਤਾਂ ਉਸ ਨੇ ਇਹ ਸਮਝ ਕੇ ਕਿ ਅੰਗ੍ਰੇਜ਼ ਸਲਤਨਤ ਉਸ ਸਮੇਂ ਦੇ ਭਵਿੱਖ ਵਿਚ ਹਿੰਦ ਦੀ ਇਕ ਵੱਡੀ ਤਾਕਤ ਬਣਨ ਦਾ ਰੂਪ ਧਾਰਣ ਕਰ ਰਹੀ ਸੀ, ਇਸ ਲਈ ਉਸ ਨੇ ਅੰਗ੍ਰੇਜ਼ ਗਵਰਨਰ ਵੈਲਜਲੀ ਨੂੰ ਪੱਤਰ ਲਿਖਿਆ ।

ਡਾਕਟਰ ਗੁਪਤਾ ਦੀ ਲਿਖਤ ‘ਹਿਸਟਰੀ ਆਫ਼ ਦੀ ਸਿੱਖਸ’ ਅਨੁਸਾਰ ਹੇਠ ਲਿਖੀ ਚਿੱਠੀ ਜੱਸਾ ਸਿੰਘ ਨੇ ਉਸ ਵੇਲੇ ਦੇ ਭਾਰਤ ਵਿਚ ਰਹਿ ਰਹੇ ਗਵਰਨਰ ਲਾਰਡ ਵੈਲਜ਼ਲੀ ਨੂੰ ਹੇਠ ਲਿਖੀ ਚਿੱਠੀ ਲਿਖੀ :

“ਜਿਸ ਦਿਨ ਤੋਂ ਮੈਂ ਇਹ ਸੁਣਿਆ ਹੈ ਕਿ ਅੰਗ੍ਰੇਜ਼ਾਂ ਵਿਚ ਹੋਰ ਲੋਕਾਂ ਨਾਲੋਂ ਕਈ ਵਧੇਰੇ ਸ਼ਲਾਘਾਯੋਗ ਗੁਣ ਹਨ, ਉਸੇ ਦਿਨ ਤੋਂ ਮੇਰਾ ਇਹ ਵਿਚਾਰ ਰਿਹਾ ਹੈ ਕਿ ਮੈਂ ਮਿਸਟਰ ਲਾਰਡ ਲਮਜ਼ਡ ਨਾਲ ਚਿੱਠੀ ਪੱਤਰ ਰਾਹੀਂ ਮਿੱਤਰ ਭਾਵ ਪੈਦਾ ਕਰਾ । ਪਰ ਹੁਣ ਤੁਹਾਡੇ ਲਖਨਊ ਆ ਜਾਣ ਨਾਲ ਮੈਂ ਬਹੁਤ ਪ੍ਰਸੰਨ ਹੋਇਆ ਹਾਂ (ਇਥੇ ਕਈ ਕਵਿਤਾਵਾਂ ਗਵਰਨਰ ਜਨਰਲ ਦੀ ਸ਼ਲਾਘਾ ਵਿਚ ਲਿਖੀਆਂ ਹੋਈਆਂ ਹਨ) । ਸਿਆਣੇ ਪੁਰਸ਼ਾਂ ਵਿਚ ਇੰਨੇ ਉੱਘੇ ਗੁਣ ਹੁੰਦੇ ਹਨ ਕਿ ਉਨ੍ਹਾਂ ਦੇ ਪ੍ਰਕਾਸ਼ ਦੇ ਕਾਰਣ ਕੋਈ ਵੀ ਉਨ੍ਹਾਂ ਦਾ ਟਾਕਰਾ ਨਹੀਂ ਕਰ ਸਕਦਾ । ਅਫ਼ਗਾਨ ਲੋਕ ਆਪਣੇ ਮਨ ਵਿਚ ਹਿੰਦ ਨੂੰ ਜਿੱਤਣ ਦੇ ਸੁਪਨੇ ਲੈ ਰਹੇ ਹਨ ਤੇ ਕਈ ਥੋਥੀਆਂ ਵਿਉਂਤਾਂ ਬਣਾ ਰਹੇ ਹਨ । ਉਹ ਲਾਹੌਰ ਤਕ ਪੁੱਜ ਗਏ ਹਨ, ਪਰ ਉਹ ਧਾੜਵੀ ਇਹ ਨਹੀਂ ਜਾਣਦੇ ਕਿ ਆਪਣੀ ਤਾਕਤ ਨੂੰ ਕਿਵੇਂ ਕਾਇਮ ਰਖਿਆ ਜਾ ਸਕਦਾ ਹੈ । ਇਸ ਤੋਂ ਛੁਟ ਉਹ ਇਸ ਅਸੂਲ ਤੋਂ ਵੀ ਅਨਜਾਣ ਹਨ ਕਿ “ਜੰਗਲ ਖ਼ਾਲੀ ਹੋਣ ਦਾ ਕਦੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂ ਜੋ ਹੋ ਸਕਦਾ ਹੈ ਕਿ ਉਸ ਵਿਚ ਕੋਈ ਸ਼ੋਰ ਲੁਕਿਆ ਹੋਵੇ ।” ਖ਼ਾਲਸਾ ਜੀ ਨੂੰ ਜਦ ਕਾਬਲ ਦੇ ਬਾਦਸ਼ਾਹ (ਸ਼ਾਹ ਜ਼ਮਾਨ) ਦੇ ਆਉਣ ਦਾ ਪਤਾ ਲੱਗਾ ਤਾਂ ਉਹ ਉਹਦੇ ਟਾਕਰੇ ਲਈ ਅੱਗੇ ਵੱਧੇ । ਉਸ ਵੇਲੇ ਕਾਬਲ ਦੇ ਨੱਢੇ ਰਾਜਕੁਮਾਰ ਨੂੰ ਸਮਝ ਆ ਗਈ ਕਿ ਉਸ ਲਈ ਇਥੇ ਠਹਿਰਣ ਦਾ ਬਰਬਾਦੀ ਤੋਂ ਛੁਟ ਹੋਰ ਕੋਈ ਨਤੀਜਾ ਨਹੀਂ ਨਿਕਲ ਸਕਦਾ। ਸੋ ਉਹ ਛੇਤੀ ਹੀ ਵਾਪਸ ਮੁੜ ਗਿਆ । ਜੇ ਪਰਸਪਰ ਮਿਲਵਰਤਣ ਦਾ ਅਸੂਲ ਅਪਣਾਇਆ ਜਾਵੇ ਤਾਂ ਧਾੜਵੀਆਂ ਨੂੰ ਬਾਹਰ ਕੱਢਣ ਵਿਚ ਕੋਈ ਬਹੁਤਾ ਜ਼ੋਰ ਨਹੀਂ ਲਾਉਣਾ ਪੈਂਦਾ । ਇਨ੍ਹਾਂ ਸਾਰੀਆਂ ਗੱਲਾਂ ਤੋਂ ਰਾਓ ਘਾਸੀ ਸਿੰਘ ਆਪ ਨੂੰ ਚੰਗੀ ਤਰ੍ਹਾਂ ਜਾਣੂ ਕਰਾ ਦੇਵੇਗਾ । ਬੇਨਤੀ ਹੈ, ਜੋ ਮੈਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰੋ ।’’1

ਜੱਸਾ ਸਿੰਘ ਆਪਣੀ ਚਿੱਠੀ ਦੇ ਪਹਿਲੇ ਭਾਗ ਵਿਚ ਲਾਰਡ ਵੈਲਜ਼ਲੀ ਦੇ ਗੁਣਾਂ ਦੀ ਸ਼ਲਾਘਾ ਕਰਦਾ ਹੈ ਅਤੇ ਆਪਣੀ ਸ਼ਲਾਘਾ ਦੀ ਪ੍ਰੋੜਤਾ ਲਈ ਵੈਲਜ਼ਲੀ ਦੀ ਪ੍ਰਸੰਸਾ ਵਿਚ ਲਿਖੀਆਂ ਕਵਿਤਾਵਾਂ ਦਾ ਜ਼ਿਕਰ ਕਰਦਾ ਹੈ । ਸ਼ਲਾਘਾ ਦੀ ਪ੍ਰੋੜਤਾ ਲਈ ਇਹ ਉਸ ਵੇਲੇ ਦੇ ਇਕ ਹਾਕਮ ਵੱਲੋਂ ਦੂਜੇ ਹਾਕਮ ਨੂੰ ਲਿਖਣ ਦਾ ਇਕ ਰਿਵਾਜ਼ੀ ਢੰਗ ਸੀ ਅਤੇ ਦੂਜੇ ਜੱਸਾ ਸਿੰਘ ਦੀ ਚਿੱਠੀ ਇਹ ਵੀ ਸਿੱਧ ਕਰਦੀ ਹੈ ਕਿ ਉਹ ਆਪਣੇ ਪੰਜਾਬ ਦੇ ਸਿੱਖਾਂ, ਸ਼ਰੀਕਾਂ, ਮਿਸਲਦਾਰਾਂ ਤੋਂ ਤੰਗ ਆ ਕੇ ਅੰਗ੍ਰੇਜ਼ ਗਵਰਨਰ ਨੂੰ ਚਿੱਠੀ ਲਿਖਣ ਲਈ ਮਜਬੂਰ ਸੀ । ਭਾਵੇਂ ਸਿੱਖਾਂ ਨੇ ਅੰਗ੍ਰੇਜ਼ਾਂ ਨਾਲ ਅੱਜੇ ਹੱਥ ਨਹੀਂ ਸਨ ਕੀਤੇ ਪਰ ਅੱਗ੍ਰੇਜ਼ ਸਾਮਰਾਜ ਦੀ ਪਹਿਲੇ ਦਿਖਾਵੇ ਦੀ ਝਲਕ ਮੁਗ਼ਲ ਸਾਮਰਾਜ ਨਾਲੋਂ ਖਿੱਚ-ਪਾਉ ਅਤੇ ਪ੍ਰਭਾਵਸ਼ਾਲੀ ਸੀ। ਇਸ ਲਈ ਆਪਣੇ ਆਲੇ-ਦੁਆਲੇ ਤੋਂ ਘਿਰੇ ਹੋਏ ਅਤੇ ਦੁੱਖਾਂ ਵਿਚ ਵਿਚਰ ਰਹੇ ਜੱਸਾ ਸਿੰਘ ਨੂੰ ਅੰਗ੍ਰੇਜ਼ ਗਵਰਨਰ ਨੂੰ ਖ਼ਤ ਲਿਖਣਾ ਪਿਆ ਸੀ ।

ਪਰ ਚਿੱਠੀ ਦੇ ਮੱਧ ਵਿਚ ਜੱਸਾ ਸਿੰਘ ਨੇ ਆਪਣੀ ਖ਼ਾਲਸੇ ਦੀ ਸ਼ਾਨ ਵੱਲ ਵੀ ਅੰਗ੍ਰੇਜ਼ ਗਵਰਨਰ ਦਾ ਧਿਆਨ ਦਿਵਾਇਆ । ਨਾਲ ਹੀ ਪੰਜਾਬ ਨੂੰ ਇਕ ਖ਼ਾਲੀ ਜੰਗਲ ਦੇ ਪ੍ਰਤੀਕ ਨਾਲ ਜੋੜਨ ਕਰਕੇ ਇਸ ਦੇ ਵਾਰਸਾਂ ਵਿਚ ਪਈ ਹੋਈ ਖਟਪਟੀ ਵੱਲ ਵੀ ਇਸ਼ਾਰਤਨ ਚਾਨਣਾ ਪੈਂਦਾ ਹੈ । ਪਰ ਇਸ ਦੇ ਨਾਲ ਹੀ ਜੱਸਾ ਸਿੰਘ ਨੇ ਖ਼ਾਲੀ ਜੰਗਲ ਵਿਚ ਲੁਕੇ ਹੋਏ ਸ਼ੇਰ ਰੂਪ ਖ਼ਾਲਸੇ ਦੀ ਸ਼ਾਨ ਨੂੰ ਬਿਆਨ ਕੀਤਾ ਹੈ ਜੋ ਕਿ ਸ਼ਾਹ ਜ਼ਮਾਨ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਸੀ। ਇਸ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਜੱਸਾ ਸਿੰਘ ਨੂੰ ਆਪਣੇ ਆਪ ਉੱਤੇ ਵੀ ਇਕ ਸ਼ੇਰ ਰੂਪੀ ਖ਼ਾਲਸਾ ਹੋਣ ਦਾ ਮਾਣ ਪ੍ਰਾਪਤ ਸੀ । ਇਸ ਲਈ ਉਸ ਨੇ ਆਪਣੇ ਆਪ ਨੂੰ ਵੀ ਅਤੇ ਸਮੁੱਚੇ ਖਾਲਸੇ ਨੂੰ ਵੀ ਇਸ ਚਿੱਠੀ ਵਿਚ ਅਸਿੱਧੇ ਤੌਰ ਤੇ ਸ਼ੇਰ ਖ਼ਾਲਸਾ ਦਰਸਾਇਆ ਹੈ ਜੋ ਬਾਕੀ ਮਿਸਲਾਂ ਦੇ ਸਰਦਾਰਾਂ ਦੇ ਬਰਾਬਰ ਜਾ ਕੇ ਅੰਮ੍ਰਿਤਸਰ ਸ਼ਹਿਰ ਦੇ ਬਚਾਅ ਦੇ ਪ੍ਰਬੰਧ ਵਿਚ ਜੁੱਟ ਗਿਆ ਸੀ । ਉਂਜ ਸ਼ਾਹ ਜ਼ਮਾਨ ਦਾ ਚਿੱਠੀ ਵਿਚ ਸਿੱਧਾ ਵੇਰਵਾ ਦੇ ਕੇ ਉਸ ਨੇ ਸਪੱਸ਼ਟ ਸ਼ਬਦਾਂ ਵਿਚ ਵੈਲਜ਼ਲੀ ਨਾਲ ਸੰਧੀ ਕਰਨ ਦੀ ਇੱਛਾ ਪ੍ਰਗਟ ਕੀਤੀ ਹੋਈ ਹੈ ਜੋ ਕਿ ਸ਼ਾਹ ਜ਼ਮਾਨ ਦੇ ਵਿਰੁਧ ਹੋਣੀ ਸੀ ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਚਿੱਠੀ ਦੇ ਉੱਤਰ ਵਿਚ ਅੰਗ੍ਰੇਜ਼ ਗਵਰਨਰ ਵੈਲਜ਼ਲੀ ਨੇ ਡਾ. ਗੁਪਤਾ ਦੀ ਲਿਖਤ “ਹਿਸਟਰੀ ਆਫ ਦੀ ਸਿੱਖਸ” ਅਨੁਸਾਰ ਹੇਠ ਲਿਖੀ ਚਿੱਠੀ ਲਿਖੀ :

* ਸੇਵਾ ਵਿਖੇ ਜੱਸਾ ਸਿੰਘ, ਮੈਨੂੰ ਤੁਹਾਡੀ ਪੱਤ੍ਰਕਾ, ਜੋ 7 ਅਪ੍ਰੈਲ, 1797 ਨੂੰ ਮਿਲੀ, ਪੜ੍ਹ ਕੇ ਬੜੀ ਪ੍ਰਸੰਨਤਾ ਹੋਈ ਹੈ । ਸ਼ਾਹ ਜ਼ਮਾਨ ਬਾਰੇ ਜੋ ਕੁਝ ਭੀ ਤੁਸਾਂ ਲਿਖਿਆ ਹੈ, ਉਹ ਤੁਹਾਡੀ ਦੂਰ-ਅੰਦੇਸ਼ੀ ਤੇ ਸਿਆਣਪ ਦਾ ਸਬੂਤ ਹੈ । ਮੈਨੂੰ ਪਤਾ ਲੱਗਾ ਹੈ ਕਿ ਸ਼ਾਹ ਜ਼ਮਾਨ ਨੇ ਆਪਣੀਆਂ ਫ਼ੌਜਾਂ ਨੂੰ ਕੰਧਾਰ ਵੱਲ ਕੂਚ ਕਰਾ ਦਿੱਤਾ ਹੈ ਤੇ ਹੁਣ ਉਹਦੇ ਲਾਹੌਰ ਵੱਲ ਆਉਣ ਦੀ ਬਹੁਤ ਘੱਟ ਸੰਭਾਵਨਾ ਹੈ । ਪਰ ਫਿਰ ਵੀ ਜੇ ਤੁਹਾਨੂੰ ਕਿਸੇ ਹੋਰ ਖ਼ਤਰੇ ਬਾਰੇ ਪਤਾ ਲੱਗੇ ਤਾਂ ਮੈਨੂੰ ਭਰੋਸਾ ਹੈ ਕਿ ਤੁਸੀਂ ਮੈਨੂੰ ਉਸ ਤੋਂ ਜਾਣੂ ਕਰ ਦਿਉਗੇ ਅਤੇ ਉਸ ਸਮੇਂ ਜੋ ਕੁਝ ਮੇਰੀ ਮੱਤ ਅਨੁਸਾਰ ਮੈਨੂੰ ਸੁਝਿਆ, ਉਹਦੇ ਅਨੁਸਾਰ ਅਮਲ ਕੀਤਾ ਜਾਏਗਾ ।”

ਵੈਲਜ਼ਲੀ ਦੀ ਇਸ ਚਿੱਠੀ ਤੋਂ ਪਤਾ ਲਗਦਾ ਹੈ ਕਿ ਉਸ ਨੇ ਆਪਣੀ ਚਿੱਠੀ ਰਾਹੀਂ ਜੱਸਾ ਸਿੰਘ ਰਾਮਗੜ੍ਹੀਏ ਦੀ ਚਿੱਠੀ ਦਾ ਉੱਤਰ ਸਤਿਕਾਰ ਸਹਿਤ ਦਿੱਤਾ ਸੀ । ਪਰ ਜਿਸ ਤਰ੍ਹਾਂ ਵੰਲਜ਼ਲੀ ਨੂੰ ਰਾਮਗੜ੍ਹੀਆ ਸਰਦਾਰ ਨੇ ਭਾਵੁਕ ਹੋ ਕੇ ਸੁਹਿਰਦਤਾ ਅਤੇ ਪ੍ਰੇਮ ਭਾਵ ਨਾਲ ਗੱਠਜੋੜ ਕਰਨ ਅਤੇ ਅੰਗ੍ਰੇਜ਼ਾਂ ਦਾ ਸਾਥ ਪ੍ਰਾਪਤ ਕਰਨ ਲਈ ਚਿੱਠੀ ਲਿਖੀ ਸੀ, ਉਸ ਦੇ ਮੁਕਾਬਲੇ ਵਿਚ ਅੰਗ੍ਰੇਜ਼ ਗਵਰਨਰ ਨੇ ਇਕ ਵਿਵਹਾਰਕ ਅਤੇ ਸੰਖੇਪ ਜਿਹਾ ਅਤੇ ਬੇਗਰਜ਼ ਹੋ ਕੇ ਰਾਮਗੜ੍ਹੀਏ ਸਰਦਾਰ ਦਾ ਉੱਤਰ ਦਿੱਤਾ ਸੀ । ਉਂਜ ਭ ਵੇਂ ਦਿਲ ਨਹੀਂ ਸੀ ਤੋੜਿਆ । ਪਰ ਵੈਲਜ਼ਲੀ ਦੀ ਚਿੱਠੀ ਪੜ੍ਹ ਕੇ ਜੱਸਾ ਸਿੰਘ ਰਾਮਗੜ੍ਹੀਆ ਉਤਸ਼ਾਹਿਤ ਨਹੀਂ ਸੀ ਹੋਇਆ । ਇਸ ਲਈ ਚਿੱਠੀ ਪੱਤਰ ਅਤੇ ਕਿਸੇ ਵੱਡੀ ਤਾਕਤ ਨਾਲ ਜੱਸਾ ਸਿੰਘ ਦੇ ਗਾਂਢੇ-ਸਾਂਢੇ ਦੀ ਗੱਲ ਵੀ ਇੱਥੇ ਹੀ ਠੱਪੀ ਗਈ ਸੀ । ਕਿਉਂ ਜੋ ਇਸ ਪਿੱਛੋਂ ਕਿਧਰੇ ਵੀ ਇਸ ਤਰ੍ਹਾਂ ਦੀ ਗੱਲ ਦਾ ਕੋਈ ਜ਼ਿਕਰ ਤਕ ਨਹੀਂ ਮਿਲਦਾ ।

ਰਾਮਗੜ੍ਹੀਆ ਸਰਦਾਰ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਦਾ ਸ਼ਾਹ ਜ਼ਮਾਨ ਬਾਰੇ ਡਰ ਠੀਕ ਸੀ । ਕਿਉਂ ਜੋ ਸ਼ਾਹ ਜ਼ਮਾਨ ਦੇ ਪੰਜਾਬ ਉੱਤੇ ਹਮਲਾ ਕਰਨ ਦਾ ਹੋਰ ਅਵਸਰ ਵੀ ਪੈਦਾ ਹੋ ਗਏ ਸਨ । ਭਾਵੇਂ ਸ਼ਾਹ ਜ਼ਮਾਨ ਪੰਜਾਬ ਉੱਤੇ ਹਮਲਾ ਕਰ ਕੇ ਅੱਧਵਾਟੇ ਛੱਡ ਕੇ ਕੁਝ ਕਾਰਣਾਂ ਕਰਕੇ ਅਫ਼ਗਾਨਿਸਤਾਨ ਨੂੰ ਵਾਪਸ ਚਲਾ ਗਿਆ ਸੀ । ਪਰ ਭਾਰਤ ਵਿਚ ਉਸ ਦੇ ਦੁਬਾਰਾ ਹਮਲਾ ਕਰਨ ਦੇ ਸਾਜ਼ਗਾਰ ਹਾਲਾਤ ਪੈਦਾ ਹੋ ਗਏ ਸਨ । ਸ਼ਾਹ ਜ਼ਮਾਨ ਦੇ ਪਹਿਲੇ ਹਮਲੇ ਸਮੇਂ ਉਸ ਨਾਲ ਪੰਜਾਬ ਦੇ ਮੁਸਲਮਾਨ ਗਾਖੜ ਅਤੇ ਕਈ ਹੋਰ ਮੁਸਲ ਮਾਨ ਭਾਈਚਾਰੇ ਉਸ ਨਾਲ ਰਲ ਗਏ ਸਨ । ਇਸ ਪਿੱਛੋਂ ਉਤਸ਼ਾਹਿਤ ਹੋ ਕੇ ਜਿਹੜੇ ਮੁਸਲਮਾਨ ਰਾਜੇ ਹਿੰਦ ਵਿਚ ਅੰਗ੍ਰੇਜ਼ਾਂ ਅਤੇ ਮਰਾਠਿਆਂ ਦੀ ਵਿਕਸਿਤ ਹੋਈ ਸ਼ਕਤੀ ਤੋਂ ਡਰਦੇ ਸਨ ਅਤੇ ਇਨ੍ਹਾਂ ਤਾਕਤਾਂ ਹੱਥੋਂ ਤੰਗ ਸਨ, ਉਹ ਰੁਹੇਲੇ ਸਰਦਾਰ ਵਰਗੇ ਸ਼ਾਹ ਜ਼ਮਾਨ ਨੂੰ ਲੈਣ ਵਾਸਤੇ ਅਫ਼ਗਾਨਿਸਤਾਨ ਪੁੱਜ ਗਏ। ਉਥੇ ਜਾ ਕੇ ਸ਼ਾਹ ਜ਼ਮਾਨ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਭਰਮਾ ਲਿਆ ਅਤੇ ਉਸ ਨੂੰ ਆਪਣੇ ਵੱਲੋਂ ਤੇ ਭਾਰਤ ਦੇ ਮੁਸਲਮਾਨਾਂ ਵਲੋਂ ਸਹਾਇਤਾ ਦੇਣ ਦਾ ਪੂਰਾ ਪੂਰਾ ਭਰੋਸਾ ਦਿਵਾਇਆ। ਇਨ੍ਹਾਂ ਭਾਰਤੀ ਮੁਸਲਮਾਨਾਂ ਦੇ ਭਰੋਸੇ ਦੇਣ ਉੱਤੇ ਉਤਸ਼ਾਹਿਤ ਹੋ ਕੇ ਸ਼ਾਹ ਜ਼ਮਾਨ ਨੇ 1796 ਦੇ ਅੰਤ ਵਿਚ ਪੰਜਾਬ ਉੱਤੇ ਫੇਰ ਹਮਲਾ ਕਰ ਦਿੱਤਾ ਸੀ । ਇਸ ਵਾਰੀ ਉਸ ਨੇ ਪੰਜਾਬ ਉੱਤੇ ਤੀਹ ਹਜ਼ਾਰ ਫ਼ੌਜ ਚਾੜ੍ਹ ਦਿੱਤੀ ਸੀ । ਰਣਜੀਤ ਸਿੰਘ, ਭੰਗੀ ਅਤੇ ਜੱਸਾ ਸਿੰਘ ਰਾਮਗੜ੍ਹੀਆ ਆਦਿਕ ਸਾਰੇ ਹੀ ਸ਼ਾਹ ਜ਼ਮਾਨ ਦਾ ਟਾਕਰਾ ਕਰਨ ਲਈ ਆਪਣੀਆਂ ਫ਼ੌਜਾਂ ਲੈ ਕੇ ਆਏ ਸਨ । ਪਰ ਰਣਜੀਤ ਸਿੰਘ ਨੇ ਆਪਣਾ ਸੁਝਾਅ ਇਸ ਸਮੇਂ ਸਾਫ਼ ਸ਼ਬਦਾਂ ਵਿਚ ਦਿੱਤਾ ਕਿ ਸਾਰੀਆਂ ਫ਼ੌਜਾਂ ਦਾ ਸਾਂਝਾ ਮੋਰਚਾ ਬਣਾ ਕੇ ਲੜਿਆ ਜਾਏ । ਇਹ ਗੱਲ ਭੰਗੀ ਤੇ ਰਾਮਗੜ੍ਹੀਏ ਨਾ ਮੰਨੇ ।

ਸ਼ਾਹ ਜ਼ਮਾਨ ਨੇ ਪੰਜਾਬ ਦੀ ਰਾਜਧਾਨੀ ਲਾਹੌਰ ਉੱਤੇ ਜਨਵਰੀ, 1797 ਵਿਚ ਕਬਜ਼ਾ ਕਰ ਲਿਆ । ਲਾਹੌਰ ਦੇ ਤਿੰਨੇ ਹੀ ਸੰਯੁਕਤ ਗਵਰਨਰ ਲਹਿਣਾ ਸਿੰਘ, ਗੁੱਜਰ ਸਿੰਘ ਭੰਗੀ ਅਤੇ ਜੈ ਸਿੰਘ ਕਨ੍ਹਈਏ ਦਾ ਭਤੀਜਾ ਸ਼ੋਭਾ ਸਿੰਘ ਰਾਜਧਾਨ ਦੀਆਂ ਚਾਬੀਆਂ ਸ਼ਹਿਰ ਦੇ ਪ੍ਰਸਿੱਧ ਮੁਸਲਮਾਨ ਆਗੂ ਮੀਆਂ ਸ਼ਾਹ ਚਰਾਗ਼ ਨੂੰ ਦੇ ਕੇ ਰਾਜਧਾਨੀ ਛੱਡ ਕੇ ਬਗਲ ਹੋ ਗਏ ਸਨ ।

ਲਾਹੌਰ ਉੱਤੇ ਕਬਜ਼ਾ ਕਰਨ ਪਿੱਛੋਂ ਸ਼ਾਹ ਜ਼ਮਾਨ ਨੇ ਪਹਿਲੇ ਅਫ਼ਗਾਨੀਆਂ ਵਾਂਗ ਸਿੱਖਾਂ ਦਾ ਸ਼ਿਕਾਰ ਕਰਨਾ ਚਾਹਿਆ ਅਤੇ ਚੁਣ ਚੁਣ ਕੇ ਸਿੱਖਾਂ ਨੂੰ ਮਾਰਨਾ ਚਾਹਿਆ । ਇਸ ਮੰਤਵ ਲਈ ਸ਼ਾਹ ਜ਼ਮਾਨ ਨੇ ਛੋਟੀਆਂ ਛੋਟੀਆਂ ਫ਼ੌਜੀ ਟੁਕੜੀਆਂ ਵੀ ਸਿੱਖਾਂ ਨੂੰ ਪਕੜਨ ਲਈ ਭੇਜੀਆਂ । ਪਰ ਛੇਤੀ ਹੀ ਉਸ ਨੇ ਦੇਖ ਲਿਆ ਕਿ ਪੰਜਾਬ ਵਿਚਲਾ ਪਹਿਲਾ ਸਮਾਂ ਬਦਲ ਚੁੱਕਾ ਸੀ ਅਤੇ ਉਹ ਇਸ ਤਰ੍ਹਾਂ ਕਰ ਕੇ ਪੰਜਾਬ ਵਿਚ ਸਫ਼ਲ ਨਹੀਂ ਸੀ ਰਹਿ ਸਕਦਾ । ਉਸ ਨੇ ਆਪਣੀ ਨੀਤੀ ਬਦਲ ਲਈ ਅਤੇ ਇਹ ਐਲਾਨ ਕੀਤਾ ਕਿ ਜਿਹੜੇ ਸਿੱਖ ਉਸ ਦੀ ਸ਼ਰਨ ਆ ਜਾਣਗੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਏਗਾ । ਐਸਾ ਕਰਨ ਉੱਤੇ ਬਹੁਤ ਸਾਰੇ ਛੋਟੇ ਛੋਟੇ ਅਤੇ ਕੁਝ ਕਮਜ਼ੋਰ ਸਿੱਖ ਸਰਦਾਰ ਸ਼ਾਹ ਜ਼ਮਾਨ ਦੇ ਸਾਹਮਣੇ ਨਿਵ ਗਏ । ਪਰ ਮਿਸਲ- ਦਾਰਾਂ ਨੇ ਉਸ ਦਾ ਟਾਕਰਾ ਕਰਨ ਦਾ ਦ੍ਰਿੜ ਇਰਾਦਾ ਕੀਤਾ ਹੱਇਆ ਸੀ ਅਤੇ ਸ਼ਾਹ ਜ਼ਾਮਨ ਦੇ ਕੀਤੇ ਹੋਏ ਐਲਾਨਨਾਮੇ ਵਿਚੋਂ ਉਸ ਦੀ ਇਹ ਇਕ ਕਮਜ਼ੋਰੀ ਭਾਪ ਲਈ ਗਈ ਸੀ ।

ਇਸ ਮੌਕੇ ਤੇ ਸ਼ਾਹ ਜ਼ਮਾਨ ਨੇ ਹਿੰਦ ਦੇ ਕਈ ਰਾਜਿਆਂ ਨਾਲ ਆਪਣੇ ਸੰਬੰਧ ਸਥਾਪਿਤ ਕਰ ਲਏ ਸਨ । ਜਿਵੇਂ ਟੀਪੂ ਸੁਲਤਾਨ, ਸਿੰਧੀਆ ਅਤੇ ਰੁਹੇਲੇ ਆਦਿਕ ਸਾਰਿਆਂ ਨੇ ਹੀ ਸ਼ਾਹ ਜ਼ਮਾਨ ਨਾਲ ਸੰਬੰਧ ਕਾਇਮ ਕੀਤੇ ਹੋਏ ਸਨ । ਭਾਰਤ ਦੇ ਬੇਸ਼ੁਮਾਰ ਮੁਸਲਮਾਨ ਬੜੇ ਪ੍ਰਸੰਨ ਸਨ ਅਤੇ ਉਹ ਸਮੁੱਚੇ ਭਾਰਤ ਵਿਚ ਮੁਸਲਮਾਨੀ ਰਾਜ ਦੇ ਸੁਪਨੇ ਲੈਣ ਲੱਗ ਪਏ ਸਨ । ਪੰਜਾਬ ਸਿੱਖਾਂ ਵਿਚ ਪਈ ਹੋਈ ਫੁੱਟ ਅਤੇ ਮਿਸਲਾਂ ਵਿਚ ਆਈਆਂ ਹੋਈਆਂ ਕਮ- ਜ਼ੋਰੀਆਂ ਦੇ ਕਾਰਣ ਪੰਜਾਬ ਵਿਚ ਵੀ ਮੁਸਲਮਾਨ ਜ਼ਿੰਮੀਦਾਰਾਂ ਅਤੇ ਮੁਸਲਮਾਨ ਰਾਜ ਦੇ ਪੱਖਪਾਤੀਆਂ ਦੇ ਉਤਸ਼ਾਹ ਵੱਧੇ ਹੋਏ ਸਨ ਪਰ ਛੇਤੀ ਹੀ ਸ਼ਾਹ ਜ਼ਮਾਨ ਨੂੰ ਅਫਗਾਨਿਸਤਾਨ ਵਿਚੋਂ ਉਸ ਦੇ ਮਤਰੇਏ ਭਰਾ ਸ਼ਹਿਜ਼ਾਦੇ ਮਹਿਮੂਦ ਦੀ ਹੇਰਤ ਵਿਚ ਕੀਤੀ ਬਗ਼ਾਵਤ ਦੀਆਂ ਖ਼ਬਰਾਂ ਪੁੱਜੀਆਂ । ਸ਼ਾਹ ਜ਼ਮਾਨ ਨੂੰ ਵਾਪਸ ਅਫਗਾਨਿਸਤਾਨ ਨੂੰ ਜਾਣਾ ਪੈ ਗਿਆ ਅਤੇ ਲਾਹੌਰ ਦੇ ਰਾਜ ਪ੍ਰਬੰਧ ਲਈ ਉਹ ਅਹਿਮਦ ਖ਼ਾਨ ਬਰਅਕਜਾਈ ਨੂੰ ਪਿੱਛੇ ਛੱਡ ਗਿਆ। ਸ਼ਾਹ ਜ਼ਮਾਨ ਦੇ ਜਾਣ ਦੀ ਦੇਰ ਸੀ ਕਿ ਲਹਿਣਾ ‘ਸੰਘ, ਗੁੱਜਰ ਸਿੰਘ ਅਤੇ ਸ਼ੋਭਾ ਸਿੰਘ ਨੇ ਮੁੜ ਲਾਹੌਰ ਵਿਚ ਆਪਣੀ ਸੰਯੁਕਤ ਗਵਰਨਰੀ ਕਾਇਮ ਕਰ ਲਈ।

ਪਰ ਕੁਝ ਸਮਾਂ ਬੀਤਿਆ ਤਾਂ ਲਹਿਣਾ ਸਿੰਘ ਅਤੇ ਸ਼ੋਭਾ ਸਿੰਘ ਦੋਵੇਂ ਹੀ ਚਲਾਣਾ ਕਰ ਗਏ । ਇਨ੍ਹਾਂ ਪਿੱਛੋਂ ਇਨ੍ਹਾਂ ਦੀ ਥਾਂ ਲਹਿਣਾ ਸਿੰਘ ਦਾ ਪੁੱਤਰ ਚੇਤ ਸਿੰਘ ਅਤੇ ਸੁੱਭਾ ਸਿੰਘ ਦਾ ਪੁੱਤਰ ਮੋਹਨ ਸਿੰਘ ਲਾਹੌਰ ਗਵਰਨਰੀ ਵਿਚ ਸ਼ਾਮਲ ਹੋ ਗਏ । ਪਰ ਇਹ ਦੋਵੇਂ ਹੀ ਬੇਅਕਲ ਅਤੇ ਗਵਰਨਰੀ ਦਾ ਕੰਮ ਚਲਾਉਣ ਦੀ ਬਜਾਏ ਖ਼ਰਾਬ ਕਰ ਰਹੇ ਸਨ । ਲਾਹੌਰ ਦੇ ਸ਼ਹਿਰੀਆਂ ਨੇ ਇਨ੍ਹਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਰਣਜੀਤ ਸਿੰਘ ਅਤੇ ਸਦਾ ਕੌਰ ਨੂੰ ਲਾਹੌਰ ਉੱਤੇ ਹਮਲਾ ਕਰਨ ਲਈ ਬੇਨਤੀ ਕੀਤੀ ਅਤੇ ਲਾਹੌਰ ਸੰਯੁਕਤ ਗਵਰਨਰਾਂ ਪਾਸੋਂ ਹਥਿਆਉਣ ਦੀ ਮੰਗ ਕੀਤੀ ।

ਰਣਜੀਤ ਸਿੰਘ ਨੇ 1799 ਵਿਚ ਲਾਹੌਰ ਉੱਤੇ ਹਮਲਾ ਕਰ ਕੇ ਆਪਣਾ ਕਬਜ਼ਾ ਕਰ ਲਿਆ । ਉਧਰ ਜੱਸਾ ਸਿੰਘ ਰਾਮਗੜੀਆ ਵੀ ਉਸ ਵੇਲੇ ਪਹਿਲਾਂ ਨਾਲੋਂ ਆਪਣੀ ਮਿਸਲ ਦੇ ਬਹੁਤ ਥੋੜ੍ਹੇ ਜਿਹੇ ਇਲਾਕਿਆਂ ਦੇ ਰਾਜ ਪ੍ਰਬੰਧ ਵਿਚ ਆਪਣੀ ਜ਼ਿੰਦਗੀ ਦੀ ਸ਼ਾਮ ਹੰਢਾ ਰਿਹਾ ਸੀ ਅਤੇ ਕੁਝ ਬੀਮਾਰ ਵੀ ਸੀ । ਪਰ ਜਦੋਂ ਉਸ ਨੇ ਦੇਖਿਆ ਕਿ ਇਸ ਤਰ੍ਹਾਂ ਹੌਲੀ ਹੌਲੀ ਰਣਜੀਤ ਸਿੰਘ ਉਨ੍ਹਾਂ ਸਾਰਿਆਂ ਨੂੰ ਹੀ ਆਪਣੀ ਮਿਸਲ ਵਿਚ ਹਜ਼ਮ ਕਰਨ ਵਿਚ ਸਫਲ ਨਾ ਹੋ ਜਾਵੇ ਤਾਂ ਉਸ ਨੇ ਭੰਗੀ ਸਰਦਾਰਾਂ ਨੂੰ ਨਾਲ ਲੈ ਕੇ ਰਣਜੀਤ ਸਿੰਘ ਦਾ ਮੁਕਾਬਲਾ ਕਰਨ ਲਈ ਕਸੂਰ ਦੇ ਨਿਜ਼ਾਮ-ਉਦ-ਦੀਨ ਅਤੇ ਜੋਧ ਸਿੰਘ ਨਾਲ ਮਿਲ ਕੇ ਇਕ ਸਾਂਝਾ ਮੋਰਚਾ ਕਾਇਮ ਕੀਤਾ । ਅੰਮ੍ਰਿਤਸਰ ਤੋਂ ਇਨ੍ਹਾਂ ਸਾਰਿਆਂ ਦੀਆਂ ਸੰਮਿਲਿਤ ਫ਼ੌਜਾਂ ਜੱਸਾ ਸਿੰਘ ਰਾਮਗੜੀਆ ਅਤੇ ਗੁਲਾਬ ਸਿੰਘ ਭੰਗੀ ਦੀ ਕਮਾਨ ਵਿਚ ਲਾਹੌਰ ਵੱਲ ਵਧੀਆਂ । ਉਧਰੋਂ ਰਣਜੀਤ ਸਿੰਘ ਤੇ ਸਦਾ ਕੌਰ ਦੀਆਂ ਫ਼ੌਜਾਂ ਵੀ ਲਾਹੌਰ ਵੱਲੋਂ ਇਨ੍ਹਾਂ ਦੇ ਸਾਂਝੇ ਮੋਰਚੇ ਦਾ ਟਾਕਰਾ ਕਰਨ ਲਈ ਅੱਗਿਉਂ ਵੱਧੀਆਂ ਚਲੀਆਂ ਆਈਆਂ ਸਨ। ਆਖ਼ਰਕਾਰ ਦੋਵੇਂ ਧਿਰਾਂ ਭਸੀਨ ਪਿੰਡ ਆ ਕੇ ਇਕ ਦੂਜੇ ਦੇ ਵਿਰੁਧ ਮੋਰਚੇ ਗੱਡ ਕੇ ਖੜੇ ਗਈਆਂ । ਚੂਕਿ ਹਰ ਧਿਰ ਨੂੰ ਦੂਜੀ ਧਿਰ ਦੇ ਆਪਣੇ ਨਾਲੋਂ ਸ਼ਕਤੀਸ਼ਾਲੀ ਹੋਣ ਦਾ ਡਰ ਸੀ। ਇਸ ਲਈ ਸਾਹਮਣੇ ਹੋ ਕੇ ਕਿਸੇ ਧਿਰ ਨੇ ਵੀ ਵਿਰੋਧੀ ਧਿਰ ਉੱਤੇ ਵਾਰ ਨਾ ਕੀਤਾ। ਇਸੇ ਤਰ੍ਹਾਂ ਦੋਵੇਂ ਫ਼ੌਜਾਂ ਆਹਮਣੇ ਸਾਹਮਣੇ ਦੋ ਮਹੀਨੇ ਡਟੀਆਂ ਰਹੀਆਂ ! ਅੰਤਕਾਰ ਗੁਲਾਬ ਸਿੰਘ ਭੰਗੀ ਉਥੇ ਬੀਮਾਰੀ ਨਾਲ ਯੁੱਧ ਖੇਤਰ ਵਿਚ ਹੀ ਮਰ ਗਿਆ ਅਤੇ ਜੱਸਾ ਸਿੰਘ ਰਾਮਗੜੀਆ ਦੀਆਂ ਫ਼ੌਜਾਂ ਵੀ ਉਥੋਂ ਹੀ ਐਧਰ ਓਧਰ ਖਿੰਡਰ-ਪੁੰਡਰ ਗਈਆਂ ਸਨ। ਲਾਹੌਰ ਉੱਤੇ ਰਣਜੀਤ ਸਿੰਘ ਦਾ ਕਬਜ਼ਾ ਉਸੇ ਤਰ੍ਹਾਂ ਕਾਇਮ ਰਿਹਾ।

ਹੁਣ ਰਣਜੀਤ ਸਿੰਘ ਦਾ ਲਾਹੌਰ ਸ਼ਹਿਰ ਉੱਤੇ ਪੱਕਾ ਕਬਜ਼ਾ ਹੋ ਚੁੱਕਾ ਸੀ ਅਤੇ ਰਾਮਗੜੀਆ ਅਤੇ ਭੰਗੀ ਸਰਦਾਰਾਂ ਦੀਆਂ ਫ਼ੌਜਾਂ ਦੇ ਬਿਨਾਂ ਟਾਕਰਾ ਕੀਤਿਆਂ ਭਸੀਨ ਪਿੰਡ ਨੇੜੇ ਐਧਰ ਉਧਰ ਖਿਲਰ ਜਾਣ ਨਾਲ ਇਨ੍ਹਾਂ ਦੀ ਬੜੀ ਹੇਠੀ ਹੋਈ ਸੀ । ਸਰਦਾਰ ਰਣਜੀਤ ਸਿੰਘ ਇਸ ਨੂੰ ਰਾਮਗੜ੍ਹੀਏ ਸਰਦਾਰ ਜੱਸਾ ਸਿੰਘ ਅਤੇ ਭੰਗੀਆਂ ਦੀ ਹਾਰ ਹੀ ਸਮਝਦਾ ਸੀ ਅਤੇ ਸਦਾ ਕੌਰ ਤੇ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਭਾਵੇਂ ਹਮਲਾ ਕੋਈ ਨਹੀਂ ਸੀ ਕੀਤਾ । ਸਿਰਫ਼ ਬੂਟੇ ਸ਼ਾਹ ਨੇ ਆਪਣੀ ਲਿਖਤ ਤਾਰੀਖ਼-ਏ-ਪੰਜਾਬ ਵਿਚ ਲਿਖਿਆ ਹੈ ਕਿ ਭਸੀਨ ਪਿੰਡ ਵਿਚ ਲੜਾਈ ਹੋਈ ਸੀ ਅਤੇ ਇਸ ਲੜਾਈ ਵਿਚ ਰਣਜੀਤ ਸਿੰਘ ਜਿੱਤ ਗਿਆ ਸੀ । ਪਰ . ਬਾਕੀ ਇਤਿਹਾਸਕਾਰ ਕੇਵਲ ਇਹੋ ਕਹਿੰਦੇ ਹਨ ਕਿ ਗੁਲਾਬ ਸਿੰਘ ਭੰਗੀ ਦੇ ਬੀਮਾਰ ਹੋਣ ਅਤੇ ਬੀਮਾਰੀ ਪਿੱਛੋਂ ਮਰ ਜਾਣ ਨਾਲ ਜੱਸਾ ਸਿੰਘ ਦੀ ਕਮਾਨ ਹੇਠਲੀਆਂ ਫ਼ੌਜਾਂ ਬਿਨਾਂ ਲੜਾਈ ਕੀਤਿਆਂ ਹੀ ਉਘੜੀਆ ਦੁਘੜੀਆ ਪਿੱਛੇ ਹਟ ਆਈਆਂ ਸਨ । ਇਸ ਲਈ ਇਹ ਘਟਨਾ ਵਾਪਰਣ ਪਿੱਛੋਂ ਰਣਜੀਤ ਸਿੰਘ ਆਪਣੇ ਆਪ ਨੂੰ ਹੁਣ ਬਿਲਕੁਲ ਸ਼ਕਤੀਸ਼ਾਲੀ ਸਮਝਣ ਲੱਗ ਪਿਆ ਸੀ । ਇਸ ਤੋਂ ਪਿੱਛੋਂ ਉਸ ਨੇ ਛੇਤੀ ਹੀ ਰਾਮਗੜ੍ਹੀਆ ਸਰਦਾਰ ਦੇ ਮਿਆਣੀ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਜੱਸਾ ਸਿੰਘ ਰਾਮਗੜ੍ਹੀਆ ਨਾਲ ਸਰਦਾਰ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਦੇ ਹਮਲਿਆਂ ਸਮੇਂ ਕੋਈ ਛੇੜ ਨਹੀਂ ਸੀ ਛੇੜੀ । ਉਸ ਸਮੇਂ ਜੱਸਾ ਸਿੰਘ ਨੂੰ ਵੀ ਸ਼ਾਹ ਜ਼ਮਾਨ ਦਾ ਟਾਕਰਾ ਕਰਨ ਦਾ ਫ਼ਿਕਰ ਸੀ ਅਤੇ ਹੋਰ ਕੋਈ ਨਹੀਂ ਸੀ। ਹੁਣ ਰਣਜੀਤ ਸਿੰਘ ਨੂੰ ਵੀ ਸ਼ਾਹ ਜ਼ਮਾਨ ਤੋਂ ਕੋਈ ਖ਼ਤਰਾ ਨਹੀਂ ਸੀ ਰਿਹਾ ਤਾਂ ਉਸ ਨੇ ਨਿਧੜਕ ਹੋ ਕੇ ਆਪਣੀ ਸਲਤਨਤ ਵਧਾਉਣੀ ਸ਼ੁਰੂ ਕਰ ਦਿੱਤੀ । ਮਿਆਣੀ ਦਾ ਕਿਲ੍ਹਾ ਤਾਂ ਸਦਾ ਕੌਰ ਅਤੇ ਰਣਜੀਤ ਸਿੰਘ ਦੇ ਦਿਲ ਵਿਚ ਉਦੋਂ ਦਾ ਹੀ ਰੜਕਦਾ ਸੀ ਜਦੋਂ ਤੋਂ ਉਨ੍ਹਾਂ ਨੂੰ ਦਰਿਆ ਵਿਚ ਭਾਰੀ ਮੀਂਹ ਅਤੇ ਹੜ੍ਹ ਆਉਣ ਕਰ ਕੇ ਉਸ ਕਿਲ੍ਹੇ ਦਾ ਘੇਰਾ ਚੁੱਕਣਾ ਪਿਆ ਸੀ । ਪਰ ਹੁਣ ਤਾਜ਼ਾ ਦਮ ਹੋ ਕੇ ਰਣਜੀਤ ਸਿੰਘ ਨੇ ਮਿਆਣੀ ਦੇ ਕਿਲੇ ਉੱਤੇ ਦੁਬਾਰਾ ਹਮਲਾ ਕਰ ਦਿੱਤਾ । ਸੋ ਇਸ ਵੇਲੇ ਰਾਮਗੜ੍ਹੀਆ ਸਰਦਾਰ ਜੱਸਾ ਸਿੰਘ ਤੋਂ ਮਿਆਣੀ ਦੇ ਕਿਲ੍ਹੇ ਦਾ ਬਚਾਅ ਵੀ ਨਾ ਹੋ ਸਕਿਆ। ਕਿਉਂਕਿ ਜੱਸਾ ਸਿੰਘ ਦੀ ਉਮਰ ਤੇ ਹਾਲਾਤ ਇਸ ਵੇਲੇ ਸਾਥ ਨਹੀਂ ਸਨ ਦੇ ਸਕੇ । ਰਣਜੀਤ ਸਿੰਘ ਨੇ ਇਹ ਕਿਲ੍ਹਾ ਵੀ ਇਸ ਵਾਰੀ ਜਿੱਤ ਲਿਆ ਸੀ । ਜਿੰਨੀ ਵਾਰੀ ਰਣਜੀਤ ਸਿੰਘ ਰਾਮਗੜ੍ਹੀਏ ਦੇ ਵਿਰੁਧ ਲੜਿਆ ਅਤੇ ਜਿੰਨੀ ਵਾਰੀ ਕਨ੍ਹਈਆ ਮਿਸਲ ਨੇ ਜੱਸਾ ਸਿੰਘ ਦੇ ਵਿਰੁਧ ਹਮਲੇ ਕੀਤੇ ਆਪਣੇ ਜੀਉਂ ਦੇ-ਜੀਅ ਜੱਸਾ ਸਿੰਘ ਆਹਲੂਵਾਲੀਆ ਅਤੇ ਉਸ ਦੀ ਮੌਤ ਪਿੱਛੋਂ ਭਾਗ ਸਿੰਘ ਆਹਲੂਵਾਲੀਆ ਜੱਸਾ ਸਿੰਘ ਦੇ ਵਿਰੋਧੀਆਂ ਦੀ ਮਦਦ ਵਿਚ ਲੜੇ । ਮਿਆਣੀ ਦੇ ਕਿਲੇ ਉੱਤੇ ਆਖ਼ਰੀ ਹਮਲੇ ਦੇ ਸਮੇਂ ਵੀ ਭਾਗ ਸਿੰਘ ਆਹਲੂਵਾਲੀਆ ਨੇ ਰਣਜੀਤ ਸਿੰਘ ਦੀ ਫੇਰ ਮਦਦ ਕੀਤੀ ਸੀ ਅਤੇ ਜੱਸਾ ਸਿੰਘ ਇਸ ਆਖ਼ਰੀ ਵਾਰ ਮਿਆਣੀ ਦਾ ਕਿਲ੍ਹਾ ਹੀ ਹਾਰ ਗਿਆ ਸੀ ।

ਆਹਲੂਵਾਲੀਆਂ ਦੀ ਮਿਸਲ ਦਾ ਜੱਸਾ ਸਿੰਘ ਦੀ ਮਿਸਲ ਦੇ ਬੰਨੇ ਨਾਲ ਬੰਨਾ ਲਗਦਾ ਸੀ । ਦੋਹਾਂ ਮਿਸਲਾਂ ਵਿਚਕਾਰ ਨਿੱਤ ਦਾ ਢਿੱਡ ਅੜਿੱਕਾ ਰਹਿੰਦਾ ਸੀ । ਇਸ ਲਈ ਜੱਸਾ ਸਿੰਘ ਰਾਮਗੜ੍ਹੀਆ ਨੇ ਮੌਕਾ ਦੇਖ ਕੇ ਕਾਂਗੜੇ ਦੇ ਸੰਸਾਰ ਚੰਦ ਕਟੋਚ ਨੂੰ ਨਾਲ ਲੈ ਕੇ ਭਾਗ ਸਿੰਘ ਆਹਲੂਵਾਲੀਏ ਦੇ ਇਲਾਕੇ ਉੱਤੇ ਹਮਲਾ ਕਰ ਦਿੱਤਾ । ਸੰਸਾਰ ਚੰਦ ਕਟੋਰ ਜੱਸਾ ਸਿੰਘ ਨਾਲ ਸਰਦਾਰ ਰਣਜੀਤ ਸਿੰਘ ਦੇ ਮਦਦਗਾਰ ਵਿਰੁਧ ਇਸ ਕਰ ਕੇ ਰਲ ਗਿਆ ਸੀ ਕਿਉਂਕਿ ਸੰਸਾਰ ਚੰਦ ਨੂੰ ਵੀ ਰਣਜੀਤ ਸਿੰਘ ਦੀ ਵਧਦੀ ਜਾ ਰਹੀ ਤਾਕਤ ਤੋਂ ਭੈਅ ਆਉਂਦਾ ਸੀ ਅਤੇ ਉਸ ਨੂੰ ਆਪਣੇ ਬਚਾਅ ਲਈ ਲੋੜ ਪੈਣ ਤੇ ਜੱਸਾ ਸਿੰਘ ਵਰਗੇ ਹੀ ਮਦਦਗਾਰ ਚਾਹੀਦੇ ਸਨ ਅਤੇ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਸੁਹਿਰਦ ਮਦਦ ਦੀ ਸੰਸਾਰ ਚੰਦ ਨੂੰ ਪੂਰੀ ਪੂਰੀ ਆਸ ਸੀ।

ਭਾਗ ਸਿੰਘ ਆਹਲੂਵਾਲੀਏ ਨੇ ਜੱਸਾ ਸਿੰਘ ਅਤੇ ਸੰਸਾਰ ਚੰਦ ਦੀ ਫ਼ੌਜ ਦਾ ਟਾਕਰਾ ਕਰਨ ਲਈ ਆਪਣੇ ਜਰਨੈਲ ਹਮੀਰ ਸਿੰਘ ਨੂੰ ਫ਼ੌਜ ਦੀ ਕਮਾਨ ਦੇ ਕੇ ਭੇਜਿਆ ਤਾਂ ਹਮੀਰ ਸਿੰਘ ਆਪ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਫ਼ੌਜ ਵਿਰੋਧੀ ਫ਼ੌਜਾਂ ਤੋਂ ਹਾਰ ਗਈ ਸੀ। ਜਦੋਂ ਇਸ ਗੱਲ ਦੀ ਖਬਰ ਭਾਗ ਸਿੰਘ ਆਹਲੂਵਾਲੀਆ ਨੂੰ ਮਿਲੀ ਤਾਂ ਉਹ ਖ਼ੁਦ ਆਪਣੀ ਹੋਰ ਫ਼ੌਜ ਲੈ ਕੇ ਹਮੀਰ ਸਿੰਘ ਨੂੰ ਕੁਮਕ ਪਹੁੰਚਾਉਣ ਲਈ ਆਇਆ । ਭਾਗ ਸਿੰਘ ਹਮੀਰ ਸਿੰਘ ਦੀ ਸਹਾਇਤਾ ਲਈ ਫਗਵਾੜੇ ਵਿਖੇ ਪੁਜਿਆ ਸੀ ਅਤੇ ਉਸ ਤੋਂ ਆਪਣੇ ਜਰਨੈਲ ਦੀਆਂ ਫ਼ੌਜਾਂ ਦੀ ਹਾਰ ਨਾ ਬਰਦਾਸ਼ਤ ਹੋਈ । ਭਾਗ ਸਿੰਘ ਆਹਲੂਵਾਲੀਆ ਨੂੰ ਬੀਮਾਰੀ ਦੀ ਹਾਲਤ ਵਿਚ ਕਪੂਰਥਲੇ ਲਿਜਾਇਆ ਗਿਆ ਅਤੇ ਉਹ ਕੁਝ ਚਿਰ ਪਿੱਛੋਂ ਸੰਨ 1801 ਵਿਚ ਮਰ ਗਿਆ ।2

ਜੱਸਾ ਸਿੰਘ ਦੀ ਉਮਰ ਵੀ ਇਸ ਸਮੇਂ 78 ਵਰ੍ਹੇ ਤੋਂ ਉਪਰ ਸੀ ਅਤੇ ਉਹ ਵੀ ਆਮ ਬੀਮਾਰ ਰਹਿਣ ਲੱਗ ਪਿਆ ਸੀ । ਆਹਲੂਵਾਲੀਏ ਭਾਗ ਸਿੰਘ ਉੱਤੇ ਇਸ ਅੰਤਿਮ ਜਿੱਤ ਨਾਲ ਜੱਸਾ ਸਿੰਘ ਨੂੰ ਬੜੀ ਤਸੱਲੀ ਹੋਈ ਸੀ । ਕਿਉਂਕਿ ਇਸ ਤੋਂ ਪਹਿਲਾਂ ਉਹ ਸਦਾ ਕੌਰ, ਰਣਜੀਤ ਸਿੰਘ ਅਤੇ ਆਹਲੂਵਾਲੀਆਂ ਦੀਆਂ ਸੰਮਿਲਿਤ ਫ਼ੌਜਾਂ ਤੋਂ ਲਗਾਤਾਰ ਹਾਰਦਾ ਰਿਹਾ ਸੀ । ਇਸ ਪਿੱਛੋਂ ਉਸ ਨੇ ਪਿੰਡ ਬੁੰਡਾਲੇ ਉੱਤੇ ਵੀ ਹਮਲਾ ਕੀਤਾ ਪਰ ਉਸ ਵਿਚੋਂ ਉਸ ਨੇ ਕੁਝ ਨਾ ਖੱਟਿਆ। ਰਾਮਗੜੀਏ ਸਰਦਾਰ ਦੀ ਮਿਸਲ ਪੰਜਾਬ ਦੀਆਂ ਮਹਾਨ ਤੇ ਵੱਡੀਆਂ ਮਿਸਲਾਂ ਵਿਚੋਂ ਇਕ ਸੀ ਅਤੇ ਜਦੋਂ ਉਸ ਨੇ ਆਪਣੀ ਜ਼ਿੰਦਗੀ ਦੇ ਅੰਤਲੇ ਵਰ੍ਹਿਆਂ ਵਿਚ ਬਹੁਤ ਸਾਰੇ ਆਪਣੇ ਵਿਸ਼ੇਸ਼ ਇਲਾਕੇ ਹਾਰ ਦਿੱਤੇ ਸਨ ਤਾਂ ਵੀ ਅੱਜੇ ਉਸ ਪਾਸ ਚੋਖੇ ਇਲਾਕੇ ਸਨ । ਇਸ ਤਰ੍ਹਾਂ ਜੱਸਾ ਸਿੰਘ ਰਾਮਗੜ੍ਹੀਆ ਸਾਰੀ ਉਮਰ ਖੰਡੇ ਦੀ ਧਾਰ ਤੇ ਤੁਰਦਾ ਰਿਹਾ ਅਤੇ ਸੰਗਰਾਮ ਕਰਦਾ 1803 ਵਿਚ ਆਪਣੀ 80 ਵਰ੍ਹੇ ਦੀ ਉਮਰ ਵਿਚ ਚਲਾਣਾ ਕਰ ਗਿਆ ।

ਮਿਸਲ ਦਾ ਅੰਤ

ਜੱਸਾ ਸਿੰਘ ਰਾਮਗੜ੍ਹੀਆ ਦੇ ਦੋ ਪੁੱਤਰ ਜੋਧ ਸਿੰਘ ਤੇ ਵੀਰ ਸਿੰਘ ਸਨ । ਉਸ ਦਾ ਪੁੱਤਰ ਜੋਧ ਸਿੰਘ ਵੀ ਆਪਣੇ ਪਿਤਾ ਵਾਂਗ ਹੀ ਹੋਣਹਾਰ ਸੀ ਅਤੇ ਬਹਾਦਰੀ ਅਤੇ ਸਿੱਖੀ ਮਰਿਯਾਦਾ ਦਾ ਪੂਰਣ ਤੌਰ ਤੇ ਧਾਰਨੀ ਸੀ । ਜੋਧ ਸਿੰਘ ਨੇ ਜੱਸਾ ਸਿੰਘ ਦੇ ਭਰਾਵਾਂ ਵਾਂਗ ਆਪਣੇ ਪਿਤਾ ਦੀਆਂ ਬਹੁਤ ਸਾਰੀਆਂ ਚੜ੍ਹਤ ਦੀਆਂ ਮੁਹਿੰਮਾਂ ਨਾ ਕੇਵਲ ਦੇਖੀਆਂ ਹੀ ਸਨ ਸਗੋਂ ਉਸ ਨੇ ਪਿਤਾ ਦੇ ਬਰਾਬਰ ਵੱਧ ਚੜ੍ਹ ਕੇ ਇਕ ਬਹਾਦਰ ਯੋਧੇ ਵਾਂਗ ਪਿਤਾ ਦਾ ਹਰ ਮੁਹਿੰਮ ਵਿਚ ਸਾਥ ਨਿਭਾਇਆ । ਜੋਧ ਸਿੰਘ ਦੇ ਕਾਰਨਾਮੇ ਉਦੋਂ ਦਿੱਖ ਵਿਚ ਆਏ ਜਦੋਂ ਉਹ ਜੱਸਾ ਸਿੰਘ ਦੇ ਨਾਲ ਆਪਣਾ ਵਤਨ ਛੱਡ ਕੇ ਦੋਵੇ ਸਤਲੁਜੋਂ ਪਾਰ ਚਲੇ ਗਏ ਅਤੇ ਫੂਲਕੀਆਂ ਮਿਸਲ ਦੇ ਸਰਦਾਰ ਅਮਰ ਸਿੰਘ ਨੂੰ ਮਿਲੇ ਤਾਂ ਪਟਿਆਲੇ ਦੇ ਰਾਜੇ ਅਮਰ ਸਿੰਘ ਨੇ ਜਿਹੜੇ ਹਾਸੀ ਤੇ ਹਿਸਾਰ ਦੇ ਇਲਾਕੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਜਾਗੀਰ ਵਜੋਂ ਦਿੱਤੇ ਸਨ, ਉਨ੍ਹਾਂ ਉੱਤੇ ਪ੍ਰਸ਼ਾਸਨ ਕਰਨ ਦਾ ਕੰਮ ਜੱਸਾ ਸਿੰਘ ਨੇ ਆਪਣੇ ਪੁੱਤਰ ਜੋਧ ਸਿੰਘ ਨੂੰ ਹੀ ਸੰਭਾਲਿਆ ਹੋਇਆ ਸੀ । ਵਿਸ਼ੇਸ਼ ਗੱਲ ਇਹ ਸੀ ਕਿ ਰਾਜਾ ਅਮਰ ਸਿੰਘ ਦੀ ਪਟੌਦੀ ਦੇ ਨਵਾਬ ਦੇ ਵਿਰੁਧ ਹੋਈ ਲੜਾਈ ਵਿਚ, ਭੱਟੀਆਂ ਦੇ ਵਿਰੁਧ ਅਮਰ ਸਿੰਘ ਦੇ ਯੁੱਧ ਵਿਚ ਅਤੇ ਰੋਪੜ ਵੱਲ ਦੇ ਇਲਾਕਿਆਂ ਦੇ ਸਰਦਾਰ ਹਰੀ ਸਿੰਘ ਸਿਆਲਬੀਆ ਦੇ ਵਿਰੁਧ ਹੋਈ ਲੜਾਈ ਵਿਚ ਅਤੇ ਅੰਤ ਵਿਚ ਮੁਗ਼ਲ ਸਾਮਰਾਜੀ ਫ਼ੌਜਾਂ ਨਾਲ ਰਾਜਾ ਅਮਰ ਸਿੰਘ ਵੱਲੋਂ ਟਾਕਰਾ ਕਰਨ ਸਮੇਂ ਜੋਧ ਸਿੰਘ ਆਪਣੇ ਪਿਤਾ ਜੱਸਾ ਸਿੰਘ ਵਾਂਗ ਹੀ ਆਪਣੀ ਫ਼ੌਜ ਦੀ ਕਮਾਨ ਕਰਦਾ ਰਿਹਾ ਅਤੇ ਲੜਾਈਆਂ ਵਿਚ ਆਪ ਵੀ ਬਹਾਦਰੀ ਦੇ ਜੌਹਰ ਦਿਖਾਉਂਦਾ ਰਿਹਾ ।

ਇਸ ਤਰ੍ਹਾਂ ਸੁਭਾਵਿਕ ਹੀ ਜੱਸਾ ਸਿੰਘ ਰਾਮਗੜੀਆ ਪਿੱਛੋਂ ਉਸ ਦਾ ਪੁੱਤਰ ਜੋਧ ਸਿੰਘ ਆਪਣੇ ਪਿਤਾ ਦਾ ਯੋਗ ਜਾਨਸ਼ੀਨ ਬਣਿਆ। ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹਿਆ ਹੈ ਕਿ ਇਕ ਮਹਾਨ ਰਾਮਗੜ੍ਹੀਆ ਮਿਸਲ ਦੀ ਇਲਾਕਿਆਂ ਦੀ ਵਿਸ਼ਾਲਤਾ ਜੱਸਾ ਸਿੰਘ ਦੇ ਜਿਉਂਦੇ-ਜੀਅ ਹੀ ਚੋਖੀ ਘੱਟ ਗਈ ਸੀ । ਪਰ ਫੇਰ ਵੀ ਜੱਸਾ ਸਿੰਘ ਦੀ ਮੌਤ ਪਿੱਛੋਂ ਉਸ ਦੇ ਪੁੱਤਰ ਜੋਧ ਸਿੰਘ ਨੇ ਆਪਣੀ ਮਿਸਲ ਦੇ ਆਪਣੇ ਅਧਿਕਾਰ ਵਿਚਲੇ ਚੋਖੇ ਇਲਾਕਿਆਂ ਦਾ ਰਾਜ ਪ੍ਰਬੰਧ ਆਪਣੇ ਪਿਤਾ ਵਾਂਗ ਬੜੇ ਸਫ਼ਲ ਢੰਗ ਨਾਲ ਕੀਤਾ। ਇਥੋਂ ਤਕ ਕਿ ਜੰਧ ਸਿੰਘ ਨੇ ਸੰਸਾਰ ਚੰਦ ਕਟੋਚ ਨਾਲ ਮਿਲ ਕੇ ਭੁੰਗਾ ਅਤੇ ਦੀਪਾਲ ਦੇ ਇਲਾਕੇ ਆਹਲੂਵਾਲੀਆ ਪਾਸੋਂ ਜਿੱਤ ਲਏ ਸਨ, ਜਿਹੜੇ ਕਿ ਪਹਿਲਾਂ ਆਹਲੂਵਾਲੀਆ ਨੇ ਜੱਸਾ ਸਿੰਘ ਤੋਂ ਜਿੱਤ ਕੇ ਖੋਹ ਲਏ ਸਨ ।

ਸ਼ੁਕਰਚੱਕੀਆ ਰਣਜੀਤ ਸਿੰਘ ਨੇ ਜੱਸਾ ਸਿੰਘ ਨਾਲ ਕਨ੍ਹਈਆਂ ਦੇ ਕਾਰਣ ਚੌਖਾ ਵੈਰ ਵਿਰੋਧ ਵਧਾ ਲਿਆ ਸੀ । ਪਰ ਜੱਸਾ ਸਿੰਘ ਰਾਮਗੜ੍ਹੀਏ ਦੀ ਮੌਤ ਪਿੱਛੋਂ ਰਣਜੀਤ ਸਿੰਘ ਨੇ ਆਪਣੀ ਨੀਤੀ ਬਦਲ ਲਈ ਸੀ । ਬਲਕਿ ਜੱਸਾ ਸਿੰਘ ਦੇ ਹੁੰਦਿਆਂ ਸੁੰਦਿਆਂ ਵੀ ਮਹਾਰਾਜਾ ਰਣਜੀਤ ਸਿੰਘ ਨੇ ਜੱਸਾ ਸਿੰਘ ਦੇ ਵਿਰੁਧ ਲੜਾਈ ਵਿਚ ਭਾਗ ਸਿੰਘ ਦੀ ਮਦਦ ਕੀਤੀ ਦਾ ਕਿਧਰੇ ਇਤਿਹਾਸ ਵਿਚ ਜ਼ਿਕਰ ਨਹੀਂ ਮਿਲਦਾ । ਕਿਉਂ ਜੋ ਰਣਜੀਤ ਸਿੰਘ ਦਾ ਮੰਤਵ ਇਸ ਸਮੇਂ ਸਾਰੇ ਪੰਜਾਬ ਉੱਤੇ ਆਪਣਾ ਰਾਜ ਸਥਾਪਿਤ ਕਰਨਾ ਸੀ। ਇਸ ਲਈ ਉਸ ਨੇ ਮਿਸਲਦਾਰੀ ਦੇ ਛੋਟੇ ਛੋਟੇ ਝਗੜੇ ਤਿਆਗ ਦਿੱਤੇ ਸਨ ਅਤੇ ਉਹ ਮਿਸਲਾਂ ਨਾਲ ਨਵੇਂ ਸਿਰੇ ਤੋਂ ਗੰਢ-ਤੁਪ ਕਰਕੇ ਆਪਣੇ ਸਮੁੱਚੇ ਪੰਜਾਬ ਦੇ ਰਾਜ ਦੇ ਵੱਡੇ ਮੰਤਵ ਨੂੰ ਫਲੀਭੂਤ ਕਰਨ ਵਿਚ ਰੁਝਿਆ ਹੋਇਆ ਸੀ । ਇਸ ਤਰ੍ਹਾਂ ਦੇ ਆਪਣੇ ਵਿਸ਼ਾਲ ਨਵੇਂ ਰਾਜ ਦੇ ਸੁਪਨਿਆਂ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਪ੍ਰਤੀ ਖ਼ਾਸ ਕਰਕੇ ਆਪਣੀ ਨੀਤੀ ਬਦਲ ਲਈ ਸੀ । ਜੱਸਾ ਸਿੰਘ ਰਾਮਗੜੀਆ ਦੇ ਚਲਣਾ ਕਰਨ ਪਿੱਛੋਂ ਸਰਦਾਰ ਰਣਜੀਤ ਸਿੰਘ ਨੇ ਜੋਧ ਸਿੰਘ ਨਾਲ ਮਿੱਤਰਤਾ ਬਣਾਈ ਰਖੀ ਸੀ । ਮਿੱਤਰਤਾ ਨੂੰ ਹੋਰ ਪੱਕਿਆਂ ਕਰਨ ਲਈ ਸਰਦਾਰ ਰਣਜੀਤ ਸਿੰਘ ਇਕ ਵਾਰੀ ਆਪ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਨੂੰ ਅੰਮ੍ਰਿਤਸਰ ਦੇ ਕਿਲ੍ਹਾ ਰਾਮਗੜ੍ਹ ਵਿਖੇ ਮਿਲਿਆ ਸੀ । ਜਿੰਨੀ ਕੁ ਮਿਸਲ ਉੱਤੇ ਜੋਧ ਸਿੰਘ ਦਾ ਅਧਿਕਾਰ ਸੀ ਉਸ ਵੇਲੇ, ਰਣਜੀਤ ਸਿੰਘ ਨੇ ਉਸ ਉੱਤੇ ਕਬਜ਼ਾ ਕਰਨ ਲਈ ਕੋਈ ਹਮਲਾ ਨਾ ਕੀਤਾ ਅਤੇ ਜੋਧ ਸਿੰਘ ਦੇ ਰਾਜ ਪ੍ਰਬੰਧ ਹੇਠਲੇ ਇਲਾਕੇ ਉਵੇਂ ਜਿਵੇਂ ਜੋਧ ਸਿੰਘ ਦੇ ਅਧਿਕਾਰ ਹੇਠ ਰਹਿਣ ਦਿੱਤੇ । ਜੋਧ ਸਿੰਘ ਨੇ ਵੀ ਆਪਣੀ ਸ਼ਕਤੀ ਅਨੁਸਾਰ ਰਣਜੀਤ ਸਿੰਘ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ । ਅੰਗ੍ਰੇਜ਼ ਇਤਿਹਾਸਕਾਰ ਗ੍ਰਿਫਨ ਅਨੁਸਾਰ ਜੋਧ ਸਿੰਘ ਦਾ ਰਣਜੀਤ ਸਿੰਘ ਦੀਆਂ ਕਸੂਰ ਅਤੇ ਮੁਲਤਾਨ ਦੀਆਂ ਮੁਹਿੰਮਾਂ ਵਿਚ ਵਰਣਨਯੋਗ ਅਤੇ ਵਿਸ਼ੇਸ਼ ਹਿੱਸਾ ਸੀ। ਇਸ ਤਰ੍ਹਾਂ ਸਰਦਾਰ ਰਣਜੀਤ ਸਿੰਘ ਵੱਲੋਂ ਸਰਦਾਰ ਜੋਧ ਸਿੰਘ ਨਾਲ ਬਣਾਈ ਰਖਣ ਦੀ ਇਕ ਵਿਸ਼ੇਸ਼ ਨੀਤੀ ਸੀ ਅਤੇ ਇਸ ਤਰ੍ਹਾਂ ਦੀ ਨੀਤੀ ਵਾਸਤੇ ਸਹਿਯੋਗ ਦੇਣਾ ਜੋਧ ਸਿੰਘ ਨੂੰ ਵੀ ਥੜਾ ਲਾਭਦਾਇਕ ਪ੍ਰਤੀਤ ਹੁੰਦਾ ਸੀ । ਜੋਧ ਸਿੰਘ ਨੇ ਸਰਦਾਰ ਰਣਜੀਤ ਸਿੰਘ ਵੱਲੋਂ ਫੈਜ਼ਲਾਪੁਰੀਆਂ ਦੀ ਮਿਸਲ ਉੱਤੇ ਚੜ੍ਹਾਈ ਕਰਨ ਸਮੇਂ ਵੀ ਉਸ ਦੀ ਪੂਰੀ ਪੂਰੀ ਸਹਾਇਤਾ ਕੀਤੀ।

Jassa Singh Ramgharia | ਜੱਸਾ ਸਿੰਘ ਰਾਮਗੜ੍ਹੀਆ |

ਮਹਾਰਾਜਾ ਰਣਜੀਤ ਸਿੰਘ ਦੀ ਇਹ ਨੀਤੀ ਉਸ ਸਮੇਂ ਇਕੱਲੇ ਜੋਧ ਸਿੰਘ ਰਾਮ- ਗੜੀਏ ਨਾਲ ਹੀ ਨਹੀਂ ਸੀ, ਸਗੋਂ ਉਸ ਨੇ ਫ਼ਤਿਹ ਸਿੰਘ ਆਹਲੂਵਾਲੀਆ ਨਾਲ ਵੀ ਪੂਰੀ ਤਰ੍ਹਾਂ ਭਿਆਲੀ ਪਾਈ ਹੋਈ ਸੀ । ਭਾਗ ਸਿੰਘ ਆਹਲੂਵਾਲੀਆ ਦੀ ਮੌਤ ਪਿੱਛੋਂ’ ਆਹਲੂਵਾਲੀਆ ਮਿਸਲ ਦਾ ਉਸ ਦਾ ਉੱਤਰਾਧਿਕਾਰੀ ਉਸ ਦਾ ਇਕਲੌਤਾ ਪੁੱਤਰ ਫ਼ਤਿਹ ਸਿੰਘ ਬਣਿਆ ਸੀ । ਫ਼ਤਿਹ ਸਿੰਘ ਦਾ ਜਨਮ 1748 ਵਿਚ ਹੋਇਆ ਸੀ ਅਤੇ ਫ਼ਤਿਹ ਸਿੰਘ ਜਿਥੇ ਉਮਰ ਵਿਚ ਰਣਜੀਤ ਸਿੰਘ ਦਾ ਲਗਭਗ ਹਾਣੀ ਹੀ ਸੀ ਉਥੇ ਉਹ ਬਹਾਦਰੀ ਅਤੇ ਆਪਣੀ ਹੋਣਹਾਰੀ ਵਿਚ ਵੀ ਸਰਦਾਰ ਰਣਜੀਤ ਸਿੰਘ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਸੀ । ਸਰਦਾਰ ਰਣਜੀਤ ਸਿੰਘ ਦੀ ਆਹਲੂਵਾਲੀਏ ਸਰਦਾਰਾਂ ਨਾਲ ਪਹਿਲਾਂ ਹੀ ਬੜੀ ਚੰਗੀ ਬਣਤ ਸੀ । ਇਸ ਲਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫ਼ਤਿਹ ਕੀਤਾ ਤਾਂ ਫ਼ਤਿਹ ਸਿੰਘ ਆਹਲੂਵਾਲੀਆ ਉਸ ਨੂੰ ਉਚੇਚਾ ਜਾ ਕੇ ਲਾਹੌਰ ਸ਼ਾਬਾਸ਼ ਦੇਣ ਗਿਆ ਅਤੇ ਉਸ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਜਤਲਾਇਆ ਸੀ। ਉਸ ਸਮੇਂ ਰਣਜੀਤ ਸਿੰਘ ਨੇ ਦੋਸਤੀ ਦੇ ਮਹੂਰਤ ਵਜੋਂ ਅਤੇ ਸੁਗੰਦ ਖਾਣ ਵਜੋਂ ਫ਼ਤਿਹ ਸਿੰਘ ਨਾਲ 1802 ਈਸਵੀ ਵਿਚ ਆਪਣੀ ਪੱਗ ਵਟਾਈ ਕੀਤੀ । ਇਸ ਮੌਕੇ ਤੇ ਦੀਵਾਨ ਰਾਮਜਸ ਦੀ ਤਵਾਰੀਖ਼-ਏ-ਕਪੂਰਥਲਾ ਅਨੁਸਾਰ ਮੈਕਾਲਿਫ਼ ਨੇ 1809 ਈਸਵੀ ਵਿਚ ਫ਼ਤਿਹ ਸਿੰਘ ਆਹਲੂਵਾਲੀਆ ਦੀ ਸਖ਼ਸ਼ੀਅਤ ਨੂੰ ਰਣਜੀਤ ਸਿੰਘ ਦੀ ਸਖ਼ਸ਼ੀਅਤ ਨਾਲ ਹੇਠ ਲਿਖੇ ਸ਼ਬਦਾਂ ਵਿਚ ਇਸ ਤਰ੍ਹਾਂ ਮੇਲਿਆ :

“ਫ਼ਤਿਹ ਸਿੰਘ ਸੁਭਾ ਦਾ ਖਾਮੋਸ਼, ਭਾਵੇਂ ਰਣਜੀਤ ਸਿੰਘ ਨਾਲੋਂ ਸ਼ਕਤੀ ਤੇ ਅਹੁਦੇ ਵਿਚ ਵੱਧ ਕੇ ਨਹੀਂ ਸੀ ਪਰ ਉਸ ਦਾ ਸਾਵਾਂਤੁੱਲ ਆਵੱਸ਼ ਸੀ । ਉਹ ਰਣਜੀਤ ਸਿੰਘ ਦੀ ਕਮਾਨ ਕਰਨ ਦੀ ਸੱਤਾ ਦੇ ਸਾਹਮਣੇ ਨੀਵਾਂ ਹੋ ਗਿਆ ਅਤੇ ਫਤਿਹ ਸਿੰਘ ਆਹਲੂਵਾਲੀਆ ਉਹ ਪੌੜੀ ਸੀ ਜਿਸ ਦੇ ਸਦਕੇ ਰਣਜੀਤ ਸਿੰਘ ਨੂੰ ਇੱਡੀ ਵੱਡੀ ਮਹਾਨਤਾ ਦੀ ਸਿੱਖਰ ਪ੍ਰਾਪਤ ਹੋਈ ।”

ਇਸ ਤਰ੍ਹਾਂ ਫ਼ਤਿਹ ਸਿੰਘ ਰਣਜੀਤ ਸਿੰਘ ਦੇ ਰਾਜ ਨੂੰ ਚੜ੍ਹਦੀਆਂ ਕਲਾਂ ਉੱਤੇ ਪੁੱਜਦਾ ਦੇਖਦਾ ਰਿਹਾ ਅਤੇ ਸਹਾਇਤਾ ਕਰਦਾ ਰਿਹਾ। ਅੰਤ ਵਿਚ ਫ਼ਤਿਹ ਸਿੰਘ 1836 ਈਸਵੀ ਵਿਚ ਚਲਾਣਾ ਕਰ ਗਿਆ । ਇਸ ਤਰ੍ਹਾਂ ਜੋਧ ਸਿੰਘ ਵੀ ਫ਼ਤਿਹ ਸਿੰਘ ਵਾਂਗ ਰਣਜੀਤ ਸਿੰਘ ਦਾ ਸਮਰਥਕ ਰਿਹਾ ਅਤੇ ਰਣਜੀਤ ਸਿੰਘ ਜੋਧ ਸਿੰਘ ਜਿਉਂਦੇ-ਜੀਅ ਉਸ ਦਾ ਬੜਾ ਮਾਣ ਕਰਦਾ ਰਿਹਾ । ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਮਿਸਲ ਨੂੰ ਜੋਧ ਸਿੰਘ ਪਾਸ ਉਸੇ ਤਰ੍ਹਾਂ ਬਰਕਰਾਰ ਰਹਿਣ ਦਿੱਤਾ ਸੀ । ਰਣਜੀਤ ਸਿੰਘ ਵੈਸੇ ਵੀ ਜੋਧ ਸਿੰਘ ਦੀ ਬਹਾਦਰੀ ਦੀ ਬੜੀ ਕਦਰ ਕਰਦਾ ਸੀ । ਪ੍ਰਿੰਸਪ ਨੇ ਆਪਣੀ ਲਿਖਤ ਉਰਿਜਨ ਆਫ਼ ਦੀ ਸਿੱਖ ਪਾਵਰ ਇਨ ਦੀ ਪੰਜਾਬ ਐਂਡ ਪੁਲੀਟੀਕਲ ਲਾਈਫ਼ ਆਫ਼ ਮਹਾਰਾਜਾ ਰਣਜੀਤ ਸਿੰਘ’ ਵਿਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਕ ਵਾਰੀ ਜੋਧ ਸਿੰਘ ਰਾਮਗੜ੍ਹੀਏ ਦੀ ਬਹਾਦਰੀ ਤੇ ਸੂਰਬੀਰਤਾ ਦੀ ਪ੍ਰਸੰਸਾ ਕੀਤੀ ਤਾਂ ਜੋਧ ਸਿੰਘ ਨੇ ਉੱਤਰ ਦਿੱਤਾ ਕਿ :

“ਮੈਨੂੰ ਵਿਸ਼ੇਸ਼ ਮਾਣ ਦਿੱਤਾ ਗਿਆ ਹੈ, ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ, ਜੇਕਰ ਇਸ ਸਮੇਂ ਮੈਂ ਆਪਣੀ ਪਗੜੀ ਆਪਣੇ ਸਿਰ ਤੇ ਕਾਇਮ ਰਖ ਸਕਾਂ ।”2 ਸਰਦਾਰ ਜੋਧ ਸਿੰਘ 1816 ਈਸਵੀ ਵਿਚ ਚਲਾਣਾ ਕਰ ਗਿਆ ਅਤੇ ਜੋਧ ਸਿੰਘ ਦੀ ਮੌਤ ਪਿੱਛੋਂ ਉਸ ਦਾ ਕੋਈ ਪੁੱਤਰ ਨਹੀਂ ਸੀ । ਜੋਧ ਸਿੰਘ ਦਾ ਦੂਜਾ ਭਰਾ ਵੀਰ ਸਿੰਘ ਸੀ ਅਤੇ ਬਾਕੀ ਜੱਸਾ ਸਿੰਘ ਦੇ ਭਰਾ ਖ਼ੁਸ਼ਾਲ ਸਿੰਘ ਦਾ ਪੁੱਤਰ ਮਹਿਤਾਬ ਸਿੰਘ ਅਤੇ ਜੱਸਾ ਸਿੰਘ ਦੇ ਦੂਜੇ ਭਰਾ ਤਾਰਾ ਸਿੰਘ ਦਾ ਪੁੱਤਰ ਦੀਵਾਨ ਸਿੰਘ ਰਾਮਗੜ੍ਹੀਆ ਮਿਸਲ ਦੇ ਉੱਤਰਾਂ- ਧਿਕਾਰੀ ਸਨ । ਇਨ੍ਹਾਂ ਵਿਚੋਂ ਸਿਵਾਏ ਦੀਵਾਨ ਸਿੰਘ ਦੇ ਬਾਕੀ ਸਾਰੇ ਸਾਧਾਰਣ ਵਿਅਕਤੀ ਸਨ । ਜੋਧ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਪ੍ਰਸ਼ਾਸਨ ਝਗੜੇ ਦਾ ਕਾਰਣ ਬਣ ਗਿਆ ਸੀ । ਇਨ੍ਹਾਂ ਦੀ ਆਪੋ ਵਿਚ ਬਣਦੀ ਨਹੀਂ ਸੀ । ਇਸ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਦਰਬਾਰ ਵਿਚ ਸੱਦ ਕੇ ਜਾਗੀਰਾਂ ਦੇ ਦਿੱਤੀਆਂ ਅਤੇ ਰਾਮਗੜ੍ਹੀਆ ਮਿਸਲ ਦੇ ਸਾਰੇ ਇਲਾਕਿਆਂ ਉੱਤੇ ਆਪਣਾ ਕਬਜ਼ਾ ਕਰ ਲਿਆ। ਇਸ ਤਰ੍ਹਾਂ ਰਾਮਗੜ੍ਹੀਆ ਮਿਸਲ ਦੇ ਜਾਨਸ਼ੀਨ ਅਧਿਕਾਰੀ ਨਾਮ ਦੇ ਜਾਨਸ਼ੀਨ ਰਹਿ ਗਏ ਅਤੇ ਮਿਸਲ ਸਾਰੀ ਦੀ ਸਾਰੀ ਰਣਜੀਤ ਸਿੰਘ ਦੇ ਕਬਜ਼ੇ ਵਿਚ ਆ ਗਈ ਸੀ । ਵੈਸੇ ਜਾਗੀਰ ਭਾਵੇਂ ਸਾਰਿਆਂ ਨੂੰ ਹੀ ਮਿਲ ਗਈ ਸੀ, ਪਰ ਰਾਮਗੜ੍ਹੀਏ ਸਰਦਾਰ ਮਿਸਲ ਦੀ ਪਦਵੀ ਤੋਂ ਢਹਿ ਕੇ ਧਰਤੀ ਤੇ ਵਿਚਰਦੇ ਸਾਧਾਰਣ ਵਿਅਕਤੀਆਂ ਦੀ ਪੱਧਰ ਤੇ ਆ ਮਿਲੇ ਸਨ । ਇਨ੍ਹਾਂ ਵਿਚੋਂ ਸਿਰਫ਼ ਦੀਵਾਨ ਸਿੰਘ ਰਣਜੀਤ ਸਿੰਘ ਦੀ ਫ਼ੌਜ ਦੀ ਸੇਵਾ ਵਿਚ ਬਾਰਾਂਮੂਲੇ ਦੀ ਛਾਉਣੀ ਵਿਚ ਨੌਕਰ ਸੀ ਅਤੇ ਦੀਵਾਨ ਸਿੰਘ ਪਿੱਛੋਂ ਉਸ ਦਾ ਪੁੱਤਰ ਮੰਗਲ ਸਿੰਘ ਵੀ ਰਣਜੀਤ ਸਿੰਘ ਦੀ ਸਰਕਾਰ ਵਿਚ ਨੌਕਰੀ ਕਰਦਾ ਰਿਹਾ । ਮੰਗਲ ਸਿੰਘ ਹਰੀ ਸਿੰਘ ਨਲੂਆ ਦੀ ਫ਼ੌਜ ਵਿਚ ਪਿਸ਼ਾਵਰ ਵਿਖੇ ਵਿਸ਼ੇਸ਼ ਪਦਵੀ ਉੱਤੇ ਸਥਿਤ ਸੀ । ਉਹ ਰਣਜੀਤ ਸਿੰਘ ਦੇ ਸਰਹੱਦ ਉੱਤੇ ਉਸਾਰੇ ਜਾ ਰਹੇ ਕਿਲ੍ਹਿਆਂ ਦਾ ਨਿਗਰਾਨ ਰਿਹਾ ਸੀ । ਇਸ ਤਰ੍ਹਾਂ ਪੰਜਾਬ ਵਿਚ ਰਾਮਗੜ੍ਹੀਆ ਅਤੇ ਹੋਰ ਮਿਸਲਾਂ ਦਾ ਬੋਲ- ਬਾਲਾ ਮੁੱਕ ਗਿਆ ਸੀ ਅਤੇ ਇਨ੍ਹਾਂ ਦੇ ਖ਼ਮੀਰ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਹੇਠ ਖ਼ਾਲਸਾ ਰਾਜ ਉਤਪੰਨ ਹੋ ਗਿਆ ਸੀ।

ਜੱਸਾ ਸਿੰਘ : ਇਕ ਰੇਖਾ ਚਿੱਤਰ

ਪੰਜਾਬ ਦੇ ਸਿੱਖ ਉਦੋਂ ਇਤਿਹਾਸ ਦੇ ਹਨ੍ਹੇਰੇ ਕਾਲ ਦੀਆਂ ਲੰਬੀਆਂ ਵਾਟਾਂ ਦੇ ਸਫਰ ਵਿਚ ਵਿਚਰ ਰਹੇ ਸਨ। ਸਿੱਖਾਂ ਦੇ ਵੱਡੇ ਵਡੇਰੇ ਸਿੱਖ ਗੁਰੂ ਦਪਹਿਰ ਦੀ ਧੁੱਪ ਵਰਗਾ ਚਾਨਣ ਦੇ ਕੇ ਸ਼ਹੀਦੀਆਂ ਦਾ ਰਾਹ ਦਰਸਾ ਕੇ ਆਪ ਕਿਧਰੇ ਅਕਾਲ ਤੇ ਅਨੰਤਤਾ ਦੇ ਵਿਸ਼ਵ ਵਿਚ ਅਲੋਪ ਹੋ ਗਏ ਸਨ । ਬੰਦੇ ਬਹਾਦਰ ਦਾ ਯੁੱਧ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੇ ਮੋਰਚੇ ਦਾ ਸਿੱਖਾਂ ਦਾ ਦੂਜਾ ਅੰਤਿਮ ਯੁੱਧ ਸੀ। ਇਸ ਪਿੱਛੋਂ ਗੁਰੂ ਦੀ ਸ਼ਕਤੀ ਸਰਬੱਤ ਖ਼ਾਲਸਾ ਵਿਚ ਬਿਖਰ ਗਈ ਸੀ । ਸਰਬਤ ਖ਼ਾਲਸਾ ਅੱਜ ਲਾਮਬੰਦ ਨਹੀਂ ਸੀ । ਜ਼ੁਲਮ ਦੀ ਹਨ੍ਹੇਰਗਰਦੀ ਵਿਚ ਗੁੰਮੇ ਖ਼ਾਲਸੇ ਨੂੰ ਕਿਸੇ ਰਾਹ ਦੀ ਪ੍ਰਤੀਤੀ ਨਹੀਂ ਸੀ ਹੁੰਦੀ। ਇਕੋ ਇਕ ਰਾਹ ਸੀ, ਜਬਰ ਦੇ ਸਾਹਮਣੇ ਡਟਣ, ਆਪਾ ਵਾਰਣ ਅਤੇ ਸ਼ਹੀਦੀ ਪਾ ਜਾਣ ਦਾ ।

ਜੱਸਾ ਸਿੰਘ ਕੋਮਲ-ਚਿੱਤ ਸੀ ਅਤੇ ਉਸ ਦੇ ਕੋਮਲ ਹਿਰਦੇ ਉੱਤੇ ਆਪਣੇ ਸਮੇਂ ਦਾ ਡੂੰਘਾ ਤੇ ਤਿੱਖਾ ਅਸਰ ਪਿਆ। ਬਾਲ ਜੱਸਾ ਸਿੰਘ ਨੂੰ ਖ਼ਾਲਸੇ ਦਾ ਕੇਸਰੀ ਸਰੂਪ ਆਪਣੇ ਪਿਤਾ ਗਿਆਨੀ ਭਗਵਾਨ ਸਿੰਘ ਦੇ ਰੂਪ ਵਿਚ ਲਹਿਰਾਉਂਦਾ ਦਿਸਿਆ । ਪਿਤਾ ਪਾਸੋਂ ਸਿੱਖੀ ਕੇਸਾਂ ਸਵਾਸਾਂ ਸਹਿਤ ਨਿਭਾਉਣ ਦੀ ਦੀਖਿਆ ਲਈ । ਪਿਤਾ ਦੇ ਪੂਰਣਿਆਂ ਨੇ ਪੁੱਤਰ ਨੂੰ ਬਿਖੜੇ ਪੈਂਡਿਆਂ ਦਾ ਸਫ਼ਰ ਕਰਨ ਤੇ ਕੰਡਿਆਂ ਤੇ ਤੁਰਨਾ ਦੱਸਿਆ । ਕਿਸੇ ਹੋਣਹਾਰੀ ਪੁਰਖ ਦੇ ਚਿੰਨ੍ਹ ਜੱਸਾ ਸਿੰਘ ਦੇ ਬਾਲਪਨ ਵਿਚੋਂ ਹੀ ਝਲਕੇ । ਘਰ ਦੇ ਧੰਦੇ ਵਿਚ ਉਸ ਦਾ ਜੀਅ ਨਾ ਲੱਗ ਸਕਿਆ ਅਤੇ ਉਹ ਆਪਣੇ ਸਮੇਂ ਦੇ ਹਨੇਰਿਆਂ ਵਿਚੋਂ ਕੋਈ ਚਾਨਣ ਦੀਆਂ ਕਿਰਣਾਂ ਲੱਭਣ ਦਾ ਇੱਛਾਵਾਨ ਸੀ । ਉਹ ਸਿੱਖੀ ਦੇ ਮਾਰਗ ਖੰਡੇ ਦੀ ਤਿੱਖੀ ਧਾਰ ਤੇ ਤੁਰਣਾ ਚਾਹੁੰਦਾ ਸੀ । ਇਹ ਰਾਹ ਉਸ ਨੇ ਬਚਪਨ ਵਿਚ ਹੀ ਅਪਣਾ ਲਿਆ ਸੀ । ਆਪਣੇ ਸਮੇਂ ਦੇ ਹਥਿਆਰਾਂ-ਕਿਰਪਾਨ, ਤੀਰ ਕਮਾਨ ਅਤੇ ਬੰਦੂਕ ਵਿਚ ਉਹ ਐਨ ਜਿਵੇਂ ਧੁਰੋਂ ਸਿੱਖਿਅਤ ਅਤੇ ਨਿਪੁੰਨ ਸੀ । ਉਸ ਦੇ ਵਡਾਰੂਆਂ ਦਾ ਨਿਪੁੰਨਤਾ ਹਾਸਲ ਕਰਨ ਦਾ ਪਹਿਲਾ ਸਕੂਲ ਕਲਗੀਧਰ ਦਾ ਦਰਬਾਰ ਸੀ ਤੇ ਇਸ ਪਿੱਛੋਂ ਜੱਸਾ ਸਿੰਘ ਦਾ ਆਪਣੇ ਭਰਾਵਾਂ ਸਮੇਤ ਉਸ ਦਾ ਪਰਿਵਾਰ ਸੀ। ਉਨ੍ਹਾਂ ਸਾਰਿਆਂ ਨੇ ਇਕੋ ਜ਼ਿੰਦਗੀ ਦੇ ਪਰਿਵਾਰਿਕ ਸਕੂਲ ਵਿਚੋਂ ਸੂਰਬੀਰਤਾ ਦੇ ਕਸਬ ਦੀ ਪ੍ਰਬੀਨਤਾ ਹਾਸਲ ਕੀਤੀ । ਇਸ ਤਰ੍ਹਾਂ ਜੱਸਾ ਸਿੰਘ ਨੂੰ ਤਰਬੀਅਤ ਤੇ ਸ਼ਖ਼ਸੀਅਤ ਦੀ ਅਮੀਰੀ ਵਿਰਾਸਤ ਵਿਚ ਮਿਲੀ । ਉਸ ਨੂੰ ਸਕੂਲਾਂ ਤੇ ਮਦਰੱਸਿਆਂ ਦੇ ਦੁਨਿਆਵੀਂ ਵਿਦਿਅਕ ਤੇ ਮਕਾਨਕੀ ਸਿਖਲਾਈ ਦੇ ਇਲਮ ਦੀ ਕਦੇ ਘਾਟ ਮਹਿਸੂਸ ਨਾ ਹੋਈ । ਉਸੇ ਦੀ ਅੰਤਰ-ਆਤਮਾ ਕਲਗੀਧਰ ਦੀ ਸਿੱਖਿਆ ਦੇ ਦ੍ਰਿੜ ਅਨੁਭਵ ਵਿਚ ਗੂੜ੍ਹੀ ਹੋਈ ਸੀ । ਖ਼ੁਦ ਉਸ ਦੀ ਸੋਝੀ ਸਮੇਂ ਦੀ ਜ਼ਿੰਦਗੀ ਦੇ ਮਘਦੇ ਸੰਗਰਾਮਾਂ ਵਿਚ ਪ੍ਰਚੰਡ ਹੋਈ ਤੀਖਣਤਾ ਦਾ ਕ੍ਰਿਆਫਲ ਸੀ ।

ਜੱਸਾ ਸਿੰਘ ਸਰੀਰਕ ਤੌਰ ਤੇ ਬੜਾ ਨਰੋਆ ਅਤੇ ਗੱਠਵਾਂ ਜਵਾਨ ਸੀ। ਉਸ ਦੇ ਬਾਹੂ-ਬਲ ਪਿੱਛੇ ਉਸ ਦੇ ਵਿਚਾਰਾਂ ਤੇ ਭਾਵਾਂ ਦਾ ਸਾਵਾਂਪਣ ਸੀ ਜੋ ਇਕ ਚੰਗੇ ਬਲਵਾਨ ਤੇ ਆਚਰਣ ਵਾਲੇ ਮਨੁੱਖਾਂ ਵਿਚ ਆਵੱਸ਼ ਹੁੰਦਾ ਹੈ । ਉਸ ਦੀ ਪੂਰਣਤਾ ਉਸ ਦੇ ਸਰੀਰਕ ਤੇ ਮਾਨਸਿਕ ਸਾਂਵੇਪਣ ਵਿਚ ਸੀ ਅਤੇ ਜੱਸਾ ਸਿੰਘ ਇਕ ਬਲਵਾਨ ਅਤੇ ਸ਼ਕਤੀ ਭਰਪੂਰ ਬੁੱਕਦਾ ਸ਼ੇਰ ਸੀ । ਉਸ ਦੇ ਕਾਰਨਾਮੇ ਤੇ ਕਰਾਰੇ ਹੱਥਾਂ ਦਾ ਜੌਹਰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਅੱਖੀਂ ਵੇਖੇ ਸਨ ।

ਅਬਦਾਲੀ ਨੇ ਆਪ ਜੱਸਾ ਸਿੰਘ ਦੇ ਹੱਥ ਲੜਾਈ ਵਿਚ ਆਹਮੋਂ ਸਾਹਮਣੇ ਹੋ ਕੇ ਦੇਖੇ ਸਨ ਅਤੇ ਉਹ ਖ਼ੁਦ ਉਸ ਦੇ ਲੋਹੇ ਨੂੰ ਮੰਨਦਾ ਸੀ । ਜਦੋਂ 1762 ਵਿਚ ਅਬਦਾਲੀ ਦੇ ਹਮਲੇ ਸਮੇਂ ਵਾਪਰੇ ਵੱਡੇ ਸਿੱਖ ਘਲੂਘਾਰੇ ਸਮੇਂ ਵੀਹ ਹਜ਼ਾਰ ਤੋਂ ਵੱਧ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਘਾਣ ਹੋਇਆ ਅਤੇ ਇਸ ਪਿੱਛੋਂ ਹੰਕਾਰੇ ਹੋਏ ਅਬਦਾਲੀ ਨੇ ਸਿੱਖਾਂ ਨੂੰ ਨੇਸਤੋਂ ਨਾਬੂਦ ਕਰਨ ਲਈ ਇਨ੍ਹਾਂ ਦੇ ਪਵਿੱਤਰ ਧਾਰਮਿਕ ਅਸਥਾਨ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਸਾਰੇ ਦਿਨ ਦੀ ਭਰ ਦੀ ਲੜਾਈ ਪਿੱਛੋਂ ਅਬਦਾਲੀ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਏ ਦੀ ਕਮਾਨ ਵਿਚ ਲੜਦੇ ਸਿੱਖਾਂ ਦੀ ਮਾਰ ਨਾ ਸਹਿੰਦਾ ਹੋਇਆ ਰਾਤ ਦੇ ਹਨੇਰੇ ਵਿਚ ਅੰਮ੍ਰਿਤਸਰ ਤੋਂ ਲਾਹੌਰ ਨੂੰ ਭੱਜ ਗਿਆ ।

ਇਕ ਵਾਰੀ ਫਿਰ ਜਦੋਂ 1767 ਵਿਚ ਅਬਦਾਲੀ ਸਿੱਖਾਂ ਦਾ ਸ਼ਿਕਾਰ ਕਰਨ ਸਮੇਂ ਦਰਿਆ ਬਿਆਸ ਪਾਰ ਕਰ ਰਿਹਾ ਸੀ ਤਾਂ ਸਿੱਖਾਂ ਨੇ ਅਬਦਾਲੀ ਦਾ ਟਾਕਰਾ ਕਰਨਾ ਆਰੰਭ ਦਿੱਤਾ। ਇਥੇ ਉਸ ਨਾਲ ਸੱਤ ਦਿਨ ਤਕ ਲੜਾਈ ਜਾਰੀ ਰਹੀ। ਇਥੇ ਸਿੱਖਾਂ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਹੱਥ ਵਿਚ ਸੀ । ਜੱਸਾ ਸਿੰਘ ਆਹਲੂਵਾਲੀਆ ਇਸ ਲੜਾਈ ਵਿਚ ਜ਼ਖ਼ਮੀ ਹੋ ਗਿਆ ਸੀ। ਇਸ ਪਿੱਛੋਂ ਜੱਸਾ ਸਿੰਘ ਰਾਮਗੜ੍ਹੀਆ ਸਿੱਖਾਂ ਦੀ ਕਮਾਨ ਕਰਦਾ ਰਿਹਾ। ਜੱਸਾ ਸਿੰਘ ਰਾਮਗੜ੍ਹੀਆ ਇਕ ਲਾਸਾਨੀ ਜਰਨੈਲ ਸੀ। ਉਸ ਦੇ ਯੁੱਧ ਕਰਨ ਦੇ ਪੈਂਤੜੇ ਬੜੇ ਸਫ਼ਲ ਸਨ । ਉਸ ਨੇ ਆਹਮਣੇ ਸਾਹਮਣੇ ਦੀ ਲੜਾਈ ਵਿਚ ਦੁਸ਼ਮਣ ਨੂੰ ਕਦੇ ਆਪਣੇ ਨੇੜੇ ਨਹੀਂ ਸੀ ਢੁਕਣ ਦਿੱਤਾ । ਇਸ ਲੜਾਈ ਦੇ ਅੰਤ ਵਿਚ ਅਹਿਮਦ ਸ਼ਾਹ ਅਬਦਾਲੀ ਇਕ ਵਾਰੀ ਯੁੱਧ ਖੇਤਰ ਵਿਚ ਲੜਨ ਲਈ ਕੁੱਦਿਆ । ਪਰ ਜੱਸਾ ਸਿੰਘ ਰਾਮਗੜ੍ਹੀਆ ਨੇ ਅਨੋਖੀ ਤਰ੍ਹਾਂ ਦੇ ਯੁੱਧ ਦੇ ਪੈਂਤੜੇ ਵਰਤ ਕੇ ਏਸ਼ੀਆ ਦੇ ਪ੍ਰਸਿੱਧ ਜਰਨੈਲ ਅਬਦਾਲੀ ਨੂੰ ਧਕਾ ਮਾਰਿਆ। ਜੱਸਾ ਸਿੰਘ ਇਸ ਲੜਾਈ ਪਿੱਛੋਂ ਨਾਹਨ ਦੇ ਨੇੜੇ ਪਹਾੜੀ ਇਲਾਕੇ ਦੀ ਪਨਾਹਗਾਹ ਵਿਚ ਸੁਰੱਖਿਅਤ ਥਾਂ ਤੇ ਪੁੱਜਾ ਸੀ । ਅਬਦਾਲੀ ਨੇ ਸੂਹ ਲਗਣ ਤੇ ਜੱਸਾ ਸਿੰਘ ਦੇ ਪਿੱਛੇ ਆਪਣੀ ਫ਼ੌਜੀ ਦਸਤੇ ਭੇਜੇ ।

ਜੱਸਾ ਸਿੰਘ ਨੇ ਆਪਣੇ ਜੱਥੇ ਨਾਲ ਅਬਦਾਲੀ ਦੇ ਇਨ੍ਹਾਂ ਫ਼ੌਜੀ ਦਸਤਿਆਂ ਦਾ ਪਹਾੜੀ ਇਲਾਕਿਆਂ ਦੀਆਂ ਮੁੱਠ-ਭੇੜਾਂ ਵਿਚ ਬੜੀ ਬਹਾਦਰੀ ਨਾਲ ਟਾਕਰਾ ਕੀਤਾ। ਅਬਦਾਲੀ ਦੇ ਫ਼ੌਜੀ ਦਸਤਿਆਂ ਨੂੰ ਬੁਰੀ ਤਰ੍ਹਾਂ ਹਾਰ ਹੋਈ । ਜਦੋਂ ਅਬਦਾਲੀ ਦੇ ਜਰਨੈਲ ਨੂਰ-ਉਦ-ਦੀਨ ਖ਼ਾਨ ਭੱਜ ਖਾ ਕੇ ਆਪਣੀਆਂ ਹਾਰ ਫ਼ੌਜਾਂ ਦੀ ਕਮਾਨ ਛੱਡ ਕੇ ਸਿਆਲਕੋਟ ਜਾ ਵੜਿਆ ਸੀ । ਉਸ ਲੜਾਈ ਵਿਚ ਵੀ ਜੱਸਾ ਸਿੰਘ ਯੁੱਧ ਕਰ ਰਹੇ ਸਿੱਖਾਂ ਦੇ ਨਾਲ ਸ਼ਾਮਲ ਸੀ । ਜਦੋਂ ਲਾਹੌਰ ਦੇ ਗਵਰਨਰ ਉਬੇਦ ਨੇ ਸ਼ੁਕਰਚੱਕੀਆ ਸਰਦਾਰ ਉੱਤੇ ਹਮਲਾ ਕੀਤਾ ਤਾਂ ਉਸ ਲੜਾਈ ਵਿਚ ਹੋਰ ਸਰਦਾਰਾਂ ਦੇ ਨਾਲ ਜੱਸਾ ਸਿੰਘ ਵੀ ਆਪਣੇ ਜੱਥੇ ਸਮੇਤ ਬਾਕਾਇਦਾ ਸ਼ਾਮਲ ਸੀ । ਇਸ ਤਰ੍ਹਾਂ ਦੁਰਾਨੀ ਦੀਆਂ ਨਜ਼ਰਾਂ ਵਿਚ ਸਭ ਤੋਂ ਵੱਧ ਜੱਸਾ ਸਿੰਘ ਰਾਮਗੜ੍ਹੀਆ ਅਹਿਮਦ ਸ਼ਾਹ ਰੜਕਦਾ ਕੰਢਾ ਸੀ । ਇਹੋ ਕਾਰਣ ਸੀ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਂ ਦੁਰਾਨੀਆਂ ਦੀਆਂ ਨਜ਼ਰਾਂ ਵਿਚ ਯੋਧਿਆਂ ਵਿਚੋਂ ਇਕ ਵਿਸ਼ੇਸ਼ ਨਾਂ ਸੀ, ਜਿਨ੍ਹਾਂ ਨੇ ਪੰਜਾਬ ਵਿਚ ਲਈ ਦੰਦ ਖੱਟੇ ਕਰ ਦਿੱਤੇ ਸਨ । ਦੋ ਤਿੰਨ ਸਿੱਖ ਬਹਾਦਰ ਦੁਰਾਨੀ ਫ਼ੌਜ਼ਾਂ ਦੇ ਸਦਾ

ਭਾਰਤ ਉੱਤੇ ਉਸ ਦੇ ਸੱਤਵੇਂ ਹਮਲੇ ਸਮੇਂ ਅਬਦਾਲੀ ਨਾਲ ਆਏ ਫ਼ਾਰਸੀ ਦੇ ਕਿੱਸਾਕਾਰ ਨੂਰ ਮੁਹੰਮਦ ਨੇ, ਜੋ ਕਿ ਬਾਦਸ਼ਾਹ ਦਾ ਪੇਸ਼ਾਵਰ ਕਵੀ ਸੀ, ਜੱਸਾ ਸਿੰਘ ਨੂੰ ਯੁੱਧ ਖੇਤਰ ਵਿਚ ਜੂਝਦਾ ਆਪਣੀ ਅੱਖੀਂ ਪ੍ਰਤੱਖ ਰੂਪ ਵਿਚ ਦੇਖਿਆ ਤੇ ਲਿਖਿਆ: “ਆਹਲੁ- ਵਾਲੀਆ ਨਾਲ ਇਕ ਹੋਰ ਜੱਸਾ ਸਿੰਘ ਠੋਕਾ ਸੀ, ਜੋ ਉਨ੍ਹਾਂ ਕੁੱਤਿਆਂ (ਭਾਵ ਸਿੱਖਾਂ) ਵਿਚਕਾਰ, ਆਫਰੇ ਹੋਏ ਸ਼ੇਰ ਵਾਂਗ ਦਿਸਦਾ ਸੀ ।” ਇਸ ਬਿਆਨ ਵਿਚ ਕੋਈ ਅਤਿਵਾਦ ਨਹੀਂ ਹੋ ਸਕਦਾ, ਕਿਉਂ ਜੋ ਇਹ ਬਿਆਨ ਦੁਸ਼ਮਣ ਦੇ ਤਨਖ਼ਾਹਦਾਨ ਕਵੀ ਦਾ ਹੈ । ਭਾਵੇਂ ਨੂਰ ਮੁਹੰਮਦ ਨੇ ਆਪਣੇ ਬਿਆਨ ਵਿਚ ਸਿੱਖਾਂ ਨੂੰ ਕੁੱਤੇ ਕਹਿ ਕੇ ਇਕ ਪ੍ਰਕਾਰ ਦੀ ਗਾਲ੍ਹ ਕੱਢੀ ਹੋਈ ਹੈ । ਕਿਉਂਕਿ ਉਹ ਦੁਸ਼ਮਣ ਦਾ ਪੱਖੀ ਕਵੀ ਹੋਣ ਕਰ ਕੇ ਇਹ ਗੱਲ ਉਸ ਤੋਂ ਸੁਭਾਵਿਕ ਸੀ । ਪਰ ਜਦੋਂ ਉਹ ਜੱਸਾ ਸਿੰਘ ਆਹਲੂਵਾਲੀਏ ਸਰਦਾਰ ਦੇ ਨਾਲ ਇਕ ਹੋਰ ਜੱਸਾ ਸਿੰਘ ਨੂੰ ਸ਼ੇਰ ਨਾਲ ਤੁਲਨਾ ਦਿੰਦਾ ਹੈ ਤਾਂ ਉਸ ਦੀ ਕਲਮ ਵਿਚੋਂ ਜੱਸਾ ਸਿੰਘ ਦੀ ਇਕ ਸੱਚੀ ਤਸਵੀਰ ਉਘੜਦੀ ਹੈ । ਜੱਸਾ ਸਿੰਘ ਚੰਗਾ ਸੋਹਣਾ ਡੀਲ ਡੋਲ ਵਾਲਾ ਦਰਸ਼ਨੀ ਤੇ ਭਰਵਾਂ ਜਵਾਨ ਸੀ, ਜਿਸ ਵਿਚ ਸਿੱਖੀ ਲਈ ਸ਼ਰਧਾ ਤੇ ਸਾਦਿਕ ਵਿਸ਼ਵਾਸ ਦੀ ਅਨੰਤ ਸ਼ਕਤੀ ਸੀ । ਉਹ ਇਕ ਰਣਜੇਤੂ ਤੇ ਜੰਗ ਬਹਾਦਰ ਸੀ। ਵਿਸ਼ੇਸ਼ਤਾ ਇਸ ਗੱਲ ਦੀ ਹੈ ਕਿ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਰਾਮਗੜ੍ਹੀਏ ਸਰਦਾਰ ਦੀ ਬਹਾਦਰੀ ਅਤੇ ਨਾਂ ਉਸ ਬਿਦੇਸ਼ੀ ਕਵੀ ਦੇ ਇਤਿਹਾਸਕ ਕਿੱਸੇ ਵਿਚ ਉੱਕਰੇ ਗਏ ।

ਜਿੱਥੇ ਜੱਸਾ ਸਿੰਘ ਦਾ ਜੀਵਨ ਮੁੱਖ ਮੰਤਵ ਸਿੱਖੀ ਦਾ ਫ਼ਰਜ਼ ਨਿਭਾਉਣਾ ਸੀ ਉਥੇ ਸਿੱਖੀ ਦੀ ਖ਼ਾਤਰ ਧਰਮ ਯੁੱਧ ਕਰਨਾ ਵੀ ਉਸ ਦਾ ਇਕ ਆਦਰਸ਼ ਹੀ ਬਣ ਗਿਆ ਸੀ । ਉਸ ਨੇ ਪੰਜਾਬ ਵਿਚ ਲੋਕ ਕਲਿਆਣ ਲਈ ਧਰਮ ਯੁੱਧ ਕੀਤੇ । ਉਸ ਨੂੰ ਯੁੱਧ ਵਿਚ ਆਪਣੀ ਤਾਕਤ ਪਰਖਣ ਦਾ ਇੰਨਾ ਸ਼ੌਕ ਸੀ ਕਿ ਉਸ ਨੂੰ ਪਿਤਾ ਨਾਲ ਮਿਲ ਕੇ ਘਰ ਦਾ ਕੰਮ ਧੰਦਾ ਕਰਨਾ ਕਦੇ ਨਹੀਂ ਸੀ ਸੁਖਾਇਆ, ਅਤੇ ਜਦੋਂ ਉਸ ਦਾ ਪਿਤਾ ਨਾਦਰ ਬਾਹ ਨਾਲ ਟੱਕਰ ਸਮੇਂ ਜ਼ਕਰੀਆ ਖ਼ਾਨ ਦੀ ਸਰਕਾਰੀ ਫ਼ੌਜ ਵਿਚ ਸ਼ਾਮਲ ਹੋਇਆ ਤਾਂ ਫ਼ੌਜ ਵਿਚ ਜੱਸਾ ਸਿੰਘ ਵੀ ਸ਼ਾਮਲ ਹੋ ਗਿਆ। ਇਹ ਉਸ ਦੇ ਦਿਲ ਦੀ ਗੱਲ ਸੀ। ਇਸ ਵਿਚ ਵੀ ਉਸ ਦੀ ਬੀਰਤਾ ਉਘੜਦੀ ਹੈ ਅਤੇ ਫੌਜੀ ਕਿੱਤਾ ਜੱਸਾ ਸਿੰਘ ਦੀ ਜ਼ਿੰਦਗੀ ਵਿਚ ਆਪਣੀ ਪ੍ਰਤਿਭਾ ਦੀ ਅਵੱਲ ਅਜ਼ਮਾਇਸ਼ ਸੀ। ਇਸ ਵਿਚ ਉਸ ਨੇ ਦੁਸ਼ਮਣ ਦੇ ਵਾਰ ਕਰਨ ਅਤੇ ਉਸ ਦੇ ਵਾਰ ਸਹਿਣ ਦੀ ਪ੍ਰੀਖਿਆ ਪਾਸ ਕੀਤੀ ।

ਤਰਖਾਣਾ ਪੇਸ਼ਾ ਜੱਸਾ ਦੇ ਘਰਾਣੇ ਵਿਚ ਐਵੇਂ ਰੀਂਘਦਾ ਹੀ ਸੀ, ਕਿਉਂਕਿ ਵਰਤ ਵਰਤਾਵੇ ਵਿਚ ਜੱਸਾ ਸਿੰਘ ਦਾ ਜੱਦੀ ਪੇਸ਼ਾ ਫ਼ੌਜੀ ਸੇਵਾ ਸੀ । ਪਿਉ, ਦਾਦੇ ਦਾ ਫ਼ੌਜੀ ਪੇਸ਼ਾ ਜੱਸਾ ਸਿੰਘ ਵਿਚ ਵੀ ਸੁਭਾਵਿਕ ਹੀ ਮੌਲ ਪਿਆ । ਇਸ ਪਿੱਛੋਂ ਉਸ ਨੂੰ ਅਵਸਰ ਤੇ ਅਵਸਰ ਮਿਲਿਆ ਅਤੇ ਜੱਸਾ ਸਿੰਘ ਕਿਤੇ ਨਾ ਰੁਕਿਆ । ਅੱਗੇ ਤੋਂ ਅੱਗੇ ਵੱਧਦਾ ਗਿਆ । ਪਿਤਾ ਭਗਵਾਨ ਸਿੰਘ ਨਾਦਰ ਸ਼ਾਹ ਨਾਲ ਜੰਗ ਵਿਚ ਮਾਰਿਆ ਗਿਆ । ਜੱਸਾ ਸਿੰਘ ਨੂੰ ਪਿਤਾ ਦੀ ਮੌਤ ਪਿੱਛੋਂ ਰਿਸਾਲਦਾਰੀ ਦਾ ਅਹੁਦਾ ਮਿਲਿਆ ਅਤੇ ਸਾਰੇ ਭਰਾਵਾਂ ਸਮੇਤ ਪੰਜ ਪਿੰਡਾਂ ਦੀ ਜਾਗੀਰ ਵਜੋਂ ਬਖਸ਼ਿਸ਼ ਹੋਈ, ਪਰ ਜੱਸਾ ਸਿੰਘ ਦੇ ਦਿਲ ਵਿਚ ਇੰਨੀ ਜਾਗੀਰਦਾਰੀ ਦੀ ਭੁੱਖ ਨਹੀਂ ਸੀ ਜਿੰਨੀ ਕਿ ਉਸ ਦੇ ਦਿਲ ਵਿਚ ਪਿਤਾ ਅਤੇ ਬਾਬੇ ਦਾ ਜਾਬਰਾਂ ਤੋਂ ਬਦਲਾ ਲੈਣ ਦੀ ਤਮੰਨਾ ਸੀ ।

ਜੱਸਾ ਸਿੰਘ ਕੁਰਬਾਨੀ ਦਾ ਪੁਤਲਾ ਸੀ । ਕੁਰਬਾਨੀ ਉਸ ਦਾ ਜੀਵਨ ਆਦਰਸ਼ ਸੀ। ਉਸ ਦਾ ਮਨ ਦੂਜਿਆਂ ਨੂੰ ਬਿਪਤਾ ਵਿਚ ਘਿਰਿਆਂ ਨੂੰ ਦੇਖ ਕੇ ਅੰਦਰੋਂ ਫੁੱਟ ਪੈਂਦਾ ਸੀ । ਜੱਸਾ ਸਿੰਘ ਅਦੀਨਾ ਬੇਗ ਦੀ ਫ਼ੌਜੀ ਸੇਵਾ ਵਿਚ ਆਵੱਸ਼ ਗਿਆ ਅਤੇ ਇਤਿਹਾਸਕਾਰਾਂ ਨੇ ਇਸ ਸੰਬੰਧੀ ਆਪੋ ਆਪਣੇ ਬੋਲ ਬੋਲੇ ਹਨ । ਕਿਸੇ ਨੇ ਕਿਹਾ ਹੈ ਕਿ ਜੱਸਾ ਸਿੰਘ ਨੂੰ ਖ਼ਾਲਸਾ ਪੰਥ ਵੱਲੋਂ ਭੇਜਿਆ ਗਿਆ ਸੀ । ਕਿਸੇ ਨੇ ਕਿਹਾ ਕਿ ਜੱਸਾ ਸਿੰਘ ਆਪਣੇ ਭਰਾਵਾਂ ਤੋਂ ਜੁੱਦਾ ਹੋ ਕੇ ਮੁਸਲਿਮ ਫ਼ੌਜ ਵਿਚ ਜਾ ਵੱੜਿਆ ਸੀ । ਪਰ ਜੱਸਾ ਸਿੰਘ ਦੀ ਅਸਲੀ ਪਰਖ ਮੌਕੇ ਸਿਰ ਹੋਈ ਸਮਝਦੇ ਚਾਹੀਦੀ ਹੈ ਜਦੋਂ ਕਿ ਉਸ ਦੇ ਸਿੱਖ ਭਰਾ ਰਾਮ ਰੌਣੀ (ਰਾਮਗੜ੍ਹ) ਦੇ ਕਿਲ੍ਹੇ ਵਿਚ ਘਿਰੇ ਹੋਏ ਸਨ ਅਤੇ ਭੁੱਖ ਅਤੇ ਹਥਿਆਰਾਂ ਦੀ ਘਾਟ ਖੁਣੋਂ ਦੁਸ਼ਮਣ ਹੱਥੋਂ ਮਰ ਰਹੇ ਸਨ । ਆਪਣੇ ਭਰਾਵਾਂ ਨੂੰ ਬਲੀ ਦੇ ਬੁੱਥੇ ਆਏ ਦੇਖ ਕੇ ਜੱਸਾ ਸਿੰਘ ਦੀ ਅੰਤਰ ਆਤਮਾ ਹਿੱਤ ਭਾਵ ਵਿਚ ਤੜਪ ਉਠੀ । ਉਹ ਦੁਨੀਆਂ ਦੀ ਝੂਠੀ ਫ਼ੌਜੀ ਅਫ਼ਸਰਸ਼ਾਹੀ ਦੇ ਅਹੁਦਿਆਂ ਨੂੰ ਲੱਤ ਮਾਰ ਕੇ ਅਦੀਨਾ ਬੇਗ ਦੀ ਫ਼ੌਜ ਵਿਚੋਂ ਨਿਕਲ ਆਇਆ। ਉਸ ਦੇ ਨਾਲ ਸਿੱਖੀ ਜਜ਼ਬੇ ਨਾਲ ਰੜਕਦੇ ਦਿਲਾਂ ਵਾਲੇ ਸਿੱਖ ਫ਼ੌਜੀਆਂ ਦਾ ਟੋਲਾ ਵੀ ਆ ਗਿਆ । ਜਿਹੜਾ ਜੱਸਾ ਸਿੰਘ ਕਿਸੇ ਵੇਲੇ ਪੰਥ ਵਿਚੋਂ ਛੇਕਿਆ ਗਿਆ ਸੀ ਉਹ ਰਾਮ ਰੌਣੀ ਦੇ ਸਿੱਖ ਪੰਥ ਦੇ ਮੋਰਚੇ ਵਿਚ ਆ ਕੇ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਜੂਝਿਆ । ਛੇਤੀ ਹੀ ਕਿਲ੍ਹੇ ਦਾ ਘੇਰਾ ਟੁੱਟ ਗਿਆ ਅਤੇ ਖ਼ਾਲਸੇ ਦੀ ਮੁੜ ਸ਼ਰਨ ਆਏ ਜੱਸਾ ਸਿੰਘ ਨੂੰ ਖ਼ਾਲਸੇ ਨੇ ਘੁੱਟ ਕੇ ਗੱਲ ਨਾਲ ਲਾ ਲਿਆ। ਜੱਸਾ ਸਿੰਘ ਨੂੰ ਰਾਮ ਰੌਣੀ (ਰਾਮਗੜ੍ਹ) ਕਿਲ੍ਹੇ ਦਾ ਕਿਲ੍ਹਾਦਾਰ ਥਾਪ ਦਿੱਤਾ ਗਿਆ । ਉਸ ਤੇ ਲਾਈਆ ਗਈਆਂ ਉਜਾਂ ਤੇ ਤੁਹਮਤਾਂ ਪ੍ਰਸੰਸਾ ਵਿਚ ਬਦਲ ਗਈਆਂ ।

ਜੱਸਾ ਸਿੰਘ ਰਾਮਗੜ੍ਹੀਆ ਦੀ ਕਿਲੇ ਉਸਾਰਣ ਸੰਬੰਧੀ ਇਕ ਬੜੀ ਨਵੀਂ ਸੂਝ-ਬੂਝ ਸੀ ਅਤੇ ਜਿਹੜਾ ਰਾਮਗੜ੍ਹ ਦਾ ਕਿਲ੍ਹਾ ਪਹਿਲਾਂ ਕੱਚਾ ਉਸਾਰਿਆ ਗਿਆ ਸੀ, ਜੱਸਾ ਸਿੰਘ ਨੇ ਓਸ ਵਿਚ ਰਹਿੰਦਿਆਂ ਹੌਲੀ ਹੌਲੀ ਉਸ ਨੂੰ ਬਚਾਅ ਦੀ ਦ੍ਰਿਸ਼ਟੀ ਤੋਂ ਬੜਾ ਪੱਕਾ ਬਣਾ ਦਿੱਤਾ ਸੀ । ਜੱਸਾ ਸਿੰਘ ਦੇ ਵਧੀਆ ਬਟਾਲੇ ਦੇ ਕਿਲ੍ਹੇ ਦੀ ਕੰਧ ਇੱਕੀ ਫੁੱਟ ਚੌੜੀ ਸੀ ਤੇ ਤੀਹ ਫੁੱਟ ਉੱਚੀ ਸੀ । ਇਸ ਕਰਕੇ ਇਕ ਵਾਰੀ ਕਨਈਏ, ਸ਼ੁਕਰਚੱਕੀਏ ਅਤੇ ਆਹਲੂਵਾਲੀਏ ਇੱਕੀ ਦਿਨ ਕਿਲ੍ਹਾ ਘੇਰੀ ਰਖਣ ਪਿੱਛੋਂ ਵੀ ਫ਼ਤਿਹ ਨਹੀਂ ਸਨ ਕਰ ਸਕੇ ਅਤੇ ਹਾਰ ਕੇ ਉਨ੍ਹਾਂ ਨੂੰ ਕਿਲ੍ਹੇ ਤੋਂ ਘੇਰਾ ਚੁਕਣਾ ਪਿਆ ਸੀ । ਇਸੇ ਤਰ੍ਹਾਂ ਸਦਾ ਕੌਰ, ਆਹਲੂਵਾਲੀਆ ਅਤੇ ਸ਼ੁਕਰ- ਚੱਕੀਆ ਰਣਜੀਤ ਸਿੰਘ ਜੱਸਾ ਸਿੰਘ ਦੇ ਮਿਆਣੀ ਦੇ ਕਿਲ੍ਹੇ ਨੂੰ ਕਈ ਮਹੀਨੇ ਘੇਰੀ ਰਖਣ ਪਿੱਛੋਂ ਵੀ ਫਤਿਹ ਨਹੀਂ ਸਨ ਕਰ ਸਕੇ । ਮਹਾਰਾਜਾ ਰਣਜੀਤ ਸਿੰਘ ਨੇ ‘ਗੋਬਿੰਦ ਗੜ੍ਹ’ ਅੰਮ੍ਰਿਤਸਰ ਦਾ ਕਿਲ੍ਹਾ ਵੀ ਕਈ ਪੱਖਾਂ ਤੋਂ ਰਾਮਗੜ੍ਹ ਦੇ ਕਿਲੇ ਵਰਗਾ ਹੀ ਉਸਾਰਿਆ ਸੀ ।

1748 ਦੇ ਰਾਮ ਰੌਣੀ ਕਿਲ੍ਹੇ ਦੀ ਇਤਿਹਾਸਕ ਘਟਨਾ ਤੋਂ ਲੈ ਕੇ ਜੱਸਾ ਸਿੰਘ ਇਸ ਕਿਲ੍ਹੇ ਦੇ ਆਖ਼ਰੀ ਮੁਹਾਜ਼ ਤਕ ਇਸ ਦਾ ਇਨਚਾਰਜ ਰਿਹਾ। ਉਸ ਨੇ ਕਿਲ੍ਹਾਦਾਰੀ ਦੇ ਫ਼ਰਜ਼ ਨੂੰ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਨਿਭਾਇਆ ਅਤੇ ‘ਰਾਮਗੜ੍ਹ’ ਕਿਲੇ ਵਿਚ ਬੜੀ ਦੂਰ-ਦ੍ਰਿਸ਼ਟੀ ਨਾਲ ਪ੍ਰਬੰਧਕੀ ਉਪਾਉ ਕੀਤੇ । ਹੌਲੀ ਹੌਲੀ ਜੱਸਾ ਸਿੰਘ ਰਾਮਗੜ੍ਹ ਕਿਲੇ ਦਾ ਪ੍ਰਤੀਕ ਹੀ ਬਣ ਗਿਆ । ਸਾਰੇ ਦੇਸ਼ ਦੇ ਉਸਰੱਈਏ ਤੇ ਮਿਹਨਤਕਸ਼ ਤਰਖਾਣੇ ਕਿਤੇ ਦੇ ਲੋਕ ਰਾਮਗੜ੍ਹੀਏ ਸਿੱਖ ਅਖਵਾਉਣ ਲੱਗੇ ਅਤੇ ਸਰਦਾਰ ਜੱਸਾ ਸਿੰਘ ਦੀ ਪ੍ਰੇਰਣਾ ਨਾਲ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਵਿਚ ਪਰਵੇਸ਼ ਕਰਨ ਨਾਲ ਇਹ ਪੁਨਰ ਸੁਰਜੀਤ ਹੋਏ । ਪੰਜਾਬ ਦੇ ਸਿੱਖ ਸਮਾਜ ਦੀਆਂ ਮਿਸਲਾਂ ਵਿਚ ਜੱਸਾ ਸਿੰਘ ਦੀ ਰਾਮਗੜ੍ਹੀਆ ਮਿਸਲ ਦਾ ਰੁਤਬਾ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਦੀ ਸਿਖਰ ਨੂੰ ਜਾ ਛੂਹਿਆ ਅਤੇ ਦੂਰ ਤਕ ਸਿੱਖੀ ਵੱਧੀ ਫੁੱਲੀ । ਇਥੇ ਇਹ ਗੱਲ ਦਸਣੀ ਵੀ ਠੀਕ ਹੋਵੇਗੀ ਕਿ ਜੱਸਾ ਸਿੰਘ ਨੇ ਉੱਤਰੀ ਭਾਰਤ ਦੇ ਪਹਾੜੀ ਰਾਜਿਆਂ ਨੂੰ ਇਤਿਹਾਸ ਵਿਚ ਪਹਿਲੀ ਵਾਰੀ ਆਪਣੇ ਅਧੀਨ ਕੀਤਾ ਸੀ ।

ਜੱਸਾ ਸਿੰਘ ਸਮਾਜ ਵਿਚ ਨਿਰਬਲ ਤੇ ਅਬਲਾ ਇਸਤਰੀ ਦਾ ਪੂਰਾ ਪੂਰਾ ਹਮਦਰਦ ਸੀ ਅਤੇ ਇਸ ਦੇ ਕਲਿਆਣ ਲਈ ਉਹ ਸਦਾ ਹੀ ਪਰਉਪਕਾਰ ਕਰਦਾ ਰਿਹਾ। ਗੁਰੂਆਂ ਦੀ ਕਿਰਪਾ ਨਾਲ ਸਿੱਖ ਧਰਮ ਵਿਚ ਇਸਤਰੀ ਜਾਤੀ ਦੀ ਖ਼ਾਸ ਮਹੱਤਤਾ ਵੱਧੀ ਅਤੇ ਗੁਰੂ ਦਾ ਸਾਦਿਕ ਸਿੱਖ ਇਸਤਰੀ ਦੀ ਬੇਹੁਰਮਤੀ ਕਦੀ ਵੀ ਨਹੀਂ ਸੀ ਸਹਾਰ ਸਕਿਆ। ਉਹ ਗੁਰੂ ਦਾ ਦ੍ਰਿੜ ਵਿਸ਼ਵਾਸੀ ਸਿੱਖ ਸੀ ਜੋ ਇੰਨ-ਬਿੰਨ ਸਿੱਖੀ ਪੂਰਣਿਆਂ ਤੇ ਚਲਦਾ ਰਿਹਾ । ਜਦੋਂ ਇਕ ਵਾਰੀ ਜੱਸਾ ਸਿੰਘ ਅਤੇ ਹੋਰ ਸਰਦਾਰਾਂ ਨੂੰ ਪਤਾ ਲੱਗਾ ਕਿ ਕਸੂਰ ਦੇ ਇਕ ਭ੍ਰਿਸ਼ਟੇ ਹੋਏ ਪਠਾਣ ਉਸਮਾਨ ਖ਼ਾਨ ਨੇ ਇਕ ਬ੍ਰਾਹਮਣ ਦੀ ਇਸਤਰੀ ਨੂੰ ਜ਼ਬਰਦਸਤੀ ਕੱਢ ਲਿਆਂਦਾ ਤਾਂ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਜੱਥੇਦਾਰ ਸਰਦਾਰਾਂ ਨੇ ਕਸੂਰ ਦੇ ਪਠਾਣ ਉਸਮਾਨ ਖ਼ਾਨ ਉੱਤੇ ਹਮਲਾ ਕਰਕੇ ਉਸ ਇਸਤਰੀ ਨੂੰ ਨਵਾਬ ਦੇ ਪੰਜੇ ਵਿਚੋਂ ਛੁਡਾਇਆ ਅਤੇ ਉਸ ਦੇ ਪਤੀ ਨੂੰ ਸੰਭਾਲ ਕੇ ਪਿੱਛੋਂ ਪਠਾਣ ਨੂੰ ਮਾਰ ਕੇ ਸਾਹ ਲਿਆ । ਇਸ ਤਰ੍ਹਾਂ ਜਦੋਂ ਅਬਦਾਲੀ ਦਿੱਲੀ ਲੁੱਟਣ ਪਿੱਛੋਂ ਹਜ਼ਾਰਾਂ ਸੁੰਦਰ, ਜਵਾਨ ਅਤੇ ਚੋਣਵੀਆਂ ਹਿੰਦਵਾਣੀਆਂ ਨੂੰ ਕਾਫ਼ਲੇ ਵਿਚ ਵਲ ਕੇ ਕੰਧਾਰ ਨੂੰ ਲਈ ਜਾ ਰਿਹਾ ਸੀ ਜਿਥੇ ਇਨ੍ਹਾਂ ਨੂੰ ਟੱਕੇ ਟੱਕੇ ਵਿਚ ਨੀਲਮ ਕੀਤਾ ਜਾਣਾ ਸੀ । ਇਹ ਘ੍ਰਿਣਤ ਕੁਕਰਮ ਨਾ ਸਹਾਰਦੇ ਹੋਏ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਦਾ ਸਖ਼ਤ ਟਾਕਰਾ ਕਰਕੇ ਉਨ੍ਹਾਂ ਨਿਰਦੇਸ਼ ਤੇ ਮਾਸੂਮ ਇਸਤਰੀਆਂ ਨੂੰ ਅਬਦਾਲੀ ਦੇ ਚੁੰਗਲ ਵਿਚੋਂ ਰਿਹਾ ਕਰਵਾਇਆ ਅਤੇ ਉਨ੍ਹਾਂ ਨੂੰ ਸਫਰ ਖ਼ਰਚ ਦੇ ਕੇ ਉਨ੍ਹਾਂ ਦੇ ਵਾਰਸਾਂ ਪਾਸ ਪਹੁੰਚਾਇਆ ।

ਇਕ ਵਾਰੀ ਜਦੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਤਨੋਂ ਦੂਰ ਹਰਿਅ ਣੇ ਵਿਚ ਹਾਂਸੀ, ਹਿਸਾਰ ਦੇ ਇਲਾਕੇ ਵਿਚ ਵਿਚਰ ਰਿਹਾ ਸੀ ਤਾਂ ਉਥੇ ਜਦੋਂ ਇਕ ਗ਼ਰੀਬ ਬ੍ਰਾਹਮਣ ਨੇ ਜੱਸਾ ਸਿੰਘ ਪਾਸ ਆ ਕੇ ਸ਼ਿਕਾਇਤ ਕੀਤੀ ਕਿ ਉਸ ਵਿਚਾਰੇ ਦੀਆਂ ਦੋਵੇਂ ਮੁਟਿਆਰ ਜਹਾਨ ਧੀਆਂ ਨੂੰ ਹਿਸਾਰ ਦਾ ਗਵਰਨਰ ਕੱਢ ਕੇ ਲੈ ਗਿਆ ਸੀ । ਉਨ੍ਹਾਂ ਕੰਨਿਆ ਦੇਵੀਆਂ ਦੀ ਹਿਸਾਰ ਦੇ ਗਵਰਨਰ ਵੱਲੋਂ ਕੀਤੀ ਬੇਹੁਰਮਤੀ ਰਾਮਗੜੀਏ ਸਰਦਾਰ ਤੋਂ ਸਹੀ ਨਾ ਗਈ । ਜੱਸਾ ਸਿੰਘ ਸ਼ਿਕਾਇਤ ਸੁਣਦਾ ਹੀ ਗੁੱਸੇ ਵਿਚ ਲਾਲ ਪੀਲਾ ਹੋ ਗਿਆ । ਰਾਮਗੜ੍ਹੀਏ ਸਰਦਾਰ ਨੇ ਹਿਸਾਰ ਦੇ ਗਵਰਨਰ ਤੇ ਤੁਰਤ ਹਮਲਾ ਕੀਤਾ ਅਤੇ ਉਹ ਗ਼ਰੀਬ ਬ੍ਰਾਹਮਣ ਦੀਆਂ ਧੀਆਂ ਨੂੰ ਨਾ ਕੇਵਲ ਹਿਸਾਰ ਦੇ ਗਵਰਨਰ ਦੇ ਕਬਜ਼ੇ ਵਿਚੋਂ ਹੀ ਛੁਡਾਇਆ, ਸਗੋਂ ਗਵਰਨਰ ਨੂੰ ਜੱਸਾ ਸਿੰਘ ਹੱਥੋਂ ਸਖ਼ਤ ਸਜ਼ਾ ਭੁਗਤਣੀ ਪਈ । ਨਾਲ ਹੀ ਜੱਸਾ ਸਿੰਘ ਨੇ ਆਪਣੇ ਨਵੇਂ ਦ੍ਰਿਸ਼ਟੀਕੋਣ ਦੇ ਸਦਕੇ ਉਨ੍ਹਾਂ ਕੁੜੀਆਂ ਦੇ ਮਾਪਿਆਂ ਨੂੰ ਆਪਣੀਆਂ ਉਸੇ ਤਰ੍ਹਾਂ ਦੀਆ ਸੱਚੀਆਂ ਸੁੱਚੀਆਂ ਅਤੇ ਪਾਕੀਜ਼ਾ ਧੀਆਂ ਜਾਣ ਕੇ ਆਪਣੇ ਬ੍ਰਾਹਮਣ ਭਾਈਚਾਰੇ ਦੇ ਜ਼ਰੂਰੀ ਅੰਗ ਦੇ ਤੌਰ ਤੇ ਅਪਣਾ ਲੈਣਾ ਸਵੀਕਾਰ ਕਰਵਾਇਆ ਅਤੇ ਉਨ੍ਹਾਂ ਪਾਸੋਂ ਇਸ ਦਾ ਮੁਕੰਮਲ ਭਰੋਸਾ ਲਿਆ । ਇਸ ਤਰ੍ਹਾਂ ਜੱਸਾ ਸਿੰਘ ਇਕ ਪੂਰਣ ਗੁਰਸਿੱਖ ਸੀ ਅਤੇ ਉਸ ਦੀ ਜ਼ਿੰਦਗੀ ਐਨ ਸਿੱਖੀ ਆਦਰਸ਼ਾਂ ਉੱਤੇ ਆਧਾਰਿਤ ਰਹੀ । ਸਿੱਖੀ ਨੂੰ ਉਸ ਨੇ ਆਪਣੇ ਅੰਤਿਮ ਸਵਾਸਾਂ ਤਕ ਪੂਰੀ ਤਰ੍ਹਾਂ ਨਿਭਾਇਆ ।

ਜੱਸਾ ਸਿੰਘ ਰਾਮਗੜ੍ਹੀਆ ਬੜਾ ਦੂਰ-ਦਰਸ਼ਕ ਅਤੇ ਸੂਝ-ਬੂਝ ਵਾਲਾ ਇਕ ਵਿਸ਼ੇਸ਼ ਨੀਤੀਵਾਨ ਸੀ । ਇਸ ਤੋਂ ਇਲਾਵਾ ਉਹ ‘ਦਲ ਖ਼ਾਲਸਾ’ ਦਾ ਬੜਾ ਵੱਡਾ ਥੰਮ ਸੀ । ‘ਦਲ ਖ਼ਾਲਸਾ’ ਦਾ ਮੁੱਖ ਆਗੂ ਭਾਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਿਯੁਕਤ ਸੀ । ਪਰ ਜੱਸਾ ਸਿੰਘ ਰਾਮਗੜ੍ਹੀਆ ਵੀ ਆਹਲੂਵਾਲੀਆ ਸਰਦਾਰ ਨਾਲੋਂ ਕਿਸੇ ਗੱਲੋਂ ਪਿੱਛੇ ਨਹੀਂ ਸੀ ਰਿਹਾ। ਉਹ ਪੰਥ ਦੇ ਅਨੁਸ਼ਾਸਨ ਵਿਚ ਰਹਿੰਦਾ ਸੀ । ਨਾਲ ਹੀ ਉਸ ਨੂੰ ਆਪਣੇ ਉੱਤੇ ਲਾਗੂ ਹੁੰਦੀ ਜ਼ਿੰਮੇਵਾਰੀ ਦਾ ਵੀ ਪੂਰਾ ਪੂਰਾ ਅਹਿਸਾਸ ਸੀ। ਉਹ ਸੁਆਰਥ ਅਤੇ ਲਾਲਚ ਵਿਚ ਕਦੇ ਨਹੀਂ ਸੀ ਫਸਿਆ। ਉਹ ਸੁਹਿਰਦ ਤੇ ਇਮਾਨਦਾਰ ਵਿਅਕਤੀ ਸੀ । ਉਸ ਨੇ ਆਪਣੇ ਮਿੱਤਰਾਂ ਨਾਲ ਪੂਰੀ ਸਾਂਝ ਨਿਭਾਈ। ਉਸ ਦੇ ਭਰਾਵਾਂ ਤੋਂ ਜੇਕਰ ਕੋਈ ਭੁੱਲ ਹੋਈ ਤਾਂ ਜੱਸਾ ਸਿੰਘ ਕਦੇ ਵੀ ਉਸ ਵਿਚ ਭਾਈਵਾਲ ਨਹੀਂ ਸੀ ਹੋਇਆ । ਪਹਿਲਾਂ ਜਦੋਂ ਕਿਸੇ ਪਰਿਵਾਰ ਦੇ ਜੀਅ ਨੇ ਉਸ ਦੀ ਜੰਮਦੀ ਧੀ ਮਾਰ ਦਿੱਤੀ ਤਾਂ ਜੱਸਾ ਸਿੰਘ ਉਸ ਵਿਚ ਵੀ ਨਿਰਦੋਸ਼ ਸੀ । ਪਰ ਉਸ ਦਾ ਸੰਤਾਪ ਭਾਵੇਂ ਉਸ ਨੂੰ ਆਪਣੇ ਸਿਰ ਤੇ ਹੀ ਝਲਣਾ ਪਿਆ । ਫੇਰ ਜਦੋਂ ਕਸੂਰ ਤੇ ਹਮਲਾ ਕਰਕੇ ਉਥੇ ਦੇ ਇਕ ਵੱਡੇ ਧਨਾਢ ਹਿਰਦੇ ਰਾਮ ਪਾਸੋਂ ਬਹੁਤ ਸਾਰੇ ਧਨ ਦੌਲਤ ਦੀ ਸੰਦੂਕੜੀ ਜੱਸਾ ਸਿੰਘ ਦੇ ਭਰਾ ਮਾਲੀ ਸਿੰਘ ਨੇ ਆਪਣੇ ਨਾਲ ਦੇ ਹਮਲਾਵਰ ਸਾਂਝੀ ਜੈ ਸਿੰਘ ਕਨ੍ਹਈਆ ਤੋਂ ਛੁਪਾ ਕੇ ਆਪਣੇ ਕਬਜ਼ੇ ਵਿਚ ਰਖਣੀ ਚਾਹੀ ਤਾਂ ਵੀ ਜੱਸਾ ਸਿੰਘ ਨੇ ਮਾਲੀ ਸਿੰਘ ਦੀ ਇਸ ਲਾਲਚੀ ਵਿਉਂਤ ਦੀ ਵੀ ਪੁੱਜ ਕੇ ਵਿਰੋਧਤਾ ਕੀਤੀ ਸੀ । ਜੱਸਾ ਸਿੰਘ ਆਪਣੇ ਮਿੱਤਰਾਂ ਨਾਲ ਪੂਰਾ ਸੁਹਿਰਦ ਸੀ । ਜਿਨ੍ਹਾਂ ਸਾਥੀਆਂ ਨਾਲ ਮਿਲ ਕੇ ਪੰਜਾਬ ਉੱਤੇ ਵਾਰ ਕਰਨ ਵਾਲੇ ਡਾਢੇ ਜਾਬਰਾਂ ਦਾ ਇਕਮੁੱਠ ਹੋ ਕੇ ਟਾਕਰਾ ਕੀਤਾ ਸੀ । ਉਨ੍ਹਾਂ ਨਾਲ ਉਹ ਮਿੱਤਰ-ਧ੍ਰੋਹ ਨਹੀਂ ਸੀ ਕਮਾ ਸਕਦਾ ਅਤੇ ਇਕ ਗੁਰਸਿੱਖ ਹੋਣ ਦੇ ਨਾਤੇ ਆਪਣੇ ਬਚਨਾਂ ਦਾ ਪੂਰਾ ਸੀ ।

ਜੱਸਾ ਸਿੰਘ ਦੀ ਬੌਧਿਕ ਸੂਝ ਤੇ ਸੁਹਿਰਦਤਾ ਉਸ ਦੇ ਜੀਵਨ ਵਿਚੋਂ ਥਾਂ ਥਾਂ ਉਘੜਦੀ ਹੈ । ਜਦੋਂ ਇਕ ਵਾਰੀ ਜੱਸਾ ਸਿੰਘ ਦਾ ਭਰਾ ਮਾਲੀ ਸਿੰਘ ਸ਼ਿਕਾਰ ਖੇਡਦੇ ਆਹਲੂਵਾਲੀਏ ਸਰਦਾਰ ਜੱਸਾ ਸਿੰਘ ਨੂੰ ਉਸ ਤੇ ਅਣਭੋਲ ਪਿੱਛਿਉਂ ਹਮਲਾ ਕਰ ਕੇ ਉਸ ਨੂੰ ਬੰਦੀ ਬਣਾ ਕੇ ਸ੍ਰੀ ਹਰਿ ਗੋਬਿੰਦਪੁਰ ਵਿਖੇ ਜੱਸਾ ਸਿੰਘ ਪਾਸ ਲੈ ਆਇਆ ਸੀ ਤਾਂ ਰਾਮਗੜ੍ਹੀਏ ਸਰਦਾਰ ਨੇ ਇਸ ਹਰਕਤ ਨੂੰ ਆਪਣੇ ਆਦਰਸਾਂ ਤੋਂ ਨੀਵਾਂ ਸਮਝਿਆ ਸੀ । ਭਾਵੇਂ ਆਹਲੂਵਾਲੀਏ ਸਰਦਾਰ ਦੀ ਮਿਸਲ ਨਾਲ ਰਾਮਗੜ੍ਹੀਆ ਦੀ ਮਿਸਲ ਦੇ ਸੀਮਾ ਪ੍ਰਤੀ ਪਰਸਪਰ ਕਈ ਮਤਭੇਦ ਹੋ ਸਕਦੇ ਸਨ । ਪਰ ਜੱਸਾ ਸਿੰਘ ਰਾਮਗੜ੍ਹੀਆ ਆਹਲੂਵਾਲੀਏ ਸਰਦਾਰ ਵਰਗੇ ਸਿੱਖ ਪੰਥ ਦੇ ਮੁੱਖੀ ਆਗੂ ਵਿਅਕਤੀ ਨੂੰ ਕਿਸੇ ਤਰ੍ਹਾਂ ਵੀ ਆਪਣੇ ਸਾਹਮਣੇ ਨੀਵਾਂ ਨਹੀਂ ਸੀ ਦੇਖਣਾ ਚਾਹੁੰਦਾ । ਰਾਮਗੜ੍ਹੀਏ ਸਰਦਾਰ ਨੇ ਮਾਲੀ ਸਿੰਘ ਹੱਥੋਂ ਜਖ਼ਮੀ ਹੋਏ ਆਹਲੂਵਾਲੀਏ ਸਰਦਾਰ ਦੀ ਪੂਰੀ ਤੀਮਾਰਦਾਰੀ ਕਰਵਾਈ ਤੇ ਉਸ ਨੂੰ ਰਾਜ਼ੀ ਬਾਜ਼ੀ ਕੀਤਾ। ਪਿੱਛੋਂ ਉਸ ਨੂੰ ਪੂਰੇ ਮਾਣ ਨਾਲ ਦੁਸ਼ਾਲਾ ਤੇ ਪਾਲਕੀ ਭੇਟ ਕਰ ਕੇ ਉਸ ਦਾ ਸਤਿਕਾਰ ਕਰਦਿਆਂ ਉਸ ਨੂੰ ਆਪਣੇ ਘਰੋਂ ਵਿਦਾ ਕੀਤਾ ।

ਇਸ ਲਈ ਜੱਸਾ ਸਿੰਘ ਬੜਾ ਸਾਉ ਪੁਰਖ ਸੀ । ਪਹਿਲੀ ਗੱਲ ਇਹ ਕਿ ਉਹ ਆਹਲੂਵਾਲੀਆ ਸਰਦਾਰ ਨੂੰ ਵਿਅਕਤੀਗਤ ਤੇ ਸਮਾਜਿਕ ਰੂਪ ਵਿਚ ਪੰਥ ਦਾ ਚਿੰਨ੍ਹ ਸਮਝਦਾ ਸੀ ਅਤੇ ਘਰ ਆਏ ਉਸ ਮੁੱਖ ਮਹਿਮਾਨ ਲਈ ਰਾਮਗੜ੍ਹੀਏ ਸਰਦਾਰ ਦੇ ਦਿਲ ਵਿਚ ਪੂਰਾ ਪੂਰਾ ਆਦਰ ਤੇ ਮਾਣ ਸੀ । ਉਸ ਨੇ ਉਸ ਨੂੰ ਘਰ ਆਏ ਨੂੰ ਸਿਰ ਮੱਥੇ ਮੰਨਿਆ ਸੀ। ਜੱਸਾ ਸਿੰਘ ਦੀ ਉਦਾਰਤਾ ਦੀ ਇਕ ਹੋਰ ਐਸੀ ਉਦਾਹਰਣ ਇਤਿਹਾਸ ਵਿਚੋਂ ਮਿਲਦੀ ਹੈ। ਜਿਹੜੀ ਕਿ ਸੰਸਾਰ ਦੇ ਯੁੱਧਾਂ ਵਿਚ ਕਦੇ ਘੱਟ ਹੀ ਮਿਲੀ ਹੋਵੇਗੀ । ਇਹ ਗੱਲ ਉਦੋਂ ਦੀ ਹੈ। ਜਦੋਂ ਜੱਸਾ ਸਿੰਘ ਰਾਮਗੜ੍ਹੀਆ ਨੇ ਦੂਜੀ ਵਾਰੀ ਮੁੜ ਪੰਜਾਬ ਵਿਚ ਆ ਕੇ ਬਟਾਲੇ ਉੱਤੇ ਕਬਜ਼ਾ ਕੀਤਾ । ਜੱਸਾ ਸਿੰਘ ਰਾਮਗੜ੍ਹੀਆ ਬਟਾਲੇ ਉੱਤੇ ਹਮਲਾਵਰ ਸੀ ਅਤੇ ਬੜੇ ਘਮਸਾਨ ਦੇ ਹੋ ਰਹੇ ਯੁੱਧ ਵਿਚ ਜੈ ਸਿੰਘ ਕਨ੍ਹਈਆ ਦਾ ਯੋਧਾ ਤੇ ਸੁਯੋਗ ਪੁੱਤਰ ਗੁਰਬਖ਼ਸ਼ ਸਿੰਘ ਕਨ੍ਹਈਆ ਇਕ ਤੀਰ ਲੱਗਣ ਨਾਲ ਮਾਰਿਆ ਗਿਆ ਸੀ । ਦਿਲ ਤੇ ਪੁੱਤਰ ਦੀ ਮੌਤ ਦੀ ਸੱਟ ਵੱਜੀ ਅਤੇ ਜੈ ਸਿੰਘ ਕਨ੍ਹਈਆ ਸਮੇਤ ਹਥਿਆਰਾਂ ਘੋੜੇ ਤੋਂ ਗ਼ਮ ਖਾ ਕੇ ਡਿੱਗ ਪਿਆ। ਉਸ ਦੇ ਤੀਰ ਵੀ ਖਿਲਰੇ ਪਏ ਸਨ । ਉਸੇ ਵੇਲੇ ਸਰਦਾਰ ਜੈ ਸਿੰਘ ਕਨ੍ਹਈਏ ਨੂੰ ਪੁੱਤਰ ਦੇ ਸੋਗ ਵਿਚ ਦੇਖ ਕੇ ਜੱਸਾ ਸਿੰਘ ਦੀ ਕਮਾਨ ਵਿਚ ਲੜ ਰਹੀ ਫ਼ੌਜ ਯੁੱਧ ਕਰਨੇਂ ਰੁਕ ਗਈ ਅਤੇ ਇਉਂ ਹਾਰਦਿਕ ਹਿੱਤ ਅਤੇ ਮਨੋ ਉਪਜੀ ਤ੍ਰਾਸਮਈ ਭਾਵਕਤਾ ਵਿਚ ਜੱਸਾ ਸਿੰਘ ਰਾਮਗੜ੍ਹੀਆ ਜੈ ਸਿੰਘ ਕਨ੍ਹਈਏ ਪਾਸ ਧੀਰਜ ਦੇਣ ਅਤੇ ਅਫ਼ਸੋਸ ਪ੍ਰਗਟ ਕਰਨ ਲਈ ਕੁਝ ਪਲਾਂ ਵਾਸਤੇ ਗਿਆ।

ਜੱਸਾ ਸਿੰਘ ਦਾ ਚੋਖਾ ਜੀਵਨ ਆਮ ਤੌਰ ਤੇ ਪੰਜਾਬ ਦੇ ਕੇਂਦਰੀ ਸ਼ਹਿਰ ਅੰਮ੍ਰਿਤਸਰ ਦੇ ਕਿਲੇ ਰਾਮਗੜ੍ਹ ਵਿਚ ਬੀਤਿਆ ਅਤੇ ਸਬੱਬ ਨਾਲ ਰਾਮਗੜੀਏ ਭਰਾਵਾਂ ਨੂੰ ਜ਼ਕਰੀਆ ਖ਼ਾਨ ਵੱਲੋਂ ਜਾਗੀਰ ਵੀ ਅੰਮ੍ਰਿਤਸਰ ਦੇ ਆਲੇ-ਦੁਆਲੇ ਦੇ ਨੇੜੇ ਦੇ ਪਿੰਡਾਂ ਦੀ ਹੀ ਮਿਲੀ ਸੀ। ਹੋਰ ਸਰਦਾਰਾਂ ਵਾਂਗ ਜੱਸਾ ਸਿੰਘ ਵੀ ਰਾਜ ਭਾਗ ਲਈ ਬੜਾ ਉਤਸ਼ਾਹੀ ਸੀ । ਜਿਉਂ ਜਿਉਂ ਸਿੱਖਾਂ ਦਾ ਬਿਦੇਸ਼ੀ ਧਾੜਵੀਆਂ ਨਾਲ ਸੰਗਰਾਮ ਆਪਣੇ ਅੰਤਲੇ ਪੜਾਅ ਵੱਲ ਪੁੱਜ ਰਿਹਾ ਸੀ ਤਿਉਂ ਤਿਉਂ ਹੀ ਜੱਸਾ ਸਿੰਘ ਵੀ ਆਪਣੇ ਆਦਰਸ਼ਾਂ ਦੇ ਇਲਾਕਿਆਂ ਨੂੰ ਆਪਣੀ ਪਕੜ ਵਿਚ ਲਿਆਉਣ ਦੀਆਂ ਵਿਉਂਤਾ ਬੜਾ ਖ਼ੁਸ਼ਕਿਸਮਤ ਸੀ ਕਿ ਉਸ ਨੂੰ ਬਣਾਉਣ ਲੱਗ ਆਪਣੀ ਮਿਸਲ ਬੜੇ ਸੁਯੋਗ ਅਵਸਰ ਮਿਲੇ । ਪਹਿਲਾਂ ਉਸ ਨੂੰ ਫ਼ੌਜੀ ਪਿਆ ਸੀ । ਇਸ ਗੱਲੋਂ ਜੱਸਾ ਸਿੰਘ ਦੀਆਂ ਹੱਦਾਂ ਉਲੀਕਣ ਵਿਚ ਕੁਝ ਕੁ ਸੇਵਾ ਬਦਲੇ ਵੀ ਅਦੀਨਾ ਬੇਗ ਨੇ ਉਸ ਨੂੰ ਉਹੀ ਇਲਾਕੇ ਦਿੱਤੇ ਸਨ, ਜਿਹੜੇ ਪਿੱਛੋਂ ਉਸ ਦੀ ਮਿਸਲ ਦਾ ਜ਼ਰੂਰੀ ਭਾਗ ਬਣੇ । ਫੇਰ ਰਾਖੀ ਪ੍ਰਬੰਧ ਦੇ ਸਮੇਂ ਵੀ ਜੱਸਾ ਸਿੰਘ ਨੂੰ ਅੰਮ੍ਰਿਤਸਰ ਦੇ ਉੱਤਰ ਵੱਲ ਦੇ ਇਲਾਕੇ ਮਿਲੇ ਜਿਥੇ ਉਸ ਨੇ ਰਾਖੀ ਪ੍ਰਬੰਧ ਸਮੇਂ ਆਪਣੀ ਹਰਮਨ ਪਿਆਰਤਾ ਸਥਾਪਿਤ ਕਰ ਲਈ ਸੀ । ਅਦੀਨਾ ਬੇਗ ਦੇ ਰਾਜ ਤੋਂ ਪਹਿਲਾਂ ਵੀ ਜੋ ਸਿੰਘ ਕਨ੍ਹਈਏ ਦੀ ਮਦਦ ਨਾਲ ਜੱਸਾ ਸਿੰਘ ਨੇ ਬਟਾਲੇ ਦਾ ਇਲਾਕਾ ਹਥਿਆਇਆ । ਬਟਾਲਾ ਜੱਸਾ ਸਿੰਘ ਲਈ ਬੜਾ ਪਿਆਰਾ ਅਸਥਾਨ ਸੀ, ਜਿਸ ਨੂੰ ਪੰਜਾਬ ਦੇ ਆਮ ਰਾਜ ਪ੍ਰਸ਼ਾਸਕਾਂ ਵੱਲੋਂ ਵਿਸ਼ੇਸ਼ਤਾ ਮਿਲੀ । ਅਦੀਨਾ ਬੇਗ ਆਪਣੀ ਲਾਹੌਰ ਗਵਰਨਰੀ ਦੇ ਸਮੇਂ ਬਹੁਤਾ ਚਿਰ ਬਟਾਲੇ ਰਿਹਾ ਅਤੇ ਵਿਸ਼ੇਸ਼ ਕਰਕੇ ਨਾਨਾ ਜੀ ਮਰਾਠਾ ਬਟਾਲੇ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਮਹਾਰਾਜਾ ਖੜਕ ਸਿੰਘ ਵੀ ਮੁੜ ਬਟਾਲੇ ਰਿਹਾ। ਜੱਸਾ ਸਿੰਘ ਨੇ ਵੀ ਵਾਰ ਵਾਰ ਬਟਾਲਾ ਜਿੱਤਿਆ ਅਤੇ ਵਾਰ ਵਾਰ ਹਾਰਿਆ। ਜੱਸਾ ਸਿੰਘ ਦੀ ਜ਼ਿੰਦਗੀ ਭਰ ਲਈ ਬਟਾਲਾ ਜੈ ਸਿੰਘ ਕਨ੍ਹਈਏ ਨਾਲ ਝਗੜੇ ਦਾ ਮੂਲ ਕਾਰਣ ਬਣਿਆ ਰਿਹਾ ਅਤੇ ਇਸੇ ਹੀ ਮੈਦਾਨੀ ਇਲਾਕੇ ਦੀ ਖ਼ਾਤਰ ਗੁਰਬਖ਼ਸ਼ ਸਿੰਘ ਕਨ੍ਹਈਏ ਦੀ ਜਾਨ ਗਈ ਅਤੇ ਦੂਜੇ ਪਾਸੇ ਜਦੋਂ ਕਿ ਕਲਾਨੌਰ ਦੀ ਕਲ ਮੂੰਹੀਂ ਲੜਾਈ ਨੇ ਜੱਸਾ ਸਿੰਘ ਦਾ ਛੋਟਾ ਭਰਾ ਤਾਰਾ ਸਿੰਘ ਲੈ ਲਿਆ, ਜੱਸਾ ਸਿੰਘ ਦੇ ਦੋਵੇਂ ਭਰਾ ਉਸ ਦੇ ਰਾਜ ਭਾਗ ਦੇ ਕੰਮ ਵਿਚ ਉਸ ਦੀ ਸੱਜੀ ਖੱਬੀ ਬਾਂਹ ਸਨ ਜਿਨ੍ਹਾਂ ਵਿਚ ਤਾਰਾ ਸਿੰਘ ਦੀ ਮੌਤ ਨਾਲ ਉਸ ਦੀ ਇਕ ਬਾਂਹ ਭੱਜ ਗਈ ਸੀ ।

ਜੱਸਾ ਸਿੰਘ ਰਾਮਗੜ੍ਹੀਏ ਦੀ ਮਿਸਲ ਦੀ ਅੱਗੇ ਤੋਂ ਅੱਗੇ ਪਹਾੜਾਂ ਵੱਲ ਨੂੰ ਵੱਧਦੀਆਂ ਹੱਦਾਂ ਨੇ ਉਸ ਦੇ ਸ਼ਰੀਕਾਂ ਦੇ ਦਿਲਾਂ ਵਿਚ ਈਰਖਾ ਭਰ ਦਿੱਤੀ ਸੀ । ਵਿਸ਼ੇਸ਼ ਕਰਕੇ ਜੈ ਸਿੰਘ ਕਨ੍ਹਈਏ ਨਾਲੋਂ ਜੱਸਾ ਸਿੰਘ ਨੇ ਵਧੇਰੇ ਅੱਗੇ ਵੱਧ ਕੇ ਸਾਰੇ ਪਹਾੜੀ ਇਲਾਕੇ ਆਪਣੀ ਲਪੇਟ ਵਿਚ ਲੈ ਲਏ ਸਨ । ਦੂਜੇ ਪਾਸੇ ਰਾਮਗੜ੍ਹੀਆ ਮਿਸਲ ਦੀ ਸੀਮਾ ਜੱਸਾ ਸਿੰਘ ਆਹਲੂਵਾਲੀਏ ਨਾਲ ਟਕਰਾਉਂਦੀ ਸੀ । ਜੈ ਸਿੰਘ ਕਨ੍ਹਈਆ ਤੇ ਜੱਸਾ ਸਿੰਘ ਆਹਲੂ- ਵਾਲੀਆ ਆਪਣੀਆਂ ਮਿਸਲਾਂ ਦੀਆਂ ਹੱਦਾਂ ਵਿਚੋਂ ਰਾਮਗੜ੍ਹੀਆ ਮਿਸਲ ਦਾ ਰੋੜਾ ਕੱਢਣ ਲਈ ਹਰ ਵੇਲੇ ਤੁਲੇ ਰਹੇ ਅਤੇ ਸਾਰੀਆਂ ਮਿਸਲਾਂ ਨੇ ਅਖ਼ੀਰ ਉਹਨੂੰ ਕੱਢ ਕੇ ਹੀ ਸਾਹ ਲਿਆ ।

ਸਭ ਕੁਝ ਹਾਰ ਕੇ ਜੱਸਾ ਸਿੰਘ ਪਟਿਆਲੇ ਵੱਲ ਰਵਾਨਾ ਹੋ ਗਿਆ । ਉਸ ਦੀ ਉਜੜੀ ਹੋਈ ਤੇ ਵੀਰਾਨ ਜ਼ਿੰਦਗੀ ਦੇਖ ਕੇ ਅਤੇ ਉਸ ਨੂੰ ਸ਼ਰਨਾਰਥੀ ਸਮਝ ਕੇ ਉਥੋਂ ਦੇ ਰਾਜਾ ਅਮਰ ਸਿੰਘ ਨੇ ਜੱਸਾ ਸਿੰਘ ਨੂੰ ਆਪਣੀ ਫ਼ੌਜ ਦੀ ਸੇਵਾ ਵਿਚ ਸ਼ਾਮਲ ਕਰਨ ਲਈ ਬੜੀ ਸੁਹਿਰਦ ਭਾਵਨਾ ਨਾਲ ਪੇਸ਼ਕਸ਼ ਕੀਤੀ। ਅਤੇ ਹਾਂਸੀ, ਹਿਸਾਰ ਦੇ ਇਲਾਕੇ ਜਾਗੀਰ ਵਜੋਂ ਦੇ ਦਿੱਤੇ । ਪਰ ਜੱਸਾ ਸਿੰਘ ਹਮੇਸ਼ਾਂ ਹੀ ਸੁਤੰਤਰ ਰਿਹਾ ਸੀ । ਜਦੋਂ ਤੋਂ ਜੱਸਾ ਸਿੰਘ ਜੱਥੇਦਾਰ ਬਣਿਆ ਸੀ ਅਤੇ ਪਿੱਛੋਂ’ ਮਿਸਲਦਾਰ ਬਣਿਆ ਸੀ, ਉਦੋਂ ਤੋਂ ਉਹ ਆਪਣੇ ਆਪ ਵਿਚ ਇਕ ਹੁਕਮਰਾਨ ਦੇ ਰੂਪ ਵਿਚ ਜੀਵਿਆ ਸੀ ਅਤੇ ਆਪ ਉਸ ਨੇ ਸਦਾ ਹੀ ਇਕ ਸਰਬ-ਅਧਿਕਾਰੀ ਦੇ ਰੂਪ ਵਿਚ ਵਰਤਿਆ ਵਰਤਾਇਆ ਸੀ । ਇਸ ਲਈ ਉਹ ਸੁਪਨੇ ਵਿਚ ਵੀ ਪ੍ਰਾਧੀਨਤਾ ਦੀ ਜ਼ਿੰਦਗੀ ਨਹੀਂ ਸੀ ਜਿਉਣਾ ਚਾਹੁੰਦਾ ।

ਉਂਜ ਵੀ ਜੱਸਾ ਸਿੰਘ ਬੜਾ ਠਰੰਮੇ ਵਾਲਾ, ਇਕ ਗੰਭੀਰ ਅਤੇ ਧੀਰਜਵਾਨ ਵਿਅਕਤੀ ਸੀ । ਉਹ ਜਿਥੇ ਸਦਾ ਸੁਤੰਤਰ ਸੁਭਾ ਦਾ ਮਾਲਕ ਸੀ, ਉਥੇ ਉਹ ਆਪਣੀ ਬਣਦੀ ਢਹਿੰਦੀ ਵਿਚ ਸਦਾ ਹੀ ਆਸ਼ਾਵਾਦੀ ਅਤੇ ਆਪਣੇ ਆਪ ਵਿਚ ਚੜ੍ਹਦੀਆਂ ਕਲਾਂ ਵਿਚ ਰਿਹਾ। ਉਸ ਨੇ ਕੇਂਦਰੀ ਪੰਜਾਬ ਵਿਚੋਂ ਬਾਹਰ ਸਤਲੁਜ ਤੋਂ ਪਾਰ ਓਪਰੇ ਥਾਵਾਂ ਵਿਚ ਜਾ ਕੇ ਵੀ ਆਪਣਾ ਵਿਵਹਾਰ-ਕਾਰ ਉਹੀ ਬਾਦਸ਼ਾਹਾਂ ਵਾਲਾ ਰਖਿਆ। ਉਹ ਆਪਣੀ ਫ਼ੌਜ ਵਿਚ ਬੜਾ ਹਰਮਨ ਪਿਆਰਾ ਅਤੇ ਸਤਿਕਾਰਯੋਗ ਸਿੱਖ ਅਤੇ ਮਾਣਯੋਗ ਹਸਤੀ ਸੀ । ਉਹ ਅਦੀਨਾ ਬੇਗ ਦੀ ਫ਼ੌਜ ਵਿਚੋਂ ਬਾਗ਼ੀ ਹੋਇਆ ਤਾਂ ਉਸ ਨਾਲ ਸਾਥ ਪਰਾਣਾਂ ਤਕ ਨਿਭਾਉਣ ਵਾਲੇ ਉਸ ਦੇ ਪ੍ਰੇਮੀ ਸਿੱਖ ਵੀ ਸਾਥ ਹੀ ਬਾਗ਼ੀ ਹੋਏ । ਜਦੋਂ ਉਹ ਪੰਜਾਬ ਤੋਂ ਬਾਹਰ ਗਿਆ ਉਸ ਸਮੇਂ ਦੇ ਬਾਵਜੂਦ ਇਸ ਗੱਲ ਦੇ ਕਿ ਉਹ ਇਕ ਹਾਰਿਆ ਹੋਇਆ ਰਾਜਾ ਜਾਂ ਮਿਸਲਦਾਰ ਸੀ, ਤਾਂ ਵੀ ਉਸ ਦੇ ਪ੍ਰੇਮੀ ਚਾਰ ਹਜ਼ਾਰ ਸਿੱਖ ਉਸ ਦੇ ਦੁੱਖ ਸੁੱਖ ਵਿਚ ਨਾਲ ਰਹੇ ।

ਜੱਸਾ ਸਿੰਘ ਰਾਮਗੜ੍ਹੀਆ ਦੀ ਦੂਰ-ਦੁਰਾਡੇ ਦੀਆਂ ਪਹਾੜੀਆਂ ਤਕ ਲਹਿਰਦੀ ਮਿਸਲ ਦਾ ਹਰਾ ਭਰਾ ਬਾਗ਼ ਉਸ ਪਾਸੋਂ ਵੈਰੀਆਂ ਨੇ ਇਕੱਠੇ ਹੋ ਕੇ ਖੋਹ ਲਿਆ। ਜੱਸਾ ਸਿੰਘ ਦੀ ਰੀਝਾਂ ਨਾਲ ਸਥਾਪਿਤ ਕੀਤੀ ਮਿਸਲ ਉਸ ਦੇ ਸ਼ਰੀਕ ਮਿਸਲਦਾਰਾਂ ਨੇ ਜਿੱਤ ਲਈ। ਉਸ ਨੂੰ ਗੁਰੂ ਦੀ ਨਗਰੀ ਸ੍ਰੀ ਹਰਿ ਗੋਬਿੰਦਪੁਰ ਵਿਚੋਂ ਛੇਕ ਦਿੱਤਾ ਗਿਆ । ਜੱਸਾ ਸਿੰਘ ਫੇਰ ਵੀ ਬੜਾ ਆਸ਼ਾਵਾਦੀ ਅਤੇ ਉਤਸ਼ਾਹੀ ਹੀ ਰਿਹਾ। ਉਹ ਪੰਜਾਬ ਦੇ ਪੰਜ ਦਰਿਆਵਾਂ ਦੀ ਧਰਤੀ ਛੱਡ ਕੇ ਪੂਰਬ ਤੇ ਦੱਖਣੀ ਪੰਜਾਬ, ਰਾਜਿਸਥਾਨ ਅਤੇ ਯੂ. ਪੀ. ਵਿਚ ਮੱਲਾਂ ਮਾਰਣ ਲੱਗਾ । ਉਹ ਜਿਥੇ ਵੀ ਗਿਆ ਉਸ ਨੇ ਕੋਟਾਂ ਦੇ ਕੋਟ ਨਿਵਾ ਦਿੱਤੇ । ਰਾਜ ਭਾਗ ਖੁਸਣ ਨਾਲ ਵੀ ਉਸ ਦੇ ਅੱਗੇ ਰਾਜਧਾਨੀਆਂ ਤੇ ਸਲਤਨਤਾਂ ਨਿੰਵਦੀਆਂ ਰਹੀਆਂ । ਇਹ ਉਸ ਦੇ ਬੇਮਿਸਾਲ ਹੌਂਸਲੇ ਦਾ ਪ੍ਰਮਾਣ ਸੀ ਕਿ ਰਾਜ ਦੇ ਐਸ਼ਵਰਯ ਖੁੱਸਣ ਨਾਲ ਵੀ ਉਸ ਦੀ ਸ਼ਖ਼ਸੀਅਤ ਸਦਾ ਬਰ- ਕਰਾਰ ਰਹੀ। ਉਹ ਉੱਤਰੀ ਭਾਰਤ ਦਾ ਅਠਾਰਵੀਂ ਸਦੀ ਦਾ ਇਕ ਪ੍ਰਸਿੱਧ ਯੋਧਾ ਅਤੇ ਰਣਜੇਤੂ ਸੀ ।

ਉਹ ਪਟਿਆਲੇ ਗਿਆ, ਉਸ ਦੀ ਸਹਾਇਤਾ ਨਾਲ ਫੁਲਕੀਆਂ ਮਿਸਲ ਦਾ ਰਾਜਾ ਅਮਰ ਸਿੰਘ ਇਕ ਸ਼ਕਤੀਸ਼ਾਲੀ ਰਾਜਾ ਬਣ ਗਿਆ। ਉਸ ਨੇ ਰਾਜਾ ਅਮਰ ਸਿੰਘ ਦੀ ਸਹਾਇਤਾ ਕੀਤੀ ਅਤੇ ਉਸ ਉੱਤੇ ਹਮਲਾਵਰ ਮੁਗਲੀਆਂ ਸਲਤਨਤ ਦੀਆਂ ਫ਼ੌਜਾਂ ਹਰਾਈਆਂ। ਦਿੱਲੀ ਗਿਆ ਤਾਂ ਆਪਣੇ ਸਾਹਮਣੇ ਦਿੱਲੀ ਦੇ ਬਾਦਸ਼ਾਹ ਨੂੰ ਨਿਵਾਇਆ ਅਤੇ ਦਿੱਲੀ ਦੇ ਪਤਵੰਤੇ ਸ਼ਹਿਰੀਆਂ ਤੋਂ ਮਾਣ ਪ੍ਰਾਪਤ ਕਰਕੇ ਵਾਪਸ ਪਰਤਿਆ। ਰਾਜਿਸਥਾਨ ਗਿਆ ਤਾਂ ਉਥੇ ਦੇ ਰਾਜੇ ਮਾਧ ਰਾਉ ਨੂੰ ਰਾਮਗੜੀਏ ਸਰਦਾਰ ਅੱਗੇ ਨਿਵਣਾ ਪਿਆ ਅਤੇ ਉਸ ਤੋਂ ਮਾਣ ਵਜੋਂ ਭੇਟਾ ਪ੍ਰਾਪਤ ਕੀਤੀ । ਪੰਜਾਬ ਤੋਂ ਬਾਹਰ ਜਾ ਕੇ ਵੀ ਜੱਸਾ ਸਿੰਘ ਦੀ ਤਾਕਤ ਪਹਿਲਾਂ ਵਾਂਗ ਹੀ ਬਣੀ ਰਹੀ ਅਤੇ ਉਸ ਦੇ ਕਦਰ-ਸ਼ਨਾਸ ਆਪਣੇ ਆਪੇ ਤੇ ਭੀੜ ਬਣੀ ਦੇ ਸਮੇਂ ਜੱਸਾ ਸਿੰਘ ਨੂੰ, ਅਠਾਰਵੀਂ ਸਦੀ ਦੇ ਯੋਧੇ ਨੂੰ, ਯੁੱਧ ਖੇਤਰ ਦੀ ਇਕ ਮਹਾਨ ਹਸਤੀ ਸਮਝ ਕੇ ਸਹਾਇਤਾ ਲਈ ਬੁਲਾਉਂਦੇ ਰਹੇ ।

ਜੱਸਾ ਸਿੰਘ ਨੂੰ ਸ਼ੁਕਰਚੱਕੀਏ ਮਹਾਂ ਸਿੰਘ ਨੇ ਜੈ ਸਿੰਘ ਕਨ੍ਹਈਏ ਵਿਰੁਧ ਸਹਾਇਤਾ ਮੰਗਦਿਆਂ ਫੇਰ ਪੰਜਾਬ ਪ੍ਰਵੇਸ਼ ਕਰਨ ਲਈ ਸਦਾ ਭੇਜਿਆ । ਰਾਮਗੜ੍ਹੀਏ ਸਰਦਾਰ ਦੇ ਸੁਪਨਿਆਂ ਵਿਚ ਉਸ ਦੀ ਮਿਸਲਦਾਰੀ ਉੱਤੇ ਉਸ ਦੀਆਂ ਆਸਾਂ ਦੇ ਚੰਦ ਸੂਰਜ ਮੁੜ ਚਮਕਣ ਲੱਗੇ । ਉਹ ਪੰਜਾਬ ਵਿਚ ਮੁੜ ਕੇ ਬੜੇ ਮਹਾਨ ਯੋਧੇ ਵਰਗੇ ਮਾਣ ਤਾਣ ਨਾਲ ਸੱਦਿਆਂ ਬੁਲਾਇਆ ਆਇਆ ਅਤੇ ਉਸ ਨੇ ਫੇਰ ਆਪਣੀ ਮਿਸਲ ਦੀ ਪੁਨਰ-ਸਥਾਪਿਤੀ ਕਰ ਲਈ ।

ਉਹ ਇਕ ਦਹਾਕੇ ਦੇ ਲਗਭਗ ਬਨਵਾਸ ਕੱਟ ਕੇ ਮੁੜ ਵਤਨ ਵਿਚ ਆ ਗਿਆ ਸੀ । ਜਾਣੇ-ਪਛਾਣੇ ਦੁਸ਼ਮਣਾਂ ਨਾਲ ਫੇਰ ਦੋ ਹੱਥ ਕੀਤੇ ਅਤੇ ਮਹਾਨ ਯੁੱਧ ਖੇਤਰਾਂ ਦੇ ਜੇਤੂ ਨੂੰ ਮੁੜ ਜਿੱਤਾਂ ਨੇ ਸ਼ਿੰਗਾਰਿਆ ਅਤੇ ਉਸ ਦੀ ਮਿਸਲ ਦਾ ਤਖ਼ਤ ਪੁਨਰ-ਸੁਰਜੀਤ ਹੋ ਗਿਆ। ਜ਼ਰ, ਜ਼ਮੀਨ ਦੀ ਖ਼ਾਤਰ ਲੜਦੇ ਇਹ ਯੋਧੇ ਇਕ ਦੂਜੇ ਵਾਸਤੇ ਹੱਡ-ਵੈਰੀ ਸਿੱਧ ਹੋਏ। ਕਨ੍ਹਈਏ ਆਪ ਵੀ ਤਬਾਹ ਹੋ ਗਏ ਅਤੇ ਉਨ੍ਹਾਂ ਨੇ ਜੱਸਾ ਸਿੰਘ ਨੂੰ ਵੀ ਉਸ ਦੀ ਅੰਤਲੀ ਉਮਰ ਵਿਚ ਚੈਨ ਆਰਾਮ ਨਾ ਲੈਣ ਦਿੱਤਾ । ਸਦਾ ਕੌਰ ਤੇ ਰਣਜੀਤ ਸਿੰਘ ਨੇ ਮਿਲ ਕੇ ਰਾਮਗੜ੍ਹੀਏ ਸਰਦਾਰ ਦਾ ਤਖ਼ਤ ਤਾਜ ਅੰਤਿਮ ਵਾਰੀ ਫੇਰ ਲਾਹ ਲਿਆ। ਸਿੱਖ ਮਿਸਲਦਾਰਾਂ ਨੇ ਜ਼ਿੰਦਗੀ ਵਿਚ ਕਿੰਨੀਆਂ ਕਰਵਟਾਂ ਲਈਆਂ। ਇਹ ਜ਼ਿੰਦਗੀ ਦਾ ਕਿਸ ਤਰ੍ਹਾਂ ਦੀ ਬੇਸਬਰੀ ਦਾ ਅਤੇ ਖਾਹ-ਮਖਾਹ ਆਪੋ ਵਿਚ ਦੀ ਖੈਹ-ਮਖੰਹ ਦਾ ਕਿੰਨਾ ਲੰਬਾ ਖ਼ੂਨੀ ਚੱਕਰ ਚਲਦਾ ਰਿਹਾ ।

ਜੱਸਾ ਸਿੰਘ ਹਰਖ-ਸੋਗ, ਗ਼ਰੀਬੀ, ਅਮੀਰੀ ਭਾਵੇਂ ਕਿਸੇ ਤਰ੍ਹਾਂ ਦੀ ਅਵਸਥਾ ਉਸ ਉੱਤੇ ਵਾਪਰੀ ਉਹ ਆਪਣੇ ਆਪ ਵਿਚ ਮਾਨਸਿਕ ਤੌਰ ਤੇ ਸਾਵਾਂ ਤੇ ਅਡੋਲ ਰਿਹਾ । ਪ. ਸ. ਕਪੂਰ ਨੇ ਆਪਣੀ ਪੁਸਤਕ ਜੱਸਾ ਸਿੰਘ ਰਾਮਗੜੀਆ ਵਿਚ ਜੱਸਾ ਸਿੰਘ ਦਾ ਆਪਣਾ ਬਣਾ- ਇਆ ਹੋਇਆ ਇਕ ਕਬਿੱਤ ਦਰਜ ਕੀਤਾ ਹੈ ਜੋ ਹੇਠ ਲਿਖੇ ਅਨੁਸਾਰ ਹੈ :

ਕਬਹੂੰ ਕਬਹੂੰ ਬਾਜ ਹਾਥ,

ਬਾਜ ਤੇ ਨਿਗਾਰੇ ਸਾਥ,

ਕਬਹੂੰ ਤੇ ਪਾਇੰ ਪਿਆਦੇ,

ਬੋਝ ਸੀਸ ਸਹੀਏ

ਕਬਹੂੰ ਕਬਹੂੰ ਮੇਰੇ ਐ,

ਮਠਾਈ ਕੀ ਨਾ ਰੁਚੀ ਹੋਤ,

ਕਬਹੂੰ ਤੇ ਏਕ ਮੁੱਠੀ

ਨਾਜ ਕੀ ਨਾ ਲਹੀਏ ।

ਕਬਹੂੰ ਨਿਜ ਦੁਆਰ ਪੁਰ,

ਭਿਖਾਰੀਅਨ ਕੀ ਭੀਰ ਹੋਤ,

ਕਬਹੂੰ ਤੇ ਪਰ-ਦੁਆਰ,

ਆਪ ਜਾਇ ਬਹੀਏ ।

ਛੱਡੀਏ ਨਾ ਹਿੰਮਤ,

ਵਿਸਾਰੀਏ ਨਾ ਹਰੀ ਨਾਮ,

ਜਾਹੂੰ ਬਿਧ ਰਾਮ ਰਾਖੇ,

ਤਾਹੂੰ ਬਿਧ ਰਹੀਏ ।

ਜੱਸਾ ਸਿੰਘ ਵਰਤ ਵਰਤਾਰੇ ਵਿਚ ਪਾਕ ਤੇ ਨੇਕ ਦਿਲ ਵਾਲਾ ਸੀ ਅਤੇ ਉਹ ਇਕ ਨਿਰਕੱਪਟ ਅਤੇ ਵਿਚਾਰਾਂ ਵਿਚ ਬੜਾ ਸੁਲਝਿਆ ਹੋਇਆ ਸਾਉ ਪੁਰਖ ਸੀ । ਉਹ ਆਪਣੇ ਆਪ ਵਿਚ ਅਤੇ ਆਪਣੀ ਪਰਾਲਬਦ ਉੱਤੇ ਬੜਾ ਸੰਤੁਸ਼ਟ ਵਿਅਕਤੀ ਸੀ । ਉਸ ਨੂੰ ਆਪਣੀ ਸਵੈ- ਸ਼ਕਤੀ ਉੱਤੇ ਪੂਰਾ ਪੂਰਾ ਮਾਣ ਸੀ ਅਤੇ ਉਹ ਥੋੜ੍ਹੇ ਕੀਤੇ ਕਿਸੇ ਨਾਲ ਜ਼ੋਰ ਧਿੰਙਾਣੇ ਆਪਣਾ ਸਿਰ ਨਹੀਂ ਸੀ ਫਸਾਉਂਦਾ ਅਤੇ ਵਸੀਂ ਅਸੀਂ ਆਪਣੇ ਇਰਦ ਗਿਰਦ ਮਿੱਤਰਾਂ ਨਾਲ ਆਪਣਾ ਸੁਖਾਵਾਂ ਮਾਹੌਲ ਕਾਇਮ ਰਖਣ ਦਾ ਚਾਹਵਾਨ ਸੀ। ਉਸ ਨੇ ਸਦਾ ਹੀ ਮਿੱਤਰਤਾ ਲਈ ਆਪਣੇ ਹੱਥ ਵਧਾਉਣ ਲਈ ਪੂਰੇ ਯਤਨ ਕੀਤੇ । ਉਹ ਆਪ ਜੀਉ ਅਤੇ ਦੂਜਿਆਂ ਨੂੰ ਜੀਣ ਦਿਉ ਦੇ ਅਸੂਲ ਦਾ ਪੈਰੋਕਾਰ ਸੀ । ਉਹ ਆਪ ਨਿਰਭੈ ਸੀ ਅਤੇ ਕਿਸੇ ਨੂੰ ਭੈਅ-ਭੀਤ ਕਰਨ ਦਾ ਵਿਰੋਧੀ ਸੀ ।

ਇਸ ਤੋਂ ਇਲਾਵਾ ਜੇਕਰ ਜੱਸਾ ਸਿੰਘ ਨਾਲ ਕੁਝ ਬੇਬੱਸੀ ਦੀਆਂ ਉਸ ਦੇ ਭਰਾ ਮਾਲੀ ਸਿੰਘ ਵੱਲੋਂ ਵਾਪਰੀਆਂ ਸਥਿਤੀਆਂ ਨੂੰ ਭੁਲ ਜਾਈਏ ਤਾਂ ਉਸ ਨੇ ਕਿਸੇ ਪੜਾਅ ਉੱਤੇ ਵੀ ਕਿਸੇ ਮਿਸਲਦਾਰ ਉੱਤੇ ਹਮਲਾ ਕਰਨ ਦੀ ਪਹਿਲ ਨਹੀਂ ਕੀਤੀ ਸੀ । ਕਨ੍ਹਈਏ ਉਸਦੇ ਹੱਡ- ਵੈਰੀ ਉਦੋਂ ਬਣੇ ਜਦੋਂ ਜੈ ਸਿੰਘ ਕਨ੍ਹਈਏ ਨੇ ਕਾਂਗੜੇ ਦੇ ਰਾਜੇ ਘੁਮੰਡ ਚੰਦ ਕਟੋਚ ਨਾਲ ਮਿਲ ਕੇ ਪਹਿਲਾਂ ਜੱਸਾ ਸਿੰਘ ਰਾਮਗੜ੍ਹੀਆ ਉੱਤੇ ਹਮਲਾ ਕੀਤਾ। ਦੂਜੇ ਪਾਸੇ ਸ਼ੁਕਰਚੱਕੀਏ ਸਰਦਾਰ ਮਹਾਂ ਸਿੰਘ ਦੇ ਸੱਦੇ ਉੱਤੇ ਜੱਸਾ ਸਿੰਘ ਦੁਬਾਰਾ ਪੰਜਾਬ ਵਿਚ ਆ ਗਿਆ । ਜੱਸਾ ਸਿੰਘ ਨਾਲ ਸੁਕਰਚੱਕੀਏ ਸਰਦਾਰ ਦੀ ਬੜੀ ਨਿੱਘੀ ਮਿੱਤਰਤਾ ਸੀ ਪਰ ਜਦੋਂ ਕਨ੍ਹਈਏ ਸਰਦਾਰ ਸ਼ੁਕਰ- ਚੱਕੀਆਂ ਦੇ ਅੰਗ-ਸਾਕ ਹੀ ਬਣ ਗਏ ਤਾਂ ਇਨ੍ਹਾਂ ਦੀ ਰਿਸ਼ਤੇਦਾਰੀ ਦੇ ਸਿੱਟੇ ਵਜੋਂ ਸ਼ੁਕਰ- ਚੱਕੀਏ ਜੱਸਾ ਸਿੰਘ ਦੇ ਵੈਰੀ ਵਿਰੋਧੀ ਹੋ ਗਏ। ਭੰਗੀਆਂ ਨਾਲ ਜੱਸਾ ਸਿੰਘ ਨੇ ਪੂਰੀ ਮਿੱਤਰਤਾ ਨਿਭਾਈ ਸੀ । ਪਰ ਸਾਰੀਆਂ ਮਿਸਲਾਂ ਨਾਲ ਰਲ ਕੇ 1776 ਵਿਚ ਭੰਗੀ ਸਰਦਾਰ ਵੀ ਉਸ ਦੇ ਦੁਸ਼ਮਣ ਬਣ ਗਏ ਸਨ । ਘੁਮੰਡ ਚੰਦ ਕਟੋਚ ਪਹਿਲਾਂ ਜੱਸਾ ਸਿੰਘ ਦਾ ਮਿੱਤਰ ਸੀ ਅਤੇ ਪਿੱਛੋਂ ਕਨ੍ਹਈਏ ਸਰਦਾਰ ਜੈ ਸਿੰਘ ਦੇ ਦਬਾਅ ਵਿਚ ਆ ਕੇ ਘੁਮੰਡ ਚੰਦ ਵੀ ਜੱਸਾ ਸਿੰਘ ਦਾ ਵਿਰੋਧੀ ਬਣ ਗਿਆ । ਇਸ ਤਰ੍ਹਾਂ ਜੱਸਾ ਸਿੰਘ ਰਾਮਗੜੀਆ ਨੇ ਆਪਣੇ ਪੈਰੀਂ ਕਦੇ ਵੀ ਕਿਸੇ ਦੀ ਦੁਸ਼ਮਣੀ ਮੁੱਲ ਨਹੀਂ ਸੀ ਖ਼ਰੀਦੀ । ਇਸ ਕਰਕੇ ਹੀ ਰਾਮਗੜ੍ਹੀਏ ਸਰਦਾਰ ਨੂੰ ਉਸ ਸਮੇਂ ਦੇ ਪ੍ਰਸਿੱਧ ਦ੍ਰਿੜ੍ਹ ਵਿਸ਼ਵਾਸੀ ਅਤੇ ਪੰਥ ਵੱਲੋਂ ਮੰਨੇ-ਪ੍ਰਮੰਨੇ ਸਿੱਖ ਸਾਹਿਬ ਸਿੰਘ ਬੇਦੀ ਦੀ ਆਸ਼ੀਰ ਵਾਦ ਪ੍ਰਾਪਤ ਸੀ । ਸਰਦਾਰ ਜੱਸਾ ਸਿੰਘ ਦਾ ਜੀਵਨ ਇਕ ਸੰਗਰਾਮ ਸੀ ਅਤੇ ਉਸ ਦੀ ਸਾਰੀ ਉਮਰ ਕੰਢਿਆਂ ਦੇ ਸਫ਼ਰ ਵਿਚ ਬੀਤੀ ਉਸ ਨੂੰ ਪੈਰ ਪੈਰ ਤੇ ਮੁਸੀਬਤਾਂ ਪਈਆਂ ਅਤੇ ਜੱਸਾ ਸਿੰਘ ਦੇ ਸਾਹਸ ਭਰੇ ਸਵੈ ਭਰੋਸੇ ਦੇ ਸਾਹਮਣੇ ਸੁਭਾਵਿਕ ਹੀ ਹੱਲ ਹੁੰਦੀਆਂ ਰਹੀਆਂ।

ਜਦੋਂ ਇਕ ਵਾਰੀ ਜੱਸਾ ਸਿੰਘ ਆਪਣੇ ਮਿਆਣੀ ਦੇ ਕਿਲ੍ਹੇ ਵਿਚ ਰਣਜੀਤ ਸਿੰਘ, ਸਦਾ ਕਰ ਅਤੇ ਭਾਗ ਸਿੰਘ ਆਹਲੂਵਾਲੀਆ ਦੇ ਘੇਰੇ ਵਿਚ ਸਮੇਤ ਫ਼ੌਜਾਂ ਮਹੀਨਿਆਂ ਬੱਧੀ ਘਿਰਿਆ ਰਿਹਾ ਸੀ ਅਤੇ ਜੱਸਾ ਸਿੰਘ ਦੇ ਕਿਲੇ ਵਿਚਲੇ ਅੰਨ ਭੰਡਾਰ ਵੀ ਮੁਕਦੇ ਜਾਂਦੇ ਸਨ ਅਤੇ ਫ਼ੌਜ ਵਿਚ ਵੀ ਨਿਰਾਸਤਾ ਛਾ ਜਾਣ ਦਾ ਡਰ ਸੀ ਅਤੇ ਉਸ ਸਮੇਂ ਪੰਥ ਦੇ ਪ੍ਰਮਾਣਿਕ ਸਿੱਖ ਸਾਹਿਬ ਸਿੰਘ ਬੇਦੀ ਦੇ ਕਹਿਣ ਤੇ ਵੀ ਸਦਾ ਕੌਰ ਨੇ ਘੇਰਾ ਨਹੀਂ ਸੀ ਚੁੱਕਿਆ । ਉਸ ਵੇਲੇ ਕੁਦਰਤ ਦੀ ਐਸੀ ਖੇਡ ਹੋਈ ਕਿ ਵਧੇਰੇ ਬਾਰਸ਼ ਹੋਣ ਕਰਕੇ ਸਦਾ ਕੌਰ ਤੇ ਰਣਜੀਤ ਸਿੰਘ ਨੂੰ ਹੜਾਂ ਵਿਚ ਆਪਣਾ ਜਾਨੀ ਤੇ ਮਾਲੀ ਨੁਕਸਾਨ ਕਰਾ ਕੇ ਆਪਣੇ ਆਪ ਹੀ ਘੇਰਾ ਚੁੱਕਣਾ ਪਿਆ । ਇਸ ਤਰ੍ਹਾਂ ਜੱਸਾ ਸਿੰਘ ਉੱਤੇ ਪਈ ਭਾਰੀ ਤੇ ਭਾਵੀ ਟੱਲ ਗਈ।

ਇਕ ਵਾਰੀ ਫੇਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਹਿਸਾਰ ਦੇ ਇਲਾਕੇ ਵਿਚ ਅੰਨ ਭੰਡਾਰ ਅਤੇ ਪੈਸਿਆਂ ਦੀ ਟੁੱਟ ਪੈ ਗਈ। ਉਸ ਦੀ ਫ਼ੌਜ ਨੂੰ ਤਨਖ਼ਾਹ ਵੀ ਨਾ ਮਿਲ ਸਕੀ । ਰਾਮ- ਗੜ੍ਹੀਆ ਸਰਦਾਰ ਬੜੀ ਮੁਸ਼ਕਲ ਵਿਚ ਫਸਿਆ ਹੋਇਆ ਸੀ। ਉਦੋਂ ਜੱਸਾ ਸਿੰਘ ਦਾ ਇਕ ਸਿੱਖ ਸਿਪਾਹੀ ਖੂਹ ਵਿਚੋਂ ਡੋਲ ਨਾਲ ਪਾਣੀ ਭਰ ਰਿਹਾ ਸੀ । ਉਸ ਦਾ ਡੋਲ ਖੂਹ ਵਿਚ ਡਿਗ ਪਿਆ । ਜਦੋਂ ਉਹ ਡੋਲ ਕੱਢਣ ਲਈ ਖੂਹ ਵਿਚ ਵੜਿਆ ਤਾਂ ਖੂਹ ਵਿਚੋਂ ਉਸ ਨੂੰ ਕਿਸੇ ਦੀਆਂ ਸੁਟੀਆਂ ਹੋਈਆਂ ਬੇਅੰਤ ਮੋਹਰਾਂ ਮਿਲੀਆਂ । ਜੱਸਾ ਸਿੰਘ ਦੀ ਇਸ ਤਰ੍ਹਾਂ ਆਰਥਿਕ ਤੰਗੀ ਦੀ ਸਮੱਸਿਆ ਵੀ ਹੱਲ ਹੋ ਗਈ।

ਫੇਰ ਇਕ ਵਾਰੀ ਜੱਸਾ ਸਿੰਘ ਦਾ ਘੋੜਾ ਦਰਿਆ ਤੇ ਤਿਲ੍ਹਕ ਗਿਆ ਸੀ ਅਤੇ ਆਪ ਸਰਦਾਰ ਵਾਹਿਗੁਰੂ ਦਾ ਸ਼ਾਕਰ ਐਸੀ ਸਥਿਤੀ ਵਿਚ ਵੀ ਜਿਉਂਦਾ ਬਿਨਾਂ ਕੋਈ ਪੰਗ ਲੱਗਣ ਦੇ ਸਹੀ ਸੁਰੱਖਿਅਤ ਬਚ ਨਿਕਲਿਆ ਸੀ । ਇਸ ਤੋਂ ਇਲਾਵਾ ਜੱਸਾ ਸਿੰਘ ਆਪਣੇ ਜੀਵਨ ਸੰਸਕਾਰਾਂ, ਦੈਨਿਕ ਵਿਵਹਾਰ ਅਤੇ ਜੀਵਨ ਆਚਰਣ ਵਿਚ ਧਰਤੀ ਤੇ ਉੱਚਾ ਸੁੱਚਾ ਅਤੇ ਸਾਫ ਸਫ਼ਾਫ ਸੀ । ਉਹ ਵੈਸੇ ਵੀ ਸਾਫ਼ ਦਿਲ ਇਨਸਾਨ ਸੀ । ਇਸ ਲਈ ਉਹ ਸਰੀਰਕ ਤੌਰ ਤੇ ਵੀ ਆਮ ਤੌਰ ਤੇ ਅਰੋਗ ਹੀ ਰਿਹਾ ਅਤੇ 80 ਸਾਲ ਦੀ ਲੰਬੀ ਸੰਪੂਰਣ ਆਯੂ ਭੋਗ ਕੇ 1803 ਵਿਚ ਕਾਲਵੱਸ ਹੋਇਆ।

 

 

Credit – ਗੁਰਨਾਮ ਸਿੰਘ ਰਾਏ

Leave a comment

error: Content is protected !!