Baba Moti Ram Mehra | ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

ਪ੍ਰਕਾਸ਼ਕ ਵਲੋਂ ਕੁਝ ਸ਼ਬਦ

ਪ੍ਰੋ. ਸਾਹਿਬ ਸਿੰਘ ਜੀ, ਵੀਹਵੀਂ ਸਦੀ ਵਿਚ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਹੋਏ ਹਨ। ਉਹਨਾਂ ਨੇ ‘ਗੁਰਬਾਣੀ ਵਿਆਕਰਣ’ ਦੀ ਖੋਜ ਉਪਰੰਤ, ਉਸ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰ ਕੇ ਗੁਰਬਾਣੀ ਅਰਥ ਪ੍ਰਣਾਲੀ ਨੂੰ ਇੱਕ ਵਿਗਿਆਨਕ ਅਤੇ ਤਰਕਸ਼ੀਲ ਸੇਧ ਦਿੱਤੀ ਹੈ। ਗੁਰਬਾਣੀ ਅਤੇ ਗੁਰ-ਇਤਿਹਾਸ ਦੇ ਖੇਤਰਾਂ ਵਿਚ ਉਹਨਾਂ ਦੀ ਅਮੁੱਲੀ ਦੇਣ ਨੂੰ ਸੱਚੀ ਸ਼ਰਧਾਂਜਲੀ ਅਰਪਤ ਕਰਨ ਲਈ ਉਹਨਾਂ ਦੇ ਵਿਦਿਆਰਥੀਆਂ ਵਲੋਂ 1993 ਈ: ਵਿਚ ‘ਪ੍ਰੋ. ਸਾਹਿਬ ਸਿੰਘ ਗੁਰਮਤ ਟਰੱਸਟ’ ਕਾਇਮ ਕੀਤਾ ਗਿਆ ਹੈ। ਇਹ ਟਰੱਸਟ ਪ੍ਰੋ. ਸਾਹਿਬ ਸਿੰਘ ਜੀ ਵਲੋਂ ਪਾਈਆਂ ਗਈਆਂ ਲੀਹਾਂ ਅਨੁਸਾਰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰਿਸਰਚ ਨੂੰ ਸਮਰਪਤ ਹੈ।

ਯੂ.ਕੇ. ਵਿਚ ਸ਼ਹੀਦ ਭਾਈ ਮੋਤੀ ਰਾਮ ਜੀ ਦੇ ਨਾਂ ‘ਤੇ ਕਾਇਮ ਸਭਾ ਵਲੋਂ ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਦੇ ਸੇਵਾਦਾਰਾਂ ਪਾਸ ਸਿੱਖ ਇਤਿਹਾਸ ਦੇ ਇਸ ਅਦੁੱਤੀ ਸ਼ਹੀਦ ਬਾਰੇ ਖੋਜ ਭਰਪੂਰ ਪੁਸਤਕ ਤਿਆਰ ਕਰਨ ਲਈ ਪਹੁੰਚ ਕੀਤੀ ਗਈ ਸੀ। ਟਰੱਸਟ ਸਮਝਦਾ ਹੈ ਕਿ ਭਾਈ ਮੋਤੀ ਰਾਮ ਜੀ ਦੀ ਸ਼ਹਾਦਤ ਕਿਸੇ ਵੀ ਕਿਸਮ ਦੇ ਵੰਡ-ਵਿਤਕਰੇ ਤੋਂ ਉੱਪਰ, ਸਰਬੱਤ ਦੇ ਭਲੇ ਤਹਿਤ ਮੁੱਢਲੀ ਮਨੁੱਖੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਹੋਈ ਸੀ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਕਿਸੇ ਜਾਤ, ਬਰਾਦਰੀ, ਇਲਾਕੇ ਜਾਂ ਫਿਰਕੇ ਦੇ ਬੰਧਨਾਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਇਸੇ ਕਾਰਣ ਸਭਾ ਦੀ ਇੱਛਾ ਅਨੁਸਾਰ, ਪ੍ਰੋ. ਸਾਹਿਬ ਸਿੰਘ ਗੁਰਮਤ ਟਰੱਸਟ ਨੇ ਪੰਥਕ ਵਿਦਵਾਨਾਂ ਦੀ ਸਹਾਇਤਾ ਨਾਲ ਪਹਿਲ ਦੇ ਆਧਾਰ ‘ਤੇ ਇਹ ਪੁਸਤਕ ਤਿਆਰ ਕਰਵਾਈ ਹੈ। ਟਰੱਸਟ ਵਲੋਂ ਪ੍ਰਕਾਸ਼ਤ ਕਰਵਾ ਕੇ ਇਹ ਪੁਸਤਕ ਜਗਿਆਸੂ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਉਂਦਿਆਂ, ਜਿਥੇ ਮੈਂ ਅਥਾਹ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਉਥੇ ਹਿਰਦੇ ਦੀਆਂ ਡੂੰਘਾਣਾਂ ਤੋਂ ਉਹਨਾਂ ਸਾਰੇ ਗੁਰਸਿੱਖਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਹਨਾਂ ਨੇ ਇਸ ਮਹਾਨ ਕਾਰਜ ਵਿਚ ਸਾਨੂੰ ਭਰਵਾਂ ਸਹਿਯੋਗ ਦਿੱਤਾ ਹੈ। ਮੇਰੀ ਇੱਛਾ ਅਤੇ ਅਰਦਾਸ ਹੈ ਕਿ ਸ਼ਹੀਦ ਭਾਈ ਮੋਤੀ ਰਾਮ ਜੀ ਦੇ ਨਾਂ ‘ਤੇ ਯੂ.ਕੇ. ਵਿਚ ਕਾਇਮ ਸਭਾ, ਪੰਥਕ ਕਾਰਜਾਂ ਲਈ ਹੋਰ ਵੀ ਸਰਗਰਮੀ ਨਾਲ ਲਾਮਬੰਧ ਹੋਵੇ।

ਗੁਰੂ ਪੰਥ ਦਾ ਦਾਸ:

ਅਵਤਾਰ ਸਿੰਘ ਯੂ.ਕੇ.

ਮੈਂਬਰ,

ਪ੍ਰੋ. ਸਾਹਿਬ ਸਿੰਘ ਗੁਰਮਤ ਟਰੱਸਟ।

 

ਸੰਪਾਦਕੀ ਟਿੱਪਣੀ

-ਰਣਜੀਤ ਸਿੰਘ ‘ਰਾਣਾ’

ਸ਼ਹੀਦੀਆਂ ਭਰੇ ਸਿੱਖ ਇਤਿਹਾਸ ਵਿਚ ਬਾਬਾ ਮੋਤੀ ਰਾਮ ਜੀ ਦਾ ਰੁਤਬਾ ਬੜਾ ਬੁਲੰਦ ਹੈ। ਉਹ ਸਰਬੰਸ ਦਾਨੀ ਗੁਰੂ ਦੇ ਸਰਬੰਸ ਦਾਨੀ ਗੁਰਸਿੱਖ ਹੋਏ ਹਨ। ਆਪਣੇ ਗੁਰੂ ਦੇ ਪੁੱਤਰਾਂ ਦੀ ਅੰਤ ਦੇ ਬਿਖੜੇ ਸਮੇਂ ਵਿਚ ਸੇਵਾ ਕਰ ਕੇ ਬਾਬਾ ਮੋਤੀ ਰਾਮ ਜੀ ਨੇ ਇਤਿਹਾਸ ਦੇ ਰੇਤੇ ਪੰਨਿਆਂ ਵਿਚ ‘ਗੁਰੂ ਦਾ ਸੱਚਾ ਸਪੂਤ’ ਹੋਣ ਦੀ ਸ਼ਾਹਦੀ ਭਰੀ ਹੈ। ਉਸ ਨੇ ਪਰਿਵਾਰ ਸਮੇਤ ਕੋਰਲੂ ਵਿਚ ਪਿੜ ਜਾਣਾ ਤਾਂ ਪ੍ਰਵਾਨ ਕਰ ਲਿਆ। ਪ੍ਰੰਤੂ ਕਿਸੇ ਕਿਸਮ ਦੇ ਡਰ ਜਾਂ ਲਾਲਚ ਵਿਚ ਆ ਕੇ ਗੁਰਸਿੱਖੀ ਤੋਂ ਪਾਸਾ ਨਹੀਂ ਵੱਟਿਆ। ਬਾਬਾ ਮੋਤੀ ਰਾਮ ਖਾਲਸਾ ਪੰਥ ਦਾ ਸਰਬ-ਸਾਂਝਾ ਸ਼ਹੀਦ ਹੈ। ਉਸ ਦੀ ਅਦੁੱਤੀ ਕੁਰਬਾਨੀ ਨੂੰ ਕਿਸੇ ਵਿਸ਼ੇਸ਼ ਪਰਿਵਾਰ ਜਾਂ ਭਾਈਚਾਰੇ ਦੀਆਂ ਹੱਦਾਂ ਵਿਚ ਨਹੀਂ ਬੰਨਿਆ ਜਾ ਸਕਦਾ। ਉਹ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ‘ਨਿਰੋਲ ਖਾਲਸਾ’ ਸੀ। ਉਸ ਦੀ ਯਾਦ ਵਿਚ ਜੁੜਣ ਅਤੇ ਉਸ ਦੀ ਕੁਰਬਾਨੀ ਤੋਂ ਸੇਧ ਲੈਣ ਲਈ ਪੂਰੇ ਖਾਲਸਾ ਪੰਥ ਨੂੰ ਹਰ ਤਰਾਂ ਦੇ ਵੰਡ ਵਿਤਕਰੇ ਤੋਂ ਉੱਤੇ ਉਠ ਕੇ ਉਪਰਾਲੇ ਕਰਨੇ ਚਾਹੀਦੇ ਹਨ।

ਆਮ ਆਖਿਆ ਜਾਂਦਾ ਹੈ ਕਿ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ, ਉਹ ਰੁਲ ਜਾਂਦੀਆਂ ਹਨ। ਜਿਹੜੇ ਲੋਕ ਆਪਣੇ ਅਤੀਤ ਤੋਂ ਸਬਕ ਨਹੀਂ ਸਿੱਖਦੇ, ਉਹ ਵਾਰ-ਵਾਰ ਠੁੱਡੇ ਖਾਂਦੇ ਹਨ। ਜੋ ਭੂਤ ਨੂੰ ਵਿਸਾਰ ਦਿੰਦੇ ਹਨ, ਭਵਿੱਖ ਉਹਨਾਂ ਨੂੰ ਨਕਾਰ ਦਿੰਦਾ ਹੈ। ਜਿਹੜੇ ਭਾਈਚਾਰੇ ਆਪਣੇ ਬਜ਼ੁਰਗਾਂ ਦੀਆ ਕਥਾ-ਕਹਾਣੀਆਂ ਆਪਣੀਆਂ ਨਸਲਾਂ ਨੂੰ ਸੁਣਾਉਂਦੇ ਰਹਿੰਦੇ ਹਨ, ਉਹਨਾਂ ਦੇ ਪੁੱਤਰ ਹਮੇਸ਼ਾ ਨੇਕ ਸਪੁੱਤਰ ਬਣ ਕੇ ਪ੍ਰਗਟ ਹੁੰਦੇ ਹਨ। ਬਾਬਾਣੀਆਂ ਕਹਾਣੀਆਂ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਦੇ ਇਰਾਦੇ ਨਾਲ ਹੀ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ, ਯੂ.ਕੇ.’ ਵਲੋਂ ਹੰਬਲੀ ਕਿਤਾਬ ਤਿਆਰ ਕਰਵਾਈ ਗਈ ਹੈ। ਇਸ ਸਭਾ ਦੇ ਵਾਇਸ ਚੇਅਰਮੈਨ ਸ੍ਰੀ ਨਾਥ ਰਾਮ ਤਿੱਤਰੀਆ ਨੇ ਸੰਪਾਦਨਾ ਅਤੇ ਸੁਧਾਈ ਲਈ ਜਿਸ ਇਤਿਹਾਸਿਕ ਸਮੱਗਰੀ ਦਾ ਖਰੜਾ ਮੇਰੇ ਹਵਾਲੇ ਕੀਤਾ ਸੀ, ਉਸ ਵਿਚ ਡਾ. ਬਲਕਾਰ ਸਿੰਘ ਦਾ ਲਿਖਿਆ ਬਾਬਾ ਮੋਤੀ ਰਾਮ ਜੀ ਦੀ ਘਾਲਣਾ ਬਾਰੇ ਇਕ ਲੰਮੇਰਾ ਲੇਖ ਅਤੇ ਡਾ. ਗੁਰਮੁਖ ਸਿੰਘ ਵਲੋਂ ਇਤਿਹਾਸਿਕ ਗ੍ਰੰਥਾਂ ਵਿਚੋਂ ਬਾਬਾ ਜੀ ਬਾਰੇ ਇਕੱਤਰ ਕੀਤੇ ਹਵਾਲਿਆਂ ਦਾ ਵੇਰਵੇ-ਵਾਰ ਜ਼ਿਕਰ ਸੀ। ਮੈਂ ਇਸ ਸਾਰੀ ਸਮੱਗਰੀ ਨੂੰ ਘੋਖ ਕੇ ਪੜ੍ਹਨ ਉਪਰੰਤ ਗੁਰਮਤ ਅਨੁਸਾਰ ਪਰਖਿਆ ਅਤੇ ਵਾਚਿਆ ਹੈ। ਡਾ. ਬਲਕਾਰ ਸਿੰਘ ਨੇ ਆਪਣੇ ਲੇਖ ਵਿਚ ਬਾਬਾ ਮੋਤੀ ਰਾਮ ਜੀ ਦੀ ਪੰਥਕ ਚੇਤਨਾ ਨੂੰ ਉਭਾਰ ਕੇ ਖਾਲਸਾ ਪੰਥ ਦੇ ‘ਸ਼ਹੀਦੀ ਵਿਰਸੇ ਵਿਚ ਉਸ ਦਾ ਸਥਾਨ ਨਿਸਚਿਤ ਕੀਤਾ ਹੈ। ਡਾ. ਗੁਰਮੁਖ ਸਿੰਘ ਨੇ ਬਾਬਾ ਮੋਤੀ ਰਾਮ ਜੀ ਦੇ ਜੀਵਨ ਸਬੰਧੀ ਇਤਿਹਾਸਿਕ ਖੋਜ ਕਰ ਕੇ ਉਹਨਾਂ ਦੀ ਤਵਾਰੀਖੀ ਹਸਤੀ ਨੂੰ ਨਿਖਾਰਨ ਦਾ ਹੀਲਾ ਕੀਤਾ ਹੈ। ਪੁਰਾਤਨ ਇਤਿਹਾਸਿਕ ਪੋਤਰਿਆਂ ਵਿਚ ਬਾਬਾ ਮੋਤੀ ਰਾਮ ਜੀ ਦੀ ਸ਼ਹਾਦਤ ਅਤੇ ਜੀਵਨ ਬਾਬਤ ਜ਼ਿਕਰ ਬੜਾ ਥੋੜਾ ਹੈ। ਇਸ ਲਈ ਡਾ. ਗੁਰਮੁਖ ਸਿੰਘ ਦਾ ਖੋਜ-ਕਾਰਜ ਕਾਫ਼ੀ ਔਖਾ ਸੀ। ਹਵਾਲਿਆਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਉਹਨਾਂ ਨੂੰ ਕਈ ਗੱਲਾਂ ਨੂੰ ਦੁਹਰਾਉਣਾ ਪਿਆ। ਇਸ ਪੁਸਤਕ ਦੀ ਸੰਪਾਦਨਾ ਸਮੇਂ ਰੌਚਿਕਤਾ ਨੂੰ ਕਾਇਮ ਰੱਖਣ ਲਈ ਮੈਂ ਦੁਹਰਾਅ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਦੇ ਨਾਲ- ਨਾਲ ਬੇਲੋੜੇ ਵਿਸਥਾਰ ਨੂੰ ਵੀ ਸੰਕੋਚਿਆ ਹੈ। ਗੁਰਬਾਣੀ ਦੀ ਗੁਰਮਤ ਧਾਰਾ ਵਾਲੀ ਕਸਵੱਟੀ ਤੋਂ ਪਰਖ ਕੇ ਕੁਝ ਕੁ ਕਾਵਿਮਈ ਟਿੱਪਣੀਆਂ ਨੂੰ ਵੀ ਛਾਂਟਿਆ ਹੈ।

ਮੇਰੀ ਸੋਚ ਹੈ ਕਿ ਜਦੋਂ ਤੱਕ ਕੋਈ ਇਤਿਹਾਸਿਕ ਪਾਤਰ ਲੋਕ ਸਿਮਰਤੀ ਦਾ ਹਿੱਸਾ ਨਹੀਂ ਬਣਦਾ, ਉਦੋਂ ਤੱਕ ਉਹ ‘ਲੋਕ-ਨਾਇਕ’ ਵੀ ਨਹੀਂ ਬਣ ਸਕਦਾ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਅਮਰ ਸ਼ਹਾਦਤ, ਘਾਲਣਾ, ਸੇਵਾ ਅਤੇ ਪੰਥਕ ਪਿਆਰ ਉਹਨਾਂ ਨੂੰ ਪੂਰੀ ਤਰ੍ਹਾਂ ਲੋਕ-ਨਾਇਕ ਬਣਾਉਣ ਦੀ ਸਮਰਥਾ ਰਖਦੇ ਹਨ। ਇਸ ਸਭ ਕਾਸੇ ਦੇ ਬਾਵਜੂਦ ਜੇ ਸਦੀਆਂ ਤੱਕ ਬਾਬਾ ਜੀ ਦਾ ਜ਼ਿਕਰ ਉਸ ਪੱਧਰ ‘ਤੇ ਨਹੀਂ ਹੋ ਸਕਿਆ, ਜਿਸ ਪੱਧਰ ‘ਤੇ ਹੋਣਾ ਚਾਹੀਦਾ ਸੀ, ਤਾਂ ਉਸ ਦਾ ਕਾਰਣ ਇਕੇ ਹੈ ਉਹਨਾਂ ਦੀ ਇਤਿਹਾਸਿਕਤਾ ਲੋਕ- ਸਿਮਰਤੀ ਦਾ ਹਿੱਸਾ ਨਹੀਂ ਸੀ ਬਣ ਸਕੀ। ਮੈਂ ਹੱਥਲੀ ਪੁਸਤਕ ਵਿਚ ਬਾਬਾ ਮੋਤੀ ਰਾਮ ਜੀ ਦੀ ਘਾਲਣਾ ਨੂੰ ਲੋਕ-ਸਿਮਰਤੀ ਦਾ ਹਿੱਸਾ ਬਣਾਉਣ ਲਈ ਸੁਚੇਤ ਯਤਨ ਕੀਤੇ ਹਨ। ਇਸ ਯਤਨ ਦੀ ਕੜੀ ਵਜੋਂ ਬਾਬਾ ਮੋਤੀ ਰਾਮ ਜੀ ਦੀ ਸ਼ਹਾਦਤ ਵਾਲਾ ਮੁਕੰਮਲ ਸ਼ਹੀਦੀ ਪ੍ਰਸੰਗ ਸਿਰਜਿਆ ਹੈ, ਜਿਸ ਵਿਚ ਨੇਂ ਗੀਤ ਭਰ ਕੇ ਉਸ ਨੂੰ ਸਟੇਜਾਂ ਉੱਪਰ ਪੇਸ਼ ਕਰਨਯੋਗ ਬਣਾਇਆ ਹੈ। ਵਲੈਤ ਦੇ ਹਰਮਨ ਪਿਆਰੇ ਸੰਗੀਤਕ ਗਰੁੱਪ ‘ਰਸੀਲਾ ਧਾਰਮਿਕ ਜੱਥੇ ਨੇ ਇਸ ਸ਼ਹੀਦੀ ਪ੍ਰਸੰਗ ਨੂੰ ਕਰੀਬ ਯੂਰਪ ਦੀਆਂ ਸਾਰੀਆਂ ਵੱਡੀਆਂ ਸਟੇਜਾਂ ਤੋਂ ਸਿੱਖ ਸੰਗਤਾਂ ਦੇ ਹਜੂਰ ਪੇਸ਼ ਕੀਤਾ ਹੈ। ਆਮ ਲੋਕਾਈ ਤਕ ਅਜਿਹੇ ਸੰਗੀਤਕ ਪ੍ਰਸੰਗਾਂ ਰਾਹੀਂ ਪੁੱਜੇ ਇਤਿਹਾਸਿਕ ਪਾਤਰ ਹਮੇਸ਼ਾ ਲੋਕ ਨਾਇਕ ਬਣ ਕੇ ਉਭਰਦੇ ਹਨ।

ਤਖਤ ਸ੍ਰੀ ਕੇਸਗੜ ਸਾਹਿਬ, ਸ੍ਰੀ ਅਨੰਦਪੁਰ ਜੀ ਦੇ ਜਥੇਦਾਰ, ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਦੀ ਅਸੀਸ ਭਰੀ ਪ੍ਰੇਰਨਾ ਇਸ ਪੁਸਤਕ ਦੀ ਸੰਪਾਦਨਾ ਸਮੇਂ ਮੇਰੇ ਅੰਗ-ਸੰਗ ਰਹੀ ਹੈ। ਚੇਤੰਨ ਮਿਸ਼ਨਰੀ ਹੱਬ ਵਾਲੇ ਮਿਸ਼ਨਰੀ ਵੀਰ ਸ. ਅਵਤਾਰ ਸਿੰਘ ਦੇ ਗ੍ਰਹਿ-ਅਸਥਾਨ ਵਿਖੇ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਨਾਲ ਮੇਰੀ ਅਤੇ ਨਾਥ ਰਾਮ ਤਿੱਤਰੀਆ ਦੀ ਮੁਲਾਕਾਤ, ਇਸ ਪੁਸਤਕ ਦੀ ਤਿਆਰੀ ਵਿਚ ਇੱਕ ਯਾਦਗਾਰੀ ਮੀਲ ਪੱਥਰ ਸਾਬਤ ਹੋਈ। ਉਹਨਾਂ ਦੀ ਨਾਮ ਰੰਗੀ ਸ਼ਖਸੀਅਤ ਦਾ ਥਾਪੜਾ ਲੈ ਕੇ ਮੈਂ ਕਰੜੀ ਘਾਲਣਾ ਨਾਲ ਮੁੱਢਲੇ ਖਰੜੇ ਦੀ ਤਿਆਰੀ ਕੀਤੀ। ਫਿਰ ਇਸ ਖਰੜੇ ਨੂੰ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ’ ਦੇ ਆਗੂਆਂ ਨੇ ਆਪੋ-ਆਪਣੇ ਤੌਰ ‘ਤੇ ਪੜਿਆ ਅਤੇ ਵਿਚਾਰਿਆ। ਉਪਰੰਤ ਇਸ ਸਭਾ ਦੇ ਪ੍ਰਧਾਨ ਭਾਈ ਪਿਆਰਾ ਸਿੰਘ ਮੋਰਾਂਵਾਲੀ ਦੇ ਨਿਵਾਸ-ਅਸਥਾਨ ‘ਤੇ ਖਰੜੇ ਬਾਬਤ ਅੰਤਮ ਵਿਚਾਰਾਂ ਕਰਨ ਲਈ ਇੱਕ ਭਰਵੀਂ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਭਾਈ ਪਿਆਰਾ ਸਿੰਘ ਮੋਰਾਂਵਾਲੀ, ਨਾਥ ਰਾਮ ਤਿੱਤਰੀਆ, ਤਰਸੇਮ ਲਾਲ, ਬਿੱਕਰ ਸਿੰਘ ਟਾਕ, ਬਲਵੀਰ ਸਿੰਘ ਟਾਂਡਾ, ਅਜੀਤ ਰਾਮ, ਹਰਭਜਨ ਸਿੰਘ ਮੋਰਾਂਵਾਲੀ ਅਤੇ ਕੁਝ ਹੋਰ ਸੱਜਣ ਸ਼ਾਮਲ ਹੋਏ। ਇਸ ਮੀਟਿੰਗ ਵਿਚ ਖਰੜੇ ਨੂੰ ਵਿਚਾਰਨ ਉਪਰੰਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਦੇ ਮੋਹਰੀਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਦਿਆਂ ਪੁਸਤਕ ਨੂੰ ਅੰਤਮ ਛੁਹਾਂ ਦਿੱਤੀਆਂ ਗਈਆਂ। ਪੁਸਤਕ ਦੀ ਬੀਜ ਰੂਪ ਵਿਚ ਤਿਆਰੀ ਲਈ ਮੈਂ ਪ੍ਰੋ. ਸਾਹਿਬ ਸਿੰਘ ਗੁਰਮਤ ਟਰੱਸਟ ਪਟਿਆਲਾ ਦੇ ਸਕੱਤਰ ਡਾ. ਗੁਰਚਰਨ ਸਿੰਘ, ਟਰੱਸਟੀ ਸ. ਅਵਤਾਰ ਸਿੰਘ ਮਿਸ਼ਨਰੀ, ਡਾ. ਬਲਕਾਰ ਸਿੰਘ, ਖੋਜ ਕਾਰਜ ਲਈ ਡਾ. ਗੁਰਮੁਖ ਸਿੰਘ, ਪੂਰੇ ਭਰਵੇਂ ਸਹਿਯੋਗ ਲਈ ਨਾਥ ਰਾਮ ਤਿਤੱਰੀਆ, ਸਭਾ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਬਲਵੀਰ ਸਿੰਘ ਟਾਂਡਾ ਅਤੇ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ’ ਦੇ ਸਾਰੇ ਮੈਂਬਰਾਂ ਦਾ ਰਿਣੀ ਹਾਂ, ਜਿਹਨਾਂ ਨੇ ਮੈਨੂੰ ਇਸ ਸੇਵਾ ਦੇ ਯੋਗ ਸਮਝਿਆ। ਇਸ ਪੁਸਤਕ ਦੀ ਮੁੱਢਲੀ ਤਿਆਰੀ ਤੋਂ ਲੈ ਕੇ ਸੰਪੂਰਣਤਾ ਤੱਕ ਮੇਰੇ ਮਿਸ਼ਨਰੀ ਵੀਰ ਸ. ਅਵਤਾਰ ਸਿੰਘ ਨੇ ਸੁਚੱਜੇ ਸਲਾਹਕਾਰ ਦਾ ਫਰਜ਼ ਅਦਾ ਕੀਤਾ ਹੈ। ਉਹਨਾਂ ਦੀ ਰਹਿਨੁਮਾਈ ਤੋਂ ਬਿਨਾਂ ਇਸ ਕੰਮ ਨੂੰ ਮੈਂ ਸ਼ਾਇਦ ਨੇਪਰੇ ਨਾ ਚਾੜ੍ਹ ਸਕਦਾ। ਹਿਰਦੇ ਦੀਆਂ ਡੂੰਘਾਣਾਂ ਤੋਂ ਆਪਣੇ ਇਸ ਵੀਰ ਦਾ ਸ਼ੁਕਰਗੁਜਾਰ ਹਾਂ।

ਹਥਲੀ ਪੁਸਤਕ ਦੀ ਸੰਪਾਦਨਾ ਸਮੇਂ ਮੈਂ ਆਪਣੇ ਵਲੋਂ ਪੂਰਾ ਯਤਨ ਕੀਤਾ ਹੈ ਕਿ ਇਹ ਪੁਸਤਕ ਇਤਿਹਾਸਿਕ ਤੱਥਾਂ ਦੀ ਸ਼ਾਖਸੀ ਬਣਨ ਦੇ ਨਾਲ-ਨਾਲ ਆਪਣੀ ਰੌਚਿਕਤਾ ਨੂੰ ਵੀ ਕਾਇਮ ਰੱਖੇ। ਇਸ ਦੇ ਪਾਠਕ ਆਪਣੇ ਤਵਾਰੀਖੀ ਵਿਰਸੇ ਨਾਲ ਜੁੜ ਕੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਅਦੁੱਤੀ ਕੁਰਬਾਨੀ ਨੂੰ ਸੇਜਲ ਅੱਖਾਂ ਨਾਲ ਹਿਰਦੇ ਤੋਂ ਡੰਡਓਤ ਕਰਨ ਅਤੇ ‘ਧੰਨ ਗੁਰੂ ਧੰਨ ਗੁਰਸਿੱਖ ਦੀ ਧੁੰਨੀ ਹੋਰ ਬੁਲੰਦ ਹੋਵੇ। ਮੈਂ ਆਪਣੇ ਇਸ ਯਤਨ ਵਿਚ ਕਿਤਨਾ ਕੁ ਕਾਮਯਾਬ ਹੋਇਆ ਹਾਂ, ਇਸ ਦਾ ਨਿਰਣਾ ਆਪਣੇ ਸੁਹਿਰਦ ਪਾਠਕਾਂ ਅਤੇ ਵਿਦਵਾਨ ਆਲੋਚਕਾਂ ‘ਤੇ ਛੱਡਦਾ ਹਾਂ। ਤੁਹਾਡੇ ਵਲੋਂ ਆਏ ਸੁਝਾਵਾਂ ਨੂੰ ਹਮੇਸ਼ਾਂ ਵਾਂਗ ਅਮੁੱਲੇ ਸਮਝ ਕੇ ਜੀ ਆਇਆਂ ਆਖਾਂਗਾ। ਭਰਵੇਂ ਹੁੰਗਾਰੇ ਦੀ ਉਡੀਕ ਵਿਚ,

ਤੁਹਾਡਾ ਆਪਣਾ, ਰਣਜੀਤ ਸਿੰਘ ‘ਰਾਣਾ’

 

ਮੁੱਢਲੇ ਸ਼ਬਦ ਅਤੇ ਧੰਨਵਾਦ

-ਨਾਥ ਰਾਮ ਤਿੱਤਰੀਆ

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਅਤੇ ਉਸਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਪੰਥਕ ਤੌਰ ‘ਤੇ ਆਪਣੀ ਸ਼ਰਧਾਂਜਲੀ ਅਰਪਤ ਕਰਨ ਲਈ ਸਾਡੀ ਸਭਾ ਵਲੋਂ ਹੱਥਲੀ ਪੁਸਤਕ ਪੇਸ਼ ਕੀਤੀ ਜਾ ਰਹੀ ਹੈ। ਜਦੋਂ ਤੋਂ ਮਿਡਲੈਂਡਜ਼ ਵਿਚ ਵੱਸਦੇ ਕੈਸ਼ਪ ਰਾਜਪੂਤ ਭਾਈਚਾਰੇ ਦੇ ਉੱਦਮੀ ਵੀਰਾਂ ਨੇ ਇਕੱਤਰ ਹੋ ਕੇ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਕਾਇਮ ਕੀਤੀ ਹੈ, ਉਦੋਂ ਤੋਂ ਹੀ ਪੰਥਕ ਬਿਹਤਰੀ ਲਈ ਪੂਰੀ ਕੈਸ਼ਪ ਰਾਜਪੂਤ ਬਰਾਦਰੀ ਨੂੰ ਜਾਗਰਤ ਕਰਨ ਵਾਲੇ ਉਪਰਾਲੇ ਵਿੱਢੇ ਜਾਂਦੇ ਰਹੇ ਹਨ। 1993 ਤੋਂ ਲਗਾਤਾਰ ਹਰ ਸਾਲ ਬਾਬਾ ਮੋਤੀ ਰਾਮ ਜੀ ਦਾ ਸ਼ਹੀਦੀ ਦਿਹਾੜਾ, ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਣਤਾ ਉਪਰੰਤ ਇਕ ਯਾਦਗਾਰੀ ਦੀਵਾਨ ਸਜਾ ਕੇ ਮਨਾਇਆ ਜਾਂਦਾ ਹੈ। ਇਹਨਾਂ ਯਾਦਗਾਰੀ ਦੀਵਾਨਾਂ ਵਿਚ ਨਾਮਵਰ ਪੰਥਕ ਵਿਦਵਾਨਾਂ, ਆਗੂਆਂ ਅਤੇ ਪ੍ਰਭਾਵਸ਼ਾਲੀ ਬੁਲਾਰਿਆਂ ਨੂੰ ਉਚੇਚੇ ਤੌਰ ‘ਤੇ ਸੰਦ ਕੇ ਉਹਨਾਂ ਕੋਲੋਂ ਕੌਮੀ ਸੋਧ ਪ੍ਰਾਪਤ ਕਰਨ ਦਾ ਲਾਹਾ ਲਿਆ ਜਾਂਦਾ ਹੈ। 1994 ਦੇ ਵਾਰਸ਼ਿਕ ਸਮਾਗਮ ਸਮੇਂ ਸਾਡਾ ਮੇਲ ਬੜੇ ਹੀ ਉਤਸ਼ਾਹੀ ਪੰਥਕ ਵਿਦਵਾਨ, ਲਿਖਾਰੀ ਅਤੇ ਬੁਲਾਰੇ ਸ. ਰਣਜੀਤ ਸਿੰਘ ‘ਰਾਣਾ’ ਨਾਲ ਹੋਇਆ। ਉਹਨਾਂ ਦੀ ਸਲਾਹ ਨਾਲ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ’ ਦੀ ਸ਼ਹਾਦਤ ਦੇ ਮਹਾਨ ਸਾਕੇ ਦੀ ਗਾਥਾ ਵਲੈਤ ਵੱਸਦੇ ਸਿੱਖਾਂ ਤੱਕ ਪਹੁੰਚਾਉਣ ਲਈ ‘ਇਕ ਰੰਗਦਾਰ ਕੈਲੰਡਰ ਤਿਆਰ ਕਰਵਾਇਆ ਗਿਆ। ਇਸ ਕੈਲੰਡਰ ਨੂੰ ਸਾਡੀ ਪਰਿਵਾਰਕ ਫਰਮ ‘ਤਿੱਤਰੀਆ ਟੈਕਸਟਾਇਲ’ ਅਤੇ ਸੁਰਜਨ ਸਿੰਘ ਕਲਿਆਣ ਦੀ ਕਲੋਬਿੰਗ ਕੰਪਨੀ ਵਲੋਂ ਸਪਾਂਸਰ ਕੀਤਾ ਗਿਆ। ਇਸ ਕੈਲੰਡਰ ਰਾਹੀਂ ਮਿਲੇ ਹੁੰਗਾਰੇ ਤੋਂ ਪ੍ਰਭਾਵਤ ਹੋ ਕੇ ਅਸੀਂ ਬਾਬਾ ਮੋਤੀ ਰਾਮ ਜੀ ਮਹਿਰਾ ਦੀ ਸ਼ਹਾਦਤ ਅਤੇ ਜੀਵਨ ਬਾਬਤ ਇੱਕ ਸ਼ਾਨਦਾਰ ਪੁਸਤਕ ਤਿਆਰ ਕਰਨ ਦਾ ਨਿਰਣਾ ਲਿਆ। ਇਸ ਵਿਚਾਰ ਦੇ ਮੋਦੇਨਜਰ ਪੰਥਕ ਲੇਖਕਾਂ ਅਤੇ ਕਵੀਆਂ ਨੂੰ ਬਾਬਾ ਜੀ ਦਾ ਜੀਵਨ ਉਲੀਕਣ ਪ੍ਰਤੀ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਸਭਾ ਵਲੋਂ ਗੁਰਦੁਆਰਾ ਬਾਬਾ ਸੰਗ ਵਿਚ ਬੜੇ ਵੱਡੇ ਪੱਧਰ ‘ਤੇ ‘ਕਵੀ ਦਰਬਾਰ’ ਆਯੋਜਿਤ ਕੀਤਾ ਗਿਆ। ਇਸ ਕਵੀ ਦਰਬਾਰ ਦਾ ਪ੍ਰਬੰਧ ਵੀ ਪੰਜਾਬੀ ਆਰਟਸ ਕੌਂਸਲ ਯੂ.ਕੇ. ਦੇ ਜਨਰਲ ਸਕੱਤਰ ਹੋਣ ਨਾਤੇ ਸ. ਰਣਜੀਤ ਸਿੰਘ ਰਾਣਾ ਨੇ ਹੀ ਕੀਤਾ ਸੀ।

ਸਾਡੀ ਚੰਗੀ ਕਿਸਮਤ ਨੂੰ ਤਖਤ ਸ੍ਰੀ ਕੇਸਗੜ ਸਾਹਿਬ, ਸ੍ਰੀ ਅਨੰਦਪੁਰ ਜੀ ਦੇ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਉਹਨੀਂ ਦਿਨੀਂ ਪੰਥਕ ਕਾਰਜਾਂ ਲਈ ਇੰਗਲੈਂਡ ਆਏ ਹੋਏ ਸਨ। ਅਸੀਂ ਉਹਨਾਂ ਦੇ ਮੁਕਾਮ ਅਸਥਾਨ, ਸ. ਅਵਤਾਰ ਸਿੰਘ ਮਿਸ਼ਨਰੀ ਦੇ ਗ੍ਰਹਿ ਵਿਖੇ, ਸਭਾ ਵਲੋਂ ਉਹਨਾਂ ਦੇ ਦਰਸ਼ਨ ਕਰਨ ਅਤੇ ਬਚਨ-ਬਿਲਾਸ ਲਈ ਪੁੱਜੇ। ਸਿੰਘ ਸਾਹਿਬ ਜੀ ਦੇ ਨਿੱਘੇ ਮਿੱਠੇ ਸੁਭਾਅ ਅਤੇ ਉਹਨਾਂ ਦੀ ਵਿਦਵਤਾ ਨੇ ਪੂਰੀ ਸਭਾ ਨੂੰ ਮੋਹ ਲਿਆ। ਸਿੰਘ ਸਾਹਿਬ ਨੇ ਪੰਥਕ ਜ਼ਾਬਤੇ ਵਿਚ ਰਹਿ ਕੇ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ। ਅਸੀਂ ਸਿੰਘ ਸਾਹਿਬ ਜੀ ਨਾਲ ਬਾਬਾ ਮੋਤੀ ਰਾਮ ਜੀ ਮਹਿਰਾ ਦੀ ਸ਼ਹਾਦਤ ਬਾਬਤ ਇੱਕ ਪੁਸਤਕ ਤਿਆਰ ਕਰਵਾਉਣ ਵਾਲਾ ਵਿਚਾਰ ਸਾਂਝਾ ਕੀਤਾ। ਸਿੰਘ ਸਾਹਿਬ ਜੀ ਦੀ ਉਸ ਵਲੈਤ ਫੇਰੀ ਸਮੇਂ ਦੇ ਚੋਟੀ ਦੇ ਪੰਥਕ ਵਿਦਵਾਨ ਡਾ. ਬਲਕਾਰ ਸਿੰਘ ਅਤੇ ਡਾ. ਕੇਹਰ ਸਿੰਘ ਉਹਨਾਂ ਦੇ ਨਾਲ ਆਏ ਸਨ। ਸਿੰਘ ਸਾਹਿਬ ਜੀ ਨੇ ਉਸੇ ਵੇਲੇ ਅਜਿਹੇ ਪੁਸਤਕ ਦੀ ਰਚਨਾ ਬਾਰੇ ਪ੍ਰੋ. ਸਾਹਿਬ ਸਿੰਘ ਗੁਰਮਤ ਟਰੱਸਟ ਨਾਲ ਸਲਾਹ- ਮਸ਼ਵਰਾ ਕਰਨ ਦੀ ਹਦਾਇਤ ਸਭਾ ਨੂੰ ਦਿੱਤੀ। ਸਭਾ ਦੀ ਮਨਸ਼ਾ ਮੁਤਾਬਿਕ ਟਰੱਸਟ ਨੇ ਭਾਸ਼ਾ ਵਿਭਾਗ ਪੰਜਾਬ ਦੇ ਰਿਸਰਚ ਸਕਾਲਰ ਡਾ. ਗੁਰਮੁਖ ਸਿੰਘ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਦੀ ਸ਼ਹਾਦਤ ਅਤੇ ਜੀਵਨ ਬਾਬਤ ਖੋਜ ਭਰਪੂਰ ਪੁਸਤਕ ਤਿਆਰ ਕਰਨ ਲਈ ਆਖਿਆ। ਡਾ. ਗੁਰਮੁਖ ਸਿੰਘ ਵਲੋਂ ਇਤਿਹਾਸਿਕ ਪੱਤਰਿਆਂ ਨੂੰ ਫੋਲ ਕੇ ਤਿਆਰ ਕੀਤੇ ਮੁੱਢਲੇ ਖਰੜੇ ਨੂੰ ਡਾ. ਬਲਕਾਰ ਸਿੰਘ ਵਲੋਂ ਲਿਖੀ ਭੂਮਿਕਾ ਸਮੇਤ ਟਰੱਸਟ ਨੇ ਸਾਡੀ ਸਭਾ ਕੋਲ ਪੁੱਜਦਾ ਕਰ ਦਿੱਤਾ। ਕਿਉਂਕਿ ਇਤਿਹਾਸਿਕ ਗ੍ਰੰਥਾਂ ਵਿਚ ਬਾਬਾ ਜੰਡੀ ਰਾਮ ਜੀ ਦੀ ਸ਼ਹਾਦਰ ਬਾਬਤ ਵਰਨਣ ਬਹੁਤ ਥੋਥਾ ਕਲਦਾ ਹੈ. ਇਸ ਲਈ ਡਾ. ਗੁਰਮੁਖ ਸਿੰਘ ਵਲੋਂ ਸ਼ਹਿਰਦ ਯਤਨ ਕਰਨ ਦੇ ਬਾਵਜੂਦ ਦੀ ਪੁਸਤਕ ਜੰਗਾ ਬਹੀਦ ਮੋਟਰ ਤਿਆਰ ਨਹੀਂ ਸੀ ਹੋ ਸਕਿਆ। ਕੇ ਇਹ ਖਰੜਾ ਵਰ੍ਹਿਆ ਚੌਧੀ ਉਂਝ ਹੀ ਪਿਆ ਰਿਹਾ। ਅੰਤ ਸਭਾ ਨੇ ਪੰ ਵਿਚਵਾਨ ਰਣਜੀਤ ਸਿੰਘ ਰਾਣਾ ਨੂੰ ਬੇਨਤੀ ਕੀਤੀ ਕਿ ਉਹ ਇਸ ਖਰੜੇ ਨੂੰ ਪੜ ਘੋਖ ਕੇ ਸੋਧ ਕੇ ਅਤੇ ਮੁਢਲੇ ਇਤਿਹਾਸਿਕ ਹਵਾਲਿਆਂ ਨੂੰ ਵਿਸਥਾਰਤ ਰੂਪ ਵਿਚ ਵਿਆਖ ਕੇ ਪੁਸਤਕ ਦੇ ਰੂਪ ਵਿਚ ਤਿਆਰ ਕਰਨ ਦੀ ਸੇਵਾ ਨਿਭਾਉਣ ਦੀ ਕ੍ਰਿਪਾਲਤਾ ਕਰਨ। ਰਣਜੀਤ ਸਿੰਘ ‘ਰਾਣਾ’ ਨੇ ਬੜੀ ਮਿਹਨਤ ਨਾਲ ਇਸ ਖਰੜੇ ਨੂੰ ਮੁੜ ਤੋਂ ਤਿਆਰ ਕੀਤਾ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਉਹਨਾਂ ਵਲੋਂ ਨਿਸ਼ਕਾਮਤਾ ਸਹਿਤ ਕੀਤੀ ਇਸ ਸੇਵਾ ਲਈ ਉਹਨਾਂ ਦੀ ਤਹਿ ਦਿਲੋਂ ਧੰਨਵਾਦੀ ਹੈ। ਸਤਿਗੁਰੂ ਉਹਨਾਂ ਨੂੰ ਪੰਥਕ ਕਾਰਜਾਂ ਲਈ ਹੋਰ ਬਲ ਬਖਸ਼ੇ।

ਮੈਂ. ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਯੂ.ਕੇ’ ਦਾ ਵਾਇਸ ਚੇਅਰਮੈਨ ਹੋਣ ਨਾਤੇ ਸਭਾ ਵਲੋਂ ਖਾਲਸਾ ਪੰਥ ਦੀ ਮਾਇਆਨਾਜ ਹਸਤੀ ਸਿੰਘ ਸਾਹਿਬ ਦੇ. ਮਨਜੀਤ ਸਿੰਘ ਜੀ ਦਾ ਹਾਰਦਿਕ ਸ਼ੁਕਰਾਨਾ ਕਰਦਾ ਹਾਂ, ਜਿਹਨਾਂ ਨੇ ਹਰ ਸਮੇਂ ਸਾਡੀ ਮਾਨਸਿਕ ਅਗਵਾਈ ਕੀਤੀ ਹੈ ਅਤੇ ਸਾਡੀ ਸਭਾ ਨੂੰ ਪੰਥਕ ਪਿਆਰ ਦੇ ਸੂਤਰ ਵਿਚ ਪਰੋ ਕੇ ਰੱਖਣ ਲਈ ਚੇਤੰਨਤਾ ਬਖਸ਼ੀ ਹੈ। ਉਹਨਾਂ ਦੀ ਸਹਿਜ-ਸੁਭਾਅ ਰਹਿਨੁਮਾਈ ਸਾਡੇ ਲਈ ਬੇਹੱਦ ਲਾਹੇਵੰਦੀ ਰਹੀ ਹੈ। ਅਸੀਂ ਸਤਿਗੁਰੂ ਦੇ ਹਜੂਰ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਮਿਹਰ ਭਰੀ ਦੁਸ਼ਟੀ ਲੰਮੇ ਸਮੇਂ ਤੱਕ ਸਾਡਾ ਮਾਰਗ ਰੁਸ਼ਨਾਉਂਦੀ ਰਹੇ। ਮੈਂ, ਸਭਾ ਵਲੋਂ ਸਿੱਖ ਚੇਤਨਾ ਨੂੰ ਪ੍ਰਣਾਏ ਸ. ਅਵਤਾਰ ਸਿੰਘ ਮਿਸ਼ਨਰੀ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ। ਸ ਅਵਤਾਰ ਸਿੰਘ ਜੀ ਨੇ ਆਪਣੀ ਮਿਸ਼ਨਰੀ ਸਪਿਰਟ ਤਹਿਤ ਸਭਾ ਨੂੰ ਪੰਥਕ ਸਿਧਾਂਤਾਂ ਪ੍ਰਤੀ ਹਰ ਸਮੇਂ ਚੇਤੰਨ ਰੱਖਿਆ ਹੈ। ਉਹਨਾਂ ਨ ਸਭਾ ਅਤੇ ਪ੍ਰੋ. ਸਾਹਿਬ ਸਿੰਘ ਗੁਰਮਤ ਟਰੈਸਟ ਦਰਮਿਆਨ ਇਕ ਪੁਲ ਦਾ ਕੰਮ ਕਰ ਕੇ ਇਸ ਪੁਸਤਕ ਦੇ ਛਪਣ ਕਾਰਜ ਨੂੰ ਨੇੜਰੇ ਚਾੜਿਆ ਹੈ। ਸਤਿਗੁਰੂ ਉਹਨਾਂ ਨੂੰ ਹੋਰ ਸਮਰੱਥਾ ਬਖਸ਼ੋ।

ਭਾਈ ਪਿਆਰਾ ਸਿੰਘ ਮੋਰਾਂਵਾਲੀ ਦੀ ਅਗਵਾਈ ਵਿਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ। ਭਾਈ ਪਿਆਰਾ ਸਿੰਘ ਮੋਰਾਂਵਾਲੀ ਨੇ ਇਸ ਪੁਸਤਕ ਨੂੰ ਛਪਵਾਉਣ ਵਾਲੇ ਮੇਰੇ ਵਿਚਾਰ ਨੂੰ ਪ੍ਰਵਾਨਗੀ ਦੇ ਕੇ ਅਤੇ ਸਭਾ ਨੂੰ ਨਾਲ ਤੋਰ ਕੇ ਮੈਨੂੰ ਪੂਰੀ ਤਰਾਂ ਕ੍ਰਿਤਾਰਥ ਕਰ ਲਿਆ ਹੈ। ਉਹਨਾਂ ਤੋਂ ਇਲਾਵਾ ਸ੍ਰੀ ਤਰਸੇਮ ਲਾਲ, ਬਲਬੀਰ ਸਿੰਘ ਟਾਂਡਾ, ਬਿੱਕਰ ਸਿੰਘ ਟਾਕ, ਅਜੀਤ ਰਾਮ ਅਤੇ ਹਰਭਜਨ ਸਿੰਘ ਮੋਰਾਂਵਾਲੀ ਨੇ ਆਪਣੇ ਸੁਝਾਵਾਂ ਸਹਿਤ ਇਸ ਪੁਸਤਕ ਦੀ ਪ੍ਰਕਾਸ਼ਨਾ ਵਿਚ ਲੁੜੀਂਦਾ ਹਿੱਸਾ ਪਾਇਆ ਹੈ। ਮੈਂ ਇਹਨਾਂ ਸਾਰੇ ਵੀਰਾਂ ਦਾ ਰਿਣੀ ਹਾਂ।

ਪੁਸਤਕ ਦੇ ਖਰੜੇ ਨੂੰ ਸੁੰਦਰ ਗੁਰਮੁਖੀ ਅੱਖਰਾਂ ਵਿਚ ਟਾਇਪ ਕਰਨ ਦੀ ਜ਼ਿੰਮੇਵਾਰੀ ਸੁਰਿੰਦਰ ਸਿੰਘ ਨੇ ਬੜੀ ਸ਼ਰਧਾ ਅਤੇ ਪਿਆਰ ਨਾਲ ਨਿਭਾਈ ਹੈ। ਉਹਨਾਂ ਨੇ ਰਾਤਾਂ ਝਾਗ ਕੇ ਇਸ ਕੰਮ ਨੂੰ ਬੜੀ ਮਿਹਨਤ ਨਾਲ ਨੇਪਰੇ ਚਾੜਿਆ ਹੈ। ਮੈਂ ਸਭਾ ਵਲੋਂ ਸੁਰਿੰਦਰ ਸਿੰਘ ਦਾ ਬੇਹੱਦ ਧੰਨਵਾਦੀ ਹਾਂ।

ਪੰਥਕ ਵਿਦਵਾਨ ਡਾ. ਗੁਰਚਰਨ ਸਿੰਘ, ਡਾ. ਬਲਕਾਰ ਸਿੰਘ, ਡਾ. ਗੁਰਮੁਖ ਸਿੰਘ ਅਤੇ ਸ. ਰਣਜੀਤ ਸਿੰਘ ‘ਰਾਣਾ’ ਨੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਦਾ ਜੀਵਨ ਅਤੇ ਸ਼ਹੀਦੀ ਵਿਰਸੇ ਨਾਲ ਸਬੰਧਤ ਇਸ ਪੁਸਤਕ ਦੀ ਸਿਰਜਣਾ ਲਈ ਬੜੀ ਸੁਹਿਰਦ ਮਿਹਨਤ ਕੀਤੀ ਹੈ। ਡਾ. ਬਲਕਾਰ ਸਿੰਘ ਨੇ ਬਾਬਾ ਮੋਤੀ ਰਾਮ ਜੀ ਦੀ ਪੰਥਕ ਚੇਤਨਾ ਨੂੰ ਉਭਾਰਿਆ ਹੈ। ਡਾ. ਗੁਰਮੁਖ ਸਿੰਘ ਨੇ ਜੀਵਨ ਸਬੰਧੀ ਇਤਿਹਾਸਿਕ ਖੋਜ ਕਰ ਕੇ ਉਹਨਾਂ ਦੀ ਤਵਾਰੀਖੀ ਹਸਤੀ ਨੂੰ ਨਿਖਾਰਿਆ ਹੈ। ਸ. ਰਣਜੀਤ ਸਿੰਘ ‘ਰਾਣਾ’ ਨੇ ਬੜੀ ਮਿਹਨਤ ਨਾਲ ਕਾਵਿਮਈ ਸ਼ਹੀਦੀ ਪ੍ਰਸੰਗ ਦੀ ਸਿਰਜਣਾ ਦੁਆਰਾ ਬਾਬਾ ਮੋਤੀ ਰਾਮ ਜੀ ਨੂੰ ਲੋਕਨਾਇਕ ਬਣਾ ਕੇ ਪੇਸ਼ ਕੀਤਾ ਹੈ। ਮੈਂ ਸਮੁੱਚੇ ਕੈਸ਼ਪ ਰਾਜਪੂਤ ਭਾਈਚਾਰੇ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਵਲੋਂ ਇਹਨਾਂ ਤਿੰਨਾਂ ਵਿਦਵਾਨਾਂ ਦਾ ਸ਼ੁਕਰਗੁਜ਼ਾਰ ਹਾਂ। ਰਣਜੀਤ ਸਿੰਘ ‘ਰਾਣਾ’ ਨੇ ਕਰੜੀ ਘਾਲਣਾ ਨਾਲ ਪੂਰੀ ਪੁਸਤਕ ਦੀ ਵਿਉਂਤਬੰਦ ਸੰਪਾਦਨਾ ਕਰ ਕੇ ਇਸ ਨੂੰ ਖੂਬ ਸੁੰਦਰ ਬਣਾਇਆ ਹੈ। ਉਹਨਾਂ ਵਲੋਂ ਕੀਤੀ ਨਿਸ਼ਕਾਮ ਸੇਵਾ ਨੇ ਸਾਨੂੰ ਸਭ ਨੂੰ ਬੇਹੱਦ ਉਤਸ਼ਾਹਿਤ ਕੀਤਾ ਹੈ। ਆਸ ਹੈ, ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ’ ਸਤਿਗੁਰੂ ਦਾ ਓਟ-ਆਸਰਾ ਲੈ ਕੇ ਭਵਿੱਖ ਵਿਚ ਹੋਰ ਵੀ ਵੱਡੀਆਂ ਪੁਲਾਂਘਾਂ ਗੁਰਮਤ ਦੇ ਗਾਡੀ ਰਾਹ ‘ਤੇ ਪੁੱਟੇਗੀ। ਪੁਸਤਕ ਬਾਰੇ ਕੋਈ ਸੁਝਾਅ ਸਾਡੇ ਤੱਕ ਪੁੱਜਦਾ ਕੀਤਾ ਜਾਵੇਗਾ ਤਾਂ ਅਸੀਂ ਧੰਨਵਾਦੀ ਹੋਵਾਂਗੇ।

ਗੁਰੂ ਪੰਥ ਦਾ ਦਾਸਰਾ,

ਨਾਥ ਰਾਮ ਤਿੱਤਰੀਆ ਵਾਇਸ ਚੇਅਰਮੈਨ,

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ

 

ਭਾਈ ਮੋਤੀ ਰਾਮ ਮਹਿਰਾ, ਇਕ ਮਹਾਂਬਲੀ ਸੂਰਬੀਰ ਗੁਰਮੁਖ

ਡਾ: ਬਲਕਾਰ ਸਿੰਘ

ਕਿਸੇ ਵੀ ਧਰਮ ਨੂੰ ਜੋ ਆਸਰਾ ਸਿਧਾਂਤ ਤੋਂ ਮਿਲਦਾ ਹੈ ਉਸ ਤੋਂ ਵੀ ਵਧੇਰੇ ਆਸਰਾ ਸਿਧਾਂਤ ਦੇ ਅਮਲ ਵਿਚ ਪ੍ਰਗਟ ਹੋ ਜਾਣ ਨਾਲ ਪ੍ਰਾਪਤ ਹੁੰਦਾ ਹੈ। ਜਿਹੜੀਆਂ ਸ਼ਖਸੀਅਤਾਂ ਇਸ ਸੋਚ ਦੇ ਪ੍ਰਗਟਾਵੇ ਲਈ ਮਾਧਿਅਮ ਬਣਦੀਆਂ ਹਨ, ਉਨ੍ਹਾਂ ਨੂੰ ਇਤਿਹਾਸ ਦੇ ਖੂਬਸੂਰਤ ਪਾਤਰ ਪ੍ਰਵਾਨ ਕਰਕੇ, ਸਬੰਧਤ ਵਿਅਕਤੀ ਵਿਸ਼ੇਸ਼ ਦੇ ਵਾਰਸ ਫਖਰ ਕਰਦੇ ਆਏ ਹਨ। ਜਿਹੜੇ ਧਰਮਾਂ ਦਾ ਸਿਧਾਂਤ ਅਤੇ ਅਮਲ ਇਕਸੁਰ ਨਹੀਂ ਹੁੰਦਾ, ਉਨਾਂ ਦਾ ਸਮਾਜਿਕ ਪ੍ਰਭਾਵ ਘਟਦਾ ਘਟਦਾ ਬਿਲਕੁਲ ਹੀ ਖਤਮ ਹੋਣ ਤੱਕ ਚਲਾ ਜਾਂਦਾ ਹੈ। ਵਿਅਕਤੀ ਨੂੰ ਮਨ, ਬਚਨ ਅਤੇ ਕਰਮ ਦਾ ਧਨੀ ਹੋਣ ਦੀ ਸਿੱਖਿਆ ਹਰ ਧਰਮ ਨੇ ਦਿੱਤੀ ਹੋਈ ਹੈ, ਪਰ ਇਸ ਦਾ ਜੋ ਪ੍ਰਸੰਗ ਸਿੱਖ ਧਰਮ ਵਿਚ ਪ੍ਰਾਪਤ ਹੈ, ਉਹ ਬਾਕੀ ਧਰਮਾਂ ਨਾਲੋਂ ਨਿਰਾਲਾ ਹੈ। ਬਾਬਾ ਫਰੀਦ ਜੀ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਕੁਝ ਹੋਰ ਹੋਵੇ ਅਤੇ ਮੂੰਹ ਵਿਚ ਕੁਝ ਹੋਰ, ਉਹ ਕੱਚਾ ਹੈ:

ਦਿਲਹੁ ਮੁਹਬਤਿ ਜਿਨ ਸੇਈ ਸਚਿਆ॥

ਜਿਨ ਮਨਿ ਹੋਰੁ ਮੁਖਿ ਹੋਰ ਸਿ ਕਾਂਢੇ ਕਚਿਆ॥

ਇਸੇ ਲਈ ਧਰਮ ਨੂੰ ਸਿਧਾਂਤ ਅਤੇ ਰਹਿਤ ਦਾ ਇਕ ਸੁਰ ਹੋਣਾ, ਗਿਣਿਆ ਗਿਆ ਹੈ। ਸੋ ਕਿਸੇ ਵੀ ਧਰਮ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਉਹ ਅਜਿਹੀ ਸ਼ਖਸੀਅਤ ਦੀ ਸਿਰਜਣਾ ਕਰੇ, ਜਿਸ ਦੀ ਰੀਸ ਕਰਨ ਨੂੰ ਜੀ ਕਰੇ। ਲਿਖਤ ਵਿਚ ਸਾਰੇ ਧਰਮ ਇਸ ਪਾਬੰਦੀ ਨੂੰ ਮੰਨਦੇ ਹਨ ਪ੍ਰੰਤੂ ਅਮਲ ਵਿਚ ਜਿਹੜੇ ਧਰਮ ਇਸ ਦੀ ਪਾਬੰਦੀ ਦਾ ਸਬੂਤ ਦੇ ਦਿੰਦੇ ਹਨ, ਉਨ੍ਹਾਂ ਨੂੰ ਦੂਜੇ ਧਰਮਾਂ ਨਾਲੋਂ ਵੱਧ ਮਾਨਤਾ ਪ੍ਰਾਪਤ ਹੋ ਜਾਂਦੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਕਿਸੇ ਧਰਮ ਨੇ ਕਿਹੋ ਜਿਹੀ ਸ਼ਖਸੀਅਤ ਪੈਦਾ ਕੀਤੀ ਹੈ? ਸਿੱਖ ਧਰਮ ਦੀ ਇਕ ਰੀਸ ਕਰਨ ਯੋਗ ਸ਼ਖਸੀਅਤ ਭਾਈ ਮੋਤੀ ਰਾਮ ਮਹਿਰਾ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ। ਭਾਈ ਮੋਤੀ ਰਾਮ ਜੀ ਨੇ ਜੋ ਕਿਹਾ, ਉਹ ਹੰਢਾਇਆ ਵੀ ਸੀ।

ਜਿਵੇਂ ਕਿ ਮੋਤੀ ਰਾਮ ਦੇ ਬਾਰੇ ਪ੍ਰਸਿੱਧ ਵੀ ਹੈ ਅਤੇ ਉਨ੍ਹਾਂ ਦੇ ਨਾਮ ਤੋਂ ਵੀ ਪ੍ਰਗਟ ਹੋ ਜਾਂਦਾ ਹੈ ਕਿ ਉਹ ਅੰਮ੍ਰਿਤਧਾਰੀ ਸਿੱਖ ਨਹੀਂ ਸਨ। ਪਰ ਸਿੱਖ ਧਰਮ ਵਿਚ ਅਜਿਹੀ ਪ੍ਰੰਪਰਾ ਉਸ ਵੇਲੇ ਕਾਇਮ ਸੀ, ਜਿਹੜੀ ਅੰਮ੍ਰਿਤਧਾਰੀ ਨਾ ਹੋਣ ਦੇ ਬਾਵਜੂਦ ਵੀ ਗੁਰੂ ਘਰ ਦੇ ਅਨਿੰਨ-ਸੇਵਕ ਵਜੋਂ ਜਾਣੀ ਜਾਂਦੀ ਸੀ। ਦਸਮ ਪਾਤਸ਼ਾਹ ਹਜੂਰ ਤਕ ਦੇ ਸਮੇਂ ਵਿਚ ਇਹੋ ਜਿਹੇ ਸਿੱਖਾਂ ਦੀ ਗਿਣਤੀ ਬਹੁਤ ਵੱਧ ਸੀ। ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਭਾਈ ਘਨੱਈਆ ਜੀ ਅਤੇ ਭਾਈ ਨੰਦ ਲਾਲ ਜੀ ਉਨੇ ਹੀ ਸਤਿਕਾਰ ਦੇ ਪਾਤਰ ਸਨ, ਜਿੰਨੇ ਹੋਰ ਸਿੱਖ ਸਨ ਜਾਂ ਜਿੰਨੇ ਹੋਰ ਗੁਰੂ ਦੇ ਨਿਕਟਵਰਤੀ ਸਿੰਘ ਮੰਨੇ ਜਾਂਦੇ ਸਨ। ਇਸ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਮੋਤੀ ਰਾਮ ਜੀ ਨੂੰ ਗੁਰੂ ਦੇ ਪਿਆਰੇ ਸਿੱਖਾਂ ਵਜੋਂ ਪ੍ਰਗਟ ਕੀਤਾ ਜਾਣਾ ਠੀਕ ਹੋਵੇਗਾ। ਇਸ ਕਰਕੇ ਮੋਤੀ ਰਾਮ ਆਪਣੇ ਆਪ ਵਿਚ ਗੁਰੂ ਚੇਤਨਾ ਨਾਲ ਜੁੜੇ ਹੋਏ ਅਜਿਹੇ ਗੁਰਸਿੱਖ ਹੋ ਗੁਜਰੇ ਹਨ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿਚ ਬਹੁਤ ਸਤਿਕਾਰਯੋਗ ਸਥਾਨ ਪ੍ਰਾਪਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਬ੍ਰਾਹਮਣਵਾਦੀ ਵਰਣ ਵੰਡ ਅਨੁਸਾਰ ਮੋਤੀ ਰਾਮ ਜੀ ਪੰਜਾਬ ਦੀ ਉਸ ਸ਼੍ਰੇਣੀ ਨਾਲ ਸਬੰਧਤ ਸਨ, ਜਿਸ ਨੂੰ ਦਲਿਤ ਸੁਣੀ ਆਖਿਆ ਜਾਂਦਾ ਸੀ। ਦਲਿਤਾਂ ਨੂੰ ਸਿੱਖ ਧਰਮ ਵਿਚ ਮਾਨ ਅਤੇ ਰੁਤਬੇ ਪ੍ਰਾਪਤ ਹੋਏ ਹਨ, ਉਨ੍ਹਾਂ ਦਾ ਹੱਕਦਾਰ ਮੋਤੀ ਰਾਮ ਮਹਿਰਾ ਉਸ ਵੇਲੇ ਵੀ ਸੀ ਅਤੇ ਅੱਜ ਵੀ ਹੈ। ਸਿੱਖੀ ਵਿਚ ਰੰਗੀ ਹੋਈ ਦਲਿਤ ਚੇਤਨਾ ਦੀ ਉਤਮ ਉਦਾਹਰਣ ਭਾਈ ਮੋਤੀ ਰਾਮ ਮਹਿਰਾ, ਰਹਿੰਦੀ ਦੁਨੀਆਂ ਤੱਕ ਅਮਰ ਹੋ ਗਿਆ ਹੈ।

ਮੋਤੀ ਰਾਮ ਜੀ ਨੂੰ ਮੁਕਤ ਆਤਮਾ ਆਖਿਆ ਜਾ ਸਕਦਾ ਹੈ। ਮੁਕਤ ਆਤਮਾ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਨਿਰਮੂਲ ਭੈਅ, ਬ-ਲੋੜੀ ਅਤੇ ਉਲਾਰ ਭਾਵਨਾ ਦੀ ਗੁਲਾਮ ਨਹੀਂ ਹੁੰਦੀ। ਇਹ ਰੁਤਬਾ ਮੋਤੀ ਰਾਮ ਜੀ ਨੇ ਸੇਵਾ ਭਾਵਨਾ ਨਾਲ ਪੈਦਾ ਹੁੰਦੀ ਅਧਿਆਤਮਕਤਾ ਰਾਹੀਂ ਪ੍ਰਾਪਤ ਕੀਤਾ ਹੋਇਆ ਸੀ। ਮੁਕਤੀ ਦੇ ਬਹੁਤ ਸਾਰੇ ਸਾਧਨ ਧਰਮ ਚਿੰਤਨ ਵਿਚ ਪ੍ਰਾਪਤ ਹਨ, ਪ੍ਰੰਤੂ ਸਿੱਖ ਧਰਮ ਵਿਚ ਮੁਕਤੀ ਦਾ ਇਕ ਸਾਧਨ ਸੇਵਾ ਰਾਹੀਂ ਪੈਦਾ ਹੋਣ ਵਾਲੇ ਧਾਰਮਿਕ ਵਿਵਹਾਰ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ। ਭਾਈਚਾਰਕ ਪੱਧਰ ਤੇ ਇਸ ਬਰਾਦਰੀ ਦਾ ਇਕ ਪੱਖ ਸਮਾਜਿਕ ਸੇਵਾ ਵਜੋਂ ਵੀ ਜਾਣਿਆ ਜਾਂਦਾ ਹੈ, ਪਰ ਇਸ ਸੇਵਾ ਨੂੰ ਆਮ ਤੌਰ ‘ਤੇ ਮਜ਼ਦੂਰੀ ਵਜੋਂ ਵੀ ਲਿਆ ਜਾਂਦਾ ਹੈ। ਇਸ ਨਾਲ ਭਾਰਤੀ ਪ੍ਰੰਪਰਾ ਵਿਚ ਸੇਵਾ ਵਾਸਤੇ ਇਕ ਵਰਗ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਸੀ। ਜਾਤ-ਪਾਤ ਪ੍ਰਣਾਲੀ ਦੀਆਂ ਬਾਕੀ ਬਦਸੂਰਤੀਆਂ ਵਿਚ ਇਹ ਬਦਸੂਰਤੀ ਬਹੁਤ ਹੀ ਭਿਆਨਕ ਸੀ। ਮੋਤੀ ਰਾਮ ਜੀ ਦਾ ਪਰਿਵਾਰਕ ਪਿਛੋਕੜ ਅਜਿਹਾ ਹੈ, ਜਿਸ ਵਿਚ ਸੇਵਾ ਰਾਹੀਂ ਜੀਵਨ ਦੇ ਨਿਰਬਾਹ ਦੀ ਸਮਾਜਿਕ ਵਿਵਸਥਾ ਕਾਇਮ ਸੀ। ਇਹ ਸੇਵਾ ਜੋ ਉਨਾਂ ਨੂੰ ਵਿਰਸੇ ਵਿਚੋਂ ਪ੍ਰਾਪਤ ਹੋਈ ਸੀ, ਕਿਹੜੇ ਵੇਲੇ ਸਮਾਜਿਕ ਤੋਂ ਅਧਿਆਤਮਕ ਹੋ ਗਈ, ਇਤਿਹਾਸ ਇਸ ਬਾਰੇ ਚੁੱਪ ਹੈ, ਪਰ ਇਹ ਸਪਸ਼ਟ ਹੈ ਕਿ ਮੋਤੀ ਰਾਮ ਜੀ ਦੀ ਸੇਵਾ ਨੂੰ ਜਦੋਂ ਸਿੱਖੀ ਦਾ ਰੰਗ ਚੜਿਆ ਤਾਂ ਉਹ ਮਹਿਜ਼- ਮਜ਼ਦੂਰੀ ਦੀਆਂ ਹੱਦਾਂ ਨੂੰ ਛੜੱਪ ਕੇ ਸਿੱਖ ਸੇਵਾ ਦੇ ਪਵਿੱਤਰ ਘੇਰੇ ਵਿਚ ਪ੍ਰਵੇਸ਼ ਕਰ ਗਿਆ। ਇਸ ਦਾ ਸਬੂਤ ਇਸ ਤੋਂ ਮਿਲ ਜਾਂਦਾ ਹੈ ਕਿ ਮੋਤੀ ਰਾਮ ਜੀ ਸੂਬਾ-ਸਰਹਿੰਦ ਦੀ ਨੌਕਰੀ ਵਿਚ ਸਨ। ਉਨ੍ਹਾਂ ਨੂੰ ਮੁਗਲੀਆ ਤੌਰ- ਤਰੀਕੇ ਦੀ ਪਾਲਣਾ ਵੀ ਕਰਨੀ ਪੈਂਦੀ ਸੀ। ਸੌਂਪੀ ਹੋਈ ਜਿੰਮੇਵਾਰੀ ਨੂੰ ਦਿਆਨਤਦਾਰੀ ਤੇ ਹਲੀਮੀ ਨਾਲ ਨਿਭਾਉਣ ਦੇ ਨਾਲ-ਨਾਲ ਉਹ ਆਪਣੇ ਧਾਰਮਿਕ ਅਕੀਦੇ ਵਿਚ ਵੀ ਪੱਕੇ ਸਨ। ਉਨ੍ਹਾਂ ਦੀ ਗੁਰੂ-ਲਿਵ ਕਾਇਮ ਸੀ ਅਤੇ ਇਸ ਲਿਵ ਨੂੰ ਜਦੋਂ ਪ੍ਰਗਟ ਹੋਣ ਦਾ ਮੌਕਾ ਮਿਲਿਆ ਤਾਂ ਉਹ ਇਸ ਤਰਾਂ ਪ੍ਰਗਟ ਹੋ ਗਈ, ਜਿਵੇਂ ਬੀਜ ਵਿਚੋਂ ਕੁਦਰਤੀ ਤੌਰ ‘ਤੇ ਬਨਸਪਤੀ ਪੈਦਾ ਹੈ ਜਾਂਦੀ ਹੈ। ਇਸ ਕੁਦਰਤੀ ਵਰਤਾਰੇ ਨੂੰ ਸਿੱਖ ਧਰਮ ਵਿਚ ਪ੍ਰਵਾਨ ਕੀਤਾ ਹੋਇਆ ਹੈ। ਬੰਦੇ ਦਾ ਇਕ ਸਹਿਜ ਸੁਭਾ ਗੁਣ ਉਸ ਅੰਦਰ ਨਿਹਿਤ ਹੁੰਦਾ ਹੈ। ਜਦੋਂ ਉਹ ਪ੍ਰਗਟ ਹੁੰਦਾ ਹੈ ਤਾਂ ਉਸ ਦੇ ਪਿੱਛੇ ਮੁੜਨ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਪਰ ਜੇਕਰ ਮਿਹਰ ਹੋ ਜਾਵੇ ਤਾਂ ਇਹ ਕੰਮ ਹੋਰ ਵੀ ਸੌਖਾ ਹੋ ਜਾਂਦਾ ਹੈ। ਸਮਾਜਿਕ ਪੱਧਰ ‘ਤੇ ਸੇਵਾ ਦਾ ਮਾਰਗ ਬਹੁਤ ਕਠਿਨ ਹੈ। ਕਾਰਣ ਇਹ ਹੈ ਕਿ ਸੇਵਾ ਜੇ ਮਿਥੇ ਹੋਏ ਨਤੀਜਿਆਂ ਵਾਸਤੇ ਹੈ ਤਾਂ ਉਹ ਨਿਹਫਲ ਵੀ ਜਾ ਸਕਦੀ ਹੈ ਅਤੇ ਹਉਮੇ ਵੀ ਪੈਦਾ ਕਰ ਸਕਦੀ ਹੈ। ਮੋਤੀ ਰਾਮ ਜੀ ਨੂੰ ਇਸ ਕਠਿਨ ਮਾਰਗ ‘ਤੇ ਚੱਲਣ ਵਿਚ ਕੋਈ ਔਖ ਨਹੀਂ ਹੋਈ, ਕਿਉਂਕਿ ਉਨ੍ਹਾਂ ਨੇ ਆਪਣੀ ਮਰਜੀ ਨਾਲ ਇਹ ਮਾਰਗ ਚੁਣਿਆ ਹੋਇਆ ਸੀ। ਸੇਵਾ ਦੇ ਇਸ ਚਾਅ ਨੂੰ ਉਹ ਆਪਣੇ ਪ੍ਰਾਣਾਂ ਦੀ ਬਲੀ ਦੇ ਕੇ ਵੀ ਨਿਭਾ ਗਏ ਸਨ। ਬਾਣੀ ਵਿਚ ਇਸ ਦਾ ਜ਼ਿਕਰ ਮਿਲ ਜਾਂਦਾ ਹੈ ਕਿ ਮਨੁੱਖ ਜੇ ਵਕਤ ਪੈਣ ਤੇ ਵਕਤ ਦੀ ਸੰਭਾਲ ਨਾ ਕਰੇ ਜਾਂ ਵਕਤ ਦੇ ਮੁਤਾਬਿਕ ਵਿਵਹਾਰ ਕਰਨ ਦੀ ਸਮਰੱਥਾ ਨਾ ਵਿਖਾਵੇ ਤਾਂ ਉਸ ਨੂੰ ਮਨੁੱਖੀ ਜਾਮੇ ਵਿਚ ਹੋਣ ਦਾ ਉਹ ਫ਼ਖਰ ਹਾਸਲ ਨਹੀਂ ਹੁੰਦਾ, ਜਿਸ ਫ਼ਖਰ ਦਾ ਮਾਲਕ ਮੋਤੀ ਰਾਮ ਜੀ ਨੂੰ ਪ੍ਰਵਾਨ ਕੀਤਾ ਜਾ ਸਕਦਾ ਹੈ। ਗੁਰੂ ਹੁਕਮ ਦੇ ਇਸ ਪ੍ਰਗਟਾਵੇ ਦੀ ਸਮਰੱਥਾ “ਧਿਆਇ ਇਕ ਮਨਿ” ਰਾਹੀਂ ਪ੍ਰਾਪਤ ਹੁੰਦੀ ਹੈ। ਇਹੋ ਜਿਹੇ ਸੁਰਮੇ ਹੀ ਵਕਤ ਦੀ ਯੋਗ ਸੰਭਾਲ ਕਰ ਸਕਦੇ ਹਨ। ਇਸ ਵਿਚ ਲਾਹੇ ਟੋਟਿਆਂ ਵਿਚ ਉਲਝੀ ਮਾਨਸਿਕਤਾ ਸ਼ਾਮਿਲ ਨਹੀਂ ਹੋ ਸਕਦੀ। ਇਹਨਾਂ ਨੂੰ “ਗੋਤੇ ਖਾਹਿ ਨਾ ਨਿਕਲਹਿ” ਦੱਸਿਆ ਗਿਆ ਹੈ। ਧਰਮ ਵਿਚ ਉਹੀ ਸਮਾਂ ਸਫਲ ਮੰਨਿਆ ਗਿਆ ਹੈ, ਜਿਹੜਾ “ਅਠੀ ਭਉ ਹੋਇ” ਨਾਲ ਰੰਗਿਆ ਹੋਇਆ ਹੈ। ਇਸ ਵਿਧੀ ਰਾਹੀਂ ਭਾਈ ਮੋਤੀ ਰਾਮ ਜੀ ਨੂੰ ਸਮਝਣਾ ਸੌਖਾ ਹੋ ਸਕਦਾ ਹੈ

ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ। ।

ਸੇਈ ਪੂਰੇ ਸਾਹ ਵਖਤੇ ਉਪਰਿ ਲੜਿ ਮੁਏ।।

ਮੋਤੀ ਰਾਮ ਜੀ ਨੇ ਸ਼ਹੀਦੀ ਦੀ ਅਜਿਹੀ ਪ੍ਰੰਪਰਾ ਸ਼ੁਰੂ ਕੀਤੀ, ਜਿਸ ਦੀ ਸਿੱਖਿਆ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪੰਜਾਬ ਦੀ ਧਰਤੀ ਉੱਤੇ ਵਰਤ ਰਹੀ ਸੀ। ਭਾਰਤ ਦੀ ਧਰਤੀ ਦਾ ਇਹ ਟੁਕੜਾ ਗੁਰੂ ਨਿਹਮਤਾਂ ਨਾਲ 1469 ਤੋਂ 1708 ਤੱਕ ਦਸ ਗੁਰੂ ਸਾਹਿਬਾਨ ਵਲੋਂ ਨਿਵਾਜਿਆ ਗਿਆ ਸੀ। ਇਸ ਲੀਲ੍ਹਾ ਵਿਚ ਇਥੋਂ ਦੇ ਪ੍ਰਾਣੀ ਮਾਤਰ ਨੂੰ ਨਿਹਮਤਾਂ ਪ੍ਰਾਪਤ ਹੋਈਆਂ, ਉਹਨਾਂ ਦਾ ਸੁਤੇ ਪ੍ਰਕਾਸ਼ ਮੋਤੀ ਰਾਮ ਜੀ ਵਰਗੀਆਂ ਰੂਹਾਂ ਰਾਹੀਂ ਹੁੰਦਾ ਰਿਹਾ ਹੈ। ਜੇ ਨਮਕ ਖਾ ਕੇ ਗੰਗੂ ਵਾਂਗ ਹਰਾਮ ਕੀਤਾ ਜਾ ਸਕਦਾ ਹੈ ਤਾਂ ਗੁਰੂ ਲਿਵ ਦਾ ਕਰਜ ਮੰਤੀ ਰਾਮ ਜੀ ਵਲੋਂ ਨਿਭਾਈ ਸੇਵਾ ਵਾਂਗ ਉਤਾਰਿਆ ਵੀ ਜਾ ਸਕਦਾ ਹੈ। ਕਰਜ਼ ਉਤਾਰਨ ਦੀ ਜੋ ਪ੍ਰੰਪਰਾ ਇਉਂ ਕਾਇਮ ਹੋ ਗਈ ਹੈ, ਉਸੇ ਨੂੰ ਇਥੇ ਸ਼ਹੀਦੀ ਆਖਿਆ ਜਾ ਰਿਹਾ ਹੈ। ਸ਼ਹੀਦੀ ਦਾ ਜਿਹੜਾ ਸਿੱਖ ਰੰਗ ਮੋਤੀ ਰਾਮ ਜੀ ਦੀ ਕੁਰਬਾਨੀ ਰਾਹੀਂ ਉਭਰਿਆ ਹੈ, ਉਸ ਦੀ ਉਦਾਹਰਣ ਦੁਨੀਆਂ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਸਮੇਂ ਦੀ ਮੁਗਲੀਆ ਸਰਕਾਰ ਵਲੋਂ ਮੋਤੀ ਰਾਮ ਜੀ ਨੂੰ ਮਿਲ ਗਈ ਸੀ। ਇਹ ਮੋਤੀ ਰਾਮ ਜੀ ਦੇ ਧੰਨ-ਭਾਗ ਸਨ ਜਾਂ ਕੁਦਰਤ ਦਾ ਇਹ ਇਕ ਗਿਣਿਆ-ਮਿਥਿਆ ਇਮਤਿਹਾਨ ਸੀ। ਜਿਸ ਵਿਚੋਂ ਮੋਤੀ ਰਾਮ ਜੀ ਸੁਰਖਰੂ ਹੋ ਕੇ ਇਤਿਹਾਸ ਦਾ ਸੁਨਹਿਰੀ ਹਿੱਸਾ ਹੋ ਗਏ ਹਨ। ਕਿਸੇ ਨੂੰ ਚਿਤ ਚੇਤਾ ਵੀ ਨਹੀਂ ਹੋਣਾ ਕਿ ਮਾਹੀ ਗੁਰੂ ਨੇ ਆਪਣੇ ਸਿੱਖ ਨੂੰ ਸੁਰਖਰੂ ਹੋਣ ਦਾ ਅਵਸਰ ਬਖਸ਼ ਦਿੱਤਾ ਹੈ। ਇਤਿਹਾਸ ਇਹੋ ਜਿਹੇ ਕੋਮਲ ਪਲਾਂ ਦੀ ਦਾਸਤਾਨ ਤੋਂ ਮਹਿਰੂਮ ਰਹਿ ਜਾਂਦਾ ਹੈ, ਪਰ ਲੋਕ ਮਾਨਸਿਕਤਾ ਵਿਚ ਇਹੋ ਜਿਹੀ ਸੂਖਮਤਾ ਦੀ ਛਾਪ ਸਦਾ ਵਾਸਤੇ ਲੱਗ ਜਾਂਦੀ ਹੈ। ਇਸੇ ਕਰਕੇ ਕਿਹਾ ਜਾ ਸਕਦਾ ਹੈ ਕਿ ਸੇਵਾ ਦੇ ਜਿਸ ਮਾਰਗ ਨੂੰ ਮੋਤੀ ਰਾਮ ਜੀ ਨੇ ਸਬਰ ਸੰਤੋਖ ਨਾਲ ਤਹਿ ਕੀਤਾ, ਉਸ ਨੂੰ ਸੁਰਖਰੂ ਮਾਰਗ ਵੀ ਆਖਿਆ ਜਾ ਸਕਦਾ ਹੈ।

ਮੋਤੀ ਰਾਮ ਮਹਿਰਾ ਗੁਰੂ ਘਰ ਦੇ ਉਹਨਾਂ ਅਨਿਨ ਸੇਵਕਾਂ ਵਿਚੋਂ ਸਨ, ਜਿਹਨਾਂ ਨੇ ਆਪਣਾ ਪ੍ਰਗਟਾਵਾ ਆਪਣੇ ਕਰਮ ਰਾਹੀਂ ਤਾਂ ਕੀਤਾ ਪਰ ਆਪਣੇ ਦਾਹਵੇ ਨੂੰ ਨਿਮਰਤਾ ਦੇ ਘੇਰੇ ਵਿਚ ਹੀ ਰੱਖਿਆ। ਮੋਤੀ ਰਾਮ ਮਹਿਰਾ ਗੁਰੂ-ਸੂਰਤ ਦੇ ਘੇਰੇ ਵਿਚ ਜਨਮ ਤੋਂ ਨਹੀਂ, ਕਰਮ ਤੋਂ ਆਉਂਦੇ ਹਨ।ਉਨ੍ਹਾਂ ਨੇ ਚੇਤਨਾ ਦੀ ਪੰਧਰ ‘ਤੇ ਬੇਸ਼ੱਕ ਸਿੱਖ ਲਹਿਰ ਦਾ ਉਹ ਪੱਖ ਨਹੀਂ ਹੰਢਾਇਆ ਸੀ, ਜਿਹੜਾ 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਵਿਖੇ ਕਕਾਰ ਰੂਪ ਖਾਲਸਾ ਵਜੋਂ ਪ੍ਰਗਟ ਕਰ ਦਿੱਤਾ ਸੀ। ਪਰ ਗੁਰੂ ਸੂਰਤ ਦਾ ਖਾਲਸਾਈ ਰੂਪ ਪੰਜਾਬ ਅੰਦਰ ਕਿਸ ਤਰ੍ਹਾਂ ਪ੍ਰਵੇਸ਼ ਕਰ ਚੁੱਕਾ ਸੀ, ਇਸ ਦਾ ਅੰਦਾਜਾ ਮੋਤੀ ਰਾਮ ਮਹਿਰਾ ਦੀ ਸਿੱਖ ਮਾਨਸਿਕਤਾ ਤੋਂ ਲਾਇਆ ਜਾ ਸਕਦਾ ਹੈ। ਗੁਰੂ ਸਾਹਿਬ ਨੇ ਖਾਲਸਾਈ ਲਹਿਰ ਕਿਸੇ ਕਰਾਮਾਤ ਦੇ ਆਸਰੇ ਪ੍ਰਚੰਡ ਨਹੀਂ ਕੀਤੀ ਸੀ, ਸਗੋਂ ਮਾਨਵ ਮਾਨਸਿਕਤਾ ਦੇ ਵਿਕਾਸ ਦੀਆਂ ਉਹ ਸੰਭਾਵਨਾਵਾਂ ਸਾਹਮਣੇ ਲੈ ਆਂਦੀਆਂ ਸਨ, ਜਿਹੜੀਆਂ ਮਨੁੱਖ ਨੂੰ

ਸੰਪੂਰਨ ਬਣਾਉਣ ਵਿਚ ਹਿੱਸਾ ਪਾਉਂਦੀਆਂ ਹਨ। ਇਹ ਗੱਲਾਂ ਇਮਤਿਹਾਨ ਦੀ ਘੜੀ ਵਿਚ ਹੀ ਪ੍ਰਗਟ ਹੋ ਸਕਦੀਆਂ ਹਨ। ਮੋਤੀ ਰਾਮ ਆਪਣੇ ਵਿਵਹਾਰ ਨਾਲ ਜਿਸ ਬੁਲੰਦੀ ਨੂੰ ਪ੍ਰਾਪਤ ਕਰ ਗਿਆ ਸੀ, ਉਸ ਨੂੰ ਫਤਹਿਗੜ੍ਹ ਸਾਹਿਬ ਵਿਖੇ ਠੰਢੇ ਬੁਰਜ ਅਤੇ ਗੁਰਦੁਆਰਾ ਸਾਹਿਬ ਰਾਹੀਂ ਸਰਬ ਸਮਿਆਂ ਲਈ ਸੰਭਾਲ ਲਿਆ ਗਿਆ ਹੈ। ਉਸੇ ਦਾ ਵਿਖਿਆਨ ਇੱਥੇ ਕੀਤਾ ਜਾ ਰਿਹਾ ਹੈ।

ਮੋਤੀ ਰਾਮ ਮਹਿਰਾ ਦੀ ਜੀਵਨੀ ਦੇ ਨਾਲ ਇਹ ਪ੍ਰਗਟ ਹੋ ਜਾਂਦਾ ਹੈ ਕਿ ਵਿਅਕਤੀ ਜੇ ਜਨਮ ਤੋਂ ਸਿੱਖੀ ਵਿਚ ਪ੍ਰਵੇਸ਼ ਕਰ ਜਾਵੇ ਤਾਂ ਵੀ ਉਸ ਨੂੰ ਕਰਮ ਦੀ ਸਿੱਖੀ ਦਾ ਵਿਵਹਾਰਕ ਪ੍ਰਗਟਾਵਾ ਕਰਨਾ ਹੀ ਪਵੇਗਾ। ਬਾਬਾ ਫਰੀਦ ਜੀ ਦੇ ਹਵਾਲੇ ਨਾਲ ਜਿਵੇਂ ਕਿ ਪਿੱਛੇ ਦੱਸਿਆ ਹੈ ਕਿ ਜਿਹੜਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਉਹ ਕੱਚਾ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਧਾਰਮਿਕ ਲੱਗਣ ਅਤੇ ਧਾਰਮਿਕ ਹੋਣ ਵਿਚ ਫਰਕ ਹੈ। ਮਨੁੱਖੀ ਸੁਭਾਅ ਵਿਚ ਇਹ ਖਿਚਾਤਾਣ ਉਸ ਦੀ ਆਪਣੇ ਹਉਮੈ ਕਰਕੇ ਵੀ ਹੈ। ਗਰੰਟੀਸ਼ੁਦਾ ਉਤਸੁਕਤਾ ਕਰਕੇ ਵੀ ਆਉਂਦੀ ਹੈ। ਧਾਰਮਿਕ ਹੋ ਕੇ ਭਰਮਾਂ ਦਾ ਸ਼ਿਕਾਰ ਹੋਣ ਨਾਲ ਵੀ ਇਹ ਮਾਨਸਿਕਤਾ ਪੈਦਾ ਹੁੰਦੀ ਹੈ। ਇਹੋ ਜਿਹੀਆਂ ਗੋਲਾਂ ਦੇ ਸਤਾਏ ਹੋਏ ਧਾਰਮਿਕ ਇਨਸਾਨ ਜਿਸ ਤਰਾਂ ਬੁਜਦਿਲੀ ਭਰਿਆ ਜੀਵਨ ਜਿਉ ਰਹੇ ਸਨ, ਉਸ ਦਾ ਪ੍ਰਗਟਾਵਾ ਮੁਗਲੀਆ ਇਤਿਹਾਸ ਵਿਚ ਗੈਰ ਮੁਸਲਿਮ ਵਸੋਂ ਦੇ ਹਵਾਲੇ ਨਾਲ ਆਮ ਹੋ ਚੁੱਕਾ ਹੈ। ਬਾਣੀ ਵਿਚ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲਗਾਤਾਰ ਇਹ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਧਾਰਮਿਕ ਹੋਣ ਦਾ ਅਰਥ ਸਵੈਮਾਨ ਭਰਿਆ ਜੀਵਨ ਜਿਊਣ ਦੇ ਹੱਕ ਦੀ ਚੇਤਨਾ ਹੈ। ਇਹ ਸਿੱਖ ਚੇਤਨਾ ਮੋਤੀ ਰਾਮ ਮਹਿਰਾ ਅੰਦਰ ਪ੍ਰਵੇਸ ਕਰ ਚੁੱਕੀ ਸੀ ਅਤੇ ਉਹ ਗੁਰੂ ਸੁਰਤ ਨਾਲ ਜੋੜ ਕੇ ਆਪਣੇ ਵਿਵਹਾਰ ਨੂੰ ਸਿੱਖੀ ਰੰਗ ਵਾਲਾ ਬਣਾ ਚੁੱਕਾ ਸੀ। ਇਸ ਤਰਾਂ ਮੋਤੀ ਰਾਮ ਮਹਿਰਾ ਅਜਿਹੇ ਵਿਅਕਤੀ ਸਿੱਖ ਦਾ ਪ੍ਰਤੀਨਿਧ ਹੋ ਗਿਆ ਸੀ, ਜਿਹੜੇ ਗੁਰੂ ਖਾਲਸਾ ਪੰਥ ਵਿਚ ਸੁਤੇ ਹੀ ਪ੍ਰਵੇਸ਼ ਕਰ ਚੁੱਕੇ ਸਨ। ਇਸ ਦੇ ਨਾਲ ਇਹ ਸਥਾਪਿਤ ਹੋ ਜਾਂਦਾ ਹੈ ਕਿ ਪੰਜਾਬ ਸੁੱਤਾ ਵੀ ਅਤੇ ਜਾਗਦਾ ਵੀ ਗੁਰੂ ਦੇ ਨਾਂ ‘ਤੇ ਜਿਊਣ ਲੱਗ ਪਿਆ ਸੀ। ਇਸ ਤਰਾਂ ਪੰਜਾਬ ਦਾ ਇਹ ਦਲਿਤ ਵਰਗ, ਜਿਸ ਨੂੰ ਸਾਰੇ ਅਧਿਕਾਰਾਂ ਤੋਂ ਮਹਿਰੂਮ ਰੱਖਿਆ ਗਿਆ ਸੀ। ਆਪਣੀ ਪਰਚੰਡ ਚੇਤਨਾ ਨਾਲ ਗੁਰੂ ਦਾ ਸਿੱਖ ਕਹਾਉਣ ਦਾ ਫ਼ਖ਼ਰ ਹੰਢਾ ਰਿਹਾ ਸੀ। ਮਾਤਾ ਜੀ ਅਤੇ ਛੋਟੇ ਸਾਹਿਬਜਾਦੇ ਤਾਂ ਇਕ ਬਹਾਨਾ ਸਨ, ਗੁਰੂ ਦੇ ਸਿੱਖ ਭਾਈ ਮੋਤੀ ਰਾਮ ਨੂੰ ਗੁਰ-ਸੇਵਾ ਨਾਲ ਸੁਰਖਰੂ ਹੋਣ ਵਾਸਤੇ ਇਤਿਹਾਸ ਆਪਣੀ ਗਤੀ ਨਾਲ ਚਲਦਾ ਹੈ। ਪਰ ਕੁੱਝ ਪਾਤਰ ਇਤਿਹਾਸ ਵਿਚ ਪ੍ਰਵੇਸ਼ ਕਰਕੇ ਇਤਿਹਾਸਕ ਵਹਿਣ ਨੂੰ ਬਦਲ ਦੇਂਦੇ ਹਨ। ਇਨ੍ਹਾਂ ਪਾਤਰਾਂ ਦੀ ਕਿਰਤ ਕਮਾਈ ਰੀਸ ਕਰਨਯੋਗ ਲੀਹਾਂ ਪਾ ਜਾਂਦੀ ਹੈ। ਅਜਿਹੇ ਹੀ ਸਨ, ਭਾਈ ਮੋਤੀ ਰਾਮ ਮਹਿਰਾ। ਉਨ੍ਹਾਂ ਨੇ ਇਹ ਜੁਗਤਿ ਸਿੱਖ ਲਈ ਸੀ ਅਤੇ ਇਸ ਸਮਰੱਥਾ ਦੇ ਮਾਲਕ ਹੋ ਗਏ ਸਨ ਕਿ ਦੂਜਿਆਂ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਪਰ ਦੂਜੇ ਪਾਸੇ ਵਜੀਦ ਖਾਂ ਇਤਿਹਾਸਕ ਪਾਤਰ ਹੈ, ਪਰ ਅਜਿਹਾ ਵਿਅਕਤੀ ਹੈ, ਜਿਹੜਾ ਗੁਰਬਾਣੀ ਦੀ ਭਾਸ਼ਾ ਵਿਚ ਆਪਣੀ ਨਿੱਜੀ ਹਉਮੈ ਦੀ ਪੂਰਤੀ ਕਰਨ ਵਾਸਤੇ ਦੂਜੇ ਦੀ ਹਲੀਮੀ ਨੂੰ ਕੁਚਲਦਾ ਹੈ। ਇਸ ਬਾਰੇ ਬਾਣੀ ਵਿਚ ਦਿੱਤਾ ਹੋਇਆ ਹੈ ਕਿ “ਤਸਕਰ ਬੈਠੇ ਆਏ।” ਅਸਲ ਵਿਚ ਧਰਤੀ ਤਾਂ ਸਾਧ ਦੀ ਹੈ। ਸਾਧ ਵਰਗ ਨਹੀਂ, ਮਾਨਸਿਕਤਾ ਹੈ। ਜਦੋਂ ਸਾਧ ਦੀ ਧਰਤੀ ਉੱਤੇ ਲੁਟੇਰੇ (ਤਸਕਰ) ਕਾਬੂ ਪਾ ਲੈਣ ਤਾਂ ਸਥਿਤੀ ਨੇਕੀ ਅਤੇ ਬਦੀ ਦੀ ਜੰਗ ਵਾਲੀ ਨਿਕਲਦੀ ਹੈ। ਵਜੀਦ ਖਾਂ ਨੇ ਮੋਤੀ ਰਾਮ ਮਹਿਰਾ ਉੱਤੇ ਜ਼ੁਲਮ ਕੀਤਾ, ਕਿਉਂਕਿ ਉਹ ਜ਼ੁਲਮ ਦਾ ਪ੍ਰਤੀਨਿੱਧ ਹੋ ਗਿਆ ਸੀ। ਇਤਿਹਾਸ ਵਿਚ ਬਾਬਾ ਮੋਤੀ ਰਾਮ ਸਦਾ ਵਾਸਤੇ ਅਮਰ ਹੋ ਗਿਆ ਹੈ। ਵਜ਼ੀਦ ਖਾਂ ਅਤੇ ਮੋਤੀ ਰਾਮ ਇਤਿਹਾਸ ਵਿਚ ਮਾਲਕ ਅਤੇ ਮਹਿਕੂਮ ਦੀ ਥਾਂ ਬਦੀ ਅਤੇ ਨੇਕੀ ਦੀਆਂ ਪ੍ਰਤੀਨਿੱਧ ਧਿਰਾਂ ਹੋ ਗਈਆਂ ਹਨ। ਹਰਮਾਂ ਦੇ ਮਾਲਕ ਵਜ਼ੀਦ ਖਾਂ ਦਾ ਕੋਈ ਨਿਸ਼ਾਨ ਨਹੀਂ ਹੈ, ਪਰ ਫਤਹਿਗੜ੍ਹ ਸਾਹਿਬ ਦੀ ਧਰਤੀ ਉਤੇ ਭਾਈ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਗੁਰਦੁਆਰਾ ਕਾਇਮ ਹੈ। ਫ਼ਖ਼ਰ ਹੈ ਉਨ੍ਹਾਂ ਲੋਕਾਂ ਨੂੰ, ਜੋ ਕਿਸੇ ਨਾ ਕਿਸੇ ਤਰਾਂ ਉਸ ਦੀ ਵੰਸ਼ ਨਾਲ ਰਿਸ਼ਤਾ ਤਾਜ਼ਾ ਕਰ ਸਕਦੇ ਹਨ। ਮੋਤੀ ਰਾਮ ਜੀ ਸਾਰੇ ਬੰਧਨ ਤੋੜ ਕੇ ਸਿੱਖ ਹੋ ਗਏ ਸਨ ਅਤੇ ਆਪਣੀ ਵੰਸ਼ ਨੂੰ ਉਹ ਰਾਹ ਦੱਸ ਗਏ ਸਨ, ਜਿਸ ਉੱਤੇ ਚੱਲ ਕੇ ਸਿੱਖ ਹੋਇਆ ਜਾ ਸਕਦਾ ਹੈ। ਅੱਜ ਵਿਦੇਸ਼ਾਂ ਵਿਚ ਬੈਠੇ ਮਹਿਰਾ ਬਰਾਦਰੀ ਦੇ ਲੋਕ ਆਪਣੇ ਬਜ਼ੁਰਗ ਭਾਈ ਮੋਤੀ ਰਾਮ ਜੀ ਦੀ ਸਿੱਖੀ ਨੂੰ ਨਮੋ ਕਰਣ ਲਈ ਫਤਹਿਗੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਯਾਤਰਾ ਲਈ ਆਉਂਦੇ ਹਨ। ਇਹ ਕੀਰਤੀ ਦਾ ਫਲ ਹੈ, ਜਿਹੜਾ ਗੁਰੂ ਕਿਰਪਾ ਦਾ ਉੱਤਮ ਨਮੂਨਾ ਹੈ। ਇਹੀ ਉਹ ਸ਼ਹੀਦ ਹਨ, ਜਿਨ੍ਹਾਂ ਦੀਆਂ ਯਾਦਾਂ, ਕੌਮਾ ਦੀ ਸ਼ਾਨ ਹੋ ਜਾਂਦੀਆਂ ਹਨ। ਰੂਹ ਦਾ ਨਰੋਆਪਣ ਮੌਕਾ ਆਉਣ ਤੇ ਸਿਹਤਮੰਦ ਵਿਵਹਾਰ ਵਿਚ ਪ੍ਰਗਟ ਹੋ ਜਾਂਦਾ ਹੈ। ਭਾਈ ਮੋਤੀ ਰਾਮ ਜੀ ਆਪਣੀ ਕਿਰਤ ਕਮਾਈ ਨਾਲ ਗੁਰੂ ਮਿਹਰ ਦੇ ਪਾਤਰ ਹੋ ਗਏ ਸਨ ਅਤੇ ਸਿਹਤਮੰਦ ਜੀਵਨ ਜਿਉ ਰਹੇ ਸਨ। ਇਹੋ ਜਿਹੇ ਵਿਅਕਤੀ ਦੀ ਚੇਤਨਾ ਵਿਚ ਪ੍ਰਤਖ ਹੁੰਦਾ ਹੈ ਕਿ ਪਾਪ ਕਰਨਾ ਜੇ ਬੁਰਾ ਹੈ ਤਾਂ ਪਾਪੀ ਨੂੰ ਨਜ਼ਰ ਅੰਦਾਜ਼ ਕਰਨਾ ਵੀ ਉਨਾ ਹੀ ਬੁਰਾ ਹੈ। ਭਾਈ ਮੋਤੀ ਰਾਮ ਜੀ ਨੇ ਸੱਚ ਵਲੋਂ ਅੱਖਾਂ ਨਹੀਂ ਮੀਟੀਆਂ ਸਨ। ਚੇਤੰਨ ਹੁੰਦਿਆਂ ਚੁਪ ਰਹਿਣ ਦਾ ਸੰਤਾਪ ਭਾਰਤ ਨੇ ਬਹੁਤ ਭੋਗਿਆ ਸੀ। ਸਿੱਖ ਧਰਮ ਨੇ ਇਸ ਸਥਿਤੀ ਵਿਚੋਂ ਮਾਨਵਤਾ ਨੂੰ ਬਾਹਰ ਨਿਕਲਣ ਦਾ ਜੋ ਮਾਰਗ ਦੱਸਿਆ ਹੈ, ਉਸ ਦਾ ਅਮਲ ਹੀ ਸਿੱਖੀ ਹੈ। ਇਸ ਵਿਚੋਂ ਬਾਹਰ ਕੱਢਣ ਦੀ ਜਿਹੜੀ ਜੁਗਤ ਸਿੱਖ ਧਰਮ ਨੇ ਸਾਹਮਣੇ ਲਿਆਂਦੀ ਹੈ, ਉਸ ਦਾ ਪ੍ਰਤੀਨਿਧ ਭਾਈ ਮੋਤੀ ਰਾਮ ਮਹਿਰਾ ਨੂੰ ਮੰਨਿਆ ਜਾ ਸਕਦਾ ਹੈ।

ਧਰਮੀ ਹੋਣ ਦੀ ਨਿਸ਼ਾਨੀ ਵਰਤਮਾਨ ਵਿਚ ਬਾਣਾ ਹੋ ਗਈ ਹੈ। ਪਰ ਜਿਹੜੇ ਸਿੱਖ ਧਰਮ-ਚੇਤਨਾ ਤੋਂ ਵਾਕਫ ਹਨ ਉਨ੍ਹਾਂ ਨੂੰ ਪਤਾ ਹੈ ਕਿ ਬਾਣੀ ਬਿਨਾਂ ਬਾਣਾ ਕੋਈ ਅਰਥ ਨਹੀਂ ਰੱਖਦਾ। ਮੁਗਲੀਆ ਹਾਕਮ ਦੀ ਨੌਕਰੀ ਵਿਚ ਭਾਈ ਮੋਤੀ ਰਾਮ ਮਹਿਰਾ ਦੀ ਸਿੱਖ ਸਪਿਰਟ ਨੂੰ ਕੋਈ ਖੋਰਾ ਨਹੀਂ ਲੱਗਿਆ ਸੀ। ਉਸਦਾ ਸਿੱਖੀ ਚਾਅ, ਉਸਦੀ ਸਿੱਖੀ ਤੱਤਪਰਤਾ ਅਤੇ ਉਸ ਦੀ ਸਿੱਖੀ ਭਾਵਨਾ, ਇਸ ਗੱਲ ਦੀਆਂ ਸ਼ਾਹਦ ਹਨ ਕਿ ਉਸ ਨੇ ਸਿੱਖੀ ਨੂੰ ਸਮਾਜਿਕ ਮਾਹੌਲ ਵਿਚੋਂ ਗ੍ਰਹਿਣ ਕੀਤਾ ਸੀ ਅਤੇ ਜਿਹੜੇ ਮੁਕਤ ਸਰੋਕਾਰ ਗੁਰੂ ਚਿੰਤਨ ਨੇ ਸਾਹਮਣੇ ਲਿਆਂਦੇ ਸੀ ਉਨ੍ਹਾਂ ਨੂੰ ਆਪਣੇ ਵਿਵਹਾਰ ਰਾਹੀਂ ਪ੍ਰਗਟ ਕਰਨ ਦੀ ਸਮਰੱਥਾ ਦਾ ਭਾਈ ਮੋਤੀ ਰਾਮ ਮਾਲਕ ਹੋ ਗਿਆ ਸੀ। ਇਹ ਅਵਸਥਾ ਅਜਿਹੀ ਹੈ ਜਿਹੜੀ ਮਨੁੱਖ ਨੂੰ ਆਤਮ-ਸੰਤੁਸ਼ਟਤਾ ਪ੍ਰਦਾਨ ਕਰਦੀ ਹੈ। ਇਸ ਅਵਸਥਾ ਵਿਚ ਪ੍ਰਵੇਸ਼ ਕੀਤਾ ਹੋਇਆ ਮਨੁੱਖ ਥੁੜਾਂ ਤੋਂ, ਸੰਸਿਆਂ ਤੋਂ ਅਤੇ ਝੋਰਿਆਂ ਤੋਂ ਮੁਕਤ ਹੋ ਜਾਂਦਾ ਹੈ। ਇਸ ਨੂੰ ਬਾਣੀ ਵਿਚ ਇਸ ਤਰ੍ਹਾਂ ਦੱਸਿਆ ਗਿਆ ਹੈ:

“ਆਵਣ ਜਾਣ ਰਹਿਉ”

ਇਸ ਰੌਸ਼ਨੀ ਵਿਚ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਆਉਂਦਾ ਹੈ ਤਾਂ ਭਾਈ ਮੋਤੀ ਰਾਮ ਮਹਿਰਾ ਉਨ੍ਹਾਂ ਦੇ ਅੰਗਸੰਗ ਨਜ਼ਰ ਆਉਂਦੇ ਹਨ। ਧਰਤੀ ‘ਤੇ ਵਾਪਰਿਆ ਇਹ ਅਦਭੁੱਤ ਸ਼ਹੀਦੀ ਸਾਕਾ ਸਿੱਖ ਹੀ ਨਹੀਂ ਮਨੁੱਖੀ ਮਾਨਸਿਕਤਾ ਵਿਚ ਵੀ ਬਹੁਤ ਡੂੰਘਾ ਉਤਰ ਚੁੱਕਾ ਹੈ। ਇਸ ਸਥਿਤੀ ਵਿਚ ਭਾਈ ਮੋਤੀ ਰਾਮ ਮਹਿਰਾ ਇਕ ਪਾਸੇ ਲੁਕਿਆ ਹੋਇਆ ਬੜੀ ਦੇਰ ਤੋਂ ਖੜ੍ਹਾ ਨਜ਼ਰ ਆਉਂਦਾ ਹੈ। ਜਦੋਂ ਵੀ ਭਾਈ ਜੀ ਨੂੰ ਸਾਹਮਣੇ ਲਿਆਉਣ ਦੀ ਲੋੜ ਪੈਂਦੀ ਹੈ ਤਾਂ ਮੋਤੀ ਰਾਮ ਮਹਿਰਾ ਦੇ ਹਵਾਲੇ ਨਾਲ ਬਹੁਤ ਸਾਰੇ ਸਿੱਖੀ ਸਰੋਕਾਰ ਪ੍ਰਗਟ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ। ਇਹਨਾਂ ਸਰੋਕਾਰਾਂ ਵਿਚ ਭਾਈ ਮੋਤੀ ਰਾਮ ਉਸ ਸਿੱਖ ਸਮੂਹ ਦਾ ਹਿੱਸਾ ਹੈ, ਜਿਸ ਬਾਰੇ ਗੁਰਬਾਣੀ ਵਿਚ ਇਸ ਤਰਾਂ ਕਿਹਾ ਗਿਆ ਹੈ:-

“ਬਿਰਖੇ ਹੇਠ ਸਭ ਜੰਤ ਇਕਠੇ।”

ਜੰਤਾਂ ਨੂੰ ਜਾਂ ਆਮ ਮਨੁੱਖਤਾ ਲਈ ਖਤਰਾ ਉਸ ਵੇਲੇ ਪੈਦਾ ਹੁੰਦਾ ਹੈ ਜਦੋਂ ਮਨੁੱਖਾਂ ਵਿਚੋਂ ਹੀ ਇਕ ਮਨੁੱਖ ਲੋਟੂ ਜਾਂ ਜਾਲਮ ਹੋਣ ਦੀ ਆਧਾਰਮਿਕ ਹਰਕਤ ਕਰਦਾ ਹੈ। ਇਕ ਪਾਸੇ ਭਾਈ ਮੋਤੀ ਰਾਮ ਜੀ ਜੰਤਾਂ ਦੇ ਪ੍ਰਤੀਨਿਧ ਹਨ ਜੇ ਜਿਉਣ ਲਈ ਦੂਜੇ ਦਾ ਕੁਝ ਨਹੀਂ ਖੋਹਦੇ, ਸਗੋਂ ਦੂਜਿਆਂ ਨੂੰ ਆਪਣੇ ਵਾਂਗ ਜਿਊਣ ਦਾ ਅਵਸਰ ਦਿੰਦੇ ਹਨ। ਭਾਈ ਮੋਤੀ ਰਾਮ ਦਾ ਇਹ ਗੁਣ ਉਨ੍ਹਾਂ ਨੂੰ ਸਮੇਂ ਦੇ ਹਾਕਮ ਨਾਲੋਂ ਉੱਚਾ ਸਾਬਤ ਕਰਨ ਵਿਚ ਸਫਲ ਹੋ ਗਿਆ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਇਤਿਹਾਸ ਵਿਚ ਇਸ ਤਰ੍ਹਾਂ ਉਕਰਿਆ ਹੋਇਆ ਹੈ ਕਿ ਇਸ ਦੀ ਪੀੜਾ ਮੌਕਾ ਆਉਣ ਤੇ ਪਰਥਲ ਰੂਪ ਧਾਰਨ ਕਰ ਜਾਂਦੀ ਹੈ। ਇਤਿਹਾਸ ਨੇ ਇਸ ਪੀੜਾ ਵਿਚੋਂ ਉਹ ਪੱਖ ਅੱਖੋਂ ਉਹਲੇ ਕਰ ਰੱਖਿਆ ਹੈ, ਜਿਸਦੀ ਪ੍ਰਤੀਨਿਧਤਾ ਭਾਈ ਮੋਤੀ ਰਾਮ ਜੀ ਕਰਦੇ ਹਨ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜੀ ਹੋਈ ਪੀੜਾ ਦੇ ਵਹਾਅ ਵਿਚ ਇਸ ਸ਼ਹੀਦੀ ਨਾਲ ਜੁੜੇ ਹੋਰ ਮਹੱਤਵਪੂਰਨ ਪਹਿਲੂ ਅੱਖੋਂ ਓਹਲੇ ਹੋ ਗਏ ਹਨ। ਤੱਥਾਂ ਦਾ ਸੰਤੁਲਤ ਪ੍ਰਗਟਾਵਾ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਮਾਤਾ ਗੁਜਰੀ ਜੀ ਬਾਰੇ ਵੀ ਲੋਕ-ਗਾਥਾ ਵਿਚ ਐਨਾ ਕੁਝ ਅੰਕਿਤ ਨਹੀਂ ਹੈ, ਜਿੰਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਹੈ। ਮਾਤਾ ਜੀ ਨੂੰ ਸ਼ਹੀਦੀ ਦੇ ਸਰੋਤ ਵਜੋਂ ਪ੍ਰਗਟਾਏ ਜਾਣ ਦੀ ਲੋੜ ਹੈ। ਕਾਰਣ ਸਪਸ਼ਟ ਹੈ ਕਿ ਛੋਟੇ ਸਾਹਿਬਜਾਦੇ ਇਸ ਸ਼ਹੀਦੀ ਪ੍ਰਸੰਗ ਦੇ ਨਾਇਕ ਹਨ, ਪਰ ਨਾਇਕ ਨੂੰ ਨਾਇਕ ਪ੍ਰਗਟ ਕਰਨ ਨਾਲ ਹੋਰ ਪਾਤਰ ਵੀ ਜੁੜੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਮਾਤਾ ਜੀ ਨੂੰ ਛੱਡ ਕੇ ਭਾਈ ਮੋਤੀ ਰਾਮ ਜੀ ਮੁੱਖ ਪਾਤਰਾਂ ਵਿਚੋਂ ਗਿਣਿਆ ਜਾ ਸਕਦਾ ਹੈ। ਭਾਈ ਮੋਤੀ ਰਾਮ ਜੀ ਇਸ ਦ੍ਰਿਸ਼ਟੀ ਤੋਂ ਸ਼ਹੀਦੀ ਦੀ ਤਿਆਰੀ ਦੇ ਗਵਾਹ ਵੀ ਹਨ ਅਤੇ ਸਹਾਇਕ ਵੀ ਹਨ।

ਜਿਥੋਂ ਤੱਕ ਛੋਟੇ ਸਾਹਿਬਜਾਦਿਆਂ ਦਾ ਸਬੰਧ ਹੈ, ਉਹ ਗੁਰੂ-ਸੁਰਤ ਵਿਚ ਲੀਨ ਹੋਣ ਕਰਕੇ ਵੱਡੀ ਰੂਹ ਸਨ ਅਤੇ ਉਨ੍ਹਾਂ ਤੋਂ ਵੱਡੇ ਸਾਕਿਆਂ ਦੀ ਆਸ ਕੀਤੀ ਜਾ ਸਕਦੀ ਹੈ। ਪਰ ਗੁਰੂ ਦੇ ਸਾਧਾਰਨ ਸਿੱਖ ਭਾਈ ਮੋਤੀ ਰਾਮ ਜੀ ਤੋਂ ਇਸ ਕਿਸਮ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ, ਜਿਸ ਕਿਸਮ ਦਾ ਕਰਮ ਉਨ੍ਹਾਂ ਨੇ ਕਰਕੇ ਵਿਖਾ ਦਿੱਤਾ ਸੀ। ਕਾਰਣ ਇਹ ਹੈ ਕਿ ਉਹ ਮੁਗਲ ਸਲਤਨਤ ਦੇ ਮੁਲਾਜ਼ਮ ਸਨ। ਉਨ੍ਹਾਂ ਦੀ ਜਿੰਮੇਵਾਰੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਅੰਨ-ਪਾਣੀ ਛਕਾਉਣ ਤੇ ਲੱਗੀ ਹੋਈ ਸੀ। ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਜਿਸ ਕਿਸਮ ਦੀ ਅਧਿਆਤਮਿਕਤਾ ਦਾ ਪ੍ਰਪੱਕ ਪ੍ਰਗਟਾਵਾ ਉਨ੍ਹਾਂ ਨੇ ਕੀਤਾ ਹੈ, ਉਸ ਦੀ ਇਤਿਹਾਸ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਦੀ ਸ਼ਹੀਦੀ ਬਾਰੇ ਜੋ ਜ਼ਿਕਰ ਇਸ ਪੁਸਤਕ ਵਿਚ ਆਇਆ ਹੈ, ਉਸ ਨਾਲ ਭਾਈ ਮੋਤੀ ਰਾਮ ਜੀ ਨੂੰ ਸ਼ਰਧਾਂਜਲੀ ਤਾਂ ਪੇਸ਼ ਹੋ ਗਈ ਹੈ, ਪਰ ਉਨ੍ਹਾਂ ਦੀ ਕੀਰਤੀ ਦਾ ਕੋਮਲ ਵਿਖਿਆਨ ਅਜੇ ਵੀ ਰਹਿ ਗਿਆ ਹੈ। ਇਸ ਗੱਲ ਵਿਚ ਕੋਈ ਸ਼ੱਕ ਹੀ ਨਹੀਂ ਹੈ ਕਿ ਮੁਗਲਾਂ ਦਾ ਰਾਜਸੀ ਕਿਰਦਾਰ ਇਸ ਕਿਸਮ ਦਾ ਸੀ ਕਿ ਉਥੇ ਭਾਈ-ਭਾਈ ਨੂੰ ਨਹੀਂ ਬਖਸ਼ਦਾ ਸੀ ਅਤੇ ਪਿਉ-ਪੁੱਤਰ ਦੇ ਨਜ਼ਦੀਕੀ ਰਿਸ਼ਤੇ ਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ ਸੀ। ਇਸ ਹਾਲਤ ਵਿਚ ਸੂਬਾ ਸਰਹਿੰਦ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਨ੍ਹਾਂ ਨਾਲ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਆਤੰਕਤ ਕਰਕੇ ਉਨ੍ਹਾਂ ਨੂੰ ਵੱਡੀ ਪ੍ਰੰਪਰਾ ਤੋਂ ਡੁਲਾਉਣਾ ਚਾਹੁੰਦਾ ਸੀ, ਜਦੋਂ ਅਸਫਲ ਹੋ ਗਿਆ ਤਾਂ ਉਸਦਾ ਗੁੱਸਾ ਸਾਰਿਆਂ ‘ਤੇ ਵਰਤਣਾ ਜ਼ਰੂਰੀ ਸੀ। ਗੁੱਸੇ ਦੇ ਅਜਿਹੇ ਸ਼ਿਕਾਰ ਵਿਚ ਭਾਈ ਮੋਤੀ ਰਾਮ ਜੀ ਦਾ ਆਉਣਾ ਜ਼ਰੂਰੀ ਹੀ ਸੀ। ਛੋਟੇ ਸਾਹਿਬਜ਼ਾਦਿਆਂ ਨੇ ਨਿਰਸੰਦੇਹ ਹੀ ਸ਼ਹੀਦੀ ਦੀ ਗੁੜਤੀ ਲੈ ਕੇ ਸ਼ਹੀਦੀ ਦੇ ਮਾਰਗ ‘ਤੇ ਚੱਲਣ ਦੀਆਂ ਵੱਡੀਆਂ ਪਿਰਤਾਂ ਪਾਈਆਂ ਹਨ। ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਮੋਤੀ ਰਾਮ ਜੀ ਨੇ ਸਿੱਖ ਚਾਅ ਦੀ ਕੀਮਤ ਆਪਣੀ ਸ਼ਹਾਦਤ ਰਾਹੀਂ ਦੇ ਦਿੱਤੀ ਸੀ। ਇਸ ਨਾਲ ਇਹ ਨੁਕਤਾ ਸਥਾਪਤ ਹੋ ਜਾਂਦਾ ਹੈ ਕਿ ਭਾਈ ਮੋਤੀ ਰਾਮ ਜੀ ਸ਼ਹੀਦੀ ਦੀ ਪਾਹੁਲ ਦੇ ਧਾਰਨੀ ਸਨ ਅਤੇ ਉਨ੍ਹਾਂ ਨੇ ਇਸ ਪ੍ਰਥਾਇ ਵੱਡਾ ਯੋਗਦਾਨ ਪਾਇਆ ਸੀ।

ਉਸ ਸਮੇਂ ਦੇ ਹਾਲਾਤ ਇਹ ਗਵਾਹੀ ਭਰਦੇ ਹਨ ਕਿ ਮੁਗਲ ਸਲਤਨਤ ਦੇ ਖਿਲਾਫ ਜੇ ਕੋਈ ਕੁਤਾਹੀ ਕਰਦਾ ਸੀ ਤਾਂ ਉਸ ਨੂੰ ਭਾਰੀ ਸਜ਼ਾ ਦਿੱਤੀ ਜਾਂਦੀ ਸੀ। ਇਸ ਸਜ਼ਾ ਵਿਚ ਉਹ ਲੋਕ ਵੀ ਨਹੀਂ ਬਚੇ ਸਨ, ਜਿਨ੍ਹਾਂ ਨੇ ਹਾਲਾਤ ਵੱਸ ਗੁਰੂ ਘਰ ਦੀ ਸੇਵਾ ਕੀਤੀ ਸੀ।

ਮੋਤੀ ਰਾਮ ਮਹਿਰਾ ਵਿਚ ਜਿਹੜੀ ਸ਼ਕਤੀ ਪ੍ਰਗਟ ਹੋ ਗਈ ਹੈ, ਉਸ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਧਰਮ ਕੋਈ ਵਿਖਾਵੇ ਦੀ ਚੀਜ਼ ਨਹੀਂ ਹੈ, ਸਗੋਂ ਮਨੁੱਖ ਦੀ ਮਾਨਸਿਕਤਾ ਦਾ ਸੁੰਦਰ ਪ੍ਰਕਾਸ਼ਨ ਹੈ। ਮਨੁੱਖਤਾ ਦੀ ਸੇਵਾ ਨੂੰ ਜੇ ਧਰਮ ਦੀ ਧੁਜਾ ਨਾਲ ਬੰਨ੍ਹ ਦਿੱਤਾ ਜਾਵੇ ਤਾਂ ਧਰਮੀ ਮਾਨਸਿਕਤਾ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਇਤਿਹਾਸ ਵਿਚ ਅਜਿਹੇ ਧਾਰਮਿਕ ਪਾਤਰ ਵੀ ਬਹੁਤ ਹੋਏ ਹਨ, ਜਿਨ੍ਹਾਂ ਨੂੰ ਇਤਿਹਾਸ ਵਿਚ ਯੋਗ ਥਾਂ ਭਾਵੇਂ ਨਹੀਂ ਮਿਲੀ, ਪਰ ਇਤਿਹਾਸ ਦੀ ਸਿਰਜਣਾ ਵਿਚ ਅਜਿਹੇ ਪਾਤਰਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ, ਕਿਉਂਕਿ ਕੁਰਬਾਨੀਆਂ ਦੇ ਮਹਿਲ ਦੀ ਨੀਂਹ ਇਹੀ ਲੋਕ ਹੁੰਦੇ ਹਨ। ਭਾਈ ਮੋਤੀ ਰਾਮ ਜੀ ਉਨ੍ਹਾਂ ਵਿਚ ਸਨ ਜਿਹੜੇ ਮਨੁੱਖਤਾ ਲਈ ਕੁਰਬਾਨੀ ਦੇ ਅਵਸਰ ਤੇ ਮੌਤ ਦੀ ਅੱਖ ਵਿਚ ਅੱਖ ਪਾ ਕੇ ਵੇਖ ਸਕਣ ਦਾ ਹੌਂਸਲਾ ਕਰ ਸਕਦੇ ਹਨ। ਅਜਿਹੇ ਵਿਅਕਤੀ ਨੂੰ ਇਤਿਹਾਸਕ ਪ੍ਰਸੰਗ ਵਿਚ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਪੱਖੋਂ ਭਾਈ ਮੋਤੀ ਰਾਮ ਜੀ ਮਨੁੱਖਤਾ ਲਈ ਹੋਏ ਸ਼ਹੀਦ ਹਨ।

ਭਾਈ ਮੋਤੀ ਰਾਮ ਜੀ ਨੇ ਸੰਸਾਰ ਦੇ ਸਕਰਮਕ ਦਰਸ਼ਕ ਵਜੋਂ ਜੋ ਕੁਝ ਵੇਖਿਆ ਸੀ, ਉਸ ਦੇ ਬਿਖਮ ਪੱਖਾਂ ਨੂੰ ਅਨੰਦਮਈ ਅਧਿਆਤਮਕਤਾ ਵਿਚ ਤਬਦੀਲ ਕਰਨ ਦੀ ਸਮਰੱਥਾ ਦਾ ਪ੍ਰਗਟਾਵਾ ਵੀ ਉਨ੍ਹਾਂ ਨੇ ਕਰ ਲਿਆ ਸੀ। ਇਸ ਨਾਲ ਸਿੱਖ ਧਾਰਮਿਕ ਮਾਡਲ ਦੀ ਸਥਾਪਨਾ ਹੋ ਜਾਂਦੀ ਹੈ। ਇਹ ਸਥਾਪਨਾ ਨਿਰਸੰਦੇਹ ਸਿੱਖ ਧਾਰਮਿਕ ਮਾਡਲ ਨਾਲ ਜੁੜੀ ਹੋਈ ਹੈ। ਪਰ ਇਸ ਦੀ ਸਥਾਪਨਾ ਨਾਲ ਬਹੁਤ ਸਾਰੀਆਂ ਉਹ ਗੱਲਾਂ ਸਾਹਮਣੇ ਆ ਜਾਣੀਆਂ ਹਨ, ਜਿਹੜੀਆਂ ਸਰਬ ਸਮਿਆਂ ਵਾਸਤੇ ਮਨੁੱਖ ਦਾ ਮਾਰਗ-ਦਰਸਨ ਕਰਦੀਆਂ ਰਹਿੰਦੀਆਂ ਹਨ। ਇਹਨਾਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੋ ਸਕਦਾ ਹੈ:-

(ੳ) ਧਰਮ ਕਬੁੱਧ ਕਰਮ ਤੋਂ ਹਟਾਉਂਦਾ ਹੈ। ਕਬੁੱਧ ਕਰਮ ਤੋਂ ਹਟਾਉਣ ਦੀ ਇਕ ਵਿਧੀ ਧਰਮ ਨੇ ਪੇਸ਼ ਕੀਤੀ ਹੋਈ ਹੈ। ਸਿੱਖ ਧਰਮ ਵਿਚ ਇਹ ਵਿਧੀ ਦਸਮ ਪਾਤਸ਼ਾਹ ਹਜੂਰ ਨੇ ਜ਼ਫਰਨਾਮਾ ਵਿਚ ਸਪਸ਼ਟ ਕੀਤੀ ਹੋਈ ਹੈ, ਜੋ ਇਸ ਪ੍ਰਕਾਰ ਹੈ:

“ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ॥

ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ॥”

ਇਸ ਦਾ ਅਰਥ ਇਹ ਹੈ ਕਿ ਕਬੁੱਧ ਕਰਨ ਵਾਲਿਆਂ ਨੂੰ ਹਟਾਉਣ ਲਈ ਹਿੰਸਾ ਦੀ ਵਰਤੋਂ ਇਕ ਜੁਗਤ ਵਿਚ ਹੀ ਹੋਣੀ ਚਾਹੀਦੀ ਹੈ। ਜੁਗਤ ਇਹ ਹੈ ਕਿ ਕਬੁੱਧ ਕਰਨ ਵਾਲੇ ਨੂੰ ਸਬੁੱਧ ਹੋਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਮੌਕਾ ਦੇਣ ਲਈ ਇਕ ਚੇਤਨ ਪ੍ਰਵਾਹ ਚਲਾਏ ਜਾਣ ਦੀ ਲੋੜ ਹੈ। ਇਹ ਚੇਤੰਨ ਪ੍ਰਵਾਹ ਗੁਰੂ ਸਾਹਿਬਾਨ ਨੇ ਚਲਾਇਆ ਸੀ ਤੇ ਇਸੇ ਲੜੀ ਵਿਚ ਭਾਈ ਮੋਤੀ ਰਾਮ ਮਹਿਰਾ ਇਸ ਚੇਤੰਨ ਪਰਵਾਹ ਦੇ ਮਿਸ਼ਨਰੀ ਕਰਮੀਆਂ ਵਿਚੋਂ ਗਿਣੇ ਜਾ ਸਕਦੇ ਹਨ। ਪਰ ਇਹ ਵੀ ਸਪੱਸ਼ਟ ਹੈ ਕਿ ਜਦੋਂ ਪਾਣੀ ਸਿਰੋਂ ਲੰਘ ਜਾਵੇ ਤਾਂ ਕਬੁੱਧ ਕਰਨ ਵਾਲੇ ਸਬੁੱਧ ਹੋਣ ਦੀ ਕੋਸ਼ਿਸ਼ ਹੀ ਨਾ ਕਰਨ ਸਗੋਂ ਕਬੁੱਧਤਾ ਨੂੰ ਹੀ ਧਰਮ ਪਰਵਾਨ ਕਰ ਲੈਣ ਤਾਂ ਉਸ ਵੇਲੇ ਤਲਵਾਰ ਨੂੰ ਹੱਥ ਵਿਚ ਲੈਣਾ ਜਾਇਜ਼ ਹੋ ਜਾਂਦਾ ਹੈ। ਭਾਈ ਮੋਤੀ ਰਾਮ ਜੀ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕਾਰਜ ਨੇਪਰੇ ਚਾੜਿਆ ਸੀ। ਸੋ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਅਧਿਆਤਮਕ ਅਹਿੰਸਾ ਦਾ ਇਹ ਮਾਡਲ ਆਪਣੇ ਸੰਪੂਰਨ ਰੂਪ ਵਿਚ ਪ੍ਰਕਾਸ਼ਮਾਨ ਹੋ ਗਿਆ ਹੈ। ਭਾਈ ਮੋਤੀ ਰਾਮ ਜੀ ਦੀ ਇਸ ਵਿਚ ਮੁੱਖ ਭੂਮਿਕਾ ਹੈ

(ਅ) ਸ਼ਹੀਦ ਸਾਧਾਰਨ ਵਿਅਕਤੀ ਨਹੀਂ ਹੁੰਦਾ। ਸ਼ਹੀਦ ਨੂੰ ਮਹਾਂਬਲੀ ਵਜੋਂ ਪਰਵਾਨ ਕੀਤੇ ਜਾਣ ਦੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ। ਮਹਾਂਬਲੀ ਕੇਵਲ ਸੁੱਚੀ ਆਤਮਾ ਹੀ ਹੋ ਸਕਦੀ ਹੈ। ਇਸ ਸੁੱਚੀ ਆਤਮਾ ਦੇ ਪ੍ਰਕਾਸ਼ਮਾਨ ਹੋਣ ਲਈ ਸੁੱਚੀ ਕੁੱਖ ਦੀ ਲੋੜ ਪੈਂਦੀ ਹੈ। ਇਸ ਤਰਾਂ ਸ਼ਹੀਦ ਜਾਂ ਮਹਾਂਬਲੀ ਇਕੱਲਾ ਨਹੀਂ ਹੁੰਦਾ। ਸਗੋਂ ਇਕ ਪ੍ਰਸੰਗ ਵਿਚ ਪ੍ਰਗਟ ਹੁੰਦਾ ਹੈ। ਭਾਈ ਮੋਤੀ ਰਾਮ ਜੀ ਮਹਿਰਾ ਦੀ ਮਾਤਾ ਬਾਰੇ ਕੋਈ ਕੁਝ ਨਹੀਂ ਜਾਣਦਾ। ਪਰ ਉਸ ਕੁੱਖ ਨੂੰ ਨਮਸਕਾਰ ਅਤੇ ਸਤਿਕਾਰ ਦਿੱਤੇ ਜਾਣ ਦੀ ਲੋੜ ਹੈ, ਜਿਸ ਨੇ ਮੋਤੀ ਰਾਮ ਵਰਗੇ ਮਹਾਂਬਲੀ ਨੂੰ ਪੈਦਾ ਕੀਤਾ ਹੈ। ਮਹਾਂਬਲੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਮਿਲੇ ਹੋਏ ਮੌਕੇ ਦੀ ਯੋਗ ਵਰਤੋਂ ਮਹਾਂਬਲੀ ਆਪ ਹੀ ਕਰ ਲੈਂਦੇ ਹਨ। ਕਿਉਂਕਿ ਮਹਾਂਬਲੀ ਅੰਦਰ ਨਿਹਿਤ ਸਮਰਥਾ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ। ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ-ਨਾਲ ਭਾਈ ਮੋਤੀ ਰਾਮ ਜੀ ਮਹਿਰਾ ਨੂੰ ਵੀ ਅਮਰ ਹੋ ਗਏ ਕਿਹਾ ਜਾ ਸਕਦਾ ਹੈ। ਅਸਲ ਵਿਚ ਭਾਈ ਮੋਤੀ ਰਾਮ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲੋਂ ਨਿਖੇੜ ਕੇ ਹੀ ਨਹੀਂ ਵੇਖਿਆ ਜਾ ਸਕਦਾ।

(ੲ) ਹਰ ਘਟਨਾ ਦੇ ਬਹੁਤ ਸਾਰੇ ਅਣ-ਕਹੇ ਕਾਰਣ ਹੁੰਦੇ ਹਨ। ਇਹਨਾਂ ਕਾਰਣਾਂ ਨੂੰ ਇਤਿਹਾਸ ਕਈ ਵਾਰ ਰਿਕਾਰਡ ਨਹੀਂ ਕਰਦਾ। ਇਤਿਹਾਸ ਨੂੰ ਸ਼ਾਇਦ ਇਸ ਦੀ ਲੋੜ ਵੀ ਨਹੀਂ ਹੁੰਦੀ। ਪਰ ਇਤਿਹਾਸ ਸਿਰਜਣ ਵਾਲੀਆਂ ਕੌਮਾਂ ਨੂੰ ਇਹਨਾਂ ਅਣ-ਕਹੇ ਕਾਰਣਾਂ ਦੀ ਲੋੜ ਨਾਲ ਜੋੜਨਾ ਜ਼ਰੂਰੀ ਹੁੰਦਾ ਹੈ। ਭਾਈ ਮੋਤੀ ਰਾਮ ਜੀ ਰਾਹੀਂ ਬਹੁਤ ਸਾਰੇ ਅਣ-ਕਹੇ ਕਾਰਣ ਉਜਾਗਰ ਹੋ ਜਾਂਦੇ ਹਨ। ਇਨਾਂ ਕਾਰਣਾਂ ਨੂੰ ਲੈ ਕੇ ਹੀ ਇਸ ਪੁਸਤਕ ਵਿਚ ਵਿਸਤਾਰ ਦੇ ਦਿੱਤਾ ਗਿਆ ਹੈ।

(ਸ) ਲੋਕ ਮਾਨਸਿਕਤਾ ਵਿਚੋਂ ਜਿਹੜਾ ਪਾਤਰ ਕਿਰ ਜਾਵੇ, ਉਸ ਦੀ ਗੱਲ ਕਰਨੀ ਬਹੁਤ ਵਾਰੀ ਔਖੀ ਹੋ ਜਾਂਦੀ ਹੈ। ਲੋਕ ਮਾਨਸਿਕਤਾ ਦਾ ਸਮਕਾਲੀ ਲੇਖਕਾਂ ਨਾਲ ਬੜਾ ਸਬੰਧ ਹੁੰਦਾ ਹੈ। ਭਾਈ ਮੋਤੀ ਰਾਮ ਮਹਿਰਾ ਦੇ ਸਮਕਾਲੀ ਲੇਖਕਾਂ ਨੇ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ ਹੈ। ਪਰ ਇਸ ਦੇ ਬਾਵਜੂਦ ਭਾਈ ਮੋਤੀ ਰਾਮ ਜੀ ਆਪਣੀ ਕੌਮ ਦੀ ਮਾਨਸਿਕਤਾ ਵਿਚੋਂ ਕਿਰੇ ਨਹੀਂ ਹਨ। ਭਾਵਨਾ ਨੂੰ ਲੈ ਕੇ ਉਨ੍ਹਾਂ ਦੀ ਕਿਰਤ ਕਮਾਈ ਨੂੰ ਇਤਿਹਾਸ ਦਾ ਹਿੱਸਾ ਬਣਾਉਣ ਦਾ ਯਤਨ ਇਸ ਪੁਸਤਕ ਰਾਹੀਂ ਹੋ ਗਿਆ ਹੈ।

(ਹ) ਜਿਹੜੀ ਭਾਵਨਾ ਦੇ ਪ੍ਰਤੀਨਿੱਧ ਭਾਈ ਮੋਤੀ ਰਾਮ ਜੀ ਹਨ, ਉਸ ਦੀ ਜੜ ਨਿਰਸੰਦੇਹ ਗੁਰਬਾਣੀ ਵਿਚ ਹੈ ਅਤੇ ਸਿੱਖ ਇਤਿਹਾਸ ਵਿਚ ਹੈ। ਸਿੱਖ ਇਤਿਹਾਸ ਪੰਜਾਬ ਦੀ ਮਾਨਸਿਕਤਾ ਵਿਚ ਆਪਣੇ ਆਪ ਪਲਦਾ ਆ ਰਿਹਾ ਹੈ। ਇਸ ਦੇ ਅਲਿਖਤ ਪਹਿਲੂ ਬੜੇ ਬਲਵਾਨ ਹਨ ਅਤੇ ਇਨ੍ਹਾਂ ਅਲਿਖਤ ਪਹਿਲੂਆਂ ਦੇ ਪ੍ਰਤੀਨਿੱਧ ਭਾਈ ਮੋਤੀ ਰਾਮ ਜੀ ਮਹਿਰਾ ਹੋ ਗਏ ਹਨ। ਇਸ ਤਰ੍ਹਾਂ ਭਾਈ ਸਾਹਿਬ ਸਿੱਖੀ ਸ਼ਾਨ ਨੂੰ ਸਮਝਣ ਦਾ ਮਾਧਿਅਮ ਅਤੇ ਸਿੱਖ ਭਾਵਨਾ ਤੱਕ ਪਹੁੰਚਣ ਦਾ ਸ੍ਰੋਤ ਹੋ ਗਏ ਹਨ।

ਇਸ ਨਾਲ ਇਹ ਸਥਾਪਿਤ ਹੋ ਜਾਂਦਾ ਹੈ ਕਿ ਇਮਤਿਹਾਨ ਸਾਹਿਬਜਾਦਿਆਂ ਰਾਹੀਂ ਸਿੱਖ ਧਰਮ ਦਾ ਲਿਆ ਜਾ ਰਿਹਾ ਸੀ, ਉਸ ਦੇ ਬਲਵਾਨ ਪੇਖ ਭਾਈ ਮੋਤੀ ਰਾਮ ਜੀ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਆਤਮਾ ਸਿੱਖੀ ਦੀ ਲਾਟ ‘ਤੇ ਮੰਚ ਜਾਣ ਲਈ ਤਿਆਰ ਹੋ ਚੁੱਕੀ ਸੀ। ਉਹ ਪਤੰਗੇ ਵਾਂਗ ਆਪਣੀ ਪਿਆਰ ਖਿੱਚ ਨੂੰ ਤ੍ਰਿਪਤਾਉਣ ਲਈ ਸਾਹਿਬਜਾਦਿਆਂ ਕੋਲ ਗਏ ਸਨ. ਪਰ ਉਹ ਧਰਮ ਦੀ ਮੱਚੀ ਹੋਈ ਲਾਟ ਨੂੰ ਵੇਖ ਕੇ ਵਾਪਸ ਨਹੀਂ ਪਰਤੇ ਅਤੇ ਉਸ ਲਾਟ ਦਾ ਹਿੱਸਾ ਹੋ ਗਏ ਸਨ। ਪਤੰਗੇ ਦਾ ਪਹਿਰਾ ਲਾਟ ਦਾ ਹਿੱਸਾ ਹੋ ਜਾਣ ਵਿਚ ਹੀ ਹੈ, ਵਾਪਸ ਪਰਤ ਕੇ ਆਪਣੇ ਕੀਤੇ ਦਾ ਰੌਲਾ ਪਾਉਣ ਵਿਚ ਨਹੀਂ ਹੁੰਦਾ। ਭਾਈ ਮੋਤੀ ਰਾਮ ਜੀ ਨੇ ਉੱਚਾ ਬੋਲ ਨਹੀਂ ਬੋਲਿਆ, ਪਰ ਉਹ ਮੁਕ ਢੰਗ ਨਾਲ ਆਪਣੇ ਕਾਰਜ ਨਿਭਾਉਂਦੇ ਰਹੇ। ਕਾਰਜ ਨਿਭਾਉਂਦੇ ਹੋਏ ਜੋ ਕੀਮਤ ਦੇਣੀ ਪਈ ਉਹ ਖਿੜੇ ਮੱਥੇ ਦਿੱਤੀ। ਉਨਾਂ ਨੇ ਦਿੱਤਾ ਹੀ ਦਿੱਤਾ ਹੈ, ਲਿਆ ਕੁੱਝ ਵੀ ਨਹੀਂ। ਕੌਮ ਵਲੋਂ ਉਨ੍ਹਾਂ ਦੀ ਕੀਤੀ ਦਾ ਮੁੱਲ ਪਾਉਣ ਵਾਸਤੇ, ਇਸ ਪੁਸਤਕ ਰਾਹੀਂ ਸਰਧਾਂਜਲੀਨੁਮਾ ਤੱਥ-ਪ੍ਰਸਤੁਤੀ ਕੀਤੀ ਜਾ ਰਹੀ ਹੈ।

ਮੋਤੀ ਰਾਮ ਜੀ ਮਹਿਰਾ ਆਪਣੇ ਜਿਉਂਦੇ ਜੀਅ ਸਿੱਖ ਵਿਰਾਸਤ ਦੇ ਵਰਤਮਾਨ ਸਨ ਅਤੇ ਉਨ੍ਹਾਂ ਦੇ ਇਸ ਵਰਤਮਾਨ ਨੂੰ ਸਿੱਖ ਕੌਮ ਨੇ ਉਸ ਤਰ੍ਹਾਂ ਨਹੀਂ ਸੰਭਾਲਿਆ, ਜਿਸ ਤਰਾਂ ਸੰਭਾਲਿਆ ਜਾਣਾ ਚਾਹੀਦਾ ਸੀ। ਪਰ ਉਨ੍ਹਾਂ ਸਿੱਖੀ ਸਰੋਕਾਰਾਂ ਦੇ ਜਿਨ੍ਹਾਂ ਪਹਿਲੂਆਂ ਨੂੰ ਅਮਰ ਕੀਤਾ ਸੀ ਅਤੇ ਫਿਰ ਇਸ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦ ਹੋ ਗਏ ਸਨ, ਉਹ ਸਿੱਖੀ ਦਾ ਵਰਤਮਾਨ ਹੋ ਗਏ ਹਨ। ਹਰ ਸਿੱਖ ਨੇ ਸਿੱਖੀ ਦੇ ਸਨਮੁੱਖ ਭਾਈ ਮੋਤੀ ਰਾਮ ਵਾਂਗ ਹੀ ਹੋਣਾ ਹੈ। ਇਸੇ ਲਈ ਸਿੱਖ ਸਦਾ ਅਰਦਾਸ ਰਾਹੀਂ ਆਪਣੇ ਸ਼ਹੀਦਾਂ ਮੁਰੀਦਾਂ ਦਾ ਧਿਆਨ ਧਰਦਾ ਹੈ। ਸ਼ਹੀਦ ਜਦੋਂ ਭੂਤਕਾਲ ਦਾ ਹਿੱਸਾ ਹੋ ਜਾਂਦੇ ਹਨ ਤਾਂ ਸਿੱਖ ਧਾਰਮਿਕ ਹੋਣ ਦੀ ਥਾਂ ਪੂਜਨ ਹੋ ਜਾਂਦਾ ਹੈ। ਸ਼ਹੀਦ ਜੇ ਭਵਿੱਖ ਦੇ ਜਾਮਨ ਹੋ ਜਾਣ ਤਾਂ ਮਾਨਸਿਕਤਾ ਕਰਾਮਾਤੀ ਰੰਗ ਵਿਚ ਰੰਗੀ ਜਾਂਦੀ ਹੈ। ਸਿੱਖ ਨੇ ਸਿਧਾਂਤ ਨੂੰ ਅਮਲ ਵਿਚ ਢਾਲ ਕੇ ਭੂਤ ਅਤੇ ਭਵਿੱਖ ਨੂੰ ਵਰਤਮਾਨ ਵਜੋਂ ਪ੍ਰਗਟ ਕਰਨਾ ਹੈ। ਭਾਈ ਮੋਤੀ ਰਾਮ ਜੀ ਨੇ ਆਪਣੇ ਕਰਮ ਰਾਹੀਂ ਇਹ ਰੀਸ ਕਰਨਯੋਗ ਪਿਰਤ ਪਾ ਦਿੱਤੀ ਹੈ। ਉਨ੍ਹਾਂ ਦੇ ਸਾਰੇ ਕਾਰਨਾਮੇ ਭੂਤ ਅਤੇ ਭਵਿੱਖ ਦੀ ਕੈਦ ਵਿਚੋਂ ਨਿਕਲ ਕੇ ਵਰਤਮਾਨ ਦਾ ਬਿੰਬ ਹੋ ਗਏ ਹਨ। ਸੋ ਕਿਹਾ ਜਾ ਸਕਦਾ ਹੈ ਕਿ ਜਿਹੜਾ ਦੁੱਧ ਉਹ ਛੋਟੇ ਸਾਹਿਬਜ਼ਾਦਿਆਂ ਵਾਸਤੇ ਲੈ ਕੇ ਜਾਂਦੇ ਸਨ, ਉਹ ਉਸ ਜ਼ਹਿਰ ਨੂੰ ਖਤਮ ਕਰਨ ਵਾਸਤੇ ਸੀ, ਜਿਹੜਾ ਵਜ਼ੀਰ ਖਾਂ ਰਾਹੀਂ ਚੁਫੇਰੇ ਫੈਲਾਇਆ ਜਾ ਰਿਹਾ ਸੀ। ਭਾਈ ਮੋਤੀ ਰਾਮ ਜੀ ਆਤੰਕਿਤ ਮਾਹੌਲ ਵਿਚ ਵਿਚਰਦਿਆਂ ਵੀ ਨਿਰਭਉ ਹੀ ਰਹੇ। ਅਜਿਹੀ ਸਥਿਤੀ ਦੀ ਆਮ ਆਦਮੀ ਤੋਂ ਆਸ ਨਹੀਂ ਰੱਖੀ ਜਾ ਸਕਦੀ। ਭਾਈ ਮੋਤੀ ਰਾਮ ਜੀ ਨੇ ਆਪਣੀ ਸੁੱਚਮ ਦੀ ਕੀਮਤ ਕੋਹਲੂ ਵਿਚ ਪੀੜੇ ਜਾਣ ਰਾਹੀਂ ਦਿੱਤੀ। ਉਸ ਵੇਲੇ ਦੇ ਹਾਕਮਾਂ ਨੂੰ ਕੀ ਪਤਾ ਸੀ ਕਿ ਜਿਹੜੇ ਸਰੀਰ ਨੂੰ ਉਹ ਨਸ਼ਟ ਕਰਨ ਦਾ ਭਰਮ ਪਾਲ ਰਹੇ ਹਨ, ਉਹ ਸਰੀਰ ਤਾਂ ਬੜੀ ਦੇਰ ਪਹਿਲੋਂ ਤੋਂ ਆਤਮਾ ਦਾ ਹਿੱਸਾ ਹੋ ਚੁੱਕਾ ਹੈ। ਇਸੇ ਕਰਕੇ ਉਸ ਸਿੱਖ ਇਤਿਹਾਸ ਦੇ ਉਹ ਵਾਰਸ ਹੋ ਗਏ ਹਨ, ਜਿਨ੍ਹਾਂ ਦਾ ਜ਼ਿਕਰ “ਸਿੱਖੀ ਕੇਸਾਂ, ਸੁਆਸਾਂ ਨਾਲ ਨਿਭਾਈ” ਰਾਹੀਂ ਸਿੱਖ ਅਰਦਾਸ ਦਾ ਹਿੱਸਾ ਹੋ ਗਿਆ ਹੈ।

ਦਸਮ ਪਾਤਸ਼ਾਹ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਾਛੀਵਾੜੇ ਦੇ ਜੰਗਲਾਂ ਵਿਚ ਮਿਲੀ ਸੀ। ਸ਼ਹੀਦੀ ਦੀ ਖਬਰ ਦੇ ਨਾਲ ਮੋਤੀ ਰਾਮ ਜੀ ਦੀ ਸ਼ਹੀਦੀ ਦੀ ਖਬਰ ਵੀ ਮਿਲੀ ਹੋਵੇਗੀ। ਦਸਮ ਪਾਤਸ਼ਾਹ ਹਜੂਰ ਜਦੋਂ ਕਾਹੀ ਦੇ ਬੂਟੇ ਦੇ ਬਿੰਬ ਰਾਹੀਂ ਮੁਗਲੀਆ ਸਲਤਨਤ ਦਾ ਭਵਿੱਖ ਲਿਖ ਰਹੇ ਸਨ, ਉਸ ਵੇਲੇ ਉਨ੍ਹਾਂ ਦੀ ਆਤਮਾ ਵਿਚ ਭਾਈ ਮੋਤੀ ਰਾਮ ਜੀ, ਸਾਹਿਬਜ਼ਾਦਿਆਂ ਦੇ ਨਾਲ ਅਵੰਸ਼ ਖੜੇ ਹੋਣਗੇ। ਦਸਮ ਪਾਤਸ਼ਾਹ ਜੀ ਨੇ ਤਸਕਰਾਂ ਦੀ ਜੜ ਤੀਰ ਦੀ ਨੇਕ ਨਾਲ ਪੁੱਟ ਦਿੱਤੀ ਸੀ ਅਤੇ ਇਸ ਸਥਿਤੀ ਵਾਸਤੇ ਭਾਈ ਮੋਤੀ ਰਾਮ ਜੀ ਨੂੰ ਬਾਖੂਬੀ ਭੂਮਿਕਾ ਨਿਭਾ ਗਏ ਗੁਰਸਿੱਖ ਕਿਹਾ ਜਾ ਸਕਦਾ ਹੈ। ਗੁਰੂ ਸਨਮੁੱਖ ਹੋਣ ਦੀ ਇਹ ਸਥਿਤੀ ਬੜੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ।

ਨਤੀਜਾ ਇਹ ਨਿਕਲਦਾ ਹੈ ਕਿ ਜੜ ਨੂੰ ਸਮਰੱਥ ਹੀ ਪੁੱਟ ਸਕਦਾ ਹੈ। ਇਸ ਸਥਿਤੀ ਨੂੰ ਬਹਾਦਰੀ ਆਖਿਆ ਜਾ ਸਕਦਾ ਹੈ। ਜੇ ਅਸਮਰੱਥ ਇਹ ਕੰਮ ਕਰੇ ਤਾਂ ਇਹ ਜ਼ੁਲਮ ਕਹਾਏਗਾ। ਸਮਰੱਥ ਅਤੇ ਅਸਮਰੱਥ ਦਾ ਫਰਕ ਇਤਿਹਾਸ ਵਿਚ ਹੋ ਗਿਆ ਹੈ। ਸਮੇਂ ਦੇ ਬਾਦਸ਼ਾਹ ਸਮਰੱਥ ਲਗਦੇ ਹਨ, ਪਰ ਸਮਰੱਥ ਨਹੀਂ ਹਨ। ਸੋ ਜ਼ੁਲਮ ਦਾ ਪ੍ਰਤੀਨਿੱਧ ਹੋ ਗਏ ਹਨ। ਇਸ ਹਾਲਤ ਵਿਚ ਸਮਰੱਥ ਗੁਰੂ ਹੈ। ਸੋ ਗੁਰੂ ਕਰਾਮਾਤੀ ਸ਼ਕਤੀਆਂ ਦੇ ਰੂਪ ਵਿਚ ਨਹੀਂ ਵਿਚਰਦਾ, ਸਗੋਂ ਗੁਰੂ ਆਪਣੇ ਸਿੱਖਾਂ ਰਾਹੀਂ ਵਿਚਰਦਾ ਹੈ। ਭਾਈ ਮੋਤੀ ਰਾਮ ਜੀ ਰਾਹੀਂ ਗੁਰੂ ਜੀ ਵਿਚਰੇ ਅਤੇ ਜੋ ਭੂਮਿਕਾ ਮੋਤੀ ਰਾਮ ਜੀ ਨੇ ਨਿਭਾਈ, ਉਹ ਗੁਰਮੁਖ ਦੀ ਭੂਮਿਕਾ ਹੈ, ਸੂਰਬੀਰ ਦੀ ਭੂਮਿਕਾ ਹੈ, ਮਹਾਂਬਲੀ ਦੀ ਭੂਮਿਕਾ ਹੈ। ਇਹ ਭੂਤਕਾਲ ਵਿਚ ਵਾਪਰੀ ਘਟਨਾ ਹੈ, ਪਰ ਇਸ ਨੂੰ ਸਿੱਖ ਪ੍ਰਸੰਗ ਵਿਚ ਇਕ ਵਾਰੀ ਵਾਪਰੀ ਘਟਨਾ ਨਹੀਂ ਕਿਹਾ ਜਾ ਸਕਦਾ। ਨਾ ਹੀ ਇਸ ਘਟਨਾ ਨੂੰ ਇਕਹਿਰੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ। ਇਸ ਦਾ ਇਕ ਸੰਪੂਰਨ ਪ੍ਰਸੰਗ ਹੈ। ਸੰਪੂਰਨ ਪ੍ਰਸੰਗ ਇਸ ਘਟਨਾ ਦੇ ਵਰਤਮਾਨ ਨੂੰ ਸਥਾਪਿਤ ਕਰ ਦਿੰਦਾ ਹੈ। ਭੂਤ ਤੇ ਭਵਿੱਖ ਵਿਚ ਵਿਚਰਨ ਦਾ ਕੋਈ ਨਿਸਚਿਤ ਨਿਯਮ ਇੱਥੇ ਨਹੀਂ ਵਿਚਾਰਿਆ ਜਾ ਰਿਹਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਭੂਤ ਤੇ ਭਵਿੱਖ ਸੀਮਾ ਵਿਚ ਵਿਚਰਦੇ ਹਨ। ਪਰ ਭੂਤ ਅਤੇ ਭਵਿੱਖ ਦਾ ਵਰਤਮਾਨ ਹੀ ਅਸਲ ਪ੍ਰਤੀਤ ਹੁੰਦਾ ਹੈ। ਸਗੋਂ ਕਿਹਾ ਜਾ ਸਕਦਾ ਹੈ ਕਿ ਭੂਤ ਅਤੇ ਭਵਿੱਖ ਜੇ ਵਰਤਮਾਨ ਵਿਚ ਹੀ ਜੀਵਿਆ ਜਾਣਾ ਹੈ ਤਾਂ ਉਸਦੀ ਸਾਰਥਿਕਤਾ ਸਮਝੀ ਜਾ ਸਕਦੀ ਹੈ। ਭਾਈ ਮੋਤੀ ਰਾਮ ਜੀ ਦਾ ਭੂਤ ਕੋਈ ਨਹੀਂ ਸੀ। ਉਨ੍ਹਾਂ ਨੇ ਆਪਣੇ ਭਵਿੱਖ ਦੀ ਪਰਵਾਹ ਵੀ ਨਹੀਂ ਕੀਤੀ, ਪਰ ਉਨ੍ਹਾਂ ਦਾ ਵਰਤਮਾਨ ਇਸ ਵਿਚੋਂ ਹੀ ਸਥਾਪਿਤ ਹੋ ਗਿਆ ਸੀ। ਇਸ ਵਰਤਮਾਨ ਦੀ ਮਹਿਮਾ ਹੀ ਇੱਥੇ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਵਰਤਮਾਨ ਨੂੰ ਨਿਰੰਤਰਤਾ ਵਿਚ ਵੇਖਿਆ ਜਾਣਾ ਚਾਹੀਦਾ ਹੈ।

ਜਦੋਂ ਭਾਈ ਮੋਤੀ ਰਾਮ ਜੀ ਨਹੀਂ ਸਨ, ਪਰ ਉਨ੍ਹਾਂ ਦਾ ਵਰਤਮਾਨ ਵ ਬੰਦਾ ਸਿੰਘ ਬਹਾਦਰ ਹੋ ਗਏ ਸਨ। ਜਦੋਂ ਉਹ ਵੀ ਨਹੀਂ ਸਨ. ਭਾਈ ਮੋਤੀ ਰਾਮ ਜੀ ਦਾ ਵਰਤਮਾਨ ਵੱਡਾ ਤੇ ਛੋਟਾ ਘੱਲੂਘਾਰਾ ਹੋ ਗਿਆ ਸੀ। ਸਿੱਖਾਂ ਦਾ ਇਸ ਤਰਾਂ ਦਾ ਵਰਤਮਾਨ ਲਗਾਤਾਰ ਸਥਾਪਿਤ ਹੁੰਦਾ ਰਿਹਾ ਹੈ। ਭਾਈ ਮੇਰੀ ਰਾਮ ਜੀ ਦੇ ਜੀਵਨ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣਾ ਵਰਤਮਾਨ ਕਿਸ ਤਰਾਂ ਸਥਾਪਿਤ ਕਰਨਾ ਹੈ? ਵਰਤਮਾਨ ਦੀ ਸਥਾਪਤੀ ਗੁਰੂ- ਸੁਰਤ ਵਿਚ ਜਿਊਣ ਨਾਲ ਹੀ ਸੰਭਵ ਕੀਤੀ ਜਾ ਸਕਦੀ ਹੈ। ਗੁਰੂ ਲਿਵ ਨਾਲ ਜੁੜਨ ਨਾਲ ਸਿੱਖ ਆਪਣੀ ਵਿਅਕਤੀਗਤ ਹੈਸੀਅਤ ਦੀ ਪਰਵਾਹ ਕਰੋ ਬਿਨਾਂ ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣ ਲਈ ਬਚਨਬੰਧ ਹੋ ਜਾਂਦਾ ਹੈ। ਸਿੱਖ ਚਿੰਤਨ ਵਿਚ ਇਹ ਭਾਵਨਾ ਨਾਮ ਮਾਡਲ ਰਾਹੀਂ ਸਾਹਮਣੇ ਆਈ ਹੈ। ਗੁਰੂ ਖਾਲਸਾ ਪੰਥ ਦਾ ਅੰਗ ਹੋਇਆ ਸਿੰਘ ਅਨੰਦਪੁਰ ਦਾ ਵਾਸੀ ਹੋ ਕੇ, ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦਾ ਪੁੱਤਰ ਹੋ ਜਾਂਦਾ ਹੈ। ਅਜਿਹੇ ਹੀ ਸਨ ਭਾਈ ਮੋਤੀ ਰਾਮ ਜੀ ਅਤੇ ਆਪਣੀ ਸਮਕਾਲੀ ਸਿੱਖ ਮਾਨਸਿਕਤਾ ਦੇ ਉਹ ਪ੍ਰਤੀਨਿਧ ਹਨ। ਇਹ ਠੀਕ ਹੈ ਕਿ ਇਤਿਹਾਸ ਨੇ ਇਸ ਭਾਵਨਾ ਨੂੰ ਰਿਕਾਰਡ ਨਹੀਂ ਕੀਤਾ, ਪਰ ਇਸ ਦੀ ਨਿਸ਼ਾਨਦੇਹੀ ਸਿੱਖ ਮਾਨਸਿਕਤਾ ਵਿਚ ਕਿਸੇ ਵੇਲੇ ਵੀ ਲੱਭੀ ਜਾ ਸਕਦੀ ਹੈ। ਇਹੀ ਕੋਸ਼ਿਸ਼ ਇਸ ਪੁਸਤਕ ਰਾਹੀਂ ਕੀਤੀ ਜਾ ਰਹੀ ਹੈ। ਜਦੋਂ ਵੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਿਰ ਝੁਕਦਾ ਹੈ, ਉਹ ਸਿਰ ਭਾਈ ਮੋਤੀ ਰਾਮ ਜੀ ਅੱਗੇ ਵੀ ਝੁਕਦਾ ਹੈ। ਇਹ ਪਹਿਲੋਂ ਸਿਧਾਂਤਕ ਪੱਧਰ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਾਇਮ ਹੋ ਗਿਆ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣ ਵਾਲਾ ਵਿਅਕਤੀ ਉਨ੍ਹਾਂ ਸਾਰਿਆਂ ਸੰਤਾਂ, ਭਗਤਾਂ, ਬਾਣੀਕਾਰਾਂ ਅੱਗੇ ਸਿਰ ਝੁਕਾਉਂਦਾ ਹੈ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੋ ਗਏ ਹਨ। ਫਤਹਿਗ ਸਾਹਿਬ ਦੀ ਪਵਿੱਤਰਤਾ ਵਿਚ ਭਾਈ ਮੋਤੀ ਰਾਮ ਜੀ ਇਸੇ ਤਰ੍ਹਾਂ ਸ਼ਾਮਿਲ ਹਨ, ਜਿਸ ਤਰ੍ਹਾਂ ਦੀ ਵਿਧੀ ਵਿਚ ਸੰਤ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹਨ। ਉਨ੍ਹਾਂ ਅੱਗੇ ਸਿੱਖਾਂ ਦਾ ਸਿਰ ਸਦਾ ਝੁਕਦਾ ਰਿਹਾ ਹੈ ਤੇ ਝੁਕਦਾ ਰਹਿਣਾ ਹੈ। ਇਹ ਝੁਕੇ ਹੋਏ ਸਿਰ ਜਿਸ ਮਾਤਰਾ ਵਿਚ ਚੇਤੰਨ ਹੋਣ ਲੱਗਦੇ ਹਨ। ਉਸ ਮਾਤਰਾ ਵਿਚ ਹੀ, ਸਿੱਖਾਂ ਦਾ ਵਰਤਮਾਨ ਸਥਾਪਿਤ ਹੋ ਜਾਂਦਾ ਰਿਹਾ ਹੈ। ਮੈਨੂੰ ਇਸ ਗੱਲ ਦੀ ਆਸ ਹੈ ਕਿ ਤਿੱਤਰੀਆ ਟੈਕਸਟਾਈਲ ਦੇ ਮਾਲਕ ਨਾਥ ਰਾਮ ਤਿੱਤਰੀਆ ਬਰਮਿੰਘਮ (ਇੰਗਲੈਂਡ) ਵਿਚ ਬੈਠ ਕੇ ਵੀ ਆਪਣੀ ਸੁਰਤ ਵਿਚ, ਆਪਣੇ ਪੂਰਵਜ਼ ਭਾਈ ਮੋਤੀ ਰਾਮ ਜੀ ਦੀ ਯਾਦ ਨੂੰ ਕਾਇਮ ਰੱਖ ਰਹੇ ਹਨ। ਭਾਈ ਨਾਥ ਰਾਮ ਜੀ ਇਸ ਤਰਾਂ ਇਕ ਸਿੱਖ ਦੀ ਹੈਸੀਅਤ ਵਿਚ ਸਿੱਖੀ ਦੇ ਵਰਤਮਾਨ ਦੀ ਲੋੜ ਅਤੇ ਮਹਿਮਾਂ ਨੂੰ ਸਥਾਪਿਤ ਕਰਨ ਦਾ ਯਤਨ ਕਰ ਰਹੇ ਹਨ। ਇਹ ਯਤਨ ਤਿੱਤਰੀਆ ਪਰਿਵਾਰ ਦੀਆਂ ਰਗਾਂ ਵਿਚ ਦੌੜਦੇ ਉਸ ਖੂਨ ਕਰਕੇ ਵੀ ਹਨ, ਜਿਸਦੀ ਪੈੜ ਭਾਈ ਮੋਤੀ ਰਾਮ ਜੀ ਤੱਕ ਚਲੀ ਜਾਂਦੀ ਹੈ। ਇਹ ਯਤਨ ਉਸ ਚੇਤਨਾ ਕਰਕੇ ਵੀ ਹਨ ਜੋ ਅਜੇ ਤੱਕ ਨਾਥ ਰਾਮ ਨੇ ਸੰਭਾਲੀ ਹੋਈ ਹੈ। ਇਹ ਯਤਨ ਤਿੱਤਰੀਆ ਪਰਿਵਾਰ ਨੂੰ ਕਰਜ਼ ਮੁਕਤ ਹੋਣ ਦਾ ਬਲ ਬਖਸ਼ਣਗੇ। ਬਜ਼ੁਰਗਾਂ ਦੀ ਵਿਰਾਸਤ ਦਾ ਕਰਜ਼ਾ ਉਤਾਰਨ ਦਾ ਇਹ ਰਾਹ ਉਜਾਗਰ ਰਹਿਣਾ ਚਾਹੀਦਾ ਹੈ। ਭਾਈ ਪਿਆਰਾ ਸਿੰਘ ਮੋਰਾਂਵਾਲੀ, ਭਾਈ ਤਰਸੇਮ ਲਾਲ, ਬਲਬੀਰ ਸਿੰਘ ਟਾਂਡਾ, ਬਿੱਕਰ ਸਿੰਘ ਟਾਕ, ਭਾਈ ਅਵਤਾਰ ਸਿੰਘ ਮਿਸ਼ਨਰੀ, ਭਾਈ ਰਣਜੀਤ ਸਿੰਘ ਰਾਣਾ, ਡਾ. ਗੁਰਮੁਖ ਸਿੰਘ ਅਤੇ ਅਨੇਕਾਂ ਹੋਰ ਗੁਰਸਿੱਖ ਭਾਈ ਨਾਥ ਰਾਮ ਜੀ ਦੇ ਨਾਲ ਖੜ੍ਹੇ ਹੋ ਕੇ ਇਸ ਨੂੰ ਉਜਾਗਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਪਹਿਲਾਂ ਕੁਝ ਗੁਰਸਿੱਖਾਂ ਨੇ ਆਪਣੀ ਕਿਰਤ-ਕਮਾਈ ਵਿਚੋਂ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਥਾਪਤ ਕੀਤਾ ਸੀ ਅਤੇ ਹੁਣ ਇਸ ਪੁਸਤਕ ਦੇ ਨਿਰਮਾਣ ਵਾਸਤੇ ਯਤਨ ਕੀਤੇ ਹਨ। ਗੁਰੂ ਜੀ ਆਪ ਹੀ ਸਿੱਖਾਂ ਤੋਂ ਸੇਵਾ ਲੈਂਦੇ ਹਨ।

ਗੁਰੂ ਸੁਰਤ ਨਾਲ ਜੁੜੇ ਹੋਏ ਸਿੱਖਾਂ ਨੂੰ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਵਿਰਸੇ ਤੇ ਪਹਿਰਾ ਦੇਣ ਦੀ ਜਾਂਚ ਭਾਈ ਮੋਤੀ ਰਾਮ ਜੀ ਮਹਿਰਾ ਤੋਂ ਲੈਣ। ਇਸ ਪੁਸਤਕ ਵਿਚ ਆਏ ਵੇਰਵੇ ਇਸ ਵਾਸਤੇ ਸਹਾਇਕ ਹੋ ਸਕਦੇ ਹਨ। ਮਾੜੀਆਂ ਸਥਿਤੀਆਂ ਵਿਚ ਧਰਮ ਦੀ ਪਾਲਣਾ ਹੀ ਅਸਲ ਇਮਤਿਹਾਨ ਹੁੰਦੀ ਹੈ। ਭਾਈ ਮੋਤੀ ਰਾਮ ਦੇ ਸਮਕਾਲੀ ਹਾਲਾਤ ਅਜਿਹੇ ਸਨ, ਜਦੋਂ ਜਬਰੀ ਧਰਮ ਬਦਲੀ ਕੀਤਾ ਜਾਂਦਾ ਸੀ। ਧਰਮ ਬਦਲੀ ਦੇ ਜ਼ੁਲਮੀ ਪ੍ਰਸੰਗ ਦੀ ਦਾਸਤਾਨ ਇਤਿਹਾਸ ਦਾ ਹਿੱਸਾ ਹੋ ਗਈ ਹੈ। ਇਸ ਪੁਸਤਕ ਵਿਚ ਇਹ ਦਰਜ ਹੈ ਕਿ ਗਰੀਬ ਲੋਕਾਂ ਨੂੰ ਜਬਰੀ ਮੁਸਲਮਾਨ ਬਣਾ ਕੇ ਧਾਰਮਿਕ ਸੁਆਬ ਦੇ ਦਾਹਵੇਦਾਰ ਮੁਗਲ, ਸਿੱਖੀ ਨਾਲ ਲਗਾਤਾਰ ਟਕਰਾਉਣ ਵਿਚ ਸਨ। ਇਕ ਕਵੀ ਦਾ ਬਚਨ ਇਸ ਦੀ ਪੁਸ਼ਟੀ ਕਰ ਦਿੰਦਾ ਹੈ :-

“ਇਕ ਸੱਚਾ ਹਿੰਦੂ ਤਰਿ ਆਹੀ॥

ਤੁਰਕ ਜੋਰ ਤਿਹ ਜਨਮ ਵਟਾਹੀ॥

ਕੰਮੇ ਤੇ ਕੀਮਾ ਤਿਹ ਕੀਨਾ॥

ਤਿਸਹੀ ਕੇ ਗ੍ਰਿਹ ਵਾਸਾ ਲੀਨਾ॥

ਮੁਗਲੀਆ ਸਲਤਨਤ ਵਿਚ ਕਿਸ ਕਿਸਮ ਦੀ ਸਜ਼ਾ ਵਾਸਤੇ ਤਿਆਰ ਕਰਦੇ ਸੀ ਉਸ ਦਾ ਨਮੂਨਾ ਇਸ ਹਾਲਤ ਤੋਂ ਪਤਾ ਲੱਗ ਜਾਵੇਗਾ ਕਿ ਖੋਲ ਲਾਹ ਦੇਣੀ, ਕੋਹਲੂ ਵਿਚ ਪੀੜ ਦੇਣਾ, ਉਸ ਵੇਲੇ ਦੀਆਂ ਆਮ ਸਜ਼ਾਵਾਂ मठ।

“ਕਰਮੂ ਝੀਵਰ ਧਰਮ ਕਮਾਵਹਿ॥

ਤੁਰਕਨ ਕਊ ਵਹਿ ਮੂਲ ਨ ਭਾਵਹਿ॥

ਕੌਤਵਾਲ ਤਿਨ ਪਕੜ ਮੰਗਾਇਆ॥

ਰਾਜ ਕੋਪ ਕਾ ਸਬਕ ਸੁਨਾਇਆ॥

ਤੁਮਰੀ ਖਲੜੀ ਲਾਹੇਂਗੇ ਕਸਾਬ॥

ਕੁਟੰਬ ਤੁਮਾਰੋ ਜੋ ਬੇਹਿਸਾਬ॥

ਇਹ ਗੱਲਾਂ ਭਾਈ ਮੋਤੀ ਰਾਮ ਜੀ ਦੇ ਸਾਹਮਣੇ ਰੋਜ਼ ਵਾਪਰਦੀਆਂ ਸਨ। ਇਸਦੇ ਬਾਵਜੂਦ ਉਨ੍ਹਾਂ ਨੇ ਸਿੱਖੀ ਦੇ ਮਾਰਗ ਨੂੰ ਚੁਣਿਆ। ਵਰਤਮਾਨ ਵਿਚ ਇਸ ਵੰਗਾਰ ਦੇ ਸਨਮੁਖ ਹੋਣ ਦੀ ਲੋੜ ਹੈ। ਜੇ ਇਹ ਪ੍ਰੇਰਨਾ ਜਾਂ ਸੰਦੇਸ਼ਾ ਸਿੱਖੀ ਦੇ ਵਾਰਸਾਂ ਤੱਕ ਪਹੁੰਚ ਗਿਆ ਤਾਂ ਇਸ ਪੁਸਤਕ ਦੀ ਪ੍ਰਕਾਸ਼ਨਾ ਦਾ ਯਤਨ ਸਫਲ ਸਮਝਿਆ ਜਾਵੇਗਾ।

 

ਸਾਕਾ ਸਰਹੰਦ ਅਤੇ ਭਾਈ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਅਤੇ ਸ਼ਹੀਦੀ

ਡਾ: ਗੁਰਮੁਖ ਸਿੰਘ ਐਮ.ਏ., ਪੀ.ਐਚ.ਡੀ.

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਨਵਜਾਤੀ ਦੇ ਕਲਿਆਣ ਲਈ ਜੀਵਨ ਯਾਤਰਾ ਕਰਨ ਆਏ ਤੇ ਉਹਨਾਂ ਨੇ ਆਪਣੇ ਸਮਾਜ ਦੇ ਨਿਮਾਣੇ ਤੇ ਨਿਤਾਣੇ ਲੋਕਾਂ ਨੂੰ ਜਾਬਰ ਹਾਕਮਾਂ ਵਿਰੁੱਧ ਹਥਿਆਰਬੰਦ ਇਨਕਲਾਬ ਕਰਨ ਲਈ ਪ੍ਰੇਰਨਾ ਹੀ ਨਹੀਂ ਦਿੱਤੀ ਸਗੋਂ ਆਪ ਮੁਹਰੇ ਹੋ ਕੇ ਸੰਗ੍ਰਾਮ ਕੀਤਾ। ਆਪਣੇ ਪਿਤਾ ਜੀ ਹਿੰਦੂ ਧਰਮ ਖਾਤਰ ਵਾਰੇ। ਆਪਣੇ ਬਾਲ ਪਰਿਵਾਰ ਨੂੰ ਕੁਰਬਾਨ ਕੀਤਾ। ਸਿੱਖ ਸੇਵਕ ਪਿਆਰੇ ਵਾਰੇ ਤੇ ਅਖੀਰ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਜੀ ਨੂੰ ਪੰਜਾਬ ਭੇਜਿਆ ਕਿ ਜਾ ਕੇ ਸੰਗ੍ਰਾਮ ਕਰੋ ਤੇ ਜਾਲਿਮਾਂ ਅਤੇ ਜਾਬਰਾਂ ਦਾ ਨਾਸ ਕਰਕੇ ਲੋਕਾਂ ਨੂੰ ਸੁੱਖ ਪਹੁੰਚਾਓ।

Baba Moti Ram Mehra | ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

ਸਮਕਾਲੀ, ਨਿਕਟ ਸਮਕਾਲੀ ਤੇ ਬਾਅਦ ਵਾਲੇ ਲੇਖਕਾਂ ਨੇ ਸਾਹਿਬ ਦੀ ਜੀਵਨ ਕਥਾ ਨੂੰ ਲੋਕ ਸਿਮਰਤੀ ਵਿਚ ਸਦੀਵ ਕਾਲ ਲਈ ਜੀਵਤ ਰੱਖਣ ਲਈ ਉਹਨਾਂ ਦੀ ਜੀਵਨ ਗਾਥਾ ਲਿਖੀ। ਇਹਨਾਂ ਗ੍ਰੰਥਾਂ ਵਿਚ ਸਾਕਾ ਸਰਹੰਦ ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਬੜੇ ਵਿਸਤਾਰ ਤੇ ਸ਼ਰਧਾ ਨਾਲ ਲਿਖਿਆ ਗਿਆ ਹੈ। ਇਹਨਾਂ ਵਿਚ ਜਿਥੇ ਇਤਿਹਾਸਕ ਤੱਥ ਹਨ, ਉਥੇ ਲੋਕ ਮਾਨਸ ਵਿਚ ਜੀਵਤ ਇਸ ਕਥਾ ਦਾ ਰੂਪ ਵੀ ਅੰਕਿਤ ਕੀਤਾ ਮਿਲਦਾ ਹੈ। ਛੋਟੇ ਸਾਹਿਬਜ਼ਾਦਿਆਂ ਬਾਰੇ ਜਾਨਣ ਲਈ ਇਹਨਾਂ ਗ੍ਰੰਥਾਂ ਦਾ ਅਧਿਐਨ ਜ਼ਰੂਰੀ ਹੈ। ਪੁਰਾਣੇ ਸ੍ਰੋਤ ਗ੍ਰੰਥਾਂ ਵਿਚੋਂ ਸਬੰਧਿਤ ਟੂਕਾਂ ਪ੍ਰਸਤੁਤ ਕੀਤੀਆਂ ਜਾਂਦੀਆਂ ਹਨ ਤਾਂ ਕਿ ਇਸ ਕਥਾ ਰੂਪ ਨੂੰ ਸਿਆਣੇ ਤੇ ਸੂਝਵਾਨ ਸ਼ਰਧਾਲੂਆਂ ਦੇ ਮਨਾਂ ਵਿਚ ਮੁੜ ਸਾਕਾਰ ਕੀਤਾ ਜਾ ਸਕੇ।

ਭਾਈ ਕੇਸਰ ਸਿੰਘ ਛਿੱਬਰ ਗੁਰੂ ਘਰ ਦੇ ਨਿਕਟਵਰਤੀਆਂ ਵਿਚੋਂ ਸਨ ਜਿਹਨਾਂ ਨੇ ਆਪਣੇ ਪ੍ਰਸਿੱਧ ਗ੍ਰੰਥ ਵਿਚ ਇਸ ਸਾਕੇ ਬਾਰੇ ਲਿਖਿਆ ਹੈ। ਕੇਸਰ ਸਿੰਘ ਛਿੱਬਰ ਨੇ ਗੰਗੂ ਦਾ ਜ਼ਿਕਰ ਸ਼ਾਇਦ ਇਸ ਕਰਕੇ ਨਹੀਂ ਕੀਤਾ ਕਿ ਉਸ ਦਾ ਜਾਤ ਭਾਈ ਸੀ। ਇਸ ਲਈ ਉਸ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਤੁਰਕ ਰੰਘੜਾਂ ਤੋਂ ਕਰਵਾਈ ਹੈ ਜੋ ਠੀਕ ਨਹੀਂ ਹੈ। ਕਵੀ ਦੇ ਸ਼ਬਦ ਹਨ:-

ਦੁਇ ਸਾਹਿਬਜ਼ਾਦੇ ਨਿਕੜੇ ਨਾਲ ਗਏ।

ਰਥ ਵਿਚ ਮਾਤਾ ਜੀ ਦੇ ਨਾਲਿ ਦਾਦੀ ਜੀ ਸੁਤੇ ਪਏ।

ਸੋ ਰਥ ਰੰਘੜਾਂ ਤੁਰਕਾਂ ਨੂੰ ਹੱਥ ਆਇਆ।

ਉਹਨਾਂ ਤੁਰਕਾਂ ਰੱਥ ਸਿਰਹੰਦ ਪਕੜ ਪਹੁੰਚਾਇਆ।

ਨਵਾਬ ਵਜੀਰ ਖਾਂ ਪਾਸ ਪਕੜੇ ਗਏ।

ਸਿਰਹੰਦੀ ਜਾਇ ਦਾਦੀ ਪੋਤੇ ਤਿਨੇ ਕੈਦ ਪਏ।*

* ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ, ਚਰਨ ਦਸਵਾਂ/557-58 ਕੇਸਰ ਸਿੰਘ ਛਿੱਬਰ ਦਾ ਵਿਚਾਰ ਹੈ ਕਿ ਵਜੀਰਖਾਨ ਤਾਂ ਸਾਹਿਬਜ਼ਾਦਿਆਂ ਨੂੰ ਛੱਡਣਾ ਚਾਹੁੰਦਾ ਸੀ ਪਰ ਸੁੱਚਾਨੰਦ ਨੇ ਉਸਨੂੰ ਅਜਿਹਾ ਕਰਨੋਂ ਵਰਜਿਆ। ਇਹੀ ਕਾਰਨ ਹੈ ਕਿ ਸੁੱਚਾ ਨੰਦ ਨੂੰ ਮਹਾਂ ਨੀਚ ਆਖਦਾ ਹੈ। ਉਸਦੇ ਸ਼ਬਦ ग्ठ:-

ਅਗੇ ਸੋ ਸੁਨੋ ਮਾਤਾ ਗੁਜਰੀ

ਦੋਨੋਂ ਸਾਹਿਬਜ਼ਾਦੇ ਸਿਰਹੰਦ ਕੈ ਗਏ ਜੋਈ॥

ਨਵਾਬ ਵਜੀਰ ਖਾਂ ਨੇ ਛਡਣੇ ਚਾਏ।

ਸੁੱਚੇ ਪੁਰੀ ਨੇ ਚੁਗਲੀ ਕਰੁ ਦੋਨੋ ਮਰਿਤਾਏ।

ਸਤਿਵਾਰੀ ਮੁਹੁ ਫਿਟਕਾਰੁ ਕੇ ਨਾਉ ਝੂਠੇ ਦਾ ਲਈਐ॥

ਫਿਟੇ ਮੁਹੁ ਸੁਚੇ ਝੂਠੇ ਪੁਰੀ ਖਤਰੀ ਦਾ ਕਹੀਏ॥

ਨਉ ਸਾਲ ਅਵਸਥਾ ਜੋਰਾਵਰ ਸਿੰਘ ਜੀ ਭਏ ॥

ਸਾਢੇ ਸਤਿ ਸਾਲ ਅਵਸਥਾ ਫਤੇ ਸਿੰਘ ਜੀ ਲਏ।

ਜੋਰਾਵਰ ਸਿੰਘ ਜੀ ਦੇ ਪ੍ਰਾਨ ਖੰਡੇ ਨਾਲ ਬੰਗ ਛੁਟ ਗਏ।

ਅਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ॥

ਪੁਰੀ ਝੂਠੇ ਨੇ ਚੁਗਲੀ ਕਰ ਕੇ ਮਰਵਾਏ।

ਨਵਾਬ, ਵਜ਼ੀਰ ਖਾਂ ਛਡਣੇ ਸੇ ਲਾਇ।

ਓਹੁ ਪੁਰੀ ਸਾਹੀਆ ਦਾ ਕੁੜਮ ਆਹਾ।

ਹੋਰੁ ਵਖਰਾ ਵੈਰ ਕੋਈ ਨਾਹਾ।

ਹਿੰਦੂ ਹਿੰਦੂ ਦਾ ਪਕਾ ਵੈਰੀ ਹੋਵੈ।

ਤੁਰਕ ਤੁਰਕ ਤੋ ਸਿਰ ਦੇਣ ਉਠ ਖੜੋਵੇ।

ਫਿਟੇ ਮੁਹੁ ਭਕੂਏ ਤੇਰੇ ਕੀ ਹਥ ਆਇਆ।

ਮੁਹੁ ਕਾਲਾ ਤੇਰੇ ਸਮੇਤ ਕੁੜਮਾ ਸਤਿਗੁਰੂ ਕਰਾਇਆ।*

* 1. ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ ੧0/579-83

ਸੁੱਚਾਨੰਦ ਵਾਰ-ਵਾਰ ਵਜ਼ੀਰਖਾਨ ਨੂੰ ਉਕਸਾ ਕੇ ਸਾਹਿਬਜਾਦਿਆਂ ਨੂੰ ਕਤਲ ਕਰਨ ਦਾ ਹੁਕਮ ਦਵਾਉਂਦਾ ਹੈ। ਇਸ ਦਾ ਕਾਰਨ ਕੀ ਹੈ? ਇਸ ਬਾਰੇ ਇਤਿਹਾਸ ਗ੍ਰੰਥਾਂ ਵਿਚ ਜੁਆਬ ਹੈ ਕਿ ਉਸ ਦੀ ਸ਼ਾਹੀ ਖਤਰੀਆਂ ਨਾਲ ਕੁੜਮਾਚਾਰੀ ਸੀ। ਚੰਦੂ ਦੇ ਖਾਨਦਾਨ ਨਾਲ ਸਬੰਧ ਹੋਣ ਕਾਰਨ ਉਹ ਚੰਦੂ ਦੇ ਕਤਲ ਦਾ ਬਦਲਾ ਗੁਰੂ ਹਰਿ ਗੋਬਿੰਦ ਜੀ ਦੇ ਖਾਨਦਾਨ ਦੇ ਬਾਲਾਂ ਕੋਲੋਂ ਲੈਣਾ ਚਾਹੁੰਦਾ ਸੀ ਕਿਉਂਕਿ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਲਈ ਹਰ ਯਤਨ ਕੀਤਾ। ਸਤਿਗੁਰੂ ਨੂੰ ਤਸੀਹੇ ਦੇਣ ਵਾਲਿਆਂ ਵਿਚ ਉਹ ਆਪ ਸ਼ਾਮਿਲ ਸੀ ਕਿਉਂਕਿ ਉਸਦੀ ਲੜਕੀ ਦਾ ਸਾਕ ਗੁਰੂ ਸਾਹਿਬ ਨੇ ਨਹੀਂ ਲਿਆ ਸੀ। ਉਹ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਤੇ ਗੁਰੂ ਜੀ ਨੂੰ ਰਿਸ਼ਤਾ ਸਵੀਕਾਰ ਕਰਨ ਲਈ ਮਜ਼ਬੂਰ ਕਰਨ ਲਈ ਉਹ ਇਹ ਸਭ ਕੁਝ ਕਰਦਾ ਰਿਹਾ, ਪਰ ਸਤਿਗੁਰੂ ਸ਼ਹੀਦ ਹੋ ਗਏ। ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਦੀ ਬਾਦਸ਼ਾਹ ਨਾਲ ਸੁਲਾਹ ਹੋ ਗਈ ਤਾਂ ਉਹਨਾਂ ਨੇ ਚੰਦੂ ਨੂੰ ਉਸ ਪਾਸੋਂ ਮੰਗ ਲਿਆ ਜੋ ਗੁਰੂ ਜੀ ਦੇ ਕਾਤਲਾਂ ਵਿਚੋਂ ਸੀ। ਫਿਰ ਉਸ ਨੂੰ ਕੁੱਤੇ ਦੀ ਮੌਤ ਮਾਰਿਆ। ਸੁੱਚਾ ਨੰਦ ਇਹ ਬਦਲਾ ਲੈਣ ਲਈ ਵਜੀਰਖਾਨ ਨੂੰ ਕੁਕਰਮ ਕਰਨ ਲਈ ਪ੍ਰੇਰਨਾ ਦਿੰਦਾ ਰਿਹਾ ਤੇ ਆਖਰ ਕਾਮਯਾਬ ਹੋ ਗਿਆ।

ਸੈਨਾਪਤੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ ਜਿਸ ਨੇ ਸ੍ਰੀ ਗੁਰ ਸੋਭਾ ਗ੍ਰੰਥ ਵਿਚ ਗੁਰੂ ਸਾਹਿਬ ਦੀ ਜੀਵਨ ਕਥਾ ਨੂੰ ਬੜੀ ਸ਼ਰਧਾ ਨਾਲ ਲਿਖਿਆ। ਇਹ ਵੀ ਸਾਕੇ ਦਾ ਸਮਕਾਲੀ ਸੀ। ਸੈਨਾਪਤੀ ਨੇ ਛੋਟੇ ਸਾਹਿਬਜ਼ਾਦਿਆਂ ਬਾਰੇ ਬੜਾ ਹੀ ਸੰਖਿਪਤ ਪਰ ਭਾਵਪੂਰਤ ਜ਼ਿਕਰ ਕੀਤਾ ਹੈ। ਕਵੀ ਅਨੁਸਾਰ ਜਦੋਂ ਵਜ਼ੀਰ ਖਾਂ ਦੇ ਦਰਬਾਰ ਵਿਚ ਜੋਰਾਵਰ ਸਿੰਘ ਨੇ ਸਖਤ ਜੁਆਬ ਦਿੱਤੇ ਤਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੇ ਜਾਨ ਦੇ ਦਿੱਤੀ ਪਰ ਧਰਮ ਨਹੀਂ ਛੱਡਿਆ। ਕਵੀ ਦੇ ਸ਼ਬਦ ਹਨ:-

ਧੰਨਿ ਧੰਨਿ ਗੁਰਦੇਵ ਸੁਤ ਤਨ ਕੋ ਲੋਭ ਨ ਕੀਨ॥

ਧਰਮ ਰਾਖ ਕਲ ਮੋ ਗਏ ਦਾਦੇ ਸੋ ਜਸ ਲੀਨ॥*

* (ਗੰਡਾ ਸਿੰਘ (ਡਾ.) ਸ੍ਰੀ ਗੁਰੂ ਸੋਭਾ, ਪੰਨੇ-83-84.

ਕੋਇਰ ਸਿੰਘ ਨੇ ਗੁਰ ਬਿਲਾਸ ਪਾਤਸ਼ਾਹੀ ੧੦ਵੀਂ ਦੀ ਰਚਨਾ 1751 ਵਿਚ ਕੀਤੀ। ਇਹ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਦੇਣ ਵਾਲਾ ਅਧਿਕਾਰਿਤ ਗ੍ਰੰਥ ਹੈ। ਇਸ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਅਤੇ ਸਾਕਾ ਸਰਹੰਦ ਬਾਰੇ ਕਾਫੀ ਵਿਸਤਾਰ ਨਾਲ ਲਿਖਿਆ ਹੈ। ਕਵੀ ਜੀ ਅਨੁਸਾਰ, ਜਦੋਂ ਨਵਾਬ ਨੇ ਇਹਨਾਂ ਬਾਲਾਂ ਦੇ ਦਰਸ਼ਨ ਕੀਤੇ ਤਾਂ ਵਿਚਾਰਿਆ ਇਹ ਮਾਰਨਯੋਗ ਨਹੀਂ ਹਨ। ਇਹਨਾਂ ਨੂੰ ਇਸ ਧਰਮ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਪਰ ਉਸਦੇ ਸਲਾਹਕਾਰ ਇਹ ਚਾਹੁੰਦੇ ਹਨ। ਕਿ ਇਹਨਾਂ ਨੂੰ ਕਤਲ ਕਰਨਾ ਚਾਹੀਦਾ ਹੈ। ਉਹ ਇਹ ਵੀ ਚਾਹੁੰਦੇ ਹਨ ਕਿ ਇਹਨਾਂ ਬਾਲਾਂ ਨੂੰ ਮੁਸਲਮਾਨ ਬਣਾ ਕੇ ਸਿੱਖ ਲਹਿਰ ਨੂੰ ਪੂਰੀ ਜ਼ੋਰ ਨਾਲ ਸੱਟ ਮਾਰੀ ਜਾਵੇ। ਇਸ ਲਈ ਉਹ ਹਰ ਪ੍ਰਕਾਰ ਦੇ ਲਾਲਚ ਦਿੰਦੇ ਹਨ ਕਿ ਹਰ ਪ੍ਰਕਾਰ ਦੇ ਦੁਨਿਆਵੀ ਸੁੱਖ ਦਿੱਤੇ ਜਾਣਗੇ, ਇਹ ਸਾਹਿਬਜਾਦੇ ਅਜਿਹੀ ਪੇਸ਼ਕਸ਼ ਨੂੰ ਧਿਕਾਰਦੇ ਹਨ। ਇਸ ਕਾਰਨ ਉਹਨਾਂ ਨੂੰ ਬੜੇ ਕਸ਼ਟ ਦਿੱਤੇ ਜਾਂਦੇ ਹਨ ਜਿਸ ਨੂੰ ਦੇਖ ਕੇ ਲੋਕ ਵਿਰਲਾਪ ਕਰਦੇ ਹਨ। ਉਹਨਾਂ ਨੂੰ ਵਾਰ-ਵਾਰ ਇਸਲਾਮ ਧਰਮ ਧਾਰਨ ਕਰਨ ਜਾਂ ਮੌਤ ਪਰਵਾਨ ਕਰਨ ਲਈ ਆਖਿਆ ਜਾਂਦਾ ਹੈ ਤਾਂ ਸਾਹਿਬਜ਼ਾਦੇ ਮੌਤ ਲਈ ਹੀ ਹਾਂ ਕਰਦੇ ਹਨ। ਉਹ ਕਾਜੀ ਨਾਲ ਪੂਰੀ ਜਿਰਹ ਕਰਦੇ ਹਨ ਤੇ ਆਪਣੇ ਧਰਮ ਨੂੰ ਕਾਇਮ ਰੱਖਣ ਦੀ ਗੱਲ ਕਹਿੰਦੇ ਹਨ। ਸੁੱਚਾ ਨੰਦ ਇਹਨਾਂ ਬਾਲਾਂ ਨੂੰ ਸ਼ਹੀਦ ਕਰਨ ਲਈ ਆਖਦਾ ਹੈ। ਆਖਰ ਉਹਨਾਂ ਨੂੰ ਕੰਧਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਇਸ ਬਾਰੇ ਕਵੀ ਜੀ ਨੇ ਲਿਖਿਆ ਹੈ:

ਸਵੈਯਾ। ਕੇਸਰੀ ਅੰਗ ਪੌਸ਼ਾਕ ਮਹਾਬਰ,

ਮੂਰਤ ਪੇਖ ਕਹੈ ਇਹੁ ਬਾਨੀ।

ਮਾਰਨ ਜੋਗ ਸੁ ਬਾਲਕ ਨਾਹਿਨ,

ਦੀਨ ਲਿਆਵਨ ਮਾਹਿ ਬਖਾਨੀ।

ਭੂਪ ਬਖਾਨਤ ਹੈ ਅਸ ਭਾਤਕ,

ਕੋਈ ਕਹੇ ਬਸ ਯਾ ਕਰ ਠਾਨੀ।

ਕੋਈ ਬਿਖੇ ਤਨ, ਕੋਈ ਕਹੇ ਅੰਨ,

ਦੇਹਿ ਇਨੈ ਨਹਿ ਯਾ ਕਰ ਹਾਨੀ। ੪੭॥(੨੩੨)

ਚੌਪਈ: ਜਿਮ ਲੂਟੇ ਇਨ ਦੇਸ ਹਮਾਰੇ।

ਇਹ ਹੀ ਦੁਖ ਦੇਵਹਿ ਯਾ ਭਾਰੇ।

ਜੇ ਕਰ ਲਿਖਾ ਸਾਹ ਕਾ ਆਵੈ।

ਨਹਿ ਛੋਡੇ ਯਹਿ ਬਾਤ ਸੁਨਾਵੈ॥ (੨੩੪)

ਦੀਨ ਮਾਹਿ ਲਯਾਵੈਂ ਯੋਂ ਕਹੇਂ।

ਬਾਨੀ ਪੁਨਿ ਬਾਲਕ ਕੋ ਕਹੈਂ।

ਤੁਮੈ ਸਾਹ ਕੋ ਮੇਲ ਕਰਾਵੈਂ।

ਬਹੁ ਦੇਸਨ ਕੋ ਰਾਜ ਦਿਵਾਵੈਂ॥ (੨੩੪)

ਪਟ ਭੂਖਨ ਤੁਮ ਅਨਗਨ ਦੇਹੈਂ।

ਦੁਖਤਰ ਰਹਿਤ ਸੁਖਤਰ ਹੈ ਹੈਂ।

ਜੋਤੀ ਨਾਰਿ ਚਾਹ ਹੈ ਦੇਹੀ।

ਨੀਲ ਪਟੰਬਰ ਧਾਰੈ ਏਹੀ॥ (੨੩੫॥)

ਦੋਹਰਾ। ਸੁਨਿ ਕਾਜੀ ਕੀ ਬਾਤ ਕੋ,

ਇਹ ਬਿਧਿ ਕਹੈ ਸੁਪਾਰ ॥

“ਮਜਬ ਕਬੂਲ ਸੁ ਇਹ ਕਰੋ,

ਨਹਿ ਤੁਮ ਡਾਰੈਂ ਮਾਰ॥” ੫੨॥(੨੪੦॥)

ਚੌਪਈ। ਸੁਨਿ ਕਾਜੀ ਅਸ ਬੈਨ ਹਮਾਰੇ।

ਨਹਿ ਕਾਫਰ ਜੋ ਆਪ ਸਮਾਰੇ।

ਜੋ ਖੁਦਾਇ ਕੀ ਬਾਤ ਨਾ ਮਾਨੇ।

ਬੀਚ ਕਿਤਾਬਨ ਕਾਫਰ ਮਾਨੇ ॥(੨੪੨)

ਕੀਤੀ ਬਾਤ ਖੁਦਾਇ ਕੀ ਜੋਈ।

ਜਾਇ ਮੇਟ ਕਾਫਰ ਅਤਿ ਸੋਈ।

ਜੋ ਖੁਦਾਇ ਕੀ ਕੀਤੀ ਢਾਹੈ।

ਕਾਫਰ ਆਪ ਨਬੀ ਯੌ ਕਹਾ ਹੈ॥(੨੪੩॥)

“ਜਾਨਤ ਜਨਮ ਲਯੋ ਹਮ ਖਤ੍ਰਿਨ॥

ਆਪ ਖੁਦਾਇ ਦੀਓ ਧਰ ਅਤ੍ਰਿਨ॥

ਔਰ ਜਨਮ ਦੇਤੋ ਨਹਿ ਚੂਕਾ।

ਤਾ ਕੀਤੀ ਹਨ ਕਾਫਰ ਮੁਕਾ॥(੨੪੪)

ਜੋ ਤਿਹ ਜਨਮ ਦੀਓ ਸੋ ਨੀਕੋ।

ਔਰ ਸਭੇ ਲਾਗਤ ਹੈ ਫੀਕੋ।

ਮਰਨ ਯਾਹਿ ਤੇ ਭਲਾ ਨਿਹਾਰੈ।”

ਯੌ ਸੁਨ ਕਾਜੀ ਕੋਪਤਿ ਭਾਰੈ॥(੨੪੫)

ਦੋਹਰਾ। ਸੀਰੰਦ ਕੀ ਸੰਗਤਿ ਸਬੈ, ਮਨ ਮੈ ਕਰਤ ਬੀਚਾਰ।

“ਤੋਲ ਸੁ ਇਨ ਕਰ ਦੀਜੀਐ

ਕਨਕ ਯਾਹਿ ਨਿਰਧਾਰ ॥੫੭॥(੨੫੨)

ਏਕ ਸਿੱਖ ਤਬ ਯੋ ਕਹੀ, ਸੂਰਨ ਲੇਹਿਗੇ ਲੂਟ।

ਹੋਵਗ ਸੋ ਗੁਰ ਨੇ ਠਟੀ, ਹਮਰੀ ਕਹਾ ਪਰੂਚ” ॥੫੧॥(੨੫੨॥)

ਚੌਪਈ। ਸੰਗਤਿ ਜਬੈ ਦਰਸ ਕੋ ਜਾਵੈ।

ਪੁਰੀ ਸੁ ਚੁਗਲੀ ਜਾਇ ਸੁਨਾਵੈ।

ਸਰਬ ਮਹਾਜਨ ਭਏ ਇਕਤਾ।

ਲਿਖੈ ਸੁ ਦਿੱਲੀ ਸ਼ਾਹ ਪੈ ਉਤ੍ਰਾ॥ (੨੫੩॥)

“ਜੋ ਤੁਮ ਕਰਨੋ ਅਬ ਹੀ ਕੀਜੈ।

ਨਾਤਰ ਦਸਤ ਸਾਹਿ ਪੈ ਲੀਜੈ।

ਮੁਹ ਕਾਲਾ ਪੁਰੀਅਨ ਕਾ ਭਯਾ।

ਸਾਕਾ ਗੁਰ ਕਾ ਤਿਨ ਜਗ ਲਯਾ।”

ਤਬ ਹੀ ਸਬ ਮਲੇਛ ਗ੍ਰਿਹ ਆਏ।

ਅਸਟ ਰੋਜ ਗੁਰ ਐਸ ਬਿਤਾਏ॥ ੫੨॥(੨੫੪॥)

ਦੋਹਰਾ। ਅਸਟ ਰੋਜ ਮੈ ਆਇ ਕੈ, ਕੀਨੋ ਰੋਖ ਅਪਾਰ।

ਬੰਦ ਬੰਦ ਕਰੀਐ ਜੁਦਾ, ਯਾ ਬਿਧਿ ਕਰੇ ਸੁਧਾਰ ॥੬੦॥(੨੫੫)

ਚੌਪਈ। ਤਬ ਹੀ ਸਭਾ ਮਾਹਿ ਲੈ ਆਏ।

ਦੁਖਤ ਸੰਗਤਾ ਤਕ ਕੁਮਲਾਏ।

ਭੂਖੇ ਰਹੇ ਕਿਤਕ ਦਿਨ ਮਾਹੀ।

ਨੀਰ ਨਾਹਿ ਤਿਨ ਕਛੁਅਕ ਪਯਾਹੀ॥(੨੫੬॥)

ਡਾਨ ਪਰੀ ਤੇ ਦਸਤ ਅਪਾਰਾ।

ਪਾਦਨ ਮੱਧ ਸੁ ਅਪਰ ਅਪਾਰਾ।

ਐਸੇ ਦੂਖ ਦੀਨ ਅਧਿਕਾਈ।

ਸਾਹਿਬ ਜਾਨੈ ਆਪ ਸੁਭਾਈ॥੬੧॥(੨੫੭॥

ਕੋਇਰ ਸਿੰਘ, ਗੁਰਬਿਲਾਸ ਪਾਤਸ਼ਾਹੀ ੧੦, ਸੰਪਾਦਕ ਸ਼ਮਸ਼ੇਰ ਸਿੰਘ

ਅਸ਼ੋਕ,

ਭਾਈ ਸੁੱਖਾ ਸਿੰਘ ਨੇ ਗੁਰਬਿਲਾਸ ਪਾਤਸ਼ਾਹੀ ੧੦ ਦੀ ਰਚਨਾ 1797 ਵਿਚ ਕੀਤੀ। ਇਸ ਵਿਚ ਸਾਕਾ ਸਰਹੰਦ ਤੇ ਸਾਹਿਬਜ਼ਾਦਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਹ ਗ੍ਰੰਥ 19ਵੀਂ ਸਦੀ ਵਿਚ ਸਿੱਖਾਂ ਵਿਚ ਬਹੁਤ ਮਕਬੂਲ ਰਿਹਾ। ਭਾਈ ਜੀ ਨੇ ਇਸ ਸਾਕੇ ਬਾਰੇ ਲਿਖਦਿਆਂ ਗੰਗੂ ਦੀ ਅਕ੍ਰਿਤਘਣਤਾ ਅਤੇ ਸਾਹਿਬਜ਼ਾਦਿਆਂ ਦੀ ਦਲੇਰੀ, ਬਹਾਦਰੀ ਤੇ ਸਾਹਸ ਦਾ ਜ਼ਿਕਰ ਬੜੀ ਸ਼ਰਧਾ ਨਾਲ ਕੀਤਾ ਹੈ। ਸ਼ਹੀਦੀ ਦਾ ਜ਼ਿਕਰ ਕਰੁਣਾਮਈ ਹੈ। ਕਵੀ ਜੀ ਦੇ ਸ਼ਬਦ ਹਨ:-

ਦੋਹਰਾ: ਸੁਨਤ ਬਚਨ ਸਭ ਨਗਰ ਜਨ ਆਵਤ ਉਮਡ ਹਜਾਰ।

ਸਾਹਿਬਜਾਦੇ ਨਿਰਖ ਕੇ ਬਿਪਰਿ ਕਰੈ ਧਿਕਾਰ। 258

ਚੌਪਈ: ਧ੍ਰਿਗ ਦੋਖੀ ਕਤ ਬਿਪ ਕਸਾਈ।

ਲੂਣ ਹਰਾਮੀ ਜਾਤ ਲਜਾਈ।

ਬਿਪ ਹੋਇ ਕੀਨਾ ਅਸ ਕਰਮ।

ਕੁੰਭੀ ਨਰਕ ਭੋਗ ਧਰ ਜਨਮ।259

ਜਗਤ ਗੁਰੂ ਜਿਨ ਕੈ ਪਗ ਛਾਰਾ।

ਬਾਂਛਤ ਰਿਖ ਮੁਨਿ ਦੇਵ ਅਪਾਰਾ।

ਰਤਨ ਕਮਲ ਗੁਰੂਅਨ ਕੇ ਪੂਤਾ।

ਅਸ ਕੋਊ ਕਿਰਤ ਇਨੂੰ ਸੰਗ ਸੂਤਾ।260

ਜਸ ਪਾਪੀ ਤਵ ਲਿਜ ਵੈ ਕੀਨਾ।

ਕੋਟ ਬਾਤ ਤੇ ਧ੍ਰਿਗ ਮਤਿ ਹੀਨਾ।

ਜਿਨ ਕੇ ਚਰਨ ਪੂਜਨੇ ਜੋਗਾ।

ਤੈ ਤਿਨ ਸੋ ਜੜ ਕਰਯੋ ਅਜੋਗਾ। 261

ਐਸੇ ਭਾਖਤ ਸਬ ਨਰ ਨਾਰੀ।

ਜੋ ਨਿਜ ਬਸਤ ਸੁ ਨਗਰ ਮਝਾਰੀ।

ਸਾਹਿਬਜਾਦੇ ਸੁਤ ਤਟ ਜਾਨ।

ਮੋਰ ਡੇਸ ਰੰਘੜ ਕਹ ਆਨ। 262

ਨਹ ਤੁਮ ਕੌ ਮਾਰਤ ਬਨ ਧਾਮ।

ਇਹ ਨਾ ਬਾਬ ਕੋ ਕਰਹੁ ਸਲਾਮ।

ਤਸਲੀਮ ਕਰੋ ਯਾ ਕੋ ਕਰ ਜੋਰ।

ਜੀਵਤ ਦੈਹੈ ਤੁਮਕੋ ਛੋਰ । 263

ਤੁਮਰੋ ਪਿਤਾ ਮਧਿ ਚਮਕੌਰ।

ਮਾਰਿ ਲਯੋ ਗੜ ਮਧਿ ਤਿਤ ਠੌਰ।

ਸੀਸ ਕਾਟ ਤਾਨ ਅਸ ਸਾਥਾ।

ਦਿਲੀ ਗਯੋ ਸਾਹਿ ਕੇ ਹਾਥਾ। 264

ਯੌ ਸੁਨ ਕੈ ਦੋਖੀ ਕੇ ਬੈਨ।

ਸ੍ਰੀ ਜੁਝਾਰ ਸਿੰਘ ਬੋਲਤ ਐਨ।

ਪਵਨ ਰੂਪ ਹਮਰੋ ਬਰ ਬਾਪ।

ਸਕਤ ਕੌਨ ਤਾ ਕੋ ਕਰ ਘਾਤ। 265

ਛਾਰ ਬਦਨ ਦੂਤਨ ਕੇ ਛਾਲ।

ਇਹ ਭੀ ਕੀਨੋ ਕਛੂ ਖਿਆਲ।

ਕਰਤ ਪ੍ਰਨਾਮ ਆਪ ਹਮ ਤਾਤ।

ਸਕਲ ਬਿਸਵ ਜਾ ਕੌ ਸਿਰ ਨਯਾਤ1266

ਪਵਨ ਰੂਪ ਜੋ ਅਛਲ ਅਛੇਦ।

ਸੁਰ ਨਰ ਲਖਤ ਨਾ ਯਾ ਕੋ ਭੇਦ।

ਤਾ ਕੋ ਸਿਰ ਨਿਆਵਤ ਨਿਤ ਨੇਤ।

ਔਰਨ ਕੇ ਪਨਹੀ ਸਿਰ ਦੇਤ। 267

ਅਧਿਕ ਕੋਪ ਕੇ ਬਰਨ ਕਰਾਲ।

ਕਰੇ ਜੁਝਾਰ ਜਬੈ ਮ੍ਰਿਗਪਾਲ ।

ਤੌ ਝੂਠੇ ਖਤ੍ਰੀ ਸੁਨਿ ਤਾਤ।

ਇਹ ਬਿਧ ਕਹਾ ਬਰਨ ਬਇਆਤ। 268

ਨਾਗਨ ਕੇ ਹੈਗੇ ਇਹ ਪੂਤ।

ਨਖਸਿਖ ਪੂਰੇ ਜਹਰ ਅਧੂਤ।

ਕੋਟ ਬਾਰ ਭਾਖਹੁ ਜੇ ਆਨ।

ਯਹ ਸਲਾਮ ਕਉ ਪਨਹੀ ਠਾਨ। 269

ਸਵੈਯਾ: ਬਾਤ ਸਲਾਮ ਸੁ ਦੀਨ ਮਿਲਾਨ ਕੀ

ਦੂਤਨ ਭਾਤਿ ਅਨੇਕ ਬਖਾਨੀ।

ਜੋਰ ਜਿਤੋ ਸਬ ਲਾਇ ਥਕੇ

ਅਰ ਸਾਹਿਬ ਨੰਦ ਮੁਖੇ ਮੁਖਿ ਠਾਨੀ।

ਗਾਰ ਦਈ ਖਲਦੀਨ ਅਗਨ ਕੋ

ਭਾਖ ਥਕੇ ਮੁਖੁ ਏਕ ਨਾ ਮਾਨੀ।

ਮਾਨਤ ਹੈ ਨ ਕਛੁ ਅਰ ਕੋ ਡਰ

ਸਤ ਕਲਾ ਜਗਦੀਸ ਪਛਾਨੀ।270

ਭਾਰੀ ਜੁਆਬ ਸੁਨੇ ਜਬ ਨੀਚਨ

ਤਉ ਮਨ ਮੈ ਸੁਨ ਕੇ ਖੁਨਸਾਏ।

ਕੋਪੁ ਕਰਯੋ ਅਤਿ ਹੀ ਮਨ ਭੀਤਰ

ਮਾਰਨ ਕੋ ਤਿਨ ਭ੍ਰਿਤ ਬੁਲਾਏ।

ਜਾਇ ਅਕਾਜ ਕਰਯੋ ਉਨ ਦੂਤਨ

ਦੀਪ ਬੁਝਾਇ ਕੁਲੰਕ ਲਗਾਏ।

ਮਾਨਹੁ ਜੀਵਤ ਹੈ ਜਗ ਮੈ

ਜੁਗ ਚਾਰ ਜਗੋ ਜਿਹ ਕ੍ਰਿਤਿ ਸਮਾਏ।271

ਯੌ ਗਤ ਦੇਖ ਪਰਾਨ ਮਲੇਰ ਪਤੀ

ਤਿਨ ਕੋ ਧਿਧਕਾਰ ਕਰਾਯੋ।

ਗਾਰ ਦਈ ਤਿਹ ਖੜ੍ਹ ਕੋ ਜੜ

ਨੀਚ ਕਹਾਂ ਇਕ ਕਾਮ ਕਰਾਯੋ।

ਕੌਨ ਬਡੋ ਰਣਜੀਤ ਤੁਮੈ

ਜਿਨ ਛੀਰ ਸੁ ਖੋਰਹ ਮਾਰਿ ਗਵਾਯੋ।

ਨਾਸ ਭਯੋ ਅਬ ਹੈ ਤੁਮਰੋ ਬਦ

ਸਾਹ ਮਨੋ ਅਖ ਅੰਧ ਲਖਾਯੋ। 272

ਜੂਝ ਗਏ ਜਬ ਯੌ ਜੁਗ ਬੰਧਵ

ਦੇਖਤ ਲੋਗ ਸਭੈ ਨਰ ਨਾਰੀ।

ਸਿਖ ਹੁਤੋ ਤਿਹ ਏਕ ਬਡੋ ਬਰ

ਟੋਡਰ ਮਲ ਸੁ ਖੜ੍ਹ ਭਾਰੀ।

ਸੋ ਸੁਨ ਬਾਤ ਪਪਾਤ ਧਰਾ ਪਰ

ਅਨ ਪੂਜਿਯੋ ਤਿਹ ਠੌਰ ਮਝਾਰੀ।

ਦੈ ਧਨ ਬਿਤ ਘਨੀ ਕਿ ਮਲੇਛ

ਛਡਾਇ ਕਹਿਓ ਗੁਰ ਨੰਦਵਤਾਰੀ। 273

ਚੌਪਈ: ਕਾ ਨਿਰਖੈ ਵਹ ਆਗ ਸੁ ਆਈ।

ਅਦਭੁਤ ਕਾਮ ਉਨ ਕਰਯੋ ਕਸਾਈ।

ਦੋਊ ਸਿਗਨ ਕੇ ਸੀਸ ਉਤਾਰੀ।

ਦਏ ਕਾਟ ਉਨ ਅਧਮ ਗਵਾਰੀ। 274

ਥਰਹਰ ਕਰਤ ਧਰਨ ਗਨ ਸਾਰੀ।

ਧੌਲ ਸੇਸ ਸਿਰ ਪਰ ਜੋ ਧਾਰੀ।

ਮਾਤਾ ਜਹਾਂ ਸੁਨਤ ਸਿਖ ਗਯੋ।

ਬਿਹਬਲ ਜਾਇ ਚਰਨ ਤਰ ਪਯੋ। 275

ਮਾਤਾ ਵਾ ਕੀ ਓਰ ਨਿਹਾਰੀ।

ਕਹਾ ਕਵਨ ਤੂ ਬੀਰ ਬਿਚਾਰੀ।

ਤਿਨ ਯੌ ਕਹਾ ਨਹੀ ਮਮ ਕੋਈ।

ਨਿਰਖਤ ਜਹਾਂ ਐਸ ਗਤ ਹੋਈ। 276

ਸੀਰ ਖੋਰ ਬਾਰਿਕ ਜਹ ਦੇਊ।

ਯਾ ਬਿਧ ਕਰੋ ਦਰਦ ਨਹੀਂ ਹੋਊ।

ਮਾਤਾ ਕਹੀ ਸੁਨ ਇਹ ਬਤੀਆਂ।

ਨੀਕੇ ਦੋਊ ਸੁਭ ਗਤੀਆਂ। 277

ਤਿਨ ਯੌ ਕਹਾ ਅਮਰ ਬਰ ਭਏ।

ਕਾਟ ਮਲੇਛਨ ਕੀ ਜਰ ਗਏ।

ਭਯੇ ਨਗਰ ਇਹ ਸਰਬ ਉਜਾਰ।

ਯੌ ਅਪਨੇ ਹਮ ਰਿਦੇ ਬਿਚਾਰ। 278 *

* ਗੁਰਸ਼ਰਨ ਕੌਰ ਜੱਗੀ (ਡਾ.) ਗੁਰਬਿਲਾਸ ਪਾਤਸ਼ਾਹੀ ੧੦ ਕ੍ਰਿਤ ਸੁਖਾ ਸਿੰਘ

ਬੀਰ ਸਿੰਘ ਬਲ 19ਵੀਂ ਸਦੀ ਵਿਚ ਪਟਿਆਲੇ ਵਿਚ ਸਾਹਿਤ ਰਚਨਾ ਕਰਦਾ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਿੰਘ ਸਾਗਰ ਗ੍ਰੰਥ ਲਿਖਿਆ, ਜਿਸ ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਭਾਵਪੂਰਤ ਟਿੱਪਣੀ ਹੈ। ਕਵੀ ਜੀ ਅਨੁਸਾਰ ਸਰਸਾ ਨਦੀ ਤੋਂ ਨਿਖੜ ਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਸਹੇੜੀ ਪੁੱਜ ਗਏ ਜਿੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਨੀਚ ਗੰਗੂ ਨੇ ਸਰਹੰਦ ਪਹੁੰਚਾ ਦਿੱਤਾ। ਸਰਹੰਦ ਵਿਚ ਕੀ ਹੋਇਆ? ਉਸ ਬਾਰੇ ਉਹ ਕਹਿੰਦਾ ਹੈ ਸਾਰੇ ਸੰਸਾਰ ਨੂੰ ਪਤਾ ਹੀ ਹੈ। ਕਵੀ ਜੀ ਦੇ ਸ਼ਬਦ ਹਨ:-

ਜੋਰਾਵਰ ਸਿੰਘ ਫਤੇ ਸਿੰਘ ਗੁਜਰੀ ਮਾਤਾ ਸਾਥ ॥

ਕਾਈਨੌਰ ਕੈ ਤਲ ਕੇ ਵਸੇ ਏਕ ਪੁਰ ਰਾਤ॥

ਗਾਉ ਖੇੜੀ ਨਉ ਤਿਹ ਰਹੇ ਗੰਗੂ ਗ੍ਰਿਹ ਜਾਇ॥

ਤਬੈ ਮਸੰਦ ਮਲੇਛੁ ਵਹੁ ਗਯੋ ਸਿਰੰਦ ਸਿਧਾਇ॥

ਸ੍ਰੀ ਮਾਤਾ ਜੁਗ ਪੋਤਰੇ ਵਸੇ ਮਸੰਦ ਦੁਵਾਰ॥

ਆਗੇ ਕਥਾ ਸਿਰੰਦ ਕੀ ਜਾਨਤ ਸਭ ਸੰਸਾਰ।*

* 1. ਕ੍ਰਿਸ਼ਨਾ ਕੁਮਾਰੀ ਬਾਂਸਲ (ਡਾ.) ਸਿੰਘ ਸਾਗਰ, ਮੁਗਲਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਅਜਿਹੇ ਢੰਗ ਨਾਲ ਘੇਰਾ ਪਾਇਆ ਕਿ ਸਪਲਾਈ ਕੱਟ ਦਿੱਤੀ। ਕਿਲੇ ਵਿਚ ਸਿੰਘ ਸਨ ਉਹਨਾਂ ਨੇ ਮੁਗਲਾਂ ਦਾ ਖੂਬ ਮੁਕਾਬਲਾ ਕੀਤਾ। ਘੇਰਾ ਬੜਾ ਲੰਮਾ ਹੋ ਗਿਆ। ਮੁਗਲਾਂ ਨੇ ਚਾਲ ਖੇਡੀ। ਉਹਨਾਂ ਨੇ ਆਪਣੇ ਸਫੀਰ, ਸਾਹਿਬ ਪਾਸ ਇਹ ਆਖ ਕੇ ਭੇਜੇ ਕਿ ਅਸੀਂ ਕੁਰਾਨ ਦੀ ਤੇ ਹਿੰਦੂ ਰਾਜੇ ਗਊ ਦੀ ਸਹੁੰ ਖਾ ਕੇ ਬੇਨਤੀ ਕਰਦੇ ਹਾਂ ਕਿ ਆਪ ਇਕ ਵਾਰ ਕਿਲਾ ਖਾਲੀ ਕਰ ਦਿਉ ਤਾਂ ਕਿ ਸਾਡੀ ਰਹਿ ਜਾਏ। ਅਸੀਂ ਆਪ ‘ਤੇ ਹਮਲਾ ਨਹੀਂ ਕਰਾਂਗੇ ਤੇ ਫਿਰ ਸਾਡੀਆਂ ਫੌਜਾਂ ਮੁੜ ਜਾਣਗੀਆਂ। ਆਪ ਆ ਕੇ ਆਨੰਦਗੜ੍ਹ ‘ਤੇ ਕਬਜ਼ਾ ਕਰ ਲੈਣਾ।

ਸਿੱਖ ਇਹ ਤਜਵੀਜ਼ ਮੰਨਣ ਲਈ ਗੁਰੂ ਸਾਹਿਬ ‘ਤੇ ਜ਼ੋਰ ਪਾਉਣ ਲੱਗੇ। ਉਹ ਘੇਰੇ ਤੋਂ ਅੱਕੇ ਹੋਏ ਸਨ। ਖਾਣ-ਪੀਣ ਦਾ ਸਾਮਾਨ ਵੀ ਖਤਮ ਸੀ। ਉਹਨਾਂ ਨੇ ਮਾਤਾ ਜੀ ਤੋਂ ਵੀ ਜ਼ੋਰ ਪੁਆ ਦਿੱਤਾ। ਗੁਰੂ ਸਾਹਿਬ ਲੰਮੀ ਨਦਰਿ ਵਾਲੇ ਸਨ। ਉਹਨਾਂ ਨੇ ਆਖਿਆ ਧੀਰਜ ਰੱਖੋ ਜਿੱਤ ਆਪਣੀ ਹੋਵੇਗੀ। ਇਹ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਚਾਲ ਹੈ। ਜਦੋਂ ਅਸੀਂ ਕਿਲਾ ਛੱਡ ਕੇ ਜਾਵਾਂਗੇ ਤਾਂ ਉਹ ਵਸਾਹ ਕੇ ਅਚਾਨਕ ਹਮਲਾ ਕਰਨਗੇ।

ਸਿੱਖ ਨਾ ਮੰਨੇ। ਸਤਿਗੁਰੂ ਨੇ ਆਖਿਆ ਠੀਕ ਹੈ, ਖਾਲਸਾ ਜੀ ਬੜਾ ਨੁਕਸਾਨ ਹੋਵੇਗਾ। ਅੱਧੀ ਰਾਤ ਨੂੰ ਸਤਿਗੁਰੂ ਜੀ ਪਰਿਵਾਰ ਅਤੇ ਸਿੱਖਾਂ ਸਮੇਤ ਕਿਲਾ ਖਾਲੀ ਕਰਕੇ ਜਦੋਂ ਬੋਹੜੀ ਦੂਰ ਹੀ ਗਏ ਸਨ ਕਿ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਸੈਨਾ ਨੇ ਹੱਲਾ ਬੋਲ ਦਿੱਤਾ। ਸਰਸਾ ਨਦੀ ਦੇ ਕਿਨਾਰੇ ਘੋਰ ਸੰਗ੍ਰਾਮ ਹੋਇਆ। ਬਹੁਤ ਸਾਰੇ ਸਿੱਖ ਮਾਰੇ ਗਏ। ਕੁਝ ਨਦੀ ਵਿਚ ਰੁੜ੍ਹ ਗਏ। ਗੁਰੂ ਸਾਹਿਬ ਤੇ ਚਾਲੀ ਸਿੰਘ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਚਮਕੌਰ ਦੀ ਗੜ੍ਹੀ ਵਿਚ ਆ ਗਏ।

ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਮਹਿਲ ਦਿੱਲੀ ਵਲ ਨਿਕਲ ਤੁਰੇ। ਦੋ ਸਾਹਿਬਜ਼ਾਦੇ ਸਾਹਿਬ ਦੇ ਨਾਲ ਗੜੀ ਵਿਚ ਪੁੱਜ ਗਏ। ਮਾਤਾ ਜੀ ਤੇ ਛੋਟੇ ਦੋ ਸਾਹਿਬਜ਼ਾਦੇ ਕੰਡਿਆਲੇ ਰਾਹਾਂ ਵਿਚ ਜਾ ਰਹੇ ਸਨ। ਇਹ ਰਾਹ ਰੋਪੜ ਵਲ ਨੂੰ ਜਾਂਦਾ ਹੈ। ਮਾਤਾ ਜੀ ਤੇ ਸਾਹਿਬਜ਼ਾਦੇ ਚਲ ਰਹੇ ਸਨ ਨਾਲ ਉਹਨਾਂ ਦੇ ਮਾਲ- ਸਾਮਾਨ ਦੀ ਭਰੀ ਖੱਚਰ ਸੀ। ਰਾਹ ਵਿਚ ਉਹਨਾਂ ਨੂੰ ਅਚਾਨਕ ਗੰਗੂ ਮਿਲ ਪਿਆ ਜੋ ਇਸ ਕਸ਼ਟ ਦੀ ਘੜੀ ਵਿਚ ਉਹਨਾਂ ਦੇ ਨਾਲ ਚਲ ਪਿਆ। ਬਾਲ ਖੱਚਰ ਉਪਰ ਸਵਾਰ ਸਨ। ਗੰਗੂ ਖੱਚਰ ਦੀ ਲਗਾਮ ਫੜੀ ਅੱਗੇ ਤੇ ਮਾਤਾ ਜੀ ਖੱਚਰ ਦੇ ਪਿੱਛੇ ਚਲਦੇ-ਚਲਦੇ ਰੋਪੜ ਦੇ ਨੇੜੇ ਆ ਗਏ। ਸ਼ਾਹੀ ਫੌਜਾਂ ਗੁਰੂ ਸਾਹਿਬ ਤੇ ਸਿੱਖਾਂ ਦਾ ਪਿੱਛਾ ਕਰਦੀਆਂ ਅੱਗੇ ਲੰਘ ਚੁੱਕੀਆਂ ਸਨ। ਅੰਤਾਂ ਦੀ ਠੰਢ ਸੀ। ਬਰਖਾ ਹੋ ਰਹੀ ਸੀ ਤੇ ਆਪ ਸਤਿਲੁਜ ਦੇ ਨੇੜੇ ਪੁੱਜ ਗਏ। ਰੋਪੜ ਸ਼ਹਿਰ ਅਜੇ ਦੂਰ ਸੀ। ਦਰਿਆ ਵਿਚ ਹੜ੍ਹ ਜਿਹਾ ਆਇਆ। ਸੀ। ਸਾਰੇ ਪਾਸੇ ਪਾਣੀ ਹੀ ਪਾਣੀ ਸੀ। ਪੋਹ ਦੀ ਕਕਰੀਲੀ ਰਾਤ ਨੂੰ ਠੰਡੀ ਹਵਾ ਤੇ ਤੱਖੜ ਨੇ ਹੋਰ ਵੀ ਭਿਆਨਕ ਬਣਾਇਆ ਹੋਇਆ ਸੀ। ਜਦ ਦੂਰ ਦੁਰਾਡੇ ਇਕ ਮਧਮ ਜਿਹੀ ਦੀਵੇ ਦੀ ਲੋਅ ਨਜ਼ਰ ਆ ਰਹੀ ਸੀ। ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਰੁਕਣ ਲਈ ਬੇਨਤੀ ਕੀਤੀ ਤੇ ਆਪ ਉਸ ਲੋਅ ਦੇ ਸੋਧੇ ਚਲਾ ਗਿਆ।

ਗੰਗੂ ਘਬਰਾਇਆ ਹੋਇਆ ਸੀ ਕਿ ਮਾਤਾ ਜੀ ਅਤੇ ਬਾਲਕ ਸਾਹਿਬਜ਼ਾਦੇ ਨਾਲ ਹਨ, ਜੇਕਰ ਮੁਗਲਾਂ ਨੂੰ ਕਿਸੇ ਨੇ ਸੂਹ ਦਿੱਤੀ ਤਾਂ ਉਹਨਾਂ ਨੂੰ ਪਤਾ ਲਗ ਗਿਆ ਤਾਂ ਉਹ ਮਾਰ-ਮਾਰ ਕੇ ਕੀਮਾ ਬਣਾ ਦੇਣਗੇ। ਠਰੀ ਅੰਧਕਾਰ ਵਾਲੀ ਰਾਤ ਵਿਚ ਉਹ ਇਹਨਾਂ ਨੂੰ ਨਾਲ ਲਈ ਲੁਕਦਾ ਲੁਕਾਉਂਦਾ ਨਦੀ ਕਿਨਾਰੇ ਪੁੱਜਣ ਵਾਲਾ ਸੀ ਤਾਂ ਉਸ ਦੇ ਮਨ ਵਿਚ ਡਰ ਆ ਗਿਆ ਕਿ ਜੇਕਰ ਨਦੀ ਕਿਨਾਰੇ ਕਿਸੇ ਮੁਸਲਮਾਨ ਮਲਾਹ ਨੇ ਦੇਖ ਲਿਆ ਤਾਂ ਕੰਮ ਵਿਗੜ ਜਾਵੇਗਾ। ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਫਸਲ ਵਿਚ ਲੁਕ ਕੇ ਬੈਠਣ ਲਈ ਆਖ ਕੇ ਆਪ ਪਾਰ ਲੰਘਣ ਦਾ ਹੀਲਾ ਕਰਨ ਲਈ ਨਦੀ ਕਿਨਾਰੇ ਪੁੱਜਾ। ਉਥੇ ਕੀਮਾਂ ਮਲਾਹ ਜਾ ਰਿਹਾ ਸੀ। ਕੀਮਾਂ ਅਸਲ ਵਿਚ ਹਿੰਦੂ ਝੀਵਰ ਕਰਮੂ – ਜਿਸ ਨੂੰ ਧਰਮ ਦੇ ਬਦਲਣ ਵਿਚ ਯਕੀਨ ਰੱਖਣ ਵਾਲੇ ਜ਼ਾਲਮਾਂ ਨੇ ਤਲਵਾਰ ਦਾ ਡਰ ਦੇ ਕੇ ਇਸਲਾਮ ਵਿਚ ਲਿਆ ਕੇ ਇਸ ਦਾ ਨਾਂ ਕਰਮ ਦੀਨ ਰੱਖ ਦਿੱਤਾ ਸੀ, ਪਰ ਗਰੀਬ ਦਾ ਪੂਰਾ ਨਾਂ ਕੌਣ ਲੈਂਦਾ ਹੈ? ਇਸ ਨੂੰ ਕੀਮਾਂ ਹੀ ਆਖਿਆ ਜਾਂਦਾ ਰਿਹਾ। ਇਹ ਉਪਰੋਂ ਭਾਵੇਂ ਇਸਲਾਮ ਧਰਮ ਦਾ ਪੈਰੋਕਾਰ ਬਣ ਗਿਆ ਸੀ, ਧੁਰ ਅੰਦਰੋਂ ਪ੍ਰਭੂ ਸਿਮਰਨ ਨਾਲ ਜੁੜੀ ਪਾਕ ਰੂਹ ਸੀ। ਇਸ ਬਾਰੇ ਦੁੱਨਾ ਸਿੰਘ ਹੰਡੂਰੀਆ ਲਿਖਦਾ ਹੈ:-

ਇਕ ਸੱਕਾ ਹਿੰਦੂ ਤਰਿ ਆਹੀ॥

ਤੁਰਕ ਜੋਰ ਤਿਹ ਜਨਮ ਵਟਾਹੀ॥

ਕੰਮੇ ਤੇ ਕੀਮਾ ਤਿਹ ਕੀਨਾ॥

ਤਿਸਹੀ ਕੇ ਗ੍ਰਿਹ ਵਾਸਾ ਲੀਨਾ॥ *

* 1. ਕਥਾ ਗੁਰ ਸੁਤਨ ਕੀ (ਚਾਰ ਸਾਹਿਬਜ਼ਾਦੇ – ਪ੍ਰੋ. ਪਦਮ)

ਇਸ ਬਾਰੇ ਕਵੀ ਕਿਸ਼ਨ ਸਿੰਘ ਨੇ ਬੜਾ ਸਪਸ਼ਟ ਲਿਖਿਆ ਹੈ:-

ਕਰਮੂ ਝੀਵਰ ਧਰਮ ਕਮਾਵਹਿ॥

ਤੁਰਕਨ ਕਉ ਵਹਿ ਮੂਲ ਨ ਭਾਵਹਿ॥

ਕੋਤਵਾਲ ਤਿਨ ਪਕੜ ਮੰਗਾਇਆ॥

ਰਾਜ ਕੋਪ ਕਾ ਸਬਕ ਸੁਨਾਇਆ॥

ਤੁਮਰੀ ਖਲੜੀ ਲਾਹੇਗੈ ਕਸਾਬ॥

ਕੁਟੰਬ ਤੁਮਾਰੈ ਜੋ ਬੇ ਹਿਸਾਬ॥

ਤਿਸਹਿ ਕੋਹਲੂ ਪੀੜ ਮੁਕਾਵਹਿ॥

ਦੇਵਹਿ ਹੁਕਮ ਤਬ ਕਵਨ ਬਚਾਵਹਿ॥

ਧਾਰਹੁ ਇਸਲਾਮ ਅਰ ਪਾਵਹੁ ਮਾਨ ॥

ਵਜੀਰਾ ਬਖਸਹਿ ਤੁਮਹਿ ਨਿਧਾਨ॥ *

* 1. ਸ਼ਹੀਦਨਾਮਾ ਛੰਦ 86-87

ਅਜਿਹੇ ਮੰਦੇ ਹਾਲਾਤ ਦਾ ਭੰਨਿਆ ਰੱਬ ਦਾ ਜੀਅ ਕਰਮੂ ਇਸਲਾਮ ਧਾਰਨ ਲਈ ਬੇਵੱਸ ਹੋ ਗਿਆ, ਪਰ ਮਨ ਵਿਚ ਉਹ ਸਦਾ ਹੀ ਆਪਣੇ ਧਰਮ ਦੀ ਪਾਲਣਾ ਕਰਦਾ ਸੀ। ਪੂਜਾ ਪਾਠ ਨੇਮ ਨਾਲ ਕਰਦਾ ਸੀ। ਇਸਨੂੰ ਫਿਰ ਗੰਗੂ ਨੇ ਸਾਰੀ ਗੱਲ ਦੱਸੀ ਕਿ ਗੁਰੂ ਮਾਤਾ ਤੇ ਸਾਹਿਬਜ਼ਾਦੇ ਮੇਰੇ ਨਾਲ ਹਨ। ਸਰਸਾ ਨਦੀ ਕਿਨਾਰੇ ਯੁੱਧ ਬੜਾ ਭਿਆਨਕ ਹੋ ਰਿਹਾ ਹੈ। ਮੁਗਲਾਂ ਨੇ ਸਿੱਖਾਂ ਤੇ ਸਤਿਗੁਰੂ ਨੂੰ ਘੇਰਿਆ ਹੋਇਆ ਹੈ। ਇਹ ਤਿੰਨੇ ਜੀਅ ਕਿਸੇ ਤਰ੍ਹਾਂ ਉਥੋਂ ਨਿਕਲ ਆਏ ਤੇ ਅਚਾਨਕ ਮੈਨੂੰ ਮਿਲ ਗਏ। ਮੈਂ ਉਹਨਾਂ ਨੂੰ ਆਪਣੇ ਨਾਲ ਲੈ ਆਇਆ ਹਾਂ। ਜੇਕਰ ਉਹ ਮੇਰੇ ਪਿੰਡ ਮੇਰੇ ਘਰ ਪੁੱਜ ਜਾਣ ਤਾਂ ਚੰਗਾ ਹੈ। ਕਰਮੂ ਨੇ ਜਦੋਂ ਸਾਰੀ ਵਾਰਤਾ ਸੁਣੀ ਤਾਂ ਉਸ ਦਾ ਹਿਰਦਾ ਪ੍ਰੇਮ ਤੇ ਕਰੁਣਾ ਨਾਲ ਭਰ ਗਿਆ। ਸਤਿਗੁਰੂ ਲੋਕਾਂ ਦਾ ਭਲਾ ਕਰਦੇ ਸਨ। ਸ਼ੁਭ ਕਰਮ ਕਰਨ ਲਈ ਪ੍ਰੇਰਨਾ ਦਿੰਦੇ ਸਨ, ਪਰ ਮੁਗਲ ਉਹਨਾਂ ਦੇ ਪਿੱਛੇ ਪਏ ਉਹਨਾਂ ਦੀ ਜਾਨ ਲੈਣ ਲਈ ਕਾਹਲੇ ਹਨ। ਉਸ ਨੇ ਥੋੜ੍ਹਾ ਸੋਚਣ ਉਪਰੰਤ ਆਖਿਆ ਇਥੇ ਬੇੜੀ ਵਿਚ ਲੁਕਾ ਕੇ ਬੈਠਾ ਲੈਂਦੇ ਹਾਂ। ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਬਹੁ-ਟਿਕਾਣੇ ਦਾ ਪਤਾ ਲੱਗੇਗਾ ਤਾਂ ਫਿਰ ਉਹਨਾਂ ਕੋਲ ਪਹੁੰਚਾ ਦਿਆਂਗੇ। ਗੰਗੂ ਨੂੰ ਵੀ ਠੀਕ ਜਾਪਿਆ। ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਆਇਆ।

ਜਦੋਂ ਧੀਰਜ ਦੀ ਮੂਰਤ ਮਾਤਾ ਜੀ ਤੇ ਮਾਸੂਮੀਅਤ ਦੀ ਸਾਕਾਰ ਹਸਤੀ ਸਾਹਿਬਜ਼ਾਦਿਆਂ ਦੇ ਦੀਦਾਰ ਕਰਮੂ ਜੀ ਨੇ ਕੀਤੇ ਤਾਂ ਬਸ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁਧ ਕੀ ਨਾ ਬੁਧ ਰਹੀ ਮਤ ਮੇਂ ਨ ਮਤ ਹੈ, ਵਾਲੀ ਦਸ਼ਾ ਹੋ ਗਈ। ਮਾਤਾ ਜੀ ਦੇ ਦਰਸ਼ਨ ਪਰਸੇ। ਬਲਿਹਾਰ ਗਿਆ। ਸਾਹਿਬਜ਼ਾਦਿਆਂ ਦੇ ਚਰਨ ਪਰਸੇ। ਗਦ-ਗਦ ਹੋ ਗਿਆ। ਮਾਤਾ ਜੀ ਨੇ ਦਿਲੋਂ ਅਸੀਸਾਂ ਦਿੱਤੀਆਂ ਕਿ ਹੇ ਭਾਈ ਕਰਮੂ ਤੇਰੀ ਦਰਗਾਹ ਵਿਚ ਬਣ ਆਵੇ। ਸੁਖੀ ਰਹੇਂ। ਹਮੇਸ਼ ਗੁਰਚਰਨਾਂ ਨਾਲ ਜੁੜਿਆ ਰਹੇ। ਸਤਿਗੁਰੂ ਦੀ ਨਜ਼ਰ ਮਿਹਰ ਭਰੀ ਰਹੇ।

ਕਰਮੂ ਜੀ ਦੇ ਮਨ ਵਿਚ ਖਿਆਲ ਆਇਆ ਕਿ ਇਹ ਬੜਾ ਪੈਂਡਾ ਭਾਗ ਕੇ ਆਏ ਹਨ, ਖਬਰੇ ਕਿਧਰੇ ਕੁਝ ਖਾਣ ਲਈ ਮਿਲਿਆ ਹੈ ਕਿ ਨਹੀਂ। ਪਹਿਲਾਂ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ। ਫਿਰ ਵੀ ਇਕ ਦਮ ਮਨ ਵਿਚ ਆਇਆ ਕਿ ਮੈਂ ਤਾਂ ਮੁਸੀਬਤ ਮਾਰਿਆ ਮਲੇਛ ਬਣ ਚੁੱਕਿਆ ਹਾਂ। ਇਹਨਾਂ ਨੇ ਮੇਰੇ ਘਰ ਦਾ ਖਾਣਾ ਨਹੀਂ। ਕੀ ਕੀਤਾ ਜਾਵੇ? ਭੁੱਖੇ ਰਹਿਣ ਨਹੀਂ ਦੇਣਾ। ਇਹ ਤਾਂ ਮੇਰੇ ਲਈ ਲਾਹਨਤ ਵਾਲੀ ਗੱਲ ਹੋਵੇਗੀ।

ਉਸਨੂੰ ਇਕ ਦਮ ਖਿਆਲ ਆਇਆ ਕਿ ਇਥੇ ਸ਼ਹਿਰ ਵਿਚ ਇਕ ਵਿਧਵਾ ਬ੍ਰਾਹਮਣੀ ਲਛਮੀ ਰਹਿੰਦੀ ਹੈ ਜੋ ਧਰਮ ਕਰਮ ਵਿਚ ਪੂਰੀ ਹੈ ਤੇ ਹਰ ਇਕ ਦੀ ਸੇਵਾ ਕਰਦੀ ਹੈ। ਉਸ ਦੇ ਦਰ ‘ਤੇ ਜਾਂਦਾ ਹਾਂ, ਉਸਨੂੰ ਬੇਨਤੀ ਕਰਦਾ ਹਾਂ ਕਿ ਹਿੰਦੂ ਮੁਸਾਫਿਰ ਆਏ ਹਨ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਉਹਦੇ ਘਰ ਦਾ ਇਹ ਜ਼ਰੂਰ ਖਾ ਲੈਣਗੇ। ਪਹਿਲਾਂ ਵੀ ਜੇਕਰ ਰਾਤ ਬਰਾਤੇ ਕੋਈ ਹਿੰਦੂ ਧਰਮੀ ਮੁਸਾਫਿਰ ਆ ਜਾਂਦਾ ਸੀ ਤਾਂ ਇਹ ਭਾਈ ਕਰਮੂ ਉਸੇ ਧਰਮੀ ਬੀਬੀ ਪਾਸੋਂ ਪ੍ਰਸ਼ਾਦਾ ਲੈ ਕੇ ਆਉਂਦਾ ਸੀ।

ਇੰਨੇ ਵਿਚ ਗੰਗੂ ਖੱਚਰ ਨੂੰ ਲੁਕਵੇਂ ਜਿਹੇ ਥਾਂ ‘ਤੇ ਬੰਨ੍ਹ ਕੇ ਆ ਗਿਆ। ਭਾਈ ਕਰਮੂ ਨੇ ਉਸ ਨੂੰ ਆਖਿਆ ਕਿ ਭਾਈ ਤੂੰ ਸੁਚੇਤ ਹੋ ਕੇ ਬੇੜੀ ਦੇ ਬਾਹਰ ਖੜ੍ਹਾ ਰਹਿ ਤੇ ਪਹਿਰਾ ਦੇਹ। ਮੈਂ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਜਾਂਦਾ ਹਾਂ। ਇਸ ਲਛਮੀ ਬਾਰੇ ਭਾਈ ਦੁਨਾ ਸਿੰਘ ਹੰਡੂਰੀਆ ਲਿਖਦਾ ਹੈ:-

ਤਹਾ ਏਕ ਬ੍ਰਾਹਮਨੀ ਰਹੇ॥

ਲਛਮੀ ਨਾਮ ਤਾਸ ਜਗ ਕਹੈ॥

ਵਹੁ ਪ੍ਰਸਾਦ ਕਰ ਹਮੈ ਜਿਵਾਵੈ॥

ਤਿਸ ਕੇ ਗ੍ਰਿਹ ਮੈ ਆਪ ਲਿਆਵੈ॥*

* ਕਥਾ ਗੁਰ ਸੁਤਨ ਕੀ।

ਇਸ ਬਾਰੇ ਕਵੀ ਕਿਸ਼ਨ ਸਿੰਘ ਜੀ ਨੇ ਇਉਂ ਲਿਖਿਆ ਹੈ:-

ਲਛਮੀ ਏਕ ਸਤੀ ਵਿਧਵਾ

ਹਰਿਨਾਮ ਜਪੈ ਪ੍ਰਭ ਕੈ ਗੁਨ ਗਾਵੈ॥

ਭੋਜਨ ਦੇਇ ਅਤਿਥੀਅਨ ਕਉ ਨਿਤ

ਤਿਨਹਿ ਖਵਾਇ ਬਹੁਤ ਹਰਖਾਵੈ॥

ਜਉ ਕੋਉ ਤਿਸ ਕੇ ਗ੍ਰਿਹ ਆਵੈ

ਆਦਰ ਦੇ ਤੈਂਹ ਨਿਕਟ ਬੈਠਾਵੈ ॥

ਸੇਵਾ ਕਰ ਨਹਿ ਗਰਬਹਿ ਮਨ ਮਾਹਿ ਕਬੀ

ਕਹਿ ਪ੍ਰਭੂ ਆਪਿ ਕਰੈ ਮੋਰੌ ਨਾਮ ਲਗਾਵੈ॥ *

* ਸ਼ਹੀਦ ਨਾਰਾ ਛੰਦ 92-93

ਅਜਿਹੀ ਧਰਮੀ ਵਿਧਵਾ ਮਾਤਾ ਲਛਮੀ ਜੀ ਪਾਸ ਭਾਈ ਕਰਮੂ ਨੇ ਜਾ ਕੇ ਸਾਰੀ ਗਲ ਦੱਸੀ। ਉਹ ਗਦ-ਗਦ ਹੋ ਗਈ ਕਿ ਅੱਜ ਦੋ ਜਹਾਨ ਦੇ ਵਾਲੀ ਕਲਗੀਆਂ ਵਾਲੇ ਦੇ ਪਰਿਵਾਰ ਦੇ ਜੀਆਂ ਦੀ ਸੇਵਾ ਕਰਨ ਦਾ ਕਿਨਾ ਵਧੀਆ ਮੌਕਾ ਮਿਲਿਆ ਹੈ। ਉਹਨਾਂ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਤਿਆਰ ਕਰਕੇ ਕੱਪੜੇ ਵਿਚ ਬੰਨ੍ਹ ਕੇ ਭਾਈ ਜੀ ਨੂੰ ਬੇਨਤੀ ਕੀਤੀ ਕਿ ਪ੍ਰੇਮ ਨਾਲ ਭੋਜਨ ਛਕਾਉ। ਮੈਂ ਵੀ ਦਰਸ਼ਨ ਕਰਾਂਗੀ। ਕਵੀ ਕਿਸ਼ਨ ਸਿੰਘ ਜੀ ਨੇ ਲਿਖਿਆ ਹੈ:-

ਕੰਮੂ ਝੀਵਰ ਜਾਇ ਕਹਾ ਤਿਹ

ਗੁਰ ਸੁਤ ਅਉਰ ਮਾਤ ਹਹਿ ਆਈ॥

ਸੂਰਤ ਹੈ ਪ੍ਰਭੂ ਕੀ ਵਿਹ ਤੀਨੋ

ਦਰਸ਼ਨ ਦੇਖਤ ਭੁਖ ਲਹਿ ਜਾਈ॥

ਤਿਨਹਿ ਪ੍ਰਸ਼ਾਦ ਜਿਵਾਵਨ ਖਾਤਰ

ਆਧੀ ਨਿਸਿ ਹੈ ਤੋਹਿ ਜਗਾਈ।

ਭੋਜਨ ਤਯਾਰ ਕਰਹੁ ਅਰ ਦੇਵਹੁ

ਲੇਹੋ ਪ੍ਰਸੰਨਤਾ ਹਰਿ ਜੀ ਪਾਈ॥ *

* ਸ਼ਹੀਦਨਾਮਾ ਛੰਦ 96-97

ਤੇ ਫਿਰ ਉਹ ਪ੍ਰਸ਼ਾਦਾ ਲੈ ਕੇ ਬੇੜੀ ਵਿਚ ਪਹੁੰਚਿਆ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪ੍ਰੇਮ ਨਾਲ ਛਕਾਇਆ। ਬਾਕੀ ਬਚਿਆ ਕਰਮੂ ਨੇ ਆਪ ਛਕਿਆ। ਮਾਤਾ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਜਿਸ ਨੇ ਅਜਿਹੇ ਵਿਕਟ ਸਮੇਂ ਵੀ ਪ੍ਰਸ਼ਾਦਾ ਭੇਜਿਆ।

ਭਾਈ ਕਰਮੂ ਜੀ ਨੇ ਬੇੜੀ ਵਿਚ ਕੱਪੜੇ ਵਿਛਾ ਕੇ ਉਪਰ ਲੈਣ ਲਈ ਜੋ ਕੁਝ ਸੀ, ਹਾਜ਼ਰ ਕਰ ਦਿੱਤਾ। ਆਪ ਸੇਵਾ ਵਿਚ ਬਾਹਰ ਪਹਿਰੇ ‘ਤੇ ਖੜੋ ਗਿਆ।  ਥਕਾਵਟ ਤੇ ਠੰਡ ਦੇ ਭੰਨੇ ਇਹ ਸਰੀਰ ਨਿੱਘੇ ਹੁੰਦਿਆਂ ਹੀ ਗੂੜ੍ਹੀ ਨੀਂਦ ਸੌਂ ਗਈ।

ਅਗਲੇ ਦਿਨ ਭਾਈ ਕਰਮੂ ਜੀ ਨੇ ਇਹਨਾਂ ਤਿੰਨਾਂ ਨੂੰ ਬੇੜੀ ਵਿਚ ਲੁਕੋਈ ਛੱਡਿਆ।ਸ਼ਾਮ ਨੂੰ ਵਾਪਿਸ ਆ ਗਿਆ ਤੇ ਕਹਿਣ ਲੱਗਾ ਕਿ ਮਾਤਾ ਜੀ ਮੁਗਲ ਫੌਜ ਅੱਗੇ ਲੰਘ ਗਈ ਹੈ, ਪਰ ਕਲਗੀਧਰ ਕਿੱਥੇ ਹਨ? ਇਹ ਪਤਾ ਨਹੀਂ ਲੱਗ ਸਕਿਆ। ਇਹ ਠੀਕ ਰਹੇਗਾ ਕਿ ਆਪ ਜੀ ਤੇ ਸਾਹਿਬਜ਼ਾਦੇ ਅੱਜ ਰਾਤ ਨੂੰ ਮੇਰੇ ਪਿੰਡ ਚਲੋ। ਮੈਂ ਅੰਧਕਾਰ ਵਿਚ ਆਪ ਨੂੰ ਆਪਣੇ ਅੰਦਰ ਲੈ ਜਾਵਾਂਗਾ। ਜਦੋਂ ਕਲਗੀਧਰ ਦਾ ਪਤਾ ਲੱਗੇਗਾ ਤਾਂ ਉਹਨਾਂ ਪਾਸ ਪਹੁੰਚਾ ਦਿਆਂਗਾ। ਮਾਤਾ ਜੀ ਨੇ ਆਖਿਆ ‘ਸਤਿ ਬਚਨ’।

ਜਦੋਂ ਸ਼ਾਮ ਹੋਈ ਤਾਂ ਬੀਬੀ ਲਛਮੀ ਪ੍ਰਸ਼ਾਦ ਲੈ ਕੇ ਆਪ ਹਾਜਰ ਹੋਈ। ਪਰਮ ਸਤਿਕਾਰਯੋਗ ਮਾਤਾ ਜੀ ਦੇ ਚਰਨ ਪਰਸੇ। ਬਾਲਾਂ ਦੇ ਚਰਨ ਪਰਸੇ। ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਹਾਲਾਤ ਦੇਖ ਕੇ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੇ ਪਰਨਾਲੇ ਵਹਿ ਤੁਰੇ। ਮਾਤਾ ਜੀ ਨੇ ਉਸਨੂੰ ਗਲ ਲਗਾਇਆ। ਧੀਰਜ ਦਿੱਤਾ। ਮਾਤਾ ਜੀ ਉਸਦੀ ਸੇਵਾ ਤੇ ਪ੍ਰੇਮ ਤੇ ਬੜੇ ਪ੍ਰਸੰਨ ਹੋਏ। ਉਹਨਾਂ ਨੇ ਪ੍ਰੇਮ ਨਾਲ ਉਸ ਨੂੰ ਕੁਝ ਦਿੱਤਾ, ਜਿਸ ਬਾਰੇ ਭਾਈ ਦੁਨਾ ਸਿੰਘ ਲਿਖਦਾ ਹੈ:-

ਦੋਇ ਮੁਹਰ ਕੀ ਆਰਸੀ

ਪੰਚ ਚੂੜੀਆਂ ਸਾਥ॥

ਤਿਸੀ ਬ੍ਰਾਹਮਨੀ ਕੋ ਦਈ

ਜੋ ਪ੍ਰਸਾਦ ਵਤਿ ਖਾਤ॥ *

* ਕਥਾ ਗੁਰ ਸੁਤਨ ਕੀ

ਹਨੇਰਾ ਬੜਾ ਸੀ। ਬੀਬੀ ਲਛਮੀ ਜੀ ਨੇ ਗੰਗੂ ਨੂੰ ਆਖਿਆ ਅਜੇ ਖਤਰਾ ਹੈ। ਮੈਂ ਚਾਹੁੰਦੀ ਹਾਂ ਕਿ ਇਕ ਅੱਧ ਦਿਨ ਮਾਤਾ ਜੀ ਤੇ ਸਾਹਿਬਜ਼ਾਦੇ ਮੇਰੇ ਮਹਿਮਾਨ ਬਣ ਕੇ ਰਹਿਣਗੇ ਤਾਂ ਕਿ ਇਹਨਾਂ ‘ਤੇ ਕੋਈ ਮੁਸੀਬਤ ਨਾ ਆਵੇ। ਮਾਤਾ ਜੀ ਨੂੰ ਇਹ ਗਲ ਠੀਕ ਜਾਪੀ। ਉਹ ਹਨੇਰੇ ਵਿਚ ਬਾਲਾਂ ਨੂੰ ਗੋਦੀ ਵਿਚ ਲੈ ਕੇ ਉਸ ਦੇ ਘਰ ਪਹੁੰਚ ਗਏ। ਬੀਬੀ ਜੀ ਨੇ ਦਿਲ ਖੋਲ੍ਹ ਕੇ ਸੇਵਾ ਕੀਤੀ। ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਛਕਾਏ। ਰਾਤ ਨੂੰ ਮੁੱਠੀ ਚਾਪੀ ਕਰਕੇ ਉਹਨਾਂ ਦੀ ਥਕਾਵਟ ਦੂਰ ਕਰਨ ਲਈ ਉਪਰਾਲਾ ਕੀਤਾ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦ ਹਨ:-

ਮਾਤਾ ਅਰ ਗੁਰ ਕੇ ਸੁਤ ਭਾਈ॥

ਲਛਮੀ ਕੇ ਗ੍ਰਿਹ ਤੀਨੇ ਆਈ॥

ਤਿਨਹਿ ਕੀਨੀ ਸੇਵ ਅਪਾਰਾ॥

ਮਨਹਿ ਉਪਜਯੋ ਪ੍ਰੇਮ ਬਹੁ ਭਾਰਾ॥

ਛਤੀ ਪ੍ਰਕਾਰਹਿ ਭੋਜਨ ਕੀਨੇ॥

ਅਵਰ ਵਿਛਨੇ ਮਖਮਲੀ ਕੀਨੇ॥

ਮੁਠੀ ਚਾਪੀ ਕੀਨੀ ਬਹੁ ਭਾਈ॥

ਵੱਡੇ ਭਾਗ ਲਛਮੀ ਹਰਖਾਈ॥ *

* ਸ਼ਹੀਦਨਾਮਾ ਛੰਦ 100-101

ਅਗਲੇ ਦਿਨ ਮਾਤਾ ਜੀ ਤੇ ਬਾਲਾਂ ਨੇ ਆਰਾਮ ਕੀਤਾ। ਜਦੋਂ ਰਾਤ ਪਈ, ਹਨੇਰਾ ਹੋਇਆ ਤਾਂ ਗੰਗੂ ਇਹਨਾਂ ਨੂੰ ਲੈ ਜਾਣ ਲਈ ਆ ਗਿਆ। ਮਾਤਾ ਜੀ ਨੇ ਬੀਬੀ ਲਛਮੀ ਨੂੰ ਕੁਝ ਮੋਹਰਾਂ ਆਦਿ ਦੇਣੀਆਂ ਚਾਹੀਆਂ ਤਾਂ ਉਸਨੇ ਆਖਿਆ ਗੁਰੂ ਮਾਤਾ ਤੇ ਗੁਰ ਪੁੱਤਰਾਂ ਦੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਈ ਹਾਂ। ਹੁਣ ਮੇਰੇ ‘ਤੇ ਮਿਹਰ ਦੀ ਨਜ਼ਰ ਰਹੇ ਤੇ ਆਪਣੇ ਗੁਰ ਪੁੱਤਰ ਨੂੰ ਕਹਿਣ ਜਦੋਂ ਅੰਤਿਮ ਸਵਾਸ ਤੇ ਹੋਵਾਂ ਤਾਂ ਦਰਸ਼ਨ ਦੇਣੇ। ਜਨਮ-ਮਰਨ ਦਾ ਚੱਕਰ ਖਤਮ ਕਰ ਦੇਣੇ। ਫਿਰ ਉਹਨਾਂ ਮਾਤਾ ਜੀ ਦੇ ਚਰਨ ਪਰਸੇ, ਸਾਹਿਬਜ਼ਾਦਿਆਂ ਦੇ ਚਰਨ ਪਰਸੇ। ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ।

ਗੰਗੂ ਉਹਨਾਂ ਨੂੰ ਲੈ ਕੇ ਭਾਈ ਕਰਮੂ ਪਾਸ ਆ ਗਿਆ। ਬੇੜੀ ਵਿਚ ਬੈਠ ਕੇ ਨਦੀ ਪਾਰ ਕਰਨ ਉਪਰੰਤ ਮਾਤਾ ਜੀ ਨੇ ਭਾਈ ਜੀ ਨੂੰ ਕੁਝ ਮੋਹਰਾਂ ਆਦਿ ਦੇਣੀਆਂ ਚਾਹੀਆਂ, ਪਰ ਧੁਰ ਦਰਗਾਹੋਂ ਬਖਸ਼ੇ ਇਸ ਉੱਚੀ ਸੁਰਤਿ ਵਾਲੇ ਮਲਾਹ ਨੇ ਸਭ ਕੁਝ ਮਾਤਾ ਜੀ ਨੂੰ ਵਾਪਸ ਕਰਦਿਆਂ ਚਰਨ ਪਕੜ ਲਏ ਤੇ ਕਹਿਣ ਲੱਗਾ, “ਮਾਤਾ ਜੀ! ਮੈਂ ਮਲਾਹ ਹਾਂ। ਮੇਰਾ ਕੰਮ ਹੈ ਦਰਿਆਓ ਪਾਰ ਕਰਨਾ। ਮਲਾਹ ਦਾ ਧਰਮ ਹੈ ਉਹ ਕਦੇ ਵੀ ਮਲਾਹ ਜਾਂ ਮਲਾਹ ਦੇ ਪਰਿਵਾਰ ਪਾਸੋਂ ਦਰਿਆ ਪਾਰ ਕਰਨ ਦਾ ਕੁਝ ਨਹੀਂ ਲੈਂਦਾ। ਤੁਹਾਡਾ ਗੁਰੂ ਪੁੱਤਰ ਵੀ ਤਾਂ ਮਲਾਹ ਹੀ ਹੈ ਨਾ। ਉਹ ਵੀ ਦੁਨੀਆਂ ਰੂਪੀ ਭਵਸਾਗਰ ਤੋਂ ਪਾਰ ਕਰਵਾਉਂਦਾ ਹੈ। ਬਸ ਇਹੀ ਕਹਿਣਾ, ਜਦੋਂ ਮੈਂ ਇਹ ਦੁਨੀਆਂ ਛੱਡ ਕੇ ਜਾਣ ਲੱਗਾਂਗਾ ਤੇ ਉਹਨਾਂ ਦੀ ਬੇੜੀ ਪਾਸ ਪੁੱਜਾਂਗਾ, ਮੈਨੂੰ ਪਾਰ ਕਰਾ ਦੇਣ। ਮੇਰੇ ਔਗੁਣ ਨਾ ਦੇਖਣ।” ਤੇ ਫਿਰ ਮਾਤਾ ਜੀ ਨੇ ਉਸਨੂੰ ਗਲ ਲਗਾਇਆ। ਪਿਆਰ ਕੀਤਾ ਤੇ ਵਿਦਾ ਲੈ ਕੇ ਗੰਗੂ ਨਾਲ ਚਲ

ਗੰਗੂ ਦਾ ਮਨ ਬੇਈਮਾਨ ਹੋ ਗਿਆ ਕਿ ਇਹ ਤਾਂ ਹੁਣ ਬੇਵੱਸ ਹਨ। ਗੁਰੂ ਗੋਬਿੰਦ ਸਿੰਘ ਨੂੰ ਮੁਗਲਾਂ ਨੇ ਨਹੀਂ ਛੱਡਣਾ। ਮੈਂ ਇਹ ਸਾਰਾ ਧਨ ਕਿਉਂ ਨਾ ਹਜ਼ਮ ਕਰ ਜਾਵਾਂ? ਰਸਤੇ ਵਿਚ ਚਲਦਿਆਂ ਉਸ ਨੇ ਬੱਚਰ ਤੇ ਲੱਦੇ ਧਨ ਨੂੰ ਦੇਖ ਕੇ ਮਨ ਵਿਚ ਵਿਚਾਰਿਆ। ਗੰਗੂ ਦੀ ਇਸ ਲੋਭ ਬਿਰਤੀ ਤੇ ਮਨ ਦੀ ਕਮੀਨਗੀ ਬਾਰੇ ਪ੍ਰਾਚੀਨ ਗ੍ਰੰਥਾਂ ਵਿਚ ਜ਼ਿਕਰ ਹੈ। ਭਾਈ ਸੁੱਖਾ ਸਿੰਘ ਨੇ ਲਿਖਿਆ ਹੈ:-

ਹੁਤੋ ਮਸੰਦ ਨੀਚ ਇਕ ਪਾਪੀ॥

ਬਿਪ ਬੰਸ ਚੰਡਾਰ ਸੁ ਖਾਪੀ॥

ਰੋਪਰ ਤੇ ਵਹੁ ਰਾਹੁ ਭੁਲਾਈ ॥

ਨਿਜ ਪੁਰ ਕੋ ਲੈ ਗਯੋ ਕਸਾਈ॥

ਸਾਹਿਬਜ਼ਾਦੇ ਦੋਊ ਕੁਮਾਰ॥

ਤੀਜੇ ਦਾਦੀ ਸਾਥ ਨਿਹਾਰ॥

ਏਕ ਆਧ ਅਨ ਖਿਜਮਤਦਾਰ॥

ਖਚਰ ਧਨ ਘੋਰ ਜੁਗ ਚਾਰ॥

ਪਲਕ ਹਜੂਰ ਸੁ ਰਹੇ ਪਛਾਰੀ॥

ਫਰਕ ਪਯੋ ਰਜਨੀ ਮਧਕਾਰੀ॥

ਬਿਪ ਕਹੀ ਮਿਲਤ ਹੈ ਅਬੀ॥

ਏ ਆਗੇ ਜਾਵਤ ਹੈ ਸਬੀ॥

ਯੋ ਕਹਿ ਕਰ ਦੇਖੀ ਲੈ ਧਾਯੋ॥

ਆਪਨ ਗ੍ਰਾਮ ਨੀਚ ਲੈ ਆਯੋ॥

ਖੱਚਰ ਮਾਯਾ ਨਿਰਖ ਗਵਾਰ॥

ਬੂਡੋ ਪਾਪੀ ਲੋਭ ਮਝਾਰ॥

ਐਸ ਬਿਚਾਰ ਗਾਂਵ ਲੈ ਆਯੋ॥

ਮਾਤਾ ਜੀ ਯਹ ਭੇਦ ਨ ਪਾਯੋ॥ *

  1. ਗੁਰਬਿਲਾਸ ਪਾਤਸ਼ਾਹੀ ੧੦

ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਅੰਦਰ ਕੋਠੜੀ ਵਿਚ ਉਤਾਰਾ ਕੀਤਾ। ਉਹਨਾਂ ਨੇ ਦੋਨਾਂ ਬਾਲ ਸਾਹਿਬਜ਼ਾਦਿਆਂ ਨੂੰ ਸੁਆਉਣ ਲਈ ਨਾਲ ਪਾ ਲਿਆ। ਉਹਨਾਂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗੇ। ਮਾਤਾ ਜੀ ਭਵਿੱਖ ਬਾਰੇ ਚਿੰਤਤ ਸਨ, ਕਿਉਂਕਿ ਉਹਨਾਂ ਨੂੰ ਆਪਣੇ ਅਮੋਲਕ ਲਾਲ ਕਲਗੀਧਰ ਦੀ ਕੋਈ ਖਬਰ ਨਹੀਂ ਸੀ ਮਿਲ ਰਹੀ। ਫੌਜਾਂ ਸ਼ਿਕਾਰੀ ਕੁੱਤਿਆਂ ਵਾਂਗ ਉਹਨਾਂ ਨੂੰ ਲੱਭ ਰਹੀਆਂ ਸਨ। ਸਿੱਖ ਨਿੱਖੜ ਗਏ ਸਨ। ਧਨ ਧਾਮ ਉੱਜੜ ਗਿਆ ਸੀ। ਘਰ ਵਿਚ ਕੋਈ ਵੀ ਨਹੀਂ ਸੀ, ਪਰ ਫਿਰ ਉਹਨਾਂ ਨੂੰ ਸਤਿਗੁਰੂ ਦੀ ਓਟ ਹੀ ਮਹੱਤਵਪੂਰਨ ਲੱਗੀ। ਸਾਹਿਬਜ਼ਾਦੇ ਵੀ ਧੁਰ ਦਰਗਾਹੋਂ ਬਖਸ਼ੇ ਹੋਏ ਸਨ। ਉਹਨਾਂ ਨੇ ਬੜੇ ਪਿਆਰ ਨਾਲ ਦਾਦੀ ਮਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਆਖਿਆ ਕਿ ਕੋਈ ਅਜਿਹੀ ਗੱਲ ਨਹੀਂ ਹੁੰਦੀ ਜਿਸ ਨੂੰ ਅਨਹੋਣੀ ਆਖਿਆ ਜਾਵੇ, ਸਭ ਭਾਣੇ ਵਿਚ ਹੈ। ਇਹ ਸਰੀਰ ਤਾਂ ਮਿੱਟੀ ਹੈ। ਇਸਦੀ ਕੀ ਚਿੰਤਾ ਕਰਨੀ? ਬੜੇ ਮਾਤਾ ਜੀ ਅਕਾਲ ਪੁਰਖ ਨੂੰ ਯਾਦ ਕਰੋ। ਬਾਕੀ ਸਭ ਚਿੰਤਾ ਛੱਡੋ। ਅਕਾਲ ਪੁਰਖ ਸਾਡੇ ਅੰਗ-ਸੰਗ ਹੈ। ਜਦੋਂ ਮਾਤਾ ਜੀ ਨੇ ਬਾਲਾਂ ਦੇ ਬਚਨ ਸੁਣੇ ਤਾਂ ਨਿਸਚਿੰਤ ਹੋ ਗਏ।

ਰਾਤ ਦਾ ਅੰਧਕਾਰ ਬੜਾ ਭਿਆਨਕ ਸੀ। ਮਾਤਾ ਜੀ ਜਾਗਦੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਗੰਗੂ ਚੋਰਾਂ ਵਾਂਗੂੰ ਬਿਨਾਂ ਪੈਰਾਂ ਦਾ ਖੜਕਾ ਕੀਤਿਆਂ ਅੰਦਰ ਆਇਆ ਹੈ। ਉਹ ਦੇਖਦੇ ਰਹੇ। ਉਸਨੇ ਚੁੱਪ-ਚਾਪ ਮੋਹਰਾਂ ਦੀ ਖੁਰਜੀ ਚੁੱਕੀ ਤੇ ਹਨੇਰੇ ਵਿਚ ਮੂੰਹ ਕਾਲਾ ਕਰਕੇ ਦਫਾ ਹੋ ਗਿਆ। ਮਾਤਾ ਜੀ ਸਮਝੇ ਕਿ ਇਹ ਲੂਣ ਹਰਾਮੀ ਬਣ ਗਿਆ ਹੈ। ਦਿਨ ਚੜਿਆ ਤਾਂ ਮਾਤਾ ਜੀ ਨੇ ਗੰਗੂ ਨੂੰ ਪਾਸ ਬੁਲਾਇਆ ਤੇ ਆਖਿਆ ਕਿ ਭਾਈ ਗੰਗੁ ਸਾਰਾ ਸਾਮਾਨ ਹੈ, ਪਰ ਮੋਹਰਾਂ ਵਾਲੀ ਖੁਰਜੀ ਨਹੀਂ ਹੈ। ਤੁਸਾਂ ਜੇਕਰ ਇਹ ਸਾਂਭ ਲਈ ਹੈ ਤਾਂ ਚੰਗਾ ਹੀ ਕੀਤਾ ਹੈ, ਕਿਉਂਕਿ ਰਾਤ ਤੁਸੀਂ ਇੱਥੇ ਅੰਦਰ ਆਏ ਸੀ। ਇਹ ਸੁਣ ਕੇ ਗੰਗੂ ਨੇ ਰੌਲਾ ਪਾ ਲਿਆ ਕਿ ਮੈਂ ਤਾਂ ਪਹਿਲਾਂ ਹੀ ਆਪ ਨੂੰ ਆਖਿਆ ਸੀ, ਇੱਥੇ ਚੋਰ ਬੜੇ ਹਨ, ਆਪਣਾ ਸਾਮਾਨ ਬਚਾ ਕੇ ਰੱਖਣਾ, ਪਰ ਆਪ ਨੇ ਮੇਰੇ ‘ਤੇ ਹੀ ਚੋਰੀ ਦਾ ਇਲਜ਼ਾਮ ਲਗਾ ਦਿੱਤਾ। ਮੈਂ ਆਪ ਨੂੰ ਹਕੂਮਤ ਦੇ ਮੁਜਰਮ ਹੋਣ ਤੇ ਵੀ ਆਪਣੇ ਘਰ ਪਨਾਹ ਦਿੱਤੀ ਹੈ ਤੇ ਰਾਜ ਕੱਪ ਦੀ ਪ੍ਰਵਾਹ ਨਹੀਂ ਕੀਤੀ, ਪਰ ਆਪ ਨੇ ਨੇਕੀ ਦਾ ਬਦਲਾ ਇਹ ਦਿੱਤਾ ਕਿ ਮੈਨੂੰ ਹੀ ਚੋਰ ਆਖ ਦਿੱਤਾ।” ਮਾਤਾ ਜੀ ਨੇ ਆਖਿਆ, “ਭਾਈ ਰੌਲਾ ਕਿਉਂ ਪਾਉਂਦਾ ਹੈ? ਚਲੋਂ ਤੂੰ ਨਹੀਂ ਮੋਹਰਾਂ ਲਈਆਂ ਤਾਂ ਜਿਹੜਾ ਲੈ ਗਿਆ ਉਹ ਜਾਣੇ।” ਪਰ ਗੰਗੂ ਦਾ ਮਨ ਪੂਰੀ ਤਰ੍ਹਾਂ ਬੇਈਮਾਨ ਹੋ ਚੁੱਕਾ ਸੀ। ਉਸਨੇ ਬੜੇ ਰੋਹ ਵਿਚ ਆਖਿਆ ਕਿ ਤੁਸੀਂ ਖੱਤਰੀ ਵੱਡੇ ਅਕ੍ਰਿਤਘਣ ਹੋ। ਇਸੇ ਲਈ ਹੀ ਪਰਸੂ ਰਾਮ ਨੇ ਤੁਹਾਡਾ ਨਾਸ ਕੀਤਾ ਸੀ। ਮੈਂ ਤੁਹਾਨੂੰ ਨਾਸ਼ੁਕਰੇਪਣ ਦਾ ਸੁਆਦ ਚਖਾਵਾਂਗਾ। ਮੁਗਲਾਂ ਨੂੰ ਤੁਹਾਡੀ ਖਬਰ ਕਰਦਾ ਹਾਂ। ਉਹਨਾਂ ਦੇ ਕੋਪ ਤੋਂ ਵੀ ਬਚਾਂਗਾ, ਨਾਲੇ ਵੱਡਾ ਧਨ ਇਨਾਮ ਵਜੋਂ ਪ੍ਰਾਪਤ ਕਰਾਂਗਾ।

ਮਾਤਾ ਜੀ ਨੇ ਮੌਕਾ ਸੰਭਾਲਣਾ ਚਾਹਿਆ ਤੇ ਆਖਿਆ, “ਗੰਗੂ ਮੈਂ ਤੈਨੂੰ ਚੋਰ ਨਹੀਂ ਕਹਿੰਦੀ। ਮੇਰਾ ਧਨ ਚੋਰੀ ਹੋਇਆ ਹੈ। ਗੱਲ ਤਾਂ ਕਰਨੀ ਹੀ ਹੈ। ਪੈਸੇ ਦੀ ਕੀ ਹੈ? ਜਦੋਂ ਅਸੀਂ ਟਿਕਾਣੇ ਲੱਗ ਗਏ ਤੈਨੂੰ ਧਨ ਨਾਲ ਮਾਲੋ- ਮਾਲ ਕਰ ਦਿਆਂਗੇ। ਪਰ ਗੰਗੂ ਹੁਣ ਪੂਰੀ ਤਰ੍ਹਾਂ ਬੇਈਮਾਨ ਹੋ ਚੁੱਕਾ ਸੀ। ਉਸਨੇ ਇਹ ਸੋਚ ਕੇ ਕਿ ਇਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਮੁਗਲਾਂ ਤੋਂ ਵੀ ਇਨਾਮ ਪ੍ਰਾਪਤ ਕਰਾਂਗਾ। ਨਾਲੇ ਇਸ ਧਨ ਨਾਲ ਮੌਜਾਂ ਕਰਾਂਗਾ। ਉਹ ਮੋਰਿੰਡੇ ਨੂੰ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਚੱਲ ਪਿਆ।

ਉਥੇ ਪੁੱਜ ਕੇ ਜਾਨੀ ਖਾਂ ਮਾਨੀ ਖਾਂ ਨੂੰ ਪਤਾ ਦਿੱਤਾ, ਜੋ ਰੰਘੜ ਸਨ ਤੇ ਸਨ ਬੜੇ ਧੋਖੇਬਾਜ਼ ਅਤੇ ਜ਼ਾਲਿਮ। ਉਹ ਤੁਰੰਤ ਸਹੇੜੀ ਪਹੁੰਚ ਗਏ ਅਤੇ ਬਾਲ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਵਜੀਰਖਾਨ ਪਾਸ ਪੇਸ਼ ਕਰਨ ਲਈ ਤੁਰ ਪਏ। ਮਾਤਾ ਜੀ ਨੇ ਬੜਾ ਆਖਿਆ ਕਿ ਇਹਨਾਂ ਬਾਲਾਂ ਦਾ ਕੀ ਕਸੂਰ ਹੈ, ਜੋ ਇਹਨਾਂ ਨੂੰ ਗ੍ਰਿਫਤਾਰ ਕਰ ਰਹੇ ਹੋ? ਉਹ ਜਾਲਿਮ ਕਦ ਸੁਣਦੇ ਸਨ? ਮਾਤਾ ਜੀ ਨੇ ਫਿਰ ਗੰਗੂ ਨੂੰ ਆਖਿਆ, ‘ਹੇ ਲੂਣ ਹਰਾਮੀ! ਗੰਗੂ! ਤੂੰ 22 ਸਾਲ ਸਾਡੇ ਘਰ ਦਾ ਅੰਨ ਜਲ ਛਕਿਆ, ਹੁਣ ਚੋਰੀ ਕਰਕੇ ਸੱਚਾ ਹੋਣ ਲਈ ਸਾਨੂੰ ਜ਼ਾਲਿਮਾਂ ਦੀ ਕੈਦ ਵਿਚ ਪਾ ਕੇ ਤੈਨੂੰ ਸੁੱਖ ਮਿਲੇਗਾ? ਬਿਲਕੁਲ ਨਹੀਂ। ਆਉਣ ਵਾਲੀਆਂ ਨਸਲਾਂ ਤੇਰੇ ‘ਤੇ ਬੁੱਕਿਆ ਕਰਨਗੀਆਂ,’ ਪਰ ਜ਼ਾਲਿਮ ਲਈ ਬੇ-ਅਸਰ ਸੀ, ਇਹ ਲਾਹਨਤ- ਫਿਟਕਾਰ।

ਗੰਗੂ ਬੜਾ ਖੁਸ਼ ਸੀ ਕਿ ਮੈਂ ਗੁਰ-ਪਰਿਵਾਰ ਦਾ ਮਾਲ ਹੜੱਪ ਕਰ ਲਿਆ ਹੈ। ਉਸ ਨੇ ਉਹ ਸਾਰਾ ਕੀਮਤੀ ਮਾਲ ਧਰਤੀ ਵਿਚ ਦੱਬ ਦਿੱਤਾ ਤਾਂ ਕਿ ਲੋੜ ਪੈਣ ਤੇ ਕੱਢ ਲਏ। ਜਦੋਂ ਵਜ਼ੀਰਖਾਨ ਦੇ ਦਰਬਾਰ ਵਿਚ ਗੰਗੁ ਨੂੰ ਕੁਝ ਇਨਾਮ ਦੇਣ ਦੀ ਗੱਲ ਚੱਲੀ ਤਾਂ ਕਿਸੇ ਨੇ ਇਹ ਵੀ ਦੱਸ ਦਿੱਤਾ ਕਿ ਕਹਿੰਦੇ ਹਨ ਇਸਨੇ ਇਹਨਾਂ ਕੈਦੀਆਂ ਦੇ ਹੀਰੇ ਜਵਾਹਰਾਤ ਚੋਰੀ ਕਰ ਲਏ ਹਨ। ਵਜ਼ੀਰਖਾਨ ਨੂੰ ਜਦੋਂ ਗੱਲ ਦਾ ਪਤਾ ਲੱਗਾ ਤਾਂ ਉਸਨੇ ਆਖਿਆ ਸ਼ਾਹੀ ਮੁਜਰਮਾਂ ਦਾ ਸਾਮਾਨ ਸਰਕਾਰ ਦੀ ਮਲਕੀਅਤ ਬਣਦਾ ਹੈ। ਗੰਗੂ ਤੋਂ ਸਭ ਕੁਝ ਬਰਾਮਦ ਕਰੋ। ਕੁਝ ਹਿੱਸਾ ਉਸ ਨੂੰ ਇਨਾਮ ਵਜੋਂ ਦੇ ਦਿੱਤਾ ਜਾਵੇਗਾ। ਗੰਗੂ ਨੂੰ ਗ੍ਰਿਫਤਾਰ ਕੀਤਾ ਗਿਆ। ਜਦੋਂ ਉਹ ਉਸ ਸਥਾਨ ‘ਤੇ ਪੁੱਜਾ, ਜਿੱਥੇ ਮਾਲ ਦੱਬਿਆ ਸੀ ਤਾਂ ਉਸਦੇ ਖਾਨਿਓਂ ਗਈ। ਕੋਈ ਮਾਲ ਕੱਢ ਕੇ ਲੈ ਗਿਆ ਸੀ। ਉਸਨੇ ਦਰੋਗੇ ਨੂੰ ਆਖਿਆ ਕਿ ਕੋਈ ਇੱਥੋਂ ਮਾਲ ਲੈ ਗਿਆ ਹੈ। ਉਸਨੇ ਉੱਥੇ ਹੀ ਗੰਗੂ ਦੀ ਛਿੱਤਰ ਪ੍ਰੇਡ ਕੀਤੀ ਤੇ ਮੁੜ ਵਜ਼ੀਰਖਾਨ ਪਾਸ ਲੈ ਆਂਦਾ। ਉਸਨੇ ਆਖਿਆ ਇਹ ਲੂਣ-ਹਰਾਮੀ ਹੈ। ਝੂਠ ਬੋਲਦਾ ਹੈ। ਇਹਦੇ ਹੱਡਾਂ ਵਿਚੋਂ ਮਾਲ ਕੱਢੇ। ਬਸ ਫਿਰ ਕੀ ਸੀ, ਗੰਗੂ ਨੂੰ ਇੰਨੀ ਮਾਰ ਪਈ ਕਿ ਉਹ ਮਰ ਗਿਆ। ਉਸਦਾ ਇਸ ਲੋਕ ਵਿਚ ਵੀ ਮੂੰਹ ਕਾਲਾ ਹੈ। ਗਿਆ ਤੇ ਪ੍ਰਲੋਕ ਵਿਚ ਵੀ। ਉਸ ਦੀ ਔਲਾਦ ਪੰਜਾਬ ਵਿਚੋਂ ਭੱਜ ਗਈ ਤੇ ਕਸ਼ਮੀਰ ਜਾ ਕੇ ਸਾਹ ਲਿਆ।

ਭਾਈ ਮੋਤੀ ਰਾਮ ਮਹਿਰਾ ਜੀ ਬਾਰੇ ਵਿਸਥਾਰ ਨਾਲ ਲਿਖਣ ਵਾਲੇ ਭਾਈ ਕਿਸ਼ਨ ਸਿੰਘ ਹਨ, ਜਿਹਨਾਂ ਨੇ 1812 ਸੰਮਤ ਵਿਚ ਸ਼ਹੀਦਨਾਮਾ ਪੁਸਤਕ ਲਿਖੀ। ਇਸ ਵਿਚ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਬਾਰੇ ਵਿਸਥਾਰ ਸਹਿਤ ਲਿਖਿਆ ਗਿਆ ਹੈ। ਇਹ ਕਵਿਤਾ ਤਾਂ ਸਾਧਾਰਨ ਪੱਧਰ ਦੀ ਹੈ, ਪਰ ਇਸ ਵਿਚ ਵਾਕਫੀਅਤ ਕਾਫੀ ਸਹੀ ਦਰਜ ਕੀਤੀ ਗਈ ਹੈ। ਇਸ ਪੋਥੀ ਦੀ ਦਾਸਤਾਨ ਇਸ ਪ੍ਰਕਾਰ ਹੈ ਕਿ ਮੇਰੇ ਮਿੱਤਰ ਡਾ. ਰਾਮ ਸਿੰਘ ਸੈਣੀ ਗਿਆਨੀ ਗਰਜਾ ਸਿੰਘ ਰਚਨਾਵਲੀ ਦਾ ਸੰਪਾਦਨ ਕਰ ਰਹੇ ਸਨ ਕਿ ਉਹਨਾਂ ਦੇ ਅਣਛਪੇ ਕਾਗਜਾਂ ਵਿਚੋਂ ਉਹਨਾਂ ਦੀ ਸ੍ਰੀਮਤੀ ਗਿਆਨ ਕੌਰ ਜੀ ਦੀ ਕਿਰਪਾ ਨਾਲ ਇਹ ਰਚਨਾ ਪ੍ਰਾਪਤ ਹੋਈ, ਜਿਸ ਦਾ ਉਤਾਰਾ ਗਿਆਨੀ ਜੀ ਨੇ ਸਰਹੰਦ ਵਿਖੇ ਬੈਠ ਕੇ ਕੀਤਾ ਸੀ। ਉਹਨਾਂ ਦੀ ਮਨਸਾ ਇਸਦਾ ਸੰਪਾਦਨ ਕਰਨ ਦੀ ਸੀ, ਪਰ ਉਮਰ ਨੇ ਵਫਾ ਨਾ ਕੀਤੀ। ਇਸ ਵਿਚੋਂ ਟੂਕਾਂ ਮੁਹੱਈਆ ਕਰਨ ਲਈ ਮੈਂ ਡਾ. ਸੈਣੀ ਦਾ ਧੰਨਵਾਦੀ ਹਾਂ।

ਭਾਈ ਮੋਤੀ ਰਾਮ, ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਵਿਚ ਸ਼ਾਮਿਲ ਭਾਈ ਹਿੰਮਤ ਸਿੰਘ ਦੇ ਭਤੀਜੇ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵੈਸਾਖੀ ਨੂੰ ਨੰਗੀ ਤਲਵਾਰ ਲੈ ਕੇ ਸਿਰ ਮੰਗਿਆ ਤਾਂ ਉਹਨਾਂ ਸਿਰ ਦੇਣ ਵਾਲਿਆਂ ਵਿਚੋਂ ਇਕ ਗੁਰੂ ਕਾ ਲਾਡਲਾ ਭਾਈ ਹਿੰਮਤ ਸਿੰਘ ਸੀ, ਜੋ ਜੋਤੀ ਰਾਮ ਝੀਵਰ ਦਾ ਬੇਟਾ ਸੀ। ਇਹਨਾਂ ਦੀ ਮਾਤਾ ਦਾ ਨਾਂ ਮਾਈ ਰਾਮੋ ਜੀ ਸੀ। ਇਹ 5 ਮਾਘ 1718 ਸੰਮਤ ਨੂੰ ਜਨਮੇ। ਇਹਨਾਂ ਦੇ ਮਨ ਵਿਚ ਗੁਰੂ ਗੋਬਿੰਦ ਸਿੰਘ ਜੀ ਲਈ ਅਥਾਹ ਸ਼ਰਧਾ ਸੀ। ਇਹ ਸੰਮਤ 1735 ਵਿਚ ਆਨੰਦਪੁਰ ਸਾਹਿਬ ਆ ਗਏ ਤੇ ਜਦੋਂ 1699 ਈ: ਨੂੰ ਵੈਸਾਖੀ ਵਾਲੇ ਦਿਨ ਸਤਿਗੁਰਾਂ ਕੌਤਕ ਕੀਤਾ ਤਾਂ ਇਹ ਸੀਸ ਭੇਟ ਕਰਕੇ ਪੰਜ ਪਿਆਰਿਆਂ ਵਿਚ ਸ਼ਾਮਲ ਹੋਏ। ਆਨੰਦਪੁਰ ਸਾਹਿਬ ਛੱਡਣ ਵੇਲੇ ਇਹ ਗੁਰੂ ਸਾਹਿਬ ਨਾਲ ਸਨ। ਸਰਸਾ ਕੰਢੇ ਲੜਾਈ ਵਿਚ ਇਹਨਾਂ ਨੇ ਤੰਗ ਦੇ ਜੋਹਰ ਵਿਖਾਏ ਅਤੇ ਅਖੀਰ ਮੁਗਲਾਂ ਨਾਲ ਲੋਹਾ ਲੈਂਦੇ ਲੈਂਦੇ ਸ਼ਹੀਦੀ ਪਾ ਗਏ। ਇਹਨਾਂ ਦੇ ਕੋਈ ਸੰਤਾਨ ਨਹੀਂ ਸੀ। ਇਹਨਾਂ ਦੇ ਬਜ਼ੁਰਗ ਭਾਈ ਸਾਂਗੀ ਤੇ ਮਾਈ ਮਾਂਗੀ ਜੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਿੱਖ ਸਨ। ਭਾਈ ਸਾਂਗੀ ਜੀ ਦੇ ਪੋਤਰੇ ਭਾਈ ਦਇਆਲਾ ਜੀ ਤੇ ਭਾਈ ਕੇਹਰੂ ਜੀ ਭਾਈ ਹਿੰਮਤ ਸਿੰਘ ਦੀ ਭੂਆ ਦੇ ਪੁੱਤਰ ਸਨ। ਇਹ ਦੋਵੇਂ ਭਰਾ ਆਪਣੇ ਮਾਮਾ ਜੀ ਦੇ ਪੁੱਤਰ ਦੇ ਵਸੀਲੇ ਨਾਲ ਕੀਰਤਪੁਰ ਸਾਹਿਬ ਜਾ ਕੇ ਮਾਤਾ ਗੁਜਰੀ ਜੀ ਦੇ ਪਹਿਰੇ ਚੌਂਕੀ ਪਰ ਨੌਕਰ ਹੋ ਗਏ। ਇਹ ਗੁਰੂ ਸਾਹਿਬ ਦੇ ਹੁਕਮ ਨੂੰ ਰੱਬੀ ਹੁਕਮ ਮੰਨ ਕੇ ਕਾਰ ਕਰਦੇ ਸਨ। ਭਾਈ ਦਇਆਲਾ ਜੀ ਸਰਸਾ ਦੇ ਯੁੱਧ ਵਿਚ ਅਤੇ ਭਾਈ ਕੇਹਰ ਸਿੰਘ ਚਮਕੌਰ ਦੇ ਯੁੱਧ ਵਿਚ ਸ਼ਹੀਦੀਆਂ ਪ੍ਰਾਪਤ ਕਰ ਗਏ।

ਭਾਈ ਮੋਤੀ ਰਾਮ ਜੀ ਬੜੇ ਭਜਨੀਕ ਤੇ ਸ਼ੁਭ ਕਰਮ ਕਰਨ ਵਾਲੇ ਅਤੇ ਦਇਆਲੂ ਬਿਰਤੀ ਦੇ ਸੁਆਮੀ ਸਨ। ਉਹ ਵਜੀਰਖਾਨ ਦੇ ਘਰ ਵਿਚ ਵੀ ਰੋਟੀ ਆਦਿ ਪਕਾਉਣ ਦਾ ਕਾਰਜ ਕਰਦੇ ਸਨ ਤੇ ਨਾਲ ਹੀ ਹਿੰਦੂ ਕੈਦੀਆਂ ਲਈ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰਦੇ ਸਨ। ਆਪ ਛਕਾਉਂਦੇ ਸਨ। ਉਹਨਾਂ ਦੇ ਸ਼ੁੱਭ ਆਚਰਣ, ਮਿਹਨਤ ਅਤੇ ਨਿਸ਼ਕਾਮ ਸੇਵਾ ਬਿਰਤੀ ਕਾਰਨ ਸਭ ਪਾਸੇ ਕਾਫੀ ਪੁੱਛ ਪ੍ਰਤੀਤ ਸੀ। ਉਹ ਹਿੰਦੂ ਕੈਦੀਆਂ ਨਾਲ ਹਮਦਰਦੀ ਵੀ ਰੱਖਦੇ ਸਨ। ਉਹਨਾਂ ਨੂੰ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ ਸਨ। ਕਵੀ ਭਾਈ ਕਿਸ਼ਨ ਸਿੰਘ ਲਿਖਦਾ ਹੈ :-

ਮੋਤੀ ਰਾਮ ਸੰਗਤਿਪੁਰਿ ਵਾਸੀ॥

ਰਾਮ ਨਾਮ ਜਪ ਪੁੰਨ ਕਮਾਸੀ॥

ਹਿੰਮਤ ਸਿੰਘ ਤਿਤ ਚਾਚੂ ਜਾਨਹੁ॥

ਪਾਂਚ ਪਯਾਰਨ ਮਾਹਿ ਪ੍ਰਧਾਨਹੁ ॥48 ॥

ਵਜੀਰੇ ਕੈ ਗ੍ਰਿਹ ਪ੍ਰਸਾਦ ਬਨਾਵੈ॥

ਮਾਨ ਮਹਤ ਦਰਬਾਰਹਿ ਪਾਵੈ ॥

ਹਿੰਦੂ ਕੈਦੀ ਤੈਹ ਕਈ ਹਜਾਰ॥

ਕਾਰਾਵਾਸ ਮਹਿ ਹੋਤ ਖਾਰ॥49॥

ਤਿਨ ਕੈ ਲੰਗਰ ਮੋਤੀ ਆਪ ਬਨਾਵਹਿ॥

ਸਭਹਨ ਬਾਂਟ ਆਪ ਸੁਖ ਪਾਵੈ ॥

ਸਭ ਹਿੰਦੂਅਨ ਤੇ ਪਾਵਹਿ ਮਾਨਾ॥

ਤਿਨ ਤਜਯੋ ਹੈ ਮਾਨ ਅਭਿਮਾਨਾ॥50॥*

* ਸ਼ਹੀਦਨਾਮਾ ਛੰਦ ਨੰ: 48-50

ਇਸ ਮਗਰੋਂ ਜਿੰਨੇ ਦਿਨ ਸਾਹਿਬਜ਼ਾਦੇ ਵਜ਼ੀਰਖਾਨ ਦੀ ਕੈਦ ਵਿਚ ਰਹੇ, ਭਾਈ ਮੋਤੀ ਰਾਮ ਮਹਿਰਾ ਉਹਨਾਂ ਦੀ ਸੇਵਾ ਕਰਦਾ ਰਿਹਾ, ਲੰਗਰ-ਪਾਣੀ ਤੇ ਦੁੱਧ ਛਕਾਉਂਦਾ ਰਿਹਾ। ਉਹ ਦਿਨ ਵਿਚ ਤਿੰਨ ਵਾਰ ਸੇਵਾ ਵਿਚ ਹਾਜ਼ਰ ਹੁੰਦਾ। ਇਸ ਬਾਰੇ ਇਉਂ ਜ਼ਿਕਰ ਕੀਤਾ ਗਿਆ ਹੈ:-

ਤੀਨ ਬਾਰ ਪੈਯ ਪ੍ਰਸਾਦ ਲਯਾਵੈ ॥

ਗੁਰੂ ਸੁਤਨ ਕੋ ਆਪ ਅਚਾਵੈ॥

ਮਾਤਾ ਜੀ ਤਿਹ ਦੇਹਿ ਅਸੀਸਾ॥

ਤੁਮ ਪਰ ਬਖਸ ਕਰਹਿ ਜਗਦੀਸਾ॥

ਤੁਮ ਕੋ ਮਮ ਪਤਿ ਨਉਨਿਧਿ ਦੇਵੈ ॥

ਤੁਮ ਨਿਸਕਾਮ ਭਗਤਿ ਕਰ ਸੇਵੈ॥

ਭਾਈ ਪ੍ਰੇਮ ਸਿੰਘ ਸੰਤਰੇਣ ਨੇ ਆਪਣੇ ਮਹਾਕਾਵਿ ਸ੍ਰੀ ਗੁਰੂ ਪਦ ਪ੍ਰੇਮ ਪ੍ਰਕਾਸ਼ ਵਿਚ ਇਸ ਘਟਨਾ ਦਾ ਜਿਕਰ ਥੋੜੇ ਫਰਕ ਨਾਲ ਕੀਤਾ ਹੈ ਕਿ ਭਾਈ ਮੋਤੀ ਰਾਮ ਜੀ ਨੂੰ ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਸਨੇ ਆਪਣੀ ਧਰਮ ਪਤਨੀ ਨਾਲ ਗੱਲ ਕੀਤੀ ਕਿ ਹੁਣ ਸੇਵਾ ਦਾ ਅਉਸਰ ਬਣਿਆ ਹੈ ਕਿਉਂਕਿ ਉਸਨੂੰ ਪਤਾ ਸੀ ਗੁਰ ਪਰਿਵਾਰ ਦੇ ਜੀਆਂ ਨੇ ਮੁਗਲਾਂ ਦਾ ਅੰਨ ਨਹੀਂ ਖਾਣਾ। ਉਹ ਜਦੋਂ ਰੋਜਾਨਾ ਵਾਲੀ ਡਿਊਟੀ ‘ਤੇ ਹਾਜ਼ਰ ਹੋਇਆ ਤਾਂ ਦਰੋਗੇ ਨੇ ਆਖਿਆ ਤਿੰਨ ਨਵੇਂ ਹਿੰਦੂ ਕੈਦੀ ਆਏ ਹਨ, ਠੰਡੇ ਬੁਰਜ ਵਿਚ ਕੈਦ ਹਨ। ਉਹਨਾਂ ਨੂੰ ਵੀ ਖਾਣਾ ਦੇ ਆਓ। ਭਾਈ ਮੋਤੀ ਰਾਮ ਨੂੰ ਜਾਪਿਆ ਅਕਾਲ ਪੁਰਖ ਨੇ ਅਪਾਰ ਕਿਰਪਾ ਕੀਤੀ ਹੈ, ਜੋ ਇਹਨਾਂ ਉੱਚ ਹਸਤੀਆਂ ਦੇ ਦਰਸ਼ਨ ਤੇ ਸੇਵਾ ਦਾ ਮੌਕਾ ਬਖਸ਼ਿਆ ਹੈ। ਆਪ ਗਏ ਤਾਂ ਦਰਸ਼ਨ ਕਰਕੇ ਠੰਡ ਪੈ ਗਈ, ਪਰ ਉਹਨਾਂ ਨੇ ਪੂਰੀ ਦ੍ਰਿੜਤਾ ਨਾਲ ਆਖਿਆ ਕਿ ਅਸੀਂ ਜ਼ਾਲਮ ਦਾ ਅੰਨ ਨਹੀਂ ਖਾਣਾ। ਭਾਈ ਮੋਤੀ ਰਾਮ ਜੀ ਨਿਰਾਸ਼ ਵਾਪਸ ਮੁੜੇ ਤਾਂ ਉਹਨਾਂ ਨੇ ਦਰੋਗੇ ਨੂੰ ਉਹਨਾਂ ਦਾ ਇਰਾਦਾ ਦੱਸਿਆ। ਉਹ ਕਹਿਣ ਲੱਗਾ, “ਭੁੱਖੇ ਮਰਨ ਦਿਓ ਆਪਣੇ ਆਪ ਖਾਣਗੇ।” ਪਰ ਗੁਰੂ ਘਰ ਦਾ ਸ਼ਰਧਾਲੂ ਉਦਾਸ ਹੋ ਗਿਆ ਕਿ ਪਰਮ ਸਤਿਕਾਰਯੋਗ ਮਾਤਾ ਜੀ ਤੇ ਬਾਲ ਸਾਹਿਬਜਾਦੇ ਭੁੱਖੇ ਰਹਿਣਗੇ। ਘਰ ਆ ਕੇ ਆਪਣੀ ਧਰਮ ਪਤਨੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਸੇਵਾ ਹਰ ਹਾਲਤ ਵਿਚ ਕਰਨੀ ਹੈ। ਦੁੱਧ ਛਕਾਉਣਾ ਹੈ। ਭਾਈ ਜੀ ਕਹਿਣ ਲੱਗੇ ਕਿ ਨਵਾਬ ਨੇ ਉਹਨਾਂ ਦੁਆਲੇ ਪਹਿਰਾ ਬੜਾ ਸਖਤ ਕੀਤਾ ਹੋਇਆ ਹੈ। ਚਿੜੀ ਵੀ ਪਾਸ ਨਹੀਂ ਫਟਕ ਸਕਦੀ। ਉਹ ਸੋਚ ਕੇ ਕਹਿਣ ਲੱਗੀ ਇਹ ਵੀ ਹੱਲ ਲੱਭ ਲਿਆ ਕਿ ਆਪ ਬੇਰੋਕ ਅੰਦਰ ਜਾ ਸਕੋ। ਭਾਈ ਜੀ ਪ੍ਰਸੰਨ ਹੋਏ ਤੇ ਪੁੱਛਿਆ ਕੀ ਹੱਲ ਲੱਭਿਆ ਹੈ? ਉਹ ਕਹਿਣ ਲੱਗੀ ਮੇਰੇ ਪਾਸ ਚਾਂਦੀ ਦੇ ਕਾਫੀ ਗਹਿਣੇ ਹਨ, ਲੈ ਲਓ। ਦੁੱਧ ਗਰਮ ਕਰਕੇ ਗੜਵਾ ਫੜਾਇਆ ਤੇ ਨਾਲ ਹੀ ਗਹਿਣਿਆਂ ਦੀ ਪੋਟਲੀ। ਇਹ ਗਹਿਣੇ ਪਹਿਰੇਦਾਰ ਦੇ ਹੱਥ ‘ਤੇ ਰੱਖ ਦੇਣੇ। ਇੰਨਾ ਕੁ ਹੀ ਮੁੱਲ ਹੁੰਦਾ ਹੈ ਭਾੜੇ ਦੇ ਟੱਟੂਆਂ ਦਾ। ਭਾਈ ਜੀ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਭਾਗਵਾਨ! ਤੂੰ ਧੰਨ ਹੈਂ। ਆਪ ਨੇ ਗੜਵਾ ਦੁੱਧ ਦਾ ਬੁੱਕਲ ਵਿਚ ਲਕੋਇਆ ਤੇ ਗਹਿਣੇ ਤੇ ਚਾਂਦੀ ਦੇ ਸਿੱਕੇ ਲੈ ਕੇ ਸੰਗਣ ਬੁਰਜ ਵਲ ਚਲੇ ਗਏ। ਉਥੇ ਪਹਿਰੇਦਾਰ ਨੂੰ ਰਿਸ਼ਵਤ ਦੇ ਦਿੱਤੀ ਤੇ ਉਸਨੇ ਭਾਈ ਜੀ ਨੂੰ ਮਾਤਾ ਜੀ ਤੇ ਬਾਲਾਂ ਪਾਸ ਜਾਣ ਦੀ ਇਜਾਜ਼ਤ ਦੇ ਦਿੱਤੀ। ਭਾਈ ਪ੍ਰੇਮ ਸਿੰਘ ਸੰਤਰੇਣ ਲਿਖਦੇ ਹਨ:-

ਅਸ ਵਿਚਾਰ ਗਾ ਨਿਜ ਗ੍ਰਿਹ ਮਾਹਿ॥

ਪੈ ਗੜਵਾ ਇਕ ਲੀਨ ਪਰਾਹਿ॥

ਅਪਰ ਅੰਭ ਘਟ ਕੋਰੋ ਭਰਯੋ ॥

ਹਿਤ ਮਾਤ ਕੇ ਲਿਆਵਨ ਕਰਯੋ॥

ਪਹਿਰੇਦਾਰਨ ਰੋਕਯੋ ਜਬੈ॥

ਕਰ ਮਿੰਨਤ ਕੁਛ ਦੀਨੋ ਤਬੈ॥

ਛੋਡ ਦੀਨ ਮਾਤਾ ਢਿਗ ਆਯੋ॥

ਦੁਗਧ ਘਟਾ ਪੈ ਅਗੂ ਧਰਾਯੋ॥*

* ਗੁਰਪੁਰ ਪ੍ਰਕਾਸ਼ (ਭਾਗ ਚੌਥਾ)

ਆਪ ਨੇ ਪਹਿਰੇਦਾਰ ਨੂੰ ਗਹਿਣੇ ਤੇ ਪੈਸੇ ਆਦਿ ਦੇ ਕੇ ਇਹ ਤਾਕੀਦ ਕੀਤੀ ਕਿ ਇਸ ਨੂੰ ਗੁਪਤ ਰੱਖਣਾ ਹੈ। ਆਪ ਮਾਤਾ ਜੀ ਦੇ ਚਰਨ ਪਰਸੇ ਤੇ ਬੇਨਤੀ ਕੀਤੀ, “ਹੇ ਪਰਮਪੂਜਯ ਮਾਤਾ ਜੀ! ਆਪ ਜੀ ਦੇ ਦਰਸ਼ਨ ਕਰਕੇ ਚਰਨ ਪਰਸ ਕੇ ਮੈਂ ਧੰਨ ਹੋ ਗਿਆ ਹਾਂ। ਆਪ ਜ਼ਾਲਮਾਂ ਦੇ ਪੰਜੇ ਵਿਚ ਹੋ। ਮੈਂ ਅਨਾਥ ਆਪ ਨੂੰ ਇਥੋਂ ਮੁਕਤ ਨਹੀਂ ਕਰਵਾ ਸਕਦਾ, ਪਰ ਜਿੰਨੀ ਮੈਨੂੰ ਸਮਰੱਥਾ ਸਤਿਗੁਰੂ ਜੀ ਨੇ ਬਖਸ਼ੀ ਹੈ, ਉਸ ਅਨੁਸਾਰ ਸੇਵਾ ਕਰਨ ਦਾ ਵਾਅਦਾ ਹੈ। ਆਪਨੇ ਨੀਚ ਮਲੇਛਾਂ ਦੇ ਘਰ ਦਾ ਨਹੀਂ ਖਾਣਾ। ਮੈਂ ਸ਼ੁੱਧ ਭਾਵਨਾ ਨਾਲ ਆਪਣੀ ਨੇਕ ਕਮਾਈ ਵਿਚੋਂ ਦੁੱਧ ਦਾ ਗੜਵਾ ਲਿਆਂਦਾ ਹੈ। ਆਪ ਕਿਰਪਾ ਕਰਕੇ ਭੋਗ ਲਗਾਉ ਤੇ ਬਾਲਾਂ ਨੂੰ ਵੀ ਛਕਾਓ।” ਮਾਤਾ ਜੀ ਨੇ ਭਾਈ ਜੀ ਦਾ ਪ੍ਰੇਮ ਦੇਖ ਕੇ ਦੁੱਧ ਸਾਹਿਬਜਾਦਿਆਂ ਨੂੰ ਛਕਾਇਆ ਅਤੇ ਆਪ ਵੀ ਛਕਿਆ। ਭਾਈ ਸੰਤਰੇਣ ਜੀ ਦੇ ਸ਼ਬਦ ਹਨ:-

ਪਿਖ ਕੈ ਪ੍ਰੇਮ ਸੁ ਮੋਤੀ ਕੇਰਾ॥

ਮਾਤਾ ਕਹਯੋ ਭਲਾ ਹੈ ਤੇਰਾ॥*

* ਗੁਰਪ੍ਰਕਾਸ਼ (ਭਾਗ ਚੌਥਾ)

ਜਿੰਨੇ ਦਿਨ ਸਾਹਿਬਜਾਦੇ ਅਤੇ ਮਾਤਾ ਜੀ ਜਾਲਮਾਂ ਦੀ ਕੈਦ ਵਿਚ ਰਹੇ, ਭਾਈ ਮੋਤੀ ਰਾਮ ਜੀ ਦੁੱਧ ਛਕਾਉਣ ਦੀ ਸੇਵਾ ਕਰਦੇ ਰਹੇ। ਇਸਦਾ ਭੇਤ ਪਹਿਰੇਦਾਰ ਨੇ ਕਿਸੇ ਨੂੰ ਨਾ ਦਿੱਤਾ, ਕਿਉਂਕਿ ਉਸਦੀ ਮੁੱਠੀ ਗਰਮ ਹੋ ਜਾਂਦੀ ਸੀ। ਭਾਈ ਸੰਤਰੇਣ ਜੀ ਲਿਖਦੇ ਹਨ:-

ਸਗਰੇ ਦਿਵਸ ਕਛੂ ਨਹਿ ਖਾਯੋ॥

ਪਰੀ ਰੈਨ ਮੋਤੀ ਪੈ (ਦੂਧ) ਲਿਆਯੋ॥

ਲੈ ਮਾਤਾ ਸਹਿਬਜਾਦਨ ਦੀਨ

ਸਗਰੀ ਰੈਨ ਚਿੰਤ ਚਿਤ ਪੀਨ॥*

* ਗੁਰਪ੍ਰਕਾਸ਼ (ਭਾਗ ਚੌਥਾ)

ਭਾਈ ਜੀ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸੇਵਾ ਵਿਚ ਕੋਈ ਕਸਰ ਨਾ ਛੱਡੀ। ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਸਾਰਾ ਵਰਤਾਰਾ ਗੁਪਤ ਸੀ, ਪਰ ਪਤਾ ਨਹੀਂ ਕਿਵੇਂ ਇਸ ਦੀ ਖਬਰ ਗੰਗੂ ਦੇ ਭਰਾ ਨੂੰ ਹੋ ਗਈ, ਜਿਸਨੂੰ ਕਵੀ ਨੇ ਪੰਮਾ ਲਿਖਿਆ ਹੈ। ਉਸਦੀ ਰਿਸਾਈ ਵਜ਼ੀਰਖਾਨ ਜਾਂ ਉਸਦੇ ਦਰਬਾਰੀਆਂ ਤੱਕ ਹੋਈ। ਉਸਨੇ ਇਹ ਖਬਰ ਵਜ਼ੀਰਖਾਨ ਨੂੰ ਦਿੱਤੀ ਕਿ ਮੋਤੀ ਰਾਮ ਨੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ ਤੇ ਰਾਜ ਦਰਬਾਰ ਨਾਲ ਗਦਾਰੀ ਕੀਤੀ ਹੈ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦ ਹਨ:-

ਨੀਚ ਗੰਗੁ ਕੋ ਭ੍ਰਾਤ ਇਕ ਪੰਮਾ॥

ਤਿਨ ਲੀਨੋ ਮੋਤੀ ਸੰਗ ਪੰਗਾ॥

ਜਾਇ ਵਜੀਰਹਿ ਭੇਦ ਬਤਾਇਯੋ॥

ਗੁਰ ਕੋ ਮਾਤ ਬਾਲ ਸੁਖਦਾਈ॥

ਇਕ ਝੀਵਰ ਹੈ ਪੇਯ ਪਿਆਇਯੋ॥

ਇਸਹਿ ਦੀਨ ਬਹੁਤ ਵਡਿਆਈ॥*

* ਸ਼ਹੀਦਨਾਮਾ ਛੰਦ ਨੰ: 188-89

ਜਦੋਂ ਪੰਮੇ ਨੇ ਭਾਈ ਮੋਤੀ ਰਾਮ ਮਹਿਰਾ ਜੀ ਦੀ ਚੁਗਲੀ ਲਾਈ ਤਾਂ ਵਜ਼ੀਰਖਾਨ ਨੇ ਆਪ ਨੂੰ ਆਪਣੇ ਦਰਬਾਰ ਵਿਚ ਪੇਸ਼ ਕਰਨ ਲਈ ਹੁਕਮ ਦਿੱਤਾ। ਸਿਪਾਹੀ ਆਪ ਨੂੰ ਬੰਨ੍ਹ ਕੇ ਲੈ ਆਏ ਤਾਂ ਆਪ ਨੂੰ ਉਸ ਨੇ ਪਹਿਲਾ ਸੁਆਲ ਕੀਤਾ-

ਮੋਤੀ ਰਾਮ ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਸਿੱਖ ਹੈਂ? ਕੀ ਠੀਕ ਹੈ?

“ਜੀ ਬਿਲਕੁਲ ਠੀਕ ਹੈ। ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ, ਸਿੱਖ ਹਾਂ।”

“ਕੀ ਤੂੰ ਸਾਡੇ ਸ਼ਾਹੀ ਕੈਦੀਆਂ ਦੀ ਚੋਰੀ ਸੇਵਾ ਕੀਤੀ ਹੈ? ਰੋਟੀ-ਪਾਣੀ ਘਰੋਂ ਲਿਆ ਕੇ ਦਿੱਤਾ ਹੈ ?”

“ਜੀ ਮੈਂ ਆਪਣਾ ਫਰਜ ਪੂਰਾ ਕੀਤਾ ਹੈ। ਗੁਰੂ ਜੀ ਦੇ ਪਰਿਵਾਰ ਦੇ ਜੀਅ ਭੁੱਖੇ ਸੌਣ? ਮੈਂ ਇਹ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਸ ਲਈ ਦੁੱਧ ਵੀ ਛਕਾਇਆ ਹੈ। ਪ੍ਰਸ਼ਾਦਾ ਵੀ ਛਕਾਇਆ ਹੈ। ਮੁਠੀ-ਚਾਪੀ ਵੀ ਕੀਤੀ चे।”

“ਤੈਨੂੰ ਪਤਾ ਤੂੰ ਬਾਗੀਆਂ ਦਾ ਸਾਥ ਦਿੱਤਾ ਹੈ?”

“ਜੀ ਬਿਲਕੁਲ ਪਤਾ ਹੈ।”

“ਤੈਨੂੰ ਪਤਾ ਹੈ ਇਸ ਦੀ ਸਜਾ ਕੀ ਹੋ ਸਕਦੀ ਹੈ?”

“ਮੌਤ! ਮੈਂ ਮਰਨ ਲਈ ਤਿਆਰ ਹਾਂ। ਮੇਰਾ ਪਰਿਵਾਰ ਤਿਆਰ ਹੈ। ਅਸੀਂ ਗੁਰ ਸੇਵਕ ਹਾਂ। ਜੀਣ ਮਰਨ ਵਿਚ ਫਰਕ ਨਹੀਂ ਜਾਣਦੇ। ਮੁੜ ਜਨਮਾਂਗੇ ਜਾਂ ਸੱਚਖੰਡ ਵਿਚ ਗੁਰੂ ਜੀ ਦੇ ਚਰਨਾਂ ਵਿਚ ਰਹਾਂਗੇ। ਗੁਰੂ ਸਾਡੇ ਅੰਗ- ਸੰਗ ਹੈ।”

ਬਸ ਫਿਰ ਕੀ ਸੀ? ਨੀਚ ਨੇ ਸਾਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਮਾਰਨ ਦਾ ਹੁਕਮ ਜਾਰੀ ਕਰ ਦਿੱਤਾ। ਵਜੀਰਖਾਨ ਦਾ ਗੁੱਸਾ ਅੰਬਰਾਂ ਨੂੰ ਤੁਰ ਗਿਆ। ਉਸਨੇ ਭਾਈ ਮੋਤੀ ਰਾਮ ਤੇ ਪਰਿਵਾਰ ਨੂੰ ਗ੍ਰਿਫਤਾਰ ਕਰਕੇ ਦਰਬਾਰ ਵਿਚ ਲਿਆਉਣ ਲਈ ਹੁਕਮ ਕੀਤਾ।

ਜਦੋਂ ਜ਼ਾਲਿਮਾਂ ਨੇ ਭਾਈ ਜੀ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਆਂਦਾ ਤੇ ਕੋਹਲੂ ਦੇ ਨੇੜੇ ਲਿਆ ਕੇ ਬੰਨ੍ਹ ਦਿੱਤਾ ਤਾਂ ਕਵੀ ਜੀ ਨੇ ਲਿਖਿਆ। ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚਖੰਡ ਤੋਂ ਸਰਹੰਦ ਆਏ ਤੇ ਭਾਈ ਮੋਤੀ ਰਾਮ ਜੀ ਨੂੰ ਦਿਲਾਸਾ ਦਿੱਤਾ ਕਿ ਤੁਸੀਂ ਮੇਰੇ ਸਿੱਖ ਹੋ ਤੇ ਤੁਸਾਂ ਮੇਰੇ ਪਰਿਵਾਰ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ ਹੈ। ਤੁਹਾਨੂੰ ਜਮਰਾਜ ਕੁਝ ਨਹੀਂ ਆਖੇਗਾ। ਆਦਰ ਸਹਿਤ ਸੱਚਖੰਡ ਲੈ ਜਾਣਗੇ ਤੇ ਕੋਈ ਕਸ਼ਟ ਨਹੀਂ ਹੋਵੇਗਾ। ਗੁਰਚਰਨਾਂ ਦਾ ਧਿਆਨ ਧਰਨਾ। ਫਿਰ ਸਦ ਜੀਵਨ ਮਿਲੇਗਾ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦ ਹਨ:-

ਜਬ ਦੁਸਟਨ ਮੈਤੀ ਗਹਿ ਲੀਨਾ॥

ਕੋਹਲੂ ਨਿਕਟ ਤਨਹਿ ਬੰਧ ਦੀਨਾ॥

ਸਭ ਪਰਿਵਾਰਹਿ ਸੰਗ ਸਾਥ ਲਯਾਯੋ॥

ਮ੍ਰਿਤੂ ਦੰਡ ਤਿਨ ਸਭਹਿ ਸੁਨਾਇਯੋ ॥1 80॥

ਤਬ ਪ੍ਰਗਟੇ ਨਵਮ ਗੁਰ ਸਵਾਮੀ॥

ਘਟਿ ਘਟਿ ਵਾਸੀ ਅੰਤਰਜਾਮੀ॥

ਸਚਖੰਡ ਤੇ ਸੁਹੰਦਰ ਆਯੋ॥

ਮੋਤੀ ਝੀਵਰ ਦਰਸ ਦਿਖਾਇਯੋ॥1 81 ॥

ਕੋਈ ਅਵਰ ਨਹਿ ਪੇਖਨ ਪਾਵਹਿ॥

ਸਤਿਗੁਰ ਇਹ ਬਿਧਿ ਭਾਖ ਸੁਨਾਵਹਿ॥

ਤੁਮ ਹਮਰੇ ਹੋ ਸਿਖ ਪ੍ਰਬੀਨਾ॥

ਰਵਿਸੁਤ ਕੀਨੋ ਤੁਮਹਿ ਅਧੀਨਾ॥1 82॥

ਆਦਰਯੁਤ ਵਹਿ ਤੁਮਹਿ ਲੈ ਜਾਵਹਿ॥

ਧਰਹੁ ਧਯਾਨ ਗੁਰ ਚਰਨਨ ਕੇਰਾ॥

ਅਬ ਤੁਮ ਹੋਵਹਿ ਸਗਰ ਨਿਬੇਰਾ॥

ਸਚਖੰਡ ਮਮ ਗ੍ਰਿਹ ਮਹਿ ਵਾਸਾ।।

ਜਨਮ ਮਰਨ ਨਹੀਂ ਭੂਖ ਪਿਆਸਾ ।।

ਸਦ ਸੁਖ ਮਿਲੇ ਦੁਖ ਪਹੁਚ ਨ ਪਾਵਹਿ॥

ਗੁਰ ਨਾਨਕ ਤੁਮਹਿ ਨਿਤ ਦਰਸ ਦਿਖਾਵਹਿ॥1 84 *

* ਸ਼ਹੀਦਨਾਮਾ, ਛੰਦ ਨੰ: 190-94

ਸਾਰਾ ਪਰਿਵਾਰ ਗੁਰੂ ਦੇ ਭਾਣੇ ਵਿਚ ਸੀ ਕਿ ਜ਼ਾਲਮਾਂ ਨੇ ਉਹਨਾਂ ਨੂੰ ਅਕਹਿ ਤੇ ਅਸਹਿ ਤਸੀਹੇ ਦੇ ਕੇ ਅਧਮੋਏ ਕਰ ਦਿੱਤਾ। ਜੱਲਾਦ ਨੂੰ ਹੁਕਮ ਕੀਤਾ ਕਿ ਭਾਈ ਮੋਤੀ ਰਾਮ ਜੀ ਨੂੰ ਉਹਨਾਂ ਦੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਦਿੱਤਾ ਜਾਵੇ। ਵਜ਼ੀਰਖਾਨ ਦੇ ਮੱਥੇ ‘ਤੇ ਇਹ ਦੂਜਾ ਅਜਿਹਾ ਕਲੰਕ ਹੈ, ਜਿਸਨੂੰ ਸੱਤ ਸਮੁੰਦਰਾਂ ਦਾ ਪਾਣੀ ਵੀ ਨਹੀਂ ਧੋ ਸਕਦਾ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦ ਹਨ:-

ਇਹ ਸੁਨ ਰਿਸਯੋ ਬਹੁਤ ਵਜੀਰਾ॥

ਤਿਸਹਿ ਤਿਆਗੀ ਸਗਲੀ ਧੀਰਾ॥

ਪਕੜ ਮੰਗਾਯੋ ਸਭ ਪ੍ਰਵਾਰਾ॥

ਉਨ ਪਰ ਕੀਨੋ ਜੁਲਮ ਕਰਾਰਾ॥200॥

ਕੋਰੜੇ ਮਾਰ ਕੀਏ ਅਧਮੋਏ॥

ਹਿੰਦੂ ਦੇਖ ਤ੍ਰਾਹਿ ਤ੍ਰਾਹਿ ਬਿਗੋਏ॥

ਪੁਨਹਿ ਲੀਨੋ ਜਲਾਦ ਬੁਲਾਈ॥

ਹੁਕਮ ਕੀਓ ਤੁਮ ਕੋਹਲੂ ਲਿਆਈ॥201 #

ਸਭ ਕੁਟੰਬ ਤਹਿ ਕੋਹਲੂ ਪੀੜਾਇਆ॥

ਫਾਨੀ ਦੁਨੀ ਤੇ ਨਾਮ ਕਮਾਇਆ॥202॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਵਿਚ ਸਨ, ਜਦੋਂ ਉਹਨਾਂ ਨੂੰ ਸਰਹੰਦ ਸਾਕੇ ਦੀ ਖਬਰ ਮਿਲੀ। ਗੁਰੂ ਸਾਹਿਬ ਨੇ ਆਖਿਆ ਮੁਗਲਾਂ ਨੇ ਆਪਣੀ ਜੜ੍ਹ ਪੁੱਟ ਲਈ ਹੈ ਤੇ ਫਿਰ ਆਉਣ ਵਾਲੇ ਨੇ ਸਾਹਿਬ ਨੂੰ ਇਹ ਵੀ ਦੱਸਿਆ ਕਿ ਭਾਈ ਮੋਤੀ ਰਾਮ ਨੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸੇਵਾ ਬੜੇ ਪਿਆਰ ਨਾਲ ਕੀਤੀ ਪਰ ਮੁਗਲਾਂ ਨੇ ਉਸਨੂੰ ਸ਼ਹੀਦ ਕਰਵਾ ਦਿੱਤਾ। ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਭਾਈ ਜੀ ‘ਤੇ ਕੀਤੀਆਂ। ਕਵੀ ਕਿਸ਼ਨ ਸਿੰਘ ਦੇ ਸ਼ਬਦ ਹਨ:-

ਇਕ ਸਿਖ ਸਤਿਗੁਰ ਪਹਿ ਆਯੋ॥

ਤਿਨ ਯਹ ਦੁਖਦ ਬ੍ਰਿਤਾਂਤ ਸੁਨਾਯੋ॥

ਗੁਰ ਕ੍ਰਿਪਾ ਨਿਧ ਦ੍ਰਬ ਭਏ॥

ਮੁਖਾਰਬਿੰਦ ਤੇ ਬਚਨ ਯਹ ਕਹੇ॥

ਮੋਤੀ ਹਮਰੋ ਸਿਖ ਪਯਾਰਾ॥

ਤਿਸ ਕਾ ਕਰਜ ਮਮ ਸਿਸ ਭਾਰਾ॥

ਜਬ ਹਮ ਦਰਗਹਿ ਜਾਇ ਬਿਰਾਜੈ॥

ਮੋਤੀ ਰਾਮ ਹਮ ਨਿਕਟ ਰਹਾਜੈ॥

ਸਚਖੰਡ ਜਬ ਕਰਹਿ ਹਮ ਵਾਸਾ॥

ਮੋਤੀ ਰਾਮ ਮਮ ਢਿਗ ਹੋਇ ਵਾਸਾ॥

ਹਮਰੇ ਉਰ ਕਾ ਹਾਰ ਵਹ ਬਨੇ॥

ਸਦਹੀ ਹਮਰੇ ਰਿਦ ਸੰਗ ਸਨੇ॥

ਮਮ ਸਿਖਨ ਮਹਿ ਮੈਤੀ ਖਾਸ॥

ਸਦਾ ਰਹੇ ਗੁਰ ਚਰਨਨ ਪਾਸ॥

ਸਚਖੰਡ ਮਹਿ ਤਿਨ ਧਿਰ ਵਾਸਾ।।

ਜਹਿ ਤਰਸਤ ਹਹਿ ਦੇਵ ਦੈਤ ਅਰ ਦਾਸਾ॥*

* ਸ਼ਹੀਦਨਾਮਾ, ਛੰਦ ਨੰ: 190-93

ਜੁਲਮ ਦਾ ਅੰਤ ਆਖਰ ਹੁੰਦਾ ਹੀ ਹੈ। ਗੁਰੂ ਜੀ ਦਾ ਸੇਵਕ ਬੰਦਾ ਬਹਾਦਰ ਸਰਹੰਦ ਨੂੰ ਆ ਪਿਆ। ਉਸ ਨੇ ਜਾਲਿਮਾਂ ਨੂੰ ਖੂਬ ਸਜ਼ਾ ਦਿੱਤੀ। ਇਸ ਬਾਰੇ ਕਵੀ ਕਿਸ਼ਨ ਸਿੰਘ ਜੀ ਨੇ ਲਿਖਿਆ ਹੈ:-

ਬੰਦਾ ਬੀਰ ਬਰਾਗੀ ਭਾਰੀ॥

ਸਮਰ ਕਰ ਤਿਨ ਸੁਹੰਦ ਮਾਰੀ॥

ਵਜ਼ੀਰਖਾਨ ਕੇ ਦੀਨ ਸਜਾਇ॥

ਰਾਜ ਭਾਗ ਤਿਸ ਖੋਸਾ ਆਏ॥

ਸਗਰੇ ਜੀਅ ਪ੍ਰਵਾਰਹਿ ਮਾਰੇ॥

ਗੁਰ ਸੇਵਕ ਤਿਨ ਸਗਰੇ ਪਯਾਰੇ॥*

* ਸ਼ਹੀਦਨਾਮਾ, ਛੰਦ ਨੰ: 196

ਇਸ ਮਗਰੋਂ ਬੰਦਾ ਬਹਾਦਰ ਨੂੰ ਕਿਸੇ ਸਿੱਖ ਨੇ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਵਾਲੇ ਮਹਾਨ ਸ਼ਹੀਦ ਮੋਤੀ ਰਾਮ ਜੀ ਦੀ ਗਾਥਾ ਸੁਣਾਈ। ਇਹ ਦੱਸਿਆ ਕਿ ਇਸ ਮਹਾਂਪੁਰਖ ਨੇ ਸਤਿਗੁਰ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰਾਜ ਭੈ ਤੋਂ ਮੁਕਤ ਹੋ ਕੇ ਪ੍ਰਸ਼ਾਦਾ ਛਕਾਇਆ ਅਤੇ ਦੁੱਧ ਪਿਆਇਆ। ਮਾਤਾ ਜੀ ਦੀ ਇਸਤੇ ਬੜੀ ਬਖਸ਼ਿਸ਼ ਸੀ, ਪਰ ਗੰਗੂ ਦੇ ਭਰਾ ਪੰਮੇ ਨੇ ਵਜੀਰਖਾਨ ਪਾਸ ਇਸ ਦੀ ਸ਼ਿਕਾਇਤ ਕਰਕੇ ਰਾਜ ਕ੍ਰੋਧ ਦਾ ਸ਼ਿਕਾਰ ਬਣਾ ਦਿੱਤਾ। ਜਦੋਂ ਬੰਦਾ ਬਹਾਦਰ ਨੇ ਸੁਣਿਆ ਤਾਂ ਸਿੰਘਾਂ ਨੂੰ ਹੁਕਮ ਦਿੱਤਾ ਕਿ ਇਸ ਨੀਚ ਨੂੰ ਬੰਨ੍ਹ ਲਿਆਓ। ਇਸ ਨੂੰ ਦਰਬਾਰ ਵਿਚ ਪੇਸ਼ ਕੀਤਾ ਗਿਆ ਤਾਂ ਇਸ ਦੇ ਪਹਿਲਾਂ ਸੌ ਛਿੱਤਰ ਠੇਕੇ ਗਏ। ਫਿਰ ਗਲ ਵਿਚ ਜ਼ੰਜੀਰ ਪਾ ਕੇ ਕੁੱਤੇ ਵਾਂਗ ਘੜੀਸਿਆ ਗਿਆ ਤੇ ਅਖੀਰ ਇਸ ਦਾ ਸਿਰ ਲਾਹ ਦਿੱਤਾ ਗਿਆ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦਾਂ ਵਿਚ:-

ਏਕ ਸਿੰਘ ਕੀਨੀ ਅਰਦਾਸ॥

ਲੰਗਾ ਨੀਚ ਬਸੈ ਸੁਹੰਦ ਪਾਸ॥

ਤਿਹ ਗੁਰ ਸੇਵਕ ਮੋਤੀ ਮਰਵਾਯਾ॥

ਸਬ ਪ੍ਰਵਾਰ ਤਿਸਹਿ ਨੇ ਘਾਇਆ॥

ਗੁਰ ਪੁਤਰਨ ਤਿਨ ਕੀਨੀ ਸੇਵਾ॥

ਤਿਸ ਪਰ ਪ੍ਰਸੰਨ ਭਏ ਗੁਰ ਦੇਵਾ॥

ਮਾਤਾ ਜੀ ਤਿਹ ਦੇਤ ਅਸੀਸਾਂ॥

ਖੁਸ਼ੀ ਰਹਹਿ ਤੁਮ ਪਰ ਜਗਦੀਸਾਂ

ਲੰਗਾ ਨੀਚ ਮਹਾਂ ਮੱਕਾਰ ॥

ਬਨਾ ਰਹਾ ਤੁਰਕਨ ਕੋ ਯਾਰ॥

ਬੰਦੇ ਬੀਰ ਸੁਨੀ ਜਬ ਬਾਤ॥

ਚੜਿਓ ਰੋਹ ਤਿਸਹਿ ਆਕਾਸ॥

ਸਿੰਘ ਤਿਸਹਿ ਬਾਂਧ ਲੈ ਆਇ॥

ਸੌ ਪਾਹਨੀ ਠੋਕੀ ਹਰਖਾਇ॥

ਗਲੇ ਪਾਇ ਜੰਜ਼ੀਰ ਘਸੀਟਾ॥

ਇਮ ਮਾਰਾ ਜਿਮ ਆਟਾ ਪੀਸਾ॥

ਕੂਕ ਪੁਕਾਰ ਕਰੈ ਬਹੁ ਭਾਰੀ॥

ਸੁਨ ਕਰ ਹਰਖਹਿ ਨਰ ਅਰ ਨਾਰੀ॥

ਪੁਨਹ ਲੈ ਆਏ ਬੰਦੇ ਕੇ ਪਾਸ॥

ਮੂੰਡ ਉਤਾਰੀ ਜਿਮ ਕਾਟੀ ਘਾਸ॥

ਨੀਚ ਹਰਾਮੀ ਗੁਰ ਦੋਖੀ ਮਾਰਾ॥

ਸਿਖਨ ਮਨ ਭਯੋ ਹਰਖ ਅਪਾਰਾ॥*

* ਸ਼ਹੀਦਨਾਮਾ, ਛੰਦ 210-15

ਹੁਣ ਵਾਰੀ ਸੀ ਉਹਨਾਂ ਦੀ ਖਬਰ ਸਾਰ ਲੈਣ ਦੀ, ਜਿਹਨਾਂ ਨੇ ਸਤਿਗੁਰੂ ਜੀ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸੇਵਾ ਕੀਤੀ ਸੀ। ਬਾਬਾ ਜੀ ਨੂੰ ਸਿੰਘ ਨੇ ਬੀਬੀ ਲਛਮੀ ਤੇ ਭਾਈ ਕਰਮੂ ਬਾਰੇ ਦੱਸਿਆ। ਭਾਈ ਕਰਮੂ ਨੂੰ ਦਰਬਾਰ ਵਿਚ ਲਿਆਂਦਾ ਗਿਆ। ਬਾਬਾ ਜੀ ਨੇ ਉਸਦੀ ਵੱਡੀ ਸਿਫਤ ਕੀਤੀ ਕਿ ਤੂੰ ਗੁਰੂ ਦਾ ਪਿਆਰਾ ਹੈਂ, ਜਿਸ ਨੇ ਔਖੇ ਸਮੇਂ ਵਿਚ ਮਾਤਾ ਜੀ ਤੇ ਬਾਲ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਤੇਰੀ ਸੇਵਾ ਦਾ ਮੁੱਲ ਕੋਈ ਨਹੀਂ ਪਾ ਸਕਦਾ। ਪਰ ਸਤਿਕਾਰ ਵਜੋਂ ਸੌ ਮੋਹਰਾਂ ਤੇ ਬਸਤਰ ਭੇਟਾ ਕਰਨਾ ਮੇਰਾ ਫਰਜ਼ ਹੈ। ਬਾਬਾ ਜੀ ਨੇ ਜਬਰੀ ਬਣਾਏ ਮੁਸਲਮਾਨ ਭਾਈ ਕਰਮੂ ਨੂੰ ਖੰਡੇ ਦੀ ਪਾਹੁਲ ਦੇ ਕੇ ਸਿੱਖੀ ਵਿਚ ਲੈ ਆਂਦਾ ਤੇ ਉਸ ਦਾ ਨਾਂ ਕਰਮ ਸਿੰਘ ਰੱਖਿਆ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦਾਂ ਵਿਚ:-

ਬੰਦਹਿ ਸੁਨਹੀ ਕਰਮੂ ਦੀ ਗਾਥਾ॥

ਤਿਨਹਿ ਕਮਾਈ ਸੇਵ ਅਕਾਥਾ॥

ਅਪਨੇ ਨਿਕਟਿ ਤਿਹ ਲੀਯੋ ਬੁਲਾਇ॥

ਆਦਰ ਦੀਨੋ ਬਹੁ ਅਧਿਕਾਇ॥

ਸਤ ਮੋਹਰੇ ਅਰ ਬਸਤਰ ਅਪਾਰਾ॥

ਬੰਦਹਿ ਭੇਟੇ ਕਰ ਬਹੁ ਸਤਿਕਾਰਾ॥

ਕਰਮੂ ਝੀਵਰ ਭਯਾ ਪ੍ਰਸੰਨ ॥

ਮੁਖਹੁ ਅਲਾਵੈ ਸਤਿ ਗੁਰ ਧੰਨ ਧੰਨ॥

ਤਿਨਹਿ ਪੁਨਹਿ ਸਿੰਘ ਸਾਜਨ ਕੀਨਾ॥

ਕਰਮਾ ਭਯੋ ਕਰਮ ਸਿੰਘ ਪ੍ਰਬੀਨਾ॥*

* ਸ਼ਹੀਦਨਾਮਾ, ਛੰਦ ਨੰ: 216-18

ਬੰਦਾ ਬਹਾਦਰ ਜੀ ਨੂੰ ਸਿੱਖਾਂ ਨੇ ਬੀਬੀ ਲਛਮੀ ਜੀ ਦੀ ਸੇਵਾ ਬਾਰੇ ਦੱਸਿਆ ਤਾਂ ਉਹ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ। ਮੈਂ ਉਹਨਾਂ ਦੇ ਚਰਨਾਂ ਵਿਚ ਹਾਜ਼ਰ ਹੁੰਦਾ ਹਾਂ, ਜਿਹਨੇ ਨੇ ਗੁਰੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਦਰਸ਼ਨ ਕੀਤੇ ਹਨ। ਸੇਵਾ ਕੀਤੀ ਹੈ। ਚਰਨ ਪਰਸੇ ਹਨ। ਅਸੀਸਾਂ ਲਈਆਂ ਹਨ। ਫਿਰ ਬਚਨ ਬਿਲਾਸ ਕੀਤੇ। ਅਪਾਰ ਧਨ ਬੀਬੀ ਜੀ ਦੇ ਚਰਨਾਂ ਵਿਚ ਰੱਖਿਆ ਤੇ ਬੇਨਤੀ ਕੀਤੀ ਤੁਸੀਂ ਲੰਗਰ ਚਲਾਓ, ਆਏ-ਗਏ ਮੁਸਾਫਿਰਾਂ ਨੂੰ ਪ੍ਰਸ਼ਾਦ ਛਕਾਓ। ਸਤਿਗੁਰੂ ਮਿਹਰਵਾਨ ਰਹਿਣ। ਬੀਬੀ ਜੀ ਨੇ ਵੀ ਬੰਦਾ ਬਹਾਦਰ ਜੀ ਨੂੰ ਅਸੀਸ ਦਿੱਤੀ ਕਿ ਤੁਸੀਂ ਗੁਰੂ ਦੋਖੀਆਂ ਦਾ ਨਾਸ ਕਰਕੇ ਗੁਰੂ ਨਾਨਕ ਦਾ ਰਾਜ ਕਾਇਮ ਕਰੋ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦ

॥ਦੋਹਰਾ॥ ਮਾਤ ਲਛਮੀ ਕੀ ਸੇਵ ਸੁਨ ਬੰਦਾ ਬਹੁ ਹਰਖਾਇ॥

ਬੰਦਹਿ ਸਾਥ ਸਿਖ ਬਹੁਤ ਲੀਏ ਮਾਤ ਕੇ ਚਰਨ ਪਰਸੇ ਜਾਇ॥

॥ਚੌਪਈ॥ ਮਾਤ ਲਛਮੀ ਭਈ ਪ੍ਰਸੰਨਾ॥

ਆਖੇ ਮੁਖਹੁ ਸਤਿਗੁਰ ਧੰਨ ਧੰਨਾ॥

ਬੰਦਹਿ ਕੋ ਤਿਹ ਨਿਕਟ ਬੈਠਾਯੋ॥

ਬਚਨ ਕਰਤ ਮਨ ਮਹਿ ਹਰਖਾਯੋ॥

ਬੰਦਹਿ ਦੀਨੋ ਦਰਬ ਅਪਾਰਾ॥

ਲੰਗਰ ਅਚਾਵਹੁ ਸਗਲ ਸੈਸਾਰਾ॥

ਨਾਮ ਜਪਹੁ ਤੁਮ ਦਿਨ ਅਰ ਰੈਨਾ॥

ਸਚਖੰਡ ਜਾਇ ਪਾਵਹੁ ਸੁਖ ਚੈਨਾ॥

ਆਪ ਜਪੈ ਅਵਰਹਿ ਨਾਮ ਜਾਪਾਵਹੁ॥

ਦਰਗਹ ਜਾਇ ਮਾਨ ਬਹੁ ਪਾਵਹੁ॥

ਮਾਤਿਹ ਬੰਦਹਿ ਦਈ ਅਸੀਸਾ॥

ਗੁਰ ਦੋਖੀਅਨ ਕੇ ਲਾਹੋ ਸੀਸਾ॥

ਗੁਰ ਨਾਨਕ ਕਾ ਰਾਜ ਬਨਾਵਹੁ॥

ਸਤਿਗੁਰ ਤੇ ਆਦਰ ਤੁਮ ਪਾਵਹੁ॥*

* ਸ਼ਹੀਦਨਾਮਾ ਛੰਦ ਨੰ: 222-24

ਇਹ ਸਾਕਾ ਸਰਹੰਦ ਹੈ ਜਿਸ ਵਿਚ ਜਿਥੇ ਮੁਗਲ ਦੇ ਜ਼ੁਲਮ ਦਾ ਸਿਖਰ ਸਪਸ਼ਟ ਰੂਪ ਵਿਚ ਸਾਹਮਣੇ ਆਇਆ ਹੈ, ਉਥੇ ਸਿਦਕੀਆਂ ਦੀ ਜੀਵਨ ਗਾਥਾ ਵੀ ਉਘੜ ਕੇ ਸਾਹਮਣੇ ਆਈ ਹੈ। ਸਾਹਿਬਜ਼ਾਦਿਆਂ ਨੇ ਜਿੱਥੇ ਪੂਰੀ ਦਲੇਰੀ ਨਾਲ ਰਾਜ ਤ੍ਰਾਸ ਦਾ ਮੁਕਾਬਲਾ ਕੀਤਾ, ਉਥੇ ਸ਼ਰਧਾਵਾਨਾਂ ਨੇ ਵੀ ਜਾਨ ਵਾਰਨ ਲੱਗਿਆਂ ਸੀ ਨਹੀਂ ਕੀਤੀ। ਸਾਹਿਬਜ਼ਾਦੇ ਸ਼ਹੀਦੀ ਪਾ ਕੇ ਗਏ ਤੇ ਉਹਨਾਂ ਦੇ ਸੇਵਕ ਭਾਈ ਮੋਤੀ ਰਾਮ ਜੀ ਵੀ ਪਰਿਵਾਰ ਸਹਿਤ ਕੋਹਲੂ ਵਿਚ ਪੀੜੇ ਗਏ। ਉਹਨਾਂ ਨੇ ਸਭ ਕਸ਼ਟ ਭਾਣੇ ਵਿਚ ਸਹੇ। ਧੰਨ ਗੁਰੂ ਤੇ ਧੰਨ ਗੁਰੂ ਦੇ ਸਿਦਕੀ ਸਿੱਖ। ਧੰਨ ਮਾਤਾ ਜੀ, ਧੰਨ ਸਾਹਿਬਜ਼ਾਦੇ ਤੇ ਧੰਨ ਭਾਈ ਮੋਤੀ ਰਾਮ ਤੇ ਉਹਨਾਂ ਦਾ ਪਰਿਵਾਰ। ਸਾਰੇ ਸ਼ਰਧਾਵਾਨਾਂ ਦੀ ਉਹਨਾਂ ਨੂੰ ਨਮਸਕਾਰ ਹੈ।

Baba Moti Ram Mehra | ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

ਸ਼ਹੀਦੀ ਪ੍ਰਸੰਗ, ਬਾਬਾ ਮੋਤੀ ਰਾਮ ਜੀ ਮਹਿਰਾ

-ਰਣਜੀਤ ਸਿੰਘ ‘ਰਾਣਾ’

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭੇ ਨਿਰਮਲ ਪੰਥ ਨੇ ਮਨੁੱਖਤਾ ਨੂੰ ਸਹੀ ਸੇਧ ਦੇਣ ਲਈ ਅਨੇਕਾਂ ‘ਮਹਾਂਬਲੀ ਮਹਾਂਪੁਰਸ਼’ ਪੈਦਾ ਕੀਤੇ ਹਨ, ਜਿਹਨਾਂ ਮਨੁੱਖੀ ਜਿੰਦਗੀ ਦੇ ਵਿਕੋਲਤਰੇ ਪਹਿਲੂਆਂ ਨੂੰ ਰੁਸ਼ਨਾਉਣ ਲਈ ਵੱਖ-ਵੱਖ ਸਮਿਆਂ ‘ਤੇ ਅਨੇਕਾਂ ਢੰਗ-ਤਰੀਕਿਆਂ ਨਾਲ ਆਪੋ-ਆਪਣਾ ਯੋਗਦਾਨ ਪਾਇਆ। ਬ੍ਰਹਮਗਿਆਨਤਾ ਵਾਲੇ ਅਨੇਕਾਂ ਸੰਤ-ਭਗਤ, ਮਾਸੂਮਾਂ- ਮਜ਼ਲੂਮਾ ਦੀ ਬਾਂਹ ਫੜਨ ਵਾਲੇ ਬੇਸ਼ੁਮਾਰ ਸਿਰਲੱਥ ਸੂਰਮੇ, ਧਰਮ-ਕੌਮ ਤੋਂ ਕੁਰਬਾਨ ਹੋਣ ਵਾਲੇ ਬਿਅੰਤ ਸ਼ਹੀਦ ਅਤੇ ਹੱਕ-ਸੱਚ ਲਈ ਸੰਘਰਸ਼ ਵਿੱਢਣ ਵਾਲੇ ਅਣਗਿਣਤ ਮਰਜੀਵੜੇ ਖਾਲਸਾ ਪੰਥ ਦੀ ਲਾਸਾਨੀ ਫੁਲਵਾੜੀ ਦੇ ਰੰਗ- ਬਿਰੰਗੇ ਫੁੱਲ ਹਨ। ਇਹਨਾਂ ਖੁਸ਼ਬੂਆਂ ਵੰਡਣ ਵਾਲੇ ਮਹਿਕਦੇ ਫੁੱਲਾਂ ਵਿਚੋਂ ਇਕ ਟਹਿਕਦੇ ਗੁਲਾਬ ਵਾਲਾ ਅਮਰ ਰੁਤਬਾ, ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਦਾ ਹੈ।

ਬਾਬਾ ਮੋਤੀ ਰਾਮ ਜੀ ਨੂੰ ਸਰਹੰਦ ਦੇ ਸੂਬੇ ਵਜੀਦ ਖਾਂ ਦੇ ਹੁਕਮ ਨਾਲ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤਾ ਗਿਆ ਸੀ। ਗੁਰੂ ਘਰ ਦੇ ਉਸ ਅਨਿੰਨ ਪਿਆਰੇ ਸਿੱਖ ਨੇ ਆਪਣਾ ਆਪਾ, ਆਪਣਾ ਪਰਿਵਾਰ, ਆਪਣੀ ਨੌਕਰੀ ਅਤੇ ਆਪਣਾ ਸਾਰਾ ਕੁਝ ਖਾਲਸਾ ਪੰਥ ਤੋਂ ਕੁਰਬਾਨ ਕਰ ਕੇ ਬਿਖੜੇ ਸਮਿਆਂ ਵਿਚ ਆਪਣੇ ਸਿੱਖ ਹੋਣ ਦੀ ਕੀਮਤ ਚੁਕਾਈ ਸੀ। ਗੁਰੂ ਦਾ ਪਿਆਰ, ਗੁਰੂ ਦੀ ਸਿੱਖੀ, ਗੁਰਮਤ ਦਾ ਸਰਬ-ਸਾਂਝੀਵਾਲਤਾ ਵਾਲਾ ਸੰਦੇਸ਼ ਉਸ ਨੂੰ ਦੀਨ-ਦੁਨੀ ਦੀ ਹਰ ਸ਼ੈਅ ਨਾਲੋਂ ਕੀਮਤੀ ਸੀ। ਪਰਖ ਦੀ ਘੜੀ ਸਮੇਂ ਉਹ ਪੂਰਾ ਉਤਰਿਆ ਅਤੇ ਸਦੀਵ ਕਾਲ ਲਈ ਗੁਰੂ ਦਰਬਾਰ ਵਿਚ ਪ੍ਰਵਾਨ ਹੋ ਗਿਆ। ਕਲਗੀਧਰ ਦੀ ਰਹਿਮਤਾ ਭਰੀ ਨਦਰ ਨੇ ਉਸ ਦੀ ਹੋਂਦ ਨੂੰ ‘ਅਮਰ’ ਕਰ ਦਿੱਤਾ। ਉਹ ਸਰਬੰਸ ਦਾਨੀ ਗੁਰੂ ਦੇ ਰੰਗਰਂਤੜੇ ਪਿਆਰ ਵਿਚ ਸਰਬੰਸ ਨਿਛਾਵਰ ਕਰਨ ਵਾਲਾ ਗੁਰਸਿੱਖ ਬਣ ਗਿਆ। ਸ਼ਰਧਾ ਨਾਲ ਭਿੱਜੀ ਹੋਈ ਸਿੱਖ ਯਾਦ ਨੇ ਆਪਣੀ ਰੂਹ ਦੀਆਂ ਡੂੰਘਾਣਾਂ ਵਿਚੋਂ ਉਸ ਨੂੰ ‘ਅਮਰ ਸ਼ਹੀਦ’ ਦਾ ਖਿਤਾਬ ਦੇ ਕੇ ਅਨੰਤ ਕਾਲ ਲਈ ਸਨਮਾਨਤ ਅਤੇ ਸਥਾਪਤ ਕਰ ਦਿੱਤਾ ਹੈ।

ਸਿੱਖ ਕੌਮ ਦੇ ਅਨੇਕਾਂ ਹੋਰ ‘ਮਹਾਂਨਾਇਕਾਂ’ ਵਾਂਗ ‘ਇਤਿਹਾਸ’ ਨੇ ਬਾਬਾ ਮੋਤੀ ਰਾਮ ਜੀ ਨਾਲ ਵੀ ਪੂਰਾ ਇਨਸਾਫ ਨਹੀਂ ਕੀਤਾ। ਇਹ ਅਜ਼ਮਾਇਆ ਹੋਇਆ ਤਵਾਰੀਖ਼ੀ ਸੱਚ ਹੈ ਕਿ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜਿਹਨਾਂ ਕੌਮਾਂ ਨੂੰ ਲਹੂ-ਡੋਲ੍ਹਵਾਂ ਸੰਘਰਸ਼ ਕਰਨਾ ਪੈਂਦਾ ਹੈ, ਇਤਿਹਾਸ ਦੀਆਂ ਨਵੀਆਂ ਪਿਰਤਾਂ ਕਾਇਮ ਕਰਨ ਦੇ ਬਾਵਜੂਦ ਵੀ ਉਹ ਕੌਮਾਂ ਇਤਿਹਾਸ ਸੰਭਾਲਣ ਤੋਂ ਵਿਰਵੀਆਂ ਰਹਿ ਜਾਂਦੀਆਂ ਹਨ। ਕਿਸੇ ਮਨੁੱਖੀ ਸਮੂਹ ਜਾਂ ਕੌਮ ਦੇ ਸਮੂਹਕ ਚਿੰਤਨ ਵਿਚ ਆਪਣੇ ਵਿਰਸੇ ਨੂੰ ਸੰਭਾਲਣ ਦੀ ਸੋਚ ਜਾਂ ਸੋਝੀ ਉਸ ਸਮੇਂ ਹੀ ਪ੍ਰਗਟ ਹੁੰਦੀ ਹੈ, ਜਦੋਂ ਉਸ ਦੀ ਬੁਨਿਆਦੀ ਹੋਂਦ ਪੂਰੀ ਤਰ੍ਹਾਂ ਸਥਾਪਤ ਹੋ ਜਾਵੇ। ਇਸ ਨੂੰ ਸਿੱਖ ਕੌਮ ਦਾ ਦੁਖਾਂਤ ਹੀ ਆਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਰੰਭਕ ਸਮੇਂ ਤੋਂ ਲੈ ਕੇ ਹੁਣ ਤੱਕ ਆਪਣੀ ਮੁੱਢਲੀ ਹੋਂਦ ਨੂੰ ਤਕੜਾ ਖਤਰਾ ਮਹਿਸੂਸ ਕਰਦੇ ਆ ਰਹੇ ਹਾਂ। ਖਤਰੇ ਦੀ ਇਸੇ ਚੇਤਨਾ ਕਾਰਣ ਹਰ ਬਿਖੜੇ ਸਮੇਂ ਵਿਚ ਅਸੀਂ ਚੇਤਨ ਤੌਰ ‘ਤੇ ਹਰ ਵੱਡੀ ਤੋਂ ਵੱਡੀ ਕੁਰਬਾਨੀ ਕਰਕੇ ਆਪਣੀ ਅਲਬੇਲੀ ਅਤੇ ਵਿਲੱਖਣ ਹਸਤੀ ਦਾ ਸਬੂਤ ਦਿੱਤਾ ਹੈ, ਪਰੰਤੂ ਖਤਰੇ ਦੀ ਇਸੇ ਚੇਤੰਨਤਾ ਕਾਰਣ ਆਪਣੇ ਵਡਮੁੱਲੇ ਇਤਿਹਾਸਕ ਵਿਰਸੇ ਨੂੰ ਸੰਭਾਲਣ ਦੀ ਸੋਝੀ ਆਪ ਮੁਹਾਰੇ ਸਾਡੇ ਮਨ-ਮਸਤਕ ਵਿਚੋਂ ਕਦੇ ਵੀ ਪ੍ਰਗਟ ਨਹੀਂ ਹੋਈ। ਸ਼ਾਇਦ ਇਹ ਹੀ ਇਕ ਕਾਰਣ ਹੈ ਕਿ ਸਾਨੂੰ ਇਤਿਹਾਸਕ ਹਵਾਲਿਆਂ ਲਈ ਅਨਮੱਤੀ ਇਤਿਹਾਸਕਾਰਾਂ ਦੀਆਂ ਲਿਖਤਾਂ ‘ਤੇ ਨਿਰਭਰ ਕਰਨਾ ਪੈਂਦਾ ਹੈ। ਅਨਮੱਤੀ ਇਤਿਹਾਸਕਾਰਾਂ ਦੀਆਂ ਆਪਣੀਆਂ ਹੀ ਸੀਮਾਵਾਂ ਅਤੇ ਮਜ਼ਬੂਰੀਆਂ ਹੁੰਦੀਆਂ ਹਨ, ਜਿਹਨਾਂ ਨੂੰ ਉਲੰਘਣਾ ਉਹਨਾਂ ਦੇ ਵਿੱਤ ਤੋਂ ਬਾਹਰੀ ਬਾਤ ਬਣ ਜਾਂਦੀ ਹੈ। ਮੇਰੀ ਜਾਚੇ, ਇਹ ਹੀ ਇਕ ਕਾਰਣ ਹੈ ਕਿ ਸਿੱਖ ਇਤਿਹਾਸ ਦੇ ਕਿਸੇ ਵੀ ‘ਮਹਾਂਨਾਇਕ’ ਨਾਲ ਪੂਰਾ ਇਨਸਾਫ਼ ਨਹੀਂ ਹੋ ਸਕਿਆ। ਇਤਿਹਾਸ ਦੇ ਇਸੇ ਪਰਿਪੇਖ ਵਿਚੋਂ ਜਦੋਂ ਬਾਬਾ ਮੋਤੀ ਰਾਮ ਜੀ ਦੇ ਸ਼ਹੀਦੀ ਪ੍ਰਸੰਗ ਨੂੰ ਸਮਝਣ ਦਾ ਯਤਨ ਕਰੀਏ ਤਾਂ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ।

ਬਾਬਾ ਮੋਤੀ ਰਾਮ ਅਤੇ ਉਸ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਦਾ ਸਰੋਕਾਰ ਸਿੱਧੇ ਤੌਰ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨਾਲ ਜੁੜਿਆ ਹੋਇਆ ਹੈ। ਬਾਬਾ ਮੋਤੀ ਰਾਮ ਦੀ ਕਹਾਣੀ ਕਹਿਣ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਦੇ ਰੂਬਰੂ ਹੋਣਾ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ, ਅਥਵਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨੰਨੇ-ਮੁੰਨੇ ਪੋਤਿਆਂ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਅਗੰਮੀ ਸ਼ਹਾਦਤ ਵਰਗੀ ਇਕ ਵੀ ਮਿਸਾਲ ਸੰਸਾਰ ਦੀ ਤਵਾਰੀਖ਼ ਵਿਚ ਹੋਰ ਨਹੀਂ ਮਿਲਦੀ। ਨਿੱਕੀਆਂ ਜਿੰਦਾਂ ਵਲੋਂ ਹੰਢਾਏ-ਵਰਤਾਏ ਵੱਡੇ ਸਾਕੇ ਦੀ ਗਾਥਾ ਹਰ ਸੰਵੇਦਨਸ਼ੀਲ ਹਸਤੀ ਨੂੰ ਅਚੰਭਤ ਕਰ ਦਿੰਦੀ ਹੈ। ਛੋਟੇ ਸਾਹਿਬਜ਼ਾਦਿਆਂ ਦੀ ਅਲਬੇਲੀ ਸ਼ਹਾਦਤ ਦੇ ਕ੍ਰਿਸ਼ਮੇ ਦਾ ਪ੍ਰਭਾਵ ਇਤਨਾ ਸ਼ਕਤੀਸ਼ਾਲੀ ਹੈ ਕਿ ਇਸ ਸ਼ਹੀਦੀ ਗਾਥਾ ਦੇ ਸਾਰੇ ਵਰਤਾਰੇ ਵਿਚ ਹੋਰ ਕਿਸੇ ਸਖਸ਼ੀਅਤ ਵੱਲ ਧਿਆਨ ਕੇਂਦਰਤ ਹੋ ਹੀ ਨਹੀਂ ਸਕਦਾ, ਖਾਸ ਕਰਕੇ ਕਿਸੇ ਅਨਮਤੀ ਇਤਿਹਾਸਕਾਰ ਦਾ ਤਾਂ ਬਿਲਕੁਲ ਹੀ ਨਹੀਂ। ਮੇਰੀ ਜਾਚੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਸਾਰੇ ਪ੍ਰਸੰਗ ਦੀ ਮੁੱਖ ਪਾਤਰ ਮਾਤਾ ਗੁਜਰੀ ਜੀ ਹੈ। ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਲੈ ਕੇ ਸਰਸਾ ਨਦੀ ਦੇ ਵਿਛੋੜੇ, ਗੰਗੂ ਬ੍ਰਾਹਮਣ ਦੇ ਘਰ ਅਤੇ ਠੰਡੇ ਬੁਰਜ ਦੀ ਕੈਦ ਤੱਕ ਮਾਤਾ ਗੁਜਰੀ ਜੀ ਦੀ ਅਨੁਭਵੀ ਅਗਵਾਈ ਛੋਟੇ ਸਾਹਿਬਜ਼ਾਦਿਆਂ ਦੇ ਅੰਗ-ਸੰਗ ਰਹੀ ਹੈ। ਮਾਤਾ ਗੁਜਰੀ ਜੀ ਦੀ ਨਾਮ ਸਿਮਰਨ ਵਿਚ ਰੰਗੀ ਬੁੱਕਲ ਦਾ ਨਿੱਘ ਹੀ ਸੀ, ਜਿਸ ਨੇ ਨੰਨੇ-ਮੁੰਨੇ ਬੱਚਿਆਂ ਨੂੰ ਜਾਬਰਾਂ ਦੀ ਹਰ ਤੱਪਸ਼ ਤੋਂ ਬਚਾਈ ਰੱਖਿਆ। ਸਾਹਿਬਜ਼ਾਦਿਆਂ ਦੀ ਅਡੋਲਤਾ ਪਿੱਛੇ ਮਾਤਾ ਗੁਜਰੀ ਦੇ ਸਿਦਕ ਦਾ ਥੰਮ ਖਲੋਤਾ ਹੈ। ਇਸ ਸਭ ਕਾਸੇ ਦੇ ਬਾਵਜੂਦ ਵੀ, ਕੋਈ ਇਕ ਵੀ ਅਨਮੋਤੀ ਇਤਿਹਾਸਕਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਨਣ ਕਰਦਾ ਮਾਤਾ ਗੁਜਰੀ ਦੀ ਗਾਥਾ ਨਹੀਂ ਕਹਿ ਸਕਿਆ। ਸਗੋਂ ਉਲਟਾ ਇਤਿਹਾਸ ਦੇ ਇਸ ਕਾਂਡ ਵਿਚ ਮਾਤਾ ਗੁਜਰੀ ਜੀ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ਕਾਰਣ ਸਪੋਸ਼ਟ ਹੈ ਕਿ ਛੋਟੇ ਸਾਹਿਬਜਾਦਿਆਂ ਦੀ ਅਲਬੇਲੀ ਸ਼ਹਾਦਤ ਕਾਰਣ, ਇਤਿਹਾਸਕਾਰ ਸਰਹੰਦ ਦੀ ਕਚਹਿਰੀ ਅਤੇ ਕੰਧ ਤੱਕ ਇਸ ਕਦਰ ਕੇਂਦਰਿਤ ਹੈ ਜਾਂਦਾ ਹੈ ਕਿ ਉਹ ਆਲ ਦੁਆਲਾ ਦੇਖਣ ਦੇ ਸਮਰੱਥ ਹੀ ਨਹੀਂ ਰਹਿੰਦਾ। ਅਜਿਹੀ ਹਾਲਤ ਵਿਚ, ਤਵਰੀਖ ਦੇ ਪੋਤਰਿਆਂ ਤੋਂ ਬਾਬਾ ਮੋਤੀ ਰਾਮ ਜੀ ਦਾ ਅਣਗੋਲਿਆ ਰਹਿ ਜਾਣਾ, ਕੋਈ ਅਣਹੋਣੀ ਬਾਤ ਨਹੀਂ। ਫਿਰ ਵੀ ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਸੀਨਾ- ਬਸੀਨਾ ਤੁਰੀ ਆਉਂਦੀ ਸਿੱਖ ਯਾਦ ਨੇ ਆਪਣੇ ਹਿਰਦਿਆਂ ਵਿਚ ਐਸੇ ਤੱਥ ਸਾਂਭੇ ਹੋਏ ਹਨ ਕਿ ਉਹਨਾਂ ਤੱਥਾਂ ਦੀਆਂ ਕੜੀਆਂ ਨੂੰ ਜੋੜ ਕੇ ਬਾਬਾ ਮੋਤੀ ਰਾਮ ਜੀ ਦੇ ਸ਼ਹੀਦੀ ਪ੍ਰਸੰਗ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਗੱਲ ਨੂੰ ਕਿਸੇ ਉਲਝਣ ਤੋਂ ਬਚਾਉਣ ਲਈ ਅਤੇ ਇਤਿਹਾਸਕ ਹਵਾਲਿਆਂ ਦੇ ਵਿਸਥਾਰ ਨੂੰ ਆਪਣੀ ਪਕੜ ਵਿਚ ਰੱਖਣ ਲਈ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਪ੍ਰਸੰਗ ਨੂੰ ਉਥੋਂ ਕੁ ਸ਼ੁਰੂ ਕਰਾਂਗਾ, ਜਿੱਥੋਂ ਇਸ ਗਾਥਾ ਵਿਚ ਬਾਬਾ ਮੋਤੀ ਰਾਮ ਮਹਿਰਾ ਦਾ ਆਗਮਨ ਹੁੰਦਾ ਹੈ।

…ਗੰਗੂ ਦੀ ਗੱਦਾਰੀ ਕਾਰਣ ਮੋਰਿੰਡੇ ਥਾਣੇ ਦੀ ਪਕੜ ਵਿਚ ਆ ਕੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਬੁਰਜ ਵਿਚ ਕੈਦ ਹੋ ਚੁੱਕੇ ਹਨ। ਮਾਤਾ ਜੀ ਨੇ ਸ਼ੀਰਖੋਰ ਬੱਚਿਆਂ ਤੇ ਜੁਲਮ ਕਰਨ ਵਾਲੇ ਹਾਕਮਾਂ ਦੇ ਹੱਥਾਂ ਦਾ ਭੋਜਨ ਛੱਕਣ ਤੋਂ ਇਨਕਾਰ ਕਰ ਦਿੱਤਾ ਹੈ। ਧਰਮ ਯੁੱਧ ਦਾ ਇਕ ਪਹਿਲੂ, ਸ਼ਾਂਤਮਈ ਸਤਿਆਗ੍ਰਹਿ ਆਰੰਭ ਹੋ ਚੁੱਕਾ ਹੈ। ਅਜੋਕੀ ਸ਼ਬਦਾਵਲੀ ਵਿਚ ਇਸ ਨੂੰ ‘ਭੁੱਖ ਹੜਵਾਲ’ ਵੀ ਆਖਿਆ ਜਾ ਸਕਦਾ ਹੈ। ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਇਸ ਸ਼ਾਂਤਮਈ ਸਤਿਆਗ੍ਰਹਿ ਨੇ ਬਾਬਾ ਮੋਤੀ ਰਾਮ ਦੇ ਅੰਤਰ ਮਨ ਵਿਚ ਵੱਸੀ ‘ਗੁਰਸਿੱਖੀ’ ਨੂੰ ਪ੍ਰਗਟ ਕਰ ਦਿੱਤਾ। ਬਾਬਾ ਮੋਤੀ ਰਾਮ ਸਰਹੰਦ ਦੀ ਜੇਲ੍ਹ ਵਿਚ ਨਜਰਬੰਦ ਕੈਦੀਆਂ ਦੇ ਲੰਗਰ ਦਾ ਇੰਚਾਰਜ ਸੀ ਅਤੇ ਸਰਦਾ-ਪੁੱਜਦਾ ਗੁਰਸਿੱਖ ਸੀ। ‘ਸ਼ਹੀਦਨਾਮਾ’ ਦੇ ਕਰਤਾ ਭਾਈ ਕਿਸ਼ਨ ਸਿੰਘ ਨੇ ਤਾਂ ਉਸ ਨੂੰ ਪੰਜਾਂ ਪਿਆਰਿਆਂ ਵਿਚੋਂ ਇਕ, ਭਾਈ ਹਿੰਮਤ ਸਿੰਘ ਜੀ ਦਾ ਰਿਸ਼ਤੇਦਾਰੀ ਵਿਚੋਂ ‘ਭਤੀਜਾ’ ਕਹਿ ਕੇ ਵਰਨਣ ਕੀਤਾ ਹੈ। ਭਾਈ ਕਿਸ਼ਨ ਸਿੰਘ ਦਾ ਹਵਾਲਾ ਹੈ:

‘ਮੋਤੀ ਰਾਮ ਸੰਗਤਿਪੁਰਿ ਵਾਸੀ॥

ਰਾਮ ਨਾਮ ਜਪ ਪੁੰਨ ਕਮਾਸੀ॥

ਹਿੰਮਤ ਸਿੰਘ ਤਿਤ ਚਾਚੂ ਜਾਨਹੁ॥

ਪਾਂਚ ਪਯਾਰਨ ਮਾਹਿ ਪ੍ਰਧਾਨਹੁ॥’

ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸ੍ਰੀ ਆਨੰਦਪੁਰ ਸਾਹਿਬ ਜਾਣ ਲਈ ਉਹਨਾਂ ਦਿਨਾਂ ਵਿਚ ਪੜਾਅ ਵਾਲਾ ਵੱਡਾ ਨਗਰ ‘ਸਰਹੰਦ’ ਹੀ ਗਿਣਿਆ ਜਾਂਦਾ ਸੀ। ਜਦੋਂ ਸ਼ਰਧਾਵਾਨ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਜਾਂਦੀਆਂ ਹੋਈਆਂ ਸਰਹੰਦ ਵਿਚ ਪੜਾਅ ਕਰਦੀਆਂ ਤਾਂ ਬਾਬਾ ਮੋਤੀ ਰਾਮ ਅਤੇ ਭਾਈ ਟੋਡਰ ਮੋਲ ਵਰਗੇ ਸਹਿਜਧਾਰੀ ਸਿੱਖ ਆਪਣਾ ਧਾਰਮਿਕ ਅਕੀਦਾ ਸਮਝ ਕੇ ਲੰਗਰ-ਪਾਣੀ ਨਾਲ ਗੁਰਸੰਗਤਾਂ ਦੀ ਸੇਵਾ ਕਰਦੇ। ਬੇਸ਼ੱਕ ਉਸ ਸਮੇਂ ਦੇ ਅਨੇਕਾਂ ਹੋਰ ਗੁਰਸਿੱਖਾਂ ਵਾਂਗ ਉਹ ਹਕੂਮਤ ਦੇ ਮਿਲਵਰਤਣੀਏ ਸਨ, ਪਰੰਤੂ ਸਿੱਖੀ ਸਿਦਕ ਪੱਖੋਂ ਉਹਨਾਂ ਵਿਚ ਕਿਸੇ ਕਿਸਮ ਦੀ ਕੋਈ ਊਣ ਨਹੀਂ ਸੀ। ਜਾਗਦੇ ਹੋਏ ਅੰਤਰ-ਆਤਮੇ ਨਾਲ ਉਹ ਗੁਰੂ- ਲਿਵ ਨਾਲ ਜੁੜੇ ਹੋਏ ਸਨ। ਇਸੇ ਕਾਰਣ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਤਿਆਗ੍ਰਹਿ ਨੇ ਉਹਨਾਂ ਦੀ ਆਤਮਾ ਨੂੰ ਝੰਜੋੜ ਦਿੱਤਾ। ਬਾਬਾ ਮੋਤੀ ਰਾਮ, ਸਰਹੰਦ ਦੇ ਸਾਰੇ ਕਾਰ-ਵਿਹਾਰ ਦਾ ਪੂਰੀ ਤਰਾਂ ਭੇਤੀ ਸੀ। ਸਰਹੰਦ ਦੇ ਹਾਕਮ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਭੁੱਖੇ ਰੱਖ ਕੇ ਗੁਰਮਤ ਦੀ ਲਿਵ ਨਾਲੋਂ ਤੋੜਨਾ ਚਾਹੁੰਦੇ ਸਨ। ਇਸ ਬਿਖੜੇ ਸਮੇਂ ਗੁਰੂ ਦੇ ਪਰਿਵਾਰ ਦੀ ਸੇਵਾ ਕਰਨ ਲਈ ਆਪਣਾ ਮਨ ਕਾਇਮ ਕਰ ਕੇ ਬਾਬਾ ਮੋਤੀ ਰਾਮ ਨੇ ਆਪਣੇ ਦਿੱਤਾ। ਬਾਬਾ ਮੋਤੀ ਰਾਮ ਸਰਹੰਦ ਦੀ ਜੇਲ੍ਹ ਵਿਚ ਨਜਰਬੰਦ ਕੈਦੀਆਂ ਦੇ ਲੰਗਰ ਦਾ ਇੰਚਾਰਜ ਸੀ ਅਤੇ ਸਰਦਾ-ਪੁੱਜਦਾ ਗੁਰਸਿੱਖ ਸੀ। ‘ਸ਼ਹੀਦਨਾਮਾ’ ਦੇ ਕਰਤਾ ਭਾਈ ਕਿਸ਼ਨ ਸਿੰਘ ਨੇ ਤਾਂ ਉਸ ਨੂੰ ਪੰਜਾਂ ਪਿਆਰਿਆਂ ਵਿਚੋਂ ਇਕ, ਭਾਈ ਹਿੰਮਤ ਸਿੰਘ ਜੀ ਦਾ ਰਿਸ਼ਤੇਦਾਰੀ ਵਿਚੋਂ ‘ਭਤੀਜਾ’ ਕਹਿ ਕੇ ਵਰਨਣ ਕੀਤਾ ਹੈ। ਭਾਈ ਕਿਸ਼ਨ ਸਿੰਘ ਦਾ ਹਵਾਲਾ ਹੈ:

‘ਮੋਤੀ ਰਾਮ ਸੰਗਤਿਪੁਰਿ ਵਾਸੀ॥

ਰਾਮ ਨਾਮ ਜਪ ਪੁੰਨ ਕਮਾਸੀ॥

ਹਿੰਮਤ ਸਿੰਘ ਤਿਤ ਚਾਚੂ ਜਾਨਹੁ॥

ਪਾਂਚ ਪਯਾਰਨ ਮਾਹਿ ਪ੍ਰਧਾਨਹੁ॥’

ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸ੍ਰੀ ਆਨੰਦਪੁਰ ਸਾਹਿਬ ਜਾਣ ਲਈ ਉਹਨਾਂ ਦਿਨਾਂ ਵਿਚ ਪੜਾਅ ਵਾਲਾ ਵੱਡਾ ਨਗਰ ‘ਸਰਹੰਦ’ ਹੀ ਗਿਣਿਆ ਜਾਂਦਾ ਸੀ। ਜਦੋਂ ਸ਼ਰਧਾਵਾਨ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਜਾਂਦੀਆਂ ਹੋਈਆਂ ਸਰਹੰਦ ਵਿਚ ਪੜਾਅ ਕਰਦੀਆਂ ਤਾਂ ਬਾਬਾ ਮੋਤੀ ਰਾਮ ਅਤੇ ਭਾਈ ਟੋਡਰ ਮੋਲ ਵਰਗੇ ਸਹਿਜਧਾਰੀ ਸਿੱਖ ਆਪਣਾ ਧਾਰਮਿਕ ਅਕੀਦਾ ਸਮਝ ਕੇ ਲੰਗਰ-ਪਾਣੀ ਨਾਲ ਗੁਰਸੰਗਤਾਂ ਦੀ ਸੇਵਾ ਕਰਦੇ। ਬੇਸ਼ੱਕ ਉਸ ਸਮੇਂ ਦੇ ਅਨੇਕਾਂ ਹੋਰ ਗੁਰਸਿੱਖਾਂ ਵਾਂਗ ਉਹ ਹਕੂਮਤ ਦੇ ਮਿਲਵਰਤਣੀਏ ਸਨ, ਪਰੰਤੂ ਸਿੱਖੀ ਸਿਦਕ ਪੱਖੋਂ ਉਹਨਾਂ ਵਿਚ ਕਿਸੇ ਕਿਸਮ ਦੀ ਕੋਈ ਊਣ ਨਹੀਂ ਸੀ। ਜਾਗਦੇ ਹੋਏ ਅੰਤਰ-ਆਤਮੇ ਨਾਲ ਉਹ ਗੁਰੂ- ਲਿਵ ਨਾਲ ਜੁੜੇ ਹੋਏ ਸਨ। ਇਸੇ ਕਾਰਣ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਤਿਆਗ੍ਰਹਿ ਨੇ ਉਹਨਾਂ ਦੀ ਆਤਮਾ ਨੂੰ ਝੰਜੋੜ ਦਿੱਤਾ। ਬਾਬਾ ਮੋਤੀ ਰਾਮ, ਸਰਹੰਦ ਦੇ ਸਾਰੇ ਕਾਰ-ਵਿਹਾਰ ਦਾ ਪੂਰੀ ਤਰਾਂ ਭੇਤੀ ਸੀ। ਸਰਹੰਦ ਦੇ ਹਾਕਮ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਭੁੱਖੇ ਰੱਖ ਕੇ ਗੁਰਮਤ ਦੀ ਲਿਵ ਨਾਲੋਂ ਤੋੜਨਾ ਚਾਹੁੰਦੇ ਸਨ। ਇਸ ਬਿਖੜੇ ਸਮੇਂ ਗੁਰੂ ਦੇ ਪਰਿਵਾਰ ਦੀ ਸੇਵਾ ਕਰਨ ਲਈ ਆਪਣਾ ਮਨ ਕਾਇਮ ਕਰ ਕੇ ਬਾਬਾ ਮੋਤੀ ਰਾਮ ਨੇ ਆਪਣੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕੀਤਾ। ਪਰਿਵਾਰ ਵਲੋਂ ਮਿਲੇ ਹਾਂ-ਪੱਖੀ ਹੁੰਗਾਰੇ ਨੇ ਉਸ ਦੇ ਅਕੀਦੇ ਨੂੰ ਹੋਰ ਬਲ ਬਖਸ਼ਿਆ। ਠੰਡੇ ਬੁਰਜ ਵਿਚ ਸੁਰਖਿਅਤ ਪੁੱਜਣ ਦਾ ਜੁਗਾੜ ਬਣਾ ਕੇ ਉਸ ਨੇ ਪੂਰੀ ਸ਼ਰਧਾ ਅਤੇ ਸੁੱਚਮ ਨਾਲ ਦੁੱਧ ਦਾ ਗੜਵਾ ਤਿਆਰ ਕੀਤਾ। ਪੋਹ-ਮਾਘ ਦੇ ਪੁਰੇ ਦੀ ਹਵਾ ਨਾਲ ਸੀਡ ਹੋਏ ਠੰਡੇ ਬੁਰਜ ਵਿਚ ਪੁੰਜ ਕੇ ਬਾਬਾ ਮੋਤੀ ਰਾਮ ਨੇ ਮਾਤਾ ਜੀ ਨੂੰ ਡੰਡਓਤ ਕੀਤੀ। ਸਾਹਿਬਜ਼ਾਦਿਆਂ ਨੂੰ ‘ਫਤਹਿ’ ਬੁਲਾਈ ਅਤੇ ਆਪਣੀ ਭਾਵਨਾ ਪ੍ਰਗਟ ਕੀਤੀ। ਬਾਬਾ ਮੋਤੀ ਰਾਮ ਦੀ ਸ਼ਰਧਾ ਦੇਖ ਕੇ ਮਾਤਾ ਜੀ ਨੇ ਫੋਟੋ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਆਪ ਵੀ ਛਕਿਆ। ਭਾਈ ਪ੍ਰੇਮ ਸਿੰਘ ਸੰਤਰੇਣ ਆਪਣੇ ਮਹਾਂਕਾਵਿ ‘ਸ੍ਰੀ ਗੁਰੂ ਪਦ ਪ੍ਰੇਮ ਪ੍ਰਕਾਸ਼’ ਵਿਚ ਇਸ ਘਟਨਾ ਦਾ ਵਿਸਥਾਰਤ ਜ਼ਿਕਰ ਕਰਦੇ ਹੋਏ ਆਖਦੇ ਹਨ ਕਿ ਮਾਤਾ ਜੀ ਨੇ ਪ੍ਰਸੰਨ ਹੋ ਕੇ ਮੇਤੀ ਰਾਮ ਨੂੰ ਅਸੀਸਾਂ ਦੀ ਬਖਸ਼ਿਸ਼ ਕੀਤੀ। ਮਹਾਂਕਾਵਿ ਦੇ ਬੋਲ

‘ਪਿਖ ਕੇ ਪ੍ਰੇਮ ਸੁ ਮੇਰੀ ਕੇਰਾ॥

ਮਾਤਾ ਕਹਯੋ ਭਲਾ ਹੋਵੈ ਤੇਰਾ।’

ਮਾਤਾ ਗੁਜਰੀ ਜੀ ਵਲੋਂ ਬਾਬਾ ਮੋਤੀ ਰਾਮ ਨੂੰ ਬਖਸ਼ਿਸ਼ ਕੀਤੀ ਇਸੇ ਅਸੀਸ ਦਾ ਵਿਸਥਾਰ ਮੈਂ ਆਪਣੇ ਇਕ ਗੀਤ ਵਿਚ ਇਉਂ ਕੀਤਾ ਹੈ:

ਮੇਡੀ ਨੂੰ ਪੁੰਨ ਕਮਾਇਆ,

ਗੁਰ ਲਾਲਾਂ ਨੂੰ ਦੁੱਧ ਪਿਲਾਇਆ,

ਤੇਰੇ ਜੋ ਹਿੱਸੇ ਆਇਆ,

ਕਿਸੇ ਵਿਰਲੇ ਦੇ ਕਰਮਾਂ ਵਿਚ ਆਊ ਮੋਤੀਆ।

ਜੱਗ ਜੱਸ ਤੇਰਾ ਸਦਾ ਲਈ ਗਾਊ ਮੋਤੀਆ।1।

ਸਿੱਖੀ ਹੈ ਸਿਲ ਅਲੂਣੀ,

ਕਰਣੀ ਜਿਉਂ ਹੁੰਦੀ ਪੂਣੀ,

ਤੂੰ ਨਾ ਗੱਲ ਛੱਡੀ ਊਣੀ,

ਤੈਨੂੰ ਵਾਹਿਗੁਰੂ ਦੁੱਗਣਾ ਵਧਾਊ ਮੈਤੀਆ।

ਜੱਗ ਜੱਸ ਤੇਰਾ ਸਦਾ ਲਈ ਗਾਊ ਮੰਡੀਆ।2।

ਮੰਨ ਕੇ ਬਈ ਭਾਣਾ ਸਿੱਖ ਨੇ,

ਹੋ ਕੇ ਨਿਮਾਣਾ ਸਿੱਖ ਨੇ, ਮਲਿਆ ਟਿਕਾਣਾ ਸਿੱਖ ਨੇ,

ਤੈਨੂੰ ਸਤਿਗੁਰੂ ਛਾਤੀ ਨਾਲ ਲਾਊ ਮੋਤੀਆ।

ਜੱਗ ਜੱਸ ਤੇਰਾ ਸਦਾ ਲਈ ਗਾਊ ਮੋਤੀਆ।3।

ਗੁਰੂ ਲਈ ਸਿੱਖ ਜੋ ਮਰ ਜਾਏ,

ਹੱਸ ਕੇ ਤਸੀਹੇ ਜਰ ਜਾਏ,

ਸਿੱਖੀ ਨੂੰ ਰੌਸ਼ਨ ਕਰ ਜਾਏ,

ਉਹਦਾ ਨਾਂ ਇਤਿਹਾਸ ਵਿਚ ਆਊ ਮੋਤੀਆ।

ਜੱਗ ਜੱਸ ਤੇਰਾ ਸਦਾ ਲਈ ਗਾਊ ਮੋਤੀਆ।4।

ਸਤਿਗੁਰ ਨਾਲ ਪਿਆਰ ਪੁਗਾਇਆ,

ਬੱਚਿਆਂ ਨੂੰ ਦੁੱਧ ਪਿਆਇਆ,

ਸਿੱਖੀ ਤੂੰ ਸਿਦਕ ਨਿਭਾਇਆ,

‘ਰਾਣੇ’ ਵਾਂਗ ਕੋਈ ਵਿਰਲਾ ਨਿਭਾਊ ਮੋਤੀਆ।

ਜੱਗ ਜੱਸ ਤੇਰਾ ਸਦਾ ਲਈ ਗਾਊ ਮੋਤੀਆ।5।

ਬਾਬਾ ਮੋਤੀ ਰਾਮ ਜੀ ਲਈ ਮਾਤਾ ਗੁਜਰੀ ਜੀ ਦੀ ਅਸੀਸ ਇਕ ਅਗੰਮੀ ਸਰਮਾਇਆ ਸੀ। ਇਸ ਸਰਮਾਏ ਦੇ ਸਾਹਮਣੇ ਦੁਨੀਆਂ ਦੀਆਂ ਦੌਲਤਾਂ ਉਸ ਨੂੰ ਹੇਚ ਜਾਪਣ ਲੱਗੀਆਂ। ਸੂਬਾ ਸਰਹੰਦ ਦੀ ਵੱਕਾਰੀ ਨੌਕਰੀ ਅਤੇ ਰੁਤਬਾ ਉਸ ਨੂੰ ਦੁਨਿਆਵੀ ਗੁਲਾਮੀ ਮਹਿਸੂਸ ਹੋਣ ਲੱਗੀ। ਉਹ ਹਰ ਤਰ੍ਹਾਂ ਦੇ ਡਰ- ਭੈਅ ਨੂੰ ਤੱਜ ਕੇ ਲਗਾਤਾਰ ਉਤਨੇ ਦਿਨ ਦੁੱਧ ਦੇ ਗੜਵੇ ਸਮੇਤ ਮਾਤਾ ਜੀ ਦੀ ਸੇਵਾ ਵਿਚ ਹਾਜ਼ਰ ਹੁੰਦਾ ਰਿਹਾ, ਜਿਤਨੇ ਦਿਨ ਠੰਡੇ ਬੁਰਜ ਦੀ ਨਜ਼ਰਬੰਦੀ ਕਾਇਮ ਰਹੀ। ਇਹਨਾਂ ਦਿਨਾਂ ਵਿਚ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰ ਕੇ ਸੂਬੇ ਸਰਹੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਂਦਾ ਰਿਹਾ। ਮਾਤਾ ਜੀ ਦੇ ਏਲਚੀ ਦੇ ਰੂਪ ਵਿਚ ਮੋਤੀ ਰਾਮ ਕਚਹਿਰੀ ਵਿਚ ਹਾਜ਼ਰ ਰਹਿੰਦਾ। ਕਚਹਿਰੀ ਵਿਚ ਜੋ ਹੁੰਦੀ-ਬੀਤਦੀ, ਸਾਰੀ ਮਾਤਾ ਜੀ ਤੱਕ ਪਹੁੰਚਾਉਂਦਾ। ਜਿਵੇਂ ਮਹਾਂਭਾਰਤ ਵਿਚ ‘ਕੁਰੂਕਛੇਤਰ ਦਾ ਯੁੱਧ’ ਮਹਾਰਾਜਾ ਧ੍ਰਿਤਰਾਸ਼ਟਰ ਨੇ ਆਪਣੇ ਰੋਥਵਾਨ ਸੰਜੇ ਦੀਆਂ ਅੱਖਾਂ ਨਾਲ ਵੇਖਿਆ ਸੀ, ਇਵੇਂ ਹੀ ਸਰਹੰਦ ਦੀ ਕਚਹਿਰੀ ਵਿਚ ਹੋਈ-ਬੀਤੀ ਦਾ ਰਥਵਾਨ, ਮਾਤਾ ਗੁਜਰੀ ਜੀ ਲਈ ਬਾਬਾ ਮੋਤੀ ਰਾਮ ਸੀ। ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ। ਉਹਨਾਂ ਨੂੰ ਗੁਰਮਤਿ ਦੇ ਗਾਡੀ ਰਾਹ ਤੋਂ ਥਿੜਕਾਉਣ ਲਈ ਸੂਬੇ ਸਰਹੰਦ ਵਲੋਂ ਹਰ ਹੀਲਾ ਵਰਤਿਆ ਗਿਆ, ਪਰ ਸਾਹਿਬਜ਼ਾਦੇ ਅਡੋਲ ਰਹੇ। ਸੂਬੇ ਸਰਹੰਦ ਵਲੋਂ ਦਿੱਤੇ ਤਸੀਹਿਆਂ ਦੇ ਡਰਾਵੇ ਅਤੇ ਸਾਹਿਬਜ਼ਾਦਿਆਂ ਵਲੋਂ ਦਿੱਤਾ ਗਿਆ ਜਵਾਬ, ਮੈਂ ਆਪਣੇ ਇਕ ਗੀਤ ਦੇ ਰੂਪ ਵਿਚ ਇਉਂ ਕਲਮਬੰਧ ਕੀਤਾ ਹੈ:

ਚਾਹੇ ਚਰਖੀਆਂ ਤੇ ਚਾੜ੍ਹ,

ਭਾਵੇਂ ਅੱਗ ਵਿਚ ਸਾੜ,

ਚਾਹੇ ਦੇਗਾਂ ਵਿਚ ਕਾੜ੍ਹ,

ਸਾਨੂੰ ਲਾ ਵੇਖ ਭਾਵੇਂ ਤੂੰ ਫਾਹ ਸੂਬਿਆ।

ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਸੂਬਿਆ।1।

ਭਾਵੇਂ ਧਰਤੀ ਵਿਚ ਗੱਡ,

ਭਾਵੇਂ ਅੰਗ ਅੰਗ ਵੱਢ,

ਸਾਰਾ ਤਾਣ ਲਾ ਕੇ ਛੱਡ,

ਐਵੇਂ ਫੈਕਾ ਨਾ ਸਾਨੂੰ ਤੂੰ ਡਰਾ ਸੂਬਿਆ।

ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਸੂਬਿਆ।21

ਭਾਵੇਂ ਘੋੜਿਆਂ ਨਾਲ ਬੰਨ੍ਹ,

ਭਾਵੇਂ ਗੋਡੇ ਗਿੱਟੇ ਭੰਨ,

ਸਾਡੀ ਹੋਣੀ ਧੰਨ-ਧੰਨ,

ਤੇਰੇ ਚੁੱਲ੍ਹੇ ਵਿਚ ਉੱਗਣਾ ਹੈ ਘਾਹ ਸੂਬਿਆ।

ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਸੂਬਿਆ।3।

ਤੂੰ ਮਨ ਦੀ ਪੁਗਾ ਲੈ,

ਹਰ ਹੀਲਾ ਅਜ਼ਮਾ ਲੈ,

ਜਿੰਨਾ ਲਾਉਣਾ ਜ਼ੋਰ ਲਾ ਲੈ,

ਸਾਡਾ ਗੁਰੂ ਉੱਤੇ ਸਿਦਕ ਅਥਾਹ ਸੂਬਿਆ।

ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਸੂਬਿਆ।4।

ਅਸੀਂ ਦਸਮੇਸ਼ ਜੀ ਦੇ ਲਾਲ,

ਨਾ ਤੂੰ ਸਮਝ ਨਿੱਕੇ ਬਾਲ,

ਐਸਾ ਕਰਾਂਗੇ ਕਮਾਲ,

ਕਲਮ ‘ਰਾਣੇ’ ਦੀ ਵੀ ਆਖੂ ਵਾਹ ਵਾਹ ਸੂਬਿਆ।

ਅਸਾਂ ਛੱਡਣਾ ਨਹੀਂ ਸਿੱਖੀ ਵਾਲਾ ਰਾਹ ਸੂਬਿਆ। 5।

ਛੋਟੇ ਸਾਹਿਬਜ਼ਾਦਿਆਂ ਦੇ ਨਿਰਭਉ ਬੋਲ ਸੁਣ ਕੇ ਵਜ਼ੀਦ ਖਾਂ ਨੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਆਖਿਆ ਕਿ ਤੁਹਾਡਾ ਭਰਾ, ਇਹਨਾਂ ਬੱਚਿਆਂ ਦੇ ਬਾਪ ਨੇ ਜੰਗ ਵਿਚ ਮਾਰਿਆ ਸੀ। ਹੁਣ ਸ਼ਾਨਦਾਰ ਸਮਾਂ ਬਣ ਗਿਆ ਹੈ। ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਤੁਸੀਂ ਆਪਣੀ ਤਲਵਾਰ ਨਾਲ ਇਹਨਾਂ ਬੱਚਿਆਂ ਨੂੰ ਕਤਲ ਕਰ ਸਕਦੇ ਹੋ। ਸ਼ੇਰ ਮੁਹੰਮਦ ਖਾਂ ਸਹੀ ਅਰਥਾਂ ਵਿਚ ਸ਼ੇਰ ਮਰਦ ਸੀ। ਉਸ ਨੇ ਜਵਾਬ ਦਿੱਤਾ ਕਿ ਇਸਲਾਮ ਸ਼ੀਰਖੋਰ ਮਾਸੂਮਾਂ ਦੇ ਕਤਲ ਦੀ ਆਗਿਆ ਨਹੀਂ ਦਿੰਦਾ। ਮੈਂ ਕਰਬਲਾ ਵਾਲਾ ਸਾਕਾ ਦੁਹਰਾ ਕੇ ਪਾਪਾਂ ਦਾ ਭਾਗੀ ਨਹੀਂ ਬਣਨਾ ਚਾਹੁੰਦਾ। ਜਿੱਥੋਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਵੈਰ ਦਾ ਸਵਾਲ ਹੈ, ਆਪਣੇ ਭਰਾ ਦੇ ਕਤਲ ਦਾ ਬਦਲਾ ਜੇ ਹੈ ਸਕਿਆ ਤਾਂ ਮੈਦਾਨ-ਏ-ਜੰਗ ਵਿਚ ਲਵਾਂਗਾ। ਮੁਸਲਿਮ ਕਵੀ ਅਲ੍ਹਾ ਯਾਰ ਖਾਂ ਜੋਗੀ ਨੇ ਸ਼ਹੀਦਾਨੇ ਵਫ਼ਾ’ ਵਿਚ ਸ਼ੇਰ ਮੁਹੰਮਦ ਦੇ ਜਵਾਬ ਨੂੰ ਇਉਂ ਅੰਕਿਤ ਕੀਤਾ ਹੈ:

‘ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।

ਮਹਿਫੂਜ਼ ਰੱਖੋ ਹਮ ਕੋ ਖੁਦਾ ਐਸੇ ਪਾਪ ਸੇ।’

ਕਈ ਇਤਿਹਾਸਕਾਰਾਂ ਨੇ ਉਲੇਖ ਕੀਤਾ ਹੈ ਕਿ ਸ਼ੇਰ ਮੁਹੰਮਦ ਖਾਂ ਦੀ ਸਮਝਾਉਣੀ ਨੇ ਇਕ ਵਾਰ ਵਜ਼ੀਦ ਖਾ ਨੂੰ ਵੀ ਦੁਬਿਧਾ ਵਿਚ ਪਾ ਦਿੱਤਾ ਸੀ ਅਤੇ ਉਹ ਸਾਹਿਬਜ਼ਾਦਿਆਂ ਨੂੰ ਜਿਉਂਦੇ ਛੱਡਣ ਬਾਰੇ ਸੋਚਣ ਲਈ ਮਜ਼ਬੂਰ ਹੋ ਗਿਆ ਸੀ। ਪਰੰਤੂ ਇਸੇ ਦੁਬਿਧਾ ਦੇ ਪਲਾਂ ਵਿਚ ਦੀਵਾਨ ਸੁੱਚਾ ਨੰਦ, ਗੁਰੂ ਖਾਲਸਾ ਪੰਥ ਦਾ ਵਿਰੋਧੀ ਬਣ ਕੇ ਪ੍ਰਗਟ ਹੋ ਗਿਆ। ਇਸ ਨੇ ਗੁਰ-ਪੁੱਤਰਾਂ ਨੂੰ ‘ਸੱਪ ਦੇ ਬੱਚੇ’ ਆਖ ਕੇ ਸੰਬੋਧਨ ਕੀਤਾ ਅਤੇ ਵਜ਼ੀਦ ਖਾਂ ਨੂੰ ਸਲਾਹ ਦਿੱਤੀ ਕਿ ਫ਼ਨ ਫੈਲਾਉਣ ਤੋਂ ਪਹਿਲਾਂ ਹੀ ਸਪੋਲੀਆਂ ਨੂੰ ਕੁਚਲ ਦੇਣਾ ਚਾਹੀਦਾ ਹੈ। ਇਸ ਪ੍ਰਥਾਏ ‘ਕਥਾ ਗੁਰੂ ਕੇ ਸੁਤਨ ਕੀ’ ਵਿਚ ਭਾਈ ਦੁਨਾ ਸਿੰਘ ਦਾ ਉਲੇਖ ਹੈ :

‘ਨੀਕੇ ਬਾਰਕ ਤੁਮ ਮਤ ਜਾਨਹੁ।

ਨਾਗਹੁ ਕੇ ਇਹ ਪੂਤ ਬਖਾਨਹੁ।

ਤੁਮਰੇ ਹਾਥ ਆਜ ਯਹ ਆਏ।

ਕਰਹੁ ਅਬੈ ਅਪਨੈ ਮਨ ਭਾਏ।’

ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਮੋਤੀ ਰਾਮ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸੂਰਬੀਰਤਾ, ਅਡੋਲਤਾ, ਸਿਦਕ ਅਤੇ ਸ਼ਹਾਦਤ ਨੂੰ ਇਕ ਸ਼ਰਧਾਲੂ ਸਿੱਖ ਦੀ ਨਜ਼ਰ ਨਾਲ ਨੇੜਿਉਂ ਤੱਕਿਆ ਅਤੇ ਠੰਡੇ ਬੁਰਜ ਵਿਚ ਜਾ ਕੇ ਮਾਤਾ ਗੁਜਰੀ ਜੀ ਨੂੰ ਇਸ ਭਾਣੇ ਦੀ ਖਬਰ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਚਾਰ ਮਾਤਾ ਜੀ ਤੱਕ ਪਹੁੰਚਾਉਣਾ, ਕਿਸੇ ਵੀ ਸ਼ਰਧਾਵਾਨ ਸਿੱਖ ਲਈ ਬੜੀ ਕਰੜੀ ਘਾਲਣਾ ਸੀ। ਪੋਤਿਆਂ ਦੇ ਅਕਾਲ ਚਲਾਣੇ ਦਾ ਜ਼ਿਕਰ ਦਾਦੀ ਨਾਲ ਕਰਨ ਲਈ ਬਾਬਾ ਮੋਤੀ ਰਾਮ ਨੇ ਕਿਹੜੇ ਸ਼ਬਦ, ਕਿਸ ਤਰਾਂ ਕਹੇ ਹੋਣਗੇ? ਅਜਿਹੇ ਬੋਲ ਅਤੇ ਭਾਵ ਪਕੜਣੇ ਅਸੰਭਵ ਜਾਪਦੇ ਹਨ, ਵਾਰਤਕ ਵਿਚ ਤਾਂ ਬਿਲਕੁਲ ਹੀ ਨਹੀਂ। ਹਾਂ, ਕਵਿਤਾ ਵਿਚ ਕਲਪਣਾ ਦੀ ਚਾਸ਼ਣੀ ਮਿਲਾ ਕੇ ਸ਼ਾਇਦ ਕੋਈ ਥਾਹ ਪਾਈ ਜਾ ਸਕੇ। ਇਸੇ ਕਾਰਣ ਬਾਬਾ ਮੋਤੀ ਰਾਮ ਜੀ ਦੇ ਮਾਤਾ ਗੁਜਰੀ ਨਾਲ ਸਾਂਝੇ ਕੀਤੇ ਬੋਲਾਂ ਨੂੰ ਮੈਂ ਕਵਿਤਾ ਦੇ ਜਾਮੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ:

ਮੋਤੀ ਰਾਮ ਆਖੇ ਮਾਤਾ ਜੀ,

ਤੇਰੇ ਪੋਤਿਆਂ ਨੇ ਸਾਂਭੀ ਸਰਦਾਰੀ।

ਸਿਦਕੋਂ ਨਾ ਡੋਲੇ ਜ਼ਰਾ ਵੀ,

ਜਦੋਂ ਨੀਂਹ ਗਈ ਮਹਿਲ ਦੀ ਉਸਾਰੀ।1।

ਮਲੇਰਕੋਟਲੇ ਦੇ ਸ਼ੇਰ ਖਾਨ ਨੇ,

ਜ਼ੁਲਮ ਕਰਨੋਂ ਸੀ ਸੂਬੇ ਨੂੰ ਹਟਾਇਆ।

ਪਰ ਸੁੱਚਾ ਨੰਦ ਪਾਪੀ ਨੇ,

ਮੁੜ ਬਲਦੀ ਦੇ ਬੂਥੇ ਤੇਲ ਪਾਇਆ।

ਸੱਪਾਂ ਦੇ ਪੁੱਤ ਸੱਪ ਹੁੰਦੇ ਨੇ,

ਮੰਦੀ ਭਾਖਿਆ ਉਸ ਝੂਠੇ ਨੇ ਉਚਾਰੀ।

ਮੋਤੀ ਰਾਮ ਆਖੇ ਮਾਤਾ ਜੀ, …121

ਕੰਧ ਵਿਚ ਜੀਂਦੇ ਚਿਣਨ ਦਾ,

ਜਦੋਂ ਫਤਵਾ ਕਾਜੀ ਨੇ ਸੁਣਾਇਆ।

ਪੰਛੀਆਂ ਨੇ ਚੋਗਾ ਛੱਡ ‘ਤਾ,

ਦਾਣਾ ਇਕ ਵੀ ਨਾ ਮੂੰਹ ਨੂੰ ਲਾਇਆ।

ਚੁੱਲ੍ਹਿਆਂ ਦੀ ਅੱਗ ਬੁਝ ਗਈ,

ਵੰਡ ਖੁਰਲੀਆਂ ‘ਚੋਂ ਗਾਵਾਂ ਨੇ ਖਿਲਾਰੀ।

ਮੋਤੀ ਰਾਮ ਆਖੇ ਮਾਤਾ ਜੀ, …131

ਧਰਤੀ ਨੂੰ ਛਿੜੀ ਕੰਬਣੀ,

ਜਦੋਂ ਨੀਂਹ ਦੇ ਪਹਿਲੇ ਟੱਕ ਪੁੱਟੇ ਗਏ।

ਜ਼ਾਲਮਾਂ ਦਾ ਜ਼ੁਲਮ ਵੇਖ ਕੇ,

ਭਿੰਨੀ ਪੌਣ ਦੇ ਵੀ ਸਾਹ ਘੁੱਟੇ ਗਏ।

ਸੂਰਜ ਸੀ ਸਿਆਹ ਹੋ ਗਿਆ,

ਚੀਕ ਅੰਬਰਾਂ ਤੋਂ ਤਾਰਿਆਂ ਨੇ ਮਾਰੀ।

ਮੋਤੀ ਰਾਮ ਆਖੇ ਮਾਤਾ ਜੀ, … 141

ਤੋੜ ਚੱਪਣੀਆਂ ਜਲਾਦੋ ਸਿੱਧੀ ਰੱਖਿਓ,

ਡਿੰਗੀ ਨਾ ਰਤਾ ਕੰਧ ਕਰਿਓ।

ਇਹਦੇ ਉਤੇ ਹੈ ਸਿੱਖੀ ਦਾ ਮਹਿਲ ਬਣਨਾ,

ਗਾਰੇ ਦੀ ਥਾਂ ਮਿੱਝ ਭਰਿਓ।

ਸਾਨੂੰ ਮੇਟਦਿਆਂ ਮਿਟ ਜਾਏਂਗੀ,

‘ਰਾਣੇ’ ਹੱਸ ਕੇ ਹਕੂਮਤ ਵੰਗਾਰੀ।

ਮੋਤੀ ਰਾਮ ਆਖੇ ਮਾਤਾ ਜੀ, … …151

ਛੋਟੇ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਖਬਰ ਸੁਣ ਕੇ ਮਾਤਾ ਜੀ ਸੰਤੁਸ਼ਟ ਹੋ ਗਏ। ਉਹਨਾਂ ਨੇ ਇਕ ਵਾਰ ਫਿਰ ਬਾਬਾ ਮੋਤੀ ਰਾਮ ਲਈ ਅਸੀਸਾਂ ਦੀ ਝੜੀ ਲਾ ਦਿੱਤੀ। ਗੁਰੂ-ਬੰਸ ਦੀ ਰੀਤ ਨਿਰਵਿਘਨ ਪੂਰੀ ਹੋਈ ਸੀ। ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਕਰਤਾ ਭਾਈ ਸੁੱਖਾ ਸਿੰਘ ਨੇ ਇਸ ਰੀਤ ਦਾ ਜ਼ਿਕਰ ਇਉਂ ਕੀਤਾ ਹੈ:

‘ਹਮਰੇ ਬੰਸ ਰੀਤ ਇਮ ਆਈ।

ਸੀਸ ਦੇਤ ਪਰ ਧਰਮ ਨਹਿ ਜਾਈ।’

ਰੀਤ ਦੀ ਨਿਰਵਘਨ ਸੰਪੂਰਨਤਾ ਦੇ ਸ਼ੁਕਰਾਨੇ ਵਜੋਂ ਮਾਤਾ ਜੀ ਦੀ ਲਿਵ ਅਕਾਲ ਪੁਰਖ ਪਰਮਾਤਮਾ ਦੇ ਧਿਆਨ ਵਿਚ ਜੁੜ ਗਈ। ਇਸ ਜੁੜੀ ਹੋਈ ਆਤਮਾ ਨੂੰ ਸਰੀਰ ਨਾਲੋਂ ਪ੍ਰਤੱਖ ਵਿਛੋੜਾ ਕਰਨ ਦਾ ਮੌਕਾ ਵੀ ਮੁਹੱਈਆ ਹੋ ਗਿਆ। ਸੂਬਾ ਸਰਹੰਦ ਵਜ਼ੀਦ ਖਾਂ ਦੇ ਹੁਕਮ ਨਾਲ ਮਾਤਾ ਜੀ ਨੂੰ ਬੁਰਜ ਤੋਂ ਡੇਗ ਕੇ ਸ਼ਹੀਦ ਕਰ ਦਿੱਤਾ ਗਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਪਾਵਨ ਸਰੀਰਾਂ ਦੇ ਅੰਤਮ ਸੰਸਕਾਰ ਸਮੇਂ ਵੀ ਬਾਬਾ ਮੋਤੀ ਰਾਮ ਦੀ ਭੂਮਿਕਾ ਸਲਾਹੁਣਯੋਗ ਅਤੇ ਜ਼ਿਕਰਯੋਗ ਰਹੀ। ਉਹਨਾਂ ਨੇ ਭਾਈ ਟੋਡਰ ਮੱਲ ਨੂੰ ਪ੍ਰੇਰਿਆ ਅਤੇ ਸੂਬਾ ਸਰਹੰਦ ਦੀ ਸ਼ਰਤ ਮੁਤਾਬਿਕ ਖੜ੍ਹੇ ਦਾਅ ਮੋਹਰਾਂ ਨਾਲ ਧਰਤੀ ਢੱਕ ਕੇ ਸਸਕਾਰ ਲਈ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਅਤੇ ਹੋਰ ਗੁਰੂ ਪਿਆਰਿਆਂ ਨੇ ਚੰਦਨ ਦੀ ਚਿਖਾ ਤਿਆਰ ਕਰ ਕੇ ਅੰਤਮ ਸਸਕਾਰ ਕੀਤਾ। ਇਸ ਅੰਤਮ ਸਸਕਾਰ ਦੇ ਮੌਕੇ ਇਕ ਸ਼ਰਧਾਲੂ ਸਿੱਖ ਵਜੋਂ ਨਿਭਾਏ ਮੋਹਰੀ ਦੇ ਕਾਰਜ ਕਾਰਣ ਬਾਬਾ ਮੋਤੀ ਰਾਮ ਹਕੂਮਤ ਦੇ ਸੂਹੀਆ ਤੰਤਰ ਦੀ ਨਿਗਾਹ ਵਿਚ ਆ ਗਿਆ। ਗੰਗੂ ਬ੍ਰਾਹਮਣ ਦੇ ਰਿਸ਼ਤੇਦਾਰੀ ਵਿਚੋਂ ਭਰਾ ਪੰਮੇ ਨੇ ਵੀ ਬਾਬਾ ਮੋਤੀ ਰਾਮ ਵਲੋਂ ਕੀਤੀ ਸੇਵਾ ਦੀ ਸੂਹ ਸੂਬੇ ਵਜ਼ੀਦ ਖਾਂ ਦੇ ਦਰਬਾਰ ਤੱਕ ਪਹੁੰਚਾ ਦਿੱਤੀ। ‘ਸ਼ਹੀਦਨਾਮਾ’ ਦੇ ਕਰਤਾ ਭਾਈ ਕਿਸ਼ਨ ਸਿੰਘ ਦਾ ਹਵਾਲਾ ਹੈ:

‘ਨੀਚ ਗੰਗੂ ਕੋ ਭ੍ਰਾਤ ਇਕ ਲੰਗਾ।

ਤਿਨ ਲੀਨੋ ਮੋਤੀ ਸੰਗ ਪੰਗਾ।

ਜਾਇ ਵਜ਼ੀਦਹਿ ਭੇਦ ਬਤਾਇਯੋ।

ਇਕ ਝੀਵਰ ਹੈ ਪੇਯ ਪਿਆਇਯੇ।

ਗੁਰ ਕੋ ਮਾਤ ਬਾਲ ਸੁਖਦਾਈ।

ਇਸਹਿ ਦੀਨ ਬਹੁਤ ਵਡਿਆਈ।’

ਗੰਗੂ ਦੇ ਇਸ ਲੰਗੇ ਭਰਾ ਦੀ ਚੁਗਲੀ ਨੇ ਸੂਹੀਆ ਵਿਭਾਗ ਦੀਆਂ ਅਧੂਰੀਆਂ ਰਿਪੋਰਟਾਂ ਦੇ ਸ਼ੱਕ ਨੂੰ ਯਕੀਨ ਵਿਚ ਬਦਲ ਦਿੱਤਾ। ਤੜਕੇ ਮੂੰਹ ਹਨੇਰੇ ਬਾਬਾ ਮੋਤੀ ਰਾਮ ਜੀ ਦੇ ਸੁੱਤੇ-ਜਾਗਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਜੇ ਸ਼ੀਂਹ ਮੁਕੱਦਮ ਕੁੱਤੇ ਦਾ ਰੂਪ ਧਾਰੀ ਬੈਠੇ ਹਾਕਮ ਆਪਣੇ ਜ਼ਬਰ ਦੇ ਇਤਿਹਾਸ ਵਿਚ ਇਕ ਹੋਰ ਕਾਂਡ ਦਾ ਵਾਧਾ ਕਰਨ ਲਈ ਉਤਾਵਲੇ ਜਾਪਦੇ ਸਨ। ਜਿਸ ਕਚਹਿਰੀ ਵਿਚ, ਜਿਸ ਦਰਬਾਰ ਦੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਇਆ ਕਰਦੀ ਸੀ, ਬਾਬਾ ਮੋਤੀ ਰਾਮ ਦੀ ਸਮੇਤ ਪਰਿਵਾਰ ਉਸੇ ਕਚਹਿਰੀ ਵਿਚ, ਉਸੇ ਦਰਬਾਰ ਵਿਚ ਪੇਸ਼ੀ ਹੋ ਗਈ। ਸੂਬਾ ਸਰਹੰਦ ਵਜ਼ੀਦ ਖਾਂ ਮਹਿਸੂਸ ਕਰਦਾ ਸੀ ਕਿ ਛੋਟੇ-ਛੋਟੇ ਮਾਸੂਮ ਬੱਚਿਆਂ ਨੇ ਇਸਲਾਮ ਨਾ ਕਬੂਲ ਕੇ, ਸਗੋਂ ਜਾਨਾਂ ਨਿਛਾਵਰ ਕਰ ਕੇ, ਹਰ ਪੱਖੋਂ ਸਿੱਖ ਧਰਮ ਦੀ ਬਿਹਤਰੀਨ ਅਵਸਥਾ ਸਾਰੇ ਸੰਸਾਰ ਦੇ ਸਾਹਮਣੇ ਪ੍ਰਗਟ ਕਰ ਦਿੱਤੀ ਹੈ। ਉਸ ਦੀ ਸੋਚਣੀ ਸੀ ਕਿ ਮੋਤੀ ਰਾਮ ਸਣੇ ਪਰਿਵਾਰ ਇਸਲਾਮ ਕਬੂਲ ਕਰ ਲਵੇ ਤਾਂ ਉਹ (ਸੂਬਾ) ਜਿੱਥੇ ਆਪਣੇ ਆਪ ਨੂੰ ਦੀਨ ਦੇ ਵਾਧੇ ਦਾ ਪ੍ਰਤੀਕ ਦੱਸ ਕੇ ਧਾਰਮਿਕ ਮੁਸਲਿਮ ਆਗੂਆਂ ਵਿਚ ਆਪਣੀ ਭੁੱਲ ਕਾਇਮ ਰੱਖ ਸਕੇਗਾ, ਉਥੇ ਆਮ ਲੋਕਾਂ ਵਿਚ ਖੁੱਸੇ ਵੱਕਾਰ ਨੂੰ ਬਹਾਲ ਕਰ ਲਵੇਗਾ। ਸੋ ਅਜਿਹੀ ਸੋਚ ਤਹਿਤ, ਇਕ ਗਿਣੀ-ਮਿੱਥੀ ਵਿਉਂਤ ਅਨੁਸਾਰ ਭਾਈ ਮੋਤੀ ਰਾਮ ਨੂੰ ਸਮੇਤ ਪਰਿਵਾਰ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬਾ ਸਰਹੰਦ ਦੇ ਦਰਬਾਰ ਵਲੋਂ ਜਿਹੜਾ ਸਵਾਲ ਛੋਟੇ ਸਾਹਿਬਜ਼ਾਦਿਆਂ ਦੇ ਹਜ਼ੂਰ ਪੇਸ਼ ਕੀਤਾ ਗਿਆ ਸੀ, ਉਹ ਹੀ ਪ੍ਰਸ਼ਨ ਬਾਬਾ ਮੋਤੀ ਰਾਮ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਗਿਆ। ਡਰ ਅਤੇ ਲਾਲਚ ਦਾ ਉਹ ਹੀ ਘਟਨਾ ਚੱਕਰ ਦੁਹਰਾਇਆ ਗਿਆ। ਇਸਲਾਮ ਜਾਂ ਸ਼ਹਾਦਤ, ਦੇਹਾਂ ਵਿਚੋਂ ਇਕ ਨੁਕਤਾ ਚੁਣਨ ਦੀ ਵੰਗਾਰ ਪਾ ਦਿੱਤੀ ਗਈ। ਇਸ ਸਮੇਂ ਦਾ ਜਿਕਰ ਕਰਦਿਆਂ, ਸੂਬਾ ਸਰਹੰਦ ਦੇ ਮੂੰਹੋਂ ਨਿਕਲੇ ਬੋਲਾਂ ਨੂੰ ਬਰਤਾਨੀਆ ਦੇ ਹਰਮਨ ਪਿਆਰੇ ‘ਰਸੀਲਾ ਧਾਰਮਿਕ ਜੱਥੇ’ ਦੇ ਗਾਇਕ, ਸਮਰਾੜੀ ਵਾਲੇ ਭਾਈ ਸੁਰਿੰਦਰ ਸਿੰਘ ਸ਼ਿੰਦਾ ਨੇ ਇਉਂ ਕਲਮਬੰਧ ਕੀਤਾ ਹੈ:

ਗੁੱਸੇ ਵਿਚ ਲਾਲ ਹੋ ਕੇ ਖਾਨ ਬੋਲਦਾ।

ਛੱਡ ਦੇ ਧਰਮ ਕਾਹਨੂੰ ਜਿੰਦ ਰੋਲਦਾ।1।

ਦੁਨੀਆਂ ਦੇ ਵਿਚ ਉੱਚਾ ਇਸਲਾਮ ਓਏ।

ਕਰ ਲੈ ਕਬੂਲ ਇਹਨੂੰ ਮੋਤੀ ਰਾਮ ਓਏ।

ਪਾ ਕੇ ਸਿੱਖੀ ਬਾਣਾ ਫਿਰੇਂ ਰੱਬ ਟੋਲਦਾ।

ਛੱਡ ਦੇ ਧਰਮ ਕਾਹਨੂੰ ਜਿੰਦ ਰੋਲਦਾ ।2।

ਮੌਤ ਤੇਰੀ ਸਜ਼ਾ ਜੇ ਨਾ ਦੀਨ ਮੰਨਿਆ।

ਵੇਲਣੇ ਵਿਚ ਪੀੜ ਦਊਂਗਾ ਵਾਂਗ ਗੰਨਿਆ।

ਵੈਰੀਆਂ ਲਈ ਦੁੱਧ ਵਿਚ ਖੰਡ ਘੋਲਦਾ।

ਛੱਡ ਦੇ ਧਰਮ ਕਾਹਨੂੰ ਜਿੰਦ ਰੋਲਦਾ।3।

ਬੋਟੀ ਬੋਟੀ ਤੇਰੇ ਮਾਸ ਦੀ ਤੜਾਊਂਗਾ।

ਗੱਡ ਕੇ ਜ਼ਮੀਨ ਕੁੱਤੇ ਛਡਵਾਉਂਗਾ।

ਵੇਖੂ ਤੇਰਾ ਕਿਵੇਂ ਨਹੀਂ ਈਮਾਨ ਡੋਲਦਾ।

ਛੱਡ ਦੇ ਧਰਮ ਕਾਹਨੂੰ ਜਿੰਦ ਰੋਲਦਾ।4।

ਇਕ ਪਾਸੇ ਮੌਤ ਦੂਜੇ ਪਾਸੇ ਜ਼ਿੰਦਗੀ।

ਮੰਨ ਜਾਹ ਤੂੰ ਦੀਨ ਕਾਹਦੀ ਸ਼ਰਮਿੰਦਗੀ।

ਆਵੇ ‘ਸਮਰਾੜੀ’ ਤਰਸ ਜਿੰਦ ਸੋਹਲ ਦਾ।

ਛੱਡ ਦੇ ਧਰਮ ਕਾਹਨੂੰ ਜਿੰਦ ਰੋਲਦਾ । 5 ।

ਬਾਬਾ ਮੋਤੀ ਰਾਮ ਦੀ ਲਿਵ ਪੂਰੀ ਤਰਾਂ ਗੁਰੂ-ਚਰਨਾਂ ਨਾਲ ਜੁੜ ਚੁੱਕੀ ਸੀ। ਉਸ ਦੀ ਸ਼ਰਤ ਲੰਮੀਆਂ ਪੁਲਾਂਘਾਂ ਪੁੱਟ ਕੇ ਹੁਣ ਸਬਦ ਦੇ ਅਗਾਧ ਸਾਗਰ ਵਿਚ ਟੁੱਭੀਆਂ ਲਾਉਣ ਦੇ ਸਮਰੱਥ ਹੋ ਚੁੱਕੀ ਸੀ। ਉਸ ਦੀ ਅਵਸਥਾ ‘ਅਮਿਓ ਚਲੈ ਝਰਨੇ’ ਵਾਲੀ ਸੀ। ਆਪਣੀ ਚਲਦੀ ਨਬਜ਼ ਦੀ ਟੋਕ-ਟੈਕ ਵਿਚੋਂ ਉਸ ਨੂੰ ਸੰਸਾਰ ਦੀ ਨਾਸ਼ਵਾਨਤਾ ਵਾਲੀ ਹੁਕ ਨਿਰੰਤਰ ਸੁਣ ਰਹੀ ਸੀ। ਚਲਦੇ ਸਾਹਾਂ ਦੀ ਪ੍ਰਕਿਰਿਆ ਉਸ ਨੂੰ ‘ਹਮ ਆਦਮੀ ਹਾਂ ਇਕ ਦਮੀਂ ਦਾ ਸੈਦੇਸ਼ ਸੁਣਾਉਣ ਦੇ ਕਾਬਲ ਹੋ ਗਈ ਸੀ। ਉਸ ਦੇ ਅੰਤਮ-ਆਤਮੇ ਅਨਹਦ ਨਾਦ ਵੱਜ ਰਿਹਾ ਸੀ। ਉਸ ਨੂੰ ਜਾਪਦਾ ਸੀ ਕਿ ਇਸ ਸਦੀਵ-ਕਾਲੀ ਖੇੜ ਦਾ ਅਨੁਭਵ, ਮਾਤਾ ਗੁਜਰੀ ਜੀ ਦੀਆਂ ਰਹਿਮਤ ਭਰੀਆਂ ਅਸੀਸਾਂ ਨਾਲ ਪ੍ਰਾਪਤ ਹੋ ਰਿਹਾ ਹੈ। ਉਸ ਨੇ ਏਸੇ ਕਚਹਿਰੀ ਵਿਚ, ਅਜਿਹੇ ਹੀ ਸਵਾਲਾਂ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਨੂੰ ਅਡੋਲ ਖੜੋਤੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਕਲਗੀਧਰ ਦੇ ਛੋਟੀ ਉਮਰ ਵਾਲੇ ਪੁੱਤਰਾਂ ਨੇ ਇਤਨੀ ਵੱਡੀ ਸਲਤਨਤ ਨੂੰ ਤੁੱਛ ਕਰ ਕੇ ਜਾਣਿਆ ਸੀ। ਬਾਬਾ ਮੋਤੀ ਰਾਮ ਨੇ ਦੇਖਿਆ ਸੀ ਕਿ ਕੋਈ ਲਾਲਚ ਜਾਂ ਡਰਾਵਾ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਅਕੀਦੇ ਤੋਂ ਡੁਲਾ ਨਹੀਂ ਸੀ ਸਕਿਆ। ਬਾਬਾ ਮੋਤੀ ਰਾਮ ਨੇ ਸੂਬੇ ਨੂੰ ਵੰਗਾਰ ਕੇ ਆਖ ਦਿੱਤਾ ਕਿ ਮੇਰਾ ਮੌਤ ਦਾ ਡਰ ਹੁਣ ਖਤਮ ਹੋ ਚੁੱਕਾ ਹੈ। ਗੁਰੂ ਦੇ ਲਾਲਾਂ ਨੂੰ ਦੁੱਧ ਪਿਲਾ ਕੇ ਮੈਂ ਆਪਣੇ ਸਿੱਖ ਹੋਣ ਦਾ ਫਰਜ਼ ਹੀ ਪੂਰਾ ਕੀਤਾ ਹੈ, ਪਰ ਤੇਰੇ ਤੋਂ ਇਨਸਾਫ ਦੀ ਆਸ ਨਹੀਂ, ਸੋ ਤੂੰ ਜੋ ਕਰਨਾ ਚਾਹੇਂ, ਕਰ ਸਕਦਾ ਹੈ। ਧਰਮ ‘ਤੇ ਹਰ ਹਾਲਤ ਵਿਚ ਕਾਇਮ ਰਹਿਣ ਵਾਲੇ ਬਾਬਾ ਮੋਤੀ ਰਾਮ ਜੀ ਦੇ ਐਲਾਨ ਨੂੰ ਸੁਰਿੰਦਰ ਸਿੰਘ ਸ਼ਿੰਦਾ ਨੇ ਇਉਂ ਵਰਨਣ ਕੀਤਾ ਹੈ:

ਮੌਤ ਦੇ ਡਰਾਵੇ ਤੇਰੇ ਚਲਣੇ ਨਹੀਂ ਏਥੇ,

ਸਿਰ ਆਪਣਾ ਅਣਖ ਲਈ ਜੇ ਪੈ ਜਾਏ ਵੱਢਣਾ।

ਪਰ ਧਰਮ ਪਿਆਰਾ ਜਿੰਦ ਤੋਂ ਨਹੀਓਂ ਛੱਡਣਾ।1।

ਗੁਰਾਂ ਦਿਆਂ ਲਾਲਾਂ ਨੂੰ ਜੇ ਦੁੱਧ ਮੈਂ ਪਲਾਇਆ ਏ।

ਏਹਦੇ ਵਿਚ ਦੱਸੋ ਕਿਹੜਾ ਜ਼ੁਲਮ ਕਮਾਇਆ ਏ?

ਫੇਰ ਵੀ ਜੋ ਸਜ਼ਾ ਦੇਵੋ ਮੈਨੂੰ ਮਨਜ਼ੂਰ,

ਕਹਿੰਦੇ ਜਿਉਂਦੇ ਨੂੰ ਜ਼ਮੀਨ ਵਿਚ ਪਾ ਕੇ ਗੱਡਣਾ।

ਪਰ ਧਰਮ ਪਿਆਰਾ ਜਿੰਦ ਤੋਂ, ਨਹੀਓਂ ਛੱਡਣਾ ।2।

ਆਪਣੇ ਧਰਮ ਲਈ ਮੈਂ ਮਰ ਮਿਟ ਜਾਵਾਂਗਾ।

ਪੱਗ ਨੂੰ ਵਡੇਰਿਆਂ ਦੀ ਦਾਗ ਨਹੀਂ ਲਾਵਾਂਗਾ।

ਮੇਰੇ ਉੱਤੇ ਜ਼ੁਲਮ ਕਰੀਂ ਤੂੰ ਜਿੰਨਾ ਮਰਜ਼ੀ ਓਇ,

ਜ਼ਿੰਦਗੀ ਲਈ ਹੱਥ ਫੇਰ ਵੀ ਨਹੀਂ ਅੱਡਣਾ।

ਪਰ ਧਰਮ ਪਿਆਰਾ ਜਿੰਦ ਤੋਂ, ਨਹੀਓਂ ਛੱਡਣਾ। 3 ।

ਤੇਰੇ ਦਰ ਉੱਤੇ ਇਨਸਾਫ਼ ਦੀ ਨਹੀਂ ਆਸ ਏ।

ਪਰਜਾ ਨੇ ਜਾਣਾ ਹੁੰਦਾ ਸਰਕਾਰ ਪਾਸ ਏ।

ਉਥੋਂ ਵੀ ਜੇ ਮਿਲੇ ਨਿਰਦੋਸ਼ਾਂ ਨੂੰ ਹੀ ਸਜ਼ਾ,

ਫੇਰ ਦੱਸ ਇਨਸਾਫ਼ ਹੁੰਦਾ ਕਿੱਥੋਂ ਲੱਭਣਾ?

ਪਰ ਧਰਮ ਪਿਆਰਾ ਜਿੰਦ ਤੋਂ, ਨਹੀਓਂ ਛੱਡਣਾ।4।

ਛਿੰਦੇ ਮਜ਼ਲੂਮਾਂ ਉੱਤੇ ਤੇਗ ਜਦੋਂ ਚੱਲਦੀ।

ਡੋਲ ਜਾਂਦੇ ਤਖਤ ਤੇ ਧਰਤੀ ਏ ਹੱਲਦੀ।

ਉਠੂ ਕੋਈ ਸੂਰਮਾ ਜ਼ੁਲਮ ਦਾ ਜੋ ਨਾਸ ਕਰੂ,

ਚੁਣ ਚੁਣ ਕੰਢਾ ਵੈਰੀਆਂ ਦਾ ਕੱਢਣਾ।

ਪਰ ਧਰਮ ਪਿਆਰਾ ਜਿੰਦ ਤੋਂ, ਨਹੀਓਂ ਛੱਡਣਾ। 5।

ਵਜ਼ੀਦ ਖਾਂ ਨੂੰ ਮੋਤੀ ਰਾਮ ਤੋਂ ਅਜਿਹੇ ਕਰੜੇ ਉੱਤਰ ਦੀ ਉਮੀਦ ਨਹੀਂ ਸੀ। ਬੇਸ਼ੱਕ ਛੋਟੇ ਸਾਹਿਬਜਾਦਿਆਂ ਨੇ ਵੀ ਸੂਬੇ ਦੀਆਂ ਸਾਰੀਆਂ ਇੱਛਾਵਾਂ ਦੇ ਉਲਟ ਵਿਹਾਰ ਕੀਤਾ ਸੀ, ਪਰੰਤੂ ਉਹਨਾਂ ਦੀ ਸਿਦਕ-ਦਿਲੀ ਅਤੇ ਸਾਬਤ-ਕਦਮੀ ਦਾ ਕਾਰਣ ਸੂਬੇ ਦੀ ਸੋਚ ਅਨੁਸਾਰ ਬੱਚਿਆਂ ਦਾ ਗੁਰੂ-ਵੰਸ ਵਿਚੋਂ ਹੋਣਾ ਸੀ। ਉਸ ਦੀ ਜਾਚੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਿਸੇ ਵੱਖਰੇ ਆਚਰਣ ਦੇ ਮਾਲਕ ਹੋਣੇ ਹੀ ਸਨ। ਸਾਹਿਬਜ਼ਾਦਿਆਂ ਦੀ ਗੱਲ ਕੁਝ ਹੋਰ ਸੀ, ਪ੍ਰੰਤੂ ਮੋਤੀ ਰਾਮ ਮਹਿਰਾ ਨੂੰ ਤਾਂ ਉਹ ਆਪਣਾ ਨੌਕਰ ਸਮਝਦਾ ਸੀ। ਇਸੇ ਕਾਰਣ ਬਾਬਾ ਮੋਤੀ ਰਾਮ ਦੇ ਦਲੇਰੀ ਭਰੇ ਜਵਾਬ ਨੇ ਉਸ ਨੂੰ ਅੱਗ- ਬਗੂਲਾ ਕਰ ਦਿੱਤਾ। ਮੋਤੀ ਰਾਮ, ਧਰਮ ਦੇ ਮਜ਼ਬੂਤ ਧਰਾਤਲ ‘ਤੇ ਖੜ੍ਹ ਕੇ ਇਕ ਸਿੱਖ ਦੀ ਹੈਸੀਅਤ ਵਿਚ ਸੂਬੇ ਨੂੰ ਵੰਗਾਰ ਰਿਹਾ ਸੀ। ਹੁਣ ਰਿਸ਼ਤਾ ਮਾਲਕ ਅਤੇ ਨੌਕਰ ਦਾ ਨਹੀਂ ਸੀ ਰਿਹਾ। ਹੁਣ ਜੰਗ ਨੇਕੀ ਅਤੇ ਬਦੀ ਦੀ ਸ਼ੁਰੂ ਹੋ ਗਈ ਸੀ। ਸਰਹੰਦ ਦੇ ਜਾਬਰ ਦਰਬਾਰ ਵਿਚ ਬਾਬਾ ਮੋਤੀ ਰਾਮ ਨੇਕੀ ਅਤੇ ਧਰਮ ਦਾ ਪ੍ਰਤੀਕ ਬਣ ਕੇ ਪ੍ਰਗਟ ਹੋਇਆ ਸੀ। ਗੁਰਮਤ ਫਲਾਸਫ਼ੇ ਨਾਲ ਜੁੜ ਕੇ ਬਾਬਾ ਮੋਤੀ ਰਾਮ ਨੂੰ ਸਮਝ ਆ ਚੁੱਕੀ ਸੀ ਕਿ ਜਦੋਂ ਤੋਂ ਸੰਸਾਰ ਦੀ ਸਿਰਜਣਾ ਹੋਈ ਹੈ, ਤਦੋਂ ਤੋਂ ਨੇਕੀ ਅਤੇ ਬਦੀ ਵਿਚਾਲੇ ਇਕ ਸੰਘਰਸ਼ ਚਲ ਰਿਹਾ ਹੈ। ਹਰ ਯੁੱਗ ਵਿਚ ਭਗਤ ਪੈਦਾ ਹੁੰਦੇ ਰਹੇ ਹਨ ਅਤੇ ਅਕਾਲ ਪੁਰਖ ਆਪਣੇ ਭਗਤਾਂ ਦੀ ਲਾਜ ਰੱਖਦਾ ਆਇਆ ਹੈ। ਹਰ ਯੁੱਗ ਵਿਚ ਅੰਤਮ ਜਿੱਤ ਨੇਕੀ ਅਤੇ ਸੱਚ ਦੀ ਹੋਈ ਹੈ। ਹਰਨਾਕਸ਼ ਦਾ ਸਦਾ ਹੀ ਨਾਸ ਹੋਇਆ ਹੈ ਅਤੇ ਪ੍ਰਹਲਾਦ ਹਮੇਸ਼ਾ ਹੀ ਭਵਜਲ ਤੋਂ ਪਾਰ ਉਤਰਿਆ ਹੈ। ਮੋਤੀ ਰਾਮ ਨੂੰ ਸਾਫ਼ ਨਜ਼ਰ ਆ ਰਿਹਾ ਸੀ ਕਿ ਸੂਬਾ ਵਜੀਦ ਖਾਂ, ਹੁਣ ‘ਹਰਨਾਕਸ਼’ ਦਾ ਰੂਪ ਧਾਰ ਚੁੱਕਾ ਹੈ। ਇਸੇ ਲਈ ਸਤਿਗੁਰੂ ਦੀ ਇਲਾਹੀ ਨਦਰ ਨੇ ਉਸ ਨੂੰ ‘ਪ੍ਰਹਲਾਦ’ ਦੀ ਭੂਮਿਕਾ ਨਿਭਾਉਣ ਲਈ ਚੁਣ ਲਿਆ ਹੈ। ਸਤਿਗੁਰੂ ਦੀ ਕ੍ਰਿਪਾ-ਦ੍ਰਿਸ਼ਟੀ ਦੇ ਨਾਲ-ਨਾਲ, ਮਾਤਾ ਗੁਜਰੀ ਜੀ ਦੀਆਂ ਅਸੀਸਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਭਰੀ ਯਾਦ ਸਦਾ ਉਸ ਦੇ ਅੰਗ-ਸੰਗ ਸੀ। ਹਰ ਡਰਾਵਾ ਹਰ ਲਾਲਚ, ਹਰ ਤਸੀਹਾ ਉਸ ਨੂੰ ਹੇਚ ਜਾਪਦਾ ਸੀ। ਅੱਗ- ਬਗੂਲੇ ਹੋਏ ਵਜ਼ੀਦ ਖਾਂ ਨੇ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ ਵਿਚ ਪੀੜਣ ਦਾ ਹੁਕਮ ਸੁਣਾ ਦਿੱਤਾ। ਬਾਬਾ ਮੋਤੀ ਰਾਮ ਦੀਆਂ ਨਾਮ- ਰੰਗੀਆਂ ਅੱਖਾਂ ਦੀ ਖਾਮੋਸ਼ੀ ਕਹਿ ਰਹੀ ਸੀ,

‘ਵਜੀਦਿਆ। ਇਹ ਰਾਜ ਸਦਾ ਨਹੀਉਂ ਰਹਿਣੇ।

ਪਰ ਸ਼ਹੀਦਾਂ ਦੀਆਂ ਯਾਦਗਾਰਾਂ ਤੇ,

ਝੰਡੇ ਝੂਲਣੇ, ਖੜਕਣੇ ਛੋਟੇ।।’

ਬਾਬਾ ਮੋਤੀ ਰਾਮ ਅਡੋਲ ਸੀ, ਪੂਰੀ ਤਰਾਂ ਸਹਿਜ ਵਿਚ, ਹਰ ਤਰਾਂ ਦੇ ਸੰਸੇ ਤੋਂ ਮੁਕਤ ਨਾਮ-ਰੰਗ ਵਿਚ ਰੰਗਿਆ ਹੋਇਆ। ਵਜੀਦ ਖਾਂ ਨੂੰ ਮੋਤੀ ਰਾਮ ਦੀ ਇਹ ਅਡੋਲਤਾ, ਇਹ ਦ੍ਰਿੜਤਾ, ਇਹ ਸਿਦਕ ਦਿਲੀ, ਇਹ ਸਹਿਜਤਾ, ਬੁਰੀ ਤਰਾਂ ਅਖਰ ਰਹੀ ਸੀ। ਉਹ ਅਜੇ ਵੀ ਸੋਚ ਰਿਹਾ ਸੀ, ਇਕ ਨੌਕਰ ਦੀ ਇਤਨੀ ਮਜਾਲ, ਆਪਣੀ ਗਲਤੀ ਮੰਨਣ ਲਈ ਵੀ ਤਿਆਰ ਨਹੀਂ, ਐਸੀ ਬਗਾਵਤ ਪੂਰੇ ਅਵਾਮ ਨੂੰ ਭੜਕਾ ਦੇਵੇਗੀ। ਫਿਰ ਉਸ ਦੇ ਅੰਦਰੋਂ ਇਕ ਰਾਜ-ਮਦ ਦੀ ਫੁੰਕਾਰ ਉੱਠਦੀ, ਮੈਂ ਕੁਚਲ ਦੇਵਾਂਗਾ ਅਜਿਹੀਆਂ ਬਗਾਵਤਾਂ ਨੂੰ । ਬਾਬਾ ਮੋਤੀ ਰਾਮ ਨੂੰ ਝੁਕਾਉਣ ਦੇ ਆਖਰੀ ਯਤਨ ਵਜੋਂ ਉਸ ਨੇ ਉਸ ਦੇ ਪੁੱਤਰਾਂ ਨੂੰ ਉਸ ਦੇ ਨਜਦੀਕ ਲੈ ਆਂਦਾ। ਭਰੇ ਦਰਬਾਰ ਵਿਚ ਇਕ ਕੋਹਲੂ ਜੋੜ ਦਿੱਤਾ ਗਿਆ। ਮੋਤੀ ਰਾਮ ਨੂੰ ਇਕ ਵਾਰ ਫਿਰ ਆਖਿਆ ਗਿਆ ਕਿ ਜਾਂ ਦੀਨ ਕਬੂਲ ਕਰ ਲੈ, ਨਹੀਂ ਤਾਂ ਸਣੇ ਪਰਿਵਾਰ ਕੋਹਲੂ ਵਿਚ ਪਿੜ ਜਾਣ ਲਈ ਤਿਆਰ ਹੋਜਾ। ਬਾਬਾ ਮੋਤੀ ਰਾਮ ਨੇ ਜੁੜੇ ਹੋਏ ਕੋਹਲੂ ਵਲ ਦੇਖਿਆ ਅਤੇ ਸੂਬੇ ਸਰਹੰਦ ਨੂੰ ਜਵਾਬ ਦੇਣ ਦੀ ਬਜਾਏ ਕੌਹਲ ਨੂੰ ਪੁਕਾਰ ਕੇ ਆਖਿਆ:

‘ਕੋਹਲੂ—ਵੇ—ਕੋਹਲੂ।

ਬਾਬਾ ਭੇਤ ਦਿਲਾਂ ਦੇ ਖੋਲੂ!

ਤੇਲ ਵਾਂਗ ਰੱਤ ਨਿਕਲੂ,

ਤਾਂ ਵੀ ਸਤਿਨਾਮ-ਵਾਹਿਗੁਰੂ ਬੋਲੂ।”

ਜ਼ਾਲਮ ਹਾਕਮ ਅਜੇ ਹੋਰ ਵੀ ਅਜ਼ਮਾਇਸ ਲੈਣਾ ਚਾਹੁੰਦੇ ਸਨ। ਸੂਬੇ ਸਰਹੰਦ ਨੇ ਹੁਕਮ ਸੁਣਾਇਆ, ‘ਸਭ ਤੋਂ ਪਹਿਲਾਂ ਇਹਦੀਆਂ ਅੱਖਾਂ ਦੇ ਸਾਹਮਣੇ ਇਹਦੇ ਪੁੱਤਰਾਂ ਨੂੰ ਕੋਹਲੂ ਵਿਚ ਪੀੜ ਦਿਓ।’ ਬਾਬਾ ਮੋਤੀ ਰਾਮ ਨੇ ਆਪਣੇ ਪੁੱਤਰਾਂ ਦੀ ਜੋੜੀ ਵੱਲ ਵੇਖਿਆ। ਪੁੱਤਰਾਂ ਨੇ ਅੰਤਮ ਦਰਸ਼ਨ ਵਜੋਂ ਆਪਣੇ ਧਰਮੀ ਬਾਪ ਦਾ ਚਿਹਰਾ ਨਿਹਾਰਿਆ। ਦੋਨੋਂ ਪਾਸੇ ਦੀਆਂ ਨਜ਼ਰਾਂ ਮਿਲ ਗਈਆਂ। ਸੂਬਾ ਸਰਹੰਦ ਦਾ ਸਾਰਾ ਦਰਬਾਰ ਇਕ ਟੱਕ ਟਿਕਟਿਕੀ ਲਗਾ ਕੇ ਪਿਉ-ਪੁੱਤਰ ਦੀ ਇਸ ਮਿਲਣੀ ਨੂੰ ਵਾਚ ਰਿਹਾ ਸੀ। ਬਾਬਾ ਮੋਤੀ ਰਾਮ ਦੇ ਚੁੱਪ ਚਿਹਰੇ ਨੇ ਆਪਣੇ ਪੁੱਤਰਾਂ ਨੂੰ ਸੁਨੇਹਾ ਦੇ ਦਿੱਤਾ:

ਪੁੱਤਰੋ……ਵੇ…ਪੁੱਤਰੋ!

ਸੀਨੇ ਤਾਣ ਕੇ ਕਚਹਿਰੀ ਵਿਚ ਨਿੱਤਰੋ।

ਹਾਕਮਾਂ ਨੇ ਪਾਈ ਪ੍ਰੀਖਿਆ,

ਸੂਰਿਓ, ਪੂਰੇ ਉੱਤਰੋ।

ਬਾਬਾ ਮੋਤੀ ਰਾਮ ਦੇ ਪੁੱਤਰਾਂ ਨੇ ਆਪਣੇ ਮਾਂ-ਬਾਪ ਕੋਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਵਿਥਿਆ ਪਿਛਲੇਰੇ ਦਿਨਾਂ ਵਿਚ ਕਈ ਵਾਰ ਸੁਣੀ ਸੀ। ਉਹਨਾਂ ਨੂੰ ਮਹਿਸੂਸ ਹੋਇਆ, ਜਿਸ ਰਸਤੇ ਗੁਰੂ ਦੇ ਲਾਲ ਤੁਰੇ ਸਨ, ਉਸੇ ਹੀ ਪਗਡੰਡੀ ਤੇ ਤੁਰਨ ਦਾ ਸੁਭਾਗ ਉਹਨਾਂ ਨੂੰ ਗੁਰੂ ਦੀ ਰਹਿਮਤ ਨਾਲ ਪ੍ਰਾਪਤ ਹੋ ਰਿਹਾ ਹੈ। ਉਹਨਾਂ ਨੂੰ ਜਾਪਿਆ, ਹੁਣ ਸਰਹੰਦ ਦੇ ਘਰਾਂ-ਪਰਿਵਾਰਾਂ ਵਿਚ ਛੋਟੇ ਸਾਹਿਬਜ਼ਾਦਿਆਂ ਵਾਂਗ ਉਹਨਾਂ ਦੀਆਂ ਵੀ ਬਾਤਾਂ ਪਿਆ ਕਰਨਗੀਆਂ। ਅੰਦਰੋਂ ਉਠੀ ਕਿਸੇ ਅਗੰਮੀ ਰੌਸ਼ਨੀ ਨੇ ਉਹਨਾਂ ਦੇ ਚਿਹਰਿਆਂ ਨੂੰ ਹੋਰ ਵੀ ਨਿਖਾਰ ਦਿੱਤਾ। ਉਹ ਮੁਸਕਰਾਉਂਦੇ ਹੋਏ ਆਪ ਕੋਹਲੂ ਵਲ ਤੁਰੇ। ਬਾਬਾ ਮੋਤੀ ਰਾਮ ਦੀ ਮਾਤਾ ਨੇ ਆਪਣੇ ਪੋਤਿਆਂ ਨੂੰ ਕੋਹਲੂ ਵੱਲ ਵੱਧਦੇ ਵੇਖ ਕੇ ਸੂਬੇ ਸਰਹੰਦ ਨੂੰ ਵੰਗਾਰਿਆ, ‘ਵੇ ਜਾਲਮਾਂ! ਪਹਿਲਾ ਮੈਨੂੰ ਪੀੜ ਲੈ…।’ ਬਾਬਾ ਮੋਤੀ ਰਾਮ ਦੀ ਧਰਮ ਪਤਨੀ ਨੇ ਪੁਕਾਰਿਆ, ‘ਵੇ ਸੂਬਿਆ। ਆਪਣੇ ਜ਼ੁਲਮ ਦੀ ਇੰਤਹਾ ਨਾਲ ਪਹਿਲਾਂ ਮੇਰੇ ਸਿਦਕ ਨੂੰ ਪਰਖ ਕੇ ਵੇਖ ਲੈ…।’ ਬਾਬਾ ਮੋਤੀ ਰਾਮ ਦੀਆਂ ਅੱਖਾਂ ਦੇ ਸਾਹਮਣੇ ਵਾਰੀ ਵਾਰੀ ਪਰਿਵਾਰ ਦੇ ਜੀਆਂ ਨੂੰ ਕੋਹਲੂ ਵਿਚ ਪੀੜਨਾ ਸ਼ੁਰੂ ਕਰ ਦਿੱਤਾ ਗਿਆ। ਬਾਬਾ ਜੀ ਨੂੰ ਜਾਪ ਰਿਹਾ ਸੀ, ਇਸ ਮੌਤ ਵਿਚ ਸਦਾ ਦੀ ਜ਼ਿੰਦਗੀ ਛੁਪੀ ਹੋਈ ਹੈ। ਪਰਿਵਾਰ ਕੋਹਲੂ ਵਿਚ ਪੀੜਿਆ ਜਾ ਰਿਹਾ ਸੀ ਅਤੇ ਬਾਬਾ ਮੋਤੀ ਰਾਮ ਮਹਿਰਾ ਰੱਬੀ ਭਾਣਿਆਂ ਦੇ ਵਿਸਮਾਦੀ ਕੌਤਕਾਂ ਨੂੰ ਆਪਣੀਆਂ ਮੁੰਦੀਆਂ ਹੋਈਆਂ ਅੱਖਾਂ ਨਾਲ ਵਾਚ ਰਿਹਾ ਸੀ। ਉਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ, ਛੋਟੇ ਸਾਹਿਬਜ਼ਾਦਿਆਂ ਦੀ ਅਤੇ ਗੁਰੂ ਪੰਥ ਤੋਂ ਕੁਰਬਾਨ ਹੋਣ ਵਾਲੇ ਅਨੇਕਾਂ ਸ਼ਹੀਦਾਂ-ਮੁਰੀਦਾਂ ਦੀ ਯਾਦ ਆ ਰਹੀ ਸੀ। ਉਸ ਦੀ ਰੰਗ-ਰੱਤੜੀ ਮਨੋਦਸ਼ਾ ਨੂੰ ਮੈਂ ਇਕ ‘ਗੀਤ’ ਰਾਹੀਂ ਉਲੀਕਣ ਦਾ ਯਤਨ ਕੀਤਾ ਹੈ:

ਅਸੀਂ ਜਾਣਦੇ ਜਿਉਣਾ ਮਰ ਕੇ,

ਮੌਤ ਨੂੰ ਮਖੌਲਾਂ ਕਰੀਏ।

ਜਦੋਂ ਤੁਰੀਏ ਤਲੀ ‘ਤੇ ਸੀਸ ਧਰ ਕੇ,

ਮੌਤ ਤੋਂ ਕਦੇ ਨਾ ਡਰੀਏ।1 ।

ਸਤਿਗੁਰਾਂ ਨੇ ਸਿਖਾਇਆ ਸਾਨੂੰ,

ਸੱਚ ਕਿਵੇਂ ਕਹੀਦਾ।

ਤਵੀਆਂ ‘ਤੇ ਬਹਿ ਕੇ ਵੀ,

ਅਡੋਲ ਚਿੱਤ ਰਹੀਦਾ।

ਤਾਹੀਓਂ ਅੱਗ ਦੇ ਵੀ ਸਾਗਰ ਤਰ ਕੇ,

ਸੱਚ ਦੀ ਹਾਮੀ ਭਰੀਏ।

ਅਸੀਂ ਜਾਣਦੇ ਜਿਊਣਾ ਮਰ ਕੇ, …121

ਬੰਦ-ਬੰਦ ਜੁਦਾ ਹੋ ਕੇ,

ਸਿੱਖੀ ਨੂੰ ਨਿਭਾਉਂਦੇ ਹਾਂ।

ਕੇਸ ਨਹੀਂ ਕਟਾਉਂਦੇ ਕਦੇ,

ਖੋਪਰੀ ਲੁਹਾਉਂਦੇ ਹਾਂ।

ਬੇੜਾ ਡੁੱਬਦਾ ਪਾਪ ਨਾਲ ਭਰ ਕੇ,

ਸੱਚ ਦਾ ਅਲਾਪ ਕਰੀਏ।

ਅਸੀਂ ਜਾਣਦੇ ਜਿਉਣਾ ਮਰ ਕੇ, …131

ਨੀਂਹਾਂ ਵਿਚ ਖੜ੍ਹੇ ਹੋ ਕੇ,

ਮਹਿਲਾਂ ਨੂੰ ਉਸਾਰਦੇ ਹਾਂ।

ਤਖਤਾਂ ਤੇ ਤਾਜਾਂ ਤਾਈਂ,

ਠੁੱਡੇ ਅਸੀਂ ਮਾਰਦੇ ਹਾਂ।

ਚੁੱਪ ਹੁੰਦੇ ਨਾ ਕਿਸੇ ਤੋਂ ਡਰ ਕੇ,

ਗੁਰੂ ਦੀ ਸਦਾ ਗੱਲ ਕਰੀਏ।

ਅਸੀਂ ਜਾਣਦੇ ਜਿਊਣਾ ਮਰ ਕੇ, …141

ਗੁਰੂ ਦਿਆਂ ਲਾਲਾਂ ਤਾਂਈ,

ਦੁੱਧ ਜੇ ਪਿਆਇਆ ਮੈਂ।

ਪਾਪ ਨਹੀਂ ਕੀਤਾ ਕੋਈ,

ਫਰਜ਼ ਹੀ ਨਿਭਾਇਆ ਮੈਂ।

‘ਰਾਣੇ’ ਕੋਹਲੂ ਦੇ ਤਸੀਹੇ ਜਰ ਕੇ,

ਗੁਰੂ ਦੀ ਅਸੀਸ ਵਰੀਏ।

ਅਸੀਂ ਜਾਣਦੇ ਜਿਊਣਾ ਮਰ ਕੇ,

ਮੌਤ ਨੂੰ ਮਖੌਲਾਂ ਕਰੀਏ। 5।

ਸੂਬੇ ਸਰਹੰਦ ਵਜੀਦ ਖਾਂ ਦੇ ਹੁਕਮ ਨਾਲ ਬਾਬਾ ਮੋਤੀ ਰਾਮ ਦੇ ਪੂਰੇ ਪਰਿਵਾਰ ਨੂੰ ਵਾਰੋ ਵਾਰੀ ਗੰਨਿਆਂ ਵਾਂਗ ਕੋਹਲੂ ਵਿਚ ਪੀੜ ਦਿੱਤਾ ਗਿਆ। ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ। ਹੱਡੀਆਂ ਦਾ ਚੂਨਾ ਬਣ ਗਿਆ। ਮਾਸ ਨਪੀੜ ਹੋ ਕੇ ਮਿੱਝ ਦੀ ਸ਼ਕਲ ਵਿਚ ਬਦਲ ਗਿਆ। ਸੰਸਾਰ ਦੀ ਨਾਸ਼ਵਾਨਤਾ ਦਾ ਭਿਅੰਕਰ ਰੂਪ ਬਾਬਾ ਮੋਤੀ ਰਾਮ ਦੇ ਸਾਹਵੇਂ ਪ੍ਰਗਟ ਹੋ ਗਿਆ। ਸਤਿਗੁਰੂ ਦੀਆਂ ਮਿਹਰਵਾਨ ਨਦਰਾਂ ਸਦਕਾ ਇਸ ਛਿਣ ਵਿਚ ਬਾਬਾ ਮੋਤੀ ਰਾਮ ਤ੍ਰੈਕਾਲ-ਦਰਸ਼ੀ ਬਣ ਗਿਆ। ਉਸ ਨੂੰ ਸਾਰੀ ਸਰਹੰਦ ਅਤੇ ਸੂਬੇ ਵਜ਼ੀਦ ਖਾਂ ਦਾ ਦਰਬਾਰ ਗਰਕ ਹੁੰਦਾ ਨਜ਼ਰੀਂ ਆਇਆ। ਵਜ਼ੀਦ ਖਾਂ, ਸੁੱਚਾ ਨੰਦ ਪਾਪੀ ਅਤੇ ਪੰਮੋ ਲੰਗੇ ਦੇ ਨਾਲ ਨਾਲ ਹੋਰਨਾਂ ਲੱਗਿਆਂ-ਬੱਧਿਆਂ ਦੇ ਭਿਆਨਕ ਅੰਤ ਦੀ ਭਿਣਕ ਬਾਬਾ ਮੋਤੀ ਰਾਮ ਦੀ ਬ੍ਰਹਮਗਿਆਨਤਾ ਵਾਲੀ ਰੂਹ ਦੇ ਹਜ਼ੂਰ ਪ੍ਰਗਟ ਹੋ ਗਈ। ਉਸ ਨੇ ਆਪਣੇ ਨਾਮ-ਰੱਤੜੇ ਨੈਣਾਂ ਨੂੰ ਸਹਿਜੇ ਸਹਿਜੇ ਖੋਲਿਆ। ਪਲਕਾਂ ਦੀ ਝਿਮਕਣ ਰੋਕ ਕੇ ਸਰਹੰਦ ਦੇ ਪੂਰੇ ਦਰਬਾਰ ਦੇ ਰਾਜਸੀ ਠਾਠ ਨੂੰ ਵਾਚਿਆ ਅਤੇ ਭਵਿੱਖ-ਮੁਖੀ ਹੋ ਕੇ ਅੰਤਰ- ਆਤਮੇ ਦੀ ਆਵਾਜ਼ ਪ੍ਰਗਟ ਕੀਤੀ:

ਸਰਹੰਦੇ…ਨੀਂ…ਸਰਹੰਦੇ!

ਜਦ ਸਤਿਗੁਰਾਂ ਭੇਜੇ ਬੰਦੇ! !

ਇੱਟ ਇੱਟ ਕਰ ਤੈਨੂੰ,

ਪਾਉਣੇ ਜ਼ਾਲਮਾਂ ਦੇ ਗਲ ਉਹਨਾਂ ਫੰਦੇ! !

ਸੂਬਾ ਸਰਹੰਦ ਦੇ ਜ਼ੁਲਮ ਨਾਲ ਸਾਰੀ ਲੋਕਾਈ ਤ੍ਰਾਹਿ-ਤ੍ਰਾਹਿ ਕਰ ਉਠੀ। ਸਰਹੰਦ ਦੇ ਲੋਕਾਂ ਵਿਚ ਬਾਬਾ ਮੋਤੀ ਰਾਮ ਦਾ ਉਸ ਦੇ ਸਰਬੱਤ ਦੇ ਭਲੇ ਵਾਲੇ ਪਰਉਪਕਾਰੀ ਸੁਭਾਅ ਕਾਰਣ ਬੜਾ ਸਤਿਕਾਰ ਸੀ। ਸਮੇਂ ਦਾ ਹਾਕਮ ਬੇਸ਼ਕ ਵਜ਼ੀਦ ਖਾਂ ਸੀ, ਪਰੰਤੂ ਸਰਹੰਦ ਦਾ ਲੋਕ ਨਾਇਕ ਬਾਬਾ ਮੋਤੀ ਰਾਮ ਸੀ। ਆਪਣੇ ਨਾਇਕ ਦੇ ਪਰਿਵਾਰ ਨਾਲ ਵਰਤ ਰਹੀ ਅਣਹੋਣੀ ਕਾਰਨ ਸਰਹੰਦ ਦੇ ਲੋਕ ਬੜੇ ਗਮ ਅਤੇ ਗੁੱਸੇ ਵਿਚ ਸਨ, ਪਰੰਤੂ ਉਹ ਬੇਬੱਸ ਸਨ। ਦੂਜੇ ਪਾਸੇ,ਵਜੀਦ ਖਾਂ ਆਪਣੇ ਪਾਪਾਂ ਅਤੇ ਕੁਕਰਮਾਂ ਨਾਲ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਹੋਰ ਭਾਰੀ ਕਰੀ ਜਾ ਰਿਹਾ ਸੀ। ਉਸ ਨੇ ਮੋਤੀ ਰਾਮ ਨੂੰ ਵੀ ਕੋਹਲੂ ਵਿਚ ਪੀੜਣ ਦਾ ਹੁਕਮ ਸੁਣਾ ਦਿੱਤਾ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਬਾ ਮੋਤੀ ਰਾਮ ਜੀ ਨੂੰ ਕੋਹਲੂ ਵਿਚ ਪੀੜ ਦਿੱਤਾ ਗਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਅਤੇ ਸੰਭਾਲ ਕਰਕੇ ਬਾਬਾ ਮੋਤੀ ਰਾਮ ‘ਗੁਰੂ ਦੇ ਲਾਲ’ ਬਣ ਕੇ ਅਮਰ ਹੋ ਗਏ। ਨਾਮਵਰ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਨੇ ਆਪਣੇ ਇਕ ਗੀਤ ਵਿਚ ਬਾਬਾ ਮੋਤੀ ਰਾਮ ਜੀ ਦੀ ਇਸੇ ਵਡਿਆਈ ਦਾ ਜ਼ਿਕਰ ਇਉਂ ਕੀਤਾ ਹੈ:

ਜ਼ੋਰਾਵਰ ਤੇ ਫਤਹਿ ਸਿੰਘ ਦੀ, ਕਰ ਕੇ ਸੇਵ ਸੰਭਾਲ।

ਮੋਤੀ ਰਾਮ ਅਮਰ ਹੋ ਗਏ, ਬਣ ਕੇ ਗੁਰੂ ਦੇ ਲਾਲ।1।

ਜ਼ਾਲਿਮ ਅਤੇ ਜਨੂਨੀ ਸੀਗੀ, ਸਮੇਂ ਦੀ ਸਰਕਾਰ।

ਦਿੱਤੇ ਤਸੀਹੇ ਸਭ ਨੂੰ ਉਹਨਾਂ, ਭਰੇ ਵਿਚ ਦਰਬਾਰ।

ਕੌਹਲੂ ਦੇ ਵਿਚ ਪੀੜ ਮੁਕਾਇਆ, ਸਾਰਾ ਹੀ ਪਰਿਵਾਰ।

ਸਿੱਖੀ ਦੇ ਇਤਿਹਾਸ ਦੇ ਅੰਦਰ, ਆਪਣੀ ਇਕ ਮਿਸਾਲ।

ਮੋਤੀ ਰਾਮ ਅਮਰ ਹੋ ਗਏ, ਬਣ ਕੇ ਗੁਰੂ ਦੇ ਲਾਲ ।2।

ਸੰਗਤਾਂ ਦੀ ਉਹ ਸੇਵਾ ਕਰਦੇ, ਰੱਬ ਦੇ ਸ਼ੁਕਰਗੁਜ਼ਾਰ।

ਪੂਰਬਲਾ ਸੀ ਨਾਲ ਗੁਰਾਂ ਦੇ, ਸੱਚਾ ਰੂਹਾਨੀ ਪਿਆਰ।

ਸਦਾ ਹੀ ਮੋਤੀ ਰਾਮ ਦੀ ਹੋਊ, ਜੱਗ ‘ਤੇ ਜੈ ਜੈ ਕਾਰ।

ਮੋਤੀ ਰਾਮ ਅਮਰ ਹੋ ਗਏ, ਬਣ ਕੇ ਗੁਰੂ ਦੇ ਲਾਲ ।3 ।

ਸੱਚੇ ਗੁਰੂ ਦੇ ਚਰਨਾਂ ਉੱਤੇ, ਆਲਮ ਦੀ ਅਰਦਾਸ।

ਨਾਮ ਦਾਨ ਤੇ ਸਿਮਰਨ ਦੇ ਕੇ, ਰੱਖੇ ਆਪਣੇ ਪਾਸ।

ਸਵਾਸ ਸਵਾਸ ਤੇ ਰੋਮ ਰੋਮ ਵਿਚ, ਰੱਖੇ ਆਪਣਾ ਵਾਸ।

ਗੁਰੂ ਜੀ ਆਪਣੇ ਨਿਕਟੀਆਂ ਦਾ, ਰੱਖਣ ਸਦਾ ਖਿਆਲ।

ਮੋਤੀ ਰਾਮ ਅਮਰ ਹੋ ਗਏ, ਬਣ ਕੇ ਗੁਰੂ ਦੇ ਲਾਲ।4।

ਦਸਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਮਾਛੀਵਾੜੇ ਦੇ ਜੰਗਲ ਵਿਚ ਸਨ, ਜਦੋਂ ਉਹਨਾਂ ਨੂੰ ਸਰਹੰਦ ਦੇ ਸਾਕੇ ਦੀ ਖਬਰ ਮਿਲੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਬਤ ਸੁਣ ਕੇ ਸਤਿਗੁਰੂ ਨੇ ਕਾਹੀ ਦਾ ਬੂਟਾ ਪੁੱਟਦਿਆਂ ਐਲਾਨ ਕੀਤਾ, ‘ਅੱਜ ਤੋਂ ਜ਼ੁਲਮੀ ਹਕੂਮਤ ਦਾ ਖਾਤਮਾ ਹੋਣਾ ਸ਼ੁਰੂ ਹੋ ਗਿਆ। ਪਾਪ ਦੀ ਬੇੜੀ ਭਰ ਚੁੱਕੀ ਹੈ।’ ਬਾਬਾ ਮੋਤੀ ਰਾਮ ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਕਰੜੀ ਘਾਲਣਾ ਦਾ ਨਾਂ ਦਿੰਦਿਆਂ ਸ੍ਰੀ ਦਸਮੇਸ਼ ਪਿਤਾ ਨੇ ਆਖਿਆ ਕਿ ਮੋਤੀ ਰਾਮ ਨੇ ਸਾਡੇ ਅਤਿਨਿਕਟੀ ਪਿਆਰੇ ਗੁਰਸਿੱਖ ਦਾ ਰੁਤਬਾ ਆਪਣੀ ਘਾਲ-ਕਮਾਈ ਨਾਲ ਪ੍ਰਾਪਤ ਕਰ ਲਿਆ ਹੈ। ਕਲਗੀਧਰ ਜੀ ਨੇ ਐਲਾਨ ਕੀਤਾ ਕਿ ਜਦੋਂ ਜਗਤ ਤਮਾਸ਼ਾ ਦੇਖ ਕੇ ਅਸੀਂ ਸੱਚਖੰਡ ਵਿਚ ਜਾ ਕੇ ਬਿਰਾਜਾਂਗੇ, ਉਦੋਂ ਮੋਤੀ ਰਾਮ ਦਾ ਵਸੇਰਾ ਬਿਲਕੁਲ ਸਾਡੇ ਨਜ਼ਦੀਕ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਹਿਰਦੇ ਵਿਚ ਵਸਾ ਕੇ ਰੱਖਾਂਗੇ। ‘ਸ਼ਹੀਦਨਾਮਾ’ ਦੇ ਕਰਤਾ ਭਾਈ ਕਿਸ਼ਨ ਸਿੰਘ ਦੀ ਇਸ ਪ੍ਰਥਾਇ ਗਵਾਹੀ ਹੈ:

‘ਮੋਤੀ ਹਮਰੋ ਸਿੱਖ ਪਯਾਰਾ।

ਤਿਸ ਕਾ ਕਰਜ ਮਮ ਸਿਸ ਭਾਰਾ।

ਜਬ ਹਮ ਦਰਗਹਿ ਜਾਇ ਬਿਰਾਜੈ।

ਮੋਤੀ ਰਾਮ ਹਮ ਨਿਕਟ ਰਹਾਜੈ।

ਸਚਖੰਡ ਜਬ ਕਰਹਿ ਹਮ ਵਾਸਾ।

ਮੋਤੀ ਰਾਮ ਮਮ ਢਿਗ ਹੋਇ ਵਾਸਾ।

ਹਮਰੇ ਉਰ ਕਾ ਹਾਰ ਵਹ ਬਨੇ।

ਸਦਹੀ ਹਮਰੇ ਰਿਦ ਸੰਗ ਸਨੇ।’

ਤਵਾਰੀਖ ਅਤੇ ਲੋਕ-ਚੇਤਨਾ ਕਿਸੇ ਵਿਅਕਤੀ ਨੂੰ ਐਸਾ ਰੁਤਬਾ ਐਵੇਂ ਨਹੀਂ ਦੇ ਦਿੰਦੇ। ਪੂਰਬਲੇ ਕਰਮਾਂ ਦੇ ਅਮਿਣਵੇਂ ਤੇਜ ਦੇ ਨਾਲ ਰੱਬੀ ਰਹਿਮਤਾਂ ਦਾ ਵਿਸਮਾਦੀ ਵਰਤਾਰਾ ਅਤੇ ਸਰਬਤ ਤੋਂ ਆਪਾ ਕੁਰਬਾਨ ਕਰਨ ਦੀ ਦ੍ਰਿਸ਼ਟੀ ਪ੍ਰਗਟ ਹੋਣੀ ਚਾਹੀਦੀ ਹੈ। ਅਜਿਹੀ ਪ੍ਰਾਪਤੀ ਸਤਿਗੁਰੂ ਦੀ ਸਵੱਲੀ ਨਦਰ ਨਾਲ ਹੀ ਸੰਭਵ ਹੁੰਦੀ ਹੈ। ਤੁੱਠੇ ਹੋਏ ਸਤਿਗੁਰੂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਰਦਾਨ ਅਨੰਤ ਸਮਿਆਂ ਤੱਕ ਬਾਬਾ ਮੋਤੀ ਰਾਮ ਨੂੰ ਸਤਿਕਾਰਤ ਅਤੇ ਸਨਮਾਨਤ ਕਰਦਾ ਰਹੇਗਾ। ‘ਸ਼ਹੀਦਨਾਮੇ’ ਵਿਚ ਸਤਿਗੁਰੂ ਦੇ ਮੁਖਾਰਬਿੰਦ ਤੋਂ ਮਹਾਂਵਾਕ ਹਨ:

‘ਮਮ ਸਿਖਨ ਮਹਿ ਮੋਤੀ ਖਾਸ।

ਸਦਾ ਰਹੇ ਗੁਰ ਚਰਨਨ ਪਾਸ।’

ਹਰ ਸਿੱਖ ਦੀ ਆਪਣੇ ਅੰਤਰ-ਆਤਮੇ ਤੋਂ ਪਹਿਲੀ ਅਤੇ ਆਖਰੀ ਇੱਛਾ ਹੀ ਇਹ ਹੁੰਦੀ ਹੈ ਕਿ ਉਹ ‘ਗੁਰੂ ਦਾ ਪਿਆਰਾ’ ਬਣ ਜਾਵੇ। ਉਸ ਦਾ ਨਿੱਤਨੇਮ, ਸੁੱਚਾ ਆਚਾਰ, ਸੰਜਮ, ਪਰਉਪਕਾਰ, ਘਾਲ-ਕਮਾਈ, ਸਰਬੱਤ ਦੇ ਭਲੇ ਲਈ ਸੰਘਰਸ਼ ਅਤੇ ਵੱਡੀ ਤੋਂ ਵੱਡੀ ਕੁਰਬਾਨੀ, ਕੇਵਲ ‘ਗੁਰੂ ਦਾ ਪਿਆਰਾ’ ਬਣਨ ਲਈ ਹੁੰਦੀ ਹੈ। ਜਿਹੜੇ ਗੁਰੂ ਦੇ ਦਰ ‘ਤੇ ਪ੍ਰਵਾਨ ਹੋ ਜਾਂਦੇ ਹਨ, ਸਤਿਗੁਰੂ ਜਿਹਨਾਂ ਨੂੰ ਆਪਣੇ ਪਿਆਰੇ ਆਖ ਦਿੰਦਾ ਹੈ, ਉਹ ਧੰਨਤਾ ਦੇ ਯੋਗ ਹੋ ਜਾਂਦੇ ਹਨ, ਉਹ ਪੂਜਣਯੋਗ ਹਸਤੀਆਂ ਬਣ ਜਾਂਦੀਆਂ ਹਨ। ਸਿਰਫ ਉਹ ਹੀ ਨਹੀਂ, ਜਿਹੜੇ ਉਹਨਾਂ ਦੇ ਵਿਰਸੇ ਦੇ ਵਾਰਸ ਬਣਦੇ ਹਨ, ਉਹ ਵੀ ਸਨਮਾਨਯੋਗ ਹੁੰਦੇ ਹਨ। ਬਾਬਾ ਮੋਤੀ ਰਾਮ ਜੀ ਆਪਣੀ ਸੇਵਾ, ਹਲੀਮੀ, ਸਾਧਨਾ ਅਤੇ ਕੁਰਬਾਨੀ ਨਾਲ, ਆਪਣੇ ਵਾਰਸਾਂ ਲਈ, ਆਉਣ ਵਾਲੀਆਂ ਪੀੜੀਆਂ ਲਈ ਅਜਿਹੇ ਪੂਰਨੇ ਪਾ ਗਏ ਹਨ ਕਿ ਉਹਨਾਂ ਵਲੋਂ ਦਰਸਾਏ ਰਸਤੇ ‘ਤੇ ਤੁਰ ਕੇ ਕੋਈ ਵੀ ‘ਗੁਰੂ ਦਾ ਪਿਆਰਾ’ ਬਣ ਸਕਦਾ ਹੈ। ਇਕੱਲੇ ਬਾਬਾ ਮੋਤੀ ਰਾਮ ਨੇ ਹੀ ਨਹੀਂ, ਉਹਨਾਂ ਦੇ ਪੂਰੇ ਵੰਸ ਨੇ ਵਿਲੱਖਣ ਇਤਿਹਾਸ ਸਿਰਜਿਆ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ, ਜੇ ਬਾਬਾ ਮੋਤੀ ਰਾਮ ਅਤੇ ਉਸ ਦਾ ਪਰਿਵਾਰ ਕੋਹਲੂ ਵਿਚ ਪੀੜਿਆ ਗਿਆ ਸੀ, ਤਾਂ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਸਮੇਂ, ਰਿਸ਼ਤੇਦਾਰੀ ਵਿਚੋਂ ਮੋਤੀ ਰਾਮ ਦਾ ਚਾਚਾ, ਭਾਈ ਹਿੰਮਤ ਸਿੰਘ ਉਹਨਾਂ ਦੀ ਢਾਲ ਬਣਿਆ ਸੀ। ਚਮਕੌਰ ਦੀ ਜੰਗ ਵਿਚ ਪੰਜ ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਵੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਹੀ ਮੈਦਾਨਿ ਜੰਗ ਵਿਚ ਜੂਝਦਾ ਹੋਇਆ ਸ਼ਹੀਦ ਹੋਇਆ ਸੀ। ਇੰਝ ਹੀ ਬਾਬਾ ਮੋਤੀ ਰਾਮ ਦੀ ਰਿਸ਼ਤੇਦਾਰੀ ਵਿਚੋਂ ‘ਭਾਈ ਘਨਈਆ’ ਜੀ ਦੀ ਘਾਲ-ਕਮਾਈ ਵੀ ਵਿਲੱਖਣ ਹੈ। ਬਾਬਾ ਮੋਤੀ ਰਾਮ ਦੀ ਘਾਲ-ਕਮਾਈ, ਗੁਰੂ ਤੋਂ ਨਿਛਾਵਰ ਹੋਣ ਵਾਲੀ ਬਿਰਤੀ ਅਤੇ ਪੰਥਕ ਪਿਆਰ ਵਾਲੇ ਵਿਰਸੇ ਦੇ ਵਾਰਸਾਂ ਨੂੰ ਤਵਾਰੀਖੀ ਸੱਚ ਨਾਲ ਜੁੜ ਕੇ ਇਕ ਪੈਗਾਮ ਇਉਂ ਦਿੱਤਾ ਜਾ ਰਿਹਾ ਹੈ:

‘ਮੋਤੀ ਰਾਮ ਦੇ ਵਾਰਸੋ ਸੁਣ ਲਉ,

ਬਾਬੇ ਦਾ ਇਹ ਕਹਿਣਾ।

ਸਿੱਖੀ ਸਿਦਕ ਨਿਭਾਵਣ ਖਾਤਰ,

ਸਿਰ ਕਟਵਾਉਣਾ ਪੈਣਾ।1 ।

ਅਨੰਦਪੁਰ ਵਿਚ ਦਸਵੇਂ ਗੁਰੂ ਨੇ,

ਜਦ ਆਵਾਜ਼ ਲਗਾਈ।

ਹੌਂਸਲਾ ਕਰਕੇ ਉੱਠਿਆ ਹਿੰਮਤ,

ਉਸ ਨੇ ਹਿੰਮਤ ਵਿਖਾਈ।

ਸਤਿਗੁਰੂ ਸੀਸ ਤਾ ਤੇਰਾ ਬਖਸ਼ਿਆ,

ਤੂੰ ਦਿੱਤਾ ਤੂੰ ਲੈਣਾ।

ਮੋਤੀ ਰਾਮ ਦੇ ਵਾਰਸੋ ਸੁਣ ਲਉ, …121

ਭਾਈ ਘਨੱਈਆ ਭੱਖਦੇ ਜੰਗ ਵਿਚ,

ਤੇਰਾਂ ਈ ਤੇਰਾਂ ਕਰ ਗਿਆ।

ਨਾ ਕੋ ਵੈਰੀ ਨਹੀਂ ਬੇਗਾਨਾ,

ਸੱਚ ਦੀ ਹਾਮੀ ਭਰ ਗਿਆ।

ਦਸਮੇਸ਼ ਨੇ ਥਾਪੀ ਦੇ ਕੇ ਆਖਿਆ,

ਤੂੰ ਸਾਡਾ ਸੱਜਣ-ਸੈਣਾ।

ਮੋਤੀ ਰਾਮ ਦੇ ਵਾਰਸੋ ਸੁਣ ਲਉ, …131

ਚਮਕੌਰ ਦੇ ਅੰਦਰ ਰਣਤੱਤੇ ਵਿਚ,

ਸਾਹਿਬਜ਼ਾਦੇ ਜਦ ਉਤਰੇ।

ਅਜੀਤ-ਜੁਝਾਰ ਨਾਲ ਰਲ ਕੇ ਹਿੰਮਤ,

ਵੈਰੀ ਦੇ ਕੀਤੇ ਕੁੱਤਰੇ।

ਪੰਜਾਂ ਵਿਚੋਂ ਇਕ ਪਿਆਰਾ,

ਗੁਰ-ਪੁੱਤਰਾਂ ਸੰਗ ਰਹਿਣਾ।

ਮੋਤੀ ਰਾਮ ਦੇ ਵਾਰਸੋ ਸੁਣ ਲਉ, …141

ਛੋਟੇ ਸਾਹਿਬਜ਼ਾਦੇ ਤੇ ਮਾਤਾ,

ਜਦ ਕੈਦ ਬੁਰਜ ਵਿਚ ਕੀਤੇ।

ਤਿੰਨ ਦਿਨਾਂ ਦੇ ਭੁੱਖੇ ਲਾਲਾਂ,

ਦੁੱਧ ਦੇ ਛੰਨੇ ਪੀਤੇ।

ਗੁਰ-ਪੁੱਤਰਾਂ ਨੂੰ ਦੁੱਧ ਪਿਆਇਆ,

ਵੇਚ ਕੇ ਘਰ ਦਾ ਗਹਿਣਾ।

ਮੋਤੀ ਰਾਮ ਦੇ ਵਾਰਸੋ ਸੁਣ ਲਉ, …151

ਕੋਹਲੂ ਵਿਚ ਪਰਿਵਾਰ ਪੀੜਿਆ,

ਸਿੱਖੀ ਮੂਲ ਨਾ ਛੱਡੀ।

ਕੇਸਾਂ ਦੇ ਸੰਗ ਰਹਿਤ ਨਿਭਾਈ,

ਤਾਰ ਕੇ ਕੀਮਤ ਵੱਡੀ।

‘ਰਾਣੇ’ ਅਮਲ ਸੁੱਚੇ ਹਨ ਜਿਸ ਦੇ,

ਉਸ ਗੁਰ-ਚਰਨਾਂ ਵਿਚ ਬਹਿਣਾ।

ਮੋਤੀ ਰਾਮ ਦੇ ਵਾਰਸੋ ਸੁਣ ਲਉ,

ਬਾਬੇ ਦਾ ਇਹ ਕਹਿਣਾ।

ਸਿੱਖੀ ਸਿਦਕ ਨਿਭਾਵਣ ਖਾਤਰ,

ਸਿਰ ਕਟਵਾਉਣਾ ਪੈਣਾ । 6।

ਬਾਬਾ ਮੋਤੀ ਰਾਮ ਨੇ ਪੂਰਾ ਪਰਿਵਾਰ ਵਾਰ ਕੇ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਸੂਬਾ ਸਰਹੰਦ ਦੇ ਅਤਿਆਚਾਰਾਂ ਨੇ ਜਦੋਂ ਸਾਰੀ ਸਰਹੰਦ ਨੂੰ ਪੂਰੀ ਤਰਾਂ ਕਾਲਾ ਕਰ ਦਿੱਤਾ ਸੀ, ਬਾਬਾ ਮੋਤੀ ਰਾਮ ਨੇ ਆਪਣੇ ਪਵਿੱਤਰ ਖੂਨ ਨਾਲ ਸਰਹੰਦ ਦੀ ਕਾਲਖ ਨੂੰ ਧੋ ਦਿੱਤਾ। ਸੱਚ ਹੈ:

‘ਧੰਨ ਧੰਨ ਬਾਬਾ ਮੋਤੀ!

ਚਮਕ ਰਹੀ ਹੈ ਜੋਤੀ!

ਤੇਰੀ ਅਦੁੱਤੀ ਕੁਰਬਾਨੀ ਨੇ,

ਹੈ ਕਾਲਖ ਸਰਹੰਦ ਦੀ ਧੋਤੀ।’

ਅੰਮ੍ਰਿਤ ਦੇ ਦਾਤੇ ਸਤਿਗੁਰੂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਪ੍ਰਾਪਤ ਕਰਕੇ ਗੁਰੂ ਖਾਲਸਾ ਪੰਥ ਦੇ ਦੋਖੀਆਂ ਨੂੰ ਸੋਧਾ ਲਾਉਣ ਦੀ ਪ੍ਰਬਲ ਇੱਛਾ ਤਹਿਤ ਬੰਦਾ ਬਹਾਦਰ ਜਦ ਪੰਜਾਬ ਪਹੁੰਚਿਆ ਤਾਂ ਸਰਹੰਦ ਉਸ ਦਾ ਮੁੱਖ ਮੁਕਾਮ ਸੀ। ਸਢੌਰੇ ਅਤੇ ਸਮਾਣੇ ਨੂੰ ਸੋਧਦਾ ਉਹ ਰੋਹ ਭਰੇ ਖਾਲਸੇ ਨੂੰ ਸਰਹੰਦ ਤੋਂ ਕੁਝ ਕੋਹ ਦੀ ਵਿੱਥ ਤੇ ਚਪੜਚਿੜੀ ਦੇ ਮੈਦਾਨ ਵਿਚ ਲੈ ਆਇਆ। ਉਧਰੋਂ ਸੂਬਾ ਵਜੀਦ ਵੀ ਪੂਰੀ ਤਾਕਤ ਇਕੱਤਰ ਕਰ ਕੇ ਮੈਦਾਨ ਵਿਚ ਨਿਤਰਿਆ। ਲਹੂ ਡੋਲਵੀਂ ਜੰਗ ਹੋਈ। ਸਰਹੰਦ ਦੇ ਸੂਬੇ ਨੂੰ ਹਾਰ ਹੋਈ। ਬੰਦੇ ਬਹਾਦਰ ਦੀ ਅਗਵਾਈ ਵਿਚ ਸਿੰਘਾਂ ਨੇ ਸੂਬੇ ਨੂੰ ਸੁੱਚਾ ਨੰਦ ਪਾਪੀ ਵਰਗੇ ਚਾਟੜਿਆਂ ਸਮੇਤ ਸੋਧਿਆ। ਇਸੇ ਸਮੇਂ ਸਰਹੰਦ ਵਿਚ ਵੱਸਣ ਵਾਲੇ ਗੁਰੂ ਘਰ ਦੇ ਪ੍ਰੇਮੀਆਂ ਨੇ ਬੰਦੇ ਬਹਾਦਰ ਨੂੰ ਬਾਬਾ ਮੋਤੀ ਰਾਮ ਦੀ ਕੁਰਬਾਨੀ ਵਾਲੀ ਵਾਰਤਾ ਸੁਣਾਈ। ਬੰਦੇ ਬਹਾਦਰ ਨੇ ਵੈਰਾਗ ਵਿਚ ਆ ਕੇ ਆਖਿਆ ਕਿ ਬਾਬਾ ਸਤੀਦਰਾਮ ਵਰਗੇ ਗੁਰਸਿੱਖਾਂ ਦੀਆਂ ਅਜਿਹੀਆਂ ਹਿਰਦੇਵੇਧਕ ਕੁਰਬਾਨੀਆਂ ਨੇ ਹੀ ਸਰਹੰਦ ਵਿਚ ਮੁਗਲ ਰਾਜ ਦੀ ਜੜ੍ਹ ਪੁੱਟ ਦਿੱਤੀ ਹੈ। ਇਕ ਗੁਰਸਿੱਖ ਨੇ ਜਾਣਕਾਰੀ ਦਿੱਤੀ ਕਿ ਗੰਗੂ ਦਾ ਰਿਸ਼ਤੇਦਾਰੀ ਵਿਚੋਂ ਭਰਾ ਪੰਮਾ ਲੰਗਾ, ਜਿਸ ਨੇ ਬਾਬਾ ਮੋਤੀ ਰਾਮ ਦੀ ਸੇਵਾ ਬਾਬਤ ਵਜ਼ੀਦੇ ਕੋਲ ਚੁਗਲੀ ਕੀਤੀ ਸੀ, ਉਹ ਅਜੇ ਵੀ ਜੀਵਤ ਹੈ। ਪੰਮੇ ਲੰਗੇ ਦੇ ਟਿਕਾਣੇ ‘ਤੇ ਛਾਪਾ ਮਾਰ ਕੇ ਸਿੰਘਾਂ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਤਾਂ ਉਸ ਦੀ ਰੱਜਵੀਂ ਛਿਤਰੌੜ ਕੀਤੀ ਗਈ। ਫਿਰ ਗਲ ਵਿਚ ਜੰਜੀਰੀ ਪਾ ਕੇ ਘਸੀਟ-ਘਸੀਟ ਕੇ ਮਾਰਿਆ ਗਿਆ। ਭਾਈ ਕਿਸ਼ਨ ਸਿੰਘ ਨੇ ‘ਸ਼ਹੀਦਨਾਮਾ’ ਵਿਚ ਗਵਾਹੀ ਦਿੱਤੀ ਹੈ:

ਏਕ ਸਿੰਘ ਕੀਨੀ ਅਰਦਾਸ।

ਲੰਗਾ ਨੀਚ ਬਸੈ ਸਰਹੰਦ ਪਾਸ।

ਤਿਹ ਗੁਰ ਸੇਵਕ ਮੋਤੀ ਮਰਵਾਯਾ।

ਸਭ ਪ੍ਰਵਾਰ ਤਿਸਹਿ ਨੇ ਘਾਇਆ।

ਬੰਦੇ ਬੀਰ ਸੁਨੀ ਜਬ ਬਾਤ।

ਚੜਿਓ ਰੋਹ ਆਕਾਸਹਿ ਤਾਤ।

ਸਿੰਘ ਤਿਸਹਿ ਬਾਂਧ ਲੈ ਆਇ।

ਸੌ ਪਾਹਨੀ ਠੋਕੀ ਹਰਖਾਇ।

ਗਲੇ ਪਾਹੇ ਜੰਜੀਰ ਘਸੀਟਾ।

ਇਮ ਮਾਰਾ ਜਿਮ ਆਟਾ ਪੀਠਾ।

ਇੰਝ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰੂ ਪੰਥ ਦੇ ਦੇਖੀ ‘ਪੰਮੇ ਲੰਗ’ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੱਤੀ। ਬਾਬਾ ਮੋਤੀ ਰਾਮ ਜੀ ਦੀ ਸਿਦਕ ਦਿਲੀ, ਗੁਰੂ ਭਗਤੀ ਅਤੇ ਸਿਮਰਨ-ਸੇਵਾ ਨੂੰ ਡੰਡਓਤ ਕਰਦਿਆਂ ਗੁਰੂ ਖਾਲਸਾ ਪੰਥ ਨੇ ਮਹਾਂਵਾਕ ਉਚਾਰਿਆ:

ਧੰਨ ਮੋਤੀ ਜਿਨੁ ਪੁੰਨ ਕਮਾਇਆ।

ਗੁਰ ਲਾਲਾਂ ਤਾਈਂ ਦੁੱਧ ਪਿਆਇਆ।

ਬੇਸ਼ੱਕ ਬਾਬਾ ਜੀ ਦੀ ਲਾਸਾਨੀ ਕੁਰਬਾਨੀ ਅਤੇ ਗੁਰੂ-ਪੰਥ ਤੋਂ ਨਿਛਾਵਰ ਹੋ ਜਾਣ ਵਾਲੀ ਉਹਨਾਂ ਦੇ ਪਰਿਵਾਰ ਦੀ ਗੌਰਵਸ਼ਾਲੀ ਗਾਥਾ ਤਵਾਰੀਖ ਦੀ ਕੁੱਖ ਵਿਚ ਅਨੇਕਾਂ ਵਰੋ ਅਣਗੌਲੀ ਪਈ ਰਹੀ, ਪਰੰਤੂ ਫਿਰ ਵੀ ਪੰਥਕ ਪਿਆਰ ਵਾਲੇ ਉਹਨਾਂ ਦੇ ਵਾਰਸਾਂ ਨੇ ਸਿੱਖੀ ਦੇ ਇਸ ਸ਼ਾਨਦਾਰ ਵਿਰਸੇ ਨੂੰ ਸੀਨਾ-ਬਸੀਨਾ ਆਪਣੇ ਹਿਰਦੇ ਵਿਚ ਵਸਾਈ ਰੱਖਿਆ ਹੈ। ਨਵ-ਜਾਗਰਤੀ ਦੀ ਲਹਿਰ ਨੇ ਕੌਮੀ ਭਾਈਚਾਰਿਆਂ ਨੂੰ ਇੱਕ ਨਵੀਂ ਅੰਗੜਾਈ ਦਿੱਤੀ ਹੈ, ਜਿਸ ਕਾਰਣ ਹਰ ਕਿਸੇ ਨੇ ਆਪਣੇ ਬਜ਼ੁਰਗਾਂ ਅਤੇ ਵਡੇਰਿਆਂ ਦੀਆਂ ਘਾਲ- ਕਮਾਈਆਂ ਤੋਂ ਨਵੇਂ ਸਿਰੇ ਨਿਵੇਕਲੇ ਅਰਥਾਂ ਵਿਚ ਸੇਧ ਪ੍ਰਾਪਤ ਕਰਨ ਦਾ ਹੀਲਾ-ਵਸੀਲਾ ਆਰੰਭਿਆ ਹੈ। ਪੰਥ ਦੀ ਨੁਮਾਇੰਦਾ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਹੋਈ ਥਾਂ ਦੇ ਉੱਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਵਾਰਸਾਂ ਨੇ ਇਸ ਅਦੁੱਤੀ ਸ਼ਹੀਦ ਦੀ ਯਾਦਗਾਰ ਕਾਇਮ ਕੀਤੀ ਹੈ। ਇਤਿਹਾਸਕ ਪੱਧਰ ਦੇ ਇਸ ਗੁਰਦੁਆਰੇ ਵਿਚ ਗੁਰਮਰਿਆਦਾ ਅਨੁਸਾਰ ਸਦਾ ਸ਼ਬਦ ਅਤੇ ਦੇਗ ਦਾ ਲੰਗਰ ਵਰਤਦਾ ਰਹਿੰਦਾ ਹੈ। ਸਾਰੇ ਗੁਰਪੁਰਬ ਸ਼ਰਧਾ ਨਾਲ ਮਨਾਏ ਜਾਂਦੇ ਹਨ। ਅਮਰ ਸ਼ਹੀਦ ਬਾਬਾ ਮੋਤੀ ਰਾਮ ਦਾ ‘ਸ਼ਹੀਦੀ ਦਿਹਾੜਾ’ ਹਰ ਵਰ੍ਹੇ ਬੜੀ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਇਸ ਗੁਰਧਾਮ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਕੌਮੀ ਜਾਗਰਤੀ ਲਈ ਅਨੇਕਾਂ ਹੋਰ ਕਾਰਜ ਵੀ ਕੀਤੇ ਜਾਂਦੇ ਹਨ। ਇਹਨਾਂ ਸਾਰੇ ਕਾਰਜਾਂ ਦੀ ਸਫਲਤਾ ਪਿੱਛੇ ਵਲੈਤ ਦੀਆਂ ਸੰਗਤਾਂ ਦਾ ਵੱਡਾ ਹੱਥ ਹੈ।

ਅੱਜ ਸਾਰੇ ਸੰਸਾਰ ਦੇ ਕਿਸੇ ਵੀ ਖੂੰਜੇ ਵਿਚ ਸਰਹੰਦ ਦੇ ਸੂਬੇਦਾਰ ਵਜ਼ੀਦ ਖਾਂ ਦਾ ਨਾਂ ਸਤਿਕਾਰ ਨਾਲ ਲੈਣ ਵਾਲਾ ਇਕ ਵੀ ਵਿਅਕਤੀ ਨਹੀਂ ਮਿਲੇਗਾ, ਪ੍ਰੰਤੂ ਬਾਬਾ ਮੋਤੀ ਰਾਮ ਜੀ ਦੀ ਪਵਿੱਤਰ ਯਾਦ ਨੂੰ ਸ਼ਰਧਾ ਨਾਲ ਨਮਸਕਾਰਾਂ ਕਰਨ ਵਾਲੇ ਹਜ਼ਾਰਾਂ-ਲੱਖਾਂ ਹੀ ਨਹੀਂ, ਦੁਨੀਆਂ ਦੇ ਹਰ ਖਿੱਤੇ ਵਿਚ ਕਰੋੜਾਂ ਸਿੱਖ ਮੌਜੂਦ ਹਨ।

ਬਾਬਾ ਮੋਤੀ ਰਾਮ ਜੀ ਦੀ ਕੁਰਬਾਨੀ ਨੇ ਸੱਚ ਅਤੇ ਨੇਕੀ ਦੀ ਅੰਤਮ ਜਿੱਤ ਦਾ ਸਬਕ ਪੂਰੀ ਮਾਨਵਤਾ ਨੂੰ ਬਾਖੂਬੀ ਦ੍ਰਿੜਾਇਆ ਹੈ। ਸਰਹੰਦ ਖਤਮ ਹੋ ਚੁੱਕੀ ਹੈ, ਪਰੰਤੂ ਵੱਸਦੇ-ਰੱਸਦੇ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਨਾਲ-ਨਾਲ ਬਾਬਾ ਮੋਤੀ ਰਾਮ ਜੀ ਦੀ ਪਵਿੱਤਰ ਯਾਦ ਵਾਲੇ ਗੁਰਧਾਮ ਸੱਚ ਅਤੇ ਧਰਮ ਦਾ ਸੰਦੇਸ਼ ਹੋਰ ਵੀ ਬੁਲੰਦ ਕਰ ਰਹੇ ਹਨ। ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਦੀ ਸਦੀਵੀ ਕਾਇਮ ਰਹਿਣ ਵਾਲੀ ਯਾਦ ਵਜੋਂ ਉਸਾਰੇ ਗਏ ਸੰਗਮਰਮਰੀ ਗੁੰਬਦਾਂ ਵਾਲੇ ਗੁਰਧਾਮ ਦੀ ਮਹਿਮਾ ਨੂੰ ਮੈਂ ਇਕ ਗੀਤ ਦੇ ਬੋਲਾਂ ਵਿਚ ਇਉਂ ਵਰਨਣ ਕੀਤਾ ਹੈ:

ਵੱਸਦੇ-ਰੱਸਦੇ ਫਤਹਿਗੜ੍ਹ ਵਿਚ,

ਹੈ ਉੱਚਾ ਦੁਆਰਾ ਬਾਬੇ ਦਾ।

ਸੋਨ-ਸੁਨਹਿਰੇ ਗੁੰਬਦ ਦੱਸਦੇ,

ਅਜਬ ਨਜ਼ਾਰਾ ਬਾਬੇ ਦਾ।

ਜੋ ਵੀ ਇਥੇ ਆਸ ਲੈ ਆਉਂਦਾ,

ਮੁੜਦਾ ਕਦੇ ਨਾ ਖਾਲੀ ਏ।

ਬਾਬੇ ਮੋਤੀ ਰਾਮ ਦੇ ਦਰ ਦੀ,

ਮਹਿਮਾ ਬੜੀ ਨਿਰਾਲੀ ਏ।1।

ਸਰਬੰਸਦਾਨੀ ਗੁਰੂ ਦਾ ਸਿੱਖ ਉਹ,

ਰਹਿਤ ਦੇ ਵਿਚ ਵੀ ਪੂਰਾ ਸੀ।

ਸਰਬੰਸ ਵਾਰ ਕੇ ਸਿੱਖੀ ਸਾਂਭੀ,

ਉਹ ਗੁਰਮੁਖ ਸੱਚਾ ਸੂਰਾ ਸੀ।

ਐਸੇ ਸਿੱਖ ਨੂੰ ਸਿਜਦਾ ਕਰ ਕੇ,

ਹੁੰਦੀ ਖਲਕ ਨਿਹਾਲੀ ਏ।

ਬਾਬੇ ਮੋਤੀ ਰਾਮ ਦੇ ਦਰ ਦੀ,

ਮਹਿਮਾ ਬੜੀ ਨਿਰਾਲੀ ਏ।2।

ਗੁਰ-ਪੁੱਤਰਾਂ ਦੀ ਕਰ ਕੇ ਸੇਵਾ,

ਗੁਰ-ਪੁੱਤਰ ਉਹ ਬਣ ਗਿਆ ਸੀ।

ਜਾਬਰ-ਜ਼ਾਲਮ ਹਾਕਮ ਸਾਹਵੇਂ,

ਛਾਤੀ ਤਾਣ ਕੇ ਤਣ ਗਿਆ ਸੀ।

ਕੋਹਲੂ ਦੇ ਵਿਚ ਪਿੜ ਹੋ ਕੇ ਵੀ,

ਸਿੱਖੀ ਉਸ ਨੇ ਪਾਲੀ ਏ।

ਬਾਬੇ ਮੋਤੀ ਰਾਮ ਦੇ ਦਰ ਦੀ,

ਮਹਿਮਾ ਬੜੀ ਨਿਰਾਲੀ ਏ।3।

ਵਲੈਤ ਵਸਦੇ ਮਹਿਰਿਆਂ ਨੇ,

ਸੋਹਣੀਆਂ ਪਿਰਤਾਂ ਪਾਈਆਂ ਨੇ।

ਬਾਬੇ ਦੀ ਯਾਦਗਾਰ ਬਣਾ ਕੇ,

ਕੀਤੀਆਂ ਸਫਲ ਕਮਾਈਆਂ ਨੇ।

ਜਿਸ ‘ਤੇ ਹੋਈ ਮਿਹਰ ਗੁਰੂ ਦੀ,

ਉਸ ਨੇ ਸੇਵਾ ਘਾਲੀ ਏ।

ਬਾਬੇ ਮੋਤੀ ਰਾਮ ਦੇ ਦਰ ਦੀ,

ਮਹਿਮਾ ਬੜੀ ਨਿਰਾਲੀ ਏ।4।

ਵਾਹਿਗੁਰੂ ਦਾ ਨਾਂ ਜਪ ਹੁੰਦਾ,

ਗੁਰੂ ਦੇ ਲੰਗਰ ਚਲਦੇ ਨੇ।

ਹਾਰੇ-ਹੰਭੇ ਰਾਹੀਂ-ਪਾਂਧੀ,

ਇਥੇ ਆ ਡੇਰੇ ਮੌਲਦੇ ਨੇ।

‘ਰਾਣਾ’ ਹੈ ਸੇਵਕ ਗੁਰ-ਘਰ ਦਾ,

ਜਦ ਤੋਂ ਸੁਰਤ ਸੰਭਾਲੀ ਏ।

ਬਾਬੇ ਮੋਤੀ ਰਾਮ ਦੇ ਦਰ ਦੀ,

ਮਹਿਮਾ ਬੜੀ ਨਿਰਾਲੀ ਏ।5।

ਬਾਬਾ ਮੋਤੀ ਰਾਮ ਗੁਰੂ ਘਰ ਦੀ ਸੇਵਾ ਕਰ ਕੇ ਅਮਰ ਹੋ ਗਿਆ ਹੈ। ਗੁਰੂ ਦੇ ਲਾਲਾਂ ਦੀ ਸੇਵ-ਸੰਭਾਲ ਨਾਲ ਉਹ ਵੀ ‘ਗੁਰੂ ਦਾ ਲਾਲ’ ਬਣ ਗਿਆ ਹੈ।

ਗੁਰਮਤ ਫਲਸਫ਼ੇ ਦੀ ਰੋਸ਼ਨੀ ਵਿਚ ਜਦੋਂ ਅਸੀਂ ਮਨੁੱਖਾ ਜੀਵਨ ਦੀ ਮਿਆਦ ਜਾਣਨਾ ਚਾਹੁੰਦੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗਰੰਥ ਸਾਹਿਬ ਜੀ ਦੇ ਐਲਾਨ ਕਰਦੇ ਹਨ:

ਹਮ ਆਦਮੀ ਹਾਂ ਇਕ ਦਮੀ ਮੁਹਲਤ ਮੁਹਤੁ ਨਾ ਜਾਣਾ॥

ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥

ਮਨੁੱਖਾ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਗਰੰਟੀ ‘ਇਕ ਦਮ ਦੀ ਹੈ। ਸਰੀਰ ਦੇ ਅੰਦਰ ਦਾਖਲ ਹੋਈ ਸਾਰ ਦੀ ਹਵਾ ਪਤਾ ਨਹੀਂ ਬਾਹਰ ਨਿਕਲਣੀ ਵੀ ਹੈ ਕਿ ਨਹੀਂ। ਦਮ ਆ ਰਿਹਾ ਹੈ ਤਾਂ ਆਦਮੀ, ਨਹੀਂ ਤਾਂ ਲੋਥ, ਬਸ ਇਤਨੀ ਕੁ ਹੀ ਹੋਂਦ ਹੈ, ਮਾਨਵ ਦੀ। ਪਰੰਤੂ ਜਿਹੜੇ ਮਨੁੱਖ, ਗੁਰੂ ਦੇ ਦੱਸੇ ਮਾਰਗ ‘ਤੇ ਤੁਰ ਕੇ ਸੱਚ ਦਾ ਸਿਮਰਨ ਕਰ ਲੈਂਦੇ ਹਨ, ਉਹਨਾਂ ਦਾ ਅੰਤਰ- ਆਤਮਾ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਨੂਰ ਦੀ ਚਿਣਗ ਉਹਨਾਂ ਨੂੰ ਹਨੇਰੇ ਤੋਂ ਮੁਕਤ ਕਰ ਦਿੰਦੀ ਹੈ। ਉਹ ਸਤਿਗੁਰੂ ਦੀ ਅਗੰਮੀ ਰਹਿਮਤ ਨਾਲ ਸੰਗੀਆਂ- ਸਾਥੀਆਂ ਸਮੇਤ ਮੁਕਤ ਹੋ ਜਾਂਦੇ ਹਨ। ਧੁਰ ਕੀ ਆਈ ਗੁਰਬਾਣੀ ਦਾ ਮਹਾਂਵਾਕ ਹੈ:

ਸਚਿ ਸਿਮਰਿਆ ਹੋਵੈ ਪਰਗਾਸੁ॥

ਤਾਂ ਤੇ ਬਿਖਿਆ ਮਹਿ ਰਹੈ ਉਦਾਸੁ॥

ਸਤਿਗੁਰ ਕੀ ਐਸੀ ਵਡਿਆਈ॥

ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥

ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਗੁਰੂ ਦਾ ਜਾਪ ਕਰਦੇ, ਸੇਵਾ ਅਤੇ ਸਿਮਰਨ ਦਾ ਸੋਚ-ਆਚਾਰ ਵਾਲਾ ਜੀਵਨ ਜਿਉਂਦੇ, ਨੂਰ ਦੇ ਵਿਸਮਾਦੀ ਜਲਵੇ ਦਾ ਆਨੰਦ ਮਾਨਣ ਵਾਲੇ ਬਣ ਗਏ ਸਨ। ਮਨੁੱਖਾ ਜਿੰਦਗੀ ਦੀ ਹਕੀਕੀ ਹਸਤੀ ਨੂੰ ਉਹਨਾਂ ਨੂੰ ਜਾਣ ਲਿਆ ਸੀ। ‘ਹਮ ਆਦਮੀ ਹਾਂ ਇਕ ਦਮੀ ਦੇ ਪ੍ਰਸੰਗਕ ਸੋਚ ਨੂੰ ਸਮਝਣ ਉਪਰੰਤ ਉਹ ਕਦਾਚਿਤ ‘ਸਦੀਵੀ ਸੱਚ’ ਨਾਲੋਂ ਤੋੜ-ਵਿਛੋੜਾ ਨਹੀਂ ਕਰ ਸਕਦੇ ਸਨ। ਇਸੇ ਲਈ ਉਹ ਪਰਿਵਾਰ ਸਮੇਤ ਇਤਨੀ ਵੱਡੀ ਕੁਰਬਾਨੀ ਕਰਨ ਦੇ ਸਮਰਥ ਹੋ ਗਏ ਸਨ। ਉਹ ਗੁਰੂ ਦੇ ਸਨਮੁੱਖ ਅਮਲੀ ਤੌਰ ‘ਤੇ ਨਾਮ ਸਿਮਰ ਕੇ ਪਰਵਾਣ ਹੋਏ ਸਨ। ਇਸੇ ਲਈ ਉਹਨਾਂ ਦੀ ਕੁਲ ਦਾ ਪਾਰਉਤਾਰਾ ਹੋ ਗਿਆ, ਉਹਨਾਂ ਨੂੰ ਸੱਚੀ ਦਰਗਾਹ ਵਿਚ ਮਾਣ ਵੀ ਪ੍ਰਾਪਤ ਹੋ ਗਿਆ ਅਤੇ ਸੰਸਾਰ ‘ਤੇ ਸਦਾ ਸਦਾ ਲਈ ਯਾਦਗਾਰ ਵੀ ਕਾਇਮ ਹੋ ਗਈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਨਾ 648 ‘ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ:

ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ॥

ਨਾਨਕ ਕੁਲ ਉਧਾਰਹਿ ਆਪਣਾ ਦਰਗਾਹ ਪਾਵਹਿ ਮਾਣੁ॥

ਗੁਰੂ ਦੇ ਦੱਸੇ ਮਾਰਗ ‘ਤੇ ਤੁਰਨ ਦੇ ਜਿਹੜੇ ਪੂਰਨੇ ਬਾਬਾ ਮੋਤੀ ਰਾਮ ਜੀ ਆਪਣੀ ਅਮਰ ਸ਼ਹਾਦਤ ਨਾਲ ਪਾ ਗਏ ਹਨ, ਸੱਚ ਦੇ ਸਿਮਰਨ ਦਾ ਉਹ ਇਕ ਐਸਾ ਮਾਰਗ ਹੈ, ਜਿਸ ‘ਤੇ ਤੁਰ ਕੇ ਕੋਈ ਵੀ ਮਨੁੱਖ ਲੋਕ ਸੁਖੀ ਪਰਲੋਕ ਸੁਹੇਲੇ ਹੋਣ ਦੀ ਜੁਗਤ ਹਾਸਲ ਕਰ ਸਕਦਾ ਹੈ।

ਸਤਿਗੁਰੂ ਕਿਰਪਾ ਕਰੋ, ਅਸੀਂ ਸਾਰੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਦੀ ਅਦੁੱਤੀ ਕੁਰਬਾਨੀ ਤੋਂ ਸੇਧ ਪ੍ਰਾਪਤ ਕਰ ਕੇ ਆਪੋ ਆਪਣਾ ਚੌਗਿਰਦਾ ਰੁਸ਼ਨਾ ਸਕੀਏ।

 

ਅਮਰ ਸ਼ਹੀਦ, ਬਾਬਾ ਮੋਤੀ ਰਾਮ ਮਹਿਰਾ ਸਭਾ, ਯੂ.ਕੇ. ਦੀ ਬਣਤਰ ਅਤੇ ਪ੍ਰਾਪਤੀਆਂ

-ਬਲਵੀਰ ਸਿੰਘ ਟਾਂਡਾ

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਗੁਰਧਾਮ ਕਾਇਮ ਕਰਨ ਲਈ ਉਸ ਇਲਾਕੇ ਦੇ ਗੁਰਸਿੱਖਾਂ ਨੇ ‘ਕੈਸ਼ਪ ਰਾਜਪੂਤ ਕਮੇਟੀ ਕਾਇਮ ਕੀਤੀ ਸੀ। ਵਲੈਤ ਵਿਚ ਵਿਚਰਦੇ ਕੈਸ਼ਪ ਰਾਜਪੂਤ ਭਾਈਚਾਰੇ ਨੇ ਵੀ ਆਪਣੇ ਆਪ ਨੂੰ ਲਾਮਬੰਧ ਕਰਨ ਲਈ ਪਹਿਲਾ ਪਹਿਲ ‘ਕੈਸ਼ਪ ਰਾਜਪੂਤ ਕਮੇਟੀ’ ਬਣਾਈ। ਦਸੰਬਰ 1992 ਵਿਚ ਕਾਇਮ ਹੋਈ ਇਸ ਕਮੇਟੀ ਦੇ ਪਹਿਲੇ ਪ੍ਰਧਾਨ ਬ੍ਰਮਿੰਘਮ ਨਿਵਾਸੀ ਸ੍ਰੀ ਤਰਸੇਮ ਲਾਲ ਨੂੰ ਬਣਾਇਆ ਗਿਆ। ਇਸ ਕਮੇਟੀ ਨੂੰ ਭਾਈ ਪਿਆਰਾ ਸਿੰਘ ਮੋਰਾਂਵਾਲੀ ਰਾਹੀਂ ਪਤਾ ਲੱਗਾ ਕਿ ਕੋਸ਼ਪ ਰਾਜਪੂਤ ਭਾਈਚਾਰੇ ਵਲੋਂ ਛੋਟੇ ਸਾਹਿਬਜ਼ਾਦਿਆਂ ਨਾਲ ਸਰਹੰਦ ਵਿਚ ਸ਼ਹੀਦ ਹੋਏ ਬਾਬਾ ਮੋਤੀ ਰਾਮ ਜੀ ਮਹਿਰਾ ਦੀ ਯਾਦ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਾ ਉਸਾਰਿਆ ਜਾ ਰਿਹਾ ਹੈ। ਵਲੈਤ ਦੀ ਕੈਸ਼ਪ ਰਾਜਪੂਤ ਕਮੇਟੀ ਨੇ ਇਸ ਗੁਰਧਾਮ ਦੀ ਉਸਾਰੀ ਵਾਸਤੇ ਮਾਇਕ ਮਦਦ ਕਰਨ ਦਾ ਨਿਰਣਾ ਲੈ ਲਿਆ। ਸ੍ਰੀ ਫਤਹਿਗੜ੍ਹ ਸਾਹਿਬ ਵਿਚ ਬਾਬਾ ਮੋਤੀ ਰਾਮ ਜੀ ਦੀ ਯਾਦਗਾਰ ਬਣਾਉਣ ਲਈ ਟਰੱਸਟ ਬਣਾਇਆ ਗਿਆ, ਜਿਸ ਦੇ ਪਹਿਲੇ ਪ੍ਰਧਾਨ ਕੈਪਟਨ ਬੀਰ ਸਿੰਘ ਜੀ ਬਣੇ।

1993 ਵਿਚ ਕੈਸ਼ਪ ਰਾਜਪੂਤ ਕਮੇਟੀ ਦਾ ਨਾਂ ਬਦਲ ਕੇ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ, ਯੂ.ਕੇ.’ ਰੱਖ ਦਿੱਤਾ ਗਿਆ। ਸ੍ਰੀ ਤਰਸੇਮ ਲਾਲ ਤੋਂ ਬਾਅਦ ਸਰਬ ਸੰਮਤੀ ਨਾਲ ਭਾਈ ਪਿਆਰਾ ਸਿੰਘ ਮੋਰਾਂਵਾਲੀ ਨੂੰ ਇਸ ਸਭਾ ਦੇ ਪ੍ਰਧਾਨ ਥਾਪਿਆ ਗਿਆ। 1993 ਵਿਚ ਹੀ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸਭਾ ਵਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਹਰ ਸਾਲ ਪੂਰੀ ਸ਼ਰਧਾ ਨਾਲ ਇਹ ਦਿਵਸ ਮਨਾਉਣ ਦਾ ਮਤਾ ਪਕਾਇਆ ਗਿਆ। ਪਹਿਲੇ ਸਾਲ ਦੇ ਇਸ ਸਮਾਗਮ ਦੀ ਕਾਮਯਾਬੀ ਲਈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਯੂ.ਕੇ. ਦੇ ਮੁਖੀ ਸੱਚਖੰਡਵਾਸੀ ਮਹਾਂਪੁਰਸ਼, ਭਾਈ ਸਾਹਿਬ, ਭਾਈ ਨੌਰੰਗ ਸਿੰਘ ਜੀ ਨੇ ਬੜੀ ਭਾਰੀ ਮਦਦ ਦਿੱਤੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹਰ ਵਰ੍ਹੇ ਬਾਬਾ ਮੋਤੀ ਰਾਮ ਜੀ ਮਹਿਰਾ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਮਨਾਇਆ ਜਾਂਦਾ ਹੈ। ਇਸ ਗੁਰੂ ਘਰ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਹਮੇਸ਼ਾਂ ਹੀ ਸਭਾ ਨੂੰ ਭਰਵਾਂ ਸਹਿਯੋਗ ਦਿੱਤਾ ਹੈ।

ਇਸ ਸਾਲਾਨਾ ਸਮਾਗਮ ਤੋਂ ਇਲਾਵਾ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਵਲੋਂ ਗਾਹੇ-ਬਗਾਹੇ ਹੋਰ ਵੀ ਅਨੇਕਾਂ ਕਾਰਜ ਪੰਥਕ ਨਜ਼ਰੀਏ ਤੋਂ ਕੌਮੀ ਬਿਹਤਰੀ ਲਈ ਕੀਤੇ ਜਾਂਦੇ ਹਨ। ਸਭਾ ਵਲੋਂ ਲੈਸਟਰ, ਵੁਲਵਰਹੈਂਪਟਨ, ਕਾਵੈਂਟਰੀ, ਅਤੇ ਵੈਸਟ ਬ੍ਰਾਮਵਿਚ ਵਿਖੇ ਵੀ ਯਾਦਗਾਰੀ ਸਮਾਗਮ ਕੀਤੇ ਗਏ। ਪੰਜਾਬੀ ਆਰਟਸ ਕੌਂਸਲ ਯੂ.ਕੇ. ਦੇ ਜਨਰਲ ਸਕੱਤਰ ਰਣਜੀਤ ਸਿੰਘ ‘ਰਾਣਾ’ ਦੇ ਸਹਿਯੋਗ ਨਾਲ ਸਭਾ ਵਲੋਂ ਬਾਬਾ ਮੋਤੀ ਰਾਮ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਕ ਸ਼ਾਨਦਾਰ ਕਵੀ ਦਰਬਾਰ ਗੁਰਦੁਆਰਾ ਬਾਬਾ ਸੰਗ ਸਮੈਦਿਕ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਭਰਵੀਂ ਹਾਜ਼ਰੀ ਵਿਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਪੁੱਜੇ ਨਾਮਵਰ ਕਵੀਆਂ ਨੇ ਬਾਬਾ ਜੀ ਦੀ ਸ਼ਹਾਦਤ ਨੂੰ ਕਾਵਿ-ਸ਼ਰਧਾਂਜਲੀ ਭੇਟ ਕਰਦੀਆਂ ਕਵਿਤਾਵਾਂ ਸੁਣਾਈਆਂ। ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਸਮੇਂ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ’ ਨੇ ਭਾਈ ਪਿਆਰਾ ਸਿੰਘ ਮੋਰਾਂਵਾਲੀ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਈ ਦਿਨ ਲੰਗਰ ਚਲਾਇਆ। ਖਾਲਸੇ ਦੀ ਤ੍ਰੈਸ਼ਤਾਬਦੀ ਵਾਲੇ ਵਰ੍ਹੇ ਵਿਚ ਵਲੈਤ ਵੱਸਦੇ ਗੁਰਸਿੱਖਾਂ ਨੂੰ ਪ੍ਰੇਰ ਕੇ ਸ੍ਰੀ ਫਤਹਿਗੜ੍ਹ ਸਾਹਿਬ ਬਾਬਾ ਮੋਤੀ ਰਾਮ ਜੀ ਦੇ ਯਾਦਗਾਰੀ ਸ਼ਹੀਦੀ ਅਸਥਾਨ ਵਿਖੇ 111 ਸ੍ਰੀ ਅਖੰਡ ਪਾਠ ਕਰਵਾਏ ਗਏ। ਹੁਣ ਤੱਕ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਅਸਥਾਨ ਦੀ ਸੇਵਾ ਲਈ ਕਰੀਬ 45 ਲੱਖ ਰੁਪਏ ਇਸ ਸਭਾ ਵਲੋਂ ਪਹੁੰਚਾਏ ਗਏ ਹਨ। ਇਸ ਸਭਾ ਦੀ ਅਗਵਾਈ ਸ. ਪਿਆਰਾ ਸਿੰਘ ਮੋਰਾਂਵਾਲੀ ਅਤੇ ਸ੍ਰੀ ਨਾਥ ਰਾਮ ਜੀ ਬੜੇ ਸੁਚੱਜੇ ਢੰਗ ਨਾਲ ਕਰ ਰਹੇ ਹਨ। ਉਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਸਹਿਯੋਗ ਦੇਣ ਵਾਲੇ ਕਮੇਟੀ ਮੈਂਬਰ ਹਨ, ਬਿੱਕਰ ਸਿੰਘ ਟਾਕ, ਤਰਸੇਮ ਲਾਲ, ਅਜੀਤ ਰਾਮ, ਨਿਰਮਲ ਸਿੰਘ ਟਾਕ, ਸ਼ਿਵਚਰਨ ਸਿੰਘ ਝਗੜਾ, ਮੋਹਨ ਸਿੰਘ ਝਗੜਾ, ਅਮਰਜੀਤ ਸਿੰਘ, ਹਰਭਜਨ ਸਿੰਘ ਮੋਰਾਂਵਾਲੀ, ਰਸ਼ਪਾਲ ਸਿੰਘ, ਤਰਸੇਮ ਸਿੰਘ, ਗੁਰਮੁਖ ਸਿੰਘ, ਸੁਰਜਨ ਸਿੰਘ ਕਲਿਆਣ, ਸੇਵਾ ਸਿੰਘ ਮਾਂਡਲਾ, ਮਨਜੀਤ ਸਿੰਘ, ਹਰਭਜਨ ਸਿੰਘ ਲੈਸਟਰ, ਅਜੀਤ ਸਿੰਘ, ਗੁਲਜ਼ਾਰ ਸਿੰਘ, ਦਰਬਾਰਾ ਸਿੰਘ, ਤਰਲੋਚਨ ਸਿੰਘ, ਦਲਜੀਤ ਸਿੰਘ, ਜਗਦੀਸ਼ ਰਾਏ ਬਰਗੋਤਾ, ਰਘਬਿੰਦਰ ਸਿੰਘ ਡੀਡੀ, ਬੀਬੀ ਗੁਰਬਚਨ ਕੌਰ ਕਾਵੈਂਟਰੀ, ਬੀਬੀ ਨਸ਼ਤਰ ਕੌਰ, ਦਾਸਰਾ ਬਲਵੀਰ ਸਿੰਘ ਟਾਂਡਾ ਅਤੇ ਅਨੇਕਾਂ ਹੋਰ। ਇਹਨਾਂ ਤੋਂ ਇਲਾਵਾ ਅਕਾਲ ਚਲਾਣਾ ਕਰ ਚੁੱਕੇ ਰਾਗੀ ਮੱਸਾ ਸਿੰਘ, ਦਰਸ਼ਨ ਸਿੰਘ, ਧਰਮ ਚੰਦ ਟਾਂਡਾ ਅਤੇ ਗੁਰਮੇਲ ਸਿੰਘ ਨੇ ਵੀ ਆਪਣੀ ਹਯਾਤੀ ਵਿਚ ਬੜੀ ਸਲਾਹੁਣਯੋਗ ਸੇਵਾ ਕੀਤੀ ਸੀ। ਸਤਿਗੁਰੂ ਸਾਰਿਆਂ ਦੇ ਸਿਰ ‘ਤੇ ਮਿਹਰ ਦਾ ਹੱਥ ਰੱਖ ਕੇ ਅਗਾਂਹ ਤੋਂ ਵੀ ਕੌਮੀ ਕਾਰਜਾਂ ਲਈ ਬਲ ਬਖਸ਼ੇ।

ਅੰਤਿਕਾ

-ਰਣਜੀਤ ਸਿੰਘ ‘ਰਾਣਾ’

ਮੇਰੀ ਜਾਚੇ, ਗੁਰੂ ਨਾਨਕ ਨਾਮ ਲੇਵਾ ਸਮੂਹ ਗੁਰਸਿੱਖ, ਸੰਸਥਾਵਾਂ ਅਤੇ ਬਰਾਦਰੀਆਂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ 239 ਵਰ੍ਹੇ ਦੀ ਦਸਾਂ ਜਾਮਿਆਂ ਵਿਚ ਘਾਲੀ ਕਰੜੀ ਘਾਲਣਾ ਵਿਚੋਂ ਉਗਮੇਂ ‘ਖਾਲਸਾ ਪੰਥ’ ਦੀ ਅਗੰਮੀ ਮਾਲਾ ਦੇ ਮਣਕੇ ਹਨ। ਹਰ ਮਣਕੇ ਦੀ ਆਪਣੀ ਖਾਸੀਅਤ ਹੈ, ਵਿਸ਼ੇਸ਼ ਹੋਂਦ ਹੈ, ਉਸ ਦਾ ਆਪਣਾ ਇੱਕ ਵੱਖਰਾ ਜਲਵਾ ਵੀ ਹੈ, ਪ੍ਰੰਤੂ ਉਸ ਦੀ ਖੂਬਸੂਰਤੀ ਅਤੇ ਚਿਰਸਥਾਈ ਸਮਰੱਥਾ ਦਾ ਆਧਾਰ ਮਾਲਾ ਵਿਚ ਪਰੋਏ ਹੋਣਾ ਹੈ। ਇੱਕ ਸੂਤਰ ਦੀ ਸਾਂਝ ਸਾਰੇ ਮਣਕਿਆਂ ਨੂੰ ਇਕ ਦੂਜੇ ਨਾਲ ਜੋੜ ਕੇ ਸੁੰਦਰ ਮਾਲਾ ਦਾ ਬਿੰਬ ਸਿਰਜਦੀ ਹੈ। ਗੁਰੂ ਨਾਨਕ ਨਾਮ ਲੇਵਾ ਬਰਾਦਰੀਆਂ, ਸੰਸਥਾਵਾਂ ਅਤੇ ਸਖਸ਼ੀਅਤਾਂ ਦੀ ਰੂਹ ਵਿਚ ਜਦ ਤੱਕ ‘ਪੰਥਕ ਪਿਆਰ’ ਦਾ ਸੂਤਰ ਕਾਇਮ ਹੈ, ਤਦ ਤੱਕ ਉਹ ‘ਖਾਲਸਾ ਪੰਥ’ ਦੀ ਅਗੰਮੀ ਸ਼ਾਨ ਦੇ ਹੱਕਦਾਰ ਹੋਣ ਦੇ ਨਾਲ-ਨਾਲ ਗੁਰੂ ਬਖਸ਼ਿਸ਼ ਦੇ ਵੀ ਪਾਤਰ ਹਨ। ਇਸ ਲਈ ‘ਪੰਥ ਪਿਆਰ’ ਦੇ ਸੂਤਰ ਨੂੰ ਹੋਰ ਪਕੇਰਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ।

ਸੁੰਦਰ, ਦੁਰਲੱਭ ਅਤੇ ਕੀਮਤੀ ਮੋਤੀ, ਹਮੇਸ਼ਾਂ ਮਾਲਾ ਦੀ ਖੂਬਸੂਰਤੀ, ਕੀਮਤ ਅਤੇ ਸਮਰੱਥਾ ਵਿਚ ਵਾਧਾ ਕਰਦੇ ਹਨ। ਇਸ ਲਈ ਆਪੋ-ਆਪਣੇ ਹਿੱਸੇ ਆਉਂਦੇ ਮਣਕੇ ਨੂੰ ਚਮਕਾਉਣਾ, ਸ਼ਿੰਗਾਰਨਾ, ਸਵਾਰਨਾ ਅਤੇ ਹੋਰ ਕੀਮਤੀ ਬਣਾਉਣਾ ਜਿੱਥੇ ਸਾਡਾ ਸਾਰਿਆਂ ਦਾ ਫਰਜ਼ ਹੈ, ਉਥੇ ਨਾਲ ਹੀ ਨਾਲ ਚੇਤੰਨ ਤੌਰ ‘ਤੇ ਇਹ ਵੀ ਖਿਆਲ ਰਹਿਣਾ ਚਾਹੀਦਾ ਹੈ ਕਿ ਪੰਥਕ ਪਿਆਰ ਦਾ ਧਾਗਾ ਕਦੇ ਟੁੱਟੇ ਨਾ, ਮਾਲਾ ਨਾਲੋਂ ਬਿਖਰ ਕੇ ਮੋਤੀ ਕਿਧਰੇ ਇਕੱਲਾ ਨਾ ਹੋ ਜਾਵੇ। ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਖੂਬਸੂਰਤੀ ਅਤੇ ਚਿਰਸਥਾਈ ਸਮਰੱਥਾ ਪੰਥਕ ਮਾਲਾ ਵਿਚ ਪਰੋਏ ਹੋਣ ਕਾਰਣ ਹੈ।

ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ, ਕੈਸ਼ਪ ਰਾਜਪੂਤ ਬਰਾਦਰੀ ਦੇ ਨਾਮਵਰ ਬਜ਼ੁਰਗ ਹੋਏ ਹਨ। ਉਹਨਾਂ ਨੇ ਆਪਣੇ ਪਿਤਾ-ਪੁਰਖੀ ਕਿੱਤੇ ਵਿਚ ਰਹਿੰਦਿਆਂ ‘ਗੁਰੂ-ਪਿਆਰ’ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੀ। ਉਹ ਗੁਰੂ ਦੀ ਅਗੰਮੀ ਦ੍ਰਿਸ਼ਟੀ ਦੀ ਰਹਿਮਤ ਦੇ ਪਾਤਰ ਬਣ ਕੇ ਗੁਰੂ- ਪਰਿਵਾਰ ਦੀ ਸੇਵਾ ਕਰਦੇ ਹੋਏ ਪੰਥ ਤੋਂ ਕੁਰਬਾਨ ਹੋ ਗਏ। ਉਹਨਾਂ ਦੀ ਸਿਦਕਦਿਲੀ ਨੇ ਗੁਰੂ ਦੇ ਪਰਿਵਾਰ ਤੋਂ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ। ਮੈਂ ਅਤੇ ਮੇਰ ਦੀ ਸਾਰੀ ਹੋਂਦ ਪੰਥ-ਪਿਆਰ ਵਿਚ ਲੀਨ ਹੋ ਗਈ। ਉਹ ਪੂਰੇ ਖਾਲਸਾ ਪੰਥ ਦੇ ਹੋ ਗਏ। ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਦੇ ਵਾਰਸਾਂ ਨੂੰ ਆਪਣੇ ਇਸ ਪੰਥ-ਪ੍ਰਸਤ ਬਜ਼ੁਰਗ ਦਾ ਇਹ ਪੈਗਾਮ ਆਪਣੇ ਹਿਰਦਿਆਂ ਅੰਦਰ ਵਸਾ ਕੇ ਗੁਰੂ ਨਾਨਕ ਨਾਮ ਲੇਵਾ ਸਾਰੀ ਲੋਕਾਈ ਨੂੰ ਇਸ ਪੱਖੋਂ ਜਾਗਰਤ ਕਰਨਾ ਚਾਹੀਦਾ ਹੈ।

ਜਿੱਥੋਂ ਤੱਕ ਮੈਂ ਜਾਣਦਾ ਹਾਂ, ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸਭਾ ਯੂ.ਕੇ.’ ਦੇ ਸਾਰੇ ਮੈਂਬਰ ਪੰਥ-ਪ੍ਰਸਤ ਅਤੇ ਗੁਰਮਤ ਸਿਧਾਂਤਾਂ ਪ੍ਰਤੀ ਸਮਰਪਤ ਹਨ। ਉਹਨਾਂ ਵਲੋਂ ਕੀਤੇ ਕਾਰਜਾਂ ਨੇ ਪੂਰੀ ਬਰਾਦਰੀ ਵਿਚ ਪੰਥਕ ਪਿਆਰ ਦੇ ਸੂਤਰ ਨੂੰ ਹੋਰ ਪਕੇਰਾ ਕੀਤਾ ਹੈ। ਮੇਰੀ ਅਰਦਾਸ ਹੈ ਕਿ ਸਤਿਗੁਰੂ ਉਹਨਾਂ ਨੂੰ ਹੋਰ ਸਮਰੱਥਾ ਬਖਸ਼ੇ, ਉਹ ਪੰਥਕ ਮਾਲਾ ਦੇ ਆਪਣੇ ਹਿੱਸੇ ਆਉਂਦੇ ਮੋਤੀ ਨੂੰ ਹੋਰ ਚਮਕਾਉਣ ਦੇ ਨਾਲ-ਨਾਲ ਪੰਥਕ ਪਿਆਰ ਦੇ ਧਾਗੇ ਨੂੰ ਹੋਰ ਵੀ ਮਜ਼ਬੂਤ ਬਣਾਉਣ। ਇੰਝ ਕਰਨ ਨਾਲ ਰੱਬੀ ਰਹਿਮਤਾਂ ਉਹਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਦੇ ਵੀ ਅੰਗ-ਸੰਗ ਰਹਿਣਗੀਆਂ। ਗੁਰੂ ਰਾਖਾ! !

ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ

ਪ੍ਰੋਫੈਸਰ ਸਾਹਿਬ ਸਿੰਘ ਜੀ 20ਵੀਂ ਸਦੀ ਦੇ ਮੁੱਢਲੇ ਅੱਧ ਵਿਚ ਸਿਰਕੱਢ ਸਿੱਖ ਸ਼ਖ਼ਸੀਅਤ ਹੋ ਚੁੱਕੇ ਹਨ। ਉਨ੍ਹਾਂ ਨੇ ਉਮਰ ਭਰ ਇੱਕ ਲਗਨ, ਸਿਰੜ ਤੇ ਸਿਦਕ ਨਾਲ ਗੁਰਬਾਣੀ ਦੀ ਖੋਜ, ਪ੍ਰਚਾਰ ਤੇ ਪਰਸਾਰ ਦਾ ਕੰਮ ਕੀਤਾ। ਵਿਆਕਰਣ ਨੂੰ ਲਾਗੂ ਕਰਕੇ ਗੁਰੂ ਗ੍ਰੰਥ ਸਾਹਿਬ ਦਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ (10 ਜਿਲਦਾਂ) ਵਿਚ ਕੀਤਾ ਟੀਕਾ, ਗੁਰਬਾਣੀ ਦੀ ਵਿਆਖਿਆ ਦੇ ਖੇਤਰ ਦਾ ਇੱਕ ਮੀਲ ਪੱਥਰ ਹੈ। ਇਸ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਆਪਣੇ ਯੋਗਦਾਨ ਕਰਕੇ ਸੰਸਥਾ ਹੋ ਗਏ ਹਨ ਅਤੇ ਅਕਾਦਮਿਕ ਸ਼ਬਦਾਵਲੀ ਵਿਚ ਸਿੱਖ ਧਰਮ-ਵਿਗਿਆਨੀ (Theologist) ਦਾ ਰੁਤਬਾ ਹਾਸਲ ਕਰ ਗਏ ਹਨ।

ਉਹਨਾਂ ਦੀ ਯਾਦ ਨੂੰ ਸਮਰਪਿਤ ਅਤੇ ਉਹਨਾਂ ਵਲੋਂ ਛੋਹੇ ਗਏ ਗੁਰਮਤਿ ਦੇ ਅਧਿਐਨ ਲਈ ਸ੍ਰੋਤ ਸਾਹਿਤ ਦੀ ਤਿਆਰੀ ਲਈ, 1993 ਵਿਚ ‘ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਦੀ ਸਥਾਪਨਾ ਉਨ੍ਹਾਂ ਦੇ ਵਿਦਿਆਰਥੀਆਂ ਤੇ ਪ੍ਰਸੰਸਕਾਂ ਵੱਲੋਂ ਕੀਤੀ ਗਈ ਸੀ। ਇਸ ਦਾ ਉਦੇਸ਼, ਅਨੁਕ੍ਰਮਣਿਕਾ (Concordance), ਸ਼ਬਦ ਕੋਸ਼ ਤੇ ਹੋਰ ਗੁਰਮਤਿ ਸਬੰਧੀ ਹਵਾਲਾ ਪੁਸਤਕਾਂ ਦੀ ਤਿਆਰੀ, ਸਿੱਖ ਰਹਿਤ ਮਰਿਯਾਦਾ ਬਾਰੇ ਪੁਸਤਕਾਂ ਦਾ ਸੰਪਾਦਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਰਤੀ ਅਤੇ ਵਿਸ਼ਵ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ, ਗੁਰਮਤਿ ਸਿੱਖਿਆਵਾਂ ਅਤੇ ਪ੍ਰੰਪਰਾਵਾਂ ਬਾਰੇ ਸਾਹਿਤ ਸਿਰਜਨ ਅਤੇ ਹੋਰ ਗੁਰਮਤਿ ਦੇ ਮੂਲ ਗ੍ਰੰਥਾਂ ਦੇ ਸੁਨੇਹੇ ਦੇ ਪ੍ਰਚਾਰ ਤੇ ਪਰਸਾਰ ਲਈ ਸਾਹਿਤ ਆਦਿ ਦੀ ਤਿਆਰੀ ਨੂੰ ਰੱਖਿਆ ਗਿਆ ਸੀ। ਸਮੇਂ ਸਮੇਂ ਸਿਰ ਪ੍ਰਾਪਤ ਵਿਤੀ ਸਾਧਨਾਂ ਦੇ ਅਨੁਸਾਰ ਡਾ. ਗੁਰਚਰਨ ਸਿੰਘ ਦੇ ਨਿਰਦੇਸ਼ਨ ਅਧੀਨ ਇਸ ਉਦੇਸ਼ ਦੀ ਪ੍ਰਾਪਤੀ ਲਈ ਦੋ ਅਥਵਾ ਤਿੰਨ ਖੋਜ ਸਹਾਇਕ ਨਿਰੰਤਰ ਕੰਮ ਕਰ ਰਹੇ ਹਨ।

ਟਰੱਸਟ ਵਲੋਂ ਡਾ. ਕੁਲਬੀਰ ਸਿੰਘ ਥਿੰਦ ਐਮ. ਡੀ., ਅਮਰੀਕਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁੱਕ ਤਤਕਰੇ ਅਥਵਾ ‘ਹਉਮੈ’ ਅਤੇ ‘ਨਦਰਿ’ ਦਾ ਗੁਰਮਤਿ ਪਰਿਪੇਖ ਪੁਸਤਕਾਂ ਦੀ ਸੀ. ਡੀ. ਰੋਮ ਵੀ ਤਿਆਰ ਕੀਤੀ ਜਾ ਚੁੱਕੀ ਹੈ । ਟਰੱਸਟ ਨੂੰ ਡਾ. ਥਿੰਦ ਦੇ ਸਹਿਯੋਗ ਤੇ ਮਾਣ ਹੈ।

ਅਸੀਂ ਕਰਤਗ ਹਾਂ ਡਾ. (ਭਾਈ) ਹਰਬੰਸ ਲਾਲ ਜੀ ਦੇ ਜਿਨ੍ਹਾਂ ਸਾਨੂੰ ਆਪਣੇ ਇਸ ਕਾਰਜ ਨੂੰ ਜਾਰੀ ਰੱਖਣ ਲਈ ਇਕ ਖੋਜ ਸਹਾਇਕ ਦੀ ਸਹਾਇਤਾ ਕੀਤੀ ਹੈ। ਖੋਜ ਲਈ ਮੁੱਢਲੇ ਸੰਦ ਤਿਆਰ ਕਰਨ ਵਾਲੇ ਸ਼ੌਦਾਈਆਂ ਦਾ ਇਹ ਕਾਫ਼ਲਾ ਵੱਧੀ ਜਾ ਰਿਹਾ ਹੈ, ਇਸ ਸਮੇਂ ਤਿੰਨ ਖੋਜ ਸਹਾਇਕ ਪੂਰੇ ਸਮੇਂ ਲਈ ਆਪਣੇ ਕਾਰਜਾਂ ਵਿਚ ਜੁੱਟੇ ਹੋਏ ਹਨ। ਟਰੱਸਟ ਨੂੰ ਡਾ. ਗੁਰਮੁਖ ਸਿੰਘ, ਡਾ. ਬਲਜਿੰਦਰ ਕੌਰ ਜੋਸ਼ੀ, ਸ. ਅਤਿੰਦਰਪਾਲ ਸਿੰਘ, ਡਾ. ਬ੍ਰਿਜਿੰਦਰ ਕੌਰ (ਪਟਿਆਲਾ), ਸ. ਹਰਿਬੰਸ ਸਿੰਘ (ਜੰਮੂ), ਡਾ. ਜਸਬੀਰ ਕੌਰ (ਹੁਸ਼ਿਆਰਪੁਰ), ਪ੍ਰੋ. ਗੁਰਬੀਰ ਸਿੰਘ (ਗੁਰਮਤਿ ਇੰਨਸੀਚਿਊਟ, ਗੁਰੂ ਕੀ ਕਾਸ਼ੀ, ਤਲਵੰਡੀ ਸਾਬੋ), ਸ. ਦਵਿੰਦਰ ਸਿੰਘ ਰਾਜ਼ ਦਾ ਭਰਵਾਂ ਸਹਿਯੋਗ ਪ੍ਰਾਪਤ ਹੈ ਜੋ ਆਪੋ ਆਪਣੀਆਂ ਥਾਵਾਂ ਤੇ ਆਪਣੇ ਉਪਜੀਵਕਾ ਦੇ ਸਾਧਨਾਂ ਵਿਚ ਲਗੇ, ਸਾਡੇ ਨਾਲ ਇਸ ਕਾਰਜ ਵਿਚ ਪੂਰਾ ਪੂਰਾ ਸਾਥ ਦੇ ਰਹੇ ਹਨ। ਸਤਿਗੁਰੂ ਬਖਸ਼ਿਸ਼ ਕਰਨ ਸਾਡਾ ਇਹ ਕਾਫ਼ਲਾ ਵਧੀ ਜਾਵੇ ਤੇ ਸਤਿਗੁਰੂ ਜੀ ਦੀ ਓਟ ਲੈ ਕੇ ਟਰੱਸਟ ਜਿਸ ਸੁਪਨੇ ਨੂੰ ਲੈ ਕੇ ਸਥਾਪਿਤ ਕੀਤਾ ਗਿਆ ਸੀ, ਉਸ ਨੂੰ ਸਾਕਾਰ ਕਰ ਸਕੇ।

ਟਰੱਸਟ ਵਲੋਂ ਕੀਤੇ ਜਾ ਰਹੇ ਕੰਮ ਦੀ ਛਪਾਈ ਲਈ ਕਲਗੀਧਰ ਟਰੱਸਟ, ਬੜੂ ਸਾਹਿਬ ਵਲੋਂ ਮਿਲ ਰਹੇ ਸਹਿਯੋਗ ਦਾ ਟਰੱਸਟ ਨੂੰ ਮਾਣ ਹੈ।

ਗੁਰਚਰਨ ਸਿੰਘ

1 ਦਿਸਬਰ, 2001 – ਸਕੱਤਰ,

ਅਕਾਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ,

 1- ਢਿੱਲੋਂ ਮਾਰਗ, ਪਟਿਆਲਾ।

 

 

 

 

 

Credit – ਰਣਜੀਤ ਸਿੰਘ ਰਾਣਾ

Leave a comment

error: Content is protected !!