ਉਰਦੂ ਪੰਜਾਬੀ ਸ਼ਬਦ ਕੋਸ਼
ਆਬ : (ਫ਼) ਪਾਣੀ,ਜਲ,ਦਰਿਆ,ਚਮਕ ਦਮਕ
ਆਬ ਪਾਸ਼ੀ : (ਫ਼) ਖੇਤੀ ਨੂੰ ਪਾਣੀ ਦੇਣਾ, ਸਿੰਜਣਾ
ਆਬ-ਏ- ਬਕ਼ਾ : (ਫ਼, ਅੰਮ੍ਰਿਤ,ਆਬ-ਏ-ਹਯਾਤ ਅ) ਜਿਸ ਬਾਰੇ ਪ੍ਰਚਲਿਤ ਹੈ ਕਿ ਜੋ ਇਸ ਨੂੰ ਪੀ ਲੈਂਦਾ ਹੈ ਅਮਰ ਹੋ ਜਾਂਦਾ ਹੈ
ਆਬ-ਏ-ਜੂ/ ਆਬ ਜੂਏ : (ਫ਼) ਨਦੀ ਦਾ ਪਾਣੀ
ਆਬ ਦੀਦਾ : (ਫ਼) ਰੋਣ ਹੱਕਾ,ਜਿਸ ਦੀਆਂ ਅੱਖਾਂ ਵਿਚ ਹੰਝੂ ਹੋਣ
ਆਬ-ਏ-ਜ਼ਰ : (ਫ਼, ਸੋਨੇ ਦਾ ਪਾਣੀ, ਅ) ਸੁਨਹਿਰਾ ਪਾਣੀ
ਆਬ-ਏ-ਜ਼ੁਲਾਲ : (ਫ਼) ਸਾਫ਼ ਪਾਣੀ,ਠੰਡਾ ਮਿੱਠਾ ਪਾਣੀ,ਨਸੋਤਰ ਪਾਣੀ
ਆਬ-ਏ-ਜ਼ਮਜ਼ਮ : (ਫ਼, ਮੱਕੇ ਸ਼ਹਿਰ ਦੇ ਇਕ ਅ) ਚਸ਼ਮੇ ਦਾ ਪਾਣੀ,ਜਿਸ ਦੀ ਇਸਲਾਮ ਧਰਮ ਵਿਚ ਖਾਸ ਮਹੱਤਤਾ ਹੈ
ਆਬਸ਼ਾਰ : (ਫ਼) ਝਰਨਾ
ਆਬਗੀਨਾ : (ਫ਼) ਕੱਚ,ਸ਼ੀਸ਼ਾ
ਆਬ-ਏ-ਹਿੰਦ : (ਫ਼) ਸਿੰਧ ਦਰਿਆ
ਆਬਾ-ਓ -ਅਜਦਾਦ : (ਅ) ਪਿਉ ਦਾਦਾ,ਪੁਰਖੇ
ਆਬਾਈ ਵਤਨ : (ਅ) ਮਾਤਰ ਭੂਮੀ,ਜਨਮ ਭੂਮੀ
ਆਬਿਸਤ : (ਫ਼) ਗਰਭਵਤੀਂ,ਹਾਮਲਾ
ਆਬਲਾ : (ਫ਼) ਛਾਲਾ,ਫਿਣਸੀ
ਆਬ-ਓ-ਦਾਨਾ : (ਫ਼) ਅੰਨ-ਜਲ, ਦਾਣਾ-ਪਾਣੀ, ਖ਼ੁਰਾਕ
ਆਤਿਸ਼ : (ਫ਼) ਅੱਗ,ਅਗਨੀ
ਆਤਿਸ਼ ਅਫਰੋਜ਼ : (ਫ਼) ਅੱਗ ਭੜਕਾਉਣ ਵਾਲਾ,ਸ਼ਰਾਰਤੀ
ਆਤਿਸ਼ ਬਿਆਨ : (ਫ਼) ਜੋਸ਼ੀਲਾ ਬੋਲਣ ਵਾਲਾ (ਵਕਤਾ)
ਆਤਿਸ਼ ਪਰੱਸਤ : (ਫ਼) ਅਗਨੀ ਪੂਜਕ,ਪਾਰਸੀ
ਆਤਿਸ਼ ਫਿਸ਼ਾਂ : (ਫ਼) ਜਵਾਲਾ ਮੁਖੀ
ਆਤਿਸ਼ੀਂ (ਫ਼) ਸੁਰਖ ਸ਼ਰਾਬ,ਖੂਨ ਦੇ ਹੰਝੂ
ਆਸਾਰ-ਏ-ਸਨਾਦੀਦ : (ਅ) ਵੱਡੇ ਵਡੇਰਿਆਂ ਜਾਂ ਪੁਰਾਤਨ ਬਾਦਸ਼ਾਹਾਂ ਦੀਆਂ ਨਿਸ਼ਾਨੀਆ (ਇਮਾਰਤਾਂ)
ਆਸਾਰ-ਏ-ਕਦੀਮਾ: (ਅ) ਪ੍ਰਾਚੀਨ ਸਮਾਰਕ,ਖੰਡਰ
ਆਸਿਮ : (ਅ) ਗੁਨਾਹਗਾਰ,ਪਾਪੀ, ਕਸੂਰਵਾਰ
ਆਖ਼ਿਰੀਨ : (ਫ਼) ਅੰਤਲਾ, ਅਖੀਰਲਾ
ਆਦਾਬ-ਓ- ਅਲਕਾਬ : (ਅ) ਚਿੱਠੀ ਦੇ ਸ਼ੁਰੂ ਵਿਚ ਅਹੁਦੇ ਅਤੇ ਪਦਵੀ ਅਨੁਸਾਰ ਦੁਆ ਵਜੋਂ ਵਰਤੇ ਜਾਣ ਵਾਲੇ ਸ਼ਬਦ
ਆਦਮ : (ਅ) ਸਭ ਤੋ ਪਹਿਲਾ ਮਨੁੱਖ,ਬਾਬਾ ਆਦਮ, ਮੁਸਲਮਾਨਾਂ ਦੇ ਪਹਿਲੇ ਪੈਗ਼ੰਬਰ(ਨਬੀ)
ਆਦਮ-ਏ- ਸਾਨੀ : (ਅ) ਹਜ਼ਰਤ ਨੂਹ (ਅਲੈ.), ਇਨ੍ਹਾਂ ਨੂੰ ਦੂਜਾ ਆਦਮ ਕਿਹਾ ਜਾਂਦਾ ਹੈ
ਆਰਾਸਂਤਾ : (ਫ਼) ਸਜਾਇਆ ਹੋਇਆ, ਸੰਵਾਰਿਆ ਹੋਇਆ
ਆਰਦ : (ਫ਼) ਆਟਾ
ਆਜ਼ਾਦ ਤਬਅ : (ਫ਼) ਨਿਡਰ,ਨਿਧੜਕ, ਸਾਫ਼ ਸਾਫ਼ ਗੱਲ ਕਹਿਣ ਵਾਲਾ
ਆਜ਼ਾਰ : (ਫ਼) ਦੁੱਖ,ਰੋਗ
ਆਜ਼ੁਰਦਾ : (ਫ਼) ਦੁਖੀ,ਨਾਰਾਜ਼
ਆਜ਼ਮੂਦਾ : (ਫ਼) ਅਜ਼ਮਾਇਆ ਹੋਇਆ
ਆਸਾਇਸ਼ : (ਫ਼) ਸੁੱਖ ਚੈਨ,ਆਰਾਮ
ਆਸਮਾਨੀ ਕਿਤਾਬ (ਫ਼) ਜ਼ਬੂਰ,ਇੰਜੀਲ,ਤੌਰੈਤ : ਅਤੇ ਕੁਰਆਨ ਵਿਚੋਂ ਕੋਈ ਇਕ ਕਿਤਾਬ, ਇਸਲਾਮ ਧਰਮ ਅਨੁਸਾਰ ਇਹ ਕਿਤਾਬਾਂ ਰੱਬ ਵੱਲੋਂ . ਭੇਜੀਆਂ ਗਈਆਂ ਮੰਨੀਆਂ ਜਾਂਦੀਆਂ ਹਨ,ਇਲਹਾਮੀ ਕਿਤਾਬ
ਆਸੂਦਾ : (ਫ਼) ਖੁਸ਼ਹਾਲ,ਸੁਖੀ
ਆਸੇਬ : (ਫ਼) ਭੂਤ ਪ੍ਰੇਤ ਦਾ ਅਸਰ, ਜਿੰਨ
ਆਸ਼ਤੀ : (ਫ਼) ਮੇਲ ਮਿਲਾਪ,ਪਿਆਰ
ਆਸ਼ਫ਼ਤਾ : (ਫ਼) ਦੁਖੀ, ਉਦਾਸ, ਪ੍ਰੇਮੀ
ਆਸ਼ਨਾ : (ਫ਼) ਵਾਕਫ਼,ਜਾਣੂ,ਮਿਤਰ
ਆਸ਼ੋਬ : (ਫ਼) ਸ਼ੋਰ ਸ਼ਰਾਬਾ,ਫ਼ਸਾਦ, ਆਫ਼ਤ
ਆਸ਼ੀਯਾਂ : (ਫ਼) ਆਲ੍ਹਣਾ
ਆਗ਼ੋਸ਼ : (ਫ਼) ਗੋਦੀ,ਬਗ਼ਲ
ਆਫ਼ਾਕ : (ਅ) ਉਫ਼ਕ ਦਾ ਬਹੁਵਚਨ, ਦੁਨੀਆਂ,ਸੰਸਾਰ
ਆਫ਼ਤਾਬ : (ਫ਼) ਸੂਰਜ
ਆਫ਼ਤਾਬ-ਲਬ -ਏ-ਬਾਮ : (ਫ਼) ਡੁੱਬਦਾ ਸੂਰਜ
ਆਫ਼ਰੀਦਗਾਰ : (ਫ਼) ਰਚਨਹਾਰ,ਰੱਬ
ਆਫ਼ਰੀਂ : (ਫ਼) ਵਾਹ ਵਾਹ,ਸ਼ਾਬਾਸ਼
ਆਫ਼ਰੀਨਿਸ਼ : (ਫ਼) ਦੁਨੀਆਂ,ਸ੍ਰਿਸ਼ਟੀ,ਪੈਦਾਇਸ਼
ਆਕਾ : (ਫ਼) ਮਾਲਕ,ਹਾਕਮ
ਆਗਾਹ : (ਫ਼) ਖ਼ਬਰਦਾਰ,ਵਾਕਫ਼,ਜਾਣੂ
ਆਲ-ਔਲਾਦ : (ਅ) ਬੇਟਾ ਬੇਟੀ,ਪੋਤਰਾ ਪੋਤਰੀ,ਵੰਸ਼
ਆਲਾਮ : (ਅ) ਅਲਮ ਦਾ ਬਹੁਵਚਨ, ਤਕਲੀਫਾਂ, ਕਸ਼ਟ
ਆਲੂਦਗੀ (ਫ਼) ਗੰਦਗੀ,ਅਪਵਿੱਤਰਤਾ, ਪ੍ਰਦੂਸ਼ਣ
ਆਮਾਜ : (ਫ਼) ਨਿਸ਼ਾਨਾ,ਲਕਸ਼
ਆਮਾਦਾ : (ਫ਼) ਤਿਆਰ,ਰਜ਼ਾਮੰਦ,ਸਹਿਮਤ
ਆਮਦ-ਓ-ਰਫ਼ਤ : (ਫ਼) ਆਉਣਾ ਜਾਣਾ, /ਆਮਦ-ਓ-ਸ਼ੁਦ ਮੇਲ ਮਿਲਾਪ
ਆਮੇਜ਼ਿਸ਼ : (ਫ਼) ਮਿਲਾਵਟ
ਆਮੀਨ : (ਅ) ਰੱਬ ਅਜਿਹਾ ਹੀ ਕਰੇ
ਆਹ-ਓ-ਬੁਕਾ (ਫ਼) ਰੋਣਾ ਪਿੱਟਣਾ,ਕੂਕ ਰੌਲਾ
ਆਹ-ਓ-ਜ਼ਾਰੀ
ਆਹ-ਓ-ਫ਼ੁਗਾਂ :
ਆਈਨ : (ਅ) ਵਿਧਾਨ,ਸੰਵਿਧਾਨ,ਦਸਤੂਰ
भाजउ : (ਅ) ਕੁਰਆਨ ਮਜੀਦ ਦਾ ਪੂਰਾ ਵਾਕ,ਨਿਸ਼ਾਨੀ
ਇਬਤਿਦਾ : (ਅ) ਸ਼ੁਰੂ,ਆਰੰਭ
ਅਬਦੀ : (ਅ) ਹਮੇਸ਼ਾ ਰਹਿਣ ਵਾਲਾ
ਅਬਦਾਲ : (ਅ) ਵਲੀ
ਅਬਰ : (ਫ਼) ਬੱਦਲ
ਇਬਲਾਗ਼ : (ਅ) ਭੇਜਣ ਦਾ ਭਾਵ, ਪਹੁੰਚਾਉਣ ਦਾ ਭਾਵ
ਇਬਲੀਸ : (ਅ) ਸ਼ੈਤਾਨ, ਫ਼ਰੇਬੀ, ਮੱਕਾਰ
ਇਬਨ : (ਅ) ਪੁੱਤਰ, ਬੇਟਾ
ਇਬਨ-ਉਲ-ਵਕਤ : (ਅ) ਮੌਕਾ ਪ੍ਰਸਤ
ਇਬਨ- ਏ-ਮਰੀਅਮ : (ਅ) ਹਜ਼ਰਤ ਮਰੀਅਮ ਦੇ ਪੁੱਤਰ ਹਜ਼ਰਤ ਈਸਾ(ਅਲੈ.)
ਅਬੁਲ-ਬਸ਼ਰ : (ਅ) ਬਾਬਾ ਆਦਮ(ਅਲੈ.)
ਅਬੁਲ-ਫ਼ਜ਼ਲ : (ਅ) ਅਕਬਰ ਬਾਦਸ਼ਾਹ ਦਾ ਰਤਨ ਜਿਸ ਨੇ ਅਕਬਰਨਾਮਾ,ਆਈਨੇ ਅਕਬਰੀ ਆਦਿ ਪੁਸਤਕਾਂ ਲਿਖੀਆਂ
ਅਬਵਾਬ : (ਅ) ਬਾਬ ਦਾ ਬਹੁਵਚਨ, ਦਰਵਾਜ਼ੇ,ਅਧਿਆਇ
ਅਤਾਲੀਕ : (ਫ਼) ਉਸਤਾਦ,ਨਿਗਰਾਨ
ਇੱਤਿਬਾਅ : (ਅ) ਪੈਰਵੀ,ਆਗਿਆ ਮੰਨਣ ਦਾ ਭਾਵ
ਅਸਾਸਾ : (ਅ) ਸਰਮਾਇਆ,ਜਮ੍ਹਾਂ ਕੀਤਾ ਹੋਇਆ ਮਾਲ
ਇਜਾਰਹ : (ਅ) ਠੇਕਾ,ਕਿਰਾਇਆ
ਇਜਤਿਮਾਅ : (ਅ) ਭੀੜ,ਇਕੱਠ
ਇਜਤਿਨਾਬ : (ਅ) ਪਰਹੇਜ਼ ਕਰਨਾ, ਇਕਾਂਤਵਾਸ
ਅਜਰ : (ਅ) ਨੇਕ ਕੰਮ ਦਾ ਬਦਲਾ, ਸਵਾਬ,ਮਜ਼ਦੂਰੀ
ਇਜਰਾ : (ਅ) ਜਾਰੀ ਕਰਨ ਦਾ ਭਾਵ (ਕਿਤਾਬ ਆਦਿ)
ਅਜਜ਼ਾਏ ਤਰਕੀਬੀ : (ਅ) ਕਿਸੇ ਮਿਸ਼ਰਤ ਚੀਜ਼ ਦੇ ਵੱਖ ਵੱਖ ਅੰਗ
ਅਜਲ : (ਅ) ਮੌਤ,ਨਿਸ਼ਚਿੰਤ ਸਮਾਂ
ਅਜਮਲ : (ਅ) ਬਹੁਤ ਸੋਹਣਾ
ਅਜੀਰ : (ਅ) ਮਜ਼ਦੂਰ,ਮਿਹਨਤੀ
ਅਜੀਰਨ : (ਅ) ਦੁੱਭਰ,ਬਦਮਜ਼ਾ
ਅਹਬਾਬ : (ਅ) ਹਬੀਬ ਦਾ ਬਹੁਵਚਨ, ਦੋਸਤ,ਮਿੱਤਰ
ਇਹਤਿਜਾਜ : (ਅ) ਰੋਸ,ਨਰਾਜ਼ਗੀ ਦਾ ਪ੍ਰਗਟਾਵਾ
ਇਹਤਿਰਾਜ਼ : (ਅ) ਪਰਹੇਜ਼ ਕਰਨਾ
ਇਹਤਰਾਮ : (ਅ) ਸਤਿਕਾਰ, ਮਾਣ, ਆਉਭਗਤ
ਇਹਤਿਸ਼ਾਮ : (ਅ) ਠਾਠ ਬਾਠ, ਸ਼ਾਨੋ ਸੌਕਤ
ਇਹਤਮਾਲ : (ਅ) ਸ਼ੱਕ,ਡਰ,ਵਹਿਮ
ਅਹਦ : (ਅ) ਇਕ,ਇਕੱਲਾ,ਰੱਬ ਦਾ ਗੁਣਾਵਾਚੀ ਨਾਂ
ਅਹਰਾਰ : (ਅ) ਹੁਰ ਦਾ ਬਹੁਵਚਨ, ਅਜ਼ਾਦ,ਸੁਤੰਤਰ ਲੋਕ
ਅਹਮਕ : (ਅ) ਬੇ-ਵਕੂਫ਼,ਮੂਰਖ
ਅਹਵਾਲ : (ਅ) ਹਾਲ ਦਾ ਬਹੁਵਚਨ, ਹਾਲਾਤ
ਅਹਵਾਲ ਪੁਰਸੀ : (ਅ, ਹਾਲ ਪੁੱਛਣ ਦਾ ਭਾਵ ढ)
ਅਖ਼ : (ਅ) ਭਰਾ, ਵਾਹ ਵਾਹ, ਸ਼ਾਬਾਸ਼
ਉਖ਼ਤ : (ਅ) ਭੈਣ
ਇਖ਼ਤਿਤਾਮ : (ਅ) ਅੰਤ,ਖ਼ਾਤਮਾ
ਅਖ਼ਤਰ : (ਫ਼) ਤਾਰਾ,ਗ੍ਰਹਿ
ਅਖ਼ਤਰ ਸ਼ਨਾਸੀ : (ਫ਼) ਨਜੂਮ, ਗ੍ਰਹਿ ਵਿਗਿਆਨ
ਇਖ਼ਤਿਰਾਅ : (ਅ) ਕਾਢ,ਈਜਾਦ
ਇਖ਼ਤਿਲਾਤ : (ਅ) ਮੇਲ ਮਿਲਾਪ,ਪਿਆਰ
ਇਖ਼ਤਿਲਾਫ਼ -ਏ-ਰਾਏ : (ਅ) ਮਤ-ਭੇਦ
ਅਖ਼ਜ਼ : (ਅ) ਪ੍ਰਾਪਤ ਕਰ ਲੈਣ ਦਾ ਭਾਵ
ਇਖ਼ਲਾਸ : (ਅ) ਸ਼ਰਧਾ
ਉਖੁਵੁੱਤ : (ਅ) ਭਾਈਚਾਰਾ,ਭਰਾਤਰੀ ਭਾਵ
ਇਦਰਾਕ : (ਅ) ਸਮਝ,ਹੋਸ਼
ਅਦਨਾ : (ਅ) ਘਟੀਆ,ਨੀਚ,ਕਮੀਨਾ
ਅਦੀਬ : (ਅ) ਸਾਹਿਤਕਾਰ,ਲੇਖਕ
ਅਜ਼ੀਯਤ : (ਅ) ਤਕਲੀਫ਼,ਕਸ਼ਟ
ਅਰਾਜ਼ੀ : (ਅ) ਭੌਂਏਂ,ਖੇਤ,ਭੂਮੀ
ਅਰਾਕੀਨ : (ਅ) ਰੁਕਨ ਦਾ ਬਹੁਵਚਨ, ਅਹਿਲਕਾਰ, ਮੈਂਬਰ
ਅਰਬਾਬ : (ਅ) ਮਾਲਕ, ਮਿੱਤਰ, ਪਾਲਣਹਾਰ
ਇਰਤਿਕਾ : (ਅ) ਵਿਕਾਸ,ਉਨੱਤੀ
ਅਰਹਮ : (ਅ) ਰਹੀਮ,ਰਹਿਮ ਕਰਨ ਵਾਲਾ,ਅਤਿ ਦਿਆਲੂ
ਅਰਜ਼ਾਂ : (ਫ਼) ਸਸਤਾ,ਮੰਦਾ
ਅਰਜ਼ਾਨੀ : (ਫ਼) ਸਸਤਾ ਪਣ
ਅਰਸਲਾਨ : (ਫ਼) ਸ਼ੇਰ,ਈਰਾਨ ਦੇ ਬਾਦਸ਼ਾਹ ਦੀ ਉਪਾਧੀ
ਅਰਜ਼-ਓ-ਸਮਾਂ: (ਅ) ਧਰਤੀ ਅਤੇ ਅਕਾਸ਼
ਇਰਮ : (ਅ) ਬਹਿਸ਼ਤ,ਸਵਰਗ,ਜੰਨਤ
ਅਰਮੁਗ਼ਾਂ : (ਫ਼) ਸੁਗ਼ਾਤ,ਤੋਹਫ਼ਾ
ਅਰਵਾਹ : (ਅ) ਰੂਹ ਦਾ ਬਹੁਵਚਨ,ਰੂਹਾਂ, ਆਤਮਾਵਾਂ
ਅਜ਼-ਹਦ : (ਅ) ਬਹੁਤ,ਬੇ-ਹੱਦ
ਅਜ਼-ਸਰ-ਏ-ਨੌ : (ਫ਼) ਮੁੱਢੋਂ,ਨਵੇਂ ਸਿਰਿਉਂ
ਇਜ਼ਦਿਵਾਜ : (ਅ) ਨਿਕਾਹ,ਵਿਆਹ
ਅਜ਼ਲ : (ਅ) ਮੁੱਢ,ਸਦੀਵ ਰਹਿਣ ਦਾ ਭਾਵ,ਅਨਾਦੀ ਕਾਲ
ਅਸਾਸ : (ਅ) ਨੀਂਹ,ਬੁਨਿਆਦ
ਅਸਾਤੀਰ : (ਅ) ਕਿੱਸੇ, ਕਹਾਣੀਆਂ
ਅਸਬਾਬ : (ਅ) ਸਬੱਬ ਦਾ ਬਹੁਵਚਨ, ਸਾਧਨ,ਵਜ੍ਹਾ,ਜ਼ਰੂਰਤ ਦਾ ਸਮਾਨ
ਅਸਪ : (ਫ਼) ਘੋੜਾ
ਇਸਤਿਹਸਾਲ : (ਅ) ਲੁੱਟ, ਖਸੁੱਟ,ਸ਼ੋਸ਼ਣ
ਇਸਤਖ਼ਾਰਾ : (ਅ) ਸ਼ਰਈ ਪ੍ਰੀਭਾਸ਼ਾ ਵਿੱਚ ਕਿਸੇ ਕੰਮ ਦੇ ਹੋਣ ਜਾਂ ਨਾ ਹੋਣ ਬਾਰੇ ਇਕ ਖ਼ਾਸ ਤਰੀਕੇ ਨਾਲ ਰੱਬੀ ਇਸ਼ਾਰਾ
ਇਸਤਿਦਆ : (ਅ) ਅਰਦਾਸ,ਬੇਨਤੀ
ਇਸਤਿਦਲਾਲ : (ਅ) ਦਲੀਲ,ਸਬੂਤ
ਇਸਤਿਆਰਾ : (ਅ) ਉਧਾਰ ਲੈਣਾ,ਸ਼ਬਦ ਦਾ ਅਸਲੀ ਅਰਥ ਛੱਡ ਕੇ ਨਵੇਂ ਅਰਥ ਧਾਰਨ ਕਰ ਲੈਣ ਦਾ ਭਾਵ
ਇਸਤਿਗ਼ਫ਼ਾਰ : (ਅ) ਤੌਬਾ ਕਰਨ ਦਾ ਭਾਵ, ਗੁਨਾਹਾਂ ਦੀ ਮਾਫ਼ੀ ਚਾਹੁਣਾ
ਇਸਤਫ਼ਾਦਾ : (ਅ) ਲਾਭ,ਫ਼ਾਇਦਾ
ਇਸਤਕ਼ਬਾਲ : (ਅ) ਸਵਾਗਤ,ਸਤਿਕਾਰ ਨਾਲ ਅੱਗੇ ਹੋ ਕੇ ਮਿਲਣਾ
ਉਸਤਵਾਰ : (ਫ਼) ਮਜ਼ਬੂਤ,ਪੱਕਾ,ਦ੍ਰਿੜ
ਅਸਦ : (ਅ) ਸ਼ੇਰ
ਅਸਦ ਉੱਲ੍ਹਾ : (ਅ) ਖੁਦਾ ਦਾ ਸ਼ੇਰ,ਹਜ਼ਰਤ ਅਲੀ (ਰਜ਼ੀ.) ਦੀ ਉਪਾਧੀ
ਉਸਲੂਬ : (ਅ) ਢੰਗ,ਤਰੀਕਾ
ਇਸਮ : (ਅ) ਨਾਂ, ਸੰਗਿਆ
ਅਸਵਦ : (ਅ) ਕਾਲਾ, ਕਾਲੇ ਰੰਗ ਦਾ(ਹਜਰੇ ਅਸਵਦ)
ਇਸ਼ਾਅਤ : (ਅ) ਪ੍ਰਕਾਸ਼ਨ, ਛਾਪਣਾ, ਫੈਲਾਉਣਾ
ਇਸ਼ਤਰਾਕ : (ਅ) ਸਾਂਝ, ਸਹਾਇਤਾ
ਇਸ਼ਤਿਆਲ : (ਅ) ਜੋਸ਼,ਗੁੱਸੇ ਵਿਚ ਆਉਣ ਦਾ ਭਾਵ
ਇਸ਼ਤਿਯਾਕ : ਸ਼ੌਕ, ਤੀਬਰ ਇੱਛਾ,ਸੱਧਰ
ਅਸ਼ਦ : (ਅ) ਬਹੁਤ ਜ਼ਿਆਦਾ, ਅਤਿ(ਅਸ਼ਦ ਜ਼ਰੂਰਤ)
ਅਸ਼ਰਫ਼ (ਅ) ਸ਼ਰੀਫ਼, ਭਲਾਮਾਣਸ
ਅਸ਼ਰਫ਼-ਉਲ : (ਅ) ਆਦਮੀ,ਇਨਸਾਨ,ਸਾਰੀ ਸ੍ਰਿਸ਼ਟੀ ਚੋਂ ਸ਼੍ਰੋਮਣੀ
-ਮਖ਼ਲੂਕ਼ਾਤ
ਅਸ਼ਆਰ : (ਅ) ਸ਼ਿਅਰ ਦਾ ਬਹੁਵਚਨ
ਅਸ਼ਕ : (ਫ਼) ਹੰਝੂ,ਅੱਥਰੂ
ਇਸਰਾਰ : (ਅ) ਜ਼ਿੱਦ, ਹੱਠ, ਤਾਕੀਦ
ਇਸਤਲਾਹ : (ਅ) ਪ੍ਰੀਭਾਸ਼ਾ,ਕਿਸੇ ਸ਼ਬਦ ਨੂੰ ਵਿਸ਼ੇਸ਼ ਅਰਥ ਦੇ ਕੇ ਪ੍ਰਯੋਗ ਕਰਨ ਦਾ ਭਾਵ
ਅਸਗਰ : (ਅ) ਛੋਟਾ,ਛੋਟੀ ਉਮਰ ਦਾ
ਇਸਲਾਹ : (ਅ) ਸੋਧ,ਦਰੁਸਤੀ, ਸੁਧਾਰ
ਅਸਨਾਫ਼ : (ਅ) ਸਿਨਫ਼ ਦਾ ਬਹੁਵਚਨ, ਕਿਸਮਾਂ (ਅਦਬੀ ਅਸਨਾਫ਼)
ਅਸਨਾਮ : (ਅ) ਪੱਥਰ ਦੇ ਬੁਤ, ਪ੍ਰੇਮਿਕਾ
ਇਜ਼ਤਿਰਾਬ : (ਅ) ਬੇ-ਚੈਨੀ,ਘਬਰਾਹਟ
ਇਤਾਅਤ : (ਅ) ਅਧੀਨਗੀ,ਹੁਕਮ ਮੰਨਣ ਦਾ ਭਾਵ
ਅਤਰਾਫ਼ : (ਅ) ਤਰਫ਼ ਦਾ ਬਹੁਵਚਨ,ਪਾਸੇ
ਅਤਫ਼ਾਲ : (ਅ) ਤਿਫ਼ਲ ਦਾ ਬਹੁਵਚਨ,ਬੱਚੇ
ਇਆਨਤ : (ਅ) ਮਦਦ, ਸਹਾਇਤਾ
ਇਅਤਿਮਾਦ : (ਅ) ਵਿਸ਼ਵਾਸ,ਭਰੋਸਾ
ਇਅਜਾਜ਼ : (ਅ) ਕਰਾਮਾਤ, ਚਮਤਕਾਰ
ਇਅਦਾਦ : (ਅ) ਗਿਣਤੀ, ਅੰਕੜੇ
ਇਅਜ਼ਾਜ਼ : (ਅ) ਸਨਮਾਨ, ਮਾਣ
ਅਗਯਾਰ : (ਅ) ਗ਼ੈਰ ਦਾ ਬਹੁਵਚਨ, ਓਪਰੇ,ਬੇਗਾਨੇ
ਉਫ਼ਤਾਦਾ : (ਫ਼) ਨਕਾਰਾ,ਅਣਵਾਹੀ
ਇਫ਼ਤਿਤਾਹ : (ਅ) ਉਦਘਾਟਨ, ਪਰਦਾ ਹਟਾਉਣਾ
ਇਫ਼ਤਿਖ਼ਾਰ : (ਅ) ਮਾਣ,ਵਡਿਆਈ,ਗੌਰਵ
ਅਫ਼ਰਾਦ : (ਅ) ਫ਼ਰਦ ਦਾ ਬਹੁਵਚਨ, ਵਿਅਕਤੀ, ਕਈ ਜਣੇ
ਅਫ਼ਸਾਨਾ : (ਫ਼) ਕਿੱਸਾ, ਕਹਾਣੀ, (ਗਲਪ)
ਅਫਮੁਰਦਾ : (ਫ਼) ਉਦਾਸ,ਗ਼ਮਗੀਨ, ਮੁਰਝਾਇਆ ਹਇਆ
ਇਫ਼ਸ਼ਾਏ-ਰਾਜ਼ : (ਫ਼) ਭੇਤ ਖੁਲਣਾ
ਇਫ਼ਤਾਰ : (ਅ) ਰੋਜ਼ਾ ਖੋਲਣ ਦਾ ਭਾਵ
ਅਫ਼ਆਲ : (ਅ) ਫ਼ਿਅਲ ਦਾ ਬਹੁਵਚਨ, ਕਰਮ,ਅਮਲ, ਕਿਰਿਆਵਾਂ
ਉਫ਼ਕ : (ਅ) ਦਿਸਹੱਦਾ, ਅਸਮਾਨ ਦਾ ਕੰਢਾ ਜੋ ਜ਼ਮੀਨ ਨਾਲ ਮਿਲਦਾ ਨਜ਼ਰ ਆਉਂਦਾ ਹੈ
ਅਫ਼ਕਾਰ : (ਅ) ਫ਼ਿਕਰ ਦਾ ਬਹੁਵਚਨ,ਸੋਚਾਂ
ਇਫ਼ਲਾਸ : (ਅ) ਗ਼ਰੀਬੀ,ਮੁਸ੍ਵਾਜੀ, ਹੱਥ ਤੰਗ ਹੋਣ ਦਾ ਭਾਵ
ਅਫ਼ਵਾਜ : (ਅ) ਫ਼ੌਜ ਦਾ ਬਹੁਵਚਨ, ਫੌਜਾਂ
ਇਕਾਮਤ : (ਅ) ਟਿਕਾਣਾ,ਠਹਿਰਨ ਦਾ ਭਾਵ
ਇਕਬਾਲ : (ਅ) ਬਰਕਤ,ਭਾਗਸ਼ਾਲੀ ਹੋਣਾ, ਇਕਰਾਰ
ਇਕਤਿਬਾਸ : (ਅ) ਲਿਖਤਾਂ ਵਿਚੋਂ ਕੀਤੀ ਗਈ ਚੋਣ, ਪੈਰ੍ਹਾ
ਇਕਤਿਦਾਰ : (ਅ) ਅਧਿਕਾਰ,ਹਕੂਮਤ,ਜ਼ੋਰ
ਇਕਤਿਸਾਦੀ : (ਅ) ਆਰਥਿਕ
ਅਕ੍ਰਦਸ : (ਅ) ਅਤਿ ਪਵਿੱਤਰ
ਇਕਸਾਮ : (ਅ) ਕਿਸਮ ਦਾ ਬਹੁਵਚਨ, ਕਿਸਮਾਂ
ਅਕਲੀਯਤ : (ਅ) ਘੱਟ ਗਿਣਤੀ ਵਾਲੀ ਕੌਮ,ਘੱਟ ਹੋਣ ਦਾ ਭਾਵ
ਅਕਵਾਲ : (ਅ) ਕੌਲ ਦਾ ਬਹੁਵਚਨ, ਅਖੌਤਾਂ,ਉਪਦੇਸ਼
ਅਕਵਾਮ : (ਅ) ਕੌਮ ਦਾ ਬਹੁਵਚਨ, ਜਾਤਾਂ, ਕੌਮਾਂ
ਅਕਾਬਿਰ : (ਅ) ਅਕਬਰ ਦਾ ਬਹੁਵਚਨ, ਬਜ਼ੁਰਗ ਲੋਕ, ਅਮੀਰ
ਅਕਬਰ : (ਅ) ਬਹੁਤ ਵੱਡਾ,ਉੱਚਤਮ, ਮੁਗ਼ਲ ਬਾਦਸ਼ਾਹ ਦਾ ਨਾਂ
ਇਕਤਿਫ਼ਾ : (ਅ) ਕਾਫ਼ੀ ਸਮਝਣ ਦਾ ਭਾਵ,ਸੰਤੋਖ
ਇਕਰਾਮ : (ਅ) ਕਿਰਪਾ ਕਰਨ ਦਾ ਭਾਵ,ਸਨਮਾਨ
ਅਗਰਚੰਦ /ਅਗਰਚਿਹ : (ਫ਼) ਭਾਵੇਂ,ਬਾਵਜੂਦ ਇਸ ਦੇ
ਇਲਤਿਜਾ : (ਅ) ਬੇਨਤੀ,ਮਿੰਨਤ, ਇੱਛਾ ਕਰਨਾ
ਇਲਤਜ਼ਾਮ : (ਅ) ਕਿਸੇ ਚੀਜ਼ ਨੂੰ ਜ਼ਰੂਰੀ ਕਰਨ ਦਾ ਭਾਵ
ਇਲਤਿਫ਼ਾਤ : (ਅ) ਧਿਆਨ,ਰੁਚੀ,ਮਿਹਰਬਾਨੀ
ਇਲਤਿਮਾਸ : (ਅ) ਬੇਨਤੀ,ਨਿਵੇਦਨ,ਪ੍ਰਾਰਥਨਾ
ਅਲਹਾਜ : (ਅ) ਹਾਜੀ (ਜਿਸ ਨੇ ਹੱਜ ਦੀ ਯਾਤਰਾ ਕੀਤੀ ਹੋਵੇ)
ਅਲਹਮਦੁਲਿੱਲਾ : (ਅ) ਸਭ ਸਿਫ਼ਤਾਂ ਅੱਲ੍ਹਾ ਵਾਸਤੇ ਹਨ,ਖ਼ੁਦਾ ਦਾ ਸ਼ੁਕਰ ਹੈ ‘
ਅਲਸਿਨ੍ਹਾ : (ਅ) ਲਿਸਾਨ ਦਾ ਬਹੁਵਚਨ, ਭਾਸ਼ਾਵਾਂ
ਅਲਗਰਜ਼ : (ਅ) ਭਾਵ ਇਹ ਕਿ, ਮੁੱਕਦੀ टॉल
ਅਲਫ਼ਾਜ਼ : (ਅ) ਲਫ਼ਜ਼ ਦਾ ਬਹੁਵਚਨ, ਸ਼ਬਦ,ਗੱਲ
ਉਲਫ਼ਤ : (ਅ) ਪਿਆਰ, ਪ੍ਰੀਤ,ਦੋਸਤੀ
ਅੱਲ੍ਹਾ-ਹੂ : (ਅ) ਅੱਲ੍ਹਾ ਸਭ ਤੋਂ ਵੱਡਾ ਹੈ -ਅਕਬਰ
ਅਲਮਦਦ : (ਅ) ਮਦਦ ਕਰ,ਆਸਰਾ ਦੇ
ਅਲ-ਵਿਦਾਅ : (ਅ) ਵਿਦਾਇਗੀ,ਰੁਖ਼ਸਤ
ਇਲਹਾਮ : (ਅ) ਰੱਬ ਵੱਲੋਂ ਕੋਈ ਗੱਲ ਦਿਲ ਵਿੱਚ ਆਉਣੀ
ਇਮਾਮ : (ਅ) ਆਗੂ,ਲੀਡਰ,ਪੇਸ਼ਵਾ, ਨਮਾਜ਼ ਪੜ੍ਹਾਉਣ ਵਾਲਾ
ਅਮਾਨ : (ਅ) ਪਨਾਹ,ਹਿਫ਼ਾਜ਼ਤ
ਉੱਮਤ : (ਅ) ਅਨੁਯਾਈ ਲੋਕ,ਪੈਰੋਕਾਰ
ਇਮਤਿਜ਼ਾਜ : (ਅ) ਮਿਲਾਵਟ,ਰਲਾ
ਇਮਤਿਯਾਜ਼ : (ਅ) ਫ਼ਰਕ, ਅੰਤਰ,ਵਖਰੇਵਾਂ
ਅਮਜਦ : (ਅ) ਬਹੁਤ ਬਜ਼ੁਰਗ, ਵੱਡਾ ਵਡੇਰਾ,ਸਰਵੋਤਮ
ਇਮਦਾਦ (ਅ) ਮਦਦ, ਸਹਾਇਤਾਂ, ਕੰਮ
ਅਮਰ : (ਅ) ਹੁਕਮ,ਗੱਲ
ਉਮਰਾ : (ਅ) ਅਮੀਰ ਦਾ ਬਹੁਵਚਨ, ਅਮੀਰ ਲੋਕ;ਮਾਲਦਾਰ
ਅਮਰਾਜ਼ : (ਅ) ਮਰਜ਼ ਦਾ ਬਹੁਵਚਨ, ਬੀਮਾਰੀਆਂ,ਰੋਗ
ਅਮਰ-ਓ-ਨਹੀ: (ਅ) ਹੁਕਮ ਅਤੇ ਮਨਾਹੀ
ਇਮਸਾਲ : (ਫ਼) ਇਸ ਸਾਲ,ਐਤਕੀ
ਇਮਕਾਨ : (ਅ) ਸੰਭਾਵਨਾ
ਉੱਮੀ : (ਅ) ਅਨਪੜ੍ਹ
ਅਮੀਰ-ਲ -ਉਮਰਾ : (ਅ) ਬਹੁਤ ਵੱਡਾ ਰਈਸ,ਧਨਾਢ
ਅਮੀਰ-ਉਲ -ਮੋਮਿਨੀਨ : (ਅ) ਮੁਸਲਮਾਨਾਂ ਦਾ ਸਰਦਾਰ,ਵਕਤ ਦਾ ਖਲੀਫ਼ਾ
ਅਮੀਰਜ਼ਾਦਾ . (ਫ਼) ਅਮੀਰ ਦਾ ਮੁੰਡਾ
ਅਮੀਰ ਖੁਸਰੋ : (ਅ) ਪ੍ਰਸਿੱਧ ਸੂਫ਼ੀ ਅਤੇ ਕਵੀ ਦਾ ਨਾਂ
ਅਮੀਨ : (ਅ) ਅਮਾਨਤਦਾਰ,ਖ਼ਜ਼ਾਨਚੀ
ਅਨਲ ਹੱਕ : (ਅ) ਮੈਂ ਖੁਦਾ ਹਾਂ, (ਮਨਸੂਰ ਮਹਿਵੀਅਤ ਦੀ ਹਾਲਤ ਵਿਚ ਬੋਲਦਾ ਸੀ,ਧਾਰਮਿਕ ਵਿਦਵਾਨਾਂ ਦੇ ਫ਼ਤਵੇ ਅਨੁਸਾਰ ਸੂਲੀ ਚੜ੍ਹਾ ਦਿੱਤਾ ਗਿਆ
ਅੰਬਾਰ : (ਫ਼) ਢੇਰ, ਜ਼ਖ਼ੀਰਾ
ਅੰਬੀਯਾ : (ਅ) ਨਬੀ ਦਾ ਬਹੁਵਚਨ, ਪੈਗ਼ੰਬਰ,ਨਬੀ,ਰਸੂਲ
ਇੰਤਖ਼ਾਬ : (ਅ) ਪਸੰਦ,ਚੋਣ
ਇਨਤਿਸਾਬ : (ਅ) ਵਾਸਤਾ, ਸੰਬੰਧ, ਸਮਰਪਿਤ
ਇਨਤਿਸ਼ਾਰ : (ਅ) ਘਬਰਾਹਟ,ਪਰੇਸ਼ਾਨੀ, ਵਿਆਕੁਲਤਾ
ਅਨਦੋਹ : (ਫ਼) ਸੋਕ,ਗ਼ਮ,ਦੁੱਖ
ਇਨਸ : (ਅ) ਇਨਸਾਨ,ਮਨੁੱਖ
ਉਨਸ : (ਅ) ਪ੍ਰੇਮ,ਸਨੇਹ
ਇਨਸ਼ਾਲਾ -ਤਆਲਾ : (ਅ) ਜੇ ਰੱਬ ਨੇ ਚਾਹਿਆ
ਇਨ ਫ਼ਿਆਲ : (ਅ) ਸ਼ਰਮਿੰਦਗੀ,ਸ਼ਰਮਿੰਦਾ ਹੋਣ ਦਾ ਭਾਵ
ਇਨਕਸ਼ਾਫ਼ : (ਅ) ਭੇਤ ਖੁੱਲਣ ਜਾਂ ਖੋਲਣ ਦਾ ਭਾਵ
ਅਨਵਾਰ : (ਅ) ਬਹੁਤ ਰੌਸ਼ਨ, ਪ੍ਰਕਾਸ਼ਮਾਨ
ਅਵਾਇਲ : (ਅ) ਅੱਵਲ ਦਾ ਬਹੁਵਚਨ, ਮੁੱਢ,ਅਰੰਭ
ਔਰਾਕ : (ਅ) ਵਰਕ ਦਾ ਬਹੁਵਚਨ, ਵਰਕੇ, ਪੰਨੇ
ਔਕ਼ਾਤ : (ਅ) ਵਕ਼ਤ ਦਾ ਬਹੁਵਚਨ, ਸਮੇਂ,ਹੈਸੀਅਤ
ਔਕਾਫ਼ : (ਅ) ਧਰਮ ਦੇ ਨਾਂ ਤੇ ਦਾਨ ਕੀਤੀ ਗਈ ਜ਼ਮੀਨ ਜਾਇਦਾਦ
ਔਲੀਯਾ : (ਅ) ਵਲੀ ਦਾ ਬਹੁਵਚਨ, ਰੱਬ ਨੂੰ ਪਹੁੰਚੇ ਹੋਏ ਬੰਦੇ
ਇਹਤਿਮਾਮ : (ਅ) ਇੰਤਜ਼ਾਮ,ਪ੍ਰਬੰਧ
ਅਹਿਲੇ-ਏ-ਸੁਖ਼ਨ : (ਅ, ਕਵੀ, ਸ਼ਾਇਰ, ਚੰਗੇ ਬੁਲਾਰੇ
ਅਹਿਲੇ-ਏ- ਕਲਮ : (ਅ, ਲੇਖਕ, ਸਾਹਿਤਕਾਰ
ਅਹਿਲੇ-ਏ- ਨਜ਼ਰ : (ਅ) ਪਾਰਖੂ,ਨਿਗਾ ਵਿਚ ਅਸਰ ਰੱਖਣ ਵਾਲੇ
ਅਹਿਲੀਯਾ (ਅ) ਪਤਨੀ, ਬੀਵੀ, ਘਰ ਵਾਲੀ
ਅਇੱਮਾ : (ਅ) ਇਮਾਮ ਦਾ ਬਹੁਵਚਨ, ਆਗੂ
ਅਯਾਗ਼ : (ਫ਼) ਪਿਆਲਾ
ਅੱਯਾਮ : (ਅ) ਯੌਮ ਦਾ ਬਹੁਵਚਨ, ਦਿਨ,ਜ਼ਮਾਨਾ
ਈਸਾਰ : (ਅ) ਕੁਰਬਾਨੀ, ਤਿਆਗ
ਈਜਾਬ-ਓ- ਕਬੂਲ : (ਅ) ਸਵੀਕਾਰਤਾ,ਪਰਵਾਨਗੀ
ਈਜ਼ਦ : (ਫ਼) ਰੱਬ,ਅੱਲ੍ਹਾ
ਈਸਾਲ-ਏ-ਸਵਾਬ : (ਅ) ਸਵਾਬ ਪਹੁੰਚਾਉਣ ਦਾ ਭਾਵ
ਈਂ : (ਫ਼) ਇਹ
ਐਵਾਨ : (ਫ਼) ਮਹਿਲ,ਦਰਬਾਰ
ਈਹਾਮ : (ਅ) ਵਹਿਮ ਵਿਚ ਪਾਉਣ ਦਾ ਭਾਵ
ਬਿਲਉਮੂਮ : (ਅ) ਆਮਤੌਰ ਤੇ,ਅਕਸਰ
ਬਿਲਫ਼ਰਜ਼ : (ਅ) ਫ਼ਰਜ਼ ਕਰੋ,ਮੰਨ ਲਵੋ
ਬਿਲ ਮੁਕ਼ਾਬਿਲ : (ਅ) ਆਹਮਣੇ ਸਾਹਮਣੇ
ਬਾ ਅਸਰ : (ਫ਼) ਅਸਰ ਰੱਖਣ ਵਾਲਾ, ਪਹੁੰਚ ਵਾਲਾ
ਬਾ ਅਦਬ : (ਫ਼) ਅਦਬ ਰੱਖਣ ਵਾਲਾ, ਸਤਿਕਾਰ ਸਹਿਤ
ਬਾ ਖਬਰ : (ਫ਼) ਜਾਣਕਾਰ,ਸੁਚੇਤ,ਹੁਸ਼ਿਆਰ
ਬਾ ਕ੍ਰਾਇਦਾ : (ਫ਼) ਨਿਯਮ ਅਨੁਸਾਰ, ਨਿਯਮਤ ਤਰੀਕੇ ਨਾਲ, ਲਗਾਤਾਰ
ਬਾਬ : (ਅ) ਬੂਹਾ,ਦਰਵਾਜ਼ਾ, ਵੰਡ,ਅਧਿਆਇ
ਬਾਜ : (ਫ਼) ਮਹਿਸੂਲ, ਕਰ,ਮਾਲੀਆ
ਬਾਜੀ : (ਫ਼) ਭੈਣ,ਬੀਬੀ
ਬਾਦ : (ਫ਼) ਹਵਾ,ਵਾ,ਪੌਣ
ਬਾਦ-ਏ-ਸਬਾ : (ਫ਼) ਸਵੇਰ ਦੀ ਹਵਾ, ਸੁਗੰਧਤ,ਸਮੀਰ
ਬਾਂਦਾ : (ਫ਼) ਸ਼ਰਾਬ
ਬਾਦਾ ਕਸ਼ : (ਫ਼) ਸ਼ਰਾਬੀ,ਸ਼ਰਾਬ ਖੋਰ
ਬਾਰ : (ਫ਼) ਵਜ਼ਨ,ਬੋਝ,ਭਾਰ
ਬਾਰ-ਏ-ਗ਼ਮ : (ਫ਼) ਗ਼ਮ ਦਾ ਭਾਰ, ਦੁੱਖ ਦਾ ਬੋਝ
ਬਾਰਾਂ : (ਫ਼) ਮੀਂਹ,ਵਰਖਾ
ਬਾਰਹਾ : (ਫ਼) ਕਈ ਵਾਰ,ਵਾਰ ਵਾਰ
ਬਾਰੀ ਤਾਅਲਾ : (ਅ) ਅੱਲ੍ਹਾ,ਪਰਮੇਸ਼ਵਰ, ਸਿਰਜਨ ਹਾਰ
ਬਾਜ਼ ਗਸ਼ਤ : (ਫ਼) ਵਾਪਸੀ,ਪਰਤਣਾ
ਬਾਜ਼ਯਾਫ਼ਤ : (ਫ਼) ਵਾਪਸ ਮਿਲਿਆ ਹੋਇਆ,ਖਰੀਦਿਆ ਹੋਇਆ
ਬਾਜ਼ੀਚਾ : (ਫ਼) ਖੇਡ ਤਮਾਸ਼ਾ,ਖੇਡਣ ਦੀ ਥਾਂ
ਬਾਸਿਤ : (ਅ) ਰੋਜ਼ੀ ਵਿਚ ਵਾਧਾ ਕਰਨ ਵਾਲਾ,ਰੱਬ ਦਾ ਗੁਣਵਾਚੀ ਨਾਂ
ਬਾਸ਼ਿੰਦਾ : (ਫ਼) ਵਾਸੀ,ਵਸਨੀਕ
ਬਾਤਿਲ : (ਅ) ਝੂਠਾ, ਅਸੱਤ,ਸ਼ੈਤਾਨ
ਬਾਤਿਨ : (ਅ) ਮਨ,ਹਿਰਦਾ,ਅੰਦਰੂਨ
ਬਾਇਸ : (ਅ) ਕਾਰਨ,ਸਬੱਬ
ਬਾਗ਼ਾਤ : (ਫ਼) ਬਾਗ਼ ਦਾ ਬਹੁਵਚਨ
ਬਾਗ਼ਬਾਨ : (ਫ਼) ਮਾਲੀ,ਬਾਪ
ਬਾਕਰ : (ਅ) ਵਿਦਵਾਨ,ਮਾਲਦਾਰ
ਬਾਲਿਸ਼ਤ : (ਫ਼) ਗਿੱਠ
ਬਾਮ : (ਫ਼) ਛੱਤ
ਬਾਂਗ : (ਫ਼) ਅਜ਼ਾਨ,ਅਵਾਜ਼
ਬਾਂਗ-ਏ-ਜਰਸ : (ਫ਼) ਟੱਲੀ / ਘੰਟੀ ਦੀ ਅਵਾਜ਼
ਬਾਂਗ-ਏ-ਦਰਾ (ਫ਼) ਘੜਿਆਲ, ਘੰਟੀ ਦੀ ਅਵਾਜ਼
ਬਾਨੋ : (ਫ਼) ਬੇਗਮ,ਸੁਆਣੀ
ਬਾਨੀ : (ਅ) ਮੋਢੀ,ਬੁਨਿਆਦ ਰੱਖਣ ਵਾਲਾ, ਉਸਰੱਈਆ
ਬਾਹਮ : (ਫ਼) ਆਪਸ ਵਿਚ,ਮਿਲ ਜੁਲ ਕੇ
ਬੁਤ ਪਰੱਸਤ : (ਫ਼) ਪੁਜਾਰੀ,ਬੁਤ ਪੂਜਕ
ਬੁਤ ਤਰਾਸ਼ : (ਫ਼) ਬੁਤਘਾੜਾ
ਬੁਤ ਖ਼ਾਨਾ : (ਫ਼) ਮੰਦਿਰ,ਬੁਤਸ਼ਾਲਾ
ਬ-ਤਦਰੀਜ : (ਫ਼, ਦਰਜੇਵਾਰ,ਹੌਲੀ ਹੌਲੀ স)
ਬਤੂਲ : (ਅ) ਕੁਆਰੀ, ਸਤਵੰਤੀ
ਬਜਾ : (ਫ਼) ਠੀਕ,ਯੋਗ
ਬ-ਜੁਜ਼ : (ਫ਼) ਸਿਵਾਏ,ਛੁੱਟ,ਇਲਾਵਾ
ਬ-ਹਾਲ : (ਅ) ਬਹਾਲ, ਪਹਿਲੀ ਹਾਲਤ ਵਿਚ
ਬਹਿਰ : (ਅ) ਛੰਦ ਮਾਤਰਾ
ਬਹਿਰ : (ਅ) ਸਮੁੰਦਰ,ਸਾਗਰ
ਬਹਿਰ-ਉਲ : (ਅ) ਸ਼ਾਂਤ ਮਹਾਂਸਾਗਰ -ਕਾਹਿਲ
ਬੋਹਰਾਨ : (ਅ) ਸੰਕਟ
ਬਹਿਰ-ਏ-ਹਿੰਦ : (ਅ) ਹਿੰਦ ਮਹਾਂਸਾਗਰ, ਹਿੰਦੋਸਤਾਨ ਦੇ ਦੱਖਣ ਵੱਲ ਦਾ ਸਮੁੰਦਰ
ਬਹਿਰੀ : (ਅ) ਸਮੁੰਦਰੀ, ਸਮੁੰਦਰ ਨਾਲ ਸਬੰਧਤ
ਬਖ਼ਤਾਵਰ : (ਫ਼) ਖੁਸ਼ ਨਸੀਬ,ਭਾਗਵਾਨ
ਬਖ਼ਤ ਖੁਫ਼ਤਾ : (ਫ਼) ਅਭਾਗਾ,ਬੇ ਨਸੀਬ
ਬਖ਼ਸ਼ੀਸ਼ : (ਫ਼) ਦਾਤ,ਬਖ਼ਸ਼ੀਸ਼ ਖਰਾਇਤ,ਖਿਮਾ
ਬੁਖ਼ਲ : (ਅ) ਕੰਜੂਸੀ, ਸੂਮ ਪਣਾ
ਬ-ਖ਼ੁਦ : (ਫ਼) ਆਪਣੇ ਨਾਲ,ਆਪ ਹੀ
ਬਖੀਲ : (ਅ) ਕੰਜੂਸ,ਸੂਮ
ਬਖ਼ੀਯਾ : (ਫ਼) ਸਿਲਾਈ,ਪੱਕਾ ਟਾਂਕਾ
घर : (ਫ਼) ਬੁਰਾ,ਭੈੜਾ,ਖ਼ਰਾਬ
ਬਦ ਅਤਵਾਰ : (ਫ਼) ਬੁਰੇ ਵਤੀਰੇ ਵਾਲਾ, ਭੈੜੇ ਲੱਛਣਾਂ ਵਾਲਾ .
ਬਦਬਖ਼ਤ : (ਫ਼) ਮੰਦ ਭਾਗਾ,ਬਦ ਨਸੀਬ
ਬਦ ਦਿਮਾਗ਼ : (ਫ਼) ਘਮੰਡੀ, ਹੰਕਾਰੀ
ਬਦ ਦਿਯਾਨਤ : (ਫ਼) ਬੇ-ਈਮਾਨ
ਬਦਰ : (ਅ) ਪੂਰਨ ਚੰਦਰਮਾ, ਚੌਦਵੀਂ ਦਾ ਚੰਦ
ਬਦ ਫ਼ੇਅਲੀ : (ਫ਼, ਬਦਕਾਰੀ,ਕੁਕਰਮ স)
ਬਦ ਕ੍ਰਿਮਾਰ : (ਫ਼, ਪੱਤੇ ਬਾਜ਼,ਜੁਆਰੀ স)
ਬਦ ਕੁਮਾਸ਼ : (ਫ਼) ਬਦ ਚਲਨ,ਭੈੜੀਆਂ ਆਦਤਾਂ ਵਾਲਾ
ਬਦਗੋਈ : (ਫ਼) ਨਿੰਦਿਆ,ਚੁਗ਼ਲੀ
ਬਦ ਮਜ਼ਗੀ : (ਫ਼) ਬੇ ਸਵਾਦੀ,ਝਗੜਾ
ਬਦ ਮਸਤ : (ਫ਼) ਬਹੁਤ ਮਸਤ
ਬਦਨੁਮਾ : (ਫ਼) ਕਰੂਪ,ਭੱਦਾ,ਕੋਝਾ
ਬਦਰ : (ਅ) ਪੂਰਨ ਚੰਦਰਮਾ, ਪੂਰਨਮਾਸ਼ੀ ਦਾ ਚੰਦ
ਬਦਰ : (ਫ਼) ਬਾਹਰ
ਬਦਰ ਨਵੀਸ : (ਫ਼) ਹਿਸਾਬ ਕਿਤਾਬ ਵਿਚ ਗ਼ਲਤੀਆਂ ਕੱਢਣ ਵਾਲਾ,ਆਡੀਟਰ
ਬ-ਦਸਤੂਰ : (ਫ਼) ਨਿਯਮ ਅਨੁਸਾਰ, ਰਿਵਾਜ ਅਨੁਸਾਰ
ਬਿਦਅਤ : (ਅ) ਸ਼ਰ੍ਹਾ ਵਿਚ ਕੋਈ ਨਵੀਂ ਗੱਲ ਕੱਢਣੀ,ਵਿਗਾੜ
ਬਿਦਅਤੀ : (ਫ਼) ਧਰਮ ਵਿਚ ਨਵੀਂ ਗੱਲ ਕਰਨ ਵਾਲਾ,ਫ਼ਸਾਦੀ
ਬਦਨ : (ਅ) ਦੇਹ, ਸਰੀਰ, ਤਨ
ਬਦੀਅ : (ਅ) ਅਨੋਖਾ,ਅਲੰਕਾਰ, ਅਦੁੱਤੀ
ਬਦੌਲਤ : (ਫ਼) ਵਸੀਲੇ ਨਾਲ,ਜ਼ਰੀਏ
ਬਜ਼ਲਾ ਸੰਜ : (ਫ਼) ਚੁਟਕਲੇ ਬਾਜ਼, ਭੰਡ,ਨਕਲੀਆ
ਬਰ : (ਫ਼) ਉੱਤੇ,ਉੱਪਰ
ਬਰ (ਫ਼) ਸੀਨਾ,ਛਾਤੀ
ਬੱਰ੍ਹੇ ਆਜ਼ਮ : (ਫ਼) ਮਹਾਂਦੀਪ
ਬਰ ਆਮਦਾ : (ਫ਼) ਵਿਹੜਾ
ਬਰਾਦਰ : (ਫ਼) ਭਾਈ,ਭਰਾ
ਬੁਰਾਕ : (ਅ) ਉਹ ਘੋੜਾ ਜਿਸ ਤੇ ਬੈਠ ਕੇ ਮੁਹੰਮਦ (ਸ.) ਅਸਮਾਨ ਤੇ ਗਏ ਸਨ
ਬਰਾਏ : (ਫ਼) ਵਾਸਤੇ,ਲਈ,ਕਰਕੇ
ਬਰਾਏ ਨਾਮ : (ਫ਼) ਮਾਮੂਲੀ, ਨਾ ਮਾਤਰ
ਬਰਬਰੀਯਤ (ਫ਼) ਵਹਿਸ਼ੀਪਣ,ਜ਼ੁਲਮ
ਬਰਬਤ : (ਫ਼) ਇਕ ਸਾਜ਼,ਇਕ ਤਰ੍ਹਾਂ ਦੀ ਸਾਰੰਗੀ
ਬਰਤਰ : (ਫ਼) ਵਧੀਆ,ਬਿਹਤਰ
ਬਰਤਰੀ : (ਫ਼) ਵਧੀਆ ਪਣ, ਬਿਹਤਰੀ, ਉਚੇਚਾ
ਬਰਜਸਤਾ : (ਫ਼) ਠੀਕ,ਯੋਗ,ਚੁਸਤ
ਬਰ ਹੱਕ : (ਫ਼) ਸੱਚ,ਠੀਕ, ਸੱਚਾਈ ਤੇ ਨਿਰਭਰ
ਬਰਖ਼ਾਸਤ : (ਫ਼) ਨੌਕਰੀ ਤੋਂ ਅਲਿਹਦਾ, ਮੁਅੱਤਲ,ਉੱਠਣਾ
ਬਰਖਾਸਤਗੀ : (ਫ਼) ਮੌਕੂਫ਼ੀ,ਨੌਕਰੀ ਤੋਂ ਹਟਾ ਦੇਣ ਦਾ ਭਾਵ
ਬਰਖ਼ਿਲਾਫ਼ : (ਫ਼) ਵਿਰੋਧੀ,ਉਲਟ
ਬਰਖ਼ੁਰਦਾਰ : (ਫ਼) ਪੁੱਤਰ,ਖੁਸ਼ਹਾਲ,ਭਾਗਾਂ ਵਾਲਾ
ਬੁਰਦਬਾਰੀ : (ਫ਼) ਸਹਿਣਸ਼ੀਲਤਾ,ਧੀਰਜ, ਸਬਰ
ਬਰਦਾ : (ਫ਼) ਜੰਗੀ ਕੈਦੀ,ਗ਼ੁਲਾਮ
ਬਰਜ਼ਖ਼ : (ਅ) ਦੋ ਚੀਜ਼ਾਂ ਦੇ ਵਿਚਕਾਰ ਰੁਕਾਵਟ, ਮੌਤ ਅਤੇ ਕਿਆਮਤ ਵਿਚਾਲੇ ਦਾ ਸਮਾਂ
ਬਰਤਰਫ਼ : (ਫ਼) ਬਰਖ਼ਾਸਤ,ਮੌਕੂਫ਼,ਅੱਡ
ਬਰ ਅਕਸ : (ਫ਼) ਉਲਟ,ਵਿਰੁੱਧ
ਬਰਕ : (ਅ) ਅਸਮਾਨੀ ਬਿਜਲੀ, ਚਮਕ
ਬੁਰਕਅ : (ਅ) ਬੁਰਕਾ,ਇਕ ਕੱਪੜਾ ਜਿਸ ਨੂੰ ਮੁਸਲਿਮ ਔਰਤਾ ਪਰਦੇ ਵਜੋਂ ਵਰਤੀਆਂ ਹਨ,ਮੂੰਹ ਸਿਰ ਢੱਕਣ ਦਾ ਕੱਪੜਾ
ਬਰਕਾਤ : (ਅ) ਬਰਕਤ ਦਾ ਬਹੁਵਚਨ, ਬਰਕਤਾਂ, ਦਾਤਾਂ
ਬਰਗ : (ਫ਼) ਦਰੱਖਤ ਦਾ ਪੱਤਾ, ਪੱਤਰ
ਬਰਗਜ਼ੀਦਾ : (ਫ਼) ਚੋਣਵਾਂ,ਉੱਤਮ
ਬਰ ਮਹਿਲ : (ਅ, ਢੁਕਵਾਂ, ਮੌਕੇ ਦਾ ड)
ਬਰਮਲਾ : (ਫ਼) ਖੁਲ੍ਹਾ,ਪਰਗਟ,ਸਭ ਦੇ ਸਾਹਮਣੇ
- ਬਰਹਮ : (ਫ਼) ਬੇ ਤਰਤੀਬ,ਉਲਟ ਪੁਲਟ, ਨਰਾਜ਼
ਬਰਹਨਾ : (ਫ਼) ਨੰਗਾ,ਲੁੱਚਾ
ਬਰੀਉ ਜ਼ਿੱਮਾ : (ਅ) ਜ਼ੁੰਮੇਵਾਰੀ ਤੋਂ ਮੁਕਤ
ਬਿਰਯਾਨੀ : (ਫ਼) ਇਕ ਕਿਸਮ ਦਾ ਪਲਾਉ
ਬਰੀਦ : (ਫ਼) ਸਨੇਹੀ,ਦੂਤ,ਡਾਕੀਆ
ਬਰੀਂ : (ਫ਼) ਉੱਚਾ,ਸਰਵੋਤਮ,ਉੱਪਰ
ਬੁਜ਼ : (ਫ਼) ਬੱਕਰਾ,ਮਸਖਰਾ
ਬੁਜ਼ਦਿਲ : (ਫ਼) ਡਰਾਕਲ,ਕਾਇਰ
ਬਜ਼ਾਜ਼ : (ਅ) ਕੱਪੜਾ ਵੇਚਣ ਵਾਲਾ .
ਬੁਜ਼ੁਰਗ : (ਫ਼) ਬੁੱਢਾ,ਬਿਰਧ,ਨੇਕ ਆਦਮੀ
ਬਜ਼ਮ : (ਫ਼) ਸਭਾ,ਮਹਿਫ਼ਲ
ਬਜ਼ਮ-ਏ-ਸੁਖ਼ਨ : (ਫ਼) ਕਵੀ ਸਭਾ,ਕਵੀ ਸੰਮੇਲਨ
ਬਸਾ-ਔਕਾਤ : (ਫ਼) ਅਕਸਰ,ਕਈ ਵਾਰ
ਬਿਸਾਤ : (ਅ) ਵਿਛਾਈ,ਸ਼ਤਰੰਜ ਜਾਂ ਚੌਸਰ ਖੇਡਣ ਵਾਲਾ ਕਪੜਾ
ਬਿਸਮਿੱਲਾ : (ਅ) ਅੱਲ੍ਹਾ ਦੇ ਨਾਂ ਨਾਲ ਸ਼ੁਰੂ,ਇਹ ਸ਼ਬਦ ਮੁਸਲਮਾਨ ਹਰ ਕੰਮ ਨੂੰ ਸ਼ੁਰੂ ਕਰਨ ਵੇਲੇ ਕਹਿੰਦੇ ਹਨ
ਬਿਸਮਿਲ : (ਫ਼) ਕੁਰਬਾਨ ਕੀਤਾ ਹੋਇਆ,ਜ਼ਖ਼ਮੀ (प्रेभी)
ਬਿਸਯਾਰ : (ਫ਼) ਅਕਸਰ,ਬਹੁਤ
ਬਸ਼ਾਰਤ : (ਅ) ਖੁਸ਼ਖ਼ਬਰੀ, ਗ਼ੈਬ ਦੀ ਅਵਾਜ਼
ਬਸ਼ਾਸ਼ : (ਅ) ਖੁਸ਼,ਖਿੜੇ ਮੱਥੇ ਵਾਲਾ
ਬਸ਼ਾਸ਼ਤ (ਅ) ਖੁਸ਼ੀ,ਖੇੜਾ
ਬਸ਼ਰ : (ਅ) ਮਨੁੱਖ,ਇਨਸਾਨ,ਮਾਨਵ
ਬਸ਼ਰੀਯਤ : (ਅ) ਮਨੁੱਖਤਾ,ਇਨਸਾਨੀਅਤ
ਬਸ਼ੀਰ : (ਅ) ਖੁਸ਼ਖ਼ਬਰੀ ਲਿਆਉਣ ਜਾਂ ਦੇਣ ਵਾਲਾ,ਸੁੰਦਰ
ਬਸਰ : (ਅ) ਅੱਖ,ਨਜ਼ਰ,ਦ੍ਰਿਸ਼ਟੀ
ਬਸਰਾ : (ਅ) ਇਰਾਕ ਦੇ ਇਕ ਸ਼ਹਿਰ ਦਾ ਨਾਂ ਜਿੱਥੇ ਦੀਆਂ ਖੰਜੂਰਾਂ ਮਸ਼ਹੂਰ ਹਨ
ਬਸੀਰਤ : (ਅ) ਨਜ਼ਰ,ਸੂਝ,ਦਿਬ ਦ੍ਰਿਸ਼ਟੀ
ਬਤ : (ਫ਼) ਬਤਖ
ਬਤਹਾ : (ਅ) ਮੱਕਾ ਸ਼ਰੀਫ਼
ਬੁਤਲਾਨ : (ਅ) ਝੂਠਾ ਕਰਨਾ,ਬੇ ਅਸਰ ਕਰਨਾ
ਬਤਨ : (ਅ) ਪੇਟ, ਕਿਸੇ ਚੀਜ਼ ਦਾ ਅੰਦਰਲਾ ਹਿੱਸਾ
ਬਅਸ-ਓ-ਨਸ਼ਰ : (ਅ) ਕਿਆਮਤ ਦਾ ਦਿਨ, ਪਰਲੋ ਦਾ ਦਿਨ
ਬਅਦ ਅਜ਼ਾਂ : (ਫ਼) ਮਗਰੋਂ, ਇਸ ਦੇ ਪਿੱਛੋਂ
: (ਅ) ਕੋਈ,ਕੁਝ, ਕਈ ਲੋਕ
ਬਈਦੁਲ ਅਕਲ : (ਅ) ਅਕਲ ਦੇ ਖ਼ਿਲਾਫ਼, ਜਿਸ ਨੂੰ ਅਕਲ ਨਾ ਮੰਨੇ
ਬੁਗ਼ਜ਼ : (ਅ) ਵੈਰ,ਈਰਖਾ
ਬਗ਼ਲ : (ਫ਼) ਕੱਛ,ਮੋਢੇ ਦਾ ਹੇਠਲਾ ਭਾਗ
ਬਗ਼ੀ : (ਅ) ਆਕੀ,ਬਾਗ਼ੀ
ਬਕਾ : (ਅ) ਬਾਕੀ ਰਹਿਣ ਦਾ ਭਾਵ, ਸਦੀਵੀ ਜੀਵਨ
ਬਕਰ ਈਦ : (ਅ) ਈਦ-ਉਲ-ਜ਼ੁਹਾ, ਕੁਰਬਾਨੀ ਦੀ ਈਦ
ਬਕੀਯਾ : (ਫ਼) ਬਾਕੀ, ਬਚਿਆ ਹੋਇਆ
ਬਕਾਉਲੀ : (ਫ਼) ਇਕ ਕਿਸਮ ਦਾ ਸਫ਼ੈਦ ਫੁੱਲ ਜੋ ਅੱਖਾਂ ਲਈ ਗੁਣਕਾਰੀ ਹੁੰਦਾ ਹੈ
ਬਲਾ : (ਅ) ਮੁਸੀਬਤ,ਬਿਪਤਾ
ਬਿਲਾ : (ਅ) ਬਗ਼ੈਰ,ਬਿਨ੍ਹਾਂ
ਬਿਲਾ ਤਕੱਲੁਫ਼ : (ਅ) ਬਿਨਾਂ ਝਿਜਕ,ਨਿਰਸੰਕੋਚ
ਬ-ਲਬ : (ਫ਼) ਬੁੱਲ੍ਹਾਂ ਤੇ,ਕੰਢੇ ਤੇ
ਬਲਦ : (ਅ) ਸ਼ਹਿਰ,ਕਸਬਾ
ਬਲਿਸ਼ਤ : (ਫ਼) ਗਿੱਠ
ਬਨਾਤ : (ਅ) ਬਿਨਤ ਦਾ ਬਹੁਵਚਨ, ਲੜਕੀਆਂ,ਕੁੜੀਆਂ
ਬਨਾਤੁੰਨਾਅਸ਼ : (ਅ) ਸਤ ਰਿਖੀ,ਸੱਤ ਤਾਰਿਆਂ ਦਾ ਝੁਮਕਾ
ਬਿਨਤ : (ਅ) ਲੜਕੀ, ਧੀ
ਬੰਦਿਸ਼ : (ਫ਼) ਪਾਬੰਦੀ,ਰੁਕਾਵਟ
ਬੰਦਗਾਂ : (ਫ਼) ਗ਼ੁਲਾਮ,ਨੌਕਰ, ਦਾਸ
ਬੰਦਗੀ : (ਫ਼) ਗ਼ੁਲਾਮੀ,ਇਬਾਦਤ,ਭਗਤੀ
ਬੰਦੋਬਸਤ : (ਫ਼) ਪ੍ਰਬੰਧ,ਇੰਤਜ਼ਾਮ
ਬੰਦਾ : (ਫ਼) ਗੁਲਾਮ,ਦਾਸ
ਬੰਦਾ ਪਰਵਰ : (ਫ਼) ਗ਼ਰੀਬ ਨਵਾਜ਼, ਸੇਵਕਾਂ ਦਾ ਪਾਲਣਹਾਰ
ਬੰਦਾ ਨਵਾਜ਼ : (ਫ਼) ਮਾਲਕ,ਸੇਵਕਾਂ ਤੇ ਮਿਹਰ ਕਰਨ ਵਾਲਾ
ਬ-ਨਿਸਬਤ : (ਫ਼, ਮੁਕਾਬਲੇ ਵਿਚ)
ਬਨਫ਼ਸ਼ਾ : (ਫ਼) ਇਕ ਪਹਾੜੀ ਬੂਟੀ ਦਾ ਨਾਂ ਜੋ ਗਲੇ ਦੇ ਰੋਗਾਂ ਲਈ ਗੁਣਕਾਰੀ ਹੁੰਦੀ ਹੈ
ਬਨੀ : (ਅ) ਇਬਨ ਦਾ ਬਹੁਵਚਨ, ਸੰਤਾਨ,ਔਲਾਦ
ਬੁਲ-ਹਵਸ : (ਅ) ਲਾਲਚੀ,ਲੋਭੀ
ਬੂਦ : (ਫ਼) ਹੋਂਦ,ਹਸਤੀ,ਉਹ,ਸੀ
ਬੂਦ ਬਾਸ਼/ : (ਫ਼) ਰਿਹਾਇਸ਼,ਰਹਿਣ,ਸਹਿਣ
ਬੋਰੀਯਾ : (ਫ਼) ਫੂਹੜੀ, ਤੱਪੜ, ਖੰਜੂਰ ਦੇ ਪੱਤਿਆਂ ਦੀ ਬਣੀ ਚਟਾਈ
ਬੂਜ਼ਨਾ : (ਫ਼) ਬਾਂਦਰ
ਬੋਸਤਾਂ : (ਫ਼) ਬਹੁਤ ਸੁਗੰਧੀ ਵਾਲੀ ਥਾਂ,ਫੁਲਵਾੜੀ
ਬੋਸਾ : (ਫ਼) ਚੁੰਮੀ,ਚੁੰਮਣ
ਬੋਸੀਦਾ : (ਫ਼) ਬੋਦਾ, ਫਟਿਆ ਹੋਇਆ
ਬ-ਵਕਤ : (ਅ) ਸਮੇਂ ਸਿਰ,ਵਕਤ ਤੇ
ਬੂਕਲਮੂਨੀ : (ਫ਼) ਰੰਗਾ ਰੰਗ ਹੋਣ ਦਾ ਭਾਵ
ਬੂਮ : (ਫ਼) ਉੱਲੂ,ਬੰਜਰ ਭੂਮੀ
ਬਹਾਰਾਂ : (ਫ਼) ਬਸੰਤ ਰੁੱਤ,ਬਹਾਰ ਦਾ ਮੌਸਮ
ਬਿਹਬੂਦੀ : (ਫ਼) ਭਲਾਈ,ਕਲਿਆਣ
ਬੋਹਤਾਨ : (ਅ) ਤੁਹਮਤ,ਦੋਸ਼
ਬਹਰ ਹਾਲ/ ਬਹਰ ਕੈਫ਼ : (ਫ਼, ਹਰ ਹਾਲ ਵਿਚ)
ਬਹਰਾ ਮੰਦ : (ਫ਼) ਖੁਸ਼ ਨਸੀਬ,ਕਰਮਾਂ ਵਾਲਾ
ਬਹਿਸ਼ਤ : (ਫ਼) ਜੰਨਤ,ਸਵਰਗ, ਆਰਾਮ ਦੀ ਥਾਂ
ਬਹਮ : (ਫ਼) ਇੱਕਠੇ,ਮਿਲ ਕੇ
ਬਹੀ ਖ਼ਾਹ : (ਫ਼) ਨੇਕੀ ਚਾਹੁਣ ਵਾਲਾ
ਬੇ ਆਬ : (ਫ਼) ਬੇ ਰੌਣਕ,ਬਗ਼ੈਰ ਪਾਣੀ ਦੇ,ਬਿਨ੍ਹਾਂ ਚਮਕ
ਬੇਆਬ-ਓ-ਰੰਗ : (ਫ਼) ਸ਼ਰਮਿੰਦਾ
‘ਬੇ ਆਬਰੂ : (ਫ਼) ਬੇ-ਇੱਜ਼ਤ,ਬੇ ਗ਼ੈਰਤ
ਬੇਬਾਕ (ਫ਼) ਨਿੱਡਰ, ਨਿੱਧੜਕ, ਨਿਰਭੈ
ਬੇਬਹਾ . (ਫ਼) ਕੀਮਤੀ,ਅਣਮੋਲ
ਬੇ-ਬਹਿਰਾ : (ਫ਼) ਬਦ ਨਸੀਬ, ਵਾਂਝਾ
ਬੇਤਾਬ : (ਫ਼) ਕਮਜ਼ੋਰ,ਬੇਚੈਨ, ਬੇਕਰਾਰ
ਬੈਤ : (ਅ) ਘਰ,ਮਕਾਨ, ਸ਼ਿਅਰ
ਬੈਤੁਲਅਸਨਾਮ : (ਅ) ਬੁਤਖਾਨਾ
ਬੈਤੁਲ ਹਰਾਮ : (ਅ) ਕਾਬਾ /ਬੈਤੁਲ ਅਤੀਕ
ਬੈਤੁਲ ਉਲੂਮ : (ਅ) ਯੂਨੀਵਰਸਿਟੀ,ਕਾਲਜ
ਬੈਤੁੱਲਾ : (ਅ) ਕਾਬਾ,ਰੱਬ ਦਾ ਘਰ
ਬੈਤੁਲਮਾਲ : (ਅ) ਉਹ ਖ਼ਜ਼ਾਨਾ ਜਿਸ ਵਿੱਚੋਂ ਆਮ ਮੁਸਲਮਾਨ ਦੀ ਸਹਾਇਤਾ ਕੀਤੀ ਜਾਵੇ
ਬੇਤਹਾਸ਼ਾ : (ਫ਼, ਬਹੁਤ ਤੇਜ਼,ਅਚਾਨਕ স)
ਬੇ ਸਬਾਤ : (ਫ਼, ਨਾਸ਼ਵਾਨ, ਕਮਜ਼ੋਰ স)
वे-ता : (ਫ਼) ਬੇ ਮੌਕਾ, ਅਯੋਗ, ਫ਼ਜ਼ੂਲ
ਬੇ-ਦਰੇਗ਼ : (ਫ਼) ਨਿਰਸੰਕੋਚ,ਬਿਨ੍ਹਾਂ ਸੋਚੇ ਸਮਝੇ,ਤੁਰੰਤ
ਬੇਦਿਲ : (ਫ਼) ਉਦਾਸ,ਉਚਾਟ,ਬੁਜ਼ਦਿਲ
ਬੇਜ਼ਾਰ (ਫ਼) ਤੰਗ,ਜਿਸ ਦਾ ਮਨ ਕਿਸੇ ਗੱਲੋਂ ਦੁਖੀ ਹੋਵੇ
ਬੇਜ਼ਰ (ਫ਼) ਗ਼ਰੀਬ,ਨਿਰਧਨ
ਬੇਸਾਖ਼ਤਾ : (ਫ਼) ਬਣਾਵਟ ਤੋਂ ਰਹਿਤ, ਆਪ ਮੁਹਾਰੇ, ਨਿਰਸੰਕੋਚ
ਬੇਸਰ : (ਫ਼) ਲਾਜਵਾਬ,ਬੇਮਿਸਾਲ
ਬੇ ਸਰ-ਓ-ਪਾ : (ਫ਼) ਅਭਾਗਾ,ਬਦਨਸੀਬ
ਬੇਸਰ-ਓ-ਸਾਮਾਂ : (ਫ਼) ਬੇ ਵਸੀਲਾ, ਖਾਲੀ ਹੱਥ
ਬੇਸ਼ : (ਫ਼) ਜ਼ਿਆਦਾ
ਬੇਸ਼ਬਹਾ : (ਫ਼) ਬਹੁਤ ਕੀਮਤੀ
ਬੇਸ਼ਤਰ : (ਫ਼) ਬਹੁਤ ਜ਼ਿਆਦਾ
ਬੇਸ਼ਊਰ : (ਫ਼, ਮੂਰਖ,ਕੁਚੱਜਾ )
ਬੇਜ਼ਾਬਤਾ : (ਫ਼, ਕਾਨੂੰਨ ਦੇ ਵਿਰੁੱਧ, ਅ) ਕ੍ਰਮ-ਹੀਣ
ਬੇਗ਼ੈਰਤ : (ਫ਼, ਬੇ ਸ਼ਰਮ,ਨਿਰਲੱਜ )
ਬੇ-ਮਾਇਗੀ : (ਫ਼) ਨਿਰਧਨਤਾ, ਗ਼ਰੀਬੀ
ਬੇ ਮੁਹਾਬਾ : (ਫ਼, ਬੇ ਧੜਕ, ਨਿੱਡਰ )
ਬੇ ਮੁਰੱਬਤ : (ਫ਼, ਲਿਹਾਜ਼ ਨਾ ਕਰਨ ਵਾਲਾ,ਬੇਦਰਦ
ਬੇ ਨਜ਼ੀਰ : (ਫ਼, ਲਾਸਾਨੀ,ਬੇਮਿਸਾਲ,ਲਾਜਵਾਬ
ਬੇ ਨੰਗਓਨਾਮੂਸ : (ਫ਼) ਬੇ ਸ਼ਰਮ,ਨਿਰਲੱਜ
ਬੇ ਨਵਾ : (ਫ਼) ਬੇ ਸਮਾਨ,ਫ਼ਕੀਰ
ਬੇ ਹੂਦਾ : (ਫ਼) ਫ਼ਜ਼ੂਲ, ਨਿਕੰਮਾ, ਬੇ ਅਰਥ
ਬਯਾਬਾਨ : (ਫ਼) ਜੰਗਲ,ਉਜਾੜ
ਬਯਾਜ਼ : (ਅ) ਨੋਟ ਬੁੱਕ,ਡਾਇਰੀ, ਉਹ ਕਾਪੀ ਜਿਸ ਤੇ ਸ਼ਿਅਰ ਲਿਖੇ ਜਾਂਦੇ ਹਨ
ਬੈਅ : (ਅ) ਵੇਚਣਾ, ਖ਼ਰੀਦਣਾ, ਵਿਕਰੀ
ਬੈਆਨਾ : (ਅ) ਪੇਸ਼ਗੀ, ਬਿਆਨਾ,ਸਾਈ
ਬੈਅ ਨਾਮਾ : (ਫ਼) ਕਿਸੇ ਚੀਜ਼ ਦੀ ਵਿਕਰੀ ਦੀ ਲਿਖਤ ਜਾਂ
ਦਸਤਾਵੇਜ਼ : (ਅ) ਪੈਰੋਕਾਰ,ਮਰੀਦ ਬੈਅਤ ਬਨਣਾ,ਅਧੀਨ ਹੋਣ ਦਾ
ਬੇਗਾਨਗੀ : (ਫ਼) ਓਪਰਾਪਨ,ਪਰਾਇਆਪਨ
ਬੈਨੁੱਸਤੂਰ : (ਅ) ਸਤਰਾਂ ਵਿਚਾਲੇ ਦਾ ਫ਼ਾਸਲਾ
ਬੈਨ ਬੈਨ : (ਅ) ਵਿਚ ਵਿਚ
ਬੀਨਾਈ : (ਫ਼) ਨਜ਼ਰ, ਵੇਖਣ ਦੀ ਸ਼ਕਤੀ ਅੱਖ ਦੀ ਰੌਸ਼ਨੀ
ਬੀਨੀ : (ਫ਼) ਨੱਕ
ਬੇਵਾ : (ਫ਼) ਵਿਧਵਾ,ਰੰਡੀ,ਉਹ ਔਰਤ ਜਿਸ ਦਾ ਪਤੀ ਮਰ ਗਿਆ ਹੋਵੇ
ਬੀਵੀ : (ਫ਼) ਪਤਨੀ,ਘਰ ਵਾਲੀ, ਧਰਮ ਪਤਨੀ
ਪਾ : (ਫ਼) ਪੈਰ,ਸ਼ਕਤੀ
ਪਾ ਬਜੌਲਾਂ : (ਫ਼) ਪੈਰਾਂ ਵਿਚ ਬੇੜੀ ਪਈ ਹੋਣ ਦੀ ਅਵਸਥਾ ਵਿਚ, वैरी
ਪਾਬੋਸ : (ਫ਼) ਪੈਰ ਚੁੰਮਣ ਵਾਲਾ, ਖੁਸ਼ਾਮਦੀ
ਪਾਪੋਸ਼ : (ਫ਼) ਜੁੱਤੀ,ਜੁੱਤਾਂ
ਪਾਜੀ : (ਫ਼) ਲੁੱਚਾ,ਕਮੀਨਾ
ਪਾਦਸ਼ਾਹ : (ਫ਼) ਬਾਦਸ਼ਾਹ, ਸੁਲਤਾਨ
ਪਾਰਾਰ : (ਫ਼) ਪਿੱਛਲਾ ਤੀਜਾ ਸਾਲ, ਪਰਾਰ
ਪਾਰਸ : (ਫ਼) ਫ਼ਾਰਸ,ਈਰਾਨ ਦੇਸ਼
ਪਾਰਸਾ : (ਫ਼) ਅੱਲ੍ਹਾ ਵਾਲਾ,ਦਰਵੇਸ਼, ਨੇਕ, ਪਰਹੇਜ਼ਗਾਰ
ਪਾਰਸਾਈ : (ਫ਼) ਪਰਹੇਜ਼ਗਾਰੀ
ਪਾਰਸੀ : (ਫ਼) ਫ਼ਾਰਸੀ ਭਾਸ਼ਾ,ਗੁਜਰਾਤ ਤੇ ਮਹਾਰਾਸ਼ਟਰ ਦੇ ਇਲਾਕੇ ਵਿਚ ਰਹਿਣ ਵਾਲੀ ਇਕ ਜਾਤੀ ਜੋ ਅੱਗ ਦੀ ਪੂਜਾ ਕਰਦੀ ਹੈ
ਪਾਰਾ : (ਫ਼) ਟੁਕੜਾ
ਪਾਰੀਨਾ : (ਫ਼) ਪੁਰਾਣਾ
ਪਾਜ਼ੇਬ : (ਫ਼) ਪੰਜੇਬ,ਪੈਰ ਦਾ ਇਕ ਗਹਿਣਾ
ਪਾਸਬਾਨ : (ਫ਼) ਰਖਵਾਲਾ,ਪਹਿਰੇਦਾਰ
ਪਾਸਤਾਨ : (ਫ਼) ਪੁਰਾਣਾ, ਬੀਤਿਆ ਹੋਇਆ
ਪਾਸਦਾਰੀ : (ਫ਼) ਰਖਵਾਲੀ,ਦੇਖਭਾਲ,ਲਿਹਾਜ਼
ਪਾਸ਼ਾ : (ਫ਼) ਬਾਦਸ਼ਾਹ,ਸਰਦਾਰ,ਹਾਕਮ
ਪਾਸ਼ ਪਾਸ਼ : (ਫ਼) ਟੁਕੜੇ ਟੁਕੜੇ,ਚੂਰ ਚੂਰ
ਪਾਕ : (ਫ਼) ਪਵਿੱਤਰ, ਸਾਫ਼,ਨਿਰਮਲ
ਪਾਕਬਾਜ਼ : (ਫ਼) ਇਮਾਨਦਾਰ,ਨੇਕ
ਪਾਕੀਜ਼ਗੀ : (ਫ਼) ਸਫ਼ਾਈ,ਪਵਿੱਤਰਤਾ
ਪਾਕੀਜ਼ਾ : (ਫ਼) ਸਾਫ਼ ਸੁਥਰਾ,ਪਵਿੱਤਰ
ਪਾਮਾਲ : (ਫ਼) ਬਰਬਾਦ,ਕੁਚਲਿਆ ਹੋਇਆ
ਪਾਯੰਦਾ (ਫ਼) ਠਹਿਰਨ ਵਾਲਾ,ਸਥਾਈ, ਹਮੇਸ਼ਾ
ਪਾਏਦਾਰ : (ਫ਼) ਪੱਕਾ,ਮਜ਼ਬੂਤ,ਸਥਾਈ
ਪੁਖ਼ਤਾ : (ਫ਼) ਪੱਕਾ,ਮਜ਼ਬੂਤ,ਤਜਰਬੇਕਾਰ
ਪੁਖ਼ਤਾਕਾਰ : (ਫ਼) ਤਜਰਬੇਕਾਰ
ਪਿਦਰ : (ਫ਼) ਪਿਉ,ਬਾਪੂ
ਪਿਦਰੀ : (ਫ਼) ਪਿਤਾ ਦਾ,ਬਾਪ ਦਾ
ਪਦੀਦ : (ਫ਼) ਜ਼ਾਹਿਰ,ਪ੍ਰਗਟ
ਪਜ਼ੀਰਾਈ : (ਫ਼) ਪਰਵਾਨਗੀ,ਮਨਜ਼ੂਰੀ, ਸੁਆਗਤ
ਪੁਰ : (ਫ਼) ਭਰਿਆ ਹੋਇਆ
ਪੁਰਸ਼ੋਰ : (ਫ਼) ਰੌਲਾ ਪਾਉਣਾ ਵਾਲਾ
ਪੁਰਕਾਰ : (ਫ਼) ਹੁਸ਼ਿਆਰ,ਚਲਾਕ
ਪਰਾਗੰਦਾ : (ਫ਼) ਹੈਰਾਨ,ਪਰੇਸ਼ਾਨ,ਫ਼ਿਕਰਮੰਦ
ਪਰਤੌ : (ਫ਼) ਰੌਸ਼ਨੀ, ਚਮਕ,ਨੂਰ
ਪਰਦਾਜ਼ : (ਫ਼) ਸਜਾਵਟ,ਚਮਕ
ਪਰਦਾਦਾਰ : (ਫ਼) ਭੇਤ ਰੱਖਣ ਵਾਲਾ, ਮਹਿਰਮ, ਭੇਤੀ
ਪਰਦਾਦਰ : (ਫ਼) ਭੇਤ ਖੋਲਣ ਵਾਲਾ, ਮੁਖ਼ਬਰ
ਪੁਰਜ਼ਾ : (ਫ਼) ਖੰਡ,ਟੁਕੜਾ,ਧੱਜੀ
ਪੁਰਸਾਂ : (ਫ਼) ਹਾਲ ਪੁੱਛਣ ਵਾਲਾ, ਮਦਦਗਾਰ
ਪੁਰਸਾਨ- : (ਫ਼) ਹਾਲ ਪੁੱਛਣ ਵਾਲਾ, ਏ-ਹਾਲ ਖ਼ਬਰ ਲੈਣ ਵਾਲਾ
ਪਰਸਤਾਰ : (ਫ਼) ਪੁਜਾਰੀ,ਦਾਸ
ਪ੍ਰਸਤਿਸ਼ : (ਫ਼) ਪੂਜਾ,ਭਗਤੀ,ਬੰਦਗੀ
ਪੁਰਸਿਸ਼ : (ਫ਼) ਪੁੱਛ ਗਿੱਛ
ਪਰਿੰਦ : (ਫ਼) ਪੰਛੀ,ਪਖੇਰੂ
ਪੁਰਨਮ : (ਫ਼) ਨਮੀ ਨਾਲ ਭਰਿਆ ਹੋਇਆ, ਹੰਝੂਆਂ ਨਾਲ ਭਰਪੂਰ
ਪਰਵਾਜ਼ : (ਫ਼) ਉਡਾਰੀ,ਉਡਣਾ
ਪਰਵਾਨਾ : (ਫ਼) ਪਤੰਗਾ (ਆਸ਼ਕ)
ਪਰਵਾਨਾ : (ਫ਼) ਹੁਕਮਨਾਮਾ,ਆਗਿਆ ਪੱਤਰ
ਪਰਵਰਦਿਗਾਰ : (ਫ਼) ਪਾਲਣ ਵਾਲਾ, ਰੱਬ, ਪਾਲਣ ਹਾਰ
ਪਰਵਰਿਸ਼ : (ਫ਼) ਪਾਲਣਾ,ਪਾਲਣ-ਪੋਸ਼ਣ
ਪਰਹੇਜ਼ਗਾਰ : (ਫ਼) ਨੇਕ ਆਦਮੀ,ਰੱਬ ਤੋਂ ਡਰਨ ਵਾਲਾ
ਪਰੀ ਰੂ : (ਫ਼) ਬਹੁਤ ਸੁਹਣਾ(ਮਾਸ਼ੂਕ), ਪ੍ਰੇਮਿਕਾ
ਪਰੀ ਜ਼ਾਦ : (ਫ਼) ਪਰੀ ਦੀ ਔਲਾਦ,ਪਰੀ ਦਾ ਜਣਿਆ ਹੋਇਆ
ਪਰੇਸ਼ਾਨ ਖ਼ਾਤਿਰ : (ਫ਼) ਉਦਾਸ,ਦੁੱਖੀ
ਪਜ਼ ਮੁਰਦਾ : (ਫ਼) ਕੁਮਲਾਇਆ ਹੋਇਆ, ਉਦਾਸ
ਪਸ : (ਫ਼) ਪਿੱਛੇ,ਇਸ ਲਈ,ਪ੍ਰੰਤੂ
ਪਸਮਾਂਦਾ : (ਫ਼) ਵਾਰਿਸ,ਪਿੱਛੇ ਰਿਹਾ ਹੋਇਆ
ਪਸ ਮਨਜ਼ਰ : (ਫ਼) ਪਿਛੋਕੜ
ਪਸ-ਓ-ਪੇਸ਼ : (ਫ਼) ਚੰਗਾ ਮੰਦਾ,ਉੱਚ ਨੀਚ
ਪਸਤ ਖ਼ਯਾਲ : (ਫ਼) ਘਟੀਆ ਸੋਚ ਵਾਲਾ
थमडी : (ਫ਼) ਕਮੀਨਗੀ,ਨਿਮਾਣ
ਪਿਸਰ : (ਫ਼) ਬੇਟਾ,ਪੁੱਤਰ
ਪਸੰਦੀਦਾ : (ਫ਼) ਪਸੰਦ ਕੀਤਾ ਹੋਇਆ, ਮਰਜ਼ੀ ਅਨੁਸਾਰ ਚੁਣਿਆ ਹੋਇਆ
ਪੁਸ਼ਤ : (ਫ਼) ਪਿੱਠ,ਪੀੜ੍ਹੀ
ਪੁਸ਼ਤ-ਬ-ਪੁਸ਼ਤ : (ਫ਼) ਪੀੜ੍ਹੀ ਦਰ ਪੀੜ੍ਹੀ
ਪੁਸ਼ਤ ਪਨਾਹ : (ਫ਼) ਹਿਮਾਇਤੀ,ਸਹਾਇਕ,ਸਾਥੀ
ਪਸ਼ੇਮਾਨ : (ਫ਼) ਸ਼ਰਮਿੰਦਾ, ਪਛਤਾਉਣ ਵਾਲਾ
ਪੁਲ-ਏ-ਸਿਰਾਤ : (ਫ਼, ਮੁਸਲਿਮ ਵਿਸ਼ਵਾਸ স) ਅਨੁਸਾਰ ਦੋਜ਼ਖ਼ ਤੇ ਬਣਿਆ ਪੁਲ ਜਿਸ ਉਪਰ ਹਰੇਕ ਵਿਅਕਤੀ ਨੂੰ ਲੰਘਣਾ ਪਵੇਗਾ
ਪਲਾਉ : (ਫ਼) ਪਲਾਉ,ਨਮਕ ਵਾਲੇ ਪੱਕੇ ਹੋਏ ਚਾਵਲ
ਪਨਾਹ ਗਾਹ : (ਫ਼) ਪਨਾਹਗਾਹ, ਆਸਰਾ ਸਥਾਨ
ਪਨਾਂਹ ਗੀਰ : (ਫ਼) ਪਨਾਹ ਲੈਣ ਵਾਲਾ, ਸ਼ਰਨਾਰਥੀ
ਪੰਜਾਬ : (ਫ਼) ਪੰਜ ਦਰਿਆਵਾਂ ਦੀ ਧਰਤੀ
ਪੰਜਮ : (ਫ਼) ਪੰਜਵਾਂ
ਪੰਜਾ-ਏ-ਅਫ਼ਤਬ : (ਫ਼) ਸੂਰਜ ਦੀਆਂ ਕਿਰਨਾਂ
ਪੰਜਾ ਕਸ਼ : (ਫ਼) ਪੰਜਾ ਲੜਾਉਣ ਵਾਲਾ, ਪੰਜੇ ਨਾਲ ਸ਼ਿਕਾਰ ਕਰਨ ਵਾਲਾ ਜਾਨਵਰ
ਪੰਚਮ : (ਫ਼) ਪੰਜਵਾਂ
ਪਿੰਦਾਰ : (ਫ਼) ਘਮੰਡ,ਖ਼ਿਆਲ,ਰਾਏ
ਪਿਨਹਾਂ . : (ਫ਼) ਲੁਕਿਆ ਹੋਇਆ,ਲੁਪਤ, ਗੁਪਤ
ਪੂਦਨਾ : (ਫ਼) ਪੁਦੀਨਾ
ਪੋਸਤੀ : (ਫ਼) ਆਲਸੀ,ਸੁਸਤ
ਪੋਸ਼ਾਕ : (ਫ਼) ਕੱਪੜੇ,ਪਹਿਰਾਵਾ
ਪੋਸ਼ੀਦਾ : (ਫ਼) ਛੁਪਿਆ ਹੋਇਆ,ਗੁਪਤ
ਪਹਲੂ : (ਫ਼) ਪੱਖ,ਪਾਸਾ,ਕੋਨਾ
ਪਿਯਾਦਾ : (ਫ਼) ਪੈਦਲ,ਹਰਕਾਰਾ, ਕਚਹਿਰੀ ਦਾ ਚਪੜਾਸੀ
ਪਯਾਮ : (ਫ਼) ਸੁਨੇਹਾ,ਸੰਦੇਸ਼ਾ
ਪਯਾਮ ਸਲਾਮ : (ਫ਼, ਜ਼ੁਬਾਨੀ ਗੱਲਬਾਤ স)
ਪਯਾਮਬਰ : (ਫ਼) ਸੁਨੇਹਾ ਲਿਆਉਣ ਵਾਲਾ,ਏਲਚੀ,ਪੈਗ਼ੰਬਰ,
ਪਯਾਮੀ : (ਫ਼) ਸੁਨੇਹਾ ਲੈ ਜਾਣ ਵਾਲਾ
ਪੇਚ-ਬ-ਪੇਚ : (ਫ਼) ਪੇਚਦਾਰ,ਉਲਝਿਆ /ਪੇਚ ਦਰ ਪੇਚ ਹੋਇਆ
ਪੇਚ-ਓ-ਤਾਬ : (ਫ਼) ਬੇ ਚੈਨੀ,ਬੇਕਰਾਰੀ,ਚਿੰਤਾ
ਪੇਚ-ਓ-ਖ਼ਮ : (ਫ਼) ਵਲ,ਫੇਰ
ਪੇਂਚੀਦਾ : (ਫ਼) ਉਲਝਿਆ ਹੋਇਆ, ਗੁੰਝਲਦਾਰ
ਪੈਦਾਇਸ਼ : : (ਫ਼) ਜਨਮ
ਪੈ ਦਰ ਪੈ : (ਫ਼) ਲਗਾਤਾਰ,ਨਿਰੰਤਰ
ਪੀਰ : (ਫ਼) ਬੁੱਢਾ,ਗੁਰੂ,ਵਲੀ
ਪੀਰਜ਼ਾਦਾ : (ਫ਼) ਪੀਰ ਦਾ ਪੁੱਤਰ, ਮੁਰਸ਼ਦ ਦਾ ਬੇਟਾ
ਪੀਰ-ਏ-ਮੁਰੱਬੀ : (ਫ਼) ਅਗਨੀ ਪੂਜਕ, /ਪੀਰ-ਏ-ਮੁਗਾਂ ਪਾਰਸੀਆਂ ਦਾ ਆਗੂ
ਪੈਰਾਹਨ : (ਫ਼) ਲਿਬਾਸ,ਪਹਿਰਾਵਾ /ਪੈਰਹਨ
ਪੈਰਾਯਾ : (ਫ਼) ਸ਼ਿੰਗਾਰ,ਸਜਾਵਟ,ਢੰਗ
ਪੈਰਵੀ : (ਫ਼) ਪਿੱਛੇ ਚੱਲਣ ਦੀ ਕਿਰਿਆ,ਕੋਸ਼ਿਸ਼
ਪੀਰੀ : (ਫ਼) ਬੁਢਾਪਾ
ਪੇਸ਼ : (ਫ਼) ਅੱਗੇ, ਪਹਿਲਾਂ,ਸਾਹਮਣੇ
ਪੇਸ਼ ਰਫ਼ਤ : (ਫ਼) ਕਾਬੂ,ਪ੍ਰਗਤੀ
ਪੇਸ਼ ਰੌ : (ਫ਼) ਅੱਗੇ ਅੱਗੇ ਚੱਲਣ ਵਾਲਾ
ਪੇਸ਼ ਕਦਮੀ : (ਫ਼) ਪਹਿਲ, ਅੱਗੇ ਵਧਣ ਦੀ ਕਿਰਿਆ
ਪੇਸ਼-ਏ-ਨਜ਼ਰ : (ਫ਼) ਨਜ਼ਰਾਂ ਦੇ ਸਾਹਮਣੇ
ਪੇਸ਼ਾਨੀ : (ਫ਼) ਮੱਥਾ
ਪੇਸ਼ਤਰ : (ਫ਼) ਜ਼ਰਾ ਹੋਰ ਪਹਿਲਾਂ
ਪੇਸ਼ਕਸ਼ : (ਫ਼) ਭੇਂਟ,ਤੋਹਫ਼ਾ,ਤਜਵੀਜ਼
येमगी : (ਫ਼) ਸਾਈ,ਬਿਆਨਾ
ਪੇਸ਼ਵਾ : (ਫ਼) ਮੁਖੀਆ, ਆਗੂ, ਮਰਹੱਟਿਆ ਦਾ ਮੁਖੀਆ
ਪੇਸ਼ੀਨਗੋਈ : (ਫ਼) ਭਵਿੱਖ ਬਾਣੀ
ਪੈਗ਼ਾਮ : (ਫ਼) ਪੈਗ਼ਾਮ,ਸੁਨੇਹਾ
ਪੈਗ਼ੰਬਰ : (ਫ਼) ਰੱਬ ਦਾ ਪੈਗ਼ਾਮ ਲਿਆਉਣ ਵਾਲਾ,ਰਸੂਲ, ਨਬੀ
ਪੈਕਾਰ : (ਫ਼) ਲੜਾਈ,ਜੰਗ
ਪੈਕਰ : (ਫ਼) ਸਰੀਰ,ਅਕਾਰ,ਸੂਰਤ
ਪੈਮਾਨ : (ਫ਼) ਵਾਅਦਾ,ਕੌਲ
ਪੈਵਸਤ : (ਫ਼) ਮਿਲਿਆ ਹੋਇਆ,ਮਿਲਾਪ
ਪੈਵਸਤਾ : (ਫ਼) ਮਿਲਿਆ ਹੋਇਆ, ਹਮੇਸ਼ਾ,ਲਗਾਤਾਰ
ਪੈਵੰਦ : (ਫ਼) ਪਿਉਂਦ,ਰੁੱਖ ਦੀ ਕਲਮ, ਟੁਕੜਾ
ਪੈਹਮ : (ਫ਼) ਲਗਾਤਾਰ,ਹਮੇਸ਼ਾ
ਪੈਗ਼ਾਮ : (ਫ਼) ਪੈਗ਼ਾਮ,ਸੁਨੇਹਾ
ਪੈਗ਼ੰਬਰ : (ਫ਼) ਰੱਬ ਦਾ ਪੈਗ਼ਾਮ ਲਿਆਉਣ ਵਾਲਾ,ਰਸੂਲ, ਨਬੀ
ਪੈਕਾਰ : (ਫ਼) ਲੜਾਈ,ਜੰਗ
ਪੈਕਰ : (ਫ਼) ਸਰੀਰ,ਅਕਾਰ,ਸੂਰਤ
ਪੈਮਾਨ : (ਫ਼) ਵਾਅਦਾ,ਕੌਲ
ਪੈਵਸਤ : (ਫ਼) ਮਿਲਿਆ ਹੋਇਆ,ਮਿਲਾਪ
ਪੈਵਸਤਾ : (ਫ਼) ਮਿਲਿਆ ਹੋਇਆ, ਹਮੇਸ਼ਾ,ਲਗਾਤਾਰ
ਪੈਵੰਦ : (ਫ਼) ਪਿਉਂਦ,ਰੁੱਖ ਦੀ ਕਲਮ, ਟੁਕੜਾ
ਪੈਹਮ : (ਫ਼) ਲਗਾਤਾਰ,ਹਮੇਸ਼ਾ
ਤਾ : (ਫ਼) ਤਕ,ਜਦ ਤਕ
ਤਾਬਾ ਹਯਾਤ : (ਫ਼) ਜਿਉਂਦੇ ਜੀ,ਉਮਰ ਭਰ
ਤਾ ਚੰਦ : (ਫ਼) ਕਦੋਂ ਤੱਕ
ਤਾਬ : (ਫ਼) ਰੌਸ਼ਨੀ, ਚਮਕ,ਗ਼ਰਮੀ
ਤਾਬਾਂ : (ਫ਼) ਰੌਸ਼ਨ,ਚਮਕਦਾਰ
ਤਾਬਦਾਨ /ਤਾਬਦਾਂ : (ਫ਼) ਰੌਸ਼ਨ ਦਾਨ,ਮੋਘਾ
ਤਾਬਿਅ : (ਅ) ਅਧੀਨ,ਆਗਿਆਕਾਰ
ਤਾਬਿਅਦਾਰ : (ਅ) ਨੌਕਰ, ਅਧੀਨ
ਤਾਬਨਾਕ : ਰੌਸ਼ਨ,ਚਮਕੀਲਾ
ਤਾਬਿੰਦਾ : (ਫ਼) ਚਮਕਦਾਰ,ਰੌਸ਼ਨ
ਤਾਬੂਤ : (ਅ) ਅਰਥੀ,ਜਨਾਜ਼ਾ, ਉਹ ਸੰਦੂਕ ਜਿਸ ਵਿਚ ਮੁਰਦਾ ਰੱਖਿਆ ਜਾਂਦਾ ਹੈ
ਤਾਬਾ : (ਫ਼) ਤਵਾ
ਤਾਅੱਸੁਰ : (ਅ) ਪ੍ਰਭਾਵਿਤ ਹੋਣ ਦਾ ਭਾਵ
ਤਾਸੀਰ : (ਅ) ਨਿਸ਼ਾਨ,ਨਤੀਜਾ,ਅਸਰ
ਤਾਜਦਾਰ : (ਅ) ਬਾਦਸ਼ਾਹ,ਤਾਜ ਵਾਲਾ
ਤਾਜਵਰ : (ਅ) ਬਾਦਸ਼ਾਹ,ਮੁਕਟਧਾਰੀ
ਤਾਜਿਰ : (ਅ) ਵਪਾਰੀ,ਸੌਦਾਗਰ
ਤਾਖ਼ੀਰ : (ਅ) ਦੇਰੀ,ਢਿੱਲ,ਵਕਫ਼ਾ
ਤਾਰ-ਓ-ਪੌਦ : (ਫ਼) ਤਾਣਾ ਬਾਣਾ,ਤਾਣਾ ਪੇਟਾ
ਤਾਰੀਖ਼ : (ਅ) ਮਿਤੀ,ਇਤਿਹਾਸ
ਤਾਰੀਕੀ : (ਫ਼) ਹਨ੍ਹੇਰਾ
ਤਾਸੀਸ (ਅ) ਨੀਂਹ ਰੱਖਣ ਦੀ ਕਿਰਿਆ
ਤਾਜ਼ਿਯਾਨਾ : ਕੋਰੜਾ, ਛਾਂਟਾ
ਤਾਕੀਦ : (ਅ) ਜ਼ਿੱਦ,ਜ਼ੋਰ ਦੇ ਕੇ ਕਹਿਣ ਦਾ ਭਾਵ
ਤਾ-ਅੱਲੁਫ਼ : (ਅ) ਪ੍ਰੇਮ,ਮੁਹੱਬਤ
ਤਾ-ਅੱਲੁਮ : (ਅ) ਦੁੱਖ,ਤਕਲੀਫ਼
ਤਾਲੀਫ਼ : (ਅ) ਵੱਖ ਵੱਖ ਕਿਤਾਬਾਂ ਦੇ ਲੇਖ(ਮਜ਼ਮੂਨ) ਛਾਂਟ ਕੇ ਨਵੇਂ ਸਿਰੇ ਤੋਂ ਤਰਤੀਬ ਦੇਣਾ,ਦੋ ਚੀਜ਼ਾਂ ਨੂੰ ਆਪਸ ਵਿਚ ਮਿਲਾਉਣ ਦੀ ਕਿਰਿਆ,ਸੰਕਲਨ ਕਰਨਾ
ਤਅੱਮੁਲ : (ਅ) ਸੋਚ ਵਿਚਾਰ
ਤਾਇਬ : (ਅ) ਤੋਬਾ ਕਰਨ ਵਾਲਾ,ਗੁਨਾਹਾਂ ਦੀ ਮਾਫ਼ੀ ਮੰਗਣ ਵਾਲਾ
ਤਾਈਦ : (ਅ) ਸਹਾਇਤਾ,ਪ੍ਰੋੜਤਾ
ਤਬਾਦਲਾ-ਏ- : (ਅ) ਵਿਚਾਰ-ਵਟਾਂਦਰਾ ਖ਼ਯਾਲਾਤ
ਤਬਰ : (ਫ਼) ਕੁਹਾੜਾ,ਕੁਹਾੜੀ
ਤਬਰੁੱਕ : (ਅ) ਬਰਕਤ,ਪ੍ਰਸ਼ਾਦ
ਤਬੱਸੁਮ : (ਅ) ਮੁਸਕਾਨ, ਮੁਸਕਰਾਹਟ
ਤਬਸਿਰਾ : (ਅ) ਆਲੋਚਨਾ
ਤਬਅ : (ਅ) ਪੈਰਵੀ,ਪੈਰਵੀ ਕਰਨ ਵਾਲਾ
ਤਬਲੀਗ਼ : (ਅ) ਧਰਮ ਦਾ ਪ੍ਰਚਾਰ
ਤਪਾਕ : (ਫ਼) ਗਰਮ ਜੋਸ਼ੀ,ਬੇਕਰਾਰੀ, ਇਸ਼ਕ,ਪਿਆਰ
ਤਪਿਸ਼ : (ਫ਼) ਗਰਮੀ,ਬੇ ਚੈਨੀ, ਤਪਣ ਦੀ ਕਿਰਿਆ
ਤਿਜਾਰਤ : (ਅ) ਵਣਜ, ਵਪਾਰ
ਤਜਾਵੁਜ਼ : (ਅ) ਲੰਘਣਾ, ਹੱਦ ਟੱਪਣ ਦਾ
ਤਜਾਹੁਲ : (ਅ) ਜਾਣ ਬੁਝ ਕੇ ਅਣਜਾਣ ਬਨਣ ਦਾ ਭਾਵ
ਤਜਦੀਦ : (ਅ) ਨਵੇਂ ਸਿਰਿਉਂ ਬਨਾਉਣ ਦਾ ਭਾਵ,ਨਵੀਨਤਾ ਦਾ ਭਾਵ
ਤਜਜ਼ੀਯਾ : (ਅ) ਵਿਸ਼ਲੇਸ਼ਣ
ਤਜੱਸੂਸ : (ਅ) ਭਾਲ,ਖੋਜ,ਤਲਾਸ਼
ਤਜੱਲੀ : (ਅ) ਜਲਵਾ,ਰੌਸ਼ਨੀ,ਜੋਤੀ(ਉਹ ਰੌਸ਼ਨੀ ਜੋ ਹਜ਼ਰਤ ਮੂਸਾ (ਅਲੈ.) ਨੂੰ ਤੂਰ ਪਹਾੜ ਤੇ ਦਿਖਾਈ ਦਿੱਤੀ ਸੀ)
ਤਜੱਮੁਲ : (ਅ) ਧੂਮ ਧਾਮ, ਠਾਠ-ਬਾਠ
ਤਜਨੀਸ : (ਅ) ਇਕ ਅਲੰਕਾਰ ਜਿਸ ਵਿਚ ਦੋ ਇੱਕੋ ਰੂਪ ਦੇ ਸ਼ਬਦਾਂ ਨੂੰ ਵੱਖ-ਵੱਖ ਅਰਥਾਂ ਵਿਚ ਵਰਤਿਆ ਜਾਵੇ
ਤਜਵੀਦ : (ਅ) ਅੱਖਰਾਂ ਨੂੰ ਉਨ੍ਹਾਂ ਦੇ ਉਚਾਰਨ ਅਸਥਾਨ ਦਾ ਧਿਆਨ ਰੱਖ ਕੇ ਪੜ੍ਹਨ ਦੀ ਕਿਰਿਆ
ਤਹਾਇਫ਼ : (ਅ) ਤੋਹਫ਼ਾ ਦਾ ਬਹੁਵਚਨ, ਸੁਗ਼ਾਤਾਂ
ਤਹਤ : (ਅ) ਅਧੀਨ,ਹੇਠਾਂ,ਇਖ਼ਤਿਆਰ
ਤਹਿਰੀਰ : (ਅ) ਲਿਖਤ,ਦਸਤਾਵੇਜ਼, ਮਜ਼ਮੂਨ
ਤਹਰੀਕ : (ਅ) ਅੰਦੋਲਨ, ਲਹਿਰ, ਹਰਕਤ ਦੇਣ ਦਾ ਭਾਵ
ਤਹਿਸ ਨਹਿਸ : (ਅ) ਤਬਾਹ,ਬਰਬਾਦ
ਤਹਿਸੀਨ (ਅ) ਤਾਰੀਫ਼,ਉਸਤਤਿ,ਸ਼ਾਬਾਸ਼
ਤਹੱਫ਼ੁਜ਼ : (ਅ) ਬਚਾਉ,ਸੰਭਾਲ,ਸੁਰੱਖਿਆ
ਤਹਕੀਕ : (ਅ) ਖੋਜ,ਭਾਲ,ਤਜਰਬਾ
ਤਹਕੀਕਾਤ : (ਅ) ਤਹਕ਼ੀਕ਼ ਦਾ ਬਹੁਵਚਨ, उढ़डीप्त, क्षेत्न
ਤਹਲੀਲ : (ਅ) ਹਲ ਹੋਣ ਦੀ ਕਿਰਿਆ, ਘੁਲਣ ਦਾ ਭਾਵ
ਤਹੱਮੁਲ : (ਅ) ਬਰਦਾਸ਼ਤ,ਸਹਿਣ ਸ਼ੀਲਤਾ
ਤਹਵੀਲ : (ਅ) ਹਵਾਲੇ ਕਰਨਾ, ਸੌਂਪਣ ਦਾ ਭਾਵ
ਤਖ਼ਤ- ਏ-ਤਾਊਸ : (ਫ਼) ਸ਼ਾਹ ਜਹਾਂ ਦਾ ਤਖ਼ਤ ਜੋ ਛੇ ਕਰੋੜ ਦੀ ਲਾਗਤ ਨਾਲ ਤਿਆਰ ਹੋਇਆ मी
ਤਖ਼ਤ ਗਾਹ : (ਫ਼) ਰਾਜਧਾਨੀ
ਤਖ਼ਰੀਬ : (ਅ) ਵੀਰਾਨੀ,ਤਬਾਹੀ,ਖ਼ਰਾਬੀ
ਤਖ਼ਸੀਸ : (ਅ) ਵਿਸ਼ੇਸ਼ਤਾਈ
ਤਖ਼ੱਲੁਸ : (ਅ) ਉਹ ਛੋਟਾ ਨਾਂ ਜਿਸ ਨੂੰ ਸ਼ਾਇਰ ਆਪਣੇ ਸ਼ਿਅਰਾਂ ਵਿਚ ਵਰਤਦੇ ਹਨ, ਉਪਨਾਮ
ਤਖ਼ਲੀਯਾ : (ਅ) ਖਾਲੀ ਕਰਨਾ, ਇਕਾਂਤ, ਇਕੱਲ
ਤੁਖਮ : (ਫ਼) ਬੀਜ,ਔਲਾਦ,ਗੁਠਲੀ
ਤਖਮੀਨਾ : (ਅ) ਅੰਦਾਜ਼ਾ,ਅਨੁਮਾਨ
ਤਖ਼ਯੁਲ : (ਅ) ਕਲਪਨਾ,ਖ਼ਿਆਲ ਉਡਾਰੀ
ਤਦਾਬੀਰ : (ਅ) ਤਦਬੀਰ ਦਾ ਬਹੁਵਚਨ, ਸਕੀਮ,ਯੋਜਨਾ, ਬੰਦੋਬਸਤ
ਤਦਾਰੁਕ : (ਅ) ਬੰਦੋਬਸਤ,ਪ੍ਰਬੰਧ,ਰੋਕਥਾਮ
ਤਦੱਬੁਰ : (ਅ) ਦੂਰ ਅੰਦੇਸ਼ੀ,ਨੀਤੀ, ਤਦਬੀਰ ਕਰਨਾ
ਤਦਬੀਰ : (ਅ) ਯੋਜਨਾ,ਉਪਾਅ,ਵਿਉਂਤ
ਤਦਰੀਜ : (ਅ) ਸਿਲਸਿਲਾ,ਕ੍ਰਮ
ਤਦਰੀਸ : (ਅ) ਸਿੱਖਿਆ ਦੇਣਾ, ਵਿਦਿਆ,ਪੜ੍ਹਾਈ
ਤਦਫ਼ੀਨ : (ਅ) ਦਫ਼ਨ ਕਰਨਾ,ਕਬਰ ਵਿਚ ਦੱਬਣ ਦੀ ਕਿਰਿਆ
ਤਦਵੀਨ : (ਅ) ਸੰਕਲਨ ਕਰਨਾ,ਜਮ੍ਹਾਂ ਕਰਨ ਦੀ ਕਿਰਿਆ
ਤਜ਼ਬਜ਼ਬ : (ਅ) ਦੁਬਿਧਾ,ਦੁਚਿੱਤੀ ਵਿਚ ਹੋਣਾ
ਤਜ਼ਕਿਰਾ : (ਅ) ਜ਼ਿਕਰ,ਵਰਨਣ,ਚਰਚਾ,ਉਹ ਪੁਸਤਕ ਜਿਸ ਵਿਚ ਕਵੀਆਂ ਬਾਰੇ ਜਾਣਕਾਰੀ ਦਿੱਤੀ ਹੋਵੇ
ਤੁਰਾਬ : (ਅ) ਮਿੱਟੀ,ਜ਼ਮੀਨ
ਤਰਾਜੁਮ : (ਅ) ਤਰਜਮਾ ਦਾ ਬਹੁਵਚਨ, ਅਨੁਵਾਦ,ਉਲੱਥਾ
ਤਰਾਜ਼ੂ : (ਫ਼) ਤੱਕੜੀ,ਤੁਲਾ
ਤਰਾਸ਼ : (ਫ਼) ਘਾੜਾ,ਕਰ ਵਿਉਂਤ, ਕਾਂਟ ਛਾਂਟ(ਬੁਤ ਤਰਾਸ਼
ਤਰਾਸ਼ ਖ਼ਰਾਸ਼ : (ਫ਼) ਘਾੜਤ,ਬਨਾਵਟ
ਤਰਾਨਾ : (ਫ਼) ਗੀਤ,ਨਗ਼ਮਾ
ਤਰਾਵੀਹ : (ਅ) ਤਰਾਵੀਆਂ,ਉਹ ਵੀਹ ਰਕਾਤਾਂ ਜੋ ਰੋਜ਼ਿਆਂ ਦੇ ਮਹੀਨੇ ਇਸ਼ਾ ਦੀ ਨਮਾਜ਼ ਵਿਚ ਵਿਤਰਾਂ ਤੋਂ ਪਹਿਲਾਂ ਪੜੀਆਂ ਜਾਂਦੀਆਂ ਹਨ
ਤੁਰਬਤ : (ਅ) ਕਬਰ
ਤਰਬੀਅਤ : (ਅ) ਪਾਲਣ-ਪੋਸਣ,ਸਿਖਲਾਈ, ਟ੍ਰੇਨਿੰਗ
ਤਰਜੁਮਾਨ : (ਅ) ਚੰਗਾ ਵਕਤਾ, ਵਿਆਖਿਆਕਾਰ
ਤਰਜਮਾ : (ਅ) ਅਨੁਵਾਦ,ਉਲੱਥਾ
ਤਰਜੀਹ : (ਅ) ਪਹਿਲ,ਚੰਗੇਰਾ ਸਮਝਣ ਦਾ ਭਾਵ
ਤਰਦਾਮਨੀ : (ਫ਼) ਬਦਕਾਰੀ, ਬੇ ਸਰਮੀ
ਤਰੱਦੁਦ : (ਅ) ਆਉਣ ਜਾਣ, ਯਾਤਾਯਾਤ, ਪਰੇਸ਼ਾਨੀ, ਰੱਦ ਕਰਨਾ
ਤਰਦੀਦ : (ਅ) ਰੱਦ ਕਰਨ ਦੀ ਕਿਰਿਆ
ਤਰਸੀਲ : (ਅ) ਭੇਜਣਾ, ਚਿੱਠੀ ਭੇਜਣਾ
ਤਰਕਸ਼ : (ਫ਼) ਤੀਰਦਾਨ, ਭੱਥਾ
ਤਰਕ : (ਅ) ਛੱਡਣ ਦਾ ਭਾਵ,ਤਿਆਗ
ਤਰਮੀਮ : (ਅ) ਦਰੁਸਤੀ,ਸੰਸ਼ੋਧਨ
ਤਰੱਨੁਮ .: (ਅ) ਗੀਤ ਗਾਉਣਾ, ਰਾਗ,ਲੈਅ
ਤਸਕੀਨ : (ਅ) ਤਸੱਲੀ,ਧੀਰਜ,ਢਾਰਸ
ਤਸਲਸੁਲ : (ਅ) ਸਿਲਸਿਲਾ,ਲੜੀ
ਤਸੱਲੁਤ : (ਅ) ਹਕੂਮਤ, ਦਬਦਬਾ, ਹੁਕਮ ਚਲਾਉਣਾ
ਤਸੱਲੀ : (ਅ) ਦਿਲਾਸਾ, ਸਬਰ,ਸੰਤੁਸ਼ਟੀ
ਤਸਲੀਮ : (ਅ) ਕਰਨਾ, ਮੰਨਣਾ,ਸਲਾਮ ਸਪੁਰਦ ਕਰਨਾ, ਤਾਬੇਦਾਰੀ
ਤਸਮਾ : (ਫ਼) ਚਮੜੇ ਦਾ ਲੰਬਾ ਫ਼ੀਤਾ, ਬੂਟ ਦਾ ਫ਼ੀਤਾ
ਤਸਨੀਮ : (ਅ) ਬਹਿਸ਼ਤ (ਸਵਰਗ) ਦੀ ਇੱਕ ਨਹਿਰ
ਤਸ਼ਬੀਬ : (ਅ) ਜਵਾਨੀ ਨੂੰ ਯਾਦ ਕਰਨਾ, ਕਸੀਦੇ ਦੀ ਭੂਮਿਕਾ
ਤਸ਼ਬੀਹ : (ਅ) ਉਪਮਾ
ਤਸ਼ੱਦੁਦ : (ਅ) ਸਖ਼ਤੀ,ਵਧੀਕੀ, ਜਬਰ,ਜ਼ੁਲਮ
ਤਸ਼ਰੀਹ : (ਅ) ਵਿਆਖਿਆ ਕਰਨਾ, ਵਿਸਥਾਰ ਸਹਿਤ ਬਿਆਨ ਕਰਨਾ,ਤਫ਼ਸੀਰ
ਤਸ਼ਰੀਫ਼ : (ਅ) ਵਡਿਆਈ,ਇੱਜ਼ਤ, ਸ਼ੁਭ-ਆਗਮਨ
ਤਿਸ਼ਨਗੀ/ਤਸ਼ਨਗ਼ੀ : (ਫ਼) ਤ੍ਰੇਹ,ਪਿਆਸ
ਤਿਸ਼ਨਾ/ਤਸ਼ਨਾ : (ਫ਼) ਪਿਆਸਾ,ਤਿਹਾਇਆ
ਤਿਸ਼ਨਾ-ਲਬ : (ਫ਼) ਬਹੁਤ ਪਿਆਸਾ, ਬਹੁਤ ਤਿਹਾਇਆ
ਤਸ਼ਵੀਸ਼ : (ਅ) ਸੋਚ,ਫਿਕਰ,ਚਿੰਤਾ
ਤਸ਼ਹੀਰ : (ਅ) ਮਸ਼ਹੂਰ ਕਰਨਾ, ਮੁਨਾਦੀ ਕਰਨਾ
ਤਸਾਦੁਮ : (ਅ) ਟਕਰਾਅ,ਝਗੜਾ
ਤਸਾਨੀਫ਼ : (ਅ) ਤਸਨੀਫ਼ ਦਾ ਬਹੁਵਚਨ, ਲਿਖ਼ਤਾਂ,ਰਚਨਾਵਾਂ
ਤਸਾਵੀਰ : (ਅ) ਤਸਵੀਰ ਦਾ ਬਹੁਵਚਨ, ਤਸਵੀਰਾਂ
ਤਸਹੀਹ : (ਅ) ਸੋਧ,ਦਰੁਸਤੀ, ਗ਼ਲਤੀ ਦੂਰ ਕਰਨ ਦਾ ਭਾਵ
ਤਸੱਦੁਕ : (ਅ) ਕੁਰਬਾਨ ਕਰਨ ਦਾ ਭਾਵ,ਕੁਰਬਾਨੀ
ਤਸਦੀਕ : (ਅ) ਸਬੂਤ,ਗਵਾਹੀ, ਪ੍ਰਮਾਣਿਤ ਕਰਨ ਦਾ ਭਾਵ
ਤਸਗ਼ੀਰ : (ਅ) ਛੋਟਾ ਕਰਨਾ, ਛੁਟਾਈ
ਤਸੱਨੁਅ : (ਅ) ਬਨਾਵਟ,ਵਿਖਾਵਾ,ਧੋਖਾ
ਤਸਨੀਫ਼ : (ਅ) ਲਿਖੀ ਹੋਈ ਕਿਤਾਬ, ਰਚਨਾ,ਕਿਤਾਬ ਲਿਖਣ ਦਾ ਭਾਵ
ਤਸੱਵੁਰ : (ਅ) ਕਿਸੇ ਚੀਜ਼ ਦੀ ਸ਼ਕਲ ਨੂੰ ਦਿਮਾਗ਼ ਵਿੱਚ ਲਿਆਉਣਾ,ਕਲਪਣਾ
ਤਸੱਵੁਫ਼ : (ਅ) ਸੂਫ਼ੀ ਹੋਣ ਦਾ ਭਾਵ,ਰੱਬ ਨਾਲ ਲਿਵ ਲਾਉਣ ਦਾ ਗਿਆਨ,ਰਹੱਸਵਾਦ
ਤਜ਼ਾਦ : (ਅ) ਇਕ ਅਲੰਕਾਰ, ਵਿਰੋਧਤਾ,ਉਲਟ
ਤਜ਼ਹੀਕ : (ਅ) ਮਖੌਲ ਉਡਾਉਣ ਦਾ ਭਾਵ, ਬੇਇੱਜ਼ਤੀ
ਤਤਹੀਰ (ਅ) ਪਵਿੱਤਰ ਕਰਨਾ
ਤਆਰੁਫ਼ : (ਅ) ਜਾਣ-ਪਹਿਚਾਣ,ਵਾਕਫ਼ੀ
ਤਆਕੁਬ : (ਅ) ਪਿੱਛਾ ਕਰਨਾ,ਪੈਰਵੀ
ਤਆਵਨ : (ਅ) ਸਹਿਯੋਗ, ਮਿਲਵਰਤਨ
ਤਅਬੀਰ : (ਅ) ਸੁਪਨੇ ਦਾ ਕਾਰਨ ਦੱਸਣ ਦਾ ਭਾਵ, ਸੁਪਨੇ ਦੀ ਅਸਲੀਅਤ
ਤਅੱਜੁਬ : (ਅ) ਅਚੰਭਾ,ਹੈਰਾਨੀ
ਤਅਦਾਦ : (ਅ) ਗਿਣਤੀ,ਸੰਖਿਆ
ਤਅਜ਼ੀਰ : ਬਹਾਨਾ ਕਰਨਾ, ਉਜ਼ਰ ਕਰਨਾ
ਤਅਰੀਫ਼ : (ਅ) ਪਛਾਣ,ਪ੍ਰੀਭਾਸ਼ਾ,ਤਸ਼ਰੀਹ, ਉਸਤਤਿ
ਤਅਜ਼ੀਯਤ : (ਅ) ਮਾਤਮ ਪੁਰਸੀ,ਸ਼ੋਕ ਪ੍ਰਗਟ ਕਰਨ ਦਾ ਭਾਵ
ਤਅਜ਼ੀਰ : (ਅ) ਸਜ਼ਾ,ਦੰਡ
ਤਅਜ਼ੀਯਾ : (ਅ) ਹਜ਼ਰਤ ਇਮਾਮ ਹਸਨ (ਰਜ਼ੀ.) ਤੇ ਇਮਾਮ ਹੁਸੈਨ ਦੇ ਮਕਬਰਿਆਂ ਦੀ ਨਕਲ
ਤਅੱਸੁਬ : (ਅ) ਕੱਟੜ ਹੋਣ ਦਾ ਭਾਵ, ਪੱਖਪਾਤ
ਤਅਜ਼ੀਮ : (ਅ) ਸਨਮਾਨ,ਸਤਿਕਾਰ ਦੇਣਾ
ਤਅੱਲੁਕ : (ਅ) ਸਬੰਧ,ਵਾਹ
ਤਅੱਮੁਲ : (ਅ) ਅਮਲ ਵਿੱਚ ਲਿਆਉਣਾ
ਤਅਮੀਲ : (ਅ) ਹੁਕਮ ਦੀ ਪਾਲਣਾ, ਅਮਲ ਕਰਨਾ
ਤਅਵੀਜ਼ : (ਅ) ਤਬੀਤ,ਕਬਰ ਦਾ ਪੱਥਰ
ਤਐਯੁੱਨ : (ਅ) ਨਿਯੁਕਤੀ
ਤਾਇਨਾਤ : (ਅ) ਤਐਯੁਨ ਦਾ ਬਹੁਵਚਨ, ਨਿਯੁਕਤੀਆਂ
ਤਗ਼ਾਫੁਲ : (ਅ) ਜਾਣ ਬੁੱਝ ਕੇ ਕਿਸੇ ਚੀਜ਼ ਤੋਂ ਅਣਜਾਣ ਹੋਣਾ, ਲਾਪਰਵਾਹ
ਤਗ਼ੀਈਯੁੱਰ : (ਅ) ਪਰੀਵਰਤਨ,ਬਦਲਾਓੁ
ਤਫ਼ਾਸੀਰ : (ਅ) ਤਫ਼ਸੀਰ ਦਾ ਬਹੁਵਚਨ, ਟੀਕੇ,ਵਿਆਖਿਆ
ਤਫ਼ਾਸੀਲ : (ਅ) ਤਫ਼ਸੀਲ ਦਾ ਬਹੁਵਚਨ, ਵਿਆਖਿਆਵਾਂ
ਤੁਫ਼ਤਾ : (ਫ਼) ਜਲਿਆ ਭੁੰਨਿਆ, ਝੁਲਸਿਆ ਹੋਇਆ
ਤਫ਼ਤੀਸ਼ : (ਅ) ਖੋਜ,ਜਾਂਚ ਪੜਤਾਲ
ਤਫ਼ਰੀਕ : (ਅ) ਫ਼ਰਕ ਕਰਨਾ, ਘਟਾਉਣਾ (ਗਣਿਤ ਵਿਚ)
ਤਫ਼ਸੀਰ : (ਅ) ਟੀਕਾ,ਕੁਰਆਨ ਦੀ ਵਿਆਖਿਆ
ਤਫ਼ਸੀਲ : (ਅ) ਵਿਸਥਾਰ,ਵਿਆਖਿਆ
ਤਫ਼ੱਕਰ : (ਅ) ਸੋਚ ਵਿਚਾਰ,ਚਿੰਤਾ, ਫ਼ਿਕਰ
ਤਫ਼ਹੀਮ : (ਅ) ਸਮਝਾਉਣ ਦੀ ਕਿਰਿਆ
ਤਕ਼ਾਬੁਲ : (ਅ) ਮੁਕਾਬਲਾ,ਟਾਕਰਾ
ਤਕਾਰੀਬ : (ਅ) ਤਕਰੀਬ ਦਾ ਬਹੁਵਚਨ, ਉਤਸਵ
ਤਕਾਰੀਰ : (ਅ) ਤਕਰੀਰ ਦਾ ਬਹੁਵਚਨ, ਵਿਖਿਆਣ,ਭਾਸ਼ਣ
ਤਕਾਜ਼ਾ : (ਅ) ਮੰਗ,ਤਾਕੀਦ
ਤਕੱਦਸ : (ਅ) ਪਵਿੱਤਰ ਹੋਣ ਦਾ ਭਾਵ, ਪਾਕ,ਪਵਿੱਤਰ
ਤਕ਼ਦੀਰ : (ਅ) ਨਸੀਬ,ਕਿਸਮਤ,ਭਾਗ ,ਮੁਕੱਦਰ
ਤਕ਼ਰੁੱਰ : (ਅ) ਮੁਕੱਰਰ ਹੋਣਾ, ਨਿਯੁਕਤ ਹੋਣਾ
ਤਕਰੀਬ : (ਅ) ਉਤਸਵ, ਰਸਮ,ਸਮਾਗਮ
ਤਕਰੀਬਨ : (ਅ) ਅਨੁਮਾਨ, ਲਗਭਗ
ਤਕਰੀਜ਼ : (ਅ) ਆਲੋਚਨਾ, ਸਮਾਲੋਚਨਾ, ਆਪਣੇ ਸਾਥੀ ਦੀ ਉਪਮਾ
ਤਕਸੀਮ : (ਅ) ਵੰਡ(ਗਣਿਤ ਦਾ ਇਕ ਨਿਯਮ)
ਤਕਤੀਅ : (ਅ) ਟੁਕੜੇ ਟੁਕੜੇ ਹੋਣ ਦਾ ਭਾਵ, ਵੱਖ ਵੱਖ ਕਰਨਾ
ਤਕ਼ਲੀਦ : (ਅ) ਨਕਲ,ਪੈਰਵੀ
ਤਕ਼ਵੀਯਤ : (ਅ) ਤਾਕਤ,ਜ਼ੋਰ,ਬਲ,ਤਸੱਲੀ
ਤਕੀ : (ਅ) ਰੱਬ ਤੋਂ ਡਰਨ ਵਾਲਾ, ਪਰਹੇਜ਼ਗਾਰ
ਤਕਾਲੀਫ਼ : (ਅ) ਤਕਲੀਫ਼ ਦਾ ਬਹੁਵਚਨ, ਕਸ਼ਟ,ਦੁੱਖ
ਤਕ਼ਾਨ : (ਫ਼) ਧੱਕਾ, ਝਟਕਾ,ਥਕਾਵਟ, ਸੁਸਤੀ
ਤਕੱਬੁਰ : (ਅ) ਘਮੰਡ,ਸ਼ੇਖੀ, ਗ਼ਰੂਰ
ਤਕਬੀਰ : (ਅ) ਵਡਿਆਈ ਕਰਨਾ, ਅੱਲਾਹੂ ਅਕਬਰ ਕਹਿਣ ਦਾ ਭਾਵ
ਤਕਰਾਰ : (ਅ) ਵਾਦ,ਬਹਿਸ,ਮਿਸਰੇ ਜਾਂ ਮਜ਼ਮੂਨ ਨੂੰ ਵਾਰ ਵਾਰ ਲਿਆਉਣ ਦਾ ਭਾਵ
ਤਕਰੀਮ : (ਅ) ਸਨਮਾਨ,ਸਤਿਕਾਰ, ਆਉਭਗਤ
ਤਕੱਲੁਫ਼ : (ਅ) ਸ਼ਰਮ,ਸੰਕੋਚ, ਪਰਾਇਆਪਣ
ਤਕੱਲੁਮ : (ਅ) ਗੱਲ ਕਰਨ ਦਾ ਭਾਵ
ਤਕਯਾ : (ਅ) ਆਰਾਮ ਕਰਨ ਦੀ ਥਾਂ, ਸਰ੍ਹਾਣਾ,ਸਹਾਰਾ
ਤਲਾਸ਼ : (ਫ਼) ਭਾਲ,ਖੋਜ
ਤਲਾਸ਼ -ਏ-ਮੁਆਸ਼ : (ਅ) ਰੁਜ਼ਗਾਰ ਦੀ ਭਾਲ, ਨੌਕਰੀ ਦੀ ਭਾਲ
ਤਲਾਤੁਮ : (ਅ) ਛੱਲਾਂ ਜਾਂ ਲਹਿਰਾਂ ਮਾਰਨ ਦਾ ਭਾਵ
ਤਲਾਫ਼ੀ : (ਅ) ਘਾਟੇ ਦੀ ਪੂਰਤੀ
ਤਿਲਾਵਤ : (ਅ) ਕੁਰਆਨ ਸ਼ਰੀਫ਼ ਦਾ ਪਾਠ
ਤਲਖ਼ : (ਫ਼) ਕੌੜਾ
उलभ्रीम : (ਅ) ਸਾਰ, ਪਵਿੱਤਰ ਕਰਨਾ
ਤਲਫ਼ : (ਅ) ਬਰਬਾਦ,ਨਸ਼ਟ
ਤਲੱਫੁਜ਼ : (ਅ) ਉਚਾਰਣ, ਸ਼ਬਦਾਂ ਦਾ ਉਚਾਰਣ
ਤਲਕ੍ਰੀਨ : (ਅ) ਸਮਝਾਉਣ ਦਾ ਭਾਵ, ਉਪਦੇਸ਼
ਤਲੱਮੁਜ਼ : (ਅ) ਸ਼ਾਗਿਰਦ ਹੋਣਾ, ਚੇਲਾ, ਮਰੀਦ
ਤਲਮੀਹ : (ਅ) ਕਿਸੇ ਇਤਹਾਸਿਕ ਕਥਾ ਵਲ ਇਸ਼ਾਰਾ
ਤਮਸੀਲ : (ਅ) ਉਦਾਹਰਣ
ਤਮੱਦੁਨ : (ਅ) ਸਭਿਅਤਾ,ਤਹਿਜ਼ੀਬ, ਸੰਸਕ੍ਰਿਤੀ, ਰਹਿਣ ਸਹਿਣ
ਤਮਸੱਖੁਰ : (ਅ) ਠੱਠਾ, ਹਾਸਾ ਮਖੌਲ
ਤਮਗ਼ਾ : (ਫ਼) ਤਗ਼ਮਾ, ਸ਼ਾਹੀ ਹੁਕਮ ਨਾਮਾ,ਮੈਡਲ
ਤਮਕਨਤ : (ਅ) ਰੁਅਬਦਾਬ,ਠਾਠ ਬਾਠ, ਦਬਦਬਾ,ਘਮੰਡ
ਤਮੱਲੁਕ : (ਅ) ਚਾਪਲੂਸੀ,ਖੁਸ਼ਾਮਦ
ਤਨਾਜ਼ਆ : (ਅ) ਝਗੜਾ
ਤਨਾਸੁਬ : (ਅ) ਅਨੁਪਾਤ,ਪਰਸਪਰ, ਸਮਾਨਤਾ
ਤੁੰਦ : (ਫ਼) ਤੇਜ਼,ਸਖ਼ਤ,ਖੂੰਖਾਰ,ਗੁਸੈਲਾ
ਤੁੰਦ ਖੂ : (ਫ਼) ਚਿੜਚਿੜਾ,ਗੁਸੈਲ
ਤਨਦੇਹੀ (ਫ਼) ਮਿਹਨਤ, ਕੋਸ਼ਿਸ਼, ਉੱਦਮ
ਤਨਕੀਦ : (ਅ) ਪਰਖ,ਪੜਤਾਲ,ਆਲੋਚਨਾ
ਤਨੱਵੁਅ : (ਅ) ਰੰਗ ਬਰੰਗਾ ਹੋਣ ਦਾ ਭਾਵ
ਤਨਹਾਈ : (ਫ਼) ਇੱਕਲਾ,ਜੁਦਾਈ, ਏਕਾਂਤ
ਤਵਾਜ਼ੁਨ : (ਅ) ਬਰਾਬਰ ਵਜ਼ਨ ਹੋਣਾ,ਸਮਤੋਲ
ਤਵਾਜ਼ੂਅ : (ਅ) ਆਜਜ਼ੀ, ਆਉ ਭਗਤ, डेंट
ਤਵਾਂ : (ਫ਼) ਤਾਕਤ,ਜ਼ੋਰ,ਬਲ
ਤਵਾਨਾਈ : (ਫ਼) ਸ਼ਕਤੀ,ਜ਼ੋਰ,ਬਲ
ਤਵਾਂਗਰ : (ਫ਼) ਬਲਵਾਨ,ਮਾਲਦਾਰ
ਤੌਸੀਕ : (ਅ) ਮਜ਼ਬੂਰੀ,ਪਕਿਆਈ,ਪੁਸ਼ਟੀ
ਤੌਜੀਹ : (ਅ) ਕਾਰਨ ਦੱਸਣਾ,ਹੁਲੀਆ
ਤੌਹੀਦ : (ਅ) ਅਦਵੈਤਵਾਦ, ਰੱਬ ਨੂੰ ਇਕ ਸਮਝਣ ਦਾ ਭਾਵ
ਤੌਰੇਤ : (ਅ) ਯਹੂਦੀਆਂ ਦਾ ਧਰਮ ਗ੍ਰੰਥ ਇਕ ਅਸਮਾਨੀ ਕਿਤਾਬ ਦਾ ਨਾਂ
ਤੁਜ਼ਕ/ਤਜ਼ੋਕ : (ਫ਼) ਸਮਾਨ, ਪ੍ਰਬੰਧ
ਤਵੱਸੁਲ : (ਅ) ਕਿਸੇ ਨੂੰ ਵਿਚ ਪਾਉਣਾ, ਵਸੀਲਾ,ਸਿਫ਼ਾਰਸ਼
ਤੌਸੀਅ : (ਅ) ਚੌੜਾ ਕਰਨ ਦਾ ਭਾਵ, ਵਿਸ਼ਾਲ ਕਰਨ ਦਾ ਭਾਵ
ਤੋਸ਼ਾ : (ਅ) ਸਫ਼ਰ ਦਾ ਸਮਾਨ, ਮੁਸਾਫ਼ਿਰ ਦਾ ਰਸਤੇ ਵਿਚ ਖਾਣ ਪੀਣ ਦਾ ਸਮਾਨ
ਤੌਸੀਫ਼ : (ਫ਼) ਸ਼ਲਾਘਾ,ਤਾਰੀਫ਼,ਉਸਤਤਿ
ਤੌਫ਼ੀਕ : (ਅ) ਹੈਸੀਅਤ,ਹਦਾਇਤ,ਹਿੰਮਤ, ਹੌਸਲਾ
ਤਵੱਕੁਅ : (ਅ) ਆਸ,ਉਮੀਦ,ਭਰੋਸਾ
ਤੌਕੀਰ : (ਅ) ਇੱਜ਼ਤ,ਮਾਨ,ਆਦਰ
ਤਵੱਕੁਲ : (ਅ) ਰੱਬ ਤੇ ਭਰੋਸਾ ਕਰਨਾ, ਆਪਣੇ ਕੰਮ ਨੂੰ ਦੂਜੇ ਦੇ ਭਰੋਸੇ ਤੇ ਛੱਡ ਦੇਣਾ
ਤੌਹੀਨ : (ਅ) ਬੇ-ਇੱਜ਼ਤੀ,ਅਪਮਾਨ
ਤਹ-ਬੰਦ : (ਫ਼) ਤਹਿਮਤ,ਲੁੰਗੀ,ਧੋਤੀ
ਤੀਰਗੀ : (ਫ਼) ਹਨ੍ਹੇਰਾ,ਧੁੰਦਲਾਪਨ
ਤੇਸ਼ਾ : (ਫ਼) ਬਹੋਲਾ,ਤੇਸਾ
ਤੇਗ਼ : (ਫ਼) ਤਲਵਾਰ,ਕਿਰਪਾਨ
ਤੇਗ਼-ਏ- : (ਫ਼) ਦੋ ਧਾਰੀ ਤਲਵਾਰ,ਖੰਡਾ ਦੋ-ਦਮ
ਤੀਮਾਰਦਾਰੀ : (ਫ਼) ਰੋਗੀ ਦੀ ਦੇਖ ਭਾਲ
ਤਯੱਮੁਮ : (ਅ) ਪਾਣੀ ਨਾ ਮਿਲਣ ਦੀ ਹਾਲਤ ਵਿਚ ਮਿੱਟੀ ਨਾਲ ਵਜ਼ੂ ਕਰਨਾ
ਸਾਬਿਤ : (ਅ) ਪੂਰਾ, ਸਾਰਾ, ਸਥਿਰ, ਮਜ਼ਬੂਤ
ਸਾਬਿਤ ਕਦਮ : (ਅ) ਪੱਕੇ ਪੈਰੀਂ ਕੰਮ ਕਰਨ ਵਾਲਾ,ਦ੍ਰਿੜ ਇਰਾਦੇ ਵਾਲਾ
ਸਾਕਿਬ : (ਅ) ਚਮਕੀਲਾ, ਰੌਸ਼ਨ
ਸਲਿਸ : (ਅ) ਤੀਜਾ ਬੰਦਾ ਜੋ ਕਿਸੇ ਗੱਲ ਦਾ ਨਿਪਟਾਰਾ ਕਰਨ ਲਈ ਥਾਪਿਆ ਜਾਵੇ
ਸਲਿਸੀ : (ਅ) ਪੰਚਾਇਤ, ਸੁਲਾਹ
ਸਾਮਿਨ : (ਅ) ਅੱਠਵਾਂ
ਸਾਨੀ : (ਅ) ਦੂਜਾ, ਬਰਾਬਰ ਦਾ, ਟਾਕਰੇ ਦਾ
ਸਾਨੀਯਾ : (ਅ) ਪਲ, ਸਕਿੰਟ
ਸਬਾਤ : (ਅ) ਸਥਿਰਤਾ, ਦ੍ਰਿੜਤਾ
ਸਬਤ : (ਅ) ਲਿਖਣਾ, ਮੋਹਰ ਲਾਉਣਾ
ਸੁਬੂਤ : (ਅ) ਦਲੀਲ, ਸਿੱਧੀ, ਗਵਾਹੀ ਨਾਲ ਕੋਈ ਗੱਲ ਸਿੱਧ ਕਰਨ ਦੀ ਕਿਰਿਆ
ਸਰਵਤ : (ਅ) ਦੌਲਤ, ਹਕੂਮਤ, ਅਧਿਕਾਰ
ਸੁਰੈੱਯਾ ਜਾਹ : (ਅ) ਉੱਚੀ ਪਦਵੀ ਵਾਲਾ
ਸਿਕਲ : (ਅ) ਬੋਝ,ਭਾਰ,ਵਜ਼ਨ
ਸਕਲੈਨ : (ਅ) ਦੋਵੇਂ ਜਹਾਨ, ਇਨਸਾਨ ਅਤੇ ਜਿੰਨ
ਸਕੀਲ : (ਅ) ਵਜ਼ਨੀ, ਭਾਰੀ, ਬੋਝਲ, ਦੇਰ ਨਾਲ ਹਜ਼ਮ ਹੋਣ ਵਾਲਾ
ਸੁਲਸ : (ਅ) ਤੀਜਾ ਹਿੱਸਾ, ਇਕ ਤਿਹਾਈ
ਸਮਰ/ਸਮਰਾ : (ਅ) ਫ਼ਲ, ਮੇਵਾ, ਸਿੱਟਾ, ਔਲਾਦ
ਸੁਮਨ : (ਅ) ਅੱਠਵਾਂ ਹਿੱਸਾ
ਸਮਨ : (ਅ) ਕੀਮਤ, ਮੁੱਲ
ਸਵਾਬ : (ਅ) ਚੰਗਾ ਬਦਲਾ, ਚੰਗੇ ਕੰਮਾ ਦਾ ਫਲ
ਜਾ : (ਫ਼) ਥਾਂ, ਮਕਾਨ, ਟਿਕਾਣਾ
ਜਾ ਬਜਾ : (ਫ਼) ਹਰ ਥਾਂ, ਹਰ ਮੌਕੇ ਤੇ
ਜਾਨਿਸ਼ੀਨ : (ਫ਼) ਉਤਰਾਧਿਕਾਰੀ, ਯੁਵਰਾਜ
ਜਾ ਨਮਾਜ਼ : (ਫ਼) ਮੁਸੱਲਾ, ਉਹ ਚਟਾਈ ਜਿਸ ਤੇ ਨਮਾਜ਼ ਪੜ੍ਹੀ ਜਾਂਦੀ ਹੈ
ਜਾਬਿਰ : (ਅ) ਜ਼ਾਲਿਮ,ਜਬਰ ਕਰਨ ਵਾਲ਼ਾ
ਜਾਦਾ : (ਫ਼) ਡੰਡੀ,ਪੈਹਾ,ਰਸਤਾ
ਜਾਜ਼ਿਬ : (ਅ) ਚੂਸਣ ਵਾਲਾ,ਸਿਆਹੀ ਚੂਸ
ਜਾਰੂਬ : (ਫ਼) ਝਾੜੂ, ਜੂੜੀ, ਬਹੁਕਰ
ਜਾਰੂਬ ਕਸ਼ : (ਫ਼) ਝਾੜੂ ਲਗਾਉਣ ਵਾਲਾ
ਜਾਰੀ : (ਅ) ਚਲਦਾ ਹੋਇਆ, ਵਗਦਾ
ਜਾਗੀਰ : (ਫ਼) ਜਗੀਰ, ਉਹ ਜ਼ਮੀਨ ਜੋ ਬਾਦਸ਼ਾਹਾਂ ਜਾਂ ਨਵਾਬਾਂ ਵਲੋਂ ਕਿਸੇ ਨੂੰ ਦਿਤੀ ਜਾਂਦੀ ਹੈ, ਪਰਗਨਾ
ਜਾਮ : (ਫ਼) ਪਿਆਲਾ, ਸ਼ਰਾਬ ਦਾ ਪਿਆਲਾ
ਜਾਮ-ਏ-ਜਮ : (ਫ਼) ਜਮਸ਼ੇਦ ਦਾ ਪਿਆਲਾ, ਕਹਿੰਦੇ ਹਨ ਕਿ ਇਸ ਵਿਚ ਸਾਰੀ ਦੁਨੀਆਂ ਦਿਖਾਈ ਦਿੰਦੀ ਹੈ
ਜਾਮਿਦ : (ਅ) ਜੰਮਿਆ ਹੋਇਆ, ਪੱਥਰ
ਜਾਮਿਅ : (ਅ) ਜਮਾਂ ਕਰਨ ਵਾਲਾ, ਵਿਸ਼ਾਲ
ਜਾਮਿਅਮਸਜਿਦ : (ਅ) ਜੁਮਾਂ ਮਸੀਤ, ਉਹ ਬੜੀ ਮਸੀਤ ਜਿਥੇ ਨਮਾਜ਼ ਪੜੀ ਜਾਂਦੀ ਹੈ
ਜਾਮਿਆ : (ਅ) ਯੂਨੀਵਰਸਿਟੀ, ਸਾਰੇ, ਸਭ
ਜਾਮਾ : (ਫ਼) ਕਪੜਾ, ਲਿਬਾਸ
ਜਾਂ ਬਾਜ਼ : (ਫ਼) ਬਹਾਦਰ, ਜਾਨ ਤੇ ਖੇਡ ਜਾਣ ਵਾਲਾ (ਆਸ਼ਿਕ)
ਜਾਨ ਫ਼ਰਸਾ (ਫ਼) ਜਾਨ ਘਟਾਉਣ ਵਾਲਾ, ਖੌਫ਼ਨਾਕ
ਜਾਨ-ਏ-ਮਨ : (ਫ਼) ਮੇਰੀ ਜਾਨ, ਮੇਰੇ ਪਿਆਰੇ
ਜਾਂ ਨਿਸਾਰ : (ਫ਼) ਜਾਨ ਕੁਰਬਾਨ ਕਰਨ ਵਾਲਾ
ਜਾਨਾਂ : (ਫ਼) ਪ੍ਰੇਮੀ, ਪਿਆਰਾ, ਮਾਸ਼ੂਕ
ਜਾਨਿਬ : (ਅ, ਪਾਸਾ, ਤਰਫ਼, ਰੁਖ द्र)
ਜਾਨਿਬਦਾਰ : (ਫ਼) ਤਰਫ਼ਦਾਰ, ਹਮਾਇਤੀ
ਜਾਨੀ ਦੁਸ਼ਮਨ : (ਫ਼) ਪੱਕਾ ਦੁਸ਼ਮਣ
ਜਾਨੀ ਦੋਸਤ : (ਫ਼) ਜਿਗਰੀ ਦੋਸਤ, ਪਿਆਰਾ ਮਿੱਤਰ
ਜਾਵਿਦਾਂ/ ਜਾਵੀਦਾਂ : (ਫ਼) ਹਮੇਸ਼ਾ ਰਹਿਣ ਵਾਲਾ
ਜਾਵਿਦਾਨੀ /ਜਾਵੀਦਾਨੀ : (ਫ਼) ਹਮੇਸ਼ਾ ਰਹਿਣ ਦਾ ਭਾਵ
ਜਾਵੀਦ/ਜਾਵੇਦ : (ਫ਼) ਹਮੇਸ਼ਾ ਰਹਿਣ ਵਾਲਾ
ਜਾਹ : (ਫ਼) ਰੁਤਬਾ, ਪਦਵੀ, ਸ਼ਾਨ
ਜਾਹ-ਓ-ਜਲਾਲ : (ਫ਼, ਰੁਅਬ ਦਾਬ, ਠਾਠ ਬਾਠ স)
ਜਾਹ-ਓ-ਹਸ਼ਮ : (ਫ਼, ਠਾਠ ਬਾਠ স)
ਜਾਹਿਲ : (ਅ) ਅਨਪੜ੍ਹ, ਬੇਵਕੂਫ਼
ਜਾਇਦਾਦ-ਏ : (ਫ਼, ਅਚੱਲ,ਜਾਇਦਾਦ,ਜ਼ਮੀਨ,
-ਗ਼ੈਰ ਮਨਕੂਲਾ ਅ) ਮਕਾਨ, ਖੇਤੀ ਆਦਿ
ਜਾਦਾਦ-ਏ : (ਫ਼, ਚੱਲ ਜਾਇਦਾਦ, ਰੁਪੈ, -ਮਨਕੂਲਾ ਅ) ਗਹਿਣੇ ਆਦਿ
ਜਾਇਜ਼ : (ਅ) ਠੀਕ, ਮੁਨਾਸਿਬ, ਕਨੂੰਨ ਅਨੁਸਾਰ,ਸਹੀ
ਜਾਇਜ਼ਾ : (ਅ) ਪੜਤਾਲ,ਪਰਖ
ਜਾਏ : (ਫ਼) ਥਾਂ,ਜਗ੍ਹਾ,ਸਥਾਨ
ਜੱਬਾਰ : (ਅ) ਡਾਢਾ, (ਰੱਬ) ਡਾਢਾ
ਜਬਰ : (ਅ) ਸਖ਼ਤੀ,ਜ਼ੁਲਮ,ਬੇ-ਰਹਿਮੀ
ਜਬਰਨ : (ਅ) ਜ਼ਬਰਦਸਤੀ,ਧੱਕੇ ਨਾਲ
ਜਿਬਰਾਈਲ : (ਅ) ਇਕ ਫ਼ਰਿਸਤੇ ਦਾ ਨਾਂ
ਜਬਰੂਤ : (ਅ) ਵਡਪਣ,ਗ਼ਰੂਰ, ਰੱਬੀ ਸ਼ਾਨ
ਜਬਲ : (ਅ) ਪਹਾੜ
ਜੁੱਬਾ : (ਅ) ਇਕ ਕਿਸਮ ਦਾ ਲੰਬਾ ਕੋਟ
ਜਬੀਂ : (ਫ਼) ਮੱਥਾ
ਜੁੱਸਾ : (ਅ) ਸਰੀਰ,ਕਾਠੀ,ਜਿਸਮ
ਜਹੀਮ : (ਅ) ਦੋਜ਼ਖ਼,ਨਰਕ
ਜੱਦ : (ਅ) ਦਾਦਾ,ਪਿਓੁ ਦਾ ਪਿਓੁ
ਜੁਦਾ : (ਫ਼) ਅਲਹਿਦਾ,ਅਲੱਗ,ਅੱਡ
ਜਿੱਦਤ : (ਅ) ਨਵੀਨਤਾ,ਨਵਾਂ-ਪਣ
ਜਦਲ : (ਅ) ਯੁੱਧ,ਲੜਾਈ,ਜੰਗ
ਜੱਦਾ : (ਅ) ਅਰਬ ਦਾ ਇਕ ਪ੍ਰਸਿੱਧ ਸ਼ਹਿਰ
ਜਦੀਦ : (ਅ) ਨਵੀਨ,ਆਧੁਨਿਕ
ਜਜ਼ਬ : (ਅ) ਚੂਸਣ ਦਾ ਭਾਵ
ਜਜ਼ਬਾਤ : (ਅ) ਜਜ਼ਬਾ ਦਾ ਬਹੁਵਚਨ, ਭਾਵਨਾਵਾਂ
ਜੁਰਅਤ : (ਅ) ਸਾਹਸ,ਦਲੇਰੀ,ਹੌਸਲਾ
ਜੱਰਾਹ : (ਅ) ਚੀਰ ਫਾੜ ਕਰਨ ਵਾਲਾ, ਸਰਜਨ
ਜੱਰਾਰ : (ਅ) ਲਸ਼ਕਰ,ਬਹਾਦਰ, ਸੂਰਮਾ
ਜਰਾਇਦ : (ਅ) ਜਰੀਦਾ ਦਾ ਬਹੁਵਚਨ, ਅਖ਼ਬਾਰ
ਜਰਾਇਮ : (ਅ) ਜੁਰਮ ਦਾ ਬਹੁਵਚਨ, ਜੁਰਮ,ਗੁਨਾਹ,ਅਪਰਾਧ
ਜਰਸ : (ਅ) ਘੰਟਾ,ਘੜਿਆਲ,ਟੱਲੀ
ਜੁਰਮ : (ਅ) ਅਪਰਾਧ, ਦੋਸ਼, ਜੁਰਮ
ਜਰੀਦਾ : (ਅ) ਇਕੱਲਾ
ਜਰੀਦਾ : (ਅ) ਅਖ਼ਬਾਰ, ਰਜਿਸਟਰ
ਜੁਜ਼ : (ਫ਼) ਬਿਨਾਂ, ਛੁੱਟ, ਸਿਵਾਏ
ਜੁਜ਼ਦਾਨ : (ਅ) ਬਸਤਾ
ਜਜ਼ਾ : (ਅ) ਬਦਲਾ, ਨੇਕੀ ਦਾ ਫਲ਼
ਜਜ਼ਾਕੱਲਾਹ : (ਅ) ਸ਼ਾਬਾਸ਼, ਰੱਬ ਤੈਨੂੰ ਨੇਕੀ ਦਾ ਬਦਲਾ ਦੇਵੇ
ਜਜ਼ਰ-ਓ-ਮੱਦ : (ਅ) ਜਵਾਰ ਭਾਟਾ
ਜੁਜ਼ਵ : (ਅ) ਟੁਕੜਾ, ਅੰਗ, ਹਿੱਸਾ
ਜਜ਼ੀਰਾ : (ਅ) ਟਾਪੂ, ਦੀਪ
ਜਜ਼ੀਯਾ : (ਅ) ਮੁਗ਼ਲਾ ਦੇ ਜ਼ਮਾਨੇ ਦਾ ਇਕ ਟੈਕਸ, ਕਰ
ਜਸਾਰਤ : (ਅ) ਸਾਹਸ, ਹੀਆ, ਦਲੇਰੀ
ਜਸਾਮਤ : (ਅ) ਡੀਲ ਡੋਲ, ਮੋਟਾਪਾ
ਜੁਸਤਜੂ : (ਫ਼) ਭਾਲ, ਤਲਾਸ਼
ਜਸਦ : (ਅ) ਸਰੀਰ, ਦੇਹ
ਜਸ਼ਨ : (ਫ਼) ਜਲਸਾ, ਉਤਸਵ
ਜਅਲ ਸਾਜ਼ : (ਅ) ਧੋਖੇ ਬਾਜ਼, ਛਲੀਆ
ਜਫ਼ਾ : (ਫ਼) ਜ਼ੁਲਮ, ਸਖ਼ਤੀ
ਜਫ਼ਾਕਸ਼ : (ਫ਼) ਸਖ਼ਤ ਮਿਹਨਤ ਕਰਨ ਵਾਲਾ
ਜਿਗਰ ਗੋਸ਼ਾ : (ਫ਼) ਜਿਗਰ ਦਾ ਟੁਕੜਾ, ਪੁੱਤਰ
ਜੱਲਾ ਜਲਾਲੁਹੁ : (ਅ) ਰੱਬ ਦੀ ਵੱਡੀ ਸ਼ਾਨ ਹੈ, ਰੱਬ ਬਹੁਤ ਵੱਡਾ ਹੈ
ਜੱਲਾਦ : (ਅ) ਜ਼ਾਲਿਮ
ਜਲਾਲ : (ਅ) ਸ਼ਾਨ, ਰੱਬੀ ਸ਼ਾਨ
ਜਲਾ ਵਤਨ : (ਅ) ਦੇਸ਼ੋਂ ਕੱਢਿਆ ਹੋਇਆ
ਜਿਲਦ : (ਅ) ਚਮੜੀ, ਕਿਤਾਬਾਂ ਤੇ ਚੜਾਇਆ ਗਿਆ ਗੱਤਾ
ਜਲਸਾ : (ਅ) ਬੈਠਕ, ਸਭਾ, ਮਜਲਿਮ
ਜਲਵਤ : (ਅ) ਆਮ ਥਾਂ, ਪਬਲਿਕ ਵਿਚ ਪ੍ਰਗਟ ਹੋਣ ਦਾ ਭਾਵ
ਜਲੂਸ : (ਅ) ਜਲੂਸ, ਕਿਸੇ ਮੌਕੇ ਤੇ ਬਹੁਤ ਸਾਰੇ ਲੋਕਾਂ ਦਾ ਇਕੱਠੇ ਹੋ ਕੇ ਬਜ਼ਾਰ ਆਦਿ ਵਿਚੋਂ ਲੰਘਣਾ
ਜਲਵਾ : (ਅ) ਝਲਕੀ, ਰੱਬੀ ਨੂਰ ਦੀ ਝਲਕ
ਜਮਾਅ : (ਅ) ਸੰਭੋਗ
ਜਮਾਅਤ : (ਅ) ਸ਼੍ਰੇਣੀ, ਜੱਥਾ
ਜਮਾਲ : (ਅ) ਖ਼ੂਬਸੂਰਤੀ, ਸੁੰਦਰਤਾ
ਜਮਅਦਾਰ : (ਅ) ਜਮਾਦਾਰ, ਦਰੋਗ਼ਾ, ਹੌਲਦਾਰ
ਜੁਮਅ : (ਅ) ਜੁਮੇ ਦਾ ਦਿਨ, ਸ਼ੁੱਕਰ ਵਾਰ ਦਾ ਦਿਨ
ਜਮਈਯੱਤ : (ਅ) ਇਕੱਠ, ਤਸੱਲੀ
ਜਮ-ਏ-ਗ਼ਫ਼ੀਰ : (ਅ) ਬਹੁਤ ਭੀੜ, ਬਹੁਤ ਭਾਰੀ ਇਕੱਠ
ਜਮਲ : (ਅ) ਊਠ, ਬੋਤਾ
ਜੁਮਲਾ : (ਅ) ਵਾਕ, ਸਭ, ਸਾਰੇ
ਜਮਹੂਰੀ ਸਲਤਨਤ : (ਅ) ਲੋਕਤੰਤਰ, ਲੋਕਰਾਜ
ਜਮੀਲ : (ਅ) ਸੁੰਦਰ, ਸੁਹਣਾ,ਖ਼ੂਬਸੂਰਤ
ਜਮੀਲਾ : (ਅ) ਸੁੰਦਰ(ਇਸਤਰੀ),ਸੁਹਣੀ (ਔਰਤ)
ਜਨਾਬ : (ਅ) ਦਹਿਲੀਜ਼, ਦਰਗਾਹ, ਹਜ਼ੂਰ ਜੀ, ਆਪ
ਜਨਾਬ-ਏ-ਅਕਦਸ : (ਅ) ਸ਼੍ਰੀ ਹਜ਼ੂਰ, ਵੱਡੀ ਸਰਕਾਰ, ਆਪ ਜੀ
ਜਨਾਬਤ : (ਅ) ਗੰਦਗੀ, ਨਾਪਾਕੀ
ਜਿਨੱਤ : (ਅ) ਜਿੰਨ ਦਾ ਬਹੁਵਚਨ, ड्रड, पेड
ਜਨਾਜ਼ਾ : (ਅ) ਜਨਾਜ਼ਾ, ਅਰਥੀ
ਜੁੰਬਿਸ਼ : (ਫ਼) ਹਰਕਤ, ਗਤੀ, ਹਿੱਲਣ ਦਾ ਭਾਵ
ਜੰਨਤ : (ਅ) ਬਹਿਸ਼ਤ, ਸਵਰਗ
ਜਿਨਸ : (ਅ) ਸੌਦਾ, ਜ਼ਾਤ, ਅੰਨ
ਜੰਗ ਆਜ਼ਮੂਦਾ : (ਫ਼) ਸੂਰਮਾ, ਬਹਾਦਰ, ਦਲੇਰ
ਜੰਗ ਆਵਰ : (ਫ਼) ਯੋਧਾ, ਲੜਾਕਾ, ਬਹਾਦਰ
ਜੰਗ ਜੂ : (ਫ਼) ਲੜਾਕਾ, ਵੀਰ, ਯੋਧਾ
ਜਨੂਬ : (ਅ) ਦੱਖਣ
ਜਨੂਨ/ਜਨੂੰ : (ਅ) ਝੱਲ,ਕਮਲ, ਸੁਦਾਅ
ਜਨੂੰਨੀ : (ਅ) ਝੱਲਾ, ਪਾਗਲ
ਜੁਨੈਦ : (ਅ) ਇਕ ਮਹਾਨ ਸੂਫ਼ੀ ਦਾ ਨਾਂ ਜੋ ਬਗ਼ਦਾਦ ਦਾ ਰਹਿਣ ਵਾਲਾ ਸੀ
ਜਵਾਬ-ਉਲ-ਜਵਾਬ : (ਅ) ਜਵਾਬ ਦਾ ਜਵਾਬ, ਉੱਤਰ ਦਾ ਉੱਤਰ
ਜਵਾਬ ਦੇਹ : (ਅ, ਜ਼ਿੰਮੇਦਾਰ, ਜ਼ਾਮਨ )
ਜੱਵਾਦ : (ਅ) ਸਖ਼ੀ, ਦਾਤਾ, ਰੱਬ
ਜਵਾਜ਼ : (ਅ) ਜਾਇਜ਼ ਹੋਣ ਦਾ ਭਾਵ, ਪਾਸਪੋਰਟ
ਜਵਾਂ ਸਾਲ : (ਫ਼) ਗਭਰੂ, ਉਠਦੀ ਉਮਰ ਦਾ, ਨੌਜਵਾਨ
ਜੋਸ਼ : (ਫ਼) ਜੋਸ਼, ਵਲਵਲਾ, ਜਜ਼ਬਾ, ਲਹਿਰ
ਜੋਸ਼ਾਂਦਾ : (ਫ਼) ਕਾੜ੍ਹਾ, ਜੋਸ਼ਾਂਦਾ
ਜੌਲਾਨੀ : (ਅ) ਉਮੰਗ, ਵਲਵਲਾ, ਤਬੀਅਤ ਦੀ ਤੇਜ਼ੀ
ਜੂਏ ਸ਼ੀਰ : ਉਹ ਨਹਿਰ ਜਿਹੜੀ ਸ਼ੀਰੀਂ ਦੇ ਹੁਕਮ ਨਾਲ ਫ਼ਰਹਾਦ ਨੇ ਪਹਾੜ ਵਿਚੋਂ ਕੱਢੀ ਸੀ
ਜਿਹਾਤ : (ਅ) ਜਿਹਤ ਦਾ ਬਹੁਵਚਨ, ਤਰਫ, ਪਾਸੇ
ਜਿਹਾਦ : (ਅ) ਧਰਮ ਯੁੱਧ
ਜਹਾਲਤ : (ਅ) ਅਗਿਆਨਤਾ, ਉਜੱਡ ਪੁਣਾ
ਜਹਾਂ/ਜਹਾਨ : (ਫ਼) ਦੁਨੀਆਂ, ਜੱਗ, ਸੰਸਾਰ
ਜਹਾਂ ਪਨਾਹ : (ਫ਼) ਬਾਦਸ਼ਾਹ, ਉਹ ਹਾਕਮ ਜਿਸ ਦੀ ਪਨਾਹ ਵਿਚ ਸਾਰੀ ਦੁਨੀਆਂ ਹੋਵੇ
ਜਹਾਂ ਦੀਦਾ : (ਫ਼) ਬਹੁਤ ਫਿਰਿਆ, ਘੁੰਮਿਆ ਹੋਇਆ ਆਦਮੀ, ਤਜਰਬੇਕਾਰ
ਜਹਾਂ ਗੀਰ : (ਫ਼) ਦੁਨੀਆਂ ਨੂੰ ਜਿੱਤਣ ਵਾਲਾ, ਅਕਬਰ ਦੇ ਪੁੱਤਰ
ਜਿਹਤ : (ਅ) ਪਾਸਾ, ਤਰਫ, ਨੂਰਉੱਦੀਨ ਦਾ ਲਕਬ
ਜਿਹਦ : (ਅ) ਕੋਸ਼ਿਸ਼, ਯਤਨ
ਜਹਿਲ : (ਅ) ਮੂਰਖਤਾ, ਬੇ ਵਕੂਫੀ, ਨਾਦਾਨੀ
ਜੁਹਲਾ : (ਅ) ਜਹਿਲ ਦਾ ਬਹੁਵਚਨ
ਜਹੱਨੁਮ : (ਅ) ਨਰਕ, ਦੋਜ਼ਖ਼
ਜਹੇਜ਼ : (ਅ) ਦਹੇਜ, ਉਹ ਸਮਾਨ ਜੋ ਲੜਕੀ ਨੂੰ ਵਿਆਹ ਸਮੇਂ ਦਿਤਾ ਜਾਂਦਾ ਹੈ
ਜੱਯਦ : (ਅ) ਤਕੜਾ, ਜ਼ੋਰਾਵਰ, ਤਾਕਤਵਰ, ਮਹਾਨ (ਪੰਡਿਤ)
ਜੈਸ਼ : (ਅ) ਲਸ਼ਕਰ, ਫੌਜ, ਸੈਨਾ
ਚਾਬੁਕ : (ਫ਼) ਚਲਾਕ, ਫੈਂਟਾ, ਕੋਰੜਾ
ਚਾਬੁਕ ਦਸਤ : (ਫ਼) ਉਹ ਮਨੁੱਖ ਜੋ ਹੱਥਾਂ ਦੇ ਕੰਮ ਵਿੱਚ ਮਾਹਿਰ ਹੋਵੇ, ਫੁਰਤੀਲਾ
ਚਾਰ ਅਜਸਾਦ : (ਫ਼) ਹਵਾ, ਪਾਣੀ, ਅੱਗ ਅਤੇ ਮਿੱਟੀ, ਚਾਰ ਤੱਤ
ਚਾਰ ਸ਼ੰਬਾ : (ਫ਼) ਬੁੱਧਵਾਰ
ਚਾਰ ਉਨਸਰ : (ਫ਼) ਚਾਰ ਤੱਤ (ਹਵਾ, ਪਾਣੀ, ਅੱਗ ਅਤੇ ਮਿੱਟੀ)
ਚਾਰ ਮਗ਼ਜ਼ : (ਫ਼) ਖੀਰੇ,ਖ਼ਰਬੂਜੇ,ਕੱਦੂ ਅਤੇ ਤਰਬੂਜ਼ ਦੇ ਬੀਜ
ਚਾਰਯਾਰ : (ਫ਼) (ਫ਼)ਹਜ਼ਰਤ ਮੁਹੰਮਦ (ਸ.) ਦੇ ਚਾਰ ਸਾਥੀ ਜਿਨਾਂ ਦੇ ਨਾਂ ,ਹਜ਼ਰਤ ਅਬੂ ਬਕਰ (ਰਜ਼ੀ.), ਹਜ਼ਰਤ ਉਮਰ (ਰਜ਼ੀ.), ਹਜ਼ਰਤ ਉਸਮਾਨ (ਰਜ਼ੀ.) ਅਤੇ ਹਜ਼ਰਤ ਅਲੀ (ਰਜ਼ੀ.)
ਚਾਰਾ : (ਫ਼) ਇਲਾਜ, ਉਪਾਅ
ਚਾਰਾ ਜੋਈ : (ਫ਼) ਇਲਾਜ, ਉਪਾਅ
ਚਾਰਾ ਸਾਜ਼ : (ਫ਼) ਕੰਮ ਬਨਾਉਣ ਵਾਲਾ, ਅੱਲ੍ਹਾ, ਰੱਬ
ਚਾਰਾਗਰ : (ਫ਼) ਹਕੀਮ, ਇਲਾਜ ਕਰਨ ਵਾਲਾ
ਚਾਕ : (ਫ਼) ਫਟਿਆ ਹੋਇਆ
ਚਾਹ : (ਫ਼) ਖੂਹ, ਖੱਡ, ਬਾਉਲੀ
ਚਾਹੀ : ਉਹ ਜ਼ਮੀਨ ਜਿਸ ਨੂੰ ਖੂਹ ਦਾ ਪਾਣੀ ਲੱਗਦਾ ਹੋਵੇ
ਚਾਹ-ਏ-ਯੂਸਫ਼ : (ਫ਼, ਉਹ ਖੂਹ ਜਿਸ ਵਿੱਚ
ਅ) ਹਜ਼ਰਤ ਯੂਸਫ਼ (ਅਲੈ.) ਨੂੰ ਉਨ੍ਹਾਂ ਦੇ ਭਰਾਵਾਂ ਨੇ ਸੁੱਟ ਦਿੱਤਾ ਸੀ
ਚਿਰਾਗ਼ਦਾਨ : (ਫ਼) ਸ਼ਮਾ ਦਾਨ, ਦੀਵਟ
ਚਿਰਾਗ਼-ਏ-ਸਹਰੀ : (ਫ਼) ਉਹ ਦੀਵਾ ਜੋ ਬੁੱਝਣ ਹੀ ਵਾਲਾ ਹੋਵੇ, ਬਹੁਤ ਬੁੱਢਾ ਆਦਮੀ
ਚਿਰਾਗ਼ਾਂ : (ਫ਼) ਰੌਸ਼ਨੀ, ਦੀਪ ਮਾਲਾ
ਚਰਬਾ : (ਫ਼) ਖ਼ਾਕਾ, ਨਕਸ਼ਾ
ਚਰਖ਼ (ਫ਼) ਆਕਾਸ਼, ਇਕ ਸ਼ਿਕਾਰੀ ਪੰਛੀ
ਚਰਮ : (ਫ਼) ਸ਼ੇਰ, ਚਮੜਾ, ਖੱਲ
ਚਸਪਾਂ : (ਫ਼) ਚਿਪਕਿਆ ਹੋਇਆ, ਲੱਗਿਆ ਹੋਇਆ
ਚਿਸ਼ਤ : (ਫ਼) ਤੁਰਕਸਤਾਨ ਵਿੱਚ ਖਵਾਜਾ ਮਈਨ-ਉ-ਦੀਨ ਦੇ ਵੱਡੇ ਵਡੇਰਿਆਂ ਦੇ ਪਿੰਡ ਦਾ ਨਾਂ
ਚਿਸ਼ਤੀ : (ਫ਼) ਸੂਫ਼ੀਆਂ ਦਾ ਇੱਕ ਫ਼ਿਰਕਾ
ਚਸ਼ਮ : (ਫ਼) ਅੱਖ, ਨੈਣ, ਉਮੀਦ, ਆਸ
ਚਸ਼ਮ-ਏ-ਬਦਦੂਰ : (ਫ਼) ਬੁਰੀ ਨਜ਼ਰ ਨਾ ਲੱਗੇ
ਚਸ਼ਮ ਬਰਾਹ : (ਫ਼) ਉਡੀਕ ਵਿੱਚ, ਉਡੀਕਵਾਨ
ਚਸ਼ਮਪੋਸ਼ੀ : (ਫ਼) ਅੱਖ ਚੁਰਾਉਣ ਦਾ ਭਾਵ, ਅਣ ਡਿੱਠਾ ਕਰਨਾ
ਚਸ਼ਮਦਾਸ਼ਤ : (ਫ਼) ਉਮੀਦ, ਭਰੋਸਾ, ਆਸ
ਚਸ਼ਮ-ਓ-ਚਿਰਾਗ਼ : (ਫ਼) ਅੱਖ ਦਾ ਚਾਨਣ, ਅੱਖ ਦਾ ਨੂਰ, ਬਹੁਤ ਪਿਆਰਾ
ਚਸ਼ਮਕ : (ਫ਼) ਅੱਖ ਦਾ ਇਸ਼ਾਰਾ, ਰਮਜ਼, ਐਨਕ
ਚਸ਼ਮਾ : (ਫ਼) ਪਾਣੀ ਦਾ ਸੋਮਾ, ਐਨਕ
ਚੁਗ਼ਤਾਈ : (ਫ਼) ਚੰਗੇਜ਼ ਖਾਂ ਦੇ ਪੁੱਤਰ ਚੁਗ਼ਤ ਖਾਂ ਦੇ ਵੰਸ਼ ਨਾਲ ਸਬੰਧਤ ਮਨੁੱਖ
ਚੁਗ਼ਲ ਖ਼ੋਰ : (ਫ਼) ਚੁਗ਼ਲੀ ਕਰਨ ਵਾਲਾ, ਸ਼ਿਕਾਇਤ ਕਰਨ ਵਾਲਾ
ਚੁਗ਼ਲੀ : (ਫ਼) ਕਿਸੇ ਦੀ ਨਿੰਦਾ ਕਰਨ ਦਾ ਭਾਵ
ਚਕਲਾ : (ਫ਼) ਚੌੜਾ, ਗੋਲ, ਰੰਡੀਆ ਦੇ ਰਹਿਣ ਦੀ ਥਾਂ
ਚਕਮਾ : (ਫ਼) ਫ਼ਰੇਬ, ਧੋਖਾ
ਚਿਲਚਿਲ : (ਫ਼) ਅਬਰਕ
ਚਿਲਗੋਜ਼ਾ : (ਫ਼) ਇੱਕ ਪ੍ਰਕਾਰ ਦਾ ਖ਼ੁਸ਼ਕ ਮੇਵਾ, ਨਿਉਜਾ
ਚਿਲਮਨ : (ਫ਼) ਚਿਕ, ਤੀਲੀਆਂ ਦਾ ਬਣਿਆ ਹੋਇਆ ਪਰਦਾ
ਚਮਨ : (ਫ਼) ਫੁਲਵਾੜੀ, ਬਗ਼ੀਚਾ, ਹਰੀ ਕਿਆਰੀ
ਚਿ ਮੇ ਗੋਈ : (ਫ਼) ਕਾਨਾ ਫੂਸੀ
ਚੁਨਾਂਚੇ : (ਫ਼) ਜਿਵੇਂ ਕਿ, ਇਸ ਤਰ੍ਹਾਂ, ਉਦਾਹਰਣ ਵਜੋਂ
ਚੰਦ : (ਫ਼) ਕੁੱਝ, ਕੁੱਝ ਕੁ
ਚੁਨਿੰਦਾ : (ਫ਼) ਚੋਣਵਾਂ, ਚੁਣਿਆ ਹੋਇਆ, ਸਭ ਤੋਂ ਵਧੀਆ
ਚੌਬ : (ਫ਼) ਡੰਡਾ, ਲਾਠੀ, ਲੱਕੜ
ਚੌਪਾਯਾ : (ਫ਼) ਡੰਗਰ, ਪਸ਼ੂ
ਚੂਗ਼ਾ : (ਫ਼) ਇਕ ਕਿਸਮ ਦਾ ਲੰਬਾ ਲਿਬਾਸ, ਲੰਬੀ ਪੋਸ਼ਾਕ
ਚੂੰ : (ਫ਼) ਜਦੋਂ, ਕਿਸ ਤਰ੍ਹਾਂ, ਕਿਵੇਂ, ‘ ਕਿਉਂ
ਚਹਾਰ : (ਫ਼) ਚਾਰ
ਚਹਾਰਮ : (ਫ਼) ਚੌਥਾ, ਚੌਥਾਈ,
ਚਹਿਲ ਕਦਮੀ : (ਫ਼) ਸੈਰ ਸਪਾਟਾ, ਮਟਰ ਗਸ਼ਤੀ
ਚਿਹਲਮ : (ਫ਼) ਚਾਲੀਸਵਾਂ
ਹਾਤਿਮ : (ਅ) ਅਰਬ ਦੇ ਇੱਕ ਕਬੀਲੇ ਦਾ ਵਿਅਕਤੀ ਜੋ ਬਹੁਤ ਦਾਨੀ ਸੀ, ਦਾਤਾ, ਸਖ਼ੀ
ਹਾਜਾਤ : (ਅ) ਹਾਜਤ ਦਾ ਬਹੁਵਚਨ, ਜ਼ਰੂਰਤਾਂ
ਹਾਜਤ : (ਫ਼) ਜ਼ਰੂਰਤ, ਇੱਛਾ
ਹਾਜ/ਹਾਜੀ : (ਅ) ਉਹ ਮੁਸਲਮਾਨ ਜੋ ਕਾਬਾ ਸ਼ਰੀਫ਼ ਦੀ ਯਾਤਰਾ ਕਰ ਆਵੇ
ਹਾਦਿਸਾ : (ਅ) ਦੁਰਘਟਨਾ, ਨਵੀਂ ਗੱਲ, ਵਾਰਦਾਤ
ਹਾਜ਼ਿਕ : (ਅ) ਤਿੱਖੀ ਬੁੱਧੀ ਵਾਲਾ, ਨਿਪੁੰਨ_ ਤਜਰਬੇਕਾਰ
ਹਾਸਿਦ : (ਅ) ਈਰਖਾਲੂ, ਦੁਸ਼ਮਣ, ਵੈਰੀ
ਹਾਸ਼ੀਯਾ : (ਫ਼) ਕਿਨਾਰਾ
ਹਾਜ਼ਿਰ : (ਅ) ਮੌਜੂਦ, ਤਿਆਰ, ਸਾਹਮਣੇ ਵਾਲ਼ਾ
ਹਾਜ਼ਿਰ ਜਵਾਬ : (ਅ) ਝਟਪਟ ਜਵਾਬ ਦੇਣ ਵਾਲਾ ਢੁਕਵਾਂ ਜਵਾਬ ਦੇਣ ਵਾਲਾ
ਹਾਤਿਬ : (ਫ਼) ਲੱਕੜਹਾਰਾ
ਹਾਫ਼ਿਜ਼ : (ਅ) ਰਾਖਾ, ਰਖਵਾਲਾ, ਉਹ ਆਦਮੀ ਜਿਸ ਨੂੰ ਕੁਰਆਨ ਜ਼ੁਬਾਨੀ ਯਾਦ ਹੋਵੇ
ਹਾਫ਼ਿਜ਼ਾ : (ਅ) ਚੇਤਾ, ਯਾਦਦਾਸ਼ਤ
ਹਾਕਿਮ : (ਅ) ਹਕੂਮਤ ਕਰਨ ਵਾਲਾ, ਸਰਦਾਰ, ਬਾਦਸ਼ਾਹ
ਹਾਕਿਮ -ਏ-ਵਕਤ : (ਅ) ਵਰਤਮਾਨ ਦਾ ਬਾਦਸ਼ਾਹ, ਮੌਕੇ ਦਾ ਅਫਸਰ
ਹਾਲ : (ਅ) ਮੌਜੂਦਾ ਸਮਾਂ, ਵਰਤਮਾਨ
ਹਾਲਾ : (ਅ) ਅਜੇ
ਹਾਲਾਤ : (ਫ਼) ਹਾਲ ਦਾ ਬਹੁਵਚਨ
ਹਾਲੀ : (ਫ਼) ਹੁਣ ਦਾ, ਮੌਜੂਦਾ, ਉਰਦੂ ਦੇ ਪ੍ਰਸਿੱਧ ਸਾਹਿਤਕਾਰ ਮੌਲਾਨਾ ਅਲਤਾਫ਼ ਹੁਸੈਨ ਹਾਲੀ ਦਾ ਉਪਨਾਮ
ਹਾਮਿਦ : (ਅ) ਰੱਬ ਦੀ ਸਿਫ਼ਤ ਕਰਨ ਵਾਲਾ, ਪ੍ਰਸ਼ੰਸਾ ਕਰਨ ਵਾਲਾ
ਹਾਮਿਲਾ : (ਅ) ਗਰਭਵਤੀ, ਉਹ ਔਰਤ ਜਿਸ ਦੇ ਬੱਚਾ ਪੈਦਾ ਹੋਣ ਵਾਲਾ ਹੋਵੇ
ਹਾਮੀ : (ਅ) ਹਮਾਇਤੀ, ਸਹਾਇਕ
ਹਾਵੀ : (ਅ) ਕਾਬੂ ਕਰਨ ਵਾਲਾ, ਭਾਰੂ
ਹਾਇਲ : (ਅ) ਵਿਚਾਲੇ ਆਉਣ ਵਾਲਾ, ਰੋਕ ਪਾਉਣ ਵਾਲਾ
ਹੱਬ : (ਫ਼) ਦਾਣਾ, ਬੀਜ
ਹਿਬ : (ਫ਼) ਮਹਿਬੂਬ, ਪਿਆਰਾ, ਯਾਰ
ਹੁੱਬ : (ਅ) ਪਿਆਰ, ਸਨੇਹ, ਮੁਹੱਬਤ
ਹੁੱਬੁਲ ਵਤਨ : (ਅ) ਵਤਨ ਦਾ ਪਿਆਰ, ਦੇਸ਼ ਭਗਤੀ
ਹਬਾਬ: (ਅ) ਬੁਲਬਲਾ (ਪਾਣੀ ਦਾ )
ਹਬਸ਼ /(ਹਬਸ਼ਾ) : (ਫ਼) ਹਬਸ਼ੀਆਂ ਦਾ ਦੇਸ਼, ਸੂਡਾਨ
ਹਬੀਬ : (ਫ਼) ਦੋਸਤ, ਪਿਆਰਾ, ਮਹਿਬੂਬ, ਮਾਸ਼ੂਕ
ਹੱਤਾ : (ਅ) ਜਦੋਂ ਤਕ, ਇਥੋਂ ਤਕ, ਜਿਵੇਂ
ਹੱਤੁਲ ਇਮਕਾਨ : (ਅ) ਜਿੱਥੋਂ ਤਕ ਹੋ ਸਕੇ, ਵਾਹ ਲਗਦੇ
ਹੱਜ : (ਅ) ਨਿਯਤ ਦਿਨਾਂ ਵਿਚ ਮੱਕੇ ਅਤੇ ਮਦੀਨੇ ਦੀ ਯਾਤਰਾ ਕਰਨ ਦਾ ਭਾਵ
ਹੱਜ-ਏ-ਅਕਬਰ : (ਅ) ਵੱਡਾ ਹੱਜ ਜੋ (ਸ਼ੁਕਰਵਾਰ) ਨੂੰ ਹੋਵੇ
ਹਿਜਾਬ : : (ਅ) ਪਰਦਾ, ਸ਼ਰਮ, ਹਯਾ
ਹੱਜਾਮ : (ਅ) ਨਾਈ, ਹਜਾਮਤ ਕਰਨ ਵਾਲਾ
ਹਜਾਮਤ : (ਅ) ਹਜਾਮਤ, ਸਿਰ ਦੇ ਵਾਲ ਕਟਵਾਉਣਾ
ਹੁਜੁਬ : (ਅ) ਹਿਜਾਬ ਦਾ ਬਹੁਵਚਨ, ਪਰਦੇ, ਸ਼ਰਮ
ਹੁੱਜਤ : (ਅ) ਦਲੀਲ, ਬਹਿਸ, ਦ੍ਰਿਸ਼ਟੀਕੋਣ
ਹਜਰ : (ਅ) ਪੱਥਰ
ਹਜਰ- ਏ-ਅਸਵਦ : (ਅ) ਕਾਲਾ ਪੱਥਰ ਜੋ ਕਾਅਬਾ ਸ਼ਰੀਫ਼ ਦੇ ਨੇੜੇ ਮੌਜੂਦ ਹੈ
ਹੁਜਰਾ : (ਅ) ਕੋਠੜੀ, ਮਸੀਤ ਵਿੱਚ ਇਮਾਮ ਸਾਹਿਬ ਦਾ ਕਮਰਾ
ਹਜਮ : (ਅ) ਆਕਾਰ (ਕਿਸੇ ਚੀਜ਼ ਦਾ)
ਹਦੂਦ : (ਅ) ਹੱਦ ਦਾ ਬਹੁਵਚਨ, ਹੱਦਾਂ, ਸੀਮਾਵਾਂ
ਹਦੀਸ: (ਅ) ਮੁਹੰਮਦ (ਸ.) ਸਾਹਿਬ ਦੇ ਬਚਨ ਜਿਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਨੇ ਪੇਸ਼ ਕੀਤਾ ਹੈ
ਹਜ਼ਰ : (ਅ) ਪਰਹੇਜ਼, ਬਚਾਉ
ਹਰ : (ਅ) ਗਰਮ ਹੋਣਾ, ਗਰਮੀ
ਹੁੱਰ : (ਅ) ਆਜ਼ਾਦ,ਕੁਲੀਨ
ਹਰਾਰਤ (ਅ) ਗਰਮੀ,ਸੇਕ,ਗੁੱਸਾ
ਹਿਰਾਸਤ : (ਅ) ਨਿਗਰਾਨੀ, ਕਬਜ਼ਾ, ਹਵਾਲਾਤ
ਹਰਾਮ : (ਅ) ਨਜਾਇਜ਼, ਸ਼ਰ੍ਹਾ ਦੇ ਉਲਟ
ਹਰਾਮ ਜ਼ਾਦਾ : (ਫ਼) ਹਰਾਮੀ, ਹਰਾਮ ਦਾ, ਸ਼ਰਾਰਤੀ
ਹਰਬਾ : (ਅ) ਹਥਿਆਰ, ਦਾਉ
ਹਰਜ : (ਅ) ਨੁਕਸਾਨ, ਹਾਨੀ
ਹਿਰਸ : (ਅ) ਲਾਲਚ, ਲੋਭ, ਇੱਛਾ
ਹਰਕਾਤ : (ਅ) ਹਰਕਤ ਦਾ ਬਹੁਵਚਨ, ਹਿਲਜੁਲ
ਹਰਮ : (ਅ) ਕਾਅਬੇ ਦਾ ਇਹਾਤਾ
ਹੁਰਮਤ : (ਅ) ਇੱਜ਼ਤ, ਸ਼ਾਨ
ਹਰਮੈਨ : (ਅ) ਮੱਕਾ ਅਤੇ ਮਦੀਨਾ
ਹੁੱਰੀਯਤ : (ਅ) ਆਜ਼ਾਦੀ, ਸੁਤੰਤਰਤਾ
ਹਰੀਫ਼ : (ਅ) ਹਮ-ਪੇਸ਼ਾ, ਵਿਰੋਧੀ, ਵੈਰੀ
ਹਰੀਮ : (ਅ) ਘਰ, ਮਕਾਨ, ਕਾਅਬੇ ਦੀ ਚਾਰ ਦੀਵਾਰੀ
ਹਿਜ਼ਬ : (ਅ) ਜਥਾ, ਜਮਾਤ
ਹਜ਼ਨ/ਹੁਜ਼ਨ : (ਅ) ਗ਼ਮ, ਸ਼ੋਕ, ਉਦਾਸੀ
ਹਜ਼ੀਂ : (ਅ) ਉਦਾਸ, ਚਿੰਤਾਤੁਰ
ਹੱਸਾਸ : (ਅ) ਸੁਚੇਤ, ਮਹਿਸੂਸ ਕਰਨ हाला
ਹਸਬ : (ਅ) ਅਨਸਾਰ, ਮੁਤਾਬਿਕ
ਹਸਬ-ਏ-ਜ਼ੈਲ : (ਅ) ਨਿਮਨ ਲਿਖਤ ਅਨੁਸਾਰ, ਹੇਠ ਲਿਖੇ ਅਨੁਸਾਰ
ਹਸਬ- ਏ-ਮਅਮੂਲ : (ਅ) ਨੇਮ ਅਨੁਸਾਰ, ਸਦਾ ਵਾਂਗ
ਹਸਦ : (ਅ) ਈਰਖਾ, ਸਾੜਾ, ਕਿਸੇ ਦੇ ਧਨ ਜਾਂ ਸੁੰਦਰਤਾ ਤੋਂ ਸੜਨ ਦਾ ਭਾਵ
ਹਸਰਤ : (ਅ) ਇੱਛਾ, ਅਰਮਾਨ
ਹਸਨ : (ਅ) ਹਜ਼ਰਤ ਅਲੀ (ਰਜ਼ੀ.) ਦੇ ਵੱਡੇ ਪੁੱਤਰ ਦਾ ਨਾਂ
ਹੁਸਨ : (ਅ) ਗੁਣ, ਭਲਾਈ, ਸੁਹੱਪਣ, ਖ਼ੂਬਸੂਰਤੀ
ਹੁਸਨ- ਏ-ਇੰਤਜ਼ਾਮ : (ਅ) ਚੰਗਾ ਪ੍ਰਬੰਧ ਹੋਣ ਦਾ ਭਾਵ, ਸੁਪ੍ਰਬੰਧ
ਹੁਸਨ-ਏ-ਜ਼ਨ : (ਅ) ਨੇਕ ਖਿਆਲ,ਚੰਗੀ ਰਾਏ
ਹਸੀਨ : (ਅ) ਸੋਹਣਾ, ਰੂਪਵਾਨ, ਹੁਸਨ ਵਾਲਾ
ਹੁਸੈਨ : (ਅ) ਹਜ਼ਰਤ ਅਲੀ (ਰਜ਼ੀ.) ਦੇ ਛੋਟਾ ਪੁੱਤਰ ਦਾ ਨਾਂ
ਹਸੀਨਾ : (ਅ) ਸੋਹਣੀ ਕੁੜੀ, ਖ਼ੂਬਸੂਰਤ ਲੜਕੀ
ਹਸ਼ਾਸ਼ ਬੱਸ਼ਾਸ਼ : (ਅ) ਬਹੁਤ ਖ਼ੁਸ਼, ਪ੍ਰਸੰਨ
ਹਸ਼ਰ : (ਅ) ਕਿਆਮਤ, ਪਰਲੋ, ਅੰਤ
ਹੁਸਨ- : (ਅ) ਚੰਗਾ ਤੌਰ ਤਰੀਕਾ ਏ-ਅਖ਼ਲਾਕ
ਹਿਸਾਰ : (ਅ) ਗੜ੍ਹ, ਉਹ ਸ਼ਹਿਰ ਜਿਸ ਦੇ ਆਲੇ ਦੁਆਲੇ ਫ਼ਸੀਲ ਹੋਵੇ
ਹਜ਼ਰਾਤ : (ਅ) ਹਜ਼ਰਤ ਦਾ ਬਹੁਵਚਨ, ਜਨਾਬ, ਭੱਦਰ ਪੁਰਸ਼
ਹਜ਼ਰਤ : (ਅ) ਜਨਾਬ, ਮੁਹੰਮਦ (ਸ.) ਅਤੇ ਦੂਸਰੇ ਪੈਗੰਬਰਾਂ ਆਦਿ ਦੇ ਨਾਂ ਨਾਲ ਸਤਿਕਾਰ ਵਜੋਂ 8 ਕਹਿੰਦੇ ਹਨ
ਹੁਜ਼ੂਰ : (ਅ) ਹਾਜ਼ਰੀ, ਮੌਜੂਦਗੀ, ਜਨਾਬ, ਸ਼੍ਰੀਮਾਨ,ਕਿਸੇ ਵਿਅਕਤੀ ਨੂੰ ਸਤਿਕਾਰ ਨਾਲ ਸੰਬੋਧਨ ਕਰਨ ਦਾ ਸ਼ਬਦ
ਹਿਫ਼ਾਜ਼ਤ : (ਅ) ਰਾਖੀ, ਰਖਵਾਲੀ, ਸੁਰੱਖਿਆ
ਹਿਫ਼ਜ਼ : (ਅ) ਕੁਰਆਨ ਸ਼ਰੀਫ਼ ਨੂੰ ਜ਼ੁਬਾਨੀ ਯਾਦ ਕਰ ਲੈਣ ਦਾ ਭਾਵ
ਹੱਕ : (ਅ) ਸੱਚ, ਸੱਚਾਈ, ਸਹੀ, ਰੱਬ, ਪ੍ਰਮਾਤਮਾ
ਹੱਕ ਤਆਲਾ : (ਅ) ਸਭ ਤੋਂ ਵੱਡਾ ਤੇ ਸਭ ਤੋਂ ਉੱਚਾ
ਹੱਕ ਤਲਫ਼ੀ : (ਅ) ਬੇ ਇਨਸਾਫ਼ੀ, ਹੱਕ ਮਾਰਿਆ ਜਾਣਾ
ਹੱਕ ਰਸੀ : (ਅ) ਇਨਸਾਫ਼, ਨਿਆਂ
ਹੱਕ ਸ਼ਿਨਾਸ : (ਅ, ਇਨਸਾਫ਼ ਪਸੰਦ,
ਫ਼) ਕਦਰਦਾਨ
ਹੱਕਾ : (ਅ) ਰੱਬ ਦੀ ਸਹੁੰ
ਹਕਾਰਤ : (ਅ) ਘ੍ਰਿਣਾ, ਨਫ਼ਰਤ, ਨਿਰਾਦਰ, ਅਪਮਾਨ
ਹਕਾਇਕ : (ਅ) ਹਕੀਕਤ ਦਾ ਬਹੁਵਚਨ, ਸੱਚਾਈ
ਹਕੂਕ : (ਅ) ਹੱਕ ਦਾ ਬਹੁਵਚਨ, ਫ਼ਰਜ਼
ਹੁੱਕ਼ਾ : (ਅ) ਗਹਿਣਿਆਂ ਦਾ ਡੱਬਾ, ਤੰਬਾਕੂ ਪੀਣ ਵਾਲਾ ਡੱਬਾ
ਹਕੀਰ : (ਅ) ਹੋਛਾ, ਘਟੀਆ, ਹੀਣਾ
ਹਕੀਕ਼ਤ : (ਅ) ਅਸਲ, ਅਸਲੀਅਤ, ਸੱਚਾਈ
ਹੁਕਾਮ : (ਅ) ਹਾਕਮ ਦਾ ਬਹੁਵਚਨ, ਬਾਦਸ਼ਾਹ, ਹੁਕਮ ਕਰਨ ਵਾਲੇ
ਹਿਕਾਯਤ : (ਅ) ਕਹਾਣੀ, ਬਾਤ, ਕਿੱਸਾ,ਕਥਾ
ਹੁਕਮ ਬਰਦਾਰ : (ਅ, ਆਗਿਆਕਾਰ,ਹੁਕਮ ਮੰਨਣ ਵਾਲ਼ਾ
ਹੁਕਮ-ਏ-ਨਾਤਿਕ : (ਅ) ਆਖ਼ਰੀ ਹੁਕਮ, ਨਾ ਬਦਲਣ ਵਾਲਾ ਹੁਕਮ
ਹੁਕਮ ਨਾਮਾ : (ਅ, ਲਿਖਤੀ ਹੁਕਮ, ਫ਼ਰਮਾਨ )
ਹੁਕਮਾ : (ਅ) ਹਕੀਮ ਦਾ ਬਹੁਵਚਨ, ਵੈਦ, ਸਿਆਣੇ
ਹਲਾਲ : (ਅ) ਜਾਇਜ਼, ਠੀਕ, ਇਸਲਾਮੀ ਸ਼ਰ੍ਹਾ ਅਨੁਸਾਰ ਜਾਇਜ਼
ਹਲਾਲਾ : (ਅ) ਤਲਾਕ ਸ਼ੁਦਾ ਔਰਤ ਦਾ ਕਿਸੇ ਦੂਸਰੇ ਮਰਦ ਨਾਲ ਵਿਆਹ ਤੋਂ ਬਾਅਦ ਤਲਾਕ ਲੈ ਕੇ ਫੇਰ ਪਹਿਲੇ ਮਰਦ ਨਾਲ ਵਿਆਹ ਕਰਵਾਉਣਾ
ਹਲਫ਼ : (ਅ) ਸਹੁੰ,ਇਕਰਾਰ
ਹਲਫ਼ਨ : (ਅ) ਸਹੁੰ ਚੁੱਕ ਕੇ, ਧਰਮ ਨਾਲ, ਰੱਬ ਨੂੰ ਹਾਂਜ਼ਰ ਜਾਣ ਕੇ
ਹਲਕਾ : (ਅ) ਘੇਰਾ,ਦਾਇਰਾ
ਹਮਾਕਤ : (ਅ) ਬੇ ਵਕੂਫ਼ੀ, ਮੂਰਖਤਾ, ਨਦਾਨੀ
ਹਮਾਮ : (ਅ) ਇਸ਼ਨਾਨ ਘਰ, ਨਹਾਉਣ ਦੀ ਥਾਂ, ਗਰਮ ਪਾਣੀ ਦੀ टूटी
ਹਿਮਾਯਤ : (ਅ) ਸਹਾਇਤਾ,ਪੱਖ
ਹਮਦ : (ਅ) ਰੱਬ ਦੀ ਸਿਫ਼ਤ, ਰੱਬ ਦੀ ਵਡਿਆਈ
ਹਮਲ : (ਅ) ਬੋਝ, ਭਾਰ, ਗਰਭ
ਹਮੀਦ : (ਅ) ਸ਼ਲਾਘਾ ਦਾ ਪਾਤਰ,ਜਿਸ ਦੀ ਉਸਤਤਿ ਕੀਤੀ ਜਾਵੇ
ਹਮੀਮ : (ਅ) ਗਰਮ
ਹਿਨਾ : (ਅ) ਮੈਂਹਦੀ
ਹੰਬਲ : (ਅ) ਸੁੰਨੀ ਮੁਸਲਮਾਨਾਂ ਦੇ ਚਾਰ ਇਮਾਮਾਂ ਵਿਚੋਂ ਇੱਕ ਦਾ ਨਾਂ
ਹਨਫ਼ੀ : (ਅ) ਸੁੰਨੀ ਮੁਸਲਮਾਨਾਂ ਦੀ ਇੱਕ ਸ਼੍ਰੇਣੀ ਜੋ ਇਮਾਮ ਅਬੂ ਹਨੀਫ਼ਾ ਨੂੰ ਮੰਨਦੀ ਹੈ
ਹੱਵਾ : (ਅ) ਬਾਬਾ ਆਦਮ (ਅਲੈ.) ਦੀ ਪਤਨੀ, ਦੁਨੀਆਂ ਦੀ ਪਹਿਲੀ ਔਰਤ
ਹਵਾਦਿਸ : (ਅ) ਹਾਦਸਾ ਦਾ ਬਹੁਵਚਨ, ਔਖਿਆਈਆਂ, ਦੁਰਘਟਨਾਵਾਂ
ਹਵਾਸ ਬਾਖ਼ਤਾ : (ਅ) ਘਬਰਾਇਆ ਹੋਇਆ, ਬੌਂਦਲਿਆ ਹੋਇਆ
ਹਵਾਸ-ਏ – ਖਸਮਾਂ : (ਅ), ਪੰਜ ਇੰਦਰੇ ਭਾਵ ਵੇਖਣ, ਸੁੰਘਣ, ਚੱਖਣ, ਸੁਣਨ ਅਤੇ ਸਪਰਸ਼ ਦੀਆਂ ਸ਼ਕਤੀਆਂ
ਹੂਰ : (ਅ) ਸੁੰਦਰ ਔਰਤਾਂ ਜੋ ਬਹਿਸ਼ਤ ਵਿਚ ਨੇਕ ਬੰਦਿਆਂ ਨੂੰ ਦਿੱਤੀਆਂ ਜਾਣਗੀਆ
ਹੌਜ਼ : (ਅ) ਹੌਦ, ਚਬੱਚਾ,ਪਾਣੀ ਲਈ ਬਣਾਈ ਹੋਈ ਥਾਂ
ਹੈ : (ਅ) ਅਰਬ ਦੇ ਇੱਕ ਕਬੀਲੇ ਦਾ ਨਾਂ (ਮਜਨੂੰ) ਦੀ ਲੈਲਾ ਇਸੇ ਕਬੀਲੇ ਦੀ ਸੀ
ਹਯਾ : (ਅ) ਲੱਜਾ, ਸ਼ਰਮ, ਗ਼ੈਰਤ
ਹਯਾਤ : (ਅ) ਜ਼ਿੰਦਗੀ, ਜੀਵਨ, ਜਿਉਂਦੇ ਰਹਿਣ ਦਾ ਭਾਵ
ਹਯਾਤ- ਏ-ਮੁਸਤਆਰ : (ਅ) ਨਾਸ਼ਵਾਨ, ਫ਼ਾਨੀ ਜਿੰਦਗੀ, ਜੀਵਨ
ਹੈਦਰ : (ਅ) ਸ਼ੇਰ, ਹਜ਼ਰਤ ਅਲੀ (ਰਜ਼ੀ.) ਦਾ ਗੁਣਵਾਚਕ ਨਾਂ
ਹੈਰਤ : (ਅ) ਹੈਰਾਨੀ, ਅਚੰਭਾ
ਹੈਜ਼ : (ਅ) ਤੀਵੀਆਂ ਨੂੰ ਹਰ ਮਹੀਨੇ ਆਉਣ ਵਾਲਾ ਖ਼ੂਨ
ਹੈਫ਼ : (ਅ) ਅਫ਼ਸੋਸ, ਹਾਏ, ਜ਼ੁਲਮ, ਜਬਰ
ਹੀਲਤ : (ਅ) ਹੀਲਾ, ਫ਼ਰੇਬ, ਰੁਜ਼ਗਾਰ
ਹੈਵਾਨ : (ਅ) ਪਸ਼ੂ, ਜਾਨਵਰ, ਮੂਰਖ, ਜੰਗਲੀ
ਹੈਵਾਨੀਯਤ : (ਅ) ਜੰਗਲੀਪੁਣਾ, ਮੂਰਖਤਾ, ਨਦਾਨੀ
ਖ਼ਾਤਿਮ- ਉਲ-ਅੰਬੀਯਾ : (ਅ) ਨਬੀਆਂ ਦੀ ਪਰੰਪਰਾ ਖ਼ਤਮ ਕਰਨ ਵਾਲਾ, ਅੰਤਿਮ ਪੈਗੰਬਰ, ਹਜ਼ਰਤ ਮੁਹੰਮਦ (ਸ.) ਜਿਨ੍ਹਾਂ ਦੇ ਬਾਅਦ ਕੋਈ ਨਬੀ ਦੁਨੀਆਂ ਵਿਚ ਨਹੀਂ ਆਏਗਾ
ਖ਼ਾਤਿਮਾ : (ਅ) ਅੰਤ, ਕਿਤਾਬ ਦਾ ਅੰਤਲਾ ਭਾਗ
ਖ਼ਾਤਿਮਾ ਬਿਲਖ਼ੈਰ : (ਅ) ਭਲਾ ਅੰਤ
ਖ਼ਾਤੂਨ : (ਅ) ਬੇਗਮ, ਬੀਬੀ
ਖ਼ਾਦਿਮ : (ਅ) ਸੇਵਾਦਾਰ, ਨੌਕਰ, ਕਿਸੇ ਖ਼ਾਨਗਾਹ ਦਾ ਮਜਾਵਰ
ਖ਼ਾਦਿਮ-ਏ-ਦਰਗਾਹ : (ਅ), ਮੁਜਾਵਰ
ਖ਼ਾਰ (ਫ਼) ਕੰਡਾ, ਸੂਲ
ਖ਼ਾਰ ਖ਼ਾਰ : (ਫ਼) ਪ੍ਰੇਸ਼ਾਨੀ, ਬੇਚੈਨੀ
ਖ਼ਾਰ ਦਾਰ : (ਫ਼) ਕੰਡਿਆਂ ਵਾਲਾ
ਖ਼ਾਰਿਜ : (ਅ) ਵੱਖਰਾ, ਕੱਢਿਆ ਹੋਇਆ
ਖ਼ਾਰਿਜ਼ ਅਜ਼ ਬਹਿਸ : (ਅ) ਜਿਸ ਬਾਰੇ ਬਹਿਸ ਕਰਨ ਦੀ ਕੋਈ ਲੋੜ ਨਾ ਹੋਵੇ, ਅਣ ਢੁਕਵੀਂ (ਗੱਲ)
ਖ਼ਾਰਿਜਾ : (ਅ) ਕੱਢਿਆ ਹੋਇਆ, ਵਿਦੇਸ਼ੀ
ਖ਼ਾਰਿਸ਼ : (ਫ਼) ਖੁਰਕ, ਖਾਜ, ਖੁਜਲੀ
ਖ਼ਾਜ਼ਿਨ : (ਅ) ਖ਼ਜ਼ਾਨਚੀ
ਖ਼ਾਸੀਯਤ : (ਅ) ਸੁਭਾ, ਤਬੀਅਤ, ਅਸਰ,
ਖ਼ਾਤਿਰ ਖ਼ਾਹ : (ਅ) ਤਬੀਅਤ ਦੇ ਅਨੁਸਾਰ, ਇੱਛਾ ਅਨੁਸਾਰ
ਖ਼ਾਕਾਨ : (ਫ਼) ਬਾਦਸ਼ਾਹ, ਸੁਲਤਾਨ
ਖ਼ਾਕ : (ਫ਼) ਮਿੱਟੀ, ਧੂੜ
ਖ਼ਾਕ ਸਾਰ : (ਫ਼) ਮਿੱਟੀ ਵਿਚ ਮਿਲਿਆ ਹੋਇਆ, ਨਿਮਾਣਾ
ਖ਼ਾਕਿਸਤਰ : (ਫ਼) ਸੁਆਹ, ਰਾਖ
ਖ਼ਾਕਾ : (ਅ) ਨਕਸ਼ਾ, ਢਾਂਚਾ
ਖ਼ਾਲਿਸ : (ਅ) ਸਾਫ਼, ਸ਼ੁੱਧ,ਨਿਰਮਲ
ਖ਼ਾਲਿਸਾ : (ਅ) ਖ਼ਾਲਸ, ਖਰਾ
ਖ਼ਾਲਿਕ : (ਅ) ਪੈਦਾ ਕਰਨ ਵਾਲਾ, ਰੱਬ, ਖ਼ੁਦਾ ਦਾ ਇੱਕ ਗੁਣਵਾਚੀ ਨਾਂ
ਖ਼ਾਲੂ : (ਅ) ਮਾਸੜ, ਮਾਸੀ ਦਾ ਪਤੀ
ਖ਼ਾਲਾ (ਅ) ਮਾਸੀ, ਮਾਂ ਦੀ ਭੈਣ
ਖ਼ਾਮ : (ਫ਼) ਕੱਚਾ, ਅਨਜਾਣ, ਨਾ ਤਜਰਬੇਕਾਰ,ਕਮਜ਼ੋਰ
ਖ਼ਾਮ ਖ਼ਯਾਲੀ : (ਫ਼) ਗ਼ਲਤ ਖਿਆਲ, ਵਹਿਮ
ਖ਼ਾਮਾ : (ਫ਼) ਕਲਮ, ਕਾਨੀ
ਖ਼ਾਮਾ ਫਰਸਾ (ਫ਼) ਲਿਖਣ ਵਾਲਾ, ਲਿਖਾਰੀ
ਖ਼ਾਮੀ : (ਫ਼) ਕੱਚਾਪਣ, ਨਾ ਦਾਨੀ, ਨੁਕਸ
ਖ਼ਾਨ ਖ਼ਾਨਾਂ : (ਫ਼) ਸਰਦਾਰਾਂ ਦਾ ਸਰਦਾਰ, ਸਾਹਿਤਕਾਰ ਅਬਦੁਲ ਰਹੀਮ ਨੂੰ ਅਕਬਰ ਦੇ ਦਰਬਾਰ ਵਿੱਚੋਂ ਮਿਲਿਆ ਖ਼ਿਤਾਬ
ਖ਼ਾਨ ਸਾਮਾਂ : (ਫ਼) ਸਾਹਿਬ ਲੋਕਾਂ ਦਾ ਖਾਣਾ ਪਕਾਉਣ ਵਾਲਾ (ਵਿਅਕਤੀ)
ਖ਼ਾਨ ਕਾਹ : (ਫ਼) ਕਿਸੇ ਨੇਕ ਬਜ਼ੁਰਗ ਦੀ ਕਬਰ, ਫ਼ਕੀਰ ਤੇ ਸਾਈਂ ਲੋਕਾਂ ਦਾ ਟਿਕਾਣਾ
ਖ਼ਾਨਗੀ . : (ਫ਼) ਘਰ ਨਾਲ ਸਬੰਧਤ, ਘਰੋਗੀ, ਘਰੇਲੂ, ਵੇਸਵਾ
ਖ਼ਾਨਮ : (ਫ਼) ਖ਼ਾਨ ਦਾ ਇ.ਲਿੰਗ, ਉੱਚੇ ਘਰਾਣੇ ਦੀ ਔਰਤ, ਅਮੀਰ ਜ਼ਾਦੀ
ਖ਼ਾਨਾ : (ਫ਼) ਘਰ, ਮਕਾਨ
ਖ਼ਾਨਾ ਬਦੋਸ਼ : (ਫ਼) ਅਵਾਰਾ, ਜੋ ਘਰ ਵਸਾ ਕੇ ਨਾ ਰਹੇ, ਟਪਰੀ ਵਾਸ
ਖ਼ਾਨਾ-ਏ-ਖ਼ੁਦਾ : (ਫ਼) ਰੱਬ ਦਾ ਘਰ, ਮਸਜਿਦ
ਖ਼ਾਵੰਦ (ਖ਼ਾਵਿੰਦ) : (ਫ਼) ਪਤੀ, ਮਾਲਕ, ਘਰ ਵਾਲਾ
ਖ਼ਾਇਫ਼ : (ਅ) ਡਰਾਕਲ, ਡਰਪੋਕ
ਖ਼ਬਾਸ : (ਅ) ਬਦਕਾਰ (ਔਰਤ)
ਰ ਰਸਾਂ ਖ਼ਬਰ : (ਫ਼) ਹਰਕਾਰਾ, ਸੁਨੇਹਾ ਲਿਆਉਣ ਵਾਲਾ .
ਖ਼ਬਰ ਗੀਰ (ਫ਼) ਖ਼ਬਰ ਲੈਣ ਵਾਲਾ, ਸੂਹੀਆ, ਜਾਸੂਸ
ਖ਼ਬੀਸ : (ਅ) ਪਲੀਤ, ਅਪਵਿੱਤਰ, ਸ਼ਰਾਰਤੀ
ਖ਼ਬੀਰ : (ਅ) ਸੂਚਨਾ ਦੇਣ ਵਾਲਾ, ਹਰ ਚੀਜ਼ ਦਾ ਜਾਣਨ ਵਾਲਾ, ਰੱਬ ਦਾ ਇੱਕ ਗੁਣ ਵਾਚਕ ਨਾਂ
ਖ਼ਤਨਾ : (ਅ) ਸੁੰਨਤ
ਖ਼ਜਾਲਤ : (ਅ) ਸ਼ਰਮ, ਲੱਜਾ, ਸ਼ਰਮਿੰਦਗੀ
ਖ਼ੁਦਾ : (ਫ਼) ਰੱਬ, ਪ੍ਰਮਾਤਮਾ, ਈਸ਼ਵਰ,ਮਾਲਕ
ਖ਼ੁਦਾ ਪਰਸਤ : (ਫ਼) ਰੱਬ ਪੂਜਕ, ਰੱਬ ਦੀ ਬੰਦਗੀ ਕਰਨ ਵਾਲਾ
ਖ਼ੁਦਾ ਤਰਸ : (ਫ਼) ਨਰਮ ਦਿਲ, ਰਹਿਮ ਦਿਲ, ਰੱਬ ਤੋਂ ਡਰਨ ਵਾਲਾ
ਖ਼ੁਦਾ ਦਾਦ : (ਫ਼) ਰੱਬ ਦੀ ਦਿੱਤੀ ਹੋਈ ਚੀਜ਼
ਖ਼ੁਦਾਰਾ : (ਫ਼) ਰੱਬ ਦੇ ਵਾਸਤੇ
ਖ਼ੁਦਾ ਰਸੀਦਾ (ਫ਼) ਰੱਬ ਨੂੰ ਪਹੁੰਚਿਆ ਹੋਇਆ, ਸਾਈਂ ਲੋਕ
ਖ਼ਦਾਮ : (ਅ) ਖ਼ਾਦਿਮ ਦਾ ਬਹੁਵਚਨ, ਸੇਵਾਦਾਰ
ਖ਼ਦਸ਼ਾ : (ਫ਼) ਡਰ, ਸੰਦੇਹ, ਚਿੰਤਾ, ਸ਼ੱਕ
ਖ਼ਿਦਮਾਤ : (ਅ) ਖ਼ਿਦਮਤ ਦਾ ਬਹੁਵਚਨ, ਸੇਵਾਵਾਂ
ਖ਼ਿਦਮਤ ਗਾਰ: (ਅ, ਸੇਵਾਦਾਰ, ਨੌਕਰ, ਫ਼) ਸੇਵਕ
ਖ਼ਦੀਜਾ : (ਅ) ਹਜ਼ਰਤ ਮੁਹੰਮਦ (ਸ.) ਸਾਹਿਬ ਦੀ ਇੱਕ ਪਤਨੀ ਦਾ ਨਾਂ
ਖ਼ਰ : (ਫ਼) ਗਧਾ, ਖੋਤਾ
ਖ਼ਰਾਬਾਤ : (ਅ) ਜੂਏ ਦਾ ਅੱਡਾ, ਸ਼ਰਾਬ ਖ਼ਾਨਾ, ਕੰਜਰ ਖ਼ਾਨਾ
ਖ਼ਰਾਬ ਖ਼ਯਾਲ : (ਅ) ਮੰਦ ਹਾਲ, ਬੁਰੀ ਹਾਲਤ ਵਾਲਾ, ਸ਼ਰਾਬੀ
ਖ਼ਰਾਜ : (ਅ) ਮਹਿਸੂਲ, ਕਰ,ਮਾਲੀਆ
ਖ਼ਰਾਸ਼ : (ਫ਼) ਰਗੜ, ਚੋਟ
ਖ਼ੁਰਾਫ਼ਾਤ : (ਅ) ਖੁਰਫ਼ਤ ਦਾ ਬਹੁਵਚਨ, ਫ਼ਜ਼ੂਲ ਗੱਲਾਂ, ਬਕਵਾਸ
ਖ਼ਰਾਮ : (ਫ਼) ਮਟਕ ਵਾਲੀ ਚਾਲ, ਝੂਮ ਝੂਮ ਕੇ ਚੱਲੀ ਚਾਲ
ਖ਼ਰ ਦਿਮਾਗ਼ : (ਫ਼) ਮੂਰਖ, ਬੇਵਕੂਫ਼
ਖ਼ਰਮਸਤ : (ਫ਼) ਮਦਹੋਸ਼, ਮਸਤ, ਬੇ ਪਰਵਾਹ
ਖ਼ੁਰਦ : (ਫ਼) ਛੋਟਾ, ਨਿੱਕਾ
ਖ਼ੁਰਦ ਸਾਲੀ : (ਫ਼) ਬਾਲਪਣ, ਬਚਪਣ
ਖ਼ਿਰਦ : (ਫ਼) ਸਿਆਣਪ, ਸੂਝ ਬੂਝ
ਖ਼ਿਰਦ ਮੰਦ : (ਫ਼) ਸਿਆਣਾ, ਅਕਲਮੰਦ
ਖ਼ੁਰੱਮ : (ਫ਼) ਤਾਜ਼ਾ, ਖ਼ੁਸ਼, ਖ਼ੁਸ਼ੀ ਭਰਪੂਰ
ਖੁਰਮਾ (ਫ਼) ਛੁਹਾਰਾ, ਖੰਜੂਰ,ਇਕ ਕਿਸਮ ਦੀ ਮਿਠਾਈ
ਖ਼ਰੀਫ਼ : (ਅ) ਜਵਾਰ, ਮੱਕੀ ਆਦਿ ਦੀ ਫ਼ਸਲ, ਸਾਉਣੀ ਦੀ ਫ਼ਸਲ
ਖਿਜ਼ਾਂ : (ਫ਼) ਪੱਤ ਝੜ ਦਾ ਮੌਸਮ
ਖ਼ਜ਼ੀਨ : (ਫ਼) ਖ਼ਜ਼ਾਨਾ
ਖ਼ਸ : (ਫ਼) ਸੁੱਕੀ ਘਾਹ, ਘਾਹ ਦਾ ਤੀਲਾ
ਖ਼ਸਾਰਾ : (ਅ) ਘਾਟਾ, ਨੁਕਸਾਨ
ਖ਼ਸਤਾ : (ਫ਼) ਜ਼ਖ਼ਮੀ, ਦੁਖੀਆ, ਉਦਾਸ, ਨਿਰਧਨ
ਖ਼ਸਤਾ ਹਾਲ : (ਫ਼, ਮੰਦ ਹਾਲ স)
ਖ਼ੁਸਰ : (ਫ਼) ਸਹੁਰਾ,ਪਤਨੀ ਜਾਂ ਪਤੀ ਦਾ ਪਿਤਾ
ਖ਼ਸੀਸ : (ਅ) ਕਮੀਨਾ, ਤੁੱਛ, ਕੰਜੂਸ
ਖ਼ਿਸ਼ਤ : (ਫ਼) ਇੱਟ
ਖ਼ੁਸ਼ਕ ਸਾਲੀ : (ਫ਼) ਕਾਲ, ਸੋਕਾ, ਉਹ ਮੌਸਮ ਜਿਸ ਵਿੱਚ ਵਰਖਾ ਨਾ ਹੋਵੇ
ਖ਼ੁਸ਼ਮ (ਖ਼ਿਸ਼ਮ) : (ਅ) ਗੁੱਸਾ, ਰੋਹ
ਖ਼ੁਸ਼ੂਅ : (ਅ) ਨਿਮਰਤਾ, ਅਧੀਨਗੀ, ਆਜਜ਼ੀ, ਭੈਅ
ਖ਼ਸਾਇਸ : (ਅ) ਖ਼ਾਸੀਅਤ ਦਾ ਬਹੁਵਚਨ, ਵਿਸ਼ੇਸ਼ਤਾਵਾਂ, ਆਦਤਾਂ
ਖ਼ਿਸਾਲ : (ਅ) ਖ਼ਸਲਤ ਦਾ ਬਹੁਵਚਨ, ਆਦਤਾਂ
ਖ਼ਸਲਤ : (ਅ) ਆਂਦਤ, ਸੁਭਾਅ
ਖ਼ਸਮ : (ਅ) ਵੈਰੀ, ਦੁਸ਼ਮਣ, ਪਤੀ, ਮਾਲਕ
ਖ਼ਸੂਸਨ : (ਅ) ਖਾਸ ਕਰਕੇ, ਵਿਸ਼ੇਸ਼ ਤੌਰ ਤੇ
ਖ਼ਸੂਸੀਯਤ : (ਅ) ਖ਼ਾਸ ਹੋਣ ਦਾ ਭਾਵ,ਵਿਸ਼ੇਸ਼ਤਾ
ਖ਼ਿਜ਼ਾਬ : (ਅ) ਦਾੜੀ ਮੁੱਛਾਂ ਤੇ ਸਿਰ ਦੇ ਵਾਲਾਂ ਨੂੰ ਰੰਗਣ ਵਾਲਾ ਰੰਗ
ਖ਼ਿਜ਼ਰ : (ਅ) ਰਾਹ ਦੱਸਣ ਵਾਲਾ, ਇੱਕ ਪੈਗੰਬਰ ਦਾ ਨਾਂ ਜਿਨ੍ਹਾਂ ਦੀ ਉਮਰ ਬਹੁਤ ਲੰਬੀ मी
ਖ਼ੁਜ਼ੂਅ : (ਅ) ਅਧੀਨਗੀ ਤੇ ਆਜਜ਼ੀ ਕਰਨ ਦਾ ਭਾਵ
ਖੱਤ- ਏ-ਨਸਤਅਲੀਕ : (ਅ) ਈਰਾਨ ਦਾ ਇਕ ਸੋਹਣਾ ਲਿਖਣ ਢੰਗ ਜੋ ਨਸਖ਼ ਅਤੇ ਤਅਲੀਕ ਤੋਂ ਮਿਲਕੇ ਬਣਿਆ ਹੈ
ਖ਼ਤ-ਏ-ਨਸਖ਼ : (ਅ) ਇਕ ਪੁਰਾਣਾ ਲਿਖਣ ਢੰਗ ਜੋ ਅਰਬੀ ਭਾਸ਼ਾ ਲਿਖਣ ਲਈ ਵਰਤਿਆ ਜਾਂਦਾ ਹੈ
ਖ਼ਤਾ : (ਅ) ਦੋਸ਼, ਗਲਤੀ, ਕਸੂਰ
ਖ਼ਤਾਵਾਰ : (ਅ) ਗੁਨਾਹਗਾਰ, ਦੋਸ਼ੀ, ਮੁਜਰਮ
ਖ਼ਿਤਾਬ : (ਅ) ਸੰਬੋਧਨ, ਲੋਕਾਂ ਦੇ ਸਾਹਮਣੇ ਗੱਲਬਾਤ ਕਰਨਾ, ਉਪਮਾ ਵਾਚੀ ਸ਼ਬਦ ਜੋ ਵੇਲੇ ਦੀ ਸਰਕਾਰ ਕਿਸੇ ਦੇ ਨਾਂ ਨਾਲ ਲਾ ਦੇਵੇ
ਖ਼ੁਤਬਾ : (ਅ) ਉਹ ਭਾਸ਼ਣ ਜਿਸ ਵਿੱਚ ਲੋਕਾਂ ਨੂੰ ਉਪਦੇਸ਼ ਦਿੱਤਾ ਜਾਵੇ ਜਾਂ ਕਿਸੇ ਦੇ ਗੁਣ ਬਿਆਨ ਕੀਤੇ ਜਾਣ
ਖ਼ਿੱਤਾ : (ਅ) ਇਲਾਕਾ, ਦੇਸ਼, ਮੁਲਕ
ਖ਼ਤੀਬ : (ਅ) ਖ਼ੁਤਬਾ ਪੜ੍ਹਣ ਵਾਲਾ, ਸੰਬੋਧਕ
ਖ਼ਫ਼ਾ : (ਅ) ਲਕੋ, ਨਾਰਾਜ਼, ਗੁੱਸੇ
ਖ਼ਿਫ਼ਤ : (ਫ਼) ਨਮੋਸ਼ੀ, ਸ਼ਰਮਿੰਦਗੀ
ਖ਼ੁਫ਼ਤਾ : (ਫ਼) ਸੁੱਤਾ ਹੋਇਆ
ਖ਼ਫ਼ਗੀ : (ਫ਼) ਨਰਾਜ਼ਗੀ, ਗੁੱਸਾ
ਖੁਫ਼ੀਯਾ (ਅ) ਛੁਪਿਆ ਹੋਇਆ, ਗੁੱਝਾ
ਖ਼ਲਾਅ : (ਅ) ਖ਼ਾਲੀ ਥਾਂ, ਧਰਤੀ ਅਤੇ ਅਕਾਸ਼ ਵਿਚਕਾਰਲੀ ਥਾਂ
ਖ਼ਲਾਸ : (ਅ) ਆਜ਼ਾਦ, ਮੁਕਤੀ
ਖ਼ਾਲਸਾ : (ਅ) ਸ਼ੁਧ, ਖਰਾ, ਨਿਚੋੜ,
Page 101
ਖ਼ਿਲਾਫ਼- ਏ-ਦਸਤੂਰ : (ਅ) ਰਿਵਾਜ ਦੇ ਉਲਟ ਏ-ਦਸਤੂਰ
ਖ਼ਿਲਾਫ਼-ਏ-ਸ਼ਰਅ : (ਅ) ਇਸਲਾਮੀ ਸ਼ਰੀਅਤ (ਮਰਯਾਦਾ) ਦੇ ਉਲਟ
ਖ਼ਿਲਾਫ਼ਤ : (ਅ) ਉਤਰਾਧਿਕਾਰੀ (ਖ਼ਲੀਫ਼ਾ) ਦੀ ਪਦਵੀ
ਖ਼ੁਲਦ : (ਅ) ਸਵਰਗ, ਜੰਨਤ, ਬਹਿਸ਼ਤ
ਖ਼ਲਿਸ਼ : (ਫ਼) ਚੋਭ, ਰੜਕ
ਖ਼ਲਅ : (ਅ) ਤੀਵੀਂ ਦਾ ਹੱਕ ਮਹਿਰ ਲੈ ਕੇ ਤਲਾਕ ਲੈ ਲੈਣ ਦਾ ਭਾਵ
ਖ਼ਲਫ਼ : (ਅ) ਸਪੁੱਤਰ, ਵਾਰਸ, ਹੱਕਦਾਰ
ਖ਼ੁਲਫ਼ਾ- : (ਅ) ਹਜ਼ਰਤ ਮੁਹੰਮਦ (ਸ.) ਦੇ ਚਾਰ ਉਤਰਾਧਿਕਾਰੀ ਅਰਥਾਤ ਹਜ਼ਰਤ ਅਬੂ ਬਕਰ (ਰਜ਼ੀ.), ਹਜ਼ਰਤ ਉਮਰ (ਰਜ਼ੀ.), ਹਜ਼ਰਤ ਉਸਮਾਨ (ਰਜ਼ੀ.) ਅਤੇ ਹਜ਼ਰਤ ਅਲੀ (ਰਜ਼ੀ.) ਏ-ਰਾਸ਼ਿਦੀਨ
ਖ਼ੁਲਕ : (ਅ) ਆਦਤ, ਸੁਭਾ, ਮਿਲਣਸਾਰੀ
ਖ਼ਲਕ : (ਅ) ਪੈਦਾਇਸ਼ ਰਚਨਾ
ਖ਼ਿਲਕਤ : (ਅ) ਸੁਭਾ, ਖ਼ਮੀਰ, ਸਰਿਸ਼ਟੀ
ਖ਼ਲਕਤ : (ਅ) ਖ਼ਲਕ, ਮਨੁੱਖ ਜਾਤੀ
ਖ਼ਲਲ : (ਅ) ਵਿਰੋਧ, ਘਾਟਾ, ਵਿਗਾੜ
ਖ਼ਲਵਤ : (ਅ) ਏਕਾਂਤ, ਇਕੱਲੀ ਥਾਂ
ਖ਼ਲਵਤ ਖ਼ਾਨਾ /ਖ਼ਲਵਤ ਗਾਹ : (ਅ, ਇਕੱਲਤਾ ਵਾਲੀ ਥਾਂ )
ਖ਼ਲੂਸ : (ਅ) ਸ਼ੁੱਧਤਾ, ਸੱਚੀ ਮਿੱਤਰਤਾ, ਸੱਚਾਈ
ਖ਼ਲੂਸ-ਏ-ਨੀਯਤ : (ਅ) ਸ਼ੁੱਧ ਭਾਵਨਾ, ਸੱਚੇ ਦਿਲੋਂ
ਖ਼ਲੀਜ : (ਫ਼) ਨਦੀ ਦੀ ਸ਼ਾਖ਼ਾ, ਖ਼ਾੜੀ
ਖ਼ਲੀਫ਼ਾ : (ਫ਼) ਨਾਇਬ, ਉਤਰਾਧਿਕਾਰੀ
ਖ਼ਲੀਕ : (ਅ) ਯੋਗ, ਚੰਗੇ ਸੁਭਾਅ ਵਾਲਾ
ਖ਼ਲੀਲ-ਉਲ-ਲਾਹ : (ਅ) ਸੱਚਾ ਦੋਸਤ, ਰੱਬ ਦਾ ਮਿੱਤਰ, ਹਜ਼ਰਤ ਇਬਰਾਹੀਮ (ਅਲੈ.) ਦਾ ਉਪਮਾ ਵਾਚਕ ਨਾਂ
ਖ਼ਮ : (ਫ਼) ਵਿੰਗ, ਵਲ, ਪੇਚ
ਖ਼ਮਦਾਰ : (ਫ਼) ਟੇਢਾ, ਵਲਦਾਰ, ਵਲਾਂ हाला
ਖ਼ੁਮਾਰ : (ਅ) ਨਸ਼ਾ, ਮਸਤੀ, ਸਰੂਰ
ਮੰਜਰ : (ਫ਼) ਇਕ ਪ੍ਰਕਾਰ ਦਾ ਛੁਰਾ, ਕਟਾਰ, ਚਾਕੂ
ਖ਼ੰਦਾਂ : (ਫ਼) ਹਸਦਾ ਹੋਇਆ, ਮੁਸਕਰਾਉਂਦਾ ਹੋਇਆ,
ਖ਼ੁਦਕ਼ : (ਅ) ਖਾਈ, ਕਿਲੇ ਦੇ ਚਾਰੇ ਪਾਸੇ ਪੁਟਿਆ ਗਿਆ ਟੋਇਆ
ਖੰਦਾ : (ਫ਼) ਮਸੁਕਰਾਹਟ, ਹਾਸਾ
ਮੰਦਾ ਪੇਸ਼ਾਨੀ : (ਫ਼) ਹਸਮੁਖ, ਖ਼ੁਸ਼ ਰਹਿਣ ਦਾ ਭਾਵ
ਖ਼ਿਨ ਜ਼ੀਰ : (ਅ) ਸੂਰ, ਜੰਗਲੀ ਸੂਰ
ਖ਼ੂ : (ਫ਼) ਆਦਤ, ਸੁਭਾ, ਖ਼ਸਲਤ
ਪ੍ਰਾਤੀਨ : (ਅ) ਖ਼ਾਤੂਨ ਦਾ ਬਹੁਵਚਨ, ਔਰਤਾਂ,ਇਸਤਰੀਆਂ
ਖ੍ਵਾਜਾ : (ਫ਼) ਸਰਦਾਰ, ਮਾਲਕ
ਖ੍ਵਾਰ : (ਫ਼) ਜ਼ਲੀਲ, ਬਦਨਾਮ
ਖ਼ਵਾਸ : (ਅ) ਖ਼ਾਸ ਦਾ ਬਹੁਵਚਨ
ਖ਼੍ਵਾਂਦਗੀ: (ਫ਼) ਪੜ੍ਹਾਈ, ਪੜਤ
ਖ਼੍ਵਾਂਦਾ : (ਫ਼) ਪੜ੍ਹਿਆ ਹੋਇਆ, ਪੜ੍ਹਿਆ ਲਿਖਿਆ
ਖ਼੍ਵਾਂਹਾਂ : (ਫ਼) ਇਛੁੱਕ, ਚਾਹੁਣ ਵਾਲਾ
ਖ਼ਾਹਿਸ਼ : (ਫ਼) ਇੱਛਾ, ਚਾਹ, ਮਰਜ਼ੀ
ਖ਼ੂਬ : (ਫ਼) ਵਧੀਆ, ਸੁਹਣਾ, ਚੰਗਾ ਲੱਗਣ ਵਾਲਾ
ਖ਼ੂਬ ਰੂ : (ਫ਼) ਸੁਹਣਾ, ਸੁਣੱਖਾ, ਖ਼ੂਬਸੂਰਤ
ਖ਼ੁਦ ਪਰਸਤ : (ਫ਼) ਖ਼ੁਦ ਗਰਜ਼, ਮਗ਼ਰੂਰ, ਹੰਕਾਰੀ
ਖ਼ੁਦ ਦਾਰ : (ਫ਼) ਸਵੈ ਸਨਮਾਨ ਵਾਲਾ
ਖ਼ੁਦ ਗ਼ਰਜ਼ੀ : (ਫ਼) ਸੁਆਰਥੀ, ਆਪਣਾ ਮਤਲਬ ਸਿੱਧਾ ਕਰਨ ਦਾ ਭਾਵ
ਖ਼ੁਰਸ਼ੀਦ : (ਫ਼) ਸੂਰਜ
ਖ਼ੁਸ਼ ਆਮਦੀਦ : (ਫ਼) ਜੀ ਆਇਆਂ ਨੂੰ, ਸਵਾਗਤਮ
ਖ਼ੁਸ਼ ਆਇੰਦ : (ਫ਼) ਚੰਗਾ ਲਗਣ ਵਾਲਾ, ਸੁਖਾਵਾਂ, ਦਿਲ ਖਿੱਚਵਾਂ,
ਖ਼ੁਸ਼ ਉਸਲੂਬ : (ਫ਼) ਸੁਹਣਾ
ਖ਼ੁਸ਼ ਬਾਸ਼ : (ਫ਼) ਖ਼ੁਸ਼ ਰਹਿਣ ਵਾਲਾ
ਖ਼ੁਸ਼-ਓ-ਖ਼ਰਮ : (ਫ਼) ਅਨੰਦ, ਪ੍ਰਸੰਨ, ਖ਼ੁਸ਼
ਖੁਸ਼ਾਮਦ : (ਫ਼) ਚਾਪਲੂਸੀ
ਖ਼ੁਸ਼ਨੂਦੀ : (ਫ਼) ਖ਼ੁਸ਼ੀ, ਰਜ਼ਾਮੰਦੀ, ਮਰਜ਼ੀ
ਖ਼ੋਸ਼ਾ : (ਫ਼) ਗੁੱਛਾ, ਛੱਲੀ, ਸਿੱਟਾ
ਖ਼ੌਜ਼ : (ਅ) ਸੋਚ, ਵਿਚਾਰ, ਪੜਤਾਲ
ਖ਼ੌਫ਼ : (ਅ) ਡਰ, ਸਹਿਮ
ਖੂੰ ਰੇਜ਼ : (ਫ਼) ਖ਼ੂਨੀ, ਖ਼ੂਨ ਕਰਨ ਵਾਲਾ, ਉਹ ਲੜਾਈ ਜਿਸ ਵਿਚ ਬਹੁਤ ਖ਼ੂਨ ਵਗੇ
ਖੂੰਨਾਬ : (ਫ਼) ਰੱਤ ਦੇ ਹੰਝੂ, ਪਾਣੀ ਮਿਲਿਆ ਖ਼ੂਨ
ਖ਼ਯਾਲ-ਏ-ਬਾਤਿਲ : (ਅ) ਝੂਠਾ ਖ਼ਿਆਲ, ਵਹਿਮ
ਖ਼ਯਾਲ-ਏ-ਖ਼ਾਮ (ਅ) ਕੱਚਾ ਖ਼ਿਆਲ, ਨਾ ਪੂਰਾ ਹੋਣ ਵਾਲਾ ਖ਼ਿਆਲ
ਖ਼ਿਯਾਲਾਤ : (ਅ) ਖ਼ਿਆਲ ਦਾ ਬਹੁਵਚਨ, ਮਨ ਦੀਆ ਉਡਾਰੀਆਂ, ਸੋਚਾਂ, ਕਲਪਨਾਵਾਂ
ਖ਼ਿਯਾਨਤ : (ਅ) ਬੇਈਮਾਨੀ, ਠੱਗੀ
ਖ਼ੈਰ ਅੰਦੇਸ਼ : (ਅ, ਭਲਾ ਚਾਹੁਣ ਵਾਲਾ,
/ਖ਼ੈਰ ਖ਼ਾਹ. ਫ਼) ਸ਼ੁਭ ਚਿੰਤਕ
ਖ਼ੈਰ ਮਕਦਮ : (ਅ) ਜੀ ਆਇਆਂ ਨੂੰ, ਤੁਹਾਡਾ ਆਉਣਾ ਮੁਬਾਰਕ ਹੋ
ਖੈਰਾਤ : (ਅ) ਖ਼ੈਰ ਦਾ ਬਹੁਵਚਨ, ਨੇਕੀਆਂ, ਨਿਰਮਲ ਕੰਮ
ਦਾਬ : (ਫ਼) ਸ਼ਾਨੋ ਸ਼ੌਕਤ, ਦਬਦਬਾ
ਦਾਦ : (ਫ਼) ਦਿੱਤਾ, ਇਨਸਾਫ਼, ਸ਼ਾਬਾਸ਼, ਵਾਹ ਵਾਹ, ਹੱਲਾ ਸ਼ੇਰੀ
ਦਾਦ ਖ੍ਵਾਹ : (ਫ਼) ਇਨਸਾਫ਼ ਮੰਗਣ ਵਾਲਾ, ਮੁਦਈ, ਮਜ਼ਲੂਮ
ਦਾਦ ਫ਼ਰਯਾਦ : (ਫ਼) ਦੁਹਾਈ, ਵਾਵੇਲਾ, ਦਾਅਵਾ
ਦਾਦ-ਓ-ਦਹਿਸ਼ : (ਫ਼) ਖ਼ੈਰ ਖ਼ਰਾਇਤ, ਦਾਨ ਪੁੰਨ
ਦਾਰ : (ਫ਼) ਸੂਲੀ, ਫਾਂਸੀ
ਦਾਰ : (ਫ਼) ਘਰ, ਥਾਂ, ਮੁਹੱਲਾ
ਦਾਰੁਲ-ਅਮਨ : (ਅ) ਅਮਨ, ਸ਼ਾਂਤੀ ਦਾ ਘਰ
ਦਾਰੁਲ-ਹਕੂਮਤ : (ਅ) ਰਾਜਧਾਨੀ
ਦਾਰੁਲ-ਖ਼ਿਲਾਫ਼ਾ : (ਅ) ਰਾਜਧਾਨੀ
ਦਾਰੁੱਸਲਾਮ : (ਅ) ਸਲਾਮਤੀ ਦਾ ਘਰ, ਸਵਰਗ, ਬਹਿਸ਼ਤ
ਦਾਰੂਸਲਤਨਤ : (ਅ) ਰਾਜਧਾਨੀ
ਦਾਰੁਲ-ਉਲੂਮ : (ਅ) ਮਦਰਸਾ, ਕਾਲਜ, ਯੂਨੀਵਰਸਿਟੀ
ਦਾਰੁਲ-ਅਮਲ : (ਅ) ਅਮਲ ਕਰਨ ਦੀ ਥਾਂ, ਕਰਮ ਖੇਤਰ, ਦੁਨੀਆਂ
ਦਰੋਗ਼ਾ : (ਫ਼) ਨਿਗਰਾਨ,ਪ੍ਰਬੰਧਕ, ਮੁੱਖ ਅਧਿਕਾਰੀ
ਦਾਰ-ਓ-ਮਦਾਰ : (ਫ਼) ਆਧਾਰ, ਬੁਨਿਆਦ, ਟਿਕਾਉ
ਦਾਰੀ : (ਫ਼) ਕਬੀਲਾ, ਮਾਲਦਾਰ
ਦਾਰੈਨ : (ਫ਼) ਦੋਵੇਂ ਜਹਾਨ, ਲੋਕ ਪਰਲੋਕ
ਦਾਸਤਾਨ : (ਫ਼) ਕਹਾਣੀ, ਕਿੱਸਾ, ਵਿਥਿਆ
ਦਾਸਤਾਨ ਗੋ : (ਫ਼) ਕਹਾਣੀ ਸੁਣਾਉਣ ਵਾਲਾ
ਦਾਸ਼ਤ : (ਫ਼) ਰਖਵਾਲੀ, ਨਿਗਰਾਨੀ
ਦਾਈ : (ਅ) ਬੁਲਾਉਣ ਵਾਲਾ, ਮੁਦਈ, ਪ੍ਰਾਰਥਕ
ਦਾਗ਼ : (ਫ਼) ਧੱਬਾ, ਨਿਸ਼ਾਨ
ਦਾਗ਼ ਬੇਲ : (ਫ਼) ਬੁਨਿਆਦ, ਨੀਂਹ
ਦਾਗ਼-ਏ-ਜਿਗਰ : (ਫ਼) ਦਿਲ ਦਾ ਜ਼ਖ਼ਮ
ਦਾਫ਼ਿਅ : (ਅ) ਦਫ਼ਾ ਕਰਨ ਵਾਲਾ, ਦੂਰ ਕਰਨ ਵਾਲਾ
ਦਾਮਾਦ : (ਫ਼) ਜੁਆਈ, ਧੀ ਦਾ ਪਤੀ
ਦਾਮਾਂ,ਦਾਮਾਨ : (ਫ਼) ਝੋਲੀ, ਕਿਨਾਰਾ, ਤਰਾਈ (ਪਹਾੜ ਦੇ ਹੇਠਾਂ ਦਾ ਇਲਾਕਾ)
ਦਾਮਨ : (ਫ਼) ਦੇਖੋ ਦਾਮਾਨ, ਝੋਲੀ, ਪੱਲਾ
ਦਾਮਨੀ : (ਫ਼) ਚੁੰਨੀ, ਦੁਪੱਟਾ
ਦਾਮੀ : (ਫ਼) ਮਹਿਸੂਲ, ਪਟਵਾਰੀ ਦੀ ਤਨਖ਼ਾਹ
ਦਾਨਾ : (ਫ਼) ਸਿਆਣਾ, ਅਕਲਮੰਦ, ਹਕੀਮ
ਦਾਨਾਈ : (ਫ਼) ਸਿਆਣਪ, ਅਕਲਮੰਦੀ
ਦਾਨਿਸਤਾ : (ਫ਼) ਜਾਣ ਬੁੱਝ ਕੇ
ਦਾਨਿਸ਼ : (ਫ਼) ਅਕਲ, ਸਮਝ
ਦਾਨਿਸ਼ ਗਾਹ: (ਫ਼) ਗਿਆਨ ਸਥਾਨ, ਗਿਆਨ /ਦਾਨਿਸ਼ ਕਦਾ ਪ੍ਰਾਪਤ ਕਰਨ ਦੀ ਥਾਂ
ਦਾਨਿਸ਼ਮੰਦ : (ਫ਼) ਅਕਲਮੰਦ, ਸਮਝਦਾਰ
ਦਾਵਰ : (ਫ਼) ਇਨਸਾਫ਼ ਦੇਣ ਵਾਲਾ, ਮੁਨਸਿਫ਼, ਇਲਾਜ
ਦਾਇਰਾ : (ਅ) ਘੇਰਾ, ਚੱਕਰ, ਮਜਲਿਸ, ਮੁਹੱਲਾ
ਦਾਇਮ : (ਅ) ਸਦਾ ਰਹਿਣ ਵਾਲਾ, ਹਮੇਸ਼ਾ
ਦਾਇਮੀ : (ਅ) ਹਮੇਸ਼ਾ ਦਾ, ਸਦਾ ਦਾ
ਦਾਯਾ : (ਫ਼) ਦਾਈ, ਖਿਡਾਵੀ, ਨੌਕਰਾਣੀ
ਦਬਦਬਾ : (ਫ਼) ਸ਼ਾਨੋ ਸੌਕਤ, ਰੁਅਬ ਦਾਬ
ਦਬਿਸਤਾਂ : (ਫ਼) ਸਕੂਲ, ਮਦਰਸਾ
ਦਬੀਰ : (ਫ਼) ਮੁਨਸ਼ੀ, ਕਾਤਿਬ, ਸੰਪਾਦਕ
ਦੱਜਾਲ : (ਅ) ਝੂਠਾ ਮਸੀਹ ਜੋ ਕਿਆਮਤ ਤੋਂ ਪਹਿਲਾਂ ਪੈਦਾ ਹੋਵੇਗਾ ਅਤੇ ਰੱਬ ਹੋਣ ਦਾ ਦਾਅਵਾ ਕਰੇਗਾ, ਫ਼ਰੇਬੀ
ਦਜਲਾ : (ਅ) ਇਰਾਕ ਦਾ ਇੱਕ ਪ੍ਰਸਿੱਧ ਦਰਿਆ
ਦੁਖ਼ਤ : (ਫ਼) ਬੇਟੀ, ਪੁੱਤਰੀ, ਧੀ
ਦੁਖ਼ਤਰ : (ਫ਼) ਬੇਟੀ, ਪੁੱਤਰੀ, ਧੀ
ਦਰ : (ਫ਼) ਵਿਚ, ਅੰਦਰ, ਦਰਵਾਜ਼ਾ
ਦਰਆਮਦ : (ਛ) ਆਯਾਤ
ਦਰਆਮਦ ਬਰ ਆਮਦ : (ਫ਼) ਆਯਾਤ,ਨਿਰਯਾਤ
ਦਰਬਦਰ : (ਫ਼) ਇਕ ਦਰਵਾਜ਼ੇ ਤੋਂ ਦੂਸਰੇ ਦਰਵਾਜ਼ੇ ਤੱਕ ਜਾਣਾ
ਦਰਪੈ : (ਫ਼) ਪਿੱਛੇ, ਖੋਜ ਵਿਚ, ਭਾਲ ਵਿਚ
ਦਰਪੇਸ਼ : (ਫ਼) ਸਾਹਮਣੇ, ਰੂਬਰੂ, ਸਨਮੁੱਖ
ਦਰਜਾ : (ਫ਼) ਰੁਤਬਾ, ਪਦਵੀ, ਸ਼੍ਰੇਣੀ
ਦਰ ਹਕੀਕਤ : (ਫ਼) ਨਿਰ ਸੰਦੇਹ, ਅਸਲ ਵਿਚ
ਦੁਰਖ਼ਸ਼ਾਂ : (ਫ਼) ਚਮਕਦਾ ਹੋਇਆ, ਲਿਸ਼ਕਦਾ ਹੋਇਆ
ਦਰਕਾਰ : (ਫ਼) ਲੋੜੀਂਦਾ, ਜ਼ਰੂਰੀ
ਦਰ ਕਿਨਾਰ : (ਫ਼) ਅਲੱਗ, ਇਕ ਪਾਸੇ
ਦਰਾਜ਼ ਕਦ : (ਫ਼) ਲੰਬੇ ਕਦ ਵਾਲਾ
ਦਰਖ਼ਾਸਤ : (ਫ਼) ਅਰਜ਼ੀ, ਬੇਨਤੀ ਪੱਤਰ, घेठडी
ਦਰਦਮੰਦ : () ਦੁਖੀ, ਦੁਖੀਆ, ਹਮਦਰਦ
ਦਰਸ : (ਅ) ਸਬਕ, ਪਾਠ
ਦਰਸ- ਓ-ਤਦਰੀਸ : (ਅ) ਪੜ੍ਹਣ ਪੜ੍ਹਾਉਣ ਦਾ ਕੰਮ
ਦੁਰੁਸਤੀ : (ਫ਼) ਗ਼ਲਤੀ ਠੀਕ ਕਰਨ ਦਾ ਭਾਵ, ਸੋਧ
ਦੁਰੁਸ਼ਤ : (ਫ਼) ਸਖ਼ਤ, ਕਰੜਾ, ਕਠੋਰ
ਦਰਗਾਹ : (ਫ਼) ਕਚਹਿਰੀ, ਚੌਖਟ, ਵਿਹੜਾ
ਦਿਰਮ : (ਫ਼) ਚਾਂਦੀ ਦਾ ਇੱਕ ਸਿੱਕਾ, ਦਿਰਹਮ
ਦਰਮਾਂ : (ਫ਼) ਇਲਾਜ, ਦਵਾ ਦਾਰੂ
ਦਰਮਾਂਦਾ : (ਫ਼) ਮਜਬੂਰ, ਲਾਚਾਰ
ਦਰੂਰ : (ਅ) ਉਹ ਦੁਆ ਜਿਹੜੀ ਹਜ਼ਰਤ ਮੁਹੰਮਦ (ਸ.) ਤੇ ਉਨ੍ਹਾਂ ਦੀ ਔਲਾਦ ਲਈ ਕੀਤੀ ਜਾਵੇ
ਦਰੋਗ਼ : (ਫ਼) ਝੂਠ,ਕੁਸੱਤ
ਦਰੋਗ਼ ਗੋ : (ਫ਼) ਝੂਠਾ, ਝੂਠ ਬੋਲਣ ਵਾਲਾ
ਦਰੂੰ/ਦਰੂਨ : (ਫ਼) ਅੰਦਰ, ਦਿਲ, ਮਨ
ਦਰਵੇਸ਼ : (ਫ਼) ਫ਼ਕੀਰ, ਮੰਗਤਾ, ਸਾਈਂ
ਦੱਰਾ : (ਫ਼) ਦੋ ਪਹਾੜਾਂ ਦੇ ਵਿਚਕਾਰ ਦਾ ਰਸਤਾ, ਘਾਟੀ
ਦਰਹਮ ਬਰਹਮ : (ਫ਼) ਉਲਟਾ ਪੁਲਟਾ, ਗੜਬੜ
ਦਰਯਾ ਦਿਲ : (ਫ਼) ਸਖ਼ੀ, ਖੁੱਲ ਦਿਲਾ, ਦਾਨੀ
ਦਰਯਾਫ਼ਤ : (ਫ਼) ਈਜਾਦ, ਤਲਾਸ਼
ਦੁਰ : (ਅ) ਮੋਤੀ
ਦੁਰੇ ਯਤੀਮ : (ਅ) ਬਹੁਤ ਕੀਮਤੀ ਅਤੇ ਬੇ ਮਿਸਾਲ ਮੋਤੀ
ਦਰੀਚਾ : (ਫ਼) ਖਿੜਕੀ, ਝਰੋਖਾ, ਛੋਟਾ ਦਰਵਾਜ਼ਾ
ਦਰੀਦਾ : (ਫ਼) ਪਾਟਿਆ ਹੋਇਆ
ਦਰੇਗ਼ : (ਫ਼) ਪਛਤਾਵਾ, ਅਫ਼ਸੋਸ
ਦਰਯੋਜ਼ਾ : (ਫ਼) ਭੀਖਿਆ, ਭੀਖ, ਗਦਾਗਰੀ
ਦਰਯੋਜ਼ਾ ਗਰ : (ਫ਼) ਫ਼ਕੀਰ, ਮੰਗਤਾ, ਭਿੱਖ ਮੰਗਾ
ਦਸਤ ਆਵੇਜ਼/ : (ਫ਼) ਲਿਖਤ, ਦਸਤਾਵੇਜ਼, ਦਸਤਾਵੇਜ਼ ਅਸ਼ਟਾਮ
ਦਸਤ ਬਦਸਤ : (ਫ਼) ਹੱਥੋ ਹੱਥੀ, ਛੇਤੀ, ਝਟਪਟ
ਦਸਤ ਬਰਦਾਰੀ : (ਫ਼) ਤਿਆਗ, ਛੱਡ ਦੇਣ ਦਾ ਭਾਵ
ਦਸਤ ਬਸਤਾ : (ਫ਼) ਹੱਥ ਬੰਨ ਕੇ, ਹੱਥ ਜੋੜ ਕੇ
ਦਸਤਖ਼ਤ : (ਫ਼) ਹਸਤਾਖਰ, ਲਿਖਤ
ਦਸਤ ਦਰਾਜ਼ : (ਫ਼) ਨਿੱਡਰ, ਜ਼ਾਲਿਮ, ਜਬਰ ਕਰਨ ਵਾਲਾ
ਦਸਤਰਸ : (ਫ਼) ਪਹੁੰਚ, ਰਸਾਈ, ਯੋਗਤਾ
ਦਸਤਕਾਰ : (ਫ਼) ਕਾਰੀਗਰ, ਹੱਥ ਦਾ ਕੰਮ ਕਰਨ ਵਾਲਾ
ਦਸਤਗੀਰ : (ਫ਼) ਹੱਥ ਫੜਨ ਵਾਲਾ, ਸਹਾਰਾ ਦੇਣ ਵਾਲਾ
ਦਸਤਮਾਲ : (ਫ਼) ਰੁਮਾਲ
ਦਸਤਯਾਬ : (ਫ਼) ਮਿਲਣ ਯੋਗ, ਪ੍ਰਾਪਤ ਹੋਣ ਯੋਗ, ਵਸੂਲੀ
ਦਸਤਾਰ : (ਫ਼) ਪੱਗ, ਪਗੜੀ
ਦਸਤਰਖ਼ਾਨ : (ਫ਼) ਮੇਜ਼ ਪੋਸ਼, ਖਾਣਾ ਖਾਣ ਵੇਲੇ ਵਿਛਾਇਆ ਕੱਪੜਾ
ਦਸਤਕ : (ਫ਼) ਦਰਵਾਜ਼ਾ ਖਟਖਟਾਉਣਾ
ਦਸਤੂਰ : (ਫ਼) ਰਸਮ-ਰਿਵਾਜ, ਵਿਧਾਨ, ਢੰਗ
ਦਸਤਾ : (ਫ਼) ਮੁੱਠਾ, ਤਲਵਾਰ ਆਦਿ ਨੂੰ ਫੜਨ ਦੀ ਥਾਂ
ਦਸ਼ਤ : (ਫ਼) ਜੰਗਲ, ਬੀਆਬਾਨ
ਦੁਸ਼ਨਾਮ : (ਫ਼) ਗਾਲ, ਬੁਰਾ-ਭਲਾ
ਦੁਸ਼ਵਾਰ : (ਫ਼) ਕਠਿਨ, ਔਖਾ
ਦੁਆ : (ਅ) ਪ੍ਰਾਰਥਨਾ, ਰੱਬ ਤੋਂ ਮੰਗਣਾ
ਦੁਆ-ਏ-ਖ਼ੈਰ : (ਅ) ਸੁੱਖ ਮੰਗਣ ਦੀ ਪ੍ਰਾਰਥਨਾ, ਚੰਗੀ ਦੁਆ
ਦਅਵਤ : (ਅ) ਸੱਦ,ਬੁਲਾਵਾ, ਖਾਣੇ ਲਈ ਬੁਲਾਉਣਾ
ਦਗ਼ਾ : (ਫ਼) ਧੋਖਾ, ਛਲ, ਫ਼ਰੇਬ, ਬਹਾਨਾ
ਦਫ਼ : (ਫ਼) ਡਫ਼,ਚਮੜੇ ਦਾ ਬਣਿਆ ਇੱਕ ਸਾਜ਼
ਦਫ਼ਾਤਿਰ : (ਅ) ਦਫ਼ਤਰ ਦਾ ਬਹੁਵਚਨ, ਮਹਿਕਮੇ
ਦਫ਼ਅ : (ਫ਼) ਪਰਾਂ, ਰੱਦ
ਦਫ਼ਅਤਨ : (ਅ) ਅਚਾਨਕ, ਅਚਿੰਤੇ, ਝੱਟ ਹੀ
ਦਫ਼ਨ : (ਅ) ਜ਼ਮੀਨ ਵਿੱਚ ਦੱਬਿਆ ਹੋਇਆ (ਦੱਬਣਾ)
ਦਿੱਕ : (ਅ) ਬਰੀਕ, ਪਤਲਾ
ਦਿੱਕਤ : (ਅ) ਔਖ, ਔਕੜ, ਮੁਸ਼ਕਲ
ਦਯਾਨੂਸੀ : (ਅ) ਬਹੁਤ ਪੁਰਾਣਾ, ਪਿਛਾਂਹ ਖਿੱਚੂ, ਬੜੀ ਪੁਰਾਣੀ ਗੱਲ
ਦਕੀਕ਼ : (ਅ) ਬਰੀਕ, ਕੌਮਲ, ਮੁਸ਼ਕਿਲ
ਦਕੀਕਾ : (ਅ) ਬਰੀਕੀ, ਨੁਕਤਾ, ਪਲ
ਦਿਗਰ : (ਫ਼) ਦੂਜਾ, ਓਪਰਾ, ਗ਼ੈਰ
ਦਿਗਰ ਗੂੰ : (ਫ਼) ਉਲਟ ਪੁਲਟ, ਬਦਲਿਆ ਹੋਇਆ
ਦਿਲ ਆਰਾਮ : (ਫ਼) ਦਿਲ ਨੂੰ ਖ਼ੁਸ਼ੀ ਦੇਣ ਵਾਲਾ, ਪਿਆਰਾ, ਮਾਸ਼ੂਕ
ਦਿਲ ਆਜ਼ਾਰ : (ਫ਼) ਜ਼ਾਲਿਮ, ਦੁਖਦਾਈ
ਦਿਲ ਆਜ਼ਾਰੀ : (ਫ਼) ਦੁੱਖ ਦੇਣ ਦਾ ਭਾਵ, ਜ਼ੁਲਮ
ਦਿਲ ਆਜ਼ੁਰਦਾ : (ਫ਼) ਨਰਾਜ਼, ਖ਼ਫ਼ਾ,ਦੁਖੀ
ਦਿਲਾਵਰ : (ਫ਼) ਬਹਾਦਰ, ਸੂਰਮਾ,ਦਲੇਰ
ਦਿਲਆਵੇਜ਼ : (ਫ਼) ਮਨਭਾਉਂਦਾ, ਦਿਲ ਨੂੰ ਚੰਗਾ ਲੱਗਣ ਵਾਲਾ
ਦਿਲ ਉਫ਼ਤਾਦਾ : (ਫ਼) ਪ੍ਰੇਮੀ, ਟੁੱਟੇ ਦਿਲ ਵਾਲਾ
ਦਿਲ ਅਫ਼ਗਾਰ : (ਫ਼) ਗ਼ਮਗੀਨ, ਉਦਾਸ, ਦੁਖੀ
ਦਿਲਬਰ : (ਫ਼) ਮਾਸ਼ੂਕ, ਪਿਆਰਾ, ਯਾਰ
ਦਿਲ ਜਮਈ : (ਫ਼) ਸੰਤੁਸ਼ਟਤਾ, ਬੇ ਫ਼ਿਕਰੀ
ਦਿਲ ਜੂ : (ਫ਼) ਪਿਆਰਾ, ਮਾਸ਼ੂਕ
ਦਿਲ ਜੋਈ : (ਫ਼) ਤਸੱਲੀ, ਦਿਲ ਦਾਰੀ
ਦਿਲ ਦਾਦਾ : (ਫ਼) ਆਸ਼ਕ, ਪ੍ਰੇਮੀ
ਦਿਲ ਦਾਰ : (ਫ਼) ਪਿਆਰਾ, ਮਾਸ਼ੂਕ
ਦਿਲ ਦੋਜ਼ (ਫ਼) ਦਿਲ ਤੇ ਅਸਰ ਕਰਨ ਵਾਲਾ, ਦਿਲ ਖਿੱਚਵਾਂ, ਮਸ਼ੂਕ
ਦਿਲ ਰੁਬਾ : (ਫ਼) ਦਿਲ ਲੈ ਜਾਣ ਵਾਲਾ, ਪਿਆਰਾ, ਮਾਸ਼ੂਕ
ਦਿਲਰਫ਼ਤਾ : (ਫ਼) ਕਮਜ਼ੋਰ ਦਿਲ, ਨਰਮ ਦਿਲ
ਦਿਲ ਸੋਜ਼ : (ਫ਼) ਹਮਦਰਦ, ਦਰਦੀ, ਦੋਸਤ
ਦਿਲ ਸੋਜ਼ੀ : (ਫ਼) ਹਮਦਰਦੀ, ਖੈਰ ਖ਼ਾਹੀ
ਦਿਲਸ਼ਾਦ : (ਫ਼) ਖ਼ੁਸ਼ ਦਿਲ, ਬੇ ਫ਼ਿਕਰ
ਦਿਲ ਸ਼ਿਕਸਤਾ : (ਫ਼) ਟੁੱਟੇ ਦਿਲ ਵਾਲਾ, ਦੁਖੀ
ਦਿਲ ਸ਼ਿਕਨ : (ਫ਼) ਦਿਲ ਤੋੜਣ ਵਾਲਾ,ਹੌਂਸਲਾ ਢਾਹੁਣ ਵਾਲਾ
ਦਿਲ ਸ਼ਿਗੁਫ਼ਤਾ : (ਫ਼) ਖ਼ੁਸ਼ਦਿਲ, ਖਿੜੇ ਹੋਏ ਦਿਲ ਵਾਲਾ
ਦਿਲ ਫ਼ਰੇਬ : (ਫ਼) ਮਨ ਮੋਹਕ, ਦਿਲ ਨੂੰ ਚੰਗਾ ਲੱਗਣ ਵਾਲਾ,ਮਸ਼ੂਕ
ਦਿਲ ਕਸ਼ .: (ਫ਼) ਦਿਲ ਖਿੱਚਵਾਂ
ਦਿਲ ਗੁਦਾਜ਼ : (ਫ਼) ਦਰਦ ਭਰਪੂਰ, ਦਿਲ ਨੂੰ ਪਿਘਲਾਉਣ ਵਾਲਾ
ਦਿਲ ਗੀਰ : (ਫ਼) ਉਦਾਸ, ਚਿੰਤਾਤੁਰ,ਨਰਾਜ਼
ਦਿਲਾਸਾ : (ਫ਼) ਧੀਰਜ, ਤਸੱਲੀ
ਦਲੇਰੀ : (ਫ਼) ਬਹਾਦਰੀ, ਨਿੱਡਰਤਾ
ਦਲੀਲ : (ਫ਼) ਸਬੂਤ, ਤਰਕ, ਕਾਰਨ
1
ਦਮ-ਬ-ਦਮ : (ਫ਼) ਹਰ ਵੇਲੇ, ਹਮੇਸ਼ਾ, ਨਿਰੰਤਰ
ਦਮ ਖ਼ਮ : (ਫ਼) ਜ਼ੋਰ, ਤਾਕਤ
ਦਮਾਦਮ : (ਫ਼) ਲਗਾਤਾਰ, ਹਮੇਸ਼ਾ, ਸਦਾ
ਦਮਾਮਾ : (ਫ਼) ਧੌਂਸਾ, ਨਗਾਰਾ, ਰੌਣਕ
ਦਮਦਮਾ : (ਫ਼) ਮੋਰਚਾ, ਨਗਾਰਾ
ਦੰਦਾਨ : (ਫ਼) ਦੰਦ, ਲੋਭ
ਦੰਗ : (ਫ਼) ਹੈਰਾਨ, ਹੱਕਾ ਬੱਕਾ
ਦੰਗਲ : (ਫ਼) ਕੁਸ਼ਤੀ ਲੜਨ ਦੀ ਥਾਂ, ਅਖਾੜਾ
ਦੋ ਆਬਾ : (ਫ਼) ਦੋ ਦਰਿਆਵਾਂ ਦੇ ਵਿਚਕਾਰ ਦੀ ਧਰਤੀ (ਇਲਾਕਾ)
ਦੋ ਆਤਿਸ਼ਾ : (ਫ਼) ਸ਼ਰਾਬ,ਤੇਜ਼ ਸ਼ਰਾਬ
ਦਵਾਤ : (ਫ਼) ਸਿਆਹੀ ਰੱਖਣ ਦਾ ਭਾਂਡਾ
ਦਵਾਮ : (ਫ਼) ਸਦੀਵਤਾ, ਸਦੀਵ, ਸਦਾ
ਦੂਬ : (ਫ਼) ਇਕ ਕਿਸਮ ਦਾ ਵਧੀਆ ਤੇ ਨਰਮ ਘਾਹ
ਦੂ ਬ-ਦੂ : (ਫ਼) ਰੂਬਰੂ, ਆਹਮਣੇ ਸਾਹਮਣੇ
ਦੋ ਚੰਦ : (ਫ਼) ਦੁਗਣਾ, ਦੋਹਰਾ
ਦੂਦ : (ਫ਼) ਧੂੰਆਂ, ਗ਼ੁਬਾਰ
ਦੂਰ ਉਫ਼ਤਾਦਾ : (ਫ਼) ਇਕੱਲਾ, ਦੂਰ ਦੁਰਾਡੇ ਰਹਿਣ ਵਾਲਾ
ਦੂਰ ਅੰਦੇਸ਼ : (ਫ਼) ਦੂਰ ਦਰਸ਼ੀ, ਸਿਆਣਾ, ਸਮਝਦਾਰ
ਦੂਰ ਬਾਸ਼ : (ਫ਼) ਦੂਰ ਹਟ, ਪਰੇ ਹਟ
ਦੌਰਾਂ : (ਫ਼) ਚੱਕਰ, ਗਰਦਿਸ਼, ਜ਼ਮਾਨਾ, ਵੇਲਾ
ਦੌਰਾ : (ਫ਼) ਗਸ਼ਤ, ਅਫ਼ਸਰ ਦਾ ਆਪਣੇ ਇਲਾਕੇ ਵਿੱਚ ਘੁੰਮਣ ਦਾ ਕੰਮ
ਦੋਜ਼ਖ਼ : (ਫ਼) ਨਰਕ, ਜਹੱਨਮ
ਦੋਸਤਾਨਾ : (ਫ਼) ਮਿੱਤਰਤਾ, ਯਾਰੀ, ਪਿਆਰ
ਦੋਸਤਦਾਰ : (ਫ਼) ਸ਼ੁਭਚਿੰਤਕ, ਦੋਸਤ
ਦੋਸ਼ : (ਫ਼) ਮੋਢਾ, ਬੀਤੀ ਹੋਈ ਰਾਤ
ਦੋ ਸ਼ਾਲਾ : (ਫ਼) ਦੁਸ਼ਾਲਾ, ਦੋਹਰੀ ਚਾਦਰ
ਦੋਸ਼ ਬਦੋਸ਼ : (ਫ਼) ਮੋਢੇ ਨਾਲ ਮੋਢਾ ਜੋੜ ਕੇ, ਨਾਲ ਨਾਲ
ਦੋ ਸ਼ੰਬਾ : (ਫ਼) ਸੋਮਵਾਰ, ਪੀਰ ਦਾ ਦਿਨ
ਦੋਸ਼ੀਜ਼ਾ : (ਫ਼) ਕੁਆਰੀ ਲੜਕੀ, ਅਣ ਵਿਆਹੀ ਕੁੜੀ
ਦੌਲਤ ਖ਼ਾਨਾ : (ਫ਼) ਸਤਿਕਾਰ ਵਜੋਂ ਕਿਸੇ ਦੇ ਘਰ ਨੂੰ ਕਹਿੰਦੇ ਹਨ, ਕਿਸੇ ਅਮੀਰ ਜਾਂ ਬਾਦਸ਼ਾਹ ਦਾ ਘਰ
ਦੋਮ : (ਫ਼) ਦੂਜਾ, ਦੂਸਰਾ
ਦਿਹ : (ਫ਼) ਪਿੰਡ, ਬਸਤੀ
ਦਹ : (ਫ਼) ਦਸ (10)
ਦਹਿਰ : (ਫ਼) ਸਮਾਂ, ਵਕਤ, ਜਗ, ਦੁਨੀਆਂ
ਦਹਿਸ਼ਤ ਅੰਗੇਜ਼ : (ਫ਼) ਡਰਾਉਣਾ, ਭਿਆਨਕ
ਦਹਿਸ਼ਤ ਜ਼ਦਾ : (ਫ਼) ਡਰਿਆ ਹੋਇਆ, ਸਹਿਮਿਆ ਹੋਇਆ
ਦਹਿਕਾਨ : (ਅ) ਕਿਸਾਨ, ਜ਼ਿਮੀਂਦਾਰ
ਦਹਿਕਾਨੀ : (ਅ) ਪੇਂਡੂ, ਉਜੱਡ
ਦੁਹੁਲ : (ਫ਼) ਢੋਲ, ਨਗਾਰਾ
ਦਹੁਮ ( ਫ਼ ) ਦਸਵਾਂ (1/10)
ਦਹਨ : (ਫ਼) ਮੂੰਹ
ਦਿਯਾਰ : (ਫ਼) ਦੇਸ਼, ਇਕ ਕਿਸਮ ਦੀ ਇਮਾਰਤੀ ਲਕੜੀ
ਦਿਯਾਨਤ : (ਅ) ਇਮਾਨਦਾਰੀ, ਸੱਚਾਈ
ਦਿਯਾਨਤਦਾਰ : (ਅ ਇਮਾਨਦਾਰ, ਸੱਚਾ )
ਦੀਬਾਚਾ : (ਅ) ਭੂਮਿਕਾ, ਮੁਖਬੰਧ
ਦੀਦ : (ਫ਼) ਦਰਸ਼ਨ, ਦੀਦਾਰ, ਨਜ਼ਰ
ਦੀਦ ਨ ਸ਼ੁਨੀਦ : (ਫ਼) ਦੇਖਿਆ ਨਾ ਸੁਣਿਆ, ਅਜੀਬ, ਅਨੋਖਾ
ਦੀਦਾਰ : (ਫ਼) ਨਜ਼ਾਰਾ, ਜਲਵਾ, ਸ਼ਕਲ
रीरा : (ਫ਼) ਅੱਖ, ਨੈਣ, ਦੇਖੀ ਹੋਈ ਚੀਜ਼, ਦਲੇਰੀ
ਦੀਦਾ ਰੇਜ਼ੀ : (ਫ਼) ਅੱਖਾਂ ਲਈ ਬਰੀਕੀ ਵਾਲਾ ਕੰਮ
ਦੀਦਾ-ਓ-ਦਾਨਿਸਤਾ : (ਫ਼) ਜਾਣ ਬੁੱਝ ਕੇ
ਦੈਰ : (ਫ਼) ਬੁਤ ਖ਼ਾਨਾ, ਮੰਦਿਰ
ਦੇਰ ਪਾ : (ਫ਼) ਪੱਕਾ, ਹੰਡਣਸਾਰ
ਦੇ ਰੀਨਾ : (ਫ਼) ਪੁਰਾਣਾ, ਤਜਰਬੇਕਾਰ, ਪ੍ਰਾਚੀਨ
ਦੇਗ : (ਫ਼) ਖਾਣਾ ਰਿੰਨਣ ਵਾਲਾ ਵੱਡ ਭਾਂਡਾ
ਦੇਗਚਾ (ਫ਼) ਪਤੀਲਾ, ਛੋਟੀ ਦੇਗ
ਦੀਨ : (ਅ) ਮਜ਼ਹਬ, ਧਰਮ, ਵਿਸ਼ਵਾਸ
ਦੀਨਦਾਰ : (ਅ ਸ਼ਰ੍ਹਾ ਦਾ ਪੱਕਾ, /ਫ਼) ਪਰਹੇਜ਼ਗਾਰ
ਦੇਨ : (ਫ਼) ਦਾਤ, ਦੇਣ, ਬਖ਼ਸ਼ਿਸ਼
ਦੀਨਾਰ : (ਅ) ਇਕ ਸਿੱਕੇ (ਕਰੰਸੀ) ਦਾ ਨਾਂ
ਦੀਨੀਯਾਤ : (ਅ) ਦੀਨ ਨਾਲ ਸੰਬੰਧ ਰੱਖਣ ਵਾਲੀਆ ਗੱਲਾਂ
ਦੀਵਾਨ : (ਫ਼) ਸ਼ਾਹੀ ਦਰਬਾਰ, ਕਚਹਿਰੀ, ਸ਼ਾਇਰੀ ਦੀ ਕਿਤਾਬ
ਦੀਵਾਨ ਖ਼ਾਨਾ : (ਫ਼) ਅਮੀਰਾਂ ਦੇ ਬੈਠਣ ਦੀ ਥਾਂ, ਪਬਲਿਕ ਕਚਹਿਰੀ
ਦੀਵਾਨਗੀ : (ਫ਼) ਸ਼ੁਦਾ, ਪਾਗਲਪਣ, ਮੂਰਖਤਾ
ਦੀਵਾਨਾ : (ਫ਼) ਪਾਗਲ, ਸਦਾਈ
ਦਿਹਾਤ -ਏ-ਖ਼ਾਲਿਸ : (ਫ਼) ਸਰਕਾਰੀ ਪਿੰਡ
ਦੈਹਿਮ /ਦੈ ਹੀਮ : (ਫ਼) ਰਾਜ ਮੁਕਟ, ਸ਼ਾਹੀ ਤਾਜ
ਜ਼ਾਤ : (ਅ) ਕੌਮ, ਗੋਤ, ਆਦਤ, ਮਜ਼ਹਬ
ਜ਼ਾਤੀ : (ਅ) ਨਿੱਜੀ, ਆਪਣਾ
ਜ਼ਾਕਿਰ : (ਅ) ਜ਼ਿਕਰ ਕਰਨ ਵਾਲਾ, ਰੱਬ ਦੀ ਬੰਦਗੀ ਕਰਨ ਵਾਲਾ
ਜ਼ਾਇਕਾ : (ਅ) ਸੁਆਦ, ਮਜ਼ਾ
ਜ਼ਬਹ : (ਅ) ਸ਼ਰ੍ਹਾ ਦੇ ਅਨੁਸਾਰ ਗਲੇ ਤੇ ਛੁਰੀ ਫੇਰਨ ਦਾ ਭਾਵ
ਜ਼ਬੀਹਾ : (ਅ) ਸ਼ਰ੍ਹਾ ਦੇ ਅਨੁਸਾਰ ਹਲਾਲ ਕੀਤਾ ਜਾਨਵਰ
ਜ਼ਖ਼ੀਰਾ : (ਅ) ਖ਼ਜ਼ਾਨਾ, ਗੁਦਾਮ, ਭੰਡਾਰ
ਜ਼ਰਾ : (ਅ) ਥੋੜਾ, ਘੱਟ, ਇਕ ਪਲ
ਜ਼ੱਰਾਤ : (ਅ) ਜ਼ੱਰਾ ਦਾ ਬਹੁਵਚਨ, ਅਤਿਅੰਤ ਛੋਟੇ ਟੁਕੜੇ
ਜ਼ਰਾਇਅ : (ਅ) ਜ਼ਰੀਆ ਦਾ ਬਹੁਵਚਨ, दमीले
ਜ਼ਰਾ : (ਅ) ਛੋਟੇ ਤੋਂ ਛੋਟਾ ਅੰਸ਼
ਜ਼ਕਾ : (ਅ) ਸਿਆਣਪ, ਛੇਤੀ ਸਮਝਣ ਦੀ ਸ਼ਕਤੀ
ਜ਼ਕਾਵਤ : (ਅ) ਸਿਆਣਪ, ਅਕਲ
ਜ਼ਿਕਰ : (ਅ) ਯਾਦ, ਚਰਚਾ, ਭਗਤੀ, ਰੱਬ ਦਾ ਸਿਮਰਨ
ਜ਼ਿਕਰ-ਏ-ਖ਼ੈਰ : (ਅ) ਭਲੀ ਨੀਯਤ ਨਾਲ ਛੇੜੀ ਗੱਲਬਾਤ
ਜ਼ਕੂਰ : (ਅ) ਜ਼ਿਕਰ ਦਾ ਬਹੁਵਚਨ, ਵਰਣਨ
ਜ਼ਕੀ : (ਅ) ਸਿਆਣਾ, ਤੇਜ਼ ਤੇ ਤੀਖਣ ਬੁੱਧੀ ਵਾਲਾ
ਜ਼ਲਾਲਤ : (ਅ) ਬੇ ਇੱਜ਼ਤੀ, ਨਿਰਾਦਰ, ਬਦਨਾਮੀ
ਜ਼ਿੱਲਤ : (ਅ) ਬੇ ਇੱਜ਼ਤੀ, ਬਦਨਾਮੀ, ਨਿਰਾਦਰ
ਜ਼ਲੀਲ : (ਅ) ਹੀਣਾ, ਨੀਚ, ਕਮੀਨਾ
ਜ਼ਿੰਮਾਦਾਰ : (ਫ਼) ਉਤਰਦਾਇਕ, ਜ਼ਮਾਨਤੀ, ਸ਼ਰੀਫ਼ ਵਿਅਕਤੀ
ਜ਼ਿੰਮੀ : (ਅ) ਉਹ ਗ਼ੈਰ ਮੁਸਲਿਮ ਜੋ ਇਸਲਾਮੀ ਰਾਜ ਵਿਚ ਰਹਿੰਦਾ ਹੋਵੇ ਤੇ ਜਜ਼ੀਆ ਦਿੰਦਾ ਹੋਵੇ
ਜ਼ੁਲ ਜਲਾਲ : (ਅ) ਸ਼ਾਨ ਵਾਲਾ, ਦਬਦਬੇ ¨ ਵਾਲਾ, ਰੱਬ ਦਾ ਇਕ ਨਾਂ
ਜ਼ੁਲ ਫ਼ਿਕਾਰ : (ਅ) ਉਹ ਤਲਵਾਰ ਜੋ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਅਲੀ (ਰਜ਼ੀ.) ਨੂੰ ਦਿੱਤੀ मी
ਜ਼ੌਕ : (ਅ) ਸ਼ੌਕ, ਸੁਆਦ, ਉਰਦੂ ਦੇ ਸ਼ਾਇਰ ਸ਼ੇਖ਼ ਮੁਹੰਮਦ ਇਬਰਾਹੀਮ ਦਾ ਉਪਨਾਮ
ਜ਼ੌਕ-ਏ-ਸਲੀਮ : (ਅ) ਚੰਗੀ ਸੂਝ, ਚੰਗੀ ਚੀਜ਼ ਨੂੰ ਸਮਝਣ ਵਾਲੀ ਸ਼ਕਤੀ
ਜ਼ਹਾਨਤ : (ਅ) ਬੁੱਧੀ ਦੀ ਤੀਖਣਤਾ, ਕਿਸੇ ਮਾਮਲੇ ਨੂੰ ਝਟਪਟ ਸਮਝਣ ਦੀ ਸ਼ਕਤੀ
ਜ਼ਹਬ : (ਅ) ਸੋਨਾ, ਕੁੰਦਨ, ਅੰਡੇ ਦੀ ਜ਼ਰਦੀ
ਜ਼ਿਹਨ : (ਅ) ਅਕਲ, ਸਿਆਣਪ, ਸਮਝਣ ਦੀ ਸ਼ਕਤੀ
ਜ਼ਿਹਨੀਯਤ : (ਅ) ਸੁਭਾਅ, ਤਬੀਅਤ ਦਾ ਝਕਾਉ
ਜ਼ਹੀਨ : (ਅ) ਸਿਆਣਾ, ਤਿੱਖਣ ਬੁੱਧੀ हाला
ਜ਼ਿਲ ਹਿੱਜਾ : (ਅ) ਹੱਜ ਦਾ ਮਹੀਨਾ, ਬਾਰ੍ਹਵਾਂ ਅਰਬੀ ਮਹੀਨਾ
ਜ਼ੀ ਹੁਰਮਤ : (ਅ) ਇੱਜ਼ਤਦਾਰ, ਇੱਜ਼ਤ ਵਾਲਾ
ਜ਼ੀ ਰੂਹ : (ਅ) ਜਾਨਦਾਰ, ਪ੍ਰਾਣੀ
ਜ਼ੀ ਹੋਸ਼ : (ਅ) ਹੋਸ਼ ਵਾਲਾ, ਸਿਆਣਾ
ਜ਼ਿਯਾਬੀਤੀਸ : (ਅ) ਪਿਸ਼ਾਬ ਵਿਚ ਸ਼ੱਕਰ ਆਉਣ ਦਾ ਰੋਗ
ਜ਼ੈਲ : (ਅ) ਹੇਠਲਾ ਹਿੱਸਾ, ਇਲਾਕਾ, ਹੇਠਾਂ
ਜ਼ੈਲਦਾਰ : (ਅ, ਜ਼ੈਲਦਾਰ, ਸਰਕਾਰੀ (ਫ਼) ਕਰਮਚਾਰੀ
ਰਾਬਿਤਾ : (ਅ) ਸਬੰਧ, ਸੰਪਰਕ, ਮੇਲ तेल
ਰਾਬਿਅ : (ਅ) ਚੌਥਾ
ਰਾਜਿਅ : (ਅ) ਰੁਚੀ ਰੱਖਣ ਵਾਲਾ, ਆਕਰਸ਼ਿਤ ਹੋਣ ਵਾਲਾ, ਪਰਤਣ ਵਾਲਾ
ਰਾਹਤ : (ਅ) ਅਰਾਮ, ਸੁੱਖ, ਖ਼ੁਸ਼ੀ
ਰਾਹਿਮ : (ਅ) ਰਹਿਮ ਕਰਨ ਵਾਲਾ, ਤਰਸ ਕਰਨ ਵਾਲਾ
ਰਾਜ਼ : (ਫ਼) ਭੇਤ, ਗੁੱਝੀ ਗੱਲ, ਰਾਜ ਮਿਸਤਰੀ
ਰਾਜ਼ਿਕ : (ਅ) ਰਿਜ਼ਕ ਦੇਣ ਵਾਲਾ, ਪਾਲਣਹਾਰ, ਰੱਬ
ਰਾਸ : (ਫ਼) ਠੀਕ, ਅਨੁਕੂਲ
ਰਾਸਤ : (ਫ਼) ਠੀਕ, ਅਨੁਕੂਲ, ਅਸਰਦਾਰ
ਰਾਸਤਬਾਜ਼ੀ : (ਫ਼) ਸੱਚਾਈ, ਇਮਾਨਦਾਰੀ
ਰਾਸਤਗੋ : (ਫ਼) ਸੱਚਾ, ਸੱਚ ਕਹਿਣ ਵਾਲਾ, ਸੱਤਵਾਦੀ
ਰਾਸ਼ਿਦ : (ਅ) ਹਦਾਇਤ ਮੰਨਣ ਵਾਲਾ, ਨੇਕ
ਰਾਸ਼ੀ : (ਅ) ਰਿਸ਼ਵਤ ਖ਼ੋਰ, ਵੱਢੀ ਲੈਣ ਅਤੇ ਦੇਣ ਵਾਲਾ
ਰਾਜ਼ੀ : (ਅ) ਰਜ਼ਾਮੰਦ, ਖ਼ੁਸ਼, ਤੰਦਰੁਸਤ
ਰਾਜ਼ੀ-ਬ-ਰਜ਼ਾ : (ਅ) ਭਾਣੇ ਵਿਚ ਰਾਜ਼ੀ
ਰਾਗ਼ਬ : (ਅ) ਰੁੱਚੀ ਰੱਖਣ ਵਾਲਾ, ਇਛੁੱਕ
ਰਾਕ੍ਰਿਮ : (ਅ) ਕਾਤਬ, ਲਿਖਣ ਵਾਲਾ
ਰਾਮਿਸ਼ : (ਅ) ਖ਼ੁਸ਼ੀ ਦਾ ਗੀਤ, ਪ੍ਰਸੰਨਤਾ
ਰਾਮਿਸ਼ਗਰ : (ਫ਼) ਗਵੱਈਆ,ਰਾਗੀ
ਰਾਨ : (ਫ਼) ਲੱਤ ਦਾ ਗੋਡੇ ਤੋਂ ਉਪਰ ਦਾ ਭਾਗ, ਪੱਟ
ਰਾਵੀ : (ਅ) ਇਤਿਹਾਸਕਾਰ, ਰਵਾਇਤ ਕਰਨ ਵਾਲਾ
ਰਾਹਬਰ : (ਫ਼) ਰਸਤਾ ਦਿਖਾਉਣ ਵਾਲਾ, /ਰਹਿਬਰ ਪੱਥ-ਪਰਦਰਸ਼ਕ
ਰਾਹਬਰੀ : (ਫ਼) ਅਗਵਾਈ, ਰਾਹ ਦੱਸਣ ਦਾ ਕੰਮ
ਰਾਹਦਾਰੀ : (ਫ਼) ਮਹਿਸੂਲ, ਟੋਲ ਟੈਕਸ
ਰਾਹ ਰੌ : (ਫ਼) ਲਾਂਘਾ, ਪਾਂਧੀ, ਰਾਹੀ, ਮੁਸਾਫ਼ਿਰ
ਰਾਹ ਜ਼ਨ : (ਫ਼) ਲੁਟੇਰਾ, ਡਾਕੂ
ਰਾਹ ਗੁਜ਼ਰ : (ਫ਼) ਰਾਹ, ਰਸਤਾ, ਸੜਕ
ਰਾਹ-ਏ-ਨਿਜਾਤ : (ਫ਼) ਮੁਕਤੀ ਮਾਰਗ
ਰਾਹਨੁਮਾਈ : (ਫ਼) ਰਾਹ ਦਸਣ ਦਾ ਕੰਮ, ਅਗਵਾਈ
ਰਾਹ-ਓ-ਰਬਤ : (ਫ਼) ਵਾਕਫ਼ੀ, ਮੇਲ ਜੋਲ
ਰਾਇਜ : (ਅ) ਜਾਰੀ, ਚਾਲੂ, ਜਿਸ ਦਾ ਰਿਵਾਜ ਹੋਵੇ, ਰਸਮੀ
ਰਾਇਜ- : (ਅ ਸਮੇਂ ਦਾ ਜਾਰੀ ਸਿੱਕਾ, ਉਲ-ਵਕ਼ਤ /ਫ਼) ਵਰਤਮਾਨ ਸਮੇਂ ਵਿੱਚ ਪ੍ਰਚੱਲਤ ਹੋਵੇ
ਰਾਇਗਾਂ : (ਫ਼) ਅਜਾਈਂ, ਫ਼ਜ਼ੂਲ
ਰੱਬ ਉਲ ਆਲਾਮੀਨ : (ਅ) ਸਾਰੇ ਸੰਸਾਰ ਦਾ ਪਾਲਣਹਾਰ
ਰਬਾਬ : (ਅ) ਸਾਰੰਗੀ, ਇਕ ਪ੍ਰਕਾਰ ਦਾ ਸਾਜ਼
ਰੁਬਾਈ : (ਅ) ਚਾਰ ਮਿਸਰਿਆਂ ਦਾ ਇਕ ਛੰਦ, ਚਾਰ ਤੁਕਾਂ ਦੇ ਦੋ ਸ਼ਿਅਰ
ਰਬਤ : (ਅ) ਸਨੇਹ,ਆਦਤ, ਮੇਲ ਮਿਲਾਪ, ਰਿਸ਼ਤਾ, ਦੋਸਤੀ
ਰਬਤ ਜ਼ਬਤ : (ਅ) ਆਉਣ ਜਾਣ, ਮੇਲ ਮਿਲਾਪ
ਰਬੀਅ : (ਅ) ਹਾੜੀ ਦੀ ਫ਼ਸਲ, ਬਹਾਰ ਦਾ ਮੌਸਮ (ਫੱਗਣ ਚੇਤ ਦੀ ਮਿੱਠੀ ਰੁੱਤ)
ਰਬੀਅਉਲ ਆਖ਼ਿਰ : (ਅ) ਅਰਬੀ ਸਾਲ ਦਾ ਚੌਥਾ ਮਹੀਨਾ
ਰਬੀਅਉਲ ਅੱਵਲ : (ਅ) ਅਰਬੀ ਸਾਲ ਦਾ ਤੀਜਾ ਮਹੀਨਾ
ਰਬੀਅ ਉਲ ਸਾਨੀ : (ਅ) ਦੇਖੋ ਰਬੀਅ ਉਲ ਆਖ਼ਿਰ
ਰੁਤਬਾ : (ਅ) ਪਦਵੀ, ਦਰਜਾ, ਸਨਮਾਨ, ਸਤਿਕਾਰ
ਰਜਬ : ਅ) ਅਰਬੀ ਸਾਲ ਦਾ ਸੱਤਵਾਂ ਮਹੀਨਾ, ਪੂਜਣਾ, ਇਬਾਦਤ
ਰੁਜਹਾਨ : (ਅ) ਰੁਚੀ, ਝੁਕਾਉ
ਰੁਜਹਾਨਾਤ : (ਅ) ਰੁਜਹਾਨ ਦਾ ਬਹੁਵਚਨ, ਰੁੱਚੀਆਂ
ਰਜਜ਼ : (ਅ) ਵਾਰ, ਜੰਗ ਵਿਚ ਪੜੀ ਜਾਣ ਵਾਲੀ ਕਵਿਤਾ, ਅਰਬੀ/ਫ਼ਾਰਸੀ ਦੇ ਇਕ ਛੰਦ ਦਾ ਨਾਂ
ਰੁਜੂਅ : (ਅ) ਝਕਾਉ, ਰੁੱਚੀ
ਰਹਲ /ਰਿਹਲ : (ਅ) ਲਕੜੀ ਦਾ ਸਟੈਂਡ ਜਿਸ ਤੇ ਰੱਖ ਕੇ ਕੁਰਆਨ ਸ਼ਰੀਫ਼ ਪੜ੍ਹਿਆ ਜਾਂਦਾ ਹੈ
ਰਿਹਲਤ : (ਅ) ਸਫ਼ਰ ਕਰਨਾ, ਕੂਚ ਕਰਨਾ, ਮੌਤ
ਰਹਮ : (ਅ) ਮਿਹਰਬਾਨੀ, ਖ਼ਿਮਾ, ਤਰਸ
ਰਹਿਮ : (ਅ) ਬੱਚਾ ਦਾਨੀ, ਗਰਭ
ਰਹਮਾਨ : (ਅ) ਅਤਿਅੰਤ ਕਿਰਪਾਲੂ, ਰੱਬ ਦਾ ਇਕ ਗੁਣਵਾਚੀ ਨਾਂ
ਰਹਮਤ : (ਅ) ਕਿਰਪਾ, ਮਿਹਰ, ਦਇਆ
ਰਹੀਮ : ਮਿਹਰਬਾਨ, ਕਿਰਪਾਲੂ, ਰੱਬ ਦਾ ਇਕ ਗੁਣਵਾਚੀ
ਰੁਖ਼ : (ਫ਼) ਪਾਸਾ, ਤਰਫ਼, ਮੂੰਹ, ਰੁਚੀ
ਰਖ਼ਤ : (ਫ਼) ਸਾਮਾਨ, ਪਹਿਰਾਵਾ, ਪੁਸ਼ਾਕ
ਰੁਖ਼ਸਾਰ : (ਫ਼) ਗੱਲ੍ਹ, ਚਿਹਰਾ
ਰਖ਼ਸ਼ਾਂ : (ਫ਼) ਚਮਕਣ ਵਾਲਾ,ਚਮਕੀਲਾ
ਰੁਖ਼ਸਤ : (ਅ) ਆਗਿਆ, ਇਜਾਜ਼ਤ, ਰਵਾਨਗੀ
ਰਦੀਫ਼ : (ਅ) ਤੁਕਾਂਤ, ਗ਼ਜ਼ਲ ਵਿਚ ਕਾਫ਼ੀਏ ਦੇ ਪਿੱਛੇ ਹਰ ਵਾਰ ਆਉਣ ਵਾਲਾ ਅੱਖਰ
ਰੱਜ਼ਾਕ : (ਅ) ਰੋਜ਼ੀ ਦੇਣ ਵਾਲਾ, ਰੱਬ ਦਾ ਇਕ ਗੁਣ ਵਾਚੀ ਨਾਂ
ਰਿਜ਼ਕ : (ਅ) ਰੋਜ਼ੀ, ਖ਼ੁਰਾਕ, ਅਨਾਜ
ਰਜ਼ਮ : (ਫ਼) ਲੜਾਈ, ਯੁੱਧ
ਰਜ਼ਮਗਾਹ : (ਫ਼) ਯੁੱਧ ਖੇਤਰ, ਜੰਗ ਦਾ ਮੈਦਾਨ
ਰਜ਼ਮੀਯਾ : (ਫ਼) ਯੁੱਧ ਦੀ ਕਹਾਣੀ ਜਾਂ ਕਵਿਤਾ, ਵਾਰ/ਜੰਗਨਾਮਾ
ਰਿਸਾਲਤ : (ਅ) ਪੈਗ਼ੰਬਰੀ, ਸੰਦੇਸ਼
ਰਸਾਇਲ : (ਅ) ਰਸਾਲਾ ਦਾ ਬਹੁਵਚਨ, ਰਸਾਲੇ
ਰਸਤਗਾਰ : (ਫ਼) ਰਿਹਾ ਹੋਣ ਵਾਲਾ, ਮੁਕਤ
ਰੁਸਤਮ : (ਫ਼) ਫ਼ਾਰਸ (ਈਰਾਨ) ਦੇਸ਼ ਦਾ ਇਕ ਪ੍ਰਸਿਧ ਪਹਿਲਵਾਨ, ਬਹਾਦਰ
ਰੁਸਤਮ ਖਾਂ : (ਫ਼) ਬਹਾਦਰ, ਯੋਧਾ,ਤਾਕਤਵਰ
ਰਸਮ : (ਅ) ਰਿਵਾਜ, ਕਨੂੰਨ, ਨਿਯਮ
ਰਸਮ-ਉਲ-ਖ਼ਤ : (ਅ) ਲਿੱਪੀ, ਲਿਖਣ ਢੰਗ
ਰੁਸਵਾ : (ਫ਼) ਜ਼ਲੀਲ, ਬੇ ਇੱਜ਼ਤ, ਬਦਨਾਮ
ਰੁਸਵਾਈ : (ਫ਼) ਬੇ ਇੱਜ਼ਤੀ, ਬਦਨਾਮੀ, ਨਿਰਾਦਰ
ਰਸੂਲ : (ਅ) ਭੇਜਿਆ ਹੋਇਆ, ਪੈਗ਼ੰਬਰ, ਦੂਤ
ਰਸੂਮ : (ਅ) ਰਸਮ ਦਾ ਬਹੁਵਚਨ, ਨਿਸ਼ਾਨ, ਕਨੂੰਨ, ਆਦਤਾਂ
ਰੁਸ਼ਦ : (ਅ) ਨੇਕ ਰਾਹ,ਹਦਾਇਤ, ਸੱਚਾਈ
ਰਸ਼ਕ : (ਅ) ਵੈਰ, ਸਾੜਾ, ਅਣਖ
ਰਿਸ਼ਵਤ : (ਅ) ਵੱਢੀ
ਰਸ਼ੀਦ : (ਅ) ਪੜ੍ਹਿਆ ਲਿਖਿਆ, ਸਿੱਧਾ ਰਸਤਾ ਪ੍ਰਾਪਤ ਕਰਨ हाला
ਰਜ਼ਾ/ਰਿਜ਼ਾ : (ਅ) ਖ਼ੁਸ਼ੀ, ਮਰਜ਼ੀ, ਰਜ਼ਾਮੰਦੀ
ਰਜ਼ਾਇਤ : (ਅ) ਬੱਚੇ ਦੇ ਦੁੱਧ ਪੀਣ ਦਾ ਜ਼ਮਾਨਾ ਜੋ ਆਮ ਕਰਕੇ ਦੋ ਸਾਲ ਤਕ ਹੁੰਦਾ ਹੈ
ਰਿਜ਼ਵਾਂ : (ਅ) ਇਕ ਫ਼ਰਿਸ਼ਤਾ ਜੋ /ਰਿਜ਼ਵਾਨ ਸਵਰਗ ਦਾ ਦਰਬਾਨ ਹੈ
ਰਿਜ਼ਵੀ : (ਅ) ਇਮਾਮ ਮੂਸਾ ਅਲੀ ਰਿਜ਼ਾ ਨਾਲ ਸਬੰਧ ਰੱਖਣ ਵਾਲਾ
ਰਤਬ-ਉਲ-ਲਿਸਾਨ : (ਅ) ਪ੍ਰਭਾਵਸ਼ਾਲੀ ਬੁਲਾਰਾ
ਰਆਯਾ : (ਅ) ਪਰਜਾ
ਰੋਅਬ ਦਾਬ : (ਫ਼) ਦਬਦਬਾ, ਠਾਠ ਬਾਠ
ਰਅਨਾਈ : (ਅ) ਬਾਂਕ ਪਣ, ਸੁਹੱਪਣ
ਰੁਊਨਤ : (ਅ) ਘਮੰਡ, ਆਕੜ, ਸ਼ੇਖ਼ੀ
ਰਈਯਤ : (ਅ) ਪਰਜਾ, ਲੋਕ ਜੋ ਕਿਸੇ ਹਾਕਮ ਦੇ ਅਧੀਨ ਹੋਣ
ਰਗ਼ਬਤ : (ਅ) ਸ਼ੌਕ, ਰੁਚੀ, ਝੁਕਾਉ
ਰਫ਼ਾਕਤ : (ਅ) ਸਾਥ,ਸੰਗਤ
ਰਫ਼ਤਾਰ- ਓ-ਗੁਫ਼ਤਾਰ : (ਫ਼) ਚਾਲ ਢਾਲ, ਬੋਲ ਚਾਲ ਦਾ ਢੰਗ
ਰਫ਼ਤਾ : (ਫ਼) ਚਲਾ ਗਿਆ, ਗੁਜ਼ਰਿਆ ਹੋਇਆਂ
ਰਫ਼ਤਾ ਰਫ਼ਤਾ : (ਫ਼) ਹੌਲੀ ਹੌਲੀ, ਸਜਿਹੇ ਸਹਿਜੇ
ਰਿਫ਼ਅਤ : (ਅ) ਉਚਾਈ, ਉੱਚ-ਪਦਵੀ, ਉਨੱਤੀ
ਰੁਫ਼ਕਾ : (ਅ) ਰਫ਼ੀਕ ਦਾ ਬਹੁਵਚਨ, ਸਾਥੀ, ਦੋਸਤ
ਰਫੂਗਰ : (ਫ਼) ਰਫੂ ਕਰਨ ਵਾਲਾ
ਰਫ਼ੀਅ : (ਅ) ਉੱਚਾ, ਮਹਾਨ, ਸਾਊ
ਰਫ਼ੀਕ : (ਅ) ਸਾਥੀ, ਸੰਗੀ, ਮਿੱਤਰ
ਰਕਾਬਤ : (ਅ) ਪਿਆਰ ਵਿਚ ਵਿਰੋਧ, ਈਰਖਾ
ਰਕਾਸ : (ਅ) ਨੱਚਣ ਵਾਲਾ, ਨਚਾਰ
ਰਕਾਸਾ : (ਅ) ਨਾਚੀ, ਨਾਚ ਕਰਨ ਵਾਲੀ
ਰਕਬਾ : (ਅ) ਪਿੰਡ ਦੀ ਜ਼ਮੀਨ
ਰਕਸ : (ਅ) ਨਾਚ
ਰਕਸ ਓ ਸਰੋਦ : (ਅ) ਨੱਚਣ-ਗਾਉਣ
ਰੁਕਆ : (ਅ) ਚਿੱਠੀ, ਪੱਤਰ, ਪਰਚਾ
ਰਕੀਬ : (ਅ) ਵਿਰੋਧੀ, ਹਮ-ਪੇਸ਼ਾ, ਪਿਆਰ ਵਿਚ ਇਕ ਪ੍ਰੇਮਿਕਾ ਦੇ ਦੋ ਪ੍ਰੇਮੀ ਆਪਸ ਵਿਚ ਇਕ ਦੂਸਰੇ ਦੇ ਰਕੀਬ ਹੁੰਦੇ ਹਨ
ਰਕੀਕ : (ਅ) ਪਤਲਾ, ਦ੍ਰਵੀ, ਪਾਣੀ ਵਰਗਾ
ਰਕਅਤ : (ਅ) ਨਮਾਜ਼ ਦਾ ਇਕ ਹਿੱਸਾ ਜਿਸ ਵਿਚ ਸਜਦੇ ਆਦਿ ਸ਼ਾਮਿਲ ਹੁੰਦੇ ਹਨ
ਰੁਕਨ : (ਅ) ਥੰਮ, ਜ਼ਰੂਰੀ ਅੰਗ, ਮੈਂਬਰ
ਰੁਕੂਅ : (ਅ) ਝੁਕਣਾ, ਨਮਾਜ਼ ਵਿਚ ਝੁਕਣ ਦੀ ਇਕ ਅਵਸਥਾ
ਰਕੀਕ : (ਅ) ਸੁਸਤ, ਮੱਠਾ, ਲਿੱਸਾ
ਰਗ-ਏ ਜਾਂ : (ਫ਼) ਸ਼ਾਹ ਰਗ, ਸਭ ਤੋਂ ਵੱਡੀ ਨਾੜ
ਰਮਜ਼ : (ਅ) ਇਸ਼ਾਰਾ, ਨੁਕਤਾ, ਭੇਤ, ਤਾਹਨਾ ਮਿਹਣਾ
ਰਮਜ਼ਾਨ : (ਅ) ਅਰਬੀ/ਹਿਜਰੀ ਸਾਲ ਦਾ ਨੌਵਾਂ ਮਹੀਨਾ ਜਿਸ ਵਿਚ ਮੁਸਲਮਾਨ ਰੋਜ਼ੇ ਰਖਦੇ ਹਨ
ਰਮੂਜ਼ : (ਅ) ਰਮਜ਼ ਦਾ ਬਹੁਵਚਨ, ਇਸ਼ਾਰੇ, ਗੁੱਝੀਆਂ ਗੱਲਾਂ
ਰੰਜਿਸ਼ : (ਫ਼) ਗੁੱਸਾ, ਨਰਾਜ਼ਗੀ
ਰੰਜੂਰ : (ਫ਼) ਬੀਮਾਰ, ਦੁਖੀ
ਰੰਜੀਦਾ : (ਫ਼) ਉਦਾਸ,ਦੁਖੀ, ਨਰਾਜ਼
ਰੰਜੀਦਾ ਖ਼ਾਤਿਰ : (ਫ਼, ਉਦਾਸ, ਦੁਖੀ, ਨਰਾਜ਼ স)
ਰਿੰਦ : (ਫ਼) ਸ਼ਰਾਬੀ, ਜੋ ਧਾਰਮਿਕ ਰੀਤੀ ਰਿਵਾਜਾਂ ਵਿਚ ਵਿਸ਼ਵਾਸ ਨਾ ਰੱਖੇ
ਰੰਗ ਆਮੇਜ਼ : (ਫ਼) ਚਿੱਤਰਕਾਰ, ਨਕਾਸ਼
ਰੰਗ ਸਾਜ਼ : (ਫ਼) ਰੰਗ ਦਾ ਕੰਮ ਕਰਨ ਵਾਲਾ
ਰੰਗ ਰੇਜ਼ : (ਫ਼) ਲਲਾਰੀ, ਕਪੜੇ ਰੰਗਣ हाला
ਰੰਗ ਮਹਿਲ : (ਫ਼) ਅਮੀਰਾਂ ਅਤੇ ਬਾਦਸ਼ਾਹਾਂ ਦੇ ਐਸ਼ ਕਰਨ ਦੀ ਥਾਂ
ਰੂ : (ਫ਼) ਚਿਹਰਾ, ਮੁਖੜਾ, ਸ਼ਕਲ, ਕਾਰਨ
ਰੂ ਪੋਸ਼ : (ਫ਼) ਛੁਪਿਆ ਹੋਇਆ, ਭੱਜਿਆ ਹੋਇਆ
ਰਵਾਦਾਰੀ : (ਅ) ਪੱਖਪਾਤ, ਤਰਫ਼ਦਾਰੀ, ਰਿਆਇਤ
ਰਵਾਬਿਤ :/ (ਅ) ਰਾਬਤਾ ਦਾ ਬਹੁਵਚਨ, ਸਬੰਧ
ਰਵਾਜ /ਰਿਵਾਜ : (ਅ) ਰੀਤ, ਰਸਮ
ਰਵਾਂ : (ਫ਼) ਵਗਦਾ ਹੋਇਆ, ਚਾਲੂ, ਜ਼ਬਾਨੀ ਯਾਦ
ਰਵਾਨਗੀ : (ਫ਼) ਵਿਦਾਇਗੀ, ਰੁਖ਼ਸਤੀ, ਚੱਲਣ ਦਾ ਭਾਵ, ਚਲਾਨ
ਰਵਾਨੀ : (ਫ਼) ਚਾਲ, ਵਹਿਣ, ਵਹਾਉ, उत्त
ਰਿਵਾਯਾਤ : (ਅ) ਰਿਵਾਇਤ ਦਾ ਬਹੁਵਚਨ, ਪਰੰਪਰਾਵਾਂ, ਕਹਾਣੀਆਂ
ਰਿਵਾਯਤ : (ਅ) ਬਿਆਨ, ਕਹਾਣੀ, ਪਰੰਪਰਾ
ਰੂਬਾਹੀ : (ਫ਼) ਮਕਰ, ਫ਼ਰੇਬ
ਰੂਬਕਾਰੀ : (ਫ਼) ਮੁਕੱਦਮੇ ਦੀ ਪੇਸ਼ੀ, ਮੁਕੱਦਮੇ ਦੀ ਕਾਰਵਾਈ
ਰੂਹ : (ਅ) ਆਤਮਾ, ਜਾਨ, ਮਨ, तीजउ
ਰੂਹ ਅਫ਼ਜ਼ਾ : (ਫ਼) ਦਿਲ ਨੂੰ ਪ੍ਰਸੰਨ ਕਰਨ ਵਾਲਾ
ਰੂਹ-ਉਲ-ਕੁਦਸ : (ਅ) ਪਵਿੱਤਰ ਆਤਮਾ,ਹਜ਼ਰਤ ਜਿਬਰੀਲ
ਰੂਹ-ਏ-ਰਵਾਂ : (ਅ ਜਿੰਦ, ਜਾਨ, ਉਹ /ਫ਼) ਵਿਅਕਤੀ ਜਿਸ ਤੇ ਕੋਈ ਕੰਮ ਨਿਰਭਰ ਹੋਵੇ
ਰੂਹਾਨੀ : (ਫ਼) ਆਤਮਾ ਨਾਲ ਸਬੰਧਤ, ਆਤਮਕ, ਪਵਿੱਤਰ
ਰੂਹਾਨੀਯਤ : (ਅ) ਆਤਮਕ ਸ਼ਕਤੀ
ਰੂਦ : (ਫ਼) ਨਦੀ, ਦਰਿਆ, ਇਕ ਪ੍ਰਕਾਰ ਦਾ ਵਾਜਾ
ਰੂਦਾਦ : (ਫ਼) ਹਾਲਤ, ਵਿਥਿਆ, ਅਸਲੀਅਤ
ਰੋਜ਼ : (ਫ਼) ਦਿਨ, ਵਾਰ, ਤਿੱਥ
ਰੋਜ਼ ਬਰੋਜ਼ : (ਫ਼) ਹਰ ਰੋਜ਼, ਰੋਜ਼ਾਨਾ, ਨਿਤਾਪ੍ਰਤੀ
ਰੋਜ਼-ਏ-ਜਜ਼ਾ : (ਫ਼) ਅਮਲਾਂ ਦੇ ਹਿਸਾਬ ਦਾ ਦਿਨ, ਕਿਆਮਤ ਦਾ ਦਿਨ
ਰੋਜ਼-ਏ-ਹਿਸਾਬ : (ਫ਼) ਅਮਲਾਂ ਦੇ ਹਿਸਾਬ ਦਾ ਦਿਨ, ਕਿਆਮਤ ਦਾ ਦਿਨ
ਰੋਜ਼-ਏ-ਹਸ਼ਰ : (ਫ਼, ਕਿਆਮਤ ਦਾ ਦਿਨ )
ਰੋਜ਼-ਏ-ਕਿਯਾਮਤ : (ਫ਼) ਕਿਆਮਤ ਦਾ ਦਿਨ, ਪਰਲੋ ਦਾ ਦਿਹਾੜਾ
ਰੋਜ਼-ਏ-ਰੌਸ਼ਨ : (ਫ਼) ਦਿਨ ਦਿਹਾੜੇ, ਸਵੇਰ
ਰੋਜ਼-ਏ-ਸ਼ੁਮਾਰ : (ਫ਼) ਪਰਲੋ ਦਾ ਦਿਹਾੜਾ, ਕਿਆਮਤ ਦਾ ਦਿਨ
ਰੋਜ਼ਗਾਨਾ (ਫ਼) ਤਨਖ਼ਾਹ, ਪੈਨਸ਼ਨ
ਰੋਜ਼ ਨਾਮਚਾ : (ਫ਼) ਰੋਜ਼ਾਨਾ ਦੀ ਕਾਰਵਾਈ ਲਿਖਣ ਦੀ ਕਿਤਾਬ, ਡਾਇਰੀ
ਰੋਜ਼-ਓ-ਸ਼ਬ : (ਫ਼) ਹਰ ਵੇਲੇ, ਦਿਨ ਰਾਤ
ਰੋਜ਼ਾ : (ਫ਼) ਰੋਜ਼ਾ, ਮੁਸਲਮਾਨਾਂ ਦਾ ਵਰਤ, ਫ਼ਾਕਾ
ਰੋਜ਼ੀ : (ਫ਼) ਖ਼ੁਰਾਕ, ਰਿਜ਼ਕ, ਰੁਜ਼ਗਾਰ, ਮੁਲਾਜ਼ਮਤ
ਰੋਜ਼ੀ ਰਸਾਂ : (ਫ਼) ਪਾਲਣ ਹਾਰ, ਰੋਜ਼ੀ ਦੇਣ ਵਾਲਾ, ਰੱਬ
ਰੋਜ਼ੀਨਾ : (ਫ਼) ਦਿਨ ਦੀ ਖਾਧ ਖ਼ੁਰਾਕ, ਰੋਜ਼ ਦੀ ਮਜ਼ਦੂਰੀ,ਤਨਖ਼ਾਹ
ਰੂਸ਼ਿਨਾਸ : (ਫ਼) ਜਾਣ ਪਛਾਣ ਵਾਲਾ,ਪ੍ਰਸਿੱਧ
ਰੌਸ਼ਨ ਦਿਮਾਗ਼ : (ਫ਼) ਬਹੁਤ ਸਿਆਣਾ, ਸੁੱਘੜ
ਰੌਸ਼ਨ ਜ਼ਮੀਰ : (ਫ਼, ਸਮਝਦਾਰ, ਗਿਆਨਵਾਨ স)
ਰੌਸ਼ਨਾਈ : (ਫ਼) ਚਾਨਣ, ਨੂਰ, ਲਿਖਣ ਵਾਲੀ ਸਿਆਹੀ
ਰੂਮਾਨ : (ਫ਼) ਰੁਮਾਂਸ, ਇਕ ਫ਼ਰਿਸ਼ਤੇ ਦਾ ਨਾਂ
ਰੌਨਕ ਅਫ਼ਰੋਜ਼ : (ਫ਼) ਰੌਣਕ ਵਧਾਉਣ ਵਾਲਾ /ਰੌਨਕ ਅਫ਼ਜ਼ਾ
ਰੂਨੁਮਾ : (ਫ਼) ਮੂੰਹ ਦਿਖਾਉਣ ਵਾਲਾ, ਪ੍ਰਗਟ ਹੋਣ ਵਾਲਾ
ਰਵੱਈਯਾ : (ਫ਼) ਚਾਲ ਚਲਣ, ਵਰਤਾਉ, L तिजभ
ਰਹਿਬਰੀ : (ਫ਼) ਅਗਵਾਈ, ਰਹਿਨੁਮਾਈ
ਰਹਿਨ : (ਅ) ਗਿਰਵੀ/ਗਹਿਣੇ ਰੱਖਣ ਦਾ
ਰਹੀਨ : (ਅ) ਗਹਿਣੇ ਰੱਖੀ ਹੋਈ ਚੀਜ਼
ਰਹੀਨ-ਏ-ਮਿੰਨਤ : (ਅ) ਸ਼ੁਕਰ ਗੁਜ਼ਾਰ, ਧੰਨਵਾਦੀ
ਰਊਸਾ : (ਅ) ਰਈਸ ਦਾ ਬਹੁਵਚਨ, ਧਨਵਾਨ, ਅਮੀਰ ਲੋਕ
ਰਊਫ਼ : (ਅ) ਮਿਹਰਬਾਨ, ਕਿਰਪਾਲੂ, ਰੱਬ
ਰੂਯਾ-ਏ -ਸਾਦਿਕਾ: (ਅ) ਸੱਚਾ ਸਪਨਾ, ਇਕ ਪ੍ਰਕਾਰ ਦੀ ਆਕਾਸ਼ ਵਾਣੀ (ਵਹੀ)
ਰਈਸ : (ਅ) ਅਮੀਰ, ਧਨਵਾਨ, ਸਰਦਾਰ, ਹਾਕਮ
ਰਿਯਾ : (ਅ) ਫੋਕਾ ਦਿਖਾਵਾ
ਰਿਯਾਕਾਰ : (ਅ) ਫ਼ਰੇਬੀ, ਧੋਖੇਬਾਜ਼, ਪਾਖੰਡੀ
ਰਿਯਾਸਤ : (ਅ) ਰਾਜ, ਹਕੂਮਤ,ਸਰਦਾਰੀ, ਅਫ਼ਸਰੀ
ਰਿਯਾਜ਼ : (ਅ) ਰੌਜ਼ਾ ਦਾ ਬਹੁਵਚਨ, ਬਾਗ਼, ਬਗ਼ੀਚੇ, ਮਕਬਰੇ
ਰਯਾਜ਼ਤ : (ਅ) ਘਾਲਣਾ, ਮਿਹਨਤ, ਕਸਰਤ, ਤਪੱਸਿਆਵਾਂ
ਰਿਯਾਜ਼ੀ : (ਅ) ਗਣਿਤ,ਹਿਸਾਬ
ਰੈਬ : (ਅ) ਸੰਦੇਹ, ਸ਼ੱਕ, ਖ਼ਤਰਾ
ਰੇਖ਼ਤਾ : (ਫ਼) ਡਿਗਿਆ ਹੋਇਆ, ਪੱਕੀ ਇਮਾਰਤ, ਉਰਦੂ ਬੋਲੀ
ਰੇਜ਼ਾ : (ਫ਼) ਰੇਜ਼ਾ, ਟੁਕੜਾ, ਪੁਰਜ਼ਾ
ਰੇਗ : (ਫ਼) ਰੇਤ, ਬਾਲੂ, ਕਿਸਮਤ
ਰੇਗਿਸਤਾਨ : (ਫ਼) ਰੇਤ ਦਾ ਦੇਸ਼, ਰੇਤਲੀ ਜ਼ਮੀਨ
ਰੀਹ : (ਅ) ਫੇਫੜਾ
ਜ਼ਾਦ-ਏ-ਰਾਹ : (ਫ਼) ਸਫ਼ਰ ਖ਼ਰਚ, ਸਫ਼ਰ ਲਈ ਖਾਣਾ
ਜ਼ਾਗ਼ : (ਫ਼) ਕਾਂ, ਇਕ ਰਾਗ ਦਾ ਨਾਂ
ਜ਼ਾਲ : (ਫ਼) ਸਫ਼ੈਦ ਵਾਲਾਂ ਵਾਲਾ, ਰੁਸਤਮ ਪਹਿਲਵਾਨ ਦੇ ਪਿਤਾ ਦਾ ਨਾਂ ਜਿਸ ਦੇ ਵਾਲ ਜਨਮ ਸਮੇਂ ਚਿੱਟੇ ਸਨ
ਜ਼ਾਨੂ : (ਫ਼) ਗੋਡਾ
ਜ਼ਾਨੀ : (ਅ) ਜ਼ਨਾਹ ਕਰਨ ਵਾਲਾ, ਵਿਭਚਾਰੀ
ਜ਼ਾਵੀਯਾ : (ਅ) ਕੋਣ, ਕੋਨਾ
ਜ਼ਾਹਿਦ : (ਅ) ਪਰਹੇਜ਼ਗਾਰ, ਸੂਫ਼ੀ, ਤਿਆਗੀ
ਜ਼ਾਇਦ : (ਅ) ਵਾਧੂ, ਜ਼ਿਆਦਾ, ਬਚਿਆ ਹੋਇਆ
ਜ਼ਾਇਰ : (ਅ) ਤੀਰਥ ਯਾਤਰੀ,ਮੁਸ਼ਾਫਿਰ, ਹਾਜੀ
ਜ਼ਾਈਦਾ : (ਫ਼) ਜਣਿਆ ਹੋਇਆ, ਪੈਦਾ ਕੀਤਾ ਹੋਇਆ
ਜ਼ੁਬਾਨ ਆਵਰ : (ਫ਼) ਸੁਚੱਜੇ ਢੰਗ ਨਾਲ ਬਿਆਨ ਕਰਨ ਵਾਲਾ, ਮਿੱਠ ਬੋਲੜਾ
ਜ਼ੁਬਾਨ-ਏ-ਹਾਲ : (ਫ਼, ਵਰਤਮਾਨ ਅਵਸਥਾ
ਜ਼ੁਬਾਨ ਦਾਨ : (ਫ਼) ਭਾਸ਼ਾ ਦਾ ਮਾਹਿਰ, ਵਿਦਵਾਨ
ਜ਼ੁਬਾਨ ਦਾਨੀ : (ਫ਼) ਭਾਸ਼ਾ ਦਾ ਗਿਆਨ
ਜ਼ੁਬਾਨ ਦਰਾਜ਼ : (ਫ਼) ਬਕਵਾਸ ਕਰਨ ਵਾਲਾ, ਮੂੰਹ ਫੱਟ
ਜ਼ਬਰ : (ਫ਼) ਸ਼ਕਤੀ ਸ਼ਾਲੀ, ਉੱਪਰ, ਉੱਚਾ
ਜ਼ਬਰਦਸਤ : (ਫ਼) ਤਕੜਾ, ਜ਼ੋਰਾਵਰ, ਡਾਢਾ
ਜ਼ਬੂਰ : (ਅ) ਇਕ ਧਾਰਮਿਕ ਪੁਸਤਕ ਜੋ ਹਜ਼ਰਤ ਦਾਊਦ(ਅਲੈ.) ਤੇ ਨਾਜ਼ਲ ਹੋਈ ਸੀ
ਜ਼ੱਚਾ : (ਫ਼) ਉਹ ਤੀਵੀਂ ਜਿਸ ਦੇ ਹੁਣੇ ਬੱਚਾ ਪੈਦਾ ਹੋਇਆ ਹੋਵੇ
ਜ਼ਹਮਤ : (ਅ) ਕਸ਼ਟ, ਦੁੱਖ, ਸਖ਼ਤੀ
ਜ਼ਖ਼ਮ : (ਫ਼) ਸੱਟ, ਫੱਟ, ਦਾਗ਼
ਜ਼ਦ : (ਫ਼) ਲਪੇਟ, ਮਾਰ, ਨਿਸ਼ਾਨਾ
ਜ਼ਦ-ਓ-ਕੋਬ : (ਫ਼) ਮਾਰ ਕੁੱਟ
ਜ਼ਦਾ : (ਫ਼) ਕੁੱਟਿਆ ਹੋਇਆ, ਮਾਰਿਆ ਹੋਇਆ
ਜ਼ਰ : (ਫ਼) ਸੋਨਾ, ਧਨ, ਦੌਲਤ, ਮਾਲ
ਜ਼ਰ ਕੋਬ : (ਫ਼) ਸੋਨੇ ਚਾਂਦੀ ਨੂੰ ਕੁੱਟ ਕੇ ਵਰਕ ਬਨਾਉਣ ਵਾਲਾ
ਜ਼ਰਗਰ : (ਫ਼) ਸੁਨਿਆਰਾ
ਜ਼ਰਾਅਤ : (ਅ) ਖੇਤੀ ਬਾੜੀ, ਖੇਤੀ ਦਾ ਕੰਮ
ਜ਼ਰਦ : (ਫ਼) ਸੁਨਹਿਰੀ, ਪੀਲਾ
ਜ਼ਰਦ ਰੂ : (ਫ਼) ਸ਼ਰਮਿੰਦਾ, ਖੱਜਲ
ਜ਼ੱਰੀ : (ਫ਼) ਸੋਨੇ ਦਾ, ਸੁਨਹਿਰੀ
ਜ਼ਅਫ਼ਰਾਨ : (ਅ) ਕੇਸਰ
ਜ਼ੋਅਮ : (ਅ) ਵਹਿਮ, ਭੁਲੇਖਾ, ਖ਼ਿਆਲ, ਸ਼ੱਕ ਜ਼ੋਅਮ
ਜ਼ੋਅਮਾ : (ਅ) ਜ਼ਈਮ ਦਾ ਬਹੁਵਚਨ, ਆਗੂ, ਲੀਡਰ
ਜ਼ਈਮ : (ਅ) ਲੀਡਰ, ਆਗੂ
ਜ਼ਕਰੀਯਾ : (ਅ) ਇਕ ਪੈਗ਼ੰਬਰ ਦਾ ਨਾਂ
ਜ਼ਕਾਤ : (ਅ) ਆਮਦਨ ਦਾ ਚਾਲੀਵਾਂ ਹਿੱਸਾ ਜੋ ਮੁਸਲਮਾਨ ਰੱਬ ਦੇ ਨਾਂ ਤੇ ਹਰ ਸਾਲ ਗਰੀਬਾਂ ਨੂੰ ਦਿੰਦੇ ਹਨ
ਜ਼ਕੀ : (ਅ) ਪਾਕ, ਪਵਿੱਤਰ,ਜ਼ਕਾਤ ਦੇਣ ਵਾਲਾ
ਜ਼ਲਜ਼ਲਾ : (ਅ) ਭੁਚਾਲ, ਭੂਕੰਪ
ਜ਼ੁਲਫ : (ਫ਼) ਲਟ, ਵਾਲਾਂ ਦੀ ਲਟ
ਜ਼ੁਲੈਖ਼ਾ : (ਅ) ਹਜ਼ਰਤ ਯੂਸਫ਼ (ਅਲੈ.) ਦੀ ਪ੍ਰੇਮਿਕਾ, ਸੁੰਦਰੀ ਜਿਸ ਨੂੰ ਵੇਖ ਕੇ ਦਿਲ ਕਾਬੂ ਵਿੱਚ ਨਾ ਰਹੇ
ਜ਼ਮਾਨ : (ਅ) ਵਕਤ, ਸਮਾਂ, ਯੁੱਗ
ਜ਼ਮਾਨਾ : (ਫ਼) ਜਮਾਨਾ, ਸਮਾਂ, ਯੁੱਗ, ਮੁੱਦਤ
ਜ਼ਮਾਨਾ ਸਾਜ਼ : (ਫ਼) ਮਤਲਬੀ, ਚਾਪਲੂਸ, ਸਮੇਂ ਦੇ ਨਾਲ ਚੱਲਣ ਵਾਲਾ
ਜ਼ਮੁੱਰਦ : (ਅ) ਹਰੇ ਰੰਗ ਦਾ ਇਕ ਕੀਮਤੀ ਪੱਥਰ
ਜ਼ੁਮਰਾ : (ਅ) ਟੋਲਾ, ਸੰਗੀ, ਫ਼ੌਜ
ਜ਼ਮਜ਼ਮ: (ਅ) ਮੱਕੇ ਵਿਚ ਇੱਕ ਪ੍ਰਸਿੱਧ ਖੂਹ
ਜਮੀਨ ਦੋਜ਼ : (ਫ਼) ਪੱਕਾ, ਜ਼ਮੀਨ ਵਿਚ ਧੱਸਿਆ ਹੋਇਆ
ਜ਼ਮੀਨ-ਓ-ਜ਼ਮਾਂ : (ਅ) ਸਾਰੀ ਦੁਨੀਆਂ, ਸਾਰਾ ਜ਼ਮਾਨਾ
ਜ਼ਨ : (ਫ਼) ਔਰਤ, ਬੀਵੀ, ਵਹੁਟੀ
ਜ਼ਨ ਮੁਰੀਦ : (ਫ਼) ਰੰਨ ਮੁਰੀਦ, ਬੀਵੀ ਦਾ ਗੁਲਾਮ
ਜ਼ਿਨਾ : (ਅ) ਵਿਭਾਚਾਰ, ਬਦ ਫੇਅਲੀ, ਪਰਾਈ ਔਰਤ ਨਾਲ ਸੰਭੋਗ
ਜ਼ਨਾ ਬਿਲਜਬਰ : (ਅ) ਔਰਤ ਦੀ ਮਰਜ਼ੀ ਦੇ ਵਿਰੁੱਧ ਕੀਤਾ ਗਿਆ ਸੰਭੋਗ
ਜ਼ਨਖ਼ਾ : (ਫ਼) ਖ਼ੁਸਰਾ, ਹਿਜੜਾ, ਨਾਮਰਦ
ਜ਼ਿੰਦਾਂ/ਜ਼ਿੰਦਾਨ : (ਫ਼) ਕੈਦ ਖ਼ਾਨਾ, ਜੇਲ
ਜ਼ਿੰਦਾ ਬਾਦ : (ਫ਼) ਜਿਊਂਦਾ ਰਹੇ, ਸਲਾਮਤ ਰਹੇ
ਜ਼ਿੰਦਾ ਬਾਸ਼ : (ਫ਼) ਜਿਊਂਦਾ ਰਹੇ, ਸਲਾਮਤ ਰਹੇ, ਸ਼ਾਬਾਸ਼
ਜ਼ਿੰਦਾ ਦਰਗੋਰ : (ਫ਼) ਜੋ ਜਿਉਂਦਾ ਹੋਇਆ ਵੀ ਮਰਿਆਂ ਦੇ ਬਰਾਬਰ ਹੋਵੇ
ਜ਼ੰਗ : (ਫ਼) ਜੰਗਾਲ
ਜ਼ੰਗ ਆਲੂਦ : (ਫ਼) ਜ਼ੰਗ ਲੱਗਿਆ ਹੋਇਆ
ਜਵਾਲ : (ਅ) ਗਿਰਾਵਟ, ਪਤਨ,ਢਹਿੰਦੀ
ਜ਼ੌਜ : (ਅ) ਜੋੜਾ, ਪਤੀ ਪਤਨੀ
ਜ਼ੌਜਾ : (ਅ) ਵਹੁਟੀ, ਪਤਨੀ, ਘਰ ਵਾਲੀ
ਜ਼ੌਜੀਅਤ : (ਅ) ਵਿਆਹ, ਨਿਕਾਹ, ਵਹੁਟੀ ਬਨਣ ਦਾ ਭਾਵ
ਜ਼ੋਰ ਆਵਰ : (ਫ਼) ਤਾਕਤਵਰ, ਸ਼ਕਤੀਸ਼ਾਲੀ
ਜ਼ੁਹਦ : (ਅ) ਪਰਹੇਜ਼ਗਾਰੀ, ਤਿਆਗ, ਗੁਨਾਹਾਂ ਤੋਂ ਬਚਣ ਦਾ
ਜ਼ਹਰਾ : (ਅ) ਚਮਕਦਾਰ, ਬੀਬੀ ਫਾਤਿਮਾ ਦਾ ਸਤਿਕਾਰ ਵਾਲਾ ਨਾਂ
ਜ਼ੁਹਰਾ ਜਬੀਂ : (ਫ਼) ਚੰਨ ਜਿਹੇ ਮੁਖੜੇ ਵਾਲਾ, ਅਤਿਅੰਤ ਸੁੰਦਰ, ਪ੍ਰੇਮਿਕਾ
ਜ਼ਹੇ : (ਫ਼) ਸ਼ਾਬਾਸ਼, ਵਾਹ ਵਾਹ
ਜ਼ਹੇ ਨਸੀਬ : (ਅ) ਧਨ ਭਾਗ, ਭਾਗਾਂ ਵਾਲਾ
ਜ਼ਿਯਾਰਤ : (ਅ) ਯਾਤਰਾ, ਹੱਜ, ਕਿਸੇ ਪਵਿੱਤਰ ਸਥਾਨ ਦੀ ਯਾਤਰਾ
ਜ਼ਿਯਾਂ/ਜ਼ਿਯਾਨ : (ਫ਼) ਘਾਟਾ, ਨੁਕਸਾਨ, ਹਾਨੀ
ਜ਼ੇਬ : (ਫ਼) ਸਜਾਵਟ, ਸ਼ਿੰਗਾਰ, ਸੁੰਦਰਤਾ
ਜ਼ੇਬ-ਓ-ਜ਼ੀਨਤ : (ਫ਼) ਸਜਾਵਟ,ਸਜ-ਧਜ
ਜ਼ੇਬਾ/ਜ਼ੀਬਾ : (ਫ਼) ਸ਼ੋਭਾ ਦੇਣ ਵਾਲਾ, ਜੋ ਚੰਗਾ लेंगे, जैग
ਜ਼ੇਬਾਇਸ਼ : (ਫ਼) ਸਜਾਵਟ, ਸ਼ਿੰਗਾਰ, ਸੁਹੱਪਣ
ਜ਼ੇਰ-ਓ-ਜ਼ਬਰ : (ਫ਼) ਹੇਠਾਂ ਉੱਤੇ, ਉਲਟ ਪੁਲਟ
ਜ਼ੀਸਤ : (ਫ਼) ਜ਼ਿੰਦਗੀ, ਜੀਵਨ, ਉਮਰ
ਜ਼ੇਨ : (ਅ) ਸੁੰਦਰਤਾ, ਸਜਾਵਟ
ਜ਼ੀਨਾ : ਪੌੜੀ
ਜ਼ੇਵਰਾਤ : (ਫ਼) ਜ਼ੇਵਰ ਦਾ ਬਹੁਵਚਨ, ਗਹਿਣੇ, ਭੂਸ਼ਣ
ਜ਼ਾਜ਼ : (ਫ਼) ਬਕਵਾਸ, ਫ਼ਜ਼ੂਲ ਗੱਲਾਂ
ਜ਼ਾਲਾ : (ਫ਼) ਗੜਾ, ਕੋਰਾ
ਜ਼ਾਲਾ ਬਾਰੀ : (ਫ਼) ਓਲੇ (ਗੜੇ) ਪੈਣ ਦਾ ਭਾਵ
ਜ਼ੰਦ : (ਫ਼) ਗੋਦੜੀ, ਫਟਿਆ ਹੋਇਆ ਕਪੜਾ
ਜ਼ੀਵਾ : (ਫ਼) ਪਾਰਾ
ਸਾ : (ਫ਼) ਜਿਹਾ, ਵਰਗਾ
ਸਾਬਿਅ : (ਅ) ਸੱਤਵਾਂ
ਸਾਬਿਕਨ : (ਅ) ਬੀਤੇ ਸਮੇਂ ਵਿਚ, ਇਸ ਤੋਂ ਪਹਿਲਾਂ
ਸਾਬਿਕਾ : (ਅ) ਪਹਿਲਾ, ਪੁਰਾਣਾ, ਪਿਛਲਾ, ਵਾਸਤਾ
ਸਾਜਿਦ : (ਅ) ਸਜਦਾ ਕਰਨ ਵਾਲਾ, ਸਿਰ ਝੁਕਾਉਣ ਵਾਲਾ
ਸਾਹਤ-ਏ-ਤੂਬਾ : (ਅ) ਸਵਰਗ, ਜੰਨਤ
ਸਾਹਿਰ : (ਅ) ਜਾਦੂਗਰ, ਉਸਤਾਦ, ਸਿਆਣਾ
ਸਾਹਿਰ-ਏ-ਕਲਾਮ : (ਅ) ਸਹੁਤ ਸੋਹਣਾ ਬੋਲਣ ਵਾਲਾ, ਸੁਵਕਤਾ
ਸਾਹਿਲ : (ਅ) ਸਮੁੰਦਰ/ ਦਰਿਆ ਆਦਿ ਦਾ ਕੰਢਾ
ਸਾਖ਼ਤ : (ਫ਼) ਬਣਾਵਟ, ਬਣਤਰ
ਸਾਦਾਤ : (ਅ) ਸੱਯਦ ਦਾ ਬਹੁਵਚਨ, ਸੱਯਦ ਕੌਮ ਜੋ ਬੀਬੀ ਫ਼ਾਤਿਮਾ ਅਤੇ ਹਜ਼ਰਤ ਅਲੀ (ਰਜ਼ੀ.) ਦੀ ਔਲਾਦ ਹੈ, ਬਜ਼ੁਰਗ, ਸਰਦਾਰ
ਸਾਦਿਸ : (ਅ) ਛੇਵਾਂ
ਸਾਦਗੀ : (ਫ਼) ਸਾਦਾਪਣ, ਭੋਲਾਪਣ
ਸਾਦਾ : (ਫ਼) ਖ਼ਾਲਸ, ਸਾਫ਼
ਸਾਦਾ ਲੌਹ : (ਫ਼) ਸਿੱਧਾ ਸਾਦਾ, ਭੋਲਾ ਭਾਲਾ, ਮੂਰਖ
ਸਾਜ਼ਗਾਰ : (ਫ਼) ਅਨੁਕੂਲ, ਯੋਗ
ਸਾਜ਼ਿੰਦਾ /ਸਾਜ਼ੰਦਾ : (ਫ਼) ਸਾਜ਼ ਵਜਾਉਣ ਵਾਲਾ
ਸਾਜ਼ਿਸ਼ : (ਫ਼) ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈ ਗਈ ਯੋਜਨਾ
ਸਾਜ਼ਿਸ਼ ਕੁਨਿੰਦਾ : (ਫ਼) ਸਾਜ਼ਿਸ਼ ਕਰਨ ਵਾਲਾ, ਸਾਜ਼ਿਸ਼ੀ
ਸਾਆਤ : (ਅ) ਸਾਅਤ ਦਾ ਬਹੁਵਚਨ, ਵਕਤ, ਸਮਾਂ, ਘੜੀਆਂ
ਸਾਅਤ : (ਅ) ਵਕਤ, ਸਮਾਂ, ਘੜੀ
ਸਾਅਤ-ਏ-ਬਦ : (ਅ) ਮਾੜੇ ਦਿਨ, ਬੁਰਾ ਸਮਾਂ
ਸਾਅਤ-ਏ-ਬਗਲੀ : (ਅ) ਜੇਬੀ ਘੜੀ
ਸਾਅਤ-ਏ-ਸਈਦ : (ਅ) ਚੰਗੇ ਦਿਨ, ਸ਼ੁਭ ਘੜੀ
ਸਾਅਤ-ਏ-ਉਮੂਮੀ : (ਅ) ਘੰਟਾ ਘਰ
ਸਾਗਰ : (ਫ਼) ਪਿਆਲਾ, ਸ਼ਰਾਬ ਦਾ ਪਿਆਲਾ
ਸਾਗ਼ਰ ਪੈਮਾ : (ਫ਼) ਸ਼ਰਾਬ ਪੀਣ ਵਾਲਾ,ਸ਼ਰਾਬੀ
ਸਾਗਰ ਕਸ਼ /ਸਾਗ਼ਰ ਨੋਸ਼ : (ਫ਼) ਸ਼ਰਾਬ ਪੀਣ ਵਾਲਾ,ਸ਼ਰਾਬੀ
ਸਾਕੀ (ਅ) ਸ਼ਰਾਬ ਪਿਲਾਉਣ ਵਾਲਾ (ਵਿਅਕਤੀ)
ਸਾਕੀ-ਏ-ਅਜ਼ਲ : (ਅ) ਰੱਬ, ਪ੍ਰਮਾਤਮਾ
ਸਾਕੀ-ਏ-ਸ਼ਬ : (ਅ) ਚੰਨ, ਬੁੱਢਾ ਉਸਤਾਦ, ਰਹਿਬਰ
ਸਾਕਿਤ : (ਅ) ਚੁੱਪ, ਅਹਿੱਲ
ਸਾਕਿਨ : (ਅ) ਅਡੋਲ, ਠਹਿਰਨ ਵਾਲਾ, ਵਸਨੀਕ
ਸਾਲ ਬਸਾਲ : (ਫ਼) ਹਰੇਕ ਸਾਲ
ਸਾਲ-ਏ-ਪੈਵਸਤਾ : (ਫ਼) ਪਿਛਲੇ ਤੋਂ ਪਹਿਲਾ ਸਾਲ, ਪਰਾਰ
ਸਾਲ-ਏ-ਰਵਾਂ : (ਫ਼) ਮੌਜੂਦਾ ਸਾਲ, ਚਾਲੂ ਸਾਲ
ਸਾਲਨਾਮਾ : (ਫ਼) ਕੈਲੰਡਰ, ਜੰਤਰੀ, ਕਿਸੇ ਰਿਸਾਲੇ ਆਦਿ ਦਾ ਸਾਲਾਨਾ ਅੰਕ
ਸਾਲਹਾ ਸਾਲ : (ਫ਼) ਕਈ ਸਾਲ, ਕਈ ਵਰ੍ਹੇ
ਸਾਲਾਰ : (ਫ਼) ਸਰਦਾਰ, ਹਾਕਮ, ਸੈਨਾਪਤੀ
ਸਾਲਾਰ-ਏ-ਜੰਗ : (ਫ਼) ਫੌਜ ਦਾ ਮੁਖੀ, ਜਾਦੂਗਰ
ਸਾਲਿਕ : (ਅ) ਦੱਸੇ ਹੋਏ ਮਾਰਗ ਤੇ ਚੱਲਣ ਵਾਲਾ, ਰੱਬ ਦੀ ਭਾਲ ਕਰਨ ਵਾਲਾ
ਸਾਲਿਕਾਨ : (ਅ) ਸਾਲਿਕ ਦਾ ਬਹੁਵਚਨ, ਸੂਫ਼ੀ ਲੋਕ, ਰੱਬ ਨੂੰ ਪਹੁੰਚਿਆ ਹੋਇਆ
ਸਾਲਿਮ : (ਅ) ਸੁਰੱਖਿਅਤ, ਪੂਰਾ, ਤੰਦਰੁਸਤ
ਸਾਮਿਰੀ : (ਅ) ਸਾਮਿਰਾ ਦਾ ਵਸਨੀਕ, ਜਾਦੂਗਰ
ਸਾਮਿਅ : (ਅ) ਸ੍ਰੋਤਾ, ਸੁਣਨ ਵਾਲਾ
ਸਾਮਿਆ : (ਅ) ਸੁਣਨ ਸ਼ਕਤੀ
ਸਾਮਿਈਨ : (ਅ) ਸੁਣਨ ਵਾਲੇ
ਸਾਨਿਹਾ : (ਅ) ਘਟਨਾ, ਦੁਖਦਾਇਕ ਹਾਦਸਾ
ਸਾਇਬਾਨ : (ਫ਼) ਤੰਬੂ, ਸ਼ਾਮਿਆਨਾ, ਛਤਰੀ
ਸਾਇਲ : (ਅ) ਸਵਾਲ ਕਰਨ ਵਾਲਾ, ਮੰਗਤਾ, ਫ਼ਕੀਰ
ਸਾਯਾ : (ਫ਼) ਛਾਂ, ਪਰਛਾਵਾਂ, ਸੰਗਤ ਦਾ ਅਸਰ, ਹਿਫ਼ਾਜ਼ਤ, ਹਮਾਇਤ
ਸਬਬ : (ਅ) ਕਾਰਨ, ਦਲੀਲ, ਵਾਸਤਾ, ਵਸੀਲਾ
ਸੁਬਹਾਨ : (ਅ) ਪਾਕ, ਪਵਿੱਤਰ
ਸਬਜ਼ : (ਫ਼) ਹਰਾ, ਕੱਚਾ, ਤਾਜ਼ਾ
ਸਬਜ਼ਾ : (ਫ਼) ਸਬਜ਼ੀ, ਹਰਿਆਲੀ, ਬਨਾਸਪਤੀ
ਸਬਜ਼ਾ ਜ਼ਾਰ : (ਫ਼) ਉਹ ਥਾਂ ਜਿੱਥੇ ਬਹੁਤ ਜ਼ਿਆਦਾ ਹਰਿਆਵਲ ਹੋਵੇ, ਚਰਾਂਦ
ਸਿਬਤੈਨ (ਅ) ਹਜ਼ਰਤ ਇਮਾਮ ਹਸਨ (ਰਜ਼ੀ.) ਅਤੇ ਹੁਸੈਨ (वची.)
ਸਬਕ : (ਅ) ਪਾਠ, ਸਿੱਖਿਆ, ਉਪਦੇਸ਼
ਸਬਕ ਆਮੋਜ਼ : (ਅ) ਸਬਕ ਪੜਾਉਣ ਵਾਲਾ, ਸਿੱਖਿਆ ਭਰਪੂਰ
ਸੁਬਕਤ : (ਅ) ਦੂਸਰਿਆਂ ਨਾਲੋਂ ਅੱਗੇ ਵਧ ਜਾਣ ਦਾ ਭਾਵ, ਤਰਜੀਹ
ਸੁਬਕ : (ਫ਼) ਹੌਲਾ, ਘਟੀਆ, ਕਮੀਨਾ, ਸ਼ਰਮਿੰਦਾ
ਸਬੁਕ ਦੋਸ਼ : (ਫ਼) ਜ਼ਿੰਮੇਦਾਰੀ ਤੋਂ ਮੁਕਤ, ਜਿਸ ਕੋਲ ਕੋਈ ਭਾਰ ਨਾ ਹੋਵੇ
ਸੁਬਕ ਸਰ : (ਫ਼) ਹੋਛਾ, ਕਮੀਨਾ
ਸਬੂ : (ਫ਼) ਘੜਾ, ਮਟਕਾ
ਸਿਪਾਰਿਸ਼ (ਫ਼) ਸਿਫ਼ਾਰਸ਼
ਸਿਪਾਰਾ : (ਫ਼) ਤੀਹਵਾਂ ਹਿੱਸਾ,ਕੁਰਆਨ ਮਜੀਦ ਦਾ ਤੀਹਵਾਂ ਹਿੱਸਾ
ਸਿਪਾਸ ਨਾਮਾ : (ਫ਼) ਮਾਣ-ਪੱਤਰ, ਅਭਿਨੰਦਨ ਪੱਤਰ
ਸਿਪਾਹ : (ਫ਼) ਸੈਨਾ, ਫੌਜ
ਸਿਪਾਹ ਸਾਲਾਰ : (ਫ਼) ਜਰਨੈਲ, ਸੈਨਾਪਤੀ
ਸਪੁਰਦ : (ਫ਼) ਹਵਾਲੇ ਕਰਨ ਦਾ ਭਾਵ, ਅਮਾਨਤ
ਸਪੇਦ : (ਫ਼) ਚਿੱਟਾ, ਸਫ਼ੈਦ
ਸੱਤਾਰ : (ਅ) ਪਰਦਾ ਪਾਉਣ ਵਾਲਾ, ਰੱਬ ਦਾ ਗੁਣ ਵਾਚੀ ਨਾਂ
ਸਿਤਾਰਾ : (ਫ਼) ਤਾਰਾ, ਨਛੱਤਰ, ਭਾਗ
ਸਿਤਾਇਸ਼ : (ਫ਼) ਵਡਿਆਈ, ਸ਼ਲਾਘਾ,ਦੁਆ
ਸਿਤਮ : (ਫ਼) ਜ਼ੁਲਮ, ਅਨਿਆ, ਵਧੀਕੀ, ਅੱਤਿਆਚਾਰ
ਸਿਤਮ ਰਸੀਦਾ : (ਫ਼) ਮਜ਼ਲੂਮ, ਜਿਸ ਨੇ /ਸਿਤਮ ਜ਼ਦਾ ਅੱਤਿਆਚਾਰ ਸਹਿਣ ਕੀਤਾ ਹੋਵੇ
ਸਿਤਮ ਜ਼ਰੀਫ : ਕਿਸੇ ਦੇ ਦੁੱਖ ਦਾ ਮਜ਼ਾਕ ਉਡਾਉਣ ਵਾਲਾ
ਸਿਤਮ ਕਸ਼ : (ਫ਼) ਮਜ਼ਲੂਮ
ਸਿਤਮ ਕੇਸ਼ : (ਫ਼) ਜ਼ਾਲਿਮ, ਜ਼ੁਲਮ ਕਰਨ ਵਾਲਾ
ਸਤੂਨ : (ਫ਼) ਥੰਮ੍ਹ, ਖੰਭਾ, ਮੀਨਾਰ
ਸਿਤੇਜ਼ : (ਫ਼) ਲੜਾਈ, ਝਗੜਾ, ਜੰਗ
ਸਿਤੇਜ਼ਗਰ : (ਫ਼) ਝਗੜਾਲੂ, ਲੜਾਕਾ, ਜ਼ਿੱਦੀ
ਸੱਜਾਦਾ : (ਅ) ਸਿਜਦਾ ਕਰਨ ਵਾਲਾ
ਸੱਜਾਦਾ ਨਿਸ਼ੀਨ : (ਫ਼) (ਕਿਸੇ ਪੀਰ ਫਕੀਰ) ਦੀ ਗੱਦੀ ਤੇ ਬੈਠਣ ਵਾਲਾ
ਸਿਜਦਾ : (ਅ) ਰੱਬ ਅੱਗੇ ਸਿਰ ਝੁਕਾਉਣਾ, ਮੱਥਾ ਟੇਕਣਾ
ਸਿਜਦਾ ਗੁਜ਼ਾਰ : (ਫ਼) ਸਜਦਾ ਕਰਨ ਵਾਲਾ
ਸਜਅ : (ਅ) ਉਹ ਵਾਰਤਕ/ਕਵਿਤਾ ਜਿਸ ਦਾ ਤੁਕਾਂਤ ਮਿਲਦਾ ਹੋਵੇ, ਕਾਫ਼ੀਏ ਵਾਲਾ ਕਲਾਮ
ਸੁਜੂਦ : (ਅ) ਸਿਜਦਾ ਕਰਨ ਦੀ ਕਿਰਿਆ ਜਾਂ ਭਾਵ
ਸਹਰ : (ਅ) ਪ੍ਰਭਾਤ, ਸਵੇਰ
ਸਖ਼ਾ/ਸਖ਼ਾਵਤ : (ਅ) ਬਖ਼ਸ਼ਿਸ਼, ਦਾਨੀ ਹੋਣ ਦਾ ਭਾਵ, ਦਰਿਆ ਦਿਲੀ
ਸੁਖ਼ਨ : (ਫ਼) ਜ਼ੁਬਾਨ, ਬੋਲੀ, ਨਸੀਹਤ, ਕਵਿਤਾ
ਸੁਖ਼ਨ ਆਰਾ : (ਫ਼) ਵਧੀਆ ਬੁਲਾਰਾ, ਮਿੱਠ ਬੋਲੜਾ
ਸੁਖ਼ਨ ਦਾਨੀ : (ਫ਼) ਸ਼ਾਇਰੀ, ਕਵਿਤਾ ਦੀ ਪਰਖ
ਸੁਖ਼ਨ ਸ਼ਨਾਸ : (ਫ਼) ਗੱਲ ਨੂੰ ਚੰਗੀ ਤਰ੍ਹਾਂ ਸਮਝਣ ਵਾਲਾ, ਸ਼ਾਇਰੀ ਦਾ ਕਦਰ ਦਾਨ
ਸੁਖ਼ਨ ਤਰਾਜ਼ : (ਫ਼) ਵਧੀਆ ਬੁਲਾਰਾ, ਸ਼ਾਇਰ,
ਸੁਖ਼ਨ ਵਰ /ਸੁਖ਼ਨ ਸੰਜ : (ਫ਼) ਕਵੀ, ਸ਼ਾਇਰ, ਕਵੀ
ਸਖ਼ੀ : (ਅ) ਦਾਨੀ, ਦਰਿਆ ਦਿਲ
ਸੱਦ ਰਾਹ : (ਅ) ਰੋਕਣ ਵਾਲਾ, ਰੋਕ
ਸਿਦਰਾਤੁਲ : (ਅ) ਮੁਸਲਮਾਨਾਂ ਦੇ ਵਿਸ਼ਵਾਸ
ਮੁਨਤਹਾ ਅਨੁਸਾਰ ਸੱਤਵੇਂ ਅਸਮਾਨ ਤੇ ਬੇਰੀ ਦਾ ਦਰੱਖ਼ਤ
ਸਰਾਪਾ : (ਫ਼) ਸਿਰ ਤੋਂ ਪੈਰਾਂ ਤੱਕ, ਸਾਰੇ ਦਾ ਸਾਰਾ, ਉਹ ਨਜ਼ਮ ਜਿਸ ਵਿਚ ਸਿਰ ਤੋਂ ਲੈ ਕੇ ਸਰੀਰ ਦੇ ਹਰ ਅੰਗ ਦੀ ਪ੍ਰਸੰਸਾ ਹੁੰਦੀ ਹੈ
ਸਰਬਾਕ : (ਫ਼) ਪੁਲਿਸ ਅਫ਼ਸਰ
ਸਰਾਏ : (ਫ਼) ਮਕਾਨ, ਹਵੇਲੀ, ਸਰਾਂ
ਸਰਾਯਿਸਤਾਨ : (ਫ਼) ਧੋਖੇ ਦੀ ਦੁਨੀਆਂ, ਦੁਨੀਆਂ
ਸਿਰਾਜ : (ਅ) ਦੀਵਾ, ਚਿਰਾਗ਼, ਸੂਰਜ
ਸਿਰਾਜੁੱ ਦੌਲਾ : (ਫ਼) ਰਾਜ ਦਾ ਚਿਰਾਗ਼, ਇਕ ਖ਼ਿਤਾਬ
ਸਿਰਾਜ-ਉਲ -ਮਸਕੀਨ : (ਅ) ਚੰਨ, ਚੰਦਰਮਾ
ਸੁਰਾਗ : (ਫ਼) ਖੋਜ, ਸੂਹ, ਭਾਲ
ਸਰਾਏ ਬਕਾ : (ਫ਼) ਦੂਸਰਾ ਜਹਾਨ, ਪਰਲੋਕ
ਸਰਾਏ-ਮਹਮੂਦ : (ਫ਼) ਬਹਿਸ਼ਤ, ਸਵਰਗ
ਸਰਾਏ-ਹਮਾਯੂੰ : (ਫ਼) ਸ਼ਾਹੀ ਮਹਿਲ, ਰਾਜ ਭਵਨ
ਸਰਬਰਾਹ : (ਫ਼) ਪ੍ਰਬੰਧਕ, ਨਿਗਰਾਨ
ਸਰ ਬਕਫ਼ : (ਫ਼) ਮਰਨ ਲਈ ਤਿਆਰ
ਸਰਪਰਸਤ : (ਫ਼) ਜਿਹੜਾ ਕਿਸੇ ਦੀ ਦੇਖ ਭਾਲ ਅਤੇ ਪਾਲਣ ਪੋਸ਼ਣ ਕਰੇ, ਨਿਗਰਾਨ
ਸਰਤਾਜ : (ਫ਼) ਸਵਾਮੀ, ਸਰਦਾਰ, ਪਤੀ
ਸਰਹੱਦ : (ਫ਼) ਸੀਮਾ, ਕਿਨਾਰਾ, ਆਖ਼ਰੀ ਹੱਦ
ਸੁਰਖ਼ : (ਫ਼) ਲਾਲ
ਸੁਰਖ਼ਾਬ : (ਫ਼) ਪਾਣੀ ਵਿਚ ਰਹਿਣ ਵਾਲਾ ਇੱਕ ਪੰਛੀ, ਲਾਲ ਰੰਗ ਦੀ ਸ਼ਰਾਬ
ਸੁਰਖ਼ਰੂ : (ਫ਼) ਸਫਲ, ਕਾਮਯਾਬ, ਖ਼ੁਸ਼
ਸਰਦਾਰ : (ਫ਼) ਅਮੀਰ, ਜਥੇਦਾਰ, ਮੁਖੀ
ਸਰ-ਏ-ਰਾਹ : (ਫ਼) ਰਾਹ ਵਿਚ, ਰਸਤੇ ਉਤੇ
ਸਰਜ਼ਦ : (ਫ਼) ਵਾਪਰਿਆ ਹੋਇਆ
ਸਰ ਜ਼ੋਰ : (ਫ਼) ਬਾਗ਼ੀ, ਆਕੀ
ਸਰ ਸਬਜ਼ : (ਫ਼) ਹਰਿਆ ਭਰਿਆ, ਅਬਾਦ, ਖ਼ੁਸ਼
ਸਰਸਰੀ : (ਫ਼) ਅਸਾਨ, ਮਾਮੂਲੀ, ਛੇਤੀ ਦਾ
ਸਰ ਸ਼ਾਰ : (ਫ਼) ਭਰਿਆ ਹੋਇਆ, ਮਸਤ
ਸਰਸ਼ਫ਼ : (द्र) मढ़ें
ਸੁਰਅਤ : (ਫ਼) ਛੇਤੀ, ਫੁਰਤੀ
ਸਰਗਨਾ : (ਫ਼) ਜੱਥੇਦਾਰ, ਆਗੂ
ਸਰਫ਼ਰਾਜ : (ਫ਼) ਉੱਚਾ, ਸਨਮਾਨਿਆ ਹੋਇਆ, ਸਤਿਕਾਰ ਯੋਗ
ਸਰ ਫ਼ਰੋਸ਼ : (ਫ਼) ਜਾਨ ਕੁਰਬਾਨ ਕਰਨ ਵਾਲਾ, ਬਹਾਦਰ
ਸਰ ਫ਼ਰੋਸ਼ੀ : (ਫ਼) ਜਾਨ ਕੁਰਬਾਨ ਕਰਨ ਦੀ ਕਿਰਿਆ, ਦਲੇਰੀ
ਸਰਕਾ : (ਫ਼) ਚੋਰੀ
ਸਰਕਾਤਬੀ : (ਫ਼) ਸਕੱਤਰ, ਹੈਡ ਮੁਨਸ਼ੀ
ਸਰਕਾਰ : (ਫ਼) ਬਾਦਸ਼ਾਹੀ, ਹਕੂਮਤ
ਸਰਕਰਦਾ : (ਫ਼) ਸਿਰ ਕੱਢ, ਪਤਵੰਤਾ
ਸਰਕਸ਼ : (ਫ਼) ਬਾਗ਼ੀ, ਆਕੀ
ਸਰਕਸ਼ੀ : (ਫ਼) ਬਗ਼ਾਵਤ, ਵਿਦਰੋਹ
ਸਰ ਗੁਜ਼ਸ਼ਤ : (ਫ਼) ਹੱਡ ਬੀਤੀ, ਕਹਾਣੀ, ਘਟਨਾ
ਸਰਗਿਰਾਂ : (ਫ਼) ਰੁੱਸਿਆ ਹੋਇਆ, ਨਰਾਜ਼, ਮਸਤ
ਸਰਗੋਸ਼ੀ : (ਫ਼) ਚੁਗ਼ਲ ਖ਼ੋਰੀ, ਕਾਨਾ ਫੂਸੀ
ਸਰਮਾ : (ਫ਼) ਸਿਆਲ, ਸ਼ੀਤ ਰੁੱਤ
ਸਰਮਾਯਾ : (ਫ਼) ਪੂੰਜੀ, ਸੰਪਤੀ
ਸਰਮਾਯਾਦਾਰ : (ਫ਼) ਧਨਵਾਨ, ਪੈਸੇ ਵਾਲਾ
ਸਰਮਦ : (ਫ਼) ਜਿਸ ਦਾ ਅੰਤ ਨਾ ਹੋਵੇ, ਅਨੰਤ
ਸਰਮਦਨ : (ਫ਼) ਸਦਾ ਲਈ, ਹਮੇਸ਼ਾ ਲਈ
ਸਰਵ-ਏ-ਚਮਨ/ ਸਰਵ-ਏ-ਖ਼ਰਾਮਾਂ : (ਫ਼) ਮਾਸ਼ੂਕ, ਮਹਿਬੂਬ
ਸਰਮਸਤੀ : (ਫ਼) ਨਸ਼ੇ ਦੀ ਅਵਸਥਾ, ਮਸਤੀ
ਸਰਨਾਮਾ : (ਫ਼) ਸ਼ੀਰਸ਼ਕ,ਸਰਨਾਵਾਂ, ਚਿੱਠੀ ਦਾ ਪਤਾ
ਸਰ ਨਿਗੁੰ : (ਫ਼) ਸਿਰ ਦੇ ਭਾਰ, ਸ਼ਰਮਿੰਦਾ
ਸਰੋਪਾ : (ਫ਼) ਸਿਰੋਪਾ,ਸਿਰ ਤੋਂ ਲੈ ਕੇ ਪੈਰਾਂ ਤੱਕ
ਸਰਵਰਕ : (ਫ਼) ਕਿਤਾਬ ਦਾ ਬਾਹਰਲਾ ਪੰਨਾ, ਟਾਈਟਲ
ਸਰਵਰੀ : (ਫ਼) ਸਰਦਾਰੀ, ਬਜ਼ੁਰਗੀ
ਸਰੋਕਾਰ : (ਫ਼) ਵਾਸਤਾ, ਸਬੰਧ, ਪ੍ਰਯੋਜਨ
ਸੁਰੂਦ : (ਫ਼) ਗੀਤ, ਗਾਣਾ, ਕਵਿਤਾ
ਸਰਵਰ : (ਫ਼) ਸਰਦਾਰ, ਸ਼੍ਰੋਮਣੀ
ਸਰਵਰੀ : (ਫ਼) ਸਰਦਾਰੀ, ਅਫ਼ਸਰ ਹੋਣ ਦਾ ਭਾਵ, ਬਰਾਬਰੀ
ਸਰੂਰ : (ਫ਼) ਖ਼ੁਸ਼ੀ, ਨਸ਼ੇ ਦਾ ਹੁਲਾਰਾ
ਸਜ਼ਾਵਾਰ : (ਫ਼) ਯੋਗ, ਹੱਕਦਾਰ
ਸਜ਼ਾ ਯਾਫ਼ਤਾ : (ਫ਼) ਜਿਸ ਨੂੰ ਸਜ਼ਾ ਮਿਲ ਚੁੱਕੀ ਹੋਵੇ
ਸਤਰ : (ਅ) ਲਾਈਨ, ਲਕੀਰ
ਸਤੂਵਤ : (ਅ) ਰੁਅਬ ਦਾਬ, ਦਬਦਬਾ, ਠਾਠ
ਸਤੂਰ : (ਅ) ਸਤਰ ਦਾ ਬਹੁਵਚਨ, ਲਕੀਰਾਂ
ਸਆਦਤ : (ਅ) ਖੁਸ਼ਕਿਸਮਤੀ, ਨੇਕੀ, ਭਲਾਈ
ਸਆਦਤ ਮੰਦ : (ਅ) ਖੁਸ਼ਕਿਸਮਤ,ਆਗਿਆਕਾਰੀ
ਸਅਦ : (ਅ) ਨੇਕ, ਮੁਬਾਰਕ, ਕਰਮਾਂ हाला
ਸਅਦੀ (ਅ) ਈਰਾਨ ਦੇ ਪ੍ਰਸਿੱਧ ਸਾਹਿਤਕਾਰ ਦਾ ਨਾਂ
ਸਈ : (ਅ) ਯਤਨ, ਉਪਰਾਲਾ
ਸਈਦ : (ਅ) ਸੁਭਾਗ, ਨੇਕ, ਸ਼ੁਭ
ਸਿਫ਼ਾਰਤਖ਼ਾਨਾ : (ਅ) ਸਫ਼ੀਰ ਦਾ ਦਫ਼ਤਰ ਤੇ ਰਹਿਣ ਦੀ ਥਾਂ, ਦੂਤਾ ਵਾਸ
ਸਿਫ਼ਲਾ : (ਅ) ਨੀਚ, ਕਮੀਨਾ, ਲੋਭੀ
ਸਫ਼ੂਫ਼ : (ਅ) ਪੀਸੀ ਹੋਈ ਕੋਈ ਚੀਜ਼, ਚੂਰਾ, ਪਾਊਡਰ
ਸਫ਼ੇਦ ਪੋਸ਼ : (ਅ) ਚਿੱਟ ਕੱਪੜੀਆ, ਭਲਾ ਮਾਣਸ
ਸਫ਼ੇਦ ਰੂਦ : (ਫ਼) ਇਕ ਦਰਿਆ ਦਾ ਨਾਂ
ਸਫ਼ੇਦ ਰੀਸ਼ : (ਫ਼) ਚਿੱਟੀ ਦਾੜ੍ਹੀ ਵਾਲਾ, ਬੁੱਢਾ, ਬਜ਼ੁਰਗ
ਸਫ਼ੀਰ : (ਅ) ਏਲਚੀ, ਰਾਜਦੂਤ, ਨੁਮਾਇੰਦਾ
ਸਫ਼ੀਨਾ : (ਅ) ਕਿਸ਼ਤੀ, ਬੇੜੀ, ਡਾਇਰੀ
ਸੱਕਾ : (ਫ਼) ਪਾਣੀ ਪਿਲਾਉਣ ਵਾਲਾ, ਮਾਸ਼ਕੀ
ਸਕਤਾ : (ਅ) ਬੇ ਹੋਸ਼ੀ, ਸ਼ਿਅਰ ਦੇ ਵਜ਼ਨ ਦਾ ਪੂਰਾ ਨਾ ਹੋਣ ਦਾ ਭਾਵ
ਸਕਨਾਤ : (ਅ) ਸਾਕਿਨ ਦਾ ਬਹੁਵਚਨ, ਠਹਿਰਨ ਦਾ ਭਾਵ, ਮਕਾਨ
ਸਕੂਤ : (ਅ) ਚੁਪ ਚਾਪ, ਮੋਨ
ਸਕੂਨ : (ਅ) ਅਮਨ ਚੈਨ, ਤਸੱਲੀ, ਸਬਰ
ਸਕੂਨਤ : ਰਹਿਣ ਦਾ ਭਾਵ, ਵਸੋਂ, ਰਿਹਾਇਸ਼
ਸਿੱਕਾ ਰਾਇਜ : (ਅ) ਵਰਤਮਾਨ ਸਿੱਕਾ, ਉਲ ਵਕਤ ਪ੍ਰਚਲਿਤ ਸਿੱਕਾ
ਸਗ : (ਫ਼) ਕੁੱਤਾ
ਸਗ-ਏ-ਦੁਨਯਾ : (ਫ਼) ਸੰਸਾਰਕ ਪਦਾਰਥਾਂ ਵਿਚ ਉਲਝਿਆ ਮਨੁੱਖ
ਸਲਾਸਤ : (ਅ) ਸੌਖਾ, ਰਵਾਨੀ, ਸਰਲਤਾ, ਸਫਾਈ, ਸਾਦਗੀ
ਸਲਾਸਿਲ : (ਅ) ਸਿਲਸਿਲਾ ਦਾ ਬਹੁਵਚਨ, ਜ਼ੰਜੀਰਾਂ
ਸਲਾਤੀਨ : (ਅ) ਸੁਲਤਾਨ ਦਾ ਬਹੁਵਚਨ, ਬਹੁਤ ਸਾਰੇ ਬਾਦਸ਼ਾਹ
ਸਲਾਮ : (ਅ) ਸਲਾਮਤੀ, ਬੰਦਗੀ, ਅਮਨ ਅਮਾਨ
ਸਲਾਮ ਪਯਾਮ : (ਅ) ਚਿੱਠੀ ਪੱਤਰ, ਗੱਲ-ਬਾਤ
ਸਲਾਮਤ : (ਅ) ਠੀਕ ਠਾਕ, ਤੰਦਰੁਸਤ, ਸ਼ਾਂਤੀ
ਸਲਾਮਤੀ : (ਫ਼) ਸਿਹਤ, ਤੰਦਰੁਸਤੀ, ਰੱਖਿਆ, ਸ਼ਾਂਤੀ
ਸਲਸਬੀਲ : (ਅ) ਸਵਰਗ ਦਾ ਇਕ ਚਸ਼ਮਾ, ਸ਼ਰਾਬ
ਸਿਲਸਿਲਾ: (ਅ) ਜ਼ੰਜੀਰ, ਨਸਲ, ਸੂਫ਼ੀਆਂ ਦੀ ਬੰਸਾਵਲੀ
ਸੁਲਤਾਨ : (ਅ) ਬਾਦਸ਼ਾਹ, ਰਾਜਾ
ਸੁਲਤਾਨ-ਏ-ਫ਼ਲਕ : (ਅ) ਸੂਰਜ
ਸੁਲਤਾਨਾ : (ਅ) ਮਲਕਾ, ਰਾਜ ਕੁਮਾਰੀ
ਸਲਤਨਤ : (ਅ) ਬਾਦਸ਼ਾਹਤ, ਹਕੂਮਤ
ਸਲਫ਼ : (ਅ) ਅੱਗੇ ਵਧਣਾ, ਵੱਡੇ ਵਡੇਰੇ
ਸਲਮਾ : (ਫ਼) ਕਢਾਈ ਦੇ ਕੰਮ ਆਉਣ ਵਾਲੀ ਸੋਨੇ ਚਾਂਦੀ ਦੀ ਤਾਰ
ਸਲਵਤ : (ਫ਼) ਖੁਸ਼ੀ, ਅਨੰਦ, ਧੀਰਜ
ਸਲੀਮ : (ਅ) ਸਰਲ, ਸੁਖਾਲਾ, ਜਲਦੀ ਸਮਝ ਵਿਚ ਆਉਣ ਵਾਲਾ
ਸਲੀਕਾ : (ਅ) ਤਮੀਜ਼, ਸੂਝ ਬੂਝ, ਸਮਝ
ਸਲੀਮ : (ਅ) ਠੀਕ, ਦਰੁਸਤ
ਸਲੀਮੁਤਬਅ : (ਅ) ਨੇਕ ਦਿਲ, ਬੁੱਧੀਮਾਨ
ਸਲੀਮ ਸ਼ਾਹੀ : (ਅ) ਇਕ ਕਿਸਮ ਦੀ ਜੁੱਤੀ ਜਿਸ ਨੂੰ ਦਿੱਲੀ ਵਿਚ ਆਮ ਪਾਉਂਦੇ ਹਨ
ਸੁਲੈਮਾਨ : (ਅ) ਇਕ ਪ੍ਰਸਿੱਧ ਪੈਗ਼ੰਬਰ ਜਿਨ੍ਹਾਂ ਦੇ ਅਧੀਨ ਜਿੰਨ ਆਦਿ ਸਨ
ਸੁਮ : (ਫ਼) ਘੋੜੇ ਦਾ ਖੁਰ
ਸਮਾਹ : (ਅ) ਦਰਿਆ ਦਿਲੀ, ਉਦਾਰਤਾ
ਸਮਾਹਤ : (ਅ) ਸਖ਼ਾਵਤ, ਦਾਨ ਸ਼ੀਲਤਾ
ਸਮਾਜਤ : (ਅ) ਖ਼ੁਸ਼ਾਮਦ, ਮਿੰਨਤ, ਤਰਲਾ
ਸਮਾਅ : (ਅ) ਸੁਣਨ ਦਾ ਭਾਵ, ਰਾਗ ਰੰਗ,ਵਜਦ
ਸਮਾਅਤ : (ਅ) ਸੁਣਨ ਦਾ ਭਾਵ, ਸੁਣਨ ਸ਼ਕਤੀ, ਸੁਣਵਾਈ
ਸਮਿਨ : (ਘ) ਘਿਉ
ਸਮਨ : (ਫ਼) ਚੰਬੇਲੀ
ਸਮਨ ਜ਼ਾਰ : (ਫ਼) ਚੰਬੇਲੀ ਦਾ ਬਾਗ਼
ਸਮੀਅ : (ਅ) ਸੁਣਨ ਵਾਲਾ ਸੁਣਾਉਣ ਵਾਲਾ
ਸਿੰਨੇ ਬੁਲੂਗ : (ਅ) ਚੜ੍ਹਦੀ ਉਮਰ, ਬਾਲਗ਼ ਹੋਣ ਦੀ ਉਮਰ
ਸੁੰਬੁਲ : (ਅ) ਇਕ ਖ਼ੁਸ਼ਬੂਦਾਰ ਬੂਟੀ
ਸੁੰਨਤ : (ਅ) ਨਿਯਮ, ਢੰਗ, ਉਹ ਕੰਮ ਜੋ ਕਿਸੇ ਪੈਗੰਬਰ ਨੇ ਕੀਤਾ ਹੋਵੇ, ਖ਼ਤਨਾ
ਸੁੰਨਤ-ਏ-ਨਬਵੀ : (ਅ) ਉਹ ਤਰੀਕੇ ਜਿਨ੍ਹਾਂ ਤੇ ਹਜ਼ਰਤ ਮੁਹੰਮਦ (ਸ.) ਨੇ ਅਮਲ ਕੀਤਾ ਸੀ
ਸੰਜੀਦਗੀ : (ਫ਼) ਗੰਭੀਰਤਾ, ਸਹਿਣਸ਼ੀਲਤਾ, ਵਜ਼ਨ, ਪੱਕਿਆਈ
ਸੰਜੀਦਾ : (ਫ਼) ਗੰਭੀਰ, ਹਰੇਕ ਗੱਲ ਨੂੰ ਧਿਆਨ ਨਾਲ ਸੁਣ ਕੇ ਗ਼ੌਰ ਕਰਨ ਵਾਲਾ
ਸਨਦ : (ਅ) ਸਬੂਤ, ਦਲੀਲ, ਪ੍ਰਮਾਣ ਪੱਤਰ
ਸਨਦਯਾਫ਼ਤਾ : (ਅ) ਜਿਸ ਕੋਲ ਕਿਸੇ ਵਿਸ਼ੇਸ਼ ਗੁਣ ਦਾ ਸਰਟੀਫੀਕੇਟ ਹੋਵੇ
ਸੰਗ : (ਫ਼) ਪੱਥਰ, ਭਾਰ, ਮਾਤਰਾ
ਸੰਗ-ਏ-ਅਸਵਦ : (ਫ਼) ਕਾਅਬੇ ਵਿਚ ਪਿਆ ਕਾਲੇ ਰੰਗ ਦਾ ਪੱਥਰ
ਸੰਗ-ਏ-ਬੁਨਿਯਾਦ : (ਫ਼) ਨੀਂਹ ਪੱਥਰ
ਸੰਗ ਤਰਾਸ਼ : (ਫ਼) ਪੱਥਰ ਘੜਨ ਵਾਲਾ
ਸੰਗ-ਏ-ਤੁਰਬਤ : (ਫ਼) ਯਾਦਗਾਰ ਵਜੋਂ ਕਬਰ ਤੇ ਲਗਾਇਆ ਗਿਆ ਪੱਥਰ
ਸੰਗ ਦਿਲ : (ਫ਼) ਅੱਤਿਆਚਾਰੀ, ਨਿਰਦਈ
ਸੰਗਲਾਖ਼ : (ਫ਼) ਪਹਾੜੀ ਅਤੇ ਪਥਰੀਲੀ ਜ਼ਮੀਨ, ਸਖ਼ਤ
ਸੰਗੀਨ : (ਫ਼) ਪੱਥਰ ਦਾ ਬਣਿਆ ਹੋਇਆ, ਸਖ਼ਤ, ਭਾਰੀ
ਸੰਗੀਨ ਜੁਰਮ : (ਫ਼) ਵੱਡਾ ਅਪਰਾਧ
ਸਨ : (ਅ) ਵਰ੍ਹਾ, ਸਾਲ
ਸਨ ਈਸਵੀ : (ਫ਼) ਹਜ਼ਰਤ ਈਸਾ (ਅਲੈ.) ਨਾਲ ਸਬੰਧਤ ਸਾਲ
ਸਨ ਹਿਜਰੀ : (ਫ਼) ਹਜ਼ਰਤ ਮੁਹੰਮਦ (ਸ.) ਨਾਲ ਸਬੰਧਤ ਸਾਲ
ਸੁੰਨੀ : (ਅ) ਮੁਸਲਮਾਨਾਂ ਦਾ ਇਕ ਫ਼ਿਰਕਾ ਜੋ ਚਾਰੇ ਖਲੀਫ਼ਿਆ ਨੂੰ ਮੰਨਦਾ ਹੈ
ਸੂ : (ਫ਼) ਪਾਸਾ, ਤਰਫ, ਦਿਸ਼ਾ
ਸਵਾਲਾਤ : (ਅ) ਸਵਾਲ ਦਾ ਬਹੁਵਚਨ, ਪ੍ਰਸ਼ਨ
ਸਵਾਨਿਹ ਉਮਰੀ : (ਅ) ਸਾਨਿਹਾ ਦਾ ਬਹੁਵਚਨ, ਜੀਵਨ ਕਥਾ,ਪੇਸ਼ ਆਉਣ ਵਾਲੀਆਂ ਘਟਨਾਵਾਂ
ਸਵਾਨਿਹ ਹਯਾਤ : (ਅ) ਜੀਵਨੀ
ਸਵਾਨਿਹ : (ਅ) ਜੀਵਨ ਚਰਿੱਤਰ ਲਿਖਣ
ਨਿਗਾਰ ਵਾਲਾ
ਸਿਵਾਏ : (ਫ਼) ਬਿਨਾਂ, ਅਲੱਗ, ਇਲਾਵਾ
ਸੋਖ਼ਤਗੀ : (ਫ਼) ਦੁੱਖ, ਤਕਲੀਫ਼, ਗ਼ਮ, ਜਲਣ
ਸੋਖ਼ਤਾ : (ਫ਼) ਸਤਿਆ ਹੋਇਆ, ਜਲਿਆ ਹੋਇਆ, ਦੁਖੀ
ਸੂਦ : (ਫ਼) ਲਾਭ, ਫਾਇਦਾ, ਵਿਆਜ, ਨਤੀਜਾ
ਸੁਰਾਖ਼ : (ਫ਼) ਛੇਦ, ਮੋਰੀ, ਮੂੰਹ
ਸੂਰਤ/ਸੂਰਾ : (ਅ) ਕੁਰਆਨ ਸ਼ਰੀਫ਼ ਦਾ ਕੋਈ ਇਕ ਅਧਿਆਇ/ਭਾਗ
ਸੋਜ਼ : (ਫ਼) ਦੁੱਖ, ਦਰਦ, ਰੰਜ
ਸੋਜ਼ਾਂ : (ਫ਼) ਸਾੜਨ ਵਾਲਾ, ਦੁਖਦਾਈ
ਸੋਜ਼ਿਸ਼ : (ਫ਼) ਜਲਣ, ਦੁੱਖ, ਤਕਲੀਫ਼, ਕਸ਼ਟ
ਸੌਗ਼ਾਤ : (ਫ਼) ਭੇਂਟਾ, ਉਪਹਾਰ
ਸੋਗ : (ਫ਼) ਸ਼ੋਕ, ਦੁੱਖ, ਮਾਤਮ
ਸੋਗਵਾਰ : (ਫ਼) ਉਦਾਸ, ਚਿੰਤਾਤੁਰ, ਸੋਗੀ
ਸਿਹ : (ਫ਼) ਤਿੰਨ
ਸਿਹ ਮਾਹੀ : (ਫ਼) ਤ੍ਰੈ-ਮਾਸਕ
ਸਹਲ : (ਅ) ਸੁਖਾਲਾ, ਅਸਾਨ, ਸਾਦਾ
ਸਹਮ (ਫ਼) ਡਰ, ਖ਼ੌਫ਼, ਭੈ
ਸਹਵ : (ਅ) ਭੁੱਲ, ਗ਼ਲਤੀ, ਢਿੱਲ
ਸਹੂਲਤ : (ਅ) ਸੁਵਿਧਾ, ਸੁੱਖ, ਆਸਾਨੀ
ਸੀ : (ਫ਼) ਤੀਹ
ਸੀ ਪਾਰਾ : (ਫ਼) ਕੁਰਆਨ ਸਰੀਫ਼ ਦਾ ਹਰੇਕ ਤੀਹਵਾਂ ਹਿੱਸਾ
ਸੀਜ਼ ਦਹ : (ਫ਼) ਤੇਰ੍ਹਾਂ
ਸੀਜ਼ ਦਹੁਮ : (ਫ਼) ਤੇਰ੍ਹਵਾਂ
ਸੱਯਾਹ : (ਅ) ਯਾਤਰੂ, ਮੁਸਾਫ਼ਿਰ, ਬਹੁਤ ਸੈਰ ਕਰਨ ਵਾਲਾ
ਸਿਯਾਹਤ : (ਅ) ਗਸ਼ਤ, ਸੈਰ, ਸਫ਼ਰ
ਸਿਯਾਦਤ (ਅ) ਸਰਦਾਰੀ, ਬਜ਼ੁਰਗੀ
ਸੱਯਾਰਾ : (ਫ਼) ਘੁੰਮਣ ਵਾਲਾ ਤਾਰਾ
ਸਿਯਾਸਿਯਾਤ : (ਅ) ਸਿਆਸੀ ਚਾਲਾਂ,ਹਕੂਮਤ ਕਰਨ ਦਾ ਤਰੀਕਾ
ਸਿਯਾਕ-ਓ-ਸਬਾਕ : (ਅ) ਅਗਲਾ ਪਿਛਲਾ,ਅੱਗੜ ਪਿੱਛੜ
ਸਿਯਾਹ : (ਫ਼) ਕਾਲਾ, ਮਨਹੂਸ
ਸਿਯਾਹ ਪੋਸ਼ : (ਫ਼) ਕਾਲੇ ਕੱਪੜੇ ਪਾਉਣ ਵਾਲਾ, ਮਾਤਮੀਂ
ਸਿਯਾਹ ਚਸ਼ਮ : (ਫ਼) ਮਾਸ਼ੂਕ, ਬੇ ਵਫ਼ਾ
ਸਿਯਾਹ ਦਿਲ : (ਫ਼) ਪਾਪੀ, ਪਖੰਡੀ
ਸਿਯਾਹ ਕਾਰ : (ਫ਼) ਦੁਰਾਚਾਰੀ, ਬਦਚਲਨ, ਪਾਪੀ
ਸਿਯਾਹੀ : (ਫ਼) ਕਾਲਖ, ਅੰਧਕਾਰ, ਲਿਖਣ ਵਾਲਾ ਰੰਗ, ਕੱਜਲ
ਸੱਯਦ : (ਅ) ਸਰਦਾਰ, ਅਮੀਰ, ਬਜ਼ੁਰਗ
ਸੈਰ ਗਾਹ : (ਫ਼) ਸੈਰ ਕਰਨ ਦੀ ਥਾਂ
ਸੇਰਾਬ : (ਫ਼) ਪਾਣੀ ਨਾਲ ਭਰਿਆ ਹੋਇਆ, ਹਰਾ ਭਰਾ
ਸੇਰ ਹਾਸਿਲ : (ਫ਼) ਜ਼ਿਆਦਾ ਪੈਦਾਵਾਰ ਦੇਣ ਵਾਲੀ (ਧਰਤੀ), ਉਪਜਾਊ
ਸੀਰਤ : (ਅ) ਸੁਭਾ, ਗੁਣ, ਸਦਾਚਾਰ, ਜੀਵਨੀ
ਸੈਫ਼: (ਅ) ਤਲਵਾਰ, ਖੜਗ, ਤੇਗ਼
ਸੀਮ ਬਦਨ /ਸੀਮ ਤਨ : (ਫ਼) ਗੋਰੇ ਰੰਗ ਦਾ, ਸੁਹਣਾ, ਮਾਸ਼ੂਕ
ਸੀਮ-ਓ-ਜ਼ਰ : (ਅ) ਧਨ ਦੌਲਤ, ਸੋਨਾ ਚਾਂਦੀ
ਸੀਮੀਂ : (ਫ਼) ਚਾਂਦੀ ਦਾ, ਚਾਂਦੀ ਵਰਗਾ
ਸੀਮਾਬ : (ਫ਼) ਪਾਰਾ
ਸੀਮ : (ਫ਼) ਚਾਂਦੀ
ਸੀਨਾ : (ਫ਼) ਛਾਤੀ
ਸੀਨਾ ਜ਼ੋਰੀ : (ਫ਼) ਧੱਕੇ ਸ਼ਾਹੀ
ਸ਼ਾਖ਼ : (ਫ਼) ਡਾਲੀ, ਟੋਟਾ,ਭਾਗ
ਸ਼ਾਖ਼ਸਾਨਾ : (ਫ਼) ਝਗੜਾ, ਬਹਿਸ, ਅੜਚਨ
ਸ਼ਾਦ : (ਫ਼) ਖ਼ੁਸ਼, ਅਧਿਕ,ਭਰਿਆ ਹੋਇਆ
ਸ਼ਾਦਾਬ : (ਫ਼) ਹਰਿਆ ਭਰਿਆ, ਪ੍ਰਸੰਨ
ਸ਼ਾਦਾਂ : (ਫ਼) ਪ੍ਰਸੰਨ, ਖ਼ੁਸ਼
ਸ਼ਾਦ ਬਾਸ਼ : (ਫ਼) ਖ਼ੁਸ਼ ਰਹੋ
ਸ਼ਾਦਮਾਂ/ਸ਼ਾਦਮਾਨ : (ਫ਼) ਅਤਿ ਖ਼ੁਸ਼, ਪ੍ਰਸੰਨ
ਸ਼ਾਦਮਾਨੀ : (ਫ਼) ਪ੍ਰਸੰਨਤਾ, ਖ਼ੁਸ਼ੀ
ਸ਼ਾਦਯਾਨਾ : (ਫ਼) ਖ਼ੁਸ਼ੀ ਦਾ ਗੀਤ, ਖ਼ੁਸ਼ੀ ਦੇ ਮੌਕੇ ਵਜਾਇਆ ਜਾਣ ਵਾਲਾ ਵਾਜਾ
ਸ਼ਾਜ਼-ਓ-ਨਾਦਿਰ : (ਅ) ਕਦੀ ਕਦਾਈਂ, ਇੱਕਾ ਦੁੱਕਾ
ਸ਼ਾਰਿਬ : (ਅ) ਪੀਣ ਵਾਲਾ
ਸ਼ਾਰਿਹ : (ਅ) ਟੀਕਾਕਾਰ, ਵਿਆਖਿਆ ਕਰਨ ਵਾਲਾ
ਸ਼ਾਰਿਅ : (ਅ) ਸੜਕ, ਇਸਲਾਮ ਧਰਮ ਦੇ ਨਿਯਮਾਂ ਦਾ ਪਾਬੰਦ, ਇਸਲਾਮ ਧਰਮ ਸਬੰਧੀ ਅਸੂਲ ਦੱਸਣ ਵਾਲਾ
ਸ਼ਾਰਿਕ : (ਅ) ਰੌਸ਼ਨ, ਸੂਰਜ, ਚਮਕਣ ਵਾਲ਼ਾ
ਸ਼ਾਤਿਰ : (ਅ) ਸ਼ਤਰੰਜ ਖੇਡਣ ਵਾਲਾ, ਧੋਖੇ ਬਾਜ਼, ਚਲਾਕ
ਸ਼ਾਇਰ : (ਅ) ਸ਼ਿਅਰ ਲਿਖਣ ਵਾਲਾ, ਕਵੀ,ਅਕਲਮੰਦ,ਸਿਆਣਾ
ਸ਼ਾਇਰਾ : (ਅ) ਸ਼ਾਇਰ ਔਰਤ, ਕਵੀ ਔਰਤ
ਸ਼ਾਫ਼ਿਅ : (ਅ) ਸਫ਼ਾਅਤ ਕਰਨ ਵਾਲਾ
ਸ਼ਾਫ਼ੀ : (ਅ) ਸ਼ਿਫ਼ਾ ਦੇਣ ਵਾਲਾ, ਤਸੱਲੀ ਦੇਣ ਵਾਲਾ
ਸ਼ਾਕਿਰ : (ਅ) ਸੰਤੋਖੀ, ਸ਼ੁਕਰ ਕਰਨ ਵਾਲਾ
ਸ਼ਾਗਿਰਦ : (ਫ਼) ਵਿਦਿਆਰਥੀ, ਚੇਲਾ
ਸ਼ਾਲ : (ਫ਼) ਗਰਮ ਚੱਦਰ
ਸ਼ਾਮ-ਏ-ਗ਼ਰੀਬਾਂ : (ਫ਼) ਸਫ਼ਰ ਦੀ ਸ਼ਾਮ, ਮੁਸੀਬਤ ਦੀ ਸ਼ਾਮ
ਸ਼ਾਮ-ਓ-ਸਹਰ : (ਫ਼) ਹਰ ਵੇਲੇ, ਸ਼ਾਮ ਸਵੇਰੇ
ਸ਼ਾਮਤ : (ਅ) ਦੁਰਭਾਗ, ਮੁਸੀਬਤ
ਸ਼ਾਮਿਲਾਤ : (ਅ) ਸਾਂਝੀ ਜਾਇਦਾਦ, ਪਿੰਡ ਦੀ ਸਾਂਝੀ ਭੂਮੀ
ਸ਼ਾਮਯਾਨਾ : (ਫ਼) ਤੰਬੂ, ਟੈਂਟ
ਸ਼ਾਨਾ ਬਾ ਸ਼ਾਨਾ : (ਫ਼) ਨਾਲ ਨਾਲ, ਰਲ ਕੇ
ਸ਼ਾਹਾਨਾ : (ਫ਼) ਸ਼ਾਹੀ, ਬਾਦਸ਼ਾਹਾਂ ਵਰਗਾ
ਸ਼ਾਹਰਾਹ : (ਫ਼) ਵੱਡੀ ਸੜਕ, ਜਰਨੈਲੀ ਸੜਕ
ਸ਼ਾਹਜ਼ਾਦਾ : (ਫ਼) ਬਾਦਸ਼ਾਹ ਦਾ ਪੁੱਤਰ, ਰਾਜ ਕੁਮਾਰ
ਸ਼ਾਹ-ਓ-ਗਦਾ : (ਫ਼) ਅਮੀਰ ਗ਼ਰੀਬ
ਸ਼ਾਹਿਦ : (ਅ) ਗਵਾਹੀ ਦੇਣ ਵਾਲਾ, ਦੇਖਣ ਵਾਲਾ
ਸ਼ਾਹਿਦੀ : (ਅ) ਸ਼ਹਾਦਤ, ਗਵਾਹੀ
ਸ਼ਾਹੀਨ : (ਫ਼) ਚਿੱਟੇ ਰੰਗ ਦਾ ਇਕ ਸ਼ਿਕਾਰੀ ਪੰਛੀ, ਬਾਜ਼
ਸ਼ਾਇਸਤਗੀ : (ਫ਼) ਫਬਵਾਂਪਣ, ਢੁਕਵਾਂ ਪਣ, ਸਭਿਅਤਾ
ਸ਼ਾਇਕ : (ਅ) ਸ਼ੌਕੀਨ, ਚਾਹਵਾਨ
ਸ਼ਾਯਾ: (ਫ਼) ਫਬਵਾਂ, ਢੁਕਵਾਂ
ਸ਼ਬ : (ਫ਼) ਰਾਤ
ਸ਼ਬਾਬ : (ਫ਼) ਜਵਾਨੀ, ਗਭਰੂਪਣ
ਸ਼ਬਾਂ-ਓ-ਰੋਜ਼ : (ਫ਼) ਦਿਨ ਰਾਤ, ਚੌਵੀ ਘੰਟੇ
ਸ਼ਬਾਨਾ : (ਫ਼) ਰਾਤ ਵੇਲੇ ਦਾ, ਰਾਤ ਨੂੰ
ਸ਼ਬ ਬਖ਼ੈਰ : (ਫ਼) ਰਾਤ ਨੂੰ ਅਲੱਗ ਹੋਣ ਸਮੇਂ ਇਕ ਦੂਜੇ ਨੂੰ ਕਹੇ ਜਾਣ ਵਾਲੇ ਸ਼ਬਦ ਭਾਵ ਰਾਤ ਖ਼ੈਰ
ਸ਼ਬ-ਬਰਾਤ : (ਫ਼) ਮੁਸਲਮਾਨਾਂ ਦਾ ਇਕ ਤਿਉਹਾਰ
ਸ਼ਬ ਬੇਦਾਰੀ : (ਫ਼) ਰਾਤ ਨੂੰ ਜਾਗਣ ਦੀ ਕਿਰਿਆ, ਰਾਤ ਨੂੰ ਭਗਤੀ ਕਰਨ ਦਾ ਭਾਵ
ਸ਼ਬ ਖੂੰ /ਸ਼ਬ ਖ਼ੂਨ : (ਫ਼) ਰਾਤ ਨੂੰ ਹੱਲਾ ਬੋਲਣ ਦੀ ਕਿਰਿਆ
ਸ਼ਬਿਸਤਾਂ : (ਫ਼) ਰਾਤ ਨੂੰ ਠਹਿਰਨ ਦੀ ਥਾਂ, ਸੌਣ ਦਾ ਕਮਰਾ, ਪਲੰਗ
ਸ਼ਬ-ਏ-ਕੁਦਰ : (ਫ਼) ਰਮਜ਼ਾਨ (ਰੋਜ਼ਿਆਂ) ਦੇ ਮਹੀਨੇ ਦੀ ਇਕ ਰਾਤ
ਸ਼ਬੀਨਾ : (ਫ਼) ਰਾਤ ਦਾ ਬਾਸੀ
ਸ਼ਬਕਾ : (ਅ) ਮੱਛੀ ਫੜਨ ਦਾ ਜਾਲ
ਸ਼ਬਨਮ (ਫ਼ ) ਤ੍ਰੇਲ
ਸ਼ੁਬਹ : (ਅ) ਸੰਦੇਹ, ਸ਼ੱਕ
ਸ਼ਬੀਹ : (ਫ਼) ਇੱਕੋ ਜਿਹੇ ਹੋਣ ਦਾ ਭਾਵ, ਸਮਰੂਪਤਾ
ਸ਼ੁਤੁਰ : (ਫ਼) ਊਠ
ਸ਼ੁਜਾਅ : (ਅ) ਬਹਾਦਰ, ਦਲੇਰ
ਸ਼ੁਜਾਅਤ : (ਅ) ਵੀਰਤਾ, ਦਲੇਰੀ,ਸੂਰਮਤਾਈ
ਸ਼ਜਰ : (ਅ) ਦਰੱਖਤ, ਰੁੱਖ
ਸ਼ਜਰਾ : (ਅ) ਕੁਰਸੀ ਨਾਮਾ
ਸ਼ਖ਼ਸ : (ਅ) ਮਨੁੱਖ, ਵਿਅਕਤੀ
ਸ਼ਖ਼ਸੀਅਤ : (ਅ) ਵਿਅਕਤੀਤਵ, ਮਨੁੱਖ ਹੋਣ ਦਾ ਭਾਵ
ਸ਼ੱਦ ਓ ਮੱਦ : (ਅ) ਜ਼ੋਰ, ਸ਼ਕਤੀ, ਸਖ਼ਤੀ, ਧੂਮ
ਸ਼ੁਦ : (ਫ਼) ਬੀਤਿਆ ਹੋਇਆ, ਮਰਿਆ ਹੋਇਆ
ਸ਼ੁਦਾ : (ਫ਼) ਬੀਤਿਆ ਹੋਇਆ, ਹੌਲੀ ਹੌਲੀ
ਸ਼ਿੱਦਤ : (ਅ) ਸਖ਼ਤੀ, ਤੇਜ਼ੀ, ਬਹੁਲਤਾ, ਜ਼ੋਰ
ਸ਼ਦੀਦ : (ਅ) ਸਖ਼ਤ, ਔਖਾ, ਤੇਜ਼, ਜ਼ਿਆਦਾ
ਸ਼ੱਰ : (ਅ) ਭੈੜ, ਫ਼ਸਾਦ, ਸ਼ਰਾਰਤ
ਸ਼ਰਾਬ- ਏ-ਅਰਗ਼ਵਾਨੀ : (ਅ) ਲਾਲ ਰੰਗ ਦੀ ਸ਼ਰਾਬ
ਸ਼ਰਾਬ ਖ਼ਾਰ : (ਅ) ਸ਼ਰਾਬੀ
ਸ਼ਰਾਬ ਖੂਰ : (ਅ) ਸ਼ਰਾਬੀ
ਸ਼ਰਾਬ-ਏ-ਤਹੂਰ : (ਅ) ਸਵਰਗ ਵਿਚ ਮਿਲਣ ਵਾਲੀ ਪਵਿੱਤਰ ਸ਼ਰਾਬ
ਸ਼ਰਾਰਾ (ਅ) ਚੰਗਿਆੜੀ (ਅੱਗ ਦੀ)
ਸ਼ਰਾਇਤ : (ਅ) ਸ਼ਰਤ ਦਾ ਬਹੁਵਚਨ, ਸ਼ਰਤਾਂ
ਸ਼ਰਬਤ : (ਅ) ਪੀਣ ਵਾਲੀ ਚੀਜ਼
ਸ਼ਰਹਾ : (ਅ) ਵਿਆਖਿਆ, ਖੋਲ ਕੇ ਬਿਆਨ ਕਰਨ ਦਾ ਭਾਵ, ਦਰ, ਰੇਟ
ਸ਼ਰਅ (ਅ) ਧਰਮ, ਰਸਤਾ, ਇਸਲਾਮੀ ਕਨੂੰਨ
ਸ਼ਰਈ : (ਫ਼) ਸ਼ਰਅ ਅਨੁਸਾਰ ਕੰਮ ਕਰਨ ਵਾਲਾ, ਕਨੂੰਨੀ
ਸ਼ਰਫ਼ : (ਅ) ਵਡਿਆਈ, ਮਹਾਨਤਾ, ਫ਼ਖ਼ਰ, ਉਚਤਾ
ਸ਼ਿਰਕਤ : (ਅ) ਸ਼ਾਮਿਲ ਹੋਣ ਦਾ ਭਾਵ, ਸਾਂਝ
ਸ਼ਰਮਸਾਰ : (ਫ਼) ਸ਼ਰਮਿੰਦਾ
ਸ਼ਰਮਗੀਂ : (ਫ਼) ਸ਼ਰਮੀਲਾ
ਸ਼ਰੀਰ : (ਅ) ਸ਼ਰਾਰਤੀ, ਚੰਚਲ, ਬਦਮਾਸ਼
ਸ਼ਰੀਅਤ : (ਅ) ਇਸਲਾਮ ਧਰਮ ਦੇ ਨਿਯਮ, ਇਨਸਾਫ਼
ਸ਼ਰੀਫ਼ ਜ਼ਾਦਾ : (ਅ) ਖ਼ਾਨਦਾਨੀ
ਸ਼ਰੀਕ : (ਅ) ਭਾਈਵਾਲ, ਸਾਥੀ, ਰਿਸ਼ਤੇਦਾਰ
ਸ਼ਰੀਕ-ਏ-ਹਯਾਤ : (ਅ) ਜੀਵਨ ਸਾਥੀ, ਪਤੀ ਜਾਂ थउठी
ਸ਼ਸ਼ : ਛੇ
ਸ਼ਸ਼ਮਾਹੀ : (ਫ਼) ਛੇ ਮਹੀਨਿਆਂ ਪਿਛੋਂ ਆਉਣ ਵਾਲਾ, ਛੇ ਮਹੀਨਿਆਂ ਦਾ ਸਮਾਂ
ਸ਼ਸ਼-ਓ-ਪੰਚ : (ਫ਼) ਚਿੰਤਾ, ਘਬਰਾਹਟ
ਸ਼ਿਆਰ : (ਅ) ਢੰਗ,ਸੁਭਾਅ
ਸ਼ੁਆਅ : (ਅ) ਸੂਰਜ ਦੀ ਕਿਰਨ, ਚਮਕ
ਸ਼ਅਬਾਨ : (ਅ) ਅਰਬੀ ਸਾਲ ਦਾ ਅੱਠਵਾਂ ਮਹੀਨਾ
ਸ਼ੋਅਬਦਾ : (ਫ਼) ਮਦਾਰੀ ਦੀ ਖੇਡ, ਕਪਟ, ਧੋਖਾ
ਸ਼ੋਅਬਦਾ ਬਾਜ਼ : (ਫ਼) ਮਦਾਰੀ,ਕਪਟੀ
ਸ਼ੋਅਬਦਾ ਬਾਜ਼ੀ : (ਫ਼) ਮਦਾਰੀ ਦੀ ਖੇਡ, ਹੱਥ ਦੀ ਸਫ਼ਾਈ
ਸ਼ੋਅਬਾ : (ਅ) ਟਹਿਣੀ, ਨਹਿਰ ਦੀ ਸ਼ਾਖ ਵਿਭਾਗ
ਸ਼ਿਅਰ : (ਅ) ਸ਼ਿਅਰ, ਕਵਿਤਾ ਦੀਆਂ ਤੁਕਾਂ
ਸ਼ਿਅਰ ਗੋ : (ਅ/ ਸ਼ਿਅਰ ਲਿਖਣ ਵਾਲਾ )
ਸ਼ਿਅਰ-ਓ-ਸੁਖ਼ਨ : (ਅ, ਸ਼ਾਇਰੀ )
ਸ਼ੋਅਰਾ : (ਅ) ਸ਼ਾਇਰ ਦਾ ਬਹੁਵਚਨ
ਸ਼ੋਅਲਾ : (ਅ) ਅੱਗ ਦੀ ਲਾਟ, ਗਰਮੀ
ਸ਼ੋਅਲਾ ਰੁਖ਼ /ਸ਼ੋਅਲਾ ਰੂ : (ਅ, ਲਾਲ ਚਮਕਦੇ ਮੂੰਹ ਵਾਲਾ, ਫ਼) ਮਾਸ਼ੂਕ
ਸ਼ਊਰ : (ਅ) ਬੁੱਧੀ, ਹੋਸ਼, ਪਛਾਣ
ਸ਼ਈਰ : (ਅ) ਜੌਂ
ਸ਼ਗ਼ਾਲ : (ਫ਼) ਗਿੱਦੜ
ਸ਼ਗ਼ਫ਼ : (ਅ) ਬਹੁਤ ਪ੍ਰੇਮ, ਲਗਾਉ
ਸ਼ੁਗ਼ਲ : (ਅ) ਰੁਝੇਵਾਂ, ਮਨੋਰੰਜਨ
ਸ਼ਿਫ਼ਾ : (ਅ) ਅਰੋਗਤਾ, ਸਿਹਤ
ਸ਼ਿਫ਼ਾ ਖ਼ਾਨਾ : (ਅ, ਹਸਪਤਾਲ )
ਸ਼ਫ਼ਾਅਤ : (ਅ) ਗੁਨਾਹਾਂ ਦੀ ਮਾਫ਼ੀ ਲਈ ਕੀਤੀ ਜਾਣ ਵਾਲੀ ਸ਼ਿਫ਼ਾਰਿਸ਼, ਸਿਫ਼ਾਰਿਸ਼
ਸ਼ਫ਼ਾਫ਼ : (ਅ) ਬਹੁਤ ਜ਼ਿਆਦਾ ਸਾਫ਼, ਪਾਰਦਰਸ਼ੀ
ਸ਼ਫ਼ਕ : (ਅ) ਸੂਰਜ ਨਿਕਲਣ ਅਤੇ ਡੁੱਬਣ ਤੋਂ ਪਹਿਲਾਂ ਦੀ ਲਾਲੀ, ਮਿਹਰਬਾਨੀ
ਸ਼ਫ਼ਕਤ : (ਅ) ਕ੍ਰਿਪਾ, ਦਯਾ, ਤਰਸ, ਪ੍ਰੇਮ
ਸ਼ਫ਼ੀਅ : (ਅ) ਸ਼ਫਾਅਤ ਕਰਨ ਵਾਲਾ
ਸ਼ਫ਼ੀਕ : (ਅ) ਕਿਰਪਾ ਕਰਨ ਵਾਲਾ, ਰਹਿਮ ਕਰਨ ਵਾਲਾ
ਸ਼ੱਕ : (ਅ) ਸੰਦੇਹ, ਭੁਲੇਖਾ, ਸ਼ੰਕਾ
ਸ਼ੱਕਰ ਖ਼ੁਦ : (ਫ਼) ਮੁਸਕਰਾਹਟ, ਮੁਸਕਾਨ
ਸ਼ਕਰ ਰੰਜੀ : (ਫ਼) ਮਿੱਤਰਾਂ ਵਿਚ ਥੋੜੀ ਜਿਹੀ ਨਰਾਜ਼ਗੀ
ਸ਼ੁਕਰਾਨਾ : (ਅ, ਧੰਨਵਾਦ, ਭੇਂਟ, ਉਪਹਾਰ )
ਸ਼ਿਕਰਾ : (ਫ਼) ਬਾਜ਼ ਦੀ ਨਸਲ ਦਾ ਉਸ ਨਾਲੋਂ ਛੋਟਾ ਇੱਕ ਸ਼ਿਕਾਰੀ ਪੰਛੀ
ਸ਼ਿਕਸਤ : (ਫ਼) ਹਾਰ, ਟੁੱਟਣ ਦਾ ਭਾਵ
ਸ਼ਿਕਸਤ ਖ਼ੁਰਦਾ : (ਫ਼) ਹਾਰਿਆ ਹੋਇਆ, ਟੁੱਟਿਆ ਭੱਜਿਆ
ਸ਼ਿਕਸਤਾ : (ਫ਼) ਟੁੱਟਿਆ ਹੋਇਆ, ਡਿਗਿਆ ਹੋਇਆ, ਛੇਤੀ ਛੇਤੀ ਘਸੀਟ ਕੇ ਲਿਖਿਆ ਹੋਇਆ
ਸ਼ਿਕਸਤਾ ਖ਼ਤ : (ਫ਼) ਛੇਤੀ ਛੇਤੀ ਘਸੀਟ ਕੇ ਲਿਖੀ ਗਈ ਲਿਖਤ
ਸ਼ਿਕਮ : (ਫ਼) ਪੇਟ, ਢਿੱਡ
ਸ਼ਿਕਨੀ : (ਫ਼) ਸ਼ਬਦਾਂ ਦੇ ਪਿਛੇ ਲੱਗ ਕੇ ਤੋੜਨ ਦਾ ਭਾਵ ਦੇ ਅਰਥ ਦਿੰਦਾ ਹੈ ਜਿਵੇਂ (ਦਿਲ ਸ਼ਿਕਨੀ ਆਦਿ)
ਸ਼ਕੂਰ : (ਅ) ਬਹੁਤ ਸ਼ੁਕਰ ਕਰਨ ਵਾਲਾ, ਰੱਬ ਦਾ ਇੱਕ ਗੁਣਵਾਚੀ ਨਾਂ
ਸ਼ਿਕਵਾ : (ਫ਼) ਉਲਾਂਭਾ, ਸ਼ਿਕਾਇਤ
ਸ਼ਿਕੇਬ : (ਫ਼) ਸ਼ਹਿਣਸ਼ੀਲਤਾ, ਜੇਰਾ
ਸ਼ਕੀਲ : (ਅ) ਸੋਹਣੀ ਸ਼ਕਲ ਵਾਲਾ
ਸ਼ਿਗਾਫ਼ : (ਫ਼) ਪਾੜ, ਦਰਾੜ
ਸ਼ਿਗੁਫ਼ਤਾ : (ਫ਼) ਖਿੜਿਆ ਹੋਇਆ, ਪ੍ਰਸੰਨ
ਸ਼ਿਗੂਫ਼ਾ : (ਫ਼) ਕਲੀ, ਅਨੌਖੀ, ਝੂਠ
ਸ਼ਲਜਮ : (ਅ) ਗੋਂਗਲੂ, ਸ਼ਲਗਮ
ਸ਼ਲਵਾਰ : (ਫ਼) ਸਲਵਾਰ
ਸ਼ੁਮਾਰ : (ਫ਼) ਗਿਣਤੀ, ਅੰਦਾਜ਼ਾ
ਸ਼ਿਮਾਲ : (ਅ) ਉੱਤਰ ਦਿਸ਼ਾ
ਸ਼ਮਸ : (ਅ) ਸੂਰਜ
ਸ਼ਮਸ਼ੀਰ : (ਫ਼) ਤਲਵਾਰ
ਸ਼ਮਅ : (ਅ) ਮੋਮਬੱਤੀ
ਸ਼ਮ-ਏ-ਸਹਰੀ : (ਅ) ਜਿਸ ਦੀ ਉਮਰ ਬਹੁਤ ਥੋੜੀ ਬਾਕੀ ਰਹਿ ਗਈ ਹੋਵੇ
ਸ਼ਮੂਲੀਯਤ : (ਫ਼) ਸ਼ਾਮਿਲ ਹੋਣ ਦਾ ਭਾਵ
ਸ਼ਮੀਮ : (ਅ) ਸੁਗੰਧਿਤ ਹਵਾ, ਮਹਿਕ
ਸ਼ਨਾਖ਼ਤ : (ਫ਼) ਪਛਾਣ
ਸ਼ਨਾਸ : (ਫ਼) ਸ਼ਬਦਾਂ ਦੇ ਪਿਛੇ ਲੱਗ ਕੇ ਪਛਾਣਨ ਦੇ ਅਰਥ ਦਿੰਦਾ ਜਿਵੇਂ (ਕਦਰ ਸ਼ਨਾਸ ਆਦਿ)
ਸ਼ਨਾਸਾਈ : (ਫ਼) ਜਾਣ-ਪਛਾਣ
ਸ਼ੰਬਾ : (ਫ਼) ਸਨਿੱਚਰ ਵਾਰ
ਸ਼ਨੀਦ : (ਫ਼) ਸੁਣਨ ਦਾ ਭਾਵ, ਸੁਣਿਆ ਹੋਇਆ
ਸ਼ੱਵਾਲ : (ਅ) ਅਰਬੀ/ਹਿਜਰੀ ਸਾਲ ਦਾ ਦਸਵਾਂ ਮਹੀਨਾ
ਸ਼ੋਖ਼ : (ਫ਼) ਚੰਚਲ, ਚਲਾਕ, ਮਾਸ਼ੂਕ
ਸ਼ੋਖ਼ ਤਬਅ : (ਫ਼, ਚੰਚਲ, ਚੁਲਬੁਲਾ, ਅ) ਪ੍ਰਸੰਨਚਿੱਤ
ਸ਼ੋਖੀ : (ਫ਼) ਚੁਲਬਲਾ ਪਣ, ਚੰਚਲਤਾ
ਸ਼ੋਰ ਅੰਗੇਜ਼ : (ਫ਼) ਸ਼ਰਾਰਤ ਕਰਨ ਵਾਲਾ, ਫ਼ਸਾਦੀ
ਸ਼ੋਰ ਬਖ਼ਤ : (ਫ਼) ਅਭਾਗਾ, ਬਦਕਿਸਮਤ
ਸ਼ੋਰਿਸ਼ : (ਫ਼) ਰੌਲਾ ਰੱਪਾ, ਫ਼ਸਾਦ, ਬਗ਼ਾਵਤ
ਸ਼ੋਰੀਦਾ : (ਫ਼) ਝੱਲਾ, ਆਸ਼ਿਕ
ਸ਼ੋਰੀਦਾ ਹਾਲ : (ਫ਼, ਬਦਹਾਲ, ਪਾਗਲ )
ਸ਼ੋਸ਼ਾ : (ਫ਼) ਨਵੀਂ ਗੱਲ, ਸ਼ਰਾਰਤ
ਸ਼ੌਕ : (ਫ਼) ਇੱਛਾ, ਅਭਿਲਾਸ਼ਾ, ਤਬੀਅਤ ਦਾ ਝੁਕਾਉ, ਮੁਹੱਬਤ
ਸ਼ੌਕਤ : (ਅ) ਠਾਠ ਬਾਠ, ਰੁਅਬ ਦਾਬ
ਸ਼ੂਮ : (ਅ) ਕੰਜੂਸ, ਮਨਹੂਸ
ਸ਼ੋਹਰ : (ਫ਼) ਪਤੀ
ਸ਼ਹ : (ਫ਼) ਉਕਸਾਹਟ, ਚੁੱਕ, ਢਿੱਲ, ਬਾਦਸ਼ਾਹ
ਸ਼ਹਿਜ਼ਾਦਾ : (ਫ਼) ਬਾਦਸ਼ਾਹ ਦਾ ਪੁੱਤਰ, ਰਾਜਕੁਮਾਰ
ਸ਼ਹਿਜ਼ਾਦੀ : (ਫ਼) ਬਾਦਸ਼ਾਹ ਦੀ ਪੁੱਤਰੀ, ਰਾਜਕੁਮਾਰੀ
ਸ਼ਹ ਜ਼ੋਰ : (ਫ਼) ਬਲਵਾਨ, ਜ਼ਿਆਦਾ ਸ਼ਕਤੀਸ਼ਾਲੀ
ਸ਼ਹਸਵਾਰ : ਘੋੜੇ ਦੀ ਸਵਾਰੀ ਦਾ ਮਾਹਿਰ
ਸ਼ੁਹਦਾ : (ਅ) ਸ਼ਹੀਦ ਦਾ ਬਹੁਵਚਨ
ਸ਼ਹਰ ਬਦਰ : (ਫ਼) ਜਲਾਵਤਨ, ਦੇਸ਼ ਨਿਕਾਲਾ
ਸ਼ਹਿਰ-ਏ- ਖ਼ਮੋਸ਼ਾਂ : (ਅ, ਕਬਰਸਤਾਨ )
ਸ਼ਹਰ ਯਾਰ : (ਫ਼) ਬਾਦਸ਼ਾਹ,ਰਾਜਾ
ਸ਼ੁਹਰਤ (ਅ) ਨੇਕ ਨਾਮੀ, ਪ੍ਰਸਿੱਧੀ
ਸ਼ੁਹਰਾ ਆਫ਼ਾਕ : (ਅ) ਬਹੁਤ ਪ੍ਰਸਿੱਧ
ਸ਼ਹਵਤ : (ਅ) ਇੱਛਾ, ਕਾਮ ਵਾਸ਼ਨਾ
ਸ਼ੁਹੂਦ : (ਅ) ਸ਼ਾਹਿਦ ਦਾ ਬਹੁਵਚਨ, ਹਾਜ਼ਰ ਹੋਣ ਦਾ ਭਾਵ, ਸੂਫੀਆਂ ਦੀ ਪ੍ਰੀਭਾਸ਼ਾ ਵਿਚ ਇੱਕ ਪੜਾਅ ਜਦੋਂ ਸੂਫ਼ੀ ਨੂੰ ਹਰੇਕ ਚੀਜ਼ ਵਿੱਚ ਰੱਬ ਦਾ ਚਮਤਕਾਰ ਦਿਸਦਾ ਹੈ
ਸ਼ਯਾਤੀਨ : ਸ਼ੈਤਾਨ ਦਾ ਬਹੁਵਚਨ
ਸ਼ੇਖ਼ : (ਅ) ਬਜ਼ੁਰਗ ਆਦਮੀ, ਪੀਰ, ਮੁਸਲਮਾਨਾਂ ਵਿਚ ਆਦਰ ਵਜੋਂ ਵਰਤਿਆ ਜਾਣ ਵਾਲਾ प्रघर
ਸ਼ੈਦਾ/ਸ਼ੈਦਾਈ : (ਫ਼) ਆਸ਼ਿਕ, ਦੀਵਾਨਾ
ਸ਼ੀਰ : (ਫ਼) ਦੁੱਧ
ਸ਼ੀਰ ਖ਼ਾਰ : (ਫ਼) ਦੁੱਧ ਪੀਂਦਾ
ਸ਼ੀਰ-ਓ-ਸ਼ੱਕਰ : (ਫ਼) ਚੰਗੀ ਤਰ੍ਹਾਂ ਘੁਲ ਮਿਲ ਜਾਣ ਦਾ ਭਾਵ
ਸ਼ੀਰੀਂ : (ਫ਼) ਮਿਠਾਸ ਵਾਲਾ, ਕੋਮਲ
ਸ਼ੀਰੀਂ ਬਯਾਨ : (ਫ਼) ਮਿੱਠ ਬੋਲੜਾ, ਚੰਗਾ ਲੈਕਚਰ ਦੇਣ ਵਾਲਾ
ਸ਼ੀਸ਼ ਮਹਿਲ : (ਫ਼) ਸ਼ੀਸ਼ੇ ਦਾ ਬਣਿਆ ਹੋਇਆ ਮਹਿਲ
ਸ਼ੈਤਾਨ : (ਅ) ਰੱਬ ਦੀ ਆਗਿਆ ਦਾ ਪਾਲਣ ਨਾ ਕਰਨ ਵਾਲਾ, ਸ਼ਰਾਰਤੀ, ਬਾਗ਼ੀ
ਸ਼ੀਆ : (ਅ) ਮੁਸਲਮਾਨਾਂ ਦਾ ਇਕ ਫ਼ਿਰਕਾ
ਸ਼ੇਫ਼ਤਾ : (ਫ਼) ਆਸ਼ਿਕ, ਘਬਰਾਇਆ ਹੋਇਆ
ਸ਼ੇਫ਼ਤਾ ਹਾਲ : (ਫ਼, ਪ੍ਰੇਸ਼ਾਨ, ਹੈਰਾਨ ж)
ਸ਼ੇਫ਼ਤਾ ਦਿਲ : (ਫ਼) ਆਸ਼ਿਕ / ਸ਼ੇਫ਼ਤਾ ਸਰ
ਸ਼ੇਵਾ : (ਫ਼) ਵਿਧੀ, ਢੰਗ, ਨਾਜ਼ ਨਖ਼ਰਾ
ਸ਼ੈਅ : (ਅ) ਚੀਜ਼, ਵਸਤੂ
ਸਾਬਿਰ : (ਅ) ਸੰਤੋਖੀ, ਸਬਰ ਕਰਨ ਵਾਲਾ
ਸਾਹਿਬ- ਏ-ਅਖ਼ਲਾਕ : (ਅ) ਸਭਿਅਕ, ਚੰਗੇ ਆਚਰਣ
ਸਾਹਿਬ-ਏ-ਇਦਰਾਕ : (ਅ) ਬੁੱਧੀਮਾਨ, ਸੂਝਵਾਨ
ਸਾਹਿਬ-ਏ-ਇਸਤਿਅਦਾਦ : (ਅ) ਯੋਗ, ਲਾਇਕ
ਸਾਹਿਬਾਨ : (ਫ਼) ਸਾਹਿਬ ਦਾ ਬਹੁਵਚਨ
ਸਾਹਿਬ-ਏ-ਦੀਵਾਨ : (ਅ) ਖ਼ਜ਼ਾਨਾ ਮੰਤਰੀ, ਉਹ ਕਵੀ ਜਿਸ ਨੇ ਕਵਿਤਾ ਦਾ ਸੰਗ੍ਰਹਿ ਲਿਖਿਆ ਹੋਵੇ
ਸਾਹਿਬਜ਼ਾਦਾ : (ਅ, ਕਿਸੇ ਅਮੀਰ ਘਰ ਦਾ (ਫ਼) ਜੰਮਿਆ ਹੋਇਆ, ਪੁੱਤਰ
ਸਾਹਿਬਾ : (ਅ) ਸਹੇਲੀ, ਪਤਨੀ
ਸਾਦਿਰ : (ਅ) ਨਿਕਲਣ ਵਾਲਾ, ਜਾਰੀ ਹੋਣ ਵਾਲਾ
ਸਾਦਿਕ : (ਅ) ਸੱਚਾ, ਵਫ਼ਾਦਾਰ, ਨੇਕ
ਸਾਫ਼ ਬਾਤਿਨ : (ਅ) ਸਾਫ਼ ਦਿਲ
Page – 171
ਸਾਫ਼ ਗੋ : (ਅ, ਖਰੀ ਖਰੀ ਸੁਨਾਉਣ ਵਾਲਾ
ਸਾਫ਼ੀ ਨਾਮਾ : (ਫ਼) ਰਾਜ਼ੀਨਾਮਾ
ਸਾਲਿਹ : (ਅ) ਪਰਹੇਜ਼ਗਾਰ, ਨੇਕ
ਸਾਲਿਹਾ : (ਅ) ਚੰਗੇ ਆਚਰਣ ਵਾਲੀ ਔਰਤ
ਸਾਇਮ : (ਅ) ਰੋਜ਼ਾ ਰੱਖਣ ਵਾਲਾ, ਰੋਜ਼ਾਦਾਰ
ਸਬਾ : (ਅ) ਚੜ੍ਹਦੇ ਵੱਲ ਦੀ ਹਵਾ
ਸਬਾਹ : (ਅ) ਪ੍ਰਭਾਤ, ਸਵੇਰਾ
ਸਬਾਹਤ : (ਅ) ਸੁੰਦਰਤਾ,ਸੁਹੱਪਣ
ਸੁਬਹ : (ਅ) ਪ੍ਰਭਾਤ, ਸਵੇਰ
ਸੁਬਹ ਦਮ : (ਅ, ਸਵੇਰ ਵੇਲੇ
ਸੁਬਹ ਸਾਦਿਕ : (ਅ) ਪਹੁ ਫੁਟਾਲਾ, ਪ੍ਰਭਾਤ
ਸਬਰ : (ਅ) ਧੀਰਜ, ਸਹਿਣਸ਼ੀਲਤਾ, ਸੰਤੋਖ
ਸਬਰ ਆਜ਼ਮਾ : (ਅ ਸਬਰ ਦੀ ਪਰਖ ਕਰਨ ਫ਼) ਵਾਲਾ
ਸਬਰ-ਓ-ਸ਼ੁਕਰ : (ਅ) ਸਬਰ ਕਰਕੇ ਰੱਬ ਦਾ ਸ਼ੁਕਰ ਕਰਨ ਦਾ ਭਾਵ, ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਭਾਵ
ਸਬੂਹ : (ਅ) ਸਵੇਰ ਵੇਲੇ ਪੀਤੀ ਜਾਣ ਵਾਲੀ ਸ਼ਰਾਬ
ਸਬੂਹੀ : (ਫ਼) ਸਵੇਰੇ ਪੀਤੀ ਜਾਣ ਵਾਲੀ ਸ਼ਰਾਬ, ਸ਼ਰਾਬ ਦੀ ਬੋਤਲ
ਸਹਾਬਾ : (ਫ਼) ਸਾਹਿਬ ਦਾ ਬਹੁਵਚਨ, ਹਜ਼ਰਤ ਮੁਹੰਮਦ(ਸ.) ਦੇ ਸਾਥੀ ਸੰਗੀ
ਸਹਰਾ : (ਅ) ਰੇਗਿਸਤਾਨ, ਜੰਗਲ, ਬੀਆਬਾਨ
ਸਹਰਾ ਨਵਰਦ : (ਅ, ਜੰਗਲਾਂ ਵਿਚ ਫਿਰਨ ਫ਼) ਵਾਲਾ
ਸਹਨ : (ਅ) ਵਿਹੜਾ, ਵੱਡਾ ਪਿਆਲਾ
ਸਹੀਹ : (ਅ) ਠੀਕ, ਸਹੀ, ਤੰਦਰੁਸਤ, ਅਸਲੀ
ਸਹੀਫ਼ਾ : (ਫ਼) ਕਿਤਾਬ, ਰਿਸਾਲਾ, ਪੋਥੀ
ਸਦ : ਸੌ
ਸਦਹਾ : (ਫ਼) ਸੈਂਕੜੇ, ਬਹੁਤ ਜ਼ਿਆਦਾ (ਗਿਣਤੀ)
ਸਦੀ : (ਫ਼) ਸੌ ਸਾਲ ਦਾ ਸਮਾਂ
ਸਦਾ : (ਅ) ਆਵਾਜ਼, ਭਿਖਾਰੀ ਦੀ ਭੀਖ ਮੰਗਣ ਦੀ ਆਵਾਜ਼
ਸਦਾਏ-ਦੁਹਲ : (ਅ) ਢੋਲ ਜਾਂ ਨਗਾਰੇ ਦੀ ਆਵਾਜ਼
ਸਦਾਰਤ : (ਅ) ਪ੍ਰਧਾਨਗੀ, ਪ੍ਰਧਾਨ ਦਾ ਅਹੁਦਾ
ਸਦਾਕਤ : (ਅ) ਸੱਚਾਈ,ਸਬੂਤ
ਸਦਰ : (ਅ) ਪ੍ਰਧਾਨ, ਸਭਾਪਤੀ, ਹੈਡ
ਸਦਫ਼ : (ਅ) ਸਿੱਪੀ
ਸਿਦਕ : (ਅ) ਸੱਚਾਈ, ਸੱਚ
ਸਦਕਾ : (ਅ) ਰੱਬ ਦੇ ਨਾਂ ਤੇ ਜੋ ਫ਼ਕੀਰਾਂ ਨੂੰ ਦਿੱਤਾ ਜਾਵੇ
ਸਰਫ਼-ਓ-ਨਹਵ : (ਅ) ਵਿਆਕਰਣ
ਸਰਫ਼ਾ : (ਅ) ਸੋਚ ਸਮਝ ਕੇ ਖ਼ਰਚ ਕਰਨ ਦਾ ਭਾਵ, ਕੰਜੂਸੀ
ਸਰੀਹਨ : (ਅ) ਪ੍ਰਤੱਖ ਤੌਰ ਤੇ, ਖੁੱਲਮ ਖੁੱਲ੍ਹਾ
ਸਗੀਰ : (ਅ) ਛੋਟਾ, ਘਟੀਆ
ਸਫ਼ : (ਅ) ਪਾਲ, ਲਾਈਨ, ਬੋਰੀ, ਬਿਛਾਈ
ਸਫ਼ ਬਸਤਾ : (ਅ, ਕਤਾਰਾ ਬੰਨ ਕੇ ह)
ਸਫ਼ਦਰ : (ਅ) ਦਲੇਰ, ਯੋਧਾ
ਸਫ਼ਾ : (ਅ) ਸਫ਼ਾਈ, ਚਮਕ ਦਮਕ, ਸੰਤੋਖ
ਸਿਫ਼ਾਤ : (ਅ) ਸਿਫ਼ਤ ਦਾ ਬਹੁਵਚਨ, ਗੁਣ
ਸਫ਼ਹਾਤ : (ਅ) ਸਫ਼ਾ ਦਾ ਬਹੁਵਚਨ, ਪੰਨੇ
ਸਫ਼ਰ : (ਅ) ਹਿਜਰੀ ਸਾਲ ਦਾ ਦੂਜਾ ਮਹੀਨਾ
ਸਿਫ਼ਰ : (ਅ) ਨੁਕਤਾ, ਜ਼ੀਰੋ
ਸਲਾਬਤ : (ਅ) ਕਠੋਰਤਾ, ਵੀਰਤਾ, ਠਾਠ ਬਾਠ
ਸਲਾਹਿਯਤ : (ਅ) ਚੰਗਿਆਈ,ਯੋਗਤਾ
ਸਲਾਤ : (ਅ) ਨਮਾਜ਼
ਸਿਲਾ : (ਅ) ਬਦਲਾ, ਪੁਰਸਕਾਰ
ਸਲੀਬ : (ਅ) ਸੂਲੀ
ਸਮਦ : (ਅ) ਸਵਾਮੀ, ਸਰਦਾਰ, ਸਦੀਵੀ
ਸਨਾਦੀਦ : (ਅ) ਸਨਦੀਦ ਦਾਬਹੁਵਚਨ, ਸ਼ਹਿਜ਼ਾਦੇ, ਬਾਦਸ਼ਾਹ
ਸਨਅਤ : (ਅ) ਕਾਰੀਗਰੀ, ਦਸਤਕਾਰੀ
ਸਿਨਫ਼ : (ਅ) ਕਿਸਮ, ਜਿਨਸ, ਵੰਨਗੀ
ਸਨਮ : (ਅ) ਮੂਰਤੀ, ਮਾਸ਼ੂਕ
ਸਨਮ ਖ਼ਾਨਾ : (ਅ, ਉਹ ਮੰਦਰ ਜਿਸ ਵਿਚ ਫ਼) ਮੂਰਤੀਆਂ ਹੋਣ, ਉਹ ਥਾਂ ਜਿੱਥੇ ਮੂਰਤੀਆਂ ਬਣਦੀਆਂ ਜਾਂ ਵਿਕਦੀਆਂ ਹੋਣ
ਸਨਮ ਕਦਾ : (ਅ), ਦੇਖੋ ਸਨਮ ਖ਼ਾਨਾ
ਸਨੋਬਰ : (ਅ) ਇਕ ਰੁੱਖ ਜੋ ਬਹੁਤ ਉੱਚਾ ਹੁੰਦਾ ਹੈ,ਚੀੜ ਦਾ ਦਰੱਖ਼ਤ
ਸੂਬਾ : (ਅ) ਬਾਦਸ਼ਾਹਤ ਦਾ ਇੱਕ ਹਿੱਸਾ
ਸੂਫ਼ : (ਅ) ਉੱਨ, ਦਵਾਤ ਵਿਚ ਪਾਉਣ ਵਾਲੀ ਲੀਰ
ਸੂਫ਼ੀ : (ਅ) ਉੱਨ ਦੇ ਕਪੜੇ ਪਾਉਣ ਵਾਲਾ, ਪਰਹੇਜ਼ਗਾਰ, ਸੂਫ਼ੀ ਸਿਲਸਿਲੇ ਦਾ ਕੋਈ ਆਦਮੀ
ਸੂਫ਼ੀਯਾਨਾ . : (ਫ਼) ਸੂਫ਼ੀਆਂ ਵਰਗਾ, ਸਾਦਾ
ਸੌਮ : (ਅ) ਰੋਜ਼ਾ
ਸੌਮ-ਓ-ਸਲਾਤ : (ਅ) ਰੋਜ਼ਾ ਤੇ ਨਮਾਜ਼, ਭਗਤ
ਸਹਬਾ : (ਅ) ਲਾਲ ਰੰਗ ਦੀ ਸ਼ਰਾਬ
ਸੱਯਾਦ : (ਅ) ਸ਼ਿਕਾਰੀ
ਸੈਦ : (ਅ) ਸ਼ਿਕਾਰ
ਸੈਫ਼ : (ਅ) ਗਰਮੀ ਦਾ ਮੌਸਮ
ਜ਼ਖ਼ਾਮਤ : (ਅ) ਮੋਟਾਈ
ਜ਼ਖ਼ੀਮ : (ਅ) ਮੋਟਾ
ਜ਼ਿੱਦ : (ਫ਼) ਉਲਟ
ਜ਼ਰਬ : (ਅ) ਸੱਟ, ਤਲਵਾਰ ਦਾ ਫੱਟ, ਹਿਸਾਬ ਦਾ ਇੱਕ ਢੰਗ, ਗੁਣਾ
ਜ਼ਰਰ : (ਅ) ਹਾਨੀ, ਸੱਟ, ਕਸ਼ਟ
ਜ਼ੁਅਫ਼ : (ਅ) ਨਿਰਬਲਤਾ, ਸੁਸਤੀ, ਗਸ਼
ਜ਼ਈਫ਼ : (ਅ) ਨਿਰਬਲ, ਲਿੱਸਾ, ਬੁੱਢਾ
ਜ਼ਿਲਅ : (ਅ) ਹਕੂਮਤ ਦਾ ਇਕ ਭਾਗ
ਜ਼ਮਾਨਤ : (ਅ) ਜ਼ਾਮਨੀ, ਜ਼ੁੰਮੇਵਾਰੀ
ਜ਼ਿਮਨ : (ਅ) ਧਾਰਾ, ਵਿਸ਼ਾ ਵਸਤੂ, ਅੰਦਰ
ਜ਼ਿਮਨਨ : (ਅ) ਸੰਕੇਤਕ ਰੂਪ ਵਿਚ, ਪਰਦੇ ਵਿਚ
ਜ਼ਿਮਨੀ : (ਅ) ਮੁਕੱਦਮੇ ਦੀ ਤਫ਼ਤੀਸ਼ ਸਬੰਧੀ ਰੋਜ਼ਾਨਾ ਦੀ ਰਿਪੋਰਟ
ਜ਼ਮੀਰ : (ਅ) ਦਿਲ, ਮਨ, ਜੀਅ
ਜ਼ਮੀਮਾ : (ਅ) ਅਸਲੀ ਚੀਜ਼ ਨਾਲ ਹੋਰ ਨੱਥੀ ਕੀਤੀ ਜਾਣ ਵਾਲੀ ਚੀਜ਼, ਕਿਸੇ ਅਖ਼ਬਾਰ ਜਾਂ ਪੁਸਤਕ ਨਾਲ ਲਗਾਏ ਗਏ ਵਾਧੂ ਕਾਗ਼ਜ਼
ਜ਼ੌ : (ਅ) ਪ੍ਰਕਾਸ਼, ਰੌਸ਼ਨੀ
ਜ਼ਿਯਾ : (ਅ) ਸੂਰਜ ਦੀ ਰੌਸ਼ਨੀ
ਜ਼ਿਯਾਫ਼ਤ : (ਅ) ਦਾਵਤ, ਮਹਿਮਾਨੀ
ਜ਼ੈਗ਼ਮ : (ਅ) ਸ਼ੇਰ, ਦਰਿੰਦਾ
ਤਾਬ : (ਅ) ਸੁਗੰਧਿਤ, ਨਫ਼ੀਸ, ਸੁਹਾਵਣਾ
ਤਾਬਤ : (ਅ) ਸ਼ਰਾਬ
ਤਾਰੀ : (ਅ) ਪ੍ਰਗਟ ਹੋਣ ਵਾਲਾ, ਛਾ ਜਾਣ ਵਾਲਾ
ਤਾਅਤ : (ਅ) ਬੰਦਗੀ, ਇਬਾਦਤ
ਤਾਊਨ : (ਅ) ਪਲੇਗ, ਇਕ ਬੀਮਾਰੀ ਦਾ ਨਾਂ
ਤਾਕ : (ਅ) ਆਲਾ, ਮਹਿਰਾਬ, ਦੋ ਤੇ ਭਾਗ ਨਾ ਹੋਣ ਵਾਲਾ ਅੰਕ
ਤਾਲਿਬ : (ਅ) ਇਛੁੱਕ, ਮੰਗਣ ਵਾਲਾ, ਚਾਹਵਾਨ
ਤਾਲਿਬ-ਏ-ਇਆਨਤ : (ਅ) ਮਦਦ ਦਾ ਚਾਹਵਾਨ
ਤਾਲਿਬ-ਏ-ਹੱਕ : (ਅ) ਸੱਚਾਈ ਜਾਂ ਰੱਬ ਦੀ ਤਲਾਸ਼ ਕਰਨ ਵਾਲਾ
ਤਾਲਿਬ-ਏ-ਇਲਮ : (ਅ) ਸਿੱਖਿਆ ਪ੍ਰਾਪਤ ਕਰਨ ਵਾਲਾ,ਵਿਦਿਆਰਥੀ
ਤਾਲਿਬ-ਓ-ਮਤਲੂਬ : (ਅ) ਆਸ਼ਿਕ ਅਤੇ ਮਾਸ਼ੂਕ
ਤਾਲਿਅ : (ਅ) ਚੜ੍ਹਨ ਵਾਲਾ (ਚੰਨ, ਸੂਰਜ ਆਦਿ), ਕਿਸਮਤ,ਨਸੀਬ
ਤਾਲਿਅ ਸ਼ਨਾਸ : (ਅ, ਨਜੂਮੀ, ਜੰਤਰੀ
ਤਾਮਿਅ : (ਅ) ਸਵਾਰਥੀ, ਲਾਲਚੀ
ਤਾਹਿਰ : (ਅ) ਪਵਿੱਤਰ, ਸਾਫ਼ ਸੁਥਰਾ
ਤਾਇਰ-ਏ-ਰੂਹ : (ਅ) ਆਤਮਾ
ਤਾਇਰ-ਏ-ਸਿਦਰਾ : (ਅ) ਜਿਬਰਾਈਲ ਫ਼ਰਿਸ਼ਤਾ
ਤਾਊਸ : (ਅ) ਮੋਰ, ਮੋਰ ਦੀ ਸ਼ਕਲ ਦਾ ਇਕ ਸਾਜ਼
ਤਾਊਸ-ਏ-ਤੱਨਾਜ਼ : (ਅ) ਪੈਲਾਂ ਪਾਉਣ ਵਾਲਾ ਮੋਰ, ਮਾਸ਼ੂਕ
उिँघ : (ਅ) ਯੂਨਾਨੀ ਢੰਗ ਦਾ ਇਲਾਜ, ਹਿਕਮਤ
ਤਿਬਾਬਤ : (ਅ) ਤਿੱਬ ਦਾ ਪੇਸ਼ਾ, ਹਕੀਮੀ
ਤੱਬਾਅ : (ਅ) ਬਹੁਤ ਹੀ ਸਿਆਣਾ ਅਤੇ जेग
ਤਬਾਈ : (ਅ) ਪ੍ਰਤਿਭਾ, ਅਕਲਮੰਦੀ
ਤਿਬਾਅਤ : (ਅ) ਛਪਾਈ, ਛਾਪਣ ਦਾ ਹੁਨਰ
ਤਬਅ : (ਅ, ਸੁਭਾ, ਪੈਦਾਇਸ਼ੀ ਆਦਤ
ਤਬਅ ਆਜ਼ਮਾਈ : (ਅ, ਸਾਹਿਤ ਰਚਨਾ ਕਰਨ ਫ਼) ਦੀ ਸ਼ਕਤੀ ਦੀ ਪਰਖ, ਕੋਸ਼ਿਸ਼
ਤਬਅ ਜ਼ਾਦ : (ਅ) ਆਪਣੀ ਕਲਪਨਾ ਸ਼ਕਤੀ ਦੀ ਉਪਜ, ਵਿਅਕਤੀਗਤ, ਮੌਲਿਕ
ਤਬਕਾਤ : (ਅ) ਤਬਕਾ ਦਾ ਬਹੁਵਚਨ, ਫ਼ਿਰਕੇ
ਤਬਕਾ : (ਅ) ਦਰਜਾ, ਮੰਜ਼ਿਲ, ਮਨੁੱਖਾਂ ਦਾ ਟੋਲਾ, ਫ਼ਿਰਕਾ
ਤਬੀਬ : (ਅ) ਵੈਦ, ਹਕੀਮ, ਡਾਕਟਰ
ਤਬੀਅਤ : (ਅ) ਸੁਭਾ, ਆਦਤ, ਮਿਜ਼ਾਜ
ਤੱਰਾਰ : (ਅ) ਤੇਜ਼ ਜ਼ਬਾਨ ਵਾਲਾ, ਚਲਾਕ, ਚੰਚਲ
ਤਰਾਜ਼ : (ਅ) ਸਜਾਵਟ
ਤਰਬ : (ਅ) ਪ੍ਰਸੰਨਤਾ, ਖ਼ੁਸ਼ੀ
ਤਰਬ ਨਾਕ : (ਅ, ਪ੍ਰਸੰਨ ਕਰਨ ਵਾਲਾ, ਫ਼) ਖ਼ੁਸ਼ ਕਰਨ ਵਾਲਾ
ਤਰਹ : (ਅ) ਢੰਗ, ਤਰੀਕਾ, ਹਾਲਤ
ਤਰਹ ਦਾਰ : (ਅ, ਸੁਹਣਾ, ਸੁੰਦਰ, ਸਜੀਲਾ ढ़)
ਤਰਹੀ ਗ਼ਜ਼ਲ : (ਫ਼) ਉਹ ਗ਼ਜ਼ਲ ਜਿਹੜੀ ਦਿੱਤੇ ਗਏ ਮਿਸਰੇ (ਤੁਕ) ਅਨੁਸਾਰ ਲਿਖੀ ਜਾਵੇ
ਤਰਜ਼ : (ਅ) ਢੰਗ, ਸ਼ਕਲ, ਸੁਭਾ
ਤਰਜ਼-ਏ-ਅਦਾ : (ਅ) ਬਿਆਨ ਕਰਨ ਦਾ
ਤਰੀਕਾ, ਹਾਵ ਭਾਵ ਪ੍ਰਗਟ ਕਰਨ ਦਾ ਭਾਵ
ਤਰਜ਼-ਏ-ਬਿਯਾਨ : (ਅ) ਕੋਈ ਗੱਲ ਕਹਿਣ ਦਾ ਢੰਗ
ਤਰਜ਼-ਏ-ਤਹਰੀਰ : (ਅ) ਲਿਖਣ ਦਾ ਢੰਗ
ਤਰਫ਼ੈਨ : (ਅ) ਦੋਵੇਂ ਧਿਰਾਂ, ਦੋਵੇਂ ਪਾਸੇ
ਤੁੱਰਾ : (ਅ) ਮੱਥੇ ਦੇ ਵਾਲ, ਅਨੋਖਾ
ਤਰੀਕ : (ਅ) ਮਾਰਗ, ਢੰਗ, ਵਿਧੀ, ਰਿਵਾਜ
ਤਰੀਕਤ : (ਅ) ਸਿੱਧਾ ਰਸਤਾ, ਧਰਮ, ਸੂਫੀ ਮੱਤ ਅਨੁਸਾਰ ਰੱਬ ਨੂੰ ਮਿਲਣ ਦਾ ਇਕ ਪੜਾਅ
ਤਆਮ : (ਅ) ਰੋਟੀ, ਭੋਜਨ
ਤਅਨ/ਤਅਨਾ : (ਅ) ਵਿਅੰਗ, ਮਿਹਣਾ, ਨੇਜ਼ਾ ਮਾਰਨਾ
ਤੁਗ਼ਯਾਨੀ : (ਫ਼) ਬਹੁਲਤਾ, ਦਰਿਆ ਵਿਚ ਪਾਣੀ ਦੀ ਬਹੁਲਤਾ, ਹੜ੍ਹ
ਤਿਫ਼ਲ : (ਅ) ਬਾਲ, ਬੱਚਾ
ਤਿਫ਼ਲ-ਏ-ਮਕਤਬ : (ਅ) ਸਕੂਲ ਪੜ੍ਹਣ ਵਾਲਾ ਬੱਚਾ, ਅਣਜਾਣ ਵਿਅਕਤੀ
ਤਿਫ਼ਲ-ਏ-ਹਿੰਦੂ : (ਅ, ਅੱਖ ਦੀ ਪੁਤਲੀ )
ਤੁਫੂਲੀਯਤ : (ਅ) ਬਾਲਪਨ, ਬਚਪਨ
ਤੁਫ਼ੈਲ : (ਅ) ਕਾਰਨ, ਸਾਧਨ, ਸੰਗੀ
ਤਿਲਾਈ : (ਫ਼) ਸੁਨਹਿਰੀ, ਸੋਨੇ ਦਾ
ਤਲਾਤੁਮ : (ਅ) ਪਾਣੀ ਦੀਆਂ ਲਹਿਰਾਂ, हॅलां
ਤਲਾਕ : (ਅ) ਵਿਆਹ ਦਾ ਸਬੰਧ ਕਨੂੰਨੀ ਤੌਰ ਤੇ ਟੁੱਟ ਜਾਣ ਦਾ ਭਾਵ
ਤਲਬ : (ਅ) ਇੱਛਾ, ਚਾਹ, ਭਾਲ, ਸੁਭਾ
ਤਲਬਾ/ਤੁਲਬਾ : (ਅ) ਤਾਲਿਬ ਦਾ ਬਹੁਵਚਨ, ਵਿਦਿਆਰਥੀ
ਤਿਲਿਸਮ : (ਅ) ਜਾਦੂ, ਜਾਦੂ ਦੀ ਖੇਡ
ਤਿਲਿਸਮਾਤ : (ਅ) ਤਿਲਿਸਮ ਦਾ ਬਹੁਵਚਨ, ਹੈਰਾਨ ਕਰ ਦੇਣ ਵਾਲੀਆਂ ਗੱਲਾਂ
ਤਲਅਤ : (ਅ) ਚਿਹਰਾ, ਸ਼ਕਲ
ਤੂਰ : (ਅ) ਇਕ ਪਹਾੜ ਦਾ ਨਾਂ ਜਿਸ ਤੇ ਹਜ਼ਰਤ ਮੂਸਾ (ਐਲ.) ਰੱਬ ਦਾ ਜਲਵਾ ਦੇਖਣ ਗਏ ਸੀ
ਤੋਤਾ ਚਸ਼ਮ : (ਫ਼) ਬੇ ਲਿਹਾਜ਼, ਗੁਸਤਾਖ਼
ਤੌਕ : (ਅ) ਗਲ ਦਾ ਇਕ ਗਹਿਣਾ, ਪਟਾ
ਤੌਕ-ਏ-ਬਹਾਰ : (ਅ, ਅਸਮਾਨ ਦੀ ਸਤਰੰਗੀ ਫ਼) ਪੀਂਘ, ਇੰਦਰਧਨੁਸ਼
ਤੂਲ : (ਅ) ਲੰਬਾਈ
ਤੂਲਾਨੀ : (ਫ਼) ਬਹੁਤ ਲੰਬਾ
ਤਵੀਲ : (ਅ) ਲੰਬਾ, ਸ਼ਾਇਰੀ ਦੀ ਇੱਕ ਬਹਿਰ ਦਾ ਨਾਂ
ਤਹਾਰਤ : (ਅ) ਸਫ਼ਾਈ, ਪਾਕ ਹੋਣ ਦਾ ਭਾਵ
ਤੈ : (ਅ) ਤਹਿ ਕਰਨ ਦਾ ਭਾਵ, ਸੰਖੇਪ, ਫੈਸਲਾ ਹੋਣ ਦਾ ਭਾਵ
ਤੱਯਾਰਾ : (ਅ) ਹਵਾਈ ਜਹਾਜ਼, ਪਤੰਗ
ਤੈਯਬ : (ਅ) ਨੇਕ, ਪਵਿੱਤਰ, ਹਲਾਲ, ਜਾਇਜ਼
ਤੈਸ਼ : (ਅ) ਜੋਸ਼, ਕ੍ਰੋਧ,ਗੁੱਸਾ
ਤੀਨਤ: (ਅ) ਸੁਭਾਅ, ਮਿੱਟੀ, ਮੁੱਠੀ ਭਰ ਮਿੱਟੀ
ਤੁਲੂਅ : (ਅ) ਚੰਦ, ਸੂਰਜ ਤੇ ਤਾਰਿਆਂ ਦੇ ਚੜ੍ਹਣ ਦਾ ਭਾਵ
ਤਮਅ : (ਅ) ਲੋਭ, ਲਾਲਚ
ਤਨਾਬ : (ਅ) ਤੰਬੂ ਦੀ ਰੱਸੀ, ਜ਼ਮੀਨ ਨੂੰ ਮਾਪਣ ਵਾਲੀ ਰੱਸੀ
ਤੱਨਾਜ਼ : (ਅ) ਨਾਜ਼ ਨਖ਼ਰੇ ਕਰਨ ਵਾਲਾ, ਮਾਸ਼ੂਕ
ਤਨਜ਼ : (ਅ) ਤਾਹਨਾ ਮਿਹਣਾ, ਮਖ਼ੌਲ
ਤਵਾਫ਼ : (ਅ) ਪਰਿਕਰਮਾ ਕਰਨ ਦੀ ਕਿਰਿਆ ਕਰਨਾ, ਕਾਅਬਾ ਦੀ ਪਰਿਕਰਮਾ
ਤਵਾਲਤ : (ਅ) ਲੰਬਾਈ
ਤਵਾਇਫ਼ : (ਅ) ਤਾਇਫ਼ਾ ਦਾ ਬਹੁਵਚਨ, ਕਬੀਲੇ, ਕੰਜਰੀ
ਤੂਬਾ : (ਅ) ਖੁਸ਼ਖ਼ਬਰੀ,ਸਵਰਗ ਦਾ ਇਕ ਦਰੱਖ਼ਤ
ਤੌਰ : (ਅ) ਢੰਗ, ਹਾਲਤ
ਜ਼ਾਲਿਮ : (ਅ) ਜ਼ੁਲਮ ਕਰਨ ਵਾਲਾ, ਨਿਰਦਈ, ਬੇ ਤਰਸ
ਜ਼ਾਹਿਰ : (ਅ) ਪ੍ਰਤੱਖ, ਪ੍ਰਗਟ,
ਜ਼ਾਹਿਰ ਦਾਰ : (ਅ, ਦਿਖ਼ਾਵਾ ਕਰਨ ਵਾਲਾ, (ਫ਼) ਕਪਟੀ
ਜ਼ਾਹਿਰ-ਓ-ਬਾਤਿਨ : (ਅ) ਅੰਦਰ ਬਾਹਰ
ਜ਼ਰਾਫ਼ਤ : (ਅ) ਹਾਸਾ, ਮਖੌਲ
ਜ਼ਰਾਫ਼ਤ ਨਿਗਾਰ : (ਅ, ਹਾਸ ਰਾਸ ਲੇਖਕ )
ਜ਼ਰਫ਼ : (ਅ, ਯੋਗਤਾ, ਪਾਤਰ, ਭਾਂਡਾ ह)
ਜ਼ਰੀਫ਼ : (ਅ) ਮਖੌਲੀਆ, ਮਸਖ਼ਰਾ
ਜ਼ਰੀਫ਼ਾਨਾ : (ਅ) ਹਾਸੇ ਭਰਪੂਰ, ਹਾਸੇ ਨਾਲ
ਜ਼ਫ਼ਰ : (ਅ) ਜਿੱਤ, ਵਿਜੈ
ਜ਼ਫ਼ਰ ਸਤਾਨ : (ਅ, ਲੜਾਈ ਦਾ ਉਹ ਮੈਦਾਨ (ਫ਼) ਜਿੱਥੇ ਜਿੱਤ ਪ੍ਰਾਪਤ ਹੋਵੇ
ਜ਼ਫ਼ਰ ਨਾਮਾ : (ਅ, ਜਿੱਤ ਦਾ ਪੱਤਰ, ਗੁਰੂ (ਫ਼) ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਗਿਆ ਪੱਤਰ
ਜ਼ਫ਼ਰਯਾਬ : (ਅ, ਜੇਤੂ, ਵਿਜਈ)
ਜ਼ਿੱਲੇ ਸੁਬਹਾਨੀ : (ਅ) ਰੱਬ ਦੀ ਛਾਂ, ਬਾਦਸ਼ਾਹ
ਜ਼ੁਲਮਾਤ : (ਅ) ਜ਼ੁਲਮਤ ਦਾ ਬਹੁਵਚਨ, ਹਨ੍ਹੇਰੇ
ਜ਼ੁਲਮ ਸ਼ਿਆਰ : (ਅ) ਅੱਤਿਆਚਾਰੀ ਸੁਭਾਅ ਵਾਲ਼ਾ
ਜ਼ੁਲਮਤ : (ਅ) ਹਨੇਰ੍ਹਾ
ਜ਼ੁਲਮਤ ਆਬਾਦ /ਜ਼ੁਲਮਤ ਕਦਾ : (ਅ, ਬਹੁਤ ਹੀ ਹਨੇਰੀ ਥਾਂ, ਫ਼) ਸੰਸਾਰ, ਦੁਨੀਆਂ
ਜ਼ੱਨ : (ਅ) ਭਰਮ, ਸ਼ੰਕਾ, ਵਹਿਮ
ਜ਼ੁਹਰ : (ਅ) ਤੀਜੇ ਪਹਿਰ ਦੀ ਨਮਾਜ਼
ਜ਼ੁਹੂਰ : (ਅ) ਪ੍ਰਗਟ ਹੋਣਾ, ਐਲਾਨ
ਜ਼ਹੀਰ : (ਅ) ਸਹਾਇਕ,ਮਿੱਤਰ, ਹਮਾਇਤੀ
ਆਬਿਦ : (ਅ) ਇਬਾਦਤ ਕਰਨ ਵਾਲਾ, ਪਰਹੇਜ਼ਗਾਰ
ਆਬਿਦਾ : (ਅ) ਭਗਤੀ ਕਰਨ ਵਾਲੀ ਔਰਤ
ਆਜਿਜ਼ : (ਅ) ਬੇ-ਵਸ, ਨਿਰਬਲ, ਨਿਰਧਨ, ਨਿਮਰਤਾ ਵਾਲਾ
ਆਜਿਜ਼ੀ : (ਫ਼) ਆਜਿਜ਼ ਹੋਣ ਦਾ ਭਾਵ, ਨਿਮਰਤਾ
ਆਦਾਤ : (ਅ) ਆਦਤ ਦਾ ਬਹੁਵਚਨ, ਆਦਤਾਂ
ਆਦਤ : (ਅ) ਸੁਭਾ, ਰਸਮ, ਰਿਵਾਜ
ਆਦਤਨ : (ਅ) ਆਦਤ ਕਰਕੇ, ਆਦਤ ਵਜੋਂ
ਆਦੀ : (ਅ) ਜਿਸ ਨੂੰ ਕੋਈ ਆਦਤ ਪੈ ਗਈ ਹੋਵੇ
ਆਦਿਲ : (ਅ) ਨਿਆਂਕਾਰ, ਨਿਆਂ ਕਰਨ ਵਾਲ਼ਾ
ਆਰਿਜ਼ : (ਅ) ਗੱਲ, ਵਾਪਰਨ ਵਾਲਾ, ਘਟਨਾ, ਦੁਰਘਟਨਾ
ਆਰਿਫ਼ : (ਅ) ਪਛਾਣਨ ਵਾਲਾ, ਰੱਬ ਨੂੰ ਪੁਜਿਆ ਹੋਇਆ, ਵਲੀ
ਆਰਿਫ਼ਾਨਾ : (ਫ਼) ਆਰਿਫ਼ਾਂ ਵਰਗਾ, ਸਿਆਣਿਆਂ ਵਰਗਾ
ਆਸ਼ਿਕ : (ਅ) ਕਿਸੇ ਦੇ ਪਿਆਰ ਵਿਚ ਲੀਨ
ਆਸ਼ਿਕਾਨ : (ਅ) ਆਸ਼ਿਕ ਦਾ ਬਹੁਵਚਨ
ਆਸ਼ੂਰ : (ਅ) ਮੁਹੱਰਮ ਦੇ ਮਹੀਨੇ ਦੀ ਦਸਵੀਂ ਤਾਰੀਖ਼
ਆਸਿਮ : (ਅ) ਬਚਾਉਣ ਵਾਲਾ, ਰੱਖਿਆ ਕਰਨ ਵਾਲਾ
ਆਸੀ : (ਅ) ਮੁਜਰਮ, ਪਾਪੀ
ਆਤਿਫ਼ : (ਅ) ਝੁਕਣ ਵਾਲਾ, ਮਿਹਰਬਾਨ, ਕਿਰਪਾਲੂ
ਆਫ਼ੀਯਤ : (ਅ) ਸਲਾਮਤੀ, ਅਰਾਮ, ਸੁਖੀ, ਸਿਹਤ
ਆਕ੍ਰਿਬਤ : (ਅ) ਅੰਤ, ਨਤੀਜਾ, ਪਰਲੋਕ, ਕਿਆਮਤ ਦਾ ਦਿਨ
ਆਕ੍ਰਿਲ : (ਅ) ਬੁੱਧੀਮਾਨ, ਸੂਝਵਾਨ
ਆਲਮ : (ਅ) ਸੰਸਾਰ, ਜ਼ਮਾਨਾ, ਖ਼ਲਕਤ, ਅਵਸਥਾ, ਦ੍ਰਿਸ਼
ਆਲਮ ਆਰਾ : (ਅ, ਸੰਸਾਰ ਨੂੰ ਸਜਾਉਣ ਵਾਲਾ, (ਫ਼) ਈਸ਼ਵਰ, ਰੱਬ
ਆਲਮ-ਏ-ਅਰਵਾਹ : (ਅ) ਪਰਲੋਕ, ਦੂਜਾ ਜਹਾਨ, ਮੌਤ ਤੋਂ ਬਾਅਦ ਰੂਹਾਂ ਦੇ ਰਹਿਣ ਦੀ ਥਾਂ
ਆਲਮ-ਏ-ਬਰਜ਼ਖ਼ : (ਅ) ਮੌਤ ਤੇ ਕਿਆਮਤ ਦੇ ਵਿਚਕਾਰਲੇ ਸਮੇਂ ਵਿਚ ਰੂਹਾਂ ਦੇ ਠਹਿਰਨ ਦੀ ਥਾਂ
ਆਲਮ-ਏ-ਜਬਰੂਤ : (ਅ) ਫ਼ਰਿਸ਼ਤਿਆਂ ਦੇ ਰਹਿਣ ਦੀ ਥਾਂ, ਸਭ ਤੋਂ ਉੱਚਾ ਅਸਮਾਨ
ਆਲਮ-ਏ-ਸ਼ਬਾਬ : (ਅ, ਜਵਾਨੀ )
ਆਲਮ-ਏ-ਫ਼ਾਨੀ : (ਅ) ਮਾਤ ਲੋਕ, ਦੁਨੀਆਂ
ਆਲਮ-ਏ-ਲਾਹੂਤ : (ਅ) ਸੂਫ਼ੀ ਮਤ ਦੇ ਅਨੁਸਾਰ ਭਗਤੀ ਦੀ ਇਕ ਅਵਸਥਾ ਜਿੱਥੇ ਮਨੁੱਖ ਰੱਬ ਨਾਲ ਇੱਕਮਿੱਕ ਹੋ ਜਾਂਦਾ ਹੈ ਅਤੇ ਉੱਥੇ ਸਿਵਾਏ ਰੱਬ ਦੇ ਕੋਈ ਵਸਤੂ ਨਹੀਂ ਹੁੰਦੀ
ਆਲਿਮ : (ਅ) ਇਲਮ ਵਾਲਾ, ਗਿਆਨਵਾਨ
ਆਲਮੀ : (ਫ਼) ਸੰਸਾਰਕ
ਆਲਿਮ-ਉਲ-ਗ਼ੈਬ : (ਅ) ਗ਼ੈਬ ਨੂੰ ਜਾਨਣ ਵਾਲਾ, ਅੰਤਰਜਾਮੀ
ਆਲੀ ਜਾਹ : (ਅ) ਉੱਚੇ ਪਦ ਵਾਲਾ
ਆਲੀ ਜਨਾਬ/ : (ਅ) ਉੱਚੇ ਮਰਤਬੇ ਵਾਲਾ, ਆਲੀ ਹਜ਼ਰਤ ਸਤਿਕਾਰ ਵਜੋਂ ਸੰਬੋਧਨ ਕਰਨ ਵੇਲੇ ਬੋਲੇ ਜਾਣ ਵਾਲੇ ਸ਼ਬਦ
ਆਲੀਯਾ : (ਫ਼) ਮਹਾਨ, ਵੱਡੀ
ਆਮ ਫ਼ਹਿਮ : (ਅ) ਹਰੇਕ ਦੇ ਸਮਝ ਆਉਣ ਵਾਲਾ, ਸਖਾਲਾ, ਸੌਖਾ
ਆਮਿਰ : (ਅ) ਵਸਿਆ ਹੋਇਆ, ਅਬਾਦ, ਅਬਾਦ ਕਰਨ ਵਾਲਾ
ਆਮਿਰਾ : (ਫ਼) ਸ਼ਾਹੀ, ਭਰਪੂਰ
ਆਮਿਲ : (ਅ) ਅਮਲ ਕਰਨ ਵਾਲਾ, ਭੂਤ ਪ੍ਰੇਤ ਕੱਢਣ ਵਾਲਾ, ਅਫ਼ਸਰ
ਅਬਾ : (ਅ) ਦਰਵੇਸ਼ਾਂ ਦਾ ਚੋਗਾ, ਕੰਬਲੀ
ਇਬਾਦਤ (ਅ) ਬੰਦਗੀ, ਭਗਤੀ
ਅਬਸ : (ਅ) ਬੇਫ਼ਾਇਦਾ, ਐਵੇਂ ਹੀ, ਬਿਨ੍ਹਾਂ ਕਿਸੇ ਕਾਰਨ
ਅਬਦ : (ਅ) ਗੁਲਾਮ, ਬੰਦਾ
ਅਬਦੁਦ ਦੁਨਯਾ : (ਅ) ਲੋਭੀ ਆਦਮੀ
ਇਬਰਾਨੀ : (ਅ) ਯਹੂਦੀ, ਯਹੂਦੀਆਂ ਦੀ ਬੋਲੀ, ਯਹੂਦੀਆਂ ਨਾਲ ਸਬੰਧਿਤ
ਇਬਰਤ : (ਅ) ਸਿੱਖਿਆ, ਨਸੀਹਤ, ਡਰ
ਉਬੂਰ : (ਅ) ਦਰਿਆ ਆਦਿ ਨੂੰ ਪਾਰ ਕਰਨ ਦੀ ਕਿਰਿਆ, ਨਿਪੁੰਨਤਾ
ਇਤਾਬ : (ਅ) ਕ੍ਰੋਧ, ਰੋਸ, ਨਰਾਜ਼ਗੀ
ਇਤਾਬ-ਏ-ਇਲਾਹੀ : (ਅ) ਰੱਬੀ ਕਹਿਰ
ਅਤੀਕ : (ਅ) ਪੁਰਾਣਾ, ਬੁੱਢਾ, ਸਵਤੰਤਰ, ਚੁਣਿਆ ਹੋਇਆ
ਅਜਾਇਬ : (ਅ) ਅਜੀਬ ਦਾ ਬਹੁਵਚਨ
ਅਜਬ : (ਅ) ਅਦਭੁਤ, ਅਨੋਖਾ, ਅਚੰਭਾ
ਅਜਲਤ : (ਅ) ਕਾਹਲੀ, ਛੇਤੀ
ਅਜਮ : (ਅ) ਅਰਬ ਨੂੰ ਛੱਡ ਕੇ ਕੋਈ ਹੋਰ ਦੇਸ਼, ਈਰਾਨ ਆਦਿ, ਓਪਰਾ
ਅਜੂਬਾ : (ਅ) ਅਨੋਖੀ ਚੀਜ਼
ਅਦਾਵਤ : (ਅ) ਵੈਰ, ਵਿਰੋਧ
ਇੱਦਤ : (ਅ) ਇਸਲਾਮ ਧਰਮ ਵਿਚ ਪਤੀ ਦੀ ਮੌਤ ਜਾਂ ਤਲਾਕ ਤੋਂ ਬਾਅਦ ਦਾ ਉਹ ਸਮਾਂ ਜਿਸ ਵਿਚ ਔਰਤ ਦੂਜਾ ਵਿਆਹ ਨਹੀਂ ਕਰਵਾ ਸਕਦੀ
ਅਦਦ : (ਅ) ਅੰਕ, ਗਿਣਤੀ
ਅਦਲ : (ਅ) ਨਿਆਂ, ਸਮਾਨਤਾ
ਅਦਮ : (ਅ) ਕੋਲ ਨਾ ਹੋਣ ਦੀ ਹਾਲਤ, ਅਣਹੋਂਦ, ਗੈਰ ਹਾਜ਼ਰੀ, ਦਰਵੇਸ਼
ਅਦਮ ਮੌਜੂਦਗੀ : (ਅ, ਗੈਰ ਹਾਜ਼ਰੀ )
ਅਦੂ/ਆਦੂ : (ਅ) ਵੈਰੀ, ਰਕੀਬ
ਅਜ਼ਾਬ : (ਅ) ਦੁੱਖ, ਕਸ਼ਟ, ਗੁਨਾਹ ਦੀ ਸਜ਼ਾ, ਸੰਕਟ, ਝਗੜਾ
ਉਜ਼ਰ : (ਅ) ਬਹਾਨਾ, ਇਤਰਾਜ਼, ਤਰਕ, ਖ਼ਿਮਾ
ਉਜ਼ਰ ਖ਼ਾਹ : (ਅ, ਮਾਫ਼ੀ ਮੰਗਣ ਵਾਲਾ )
ਅਜ਼ਰਾ : (ਅ) ਕੰਵਾਰੀ ਕੰਨਿਆ, ਪਰਤੱਖ,
ਉਰਸ : (ਅ) ਕਿਸੇ ਬਜ਼ੁਰਗ ਦਾ ਮੇਲਾ, ਵਿਆਹ ਦਾ ਖਾਣਾ
ਉਰੂਸ : (ਅ) ਉਰਸ ਦਾ ਬਹੁਵਚਨ
ਅਰਸ਼ : (ਅ) ਤਖ਼ਤ, ਛੱਤ,ਆਕਾਸ਼ ਤੇ ਰੱਬ ਦਾ ਤਖ਼ਤ, ਅਸਮਾਨ
ਅਰਸ਼-ਏ-ਬਰੀਂ : (ਅ) ਸਭ ਤੋਂ ਉੱਚਾ ਅਸਮਾਨ, ਅਸਮਾਨ
ਅਰਸ਼-ਏ-ਮੁਅੱਲਾ : (ਅ) ਸਭ ਤੋਂ ਉੱਚਾ ਅਸਮਾਨ
ਅਰਸ਼ੀ : (ਫ਼) ਅਸਮਾਨੀ, ਫ਼ਰਿਸ਼ਤਾ
ਅਰਸਾ : (ਅ) ਮੈਦਾਨ, ਵਿਹੜਾ, ਅੰਤਰ, ਦੂਰੀ, ਜ਼ਮਾਨਾ, ਸਮਾਂ
ਅਰਸਾ-ਏ-ਦਰਾਜ਼ : (ਅ, ਲੰਬਾ ਸਮਾਂ )
ਅਰਜ਼ : (ਅ) ਬੇਨਤੀ, ਨਿਵੇਦਨ, ਚੌੜਾਈ, ਘਰ ਦਾ ਸਮਾਨ
ਅਰਜ਼-ਏ-ਹਾਲ : (ਅ) ਨਿਵੇਦਨ,ਬੇਨਤੀ
ਅਰਜ਼ ਦਾਸ਼ਤ : (ਅ, ਅਰਜ਼ੀ, ਬਿਨੈ-ਪੱਤਰ )
ਅਰਜ਼ ਗੁਜ਼ਾਰ : (ਅ, ਅਰਜ਼ੀ ਦੇਣ ਵਾਲਾ, ਫ਼) ਬਿਨੈ-ਕਾਰ
ਅਰਜ਼ੀ ਨਵੀਸ : (ਫ਼) ਅਰਜ਼ੀ ਲਿਖਣ ਵਾਲਾ
ਇਰਫ਼ਾਨ : (ਅ) ਬ੍ਰਹਮ ਗਿਆਨ, ਰੱਬ ਦੀ ਪਛਾਣ
ਅਰਕ : (ਫ਼) ਕਿਸੇ ਫਲ ਆਦਿ ਦਾ ਨਿਚੋੜ ਕੇ ਕੱਢਿਆ ਗਿਆ ਪਾਣੀ, ਮੁੜਕਾ
ਅਰਕ- ਏ-ਇਨਫ਼ਿਆਲ : (ਅ) ਸ਼ਰਮ ਵਜੋਂ ਆਇਆ ਮੁੜਕਾ
ਉਰੂਜ : (ਅ) ਉਨੱਤੀ, ਤਰੱਕੀ, ਉਚਾਈ
ਅਰੂਜ਼ : (ਅ) ਪਿੰਗਲ, ਛੰਦ-ਸ਼ਾਸਤਰ, ਕਵਿਤਾ ਨੂੰ ਪਰਖਣ ਦਾ ਪੈਮਾਨਾ
ਉਰਯਾਂ : (ਅ) ਨੰਗਾ
ਉਰਯਾਨੀ : (ਫ਼) ਨੰਗਾ ਹੋਣਾ, ਨੰਗੇਜ਼
ਅਰੀਜ਼ਾ : (ਫ਼) ਅਰਜ਼ ਕੀਤਾ ਹੋਇਆ, ਬਿਨੈ-ਪੱਤਰ
ਅਰੀਜ਼ਾ ਨਗਾਰ : (ਫ਼) ਅਰਜ਼ੀ/ਪੱਤਰ ਲਿਖਣ हाला
ਅਜ਼ਾਦਾਰ : (ਅ) ਸੋਗ ਕਰਨ ਵਾਲਾ, ਸੋਗੀ
ਇਜ਼ਰਾਈਲ : (ਅ) ਮੌਤ ਦੇ ਫਰਿਸ਼ਤੇ ਦਾ ਨਾਂ
ਅਜ਼ਮ : (ਅ) ਵਿਚਾਰ, ਨਿਸ਼ਚਾ, ਸੰਕਲਪ
ਅਜ਼ੀਜ਼ : (ਅ) ਲਾਡਲਾ, ਪਿਆਰਾ, ਰਿਸ਼ਤੇਦਾਰ
ਅਜ਼ੀਜ਼-ਉਲਕ਼ਦਰ : (ਅ) ਛੋਟਿਆਂ ਨੂੰ ਪਿਆਰ ਵਜੋਂ ਸੰਬੋਧਨ ਕਰਨ ਲਈ ਵਰਤਿਆ ਜਾਣ ਵਾਲਾ ਸ਼ਬਦ
ਅਸਕਰ : (ਅ) ਸੈਨਾ, ਫੌਜ
ਅਸਕਰੀ : (ਅ) ਫੌਜ ਦਾ, ਫੌਜੀ
ਇਸ਼ਾ : (ਅ) ਉਹ ਨਾਮਜ਼ ਜੋ ਸੂਰਜ ਡੁੱਬਣ ਤੋਂ ਪਿਛੋਂ ਅਤੇ ਸੌਣ ਤੋਂ ਪਹਿਲਾਂ ਪੜ੍ਹੀ ਜਾਂਦੀ ਹੈ
ਉਸ਼ਾਕ : (ਅ) ਆਸ਼ਿਕ ਦਾ ਬਹੁਵਚਨ
ਅਸ਼ਰਾ : (ਅ) ਮਹੀਨੇ ਦਾ ਦਸਵਾਂ ਦਿਨ, ਮੁਹੱਰਮ ਦੀ ਦਸਵੀਂ ਤਾਰੀਖ
ਇਸ਼ਰਤ : (ਅ) ਸੁੱਖ, ਖ਼ੁਸ਼ੀ, ਸੈਰ
ਇਸ਼ਕ-ਏ-ਹਕ਼ੀਕ਼ੀ : (ਅ) ਰੱਬ ਨਾਲ ਪਿਆਰ, ਰੱਬ ਨਾਲ ਲਗਾਉ, ਭਗਤੀ
ਇਸ਼ਕ-ਏ-ਮਜਾਜ਼ੀ : (ਅ) ਲੌਕਿਕ ਇਸ਼ਕ, ਦੁਨਿਆਵੀ ਇਸ਼ਕ
ਅਸਾ : (ਅ) ਸੋਟੀ, ਖੂੰਡਾ
ਅਸਰ : (ਅ) ਯੁੱਗ, ਸਮਾਂ, ਪਿਛਲੇ ਪਹਿਰ ਦੀ ਨਮਾਜ਼
ਇਸਮਤ : (ਅ) ਪਾਕ ਦਾਮਨੀ, ਔਰਤ ਦੀ ਲੱਜ
ਇਸਯਾਂ : (ਅ) ਪਾਪ, ਬਗ਼ਾਵਤ, ਜੁਰਮ
ਅਜ਼ੂ : (ਅ) ਸਰੀਰ ਦਾ ਕੋਈ ਅੰਗ
ਅਤਾ : (ਅ) ਕ੍ਰਿਪਾ, ਦਾਨ, ਇਨਾਮ
ਅੱਤਾਰ : (ਅ) ਅਤਰ ਵੇਚਣ ਵਾਲਾ
ਅਤਫ਼ : (ਅ) ਕ੍ਰਿਪਾ, ਤੋਹਫਾ, ਰਹਿਮ, ਮੇਲ ਮਿਲਾਪ
ਅਤੀਯਾ : (ਅ) ਉਪਹਾਰ, ਦਾਤ
ਅਜ਼ਮਤ : (ਅ) ਵਡਿਆਈ, ਸ਼ਾਨੋ ਸ਼ੌਕਤ
ਉਜ਼ਮਾ : (ਅ) ਸਭ ਤੋਂ ਵੱਡਾ, ਬਜ਼ੁਰਗ
ਅਜ਼ੀਮ : (ਅ) ਵੱਡਾ, ਮਹਾਨ
ਅਜ਼ੀਮੁੱਸ਼ਾਨ : (ਅ) ਬੜੀ ਠਾਠ ਵਾਲਾ
ਅਜ਼ੀਮੁਲਕਦਰ : (ਅ) ਵੱਡੇ ਰੁਤਬੇ ਵਾਲਾ,ਵੱਡੀ ਉਪਾਧੀ ਵਾਲਾ
ਇੱਫ਼ਤ : (ਅ) ਪਰਹੇਜ਼ਗਾਰੀ, ਜਤ ਸਤ
ਇਫ਼ਰੀਤ : (ਅ) ਭੂਤ, ਪ੍ਰੇਤ
ਉਫੂਨਤ : (ਅ) ਬਦਬੂ, ਸੜ੍ਹਾਂਦ
ਅਫ਼ੀਫ਼ : (ਅ) ਨੇਕ, ਪਾਰਸਾ, ਪਰਹੇਜ਼ਗਾਰ
ਉਕਾਬ : (ਅ) ਬਹੁਤ ਉਚਾਈ ਤੇ ਉਡਾਣ ਭਰਨ ਵਾਲਾ ਇਕ ਸ਼ਿਕਾਰੀ ਪੰਛੀ
ਅਕਾਇਦ : (ਅ) ਅਕੀਦਾ ਦਾ ਬਹੁਵਚਨ
ਉਕ਼ਬਾ : (ਅ) ਦੂਜਾ ਜਹਾਨ, ਪਰਲੋਕ
ਅਕਦ : (ਅ) ਵਿਆਹ, ਨਿਕਾਹ
ਉਕਦਾ : (ਫ਼) ਗੰਢ, ਗੁੰਝਲਦਾਰ ਮਾਮਲਾ
ਅਕਲ-ਏ-ਸਲੀਮ : (ਅ) ਚੰਗੀ ਸੂਝ, ਪੂਰਨ ਸੂਝ ਬੂਝ
ਉਕੂਬਤ : (ਅ) ਦੰਡ, ਸਜ਼ਾ, ਕਸ਼ਟ
ਅਕੀਦਤ : (ਅ) ਸ਼ਰਧਾ, ਭਰੋਸਾ, ਵਿਸ਼ਵਾਸ
ਅਕੀਦਾ : (ਅ) ਵਿਸ਼ਵਾਸ, ਭਰੋਸਾ
ਅਕ੍ਰੀਕ : (ਅ) ਲਾਲ ਰੰਗ ਦਾ ਇਕ ਕੀਮਤੀ ਪੱਥਰ
ਅਕ੍ਰੀਕਾ : (ਅ) ਮੁਸਲਮਾਨਾਂ ਵਿਚ ਇਕ ਰਿਵਾਇਤ ਜਿਸ ਦੇ ਅਨੁਸਾਰ ਬੱਚੇ ਦੇ ਨਾਂ ਤੇ ਬੱਕਰਾ ਹਲਾਲ ਕੀਤਾ ਜਾਂਦਾ ਹੈ
ਅਕੀਲ : (ਅ) ਬੁੱਧੀਮਾਨ, ਅਕਲਮੰਦ
ਅਕਸੀ : (ਫ਼) ਅਕਸ ਸੰਬੰਧੀ, ਅਕਸ हाला
ਅਲਾਲਤ : (ਅ) ਬੀਮਾਰੀ
ਅੱਲਾਮ : (ਅ) ਬਹੁਤ ਕੁੱਝ ਜਾਣਨ ਵਾਲਾ, ਬਹੁਤ ਬੁੱਧੀਮਾਨ
ਅਲਾਮਾਤ : (ਅ) ਅਲਾਮਤ ਦਾ ਬਹੁਵਚਨ, ਨਿਸ਼ਾਨੀਆਂ
ਅਲਾਮਤ : (ਅ) ਨਿਸ਼ਾਨ, ਖੋਜ, ਇਸ਼ਾਰਾ
ਅੱਲਾਮਾ : (ਅ) ਬਹੁਤ ਸਿਆਣਾ, ਬਹੁਤ ਪੜ੍ਹਿਆ ਲਿਖਿਆ, ਹੁਸ਼ਿਆਰ
ਅੱਲਾਮੀ : (ਅ) ਬਹੁਤ ਬੁੱਧੀਮਾਨ, ਬਹੁਤ ਸਿਆਣਾ
ਇਲਾਵਾ ਅਜ਼ੀ: (ਅ, ਇਸ ਤੋਂ ਇਲਾਵਾ )
ਅਲਮ : (ਅ) ਝੰਡਾ, ਨਿਸ਼ਾਨ
ਅਲਮ ਬਰਦਾਰ: (ਅ, ਝੰਡਾ ਚੁੱਕ ਕੇ ਅੱਗੇ ਚੱਲਣ ਫ਼) ਵਾਲਾ, ਮੋਹਰੀ
ਉਲਮਾ : (ਅ) ਆਲਿਮ ਦਾ ਬਹੁਵਚਨ, ਗਿਆਨਵਾਨ
ਅਲਲ ਇਅਲਾਨ : (ਅ) ਖੁੱਲਮ ਖੁੱਲਾ
ਅਲੈਕ ਸਲੈਕ : (ਅ) ਮਾਮੂਲੀ ਜਾਣਕਾਰੀ
ਅਲੀਮ : (ਅ) ਇਲਮ ਵਾਲਾ, ਸਿਆਣਾ, ਰੱਬ ਦਾ ਇਕ ਗੁਣਵਾਚੀ ਨਾਂ
ਇਮਾਰਾਤ : (ਅ) ਇਮਾਰਤ ਦਾ ਬਹੁਵਚਨ, ਇਮਾਰਤਾਂ
ਇਮਾਮਾ : (ਫ਼) ਪੱਗ, ਦਸਤਾਰ
ਅਮਦਨ : (ਅ) ਜਾਣ ਬੁੱਝ ਕੇ
ਉਮਦਾ : (ਅ) ਵਧੀਆ, ਸ਼੍ਰੇਸ਼ਟ
ਉਮਰ ਰਸੀਦਾ : (ਅ, ਬੁੱਢਾ, ਤਜਰਬੇਕਾਰ )
ਅਮਲ : (ਅ) ਕੰਮ, ਟੂਣਾ, ਨਸ਼ੇ ਦਾ ਅਸਰ
ਅਮਲਾ : (ਫ਼) ਕਿਸੇ ਵਿਭਾਗ ਦੇ ਕਰਮਚਾਰੀ, ਅਹਿਲਕਾਰ
ਉਮੂਮਨ : (ਅ) ਆਮ ਤੌਰ ਤੇ
ਅਨਕਰੀਬ : (ਅ) ਛੇਤੀ ਹੀ
ਅਨਾ : (ਅ) ਦੁਖ, ਕਸ਼ਟ, ਥਕਾਵਟ
ਉੱਨਾਬ : (ਅ) ਲਾਲ ਰੰਗ ਦਾ ਮੇਵਾ, ਅੰਗੂਰ
ਅਨਾਸਿਰ : (ਅ) ਉਨਸਰ ਦਾ ਬਹੁਵਚਨ, ਤੱਤ
ਇਨਾਯਤ : (ਅ) ਕ੍ਰਿਪਾ, ਮਿਹਰ, ਉਪਹਾਰ
ਅੰਦਲੀਬ : (ਅ) ਬੁਲਬੁਲ
ਉਨਸਰ : (ਅ) ਮੂਲ, ਤੱਤ
ਉਨਵਾਨ : (ਅ) ਸਰਨਾਵਾਂ, ਸੁਰਖ਼ੀ
ਅਵਾਮੁੱਨਾਸ : (ਅ) ਆਮ ਲੋਕ, ਜਨ ਸਧਾਰਣ
ਇਵਜ਼ : (ਅ) ਬਦਲਾ, ਹਰਜਾਨਾ, ਬਦਲੇ ਵਿਚ
ਇਵਜ਼ਾਨਾ : (ਅ) ਬਦਲੇ ਵਿਚ ਮਿਲੀ ਰਕਮ
ਅਹਿਦ : (ਅ) ਯੁੱਗ, ਸਮਾਂ, ਇਕਰਾਰ, ਵਾਅਦਾ
ਅਹਿਦ-ਏ-ਜਦੀਦ : (ਅ) ਨਵਾਂ ਯੁੱਗ, ਨਵੀਂ ਰੌਸ਼ਨੀ
ਅਹਿਦ ਸ਼ਿਕਨੀ : (ਅ, ਇਕਰਾਰ/ਕੌਲ ਤੋੜਨ ਦਾ (ਫ਼) ਭਾਵ
ਅਹਿਦ-ਓ-ਪੈਮਾਂ : (ਅ) ਕੌਲ ਕਰਾਰ
ਉਹਦਾ : (ਫ਼) ਰੁਤਬਾ, ਪਦਵੀ, ਅਫ਼ਸਰੀ
ਇਯਾਦਤ : (ਅ) ਬੀਮਾਰ ਦਾ ਹਾਲ ਪੁੱਛਣਾ, ਬੀਮਾਰ ਪੁਰਸੀ
ਅੱਯਾਰ : (ਅ) ਚਲਾਕ, ਮੱਕਾਰ, ਕਪਟੀ
ਅੱਯਾਰੀ : (ਫ਼) ਚਲਾਕੀ, ਮੱਕਾਰੀ
ਅੱਯਾਸ਼ : (ਅ) ਐਸ਼ ਕਰਨ ਵਾਲਾ, ਲੁੱਚਾ
ਅੱਯਾਸ਼ੀ : (ਫ਼) ਐਸ਼ ਕਰਨ ਦਾ ਭਾਵ, ਮੌਜ ਮੇਲਾ
भजाल : (ਅ) ਟੱਬਰ, ਬਾਲ ਬੱਚੇ ਆਦਿ
ਇਯਾਲਦਾਰ : (ਅ) ਬਾਲ ਬੱਚਿਆਂ ਵਾਲਾ
ਇਯਾਂ: (ਅ) ਸਾਫ਼, ਸਪੱਸ਼ਟ
ਐਬ : (ਅ) ਦੋਸ਼, ਭੈੜ, ਬੁਰਾਈ
ਈਦ : (ਅ) ਖ਼ੁਸ਼ੀ, ਮੁਸਲਮਾਨਾਂ ਦਾ ਇੱਕ ਪ੍ਰਸਿੱਧ ਤਿਉਹਾਰ
ਈਦੁੱਜ਼ਹਾ : (ਅ) ਬਕਰੀਦ, ਕੁਰਬਾਨੀ ਦੀ ਈਦ
ਈਦ-ਉਲ-ਫ਼ਿਤਰ : (ਅ) ਰੋਜ਼ਿਆਂ ਪਿੱਛੋਂ ਆਉਣ ਵਾਲੀ ਈਦ
ਈਦਗਾਹ : (ਅ ਉਹ ਵੱਡੀ ਮਸਜਿਦ ਜਿੱਥੇ /ਫ਼) ਈਦ ਦੀ ਨਮਾਜ਼ ਪੜ੍ਹੀ ਜਾਂਦੀ ਹੈ
ਈਸਵੀ : (ਅ) ਈਸਾ ਨਾਲ ਸਬੰਧਿਤ
ਐਸ਼-ਓ-ਜੈਸ਼ : (ਅ, ਅਸੀਮ ਪ੍ਰਸੰਨਤਾ, ਬੇਹੱਦ ਫ਼) ਖ਼ੁਸ਼ੀ
ਐਨ-ਉਲ-ਯਕ਼ੀਨ : ਕਿਸੇ ਚੀਜ਼ ਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ ਯਕੀਨ ਕਰਨ ਦਾ ਭਾਵ
ਐਨੀ ਸ਼ਹਾਦਤ : (ਅ) ਚਸ਼ਮਦੀਦ ਗਵਾਹੀ
ਉਯੂਬ : (ਅ) ਐਬ ਦਾ ਬਹੁਵਚਨ, ਦੋਸ਼, ਬੁਰਾਈਆਂ
ਗ਼ਾਰ : (ਅ) ਪਹਾੜ ਦੀ ਖੋਹ, ਟੋਇਆ
ਗ਼ਾਰ-ਏ-ਗ਼ਮ : (ਅ, ਕੈਦ ਖ਼ਾਨਾ, ਜੇਲ੍ਹ ह)
ਗ਼ਾਰਤ : (ਅ) ਤਬਾਹ, ਬਰਬਾਦ, ਦੁਸ਼ਮਣ ਦੇ ਦੇਸ਼ ਤੇ ਕੀਤਾ ਗਿਆ ਹਮਲਾ
ਗ਼ਾਰਤ ਗਰੀ : (ਅ, ਤਬਾਹੀ, ਵਿਨਾਸ਼, (ਫ਼) ਲੁੱਟਮਾਰ
ਗਾਜ਼ਾ : (ਫ਼) ਵਟਣਾ, ਮੂੰਹ ਤੇ ਲਗਾਉਣ ਵਾਲਾ ਪਾਊਡਰ
ਗ਼ਾਜ਼ੀ : (ਅ) ਕਾਫ਼ਰਾਂ ਨਾਲ ਲੜਨ ਵਾਲਾ, ਯੋਧਾ, ਸੂਰਮਾ
ਗ਼ਾਫ਼ਿਲ : (ਅ) ਗ਼ਫਲਤ ਕਰਨ ਵਾਲਾ, ਆਲਸੀ, ਅਵੇਸਲਾ
ਗ਼ਾਲਿਬ : (ਅ) ਕਿਸੇ ਤੇ ਭਾਰੂ ਹੋਣ ਵਾਲਾ, ਜੇਤੂ, ਉਰਦੂ ਦੇ ਮਸ਼ਹੂਰ ਸ਼ਾਇਰ ਮਿਰਜ਼ਾ ਅਸਦੁੱਲਾ ਖਾਂ ਦਾ ਉਪਨਾਮ
ਗ਼ਾਲਿਬਨ : (ਅ) ਯਕੀਨੀ ਤੌਰ ਤੇ, ਸੰਭਵ, ਜੇ ਕਿਸੇ ਗੱਲ ਤੇ ਜ਼ਿਆਦਾ ਸ਼ੱਕ ਨਾ ਹੋਵੇ ਤਾਂ ਬੋਲਿਆ ਜਾਂਦਾ ਹੈ
ਗ਼ਾਲੀਚਾ : (ਫ਼) ਗਲੀਚਾ, ਕਲੀਨ
ਗ਼ਾਇਬਾਨਾ : (ਫ਼) ਗੈਰ ਹਾਜ਼ਰੀ ਵਿੱਚ, ਪਿੱਠ ਪਿੱਛੇ
ਗ਼ੁਬਾਰ ਆਲੂਦ/ ਗ਼ੁਬਾਰਆਲੂਦਾ : (ਅ, ਜਿਸ ਤੇ ਮਿੱਟੀ ਘੱਟਾ (ਫ਼) ਪਿਆ ਹੋਵੇ
ਗ਼ੁਬਾਰ-ਏ-ਖ਼ਾਤਿਰ : (ਅ) ਵੈਰ ਭਾਵਨਾ, ਦਿਲ ਦੀ मैल
ਗ਼ਬਨ : (ਅ) ਧੋਖਾ ਦੇਣਾ,ਦੂਜੇ ਦਾ ਮਾਲ ਹਜ਼ਮ ਕਰ ਜਾਣ ਦਾ ਭਾਵ, ਖ਼ਿਆਨਤ
ਗ਼ੱਦਾਰ : (ਅ) ਫ਼ਸਾਦ ਕਰਨ ਵਾਲਾ, ਨਮਕ ਹਰਾਮ, ਦੇਸ਼ ਧਰੋਹੀ
ਗ਼ੱਦਾਰੀ : (ਅ) ਵਿਦਰੋਹ
ਗ਼ਦਰ : (ਅ) ਫ਼ਸਾਦ, ਵਿਦਰੋਹ
ਗ਼ਿਜ਼ਾ : (ਅ) ਭੋਜਨ, ਖ਼ੁਰਾਕ
ਗ਼ੁਰਾਬ : (ਅ) ਕਾਂ
ਗ਼ਰਬ : (ਅ) ਪੱਛਮ ਦਿਸ਼ਾ, ਪੱਛਮ
ਗੁਰਬਾ (ਅ) ਗ਼ਰੀਬ ਦਾ ਬਹੁਵਚਨ
ਗ਼ੁਰਬਤ : (ਅ) ਨਿਰਧਨਤਾ, ਗਰੀਬੀ, ਪਰਦੇਸ, ਪਰਦੇਸੀ ਹੋਣ ਦਾ ਭਾਵ
ਗ਼ਰਜ਼ : (ਅ) ਲੋੜ, ਭਾਵ, ਮੁਕਦੀ ਗੱਲ
ਗ਼ਰਜ਼ ਮੰਦ : (ਅ/ ਲੋੜਵੰਦ, ਮੁਥਾਜ )
ਗ਼ਰਜ਼ ਯੇ ਕਿ : (ਅ/ ਮੁੱਕਦੀ ਗੱਲ द्र)
ਗ਼ਰਕ : (ਅ) ਡੁੱਬਿਆ ਹੋਇਆ, ਨਸ਼ੇ ਵਿੱਚ ਚੂਰ, ਮਗਨ
ਗ਼ਰਕਾਬ : (ਅ) ਡੁੱਬਿਆ ਹੋਇਆ, ਘੁੰਮਣ ਘੇਰੀ
ਗ਼ਰੂਬ : (ਅ) ਸੂਰਜ, ਚੰਨ ਆਦਿ ਦੇ ਡੁੱਬਣ ਦਾ ਭਾਵ, ਪੱਛਮ
ਗ਼ਰੂਰ : (ਅ) ਹੰਕਾਰ, ਘਮੰਡ, ਮਾਣ
ਗ਼ਰੀਬ-ਉਲ-ਵਤਨ : (ਅ) ਯਾਤਰੀ, ਪਰਦੇਸੀ
ਗ਼ਰੀਬਾਨਾ : (ਫ਼) ਗ਼ਰੀਬਾਂ ਵਰਗਾ
ਗ਼ਰੀਬ ਖ਼ਾਨਾ : (ਅ, ਉਹ ਥਾਂ ਜਿੱਥੇ ਗ਼ਰੀਬਾਂ ਨੂੰ ਫ਼) ਖਾਣਾ ਤੇ ਰਿਹਾਇਸ਼ ਮੁਫ਼ਤ ਮਿਲੇ, ਆਪਣਾ ਘਰ
ਗ਼ਜ਼ਾਲ : (ਅ) ਹਿਰਨ, ਸੂਰਜ, ਕੋਮਲ ਅੰਗਾਂ ਵਾਲਾ ਵਿਅਕਤੀ
ਗ਼ਜ਼ਾਲਾ : (ਅ) ਹਿਰਨ ਦਾ ਬੱਚਾ, ਸੂਰਜ
ਗ਼ਜ਼ਲ : (ਅ) ਮੁਹੱਬਤ ਦੀਆਂ ਗੱਲਾਂ ਕਰਨ ਦਾ ਭਾਵ, ਉਹ ਕਵਿਤਾ ਜਿਸ ਵਿੱਚ ਇਸ਼ਕ ਮੁਹੱਬਤ ਦੀਆਂ ਗੱਲਾਂ ਦਾ ਜ਼ਿਕਰ ਹੋਵੇ
ਗ਼ਜ਼ਲ ਖ਼ਾਂ/ ਗ਼ਜ਼ਲ ਸਰਾ : (ਅ, ਗ਼ਜ਼ਲ ਪੜ੍ਹਨ ਜਾਂ (ਫ਼) ਸੁਨਾਉਣ ਵਾਲਾ