6 ਤੋਂ 7 ਮਈ ਦੀ ਵਿਚਕਾਰਲੀ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨੇਰੀ ਰਾਤ ਸੀ । ਜੀਵਨ ਵਿਚ ਹਰ ਗੱਲ ਦਾ ਸਮਾਂ ਹੁੰਦਾ ਹੈ। ਜੀਉਣ ਦਾ ਸਮਾਂਲਿਖਣ ਦਾ ਸਮਾਂ ਤੇ ਸੰਸਾਰ ਨੂੰ ਛੱਡ ਕੇ ਜਾਣ ਦਾ ਸਮਾਂ । ਪਰ ਉਹ ਸਮਾਂ, ਮੈਂ ਸੋਚਦਾ ਹਾਂ ਮਰਨ ਦਾ ਸਮਾਂ ਨਹੀਂ ਸੀ । ਸ਼ਬਦਾਂ ਪ੍ਰਤੀ ਮੇਰੀ ਸੰਵੇਦਨਸ਼ੀਲਤਾ ਅਤੇ ਕਾਵਿਕ ਬਿੰਬ ਸਭ ਖੇਰੂੰ ਖੇਰੂੰ ਹੋ ਗਏ। ਉਸ ਸਮੇਂ ਮੈਂ ਕੇਵਲ ਇਕ ਸੰਗੀਤ ਦੀ ਮੌਤ ਬਾਰੇ ਸੋਚ ਸਕਦਾ ਸਾਂ ਜਾਂ ਫੇਰ ਇਸ ਦੇ ਸਭ ਤੋਂ ਉੱਤਮ ਗੀਤ ਦੀ ਮੌਤ ।
ਇਕ ਗੀਤ ਦੀ ਮੌਤ
ਜਿਹੜਾ ਸੁਰਮਈ ਰੰਗ ਸੂਰਜ ਦੇ ਨਿਕਲਣ ਤੇ ਉਭਰਦਾ ਹੈ
ਅੱਜ ਓਹੀ ਰੰਗ ਕਾਲਾ ਹੋ ਗਿਆ ਹੈ
ਤੇ ਸੁਝਾ ਨੂੰ ਕੁੜਤਣ ਦਾ ਸੋਗ ਦਿੰਦਾ ਹੈ
ਅੱਜ ਫਿਰ ਇਕ ਸੂਰਜ ਦੀ
ਅਰਬੀ ਉਠਾਈ ਜਾ ਰਹੀ ਹੈ
ਸੂਰਜ ਦੀਆਂ ਹਾਰੀਆਂ ਹੋਈਆਂ
ਕਿਰਨਾਂ ਦੇ ਮੋਢਿਆਂ ਤੇ
ਕੀ ਅਸੀਂ ਜਾਣ ਵਾਲੇ ਨੂੰ
ਉਸਦੇ ਬੋਲਾਂ ਨਾਲ ਬੁਲਾ ਸਕਦੇ ਹਾਂ
ਕੀ ਉਹ ਸੁਣੇਗਾ ਤੇ ਪਿੱਛੇ ਦੇਖੇਗਾ ?
ਉਹ ਤੁਰਿਆ ਜਾ ਰਿਹਾ ਹੈ ਪਿੱਠ ਦੁਨੀਆਂ ਵਲ ਕੀਤੀ
ਪੌੜੀਆਂ ਚੜ੍ਹ ਰਿਹਾ ਹੈ ਬਗੈਰ ਪਰਛਾਵੇਂ ਤੋਂ
ਤੁਸੀਂ ਉਸ ਦਾ ਪਿੱਛਾ ਸੋਗ ਪ੍ਰਸਤਾਵਾਂ ਦੇ
ਰੱਥਾਂ ਤੇ ਚੜ੍ਹ ਕੇ ਨਹੀਂ ਕਰ ਸਕਦੇ
ਉਹ ਤਾਂ ਆਪਣੀ ਧੁੰਧਲੀ ਸਲਤਨਤ ਵਿਚ
ਪਰਛਾਵਿਆਂ ਦਾ ਰਾਜ ਕਰਨ ਜਾ ਰਿਹਾ ਹੈ
ਇਸ ਦੁਨੀਆਂ ਦੇ ਦਿੱਤੇ ਜਿਸਮ ਦਾ ਪਰਛਾਵਾਂ ਜਲਾ ਕੇ
ਉਸ ਦਾ ਰਸਤਾ ਉਜਾੜਾਂ ‘ਚੋਂ ਦੀ ਹੁੰਦਾ ਉਪਰ ਚੜ੍ਹਦਾ ਹੈ
ਉਸ ਦੀ ਚੁਪ ਭੀ ਗਾਂਦੀ ਹੈ
ਪਤਬੜ ਦੇ ਪੱਤੇ ਉਸ ਦੇ ਪੈਰਾਂ ਹੇਠ
ਇਕ ਗੀਤ ਗਾਂਦੇ ਹਨ
ਕਿਸੇ ਕਵੀ ਨੇ ਕਿਹਾ ਸੀ:
ਜਦੋਂ ਇਨਸਾਨ ਨੂੰ ਕੋਈ ਚੈਟ ਲੱਗੇ
ਤਾਂ ਲਫ਼ਜ਼ ਤੀਲੀਆਂ ਵਾਂਗ ਕਾਗ਼ਜ਼ ਤੇ ਟੁੱਟ ਜਾਂਦੇ ਹਨ
ਜਿਵੇਂ ਕੋਈ ਲਫ਼ਜ਼ਾਂ ਦੀ ਮਾਲਾ ਦਾ ਧਾਗਾ ਟੁੱਟ ਜਾਏ
ਅੱਜ ਤਾਂ ਲਫ਼ਜ਼ਾਂ ਦੀ ਆਪਣੀ ਹੀ ਮੌਤ ਹੋ ਗਈ ਹੈ
ਜਿਨ੍ਹਾਂ ਲਫ਼ਜ਼ਾਂ ਦਾ ਸਾਨੂੰ ਸਦੀਵੀ ਸਹਾਰਾ ਸੀ
ਸ਼ਾਇਦ ਇਹ ਲਫ਼ਜ਼ ਵੀ ਸੁੰਨ ਹੋ ਗਏ ਹਨ ।
ਜਾਂ ਬਾਹਰ ਲਿਟਾਏ ਹੋਏ ਚੰਦ ਦੀ
ਰੋਸ਼ਨੀ ਵਿਚ ਸੁੱਕ ਰਹੇ ਹਨ
ਮੇਰੇ ਗਵਾਚੇ ਸ਼ਬਦ ਮੈਨੂੰ ਸ਼ਾਇਦ ਤਾਂ ਮਿਲ ਸਕਦੇ ਹਨ
ਜੇ ਮੈਂ ਦੂਰ ਇਕ ਪਿੰਡ ਵਿਚ ਜਾਕੇ ਇਕ ਅੱਗ ਵੇਖਾਂ
ਸ਼ਾਇਦ ਉਥੇ ਅੱਗ ਅਜੇ ਬੁੱਝੀ ਨਹੀਂ
ਸ਼ਾਇਦ ਉਥੇ ਪਰਛਾਵਿਆਂ ਦੀ ਅੱਗ ਵਿਚ
ਕੋਈ ਪਰਛਾਵੇਂ ਦਾ ਟੁਕੜਾ ਬਾਕੀ ਹੈ।
ਅਤੇ ਮੇਰੇ ਲਫ਼ਜ਼ ਉਸ ਨਾਲ ਚਿਮਟੇ ਹੋਏ
ਅਜੇ ਮਿਟੇ ਨਹੀਂ … ਜਲੇ ਨਹੀਂ
ਬਾਕੀ ਹਨ … ਜਿਉਂਦੇ… ਸ਼ਾਇਦ
ਮੈਂ ਉਸ ਨੂੰ ਦੇਖਿਆ ਸੀ
ਜਦ ਮੇਰੇ ਕਾਲਜ ਵਿਚ ਉਹ ਆਇਆ
ਇਕ ਪਤਲਾ ਪੀਲਾ ਜਿਸਮ ਉਠਿਆ।
ਅਤੇ ਅਸਮਾਨ ਤੋਂ ਇਕ ਚੁੱਪ ਹੇਠਾਂ ਆਈ
ਤੇ ਸਾਰੇ ਹਾਲ ਨੂੰ ਫ਼ੌਜੀ ਛਾਪਿਆਂ ਵਾਂਗ ਘੇਰਾ ਪਾ ਲਿਆ।
ਇਕ ਗੀਤ ਉਭਰਿਆ ਤੇ ਉਸ ਗੀਤ ਦੀ ਲਹਿਰ
ਪੈਣਾਂ ਨੂੰ ਕੰਬਦੀ ਛਡੀ ਗਈ
ਉਸ ਹਾਲ ਦੀ ਉੱਚੀ ਕੰਧ ਵਿਚ ਇਕ ਤਰੇੜ ਆਈ
ਤੇ ਉਸ ਤਰੇੜ ਵਿਚੋਂ ਮੈਂ ਦੇਖਿਆ
ਇਕ ਤਾਰਾ ਆਪਣੇ ਰਸ਼ਤੇ ਤੋਂ ਟੁੱਟਿਆ
ਤੇ ਸਰਦੀ ਨਾਲ ਕੰਬਦੇ ਹੋਏ ਆਸਮਾਨ ਤੇ
ਇਕ ਲੰਮੀ ਲਕੀਰ ਪਾ ਗਿਆ
ਉਸ ਸ਼ਾਮ ਮੈਂ ਉਸ ਨੂੰ ਇਕ ਤਾਰਾ ਸਮਝਿਆ
ਪਰ ਦੂਸਰੀ ਸਵੇਰ ਮੇਰਾ ਰਾਹ ਅਲਗ ਸੀ
ਮੇਰੇ ਤਾਂ ਮੀਲ ਪੱਥਰ ਦੇ ਨਾਪੇ ਹੋਏ ਸੁਰਮਈ ਰਸਤੇ ਹਨ
ਕੁਝ ਯਾਦਾਂ ਦੇ ਵਿਚ ਇਕ ਭੱਜ ਦੌੜ ਹੈ
ਕੁਝ ਅੱਗੇ ਜਾਂਦੀਆਂ ਹਨ ਕੁਝ ਪਿੱਛੇ ਰਹਿ ਜਾਂਦੀਆਂ ਹਨ
ਹੇਠ ਉਤੇ ਹੋਈਆਂ
ਜਿਵੇਂ ਬੱਚੇ ਸੌਣ ਤੋਂ ਪਹਿਲਾਂ
ਬਿਸਤਰੇ ਤੇ ਉਲਟਬਾਜ਼ੀਆਂ ਲਾਉਂਦੇ ਹਨ
ਸ਼ਿਵ ਇਕ ਲੰਮੀ ਕਵਿਤਾ ਕੰਡਿਆਲੀ ਥੋਹਰ ਦੀ ਗਾਂਦਾ ਹੈ
ਕੀ ਥੋਹਰ ਵੀ ਇਤਨੀ ਸੁੰਦਰ ਹੋ ਸਕਦੀ ਹੈ ?
ਕੰਡਿਆਲੀ ਥੋਹਰ ਜਿਹੜੀ ਮਿੱਟੀ ਨਾਲ ਲਿਬੜੀ ਹੈ
ਤੇ ਟੋਭੇ ਦੇ ਆਲੇ ਦੁਆਲੇ ਉੱਗੀ ਥੋਹਰ
ਜਿਸ ਨੂੰ ਕਿਸੇ ਬੀਜਿਆ ਨਹੀਂ, ਸਿੰਜਿਆ ਨਹੀਂ
ਪਰ ਜਦੋਂ ਤੋਂ ਵਕਤ ਸ਼ੁਰੂ ਹੋਇਆ
ਇਸ ਥੋਹਰ ਦੇ ਮੱਥੇ ਗਰਦ ਦੇ ਸੋਗ-ਹਾਰ ਪਏ ਹਨ
ਸ਼ਿਵ ਨੇ ਉਸ ਥੋਹਰ ਨੂੰ ਕੰਡਿਆਂ ਦਾ ਤਾਜ ਪਹਿਨਾਇਆ
ਉਹ ਮਿੱਟੀ
ਜਿਸ ਨੂੰ ਸਦਾ ਤੋਂ ਡੰਗਰਾਂ ਨੇ ਖੁਰਾਂ ਹੇਠ ਮਧੋਲਿਆ ਹੈ
ਇਸ ਥੋਹਰ ਨੂੰ ਉਸ ਮਿੱਟੀ ਦੀ ਸਲਤਨਤ ਦਿਤੀ
ਧੁੰਧਲੇ ਡੰਗਰ ਮਿੱਟੀ ਉਡਾਂਦੇ ਸ਼ਾਮਾਂ ਨੂੰ ਘਰ ਆਉਂਦੇ
ਅੱਜ ਬੇਹਰ ਦਾ ਸਿਰ ਉਨ੍ਹਾਂ ਡੰਗਰਾਂ ਸਾਹਮਣੇ ਨੀਵਾਂ ਨਹੀਂ
ਅੱਜ ਸ਼ਿਵ ਦੀ ਕੰਡਿਆਲੀ ਥੋਹਰ ਕਿਸੇ ਦਾ ਫੁੱਲ ਹੈ
ਕੰਡਿਆਲੀ ਥੋਹਰ ਦੇ ਸਦੀਵੀ ਬਿਰਹਾ ਨੇ
ਹਵਾ ਨੂੰ ਡੰਗ ਮਾਰਿਆ
ਇਸ ਸੁੰਨ ਵਿਚ ਉਹ ਗਾ ਕੇ ਬੈਠ ਜਾਂਦਾ ਹੈ
ਕਿਸ ਤਰ੍ਹਾਂ ਇਕ ਕਵੀ ਕੰਡਿਆਲੀ ਥੋਹਰ
ਹਾਰੀ ਹੋਈ ਬੋਹਰ ਨੂੰ ਅਪਣਾਂਦਾ ਹੈ
ਪਰ ਕੀ ਕੋਈ ਅਜਿਹਾ ਕਾਜ ਦੁਨੀਆਂ ਵਿਚ ਹੈ
ਜਿਸ ਨੂੰ ਕਵੀ ਸਿਰ ਮੱਥੇ ਲਾ ਕੇ
ਜਿੱਤ ਨਹੀਂ ਬਖਸ਼ ਸਕਦਾ ?
ਹਾਰਾਂ ਜਿੱਤਾਂ ਤਾਂ ਕਵੀਆਂ ਦੀਆਂ ਰਚਨਾਵਾਂ ਵਿਚ ਹਨ
ਜੰਗ ਦੇ ਮੈਦਾਨ ਵਿਚ ਨਹੀਂ
ਕੰਡਿਆਲੀ ਥੋਹਰ ਦੀ ਮਿੱਟੀ ਵਿਚੋਂ ਹੀ ਲੂਣਾਂ ਉਭਰਦੀ ਹੈ
ਪਹਿਲਾਂ ਇਕ ਛੋਟੀ ਕਵਿਤਾ ਵਿਚ
ਲੂਣਾਂ ਸਦੀਆਂ ਦੀ ਪਈ ਹੋਈ ਗਰਦ ਝਾੜਦੀ
ਉਠਦੀ ਹੈ ਤੇ ਥੋਹਰ –
ਉਸਨੂੰ ਕੰਡਿਆਂ ਦੇ ਤਾਜ ਦੇ ਦੇਂਦੀ ਹੈ
ਇਕ ਫੁੱਲ ਜੋ ਕੁੱਮਲਾ ਗਿਆ, ਸੁੱਕ ਗਿਆ
ਬਾਬਲ ਦੇ ਪਾਪ ਨਾਲ
ਉਹ ਪਾਪ ਜਿਸ ਦੀ ਸਜ਼ਾ
ਇਕ ਕਵੀ ਦੀ ਕਚਹਿਰੀ ਵਿਚ ਹੀ ਦਿਤੀ ਗਈ
ਉਸ ਪਾਪੀ ਨੂੰ ਜਿਸ ਨੇ ਕਲੀ ਤੋਂ ਫੁੱਲ ਬਣਨ ਦਾ
ਹੱਕ ਖੋਹ ਲਿਆ ਸੀ
ਛੋਟੇ ਕੈਨਵਸ ਤੇ ਸਦੀਆਂ ਦੀ ਧੁਆਖੀ
ਤਸਵੀਰ ਨਹੀਂ ਜਗਾਈ ਜਾ ਸਕਦੀ
ਉਮਰਾਂ ਦੀ ਬਦਨਾਮੀ
ਇਕ ਡਿੱਗਿਆ ਨਾਂ ਜਿਸ ਨੂੰ ਨਕਲਾਂ ਬਣਾ ਕੇ
ਸਟੇਜਾਂ ਤੇ ਚੜ੍ਹਾ ਕੇ ਲੋਕਾਂ ਨੇ ਨਜ਼ਰਾਂ ਨਾਲ ਵਿੰਨ੍ਹਿਆਂ
ਤੇ ਨਫ਼ਰਤਾਂ ਨਾਲ ਡੰਗਿਆ ਹੈ
ਸ਼ਿਵ ਨੇ ਉਸੇ ਔਰਤ ਨੂੰ ਆਜ਼ਾਦ ਕੀਤਾ
ਕਈ ਸਾਲ ਪਹਿਲੋਂ
ਬਾਅਦ ‘ਚ ਪਛਮੀ ਔਰਤਾਂ ਨੇ ਆਪਣਾ ਝੰਡਾ ਉੱਚਾ ਕੀਤਾ
ਉਸੇ ਹਵਾ ਦੇ ਸਹਾਰੇ
ਜਿਹੜੀ ਲੂਣਾ ਦੀ ਕਰਵਟ ਨਾਲ ਹਿੱਲੀ ਸੀ
ਇਕ ਧੀ ਜਿਸ ਦਾ ਜਨਮ
ਸਮੇਂ ਦੇ ਮੱਥੇ ਤੇ ਕਲੰਕ ਸੀ
ਉਸ ਦਾ ਦਾਗ਼ ਨਦੀਆਂ ਵਿਛੋੜੇ ਨੀਰਾਂ ਨਾਲ ਧੋਤਾ
ਤੇ ਲੂਣਾ ਨੇ ਪੁਛਿਆ : ਕੀ ਪੁੰਨ ਹੈ ? ਕੀ ਪਾਪ ਹੈ ?
ਪਾਣੀ ਦੀ ਡਿਗਦੀ ਧਾਰ ਵਾਂਗ ਡਿੱਗੇ ਹੋਏ ਨਾਂ
ਕਲੰਕ, ਤੇ ਦਾਗ਼, ਤੇ ਪਾਪ ਸਭ ਧੋਤੇ ਜਾਂਦੇ ਹਨ
ਕੀ ਔਰਤਾਂ ਦੀ ਆਜ਼ਾਦੀ ਦੀ ਜੰਗ ਵਿਚ
ਅਜਿਹੀ ਜਿੱਤ ਕਦੇ ਹੋਈ ਹੈ ?
ਸਮੇਂ ਦਾ ਚੱਕਰ ਅੱਜ ਅੱਗੇ ਪਿੱਛੇ ਘੁੰਮਦਾ ਹੈ
ਜਾਂ ਸ਼ਾਇਦ ਏਨਾ ਤੇਜ਼ ਹੈ
ਕਿ ਅੱਗੇ ਪਿਛੇ ਜਾਂਦਾ ਲਗਦਾ ਹੈ ਇਕ ਠੰਡੀ ਸ਼ਾਮ, ‘ਰੋਜ਼ ਗਾਰਡਨ’
ਲੜਖੜਾਂਦਾ ਹੋਇਆ ਸ਼ਿਵ
ਉਹ ਦੇਖਦਾ ਹੈ ਤੇ ਉਸ ਦੀਆਂ ਅੱਖਾਂ
ਤੇਜ਼ ਰੋਸ਼ਨੀ ਨਾਲ ਚੁੰਧਿਆ ਰਹੀਆਂ ਹਨ ।
ਉਹ ਮੇਰੀ ਮਨ-ਪਸੰਦ ਕਵਿਤਾ ਗਾਂਦਾ ਹੈ।
ਬਿਰਹਾ ਦਾ ਗੀਤ : ਕੀ ਪੁਛਦੇ ਹੋ ਹਾਲ ਫ਼ਕੀਰਾਂ ਦਾ
ਉਸ ਦੀ ਆਵਾਜ਼ ਇਕ ਤਸਵੀਰ ਦੀ ਤਰ੍ਹਾਂ ਹੈ
ਜਿਸਨੂੰ ਛੋਹਿਆ ਜਾ ਸਕਦਾ ਹੈ।
ਛੱਤਾਂ ਨੂੰ ਪਾੜਦੀ ਦੂਰ ਤਕ ਇਕ ਤਾਰਾ ਬਣਦੀ ਹੈ
ਉਸ ਨੇ ਸਾਡੀ ਸਦੀਵੀ ਤਲਾਸ਼ ਨੂੰ ਮੰਜ਼ਿਲ ਦਿਤੀ
ਸਮੇਂ ਦੇ ਸ਼ੁਰੂ ਤੋਂ ਵਹਿ ਰਹੀ ਨਦੀ ਨੂੰ ਅਪਣਾਇਆ
ਨਦੀਆਂ ਵਾਹੁ ਵਿਛੁੰਨੀਆਂ
ਮਾਇਆ
ਇਹ ਜੀਵਨ ਦੇ ਪਰਛਾਵੇਂ ਜੋ ਅਸਲੀ ਨਹੀਂ
ਤੇ ਫਿਰ ਅਸਲੀ ਕੀ ਹੈ ?
ਤੇ ਕਿਹੜਾ ਰੂਪ ਜਿਹੜਾ ਬਦਲਦਾ ਨਹੀਂ
ਦੂਸਰੀ ਸੁਬਾ ਉਹ ਅੰਮ੍ਰਿਤਾ ਪ੍ਰੀਤਮ ਨਾਲ ਆਉਂਦਾ ਹੈ
ਆਪਣੇ ਨਾਲ ਉਸਦਾ ਪਰਛਾਵਾਂ ਭੀ ਅਜਨਬੀ ਹੈ
ਕੀ ਇਸ ਨੇ ਹੀ ਪਿਛਲੀ ਸ਼ਾਮ ਗਾਇਆ ਸੀ
ਮੈਂ ਉਸਦਾ ਹੱਥ ਹਿਲਾਇਆ ਤੇ ਉਸ ਹੱਥ ਵਿਚ
ਇਕ ਲਟਕਦੀ ਹੋਈ ਡਰਾਉਣੀ ਠੰਢ ਹੈ।
ਉਸਦੇ ਹੋਠਾਂ ਤੇ ਇਕ ਸੋਕਾ ਹੈ
ਇਕ ਅਥਾਹ ਸਮੁੰਦਰ ਦੀਆਂ ਲਹਿਰਾਂ ਮੁੜ ਰਹੀਆਂ ਹਨ।
ਸਦਾ ਲਈ ਕਿਨਾਰਿਆਂ ਤੋਂ ਵਿਛੜ ਰਹੀਆਂ ਹਨ
ਤੈਨੂੰ ਹਸਪਤਾਲ ਦੇ ਵਿਚ ਬੰਦ ਕਰ ਦਿਆਂਗਾ।
ਮੈਂ ਉਸ ਨੂੰ ਆਖਦਾ ਹਾਂ :
ਮੈਂ ਤਾਂ ਸਮੇਂ ਦੇ ਨਾਲ ਇਕ ਵਾਧਾ ਕੀਤਾ ਹੈ
ਉਹ ਮੁਸਕਰਾਂਦਾ ਹੈ :
ਇਸ ਜੀਵਨ ਦੀਆਂ ਕੰਧਾਂ ਡਿਗ ਪਈਆਂ ਹਨ
ਛੱਤਾਂ ਵਿਚ ਤਰੇੜਾਂ ਹਨ ਅਤੇ ਤਰੇੜਾਂ ਵਿਚੋਂ
ਆਸਮਾਨ ਤੇ ਤਾਰੇ ਕਈ ਚੰਦ ਹੇਠ ਉਤਰ ਰਹੇ ਹਨ
ਅਤੇ ਇਹ ਸੱਚ ਨਹੀਂ ਲਗਦਾ
ਮੈਂ ਆਪਣੇ ਆਪ ਨੂੰ ਛੂੰਹਦਾ ਹਾਂ
ਛੱਤਾਂ ਦੀਆਂ ਤਰੇੜਾਂ ਨੂੰ ਲਿੱਪ ਜਾਂਦੀਆਂ
ਸ਼ੱਕ ਦੀਆਂ ਲਕੀਰਾਂ
ਤੂਫ਼ਾਨਾਂ ਦੀ ਸਵਾਰੀ ਕਰਦਾ ਹੈ।
ਪਰ ਉਹ ਤਾਂ ਤਰੇੜਾਂ ਵਿਚੋਂ ਲੰਘਦਾ ਹੋਇਆ
ਅਸੀਂ ਇਸ ਦੁਨੀਆਂ ਵਾਲੇ ਕਦੀ ਨਹੀਂ ਸਮਝਾਂਗੇ
ਕਿ ਕਵੀ ਦੇ ਲਈ ਜੇ ਕਲ੍ਹ ਦਾ ਸੂਰਜ ਨਹੀਂ ਨਿਕਲਣਾ
ਉਸ ਨੂੰ ਅੱਜ ਇਸ ਦਾ ਅਲਹਾਮ ਹੁੰਦਾ ਹੈ।
ਕੱਲ੍ਹ ਤਾਂ ਸਮੇਂ ਦੇ ਪੰਛੀਆਂ ਨੇ ਉਸ ਦੇ ਸਾਹ ਚੁਗਣੇ ਹਨ।
ਪਰ ਅਜ ਰਾਤ ਉਸਨੇ ਇਕ ਗੀਤ ਨੂੰ
ਗਲਵਕੜੀ ਪਾਈ ਹੈ
ਅੱਜ ਰਾਤ ‘ਰੋਜ਼ ਗਾਰਡਨ’ ਵਿਚ ਗੁਲਾਬ ਸੁਣਦੇ ਹਨ
ਤੇ ਮੈਂ ਉਸਨੂੰ ਆਖਦਾ ਹਾਂ
ਕਿ ਅੱਜ ਰਾਤ ਕੰਡਿਆਲੀ ਥੋਹਰ ਦੇ ਕੰਡੇ
ਗੁਲਾਬਾਂ ਦੇ ਅਪਣਾਏ
ਕੰਡਿਆਲਾ ਹਾਰ ਥੋਹਰ ਦੇ ਸਿਰ ਤੋਂ ਡਿਗ ਪਿਆ ਹੈ
ਮੈਂ ਅਜ ਉਸ ਨੂੰ ਵੇਖਦਾ ਹਾਂ
ਇਕ ਸ਼ਾਮ ਜਦੋਂ ਉਹ ਬੈਂਕ ਤੋਂ ਮੁੜ ਰਿਹਾ ਹੈ
ਤਰਕਾਲਾਂ ਦੇ ਸੁਰਮਈ ਝੁਟਪਟੇ ਵਿਚ ਮੈਨੂੰ ਅਜਨਬੀ ਵਾਂਗ
ਵੇਖਦਾ ਹੈ ਜਿਵੇਂ ਮੈਂ ਕੋਈ ਹੋਰ ਹੋਵਾਂ
ਦੂਸਰੀ ਸੁਝਾ ਮੈਂ ਉਸਨੂੰ ਪੁੱਛਦਾ ਹਾਂ
ਅਤੇ ਉਹ ਨਹੀਂ ਮੰਨਦਾ
ਉਹ ਤਾਂ ਉਸ ਸ਼ਾਮ ਉਸ ਪਾਸਿਓਂ ਲੰਘਿਆ ਹੀ ਨਹੀਂ
ਕੀ ਇਸੇ ਤਰ੍ਹਾਂ ਮਰੇ ਹੋਏ ਜੀਂਦਿਆਂ ਨੂੰ ਮਿਲਦੇ ਹਨ
ਚੁਪ ਤੇ ਥੋੜਾ ਸਿਰ ਹਿਲਾ ਕੇ
ਸਥਿਰ ਅੱਖਾਂ ਨਾਲ ਬਗੈਰ ਪਲਕਾਂ ਹਿਲਾਂਦੇ
ਇਕ ਸੁੰਨ
ਕੀ ਇਹ ਲਹਿਰਾਂ ਵਾਪਸ ਨਹੀਂ ਆਉਣਗੀਆਂ ?
ਤੇ ਫੇਰ ਇਸ ਜੀਵਨ ਨਾਲ
ਨਾਤਾ ਪੱਕਾ ਕਰਨ ਲਈ ਉਹ ਰੋਂਦਾ ਹੈ ।
ਉਸ ਨੂੰ ਵਿਦਾ ਹੋਣ ਤੋਂ ਡਰ ਨਹੀਂ
ਉਸਨੇ ਆਪਣੇ ਗੀਤਾਂ ਵਿਚ ਇਸ ਮੌਤ ਨੂੰ ਗਾਇਆ ਹੈ
ਕੀ ਕੁਝ ਸਮੇਂ ਲਈ ਮੌਤ ਵੀ ਡਰ ਗਈ ਹੈ
ਉਸਨੂੰ ਪਤਾ ਹੈ ਕਿ ਉਸਨੇ ਜੋਬਨ ਰੁਤੇ ਮਰਨਾ ਹੈ
ਤੇ ਮਰ ਕੇ ਤਾਰਾ ਜਾਂ ਫੁੱਲ ਬਣਨਾ ਹੈ
ਉਹ ਇਕ ਚੌਂਕ ਦੇ ਕੰਢੇ
ਗੁਲਮੋਹਰ ਦੇ ਦਰਖਤ ਥੱਲੇ ਖੜਾ ਹੈ
ਲੋਕ ਉਸਦੇ ਕੋਲੋਂ ਲੰਘਦੇ ਹਨ
ਉਹ ਲੋਕ ਜਿਨ੍ਹਾਂ ਦੇ ਨਾਂ ਨਹੀਂ
ਜਿਨ੍ਹਾਂ ਦੇ ਚਿਹਰੇ ਨਹੀਂ
ਪਰ ਉਸਦੀ ਨਿਗਾਹ ਦੀ
ਟਿਕਟਿਕੀ ਉਨ੍ਹਾਂ ਲੋਕਾਂ ਵਲ ਨਹੀਂ
ਇਕ ਤਾਰੇ ਵੱਲ ਹੈ ਜਿਹੜਾ ਧੁੱਪ ਵਿਚ ਚਮਕਦਾ
ਅਸਮਾਨੋਂ ਟੁੱਟ ਰਿਹਾ ਹੈ
ਗੱਡੀਆਂ ਦੇ ਹਾਰਨ ਦੀ
ਅਵਾਜ਼ ਯਕਦਮ ਬੁੱਝ ਜਾਂਦੀ ਹੈ
ਜਦੋਂ ਇਕ ਪੀਲਾ ਸੁੱਕਿਆ ਪੱਤਾ ਬਿਰਛ ਤੋਂ ਟੁਟਦਾ
ਹੇਠਾਂ ਜ਼ਮੀਨ ਤੇ ਡਿਗਦਾ ਹੈ
ਬਿਜਲੀ ਦੇ ਟੁੱਟਣ ਵਾਂਗ
ਉਸ ਦਾ ਪਰਛਾਵਾਂ ਕੰਬਦਾ ਹੋਇਆ ਸੱਪ ਦੀ ਤਰ੍ਹਾਂ
ਵਾਪਸ ਸ਼ਿਵ ਦੇ ਜਿਸਮ ਤੇ ਚੜ੍ਹਦਾ ਹੈ
ਪਰਛਾਵੇਂ ਦੇ ਮਿਟਣ ਨਾਲ ਉਹ ਵੀ ਗੁੰਮ ਹੋ ਜਾਂਦਾ ਹੈ
ਓਹੀ ਸੁੱਕਾਂ ਪੱਤਾ ਹਵਾ ਚੁਕਦੀ ਹੈ
ਜਿਵੇਂ ਅਸਮਾਨਾਂ ਵੱਲ ਉਠਦਾ ਹੋਇਆ ਵਾ-ਵਰੋਲਾ
ਹਵਾ ਮਿੱਟੀ ਦੀਆਂ ਲਿਪੀਆਂ
ਕੰਧਾਂ ਦੇ ਨਾਲ ਸਿਰ ਭੰਨਦੀ
ਬਾਹਰ ਕੁਰਲਾ ਰਹੀ ਹੈ ।
ਉਹ ਹੁਣ ਸੌ ਰਿਹਾ ਹੈ
ਜਾਂ ਕੀ ਅੱਜ ਉਹ ਵੀ
ਜੀਵਨ ਦੇ ਸੁਪਨੇ ਤੋਂ ਜਾਗ ਪਿਆ ਹੈ ?
ਜਿਉਂ ਜਿਉਂ ਸਮਾਂ ਬੀਤਦਾ ਗਿਆ, ਅੱਖਰ ਸਥਿਰ ਹੋਣ ਲਗ ਪਏ । ਮੈਂ ਸ਼ਿਵ ਨੂੰ ਇਕ ਅਜਿਹਾ ਗੀਤ ਸਮਝਦਾ ਸਾਂ ਜਿਸ ਦਾ ਕਦੇ ਅੰਤ ਨਹੀਂ ਹੋਣਾ । ਕੀਟਸ ਨੇ ਇੱਕ ਵਾਰੀ ਆਖਿਆ ਸੀ ਕਿ ਉਹ ਆਪਣੇ ਸੀਨੇ ਵਿਚ “ਅਮਰਤਾ (ਸਦੀਵਤਾ) ਦਾ ਭਾਰਕ ਚੁੱਕੀ ਫਿਰਦਾ ਹੈ । ਸਮਾਂ, ਜਿਹੜਾ ਕਾਰਨਾਂ ਤੇ ਨਿਸਚਿਆਂ ਅਤੇ ਸਾਹਿੱਤ ਤੇ ਕਲਾ ਸੰਬੰਧੀ ਔਹਾਨ ਨਿਰਣੇ ਦਿੰਦਾ ਹੈ, ਉਸ ਨੇ ਸ਼ਿਵ ਬਟਾਲਵੀ ਦਾ ਮੂਲ ਵੀ ਪਾਉਣਾ ਸ਼ੁਰੂ ਕਰ : ਦਿੱਤਾ । ਅਗਲੇ ਵਰ੍ਹੇ ਉਸ ਪ੍ਰਤੀ ਮੇਰੀ ਸ਼ਰਧਾਂਜਲੀ ਸੁਭਾਵਿਕ ਹੀ ਅਮਰਤਾ ਦੇ ਵਿਸ਼ੇ ਨਾਲ ਸੰਬੰਧਤ ਸੀ ।
ਅਮਰਤਾ ਦਾ ਭਾਰ
ਮੇਰੇ ਸੀਨੇ ਵਿਚ ਅਮਰਤਾ ਦੇ ਭਾਰ ਵਾਂਗ ਇਕ ਪ੍ਰਭਾਵ-ਪੂਰਨ ਨਿੱਘ ਹੈ”
-ਜਾਨ ਕੀਟਸ
ਉਹ ਪਹਿਲਾਂ ਹੀ ਸਮੇਂ ਦੀ ਬੁਕਲ ਵਿਚ ਪੁੱਜਾ ਹੈ । ਇਹ ਉਸਦੀ ਹੋਂਦ ਦਾ ਅਖੀਰੀ ਭੌਤਿਕ ਬਿੰਬ ਸੀ, ਜਿਹੜਾ ਮੇਰੀ ਯਾਦ ਵਿਚ ਹੈ । ਕੋਈ ਵਲ ਖਾਂਦੇ ਸੂਰਜੀ ਮਾਰਗ ਤੇ ਸੰਘਣੇ ਜੰਗਲ ਵਿਚੀਂ ਤੁਰਦਾ ਹੈ । ਦੂਰ ਦਿਸਹੱਦੇ ਤੇ ਜਿੱਥੇ ਸੂਰਜੀ ਕਿਰਨਾਂ ਪੱਥਰਾਂ ਤੇ ਚਮਕਦੀਆਂ ਉਹ ਇੱਕ ਨਿੱਕੇ ਜਿਹੇ ਤਾਰੇ ਦੇ ਰੂਪ ਵਿੱਚ ਵਟ ਜਾਂਦਾ ਹੈ, ਇੱਕ ਚਮਕਦਾ ਬਿੰਦੂ ਅਤੇ ਫੇਰ ਲੋਪ ਹੋ ਜਾਂਦਾ ਹੈ । ਇਨ੍ਹਾਂ ਵਰ੍ਹਿਆਂ ਵਿੱਚ ਕਈਆਂ ਵਲੋਂ ਉਸ ਨੂੰ ਯਾਦ ਕੀਤਾ ਗਿਆ ਹੈ, ਹੋਰਨਾਂ ਨੇ ਵਿਸਾਰ ਦਿੱਤਾ ਹੈ । ਕੁਝ ਕੁ ਨੇ ਉਸ ਨੂੰ ਗਾਂਵਿਆਂ ਹੈ ਤੇ ਬਹੁਤਿਆਂ ਨੇ ਉਸ ਦੀ ਕਵਿਤਾ ਨੂੰ ਪੜ੍ਹਿਆ ਹੈ । ਸਮੇਂ ਦੀ ਵਿੱਥ ਤੇ ਉਸ ਦੀਆਂ ਯਾਦਾਂ ਕਦੀ ਅਗਾਂਹ ਵਲ ਤੇ ਕਦੇ ਪਿਛਾਂਹ ਵਲ ਘੁੰਮਦੀਆਂ ਹਨ ।
ਉਸ ਦੇ ਕਾਵਿਕ-ਬਿੰਬਾਂ ਦੀ ਕਿਰਨ-ਪਰਛਾਈਂ ਵਾਂਗ ਉਸ ਦੀ ਸਿਮ੍ਰਤੀ ਵੀ ਹੁਣ ਭੌਤਿਕ ਛੋਹਾਂ ਨਾਲੋਂ ਘੱਟ ਅਤੇ ਆਕਾਸ਼ ਤੋਂ ਪ੍ਰੇਰੇ ਆਕਾਸ਼ ਦਾ ਬਿੰਬ ਵਧੇਰੇ ਹੈ । ਇਹ ਹਨੇਰੇ ਦੀ ਕੁੱਖ ਵਿਚੋਂ ਡਲ੍ਹਕਾਂ ਮਾਰਦੀ ਰੋਸ਼ਨੀ ਵਾਂਗ ਹੈ, ਸਿਥਲ ਹੋ ਚੁੱਕੀ ਚੇਤਨਾ ਵਿਚ ਜ਼ਿੰਦਗੀ ਦੀ ਬਰਥਰਾਹਟ ਵਾਂਗ ਇਕ ਅਜਿਹੇ ਖਿਆਲ ਵਾਂਗ ਜਿਹੜਾ ਅਕਾਸ਼ ਤੋਂ ਫੜਫ਼ੜਾਹਟ ਨਾਲ ਹੇਠਾਂ ਆਉਂਦਾ ਹੈ ਜਿਵੇਂ ਕਿਸੇ ਪੰਛੀ ਦੀ ਹਿੱਕ ਨਾਲੋਂ ਟੁਟਿਆ ਖੰਭ । ਜਿਸ ਦਿਨ ਮੈਂ ਉਸ ਦੀ ਮੌਤ ਬਾਰੇ ਸੁਣਿਆ, ਮੇਰੇ ਮਨ ਤੇ ਇਸ ਦਾ ਅਜਿਹਾ ਪ੍ਰਭਾਵ ਪਿਆ ਜਿਵੇਂ ਸਦੀਵੀ ਸੁੰਨ ਦੀਆਂ ਵਿਕਰਾਲ ਬਰਫ਼ੀਲੀਆਂ ਚਟਾਨਾਂ ਵਲ ਝਾਕਦੇ, ਕਿਸੇ ਮਨੁੱਖ ਦੇ ਸਿਰ ਨੂੰ, ਹਿਮ ਪਰਬਤ ਦੇ ਵਿਰਾਟ ਟੋਟੋ ਨੇ ਆਣ ਵਲ੍ਹੇਟਿਆ ਹੋਵੇ ।
ਮੇਰੇ ਲਈ ਉਸ ਵੇਲੇ ਇਕ ਨਗਮੇ ਦੀ ਮੌਤ ਸੀ । ਪਰ ਜਦ ਉਹ ਆਪਣੀ ਸਦੀਵੀ ਨੀਂਦ ਵਿਚ ਜਾ ਸੁੱਤਾ, ਮੋਮੀ ਅਹਿਲਤਾ ਵਿਚ ਜਾ ਬਿਰਾਜਿਆ, ਮੇਰੀ ਅੰਤਰ-ਆਤਮਾ ਵਿੱਚੋਂ ਕੁਝ ਪਿਘਲਿਆ ਅਤੇ ਮੈਂ ਆਪਣੇ ਆਪ ਤੋਂ ਪੁੱਛਿਆ, ਕੀ ਉਸ ਨੂੰ ਵੀ ਜ਼ਿੰਦਗੀ ਦੇ ਸੁਪਨਿਆ ਵਿਚੋਂ ਜਗਾਇਆ ਨਹੀਂ ਗਿਆ ?
ਉਸ ਨੂੰ ਕਵਿਤਾ ਤੇ ਅਹਿਲਤਾ ਦੀ ਦੋ ਵਰ੍ਹਿਆਂ ਪਿਛੋਂ ਗੋਲ ਰੰਗ-ਭੂਮੀ ਦੇ ਚੌਖਟੇ ਵਿੱਚ ਰਖ ਕੇ ਪਰਖਿਆ ਜਾਣ ਲੱਗਾ : ਉਹ ਗੀਤ ਜਿਹੜਾ ਮਰ ਗਿਆ, ਉਸ ਦੀਆਂ ਦੋ ਵਰ੍ਹਿਆਂ ਵਿੱਚ ਖੂਬੀਆਂ ਗਿਣੀਆਂ ਜਾਣ ਲੱਗੀਆਂ । ਇਕ ਅਜਿਹਾ ਗੀਤ ਜਿਸ ਦਾ ਕਦੇ ਅੰਤ ਨਹੀਂ ਹੋਣਾ; ਸਾਕਾਰ ਨਾ ਕੀਤਾ ਜਾ ਸਕਣ ਵਾਲਾ ਗੀਤ । ਭਰਮਾ ਲੈਣ ਵਾਲੇ ਵਿਸ਼ਾਲ ਮਹਾਂ- ਕਾਵਿ ਵਰਗਾ ਗੀਤ, ਜਿਹੜਾ ਮੁੜ ਮੁੜ ਮਨ ਵਿਚ ਆਉਂਦਾ ਤੇ ਹੌਲੀ ਹੌਲੀ ਚੁਪਚਾਪ ਉਤੇ ਦੀ ਤਿਲਕ ਜਾਂਦਾ ਹੈ, ਜਿਵੇਂ ਉਹ ਸਦਾ ਸਦਾ ਲਈ ਕਿਸੇ ਸੁਰ ਨਾਦ ਜਾਂ ਬੋਲ ਦੀ ਭਾਲ ਵਿਚ ਹੋਵੇ । ਸ਼ਾਇਦ ਇਹੀ ਉਨ੍ਹਾਂ ਗੀਤਾਂ ਦੇ ਭਾਗਾਂ ਵਿਚ ਹੁੰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਗੀਤਕਾਰਾਂ ਨਾਲੋਂ ਨਿਖੇੜ ਦਿੱਤਾ ਜਾਵੇ । ਭਟਕਦੇ ਬੋਲਾਂ ਵਾਂਗ ਉਹ ਲੀਕ ਬਣ ਕੇ ਕੋਲੋਂ ਦੀ ਲੰਘ ਜਾਂਦੇ ਹਨ, ਸਦੀਵਤਾ ਦੇ ਅਮਿਣਵੇਂ ਗੁੰਬਦ ਦੀ ਬੁਕਲ ਵਿਚ । ਕਿਸੇ ਕਵੀ ਦੀ ਮੌਤ ਕੇਵਲ ਗੀਤਕਾਰ ਦਾ ਗੀਤ ਨਾਲੋਂ ਵਿਛੋੜਾ ਹੈ ਅਤੇ ਅਸੀਂ ਜਿਹੜੇ ਜੀਉਂਦੇ ਹਾਂ, ਉਹ ਸਾਧਨ ਹਨ । ਜਿਨ੍ਹਾਂ ਦੁਆਰਾ ਉਨ੍ਹਾਂ ਦਾ ਮਿਲਾਪ ਹੁੰਦਾ ਹੈ । ਕਿਉਂਜੋ ਉਹ ਆਕਾਸ਼ ਵਿਚ ਸਦਾ ਸਦਾ ਲਈ ਘੁੰਮਦੀਆਂ ਰਹਿੰਦੀਆਂ ਹਨ।
ਝਾਕੀ :
ਦਿੱਲੀ ਵਿਚ ਅੰਮ੍ਰਿਤਾ ਪ੍ਰੀਤਮ ਦਾ ਘਰ । ਉਸ ਦੇ ਇਕ ਦਰਵਾਜ਼ੇ ਉਤੇ ਇਮਰੋਜ਼ ਨੇ ਕਿਸੇ ਸੋਗੀ ਕਵਿਤਾ ਦੀਆਂ ਦੋ ਬਹੁਤ ਸੋਹਣੀਆਂ ਸਤਰਾਂ ਚਿਤ੍ਰੀਆਂ ਹਨ । ਮੈਂ ਉਸ ਪਾਸੋਂ ਉਸ ਕਵੀ ਬਾਰੇ ਪੁੱਛਦਾ ਹਾਂ, ਜਿਸ ਨੇ ਆਪਣੀ ਪੀੜ ਤੇ ਇਕ ਟੋਟੇ ਨੂੰ ਇਨ੍ਹਾਂ ਸਤਰਾਂ ਵਿਚ ਉਣਿਆ ਹੈ । ਵਾਸਤਵ ਵਿਚ ਜਿਉਂ ਹੀ ਅਸੀਂ ਦਰਵਾਜ਼ੇ ਵਲ ਝਾਕਦੇ ਹਾਂ ਤਾਂ ਅਸੀਂ ਆਪਣੀ ਵਿਸ਼ਾਦੀ ਜਗਿਆਸਾ ਦੇ ਉੱਤਰ ਮਿਲਣ ਬਾਰੇ ਸੁਚੇਤ ਹੋ ਜਾਂਦੇ ਹਾਂ । ਅਸੀਂ ਸ਼ਿਵ ਬਟਾਲਵੀ ਦੀ ਬੌਧਿਕ ਪ੍ਰਸਿਧਤਾ ਅਤੇ ਮਹਾਨ ਕਾਵਿਕ ਤੀਬਰਤਾ ਦੀ ਅਸਚਰਜ ਘਟਨਾ ਦੇ ਮਹੱਤਵ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ । ਕਿਵੇਂ ਆਉਣ ਵਾਲੀਆਂ ਪੀੜੀਆਂ ਕਈ ਸਦੀਆਂ ਬਾਅਦ ਉਸ ਬਾਰੇ ਨਿਰਣਾ ਲੈਣਗੀਆਂ ? ਉਸ ਦੀਆਂ ਕ੍ਰਿਤਾਂ ਦਾ ਕਿਹੜਾ ਉਘੜਵਾਂ ਬਿੰਬ ਹੋਵੇਗਾ, ਜਿਸ ਦੁਆਰਾ ਉਹ ਵੱਖਰਾ ਖਲੋਤਾ ਦਿਖਾਈ ਦੇਵੇਗਾ ਤੇ ਪ੍ਰਸਿੱਧੀ ਦੇ ਹਾਲ ਵਿਚ ਯਾਦਗਾਰ ਵਜੋਂ ਸੰਭਾਲਿਆ ਜਾਵੇਗਾ ।
ਕਿਸੇ ਮਨੁੱਖ ਦੀ ਮੌਤ ਤੋਂ ਤੁਰੰਤ ਪਿਛੋਂ ਦੋਹਾਂ ਨੂੰ ਨਿਖੇੜਨਾ ਔਖਾ ਹੋ ਜਾਂਦਾ ਹੈ- ਰੂਹ ਤੇ ਸਰੀਰ, ਕਵਿਤਾ ਤੇ ਕਵੀ ਗਾਇਕ ਤੇ ਗੀਤ । ਪਰ ਫੇਰ ਵੀ ਸਮੇਂ ਦੀ ਨੇੜਤਾ ਜਾਂ ਦੂਰੀ ਕੀ ਹੈ? ਗਲਵੱਕੜੀ ਵਿਚ ਵੀ ਤੁਸੀਂ ਜਿਸ ਬੰਦੇ ਨੂੰ ਘੁਟ ਰਹੇ ਹੋਵੇ, ਉਸ ਤੋਂ ਕੋਹਾਂ ਦੂਰ ਪਰੇ ਹੋ ਸਕਦੇ ਹੋ : ਕੀ ਕਈ ਸਿਰਜਣਾਤਮਿਕ ਲੋਕਾਂ ਨੇ ਇਹ ਅਨੁਭਵ ਨਹੀਂ ਕੀਤਾ ਕਿ ਜਦ ਉਹ ਡੂੰਘੀ ਸਰੀਰਕ ਗਲਵੱਕੜੀ ਵਿਚ ਜਕੜੇ ਹੋਏ ਵੀ ਹੋਣ, ਜਦ ਵੇਗ ਦੀਆਂ ਦੋ ਰੇੜ੍ਹਵੀਆਂ ਛਲਾਂ, ਇਕੱਠੀਆਂ ਹੋਣ, ਉਸ ਵੇਲੇ ਵੀ ਤੁਸੀਂ ਦੋ ਅਜਨਬੀਆਂ ਨੂੰ ਇਕ ਦੂਜੇ ਵਲ ਤਾਕਦੇ ਦੇਖ ਸਕੇ। ਇਸ ਲਈ ਕੋਈ ਇਕ ਪਲ ਹੀ ਸਮੇਂ ਤੋਂ ਪਿੱਛੇ ਹਟ ਸਕਦਾ ਹੈ, ਹੁਣੇ ਤੇ ਏਸੇ ਥਾਂ । ਜਿਹੜਾ ਇਕ ਰੇਤ ਦੇ ਕਿਣਕੇ ਵਿੱਚ ਸਾਰੀ ਦੁਨੀਆਂ ਨੂੰ ਜਕੜ ਸਕਦਾ ਹੈ ਅਤੇ ਆਪਣੀ ਵੱਟੀ ਹੋਈ ਮੁੱਠੀ ਵਿਚ ਸਦੀਵਤਾ ਨੂੰ ਸਾਂਭੀ ਬੈਠਾ ਹੈ, ਉਸ ਨੂੰ ਨਿਸਚੇ ਹੀ ਹੋਂਦ ਦੇ ਅੰਤ੍ਰੀਵੀ ਅਰਥਾਂ ਦੀ ਸੋਝੀ ਹੋ ਗਈ ਹੈ ।
ਅੰਮ੍ਰਿਤਾ ਮੈਨੂੰ ਹੰਗਰੀ ਦੇ ਨੌਜਵਾਨ ਕਵੀ ਅਤੀਲਾ ਜੋਜ਼ਫ ਬਾਰੇ ਦਸਦੀ ਹੈ ਜਿਸ ਨੇ ਆਤਮ-ਹੱਤਿਆ ਕਰ ਲਈ, ਅਤੇ ਉਹ ਦੋ ਸੁੰਦਰ ਸਤਰਾਂ ਲਿਖੀਆਂ ਜਿਹੜੀਆਂ ਉਸ ਦੇ ਘਰ ਦੇ ਦਰਵਾਜ਼ੇ ਦੀ ਸ਼ੋਭਾ ਵਧਾ ਰਹੀਆਂ ਹਨ :
ਤੁਸੀਂ ਮੈਥੋਂ ਦੂਰ ਜਾ ਰਹੇ ਬਹੁਤ ਦੂਰ
ਜਿਵੇਂ ਪਾਣੀ ਤੋਂ ਪਾਣੀ ਦੀ ਗੂੰਜ ਜਾਂਦੀ ਹੈ।
ਇਸ ਦੇ ਨਾਲ ਹੀ ਵੇਗ ਦਾ ਤਿੱਖਾ ਪਰਵਾਹ ਵਹਿ ਤੁਰਦਾ ਹੈ, ਜਿਹੜਾ ਭਾਵੇਂ ਕੇਵਲ ਚੁਪ ਦੇ ਸਿਲਕੀ ਧਾਗਿਆਂ ਨਾਲ ਠਲ੍ਹਿਆ ਪਿਆ ਸੀ । ਸਮੇਂ ਦੇ ਦਰਿਆ ਦੇ ਇਸ ਤੇਜ਼ ਪਰਵਾਹ ਨਾਲ ਸਾਡੀ ਜਗਿਆਸਾ ਦੇ ਉੱਤਰ ਕੰਢਿਆਂ ਤੇ ਤਰਨ ਲਗ ਪੈਂਦੇ ਹਨ ।
ਇਹ ਇਕ ਦ੍ਰਿੜ੍ਹ ਜਾਂ ਸ਼ਾਇਦ ਅਟੱਲ ਸਚਾਈ ਹੈ ਕਿ ਪਾਣੀ ਦਾ ਬਿੰਬ ਪੰਜਾਬੀ ਕਵਿਤਾ ਦੀ ਅਮੀਰੀ ਦਾ ਪ੍ਰਬਲ ਬਿੰਬ ਹੈ । ਅਸੀਂ ਅਨੁਭਵ ਕਰਦੇ ਹਾਂ ਕਿ ਇਸ ਗੱਲ ਦਾ ਸਿਹਰਾ ਸ਼ਿਵ ਬਟਾਲਵੀ ਦੇ ਸਿਰ ਬੱਝਦਾ ਹੈ ਕਿ ਉਹ ਪੰਜਾਬੀ ਕਵਿਤਾ ਵਿਚ ਪਾਣੀ ਦੇ ਬਿੰਬ ਨੂੰ, ਜਿਹੜਾ ਸਦੀਵੀ ਬਿਰਹਾ ਉਪਜਾਉਣ ਵਾਲਾ ਜਾਂ ਵਿਛੋੜੇ ਦੇ ਵਿਸ਼ੇ ਨਾਲ ਜੁੜਿਆ ਹੈ, ਉਸ ਨੂੰ ਨਿਭਾਉਣ ਵਾਲਾ ਸਭ ਤੋਂ ਵੱਡਾ ਕਵੀ ਸੀ । ਪੰਜਾਂ ਦਰਿਆਵਾਂ ਦੀ ਧਰਤੀ ਤੇ ਪੰਜਾਬ ਦੀਆਂ ਨਦੀਆਂ ਦੇ ਰੰਗੀਨ ਨਜ਼ਾਰਿਆਂ ਵਿਚ ਕੋਈ ਉਨ੍ਹਾਂ ਤਿੰਨ ਪ੍ਰਤਿਨਿੱਧ ਸਤਰਾਂ ਬਾਰੇ ਸੋਚ ਸਕੇ, ਜਿਹੜੀਆਂ ਪਾਣੀ ਦੇ ਬਿੰਬ ਦੀ ਡੂੰਘਾਈ ਤੇ ਸੂਖਮਤਾ ਦੀਆਂ ਲਖਾਇਕ ਹਨ, ਭਾਵੇਂ ਉਹ ਉਂਜ, ਨਿਸਚੇ ਹੀ ਨਾਜ਼ਕ ਤੇ ਤਰਲ ਹਨ ।
ਸਾਰੇ ਮਹਾਨ ਤੇ ਸੂਖਮ ਵਿਚਾਰਾਂ ਅਤੇ ਸੁੰਦਰ ਸਤਰਾਂ ਵਾਂਗ ਜਿਹੜੀਆਂ ਦੈਵੀ ਸੁਗੰਧੀ ਦੁਆਰਾ ਉਤਪੰਨ ਹੁੰਦੀਆਂ ਹਨ ਅਤੇ ਜਿਹੜੀਆਂ ਕਵੀ ਮਨ ਚੁੱਪ ਚੁਪੀਤੇ ਜਾ ਸਮਾਉਂਦੀਆਂ ਹਨ, ਉਸ ਦੀ ਅੱਧ-ਜੰਮੀ ਹੋਂਦ ਵਿਚੋਂ ਮਹਾਨ ਬਿੰਬ ਦਾ ਰੂਪ ਧਾਰਦੀਆਂ ਹਨ। ਇਹ ਸਤਰਾਂ ਵੀ ਏਨੀਆਂ ਬੇਲਚਕ ਤੇ ਭੁਰ ਭੁਰੀਆਂ ਹਨ ਕਿ ਇਨ੍ਹਾਂ ਦਾ ਅਨੁਵਾਦ ਕਰਨਾ ਸੰਭਵ ਨਹੀਂ, ਕਿਉਂਜੋ ਜਦ ਇਹ ਮਨੁੱਖੀ ਕ੍ਰਿਤ ਦੀ ਉਚਤਮ ਆਭਾ ਦਾ ਰੁਖ ਬਣ ਕੇ ਸਾਹਮਣੇ ਆਉਂਦੀਆਂ ਹਨ ਤਾਂ ਬੰਦਾ ਠਠੰਬਰ ਜਾਂਦਾ ਹੈ । ਬਹੁਤ ਘੱਟ ਅਜਿਹੇ ਕਵੀ ਹਨ ਜਿਨ੍ਹਾਂ ਬਾਰੇ ਸਹੀ ਤੌਰ ਤੇ ਆਖਿਆ ਜਾ ਸਕਦਾ ਹੋਵੇ ਕਿ ਉਨ੍ਹਾਂ ਪਾਸ ਉਲੰਪੀਅਨ ਦੀਆਂ ਉਚਾਈਆਂ ਤੋਂ ਦੇਖ ਸੁਗੰਧੀਆਂ ਲੈ ਕੇ ਕੋਈ ਦੇਵੀ ਉੱਤਰ ਕੇ ਆਈ ਅਤੇ ਉਨ੍ਹਾਂ ਦੇ ਸਰੀਰਾਂ ਨੂੰ ਅਜਿਹਾ ਵਲ ਪਾਣ ਜਕੜਿਆ ਕਿ ਉਨ੍ਹਾਂ ਵਿੱਚੋਂ ਅਚੇਤ ਹੀ ਉਹ ਮਹਾਨ ਕਾਵਿਕ ਸੁਖ਼ਮਤਾ ਦਾ ਰੂਪ ਧਾਰ ਕੇ ਬਾਹਰ ਆਈਆਂ।
ਬਾਕੀ ਬਦਲ ਜਾਂਦੀ ਹੈ, ਭਾਵੇਂ ਕੁਝ ਨਹੀਂ ਵਾਪਰਿਆ । ਦਰਵਾਜ਼ਾ ਹਵਾ ਦੇ ਤੇਜ਼ ਬੁੱਲ ਨਾਲ ਚੁਪਾਟ ਖੁਲ੍ਹ ਜਾਂਦਾ ਹੈ, ਜਿਹੜਾ ਦੂਰ ਕਿਧਰਿਓਂ ਆਇਆ ਪਾਣੀ ਤੇ ਪਾਣੀ ਦਾ ਨਾਦ ਇੰਜ ਸਦਾ ਲਈ ਨਿਖੜ ਜਾਂਦੇ ਹਨ । ਕੋਈ ਮਨੁੱਖ ਕਦੇ ਵੀ ਇਨ੍ਹਾਂ ਦੋਹਾਂ ਨੂੰ ਜੋੜਨ ਲਈ ਮੁਣ ਦਰਵਾਜ਼ਾ ਨਹੀਂ ਬਣੇਗਾ ।
ਸ਼ਿਵ ਬਟਾਲਵੀ ਲਈ ਬਿਰਹਾ, ਡੂੰਘੇ ਸੰਤਾਪ ਵਾਲਾ ਤੇ ਨਿਰਜਿੰਦ ਕਰ ਦੇਣ ਵਾਲਾ ਸੀ। ਬੀਜ ਤੇ ਪੌਦਾ, ਰੁਖ ਤੇ ਉਸ ਦੀਆਂ ਟਹਿਣੀਆਂ, ਪਾਣੀ ਤੇ ਚਸ਼ਮਾ, ਸੂਰਜ ਦੀ ਰੋਸ਼ਨੀ ਤੇ ਪਰਛਾਵਾਂ, ਸਭ ਕੁਝ ਉਸ ਦੇ ਅੰਦਰ ਹੈ, ਜਿਨ੍ਹਾਂ ਦੀ ਹੋਂਦ ਨਿਖੜਵੀਂ ਜਾਂ ਸੰਬੰਧਹੀਨ ਨਹੀਂ। ਸੰਗੀਤ ਦੁਆਰਾ ਉਨ੍ਹਾਂ ਸਭਨਾਂ ਨੂੰ ਇਕ-ਰੂਹ ਕਰ ਦਿੱਤਾ ਗਿਆ ਹੈ, ਜਿਹੜੀਆਂ ਬਿਲਕੁਲ ਰਮਜ਼-ਭਰੀਆਂ ਹਨ । ਕਿਸੇ ਨੇ ਇਕ ਵਾਰੀ ਆਖਿਆ ਸੀ ਕਿ ਕਵੀ ਦਾ ਕੰਮ ਇਹ ਹੈ ਕਿ ਉਹ ਸਾਡੇ ਅੰਦਰਲੇ ਜੰਮੇ ਹੋਏ ਸਾਗਰ ਨੂੰ ਪਿਘਲਾ ਕੇ ਸਾਨੂੰ ਮੁਕਤ ਕਰ ਦਿੰਦਾ ਹੈ, ਸ਼ਿਵ ਦੀ ਕਵਿਤਾ ਵਿਚ ਅਜਿਹੇ ਬਿੰਬ ਹਨ ਜਿਹੜੇ ਸਾਗਰ ਦੀਆਂ ਨਿਰੰਤਰ ਛੱਲਾਂ ਬਣ ਕੇ ਉਭਰਦੇ ਹਨ, ਜਦ ਉਹ ਆਪ ਇਨ੍ਹਾਂ ਛੱਲਾਂ ਦੇ ਜਵਾਰ-ਭਾਟੇ ਉਤੇ ਸਵਾਰ ਹੁੰਦਾ ਹੈ । ਇੱਕ ਪੱਖੋਂ ਇਹ ਠੀਕ ਵੀ ਹੈ ਕਿ ਜਿਹੜਾ ਕਵੀ ਪਾਣੀ ਦੇ ਬਿੰਬਾਂ ਦੀ ਤੀਬਰਤਾ ਵਿਚ ਇਕਮਿਕ ਸੀ, ਉਹ ਸਾਗਰ ਦੀਆਂ ਛੱਲਾਂ ਦੀਆਂ ਸਿਖਰਾਂ ਉਤੇ ਸਰਦਾਰੀ ਕਰੇ । ਉਹ ਹੁਣ ਉਸ ਥਾਂ ਦਾ ਹੀ ਵਾਸੀ। ਹੈ। ਸਮੇਂ ਦੇ ਪੰਜ ਦਰਿਆਵਾਂ ਉਤੇ ਸਫਰ ਕਰਦਿਆਂ ਆਪਾ ਮਾਰ ਕੇ ਹੁਣ ਉਹ ਸਾਗਰ ਦੀ ਹਿੱਕ ਵਿੱਚ ਜਾ ਸਮਾਇਆ ਹੈ, ਜਿੱਥੇ ਅੰਤਮ ਉਮਾਹ ਸਮੇਂ ਇਹ ਦਰਿਆ ਆਪਣੇ ਆਪ ਨੂੰ ਸਾਗਰ ਵਿਚ ਅਭੇਦ ਕਰ ਲੈਂਦੇ ਹਨ ।
ਇੱਕ ਲਹਿਰ ਦੀ ਟੀਸੀ ਅਤੇ ਇੱਕ ਰੁਖ ਦੀ ਚੋਟੀ, ਕਿਉਂਜੋ ਪਾਣੀ ਤੇ ਰੁੱਖ ਉਸ ਦੀ ਕਾਵਿਕ ਬਿੰਬਾਵਲੀ ਦੇ ਦੋ ਪ੍ਰਮੁੱਖ ਬਿੰਬ ਸਨ । ਪੰਜਾਬ ਦੇ ਕਿਸੇ ਵੀ ਹੋਰ ਕਵੀ ਨੇ ਏਨੀ ਚਤੁਰਾਈ, ਨਿਪੁੰਨਤਾ, ਉਸਤਾਦੀ ਤੇ ਤੀਬਤਾ ਨਾਲ ਰੁੱਖਾਂ ਦੇ ਬਿੰਬ ਨੂੰ ਇਸ ਹੱਦ ਤਕ ਆਪਣੇ ਅਨੁਕੂਲ ਨਹੀਂ ਢਾਲਿਆ। ਨਿਗੂਣੀ ਥੋਹਰ ਨੂੰ ਵਡਿਆਉਣ ਤੋਂ ਲੈ ਕੇ ਨਿਰਦੈਤਾ ਨਾਲ ਸੂਲੀ ਟੰਗੇ ਰੁੱਖ ਦੀ ਪੀੜਾ ਤਕ, ਰੁੱਖਾਂ ਦੀ ਕਾਵਿਕ ਬਿੰਬਾਵਲੀ, ਇਕ ਮਹਾਨ ਕਥਾ ਹੈ । ਉਸ ਲਈ ਜੰਗਲ, ਉਸ ਦੀ ਹੋਂਦ ਦਾ ਪ੍ਰਤੀਕ ਹੈ । ਕੁਝ ਪੌਦੇ ਉਸ ਦੇ ਬੱਚਿਆਂ ਵਾਂਗ ਹਨ ਅਤੇ ਰੁਖ ਉਸ ਦੀ ਮਾਂ ਸਮਾਨ ਹਨ। ਕੁਝ ਬੁੱਢੇ ਰੁੱਖ ਉਸ ਦੀ ਦਾਦੀ ਵਰਗੇ ਹਨ, ਜਿਨ੍ਹਾਂ ਦੀਆਂ ਸੁੱਕੀਆਂ ਟਹਿਣੀਆਂ ਰਾਹੀਂ ਪੌਣਾ ਅਜੋਤ ਤੇ ਸੁੰਨ ਇਗੜ ਦੁਗੜੇ ਸ਼ਬਦ ਉਚਾਰਦੀਆਂ ਹਨ । ਉਹ ਰੁਖਾਂ ਦੀ ਭਾਸ਼ਾ ਸਮਝਦਾ ਸੀ ਅਤੇ ਤਾਂਘਦਾ ਸੀ ਕਿ ਉਸ ਦਾ ਪੁਨਰ-ਜਨਮ ਇੱਕ ਰੁਖ ਦੇ ਰੂਪ ਵਿਚ ਹੋਵੇ । ਜੇ ਇਕ ਭਾਰਤੀ ਵਿਗਿਆਨੀ ਨੇ ਇਹ ਖੋਜ ਕੀਤੀ ਸੀ ਕਿ ਰੁਖਾਂ ਵਿੱਚ ਵੀ ਜਾਨ ਹੁੰਦੀ ਹੈ ਤਾਂ ਸ਼ਿਵ ਦੀ ਕਾਢ ਵੀ ਕੋਈ ਘੱਟ ਮਹੱਤਵ ਵਾਲੀ ਨਹੀਂ ਕਿ ਇਨ੍ਹਾਂ ਦਰੱਖਤਾਂ ਦੀ ਵੀ ਕਾਵਿਕ ਹੋਂਦ ਹੁੰਦੀ ਹੈ, ਜਿਹੜੇ ਸਪੱਸ਼ਟ ਸ਼ਬਦਾਂ ਰਾਹੀਂ ਪਿਆਰ ਦੀ ਭਾਸ਼ਾ ਬੋਲਦੇ ਹਨ ।
ਜੇ ਪਾਣੀ ਇਸ ਦੀ ਡੂੰਘਾਈ ਦਾ ਸਾਰ ਤੱਤ ਸੀ ਜਿਸ ਨੇ ਸ਼ਿਵ ਨੂੰ ਬਿਰਹਾ ਦੇ ਪ੍ਰਤੀਕ ਦਿੱਤੇ ਤਾਂ ਰੁਖਾਂ ਨੇ ਵਾਸਤਵਿਕ ਤੌਰ ਤੇ ਅਤੇ ਪ੍ਰਤੀਕਾਤਮਕ ਤੌਰ ਤੇ ਉਸ ਨੂੰ ਅਪਣੱਤ ਦੀ ਸੂਝ ਦਿੱਤੀ, ਜਿਸ ਦੀ ਉਸ ਨੂੰ ਸਖ਼ਤ ਲੋੜ ਸੀ । ਇਕ ਪ੍ਰਸਿੱਧ ਇਤਿਹਾਸਕਾਰ ਨੇ ਰੁੱਖ ਵਿੱਚੋਂ ਇਤਿਹਾਸ ਦੇ ਪੈਟਰਨ ਨੂੰ ਲੱਭਿਆ-ਜਿਵੇਂ ਕਰੂੰਬਲਾਂ ਦਾ ਫੁੱਟਣਾ, ਵਧਣਾ ਤੇ ਵੱਖ ਹੋ ਕੇ ਮੁਰਝਾ ਜਾਣਾ, ਇਹ ਸਭ ਸੱਭਿਅਤਾਵਾਂ ਦੀ ਉਪਜ ਅਤੇ ਨਿਸ਼ਾਨ ਨਾਲ ਮੇਲ ਖਾਂਦਾ ਹੈ ।
ਸ਼ਿਵ ਦਾ ਮਨੁੱਖਾਂ ਦੀ ਬੇਵਫ਼ਾਈ ਨਾਲ ਸਿੱਧਾ ਵਾਹ ਪਿਆ, ਮਨੁੱਖਾ ਵਾਇਦਿਆਂ ਨੂੰ ਨਿਭਾਉਣ ਵਿਚ ਨਿਰਬਲਤਾ ਦਾ ਇਤਿਹਾਸ ਅਤੇ ਸਮੇਂ ਦੀ ਹਿੱਕ ਤੇ ਸਵਾਰ ਹੋ ਕੇ ਸੁੱਕ ਜਾਣ ਦਾ ਅਨੁਭਵ । ਉਸ ਲਈ ਰੁਖ ਸਥਿਰਤਾ ਤੇ ਅਡੋਲਤਾ ਦਾ ਚਿੰਨ੍ਹ ਬਣੇ, ਜਿੱਥੇ ਪਾਣੀ ਦੇ ਵਹਾ ਵਿਚ ਪਾਣੀ ਦੇ ਪਰਛਾਵੇਂ. ਰੰਗ ਤੇ ਰੂਪ, ਸਦੀਵੀ ਤੌਰ ਤੇ ਖ਼ਤਮ ਹੋ ਗਏ । ਉਸ ਨੇ ਰੁਖਾਂ ਨਾਲ ਇਕ ਸਾਂਝ ਪਾ ਲਈ ਤੇ ਉਨ੍ਹਾਂ ਰੁਖਾਂ ਨਾਲ ਅਜਿਹੀ ਭਾਸ਼ਾ ਵਿਚ ਗੱਲਾਂ ਕੀਤੀਆਂ ਜਿਸ ਦੇ ਕੋਡ ਲਿੱਪੀ ਵਿੱਚ ਸ਼ਾਇਦ ਅਸੀਂ ਕਦੀ ਵੀ ਨਾ ਪੜ੍ਹ ਸਕੀਏ ।
ਬਿਰਹਾ ਦੇ ਵਿਸ਼ੇ ਨੂੰ ਉਸ ਨੇ ਸੰਗੀਤ ਦੀ ਸ੍ਰੇਸ਼ਟਤਮ ਅਵੱਸਥਾ ਤੇ ਪੁਚਾ ਦਿੱਤਾ । ਕਿ ਕਲਾਵਾਂ ਦੀ ਨਿਰੰਤਰ ਤਾਂਘ ਸੰਗੀਤ ਦੀ ਅਵੱਸਥਾ ਤੱਕ ਪੁਜਣਾ ਨਹੀਂ ? ਪਰ ਸੰਗੀਤ ਅਵੱਸਥਾ ਹੈ ਕੀ ? ਕੀ ਇਹ ਮੂਕ ਅਵਸਥਾ ਤੋਂ ਉਪਜਦੀ ਹੈ ਜਾਂ ਗਾਉਣ ਤੋਂ ? ਹੋਰ ਸਾਰੀਆਂ ਸਚਾਈਆਂ ਵਾਂਗ, ਇਸ ਪ੍ਰਸ਼ਨ ਨੂੰ ਵੀ ਨੀਤੀ ਕਥਾ ਜਾਂ ਰੂਹਾਨੀ ਹਕੀਕਤ ਵਾਂਗ ਬਿਆਨਣਾ ਚਾਹੀਦਾ ਹੈ ਤੇ ਇਸ ਦੇ ਉੱਤਰ ਨੂੰ ਵਿਰੋਧਾਭਾਸ ਦੁਆਰਾ ਦੇਣਾ ਚਾਹੀਦਾ ਹੈ । ਬਿਰਹਾ ਦੀ ਪੀੜ ਦੇ ਅਹਿਸਾਸ ਨੇ ਸ਼ਿਵ ਨੂੰ ਵਿਕਰਾਲ ਰੂਪ ਵਿਚ ਗ੍ਰਸਿਆ ਹੋਇਆ ਸੀ, ਜਿਹੜਾ ਉਸ ਨੂੰ ਅੰਦਰੋਂ ਅੰਦਰੀਂ ਘੁਣ ਵਾਂਗ ਖਾਂਦਾ ਰਿਹਾ ਸੀ । ਜਿਸ ਤਰ੍ਹਾਂ ਸ੍ਰਿਸ਼ਟੀ ਦੇ ਆਰੰਭ ਸਮੇਂ ਧਰਤੀ ਦੇ ਇਕ ਪ੍ਰਕਾਰ ਦਾ ਧੁੰਧੂਕਾਰ ਪਸਰਿਆ ਹੋਇਆ ਸੀ ਉਹੋ ਜਿਹਾ ਇਕ ਖਲਾਅ, ਸ਼ਿਵ ਦੇ ਧੁਰ ਅੰਦਰ ਸਮਾਇਆ ਹੋਇਆ ਸੀ । ਇਸ ਖਲਾਅ ਵਿੱਚੋਂ ਉਹ ਬਿਰਹਾ ਦੀ ਪੀੜ ਦੇ ਬਿੰਬਾਂ ਦੀ ਠੱਠ ਬੰਨ੍ਹ ਕੇ ਸਾਹਮਣੇ ਲੈ ਆਉਂਦਾ ਹੈ । ਇਹ ਖ਼ਲਾਅ ਹੀ ਉਸ ਦਾ ਸੰਸਾਰ ਸੀ; ਸੱਖਣਾ- ਪਨ ਇਸ ਦਾ ਭੂ-ਦ੍ਰਿਸ਼ ਸੀ ਅਤੇ ਰੀਝ ਉਸ ਦਾ ਵੇਗ, ਜਿਹੜਾ ਹਲੂਣ ਕੇ ਉਸ ਨੂੰ ਹੋਂਦ ਵਿਚ ਲਿਆਉਂਦਾ ਜਾਂ ਸਾਕਾਰ ਕਰਦਾ । ਇਸ ਹੋਂਦ ਵਿਚਲਾ ਖਲਾਅ, ਜਨ-ਸਮੂਹ ਨਾਲ ਏਨਾ ਭਰਪੂਰ ਸੀ ਕਿ ਸੰਪੂਰਨਤਾ ਦੀ ਅੰਤਿਮ ਸੀਮਾ ਨਾਲੋਂ ਇਹ ਵਧ ਪੂਰਨ ਸੀ । ਰੀਝ ਵਿਚ ਹੀ ਉਸ ਦੀ ਪ੍ਰਾਪਤੀ ਸੀ, ਜਿਸ ਰਾਹੀਂ ਸਫ਼ਰ ਕਰਦਾ ਕਰਦਾ ਉਹ ਮੰਜ਼ਿਲ ਤੇ ਪੁਜ ਗਿਆ । ਜਦ ਅੰਮ੍ਰਿਤਾ ਸੋਚਾਂ ਵਿਚ ਡੁੱਬੀ ਹੋਈ ਸੀ, ਮੈਂ ਅਨੁਵਾਦ ਕੀਤਾ ਕਿ
ਬਦਨਾਮ ‘ ਇੱਕ । ਧਾਰਨਾ ਕਿ ‘ ਕਵੀਆਂ ਦੀਆਂ ਕ੍ਰਿਤਾਂ ਦਾ ਸਹੀ ਮੁੱਲ ਕੋਈ ਕਵੀ ਹੀ ਪਾ ਸਕਦਾ ਹੈ” ਵਿਚ ਕੁਝ ਨਾ ਕੁਝ ਸਚਾਈ ਜ਼ਰੂਰੀ ਹੈ । ਅੰਮ੍ਰਿਤਾ ਦੀਆਂ ਅੱਖਾਂ ਵਿਚ ਉਸ ਵੇਲੇ ਸ਼ਿਵ ਅਟਕਿਆ ਜਾਂ ਵਿੰਨ੍ਹਿਆ ਪਿਆ ਹੈ, ਜਦ ਉਸ ਦੀ ਕਵਿਤਾ ਦਾ ਇੰਜ ਮੁੱਲ ਪਾਇਆ ਜਾ ਰਿਹਾ ਹੈ । ਉਹ ਉਸ ਬਾਰੇ ਉਸੇ ਤਰ੍ਹਾਂ ਸੋਚਦੀ ਹੈ ਜਿਵੇਂ ਕੋਈ ਕਵੀ ਕਿਸੇ ਕਵੀ ਦਾ ਮੁਲਾਂਕਣ ਕਰਦਾ ਹੈ । ਜੇ ਕੁਝ ਉਹ ਸੋਚਦੀ ਹੈ ਉਸ ਵਿਚ ਕਵਿਤਾ ਵਾਲੇ ਭਾਵ ਤੇ ਤੀਬਰਤਾ ਜਾਂ ਡੂੰਘਾਈ ਹੈ । ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅਨੁਭਵ ਹੋਇਆ ਕਿ ਬਦਨਾਮ ਹੋਈ ਇਹ ਧਾਰਨਾ ਕਿ ਕਵੀ ਹੀ ਕਵਿਤਾ ਦਾ ਸਹੀ ਪਾਰਖੂ ਹੋ ਸਕਦਾ ਹੈ, ਕਿਸ ਹੱਦ ਤੱਕ ਠੀਕ ਹੈ । ਮੈਂ ਅੰਮ੍ਰਿਤਾ ਨੂੰ ਪੁੱਛਦਾ ਹਾਂ ਕਿ ਕੀ ਇਹ ਸੱਚ ਨਹੀਂ ਕਿ ਕਵੀਆਂ ਦੀ ਪਰਖ ਕੇਵਲ ਕਵਿਤਾਵਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ ? ਕਵਿਤਾ ਕੀ ਹੈ ? ਉਹ ਮੈਥੋਂ ਪੁੱਛਦੀ ਹੈ । ਮੈਂ ਉੱਤਰ ਦੇਣ ਦਾ ਯਤਨ ਵੀ ਨਹੀਂ ਕਰ ਸਕਦਾ । ਇਸ ਦਾ ਉੱਤਰ ਹੈ, ਜਿਹੜਾ ਕਵੀ ਦੀ ਅੰਤਰ-ਆਤਮਾ ਵਿਚ ਡੂੰਘਾ ਸਮਾਇਆ ਹੋਇਆ ਹੈ । ਇਹ ਖਲਾਅ ਵਿੱਚ ਹੈ ਅਤੇ ਉਸ ਡੂੰਘਾਈ ਦੇ ਚਿਹਰੇ ਦੀ ਰੋਸ਼ਨੀ ਵਿੱਚ ਹੈ । ਇਸ ਦਾ ਉੱਤਰ ਪੌਣ ਵਿੱਚ ਹੈ, ਜਦ ਉਹ ਤੁਹਾਡੀ ਧੁਰ ਆਤਮਾ ਵਿੱਚ ਝੱਖੜ ਝੁਲਾ ਦਿੰਦੀ ਹੈ ਅਤੇ ਕਿਸੇ ਕਵਿਤਾ ਦੀ ਤੁਕ ਜਾਂ ਇੱਕ ਬਿੰਬ, ਇੱਕ ਮੂਰਤ, ਇੱਕ ਛੋਟਾ, ਫੜਫੜਾਉਂਦਾ ਖੰਭਾਂ ਵਾਲਾ ਸ਼ਬਦ, ਇੱਕ ਬੱਦਲੀ, ਜਿਹੜੀ ਕਿਸੇ ਪਹਾੜੀ ਦੇ ਉਤੇ ਮੰਡਲਾਉਂਦੀ ਹੈ । ਇਸ ਦਾ ਉੱਤਰ ਉਸ ਵੇਲੇ ਪ੍ਰਾਪਤ ਹੁੰਦਾ ਹੈ ਜਦ ਤੁਹਾਡੇ ਧੁਰ ਅੰਦਰਲਾ ਸਾਗਰ, ਪਿਘਲ ਕੇ ਵਹਿ ਤੁਰਦਾ ਹੈ । ਉੱਤਰ ਇਨ੍ਹਾਂ ਮਿੱਠੇ ਤੇ ਮਧੁਰ ਬੋਲੀ ਦੇ ਇਸ ਠਾਠਾਂ ਮਾਰਦੇ ਸਾਗਰ ਦੀ ਗੂੰਜ ਵਿੱਚ ਹੈ ।
ਸ਼ਿਵ ਬਟਾਲਵੀ ਬਿਰਹਾ ਦੇ ਵਿਸ਼ੇ ਨੂੰ ਕਿਸ ਹੱਦ ਤਕ ਲੈ ਗਿਆ ? ਉਸ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਸ ਨੇ ਕਦੇ ਕਿਸੇ ਨੂੰ ਪਿਆਰ ਕੀਤਾ ਜਾਂ ਇਹ ਪਿਆਰ ਨਿਸਫਲ ਰਿਹਾ, ਜਾਂ ਉਸ ਨੇ ਕਦੇ ਪਿਆਰ ਕੀਤਾ ਵੀ ਸੀ, ਜਾਂ ਉਹ ਕਿਸੇ ਭੌਤਿਕ, ਨਿਸਚਿਤ, ਤਿੰਨ- ਆਕਾਰੀ ਤੇ ਛੁਹਣ-ਯੋਗ ਵਸਤੂ ਤੋਂ ਕਦੇ ਵਿਛੜਿਆ ਵੀ ਸੀ । ਕਿਉਂਜੋ ਕਵਿਤਾ ਨੂੰ ਕੀ ਦੀਆਂ ਆਸ਼ਾਵਾਂ ਦੀ ਤਬਾਹੀ ਤੇ ਸਦਾ ਵਿਜੈ ਪ੍ਰਾਪਤ ਕਰਨੀ ਚਾਹੀਦੀ ਹੈ । ਮੌਤ ਸਬੰਧੀ ਗਾਉਣ ਨਾਲ ਮੌਤ ਦੀ ਹੋਂਦ ਮੁੱਕ ਗਈ, ਬਿਰਹਾ ਦੇ ਗੀਤ ਗਾਉਣ ਨਾਲ ਬਿਰਹਾ-ਨਿਰ-ਆਕਾਰ ਸੁਰ ਬਣ ਗਈ, ਜਿਸ ਨੇ ਸਾਖਿਆਤ ਹੋਣ ਦੀਆਂ ਘਾਟਾਂ ਤੋਂ ਆਪਣੇ ਆਪ ਨੂੰ ਸੁਤੰਤਰ ਕਰ ਲਿਆ।
ਝਾਕੀ :
ਮੌਸਮ ਬਹਾਰ ਦੇ ਪਹਿਲੇ ਕੁਝ ਦਿਨ ਅਤੇ ਆਕਾਸ਼ ਉਤੇ ਪੂਰਾ ਚੰਦਰਮਾ ਆਪਣੀ ਦੰਦ-ਖੰਡ ਵਰਗੀ ਸੂਖ਼ਮਤਾ, ਲੋਕਾਂ ਦੇ ਕਠੋਰ ਚਿਹਰਿਆਂ ਨੂੰ ਆਪਣੀ ਸੂਖਮਤਾਈ ਵਿਚ ਵਲ੍ਹੇਟੀ । ਇਕ ਮੰਨਿਆ ਪ੍ਰਮੰਨਿਆਂ ਸੰਗੀਤਕਾਰ, ਮਧੁਰ ਸੁਰ ਦੇ ਵਹਾ ਵਿਚ ਗਾ ਉੱਠਦਾ ਹੈ, ਅਨਗਿਣਤ ਮੱਧਮ ਤੇ ਉਚੀਆਂ ਸੁਰਾਂ ਦੇ ਉਤਰਾ-ਚੜ੍ਹਾਵਾਂ ਵਿੱਚ, ਜਿਹੜੀਆਂ ਕਦੇ ਬਹੁਤ ਉੱਚੀਆਂ ਉੱਠਦੀਆਂ ਹਨ ਤੇ ਕਦੇ ਬਹੁਤ ਧੀਮੀਆਂ । ਉਹ ਬਟਾਲਵੀ ਦੀ ਇਕ ਪ੍ਰਸਿੱਧ ਰਚਨਾ ਨੂੰ ਗਾ ਕੇ ਪੇਸ਼ ਕਰ ਰਿਹਾ ਹੈ । ਇਹ ਕਵਿਤਾ ਇੱਕ ਰੁਖ ਬਾਰੇ ਹੈ । ਆਪਣੀ ਜਵਾਨੀ ਦੀ ਸਿਖਰ ਦੁਪਹਿਰੇ, ਜਿਸ ਦੇ ਪਰਛਾਵੇਂ ਢਲ ਰਹੇ ਹਨ ਅਤੇ ਅਸਚਰਜ ਢੰਗ ਨਾਲ ਲੰਬੇ ਹੋ ਰਹੇ ਹਨ, ਜਿਵੇਂ ਘੁਸਮੁਸੇ ਵਿਚ ਸਮਾ ਰਹੇ ਹੋਣ । ਉਸ ਕਵਿਤਾ ਵਿੱਚ ਵਿਚਿਤ੍ਰਤਾ ਹੈ, ਸਿੱਖਰ ਦੁਪਹਿਰੇ ਸੂਰਜ ਦਾ ਢਲਣਾ, ਜਿਹੜਾ ਸੁਚੇਤ ਕਰਦਾ ਜਾਂ ਸੁਝਾਉਂਦਾ ਹੈ ਕਿ ਇਸ ਦਾ ਕਰਤਾ, ਆਕਾਸ਼ ਵਿੱਚ ਗੜ੍ਹਕਦੀ ਬਿਜਲੀ ਦੀ ਲਪਟ ਵਿੱਚ ਆ ਜਾਏਗਾ ਅਤੇ ਉਸ ਦੇ ਜੀਵਨ ਦਾ ਅੰਤ ਜਵਾਨੀ ਦੀ ਸਿਖਰ ਤੇ ਹੋ ਜਾਏਗਾ, ਜਿੱਥੇ ਉਸ ਦੀ ਹੋਂਦ ਗੁਆਚ ਜਾਏਗੀ । ਸ਼ਿਵ ਇਸ ਨੂੰ ਇੰਜ ਪੇਸ਼ ਕਰਦਾ ਹੈ ਜਿਵੇਂ ਬਲਦੇ ਪਲਾਂ ਦਾ ਛੰਦ-ਬੱਧ ਪਰਵਾਹ ਹੋਵੇ ।
ਉਹ ਕਿਸ ਲਈ ਮਰਿਆ ? ਹੁਣ ਇਸ ਗੱਲ ਨੂੰ ਜਾਨਣ ਦਾ ਕੋਈ ਮਹੱਤਵ ਨਹੀਂ ਕਿ ਉਹ ਕਿਵੇਂ ਮਰਿਆ ਤੇ ਕਦੋਂ ਮਰਿਆ। ਮਨੁੱਖੀ ਜਨ-ਸਮੂਹ ਦੇ ਟਿੱਡੀ-ਦਲ, ਜਿਹੜੇ ਵਿਕਾਸ-ਵਾਦੀ ਸਿਧਾਂਤ ਅਧੀਨ ਇਸ ਧਰਤੀ ਤੇ ਆਏ, ਉਹ ਸਮੇਂ ਦੀ ਧੂੜ ਵਿਚ ਲਪੇਟੇ ਗਏ। ਉਹ ਲੱਖਾਂ ਬੀਮਾਰੀਆਂ ਨਾਲ ਮਰੇ, ਉਨ੍ਹਾਂ ਲੱਖਾਂ ਕਾਰਨਾਂ ਕਰਕੇ ਮਰੇ ਜਿਹੜੇ ਮਨੁੱਖ ਦੇ ਆਪ ਈਜਾਦ ਕੀਤੇ ਯੰਤਰਾਂ ਦੀ ਭੇਟ ਚੜ੍ਹੇ । ਬਹੁਤੀ ਵਾਰ ਦੁਖਾਂਤ ਦੇ ਵਿੱਚੋ-ਵਿਚ ਘੁਲਦੇ ਕਰੁਣਾ-ਪੂਰਨ ਨਾਇਕ ਵਾਂਗ ਨਾਟਕ ਦੀ ਬਣਤਰ ਦੇ ਪੰਜਵੇਂ ਐਕਟ ਦੇ ਮਨੁੱਖੀ ਦੁਖਾਂਤ ਦੀ ਲੋੜ ਵਾਂਗ, ਜਾਂ ਫ਼ੇਰ ਮਨੁੱਖ ਦੀ ਸਤਵੀਂ ਆਯੂ ਵਾਂਗ ।
ਪਰ ਸ਼ਿਵ ਵਿੱਚ ਇੱਕ ਵਚਿੱਤ੍ਰ ਜਾਂ ਅਨੋਖਾ ਏਕੀ ਭਾਵ ਸੀ ਜਿਹੜਾ ਸ਼ਾਇਦ ਸਦੀਆਂ ਬਾਦ ਵਾਪਰਦਾ ਹੈ । ਉਸ ਵਿੱਚ ਸਿਰਜਕ, ਭੌਤਿਕ ਹੋਂਦ, ਤ੍ਰੈਪੱਖੀ ਵਿਸਤਾਰ ਦਾ ਯਥਾਰਥ, ਉਸਦੀ ਰਚਨਾ ਵਿਚ ਇਸ ਤਰ੍ਹਾਂ ਘੁਲ-ਮਿਲ ਗਏ ਹਨ ਕਿ ਇਕ ਨੁਕਤੇ ਤੇ ਪੁਜ ਕੇ ਸਿਰਜਣਾ ਦੀ ਉਚਤਮ ਤੱਕ ਪੁਜ ਕੇ, ਇਹ ਅਤਿ ਕੋਮਲ ਤੇ ਸੂਖ਼ਮ ਹੋਂਦ ਵਿਚ ਵਟ ਜਾਂਦੇ ਹਨ ਜਿਥੇ ਸਰੀਰ ਵਿਚੋਂ ਵੇਗ ਨਿਖੜ ਕੇ ਉਚੇਰੀ ਅਵਸਥਾ ਵਿੱਚ ਗੁਆਚ ਜਾਂਦੇ ਹਨ ਜਾਂ ਆਪਾ ਅਭੇਦ ਕਰ ਲੈਂਦੇ ਹਨ ।
ਸੰਗੀਤ ਦੀ ਸਿਖਰ ਤੇ ਪੁਜ ਕੇ ਉਸ ਦੀ ਹੋਂਦ ਖ਼ਤਮ ਹੋ ਗਈ । ਉਹ ਕਵਿਤਾ ਦੀ ਅੰਤਿਮ ਅਵਸਥਾ ਤੇ ਪੁਜ ਗਿਆ । ਉਹ ਸੰਗੀਤ ਦੇ ਉੱਚਤਮ ਅੰਤਰੇ ਤੇ ਪੂਜ ਕੇ ਮਰ ਗਿਆ। ਬਾਕੀ ਸਾਡੇ ਸਾਰਿਆਂ ਲਈ ਇਹ ਤਜਰਬਾ ਸਿਰ ਦੀ ਘੁੰਮਾਟਣੀ ਜਾਂ ਦੌਰੇ ਦੀ ਅਵਸਥਾ ਨੂੰ ਇਕ ਵਿਆਕੁਲ ਤੇ ਚਕ੍ਰਿਤ ਕਰਨ ਵਾਲੀ ਜਾਂ ਬੇ-ਖੁਦ ਕਰ ਦੇਣ ਵਾਲੀ ਦਸ਼ਾ ।
ਇਕ ਹੋਰ ਸਾਲ ਬੀਤ ਗਿਆ ਤੇ ਮੈਂ ਬਟਾਲਵੀ ਦੀਆਂ ਕਾਵਿ-ਕਿਤਾਂ ਨੂੰ ਬਾਰ ਬਾਰ ਪੜ੍ਹਦਾ ਰਿਹਾ । ਉਸ ਦੀ ਕਵਿਤਾ ਵਿਚ ਬਾਰ ਬਾਰ ਆਉਂਦੇ ਕੁਝ ਬਿੰਬਾਂ ਨੇ ਮੈਨੂੰ ਹਲੂਣਿਆ ਤੇ ਪ੍ਰਭਾਵਿਤ ਕੀਤਾ। ਸਾਡੇ ਸਭਨਾਂ ਵਿਚ ਉੱਡਣ ਦੀ ਇੱਛਾ ਹੈ, ਅਸੀਂ ਪੰਛੀ ਬਨਣਾ ਲੋਚਦ ਹਾਂ । ਇਹ ਰੀਝ ਓਨੀ ਹੀ ਪੁਰਾਣੀ ਜਾਂ ਆਦਿ-ਕਾਲੀਨ ਹੈ, ਜਿੰਨੀ ਪੁਰਾਣੀ ਮਨੁੱਖੀ ਹਸਤ ਜਾਂ ਹੋਂਦ ਹੈ । ਇਕ ਹੋਰ ਪੱਖੋਂ ਇਹ ਰੀਝ ਓਨੀ ਹੀ ਡੂੰਘੀ ਤੇ ਤੀਬਰ ਹੈ, ਜਿੰਨੀ ਕਵਿਤਾ ਚ ਆਯੂ । ਸ਼ਿਵ ਬਾਰੇ ਮੇਰੇ ਵਿਚਾਰ, ਪੰਛੀ ਬਿੰਬਾਂ ਅਧੀਨ ਮੁੜ ਇਕਾਗ੍ਰਤ ਹੋਣ ਲੱਗੇ।
ਇਕ ਕਾਵਿਕ-ਪੰਛੀ-ਰੀਝ
ਹਰ ਕਵੀ ਇਕ ਨਵੇਂ ਸੰਸਾਰ ਨੂੰ ਹੋਂਦ ਵਿਚ ਲਿਆਉਂਦਾ ਹੈ । ਉਹ ਸੰਸਾਰ ਕਈ ਵਾਰ ਇਸ ਦੇ ਸਿਰਜਣਹਾਰ ਦੀ ਸਰੀਰਕ ਮੌਤ ਤੋਂ ਪਿਛੋਂ ਵੀ ਕਾਇਮ ਰਹਿੰਦਾ ਹੈ ਕਈ ਵੇਰ ਇਹ ਖੇਰੂੰ ਖੇਰੂੰ ਹੋ ਜਾਂਦਾ ਹੈ ਤੇ ਪਿਛੋਂ ਆਉਣ ਵਾਲੇ, ਬਚੇ ਖੁਚੇ ਟੁਕੜਿਆਂ ਨੂੰ ਇਕ ਯਾਦ ਜਾਂ ਰੂਪਕ ਵਜੋਂ ਜੋੜ ਲੈਂਦੇ ਹਨ ।
ਇਨ੍ਹਾਂ ਕਾਵਿਕ ਸ੍ਰਿਸ਼ਟੀਆਂ ਦੇ ਆਪਣੇ ਰੁੱਖ, ਪੌਦੇ, ਫੁਲ, ਤਾਰੇ, ਗ੍ਰਹਿ-ਮੰਡਲ ਅਤੇ ਆਮ ਤੌਰ ਤੇ ਆਕਾਸ਼ ਉਤੇ ਅਨੰਤ ਲੰਮੇ ਪਟ ਜਾਂ ਫੀਤੇ ਹੁੰਦੇ ਹਨ, ਜਿਵੇਂ ਕਿ ਦੂਰ ਦੁਰਾਡੇ ਕ੍ਰਿਸ਼ਨ ਗੰਗਾ । ਹੈਰਾਨੀ-ਜਨਕ ਢੰਗ ਨਾਲ, ਕਵੀਆਂ ਦੁਆਰਾ ਸਿਰਜੀਆਂ ਇਹ ਸ੍ਰਿਸ਼ਟੀਆਂ, ਪਾਣੀਆਂ ਦੀਆਂ ਜੂਹਾਂ ਤੇ ਸਰਬ-ਸਮਰੱਥ ਪ੍ਰਭੁਤਾ ਲਈ ਲੜੀਆਂ ਜੰਗਾਂ ਤੋਂ ਦੂਰ ਹੁੰਦੀਆਂ ਹਨ। ਕਵੀ ਦੀ ਦੁਨੀਆਂ ਦੀਆਂ ਆਪਣੀਆਂ ਕਚਹਿਰੀਆਂ ਹੁੰਦੀਆਂ ਹਨ ਤੇ ਆਪਣਾ ਹੀ ਨਿਯਾਇਕ ਢੰਗ । ਬਹੁਤੀ ਵਾਰੀ ਇਹ ਫਾਂਸੀ ਲੱਗਿਆਂ ਨੂੰ ਬਚਾ ਲੈਂਦਾ ਹੈ, ਉਨ੍ਹਾਂ ਦਾ ਪੁਨਰ-ਵਸੇਵਾ ਕਰ ਦਿੰਦਾ ਹੈ ਅਤੇ ਕਿਸੇ ਦੋਸ਼ੀ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕਰਦਾ ਹੈ, ਜਿਹੜਾ ਇਸ ਤੋਂ ਬੱਚ ਗਿਆ ਸੀ।
ਸ਼ਿਵ ਦੀ ਕਾਵਿਕ-ਮ੍ਰਿਤੂ ਦੀ ਸੂਚਨਾ ਉਤੇ ਇਹ ਬਹੁਤ ਢੁਕਵਾਂ ਪ੍ਰਾਰੰਭਕ ਗੀਤ ਜਾਂ ਅਲਾਪ ਹੋਣਾ ਚਾਹੀਦਾ ਹੈ ।
ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਸ਼ਿਵ ਬਟਾਲਵੀ ਨੂੰ ਉਸ ਦੇ ਜਨਮ ਦਿਨ ਨਾਲੋਂ ਉਸ ਦੀ ਮੌਤ ਤੇ ਏਨੀ ਪ੍ਰਬਲ ਤੀਬਰਤਾ ਨਾਲ ਕਿਉਂ ਯਾਦ ਕੀਤਾ ਜਾਂਦਾ ਹੈ ? ਸ਼ਾਇਦ ਇਹ ਇੰਜ ਹੀ ਹੋਣਾ ਚਾਹੀਦਾ ਹੈ । ਕੀ ਉਹ ਉਨ੍ਹਾਂ ਮਹਾਨ ਸਿਰਜਣ ਹਾਰਿਆਂ ਵਿੱਚੋਂ ਇਕ ਨਹੀਂ ਸੀ ਜਿਨ੍ਹਾਂ ਜੀਵਨ ਤੇ ਮੌਤ ਵਿਚਲਾ ਨਿਖੇੜ ਦੂਰ ਕਰ ਦਿੱਤਾ । ਜਦ ਉਹ ਜੀਉਂਦਾ ਸੀ। ਜਾਂ ਤਕਨੀਕੀ ਤੌਰ ਤੇ ਮਰ ਕੇ ਵੀ, ਉਹ ਆਪਣੀ ਦੁਨੀਆਂ ਪਿੱਛੇ ਛੱਡ ਗਿਆ, ਜਿਹੜੀ ਅਕੇ ਵੀ ਜੀਉਂਦੀ ਹੈ ਤੇ ਵਾਸਤਵ ਵਿਚ ਵੱਧ ਫੁੱਲ ਰਹੀ ਹੈ ? ਬਹੁਤ ਵੱਡੀਆਂ ਤੇ ਸ਼ਾਨਦਾਰ ਸਲਤਨਤਾਂ, ਜਿਹੜੀਆਂ ਤਿੱਖੀਆਂ ਤਲਵਾਰਾਂ ਦੀਆਂ ਧਾਰਾਂ ਤੇ ਜਹਿਰ ਭਿੱਜੇ ਤੀਰਾਂ ਦੀ ਸਹਾਇਤਾ ਨਾਲ ਉੱਸਰੀਆਂ, ਸਭ ਜੰਗਾਲੀਆਂ ਗਈਆਂ ਅਤੇ ਧੂੜ ਵਿਚ ਕਿਸਾਨ ਤੇ ਰਾਜੇ ਮਹਾਰਾਜੇ ਸਭ ਸਮਾਨ ਖਪ ਗਏ ।
ਸ਼ਿਵ ਬਟਾਲਵੀ ਦੀ ਮ੍ਰਿਤੂ ਦਾ ਸੋਗ ਮਨਾਉਣ ਲਈ ਇਕ ਦਹਾਕਾ ਕਾਫ਼ੀ ਹੈ । ਇਕ ਪੱਖੋਂ ਉਸ ਦੀ ਕਾਵਿਕ ਸਲਤਨਤ ਉਨ੍ਹਾਂ ਪ੍ਰਚੰਡ ਲੜਾਈਆਂ ਦੇ ਸਿੱਟੇ ਵਜੋਂ ਹੋਂਦ ਵਿਚ ਆਈ ਜਿਹੜੀਆਂ ਉਸ ਨੇ ਲੜੀਆਂ । ਇਹ ਲੜਾਈਆਂ ਉਸ ਦੇ ਧੁਰ ਅੰਦਰ, ਕੱਟੜ ਸਿਧਾਂਤਾਂ ਵਿਰੁੱਧ ਲੜੀਆਂ ਗਈਆਂ, ਜਿਹੜੇ ਮਾਂਗਵੀਆਂ ਧਰਤੀਆਂ ਤੇ ਦੈਂਤਾਂ ਵਾਂਗ ਟੱਪਦੇ ਫਿਰਦੇ ਸਨ। ਇਨ੍ਹਾਂ ਮਾਂਗਵੀਆਂ ਧਰਤੀਆਂ ਤੇ ਟਪੂਸੀਆਂ ਮਾਰਦੇ ਕਵੀ, ਵਾਸਤਵ ਵਿੱਚ ਕਾਵਿਕ ‘ਬਾਜੀਗਰ’ ਹਨ ।
ਇਕ ਪੱਖੋਂ ਸ਼ਿਵ ਦੀ ਦੁਨੀਆਂ ਨੇ ਵੀ ਸਾਡੇ ਵਿਕਾਸਵਾਦੀ ਪੈਟਰਨ ਦਾ ਪਿੱਛਾ ਕੀਤਾ । ਦਸ ਲੱਖ ਸਾਲ ਏਥੇ ਮੀਂਹ ਪੈਂਦਾ ਰਿਹਾ । ਉਸ ਦੀ ਧਰਤੀ ਨੂੰ ਵੀ ਮੀਂਹ ਦੇ ਬਿੰਬਾਂ ਨੇ ਰੂਪ ਦਿੱਤਾ, ਜਿਹੜੇ ਸਾਡੀ ਭਾਸ਼ਾ ਦੇ ਤੱਪਦੇ ਕਾਵਿਕ ਭੂ-ਖੰਡ ਉਤੇ ਵਰ੍ਹੇ । ਇਸ ਉਤੇ ਉਸ ਨੇ ਬਿੰਬਾਂ ਤੇ ਚਿਤ੍ਰਾਂ ਦੇ ਤੂਫ਼ਾਨ ਲਿਆਂਦੇ । ਇਨ੍ਹਾਂ ਵਿਚੋਂ ਕੁਝ ਨਰਮ ਤੇ ਸੂਖ਼ਮ ਸਨ, ਏਨੇ ਨਾਜ਼ਕ ਜਿਵੇਂ ਘਾਹ ਦੀਆਂ ਪੱਤੀਆਂ ਤੇ ਤ੍ਰੇਲ ਤੁਪਕੇ । ਇਨ੍ਹਾਂ ਵਿਚੋਂ ਕੁਝ ਬਹੁਤ ਤੀਬਰ ਸਨ ਜਿਹੜੇ ਆਪੂੰ ਸਿਰਜੀ ਸ੍ਰਿਸ਼ਟੀ ਦੀਆਂ ਕੰਧਾਂ ਤੇ ਛੱਤਾਂ ਨੂੰ ਚੀਰਦੇ ਹੇਠਾਂ ਆ ਗਏ । ਜਿਉਂ ਜਿਉਂ ਉਸਦੀ ਲੜਾਈ ਭਖੀ, ਉਸ ਦੇ ਮਨ ਨੇ ਇਹ ਕਾਵਿਕ ਚਿਤ੍ਰ ਉਲੀਕੇ।ਉਹ ‘ਦੁੱਧ ਦੇ ਕਤਲ’ ਵਿਚ ਪਲਾਕੀ ਮਾਰ ਕੇ ਸਿੰਮਲ ਰੁਖ ਦੇ ਨਰਮ ਊਨੀ ਫੰਬਿਆਂ ਦੇ ਰਬ ਵਿਚ ਪੌਣ ਦੇ ਥਪੇੜਿਆਂ ਨਾਲ ਉਡਿਆ ਫ਼ਿਰਦਾ ਹੈ । ਖੰਭਾਂ ਵਾਲੇ ਬੀਜ ਦੇ ਇਸਬਿੰਬ ਨਾਲ ਉਹ ਸਮੇਂ ਤੇ ਥਾਂ ਦੀ ਵਿੱਥ ਤੋਂ ਪਾਰ ਝਪਟ ਕੇ ਸ਼ੈਲੇ ਦੇ ਕੰਢਿਆਂ ਤੇ ਪੁਜ ਜਾਂਦਾ ਹੈ । ਕਿਉਂਜੋ ਸ਼ੈਲੇ ਨੇ ਵੀ ‘ਪੱਛਮੀ ਪੌਣ’ ਦੀ ਸ਼ਰਧਾਂਜਲੀ ਵਿਚ, ਉਡਾਰ ਬੀਜਾਂ ਰਾਹੀਂ ਸਾਰੇ ਸੰਸਾਰ ਵਿਚ ਆਪਣਾ ਸੁਨੇਹਾ ਬਿਖੇਰਨ ਦੀ ਗੱਲ ਕੀਤੀ ਸੀ । ਉਸ ਤੋਂ ਉਹ ਪੰਜਾਬ ਵਰਗੀ ਧਰਤੀ ਦੇ ਦੂਸ਼ਤ ਬਿੰਬਾਂ ਵਲ ਨੂੰ ਪਰਤ ਸਕਦਾ ਸੀ । ਇਸ ਵਿਚ ਉਹ ਨਾਚਾਂ ਤੇ ਵਰਖਾ ਰੁੱਤ ਦੀਆਂ ਸਤਰੰਗੀ ਪੀਂਘਾਂ ਵਲ ਪਰਤ ਸਕਦਾ ਸੀ, ਜਿਨ੍ਹਾਂ ਨੂੰ ਅਗਨੀ ਭੇਟ ਕੀਤਾ ਜਾ ਰਿਹਾ ਹੈ ।
ਕਈ ਕਵੀ ਵਿਸ਼ਵ ਵਿਆਪੀ ਬਿੰਬ ਦੀ ਉਸਾਰੀ ਦੇ ਯਤਨਾਂ ਵਿੱਚ ਆਕਾਸ਼ ਵਿਚ ਉਡਾਰੀ ਦੀ ਚੇਸ਼ਟਾ ਕਰਦੇ ਹਨ । ਸ਼ਿਵ ਦੀਆਂ ਜੜਾਂ ਪੂਰੀ ਤਰ੍ਹਾਂ ਧਰਤੀ ਵਿਚ ਗੱਡੀਆਂ ਹੋਈਆਂ ਸਨ, ਅਤੇ ਫੇਰ ਵੀ ਉਹ ਇਸ ਧਰਤੀ ਤੋਂ ਦੂਰ ਅੰਗਰੇਜ਼ ਸਰੋਤਿਆਂ ਲਈ ‘ਲੋਹ ਦਾ ਸ਼ਹਿਰ’ ਵਰਗੀ ਕਵਿਤਾ ਦੁਆਰਾ, ਡੂੰਘੇ ਤੇ ਨਿੱਜੀ ਅਰਥ ਦੇ ਸਕਦਾ ਸੀ ।
ਇਹ ਉਚਿਤ ਪ੍ਰਤੀਤ ਹੁੰਦਾ ਹੈ ਕਿ ਮੈਂ ਉਨ੍ਹਾਂ ਪੜਾਵਾਂ ਦਾ ਜ਼ਿਕਰ ਕਰਾਂ ਜਿਹੜੇ ਸ਼ਿਵ ਦੀ ਮ੍ਰਿਤੂ ਉਪਰੰਤ ਮੇਰੇ ਮਨ ਵਿਚੋਂ ਗੁਜ਼ਰੇ । ਉਸ ਦੀ ਮੌਤ ਨੇ ਬਾਹਰੀ ਸੰਸਾਰ ਵਲੋਂ ਪਈ ਚੋਟ ਵਾਂਗ ਮੈਨੂੰ ਹਲੂਣ ਦਿੱਤਾ । ਉਸ ਵੇਲੇ ਇਹ ਔਖਾ ਪ੍ਰਤੀਤ ਹੁੰਦਾ ਸੀ ਕਿ ਹੋਰ ਦੁਖੀਆਂ ਵਾਂਗ ਮੈਂ ਵੀ ਰੋਗੀ ਵਿਚਾਰਾਂ ਵਲ ਨਾ ਧੱਕਿਆ ਜਾਵਾਂ । ਇਕ ਪੱਖੋਂ ਇਹ ਇਕ ਦੁਨੀਆਂ ਦੀ ਮੌਤ ਸੀ ਅਤੇ ਉਸ ਵੇਲੇ ਮੈਂ ਇਸਨੂੰ ‘ਇਕ ਨਗਮੇ ਦੀ ਮੌਤ’ ਸਮਝਦਾ ਸਾਂ, ਜਿਸ ਨੇ ਰੂਹ ਤੇ ਸਰੀਰ ਨੂੰ ਖੇਰੂੰ ਖੇਰੂੰ ਕਰ ਦਿੱਤਾ । ਇਕ ਸਾਲ ਪਿਛੋਂ ਰਤਾ ਵਧੇਰੇ ਠਰਮੇ ਦੀ ਅਵਸਥਾ ਵਿਚ ਮੈਂ ਸ਼ਿਵ ਨੂੰ ਅਜਿਹਾ ਗੀਤ ਸਮਝਿਆ ਜਿਸ ਦਾ ਕਿਧਰੇ ਅੰਤ ਨਹੀਂ । ਇਹ ਸ਼ਿਵ ਬਾਰੇ ਕੈਂਬਰਿਜ ਤੇ ਸਾਊਥਹਾਲ ਵਿੱਚ ਮੇਰੀ ਯਾਦਾਂ ਦੀ ਪੁਨਰ ਬਿਜਾਈ ਸੀ । ਇਕ ਪੱਖੋਂ ਸ਼ਿਵ ਮੇਰੀ ਇੱਕ ਵਰ੍ਹੇ ਦੇ ਅਕਾਡਮਿਕ ਦੇਸ਼-ਨਿਕਾਲੇ ਦੇ ਦੌਰਾਨ ਦੀ ਤੀਬਰ ਯਾਦ ਵਜੋਂ, ਇਕ ਕਾਵਿਕ ਬਿੰਬ ਦੇ ਰੂਪ ਵਿੱਚ ਵਿਚਰਦਾ ਰਿਹਾ ।
ਪੰਜ ਵਰ੍ਹੇ ਪਿੱਛੋਂ ਜਾ ਕੇ ਹੀ ਮੈਂ ਕਾਵਿਕ-ਆਕਾਸ਼ ਵਿੱਚ ਸ਼ਿਵ ਦੇ ਸਥਾਨ ਬਾਰੇ ਸੋਚਣਾ ਸ਼ੁਰੂ ਕੀਤਾ । ਹਾਂ, ਮੈਨੂੰ ਅਹਿਸਾਸ ਹੋਇਆ ਕਿ ਮਹਾਤਮਾਵਾਂ ਨੂੰ ਧਾਰਮਿਕ ਪ੍ਰਭੁਤਾ ਦੁਆਉਣ ਵਿੱਚ ਪੁਸ਼ਤਾਂ ਤੇ ਸਦੀਆਂ ਲਗਦੀਆਂ ਹਨ। ਇੱਕ ਕਾਫ਼ਰ ਜਾਂ ਪਖੰਡੀ ਨੂੰ ਜਾਦੂਗਰਨੀ ਜਾਂ ਟੂਣੇਹਾਰੀ ਕਹਿਕੇ ਸਾੜਿਆ ਜਾ ਸਕਦਾ ਹੈ ਅਤੇ ਸਦੀਆਂ ਪਿਛੋਂ ਉਸੇ ਨੂੰ ਪਵਿੱਤਰ ਸੰਤਾਂ ਦੀ ਸ਼੍ਰੇਣੀ ਵਿੱਚ ਸਥਿਤ ਕੀਤਾ ਜਾ ਸਕਦਾ ਹੈ । ਕਵੀਆਂ ਨੂੰ ਤ੍ਰਿਸਕਾਰਿਆ ਜਾ ਸਕਦਾ ਹੈ, ਉਨ੍ਹਾਂ ਦੀ ਭੰਡੀ ਕੀਤੀ ਜਾ ਸਕਦੀ ਹੈ, ਪਰ ਤਾਂ ਵੀ ਉਨ੍ਹਾਂ ਨੂੰ ਅਮਰ ਹੋਏ ਲੋਕਾਂ ਦੀ ਗੈਲਰੀ ਵਿਚ ਥਾਂ ਦਿੱਤੀ ਜਾ ਸਕਦੀ ਹੈ । ਏਸੇ ਸੰਦਰਭ ਵਿਚ ਹੀ ਮੈਂ ਸ਼ਿਵ ਦੇ ਦਿਲ ਦੇ ਨਿੱਘ ਬਾਰੇ ਸੋਚਿਆ ਜਿਹੜਾ ਅਮਰਤਾ ਦੇ ਭਾਰ ਵਾਂਗ ਦੱਬਿਆ ਸੀ । ਇਹ ਇੱਕ ਸੁਆਦਲੀ ਗੱਲ ਹੈ ਕਿ ਸਾਡੇ ਵਿਚੋਂ ਕਿੰਨਿਆਂ ਨੇ ਆਪਣੇ ਜੀਵਨ ਵਿਚ ਅੱਗੇ ਵੱਧ ਕੇ ਕਾਵਿਕ ਜਾਂ ਗੱਦ-ਮਈ ਰੂਪ ਵਿਚ ਸ਼ਿਵ ਦੀ ਬਿੰਬਾਵਲੀ ਦੀ ਪ੍ਰਸੰਸਾ ਤੇ ਉਸ ਦੇ ਸਥਾਨ ਬਾਰੇ ਮੁਲਾਂਕਣ ਕੀਤਾ ਹੈ । ਇਕ ਮਹਾਨ ਕਵੀ ਨੂੰ ਜੀਉਂਦੇ ਜੀ ਅਰਥੀ ਚੁੱਕਣ ਵਾਲਾ ਤੇ ਮ੍ਰਿਤੂ ਉਪਰੰਤ ਇਕ ਕਾਫਲੇ ਦਾ ਆਗੂ ਬਣਨਾ ਪੈਂਦਾ ਹੈ । ਜੇ ਉਸ ਬਾਰੇ ਮੈਂ ਹੁਣ ਸੋਚਾਂ ਤਾਂ ਇਹ ਇਸ ਪੱਖੋਂ ਗਰਸੀਆ ਲੋਰਕਾ ਦੇ ਕਰੁਣਾ- ਮਈ ਬਿੰਬ ਸਮਾਨ ਨਹੀਂ, ਜਿਸ ਦੇ ਪਿਛੇ ਲੋਕ ਚੁਪ ਚਾਪ ਤੁਰੇ ਜਾ ਰਹੇ ਹੋਣ ਤੇ ਕਵੀ ਹਨੇਰੇ ਵਿੱਚ ਉਨ੍ਹਾਂ ਨੂੰ ਗਾ ਕੇ ਸੁਣਾ ਰਿਹਾ ਹੋਵੇ ।
ਸਾਲ ਦੇ ਸਾਲਾਂ ਪਿੱਛੋਂ ਉਸ ਨੂੰ ਸ਼ਰਧਾਂਜਲੀ ਵਜੋਂ ਮੈਂ ਇਕ ਪੰਛੀ ਦੇ ਰੂਪ ਵਿਚ ਬੁਣਨ ਦਾ ਅਨੋਖਾ ਸੁਪਨਾ ਲਿਆ । ਹੁਣ ਵੀ ਵਿਚਾਰ ਹੈ ਕਿ ਚਿਤਰਾਵਲੀ ਦੇ ਪੱਖੋਂ ਸਦਾ ਲਈ ਇਹ ਸਭ ਤੋਂ ਢੁਕਵੀਂ ਯਾਦ ਹੈ । ਕਿਉਂਜੋ ਹੁਣ ਵਾਂਗ ਹੀ ਉਸ ਵੇਲੇ ਵੀ ਉਹ ਸਫੈਦ ਰੰਗ ਦੀ ਡਰਾਕਲ ਸਮੁੰਦਰੀ ਮੁਰਗਾਬੀ ਵਾਂਗ ਸੀ । ਉਹ ਇਕ ਦਰਿਆਈ ਟਟੀਹਰੀ ਵਰਗਾ ਪੰਛੀ ਹੋ ਸਕਦਾ ਸੀ। ਪਰ ਉਸਦੀ ਚਿਟਿਆਈ ਬਰਫ਼-ਲੱਦੀਆਂ ਪਹਾੜੀ ਟੀਸੀਆਂ ਦੇ ਪਿਛੋਕੜ ਵਿੱਚ ਵੀ ਅਡੋਲ ਖਲੋਤੀ ਹੈ । ਸੰਗੀਤ ਦੀ ਤੀਬਰਤਾ ਨੇ ਵੇਗ ਸਦਕਾ ਉਹ ਉਚੇਰਾ ਹੋਰ ਉਚੇਰਾ ਉਡਿਆ, ਜਦ ਤਕ ਕਿ ਉਹ ਉੱਚੀ ਤੋਂ ਉੱਚੀ ਚੋਟੀ ਨੂੰ ਪਾਰ ਨਹੀਂ ਕਰ ਗਿਆ । ਇਹੀ ਕੁਝ ਸੀ ਜਿਸ ਦੀ ਪ੍ਰਾਪਤੀ ਦੀ ਆਵਸ਼ਕਤਾ ਸੀ । ਫੇਰ ਇਹ ਪੰਛੀ ਸਾਗਰ ਦੀ ਪੱਧਰ ਤੱਕ ਉਡਣਾ ਚਾਹੁੰਦਾ ਸੀ ਅਤੇ ਸੁਰਗ ਵੱਲ ਨੂੰ ਘੁਮਾਟਣੀਆਂ ਲੈਂਦਾ ਹੋਇਆ, ਸਾਗਰ ਦੀ ਵਿਸ਼ਾਲਤਾ ਦੀ ਪੱਧਰ ਤੇ ਉਡਣਾ ਚਾਹੁੰਦਾ ਸੀ । ਪਹਾੜੀ ਦੀ ਟੀਸੀ ਤੋਂ ਹੇਠਾਂ ਸਾਗਰ ਵੱਲ ਨੂੰ ਉਡਾਰੀ ਮਾਰਦੇ ਨੂੰ, ਇਕ ਈਰਖਈ ਦਰਿਆ ਨੇ ਘੇਰ ਲਿਆ; ਕੈਦੀ ਬਣਾ ਲਿਆ ਤੇ ਮਾਰ ਦਿੱਤਾ । ਇਹ ਇਕ ਰੂਪਕ ਵਜੋਂ ਏਨਾ ਵੱਡਾ ਸੁਪਨਾ ਨਹੀਂ ਸੀ ਤੇ ਮੈਂ ਸੋਚਿਆ ਕਿ ਇਹ ਸ਼ਿਵ ਦੇ, ਅਕਾਰਥ ਵਿੱਚ-ਵਿਚਾਲੇ ‘ਪਹਾੜੀ ਟੀਸੀ ਤੋਂ ਸਾਗਰ ਤੱਕ’ ਉੱਤੇ ਪੂਰੀ ਤਰ੍ਹਾਂ ਢੁਕਦਾ ਹੈ ।
ਸਾਰੇ ਪੰਜਾਬੀਆਂ ਵਿੱਚ ਸਮਾਨ ਮਨੋ-ਵਿਗਿਆਨਕ ਬੇ-ਸ਼ੁਧਤਾ ਹੈ । ਜਿਥੇ ਕਿਤੇ ਵੀ ਉਹ ਹਨ, ਕੈਨੇਡਾ ਵਿਚ ਭਾਰੇ ਜੰਗਲ ਕਟਦਿਆਂ ਜਾਂ ਸਾਊਥਹਾਲ ਵਿਚ ਕਦੇ ਨਾ ਮੁੱਕਣ ਵਾਲੀਆਂ ਸ਼ਿਫਟਾਂ ਲਾਉਂਦਿਆਂ, ਉਨ੍ਹਾਂ ਦੀਆਂ ਜੜ੍ਹਾਂ ਪਾਣੀ ਵਿੱਚ ਉਗੇ ਰੰਗ-ਬਰੰਗੇ ਫੁੱਲਾਂ ਵਾਂਗ ਹਨ । ਉਨ੍ਹਾਂ ਦੀਆਂ ਜੜ੍ਹਾਂ ਦਰਿਆਵਾਂ ਵਿੱਚ ਹਨ । ਕਦੇ ਕਦੇ ਮੈਂ ਸੋਚਦਾ ਹਾਂ ਕਿ ਪੰਜਾਬੀਆਂ ਨੇ ਕਿਵੇਂ ਆਪਣੇ ਦਰਿਆਵਾਂ ਦੇ ਦਰਿਆ ਗੁਆ ਦਿੱਤੇ ਪਰ ਫੇਰ ਵੀ ਪਹਿਲਾਂ ਨਾਲੋਂ ਕਿਤੇ ਵੱਧ ਤੀਬਰਤਾ ਨਾਲ ਦਰਿਆਵਾਂ ਬਾਰੇ ਸੋਚਦੇ ਹਨ । ਇਸ ਪ੍ਰਕਾਰ ਦੇ ਗ਼ਮਾਂ ਦੇ ਭਾਵ ਜਾਂ ਹੇਰਵਾ ਤੇ ਉਦਰੇਵਾਂ ਮੇਰੇ ਦੇਖਣ ਵਿਚ ਆਇਆ ਜਦ ਮੈਂ ਪੰਜਾਬੀ ਪਰ ਵਾਸੀਆਂ ਨੂੰ ਟੇਮਜ਼ ਜਾਂ ਡੈਨੂਬ ਦੇ ਕੰਢੇ ਬੈਠੇ ਦੇਖਿਆ । ਪਿੱਛੇ ਉਨ੍ਹਾਂ ਦੇ ਦੇਸ਼ ਦੇ ਦਰਿਆ ਉਨ੍ਹਾਂ ਨੂੰ ਵਾਜਾਂ ਮਾਰਦੇ ਹਨ। ਸੁਪਨੇ ਦਾ ਰੂਪਕ ਇਹ ਸੀ ਕੋਈ ਪੰਜਾਬੀ ਗੰਭੀਰਤਾ ਨਾਲ ਸੋਚਦਾ ਜਾਂ ਪੰਜਾਬੀ ਕਵੀ (ਤੇ ਇਹ ਦੋਵੇਂ ਕਦੇ ਵੀ ਅੱਡ ਨਹੀਂ ਹੋ ਸਕਦੇ) ਦਰਿਆਵਾਂ ਤੋਂ ਕਦੀ ਵੀ ਦੂਰ ਨਹੀਂ ਜਾ ਸਕਦਾ । ਸਾਗਰ ਤੇ ਪਹਾੜ ਉਸ ਦੇ ਆਪਣੇ ਨਹੀਂ । ਉਹ ਦਰਿਆਵਾਂ ਨੂੰ ਹੀ ਆਪਣੀ ਕਿਸਮ ਦੇ ਸਮੁੰਦਰਾਂ ਵਿਚ ਬਦਲ ਸਕਦਾ ਹੈ ਅਤੇ ਦਰਿਆਵਾਂ ਦੀ ਡੂੰਘਾਈ ਨੂੰ ਉਪਰੋਂ ਹੇਠਾਂ ਨੂੰ ਕਰਕੇ ਪਹਾੜਾਂ ਦੇ ਅਨੋਖੇ ਤੇ ਅਸੁਭਾਵਿਕ ਬਿੰਬ ਉਸਾਰ ਸਕਦਾ ਹੈ ।
ਇਹ ਵਾਸਤਵ ਵਿੱਚ ਆਪਣੇ ਆਪ ਨੂੰ ਕਿਸੇ ਜੰਗਲ ਵਿਚ ਗੁਆ ਲੈਣ ਵਾਂਗ ਹਨ । ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਿਵ ਬਾਰੇ ਸੋਚਦਿਆਂ ਅਸੀਂ ਮੁਕਤ ਹੋ ਜਾਂਦੇ ਹਾਂ । ਇਹ ਇੰਜ ਹੈ ਜਿਵੇਂ ਕੋਈ ਇੱਕ ਹੜ੍ਹ ਤੋਂ ਦੂਜੇ ਹੜ੍ਹ ਤਕ ਲਹਿਰਾਂ ਵਿਚ ਉੱਛਲ ਰਿਹਾ ਹੋਵੇ ਅਤੇ ਕਾਵਿਕ ਚੇਤਨਾ ਦੀ ਇੱਕ ਵੱਖਰੀ ਧਾਰਾ ਵਿੱਚ ਵਹਿ ਗਿਆ ਹੋਵੇ । ਇਹ ਅੱਖਰਾਂ ਅਤੇ ਆਪਣੀ ਪਰਾਧੀਨ ਹੋਂਦ ਤੋਂ ਵਿਮੁਕਤਤਾ ਹੈ ।
ਕੁਝ ਪਰੰਪਰਾਵਾਦੀ ਖ਼ਤਮ ਹੋ ਰਹੇ ਰੁਖਾਂ ਤੇ ਚਿਕੜ ਤੇ ਦਲਦਲ ਵਿਚ ਧਸੇ ਭੂ-ਦ੍ਰਿਸ਼ ਦੇ ਘਟਨ ਦਾ ਸੋਗ ਮਨਾਉਂਦੇ ਹਨ । ਇਹ ਬੜੀ ਵਿਚਿਤ੍ਰ ਗੱਲ ਹੈ ਕਿ ਕਿਵੇਂ ਸ਼ਿਵ ਆਪਣੇ ਕਾਵਿ-ਸੰਸਾਰ ਵਿਚ ਫੁਲਾਂ ਤੇ ਰੁਖਾਂ ਨੂੰ ਸਾਂਭਦਾ ਤੇ ਰਖਵਾਲੀ ਕਰਦਾ ਸੀ । ਕੁਝ ਪੁਰਾਣੇ ਦਾੜੀ ਵਾਲੇ ਦਰੱਖਤ ਉਸ ਨੂੰ ਬੁੱਢੇ ਮਰਦਾਂ ਸਮਾਨ ਲਗਦੇ ਸਨ । ਕੁਝ ਛੋਟੇ ਪੌਦੇ ਉਸ ਨੂੰ ਘੋਗੇ ਤੇ ਠੀਕਰੀਆਂ ਚੁਗਦੇ ਛੋਟੇ ਬਾਲਾਂ ਸਮਾਨ, ਉਸ ਦੀ ਆਪਣੀ ਦੁਨੀਆਂ ਦੇ ਵਸਨੀਕ ਜਾਪਦੇ ਸਨ। ਕੁਝ ਕੁਝ ਕ੍ਰਾਂਤੀਕਾਰੀ ਰੁਖ ਵੀ ਸਨ ਜਿਹੜੇ ਹਨੇਰੇ ਤੇ ਉਜਾੜ ਖੂਹਾਂ ਵਿਚੋਂ ਉਗਦੇ ਤੇ ਵਿਦੇਹ ਦਾ ਸੁਨੇਹਾ ਦਿੰਦੇ ਸਨ । ਇੱਕ ਰੁਖ ਰਾਤ ਨੂੰ ਚੁਪ ਚੁਪੀਤਾ ਖੂਹ ਵਿਚੋਂ ਨਿਕਲ ਆਉਂਦਾ ਸੀ ਤੇ ਆਪਣੇ ਪੈਰੀਂ ਤੁਰਦਾ, ਕਿਸੇ ਜੱਦੀ ਵੈਰ ਕਰਕੇ ਦੂਜੇ ਰੁਖ ਨੂੰ ਜਾਨੋਂ ਮਾਰ ਦਿੰਦਾ ਸੀ । ਰੁਖ ਤੇ ਮੁਕੱਦਮਾ ਚੱਲਿਆ, ਉਸ ਦੀ ਨਿਖੇਧੀ ਹੋਈ ਤੇ ਫਾਹੇ ਵੀ ਲਾਇਆ ਗਿਆ ।
ਪਰ ਦਰੱਖ਼ਤ ਜਿਹੜੇ ਸ਼ਿਵ ਦੀ ਦੁਨੀਆਂ ਵਿਚ ਰਹਿੰਦੇ ਸਨ, ਉਨ੍ਹਾਂ ਉਤੇ ਰੰਗ ਬਰੰਗੇ ਪੰਛੀ; ਗਾਉਂਦੇ ਰਹਿੰਦੇ ਸਨ । ਉਸ ਨੇ ਇਨ੍ਹਾਂ ਪੰਛੀਆਂ ਨੂੰ ਲੋਕ-ਗੀਤਾਂ ਦੀ ਅਮੀਰੀ ਤੇ ਨਿੱਘ ਦਿੱਤਾ, ਜਿਨ੍ਹਾਂ ਵਿਚ ਨਿਗੂਣਾਪਨ ਨਹੀਂ ਸੀ । ਨਿਆਸਰੇ ਤੇ ਜ਼ੁਲਮਾਂ ਦਾ ਸ਼ਿਕਾਰ ਹੋਇਆਂ ਨੂੰ ਉਸ ਨੇ ਇੱਕ ਪੰਛੀ ਦੇ ਚੂਚੇ ਦਾ ਬਿੰਬ ਦਿੱਤਾ ਜਿਸ ਨੇ ਹਾਲੇ ਅੱਖਾਂ ਵੀ ਨਹੀਂ ਸਨ ਖੋਲ੍ਹੀਆਂ ਕਿ ਮਾਲੀ ਦੀ ਗੁਲੇਲ ਦਾ ਸ਼ਿਕਾਰ ਹੋ ਗਿਆ । ਵਾਸਤਵ ਵਿੱਚ ਇਹ ਨਿਸਫ਼ਲ ਆਸਾਂ ਤੇ ਅਣਜੰਮੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅੰਤਿਮ ਬਿੰਬ ਸੀ ।
ਇਕ ਪੱਖੋਂ ਉਸ ਦੀ ਮਰਨ ਦੀ ਇੱਛਾ ਦੇ ਪਸਾਰੇ ਤੋਂ ਛੁੱਟ ਸ਼ਿਵ ਦੀ ਸਭ ਤੋਂ ਸ਼ਕਤੀਸ਼ਾਲੀ ਖਿੱਚ ਮਨੁੱਖਾਂ ਦੀ ਖੰਭ ਲਾ ਕੇ ਉੱਡਣ ਦੀ ਰੀਝ ਸੀ, ਜਿਸ ਲਈ ਮੈਂ ਪੰਛੀ-ਰੀਤ ਦਾ ਰੂਪਕ ਵਰਤਿਆ ਹੈ । ਇਸ ਪੰਛੀ ਰੀਝ ਦਾ ਨਾਯਾਬ ਤੇ ਅਲੌਕਿਕ ਅਵਸਥਾ ਸਮੇਂ ਉਹ ਪੰਛੀ-ਰੀਝ ਤੇ ਮੌਤ ਦੀ ਰੀਝ ਨੂੰ ਜੋੜਨ ਦੇ ਸਮਰਥ ਬਣ ਜਾਂਦਾ ਸੀ, ਕਿਉਂਜੋ ਉਹ ਇਕ ਪੰਛੀ ਵਾਂਗ ਕੁਰਲਾਣਾ ਲੋਚਦਾ ਸੀ ਅਤੇ ਇਸ ਸੰਸਾਰ ਤੋਂ ਦੂਰ ਨੱਠ ਜਾਣਾ ਚਾਹੁੰਦਾ ਸੀ, ਜਿੱਥੋਂ ਉਹ ਮੁੜ ਕਦੇ ਨਾ ਆਏ। ਇਹ ਹੈਰਨੀ-ਜਨਕ ਗੱਲ ਹੈ ਕਿ ਕਿਵੇਂ ਪੰਛੀ ਰੀਝ ਦੀ ਤੇਜ਼ ਭਾਵਨਾ ਅਧੀਨ ਉਹ ਮਾਨਸਰੋਵਰ ਝੀਲ ਬਾਰੇ ਸੋਚੇ, ਕਿਉਂਜੋ ਇਹ ਉਹ ਥਾਂ ਹੈ ਜਿਥੇ ਸੈਂਕੜੇ ਤੇ ਹਜ਼ਾਰਾਂ ਸੁਰਖ਼ਾਬ, ਹਜ਼ਾਰਾਂ ਮੀਲਾਂ ਦਾ ਸਫਰ ਤੈਅ ਕਰਕੇ ਇਕੱਠੇ ਹੁੰਦੇ ਹਨ । ਜਦ ਰੁਖਾਂ ਤੇ ਪੰਛੀਆਂ ਦੀ ਗੱਲ ਹੁੰਦੀ ਹੈ ਤਾਂ ਅਨੋਖੇ ਕਾਵਿਕ ਵਿਰੋਧਾਭਾਸ ਅਧੀਨ ਉਹ ਇਕ ਹਵਾਈ ਪੰਛੀ ਵਾਂਗ ਉਚੇਰਾ ਹੋਰ ਉਚੇਰਾ ਉੱਡਣਾ ਲੋਚਦਾ ਸੀ ਅਤੇ ਫੇਰ ਹੇਠਾਂ ਪਰਤ ਕੇ ਸ਼ਹਿਤੂਤ ਦੇ ਰੁਖ ਉਤੇ ਨਿੱਘਾ ਆਲ੍ਹਣਾ ਬਨਾਉਣਾ ਚਾਹੁੰਦਾ ਸੀ । ਉਚੇਰੇ ਗਗਨਾਂ ਦੀ ਵਿਕਰਾਲ ਧਰਤੀ ਨੇ ਹਮੇਸ਼ਾ ਉਸ ਨੂੰ ਪਿਛਾਂਹ ਪਰਤਾਇਆ । ਹੋਰ ਪੰਜਾਬੀਆਂ ਤੋਂ ਉਲਟ ਇਹ ਧਰਤੀ, ਜਿਹੜੀ ਰਹੀ ਤੱਤਾਂ ਵਿੱਚੋਂ ਇਕ ਹੈ, ਸ਼ਿਵ ਦੀ ਕਵਿਤਾ ਜਾਂ ਚੇਤਨਾ ਵਿੱਚ ਤੀਬਰ ਰੂਪ ਵਿਚ ਚੇ ਸਾਹਮਣੇ ਨਹੀਂ ਆਈ । ਇਹੀ ਕਾਰਨ ਹੈ ਕਿ ਮੈਂ ਉਸ ਨੂੰ ਇਕ ਸੁਪਨਾ, ਇਕ ਰੂਪਕ, ਇਕ ਉਡਾਰੀ ਦਾ ਸੁਪਨਾ, ਇਕ ਪਹਾੜੀ ਟੀਸੀ ਦਾ ਰੂਪਕ ਅਤੇ ਸਾਡੇ ਮਿਥਿਹਾਸ ਦੇ ਇਕ ਈਰਖਈ ਦਰਿਆ ਦਾ ਬਿੰਬ ਅਤੇ ਲੋਕ-ਗੀਤ ਸਮਝਦਾ ਹਾਂ । ਜਾਂਦੇ ਜਾਂਦੇ ਉਹ ਸਾਨੂੰ ਖੰਡਾਂ, ਪਾਣੀ ਤੇ ਪੱਤਿਆਂ ਦੀ ਕਾਵਿਕ ਤ੍ਰੈਮੂਰਤੀ ਦੇ ਗਿਆ ।
ਕਵੀ ਨੂੰ ਹਮੇਸ਼ਾ ਜਲਾਵਤਨੀ ਵਿੱਚ ਰਹਿਣਾ ਚਾਹੀਦਾ ਹੈ । ਇਹ ਜਲਾਵਤਨੀ ਮਾਂ ਦੇਸ਼-ਨਿਕਾਲਾ, ਸੰਸਾਰ ਵਲੋਂ ਮੂੰਹ ਮੋੜ ਲੈਣ ਵਾਲਾ ਵੀ ਹੋ ਸਕਦਾ ਹੈ ਜਾਂ ਸਰੀਰਕ ਤੌਰ ਤੇ ਕਿਸੇ ਹੋਰ ਥਾਂ ਜਾਂ ਵਸਣ ਵਾਲਾ ਵੀ ਹੋ ਸਕਦਾ ਹੈ; ਜਿਵੇਂ ਕਿਸੇ ਹੋਰ ਭੂ-ਦ੍ਰਿਸ਼ ਵਿੱਚ ਜਾਂ ਵਿਚਾਰਾਂ ਦੀ ਕਿਸੇ ਹੋਰ ਦੁਨੀਆਂ ਵਿੱਚ । ਗ਼ਮਾਂ ਦਾ ਰੋਗ, ਜਿਸਨੇ ਸ਼ਿਵ ਦੇ ਭੂ-ਦ੍ਰਿਸ਼ ਨੂੰ ਮੱਲਿਆ ਹੋਇਆ ਸੀ, ਮੈਨੂੰ ਉਨ੍ਹਾਂ ਕਰੁਣਾ-ਮਈ ਲੋਕ-ਗੀਤਾਂ ਦੀ ਯਾਦ ਦੁਆਉਂਦੀ ਹੈ, ਬਿਰਹਾ ਦੇ ਗੀਤ, ਜਿਨ੍ਹਾਂ ਨੂੰ ਗ਼ਮਾਂ ਨਾਲ ਗਾਇਆ ਜਾ ਸਕਦਾ ਹੈ ।
ਸੋਗੀ ਗੀਤਾਂ ਦਾ ਗਾਉਣ
ਆਉਣ ਵਾਲੇ ਬਹੁਤ ਵਰ੍ਹਿਆਂ ਤੱਕ ਅਤੇ ਉਨ੍ਹਾਂ ਲਈ ਜਿਹੜੇ ਸ਼ਿਵ ਨੂੰ ਨਿੱਜੀ ਤੌਰ ਤੇ ਜਾਣਦੇ ਸਨ, ਉਨ੍ਹਾਂ ਦੀ ਉਸ ਪ੍ਰਤੀ ਸ਼ਰਧਾਂਜਲੀ ਸ਼ਾਂਤ-ਚਿਤ ਅਵਸਥਾ ਦੇ ਸਮਰਣ ਤੋਂ ਉਪਜੇ ਗ਼ਮ ਦੇ ਆ-ਮੁਹਾਰੇ ਵਹਾ ਵਾਲੀ ਹੋਣੀ ਬੜੀ ਸੁਭਾਵਿਕ ਹੈ ।
ਵਰਤਮਾਨ ਸਮੇਂ ਵਿਚ ਸ਼ਾਇਦ ਸ਼ਿਵ ਬਟਾਲਵੀ ਸਭ ਤੋਂ ਸ਼ਕਤੀਸ਼ਾਲੀ ਕਾਵਿਕ ਜੀਨਜ਼ ਵਾਲਾ ਸਮਰੱਥਾਵਾਨ ਕਵੀ ਸੀ ਜਿਸ ਨੇ ਇਨ੍ਹਾਂ ਜੀਨਜ਼ ਨੂੰ ਕਈ ਮਰਦਾਂ ਤੇ ਇਸਤ੍ਰੀਆਂ ਦੀਆਂ ਕੁੱਖਾਂ ਵਿੱਚ ਬੀਜਿਆ । ਸ਼ਾਇਦ ਇਹੀ ਕਾਰਨ ਹੈ ਕਿ ਉਸ ਨੂੰ ਅਰਪਤ ਸ਼ਰਧਾਂਜਲੀਆਂ ਵਜੋਂ ਲਿਖੀਆਂ ਕਵਿਤਾਵਾਂ, ਗੀਤਾਂ ਤੇ ਬਿੰਬਾਂ ਵਿਚ ਬਦੋਬਦੀ ਇਨ੍ਹਾਂ ਦਾ ਰੂਪ ਉਘੜ ਆਉਂਦਾ ਹੈ । ਉਸ ਦੀਆਂ ਕ੍ਰਿਤਾਂ ਨਾਲ ਸੱਤਰਵਿਆਂ ਅਤੇ ਕਰੁਣਾ ਦਾ ਇਕ ਅਨੋਖਾ ਪਰਦਾ ਪਿਆ ਹੋਇਆ ਹੈ । ਇਕ ਪੱਖੋਂ ਉਹ ਸਾਡਾ ਕਾਵਿ ਮੋਨਾਲਿਜ਼ਾ ਸੀ ਕਿਉਂਜੋ ਉਸਦੇ ਭਾਵਾਂ ਦੀ ਤੀਬਰਤਾ ਵੀ ਇਕ ਰਹੱਸ ਵਿੱਚ ਲਿਪਟੀ ਹੋਈ ਸੀ ਜਿਵੇਂ ਉਹ ਹਮੇਸ਼ਾ ਇਥੇ ਰਹਿੰਦਾ ਹੋਇਆ ਵੀ ਕਿਸੇ ਦੁਰੇਡੀ ਧਰਤੀ ਦਾ ਵਾਸੀ ਹੋਵੇ । ਉਸਦਾ ਨਿਵਾਸ ਉਸ ਸਰਹੱਦ ਤੇ ਸੀ ਜਿਥੋਂ ਅਨੰਤ, ਸੁਨਸਾਨ ਤੇ ਅਗਲੀ ਬੇਰੰਗੀ ਦੁਨੀਆਂ ਦਾ ਆਰੰਭ ਹੁੰਦਾ ਹੈ ।
ਉਸ ਦੀ ਮੌਤ ਦੇ ਪ੍ਰਭਾਵ ਅਧੀਨ ਉਸ ਵੇਲੇ ਮੈਂ ਇਸ ਦਾ ਸੋਗ ਮਨਾਇਆ ਤੇ ਆਪਣੀਆਂ ਭਾਵਨਾਵਾਂ ਨੂੰ ‘ਨਗਮੇ ਦੀ ਮੌਤ’ ਦੇ ਬਿੰਬ ਰੂਪ ਵਿਚ ਢਾਲਿਆ । ਉਸ ਪ੍ਰਤਿ ਆਪਣੀ ਪਹਿਲੀ ਸ਼ਰਧਾਂਜਲੀ ਦੇ ਖ਼ਾਤਮੇ ਤੇ ਮੈਂ ਬੜੀ ਬਹਾਦਰੀ ਨਾਲ ਇਕ ਨਗਮੇ ਦੀ ਮੌਤ ਉਤੇ ਸਥਿਰ ਗੀਤਮਯੱਤਾ ਦੀ ਜਿੱਤ ਦਾ ਜਸ਼ਨ ਮਨਾਇਆ ਮੈਂ ਨਮੂਨੇ ਦੇ ਪੱਛਮੀ ‘ਮਰਸੀਏ’ ਜਾਂ ਸੋਗ ਗੀਤ ਦਾ ਅਨੁਯਾਈ ਬਣ ਰਿਹਾ ਸਾਂ ।
ਸੱਤਰਵੇਂ ਦੇ ਹੀ ਇਕ ਹੋਰ ਵਰ੍ਹੇ ਵਿਚ ਮੈਂ ਸ਼ਿਵ ਬਾਰੇ ਸੋਚਿਆ ਕਿ ਉਹ ਅਜਿਹਾ ਗੀਤ ਸੀ, ਜਿਸ ਦਾ ਕਦੇ ਅੰਤ ਨਹੀਂ ਹੋਣਾ ਇਸ ਦੇ ਕੇਂਦਰੀ ਬਿੰਬ ਨੂੰ ਮੈਂ ਜਾਣ-ਬੁੱਝ ਕੇ ਸੋਧੇ ਹੋਏ ਢੰਗ ਵਿਚ ਚਿਤਰਿਆ ਕਿ ਉਹ ਅਜਿਹਾ ਨਗਮਾ ਸੀ ਜਿਸਦਾ ਕਦੇ ਵੀ ਕੋਈ ਵਜੂਦ ਨਹੀਂ, ਇਕ ਅਜਿਹੀ ਕਵਿਤਾ ਜਿਸਦਾ ਹੱਡ-ਮਾਸ ਵਿੱਚ ਕਦੇ ਵੀ ਪੁਨਰ-ਜਨਮ ਨਹੀਂ ਹੋਇਆ। ਕਿਸੇ ਦਿਨ, ਕਿਸੇ ਥਾਂ, ਕਿਸੇ ਸੰਕਟ-ਮਈ ਨੁਕਤੇ ਤੇ ਇਕ ਪੰਛੀ ਆਪਣੀ ਸੁਆਹ ਵਿੱਚੋਂ ਭਾਂਬੜ ਬਣ ਕੇ ਅਵੱਸ਼ ਉਡੇਗਾ । ਜਦ ਕਿਸੇ ਕਵੀ ਦੀ ਸਿਰਜਣਾ, ਉਸ ਦੇ ਅੰਦਰੋਂ ਸਫ਼ੇਦ ਗਰਮੀ ਨਾਲ ਭਾਂਬੜ ਬਣਕੇ ਉਠੇਗੀ ਤਾਂ ਜੀਵਨ ਦੀ ਚੰਗਿਆੜੀ, ਤਬਾਹੀ ਜਾਂ ਵਿਨਾਸ਼ ਦੇ ਨੁਕਤੇ ਦੇ ਨੇੜੇ ਪੁੱਜ ਜਾਏਗੀ। ਤੁਸੀਂ ਸਿਰਜਣਾਤਮਕ ਭੱਠੀ ਵਿਚ, ਬਿਨਾਂ ਆਪਾ ਸਾੜੇ ਦੇ ਬਹੁਤਾ ਚਿਰ ਨਹੀਂ ਟਿੱਕ ਸਕਦੇ ।
ਤਾਂ ਵੀ ਇਹ ਇੱਕ ਕਰੁਣਾ-ਮਈ ਨਿਰਣਾ ਸੀ, ਅਰਥਾਤ ਉਸ ਨੂੰ ਇੱਕ ਗਵੱਈਏ ਦੀ ਬਜਾਇ ਇੱਕ ਗੀਤ ਦੇ ਰੂਪ ਵਿਚ ਦੇਖਣਾ । ਉਸ ਦੀ ਮ੍ਰਿਤੂ ਤੋਂ ਕੁਝ ਵਰ੍ਹੇ ਪਿੱਛੋਂ ਮੈਂ ਮਹਿਸੂਸ ਕੀਤਾ ਕਿ ਸ਼ਿਵ ਬਟਾਲਵੀ ਇੱਕ ਪੌਣ ਦੇ ਰੂਪ ਵਿੱਚ, ਇਕ ਛੋਟੇ ਪੰਜਾਬ ਤੋਂ ਪਾਰ ਅਣਗਿਣਤ ਨਿੱਕੇ ਪੰਜਾਬਾਂ ਵਿਚ ਫੈਲ ਰਿਹਾ ਹੈ ਜਿਹੜੇ ਸਾਊਥਹਾਲ, ਕੁਵੈਂਟਰੀਤੇ ਕੈਲੀਫੋਰਨੀਆਂ ਵਿਚ ਉੱਤਰ ਆਏ ਹਨ । ਵਾਸਤਵ ਵਿਚ ਸ਼ਿਵ ਉਥੇ ਹੀ ਸੀ ਜਿਥੇ ਪੰਜਾਬੀ ਰਹਿੰਦੇ ਹਨ ਜਾਂ ਜਿੱਥੇ ਫ਼ਸਲਾਂ ਬੀਜੀਆਂ ਜਾਂਦੀਆਂ ਹਨ । ਕੈਂਬਰਿਜ ਦੀ ਕਵੀ ਸਭਾ ਵਿਚ ਉਸ ਦੀ ਕਵਿਤਾ ਨੂੰ ਅੰਗਰੇਜ਼ੀ ਵਿਚ ਸੁਨਾਉਣਾ ਮੇਰੇ ਲਈ ਸ਼ਿਵ ਦੇ ਵਿਸ਼ਾਲ ਪਸਾਰੇ ਦਾ ਤਜਰਬਾ ਸੀ ।
ਇਹ ਉਸ ਸਮੇਂ ਦੀ ਗੱਲ ਹੈ ਜਦ ਮੈਂ ਉਸ ਦੀ ਹੋਂਦ ਨੂੰ ਅਮਰਤਾ ਦੇ ਭਾਰ ਦੇ ਮਾਪਾਂ ਨਾਲ ਤੋਲਿਆ । ਬਹੁਤ ਸਾਰੇ ਕਵੀ ਜਿਹੜੇ ਜਾਣ-ਬੁੱਝ ਕੇ, ਰੂੰਦਾਰ ਖੁਰਦਰੇ ਕੱਪੜੇ ਪਹਿਨਦੇ ਹਨ। ਅਤੇ ਜਿਨ੍ਹਾਂ ਦੇ ਵਾਲ ਅਨਗਿਣਤ ਗੁੰਝਲਾਂ ਵਿੱਚ ਜਕੜੇ ਹੁੰਦੇ ਹਨ, ਉਹ ਜਦ ਤੁਰਦੇ ਹਨ, ਤਾਂ ਇਕ ਦਰਦ ਤੇ ਕਰੁਣਾਮਈ ਜਾਂ ਮਨੋ-ਵੇਦਨਾ ਰਸ ਦਾ ਸੰਚਾਰ ਹੁੰਦਾ ਹੈ । ਇਹ ਦਿਲਗੀਰੀ ਅਨਪੜ੍ਹ ਤੇ ਵਿਕਰਾਲ ਜਾਂ ਭਿਆਨਕ ਕਿਸਮ ਦੀ ਹੁੰਦੀ ਹੈ । ਪਰ ਸ਼ਿਵ ਬਟਾਲਵੀ ਜਿੰਨਾਂ ਚਿਰ ਉਹ ਇਸ ਧਰਤੀ ਤੇ ਜੀਵਿਆ, ਉਸਦੀ ਤੋਰ ਵਿਚੋਂ ਬਿੰਬਾਂ ਦੀ ਵਰਖਾ ਹੁੰਦੀ ਦਿਖਾਈ ਦਿੰਦੀ ਸੀ । ਫੇਰ ਸੱਤਰ੍ਹਵੇਂ ਦੇ ਖਾਤਮੇਂ ਤੇ ਮੈਂ ਕਿਸੇ ਵੀ ਕਵੀ ਦੇ ਜੀਵਨ ਤੇ ਮੌਤ ਬਾਰੇ ਘੋਖ ਕਰਨ ਲਗ ਪਿਆ । ਜੀਵਨ ਦਾ ਸ਼ਾਇਦ ਕੋਈ ਕਾਰਨ ਨਹੀਂ ਸਿਵਾਇ ਇਸ ਗੱਲ ਦੇ ਕਿ ਇਹ ਇਕ ਨਿਰਦਈ ਦੁਹਰਾ ਹੈ, ਜਿਹੜਾ ਜਾਂ ਤਾਂ ਆਤਮਾ ਦੀ ਚੋਲਾ-ਬਦਲੀ ਜਾਂ ਸਰੀਰ-ਪਰਿਵਰਤਨ ਦੇ ਰੂਪ ਵਿਚ ਹੋਂਦ ਵਿਚ ਆਉਂਦਾ ਹੈ ਜਾਂ ਨਿਰੋਲ ਸਰੀਰ-ਵਿਗਿਆਨ ਦੇ ਪੁਨਰ-ਜਨਮ ਦੇ ਕਾਨੂੰਨ ਦਾ ਪ੍ਰਤਿਫਲ ਹੈ ।
‘ਪਰ ਮੌਤ ਸਰੀਰਕ ਵੀ ਹੋ ਸਕਦੀ ਹੈ ਤੇ ਕਾਵਿਕ ਵੀ। ਮੈਂ ਉਸ ਨੂੰ ਸਰੀਰਕ ਤੇ ਕਾਵਿਕ ਮੌਤ ਦੇ ਅਲੌਕਿਕ ਸੰਗਮ ਵਿਚ ਅਨੁਮਾਨਿਆਂ ਜਾਂ ਦ੍ਰਿਸ਼ਟੀ-ਗੋਚਰ ਕੀਤਾ । ਇਹ ਨਿਸ਼ਚਿਤ ਤੋਰ ਤੇ ਸਮੇਂ ਦੇ ਉਸ ਬਿੰਦੂ ਤੇ ਹੋਈ ਜਦ ਉਸ ਨੇ ਸੰਗੀਤ ਤੇ ਕਵਿਤਾ ਦੇ ਅਨੋਖੇ ਤੇ ਦੁਰਲੱਭ ਮੇਲ ਵਿਚੋਂ ਸਿਰਜਕ ਦੀ ਆਪਣੀ ਤੀਬਰ ਸੁਰ ਰਾਹੀਂ ਆਪੇ ਦਾ ਪ੍ਰਗਟਾਵਾ ਕੀਤਾ । ਇਸ ਤਰ੍ਹਾਂ ਕਾਵਿ ਦੀ ਸਭ ਤੋਂ ਉੱਚੀ ਚੋਟੀ ਤੇ ਪੁੱਜ ਕੇ ਉਸ ਨੇ ਸਾਗਰ ਵੱਲ ਨੂੰ ਮੁਹਾਰਾਂ ਮੋੜੀਆਂ । ਭਾਵੇਂ ਇਹ ਉਤਰਾਈ ਦਾ ਕਾਰਜ ਸੀ ਜਾਂ ਚੜ੍ਹਾਈ ਦਾ, ਪਰ ਉਹ ਟੀਸੀ ਤੋਂ ਸਾਗਰ ਦੀ ਉਡਾਣ ਦੇ ਵਿਚਕਾਰ ਕਿਸੇ ਥਾਂ ਗੁਆਚ ਗਿਆ । ਇਸ ਦਾ ਰਹੱਸ ਜਿਉਂ ਦਾ ਤਿਉਂ ਕਾਇਮ ਹੈ ।
ਕਵਿਤਾ ਤੇ ਭਵਿੱਖ-ਬਾਣੀ ਰੂਪ ਤੇ ਵਿਸ਼ੇ ਪੱਖੋਂ ਇਕ ਦੂਜੇ ਨਾਲ ਡੂੰਘੀ ਤਰ੍ਹਾਂ ਸਬੰਧਤ ਹਨ, ਕਿਉਂਜੋ ਜਦੋਂ ਕਦੇ ਪਰਮਾਤਮਾ ਕਿਸੇ ਪੈਗ਼ੰਬਰ ਨੂੰ ਸੰਸਾਰ ਵਿਚ ਭੇਜਦਾ ਹੈ ਤਾਂ ਆਮ ਤੌਰ ਤੇ ਰੱਬ ਦਾ ਨਿਸਚਿਤ ਮਾਨਵੀਕਰਣ ਇੱਕ ਕਵੀ ਵਾਲਾ ਹੁੰਦਾ ਹੈ, ਇਕ ਫਕੀਰ ਵਾਲਾ, ਇਕ ਗਵੱਈਏ ਵਾਲਾ । ਇਕ ਹੋਰ ਪੱਖ ਵੀ ਹੈ ਜਿਹੜਾ ਮੇਰੇ ਵਿਚਾਰ ਵਿਚ ਕਵੀਆਂ ਤੇ ਪੈਗ਼ੰਬਰਾਂ ਵਿਚਲੀ ਸਾਂਝ ਦਾ ਹੈ । ਉਨ੍ਹਾਂ ਨੂੰ ਆਮ ਤੌਰ ਤੇ ਜਾਂ ਤਾਂ ਰੱਸੇ ਨਾਲ ਫਾਹੇ ਲਟਕਾਇਆ ਜਾਂਦਾ ਹੈ ਜਾਂ ਸੂਲੀ ਤੇ ਟੰਗਿਆ ਜਾਂਦਾ ਹੈ ਜਾਂ ਫੇਰ ਸਪੇਨ ਦੇ ਕਵੀ ਲਰੋਕਾਂ ਵਾਂਗ ਅੱਗੇ ਲਾ ਕੇ ਕੰਧ ਕੋਲ ਲਿਜਾ ਕੇ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ।
ਕਵੀਆਂ ਤੇ ਪੈਗ਼ੰਬਰਾਂ ਦੀ ਹੋਣੀ ਇਕ ਹੋਰ ਪੱਖੋਂ ਵੀ ਸਮਾਨ ਹੈ । ਉਨ੍ਹਾਂ ਨੂੰ ਘਰਾਂ ਵਿੱਚ, ਮੰਦਰਾਂ ਵਿੱਚ ਇਕਲਵਾਂਝੇ ਕਰਕੇ ਚੌਰਾਹਿਆਂ ਵਿਚ ਖੜਾ ਕਰਕੇ ਬਾਰ ਬਾਰ ਮਾਰਿਆ ਜਾਂਦਾ ਹੈ। ਕਈ ਵਾਰੀ ਉਨ੍ਹਾਂ ਨੂੰ ਭੱਦੀ ਮੰਚ-ਪ੍ਰਦਰਸ਼ਨੀ ਦੁਆਰਾ ਸਲੀਬ ਤੇ ਕਿੱਲ ਠੋਕੇ ਜਾਂਦੇ ਹਨ, ਕਈ ਵਾਰੀ ਉਨ੍ਹਾਂ ਦੇ ਗੀਤਾਂ ਦੀ ਸੰਘੀ ਘੁੱਟ ਕੇ ਮਾਰ ਮੁਕਾਇਆ ਜਾਂਦਾ ਹੈ । ਸ਼ਿਵ ਬਟਾਲਵੀ ਦੇ ਭਾਗਾਂ ਵਿਚ ਗੀਤਾਂ ਰਾਹੀਂ ਕੁੱਠੀ ਮੌਤੇ ਦਾ ਮਰਨਾ ਲਿਖਿਆ ਸੀ ।
ਸ਼ਾਇਦ, ਇਹ ਟੇਪਾਂ ਤੇ ਰੀਕਾਰਡਾਂ ਰਾਹੀਂ ਬਾਰ-ਬਾਰ-ਦੁਹਰਾਈ ਜਾਂਦੀ ਮੌਤ ਵਿਚਕਾਰਲੇ ਸਮੇਂ ਵਿੱਚ ਆਵਸ਼ਕ ਹੈ, ਜਿਸ ਨਾਲ ਕਵੀ ਨੂੰ ਸਦੀਵੀ ਤੌਰ ਤੇ ਜੀਉਂਦਾ ਰੱਖਿਆ ਜਾ ਸਕੇ । ਜਿਸ ਕਿਸੇ ਨੇ ਵੀ ਅਮਰ ਪਦ ਪ੍ਰਾਪਤ ਕਰਨ ਲਈ ਢਾਂਚਾ ਉਸਾਰਿਆ ਜਾਂ ਸਾਧਾਰਨ ਮਕਾਨ ਬਣਾਇਆ, ਉਸਾਰੀ ਤੋਂ ਪਹਿਲਾਂ ਉਸ ਨੂੰ ਇਕ ਦਿਨ ਨੀਹਾਂ ਵਿਚ ਦੱਬਿਆ ਜਾਏਗਾ ।
ਕਈ ਵਾਰ ਮੈਂ ਹੈਰਾਨ ਹੁੰਦਾ ਹਾਂ ਕਿ ਸਭ ਕੁੱਝ ਦੇ ਬਾਵਜੂਦ ਵਾਸਤਵ ਵਿੱਚ ਇਹ ਕਹਿਣਾ ਉਚਿਤ ਹੈ ਕਿ ਸ਼ਿਵ ਬਟਾਲਵੀ ਬਾਰੇ ਆਮ ਲੋਕਾਂ ਦੀ, ਦੂਜੇ ਦਰਜੇ ਦੀਆਂ ਇਨ੍ਹਾਂ ਫਿਲਮਾਂ ਵਿੱਚ ਦਿਲਚਸਪੀ, ਤੀਜੇ ਦਰਜੇ ਦੇ ਗਾਣੇ ਅਤੇ ਚੌਥੇ ਦਰਜੇ ਦੀਆਂ ਨਾਟਕੀ ਪ੍ਰਦਰਸ਼ਨੀਆਂ, ਉਸਦੇ ਸਦੀਵੀ ਸਥਾਨ ਲਈ ਉਨ੍ਹਾਂ ਦਿਸਦੀਆਂ ਨੀਹਾਂ, ਸਮਾਨ ਨਹੀਂ, ਜਿਹੜਾ ਪ੍ਰਬਾਨ ਉਸ ਨੇ ਆਉਣ ਵਾਲੀਆਂ ਪੀੜ੍ਹੀਆਂ ਵਿਚ ਪ੍ਰਾਪਤ ਕਰਨਾ ਹੈ। ਇਨ੍ਹਾਂ ਵਿੱਚੋਂ ਕੁੱਝ ਕੁ ਵਿਚ ਗੁਣ ਵੀ ਪੈਦਾ ਹੋਣੇ ਸ਼ੁਰੂ ਹੋ ਗਏ ਹਨ, ਭਾਵੇਂ ਇਹ ਕਿਤੇ ਕੋਈ ਫਿਲਮ ਹੋਵੇ ਜਾਂ “ਲੂਣਾ” ਨਾਚ ਦੇ ਕੁਝ ਕਦਮਾਂ ਰਾਹੀਂ, ਮੁੜ ਜੀ ਰਹੀ ਹੋਵੇ । ਕਵਿਤਾ ਵਿੱਚ ਕਿਸੇ ਕਵੀ ਦੇ ਸਥਾਨ ਲਈ ਇਹ ਨੀਹਾਂ, ਦੀ ਚਿਣਾਈ ਜ਼ਰੂਰੀ ਹੈ ਤੇ ਇਹ ਪੈਟਰਨ ਦੇ ਅਨੁਕੂਲ ਵੀ ਹੈ। ਇਸ ਮੌਕੇ ਤੇ ਇਹ ਉਸ ਝਾਕੀ ਵਾਂਗ ਹੈ ਜਿਸ ਵਿਚ ਧਰਤੀ ਦੀ ਖੁਦਾਈ ਹੋ ਰਹੀ ਹੈ ਤੇ ਇਨ੍ਹਾਂ ਬੰਦਕਾਂ ਤੇ ਟੋਇਆਂ ਵਿੱਚੋਂ ਨੀਹਾਂ ਵਾਲੀ ਕੰਧ ਉਸਰ ਰਹੀ ਹੈ, ਜਿਹੜੀ ਅਜੇ ਸ਼ੋਭਾ-ਰਹਿਤ ਚਿਤ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ।
ਮੈਨੂੰ ਮੰਨਣਾ ਪੈਂਦਾ ਹੈ ਕਿ ਇਹ ਸ਼ਰਧਾਂਜਲੀ ਵੀ ਆਮ ਲੋਕਾਂ ਦੀ ਅੰਨ੍ਹੀ ਪ੍ਰਸੰਸਾਂ ਦੇ ਲੱਛਣਾਂ ਦਾ ਭਾਗ ਹੈ, ਜਿਹੜੇ ਅਧਮੋਏ ਸ਼ਬਦਾਂ ਤੋਂ ਜੰਮੇ, ਪਰ ਲਾਟ ਬਣ ਕੇ ਪੰਜਾਬੀ ਕਾਵਿ ਝਾਕੀ ਉਤੇ ਚੁੰਧਿਆ ਦੇਣ ਵਾਲੀ ਰੌਸ਼ਨੀ ਵਿੱਚ ਚਮਕੇ । ਅਸੀਂ ਪਾਠ ਵੱਲ ਕਦੋਂ ਪਰਤਾਂਗੇ ? ਭਾਵ ਸ਼ਿਵ ਦੀ ਕਵਿਤਾ ਵੱਲ । ਕਿਉਂਜੋ ਜਦ ਵੀ ਅਸੀਂ ਪਾਠ ਵੱਲ ਪਰਤਾਂਗੇ, ਸ਼ਿਵ ਬਟਾਲਵੀ ਵੀ ਨਾਲ ਹੀ ਪਰਤ ਆਵੇਗਾ । ਇਹ ਸਥਿਤੀ ਉਨੀ ਹੀ ਕਰੁਣਾ-ਮਈ ਹੈ ਜਿਸ ਦਾ ਸਾਹਮਣਾ ਸੈਂਟ ਜੋਨ ਨੂੰ ਉਸ ਖੰਭੇ ਨੂੰ ਦੇਖਣ ਤੋਂ ਹੋਇਆ, ਜਿੱਥੇ ਉਸ ਨੂੰ ਸਾੜਿਆ ਗਿਆ ਸੀ । ਉਹ ਖੁਦਾਇਆ ! ਇਹ ਸੁੰਦਰ ਧਰਤੀ, ਤੇਰੇ ਕਵੀਆਂ ਦਾ ਸੁਆਗਤ ਕਰਨ ਲਈ ਕਦੋਂ ਤਿਆਰ ਹੋਵੇਗੀ । ਪਰ ਇਹ ਤਾਂ ਸੰਤ-ਪੁਣੇ ਦੇ ਵਿਸ਼ੇ ਤੇ ਕਾਵਿਕ ਸੁਰ-ਸੰਗਤੀ ਦਾ ਪਰਿਵਰਤਨ ਰੂਪ ਸੀ । ਮੇਰਾ ਖ਼ਿਆਲ ਹੈ ਕਿ ਸੰਤ ਜੋਨ ਦਾ ਭਾਵ ਏਨ੍ਹਾਂ ਸੰਤਾਂ ਦੀ ਸਰੀਰਕ ਹੋਂਦ ਵੱਲ ਨਹੀਂ, ਸਗੋਂ ਉਨ੍ਹਾਂ ਦੇ ਸੁਨੇਹੇ ਦੇ ਪਵਿਤਰ ਪਾਠ ਵੱਲ ਸੀ : ਕਿਉਂਜੋ ਕਵੀ ਤੇ ਸੰਤ ਹਮੇਸ਼ਾ ਟੈਕਨੋਲੋਜੀ ਦੀ ਦੁਨੀਆਂ ਵਿਚ “ਆਪਣੀਆਂ ਸੁਰੱਖਿਆ ਪੇਟੀਆਂ ਕੱਸ ਲਓ” ਜਾਂ “ਪਵਿੱਤਰਤਾ ਦੀਆਂ ਪੇਟੀਆਂ ਢਿੱਲੀਆਂ ਛੱਡ ਦਿਓ'” ਦੀਆਂ ਤਾਰੀਖ਼ੀ ਭੁੱਲਾ ਜਾ ਸੰਸਿਆਂ ਦਾ ਸ਼ਿਕਾਰ ਬਣੇ ਰਹਿਣਗੇ । ਜੇ ਕਦੀ ਅਸੀਂ ਜੀਨਜ਼ ਦੀ ਕਰਾਮਾਤ ਨਾਲ ਆਪਣੀ ਲੋੜ ਮੁਤਾਬਿਕ ਕਵੀ, ਪੈਗੰਬਰ, ਸੰਤ ਤੇ ਸੰਗੀਤਕਾਰ ਪੈਦਾ ਕਰਨ ਵਿਚ ਸਫਲ ਹੋ ਗਏ ਤਾਂ ਅਸੀਂ ਉਨ੍ਹਾਂ ਨੂੰ ਬਹੁਤੀ ਦੇਰ ਆਪਣੇ ਵਿਚ ਰੱਖਣ ਦੇ ਕਾਬਲ ਨਹੀਂ ਹੋਵਾਂਗੇ । ਸ਼ਾਇਦ ਇਹ ਖ਼ਿਆਲ ਜਾਂ ਤਰੰਗ ਜਿਸ ਨੇ “ਦਲੇਰ ਨਵੀਂ ਦੁਨੀਆਂ” ਨੂੰ ਤਬਾਹ ਕੀਤਾ, ਉਹ ਵੀ ਤਾਂ ਕਵੀ ਹੀ ਸੀ ।
ਅਸੀਂ ਕਵੀਆਂ ਦੀ ਕਵਿਤਾ ਦੀ ਹੋਂਦ ਨੂੰ ਉਨ੍ਹਾਂ ਦੇ ਮਰਨ-ਉਪਰੰਤ ਤਾਂ ਸਹਿ ਸਕਦੇ ਹਾਂ, ਪਰ ਉਨ੍ਹਾਂ ਦੀ ਸਮਕਾਲੀ ਸਰੀਰਕ ਹੋਂਦ ਨੂੰ ਨਹੀਂ । ਸ਼ਿਵ ਬਟਾਲਵੀ ਵੀ ਇਤਿਹਾਸ ਦੀ ਇਸ ਵਿਰਲ ਦੇ ਘੇਰੇ ਵਿਚ ਆਉਂਦਾ ਹੈ ਅਤੇ ਲੋੜ ਹੈ ਕਿ ਉਸਨੂੰ ਪ੍ਰਾਰੰਭਕ ਪਵਿੱਤਰਤਾ ਵਿੱਚੋਂ ਰੱਢਿਆ ਜਾਏ । ਉਸ ਨੂੰ ਉਨ੍ਹਾਂ ਲੋਕਾਂ ਦੇ ਸਿਕੰਜੇ ਵਿੱਚੋਂ ਕੱਢਣ ਦੀ ਲੋੜ ਹੈ, ਜਿਹੜੇ ਉਸ ਦੀ ਉਸਤਿਤ ਕਰਦੇ ਹਨ ਤੇ ਜਿਹੜੇ ਉਸ ਨੂੰ ਗਾਉਂਦੇ ਹਨ । ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਇਹ ਕਦੇ ਵੀ ਸਰੀਰਕ ਯਤਨਾਂ ਦੁਆਰਾ ਨਹੀਂ ਹੋ ਸਕਦਾ ਅਤੇ ਨਾ ਹੀ ਇਹ ਮਿਤੀ-ਬੱਧ ਯੋਜਨਾ ਰਾਹੀਂ ਹੋ ਸਕਦਾ ਹੈ। ਇਹ ਸਭ ਕੁੱਝ ਸਹਿਜ ਨਾਲ ਉਭਰੇਗਾ, ਜਿਉਂ ਜਿਉਂ ਉਸ ਦੇ ਬਿੰਬ ਤੇ ਰੂਪਕ ਮਨੁੱਖੀ ਵੰਦਨਾ ਵਿੱਚ ਟਿਕ ਜਾਣਗੇ । ਅਜੇ ਕੁੱਝ ਵਰ੍ਹੇ ਹੋਰ ਉਥੇ ਸਿਰ ਬਟਾਲਵੀ ਅਵਚੇਤਨਾ ਵਿੱਚ ਟਿਕਿਆ ਰਹਿਣ ਉਪਰੰਤ ਸਾਹਮਣੇ ਆਏਗਾ ।
ਕੋਈ ਕਵੀ ਮਹਾਨ ਹੈ ਜੇ ਉਸ ਦੀ ਮੌਤ ਤੇ ਉਸਦੀਆਂ ਕ੍ਰਿਤਾਂ ਕਾਵਿਕ ਬਿੰਬਾਂ ਦੀ ਇਕ ਲੜੀ ਪੈਦਾ ਕਰ ਦੇਣ । ਜੇ ਇਸ ਬਾਰੇ ਕਦੇ ਕਿਧਰੇ ਭੁਲੇਖਾ ਸੀ ਤਾਂ ਸ਼ਿਵ ਦੇ ਵਿਸ਼ਾਲ ਪਸਾਰੇ ਦਾ ਪ੍ਰਭਾਵ ਉਸ ਦੀ ਕਿਰਪਾਲੂ ਕਾਵਿਕ ਸ਼ਹਿਨਸ਼ਾਹੀਅਤ ਰਾਹੀਂ ਦੇਖੋ । ਮੇਰੇ ਵਿਚਾਰ ਵਿਚ ਜਿਵ ਉਨ੍ਹਾਂ ਧਰਤੀਆਂ ਦਾ ਵਿਜੇਤਾ ਸੀ ਜਿੱਥੇ ਵੇਗਵਾਨ ਜਾਂ ਪ੍ਰਚੰਡ ਬਿੰਬ ਪੈਦਾ ਹੁੰਦੇ ਹਨ । ਰਾਹੇ ਇਹ ਹਵਾ ਵਿਚ ਉਡਦੇ ਪੰਛੀਆਂ ਦੇ ਖੰਭ ਹੋਣ ਜਾਂ ਅੱਗ ਦੀ ਭੁੱਬਲ ਵਿੱਚ ਗੁਆਚੇ ਚਸਮੇ ਦਾ ਪਾਣੀ ਹੋਵੇ ਜਾਂ ਧਰਤੀ ਦਾ ਪਾਲਸ਼ ਕੀਤਾ ਹੋਇਆ ਭਾਂਡਾ, ਉਹ ਸਭਨਾਂ ਦੇ ਸਾਰ ਤੱਤ ਨੂੰ ਅਧੀਨ ਕਰਨ ਦੀ ਸਮਰੱਥ ਰੱਖਦਾ ਸੀ ।
ਸ਼ੈਲੇ ਨੇ ਇਕ ਵੇਰ ਆਖਿਆ ਸੀ ਕਿ ਕਵੀ ਅਣਪ੍ਰਵਾਣਤ ਵਿਧਾਨਕਾਰ ਹਨ, ਭਾਵੇਂ ਬਿਨਾਂ ਅਨੁਮਾਨ ਕਮੇਟੀਆਂ ਜਾਂ ਲੇਖਾਂ-ਕਮੇਟੀਆਂ ਦੇ ਲਟੇ ਪਟੇ ਦੇ । ਉਹ ਮਹਾਨ ਜੇਤੂ ਤੇ ਸਲਤਨਤ ਦੇ ਉਸਰੱਈਏ ਹਨ, ਭਾਵੇਂ ਗੱਦੀ ਦੀ ਦਾਅਵੇਦਾਰੀ ਦੇ ਝਗੜਿਆਂ, ਕਤਲਾਂ ਤੇ ਗ਼ਦਾਰੀਆਂ ਦੇ, ਸਾਹ ਸੁਕਾ ਦੇਣ ਵਾਲੇ ਚੱਕਰਾਂ ਤੋਂ ਉਹ ਮੁਕਤ ਹੁੰਦੇ ਹਨ । ਜਦੋਂ ਕਿ ਦੁਨਿਆਵੀ ਹਕੂਮਤਾਂ ਬਣਦੀਆਂ, ਵਧਦੀਆਂ, ਉੱਨਤ ਹੁੰਦੀਆਂ ਤੇ ਸਮਾਪਤ ਹੋ ਜਾਂਦੀਆਂ ਹਨ; ਕਾਵਿਕ ਸਲਤਨਤਾਂ, ਫੈਲਦੀਆਂ ਰਹਿੰਦੀਆਂ ਹਨ ।
ਸ਼ਿਵ ਸਪਸ਼ਟ ਤੌਰ ਤੇ ਕਾਵਿ-ਬਿੰਬਾਂ ਦੀ ਬਾਦਸ਼ਾਹੀ ਹੈ ਜਿਸ ਦਾ ਮੂਲ ਧੁਰਾ ਆਮ ਲੋਕ ਹਨ। ਕਿਸੇ ਹੋਰ ਸਮੇਂ ਅਤੇ ਸਥਾਨ ਤੇ ਉਹ ਆਪਣੀ ਕਾਵਿ ਸਿਰਜਣਾ ਵਿੱਚ ਸਦਾਚਾਰਕ ਵਿਵਹਾਰ ਦਾ ਇਕ ਵੱਖਰਾ ਕਾਨੂੰਨ ਘੜ ਸਕਦਾ ਸੀ । ਦਿਆਲਤਾ ਕਰਕੇ ਉਸਨੇ ਸਾਨੂੰ ਅਜਿਹੀਆਂ ਕ੍ਰਿਤਾਂ ਤੋਂ ਬਚਾ ਲਿਆ । ਕਿਉਂ ਜੋ ਸਾਡੇ ਪਾਸ ਪਹਿਲਾਂ ਹੀ ‘ਇਹ ਕਰੋ’ ‘ਇਹ ਨਾ ਕਰੋ’ ਦੇ ਸਿਧਾਂਤਾਂ ਦਾ ਬਹੁਤ ਵੱਡਾ ਅੰਬਾਰ ਲੱਗਾ ਹੋਇਆ ਹੈ ।
ਇੱਕ ਸਮੇਂ ਸ਼ਿਵ ਮੁਸਾਫ਼ਰ ਸੀ । ਹੁਣ ਸਾਡੇ ਵਿਚੋਂ ਕਈ ਉਸਦੇ ਕਾਵਿਕ ਸਾਥੀ ਮੁਸਾਫ਼ਰ ਹਾਂ ਜਿਵੇਂ ਕਿ ਅਸੀਂ ਗ਼ੈਰ-ਰਾਜਸੀ ਜੀਵ ਹੋਈਏ । ਅਸੀਂ ਗੀਤਾਂ ਤੇ ਨਾਟਕੀ ਪੇਸ਼ਕਾਰੀਆਂ ਵਿਚ ਉਸ ਨੂੰ ਆਮ ਤੌਰ ਤੇ ਗੁਆ ਦੇਣ ਦੀ ਚੇਸ਼ਟਾ ਕਰਦੇ ਹਾਂ । ਫੇਰ ਵੀ ਉਹ ਵਾਪਸ ਪਰਤ ਆਉਂਦਾ ਹੈ, ਜਦ ਅਸੀਂ ਆਪਣੀ ਕਵਿਤਾ ਦੇ ਭੂਤ, ਵਰਤਮਾਨ ਤੇ ਭਵਿੱਖ ਨੂੰ ਆਪਣੀ ਕਲਪਨਾ ਵਿੱਚ ਲਿਆਉਂਦੇ ਹਾਂ । ਉਹ ਤਿੰਨ ਸਮਿਆਂ ਦੀ ਲੜੀ ਨੂੰ ਜੋੜ ਕੇ ਇਕ ਨਵੀਂ ਚੇਤਨਾ ਤੇ ਗੌਰਵ ਦੀ ਭਾਵਨਾ ਉਪਜਾਉਂਦਾ ਹੈ ।
ਕਈ ਵਾਰ ਮੈਂ ਹੈਰਾਨ ਹੁੰਦਾ ਹਾਂ ਕਿ ਕੀ ਸਿਰਜਣਾਤਮਿਕ ਹੋਣ ਲਈ ਪੰਜਾਬੀ ਨੂੰ ਨਿਸ਼ਚੇ ਹੀ ਪੰਜਾਬ ਤੋਂ ਬਨਵਾਸ ਲੈਣਾ ਪੈਂਦਾ ਹੈ । ਇਹ ਕਾਵਿਕ ਬਨਵਾਸ ਕਈ ਵੇਰ ਭੂ-ਦ੍ਰਿਸ ਤੋਂ ਪਰੇ ਆਪ ਸਹੇੜਿਆ ਹੁੰਦਾ ਹੈ ਅਤੇ ਜਾਂ ਫੇਰ ਕਈ ਵਾਰ ਮਨ ਦੀ ਅਵੱਸਥਾ ਦੁਆਰਾ ਕੋਈ ਕਾਵਿਕ ਬਨਵਾਸ ਤੇ ਜਾਣ ਦਾ ਕਿਵੇਂ ਉਪਰਾਲਾ ਕਰਦਾ ਹੈ । ਇਹ ਗੱਲ ਕਾਵਿਕ ਹੋਂਦ ਦੇ ਢੰਗਾਂ ਵਿਚ, ਸਦਾ ਹੀ ਇਕ ਰਹੱਸ ਬਣੀ ਰਹੇਗੀ ।
ਸ਼ਿਵ ਦੀ ਦੁਨੀਆਂ ਦਰਸ਼ਕਾਂ ਤੇ ਤਾਕ ਵਿਚ ਬੈਠਣ ਵਾਲਿਆਂ ਲਈ ਸੁਰਗ ਹੈ । ਪਿੱਛੇ ਜਿਹੇ ਉਸ ਦੀ ਕਵਿਤਾ ਦੇ ਸੰਕਲਨ ਤੇ ਨਜ਼ਰ ਮਾਰਦਿਆਂ, ਮੈਨੂੰ ਪ੍ਰਤੀਤ ਹੋਇਆ ਕਿ ਉਸਦਾ ਸੰਸਾਰ, ਪੰਛੀਆਂ ਨੂੰ ਦੇਖਣ ਵਾਲਿਆਂ ਦਾ ਸੁਰਗ ਵੀ ਹੈ । ਜੰਗਲਾਂ ਦਾ ਅਫ਼ਸਰ ਆਪਣੇ ਰੁੱਖਾਂ ਬਾਰੇ ਉਨੀ ਸੂਝ ਨਾਲ ਸੋਚਦਾ ਹੈ ਜਿੰਨੀ ਸੂਝ ਨਾਲ ਪੌਦਿਆਂ ਨੂੰ ਇਕੱਤ੍ਰ ਕਰਨ ਵਾਲਾ ਆਪਣੀ ਬੋਰ, ਬਾਰੇ ਸੋਚਦਾ ਹੈ ।
ਸਾਰੀ ਨਵੀਂ ਦੁਨੀਆਂ, ਪਰ ਸਾਰੀ ਬਹਾਦਰ ਨਹੀਂ, ਸਾਡੇ ਅੱਗੇ ਅੱਗੇ ਮੰਡਲਾਉਂਦੀ ਹੈ, ਸਾਥੀ ਮੁਸਾਫ਼ਰਾਂ ਵਾਂਗ । ਪਰ ਇਸ ਤੋਂ ਪਹਿਲਾਂ ਅਸੀਂ ਆਪੋ ਆਪਣੀ ਵਿਸ਼ੇਸ਼ ਮੁਹਿੰਮ ਤੇ ਰਵਾਨਾ ਹੋਈਏ, ਅਜੇ ਸਮਾਂ ਹੈ ਕਿ ਅਸੀਂ ਉਸਦੇ ਸੋਗੀ ਗੀਤਾਂ ਨੂੰ ਬਿਨਾਂ ਸੋਫ਼ਿਆਂ ਦੀ ਖੜਖੜ ਦੇ, ਬਿਨਾਂ ਢੋਲ-ਢਮੱਕੇ ਦੇ ਅਤੇ ਬਿਨਾਂ ਉਸ ਘ੍ਰਿਣਤ, ਅਨੋਖੀ ਮਸ਼ੀਨ ਦੇ ਗਾਈਏ, ਜਿਸ ਨੂੰ ਹਾਰਮੋਨੀਅਮ ਦਿੱਤਾ ਗਿਆ ਹੈ ।
ਰੱਬ ਨੇ ਹਰ ਮਨੁੱਖੀ ਜੀਵ ਦੇ ਹਿਰਦੇ ਵਿਚ ਘੱਟੋ ਘੱਟ ਇਕ ਗੀਤ ਦਾ ਬੀਜ ਜ਼ਰੂਰ ਬੀਜਿਆ ਹੈ । ਇਹ ਗੀਤ ਇਸ ਗੱਲ ਦਾ ਜ਼ਾਮਨ ਹੈ ਕਿ ਅਸੀਂ ਮਨੁੱਖ ਹਾਂ । ਗੀਤ ਹੈ ਕਿ ਅਸੀਂ ਕਦੇ ਕੀ ਸਾਂ, ਜਵਾਨ ਤੇ ਤੀਬਰ, ਵੇਗਮੱਤੇ ਤੇ ਪ੍ਰਿਯ । ਫੇਰ ਇਹ ਗੁਲਾਬੀ ਗੀਤ ਸੋਗੀ ਬਣ ਜਾਂਦਾ ਹੈ ਤੇ ਸਾਡੇ ਹਿਰਦਿਆਂ ਵਿਚ ਦੱਬਿਆ ਰਹਿੰਦਾ ਹੈ :
ਸ਼ਿਵ ਬਟਾਲਵੀ ਉਸੇ ਪੱਲ ਸਾਹਮਣੇ ਆ ਖਲੋਂਦਾ ਹੈ ਜਦ ਸਾਡੇ ਸੋਗੀ ਤੇ ਦੱਬੇ ਹੋਏ ਗੀਤ, ਉਸ ਦੇ ਬਿੰਬਾਂ ਦੀ ਸਤਰੰਗੀ ਪੀਂਘ ਦਾ ਹੁੰਗਾਰਾ ਭਰਦੇ ਹਨ ।
ਸ਼ਿਵ ਬਟਾਲਵੀ ਸਬੰਧੀ ਮੇਰਾ ਨਿਰਣਾ, ਇੱਕ ਪੱਖੋਂ ਮੇਰੇ ਆਪਣੇ ਵਿਕਾਸ ਦੀ ਕਥਾ ਵੀ ਸੀ । ਉਹ ਪ੍ਰਤੱਖ ਤੌਰ ਤੇ ਚੋਟੀ ਤੇ ਪੁੱਜ ਚੁੱਕਾ ਸੀ ਅਤੇ ਉਥੇ ਸਮੇਂ ਤੇ ਮੌਤ ਨੇ ਉਸ ਨੂੰ ਦਾਗੀ ਕਰ ਦਿੱਤਾ ਸੀ । ਪਰ ਚੋਟੀ ਤੋਂ ਤੁਹਾਨੂੰ ਕਾਲਪਨਿਕ ਤੌਰ ਤੇ ਨੀਲੇ ਤੇ ਸਦੀਵੀ ਸਾਗਰ ਵੱਲ ਸਫਰ ਕਰਨਾ ਪੈਂਦਾ ਹੈ । ਸ਼ਿਵ ਬਤੌਰ ਦਰਿਆਵਾਂ ਦੇ ਗੀਤਕਾਰ ਦੇ ਪਹਾੜੀ ਦੀ ਟੀਸੀ ਤੇ ਜਾ ਚੜ੍ਹਿਆ ਸੀ ਅਤੇ ਸਾਗਰ ਵੱਲ ਨੂੰ ਮੁੜ ਪਿਆ ਸੀ । ਇੰਜ ਹੀ ਮੈਂ ਉਸ ਬਾਰੇ ਅੰਤਿਮ ਤੌਰ ਤੇ ਸੋਚਿਆ ਇਕ ਕਵੀ ਦਾ ਸਫ਼ਰ ਉਸ ਦੀ ਮ੍ਰਿਤੂ ਉਪਰੰਤ ।
ਪਹਾੜ ਦੀ ਚੋਟੀ ਤੋਂ ਸਾਗਰ ਤਕ
ਮਨਮੋਹਣੇ ਦਰਿਆ ਇੰਜ ਹੀ ਮਧੁਰ ਚਾਲੇ ਵਹਿੰਦਾ ਰਹੁ, ਜਦ ਤੱਕ ਮੈਂ ਆਪਣਾ ਗੀਤ ਨਾ ਮੁਕਾ ਲਵਾਂ । ਕਦੇ ਉਹ ਪੰਜਾਬ ਦੇ ਦੇ ਦਰਿਆਵਾਂ ਦਾ ਕਵੀ ਸੀ । ਕੁੱਤ ਕੁ ਇਸ ਦੇ ਹੁਨਾਲੀ ਚੋਅ ਤੇ ਗਿਣਤੀ ਦੇ ਇਸ ਦੇ ਰੋੜ੍ਹਵੇਂ ਬਰਸਾਤੀ ਨਾਲੇ, ਪਰ ਅੱਜ ਸ਼ਿਵ ਸਾਰੇ ਦਰਿਆਵਾਂ ਤੇ ਸਾਗਰਾਂ ਵਾਲਾ ਹੈ ।ਕਵੀ ਵਾਰੀ ਮੈਂ ਹੈਰਾਨ ਹੁੰਦਾ ਹਾਂ ਕਿ ਉਸ ਨੇ ਆਪਣੀ ਸਿਰਜਣਾਤਮਿਕਤਾ ਨੂੰ ਵਿਆਕੁਲ ਕਰ ਦੇਣ ਵਾਲੇ ਮੂਲ ਬਿੰਬਾਂ ਉਤੇ ਕਿਉਂ ਉਸਾਰਿਆ, ਕੋਈ ਆਦਮੀ ਵੀ ਬਹੁਤਾ ਚਿਰ, ਚਕਰਾ ਦੇਣ ਵਾਲੀ ਅਜਿਹੀ ਕਵਿਤਾ ਨਾਲ ਇਕਸੁਰ ਨਹੀਂ ਰਹਿ ਸਕਦਾ । ਫੇਰ ਮੈਂ ਹੈਰਾਨ ਹੁੰਦਾ ਕਿ ਸੰਭਵ ਹੈ, ਉਹ ਕੇਵਲ ਮੌਤ ਕਰਕੇ ਹੀ ਨਾ ਮਰਿਆ ਹੋਵੇ । ਉਹ ਪਹਾੜ ਦੀ ਟੀਸੀ ਤੋਂ ਸਮੁੰਦਰ ਵਲ ਨੂੰ ਲਪਕਦਿਆਂ, ਈਰਖਈ ਦਰਿਆ ਦੀ ਲਪੇਟ ਵਿਚ ਆ ਗਿਆ ਹੋਵੇ।
ਸ਼ੈਲੇ ਦੀ ਸੋਗੀ ਸੂਝ ਵਿਚ ਸਿਆਲ ਆਉਂਦਾ ਹੈ ਤੇ ਚਲਿਆ ਜਾਂਦਾ ਹੈ, “ਪਰ ਗ਼ਮ ਜਾਂ ਦੁੱਖ ਸਾਰਾ ਸਾਲ ਛਾਇਆ ਰਹਿੰਦਾ ਹੈ”। ਮੇਰੇ ਲਈ ਅਜੇ ਵੀ ਇਹ ਰਹੱਸ ਬਣਿਆ ਹੋਇਆ ਹੈ। ਕਵੀ ਕਦੇ ਵੀ ਸਰੀਰਕ ਮੌਤੇ ਨਹੀਂ ਮਰਦੇ । ਸ਼ਿਵ ਨੇ ਮੌਤ ਦੀ ਨਿੱਜੀ ਰੀਤ ਕਾਇਮ ਕਰ ਲਈ ਅਤੇ ਆਪਣੀ ਨਿੱਜੀ ਸਰੀਰਕ ਹੋਂਦ ਦੇ ਖੇਰੂੰ ਖੇਰੂੰ ਹੋਣ ਦੀ ਕਾਮਨਾ ਕਰਦਾ ਰਿਹਾ ।
ਇਕ ਸਮਾਂ ਅਜਿਹਾ ਵੀ ਸੀ, ਜਦ ਪੁਸਤਕਾਂ, ਰਸਾਲੇ ਤੇ ਹੋਰ ਛਪੇ ਹੋਏ ਕੂੜੇ ਕਰਕਟ ਨੇ ਅਜੇ ਧਰਤੀ ਤੇ ਧਾਵਾ ਨਹੀਂ ਸੀ ਬੋਲਿਆ । ਕਵਿਤਾ ਤੇ ਇਤਿਹਾਸ ਉਸ ਵੇਲੇ ਅਨਿਖੜਵੇਂ ਤੌਰ ਤੇ ਜੁੜੇ ਹੋਏ ਸਨ । ਪੀੜੀਉ ਪੀੜ੍ਹੀ ਸਮੇਂ ਦੀਆਂ ਬੀਤਦੀਆਂ ਤਹਿਆਂ ਵਿੱਚੋਂ ਗੀਤਾਂ ਦੁਆਰਾ ਗਿਆਨ ਚੈਂ ਚੈਂ ਕਰਦੀਆਂ ਜੀਭਾਂ ਤੱਕ ਪਹੁੰਚਾਇਆ ਜਾਂਦਾ ਰਿਹਾ । ਬੱਚਿਆਂ ਤੇ ਯੁਵਕਾਂ ਨੂੰ, ਜਿਨ੍ਹਾਂ ਨੂੰ ਅਜੇ ਪੂਰੀ ਤਰ੍ਹਾਂ ਬੋਲਣਾ ਵੀ ਨਹੀਂ ਸੀ ਆਇਆ, ਸਾਨੂੰ ਯੋਧਿਆਂ ਦੀ ਬੀਰਤਾ ਦੇ ਕਿੱਸੇ, ਹਾਰਾਂ, ਜਿੱਤਾਂ ਤੇ ਦੁਖਾਂਤਾਂ ਦੇ ਬ੍ਰਿਤਾਂਤ ਗਾ ਕੇ ਸੁਣਾ ਜਾਂਦੇ সठ।
ਸ਼ਿਵ ਬਟਾਲਵੀ ਉਸ ਮੁਢ ਕਦੀਮ ਦੀ ਸਥਿੱਤੀ ਵਿਚ ਫੇਰ ਪੁੱਜ ਗਿਆ ਜਿਸ ਵੇਲੇ ਕਵਿਤਾ ਇਤਿਹਾਸ ਸੀ ਅਤੇ ਇਤਿਹਾਸ ਸੰਗੀਤ ਸੀ। ਉਸ ਦੀ ਕਵਿਤਾ ਓਨੀ ਦੇਰ ਤੱਕ ਕਵਿਤਾ ਨਹੀਂ ਸੀ ਬਣਦੀ ਜਦ ਤਕ ਉਹ ਗਾਈ ਨਾ ਜਾ ਸਕੇ । ਇਹ ਪਹਿਲਾ ਕਦਮ ਹੈ ਜਿਹੜਾ ਕੋਈ ਕਵੀ ਚਕ੍ਰਿਤ ਕਰਨ ਵਾਲੀ ਕਵਿਤਾ ਲਿਖਣ ਲੱਗਿਆਂ ਆਪਣੇ ਸਿਰ ਸਹੇੜਦਾ ਹੈ ।
ਕੁਰਸੀ ਤੇ ਬੈਠ ਕੇ ਸਮਕਾਲੀ ਕਵਿਤਾ ਪੜ੍ਹਨ ਵਾਲਾ, ਕਵਿਤਾ ਵਿਚਲੇ ਅੰਤਰ-ਸੰਗੀਤ ਦਾ ਭਾਈਵਾਲ ਨਹੀਂ ਬਣਦਾ । ਉਸ ਲਈ ਵੀ ਇਸ ਸੰਗੀਤ ਦੇ ਕੋਈ ਅਰਥ ਨਹੀਂ, ਜਿਹੜਾਸਮਕਾਲੀ ਚੇਤਨਾ ਦੀ ਦੱਬੀ ਹੋਈ ਧਾਰਾ ਰਾਹੀਂ ਕਵਿਤਾ ਵਿਚੋਂ “ਵਿਚਾਰਾਂ ਦਾ ਸੰਗੀਤ: ਲੱਭਦਾ ਹੈ । ਜਦ ਪੌਣ ਰੁਮਕਦੀ ਹੋਵੇ ਅਤੇ ਦਰਿਆ ਭੱਗ ਭੱਗ ਹੋਇਆ ਵਹਿ ਰਿਹਾ ਹੋਵੇ ਤਾਂ ਹੀ ਕਵਿਤਾ ਗਾਈ ਜਾ ਸਕਦੀ ਹੈ । ਸ਼ਿਵ ਲਈ ਸੰਗੀਤ ਲਈ ਜਬਰੀ ਚੁੱਪ ਵਾਲੀ ਸਭਿੱਤਾ’ ਮਨੁੱਖੀ ਭਾਸ਼ਾ ਤੇ ਸੰਚਾਰ ਦਾ ਅਪਹਰਣ ਕਰਨ ਵਾਲੀ ਸੀ ।
ਇਹ ਸੋਚ ਆਪਣੇ ਆਪ ਵਿਚ ਕਵੀ ਦੀ ਅਨੁਭੂਤੀ ਤੇ ਵਿਵਹਾਰ ਉਤੇ ਕਰੜਾ ਆਤਮ-ਬੰਧੇਜ ਸੀ । ਇਹ ਅਜਿਹਾ ਅਨੁਸ਼ਾਸ਼ਨ ਸੀ ਜਿਸਨੂੰ ਲੰਮੇ ਸਮੇਂ ਤੱਕ ਨਿਭਾਉਣਾ ਬਹੁਤ ਕਠਿਨ ਸੀ । ਪਰ ਇਕ ਵੇਰ ਜੇ ਤੁਸੀਂ ਇਸ ਨੂੰ ਪਰਵਾਨ ਕਰ ਲਵੋ ਤਾਂ ਤੁਸੀਂ ਵੀ ਕਾਵਿਕ ਸ਼ੇਰ ਦੀ ਸਵਾਰੀ ਕਰ ਰਹੇ ਹੋਵੋਗੇ । ਇੱਕ ਪੱਖੋਂ ਉਹ ਸਾਡਾ ਕਾਵਿਕ ਬੁਲਾਰਾ ਸੀ । ਯੂਨਾਨੀ ਬੁਲਾਰਾ, ਸਾਗਰ ਦੀਆਂ ਲਹਿਰਾਂ ਨਾਲ ਗੱਲਾਂ ਕਰਦਾ ਸੀ ਤੇ ਉਸ ਦੀ ਆਵਾਜ਼ ਸਾਗਰ ਦੇ ਗੂੰਗਾਰਿਆਂ ਤੇ ਲਹਿਰਾਂ ਦੇ ਉਤਰਾ-ਚੜਾ ਤੋਂ ਉਚੀ ਉਭਰਦੀ ਸੀ । ਸ਼ਿਵ ਨੇ ਆਪਣੇ ਸਮਕਾਲੀ ਰੇਤ-ਬਲ ਅੱਗੇ ਗਾਵਿਆ ਅਤੇ ਉਸ ਦਾ ਲੈ-ਭਰਪੂਰ ਸੰਗੀਤ, ਹਜ਼ਾਰਾਂ ਚੀਂ ਚੀ ਕਰਦੀਆਂ ਚਿੜੀਆਂ ਤੇ ਬੀਂਡਿਆਂ ਉਤੋਂ ਦੀ ਲੰਘ ਗਿਆ।
ਬਹੁਤ ਸਾਰੀਆਂ ਘੱਟ ਕਾਵਿਕ ਆਵਾਜ਼ਾਂ, ਕੇਵਲ ਕਾਫ਼ੀਏ ਜਾਂ ਤੁਕਾਂਤ ਦੀ ਤਕੜਾਈ ਦੇ ਆਸਰੇ ਦਾਵਾ ਕਰਨਗੀਆਂ ਕਿ ਉਨ੍ਹਾਂ ਨੇ ਆਪਣੀ ਰਚਨਾਂ ਵਿੱਚ ਸੰਗੀਤ ਭਰ ਦਿੱਤਾ ਹੈ। ਬਹੁਤ ਸਾਰੇ ਕਵੀ, ਆਪਣੇ ਦੁਆਲੇ ਹਵਾਈ ਕੰਧਾਂ ਉਸਾਰ ਕੇ ਕਾਵਿਕ ਸਿਰਜਣਾ ਦੇ ਨੀਵੇਂ ਮਿਯਾਰ ਕਾਇਮ ਕਰਕੇ, ਆਪਣੇ ਆਪ ਨੂੰ ਸਵੈ-ਕੇਂਦ੍ਰਿਤ ਕਰਕੇ ਅਤੇ ਘਟੀਆ ਪੇਸ਼ਕਾਰੀ ਦੁਆਰਾ ਕੇਵਲ ਜੀਵ-ਵਿਗਿਆਨ ਦੀ ਆਵਸ਼ਕਤਾ ਦੇ ਸਹਾਰੇ ਕੁਝ ਵਧ ਸਮੇਂ ਤੱਕ ਜੀਉਂਦੇ ਰਹਿਣ ਦਾ ਪ੍ਰਬੰਧ ਕਰ ਲੈਂਦੇ ਹਨ ।
ਪਰ ਜੇ ਤੁਸੀਂ ਦੋ ਸ਼ੇਰਾਂ ਦੀ ਸਵਾਰੀ ਕਰ ਰਹੇ ਹੋਵੇ ਤਾਂ ਫੇਰ ਕੀ ਬਣਦਾ ਹੈ ? ਤੁਹਾਨੂੰ ਨਾ ਕੇਵਲ ਇਸ ਗੱਲ ਦਾ ਹੀ ਯਕੀਨ ਹੋ ਜਾਂਦਾ ਹੈ ਕਿ ਕਵਿਤਾ ਸੰਗੀਤ ਹੈ । ਸਗੋਂ ਤੁਸੀਂ ਇਸ ਗੱਲ ਦਾ ਵੀ ਯਤਨ ਕਰਦੇ ਹੋ ਕਿ, ਬਤੌਰ ਕਾਵਿ-ਸਿਰਜਕ ਦੇ, ਤੁਹਾਨੂੰ ਆਪਣੀ ਕਵਿਤਾ ਆਪ ਗਾਉਣੀ ਚਾਹੀਦੀ ਹੈ । ਇਹ ਸਥਿੱਤੀ ਹੈ ਜਿੱਥੇ ਤੁਸੀਂ ਮਾਰੂ ਅਨੁਸ਼ਾਸ਼ਨ ਵੱਲ, ਸਿਰ ਭਾਰ ਛਾਲ ਮਾਰਦੇ ਹੋ; ਕਿਉਂਜੋ ਲੈ-ਭਰਪੂਰ ਸੁਰਾਂ, ਬਹੁਤ ਚਿਰ ਸੰਗੀਤ ਦੀ ਅਗਨੀ, ਪਾਣੀ, ਪੌਣ ਤੇ ਧਰਤੀ ਦੀਆਂ ਧੂਤੂ ਨਹੀਂ ਬਣੀਆਂ ਰਹਿ ਸਕਦੀਆਂ । ਦੋ ਦੀ ਬਜਾਇ ਫੇਰ ਤੁਸੀਂ ਚਾਰ ਸੇਰਾ ਦੀ ਸਵਾਰੀ ਕਰ ਰਹੇ ਹੁੰਦੇ ਹੋ ।
ਫੇਰ ਚੀਜ਼ਾਂ ਬੇ-ਸੰਭਾਲ ਜਾਂ ਬੇਕਾਬੂ ਹੋ ਜਾਂਦੀਆਂ ਹਨ, ਟੁੱਟਣ-ਭੱਜਣ ਲੱਗ ਪੈਂਦੀਆਂ ਹਨ, ਤਿੜਕਣੀਆਂ ਸ਼ੁਰੂ ਹੋ ਜਾਂਦੀਆਂ ਹਨ । ਪਰ ਇਹ ਅਸਲੀਅਤ ਹੈ ਕਿ ਸ਼ਿਵ ਨੇ ਸਮੇਂ ਦੇ ਵਿਰੁੱਧ ਪਰਚੰਡ ਤੇ ਵੇਗਵਾਨ ਦੌੜ ਵਿੱਚ ਇਨ੍ਹਾਂ ਸ਼ੇਰਾਂ ਦੀ ਕਾਫ਼ੀ ਲੰਬੇ ਫ਼ਾਸਲੇ ਤਕ ਸਵਾਰੀ ਕੀਤੀ ਤਾਂ ਜੋ ਉਹ ਕਾਵਿਕ ਪ੍ਰਗਟਾ ਦੇ ਅੰਤਿਮ ਮੁਹਾਰੇ ਤੇ ਪੁੱਜ ਸਕੇ ਅਤੇ ਸਦਾ ਸਦਾ ਲਈ ਅਧਿਆਤਮਕ ਅਦਭੁਤਤਾ ਦਾ ਕਮਾਲ ਜਾਂ ਇਕ ਪ੍ਰਕਾਰ ਦੀ ਰੱਬੀ ਬਖਸ਼ਿਸ਼ ਵੀ ਬਣਿਆ ਰਹੇ। ਸ਼ਿਵ ਆਪਣੇ ਲੰਮੇ ਚਮਕਦੇ ਸਿਲਕੀ ਚੋਲੇ ਦੇ ਹੇਠ ਪਰੰਪਰਾਵਾਦੀ ਟਾਟ ਪਹਿਨਦਾ ਸੀ । ਉਸ ਦੀ ਮੌਤ ਇਨ੍ਹਾਂ ਚਹੁੰ ਮੂਲ ਸ਼ੇਰਾਂ ਦੀ ਅੰਤਿਮ ਸਵਾਰੀ ਸਮੇਂ ਹੋਈ । ਪਰ ਮਰਨ ਤੋਂ ਪਹਿਲਾਂ ਉਹ ਆਪਣੇ ਪਿੱਛੋਂ ਬਹੁਤ ਵੱਡੀ ਵਰਾਸਤ ਜਾਂ ਸੰਮਪਤੀ ਛੱਡ ਗਿਆ । ਕੇਵਲ ਉਸ ਦੀਆਂ ਰਚਨਾਵਾਂ ਦੇ ਆਕਾਰ ਸਦਕਾ, ਜਿਹੜਾ ਆਕਾਸ਼ੀ-ਸੰਗਮ ਦਾ ਅਲੌਕਿਕ ਪਰਮਾਣ ਹਨ, ਉਹ ਆਪਣੇ ਸੰਗੀਤ ਤੇ ਗੀਤਾਂ ਦੀ ਸਿਖਰ ਤੇ ਪੁੱਜ ਕੇ ਮੋਇਆ। ਉਹ ਵਰਡਜ਼ਵਰਥ ਯੁਗ ਦੇ ਪਵਿੱਤਰ ਮਹਾਤਮਾਵਾਂ ਵਾਂਗ, ਬੁੱਢਾ ਹੋ ਕੇ ਕਵਿਤਾ ਦੀ ਚੋਟੀ ਤੋਂ ਉਤਰਾਈ ਦੀ ਮੰਜ਼ਿਲ ਤੇ ਨਹੀਂ ਅਪੜਿਆ । ਉਸ ਨੇ ਇਕ ਨਿਸਚਿਤ ਮੰਜ਼ਿਲ ਦੀ ਪ੍ਰਾਪਤੀ ਕੀਤੀ; ਟੀਸੀ ਤੇ ਪੁੱਜ ਕੇ ਆਪਣੇ ਆਪ ਨੂੰ ਸੰਸਾਰ ਨਾਲੋਂ ਤੋੜ ਲਿਆ ਤੇ ਨਿਸ਼ਾਨ ਬਾਕੀ ਨਾ ਰਹਿਣ ਦਿੱਤਾ । ਉਸ ਥਾਂ ਤੇ ਉਸ ਦਾ ਵਾਸਾ ਹੈ, ਬਹੁਤ ਦੂਰ, ਅਜੇ ਵੀ ਬਹੁਤ ਹੱਦ ਤੱਕ ਅਪਹੁੰਚ।
ਕਵੀ ਸੰਸਾਰ ਨੂੰ ਆਪਣੀਆਂ ਇਛਾਵਾਂ ਅਨੁਸਾਰ ਢਾਲਣ ਦੇ ਸਮਰੱਥ ਹੁੰਦੇ ਹਨ । ਉਹ ਆਪਣੇ ਸੁਭ-ਉਚਾਰਨ ਨੂੰ ਸਦਾ ਲਈ ਸਥਿਰ ਰੱਖ ਕੇ ਆਪਣੀ ਨਿੱਜੀ ਹੋਣੀ ਨੂੰ ਵੀ ਸੇਧ ਦੇ ਸਕਦੇ ਹਨ ਕਿ ਕਦੋਂ ਤੇ ਕਿਵੇਂ ਉਹ ਬੱਦਲਾਂ ਦੇ ਉਹਲੇ ਜਾ ਸਮਾਉਣਗੇ । ਕਵੀਆਂ ਤੇ ਪੈਗ਼ੰਬਰਾਂ ਨੂੰ ਆਪਣੇ ਬਾਰੇ ਅਗੇਤੀ ਸੂਚਨਾ ਜਾਂ ਅਲਹਾਮ ਹੁੰਦਾ ਹੈ । ਜਦ ਸ਼ਿਵ ਸਿੱਖਰ ਦੁਪਹਿਰੇ ਮੌਤ ਦੀ ਗੱਲ ਕਰਦਾ ਸੀ ਜਾਂ ਸਿੱਖਰ ਦੁਪਹਿਰੇ ਢਲੇ ਪਰਛਾਵਿਆਂ ਦੀ ਗੱਲ ਕਰਦਾ ਸੀ ਜਾਂ ਦੁਪਹਿਰ ਦੇ ਸੂਰਜ ਦੇ ਲੰਬੇ ਹੋ ਰਹੇ ਪਰਛਾਵਿਆਂ ਦਾ ਜ਼ਿਕਰ ਕਰਦਾ ਸੀ ਤਾਂ ਉਹ ਟਾਲੀ ਜਾ ਸਕਣ ਵਾਲੀ ਅਟੱਲਤਾ ਬਾਰੇ ਕਹਿ ਰਿਹਾ ਸੀ । ਕਿਉਂਜੋ ਤੁਸੀਂ ਇਹ ਕਿਵੇਂ ਗਾ ਸਕਦੇ ਹੋ ਕਿ ਜੋਬਨ ਰੁੱਤੇ ਜਿਹੜਾ ਵੀ ਮਰਦਾ ਹੈ ਉਹ ਫੁੱਲ ਬਣਦਾ ਹੈ ਜਾਂ ਤਾਰਾ । ਜਾਂ ਫੇਰ ਛੇਤੀ ਛੇਤੀ ਤੁਰਨ ਦੇ ਦਿਲ ਵਿੰਨ੍ਹਵੇਂ ਤਰਲੇ ਕਿਵੇਂ ਲੈ ਸਕਦੇ ਹਨ । ਨਿਰਚੇਸ਼ਟ ਸੰਸਾਰ ਨੂੰ ਕਿਵੇਂ ਕਹਿ ਸਕਦੇ ਹੋ ਕਿ ਉਹ ਰੁਕੇ ਅਤੇ ਇਕ ਨੌਜਵਾਨ ਕਵੀ ਨੂੰ ਭਰਵੀਂ ਵਦਾਇਗੀ ਦੇਵੇ, ਜਿੰਨੀ ਦੇਰ ਤੱਕ ਉਹ ਤੁਰ ਨਹੀਂ ਜਾਂਦਾ । ਜਿੰਨੀ ਦੇਰ ਤੱਕ ਕਿਸੇ ਕਵੀ ਦੀ ਕਵਿਤਾ ਨਿੱਜੀ ਭਵਿੱਖ- ਬਾਣੀ ਦੀ ਪੱਧਰ ਤੇ ਨਹੀਂ ਪੁਜ ਜਾਂਦੀ, ਓਨੀ ਦੇਰ ਤੱਕ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਮਰ ਕੇ ਕੀ ਬਣੇਗਾ ? ਮੌਤ ਉਸ ਨੂੰ ਇਸ ਤੋਂ ਕਿਵੇਂ ਵਿਰਵਾ ਰੱਖ ਸਕਦੀ ਸੀ ? ਜਾਂ ਮੌਤ ਅੱਗੇ ਸੁਹਿਰਦ ਕਾਵਿਕ-ਤਰਲਿਆਂ ਤੇ ਵਿਲਕਣੀਆਂ ਨੂੰ ਕਿਵੇਂ ਨਾਂਹ ਆਖੀ ਜਾ ਸਕਦੀ ਸੀ । ਇਹੀ ਢੰਗ ਹੈ ਜਿਸ ਦੁਆਰਾ ਸੰਸਾਰ ਦਾ ਅੰਤ ਹੁੰਦਾ ਹੈ । ਉਨ੍ਹਾਂ ਬਰਫ਼ੀਲੇ ਹੱਥਾਂ ਨੂੰ ਨਿੱਘੀ ਹੱਥ ਘੁਟਣੀ ਨਾਲ ਵਿਦਾਇਗੀ ਦੇ ਕੇ ਸੱਤ ਵਰ੍ਹੇ ਬੀਤ ਗਏ ਹਨ, ਜਦੋਂ ਉਹ ਬਰਫ਼ੀਲੇ ਹੱਥ ਉਸ ਨੂੰ ਲੈ ਗਏ । ਇਹ ਵਰ੍ਹੇ ਹਨ । ਜਿਨ੍ਹਾਂ ਵਿਚ ਕੁਝ ਹੱਦ ਤੱਕ ਉਸ ਦੀਆਂ ਰੋਗ-ਗ੍ਰਸਤ ਰਚਨਾਵਾਂ ਵਿਚ ਪੰਜਾਬੀਆਂ ਵਲੋਂ ਭਰਪੂਰ ਦਿਲਚਸਪੀ ਦਿਖਾਈ ਗਈ ਹੈ। ਮੈਨੂੰ ਯਕੀਨ ਹੈ ਕਿ ਉਸ ਦੀਆਂ ਰਚਨਾਵਾਂ ਦੇ ਸਰੀ। ਮਹੱਤਵ ਨੂੰ ਸਮਝਣ ਸਮਝਾਉਣ ਲਈ ਸੱਤ ਵਰ੍ਹਿਆਂ ਦਾ ਸਮਾਂ ਕਾਫ਼ੀ ਨਹੀਂ, ਕਿਉਂੜੇ ਗੀਤਕਾਰ, ਗੀਤ ਤੇ ਗਾਏ ਗੀਤ, ਪੰਜਾਬੀਆਂ ਦੇ ਤਸਵੀਰਾਂ ਤੇ ਟੇਪਾਂ ਦੇ ਭੱਲ ਜਾਂ ਸਦਾਅ ਕਾਰਨ ਅਜੇ ਜੀਉਂਦੇ ਹਨ।
ਪਰ ਉਸ ਨੂੰ ਪੂਰੀ ਤਰ੍ਹਾਂ ਚਿਤਰਨ ਦੇ ਯਤਨ ਕਰਨਾ ਕਾਫ਼ੀ ਤਸੀਹਿਆਂ ਭਰਿਆ ਹੈ। ਘੱਟੋ ਘੱਟ ਇਹ ਨਿਰਣਾਂ ਤਾਂ ਲਿਆ ਜਾ ਸਕਦਾ ਕਿ ਉਸ ਨੂੰ ਕਿਵੇਂ ਨਾ ਗਾਇਆ ਜਾਏ, ਕਿਵੇਂ ਸਟੇਜ ਤੇ ਨਾ ਖੇਡਿਆ ਜਾਏ, ਕਿਵੇਂ ਉਸ ਦੇ ਕਾਵਿਕ ਤੇ ਨਿੱਜੀ ਬਿੰਬਾਂ ਬਾਰੇ ਪਰਾਯਬਾਰਥਕ ਫਿਲਮਾਂ ਨਾ ਬਣਾਈਆਂ ਜਾਣ ।
ਪਰ ਤਾਂ ਵੀ ਪੰਜਾਬੀਆਂ ਲਈ ਜ਼ਰੂਰੀ ਹੈ ਕਿ ਸ਼ਿਵ ਵਿੱਚ ਬਹੁ-ਪੱਖੀ ਦਿਲਚਸਪੀ ਲਈ ਜਾਏ । ਅਸੀਂ ਪੰਜਾਬ ਵਿੱਚ ਇਕ ਨਿਰੰਤਰ ਖਲਾਅ ਵਿੱਚ ਰਹਿੰਦੇ ਹਾਂ । ਸਾਨੂੰ ਆਪਣਾ ਡਾਇਲਕ ਥਾਮਸ ਚਾਹੀਦਾ ਹੈ । ਮੈਂ ਜਾਣਦਾ ਹਾਂ ਕਿ ਭਿੰਨ ਭਿੰਨ ਸਭਿਤਾਵਾਂ ਦੇ ਸਨਮੁਖ ਅਜਿਹੀ ਸਮਾਨਤਾ ਜਾਂ ਤੁਲਨਾ ਅਰਥ-ਹੀਨ ਹੈ । ਸਾਨੂੰ ਉਤਕ੍ਰਿਸ਼ਟਤਾ ਦੇ ਬਿੰਬਾਂ ਨੂੰ ਸਿਕੰਜੇ ਵਿੱਚ ਜਕੜਨਾ ਚਾਹੀਦਾ ਹੈ, ਤਾਂ ਜੋ ਅਸੀਂ ਓਪਰੇ ਔਖੇ ਮਾਹੌਲ ਵਿਚ ਗੌਰਵ ਅਨੁਭਵ ਕਰ ਸਕੀਏ ।
ਮੈਨੂੰ ਸਮਝ ਨਹੀਂ ਕਿ ਕਿਉਂ ਮੈਂ ਹਮੇਸ਼ਾ ਹੀ ਸ਼ਬਦਾਂ ਦੀ ਸਮਰੱਥਾ ਤੋਂ ਬਾਹਰ ਬਾਈਬਲ ਵਿਚਲੇ ਰੂਥ ਦੇ ਕਾਵਿਕ ਬਿੰਬ ਨੂੰ ਚਿਤਰਨ ਲੱਗਿਆ ਕੀਲਿਆ ਜਾਂਦਾ ਹਾਂ, ਜਿਹੜਾ ਘਰ ਦੀ ਯਾਦ ਦਾ ਸਤਾਇਆ ਹੋਇਆ, ਓਪਰੇ ਅਨਾਜ ਦੇ ਖੇਤਾਂ ਵਿਚਕਾਰ ਖਲੇਤਾ ਹੰਝੂ ਕੇਰ ਰਿਹਾ ਹੈ। ਇਸ ਬਿੰਬ ਵਿਚ ਪੰਜਾਬੀ ਪੂਰੀ ਤਰ੍ਹਾਂ ਸਮਾ ਜਾਂਦੇ ਹਨ, ਭਾਵੇਂ ਕੈਨੇਡਾ ਵਿਚ, ਸਾਊਥਹਾਲ ਵਿਚ, ਸਿੰਘਾਪੁਰ ਜਾਂ ਅਰਬ ਦੇ ਰੇਗਿਸਤਾਨਾਂ ਵਿਚ ਵੀ, ਜਿੱਥੇ ਆਨਾਜ ਨਹੀਂ, ਸਗੋਂ ਤੇਲ ਪੈਦਾ ਹੁੰਦਾ ਹੈ । ਇਹ ਥਾਵਾਂ ਹਨ ਜਿੱਥੇ ਪੰਜਾਬੀ ਆਪਣੀਆਂ ਜੜ੍ਹਾਂ ਨੂੰ ਮਜ਼ਬੂਤੀ ਨਾਲ ਫੜਨ ਦੇ ਯਤਨ ਵਿਚ ਹਨ ਤੇ ਸ਼ਿਵ ਉਨ੍ਹਾਂ ਨੂੰ ਇਹ ਸਭ ਕੁਛ ਦਿੰਦਾ ਹੈ, ਜੜ੍ਹਾਂ ਦਾ ਅਨੁਭਵ, ਗੌਰਵ ਦਾ ਅਨੁਭਵ, ਇਸ ਤੋਂ ਵੀ ਵੱਧ ਪੰਜਾਬੀ ਧੁਨਾਂ, ਸੁਗੰਧੀਆਂ, ਰੁੱਖਾਂ ਤੇ ਪੰਛੀਆਂ ਦੀ ਉਭਾਰੂ ਬਿੰਬਾਵਲੀ । ਸ਼ਿਵ ਹੁਣ ਸਮੁੰਦਰ ਦਾ ਵਾਸੀ ਹੈ। ਵਰ੍ਹਿਆਂ ਬੱਧੀ ਮੈਂ ਅਨੁਭਵ ਕੀਤਾ ਹੈ ਕਿ ਉਸ ਪ੍ਰਤੀ ਮੇਰੀ ਕਾਵਿਕ ਸ਼ਰਧਾਂਜਲੀ ਨੇ ਮੈਨੂੰ ਨਿਰਾਸਤਾ ਦੀ ਅਵੱਸਥਾ ਵਿਚ ਪਹੁੰਚਾਇਆ ਹੈ। ਕਿਉਂਜੋ ਹਰ ਫੇਰ ਮੈਂ ਉਸਦੇ ਸਭ ਤੋਂ ਸ਼ਕਤੀਸ਼ਾਲੀ ਮੂਲ ਬਿੰਬਾਂ ਤੇ ਉਸ ਦੁਆਰਾ ਲੋਕ-ਪਰੰਪਰਾ ਨੂੰ ਅਪਣਾਏ ਜਾਣ ਸੰਬੰਧੀ ਯਤਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ । ਮੈਨੂੰ ਪਤਾ ਹੈ ਕਿ ਕਾਵਿਕ ਬਿੰਬ ਤਸਵੀਰਾਂ ਤੇ ਧੁਨੀਆਂ ਉਪਜਾਉਂਦੇ ਹਨ । ਤੁਸੀਂ ਉਨ੍ਹਾਂ ਨੂੰ ਦੇਖ ਸਕਦੇ ਹੋ, ਸੁਣ ਸਕਦੇ ਹੋ ।
ਪਰ ਸ਼ਿਵ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣਿਆ ਰਿਹਾ ਤੇ ਸੱਤਾਂ ਸਮੁੰਦਰਾਂ ਵਿੱਚ ਭੇਦਾ ਰਿਹਾ, ਪੰਜਾਬ ਦੀਆਂ ਸੁਗੰਧੀਆਂ ਖੁਸ਼ਬੂਆਂ ਤੇ ਮਹਿਕਾਂ ਦੇ ਬਿੰਬ ਜਿਨ੍ਹਾਂ ਵਿਚ ਸਾਹ ਲੈਣ ਨਾਲ ਬੰਦਾ ਬੇ-ਖੁਦੀ ਦੀ ਅਵਸਥਾ ਵਿੱਚ ਪੁਜ ਜਾਂਦਾ ਹੈ ।
ਇੰਜ ਕਵਿਤਾ ਦਾ ਅਰੰਭ ਹੋਇਆ । ਇਹੋ ਜਿਹੀਆਂ ਖੂਬੀਆਂ ਦੇ ਸੁਆਮੀ ਕਵੀ ਦੇ ਨੱਕ ਵਿਚੋਂ ਸੁਗੰਧੀਆਂ ਛੇੜਦੀ ਨਿਰਚੇਸ਼ਟ ਖ਼ੁਸ਼ਬੂ, ਜਿਹੜੀ ਪੌਣ ਦੁਆਰਾ ਉਡਾਈ, ਪਹਾੜੀ ਟੀਸੀ ਤੋਂ ਸਾਗਰ ਦੀ ਤਹਿ ਤੱਕ ਜਾ ਪੁੱਜੀ ।
ਇਹ ਹੈ ਥਾਂ ਜਿਥੇ ਅਸੀਂ ਹੁਣ ਖਲੋਤੇ ਹਾਂ । ਮੈਂ ਸ਼ਿਵ ਬਟਾਲਵੀ ਦੀਆਂ ਕਾਵਿ ਕ੍ਰਿਤਾਂ ਨੂੰ ਕਈ ਜਿਲਦਾਂ ਵਿਚ ਖਿਲਰਿਆ ਦੇਖਿਆ । ਮੈਂ ਅਕਸਰ ਉਸਦੀ ਪਤਨੀ ਅਰੁਨਾ ਨਾਲ ਇਸ ਦਾ ਜ਼ਿਕਰ ਕੀਤਾ । ਉਸ ਨੇ ਮੈਨੂੰ ਉਸ ਦੀ ਆਵਾਜ਼ ਦੀਆਂ ਕੁਝ ਟੇਪਾਂ ਤੇ ਅਨ-ਪ੍ਰਕਾਸ਼ਤ ਰਚਨਾਵਾਂ ਮਾਂਗਵੀਆਂ ਦਿੱਤੀਆਂ । ਮੈਂ ਸੋਚਿਆ ਕਿ ਸਮਾਂ ਆ ਗਿਆ ਹੈ ਜਦ ਉਸਦੀਆਂ ਸਾਰੀਆਂ ਰਚਨਾਵਾਂ ਨੂੰ ਇੱਕ ਜਿਲਦ ਵਿਚ ਸੰਚਿਤ ਕੀਤਾ ਜਾਏ । ਉਸ ਵੇਲੇ ਸ੍ਰ: ਜੀਵਨ ਸਿੰਘ ਸਾਹਮਣੇ ਆਇਆ । ਉਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਇਸ ਬਾਰੇ ਸੋਚ ਰਿਹਾ ਹੈ ਤੇ ਇਸ ਪਾਸੇ ਯਤਨ-ਸ਼ੀਲ ਹੈ । ਬਹੁਤ ਸਾਲਾਂ ਤੋਂ ਸ: ਜੀਵਨ ਸਿੰਘ ਪੰਜਾਬੀ ਸਾਹਿਤ ਦੀ ਛਪਾਈ ਵਲ ਆਪਾ-ਅਰਪਤ ਕਰਕੇ ਜੁਟਿਆ ਹੋਇਆ ਹੈ। ਇਕ ਪੱਖੋਂ ਉਹ ਸਾਡਾ ਮੋਢੀ ਹੈ ਅਤੇ ਲਾਹੌਰ ਬੁੱਕ ਸ਼ਾਪ ਬਹੁਤ ਸਾਰੇ ਭੁੱਲੇ ਵਿਸਰੇ ਤੇ ਭਿੰਨ ਵਿਚਾਰਾਂ ਵਾਲੇ ਲੇਖਕਾਂ ਦੀ ਓਟ ਜਾਂ ਠਿਕਾਣਾ ਬਣਿਆ ਹੋਇਆ ਹੈ । ਜਦ ਕੋਈ ਦੇਸ਼ ਵੰਡ ਦੀ ਦੁਖਦਾਈ ਗੱਲ ਨੂੰ ਚੇਤੇ ਕਰਦਾ ਹੈ। ਤਾਂ ਉਹ ਲਾਹੌਰ ਬੁਕ ਸ਼ਾਪ ਰਾਹੀਂ ਇਕੱਤ੍ਰ ਹੋਣ ਦਾ ਸਾਹਸ ਕਰਦਾ ਹੈ ਤਾਂ ਜੋ, ਜੋ ਕੁਝ 1947 ਵਿਚ ਭੱਜ-ਟੁਟ ਚੁੱਕਾ ਸੀ, ਉਸ ਨੂੰ ਦੋਬਾਰਾ ਜੋੜਿਆ ਜਾ ਸਕੇ । ਲਾਹੌਰ ਬੁਕ ਸ਼ਾਪ ਬਾਰੇ ਮੇਰੀਆਂ ਯਾਦਾਂ ਪਿਛਾਂਹ 1947 ਦੀ ਸਰਦੀ ਦੀ ਰੁਤ ਵਿਚ ਚਲੀਆਂ ਜਾਂਦੀਆਂ ਹਨ, ਸਾਡੀ ਨਿਰਾਸਤਾ ਦੀ ਸਭ ਤੋਂ ਵੀਰਾਨ ਸਰਦ ਰੁੱਤ । ਉਨ੍ਹਾਂ ਸੱਖਣੀਆਂ ਰਾਤਾਂ ਵਿਚ ਮੇਰੀ ਮਾਤਾ ਸਾਨੂੰ ਪੰਜਾਬੀ ਦੀਆਂ ਕੁੱਝ ਕਿਤਾਬਾਂ ਮੁੱਢ ਤੋਂ ਅਖੀਰ ਤੱਕ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ, ਜਿਨ੍ਹਾਂ ਦੇ ਵਿਸ਼ਿਆਂ ਦੀ ਵੰਨ-ਸੁਵੰਨਤਾ ਸਤਰੰਗੀ ਪੀਂਘ ਦੇ ਰੰਗਾਂ ਵਰਗੀ ਸੀ ਅਤੇ ਜਿਹੜੀਆਂ ਲੱਗ ਭਗ ਸਾਰੀਆਂ ਹੀ ਲਾਹੌਰ ਬੁਕ ਸ਼ਾਪ ਦੀਆਂ ਪ੍ਰਕਾਸ਼ਨਾਵਾਂ ਹੁੰਦੀਆਂ ਸਨ । ਇਕ ਪੱਖੋਂ ਜਿਉਂ ਜਿਉਂ ਸਮਾਂ ਬੀਤਦਾ ਹੈ, ਸ: ਜੀਵਨ ਸਿੰਘ, ਬਤੌਰ ਇਕ ਵਿਸ਼ਿਸ਼ਟ ਪ੍ਰਕਾਸ਼ਕ ਦੇ ਸਭ ਕਾਸੇ ਨਾਲ ਜੁੜਿਆ ਹੋਵੇਗਾ, ਜੋ ਕੁਝ ਪੰਜਾਬੀ ਵਿੱਚ ਸਭ ਤੋਂ ਵਧੀਆ ਲਿਖਿਆ ਤੇ ਛਾਪਿਆ ਗਿਆ ਹੈ। ਮੈਨੂੰ ਖੁਸ਼ੀ ਹੈ ਕਿ ਸ਼ਿਵ, ਲਾਹੌਰ ਬੁਕ ਸ਼ਾਪ ਰਾਹੀਂ ਸਾਹਮਣੇ ਆ ਰਿਹਾ ਹੈ । ਇਕ ਪੱਖੋਂ, ਮਹਾਨ ਬਟਵਾਰੇ ਤੋਂ ਪਿੱਛੋਂ ਅਸੀਂ ਇਕ ਸਾਂਝ ਪ੍ਰਤੀਤ ਕਰਦੇ ਹਾਂ । ਕਿਉਂ ਜੋ ਸ਼ਿਵ ਬਟਾਲਵੀ ਲਾਹੌਰ ਬੁਕ ਸ਼ਾਪ ਵਾਂਗ ਹੀ, ਕਾਲ-ਕ੍ਰਮ ਦੀਆਂ ਵਿੱਥਾਂ ਵਿਚ ਫੈਲਿਆ ਹੋਇਆ ਹੈ। ਅਤੇ ਜੀਵਨ ਸਿੰਘ ਦੀ ਲਾਹੌਰ ਬੁਕ ਸ਼ਾਪ ਤੇ ਬੀਰਤਾ ਭਰਪੂਰ ਯਤਨਾਂ ਸਦਕਾ, ਸ਼ਿਵ ਬਟਾਲਵੀ ਦੀ ਕਵਿਤਾ, ਇਸ ਉਪ-ਮਹਾਂਦੀਪ ਦੀ ਟੁੱਟ ਚੁਕੀ ਕਵਿਤਾ ਨੂੰ, ਇਕ ਵਾਰੀ ਫੇਰ ਜੋੜਦੀ ਹੈ ।
ਮਨਮੋਹਨ ਸਿੰਘ
ਆਈ. ਏ. ਐਸ. ਜਾਇੰਟ ਸਕੱਤ੍ਰ, ਸਿਖਿਆ ਤੇ ਸਭਿਆਚਾਰ ਵਿਭਾਗ
ਭਾਰਤ ਸਰਕਾਰ, ਨਵੀਂ ਦਿੱਲੀ