ਰੂਪ-ਬਸੰਤ
ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ-ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਧਾਨੀ।
ਰਾਜਾ ਖੜਗ ਸੈਨ ਇੱਕ ਨੇਕ ਦਿਲ, ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸਨ। ਉਸ ਦੇ ਰਾਜ ਵਿਚ ਪਰਜਾ ਬਹੁਤ ਸੁਖੀ ਸੀ। ਸਾਰੇ ਉਸ ਨੂੰ ਬੜਾ ਆਦਰ-ਮਾਣ ਦਿੰਦੇ ਸਨ। ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ। ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ। ਉਸ ਦੇ ਦੋ ਪਿਆਰੇ ਪੁੱਤਰ ਸਨ, ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆਂ ਭੁੱਖ ਲਹਿੰਦੀ ਸੀ। ਅੱਖਾਂ ਰੱਜ-ਰੱਜ ਜਾਂਦੀਆਂ ਸਨ। ਰੂਪ ਵੱਡਾ ਸੀ ਪੰਦਰਾਂ ਵਰ੍ਹਿਆਂ ਦਾ ਤੇ ਬਸੰਤ ਰੂਪ ਤੋਂ ਦੋ ਸਾਲ ਛੋਟਾ ਸੀ। ਖੜਗ ਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫ਼ਿਕਰਮੰਦ ਸੀ। ਰੂਪਵਤੀ ਕੁਝ ਸਮੇਂ ਤੋਂ ਬੀਮਾਰ ਸੀ। ਰਾਜ ਦੇ ਹਕੀਮਾਂ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜਿਹੀ ਮੰਜੇ ‘ਤੇ ਪਈ ਕਿ ਉੱਠ ਨਾ ਸਕੀ ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਿਧਾਰ ਗਈ। ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ। ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿੱਚ ਬਹੁਤ ਰੁੰਨੇ… ਉਨ੍ਹਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ। ਖੜਗ ਸੈਨ ਆਪ ਹਾਲੋਂ-ਬੇਹਾਲ ਹੋਇਆ ਪਿਆ ਸੀ। ਉਸ ਨੂੰ ਸੁਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ ‘ਤੇ ਕਾਬੂ ਪਾਵੇ? ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਨ੍ਹਾਂ ਦੇ ਗ਼ਮ ਨੂੰ ਭੁਲਾਉਣ ਲਈ ਸ਼ੈਆਂ ਦਿਲਬਰੀਆਂ ਦਿੱਤੀਆਂ ਤੇ ਢਾਰਸਾਂ ਬਨ੍ਹਾਈਆਂ।
ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ‘ਤੇ ਪੁੱਜ ਚੁੱਕੇ ਸਨ। ਉਨ੍ਹਾਂ ਦੇ ਆਪਣੇ ਸ਼ੌਕ ਸਨ-ਰੂਪ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸ਼ੌਕੀਨ ਸੀ। ਅੱਲ੍ਹੜ ਜਵਾਨੀ ਆਪਣੇ ਸ਼ੌਕਾਂ ‘ਚ ਮਸਤ ਸੀ। ਖੜਗ ਸੈਨ ਨੂੰ ਰਾਜ ਦਰਬਾਰ ਦੇ ਕੰਮਾਂ-ਕਾਜਾਂ ਤੋਂ ਵਿਹਲ ਨਹੀਂ ਸੀ ਮਿਲਦੀ। ਇਨ੍ਹਾਂ ਰੁਝੇਵਿਆਂ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਭੁੱਲਣ ਲੱਗੇ।
ਖੜਗ ਸੈਨ ਨੂੰ ਆਪਣੀ ਰਾਣੀ ਰੂਪਵਤੀ ਨਾਲ ਬਹੁਤ ਮੁਹੱਬਤ ਸੀ। ਉਸ ਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ ‘ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ। ਖੜਗ ਸੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ, ਉਹਨੂੰ ਡੋਬੂ ਪੈਣ ਲੱਗ ਜਾਂਦੇ। ਰਾਣੀ ਬਿਨਾਂ ਸੁੰਨਾ ਮਹਿਲ ਵੱਢ-ਵੱਢ ਖਾਣ ਨੂੰ ਆਉਂਦਾ। ਦੋ ਢਾਈ ਵਰ੍ਹੇ ਇਸੇ ਅਵਸਥਾ ਵਿੱਚ ਲੰਘ ਗਏ। ਆਖਰ ਉਹਦੇ ਅਮੀਰਾਂ-ਵਜ਼ੀਰਾਂ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ। ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਾਟਾ! ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰਸੈਨ ਨੇ ਆਪਣੀ ਸੋਲ੍ਹਾਂ-ਸਤਾਰ੍ਹਾਂ ਵਰ੍ਹੇ ਦੀ ਪਰੀਆਂ ਵਰਗੀ ਮਲੂਕ ਧੀ ਚੰਦਰਵਤੀ ਅੱਧਖੜ ਉਮਰ ਦੇ ਰਾਜਾ ਖੜਗ ਸੈਨ ਨਾਲ ਵਿਆਹ ਦਿੱਤੀ। ਮਹਿਲਾਂ ਵਿੱਚ ਮੁੜ ਰੌਣਕਾਂ ਆ ਗਈਆਂ।
ਚੰਦਰਵਤੀ ਦੀ ਮਹਿਕਾਂ ਭਰੀ ਜਵਾਨੀ ਨੇ ਅੱਧਖੜ ਉਮਰ ਦੇ ਖੜਗ ਸੈਨ ਨੂੰ ਕੀਲ ਲਿਆ। ਮਾਂਗਵੀਂ ਜਵਾਨੀ ਨੂੰ ਉਹ ਭਲਾ ਕਿੰਨਾ ਕੁ ਸਮਾਂ ਹੰਢਾਉਂਦਾ। ਚੰਦਰਵਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਆਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅੱਧਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਭਾਵੁਕ ਤੇ ਕਾਮੁਕ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰੱਥ ਸੀ। ਹੀਰੇ ਜਵਾਹਰਾਤ ਤੇ ਹਾਰ ਸ਼ਿੰਗਾਰ ਉਸ ਦੀ ਭਾਵੁਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੇ। ਜਦੋਂ ਕਦੀ ਉਹ ਆਪਣੀ ਸੌਂਕਣ ਦੇ ਪੁੱਤਰਾਂ, ਰੂਪ ਤੇ ਬਸੰਤ ਵੱਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਹਦੇ ਅੰਦਰ ਝਰਨਾਟਾਂ ਛੇੜ ਦੇਂਦੀ। ਰੂਪ ਤੇ ਬਸੰਤ ਲੋਹੜੇ ਦੇ ਹੁਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ ‘ਤੇ ਕਦਮ ਰੱਖ ਰਹੇ ਸਨ। ਉਹਦਾ ਦਿਲ ਕਰਦਾ ਉਨ੍ਹਾਂ ਨਾਲ ਹੱਸੇ, ਖੇਡੇ ਅਠਖੇਲੀਆਂ ਕਰੇ। ਉਹਦੇ ਅੰਦਰ ਇੱਕ ਖਾਹਿਸ਼ ਬੜੀ ਤੀਬਰਤਾ ਨਾਲ ਮਚਲ ਰਹੀ ਸੀ ਜਿਹੜੀ ਉਸ ਨੂੰ ਸਦੀਵੀ ਖੁਸ਼ੀ ਤੇ ਸੰਤੁਸ਼ਟਤਾ ਪ੍ਰਦਾਨ ਕਰ ਸਕਦੀ ਸੀ।
ਇੱਕ ਦਿਨ ਕੀ ਹੋਇਆ ਖੜਗ ਸੈਨ ਆਪਣੇ ਰਾਜ ਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕੱਲਮ-ਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਣ ਰਹੀ ਸੀ। ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ ਕਿ ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਵੜਿਆ ਜਿਸ ਨੂੰ ਉਸ ਨੇ ਮਲਕੜੇ ਜਿਹੇ ਫੜ ਕੇ ਇੱਕ ਟੋਕਰੀ ਹੇਠ ਲੁਕੋ ਦਿੱਤਾ।
ਬਸੰਤ ਮਹਿਲ ਵਿੱਚ ਆਇਆ। ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ। ਉਹ ਉਸ ਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਈ ਤੇ ਆਪਣੇ ਕੋਲ ਪਲੰਘ ‘ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਸ਼ਹਿਦ ਜਿਹੇ ਮਿੱਠੇ ਬੋਲ ਬੋਲਦਿਆਂ ਬੋਲੀ, ”ਵੇ ਬਸੰਤ, ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਕ ਐ। ਤੂੰ ਕਿੰਨਾ ਖੂਬਸੂਰਤ ਏਂ ਸੁਹਣਿਆਂ। ਮੈਂ ਤੇਰੇ ‘ਤੇ ਵਾਰੀ ਜਾਨੀ ਆਂ। ਜਦ ਮੈਂ ਤੈਨੂੰ ਵੇਖਦੀ ਆਂ, ਮੇਰੀ ਜਾਨ ਈ ਕੱਢ ਲੈਨੈ! ਆਪਾਂ ਦੋਨੋਂ ਹਾਣ- ਪਰਵਾਣ ਦੇ ਆਂ। ਮੈਨੂੰ ਆਪਣੀ ਕਬੂਤਰੀ ਬਣਾ ਲੈ ਸੁਹਣਿਆਂ। ਸਾਰੀ ਜ਼ਿੰਦਗੀ ਤੇਰੀ ਬਣ ਕੇ ਰਹਾਂਗੀ।”
ਬਸੰਤ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ।
“ਮਾਤਾ ਜੀ, ਇਹ ਕਿਵੇਂ ਹੋ ਸਕਦੈ… ਮੈਂ ਤੁਹਾਡਾ ਪੁੱਤਰ ਆਂ। ਧਰਤ-ਅਸਮਾਨ ਫਟ ਨੀ ਜਾਣਗੇ-ਪੁੱਤਰ ਮਾਂ ਦਾ ਰੂਪ ਹੰਢਾਵੇ।”
“ਸੁਹਣਿਆਂ ਨਾ ਮੈਂ ਤੈਨੂੰ ਜਨਮ ਦਿੱਤੈ ਤੇ ਨਾ ਗੋਦ ਖਿਡਾਇਆ। ਮੈਂ ਤੇਰੀ ਮਾਂ ਨਹੀਂ… ਤੇਰੀ ਹਾਨਣ ਆਂ. ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੀ ਬਣਾ ਲੈ, ਮੇਰੇ ਦਿਲ ਜਾਨੀਆਂ। ਮੈਂ ਚਰੋਕਣੀ ਤੇਰੇ ਦੀਦਾਰ ਨੂੰ ਤਰਸਦੀ ਪਈ ਆਂ।”
“ਮਾਂ ਮੈਨੂੰ ਅਜਿਹੀਆਂ ਗੱਲਾਂ ਨਾਲ ਭੁਚਲਾ ਨਾ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਧਰ ਲੈ ਸਮਾਜਿਕ ਰਿਸ਼ਤੇ ਤੇ ਨੈਤਿਕ ਤੁਰੇਗਾ?”
“ਮੇਰੀ ਰੂਹ ਦੇ ਹਾਣੀਆਂ-ਸਮਾਜ ਨੇ ਭਲਾ ਮੈਨੂੰ ਕੀ ਦਿੱਤੈ? ਕੱਚੀ ਕੈਲ ਨੂੰ ਅੱਧਖੜ ਬੁੱਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ ਦਿੱਤੀ ਐ…। ਮੋਤੀ, ਹੀਰੇ ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ.. ਤੂੰ ਮੇਰੀ ਬਾਂਹ ਫੜ ਕੇ ਪਾਰ ਲੰਘਾ ਦੇ ਸੁਹਣਿਆ।’”
“ਹੋਸ਼ ਤੋਂ ਕੰਮ ਲੈ ਮਾਤਾ ਮੇਰੀਏ। ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ।”
“ਅਜੇ ਵੀ ਸੋਚ ਲੈ… ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ!”
“ਮਾਤਾ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਆਪਣੇ ਬਾਪ ਦੀ ਦਾੜ੍ਹੀ ਦੀ ਲਾਜ ਰੱਖਾਂਗਾ।”
ਐਨਾ ਆਖ ਬਸੰਤ ਇਕਦਮ ਮਹਿਲਾਂ ਤੋਂ ਬਾਹਰ ਹੋ ਗਿਆ। ਚੰਦਰਵਤੀ ਪਲੰਘ ‘ਤੇ ਪਈ ਬਿਨਾਂ ਪਾਣੀਓਂ-ਮੱਛੀ ਵਾਂਗ ਤੜਪਣ ਲੱਗੀ।
ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ। ਦੋਨੋਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ।
ਆਥਣ ਪਸਰੀ। ਹਨੇਰਾ ਗੂੜਾ ਹੋਇਆ। ਖੜਗ ਸੈਨ ਆਪਣੇ ਮਹਿਲਾਂ ਨੂੰ ਪਰਤਿਆ। ਸਾਰੇ ਸ਼ਮਾਦਾਨ ਗੁੱਲ, ਦੀਵਾ ਨਾ ਬੱਤੀ। ਉਹ ਅੰਦਰ ਵੜਿਆ-ਚੰਦਰਵਤੀ ਸਿਰਮੂੰਹ ਲਪੇਟੀ ਖਣਪੱਟੀ ਲਈ ਪਲੰਘ ‘ਤੇ ਪਈ ਐ। ਕਮਰੇ ਦੀਆਂ ਵਸਤਾਂ ਐਧਰ- ਓਧਰ ਖਿੰਡੀਆਂ ਪਈਆਂ ਰਾਜਾ ਭਮੱਤਰ ਗਿਆ। ਉਹਨੇ ਉਸ ਦੇ ਮੂੰਹ ਤੋਂ ਪੱਲਾ ਖਿੱਚ ਕੇ ਪਰ੍ਹੇ ਕੀਤਾ। ਰਾਣੀ ਦੇ ਚਿਹਰੇ ‘ਤੇ ਘਰੂਟਾਂ ਦੇ ਨਿਸ਼ਾਨ ਸਿਰ ਦੇ ਵਾਲ ਖਿੰਡੇ-ਪੁੰਡੇ ਜਿਵੇਂ ਕਿਸੇ ਨਾਲ ਹੱਥੋਂ ਪਾਈ ਕੀਤੀ ਹੋਵੇ। ਰਾਣੀ ਨੇ ਉਠਦੇ ਸਾਰ ਹੀ ਹਟਕੋਰਿਆਂ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ।
“ਰਾਜਨ! ਕੀ ਦੱਸਾਂ ਕੀ ਨਾ ਦੱਸਾਂ। ਲੋਹੜਾ ਮਾਰਿਐ ਤੁਹਾਡੇ ਲਾਡਲੇ ਪੁੱਤਰ ਬਸੰਤ ਨੇ। ਅੱਜ ਮਹਿਲੀਂ ਆਇਆ ਸੀ। ‘ਕੱਲੀ ਵੇਖ ਉਹਨੇ ਮੇਰੇ ਨਾਲ ਹੱਥੋਂ-ਪਾਈ ਕੀਤੀ ਐ… ਮੈਂ ਬੁਰਛੇ ਕੋਲੋਂ ਆਪਣੀ ਪੱਤ ਨੂੰ ਮਸੀਂ ਬਚਾਇਐ।” ਚੰਦਰਵਤੀ ਨੇ ਤ੍ਰੀਆ ਚਲਿੱਤਰ ਦਾ ਅਜਿਹਾ ਬਾਣ ਚਲਾਇਆ ਕਿ ਖੜਗ ਸੈਨ ਸੋਚੀਂ ਪੈ ਗਿਆ।
“ਇਹ ਕਿਵੇਂ ਹੋ ਸਕਦੈ ਮੇਰੀ ਰਾਣੀਏਂ। ਬਸੰਤ ਅਜਿਹਾ ਨਹੀਂ ਕਰ ਸਕਦਾ… ਸੱਚੋ-ਸੱਚ ਦੱਸ?
“ਰਾਜਨ ਬਸੰਤ, ਤੁਹਾਡਾ ਪੁੱਤਰ ਐ ਨਾ। ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ ” ਐਨਾ ਆਖ ਚੰਦਰਵਤੀ ਜ਼ਾਰੋ-ਜ਼ਾਰ ਰੋਣ ਲੱਗ ਪਈ। ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ। ਉਹ ਧੁਰ ਅੰਦਰ ਤਕ ਤੜਪ ਉਠਿਆ। ਉਹਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਕਿਹਾ, ”ਮੇਰੀ ਬੇਗ਼ਮ ਮੈਨੂੰ ਤੇਰੇ ‘ਤੇ ਪੂਰਾ ਭਰੋਸੇ, ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ ਕੀਤੈ, ਉਹ ਮੁਆਫ਼ ਕਰਨ ਵਾਲਾ ਨਹੀਂ। ਉਸ ਨੂੰ ਅਜਿਹੀ ਰੱਖਣਗੇ।” ਦਿਆਂਗਾ ਕਿ ਲੋਕੀਂ ਰਹਿੰਦੀ ਦੁਨੀਆਂ ਤਕ ਯਾਦ ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਧੁਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਰੁਝਾਉਣ ਲਈ ਆਪਣਾ ਹਾਰ-ਸ਼ਿੰਗਾਰ ਕਰਨ ਲੱਗੀ। ਅਗਲੀ ਸਵੇਰ ਖੜਗ ਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ।
ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਕਿਸੇ ਦੀ ਜੁਅਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ। ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰ ਏ। ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਉਹਦੀਆਂ ਨਜ਼ਰਾਂ ਵਿੱਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ।
ਬਸੰਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਹਦਾ ਪੱਖ ਜਾਣੇ ਬਿਨਾਂ ਅਜਿਹੀ ਸਜ਼ਾ ਸੁਣਾ ਦੇਵੇਗਾ। ਉਹ ਆਪਣੇ ਦਿਲ ‘ਤੇ ਪੱਥਰ ਰੱਖ ਕੇ ਬੈਠ ਗਿਆ।
ਉਹਨੂੰ ਵਿਛੜੀ ਮਾਂ ਦੀ ਯਾਦ ਆਈ ਤੇ ਉਹਦਾ ਗੱਚ ਭਰ ਆਇਆ। ਉਹ ਭਰੇ ਨੈਣਾਂ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ‘ਤੇ ਸਵਾਰ ਹੋ ਕੇ ਤੁਰ ਪਿਆ। ਅਜੇ ਉਹ ਕੁਝ ਕਦਮਾਂ ‘ਤੇ ਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ, ”ਵੀਰੇ ਮੈਂ ਤੇਰੇ ਬਗੈਰ ‘ਕੱਲਾ ਕਿਵੇਂ ਰਹਿ ਸਕਦਾਂ ਤੇਰੇ ਨਾਲ ਹੀ ਚੱਲਾਂਗਾ।’”
“ਨਾ ਰੂਪ ਵੀਰੇ ਤੂੰ ਕਿਉਂ ਕਸ਼ਟ ਝੱਲਣੇ ਨੇ, ਜੋ ਮੇਰੇ ਕਰਮਾਂ ‘ਚ ਲਿਖਿਐ ਉਹ ਤਾਂ ਮੈਂ ਭੋਗਣੈ ਹੀ ਐ… ਜਾਹ, ਪਿਛਾਂਹ ਮੁੜ ਜਾ ਵੀਰੇ।”
ਰੂਪ ਜ਼ਿੱਦ ਕਰਕੇ ਬਸੰਤ ਦੇ ਨਾਲ ਹੀ ਜੰਗਲ-ਬੀਆ-ਬਾਨਾਂ ਨੂੰ ਤੁਰ ਪਿਆ। ਉਨ੍ਹਾਂ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗੁਆਂਢੀ ਰਾਜ ਦੇ ਜੰਗਲ ਬੇਲਿਆਂ ਵਿੱਚ ਜਾ ਵੜੇ। ਜੋ ਕੰਦ ਮੂਲ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ। ਰਾਤ ਨੂੰ ਕਿਸੇ ਦਰੱਖਤ ਥੱਲੇ ਟਿਕ ਜਾਂਦੇ। ਜੰਗਲੀ ਜੀਵ-ਜੰਤੂਆਂ ਤੋਂ ਬਚਣ ਲਈ ਅੱਧੀ ਰਾਤ ਤਕ ਇੱਕ ਜਣਾ ਜਾਗਦਾ ਦੂਜਾ ਸੌਦਾ। ਇਸ ਤਰ੍ਹਾਂ ਵਾਰੋ ਵਾਰੀ ਜਾਗਦੇ ਸੌਂਦੇ। ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਭਟਕਣਾ ਵਿੱਚ ਭਟਕਦੇ ਰਹੇ। ਉਨ੍ਹਾਂ ਕਈ ਨਦੀਆਂ, ਦਰਿਆ, ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਭਾਣਾ ਵਾਪਰਿਆ। ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ। ਜਦੋਂ ਰੂਪ ਦੀ ਜਾਗ ਖੁੱਲ੍ਹੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ। ਉਹਨੇ ਉਹਨੂੰ ਹਿਲਾਇਆ ਵੀ ਪਰ ਬਸੰਤ ਟਸ ਤੋਂ ਮਸ ਨਾ ਹੋਇਆ। ਰੂਪ ਸੋਚੀਂ ਪੈ ਗਿਆ ਕਰੇ ਤਾਂ ਕੀ ਕਰੇ। ਜੰਗਲ ਬੀਆ-ਬਾਨ… ਪਰਾਇਆ ਦੇਸ਼ ਕੋਈ ਮਦਦਗਾਰ ਨਹੀਂ…।
ਉਹ ਕਫ਼ਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ ਲਾਸ਼ ਨੂੰ ਦਰੱਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤੁਰ ਪਿਆ। ਤੁਰਦਿਆਂ-ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪੁੱਜ ਗਿਆ। ਸ਼ਹਿਰ ਦੇ ਆਲੇ-ਦੁਆਲੇ ਬਹੁਤ ਵੱਡੀ ਫਸੀਲ ਸੀ ਤੇ ਅੰਦਰ ਜਾਣ ਲਈ ਕੇਵਲ ਇੱਕੋ-ਇੱਕ ਦਰਵਾਜ਼ਾ ਸੀ। ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ। ਐਨੇ ਨੂੰ ਉਥੇ ਹੋਰ ਬਹੁਤ ਸਾਰੇ ਸ਼ਾਹੀ- ਦਰਬਾਰੀ ਆ ਗਏ। ਉਨ੍ਹਾਂ ਰੂਪ ਨੂੰ ਕਿਹਾ, ”ਹੇ ਪਰਦੇਸੀ, ਨੌਜਵਾਨਾਂ ਕੱਲ੍ਹ ਸਾਡੇ ਦੇਸ਼ ਦਾ ਰਾਜਾ ਸੁਰਗਵਾਸ ਹੋ ਗਿਆ। ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਦਰਬਾਰੀਆਂ ਨੇ ਫ਼ੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਵੜੇਗਾ ਉਹਨੂੰ ਰਾਜ ਸਿੰਘਾਸਣ ‘ਤੇ ਬਿਠਾ ਦਿੱਤਾ ਜਾਵੇਗਾ। ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ। ਇਸ ਕਰਕੇ ਹੁਣ ਸਾਡੇ ਰਾਜਾ ਹੋ।” ਐਨਾ ਆਖ ਉਨ੍ਹਾਂ ਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਰਸਮਾਂ ਨਾਲ ਰਾਜ ਸਿੰਘਾਸਣ ‘ਤੇ ਬਿਰਾਜਮਾਨ ਕਰ ਦਿੱਤਾ। ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਐਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ। ਉਹ ਕੁਝ ਦਿਨਾਂ ਬਾਅਦ ਉਸ ਥਾਂ ‘ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ। ਉਸ ਦਰੱਖਤ ਥੱਲੇ ਲਾਸ਼ ਨਾ ਵੇਖ ਕੇ ਉਹਨੇ ਇਹ ਅਨੁਮਾਨ ਲਾ ਲਿਆ ਕਿ ਬਸੰਤ ਦੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ। ਉਹ ਬਸੰਤ ਦੇ ਗ਼ਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮ-ਕਾਜ ਚਲਾਉਣ ਲੱਗਾ।
ਏਧਰ ਬਸੰਤ ਦੀ ਹੋਣੀ ਵੇਖੋ.. ਜਦੋਂ ਰੂਪ ਉਹਦੇ ਕਫ਼ਨ ਦੀ ਭਾਲ ਵਿੱਚ ਉਹਨੂੰ ਛੱਡ ਕੇ ਗਿਆ ਸੀ, ਉਸ ਦੇ ਜਾਣ ਬਾਅਦ ਹੀ ਮੰਗਲ ਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ-ਫਿਰਦਾ ਉਸ ਦਰੱਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ। ਜੋਗੀ ਨੇ ਉਸ ਨੂੰ ਹਿਲਾ-ਜੁਲਾ ਕੇ ਵੇਖਿਆ ਤੇ ਉਸ ਦੀ ਨਬਜ਼ ਵੇਖੀ। ਨਬਜ਼ ਚੱਲ ਰਹੀ ਸੀ। ਅਸਲ ਵਿੱਚ ਉਹ ਮਰਿਆ ਨਹੀਂ, ਸਿਰਫ਼ ਬੇਹੋਸ਼ ਹੋਇਆ ਸੀ। ਉਹਨੂੰ ਕਿਸੇ ਜ਼ਹਿਰੀਲੇ ਸੱਪ ਨੇ ਡਸ ਕੇ ਬੇਸੁੱਧ ਕਰ ਦਿੱਤਾ ਸੀ। ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ। ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸ ਨੂੰ ਆਪਣੀ ਕੁਟੀਆ ਵਿੱਚ ਲੈ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ-ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ? ਖੌਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਆ? ਜੋਗੀ ਕੋਲ ਰਹਿੰਦਿਆਂ ਬਸੰਤ ਨੇ ਸੱਤ ਵਰ੍ਹੇ ਲੰਘਾ ਦਿੱਤੇ।
ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ। ਇੱਕ ਦਿਨ ਬਸੰਤ ਘੋੜੇ ‘ਤੇ ਸਵਾਰ ਇੱਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ-ਝੱਖੜ ਨੇ ਉਸ ਨੂੰ ਰਾਹ ਭੁਲਾ ਦਿੱਤਾ। ਹਨੇਰਾ ਹੋਣ ਕਰਕੇ ਉਹ ਪਿਛਾਂਹ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ। ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜ਼ੇ ‘ਤੇ ਪੁੱਜ ਗਿਆ। ਦਰਵਾਜ਼ਾ ਬੰਦ ਸੀ। ਉਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ, ਰਾਜੇ ਦਾ ਹੁਕਮ ਐ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ੍ਹ ਸਕਦਾ ਕਿਉਂਕਿ ਰਾਤ ਸਮੇਂ ਏਥੇ ਇੱਕ ਆਦਮਖੋਰ ਸ਼ੇਰ ਆਉਂਦੈ। ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ। ਚੰਗਾ ਇਹੀ ਐ ਤੂੰ ਕਿਧਰੇ ਹੋਰ ਚਲਿਆ ਜਾ, ਦਰਵਾਜ਼ਾ ਮੈਂ ਨਹੀਂ ਖੋਲ੍ਹਣਾ।”
ਐਨਾ ਆਖ ਚੌਕੀਦਾਰ ਨੇ ਤਾਕੀ ਵੀ ਬੰਦ ਕਰ ਦਿੱਤੀ। ਬਸੰਤ ਹੁਣ ਕੀ ਕਰਦਾ। ਹਨੇਰਾ ਗੂੜਾ ਹੋ ਰਿਹਾ ਸੀ। ਕਾਲੀ-ਬੋਲੀ ਡਰਾਉਣੀ ਰਾਤ। ਬਸੰਤ ਨੇ ਦਰਵਾਜ਼ੇ ਦੇ ਸਾਹਮਣੇ ਹੀ ਰਾਤ ਕੱਟਣ ਦਾ ਮਨ ਬਣਾ ਲਿਆ। ਅੱਧੀ ਰਾਤ ਲੰਘੀ ਸੀ ਕਿ ਖੂੰਖਾਰ ਸ਼ੇਰ ਨੇ ਆ ਬੁਹਾੜ ਮਾਰੀ। ਬਸੰਤ ਤਾਂ ਅਜੇ ਜਾਗਦਾ ਹੀ ਪਿਆ ਸੀ। ਉਹਨੇ ਆਪਣੇ ਸ਼ਸਤਰ ਸੰਭਾਲੇ ਹੀ ਸਨ ਕਿ ਸ਼ੇਰ ਨੇ ਉਸ ‘ਤੇ ਹਮਲਾ ਕਰ ਦਿੱਤਾ ਪਰ ਬਸੰਤ ਨੇ ਬੜੀ ਫੁਰਤੀ ਨਾਲ ਸ਼ੇਰ ‘ਤੇ ਅਜਿਹਾ ਤਲਵਾਰ ਦਾ ਵਾਰ ਕੀਤਾ ਕਿ ਉਹ ਚੁਫ਼ਾਲ ਧਰਤੀ ‘ਤੇ ਜਾ ਪਿਆ। ਸ਼ੇਰ ਨੂੰ ਮਾਰ ਮੁਕਾਣ ਉਪਰੰਤ ਬਸੰਤ ਥਕੇਵੇਂ ਕਾਰਨ ਦਰਵਾਜ਼ੇ ਦੇ ਸਾਹਮਣੇ ਹੀ ਘੂਕ ਸੌ ਗਿਆ।
ਸਵੇਰ ਹੋਈ ਚੌਕੀਦਾਰ ਨੇ ਸ਼ਹਿਰ ਦਾ ਮੁੱਖ ਦੁਆਰ ਖੋਲ੍ਹਿਆ। ਉਹਨੇ ਵੇਖਿਆ ਸ਼ੇਰ ਮਰਿਆ ਪਿਆ ਤੇ ਨਾਲ ਹੀ ਸ਼ੇਰ ਨੂੰ ਮਾਰਨ ਵਾਲਾ ਵੀ ਘੂਕ ਸੁੱਤਾ ਪਿਆ ਹੈ। ਉਹਨੇ ਤੁਰੰਤ ਕੋਤਵਾਲ ਨੂੰ ਬੁਲਾਇਆ। ਕੋਤਵਾਲ ਦੇ ਮਨ ਵਿੱਚ ਅਜਿਹੀ ਖੋਟ ਆਈ ਕਿ ਕਿਉਂ ਨਾ ਉਹ ਸ਼ੇਰ ਨੂੰ ਆਪਣੇ ਵੱਲੋਂ ਮਾਰਿਆ ਦੱਸ ਕੇ ਰਾਜੇ ਪਾਸੋਂ ਇਨਾਮ ਪ੍ਰਾਪਤ ਕਰ ਲਵੇ। ਉਨ੍ਹਾਂ ਨੇ ਮਤਾ ਪਕਾ ਕੇ ਸੁੱਤੇ ਪਏ ਬਸੰਤ ਨੂੰ ਵੱਢ ਟੁੱਕ ਕੇ ਬੇਹੋਸ਼ ਕਰ ਦਿੱਤਾ ਤੇ ਉਸ ਨੂੰ ਉੱਥੋਂ ਚੁੱਕ ਕੇ ਖਤਾਨਾਂ ਵਿੱਚ ਸੁੱਟ ਆਏ।
ਆਦਮਖੋਰ ਸ਼ੇਰ ਦੇ ਮਾਰੇ ਜਾਣ ਦੀ ਖ਼ਬਰ ਸੁਣ ਕੇ ਰਾਜਾ ਰੂਪ ਬਹੁਤ ਖੁਸ਼ ਹੋਇਆ। ਉਹਨੇ ਚੌਕੀਦਾਰ ਅਤੇ ਕੋਤਵਾਲ ਨੂੰ ਉਨ੍ਹਾਂ ਦੀ ਬਹਾਦਰੀ ਬਦਲੇ ਢੇਰ ਸਾਰੇ ਇਨਾਮ ਦਿੱਤੇ। ਸਾਰੇ ਸ਼ਹਿਰ ਵਿੱਚ ਕੋਤਵਾਲ ਦੀ ਬਹਾਦਰੀ ਦੇ ਚਰਚੇ ਹੋ ਰਹੇ ਸਨ। ਓਧਰ ਸ਼ੇਰ ਨੂੰ ਮਾਰਨ ਵਾਲਾ ਬਸੰਤ ਖਤਾਨਾਂ ਵਿੱਚ ਪਿਆ ਕਰਾਹ ਰਿਹਾ ਸੀ। ਕਰਨੀ ਕੁਦਰਤ ਦੀ ਕੋਈ ਤੀਜੇ ਪਹਿਰ ਇਸ ਸ਼ਹਿਰ ਦਾ ਕਾਲੂ ਘੁਮਿਆਰ ਮਿੱਟੀ ਲੈਣ ਲਈ ਖਤਾਨਾਂ ਵੱਲ ਗਿਆ। ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਇੱਕ ਨੌਜਵਾਨ ਖਤਾਨਾਂ ਵਿੱਚ ਵੱਢਿਆ ਟੁੱਕਿਆ ਕਰਾਹ ਰਿਹਾ ਹੈ। ਉਹ ਉਸ ਨੂੰ ਉਸੇ ਵੇਲੇ ਆਪਣੇ ਖੋਤੇ ‘ਤੇ ਲੱਦ ਕੇ ਘਰ ਲੈ ਆਇਆ ਤੇ ਉਹਦੀ ਤੀਮਾਰਦਾਰੀ ਕਰਨ ਲੱਗਾ। ਬਸੰਤ ਕੁਝ ਦਿਨਾਂ ਵਿੱਚ ਹੀ ਨੌ-ਬਰ-ਨੌ ਹੋ ਗਿਆ। ਘੁਮਾਰ ਤੇ ਘੁਮਾਰੀ ਕੱਲੇ ਹੀ ਘਰ ‘ਚ ਰਹਿ ਰਹੇ ਸਨ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਉਨ੍ਹਾਂ ਨੇ ਬਸੰਤ ਨੂੰ ਆਪਣਾ ਪੁੱਤਰ ਬਣਾ ਲਿਆ। ਬਸੰਤ ਵੀ ਉਨ੍ਹਾਂ ਵੱਲੋਂ ਕੀਤੇ ਉਪਕਾਰ ਨੂੰ ਭੁੱਲਿਆ ਨਹੀਂ ਸੀ। ਉਹ ਵੀ ਸਕੇ ਪੁੱਤਰ ਵਾਂਗ ਉਨ੍ਹਾਂ ਦੇ ਕੰਮ-ਕਾਜ ਵਿੱਚ ਹੱਥ ਵਟਾਉਣ ਲੱਗਾ। ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਬਸੰਤ ਬਾਜ਼ਾਰ ਵਿੱਚ ਘੁੰਮ ਰਿਹਾ ਸੀ ਕਿ ਅਚਾਨਕ ਉਸ ਉੱਤੇ ਕੋਤਵਾਲ ਦੀ ਨਜ਼ਰ ਜਾ ਪਈ। ਉਹਨੇ ਪਛਾਣ ਲਿਆ ਕਿ ਇਹ ਤਾਂ ਓਹੀ ਨੌਜਵਾਨ ਹੈ ਜਿਸ ਨੇ ਸ਼ੇਰ ਨੂੰ ਮਾਰਿਆ ਸੀ। ਆਪਣੇ ਪਾਜ ਦੇ ਉਧੜਨ ਦੇ ਡਰੋਂ ਉਹਨੇ ਬਸੰਤ ਨੂੰ ਕਿਸੇ ਮਾਮਲੇ ਵਿੱਚ ਉਲਝਾਉਣ ਦਾ ਮਨ ਬਣਾ ਲਿਆ। ਉਹਨੇ ਆਪਣੇ ਸ਼ਹਿਰ ਦੀ ਇੱਕ ਵੇਸਵਾ ਪਾਸੋਂ ਬਸੰਤ ‘ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ। ਇਸ ਇਲਜ਼ਾਮ ਵਿੱਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿੱਚ ਬੰਦ ਕਰਵਾ ਦਿੱਤਾ।
ਦਿਨ ਬੀਤਦੇ ਗਏ। ਝੂਠੇ ਇਲਜ਼ਾਮ ਵਿੱਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ। ਬਸੰਤ ਦੇ ਧਰਮ ਮਾਤਾ-ਪਿਤਾ ਦੀ ਵੀ ਕਿਸੇ ਇੱਕ ਨਾ ਸੁਣੀ।
ਇੱਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿੱਚ ਇੱਕ ਸੌਦਾਗਰ ਨੇ ਆ ਅਰਜ਼ ਗੁਜ਼ਾਰੀ, “ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ! ਮੇਰਾ ਜਹਾਜ਼ ਸਮੁੰਦਰ ਵਿੱਚ ਫਸਿਆ ਖੜੈ। ਜੋਤਸ਼ੀਆਂ ਕਿਹਾ ਹੈ ਕਿ ਸਮੁੰਦਰ ਮਨੁੱਖ ਦੀ ਬਲੀ ਮੰਗਦਾ ਹੈ। ਬਲੀ ਦੇਣ ‘ਤੇ ਚੱਲੇਗਾ। ਮੇਰੇ ‘ਤੇ ਕਿਰਪਾ ਕਰੋ ਰਾਜਨ।”
ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੌਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ। ਕੋਤਵਾਲ ਲਈ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ। ਉਹਨੇ ਬਸੰਤ ਨੂੰ ਜੇਲ੍ਹਖਾਨੇ ਵਿੱਚੋਂ ਕੱਢ ਕੇ ਸੌਦਾਗਰ ਦੇ ਨਾਲ ਤੋਰ ਦਿੱਤਾ।
ਸੌਦਾਗਰ ਬਸੰਤ ਨੂੰ ਜਹਾਜ਼ ‘ਤੇ ਲੈ ਆਇਆ। ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ ਇਧਰ ਉੱਧਰ ਘੁਮਾਇਆ ਤੇ ਜਹਾਜ਼ ਨੇ ਘੁਰਰ-ਘੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਰਫ਼ਤਾਰ ਫੜ ਲਈ। ਸੌਦਾਗਰ ਬਸੰਤ ਦੀ ਸਿਆਣਪ, ਸੂਝ ਅਤੇ ਸਰੀਰਕ ਦਿੱਖ ਤੋਂ ਐਨਾ ਪ੍ਰਭਾਵਿਤ ਹੋ ਗਿਆ ਕਿ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ ਹੀ ਜਹਾਜ਼ ‘ਤੇ ਰੱਖ ਲਿਆ। ਬਸੰਤ ਹੁਣ ਸੌਦਾਗਰ ਪੁੱਤਰ ਵਜੋਂ ਜਹਾਜ਼ ‘ਤੇ ਵਿਚਰ ਰਿਹਾ ਸੀ ਤੇ ਉਹਦੇ ਲਈ ਸਮੁੰਦਰੀ ਸਫ਼ਰ ਦਾ ਆਪਣਾ ਸੁਆਦ ਸੀ। ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ ‘ਤੇ ਤੈਰਨ ਮਗਰੋਂ ਕਾਮਰੂਪ ਦੇ ਰਾਜ ਵਿੱਚ ਪੁੱਜ ਗਿਆ। ਬੰਦਰਗਾਹ ‘ਤੇ ਲੰਗਰ ਸੁਟ ਕੇ ਸੌਦਾਗਰ ਨੇ ਸ਼ਹਿਰ ਦੇ ਇੱਕ ਬਾਗ ਵਿੱਚ ਜਾ ਡੇਰੇ ਲਾਏ। ਬਸੰਤ ਬਹੁਤ ਹੀ ਖੂਬਸੂਰਤ ਤੇ ਛੈਲ-ਛਬੀਲਾ ਗੱਭਰੂ ਸੀ। ਕਾਮਰੂਪ ਦੀਆਂ ਕਈ ਖੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ-ਭਿੰਨੀਆਂ ਨਿਗਾਹਾਂ ਨਾਲ ਵੇਖਿਆ ਤੇ ਠੰਢੇ ਹਉਕੇ ਭਰੇ। ਇੱਕ ਦਿਨ ਸੈਰ ਕਰਦੀ ਕਾਮਰੂਪ ਦੀ ਸ਼ਹਿਜ਼ਾਦੀ ਚੰਦਰ ਬਦਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਪੁੱਜ ਗਈ। ਉਹਨੇ ਬਾਂਕੇ ਬਸੰਤ ਵੱਲ ਵੇਖਿਆ ਤੇ ਵੇਂਹਦਿਆਂ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਂ-ਬਾਪ ਨੂੰ ਆਖਿਆ, “ਮੈਂ ਤਾਂ ਵਿਆਹ ਹੀ ਸੌਦਾਗਰ ਦੇ ਮੁੰਡੇ ਨਾਲ ਕਰਵਾਉਣਾ, ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ।” ਉਹਦੇ ਮਾਂ-ਬਾਪ ਆਪਣੀ ਧੀ ਦੀ ਜ਼ਿੱਦ ਅੱਗੇ ਠਹਿਰ ਨਾ ਸਕੇ ਤੇ ਉਨ੍ਹਾਂ ਨੇ ਸੌਦਾਗਰ ਨੂੰ ਬੁਲਾ ਕੇ ਚੰਦਰ ਬਦਨ ਦੀ ਸ਼ਾਦੀ ਬਸੰਤ ਨਾਲ ਕਰ ਦਿੱਤੀ।
ਐਨੀ ਖੂਬਸੂਰਤ ਮੁਟਿਆਰ ਬਸੰਤ ਨੇ ਪਹਿਲਾਂ ਕਦੀ ਨਹੀਂ ਸੀ ਤੱਕੀ। ਉਹਦੇ ਮਿਰਗਾਂ ਵਰਗੇ ਨੈਣਾਂ ‘ਤੇ ਬਸੰਤ ਫ਼ਿਦਾ ਹੋ ਗਿਆ ਤੇ ਉਸ ਨੇ ਮਿਰਗ ਨੈਣੀਂ ਚੰਦਰ ਬਦਨ ਨੂੰ ਤਨੋ ਮਨੋਂ ਆਪਣਾ ਬਣਾ ਲਿਆ। ਕੁਝ ਦਿਨ ਦੋਨੋਂ ਕਾਮਰੂਪ ਦੇ ਮਹਿਲਾਂ ਦਾ ਆਨੰਦ ਮਾਣ ਕੇ ਜਹਾਜ਼ ‘ਤੇ ਆ ਗਏ ਤੇ ਚੰਦਰ ਬਦਨ ਆਪਣੇ ਮਾਂ ਬਾਪ ਤੋਂ ਵਿਦਾਈ ਲੈ ਕੇ ਸਮੁੰਦਰੀ ਸਫ਼ਰ ‘ਤੇ ਰਵਾਨਾ ਹੋ ਗਈ। ਜਹਾਜ਼ ਹੁਣ ਵਾਪਸ ਮਿਸਰ ਵੱਲ ਨੂੰ ਪਰਤ ਰਿਹਾ ਸੀ। ਚੰਦਰ ਬਦਨ ਤੇ ਬਸੰਤ ਅਠਖੇਲੀਆਂ ਕਰਦੇ ਪਾਣੀ ‘ਤੇ ਮੌਜ-ਮਸਤੀ ਮਾਣਦੇ ਰਹੇ। ਇੱਕ ਦਿਨ ਸੌਦਾਗਰ ਨੇ ਵੇਖਿਆ ਚੰਦਰ ਬਦਨ ਕੱਲਮ ‘ਕੱਲੀ ਮਸਤੁਲ ਕੋਲ ਖੜੋਤੀ ਹੋਈ ਚੜ੍ਹਦੇ ਸੂਰਜ ਨੂੰ ਨਿਹਾਰ ਰਹੀ ਸੀ। ਚੜ੍ਹਦੇ ਸੂਰਜ ਦੀ ਲਾਲੀ ‘ਚ ਭਿੱਜੀ ਚੰਦਰ ਬਦਨ ਉਹਨੂੰ ਘਾਇਲ ਕਰ ਗਈ। ਉਹ ਸੋਚਣ ਲੱਗਿਆ ਜੇ ਚੰਦਰ ਮੇਰੀ ਬਣ ਜਾਵੇ ਤਾਂ ਸਾਰੀ ਦੁਨੀਆਂ ਦੀ ਦੌਲਤ ਇਹਦੇ ‘ਤੇ ਨਿਛਾਵਰ ਕਰ ਦਿਆਂ। ਸੌਦਾਗਰ ਨੇ ਹਰ ਹੀਲੇ ਚੰਦਰ ਬਦਨ ਨੂੰ ਆਪਣੀ ਬਨਾਉਣ ਦਾ ਮਨੋਂ-ਮਨੀ ਫ਼ੈਸਲਾ ਕਰ ਲਿਆ। ਚੰਦਰ ਬਦਨ ਤਾਂ ਸੌਦਾਗਰ ਨੂੰ ਆਪਣੇ ਸਹੁਰੇ ਦੇ ਰੂਪ ਵਿੱਚ ਚਿਤਵ ਰਹੀ ਸੀ ਤੇ ਬਸੰਤ ਆਪਣੇ ਧਰਮ ਪਿਤਾ ਦੇ ਸਮਾਨ ਉਸ ਦਾ ਆਦਰ ਮਾਣ ਕਰਦਾ ਸੀ। ਜਦੋਂ ਮਨੁੱਖ ਦੇ ਅੰਦਰ ਬਦੀ ਉਠਦੀ ਹੈ ਤਾਂ ਉਹ ਚੰਗੇ ਮਾੜੇ ਦੀ ਪਹਿਚਾਣ ਭੁੱਲ ਜਾਂਦਾ ਹੈ। ਇੱਕ ਦਿਨ ਕੀ ਹੋਇਆ ਸੌਦਾਗਰ ਤੇ ਬਸੰਤ ਜਹਾਜ਼ ਦੇ ਤਖ਼ਤੇ ‘ਤੇ ਖੜੋਤੇ ਹੋਏ ਸਨ ਕਿ ਸਮੁੰਦਰ ਵਿੱਚੋਂ ਪਾਣੀ ਦੀ ਛੱਲ ਆਈ ਤੇ ਸੌਦਾਗਰ ਨੇ ਇਕਦਮ ਬਸੰਤ ਨੂੰ ਲੱਕੋਂ ਚੁੱਕ ਕੇ ਫੁਰਤੀ ਨਾਲ ਸਮੁੰਦਰ ਵਿੱਚ ਵਗਾਹ ਮਾਰਿਆ ਤੇ ਰੌਲਾ ਪਾ ਦਿੱਤਾ ਕਿ ਬਸੰਤ ਸਮੁੰਦਰ ਵਿੱਚ ਡਿੱਗ ਕੇ ਡੁੱਬ ਗਿਆ ਹੈ ਤੇ ਨਾਲ ਹੀ ਵਿਰਲਾਪ ਕਰਨ ਲੱਗਿਆ। ਚੰਦਰ ਬਦਨ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਉਹ ਬਸੰਤ ਦਾ ਨਾਂ ਲੈ ਲੈ ਕੇ ਬਹੁੜੀਆਂ ਪਾ ਰਹੀ ਸੀ। ਸੌਦਾਗਰ ਵੀ ਉਸ ਨੂੰ ਧਰਵਾਸਾ ਦੇਣ ਵਿੱਚ ਕੋਈ ਕਸਰ ਨਹੀਂ ਸੀ ਛੱਡ ਰਿਹਾ। ਏਧਰ ਬਸੰਤ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਸਮੁੰਦਰ ਦੀਆਂ ਕਹਿਰ ਭਰੀਆਂ ਲਹਿਰਾਂ ਉਸ ਨੂੰ ਆਪਣੇ ਵਹਿਣ ਵਿੱਚ ਵਹਾਈ ਜਾ ਰਹੀਆਂ ਸਨ ਕਿ ਅਚਾਨਕ ਇੱਕ ਅਜਿਹੀ ਸੁਨਾਮੀ ਵਰਗੀ ਲਹਿਰ ਆਈ ਜਿਸ ਵਿੱਚ ਇੱਕ ਬੌਂਦਲਿਆ ਹੋਇਆ ਮਗਰਮੱਛ ਰੁੜ੍ਹਿਆ ਜਾ ਰਿਹਾ ਸੀ। ਬਸੰਤ ਨੇ ਹਿੰਮਤ ਕਰਕੇ ਉਸ ਬੌਦਲੇ ਹੋਏ ਮਗਰਮੱਛ ਨੂੰ ਜਾ ਜੱਫੀ ਪਾਈ ਤੇ ਮਜ਼ਬੂਤੀ ਨਾਲ ਫੜ ਲਿਆ ਤੇ ਲਹਿਰਾਂ ‘ਚ ਵਹਿੰਦਾ ਹੋਇਆ ਮਗਰਮੱਛ ਉਸ ਨੂੰ ਸਮੁੰਦਰ ਦੇ ਕੰਢੇ ‘ਤੇ ਲੈ ਆਇਆ ਜਿੱਥੇ ਮਾਹੀਗੀਰ ਮੱਛੀਆਂ ਪਕੜ ਰਹੇ ਸਨ। ਉਨ੍ਹਾਂ ਨੇ ਬਸੰਤ ਨੂੰ ਸਮੁੰਦਰ ‘ਚੋਂ ਬਾਹਰ ਕੱਢ ਲਿਆ ਤੇ ਤੁਰੰਤ ਹੀ ਕਈ ਓਹੜ ਪੋਹੜ ਕਰਕੇ ਉਹਦੀ ਜਾਨ ਬਚਾ ਲਈ ਅਤੇ ਆਪਣੇ ਘਰ ਲੈ ਆਏ। ਮਿਸਰ ਦਾ ਇੱਕ ਮਾਲੀ, ਜੋ ਮਾਹੀਗੀਰਾਂ ਦਾ ਜਾਣੂ ਸੀ, ਅੱਗੋਂ ਉਸ ਨੂੰ ਆਪਣੇ ਘਰ ਲੈ ਆਇਆ। ਮਾਲੀ ਮਾਲ੍ਹਣ ਦੇ ਘਰ ਕੋਈ ਔਲਾਦ ਨਹੀਂ ਸੀ। ਉਹ ਉਸ ਨੂੰ ਪੁੱਤਰ ਵਾਂਗ ਸਮਝਦੇ ਹੋਏ ਉਸ ਨੂੰ ਹਰ ਪੱਖੋਂ ਖੁਸ਼ੀ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਸਨ। ਉਹ ਹੁਣ ਉਨ੍ਹਾਂ ਦੇ ਘਰ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਲਣ ਨੂੰ ਉਸ ਨੇ ਸਾਰੀ ਹੋਈ ਬੀਤੀ ਸੁਣਾਈ। ਉਸ ਨੇ ਆਖਿਆ, “ਪਰਮਾਤਮਾ ਉਸ ਦੀ ਸਾਰ ਲਵੇਗਾ ਤੇ ਚੰਦਰ ਬਦਨ ਉਸ ਨੂੰ ਜ਼ਰੂਰ ਮਿਲੇਗੀ।”
ਸੌਦਾਗਰ ਨੇ ਚੰਦਰ ਬਦਨ ਨੂੰ ਆਪਣੇ ਵੱਸ ਵਿੱਚ ਕਰਨ ਲਈ ਕਈ ਹੀਲੇ ਵਰਤੇ, ਡਰਾਇਆ-ਧਮਕਾਇਆ ਵੀ। ਆਖਰ ਸੌਦਾਗਰ ਤੋਂ ਖਹਿੜਾ ਛੁਡਾਉਣ ਲਈ ਇੱਕ ਦਿਨ ਚੰਦਰ ਬਦਨ ਨੇ ਚਾਲ ਚੱਲੀ, ”ਤੁਸੀਂ ਮੈਨੂੰ ਇੱਕ ਸਾਲ ਦਾ ਸਮਾਂ ਦੇਵੋ। ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਹ ਭਲੀ, ਨਹੀਂ ਤੁਹਾਡੇ ਨਾਲ ਰੀਤੀ ਅਨੁਸਾਰ ਸ਼ਾਦੀ ਕਰਵਾ ਲਵਾਂਗੀ।”
ਸੌਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ ਇੱਕ ਸਾਲ ਤਾਂ ਕੀ ਕਈ ਸਾਲ ਉਡੀਕਣ ਲਈ ਤਿਆਰ ਸੀ।
ਜਹਾਜ਼ ਵਾਪਸੀ ‘ਤੇ ਮਿਸਰ ਵੱਲ ਨੂੰ ਆ ਰਿਹਾ ਸੀ ਤੇ ਚੰਦਰ ਬਦਨ ਸੌਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ ‘ਚ ਖੋਈ ਸੁਪਨਮਈ ਸੰਸਾਰ ਵਿੱਚ ਖੋ ਗਈ ਸੀ ਤੇ ਉਧਰ ਬਸੰਤ ਮਾਲਣ ਦੇ ਘਰ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ।
ਆਖਰ ਜਹਾਜ਼ ਮਿਸਰ ਦੇ ਸਾਹਿਲ ‘ਤੇ ਆਣ ਲੱਗਾ। ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ। ਮਾਲਣ ਫੁੱਲਾਂ ਦੇ ਹਾਰ ਤੇ ਗੁਲਦਸਤੇ ਲੈ ਕੇ ਜਹਾਜ਼ ‘ਤੇ ਪੁੱਜ ਗਈ ਤੇ ਚੰਦਰ ਬਦਨ ਦੇ ਗਲ ‘ਚ ਹਾਰ ਪਾਉਂਦਿਆਂ ਹੌਲੇ ਦੇਣੇ ਬੋਲੀ, ”ਬੇਟਾ, ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ। ਬਸੰਤ ਮੇਰੇ ਘਰ ਹੈ। ਉਸ ਨੇ ਸਾਰੀ ਹੱਡਬੀਤੀ ਸੁਣਾਈ ਐ। ਉਹ ਤੇਰੀ ਯਾਦ ਵਿੱਚ ਤੜਪ ਰਿਹਾ ਹੈ। ਮੈਂ ਕੱਲ੍ਹ ਨੂੰ ਫੇਰ ਆਵਾਂਗੀ ਗੁਲਦਸਤਾ ਲੈ ਕੇ…।”
ਐਨਾ ਆਖ ਮਾਲਣ ਜਹਾਜ਼ ਤੋਂ ਪਰਤ ਆਈ ਤੇ ਚੰਦਰ ਬਦਨ ਦੇ ਚਿਹਰੇ ‘ਤੇ ਅਨੂਠੀ ਖੁਸ਼ੀ ਦੀਆਂ ਲਹਿਰਾਂ ਲਹਿ-ਲਹਾਉਣ ਲੱਗੀਆਂ ਤੇ ਉਹਦੇ ਮਨ ਦਾ ਮੋਰ ਪੈਲਾਂ ਪਾਉਣ ਲੱਗਾ। ਮਾਲਣ ਨੇ ਘਰ ਆ ਕੇ ਜਦੋਂ ਬਸੰਤ ਨੂੰ ਚੰਦਰ ਬਦਨ ਦੇ ਪਤੀ ਬ੍ਰਤਾ ਧਰਮ ‘ਤੇ ਕਾਇਮ ਰਹਿਣ ਦੀ ਗੱਲ ਦੱਸੀ ਤਾਂ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ। ਉਸ ਤਕ ਪਹੁੰਚ ਕਰਨ ਅਤੇ ਚੰਦਰ ਬਦਨ ਨੂੰ ਸੌਦਾਗਰ ਦੇ ਚੁੰਗਲ ਤੋਂ ਬਚਾਉਣ ਲਈ ਉਹਨੇ ਇੱਕ ਵਿਉਂਤ ਬਣਾਈ। ਉਹਨੇ ਮਾਲਣ ਹੱਥ ਇੱਕ ਸੁਨੇਹਾ ਚੰਦਰ ਬਦਨ ਨੂੰ ਭੇਜਿਆ, “ਚੰਦਰ, ਸ਼ੁਕਰ ਐ ਖੁਦਾ ਦਾ ਤੂੰ ਡੋਲੀ ਨਹੀਂ। ਸੌਦਾਗਰ ਨੂੰ ਆਖ ਕਿ ਉਹ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਤੈਨੂੰ ਰੂਪ ਬਸੰਤ ਦੀ ਕਥਾ ਸੁਣਾਉਣ ਦਾ ਪ੍ਰਬੰਧ ਕਰੇ।”
ਮਾਲਣ ਗੁਲਦਸਤਾ ਭੇਟ ਕਰਨ ਦੇ ਪੰਜ ਬਸੰਤ ਦਾ ਸੁਨੇਹਾ ਚੰਦਰ ਬਦਨ ਨੂੰ ਦੇ ਆਈ। ਉਹਨੇ ਸੌਦਾਗਰ ਨੂੰ ਆਖਿਆ, “ਮਾਲਕ, ਮੈਂ ਤੁਹਾਨੂੰ ਹੋਰ ਤੜਪਾਉਣਾ ਨਹੀਂ ਚਾਹੁੰਦੀ, ਵਿਆਹ ਕਰਾਉਣ ਲਈ ਹੁਣੇ ਤਿਆਰ ਹਾਂ। ਵਿਆਹ ਤੋਂ ਪਹਿਲਾਂ ਰੀਤੀ ਅਨੁਸਾਰ ਮੈਂ ਰੂਪ ਬਸੰਤ ਦੀ ਕਥਾ ਸੁਣਨਾ ਚਾਹੁੰਦੀ ਹਾਂ। ਤਦ ਹੀ ਵਿਆਹ ਸੰਪੂਰਨ ਹੋਵੇਗਾ।” ‘ਚੰਦਰ ਤੇਰੀ ਇਹ ਮੰਗ ਵੀ ਪੂਰੀ ਹੋ ਜਾਵੇਗੀ, ਤੇਰੇ ਲਈ ਤਾਂ ਮੈਂ ਪਹਾੜ ਵੀ ਖੁਣ ਸਕਦਾ ਹਾਂ। ਅੱਜ ਹੀ ਰਾਜਾ ਰੂਪ ਦੇ ਦਰਬਾਰ ‘ਚ ਜਾ ਕੇ ਇਸ ਦਾ ਪ੍ਰਬੰਧ ਕਰਦਾ ਹਾਂ।”
ਸੌਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਅਰਜ਼ ਗੁਜ਼ਾਰੀ। ਰੂਪ ਤਾਂ ਆਪ ਇਹ ਕਥਾ ਸੁਣਨ ਲਈ ਉਤਾਵਲਾ ਸੀ। ਉਹਨੇ ਸਾਰੇ ਰਾਜ ਵਿੱਚ ਡੌਡੀ ਪਿਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਬਸੰਤ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਮਿਲੇਗਾ।
ਅਗਲੀ ਭਲਕ ਮਾਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ,”ਮਹਾਰਾਜ ਮੇਰੀ ਬੇਟੀ ਰੂਪ ਬਸੰਤ ਦੀ ਕਥਾ ਜਾਣਦੀ ਹੈ। ਉਹਨੇ ਕਦੇ ਪਰਾਏ ਮਰਦ ਦਾ ਮੂੰਹ ਨਹੀਂ ਵੇਖਿਆ। ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾਂ ਲਗਵਾ ਦੇਵੋ। ਉਹ ਡੋਲੀ ‘ਚ ਬੈਠ ਕੇ ਤੁਹਾਡੇ ਦਰਬਾਰ ‘ਚ ਹਾਜ਼ਰ ਹੋਵੇਗੀ ਤੇ ਕਥਾ ਸੁਣਾਵੇਗੀ।
ਬਸੰਤ ਨੂੰ ਡਰ ਸੀ ਕਿ ਪਹਿਲਾਂ ਵਾਂਗ ਕੋਤਵਾਲ ਉਹਨੂੰ ਪਛਾਣ ਨਾ ਲਵੇ। ਇਸ ਲਈ ਉਹਨੇ ਆਪਣਾ ਭੇਸ ਬਦਲ ਕੇ ਰਾਜ ਦਰਬਾਰ ਵਿੱਚ ਜਾਣ ਦੀ ਵਿਉਂਤ ਬਣਾਈ मी।
ਸਾਰੇ ਰਾਹ ਵਿੱਚ ਕਨਾਤਾਂ ਲੱਗ ਗਈਆਂ। ਮਾਲ੍ਹਣ ਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮੁਟਿਆਰ ਦੇ ਰੂਪ ਵਿੱਚ ਸ਼ਿੰਗਾਰ ਦਿੱਤਾ ਤੇ ਕਹਾਰ ਉਸ ਨੂੰ ਡੋਲੀ ਵਿੱਚ ਬਿਠਾ ਕੇ ਰਾਜ ਦਰਬਾਰ ਵਿੱਚ ਲੈ ਆਏ।
ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ। ਰਾਜਾ ਰੂਪ ਰਾਜ ਸਿੰਘਾਸਣ ‘ਤੇ ਬਿਰਾਜਮਾਨ ਸੀ। ਸੌਦਾਗਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ ਸੁਸ਼ੋਭਤ ਸਨ ਤੇ ਚੰਦਰ ਬਦਨ ਰਾਜ ਮਹਿਲ ਦੇ ਚਿਲਮਨ ਵਿੱਚ ਬੈਠੀ ਹੋਈ ਸੀ।
ਮਾਲਣ ਦੀ ਧੀ ਨੇ ਕਥਾ ਸ਼ੁਰੂ ਕਰਨ ਲਈ ਰਾਜਾ ਰੂਪ ਪਾਸੋਂ ਆਗਿਆ ਮੰਗੀ,”ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ।”
“ਆਗਿਆ ਹੈ! ਨਿਰਵਿਘਨ ਸੁਣਾਓ!” ਰੂਪ ਨੇ ਹੱਥ ਖੜ੍ਹਾ ਕਰਕੇ ਆਗਿਆ ਦੇ ਦਿੱਤੀ। ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਵੈਰਾਗਮਈ ਬੋਲਾਂ ਵਿੱਚ ਰੂਪ ਬਸੰਤ ਦੀ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਉਸ ਨੇ ਆਪਣੇ ਪਿੰਡੇ ‘ਤੇ ਹੰਢਾਈ ਕਥਾ ਨੂੰ ਅਜਿਹੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖੀਆਂ ਵਿੱਚੋਂ ਵੈਰਾਗ ਦੇ ਅੱਥਰੂਆਂ ਦੀਆਂ ਧਾਰਾਂ ਵਹਿ ਤੁਰੀਆਂ। ਕਥਾ ਸੁਣਦਿਆਂ ਜਦੋਂ ਉਸ ਨੇ ਆਪਣੇ ਰਾਜ ਦੇ ਕੋਤਵਾਲ, ਚੌਕੀਦਾਰ ਅਤੇ ਵੇਸਵਾ ਦੇ ਬਸੰਤ ਪ੍ਰਤੀ ਅਪਣਾਏ ਵਤੀਰੇ ਦਾ ਬਿਰਤਾਂਤ ਸੁਣਿਆ ਤਾਂ ਉਸ ਨੇ ਉਨ੍ਹਾਂ ਨੂੰ ਉਸੇ ਵਕਤ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾ ਦਿੱਤਾ।
ਕਥਾ ਸੁਣ ਰਹੇ ਸੌਦਾਗਰ ਦੇ ਦਿਲ ਨੂੰ ਉਦੋਂ ਹੀ ਕਾਂਬਾ ਛਿੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੌਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸ਼ੁਰੂ ਕੀਤਾ। ਜਦੋਂ ਰਾਜਾ ਰੂਪ ਨੇ ਸੌਦਾਗਰ ਵੱਲੋਂ ਚੰਦਰ ਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਿਰਤਾਂਤ ਸੁਣਿਆ ਤਾਂ ਉਹ ਇਕਦਮ ਅੱਗ ਬਗੂਲਾ ਹੋ ਗਿਆ ਤੇ ਤੁਰੰਤ ਹੀ ਸੌਦਾਗਰ ਨੂੰ ਹੱਥਕੜੀਆਂ ਲਾਉਣ ਦੇ ਆਦੇਸ਼ ਦੇ ਦਿੱਤੇ।
ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਭੁੱਬਾਂ ਮਾਰ-ਮਾਰ ਰੋ ਰਿਹਾ ਸੀ। “ਦਿਲ ਥੋੜ੍ਹਾ ਨਾ ਕਰ ਰਾਜਨ! ਬਸੰਤ ਡੁੱਬਿਆ ਨਹੀਂ! ਜਿਉਂਦਾ ਹੈ।” ਮਾਲਣ ਦੀ ਧੀ ਨੇ ਕਥਾ ਅਗਾਂਹ ਤੋਰੀ, “ਰਾਜਨ ਕੁਦਰਤ ਦੇ ਰੰਗ ਨਿਆਰੇ ਨੇ। ਬਸੰਤ ਨੇ ਹਿੰਮਤ ਨਾ ਹਾਰੀ ਉਹ ਸਮੁੰਦਰ ਦੀਆਂ ਖੂਨੀ ਛੱਲਾਂ ਨਾਲ ਘੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀਗੀਰ ਮੱਛੀਆਂ ਫੜ ਰਹੇ ਸਨ। ਉਨ੍ਹਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਮਾਲਣ ਦੀ ਧੀ ਦੇ ਭੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ वै।”
ਕਥਾ ਦਾ ਆਖਰੀ ਵਾਕ ਸੁਣਦੇ ਸਾਰ ਹੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇਕਦਮ ਉੱਠ ਖੜ੍ਹਾ ਹੋਇਆ ਤੇ ਦੌੜ ਕੇ ਬਸੰਤ ਨੂੰ ਆ ਗਲਵੱਕੜੀ ਪਾਈ! ਦੋਨੋਂ ਕਾਫ਼ੀ ਸਮਾਂ ਹਉਕੇ ਤੇ ਸਿਸਕੀਆਂ ਭਰਦੇ ਰਹੇ। ਸਾਰੇ ਰਾਜ ਦਰਬਾਰੀਆਂ ਦੀਆਂ ਅੱਖੀਆਂ ਨਮ ਸਨ। ਚੰਦਰ ਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ। ਬਸੰਤ ਤੇ ਚੰਦਰ ਬਦਨ ਆਪੋ ਵਿੱਚ ਮਿਲ ਕੇ ਸਰਸ਼ਾਰ ਹੋ ਗਏ। ਖੁਸ਼ੀਆਂ ਦਾ ਕੋਈ ਪਾਰਾ-ਵਾਰ ਨਹੀਂ ਸੀ। ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖੈਰਾਤਾਂ ਵੰਡੀਆਂ ਗਈਆਂ।
ਰਾਜਾ ਰੂਪ ਦੇ ਹੁਕਮ ‘ਤੇ ਬਸੰਤ ਦੇ ਧਰਮ ਮਾਤਾ-ਪਿਤਾ ਘੁਮਾਰ ਤੇ ਘੁਮਾਰੀ ਅਤੇ ਮਾਲੀ-ਮਾਲ੍ਹਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲ ਨਾਥ ਦੀ ਭਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸ਼ਾਹੀ ਸਨਮਾਨ ਨਾਲ ਨਿਵਾਜਿਆ ਗਿਆ। ਕੋਤਵਾਲ, ਚੌਕੀਦਾਰ, ਵੇਸਵਾ ਅਤੇ ਸੌਦਾਗਰ ਨੂੰ ਸਖਤ ਸਜ਼ਾਵਾਂ ਭੁਗਤਣ ਲਈ ਜੇਲ੍ਹ ਭੇਜ ਦਿੱਤਾ ਗਿਆ।
ਕੁਝ ਸਮਾਂ ਮਿਸਰ ਦੀ ਰਾਜਧਾਨੀ ‘ਚ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾਦੀਪ ਆਏ। ਖੜਗ ਸੈਨ ਹੁਣ ਬੁੱਢਾ ਹੋ ਚੁੱਕਿਆ ਸੀ ਅਤੇ ਚੰਦਰਵਤੀ ਕਈ ਵਰ੍ਹੇ ਪਹਿਲਾਂ ਆਪਣੇ ਅੰਤਹਿਕਰਣ ਦੀ ਆਵਾਜ਼ ਸੁਣ ਕੇ ਪਸ਼ਚਾਤਾਪ ਵਿੱਚ ਮਹੁਰਾ ਚੱਟ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ। ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਗ ਸੈਨ ਦੇ ਝੁਰੜਾਏ ਚਿਹਰੇ ‘ਤੇ ਖੁਸ਼ੀ ਦੀ ਲਹਿਰ ਦੌੜ ਗਈ। ਉਸ ਨੇ ਬਸੰਤ ਨੂੰ ਸੰਗਲਾਦੀਪ ਦਾ ਰਾਜ-ਭਾਗ ਸੰਭਾਲ ਦਿੱਤਾ ਤੇ ਆਪ ਬਣ-ਪ੍ਰਸਤ ਧਾਰਨ ਕਰ ਲਿਆ। ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਪਰਤ ਆਇਆ।
(ਸੁਖਦੇਵ ਮਾਦਪੁਰੀ)
ਦੁੱਲਾ ਭੱਟੀ
ਕਿਹਾ ਜਾਂਦਾ ਹੈ ਕਿ ਇਕ ਪਿੰਡ ਵਿੱਚ ਇਕ ਗ਼ਰੀਬ ਬ੍ਰਾਹਮਣ ਰਹਿੰਦਾ ਸੀ। ਉਸ ਦੇ ਦੋ ਮੁਟਿਆਰ ਧੀਆਂ ਸਨ। ਉਹ ਦੋਨੋ ਮੰਗੀਆਂ ਹੋਈਆਂ ਸਨ, ਪ੍ਰੰਤੂ ਉਹ ਗ਼ਰੀਬੀ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਸੀ ਕਰ ਸਕਿਆ। ਉਸ ਇਲਾਕੇ ਦਾ ਮੁਗ਼ਲ ਹਾਕਮ ਬੜਾ ਨਿਰਦਈ ਸੀ। ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜ਼ੋਰੀਂ ਚੁੱਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕੰਨੀਂ ਸੁੰਦਰੀ-ਮੁੰਦਰੀ ਦੇ ਹੁਸਨ ਦੀ ਕਨਸੋਅ ਪਈ। ਉਸ ਨੇ ਇਨ੍ਹਾਂ ਨੂੰ ਜ਼ੋਰੀ ਚੁੱਕਣ ਦੀ ਵਿਉਂਤ ਬਣਾ ਲਈ। ਇਸ ਗੱਲ ਦੀ ਭਿਣਕ ਗ਼ਰੀਬ ਬ੍ਰਾਹਮਣ ਨੂੰ ਵੀ ਪੈ ਗਈ। ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣ ਪ੍ਰੰਤੂ ਉਹ ਨਾ ਮੰਨੇ। ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜ਼ੀ ਨਾ ਹੋਏ। ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਪਰੈਖੋਂ ਨਹੀਂ ਸੀ। ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ। ਰਾਹ ਵਿੱਚ ਜੰਗਲ ਪੈਂਦਾ ਸੀ, ਜਿੱਥੇ ਦੁੱਲਾ ਭੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ। ਇਸ ਤੋਂ ਸਾਰੇ ਡਰਦੇ ਸਨ। ਦੁੱਲਾ ਭੱਟੀ ਗਰੀਬਾਂ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਜਾਬਰਾਂ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਭੱਟੀ ਦਾ ਖਿਆਲ ਆਇਆ। ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ ਵੇਦਨਾ ਜਾ ਸੁਣਾਈ। ਦੁੱਲੇ ਨੇ ਆਖਿਆ ‘ਤੂੰ ਕੋਈ ਫਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਨ੍ਹਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ- ਤੂੰ ਨਿਸਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।”
ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥਹੁ-ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ‘ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ:
ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ- ਹੋ
ਦੁੱਲਾ ਭੱਟੀ ਵਾਲਾ- ਹੋ
ਦੁੱਲੇ ਧੀ ਵਿਆਹੀ- ਹੋ
ਸੇਰ ਸ਼ੱਕਰ ਪਾਈ- ਹੋ
ਕੁੜੀ ਦੇ ਬੋਝੇ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ- ਹੋ
ਸਾਲੂ ਕੌਣ ਸਮੇਟੇ- ਹੋ
ਚਾਚਾ ਗਾਲੀ ਦੇਸੇ- ਹੋ
ਚਾਚਾ ਚੂਰੀ ਕੁੱਟੀ- ਹੋ
ਜ਼ੀਮੀਂਦਾਰ ਲੁੱਟੀ- ਹੋ
ਜ਼ੀਮੀਂਦਾਰ ਸਦਾਓ – ਹੋ
ਗਿਣ-ਗਿਣ ਪੌਲੇ ਲਾਓ- ਹੋ
ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ, ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਲੱਗਾ।
ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ। ਉਹਦਾ ਬਾਪ ਬੜਾ ਬਹਾਦਰ ਅਤੇ ਅੜ੍ਹਬ ਸੁਭਾਅ ਦਾ ਮਾਲਕ ਸੀ। ਉਹ ਮੁਗ਼ਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰੀ ਸਨ- ਮਾਰ-ਧਾੜ ਕਰਨੀ ਉਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਸੀ। ਉਨ੍ਹਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ-ਮਾਰ ਕਰਕੇ ਭਜਾ ਦਿੰਦੇ। ਲਗਾਨ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਨ੍ਹਾਂ ਦੀਆਂ ਮਾਰਧਾੜ ਦੀਆਂ ਖਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚਾੜ੍ਹ ਦਿੱਤਾ। ਅਕਬਰ ਨੇ ਉਨ੍ਹਾਂ ਦੋਨਾਂ ਦੀਆਂ ਮਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ। ਮੁਗ਼ਲ ਫ਼ੌਜਾਂ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ। ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦੁਆਰ ‘ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ… ਫਰੀਦ ਅਤੇ ਉਸ ਦਾ ਬਾਪ ਬੜ੍ਹਕਾਂ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ।
ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਧੀ ਪੰਜ ਮਹੀਨੇ ਦੀ ਗਰਭਵਤੀ ਸੀ। ਫਰੀਦ ਦੀ ਮੌਤ ਤੋਂ ਚਾਰ ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ। ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ-ਨੂਰ ਹੋ ਗਈਆਂ। ਇਕ ਅਨੋਖਾ ਜਲਾਲ ਉਹਦੇ ਮੱਥੇ ‘ਤੇ ਟਪਕ ਰਿਹਾ ਸੀ। ਦਾਦੀ ਦੁੱਲੇ ਤੋਂ ਮੋਹਰਾਂ ਵਾਰ-ਵਾਰ ਵੰਡ ਰਹੀ ਸੀ। ਖੁਸ਼ੀ ਸਾਂਭਿਆਂ ਸੰਭਾਲੀ ਨਹੀਂ ਸੀ ਜਾਂਦੀ। ਇਕ ਆਸ, ਇਕ ਸੁਪਨਾ ਉਨ੍ਹਾਂ ਦੇ ਸਾਹਮਣੇ ਸਾਕਾਰ ਹੁੰਦਾ ਨਜ਼ਰੀਂ ਆ ਰਿਹਾ ਸੀ।
ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ। ਉਹਦਾ ਨਾਂ ਉਹਨੇ ਸ਼ੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ। ਅਕਬਰ ਨੇ ਨਜੂਮੀਆਂ ਨੂੰ ਆਖਿਆ, “ਕੋਈ ਐਸਾ ਉਪਾਅ ਦੱਸੋ ਜਿਸ ਨਾਲ ਸ਼ੇਖੂ ਸੂਰਬੀਰ, ਬਲਵਾਨ ਤੇ ਇਨਸਾਫਪਸੰਦ ਵਿਅਕਤੀ ਬਣੇ।’’
ਇਕ ਨਜੂਮੀ ਨੇ ਆਖਿਆ, “ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ, ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ, ਜਿਸ ਨੇ ਸ਼ੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ।”
ਅਜਿਹੀ ਸੂਰਬੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ। ਕਿਸੇ ਲੱਧੀ ਬਾਰੇ ਜਾ ਆਖਿਆ ਕਿ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ।
ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵੱਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਕੱਠੇ ਪਲਣ ਲੱਗੇ- ਦੋਨੋ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਸ਼ੇਖੂ ਨੇ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ। ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿੱਚ ਦੁੱਲਾ ਸ਼ੇਖੂ ਨੂੰ ਮਾਤ ਦੇ ਗਿਆ..। ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ ‘ਚ ਵਿਤਕਰਾ ਨਾ ਕੀਤਾ ਹੋਵੇ।
ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਆਖਿਆ, “ਹਜ਼ੂਰ ਮੈਂ ਤਾਂ ਦੋਹਾਂ ਨੂੰ ਇੱਕੋ ਜਿੰਨਾ ਦੁੱਧ ਚੁੰਘਾਇਐ… ।”
ਅਕਬਰ ਸ਼ੁੱਕਰਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸਰੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ,”ਮੈਂ ਤੇਰਾ ਦੇਣਾ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦੁਆਈ। ਵੱਡੇ ਹੋਣ ‘डे मैं ਰੁਤਬਾ ਦਿਆਂਗਾ।’” ਨੂੰ ਆਪਣੇ ਦਰਬਾਰ ‘ਚ ਵੱਡਾ
ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਗਈ। ਦੁੱਲੇ ਨੂੰ ਲੈ ਕੇ ਆਪਣੇ ਘਰ ਆ
ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜ਼ੀ ਪਾਸ ਮਸੀਤੇ ਪੜ੍ਹਨੇ ਪਾਇਆ ਗਿਆ… ਉਹਨੂੰ ਨਿਯਮਬੱਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜ਼ੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ। ਟ ਕੇ ਘਰ K
ਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ ਉਹ ਅਲਬੇਲੇ ਸੁਭਾਅ ਦਾ ਮਾਲਕ ਸੀ… ਖੁਲ੍ਹੀ ਹਵਾ ਵਿੱਚ ਚੁੰਘੀਆਂ ਭਰਨ ਵਾਲਾ ਹੀਰਾ ਹਰਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਨ੍ਹਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਖਰਮਸਤੀਆਂ ਕਰਦੇ। ਦੁੱਲੇ ਦੀ ਚੜ੍ਹਦੀ ਜੁਆਨੀ… ਉਹਦਾ ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ ਦਗ ਦਗ ਕਰਦਾ ਚਿਹਰਾ ਤੇ ਉਸ ਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ ‘ਚ ਪਾ ਦੇਂਦਾ। ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ ‘ਚ ਦੌੜ ਰਿਹਾ ਹੈ…। ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਸੀ। ਉਹਦੀਆਂ ਖਰਮਸਤੀਆਂ ਤੇ ਉਲਾਂਭੇ ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਕ ਦਿਨੋ ਦਿਨ ਵੱਧ ਰਿਹਾ ਸੀ…। ਨਿੱਤ ਉਲਾਂਭੇ ਮਿਲਦੇ । ਲੱਧੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪ੍ਰੰਤੂ ਉਹ ਲੋਹੇ ਦੀਆਂ ਸਾਗਾਂ ਨਾਲ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਿਰਾਸਣ ਨੇ ਇਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:-
ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗ਼ਰੀਬ ਦੁਖਾਂਵਦਾ ਏ।
ਏਥੇ ਜ਼ੋਰ ਦਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲਹਾਂਵਦਾ ਏ।
ਖਲ, ਭੋਹ ਦੇ ਨਾਲ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ
ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।
(ਕਿਸ਼ਨ ਸਿੰਘ ਆਰਫ)
ਨੰਦੀ ਮਿਰਾਸਣ ਦੇ ਮਿਹਣੇ ਨਾਲ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖੂਨ ਉਹਦੀਆਂ ਰਗਾਂ ਵਿੱਚ ਉਬਾਲੇ ਖਾਣ ਲੱਗਾ। ਉਹ ਸਿੱਧਾ ਆਪਣੀ ਮਾਂ ਲੱਧੀ ਕੋਲ ਜਾ ਕੇ ਗਰਜਿਆ, “ਮਾਂ ਮੇਰੀਏ ਸੱਚੋ-ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ भै?”
ਲੱਧੀ ਨੇ ਸਾਰੀ ਹੋਣੀ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਦੁੱਲ੍ਹੇ ਨੂੰ ਕਿਹਾ, “ਸੂਰਮਿਆਂ ਪੁੱਤਾ, ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ। ਕਦੋਂ ਮੇਰਾ ਪੁੱਤਰ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ.. ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਂ ਦੀ ਟੈਂ ਨਹੀਂ ਸੀ ਮੰਨੀ। ਕਿਸੇ ਅੱਗੇ ਸਿਰ ਨਹੀ ਸੀ ਝੁਕਾਇਆ।”
ਲਿਸ਼ ਲਿਸ਼ ਕਰਦੇ ਹਥਿਆਰ-ਛਬੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਨ ਅਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ… ਅਨੋਖੀਆਂ ਤਰਬਾਂ ਨੇ ਉਹਦੇ ਸਰੀਰ ‘ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫਾਂ ਛੱਡਣ ਲੱਗਾ… ਦੁੱਲੇ ਨਗਾਰੇ ‘ਤੇ ਡੱਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਕੱਠੇ ਕੀਤੇ, ਤੇ ਸਾਰੇ ਹਥਿਆਰ ਉਨ੍ਹਾਂ ਵਿੱਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫੈਸਲਾ ਕਰ ਲਿਆ। ਹੌਲੇ-ਹੌਲੇ ਪੰਜ ਸੌ ਜਵਾਨ ਉਹਦੇ ਨਾਲ ਜੁੜ ਗਏ। ਸਾਂਦਲ ਬਾਰ ਦੇ ਇਲਾਕੇ ਵਿੱਚ ਉਨ੍ਹਾਂ ਤਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿੱਚ ਵੰਡ ਦਿੰਦੇ। ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ-ਪਰਵਰੀ ਦੀ ਖੁਸ਼ਬੂ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ ਸਾਂਦਲ ਬਾਰ ਵਿੱਚ ਘੁੰਮ ਰਿਹਾ ਸੀ…। ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਣਨ ਨੂੰ ਮਿਲਦੇ । ਸਾਰਾ ਇਲਾਕਾ ਉਸ ‘ਤੇ ਮਾਣ ਕਰ ਰਿਹਾ ਸੀ।
ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ ‘ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ‘ਤੇ ਰੋਸ ਸੀ। ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚਦੇੜਾਂ ‘ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਵੰਦਾਂ ‘ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖਰੀਦ ਕੇ ਲਈ ਜਾ ਰਿਹਾ ਸੀ… । ਉਹਨੂੰ ਰਾਤ ਪਿੰਡ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਵਾ ਵੀ ਦਿੱਤਾ… । ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ ਭਰੀਆਂ ਖੱਚਰਾਂ ਖੋਹ ਲਈਆਂ।
ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ ਪੁੱਜਦੀਆਂ ਰਹੀਆਂ। ਲੋਕਾਂ ‘ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ ਕਿ ਉਨ੍ਹਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿੱਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹੀਏ ਪੁਚਾਉਂਦੇ ਰਹੇ। ਅਕਬਰ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ ‘ਤੇ ਸਾਂਦਲ ਬਾਰ ਭੇਜਿਆ, ਪ੍ਰੰਤੂ ਦੁੱਲੇ ਨੂੰ ਪਤਾ ਲੱਗਣ ‘ਤੇ ਉਸ ਨੇ ਜਾਸੂਸ ਦੀਆਂ ਦਾੜ੍ਹੀ ਮੁੱਛਾਂ ਹੀ ਮੁੰਨ ਦਿੱਤੀਆਂ।
ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁੱਕ ਲਿਆ। ਮੁਗਲ ਫੌਜਾਂ ਨੇ ਸਾਂਦਲ ਬਾਰ ਵਲ ਕੂਚ ਕਰ ਦਿੱਤਾ।
ਚੜ੍ਹਿਆ ਸੀ ਮਿਰਜ਼ਾ ਨਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ।
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ।
ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ।
ਹੌਲੀ-ਹੌਲੀ ਪਿੰਡੀ ਵਿੱਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ।
ਸਾਰੇ ਬੈਠਕਾਂ ਦੀਵਾਨਖਾਨੇ ਢਾਹ ਸੱਟੇ
ਇੱਟਾਂ ਬਣਾ ਕੇ ਵਿੱਚ ਖਿੰਡਾਈਆਂ।
ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ
ਮਾਰਨ ਛਮਕਾਂ ਤੇ ਕਰਨ ਕਰੜਾਈਆਂ।
(ਪਾਲੀ ਸਿੰਘ)
ਮੁਗ਼ਲ ਫੌਜਾਂ ਨੇ ਪਿੰਡੀ ਨੂੰ ਜਾ ਘੇਰਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ ਜਾ ਲੜਾਈ ਕੀਤੀ ਤੇ ਉਨ੍ਹਾਂ ‘ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗ਼ਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ ਜਾ ਪਿਆ।
ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ ਕੁ ਦਿਨ ਕੱਟ ਸਕਦੀ ਸੀ। ਮੁਗ਼ਲ ਫੌਜ ਨੇ ਦੁੱਲੇ ਨੂੰ ਜਿਊਂਦੇ ਜੀ ਗ੍ਰਿਫ਼ਤਾਰ ਕਰਨ ਦਾ ਬੜਾ ਯਤਨ ਕੀਤਾ, ਪ੍ਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ? ਆਖਰ ਦੁੱਲਾ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ, ਪ੍ਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ। ਦੁੱਲੇ ਦੇ ਅੰਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਜ਼ਾਮਉੱਦੀਨ ਦੇ ਛੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ, ਪ੍ਰੰਤੂ ਮਿਰਜ਼ੇ ਨੇ ਲੱਧੀ ਦੇ ਤਰਲੇ ਮਿੰਨਤਾਂ ਕਰ ਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਿਲਾ ਕੇ ਉਸ ਨੂੰ ਕੈਦ ਕਰ ਲਿਆ। ਹੋਸ਼ ਆਉਣ ‘ਤੇ ਦੁੱਲੇ ਨੇ ਕੈਦਖਾਨੇ ਵਿੱਚ ਟੱਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗ਼ਲਾਂ ਅੱਗੇ ਸਿਰ ਨਾ ਝੁਕਾਇਆ।
ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ, ਪ੍ਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੈ। ਉਸ ਦੀ ਬਹਾਦਰੀ ਦੇ ਕਿੱਸੇ ਪੰਜਾਬੀ ਬੜੀਆਂ ਲਟਕਾਂ ਨਾਲ ਪੜ੍ਹਦੇ ਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ। ਕਿਸ਼ਨ ਸਿੰਘ ਆਰਫ ਰਚਿਤ ‘ਕਿੱਸਾ ਦੁੱਲਾ ਭੱਟੀ ਅਤੇ ਪਾਲੀ ਸਿੰਘ ਕਵੀਸ਼ਰ ਰਚਿਤ ‘ਆਵਾਜ਼ਾਂ ਦੁੱਲਾ ਭੱਟੀ’ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਭੱਟੀ ਨੂੰ ਬਾਰਮ-ਬਾਰ ਸਿਜਦਾ ਕਰਦੇ ਹਨ।
(ਸੁਖਦੇਵ ਮਾਦਪੁਰੀ)
ਪੂਰਨ ਭਗਤ
ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ ‘ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ – ਸਿਆਲਕੋਟ ਉਸ ਦੀ ਰਾਜਧਾਨੀ ਸੀ। ਸਲਵਾਨ ਇਕ ਆਸ਼ਿਕ-ਮਿਜ਼ਾਜ ਅਤੇ ਮੌਜ-ਮਸਤੀ ‘ਚ ਰਹਿਣ ਵਾਲਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ ਦੀ। ਢਲਦੀ ਉਮਰੇ, ਬੜੀਆਂ ਮੰਨਤਾਂ ਮੰਨਣ ਮਗਰੋਂ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਪੂਰਨ ਰੱਖਿਆ। ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਨਣ ਲਈ ਨਜੂਮੀ ਸੱਦ ਲਏ। ਨਜੂਮੀਆਂ ਸਲਾਹ ਦਿੱਤੀ, “ਹੇ ਰਾਜਨ! ਇਹ ਨਵ-ਜਨਮਿਆ ਬੱਚਾ ਪੂਰੇ ‘ ਬਾਰਾਂ ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਕਹਿਰ ਟੁੱਟ ਥ ਨਾ ਪਵੇਗਾ।
ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਬਾਰ੍ਹਾਂ ਵਰ੍ਹੇ ਲਈ ਭੌਰੇ ਵਿਚ ਪਾਉਣ ਦਾ ਹੁਕਮ ਸੁਣਾ ਦਿੱਤਾ! ਪੂਰਨ ਦੀ ਮਾਂ ਇੱਛਰਾਂ ਤੜਪਦੀ ਸੀ, ਕੁਰਲਾਉਂਦੀ ਰਹੀ-ਉਹਦੀਆਂ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ।
ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੌਰੇ ਵਿਚ ਪਾ ਦਿੱਤਾ ਗਿਆ। ਇੱਛਰਾਂ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿਚ ਸੁੰਨਸਾਨ ਵਰਤ ਗਈ। ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ਪ੍ਰਸਤੀ ਲਈ ਨਵ-ਜੋਬਨ ਮੁਟਿਆਰ ਲੂਣਾਂ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ…ਇੱਛਰਾਂ ਲਈ ਉਹਦੇ ਅੰਦਰ ਹੋਰ ਕੋਈ ਕਸ਼ਿਸ਼ ਨਹੀਂ ਸੀ ਰਹੀ। ਇੱਛਰਾਂ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੰਨ ਹੋ ਗਈ। ਉਧਰ ਪੂਰਨ ਆਪਣੇ ਮਾਂ-ਬਾਪ ਦੇ ਮੋਹ-ਮਮਤਾ ਤੋਂ ਸੱਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ‘ਤੇ ਚੜ੍ਹਨ ਲੱਗਾ।
ਸਮਾਂ ਆਪਣੀ ਤੋਰੇ ਤੁਰ ਰਿਹਾ ਸੀ.. ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ ਰੂਪ ਦੀ ਸਾਕਾਰ ਮੂਰਤ ਇਕ ਅਨੋਖੀ ਚਮਕ ਉਹਦੇ ਚਿਹਰੇ ‘ਤੇ ਝਲਕਾਂ ਮਾਰ ਰਹੀ ਸੀ ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿਚ ਆਪਣੇ ਪਿਤਾ ਦੇ ਸਨਮੁੱਖ ਹੋਇਆ.. ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ।
ਗੋਲੀਆਂ ਪੂਰਨ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ ‘ਚੋਂ ਮਮਤਾ ਦੇ ਅੱਥਰੂ ਵਹਿ ਤੁਰੇ ਪੂਰਨ ਨੇ ਮਾਂ ਦੇ ਚਰਨ ਛੂਹੇ, ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣ-ਬਣ ਪੈਂਦੇ ਰੂਪ ‘ਤੇ ਬਲਿਹਾਰੇ ਜਾ ਰਹੀ ਸੀ। ’ਪੁੱਤ ਪੂਰਨਾ! ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾਂ ਨੂੰ ਮਿਲ ਆ’ ਆਖ ਰਾਣੀ ਇੱਛਰਾਂ ਨੇ ਪੂਰਨ ਨੂੰ ਲੂਣਾਂ ਵੱਲ ਤੋਰ ਦਿੱਤਾ।
ਸ਼ਾਹੀ ਮਹਿਲਾਂ ‘ਚ ਪਹਿਲਾ ਮਹਿਲ ਮਤਰੇਈ ਮਾਂ ਲੂਣਾਂ ਦਾ ਸੀ। ਲੂਣਾਂ ‘ਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ। ਜਦੋਂ ਦੀ ਉਹ ਇਸ ਮਹਿਲ ਵਿਚ ਆਈ ਸੀ ਉਸ ਨੇ ਸਲਵਾਨ ਤੋਂ ਬਿਨਾਂ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ। ਉਹਦੀ ਦੇਖ-ਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾਂ ਵਿਚ ਆਉਣ ਦੀ ਮਨਾਹੀ ਸੀ। ਲੂਣਾਂ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ। ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ, ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ।
ਲੂਣਾਂ ਦੇ ਬੋਲਾਂ ‘ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿਣ ਵਿਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ ‘ਚ ਭਰ ਕੇ ਆਪਣੀ ਸੇਜ ‘ਤੇ ਸੁੱਟ ਲਿਆ ਪ੍ਰੰਤੂ ਪੂਰਨ ਨੇ ਇਕ ਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ, “ਮਾਤਾ! ਹੋਸ਼ ਕਰ! ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ। ਮੇਰੇ ਬਾਪ ਨੇ ਤੈਨੂੰ ਪਰਣਾ ਕੇ ਲਿਆਂਦੈ! ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਏਂ।” “ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਜ਼ਾਲਮਾ! ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸੀਰ ਚੁੰਘਾਇਆ! ਮੇਰਾ ਪਤੀ ਮੇਰੇ ਬਾਪ ਦੇ ਹਾਣ ਦਾ ਏ.. ਸਾਡਾ ਜੋੜ ਨੀ ਜੁੜਦਾ, ਮੇਰਾ ਜੋੜ ਤਾਂ ਤੇਰੇ ਨਾਲ ਜੁੜਦੈ। ਪੂਰਨ! ਆਪਣੀ ਜੁਆਨੀ ਦਾ ਮਾਣ ਰੱਖ। ਮੈਂ ਸਾਰੀ ਜ਼ਿੰਦਗੀ ਤੇਰਾ ‘ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ।”
ਲੂਣਾਂ ਪੂਰਨ ਅੱਗੇ ਵਿੱਛ-ਵਿੱਛ ਜਾ ਰਹੀ ਸੀ। ਪ੍ਰੰਤੂ ਪੂਰਨ ਉੱਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਅਡੋਲ ਖਲੋਤਾ ਆਪਣੇ ਧਰਮ ‘ਤੇ ਪਹਿਰਾ ਦਿੰਦਾ, ਸੋਚਾਂ ‘ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵੱਗਿਆ ਨਾ ਹੋ ਜਾਵੇ। ਆਖਰ ਉਸ ਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾਂ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲ ਆਇਆ।
ਲੂਣਾਂ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰੀ ਬੈਠੀ ਸੀ।
ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾਂ ਦੇ ਮਹਿਲਾਂ ‘ਚ ਪੁੱਜਾ। ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਦੀਵਾ ਬੱਤੀ ਨਹੀਂ। ਸਾਰੇ ਸ਼ਮ੍ਹਾਦਾਨ ਗੁੱਲ ਹੋਏ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ‘ਤੇ ਆਪ ਨਹੀਂ ਸੀ ਆਈ…ਉਹ ਰਾਣੀ ਦੇ ਕਮਰੇ ਵੱਲ ਆਹੁਲਿਆ… ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ-ਸ਼ਿੰਗਾਰ ਏਧਰ-ਓਧਰ ਖਿੰਡਿਆ ਪਿਐ…।
“ਮੇਰੀਏ ਲਾਡੋ ਰਾਣੀਏਂ ਦਸ ਖਾਂ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸੁਜਾਏ ਹੋਏ ਨੇ… ਆਖਦਿਆਂ ਸਲਵਾਨ ਨੇ ਲੂਣਾਂ ਨੂੰ ਬਿਠਾ ਲਿਆ। ਉਹਨੇ ਵੇਖਿਆ ਉਹਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ ‘ਚ ਆ ਗਈ ਤੇ ਹਟਕੋਰੇ ਭਰਦਿਆਂ ਰਾਜੇ ਨੂੰ ਮੁਖਾਤਿਬ ਹੋਈ, “ਰਾਜਨ! ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਐ, ਸ਼ਾਇਦ ਤੁਹਾਡੇ ਮਨ ਨਾ ਲੱਗੇ… ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ, ਮੇਰੇ ‘ਤੇ ਐਡਾ ਕਹਿਰ ਵਾਪਰੇਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦੈ? ਰਾਜਿਆ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਐ, ਪਰ ਮੈਂ ਮਸੀਂ ਉਹਦੇ ਚੁੰਗਲ ‘ਚੋਂ ਬਚ ਕੇ ਨਿਕਲ ਸਕੀ ਹਾਂ …।”
ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉਠਿਆ, “ਪੂਰਨ ਦੀ ਇਹ ਜੁਰਅੱਤ ਮੈਂ ਉਹਦੇ ਸੀਰਮੇ ਪਾ ਜਾਵਾਂਗਾ! ਉਹਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆਂ ਯਾਦ ਰੱਖੇਗੀ।”
ਭੈੜਾ ਸਲਵਾਨ ਕੀ ਜਾਣੇ, ਲੂਣਾਂ ਨੇ ਤਾਂ ਪੂਰਨ ‘ਤੇ ਤੋਹਮਤ ਲਾਉਣ ਖਾਤਰ ਤ੍ਰਿਆ ਚਿੱਤਰ ਦੀ ਚਾਲ ਚੱਲੀ ਸੀ!
ਅਗਲੀ ਭਲਕ ਸਲਵਾਨ ਨੇ ਭਰੇ ਦਰਬਾਰ ਵਿਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾਂ ‘ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਦਰ ਕਰ ਦਿੱਤਾ! ਬੇਗੁਨਾਹ ਪੂਰਨ ਦੀ ਕਿਸੇ ਇਕ ਨਾ ਸੁਣੀ।
ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇੱਛਰਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਕ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਰਾਜੇ ਦਾ ਤਪ ਤੇਜ ਹੀ ਐਨਾ ਸੀ ਕਿਸੇ ਹਾਅ ਦਾ ਨਾਅਰਾ ਮਾਰਨ ਦੀ ਜੁਰਅੱਤ ਵੀ ਨਾ ਕੀਤੀ। ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂੰ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ। ਜੰਗਲ ‘ਚ ਜਾ ਕੇ ਉਹ ਉਹਨੂੰ ਵੱਢ-ਵੱਢ ਕੇ ਇਕ ਵਿਰਾਨ ਖੂਹ ‘ਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾ ਆਏ ਹਨ।
ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋ ਜੋਗੀਆਂ ਦਾ ਇਕ ਟੋਲਾ ਉਸੇ ਖੂਹ ‘ਤੇ ਆਣ ਉਤਰਿਆ ਜਿਸ ਵਿਚ ਪੂਰਨ ਵੱਢਿਆ-ਟੁੱਕਿਆ ਪਿਆ ਸੀ। ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿਚ ਡੋਲ ਫਰਾਇਆ. ਉਸ ਨੂੰ ਕਿਸੇ ਪੁਰਸ਼ ਦੇ ਕਰਾਹੁਣ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ.. ਉਨ੍ਹਾਂ ਪੂਰਨ ਨੂੰ ਖੂਹ ਵਿਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖ ਨਾਥ ਦੇ ਟਿੱਲੇ ‘ਤੇ ਲੈ ਆਏ! ਗੋਰਖ ਦੀ ਤੀਮਾਰਦਾਰੀ, ਸਨੇਹ ਅਤੇ ਮੁਰਵੱਤ ਦੇ ਥਾਪੜੇ ਨੇ ਉਸ ਨੂੰ ਕੁਝ ਦਿਨਾਂ ਵਿਚ ਹੀ ਨੌ-ਬਰ-ਨੌ ਕਰ ਦਿੱਤਾ। ਗੋਰਖ ਨਾਥ ਦੀ ਤਲਿਸਮੀ ਸ਼ਖ਼ਸੀਅਤ ਨੇ ਪੂਰਨ ਨੂੰ ਅਜਿਹਾ ਕੀਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ ‘ਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿਚ ਜੁਟ ਗਿਆ.. ਤਿਆਗ ਦੀ ਮੂਰਤ ਬਣੇ ਪੂਰਨ ਨੇ ਇਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ। ਗੋਰਖ ਤਰੁੱਠਿਆ… ਉਹਨੇ ਪੂਰਨ ਦੇ ਕੰਨਾਂ ‘ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ।
ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ ‘ਚ ਬਗਲੀ ਪਾ ਕੇ ਭਿੱਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝੱਲਿਆ ਨਾ ਗਿਆ। ਉਨ੍ਹਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ ‘ਚ ਉਲੱਦ ਦਿੱਤਾ। ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਨਾ ਦੇਖਿਆ।
ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ-ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ, “ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ.. ਹੀਰੇ ਮੋਤੀ ਨਹੀਂ।”
ਪੂਰਨ ਉਸੇ ਪੈਰੀਂ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਅਲਖ ਜਗਾਈ! ਰਾਣੀ ਸੁੰਦਰਾਂ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ, ਪੂਰਨ ‘ਤੇ ਫਿਦਾ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ ਗੋਰਖ ਦੇ ਟਿੱਲੇ ‘ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ ‘ਚ ਸੀਸ ਨਿਵਾ ਦਿੱਤਾ।
ਪਿਆਰ ਤੇ ਸ਼ਰਧਾ ਵਿਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ,”ਰਾਣੀ ਮੰਗ ਜੋ ਮੰਗਣੇਂ ਤੇਰੀ ਹਰ ਮੁਰਾਦ ਪੂਰੀ ਹੋਵੇਗੀ।’
“ਕਿਸੇ ਚੀਜ਼ ਦੀ ਲੋੜ ਨੀ ਨਾਥ ਜੀ।” ਸੁੰਦਰਾਂ ਨੇ ਦੋਵੇਂ ਹੱਥ ਜੋੜ ਕੇ ਆਖਿਆ।
“ਅਜੇ ਵੀ ਮੰਗ ਲੈ’” ਗੋਰਖ ਮੁੜ ਬੋਲਿਆ।
“ਨਾਥ ਜੀ ਥੋਡਾ ਅਸ਼ੀਰਵਾਦ ਹੀ ਬਹੁਤ ਐ”, ਹੋਈ ਆਖ ਰਹੀ 3 ਦਰਾਂ ਭਾਵੁਕ ਸੀ ।
“ਤੀਜਾ ਵਚਨ ਐ..ਮੰਗ ਲੈ ਰਾਣੀਏਂ।”
ਸੁੰਦਰਾਂ ਲਈ ਇਹੋ ਯੋਗ ਅਵਸਰ ਸੀ। ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, “ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੋਵੋ।”
ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ।
ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ.. ਰਾਣੀ ਨੇ ਉਹਦੀਆਂ ਸੈਆਂ ਖਾਤਰਾਂ ਕੀਤੀਆਂ ਪ੍ਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖਰੇ ਭਰਮਾ ਨਾ ਸਕੇ। ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ। ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿਚ ਜਾ ਕੇ ਜੰਗਲ-ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ‘ਤੇ ਖੜ੍ਹ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰਖਤਾਂ ਦੇ ਝੁੰਡ ਓਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ। ਪੂਰਨ ਦੇ ਪ੍ਰੇਮ ‘ਚ ਦੀਵਾਨੀ ਹੋਈ ਸੁੰਦਰਾਂ ਉਹਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ। ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ ਸੁੰਦਰਾਂ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗੁਆ ਲਈ।
ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਵਾਂ ‘ਤੇ ਘੁੰਮਦਾ ਰਿਹਾ. ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ। ਰਾਣੀ ਇੱਛਰਾਂ ਆਪਣੇ ਪੁੱਤ ਦੇ ਵਿਯੋਗ ਵਿਚ ਉਂਜ ਹੀ ਅੰਨ੍ਹੀ ਹੋ ਗਈ ਸੀ ਤੇ ਲੂਣਾਂ ਦੀ ਕੁੱਖ ਅਜੇ ਤੀਕ ਹਰੀ ਨਹੀਂ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਸ ਕੋਈ ਨਹੀਂ।
ਘੁੰਮਦਾ-ਘੁੰਮਦਾ ਪੂਰਨ ਪੂਰੇ ਬਾਰ੍ਹਾਂ ਵਰ੍ਹੇ ਮਗਰੋਂ ਜੋਗੀ ਦੇ ਭੇਸ ਵਿਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ। ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ ‘ਚ ਲੀਨ ਹੋ ਗਿਆ। ਪਲਾਂ ਛਿਨਾਂ ਵਿਚ ਹੀ ਬਾਗ ਹਰਾ-ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿਚ ਫੈਲ ਗਈ। ਸ਼ਹਿਰ ਵਿਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਕਨਸੋਅ ਪਈ…ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫੈਸਲਾ ਕਰ ਲਿਆ।
ਸਲਵਾਨ ਰਾਣੀਆਂ ਸਮੇਤ ਧੂਣਾ ਤਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖੀਆਂ ਖੋਲ੍ਹ ਕੇ ਵੇਖਿਆ-ਉਹਦੇ ਮਾਂ-ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ. ਉਹਨੇ ਸਤਿਕਾਰ ਵਜੋਂ ਉਠ ਕੇ ਆਪਣੀ ਮਾਂ ਇੱਛਰਾਂ ਦੇ ਚਰਨ ਜਾ ਛੂਹੇ। ਉਹਦੀ ਛੂਹ ਪ੍ਰਾਪਤ ਕਰਕੇ ਇੱਛਰਾਂ ਬੋਲੀ, “ਵੇ ਪੁੱਤ ਜੋਗੀਆ, ਤੂੰ ਤਾਂ ਮੇਰਾ ਪੁੱਤ ਪੂਰਨ ਲਗਦੈਂ…।’”
ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ * ਛੂਹ ਪ੍ਰਾਪਤ ਕਰਦੇ ਹੀ ਇੱਛਰਾਂ ਦੀਆਂ ਅੱਖਾਂ ਵਿਚ ਮੁੜ ਜੋਤ ਪਰਤ ਆਈ ਅਤੇ ਉਹਦੀਆਂ ਛਾਤੀਆਂ ਵਿਚੋਂ ਮਮਤਾ ਦਾ ਦੁੱਧ ਛਲਕ ਪਿਆ।
ਪੂਰਨ ਦੇ ਮੁਖੜੇ ‘ਤੇ ਤੇ ਅਨੂਠੇ ਜਮਾਲ ਸੀ।
ਸਲਵਾਨ ਸੁੰਨ ਹੋਇਆ ਖੜੋਤਾ ਸੀ… ਉਸ ਦੇ ਬੁੱਲ੍ਹ ਫਰਕ ਰਹੇ ਸਨ ਪ੍ਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ। ਲੂਣਾਂ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ, ”ਜੋਗੀ ਜੀ, ਸਾਡੇ ‘ਤੇ ਦਿਆ ਕਰੋ! ਰਾਜੇ ਨੂੰ ਇਕ ਪੁੱਤਰ ਦੀ ਦਾਤ ਬਖਸ਼ੋ।”
“ਪੁੱਤ ਤਾਂ ਰਾਜੇ ਦਾ ਹੈਗਾ- ਹੋਰ ਪੁੱਤ ਦੀ ਕੀ ਲੋੜ ਐ” ਜੋਗੀ ਬੁਲ੍ਹੀਆਂ ‘ਚ ਮੁਸਕਰਾਇਆ!
“ਜੋਗੀ ਜੀ ਪੁੱਤ ਮੇਰਾ ਹੈ ਨਹੀਂ, ਹੈ ਸੀ, ਪਰ ਕੁਕਰਮ ਕਰਕੇ ਇਸ ਦੁਨੀਆਂ ‘ਚ ਨਹੀਂ ਰਿਹਾ।” ਐਨਾ ਆਖ ਰਾਜੇ ਦਾ ਗਲਾ ਭਰ ਆਇਆ। ਲੂਣਾਂ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ. ਉਹਦੀਆਂ ਅੱਖੀਆਂ ‘ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸ ਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ, “ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ। ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ. ਮੈਂ ਡੋਲ ਗਈ ਸਾਂ। ਉਹਦਾ ਕੋਈ ਕਸੂਰ ਨਹੀਂ ਸੀ, ਮੈਂ ਹੀ ਉਸ ‘ਤੇ ਝੂਠੀ ਤੋਹਮਤ ਲਾਈ ਸੀ।”
ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿਚੋਂ ਤਲਵਾਰ ਧੂਹ ਲਈ ਤੇ ਲੂਣਾਂ ਦਾ ਗਾਟਾ ਲਾਹੁਣ ਲਈ ਬਾਂਹ ਉਲਾਰੀ।
ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, “ਇਹਨੂੰ ਖਿਮਾ ਕਰ ਦੇਵੋ ਤੁਹਾਡਾ ਪੁੱਤ ਜਿਊਂਦਾ ਹੈ… ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।”
ਵੈਰਾਗ ਦੇ ਹੰਝੂ ਵਹਿ ਤੁਰੇ ਇੱਛਰਾਂ, ਲੂਣਾਂ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਵਿਸਮਾਦੀ ਅਵਸਥਾ ਵਿਚ ਪੁੱਜ ਗਏ। ਉਨ੍ਹਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ.. ਪ੍ਰੰਤੂ ਪੂਰਨ ਨੇ ਉਨ੍ਹਾਂ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ… ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ। ਉਹਨੇ ਭਿੱਖਿਆ ਦੇ ਖੱਪਰ ਵਿਚੋਂ ਚੌਲ ਦਾ ਇਕ ਦਾਣਾ ਚੁੱਕ ਕੇ ਲੂਣਾਂ ਦੀ ਹਥੇਲੀ ‘ਤੇ ਰੱਖ ਕੇ ਆਖਿਆ, “ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ। ਤੁਹਾਡੀ ਝੋਲੀ ਵਿਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।”
ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਤੁਰ ਗਿਆ। ਸਲਵਾਨ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ…। ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ।
ਰਾਜਾ ਰਸਾਲੂ
ਭਾਵੇਂ ਪੰਜਾਬ ਦੇ ਇਤਿਹਾਸ ਵਿਚ ਰਾਜਾ ਰਸਾਲੂ ਦਾ ਨਾਂ ਸਥਾਈ ਤੌਰ ‘ਤੇ ਕਿਧਰੇ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਹ ਪੰਜਾਬ ਦੇ ਲੋਕ ਮਾਨਸ ਦਾ ਇਕ ਅਜਿਹਾ ਹਰਮਨ- ਪਿਆਰਾ ਲੋਕ ਨਾਇਕ ਹੈ ਜਿਸ ਦੇ ਨਾਂ ਨਾਲ ਅਨੇਕਾਂ ਦਿਲਚਸਪ ਤੇ ਰਸ-ਭਰਪੂਰ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸੂਰਬੀਰਤਾ ਭਰੇ ਕਾਰਨਾਮਿਆਂ ਨੂੰ ਬਹੁਤ ਸਾਰੇ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਅਤੇ ਕਿੱਸਿਆਂ ਵਿਚ ਗਾਇਆ ਹੈ।
ਕਹਿੰਦੇ ਹਨ ਰਾਜਾ ਰਸਾਲੂ ਸਿਆਲਕੋਟ (ਪਾਕਿਸਤਾਨ) ਦੇ ਰਾਜਾ ਸਲਵਾਨ ਦਾ ਪੁੱਤਰ ਸੀ, ਪੂਰਨ ਭਗਤ ਦਾ ਛੋਟਾ ਭਰਾ, ਜੋ ਸਲਵਾਨ ਦੀ ਢਲਦੀ ਉਮਰ ਵਿਚ ਰਾਣੀ लुहां ਦੀ ਕੁੱਖੋਂ ਪੂਰਨ ਦੇ ਵਰ ਨਾਲ ਪੈਦਾ ਹੋਇਆ।
ਰਸਾਲੂ ਦਾ ਜਨਮ ਸਾਰੇ ਸਿਆਲਕੋਟ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਇਆ… ਸਾਰੇ ਸ਼ਹਿਰ ਵਿਚ ਘਿਓ ਦੇ ਦੀਵੇ ਬਾਲੇ ਗਏ, ਖੈਰਾਤਾਂ ਵੰਡੀਆਂ ਗਈਆਂ ਪ੍ਰੰਤੂ ਵਹਿਮਾਂ-ਭਰਮਾਂ ‘ਚ ਗਰਸੇ ਸਲਵਾਨ ਨੂੰ ਕਿਸੇ ਜੋਤਸ਼ੀ ਨੇ ਆਖਿਆ, “ਰਾਜਨ ਪੂਰੇ ਬਾਰਾਂ ਵਰ੍ਹੇ ਇਹਦੇ ਮੱਥੇ ਨਾ ਲੱਗੀ, ਨਹੀਂ ਤੇਰੀ ਮੌਤ ਹੋ ਜਾਵੇਗੀ।’’
ਰਾਜਾ ਸਲਵਾਨ ਸੋਚੀਂ ਪੈ ਗਿਆ.. ਆਪਣੇ ਵਜ਼ੀਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹੁਕਮ ਸੁਣਾ ਦਿੱਤਾ, ”ਰਸਾਲੂ ਨੂੰ ਬਾਰਾਂ ਵਰ੍ਹੇ ਲਈ ਭੋਰੇ ‘ਚ ਪਾ ਦੇਵੋ।”
ਕੇਹਾ ਬਾਪ ਸੀ ਉਹ ਜਿਹੜਾ ਸੁੱਖਾਂ-ਸੁੱਖ ਕੇ ਪ੍ਰਾਪਤ ਕੀਤੇ ਪੁੱਤ ਦੇ ਮੱਥੇ ਲੱਗਣੋਂ ਵੀ ਡਰ ਰਿਹਾ ਸੀ… ਲੂਣਾਂ ਕੁਰਲਾਉਂਦੀ ਰਹੀ ਲੋਰੀਆਂ ਦੇਣ ਦੀ ਉਹਦੀ ਰੀਝ ਤੜਪਦੀ ਰਹੀ…ਅਲੂਏਂ ਜੁਆਕ ਨੂੰ ਇਕ ਵੱਖਰੇ ਮਹਿਲ ਵਿਚ ਭੇਜ ਦਿੱਤਾ ਗਿਆ..। ਉਸ ਮਹਿਲ ਵਿਚ ਰਸਾਲੂ ਲਈ ਸਾਰੀਆ ਸੁੱਖ ਸੁਵਿਧਾਵਾਂ ਹਾਸਲ ਸਨ ਪ੍ਰੰਤੂ ਉਸ ਨੂੰ ਇਸ ਮਹਿਲ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਸੀ। ਇਕ ਤਰਖਾਣਾਂ ਦਾ ਮੁੰਡਾ ਤੇ ਇਕ ਸੁਨਿਆਰਾਂ ਦਾ ਮੁੰਡਾ ਉਹਦੇ ਨਾਲ ਖੇਡਣ ਲਈ ਛੱਡੇ ਗਏ ਤੇ ਦਾਈ ਸਕੀ ਮਾਂ ਦੀ ਨਿਆਈਂ ਉਹਦੀ ਪਾਲਣਾ ਪੋਸ਼ਣਾ ਕਰਨ ਲੱਗੀ!
ਮਾਂ-ਬਾਪ ਦੀ ਮਮਤਾ ਤੋਂ ਵਿਹੂਣਾ ਰਸਾਲੂ ਦਿਨ, ਮਹੀਨੇ, ਸਾਲ ਬਿਤਾਉਂਦਾ ਹੋਇਆ ਵੱਡਾ ਹੋਣ ਲੱਗਾ। ਉਹਦੀ ਰਾਜ ਦਰਬਾਰ ਲਈ ਲੋੜੀਂਦੀ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਘੋੜ ਸਵਾਰੀ, ਸ਼ਸਤਰ ਸਿੱਖਿਆ, ਤੀਰ-ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਹੁਨਰ ਵਿਚ ਉਹਨੇ ਮੁਹਾਰਤ ਹਾਸਲ ਕਰ ਲਈ। ਯੋਗ ਸਾਧਨਾ ਅਤੇ ਕਸਰਤ ਕਰਨ ਦੇ ਸ਼ੌਕ ਨੇ ਉਹਦੇ ਸਰੀਰ ਨੂੰ ਸਢੌਲ ਤੇ ਗੇਲੀ ਵਰਗਾ ਮਜ਼ਬੂਤ ਬਣਾ ਦਿੱਤਾ… । ਅੱਥਰੀ ਜਵਾਨੀ ਭਲਾ ਕਿੰਨੀ ਕੁ ਦੇਰ ਕਿਲੇ ਦੀ ਕੈਦ ਵਿਚ ਰਹਿ ਸਕਦੀ ਹੈ। ਰਾਜੇ ਦੇ ਸਖਤ ਹੁਕਮ ਵੀ ਉਸ ਨੂੰ ਤੋੜ ਨਾ ਸਕੇ। ਰਸਾਲੂ ਨੇ ਕਿਲੇ ਤੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ।
ਹੁਸਨ ਦਾ ਰਸੀਆ ਅਤੇ ਸ਼ਿਕਾਰ ਖੇਡਣ ਦਾ ਸ਼ੌਕੀਨ। ਰਸਾਲੂ ਆਪਣੇ ਬਾਂਕੇ ਘੋੜੇ ‘ਤੇ ਅਸਵਾਰ ਹੋ ਕੇ ਸ਼ਹਿਰ ਵਿਚ ਗੇੜਾ ਮਾਰਨ ਲੱਗਾ! ਕਈ ਅਵੱਲੜੇ ਸ਼ੌਕ ਉਸ ਨੇ ਪਾਲੇ ਹੋਏ ਸਨ..ਉਹਨੂੰ ਪਾਣੀ ਭਰਦੀਆਂ ਸੋਹਣੀਆਂ ਮੁਟਿਆਰਾਂ ਦੇ ਗੁਲੇਲਾਂ ਨਾਲ ਘੜੇ ਭੰਨ ਕੇ ਅਨੂਠਾ ਸੁਆਦ ਆਉਂਦਾ ਸੀ…। ਨਿੱਤ ਨਵੀਆਂ ਗਾਗਰਾਂ ਤੇ ਘੜੇ ਭੰਨੇ ਜਾਂਦੇ। ਲੂਣਾਂ ਕੋਲ ਮੁਟਿਆਰਾ ਨੇ ਜਾ ਸ਼ਿਕਾਇਤਾਂ ਕੀਤੀਆਂ। ਰਾਣੀ ਨੇ ਉਨ੍ਹਾਂ ਨੂੰ ਪਿੱਤਲ ਤੇ ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਰਸਾਲੂ ਨੇ ਤੀਰ ਕਮਾਣਾਂ ਨਾਲ ਉਨ੍ਹਾਂ ਵਿਚ ਛੇਕ ਕਰਨੇ ਸ਼ੁਰੂ ਕਰ ਦਿੱਤੇ। ਮੁਟਿਆਰਾਂ ਉਸ ਦੀਆਂ ਆਪਹੁਦਰੀਆਂ ਤੋਂ ਸਤੀਆਂ ਪਈਆਂ ਸਨ। ਰਾਜਾ ਸਲਵਾਨ ਦੇ ਦਰਬਾਰ ਵਿਚ ਰਸਾਲੂ ਦੀਆਂ ਆਪਹੁਦਰੀਆਂ ਹਰਕਤਾਂ ਦੀਆਂ ਸ਼ਿਕਾਇਤਾਂ ਪੁੱਜੀਆਂ। ਉਹ ਇਹ ਨਹੀਂ ਚਾਹੁੰਦਾ ਕਿ ਉਹਦੀ ਪਰਜਾ ਉਹਦੇ ਪੁੱਤ ਹੱਥੋਂ ਦੁਖੀ ਹੋਵੇ। ਉਸ ਤੋਂ ਛੁਟਕਾਰਾ ਪਾਉਣ ਲਈ ਸਲਵਾਨ ਨੇ ਰਸਾਲੂ ਦਾ ਪੁਤਲਾ ਬਣਾ ਕੇ ਸ਼ਹਿਰ ਦੇ ਮੁੱਖ-ਦੁਆਰ ‘ਤੇ ਖੜਾ ਕਰ ਦਿੱਤਾ।
ਰਸਾਲੂ ਜਦੋਂ ਸ਼ਿਕਾਰ ਖੇਡ ਕੇ ਆਪਣੇ ਸ਼ਹਿਰ ਸਿਆਲਕੋਟ ਵਾਪਸ ਪਰਤਿਆਂ ਤਾਂ ਸ਼ਹਿਰ ਦੇ ਮੁੱਖ ਦੁਆਰ ‘ਤੇ ਆਪਣਾ ਪੁਤਲਾ ਵੇਖ ਕੇ ਸਮਝ ਗਿਆ ਕਿ ਇਹ ਤਾਂ ਉਹਦੇ ਲਈ ਦੇਸ ਨਿਕਾਲੇ ਦਾ ਹੁਕਮ ਹੈ। ਆਪਣੇ ਰਾਜੇ ਬਾਪ ਦਾ ਹੁਕਮ ਸਿਰ ਮੱਥੇ ਮੰਨ ਕੇ ਰਸਾਲੂ ਉਨ੍ਹੀਂ ਪੈਰੀਂ ਵਾਪਸ ਮੁੜ ਗਿਆ। ਉਹਨੇ ਆਪਣੇ ਨਾਲ ਪੰਜ ਸੱਤ ਗੱਭਰੂ ਲਏ, ਹਥਿਆਰਾਂ ਨਾਲ ਲੈਸ ਹੋ ਕੇ ਘੋੜੇ ‘ਤੇ ਅਸਵਾਰ ਹੋ ਉਹ ਨਵੀਆਂ ਰਾਹਾਂ ਦੀ ਭਾਲ ਲਈ ਤੁਰ ਪਿਆ। ਹੁਣ ਉਹਦੇ ਲਈ ਚਾਰੇ ਜਾਗੀਰਾਂ ਖੁੱਲ੍ਹੀਆਂ ਸਨ।
ਹੁਸਨਾਂ ਦੇ ਰਸੀਏ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਅਮੋੜ ਸੁਭਾਅ ਦੇ ਕਿੱਸੇ ਆਂਢੀ-ਗੁਆਂਢੀ ਰਾਜ ਦਰਬਾਰ ਦੇ ਮਹਿਲਾਂ ਤਕ ਫੈਲ ਗਏ ਸਨ। ਕਈ ਸ਼ਹਿਜ਼ਾਦੀਆਂ ਉਹਦਾ ਮੁੱਖੜਾ ਦੇਖਣ ਲਈ ਤਰਸ ਰਹੀਆਂ ਸਨ।
ਆਥਣ ਪਸਰ ਰਹੀ ਸੀ ਜਦੋਂ ਰਸਾਲੂ ਨੀਲੇ ਸ਼ਹਿਰ ਪੁੱਜਾ। ਸ਼ਹਿਰ ਦੇ ਦੁਆਰ ‘ਤੇ ਉਹ ਇਕ ਬੁੱਢੀ ਮਿਲੀ ਜੋ ਵਿਰਲਾਪ ਕਰ ਰਹੀ ਸੀ। ਤੈਨੂੰ ਕਿਹੜਾ ਦੁੱਖ ਐ ਜੀਹਦੇ ਕਰਕੇ ਐਨਾ ਵਿਰਲਾਪ ਕਰ ਰਹੀ ਐਂ?”
‘ਵੇ ਪੁੱਤ ਪਰਦੇਸੀਆ ਕੀ ਦੱਸਾਂ’, ਬੁੱਢੀ ਮਾਈ ਘੋੜ ਸਵਾਰ ਵੱਲ ਤਰਸੇਵੇਂ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ, ”ਮੈਂ ਸੱਤ ਪੁੱਤਾਂ ਦੀ ਮਾਂ ਆਂ, ਏਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੋਰ ਦਿਉਆਂ ਦੀ ਐ। ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ ਵਾਰੀ ਨਾਲ ਇਕ ਗੱਭਰੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਭੇਜਦੇ ਨੇ। ਵਾਰੋ- ਵਾਰੀ ਮੇਰੇ ਛੇ ਪੁੱਤ ਆਦਮ-ਖੋਰਾਂ ਦਾ ਖਾਜਾ ਬਣ ਚੁੱਕੇ ਨੇ ਅੱਜ ਫੇਰ ਸੱਤਵੇਂ ਦੀ हाती भै…।
ਮਾਈ ਦਾ ਵਿਰਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ। ਉਹਨੇ ਮਾਈ ਨੂੰ ਧਰਵਾਸਾ ਦਿੰਦਿਆਂ ਆਖਿਆ, “ਮਾਤਾ ਤੂੰ ਘਬਰਾ ਨਾ ਤੇਰੇ ਪੁੱਤ ਦੀ ਵਾਰੀ ਮੈਂ ਭੁਗਤਾਂਗਾ।’’
ਮਾਈ ਨੇ ਸੁਖ ਦਾ ਸਾਹ ਲਿਆ ਤੇ ਰਸਾਲੂ ਨੂੰ ਸੈਆਂ ਅਸੀਸਾਂ ਦਿੱਤੀਆਂ। ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਲੈ ਤੁਰੇ..। ਘੋੜੇ ‘ਤੇ ਅਸਵਾਰ ਰਸਾਲੂ ਦਾ ਜਾਹੋ-ਜਲਾਲ ਝੱਲਿਆ ਨਹੀਂ ਸੀ ਜਾਂਦਾ। ਆਦਮਖੋਰਾਂ ਦੀ ਨਗਰੀ ‘ਚ ਵੜਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਧੂਹ ਲਈ ਤੇ ਲੱਗਾ ਵਾਰ ਤੇ ਵਾਰ ਕਰਨ..। ਆਦਮਖੋਰਾਂ ‘ਚ ਥਰਥੱਲੀ ਮੱਚ ਗਈ। ਕਿਸੇ ਦਾ ਸਿਰ ਵੱਢਿਆ ਗਿਆ ਕਿਸੇ ਦੀ ਬਾਂਹ । ਉਨ੍ਹਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ। ਉਹ ਹਾਲ ਦੁਹਾਈ ਪਾਉਂਦੇ ਹੋਏ ਉਥੋਂ ਭੱਜ ਗਏ…। ਲੋਕਾਂ ਨੂੰ ਹੁਣ ਕਿਸੇ ਆਦਮਖੋਰ ਦਾ ਭੈਅ ਨਹੀਂ ਸੀ ਰਿਹਾ। ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸਨ ਤੇ ਉਸ ਦੀ ਬਹਾਦਰੀ ਦੇ ਵਾਰੇ-ਵਾਰੇ ਜਾ ਰਹੇ ਸਨ।
ਸ਼ੂਕਦੇ ਦਰਿਆ ਭਲਾ ਕਦੋਂ ਰੁਕਦੇ ਨੇ, ਕੁਝ ਦਿਨ ਨੀਲੇ ਸ਼ਹਿਰ ਵਿਚ ਠਹਿਰਨ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋਡੀਨਗਰ ਵਿਚ ਜਾ ਪ੍ਰਵੇਸ਼ ਕੀਤਾ। ਉਸ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ। ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵਾਨ ਦਾ ਅਮੋੜ ਪੁੱਤਰ ਹੈ। ਰਸਾਲੂ ਹਰੀ ਚੰਦ ਦੇ ਬਾਗ ਵਿਚ ਸੁੱਤਾ ਪਿਆ ਸੀ। ਐਨੇ ਨੂੰ ਹਰੀ ਚੰਦ ਦੀ ਪੁੱਤਰੀ ਰਾਜ ਕੁਮਾਰੀ ਸੌਂਕਣੀ ਸੈਰ ਕਰਦੀ ਉਥੇ ਆ ਗਈ… ਛੈਲ-ਛਬੀਲਾ ਗੱਭਰੂ ਵੇਖ ਉਹ ਆਪਣੀ ਸੁੱਧ-ਬੁੱਧ ਗਵਾ ਬੈਠੀ.. ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿਚ ਕੀਲਿਆ ਗਿਆ… ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸਾਂਝ ਪਾ ਲਈ.. ਸੌਂਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਹਰੀ ਚੰਦ ਰਸਾਲੂ ਨੂੰ ਆਪਣੇ ਮਹਿਲੀਂ ਲੈ ਆਇਆ…। ਸ਼ੌਕਣੀ ਦੇ ਵਰ ਦੀ ਭਾਲ ਵਿਚ ਉਹਨੇ ਕਈ ਵਰ੍ਹੇ ਲੰਘਾ ਦਿੱਤੇ ਸਨ ਪ੍ਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਧਰੇ ਨਹੀਂ ਸੀ ਟੱਕਰਿਆ। ਰਸਾਲੂ ਨੂੰ ਵੇਖ ਹਰੀ ਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ।
ਰਸਾਲੂ ਕਾਫੀ ਸਮਾਂ ਹਰੀ ਚੰਦ ਦੇ ਮਹਿਲਾਂ ਵਿਚ ਟਿਕਿਆ ਰਿਹਾ, ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ, ਕਦੀ ਦੋਹਮਨ ਨਾਂ ਦੇ ਗੱਭਰੂ ਨਾਲ ਚੌਪਟ ਖੇਡਦਾ ਰਹਿੰਦਾ। ਰਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ ‘ਤੇ ਫਿਦਾ ਹੈ। ਦੋਹਮਨ ਤੇ ਸੌਂਕਣੀ ਅਕਸਰ ਲੁਕ ਕੇ ਮਿਲਦੇ ਰਹਿੰਦੇ ਸਨ। ਇਕ ਦਿਨ ਰਸਾਲੂ ਮਹਿਲਾਂ ਦੇ ਬਾਹਰ ਦੋਹਮਨ ਨਾਲ ਚੌਪਟ ਖੇਡ ਰਿਹਾ ਸੀ… ਉਹ ਨੇ ਵੇਖਿਆ ਦੋਹਮਨ ਚੋਰੀ-ਚੋਰੀ ਅੱਖ ਬਚਾ ਕੇ ਉੱਪਰ ਮਹਿਲਾਂ ਵੱਲ ਵੇਖੀ ਜਾਂਦਾ ਹੈ। ਉਹ ਨੂੰ ਸ਼ੱਕ ਪਿਆ ਉਹ ਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ… ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿਚ ਖੜ੍ਹੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿਚ ਪਿਆ… ਸ਼ੱਕ ਦੀ ਹੁਣ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹੀ,, ਰਸਾਲੂ ਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ ਕਰਵਾ ਦਿੱਤਾ। ਦੋ ਦਿਲਾਂ ਨੂੰ ਜੋੜ ਆਪ ਅਗਾਂਹ ਤੁਰ ਪਿਆ।
ਸਮਾਂ ਬੀਤਦਾ ਗਿਆ ਕਈ ਵਰ੍ਹੇ ਇੰਜ ਹੀ ਬੀਤ ਗਏ। ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਘਾਈ ਰੱਖਿਆ. ਕਈ ਛੋਟੇ-ਮੋਟੇ ਰਾਜਿਆਂ ਨਾਲ ਮੁਠਭੇੜਾਂ ਹੋਈਆਂ… ਕਈ ਰਾਜ ਖੋਹੇ ਤੇ ਛੱਡੇ।
ਅਟਕ ਦੇ ਪਾਰ ਦਰਿਆ ਦੇ ਕੰਢੇ ‘ਤੇ ਵਸੇ ਸ਼ਹਿਰ ਸਿਰੀਕੋਟ ਦੇ ਰਾਜਾ ਸਿਰਕੱਪ ਦੀ ਕਨਸੋਅ ਰਾਜਾ ਰਸਾਲੂ ਦੇ ਕੰਨੀਂ ਪਈ। ਸਿਰਕੱਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ। ਇਸੇ ਕਰਕੇ ਉਹਦਾ ਨਾਂ ਸਿਰਕੱਪ ਪਿਆ ਹੋਇਆ ਸੀ। ਰਾਜਾ ਰਸਾਲੂ ਨੇ ਸਿਰਕੱਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ ਅਤੇ ਸਿਰਕੋਟ ਪੁੱਜ ਕੇ ਰਾਜਾ ਸਿਰਕੱਪ ਦੇ ਬਾਗ ਵਿਚ ਜਾ ਉਤਾਰਾ ਕੀਤਾ। ਜਦੋਂ ਰਸਾਲੂ ਬਾਗ ਵਿਚ ਪੁੱਜਾ ਤਾਂ ਸਿਰਕੱਪ ਦੀ ਹੁਸ਼ਨਾਕ ਬੇਟੀ ਆਪਣੀਆਂ ਸੱਠ ਸਹੇਲੀਆਂ ਨਾਲ ਪੀਂਘ ਝੂਟ ਰਹੀ ਸੀ। ਮੁਟਿਆਰ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਧਿਆ ਗਈਆਂ। ਹੁਸਨ ਮਚਲਿਆ. ਇਸ਼ਕ ਤੜਪਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁਲ੍ਹੀਆਂ ‘ਚ ਮੁਸਕਰਾ ਕੇ ਬੋਲੀ, “ਅੜਿਆ। ਇਕ ਪੀਂਘ ਦਾ ਝੂਟਾ ਈ ਦੇ ਛੱਡ, ਦੇਖਾਂ ਕਿੰਨਾ ਕੁ ਜ਼ੋਰ ਐ ਤੇਰੇ ਡੌਲਿਆਂ ’ਚ!’’
“ਹੁਸਨ ਦੀਏ ਪਰੀਏ ਤੂੰ ’ਕੱਲ੍ਹੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਘ ’ਤੇ ਚੜ੍ਹ ਜਾ, ‘ਕੱਠੀਆਂ ਨੂੰ ਈ ਝੂਟਾ ਦੇ ਦੇਂਦਾ ਹਾਂ।” ਰਸਾਲੂ ਨੇ ਆਪਣੇ ਡੌਲਿਆਂ ‘ਤੇ ਮਾਣ ਕਰਦਿਆਂ ਆਖਿਆ।
ਰਾਜਕੁਮਾਰੀ ਆਪਣੀਆਂ ਸੱਠਾਂ ਸਹੇਲੀਆਂ ਸਮੇਤ ਪੀਂਘ ‘ਤੇ ਚੜ੍ਹ ਗਈ। ਰਾਜਾ ਰਸਾਲੂ ਨੇ ਪੀਂਘ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਘ ਅਧ ਅਸਮਾਨੇ ਪੁੱਜ ਗਈ। ਮੁੜਦੀ ਹੋਈ ਪੀਂਘ ‘ਤੇ ਰਸਾਲੂ ਨੇ ਤਲਵਾਰ ਨਾਲ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ‘ਤੇ ਡਿੱਗ ਪਈਆਂ. ਕਈਆਂ ਦੇ ਸੱਟਾਂ ਵੱਜੀਆਂ। ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ… ਉਹ ਘਬਰਾ ਗਿਆ ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਹ ਨੂੰ ਮਿਲ ਗਈ ਸੀ। ਰਸਾਲੂ ਨੇ ਸ਼ਹਿਰ ਦੇ ਦੁਆਰ ‘ਤੇ ਪਏ ਸਿਰਕੱਪ ਦੇ ਦਸਾਂ ਦੇ ਦਸ ਧੌਂਸੇ ਪਹਿਲਾਂ ਹੀ ਭੰਨ ਸੁੱਟੇ ਸਨ। ਰਸਾਲੂ ਸਿਰਕੱਪ ਦੇ ਦਰਬਾਰ ਵਿਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ। ਸਿਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ।
ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤਾ ਉਖੇੜਨ ਲਈ ਕਈ ਛੱਲ ਤੇ ਹਥਕੰਡੇ ਵਰਤਦਾ ਸੀ… ਉਹਨੇ ਆਪਣੇ ਸੱਜੇ-ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆਂ ਬੈਠਾ ਲੈਣੀਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੋਲੇ ਦੇਣੇ ਗੋਟ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉੱਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ। ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪ੍ਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਪਟ ਖੇਡਦਾ ਰਿਹਾ… ਰਾਣੀਆਂ ਦੇ ਹੁਸਨ ਦਾ ਜਾਦੂ ਉਸ ‘ਤੇ ਨਾ ਚੱਲਿਆ… ਉਹ ਪਹਿਲੀ ਬਾਜ਼ੀ ਜਿੱਤ ਗਿਆ।
ਦੂਜੀ ਬਾਜ਼ੀ ਸ਼ੁਰੂ ਹੋਈ “ਸਿਰਕੱਪ ਨੇ ਰਾਣੀਆਂ ਦੀ ਥਾਂ ਆਪਣੇ ਆਲੇ-ਦੁਆਲੇ ਕਈ ਨਫਰ ਬਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ ਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਤੇ ਨਾਲੋ-ਨਾਲ ਆਪਣੀ ਚਾਲ ਵੀ ਚਲਦਾ ਰਿਹਾ.. ਉਹ ਦੂਜੀ ਬਾਜ਼ੀ ਵੀ ਜਿੱਤ ਗਿਆ।
ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ… ਸਿਰਕੱਪ ਦਾ ਤੀਜਾ ਛੱਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਜੋ ਹੌਲੀ ਦੇਣੇ ਚੌਪਟ ਉਤੋਂ ਲੰਘ ਕੇ ਗੋਟਾਂ ਨੂੰ ਹਲਾ ਦੇਂਦੀਆਂ ਪ੍ਰੰਤੂ ਰਸਾਲੂ ਨੇ ਉਹਦਾ ਇਹ ਛੱਲ ਵੀ ਚੱਲਣ ਨਾ ਦਿੱਤਾ। ਉਹਨੇ ਆਪਣੀ ਜੇਬ੍ਹ ਵਿਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਜਿਸ ਤੋਂ ਡਰ ਕੇ ਚੂਹੀਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜ਼ੀ ਵੀ ਜਿੱਤ ਗਿਆ। ਸਿਰਕੱਪ ਸਿਰ ਦੀ ਬਾਜ਼ੀ ਹਾਰ ਗਿਆ। ਐਨ ਉਸ ਸਮੇਂ ਇਕ ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ, “ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰ ਗਿਆ ਹਾਂ।”
“ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ”, ਰਾਜਾ ਰਸਾਲੂ ਸਿਰਕੱਪ ਨੂੰ ਮੁਖਾਤਿਬ ਹੋਇਆ, ”ਤੂੰ ਅਪਣਾ ਸਿਰ ਤੇ ਰਾਜ ਹਾਰ ਚੁੱਕੈਂ… ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ, ਉਹ ਹੁਣ ਮੇਰੀ ਹੈ।” ਰਾਜਾ ਸਿਰਕੱਪ ਨਿਮੋਝੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜ੍ਹਾ ਸੀ.. ਉਹ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ… ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਚਿਤਵ ਕੇ ਥਰ-ਥਰ ਕੰਬ ਰਿਹਾ ਸੀ। ਉਹ ਦੀਆਂ ਅੱਖੀਆਂ ਵਿਚ ਤਰਲਾ ਸੀ! ਜਾਨ ਬਖਸ਼ੀ ਲਈ ਉਹਦੇ ਬੁੱਲ੍ਹ ਕੰਬੇ।
ਦਿਆਵਾਨ ਰਸਾਲੂ ਦੇ ਮਨ ਵਿਚ ਦਿਆ ਗਈ, ‘ਤੈਨੂੰ ਇਕ ਸ਼ਰਤ ‘ਤੇ ਮੁਆਫ ਕਰ ਸਕਦਾ ਹਾਂ। ਤੂੰ ਤੱਤੇ ਤਵੇ ‘ਤੇ ਮੱਥੇ ਨਾਲ ਲਕੀਰਾਂ ਕੱਢ ਕੇ ਬਚਨ ਦੇ, ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ ‘ਤੇ ਜ਼ੁਲਮ ਕਰੇਂਗਾ।”
ਆਪਣੀ ਜਾਨ ਬਖਸ਼ੀ ਲਈ ਸਿਰਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ… ਰਸਾਲੂ ਨੇ ਉਸ ਨੂੰ ਮੁਆਫ ਕਰ ਦਿੱਤਾ! ਰਾਜਾ ਸਿਰਕੱਪ ਨੇ ਬੜੇ ਆਦਰ ਨਾਲ ਆਪਣੀ ਨਵਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇਕ ਥਾਲ ਵਿਚ ਸ਼ਗਨ ਵਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤੀ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ। ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰਾਹੁਣਚਾਰੀ ਮਾਣਨ ਪਿੱਛੋਂ ਰਾਜਾ ਰਸਾਲੂ ਅਗਾਂਹ ਜਾਣ ਦੀ ਤਿਆਰੀ ਕਰਨ ਲੱਗਾ।
ਸਿਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿਚ ਆਣ ਡੇਰੇ ਲਾਏ। ਉਥੇ ਉਹਨੇ ਇਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇਕ ਅੰਬ ਦਾ ਬੂਟਾ ਲਾ ਕੇ ਆਖਿਆ, “ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾਂ ਭਰ ਜੋਵਨ ਮੁਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।”
ਕੋਕਲਾਂ ਨੂੰ ਇਸ ਪਹਾੜੀ ਮਹਿਲ ਵਿਚ ਰੱਖਿਆ ਗਿਆ। ਉਹ ਮਹਿਲ ਮਗਰੋਂ “ਰਾਣੀ ਕੋਕਲਾਂ ਦੇ ਧੌਲਰ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਕੱਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪ੍ਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਕੇਹੀ ਜ਼ਿੰਦਗੀ ਸੀ ਉਹਦੀ ਕੱਲਮ-ਕੱਲੀ। ਉਹ ਮਹਿਲ ਦੇ ਕਿੰਗਰਿਆਂ ’ਤੇ ਖੜ੍ਹ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ। ਰਸਾਲੂ ਨੂੰ ਉਡੀਕਦੀ ਰਹਿੰਦੀ। ਰਸਾਲੂ ਨਿੱਤ ਨਵੀਆਂ ਮੁਹਿੰਮਾਂ ‘ਤੇ ਚੜ੍ਹਿਆ ਰਹਿੰਦਾ ਉਹ ਨੂੰ ਸ਼ਿਕਾਰ ਖੇਡਣ ਦਾ ਅਵੱਲੜਾ ਰੋਗ ਸੀ… ਜੰਗਲ ‘ਚ ਘੁੰਮਦਿਆਂ ਉਹ ਕੋਕਲਾਂ ਨੂੰ ਬਿਲਕੁਲ ਹੀ ਭੁੱਲ ਜਾਂਦਾ।
ਸਮਾਂ ਬੀਤਦਾ ਗਿਆ… ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ ਇਹ ਕੋਕਲਾਂ ਦੇ ਭਰ ਜੋਵਨ ਮੁਟਿਆਰ ਹੋ ਜਾਣ ਦਾ ਸੰਕੇਤ ਸੀ… ਮਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਂ ਦਾ ਭਖ-ਭਖ ਕਰਦਾ ਜੋਬਨ ਲੱਪਟਾਂ ਛੱਡ ਰਿਹਾ ਸੀ। ਕੋਕਲਾਂ ਦੇ ਧੌਲਰ ਐਨੇ ਸੁਰੱਖਿਅਤ ਸਨ ਕਿ :ਉਥੇ ਚਿੜੀ ਤਕ ਨਹੀ ਸੀ ਫੜਕ ਸਕਦੀ। ਕੋਕਲਾਂ ਦਾ ਜੋਬਨ ਅੰਗੜਾਈਆਂ ਭੰਨ ਰਿਹਾ ਸੀ ਉਹ ਦੇ ਅੰਗ ਮਚਲ ਮਚਲ ਜਾਂਦੇ ਸਨ. ਵਹਿਲ ਨਹੀਂ ਸੀ ਮਿਲਦੀ ਇਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਕਾਂ ਤੋਂ ਹੀ ਕੋਕਲਾਂ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ। ਉਹ ਆਏ ਦਿਨ ਸ਼ਿੰਗਾਰ ਕਰਦੀ ਤੇ ਧੌਲਰ ਦੀ ਬਾਰੀ ਵਿਚ ਬੈਠ ਕੇ ਰਸਾਲੂ ਨੂੰ ਨੂੰ ਉਡੀਕਦੀ।
ਇਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇਂ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਸਿੰਧ ਦੇ ਰਾਜੇ ਅਟਕੀ ਮੱਲ ਦਾ ਜਵਾਨ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ- ਖੇਡਦਾ ਰਾਣੀ ਕੋਕਲਾਂ ਦੇ ਧੌਲਰ ਕੋਲ ਆ ਗਿਆ… ਰਾਣੀ ਕੋਕਲਾਂ ਨੇ ਵੇਖਿਆ ਇਕ ਨੌਜਵਾਨ ਹੇਠਾਂ ਖੜੋਤਾ ਆਲੇ-ਦੁਆਲੇ ਵੇਖ ਰਿਹਾ ਹੈ ਉਹ ਨੇ ਉਪਰੋਂ ਖੰਘੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ… ਗੱਭਰੂ ਨੇ ਨਿਗਾਹ ਉਤਾਂਹ ਘੁਮਾਈ… ਬਾਰੀ ਵਿਚ ਖੋੜਤਾ ਚੰਦ ਦਾ ਟੁਕੜਾ ਉਹਨੂੰ ਵਖਾਈ ਦਿੱਤਾ… ਦੋਹਾਂ ਦੇ ਨੈਣ ਮਿਲੇ… ਕੋਕਲਾਂ ਤਾਂ ਪਹਿਲਾਂ ਹੀ ਤੜਪਦੀ ਪਈ ਸੀ… ਹੈਡੀ ਉਹ ਦੇ ਹੁਸਨ ਦੀ ਤਾਬ ਨਾ ਝੱਲ ਸਕਿਆ ਉਪਰ ਆਉਣ ਦਾ ਇਸ਼ਾਰਾ ਹੋਇਆ… ਮਹਿਲ ਦੇ ਦੁਆਰ ‘ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ… ਹੋਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ… ਧੌਲਰ ਉਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ। ਆਖਰ ਕੋਕਲਾਂ ਨੇ ਉਪਰੋਂ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸੱਦ ਲਿਆ… ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸ਼ਾਰ ਕਰ ਦਿੱਤਾ ਦੋਨੋਂ ਮਦਹੋਸ਼ੀ ਦੇ ਆਲਮ ਵਿਚ ਪੁੱਜ ਗਏ… ਕੋਕਲਾਂ ਦੀ ਤੜਪਨਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਡੀ ਦੇ ਅੰਗ-ਅੰਗ ਨੂੰ ਨਿਹਾਰ ਰਹੀ ਸੀ। ਤੁਰਨ ਲੱਗਿਆਂ ਹੋਡੀ ਨੇ ਮੁੜ ਆਉਣ ਦਾ ਇਕਰਾਰ ਕੀਤਾ ਤੇ ਕੁਮੰਦ ਰਾਹੀਂ ਮਹਿਲ ਤੋਂ ਥੱਲੇ ਉਤਰ ਗਿਆ…ਤ੍ਰਿਪਤੀ ਦੇ ਅਹਿਸਾਸ ਵਿਚ ਖੀਵੀ ਹੋਈ ਕੋਕਲਾਂ ਬਾਰੀ ਵਿਚ ਖੜੋ ਕੇ ਜਾਂਦੇ ਹੋਡੀ ਨੂੰ ਉਦੋਂ ਤਕ ਵੇਖਦੀ ਰਹੀ ਜਦੋਂ ਤਕ ਉਹ ਉਹ ਦੀਆਂ ਨਜ਼ਰਾਂ ਤੋਂ ਉਹਲੇ ਨਾ ਹੋ ਗਿਆ।
ਰਾਜਾ ਹੋਡੀ ਨੇ ਕੋਕਲਾਂ ਦੀ ਯਾਦ ਵਿਚ ਤੜਪਦਿਆਂ ਮਸੀਂ ਰਾਤ ਲੰਘਾਈ ਤੇ ਅਗਲੀ ਭਲਕ ਉਸ ਦੇ ਧੌਲਰ ਨੂੰ ਆ ਸਜਦਾ ਕੀਤਾ। ਇਸ ਤਰ੍ਹਾਂ ਇਹ ਹੁਸਨ-ਇਸ਼ਕ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਕੋਕਲਾਂ ਉਪਰੋਂ ਕੁਮੰਦ ਸੁੱਟਦੀ ਤੇ ਹੋਡੀ ਉਪਰ ਚਲਿਆ ਜਾਂਦਾ। ਇਕ ਦਿਨ ਕਿਧਰੇ ਰਸਾਲੂ ਅਚਨਚੇਤ ਸਾਝਰੇ ਵਾਪਸ ਆ ਗਿਆ… ਉਹ ਨੇ ਵੇਖਿਆ ਕੋਈ ਗੱਭਰੁ ਉਹਦੇ ਮਹਿਲਾਂ ਤੋਂ ਕੁਮੰਦ ਰਾਹੀਂ ਹੇਠਾਂ ਉਤਰ ਰਿਹਾ ਹੈ… ਇਹ ਕੌਣ ਸੀ ਜੀਹਨੇ ਉਹ ਦੇ ਮਹਿਲਾਂ ਨੂੰ ਸੰਨ੍ਹ ਲਾ ਲਈ ਸੀ… ਹੋਡੀ ਹੇਠਾਂ ਉਤਰਿਆ. ਦੋਹਾਂ ਨੇ ਇਕ-ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਮਿਆਨਾਂ ਵਿਚੋਂ ਬਾਹਰ ਧਰੂਹ ਲਈਆਂ ਦੋਹਾਂ ਨੇ ਬੜੀ ਫੁਰਤੀ ਨਾਲ ਇਕ-ਦੂਜੇ ‘ਤੇ ਵਾਰ ਕੀਤੇ… ਰਾਜਾ ਰਸਾਲੂ ਦਾ ਵਾਰ ਹੀ ਅਜਿਹਾ ਸੀ ਕਿ ਹੋਡੀ ਉਹ ਦਾ ਵਾਰ ਨਾ ਝਲ ਸਕਿਆ.. ਹੋਡੀ ਦਾ ਸਿਰ ਉਹਦੇ ਧੜ ਨਾਲੋਂ ਵੱਖਰਾ ਹੋ ਗਿਆ… ਕੋਕਲਾਂ ਮਹਿਲਾਂ ਉਪਰ ਖੜੋਤੀ ਕੋਕਲਾਂ ਹੇਠਾਂ ਦਾ ਦ੍ਰਿਸ਼ ਵੇਖਦੀ ਪਈ ਸੀ… ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆਂ ਸਾਰ ਹੀ ਉਹ ਨੇ ਮਹਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸ ਦਾ ਸਿਰ ਖਖੜੀ ਖਖੜੀ ਹੋ ਗਿਆ ਤੇ ਉਹ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ।
ਰਾਣੀ ਕੋਕਲਾਂ ਦੇ ਧੌਲਰਾਂ ਵਿਚ ਸਨਾਟਾ ਛਾ ਗਿਆ। ਉਹ ਦੀ ਮੈਨਾ ਤੇ ਪਿਆਰੇ ਤੋਤੇ ਨੇ ਖੰਭ ਫੜਫਾਏ ਤੇ ਅਸਮਾਨ ਵਿਚ ਉਡਾਰੀ ਮਾਰ ਗਏ।
ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇ-ਵਫਾਈ ‘ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ.. ਦੋਹਾਂ ਲਾਸ਼ਾਂ ਨੂੰ ਰੱਸੇ ਨਾਲ ਬੰਨ੍ਹ ਕੇ ਘੋੜੇ ਦੀ ਪਿੱਠ ‘ਤੇ ਦੋਹੀਂ ਪਾਸੀ ਲਟਕਾ ਕੇ ਉਸ ਨੂੰ ਜੰਗਲ ਵੱਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲ ਕੋਟ ਵੱਲ ਨੂੰ ਚਾਲੇ ਪਾ ਦਿੱਤੇ। ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਘੇਰਿਆ ਤੇ ਉਹ ਉਨ੍ਹਾਂ ਨਾਲ ਲੜਦਾ ਹੋਇਆ ਆਪਣੀ ਜਾਨ ‘ਤੇ ਖੇਡ ਗਿਆ… ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ ਗਾ ਕੇ ਉਸ ਨੂੰ ਯਾਦ ਕਰਦੇ ਹਨ।
(ਸੁਖਦੇਵ ਮਾਦਪੁਰੀ)
ਜੀਊਣਾ ਮੌੜ
ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜੰਮਪਲ ਸਾਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਸੁਭਾਅ ਦਾ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।
ਗੱਲ ਇਸ ਤਰ੍ਹਾਂ ਹੋਈ। ਇਕ ਦਿਨ ਆਥਣ ਵੇਲੇ ਜੀਊਣ ਸਿੰਘ ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ- ਪੁਛਾਉਂਦਾ ਉਹਦੇ ਕੋਲ ਆਇਆ। ਓਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ ‘ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, “ਭਤੀਜ ਮੈਂ ਕਾਲੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ। ਉਹਦਾ ਸੁਨੇਹਾ ਲੈ ਕੇ ਸਿੱਧਾ ਥੋਡੇ ਕੋਲ ਆਇਆਂ, ਫੇਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਭਾਈ ਐਂ ਤੇ ਮਾਂ ਦਾ ਸੀਰ ਚੁੰਘਿਐ ਤਾਂ ਡਸਕੇ ਆਲੇ ਡੋਗਰ ਤੋਂ ਬਦਲਾ ਲੈ ਲਾ।
ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲੀਸ ਨੂੰ ਫੜਾ ਕੇ ਕਾਲੇ ਪਾਣੀ ਦੀ ਸਜ਼ਾ ਦੁਆਈ ਐ…। ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨ੍ਹੀਂ ਲਿਆ ਡੋਗਰ ਮੌਜਾਂ ਕਰਦੈ ਤੇ ਭਾਈ ਕਾਲੇ ਪਾਣੀ ਨਰਕ ਭੋਗਦੈ ।”
ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ ਛੈਲ-ਛਬੀਲਾ, ਮੌਜ-ਮਸਤੀ ਕਰਨ ਵਾਲਾ। ਨਵਾਂ-ਨਵਾਂ ਵੈਲੀ ਬਣਿਆ। ਕਿਸ਼ਨੇ ਕੋਲ ਓਪਰੇ ਬੰਦੇ ਆਉਣ ਲੱਗੇ। ਉਹ ਘਰ ਦੀ ਕੱਢੀ ਰੂੜੀ ਮਾਰਕ ਸ਼ਰਾਬ ਤੇ ਮੁਰਗੇ ਛਕ ਕੇ ਉਨ੍ਹਾਂ ਦੇ ਖੂਹ ’ਤੇ ਖੜਦੁੰਮ ਮਚਾਉਂਦੇ। ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿੱਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡਸਕੇ ਦੇ ਡੋਗਰ ਅਤੇ ਖਡਿਆਲ ਪਿੰਡ ਦੇ ਜੈਮਲ ਨਾਲ ਰਲ ਕੇ ਲੁੱਟਾਂ-ਖੋਹ ਕਰਨ ਲੱਗਾ। ਤਿੰਨੋਂ ਗੂੜ੍ਹੇ ਮਿੱਤਰ ਬਣ ਗਏ।
ਉਨ੍ਹਾਂ ਵੇਲਿਆਂ ਵਿਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ- ਘੋੜੀਆਂ, ਊਠ ਆਦਿ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ ‘ਤੇ ਜੰਗਲਾਂ, ਬੇਲਿਆਂ ਵਿਚੋਂ ਹੋ ਕੇ ਜਾਂਦੇ ਸਨ। ਆਮ ਆਦਮੀ ਲਈ ਸਫ਼ਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ। ਡਾਕੂ ਆਮ ਸਨ ਜੋ ਜੰਗਲਾਂ ‘ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ। ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ। ਕਿਸ਼ਨੇ ਹੋਰਾਂ ਨੇ ਵੀ ਲੁੱਟਾਂ-ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਅਤੇ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪਰ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲਾ ਸੀ ਉਸ ਦੇ ਮੂੰਹ ਨੂੰ ਤਾਂ ਲਹੂ ਲੱਗ ਚੁੱਕਾ ਸੀ।
ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬ੍ਰਾਹਮਣਾਂ ਦੀ ਬਰਾਤ ਲੁੱਟ ਲਈ। ਬਰਾਤੀਆਂ ਵਿਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ ‘ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿਟ- ਲਾਹਨਤਾਂ ਪਾਈਆ। ਉਹਦਾ ਬਾਪ ਪਰ੍ਹੇ ਜਾ ਬੈਠਾ ਸ਼ਰਮਸ਼ਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ ‘ਤੇ ਪੁਲੀਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਗਰੋਂ ਮੌੜੀ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ ਭੁੰਨ ਗਿਆ।
ਪੁਲੀਸ ਆਈ, ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ… ਘਰ-ਬਾਰ ਉਜਾੜ ਦਿੱਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ। ਉਨ੍ਹਾਂ ‘ਤੇ ਪੁਲੀਸ ਦਾ ਤਸ਼ੱਦਦ ਜਾਰੀ ਰਿਹਾ।
ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ ਬਣਦੀ ਸੀ। ਉਹ ਲੁੱਟਾਂ-ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ। ਕਿਸ਼ਨੇ ਦੇ ਗਲ ਖੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ। ਕਿਸ਼ਨਾ ਉਹਦੇ ਕੋਲ ਚਲਿਆ ਗਿਆ। ਉਹਨੇ ਜੈਮਲ ਨੂੰ ਆਖਿਆ, “ਯਾਰਾ ਤੂੰ ਹੀ ਕੋਈ ਓਹੜ ਪੋਹੜ ਕਰ। ਪੁਲੀਸ ਨੂੰ ਕੁਝ ਦੇ ਦਿਵਾ ਕੇ ਮੇਰਾ ਨਾਂ ਖੂਨ ਦੇ ਕੇਸ ‘ਚੋਂ ਕਢਵਾ।”
ਜੈਮਲ ਝੱਟ ਪੈਂਤਰਾ ਬਦਲ ਗਿਆ। ਉਹਦਾ ਮਨ ਬੇਈਮਾਨ ਹੋ ਗਿਆ। ਖੂਨ ਵਿਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲਊਗਾ। ਉਹਨੇ ਸੋਚਿਆ ਤੇ ਕਿਸ਼ਨੇ ਨੂੰ ਕਿਹਾ, “ਕਿਸ਼ਨਿਆ ਤੇਰਾ ਤਾਂ ਮੇਰੇ ਕੋਲ ਹੁਣ ਕੁਛ ਨੀ। ਤੂੰ ਸਾਰਾ ਸਾਮਾਨ ਵੰਡਾ ਕੇ ਲੈ ਗਿਆ मी।”
ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ ਈ ਮਿੱਤਰ-ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰ ਕੇ ਬਹਿ ਗਿਆ। ਉਹ ਉਥੋਂ ਚੁੱਪ- ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ।
ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ ਆਇਆ ਤੇ ਇਕ ਬਰਾਤ ਲੁੱਟਣ ਦੀ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵੱਸ ਜੈਮਲ ਕਿਸ਼ਨੇ ਨਾਲ ਜੰਗਲ ਵਿਚ ਚਲਿਆ ਗਿਆ। ਲੱਗੇ ਬਰਾਤ ਉਡੀਕਣ। ਬਰਾਤ ਕਿੱਥੋਂ ਆਉਣੀ ਸੀ। ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਬਾਹਰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕੁਝ ਸਮੇਂ ਬਾਅਦ ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, “ਬੇਈਮਾਨਾ, ਭੱਜ ਲੈ ਜਿੱਥੇ ਭੱਜਣੈ। ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰ-ਮਾਰ ਕੀਤੀ ਐ।”
ਤੜਾਕ-ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤੀ ‘ਤੇ ਚੁਫਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਘਰੇ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਜਾਵੇ।
ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਯਾਰ ਸੀ। ਉਨ੍ਹਾਂ ਕੱਠਿਆਂ ਡਾਕੇ ਮਾਰੇ ਸਨ, ਬਰਾਤਾਂ ਲੁੱਟੀਆਂ ਸਨ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ… । ਕਿਸ਼ਨੇ ਨੇ ਯਾਰ ਮਾਰ ਕਰਕੇ ਚੰਗਾ ਨੀ ਕੀਤਾ। याथ ਕਮਾਇਐ… ਹੁਣ ਉਹਤੇ ਵਿਸਾਹ ਕਰਨਾ ਠੀਕ ਸੀ।’ ਡੋਗਰ ਨੇ ਕਸੀਸ ਵੱਟ ਲਈ ਅਤੇ ਕਿਸ਼ਨੇ ਨੂੰ ਪੁਲੀਸ ਨੂੰ ਫੜਾਉਣ ਦਾ ਆਪਣੇ ਮਨ ਨਾਲ ਫੈਸਲਾ ਕਰ ਲਿਆ।
ਡੋਗਰ ਨੇ ਕਿਸ਼ਨੇ ਨੂੰ ਬਚਾਓ ਕਰਨ ਦੇ ਪੰਜ ਸੁਨੇਹੇ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਉਹਦੀ ਖੂਬ ਸੇਵਾ ਕੀਤੀ। ਨਸ਼ੇ ਵਿਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ‘ਤੇ ਸੌਂ ਗਿਆ। ਓਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਢਲਾਡੇ ਦੇ ਥਾਣੇ ਜਾ ਖਬਰ ਦਿੱਤੀ… ਅਣਗਿਣਤ ਪੁਲੀਸ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ। ਅੰਗਰੇਜ਼ਾਂਰ ਦਿੱਤੀ. ਉਦੋਂ ਦਾ ਰਾਜ ਸੀ।
ਮੁਕੱਦਮਾ ਚੱਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਭੇਜ ਦਿੱਤਾ।
ਡੋਗਰ ਨੇ ਧੋਖੇ ਨਾਲ ਮਿੱਤਰ-ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ। ਕਿਸ਼ਨਾ ਕਾਲੇ ਪਾਣੀ ਸਜ਼ਾ ਭੁਗਤ ਰਿਹਾ ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੇ ਬਦਲਾ ਲੈਣ ਲਈ ਉਹਨੇ ਆਪਣੇ ਭਰਾ ਜੀਊਣੇ ਨੂੰ ਸੁਨੇਹਾ ਭੇਜਿਆ ਸੀ।
ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਊਣਾ ਝੰਜੋੜਿਆ ਗਿਆ। ਇਕ ਆਹ ਸੀਨਿਓਂ ਹੋ ਗਈ… ਓਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜੀਊਣੇ ਦੇ ਚਿੱਤ ਨੂੰ ਚਿਤਮਣੀ ਲੱਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ।
ਜੀਊਣੇ ਮੌੜ ਸੁਣੀ ਗੱਲ, ਲੱਗੀ ਕਾਲਜੇ ਨੂੰ ਸੱਲ,
ਅੱਜ-ਕੱਲ੍ਹ ਲਵਾਂ ਵੈਰ, ਐਨ ਫੇਰ ਖਾਵਾਂ ਰੱਜ ਕੇ।
ਏਹੋ ਆਉਂਦੀ ਦਲੇਰੀ, ਜੰਮਣਾ ਨਾ ਦੂਜੀ ਵੇਰੀ,
ਮੇਰੀ ਹੈ ਸਲਾਹ ਸਾਰਾਂ ਅਹਿਮਦ ਨੂੰ ਭੱਜ ਕੇ।
(ਭਗਵਾਨ ਸਿੰਘ)
ਇਕ ਜਵਾਲਾ ਜੀਊਣੇ ਦੇ ਸੀਨੇ ‘ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪ-ਚਾਪ ਆਪਣੇ ਖੇੜੇ ਨੂੰ ਸਿਰ ਨਿਵਾ ਕੇ ਜੰਗਲ ਵਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ ‘ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਸ ਨੇ ਝਪਟਾ ਮਾਰ ਕੇ ਉਹਦੀ ਰਫਲ ਖੋਹ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ। ਅਗਾਂਹ ਉਹਨੂੰ ਇਕ ਡਾਕੂਆਂ ਦੀ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖੁਸ਼ੀ-ਖੁਸ਼ੀ ਉਨ੍ਹਾਂ ਉਹਨੂੰ ਆਪਣਾ ਭਾਈਵਾਲ ਬਣਾ ਲਿਆ।
ਜੀਊਣਾ ਡਾਕੇ ਮਾਰਨ ਲੱਗਾ। ਉਹਨੇ ਬੰਦਿਸ਼ ਇਹ ਲਾਈ ਕਿਸੇ ਦੀ ਨੂੰਹ-ਧੀ ਨੂੰ ਮੈਲੀ ਅੱਖ ਨਾਲ ਨਹੀਂ ਵੇਖਣਾ, ਨਾ ਹੀ ਮੌੜੀ ਜਾ ਕੇ ਡਾਕਾ ਮਾਰਨਾ ਹੈ। ਗ਼ਰੀਬ-ਗੁਰਬੇ ਦੀ ਮਦਦ ਕਰਨੀ ਐ…
ਆਏ ਦਿਨ ਜੀਊਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦ ਖੋਰਾਂ ਤੇ ਸੁਨਿਆਰਿਆਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗੀਆਂ। ਪੁਲੀਸ ਉਹਦਾ ਪਿੱਛਾ ਕਰਦੀ। ਜੀਊਣਾ ਡਾਹ ਨਾ ਦਿੰਦਾ। ਪੁਲੀਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿਚ ਜੀਊਣੇ ਦੀ ਬੱਲੇ-ਬੱਲੇ ਸੀ। ਪੁਲੀਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਰਕੇ ਤੇ ਗਊ-ਗ਼ਰੀਬ ਦਾ ਰੱਖਿਅਕ ਹੋਣ ਸਦਕਾ ਪਿੰਡਾਂ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲੀਸ ਆਈ ਤੇ ਉਹ ਕਿਸੇ ਦੇ ਵੀ ਘਰ ਲੁਕ ਸਕਦਾ ਸੀ।
ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਸ ਦੇ ਨਾਂ ਨਾਲ ਜੁੜੀਆਂ ਹੋਈਆਂ ਹਨ।
ਉਹ ਆਪਣੀ ਮਾਰ-ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਕੋਲ ਰੱਖਿਆ ਕਰਦਾ ਸੀ। ਇਕ ਦਿਨ ਕਾਂਸ਼ੀ ਦਾ ਦਿਲ ਬੇਈਮਾਨ ਹੋ ਗਿਆ। ਉਸ ਨੇ ਜੀਊਣੇ ਨੂੰ ਫੜਾ ਕੇ ਉਹਦਾ ਮਾਲ ਹੜੱਪਣ ਬਾਰੇ ਮਨ ਬਣਾ ਲਿਆ ਤੇ ਪੁਲੀਸ ਨੂੰ ਖਬਰ ਦੇ ਦਿੱਤੀ ਬਈ ਭਲਕੇ ਜੀਊਣੇ ਨੇ ਆਉਣੈ। ਪੁਲੀਸ ਆ ਗਈ। ਜੀਊਣਾ ਅਜੇ ਆਇਆ ਨਹੀਂ ਸੀ ਕਿ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਊਣੇ ਨੂੰ ਕਾਂਸ਼ੀ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲੀਸ ਚਲੀ ਗਈ ਜੀਊਣੇ ਨੇ ਆ ਕੇ ਕਾਂਸ਼ੀ ਰਾਮ ਦਾ ਖੂਬ ਵਢਾਂਗਾ ਕੀਤਾ। ਕਾਂਸ਼ੀ ਨੇ ਮਿੰਨਤਾਂ ਤਰਲੇ ਕਰਕੇ ਮਸੀਂ ਆਪਣੀ ਜਾਨ ਬਖਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੌਬਾ ਕੀਤੀ।
ਸਾਉਣ ਦਾ ਮਹੀਨਾ ਸੀ। ਲੌਂਗੋਵਾਲ ਪਿੰਡ ਦੇ ਗੋਰੇ ਤੀਆਂ ਪੈ ਰਹੀਆਂ ਸਨ… ਜੀਊਣੇ ਮੌੜ ਦੀ ਟੋਲੀ ਉੱਥੇ ਆ ਪੁੱਜੀ। ਜੀਊਣੇ ਨੇ ਜ਼ਮੀਨ ‘ਤੇ ਚਾਦਰਾ ਵਿਛਾ ਕੇ ਆਖਿਆ, “ਕੁੜੀਓ ਆਪਣੀਆਂ ਟੀਮਾਂ ਲਾਹ ਦੋ।” ਡਰਦੀਆਂ ਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੀਮਾਂ ਲਾਹ-ਲਾਹ ਚਾਦਰੇ ’ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ ਲੱਗਾ ਸੀ ਕਿ ਇਕ ਕੁੜੀ ਹੌਸਲਾ ਕਰਕੇ ਬੋਲੀ, ‘ਵੇ ਵੀਰਿਆ! ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ ‘ਚੋਂ ਟੀਮਾਂ ਕੱਢ ਲੈਣਗੇ। ਮੇਰੇ ਪਿਓ ਕੇ ਬੜੇ ਗਰੀਬ ਐ, ਉਨ੍ਹਾਂ ਮਸੀਂ ਮੇਰਾ ਵਿਆਹ ਕੀਤੈ ਜ਼ਮੀਨ ਧਰਕੇ। ਉਨ੍ਹਾਂ ‘ਚ ਦੁਬਾਰਾ ਟੂੰਮਾਂ ਘੜਾਉਣ ਦੀ ਪਰੋਖੋ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ।”
ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਊਣੇ ਦਾ ਦਿਲ ਪਸੀਜ ਗਿਆ ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, “ਕੁੜੀਓ ਚੁੱਕ ਲੋ ਆਪੋ-ਆਪਣੀਆਂ ਟੂੰਮਾਂ।” ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।
ਇਕ ਦਿਨ ਰਾਹ ਜਾਂਦਿਆਂ ਜੀਊਣੇ ਨੂੰ ਭੁੱਖ ਲੱਗ ਗਈ, ਉਸ ਨੇ ਵੇਖਿਆ ਕਿ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਐ। ਉਹਨੇ ਕੁੜੀ ਕੋਲ ਆ ਕੇ ਆਖਿਆ, ”ਭੈਣੇ ਰੋਟੀ ਖੁਆਏਂਗੀ?”
“ਆਹੋ ਵੀਰ।” ਆਖ ਕੁੜੀ ਨੇ ਆਪਣੇ ਸਿਰ ਤੋਂ ਛਿੱਕੂ ਲਾਹ ਕੇ ਲੱਸੀ ਦੀ ਝੱਕਰੀ ਧਰਤੀ ‘ਤੇ ਰੱਖੀ ਤੇ ਪੋਣੇ ‘ਚੋਂ ਦੋ ਮਿੱਸੀਆਂ ਰੋਟੀਆਂ ਕੱਢ ਕੇ ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਰੱਖ ਕੇ ਉਹਦੇ ਹੱਥ ਫੜਾ ਦਿੱਤੀਆ।
ਜੀਊਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।
ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ:
“ਭੋਇੰ ਧਰਕੇ ਇਕ ਮੁੰਡਾ ਵਿਆਹਿਆ,
ਬਹੂ ਨੂੰ ਟੁੰਮ ਛੱਲਾ ਮੰਗ ਕੇ ਪਾਇਆ,
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ,
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।
(ਭਗਵਾਨ ਸਿੰਘ)
ਜੀਊਣੇ ਨੇ ਸਾਰਾ ਟੁੰਮ-ਛੱਲਾ ਮੋੜ ਕੇ ‘ ਪੱਲਿਓਂ ਹੋਰ ਹਜ਼ਾਰ ਰੁਪਿਆ ਪਾ ਅਗਾਂਹ ਤੋਰ ਦਿੱਤੀ। ਕੇ ਬਰਾਤ ਜੀਊਣੇ ਮੌੜ ਦੀ ਸਾਰੇ ਇਲਾਕੇ ਵਿਚ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟ-ਮਾਰ ਕਰਨ ਲੱਗ ਪਏ ਸਨ। ਇਕ ਵਾਰ ਇਕ ਬ੍ਰਾਹਮਣ ਆਪਣੀ ਧੀ ਨੂੰ ਉਹਦੇ ਸਹੁਰੀਂ ਛੱਡਣ ਜਾ ਰਿਹਾ ਸੀ। ਰਾਹ ਜੰਗਲ ‘ਚੋਂ ਹੋ ਕੇ ਜਾਂਦਾ ਸੀ। ਜਦੋਂ ਉਹ ਜੰਗਲ ‘ਚ ਵੜੇ ਅੱਗੋਂ ਬਦਮਾਸ਼ਾਂ ਦੀ ਟੋਲੀ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਤੇ ਕੁੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ। ਅਚਾਨਕ ਜੀਊਣਾ ਮੌੜ ਉਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।
” ਤੂੰ ਕੌਣ ਹੁਨੈਂ ਸਾਨੂੰ ਰੋਕਣ ਵਾਲਾ?” ਇਕ ਮਾੜਚੂ ਜਿਹਾ ਬਦਮਾਸ਼ ਬੋਲਿਆ।
“ਮੈਂ ਆਂ, ਥੋਡਾ ਜੀਊਣਾ ਮੋੜ।”
ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉਡ ਗਏ। ਜੀਊਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।
ਕਹਿੰਦੇ ਨੇ ਸੰਗਰੂਰ ਕੋਲ ਇਕ ਪਿੰਡ ਗੋਡੀ ਕਰਦੇ ਇਕ ਗ਼ਰੀਬ ਜ਼ਿਮੀਂਦਾਰ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਨੇਤ ਨਾਲ ਘੁੰਮਦਾ-ਘੁੰਮਾਉਂਦਾ ਜੀਊਣਾ। ਮੌੜ ਵੀ ਉਥੇ ਆ ਗਿਆ। ਵਿਆਹੁਣਯੋਗ ਕੁੜੀ ਵੱਲ ਵੇਖ ਕੇ ਜੀਊਣੇ ਨੇ ਜ਼ਿਮੀਂਦਾਰ ਨੂੰ ਪੁੱਛਿਆ, “ਸਰਦਾਰਾ ਧੀ ਕਿਧਰੇ ਮੰਗੀ ਵਿਆਹੀ ਵੀ ਹੋਈ ਐ?”
ਜ਼ਿਮੀਂਦਾਰ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, ”ਜੀਊਣ ਸਿਆਂ, ਅਸੀਂ ਧੀ ਵਿਆਉਣ ਜੋਗੇ ਕਿੱਥੇ ਆਂ, ਮਸੀਂ ਗੁਜ਼ਾਰਾ ਤੁਰਦੈ – ਸਾਰੀ ਪੈਲੀ ਮਾਰੂ ਐ।” ਜੀਊਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ ਸੌ-ਸੌ ਦੀਆਂ ਪੰਜ ਵਾਸਣੀਆਂ ਜ਼ਿਮੀਂਦਾਰ ਦੇ ਹਵਾਲੇ ਕਰਕੇ ਆਖਿਆ, “ਕਰ ਧੀ ਦਾ ਨਾਤਾ ਗੱਜ ਵੱਜ ਕੇ ਦੇਖੀ ਕਿਤੇ ਕਿਸੇ ਹੋਰ ਪਾਸੇ ਵਰਤ ਲਏਂ।”
ਅੱਜ ਦੇ ਸਮੇਂ ਇਹ ਹਜ਼ਾਰਾਂ ਰੁਪਏ ਦੀ ਰਾਸ਼ੀ ਸੀ। ਜੱਟ ਜੀਊਣੇ ਮੌੜ ਦੀ ਸਖਾਵਤ ਦੇ ਵਾਰੇ ਵਾਰੇ ਜਾ ਰਿਹਾ ਸੀ।
ਹੋਰ ਵੀ ਅਨੇਕਾਂ ਕਿੱਸੇ ਜੀਊਣੇ ਮੌੜ ਦੇ ਨਾਂ ਨਾਲ ਜੁੜੇ ਹੋਏ ਹਨ। ਉਸ ਦੀ ਬਹਾਦਰ, ਸੂਰਮਗਤੀ, ਦਰਿਆਦਿਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਕੀਤਾ ਹੈ:-
ਜੀਉਣਾ ਮੌੜ ਸਾਧ, ਗਊ-ਗ਼ਰੀਬ ਦੀ ਕਰੇ ਸੇਵਾ
ਖੱਬੀਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਊਣਾ,
ਨਹੀਂ ਲੁਕ ਕੇ ਵਕਤ ਕਤ ਲੰਘਾਉਂਦਾ ਜੀ।
(ਭਗਵਾਨ ਸਿੰਘ)
ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆ ਸੀ, ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ ‘ਤੇ ਹੀ ਉਹਦੇ ਕਾਲਜੇ ਠੰਢ ਪੈਣੀ ਸੀ।
ਇਕ ਦਿਨ ਘੋੜੇ ‘ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਇਕ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, “ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ.. ਤੈਂ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ… ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀਂ।”
ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲਮਕਾਈ ਤੇ ਹੱਥ ‘ਚ ਰਫਲ ਫੜ ਕੇ ਘੋੜੇ ‘ਤੇ ਸਵਾਰ ਹੁੰਦਾ ਬੋਲਿਆ, ”ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭੱਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲੋਂ ਬੱਚ ਕੇ ਨ੍ਹੀਂ ਜਾ ਸਕਦਾ।”
ਡੋਗਰ ਦੀ ਘਰਵਾਲੀ ਨੇ ਉਹਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖੂਨ ਸਵਾਰ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿਚ ਜਾ ਪੁੱਜਾ ਜਿਥੇ ਖੜ੍ਹਾ ਜੀਊਣਾ ਮੌੜ ਖੋਰੂ ਪਾ ਰਿਹਾ ਸੀ।
ਜੀਊਣੇ ਨੇ ਡੋਗਰ ਨੂੰ ਲਲਕਾਰਿਆ, “ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ ਨੀ ਮਾਰਦਾ। ਪਹਿਲਾ ਵਾਰ ਤੇਰੈ।’
ਡੋਗਰ ਨੇ ਪਹਿਲਾ ਫਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ ‘ਤੇ ਲਿਫ ਗਈ, ਗੋਲੀ ਉਪਰੋਂ ਲੰਘ ਗਈ। ਦੂਜਾ ਫਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ ਅਜਿਹੀ ਸਿਸਤ ਬੰਨ੍ਹੀ ਕਿ ਪਹਿਲੇ ਫਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ।
ਡੋਗਰ ਦੀ ਲਾਸ਼ ਧਰਤੀ ‘ਤੇ ਪਈ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ।
ਕਿਸੇ ਮੌੜੀ ਜਾ ਦੱਸਿਆ, ”ਜੀਉਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ = ਬਦਲਾ ਲੈ ਲਿਐ।” ਸਾਰਾ ਪਿੰਡ ਉਸ ਦੇ ਬਲਿਹਾਰੇ ਜਾ ਰਿਹਾ ਸੀ।
ਡੋਗਰ ਦੇ ਮਾਰਨ ਦੀ ਖਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਘਰ ਘਰ ਜੀਊਣੇ ਮੌੜ ਦੀਆਂ ਗੱਲਾਂ ਹੋ ਰਹੀਆਂ ਸਨ…। ਹਰ ਕੋਈ ਉਸ ਅਣਖੀ ਸੂਰਮੇ ਦੀਆਂ ਬਾਤਾਂ ਪਾ ਰਿਹਾ ਸੀ।
ਘਰ-ਘਰ ਪੁੱਤਰ ਜੰਮਦੇ,
ਜੀਊਣਾ ਮੌੜ ਨੀ ਕਿਸੇ ਬਣ ਜਾਣਾ।
ਬੁਢਲਾਡੇ ਦੀ ਪੁਲੀਸ ਨੇ ਜੀਊਣੇ ਮੌੜ ਨੂੰ ਫੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰ ਉਹ ਹੱਥ ਆਉਣ ਵਾਲਾ ਕਿੱਥੇ ਸੀ। ਪੁਲੀਸ ਤਾਂ ਉਸ ਪਾਸੋਂ ਥਰ-ਥਰ ਕੰਬਦੀ ਸੀ। ਉਹਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ ਜੀਊਣਾ ਆਪਣੇ ਇਲਾਕੇ ਵਿਚ ਵਿਚਰ ਰਿਹਾ ਸੀ।
ਜੀਊਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅਲੋਕਾਰ ਗੱਲਾਂ ਕਰਨ ਵਾਲਾ। ਇਕ ਵਾਰ ਉਸ ਨੂੰ ਕੀ ਸੁੱਝੀ ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਤਬੇਲੇ ‘ਚੋਂ ਜਾ ਕੇ ਘੋੜੀ ਖੋਲ੍ਹ ਲਈ। ਉਸ ਨੇ ਸੰਤਰੀ ਨੂੰ ਆਖਿਆ, “ਕਹਿ ਦੀ ਆਪਣੇ ਰਾਜੇ ਨੂੰ ਜੀਊਣਾ ਮੌੜ ਲੈ ਗਿਆ ਤੇਰੀ ਘੋੜੀ।”
ਲੋਕੀ ਵਾਰੇ-ਵਾਰੇ ਜਾ ਰਹੇ ਸਨ ਜੀਉਣੇ ਮੋੜ ਦੇ ਜਿਸ ਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲੀਸ ਉਹਦੇ ਮਗਰ ਲਾ ਦਿੱਤੀ। ਆਖਰ ਸੁੱਤਾ ਪਿਆ। ਜੀਊਣਾ ਮੌੜ ਫੜਿਆ ਗਿਆ। ਉਸ ਨੂੰ ਨਾਭਾ ਜੇਲ੍ਹ ਵਿਚ ਡੱਕ ਦਿੱਤਾ ਗਿਆ। ਪਰ ਉਹ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਭੱਜ ਆਇਆ।
ਜੀਊਣਾ ਮੌੜ ਨੈਣਾ ਦੇਵੀ ਦਾ ਸ਼ਰਧਾਲੂ ਸੀ। ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾ ਦੇਣੀ ਦੇ ਮੰਦਰ ‘ਤੇ ਜਾ ਕੇ ਸੋਨੇ ਦਾ ਛਤਰ ਚੜ੍ਹਾਉਣ ਦਾ ਐਲਾਨ ਕਰ ਦਿੱਤਾ:
ਉਸ ਨੇ ਖ਼ਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ,
ਨੈਣਾ ਦੇਵੀ ਦੇ ਮੰਦਰ ‘ਤੇ ਜਾਊਂਗਾ ਮੈਂ।
ਜੀਹਦੇ ਆਸਰੇ ਫ਼ੌਜਾਂ ਦੇ ਨੱਕ ਮੋੜੇ,
ਛਤਰ ਸੋਨੇ ਦਾ ਚਾੜ੍ਹ ਕੇ ਆਊਂਗਾ ਮੈਂ।
ਜ਼ੋਰ ਲਾ ਕੇ ਆ ਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਉਂਗਾ ਮੈਂ। (ਭਗਵਾਨ ਸਿੰਘ)
ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਊਣੇ ਮੌੜ ਨੇ ਪਟਿਆਲਾ ਸ਼ਹਿਰ ਵਿਚ ਜਾ ਕੇ ਪੁਲੀਸ ਦੇ ਹੌਲਦਾਰ ਦੀ ਵਰਦੀ ਪਾ ਕੇ ਕਿਲਾ ਮੁਬਾਰਕ ਦੀ ਕੰਧ ‘ਤੇ ਲਿਖ ਕੇ ਕਾਗਜ਼ ਲਾ ਦਿੱਤਾ, ‘ਜੀਊਣਾ ਮੌੜ ਅਦਾਲਤ ਬਾਜ਼ਾਰ ਵਿਚ ਫਿਰਦੈ, ਫੜ ਲਓ ਆਥਣੇ ਸੱਤ ਵਜੇ ਉਹ ਨੈਣਾ ਦੇਵੀ ਨੂੰ ਜਾਣ ਲਈ ਗੱਡੀ ਚੜੂਗਾ।’
ਥਾਂ-ਥਾਂ ਪੁਲੀਸ ਟੱਕਰਾਂ ਮਾਰਦੀ ਰਹੀ ਪਰ ਜਿਊਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾ ਦੇਵੀ ਲਈ ਰੇਲ ਗੱਡੀ ‘ਤੇ ਸਵਾਰ ਹੋ ਗਿਆ। ਰੇਲ ਦੇ ’ਕੱਲੇ-‘ਕੱਲੇ ਡੱਬੇ ਵਿਚ ਭਾਲ ਕੀਤੀ ਗਈ ਪਰ ਸਾਧ ਬਣਿਆ ਜੀਊਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।
ਇਸੇ ਭੇਸ ਵਿਚ ਨੈਣਾ ਦੇਵੀ ਦੇ ਮੰਦਰ ਪੁੱਜ ਗਿਆ। ਪੁਲੀਸ ਭੇਸ ਬਦਲ ਕੇ ਮੰਦਰ ਦੇ ਅੰਦਰ-ਬਾਹਰ ਚੌਕਸ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿਚ ਨੈਣਾ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਅਤੇ ਸ਼ਰਧਾ ਠਾਠ ਨਾਲ ਸੋਨੇ ਦਾ ਛਤਰ ਦੇਵੀ ਦੀ ਮੂਰਤੀ ‘ਤੇ ਚੜ੍ਹਾ ਦਿੱਤਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਹਦੇ Đਨੱਕ ਦੇ ਨਿਸ਼ਾਨ ਤੋਂ ਉਸ ਨੂੰ ਪਛਾਣ ਲਿਆ। ਪੁਲੀਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ। ਨਿਹੱਥਾ ਹਥਿਆਰਬੰਦ ਪੁਲੀਸ ਦਾ ਮੁਕਾਬਲਾ ਉਹ ਕਦੋਂ ਤਕ ਕਰਦਾ। ਅਖੀਰ ਜੀਉਣਾ ਮੌੜ ਪੁਲੀਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਦਹਾੜਦਾ ਰਿਹਾ।
ਜੀਉਣੇ ਮੌੜ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਕ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜ਼ਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਤਖਤੇ ‘ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ ‘ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ।
(ਸੁਖਦੇਵ ਮਾਦਪੁਰੀ)
ਜੱਗਾ ਸੂਰਮਾ
‘ਪੰਜਾਬੀ ਸਾਹਿਤ ਸੰਦਰਭ ਕੋਸ਼’ ਵਿਚ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਨੇ, ‘ਜੱਗਾ ਪੰਜਾਬ ਦਾ ਇਕ ਪ੍ਰਸਿੱਧ ਧਾੜਵੀ ਲੋਕ ਨਾਇਕ ਸੀ, ਜਿਸ ਦੀ ਬਹਾਦਰੀ ਦੀਆਂ ਅਨੇਕਾਂ ਦੰਦ-ਕਥਾਵਾਂ ਪ੍ਰਚਲਿਤ ਹਨ। ਇਹ ਆਮ ਤੌਰ ‘ਤੇ ਜਗੀਰਦਾਰਾਂ ਅਤੇ ਸ਼ਾਹੂਕਾਰਾਂ ਜਾਂ ਧਨਵਾਨਾਂ ਨੂੰ ਲੁੱਟਦਾ ਅਤੇ ਲੁੱਟ ਵਿਚ ਪ੍ਰਾਪਤ ਹੋਏ ਧਨ ਨੂੰ ਗਰੀਬਾਂ ਵਿਚ ਵੰਡ ਕੇ ਅਤੇ ਦੁਖੀਆਂ ਦੀ ਸਹਾਇਤਾ ਕਰਕੇ ਜਸ ਖਟਦਾ ਸੀ। ਇਸ ਨੇ ਕਈ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ। ਧੀਆਂ-ਭੈਣਾਂ ਨੂੰ ਬੇਇਜ਼ਤ ਕਰਨ ਵਾਲਿਆਂ ਲਈ ਇਹ ਹਊਆ ਸੀ ਅਤੇ ਲੋੜਵੰਦਾਂ ਦਾ ਮਸੀਹਾ ਸੀ।’
ਲਾਹੌਰ ਤੋਂ ਲੋਕ ਤਵਾਰੀਖ ਦੇ ਲੇਖਕ ਸ਼ਨਾਵਰ ਚੱਧਰ ਪ੍ਰਸਿੱਧ ਪੰਜਾਬੀ ਸਾਹਿਤਕਾਰ ਰਾਜਾ ਰਸਾਲੂ ਦੇ ਹਵਾਲੇ ਨਾਲ ਲਿਖਦੇ ਨੇ ‘ਪੰਜਾਬ ਦੇ ਹਰ ਗ਼ੈਰਤਮੰਦ ਜਣੇ ਨੂੰ ਧਾੜਵੀਆਂ ਭਾਵ ਬਾਹਰੋਂ ਆ ਕੇ ਰਾਜ ਕਰਨ ਵਾਲਿਆਂ ਨੇ ਬਾਗੀ ਅਤੇ ਡਾਕੂ ਆਖ ਕੇ ਫਾਂਸੀ ਚਾੜ੍ਹਿਆ। ਦੁੱਲਾ ਭੱਟੀ, ਅਹਿਮਦ ਖਾਂ ਖਰਲ, ਮੁਰਾਦ ਫਤਿਆਨਾ, ਇਮਾਮ ਦੀਨ ਗੋਹਾਨਾ ਅਤੇ ਭਗਤ ਸਿੰਘ ਇਸ ਦੀਆਂ ਮਿਸਾਲਾਂ ਹਨ। ਪੈਰ ਪੈਰ ਉਤੇ ਇਥੇ ਜਾਨ ਦੀ ਕੁਰਬਾਨੀ ਦਿੱਤੀ ਗਈ। ਜੱਗੇ ਜੱਟ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਉਹਦੇ ਖਿਲਾਫ਼ ਸਮਾਜ ਦੇ ਚੌਧਰੀਆਂ ਨੇ ਕੁਝ ਅਜਿਹੇ ਨਫ਼ਰਤ ਦੇ ਬੀਜ ਬੀਜੇ ਕਿ ਲੋਕ ਅੱਜ ਵੀ ਉਹਨੂੰ ਜੱਗਾ ਡਾਕੂ ਹੀ ਆਖਦੇ ਹਨ। ਪਰ ਜੱਗੇ ਦੀ ਕਹਾਣੀ ਜਿਹੜੇ ਦੋ ਵਸੀਲਿਆਂ ਨਾਲ ਮੇਰੇ ਤੱਕ ਪਹੁੰਚੀ ਉਸ ਨੂੰ ਪੜ੍ਹ ਕੇ ਪਤਾ ਚਲਦਾ ਹੈ ਕਿ ਉਹ ਡਾਕੂ ਨਹੀਂ ਲੋਕ ਨਾਇਕ ਸੀ।
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਲਾਹੌਰ ਵਿਚ ਰਹਿੰਦੇ ਰਾਈਟਰਜ਼ ਗਿਲਡ ਆਫ਼ ਪਾਕਿਸਤਾਨ ਦੇ ਸਕੱਤਰ ਰਾਜਾ ਰਸਾਲੂ ਦੱਸਦੇ ਹਨ ਕਿ ਅੱਜ ਤੋਂ ਤੀਹ-ਬੱਤੀ ਸਾਲ ਪਹਿਲਾਂ ਮੈਂ ਕਸੂਰ ਸਬ ਡਵੀਜ਼ਨ ਦੇ ਪਿੰਡ ਰਾਮ ਥੰਮਨ ਗਿਆ ਜਿਥੇ ਵਿਸਾਖੀ ਦਾ ਤਕੜਾ ਮੇਲਾ ਲੱਗਦਾ ਹੈ। ਉਥੇ ਮੇਰੀ ਮੁਲਾਕਾਤ ਬਾਵਾ ਹਰੀ ਦਾਸ ਨਾਲ ਹੋਈ। ਹਰੀ ਦਾਸ ਉਹ ਬੰਦਾ ਸੀ, ਜਿਸ ਦੇ ਪਿਓ ਨੂੰ ਮੁਖਬਰੀ ਕਰਨ ਦੇ ਦੋਸ਼ ਵਿਚ ਜੱਗੇ ਨੇ ਉਹਦੀ ਹੀ ਹਵੇਲੀ ਦੀ ਕੰਧ ਨਾਲ ਖੜ੍ਹਾ ਕਰਕੇ ਗੋਲੀ ਮਾਰੀ ਸੀ। ਜੱਗੇ ਬਾਰੇ ਦੂਜੀ ਦੱਸ ਮੈਨੂੰ ਬਰਕਤ ਅਲੀ ਖੋਖਰ ਨੇ ਪਾਈ ਜੀਹਦਾ ਚਾਚਾ ਸ਼ੇਰ ਮੁਹੰਮਦ ਰਾਮ ਥੰਮਣ ਵਿਚ ਹਕੀਮ ਸੀ ।
ਬਰਕਤ ਅਲੀ ਨੇ ਆਪਣੇ ਚਾਚੇ ਸ਼ੇਰ ਮੁਹੰਮਦ ਤੋਂ ਸੁਣੀ ਗੱਲਬਾਤ ਦਾ ਹਵਾਲਾ ਦਿੰਦਿਆਂ ਦੱਸਿਆ, ‘ਇਕ ਹਨੇਰੀ ਰਾਤ ਨੂੰ ਉਸ ਦੇ ਚਾਚੇ ਹਕੀਮ ਸ਼ੇਰ ਮੁਹੰਮਦ ਦਾ ਬੂਹਾ ਖੜਕਿਆ। ਜਦ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਆਉਣ ਵਾਲਿਆਂ ਨੇ ਉਸ ਨੂੰ ਝਪਟ ਕੇ ਘੋੜੀ ਉਤੇ ਸੁੱਟ ਲਿਆ ਅਤੇ ਉਸ ਦਾ ਦਵਾਈਆਂ ਵਾਲਾ ਥੈਲਾ ਚੁੱਕ ਕੇ, ਚੁੱਪ-ਚਾਪ ਨਾਲ ਜਾਣ ਲਈ ਆਖ ਕੇ ਲੈ ਤੁਰੇ। ਉਨ੍ਹਾਂ ਨੇ ਕਈ ਮੀਲ ਦਾ ਪੈਂਡਾ ਤੈਅ ਕਰਨ ਪਿਛੋਂ ਉਸ ਨੂੰ ਇਕ ਘਣੀ ਰੱਖ ਵਿਚ ਜਾ ਉਤਾਰਿਆ, ਜਿਥੇ ਉਨ੍ਹਾਂ ਦਾ ਸਾਥੀ ਛਵੀ ਦੇ ਫਟ ਨਾਲ ਤੜਪ ਰਿਹਾ ਸੀ। ਸ਼ੇਰ ਮੁਹੰਮਦ ਨੇ ਉਹਦੀ ਮਰ੍ਹਮ ਪੱਟੀ ਕੀਤੀ ਅਤੇ ਇਲਾਜ ਲਈ ਉਸ ਨੂੰ ਕਈ ਦਿਨ ਉਥੇ ਹੀ ਰੁਕਣਾ ਪਿਆ। ਜਦ ਜ਼ਖ਼ਮ ਠੀਕ ਹੋ ਗਿਆ ਤਾਂ ਉਹ ਸ਼ੇਰ ਮੁਹੰਮਦ ਨੂੰ ਘਰ ਛੱਡ ਗਏ। ਫਿਰ ਕਈ ਵਾਰ ਉਸ ਨੂੰ ਰੱਖ ਵਿਚ ਮਰ੍ਹਮ ਪੱਟੀ ਲਈ ਲਿਜਾਇਆ ਗਿਆ। ਇਕ ਵਾਰ ਜਦ ਉਸ ਨੇ ਘਰ ਜਾਣ ਦੀ ਇਜਾਜ਼ਤ ਮੰਗੀ ਤਾਂ ਪਿੱਛੋਂ ਆਵਾਜ਼ ਆਈ, ’ਖਲੋਤਾ ਰਹੁ ਓਏ ਉਥੇ ਈ।’ ਸ਼ੇਰ ਮੁਹੰਮਦ ਦੇ ਮੂੰਹੋਂ ਡਰਦੇ ਮਾਰਿਆਂ ਸਿਰਫ਼ ਐਨਾ ਹੀ ਨਿਕਲਿਆ, ‘ਜੋ ਹੁਕਮ ਹਜ਼ੂਰ।’
‘ਤੂੰ ਸਾਡੇ ਸੱਜਣ ਦਾ ਇਲਾਜ ਕੀਤਾ ਏ, ਖਾਲੀ ਹੱਥ ਕਿਵੇਂ ਜਾ ਸਕਨਾ ਏਂ’, ਨਾਲ ਈ ਰੁਪਈਆਂ ਦੀ ਛਣਕਾਰ ਨਾਲ ਰਕਮ ਦਾ ਢੇਰ ਲੱਗ ਗਿਆ।
‘ਇਹ ਤੇਰਾ ਇਨਾਮ ਏ, ਅੱਜ ਤੋਂ ਤੈਨੂੰ ਇਥੇ ਆਉਣਾ ਦੀ ਲੋੜ ਨਹੀਂ। ਅਸੀਂ ਕਿਸੇ ਦਿਨ ਆਪ ਤੇਰੇ ਪਿੰਡ ਆ ਕੇ ਤੈਨੂੰ ਭਾਜੀ ਦੇ ਦਿਆਂਗੇ’, ਨਾਲ ਹੀ ਉਸ ਨੇ ਆਪਣੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਸਾਡੇ ਇਸ ਮਿੱਤਰ ਨੂੰ ਇਹਦੇ ਪਿੰਡ ਹਿਫ਼ਾਜ਼ਤ ਨਾਲ ਛੱਡ ਆਓ।
ਇਹ ਕਿੱਸਾ ਸੁਣਾਇਆ ਸੀ ਹਕੀਮ ਸ਼ੇਰ ਮੁਹੰਮਦ ਦੇ ਭਤੀਜੇ ਬਰਕਤ ਅਲੀ ਨੇ। ਅੱਗੇ ਬਾਬਾ ਹਰੀ ਦਾਸ ਦੀ ਦੱਸੀ ਕਹਾਣੀ ਨੂੰ ਬਿਆਨ ਕਰਦਿਆਂ ਰਾਜਾ ਰਸਾਲੂ ਆਖਦਾ ਹੈ, ‘ਜੱਗਾ ਜੱਟ ਕਸੂਰ ਦੇ ਇਕ ਪਿੰਡ ਬੁਰਜ ਵਿਚ ਜਨਮਿਆ। ਇਹ ਪਿੰਡ ਥਾਣਾ ਨੈਂਗਮੋੜ ਤਹਿਸੀਲ ਚੂਨੀਆ ਵਿਚ ਪੈਂਦਾ ਹੈ। ਜੱਗੇ ਦੇ ਜਨਮ ਤੇ ਉਹਦੇ ਪਿਓ ਨੇ ਰੱਜ ਕੇ ਖੁਸ਼ੀ ਮਨਾਈ ਜੀਹਦੇ ਲਈ ਉਸ ਨੂੰ ਸ਼ਾਹੂਕਾਰ ਤੋਂ ਉਧਾਰ ਪੈਸਾ ਚੁੱਕਣਾ ਪਿਆ। ਵਕਤ ਨਾਲ ਜੱਗੇ ਦੇ ਪਿਓ ਦੇ ਹਾਲਾਤ ਵਿਗੜਦੇ ਗਏ। ਜੱਗਾ ਅਜੇ ਜਵਾਨ ਹੋ ਹੀ ਰਿਹਾ ਸੀ ਕਿ ਸ਼ਾਹੂਕਾਰ ਉਹਦੇ ਪਿਓ ਤੋਂ ਰਕਮ ਵਸੂਲਣ ਲਈ ਉਹਦੇ ਘਰ ਗੇੜੇ ਮਾਰਨ ਲੱਗਾ ਪਿਆ। ਰਕਮ ਨਾ ਮਿਲਦੀ ਦੇਖ ਕੇ ਸ਼ਾਹੂਕਾਰ ਨੇ ਕਈ ਵਾਰ ਜੱਗੇ ਦੇ ਪਿਓ ਦੀ ਬੇਇਜ਼ਤੀ ਵੀ ਕੀਤੀ। ਜੱਗਾ ਦੇਖਦਾ ਤਾਂ ਉਹਦੇ ਤੋਂ ਸਹਾਰਿਆ ਨਾ ਜਾਂਦਾ। ਅਖੀਰ ਇਕ ਦਿਨ ਜੱਗੇ ਦਾ ਘਰ ਸ਼ਾਹੂਕਾਰ ਨੇ ਕੁਰਕ ਕਰਵਾ ਦਿੱਤਾ। ਪੁਲਿਸ ਆ ਗਈ ਅਤੇ ਸਰਕਾਰੀ ਪਿਆਦੇ ਉਹਦੇ ਘਰ ਦੀ ਇਕ-ਇਕ ਚੀਜ਼ ਉਹਦੇ ਸਾਹਮਣੇ ਚੁੱਕ ਕੇ ਲੈ ਗਏ। ਇਸ ਦੁੱਖ ਪਾਰੋਂ ਜੱਗੇ ਦਾ ਪਿਓ ਮਰ ਗਿਆ। ਬਸ ਇਥੋਂ ਈ ਸ਼ਾਹੂਕਾਰਾਂ ਨਾਲ ਜੱਗੇ ਦੀ ਟਿਕ ਭਿੜ ਗਈ।
ਇਕ ਦਿਨ ਜੱਗੇ ਨੇ ਉਸ ਸ਼ਾਹੂਕਾਰ ਨੂੰ ਕਤਲ ਕਰ ਦਿੱਤਾ ਜਿਸ ਨੇ ਉਹਦਾ ਘਰ- ਬਾਰ ਕੁਰਕ ਕਰਵਾਇਆ ਸੀ। ਇਹ ਜੱਗੇ ਦਾ ਪਹਿਲਾ ਕਤਲ ਸੀ। ਇਸ ਕਤਲ ਦੀ ਇਤਲਾਹ ਬਾਵਾ ਹਰੀ ਦਾਸ ਦੇ ਪਿਓ ਬਾਵਾ ਸੁਰਜਨ ਦਾਸ ਨੇ ਪੁਲਿਸ ਨੂੰ ਦਿੱਤੀ, ਜਿਹੜਾ ਪਿੰਡ ਦਾ ਨੰਬਰਦਾਰ ਸੀ। ਪੁਲਿਸ ਨੇ ਬਾਵਾ ਸੁਰਜਨ ਦਾਸ ਦੇ ਨਾਲ ਬਾਵਾ ਮੇਲਾ ਰਾਮ ਨੂੰ ਵੀ ਇਸ ਕਤਲ ਦਾ ਗਵਾਹ ਬਣਾ ਲਿਆ। ਨਾਲ ਈ ਪੁਲਿਸ ਜੱਗੇ ਨੂੰ ਲੱਭਣ ਲੱਗ ਪਈ।
ਜੱਗਾ ਦਿਨ ਵੇਲੇ ਰੁੱਖਾਂ ਪਿੱਛੇ ਅਤੇ ਰਾਤੀਂ ਦੁਸ਼ਮਣਾਂ ਪਿੱਛੇ ਹੁੰਦਾ। ਉਨ੍ਹਾਂ ਦਿਨਾਂ ਵਿਚ ਹੀ ਸਿੱਖਾਂ ਅਤੇ ਮਹੰਤਾਂ ਵਿਚਕਾਰ ਗੁਰਦੁਆਰਿਆਂ ‘ਤੇ ਕਬਜ਼ੇ ਦਾ ਬਖੇੜਾ ਸ਼ੁਰੂ ਹੋ ਗਿਆ ਕਿਉਂ ਜੋ ਮਹੰਤ ਜਿਹੜੇ ਗੁਰਦੁਆਰਿਆਂ ‘ਤੇ ਕਾਬਜ਼ ਸਨ, ਉਹ ਸਿੱਖਾਂ ਨੂੰ ਉਨ੍ਹਾਂ ਗੁਰਦੁਆਰਿਆਂ ਵਿਚ ਵੜਨ ਨਹੀਂ ਸਨ ਦਿੰਦੇ। ਜਦੋਂ ਸਿੱਖਾਂ ਨੇ ਇਹਦਾ ਵਿਰੋਧ ਕੀਤਾ ਤਾਂ ਜੱਗਾ ਵੀ ਸਿੱਖਾਂ ਦੀ ਤਰਫ਼ੋਂ ਮਹੰਤਾਂ ਨਾਲ ਲੜਿਆ।
ਇਕ ਦਿਨ ਜੱਗੇ ਨੇ ਪਿੰਡ ਰਾਮ ਥੰਮਣ ਜਾ ਕੇ ਬਾਵਾ ਸੁਰਜਨ ਦਾਸ ਨੂੰ ਕਤਲ ਕਰ ਦਿੱਤਾ ਜੀਹਦੀ ਭਿਣਕ ਬਾਵਾ ਮੇਲਾ ਰਾਮ ਨੂੰ ਵੀ ਪੈ ਗਈ। ਉਹ ਭੱਜ ਕੇ ਆਪਣੇ ਘਰ ਜਾ ਵੜਿਆ। ਜੱਗੇ ਨੇ ਬੂਹਾ ਖੜਕਾ ਕੇ ਉਸ ਨੂੰ ਬਾਹਰ ਨਿਕਲਣ ਲਈ ਆਖਿਆ ਪਰ ਉਸ ਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ। ਜੱਗੇ ਨੇ ਉਹਦੇ ਘਰ ਉਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਜਿਸ ਵਿਚ ਮੇਲਾਰਾਮ ਦੇ ਨਾਲ-ਨਾਲ ਉਹਦਾ ਸਾਰਾ ਟੱਬਰ ਸੜ ਕੇ ਸੁਆਹ ਹੋ ਗਿਆ। ਉਸ ਪਿੱਛੋਂ ਜੱਗੇ ਨੇ ਰਾਮ ਥੰਮਣ ਨੇੜਲੀ ਬਸਤੀ ਕਾਲੂਖਾਰਾ ਦੇ ਠਾਕੁਰ ਸਿੰਘ ਜੱਟ ਨੂੰ ਕਤਲ ਕਰ ਦਿੱਤਾ। ਉਸ ਪਿੱਛੋਂ ਉਸ ਨੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਮਹੰਤ ਨਾਰਾਇਣ ਸਿੰਘ ਦੇ ਭਣੇਵੇਂ ਅਰਜਨ ਦਾਸ ਦੀ ਹਵੇਲੀ ਉਤੇ ਵੀ ਹੱਲਾ ਬੋਲ ਦਿੱਤਾ। ਅਰਜਨ ਦਾਸ ਪਹਿਲਾਂ ਹੀ ਹਵੇਲੀ ਛੱਡ ਕੇ ਭੱਜ ਗਿਆ ਹੋਇਆ ਸੀ। ਜੱਗਾ ਉਹਦੀਆਂ ਦੋ ਘੋੜੀਆਂ ਖੋਲ੍ਹ ਕੇ ਆਪਣੇ ਨਾਲ ਲੈ ਗਿਆ। ਜੱਗੇ ਦੀਆਂ ਰੋਜ਼ ਰੋਜ਼ ਦੀਆਂ ਲੁੱਟਾਂ-ਮਾਰਾਂ ਤੋਂ ਤੰਗ ਆ ਕੇ ਸਰਕਾਰ ਨੇ ਜੱਗੇ ਦੀ ਗ੍ਰਿਫਤਾਰੀ ਦਾ ਇਨਾਮ ਇਕ ਹਜ਼ਾਰ ਰੁਪਈਆ ਰੱਖ ਦਿੱਤਾ। ਜੱਗਾ ਇਨ੍ਹਾਂ ਇਨਾਮਾਂ ਤੋਂ ਨਿਸ਼ਚਿੰਤ ਸ਼ਾਹੂਕਾਰਾਂ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ ਕਿ ਉਸ ਨੂੰ ਮੌਤ ਨੇ ਆ ਘੇਰਿਆ।
ਜੱਗਾ ਰੱਖ ਸਿੱਧੂ ਪੁਰ ਵਿਚ ਇਕ ਰਾਤ ਆਪਣੇ ਬੇਲੀਆਂ ਨਾਲ ਇਕ ਮਿਲਣ ਵਾਲੇ ਦੇ ਡੇਰੇ ‘ਤੇ ਗਿਆ। ਸਾਰੀ ਰਾਤ ਗਿਲਾਸੀ ਖੜਕਦੀ ਰਹੀ। ਜਦ ਉਹ ਬੇਸੁਰਤ ਹੋ ਗਏ। ਤਾਂ ਮਿਜਮਾਨਾਂ (ਘਰ ਵਾਲਿਆਂ) ਨੇ ਇਨਾਮ ਦੇ ਲਾਲਚ ਵਿਚ ਜੱਗਾ ਅਤੇ ਉਸ ਦੇ ਸਾਥੀਆਂ ਨੂੰ ਕਤਲ ਕਰਕੇ ਪੁਲਿਸ ਨੂੰ ਮੁਖਬਰੀ ਕਰ ਦਿੱਤੀ।
ਜੱਗੇ ਬਾਰੇ ਉਪਰੋਕਤ ਬਿਆਨ ਕੀਤੀ ਕਹਾਣੀ ਪੱਛਮੀ ਪੰਜਾਬ ਦੀਆਂ ਲੋਕ ਅਖਾਣਾਂ ਵਿਚ ਮਿਲਦੀ ਹੈ ਪਰ ਜੱਗੇ ਦੇ ਪਿਛੋਕੜ ਬਾਰੇ ਬਹੁਤਾ ਕੁਝ ਨਹੀਂ ਮਿਲਦਾ। ਉਹ ਕੌਣ ਸੀ, ਕਦੋਂ ਜੰਮਿਆ, ਉਸ ਦਾ ਧਰਮ ਕੀ ਸੀ ਇਸ ਦਾ ਸਹੀ ਜ਼ਿਕਰ ਕਿਧਰੇ ਨਹੀਂ ਮਿਲਦਾ। ਹਾਲਾਂਕਿ ਜੱਗਾ ਜਿਸ ਧਰਤੀ ਨਾਲ ਸਬੰਧਤ ਸੀ, ਉਹ ਪੱਛਮੀ ਪੰਜਾਬ ਵਿਚ ਹੀ ਲਾਹੌਰ ਦੇ ਬਿਲਕੁਲ ਨੇੜੇ ਲਗਦੀ ਹੈ। ਪੂਰਬੀ ਪੰਜਾਬ ਵਿਚ ਵੀ ਹੁਣ ਤੱਕ ਜੱਗੇ ਬਾਰੇ ਕਈ ਦੰਦ ਕਥਾਵਾਂ ਪ੍ਰਚਲਿਤ ਸਨ। ਕਈਆਂ ਨੇ ਤਾਂ ਉਸ ਨੂੰ ਮੁਸਲਮਾਨ ਵੀ ਦਰਸਾਇਆ ਹੈ। ਕਈਆਂ ਦਾ ਖਿਆਲ ਹੈ ਕਿ ਉਸ ਨੂੰ ਫਾਂਸੀ ਦਿੱਤੀ ਗਈ ਸੀ। ਪਰ ਇਨ੍ਹਾਂ ਸਾਰੀਆਂ ਪ੍ਰਚਲਿਤ ਰਾਵਾਂ ਨੂੰ ਝੁਠਲਾਉਣ ਲਈ ਸਰਦਾਰ ਗੁਰਸੇਵਕ ਸਿੰਘ ਪ੍ਰੀਤ ਹੋਰਾਂ ਨੇ ਇਸ ਲੋਕ ਨਾਇਕ ਦੀ ਜਿਊਂਦੀ-ਜਾਗਦੀ ਅਤੇ ਆਪਣੇ ਪਰਿਵਾਰ ਵਿਚ ਘੁਗ ਵਸਦੀ ਧੀ ਗੁਲਾਬ ਕੌਰ ਦੀ ਖੋਜ ਕਰਕੇ ਕਹਾਣੀ ਦੀਆਂ ਸਾਰੀਆਂ ਘਟਨਾਵਾਂ ਨੂੰ ਨਿਖਾਰ ਦਿੱਤਾ ਹੈ।
ਸਰਦਾਰ ਗੁਰਸੇਵਕ ਸਿੰਘ ਪ੍ਰੀਤ ਜੀ ਗੁਲਾਬ ਕੌਰ ਦੇ ਪਿੰਡ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਮੁਕਤਸਰ ਸਾਹਿਬ ਤੋਂ ਚੁਰੰਜਾ ਕਿਲੋਮੀਟਰ ਪੂਰਬ ਵੱਲ ਮਲੋਟ ਡੱਬਵਾਲੀ ਮਾਰਗ ਉਤੇ ਪਿੰਡ ਬਨਵਾਲਾ ਅਨੂ ਸਥਿਤ ਹੈ। ਇਸ ਦਾ ਵਿਧਾਨ ਸਭਾ ਹਲਕਾ ਲੰਬੀ ਹੈ। ਮਲਵਈ ਦਿੱਖ ਵਾਲੇ ਇਸ ਪਿੰਡ ਦੀ ਜ਼ਮੀਨ ਚੰਗੀ ਉਪਜਾਊ ਹੈ। ਕਹਿੰਦੇ ਨੇ ਇਸ ਪਿੰਡ ਦੀ ਮੂਹੜੀ ਅਨੂ ਮੁਹੰਮਦ ਨਾਂਅ ਦੇ ਮੁਸਲਮਾਨ ਜਗੀਰਦਾਰ ਨੇ ਗੱਡੀ ਸੀ। ਉਸ ਦੇ ਦੋ ਪੁੱਤਰ ਸਨ। ਬਾਅਦ ਵਿਚ ਵੱਡੇ ਮੁੰਡੇ ਦੇ ਹਿੱਸੇ ਦੀ ਜ਼ਮੀਨ ਭਗਤਾ ਭਾਈਕਾ ਦੇ ਜੱਟਾਂ ਨੇ ਖਰੀਦ ਲਈ। ਪਾਕਿਸਤਾਨ ਬਣਨ ਤੋਂ ਬਾਅਦ ਇਥੇ ਸਿੱਧੂ ਗੋਤ ਦੇ ਲੋਕ ਆਬਾਦ ਹੋ ਗਏ।
ਲੇਖਕ ਲਿਖਦਾ ਹੈ ਕਿ ਜਦੋਂ ਮੈਂ ਜੱਗੇ ਜੱਟ ਦੀ ਧੀ ਗੁਲਾਬ ਕੌਰ ਨੂੰ ਮਿਲਣ ਗਿਆ ਤਾਂ ਉਹ ਖੁੱਲ੍ਹੇ-ਡੁੱਲ੍ਹੇ ਪੇਂਡੂ ਦਿੱਖ ਵਾਲੇ ਘਰ ਦੇ ਵਿਹੜੇ ਵਿਚ ਆਪਣੇ ਪੋਤਰੇ ਨਾਲ ਬੈਠੀ ਧੁੱਪ ਸੇਕ ਰਹੀ ਸੀ। ਮੈਂ ਦੇਖਦਿਆਂ ਹੀ ਸਮਝ ਗਿਆ ਕਿ ਇਹੋ ਉਹ ਔਰਤ ਹੋਵੇਗੀ, ਜਿਸ ਦਾ ਬਾਪੂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਲੋਕ ਗੀਤਾਂ ਦੀ ਸ਼ਾਨ ਜੱਗਾ ਸੂਰਮਾ ਹੈ। ਉਸ ਨੇ ਆਪਣੇ ਬਾਰੇ ਦੱਸਿਆ ਕਿ ਉਸ ਦਾ ਬਚਪਨ ਦਾ ਨਾਂਅ ਗੁਲਾਬ ਕੌਰ ਸੀ, ਜਿਸ ਨੂੰ ਘਰ ਵਿਚ ਗਾਬੋ ਜਾਂ ਗੱਭੋ ਵੀ ਆਖਿਆ ਜਾਂਦਾ ਸੀ। ਜਦ ਉਹ ਵਿਆਹ ਕੇ ਸਹੁਰੇ ਘਰ ਆਈ ਤਾਂ ਰੇਸ਼ਮ ਕੌਰ ਨਾਂਅ ਰੱਖਿਆ ਗਿਆ। ਉਸ ਦੀ ਉਮਰ ਤਕਰੀਬਨ 86 ਸਾਲ ਦੇ ਨੇੜੇ ਹੈ। ਸਿਹਤ ਚੰਗੀ ਹੈ ਅਤੇ ਨਜ਼ਰ ਵੀ ਠੀਕ-ਠਾਕ ਹੈ ਪਰ ਥੋੜ੍ਹਾ ਉੱਚੀ ਸੁਣਦਾ ਹੈ। ਉਸ ਨੇ ਮਾਪਿਆਂ ਵੱਲੋਂ ਦਾਜ ਵਿਚ ਦਿੱਤੀ ਦੋਹਰ (ਘਰ ਦੇ ਕੱਤੇ ਸੂਤ ਦੀ ਚਾਦਰ ਜਿਸ ਨੂੰ ਦੂਹਰੀ ਕਰਕੇ ਵਿਛਾਇਆ ਜਾਂਦਾ ਸੀ) ਅਜੇ ਵੀ ਰੱਖੀ ਹੋਈ ਹੈ। ਉਸ ਨੇ ਆਪਣੇ ਬਾਪੂ ਜੱਗੇ ਦੀ ਦੁੱਧ ਪੀਣ ਵਾਲੀ ਪਿੱਤਲ ਦੀ ਗਿਲਾਸੀ ਜਿਹੜੀ ਉਸ ਨੂੰ ਸ਼ਸ਼ਕ ਵਿਚ ਨਾਨਕਿਆਂ ਨੇ ਦਿੱਤੀ ਸੀ, ਅਜੇ ਵੀ ਸੰਭਾਲ ਕੇ ਰੱਖੀ ਹੋਈ ਹੈ। ਉਹ ਆਖਦੀ ਹੈ ਕਿ ਗਿਲਾਸੀ ਦੇ ਨਾਲ ਇਕ ਗੜਵੀ ਵੀ ਹੁੰਦੀ ਸੀ, ਜਿਹੜੀ ਕੋਈ ਰਿਸ਼ਤੇਦਾਰ ਲੈ ਕੇ ਮੁੱਕਰ ਗਿਆ।
ਜੱਗੇ ਜੱਟ ਦਾ ਜਨਮ 1903 ਦੇ ਨੇੜੇ-ਤੇੜੇ ਦਾ ਮੰਨਿਆ ਜਾ ਸਕਦਾ ਹੈ। ਉਸ ਦੀ ਧੀ ਗੁਲਾਬ ਕੌਰ ਦੀ ਉਮਰ ਇਸ ਵੇਲੇ 86 ਸਾਲ ਦੇ ਨੇੜੇ ਹੈ। ਉਹ ਦੱਸਦੀ ਹੈ ਕਿ ਉਦੋਂ ਉਹ ਨੌਂ ਸਾਲ ਦੀ ਸੀ ਜਦੋਂ ਜੱਗੇ ਦੀ ਮੌਤ ਹੋਈ। ਉਸ ਨੂੰ ਤੀਹ ਕੁ ਸਾਲ ਦੀ ਉਮਰ ਵਿਚ ਮਾਰ ਦਿੱਤਾ ਗਿਆ ਸੀ। ਜੱਗੇ ਦਾ ਨਾਂਅ ਜਗਤ ਸਿੰਘ ਸੰਧੂ ਸੀ। ਉਸ ਦਾ ਜਨਮ ਪਿੰਡ ਰਣ ਸਿੰਘ ਤਹਿਸੀਲ ਚੂਨੀਆਂ ਜ਼ਿਲ੍ਹਾ ਲਾਹੌਰ ਵਿਚ ਸਰਦਾਰ ਮੱਖਣ ਸਿੰਘ ਦੇ ਘਰ ਮਾਤਾ ਭਾਗਣ ਦੀ ਕੁੱਖੋਂ ਹੋਇਆ। ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰ ਉਸ ਦੀ ਧੀ ਗੁਲਾਬ ਕੌਰ ਨੇ ਦੱਸਿਆ ਕਿ ਉਸ ਦੀ ਦਾਦੀ ਨੇ ਛੇ ਬੱਚਿਆਂ ਨੂੰ ਜਨਮ ਦਿੱਤਾ ਪਰ ਕੁਝ ਨਿਆਣੇ ਅੱਠ ਮਹੀਨਿਆਂ ਬਾਅਦ ਮਰਦੇ ਰਹੇ। ਜੱਗੇ ਦੇ ਦੂਜੇ ਭਰਾ ਦਾ ਨਾਂਅ ਰੂਪ ਸਿੰਘ ਸੀ। ਜੱਗੇ ਹੋਰੀਂ ਦੋ ਭੈਣਾਂ ਅਤੇ ਦੋ ਭਰਾ ਜਿਊਂਦੇ ਰਹੇ। ਭੂਆ ਜੀਵਾਂ ਮੁਕਲਾਵੇ ਤੋਂ ਬਾਅਦ ਕੱਤੇ ਦੀ ਬਿਮਾਰੀ ਨਾਲ ਸਹੁਰੇ ਘਰ ਮਰ ਗਈ। ਉਹ ਰਾਇਵਿੰਡ ਵਿਆਹੀ ਸੀ। ਦੂਜੀ ਭੂਆ ਸਾਮੋ ਸਰਹਾਲੀ ਭੁੱਲਰਾਂ ਵਿਖੇ, ਕਸੂਰ ਲਲਿਆਣੀ ਦੇ ਨੇੜੇ ਵਿਆਹੀ। ਵੰਡ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਾਗੇ ਪਿੰਡ ਘਰਿਆਲੇ ਵਿਖੇ ਜ਼ਮੀਨ ਅਲਾਟ ਹੋਈ ਪਰ ਬਾਅਦ ‘ਚ ਉਹ ਸਾਈਆਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਪੱਕੀ ਵਸ ਗਈ। ਮੇਰੀ ਮਾਂ ਮਾਪਿਆਂ ਦੀ ਇਕਲੌਤੀ ਧੀ ਸੀ ਜਿਸ ਕਰਕੇ ਉਸ ਦੀ ਜ਼ਮੀਨ ਜ਼ਿਲ੍ਹਾ ਮਾਨਸਾ ਵਿਚ ਅਲਾਟ ਹੋਈ ਸੀ, ਜਿਹੜੀ ਮੈਂ ਵੇਚ ਕੇ ਪਿੰਡ ਬਰਵਾਲਾ ਅਨੂ ਵਿਖੇ ਖਰੀਦ ਲਈ।
ਗੁਲਾਬ ਕੌਰ ਦੱਸਦੀ ਹੈ ਕਿ ਉਹ ਅਜੇ ਨੌਂ ਕੁ ਸਾਲ ਦੀ ਹੀ ਸੀ ਜਦੋਂ ਉਸ ਦੇ ਬਾਪੂ (ਜੱਗਾ ਸੂਰਮਾ) ਨੂੰ ਮਾਰ ਦਿੱਤਾ ਗਿਆ ਪਰ ਉਸ ਦੇ ਨੈਣ-ਨਕਸ਼ ਅਜੇ ਵੀ ਮੈਨੂੰ ਯਾਦ ਨੇ। ਉਹ ਗਾਇਕ ਮੁਹੰਮਦ ਸਦੀਕ ਕੁੱਪ ਵਾਲੇ ਵਾਂਗ ਤੁਰਲੇ ਵਾਲੀ ਪੱਗ ਬੰਨ੍ਹਦਾ ਸੀ, ਜਿਹੜੀ ਚਿੱਟੇ ਰੰਗ ਦੀ ਹੁੰਦੀ ਸੀ। ਉਸ ਦੀਆਂ ਮੁੱਛਾਂ ਕੁੰਢੀਆਂ ਅਤੇ ਛਾਤੀ ਚੌੜੀ ਸੀ। ਰੰਗ ਭਾਵੇਂ ਪੱਕਾ ਸੀ ਪਰ ਨੈਣ-ਨਕਸ਼ ਸੁੰਦਰ ਸਨ। ਨੱਕ ਤਿੱਖਾ ਅਤੇ ਅੱਖਾਂ ਚਮਕੀਲੀਆਂ ਸਨ। ਉਹ ਧਰਤੀ ਉਤੇ ਘਿਸੜਵਾਂ ਚਾਦਰਾ ਬੰਨ੍ਹਦਾ ਸੀ ਅਤੇ ਉਸ ਨੂੰ ਘੁਲਣ ਦਾ ਸ਼ੌਕ ਵੀ ਸੀ। ਉਸ ਵੱਲ ਝਾਕਣਾ ਮਾੜੇ-ਧੀੜੇ ਦੇ ਵਸ ਦੀ ਬਾਤ ਨਹੀਂ ਸੀ। ਜੱਗੇ ਦਾ ਬਾਪ ਮੱਖਣ ਸਿੰਘ ਤਕੜਾ ਸਰਦਾਰ ਸੀ। ਉਸ ਕੋਲ ਤਕੜੀ ਪੈਲੀ ਸੀ, ਜਿਸ ਵਿਚੋਂ 65 ਕਿੱਲਿਆਂ ‘ਤੇ ਵਾਹੀ ਹੁੰਦੀ ਸੀ ਅਤੇ ਬਾਕੀ ਖਾਲੀ ਪਈ ਸੀ। ਦਾਦੇ ਦੇ ਤੁਰ ਜਾਣ ਪਿੱਛੋਂ ਚਾਚੇ ਨੇ ਬਾਪੂ ਨੂੰ ਖੇਤਾਂ ਵਿਚ ਕੰਮ ਕਰਨ ‘ਤੇ ਨਾ ਲਾਇਆ। ਬਾਪੂ ਦਾ ਕੰਮ ਚੰਗਾ ਖਾਣਾ ਚੰਗਾ ਪਹਿਨਣਾ ਅਤੇ ਵਿਹਲਾ ਫਿਰਨਾ ਸੀ।
ਉਨ੍ਹਾਂ ਦਿਨਾਂ ਵਿਚ ਹੀ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਜਦੋਂ ਸਿੱਖਾਂ ਨੂੰ ਜੰਡਾਂ ਨਾਲ ਬੰਨ੍ਹ ਕੇ ਮਾਰਿਆ ਗਿਆ। ਬਾਅਦ ਵਿਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਮਹੰਤ ਨਰੈਣ ਦਾਸ ਨੇ ਕਈ ਸਿੱਖ ਸਾੜ ਦਿੱਤੇ। ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਸ਼ਹਿ ਦਿੱਤੀ। ਬਾਪੂ ਵੀ ਦੂਜੀ ਵਾਰ ਜਥੇ ਨਾਲ ਗਿਆ। ਅਜਿਹੀਆਂ ਘਟਨਾਵਾਂ ਦੇਖ ਕੇ ਜੱਗੇ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ। ਇਕ ਦਿਨ ਪੁਲਿਸ ਵਾਲੇ ਇਕ ਕੁੜੀ ਨੂੰ ਚੁੱਕ ਕੇ ਲੈ ਗਏ। ਬਾਪੂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੈਰੀ ਬਣ ਗਈ। ਨੇੜਲੇ ਪਿੰਡ ਕਲਮੋਕਲ ਦਾ ਜ਼ੈਲਦਾਰ ਬਾਪੂ ਨਾਲ ਖਹਿ ਖਾਣ ਲੱਗ ਪਿਆ। ਉਸ ਨੇ ਝੂਠਾ ਕੇਸ ਪਵਾ ਕੇ ਬਾਪੂ ਨੂੰ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਬਾਪੂ ਜੇਲ੍ਹ ‘ਚੋਂ ਭੱਜ ਨਿਕਲਿਆ ਅਤੇ ਦੁਬਾਰਾ ਪੁਲਿਸ ਦੇ ਫੜੇ ਜਾਣ ਤੋਂ ਬਚਣ ਲਈ ਘਰੋਂ ਚਲਿਆ ਗਿਆ। ਉਸ ਨੇ ਕੰਗਣ ਪੁਰ ਵਿਖੇ ਪੁਲਿਸ ਦੇ ਇਕ ਸਿਪਾਹੀ ਤੋਂ ਬੰਦੂਕ ਖੋਹ ਲਈ ਅਤੇ ਉਸ ਨੂੰ ਮਾਰ ਦਿੱਤਾ। ਫਿਰ ਉਸ ਨੇ ਪਿੰਡ ਆਚਲ ਜਾ ਕੇ ਆਤਮਾ ਸਿੰਘ ਤੋਂ ਬੰਦੂਕ ਅਤੇ ਕਾਰਤੂਸ ਲੈ ਲਏ। ਆਤਮਾ ਸਿੰਘ ਉਸ ਦਾ ਹਮ- ਪਿਆਲਾ ਸੀ ਪਰ ਬਾਪੂ ਦੇ ਕਹੇ ਤੋਂ ਲੋਕ ਵਿਖਾਵੇ ਲਈ ਆਪਣੀ ਜ਼ਨਾਨੀ ਨੂੰ ਕੋਠੇ ਚੜ੍ਹਾ ਕੇ ਰੌਲਾ ਪਵਾ ਦਿੱਤਾ ਤਾਂ ਜੋ ਪੁਲਿਸ ਉਸ ਨੂੰ ਬਾਅਦ ਵਿਚ ਤੰਗ ਨਾ ਕਰੇ। ਡਾਕੂ ਬਣਨ ਤੋਂ ਬਾਅਦ ਬਾਪੂ ਇਕ ਵਾਰ ਘਰ ਆਇਆ ਸੀ ਅਤੇ ਆਪਣੇ ਬੇਲੀ ਕੇਹਰ ਸਿੰਘ ਨੂੰ ਮਿਲਣ ਦਾ ਸੁਨੇਹਾ ਦੇ ਕੇ ਚਲਿਆ ਗਿਆ ਸੀ। ਕੇਹਰ ਸਿੰਘ ਨੂੰ ਮਿਲ ਕੇ ਬਾਪੂ ਨੇ ਮੇਰੇ ਰਿਸ਼ਤੇ ਦੀ ਗੱਲ ਤੋਰੀ ਪਰ ਉਸ ਦੇ ਪੁੱਤਰ ਨਿਆਣੇ ਸਨ। ਉਸ ਨੇ ਦੋਸਤੀ ਨਿਭਾਉਂਦਿਆਂ ਮੇਰਾ ਰਿਸ਼ਤਾ ਆਪਣੇ ਭਤੀਜੇ ਅਵਤਾਰ ਸਿੰਘ ਨਾਲ ਕਰ ਦਿੱਤਾ।
ਬਾਪੂ ਹੋਰਾਂ ਨੇ ਸਾਹੀਵਾਲ ਵਿਚ ਹਥਿਆਰ ਲੁੱਟਣ ਲਈ ਡਾਕਾ ਮਾਰਿਆ। ਸਾਰੇ ਇਲਾਕੇ ਵਿਚ ਜੱਗੇ ਡਾਕੂ ਦੀ ਦਹਿਸ਼ਤ ਫੈਲ ਗਈ। ਇਕ ਵਾਰ ਫਿਰ ਬਾਪੂ ਮੇਰੇ ਸਹੁਰੇ ਜਿਹੜੀ ਚਿੱਟੇ ਰੰਗ ਦੀ ਹੁੰਦੀ ਸੀ। ਉਸ ਦੀਆਂ ਮੁੱਛਾਂ ਕੁੰਢੀਆਂ ਅਤੇ ਛਾਤੀ ਚੌੜੀ ਸੀ। ਰੰਗ ਭਾਵੇਂ ਪੱਕਾ ਸੀ ਪਰ ਨੈਣ-ਨਕਸ਼ ਸੁੰਦਰ ਸਨ। ਨੱਕ ਤਿੱਖਾ ਅਤੇ ਅੱਖਾਂ ਚਮਕੀਲੀਆਂ ਸਨ। ਉਹ ਧਰਤੀ ਉਤੇ ਘਿਸੜਵਾਂ ਚਾਦਰਾ ਬੰਨ੍ਹਦਾ ਸੀ ਅਤੇ ਉਸ ਨੂੰ ਘੁਲਣ ਦਾ ਸ਼ੌਕ ਵੀ ਸੀ। ਉਸ ਵੱਲ ਝਾਕਣਾ ਮਾੜੇ-ਧੀੜੇ ਦੇ ਵਸ ਦੀ ਬਾਤ ਨਹੀਂ ਸੀ। ਜੱਗੇ ਦਾ ਬਾਪ ਮੱਖਣ ਸਿੰਘ ਤਕੜਾ ਸਰਦਾਰ ਸੀ। ਉਸ ਕੋਲ ਤਕੜੀ ਪੈਲੀ ਸੀ, ਜਿਸ ਵਿਚੋਂ 65 ਕਿੱਲਿਆਂ ‘ਤੇ ਵਾਹੀ ਹੁੰਦੀ ਸੀ ਅਤੇ ਬਾਕੀ ਖਾਲੀ ਪਈ ਸੀ। ਦਾਦੇ ਦੇ ਤੁਰ ਜਾਣ ਪਿੱਛੋਂ ਚਾਚੇ ਨੇ ਬਾਪੂ ਨੂੰ ਖੇਤਾਂ ਵਿਚ ਕੰਮ ਕਰਨ ‘ਤੇ ਨਾ ਲਾਇਆ। ਬਾਪੂ ਦਾ ਕੰਮ ਚੰਗਾ ਖਾਣਾ ਚੰਗਾ ਪਹਿਨਣਾ ਅਤੇ ਵਿਹਲਾ ਫਿਰਨਾ ਸੀ।
ਉਨ੍ਹਾਂ ਦਿਨਾਂ ਵਿਚ ਹੀ ਨਨਕਾਣਾ ਸਾਹਿਬ ਵਾਲਾ ਸਾਕਾ ਵਾਪਰਿਆ ਜਦੋਂ ਸਿੱਖਾਂ ਨੂੰ ਜੰਡਾਂ ਨਾਲ ਬੰਨ੍ਹ ਕੇ ਮਾਰਿਆ ਗਿਆ। ਬਾਅਦ ਵਿਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਮਹੰਤ ਨਰੈਣ ਦਾਸ ਨੇ ਕਈ ਸਿੱਖ ਸਾੜ ਦਿੱਤੇ। ਅੰਗਰੇਜ਼ ਸਰਕਾਰ ਨੇ ਮਹੰਤਾਂ ਨੂੰ ਸ਼ਹਿ ਦਿੱਤੀ। ਬਾਪੂ ਵੀ ਦੂਜੀ ਵਾਰ ਜਥੇ ਨਾਲ ਗਿਆ। ਅਜਿਹੀਆਂ ਘਟਨਾਵਾਂ ਦੇਖ ਕੇ ਜੱਗੇ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਹੋ ਗਈ। ਇਕ ਦਿਨ ਪੁਲਿਸ ਵਾਲੇ ਇਕ ਕੁੜੀ ਨੂੰ ਚੁੱਕ ਕੇ ਲੈ ਗਏ। ਬਾਪੂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੈਰੀ ਬਣ ਗਈ। ਨੇੜਲੇ ਪਿੰਡ ਕਲਮੋਕਲ ਦਾ ਜ਼ੈਲਦਾਰ ਬਾਪੂ ਨਾਲ ਖਹਿ ਖਾਣ ਲੱਗ ਪਿਆ। ਉਸ ਨੇ ਝੂਠਾ ਕੇਸ ਪਵਾ ਕੇ ਬਾਪੂ ਨੂੰ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਬਾਪੂ ਜੇਲ੍ਹ ‘ਚੋਂ ਭੱਜ ਨਿਕਲਿਆ ਅਤੇ ਦੁਬਾਰਾ ਪੁਲਿਸ ਦੇ ਫੜੇ ਜਾਣ ਤੋਂ ਬਚਣ ਲਈ ਘਰੋਂ ਚਲਿਆ ਗਿਆ। ਉਸ ਨੇ ਕੰਗਣ ਪੁਰ ਵਿਖੇ ਪੁਲਿਸ ਦੇ ਇਕ ਸਿਪਾਹੀ ਤੋਂ ਬੰਦੂਕ ਖੋਹ ਲਈ ਅਤੇ ਉਸ ਨੂੰ ਮਾਰ ਦਿੱਤਾ। ਫਿਰ ਉਸ ਨੇ ਪਿੰਡ ਆਚਲ ਜਾ ਕੇ ਆਤਮਾ ਸਿੰਘ ਤੋਂ ਬੰਦੂਕ ਅਤੇ ਕਾਰਤੂਸ ਲੈ ਲਏ। ਆਤਮਾ ਸਿੰਘ ਉਸ ਦਾ ਹਮ- ਪਿਆਲਾ ਸੀ ਪਰ ਬਾਪੂ ਦੇ ਕਹੇ ਤੋਂ ਲੋਕ ਵਿਖਾਵੇ ਲਈ ਆਪਣੀ ਜ਼ਨਾਨੀ ਨੂੰ ਕੋਠੇ ਚੜ੍ਹਾ ਕੇ ਰੌਲਾ ਪਵਾ ਦਿੱਤਾ ਤਾਂ ਜੋ ਪੁਲਿਸ ਉਸ ਨੂੰ ਬਾਅਦ ਵਿਚ ਤੰਗ ਨਾ ਕਰੇ। ਡਾਕੂ ਬਣਨ ਤੋਂ ਬਾਅਦ ਬਾਪੂ ਇਕ ਵਾਰ ਘਰ ਆਇਆ ਸੀ ਅਤੇ ਆਪਣੇ ਬੇਲੀ ਕੇਹਰ ਸਿੰਘ ਨੂੰ ਮਿਲਣ ਦਾ ਸੁਨੇਹਾ ਦੇ ਕੇ ਚਲਿਆ ਗਿਆ ਸੀ। ਕੇਹਰ ਸਿੰਘ ਨੂੰ ਮਿਲ ਕੇ ਬਾਪੂ ਨੇ ਮੇਰੇ ਰਿਸ਼ਤੇ ਦੀ ਗੱਲ ਤੋਰੀ ਪਰ ਉਸ ਦੇ ਪੁੱਤਰ ਨਿਆਣੇ ਸਨ। ਉਸ ਨੇ ਦੋਸਤੀ ਨਿਭਾਉਂਦਿਆਂ ਮੇਰਾ ਰਿਸ਼ਤਾ ਆਪਣੇ ਭਤੀਜੇ ਅਵਤਾਰ ਸਿੰਘ ਨਾਲ ਕਰ ਦਿੱਤਾ।
ਬਾਪੂ ਹੋਰਾਂ ਨੇ ਸਾਹੀਵਾਲ ਵਿਚ ਹਥਿਆਰ ਲੁੱਟਣ ਲਈ ਡਾਕਾ ਮਾਰਿਆ। ਸਾਰੇ ਇਲਾਕੇ ਵਿਚ ਜੱਗੇ ਡਾਕੂ ਦੀ ਦਹਿਸ਼ਤ ਫੈਲ ਗਈ। ਇਕ ਵਾਰ ਫਿਰ ਬਾਪੂ ਮੇਰੇ ਸਹੁਰੇ ਗੁਲਾਬ ਸਿੰਘ ਨੂੰ ਸੱਦ ਕੇ ਆਖਿਆ ਕਿ ਮੈਂ ਹੁਣ ਡਾਕੂ ਬਣ ਗਿਆ ਹਾਂ। ਜੇ ਤੂੰ ਹੁਣ ਵੀ ਚਾਹੇਂ ਤਾਂ ਰਿਸ਼ਤੇ ਨੂੰ ਨਾਂਹ ਕਰ ਸਕਦਾ ਏਂ ਪਰ ਮੇਰੇ ਸਹੁਰੇ ਨੇ ਰਿਸ਼ਤਾ ਤੋੜਨ ਦੀ ਥਾਂ ਛੇਤੀ ਜੋੜ ਲਿਆ। ਉਸ ਸਮੇਂ ਮੈਂ ਛੇ ਸਾਲ ਦੀ ਸਾਂ। ਬਾਪੂ ਦੀ ਮੌਤ ਤੋਂ ਬਾਅਦ ਉਸ ਦੇ ਬੇਲੀ ਪਿੰਡ ਕੁਲਮੋਕਰ ਦੇ ਸਰਦਾਰ ਨੇ ਆਪਣੀ ਕੀਮਤੀ ਘੋੜੀ ’ਹੀਰੀ ਮੈਨੂੰ ਦਾਜ ਵਿਚ ਦਿੱਤੀ, ਜਿਹੜੀ ਢੋਲ ਦੀ ਤਾਲ ‘ਤੇ ਨਾਚ ਕਰਦੀ ਸੀ। ਬਾਪੂ ਮਲੰਗੀ ਫਕੀਰ ਦਾ ਯਾਰ ਸੀ ਅਤੇ ਬਹੁਤਾ ਸਮਾਂ ਉਹਦੇ ਡੇਰੇ ‘ਤੇ ਹੀ ਰਹਿੰਦਾ ਸੀ, ਜਿਹੜਾ ਸਿੱਧੂਪੁਰਾ ਵਿਖੇ ਸੀ। ਮਲੰਗੀ ਆਪ ਵੀ ਪ੍ਰਸਿੱਧ ਡਾਕੂ ਸੀ ਜਿਸ ਬਾਰੇ ਕਹਾਵਤ ਪ੍ਰਚਲਿਤ ਸੀ ਕਿ ‘ਦਿਨੇ ਰਾਜ ਫਰੰਗੀ ਦਾ ਰਾਤੀਂ ਰਾਜ ਮਲੰਗੀ ਦਾ।’
ਜੱਗੇ ਨੇ ਆਪਣੇ ਡੇਰੇ ਉਤੇ ਅੰਨ-ਪਾਣੀ ਬਣਾਉਣ ਲਈ ਲਾਖੂਕੇ ਪਿੰਡ ਦੇ ਨਾਈਆਂ ਦਾ ਇਕ ਮੁੰਡਾ ਰੱਖਿਆ ਹੋਇਆ ਸੀ ਜਿਸ ਦਾ ਨਾਂਅ ਲਾਲੂ ਨਾਈ ਸੀ। ਜੱਗੇ ਦੇ ਡਾਕਿਆਂ ਤੋਂ ਤੰਗ ਆ ਕੇ ਅੰਗਰੇਜ਼ ਸਰਕਾਰ ਨੇ ਉਸ ਦੇ ਸਿਰ ਦਾ ਇਨਾਮ ਇਕ ਲੱਖ ਰੁਪਈਆ, ਇਕ ਘੋੜੀ ਅਤੇ ਜ਼ਮੀਨ (ਗੁਲਾਬ ਕੌਰ ਦੇ ਕਹੇ ਅਨੁਸਾਰ) ਰੱਖਿਆ। ਲਾਲੂ ਨਾਈ ਇਨਾਮ ਦੇ ਲਾਲਚ ਵਿਚ ਆ ਗਿਆ। ਉਸ ਦੇ ਪੰਜ ਭਰਾ ਸਨ, ਜਿਹੜੇ ਸ਼ਰਾਬ ਕੱਢਣ ਅਤੇ ਵੇਚਣ ਦਾ ਕੰਮ ਕਰਦੇ ਸਨ। ਲਾਲੂ ਨੇ ਆਪਣੇ ਭਰਾਵਾਂ ਨੂੰ ਬੁਲਾ ਲਿਆ, ਜਿਹੜੇ ਸ਼ਰਾਬ ਵਿਚ ਧਤੂਰਾ ਰਲਾ ਕੇ ਲੈ ਆਏ। ਜੱਗਾ ਅਤੇ ਸੋਹਣ ਤੇਲੀ ਦਾਰੂ ਪੀਣ ਲੱਗ ਗਏ ਅਤੇ ਬੰਤ ਸਿੰਘ ਥੋੜ੍ਹੀ ਦਾਰੂ ਪੀ ਕੇ ਆਪਣੇ ਪਿੰਡ ਨੂੰ ਚੱਲ ਪਿਆ। ਜਦੋਂ ਜੱਗਾ ਅਤੇ ਸੋਹਣ ਤੇਲੀ ਬੇਹੋਸ਼ ਹੋ ਗਏ ਤਾਂ ਨਾਈ ਨੇ ਗੋਲੀਆਂ ਮਾਰ ਕੇ ਦੋਵਾਂ ਨੂੰ ਮਾਰ ਦਿੱਤਾ। ਜਦੋਂ ਗੋਲੀਆਂ ਦੀ ਆਵਾਜ਼ ਸੁਣ ਕੇ ਬੰਤ ਸਿੰਘ ਵਾਪਸ ਆਇਆ ਤਾਂ ਉਸ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਅਤੇ ਤਿੰਨੋਂ ਸਾਥੀ ਉਥੇ ਹੀ ਪੂਰੇ ਹੋ ਗਏ।
ਅੰਗਰੇਜ਼ਾਂ ਦਾ ਰਾਜ ਸੀ। ਜੇਲ੍ਹ ਵਿਚ ਬਹੁਤੇ ਕੈਦੀ ਸਰਕਾਰ ਦੇ ਦੁਸ਼ਮਣ ਜਾਂ ਕ੍ਰਾਂਤੀਕਾਰੀ ਹੀ ਹੁੰਦੇ ਸਨ। ਲਾਲੂ ਨੂੰ ਵੀ ਡਾਕੂਆਂ ਦਾ ਸਾਥੀ ਹੋਣ ਕਰਕੇ ਜੇਲ੍ਹ ਹੋ ਗਈ। ਕਿਹਾ ਜਾਂਦਾ ਹੈ ਕਿ ਜੇਲ੍ਹ ਵਿਚ ਜਦੋਂ ਦੂਜੇ ਕੈਦੀਆਂ ਨੂੰ ਲਾਲੂ ਦੀ ਕਮੀਨਗੀ ਬਾਰੇ ਪਤਾ ਲੱਗਿਆ ਕਿ ਇਹ ਜੱਗੇ ਦਾ ਕਾਤਲ ਹੈ ਤਾਂ ਉਨ੍ਹਾਂ ਨੇ ਸ਼ਾਮ ਸਵੇਰੇ ਲਾਲੂ ਨਾਈ ਨੂੰ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਜ਼ਖਮਾਂ ਵਿਚ ਕੀੜੇ ਪੈ ਕੇ ਮਰਿਆ। ਜਦੋਂ ਬਾਪੂ ਦੀ ਮੌਤ ਹੋਈ ਤਾਂ ਫੱਗਣ ਦੇ ਮਹੀਨੇ ਦੇ ਦੋ ਦਿਨ ਰਹਿੰਦੇ ਸਨ ਅਤੇ ਉਸ ਦਾ ਸੰਸਕਾਰ ਚੇਤ ਦੀ ਪਹਿਲੀ ਤਾਰੀਖ ਨੂੰ ਕੀਤਾ ਗਿਆ। ਇਕ ਮਹੀਨੇ ਬਾਅਦ ਪੁਲਿਸ ਵਾਲਿਆਂ ਨੇ ਬਾਪੂ ਦਾ ਸਮਾਨ ਘਰ ਭੇਜਿਆ ਸੀ, ਜਿਸ ਵਿਚ ਇਕ ਹਾਥੀ ਦੰਦ ਦੀ ਬਣੀ ਡੰਡੀ ਵਾਲਾ ਚਾਕੂ, ਇਕ ਕੰਘਾ ਅਤੇ ਚਾਂਦੀ ਦੀ ਬਣੀ ਹੋਈ ਡੱਬੀ ਸੀ।
(ਨੂਰ ਮੁਹੰਮਦ ‘ਨੂਰ’)
ਜੱਗਾ ਮਾਰਿਆ ਬੋਹੜ ਦੀ ਛਾਂਵੇਂ
ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, ‘ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ’ ਅਰਸ਼ਦ ਵਿਰਕ ਨੇ ਕਿਹਾ। ਇਕ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਪਹਿਲਾ ਟੱਪਾ ਸੁਣਿਆ: ਪਹਿਲਾ
‘ਜੱਗਾ ਜੰਮਿਆ, ਫਜ਼ਰ ਦੀ ਬਾਂਗੇ,
ਲੋਂਢੇ ਵੇਲੇ ਖੇਡਦਾ ਫਿਰੇ’,
ਦੂਜਾ ਟੱਪਾ ਸੀ:
‘ਜੱਗਾ ਜੰਮਿਆ ਤੇ ਮਿਲਣ ਵਧਾਈਆਂ
ਵੱਡਾ ਹੋ ਕੇ ਡਾਕੇ ਮਾਰਦਾ।
ਮੇਰੇ ਮੂੰਹੋਂ ਇਕਦਮ ਨਿਕਲ ਗਿਆ, ’ਯਾਰ ਇਹ ਜੱਗਾ ਤੇ ਸਾਡਾ ਏ?’
‘ਨਹੀਂ ਸਰਦਾਰ ਸਾਹਿਬ, ਇੰਨੀ ਜ਼ਿਆਦਤੀ ਨਾ ਕਰੋ। ਜੱਗਾ ਵੀ ਤੁਹਾਡਾ ਤੇ ਕਸ਼ਮੀਰ ਵੀ ਤੁਹਾਡਾ, ਤੇ ਫਿਰ ਸਾਡੇ ਪੱਲੇ ਕੀ ਰਿਹਾ’?,
ਇੰਨਾ ਆਖ ਕੇ ਅਰਸ਼ਦ ਵਿਰਕ ਖਿੜਖਿੜਾ ਕੇ ਹੱਸ ਪਿਆ। ਲੱਗਦੇ ਹੱਥ ‘ਨਵੀਦ ਵੜੈਚ’ ਦਾ ਵੀ ਬਹਿਸ ਵਿਚ ਲੱਤ ਅੜਾਉਣ ਨੂੰ ਜੀਅ ਕਰ ਆਇਆ ’ਦੇਖੋ ਸਰਦਾਰ ਸਾਹਿਬ, ਨਾ ਜੱਗਾ ਹਿੰਦੁਸਤਾਨ ਦਾ ਏ, ਨਾ ਪਾਕਿਸਤਾਨ ਦਾ ਏ, ਜੱਗ ਤਾਂ ਪੰਜਾਬ ਦਾ ਏ, ਜੱਗਾ ਪੰਜਾਬ ਦਾ ਮਸ਼ਹੂਰ ਕਿਰਦਾਰ ਜੋ ਹੋਇਆ।’
ਇਹ ਟੱਪੇ ਪਾਕਿਸਤਾਨੀ ਪੰਜਾਬ ਦੇ ਮਹਾਨ ਗਾਇਕ ਸ਼ੌਕਤ ਅਲੀ ਨੇ ਗਾਏ ਸਨ।
ਜਿਉਂ ਜਿਉਂ ਟੱਪੇ ਚੱਲਦੇ ਗਏ ਮੇਰੇ ਜਿਸਮ ਵਿਚ ਥਰਥਰਾਹਟ ਜਿਹੀ ਛਿੜ ਗਈ, ਅਜੀਬ ਕਿਸਮ ਦੀਆਂ ਚਿਣਗਾਂ ਜਿਸਮ ਵਿਚੋਂ ਨਿਕਲਦੀਆਂ ਮਹਿਸੂਸ ਹੋ ਰਹੀਆਂ ਸਨ। ਅਸੀਂ ਛੋਟੀ ਉਮਰੇ ਗਰਮੀਆਂ ਦੀਆਂ ਛੁੱਟੀਆਂ ਵਿਚ ਮਾਲ ਚਾਰਦੇ ਜੱਗਾ ਗਾਉਂਦੇ ਹੁੰਦੇ ਸਾਂ। ਪਰ ਹੈਰਾਨੀ ਵਾਲੀ ਗੱਲ ਇਹ ਸੀ, ਇਕ ਡਾਕੂ ਪਾਕਿਸਤਾਨ ਵਿਚ ਅਜੇ ਵੀ ਸਾਡੇ ਨਾਲੋਂ ਕਿਤੇ ਵੱਧ ਹਰਮਨ ਪਿਆਰਾ ਮੰਨਿਆ ਜਾਂਦਾ ਹੈ।
ਬੜੇ ਲੋਕਾਂ ਤੋਂ ਇਧਰਲੇ ਤੇ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਮਿਲੀ। ਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇਕ ਤਲਬ ਜਿਹੀ ਲੱਗ ਗਈ। ਕਿਸੇ ਸੱਜਣ ਨੇ ਦੱਸਿਆ: ‘ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਡੇ ਜੀ.ਟੀ. ਰੋਡ ਤੋਂ ਕੁੱਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ, ਇੱਥੇ ਹੀ ਜੱਗਾ ਕਤਲ ਹੋਇਆ ਸੀ।’ ਪਰ ਪੜਤਾਲ ਕਰਨ ‘ਤੇ ਇਹ ਸੱਚ ਨਾ ਨਿਕਲਿਆ। ਫਿਰ ਮੋਟੇ ਤੌਰ ‘ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ,
‘ਜੱਗੇ ਮਾਰਿਆ ਲਾਇਲਪੁਰ ਡਾਕਾ,
ਤਾਰਾਂ ਖੜਕ ਗਈਆਂ।’
ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆ। ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ। ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ। ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ।
ਜੱਗਾ ਦਾ ਜਨਮ ੧੯੦੧ ਤੇ ੧੯੦੨ ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂਨੀਆਂ, ਜਿਲ੍ਹਾ ਕਸੂਰ ਵਿਖੇ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ, ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ। ਜਦੋਂ ਜੱਗਾ ਪੁਠੀਰ ਹੋਇਆ, ਉਹ ਸ਼ੌਕੀਆ ਕਦੇ ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾ। ਉਂਝ ਚਾਚਾ ਉਸ ਨੂੰ ਘੱਟ-ਵੱਧ ਹੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ ੨੫੦ ਕਿੱਲੇ ਦਾ ਮਾਲਕ।
ਇਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਥਰੀ ਪੁੱਟ ਲਿਆਇਆ। ਇੰਦਰ ਸਿੰਘ ਨੇ ਜੱਗੇ ਦੇ ਧੌਲ਼-ਧੱਫਾ ਕਰ ਦਿੱਤਾ, ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ-ਟੋਟੇ ਕਰਕੇ ਖੂਹ ਵਿਚ ਸੁੱਟ ਦਿੱਤਾ। ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ, “ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ?”
ਪਿੰਡ ਬੁਰਜ ਰਣ ਸਿੰਘ ਵਾਲਾ ਵਿਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ। ਸਿਰਫ਼ ੧੭-੧੮ ਘਰ ਜੱਟ ਸਿੱਖਾਂ ਦੇ ਸਨ, ਇਨ੍ਹਾਂ ਦਾ ਗੋਤ ਸਿੱਧੂ ਸੀ। ਦੋਵਾਂ ਬੜੇ ਲੋਕਾਂ ਤੋਂ ਇਧਰਲੇ ਤੇ ਓਧਰਲੇ ਪੰਜਾਬ ਵਿਚ ਜੱਗੇ ਦੇ ਪਿੰਡ ਅਤੇ ਪਤੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉੱਘ-ਸੁੱਘ ਨਾ ਮਿਲੀ। ਮੈਨੂੰ ਜੱਗੇ ਦੀ ਜਵਾਨੀ ਜਾਣਨ ਦੀ ਇਕ ਤਲਬ ਜਿਹੀ ਲੱਗ ਗਈ। ਕਿਸੇ ਸੱਜਣ ਨੇ ਦੱਸਿਆ: ‘ਕਰਨਾਲ ਤੋਂ ਕੁਝ ਕਿਲੋਮੀਟਰ ਪਹਿਲਾਂ ਨਹਿਰ ਦੇ ਕੰਡੇ ਜੀ.ਟੀ. ਰੋਡ ਤੋਂ ਕੁੱਝ ਕਦਮਾਂ ਉੱਤੇ ਬਰੋਟੇ ਹੇਠ ਜੱਗੇ ਦੀ ਸਮਾਧ ਬਣੀ ਹੋਈ ਹੈ, ਇੱਥੇ ਹੀ ਜੱਗਾ ਕਤਲ ਹੋਇਆ ਸੀ।’ ਪਰ ਪੜਤਾਲ ਕਰਨ ‘ਤੇ ਇਹ ਸੱਚ ਨਾ ਨਿਕਲਿਆ। ਫਿਰ ਮੋਟੇ ਤੌਰ ‘ਤੇ ਅੰਦਾਜ਼ਾ ਲਗਾਇਆ ਕਿ ਜੱਗੇ ਦੇ ਲਾਇਲਪੁਰ ਡਾਕਾ ਮਾਰਨ ਦਾ ਜ਼ਿਕਰ ਆਉਂਦਾ ਹੈ,
‘ਜੱਗੇ ਮਾਰਿਆ ਲਾਇਲਪੁਰ ਡਾਕਾ,
ਤਾਰਾਂ ਖੜਕ ਗਈਆਂ।’
ਇਸ ਦਾ ਮਤਲਬ ਜੱਗਾ ਪੰਜਾਬ ਦੇ ਓਸ ਪਾਸੇ ਪੈਦਾ ਹੋਇਆ। ਇਸ ਘਟਨਾ ਨੂੰ ਆਧਾਰ ਮੰਨ ਕੇ ਪੜਤਾਲ ਕਰਨੀ ਸ਼ੁਰੂ ਕੀਤੀ। ਕੁਝ ਅਰਸਾ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਜਥੇਦਾਰ ਹਰੀ ਸਿੰਘ ਵਿਰਕ ਨਾਲ ਹੋਈ। ਜਥੇਦਾਰ ਸਾਹਿਬ ਨੇ ਮੈਨੂੰ ਜੱਗੇ ਦਾ ਖੁਰਾ ਲੱਭ ਕੇ ਦਿੱਤਾ।
ਜੱਗਾ ਦਾ ਜਨਮ ੧੯੦੧ ਤੇ ੧੯੦੨ ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੂਨੀਆਂ, ਜਿਲ੍ਹਾ ਕਸੂਰ ਵਿਖੇ ਹੋਇਆ। ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸਾਇਆ ਜੱਗੇ ਦੇ ਸਿਰੋਂ ਬਚਪਨ ਵਿਚ ਹੀ ਉੱਠ ਗਿਆ ਸੀ ਤੇ ਉਸ ਦਾ ਪਾਲਣ-ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਣ ਦੀ ਦੇਖ ਰੇਖ ਹੇਠ ਹੋਇਆ, ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ। ਜਦੋਂ ਜੱਗਾ ਪੁਠੀਰ ਹੋਇਆ, ਉਹ ਸ਼ੌਕੀਆ ਕਦੇ ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾ। ਉਂਝ ਚਾਚਾ ਉਸ ਨੂੰ ਘੱਟ-ਵੱਧ ਹੀ ਕੰਮ ਕਰਨ ਦਿੰਦਾ ਸੀ ਤੇ ਸੀ ਵੀ ਜੱਗਾ ੨੫੦ ਕਿੱਲੇ ਦਾ ਮਾਲਕ।
ਇਕ ਦਿਨ ਜੱਗਾ ਡੰਗਰ ਚਾਰਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤ ਵਿੱਚੋਂ ਸਾਰੇ ਦੋਸਤਾਂ ਲਈ ਗੰਨਿਆਂ ਦੀ ਸੱਥਰੀ ਪੁੱਟ ਲਿਆਇਆ। ਇੰਦਰ ਸਿੰਘ ਨੇ ਜੱਗੇ ਦੇ ਧੌਲ਼-ਧੱਫਾ ਕਰ ਦਿੱਤਾ, ਜੱਗੇ ਨੇ ਰਾਤੀਂ ਇੰਦਰ ਸਿੰਘ ਦੇ ਖੂਹ ਦਾ ਬੈੜ ਟੋਟੇ-ਟੋਟੇ ਕਰਕੇ ਖੂਹ ਵਿਚ ਸੁੱਟ ਦਿੱਤਾ। ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲਿਆਂ ਨੇ ਕਿਹਾ, “ਤੈਨੂੰ ਇਸ ਦਾ ਨਾਂ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ?”
ਪਿੰਡ ਬੁਰਜ ਰਣ ਸਿੰਘ ਵਾਲਾ ਵਿਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ। ਸਿਰਫ਼ ੧੭-੧੮ ਘਰ ਜੱਟ ਸਿੱਖਾਂ ਦੇ ਸਨ, ਇਨ੍ਹਾਂ ਦਾ ਗੋਤ ਸਿੱਧੂ ਸੀ। ਦੋਵਾਂ ਫਿਰਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਜੱਗੇ ਨੇ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਦਿਆਂ ਅਖਾੜਿਆਂ ਵਿਚ ਘੁਲਣਾ ਸ਼ੁਰੂ ਕਰ ਦਿੱਤਾ। ਇੱਕ ਹੋਰ ਤੇਲੀਆਂ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਵਿਚ ਘੁਲਣ ਜਾਂਦਾ ਸੀ ਜਿਸ ਦਾ ਨਾਮ ਸੀ ‘ਸੋਹਣ’। ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੀਕ ਦੋਸਤੀ ਨਿਭਾਈ। ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰ ਕੌਰ ਨਾਂ ਦੀ ਕੁੜੀ ਨਾਲ ਹੋਇਆ। ਇਨ੍ਹਾਂ ਦੇ ਘਰ ਇਕ ਕੁੜੀ ਪੈਦਾ ਹੋਈ ਜਿਸ ਦਾ ਨਾਂ ‘ਗਾਭੋ’ ਰੱਖਿਆ ਗਿਆ। ਅੱਜ-ਕੱਲ੍ਹ ਗਾਭੋ ਲੰਬੀ ਨੇੜੇ ਪਿੰਡ ਵੱਣਵਾਲਾ ਵਿਚ ਰਹਿੰਦੀ ਹੈ, ਜਿਸ ਦੀ ਉਮਰ ਲਗਭਗ ੮੦ ਸਾਲਾਂ ਦੇ ਨੇੜੇ वै।
ਫਰੰਗੀ ਦੇ ਰਾਜ ਵੇਲੇ ਹਰ ਗੱਭਰੂ ‘ਤੇ ਨਿਗ੍ਹਾ ਰੱਖੀ ਜਾਂਦੀ ਸੀ, ਜਿਸ ਵਿਚ ਕੁੱਝ ਕਣੀ ਹੋਵੇ ਜਾਂ ਥੋੜ੍ਹੀ ਬਹੁਤ ਅਜ਼ਾਦ-ਦਾਨਾ ਤਬੀਅਤ ਦਾ ਮਾਲਕ ਹੋਵੇ। ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿਚ ਦਹਿਸ਼ਤ ਰੱਖਦੀ ਹੁੰਦੀ ਸੀ, ਉਸ ਦੇ ਆਮ ਮੈਂਬਰ ਪਿੰਡ ਦਾ ਪਟਵਾਰੀ, ਨੰਬਰਦਾਰ, ਇਲਾਕੇ ਦਾ ਥਾਣੇਦਾਰ ਤੇ ਸਫ਼ੈਦਪੋਸ਼ ਹੁੰਦੇ ਸਨ। ਹਰ ਵਿਅਕਤੀ ਨੂੰ ਇਨ੍ਹਾਂ ਅੱਗੇ ਸਿਰ ਝੁਕਾਉਣਾ ਪੈਂਦਾ ਸੀ, ਪਰ ਜੱਗੇ ਨੂੰ ਇਹ ਮਨਜ਼ੂਰ ਨਹੀਂ ਸੀ।
ਜੱਗੇ ਦਾ ਕੱਦ ਦਰਮਿਆਨਾ, ਰੰਗ ਕਣਕ ਵੰਨਾ, ਨਕਸ਼ ਤਿੱਖੇ, ਪਹਿਲਵਾਨਾਂ ਵਾਲਾ ਜੁੱਸਾ, ਦੂਹਰੇ ਛੱਲੇ ਵਾਲੀਆਂ ਮੁੱਛਾਂ ਤੇ ਅਣਖੀਲਾ ਸੁਭਾਅ ਸੀ। ਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦਾਂ ਲੈਣ ਗਿਆ, ਨਾ ਪਟਵਾਰੀ ਨੂੰ ਸਾਹਿਬ-ਸਲਾਮ, ਨਾ ਕੋਈ ਫੀਸ, ਇਸ ਤਰ੍ਹਾਂ ਫਰਦਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀ। ਅਖੀਰ ਗੱਲ ਤੂੰ-ਤੂੰ ਮੈਂ-ਮੈਂ ਤੇ ਆ ਗਈ। ਜੱਗੇ ਨੇ ਪਟਵਾਰੀ ਨੂੰ ਢਾਅ ਕੇ ਕੁੱਟਿਆ। ਪਟਵਾਰੀ ਨੂੰ ਫਰਦਾਂ ਵੀ ਦੇਣੀਆਂ ਪਈਆਂ ਤੇ ਮਿੰਨਤਾਂ ਕਰਕੇ ਖਹਿੜਾ ਛੁਡਵਾਉਣਾ ਪਿਆ।
ਇਕ ਟੱਪੇ ਵਿਚ ਜ਼ਿਕਰ ਆਉਂਦਾ ਹੈ:
‘ਕੱਚੇ ਪੁਲਾਂ ‘ਤੇ ਲੜਾਈਆਂ ਹੋਈਆਂ,
ਛਵੀਆਂ ਦੇ ਘੁੰਡ ਮੁੜ ਗਏ।’
ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਪਿੰਡ ਦੇ ਵਿਚਕਾਰ ਹੁੰਦੇ ਸਨ। ਬਹਿੜਵਾਲੇ ਦੇ ਨਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ, ਜੋ ਬੜੇ ਭੂਤਰੇ ਹੋਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਹੁਰੇ ਪਰਿਵਾਰ ਨਾਲ ਤਾਅਲੁਕ ਰੱਖਦੇ ਸਨ। ਇਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ। ਜਦੋਂ ਜੱਗਾ ਘੋੜੀ ‘ਤੇ ਚੜ੍ਹ ਕੇ ਪੁਲ ਲੰਘਣ ਲੱਗਿਆਂ, ਉਹਨਾਂ ਵਿਚੋਂ ਇਕ ਨੇ ਘੋੜੀ ਦੀ ਪਿੱਠ ‘ਤੇ ਡਾਂਗ ਮਾਰ ਕੇ ਘੋੜੀ ਨੂੰ ਸਣੇ ਜੱਗੇ ਜ਼ਮੀਨ ‘ਤੇ ਸੁੱਟ ਲਿਆ। ਜੱਗਾ ਇਕੱਲਾ ਤੇ ਨਕਈ ਚਾਰ-ਪੰਜ ਭਰਾ ਸਨ। ਜੱਗੇ ਨੇ ਸਾਰਿਆਂ ਨੂੰ ਛਵੀ ਨਾਲ ਵਾਅਣੇ ਪਾ ਲਿਆ। ਉਹ ਇੰਨੇ ਡਰੇ ਕਿ ਉਸ ਤੋਂ ਬਾਅਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ।
ਇਲਾਕਾ ਵਿਚ ਜੱਗੇ ਦੀ ਚੜ੍ਹਤ ਮੋਕਲ ਦੇ ਜ਼ੈਲਦਾਰ ਨੂੰ ਕੰਡੇ ਵਾਂਗੂੰ ਚੁਭਣ ਲੱਗ ਪਈ। ਇਹ ਜ਼ੈਲਦਾਰ ਨੂੰ ਆਪਣੀ ਧੌਂਸ ਲਈ ਇਕ ਵੰਗਾਰ ਜਾਪਦੀ ਸੀ। ਉਸਨੇ ਜੱਗੇ ਉੱਤੇ ਝੂਠਾ ਕੇਸ ਪੁਆ ਕੇ ਚਾਰ ਸਾਲ ਦੀ ਕੈਦ ਕਰਵਾ ਦਿੱਤੀ। ਜੱਗਾ ਕੈਦ ਕੱਟ ਕੇ ਆਇਆ ਹੀ ਸੀ, ਉਨ੍ਹਾਂ ਦਿਨਾਂ ਵਿਚ ਪਿੰਡ ਭਾਈ ਫੇਰੂ ਚੋਰੀ ਹੋ ਗਈ। ਇਹ ਪਿੰਡ ਕੱਚੀ ਕੋਠੀ ਥਾਣੇ ਵਿਚ ਪੈਂਦਾ ਸੀ। ਇਸ ਥਾਣੇ ਵਿਚ ਇਕ ਬੜਾ ਅੜਬ ਕਿਸਮ ਦਾ ਥਾਣੇਦਾਰ ਲੱਗਿਆ ਸੀ, ਜਿਸ ਦਾ ਨਾਮ ਅਸਗਰ ਅਲੀ ਤੇ ਜ਼ਾਤ ਦਾ ਜੱਟ ਮੁਸਲਮਾਨ ਸੀ। ਜ਼ੈਲਦਾਰ ਤੇ ਥਾਣੇਦਾਰ ਲਈ ਇਹ ਵਧੀਆ ਮੌਕਾ ਸੀ, ਕੱਢਣ ਲਈ। ‘ਚੋਂ ਕਿੱਲਾ’ ਅੱਗੇ ਦੀ ਧੌਣ ਪੇਸ਼ ਹੋ ਥਾਣੇਦਾਰ ਦੇ ਸੁਨੇਹਾ ਭੇਜਣ ‘ਤੇ ਜੱਗੇ ਨੇ ਤੋਂ ਨਾਂਹ ਕਰ ਦਿੱਤੀ। ਇਲਾਕੇ ਦੇ ਕੁਝ ਮੁਹਤਬਰ ਸੱਜਣ ਜਿਹੜੇ ਜੱਗੇ ਦੇ ਪਰਿਵਾਰ ਨਾਲ ਸਾਂਝ ਰੱਖਦੇ ਸਨ, ਉਸਨੂੰ ਪੇਸ਼ ਹੋਣ ਲਈ ਮਨਾਉਣ ਵਿਚ ਕਾਮਯਾਬ ਹੋ ਗਏ। ਇਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਕੇਹਰ ਸਿੰਘ ਕਾਵਾਂ, ਮਹਿਲ ਸਿੰਘ ਕਾਵਾਂ ਤੇ ਦੁੱਲਾ ਸਿੰਘ ਜੱਜਲ। ਜੱਗੇ ਨੂੰ ਦੁੱਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ। ਬਾਅਦ ਵਿਚ ਦੁੱਲਾ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ ਅੱਠ ਬੰਦੇ ਕਤਲ ਕੀਤੇ ਅਤੇ ਦੁੱਲਾ ਸਿੰਘ ਸਮੇਤ ਅੱਠ ਬੰਦੇ ਫਾਂਸੀ ਲੱਗੇ।
ਜੱਗਾ ਤਿਆਰ ਹੋ ਕੇ ਇਨ੍ਹਾਂ ਨਾਲ ਤੁਰ ਪਿਆ, ਪਰ ਰਾਹ ਵਿਚ ਥਾਣੇਦਾਰ ਦੇ ਸਖਤ ਸੁਭਾਅ ਬਾਰੇ ਸੋਚ ਕੇ ਰੁਕ ਗਿਆ। ਉਹਨੇ ਸਾਰਿਆਂ ਨੂੰ ਸਾਫ਼ ਕਹਿ ਦਿੱਤਾ, “ਜੇ ਥਾਣੇਦਾਰ ਨੇ ਗਾਲ਼ੀ ਗਲੋਚ ਕੀਤੀ, ਮੈਥੋਂ ਬਰਦਾਸ਼ਤ ਨ੍ਹੀ ਜੇ ਹੋਣੀ, ਖਾਹ-ਮਖਾਹ ਦਾ ਪੰਗਾ ਪੈ ਜੂ … ਮੈਂ ਵਾਪਸ ਚੱਲਿਐਂ …।”
ਥਾਣੇਦਾਰ ਦੇ ਕਸਾਈ ਸੁਭਾਅ ਨੂੰ ਸਾਰੇ ਜਾਣਦੇ ਸਨ। ਉਸ ਦਿਨ ਤੋਂ ਬਾਅਦ ਜੱਗਾ ਭਗੌੜਾ ਹੋ ਗਿਆ। ਸਭ ਤੋਂ ਪਹਿਲਾਂ ਉਸ ਨੇ ਸਿਪਾਹੀ ਦੀ ਬੰਦੂਕ ਖੋਹੀ। ਦੂਜੀ ਬੰਦੂਕ ਆਤਮਾ ਸਿੰਘ ਆਚਰਕੇ ਤੋਂ ਖੋਹੀ। ਜੱਗੇ ਨੇ ਪਹਿਲਾਂ ਡਾਕਾ ਪਿੰਡ ਘੁਮਿਆਰੀ ਵਾਲੇ ਸਰਾਫ਼ਾਂ ਦੇ ਘਰ ਮਾਰਿਆ ਜੋ ਸਰਾਫ਼ੇ ਦੇ ਨਾਲ ਸ਼ਾਹੂਕਾਰਾ ਵੀ ਕਰਦੇ ਸਨ। ਘੁਮਿਆਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਰਡਰ ‘ਤੇ ਹੈ। ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ ਨਿਰਮਲ ਕੇ ਤੇ ਠਾਕੁਰ ਸਿੰਘ ਮੰਡਿਆਲੀ ਦਾ ਸੀ, ਇਨ੍ਹਾਂ ਨੇ ਸਰਾਫ਼ਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਹੀਆਂ ਅੱਗ ਲਾ ਕੇ ਸਾੜ ਦਿੱਤੀਆਂ। ਝੰਡਾ ਸਿੰਘ ਦੇ ਝੂੰਹ ‘ਤੇ ਬੈਠ ਕੇ ਸੋਨਾ ਵੰਡਿਆ ਜੋ ਸਾਰਿਆਂ ਨੂੰ ਡੇਢ-ਡੇਢ ਸੇਰ ਆਇਆ।
ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸ ਦੇ ਨਵੇਂ ਸਾਥੀ ਬਣੇ ਬੰਤਾ ਸਿੰਘ, ਸੋਹਣ ਤੇਲੀ, ਲਾਲੂ ਨਾਈ, ਭੋਲੂ ਤੇ ਬਾਵਾ। ਲਾਲੂ ਨਾਈ ਰੋਟੀ-ਟੁੱਕ ਬਣਾਉਣ ਦਾ ਬੜਾ ਮਾਹਰ ਸੀ ਤੇ ਜਦੋਂ ਸਾਰੇ ਸੌਂ ਜਾਂਦੇ, ਹੱਥ ਵਿਚ ਬੰਦੂਕ ਲੈ ਕੇ ਪਹਿਰਾ ਦਿੰਦਾ।
ਭਾਵੇਂ ਜੱਗੇ ਨੇ ਕਾਫ਼ੀ ਡਾਕੇ ਮਾਰੇ ਪਰ ਮਸ਼ਹੂਰ ਸਾਇਦਪੁਰ ਤੇ ਲਾਇਲਪੁਰ ਦੇ ਹੀ ਸਨ। ਜੱਗੇ ਦਾ ਭਤੀਜਾ ਠਾਕੁਰ ਸਿੰਘ, ਡੀ.ਐਸ.ਪੀ. ਕਸੂਰ ਦਾ ਰੀਡਰ ਸੀ। ਡੀ. ਐਸ. ਪੀ. ਨੇ ਠਾਕੁਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਵਾਉਣ ਵਿਚ ਮਦਦ ਕਰਨ ਲਈ ਕਿਹਾ। ਅੱਗੋਂ ਜੱਗੇ ਨੇ ਠਾਕੁਰ ਸਿੰਘ ਨੂੰ ਕਿਹਾ ਪਹਿਲਾਂ ਤੂੰ ਮੇਰੀ ਇਕ ਖਾਹਸ਼ ਪੂਰੀ ਕਰਦੇ, ਮੇਰਾ ਡੀ.ਐਸ.ਪੀ. ਕਸੂਰ ਨਾਲ ਮੁਕਾਬਲਾ ਕਰਵਾ ਕੇ। ਠਾਕੁਰ ਸਿੰਘ ਦੋ ਪੁੜਾਂ ਦੇ ਵਿਚ ਫਸਿਆ ਸੀ, ਉਸ ਕੋਲ ਦੜ-ਵੱਟ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।
ਜੱਗਾ ਜਿਸ ਪਿੰਡ ਜਾਂਦਾ ਸੀ, ਪੁਲਿਸ ਨੂੰ ਪਹਿਲਾਂ ਸੁਨੇਹਾ ਭਿਜਵਾ ਦਿੰਦਾ ਸੀ: “ਜੇ ਫੜਨਾ ਹੈ ਤਾਂ ਆ ਕੇ ਫੜ ਲੈਣ, ਨਹੀਂ ਬਾਅਦ ਵਿਚ ਪਿੰਡ ਵਾਲਿਆਂ ਨੂੰ ਤੰਗ ਨਾ।”
ਇਕ ਵਾਰ ਜੱਗਾ ਆਪਣੇ ਨਾਨਕੇ ਪਿੰਡ ਘੁੰਮਣਕੇ ਰਾਸ ਦੇਖਣ ਗਿਆ। ਉਸ ਦਾ ਸੁਨੇਹਾ ਭੇਜਣ ‘ਤੇ ਵੀ ਸਾਰੀ ਰਾਤ ਕੋਈ ਪੁਲਿਸ ਵਾਲਾ ਨੇੜੇ ਨਹੀਂ ਢੁੱਕਿਆ। ਜੱਗੇ ਨੇ ਕਈ ਗਰੀਬਾਂ ਦੇ ਸ਼ਾਹੂਕਾਰਾਂ ਕੋਲੋਂ ਵਹੀਆਂ-ਖਾਤੇ ਪੜਵਾ ਕੇ ਕਰਜ਼ੇ ਮਾਫ਼ ਕਰਵਾਏ। ਲਾਖੂਕੇ ਪਿੰਡ ਦੀ ਇਕ ਔਰਤ ਨੂੰ ਧਰਮ ਭੈਣ ਬਣਾਇਆ ਹੋਇਆ ਸੀ, ਜਿਹੜੀ ਕਈ ਵਾਰ ਵੇਲੇ ਕੁਵੇਲੇ ਰੋਟੀਆਂ ਬਣਾ ਕੇ ਭੇਜਦੀ ਸੀ। ਜੱਗੇ ਨੇ ਉਸ ਔਰਤ ਨੂੰ ਇਕ ਵਾਰ ਕਾਫ਼ੀ ਅਸ਼ਰਫ਼ੀਆਂ ਦਿੱਤੀਆਂ। ਇਸੇ ਤਰ੍ਹਾਂ ਇਕ ਬਿਰਧ ਸਰਦੀਆਂ ਦੇ ਦਿਨਾਂ ਵਿਚ ਠਰੂੰ-ਠਰੂੰ ਕਰਦਾ ਗਾਜਰਾਂ ਵੇਚ ਰਿਹਾ ਸੀ, ਪੁੱਛਣ ‘ਤੇ ਪਤਾ ਲੱਗਾ ਕਿ ਵਿਚਾਰੇ ਦਾ ਕੋਈ ਪੁੱਤ ਧੀ ਨਹੀਂ। ਜੱਗੇ ਨੇ ਉਸ ਬਜ਼ੁਰਗ ਨੂੰ ਲੱਪ ਭਰ ਕੇ ਅਸ਼ਰਫ਼ੀਆਂ ਦਾ ਦਿੱਤਾ। ਇਨ੍ਹਾਂ ਦਿਨਾਂ ਵਿਚ ਇਲਾਕੇ ਦੀ ਪੁਲਿਸ ਜਿੰਦਰੇ-ਕੁੰਡੇ ਲਗਾ ਕੇ ਸੌਂਦੀ ਸੀ, ਉਨ੍ਹਾਂ ਨੂੰ ਡਰ ਸੀ ਕਿ ਕਿਤੇ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ। ਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜੇ ਲਾ ਲਏ।
ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੋਕ-ਝੋਕ ਹੋਈ। ਉਸ ਦੀ ਚਾਚੀ ਦੇ ਉਸੇ ਪਿੰਡ ਦੇ (ਥੰਮਣ ਕੇ ਵਾਲਾ) ਦੇ ਵੈਰਾਗੀ ਨਾਲ ਨਾ-ਜਾਇਜ਼ ਤੁਅਲਕਾਤ ਸਨ। ਦੋਨਾਂ ਨੂੰ ਕਈ ਵਾਰ ਟੋਕਿਆ ਪਰ ਬਾਜ਼ ਨਾ ਆਏ। ਇਕ ਦਿਨ ਬੰਤੇ ਦੀ ਚਾਚੀ ਠੰਡ ਵਿਚ ਧੂਣੀ ਅੱਗੇ ਅੱਗ ਸੇਕ ਰਹੀ ਸੀ। ਬੰਤੇ ਤੇ ਜੱਗੇ ਨੇ ਅਖੀਰੀ ਤਾਕੀਦ ਕੀਤੀ ਪਰ ਉਸ ਨੇ ਜਵਾਬ ਦਿੱਤਾ: “ਜੋ ਕਰਨਾ ਏ ਕਰ ਲਵੋ ..” ਇਨ੍ਹਾਂ ਨੇ ਗੁੱਸੇ ਵਿਚ ਆ ਕੇ ਗੋਲੀਆਂ ਮਾਰ ਦਿੱਤੀਆਂ। ਫਿਰ ਬਾਵੇ ਵੈਰਾਗੀ ਦੇ ਘਰ ਅੱਗੇ ਖਲੋ ਕੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਉਸ ਦੇ ਘਰ ਇਕ ਪ੍ਰਾਹੁਣਾ ਆਇਆ ਹੋਇਆ ਸੀ, ਜਿਸ ਨੇ ਉਸ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ ਤੇ ਕੁੰਡਾ ਲਾ ਕੇ ਘਰ ਦੇ ਸਾਰੇ ਜੀਅ ਅੰਦਰ ਬੈਠ ਗਏ। ਜਦੋਂ ਵਾਰ-ਵਾਰ ਕਹਿਣ ਤੇ ਵੀ ਵੈਰਾਗੀ ਬਾਹਰ ਨਹੀਂ ਨਿਕਲਿਆ, ਜੱਗ ਤੇ ਬੰਤੇ ਨੇ ਘਰ ਦੀ ਛੱਤ ਪਾੜ ਕੇ ਅੱਗ ਲਾ ਦਿੱਤੀ। ਇਨ੍ਹਾਂ ਨੂੰ ਆਸ ਸੀ ਅੱਗ ਲੱਗਣ ਨਾਲ ਸਾਰੇ ਜੀਅ ਬਾਹਰ ਆ ਜਾਣਗੇ, ਪਰ ਉਹ ਧੂੰਏਂ ਵਿਚ ਘੁੱਟ ਕੇ ਅੰਦਰ ਹੀ ਮਰ ਗਏ। ਜੱਗੇ ਨੂੰ ਵੈਰਾਗੀ ਦੀਆਂ ਕੁੜੀਆਂ ਮਾਰੇ ਜਾਣ ਦਾ ਬੜਾ ਪਛਤਾਵਾ ਹੋਇਆ।
‘ਜੱਗੇ ਮਾਰੀਆਂ ਥੱਮਣ ਕੇ ਕੁੜੀਆਂ,
ਜੱਗੇ ਨੂੰ ਪਾਪ ਲੱਗਿਆ।
ਜੱਗੇ ਨੂੰ ਪਤਾ ਸੀ ਡਾਕੂਆਂ ਦੀ ਉਮਰ ਕੋਈ ਬਹੁਤੀ ਲੰਮੀ ਨਹੀਂ ਹੁੰਦੀ। ਉਸ ਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਹਰ ਸਿੰਘ ਕਾਵਾਂ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਅਬਾਰ ਸਿੰਘ ਨਾਲ ਕਰ ਦਿੱਤਾ ਤੇ ਦੇਣ ਲੈਣ, ਗਹਿਣਾ ਗੱਟਾ ਵਿਆਹ ਤੋਂ ਪਹਿਲਾਂ ਹੀ ਗਾਭੋ ਦੇ ਸਹੁਰੇ ਘਰ ਭੇਜ ਦਿੱਤਾ।
ਜੱਗੇ ਦੇ ਪਿੰਡ ਤੋਂ ਕੁਝ ਕੋਹ ਦੂਰ ਸਿੱਧੂਪੁਰ ਪਿੰਡ ਸੀ। ਇਸ ਪਿੰਡ ਦਾ ਮਲੰਗੀ ਡਾਕੂ ਹੋਇਆ ਹੈ ਤੇ ਇਸਦਾ ਇਕ ਸਾਥੀ ਹਰਨਾਮ ਸਿੰਘ ਸੀ। ਇਹ ਦੋ ਕੁ ਵਰ੍ਹੇ ਪਹਿਲਾਂ ਮਾਰੇ ਗਏ ਸਨ। ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਦੋਨਾਂ ਦੀ ਦੰਦ-ਟੁਕਵੀਂ ਰੋਟੀ ਸੀ। ਮਲੰਗੀ ਠੇਕੇ-ਵਟਾਈ ‘ਤੇ ਜ਼ਮੀਨ ਦੀ ਵਾਹੀ ਕਰਦਾ ਸੀ। ਉਨ੍ਹਾਂ ਦਿਨਾਂ ਵਿਚ ਆਮ ਰਿਵਾਜ ਸੀ ਸਾਰੇ ਪਿੰਡ ਦੀ ਰੋਟੀ ਇਕ ਸਾਂਝੇ ਤੰਦੂਰ ‘ਤੇ ਪੱਕਦੀ ਹੁੰਦੀ ਸੀ। ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ, ਇੰਨੇ ਨੂੰ ਜ਼ੈਲਦਾਰ ਦੇ ਕਾਮੇ ਵੀ ਰੋਟੀਆਂ ਬਣਾਉਣ ਆ ਗਏ, ਉਨ੍ਹਾਂ ਨੇ ਤੰਦੂਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜ਼ੈਲਦਾਰ ਦੀਆਂ ਰੋਟੀਆਂ ਲਾਉਣ ਲਈ ਕਿਹਾ। ਜਦੋਂ ਮਲੰਗੀ ਦੀ ਭੈਣ ਨਾ ਮੰਨੀ, ਕਾਮਿਆਂ ਨੇ ਉਸ ਦੀ ਗੁੱਤ ਪੁੱਟ ਦਿੱਤੀ ਤੇ ਚਪੇੜਾਂ ਮਾਰੀਆਂ। ਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਲਿਆਇਆ। ਝਗੜਾ ਵਧ ਗਿਆ। ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਤਲ ਕਰ ਦਿੱਤਾ।
ਮਲੰਗੀ ਤੇ ਹਰਨਾਮੇ ਦੇ ਵੀ ਸੱਟਾਂ ਮਾਰੀਆਂ, ਉਲਟਾ ਆਪਣੇ ਇਕ ਕਾਮੇ ਦੇ ਗੋਲੀਆਂ ਮਾਰ ਕੇ ਮਲੰਗੀ, ਹਰਨਾਮੇ ਤੇ ਹਰਨਾਮੇ ਦੇ ਬਾਪ ‘ਤੇ ਕਤਲ ਦਾ ਕੇਸ ਬਣਾ ਦਿੱਤਾ।
ਮਲੰਗੀ ਹੋਰੀਂ ਹਵਾਲਾਤ ਵਿਚ ਹੀ ਸਨ, ਜਦੋਂ ਇਕ ਰਾਤ ਜ਼ੈਲਦਾਰ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ। ਮਲੰਗੀ ਦੀ ਅੰਨ੍ਹੀ ਮਾਂ ਕੰਧਾਂ ਨਾਲ ਟੱਕਰਾਂ ਮਾਰ ਕੇ ਬੇਹੋਸ਼ ਹੋ ਗਈ। ਜਦੋਂ ਇਸ ਘਟਨਾ ਦਾ ਮਲੰਗੀ ਹੋਰਾਂ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਦਿਲ ਦੇ ਦੌਰੇ ਨਾਲ ਥਾਂ ਹੀ ਢੇਰੀ ਹੋ ਗਿਆ ਤੇ ਕੁਝ ਦੇਰ ਬਾਅਦ ਮੌਤ ਹੋ ਗਈ। ਰੋਹ ਵਿਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਵਾਲਾਤ ਵਿਚੋਂ ਕੰਧ ਪਾੜ ਕੇ ਫ਼ਰਾਰ ਹੋ ਗਏ। ਹਵਾਲਾਤ ਵਿਚੋਂ ਬਾਹਰ ਆਉਂਦਿਆਂ ਇਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜ਼ੈਲਦਾਰ ਦਾ (ਜ਼ਨਾਨੀਆਂ ਨੂੰ ਛੱਡ ਕੇ) ਸਾਰਾ ਟੱਬਰ ਮਾਰ ਦਿੱਤਾ। ਸਿਰਫ਼ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ। ਇਸ ਤੋਂ ਡਾਕੂ ਬਣ ਗਏ। ਪਦ ਮਲੰਗੀ ਤੇ ਹਰਨਾਮਾ ਇਨ੍ਹਾਂ ‘ ਨੇ ਪਹਿਲਾਂ ਕੁਝ ਲੁਟੇਰਿਆਂ ਤੇ ਵਿਆਜ ਖਾਣੇ ਸ਼ਾਹੂਕਾਰਾਂ ਨੂੰ ਸੋਧਿਆ। ਫਿਰ ਜਿਹੜਾ ਕੋਈ ਸਰਕਾਰ ਪੱਖੀ, ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ। ਇਕ ਕਹਾਵਤ ਬਣ ਗਈ ‘ਦਿਨੇ ਰਾਜ ਫਰੰਗੀ ਦਾ, ਰਾਤੀਂ ਰਾਜ ਮਲੰਗੀ ਦਾ।’ ਇਸ ਜੋੜੀ ‘ਤੇ ਸਰਕਾਰ ਨੇ ਇਨਾਮ ਰੱਖ ਦਿੱਤਾ। ਇਕ ਰਾਤ ਮਲੰਗੀ ਤੇ ਹਰਨਾਮਾ ਕਿਸੇ ਵਾਕਫ਼ ਬੰਦੇ ਦੇ ਡੇਰੇ ‘ਤੇ ਠਹਿਰੇ ਸਨ। ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲੀਆਂ ਰੋਟੀਆਂ ਦੱਸ ਕੇ ਭੰਗ ਵਾਲੀਆਂ ਖੁਆ ਦਿੱਤੀਆਂ। ਇਨਾਮ ਦੇ ਲਾਲਚ ਵਸ ਪੁਲਿਸ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦੇ ਦਿੱਤੀ। ਮਲੰਗੀ ਤੇ ਹਰਨਾਮਾ ਡੇਰੇ ‘ਤੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ।
ਜੱਗੇ ਦੀ ਧੀ ਮਾਤਾ ਰੇਸ਼ਮ ਕੌਰ ਉਰਫ਼ ਗਾਭੋ ਇਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਥੇ ਉਹ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣਾ ਚਾਹੁੰਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨ। ਮਲੰਗੀ ਦਾ ਡੇਰਾ ਉਜੜਿਆ ਪਿਆ ਸੀ, ਸਿਰਫ਼ ਅੰਨ੍ਹੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਜੱਗੇ ਨੇ ਦੁਪਹਿਰ ਡੇਰੇ ‘ਤੇ ਹੀ ਕੱਟਣ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਲਾਲੂ ਨਾਈ ਨੂੰ ਰੋਟੀ ਟੁੱਕ ਦਾ ਇੰਤਜ਼ਾਮ ਕਰਨ ਲਈ ਕਿਹਾ। ਲਾਲੂ ਦਾ ਪਿੰਡ ‘ਲੱਖੂ ਕੇ’ ਸਿੱਧੂਪੁਰ ਦੇ ਨਾਲ ਹੀ ਪੈਂਦਾ ਸੀ। ਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਲਿਆ ਤੇ ਆਉਣ ਲੱਗਿਆਂ ਦੇਸੀ ਸ਼ਰਾਬ ਲਿਆਉਣ ਲਈ ਤਾਕੀਦ ਕੀਤੀ। ਮੰਦੇ ਭਾਗਾਂ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ-ਦੋ ਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ। ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਿਲਾਸ ਵਿਚ ਸ਼ਰਾਬ ਪਾ ਕੇ ਬੋਤਲ ਮੰਜੇ ਦੀ ਦੌਣ ਵਿਚ ਫਸਾ ਦਿੱਤੀ। ਸੋਹਣ ਤੇਲੀ ਨੇ ਲਾਲੂ ਨਾਈ ਦੇ ਪਿੰਡ ‘ਲੱਖੂ ਕੇ’ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ, ਇਸ ਕਰਕੇ ਨਹੀ ਪੀਤੀ, ਉਸ ਨੇ ਭਾਈਆਂ ਸਮੇਤ ਪਹਿਰੇ ‘ਤੇ ਖੜ੍ਹਨਾ ਸੀ। ਕਿੰਨੀ ਦੇਰ ਗਲਾਸ ਖੜਕਦੇ ਰਹੇ, ਠੱਠੇ-ਮਖੌਲ ਚੱਲਦੇ ਰਹੇ।
ਮਲੰਗੀ ਦੀ ਮਾਂ ਦੇ ਵਿਹੜੇ ਦੋ ਸਾਲ ਬਾਅਦ ਰੌਣਕ ਪਰਤੀ ਸੀ। ਅੱਜ ਅੰਨ੍ਹੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖੁਸ਼ਬੋ ਆ ਰਹੀ ਸੀ। ਜੱਗੇ ਨੇ ਗੱਲਾਂ ਵਿਚ ਸਮਝਾਇਆ:
“ਮਾਂ ਮੇਰੀਏ ਕਿਤੇ ਸਾਡੇ ਯਾਰ ਮਲੰਗੀ ਦੀ ਰੂਹ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨ੍ਹੀਂ ਲਿਆ, ਅੱਜ ਸਾਰੇ ਉਲਾਂਭੇ ਲਾਹ ਦਿਆਂਗੇ।”
ਸਾਰਿਆਂ ਇਕੱਠੇ ਰੋਟੀ ਪਾਣੀ ਖਾਧਾ। ਸੋਹਣ ਤੇਲੀ ਆਪਣੇ ਦੋਸਤ ਨੂੰ ‘ਲੱਖੂ ਕੇ’ ਮਿਲਣ ਤੁਰ ਪਿਆ, ਲਾਲੂ ਨਾਈ ਤੇ ਉਸ ਦਾ ਭਾਈ ਬੰਦੂਕਾਂ ਫੜ ਕੇ ਪਹਿਰੇ ‘ਤੇ ਖਲੋ ਗਏ। ਕਲਹਿਣੀ ਸ਼ਰਾਬ ਦੇ ਲੋਰ ਵਿਚ ਜੱਗੇ ਤੇ ਬੰਤੇ ਦੀ ਅੱਖ ਲੱਗ ਗਈ, ਉਹ ਇਕੋ ਹੀ ਮੰਜੇ ‘ਤੇ ਲੰਮੇ ਪੈ ਗਏ।
ਕੁਝ ਚਿਰ ਪਿੱਛੋਂ ਟਿਕੀ ਦੁਪਹਿਰ ਦੀ ਵੱਖੀ, ਦੋ ਗੋਲੀਆਂ ਦੀ ਇਕੱਠੀ ਆਵਾਜ਼ ਨੇ ਧਰਤੀ ਚੀਰ ਕੇ ਲਹੂ-ਲੁਹਾਨ ਕਰ ਦਿੱਤੀ। ਜੱਗੇ ਤੇ ਬੰਤੇ ਦੀਆਂ ਸਾਹ ਰਗਾਂ ਵਿਚ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਸਨ, ਮੰਜੇ ‘ਤੇ ਦੋਹਾਂ ਦੇ ਸਰੀਰ ਤੜਫ਼ ਰਹੇ ਸਨ। ਫਿਰ ਹੋਰ ਗੋਲੀਆਂ ਨੇ ਇਨ੍ਹਾਂ ਦੇ ਸਰੀਰ ਨੂੰ ਠੰਢਿਆਂ ਕਰ ਦਿੱਤਾ।
ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ, ਜਦੋਂ ਉਸ ਨੇ ਆ ਕੇ ਦੇਖਿਆ, ਜੱਗ ਤੇ ਬੰਤੇ ਦੀਆਂ ਲਾਸ਼ਾਂ ਵਿਚੋਂ ਖੂਨ ਚੋਅ ਕੇ ਮੰਜੇ ਦੀਆਂ ਵਿਰਲਾਂ ਰਾਹੀਂ ਧਰਤੀ ‘ਤੇ ਟਪਕ ਰਿਹਾ ਸੀ,
‘ਜੱਗਾ ਵੱਢਿਆ ਬੋਹੜ ਦੀ ਛਾਂਵੇਂ, ਨੌਂ ਮਣ ਰੇਤ ਭਿੱਜ ਗਈ।
ਪੂਰਨਾ, ਨਾਈਆਂ ਨੇ ਵੱਢ ਸੁੱਟਿਆ ਜੱਗਾ ਸੂਰਮਾ।’
ਸੋਹਣ ਤੇਲੀ ਇਹ ਵੇਖ ਕੇ ਗੁੱਸੇ ਵਿਚ ਪਾਗਲ ਹੋ ਉੱਠਿਆ ਤੇ ਲਾਲੂ ਨਾਈ ਨੂੰ ਹੱਥੀਂ ਪੈ ਗਿਆ। ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿਚ ਗੋਲੀ ਮਾਰ ਕੇ ਉਸ ਨੂੰ ਵੀ ਥਾਏਂ ਢੇਰੀ ਕਰ ਦਿੱਤਾ। ਖਬਰ ਅੱਗ ਵਾਂਗੂੰ ਫੈਲ ਗਈ। ਪੂਰੇ ਇਲਾਕੇ ਵਿਚ ਸੰਨਾਟਾ ਛਾ ਗਿਆ। ਹਰ ਕੋਈ ਇਕ ਦੂਜੇ ਕੋਲੋਂ ਅੱਖਾਂ ਵਿਚ ਅੱਖਾਂ ਪਾ ਕੇ ਬਗੈਰ ਬੁੱਲ੍ਹ ਹਿਲਾਇਆਂ ਤਸਦੀਕ ਕਰਦਾ ਸੀ:
ਕੀ ਜੱਗਾ ਸੱਚਮੁੱਚ ਮਾਰਿਆ ਗਿਆ?
ਲਾਲੂ ਨਾਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀ। ਲਾਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ, ਇਕ ਮੁਰੱਬਾ ਜ਼ਮੀਨ, ਇਕ ਘੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ ‘ਤੇ ਇਨਾਮ ਰੱਖਿਆ ਹੋਇਆ ਸੀ। ਜਿਸ ਜੱਗੇ ਦੇ ਪਰਛਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਹਨੂੰ ਮਾਰਨਾ ਪੁਲਿਸ ਦੇ ਵੱਸ ਦੀ ਗੱਲ ਨਹੀਂ ਸੀ। ਸੋ, ਇਹ ਕਾਰਾ ਪੁਲਿਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ। ਲਾਲੂ ਨੂੰ ਵੀ ਜੇਲ੍ਹ ਹੋਈ। ਬਾਅਦ ਵਿਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿਚ ਹੀ ਕੁੱਟ-ਕੁੱਟ ਕੇ ਮਾਰ ਦਿੱਤਾ।
ਜੱਗਾ ੨੯ ਸਾਲਾਂ ਦੀ ਭਰੀ ਜਵਾਨੀ ਵਿਚ ਬੇਬਸ ਲੋਕਾਂ ਨੂੰ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ, ਜੋ ਇਨ੍ਹਾਂ ਨੂੰ ਕਿਸੇ ਅਸਗਰ ਅਲੀ ਥਾਣੇਦਾਰ, ਸੂਦਖੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜਾਗੀਰਦਾਰਾਂ ਤੋਂ ਨਜਾਤ ਦਿਵਾਏਗਾ। ਜੱਗਾ ਸਿਰਫ਼ ਤਿੰਨ ਮਹੀਨੇ ਭਗੌੜਾ ਰਿਹਾ। ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿਜ਼ਾ ਦਾ ਆਨੰਦ ਮਾਣਿਆ। ਨਾ ਪੁਲਿਸ ਦੀ ਧੌਂਸ, ਨਾ ਸ਼ਾਹੂਕਾਰਾਂ ਦੀਆਂ ਕੁਰਕੀਆਂ, ਸਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ। ਭਾਵੇਂ ਪਤੰਗੇ ਵਾਂਗੂੰ ਇਨ੍ਹਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਹੈ ਪਰ ਜਾਬਰ ਹੁਕਮਰਾਨ ਵਿਰੁੱਧ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਅਜਿਹੇ ਸੂਰਮੇ ਕਿਸੇ ਨਾ ਕਿਸੇ ਨਾਲ ਜੂਝਦੇ ਤੇ ਕੁਰਬਾਨੀਆਂ ਦਿੰਦੇ ਰਹੇ। ਕਦੇ ਦੁੱਲਾ ਭੱਟੀ ਬਣ ਕੇ, ਕਦੇ ਅਹਿਮਦ ਖਰਲ ਬਣ ਕੇ, ਕਦੇ ਜਿਊਣਾ ਮੌੜ, ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣ ਕੇ। ਭਾਈਚਾਰੇ ਦੀ ਆਜ਼ਾਦੀ ਸਿਰਾਂ ਦੇ ਸੌਦੇ ਕਰਕੇ ਇਨ੍ਹਾਂ ਲੋਕਾਂ ਨੇ ਕਾਇਮ ਰੱਖੀ। ਇਸ ਦੀ ਤਾਈਦ ਹਜ਼ਰਤ ਸੁਲਤਾਨ ਬਾਹੂ
ਸਾਹਿਬ ਕਰਦੇ ਹਨ:
‘ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ,
ਬਾਹੂ ਓਸ ਮੌਤੋਂ ਕਿਆਂ ਡਰਨਾ ਹੂ’
ਸੁੱਚਾ ਸਿੰਘ ਜਵੰਧਾ ਉਰਫ ਸੁੱਚਾ ਸੂਰਮਾ
ਸੁੱਚਾ ਸਿੰਘ ਜਵੰਧਾ ਉਰਫ ਸੁੱਚਾ ਸੂਰਮਾ ਦੀਆਂ ਵਾਰਾਂ ਸਵਰਗੀ ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਗਾਈਆਂ ਹਨ। ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਹਨਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ। ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾ ਤਾਂ ਡਾਕੇ ਮਾਰੇ ਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ। ਸੁੱਚੇ ਸੂਰਮੇ ਦਾ ਜਨਮ 1875 ਈ. ਦੇ ਲਾਗੇ ਪਿੰਡ ਸਮਾਉਂ ਦੀ ਮੁਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਧੇ ਦੇ ਘਰ ਹੋਇਆ ਸੀ। ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਜਿਲ੍ਹਾ ਮਾਨਸਾ ਦੇ ਥਾਣਾ ਭੀਖੀ ਅਧੀਨ ਆਉਂਦਾ ਹੈ। ਸੁੱਚਾ ਆਪਣੇ ਭਰਾ ਨਰਾਇਣ ਸਿੰਘ (ਨਰੈਣਾ) ਤੋਂ 2-3 ਸਾਲ ਛੋਟਾ ਸੀ। ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਘੁੱਕਰ ਸਿੰਘ ਚੈਹਿਲ (ਘੁੱਕਰ ਮੱਲ) ਨਾਲ ਗੂੜ੍ਹੀ ਯਾਰੀ ਸੀ। ਲਿਖਾਈ ਪੜ੍ਹਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਭਲਵਾਨੀ ਦੇ ਦਾਅ ਪੇਚ ਸਿੱਖਦੇ ਸਨ। ਨਰੈਣੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਬੀਰ ਕੌਰ (ਬੀਰੋ) ਨੂੰ ਕਰੇਵਾ ਕਰ ਕੇ ਲੈ ਆਇਆ। ਬੀਰੋ ਮਾੜੇ ਚਰਿੱਤਰ ਦੀ ਸੀ ਤੇ ਨਰੈਣਾ ਜਿਨਸੀ ਤੌਰ ‘ਤੇ ਕਮਜ਼ੋਰ ਸੀ। ਘਰ ਆਉਣ ਜਾਣ ਹੋਣ ਕਰਕੇ ਘੁੱਕਰ ਦਾ ਬੀਰੋ ਨਾਲ ਯਾਰਾਨਾ ਪੈ ਗਿਆ। ਪਰ ਘੁੱਕਰ ਮੱਲ ਸੁੱਚੇ ਤੋਂ ਕੰਨ ਭੰਨਦਾ ਸੀ।
ਘੁੱਕਰ ਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ। ਦੋਵੇਂ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ। ਘੁੱਕਰ ਤਾਂ ਕਿਸੇ ਬਹਾਨੇ ਨਾਵਾਂ ਕਟਵਾ ਕੇ ਘਰ ਆ ਗਿਆ ਪਰ ਸੁੱਚਾ ਰੰਗਰੂਟੀ ਕਰ ਕੇ ਬਰਮਾ ਪਹੁੰਚ ਗਿਆ। ਘੁੱਕਰ ਪਿੰਡ ਆ ਕੇ ਬੀਰੋ ਨੂੰ ਸ਼ਰੇਆਮ ਮਿਲਣ ਲੱਗ ਪਿਆ। ਵਰਨਣਯੋਗ ਹੈ ਕਿ ਉਸ ਵੇਲੇ ਘੁੱਕਰ ਵਿਆਹਿਆ ਵਰ੍ਹਿਆ ਤੇ ਬਾਲ ਬੱਚੇ ਵਾਲਾ ਸੀ। ਬੀਰੋ ਤੇ ਘੁੱਕਰ ਵਿੱਚ ਸੁਨੇਹਾ ਪੱਤਾ ਦੇਣ ਦਾ ਕੰਮ ਭਾਗ ਸਿੰਘ (ਭਾਗ ਵਿਚੋਲਾ) ਕਰਦਾ ਸੀ। ਭਾਗ ਇਸ ਲਈ ਜਿਆਦਾ ਨਫਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੱਲੇ ਅਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਹੈ। ਬੀਰੋ ਪਹਿਲਾਂ ਹੀ ਨਰੈਣੇ ਨੂੰ ਟਿੱਚ ਸਮਝਦੀ ਸੀ, ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਤਾਂ ਉਸ ਦੀਆਂ ਵਾਗਾਂ ਈ ਖੁਲ੍ਹ ਗਈਆਂ। ਨਰੈਣਾ ਖੁਦ ਨਿਕੰਮਾ ਅਤੇ ਡਰਪੋਕ ਕਿਸਮ ਦਾ ਆਦਮੀ ਸੀ। ਉਸ ਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ।
ਬੀਰੋ ਵੱਲੋਂ ਖਾਨਦਾਨ ਦਾ ਮੂੰਹਾ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ। ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ, ਉਦੋਂ ਕਿੱਥੋਂ ਮਿਲਣੀ ਸੀ? ਭਾਣਾ ਰੱਬ ਦਾ! ਛਾਉਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ। ਸੁੱਚਾ ਆਪਣੀ ਜਾਨ ‘ਤੇ ਖੇਡ ਕੇ ਬੱਚਿਆਂ ਨੂੰ ਬਚਾ ਲਿਆਇਆ। ਅਫਸਰ ਬਹੁਤ ਖੁਸ਼ ਹੋਇਆ, ਇਨਾਮ ਬਾਰੇ ਪੁੱਛਣ ‘ਤੇ ਸੁੱਚੇ ਨੇ ਬਾਰਾਂ ਬੋਰ ਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ। ਸੁੱਚੇ ਨੇ ਪਿੰਡ ਆ ਕੇ ਬੀਰੋ ਦੀ ਬੁਰੀ ਤਰਾਂ ਮਾਰ ਕੁਟਾਈ ਕੀਤੀ ਤੇ ਮੋਹਤਬਰਾਂ ਰਾਹੀਂ ਘੁੱਕਰ ਨੂੰ ਵੀ ਧਮਕਾਇਆ। ਕੁਝ ਚਿਰ ਸ਼ਾਂਤੀ ਛਾਈ ਰਹੀ, ਪਰ ਇਸ਼ਕ ਅੰਨ੍ਹਾ ਹੁੰਦਾ ਹੈ। ਕੁਝ ਬੀਰੋ ਤੇ ਘੁੱਕਰ ਦੇ ਦੁਬਾਰਾ ਲੁਕ ਛਿਪ ਕੇ ਮਿਲਣ ਕਾਰਨ ਤੇ ਕੁਝ ਸ਼ਰੀਕਾਂ ਦੇ ਮਿਹਣੇ-ਮਖੌਲਾਂ ਕਾਰਨ ਕਹਾਣੀ ਵਿਗੜ ਗਈ। ਪਿੰਡ ਵਿੱਚ ਸੇਰੋਂ ਵਾਲੇ ਮੁਨਸ਼ੀ ਗਵੱਈਏ ਦਾ ਅਖਾੜਾ ਲੱਗਾ। ਹੋਇਆ ਸੀ। ਉਥੇ ਹੀ ਸੁੱਚੇ ਤੇ ਘੁੱਕਰ ਦਰਮਿਆਨ ਝਗੜਾ ਹੋ ਗਿਆ। ਲੋਕਾਂ ਨੇ ਵਿੱਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ। ਗਵੱਈਆਂ ਨੇ ਉਸੇ ਦਿਨ ਘੁੱਕਰ ਦਾ ਕਤਲ ਹੁੰਦਾ ਦਰਸਾਇਆ ਹੈ। ਪਰ ਅਸਲ ਵਿੱਚ ਸੁੱਚੇ ਨੇ ਘੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ। ਸੁੱਚਾ ਸੱਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਘੁੱਕਰ ਨੂੰ ਮਾਰਿਆ ਸੀ। ਘੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਬੀਰੋ ਰਸਤੇ ਵਿੱਚ ਹੀ ਟੱਕਰ ਗਈ। ਉਹ ਭੱਜ ਕੇ ਗੁਆਂਢੀਆਂ ਦੇ ਘਰ ਵੜ ਗਈ ਪਰ ਪੌੜੀਆਂ ਚੜ੍ਹਦੀ ਸੁੱਚੇ ਹੱਥੋਂ ਮਾਰੀ ਗਈ। ਬੀਰੋ ਦੀ ਲਾਸ਼ ਨੂੰ ਧੂਹ ਕੇ ਸੁੱਚੇ ਨੇ ਸੱਥ ਵਿੱਚ ਲਿਆ ਕੇ ਘੁੱਕਰ ਦੀ ਲਾਸ਼ ਦੇ ਬਰਾਬਰ ਪਾ ਦਿੱਤਾ ਤੇ ਘੁੱਕਰ ਦੇ ਤੇੜੋਂ ਚਾਦਰਾ ਲਾਹ ਕੇ ਦੋਵਾਂ ਨੂੰ ਢੱਕ ਦਿੱਤਾ। ਪਿੰਡੋਂ ਭੱਜਣ ਵੇਲੇ ਸੁੱਚਾ ਵਰਿਆਮ ਸਿੰਘ ਦਾ ਊਠ ਖੋਹਲ ਕੇ ਸਵਾਰ ਹੋ ਕੇ ਚੱਲ ਪਿਆ। ਕੁਦਰਤੀ ਉਸ ਨੂੰ ਰਸਤੇ ਵਿੱਚ ਆਉਂਦਾ ਭਾਗ ਵਿਚੋਲਾ ਵੀ ਟੱਕਰ ਗਿਆ। ਸੁੱਚੇ ਦੀ ਗੋਲੀ ਭਾਗ ਦੇ ਨਾ ਲੱਗੀ, ਉਹ ਮਰਿਆਂ ਵਾਂਗ ਗੁੱਛੀ ਮਾਰ ਕੇ ਪਿਆ ਰਿਹਾ। ਊਠ ‘ਤੇ ਸੁੱਚੇ ਨੇ ਉਸ ਦੁਆਲੇ ਦੋ ਗੇੜੇ ਕੱਢੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ। ਭਾਗ ਦੇ ਬਚ ਜਾਣ ਬਾਰੇ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਹਲ ਦਿੱਤੇ। ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬੰਨ੍ਹਣ ਲੱਗੇ ਤਾਂ ਭਾਗ ਨੇ ਕੋਠੇ ਉੱਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ। ਸੁੱਚੇ ਨੇ ਅਵਾਜ਼ ਪਹਿਚਾਣ ਕੇ ਫਾਇਰ ਕਰ ਦਿੱਤਾ। ਦੋ ਕੁ ਛਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ। ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬੀਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ।
ਬੀਗੜ ਵਿੱਚ ਰਹਿੰਦੇ ਸਮੇ ਹੀ ਸੁੱਚੇ ਨੇ ਸੱਤ ਬੁੱਚੜ ਮਾਰ ਕੇ ਗਊਆਂ ਛੁੱਡਵਾਈਆਂ ਸਨ। ਸਾਰੇ ਪੰਜਾਬ ਵਿੱਚ ਸੁੱਚੇ ਦੀ ਬੱਲੇ ਬੱਲੇ ਹੋ ਬਈ। ਸੂਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਬੁੱਚੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ। ਇੱਥੋਂ ਭੱਜ ਕੇ ਸੁੱਚਾ ਲਹਿਰਾਗਾਗਾ (ਸੰਗਰੂਰ) ਦੇ ਨਜ਼ਦੀਕੀ ਪਿੰਡ ਸੰਗਤੀਵਾਲਾ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ। ਪਰ ਉਹ ਦੋਸਤ ਗੱਦਾਰ ਨਿਕਲਿਆ, ਉਸ ਨੇ ਧੋਖੇ ਨਾਲ ਸੁੱਚੇ ਨੂੰ ਛਾਜਲੀ ਪਿੰਡ ਦੇ ਜ਼ੈਲਦਾਰ ਮਿਸ਼ਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ। ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ। ਜਿਸ ਕਾਰਨ ਡਰ ਕੇ ਉਸ ਨੇ ਸੁੱਚੇ ਨੂੰ ਬਰੀ ਕਰ ਦਿੱਤਾ। ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮ ਦਿਲ ਰਾਜਾ ਸੀ। ਉਹ ਸੁੱਚੇ ਵੱਲੋਂ ਗਊਆਂ ਛੱਡਵਾਉਣ ਤੇ ਫੌਜੀ ਅਫਸਰ ਦੇ ਬੱਚੇ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ। ਬਰੀ ਹੋ ਕੇ ਸੁੱਚਾ ਸਮਾਉਂ ਆ ਗਿਆ ਤੇ ਅਰਾਮ ਨਾਲ ਵੱਸਣ ਲੱਗਾ।
ਪਰ ਸੁੱਚੇ ਦੇ ਕਰਮਾਂ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣਾ ਨਹੀਂ ਸੀ ਲਿਖਿਆ। ਉਸ ਦੇ ਨਾਨਕੇ ਪਿੰਡ ਗਹਿਰੀ ਭਾਗੀ ਵੱਲੋਂ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜ ਕੌਰ ਬਦਚਲਣ ਹੋ ਗਈ ਹੈ ਤੇ ਪਿੰਡ ਵਿੱਚ ਹੀ ਬਦਮਾਸ਼ ਗੱਜਣ ਵੈਲੀ ਦੇ ਘਰ ਰਹਿਣ ਲੱਗ ਪਈ ਹੈ। ਰਾਜ ਕੌਰ ਪਿੰਡ ਤੁੰਗਵਾਲੀ, ਬਠਿੰਡਾ ਦੇ ਚੰਦਾ ਸਿੰਘ ਦੀ ਧੀ ਸੀ। ਸੁੱਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜੇ ਮੁਸ਼ਕਲ ਭਰੇ ਵਕਤ ਵਿੱਚੋਂ ਗੁਜ਼ਰਿਆ ਹਾਂ। ਪਰ ਸੰਤ ਸਿੰਘ ਖਹਿੜੇ ਹੀ ਪੈ ਗਿਆ। ਉਸ ਨੇ ਸੁੱਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿੱਚ ਏਨਾ ਨਾਮ ਹੈ ਕਿ ਦਬਕੇ ਨਾਲ ਹੀ ਰਾਜ ਕੌਰ ਤੇ ਗੱਜਣ ਸੁਧਰ ਜਾਣਗੇ। ਸੁੱਚਾ ਮਜਬੂਰ ਹੋ ਗਿਆ ਤੇ ਜਾ ਕੇ ਗੱਜਣ ਤੇ ਰਾਜ ਕੌਰ ਨੂੰ ਦਬਕਾ ਮਾਰ ਆਇਆ। ਸੁੱਚੇ ਤੋਂ ਡਰ ਕੇ ਕੁਝ ਚਿਰ ਤਾਂ ਉਹ ਦੋਵੇਂ ਟਿਕੇ ਰਹੇ, ਪਰ ਜਲਦੀ ਹੀ ਪੁਰਾਣੇ ਚਾਲਿਆਂ ਤੇ ਆ ਗਏ। ਸੰਤ ਸਿੰਘ ਕੋਲੋਂ ਪਤਾ ਲੱਗਣ ਤੇ ਸੁੱਚੇ ਨੇ ਗੱਜਣ ਤੇ ਰਾਜ ਕੌਰ ਨੂੰ ਸਰ੍ਹੋਂ ਵੱਢਦਿਆਂ ਖੇਤਾਂ ਵਿੱਚ ਜਾ ਘੇਰਿਆ। ਉਹਨਾਂ ਨੇ ਊਠ ‘ਤੇ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸੁੱਚੇ ਨੇ ਗੋਲੀਆਂ ਮਾਰ ਕੇ ਗੱਜਣ ਤੇ ਰਾਜ ਕੌਰ ਨੂੰ ਮਾਰ ਮੁਕਾਇਆ। ਇਥੋਂ ਭੱਜ ਕੇ ਸੁੱਚਾ ਹਰਿਆਣੇ ਦੇ ਸ਼ਹਿਰ ਫਤਿਆਬਾਦ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ। ਪੁਲਿਸ ਦਾ ਜਿਆਦਾ ਦਬਾਅ ਪੈਣ ਕਰ ਕੇ ਹਿਮਾਚਲ ਦੇ ਪਿੰਡ ਨਹੈਣ (ਬੜੂ ਸਾਹਿਬ ਨਜ਼ਦੀਕ) ਚਲਾ ਗਿਆ। ਉਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ।
ਸੁੱਚੇ ਦੇ ਖਿਲਾਫ ਗੱਜਣ ਤੇ ਰਾਜ ਕੌਰ ਨੂੰ ਮਾਰਨ ਦਾ ਕੇਸ ਚੱਲਿਆ। ਮੌਕੇ ਦੇ ਗਵਾਹ ਗੱਜਣ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਨਰੈਣੇ ਨੇ ਕੇਸ ਲੜਿਆ ਪਰ ਕਾਮਯਾਬੀ ਨਾ ਮਿਲ ਸਕੀ। ਸੁੱਚੇ ਨੂੰ ਪਿੰਡ ਗਹਿਰੀ ਭਾਗੀ ਗੱਡਾ ਖੜਾ ਕਰ ਕੇ 1907-08 ਵਿੱਚ ਜੰਡ ਦੇ ਦਰਖਤ ਨਾਲ ਫਾਂਸੀ ‘ਤੇ ਲਟਕਾਇਆ ਗਿਆ। ਫਾਂਸੀ ਵੇਖਣ ਲਈ ਪਿੰਡ ਸਮਾਉਂ ਤੋਂ ਸੁੱਚੇ ਦੇ ਭਰਾ ਨਰਾਇਣ ਸਿੰਘ ਸਮੇਤ ਕਈ ਲੋਕ ਗਏ ਸਨ। ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਕੀਤਾ ਕਿ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇਥੋਂ ਵੀ ਛੁਡਵਾ ਕੇ ਲੈ ਜਾਣਾ ਸੀ। ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ। ਸੁੱਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ 1960 ਅਤੇ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ। ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹੁੰਦੇ ਸਨ। ਭਾਗ ਦੀ ਸੰਤਾਨ ਅਤੇ ਸ਼ਰੀਕਾ ਬਰਾਦਰੀ ਅਜੇ ਵੀ ਪਿੰਡ ਸਮਾਉਂ ਵੱਸਦੀ ਹੈ। ਘੁੱਕਰ ਦਾ ਮੁੰਡਾ ਇੰਦਰ ਸਿੰਘ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਸੀ। ਕੁਝ ਪੁਲਿਸ ਦੇ ਡਰੋਂ ਤੇ ਕੁਝ ਪਿਉ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ। ਨਰੈਣਾ ਤੇ ਸੁੱਚਾ ਦੋਵੇਂ ਬਿਨਾਂ ਔਲਾਦ ਤੋਂ ਮਰੇ ਸਨ। ਉਸ ਦੀ ਇੱਕ ਭੈਣ ਪਿੰਡ ਚੀਮੇ, ਨਜ਼ਦੀਕ ਸੁਨਾਮ {ਸੰਗਰੂਰ} ਵਿਆਹੀ ਹੋਈ ਸੀ। ਸੁੱਚੇ ਹੁਣਾਂ ਦੀ 60-65 ਕਿੱਲੇ ਜ਼ਮੀਨ ਉਸ ਦੀ ਔਲਾਦ ਦੇ ਨਾਮ ਚੜ੍ਹ ਗਈ ਸੀ। ਸੰਤ ਸਿੰਘ, ਜਿਸ ਦੇ ਕਹਿਣ ‘ਤੇ ਸੁੱਚੇ ਨੇ ਰਾਜ ਕੌਰ ਤੇ ਗੱਜਣ ਵੈਲੀ ਕਤਲ ਕੀਤੇ ਸਨ, ਨੇ ਸੁੱਚੇ ਸੂਰਮੇ ਦੀ ਸਮਾਧ ਪਿੰਡ ਸਮਾਉਂ ਵਿੱਚ ਤਿਆਰ ਕਰਵਾਈ ਜੋ ਅੱਜ ਵੀ ਮੌਜੂਦ ਹੈ।
(ਬਲਰਾਜ ਸਿੰਘ ਸਿੱਧੂ ਐਸ.ਪੀ.)
ਸੋਹਣੀ-ਮਹੀਵਾਲ
ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ ‘ਸੋਹਣੀ’ ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ ਪਾਉਂਦੇ ਹਨ।
ਬਾਤ ਸਦੀਆਂ ਪੁਰਾਣੀ ਹੈ। ਬਲਖ ਬੁਖਾਰੇ ਦੇ ਸੌਦਾਗਾਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ ਨਾਲ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ‘ਤੇ ਪੁੱਜ ਗਿਆ। ਦੁਕਾਨ ‘ਤੇ ਭਾਂਡੇ ਖਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ।
ਇੱਜਤ ਬੇਗ ਬਾਹਰ ਖੜ੍ਹਾ ਸਜੀਲੀ ਦੁਕਾਨ ਵੱਲ ਪ੍ਰਸੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ। ਗਾਹਕਾਂ ਦੀ ਕੁਝ ‘ਤੇ ਜਾ ਪਈ। ਕੁਝ ਭੀੜ ਘਟੀ। ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ “ਹੁਕਮ ਕਰੋ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।” ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਂਗਲਾ ਮੂਹੜਾ ਅੱਗ ਵਧਾ ਦਿੱਤਾ।
“ਜਲ ਪਾਣੀ ਲਈ ਮਿਹਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਿਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਵਿਖਾਓ।” ਮੂਹੜੇ ‘ਤੇ ਬੈਠਦਿਆਂ ਇੱਜ਼ਤ ਬੇਗ ਨੇ ਉੱਤਰ ਦਿੱਤਾ।
ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ. ਇੱਜ਼ਤ ਬੇਗ ਸੋਚ ਰਿਹਾ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫਤ ਕਰੇ ਤਾਂ ਕਿਵੇਂ ਕਰੇ।
ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ. ਨਮੂਨੇ ਕੀ ਸਨ- ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ- ਤੱਕਿਆ ਭੁੱਖ ਲਹਿੰਦੀ ਸੀ।
“ਇਹ ਬਹੁਤ ਸੁੰਦਰ ਹਨ- ਅਤੀ ਸੁੰਦਰ। ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ?” ਇੱਜ਼ਤ ਬੇਗ ਦੀਆਂ ਪ੍ਰਸੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ। ਪ੍ਰਸੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉਠੀਆਂ। ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ- ਬਾਰ ਲੈ ਗਿਆ ਜਿਥੇ ਭਾਂਡੇ ਬਣ ਰਹੇ ਸਨ। ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਮੁਟਿਆਰ ਧੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨ੍ਹੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ।
“ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ।” ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ।
ਘੁੰਮਦਾ ਚੱਕ ਹੌਲੀ ਹੋ ਗਿਆ. ਮੁਟਿਆਰ ਚੱਕ ਉਤੇ ਜਨਮ ਲੈ ਰਹੇ ਸ਼ਾਹਕਾਰ ਵਿਚ ਮਗਨ ਸੀ, ਉਸ ਜ਼ਰਾ ਕੁ ਪਿੱਛੇ ਮੁੜ ਦੀ ਪਿਆਰੀ ਟੁਕੜੀ ਟਹਿਕ ਪਈ। ਘਟਾਵਾਂ ਪਿੱਛੋਂ ਚੰਦ
ਕੇ ਤੱਕਿਆ- ਕਾਲੀਆਂ azan ਰਹੇ ਭਾਂਡੇ ਤੱਕੇ ਅਤੇ ਆਵੇ ਵਿਚ ਪਕਾਏ
ਇੱਜ਼ਤ ਬੇਗ ਨੇ ਧੁੱਪ ਵਿਚ ਸੁਕਾਏ ਜਾ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਬਾੜੇ ਵਿਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਹੀ ਸੀ। ਉਸ ਨੂੰ ਭਾਂਡਿਆਂ ਦੀ ਖੂਬਸੂਰਤੀ ਦਾ ਭੇਤ ਸਮਝ ਪੈ ਗਿਆ, “ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡਿਆਂ ਵਿਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਐਨੇ ਖੂਬਸੂਰਤ ਲਗਦੇ ਨੇ।”
ਇੱਜ਼ਤ ਬੇਗ ਨੇ ਬਹੁਤ ਸਾਰੇ ਭਾਂਡੇ ਖਰੀਦ ਲਏ; ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ।
ਤੁੱਲੇ ਦੀ ਦੁਕਾਨ ਵਿਚੋਂ ਨਿਕਲਦਿਆਂ ਇੱਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ।
ਹੁਣ ਤੁੱਲੇ ਦੀ ਹੁਸ਼ਨਾਨ ਧੀ, ਸੋਹਣੀ ਇੱਜ਼ਤ ਬੇਗ ਦੇ ਖਿਆਲਾਂ ‘ਤੇ ਛਾ ਚੁੱਕੀ ਸੀ। ਇੱਜ਼ਤ ਬੇਗ ਨੇ ਖੂਬਸੂਰਤ ਭਾਂਡੇ ਆਪਣੇ ਤੰਬੂ ਵਿਚ ਸਜਾ ਦਿੱਤੇ ਜਿਸ ਭਾਂਡੇ ਵਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੂਰਤ ਉਹਨੂੰ ਨਜ਼ਰ ਆਈ। ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ। ਸਾਰੀ ਰਾਤ ਉਹ ਸੋਹਣੀ ਦੇ ਖਿਆਲਾਂ ਵਿਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉਠਿਆ। ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕਣ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਦਾ ਸੌਦਾ ਖਰੀਦਣ ਵਾਲਾ। ਦੁਕਾਨ ਵਿਚ ਘਾਟੇ ‘ਤੇ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਦੇ ਸਿਰ ਹੋ ਗਿਆ। ਹਾਲਤ ਇਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।
ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ ਦੋ ਪਿਆਰ ਭਰੀਆਂ ਗੱਲੜੀਆਂ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਇਆ ਤਕ ਨਹੀਂ ਸੀ।
ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।
“ਮਾਪਿਆ ਮੈਨੂੰ ਬਚਾ ਲੈ। ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ ਤੇਰਾ ਕਰਜ਼ਾ ਮੋੜ ਸਕਾਂ। ਇਸ ਪ੍ਰਦੇਸ਼ ਵਿਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ ‘ਤੇ ਤਰਸ ਕਰ। ਮੈਨੂੰ ਆਪਣੇ ਕੋਲ ਨੌਕਰ ਰੱਖ ਲੈ। ਮੈਂ ਸਿਰਫ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਾਰਾ ਕਰ ਲਵਾਂਗਾ, ਮੇਰੀ ਨੌਕਰੀ ਵਿਚੋਂ ਆਪਣਾ ਕਰਜ਼ਾ ਕੱਟ ਲੈਣਾ।” ਇੱਜ਼ਤ ਬੇਗ ਨੇ ਲੇਲੜ੍ਹੀਆਂ ਕੱਢਦਿਆਂ ਆਖਿਆ। ਉਹਦੇ ਨੈਣ ਭਰ ਆਏ।
ਤੁੱਲਾ ਸੋਚੀ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, ’ਬੇਟਾ ਘਾਬਰਨ ਦੀ ਲੋੜ ਨਹੀਂ। ਵਣਜਾਂ ਵਿਚ ਘਾਟੇ-ਵਾਧੇ ਬਣੇ ਹੀ ਹੋਏ ਨੇ। ਇਹ ਮੈਂ ਜਾਣਦਾਂ ਕਿ ਤੂੰ ਪ੍ਰਦੇਸੀ ਏਂ, ਤੇਰਾ ਏਥੇ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ, ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਲਈ ਤਿਆਰ ਹਾਂ ਪਰ ਇਕ ਸ਼ਰਤ ਏ…”
“ਹਾਂ ਦੱਸ ਬਾਬਾ… ।” ਇੱਜ਼ਤ ਬੇਗ ਕਾਹਲੀ ਨਾਲ ਬੋਲਿਆ। ਉਸ ਨੂੰ ਆਸ ਦਾ ਟਹਿਟਹਾਣਾ ਜਗਮਗਾਂਦੇ ਵਿਖਾਈ ਦੇ ਰਿਹਾ ਸੀ।
“ਤੈਨੂੰ ਮੱਝਾਂ ਚਾਰਨ ‘ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ।” ਤੁੱਲੇ ਨੇ ਗੰਭੀਰਤਾਪੂਰਬਕ ਆਖਿਆ।
“ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।”
ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ ਨੇੜਤਾ ਪ੍ਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ। ਇੱਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਲ੍ਹਦਾ, ਆਪਣੇ ਸਾਥੀਆਂ ਸਮੇਤ ਝਨਾਅ ਦੇ ਬੇਲੇ ਵਿਚ ਪੁੱਜ ਜਾਂਦਾ। ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਕੋਈ ਡੇਢ ਵਰ੍ਹਾ ਇਸੇ ਤਰ੍ਹਾਂ ਲੰਘ ਗਿਆ. ਸੋਹਣੀ ਦੀ ਰਾਂਗਲੀ ਨੁਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦਈ ਜਾ ਰਹੀ ਸੀ। ਉਹ ਕਲਪਨਾ ਵਿਚ ਹੀ ਕਈ ਵਾਰ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁੱਸਦਾ, ਹੱਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ- ਅਸਮਾਨੀ ਤਾਰਿਆਂ ਨਾਲੋਂ ਵੀਦੂਰ। ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆ ਕੁਮਲਾ ਜਾਂਦਾ ਏ।
ਇਕ ਦਿਨ ਸੋਹਣੀ ਮਹੀਂਵਾਲ ਲਈ ਭੱਤਾ ਲੈ ਕੇ ਆ ਗਈ। ਉਹਦਾ ਚੋ ਚੋ ਪੈਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ। ਉਸ ਆਪਣੀ ਦਿਲ ਸੋਹਣੀ ਅੱਗੇ ਫੋਲ ਸੁੱਟਿਆ।
“ਸੋਹਣੀਏ! ਮੈਂ ਤੇਰੇ ਪਿੱਛੇ ਆਪਣੇ ਮਾਂ ਬਾਪ ਅਤੇ ਪਿਆਰਾ ਦੇਸ ਛੱਡ ਦਿੱਤੇ। ਪਰ ਤੂੰ ਏਂ ਜੀਹਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾ। ਕੁਝ ਰਹਿਮ ਕਰ ਸੋਹਣੀ ਏਂ। ਕੁਝ ਤਰਸ ਕਰ ਹੁਸਨ ਪਰੀਏ।”
ਸੋਹਣੀ ਦੇ ਹੁਸ਼ਨਾਕ ਚਿਹਰੇ ‘ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜ ਚੜ੍ਹਾ ਦਿੱਤੀ।
“ਸੋਹਣੀਏਂ ਦੁਨੀਆਂ ਦੀਸਾਰੀ ਦੌਲਤ ਅੱਜ ਮੇਰੀ ਝੋਲੀ ਵਿਚ ਏ. ਮੇਰੇ ਨਾਲੋਂ ਅਮੀਰ ਹੁਣ ਦੁਨੀਆਂ ਵਿਚ ਦੂਜਾ ਕੋਈ ਨਹੀਂ।”
“ਮਹੀਂਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ, ਮੈਂ ਵਫਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ।”
ਸੋਹਣੀ ਮਹੀਂਵਾਲ ਹਰ ਰੋਜ਼ ਬੇਲੇ ਵਿਚ ਪਿਆਰ ਮਿਲਣੀਆਂ ਮਾਣਦੇ ਰਹੇ।
ਬੇਲੇ ਵਿਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:
ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵਜ ਗਏ ਢੋਲ ਨਿਗਾਰੇ
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ
ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ. ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਆਂ ਪ੍ਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਓਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਨਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ।
ਸੋਹਣੀ ਮਹੀਂਵਾਲ ਲਈ ਤੜਫਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।
ਇੱਜ਼ਤ ਬੇਗੋਂ ਮਹੀਂਵਾਲ ਬਣਿਆ ਮਹੀਂਵਾਲ ਮਹੀਂਵਾਲੋਂ ਫਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਪਾਰਲੇ ਕੰਢੇ ਝੁੱਗੀ ਜਾ ਪਾਈ। ਝਨਾਅ ਦਰਿਆ ਦੇ ਦੂਰੀ ‘ਤੇ ਹੀ ਸੀ।
ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ। ਇਕ ਦਿਨ ਫਕੀਰ ਬਣਿਆ ਮਹੀਂਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਗਰੋਂ ਝਨਾਅ ਦੇ ਕੰਢੇ ਮਿਲਣਾ ਨੀਯਤ ਕਰ ਅੱਧੀ ਰਾਤ ਗੁਜ਼ਰਦੀ, ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਮੀਲ ਬੇਲੇ ਦੇ ਤਰਾਹ-ਤਰਾਹ ਕਰ ਰਹੇ ਸੁੰਨਸਾਨ ਰਾਹਾਂ ਵਿਚੋਂ ਲੰਘਦੀ ਹੋਈ ਆਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲੀ ਬੋਲੀ ਰਾਤ ਵਿਚ ਝਨਾਅ ਪਾਰ ਕਰਕੇ ਆਉਂਦਾ। ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।
ਇਕ ਰਾਤ ਝਨਾਅ ਪਾਰ ਕਰੇਂਦੇ ਮਹੀਂਵਾਲ ਦੇ ਕਿਸੇ ਜਾਨਵਰ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁੱਟਿਆ। ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ।
ਅਗਲੀ ਰਾਤ ਸੋਹਣੀ ਆਪਣੇ ਨਾਲ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ ਉਹਨੇ ਝਨਾਅ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ, ”ਤੈਨੂੰ ਪਾ ਕੇ, ਸੋਹਣੀਏਂ ਮੇਰਾ ਦੁੱਖ ਅੱਧਾ ਰਹਿ ਗਿਐ। ਤੂੰ ਤਾਂ ਮਰਦਾਂ ਨਾਲੋਂ ਵੀ ਤਕੜੀ ਨਿਕਲੀ ਏਂ, ਐਡੀ ਕਾਲੀ ਬੋਲ੍ਹੀ ਰਾਤ ਵਿਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ।” ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਂਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਬੂਝੇ ਵਿਚ ਲੁਕੋ ਦੇਂਦੀ।
ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਨਾਣ ਨੂੰ ਸ਼ੱਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਆਵਾਜ਼ ਦਾ ਭੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ ‘ਤੇ ਪੁੱਜੀ, ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕਿਆ ਤੇ ਦਰਿਆ ਵਿਚ ਠਿੱਲ੍ਹ ਪਈ. ਉਹਦੀ ਨਨਾਣ ਦੂਰ ਖੜ੍ਹੀ ਸਭ ਕੁਝ ਤੱਕਦੀ ਰਹੀ। ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ ‘ਤੇ ਲੁਕੋ ਦਿੱਤਾ। ਉਹਦੀ ਨਨਾਣ ਛੋਪਲੇ-ਛੋਪਲੇ ਕਦਮੀ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ।
ਦਿਨੇ ਨਨਾਣ ਨੇ, ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਂਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।
ਅੱਧੀ ਰਾਤ ਲੰਘੀ, ਸੋਹਣੀ ਉੱਠੀ। ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ। ਸਾਰੇ ਅਸਮਾਨ ‘ਤੇ ਬੱਦਲ ਛਾਏ ਹੋਏ ਸਨ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ… ਦੂਰ ਪਾਰਲੇ ਕੰਢੇ ਉਹਦਾ ਇੰਤਜ਼ਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀ ਨਹੀਂ ਸੀ ਪੈਂਦਾ। ਰਾਹ ਵਿਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ। ਉਹ ਡਿਗਦੀ ਢਹਿੰਦੀ, ਝਾੜੀਆਂ, ਝਾਫਿਆਂ ਵਿਚ ਫਸਦੀ ਲਹੂ ਲੁਹਾਣ ਹੋਈ ਝਨਾਅ ਦੇ ਕੰਢੇ ‘ਤੇ ਪੁੱਜ ਗਈ। ਉਸ ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ, ਪਹਿਲਾਂ ਵਰਗੀ ਟੁਣਕਾਰ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ। ਮੁਹੱਬਤ ਨਵੇਂ ਇਮਤਿਹਾਨ ਵਿਚ ਪਾ ਦਿੱਤੀ ਸੀ।
ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿਚ ਦੀਵਾ ਟਿਮਟਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀ ਤਾਲਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ। ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿਚ ਡੁੱਬੀ ਖੜ੍ਹੀ ਸੀ। ਵਿਚਕਾਰ ਦਰਿਆ ਪੂਰੇ ਸਿਖਰ ‘ਤੇ ਸੀ। ਅਸਮਾਨਾਂ ‘ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।
“ਕੀ ਹੋਇਆ ਘੜਿਆ ਤੂੰ ਪੱਕਿਓਂ ਕੱਚਾ ਬਣ ਗਿਓਂ। ਮੈਂ ਪਿੱਛੇ ਨਹੀਂ ਪਰਤਾਂਗੀ, ਆਪਣਾ ਕੌਲ ਪੂਰਾ ਕਰਾਂਗੀ। ਮੈਂ ਮਰਦ ਜਾਤ ਪਾਸੋਂ ਇਹ ਉਲਾਂਭਾ ਨਹੀਂ ਖੱਟਾਂਗੀ।
ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉਂ ਨਾ ਵਾਰਨੀ ਪੈ ताटे…”
ਸੋਹਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ ਦਰਿਆ ਵਿਚ ਠਿੱਲ੍ਹ ਪਈ:
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ‘ਤੇ ਮੈਂ ਤਰਦੀ
ਵੇਖੀ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ
ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਆਪਣੇ ਹੱਥ ਪੈਰ ਮਾਰਨ ਲੱਗੀ… ਹੋਰ ਕੁਝ ਗਜ਼ ਵਧੀ ਕਹਿਰਾਂ ਦਾ ਪਾਣੀ ਵਗ ਰਿਹਾ ਸੀ। ਉਹਦਾ ਸਾਹ ਟੁੱਟਣ ਲੱਗਾ…।
“ਮਹੀਂਵਾਲਾ… ਮਹੀਂਵਾਲਾ…. ਆ ਮਹੀਵਾਲਾ… ‘ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ ਵਹਾ ਕੇ ਲੈ ਗਈ।
ਬੜੇ ਜ਼ੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿਚ ਮਹੀਵਾਲ ਨੂੰ ਪਾਣੀਆਂ ਨਾਲ ਘੋਲ ਕਰੇਂਦੀ ਸੋਹਣੀ ਵਖਾਈ ਦਿੱਤੀ।
“ਸੋਹਣੀਏਂ ਦਿਲ ਨਾ ਛੱਡੀ, ਮੈਂ ਆਇਆ।” ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ ਆਵਾਜ਼ ਮਾਰੀ ਅਤੇ ਦਰਿਆ ਵਿਚ ਛਾਲ ਮਾਰ ਦਿੱਤੀ।
ਉਹ ਮੁਸ਼ਕਿਲ ਨਾਲ ਝਨਾਂ ਦੇ ਅੱਧ ਵਿਚਕਾਰ ਪੁੱਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਰੁੜ੍ਹੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰ ਨਾਲ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ ਲਿਆ ਅਤੇ ਕੰਢੇ ਵੱਲ ਨੂੰ ਵਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ। ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅਧ-ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾਅ ਕੇ ਲੈ ਗਈ।
ਮਹੀਂਵਾਲ ਦੀ ਝੁੱਗੀ ਵਿਚ ਟਿਮਟਮਾਉਂਦਾ ਦੀਵਾ ਚਿਰੋਕਣਾ ਬੁੱਝ ਚੁੱਕਾ ਸੀ। ਜਿਸ ਸਿਦਕ ਦਿਲੀ ਨਾਲ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕ ਮਾਨਸ ਅੱਜ ਵੀ ਉਸ ਦੇ ਸਿਦਕ ਨੂੰ ਵਾਰ-ਵਾਰ ਪ੍ਰਣਾਮ ਕਰਦਾ ਹੈ:-
ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦੀ ਪ੍ਰੀਤ ਵੀ ਪਾਣੀ ਭਰਦੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ।
ਰੋਡਾ ਜਲਾਲੀ
‘ਰੋਡਾ ਜਲਾਲੀ’ ਦਿਲ ਹੂਲਵੀਂ ਪਾਕ ਮੁਹੱਬਤ ਦੀ ਲੋਕ ਗਾਥਾ ਹੈ। 17ਵੀਂ ਸਦੀ ਦੇ ਅੰਤ ਵਿਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਙੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ਗਾਉਂਦੀਆਂ ਹਨ।
ਬਲਖ ਬੁਖਾਰੇ ਦਾ ਜੰਮਪਲ, ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿਚ ਫ਼ਕੀਰ ਬਣਿਆ ਰੋਡਾ ਪਾਕ ਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਙੀ ਆਣ ਪੁੱਜਾ। ਪਿੰਡ ਤੋਂ ਅੱਧ ਕੁ ਮੀਲ ਦੀ ਦੂਰੀ ‘ਤੇ ਪੂਰਬ ਵੱਲ ਦੇ ਪਾਸੇ ਸੁਹਾਂ ਨਦੀ ਦੇ ਕੰਢੇ ਸ਼ਾਨਦਾਰ ਬਾਗ਼ ਸੀ। ਉਸ ਬਾਗ਼ ਵਿਚ ਇਸ ਫਕੀਰ ਨੇ ਜਾ ਡੇਰੇ ਲਾਏ।
ਫਕੀਰ ਇੱਕੀ-ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਿਹੇ ਦਗ਼-ਦਗ਼ ਕਰਦੇ ਸਰੀਰ ‘ਤੇ ਬਣ-ਬਣ ਪੈਂਦੇ ਸਨ। ਰੂਪ ਉਹਦਾ ਝੱਲਿਆ ਨਹੀਂ ਸੀ ਜਾਂਦਾ। ਇਕ ਅਨੋਖਾ ਜਲਾਲ ਉਹਦੇ ਮਸਤਕ ‘ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ।
ਪਿੰਡ ਵਿਚ ਫਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ। ਨਾਲ ਹੀ ਨਵੇਂ ਸ਼ਰਧਾਲੂ ਪੈਦਾ ਹੋ ਗਏ। ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ। ਕਿਸੇ ਦੀ ਮੱਝ ਗੁਆਚ ਗਈ, ਰੋਡੇ ਮੰਤਰ ਪੜ੍ਹਿਆ, ਮੱਝ ਆਪਣੇ-ਆਪ ਅਗਲੇ ਦੇ ਕੀਲੇ ਜਾ ਖੜ੍ਹੀ। ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ, ਫ਼ਕੀਰ ਨੇ ਪੇੜਾ ਕੀਤਾ, ਗਊ ਧਾਰੀਂ ਪੈ ਗਈ। ਕਿਸੇ ਦਾ ਜੁਆਕ ਢਿੱਲਾ-ਮੱਠਾ ਹੋ ਗਿਆ, ਰੋਡੇ ਝਾੜਾ ਝਾੜਿਆ, ਮੁੰਡਾ ਨੌ-ਬਰ-ਨੌ। ਇਸ ਪ੍ਰਕਾਰ ਰੋਡੇ ਫਕੀਰ ਦੀ ਮਹਿਮਾ ਘਰ-ਘਰ ਹੋਣ ਲੱਗ ਪਈ। ਪਿੰਡ ਦੇ ਲੋਕੀਂ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗੇ। ਮਾਈਆਂ ਬਣ-ਸੰਵਰ ਕੇ ਸੰਤਾਂ ਦੇ ਦਰਸ਼ਨਾਂ ਨੂੰ ਜਾਂਦੀਆਂ। ਆਪਣੇ ਮਨ ਦੀਆਂ ਮੁਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ। ਆਪਣੇ ਦੁੱਖ-ਸੁੱਖ ਫੋਲਦੀਆਂ। ਰੋਡਾ ਬੜੇ ਧਿਆਨ ਨਾਲ ਸੁਣਦਾ, ਸ਼ਹਿਦ ਜਿਹੇ ਮਿੱਠੇ ਬੋਲ ਬੋਲਦਾ। ਸਾਰਿਆਂ ਦੇ ਦਿਲ ਮੋਹੇ ਜਾਂਦਾ।
ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕ ਉਹਨੂੰ ਜਚਿਆ ਨਹੀਂ ਸੀ। ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ। ਪਹਾੜਾਂ ਦੀ ਪਰੀ ਨਾਲ ਤੁਲਨਾ ਦਿੰਦੇ ਸਨ,
ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ।
ਸੁਹਣੀ ਦਿੱਸੇਂ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ।
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ।
ਤਾਬ ਨਾ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ।
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ।
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ।
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ।
ਜੇ ਵੇਖੇ ਵਿਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ।
ਜਲਾਲੀ ਨੇ ਵੀ ਰੋਡੇ ਫਕੀਰ ਦੀ ਮਹਿਮਾ ਸੁਣੀ। ਇਕ ਦਿਨ ਉਹ ਆਪਣੀਆਂ ਸਹੇਲੀਆਂ ਨਾਲ ਬਾਗ ਵਿਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰ ਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ। ਬਸ ਮਸਤ ਰਿਹਾ।
ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤੱਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆ ਰੋਡਾ, ਜਲਾਲੀ ਦੇ ਧੁਰ ਅੰਦਰ ਦਿਲ ਵਿਚ ਲਹਿ ਗਿਆ। ਜਲਾਲੀ ਆਪਣੇ-ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ। ਸਾਹਮਣੇ ਜਲਾਲੀ ਹੱਥ ਜੋੜੀ ਖੜ੍ਹੀ ਸੀ।
ਗੁਲਾਬ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ। ਸਾਰੀ ਰਾਤ ਜਲਾਲੀ ਰੋਡੇ ਵਿਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗਲ਼ ਬਾਹੀਂ ਪਾ ਲਈਆਂ।
“ਰੋਡਿਆ! ਤੂੰ ਮੇਰੇ ‘ਤੇ ਕੀ ਜਾਦੂ ਧੂੜ ਦਿੱਤੈ… ਮੈਂ ਸਾਰੀ ਰਾਤ ਪਲ ਲਈ ਵੀ ਸੌ ਨਹੀਂ ਸਕੀ। ਤੇਰੇ ਖਿਆਲਾਂ ਵਿਚ ਮਗਨ ਰਹੀ ਆਂ।” ਹੁਸਨ ਮਚਲਿਆ।
“ਹੁਸਨ ਪਰੀਏ! ਧੰਨੇ ਨੇ ਪੱਥਰ ਵਿਚੋਂ ਰੱਬ ਪਾ ਲਿਆ ਏ। ਅੱਜ ਮੇਰੀ ਭਗਤੀ ਪੂਰੀ ਹੋ ਗਈ ਏ। ਤੇਰੇ ‘ਚ ਮੈਨੂੰ ਦਾਤਾਰ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ, ਮੈਨੂੰ ਵੀ ਚੈਨ ਨਹੀਂ ਆਇਆ। ਹੁਣ ਤੂੰ ਆ ਗਈ ਏਂ, ਜਾਣੀ ਸੱਤੇ ਬਹਿਸ਼ਤਾਂ ਮੇਰੀ ਝੋਲੀ ਵਿਚ ਨੇ।” ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ।
“ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ। ਤੂੰ ਪੂਰਾ ਉਤਰੀ। ਕਿਧਰੇ ਮੇਰਾ ਕੱਚ ਜਿਹਾ ਦਿਲ ਤੋੜ ਕੇ ਅਗਾਂਹ ਨਾ ਟੁਰ ਜਾਵੀਂ।”
“ਜਲਾਲੀਏ… ਇਹ ਕੀ ਆਂਹਦੀ ਏਂ ਤੂੰ। ਮੈਂ ਏਥੋਂ ਟੁਰ ਜਾਵਾਂਗਾ! ਇਕੋ ਇਕ ਦਿਲ ਸੀ ਮੇਰਾ, ਉਹ ਤੂੰ ਖੱਸ ਲਿਆ ਏ। ਹੋਰ ਕੀ ਏ ਇਸ ਦੁਨੀਆਂ ਵਿਚ ਮੇਰੇ ਲਈ? ਬਸ ਤੂੰ ਹੀ ਏਂ, ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ। ਤੂੰ ਤੇ ਮੇਰੀ ਜ਼ਿੰਦਗੀ ਏਂ, ਮੇਰਾ ਇਸ਼ਟ ਏਂ। ਡਰ ਹੈ ਜਲਾਲੀਏ… ਕਿਧਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀਂ।”
“ਮੈਨੂੰ ਆਪਣੀ ਜਵਾਨੀ ਦੀ ਸਹੁੰ ਰੋਡਿਆ। ਮੈਂ ਲੱਗੀਆਂ ਤੋੜ ਨਿਭਾਵਾਂਗੀ। ਮਰ ਜਾਵਾਂਗੀ ਪਰ ਪਿਛਾਂਹ ਨਹੀਂ ਪਰਤਾਂਗੀ। ਤੂੰ ਮੇਰਾ ਹਰ ਰੋਜ਼ ਤੜਕਸਾਰ ਸੁਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀਂ। ਅਹੁ ਕੋਈ ਆਉਂਦਾ ਪਿਆ ਏ, ਆਹ ਸਾਂਭ ਲੈ ਮੇਰੀ ਨਿਸ਼ਾਨੀ…।” … ਜਲਾਲੀ ਦਾ ਛੱਲਾ ਰੋਡੇ ਦੀ ਉਂਗਲ ‘ਤੇ ਸੀ।
ਜਲਾਲੀ ਹਰ ਰੋਜ਼ ਸੁਹਾਂ ਦੇ ਕੰਢੇ ਜਾ ਪੁੱਜਦੀ, ਤੇ ਪਿਆਰੇ ਰੋਡੇ ਦਾ ਜਾ ਦੀਦਾਰ ਕਰਦੀ,
ਉਤੇ ਨਦੀ ਦੇ ਜਾਇਕੇ ਰੋਜ਼ ਮਿਲਦੀ
ਬਿਨਾਂ ਮਿਲੇ ਦੇ ਨਹੀਂ ਅਧਾਰ ਹੈ ਜੀ।
ਹੋਏ ਘੜੀ ਵਿਛੋੜੇ ਦੇ ਵਾਂਗ ਸੂਲੀ
ਜਾਨ ਹੋਂਵਦੀ ਜੋ ਆਵਾਜ਼ਾਰ ਹੈ ਜੀ।
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ
ਜੀਹਨੂੰ ਲੱਗੀਆਂ ਉਸ ਨੂੰ ਸਾਰ ਹੈ ਜੀ ।
ਹੋਈ ਭੁੱਜ ਮਨੂਰ ਲੁਹਾਰ ਬੱਚੀ
ਬਣੇ ਘੜੀ ਦਾ ਜੁੱਗ ਚਾਰ ਹੈ ਜੀ।
ਹੁੰਦੇ ਨਾਗ਼ ਮਲੂਮ ਨੇ ਪੂਣੀਆਂ ਦੇ
ਜਦੋਂ ਕੱਤਣ ਜਾਏ ਭੰਡਾਰ ਹੈ ਜੀ।
ਪਾਇਆ ਭੱਠ ਕਸੀਦੇ ਦੇ ਕੱਢਣੇ ਨੂੰ
ਪੈਂਦੀ ਭੁੱਲ ਕੇ ਨਾ ਇਕ ਤਾਰ ਹੈ ਜੀ।
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ।
ਕਿਸੇ ਕੰਮ ਦੇ ਵਿਚ ਨਾ ਚਿੱਤ ਲੱਗੇ
ਕਰੇ ਆਸ਼ਕੀ ਅਤੀ ਲਾਚਾਰ ਹੈ ਜੀ।
(ਕਿਸ਼ੋਰ ਚੰਦ)
ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਪੈ ਗਈ। ਉਨ੍ਹਾਂ ਨੇ ਉਨ੍ਹਾਂ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ। ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂੰਹ ਲਕੋਈ ਫਿਰਦੇ ਸਨ। ਉਨ੍ਹਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰ ਉਹ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ। ਆਖਰ ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਿਗਰਾਨੀ ਵਿਚ ਰੱਖਣਾ ਸ਼ੁਰੂ ਕਰ ਦਿੱਤਾ।
ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ… ਓਧਰ ਰੋਡਾ ਵੀ ਜਲਾਲੀ ਦਾ ਪਿਆਰਾ ਮੁਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ। ਆਖ਼ਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਉਹ ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਵੀ ਨਾ ਪੁੱਟਦਾ। ਗੱਲ ਏਥੋਂ ਤੱਕ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਹਦੀ ਮਾਂ ਅੜੀ ਰਹੀ… ਸਾਧਾਂ ਦਾ ਹਠ ਵੀ ਮਸ਼ਹੂਰ ਐ… ਰੋਡਾ ਉਨ੍ਹਾਂ ਦੇ ਦਰਾਂ ਅੱਗੇ ਹੀ ਧੂਣਾ ਤਪਾ ਕੇ ਬੈਠ ਗਿਆ, ਤੇ ਸਮਾਧੀ ਲਾ ਲਈ। ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਧਰਤੀ ਵਿਚ ਨਿਘਰਦੀ ਜਾ ਰਹੀ ਸੀ। ਉਹਨੇ ਉਸ ਨੂੰ ਧੂਣਾ ਚੁੱਕਣ ਲਈ ਬਹੁਤੇਰੇ ਵਾਸਤੇ ਪਾਏ। ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰ ਰੋਡਾ ਤਾਂ ਉਹਦੇ ਦੀਦਾਰ ਲਈ ਤੜਫ ਰਿਹਾ ਸੀ,
ਕਿੱਥੋਂ ਵੇ ਤੇ ਤੂੰ ਆਇਆ
ਜਾਣਾ ਕਿਹੜੇ ਦੇਸ ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।
ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।
ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆ ਦਿੰਨੀ ਆਂ ਮੰਗਾ …।
ਭਲਾ ਵੇ ਦਲਾਲਿਆ ਵੇ ਰੋਡਿਆ।
ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।
ਜੇ ਤੂੰ ਪਿਆਸਾ ਪਾਣੀ ਦਾ ਵੇ
ਦੁਧੂਆ ਦਿੰਨੀ ਆਂ ਮੰਗਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।
ਨਾ ਮੈਂ ਪਿਆਸਾ ਪਾਣੀ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।
ਜੇ ਤੂੰ ਨੰਗਾ ਬਸਤਰ ਦਾ ਵੇ
ਬਸਤਰ ਦਿੰਨੀ ਆਂ ਸਮਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।
ਨਾ ਮੈਂ ਨੰਗਾ ਬਸਤਰ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।
ਜੇ ਤੂੰ ਭੁੱਖਾ ਰੰਨਾਂ ਦੇ ਵੇ
ਵਿਆਹ ਦਿੰਨੀ ਆਂ ਕਰਵਾ
ਵੇ ਫਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।
ਨਾ ਮੈਂ ਭੁੱਖਾ ਰੰਨਾਂ ਦਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।
ਦਰ ਵਿਚੋਂ ਧੂਣਾ ਚੁੱਕ ਲੈ ਵੇ
ਬਾਹਰੋਂ ਆਜੂ ਮੇਰਾ ਬਾਪ
ਵੇ ਫਕੀਰਾ ਭਲਾ ਵੇ ਦਲਾਲਿਆ ਵੇ ਰੋਡਿਆ।
ਦਰ ਵਿਚੋਂ ਧੂਣਾ ਨਾ ਚੁੱਕਣਾ ਨੀ
ਲੈਣਾ ਤੇਰਾ ਦੀਦਾਰ ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।
ਰੋਡੇ ਨੇ ਜਲਾਲੀ ਦੇ ਦਰਾਂ ਅੱਗਿਉਂ ਧੂਣਾ ਨਾ ਚੁੱਕਿਆ। ਗੁੱਸੇ ਵਿਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ ਮਾਰ ਕੇ ਅਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿਚ ਹੜ੍ਹਾ ਆਏ। ਕੁਦਰਤ ਦਾ ਕੋਈ ਪਾਰਾਵਾਰ ਨਹੀਂ, ਰੋਡਾ ਨਦੀ ਵਿਚੋਂ ਬਚ ਨਿਕਲਿਆ ਤੇ ਅਗਲੀ ਭਲਕ ਆ ਕੇ ਉਹਨੇ ਜਲਾਲੀ ਦੇ ਦਰਾਂ ਅੱਗੇ ਮੁੜ ਧੂਣਾ ਤਪਾ ਦਿੱਤਾ।
ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੁਬਾਰਾ ਮੁੜ ਆਣ ’ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ- ਟੁਕੜੇ ਕਰ ਕੇ ਖੂਹ ਵਿਚ ਸੁੱਟ ਦਿੱਤਾ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।
ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ ਜਾ ਕੇ ਆਖਿਆ, “ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬਿਮਾਰ ਪਈ ਹੈ, ਹਕੀਮ ਆਂਹਦੇ ਨੇ ਉਹ ਤਦ ਹੀ ਬਚ ਸਕਦੀ ਐ ਜੇ ਉਹਨੂੰ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗੇ।”
ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ ਵਿਚ ਜੰਗਲਾਂ ਵਲ ਨੱਸ ਟੁਰਿਆ।
ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਉਂਤ ਸੁਣੀ ਤਾਂ ਉਹ ਵੀ ਰੋਡਾ ਰੋਡਾ ਕੁਕਦੀ ਰੋਡੇ ਦੇ ਮਗਰ ਜੰਗਲ ਵਿਚ ਜਾ ਪੁੱਜੀ। ਜੰਗਲ ਵਿਚ ਦੋਵੇਂ ਮਿਲ ਪਏ, ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ, ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰ ਇਸ ਪ੍ਰੀਤ ਗਾਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਿਸਾਰਿਆ। ਜਲਾਲੀ ਦਾ ਗੀਤ ਉਨ੍ਹਾਂ ਦੇ ਚੇਤਿਆਂ ਵਿਚ ਅੱਜ ਵੀ ਸੱਜਰਾ वै।
(ਸੁਖਦੇਵ ਮਾਦਪੁਰੀ)
ਮੈਂ ਦੇਖਾਂ ਪੁੰਨੂੰ ਦਾ ਰਾਹ ਪ੍ਰੀਤ ਗਾਥਾ
ਸੱਸੀ-ਪੁੰਨੂੰ ਸਿੰਧ ਦੇ ਇਲਾਕੇ ਦੀ ਪ੍ਰੀਤ ਗਾਥਾ ਹੈ। ਕਹਿੰਦੇ ਹਨ, ਕੋਈ ਸੱਤ ਕੁ ਸੌ ਵਰ੍ਹੇ ਪਹਿਲਾਂ ਭੰਬੋਰ ਸ਼ਹਿਰ ਉਤੇ ਰਾਜਾ ਆਦਿਮ ਖਾਨ ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ ਉਸ ਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ ਮੰਨ ਕੇ ਆਖਿਰ ਧੀ ਨੇ ਉਸ ਦੇ ਘਰ ਜਨਮ ਲਿਆ। ਧੀ ਦਾ ਨਾਂ ਉਨ੍ਹਾਂ ਨੇ ਸੱਸੀ ਰੱਖਿਆ। ਉਸ ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਭਵਿਖ ਬਾਰੇ ਪੁੱਛਿਆ। ਉਨ੍ਹਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿਚ ਇੱਕ ਮਨਚਲੇ ਨੌਜਵਾਨ ਪਿੱਛੇ ਥਲਾਂ ਵਿਚ ਮਰ ਜਾਵੇਗੀ। ਰਾਜੇ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਹਨੂੰ ਇੱਕ ਸੰਦੂਕ ਵਿਚ ਬੰਦ ਕਰਕੇ ਦਰਿਆ ਸਿੰਧ ਵਿਚ ਰੋੜ੍ਹ ਦਿੱਤਾ।
ਭੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮੀ ਧੋਬੀ ਕੱਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੂਕ ਉਹਦੀ ਨਿਗਾਹ ਪਿਆ ਤਾਂ ਉਹਨੇ ਫੜ੍ਹ ਲਿਆ। ਇੱਕ ਪਿਆਰਾ ਬੱਚਾ ਵਿਚ ਪਿਆ ਅੰਗੁਠਾ ਚੁੰਘ ਰਿਹਾ ਸੀ। ਧੋਬੀ ਦੇ ਘਰ ਕੋਈ ਔਲਾਦ ਨਹੀਂ ਸੀ। ਬੱਚਾ ਪ੍ਰਾਪਤ ਕਰਕੇ ਧੋਬੀ ਤੇ ਧੋਬਣ ਨੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ ਤੇ ਇਸ ਨੂੰ ਰੱਬੀ ਦਾਤ ਸਮਝ ਕੇ ਉਸ ਨੂੰ ਪਾਲਣ ਲੱਗੇ। ਉਹ ਇਹ ਨਹੀਂ ਸਨ ਜਾਣਦੇ ਕਿ ਉਹ ਭੰਬੋਰ ਦੇ ਹਾਕਮ ਦੀ ਬੇਟੀ ਹੈ। ਸੱਸੀ ਧੋਬੀਆਂ ਦੇ ਘਰ ਜਵਾਨ ਹੋ ਗਈ।
ਉਹਦੇ ਹੁਸਨ ਦੀ ਚਰਚਾ ਘਰ-ਘਰ ਹੋਣ ਲੱਗੀ। ਰਾਜੇ ਦੇ ਕੰਨੀ ਵੀ ਇਸ ਦੀ ਭਿਣਕ ਪੈ ਗਈ। ਉਹਨੂੰ ਮਹਿਲੀ ਸੱਦਿਆ ਗਿਆ ਪਰੰਤੂ ਸੱਸੀ ਨੇ ਆਪ ਜਾਣ ਦੀ ਥਾਂ ਆਪਣੇ ਗਲ ਦਾ ਤਵੀਤ ਘੱਲ ਦਿੱਤਾ। ਰਾਜੇ ਨੇ ਤਵੀਤ ਪਛਾਣ ਲਿਆ। ਆਦਿਮ ਖਾਨ ਆਪ ਚੱਲ ਕੇ ਧੋਬੀਆਂ ਦੇ ਘਰ ਆਇਆ ਪਰ ਸੱਸੀ ਮਹਿਲੀ ਜਾਣ ਲਈ ਤਿਆਰ ਨਾ ਹੋਈ।
ਭੰਬੋਰ ਸ਼ਹਿਰ ਵਿਚ ਇੱਕ ਰਸੀਏ ਸੌਦਾਗਰ ਦਾ ਬੜਾ ਸ਼ਾਨਦਾਰ ਮਹਿਲ ਸੀ। ਉਸ ਮਹਿਲ ਦੇ ਇੱਕ ਕਮਰੇ ਵਿਚ ਸਾਰੇ ਦੇਸਾਂ ਦੇ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਸਾਰਾ ਸ਼ਹਿਰ ਉਨ੍ਹਾਂ ਨੂੰ ਦੇਖ ਰਿਹਾ ਸੀ। ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਉਥੇ ਪੁੱਜੀ, ਪਰ ਉਹ ਇੱਕ ਪਿਆਰਾ ਮੁਖੜਾ ਵੇਖ ਆਪਣਾ ਦਿਲ ਦੇ ਬੈਠੀ। ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ ਮਿਕਰਾਨ ਦੇ ਸ਼ਹਿਜ਼ਾਦੇ ਪੁੰਨੂੰ ਦੀ ਸੀ। ਮਿਕਰਾਨ ਦੇ ਸੌਦਾਗਰ ਭੰਬੋਰ ਵਪਾਰ ਲਈ ਆਮ ਆਇਆ ਕਰਦੇ ਸਨ। ਉਹ ਪੁੰਨੂੰ ਪਾਸ ਸੱਸੀ ਦੇ ਹੁਸਨ ਦੀਆਂ ਬਾਂਤਾ ਪਾਉਂਦੇ। ਪੁੰਨੂੰ ਸੱਸੀ ਨੂੰ ਬਿਨਾ ਵੇਖੇ ਉਸ ‘ਤੇ ਮੋਹਿਤ ਹੋ ਗਿਆ। ਇੱਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਭੰਬੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ। ਸੱਸੀ ਪੁੰਨੂੰ ਪਿਆਰ ਮਿਲਣੀਆਂ ਮਾਣਦੇ ਰਹੇ ਅਤੇ ਭੰਬੋਰ ਸ਼ਹਿਰ ਵਿਚ ਉਨ੍ਹਾਂ ਦਾ ਪਿਆਰ ਮਹਿਕਾਂ ਵੰਡਦਾ ਰਿਹਾ।
ਪੁੰਨੂੰ ਦੇ ਭਰਾ ਉਸ ਨੂੰ ਲੱਭਦੇ ਭੰਬੋਰ ਆ ਪੁੱਜੇ। ਉਹ ਰਾਤ ਸੱਸੀ ਦੇ ਘਰ ਠਹਿਰੇ। ਰਾਤੀਂ ਉਨ੍ਹਾਂ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਡਾਚੀ ’ਤੇ ਲੱਦ ਲਿਆ ਤੇ ਆਪਣੇ ਸ਼ਹਿਰ ਨੂੰ ਚਾਲੇ ਪਾ ਦਿੱਤੇ।
ਸੱਸੀ ਦੀ ਸਵੇਰੇ ਜਾਗ ਖੁੱਲ੍ਹੀ। ਵੇਖਿਆ ਉਹਦਾ ਪੁੰਨੂੰ ਉਥੇ ਹੈ ਨਹੀਂ ਸੀ, ਉਹ ਮਗਰੇ ਡਾਚੀ ਦਾ ਖੁਰਾ ਫੜ੍ਹਦੀ ਨੱਸ ਟੁਰੀ ਤੇ ਸਹਿਰਾ ਦੇ ਤਪਦੇ ਰੇਤ ਵਿਚ ਪੁੰਨੂੰ-ਪੁੰਨੂੰ ਕੂਕਦੀ ਮਰ ਗਈ।
ਦੂਜੇ ਬੰਨੇ ਸਵੇਰੇ ਸਾਰ ਪੁੰਨੂੰ ਨੂੰ ਹੋਸ਼ ਪਰਤੀ। ਉਹਨੇ ਡਾਚੀ ਉਪਰੋਂ ਛਾਲ ਮਾਰ ਦਿੱਤੀ ਤੇ ਉਸੇ ਪੈਰੀਂ ਵਾਪਸ ਮੁੜ ਪਿਆ। ਅੱਗ ਵਰ੍ਹਾਉਂਦੇ ਮਾਰੂਥਲ ਵਿਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਪ੍ਰਾਣ ਤਿਆਗ ਦਿੱਤੇ।
ਪੰਜਾਬ ਦੀ ਗੋਰੀ ਦੇ ਮਨ ਉਤੇ ਇਸ ਦਰਦਾਂ ਭਰੀ ਕਹਾਣੀ ਦਾ ਅਮਿਟ ਪ੍ਰਭਾਵ ਪਿਆ ਹੈ। ਉਸ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਿਜਾਏ ਜਾਣ ‘ ਦੇ ਵਿਰਤਾਂਤ ਨੂੰ ਬੜੇ ਦਿਲ ਵਿੰਨ੍ਹਵੇਂ ਸ਼ਬਦਾਂ ਵਿਚ ਉਲੀਕਿਆ ਹੈ। ਚਰਖਾ ਕਤੇਂਦੀ ਗੋਰੀ ਨੂੰ ਆਪਣੇ ਪੁੰਨੂੰ ਦੀ ਯਾਦ ਆ ਜਾਂਦੀ ਹੈ:
ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਵਾਲੀਆਂ ਖਾਵੇ।
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਮੂਲ ਨਾ ਜਾਵੇ।
ਚਰਖਾ ਕਿਵੇਂ ਕੱਤਾਂ ਮੇਰਾ ਮਨ ਪੁੰਨੂੰ ਵਲ ਧਾਵੇ।
ਤ੍ਰਿੰਜਣ ਕੱਤਦੀਆਂ ‘ਚੋਂ ਕੋਈ ਜਣੀ ਸੱਸੀ-ਪੁੰਨੂੰ ਦਾ ਗੀਤ ਛੋਹ ਬਹਿੰਦੀ ਹੈ:
ਉਚੀਆਂ ਲੰਬੀਆਂ ਟਾਹਲੀਆਂ
ਵਿਚ ਗੁਜਰੀ ਦੀ ਪੀਂਘ ਵੇ ਮਾਹੀਆ।
ਪੀਂਘ ਝੂਟੇਂਦੇ ਦੋ ਜਣੇ
ਆਸ਼ਕ ਤੇ ਮਾਸ਼ੂਕ ਵੇ ਮਾਹੀਆ।
ਪੀਂਘ ਝੂਟੇਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ।
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁੱਖ ‘ਤੇ ਪਾ ਕੇ ਰੁਮਾਲ ਵੇ ਮਾਹੀਆ।
ਸੱਸੀ ਜਾਂ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ ਵੇ ਮਾਹੀਆ।
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ।
ਮਗਰੇ ਸੱਸੀ ਤੁਰ ਪਈ
ਮੈਂ ਵੀ ਚਲਸਾਂ ਤੋੜ ਵੇ ਮਾਹੀਆ।
ਗੀਤ ਸੁਣ ਕੇ ਕਿ ਜੇ ਨਾਜੋ ਨੂੰ ਆਪਣੇ ਪੁੰਨੂੰ ਦਾ ਖਿਆਲ ਆ ਜਾਂਦਾ ਹੈ, ਮਤੇ ਉਹ ਵੀ ਉਸ ਨੂੰ ਛੱਡ ਕੇ ਕਿੱਧਰੇ ਅਰਜੋਈ ਕਰਦੀ ਹੈ: ਤੁਰ ਜਾਵੇ, ਉਹ ਆਪਣੇ ਦਿਲ ਦੇ ਮਹਿਰਮ ਅੱਗੇ
ਆਪਣੇ ਕੋਠੇ ਮੈਂ ਖੜ੍ਹੀ
ਪੁੰਨੂੰ ਖੜ੍ਹਾ ਮਸੀਤ ਵੇ ।
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀ ਲੱਗੀ ਪ੍ਰੀਤ ਵੇ।
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਨੀ ਮਾਏ ਸੁੱਤੀਏ
ਚੁੱਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਬਣਾ
ਵਿਚ ਵਿਚ ਰੱਖ ਦੇ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਪਰ ਪਰਦੇਸੀ ਪੁੰਨੂੰ ਨੂੰ ਲੱਦ ਕੇ ਲੈ ਜਾਂਦੇ ਹਨ। ਗੋਰੀ ਨੂੰ ਉਸ ਦੀ ਮਾਂ ਪੁੰਨੂੰ ਦਾ ਪਿੱਛਾ ਕਰਨ ‘ਤੇ ਹੋੜਦੀ ਹੈ:
ਲਾਦੀ ਲਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ ਲਾਦੀਆਂ ਦੇ
ਅੰਦਰ ਵੜ ਜਾ ਧੀਏ
ਗੱਲਾਂ ਕਰ ਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ।
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁੱਟਿਆ
ਲਾਲ ਬਾਰੀਆਂ ਦਾ।
ਗੋਰੀ ਕਲਾਲਾਂ ਨੂੰ ਦੁਰਅਸੀਸਾਂ ਦਿੰਦੀ ਹੈ, ਜਿਨ੍ਹਾਂ ਨੇ ਉਸ ਦੇ ਪੁੰਨੂੰ ਨੂੰ ਸ਼ਰਾਬੀ ਕਰਕੇ ਉਸ ਨਾਲੋਂ ਵਿਛੋੜ ਲਿਆ:
ਮਰਨ ਕਲਾਲ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ
ਇੱਕ ਅਫਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ।
ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿਚ ਬੇਹੋਸ਼ ਕਰਕੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਨੂੰ ਡਾਚੀ ਉਤੇ ਲੱਦ ਕੇ ਆਪਣੇ ਦੇਸ਼ ਨੂੰ ਲੈ ਤੁਰਦੇ ਹਨ, ਤਦ ਸਵੇਰੇ ਸੱਸੀ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਦਾ ਹੈ। ਉਹ ਪੁੰਨੂੰ-ਪੁੰਨੂੰ ਕੂਕਦੀ ਡਾਚੀ ਦਾ ਖੁਰਾ ਫੜ੍ਹ ਕੇ ਮਗਰੇ ਨੱਸ ਟੁਰਦੀ ਹੈ। ਸੱਸੀ ਦੀ ਠਹੁ ਬਿਰਹਾ ਦਸ਼ਾ ਕਰਦੀ ਹੈ: ਗੋਰੀ ਇਸ ਤਰ੍ਹਾਂ ਬਿਆਨ ਕਰਦੀ ਹੈ
ਸੱਸੀ ਤੇਰੇ ਬਾਗ ਵਿਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ।
ਤੱਤੀ ਸੀ ਰੇਤ ਸੜ੍ਹ ਗਏ ਪੈਰ ਮੇਰੇ
ਕਿੱਧਰ ਗਏ ਕੌਲ ਇਕਰਾਰ ਤੇਰੇ।
ਬਲੋਚਾ ਜ਼ਾਲਮਾਂ ਸੁਣ ਵੈਣ ਮੇਰੇ।
ਪੁੰਨੂੰ ਦੇ ਤੁਰ ਜਾਣ ‘ਤੇ ਸੱਸੀ ਦੀ ਮਾਂ ਸੱਸੀ ਨੂੰ ਦਿਲਾਸਾ ਦਿੰਦੀ ਸਮਝਾਉਂਦੀ ਹੈ ਕਿ ਚੰਗਾ ਹੋਇਆ ਕੌਲੇ ਦੀ ਬਲਾ ਟਲ ਗਈ। ਗੀਤ ਦੇ ਬੋਲ ਹਨ:
ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ।
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨੀ ਬਲਾ।
ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ।
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ।
ਜਾਂਦੇ ਪੁੰਨੂੰ ਨੂੰ ਮੋੜ ਲੈ
ਸੂਟ ਸਮਾਵਾਂ ਰੇਸ਼ਮੀ,
ਚੁੰਨੀਆਂ ਦੇਵਾਂ ਨੀ ਰੰਗਾ।
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨਾ ਬਲਾ।
ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨਾ ਮਚਾ।
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।
ਗੀਤ ਦੇ ਦਰਦ ਭਰੇ ਬੋਲ ਸਣ ‘ ਕੇ ਕਿਸੇ ਬਿਰਹਾ ਕੁੱਠੀ ਦੇ ਨੈਣਾਂ ਵਿਚੋਂ ਹੰਝੂਆਂ ਦੇ ਮੋਤੀ ਝਰ ਝਰ ਪੈਂਦੇ ਹਨ, ਕਿਧਰੇ ਹਉਕਾ ਉਭਰਦਾ ਹੈ, ਕਿਧਰੇ ਇੱਕ ਚੀਸ ਪੈਦਾ ਹੁੰਦੀ ਹੈ, ਦਰਦੀਲੇ ਬੋਲਾਂ ਦਾ ਮੁੜ ਜਨਮ ਹੁੰਦਾ ਹੈ:
ਥਲ ਵੀ ਤੱਤਾ ਮੈਂ ਵੀ ਤੱਤੀ ਤੱਤੇ ਨੈਣਾਂ ਦੇ ਡੇਲੇ।
ਰੱਬਾ ਕੇਰਾਂ ਦਸ ਤਾਂ ਸਹੀ ਕਦੋਂ ਹੋਣਗੇ ਪੁੰਨੂੰ ਨਾਲ ਮੇਲੇ।
ਮੈਂ ਪੁੰਨੂੰ ਦੀ, ਪੁੰਨੂੰ ਮੇਰਾ ਸਾਡਾ ਪਿਆ ਵਿਛੋੜਾ ਭਾਰਾ।
ਦਸ ਵੇ ਰੱਬਾ ਕਿੱਥੇ ਗਿਆ ਮੇਰੇ ਨੈਣਾਂ ਦਾ ਵਣਜਾਰਾ
ਇੰਜ ਪੰਜਾਬ ਦੀ ਗੋਰੀ ਦੇ ਹੋਠਾਂ ‘ਤੇ ਸੱਸੀ-ਪੁੰਨੂੰ ਦੀ ਗਾਥਾ ਅਗਾਂਹ ਟੁਰਦੀ ਹੈ। ਪਤਾ ਨਹੀ ਕਿੰਨਾ ਸਮਾਂ ਹੋਰ ਇਹ ਪੰਜਾਬ ਦੀ ਗੋਰੀ ਦਾ ਦਰਦ ਬਿਆਨਦੀ ਰਹੇਗੀ।
(ਸੁਖਦੇਵ ਮਾਦਪੁਰੀ)
ਕੀਮਾ-ਮਲਕੀ
ਤਿੰਨ-ਚਾਰ ਦਹਾਕੇ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿਚ ਮੰਗਣੇ, ਵਿਆਹ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ‘ਤੇ ਕੋਠਿਆਂ ਦੀਆਂ ਛੱਤਾਂ ਉਤੇ ਲਾਊਡ ਸਪੀਕਰ ਰੱਖ ਕੇ ਰਿਕਾਰਡ ਸੁਣਨ ਦਾ ਆਮ ਰਿਵਾਜ ਸੀ। ਕਈ-ਕਈ ਦਿਨ ਮਸ਼ੀਨੀ ਤਵਿਆਂ ਨੇ ਰੌਣਕਾਂ ਲਾਈ ਰੱਖਣੀਆਂ। ਜਦੋਂ ‘ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ’ ਵਾਲਾ ਰਿਕਾਰਡ ਵੱਜਣਾ ਤਾਂ ਕੀਮਾ-ਮਲਕੀ ਦੀ ਮੁਹੱਬਤ ਨੇ ਸਰੋਤਿਆਂ ਦੇ ਦਿਲਾਂ ਵਿਚ ਅਨੂਠੀਆਂ ਤਰਬਾਂ ਛੇੜ ਦੇਣੀਆਂ ਅਤੇ ਵਫਾ ਦੀ ਸਾਖਸ਼ਾਤ ਮੂਰਤ ਸ਼ਿਦਕਵਾਨ ਮਲਕੀ ਦੇ ਹੁਸਨਾਂ ਭਰੇ ਚਿਹਰੇ ਨੇ ਸਰੋਤਿਆਂ ਦੇ ਮਨਾਂ ਦੀਆਂ ਅੱਖਾਂ ਅੱਗੇ ਆ ਸਾਕਾਰ ਰੂਪ ਧਾਰਨਾ।
ਮਲਕੀ ਸਿੰਧ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ। ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ-ਅਖਤੂ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਨ੍ਹਾਂ ਦਾ ਇਲਾਕੇ ਵਿਚ ਚੰਗਾ ਦਬਦਬਾ ਸੀ। ਘਰ ਵਿਚ ਕਿਸੇ ਵੀ ਕਿਸਮ ਦੀ ਤੋਟ ਨਹੀਂ ਸੀ, ਚਾਰੇ ਬੰਨੇ ਸੱਭੇ ਖੈਰਾਂ ਸਨ। ਦੋਨੋਂ ਪੁੱਤਰ ਵਿਆਹੇ ਹੋਏ ਸਨ। ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁੱਖ ਭੋਗ ਰਹੀ ਸੀ। ਉਸ ਨੂੰ ਕੇਵਲ ਇੱਕ ਗੱਲ ਦੀ ਚਿੰਤਾ ਸੀ, ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ। ਮਲਕੀ ‘ਤੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿਚ ਹੋ ਰਹੀ ਸੀ।
ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ ‘ਤੇ ਮਾਣ ਮਹਿਸੂਸ ਕਰ ਰਹੀ ਸੀ, ਜਿਸ ਨੇ ਅਜਿਹੀ ਹੁਸਨਾਂ ਭਰੀ ਧੀ ਨੂੰ ਜਨਮ ਦਿੱਤਾ ਸੀ, ਪਰ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖਉ ਬਣਿਆ ਹੋਇਆ ਸੀ। ਉਸ ਦਾ ਬਾਪ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫਿਕਰ ਜਿੰਦਗੀ ਬਤੀਤ ਕਰ ਰਿਹਾ ਸੀ। ਉਹਦੀ ਧੀ ਜਵਾਨੀ ਦੀਆਂ ਬਰੂਹਾਂ ‘ਤੇ ਆਣ ਖਲੋਤੀ ਸੀ, ਪਰ ਉਸ ਨੂੰ ਕੋਈ ਚਿੰਤਾ ਨਹੀਂ ਸੀ।
ਰਾਏ ਮੁਬਾਰਕ ਅਬੈੜੇ ਸੁਭਾਅ ਦਾ ਮਾਲਕ ਸੀ, ਜਿਸ ਕਰਕੇ ਜਮਾਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖਰ ਇੱਕ ਦਿਨ ਹਿੰਮਤ ’ਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ, “ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦੈਂ, ਤੇਰੇ ਬੂਹੇ ‘ਤੇ ਕੋਠੇ ਜਿੱਡੀ ਧੀ ਬੈਠੀ ਐ, ਉਹਨੂੰ ਵਿਆਹੁਣ ਦਾ ਕੋਈ ਬੰਨ ਸੁਬ ਕਰ।”
ਰਾਏ ਮੁਬਾਰਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸਲਾ ਹੋਇਆ ਬੈਠਾ ਸੀ, ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਬੱਚੀ ਸੀ।
“ਭਾਗਵਾਨੇ! ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ, ਮਲਕੀ ਦਾ ਚਾਚਾ ਦਰੀਆ ਹੈਗਾ, ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊ, ਭਲਕੇ ਚਿੱਠੀ ਲਿਖਦਾਂ ਉਹਨੂੰ।”
ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ।
ਵੱਡੇ ਭਰਾ ਦੀ ਚਿੱਠੀ ਮਿਲਦਿਆਂ ਸਾਰ ਦਰੀਏ ਨੂੰ ਖੁਸ਼ੀਆਂ ਚੜ੍ਹ ਗਈਆਂ। ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁਕੇ ਸਨ। ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ।
ਪਰੀਆਂ ਵਰਗੀ ਉਸ ਦੀ ਹੁਸਨਾਂ ਭਰੀ ਭਤੀਜੀ ਮਲਕੀ ਉਹਦੇ ਲਈ ਇੱਕ ਅਜਿਹੀ ਗਿੱਦੜਸਿੰਗੀ ਸਾਬਤ ਹੋ ਸਕਦੀ ਸੀ, ਜਿਸ ਰਾਹੀਂ ਉਹ ਬਾਦਸ਼ਾਹ ਦੇ ਦਰਬਾਰ ਵਿਚ ਉਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨਪ੍ਰਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਇਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ।
ਆਥਣ ਪਸਰ ਰਹੀ ਸੀ, ਜਦੋਂ ਦਰੀਆ ਗੜ੍ਹ ਮੁਗਲਾਣੇ ਪੁੱਜਾ। ਉਸ ਨੂੰ ਵੇਖ ਕੇ ਉਹਦੇ ਵੱਡੇ ਭਰਾ ਰਾਏ ਮੁਬਾਰਕ ਅਤੇ ਦੋਨੋਂ ਭਤੀਜਿਆਂ ਨੂੰ ਖੁਸ਼ੀਆਂ ਚੜ੍ਹ ਗਈਆਂ। ਆਂਢੀ-ਗੁਆਂਢੀ ਉਹਦੀ ਖਬਰ ਸਾਰ ਲੈਣ ਆਏ, ਘਰ ਦੀਆਂ ਜਨਾਨੀਆਂ ਰੋਟੀ ਟੁੱਕ ਦੇ ਆਹਰ ਵਿਚ ਰੁੱਝ ਗਈਆਂ। ਮੁਰਗ ਮੁਸੱਲਮ ਭੁੰਨੇ ਗਏ। ਦਰੀਏ ਅਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਲ੍ਹ ਲਏ। ਉਹਦੇ ਭਤੀਜੇ ਉਹਦੀ ਖਾਤਰਦਾਰੀ ਵਿਚ ਪੇਸ਼-ਪੇਸ਼ ਸਨ। ਭਾਬੀ ਜਮਾਲੋ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ, ਜੋ ਆਨੀ-ਬਹਾਨੀ ਦੋਹਾਂ ਭਰਾਵਾਂ ਦੀ ਗੱਲਬਾਤ ਸੁਣਨ ਦਾ ਯਤਨ ਕਰ ਰਹੀ ਸੀ।
ਅੰਨ-ਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ ‘ਚ ਚਲੀਆਂ ਗਈਆਂ, ਦਰੀਆ ਤੇ ਮੁਬਾਰਕ ਮੰਜੀਆਂ ‘ਤੇ ਲੰਮੇ ਪੈ ਗਏ। ਦਰੀਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ। ਆਖਰ ਉਹਨੇ ਗੱਲ ਤੋਰੀ, “ਬੜੇ ਭਾਈ ਜਾਗਦੈਂ? ਗੱਲ ਮੂੰਹੋਂ ਕੱਢਣੀ ਬੜੀ ਔਖੀ ਐ। ਚੰਗੇ ਰਿਸ਼ਤੇਦਾਰ ਲੱਭਣੇ ਕਿਹੜਾ ਖਾਲਾ ਜੀ ਦਾ ਵਾੜਾ ਏ। ਵਾਰ-ਵਾਰ ਤਾਂ ਰਿਸ਼ਤੇ ਲੱਭਦੇ ਨ੍ਹੀਂ, ਚੰਗੇ ਪਰਿਵਾਰ ਨਾਲ ਹੱਥ ਜੁੜ ਜਾਣ ਤਾਂ ਧੀ ਸੁਖਾਲੀ ਤੇ ਮਾਪੇ ਵੀ ਸੁਖਾਲੇ। ਬੜੇ ਭਾਈ! ਜੇ ਮੇਰੀ ਗੱਲ ਮੰਨੇਂ ਤਾਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ ਕਰ ਦਿੰਦੇ ਆਂ, ਉਹ ਮੇਰੇ ਤੋਂ ਬਾਹਰ ਨ੍ਹੀਂ। ਐਡੇ ਵੱਡੇ ਸਾਕ ਨਾਲ ਸਿਰ ਜੋੜਨ ਨਾਲ ਸਾਰੇ ਖਾਨਦਾਨ ਨੂੰ ਬਹੁਤ ਫਾਇਦੈ, ਨਾਲੇ ਮਲਕੀ ਰਾਜ ਕਰੂ, ਗੋਲੀਆਂ ’ਤੇ ਹੁਕਮ ਚਲਾਊ, ਨਾਲੇ ਆਪਾਂ ਸਰਦਾਰੀਆਂ ਭੋਗਾਂਗੇ।”
ਰਾਏ ਮੁਬਾਰਕ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰੀਆ ਐਡੀ ਵੱਡੀ ਗੱਲ ਆਖ ਦੇਵੇਗਾ। ਉਹ ਇੱਕਦਮ ਅੱਗ ਦੇ ਭਬੂਕੇ ਵਾਂਗ ਉਠ ਕੇ ਬੈਠ ਗਿਆ ਤੇ ਆਪਣੇ ਆਪ ਨੂੰ ਮਸੀਂ ਕਾਬੂ ਕਰਦਿਆਂ ਬੋਲਿਆ, “ਛੋਟੇ ਵੀਰ ਤੂੰ ਇਹ ਗੱਲ ਕਿਵੇਂ ਸੋਚ ਲਈ? ਮੈਂ ਆਪਣੀ ਮਲੂਕ ਜਿਹੀ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਧੀ ਨੂੰ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ। ਇਹਦੇ ਨਾਲੋਂ ਤਾਂ ਉਹਨੂੰ ਕਿਸੇ ਖੂਹ ਖਾਤੇ ‘ਚ ਧੱਕਾ ਦੇਣਾ ਬਿਹਤਰ ਐ।”
ਦਰੀਆ ਮੁਬਾਰਕ ਦੇ ਕੱਬੇ ਸੁਭਾਅ ਤੋਂ ਵਾਕਿਫ ਸੀ। ਉਹਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਦੋਨੋਂ ਸਾਰੀ ਰਾਤ ਉਸਲਵੱਟੇ ਭੰਨਦੇ ਰਹੇ।
ਦਰੀਏ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹਨੂੰ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਸ ਦੀ ਗੱਲ ਨਹੀਂ ਸੀ ਮੰਨੀ। ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਘਰ ਕਰ ਚੁਕੀ ਸੀ। ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ, ਉਹਨੇ ਮਨ ਵਿਚ ਕਿਹਾ, “ਵੇਖਾਂਗਾ ਕਿਹੜਾ ਵੱਡਾ ਨਾਢੂ ਖਾਂ ਮਲਕੀ ਨੂੰ ਵਿਆਹ ਕੇ ਲੈ ਜਾਊ।”
ਉਹ ਅਗਲੀ ਸਵੇਰ ਬਿਨਾ ਕੁਝ ਖਾਧੇ ਪੀਤੇ ਗੁੱਸੇ ਨਾਲ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ।
ਦਰੀਏ ਦੇ ਵਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿਚ ਸੋਗੀ ਮਾਹੌਲ ਪੈਦਾ ਕਰ ਦਿੱਤਾ। ਮੁਬਾਰਕ ਨੇ ਦਰੀਏ ਨਾਲ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਵਿਚ ਬੜੀ ਗੰਭੀਰਤਾ ਨਾਲ ਵਿਚਾਰੀ।
ਜਮਾਲੋ ਬੜੀ ਗੰਭੀਰਤਾ ਨਾਲ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ मी।
“ਬਾਦਸ਼ਾਹ ਦਾ ਕੀ ਐ, ਮਤੇ ਦਰੀਏ ਦੇ ਕਹੇ ਤੇ ਮਲਕੀ ਨੂੰ ਜ਼ੋਰੀਂ ਪਰਨਾ ਕੇ ਲੈ ਜਾਵੇ ।”
ਜਮਾਲੋ ਦੀ ਵੱਡੀ ਭੈਣ ਲਾਲੋ ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ ਵਿਆਹੀ ਹੋਈ ਸੀ। ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ, ਜਮਾਲੋ ਤਖਤ ਹਜ਼ਾਰੇ ਆਈ ਹੋਈ ਸੀ। ਮੁੰਡੇ ਦੇ ਮਸਤਕ ਨੂੰ ਵੇਖ ਜਮਾਲੋ ਨੇ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਜੇ ਪਾਕਿ ਰਸੂਲ ਨੇ ਚਾਹਿਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ ‘ਤੇ ‘ਕੱਠਿਆਂ ਕਰ ਦੇਵੇਗੀ। ਉਦੋਂ ਉਹ ਹਾਮਲਾ ਸੀ ਤੇ ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਦੇ ਕਿਸੇ ਹੋਰ ਨਾਲ ਸਾਂਝੀ ਨਾ ਕੀਤੀ।
ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ। ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੇ ਨਾਲ ਕਰਨ ਦੀ ਸਲਾਹ ਰਾਏ ਮੁਬਾਰਕ ਨੂੰ ਦੇਵੇ। ਉਹਨੇ ਰਾਏ ਮੁਬਾਰਕ ਨਾਲ ਗੱਲ ਤੋਰੀ, ਉਹ ਪਹਿਲਾਂ ਹੀ ਤਿਆਰ ਸੀ, ਤਖਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਦੋਨੋਂ ਪਰਿਵਾਰ ਮਿਲ ਕੇ ਜ਼ਿਹਲਮ ਤੋਂ ਸਿੰਧ ਤੱਕ ਸਰਦਾਰੀਆਂ ਕਰਨਗੇ, ਇੱਕਠੇ ਸ਼ਿਕਾਰ ਖੇਡਣਗੇ, ਕਿਹੜਾ ਉਨ੍ਹਾਂ ਅੱਗੇ ਕੁਸਕੇਗਾ। ਕੀਮਾ ਮਲਕੀ ਦੇ ਹਾਣ ਦਾ ਛੈਲ ਛਬੀਲਾ ਗੱਭਰੂ ਸੀ। ਦੋਹਾਂ ਪਰਿਵਾਰਾਂ ਨੇ ਖਿੜੇ ਮੱਥੇ ਇਹ ਰਿਸ਼ਤੇ ਪਰਵਾਨ ਕਰ ਲਏ ਤੇ ਨਿਕਾਹ ਦਾ ਦਿਨ ਧਰ ਦਿੱਤਾ।
ਕੀਮਾ ਮੁਕਲਾਵਾ ਲੈਣ ਲਈ ਘੋੜੇ ‘ਤੇ ਅਸਵਾਰ ਹੋ ਗੜ੍ਹ ਮੁਗਲਾਣੇ ਪੁੱਜ ਗਿਆ। ਉਹਦਾ ਸ਼ਗਨਾਂ ਨਾਲ ਸੁਆਗਤ ਕੀਤਾ ਗਿਆ।
ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖੁਸ਼ੀਆਂ ਦੀ ਥਾਂ ਗਰਮੀਆਂ ਲਈ ਖੜੋਤੀ ਹੈ। ਰਾਏ ਮੁਬਾਰਕ ਨੇ ਆਪਣੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ ‘ਤੇ ਆਪਣੀ ਭਤੀਜੀ ਦੇ ਮੁਕਲਾਵੇ ‘ਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ ਸੀ। ਉਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ ਬਣਿਆ ਅਜੇ ਤੱਕ ਠੰਢਾ ਨਹੀਂ ਸੀ ਹੋਇਆ, ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ।
ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ। ਦਰੀਏ ਨੇ ਕੁਮਕ ਲੈ ਕੇ ਏਸ ਤਰ੍ਹਾਂ ਚੜ੍ਹਾਈ ਕੀਤੀ ਸੀ ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ, ਦਰੀਏ ਨੇ ਆਪਣੇ ਮਕਸਦ ਲਈ ਸਰਕਾਰੀ ਦਬਾਅ ਦਾ ਇੱਕ ਹੋਰ ਹੱਥਕੰਡਾ ਵਰਤਿਆ ਕਿ ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀਂ ਮਲਕੀ ਨੂੰ ਬਾਦਸ਼ਾਹ ਅਕਬਰ ਦੇ ਹਰਮ ਵਿਚ ਭੇਜਣ ਲਈ ਰਾਜ਼ੀ ਹੋ ਜਾਣ। ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਅਬ ਝਾੜ ਰਿਹਾ ਸੀ
ਦਰੀਆ ਆਖਦਾ ਦੇਖ ਮੁਬਾਰਕਾ ਓਏ,
ਮੇਰੇ ਹੁਕਮ ਨੂੰ ਕਿਸੇ ਪਰਤਾਵਣਾ ਨਹੀਂ।
ਤੇਰੀ ਮਲਕੀ ਨੂੰ ਅਕਬਰ ਦੇ ਘਰ ਦੇਣਾ,
ਕੀਮੇ ਜੱਟ ਦੇ ਨਾਲ ਘਲਾਵਣਾ ਨਹੀਂ।
ਸਾਰਾ ਕੋੜਮਾ ਦਿੱਲੀ ਨੂੰ ਬੰਨ੍ਹ ਖੜਨਾ,
ਕਿਸੇ ਰਾਹ ਦੇ ਵਿਚ ਅਟਕਾਵਣਾ ਨਹੀਂ।
ਆ ਮੰਨ ਕਹਿਣਾ ਮੇਰੇ ਲੱਗ ਆਖੇ,
ਵੇਲਾ ਬੀਤਿਆ ਫੇਰ ਥਿਆਵਣਾ ਨਹੀਂ।
(ਬਖਸੀ ਈਸਾਈ)
ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ। ਰਾਏ ਮੁਬਾਰਕ ਆਪਣੀ ਅੜੀ ‘ਤੇ ਅੜਿਆ ਹੋਇਆ ਸੀ। ਉਹਨੂੰ ਆਪਣੀ ਇੱਜਤ ਪਿਆਰੀ ਸੀ, ਆਪਣੇ ਪਰਿਵਾਰ ਦੀ ਮਾਣ ਮਰਿਆਦਾ ਲਈ ਉਹ ਅਜਿਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ। ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ, “ਕਮੀਨਿਆ, ਮਲਕੀ ਦਾ ਕੀਮੇ ਨਾਲ ਨਿਕਾਹ ਹੋ ਚੁੱਕੈ, ਉਹ ਹੁਣ ਉਹਦੀ ਐ, ਉਹਦੇ ਘਰ ਹੀ ਵੱਸੇਗੀ। ਇਹਦੇ ਤੋਂ ਮੈਂ ਸੈਆਂ ਬਾਦਸ਼ਾਹ ਵਾਰ ਸਕਦਾਂ…।”
ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਮੱਚ ਰਹੇ ਸਨ। ਉਹ ਗੇੜੇ ‘ਤੇ ਗੇੜਾ ਕੱਢ ਰਿਹਾ ਸੀ। ਉਸ ਦੀ ਆਤਮਾ ਉਸ ਨੂੰ ਲਾਹਨਤਾਂ ਵੀ ਪਾ ਰਹੀ ਸੀ ਪਰ ਜਦੋਂ ਬੰਦਾ ਆਪਣੇ-ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੈ। ਆਪਣੀਆਂ ਧੀਆਂ ਵਰਗੀ ਭਤੀਜੀ ‘ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ। ਨਾ ਹੀ ਕਿਸੇ ਕਿਸਮ ਦਾ ਅਫਸੋਸ ਤੋਂ ਰਿਹਾ ਸੀ। ਸਰਕਾਰੀ ਅਫਸਰਸ਼ਾਹੀ ਤੇ ਰਾਜ ਦਰਬਾਰ ਦੇ ਰੋਅਬ ਨੇ ਉਹਦਾ ਸਿਰ ਫੇਰ ਦਿੱਤਾ ਸੀ।
ਰਾਏ ਮੁਬਾਰਕ, ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬੰਨ੍ਹ ਕੇ ਦਰੀਆ ਕਾਫਲੇ ਦੇ ਰੂਪ ਵਿਚ ਦਿੱਲੀ ਨੂੰ ਰਵਾਨਾ ਹੋ ਗਿਆ। ’ਕੱਲੇ- ‘ਕੱਲੇ ਕੈਦੀ ਦੀ ਕਈ- ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਨ੍ਹੀਂ ਦਿਨੀਂ ਪੈਦਲ ਹੀ ਜਾਣਾ-ਆਉਣਾ ਪੈਂਦਾ ਸੀ, ਅਫਸਰਸ਼ਾਹੀ ਘੋੜਿਆਂ, ਊਠਾਂ ’ਤੇ ਸਫਰ ਕਰਦੀ ਸੀ। ਬੜਾ ਲੰਬਾ ਤੇ ਬਿਖੜਾ ਪੈਂਡਾ ਸੀ ਇਹ ਜੋਖਮ ਭਰਿਆ।
ਮਲਕੀ ਲਈ ਤਾਂ ਜਾਣੀ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ, ਉਹਦਾ ਸੱਭੇ ਕੁਝ ਉਜੜ ਚੁਕਾ ਸੀ, ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਜਾਏ ਜਾ ਰਹੇ ਸਨ। ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਉਸ ਨੂੰ ਕੁਝ ਵੀ ਅਹੁੜ ਨਹੀਂ ਸੀ ਰਿਹਾ, ਕਰੇ ਤਾਂ ਕੀ ਕਰੇ? ਕਿਹੜੀ ਬਣਤ ਬਣਾਵੇ ਜਿਸ ਨਾਲ ਸਾਰੇ ਜਣੇ ਛੁੱਟ ਜਾਣ।
ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦਿੰਦੀਆਂ ਹਨ, ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ, ਜੋ ਮਨੁੱਖ ਨੂੰ ਕਦੀ ਡੋਲਣ ਨਹੀਂ ਦਿੰਦੀ।
ਮਲਕੀ ਜਿੰਨੀ ਸਰੀਰਕ ਤੌਰ ‘ਤੇ ਨਰੋਈ ਸੀ, ਉਨੀ ਹੀ ਅੰਦਰੋਂ ਮਜਬੂਤ ਸੀ, ਇਰਾਦੇ ਦੀ ਪੱਕੀ। ਉਹਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿਚ ਜਾ ਕੇ ਫਰਿਆਦ ਕਰੇਗੀ।
ਮਲਕੀ ਨੇ ਗੇਰੂਏ ਬਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ। ਮੂੰਹ ‘ਤੇ ਭਬੂਤੀ ਮਲ ਲਈ। ਗਲ ਵਿਚ ਮਾਲਾ, ਮੋਢੇ ਤੇ ਬਗਲੀ ਹੱਥ ਵਿਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ। ਜਿੱਧਰ ਜਿੱਧਰ ਦਰੀਏ ਦਾ ਕਾਫਲਾ ਜਾ ਰਿਹਾ ਸੀ, ਓਧਰ ਓਧਰ ਉਨ੍ਹਾਂ ਦੀ ਪੈੜ ਦੱਬਦੀ ਉਨ੍ਹਾਂ ਦੇ ਪਿੱਛੇ ਤੁਰੀ ਜਾ ਰਹੀ ਸੀ। ਸੈਂਕੜੇ ਕੋਹਾਂ ਦਾ ਲੰਬਾ ਤੇ ਬਿਖੜਾ ਪੈਂਡਾ… ਬੇਗਾਨੇ ਲੋਕ ਬੇਗਾਨੀ ਧਰਤੀ…ਪੈਰਾਂ ‘ਚ ਬਿਆਈਆਂ ਪਾਟ ਗਈਆਂ, ਮਲੂਕੜੇ ਪੈਰਾਂ ‘ਚੋਂ ਲਹੂ ਸਿਮ-ਸਿਮ ਜਾ ਰਿਹਾ ਸੀ ਪਰ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਾ ਦਿੱਤਾ। ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ, ਉਹਦਾ ਨੂਰਾਹੀ ਚਿਹਰਾ ਦਗ-ਦਗ ਪਿਆ ਕਰਦਾ ਸੀ।
ਵਾਟਾਂ ਕੱਛਦਾ ਦਰੀਏ ਦਾ ਕਾਫਲਾ ਕੁਰੂਕਸ਼ੇਤਰ ਦੀ ਧਰਤੀ ‘ਤੇ ਥਾਨੇਸਰ ਦੇ ਪੜਾਅ ‘ਤੇ ਜਾ ਪੁੱਜਾ। ਮਲਕੀ ਵੀ ਮਗਰੇ ਪਹੁੰਚ ਗਈ। ਉਹਨੇ ਭਿੱਖਿਆ ਮੰਗਣ ਲਈ ਇੱਕ ਮਹਿਲ ਅੱਗੇ ਜਾ ਅਲਖ ਜਗਾਈ। ਦੇਵਨੇਤ ਇਹ ਮਹਿਲ ਅਕਬਰ ਦੀ ਰਾਜਪੂਤ ਰਾਣੀ ਦੀ ਧੀ ਜਮਨਾ ਦਾ ਸੀ। ਭਿੱਖਿਆ ਪਾਉਣ ਆਈ ਜਮਨਾ ਦੀ ਗੋਲੀ ਭਰ ਜੋਬਨ ਮੁਟਿਆਰ ਜੋਗਣ ਦਾ ਦਰਦ ਮਹਿਸੂਸ ਕਰਦਿਆਂ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ
ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿਚ ਸੁੱਤੀ ਵੇਦਨਾ ਜਾਗ ਪਈ, ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ ਦੁੱਖਾਂ ਨਾਲ ਭਰੀ ਹੋਈ, ਤਰਸ ਭਰੀਆਂ ਨਜ਼ਰਾਂ ਨਾਲ ਨਿਹਾਰਦੀ ਜਮਨਾ ਨੇ ਉਹਨੂੰ ਆਪਣੀ ਵੇਦਨਾ ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾ ਕਿਸੇ ਸੰਕੋਚ ਤੋਂ ਵਿੱਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ ਪ੍ਰਣਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਉਹਦੇ ਬਾਪ, ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਹੈ।
ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ। ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ ਲਾਲ ਪੀਲੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀ ਬੁਲਾ ਕੇ ਬੰਦੀਆਂ ਨੂੰ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ। ਮਲਕੀ ਨੂੰ ਉਸ ਨੇ ਆਪਣੇ ਕੋਲ ਹੀ ਰੱਖ ਲਿਆ ਤੇ ਵਿਸ਼ਵਾਸ ਦਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ ਮਿਲੇਗਾ।
ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿਚ ਉਚਾ ਅਹੁਦਾ ਹਾਸਲ ਕਰਨ ਦਾ ਸੀ, ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿਚ ਬਾਗੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜਰੂਰੀ ਨਹੀਂ ਸੀ। ਇਸ ਲਈ ਉਹ ਰਾਤੋ ਰਾਤ ਅਗਾਂਹ ਤੁਰ ਗਏ।
ਅਗਲੀ ਸਵੇਰ ਜਮਨਾ ਨੂੰ ਕੈਦੀ ਅਗਾਂਹ ਤੋਰੇ ਜਾਣ ਦੀ ਖਬਰ ਮਿਲ ਗਈ। ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ, ਉਹਨੇ ਦਰੀਏ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫੈਸਲਾ ਕਰ ਲਿਆ। ਉਹਨੇ ਮਲਕੀ ਦਾ ਫਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ ਦਿੱਲੀ ਨੂੰ ਲੈ ਕੇ ਤੁਰ ਪਈ।
ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿਚ ਗਈ। ਉਸ ਨੂੰ ਦਰੀਏ ਦੀ ਕਮੀਨਗੀ ਭਰੀ ਸਾਜਿਸ਼ ਬਾਰੇ ਦੱਸਿਆ। ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾ ਤੱਕ ਝੰਜੋੜੀ ਗਈ। ਆਪਣੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੀ ਸੌਂਕਣ ਦੇ ਰੂਪ ਵਿਚ ਚਿਤਵ ਕੇ ਉਹ ਕੰਬ ਗਈ।
ਹਨੇਰਾ ਗੂੜ੍ਹਾ ਹੋਇਆ। ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿਚੋਂ ਵਿਹਲਾ ਹੋ ਕੇ ਆਪਣੀ ਮਨਮੋਹਣੀ ਰਾਣੀ ਦੇ ਮਹਿਲ ਵਿਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਸੀ। ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜਿਹਾ ਵਰਤਾਓ ਕੀਤਾ ਸੀ। ਉਸ ਕੋਲੋਂ ਕਿਹੜੀ ਅਵੱਗਿਆ ਹੋ ਗਈ ਕਿ ਰਾਣੀ ਨੇ ਮੂੰਹ ਸੁਜਾਇਆ ਹੋਇਆ ਹੈ। ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂਹ ਚੁੱਕਿਆ।
ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਡਿਗ ਰਹੇ ਸਨ। ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੰਦੇ ਨੇ, ਅਕਬਰ ਕੀਹਦੇ ਪਾਣੀਹਾਰ ਸੀ! ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ ‘ਚ ਘੁਟਦਿਆਂ ਕਿਹਾ, “ਮੇਰੀ ਜਾਨ, ਕੋਈ ਗੱਲ ਵੀ ਤਾਂ ਦੱਸੋ ਕਿਹੜੀ ਗੱਲੋਂ ਸੋਹਣਿਆਂ ਨੇ ਅੱਖਾਂ ਸਜਾਈਆਂ ਨੇ।”
“ਰਾਜਨ।” ਰਾਣੀ ਗਲਾ ਸਾਫ ਕਰਦਿਆਂ ਬੋਲੀ, “ਤੁਸੀ ਤੇ ਅਦਲੀ ਰਾਜਾ ਅਖਵਾਂਦੇ ਓ, ਤੁਹਾਡੇ ਇਨਸਾਫ ਦੀਆਂ ਧੁੰਮਾਂ ਚਾਰੇ ਜਗ ਰੌਸ਼ਨ ਨੇ, ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ, ਜੋ ਤੁਸੀਂ ਇੱਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ।”
“ਰਾਣੀ ਕੀ ਬੁਝਾਰਤਾਂ ਪਾ ਰਹੀ ਏਂ, ਸਾਫ ਗੱਲ ਕਰ।”
ਰਾਣੀ ਅਕਬਰ ਦੀ ਨਬਜ ਖੂਬ ਪਛਾਣਦੀ ਸੀ। ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ। ਬੋਲੀ, “ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਆਂ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਦਾਰ ਜ਼ਾਇਦਾਦ ਪਿੱਛੋਂ ਆਪਣੇ ਸਕੇ ਭਰਾਵਾਂ ਨੂੰ ਵੱਢਣ ਲੱਗੇ ਭੋਰਾ ਕਿਰਕ ਨਹੀਂ ਕਰਦੇ। ਮੇਰੇ ਭੋਲੇ ਪਾਤਸ਼ਾਹ ਤੁਹਾਨੂੰ ਪਤੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਹੱੜਪਣ ਅਤੇ ਉਹਦੀ ਨੰਬਰਦਾਰੀ ਹਥਿਆਉਣ ਖਾਤਰ ਉਨ੍ਹਾਂ ’ਤੇ ਰਾਜ ਦਰਬਾਰ ਵਿਰੁੱਧ ਬਗਾਵਤ ਦਾ ਝੂਠਾ ਇਲਜਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆਇਐ ਤੇ ਤੁਹਾਡੇ ਦਰਬਾਰ ‘ਚ ਉਚਾ ਰੁਤਬਾ ਲੈਣ ਖਾਤਰ ਆਪਣੀ ਧੀਆਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿਚ ਸ਼ਾਮਿਲ ਕਰਕੇ ਮੇਰੀ ਸੌਂਕਣ ਬਣਾਉਣ ਦੀ ਵਿਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਆਇਐ।”
ਰਾਣੀ ਦਾ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੰਬੀ ਗਈ ਤੇ ਉਹ ਧੁਰ ਅੰਦਰ ਤੱਕ ਝੰਜੋੜਿਆ ਗਿਆ।
ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ।
ਦਰੀਆ ਬੰਦੀਆਂ ਸਮੇਤ ਹਾਜ਼ਰ ਹੋ ਗਿਆ। ਬਾਦਸ਼ਾਹ ਅਕਬਰ ਨੇ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ, ਕਮੀਨਗੀ ਦੇ ਡੋਰੇ ਉਹਦੀਆਂ ਅੱਖੀਆਂ ਵਿਚ ਸਾਫ ਝਲਕ ਰਹੇ ਸਨ।
ਅਕਬਰ ਨੇ ਬੰਦੀਆਂ ਨੂੰ ਰਿਹਾ ਕਰਨ ਅਤੇ ਦਰੀਏ ਨੂੰ ਰਾਜ ਦਰਬਾਰ ਨਾਲ ਧੋਖਾਦੇਹੀ ਕਰਨ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਸੁਣਾ ਦਿੱਤਾ।
ਮਲਕੀ ਜਮਨਾ ਤੇ ਉਹਦੀ ਮਾਂ ਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ, ਜਿਨ੍ਹਾਂ ਦੇ ਯਤਨਾਂ ਸਦਕਾ ਉਹਦੇ ਸਿਰ ਦੇ ਸਾਈਂ ਕੀਮੇ, ਬਾਪ ਅਤੇ ਭਰਾਵਾਂ ਦੀ ਬੰਦ ਖਲਾਸੀ ਹੋਈ ਸੀ।
ਜਮਨਾ ਸਭ ਨੂੰ ਆਪਣੇ ਨਾਲ ਥਾਨੇਸਰ ਲੈ ਆਈ। ਜਮਨਾ ਦੇ ਮਹਿਲ ਦੀ ਛੱਤ ਉਤੇ ਚੰਨ ਚਾਨਣੀ ਰਾਤ ਵਿਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ। ਦੋਨੋਂ ਇੱਕ ਦੂਜੇ ‘ਚ ਲੀਨ ਹੋਏ ਖਿੜੀ ਚਾਨਣੀ ਦਾ ਅਨੰਦ ਮਾਣਦੇ ਰਹੇ ਤੇ ਅਗਲੀ ਭਲਕ ਉਹ ਜਮਨਾ ਦਾ ਧੰਨਵਾਦ ਕਰਦੇ ਗੜ੍ਹ ਮੁਗਲਾਣੇ ਨੂੰ ਤੁਰ ਪਏ। ਸਾਰੇ ਮਾਹੌਲ ਵਿਚ ਮੁਹੱਬਤ, ਕੁਰਬਾਨੀ ਅਤੇ ਸਿਦਕ ਦਿਲੀ ਮਹਿਕਾਂ ਵੰਡ ਰਹੀ ਸੀ। ਜਮਨਾ ਆਪਣੇ ਮਹਿਲ ਦੀ ਛੱਤ ‘ਤੇ ਖੜੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ, ਉਹਦੇ ਨੈਣਾਂ ‘ਚੋਂ ਅਨੋਖੀ ਖੁਸ਼ੀ ਦੇ ਹੰਝੂ ਵਹਿ ਰਹੇ ਸਨ।
ਸੁਖਦੇਵ ਮਾਦਪੁਰੀ
ਮਿਰਜ਼ਾ
ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ, ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਖਰਲਾਂ ਦਾ ਸਰਦਾਰ ਬਿੰਜਲ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ। ਉਸ ਨੂੰ ਗਸ਼ਾਂ ‘ਤੇ ਗਸ਼ਾਂ ਪੈਂਦੀਆਂ ਰਹੀਆਂ।
ਸਿਆਣੀਆਂ ਤ੍ਰੀਮਤਾਂ ਦਿਲਬਰੀਆਂ ਦਿੰਦੀਆਂ ਰਹੀਆਂ, ਢਾਰਸਾਂ ਬੰਨਾਉਂਦੀਆਂ ਰਹੀਆਂ। ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਹੌਸਲਾ ਦੇਣ ਲੱਗੀ।
ਮਿਰਜ਼ੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ। ਖੀਵੇ ਦੇ ਘਰ ਕਿਸੇ ਸ਼ੈਅ ਦੀ ਤੋਟ ਨਾ ਸੀ। ਉਹ ਝੰਗ ਸਿਆਲ ਦਾ ਚੌਧਰੀ ਸੀ। ਭੈਣ ਦੀ ਕਿਸੇ ਨਾ ਕਿਸੇ ਪਜ ਮਦਦ ਕਰਨੀ, ਉਹ ਆਪਣਾ ਫਰਜ਼ ਸਮਝਦਾ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।
ਕੁਝ ਵਰ੍ਹੇ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਤੀਵੀਂ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਣਨ ਸੀ। ਮਿਰਜ਼ੇ ਦਾ ਜੀ ਪਰਚਾਉਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ? ਪਲਾਂ ਵਿਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿਚ ਰੁੱਝ ਗਏ।
ਦੋਹਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ-ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜੁਦਾ ਨਾ ਹੁੰਦੇ, ’ਕੱਠੇ ਪੜ੍ਹਦੇ, ’ਕੱਠੇ ਖੇਡਦੇ।
ਸਾਹਿਬਾਂ ਮੁਟਿਆਰ ਹੋਣ ਲੱਗੀ। ਮਿਰਜ਼ਾ ਗੱਭਰੂ ਹੋਣ ਲੱਗਾ। ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦਿੰਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ।
ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇਕ ਦੂਜੇ ਦੇ ਸਦੱਕੜੇ ਜਾਂਦੇ ਸਨ।
ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ, ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਨ੍ਹਾਂ ਮਿਰਜ਼ਾ-ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
“ਮਿਰਜ਼ਿਆ ਪਤਾ ਨਹੀਂ ਕਿਉਂ ਇਹ ਲੋਕੀਂ ਸਾਨੂੰ ਵੇਖ ਕੇ ਸੜਦੇ ਨੇ। ਸਾਡੀ ਪਾਕ ਮੁਹੱਬਤ ਨੂੰ ਊਜਾਂ ਲਾਉਂਦੇ ਨੇ।”
“ਸਾਹਿਬਾਂ, ਇਹ ਲੋਕੀਂ ਕੀ ਜਾਣਨ, ਸਾਡੀ ਬਚਪਨ ਦੀ ਮੁਹੱਬਤ ‘ਚ ਕੋਈ ਫਰਕ ਨਹੀਂ ਪਿਆ, ਅਸੀਂ ਬਚਪਨ ‘ਚ ਮੁਹੱਬਤ ਕਰਦੇ ਰਹੇ, ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ…।”
“ਮਿਰਜ਼ਿਆ, ਉਦੋਂ ਅਸੀਂ ਬੱਚੇ ਸਾਂ। ਇਹ ਸਮਾਜ ਜਵਾਨ ਮੁਹੱਬਤ ਨੂੰ ਵੇਖ ਕੇ ਸੜਦੈ। ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿਚ ਫਖਰ ਅਨੁਭਵ ਕਰਦੈ। ਮਿਰਜ਼ਿਆ, ਇਹ ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ ‘ਚ ਰੱਬੀ ਨੂਰ ਏਂ, ਮੇਰੀ ਜ਼ਿੰਦਗੀ ਦਾ ਚਾਨਣ ਏਂ।”
“ਸਾਹਿਬਾਂ ਤੂੰ ਮੇਰਾ ਸਭ ਕੁਝ ਏਂ ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ।” ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ-ਸਾਹਿਬਾਂ ਦਾ ਖਿੜ-ਖਿੜ ਹੱਸਣਾ, ਮਿਲ ਬੈਠਣਾ ਚੰਗਾ ਨਹੀਂ ਸੀ ਲੱਗਦਾ। ਉਹਨੇ ਖੀਵੇ ਖਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਊਜਾਂ ਲਾਈਆਂ ਤੇ ਉਸ ਦੇ ਮਨ ਵਿਚ ਇਸ ਪਿਆਰ ਵਿਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਤੇ ਮਿਰਜ਼ਾ-ਸਾਹਿਬਾਂ ਦੇ ਮੋਹ ਵਿਚ ਮੁਗਧ ਹੋਏ ਉਹਦੇ ਦਿਲ ਵਿਚ ਕਾਂਜੀ ਘੋਲ ਦਿੱਤੀ। ਤੇ ਹੁਣ ਖੀਵੇ ਨੂੰ ਮਿਰਜ਼ਾ- ਸਾਹਿਬਾਂ ਦਾ ਹੱਸਣਾ, ਖੇਡਣਾ, ਉਠਣਾ, ਬੈਠਣਾ ਪਹਿਲਾਂ ਵਰਗਾਂ ਨਿੱਘ ਨਹੀਂ ਸੀ ਦਿੰਦਾ। ਉਸ ਪਾਸੋਂ ਲਾਡਾਂ, ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਉਹਦਾ ਸਕਾ ਮਾਮਾ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ ‘ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਕੁਸ਼ਤੀ ਕਰਨ, ਨੇਜਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਮਿਰਜ਼ੇ ਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ। ਸਾਹਿਬਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫਤਾਂ ਖੜੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉਡ ਕੇ ਸਾਹਿਬਾਂ ਪਾਸ ਪੁੱਜ ਜਾਵੇ, ਪਰ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦਿਆਂ ਨੈਣਾਂ ‘ਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।
ਮਿਰਜ਼ੇ ਬਿਨਾ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ, ਸਹੇਲੀਆਂ ਢਾਰਸਾਂ ਬੰਨਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ। ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾ ਦੇ ਇੱਕ ਮੁੰਡੇ ਨਾਲ ਕਰ ਆਇਆ ਅਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿਚ ਮੂੰਹ ਦਈਂ ਡੁਸਕਈ ਰਹੀ, ਹਟਕੋਰੋ ਭਰਦੀ ਰਹੀ, ਆਪਣੇ ਧੁੰਦਲੇ ਭਵਿੱਖ ਬਾਰੇ ਸੋਚਦੀ ਰਹੀ ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ ‘ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।
ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘਲ ਦਿੱਤਾ, “ਮਿਰਜ਼ਿਆ, ਅਗਲਿਆਂ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਜੇ ਮੇਰੇ ਨਾਲ ਪਿਆਰ ਹੈ ਤਾਂ ਸੱਭੋ ਕੰਮ ਛੱਡ ਕੇ ਵਿਆਹ ਤੋਂ ਪਹਿਲੋਂ ਆ ਕੇ ਮਿਲ? ਮੈਨੂੰ ਤੇਰੇ ਬਿਨਾ ਚੈਨ ਨਹੀਂ ਆਉਂਦਾ ਪਿਆ। ਜੇ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ ਹੀ ਹੋਵੇਗਾ।”
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਮਿਰਜ਼ਾ ਤੜਪ ਉਠਿਆ। ਉਹਦੇ ਡੌਲੇ ਫਰਕ ਉਠੇ। ਉਸ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸਿੰਗਾਰੀ ਤੇ ਝੰਗ ਨੂੰ ਟੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, “ਪੁੱਤਰ ਮਿਰਜ਼ਿਆ ਘਰ ਭੈਣ ਦੀ ਬਰਾਤ ਢੁੱਕਣ ਵਾਲੀ ਹੈ। ਤੇ ਤੂੰ ਘਰੋਂ ਟੁਰ ਪਿਐਂ?” ਤੇ ਖੀਵੀ ਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਟੁਰੇ।
“ਮਾਂ ਜੇ ਅੱਜ ਮੈਂ ਝੰਗ ਨਾ ਅਪੜਿਆ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾ ਜੀ ਨਹੀਂ ਸਕਦਾ। ਮੇਰਾ ਰਾਹ ਛੱਡ ਦੇਹ ਮਾਂ। ਉਹਦੀ ਜਿੰਦ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤਕਦੀ ਪਈ ਏ।”
“ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇਂ। ਚੰਗਾ, ਦੇਰ ਨਾ ਕਰ ਛੇਤੀ ਜਾਹ। ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ ਨਾ ਲਾਈ, ਸਾਹਿਬਾਂ ਨੂੰ ਨਾਲ ਲੈ ਕੇ ਮੁੜੀ।”
ਤੇ ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁਕੀ ਸੀ ਤੇ ਜਾਂਜੀ ਸ਼ਰਾਬ ਵਿਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ। ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ ਤੇ ਸਾਹਿਬਾਂ ਉਹਨੂੰ ਉਡੀਕਦੀ-ਉਡੀਕਦੀ ਬੇਆਸ ਹੋ ਚੁਕੀ ਸੀ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ। ਹੋਵੇ। ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖਬਰ ਦੇ ਆਈ। ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਡੁਸਕਣ ਲੱਗ ਪਈ। “ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ।
ਹੌਂਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਥੇਰੇ ਵਾਸਤੇ ਪਾ ਚੁਕੀ ਏ, ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜਹਬ ਤੇਰੇ-ਮੇਰੇ ਵਿਆਹ ਦੀ ਇਜਾਜ਼ਤ ਦਿੰਦਾ ਏ, ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।” ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰਾਉਣ ਲੱਗਾ।
“ਮਿਰਜ਼ਿਆ, ਮੈਂ ਤੇਰੇ ਬਿਨਾ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁਕੀ ਏ, ਕੁਝ ਸੋਚ, ਕੋਈ ਰਾਹ ਕੱਢ।”
“ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆਂ। ਤੂੰ ਤਾਂ ਮੇਰੀ ਜ਼ਿੰਦਗੀ ਏਂ, ਤੈਨੂੰ ਲੈਣ ਹੀ ਆਇਆਂ। ਉਹ ਕਿਹੜਾ ਸੂਰਮਾ, ਜੋ ਹੁਣ ਤੈਨੂੰ ਮੇਰੇ ਪਾਸੋਂ ਖੋਹ ਲਊ?”
ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।
“ਚੱਲ ਸਾਹਿਬਾਂ ਤੈਨੂੰ ਦਾਨਾਬਾਦ ਲੈ ਚੱਲਾਂ, ਤਿਆਰ ਏਂ ਨਾ ਮੇਰੇ ਨਾਲ ਹੁਣੇ ਟੁਰਨ ਲਈ?”
ਮਿਰਜ਼ਾ ਸਵਾਲੀਆ ਨਿਗਾਹਾਂ ਨਾਲ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।
ਇਕ ਪਲ ਸੋਚ ਕੇ ਸਾਹਿਬਾਂ ਬੋਲੀ,
“ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ वै।”
ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ‘ਤੇ ਚੜ੍ਹਾ ਕੇ ਦਾਨਾਬਾਦ ਨੂੰ ਲੈ ਟੁਰਿਆ।
ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਨਜ਼ਰ ਨਾ ਆਈ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ ਕਰਨ ਲੱਗਾ। “ਖੌਰੇ ਕਿਸੇ ਖੂਹ ਖਾਤੇ ਵਿਚ ਹੀ ਡੁੱਬ ਮੋਈ ਹੋਵੇ,” ਕੋਈ ਆਖਦਾ। ਕਿਸੇ ਆਖਿਆ, “ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ, ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।”
ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿਚ ਆ ਗਏ। ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇੱਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ। ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਦਾ, ਸਫਰ ਦਾ ਥਕੇਂਵਾ ਬੱਕੀ ‘ਤੇ ਭਾਰੂ ਹੋ ਗਿਆ। ਉਹ ਢੈਲੀ ਪੈਣ ਲੱਗੀ।
“ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁਕੇ ਆ, ਉਸ ਜੰਡ ਥੱਲੇ ਇਕ ਪਲ ਸੁਸਤਾ ਲਈਏ।” ਮਿਰਜ਼ੇ ਨੇ ਬੱਕੀ ਜੰਡ ਨਾਲ ਬੰਨੀ ਤੇ ਸਾਹਿਬਾਂ ਦੇ ਪੱਟ ਦਾ ਸਰਹਾਣਾ ਲਾ ਕੇ ਸੌਂ ਗਿਆ। ਸਾਹਿਬਾਂ ਨੇ ਕਈ ਵਾਰੀ ਉਹਨੂੰ ਜਗਾਇਆ ਵੀ ਪਰ ਮਿਰਜ਼ਾ ਘੂਕ ਸੁੱਤਾ ਰਿਹਾ। ਘੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ, ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਨ੍ਹਾਂ ਵੱਲ ਵਧ ਰਿਹਾ ਸੀ। ਉਸ ਮਿਰਜ਼ੇ ਨੂੰ ਹਲੂਣਿਆਂ, “ਮਿਰਜ਼ਿਆ ਜਾਗ ਖੋਲ੍ਹ, ਵੈਰੀ ਸਿਰ ‘ਤੇ ਪੁੱਜ ਗਏ ਨੇ।”
ਦੋ ਵਾਹਰਾਂ ਵਿਚਾਲੇ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਉਹਦਾ ਇਕ-ਇਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ ਨਾਲ ਛਲਣੀ ਛਲਣੀ ਹੋ ਗਿਆ।
ਅੰਤ ਸਾਹਿਬਾਂ ਵੀ ਆਪਣੇ ਪੇਟ ਵਿਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ ‘ਤੇ ਜਾ ਡਿੱਗੀ। ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ ਖੜੀ ਹੰਝੂ ਕੇਰਦੀ ਰਹੀ।
ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ ਘਰ ਵਾਰਾਂ ਛਿੜ ਪਈਆਂ। ਕੋਈ ਸਮਾਂ ਸੀ ਜਦੋਂ ਕਿੱਸਾਕਾਰ ਪੀਲੂ ਦੇ ਕਿੱਸੇ ‘ਮਿਰਜ਼ਾ-ਸਾਹਿਬਾਂ’ ਦੇ ਬੋਲ ਹਰ ਪੰਜਾਬੀ ਦੀ ਜ਼ੁਬਾਨ ‘ਤੇ ਹੁੰਦੇ,
ਤੇਰੀ-ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ।
ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ
ਗੋਰੀ ਗਮਾਂ ਦਾ ਤੰਦੂਰ ਬਾਲਦੀ ਹੈ,
ਹੀਰਿਆ ਹਰਨਾ ਬਾਗੀਂ ਚਰਨਾਂ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੇ
ਜਿੰਦ ਗਮਾਂ ਨੇ ਖੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲਗਦੇ ਜ਼ੋਰੀ।
ਗੋਰੀ ‘ਨੂੰ ਆਪਣੇ ਮਿਰਜ਼ੇ ਤੋਂ ਬਿਨਾ ਹੋਰ ਕੁਝ ਵੀ ਪੋਹਦਾ ਨਹੀਂ,
ਹੁਜ਼ਰੇ ਸ਼ਾਹ ਇੱਕ ਜੱਟੀ ਅਰਜ਼ ਕਰੇ ਮੈਂ ਬੱਕਰਾਂ ਦੇਨੀ ਆਂ ਪੀਰ ਦਾ ਮੇਰੇ ਸਿਰ ਦਾ ਸਾਈਂ ਮਰੇ ਪੰਜ ਸਤ ਮਰਨ ਗਵਾਂਢਣਾਂ ਰਹਿੰਦੀਆਂ ਨੂੰ ਤਾਪ ਚੜ੍ਹੇ ਹੱਟੀ ਢਹੇ ਕਰਾੜ ਦੀ ਜਿੱਥੇ ਦੀਵਾ ਨਿਤ ਬਲੇ ਕੁੱਤੀ ਮਰੇ ਫਕੀਰ ਦੀ ਜਿਹੜੀ ਚਊਂ ਚਊਂ ਨਿਤ ਕਰੇ ਗਲੀਆਂ ਹੋਵਣ ਸੁੰਨੀਆਂ
ਵਿਚ ਮਿਰਜ਼ਾ ਯਾਰ ਫਿਰੇ।
ਮਿਰਜ਼ਾ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਵੀ ਪੰਜਾਬ ਦੇ ਗੱਭਰੂਆਂ ਦੇ ਹੋਠਾਂ ‘ਤੇ ਸਜੀਵ ਹਨ,
ਦਖਣ ਦੇ ਵੱਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬਲਾਂ ਵਰਗੀਆਂ ਘੋੜੀਆਂ
ਉਤੇ ਵੀਰਾਂ ਜਿਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾਂ ਜਾਨੋ ਦੇਣਗੇ ਮਾਰ।
ਸਾਹਿਬਾਂ ਦੇ ਭਰਾਵਾਂ ਨਾਲ ਹੋਈ ਮਿਰਜ਼ੇ ਦੀ ਲੜਾਈ ਦੇ ਬਿਰਤਾਂਤ ਨੂੰ ਪੰਜਾਬੀ ਬੜੀਆਂ ਲਟਕਾਂ ਨਾਲ ਗਾਉਂਦੇ ਹਨ,
ਭੱਥੇ ‘ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਓਂ
ਨੌਵਾਂ ਲਾਹਿਆਂ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਓਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈ ਐਸਾ ਤੀਰ
ਅਸੀ ਇੱਕ ਢਿੱਡ ਲੱਤਾਂ ਦੇ ਲਈਆਂ
ਇਕ ਮਾਂ ਦਾ ਚੁੰਘਿਆ ਸੀਰ।
ਮਿਰਜ਼ਾ ਜੋਧਿਆਂ ਵਾਂਗ ਲੜਿਆ। ਉਹਦੀ ਮੌਤ ‘ਤੇ ਪੰਜਾਬ ਦੀ ਆਤਮਾ ਕੁਰਲਾ ਉਠੀ,
ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਗੋਰ (ਕਬਰ)
ਜਿੱਥੇ ਮਿਰਜ਼ਾ ਵੱਢਿਆ
ਉਥੇ ਰੋਣ ਤਿੱਤਰ ਤੇ ਮੋਰ
ਮਹਿਲਾਂ ‘ਚ ਰੋਂਦੀਆਂ ਰਾਣੀਆਂ
ਕਬਰਾਂ ‘ਚ ਰੋਂਦੇ ਚੋਰ।
ਸਦੀਆਂ ਬੀਤਣ ਮਗਰੋਂ ਵੀ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।
(ਸੁਖਦੇਵ ਮਾਦਪੁਰੀ)
Credit – ਸੁਖਦੇਵ ਮਾਦਪੁਰੀ (ਹਰਨੇਕ ਸਿੰਘ ਘੜੂੰਆਂ) (ਬਲਰਾਜ ਸਿੰਘ ਸਿੱਧੂ ਐਸ.ਪੀ.)