ਕਾਂਡ 1
ਜਾਣ ਪਛਾਣ
ਹਿਮਾਲੀਆ ਪਰਬਤ ਸੰਸਾਰ ਦੇ ਸਭ ਤੋਂ ਉੱਚੇ ਅਤੇ ਵਿਸ਼ਾਲ ਪਰਬਤ ਹਨ। ਇਨ੍ਹਾਂ ਦੀ ਲੰਬਾਈ ਪੰਜ ਹਜ਼ਾਰ ਕਿਲੋਮੀਟਰ ਤੇ ਚੌੜਾਈ ਚਾਰ ਸੌ ਕਿਲੋਮੀਟਰ ਤੱਕ ਹੈ। ਇਹ ਰੂਸ ਵਿਚ ਪਾਮੀਰ ਗੰਡ ਤੋਂ ਲੈ ਕੇ ਅਫ਼ਗਾਨਿਸਤਾਨ, ਭਾਰਤ, ਨੇਪਾਲ ਅਤੇ ਚੀਨ ਦੇ ਤਿੱਬਤ ਖੇਤਰ ਤੋਂ ਹੁੰਦੇ ਹੋਏ ਬਰਮਾ ਤਕ ਫੈਲੇ ਹੋਏ ਹਨ। ਹਿਮਾਲੀਆ ਪਰਬਤ ਦੇ ਮੁਕਾਬਲੇ ਦੀ ਲੰਬਾਈ, ਉਚਾਈ, ਵਿਸਤਾਰ ਅਤੇ ਕੁਦਰਤੀ ਸੁੰਦਰਤਾ ਵਾਲਾ ਹੋਰ ਕੋਈ ਪਰਬਤ ਸੰਸਾਰ ਵਿਚ ਨਹੀਂ ਹੈ। ਸ਼ਾਇਦ ਇਸੇ ਲਈ ਹੀ ਹਿਮਾਲੀਆ ਪਰਬਤ ਨੂੰ ਬੁੱਧ ਧਰਮ ਦੇ ਪ੍ਰਾਚੀਨ ਸਾਹਿਤ ਵਿਚ ਪਰਬਤ ਰਾਜ ਕਿਹਾ ਗਿਆ ਹੈ ।
ਇਥੇ ਕਈ ਧਾਰਮਿਕ ਅਸਥਾਨ ਹਨ । ਅਮਰਨਾਥ, ਕੇਦਾਰਨਾਥ ਤੇ ਬਦਰੀਨਾਥ ਦੇ ਮਸ਼ਹੂਰ ਮੰਦਰ ਹਨ। ਮਾਨਸਰੋਵਰ ਤੇ ਕੈਲਾਸ਼ ਪਰਬਤ ਦੇ ਤੀਰਥ ਵੀ ਹਿਮਾਲੀਆ ਪਰਬਤ ਵਿਚ ਹਨ । ਬੁੱਧ ਧਰਮ ਦੇ ਮਠ ਅਰੁਨਾਂਚਲ ਵਿਚ ਤਵਾਂਗ ਅਤੇ ਨੇਪਾਲ ਵਿਚ ਬੋਧਨਾਥ ਤੇ ਤਿਆਗ ਬਖ ਹਨ । ਗੜ੍ਹਵਾਲ ਵਿਚ ਹੇਮਕੁੰਡ ਅਤੇ ਮੰਡੀ ਦੇ ਨੇੜੇ ਹਿਮਾਚਲ ਪ੍ਰਦੇਸ਼ ਵਿਚ ਰਵਾਲਸਰ ਤੀਰਥ ਅਸਥਾਨ ਹਨ ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੱਪ ਕੀਤਾ ਸੀ । ਇਥੇ ਜੈਨੀਆਂ ਦੇ ਵੀ ਕਈ ਮੰਦਰ ਹਨ । ਸ੍ਰੀ ਨਗਰ ਕਸ਼ਮੀਰ ਵਿਚ ਹਜ਼ਰਤ ਬਲ ਦੀ ਦਰਗਾਹ ਹੈ ਜਿਥੇ ਹਜ਼ਰਤ ਸਾਹਿਬ ਦਾ ਪਵਿੱਤਰ ਵਾਲ ਰੱਖਿਆ ਹੋਇਆ ਹੈ । ਈਸਾਈ ਧਰਮ ਦੇ ਪਰਚਾਰ ਲਈ ਕਈ ਮਠ ਪੂਰਬੀ ਹਿਮਾਲੀਆ ਅਤੇ ਪੰਜਾਬ ਹਿਮਾਲੀਆ ਵਿਚ ਸਥਾਪਤ ਕੀਤੇ ਗਏ ਹਨ ।
ਸਾਧੂ, ਸੰਤ, ਸੰਨਿਆਸੀ ਪੀਰ-ਫਕੀਰ, ਕਵੀ, ਲੇਖਕ, ਕਲਾਕਾਰ, ਚਿਤਰਕਾਰ, ਚਿੰਤਕ ਅਤੇ ਰਾਜੇ ਮਹਾਰਾਜ ਸਭ ਹਿਮਾਲੀਆ ਦੀ ਸ਼ਾਂਤੀ ਤੇ ਸੁੰਦਰਤਾ ਤੋਂ ਪ੍ਰਭਾਵਤ ਹੋਏ ਹਨ । ਮਹਾਂ ਕਵੀ ਕਾਲੀਦਾਸ ਹਿਮਾਲੀਆ ਪਰਬਤ ਦੀਆਂ ਗੁਫਾਵਾਂ ਤੇ ਚੋਟੀਆਂ ਦਾ ਵਰਣਨ ਕਰਦੇ ਥੱਕਦੇ ਨਹੀਂ ਸਨ । ਪ੍ਰਾਚੀਨ ਰਿਸ਼ੀ ਵੇਦ ਵਿਆਸ ਅਤੇ ਵਸ਼ਿਸ਼ਟ ਮੁਨੀ ਨੇ ਹਿਮਾਲੀਆ ਵਿਚ ਤੱਪ ਕੀਤਾ ਅਤੇ ਉਨ੍ਹਾਂ ਨੇ ਇਥੇ ਆਸ਼ਰਮ ਬਣਾਏ । ਤਿਆਗੀ ਤੇ ਵਿਰਾਗੀ ਸਾਧੂ ਅੱਜ ਕਲ੍ਹ ਵੀ ਮਨ ਦੀ ਸ਼ਾਂਤੀ ਅ ਪੰਜ ਵਿਚ ਹਿਮਾਲੀਆ ਪਰਬਤ ਤੇ ਜਾ ਡੇਰਾ ਲਾਉਂਦੇ ਹਨ । ਮਹਾਤਮਾ ਬੁੱਧ, ਭਗਵਾਨ ਮਹਾਂਬੀਰ ਅਧੀਕ ਮਹਾਨ, ਸ੍ਰੀ ਸੰਕਰਾਚਾਰਯ, ਗੁਰੂ ਨਾਨਕ ਦੇਵ ਜੀ, ਸੰਤ ਕਬੀਰ ਸੁਆਮੀ ਵਿਵੇਕਾਨੰਦ, ਗਾਂਧੀ ਜੀ, ਸੁਭਾਸ਼ ਚੰਦਰ ਅਤੇ ਜਵਾਹਰ ਲਾਲ ਨਹਿਰੂ ਨੇ ਵੀ ਆਪਣੇ ਜੀਵਨ ਦਾ ਕੁਝ ਸਮਾਂ ਹਿਮਾਲੀਆ ਪਰਬਤ ਦੀ ਗੋਦ ਵਿਚ ਗੁਜ਼ਾਰਿਆ ।
ਕਈ ਸਦੀਆਂ ਤੋਂ ਹਿਮਾਲੀਆ ਪਰਬਤ ਦੀਆਂ ਉੱਚੀਆਂ ਚੋਟੀਆਂ ਪਹਿਰੇਦਾਰ ਵਾਂਗ ਭਾਰਤ ਦੀ ਰਖਿਆ ਕਰਦੀਆਂ ਆ ਰਹੀਆਂ ਹਨ । ਇਹ ਤਿੱਬਤ ਦੀਆਂ ਬਰਫੀਲੀਆਂ ਹਵਾਵਾਂ, ਤੂਫਾਨਾਂ ਅਤੇ ਉੱਤਰ ਵਲੋਂ ਆਉਣ ਵਾਲੇ ਬਦੇਸ਼ੀ ਹਮਲਾਵਰਾਂ ਨੂੰ ਭਾਰਤ ਵਿਚ ਆਉਣ ਤੋਂ ਰੋਕਦੀਆਂ ਅਤੇ ਭਾਰਤੀ ਸਭਿਅਤਾ ਨੂੰ ਬਚਾਉਂਦੀਆਂ ਰਹੀਆਂ ਹਨ । ਇਸ ਨੇ ਦੱਖਣ-ਪੱਛਮ ਤੋਂ ਹਿੰਦਮਹਾਂਸਾਗਰ ਦੀਆਂ ਮੌਨਸੂਨ ਪੌਣਾਂ ਨੂੰ ਰੋਕ ਕੇ ਭਾਰਤ ਦੀ ਖੇਤੀ ਅਤੇ ਬਨਸਪਤੀ ਨੂੰ ਹਰਾ ਭਰਾ ਕੀਤਾ ਅਤੇ ਜੀਵਨ ਦਿੱਤਾ ਹੈ । ਹਿਮਾਲੀਆ ਦੀਆਂ ਚੋਟੀਆਂ ਸਾਰਾ ਸਾਲ ਬਰਫ ਨਾਲ ਢਕੀਆਂ ਰਹਿੰਦੀਆਂ ਹਨ । ਗਰਮੀਆਂ ਦੀ ਰੁੱਤੇ ਇਹ ਬਰਫ ਪਿਘਲ ਕੇ ਪਾਣੀ ਦੇ ਰੂਪ ਵਿਚ ਨਦੀਆਂ ਵਿਚ ਆਉਂਦੀ ਹੈ। ਇਨ੍ਹਾਂ ਨਦੀਆਂ ਤੇ ਭਾਖੜਾ, ਪੰਡੋਹ ਵਰਗੇ ਸਥਾਨਾਂ ਤੇ ਉੱਚੇ ਡੈਮ ਬਣਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ ਸਿੰਜਾਈ ਵਾਸਤੇ ਨਹਿਰਾਂ ਵੀ ਕਢੀਆਂ ਗਈਆਂ ਹਨ । ਪਰਬਤਾਂ ਤੇ ਜੰਮੀ ਹੋਈ ਬਰਫ਼ ਅਤੇ ਇਸ ਦੇ ਪਿਘਲਣ ਨਾਲ ਮਿਲਣ ਵਾਲਾ ਪਾਣੀ ਭਾਰਤ ਦੀ ਕੀਮਤੀ ਸੰਪਤੀ ਹਨ। ਹਰ ਸਾਲ ਨਦੀਆਂ ਦੇ ਪਾਣੀ ਨਾਲ ਹੜ੍ਹ ਦੇ ਸਮੇਂ ਹਜ਼ਾਰਾਂ ਅਤੇ ਲੱਖਾਂ ਟਨ ਮਿੱਟੀ ਅਤੇ ਗਲੀ-ਸੜੀ ਬਨਸਪਤੀ ਹਿਮਾਲੀਆ ਪਰਬਤ ਤੋਂ ਰੁੜ੍ਹ ਕੇ ਮੈਦਾਨਾਂ ਵਿਚ ਆਉਂਦੀ ਹੈ । ਇਹ ਖਾਦ ਦਾ ਕੰਮ ਦਿੰਦੀ ਹੈ ਅਤੇ ਸਾਡੇ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ । ਇਸ ਤੋਂ ਇਲਾਵਾ ਹਿਮਾਲੀਆ ਪਰਬਤ ਦੀਆਂ ਢਲਾਣਾਂ ਤੇ ਬਹੁਤ ਸਾਰੇ ਜੰਗਲ ਹਨ ਜਿਨ੍ਹਾਂ ਤੋਂ ਲਕੜੀ ਪ੍ਰਾਪਤ ਹੁੰਦੀ ਹੈ । ਇਹ ਲਕੜੀ ਸਾਡੇ ਉਦਯੋਗਿਕ ਵਿਕਾਸ ਅਤੇ ਘਰਾਂ ਵਾਸਤੇ ਇਕ ਬਹੁਤ ਲੋੜੀਂਦੀ ਵਸਤੂ ਹੈ । ਪਰਬਤਾਂ ਦੀਆਂ ਬਹੁਤ ਉੱਚੀਆਂ ਢਲਾਣਾਂ ਤੇ ਹਰਾ ਘਾਹ ਉਗਦਾ ਹੈ। ਇਸ ਘਾਹ ਤੇ ਭੇਡਾਂ, ਬਕਰੀਆਂ ਅਤੇ ਪਸ਼ੂ ਚਰਾਏ ਜਾਂਦੇ ਹਨ । ਗੁੱਜਰ ਅਤੇ ਟਪਰੀ- ਵਾਸ ਕਬੀਲਿਆਂ ਦੇ ਲੋਕ ਗਰਮੀਆਂ ਦੀ ਰੁੱਤੇ ਆਪਣੇ ਪਸ਼ੂ ਇਨ੍ਹਾਂ ਚਰਾਂਦਾਂ ਤੇ ਲੈ ਜਾਂਦੇ ਹਨ । ਕਸ਼ਮੀਰ, ਕੁਲ, ਸ਼ਿਮਲਾ, ਕੋਟਗੜ੍ਹ, ਰਾਮ ਗੜ੍ਹ ਵਿਖੇ ਸੇਬ, ਆੜੂ, ਖੁਰਮਾਨੀ, ਆਲੂਬੁਖਾਰਾ= ਆਦਿ ਫ਼ਲ ਅਤੇ ਪਾਕਿਸਤਾਨ, ਅਫ਼ਗਾਨਿਸਤਾਨ ਵਿਚ ਅੰਗੂਰ, ਬਾਦਾਮ, ਅਖਰੋਟ ਆਦਿ ਖੁਸ਼ਕ ਮੇਵੇ ਉਗਾਏ ਜਾਂਦੇ ਹਨ ।
ਇਨ੍ਹਾਂ ਸਾਰੀਆਂ ਸਹੂਲਤਾਂ ਅਤੇ ਫਾਇਦਿਆਂ ਕਾਰਨ ਹੀ ਹਿਮਾਲੀਆ ਪਰਬਤ ਨੂੰ ਮਹਾਂ ਕਵੀ ਕਾਲੀਦਾਸ ਨੇ ਦੇਵਾਤਮਾ ਲਿਖਿਆ ਹੈ । ਜੇਕਰ ਹਿਮਾਲੀਆ ਪਰਬਤ ਨਾ ਹੁੰਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ ਅਤੇ ਹੋ ਸਕਦਾ ਹੈ ਕਿ ਇਹ ਦੇਸ਼ ਵੀ ਤਿੱਬਤ ਅਤੇ ਮੱਧ ਏਸ਼ੀਆ ਵਾਂਗ ਖੁਸ਼ਕ ਤੇ ਠੰਡਾ ਹੁੰਦਾ ।
ਕਾਂਡ 2
ਹਿਮਾਲੀਆ ਪਰਬਤ ਦਾ ਇਤਿਹਾਸਕ ਤੇ ਭੂਗੋਲਿਕ ਪਿਛੋਕੜ
ਅੱਜ ਤੋਂ ਲਗ ਭਗ ਦਸ ਕਰੋੜ ਵਰ੍ਹੇ ਪਹਿਲਾਂ ਹਿਮਾਲੀਆ ਪਰਬਤ ਦੀ ਥਾਂ ਇਕ ਵਿਸ਼ਾਲ ਸਮੁੰਦਰ ਸੀ । ਇਸ ਨੂੰ ਟਿਥੀਜ਼ ਸਾਗਰ ਕਹਿੰਦੇ ਸਨ । ਇਸ ਦੇ ਉੱਤਰ ਅਤੇ ਦੱਖਣ ਵਲ ਸਖਤ ਚਟਾਨਾਂ ਦੇ ਬਣੇ ਮਹਾਂਦੀਪ ਸਨ । ਸਾਗਰ ਦੇ ਉੱਤਰ ਵਾਲੇ ਮਹਾਂਦੀਪ ਨੂੰ ਅੰਗਾਰਾਲੈਂਡ ਅਤੇ ਦੱਖਣ ਵਾਲੇ ਮਹਾਂਦੀਪ ਨੂੰ ਗੋਂਡਵਾਨਾ ਲੈਂਡ ਕਹਿੰਦੇ ਸਨ । ਇਨ੍ਹਾਂ ਦੋਹਾਂ ਮਹਾਂਦੀਪਾਂ ਤੋਂ ਨਿਕਲਣ ਵਾਲੇ ਦਰਿਆ ਇਸ ਟਿਥੀਜ਼ ਸਾਗਰ ਵਿਚ ਆ ਕੇ ਰਲਦੇ ਸਨ । ਇਨ੍ਹਾਂ ਦਰਿਆਵਾਂ ਨਾਲ ਲੱਖਾਂ ਟਨ ਮਿੱਟੀ, ਰੇਤ, ਕੰਕਰ ਆਦਿ ਰੁੜ੍ਹ ਕੇ ਆਉਂਦੇ ਅਤੇ ਸਾਗਰ ਦੀ ਤਹਿ ਵਿਚ ਜੰਮਦੇ ਜਾਂਦੇ ਸਨ । ਸਦੀਆਂ ਤੀਕ ਦਰਿਆ ਵਗਦੇ ਰਹੇ । ਕੰਕਰ, ਰੋੜੇ, ਮਿੱਟੀ ਦੀਆਂ ਪਰਤਾਂ ਇਕੱਠੀਆਂ ਹੁੰਦੀਆਂ ਗਈਆਂ ਅਤੇ ਸਾਗਰ ਦਾ ਤਲ ਭਾਰ ਨਾਲ ਦੱਬਣ ਲਗਾ । ਇਸ ਤਰ੍ਹਾਂ ਸਾਗਰ ਦੀ ਸਤ੍ਹਾ ਕੁਝ ਉੱਚੀ ਹੋਣ ਲਗ ਪਈ ਤੇ ਕੁਦਰਤ ਵਿਚ ਹਿਮਾਲੀਆ ਪਰਬਤ ਦੀ ਨੀਂਹ ਰਖੀ ਗਈ। ਇਹ ਕੰਮ ਕੋਈ ਪੰਜ ਕਰੋੜ ਸਾਲ ਤਕ ਚਲਦਾ ਰਿਹਾ ।
ਸਮੁਦਰ ਤਲ ਤੇ ਜਮ੍ਹਾਂ ਹੋਣ ਵਾਲੀਆਂ ਕੰਕਰ, ਰੋੜੇ ਆਦਿ ਦੀਆਂ ਪਰਤਾਂ ਦੇ ਭਾਰ ਨਾਲ ਧਰਤੀ ਦੇ ਚਾਪੜ ਵਿਚ ਹਲਚਲ ਪੈਦਾ ਹੋਣ ਲਗ ਪਈ। ਅੰਗਾਰਾਲੈਂਡ ਨਾਂ ਵਾਲਾ ਉੱਤਰੀ ਮਹਾਂਦੀਪ ਦੱਖਣ ਵਲ ਖਿਸਕਣ ਲੱਗ ਪਿਆ। ਇਸ ਨਾਲ ਦੋ ਮਹਾਂਦੀਪਾਂ ਦੇ ਵਿਚਕਾਰ ਫਾਸਲਾ ਘਟਣ ਲਗ ਪਿਆ । ਅੰਗਾਰਾਲੈਂਡ ਅਤੇ ਗੋਂਡਵਾਨਾ ਲੈਂਡ ਦੇ ਨੇੜੇ ਆਉਣ ਨਾਲ ਇਨ੍ਹਾਂ ਵਿਚਕਾਰ ਸਮੁੰਦਰ ਤਲ ਤੇ ਜਮ੍ਹਾਂ ਮਿੱਟੀ ਦੀਆਂ ਪਰਤਾਂ ਪਿਚਕ ਗਈਆਂ। ਹੌਲੀ ਹੌਲੀ ਇਹ ਮੋੜਦਾਰ ਪਰਬਤਾਂ ਦੇ ਰੂਪ ਵਿਚ ਸਮੁੰਦਰ ਤੋਂ ਬਾਹਰ ਆਈਆਂ ।
ਇਸ ਤਰ੍ਹਾਂ ਹਿਮਾਲੀਆ ਪਰਬਤ ਹੋਂਦ ਵਿਚ ਆਇਆ । ਧਰਤੀ ਦੀ ਹਲਚਲ ਜਾਰੀ ਰਹੀ ਜੋ ਅੱਜ ਤਕ ਮੰਨੀ ਜਾਂਦੀ ਹੈ । ਹਿਮਾਲੀਆ ਪਰਬਤ ਦੇ ਜੀਵਨ ਕਾਲ ਨੂੰ ਟਰਸ਼ਰੀ ਮਹਾਂਕਲਪ ਕਹਿੰਦੇ ਹਨ । ਇਸ ਟਰਜ਼ਰੀ ਮਹਾਂਕਲਪ ਵਿਚ ਤਿੰਨ ਵਾਰ ਵੱਡੀਆਂ ਹਲਚਲਾਂ ਹੋਈਆਂ ਅਤੇ ਇਸ ਨਾਲ ਹਿਮਾਲੀਆ ਦੀਆਂ ਤਿੰਨ ਵੱਡੀਆਂ ਪਰਬਤ ਮਾਲਾਵਾਂ ਦਾ ਜਨਮ ਹੋਇਆ।
ਹਰ ਵਾਰ ਪਹਿਲੀਆਂ ਪਰਬਤ ਮਾਲਾਵਾਂ ਹੋਰ ਉੱਚੀਆਂ ਹੋ ਜਾਂਦੀਆਂ ਰਹੀਆਂ । ਇਸ ਤਰ੍ਹਾਂ ਹਿਮਾਲੀਆ ਪਰਬਤ ਹੌਲੀ ਹੌਲੀ ਸਮੁੰਦਰ ਤੋਂ ਬਾਹਰ ਨਿਕਲ ਕੇ ਉੱਚੇ ਹੁੰਦੇ ਰਹੇ ਅਤੇ ਮੌਜੂਦਾ ਰੂਪ ਵਿਚ ਆਏ ।
ਅੱਜ ਤੋਂ ਲਗਭਗ ਦੋ ਕਰੋੜ ਸਾਲ ਪਹਿਲਾਂ ਹਿਮਾਲੀਆ ਪਰਬਤ ਦੇ ਦੱਖਣ ਵਲ ਇਕ ਮਹਾਨ ਨਦੀ ਪੂਰਬ ਤੋਂ ਪੱਛਮ ਵਲ ਵਗਦੀ ਸੀ । ਇਸ ਨੂੰ ਇਡੋਬ੍ਰਮ ਦਾ ਸ਼ਿਵਾਲਕ ਦਰਿਆ ਕਿਹਾ ਜਾਂਦਾ ਹੈ । ਇਸ ਨਦੀ ਵਿਚ ਵੱਡੇ ਵੱਡੇ ਮਗਰ ਮੱਛ ਅਤੇ ਖੂੰਖਾਰ ਜਾਨਵਰ ਰਹਿੰਦੇ ਸਨ । ਨਦੀ ਦੇ ਆਸ ਪਾਸ ਦੇ ਖੇਤਰ ਵਿਚ ਸੰਘਣੇ ਜੰਗਲ ਸਨ । ਇਨ੍ਹਾਂ ਵਿਚ ਹਾਥੀ, ਘੋੜੇ, ਜ਼ਿਰਾਫ਼, ਹਿਰਨ ਤੇ ਗੈਂਡੇ ਫਿਰਦੇ ਸਨ। ਤਿੱਬਤ ਅਤੇ ਕੁਮਾਉਂ ਦੇ ਖੇਤਰ ਵਿਚ ਦੋ ਵੱਡੀਆਂ ਝੀਲਾਂ ਸਨ। ਇਨ੍ਹਾਂ ਤੋਂ ਇਲਾਵਾ ਸ਼ਿਵਾਲਕ ਨਦੀ ਦੇ ਆਸ ਪਾਸ ਨੀਵੇਂ ਸਥਾਨਾਂ ਵਿਚ ਵੀ ਪਾਣੀ ਖੜ੍ਹੇ ਹੋਣ ਕਾਰਨ ਝੀਲਾਂ ਸਨ । ਇਸ ਸਮੇਂ ਹਿਮਾਲੀਆ ਪਰਬਤ ਵਿਚ ਕੁਝ ਹਲਚਲ ਹੋਣ ਨਾਲ ਸ਼ਿਵਾਲਕ ਦਰਿਆ ਦਾ ਸਿਲਸਿਲਾ ਟੁਟ ਗਿਆ । ਪੰਜਾਬ ਦੀ ਧਰਤੀ ਕੁੱਝ ਉੱਚੀ ਹੋ ਗਈ । ਗੰਗਾ-ਯਮਨਾ ਆਦਿ ਨਦੀਆਂ ਪੱਛਮ ਤੋਂ ਪੂਰਬ ਵਲ ਵੱਗਣ ਲੱਗ ਪਈਆਂ । ਸਤਲੁੱਜ-ਸਿੰਧ ਦਰਿਆਵਾਂ ਦਾ ਸਿਲਸਿਲਾ ਪੱਛਮ ਵਲ ਵੱਖਰਾ ਹੋ ਗਿਆ । ਇਸ ਸਮੇਂ ਹੀ ਸ਼ਿਵਾਲਕ ਦੀ ਨਵੀਂ ਪਰਬਤ ਮਾਲਾ ਹੱਦ ਵਿਚ ਆਈ। ਇਹ ਹਿਮਾਲੀਆ ਪਰਬਤ ਦੇ ਸਿਲਸਿਲੇ ਵਿਚ ਸਭ ਤੋਂ ਨਵੀਨ ਤੇ ਛੋਟੀ ਪਰਬਤ ਮਾਲਾ ਹੈ ਜੋ ਮੁੱਖ ਪਰਬਤ ਦੇ ਦੱਖਣ ਵਿਚ ਅਤੇ ਗੰਗਾ ਦੇ ਮੈਦਾਨ ਦੇ ਉੱਤਰ ਵਿਚ ਹੈ। ਇਹ ਪਰਬਤ ਮਾਲਾ ਨਰਮ ਮਿੱਟੀ, ਗੀਟੇ, ਗੋਲ ਪੱਥਰ ਅਤੇ ਰੇਤ ਦੇ ਪੱਥਰਾਂ ਦੀ ਬਣੀ ਹੋਈ ਹੈ । ਇਹ ਟੁਟਵੇਂ ਰੂਪ ਵਿਚ ਪੰਜਾਬ, ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਨਜ਼ਰ ਆਉਂਦੀ ਹੈ ।
ਹਿਮਾਲੀਆ ਦਾ ਭੂਗੋਲ
ਹਿਮਾਲੀਆ ਪਰਬਤ ਭ ਰਤ ਤੇ ਪਾਕਿਸਤਾਨ ਦੇ ਉੱਤਰ ਵਿਚ ਇਕ ਮਹਾਨ ਦੀਵਾਰ ਦੇ ਰੂਪ ਵਿਚ ਖੜੇ ਹਨ । ਇਹ ਦੀਵਾਰ ਪੱਛਮ ਵਿਚ ਪਾਕਿਸਤਾਨ ਦੇ ਮਕਰਾਨ ਤੱਟ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਤੇ ਭਾਰਤ ਦੇ ਉੱਤਰ ਤੋਂ ਲੰਘਦੀ ਹੋਈ ਪੂਰਬੀ ਭਾਰਤ ਵਿਚ ਮੀਜ਼ੋ ਪਹਾੜੀਆਂ ਤਕ ਪਹੁੰਚਦੀ ਹੈ । ਇਸ ਦੀ ਕੁਲ ਲੰਬਾਈ ਪੰਜ ਹਜ਼ਾਰ ਕਿਲੋਮੀਟਰ ਦੇ ਲਗਭਗ ਹੈ । ਇਸ ਦਾ ਪੱਛਮੀ ਭਾਗ ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਅਤੇ ਬਲੋਚਿਸਤਾਨ ਵਿਚ ਸਮੁੰਦਰ ਤਟ ਤੋਂ ਨਾਗਾ ਪਰਬਤ ਚੋਟੀ ਤੱਕ ਲਗ ਭਗ ਪੰਦਰਾਂ ਸੌ ਕਿਲੋਮੀਟਰ ਹੈ । ਪੂਰਬੀ ਭਾਗ ਤਿੱਬਤ ਵਿਚ ਸਥਿਤ ਨਮਚਾ ਬਰਵਾ ਚੋਟੀ ਤੋਂ ਲੈ ਕੇ ਮੀਜ਼ ਪਹਾੜੀਆਂ ਤੀਕ ਇਕ ਹਜ਼ਾਰ ਕਿਲੋਮੀਟਰ ਲੰਬਾ ਹੈ । ਇਨ੍ਹਾਂ ਭਾਗਾਂ ਦੇ ਦਰਮਿਆਨ ਵਾਲੀ ਹਿਮਾਲੀਆ ਪਰਬਤ ਦੀ ਚਾਪ ਲੰਬਾਈ ਢਾਈ ਹਜ਼ਾਰ ਕਿਲੋਮੀਟਰ ਦੇ ਆਸ ਪਾਸ ਹੈ । ਇਸ ਤਰ੍ਹਾਂ ਭਾਰਤੀ ਉਪ ਮਹਾਂਦੀਪ ਦੇ ਉੱਤਰ ਵਲ ਸਥਿਤ ਹਿਮਾਲੀਆ ਪਰਬਤ ਦੀ ਉੱਚੀ ਦੀਵਾਰ ਨੂੰ ਅਸੀਂ ਤਿੰਨ ਭਾਗਾ ਵਿਚ ਵੰਡ ਸਕਦੇ ਹਾਂ ।
- ਪੱਛਮੀ ਪਰਬਤ ਸ਼੍ਰੇਣੀਆਂ, 2, ਮੱਧ ਪਰਬਤੀ ਚਾਪ ਜਾਂ ਮਹਾਨ ਹਿਮਾਲੀਆ ਪਰਬਤ, 3. ਪੂਰਬੀ ਪਹਾੜੀਆਂ
ਪੱਛਮੀ ਪਰਬਤ ਸ਼੍ਰੇਣੀਆਂ ਉੱਤਰੀ ਹਿਮਾਲੀਆ ਪਰਬਤ ਮਾਲਾ ਦਾ ਹੀ ਭਾਗ ਹਨ । ਇਹ ਤਕਰੀਬਨ ਸਾਰੀਆਂ ਹੀ ਪਾਕਿਸਤਾਨ ਵਿਚ ਸਥਿਤ ਹਨ । ਇਹ ਪਾਕਿਸਤਾਨ ਸੂਬੇ ਦੇ ਮਕਰਾਨ ਤੱਟ ਤੋਂ ਲੈ ਕੇ ਕਸ਼ਮੀਰ ਵਿਚ ਨਾਗਾ ਪਰਬਤ ਚੋਟੀ ਤੱਕ ਫੈਲੀਆਂ ਹੋਈਆਂ ਹਨ । ਮਕਰਾਨ ਦੀ ਤੱਟੀ ਪਰਬਤ ਸ਼੍ਰੇਣੀ ਅਰਬ ਸਾਗਰ ਤੱਟ ਦੇ ਸਮਾਨਾਂਤਰ ਹੈ । ਇਹ ਪਹਾੜੀਆਂ ਖੁਸ਼ਕ ਹਨ ਅਤੇ ਇਥੇ ਕੋਈ ਵਿਸ਼ੇਸ਼ ਬਨਸਪਤੀ ਨਹੀਂ ਹੈ । ਬਲੋਚਿਸਤਾਨ ਦੀ ਪੂਰਬੀ ਸੀਮਾ ਤੇ ਕਿਰਥਰ ਪਰਬਤ ਸ਼੍ਰੇਣੀ ਹੈ । ਇਹ ਉੱਤਰ ਦੱਖਣ ਦਿਸ਼ਾ ਵਿਚ ਸਥਿਤ ਹੈ । ਇਸ ਖੇਤਰ ਵਿਚ ਖੁਸ਼ਕ ਘਾਟੀਆਂ ਅਤੇ ਨੀਵੀਆਂ ਢੂੰਘਾਣਾਂ ਵੀ ਹਨ ਜਿਥੇ ਅੰਤਰਵਰਤੀ ਜਲਪ੍ਰਵਾਹ ਅਤੇ ਛੋਟੀਆਂ ਨਦੀਆਂ ਆ ਕੇ ਸੁੱਕ ਜਾਂਦੀਆਂ ਹਨ । ਇਨ੍ਹਾਂ ਖੇਤਰਾਂ ਵਿਚ ਜਲ ਨਿਕਾਸ ਨਾ ਹੋਣ ਕਾਰਨ ਦਲਦਲਾਂ ਬਣ ਜਾਂਦੀਆਂ ਹਨ । ਕਿਰਥਰ ਦੀ ਸਭ ਤੋਂ ਉੱਚੀ ਚੋਟੀ ਕੁਤੇ ਜੀ ਕਬਰ ਹੈ । ਇਸ ਦੀ ਉਚਾਈ ਕੇਵਲ ਇਕੀ ਸੌ ਮੀਟਰ ਹੈ । ਬਲੋਚਿਸਤਾਨ ਦੀ ਪੱਛਮੀ ਸੀਮਾ ਵਲ ਚਗਾਈ ਪਰਬਤ ਸ਼੍ਰੇਣੀ ਹੈ ਜਿਸ ਦੀ ਔਸਤ ਉਚਾਈ ਦੋ ਹਜ਼ਾਰ ਮੀਟਰ ਹੈ । ਕੋਹਿ ਸੁਲੇਮਾਨ ਚੋਟੀ ਇਸ ਖੇਤਰ ਵਿਚ ਕੁਲ ਦੋ ਹਜ਼ਾਰ ਤਿੰਨ ਸੌ ਬੱਤੀ ਮੀਟਰ ਉੱਚੀ ਹੈ । ਕੋਟਾ (ਕੋਇਟਾ) ਦੇ ਕੇਂਦਰ ਤੋਂ ਕਈ ਪਰਬਤ ਸ਼੍ਰੇਣੀਆਂ ਫੈਲਦੀਆਂ ਹਨ ।
ਬੋਲਾਨ ਦੱਰੇ ਤੋਂ ਕੋਇਟੇ ਨੂੰ ਸੜਕ ਜਾਂਦੀ ਹੈ । ਇਸ ਤੋਂ ਅੱਗੇ ਖੋਜਾਕ ਦੱਰਾ ਹੈ ਅਤੇ ਉਸ ਦੇ ਪਾਰ ਚਮਨ ਤਕ ਰੇਲ ਮਾਰਗ ਹੈ । ਕੋਇਟੇ ਦੇ ਉੱਤਰ ਵਿਚ ਤਖਤੇ-ਸੁਲੇਮਾਨ ਹੈ ਜਿਸ ਦੀ ਉਚਾਈ ਤਿੰਨ ਹਜ਼ਾਰ ਛੇ ਸੌ ਮੀਟਰ ਹੈ । ਇਥੇ ਛੋਟੇ ਛੋਟੇ ਕਈ ਦੱਰੇ ਹਨ । ਗੋਮਲ ਨਦੀ ਦੇ ਨਾਲ ਨਾਲ ਗੋਮਲ ਦੱਰੇ ਨੂੰ ਸੜਕ ਜਾਂਦੀ ਹੈ ਜਿਹੜੀ ਅਫ਼ਗਾਨਿਸਤਾਨ ਵਿਚ ਗਜਨੀ ਸ਼ਾਹਿਰ ਨੂੰ ਜਾਂਦੀ ਹੈ । ਇਸ ਤੋਂ ਉੱਤਰ ਵਲ ਸੁਲੇਮਾਨ ਪਰਬਤ ਵਿਚ ਟੋਚੀ ਅਤੇ ਕੁਰਮ ਨਦੀਆਂ ਦੇ ਕਟੇ ਹੋਏ ਮਾਰਗ ਹਨ ਜਿਨ੍ਹਾਂ ਨੂੰ ਟੋਚੀਆਂ ਅਤੇ ਕਰਮ ਦੱਰੇ ਕਹਿੰਦੇ ਹਨ। ਇਨ੍ਹਾਂ ਨਦੀਆਂ ਦੇ ਬਣੇ ਮੈਦਾਨ ਨੂੰ ਬੰਨ੍ਹ ਦਾ ਮੈਦਾਨ ਆਖਦੇ ਹਨ । ਉੱਤਰ ਵਿਚ ਕਾਬਲ ਨਦੀ ਹੈ ਜੋ ਪੱਛਮ ਤੋਂ ਪੂਰਬ ਵਲ ਵਗਦੀ ਹੈ । ਕਾਬਲ ਜਾਣ ਵਾਲੀ ਸੜਕ ਅਤੇ ਲੰਡੀ ਕੋਤਲ ਵਾਲੀ ਰੇਲ ਇਸ ਘਾਟੀ ਵਿਚ ਹਨ । ਖੈਬਰ ਦੱਰਾ ਇਸ ਮਾਰਗ ਤੇ ਹੈ । ਇਸ ਖੇਤਰ ਵਿਚ ਅਟਕ ਦੇ ਨੇੜੇ ਸਾਲਟ ਰੇਂਜ ਜਾਂ ਨਮਕ ਦਾ ਪਹਾੜ ਹੈ।
ਕਾਬਲ ਘਾਟੀ ਦੇ ਉੱਤਰ ਵਿਚ ਪਰਬਤਾਂ ਦੀ ਉਚਾਈ ਜ਼ਿਆਦਾ ਅਤੇ ਢਲਾਣ ਕੁਝ ਤਿੱਖੀ ਹੈ। ਚਿਤਰਾਲ ਦੀ ਪਰਬਤ ਸ਼੍ਰੇਣੀਆਂ ਉੱਚੀਆਂ ਹਨ ਅਤੇ ਇਥੇ ਪਹੁੰਚਣਾ ਵੀ ਮੁਸ਼ਕਲ ਹੈ। ਪਾਕਿਸਤਾਨ ਦੀ ਸਭ ਤੋਂ ਉੱਚੀ ਪਰਬਤੀ ਚੋਟੀ ਤਿਰਚਮੀਰ (7.450 ਮੀਟਰ) ਇਸ ਖੇਤਰ ਵਿਚ ਹੈ । ਇਸ ਦੇ ਉੱਤਰ ਦੇ ਵਿਚ ਹਿੰਦੂਕੁਸ਼ ਪਰਬਤ ਹੈ ਜਿਸ ਦੀਆਂ ਢਲਾਣਾਂ ਤੇ ਕਈ ਗਲੇਸ਼ੀਅਰ ਹਨ । ਇਹ ਪਰਬਤ ਪਾਮੀਰ ਗੰਡ ਵਿਚ ਜਾ ਰਲਦੇ ਹਨ । ਪਾਮੀਰ ਗੰਡ ਤੋਂ ਕਈ ਪਰਬਤ ਸ਼੍ਰੇਣੀਆਂ ਵੱਖ ਵੱਖ ਪਾਸੇ ਫੈਲੀਆਂ ਹੋਈਆਂ ਹਨ । ਇਥੇ ਆ ਕੇ ਪਾਕਿਸਤਾਨ, ਭਾਰਤ, ਚੀਨ, ਰੂਸ ਅਤੇ ਅਫ਼ਗਾਨਿਸਤਾਨ ਪੰਜਾਂ ਦੇਸ਼ਾਂ ਦੀਆਂ ਹੱਦਾਂ ਰਲਦੀਆਂ ਹਨ। ਇਥੇ ਮਾਰਗ ਉੱਚੇ ਦਰਿਆਂ ਵਿਚੋਂ ਲੰਘਦੇ ਹਨ । ਇਸ ਖੇਤਰ ਦੀ ਫੌਜੀ ਦ੍ਰਿਸ਼ਟੀ ਤੋਂ ਬਹੁਤ ਮਹੱਤਤਾ ਹੈ ।
ਮੱਧ ਵਰਤੀ ਪਰਬਤੀ ਦੀਵਾਰ ਉੱਤਰੀ ਪਰਬਤੀ ਦੀਵਾਰ ਦਾ ਵਿਚਕਾਰਲਾ ਭਾਗ ਹੈ। ਇਸ ਦੇ ਦੋਹਾਂ ਪਾਸੇ ਉੱਚੀਆਂ ਪਰਬਤੀ ਚੋਟੀਆਂ ਹਨ । ਪੱਛਮ ਵਿਚ ਕਸ਼ਮੀਰ ਵਿਖੇ ਨਾਗਾ ਪਰਬਤ ਦੀ ਚੋਟੀ ਹੈ। ਪੂਰਬ ਵਿਚ ਤਿੱਬਤ ਅੰਦਰ ਬ੍ਰਹਮਪੁੱਤਰ ਨਦੀ ਦੇ ਮੋੜ ਦੇ ਨੇੜੇ ਨਮਚਾ ਬਰਵਾ ਦੀ ਚੋਟੀ ਹੈ । ਇਨ੍ਹਾਂ ਦੋਹਾਂ ਉੱਚੀਆਂ ਚੋਟੀਆਂ ਦੇ ਦਰਮਿਆਨ ਵਾਲੇ ਹਿਮਾਲੀਆ ਪਰਬਤ ਦੇ ਭਾਗ ਨੂੰ ਮਹਾਨ ਹਿਮਾਲੀਆ ਕਹਿੰਦੇ ਹਨ । ਇਸ ਮਹਾਨ ਹਿਮਾਲੀਆ ਪਰਬਤ ਦੇ ਉੱਤਰ ਅਤੇ ਦੱਖਣ ਦੋਹਾਂ ਪਾਸੇ ਛੋਟੀਆਂ ਪਰਬਤੀ ਸ਼੍ਰੇਣੀਆਂ ਹਨ । ਉੱਤਰ ਵਲ ਕਸ਼ਮੀਰ ਵਿਚ ਕਰਾ- ਕੁਰਮ, ਲਦਾਖ ਅਤੇ ਜਾਸਕਰ ਪਰਬਤ ਸ਼੍ਰੇਣੀਆਂ ਹਨ । ਤਿੱਬਤ ਵਿਚ ਕੈਲਾਸ਼ ਪਰਬਤ ਮਾਲਾ ਹੈ। ਦੱਖਣ ਵਲ ਛੋਟੇ ਹਿਮਾਲੀਆ ਪਰਬਤ ਦੀਆਂ ਸ਼੍ਰੇਣੀਆਂ ਹਨ। ਇਨ੍ਹਾਂ ਵਿਚ ਪੀਰਪੰਜਾਲ, ਧੌਲਾਧਾਰ, ਨਾਗਟਿੱਬਾ ਅਤੇ ਮਸੂਰੀ ਪਰਬਤ ਮਾਲਾ ਮਸ਼ਹੂਰ ਹਨ । ਇਨ੍ਹਾਂ ਦੀ ਉਚਾਈ ਪੰਦਰਾਂ ਹਜ਼ਾਰ ਫੁੱਟ ਤੋਂ ਜ਼ਿਆਦਾ ਨਹੀਂ ਹੈ । ਛੋਟੇ ਹਿਮਾਲੀਆ ਪਰਬਤ ਦੇ ਮੈਦਾਨਾਂ ਦਰਮਿਆਨ ਸ਼ਿਵਾਲਿਕ ਦੀਆਂ ਪਹਾੜੀਆਂ ਹਨ ।
ਕਰਾਕੁਰਮ ਪਰਬਤ ਮਾਲਾ ਵੀ ਬਹੁਤ ਉੱਚੀ ਹੈ ਅਤੇ ਇਸ ਵਿਚ ਘੱਟੋ ਘੱਟ ਦਸ ਅਜਿਹੀਆਂ ਉੱਚੀਆਂ ਚੋਟੀਆਂ ਹਨ ਜਿਨ੍ਹਾਂ ਦੀ ਉਚਾਈ ਸੱਤ ਹਜ਼ਾਰ ਮੀਟਰ ਨਾਲੋਂ ਜ਼ਿਆਦਾ ਹੈ । ਐਵਰੈਸਟ ਤੋਂ ਬਾਅਦ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਗਾਂਡਵਿਨ ਆਸਟਿਨ ਜਾਂ ਕ-2 ਇਸ ਪਰਬਤ ਸ਼੍ਰੇਣੀ ਵਿਚ ਹੈ । ਕਰਾਕੁਰਮ ਦਾ ਖੇਤਰ ਉੱਚਾ ਅਤੇ ਭੂ-ਮੱਧ ਰੇਖਾ ਤੋਂ ਦੂਰ ਹੋਣ ਕਾਰਨ ਮਹਾਨ ਹਿਮਾਲੀਆ ਨਾਲੋਂ ਜਿਆਦਾ ਠੰਢਾ ਹੈ । ਇਸ ਦੇ ਗਲੇਸ਼ੀਅਰ ਸੰਸਾਰ ਦੇ ਮੁੱਖ ਗਲੇਸ਼ੀਅਰਾਂ ਵਿਚੋਂ ਹਨ । ਸਭ ਤੋਂ ਲੰਬੇ ਗਲੇਸ਼ੀਅਰ ਸਾਈਚਨ ਗਲੇਸ਼ੀਅਰ ਦੀ ਲੰਬਾਈ ਸਤੱਰ ਮੀਲ ਹੈ ਜਿਸ ਦੀ ਸਨਉਟ (ਥੁਨ) ਤੋਂ ਬਰਫ਼ ਪਿਘਲਣ ਨਾਲ ਨੁਬਰਾ ਨਦੀ ਨਿਕਲਦੀ ਹੈ । ਕਰਾਕੁਰਮ ਦੇ ਦੱਖਣ ਵਿਚ ਲੱਦਾਖ ਪਰਬਤ ਮਾਲਾ ਹੈ । ਲਦਾਖ ਅਤੇ ਜਾਸਕਰ ਪਰਬਤ ਸ਼੍ਰੇਣੀਆਂ ਦੇ ਦਰਮਿਆਨ ਸਿੰਧ ਨਦੀ ਵਗਦੀ ਹੈ । ਲੱਦਾਖ ਪਰਬਤ ਦੀ ਔਸਤ ਉਚਾਈ ਚਾਰ ਤੋਂ ਪੰਜ ਹਜ਼ਾਰ ਮੀਟਰ ਹੈ। ਜਾਸਕਰ ਪਰਬਤ ਮਾਲਾ ਵਿਚ ਕਈ ਉੱਚੀਆਂ ਚੋਟੀਆਂ ਹਨ । ਕਾਤ ਚੋਟੀ (5878 ਮੀਟਰ) ਇਸ ਪਰਬਤ ਦੀ ਸਭ ਤੋਂ ਉੱਚੀ ਚੋਟੀ ਹੈ । ਲੱਦਾਖ ਦੇ ਪੂਰਬ ਵਿਚ ਕੈਲਾਸ਼ ਪਰਬਤ ਮਾਲਾ ਹੈ ਜੋ ਪੂਰਬ ਵਲ ਤਿੱਬਤ ਵਿਚ ਚਲੀ ਗਈ ਹੈ । ਕੈਲਾਸ਼ ਪਰਬਤ ਮਾਨਸਰੋਵਰ ਦੇ ਕੰਢੇ ਸ਼ਿਵ ਜੀ ਦਾ ਘਰ ਸਮਝਿਆ ਜਾਂਦਾ ਹੈ ।
ਮਹਾਨ ਹਿਮਾਲੀਆ ਪਰਬਤ ਮਾਲਾ ਦੀ ਔਸਤ ਉਚਾਈ ਸਾਢੇ ਚਾਰ ਤੋਂ ਪੰਜ ਹਜ਼ਾਰ ਮੀਟਰ ਦੇ ਵਿਚਕਾਰ ਹੈ । ਇਸ ਉੱਤੇ ਬਰਫ ਹਮੇਸ਼ਾ ਜੰਮੀ ਰਹਿੰਦੀ ਹੈ । ਸੰਸਾਰ ਦੀਆਂ ਸਭ ਤੋਂ ਉੱਚੀਆਂ ਪਰਬਤੀ ਚੋਟੀਆਂ ਐਵਰੈਸਟ, ਕੰਚਨਜੰਗਾ ਮਕਾਲੂ ਆਦਿ ਇਸ ਪਰਬਤ ਤੇ ਹਨ। ਇਸ ਦੇ ਦੱਖਣ ਵਿਚ ਪੀਰ ਪੰਜਾਲ ਪਰਬਤ ਤੋਂ ਰੋਹਤਾਂਗ ਦੇ ਨੇੜੇ ਬਿਆਸ ਨਦੀ ਨਿਕਲਦੀ ਹੈ। ਧੋਲਾਧਾਰ ਤੇ ਪੀਰ ਪੰਜਾਲ ਦੇ ਜੋੜ ਦੇ ਨੇੜੇ ਬੜਾ ਬੰਗਾਲ ਤੋਂ ਰਾਵੀ ਨਿਕਲਦੀ ਹੈ । ਇਨ੍ਹਾਂ ਦੇ ਉੱਤਰ ਵਲ ਚਨਾਬ ਤੇ ਜਿਹਲਮ ਦੇ ਸੋਮੇ ਹਨ । ਚਨਾਬ ਤੇ ਜਿਹਲਮ ਪੀਰ ਪੰਜਾਲ ਨੂੰ ਕੱਟ ਕੇ ਬਾਹਰ ਆਉਂਦੀਆਂ ਹਨ। ਕਰਾਕੁਰਮ ਅਤੇ ਮਹਾਨ ਹਿਮਾਲੀਆ ਪਰਬਤ ਦੇ ਦਰਮਿਆਨ ਗਿਲਗਿਤ ਦੀ ਵਾਦੀ ਹੈ । ਮਹਾਨ ਹਿਮਾਲੀਆ ਪਰਬਤ ਅਤੇ ਪੀਰ ਪੰਜਾਲ ਪਰਬਤ ਦੇ ਦਰਮਿਆਨ ਕਸ਼ਮੀਰ ਦੀ ਵਾਦੀ ਹੈ । ਕਸ਼ਮੀਰ ਦੀ ਵਾਦੀ ਪਹਿਲੋਂ ਕਦੀ ਇਕ ਵਿਸ਼ਾਲ ਝੀਲ ਹੁੰਦੀ ਸੀ ਜੋ ਨਦੀਆਂ ਅਤੇ ਗਲੇਸ਼ੀਅਰਾਂ ਦੀ ਮਿੱਟੀ ਨਾਲ ਭਰ ਗਈ ਅਤੇ ਹੁਣ ਇਕ ਸਮਤਲ ਘਾਟੀ ਹੈ । ਬਾਰਾਂ ਮੀਲ (19 ਕਿ. ਮੀ.) ਲੰਬੀ ਵੁਲਰ ਝੀਲ ਅਤੇ ਸੋਹਣੀਆਂ ਡਲ ਤੇ ਨਗੀਨਾ ਝੀਲਾਂ ਉਸ ਪੁਰਾਣੀ ਵੱਡੀ ਝੀਲ ਦੀਆਂ ਬਚੀਆਂ ਹੋਈਆਂ ਨਿਸ਼ਾਨੀਆਂ ਹਨ। ਪੂਰਬ ਵਿਚ ਨਾਗ ਟਿੱਬਾ ਅਤੇ ਮਸੂਰੀ ਪਰਬਤ ਸ਼੍ਰੇਣੀਆਂ ਅਤੇ ਸ਼ਿਵਾਲਕ ਪਰਬਤਾਂ ਦੇ ਵਿਚਕਾਰ ਡੇਹਰਾਦੂਨ ਦੀ ਸੁੰਦਰ ਤੇ ਉਪਜਾਊ ਘਾਟੀ ਵੀ ਇਕ ਝੀਲ ਹੁੰਦੀ ਸੀ । ਇਸ ਤਰ੍ਹਾਂ ਕਈ ਜਰਖੇਜ਼ ਤੇ ਸੁੰਦਰ ਘਾਟੀਆਂ ਦਾ ਜਨਮ ਹੋਇਆ । ਇਨ੍ਹਾਂ ਥਾਵਾਂ ਤੇ ਝੀਲਾਂ ਅਤੇ ਕੰਢਿਆਂ ਤੇ ਡੇਹਰਾਦੂਨ ਅਤੇ ਨੈਨੀਤਾਲ ਆਦਿ ਜਿਹੇ ਕਈ ਸ਼ਹਿਰ ਵਸੇ ਹੋਏ ਹਨ ।
ਮਹਾਨ ਹਿਮਾਲੀਆ ਪਰਬਤ ਦੀ ਵੰਡ ਅਸੀਂ ਪੂਰਬ ਤੋਂ ਪੱਛਮ ਤਕ ਚਾਰ ਭਾਗਾਂ ਵਿਚ ਕਰ ਸਕਦੇ ਹਾਂ । (1) ਪੰਜਾਬ ਹਿਮਾਲੀਆ (2) ਕੁਮਾਉਂ ਹਿਮਾਲੀਆ (3) ਨੇਪਾਲ ਹਿਮਾਲੀਆ (4) ਅਸਾਮ ਹਿਮਾਲੀਆ ਪਰਬਤ ।
(1) ਕਸ਼ਮੀਰ ਜਾਂ ਪੰਜਾਬ ਹਿਮਾਲੀਆ ਸਤਲੁਜ ਤੇ ਸਿੰਧ ਨਦੀਆਂ ਦੇ ਵਿਚਕਾਰ ਪੰਜ ਸੋ ਕਿਲੋਮੀਟਰ ਦੇ ਲੰਬੇ ਖੇਤਰ ਵਿਚ ਫੈਲੇ ਹੋਏ ਹਨ । ਇਨ੍ਹਾਂ ਵਿਚ ਹਿਮਾਲੀਆ ਦੀਆਂ ਚਾਰੇ ਵੱਡੀਆਂ ਸ਼੍ਰੇਣੀਆਂ ਉੱਤਰ ਤੋਂ ਦੱਖਣ ਵਲ ਵੇਖੀਆਂ ਜਾ ਸਕਦੀਆਂ ਹਨ । ਪੱਛਮ ਵਿਚ ਕਸ਼ਮੀਰ ਵਿਚ ਇਨ੍ਹਾਂ ਦੀ ਉਚਾਈ ਕੁੱਝ ਘੱਟ ਹੈ । ਪੂਰਬ ਵਿਚ ਬਦਰੀਨਾਥ, ਕੇਦਾਰਨਾਥ ਆਦਿ ਚੋਟੀਆਂ ਦੀ ਉਚਾਈ ਛੇ ਹਜ਼ਾਰ ਮੀਟਰ ਤੋਂ ਜ਼ਿਆਦਾ ਹੈ ਪਰ ਪੱਛਮ ਵਿਚ ਉਚਾਈ ਘੱਟ ਹੈ । ਪੂਰਬੀ ਭਾਗ ਵਿਚ ਵਰਖਾ ਜ਼ਿਆਦਾ ਹੁੰਦੀ ਹੈ ਪਰ ਪੱਛਮੀ ਭਾਗ ਵਿਰ ਹਿਮਪਾਤ ਕਾਰਨ ਬਰਫ਼ ਜੰਮੀ ਰਹਿੰਦੀ ਹੈ । ਪੰਜਾਬ ਹਿਮਾਲੀਆ ਪਰਬਤ ਕੁਝ ਖੁਸ਼ਕ ਹਨ । ਇਸ ਲਈ ਜੋ ਹਿਮਰੇਖਾ ਦੀ ਉਚਾਈ ਹੈ ਉਹ ਜ਼ਿਆਦਾ ਉੱਚੀ ਹੈ । ਜੰਗਲ ਘੱਟ ਹਨ । ਇਸ ਖੇਤਰ ਵਿਚ ਕਸ਼ਮੀਰ, ਕੁੱਲੂ ਦੀਆਂ ਸੁੰਦਰ ਘਾਟੀਆਂ ਸਤਲੁਜ, ਰਾਵੀ, ਬਿਆਸ, ਜਿਹਲਮ, ਚਨਾਬ ਤੇ ਸਿੰਧ ਇਸ ਖੇਤਰ ਦੇ ਮੁੱਖ ਦਰਿਆ ਹਨ। ਕੋਹਮਰੀ, ਸ੍ਰੀ ਨਗਰ, ਪਹਿਲਗਾਮ, ਕੁੱਲ ਮਨਾਲੀ, ਸ਼ਿਮਲਾ ਆਦਿ ਸੁੰਦਰ ਅਤੇ ਸਿਹਤ ਲਈ ਚੰਗੇ ਪਹਾੜੀ ਸਥਾਨ ਹਨ ਜਿਥੇ ਗਰਮੀ ਤੋਂ ਡਰਦੇ ਲੋਕ ਹਰ ਸਾਲ ਪਨਾਹ ਲੈਂਦੇ ਹਨ ।
- ਕੁਮਾਉਂ ਹਿਮਾਲੀਆ ਕੋਈ ਸਾਢੇ ਤਿੰਨ ਸੌ ਕਿਲੋਮੀਟਰ ਲੰਬੇ ਹਨ । ਇਨ੍ਹਾਂ ਦੀ ਪੱਛਮੀ ਸੀਮਾ ਸਤਲੁਜ ਅਤੇ ਪੂਰਬੀ ਸੀਮਾ ਨੇਪਾਲ ਵਿਚ ਕਾਲੀ ਨਦੀ ਹੈ । ਇਹ ਉੱਤਰ ਪ੍ਰਦੇਸ਼ ਦੇ ਉੱਤਰੀ ਪਹਾੜੀ ਭਾਗ ਵਿਚ ਹੈ ਜਿਸ ਵਿਚ ਉੱਤਰ ਖੰਡ ਡੇਹਰਾਦੂਨ, ਨੈਨੀਤਾਲ ਆਦਿ ਦੇ ਜ਼ਿਲ੍ਹੇ ਆਉਂਦੇ ਹਨ । ਇਸ ਖੇਤਰ ਵਿਚ ਗੰਗਾ ਅਤੇ ਜਮਨਾ ਦੇ ਸ੍ਰੋਤ ਹਨ । ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਇਸ ਖੇਤਰ ਵਿਚ 360 ਝੀਲਾਂ ਸਨ ਜਿਨ੍ਹਾਂ ਵਿਚ ਨੈਨੀਤਾਲ, ਭੀਮਤਾਲ ਆਦਿ ਵੇਖਣ ਵਿਚ ਆਉਂਦੀਆਂ ਹਨ । ਬਾਕੀ ਪੂਰੀਆਂ ਗਈਆਂ । ਨੰਦਾ ਦੇਵੀ, ਬਦਰੀਨਾਥ, ਕੇਦਾਰਨਾਥ, ਤ੍ਰਿਸ਼ੂਲ, ਮਾਨਾ ਅਤੇ ਗੰਗੋਤਰੀ ਇਸ ਖੇਤਰ ਦੀਆਂ ਕੁਝ ਉੱਚੀਆਂ ਚੋਟੀਆਂ ਹਨ । ਇਨ੍ਹਾਂ ਦੀ ਉੱਚਾਈ ਛੇ ਤੋਂ ਅੱਠ ਹਜ਼ਾਰ ਮੀਟਰ ਦੇ ਲਗਭਗ ਹੈ । ਇਸ ਖੇਤਰ ਵਿਚ ਜਮਨੋਤਰੀ, ਗੰਗੋਤਰੀ, ਕੇਦਾਰਨਾਥ, ਬਦਰੀਨਾਥ, ਰਿਸ਼ੀਕੇਸ਼ ਅਤੇ ਹੇਮਕੁੰਡ ਵਰਗੇ ਪਵਿੱਤਰ ਅਸਥਾਨ ਹਨ । ਇਸ ਖੇਤਰ ਦੇ ਪੱਛਮ ਵਾਲੇ ਭਾਗ ਵਿਚ ਬੰਦਰ ਪੂਛ ਚੋਟੀ ਹੈ ਜਿਸ ਤੋਂ ਜਮਨਾ ਨਦੀ ਨਿਕਲਦੀ ਹੈ । ਕੁਝ ਪੂਰਬ ਵਿਚ (ਕੇਵਲ 11 ਕਿਲੋ- ਮੀਟਰ) ਗੰਗੋਤਰੀ ਗਲੇਸ਼ੀਅਰ ਹੈ ਜਿਸ ਦੇ ਥੁਨ ਤੋਂ (ਗੋਮੁੱਖ) ਗੰਗਾ ਨਦੀ (ਭਾਗੀਰਥੀ) ਨਿਕਲਦੀ ਹੈ । ਚਤੁਰੰਗੀ, ਪਿਡਾਰੀ, ਭਾਗੀਰਥ ਖੜਕ ਅਤੇ ਸਤੋਪੰਥ ਇਸ ਖੇਤਰ ਦੇ ਦੂਜੇ ਗਲੇਸ਼ੀਅਰ ਹਨ । ਇਸ ਖੇਤਰ ਦੇ ਹਿਮਾਲੀਆ ਪਰਬਤ ਬਹੁਤ ਉੱਚੇ ਹਨ । ਬਰਫ਼ ਅਤੇ ਗਲੇਸ਼ੀਅਰ ਖਤਮ ਹੋਣ ਤੇ ਵਿਸ਼ਾਲ ਚਰਾਗਾਹਾਂ ਮਿਲਦੀਆਂ ਹਨ । ਕੁਮਾਉਂ ਦੇ ਖੇਤਰ ਵਿਚ ਬੜੀਆਂ ਸੁੰਦਰ ਫਲਾਂ ਦੀਆਂ ਘਾਟੀਆਂ ਹਨ । ਪਹਾੜਾਂ ਦੀਆਂ ਢਲਾਣਾਂ ਫੁੱਲਾਂ ਦੀ ਰੰਗੀਲੀ ਚਾਦਰ ਨਾਲ ਕੱਜੀਆਂ ਜਾਂਦੀਆਂ ਹਨ । ਇਥੇ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਬੜੇ ਰੰਗ ਬਰੰਗੇ ਫੁੱਲ ਖਿੜਦੇ ਹਨ । ਭਾਰਤੀ ‘ ਤੇ ਬਦੇਸ਼ੀ ਸੈਲਾਨੀਆਂ ਨੇ ਇਨ੍ਹਾਂ ਘਾਟੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ ।
66 (3) ਨੇਪਾਲ ਹਿਮਾਲੀਆ ਪਰਬਤ ਲਗ ਭਗ ਅੱਠ ਸੌ ਕਿਲੋਮੀਟਰ ਲੰਬੇ ਹਨ । ਇਹ ਤਿਸਤਾ ਅਤੇ ਕਾਲੀ ਨਦੀਆਂ ਦੇ ਵਿਚਕਾਰ ਫੈਲੇ ਹੋਏ ਹਨ । ਮਹਾਨ ਹਿਮਾਲੀਆ ਪਰਬਤ ਮਾਲਾ ਨੇਪਾਲ ਦੀ ਉੱਤਰੀ ਸੀਮਾ ਦੇ ਨੇੜੇ ਹੈ । ਦੂਜੀ ਵੱਡੀ ਪਰਬਤ ਮਾਲਾ ਦੱਖਣ ਵਲ ਹੈ। ਇਸ ਦੇ ਦੱਖਣ ਵਿਚ ਡੇਹਰਾਦੂਨ ਵਰਗੀ ਡੂੰਘੀ ਘਾਟੀ ਅਤੇ ਸ਼ਿਵਾਲਿਕ ਵਰਗੇ ਚੂਰੀਆਂ ਮੁਰੀਆਂ ਪਰਬਤ ਹਨ । ਨੇਪਾਲ ਹਿਮਾਲੀਆ ਵਿਚ ਕੰਚਨਜੰਗਾ ਤੇ ਐਵਰੈਸਟ, ਮਕਾਲੂ, ਅੰਨਾਪੂਰਨਾ, ਗੋਸਾਂਈਥਨ, ਧੋਲਾਗਿਰੀ ਆਦਿ ਸੰਸਾਰ ਦੀਆਂ ਉੱਚੀਆਂ ਅਤੇ ਪ੍ਰਸਿੱਧ ਚੋਟੀਆਂ ਹਨ। ਕਰਨਾਲੀ, ਕ੍ਰਿਸ਼ਨਾ, ਗੰਡਕੀ ਅਤੇ ਅਰੂਨ ਕੋਸੀ ਇਸ ਖੇਤਰ ਵਿਚ ਵੱਡੇ ਦਰਿਆ ਹਨ ਜੋ ਮਹਾਨ ਹਿਮਾਲੀਆ ਪਰਬਤ ਤੋਂ ਵੀ ਪਾਰ ਵਾਲੇ ਇਲਾਕੇ ਵਿਚੋਂ ਆਉਂਦੇ ਹਨ । ਕਠਮੰਡ ਘਾਟੀ ਵੀ ਇਸ ਖੰਡ ਵਿਚ ਹੈ । ਬਾਗਮਤੀ ਨਦੀ ਇਸ ਘਾਟੀ ਵਿਚ ਵਗਦੀ ਹੈ ।
(4) ਅਸਾਮ ਹਿਮਾਲੀਆ ਪਰਬਤ ਲਗਭਗ ਸੱਤ ਸੌ ਕਿਲੋਮੀਟਰ ਲੰਬੇ ਹਨ। ਇਹ ਨੇਪਾਲ ਦੀ ਪੂਰਬੀ ਸੀਮਾਂ ਤੋਂ ਲੈ ਕੇ ਪੂਰਬ ਵਿਚ ਬ੍ਰਹਮਪੁੱਤਰ ਨਦੀ ਦੇ ਮੋੜ ਤਕ ਫੈਲੇ ਹੋਏ ਹਨ। ਹਿਮਾਲੀਆ ਦੇ ਇਸ ਖੰਡ ਵਿਚ ਸਿਕੱਮ, ਦਾਰਜੀਲਿੰਗ, ਭੂਟਾਨ ਅਤੇ ਅਰੂਨਾਂਚਲ ਪ੍ਰਦੇਸ਼ ਦੇ ਇਲਾਕੇ ਆਉਂਦੇ ਹਨ ਜਿਥੋਂ ਦੇ ਕੁਦਰਤੀ ਨਜ਼ਾਰਿਆਂ ਨੂੰ ਸੈਲਾਨੀ ਵੇਖ ਕੇ ਆਨਦ ਮਾਣਦੇ ਹਨ । ਕੁਲਾਕਾਂਗੜੀ, ਚੋਮੋਲਾਹਰੀ ਅਤੇ ਨਮਚਾ ਬਰਵਾ ਇਸ ਖੰਡ ਦੀਆਂ ਮੁੱਖ ਚੋਟੀਆਂ ਹਨ ।
ਕੰਚਨਜੰਗਾ ਅਤੇ ਚੋਮਲਾਹਰੀ ਚੋਟੀਆਂ ਦੇ ਦਰਮਿਆਨ ਕਈ ਗਲੇਸ਼ੀਅਰ ਹਨ। ਜੰਮੂ ਗਲੇਸ਼ੀਅਰ ਸਭ ਤੋਂ ਵੱਡਾ ਹੈ । ਇਸ ਦੇ ਧੁੰਨ ਤੋਂ ਤਿਸਤਾ ਨਦੀ ਨਿਕਲਦੀ ਹੈ । ਕੁਲ੍ਹਾ ਕਾਂਗੜੀ ਚੋਟੀਆਂ ਦੇ ਦਰਮਿਆਨ ਭੂਟਾਨ ਦਾ ਇਲਾਕਾ ਹੈ । ਮਾਨਸ ਇਸ ਇਲਾਕੇ ਦੀ ਨਦੀ ਹੈ ਜੋ ਬ੍ਰਹਮਪੁੱਤਰ ਵਿਚ ਜਾ ਕੇ ਰਲਦੀ ਹੈ । ਬ੍ਰਹਮਪੁੱਤਰ ਅਰੁਨਾਂਚਲ ਰਾਜ ਵਿਚ ਭਾਰਤ ਅੰਦਰ ਦਾਖਲ ਹੁੰਦਾ ਹੈ ।
ਬੁਮਲਾ ਸੈਲਾ, ਬੁਮਡਿਲਾ ਆਦਿ ਇਸ ਇਲਾਕੇ ਵਿਚ ਦੱਰੇ ਹਨ ।
ਹਿਮਾਲੀਆ ਪਰਬਤ ਦੀਆਂ ਪੂਰਬੀ ਪਹਾੜੀਆਂ ਤੇ ਸ਼ਾਖਾਂ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਮੋਘਾਲਿਆ ਅਤੇ ਬਰਮਾ ਵਿਚ ਹਨ । ਕੁਝ ਲੋਕਾਂ ਦਾ ਵਿਚਾਰ ਹੈ ਕਿ ਨਮਚਾ ਬਰਵਾ ਚੋਟੀ ਤੋਂ ਅਗੇ ਪੂਰਬ ਵਲ ਹਿਮਾਲੀਆ ਪਰਬਤ ਚੀਨ ਅੰਦਰ ਚਲੇ ਜਾਂਦੇ ਹਨ । ਆਮ ਰਾਏ ਇਹ ਹੈ ਕਿ ਬ੍ਰਹਮਪੁੱਤਰ ਦੇ ਮੋੜ ਤੋਂ ਬਾਅਦ ਹਿਮਾਲੀਆ ਪਰਬਤ ਦੱਖਣ ਵਲ ਮੁੜ ਜਾਂਦੇ ਹਨ ਅਤੇ ਅਰਾਕਾਨ- ਯਮਾ ਪਹਾੜੀਆਂ ਦੇ ਰੂਪ ਵਿਚ ਬਰਮਾ ਅੰਦਰ ਚਲੇ ਜਾਂਦੇ ਹਨ । ਪਟੱਕੋਈ ਤੇ ਨਾਗਾ ਪਹਾੜੀਆਂ ਭਾਰਤ ਤੇ ਬਰਮਾ ਦੀ ਸੀਮਾ ਨਾਲ ਉੱਤਰ-ਪੂਰਬ ਤੋਂ ਦੱਖਣ-ਪੱਛਮ ਦਿਸ਼ਾ ਵਿਚ ਜਾਂਦੀਆਂ ਹਨ ।
ਇਥੇ ਜ਼ਿਆਦਾ ਵਰਖਾ ਕਰਕੇ ਸੰਘਣੇ ਜੰਗਲਾਂ ਨਾਲ ਭਰੇ ਹੋਏ ਪਹਾੜ ਹਨ । ਮਨੀਪੁਰ ਦੀ ਵਾਦੀ ਪਹਾੜੀਆਂ ਨਾਲ ਘਿਰੀ ਹੋਈ ਇਕ ਪੁਰਾਣੀ ਅਤੇ ਮਿੱਟੀ ਨਾਲ ਪੂਰੀ ਗਈ ਝੀਲ ਦਾ ਤਲ ਹੈ ।
ਮਿਜ਼ੋ ਪਹਾੜੀਆਂ ਵੀ ਦੋ ਹਜ਼ਾਰ ਮੀਟਰ ਦੇ ਕਰੀਬ ਉੱਚੀਆਂ ਹਨ ਪਰ ਘਾਟੀਆਂ ਦੇ ਤਲ ਪੰਜ ਸੌ ਮੀਟਰ ਤਕ ਨੀਵੇਂ ਹਨ । ਇਥੇ ਲੰਬੀਆਂ ਪਹਾੜੀਆਂ ਤੇ ਵਾਦੀਆਂ ਦੀਆਂ ਕਤਾਰਾਂ ਹਨ ।
ਸੰਘਣੇ ਜੰਗਲ ਪਹਾੜੀਆਂ ਉਪਰ ਮਿਲਦੇ ਹਨ। ਵਾਦੀਆਂ ਵਿਚ ਬਾਂਸ ਦੇ ਜੰਗਲ ਆਮ ਹਨ । ਮਕੀਰ ਦੀਆਂ ਪਹਾੜੀਆਂ ਭੂ-ਅਪਰਦਨ ਕਾਰਨ ਮੇਘਾਲਿਆ ਤੋਂ ਵੱਖ ਹੋ ਗਈਆਂ ਹਨ। ਇਥੇ ਚੋਪਾਸੀ ਅਪਰਦਨ ਕਾਰਨ ਗੋਲ ਗੁਬੰਦ ਵਰਗੇ ਪਰਬਤ ਨਜ਼ਰ ਆਉਂਦੇ ਹਨ।
ਕਾਂਡ 3
ਹਿਮਾਲੀਆ ਦਾ ਜਲਵਾਯੂ ਅਤੇ ਬਨਸਪਤੀ
ਹਿਮਾਲੀਆ ਪਰਬਤ ਦਾ ਜਲਵਾਯੂ ਤੇ ਬਨਸਪਤੀ ਕਈ ਕਿਸਮਾਂ ਦੀ ਹੈ । ਇਹ ਪਰਬਤਾ ਦੀ ਉਚਾਈ ਅਤੇ ਸਥਾਨ ਦੀ ਸਥਿਤੀ ਅਨੁਸਾਰ ਬਦਲਦੀ ਹੈ । ਉੱਚੀਆਂ ਢਲਾਣਾਂ ਅਤੇ ਚੋਟੀਆਂ ਤੇ ਸੂਰਜ ਚਮਕਦਾ ਹੈ ਜਾਂ ਬਰਫ਼ ਪੈਂਦੀ ਹੈ । ਬਾਹਰੀ ਹਿਮਾਲੀਆ ਦੀਆਂ ਨੀਵੀਆਂ ਢਲਾਣਾਂ ਤੇ ਜ਼ੋਰਦਾਰ ਵਰਖਾ ਹੁੰਦੀ ਹੈ । ਮਹਾਨ ਹਿਮਲੀਆ ਤੇ ਕੁਝ ਘੱਟ ਅਤੇ ਹੋਰ ਉੱਤਰ ਵਲ ਜਾਂਦਿਆਂ ਮਹਾਨ ਹਿਮਾਲੀਆ ਤੋਂ ਪਾਰ ਲਾਹੌਲ ਅਤੇ ਲਦਾਖ ਘਾਟੀਆਂ ਵਿਚ ਹੋਰ ਵੀ ਘੱਟ ਵਰਖਾ ਹੁੰਦੀ ਹੈ ਅਤੇ ਮੌਸਮ ਖੁਸ਼ਕ ਰਹਿੰਦਾ ਹੈ ।
ਸਥਿਤੀ ਅਨੁਸਾਰ ਵੀ ਵਰਖਾ ਘੱਟ ਜਾਂਦੀ ਹੈ । ਦੱਖਣੀ ਢਲਾਣਾਂ ਵਲ ਵਰਖਾ ਜ਼ਿਆਦਾ ਅਤੇ ਉੱਚਾ ਤਾਪਮਾਨ ਹੁੰਦਾ ਹੈ । ਸੂਰਜ ਸਾਹਮਣੇ ਹੋਣ ਕਾਰਨ ਧੁੱਪ ਪੈਂਦੀ ਹੈ । ਉੱਤਰੀ ਢਲਾਣਾਂ* ਪਰਬਤ ਦੀ ਓਟ ਵਿਚ ਹੋਣ ਕਾਰਨ ਘੱਟ ਧੁੱਪ ਅਤੇ ਘੱਟ ਵਰਖਾ ਵਾਲੀਆਂ ਹੁੰਦੀਆਂ ਹਨ। ਮੌਸਮ ਖੁਸ਼ਕ ਤੇ ਠੰਡਾ ਰਹਿੰਦਾ ਹੈ ।
ਗਰਮੀਆਂ ਦੀਆਂ ਮਾਨਸੂਨ ਪੌਣਾਂ ਦਾ ਬੜਾ ਮਹੱਤਵ ਹੈ ਕਿਉਂਕਿ ਉਹ ਹਿਮਾਲੀਆ ਵਿਚ ਵਰਖਾ ਕਰਦੀਆਂ ਹਨ । ਦੱਖਣ-ਪੱਛਮੀ ਮਾਨਸੂਨ ਤੋਂ ਜਿਆਦਾ ਵਰਖਾ ਹੁੰਦੀ ਹੈ । ਪੂਰਬੀ ਹਿਮਾਲੀਆ ਵਿਚ ਪੱਛਮੀ ਹਿਮਾਲੀਆ ਨਾਲੋਂ ਜ਼ਿਆਦਾ ਵਰਖਾ ਹੁੰਦੀ ਹੈ । ਸਭ ਤੋਂ ਜ਼ਿਆਦਾ ਵਰਖਾ ਪੂਰਬੀ ਹਿਮਾਲੀਆ ਦੀਆਂ ਪਹਾੜੀਆਂ (ਚਿਰਾਪੂੰਜੀ) ਵਿਚ ਹੁੰਦੀ ਹੈ । ਅਸਾਮ, ਭੂਟਾਨ, ਸਿਕੱਮ ਤੇ ਦਾਰਜੀਲਿੰਗ ਵਿਚ ਜ਼ਿਆਦਾ ਵਰਖਾ ਹੁੰਦੀ ਹੈ । ਨੇਪਾਲ ਅਤੇ ਕੁਮਾਉਂ ਹਿਮਾਲੀਆ ਵਿਚ ਦਰਮਿਆਨੀ ਵਰਖਾ ਅਤੇ ਹਿਮਾਚਲ ਪ੍ਰਦੇਸ਼ ਵਿਚ ਉਸ ਤੋਂ ਘੱਟ ਹੁੰਦੀ ਹੈ । ਕਸ਼ਮੀਰ ਵਿਚ ਹਿਮਾਲੀਆ ਦੇ ਭਾਗ ਖੁਸ਼ਕ ਰਹਿੰਦੇ ਹਨ । ਪੂਰਬ ਤੋਂ ਪੱਛਮ ਵਲ ਜਾਂਦਿਆਂ ਵਰਖਾ ਘਟਦੀ ਜਾਂਦੀ ਹੈ ।
ਸਰਦੀਆਂ ਦੀ ਰੁੱਤੇ ਉੱਤਰ-ਪੂਰਬੀ ਖੁਸ਼ਕ ਮੌਨਸੂਨ ਚਲਦੀ ਹੈ । ਤਿੰਨ ਤੋਂ ਪੰਜ ਹਜ਼ਾਰ ਮੀਟਰ ਦੀ ਉੱਚਾਈ ਵਾਲੇ ਖੇਤਰਾਂ ਵਿਚ ਇਹ ਪੌਣ ਬੜੀ ਤੇਜ਼ੀ ਨਾਲ ਚਲਦੀ ਹੈ । ਉੱਚੇ ਪਹਾੜੀ ਦੱਰਿਆਂ ਵਿਚ ਇਹ ਝੱਖੜ ਵਾਂਗ ਤੇਜ਼ ਹੁੰਦੀ ਹੈ । ਪੰਜਾਬ ਹਿਮਾਲੀਆ ਪਰਬਤ ਦੇ ਰੋਹਤਾਂਗ ਦੱਰੇ ਵਿਚ ਚੱਲਣ ਵਾਲੀ ਪੌਣ ਇਤਨੀ ਤੇਜ਼ ਹੁੰਦੀ ਹੈ ਕਿ ਉਹ ਆਪਣੇ ਨਾਲ ਮਨੁੱਖਾਂ ਅਤੇ ਭੇਡ ਬੱਕਰੀਆਂ ਨੂੰ ਵੀ ਉਡਾ ਕੇ ਲੈ ਜਾਂਦੀ ਹੈ । ਹਿਮਾਲੀਆ ਪਰਬਤ ਦੇ ਪੱਛਮੀ ਭਾਗਾਂ ਵਿਚ ਚੱਕਰਵਾਤ ਆਉਂਦੇ ਹਨ । ਇਨ੍ਹਾਂ ਚੱਕਰਵਾਤਾਂ ਨਾਲ ਨੀਵੇਂ ਪਰਬਤੀ ਭਾਗਾਂ ਅਤੇ ਇਨ੍ਹਾਂ ਦੇ ਨੇੜੇ- ਵਾਲੇ ਪੰਜਾਬ ਦੇ ਮੈਦਾਨ ਵਿਚ ਵਰਖਾ ਹੁੰਦੀ ਹੈ । ਉੱਚੇ ਭਾਗਾਂ ਵਿਚ ਬਰਫ਼ ਪੈਂਦੀ ਹੈ । ਹਿਮਪਾਤ ਨਾਲ ਪਰਬਤੀ ਢਲਾਣਾਂ ਬਰਫ਼ ਨਾਲ ਕੱਜੀਆਂ ਜਾਂਦੀਆਂ ਹਨ । ਦੱਰੇ ਬੰਦ ਹੋ ਜਾਂਦੇ ਹਨ ਅਤੇ ਆਵਾਜਾਈ ਰੁਕ ਜਾਂਦੀ ਹੈ । ਪੱਛਮੀ ਹਿਮਾਲੀਆ ਤੋਂ ਪੂਰਬੀ ਹਿਮਾਲੀਆ ਵਲ ਜਾਂਦਿਆਂ ਚੱਕਰਵਾਤਾਂ ਦਾ ਜ਼ੋਰ ਘਟਦਾ ਜਾਂਦਾ ਹੈ । ਇਸ ਲਈ ਪੱਛਮ ਤੋਂ ਪੂਰਬ ਵਲ ਸਰਦੀਆਂ ਦੀ ਵਰਖਾ ਵੀ ਘਟਦੀ ਜਾਂਦੀ ਹੈ ।
ਚੜ੍ਹਦੇ ਸੂਰਜ ਨਾਲ ਪਰਬਤਾਂ ਦੀਆਂ ਢਲਾਣਾਂ ਤੇ ਹਵਾ ਗਰਮ ਹ ਕੇ ਉਪਰ ਨੂੰ ਉਠਦੀ ਹੈ । ਇਸ ਨਾਲ ਧੁੰਦ, ਧੂੰਆਂ ਅਤੇ ਸਫੈਦ ਬੱਦਲ ਗੁਬਾਰੇ ਵਾਂਗ ਉਪਰ ਉਠਦੇ ਹਨ । ਪਰਬਤੀ ਚੋਟੀਆਂ ਢਕੀਆਂ ਜਾਂਦੀਆਂ ਹਨ । ਕੁਦਰਤੀ ਨਜ਼ਾਰੇ ਨਹੀਂ ਵੇਖੇ ਜਾ ਸਕਦੇ ਪਰ ਮੌਸਮ ਖੁਸ਼ਕ ਹੋਣ ਕਾਰਨ ਆਸਮਾਨ ਸਾਰਾ ਦਿਨ ਸਾਫ ਰਹਿੰਦਾ ਹੈ ਤੇ ਕੁਦਰਤੀ ਨਜ਼ਾਰੇ ਵੇਖੇ ਜਾ ਸਕਦੇ ਹਨ । ਸ਼ਾਮ ਨੂੰ ਠੰਡੀ ਹਵਾ ਢਲਾਣਾਂ ਦੇ ਨਾਲ ਹੇਠਾਂ ਘਾਟੀਆਂ ਵਿਚ ਬੈਠਦੀ ਨਜ਼ਰ ਆਉਂਦੀ ਹੈ । ਬਦੱਲ ਹੇਠਾਂ ਵਲ ਆਉਂਦੇ ਵੇਖੇ ਜਾ ਸਕਦੇ ਹਨ । ਅੱਧੀ ਰਾਤ ਤਕ ਧੁੰਦ ਬੈਠ ਜਾਂਦੀ ਹੈ ਅਤੇ ਤਾਰੇ ਸਾਫ਼ ਨਜ਼ਰ ਆਉਂਦੇ ਹਨ ।
ਹਿਮਾਲੀਆ ਪਰਬਤ ਵਿਚ ਆਮ ਤੌਰ ਤੇ ਅਪ੍ਰੈਲ ਦੇ ਮਹੀਨੇ ਵਿਚ ਮੌਸਮ ਸਾਫ ਹੁੰਦਾ ਹੈ । ਹਵਾ ਠੰਡੀ ਤੇ ਖੁਸ਼ਕ ਹੁੰਦੀ ਹੈ । ਦਿਨ ਵੇਲੇ ਤੇਜ਼ ਸੂਰਜ ਅਤੇ ਰਾਤਾਂ ਠੰਡੀਆਂ ਅਤੇ ਆਸਮਾਨ ਸਾਫ਼ ਤਾਰਿਆਂ ਭਰਿਆ ਹੁੰਦਾ ਹੈ । ਮਈ ਦੇ ਮਹੀਨਿਆਂ ਵਿਚ ਪੱਛਮੀ ਹਿਮਾਲੀਆ ਵਿਚ ਹਨੇਰੀ ਝੱਖੜ ਵਾਲਾ ਮੌਸਮ ਹੁੰਦਾ ਹੈ । ਜੂਨ ਵਿਚ ਬਰਫ਼ ਪਿਘਲਣ ਨਾਲ ਨਦੀਆਂ ਵਿਚ ਪਾਣੀ ਜ਼ਿਆਦਾ ਆਉਂਦਾ ਹੈ । ਜੁਲਾਈ ਤੋਂ ਸਤੰਬਰ ਤਕ ਵਰਖਾ ਦਾ ਮੌਸਮ ਹੁੰਦਾ ਹੈ ।
ਅਗਸਤ ਵਿਚ ਸਭ ਤੋਂ ਥੋੜ੍ਹੀ ਬਰਫ਼ ਰਹਿ ਜਾਂਦੀ ਹੈ । ਨਵੀਂ ਬਰਫ ਨਹੀਂ ਪੈਂਦੀ । ਰਸਤੇ ਖੁਲ੍ਹੇ ਹੁੰਦੇ ਹਨ । ਸਤੰਬਰ ਦੇ ਅਖੀਰ ਤੋਂ ਨਵੀਂ ਬਰਫ਼ ਪੈਣ ਦੀ ਸੰਭਾਵਨਾ ਹੋ ਜਾਂਦੀ ਹੈ । ਯਾਤਰਾ ਲਈ ਇਹ ਚੰਗਾ ਮੌਸਮ ਹੁੰਦਾ ਹੈ । ਅਕਤੂਬਰ ਨਵੰਬਰ ਦੇ ਮਹੀਨਿਆਂ ਵਿਚ ਪੂਰਬੀ ਹਿਮਾਲੀਆ ਪਰਬਤ ਵਿਚ ਮੌਸਮ ਸਾਫ਼ ਹੁੰਦਾ ਹੈ । ਕੰਚਨਜੰਗਾ ਅਤੇ ਐਵਰੈਸਟ ਚੋਟੀਆਂ ਸਾਫ਼ ਦਿਸਦੀਆਂ ਹਨ । ਇਸ ਲਈ ਦਾਰਜੀਲਿੰਗ ਵਿਚ ਸੈਰਸਪਾਟੇ ਵਾਲਿਆਂ ਦੀ ਭੀੜ ਲਗ ਜਾਂਦੀ ਹੈ । ਇਸ ਤੋਂ ਬਾਦ ਸਰਦੀਆਂ ਵਿਚ ਮੌਸਮ ਖੁਸ਼ਕ ਤੇ ਠੰਡਾ ਹੁੰਦਾ ਹੈ । ਕੇਵਲ ਪੱਛਮੀ ਹਿਮਾਲੀਆ ਵਿਚ ਹੀ ਬਰਡ ਪੈਂਦੀ ਹੈ।
ਹਿਮਾਲੀਆ ਪਰਬਤ ਵਿਚ ਮੌਸਮ ਸਥਾਨ ਦੀ ਉਚਾਈ ਦੇ ਨਾਲ ਨਾਲ ਬਦਲਦਾ ਹੈ । ਅੱਠ ਸੋ ਮੀਟਰ ਤੋਂ ਨੀਵੇਂ ਸਥਾਨਾਂ ਤੇ ਜਲਵਾਯੂ ਗਰਮ ਜਾਂ ਉਸ਼ਣ ਖੰਡੀ ਕਿਸਮ ਦਾ ਹੁੰਦਾ ਹੈ । ਬਾਰਾਂ ਸੌ ਮੀਟਰ ਤਕ ਉਪ ਉਸ਼ਣ ਖੰਡੀ ਕਿਸਮ ਦਾ ਅਤੇ ‘ 200 ਮੀ. ਤੋਂ 2400 ਮੀ. ਤਕ ਦੀ ਉਚਾਈ ਵਾਲੇ ਭਾਗਾਂ ਵਿਚ ਸੀਤ-ਉਸ਼ਣ ਪ੍ਰਕਾਰ ਦਾ ਜਲਵਾਯੂ ਹੁੰਦਾ ਹੈ । ਇਸ ਤੋਂ ਉਪਰ ਛੱਤੀ ਸੌ ਮੀਟਰ ਦੀ ਉਚਾਈ ਤੇ ਸੀਤ ਸੀਤੋਸ਼ਣ ਕਿਸਮ ਦਾ ਅਤੇ ਹੋਰ ਉੱਪਰ ਜਾਣ ਨਾਲ ਉੱਤਰ ਧਰੁਵੀ ਖੇਤਰ ਦੇ ਕਿਸਮ ਦਾ ਜਲਵਾਯੂ ਹੁੰਦਾ ਹੈ । ਇਸੇ ਤਰ੍ਹਾਂ ਪੂਰਬ ਤੋਂ ਪੱਛਮ ਵਲ ਜਾਣ ਨਾਲ ਵੀ ਜਲਵਾਯੂ ਬਦਲਦਾ ਜਾਂਦਾ ਹੈ । ਪੂਰਬੀ ਹਿਮਾਲੀਆ ਵਿਚ ਨੀਵੇਂ ਸਥਾਨਾਂ ਤੇ ਬਰਫ਼ ਨਹੀਂ ਪੈਂਦੀ । ਵਰਖਾ ਪੱਛਮੀ ਹਿਮਾਲੀਆ ਨਾਲੋਂ ਜ਼ਿਆਦਾ ਹੁੰਦੀ ਹੈ । ਪੱਛਮੀ ਹਿਮਾਲੀਆ ਦੇ ਖੇਤਰ ਵਿਚ ਵਰਖਾ ਘੱਟ ਹੁੰਦੀ ਹੈ ਪਰ ਬਰਫ਼ ਘੱਟ ਉਚਾਈ ਵਾਲੇ ਇਲਾਕਿਆਂ ਵਿਚ ਵੀ ਪੈ ਜਾਂਦੀ ਹੈ । ਇਸ ਲਈ ਇਹ ਜ਼ਿਆਦਾ ਠੰਢੇ ਪਰ ਪੂਰਬੀ ਖੇਤਰਾਂ ਨਾਲੋਂ ਖੁਸ਼ਕ ਹਨ ਮਿਸਾਲ ਦੇ ਤੌਰ ਤੇ ਦਾਰਜੀਲਿੰਗ ਵਿਚ ਹਿਮਪਾਤ ਨਹੀਂ ਹੁੰਦਾ। ਵਰਖਾ ਸਾਲਾਨਾ ਤਿੰਨ ਸੋ ਮੈਂ ਟੀਮੀਟਰ ਤੋਂ ਜ਼ਿਆਦਾ ਹੁੰਦੀ ਹੈ । ਹੋਰ ਪੂਰਬ ਵਿਚ ਚਿਰਾਪੂੰਜੀ ਵਿਚ ਵਰਖਾ ਲਗਭਗ ਗਿਆਰਾਂ ਸੌ ਪੰਜਾਹ ਸੈਂਟੀਮੀਟਰ ਹੁੰਦੀ ਹੈ ਪਰ ਪੱਛਮ ਵਿਚ ਸ਼ਿਮਲੇ ਦੀ ਵਰਖਾ ਦੋ ਸੌ ਸੈਂਟੀਮੀਟਰ ਦੇ ਆਸ ਪਾਸ ਹੈ ਅਤੇ ਲੇਹ ਲਦਾਖ ਦੀ ਸਾਲਾਨਾ ਵਰਖਾ ਸਿਰਫ਼ ਤਿੰਨ ਸੈਂਟੀਮੀਟਰ ਤੋਂ ਕੁਝ ਜ਼ਿਆਦਾ ਹੈ ।
ਬਨਸਪਤੀ —ਹਿਮਾਲੀਆ ਵਿਚ ਜਿਸ ਤਰ੍ਹਾਂ ਉਚਾਈ ਵਧਣ ਦੇ ਨਾਲ ਜਲਵਾਯੂ ਬਦਲਦਾ ਹੈ ਅਤੇ ਪੂਰਬ ਤੋਂ ਪੱਛਮ ਵਿਚ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ । ਇਸੇ ਤਰ੍ਹਾਂ ਹੀ ਬਨਸਪਤੀ ਵੀ ਬਦਲਦੀ ਹੈ । ਚੀੜ੍ਹ, ਦੇਵਦਾਰ, ਨੁਕਲੀ ਪੱਤੀ ਵਾਲੇ ਦਰਖਤ ਰੋਹਡੋਡਨਡਰੋਨ ਦੇ ਵਿਸ਼ਾਲ ਜੰਗਲ ਹਿਮਾਲੀਆ ਵਿਚ ਹੀ ਮਿਲਦੇ ਹਨ। ਉੱਤਰ-ਪੱਛਮ ਵਿਚ ਕਸ਼ਮੀਰ ਤੇ ਕਾਬਲ ਦੇ ਖੇਤਰ ਵਿਚ ਕੇਵਲ ਪੱਥਰ ਹੀ ਪੱਥਰ ਹਨ। ਨਾਗਾ ਪਰਬਤ ਦੇ ਨੇੜੇ ਦੋ ਹਜ਼ਾਰ ਮੀਟਰ ਤਕ ਅਤੇ ਸ਼ਿਵਾਲਕ ਪਰਬਤ ਦੇ ਦੋਹਾਂ ਪਾਸੇ ਜੰਮੂ ਕਸ਼ਮੀਰ ਵਿਚ ਕੰਡਿਆਂ ਵਾਲੀਆਂ ਝਾੜੀਆਂ ਹਨ । ਵਰਖਾ ਘੱਟ ਹੁੰਦੀ ਹੈ । ਕਿੱਕਰ, ਬੇਰ, ਜੰਡ ਆਦਿ ਦੇ ਦਰਖਤ ਹਨ ਜੋ ਨਦੀਆਂ ਦੀਆਂ ਘਾਟੀਆਂ, ਮਿੱਟੀ, ਰੋੜੇ ਦੇ ਢੇਰਾਂ ਅਤੇ ਅਪਰਦਨ ਖੇਤਰਾਂ ਵਿਚ ਉੱਗਦੇ ਹਨ ।
ਪੰਜ ਸੌ ਮੀਟਰ ਤੋਂ ਪੰਦਰਾਂ ਸੌ ਮੀਟਰ ਦੀ ਉਚਾਈ ਵਾਲੇ ਪੱਛਮੀ ਹਿਮਾਲੀਆ ਖੇਤਰ ਵਿਚ ਵਰਖਾ ਕੁਝ ਜ਼ਿਆਦਾ ਹੈ । ਜਿਹਲਮ ਚਨਾਬ ਅਤੇ ਸਤਲੁਜ ਦੀਆਂ ਘਾਟੀਆਂ ਵਿਚ ਨੀਵੇਂ ਸਥਾਨਾਂ ਤੇ ਸਦਾ ਬਹਾਰ ਛੋਟੇ ਪੱਤਿਆਂ ਵਾਲੀਆਂ ਝਾੜੀਆਂ ਤੇ ਕੰਡਿਆਂ ਵਾਲੇ ਰੁੱਖ ਮਿਲਦੇ ਹਨ । ਇਨ੍ਹਾਂ ਵਿਚ ਅਲੀਅਰ, ਫੁਲਾਹੀ ਆਦਿ ਦੇ ਪੌਦੇ ਹੁੰਦੇ ਹਨ।
ਖੁਸ਼ਕ ਖੇਤਰਾਂ ਵਿਚ ਹਿਮਾਲੀਆ ਦੀਆਂ ਢਲਾਣਾਂ ਉਪਰ ਆਰਟੀਗੀਜ਼ੀਆ ਤੇ ਕੱਚੀਆ ਦੀਆਂ ਝਾੜੀਆਂ ਦੀ ਸਟੰਪੀ ਹੈ । ਉੱਤਰ-ਪੱਛਮੀ ਹਿਮਾਲੀਆ ਵਿਚ ਇਹ ਝਾੜੀਆਂ ਨੁਕੀਲੀ ਪੱਤੀ ਵਾਲੇ ਨਮੀ ਵਾਲੇ ਜੰਗਲਾਂ ਤਕ ਮਿਲਦੀਆਂ ਹਨ । ਨਾਗਾ ਪਰਬਤ ਦੇ ਪਾਸ ਤਿੰਨ ਹਜ਼ਾਰ ਮੀਟਰ ਦੀ ਉਚਾਈ ਤਕ ਉੱਤਰ ਵਾਲੇ ਪਾਸੇ ਅਤੇ ਚਾਰ ਹਜ਼ਾਰ ਮੀਟਰ ਤਕ ਦੱਖਣੀ ਢਲਾਣਾਂ ਤੇ ਇਹ ਝਾੜੀਆਂ ਉਗਦੀਆਂ ਹਨ ।
ਸਟੈਪੀ ਅਤੇ ਜੰਗਲਾਂ ਦੇ ਵਿਚਕਾਰਲੇ ਖੇਤਰ ਵਿਚ ਨੁਕੀਲੀ ਪੱਤੀ ਵਾਲੇ ਦਰਖਤ, ਚੀੜ੍ਹ ਅਤੇ ਬਲੂਤ ਦੇ ਵਿਰਲੇ ਵਿਰਲੇ ਦਰਖਤ ਮਿਲਦੇ ਹਨ । ਨਿਉਜ਼ੇ ਦੇ ਜੰਗਲ ਵੀ ਹੁੰਦੇ ਹਨ । ਉੱਤਰੀ ਢਲਾਣਾਂ ਤੇ ਦੋ ਤੋਂ ਤਿੰਨ ਹਜ਼ਾਰ ਮੀਟਰ ਅਤੇ ਦੱਖਣ ਵਾਲੇ ਪਾਸੇ ਚਾਰ ਹਜ਼ਾਰ ਤੋਂ ਦੋ ਸੌ ਮੀਟਰ ਦੀ ਉਚਾਈ ਵਾਲੇ ਖੇਤਰ ਵਿਚ ਅਜਿਹੇ ਜੰਗਲ ਹਨ ।
ਪੰਜਾਬ ਤੇ ਕਮਾਉਂ ਹਿਮਾਲੀਆ ਪਰਬਤ ਵਿਚ ਇਕ ਤੋਂ ਦੋ ਹਜ਼ਾਰ ਮੀਟਰ ਦੀ ਉਚਾਈ ਵਾਲੇ ਖੇਤਰਾਂ ਵਿਚ ਸਮੁਚੇ ਚੀੜ੍ਹ ਦੇ ਖੁਲ੍ਹੇ ਜੰਗਲ ਹਨ । ਮਾਨਸੂਨ ਦੀ ਰੁੱਤੇ ਘਾਹ ਉੱਗ ਪੈਂਦਾ ਹੈ ਅਤੇ ਪਸ਼ੂ ਚਾਰੇ ਜਾਂਦੇ ਹਨ । ਵਰਖਾ ਤੋਂ ਪਹਿਲਾਂ ਚੀੜ੍ਹ ਦੀਆਂ ਸੂਈਆਂ ਦੇ ਢੇਰ ਲਗ ਜਾਂਦੇ ਹਨ । ਇਨ੍ਹਾਂ ਸੂਈਆਂ ਤੋਂ ਹੁਣ ਫਲਾਂ ਵਾਸਤੇ ਪੇਟੀਆਂ ਬਣਾਈਆਂ ਜਾਂਦੀਆਂ ਹਨ । ਚੀੜ੍ਹ ਤੋਂ ਗੰਦਾ ਬਰੋਜਾ ਨਿਕਲਦਾ ਹੈ ।
ਕਸ਼ਮੀਰ, ਮੱਰੀ, ਧਰਮਸ਼ਾਲਾ, ਕਾਂਗੜਾ, ਕੁੱਲੂ, ਸ਼ਿਮਲੇ ਦੀਆਂ ਨੀਵੀਆਂ ਪਹਾੜੀਆਂ ਗਿਰੀ ਅਤੇ ਟੋਨ ਨਦੀ ਦੀਆਂ ਘਾਟੀਆਂ ਅਤੇ ਉੱਤਰ ਪ੍ਰਦੇਸ਼ ਵਿਚ ਯਮਨਾ ਭਾਗੀਰਥੀ, ਅਲਕਨੰਦਾ ਦੀਆਂ ਘਾਟੀਆਂ ਅਤੇ ਰਾਣੀ ਖੇਤ, ਅਲਮੋੜਾ ਜ਼ਿਲ੍ਹੇ ਵਿਚ ਚੀੜ੍ਹ ਦੇ ਵਿਸ਼ਾਲ ਜੰਗਲ ਹਨ । ਮੱਧ ਤੇ ਪੱਛਮੀ ਨੇਪਾਲ ਵਿਚ ਵੀ ਚੀੜ੍ਹ ਮਿਲਦੀ ਹੈ ।
ਨੇਪਾਲ ਹਿਮਾਲੀਆ ਵਿਚ ਕਸ਼ਮੀਰ, ਚੰਬਾ, ਕੁੱਲੂ, ਸ਼ਿਮਲਾ, ਕਿਨੌਰ, ਜੋਨਸਾਰ, ਬਾਵਰ ਗੰਗਾ, ਘਾਗਰਾ, ਗੰਡਕ ਅਤੇ ਕੋਸੀ ਦੀਆਂ ਉੱਚੀਆਂ ਘਾਟੀਆਂ ਵਿਚ ਦੇਵਦਾਰ ਉੱਗਦੇ ਹਨ। ਕਸ਼ਮੀਰ ਵਿਚ ਚੋੜੇ ਪੱਤੇ ਵਾਲੇ ਅਖਰੋਟ, ਪੋਗਰ ਚਿਨਾਰ ਤੇ ਚਿਲਗੋਜੇ ਦੇ ਦਰਖਤ ਹੁੰਦੇ ਹਨ । ਜ਼ਿਆਦਾ ਨਮੀ ਵਾਲੇ ਸਥਾਨਾਂ ਤੇ ਬੈਂਤ ਦੇ ਦਰਖਤ ਹੁੰਦੇ ਹਨ । ਸ਼ਹਿਤੂਤ ਅਤੇ ਲੰਬੇ ਲੰਬੇ ਪਾਪਲ ਦੇ ਦਰਖਤ ਵੀ ਮਿਲਦੇ ਹਨ । ਉੱਤਰ-ਪ੍ਰਦੇਸ਼ ਵਿਚ ਅਖਰੋਟ, ਪੰਗਰ ਅਤੇ ਬਾਂਸ ਹੁੰਦਾ ਹੈ । ਸ਼ਿਮਲਾ, ਜ਼ਿਕਰਾਤਾ ਤੇ ਗੰਗਾ ਘਾਟੀ ਵਿਚ ਰੋਹਡੋਡੰਡਰਾਨ ਦੇ ਦਰਖਤ ਹੁੰਦੇ ਹਨ । ਪੂਰਬੀ ਹਿਮਾਲੀਆ। ਵਿਚ ਅਰੁਨਾਂਚਲ ਪ੍ਰਦੇਸ਼ ਅੰਦਰ ਮਿਲੇ ਜੁਲੇ ਦਰਖਤ ਹਨ । ਬ ਨੂਤ, ਚੀੜ੍ਹ ਤੇ ਰੋਹਡੋਡੰਡਰਾਨ ਸਿਕਮ ਤੇ ਭੂਟਾਨ ਵਿਚ ਮਿਲਦੇ ਹਨ।
ਦਾਰਜੀਲਿੰਗ, ਸਿਕਮ, ਭੂਟਾਨ ਤੇ ਨੇਫ਼ਾ ਵਿਚ ਅਠਾਰਾਂ ਤੋਂ ਪੰਝੀ ਸੌ ਮੀਟਰ ਦੀ ਉਚਾਈ ਤੇ ਸੰਘਣੇ ਸਦਾਬਹਾਰ ਜੰਗਲ ਮਿਲਦੇ ਹਨ । ਇਨਾਂ ਦੀਆਂ ਸ਼ਾਖਾਂ ਤੇ ਤਣੇ, ਵੇਲਾਂ ਅਤੇ ਕਾਈ ਨਾਲ ਭਰੇ ਹੁੰਦੇ ਹਨ। ਉਚਾਈ ਵਾਲੇ ਪਾਸੇ ਦੇਵਦਾਰ ਅਤੇ ਲਾਰਚ ਮਿਲਦਾ ਹੈ। 2500 ਮੀ.. ਤੋਂ ਉਪਰ ਵਾਲੇ ਸਥਾਨਾਂ ਤੇ ਰੋਹਡੋਡੰਡਰਾਨ ਦੇ ਜੰਗਲ ਹਨ ।
ਹਿਮਾਲੀਆ ਦੇ ਤਰਾਈ ਵਾਲੇ ਖੇਤਰ ਤੋਂ ਉਪਰ ਸਾਲ ਦੇ ਜੰਗਲ ਹਨ । ਇਸ ਤੋਂ ਇਲਾਵਾ ਸਿੰਬਲ, ਟਾਹਲੀ ਅਤੇ ਬਾਂਸ ਵੀ ਮਿਲਦਾ ਹੈ। ਇਨ੍ਹਾਂ ਜੰਗਲਾਂ ਨੂੰ ਚੌੜੀ ਪੱਤੀ ਵਾਲੇ ਪੱਤਝੜ ਦੇ ਜੰਗਲ ਕਹਿੰਦੇ ਹਨ । ਪੂਰਬੀ ਅਸਾਮ ਵਿਚ ਸਾਲ ਨਹੀਂ ਉੱਗ ਸਕਦੀ ਅਤੇ ਖੁਲ੍ਹੀ ਥਾਂ ਤੇ ਬਾਂਸ ਨਹੀਂ ਉੱਗਦੇ ।
ਜ਼ਿਆਦਾ ਉਚਾਈ ਤੇ ਬ੍ਰਿਛ ਸੀਮਾ ਦੇ ਪਾਸ ਭੇਜ-ਪੱਤਰ ਅਤੇ ਨੁਕੀਲੀ ਪੱਤੀ ਵਾਲੇ ਛੋਟੇ ਛੋਟੇ ਦਰਖਤ ਉੱਗਦੇ ਹਨ । ਇਸ ਨੂੰ ਉਪ-ਐਲਪਾਈਨ ਕਿਸਮ ਦੀ ਬਨਸਪਤੀ ਕਹਿੰਦੇ ਹਨ। ਆਮ ਤੌਰ ਤੇ ਉੱਤਰੀ ਢਲਾਣਾਂ ਤੇ ਛੋਟੀਆਂ ਛੋਟੀਆਂ ਝਾੜੀਆਂ ਅਤੇ ਦੱਖਣੀ ਢਲਾਣਾਂ ਤੇ ਘਾਹ ਹੁੰਦਾ ਹੈ । ਟਪਰੀ ਵਾਸ ਇਥੇ ਭੇਡਾਂ ਬਕਰੀਆਂ ਚਰਾਂਦੇ ਹਨ । ਇਥੇ ਕਈ ਜੜੀਆਂ ਬੂਟੀਆਂ ਵੀ ਮਿਲਦੀਆਂ ਹਨ ਜੋ ਦਵਾਈਆਂ ਦੇ ਕੰਮ ਆਉਂਦੀਆਂ ਹਨ।
ਇਲਾਕੇ ਦੇ ਇਤਹਾਸਕ ਪਿਛੋਕੜ ਅਤੇ ਸਭਿਅਤਾ ਦੇ ਵਿਕਾਸ ਨਾਲ ਜੰਗਲਾਂ ਦੀ ਕਟਾਈ ਦੇ ਨਾਲ ਜਾਨਵਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ । ਜਿਸ ਤਰ੍ਹਾਂ ਪੂਰਬ ਤੋਂ ਪੱਛਮ ਵਲ ਅਤੇ ਮੈਦਾਨੀ ਭਾਗਾਂ ਤੋਂ ਉਪਰ ਉਚਾਈ ਵਾਲੇ ਖੇਤਰਾਂ ਵਲ ਬਨਸਪਤੀ ਬਦਲਦੀ ਹੈ ਉਸੇ ਤਰ੍ਹਾਂ ਪੂਰਬ ਤੋਂ ਪੱਛਮ ਅਤੇ ਉਚਾਈ ਨਾਲ ਜਾਨਵਰਾਂ ਤੇ ਪੰਛੀਆਂ ਵਿਚ ਵੀ ਅੰਤਰ ਆਉਂਦਾ ਜਾਂਦਾ ਹੈ। ਹਿਮਾਲੀਆ ਪਰਬਤ ਤੇ ਕਈ ਕਿਸਮ ਦੇ ਪਸ਼ੂ ਤੇ ਪੰਛੀ ਮਿਲਦੇ ਹਨ । ਇਥੇ ਰੰਗ ਬਰੰਗੀਆਂ ਤਿਤਲੀਆਂ ਤੇ ਪੰਛੀ, ਨਦੀਆਂ ਤੇ ਤਲਾਬਾਂ ਵਿਚ ਮੱਛੀਆਂ, ਕਈ ਕਿਸਮ ਦੇ ਸੱਪ ਅਤੇ ਜੰਗਲਾਂ ਵਿਚ ਸ਼ੇਰ, ਚੀਤੇ, ਰਿੱਛ, ਹਾਥੀ ਆਦਿ ਹਿੰਸਕ ਜਾਨਵਰ ਵੇਖੇ ਜਾਂਦੇ ਹਨ ।
ਪੱਛਮੀ ਹਿਮਾਲੀਆ ਵਿਚ ਬਹੁਤ ਸਾਰੇ ਛੋਟੇ ਤੇ ਵੱਡੇ ਜਾਨਵਰ ਮਿਲਦੇ ਹਨ। ਕਸ਼ਮੀਰ ਹਿਮਾਲੀਆ ਵਿਚ ਬਾਰਾਂ ਸਿੰਘਾ, ਕਾਲਾ ਰਿੱਛ, ਲਾਲ ਰਿੱਛ, ਮਾਰਖੋਰ, ਜੰਗਲੀ ਭੇਡ, ਕਸਤੂਰਾ (ਕਸਤੂਰੀ ਹਿਰਨ) ਅਤੇ ਜ਼ਿਆਦਾ ਉਚਾਈ ਤੇ ਬਰਫ਼ ਦਾ ਚੀਤਾ (ibex) ਆਦਿ ਮਿਲਦੇ ਹਨ । ਇਨ੍ਹਾਂ ਤੋਂ ਇਲਾਵਾ ਲੂੰਬੜੀ, ਊਦਬਿਲਾਵ ਤੇ ਪਹਾੜੀ ਚੂਹੇ ਵੀ ਮਿਲਦੇ ਹਨ। ਪੰਛੀਆਂ ਵਿਚੋਂ ਤਿੱਤਰ, ਰਾਮ ਚਕੋਰ, ਮੋਨਾਲ ਚਕੋਰ ਅਤੇ ਰੰਗ ਬਰੰਗੇ ਖੰਬਾਂ ਵਾਲੇ ਪੰਛੀ ਮਿਲਦੇ ਹਨ । ਕੁੱਲ ਤੇ ਸ਼ਿਮਲੇ ਦੀਆਂ ਪਹਾੜੀਆਂ ਵਿਚ ਚੀਤੇ, ਕਸਤੂਰੇ, ਗੁਰਾਲ, ਜੰਗਲੀ ਬੱਕਰੇ, ਹਿਰਨ, ਜੰਗਲੀ ਮੁਰਗਾ, ਤਿੱਤਰ (ibex) ਕਾਲੇ ਤੇ ਭੂਰੇ ਰਿੱਛ ਆਦਿ ਅਤੇ ਕਈ ਕਿਸਮ ਦੇ ਚਕੋਰ ਮਿਲਦੇ ਹਨ । ਕੁਮਾਉਂ ਹਿਮਾਲੀਆ ਪਰਬਤ ਖੰਡ ਦੇ ਤਰਾਈ ਦੇ ਖੇਤਰ ਵਿਚ ਬਹੁਤ ਸਾਰੇ ਜੰਗਲੀ ਜਾਨਵਰ ਹਨ।
ਇਸ ਖੇਤਰ ਦੇ ਭੱਬਰ ਦੇ ਜੰਗਲਾਂ ਵਿਚ ਸ਼ੇਰ ਰਹਿੰਦੇ ਹਨ । ਇਹ ਖੇਤਰ ਹਿੰਸਕ ਜੰਗਲੀ ਜਾਨਵਰਾਂ ਲਈ ਮਸ਼ਹੂਰ ਹੈ । ਇਥੇ ਜਾਨਵਰਾਂ ਨੂੰ ਆਪਣੇ ਕੁਦਰਤੀ ਵਾਤਾਵਰਨ ਵਿਚ ਰਹਿੰਦੇ ਹੋਏ ਵੇਖਿਆ ਵੀ ਜਾ ਸਕਦਾ ਹੈ । ਨੈਨੀਤਾਲ ਤੋਂ ਇਕ ਸੌ ਚੁਤਾਲੀ ਕਿਲੋਮੀਟਰ ਦੀ ਦੂਰੀ ਤੇ ਜਿੱਮ ਕਾਬੈਟ ਨੈਸ਼ਨਲ ਪਾਰਕ ਹੈ । ਇਸ ਖੇਤਰ ਵਿਚ ਸ਼ੇਰ, ਚੀਤੇ, ਹਾਥੀ, ਸ਼ਾਬਰ, ਚੀਤਾਲ, ਜੰਗਲੀ ਸੂਰ, ਕਈ ਕਿਸਮਾਂ ਦੇ ਹਿਰਨ ਆਦਿ ਵੱਡੇ ਜਾਨਵਰ ਹਨ। ਇਨ੍ਹਾਂ ਤੋਂ ਇਲਾਵਾ ਗਾਲ੍ਹੜ, ਖਰਗੋਸ਼, ਬਿੱਲੇ, ਨਿਉਲੇ, ਗਿੱਦੜ, ਲਕੜਬਗੇ ਅਤੇ ਲੂੰਬੜੀਆਂ ਵੀ ਇਥੇ ਰਹਿੰਦੀਆਂ ਹਨ ।
ਨੇਪਾਲ ਹਿਮਾਲੀਆ ਪਰਬਤ ਖੰਡ ਵਿਚ ਸ਼ੇਰ, ਚੀਤੇ, ਹਾਥੀ, ਜੰਗਲੀ ਭੈਂਸੇ, ਇਕ ਸਿੰਗ ਵਾਲੇ ਗੈਂਡੇ ਅਤੇ ਬਹੁਤ ਘੱਟ ਮਿਲਣ ਵਾਲੇ ਬਾਰਾਂ ਸਿੰਗੇ ਮਿਲਦੇ ਹਨ । ਨੇਪਾਲ ਵਿਚ ਕਈ ਜਾਤੀਆਂ ਦੇ ਹਿਰਨ ਆਮ ਹਨ। ਉੱਤਰੀ ਪਰਬਤੀ ਖੇਤਰ ਵਿਚ ਭਾਰ ਢੋਣ ਲਈ ਯਾਕ ਦੀ ਵਰਤੋਂ ਹੁੰਦੀ ਹੈ । ਨੇਪਾਲ ਵਿਚ ਵੀ ਇਕ ਨੈਸ਼ਨਲ ਪਾਰਕ ਤੇ ਸ਼ਿਕਾਰ ਗਾਹ ਹੈ।
ਪੂਰਬੀ ਹਿਮਾਲੀਆ ਪਰਬਤ ਵਿਚ ਕਈ ਕਿਸਮਾਂ ਦੇ ਜਾਨਵਰ ਤੇ ਪੰਛੀ ਮਿਲਦੇ ਹਨ । ਸ਼ੇਰ, ਚੀਤੇ, ਗਿੱਦੜ, ਜੰਗਲੀ ਬਿੱਲੇ, ਬਾਂਦਰ, ਲੂੰਬੜ, ਜੰਗਲੀ ਕੁੱਤੇ, ਰਿੱਛ, ਕਈ ਕਿਸਮਾਂ ਦੇ ਗਾਲ੍ਹੜ, ਖਰਗੋਸ਼, ਹਿਰਨ, ਸਾਬਰ ਚੀਤਾਲ, ਸੁਨਹਿਰੀ ਬਿੱਲੀਆਂ, ਉਦਬਿਲਾਵ ਅਤੇ ਪੰਡੇ ਪੰਛੀ ਬੰਗਾਲ ਤੇ ਅਸਾਮ ਦੇ ਪਰਬਤੀ ਖੇਤਰਾਂ ਵਿਚ ਰਹਿੰਦੇ ਹਨ । ਬੰਗਾਲ ਦੇ ਸ਼ੇਰ ਦੀ ਤਾਂ ਉਦਾਹਰਨ ਮਸ਼ਹੂਰ ਹੈ । ਪਰਬਤਾਂ ਦੇ ਪੈਰ ਵਿਚ ਤਰਾਈ ਦੇ ਜੰਗਲਾਂ ਵਿਚ ਜਿਥੇ ਉਚਾਈ ਘੱਟ ਹੈ, ਜੰਗਲੀ ਹਾਥੀ, ਇਕ ਸਿੰਗ ਵਾਲੇ ਗੈਂਡੇ ਅਤੇ ਬਿਜ਼ਨ ਜਾਂ ਭੈਂਸੇ ਮਿਲਦੇ ਹਨ। ਬੰਗਾਲ ਵਿਚ ਜਲਦਾਪਾਰਾ ਅਤੇ ਗਰੂਨਾਰਾ ਜੰਗਲੀ ਜਾਨਵਰਾਂ ਦੀ ਰੱਖਿਆ ਲਈ ਦੋ ਖੇਤਰ ਹਨ । ਜਲਦਾਪਾਰਾ ਉੱਤਰੀ ਬੰਗਾਲ ਵਿਚ ਭੁਟਾਨ ਦੀ ਸੀਮਾ ਤੋਂ ਦੱਖਣ ਵਲ ਹੈ । ਇਥੇ ਗੈਂਡੇ, ਸਾਬਰ ਹਿਰਨ ਤੇ ਜੰਗਲੀ ਸੂਰ ਵੇਖੇ ਜਾ ਸਕਦੇ ਹਨ। ਥੋੜ੍ਹੇ ਜਿਹੇ ਸ਼ੇਰ, ਕੋਈ ਕੋਈ ਹਾਥੀ, ਰਿੱਛ ਅਤੇ ਜੰਗਲੀ ਮੁਰਗੇ ਵੀ ਮਿਲਦੇ ਹਨ । ਇਥੇ ਰੰਗ ਬਰੰਗੇ ਪੰਛੀ ਮਿਲਦੇ ਹਨ । ਕਿੰਗ ਫਿਸ਼ਰ, ਕਬੂਤਰ, ਬਾਜ਼, ਘੁਗੀਆਂ ਅਤੇ ਕਈ ਉੱਡਦੇ ਫਿਰਦੇ ਪੰਛੀ ਜੋ ਦੂਰ ਦੇਸ਼ਾਂ ਤੋਂ ਥੋੜ੍ਹੀ ਦੇਰ ਲਈ ਇਥੇ ਆ ਵੱਸਦੇ ਹਨ ।
ਅਸਾਮ ਵਿਚ ਸਿੱਬਸਾਗਰ ਜ਼ਿਲ੍ਹੇ ਵਿਚ ਕਾਜ਼ੀਰਾਂਗਾ ਜੰਗਲੀ ਜਾਨਵਰਾਂ ਦੀ ਸੁਰੱਖਿਆ ਦਾ ਖੇਤਰ ਹੈ । ਇਥੇ ਸ਼ਿਕਾਰ ਕਰਨ ਦੀ ਇਜ਼ਾਜਤ ਨਹੀਂ ਹੈ। ਇਥੇ ਜਾਨਵਰਾਂ ਨੂੰ ਕੁਦਰਤੀ ਢੰਗਾਂ ਨਾਲ ਰਹਿੰਦੇ ਵੇਖਿਆ ਜਾ ਸਕਦਾ ਹੈ ।
ਹਿਮਾਲੀਆ ਪਰਬਤ ਦੇ ਉੱਚੇ ਬਰਫੀਲੇ ਖੇਤਰਾਂ ਵਿਚ ਜਿੱਥੇ ਜੰਗਲ ਅਤੇ ਦਰਖਤ ਨਹੀਂ ਹਨ ਉਨ੍ਹਾਂ ਸਥਾਨਾਂ ਦੇ ਪਾਣੀ ਵੱਖਰੀ ਕਿਸਮ ਦੇ ਹਨ । ਇਥੇ ਸੱਪ ਆਦਿ ਨਹੀਂ ਹਨ । ਇਥੇ ਇਸ ਕਿਸਮ ਦੇ ਜਾਨਵਰ ਤੇ ਪੰਛੀ ਹਨ ਜੋ ਦੂਜਿਆਂ ਨੂੰ ਮਾਰ ਕੇ ਆਪਣਾ ਪੇਟ ਭਰਦੇ ਹਨ। ਇਸ ਖੇਤਰ ਵਿਚ ਤਿਬਤੀ ਯਾਕ, ਪਾਮੀਰ ਦੀਆਂ ਭੇਡਾਂ, ਜੰਗਲੀ ਬਕਰੇ, ਚਕੌਰ, ਮੁਰਗੇ, ਤਿੱਤਰ, ਗੋਲ ਸਿੰਗਾ ਵਾਲੀ ਜੰਗਲੀ ਬਕਰੀ, ਬਰਫ਼ ਦੇ ਚੀਤੇ, ਭੂਰੇ ਰਿੱਛ ਅਤੇ ਕਈ ਕਿਸਮਾਂ ਦੇ ਕੀੜੇ-ਮਕੌੜੇ ਮਿਲਦੇ ਹਨ ।
ਕਾਂਡ 5
ਹਿਮਾਲੀਆ ਦੀਆਂ ਚੋਟੀਆਂ ਅਤੇ ਉਨ੍ਹਾਂ ਤੇ ਚੜ੍ਹਾਈ
ਹਿਮਾਲੀਆ ਦੀਆਂ ਚੋਟੀਆਂ ਦਾ ਗਿਆਨ ਭੂਗੋਲ-ਵਿਗਿਆਨੀਆਂ, ਪਰਬਤ ਆਰੋਹੀਆਂ, ਖੋਜੀਆਂ ਅਤੇ ਸਰਵੇ ਕਰਨ ਵਾਲਿਆਂ ਵਾਸਤੇ ਜ਼ਰੂਰੀ ਹੈ । ਅਸਲ ਵਿਚ ਅਸੀਂ ਸਾਰੇ ਹੀ ਜਨਮ ਤੋਂ ਭੂਗੋਲ ਦੇ ਗਿਆਨੀ ਤੇ ਖੋਜੀ ਹਾਂ । ਕਦੀ ਨਾ ਕਦੀ ਸਾਡਾ ਵੀ ਦਿਲ ਕਰਦਾ ਹੈ ਕਿ ਅਸੀਂ ਇਹ ਵੇਖੀਏ ਕਿ ਪਹਾੜ ਦੇ ਦੂਜੇ ਪਾਸੇ ਕੀ ਹੈ । ਦਰਿਆ ਕਿਥੋਂ ਆਉਂਦੇ ਹਨ । ਇਸ ਲਈ ਹਿਮਾਲੀਆ ਦੀਆਂ ਚੋਟੀਆਂ ਦਾ ਗਿਆਨ ਜ਼ਰੂਰੀ ਹੈ । ਹਿਮਾਲੀਆ ਪਰਬਤ ਦੀਆਂ ਤਿੰਨ ਪ੍ਰਮੁਖ ਚੋਟੀਆਂ ਹਨ ਐਵਰੈਸਟ, ਕੇ-2 ਅਤੇ ਕੰਚਨਜੰਗਾ । ਇਨ੍ਹਾਂ ਸਭ ਦੀ ਉਚਾਈ ਅੱਠ ਹਜ਼ਾਰ ਪੰਜ ਸੌ ਮੀਟਰ ਤੋਂ ਜ਼ਿਆਦਾ ਹੈ । ਦੂਜੇ ਦਰਜੇ ਵਿਚ ਮਕਾਲੂ ਈ-1, ਗੈਸ਼ੇਬਰੂਮ-1, ਕਚਨਜੰਗਾ-1, ਸਾਲਟੋਰੋ, ਨਾਗਾ ਪਰਬਤ, ਅੰਨਾਪੂਰਨਾ, ਧੌਲਾਗਿਰੀ, ਚੋ ਉਯੂ ਦੀਆਂ ਚੋਟੀਆਂ ਹਨ । ਇਨ੍ਹਾਂ ਸਾਰੀਆਂ ਦੀ ਉਚਾਈ ਅੱਠ ਹਜ਼ਾਰ ਮੀਟਰ ਤੋਂ ਜ਼ਿਆਦਾ ਹੈ । ਹਿਮਾਲੀਆ ਪਰਬਤ ਵਿਚ ਆਮ ਤੌਰ ਤੇ ਚੋਟੀਆਂ ਦੀ ਉਚਾਈ ਸਾਢੇ ਸੱਤ ਤੋਂ ਅੱਠ ਹਜ਼ਾਰ ਮੀਟਰ ਦੇ ਵਿਚਕਾਰ ਹੈ । ਨੰਦਾ ਦੇਵੀ, ਮਸ਼ਰਬਰੂਮ ਪੂਰਬ ਅਤੇ ਪੱਛਮ ਨਾਗਾ ਪਰਬਤ-1, ਕਾਮਤ ਅਤੇ ਨਾਮਚਾ ਬਰਵਾ ਚੋਟੀਆਂ ਇਸ ਗਰੁਪ ਵਿਚ ਹਨ । ਲਗ ਭਗ ਛੱਤੀ ਚੋਟੀਆਂ ਦੀ ਉਚਾਈ ਸੱਤ ਹਜ਼ਾਰ ਮੀਟਰ ਤੋਂ ਜ਼ਿਆਦਾ ਹੈ । ਗੰਗੋਤਰੀ, ਗੌਰੀਸ਼ੰਕਰ, ਕੈਲਾਸ਼, ਕੈਦਾਰ ਨਾਥ, ਤ੍ਰਿਸੁਲ, ਪੂਰਬੀ ਤੇ ਪੱਛਮੀ ਹਿਮਾਲਚੁਲੀ, ਚੋਖੰਬਾ, ਚਮੋਲਾਹਰੀ ਅਜਿਹੀਆਂ ਉੱਚੀਆਂ ਚੋਟੀਆਂ ਹਨ। ਮਾਊਂਟ ਐਵਰੈਸਟ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ । ਸੰਨ ਅਠਾਰਾਂ ਸੌ ਬਵੰਜਾ ਤੋਂ ਪਹਿਲਾਂ ਇਹ ਵਿਚਾਰ ਸੀ ਕਿ ਧੌਲਾਗਿਰੀ ਸੰਸਾਰ ਦੀ ਸਭ ਤੋਂ ਉਚੀ ਚੋਟੀ ਹੈ । ਇਸ ਤੋਂ ਪਹਿਲਾਂ ਦੱਖਣੀ ਅਮਰੀਕਾ ਦੇ ਐਂਡੀਜ਼ ਪਰਬਤ ਵਿਚ ਚਿੰਬੋਰਾਜੋ ਨੂੰ ਸਭ ਤੋਂ ਉੱਚਾ ਗਿਣਿਆ ਜਾਂਦਾ ਸੀ । ਜਾਰਜ ਐਵਰੈਸਟ ਨੇ ਸਰਵੇ ਕਰਕੇ ਦਸਿਆ ਕਿ ਐਵਰੈਸਟ ਸਭ ਤੋਂ ਉੱਚੀ ਚੋਟੀ ਹੈ । ਇਸ ਚੋਟੀ ਨੂੰ ਤਿੱਬਤੀ ਭਾਸ਼ਾ ਵਿਚ ਚੋਮੌਗੰਮਾ ਕਹਿੰਦੇ ਹਨ ਜਿਸ ਦਾ ਅਰਥ ਸੰਸਾਰ ਦੀ ਦੇਵੀ ਮਾਂ ਹੈ । ਸਾਗਰ ਮੱਥਾ ਇਸ ਦਾ ਨੇਪਾਲੀ ਨਾਂ ਹੈ ਜਿਸ ਦਾ ਅਰਥ ਸਭ ਤੋਂ ਉੱਚੀ ਬਰਫ਼ੀਲੀ ਚੋਟੀ ਹੈ ।
ਹਿਮਾਲੀਆ ਦੇ ਸਰਵੇ ਵਾਸਤੇ ਕਈ ਖੋਜੀਆਂ ਨੇ ਕੰਮ ਕੀਤਾ ਹੈ । ਕਈ ਸਰਵੇ ਪਾਰਟੀਆਂ ਖੋਜ ਮੁਹਿੰਮਾਂ ਅਤੇ ਖੋਜ ਯਾਤਰਾਵਾਂ ਕੀਤੀਆਂ ਗਈਆਂ ਹਨ। ਸਾਧੂ ਸੰਤਾਂ, ਧਾਰਮਿਕ ਯਾਤਰੀਆਂ, ਯੋਗੀਆਂ ਅਤੇ ਮਿਸ਼ਨਰੀਆਂ ਨੇ ਆਪਣਾ ਆਪਣਾ ਹਿਸਾ ਪਾਇਆ ਹੈ। ਸਿਕੰਦਰ ਜੋਰਾਵਰ ਸਿੰਘ, ਚੀਨੀ ਫੌਜੀ ਮੁਹਿੰਮਾਂ, ਗੋਰਖਿਆਂ ਦੇ ਹਮਲੇ ਅਤੇ ਅੰਗ੍ਰੇਜ਼ਾਂ ਦੀਆਂ ਫੌਜੀ ਮੁਹਿੰਮਾਂ ਨੇ ਵੀ ਹਿਮਾਲੀਆ ਦੀ ਖੋਜ ਵਿਚ ਕਾਫੀ ਹਿਸਾ ਪਾਇਆ ਹੈ।
ਪਰਬਤ ਆਰੋਹੀ ਮੁਹਿੰਮਾਂ
ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਤੀਹ ਸਾਲਾਂ ਵਿਚ ਕਈ ਪਰਬਤ ਆਰੋਹੀ ਮੁਹਿੰਮਾਂ ਨੇ ਹਿਮਾਲੀਆ ਦੀਆਂ ਚੋਟੀਆਂ ਤੇ ਚੜ੍ਹਾਈ ਕੀਤੀ । ਗ੍ਰਾਹਮ ਨਾਂ ਦੇ ਇਕ ਆਦਮੀ ਨੇ ਖੋਜ ਦੀ ਬਜਾਏ ਪਰਬਤ ਚੜ੍ਹਨ ਲਈ ਇਕ ਖੇਡ ਦੇ ਤੌਰ ਤੇ ਮੁਹਿੰਮਾਂ ਸਾਜੀਆਂ। ਉਸ ਨੇ ਨੇਪਾਲ ਅਤੇ ਸਿਕੱਮ ਦੀਆਂ ਚੋਟੀਆਂ ਤੇ ਚੜ੍ਹਾਈ ਕੀਤੀ । ਨੰਦਾ ਦੇਵੀ ਦੇ ਸਿਖਰ ਤੇ ਪੁੱਜਣ ਦੀ ਕੋਸ਼ਿਸ਼ ਕੀਤੀ । ਮਾਰਟਨ ਕੋਨਵੇ ਨੇ ਕਰਾਕੋਰਮ ਪਰਬਤ ਦੀਆਂ ਚੋਟੀਆਂ ਅਤੇ ਮਮਰੀ ਨੇ ਨਾਗਾ ਪਰਬਤ ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ । ਐਵਰੈਸਟ ਤੇ ਪਹਿਲੀ ਮੁਹਿੰਮ ਸੰਨ ਉਨੀ ਸੌ ਸੱਤ ਵਿਚ ਹੋਈ। ਕੇ-2 ਤੇ ਡਿਊਕ ਅਬਰੂਜੀ ਕਾਫੀ ਉਚਾਈ ਤਕ ਪਹੁੰਚ ਗਏ । ਤ੍ਰਿਸ਼ੂਲ ਸਿਖਰ ਦੀ ਚੜ੍ਹਾਈ ਕਾਮਯਾਬ ਰਹੀ । ਪਹਿਲੀ ਜੰਗ ਸ਼ੁਰੂ ਹੋਣ ਨਾਲ ਪਰਬਤਾਂ ਦੀਆਂ ਚੋਟੀਆਂ ਤੇ ਚੜ੍ਹਨ ਦਾ ਕੰਮ ਬੰਦ ਹੋ ਗਿਆ ।
ਪਹਿਲੀ ਜੰਗ ਖਤਮ ਹੋਣ ਤੋਂ ਬਾਅਦ ਮਾਊਂਟ ਐਵਰੈਸਟ ਤੇ ਕਰਨਲ ਬੁਰੀ ਨੇ ਮੁਹਿੰਮ ਸਾਜੀ । ਫਿਰ ਅਗਲੇ ਸਾਲ ਸੰਨ 1922 ਵਿਚ ਬਰੂਸ ਨੇ ਅਤੇ ਦੋ ਸਾਲਾਂ ਬਾਅਦ ਮਲੋਰੀ ਤੇ ਇਰਵਿਨ ਦੋਹਾਂ ਨੇ ਆਪਣੀਆਂ ਜਾਨਾਂ ਦੀ ਬਾਜੀ ਲਾ ਦਿੱਤੀ ।
ਜਾਨੀ ਨੁਕਸਾਨ ਹੋਣ ਕਾਰਨ ਅਗਲੇ ਅੱਠ ਸਾਲਾਂ ਵਿਚ ਕਿਸੇ ਨੂੰ ਵੀ ਐਵਰੈਸਟ ਉੱਤੇ ਚੜ੍ਹਨ ਦੀ ਇਜਾਜ਼ਤ ਨਾ ਮਿਲੀ । ਨਾਰਟਨ ਅਤੇ ਸੋਮਰਵੈਲ ਸਿਖਰ ਦੇ ਬਿਲਕੁਲ ਨੇੜੇ ਪਹੁੰਚ ਗਏ ਪਰ ਉਪਰ ਨਹੀਂ ਚੜ੍ਹ ਸਕੇ । ਵਿਲਸਨ ਨੇ ਇਕਲਿਆਂ ਖਾਲੀ ਪੇਟ ਐਵਰੈਸਟ ਚੜ੍ਹਨਾ ਚਾਹਿਆ ਪਰ ਉਹ ਆਪਣੇ ਤੰਬੂ ਵਿਚ ਹੀ ਜਮ ਕੇ ਠੰਡਾ ਹੋ ਗਿਆ। ਦੂਜੇ ਵਿਸ਼ਵ ਯੁੱਧ ਕਾਰਨ ਪਰਬਤਾਂ ਤੇ ਚੜ੍ਹਨ ਦੀਆਂ ਮੁਹਿੰਮਾਂ ਬੰਦ ਹੋ ਗਈਆਂ । ਜੰਗ ਤੋਂ ਬਾਅਦ ਸੰਨ 1957 ਵਿਚ ਸਿਪਟਨ ਨੇ ਦੱਖਣੀ ਰਸਤੇ ਦੀ ਖੋਜ ਕੀਤੀ । ਅਗਲੇ ਸਾਲ ਸਵਿਟਜ਼ਰਲੈਂਡ ਦੀ ਇਕ ਪਾਰਟੀ ਨੇ ਮਾਊਂਟ ਐਵਰੈਸਟ ਤੇ ਚੜ੍ਹਾਈ ਕੀਤੀ ਪਰ ਸਫਲਤਾ ਨਾ ਮਿਲੀ । ਸੰਨ 1953 ਵਿਚ ਨੌਵੀਂ ਵਾਰ ਅੰਗ੍ਰੇਜ਼ੀ ਮੁਹਿੰਮ ਤਿਆਰ ਹੋਈ । ਤੇਨਜ਼ਿੰਗ, ਹਿਲੇਰੀ ਅਤੇ ਜੌਨ ਹੰਟ ਇਸ ਮੁਹਿੰਮ ਦੇ ਮੈਂਬਰ ਸਨ। ਮਈ ਦੀ 29 ਤਾਰੀਖ ਨੂੰ ਸਵੇਰੇ ਸਾਢੇ ਗਿਆਰਾਂ ਵਜੇ ਤੇਨਜ਼ਿੰਗ ਤੇ ਹਿਲੇਰੀ ਸੰਸਾਰ ਦੇ ਸਭ ਤੋਂ ਉੱਚੇ ਬਰਫ਼ੀਲੇ ਪਰਬਤ ਦੀ ਮਾਊਂਟ ਐਵਰੈਸਟ ਚੋਟੀ ਤੇ ਪੁਜੇ । ਇਸ ਤੋਂ ਇਲਾਵਾ ਸਵਿਟਜ਼ਰਲੈਂਡ, ਭਾਰਤੀ ਅਮਰੀਕੀ ਟੀਮਾਂ ਨੇ ਐਵਰੈਸਟ ਸਿਖਰ ਤੇ ਸਫਲਤਾ ਪੂਰਬਕ ਚੜ੍ਹਾਈ ਕੀਤੀ । 1965 ਈ. ਵਿਚ ਭਾਰਤੀ ਟੀਮ ਨੇ ਐਵਰੰਸਰ ਸਿਖਰ ਦੇ ਸਫਲਤਾ ਪੂਰਬਕ ਚੜ੍ਹਾਈ ਕੀਤੀ ਭਾਰਤੀ ਟੀਮ ਦੇ ਨੌਂ ਮੈਂਬਰ ਮਾਊਂਟ ਐਵਰੈਸਟ ਤੇ ਪੁਜੇ । ਭਾਰਤ ਦੇ ਨਵਾਂਗ ਗੋਮਬੂ ਦੋ ਵਾਰੀ ਮਾਊਂਟ ਐਵਰੈਸਟ ਤੇ ਚੜ੍ਹੇ ਹਨ । ਉਨ੍ਹਾਂ ਤੋਂ ਇਲਾਵਾ ਕਮਾਂਡਰ ਐਮ. ਐਸ. ਕੋਹਲੀ, ਏ.ਐਸ. ਚੀਮਾ ਅਤੇ ਕਰਨਲ ਵੀ.ਐਸ. ਜੈਸਵਾਲ ਭਾਰਤੀ ਟੀਮ ਦੇ ਮੈਂਬਰ ਸਨ ਜਿਨ੍ਹਾਂ ਨੇ ਸਫਲਤਾ ਨਾਲ ਸਿਖਰ ਤੇ ਚੜ੍ਹਾਈ ਕੀਤੀ ।
ਨਾਗਾ ਪਰਬਤ ਉੱਤੇ ਜਰਮਨ ਟੀਮਾਂ ਨੇ ਕਈ ਵਾਰ ਚੜ੍ਹਨ ਦੀ ਕੋਸ਼ਿਸ਼ ਕੀਤੀ । 1934 ਵਿਚ ਨਾਗਾ ਪਰਬਤ ਤੇ ਚੜ੍ਹਾਈ ਕਰਨ ਵਾਲੀ ਜਰਮਨੀ ਦੀ ਟੀਮ ਦੇ ਤਿੰਨ ਜਰਮਨ ਅਤੇ ਛੇ ਸ਼ੇਰਪਾ ਮੈਂਬਰ ਮਾਰੇ ਗਏ । ਟੀਮ ਦਾ ਸਿਰਫ ਇਕ ਮੈਂਬਰ ਅੰਗ ਤਸਰਿੰਗ ਬਚਿਆ। ਇਸ ਤੋਂ ਪਹਿਲੋਂ ਵੀ ਜਰਮਨ ਟੀਮ ਨੇ ਕੋਸ਼ਿਸ਼ ਕੀਤੀ ਸੀ । ਇਸ ਤੋਂ ਬਾਅਦ 1937 ਵਿਚ ਸੱਤ ਜਰਮਨ, ਨੈਂ ਸ਼ੇਰਪਾ ਪਰਬਤ ਆਰੋਹੀ ਮਾਰੇ ਗਏ । ਦੋ ਸਾਲ ਬਾਅਦ ਫਿਰ ਇਕ ਜਰਮਨ ਟੀਮ ਦੇ ਗਿਆਰਾਂ ਜਰਮਨ ਅਤੇ ਪੰਦਰਾਂ ਸ਼ੇਰਪਾ ਮੈਂਬਰਾਂ ਨੇ ਆਪਣੀਆਂ ਜਾਨਾਂ ਦੀ ਬਲੀ ਦਿੱਤੀ । ਜਰਮਨੀ ਦੇ ਨੌਜਵਾਨਾਂ ਨੇ ਹੌਸਲਾ ਨਹੀਂ ਛਡਿਆ । ਅਗਲੇ ਸਾਲ ਉਨ੍ਹਾਂ ਨੇ ਚੋਟੀ ਤੇ ਚੜਨ ਲਈ ਇਕ ਨਵੇਂ ਮਾਰਗ ਦੀ ਖੋਜ ਕੀਤੀ ।
ਦੂਜੇ ਵਿਸ਼ਵ ਯੁਧ ਤੋਂ ਬਾਅਦ ਸੰਨ 1953 ਵਿਚ ਨਾਗਾ ਪਰਬਤ ਤੇ ਚੜ੍ਹਾਈ ਵਾਸਤੇ ਜਰਮਨੀ ਅਤੇ ਆਸਟਰੀਆ ਦੀ ਇਕ ਸਾਂਝੀ ਮੁਹਿੰਮ ਤਿਆਰ ਕੀਤੀ ਗਈ। ਇਸ ਦੇ ਮੈਂਬਰ ਹਰਮਨ ਬਹੁਲ ਨੂੰ ਨਾਗਾ ਪਰਬਤ ਦੀ ਚੋਟੀ ਤੇ ਪੁਜਣ ਵਿਚ ਸਫਲਤਾ ਮਿਲੀ ।
ਇਸ ਨਾਲ ਸਾਰੇ ਸੰਸਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਕਿਉਂਕਿ ਇਸ ਤੋਂ ਪਹਿਲਾਂ ਨਾਗਾ ਪਰਬਤ ਤੇ ਚੜ੍ਹਨ ਵਾਲੀਆਂ ਕਈ ਜਰਮਨ ਟੀਮਾਂ ਦੇ ਮੈਂਬਰ ਮਾਰੇ ਗਏ ਸਨ । ਹਰਮਨ ਬਹੁਲ ਤਿੰਨ ਜੁਲਾਈ ਨੂੰ ਸਵੇਰੇ ਦੋ ਵਜੇ ਇਕੱਲਾ ਆਪਣੇ ਕੈਂਪ ਵਿਚੋਂ ਨਿਕਲ ਪਿਆ । ਸਤਾਰਾਂ ਘੰਟੇ ਦੀ ਚੜ੍ਹਾਈ ਬਾਅਦ ਉਹ ਚੋਟੀ ਤੇ ਪਹੁੰਚਿਆ । ਵਾਪਸੀ ਤੇ ਰਾਤ ਨੂੰ ਬਿਵੱਕ ਵਿਚ (ਤਰਪਾਲ ਦਾ ਤੰਬੂ) ਅੱਠ ਹਜ਼ਾਰ ਮੀਟਰ ਦੀ ਉਚਾਈ ਤੇ ਭੁੱਖਾ ਹੀ ਸੁੱਤਾ ਰਿਹਾ। ਉਸ ਕੋਲ ਕੋਈ ਸਲੀਪਿੰਗ ਰੋਗ (ਇਕ ਕਿਸਮ ਦੇ ਥੈਲੇ ਵਰਗੀ ਰਜਾਈ) ਵੀ ਨਹੀਂ ਸੀ ।
ਕੋ-ਟੂ ਜਿਸ ਨੂੰ ਮਾਉਂਟ ਗਾਡਵਿਨ ਆਸਟਿਨ ਵੀ ਕਹਿੰਦੇ ਹਨ, ਸੰਸਾਰ ਦੀ ਦੂਜੀ ਸਭ ਤੋਂ ਉੱਚੀ (8,611 ਮੀ.) ਚੋਟੀ ਹੈ । ਇਹ ਕਰਾਕੋਰਮ ਪਰਬਤ ਲੜੀ ਦੀ ਸਭ ਤੋਂ ਉੱਚੀ ਚੋਟੀ ਪਾਕਿਸਤਾਨ ਦੇ ਅਧਿਕਾਰ ਵਿਚ ਹੈ ।
ਕੰਚਨਜੰਗਾ ਸੰਸਾਰ ਦੀ ਤੀਜੀ ਸਭ ਤੋਂ ਉੱਚੀ (8,586ਮੀ.) ਚੋਟੀ ਹੈ। ਇਹ ਦਾਰਜੀਲਿੰਗ ਤੋਂ 74 ਕਿ. ਮੀ. ਉੱਤਰ ਉੱਤਰ ਪੱਛਮ ਵਲ ਨੇਪਾਲ ਅਤੇ ਸਿੱਕਮ ਦੀ ਸੀਮਾਂ ਉਪਰ ਵਾਕਿਆ ਹੈ । ਦਾਰਜੀਲਿੰਗ ਤੋਂ ਇਸ ਦਾ ਬਹੁਤ ਹੀ ਸੁੰਦਰ ਨਜ਼ਾਰਾ ਵਿਖਾਈ ਦਿੰਦਾ ਹੈ ।
1929 ਵਿਚ ਜਰਮਨੀ ਟੀਮ ਕਚਨਜੰਗਾ ਤੇ ਗਈ । ਅਗਲੇ ਸਾਲ ਇਕ ਅੰਤਰ-ਰਾਸ਼ਟਰੀ ਮੁਹਿੰਮ ਨੇ ਚੜ੍ਹਾਈ ਕੀਤੀ ਪਰ ਸਫਲ ਨਾ ਹੋਈ । ਫਿਰ ਅਗਲੇ ਸਾਲ ਜਰਮਨੀਆਂ ਨੇ ਜੰਮੂ ਗਲੇਸ਼ੀਅਰ ਤੋਂ ਚੜ੍ਹਾਈ ਕੀਤੀ । ਇਕ ਜਰਮਨ ਤੇ ਇਕ ਭਾਰ ਢੋਣ ਵਾਲਾ ਦਬ ਕੇ ਮਰ ਗਏ । 1953 ਵਿਚ ਇਕ ਬ੍ਰਿਟਿਸ਼ ਟੀਮ ਨੇ ਮੁਹਿੰਮ ਦੀ ਤਿਆਰੀ ਕੀਤੀ । ਉਨ੍ਹਾਂ ਨੂੰ ਸਿਕੱਮ ਦਰਬਾਰ ਵਲੋਂ ਇਸ ਸ਼ਰਤ ਤੇ ਇਜਾਜ਼ਤ ਮਿਲੀ ਕਿ ਉਹ ਚੋਟੀ ਤੇ ਪੈਰ ਨਹੀਂ ਰਖਣਗੇ । ਇਸ ਟੀਮ ਦੇ ਲੀਡਰ ‘ਜਾਰਜ ਬੇਅਰਡ ਸਰ ਚਾਰਲਸ ਈਵਨਸ ਇਕ ਸਫਲ ਪਰਬਤ ਆਰੋਹੀ ਸਨ।
ਹਿਮਾਲੀਆ ਦੀਆਂ ਲਗਭਗ ਸਾਰੀਆਂ ਚੋਟੀਆਂ ਤੇ ਭਾਰਤ ਤੋਂ ਇਲਾਵਾ ਸੰਸਾਰ ਦੇ ਕਈ ਦੋਸ਼ਾਂ ਜਿਵੇਂ ਬਰਤਾਨੀਆਂ, ਅਮਰੀਕਾ, ਸਵਿਟਜ਼ਰਲੈਂਡ, ਇਟਲੀ, ਆਸਟ੍ਰੇਲੀਆ, ਜਰਮਨੀ, ਅਰਜਨ- ਟਾਈਨਾ, ਜਾਪਾਨ ਆਦਿ ਟੀਮਾਂ ਨੇ ਚੜ੍ਹਾਈ ਕਰਨ ਵਿਚ ਸਫਲਤਾ ਹਾਸਲ ਕੀਤੀ । ਪੁਰਸ਼ਾਂ ਤੋਂ ਇਲਾਵਾ ਇਸਤਰੀਆਂ ਦੀਆਂ ਟੀਮਾਂ ਵੀ ਪਰਬਤ ਆਰੋਹਣ ਵਿਚ ਸਫਲ ਹੋਈਆਂ । ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜੋ ਸਫਲਤਾ ਪ੍ਰਾਪਤ ਹੋਈ ਉਸ ਦੇ ਕਈ ਕਾਰਨ ਸਨ । ਜਿਵੇਂ ਨੇਪਾਲ ਦਾ ਆਪਣੇ ਦੇਸ਼ ਵਿਚ ਆਉਣ ਦੀ ਇਜ਼ਾਜਤ ਦੇਣਾ, ਸਾਇੰਸ ਤੇ ਤਕਨਾਲੋਜੀ ਦੀ ਤਰੱਕੀ ਕਾਰਨ ਨਵੇਂ ਯੰਤਰਾਂ ਦੀ ਖੋਜ, ਕਈ ਸਾਲਾਂ ਦੀ ਕੋਸ਼ਿਸ਼ ਨਾਲ ਲੋਕਾਂ ਨੂੰ ਪਰਬਤ ਆਰੋਹਣ ਦਾ ਤਜਰਬਾ ਹੋਣਾ, ਕਈ ਦੇਸ਼ਾਂ ਵਿਚ ਪਰਬਤ ਚੜ੍ਹਨ ਦੀ ਸਿੱਖਿਆ ਲਈ ਸਕੂਲਾਂ ਤੇ ਕਈ ਹੋਰ ਸੰਸਥਾਵਾਂ ਕਾਇਮ ਕਰਨਾ ਆਦਿ ।
ਭਾਰਤ ਵਿਚ ਵੀ ਆਰੋਹਣ ਦੀ ਕਲਾ ਇਕ ਖੇਡ ਦੇ ਤੌਰ ਤੇ ਵਿਕਾਸ ਕਰ ਰਹੀ ਹੈ। ਭਾਰਤ ਵਿਚ ਕਈ ਅਜਿਹੇ ਸਕੂਲ ਹਨ ਜਿਨ੍ਹਾਂ ਵਿਚ ਪਰਬਤ ਆਰੋਹਣ ਦੀ ਸਿਖਲਾਈ ਦਿੱਤੀ ਜਾਂਦੀ ਹੈ । ਪਹਿਲਾ ਵੱਡਾ ਸਕੂਲ ਦਾਰਜੀਲਿੰਗ ਵਿਚ ਮਾਊਂਟ ਐਵਰੈਸਟ ਤੇ ਚੜ੍ਹਨ ਵਿਚ ਮਿਲੀ ਸਫ਼ਲਤਾ ਤੋਂ ਬਾਅਦ ਖੋਲ੍ਹਿਆ ਗਿਆ । ਇਸਦੇ ਪਹਿਲੇ ਡਾਇਰੈਕਟਰ ਤੇਨਜ਼ਿੰਗ ਸਨ ਜੋ ਪਹਿਲੇ ਸਫਲ ਪਰਬਤ ਆਰੋਹੀ ਹਨ। ਦਾਰਜੀਲਿੰਗ ਤੋਂ ਇਲਾਵਾ ਹਿਮਾਚਲ, ਮਨਾਲੀ ਅਤੇ ਉਤਰ ਪ੍ਰਦੇਸ਼ ਵਿਚ ਉੱਤਰ-ਕਾਸ਼ੀ ਵਿਚ ਪਰਬਤ ਆਰੋਹੀ ਸਕੂਲ ਹਨ । ਇਨ੍ਹਾਂ ਤੋਂ ਇਲਾਵਾ ਕਈ ਕਲੱਬਾਂ ਤੇ ਸੋਸਾਇਟੀਆਂ ਵੀ ਹਨ । ਹਰ ਕਾਲਜ ਵਿਚ ਐਨ. ਸੀ. ਸੀ. ਵਾਲੇ ਪਰਬਤ ਆਰੋਹੀ ਦਲਾਂ ਦੀ ਸਹਾਇਤਾ ਕਰਦੇ ਹਨ ।
ਗੁਰਦਿਆਲ ਸਿੰਘ, ਨੰਦ ਜੁਆਲ, ਮੁਦੀ ਹਰੀ ਅਤੇ ਹਰੀਪਾਲ ਆਹਲੂਵਾਲੀਆ ਭਾਰਤ ਦੇ ਸਫਲ ਤੇ ਮਸ਼ਹੂਰ ਪਰਬਤ ਆਰੋਹੀ ਹੋਏ ਹਨ । ਕਮਾਂਡਰ ਐਮ. ਐਸ ਕੋਹਲੀ, ਨਵਾਂਗ ਗੋਮਬ ਚੀਮਾ ਅਤੇ ਕਰਨਲ ਬੀ. ਐਸ. ਜੈਸਵਾਲ ਭਾਰਤੀ ਟੀਮ ਦੇ ਮੈਂਬਰ ਸਨ ਜਿਸਨੇ ਐਵਰੈਸਟ ਤੇ ਚੜ੍ਹਨ ਵਿਚ ਸਫ਼ਲਤਾ ਪ੍ਰਾਪਤ ਕੀਤੀ । ਇਨ੍ਹਾਂ ਤੋਂ ਇਲਾਵਾ ਰਾਣੀ ਭਗਵਾਨਦਾਸ, ਕਮਾਰ ਰਾਏ, ਸੁਜੀਤ ਬੋਸ, ਅਮਲਿਆ ਸੇਨ, ਮਿਤਰਾ ਅਤੇ ਨਿਮਨ ਬੋਸ ਭਾਰਤ ਦੇ ਪ੍ਰਸਿੱਧ ਪਰਬਤ ਆਰੋਹੀ ਹਨ ।
ਦੱਸ ਸਾਲ ਦੇ ਵਕਫੇ ਤੋਂ ਬਾਅਦ (1965-74) ਹਿਮਾਲੀਆ ਪਰਬਤ ਦੀਆਂ ਚੋਟੀਆਂ ਤੇ ਚੜ੍ਹਾਈ ਕਰਨ ਵਾਲੀਆਂ ਟੀਮਾਂ ਦੀ ਇਕ ਵਾਰ ਫਿਰ ਭਰਮਾਰ ਹੋ ਗਈ ਹੈ ।
1975 ਵਿਚ ਉੱਨੀ ਟੀਮਾਂ ਭਾਰਤ ਵਿਚ ਹਿਮਾਲੀਆ ਦੀਆਂ ਚੋਟੀਆਂ ਤੇ ਹਥਾਂ ਆਈਆਂ । ਇਨ੍ਹਾਂ ਵਿਚੋਂ ਇਕ ਟੀਮ ਔਰਤਾਂ ਦੀ ਸੀ । ਇਸ ਸਾਲ (1976) ਵਿਚ ਛੱਤੀ ਵਿਦੇਸ਼ੀ ਟੀਮਾਂ ਅਤੇ ਇਸ ਤੋਂ ਜ਼ਿਆਦਾ ਭਾਰਤੀ ਟੀਮਾਂ ਨੇ ਹਿਮਾਲੀਆ ਦੀਆਂ ਚੋਟੀਆਂ ਤੇ ਚੜ੍ਹਨ ਵਾਸਤੇ ਆਪਣੇ ਨਾਂ ਦਰਜ਼ ਕਰਵਾਏ ਸਨ । ਚੋਟੀ ਤੇ ਇਕਠੀਆਂ ਪਹੁੰਚੀਆਂ ਟੀਮਾਂ ਦੀ ਭੀੜ ਨਾ ਹੋ ਜਾਏ ਅਤੇ ਮੁਹਿੰਮ ਲਈ ਸਾਮਾਨ ਢੋਣ ਵਾਲੇ ਸ਼ੇਰਪਾ, ਸੇਵਾਦਾਰਾਂ ਦੀ ਭਰਤੀ ਵਾਸਤੇ ਦੌੜ ਭਜ ਵੀ ਨਾ ਕਰਨੀ ਪਵੇ । ਨਾਂ ਦਰਜ਼ ਕਰਨ ਦਾ ਕੰਮ ਆਈ. ਐਮ. ਐਫ. ਜਾਂ ਇੰਡੀਅਨ ਮਾਊਂਟਨੀਅਰਿੰਗ ਫੈਡਰੇਸ਼ਨ ਕਰਦੀ ਹੈ। ਇਸ ਦਾ ਦਫਤਰ ਦਿੱਲੀ ਵਿਚ ਹੈ । ਨਾਂ ਰਜਿਸਟਰ ਕਰਨ ਲਈ ਇਕ ਹਜ਼ਾਰ ਰੁਪਏ ਫੀਸ ਹੈ । ਆਈ. ਐਮ. ਐਫ. ਵਿਦੇਸ਼ੀ ਟੀਮਾਂ ਵਾਸਤੇ ਭਾਰਤ ਸਰਕਾਰ ਦੀ ਮਨਜ਼ੂਰੀ, ਭਾਰ ਢੋਣ ਵਾਲਿਆਂ ਦੀ ਭਰਤੀ ਅਤੇ ਮੌਸਮ ਬਾਰੇ ਰੇਡੀਉ ਤੇ ਭਵਿਖ- ਬਾਣੀ ਦਾ ਇੰਤਜ਼ਾਮ ਕਰਦੀ ਹੈ । ਆਈ. ਐਮ. ਐਫ. ਭਾਰਤੀ ਪਰਬਤ ਆਰੋਹੀ ਟੀਮਾਂ ਦੀ ਮਾਲੀ ਸਹਾਇਤਾ ਵੀ ਕਰਦੀ ਹੈ । 1976 ਵਿਚ ਚੌਦਾਂ ਜਾਪਾਨੀ, ਸੱਤ ਅੰਗਰੇਜ਼ੀ, ਚਾਰ ਅਮਰੀਕੀ ਅਤੇ ਚਾਰ ਪੱਛਮੀ ਜਰਮਨੀ ਦੀਆਂ ਟੀਮਾਂ ਚੋਟੀਆਂ ਤੇ ਚੜ੍ਹਨ ਲਈ ਬਰਸਾਤ ਤੋਂ ਪਹਿਲੋਂ ਆ ਚੁਕੀਆਂ ਸਨ । ਇਨ੍ਹਾਂ ਤੋਂ ਇਲਾਵਾ ਫਰਾਂਸ ਯੂਗੋਸਲਾਵੀਆ, ਆਸਟ੍ਰੇਲੀਆ, ਕੈਨੇਡਾ, ਸਵਿਟਜ਼ਰਲੈਂਡ ਅਤੇ ਇਟਲੀ ਦੀਆਂ ਟੀਮਾਂ ਵੀ ਆਈਆਂ । ਹਰ ਇਕ ਟੀਮ ਨੂੰ ਭਾਰਤ ਵਿਚ ਲਗਭਗ ਸੱਤਰ-ਅੱਸੀ ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ ਹੈ । ਇਸ ਨਾਲ ਦੇਸ਼ ਨੂੰ ਕਾਫ਼ੀ ਬਦੇਸ਼ੀ ਸਿੱਕਾ ਪ੍ਰਾਪਤ ਹੁੰਦਾ ਹੈ ।
ਕਾਂਡ 6
ਹਿਮਾਲੀਆ ਪਰਬਤ ਦੇ ਵਸਨੀਕ ਤੇ ਉਨ੍ਹਾਂ ਦੀ ਸੰਸਕ੍ਰਿਤੀ
ਹਿਮਾਲੀਆ ਪਰਬਤ ਵਿਚ ਕਈ ਕਬੀਲਿਆਂ ਦੇ ਲੋਕ ਵੱਸਦੇ ਹਨ । ਪਰਬਤਾਂ ਵਿਚ ਆਉਣ ਜਾਣ ਦੇ ਸਾਧਨ ਬਹੁਤ ਘੱਟ ਹਨ । ਇਸ ਲਈ ਇਨ੍ਹਾਂ ਦਾ ਆਪਸ ਵਿਚ ਅਤੇ ਬਾਹਰਲੇ ਵਿਕਾਸ- ਸ਼ੀਲ ਲੋਕਾਂ ਨਾਲ ਮੇਲ ਮਿਲਾਪ ਘੱਟ ਹੀ ਹੁੰਦਾ ਹੈ । ਆਮ ਤੌਰ ਤੇ ਇਹ ਲੋਕ ਸਾਦੇ ਸੁਭਾਅ ਵਾਲੇ ਖੁਸ਼ ਮਿਜ਼ਾਜ, ਸੱਚੇ ਤੇ ਇਮਾਨਦਾਰ ਬੰਦੇ ਹਨ । ਇਹ ਹਿੰਮਤੀ ਅਤੇ ਬਹਾਦਰ ਵੀ ਹੁੰਦੇ ਹਨ । ਉਨ੍ਹਾਂ ਪਹਾੜੀ ਲੋਕਾਂ ਤੇ ਨੇੜੇ ਦੇ ਮੈਦਾਨੀ ਭਾਗਾਂ ਦੀ ਸਭਿਅਤਾ, ਧਰਮ, ਭਾਸ਼ਾ ਅਤੇ ਪਹਿਰਾਵੇ ਦਾ ਪ੍ਰਭਾਵ ਆਮ ਵੇਖਿਆ ਜਾ ਸਕਦਾ ਹੈ । ਜੰਮੂ, ਕਾਂਗੜਾ, ਗੜ੍ਹਵਾਲ, ਨੇਪਾਲ, ਮਨੀਪੁਰ ਆਦਿ ਵਿਚ ਹਿੰਦੁ ਧਰਮ, ਤਿੱਬਤ ਦੇ ਪਾਸ ਵਾਲੇ ਲਦਾਖ, ਲਾਹੌਲ-ਸਪੀਤੀ, ਉੱਤਰੀ ਕਿੱਨਰ, ਸਿਕੱਮ ਭੁਟਾਨ ਅੰਦਰ ਲਾਮਾ ਧਰਮ ਅਤੇ ਕਸ਼ਮੀਰ ਵਿਚ ਮੁਸਲਿਮ ਧਰਮ ਦਾ ਪ੍ਰਭਾਵ ਪਿਆ ਹੈ। ਮੈਦਾਨਾਂ ਤੋਂ ਦੂਰ ਘਾਟੀਆਂ ਵਿਚ ਲੋਕਾਂ ਦੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਆਦਤਾਂ ਤੇ ਰਸਮ ਰਿਵਾਜ ਹਨ, ਜਿਵੇਂ ਕਸ਼ਮੀਰ ਘਾਟੀ ਵਿਚ ਵਸਦੇ ਮੁਸਲਮਾਨਾਂ ਦੀਆਂ ਔਰਤਾਂ ਵਿਚ ਪਰਦੇ ਦਾ ਰਿਵਾਜ਼ ਨਹੀਂ ਹੈ (ਬੁਰਕਾ ਆਦਿ ਪਾਉਣ ਦਾ) ।
ਜੰਮੂ ਤੇ ਕਾਂਗੜੇ ਦੀਆਂ ਪਹਾੜੀਆਂ ਵਿਚ ਡੋਗਰੇ ਰਾਜਪੂਤ ਵਸਦੇ ਹਨ । ਇਹ ਬਹਾਦਰ ਤੇ ਦਲੇਰ ਲੋਕ ਹਨ । ਇਹ ਦੇਵੀ ਦੇ ਪੁਜਾਰੀ ਹਨ । ਪੁਰਾਣੇ ਸਮੇਂ ਵਿਚ ਇਨ੍ਹਾਂ ਬਹਾਦਰਾਂ ਨੇ ਕਸ਼ਮੀਰ ਅਤੇ ਤਿੱਬਤ ਤੇ ਚੜ੍ਹਾਈ ਕੀਤੀ ਸੀ । ਬਹੁਤ ਦੇਰ ਤਕ ਇਨ੍ਹਾਂ ਦਾ ਰਾਜ ਰਿਹਾ ਹੈ । ਇਨ੍ਹਾਂ ਵਿਚੋਂ ਪੜ੍ਹੇ ਲਿਖੇ ਤੇ ਪੰਡਤ ਲੋਕ ਬਹੁਤ ਸਮਝਦਾਰ ਹੁੰਦੇ ਹਨ ।
ਉੱਚ ਸਰਕਾਰੀ ਨੌਕਰੀਆਂ ਇਨ੍ਹਾਂ ਦੇ ਹੱਥ ਵਿਚ ਰਹੀਆਂ ਹਨ। ਇਹ ਫੌਜ ਦੇ ਹਮੇਸ਼ਾ ਆਰ ਰਹੇ ਹਨ। ਅੱਜ ਵੀ ਡੋਗਰੇ ਬੜੀ ਭਾਰੀ ਗਿਣਤੀ ਵਿਚ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਸੇਵਾ ਕਰਦੇ ਹਨ । ਡੋਗਰੇ ਸੰਗੀਤ, ਚਿੱਤਰ ਕਲਾ ਤੇ ਨਾਚ ਵਿਚ ਵੀ ਅੱਗੇ ਹਨ । ਜੰਮੂ ਦੀ ਬਸੋਹਲੀ ਸ਼ੈਲੀ ਤੇ ਕਾਂਗੜੇ ਦੀ ਕਾਂਗੜਾ ਸ਼ੈਲੀ ਦੀਆਂ ਸੁਹਣੀਆਂ ਤਸਵੀਰਾਂ ਆਪਣੀ ਕੰਮ ਦੀ ਬਰੀਕੀ ਅਤੇ ਗੁੜ੍ਹ ਤੇ ਪੱਕੇ ਰੰਗਾਂ ਵਾਸਤੇ ਸੰਸਾਰ ਭਰ ਵਿਚ ਮਸ਼ਹੂਰ ਹਨ। ਇਨ੍ਹਾਂ ਦਾ ਬਹਾਦਰੀ ਦਾ ਸਮੂਹ ਨਾਚ ਅਤੇ ਜੰਗ ਦੇ ਮੈਦਾਨ ਵਿਚ ਗਏ ਮਰਦਾਂ ਲਈ ਵਿਛੋੜੇ ਦੇ ਗੀਤ ਮਸ਼ਹੂਰ ਹਨ।
ਕਸ਼ਮੀਰ ਦੀ ਵਾਦੀ ਦੇ ਲੋਕ ਖੇਤੀਬਾੜੀ ਕਰਦੇ ਹਨ। ਕਈ ਲੋਕਾਂ ਦੇ ਘਰ ਵੀ ਕਿਸ਼ਤੀਆਂ ਵਿਚ ਬਣੇ ਹੋਏ ਹਨ । ਇਹ ਖੇਤੀ ਅਰਥਾਤ ਸਾਗ ਸਬਜ਼ੀਆਂ ਵੀ ਝੀਲਾਂ ਤੇ ਨਦੀਆਂ ਦੇ ਪਾਣੀ ਤੇ ਤਰਦੇ ਲਕੜੀ ਦੇ ਫੱਟਿਆਂ ਉਪਰ ਮਿੱਟੀ ਪਾ ਕੇ ਬੀਜਦੇ ਹਨ। ਕਿਸ਼ਤੀਆਂ ਵਿਚ ਹੀ ਫੁੱਲ ਫਲ ਤੇ ਸਬਜ਼ੀਆਂ ਲੱਦ ਕੇ ਫੇਰੀ ਲਾ ਕੇ ਵੇਚਦੇ ਰਹਿੰਦੇ ਹਨ । ਇਹ ਅਮਨ ਪਸੰਦ ਲੋਕ ਹਨ । ਇਹ ਚੰਗੇ ਕਾਰੀਗਰ ਵੀ ਹਨ । ਲੰਬੀਆਂ ਤੇ ਠੰਡੀਆਂ ਸਰਦੀਆਂ ਵਿਚ ਜਦੋਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੁੰਦਾ ਹੈ, ਇਹ ਅੰਦਰ ਬੈਠ ਕੇ ਲਕੜੀ ਤੇ ਖੁਦਾਈ ਦਾ ਕੰਮ, ਸ਼ਾਲਾਂ ਤੇ ਸਾੜੀਆਂ ਦੀ ਕਢਾਈ (ਕਸ਼ੀਦਾਕਾਰੀ), ਪੇਪਰ ਮੈਸ਼ੀ ਦੇ ਖਿਡਾਉਣੇ ਅਤੇ ਕਈ ਸੁਹਣੀਆਂ ਵਰਤੋਂ ਵਾਲੀਆਂ ਚੀਜ਼ਾਂ ਬਣਾਉਂਦੇ ਹਨ। ਗਰਮੀਆਂ ਵਿਚ ਕਸ਼ਮੀਰ ਵਿਚ ਹਜ਼ਾਰਾਂ ਲੋਕ ਸੈਰ ਸਪਾਟੇ ਲਈ ਜਾਂਦੇ ਹਨ । ਸਰਦੀਆਂ ਵਿਚ ਤਿਆਰ ਕੀਤਾ ਹੋਇਆ ਮਾਲ ਚੰਗੇ ਮੁੱਲ ਤੇ ਇਹ ਸੈਲਾਨੀ ਖਰੀਦ ਲੈਂਦੇ ਹਨ ਜਿਸ ਨਾਲ ਇਹ ਚੰਗਾ ਗੁਜ਼ਾਰਾ ਕਰਦੇ ਹਨ । ਜ਼ਿਆਦਾਤਰ ਕਸ਼ਮੀਰੀ ਮੁਸਲਮਾਨ ਹਨ । ਕੁਝ ਹਿੰਦੂ ਪੰਡਤ ਵੀ ਹਨ। ਭਾਵੇਂ ਮੁਸਲਮਾਨਾਂ ਵਿਚ ਬੁਰਕੇ ਦਾ ਰਿਵਾਜ਼ ਨਹੀਂ ਹੈ ਫਿਰ ਵੀ ਇਹ ਪੁਰਾਣੇ ਵਿਚਾਰਾਂ ਵਾਲੇ ਲੋਕ ਹਨ। ਕਈ ਕਸ਼ਮੀਰੀ ਨੌਕਰੀ ਵਾਸਤੇ ਦੇਸ਼ ਦੇ ਦੂਜੇ ਭਾਗਾਂ ਵਿਚ ਵੀ ਜਾ ਵੱਸੇ ਹਨ। ਕੁਝ ਕਸ਼ਮੀਰੀ ਲੋਕ ਕੰਮ ਜਾਂ ਮਿਹਨਤ ਮਜ਼ਦੂਰੀ ਦੀ ਤਲਾਸ਼ ਵਿਚ ਸਰਦੀਆਂ ਦੀ ਰੁੱਤੇ ਜੰਮੂ ਅਤੇ ਦੂਜੇ ਸੂਬਿਆਂ ਵਿਚ ਚਲੇ ਜਾਂਦੇ ਹਨ । ਦਿਨ ਬਦਿਨ ਇਨ੍ਹਾਂ ਦਾ ਮਜ਼ਦੂਰੀ ਵਾਸਤੇ ਬਾਹਰ ਆਉਣਾ ਘੱਟ ਰਿਹਾ ਹੈ ।
ਲਦਾਖੀ ਲੋਕ ਜ਼ਿਆਦਾ ਤਰ ਲਾਮਾ ਧਰਮ ਵਿਚ ਵਿਸ਼ਵਾਸ ਰਖਦੇ ਹਨ । ਥਾਂ ਥਾਂ ਤੇ ਮਾਨੀ ਦੀਵਾਰਾਂ ਅਤੇ ਬੁੱਧ ਗੋਮਪਾ (ਡੇਰੇ) ਹਨ ਜੋ ਲਾਮਾ ਧਰਮ ਦੀਆਂ ਨਿਸ਼ਾਨੀਆਂ ਹਨ । ਵਰਖਾ ਬਹੁਤ ਘੱਟ ਹੁੰਦੀ ਹੈ । ਇਸ ਲਈ ਸਬਜ਼ੀਆਂ ਜਾਂ ਫ਼ਲ ਨਹੀਂ ਉਗਾਏ ਜਾਂਦੇ । ਮਾਸ ਅਤੇ ਯਾਕ ਦਾ ਦੁੱਧ (ਦਹੀ, ਪਨੀਰ) ਇਨ੍ਹਾਂ ਦਾ ਮੁੱਖ ਭੋਜਨ ਹੈ । ਜੌਂ ਤੋਂ ਬਣਾਈ ਦੇਸੀ ਸ਼ਰਾਬ ਵੀ ਪੀਂਦੇ ਹਨ । ਲਾਹੌਲ ਸਪੀਤੀ ਲੋਕ ਵੀ ਲਾਮਾਂ ਧਰਮ ਵਿਚ ਵਿਸ਼ਵਾਸ ਰੱਖਦੇ ਹਨ । ਵਰਖਾ ਘੱਟ ਹੁੰਦੀ ਹੈ । ਖੇਤੀ ਕਰਨੀ ਕਠਿਨ ਹੈ । ਫਿਰ ਵੀ ਚਾਵਲ, ਕਣਕ ਅਤੇ ਜੋਂ ਦੀ ਖੇਤੀ ਅਤੇ ਕੁਝ ਸਾਗ ਸਬਜ਼ੀਆਂ ਬੀਜਦੇ ਹਨ । ਇਹ ਲੋਕ ਜੌਆਂ ਤੋਂ ਬਣੀ ਸ਼ਰਾਬ ਖੂਬ ਪੀਂਦੇ ਹਨ । ਇਨ੍ਹਾਂ ਵਿਚ ਆਮ ਤੌਰ ਤੇ ਸਿਰਫ ਵੱਡੇ ਭਰਾ ਦਾ ਇਕ ਔਰਤ ਨਾਲ ਵਿਆਹ ਹੁੰਦਾ ਹੈ, ਬਾਕੀ ਸਾਰੇ ਭਰਾਵਾਂ ਦੀ ਉਹ ਸਾਂਝੀ ਪਤਨੀ ਹੁੰਦੀ ਹੈ । ਇਸ ਨਾਲ ਸੰਤਾਨ ਜ਼ਿਆਦਾ ਨਹੀਂ ਹੁੰਦੀ, ਖੇਤੀ ਵਾਲੀ ਜ਼ਮੀਨ ਘੱਟ ਹੋਣ ਕਾਰਨ ਖ਼ੁਰਾਕ ਦਾ ਗੁਜ਼ਾਰਾ ਵੀ ਚਲਦਾ ਰਹਿੰਦਾ ਹੈ । ਕਈ ਵਾਰ ਛੋਟੇ ਭੈਣ ਭਰਾ ਚੋਮੋ ਜਾਂ ਲਾਮਾ ਬਣ ਕੇ ਸਾਰੀ ਉਮਰ ਧਰਮ ਦੀ ਸੇਵਾ ਵਿਚ ਗੁਜ਼ਾਰ ਦਿੰਦੇ ਹਨ । ਇਹ ਘਰ ਛੱਡ ਕੇ ਗੋਮਪਾ ਜਾਂ ਲਾਮਿਆਂ ਦੇ ਡੇਰੇ ਵਿਚ ਜਾ ਰਹਿੰਦੇ ਹਨ। ਇਨ੍ਹਾਂ ਡੇਰਿਆਂ ਵਿਚ ਵਿਸ਼ੇਸ਼ ਦਿਨ ਤਿਉਹਾਰਾਂ ਨੂੰ ਲਾਮਾ ਲੋਕ ਮਖੌਟੇ ਪਾ ਕੇ ਨਾਚ ਕਰਦੇ ਹਨ । ਇਸ ਤੋਂ ਇਲਾਵਾ ਕੱਪੜੇ ਉੱਤੇ ਧਾਰਮਿਕ ਤਸਵੀਰਾਂ ਵੀ ਬਣਾਈਆਂ ਜਾਂਦੀਆਂ ਹਨ ।
ਕੁੱਲੂ ਘਾਟੀ ਦੇ ਲੋਕ ਚਾਵਲ, ਕਣਕ ਤੇ ਫਲਾਂ ਦੀ ਖੇਤੀ ਕਰਦੇ ਹਨ। ਉਹ ਭੇਡ ਬੱਕਰੀਆਂ ਵੀ ਪਾਲਦੇ ਹਨ । ਉਹ ਖੁਸ਼ ਤਬੀਅਤ ਅਤੇ ਨਾਚ ਗਾਣੇ ਦੇ ਪ੍ਰੇਮੀ ਹਨ । ਕੁੱਝ ਦੇ ਲੋਕ ਖਾਸ ਕਰਕੇ ਔਰਤਾਂ ਬਹੁਤ ਗੋਰੇ ਰੰਗ ਦੀਆਂ ਅਤੇ ਸੁਹਣੀਆਂ ਹੁੰਦੀਆਂ ਹਨ। ਕੁੱਲ ਵਿਚ ਊਨੀ ਚਾਦਰਾਂ, ਪੱਟੂ ਅਤੇ ਸ਼ਾਲਾਂ ਦੁਸ਼ਾਲੇ ਬਣਾਏ ਜਾਂਦੇ ਹਨ। ਕੁੱਲ ਦੀਆਂ ਗੋਲ ਰੰਗ ਬਰੰਗੀਆਂ ਟੋਪੀਆਂ ਸੰਲਾਨੀ ਬੜੇ ਚਾਅ ਨਾਲ ਖਰੀਦ ਕੇ ਲੈ ਜਾਂਦੇ ਹਨ । ਕੁੱਲ ਦੇ ਦੁਸਹਿਰਾ ਦੀਵਾਲੀ ਮਸ਼ਹੂਰ ਹਨ। ਦੁਸਹਿਰੇ ਨੂੰ ਕੁੱਲ ਸ਼ਹਿਰ ਤੋਂ ਬਾਹਰ ਇਕ ਖੁਲ੍ਹੇ ਮੈਦਾਨ ਵਿਚ ਮੇਲਾ ਲਗਦਾ ਹੈ । ਲੋਕ ਆਪਣੇ ਆਪਣੇ ਪਿੰਡਾਂ ਦੇ ਦੇਵਤਿਆਂ ਨੂੰ ਪਾਲਕੀਆਂ ਵਿਚ ਸਜਾ ਕੇ ਬੜੀ ਧੂਮ ਧਾਮ ਨਾਲ ਨੱਚਦੇ ਗਾਉਂਦੇ ਮੇਲੇ ਵਿਚ ਲਿਆਉਂਦੇ ਹਨ । ਘਾਟੀ ਦਾ ਸਭ ਤੋਂ ਵੱਡਾ ਦੇਵਤਾ ਰਘੂਨਾਥ ਜੀ ਨੂੰ ਮੰਨਿਆ ਜਾਂਦਾ ਹੈ । ਸ਼ਿਮਲੇ ਦੇ ਉੱਤਰ ਵਲ ਰਾਮਪੁਰ ਤੇ ਕਿਨੋਰ ਦੇ ਲੋਕ ਫ਼ਲਾਂ ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਇਥੇ ਮੱਕੀ ਅਤੇ ਚਾਵਲ ਵੀ ਹੁੰਦੇ ਹਨ । ਪਰ ਫ਼ਲਾਂ ਦੀ ਭਰਮਾਰ ਹੈ । ਕੁੱਝ ਅਤੇ ਸ਼ਿਮਲੇ ਦੇ ਸੇਬ ਦੇਸ਼ ਭਰ ਵਿਚ ਮਸ਼ਹੂਰ ਹਨ । ਪਰ ਕੋਟਗੜ੍ਹ ਤੇ ਕਿਨੋਰ ਦੇ ਸੇਬ ਸਭ ਤੋਂ ਵਧੀਆ ਹਨ । ਸੇਬਾਂ ਤੋਂ ਇਲਾਵਾ ਇਥੇ ਅਲੂਚਾ, ਆਲੂਬੁਖ਼ਾਰਾ, ਆੜੂ ਤੇ ਖੁਰਮਾਨੀ ਦੇ ਬਾਗ ਵੀ ਹਨ । ਕਿਨੌਰ ਵਿਚ ਅਖ਼ਰੋਟ, ਨਿਉਜ਼ੇ, ਬਦਾਮ ਅਤੇ ਅੰਗੂਰ ਵੀ ਮਿਲਦੇ ਹਨ । ਇਹ ਖੁਸ਼ਕ ਮੇਵਿਆਂ ਦਾ ਘਰ ਹੈ । ਰਾਮਪੁਰ ਤੇ ਕਿਨੋਰ ਦੇ ਲੋਕ ਵੀ ਹਿੰਦੂ ਹਨ । ਕਿਨੋਰ ਦੇ ਲੋਕ ਸੁਹਣੇ ਵੀ ਹਨ । ਇਨ੍ਹਾਂ ਦੇ ਵੀ ਆਪਣੇ ਆਪਣੇ ਦੇਵਤੇ ਹਨ । ਰਾਮਪੁਰ ਦਾ ਲਵੀ ਦਾ ਮੇਲਾ ਅਤੇ ਕਿਨੌਰ ਦਾ ਫਲਾਇਚ (ਫ਼ਲਾਂ ਦਾ ਮੇਲਾ) ਮਸ਼ਹੂਰ ਹਨ। ਦੋਹਾਂ ਮੇਲਿਆਂ ਦਾ ਖ਼ਾਸ ਪ੍ਰੋਗਰਾਮ ਸਾਰੀ ਰਾਤ ਦਾ ਨਾਚ ਤੇ ਸੰਗੀਤ ਹੈ। ਕਿਨੌਰ ਦੇ ਆਦਮੀ ਅਤੇ ਔਰਤਾਂ ਦੋਵੇਂ ਹੀ ਕੁੱਲ ਦੀ ਗੋਲ ਟੋਪੀ ਜਾਂ ਬੁਸ਼ਹਿਰ ਕੈਪ ਪਾਉਂਦੇ ਹਨ । ਕਿਨੌਰ ਦੀਆਂ ਔਰਤਾਂ ਦੀ ਪਛਾਣ ਉਨ੍ਹਾਂ ਦੀ ਪਤਲੀ ਗੁੱਤ (ਪੋਨੀ ਟੇਲ) ਹੈ । ਆਦਮੀਆਂ ਨੂੰ ਉਨ੍ਹਾਂ ਦੀਆਂ ਮੁੱਛਾਂ ਤੋਂ ਭਲੀ ਭਾਂਤ ਪਛਾਣਿਆ ਜਾਂਦਾ ਹੈ। ਉਨ੍ਹਾਂ ਦੀ ਦਾੜ੍ਹੀ ਨਹੀਂ ਹੁੰਦੀ । ਲੋਕਾਂ ਦਾ ਵਿਚਾਰ ਹੈ ਕਿ ਕਿਨੌਰ ਦੇ ਵਾਸੀ ਉਨ੍ਹਾਂ ਕਿੱਨਰ ਲੋਕਾਂ ਦੀ ਸੰਤਾਨ ਹਨ ਜਿਨ੍ਹਾਂ ਦਾ ਜ਼ਿਕਰ ਹਿੰਦੂਆਂ ਦੇ ਪੁਰਾਣਾਂ ਤੇ ਸ਼ਾਸਤਰਾਂ ਵਿਚ ਆਉਂਦਾ ਹੈ।
ਉੱਤਰ ਪ੍ਰਦੇਸ਼ ਦੇ ਉੱਤਰੀ ਖੇਤਰ ਵਿਚ ਗੜ੍ਹਵਾਲੀ ਲੋਕ ਵਸਦੇ ਹਨ। ਇਹ ਆਪਣੇ ਆਪ ਨੂੰ ਮਹਾਂ ਭਾਰਤ ਕਾਲ ਦੇ ਕੌਰਵ ਤੇ ਪਾਂਡਵਾਂ ਦੀ ਸੰਤਾਨ ਮੰਨਦੇ ਹਨ। ਗੜ੍ਹਵਾਲੀਆਂ ਵਿਚ ਵੀ ਲਾਹੌਲ ਤੇ ਕਿਨੌਰ ਦੀ ਤਰ੍ਹਾਂ ਬਹੁਪਤੀ ਪ੍ਰਥਾ ਹੈ । ਹੁਣ ਇਹ ਰਿਵਾਜ ਘਟਦਾ ਜਾਂਦਾ ਹੈ । ਬਹੁਤ ਸਾਰੇ ਗੜ੍ਹਵਾਲੀ ਮਰਦ ਕੰਮ ਕਾਰ ਦੀ ਖੋਜ ਵਿਚ ਪੰਜਾਬ, ਉੱਤਰ ਪ੍ਰਦੇਸ਼ ਦੇ ਮੈਦਾਨੀ ਭਾਗਾਂ ਅਤੇ ਦਿੱਲੀ ਵਿਚ ਚਲੇ ਜਾਂਦੇ ਹਨ। ਉਹ ਘਰਾਂ ਵਿਚ ਅਤੇ ਦਫ਼ਤਰਾਂ ਵਿਚ ਛੋਟਾ ਮੋਟਾ ਕੰਮ ਕਰਕੇ ਰੋਟੀ ਕਮਾਉਂਦੇ ਹਨ । ਉੱਤਰ ਖੰਡ ਵਿਚ ਫਲਾਂ ਦੀ ਖੇਤੀ ਹੋ ਸਕਦੀ ਹੈ । ਪਰ ਇਥੇ ਹਿਮਾਚਲ ਦੇ ਕੁੱਲ ਅਤੇ ਕੇਟਗੜ੍ਹ ਵਰਗੀ ਤਰੱਕੀ ਬੀਤੀ ਹੋ ਸਕੀ ਕਿਉਂਕਿ ਇਥੋਂ ਦੇ ਲੋਕ ਜਿਆਦਾ ਮਿਹਨਤੀ ਨਹੀਂ ਹਨ । ਇਸ ਲਈ ਇਸ ਪਾਸੇ ਸਰਕਾਰ ਵਲੋਂ ਵੀ ਧਿਆਨ ਦੇਣ ਦੀ ਲੋੜ ਹੈ। ਇਸ ਖੇਤਰ ਵਿਚ ਬਹੁਤ ਸਾਰੇ ਮੰਦਰ ਤੇ ਤੀਰਥ ਅਸਥਾਨ ਹਨ । ਕਈ ਗੜ੍ਹਵਾਲੀ ਯਾਤਰੀਆਂ ਦਾ ਜਾਮਾਨ ਢੋਣ ਅਤੇ ਰਾਹ ਵਿਖਾਉਣ ਦਾ ਕੰਮ ਕਰਦੇ ਹਨ । ਕੁਝ ਪੰਡਤਾਈ ਕਰਕੇ ਗੁਜ਼ਾਰਾ ਕਰਦੇ ਹਨ । ਨੇਪਾਲ ਦੇ ਵਸਨੀਕ ਜ਼ਿਆਦਾ ਤਰ ਗੋਰਖੇ ਹਨ । ਇਨ੍ਹਾਂ ਵਿਚ ਬਹਾਦਰ ਰਾਜਪੂਤਾਂ ਦਾ ਖੂਨ ਹੈ । ਇਨ੍ਹਾਂ ਦੀ ਬਹਾਦਰੀ ਕਰਕੇ ਇਨ੍ਹਾਂ ਨੂੰ ਸਿਰਫ “ਬਹਾਦਰ” ਕਹਿ ਕੇ ਬੁਲਾਇਆ ਹੋ ਜਾਂਦਾ ਹੈ । ਬਹੁਤ ਸਾਰੇ ਗੋਰਖੇ ਭਾਰਤ ਤੇ ਇੰਗਲੈਂਡ ਦੀ ਫੌਜ ਵਿਚ ਭਰਤੀ ਹੁੰਦੇ ਹਨ। ਕਈ ਗੋਰਖੇ ਚੌਕੀਦਾਰੀ ਦਾ ਕੰਮ ਵੀ ਕਰਦੇ ਹਨ । ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਗੋਰਖੇ ਹੀ ਆਮ ਹੁੰਦੇ ਹਨ । ਇਹ ਲੋਕ ਬਹੁਤ ਇਮਾਨਦਾਰ ਹੁੰਦੇ ਹਨ। ਜ਼ਮੀਨ ਉਪਜਾਊ ਨਾ ਹੋਣ ਕਾਰਨ ਖੇਤੀ ਬਾੜੀ ਮੁਸ਼ਕਿਲ ਹੈ । ਇਨ੍ਹਾਂ ਦਾ ਧਰਮ ਹਿੰਦੂ ਹੈ । ਕੁੱਝ ਤਿੱਬਤੀ ਲੋਕ ਵੀ ਨੇਪਾਲ ਵਿਚ ਵੱਸਦੇ ਹਨ ।
लम ਭੂਟਾਨ ਤੇ ਸਿਕੱਮ ਦੇ ਪੂਰਬੀ ਹਿਮਾਲੀਆ ਪਰਬਤ ਵਿਚ ਲਾਮਾ ਧਰਮ ਦਾ ਪਰਚਾਰ ਹੈ । ਇਥੇ ਤਿੱਬਤੀ, ਨੇਪਾਲੀ ਅਤੇ ਮੋਟੀਆ ਅਤੇ ਲੈਪਚਾ ਕਬੀਲਿਆ ਦੇ ਲੋਕ ਵੀ ਹਨ। ਸਿਕੱਮ ਵਿਚ ਬੰਗਾਲੀ ਅਤੇ ਨੇਪਾਲੀਆਂ ਦੀ ਵੀ ਕਾਫੀ ਗਿਣਤੀ ਹੈ । ਇਨ੍ਹਾਂ ਦਾ ਹਿੰਦੂ ਧਰਮ ਵਿਚ ਵਿਸ਼ਵਾਸ ਹੈ । ਸਿਕੱਮ ਤੇ ਭੁਟਾਨ ਵਿਚ ਚਾਹ ਤੇ ਸੰਗਤਰੇ ਆਦਿ ਦੇ ਦਰਖਤ ਹਨ । ਅਰੁਨਾਂਚਲ ਪ੍ਰਦੇਸ਼ ਵਿਚ ਮਿਸ਼ਮੀ, ਅਬੋਰ ਆਦਿ ਕਈ ਕਬੀਲੇ ਵੱਸਦੇ ਹਨ ਜਿਨ੍ਹਾਂ ਦੇ ਆਪਣੇ ਆਪਣੇ ਰੀਤੀ ਰਿਵਾਜ਼ ਹਨ । ਬਾਹਰ ਦੇ ਲੋਕਾਂ ਦੇ ਨਾਲ ਮੇਲ ਜੋਲ ਨਾ ਹੋਣ ਕਰਕੇ ਇਹ ਪਿਛੜੇ ਹੋਏ ਹਨ ।
ਸੜਕਾਂ ਬਣ ਜਾਣ ਨਾਲ ਮੇਲ ਜੋਲ ਵਧੇਗਾ ਅਤੇ ਵਿਕਾਸ ਵੀ ਹੋ ਸਕੇਗਾ। ਨਾਗਾਲੈਂਡ ਤੇ ਮਿਜ਼ੋਰਮ ਵਿਚ ਕਈ ਕਬੀਲੇ ਵੱਸਦੇ ਹਨ । ਕੁਕੀ ਮਿਜੂ ਅਤੇ ਨਾਗਾ ਖਾਸ ਵਰਣਨ ਯੋਗ ਹਨ ।
ਇਨ੍ਹਾਂ ਦੇ ਰੀਤੀ ਰਿਵਾਜ਼ ਵੀ ਵੱਖਰੇ ਵੱਖਰੇ ਹਨ । ਬਹੁਤ ਦੇਰ ਤਕ ਮੈਦਾਨੀ ਲੋਕਾਂ ਦਾ ਇਨ੍ਹਾਂ ਨਾਲ ਮੇਲ ਨਹੀਂ ਹੋ ਸਕਿਆ । ਭਾਰਤ ਦੀ ਸੀਮਾ ਨੇੜੇ ਹੋਣ ਕਾਰਨ ਸਰਕਾਰ ਨੇ ਇਨ੍ਹਾਂ ਦੇ ਵਿਕਾਸ ਵਲ ਧਿਆਨ ਦਿੱਤਾ ਹੈ । ਪਿਛਲੇ ਦਸ ਗਿਆਰਾਂ ਸਾਲਾਂ ਵਿਚ ਬਹੁਤ ਤਰੱਕੀ ਹੋਈ ਹੈ । ਨਾਗਾ ਲੋਕ ਬਹੁਤ ਬਹਾਦਰ ਹਨ । ਇਨ੍ਹਾਂ ਵਿਚ ਆਦਮੀ ਦੀ ਖੋਪੜੀਆਂ ਦਾ ਹਾਰ ਪਾਉਣਾ ਬਹਾਦਰੀ ਦੀ ਨਿਸ਼ਾਨੀ ਮੰਨੀ ਜਾਂਦੀ ਸੀ । ਜਿਸ ਕੋਲ ਖੋਪੜੀ ਨਾ ਹੋਵੇ ਉਸ ਦਾ ਵਿਆਹ ਹੀ ਨਹੀਂ ਸੀ ਹੋ ਸਕਦਾ । ਇਥੇ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ । ਸ਼ਿਕਾਰ ਕਰਨਾ ਤੇ ਮੱਛੀਆਂ ਪਕੜਨਾ ਲੋਕਾਂ ਦਾ ਆਮ ਕਿੱਤਾ ਹੈ । ਲੋਕ ਨਾਚ ਗਾਣੇ ਦੇ ਸ਼ੌਕੀਨ ਹਨ । ਇਥੇ ਰੰਗ ਬਰੰਗੇ ਸ਼ਾਲ ਤੇ ਕੱਪੜੇ ਬੁਣੇ ਜਾਂਦੇ ਹਨ । ਲੋਕ ਨੇਜ਼ੇ, ਤੀਰ ਭਾਲੇ ਅਤੇ ਜਾਨਵਰਾਂ ਦੇ ਖੰਭਾਂ ਨਾਲ ਆਪਣੇ ਆਪ ਨੂੰ ਸਜਾ ਸਵਾਰ ਕੇ ਰੱਖਦੇ ਹਨ । ਇਸ ਖੇਤਰ ਦੀਆਂ ਟੋਕਰੀਆਂ, ਨੇਜੇ, ਸ਼ਾਲਾਂ ਤੇ ਮਿੱਟੀ ਦੇ ਬਰਤਨ ਮਸ਼ਹੂਰ ਹਨ । ਫੁੱਲਾਂ ਦੀ ਖੇਤੀ ਦਾ ਖਾਸ ਕਰਕੇ ਵਿਕਾਸ ਕੀਤਾ ਜਾ ਰਿਹਾ ਹੈ । ਨਾਗਾਲੈਂਡ ਆਪਣੀ ਕੁਦਰਤੀ ਸੁੰਦਰਤਾ, ਲੋਕਾਂ ਦੇ ਸੁਹਣੇਪਣ ਤੇ ਨਾਚ ਵਾਸਤੇ ਮਸ਼ਹੂਰ ਹੈ। ਮਨੀਪੁਰ ਵਿਚ ਲੋਕ ਵੈਸ਼ਨਵ ਮੱਤ ਦੇ ਹਾਮੀ ਹਨ । ਇਥੋਂ ਦੇ ਲੋਕ ਬਹੁਤ ਸੁਹਣੇ ਹਨ । ਇਥੋਂ ਦਾ ਨਾਚ ਤੇ ਸੰਗੀਤ ਸਾਰੇ ਸੰਸਾਰ ਵਿਚ ਪ੍ਰਸਿਧ ਹੈ । ਇਥੋਂ ਦੀਆਂ ਔਰਤਾਂ ਸਾਰਾ ਕੰਮ ਕਰਦੀਆਂ ਹਨ। ਔਰਤਾਂ ਹੀ ਖੇਤੀ ਬਾੜੀ ਦਾ ਕੰਮ ਕਰਦੀਆਂ ਹਨ ਜਦੋਂ ਕਿ ਮਰਦ ਆਮ ਕਰਕੇ ਵਿਹਲੇ ਹੀ ਰਹਿੰਦੇ ਹਨ। ਮਨੀਪੁਰ ਦਾ ਹੱਥਖੱਡੀ ਦਾ ਕੱਪੜਾ ਆਪਣੇ ਡੀਜ਼ਾਈਨ ਤੇ ਰੰਗ ਵਾਸਤੇ ਮਸ਼ਹੂਰ ਹੈ।
ਇਨ੍ਹਾਂ ਲੋਕਾਂ ਤੋਂ ਇਲਾਵਾ ਹਿਮਾਲੀਆ ਪਰਬਤ ਦੇ ਕੁਝ ਅਜਿਹੇ ਵਸਨੀਕ ਵੀ ਹਨ ਜਿਹੜੇ ਇਕ ਥਾਂ ਟਿਕ ਕੇ ਨਹੀਂ ਰਹਿੰਦੇ । ਇਹ ਲੋਕ ਆਪਣੇ ਪਸ਼ੂਆਂ ਦੇ ਨਾਲ ਨਾਲ ਘਾਹ ਤੇ ਚਾਰੇ ਦੀ ਖੋਜ ਵਿਚ ਪਹਾੜਾਂ ਦੀਆਂ ਢਲਾਣਾਂ ਤੇ ਦੂਰ ਦੂਰ ਤਕ ਫਿਰਦੇ ਹਨ । ਕਈਆਂ ਦੇ ਘਰ ਥੋੜ੍ਹੀ ਬਹੁਤ ਜ਼ਮੀਨ ਵੀ ਹੈ । ਇਸ ਦੀ ਦੇਖ ਭਾਲ ਲਈ ਉਹ ਆਪਣੇ ਬਜੁਰਗਾਂ ਤੇ ਔਰਤਾਂ ਨੂੰ ਪਿਛੇ ਛੱਡ ਜਾਂਦੇ ਹਨ । ਜੰਮੂ ਕਸ਼ਮੀਰ ਵਿਚ ਗੁੱਜਰ ਕਬੀਲਾ ਹੈ । ਗਰਮੀਆਂ ਵਿਚ ਇਹ ਉਚੇ ਪਰਬਤਾਂ ਤੇ ਲੱਕੜੀਆਂ ਦੀਆਂ ਝੌਂਪੜੀਆਂ ਬਣਾ ਕੇ ਰਹਿੰਦੇ ਹਨ । ਸਰਦੀਆਂ ਵਿਚ ਇਹ ਆਪਣੀਆਂ ਗਾਂਵਾਂ ਮੱਝਾਂ ਸਮੇਤ ਪੰਜਾਬ ਦੇ ਮੈਦਾਨੀ ਭਾਗਾਂ ਵਿਚ ਆ ਜਾਂਦੇ ਹਨ । ਪਸ਼ੂ ਪਾਲਣਾ ਇਨ੍ਹਾਂ ਦਾ ਮੁੱਖ ਧੰਦਾ ਹੈ । ਇਹ ਮੁਸਲਮਾਨ ਲੋਕ ਹਨ । ਇਨ੍ਹਾਂ ਦੇ ਕੱਪੜੇ ਪਠਾਣਾਂ ਵਰਗੇ ਕੁਰਤਾ, ਸਲਵਾਰ ਅਤੇ ਪਗੜੀ ਹਨ । ਉਨ੍ਹਾਂ ਦੀ ਭਾਸ਼ਾ ਪੰਜਾਬੀ ਵਰਗੀ ਹੈ । ਕਈ ਗੁੱਜਰ ਕਬੀਲੇ ਹਿਮਾਚਲ ਅਤੇ ਜਮਨਾ ਦੀਆਂ ਉਪਰਲੀਆਂ ਘਾਟੀਆਂ ਵਿਚ ਜਾ ਵਸੇ ਹਨ । ਇਨ੍ਹਾਂ ਨੂੰ ਇਕ ਥਾਂ ਤੇ ਟਿਕ ਕੇ ਰਹਿਣ ਲਈ ਸਹਾਇਤਾ ਵੀ ਦਿੱਤੀ ਜਾਂਦੀ ਹੈ । ਪੀਰਪੰਜਾਲ ਤੇ ਧੌਲਾਧਾਰ ਦੀਆਂ ਢਲਾਣਾਂ ਤੇ ਗੱਦੀ ਲੋਕ ਵਸਦੇ ਹਨ । ਇਹ ਭੇਡਾਂ ਤੇ ਬੱਕਰੀਆਂ ਪਾਲਦੇ ਹਨ । ਚੰਬੇ, ਕਾਂਗੜੇ ਤੇ ਕੁੱਝ ਦੇ ਗੱਦੀ ਮਸ਼ਹੂਰ ਹਨ । ਗੱਦੀ ਲੋਕਾਂ ਦਾ ਪਹਿਰਾਵਾ ਲੰਮਾ ਕੋਟ, ਨੰਗੀਆਂ ਲੱਤਾਂ, ਕਮਰ ਦੇ ਦੁਆਲੇ ਲਪੇਟਿਆ ਰੱਸਾ, ਸਿਰ ਤੇ ਪਗੜੀ ਹੈ । ਇਹ ਲੋਕ ਪੈਰੋਂ ਨੰਗੇ ਰਹਿੰਦੇ ਹਨ । ਇਹ ਹਿੰਦੂ ਧਰਮ ਵਿਚ ਵਿਸ਼ਵਾਸ ਰੱਖਦੇ ਹਨ । ਇਨ੍ਹਾਂ ਲੋਕਾਂ ਦਾ ਭੇਡਾਂ ਨਾਲ ਫਿਰਦੇ ਤੁਰਦੇ ਰਿੱਛ ਤੇ ਚੀਤੇ ਨਾਲ ਕਈ ਵਾਰੀ ਟਾਕਰਾ ਹੋ ਜਾਂਦਾ ਹੈ । ਇਨ੍ਹਾਂ ਦਾ ਸਾਲਾਨਾ ਸਫਰ ਚੰਬੇ ਤੇ ਕਾਂਗੜੇ ਤੋਂ ਟੁਰਕੇ ਪਾਂਗੀ ਤੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿਚ ਤਿਬੱਤ ਦੀ ਸੀਮਾਂ ਤਕ ਦਾ ਹੁੰਦਾ ਹੈ । ਆਪਣੇ ਪਿੰਡਾਂ ਵਿਚ ਥੋੜ੍ਹੀ ਬਹੁਤ ਖੇਤੀ ਦੀ ਦੇਖ ਭਾਲ ਲਈ ਇਹ ਆਪਣੇ ਟੱਬਰਾਂ ਨੂੰ ਛੱਡ ਜਾਂਦੇ ਹਨ।
ਕਿਨੌਰ ਦੇ ਵਸਨੀਕ ਜ਼ਿਆਦਾਤਰ ਖੇਤੀ ਕਰਦੇ ਹਨ । ਫਲਾਂ ਦੇ ਬਹੁਤ ਦਰਖਤ ਹਨ । ਪਰ ਇਹ ਲੋਕ ਭੇਡਾਂ ਵੀ ਪਾਲਦੇ ਹਨ । ਘਾਹ ਵਾਲੀਆਂ ਢਲਾਣਾਂ ਤੇ ਜਵਾਨ ਮੁੰਡੇ ਕੁੜੀਆਂ ਭੇਡਾਂ ਚਾਰਦੇ ਹਨ । ਇਥੇ ਉਹ ਝੌਂਪੜੀਆਂ ਪਾ ਲੈਂਦੇ ਹਨ । ਸਰਦੀਆਂ ਵਿਚ ਸਾਰੇ ਪਸ਼ੂ ਤੇ ਭੇਡਾਂ ਘਾਟੀ ਵਿਚ ਪਿੰਡਾਂ ਵਿਚ ਲੈ ਆਉਂਦੇ ਹਨ ।
ਭਾਗੀਰਥੀ ਨਦੀ ਦੀ ਘਾਟੀ ਵਿਚ ਜਾਪ ਕਬੀਲੇ ਦੇ ਲੋਕ ਵਸਦੇ ਹਨ । ਇਹ ਭੇਡਾ ਪਾਲਦੇ ਅਤੇ ਜੋਆਂ ਦੀ ਖੇਤੀ ਵੀ ਕਰਦੇ ਹਨ । ਆਲੂ ਵੀ ਬੀਜਦੇ ਹਨ । ਇਹ ਸਰਦੀਆਂ ਵਿਚ ਗਰਮ ਇਲਾਕੇ ਵਿਚ ਆ ਜਾਂਦੇ ਹਨ । ਗਰਮੀਆਂ ਵਿਚ ਪੈਂਤੀ ਸੌ ਮੀਟਰ ਦੀ ਉਚਾਈ ਤਕ ਪਿੰਡਾਂ ‘ ਵਿਚ ਜਾ ਰਹਿੰਦੇ ਹਨ । ਧਰਮ ਹਿੰਦੂ ਹੁੰਦਾ ਹੈ। ਇਹ ਲੋਕ ਮਾਸਾਹਾਰੀ ਨਹੀਂ ਹੁੰਦੇ । ਇਸ ਖੇਤਰ ਵਿਚ ਛੋਟੀਆ ਗੁੱਜਰ ਤੇ ਗੱਦੀ ਲੋਕ ਵੀ ਵੱਸਦੇ ਹਨ।
ਇਨ੍ਹਾਂ ਤੋਂ ਇਲਾਵਾ ਮਾਨਾ ਦੱਰੇ ਦੇ ਨੇੜੇ ਮਰਚਿਆ, ਪਿੰਡਰ ਘਾਟੀ ਵਿਚ ਅੰਵਾਲ, ਮੀਲਮ ਘਾਟੀ ਵਿਚ ਜੋਹਰੀ ਕਬੀਲੇ ਦੇ ਲੋਕ ਭੇਡਾਂ ਪਾਲਦੇ ਹਨ । ਇਥੇ ਘਾਹ ਦੇ ਮੈਦਾਨਾਂ ਨੂੰ ਬੁਗਿਆਲ ਕਹਿੰਦੇ ਹਨ । ਢਲਾਣਾਂ ਫਲਾਂ ਤੇ ਘਾਹ ਨਾਲ ਭਰੀਆਂ ਹੁੰਦੀਆਂ ਹਨ । ਸਰਦੀਆਂ ਵਿਚ ਇਹ ਨੀਵੇਂ ਗਰਮ ਖੇਤਰਾਂ ਵਿਚ ਭੇਡਾਂ ਹੱਕ ਕੇ ਲੈ ਜਾਂਦੇ ਹਨ ।
ਕਾਂਡ 7
ਸਿਹਤ ਅਫ਼ਜ਼ਾ ਸਥਾਨ ਤੇ ਤੀਰਥ ਸਥਾਨ
ਪੂਰਬ ਤੋਂ ਪੱਛਮ ਤਕ ਹਿਮਾਲੀਆ ਪਰਬਤ ਖ਼ੂਬਸੂਰਤ ਸਿਹਤ ਅਫ਼ਜ਼ਾ ਤੀਰਥ ਅਸਥਾਨਾਂ ਅਤੇ ਸੁੰਦਰ ਘਾਟੀਆਂ ਨਾਲ ਭਰਪੂਰ ਹੈ । ਸੈਲਾਨੀ, ਪਰਬਤ ਆਰੋਹੀ, ਰੱਬ ਦੇ ਆਸ਼ਕ, ਸੰਤ, ਫਕੀਰ ਅਤੇ ਸੰਸਾਰੀ ਜੀਵਨ ਤੋਂ ਉਕਤਾਏ ਲੋਕ ਭਾਰੀ ਗਿਣਤੀ ਵਿਚ ਹਰ ਸਾਲ ਹਿਮਾਲੀਆ ਦੀ ਗੋਦ ਵਿਚ ਸੁਖ ਮਾਣਦੇ ਹਨ । ਸੰਸਾਰ ਦੇ ਕਿਸੇ ਵੀ ਪਰਬਤ ਦੀਆਂ ਚੋਟੀਆਂ ਤੇ ਚੜ੍ਹਨ ਵਾਸਤੇ ਇਤਨੀ ਭੀੜ ਨਹੀਂ ਜਿਤਨੀ ਕਿ ਹਿਮਾਲੀਆ ਦੀਆਂ ਚੋਟੀਆਂ ਤੇ ਚੜ੍ਹਨ ਵਾਸਤੇ ਹੈ । ਹਿਮਾਲੀਆ ਦੇ ਸਿਹਤ ਅਫ਼ਜ਼ਾ ਸਥਾਨ ਹਰ ਸਾਲ ਬਸੰਤ ਤੋਂ ਪੱਤਝੜ ਤਕ ਖਚਾ ਖਚ ਭਰੇ ਰਹਿੰਦੇ ਹਨ । ਤੀਰਥ ਸਥਾਨਾਂ ਵਾਸਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲਗੀਆਂ ਰਹਿੰਦੀਆਂ ਹਨ । ਹਰ ਸਾਲ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿਚ ਦੇਵੀ-ਦੇਵਤਿਆਂ ਦੇ ਭਾਰਤ ਉਪਾਸ਼ਕ ਹਿਮਾਲੀਆ ਪਰਬਤ ਤੇ ਜਾਂਦੇ ਹਨ ।
ਸਿਹਤ ਅਫ਼ਜ਼ਾ ਸਥਾਨ-ਪੱਛਮ ਵਿਚ ਮੱਰੀ ਪਰਬਤ, ਸ੍ਰੀ ਨਗਰ, ਪਹਿਲਗਾਮ ਅਤੇ ਗੁਲਮਰਗ ਜਿਹੇ ਸਥਾਨ ਹਨ ਜੋ ਸੈਲਾਨੀਆਂ ਨੂੰ ਬਹੁਤ ਪਿਆਰੇ ਹਨ । ਮੱਰੀ ਪਰਬਤ ਪਾਕਿਸਤਾਨ ਵਿਚ ਰਾਵਲ ਪਿੰਡੀ ਦੇ ਨੇੜੇ ਹੈ । ਇਹ ਪੁਰਾਣੇ ਪੰਜਾਬ ਦਾ ਮਸ਼ਹੂਰ ਪਰਬਤੀ ਸਥਾਨ ਹੈ । ਕਸ਼ਮੀਰ ਵਾਸੀਆਂ ਦਾ ਸਵਿਟਜ਼ਰਲੈਂਡ ਹੈ ਅਤੇ ਸ੍ਰੀ ਨਗਰ ਇਸ ਦਾ ਕੇਂਦਰੀ ਨਗਰ ਹੈ। ਕਸ਼ਮੀਰ ਘਾਟੀ ਹਿਮਾਲੀਆ ਦੀ ਗੋਦ ਵਿਚ ਸਥਿਤ ਹੈ ਅਤੇ ਇਸ ਦੇ ਆਲੇ ਦੁਆਲੇ ਬਰਫ ਨਾਲ ਲੱਦੇ ਹੋਏ ਉੱਚੇ ਪਰਬਤ ਹਨ । ਇਸ ਨੂੰ ਧਰਤੀ ਦਾ ਸਵਰਗ ਮੰਨਿਆ ਜਾਂਦਾ ਹੈ । ਠੰਢੇ ਪਾਣੀ ਦੇ ਚਸ਼ਮੇ, ਚਨਾਰ, ਸਫੈਦੇ ਤੇ ਪਾਪਲਰ ਦੇ ਉੱਚੇ ਉੱਚੇ ਦਰਖਤ, ਫਲਾਂ ਨਾਲ ਲੱਦੀਆਂ ਟਹਿਣੀਆਂ, ਫੁੱਲਾਂ ਨਾਲ ਕੱਜੀਆਂ ਢਲਾਣਾਂ ਅਤੇ ਪਰਬਤ ਗੋਦ ਵਿਚ ਖੇਡਦੀਆਂ ਮੁਟਿਆਰਾਂ ਇਹ ਸਾਰੇ ਸਵਰਗ ਦੀ ਇਕ ਝਲਕ ਹਨ ।
ਸ੍ਰੀ ਨਗਰ ਕਸ਼ਮੀਰ ਦੀ ਰਾਜਧਾਨੀ ਹੈ । ਇਹ ਡੱਲ ਝੀਲ ਦੇ ਕੰਢੇ ਤੇ ਆਬਾਦ ਹੈ । ਕਸ਼ਮੀਰ ਸੈਰ ਤੇ ਆਏ ਸੈਲਾਨੀਆਂ ਦਾ ਇਕ ਮੱਕਾ ਹੈ । ਇਥੇ ਆਪਣਾ ਹੈੱਡ ਕੁਆਟਰ ਬਣਾ ਕੇ ਸੈਲਾਨੀ ਆਸ ਪਾਸ ਦੇ ਸਥਾਨ ਵੇਖਣ ਜਾਂਦੇ ਹਨ । ਸ੍ਰੀ ਨਗਰ ਦੇ ਆਲੇ ਦੁਆਲੇ ਹੀ ਬਹੁਤ ਸਾਰੇ ਵੇਖਣ ਯੋਗ ਸਥਾਨ ਹਨ । ਡੱਲ ਝੀਲ ਦਾ ਆਪਣਾ ਹੀ ਨਜ਼ਾਰਾ ਹੈ ਜਿਸ ਦੇ ਆਲੇ ਦੁਆਲੇ ਉੱਚੇ ਪਰਬਤ ਨਜ਼ਰ ਆਉਂਦੇ ਹਨ । ਇਸ ਦੀ ਹਿੱਕ ਤੇ ਤਰਦੇ ਸੈਂਕੜੇ ਸ਼ਿਕਾਰੇ, ਹਾਉਸ ਬੋਟ, ਮੋਟਰ ਬੋਟ ਅਤੇ ਇਸ ਦੇ ਕੰਢੇ ਤੇ ਵਸਦੇ ਲੋਕ ਅਤੇ ਖੜੇ ਰੁੱਖ ਬਹੁਤ ਖੂਬਸੂਰਤ ਜਾਪਦੇ ਹਨ । ਡੱਲ ਝੀਲ ਤੋਂ ਇਲਾਵਾ ਇੱਥੇ ਸਾਫ਼ ਸੁਥਰੇ ਨੀਲੇ ਪਾਣੀ ਵਾਲੀ ਝੀਲ ਹੈ ਜਿਸ ਦੇ ਪਾਣੀ ਵਿਚ ਰਾਤ ਨੂੰ ਸੈਂਕੜੇ ਤਾਰੋ ਅਤੇ ਬਿਜਲੀ ਦੀਆਂ ਬੱਤੀਆਂ ਟਿਮ ਟਿਮ ਕਰਦੀਆਂ ਹਨ । ਡੱਲ ਝੀਲ ਵਿਚ ਹੀ ਛੋਟੇ ਟਾਪੂਆਂ ਉਪਰ ਨਹਿਰੂ ਪਾਰਕ ਤੋਂ ਚਾਰ ਚਿਨਾਰ ਵਰਗੇ ਸੁੰਦਰ ਸਥਾਨ ਹਨ। ਸ੍ਰੀ ਨਗਰ ਅੰਦਰ ਹੀ ਸ਼ੰਕਰਾਚਾਰੀਆ ਦਾ ਮੰਦਰ ਇਕ ਉੱਚੀ ਪਹਾੜੀ ਤੇ ਬਣਿਆ ਹੋਇਆ ਹੈ। ਥੋੜ੍ਹੇ ਥੋੜ੍ਹੇ ਫਾਸਲੇ ਤੇ ਚਸ਼ਮਾ ਸ਼ਾਹੀ, ਨਿਸ਼ਾਤ ਬਾਗ, ਨਸੀਮ ਬਾਗ ਅਤੇ ਸ਼ਾਲੀਮਾਰ ਬਾਗ ਹਨ ਜੋ ਮੁਗਲ ਬਾਦਸ਼ਾਹਾਂ ਨੇ ਬਣਵਾਏ ਸਨ । ਡੱਲ ਝੀਲ ਦੇ ਕਿਨਾਰੇ ਹੀ ਮੁਸਲਮਾਨਾਂ ਦਾ ਇਕ ਪਵਿੱਤਰ ਸਥਾਨ-ਹਜ਼ਰਤਬਲ ਹੈ । ਇਸ ਮਸਜਦ ਵਿਚ ਹਜ਼ਰਤ ਮੁਹੰਮਦ ਦਾ ਪਵਿਤਰ ਵਾਲ ਰੱਖਿਆ ਹੋਇਆ ਹੈ। ਸ੍ਰੀ ਨਗਰ ਦੇ ਆਸ ਪਾਸ ਥੋੜ੍ਹੇ ਥੋੜ੍ਹੇ ਫ਼ਾਸਲੇ ਤੇ ਕਈ ਝੀਲਾਂ ਅਤੇ ਹੋਰ ਕਈ ਵੇਖਣ ਯੋਗ ਸਥਾਨ ਹਨ। ਸ਼ਹਿਰ ਵਿਚ ਸ਼ਾਲਾਂ, ਗਲੀਚੇ, ਉੱਨੀ ਨਮਦੇ, ਰੇਸ਼ਮ ਦੀਆਂ ਸਾੜੀਆਂ, ਬੈਂਤ ਦੀਆਂ ਟੋਕਰੀਆਂ, ਅਖਰੋਟ ਦੀ ਲਕੜੀ ਤੇ ਨਕਾਸ਼ੀ, ਜਾਨਵਰਾਂ ਦੀਆਂ ਖੱਲਾਂ ਦੇ ਜੁੱਤੇ ਤੇ ਦਸਤਾਨੇ ਆਦਿ ਦਾ ਕਈ ਕਿਸਮ ਦਾ ਘਰੇਲੂ ਦਸਤਕਾਰੀ ਦਾ ਕੰਮ ਹੁੰਦਾ ਹੈ ।
ਪਹਿਲਗਾਮ ਇਕ ਛੋਟਾ ਜਿਹਾ ਚੁਪ ਚਾਪ ਤੇ ਸ਼ਾਂਤ ਕਸਬਾ ਹੈ । ਇਹ ਸ੍ਰੀ ਨਗਰ ਤੋਂ ਲਗਭਗ ਇਕ ਸੌ ਕਿਲੋਮੀਟਰ ਦੂਰ ਹੈ । ਇਹ ਸ਼ੋਸ਼ਨਾਗ ਤੇ ਲਿੱਦਰ ਦੇ ਪਹਾੜੀ ਬਰਫ਼ੀਲੀ ਨਦੀਆਂ ਦੇ ਸੰਗਮ ਤੇ ਵਸਿਆ ਹੋਇਆ ਹੈ। ਅਮਰ ਨਾਥ ਗੁਫਾ ਦੀ ਪਵਿੱਤਰ ਯਾਤਰਾ ਪਹਿਲਗਾਮ ਤੋਂ ਹੀ ਸ਼ੁਰੂ ਹੁੰਦੀ ਹੈ । ਪਹਿਲਗਾਮ ਆਪਣੀ ਸ਼ਾਂਤੀ ਅਤੇ ਕੁਦਰਤੀ ਖੂਬਸੂਰਤ ਨਜ਼ਾਰਿਆਂ ਕਾਰਨ ਸੈਰ ਸਪਾਟੇ ਲਈ ਆਏ ਲੋਕਾਂ ਦਾ ਹਰਮਨ ਪਿਆਰਾ ਸਥਾਨ ਹੈ । ਚੰਦਨਵਾੜੀ ਦਾ ਬਰਫ਼ ਦਾ ਪੁੱਲ ਮੱਮਲੈਸ਼ਵਰ ਤੇ ਭਾਈ ਸਰਨ ਦੇ ਮੰਦਰ, ਤਲਨ ਝੀਲ ਅਤੇ ਕੋਲਾ ਹੋਏ ਗਲੇਸ਼ੀਅਰ ਵੇਖਣ ਲਈ ਪਹਿਲਗਾਮ ਤੋਂ ਜਾਇਆ ਜਾ ਸਕਦਾ ਹੈ । ਗੁਲਮਰਗ ਤਿੰਨ ਕਿਲੋਮੀਟਰ ਲੰਬੀ ਅਤੇ ਇਕ ਕਿਲੋਮੀਟਰ ਚੌੜੀ ਘਾਟੀ ਵਿਚ ਹੈ । ਇਹ ਸ੍ਰੀ ਨਗਰ ਤੋਂ ਪੰਜਾਹ ਕਿਲੋਮੀਟਰ ਦੂਰ ਹੈ। ਇਹ ਫੁੱਲਾਂ ਤੇ ਘਾਹ ਦਾ ਢਾਲਵਾਂ ਮੈਦਾਨ ਹੈ । ਇਥੇ ਗਰਮੀਆਂ ਵਿਚ ਗੋਲਫ ਖੇਡਣ ਵਾਲੇ ਭਾਰੀ ਗਿਣਤੀ ਵਿਚ ਨਜ਼ਰ ਆਉਂਦੇ ਹਨ । ਸਰਦੀਆਂ ਵਿਚ ਢਲਾਣਾਂ ਤੇ ਬਰਫ਼ ਦੀ ਖੇਡ ਕੀਤੀ ਜਾਂਦੀ ਹੈ । ਇਥੇ ਸਰਕਾਰੀ ਹਾਈ ਆਲਟੀਚਿਊਡ ਰਿਸਰਚ ਸਟੇਸ਼ਨ ਅਤੇ ਸਕੀਇੰਗ ਸਕੂਲ ਹਨ । ਗੁਲਮਰਗ ਤੇ ਦੁਆਲੇ ਆਸ ਪਾਸ ਕਈ ਵੇਖਣ ਯੋਗ ਥਾਵਾਂ ਹਨ। ਸੈਰ ਵਾਸਤੇ ਗਿਆਰਾਂ ਕਿਲੋਮੀਟਰ ਲੰਬੀ ਇਕ ਗੋਲ ਸੜਕ ਹੈ। ਪਹਾੜ ਦੀ ਜੰਗਲੀ ਢਲਾਣ ਫੁੱਲਾਂ ਦੀ ਚਾਦਰ ਨਾਲ ਢੱਕੀ ਹੋਈ ਹੈ । ਇਥੇ ਸਕੀਇੰਗ ਕਲੱਬ ਦੀ ਝੋਂਪੜੀ ਹੈ । ਇਥੇ ਕਈ ਛੋਟੀਆਂ ਝੀਲਾਂ ਅਤੇ ਘਾਹ ਦੇ ਮੈਦਾਨ ਹਨ।
ਹਿਮਾਚਲ ਪ੍ਰਦੇਸ਼ ਵਿਚ ਧਰਮਸ਼ਾਲਾ, ਡਲਹੌਜ਼ੀ, ਕੁੱਲੂ-ਮਨਾਲੀ, ਸ਼ਿਮਲਾ, ਕਸੌਲੀ, ਸੋਲਨ, ਕੰਡਾਘਾਟ, ਚੈਲ ਤੇ ਡੱਕਸ਼ਈ ਆਦਿ ਕਈ ਸਿਹਤ ਅਫ਼ਜ਼ਾ ਸਥਾਨ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਛੋਟੇ ਛੋਟੇ ਸਥਾਨ ਹਨ । ਡਲਹੌਜ਼ੀ ਇਕ ਸੁਹਣਾ ਤੇ ਸਸਤਾ ਪਹਾੜੀ ਮੁਕਾਮ ਹੈ। ਇਹ ਧੌਲਾਧਾਰ ਦੀ ਪਹਾੜੀ ਦੀ ਢਲਾਣ ਤੇ ਹੈ। ਡਲਹੌਜ਼ੀ ਤੋਂ ਚੰਬੇ ਤੇ ਪਠਾਨਕੋਟ ਲਈ ਪੱਕੀਆਂ ਸੜਕਾਂ ਹਨ । ਇਸ ਤੇ ਆਸ ਪਾਸ ਕਈ ਪਿਕਨਿਕ ਲਈ ਛੋਟੇ ਛੋਟੇ ਰਮਣੀਕ ਤੇ ਦਿਲ ਖਿਚਵੇਂ ਸਥਾਨ ਹਨ । ਡਲਹੌਜ਼ੀ ਤੇ ਬਕਰੋਟ, ਸਤਧਾਰਾ ਖਜਿਆਰ, ਕਾਲਾਟੋਪ ਆਦਿ ਸਥਾਨਾਂ ਤੇ ਸੈਰ ਲਈ ਪੈਦਲ ਜਾਇਆ ਜਾ ਸਕਦਾ ਹੈ । ਖਜਿਆਰ ਵਿਚ ਇਕ ਸੁਹਣੀ ਝੀਲ ਹੈ ਜਿਸ ਵਿਚ ਇਕ ਟਾਪੂ ਵੀ ਹੈ। ਕਾਲਾਟੱਪ ਅੱਠ ਹਜ਼ਾਰ ਫੁੱਟ ਦੀ ਉਚਾਈ ਤੇ ਜੰਗਲ ਤੇ ਪਿਕਨਿਕ ਦਾ ਸਥਾਨ ਹੈ। ਡਲਹੌਜ਼ੀ ਤੋਂ ਧੌਲਾਧਾਰ ਦੀਆਂ ਬਰਫੀਲੀਆਂ ਚੋਟੀਆਂ ਅਤੇ ਵਾਦੀ ਵਲ ਬਿਆਸ ਤੇ ਰਾਵੀ ਨਦੀਆਂ ਦਾ ਨਜ਼ਾਰਾ ਵੇਖਣ ਯੋਗ ਹੈ । ਚੰਬਾ ਸ਼ਹਿਦ ਤੇ ਦੁੱਧ ਦਾ ਘਰ ਹੈ । ਇਥੇ ਸੇਬ, ਆਲਬੁਖਾਰੇ ਤੇ ਖੁਰਮਾਨੀ ਦੇ ਬਾਗ ਵੀ ਹਨ । ਇਹ ਰਾਵੀ ਨਦੀ ਦੇ ਕਿਨਾਰੇ ਤੇ ਸਮੁੰਦਰ ਤੋਂ ਇਕ ਹਜ਼ਾਰ ਮੀਟਰ ਦੀ ਉਚਾਈ ਤੇ ਹੈ । ਚੌਬੇ ਦੇ ਲੋਕ ਗੀਤਾਂ ਤੋਂ ਇਲਾਵਾ ਇਥੋਂ ਦੇ ਰੁਮਾਲ ਤੇ ਚੱਪਲਾਂ ਵੀ ਮਸ਼ਹੂਰ ਹਨ । ਚੰਬੇ ਵਿਚ ਮੇਲੇ ਤੇ ਤਿਉਹਾਰਾਂ ਲਈ ਖੁੱਲ੍ਹਾ ਮੈਦਾਨ ਚੋਗਾਨ ਹੈ । ਚੰਬੇ ਵਿਚ ਪਹਾੜੀ ਚਿਤਰਾਂ ਦਾ ਸੰਗ੍ਰਿਹ ਵੀ ਹੈ ।
ਧਰਮਸ਼ਾਲਾ ਆਪਣੇ ਚਾਹ ਦੇ ਬਾਗਾਂ, ਚੀੜ ਦੇ ਜੰਗਲਾਂ ਅਤੇ ਸ਼ਾਂਤ ਵਾਤਾਵਰਨ ਲਈ ਮਸ਼ਹੂਰ ਹੈ । ਧਰਮਸ਼ਾਲਾ ਤੋਂ ਹਿਮ ਰੇਖਾ ਤੇ ਜਾ ਕੇ ਸ਼ਾਮ ਤਕ ਵਾਪਸ ਆਇਆ ਜਾ ਸਕਦਾ ਹੈ । ਧਰਮਸ਼ਾਲਾ ਦੇ ਆਸ ਪਾਸ ਭਾਗਸੁਨਾਥ ਤ੍ਰਿੰਡ, ਚਮੂੰਡੀ ਦੇਵੀ, ਕਾਂਗੜਾ ਜਵਾਲਾਮੁਖੀ ਮੰਦਰ ਵੇਖਣ ਯੋਗ ਹਨ । ਧਰਮਸ਼ਾਲਾ ਤੋਂ ਚਾਲੀ ਕਿਲੋਮੀਟਰ ਦੂਰ ਕੁੱਲ ਮੰਡੀ ਵਾਲੀ ਸੜਕ ਤੇ ਪਾਲਮਪੁਰ ਹੈ ਜੋ ਚਾਹ ਦੇ ਬਾਗਾਂ ਤੇ ਮਿੱਠੀ ਮਿੱਠੀ ਜਲਵਾਯੂ ਲਈ ਪ੍ਰਸਿੱਧ ਹੈ ।
ਕੁੱਲੂ ਸੇਬਾਂ ਦਾ ਘਰ ਤੇ ਦੇਵਤਿਆਂ ਦੀ ਘਾਟੀ ਹੈ । ਕੁਲ ਸ਼ਹਿਰ ਬਿਆਸਾ ਦੇ ਕੰਢੇ ਤੇ ਹੈ। ਸ਼ਹਿਰ ਵਿਚ ਰਘੂਨਾਥ ਜੀ ਦਾ ਮੰਦਰ ਹੈ ਤੇ ਆਖਾੜਾ ਬਾਜਾਰ ਮਸ਼ਹੂਰ ਹਨ । ਕੁੱਲੂ ਵਿਚ ਟੋਪੀਆਂ, ਸ਼ਾਲਾਂ, ਗੁਮਦੇ, ਨਮਦੇ, ਪਟ੍ਰ, ਘਰੇਲੂ ਦਸਤਕਾਰੀ ਦੀ ਉਪਜ ਹਨ । ਕੁੱਲੂ ਦਾ ਦੁਸਹਿਰਾ ਵੇਖਣ ਵਾਲਾ ਹੁੰਦਾ ਹੈ । ਦੇਵਤਿਆਂ ਦੀ ਸਵਾਰੀ ਅਤੇ ਨਾਚ ਗਾਣੇ ਦਾ ਪ੍ਰੋਗਰਾਮ ਬਹੁਤ ਦਿਲਚਸਪ ਹੁੰਦਾ ਹੈ । ਕੁੱਲ੍ਹ ਦੇ ਨੇੜੇ ਮਹਾਂਦੇਵ ਦਾ ਮੰਦਰ, ਕਟਰਾਈ ਤੇ ਨਗਰ ਆਦਿ ਸਥਾਨ ਵੀ ਬਹੁਤ ਸੁਹਣੇ ਅਤੇ ਵੇਖਣ ਯੋਗ ਹਨ । ਕੁੱਲੂ ਤੋਂ 40 ਕਿਲੋਮੀਟਰ ਦੂਰ ਮਨਾਲੀ ਦਾ ਸੁੰਦਰ ਤੇ ਦਿਲਕਸ਼ ਸਥਾਨ ਹੈ । ਮਨਾਲੀ ਵੀ ਪਹਾੜਾਂ ਦੀ ਰਾਣੀ ਸਮਝੀ ਜਾਂਦੀ ਹੈ । ਇਸ ਦੇ ਪੁਰਾਣੇ ਉੱਚੇ ਤੇ ਮੋਟੇ ਦੇਵਦਾਰ ਦੇ ਦਰਖ਼ਤ ਬਹੁਤ ਆਲੀਸ਼ਾਨ ਹਨ । ਮਨਾਲੀ ਤੱ ਸਪੀਤੀ-ਲਾਹੌਲ ਨੂੰ ਰਸਤਾ ਜਾਂਦਾ ਹੈ । ਮਨਾਲੀ ਦੇ ਪਾਸ ਗਰਮ ਪਾਣੀ ਦੇ ਚਸ਼ਮੇ (ਵਿਸ਼ਿਸ਼ਟ ਚਸ਼ਮਾ), ਹਿਡਮੰਬਾ ਦੇਵੀ ਦਾ ਮੰਦਰ, ਬਿਆਸ ਕੁੰਡ ਅਤੇ ਰੋਹਤਾਂਗ ਦੱਰਾ ਵੇਖਣ ਯੋਗ ਹਨ । ਇਥੇ ਸੇਬ, ਖੁਰਮਾਣੀ ਤੇ ਚੈਰੀ ਦੇ ਬਾਗ ਹਨ । ਇਥੇ ਟਰਾਉਟ ਮੱਛੀ ਮਿਲਦੀ ਹੈ । ਇਥੋਂ ਦਾ ਸ਼ਹਿਰ ਵੀ ਮਸ਼ਹੂਰ ਹੈ । ਸ਼ਿਮਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਹੈ । ਪਹਿਲੋਂ ਇਹ ਭਾਰਤ ਦੀ ਗਰਮੀਆਂ ਦੀ ਰਾਜਧਾਨੀ ਅਤੇ ਪੰਜਾਬ ਦੀ ਰਾਜਧਾਨੀ ਵੀ ਰਹਿ ਚੁਕਿਆ ਹੈ । ਸ਼ਿਮਲਾ ਸੈਲਾਨੀਆਂ ਦਾ ਸਵਰਗ ਹੈ । ਸਰਦੀਆਂ ਗਰਮੀਆਂ ਬਾਰਾਂ ਮਹੀਨੇ ਹੀ ਸ਼ਿਮਲੇ ਵਿਚ ਰੌਣਕ ਰਹਿੰਦੀ ਹੈ । ਗਰਮੀਆਂ ਵਿਚ ਸੈਰ ਕਰਨ ਵਾਲੇ ਤੇ ਸਰਦੀਆਂ ਵਿਚ ਸਕੇਟਿੰਗ ਤੇ ਸਕੀਇੰਗ ਦੇ ਪ੍ਰੇਮੀਆਂ ਦੀ ਭੀੜ ਹੁੰਦੀ ਹੈ। ਸ਼ਿਮਲੇ ਦੇ ਪਾਸ ਜਾਖੂ, ਗਲੈਨ ਤਾਰਾ ਦੇਵੀ, ਸੰਨਜੋਲੀ, ਕੁਫਰੀ, ਨਲਦੇਹਰਾ, ਸਸ਼ੋਬਰਾ, ਤੱਤਾ ਪਾਣੀ ਚੀਨੀ ਬੰਗਲਾ ਪਿਕਨਿਕ ਸਥਲ ਅਤੇ ਕੋਟਗੜ੍ਹ ਨਾਰਕੰਡਾ, ਚੰਲ, ਕਸੌਲੀ, ਡਕਸ਼ਈ, ਸੋਲਨ ਤੇ ਸਮਰਹਿਲ ਸਿਹਤ ਅਫ਼ਜ਼ਾਂ ਸਥਾਨ ਹਨ।
ਕੁਮਾਉਂ ਹਿਮਾਲੀਆ ਪਰਬਤ ਮਾਲਾ ਵਿਚ ਡੇਹਰਾਦੂਨ, ਮਸੂਰੀ, ਚਕੱਰਾਤ, ਅਲਮੋੜਾ ਨੈਨੀਤਾਲ, ਭਵਾਲੀ ਅਤੇ ਰਾਣੀਖੇਤ ਆਦਿ ਸਿਹਤ ਅਫ਼ਜ਼ਾ ਸਥਾਨ ਹਨ । ਮੁੱਖ ਹਿਮਾਲੀਆ ਪਰਬਤ ਮਾਲਾ ਤੇ ਸ਼ਿਵਾਲਿਕ ਪਰਬਤ ਦੇ ਦਰਮਿਆਨ ਇਹ ਸੁਹਣਾ ਸ਼ਹਿਰ ਹੈ । ਚਕਰਾਤ ਅਤੇ ਮਸੂਰੀ ਇਥੋਂ ਥੋੜ੍ਹੇ ਥੋੜ੍ਹੇ ਫਾਸਲੇ ਤੇ ਹਨ । ਮਸੂਰੀ ਨੂੰ ਪਰਬਤਾਂ ਦੀ ਰਾਣੀ ਕਹਿੰਦੇ ਹਨ । ਲੋਕ ਪਹਿਲਾਂ ਪਹਿਲ 11 ਕਿਲੋਮੀਟਰ ਪੈਦਲ ਚਲ ਕੇ ਮਸੂਰੀ ਜਾਂਦੇ ਸਨ । ਇਥੋਂ ਬਦਰੀਨਾਥ, ਕੇਦਾਰਨਾਥ, ਬੰਦਰ ਪੂੰਛ ਤੇ ਨੰਦਾ ਦੇਵੀ ਦੀਆਂ ਚੋਟੀਆਂ ਆਸਾਨੀ ਨਾਲ ਵੇਖੀਆਂ ਜਾ ਸਕਦੀਆਂ ਹਨ। ਇਥੇ ਢਲਾਣ ਬਹੁਤ ਤਿੱਖੀ ਨਹੀਂ ਪੈਦਲ ਵੀ ਚਲ ਫਿਰ ਸਕਦੇ ਹਾਂ । ਅਲਮੋੜਾ, ਰਾਣੀਖੇਤ, ਨੈਨੀਤਾਲ ਤੇ ਭੁਵਾਲੀ ਪਾਸ ਪਾਸ ਹੀ ਹਨ । ਨੈਨੀਤਾਲ ਝੀਲ ਦੇ ਕਿਨਾਰੇ ਵੱਸਿਆ ਹੋਇਆ ਹੈ । ਆਜ਼ਾਦੀ ਤੋਂ ਪਹਿਲਾਂ ਇਹ ਯੂ. ਪੀ. ਸਰਕਾਰ ਦੀ ਗਰਮੀਆਂ ਦੀ ਰਾਜਧਾਨੀ ਸੀ । ਇਥੇ ਹਨੂਮਾਨ ਜੀ ਦਾ ਮੰਦਰ ਅਤੇ ਸਰਕਾਰੀ ਅਬਜ਼ਰਵੇਟਰੀ ਹੈ । ਭੁਵਾਲੀ ਟੀ. ਬੀ. ਦੇ ਬੀਮਾਰਾਂ ਵਾਸਤੇ ਹਸਪਤਾਲ ਹੈ । ਨੈਨੀਤਾਲ ਦੇ ਨੇੜੇ ਰਾਣੀਖੇਤ ਚੀੜ ਦੇ ਜੰਗਲ ਨਾਲ ਘਿਰਿਆ ਹੋਇਆ ਇਕ ਸੁਹਣਾ ਪਰਬਤੀ ਸਥਾਨ ਹੈ । ਰਾਣੀਖੇਤ ਤੋਂ ਪੰਜਤਾਲੀ ਕਿਲੋਮੀਟਰ ਦੂਰ ਅਲਮੋੜਾ ਹੈ। ਇਹ ਪੰਜ ਕਿਲੋਮੀਟਰ ਲੰਬੀ ਪਹਾੜੀ ਤੇ ਹੈ । ਇਥੇ ਕਈ ਪਿਕਨਿਕ ਸਥਾਨ ਹਨ। ਥੋੜ੍ਹੀ ਦੂਰ ਪਿੰਡਾਰੀ ਗਲੇਸ਼ੀਅਰ ਅਤੇ ਕਸੌਲੀ ਜਿਹੇ ਵੇਖਣ ਯੋਗ ਸਥਾਨ ਹਨ ।
ਆਸਾਮ ਹਿਮਾਲੀਆ ਪਰਬਤ ਖੰਡ ਵਿਚ ਦਾਰਜੀਲਿੰਗ ਕਲਿਮਪੋਂਗ ਸ਼ਿਲਾਂਗ ਕੁਰਮਉੱਗ ਸਿਹਤ ਅਫ਼ਜ਼ਾ ਸਥਾਨ ਹਨ । ਦਾਰਜੀਲਿੰਗ ਪੱਛਮੀ ਬੰਗਾਲ ਵਿਚ ਹੈ । ਇਹ ਵੀ ਪਰਬਤਾਂ ਦੀ ਮਲਕਾ ਹੈ । ਕੰਚਨਜੰਗਾ ਤੇ ਐਵਰੈਸਟ ਚੋਟੀਆਂ ਇਥੋਂ ਸਾਫ ਦਿਖਾਈ ਦੇਂਦੀਆਂ ਹਨ। ਹਰੀ ਚਾਹ ਦੇ ਇਥੇ ਬਾਗ ਹਨ । ਇਥੋਂ ਦੀ ਅਬਜਰਵੇਟਰੀ ਪਰਬਤ ਆਰੋਹਣ ਸੰਸਥਾਨ ਭੂਟੀਆਂ ਮੁਨਾਸਟਰੀ (ਡੇਰਾ) ਅਤੇ ਟਾਈਗਰ ਹਿੱਲ ਤੋਂ ਸੂਰਜ ਨਿਕਲਣ ਦਾ ਨਜ਼ਾਰਾ ਮਸ਼ਹੂਰ ਹਨ । ਦਾਰਜੀਲਿੰਗ ਤੋਂ ਕੁਲ ਤੇਤੀ ਕਿਲੋਮੀਟਰ ਦੂਰ ਕੁਰਮਉਗ ਦਾ ਸਿਹਤ ਅਫ਼ਜ਼ਾ ਸਥਾਨ ਹੈ । ਇਸ ਦੇ ਉੱਤਰ ਵੱਲ ਉੱਚੇ ਪਰਬਤ ਅਤੇ ਦੱਖਣ ਵਲ ਹਰੇ ਭਰੇ ਮੈਦਾਨ ਹਨ। ਕਲਿਮਪੋਂਗ ਦਾਰਜੀਲਿੰਗ ਤੋਂ ਸਿਰਫ ਛੱਤੀ ਕਿਲੋਮੀਟਰ ਹੈ। ਇਹ ਸ਼ਾਂਤੀ ਭਰਪੂਰ ਸਥਾਨ ਹੈ । ਉਚਾਈ ਬਹੁਤ ਜ਼ਿਆਦਾ ਨਹੀਂ ਹੈ ।
ਸ਼ਿਲਾਂਗ ਪੂਰਬ ਵਿਚ ਖਾਸੀ ਜੈਤੀਆਂ ਪਹਾੜੀ ਵਿਚ ਹੈ । ਇਹ ਮੇਘਾਲਿਆ ਦੀ ਰਾਜਧਾਨੀ ਹੈ । ਉਚਾਈ ਬਹੁਤ ਜ਼ਿਆਦਾ (5000′) ਨਹੀਂ ਹੈ ।
ਇਸ ਲਈ ਇਸ ਨੂੰ ਪੂਰਬ ਦਾ ਸਕਾਟਲੈਂਡ ਵੀ ਕਹਿੰਦੇ ਹਨ । ਸ਼ਹਿਰ ਦੇ ਨੇੜੇ ਹੀ ਕਈ ਪਰਬਤੀ ਝਰਨੇ ਹਨ । ਮੌਸਮ ਸਾਰਾ ਸਾਲ ਹੀ ਖੁਸ਼ਕ ਰਹਿੰਦਾ ਹੈ । ਪਰ ਸਤੰਬਰ ਅਕਤੂਬਰ ਵਿਚ ਪੂਜਾ ਦੀਆਂ ਛੁੱਟੀਆਂ ਵਿਚ ਬਹੁਤ ਰੌਣਕ ਹੁੰਦੀ ਹੈ ।
ਤੀਰਥ ਅਸਥਾਨ-ਆਪਣੀ ਕੁਦਰਤੀ ਸੁੰਦਰਤਾ ਤੇ ਸ਼ਾਂਤੀ ਦੇ ਮਾਹੋਲ ਕਾਰਨ ਪੀਰਾਂ ਫਕੀਰਾਂ, ਸਾਧੂ ਸੰਤਾਂ ਤੇ ਰਿਸ਼ੀਆਂ ਮੁਨੀਆਂ ਦੇ ਦਿਲਾਂ ਵਿਚ ਹਿਮਾਲੀਆ ਪਰਬਤ ਵਾਸਤੇ ਹਮੇਸ਼ਾਂ ਖਿੱਚ ਰਹੀ ਹੈ । ਇਸ ਲਈ ਇਥੇ ਬਹੁਤ ਸਾਰੇ ਤੀਰਥ ਅਸਥਾਨ ਹਨ । ਇਥੇ ਸੰਨਿਆਸੀਆਂ ਸਾਧੂਆਂ, ਸੰਤਾਂ, ਪੀਰਾਂ ਫਕੀਰਾਂ ਤੇ ਸੱਚ ਦੇ ਖੋਜੀਆਂ ਦੇ ਡੇਰੇ ਤੇ ਮੱਠ ਹਨ । ਸੈਂਕੜੇ ਮੰਦਰਾਂ, ਮੱਠਾਂ ਤੇ ਗੁਫ਼ਾਵਾਂ ਦੇ ਟੁੱਟੇ ਭੱਜੇ ਨਿਸ਼ਾਨ ਕਾਬਲ ਕੰਧਾਰ, ਹਿੰਦੂਕਸ਼ ਤੇ ਪੀਰਪੰਜਾਲ ਪਰਬਤਾਂ ਵਿਚ ਵੇਖੇ ਜਾ ਸਕਦੇ ਹਨ । ਪੱਛਮੀ ਹਿਮਾਲੀਆ ਵਿਚ ਪਾਕਿਸਤਾਨ ਤੋਂ ਲੈ ਕੇ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਪਰਬਤੀ ਭਾਗਾਂ ਵਿਚ ਪੰਜਾ ਸਾਹਿਬ, ਕਟਾਸ ਰਾਜ (ਦੋਵੇਂ ਪਾਕਿਸਤਾਨ ਵਿਚ), ਅਮਰਨਾਥ, ਹਜ਼ਰਤਬਲ ਦੀ ਦਰਗਾਹ, ਵੈਸ਼ਨੋ ਦੇਵੀ (ਕਸ਼ਮੀਰ ਵਿਚ) ਜਵਾਲਾ ਜੀ, ਨੈਨਾਦੇਵੀ, ਮਨਸਾ ਦੇਵੀ, ਕੀਰਤਪੁਰ, ਰਿਵਾਲਸਰ ਸਾਹਿਬ ਅਤੇ ਆਨੰਦਪੁਰ ਸਾਹਿਬ (ਹਿਮਾਚਲ ਪ੍ਰਦੇਸ਼ ਵਿਚ) ਦੇ ਤੀਰਥ ਅਸਥਾਨ ਹਨ । ਪੰਜਾ ਸਾਹਿਬ ਪਾਕਿਸਤਾਨ ਵਿਚ ਰਾਵਲਪਿੰਡੀ ਤੋਂ ਪੰਜਾਹ ਕਿਲੋਮੀਟਰ ਅੱਗੇ ਹੈ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਸਬੰਧ ਰਖਦਾ ਹੈ । ਹਜ਼ਰਤਬਲ ਦੀ ਦਰਗਾਹ ਸ੍ਰੀ ਨਗਰ ਕਸ਼ਮੀਰ ਵਿਚ ਡੱਲ ਝੀਲ ਦੇ ਕੰਢੇ ਤੇ ਹੈ । ਇਥੇ ਹਜ਼ਰਤ ਮੁਹੰਮਦ ਸਾਹਿਬ ਦਾ ਮੁਕੱਦਸ ਵਾਲ ਸੰਭਾਲ ਕੇ ਰਖਿਆ ਹੋਇਆ ਹੈ। ਵੈਸ਼ਨੋਦੇਵੀ ਦਾ ਮੰਦਰ ਜੰਮੂ ਤੋਂ ਸੱਠ ਕਿਲੋਮੀਟਰ ਦੂਰ ਹੈ । ਇਹ ਤੀਹ ਮੀਟਰ ਲੰਬੀ ਗੁਫ਼ਾ ਵਿਚ ਹੈ । ਹਰ ਸਾਲ ਲੋਕ ਦਰਸ਼ਨ ਕਰਨ ਲਈ ਇਥੇ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਜੰਮੂ ਵਿਚ ਰਘੁਨਾਥ ਜੀ ਦਾ ਮੰਦਰ ਸ੍ਰੀਨਗਰ ਜਾਂਦੇ ਸੜਕ ਤੇ ਸੁੱਪ ਮਹਾਂਦੇਵ ਅਤੇ ਸ੍ਰੀਨਗਰ ਵਿਚ ਹੀ ਸ੍ਰੀ ਸ਼ੰਕਰਾਚਾਰੀਆ ਦੇ ਪੁਰਾਣੇ ਤੇ ਇਤਿਹਾਸਕ ਮੰਦਰ ਹਨ । ਪਹਿਲਗਾਮ ਤੋਂ ਛਤਾਲੀ ਕਿਲੋਮੀਟਰ ਦੂਰ ਅਮਰਨਾਥ ਦੀ ਗੁਫ਼ਾ ਹੈ ਜਿਥੇ ਸਾਵਣ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਕੁਦਰਤੀ ਤੌਰ ਤੇ ਬਰਫ ਦਾ ਸ਼ਿਵਲਿੰਗ ਬਣਦਾ ਹੈ ।
ਮੰਡੀ ਸ਼ਹਿਰ ਦੇ ਨੇੜੇ ਰਿਵਾਲਸਰ ਸਾਹਿਬ ਹੈ । ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਝੀਲ ਦੇ ਕੰਢੇ ਤੇ ਇਕ ਗੁਰਦੁਆਰਾ ਹੈ। ਇਸ ਦੇ ਨੇੜੇ ਹੀ ਬੁਧ ਧਰਮ ਦਾ ਗੋਮਪਾ ਅਤੇ ਮੰਦਰ ਵੀ ਹੈ । ਸ਼ਿਵਾਲਕ ਪਹਾੜੀਆਂ ਵਿਚ ਕੀਰਤਪੁਰ ਅਤੇ ਆਨੰਦਪੁਰ ਸਾਹਿਬ ਤੀਰਥ ਸਥਾਨ ਹਨ । ਇਥੇ ਖਾਲਸਾ ਸਾਜਿਆ ਗਿਆ । ਪਾਉਂਟਾ ਸਾਹਿਬ ਜਮਨਾ ਨਦੀ ਦੇ ਕਿਨਾਰੇ ਤੇ ਹੈ। ਇਥੇ ਇਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਪੈਰ ਪਾਏ ਅਤੇ ਉਨ੍ਹਾਂ ਦੀ ਪਵਿਤਰ ਯਾਦ ਵਿਚ ਗੁਰਦੁਆਰਾ ਹੈ। ਹਿਮਾਚਲ ਦਾ ਸ਼ਿਵਾਲਕ ਦਾ ਪਹਾੜੀ ਖੇਤਰ ਅਨੇਕਾਂ ਦੇਵੀਆਂ ਦਾ ਸਥਾਨ ਹੈ। ਕਾਂਗੜੇ ਵਿਚ ਜਵਾਲਾਜੀ, ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਉੱਚੀ ਪਹਾੜੀ ਤੇ ਨੈਨਾਦੇਵੀ ਦਾ ਮੰਦਰ ਹੈ । ਚਿੰਪੁਤਰਨੀ ਦੇਵੀ, ਨੈਨਾਦੇਵੀ, ਜਵਾਲਾ ਜੀ, ਮਨਸਾਦੇਵੀ (ਚੰਡੀਗੜ੍ਹ) ਅਤੇ ਤਾਰਾਦੇਵੀ (ਸ਼ਿਮਲੇ ਦੇ ਪਾਸ) ਨੌਰਾਤਿਆਂ ਵਿਚ ਮੇਲੇ ਭਰਦੇ ਹਨ ।
ਰੋ ਕਮਾਉਂ ਹਿਮਾਲੀਆ ਪਰਬਤ ਖੰਡ ਵਿਚ ਰਿਖੀਕੇਸ਼, ਬਦਰੀਨਾਥ, ਕਿਦਾਰਨਾਥ, ਗੰਗੋਤਰੀ, ਯਮਨੋਤਰੀ ਅਤੇ ਹੇਮਕੁੰਡ ਦੇ ਤੀਰਥ ਅਸਥਾਨ ਹਨ। ਹਿਮਾਲੀਆ ਪਰਬਤ ਤੋਂ ਗੰਗਾ ਦੇ ਮੈਦਾਨ ਵਿਚ ਦਾਖ਼ਲ ਹੋਣ ਵਾਲੇ ਸਥਾਨ ਤੇ ਹਰਿਦੁਆਰ ਦਾ ਪ੍ਰਸਿੱਧ ਸਥਾਨ ਹੈ । ਇਸ ਤੋਂ ਦੂਰ ਡੇਹਰਾਦਨ ਵਿਚ ਗੁਰੂ ਰਾਮ ਰਾਏ ਦੀ ਯਾਦ ਵਿਚ ਇਕ ਗੁਰਦੁਆਰਾ ਹੈ । ਹਰਿਦੁਆਰ ਤੋਂ ਹੀ ਸਿਰਫ ਬੱਤ ਲੀ ਕਿਲੋਮੀਟਰ ਦੂਰ ਗੰਗਾ ਦੇ ਕੰਢੇ ਤੇ ਰਿਖੀਕੇਸ਼ ਹੈ ਜੋ ਭਗਤਾਂ ਦੀ ਤੱਪਸਿਆ ਕਰਨ ਦੀ ਥਾਂ ਹੈ ।
ਬਦਰੀਨਾਥ, ਕਿਦਾਰਨਾਥ, ਗੰਗੋਤਰੀ, ਯਮਨੌਤਰੀ, ਹੇਮਕੁੰਡ ਆਦਿ ਦੀ ਯਾਤਰਾ ਰਿਖੀਕੇਸ਼ ਤੋਂ ਹੀ ਸ਼ੁਰੂ ਹੁੰਦੀ ਹੈ। ਰਿਖੀਕੇਸ਼ ਵਿਚ ਬਹੁਤ ਸਾਰੇ ਆਸ਼ਰਮ ਅਤੇ ਸਾਧੂ ਸੰਤਾਂ ਦੇ ਡੇਰੇ ਹਨ। ਬਦਰੀਨਾਥ ਇਕੱਤੀ ਸੌ ਮੀਟਰ ਉੱਚੇ ਪਹਾੜ ਤੇ ਅਲਕਨੰਦਾ ਦੇ ਕਿਨਾਰੇ ਤੇ ਹੈ। ਰਸਤਾ ਹਰਿਦੁਆਰ ਰਿਖੀਕੇਸ਼ ਅਤੇ ਕੋਟਦੁਆਰ ਪੈਰੀ ਗੜ੍ਹਵਾਲ ਤੋਂ ਵੀ ਹੈ । ਮੰਦਰ ਮਈ ਦੇ ਅੱਧ ਤੋਂ ਅਕਤੂਬਰ ਤਕ ਖੁਲਦਾ ਹੈ । ਬਦਰੀਨਾਥ ਤੋਂ ਉੱਚਾ ਕੇਦਾਰਨਾਥ ਦਾ ਮੰਦਰ ਹੈ । ਰਸਤਾ ਬਦਰੀਨਾਥ ਅਤੇ ਰੂਦਰ ਪਰਿਆਗ ਤੋਂ ਵੀ ਹੈ । ਅਠਾਰਾਂ ਕਿਲੋਮੀਟਰ ਪੈਦਲ ਚਲ ਕੇ ਮੰਦਰ ਪਹੁੰਚਦੇ ਹਨ । ਮੰਦਰ ਮਈ ਤੋਂ ਨਵੰਬਰ ਤਕ ਖੁੱਲ੍ਹਾ ਰਹਿੰਦਾ ਹੈ । ਕੇਦਾਰਨਾਥ ਵਿਚ ਸ਼ਿਵ ਭਗਵਾਨ ਦੀ ਪੂਜਾ ਹੁੰਦੀ ਹੈ । ਇਥੇ ਪੰਜਾਂ ਪਾਂਡਵਾਂ, ਕੁੰਤੀ, ਦਰੋਪਤੀ, ਕ੍ਰਿਸ਼ਨਜੀ, ਗਨਪਤੀ ਗਨੇਸ਼ ਅਤੇ ਉਸਦੀ ਮਾਤਾ ਪਾਰਬਤੀ ਦੀ ਵੀ ਮੂਰਤੀ ਹੈ । ਹੇਮਕੁੰਡ ਨੂੰ ਰਸਤਾ ਗੋਬਿੰਦ ਘਾਟ ਤੋਂ ਨਿਕਲਦਾ ਹੈ । ਵਿਚਾਰ ਹੈ ਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਤੱਪ ਕੀਤਾ ਹੈ । ਇਥੇ ਸਾਫ ਪਾਣੀ ਦੀ ਇਕ ਝੀਲ ਹੈ । ਜੋ ਕਮਲ ਦੇ ਫੁੱਲਾਂ ਨਾਲ ਭਰੀ ਹੋਈ ਹੈ । ਗੰਗੋਤਰੀ ਦਾ ਮੰਦਰ ਗੰਗਾ ਦੇਵੀ ਦਾ ਮੰਦਰ ਹੈ । ਇਸ ਸਥਾਨ ਤੇ ਰਾਜਾ ਭਾਗੀਰਥ ਅਤੇ ਬਾਦ ਵਿਚ ਪਾਂਡਵਾਂ ਨੇ ਤੱਪ ਕੀਤਾ ਸੀ । ਇਥੇ ਹੀ ਗੰਗਾ ਸਵਰਗ ਤੋਂ ਉਤਰੀ ਮੰਨੀ ਜਾਂਦੀ ਹੈ । ਯਮਨੋਤਰੀ ਬੰਦਰ ਪੂੰਛ ਚੋਟੀ ਤੇ ਹੈ । ਇਹ ਯਮਨਾ ਦੇਵੀ ਦਾ ਮੰਦਰ ਹੈ । ਇਥੇ ਯਮਨਾ ਗਲੇਸ਼ੀਅਰ ਵਿਚੋਂ ਨਿਕਲਦੀ ਹੈ ।
ਨੇਪਾਲ ਵਿਚ ਕਈ ਮੰਦਰ ਤੇ ਬੁੱਧ ਧਰਮ ਦੇ ਆਸ਼ਰਮ ਹਨ । ਸ਼ਿਵ ਜੀ ਦਾ ਮੰਦਰ 2500 ਸਾਲ ਪੁਰਾਣਾ ਹੈ । ਇਥੇ ਗੋਮਪਾ ਵਿਚ ਬੁੱਧ ਭਗਵਾਨ ਦੀ ਮੂਰਤੀ ਹੈ ਇਸ ਦੇ ਆਸ ਪਾਸ ਕਈ ਬੁੱਧ ਧਰਮ ਦੇ ਆਸ਼ਰਮ ਤੇ ਮੰਦਰ ਹਨ । ਕਾਠਮੰਡ ਦੇ ਨੇੜੇ ਹੀ ਪਸੂਪਤੀ ਨਾਥ ਦਾ ਮੰਦਰ ਹੈ । ਇਥੇ ਸ਼ਿਵਰਾਤਰੀ ਦਾ ਮੇਲਾ ਭਰਦਾ ਹੈ । ਕਾਠਮੰਡ ਤੋਂ ਅੱਠ ਕਿਲੋਮੀਟਰ ਦੂਰ ਮਹਾਤਮਾ ਬੁੱਧ ਦੀ ਸੰਸਾਰ ਦੀ ਸਭ ਤੋਂ ਵੱਡੀ ਸਤੂਪ ਹੈ । ਭਾਰਤ ਦੇ ਇਕ ਰੇਲ ਸਟੇਸ਼ਨ ਨੌਗੜ੍ਹ ਤੋਂ ਚੰਤੀ ਕਿਲੋਮੀਟਰ ਦੂਰ ਨੇਪਾਲ ਦੇ ਅੰਦਰ ਲੁੰਮਬੀਨੀ ਦਾ ਤੀਰਥ ਹੈ। ਇਹ ਬੁੱਧ ਦਾ ਜਨਮ ਅਸਥਾਨ ਅਤੇ ਪਵਿਤਰ ਤੀਰਥ ਹੈ ।
ਸਿੱਕਮ ਹਿਮਾਲੀਆ ਪਰਬਤ ਦੀ ਗੋਦ ਵਿਚ ਕਈ ਦਰਸ਼ਨੀ ਸਥਾਨ ਹਨ । ਇਥੇ ਸੈਰ ਕਰਨ ਵਾਸਤੇ ਸਾਰੀ ਦੁਨੀਆ ਤੋਂ ਯਾਤਰੀ ਆਉਂਦੇ ਹਨ । ਸਿੱਕਮ ਦੀ ਰਾਜਧਾਨੀ ਗੋਟੋਕ ਦੇ ਆਸ ਪਾਸ ਦਾ ਇਲਾਕਾ ਬੜਾ ਖੂਬਸੂਰਤ ਤੇ ਵੇਖਣ ਯੋਗ ਹੈ । ਗੰਟੋਕ ਸ਼ਹਿਰ ਸਮੁੰਦਰ ਤੋਂ ਪੰਦਰਾਂ ਸੌ ਮੀਟਰ ਦੀ ਉਚਾਈ ਤੇ ਸਥਿਤ ਹੈ । ਇਹ ਇਕ ਖ਼ੁਸਸੂਰਤ ਤੇ ਆਕਰਸ਼ਕ ਸਥਾਨ ਹੈ। ਗੰਟੋਕ ਦੇ ਆਲੇ ਦੁਆਲੇ ਬੁੱਧ ਧਰਮ ਤੇ ਕਈ ਮਠ ਤੇ ਮੰਦਰ (ਗੁੰਫੇ) ਹਨ। ਸਿੱਕਮ ਵਿਚ ਬੁੱਧ ਧਰਮ ਦੇ ਕੋਈ 67 ਮੱਠ ਤੇ ਮੰਦਰ ਹਨ । ਇਨ੍ਹਾਂ ਵਿਚੋਂ ਚਾਰ ਮੱਠ ਬਹੁਤ ਹੀ ਪਵਿੱਤਰ ਤੀਰਥ ਅਸਥਾਨ ਮੰਨੇ ਜਾਂਦੇ ਹਨ । ਇਨ੍ਹਾਂ ਮੱਠਾਂ ਦੇ ਸਥਾਨ ਦੀ ਚੋਣ ਲਾਮਾ ਗੁਰੂ ਲੁਹਾਤਸਨ ਨੇ ਆਪ ਕੀਤੀ ਸੀ । ਸਭ ਤੋਂ ਪੁਰਾਣਾ ਬੁੱਧ ਮੱਠ ਦੁਬ-ਦੇ ਹੈ । ਇਸ ਦਾ ਨਿਰਮਾਣ ਲਾਮਾ ਲੁਹਾਤਸਨ। ਨੇ ਆਪ ਕਰਵਾਇਆ ਸੀ । ਇਸ ਤੋਂ ਬਾਦ ਪੋਮਯਾਗਚੇ, ਮਗਾਛੋਲਿੰਗ ਤਾਸ਼ੀਲਿੰਗ ਦੇ ਅਤੇ ਮੱਠ ਤੇ ਗੁੰਫੇ (ਸੰਦਰ) ਹਨ । ਗੰਟੋਕ ਸ਼ਹਿਰ ਵਿਚ ਛੁੱਕਲਾਥਾਂਗ ਦਾ ਸ਼ਾਹੀ ਗੁੰਫਾ ਹੈ । ਇਹ ਰਾਜ ਮਹਿਲ ਦੇ ਨੇੜੇ ਬਣਾਇਆ ਗਿਆ ਹੈ । ਇਹ ਤੀਰਥ ਤੇ ਪੂਜਾ ਦਾ ਸਥਾਨ ਹੀ ਨਹੀਂ ਬਲਕਿ ਸਿਕੱਮੀ ਭਵਨ ਨਿਰਮਾਣ ਕਲਾ ਦਾ ਨਮੂਨਾ ਵੀ ਹੈ। ਇਥੇ ਬੁੱਧ ਧਰਮ ਦੀਆਂ ਧਾਰਮਕ ਮੂਰਤੀਆਂ, ਪੋਥੀਆਂ ਤੇ ਬੇਜੋੜ ਚਿਤਰ ਰਖੇ ਹੋਏ ਹਨ । ਸਿੱਕਮ ਦੀ ਅਸੈਂਬਲੀ ਵੀ ਹੁਣ ਇਥੇ ਹੀ ਬੈਠਦੀ ਹੈ ।
ਪੂਰਬੀ ਹਿਮਾਲੀਆ ਵਿਚ ਅੰਦਰਲੀਆਂ ਪਰਬਤ ਸ਼੍ਰੇਣੀਆਂ ਵਿਚ ਲਾਮਾਂ ਅਤੇ ਈਸਾਈ ਧਰਮ ਦੇ ਮੰਦਰ ਤੇ ਡੇਰੇ ਹਨ । ਬਹੁਤ ਦੂਰ ਅੰਦਰ ਗੁਰਲਾਮਨਧਾਤਾ, ਕੈਲਾਸ਼ ਪਰਬੰਤ ਤੇ ਮਾਨਸਰੋਵਰ ਝੀਲ ਹੈ ਜੋ ਸ਼ਿਵਾਜੀ ਦਾ ਸਥਾਨ ਮੰਨਿਆ ਜਾਂਦਾ ਹੈ । ਇਸ ਦੀ ਯਾਤਰਾ ਜੀਵਨ ਦਾ ਇਕ ਵੱਡਾ ਪੁੰਨ ਸਮਝਿਆ ਜਾਂਦਾ ਹੈ ।
ਕਾਂਡ 8
ਹਿਮਾਲੀਆ ਪਰਬਤ ਦੀ ਮਹੱਤਤਾ
ਹਿਮਾਲੀਆ ਪਰਬਤ ਦੀ ਮਹਿੰਮਾ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਪ੍ਰਾਚੀਨ ਸਾਹਿਤ ਵਿਚ ਬਹੁਤ ਕੀਤੀ ਹੈ । ਸਾਡੇ ਦੇਸ਼ ਦੇ ਮਹਾਕਵੀ ਕਾਲੀਦਾਸ ਨੇ ਕੁਮਾਰ ਸੰਭਵ ਪੁਸਤਕ ਵਿਚ ਹਿਮਾਲੀਆ ਨੂੰ ਦੇਵਾਤਮਾ ਅਤੇ ਪਰਬਤਾਂ ਦਾ ਰਾਜਾ ਕਿਹਾ ਹੈ। ਹਿਮਾਲੀਆ ਸਾਡੇ ਜੀਵਨ ਤੇ ਸਭਿਅਤਾ ਦੀ ਰਖਿਆ ਕਰਨ ਵਾਲਾ ਹੈ । ਇਹ ਸਾਡੇ ਦੇਸ਼ ਨੂੰ ਉੱਤਰ ਦੀਆ ਠੰਡੀਆਂ ਤੇ ਬਰਫੀਲੀਆਂ ਪੈਣਾਂ ਅਤੇ ਦੁਸ਼ਮਨਾਂ ਨੂੰ ਰੋਕਦਾ ਹੈ । ਇਹ ਸਾਡੇ ਦੇਸ਼ ਦੀਆਂ ਹੱਦਾਂ ਦਾ ਪਹਿਰੇਦਾਰ ਹੈ। ਇਹ ਪਰਬਤੀ ਨਦੀਆਂ ਨੂੰ ਭਾਰਤ ਵਿਚ ਭੇਜ ਕੇ ਸਾਡੀ ਧਰਤੀ ਨੂੰ ਉਪਜਾਊ ਬਣਾਉਂਦਾ ਹੈ। ਪਹਾੜੀ ਪਾਣੀ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਸ ਨਾਲ ਕਈ ਕਾਰਖਾਨੇ ਚਲ ਸਕਦੇ ਹਨ ।
ਇਸ ਦੇ ਖ਼ੂਬਸੂਰਤ ਸਥਾਨਾਂ, ਜੰਗਲਾਂ ਤੇ ਫੁੱਲਾਂ ਦੀਆਂ ਘਾਟੀਆਂ ਨੇ ਸਾਡੇ ਸਾਹਿਤਕਾਰ, ਚਿਤਰਕਾਰਾਂ ਤੇ ਚਿੰਤਕਾਂ ਨੂੰ ਵੀ ਪ੍ਰਭਾਵਤ ਕੀਤਾ ਹੈ । ਇਸ ਦੀ ਗੋਦ ਵਿਚ ਕਈ ਤੀਰਥ ਅਸਥਾਨ, ਮੰਦਰ ਅਤੇ ਮੱਠ ਹਨ । ਗਰਮੀਆਂ ਵਿਚ ਹਿੰਦ ਮਹਾਂਸਾਗਰ ਤੋਂ ਆਉਣ ਵਾਲੀਆਂ ਮਾਨਸੂਨ ਨੂੰ ਇਹ ਰੋਕਦਾ ਹੈ। ਇਸ ਨਾਲ ਪਾਣੀ ਦੇ ਕਣਾਂ ਨਾਲ ਭਰੀਆਂ ਹੋਈਆਂ ਮਾਨਸੂਨ ਪੌਣਾ ਹਿਮਾਲੀਆ ਦੀ ਢਲਾਣਾਂ ਦੇ ਨਾਲ ਟਕਰਾ ਕੇ ਉਪਰ ਉਠਦੀਆਂ ਹਨ ਜਿਸ ਨਾਲ ਭਾਰੀ ਵਰਖਾ ਹੁੰਦੀ ਹੈ । ਇਹ ਵਰਖਾ ਖੇਤੀ ਲਈ ਬਹੁਤ ਲਾਭਦਾਇਕ ਹੁੰਦੀ ਹੈ । ਢਲਾਣਾਂ ਤੇ ਹੋਣ ਵਾਲੀ ਵਰਖਾ ਨਾਲ ਜੰਗਲ ਵਧਦੇ ਹਨ ਤੇ ਘਾਹ ਪੈਦਾ ਹੁੰਦਾ ਹੈ । ਵਰਖਾ ਦਾ ਪਾਣੀ ਨਦੀਆਂ ਦੇ ਰੂਪ ਵਿਚ ਆਉਂਦਾ ਹੈ । ਇਹ ਰੁੜ੍ਹ ਕੇ ਆਇਆ ਪਾਣੀ ਆਪਣੇ ਨਾਲ ਉਪਜਾਉ ਮਿੱਟੀ ਢਲਾਨਾਂ ਤੋਂ ਲੈ ਕੇ ਆਉਂਦਾ ਹੈ । ਜਿਸ ਨਾਲ ਸਾਡੇ ਖੇਤ ਜ਼ਰਖੇਜ ਬਣਦੇ ਹਨ, ਜ਼ਿਆਦਾ ਫਸਲਾਂ ਪੈਦਾ ਹੁੰਦੀਆਂ ਹਨ। ਸਰਦੀਆਂ ਵਿਚ ਪਰਬਤਾਂ ਦੀਆਂ ਚੋਟੀਆਂ ਤੇ ਢਲਾਣਾਂ ਬਰਫ ਦੀ ਚਿੱਟੀ ਚਾਦਰ ਨਾਲ ਕੱਜੀਆਂ ਜਾਂਦੀਆਂ ਹਨ। ਗਰਮੀਆਂ ਦੇ ਮੌਸਮ ਵਿਚ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਬਰਫ਼ ਸੂਰਜ ਦੀ ਗਰਮੀ ਨਾਲ ਪਿਘਲ ਕੇ ਨਦੀਆਂ ਵਿਚ ਪਾਣੀ ਦੇ ਰੂਪ ਵਿਚ ਆਉਂਦੀ ਹੈ । ਸਿੰਜਾਈ ਲਈ ਪਾਣੀ ਦੀ ਲੋੜ ਇਸ ਬਰਫ਼ ਤੋਂ ਪੂਰੀ ਕੀਤੀ ਜਾਂਦੀ ਹੈ !
ਹਿਮਾਲੀਆ ਪਰਬਤ ਤੋਂ ਨਿਕਲਣ ਵਾਲੇ ਦਰਿਆ ਕਈ ਥਾਵਾਂ ਤੇ ਪਰਬਤ ਸ਼੍ਰੇਣੀਆਂ ਨੂੰ ਚੀਰ ਕੇ ਸੜ ਤੇ ਡੂੰਘੇ ਮਾਰਗ ਵਿਚ ਬਾਹਰ ਨਿਕਲਦੇ ਹਨ। ਇਨ੍ਹਾਂ ਤੰਗ ਦਰਿਆਈ ਮਾਰਗਾਂ ਉਪਰ ਉੱਚ ਬੰਨ੍ਹ ਮਾਰ ਕੇ ਦਰਿਆ ਦਾ ਰਸਤਾ ਰੋਕਿਆ ਗਿਆ ਹੈ ਜਿਸ ਨਾਲ ਡੈਮ ਬਣੇ ਹਨ। ਅਤੇ ਪਾਣੀ ਇਕੱਠਾ ਕੀਤਾ ਗਿਆ ਹੈ । ਇਸ ਪਾਣੀ ਤੋਂ ਟਰਬਾਈਨ ਮਸ਼ੀਨਾਂ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ । ਸਤਲੁਜ ਨਦੀ, ਭਾਖੜਾ ਡੈਮ, ਬਿਆਸ ਨਦੀ ਤੇ ਪੰਡੋਹ ਤੇ ਬਿਆਸ ਡੈਮ, ਕੌਮੀ ਨਦੀ ਛੱਤਰਾ ਡੈਮ ਅਤੇ ਬੇਸ਼ੁਮਾਰ ਛੋਟੇ ਛੋਟੇ ਡੈਮ ਹਨ । ਇਸ ਨਾਲ ਸਾਡੀਆਂ ਮਸ਼ੀਨਾਂ, ਕਾਰਖਾਨੇ, ਟਿਊਬਵੈੱਲ, ਰੇਲਾਂ ਆਦਿ ਚਲਦੀਆਂ ਹਨ ਅਤੇ ਸ਼ਹਿਰਾਂ ਤੇ ਪਿੰਡਾਂ ਦੇ ਘਰਾਂ ਵਿਚ ਚਾਨਣ ਹੁੰਦਾ ਹੈ । ਬਿਜਲੀ ਦੇ ਉਤਪਾਦਨ ਨਾਲ ਉਦਯੋਗ ਨੇ ਤਰੱਕੀ ਕੀਤੀ ਹੈ ਅਤੇ ਇਹ ਪਰਬਤੀ ਖੇਤਰਾਂ ਦੇ ਵਿਕਾਸ ਦੀ ਕੁੰਜੀ ਹੈ । ਆਉਣ ਵਾਲੇ ਸਮੇਂ ਵਿਚ ਪਹਾੜੀ ਖੇਤਰਾਂ ਵਿਚ ਬਿਜਲੀ ਨਾਲ ਚਲਣ ਵਾਲੀਆਂ ਰੇਲਾਂ ਅਤੇ ਰੋਪਵੇਜ਼ ਬਣਾਏ ਜਾਣਗੇ । ਜਿਸ ਥਾਂ ਤੇ ਸੜਕਾਂ ਬਣਾਉਣਾ ਮੁਸ਼ਕਲ ਹੈ ਉਨ੍ਹਾਂ ਪਹਾੜੀ ਸਥਾਨਾਂ ਨੂੰ ਰੋਪਵੇਜ਼ ਨਾਲ ਜੋੜ ਦਿੱਤਾ ਜਾਵੇ ਤਾਂ ਉਨਾਂ ਦਾ ਵਿਕਾਸ ਸੰਭਵ ਹੋ ਸਕੇਗਾ।
8 ਪਰਬਤ ਦੀਆਂ ਢਲਾਣਾਂ ਤੇ ਸੰਘਣੇ ਜੰਗਲ ਹਨ ਜਿਨ੍ਹਾਂ ਦੀ ਲਕੜੀ ਘਰ ਬਣਾਉਣ, ਲਕੜੀ ਦੇ ਖਿਡਾਉਣੇ, ਈਂਧਨ ਅਤੇ ਖੇਡਾਂ ਦਾ ਸਾਮਾਨ ਬਣ ਉਣ ਦੇ ਕੰਮ ਆਉਂਦੀ ਹੈ । ਇਹ ਲਕੜੀ ਫਲਾਂ ਲਈ ਪੇਟੀਆਂ ਵਾਸਤੇ ਅਤੇ ਕਾਗਜ਼, ਲਗਦੀ ਆਦਿ ਉਦਯੋਗ ਵਾਸਤੇ ਵੀ ਵਰਤੀ ਜਾਂਦੀ ਹੈ । ਡੇਹਰਾਦੂਨ ਵਿਚ ਫਾਰੈਸਟ ਰਿਸਰਚ ਇੰਸਟੀਚਿਊਟ ਹੈ । ਢਲਾਣਾਂ ਤੇ ਬਹੁਤ ਸਾਰੇ ਫਲਦਾਰ ਦਰਖਤ ਵੀ ਉਗਦੇ ਹਨ। ਕਸ਼ਮੀਰ, ਹਿਮਾਚਲ ਗੜ੍ਹਵਾਲ ਆਦਿ ਵਿਚ ਸੇਬ, ਆਲੂਬੁਖਾਰਾ, ਖੁਰਮਾਨੀ, ਅਖਰੋਟ, ਬਦਾਮ, ਨਾਸ਼ਪਾਤੀ ਦੇ ਫਲਦਾਰ ਦਰਖਤ ਹਨ । ਸ਼ਿਵਾਲਕ ਦੀਆਂ ਪਹਾੜੀਆਂ ਤੇ ਬਾਹਰ ਵੱਲ ਅੰਬ, ਅਮਰੂਦ, ਅਲੂਚੇ, ਜਾਮਨੂੰ, ਸ਼ਹਿਤੂਤ ਆਦਿ ਦੇ ਫਲਦਾਰ ਦਰਖਤ ਹਨ। ਕੁੱਲ੍ਹ, ਸ਼ਿਮਲਾ, ਕੋਟਗੜ, ਰਾਮਗੜ੍ਹ ਤੇ ਕਸ਼ਮੀਰ ਦੇ ਸੇਬਾਂ ਦੇ ਬਾਗ ਮਸ਼ਹੂਰ ਹਨ । ਸੜਕਾਂ ਬਣਨ ਨਾਲ ਕਈ ਖੇਤਰਾਂ ਵਿਚ ਫਲਾਂ ਦੇ ਨਵੇਂ ਬਾਗ ਲਗਾਏ ਗਏ ਹਨ । ਇਸ ਤਰ੍ਹਾਂ ਫਲਾਂ ਦੀ ਉਪਜ ਵਿਚ ਬਹੁਤ ਵਾਧਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ ਤਰੱਕੀ ਫਲਾਂ ਦੇ ਪੈਦਾ ਕਰਨ ਵਿਚ ਹੋਈ ਹੈ । ਦਾਰਜੀਲਿੰਗ, ਸਿਕੱਮ ਅਤੇ ਸ਼ਿਲਾਂਗ ਵਿਚ ਸੰਤਰੇ ਦੇ ਫਲਦਾਰ ਦਰਖਤ ਹਨ। ਇਨ੍ਹਾਂ ਫਲਾਂ ਦਾ ਰਸ ਡੱਬਿਆਂ ਤੇ ਬੋਤਲਾਂ ਵਿਚ ਬੰਦ ਕਰਕੇ ਮੈਦਾਨੀ ਭਾਗਾਂ ਵਿਚ ਭੇਜਿਆ ਜਾਂਦਾ ਹੈ ।
ਹਿਮਾਲੀਆ ਪਰਬਤ ਦੀਆਂ ਢਲਾਣਾਂ ਤੋਂ ਆਸਾਮ, ਦਾਰਜੀਲਿੰਗ, ਨੇਪਾਲ, ਗੜ੍ਹਵਾਲ, ਧਰਮਸ਼ਾਲਾ ਅਤੇ ਕਾਂਗੜੇ ਵਿਚ ਚਾਹ ਦੇ ਬਾਗ ਹਨ। ਦਾਰਜੀਲਿੰਗ ਤੇ ਆਸਾਮ ਦੀ ਚਾਹ ਸਾਰੇ ਸੰਸਾਰ ਵਿਚ ਆਪਣੀ ਮਹਿਕ ਤੇ ਸਵਾਦ ਲਈ ਪ੍ਰਸਿੱਧ ਹੈ। ਸੰਸਾਰ ਵਿਚ ਸਭ ਤੋਂ ਜਿਆਦਾ ਚਾਹ ਭਾਰਤ ਪੈਦਾ ਕਰਦਾ ਹੈ । ਨਿਰਯਾਤ ਵੀ ਕਰਦਾ ਹੈ । ਇਸ ਤੋਂ ਬਦੇਸ਼ੀ ਸਿੱਕਾ ਪ੍ਰਾਪਤ ਹੰਡਾ ਹੈ । ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ । ਅਖਰੋਟ, ਨਿਉਜ਼ੇ, ਕਿਸ਼ਮਿਸ਼, ਪਿਸਤਾ ਖੁਰਮਾਨੀ ਆਦਿ ਪਾਕਿਸਤਾਨ, ਅਫਗਾਨਿਸਤਾਨ ਅਤੇ ਭਾਰਤ ਵਿਚ ਕਸ਼ਮੀਰ ਤੇ ਕਿਨੌਰ ਵਿਚ ਪੈਦਾ ਹੁੰਦੇ ਹਨ । ਇਕ ਵਧੀਆ ਕਿਸਮ ਦਾ ਕੀਮਤੀ ਗਰਮ ਮਸਾਲਾ ਤੇ ਕੇਸਰ, ਕਸ਼ਮੀਰ ਵਿਚ ਪੈਦਾ ਹੁੰਦਾ ਹੈ । ਪਾਮਪੁਰ ਦੇ ਨੇੜੇ ਕੇਸਰ ਦੀ ਖੇਤੀ ਕੀਤੀ ਜਾਂਦੀ ਹੈ।
ਹਿਮਾਲੀਆ ਪਰਬਤ ਦੀਆਂ ਢਲਾਣਾਂ ਤੇ ਕਈ ਕਿਸਮ ਦੀਆਂ ਜੜੀ ਬੂਟੀਆਂ ਮਿਲਦੀਆਂ ਹਨ ਜੋ ਦਵਾਈਆਂ ਦੇ ਕੰਮ ਆਉਂਦੀਆਂ ਹਨ । ਦਾਰਜੀਲਿੰਗ ਦੇ ਨੇੜੇ ਸਿਨਕੋਨਾ ਅਤੇ ਸਰਪਗੰਧਾ ਬੂਟੀਆਂ ਮਿਲਦੀਆਂ ਹਨ । ਧਤੂਰਾ ਅਤੇ ਬਨਫਸ਼ਾ ਆਮ ਮਿਲਦੇ ਹਨ । ਲਦਾਖ ਵਿਚ ਸਿਲਾਜੀਤ ਇਕ ਕਿਸਮ ਦੀ ਚਟਾਨਾ ਤੋਂ ਪ੍ਰਾਪਤ ਹੁੰਦੀ ਹੈ । ਹਵਨ ਸਮਗਰੀ ਵਾਸਤੇ ਕੁੱਠ ਤੇ ਗੁਗਲ ਖੁਸ਼ਬੂਦਾਰ ਬੂਟੀਆਂ ਹਨ। ਪੁਦੀਨਾ ਤੇ ਲਵਿੰਡਰ ਜੰਗਲੀ ਰੂਪ ਵਿਚ ਇਥੇ ਉੱਗਦੇ ਹਨ ।
ਕਸ਼ਮੀਰ, ਕੁੱਲੂ ਅਤੇ ਸਤਲੁਜ ਘਾਟੀਆਂ ਵਿਚ ਟਰਾਉਟ ਮੱਛੀ ਮਿਲਦੀ ਹੈ । ਨਦੀਆਂ, ਝੀਲਾਂ ਆਦਿ ਦੇ ਪਾਣੀ ਦੇ ਭੰਡਾਰ ਹੋਣ ਕਾਰਨ ਮੱਛੀ ਪਾਲਣ ਦਾ ਕੰਮ ਸਰਕਾਰੀ ਸਹਾਇਤਾ ਨਾਲ ਵੱਧ ਸਕਦਾ ਹੈ । ਕਸ਼ਮੀਰ ਤੇ ਕੁੱਲ ਦਾ ਸ਼ਹਿਦ ਮਸ਼ਹੂਰ ਹੈ । ਗਰਮੀਆਂ ਵਿਚ ਪਰਬਤਾਂ ਦੀਆਂ ਢਲਾਣਾਂ ਫੁੱਲਾਂ ਤੇ ਫਲਾਂ ਨਾਲ ਭਰ ਜਾਂਦੀਆਂ ਹਨ ।
ਸ਼ਹਿਦ ਦੀਆਂ ਮੱਖੀਆਂ ਲਈ ਇਹ ਸੁਨਹਿਰੀ ਮੌਕਾ ਹੈ । ਇਹ ਕੰਮ ਵੀ ਵਧਾਇਆ ਜਾ ਸਕਦਾ ਹੈ ਜਿਸ ਨਾਲ ਪਰਬਤੀ ਲੋਕਾਂ ਦੀ ਆਰਥਕ ਤਰੱਕੀ ਹੋ ਸਕਦੀ ਹੈ ।
ਗਰਮੀਆਂ ਵਿਚ ਮੈਦਾਨੀ ਭਾਗਾਂ ਵਿਚ ਹਰੀਆਂ ਸਬਜ਼ੀਆਂ ਨਹੀਂ ਮਿਲਦੀਆਂ ਪਰ ਪਰਬਤੀ ਸਥਾਨਾਂ ਤੇ ਮੌਸਮ ਚੰਗਾ ਹੋਣ ਕਾਰਨ ਹਰੇ ਮਟਰ, ਖੀਰੇ, ਟਮਾਟਰ ਆਦਿ ਆਮ ਪੈਦਾ ਹੁੰਦੇ ਹਨ ਜਿਸ ਨਾਲ ਇਹ ਮੈਦਾਨੀ ਭਾਗਾਂ ਵਿਚ ਸ਼ਹਿਰਾਂ ਵਿਚ ਲਿਆ ਕੇ ਚੰਗੇ ਮੁੱਲ ਤੇ ਵੇਚੀਆਂ ਜਾਂਦੀਆਂ ਹਨ । ਇਸ ਪੱਖ ਵਿਚ ਹੋਰ ਤਰੱਕੀ ਦੀ ਬਹੁਤ ਗੁੰਜਾਇਸ਼ ਹੈ।
ਪਰਬਤੀ ਢਲਾਣਾਂ ਤੇ ਗਰਮੀਆਂ ਵਿਚ ਹਰਾ ਘਾਹ ਮਿਲਦਾ ਹੈ। ਇਨ੍ਹਾਂ ਚਰਾਂਦਾਂ ਤੇ ਗੁੱਜਰ ਤੇ ਦੂਜੇ ਟਪਰੀਵਾਸ ਕਬੀਲੇ ਪਸ਼ੂ ਪਾਲਦੇ ਹਨ । ਇਨ੍ਹਾਂ ਤੋਂ ਦੁਧ, ਪਨੀਰ, ਘਿਉ, ਜਾਨਵਰਾਂ ਦੀਆਂ ਖੱਲਾਂ ਉੱਨ ਆਦਿ ਮਿਲਦੇ ਹਨ । ਜੇ ਕਰ ਇਨ੍ਹਾਂ ਲੋਕਾਂ ਦੀ ਡਾਕਟਰੀ ਅਤੇ ਕੁਝ ਮਾਲੀ ਮੱਦਦ ਕੀਤੀ ਜਾਵੇ ਤਾਂ ਇਸ ਕੰਮ ਵਿਚ ਤਰੱਕੀ ਹੋ ਸਕਦੀ ਹੈ ।
ਇਥੇ ਗਰਮੀਆਂ ਵਿਚ ਬਹੁਤ ਰੌਣਕ ਹੁੰਦੀ ਹੈ । ਸ੍ਰੀਨਗਰ, ਪਹਿਲਗਾਮ, ਗੁਲਮਰਗ, ਸ਼ਿਮਲਾ, ਮਸੂਰੀ, ਨੈਨੀਤਾਲ ਤੇ ਦਾਰਜੀਲਿੰਗ ਜਿਹੇ ਸਿਹਤ ਅਫ਼ਜ਼ਾ ਸਥਾਨਾਂ ਤੇ ਕਾਫ਼ੀ ਭੀੜ ਹੁੰਦੀ ਹੈ । ਇਥੇ ਕਿਰਾਏ ਜ਼ਿਆਦਾ ਹਨ ਅਤੇ ਗਰਮੀਆਂ ਵਿਚ ਰਹਿਣ ਲਈ ਥਾਵਾਂ ਘੱਟ ਹਨ । ਜੇ ਕਰ ਚੈਲ, ਚੰਬਾ, ਡਲਹੌਜ਼ੀ, ਸੋਲਨ, ਕੰਡਾਘਾਟ, ਚਕਰਾਤਾ ਰਾਣੀ ਖੇਤ, ਭਵਾਲੀ ਆਦਿ ਸ਼ਹਿਰਾਂ ਵਿਚ ਰਹਿਣ ਅਤੇ ਖਾਣ ਪੀਣ ਲਈ ਚੰਗਾ ਪ੍ਰਬੰਧ ਕੀਤਾ ਜਾਵੇ ਤਾਂ ਇਨ੍ਹਾਂ ਪਰਬਤੀ ਸਥਾਨਾਂ ਦੀ । ਤਰੱਕੀ ਹੋ ਸਕਦੀ ਹੈ।
ਹਿਮਾਲੀਆ ਪਰਬਤ ਇਕ ਵੱਡੀ ਸੁਰੱਖਿਆ ਦੀ ਦੀਵਾਰ ਹਨ। ਇਸ ਦੇ ਉੱਚੇ ਦੱਰੇ ਤੇ ਪਰਬਤੀ ਮਾਰਗ ਦੀ ਦੇਖ ਭਾਲ ਤੇ ਸੁਰੱਖਿਆ ਲਈ ਸਾਡੇ ਬਹਾਦਰ ਜਵਾਨ ਜੁਟੇ ਬੈਠੇ ਹਨ । ਇਨ੍ਹਾਂ ਜਵਾਨਾਂ ਦੀ ਸਹਾਇਤਾ ਤੇ ਲੋੜਾਂ ਪੂਰੀਆਂ ਕਰਨ ਲਈ ਵਾਯੂ ਸੈਨਾ ਹਰ ਸਮੇਂ ਤਿਆਰ ਰਹਿੰਦੀ ਹੈ । ਇਸ ਲਈ ਕਈ ਸੜਕਾਂ ਬਣਾਈਆਂ ਗਈਆਂ ਹਨ। ਸਾਰੇ ਇਲਾਕੇ ਦਾ ਸਰਵੇ ਤੇ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ।
ਹਿਮਾਲੀਆ ਪਰਬਤ ਦਾ ਭਾਰਤ ਦੀ ਸੁਰੱਖਿਆ ਤੇ ਮਾਲੀ ਤਰੱਕੀ ਵਿਚ ਬਹੁਤ ਭਾਰੀ ਯੋਗਦਾਨ ਹੈ ।
Credit – ਭਾਸ਼ਾ ਵਿਭਾਗ ਪੰਜਾਬ