ਪੰਜਾਬ ਦਾ ਦੁਖਾਂਤ ਖੁਸ਼ਵੰਤ ਸਿੰਘ ਕੁਲਦੀਪ ਨਈਅਰ

ਪੰਜਾਬ ਦਾ ਦੁਖਾਂਤ

ਓਪਰੇਸ਼ਨ ਬਲਿਊ ਸਟਾਰ । ਜੂਨ 1984 ਦੇ ਪਹਿਲੇ ਹਫ਼ਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਉਤੇ ਖੂਨੀ ਧਾਵਾ । ਸਿਖ ਦੁਖੀ ਤੇ ਪੀੜਤ । ਪੰਜਾਬ ਦੇ ਹਿੰਦੂਆਂ ਨੇ ਭਿੰਡਰਾਂਵਾਲੇ ਦੀ ਮੌਤ ਤੇ ਸੁਖ ਦਾ ਸਾਹ ਲਿਆ ਤੇ ਦਹਿਸ਼ਤ- ਪਸੰਦੀ ਦਾ ਭੋਗ ਪੈਣ ਦੀ ਆਸ । ਅਤੇ ਦੋਵੇਂ ਕਮਿਊਨਿਟੀਆਂ ਇਕ ਦੂਜੇ ਦੇ ਜਜ਼ਬਾਤ ਤੋਂ ਅਭਿਜ । ਇਹ ਹੈ ਪੰਜਾਬ ਦਾ ਦੁਖਾਂਤ, ਅਤੇ 1947 ਤੋਂ ਪਿਛੋਂ ਭਾਰਤੀ ਰਾਸ਼ਟਰੀਅਤਾ ਦਾ ਸਭ ਤੋਂ ਵਡਾ ਸੰਕਟ । 

ਇਹ ਸਭ ਕੁਝ ਕਿਉਂ ਹੋਇਆ, ਇਸ ਪੁਸਤਕ ਵਿਚ ਇਹੋ ਦਸਣ ਦਾ ਜਤਨ ਕੀਤਾ ਗਿਆ ਹੈ । ਤੇ ਹੁਣ ਕੀ ਕੀਤਾ ਜਾ ਸਕਦਾ ਹੈ, ਇਸ ਨੂੰ ਜਾਣਨ ਦਾ ਜਤਨ ਕੀਤਾ ਗਿਆ ਹੈ । ਦੋ ਸਿਰਕਢ ਲੇਖਕਾਂ ਨੇ ਹਿੰਦੂ ਤੇ ਸਿੱਖਾਂ ਵਿਚ ਪਏ ਵਿਸ਼ਾਲ ਪਾੜੇ ਦੀ ਇਤਿਹਾਸਕ — ਤੇ ਵਧੇਰੇ ਪਿਛੇ ਜਿਹੇ ਦੀ—ਉਤਪਤੀ ਨੂੰ ਜਾਣਨ ਪਛਾਣਨ ਦੀ ਕੋਸ਼ਸ਼ ਕੀਤੀ ਹੈ । ਕਰਤੇ ਸੱਤਾ ਪ੍ਰਾਪਤੀ ਲਈ ਉਸ ਸਨਕੀ ਖੇਡ ਅਤੇ ਰਾਜਸੀ ਚਾਲਾਂ ਨੂੰ ਵੀ ਉਘਾੜ ਕੇ ਪੇਸ਼ ਕਰਦੇ ਹਨ ਜਿਨ੍ਹਾਂ ਨੇ ਭਿੰਡਰਾਂਵਾਲੇ ਨੂੰ ਉਚ-ਦੁਮਾਲੜਾ ਬਣਾਉਣ ਲਈ ਰਾਹ ਖੋਹਲਿਆ ਅਤੇ ਫੇਰ ਇਹਦੇ ਨਤੀਜੇ ਦੇ ਤੌਰ ਤੇ ਆਖ਼ਰਕਾਰ ਗੋਲਡਨ ਟੈਂਪਲ ਉਤੇ ਹੀ ਫ਼ੌਜੀ ਚੜ੍ਹਾਈ ਕਰਨੀ ਪਈ । ਓਪਰੇਸ਼ਨ ਬਲਿਊ ਸਟਾਰ ਨੂੰ ਵੇਰਵੇ ਵਿਚ ਬਿਆਨਿਆ ਗਿਆ ਹੈ ਅਤੇ ਇਸ ਕਾਰਵਾਈ ਦੀ ਉਚਿਤਤਾ ਅਤੇ ਇਹਦੇ ਸਿਰੇ ਚੜ੍ਹਾਉਣ ਦੇ ਢੰਗ-ਤਰੀਕਿਆਂ ਬਾਰੇ ਅਤੇ ਬਲਿਊ ਸਟਾਰ ਪਿਛੋਂ ‘ਮਲ੍ਹਮ-ਲਾਉਣ’ ਦੇ ਅਕਸਰ ਭੱਦੇ ਤਰੀਕਿਆਂ ਬਾਰੇ ਬਹਿਸ-ਗੋਚਰੇ ਸਵਾਲ ਉਠਾਏ ਗਏ ਹਨ । ਪੰਜਾਬ ਵਿਖੇ ਵਾਤਾਵਰਨ ਵਿਚ ਨਫ਼ਰਤ ਭਰੀ ਪਈ ਹੈ, ਅਫ਼ਵਾਹਾਂ ਉਡ ਰਹੀਆਂ ਹਨ । ਅਤੇ ਸ਼ਕ ਸ਼ੁਬੇ ਤੇ ਕੁੜੱਤਣ ਪਾਏ ਜਾਂਦੇ ਹਨ । 

ਇਹ ਸਿਰਕਢ ਲੇਖਕ ਹਨ ਖ਼ੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ । 

ਖ਼ੁਸ਼ਵੰਤ ਸਿੰਘ ਪੰਜਾਬੀ ਜਗਤ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ । ਉਹਨੇ ਪਾਕਿਸਤਾਨ ਮੇਲ (ਏ ਟਰੇਨ ਟੂ ਪਾਕਿਸਤਾਨ) ਅਤੇ ਸਿੱਖ ਇਤਿਹਾਸ ਲਿਖ ਕੇ ਸਾਹਿਤ ਸੰਸਾਰ ਵਿਚ ਨਾਮਣਾ ਖਟਿਆ । ਫੇਰ ਪਤਰਕਾਰੀ ਦੇ ਖੇਤਰ ਵਿਚ ਪ੍ਰਸਿਧੀ ਦੀ ਸਿਖਰ ਛੁਹੀ ਜਦੋਂ ਉਹਨੇ 1969 ਵਿਚ ਦੀ ਇਲਸਟਰੇਟਿਡ ਵੀਕਲੀ ਆਫ਼ ਇੰਡੀਆ ਦਾ ਐਡੀਟਰ ਲਗ ਕੇ ਇਸ ਰਸਾਲੇ ਨੂੰ ਚਾਰ ਚੰਨ ਲਾਏ । ਉਹ ਦਿ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਵੀ ਲਗਿਆ ਰਿਹਾ ਹੈ । ਉਹ ਅਕਸਰ ਵਿਵਾਦੀ ਪਰ ਸਦਾ ਹੀ ਟੁੰਬਣ ਵਾਲਾ ਪੱਤਰਕਾਰ ਰਿਹਾ ਹੈ । ਵਖ ਵਖ ਅਖ਼ਬਾਰਾਂ ਤੇ ਰਸਾਲਿਆਂ ਵਿਚ ਉਹਦੇ ਕਾਲਮ ਬੜੀ ਦਿਲਚਸਪੀ ਨਾਲ ਪੜ੍ਹੇ ਜਾਂਦੇ ਹਨ । 

ਕੁਲਦੀਪ ਨਈਅਰ ਦੇਸ ਦਾ ਇਕ ਸਿਖਰਲੀ ਪੱਧਰ ਦਾ ਰਾਜਸੀ ਪੱਤਰਕਾਰ ਤੇ ਅਖ਼ਬਾਰ-ਨਵੀਸ ਹੈ । ਉਹਨੇ ਰਾਜਸੀ ਮਾਮਲਿਆਂ ਤੇ ਕਈ ਬੈੱਸਟ-ਸੈੱਲਰ ਕਿਤਾਬਾਂ ਵੀ ਲਿਖੀਆਂ ਹਨ ਜਿਨ੍ਹਾਂ ਵਿਚੋਂ ਕੁਝ ਇਹ ਹਨ : ਨਾਜ਼ੁਕ ਵਰ੍ਹੇ (Critical Years) ਤੇ ਸਤਰਾਂ ਵਿਚਕਾਰ (Between the Lines) ਅਤੇ ਫ਼ੈਸਲਾ (Judgement), ਇਹ ਸਭ ਅੰਗਰੇਜ਼ੀ ਵਿਚ ਹਨ । 

ਪ੍ਰਕਾਸ਼ਕ 

ਕੁਲਦੀਪ ਨਈਅਰ ਦੀ ਭੂਮਿਕਾ 

ਪੰਜਾਬ ਦਾ ਦੁਖਾਂਤ ਇਹ ਹੈ ਕਿ ਹੁਣ ਪੰਜਾਬ ਵਿਚ ਕੋਈ ਪੰਜਾਬੀ ਨਹੀਂ ਇਥੇ ਬੱਸ ਸਿੱਖ ਤੇ ਹਿੰਦੂ ਰਹਿੰਦੇ ਹਨ। ਜੇ ਕੋਈ ਪੰਜਾਬੀ ਬਚ ਰਹੇ ਰਹੇ ਹਨ ਤਾਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਹਨ । ਤੇ ਉਹ ਵੀ ਹੁਣ ਆਪਣੇ ਆਪਣੇ ਧਰਮ ਅਨੁਸਾਰ ਵੰਡੇ ਜਾ ਰਹੇ ਹਨ । ਮੈਂ ਇਹ ਕਿਤਾਬ ਇਸ ਆਸ ਵਿਚ ਲਿਖ ਰਿਹਾ ਹਾਂ ਕਿ ਉਹਨਾਂ ਦੇ ਸਾਹਮਣੇ, ਬਾਕੀ ਦੇਸ ਦੇ ਸਾਹਮਣੇ ਘਟਨਾਵਾਂ ਦਾ ਸੱਚਾ ਬਿਰਤਾਂਤ ਰਖ ਕੇ, ਇਸ ਖ਼ਤਰੇ-ਪਈ ਜਾਤੀ ਨੂੰ ਬਚਾਉਣ ਵਿਚ ਸਹਾਈ ਹੋ ਸਕਾਂ । 

ਕੌੜੀ ਗੁਝੀ ਮਸ਼ਕਰੀ ਇਹ ਹੈ ਕਿ ਪੰਜਾਬ ਵਿਚ ਝਗੜੇ ਦੀਆਂ ਜੜ੍ਹਾਂ ਪੰਜਾਬੀ ਬੋਲਦੇ ਰਾਜ ਦੀ ਸਿਰਜਣਾ ਵਿਚ ਮਿਲਦੀਆਂ ਹਨ- ਬੋਲੀ : ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਦੋਹਾਂ ਦੀ ਮਾਂ-ਬੋਲੀ ਹੈ । ਇਹ ਸਿਰਜਣਾ ਸਟੇਟਸ ਰੀਆਰਗੇਨਾਈਜ਼ੇਸ਼ਨ ਕਮਿਸ਼ਨ (1955) ਦੀ ਚੇਤਾਉਣੀ ਦੇ ਬਾਵਜੂਦ ਕੀਤੀ ਗਈ : ”ਪ੍ਰਸਤਾਵਤ ਰਾਜ ਨਾ ਹੀ ਭਾਸ਼ਾਈ ਮਸਲੇ ਨੂੰ ਨਜਿਠ ਸਕੇਗਾ ਤੇ ਨਾ ਹੀ ਫ਼ਿਰਕੂ ਮਸਲੇ ਨੂੰ, ਅਤੇ ਅੰਦਰਲੇ ਖਿਚਾਉ ਨੂੰ ਦੂਰ ਕਰਨ ਦੀ ਥਾਂ, ਜੋ ਭਾਸ਼ਾਈ ਤੇ ਪ੍ਰਾਦੇਸ਼ਕ ਗਰੋਹਾਂ ਵਿਚ ਨਹੀਂ ਸਗੋਂ ਫਿਰਕੂ ਗਰੋਹਾਂ ਵਿਚਕਾਰ ਮੌਜੂਦ ਹੈ, ਇਹ ਇਸ ਵੇਲੇ ਮੌਜੂਦ ਜਜ਼ਬਾਤ ਨੂੰ ਹੋਰ ਵਧਾ ਦੇਵੇਗੀ ।” 

ਪਰ ਜਦੋਂ ਦੇਸ ਵਿਚ ਹੋਰਨੀਂ ਥਾਈਂ ਭਾਸ਼ਾਈ ਰਾਜ ਬਣਾਏ ਜਾ ਰਹੇ ਸਨ, ਪੰਜਾਬੀ ਸੂਬੇ ਲਈ ਅਕਾਲੀ ਮੰਗ ਤੋਂ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ । ਜਦੋਂ ਉਹਨਾਂ ਦੀ ਐਜੀਟੇਸ਼ਨ ਆਪਣੀ ਸਿਖਰ ਤੇ ਪਹੁੰਚੀ, ਲਾਲ ਬਹਾਦਰ ਸ਼ਾਸਤਰੀ ਗ੍ਰਹਿ ਮੰਤਰੀ ਸੀ, ਉਹ ਅਕਾਲੀਆਂ ਨਾਲ ਸਮਝੌਤੇ ਦਾ ਚਾਹਵਾਨ ਸੀ । “ਮੁਸਲਮਾਨ ਸਾਡੇ ਨਾਲ ਨਹੀਂ, ਅਸੀਂ ਸਿੱਖਾਂ ਨੂੰ ਵਖ ਨਹੀਂ ਕੇਡੀ ਹੀ ਦੁਖਦਾਈ ਹੈ, ਪਰ ਦੱਸੀ ਹੀ ਜਾਣੀ ਚਾਹੀਦੀ ਹੈ । ਇਸ ਦੁਖਾਂਤ ਦਾ ਇਕ ਅੰਗ ਇਹ ਹੈ ਕਿ ਸੂਰਮਿਆਂ ਦੀ ਭੂਮੀ, ਪੰਜਾਬ ਦੀ ਇਸ ਵਾਰਤਾ ਵਿਚ ਕੋਈ ਸੁਰਮੇ ਨਹੀਂ ਹਨ; ਭਾਵੇਂ ਪੰਜਾਬ ਵਿਚ ਕਰੋੜਾਂ ਲੋਕ ਵਸਦੇ ਹਨ । ਮੈਂ ਵੀ. ਏ. ਮੈਨਨ ਦੇ ਸੁਝਾਆਂ ਲਈ ਉਸ ਦਾ ਅਤੇ ਅਣਥਕ ਟਾਈਪਿੰਗ ਲਈ ਆਰ, ਰਾਮਚੰਦਰਨ ਦਾ ਅਤੇ ਕਰੜੀ ਘਾਲਣਾ ਵਾਲੀ ਖੋਜ ਲਈ ਸ੍ਰੀਮਤੀ ਕਿਸ਼ਵਰ ਆਹਲੂਵਾਲੀਆ ਦਾ ਧੰਨਵਾਦੀ ਹਾਂ। 

ਖ਼ੁਸ਼ਵੰਤ ਸਿੰਘ ਦੀ ਭੂਮਿਕਾ 

ਮੈਂ ਇਸ ਭੂਮਿਕਾ ਨੂੰ ਬੀਤੇ ਕੁਝ ਸਾਲਾਂ ਵਿਚ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਵੱਲ ਆਪਣੇ ਵਤੀਰੇ ਦੀ ਨਿਜੀ ਵਿਆਖਿਆ ਦਾ ਰੂਪ ਦੇਣ ਲਈ ਪਾਠਕਾਂ ਤੋਂ ਖਿਮਾ ਦਾ ਜਾਚਕ ਹਾਂ । ਅਜਿਹਾ ਕਰਨ ਤੋਂ ਪਹਿਲਾਂ ਮੈਂ ਮੁੜ- ਆਖਣਾ ਚਾਹਾਂਗਾ ਕਿ ਮੈਂ ਪਕੇ ਧਾਰਮਕ ਵਿਸ਼ਵਾਸਾਂ ਵਾਲਾ ਆਦਮੀ ਕਦੇ ਵੀ ਨਹੀਂ ਸਾਂ ਤੇ ਨਾ ਹੀ ਹੁਣ ਹਾਂ, ਤੇ ਮੇਰਾ ਜਜ਼ਬਾਤੀ ਮੋਹ ਸਿਖ ਮਤ ਨਾਲੋਂ ਵਧੇਰੇ ਕਰਕੇ ਸਿਖ ਕਮਿਊਨਿਟੀ ਨਾਲ ਹੈ ਜਿਸ ਨਾਲ ਮੈਂ ਸਬਬੋਂ ਹੀ ਆਪਣੇ ਜਨਮ ਸਦਕਾ ਜੁੜਿਆ ਹੋਇਆ ਹਾਂ । ਇਹਦੇ ਨਾਲ ਹੀ ਮੈਂ ਭਾਵੇਂ ਕੱਟੜ ਦੇਸਭਗਤ ਨਹੀਂ, ਮੈਂ ਆਪਣੇ ਆਪ ਨੂੰ ਸਦਾ ਹੀ ਸਿਖ ਨਾਲੋਂ ਬਹੁਤਾ ਭਾਰਤੀ ਸਮਝਿਆ ਹੈ। ਵਫ਼ਾਦਾਰੀਆਂ ਦੀ ਇਹ ਦਰਜਾਬੰਦੀ ਇਹਨੂੰ ਸਪੱਸ਼ਟ ਕਰ ਦੇਵੇਗੀ ਕਿ ਓਪਰੇਸ਼ਨ ਬਲਿਊ-ਸਟਾਰ ਦਾ ਮੇਰੇ ਉਤੇ ਏਡਾ ਤਕੜੀ ਤਰ੍ਹਾਂ ਪ੍ਰਤੀਕਰਮ ਕਿਉਂ ਹੋਇਆ । ਮੈਂ ਪੂਜਾ-ਸਥਾਨਾਂ ਨੂੰ ਉਚੇਚੀ ਪਾਵਨਤਾ ਵਾਲੇ ਸਥਾਨ ਨਹੀਂ ਸਮਝਦਾ ਤੇ ਉਹਨਾਂ ਦੀ ਤਾਂ ਗੱਲ ਹੀ ਛਡੋ ਜਿਨ੍ਹਾਂ ਦੀ ਅਯੋਗ ਵਰਤੋਂ ਕਰਦਿਆਂ ਉਹਨਾਂ ਨੂੰ ਗੜ੍ਹੀਆਂ ਵਿਚ ਤਬਦੀਲ ਕੀਤਾ ਜਾਂਦਾ ਹੈ ਅਤੇ ਜਿਥੇ ਕਾਨੂੰਨ ਦੇ ਭਗੌੜਿਆਂ ਨੂੰ ਪਨਾਹ ਮਿਲਦੀ ਹੈ । ਜੂਨ 1984 ਦੇ ਪਹਿਲੇ ਹਫ਼ਤੇ ਜੋ ਆਖ਼ਰੀ ਸਿੱਟਾ ਨਿਕਲਿਆ, ਮੈਂ ਉਸ ਤੋਂ ਚਿਰੋਕਣਾ ਪਹਿਲਾਂ ਅਕਾਲੀਆਂ ਤੇ ਸਰਕਾਰ, ਦੋਹਾਂ, ਨੂੰ ਹੀ ਇਸ ਧਰਮ-ਅਸਥਾਨ ਦੀ ਬੇਅਦਬੀ ਲਈ ਦੋਸ਼ੀ ਠਹਿਰਾਉਂਦਾ ਹਾਂ । ਅਕਾਲੀਆਂ ਨੇ ਜਾਣਦਿਆਂ-ਬੁਝਦਿਆਂ ਜਾਂ ਅਣਜਾਣਪੁਣੇ ਵਿਚ, ਹਥਿਆਰ ਟੈਂਪਲ ਵਿਚ ਬਿਨਾਂ ਰੋਕ ਟੋਕ ਦੇ ਜਾਣ ਦਿਤੇ ਅਤੇ ਦਹਿਸ਼ਤਪਸੰਦ ਕਾਰਵਾਈਆਂ ਦੀ ਨਿਖੇਧੀ ਕਰਨੋ ਝਕੇ, ਸਗੋਂ ਇਹਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ । ਇਹ ਹਥਿਆਰ ਅਤੇ ਅਪਰਾਧੀ ਅਨਸਰ ਟੈਂਪਲ ਅੰਦਰ ਪਹੁੰਚ ਗਏ । ਇਹਨਾਂ ਨੂੰ ਰੋਕਣ ਦੀ ਫ਼ਰਜ਼ ਨਿਭਾਉਣੀ ਦੇ ਸੰਬੰਧ ਵਿਚ ਜੁਰਮੀ ਲਾਪਰਵਾਹੀ ਦੇ ਦੋਸ਼ ਤੋਂ ਹਕੂਮਤ ਨੂੰ ਸਕਦਾ, ਕਿਉਂਜੁ ਓਪਰੇਸ਼ਨ ਬਲਿਊ ਸਟਾਰ ਤੋਂ ਗੋਲਡਨ ਟੈਂਪਲ ਦੇ ਹਰ ਪ੍ਰਵੇਸ਼-ਦੁਆਰ ਉਤੇ ਵੀ ਬਰੀ ਨਹੀਂ ਕੀਤਾ ਜਾ ਸਾਲ ਭਰ ਪਹਿਲਾਂ ਤੋਂ ਹਥਿਆਰਬੰਦ ਪੁਲਸ ਦਾ ਪਹਿਰਾ ਲਗਿਆ ਰਿਹਾ ਸੀ । ਇਸ ਬਾਰੇ ਕੋਈ ਸ਼ਕ ਨਹੀਂ ਕਿ, ਜੇ ਪੁਲਸ ਦੀ ਮਿਲਭਗਤੀ ਨਾਲ ਨਹੀਂ ਤਾਂ ਇਹਦੀ ਜਾਣਕਾਰੀ ਨਾਲ ਜ਼ਰੂਰ, ਹਥਿਆਰ ਅਤੇ ਮੁਜਰਮ ਦਾਖ਼ਲ ਹੁੰਦੇ ਰਹੇ । ਅਤੇ ਅਕਾਲੀਆਂ ਤੇ ਹਕੂਮਤ, ਦੋਹਾਂ ਨੇ ਹੀ, ਰਾਜਸੀ ਨਿਬੇੜੇ ਤੇ ਨਾ ਪਹੁੰਚਣ ਵਿਚ, ਜਦੋਂ ਇਹ ਨਿਬੇੜਾ ਸੌਖਿਆਂ ਹੀ ਹੋ ਸਕਦਾ ਸੀ, ਦੂਰ-ਦ੍ਰਿਸ਼ਟਤਾ ਦੀ ਘਾਟ ਅਤੇ ਰਾਜਸੀ ਸੂਝ-ਬੂਝ ਦੇ ਦੀਵਾਲੀਆਪਨ ਦਾ ਵਿਖਾਲਾ ਕੀਤਾ । ਮੈਂ ਇਹ ਵੀ ਮਹਿਸੂਸ ਕੀਤਾ ਕਿ ਭਿੰਡਰਾਂਵਾਲੇ ਤੇ ਉਹਦੇ ਟੋਲੇ ਨਾਲ ਟਕਰਨ ਲਈ ਟੈਂਕ ਤੇ ਭਾਰੀ ਤੋਪਾਂ ਭੇਜਣ ਨਾਲੋਂ ਅਤੇ ਹਜ਼ਾਰ ਤੋਂ ਉਪਰ ਨਿਰਦੋਸ਼ ਸ਼ਰਧਾਲੂਆਂ ਨੂੰ ਮਾਰਨ ਨਾਲੋਂ ਜਿਨ੍ਹਾਂ ਵਿਚ ਇਸਤਰੀਆਂ ਤੇ ਬੱਚੇ ਸ਼ਾਮਿਲ ਸਨ, ਅਕਾਲ ਤਖ਼ਤ ਨੂੰ ਅਤੇ ਮੁਹਾਫ਼ਜ਼ਖਾਨਿਆਂ ਨੂੰ ਜਿਨ੍ਹਾਂ ਵਿਚ ਗਰੰਥ ਸਾਹਿਬ ਦੀਆਂ ਹਜ਼ਾਰਾਂ ਹਥ-ਲਿਖਤ ਨਕਲਾਂ ਅਤੇ ਹੁਕਮਨਾਮੇ ਪਏ ਸਨ ਜਿਨ੍ਹਾਂ ਉਤੇ ਗੁਰੂਆਂ ਦੇ ਹਸਤਾਖਰ ਸਨ, ਤਬਾਹ ਕਰਨ ਨਾਲੋਂ ਘੱਟ ਦੁਖਦਾਈ ਢੰਗ ਤਰੀਕੇ ਹੈ ਸਨ । ਇਹ ਸਰਕਾਰੀ ਥਿਊਰੀ ਕਿ ਹੋਰ ਕੋਈ ਰਾਹ ਹੈ ਹੀ ਨਹੀਂ ਸੀ, ਕੋਰਾ ਝੂਠ ਹੈ, ਝੂਠ ਜਿਸ ਨੂੰ ਸਪੱਸ਼ਟ ਤੌਰ ਤੇ ਸਿਧ ਕਰਨ ਦੀ ਲੋੜ ਹੈ । ਹੁਣ ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਇਸ ਇਕ ਭਿਆਨਕ ਕਾਰਵਾਈ ਦੇ ਸਿੱਟੇ ਵਜੋਂ ਦੇਸ ਦੀ ਅੱਤ ਸੰਵੇਦਨਸ਼ੀਲ ਸੀਮਾ ਉਤੇ ਵਸਦੇ ਇਕ ਕਰੋੜ ਚਾਲੀ ਲੱਖ ਦੀ ਕਮਿਊਨਿਟੀ ਪੂਰੀ ਤਰ੍ਹਾਂ ਨਿਖੜ ਗਈ, ਕਮਿਊਨਿਟੀ ਜਿਸ ਦੇ ਲੋਕ ਇਹੋ ਨਹੀਂ ਕਿ ਦੇਸ ਦੀਆਂ ਡੀਫੈਂਸ ਸਰਵਿਸਾਂ ਦੀ ਹੀ ਰੀੜ੍ਹ ਦੀ ਹਡੀ ਹਨ, ਸਗੋਂ ਦੇਸ ਦੀ ਅਧੀਉਂ ਬਹੁਤੀ ਖ਼ੁਰਾਕ ਵੀ ਮੁਹਈਆ ਕਰਦੇ ਹਨ। ਇਹ ਗੱਲ ਮੈਂ ਦੋ ਸਾਲ ਪਹਿਲਾਂ ਅਗਾਉਂ ਵੇਖ ਲਈ ਸੀ । ਪਾਰਲੀਮੈਂਟ ਦੇ ਹਰ ਸਮਾਗਮ ਵਿਚ ਜਦੋਂ ਅਕਾਲੀ-ਹਕੂਮਤ ਗੱਲਾਂਬਾਤਾਂ ਤੇ ਬਹਿਸ ਹੋਈ, ਮੈਂ ਜਲਦੀ ਸਮਝੌਤਾ ਕਰਨ ਦੇ ਪਖ ਵਿਚ ਦਲੀਲਾਂ ਦਿਤੀਆਂ ਅਤੇ ਸਰਕਾਰ ਨੂੰ ਚੇਤਾਉਣੀ ਦਿਤੀ ਕਿ ਗੋਲਡਨ ਟੈਂਪਲ ਵਿਚ ਦਾਖ਼ਲ ਹੋਣ ਦੇ ਠੀਕ ਮੌਕੇ ਨੂੰ ਖੁੰਝਾਉਣ ਪਿਛੋਂ, ਜਦੋਂ ਡੀ. ਆਈ. ਜੀ. ਪੁਲਸ ਅਟਵਾਲ ਨੂੰ ਇਹਦੀਆਂ ਬਰੂਹਾਂ ਉਤੇ ਕਤਲ ਕਰ ਦਿਤਾ ਗਿਆ ਸੀ, ਜਦੋਂ ਇਹਨੂੰ ਕਿਲਾਬੰਦ ਹੋਣ ਦਿਤਾ ਗਿਆ ਹੈ. ਇਸ ਉਤੇ ਧਾਵਾ ਬੋਲਣਾ ਮੂਰਖਤਾ ਹੋਵੇਗੀ; ਇਥੇ ਅਟੱਲ ਤੌਰ ਤੇ ਹੋਣ ਵਾਲਾ ਓੜਕਾਂ ਦਾ ਖੂਨ-ਖ਼ਰਾਬਾ ਸਮੁਚੇ ਸਿਖ ਭਾਈਚਾਰੇ ਵਿਚ ਹੀ ਗੁੱਸੇ ਦੀ ਜ਼ਬਰਦਸਤ ਲਹਿਰ ਦੁੜਾ ਦੇਵੇਗਾ ਅਤੇ, ਅਸਲ ਵਿਚ, ਇਹ ਗੱਲ ਦੇਸ ਦੀ ਇਕ ਸਜੀਵ ਬਾਂਹ ਨੂੰ ਵਢ ਸੁਟਣ ਦੇ ਬਰਾਬਰ ਹੋਵੇਗੀ। ਓਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਹੋਏ ਪਾਰਲੀਮੈਂਟ ਦੇ ਆਖ਼ਰੀ ਸਮਾਗਮ ਤਕ ਉਸ ਸਮੇਂ ਦੇ ਗ੍ਰਹਿ ਮੰਤਰੀ, ਸ੍ਰੀ ਪੀ. ਸੀ. ਸੇਠੀ, ਨੇ (ਅਤੇ ਪਰਧਾਨ ਮੰਤਰੀ ਨੇ ਪਾਰਲੀਮੈਂਟ ਤੋਂ ਬਾਹਰ) ਭਰੋਸਾ ਦਿਵਾਇਆ ਕਿ ਗੋਲਡਨ ਟੈਂਪਲ ਉਤੇ ਹਮਲਾ ਕਰਨ ਦਾ ਹਕੂਮਤ ਦਾ ਕੋਈ ਇਰਾਦਾ ਨਹੀਂ । ਫ਼ੌਜੀ ਕਾਰਵਾਈ ਦੇ ਸੰਬੰਧ ਵਿਚ ਮੇਰਾ ਪ੍ਰਤੀਕਰਮ ਸਿਖ ਨਾਲੋਂ ਵਧੇਰੇ ਭਾਰਤੀ ਦੇ ਨਾਤੇ ਸੀ । ਮੈਂ ਇਹਦੀ ਨਿਖੇਧੀ ਕੀਤੀ ਕਿਉਂਜੁ ਇਹਨੇ ਸਿਖਾਂ ਨੂੰ ਹਿੰਦੂਆਂ ਨਾਲੋਂ ਪਾੜ ਕੇ ਭਾਰਤ ਦੀ ਏਕਤਾ ਨੂੰ ਕਰੀਬ-ਕਰੀਬ ਮਾਰੂ ਸੱਟ ਮਾਰੀ । 

ਓਪਰੇਸ਼ਨ ਬਲਿਊ ਸਟਾਰ ਪਿਛੋਂ ਮੇਰੇ ਨਾਲ ਨਿਜੀ ਤੌਰ ਤੇ ਜੋ ਵਾਪਰਿਆ ਉਹਨੇ ਉਸ ਦੀ ਪੁਸ਼ਟੀ ਕੀਤੀ ਜਿਸ ਦਾ ਮੈਨੂੰ ਡਰ ਸੀ । ਮੈਂ ਵਪਰਟਲ (ਪਛਮੀ ਜਰਮਨੀ) ਵਿਚ ਸਾਂ ਜਦੋਂ ਖ਼ਬਰ ਸੁਣੀ ਕਿ ਫ਼ੌਜ ਨੇ ਪੰਜਾਬ ਦਾ ਸ਼ਾਸਨ ਸੰਭਾਲ ਲਿਆ ਹੈ, ਖ਼ਬਰਾਂ ਉਪਰ ਮੁਕੰਮਲ ਸੈਂਸਰਸ਼ਿਪ ਲਾ ਦਿਤੀ ਹੈ ਅਤੇ ਪ੍ਰੈੱਸ ਦੇ ਲੋਕਾਂ ਲਈ ਪੰਜਾਬ ਦੇ ਦਰ ਢੋਹ ਦਿਤੇ ਹਨ । ਇਹਦਾ ਤਾਂ ਇਲਮ ਸੀ ਹੀ ਕਿ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰਪ ਦੇ ਕੁਝ ਦੇਸਾਂ ਵਿਚ ਸਿਖ ਦਹਿਸ਼ਤ- ਪਸੰਦਾਂ ਦੇ ਸੰਪਰਕ ਸਨ । ਤਲਵਿੰਦਰ ਸਿੰਘ ਨੂੰ ਡੁਸੇਲਡੋਰਫ਼ ਲਾਗੇ ਜੇਹਲਖ਼ਾਨੇ ਵਿਚ ਰਖਿਆ ਹੋਇਆ ਸੀ। ਉਹਨਾਂ ਵਲੋਂ ਫ਼ੌਜੀ ਕਾਰਵਾਈ ਵਿਰੁਧ ਕਿਸੇ ਕਿਸਮ ਦਾ ਕੋਈ ਹਿੰਸਕ ਰੋਸ ਪਰਗਟਾਏ ਜਾਣ ਦੀ ਆਸ ਸੀ ।. ਭਾਰਤੀ ਦੂਤਾਵਾਸ ਤੇ ਹਵਾਈ ਅਡੇ ਜਿਥੋਂ ਦੀ ਏਅਰ ਇੰਡੀਆ ਦੇ ਹਵਾਈ ਜਹਾਜ਼ ਓਪਰੇਟ ਕਰਦੇ ਸਨ, ਉਹਨਾਂ ਦੇ ਅੱਤ ਸੌਖੇ ਨਿਸ਼ਾਨੇ ਹੋਣੇ ਸਨ । ਦੇਸ-ਵਾਪਸੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੈਂ ਬੋਨ ਵਿਖੇ ਭਾਰਤੀ ਦੂਤਾਵਾਸ, ਰਾਮ ਸਾਥੇ, ਨੂੰ ਟੈਲੀਫੋਨ ਕੀਤਾ ਤੇ ਬੇਨਤੀ ਕੀਤੀ ਕਿ ਫਰੈਂਕਫਰਟ ਏਅਰਪੋਰਟ ਉਤੇ ਜਿਥੇ ਮੈਨੂੰ ਹਵਾਈ ਜਹਾਜ਼ ਤਬਦੀਲ ਕਰਨ ਲਈ ਕੁਝ ਘੰਟੇ ਉਡੀਕਣਾ ਪੈਣਾ ਸੀ, ਰਖਿਅਕ ਮੁਹਈਆ ਕੀਤਾ ਜਾਵੇ । ਮੇਰਾ ਨਾਂ ਭਿੰਡਰਾਂਵਾਲੇ ਦੀ ਹਿਟ-ਲਿਸਟ ਉਤੇ ਚੜ੍ਹਿਆ ਹੋਇਆ ਸੀ ਕਿਉਂਜੁ ਮੈਂ ਉਹਦੇ ਬਾਰੇ ਆਪਣੇ ਕਾਲਮਾਂ ਵਿਚ ਕਈ ਬੇਲਿਹਾਜ਼ ਗੱਲਾਂ ਲਿਖ ਚੁਕਿਆ ਸਾਂ ਤੇ ਬੀ ਬੀ ਸੀ, ਜਰਮਨ, ਕੈਨੇਡੀਅਨ ਤੇ ਅਮਰੀਕਨ ਰੇਡੀਓ ਤੇ ਟੈਲੀਵਿਯਨ ਉਤੇ ਆਖ ਚੁਕਿਆ ਸਾਂ । ਮੈਨੂੰ ਰਖਿਅਕ ਦੇ ਦਿਤਾ ਗਿਆ । ਅਗਲੀ ਸਵੇਰ (6 ਜੂਨ 1984) ਮੈਂ ਦਿੱਲੀ ਅਪੜਿਆ ਤੇ ਗੋਲਡਨ ਟੈਂਪਲ ਕਾਂਪਲੈਕਸ ਉਤੇ ਹਮਲੇ ਦੀ ਖ਼ਬਰ ਪੜ੍ਹੀ । ਸਰਕਾਰੀ ਪ੍ਰੈੱਸ-ਇਸ਼ਤਿਹਾਰਾਂ ਵਿਚ ਇਹ ਦੱਸਣ ਦਾ ਜਤਨ ਕੀਤਾ ਗਿਆ ਕਿ ਇਹ ਕਾਰਵਾਈ ਤੇਜ਼ੀ ਨਾਲ ਤੇ ਸਫ਼ਲਤਾਪੂਰਵਕ ਸਿਰੇ ਚਾੜ੍ਹ ਦਿਤੀ ਗਈ ਹੈ। ਅਤੇ ਕਿ ਜਾਨ ਮਾਲ ਨੂੰ ਹਾਨੀ ਬਹੁਤ ਹੀ ਥੋੜੀ ਹੋਈ ਹੈ । ਮੈਨੂੰ ਇਹ ਸੱਚ ਨਹੀਂ ਸੀ ਲਗਿਆ। ਮੈਂ ਇਕ ਘੜੀ ਵੀ ਗੁਆਏ ਬਿਨਾਂ ਆਪਣਾ ਰੋਸ ਪਰਗਟਾਇਆ। ਮੈਂ ਆਪਣੀ ਰਾਜਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ ਨਹੀਂ ਸੀ ਚਾਹੁੰਦਾ ਕਿਉਂਜੁ ਇਸ ਸੂਰਤ ਵਿਚ ਪਾਰਲੀਮੈਂਟ ਵਿਚ ਉਹ ਕੁਝ ਕਹਿਣ ਵਾਲਾ ਕੋਈ ਨਹੀਂ ਸੀ ਹੋਣਾ ਜੋ ਮੈਂ ਕਹਿਣਾ ਚਾਹੁੰਦਾ ਸਾਂ । ਤੇ ਮੈਂ, ਇਸ ਤੋਂ ਛੁਟ, ਹੋਰ ਵਧੀਆ ਗੱਲ ਕਰ ਸਕਦਾ ਸਾਂ ਤਾਂ ਇਹ ਕਿ ਦਸ ਸਾਲ ਪਹਿਲਾਂ ਮਿਲੇ ਪਦਮ ਭੂਸ਼ਨ ਅਵਾਰਡ ਨੂੰ ਵਾਪਸ ਕਰ ਸਕਦਾ ਸਾਂ । ਮੈਂ ਰਾਸ਼ਟਰਪਤੀ ਜ਼ੈਲ ਸਿੰਘ ਨਾਲ ਮੁਲਾਕਾਤ ਦਾ ਵਕਤ ਲਿਆ। 8 ਜੂਨ, 1984, ਨੂੰ ਸਵੇਰੇ ਮੈਂ ਅਵਾਰਡ ਵਾਪਸ ਕਰਨ ਬਾਰੇ ਆਪਣਾ ਪੱਤਰ ਨਿਜੀ ਤੌਰ ਤੇ ਰਾਸ਼ਟਰਪਤੀ ਨੂੰ ਦਿਤਾ, ਪੱਤਰ ਜਿਸ ਵਿਚ ਸਰਕਾਰ ਦੀ ਕਾਰਵਾਈ ਵਿਰੁਧ ਮੈਂ ਆਪਣੀ ਨਾਰਾਜ਼ਗੀ ਪਰਗਟਾਈ ਸੀ । 

ਅਗਲੀ ਹੀ ਸਵੇਰ ਮੇਰੇ ਵਿਰੁਧ ਤੂਫ਼ਾਨ ਉਠ ਖੜਾ ਹੋਇਆ । ਮੈਨੂੰ ਤਾਰਾਂ ਤੇ ਪੱਤਰਾਂ ਦਾ ਤਾਂਤਾ ਬਝ ਗਿਆ । ਇਹ ਸਭ ਤਾਰਾਂ ਭਾਰਤ ਦੇ ਵਖ ਵਖ ਭਾਗਾਂ ਵਿਚ ਤੇ ਵਿਦੇਸਾਂ ਵਿਚ ਵਸਦੇ ਸਿੱਖਾਂ ਵਲੋਂ ਸਨ ਜਿਨ੍ਹਾਂ ਵਿਚ ਮੇਰੇ ਇਸ ਕਰਮ ਨੂੰ ਸਲਾਹਿਆ ਗਿਆ ਸੀ; ਚਿੱਠੀਆਂ ਬਹੁਤਾ ਹਿੰਦੂਆਂ ਵਲੋਂ ਆਈਆਂ ਸਨ ਜਿਨ੍ਹਾਂ ਨੇ ਮੈਨੂੰ ਭਿੰਡਰਾਂਵਾਲੇ ਦਾ ਪ੍ਰਤੀਨਿਧੀ ਤੇ ਗ਼ੱਦਾਰ ਆਖਿਆ ਸੀ । ਡਾਕ ਰਾਹੀਂ ਮੈਨੂੰ ਅਜਿਹੇ ਲਿਫ਼ਾਫ਼ੇ ਵੀ ਮਿਲੇ ਜਿਨ੍ਹਾਂ ਵਿਚ ਕੁਥਾਂ ਵਾਲੇ ਵਾਲ ਸਨ ਭਾਰਤ ਵਿਚ ਨਿਰਾਦਰੀ ਦੀ ਆਖ਼ਰੀ ਸ਼ਕਲ । ਟੈਲੀਫ਼ੋਨ ਉਤੇ ਗਾਲ੍ਹਾਂ ਦੀ ਬੁਛਾੜ ਹੁੰਦੀ ਰਹੀ । ਇਸ ਤਰ੍ਹਾਂ ਦੀ ਘਿਣਾਉਣੀ ਅਵਸਥਾ ਮਹੀਨਾ ਭਰ ਜਾਰੀ ਰਹੀ । ਇਕ ਸਿੱਖ ਨੇ ਵੀ ਆਪਣੇ ਪੱਤਰ ਵਿਚ ਇਹ ਨਹੀਂ ਲਿਖਿਆ ਕਿ ਮੈਂ ਗਲਤ ਗੱਲ ਕੀਤੀ ਹੈ। ਮੈਨੂੰ ਹਿੰਦੂਆਂ ਵਲੋਂ ਭਰਿਆ ਗਿਆ। ਹੁੰਗਾਰਾ ਵਧੇਰੇ ਨਿਰਾਸਤਾ-ਭਰਿਆ ਲਗਿਆ, ਕਿਉਂਜੁ ਜਿਥੇ ਮੈਂ ਸਿੱਖਾਂ ਨੂੰ (ਤੇ ਮੁਸਲਮਾਨਾਂ ਨੂੰ) ਕਟੜਤਾ ਵਲ ਉਨਮੁਖ ਸਮਝਦਾ ਸਾਂ, ਉਥੇ ਹਿੰਦੂਆਂ ਨੂੰ ਧਰਮ ਦੇ ਮਾਮਲਿਆਂ ਵਿਚ ਵਧੇਰੇ ਵਿਸ਼ਾਲ-ਚਿਤ, ਰਵਾਦਾਰ ਤੇ ਸਹਿਨਸ਼ੀਲ ਸਮਝਦਾ ਸਾਂ । ਇਹ ਮੇਰਾ ਇਕ ਭਰਮ ਸਿੱਧ ਹੋਇਆ। ਉਹਨਾਂ ਨੇ ਵੀ ਜਿਨ੍ਹਾਂ ਨੂੰ ਮੈਂ ਉਦਾਰਵਾਦੀ (ਲਿਬਰਲ) ਸਮਝਦਾ ਸਾਂ, ਮੈਨੂੰ ਸਿੱਖ ਫਿਰਕਾਪਰਸਤ ਆਖ ਕੇ ਵੰਡਿਆ – ਤੇ ਇਸ ਤਰ੍ਹਾਂ ਖ਼ੁਦ ਆਪਣੇ ਸਿੱਖ-ਵਿਰੋਧੀ ਤਅਸਥਾਂ ਨੂੰ ਗੰਗਾ ਕੀਤਾ । ਇਹਨਾਂ ਵਿਚ ਗਿਰੀ ਲਾਲ ਜੈਨ, ਐਡੀਟਰ ਦਿ ਟਾਈਮਜ਼ ਆਫ ਇੰਡੀਆ, ਐਮ. ਵੀ. ਕਾਮਥ ਜਿਹੜਾ ਮੇਰੇ ਮਗਰੋਂ ਦਿ ਇਲਸਟਰੇ- ਟਿਡ ਵੀਕਲੀ ਆਫ਼ ਇੰਡੀਆ ਦਾ ਐਡੀਟਰ ਬਣਿਆਂ, ਐਨ. ਸੀ. ਮੈਨਨ ਜਿਹੜਾ ਮੇਰੇ ਪਿਛੋਂ ਦਿ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਬਣਿਆ ਅਤੇ ਵਿਨੋਦ ਮਹਿਤਾ, ਬੰਬਈ ਦੇ ਸੰਡੇ ਆਬਜ਼ਰਵਰ ਦਾ ਐਡੀਟਰ, ਵਰਗੇ ਉੱਘੇ ਮਨੁੱਖ ਸ਼ਾਮਿਲ ਹਨ । ਉਹਨਾਂ ਨੇ ਮੇਰੇ ਖ਼ਿਲਾਫ਼ ਸੰਪਾਦਕੀ ਲਿਖੇ – ਮਹਿਤਾ ਨੇ ਤਾਂ ਇਥੋਂ ਤਕ ਲਿਖ ਦਿਤਾ ਕਿ ਮੈਂ ਸਿੱਖ ਤੇ ਇੰਡੀਅਨ, ਦੋਵੇਂ ਨਹੀਂ ਹੋ ਸਕਦਾ । (ਰੋਸ ਵਜੋਂ ਮੈਂ ਉਹਦੇ ਅਖ਼ਬਾਰ ਲਈ ਆਪਣਾ ਕਾਲਮ ਵਾਪਸ ਲੈ ਲਿਆ) । ਪਹਿਲੀ ਵਾਰ ਇਹਨਾਂ ਭਦਰਪੁਰਸ਼ਾਂ ਨੇ ਮੈਨੂੰ ਇਹ ਮਹਿਸੂਸ ਕਰਵਾਇਆ ਕਿ ਮੈਂ ਸੈਕੂਲਰ ਇੰਡੀਆ ਵਿਚ ਨਹੀਂ ਸਗੋਂ ਇਕ ਹਿੰਦੂ ਇੰਡੀਆ ਵਿਚ ਰਹਿ ਰਿਹਾ ਹਾਂ । ਪਰ, ਕਈ ਹਿੰਦੂਆਂ ਨੇ ਮੇਰੀ ਡਟ ਕੇ ਹਿਮਾਇਤ ਕੀਤੀ । ਇਹਨਾਂ ਵਿਚੋਂ ਦੋ ਹਨ ਰਾਜਮੋਹਨ ਗਾਂਧੀ (ਬਾਪੂ ਤੇ ਸੀ. ਰਾਜਗੋਪਾਲਚਾਰੀਆ ਦਾ ਗਰੈਂਡਸਨ) ਅਤੇ ਮਿਸ ਮੁਥੰਮਾ (ਰਿਟਾਇਰਡ ਰਾਜਦੂਤ) । ਮੁਥੰਮਾ ਨੇ ਇੰਡੀਅਨ ਐਕਸਪੈਰਸ ਵਿਚ ਅੱਤ ਸੁਬੋਧ ਲੇਖ ਲਿਖਿਆ ਜਿਸ ਵਿਚ ਇਸ ਸਿੱਧੀ ਜੇਹੀ ਮੰਨੌਤ ਉਤੇ ਹੈਰਾਨੀ ਪਰਗਟਾਈ ਕਿ ਉਹ ਜਿਹੜੇ ਅੰਮ੍ਰਿਤਸਰ ਵਿਚ ਆਰਮੀ ਐਕਸ਼ਨ ਨੂੰ ਸਹੀ ਆਖਦੇ ਹਨ ਦੇਸ- ਭਗਤ ਹਨ ਅਤੇ ਉਹ ਜਿਹੜੇ ਇਹਨੂੰ ਠੀਕ ਨਹੀਂ ਸਮਝਦੇ, ਗ਼ੱਦਾਰ ਹਨ । ਮੇਰੇ ਲਈ ਹੋਰ ਵੀ ਵਧੇਰੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਸਜ-ਪਖੀ ਹਿੰਦੂ ਸੰਸਥਾਵਾਂ ਸੈਲਫ-ਸਟਾਈਲਡ, ਆਪੇ-ਥਾਪੇ, ਲਿਬਰਲਾਂ ਦੇ ਟਾਕਰੇ ਉਤੇ ਮੇਰੇ ਦ੍ਰਿਸ਼ਟੀਕੋਣ ਨੂੰ ਵਧੇਰੇ ਹਾਂਦਰੂ ਹੁੰਗਾਰਾ ਭਰਦੇ ਸਨ । ਜਿਨ੍ਹਾਂ ਰਸਾਲਿਆਂ ਨੇ ਆਪਣੇ ਪਾਠਕਾਂ ਨੂੰ ਅਪੀਲ ਕੀਤੀ ਕਿ ਮੈਂ ਜੋ ਕੁਝ ਕਹਿੰਦਾ ਹਾਂ ਉਹਨੂੰ ਗੰਭੀਰਤਾ ਨਾਲ ਵਿਚਾਰਨ, ਉਹ ਆਰ ਐਸ ਐਸ ਦਾ ਵੀਕਲੀ ਆਰਗੇ- ਨਾਈਜ਼ਰ ਤੇ ਮਾਸਕ ਸੂਰੀਆ ਹੀ ਹਨ, ਤੇ ਇਹ ਦੋਵੇਂ ਹੀ ਬੀਤੇ ਵਿਚ ਮੇਰੀ ਪੜਚੋਲ ਕਰਦੇ ਰਹੇ ਸਨ। ਆਰ ਐਸ ਐਸ ਦੀ ਤਾਮਿਲ ਸ਼ਾਖ਼ ਨੇ ਮਦਰਾਸ ਵਿਖੇ ਆਪਣੇ ਸਾਲਾਨਾ ਸਮਾਗਮ ਦੀ ਪਰਧਾਨਗੀ ਕਰਨ ਲਈ ਵੀ ਮੈਨੂੰ ਸੱਦਾ-ਪੱਤਰ ਭੇਜਿਆ। ਸ਼ਾਖ਼ਾਵਾਂ ਦੇ ਦੋ ਹਜ਼ਾਰ ਤੋਂ ਉਪਰ ਮੈਂਬਰਾਂ ਨੇ ਮੇਰੇ ਵਿਚਾਰ ਸੁਣੇ ਤੇ ਮੈਂ ਜੋ ਸਟੈਂਡ ਲਿਆ ਹੈ ਉਹਨੂੰ ਪਰਵਾਨਗੀ ਦਿਤੀ । ਮਤਭੇਦਾਂ ਦੇ ਬਾਵਜੂਦ ਇਕ ਗੱਲ ਤੇ ਅਸੀਂ ਸਹਿਮਤ ਸਾਂ – ਜਿਚਿਰ ਪੰਜਾਬ ਵਿਚ ਹਿੰਦੂ-ਸਿੱਖ ਮਤਭੇਦ ਦੂਰ ਨਹੀਂ ਹੁੰਦੇ, ਦੇਸ ਤਬਾਹੀ ਅਤੇ ਵਿਖੰਡਣ ਵਲ ਤੁਰਿਆ ਜਾਵੇਗਾ । 

ਨਾਲੇ, ਮੇਰੇ ਘਟਾਵਿਆਂ ਨੇ ਮੇਰੇ ਖ਼ਿਲਾਫ ਖੁਦ ਮੇਰੇ ਹੀ ਸ਼ਬਦ ਵਰਤਦਿਆਂ ਮੈਨੂੰ ਭੰਡਣ ਦਾ ਜਤਨ ਕੀਤਾ । ਮੈਂ ਕਦੇ ਲਿਖਿਆ ਸੀ, ‘ਕਿਸੇ ਸਿੱਖ ਨੂੰ ਖੁਰਚ ਵੇਖੋ ਉਹ ਅਕਾਲੀ ਨਿਕਲੇਗਾ ।’ ਇਹ ਕਥਨ ਮੇਰੇ ਤੇ ਲਾਗੂ ਨਹੀਂ ਹੁੰਦਾ । ਮੈਂ ਬੀਤੇ ਵਿਚ ਵੀ ਆਖਿਆ ਸੀ ਤੇ ਹੁਣ ਮੁੜ ਆਖਦਾ ਹਾਂ, ਕਿ ਮੈਂ ਅਕਾਲੀ ਲੀਡਰਾਂ ਨੂੰ ਹਿੰਦੂ-ਸਿੱਖ ਪਾੜੇ ਲਈ ਤੇ ਉਸ ਦੁਖਦਾਈ ਅਵਸਥਾ ਲਈ ਜਿਸ ਵਿਚ ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਫਸਾ ਦਿਤਾ ਹੋਇਆ ਹੈ, ਮੁਖ ਤੌਰ ਤੇ ਜ਼ੁੰਮੇਵਾਰ ਸਮਝਦਾ ਹਾਂ। ਉਹ ਨੇੜ-ਦਰਸ਼ੀ ਹਨ, ਸੀਮਿਤ ਰਾਜਸੀ ਯੋਗਤਾ ਤੇ ਦੂਰ-ਦਰਸ਼ਤਾ ਤੋਂ ਹੀਣ ਆਦਮੀਆਂ ਦਾ ਸੁਆਰਥੀ ਟੋਲਾ ਹਨ ਅਤੇ ਖ਼ਤਰੇ ਦੀਆਂ ਬਰੂਹਾਂ ਤਕ ਜਾ ਕੇ ਮੁੜਨ ਦੀ ਖੇਡ ਵਿਚ ਹੱਦੋਂ ਅੱਗੇ ਲੰਘ ਜਾਣ ਦੀ ਰੁਚੀ ਰਖਦੇ ਹਨ । ਆਪਣੀਆਂ ਕਈ ਐਜੀਟੇਸ਼ਨਾਂ, ਨਹਿਰ ਰੋਕੋ, ਰਸਤਾ ਰੋਕੋ, ਕਾਮ ਰੋਕੋ, ਤੇ ਧਰਮ ਯੁਧ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਜਾਣਦੇ ਸਨ, ਜਾਂ ਜਾਣਨਾ ਚਾਹੀਦਾ ਸੀ, ਕਿ ਸਿੱਖਾਂ ਵਿਰੁਧ ਵਿਤਕਰੇ ਦੀ ਗੱਲ ਤਾਂ ਛਡੋ, ਉਹਨਾਂ ਨੂੰ ਆਪਣੀ ਵਸੋਂ ਦੇ ਤਨਾਸਬ ਸਦਕਾ ਮਿਲਣ ਵਾਲੇ ਹਕ ਤੋਂ ਕਿਤੇ ਵਧੇਰੇ ਵਿਸ਼ੇਸ਼-ਅਧਿਕਾਰ ਪਰਾਪਤ ਹਨ (ਅਰੁਨ ਸ਼ੋਰੀ ਨੇ ਸਿੱਖਾਂ ਨੂੰ ਠੀਕ ਹੀ ‘ਲਡਿਕੀ ਕਮਿਊਨਿਟੀ’ ਆਖਿਆ ਹੈ) ; ਉਹ ਜਾਣਦੇ ਸਨ, ਜਾਂ ਜਾਣਨਾ ਚਾਹੀਦਾ ਸੀ ਕਿ ਉਹ ਜਾਂ ਤਾਂ ਕਾਂਗਰਸ ਨਾਲ ਜਾਂ ਕਿਸੇ ਵਿਰੋਧੀ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਕਰ ਕੇ ਹੀ ਰਾਜਸੀ ਸੱਤਾ ਦੀ ਮੁੜ- ਪਰਾਪਤੀ ਕਰ ਸਕਦੇ ਹਨ । ਪਰ ਆਪਣੇ ਵਿਚਾਰਹੀਣ ਅਮਲਾਂ ਨਾਲ ਉਹਨਾਂ। ਨੇ ਕਾਂਗਰਸ ਤੇ ਵਿਰੋਧੀ ਪਾਰਟੀਆਂ, ਦੋਹਾਂ, ਦੀਆਂ ਹੀ ਹਮਦਰਦੀਆਂ ਗੁਆ ਲਈਆਂ, ਅਤੇ ਆਪਣੇ ਅਸੰਜਮੀ ਕਥਨਾਂ ਨਾਲ, ਦੇਸ ਵਲ ਸਿੱਖਾਂ ਦੀ ਵਫ਼ਾਦਾਰੀ ਨੂੰ ਬਹੁਤੇ ਭਾਰਤੀਆਂ ਦੀਆਂ ਨਜ਼ਰਾਂ ਵਿਚ ਸ਼ੱਕੀ ਬਣਾ ਦਿਤਾ । ਇਹ ਅਕਾਲੀ ਹੀ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਜਿਨ੍ਹਾਂ ਨੂੰ ਭਾਰਤ ਦੇ ਪਹਿਲੇ ਦਰਜੇ ਦੇ ਨਾਗਰਿਕਾਂ ਨਾਲੋਂ ਕੁਝ ਵਧ ਸਮਝਿਆ ਜਾਂਦਾ ਸੀ, ਤੀਜੇ ਦਰਜੇ ਦੇ ਨਾਗਰਿਕਾਂ ਨਾਲੋਂ ਵੀ ਹੇਠਲੇ ਦਰਜੇ ਤਕ ਘਟਾ ਦਿਤਾ। ਇਸ ਡਰਾਮੇ ਵਿਚ ਅੱਤ ਚੰਦਰਾ ਰੋਲ ਅਦਾ ਕਰਨ ਵਾਲੇ ਦੋ ਆਦਮੀ ਹਨ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦਾ ਪਰਧਾਨ, ਜੀ. ਐਸ. ਟੌਹੜਾ ਤੇ ਉਹਦੇ ਸ਼ਰੀਕ ਸਹਿਕਾਰ ਜਗਦੇਵ ਸਿੰਘ ਤਲਵੰਡੀ। ਦੋਵੇਂ ਹੀ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਵਿਚ ਆਪਣੀਆਂ ਪੁਜ਼ੀਸ਼ਨਾਂ ਕਾਇਮ ਰਖਣ ਲਈ ਲਗਾਤਾਰ ਝਾਂਸਾ ਦਿੰਦੇ ਰਹੇ. 

ਪੰਜਾਬ ਦੀ ਰਾਜਨੀਤੀ ਵਿਚ ਦਖ਼ਲ ਦਿੰਦੇ ਰਹੇ, ਅਤੇ, ਪਰੰਪਰਾ ਤੋਂ ਤੇ ਖ਼ੁਦ ਆਪਣੇ ਇਕਰਾਰਾਂ ਤੋਂ ਉਲਟ ਆਪਣੀਆਂ ਪਾਰਲੀਮੈਂਟਰੀ ਸੀਟਾਂ ਨਾਲ ਵੀ ਡਟ ਕੇ ਚੰਬੜੇ ਰਹੇ । ਹਾਊਸ ਦੀ ਕਾਰਵਾਈ ਵਿਚ ਉਹਨਾਂ ਦੀ ਦੇਣ ਨੂੰ ਡਾਕ-ਟਿਕਟ ਦੀ ਪਿਠ ਤੇ ਲਿਖਿਆ ਜਾ ਸਕਦਾ ਹੈ । ਪਰਕਾਸ਼ ਸਿੰਘ ਬਾਦਲ, ਬਰਨਾਲਾ ਤੇ ਬਲਵੰਤ ਸਿੰਘ ਵਰਗੇ ਦੂਜੇ ਅਕਾਲੀ ਲੀਡਰਾਂ ਨੇ ਆਜਜ਼ੀ ਨਾਲ ਟੌਹਰਾ ਲਾਈਨ ਅਖ਼ਤਿਆਰ ਕੀਤੀ (ਜੀਹਨੂੰ ਅਕਸਰ ਸੀ ਪੀ ਐਮ ਦਾ ਆਗੂ ਹਰਕਿਸ਼ਨ ਸਿੰਘ ਸੁਰਜੀਤ ਉਲੀਕਦਾ ਸੀ) ਜਾਂ ਆਪਣੀਆਂ ਜਾਗੀਰਾਂ ਤੇ ਕਾਰੋਬਾਰਾਂ ਵਲ ਧਿਆਨ ਦੇਂਦੇ ਰਹੇ । ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਗੁੱਟ ਦੀ ਪਰਧਾਨਗੀ ਕਰਦਾ ਰਿਹਾ ਜਿਸ ਦਾ ਮੁਖ ਕਾਰਜ ਲੜਾਕੇ ਗੁੱਟਾਂ ਨੂੰ ਇਕ ਦੂਜੇ ਦੀ ਧੌਣ ਮਰੋੜਨੋ ਰੋਕਣਾ ਅਤੇ ਏਕੇ ਦਾ, ਜਿਹੜਾ ਹੈ ਹੀ ਨਹੀਂ ਸੀ, ਢੋਂਗ ਕਾਇਮ ਰਖਣਾ ਸੀ । ਉਹਨਾਂ ਦੀ ਅੱਤ ਮਾੜੀ ਅਸਫ਼ਲਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਾਬੂ ਵਿਚ ਰਖਣ ਦੇ ਸੰਬੰਧ ਵਿਚ ਅਸਮਰਥਤਾ ਸੀ; ਲੌਂਗੋਵਾਲ ਨੇ ਤਾਂ ਇਸ ਆਦਮੀ ਦੇ ਰੋਲ ਨੂੰ ਸਾਡਾ ਡੰਡਾ ਦਸਿਆ (ਜਿਸ ਨਾਲ ਵਿਰੋਧੀਆਂ ਨੂੰ ਕੁਟਣਾ ਹੁੰਦਾ ਹੈ) । 

ਪੰਜਾਬ ਵਿਚ ਧਾਰਮਕ-ਰਾਜਸੀ ਤਾਕਤ ਵਜੋਂ ਭਿੰਡਰਾਂਵਾਲੇ ਦਾ ਪਰਗਟ ਹੋਣਾ ਭਵਿੱਖੀ ਇਤਿਹਾਸਕਾਰਾਂ ਲਈ ਇਕ ਅੜਾਉਣੀ ਬਣਿਆਂ ਰਹੇਗਾ । ਇਹ ਆਦਮੀ ਨਾ-ਹੋਣ-ਸਮਾਨ ਗਿਆਨ ਤੇ ਪਾਰਸਾਈ ਦਾ ਮਾਲਕ ਸੀ । ਅਨਪੜ੍ਹ ਕਿਸਾਨਾਂ ਵਿਚ ਉਹਦੇ ਅਨੁਆਈ ਮੌਜੂਦ ਸਨ ਪਰ, 13 ਅਪਰੈਲ, 1978, ਨੂੰ ਉਹਦੇ ਆਦਮੀਆਂ ਵਲੋਂ ਅੰਮ੍ਰਿਤਸਰ ਵਿਚ ਨਿਰੰਕਾਰੀਆਂ ਨਾਲ ਟੱਕਰ ਤੋਂ ਪਹਿਲਾਂ ਕੇਂਦਰੀ ਪੰਜਾਬ ਦੇ ਜ਼ਿਲਿਆਂ ਤੋਂ ਬਾਹਰ ਉਹਨੂੰ ਲੋਕ ਨਹੀਂ ਸੀ ਜਾਣਦੇ । ਲੁੰਪਨ ਕਿਸਾਨੀ ਅਤੇ ਸਿੱਖ ਆਗੂਆਂ ਤੋਂ ਜਿਨ੍ਹਾਂ ਵਿਚ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਵੀ ਸ਼ਾਮਿਲ ਹਨ, ਮਿਲੇ ਧਿਆਨ ਤੇ ਚਾਪਲੂਸੀ ਸਦਕਾ, ਉਹਦੀ ਖ਼ੁਦਪਸੰਦੀ ਨੂੰ ਖ਼ੁਰਾਕ ਮਿਲੀ । ਉਹ ਆਪਣੇ ਆਪ ਨੂੰ ਅਜੋਕਾ ਗੁਰੂ ਸਮਝਣ ਲਗ ਪਿਆ, ਉਹ ਆਪਣੇ ਇਕ ਹੱਥ ਵਿਚ ਸਟੀਲ ਦਾ ਤੀਰ ਰਖਦਾ (ਗੁਰੂ ਗੋਬਿੰਦ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਇਸੇ ਤਰ੍ਹਾਂ ਦੇ ਤੀਰ ਰਖਦੇ ਸਨ) ਅਤੇ ਆਪਣੇ ਇਰਦ-ਗਿਰਦ ਸ਼ਸਤਰਧਾਰੀ ਲਾਮਡੋਰੀ ਜੋੜ ਲਈ। ਉਹ ਦਰਬਾਰ ਲਾਉਣ ਲਗਿਆ, ਪਰੈੱਸ ਕਾਨਫਰੰਸਾਂ ਨੂੰ ਸੰਬੋਧਤ ਹੋਣ ਲਗਿਆ ਅਤੇ ਉਹਨਾਂ ਮਾਮਲਿਆਂ ਬਾਰੇ ਜਿਨ੍ਹਾਂ ਬਾਰੇ ਉਹ ਕਖ ਨਹੀਂ ਸੀ ਜਾਣਦਾ, ਐਲਾਨ ਕਰਨ ਲਗਿਆ। ਉਹ ਜੋ ਕੁਝ ਆਖਦਾ ਉਹ ਹਸਾਉਣਾ ਹੋਣ ਦੀ ਹਦ ਤਕ ਸਿਧੜ ਹੁੰਦਾ; ਫੇਰ ਉਹ ਹਿੰਦੂਆਂ ਵਿਰੁਧ ਵਿਹੁਲੀ ਨਫ਼ਰਤ ਫੈਲਾਉਣ ਲਗ ਪਿਆ । ਅਕਾਲੀ ਆਗੂ ਆਪਣੇ ਪਵਿੱਤਰ ਧਰਮ-ਅਸਥਾਨ ਦੇ ਅੰਦਰ ਉਹਦੇ ਮੂੰਹੋਂ ਨਿਕਲਦੇ ਵਿਹੁਲੇ ਸ਼ਬਦ ਘਬਰਾਹਟ-ਭਰੀ ਚੁੱਪ ਵਿਚ ਸੁਣਦੇ । ਜਾਂ ਤਾਂ ਉਹ ਜੋ ਕੁਝ ਉਹ ਆਖਦਾ ਉਹਦੇ ਨਾਲ ਸਹਿਮਤ ਸਨ ਜਾਂ ਉਹ ਏਡੇ ਡਰੇ ਹੋਏ ਸਨ ਕਿ ਉਹਨੂੰ ਮੂੰਹ ਬੰਦ ਰਖਣ ਲਈ ਨਹੀਂ ਸੀ ਕਹਿ ਸਕਦੇ । ਸੰਤ ਭਿੰਡਰਾਂਵਾਲਾ ਹਉਮੈਂ ਦੇ ਸ਼ਿਕਾਰ ਬੰਦੇ ਦੀ ਕਲਾਸਕੀ ਮਿਸਾਲ ਸੀ – ਜੋ ਆਖ਼ਰਕਾਰ ਉਹਦੀ ਅਵੁਨਤੀ ਦਾ ਕਾਰਨ ਬਣੀ । 

ਰਾਜਸੀ ਵਿਸ਼ਲੇਸ਼ਕ ਸਦਾ ਸਦਾ ਲਈ ਇਸ ਬਾਰੇ ਦਲੀਲਾਂ ਦਿੰਦੇ ਰਹਿਣਗੇ ਕਿ ਭਿੰਡਰਾਂਵਾਲਾ ਹਕੂਮਤ ਦੀ ਸਿਰਜਣਾ ਸੀ ਜਾਂ ਅਕਾਲੀਆਂ ਦੀ, ਪਰ ਇਸ ਬਾਰੇ ਕਦੇ ਦੋ ਰਾਵਾਂ ਨਹੀਂ ਹੋਣੀਆਂ ਕਿ ਇਹਨਾਂ ਦੋਹਾਂ ਨੇ ਮਿਲ ਕੇ ਇਕ ਅਜਿਹਾ ਆਦਮੀ ਸਿਰਜ ਧਰਿਆ ਜੀਹਨੇ ਹਿੰਦੂ-ਸਿੱਖ ਏਕੇ ਨੂੰ ਤੇ ਸਾਂਝੇ ਪੰਜਾਬ ਨੂੰ ਮਾਰੂ ਸੱਟ ਮਾਰੀ । ਉਹਦੇ ਜੀਵਨ ਦੇ ਆਖ਼ਰੀ ਦੋ ਸਾਲ ਦੋਹਾਂ ਕਮਿਊਨਿਟੀਆਂ ਵਿਚਲੇ ਪਾੜੇ ਨੂੰ ਸਦਾ-ਵਧੇਰੇ ਚੌੜਾ ਕਰਨ ਦੇ ਲੇਖੇ ਲਗੇ । ਕਾਰਜ ਜੋ ਉਹ ਮੁਕਾਏ-ਬਿਨਾਂ ਪਿਛੇ ਛਡ ਗਿਆ ਹੈ, ਉਹਨੂੰ ਸ਼ਾਇਦ ਉਹਦੀ ਪਰੋਤ-ਆਤਮਾ ਪੂਰਾ ਕਰਨ ਦਾ ਜਤਨ ਕਰੇ ਜਿਹੜੀ ਪੰਜਾਬ ਦੇ ਪਿੰਡਾਂ ਵਿਚ ਗੇੜੇ ਕਢਦੀ ਰਹੇਗੀ। ਇਹ ਪੰਜਾਬੀ ਹਿੰਦੂਆਂ ਦੀ ਨੀਂਦ ਵਿਚ ਵਿਘਨ ਪਾਉਂਦੀ ਰਹੇਗੀ ਤੇ ਉਹ ਕਿਤੇ ਹੋਰ ਜਾ ਕੇ ਟਿਕਾਣਾ ਲਭਣ ਲਈ ਮਜਬੂਰ ਹੋਣਗੇ; ਇਹ ਤਾਂ ਖ਼ਾਲਿਸਤਾਨ ਦੇ ਪਹਿਲੇ ਸ਼ਹੀਦ ਸਿੰਘ ਭਿੰਡਰਾਂਵਾਲੇ ਹੋਈ ਹੈ । ਅਮਰ-ਸ਼ਹੀਦ ਸੰਤ ਜਰਨੈਲ ਦੇ ਰੱਬੀ ਰੂਪ ਵਿਚ ਪਹਿਲਾਂ ਹੀ ਸੁਰਜੀਤ ਹੋ ਚੁਕੀ 

1947 ਵਿਚ ਦੇਸ ਦੀ ਵੰਡ ਤੋਂ’ ਪਿਛੋਂ ਆਪਣੇ ਘਰ-ਘਾਟ ਤੋਂ ਉਖੜੇ ਪੰਜਾਬੀਆਂ ਨੂੰ ਆਪਣੇ ਆਪ ਨੂੰ ਬਹਾਲ ਕਰਨ ਲਈ, ਅਣਥਕ ਘਾਲਣਾ ਘਾਲਦਿਆਂ, ਤਿੰਨ ਦਹਾਕੇ ਲਗ ਗਏ; ਉਹਨਾਂ ਨੂੰ ਅਜਿਹੇ ਲੀਡਰ ਪਰਗਟਾਉਣ ਵਿਚ ਤਿੰਨ ਸਾਲ ਲਗੇ ਜਿਨ੍ਹਾਂ ਨੇ ਉਹਨਾਂ ਦੀਆਂ ਪਰਾਪਤੀਆਂ ਵਿਚ ਹੱਥ ਵਟਾਉਣ ਦੀ ਥਾਂ ਉਹਨਾਂ ਨੂੰ ਸਵੈ-ਨਾਸ ਦੇ ਰਾਹ ਪਾਇਆ। ਉਰਦੂ ਦੇ ਸ਼ਾਇਰ ਨੇ ਉਹਨਾਂ ਦੀ ਹੋਣੀ ਨੂੰ ਠੀਕ ਤਰ੍ਹਾਂ ਬਿਆਨ ਕੀਤਾ ਹੈ : 

ਕਯਾ ਇਸ ਲੀਏ ਤਕਦੀਰ ਨੇ ਚੁਨਵਾਏ ਥੇ ਤਿਨਕੇ ਕਿ ਬਨ ਜਾਏ ਨਸ਼ੇਮਨ ਤੋ ਕੋਈ ਆਗ ਲਗਾ ਦੇ ? 

ਪੰਜਾਬ ਦਾ ਡਰਾਮਾ ਇਕ ਅਜਿਹਾ ਦੁਖਾਂਤ ਹੈ ਜੀਹਦੇ ਡਰਪੋਕ ਅਦਾਕਾਰ ਰੋਗ ਮੰਚ ਉਤੇ ਆਪਣਾ ਰੋਲ ਅਦਾ ਕਰਦੇ ਹਨ ਅਤੇ ਆਮ ਲੋਕ ਖਾਮੋਸ ਦਰਜਕਾਂ ਵਜੋਂ ਵੇਖ ਰਹੇ ਹਨ । ਆਖ਼ਰੀ ਐਕਟ ਵਿਚ ਅਦਾਕਾਰ ਬੀਏਟਰ ਨੂੰ ਪੀ ਅੱਗ ਲਾਉਣ ਲਈ ਰੰਗ-ਮੰਚ ਤੋਂ ਉਤਰਦੇ ਹਨ । 

ਇਹ ਕਿਤਾਬ ਕੁਲਦੀਪ ਨਈਅਰ ਤੇ ਮੈਂ ਰਲ ਕੇ ਲਿਖੀ ਹੈ। ਕੁਲਦੀਪ ਦੀ ਦੇਣ ਮੇਰੀ ਦੇਣ ਨਾਲੋਂ ਕਾਫ਼ੀ ਜ਼ਿਆਦਾ ਹੈ । ਇਸ ਭੂਮਿਕਾ ਤੋਂ ਇਲਾਵਾ ਮੈਂ ਸਿਰਫ਼ ਹਿੰਦੂ-ਸਿੱਖ ਪਾੜੇ ਦਾ ਉਤਪਤੀ ਕਾਂਡ ਅਤੇ ਓਪਰੇਸ਼ਨ ਬਲਿਊ ਸਟਾਰ ਦੇ ਸਿੱਟੇ ਬਾਰੇ ਲਿਖਿਆ ਹੈ ਜਿਸ ਦੀ ਸੁਰਖੀ ਹੈ ‘ਮਲ੍ਹਮ ਲਾਉਣਾ’, ਬਾਕੀ ਸਭ ਕੁਲਦੀਪ ਨਈਅਰ ਦੀ ਰਚਨਾ ਹੈ । 

ਪਹਿਲਾ ਅਧਿਆਇ 

ਉਤਪੱਤੀ-ਕਾਂਡ 

“ਇਹ ਦੁਨੀਆ ਭਰ ਵਿਚ ਸਭ ਤੋਂ ਉਪਜਾਊ ਭੂਮੀ ਹੈ ; ਇਸ ਵਿਚ ਜਿਹੜਾ ਮਰਜ਼ੀ ਬੀ ਬੀਜ ਦਿਉ, ਸੋਨਾ ਬਣ ਕੇ ਫੁਟਦਾ ਹੈ”, ਪੰਜਾਬ ਦੇ ਮਰਹੂਮ ਮੁਖ ਮੰਤਰੀ, ਪਰਤਾਪ ਸਿੰਘ ਕੈਰੋਂ, ਦੇ ਪੁੱਤਰ ਗੁਰਿੰਦਰ ਸਿੰਘ ਨੇ ਕਿਹਾ । 

ਪਰਤਾਪ ਸਿੰਘ ਕੈਰੋਂ ਨੂੰ ਲੋਕ ਨਵੀਨ ਪੰਜਾਬ ਦਾ ਨਿਰਮਾਤਾ ਸਮਝਦੇ ਹਨ ; ਉਹਨੂੰ ਫ਼ਰਵਰੀ, 1965, ਵਿਚ, ਦਿੱਲੀ ਦੇ 35 ਕਿਲੋਮੀਟਰ ਉਤਰ-ਪੱਛਮ ਵੱਲ, ਗਰੈਂਡਟਰੰਕ ਰੋਡ ਉਤੇ ਸਫ਼ਰ ਕਰਦਿਆਂ ਕਤਲ ਕਰ ਦਿਤਾ ਗਿਆ ਸੀ । ਉਹਦੇ ਨਾਲ ਹੀ ਖ਼ੁਸ਼ਹਾਲ, ਮੁਤਹਿਦ ਹਿੰਦ-ਸਿਖ ਪੰਜਾਬੀ ਰਾਜ ਦੇ ਸੁਪਨੇ ਵੀ ਮਰ ਮੁਕ ਗਏ । ਉਹਦੀ ਮੌਤ ਤੋਂ ਸਾਲ ਭਰ ਪਿਛੋਂ, ਇਸ ਰਾਜ ਨੂੰ ਤਿੰਨ ਰਾਜਾਂ ਵਿਚ ਵੰਡ ਦਿਤਾ ਗਿਆ ; ਸਿਖ ਬਹੁਗਿਣਤੀ ਵਾਲਾ ਪੰਜਾਬ ; ਅਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਜਿਨ੍ਹਾਂ ਵਿਚ ਹਿੰਦੂ ਭਾਰੀ ਗਿਣਤੀ ਵਿਚ ਹਨ । ਕੁਝ ਚਿਰ ਤਿੰਨੇ ਹੀ ਉੱਨਤੀ ਕਰਦੇ ਰਹੇ ; ਪੰਜਾਬ ਨੇ ਆਪਣੇ ਗੁਆਂਢੀਆਂ ਨਾਲੋਂ ਵਧੇਰੇ ਤਰੱਕੀ ਕੀਤੀ । ਪਰ ਸਾਵੇ ਇਨਕਲਾਬ ਦੇ ਦੌਰਾਨ ਜਿਸ ਨੇ ਪੰਜਾਬ ਨੂੰ ਭਾਰਤ ਦੇ ਅੱਤ ਧਨਾਢ ਜ਼ਰਾਇਤੀ ਰਾਜ ਵਿਚ ਤਬਦੀਲ ਕਰ ਦਿਤਾ, ਖ਼ੁਸ਼ਹਾਲੀ ਦੇ ਬੀਆਂ ਦੇ ਨਾਲ ਹੀ ਪੰਜਾਬੀ ਹਿੰਦੂਆਂ ਤੇ ਸਿਖਾਂ ਵਿਚਕਾਰ ਫੁਟ ਦੇ ਬੀ ਵੀ ਬੀਜੇ ਗਏ । ਇਹਨਾਂ ਨੂੰ ਪ੍ਰਫੁਲਤ ਹੋਣ ਤੇ ਵਿਹੁਲੇ ਝਾੜ-ਬਖਾੜ ਵਾਂਗ ਫੈਲਣ ਦਿੱਤਾ ਗਿਆ ਅਤੇ ਇਹਨੇ ਸਮੁਚੇ ਉਤਰੀ ਭਾਰਤ ਦੇ ਰਾਜਸੀ, ਸਮਾਜਕ ਤੇ ਆਰਥਕ ਵਾਤਾਵਰਨ ਨੂੰ ਵਿਸ਼ੈਲਾ ਬਣਾ ਦਿਤਾ । 

ਸਾਡੇ ਅਨਾੜੀ ਤੇ ਵਿਚਾਰਹੀਣ ਹਾਕਮ ਇਸ ਝਾੜ-ਝਖਾੜ ਦਾ ਨਾਸ ਕਰਨ ਵਾਲੇ ਇਕੋ-ਇਕ ਸਾਧਨ ਵਜੋਂ ਗੰਨ ਤੇ ਟੈਂਕ ਵਰਤਣ ਬਾਰੇ ਹੀ ਸੋਚ ਸਕੇ । 

ਬੰਦੂਕਾਂ ਤੇ ਟੈਂਕ ਝਾੜ-ਬਖਾੜ ਨੂੰ ਮੁਕਾ ਨਹੀਂ ਸਕਦੇ : ਸਗੋਂ ਇਹ ਤਾਂ ਜ਼ਮੀਨ ਨੂੰ ਹੋਰ ਵਧੇਰੇ ਜਰਮੇਜ਼ ਬਣਾਉਂਦੇ ਹਨ ਜਿਸ ਦਾ ਸਦਕਾ ਇਹ ਝਾੜ-ਝਖਾੜ ਹੋਰ ਵੀ ਤੇਜ਼ੀ ਨਾਲ ਵਧਣ ਫੁਲਣ ਲਗਦਾ ਹੈ । ਜਦੋਂ ਮੈਂ ‘ਓਪਰੇਸ਼ਨ ਬਲਿਊ ਸਟਾਰ’ ਤੋਂ ਜੋ ਫੌਜ ਨੇ 5 ਤੇ 6 ਜੂਨ, 1984, ਨੂੰ ਸਿਰੇ ਚਾੜ੍ਹਿਆ ਸੀ, ਇਕ ਪੰਦਰਵਾੜ੍ਹੇ ਪਿਛੋਂ, ਅੰਮ੍ਰਿਤਸਰ ਗਿਆ, ਤਾਂ ਏਸ ਪ੍ਰਫੁਲਣ ਨੂੰ ਮੈਂ ਅਖੀਂ ਵੇਖ ਸਕਿਆ । 

ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅਡੇ ਉਤੇ ਉਤਰ ਰਹੇ ਹਵਾਈ ਜਹਾਜ਼ ਦੀ ਬਾਰੀ ਥਾਣੀ ਮੈਨੂੰ ਝੋਨੇ ਦੇ ਜ਼ਮੁਰਦੀ ਖੇਤ ਨਜ਼ਰ ਆਏ । ਘੰਟਾ ਕੁ ਪਹਿਲਾਂ ਤਕੜਾ ਮੀਂਹ ਪੈ ਚੁਕਿਆ ਸੀ ਤੇ ਸਾਰਾ ਆਲਾ-ਦੁਆਲਾ ਹੀ ਵਧੇਰੇ ਤਾਜ਼ਾ, ਵਧੇਰੇ ਸਾਫ਼ ਤੇ ਵਧੇਰੇ ਹਰਿਆਲਾ ਲਗਦਾ ਸੀ । ਸ਼ਾਂਤੀ ਤੇ ਖ਼ੁਸ਼ਹਾਲੀ ਦਾ ਦ੍ਰਿਸ਼ ਸੀ ਇਹ ! 

ਪਰ ਰਾਜਾ ਸਾਂਸੀ ਪਹੁੰਚਦਿਆਂ ਹੀ ਸ਼ਾਂਤੀ ਤੇ ਸੁਖ-ਚੈਨ ਦਾ ਇਹ ਭਰਮ ਚੂਰ-ਚੂਰ ਹੋ ਗਿਆ । ਥਾਂ ਥਾਂ ਫ਼ੌਜੀ ਸਾਵੀਆਂ ਵਰਦੀਆਂ ਪਹਿਨੀਂ ਤਿਆਰ- ਬਰ-ਤਿਆਰ ਖਲੋਤੇ ਸਨ, ਮੋਢਿਆਂ ਉਤੇ ਸਟੈਨਗੰਨਾਂ, ਤੇ ਹੱਥ ਖ਼ਤਰਨਾਕ ਤੌਰ ਤੇ ਘੋੜਿਆਂ ਦੇ ਨੇੜੇ । ਹਵਾਈ ਜਹਾਜ਼ ਤੋਂ ਹੋਟਲ ਤਕ ਦੇ ਰਾਹ ਉਤੇ ਮੈਂ ਘਾਹੀ ਕੋਰ-ਪਥਰਾਂ ਉਤੇ ਬੈਠੇ ਸਿਪਾਹੀਆਂ ਦੀਆਂ ਅਨੇਕਾਂ ਟੁਕੜੀਆਂ ਕੋਲੋਂ ਦੀ ਲੰਘਿਆ । ਸੜਕਾਂ ਦੇ ਇਕ ਵਡੇ ਚੁਰਾਹੇ ਉਤੇ, ਟਰੈਫ਼ਿਕ ਡਿਊਟੀ ਵਾਲੇ ਪੁਲਸੀਆਂ ਤੋਂ ਇਲਾਵਾ, ਹੋਮ ਗਾਰਦ, ਸੈਂਟਰਲ ਰੀਜ਼ਰਵ ਪੁਲਸ ਫ਼ੋਰਸ, ਬਾਰਡਰ ਸਕਿਊਰਿਟੀ ਫ਼ੋਰਸ ਤੇ ਬਾਕਾਇਦਾ ਫ਼ੌਜ ਦੇ ਜਵਾਨ ਖੜੇ ਸਨ । ਇਕ ਟਿਕਾਣੇ ਉਤੇ ਤਾਂ ਰੇਤੇ ਦੇ ਬੋਰਿਆਂ ਦਾ ਬਣਿਆਂ ਇਕ ਬੰਕਰ ਵੀ ਸੀ ਜਿਸ ਵਿਚੋਂ ਮਸ਼ੀਨਗੰਨ ਦੀ ਨਾਲੀ ਦਾ ਮੂੰਹ ਭੀੜ-ਭਰੇ ਬਾਜ਼ਾਰ ਵੱਲ ਸੋਧਿਆ ਹੋਇਆ ਸੀ । 

ਉਹਨਾਂ ਮੈਨੂੰ ਦਸਿਆ ਕਿ ਅੰਮ੍ਰਿਤਸਰ ਸਹਿਜੇ-ਸਹਿਜੇ, ਪਰ ਨਿਸ਼ਚੇ ਹੀ, ਨਾਰਮਲ ਹੁੰਦਾ ਜਾ ਰਿਹਾ ਹੈ । ਠੀਕ, ਸਿਨਮਿਆਂ ਤੇ ਕੇਫ਼ੇਆਂ ਵਿਚ ਭੀੜਾਂ ਸਨ ਜਿਥੇ ਸਾਲ ਭਰ ਪਹਿਲਾਂ ਇਹ ਭੀੜਾਂ ਨਹੀਂ ਸਨ ਹੁੰਦੀਆਂ । ਰਾਮਬਾਗ ਬਾਗ਼ ਵਿਚ ਅੰਮ੍ਰਿਤਸਰ ਕਲੱਬ ਦੇ ਬਾਹਰਵਾਰ ਕਾਰਾਂ, ਸਕੂਟਰਾਂ, ਆਈਸਕਰੀਮ ਤੇ ਚਾਟ ਵੇਚਣ ਵਾਲਿਆਂ ਦੀ ਭਰਮਾਰ ਸੀ । ਪਰ, ਚਾਰਦੀਵਾਰੀ-ਅੰਦਰਲੇ ਬਾਜ਼ਾਰ ਅਜੇ ਵੀ ਕੁਝ-ਕੁਝ ਸੁੰਨੇ ਦਿਸਦੇ ਸਨ । ਮੇਰੀ ਕਾਰ ਗਾਧੀ ਗੇਟ ਤੋਂ ਹਾਲ ਬਾਜ਼ਾਰ ਬਾਣੀ ਲੰਘੀ, ਜਿਥੇ ਆਮ ਤੌਰ ਤੇ ਲੋਕਾਂ ਦੀ ਗਹਿਮਾ-ਗਹਿਮੀ ਈ ਸੀ, ਪਰ ਹੁਣ ਮੈਨੂੰ ਇਥੇ ਕੋਈ ਟਰੈਫਿਕ ਨਜ਼ਰ ਨਹੀਂ ਸੀ ਆਈ, ਤੇ ਮੈਂ ਪੰਜਾ ਮਿੰਟਾ ਤੋਂ ਵੀ ਘੱਟ ਸਮੇਂ ਵਿਚ ਗੋਲਡਨ ਟੈਂਪਲ ਦੇ ਸਾਹਮਣੇ ਘੰਰਾ ਘਰ ਦੇ ਚੌਕ ਵਿਚ ਪਹੁੰਚ ਗਿਆ । ਕੰਡੇਦਾਰ ਤਾਰਾਂ ਦੀਆਂ ਵਾੜਾਂ ਕਾਰਨ ਮੇਂ ਹੋਰ ਅਗੇ ਨਾ ਜਾ ਸਕਿਆ। ਸਾਈਕਲ ਸ਼ੈੱਡ ਦੀ ਕੰਧ ਵੇਖ ਕੇ ਜਿਸ ਦੀ ਅਜੇ ਮੁਰੰਮਤ ਨਹੀਂ ਸੀ ਹੋਈ, ਮੈਨੂੰ ਅਹੁੜਿਆ ਕਿ ਪੰਜ ਤੇ ਛੇ ਜੂਨ ਦੀ ਰਾਤ ਨੂੰ ਕੀ ਕੁਝ ਵਾਪਰਿਆ ਹੋਵੇਗਾ । ਸ਼ੈੱਡ ਦੇ ਪੂਰੇ ਮੱਥੇ ਉਤੇ ਗੋਲੀਆਂ ਦੇ ਨਿਸ਼ਾਨ ਸਨ । ਇਹ ਗੱਲ ਵੀ ਧਿਆਨਯੋਗ ਹੈ ਕਿ ਇਹ ਸਾਈਕਲ ਸ਼ੈੱਡ ਫਾਈਟਿੰਗ ਜ਼ੋਨ (ਰਣ-ਖੇਤਰ) ਵਿਚ ਨਹੀਂ ਸੀ । 

ਤਿਪਹਿਰ ਦੇ ਤਿੰਨ ਵਜੇ ਸਨ – ਫ਼ੌਜ ਵਲੋਂ ਗੋਲਡਨ ਟੈਂਪਲ ਦੇ ਗੇਟ ਆਮ ਤੌਰ ਤੇ ਚਾਰ ਵਜੇ ਖੋਹਲੇ ਜਾਂਦੇ ਹਨ । ਜਦੋਂ ਵੀ ਸੂਰਜ ਮੌਨਸੂਨ ਦੇ ਬੱਦਲਾਂ ਨੂੰ ਚੀਰ ਕੇ ਨਿਕਲਦਾ ਤੇ ਤਲਾ ਦਾ ਪਾਣੀ ਤੇਜ਼ ਪੌਣ ਚਲਣ ਨਾਲ ਲਹਿਰਾਉਂਦਾ ਤਾਂ ਹਰਿਮੰਦਰ ਸਾਹਿਬ ਆਪਣੇ ਜਗਮਗਾਉਂਦੇ ਸੁਨਹਿਰੀ ਗੁੰਬਦਾਂ ਸਦਕਾ ਸਦਾ ਵਾਂਗ ਨੂਰਾਨੀ ਦਿਸਦਾ ਸੀ । ਪਰ ਇਥੇ ਸ਼ਰਧਾਲੂ ਕੋਈ ਨਹੀਂ ਸਨ, ਬੱਸ ਕੋਈ ਟਾਵਾਂ ਟਾਵਾਂ ਹੀ ਦਿਸਦਾ ਸੀ । ਮੈਂ ਪੈਰ ਧੋਤੇ ਤੇ ਸੰਗਮਰਮਰ ਦੀਆਂ ਪੌੜੀਆਂ ਲੱਥਾ । ਪਹਿਲਾਂ ਤਾਂ ਮੈਨੂੰ ਪੁਜੇ ਨੁਕਸਾਨ ਦੇ ਕੋਈ ਨਿਸ਼ਾਨ ਨਜ਼ਰ ਨਾ ਆਏ। ਪਰ ਥੋੜੇ ਕਦਮ ਜਾਣ ਤੇ ਹੀ ਮੈਂ ਵੇਖਿਆ ਕਿ ਪਰਕਰਮਾ ਦਾ ਸੰਗਮਰਮਰੀ ਫ਼ਰਸ਼ ਜਿਥੇ ਦਾਨੀ ਸਜਣਾਂ ਦੇ ਨਾਵਾਂ ਵਾਲੀਆਂ ਸਿਲਾਂ ਥਾਂ ਥਾਂ ਲਗੀਆਂ ਹੋਈਆਂ ਸਨ, ਉਹ ਅਲੋਪ ਹੋ ਗਿਅ ਹੋਇਆ ਸੀ ਤੇ ਉਹਨਾਂ ਸਿਲਾਂ ਦੀ ਥਾਂ ਸਿਲਖੜੀ ਦੀਆਂ ਨਿਰ-ਚਿਹਰਾ ਵਰਗਾਕਾਰ ਸਿਲਾਂ ਬੀੜ ਦਿਤੀਆਂ ਗਈਆਂ ਸਨ ਅਤੇ ਪਰਕਰਮਾ ਦੇ ਪਾਸੇ ਵਾਲਾ ਵਰਾਂਡਾ ਠੀਕ-ਠਾਕ ਕਰਕੇ ਕਲੀ-ਕੀਤਾ-ਹੋਇਆ ਸੀ । ਫੇਰ ਮੇਰੀ ਨਜ਼ਰ ਦੋ ਬੁਰਜਾਂ, ਰਾਮਗੜ੍ਹੀਆ ਬੁੰਗਿਆਂ, ਉਤੇ ਪਈ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਾਏ ਗਏ। ਸਨ । ਇਹਨਾਂ ਬੁਰਜਾਂ ਦੇ ਸਿਰ ਉਡਾ ਦਿਤੇ ਗਏ ਸਨ । ਤੀਜਾ ਬੁਰਜ, ਵਾਟਰ ਟਾਵਰ, ਸਹੀ-ਸਲਾਮਤ ਦਿੰਦਾ ਸੀ ਪਰ ਅਸਲ ਵਿਚ ਇਹ ਕੰਮ ਨਹੀਂ ਸੀ ਕਰ ਰਿਹਾ । ਕਿਤੇ ਅਧੀ ਪਰਕਰਮਾ ਦਾ ਗੇੜਾ ਕਢਣ ਅਤੇ ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦਵਾਰੇ ਅਪੜਨ ਤੇ ਹੀ ਮੈਂ ਟੈਂਪਲ ਕਾਂਪਲੈਕਸ ਨੂੰ ਪੁਜੇ ਓੜਕਾਂ ਦੇ ਨੁਕਸਾਨ ਦੇ ਸਬੂਤ ਵੇਖ ਸਕਿਆ । ਅਸਲ ਵਿਚ ਏਸੇ ਪਾਸਿਉਂ ਹੀ ਆਰਮੀ ਟੈਂਕ ਲੋਹੇ ਦੇ ਗੇਟ ਭੰਨ ਕੇ, ਸੰਗਮਰਮਰੀ ਪੌੜੀਆਂ ਚਿਕਨਾਚੂਰ ਕਰਕੇ ਪਰਕਰਮਾ ਵਿਚ ਦਾਖ਼ਲ ਹੋਏ ਸਨ, ਜਿਸ ਦਾ ਇਕ ਹਿਸਾ ਇਹਨਾਂ ਦੇ ਭਾਰ ਹੇਠ ਹੀ ਬਹਿ ਗਿਆ ਹੋਇਆ ਸੀ । ਗੁਰੂ ਕਾ ਲੰਗਰ, ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਦਫ਼ਤਰ ਤੋਂ ਸ਼ੁਰੂ ਹੋਣ ਵਾਲੀਆ ਸਭਨਾਂ ਇਮਾਰਤਾਂ ਦੇ ਪੂਰੇ ਸਿਲਸਿਲੇ ਦੇ ਬੂਹੇ ਬਾਰੀਆਂ ਸੜੇ ਹੋਏ ਸਨ । ਕਾਂਪਲੈਕਸ ਦਾ ਦਖਣੀ ਪਾਸਾ ਜਿਥੇ ਮੁਹਾਫ਼ਜ਼ਖਾਨਾ ਸੀ, ਬਾਹਰ-ਵਾਰ ਸਹੀ- ਸਲਾਮਤ ਦਿਸਦਾ ਸੀ ਪਰ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਹਥ-ਲਿਖਤ ਨਕਲਾਂ ਦਾ ਪੂਰਾ ਅਮੋਲ ਸੰਗ੍ਰਹਿ (ਜਿਨ੍ਹਾਂ ਵਿਚੋਂ ਕਈ ਨਕਲਾਂ ਭਾਰਤ ਛਡ ਕੇ ਪਾਕਿਸਤਾਨ ਜਾਣ ਵਾਲੇ ਮੁਸਲਮਾਨਾਂ ਨੇ ਭੇਂਟ ਕੀਤੀਆਂ ਸਨ) ਅਤੇ ਹੁਕਮਨਾਮੇ ਜਿਨ੍ਹਾਂ ਉਤੇ ਗੁਰੂਆਂ ਦੇ ਦਸਖ਼ਤ ਸਨ, ਅਗ ਦੀ ਭੇਟ ਹੋ ਚੁਕੇ ਹੋਏ ਸਨ । ਇਥੋਂ ਹੀ ਟੈਂਕ-ਤੋਪਾਂ ਨੇ ਅਕਾਲ ਤਖ਼ਤ ਉਪਰ ਗੋਲੇ ਸੁਟੇ ਸਨ ਅਤੇ ਇਹਦੀ ਛੱਤ ਨੂੰ ਉਡਾ ਦਿਤਾ ਸੀ ਅਤੇ ਭਿੰਡਰਾਂਵਾਲੇ ਤੇ ਉਹਦੇ ਆਦਮੀਆਂ ਨੂੰ ਖੁਲ੍ਹੇ ਸਥਾਨ ਵਿਚ ਆ ਕੇ ਲੜਾਈ ਲੜਨ ਉਤੇ ਮਜਬੂਰ ਕੀਤਾ ਸੀ ਜਿਹੜੀ ਭਾਰੀ ਤਾਕਤ ਦੇ ਸਾਹਮਣੇ ਉਹਨਾਂ ਨੇ ਹਾਰਨੀ ਹੀ ਸੀ । ਇਹ ਟੈਂਕਾਂ ਦੀਆ ਭਾਰੀ ਤੋਪਾਂ ਹੀ ਸਨ ਜਿਨ੍ਹਾਂ ਦੇ ਗੋਲਿਆਂ ਨੇ ਦਰਸ਼ਨੀ ਡਿਉੜੀ ਵਿਚ ਮਘੋਰੇ ਕਰ ਦਿਤੇ ਸਨ ਤੇ ਇਥੇ ਖਲੋਤੀ ਇਲੈਚੀ ਬੇਰੀ ਦੇ ਵਡੇ ਭਾਗ ਨੂੰ ਤੋੜ ਸੁਟਿਆ ਸੀ । ਅਕਾਲ ਤਖ਼ਤ ਆਪਣੀਆਂ ਪਵਿੱਤਰ ਯਾਦਗਾਰਾਂ ਸਮੇਤ ਪੂਰੀ ਤਰ੍ਹਾਂ ਤਬਾਹ ਹੋ ਚੁਕਿਆ ਸੀ । 

ਚਾਰ ਵਜੇ ਤਕ ਟੈਂਪਲ ਵਿਚ ਹਜ਼ਾਰ ਤੋਂ ਉਪਰ ਲੋਕ ਆ ਚੁਕੇ ਸਨ। ਜਿਨ੍ਹਾਂ ਵਿਚ ਹਿੰਦੂ ਵੀ ਕਾਫ਼ੀ ਸਨ । ਉਹਨਾਂ ਦੇ ਪ੍ਰਤੀਕਰਮ ਟੁੰਬਵੇਂ ਸਨ । ਹਿੰਦੂਆਂ ਨੂੰ, ਜਾਪਦਾ ਸੀ, ਇਹ ਵੇਖਣ ਵਿਚ ਵਧੇਰੇ ਦਿਲਚਸਪੀ ਸੀ ਕਿ ਆਪਣੇ ਮੰਦਰ ਦੀ ਤਬਾਹੀ ਵੇਖ ਕੇ ਸਿਖਾਂ ਤੇ ਕੀ ਪ੍ਰਤੀਕਰਮ ਹੁੰਦਾ ਹੈ । 

ਇਮਾਰਤਾਂ ਵੇਖ ਕੇ ਸਿਖਾਂ ਦੇ ਮੂੰਹ ਟੱਡੇ ਦੇ ਟੱਡੇ ਰਹਿ ਜਾਂਦੇ, ਉਹਨਾਂ ਨੂੰ ਡਿਠੇ ਉਤੇ ਯਕੀਨ ਨਹੀਂ ਸੀ ਆਉਂਦਾ ਲਗਦਾ, ਉਹਨਾਂ ਦੀਆਂ ਨਜ਼ਰਾਂ ਵਿਚ ਮੈਨੂੰ ਕੋਈ ਧਾਰਮਕ ਉਮਾਹ ਨਹੀਂ ਸੀ ਦਿਸਿਆ । ਇੰਜ ਲਗਿਆ ਜਿਵੇਂ ਉਹ ਕਿਸੇ ਮਿਊਜ਼ੀਅਮ ਜਾਂ ਤਸਵੀਰਾਂ ਵਾਲੀ ਗੈਲਰੀ ਦਾ ਚੱਕਰ ਲਾ ਰਹੇ ਸਨ । 

ਹਰਿਮੰਦਰ ਵਿਚ ਵੀ ਇਹੋ ਦ੍ਰਿਸ਼ ਸੀ । ਕੀਰਤਨ ਵਲ ਸ਼ਾਇਦ ਹੀ ਕਿਸੇ ਦਾ ਧਿਆਨ ਗਿਆ ਹੋਵੇ । ਗੁਰੂ ਗਰੰਥ ਸਾਹਿਬ ਅਗੇ ਮੱਥਾ ਟੇਕ ਕੇ ਉਹ ਹਰਿਮੰਦਰ ਸਾਹਿਬ ਨੂੰ ਲਗੇ ਗੋਲੀਆਂ ਦੇ ਨਿਸ਼ਾਨ ਗਿਣਨ ਲਗਦੇ । ਸਰਕਾਰ ਦੇ ਇਸ ਦਾਹਵੇ ਦੇ ਉਲਟ ਕਿ ਫ਼ੌਜ ਦੇ ਸਵੈ-ਕਾਬੂ ਸਦਕਾ ਹਰਿਮੰਦਰ ਨੂੰ ਕੋਈ ਹਾਨੀ ਨਹੀਂ ਪੂਜੀ, ਮੈਂ ਸੰਗਮਰਮਰੀ ਕੰਧਾਂ ਵਿਚ ਗੋਲੀਆਂ ਦੇ ਦੋ ਦਰਜਨ ਤੋਂ ਉਪਰ ਤਾਜਾ ਨਿਸ਼ਾਨ ਗਿਣੇ ਅਤੇ ਉਹ ਸੁਰਾਖ਼ ਵੀ ਤੱਕੇ ਜਿਹੜੇ ਸ਼ਰੈਪਨੇਲ ਗੋਲੀਆਂ ਨੂੰ ਧਾਤ-ਕੱਜੀਆਂ ਬਾਰੀਆਂ ਥਾਣੀ ਲੰਘ ਕੇ ਬਣਾਏ ਸਨ ਤੇ ਮੁਹਰਾਕਸ਼ੀ ਦੇ ਨੂੰ ਧਾਤ-ਕੱਜੀਆਂ ਬਾਰੀਆਂ ਥਾਣੀ ਲੰਘ ਕੇ ਬਣਾਏ ਸਨ ਤੇ ਮੁਹਰਾਕਸ਼ੀ ਦੇ ਚਿਤਰਾਂ ਦਾ ਬਚਾਉ ਕਰਨ ਵਾਲੇ ਸ਼ੀਸ਼ੇ ਤੋੜ ਦਿਤੇ ਸਨ । ਸਿਖਾਂ ਦੇ ਚਿਹਰੇ ਗੁੱਸੇ ਨਾਲ ਲਾਲ ਹੋ ਰਹੇ ਸਨ । ਕਈਆਂ ਨੇ ਤਾਂ ਅਪਵਿੱਤਰ ਕਰਤਿਆਂ ਨੂੰ ਉਹ ਪੰਜਾਬੀ ਗਾਲ੍ਹ ਵੀ ਕਢੀ ਜੋ ਪਵਿੱਤਰ ਸਥਾਨਾਂ ਵਿਚ ਕਦੇ ਵੀ ਸੁਣਾਈ ਨਹੀਂ ਦਿੰਦੀ । ਕਈਆਂ ਨੇ ਆਪਣੇ ਮਥੇ ਗੋਲੀਆਂ ਦੇ ਨਿਸ਼ਾਨਾਂ ਉਤੇ ਮਾਰੇ ਤੇ ਉਹਨਾਂ ਦੀਆਂ ਭੁਬਾਂ ਨਿਕਲ ਗਈਆਂ ਤੇ ਅਥਰੂ ਵਹਿ ਤੁਰੇ । ਦਰਸ਼ਨੀ ਡਿਊੜੀ ਵਿਚ ਪਰਤ ਕੇ ਮੈਂ ਬਿਰਧ ਤੀਵੀਆਂ ਨੂੰ ਇਲੈਚੀ ਬੇਰੀ ਦਾ ਤਨਾ ਤੇ ਬਾਕੀ ਬਚੀਆਂ ਟਹਿਣੀਆਂ ਘੁਟਦਿਆਂ ਤਕਿਆ, ਜਿਵੇਂ ਇਹ ਕੋਈ ਮਨੁਖੀ ਦੇਹ ਹੋਵੇ ਜਿਸ ਦੀਆਂ ਲੱਤਾਂ ਬਾਹਾਂ ਕਟ-ਵਢ ਦਿਤੀਆਂ ਗਈਆਂ ਹੋਣ। 

ਅਕਾਲ ਤਖ਼ਤ ਦੇ ਬਚੇ-ਖੁਚੇ ਹਿਸੇ ਦੁਆਲੇ ਕੰਡੇਦਾਰ ਤਾਰ ਦੀ ਵਾੜ ਕਰ ਦਿਤੀ ਗਈ ਹੋਈ ਸੀ । ਮਲਬੇ ਦੇ ਢੇਰ ਇਕ ਪਾਸੇ ਕਰਕੇ ਲਗੇ ਹੋਏ ਸਨ। 

ਦੋ ਉਚੇ ਨਿਸ਼ਾਨ ਸਾਹਿਬ, ਖਾਲਸਾ ਪੰਥ ਦੇ ਤਿਕੋਨੇ ਕੇਸਰੀ ਝੰਡੇ ਮੌਨਸੂਨੀ ਹਵਾ ਵਿਚ ਆਕੀ’ ਅੰਦਾਜ਼ ਵਿਚ ਲਹਿਰਾ ਰਹੇ ਸਨ । ਇਹਨਾਂ ਨਿਸ਼ਾਨ ਸਾਹਿਬਾਂ ਤੋਂ ਛੁਟ ਹੋਰ ਕੁਝ ਵੀ ਤਾਂ ਨਿਰ-ਹਾਨੀ ਨਹੀਂ ਸੀ ਰਹਿ ਸਕਿਆ । ਲੋਕ ਛੋਟੀਆਂ ਛੋਟੀਆਂ ਟੋਲੀਆਂ ਵਿਚ ਜੁੜ ਜਾਂਦੇ ਤੇ ਹੋਰਨਾਂ ਤੋਂ ਜਿਹੜੇ ਇੰਜ. ਬਣ ਦਸਦੇ ਜਿਵੇਂ ਉਹ ਬਾਕੀਆਂ ਨਾਲੋਂ ਵਧੇਰੇ ਜਾਣਕਾਰੀ ਰਖਦੇ ਹਨ, ਆਰਮੀ ਐਕਸ਼ਨ ਬਾਰੇ ਸੁਣਦੇ । ਸੁਣਾਉਣ ਵਾਲੇ ਅੱਤ-ਕਥਨੀ ਤੋਂ ਕੰਮ ਲੈਂਦਿਆਂ ਦਸਦੇ ਕਿ ਭਿੰਡਰਾਂਵਾਲੇ ਦੇ ਆਦਮੀਆਂ ਨੇ ਕਿਵੇਂ ਆਖ਼ਰੀ ਸਾਹ ਤਕ ਮੁਕਾਬਲਾ ਕੀਤਾ; ਕਿਵੇਂ ਨਿਰਦੋਸ਼ ਸ਼ਰਧਾਲੂਆਂ ਨੂੰ ਜਿਨ੍ਹਾਂ ਵਿਚ ਇਸਤਰੀਆਂ ਤੇ ਬੱਚੇ ਵੀ ਸਨ, ਗੁਸੇ ਵਿਚ ਭਰੇ-ਪੀਤੇ ਫ਼ੌਜੀਆਂ ਨੇ ਆਪਣੇ ਮਰਨ ਵਾਲੇ ਸਾਥੀਆਂ ਦਾ ਬਦਲਾ ਲੈਣ ਲਈ ਮਾਰ ਮੁਕਾਇਆ । ਇਕ ਗਭਰੂ ਨੇ ਮੇਰਾ ਧਿਆਨ ਅਕਾਲ ਤਖ਼ਤ ਦੇ ਨਾਲ ਵਾਲੀ ਕੰਧ ਉਤੇ ਲੱਗੇ ਇਕ ਸਾਈਨਬੋਰਡ ਵਲ ਦੁਆਇਆ । ਸਪਸ਼ਟ ਸੀ ਕਿ ਇਹ ਸਾਈਨਬੋਰਡ ਫ਼ੌਜੀ ਅਧਿਕਾਰੀਆਂ ਨੇ ਟੈਂਪਲ ਕਾਂਪਲੈਕਸ ਉਤੇ ਕਬਜ਼ਾ ਕਰਨ ਤੋਂ ਥੋੜਾ ਪਿਛੋਂ ਇਥੇ ਲਾਇਆ ਹੋਵੇਗਾ ਪਰ ਫੇਰ ਪਬਲਿਕ ਲਈ ਇਹਦੇ ਦਰ ਖੋਹਲਣ ਉਤੇ ਇਹਨੂੰ ਇਥੋਂ. ਲਾਹੁਣਾ ਉਹ ਭੁਲ ਗਏ ਸਨ । ਇਸ ਤੇ ਲਿਖਿਆ ਸੀ : ‘ਇਥੇ ਸਿਗਰਟ ਜਾਂ ਸ਼ਰਾਬ ਪੀਣ ਦੀ ਆਗਿਆ ਨਹੀਂ ।’ ਤੇ ਸਾਡੇ ਜਵਾਨ ਆਪਣੀ ਲੜਾਈ ਜਿਤਣ ਪਿਛੋਂ ਇਥੇ ਇਹੋ ਕੁਝ ਕਰਦੇ ਰਹੇ ਸਨ । ਉਹਨਾਂ ਦੀ ਘਬਰਾਹਟ ਅੱਤ-ਉਤੇਜਿਤ ਹੋ ਗਈ ਹੋਈ ਸੀ; ਲੋਥਾਂ ਦੀ ਸੜ੍ਹਾਂਦ ਅਤੇ ਮਰ ਰਹੇ ਲੋਕਾਂ ਦਾ ਕਰਾਹੁਣਾ ਅਸਹਿ ਹੋ ਚੁੱਕੇ ਹੋਏ ਸਨ । ਉਹਨਾਂ ਵਿਚੋਂ ਬਹੁਤਿਆਂ ਨੂੰ ਤਾਂ ਇਹ ਵੀ ਮਲੂਮ ਨਹੀਂ ਸੀ ਕਿ ਤੰਬਾਕੂ ਸਿਖਾਂ ਲਈ ਵਿਵਰਜਿਤ ਵਸਤੂ ਹੈ ਜਾਂ ਕਿ ਹਰਿਮੰਦਰ ਤੋਂ ਅਕਾਲ ਤਖ਼ਤ ਨੂੰ ਵਖਰਾਉਣ ਵਾਲਾ ਹਾਤਾ ਮੰਦਰ ਦਾ ਹੀ ਅੰਗ ਹੈ । ਉਹਨਾਂ ਨੇ ਰੰਮ ਤੇ ਸਿਗਰਟਾਂ ਨਾਲ ਆਪਣੇ ਤੰਤੂਆਂ ਦੀ ਕੱਸ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਸ਼ ਕੀਤੀ । “ਉਹ ਪੈਰੀਂ ਬੂਟ ਪਹਿਨੀਂ ਪਰਕਰਮਾਂ ਉੱਤੇ ਫਿਰਦੇ ਰਹੇ,” ਕਿਸੇ ਨੇ ਦਸਿਆ । “ਉਹਨਾਂ ਨੇ ਪੰਦਰਾਂ ਪੰਦਰਾਂ, ਗੇ ਵੀਹ ਵੀਹ ਦੇ ਮੁੰਡਿਆਂ ਨੂੰ, ਉਹਨਾਂ ਦੀਆਂ ਪੱਗਾਂ ਨਾਲ ਹੀ ਉਹਨਾਂ ਦੇ ਹਰ ਪਿੱਛੇ ਬੰਨ੍ਹ ਕੇ, ਗੋਲੀਆਂ ਦਾ ਨਿਸ਼ਾਨਾ ਬਣਾ ਦਿਤਾ,” ਕਿਸੇ ਹੋਰ ਨੇ ਆਖਿਆ ਤਾਂ “ਉਹਨਾਂ ਨੇ ਪਰਕਰਮਾ ਨਾਲ ਲਗਦੇ ਕਮਰਿਆਂ ਵਿਚ ਛੁਪੇ ਹੋਏ ‘ ਯਾਤਰੀਆਂ ਨੂੰ ਗੈਸ ਨਾਲ ਮਾਰ ਦਿਤਾ ਤੇ ਸਾੜ ਦਿਤਾ,” ਇਕ ਹੋਰ ਨੇ ਦਸਿਆ, “ਉਹਨ ਦੀਆਂ ਹਡੀਆਂ ਇਧਰ ਉਧਰ ਪਈਆਂ ਤੇ ਮੌਤ ਦੀ ਬਦਬੋ ਛਡਦੀਆਂ ਅਜੇ ਵੀ ਵੇਖੀਆਂ ਜਾ ਸਕਦੀਆਂ ਹਨ ।” ਲੋਕਾਂ ਦੇ ਮਨ ਏਡੇ ਭੜਕੇ ਹੋਏ ਸਨ ਕਿ ਉਹਨਾਂ ਨੂੰ ਜੋ ਵੀ ਦਸਿਆ ਜਾਂਦਾ ਉਹਨੂੰ ਮੰਨ ਲੈਂਦੇ ਸਨ । ਉਹਨਾਂ ਨੇ ਤਾਂ – ਇਹ ਵੀ ਮੰਨ ਲਿਆ ਕਿ ਭਿੰਡਰਾਂਵਾਲਾ ਅਖੀਂ ਘੱਟਾ ਪਾ ਕੇ ਨਿਕਲ ਗਿਆ ਹੈ ਤੇ ਛੇਤੀ ਹੀ ਪਰਤੇਗਾ ।

ਹੁਣ ਗੋਲਡਨ ਟੈਂਪਲ ਦੇ ਸਿਖਾਂ ਲਈ ਪਹਿਲਾਂ ਵਾਲੇ ਅਰਥ ਨਹੀਂ ਸਨ ਜੋ ਅਰਥ ਤਿੰਨ ਸੌ ਤੇ ਅੱਸੀ ਸਾਲ ਤਕ ਇਹਦੇ ਰਹੇ ਸਨ । ਇਹ ਆਪਣੇ ਸੁਨਹਿਰੀ ਗੁੰਬਦਾਂ ਸਦਕਾ ਜਿਨ੍ਹਾਂ ਉਤੇ ਨੀਲੇ ਅਕਾਸ਼ ਵਿਚ ਲੁੜ੍ਹਕਦੇ ਮੌਨਸੂਨੀ ਬੱਦਲਾਂ ਦਾ ਚੰਦ੍ਰਮਾ ਤਣਿਆਂ ਹੋਇਆ ਸੀ ਅਤੇ ਕਬੂਤਰਾਂ ਦੀਆਂ ਡਾਰਾਂ ਸਦਾ ਵਾਂਗ ਹੀ ਉਡ ਰਹੀਆਂ ਸਨ, ਅਜੇ ਵੀ ਸੁੰਦਰ ਦਿਸਦਾ ਸੀ । ਪਰ ਇਸ ਵਿਚ ਵਸੀ ਹੋਈ ਰੂਹ ਸਦਾ ਸਦਾ ਲਈ ਅਲੋਪ ਹੋ ਚੁਕੀ ਦਿਸਦੀ ਸੀ । ਮੈਂ ਗੋਲਡਨ ਟੈਂਪਲ ਤੋਂ ਵਿਦਾ ਹੋਣ ਲਗਿਆ ਤਾਂ ਪ੍ਰਵੇਸ਼-ਦੁਆਰ ਤੇ ਬੈਠੇ ਗੁਲ-ਫ਼ਰੋਸ਼ ਨੇ ਮੈਨੂੰ ਆਖਿਆ “ਇਥੇ ਕੋਈ ਉਪਾਸ਼ਕ ਨਹੀਂ ਹਨ; ਇਹ ਸਭ ਤਮਾਸ਼ਬੀਨ ਹਨ ।” 

ਸ਼ਾਮੀ ਮੈਂ ਆਪਣੇ ਹੋਟਲ ਦੇ ਕਮਰੇ ਵਿਚ ਅੰਮ੍ਰਿਤਸਰ ਦੇ ਕਈ ਹਿੰਦੂਆਂ ਤੇ ਸਿਖਾਂ ਨੂੰ ਮਿਲਿਆ, ਉਹਨਾਂ ਦੀਆਂ ਗੱਲਾਂ ਨੇ ਇਸ ਦੀ ਹੋਰ ਪੁਸ਼ਟੀ ਕੀਤੀ ਕਿ ਦੋਹਾਂ ਜਾਤੀਆਂ ਦੇ ਦਿਲਾਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲੀ ਹਾਨੀ ਪੁਜੀ ਹੈ, ਜਿਹੜੇ ਅਜੇ ਪਿਛੇ ਜੇਹੇ ਤਕ ਆਪਣੇ ਆਪ ਨੂੰ ਇਕੋ ਸਮਝਦੀਆਂ ਸਨ, ਉਹਨਾਂ ਦੇ ਧੀਆਂ ਪੁਤਰਾਂ ਦੇ ਆਪੋ ਵਿਚ ਵਿਆਹ ਹੁੰਦੇ ਸਨ, ਉਹ ਇਕ ਦੂਜੇ ਦੇ ਧਰਮ-ਅਸਥਾਨਾਂ ਵਿਚ ਜਾ ਕੇ ਪੂਜਾ ਕਰਦੇ ਸਨ ਅਤੇ ਇਕ ਦੂਜੇ ਦੀਆਂ ਖ਼ੁਸ਼ੀਆਂ ਤੇ ਗ਼ਮੀਆਂ ਦੇ ਭਿਆਲ ਸਨ । ਹਿੰਦੂਆਂ ਨੇ ਭਿੰਡਰਾਂਵਾਲੇ ਵਲੋਂ ਫੈਲਾਈ ਗਈ ਦਹਿਸ਼ਤ ਦਾ ਹੀ ਰਾਗ ਅਲਾਪਿਆ ਪਰ ਫ਼ੌਜ ਵਲੋਂ ਪੁਚਾਏ ਗਏ ਨੁਕਸਾਨ ਦਾ ਜ਼ਿਕਰ ਨਾ ਕੀਤਾ । ਸਿਖਾਂ ਨੇ ਭਿੰਡਰਾਂਵਾਲੇ ਦੇ ਨਫਰਤ- ਭਰੇ ਕਥਨਾਂ ਤੇ ਉਹਦੇ ਬੰਦੂਕਚੀਆਂ ਦੁਆਰਾ ਨਿਰਦੋਸ਼ਾਂ ਦੇ ਬੇਦਰਦੀ ਨਾਲ ਕੀਤੇ ਗਏ ਕਤਲਾਂ ਨੂੰ ਨਜ਼ਰਅੰਦਾਜ਼ ਕੀਤਾ, ਪਰ ਫ਼ੌਜ ਵਲੋਂ ਜਾਨ ਮਾਲ, ਪਵਿਤਰ ਸੰਪਤੀ ਦੀ ਅਕਾਰਣ ਤਬਾਹੀ ਬਾਰੇ ਖੋਹਲ ਕੇ ਦਸਿਆ। ਸਿਖਾਂ ਦਾ ਗੁੱਸਾ ਵਧੇਰੇ ਕਰਕੇ ਹਿੰਦੂਆਂ ਵੱਲ ਸੀ : ‘ਉਹਨਾਂ ਨੇ ਲਡੂ ਵੰਡ ਕੇ ਅਕਾਲ ਤਖ਼ਤ ਦੀ ਤਬਾਹੀ ਤੇ ਖ਼ੁਸ਼ੀ ਮਨਾਈ; ਉਹਨਾਂ ਨੇ ਜਵਾਨਾਂ ਨੂੰ ਮਿਠਾਈ, ਸਿਗਰਟਾਂ ਤੇ ਸ਼ਰਾਬ ਪੇਸ਼ ਕੀਤੀ। ਉਹਨਾਂ ਨੂੰ ਇਹਦੀ ਉਕਾ ਹੀ ਪਰਵਾਹ ਨਹੀਂ ਕਿ ਸਾਡੇ ਮਨਾਂ ਦੀ ਹਾਲਤ ਕੀ ਹੈ । ਮੋਟਰ ਸਪੇਅਰ ਪਾਰਟਸ ਤਿਆਰ ਕਰਨ ਵਾਲੇ ਇਕ ਸਿਖ ਮੈਨੂਫੈਕਚਰਰ ਨੇ ਮੈਨੂੰ ਆਰਮੀ ਐਕਸ਼ਨ ਪਿਛੋਂ ਆਪਣੀ ਪਹਿਲੀ ਦਰਬਾਰ ਸਾਹਿਬ ਦੀ ਫੇਰੀ ਬਾਰੇ ਦਸਿਆ: “ਅਸੀਂ ਹਾਲ ਬਾਜ਼ਾਰ ਥੀਂ ਲੰਘ ਰਹੇ ਸਾਂ ਜਦੋਂ ਇਕ ਹਿੰਦੂ ਦੁਕਾਨਦਾਰ ਨੇ ਸਿਗਰਟਾਂ ਦਾ ਇਕ ਪੈਕਟ ਸਾਡੇ ਸਿਰਾਂ ਉਤੋਂ ਦੀ ਬਾਜ਼ਾਰ ਦੇ ਦੂਜੇ ਪਾਸੇ ਆਪਣੇ ਮਿੱਤਰ ਵੱਲ ਸੁਟਿਆ ਤੇ ਉਚੀ ਦੇ ਕੇ ਆਖਿਆ, “ਇਹ ਸਿਗਰਟਾਂ ਦਾ ਨਵਾਂ ਬਰਾਂਡ ਹੈ—ਭਿੰਡਰਾਂਵਾਲਾ ਮਾਰਕਾ ।” 

ਇਹਨਾਂ ਦੋਹਾਂ ਜਾਤੀਆਂ ਵਿਚਕਾਰ ਜੋ ਦੁਨੀਆਂ ਨੂੰ ਅ-ਵੰਡ ਦਿਸਦੀਆਂ ਸਨ, ਇਹ ਭਿਆਨਕ ਪਾੜਾ ਕਿਵੇਂ ਪੈਦਾ ਹੋ ਗਿਆ ? ਇਹਦੀਆਂ ਜੜ੍ਹਾਂ ਤਾਂ ਸਿਖ ਮਤ ਦੇ ਜਨਮ ਤੋ ਇਕ ਵਖਰੀ ਧਾਰਮਕ ਕਮਿਊਨਿਟੀ ਵਜੋਂ ਇਹਦੀ ‘ਸਿਰਜਣਾ ਵਿਚ ਮਿਲਦੀਆਂ ਹਨ । 

ਅਲਹਿਦਾ ਹੋਣ ਵਾਲੇ ਹਰ ਧਾਰਮਕ ਗਰੋਹ ਨੂੰ ਸਭ ਤੋਂ ਪਹਿਲਾਂ ਆਪਣੀ ਵਖਰੀ ਪਛਾਣ (identity) ਕਾਇਮ ਕਰਨ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਈਸਾਈ ਤੇ ਇਸਲਾਮ ਮਤ ਵਰਗੇ ਕੁਝ ਧਰਮਾਂ ਨੇ, ਜਿਹੜੇ ਯਹੂਦੀ ਧਰਮ ਨਾਲੋਂ ਟੁਟ ਕੇ ਅਡ ਹੋਏ, ਛੇਤੀ ਹੀ ਮੋਢੀ ਧਰਮ ਦੇ ਵਿਰੋਧ ਵਿਚ ਆਪਣੇ ਆਪ ਨੂੰ ਕਾਇਮ ਕਰ ਲਿਆ; ਜੈਨ ਮਤ, ਬੁਧ ਮਤ ਤੇ ਸਿਖ ਮਤ ਵਰਗੇ ਧਰਮ, ਜਿਹੜੇ ਬ੍ਰਾਹਮਣਵਾਦੀ ਹਿੰਦੂ ਮਤ ਨਾਲੋਂ ਟੁਟ ਕੇ ਅਲਹਿਦਾ ਹੋ ਗਏ, ਆਪਣੇ ਵਖਰੇ ਧਰਮ-ਸ਼ਾਸਤਰਾਂ ਦੀ ਸਥਾਪਤੀ ਤੋਂ ਅਗਾਂਹ ਨਾ ਜਾ ਸਕੇ, ਤੇ ਹਿੰਦੂ ਸਮਾਜਕ ਪ੍ਰਣਾਲੀ ਦੇ ਅੰਦਰ-ਅੰਦਰ ਰਹਿ ਕੇ ਹੀ ਇਹ ਕੰਮ ਕੀਤਾ । ਇਹਦਾ ਕਾਰਨ ਵਡੀ ਹਦ ਤਕ ਹਿੰਦੂ ਮਤ ਦੀ ਉਦਾਰਤਾ ਸੀ ਜਿਸ ਵਿਚ ਆਸਤਕਾਂ ਤੇ ਨਾਸਤਕਾਂ, ਇਕ-ਈਸ਼ਵਰਵਾਦੀਆਂ, ਸਰਬ- ਈਸ਼ਵਰਵਾਦ, ਮੁਨਕਰਾਂ ਤੇ ਅਗਿਆਤਵਾਦੀਆਂ, ਬੁਤ ਪੂਜਾ ਤੇ ਬੁਤਸ਼ਿਕਨਾਂ ਸਭਨਾਂ ਲਈ ਹੀ ਗੁੰਜਾਇਸ਼ ਸੀ । ਉਹਨਾਂ ਵਲੋਂ ਪ੍ਰਗਟਾਏ ਗਏ ਰੋਸ ਦੀ ਵਿਸ਼ੇਸ਼ਤਾ ਬ੍ਰਾਹਮਣਾਂ ਦੀ ਸਰਦਾਰੀ ਅਤੇ ਜਾਤਪਾਤ ਦੇ ਅਤਿਆਚਾਰਾਂ ਵਿਰੁਧ ਘੋਲ ਸਨ । ਇਸ ਤੋਂ ਵਧ ਕੁਝ ਖ਼ਾਸ ਨਹੀਂ । ਸਿਖ ਮਤ ਵੀ ਬ੍ਰਾਹਮਣ- ਵਾਦੀ ਹਿੰਦੂ ਮਤ ਦੀ ਜਕੜ ਵਿਚੋਂ ਅਡ ਹੋ ਸਕਿਆ ਪਰ ਜ਼ਾਤਪਾਤ ਦੀਆਂ ਜ਼ੰਜੀਰਾਂ ਚੋਂ ਆਪਣੇ ਆਪ ਨੂੰ ਮੁਕਤ ਕਰਨ ਵਿਚ ਬੱਸ ਅੰਸ਼ਕ ਤੌਰ ਤੇ ਹੀ ਸਫ਼ਲ ਹੋਇਆ । ਜੈਨਮਤ ਤੇ ਬੁਧਮਤ ਤੋਂ ਉਲਟ, ਜਿਨ੍ਹਾਂ ਨੇ ਆਪਣੇ ਨਿਖੜਵੇ ਧਾਰਮਕ ਫਲਸਫੇ ਵਿਕਸਤ ਕੀਤੇ, ਸਿਖਮਤ ਨੇ ਵੇਦਾਂਤੀ ਹਿੰਦੂ ਮਤ ਦੇ ਬਹੁਤੇ ਮੂਲ ਸਿਧਾਂਤ ਪਰਵਾਨ ਕਰ ਲਏ ਅਤੇ ਮੋਢੀ ਸੰਸਥਾ ਦੇ ਨੇੜੇ-ਨੇੜੇ ਹੀ ਰਿਹਾ। ਇਸ ਲਈ ਵਖਰੀ ਧਾਰਮਕ ਤੇ ਸਮਾਜਕ ਪਛਾਣ ਕਾਇਮ ਕਰਨ ਦੀ ਸਮਸਿਆ ਵ ਬੋਧੀਆਂ ਜਾਂ ਜੈਨੀਆਂ ਨਾਲੋਂ ਸਿਖਾਂ ਲਈ ਕਿਤੇ ਵਧੇਰੇ ਪੇਚੀਦਾ ਸੀ । 

ਸਿਖ ਮਤ ਦੇ ਮੋਢੀ, ਗੁਰੂ ਨਾਨਕ (1469-1539) ਕਸ਼ਤਰੀ ਉਪ- ਜਾਤੀ ਦੇ ਹਿੰਦੂ ਬੇਦੀ ਸਨ । ਉਹਨਾਂ ਨੇ ਇਕੋ ਰਬ ਦੀ ਹੋਂਦ ਦਾ ਪਰਚਾਰ ਕੀਤਾ ਜਿਹੜਾ ਨਿਰੰਕਾਰ (ਆਕਾਰ ਰਹਿਤ) ਹੈ। ਗੁਰੂ ਨਾਨਕ ਨੇ ਮੂਰਤੀ ਪੂਜਾ ਨੂੰ ਰੱਦ ਕੀਤਾ, ਜਾਤਪਾਤ ਦੀ ਨਿਖੇਧੀ ਕੀਤੀ ਅਤੇ ਇਸ ਤੇ ਜ਼ੋਰ ਦਿਤਾ ਕਿ ਉਹਨਾਂ ਦੇ ਸਾਰੇ ਸ਼ਿਸ਼ (ਜਿਸ ਤੋਂ ਸ਼ਬਦ ਸਿਖ ਬਣਿਆ ਹੈ) ਗੁਰੂ-ਕਾ- ਲੰਗਰ ਵਿਚ ਇਕੱਠੇ ਬਹਿ ਕੇ ਖਾਣ । ਆਪਣੇ ਅਨੁਆਈਆਂ ਲਈ ਗੁਰੂ ਜੀ ਨੇ ਪੂਜਾ ਪਾਠ ਲਈ ਵਖਰੇ ਸਥਾਨ ਕਾਇਮ ਕੀਤੇ ਜਿਨ੍ਹਾਂ ਨੂੰ ਪਹਿਲਾਂ ਧਰਮਸਾਲਾ ਆਖਦੇ ਸਨ ਤੇ ਅਗੇ ਚੱਲ ਕੇ ਗੁਰਦਵਾਰੇ ਆਖਣ ਲਗੇ। ਅਗਲੇ ਗੁਰੂਆਂ ਨੇ ਇਕ ਨਵੀਂ ਲਿਪੀ, ਗੁਰਮੁਖੀ ਤਿਆਰ ਕਰਕੇ ਜਿਸ ਵਿਚ ਗੁਰੂ ਦੀ ਬਾਣੀ ਦਾ ਸੰਕਲਨ ਕੀਤਾ ਗਿਆ, ਅਤੇ ਜਨਮ, ਵਿਆਹ ਤੇ ਮ੍ਰਿਤੂ ਲਈ ਵਖਰੀਆਂ ਰਹੁ-ਰੀਤਾਂ ਤੋਰ ਕੇ, ਅਲਹਿਦਗੀ ਦੇ ਇਸ ਅਮਲ ਨੂੰ ਅਗਾਂਹ ਖੜਿਆ । ਪੰਜਵੇਂ ਗੁਰੂ, ਅਰਜਨ ਦੇਵ (ਜੋਤੀ ਜੋਤ ਸਮਾਏ : 1606) ਦੇ ਸਮੇਂ ਤਕ, ਸਿਖਾਂ ਕੋਲ ਖ਼ੁਦ ਆਪਣਾ ਪਵਿੱਤਰ ਨਗਰ, ਅੰਮ੍ਰਿਤਸਰ, ਤੇ ਖ਼ੁਦ ਆਪਣਾ ਪਵਿੱਤਰ ਧਰਮ-ਗਰੰਥ, ਗਰੰਥ ਸਾਹਿਬ, ਸੀ। ਇਸੇ ਲਈ ਗੁਰੂ ਅਰਜਨ ਨੇ ਦੋ-ਟੁਕ ਆਖਿਆ: ‘ਨਾ ਹਮ ਹਿੰਦੂ ਨਾ ਮੁਸਲਮਾਨ ।’ 

ਗੁਰੂ ਅਰਜਨ ਦੇ ਪੁੱਤਰ, ਛੇਵੇਂ ਗੁਰੂ ਹਰਿਗੋਬਿੰਦ (1595-1644) ਆਪਣੇ ਸਿਖਾਂ ਨੂੰ ਸ਼ਸਤਰਬਧ ਕਰਨ ਲਗੇ । ਉਹਨਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਕੇ ਅਕਾਲ ਤਖ਼ਤ ਦਾ ਨਿਰਮਾਣ ਕੀਤਾ ਅਤੇ ਇਹਨੂੰ ਮੀਰੀ ਤੇ ਪੀਰੀ, ਦੋਹਾਂ, ਦਾ ਮਰਕਜ਼ ਥਾਪਿਆ । ਅਕਾਲ ਤਖ਼ਤ ਤੋਂ ਸਿਖ ਭਾਈਚਾਰੇ /ਲਈ ਹੁਕਮਨਾਮੇ ਜਾਰੀ ਕੀਤੇ ਜਾ ਸਕਦੇ ਸਨ । ਨੌਵੇਂ ਗੁਰੂ, ਤੇਗ ਬਹਾਦਰ, ਦਿੱਲੀ ਵਿਚ ਮੁਗਲ ਦਰਬਾਰ ਸਾਹਮਣੇ ਉਤਰੀ ਹਿੰਦ ਦੇ ਹਿੰਦੂਆਂ ਦੇ ਆਗੂ ਦੀ ਹੈਸੀਅਤ ਵਿਚ ਪਰਗਟ ਹੋਏ । 1675 ਈਸਵੀ ਵਿਚ ਉਹਨਾਂ ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿਤਾ ਗਿਆ : ਇਹਨੂੰ ਦਸਵੇਂ ਗੁਰੂ, ਗੋਬਿੰਦ ਸਿੰਘ, ਨੇ ਹਿੰਦੂਆਂ ਦੇ ਤਿਲਕ ਲਾਉਣ ਤੇ ਜਨੇਊ ਪਹਿਨਣ ਦੇ ਅਧਿਕਾਰ ਦੀ ਰਖਿਆ ਲਈ ਸ਼ਹਾਦਤ ਦਸਿਆ।  

ਗੁਰੂ ਗੋਬਿੰਦ ਸਿੰਘ ਨੇ, ਜਿਨ੍ਹਾਂ ਨੇ ਸ਼ਾਂਤਮਈ ਸੰਪਰਦਾਇ ਤੋਂ ਇਕ ਜੁਝਾਰ ਭਰੱਪਣ ਵਿਚ ਤਬਦੀਲ ਕਰਕੇ ਸਿਖਾਂ ਦੀ ਅੰਤਮ ਕਾਇਆਕਲਪ ਕੀਤੀ, ਚੰਡੀ, ਸਰੀ ਤੇ ਭਗਵਤੀ ਵਰਗੀਆਂ ਜੰਗਜੂ ਹਿੰਦੂ ਦੇਵੀਆਂ ਦੇ ਕਾਰਨਾਮਿਆਂ ਤੋਂ ਪ੍ਰੇਰਨਾ ਲੀਤੀ । ਇਹਦੇ ਨਾਲ ਹੀ, ਖਾਲਸਾ ਸਾਜ ਕੇ (ਅਪਰੈਲ 1699) ਤੇ ਆਪਣੇ ਸਿਖਾਂ ਨੂੰ ਕੇਸ ਰਖਣ ਲਈ ਆਖ ਕੇ, ਤੇ ਕਮਿਊਨਿਟੀ ਨੂੰ ਸਿੰਘ ਦਾ ਨਾਂ ਦੇ ਕੇ, ਗੁਰੂ ਸਾਹਿਬ ਨੇ ਆਪਣੇ ਸਿਖਾਂ ਨੂੰ, ਹਿੰਦੂਆਂ ਨਾਲੋਂ ਅਡ ਵਿਸ਼ੇਸ਼ ਬਾਹਰੀ ਸ਼ਕਲ ਦੇ ਦਿਤੀ । ਫਿਰ ਵੀ, ਹਿੰਦੂਆਂ ਤੇ ਸਿਖਾਂ ਵਿਚਲੀ ਵੰਡ-ਲੀਕ ਬਹੁਤ ਹੀ ਬਰੀਕ ਜਿਹੀ ਰਹੀ। ਕਿਉਂਜੁ, ਇਕ ਤਾਂ, ਅਜਿਹੇ ਲੋਕ ਵੀ ਸਨ ਜਿਹੜੇ ਕੇਸ ਤੇ ਦਾਹੜੀ ਨਹੀਂ ਸੀ ਰਖਦੇ ਤੇ ਆਪਣੇ ਆਪ ਨੂੰ ਸਹਿਜਧਾਰੀ ਸਿਖ ਦਸਦੇ ਸਨ ; ਤੇ ਫੇਰ ਉਹ ਹਿੰਦੂ ਵੀ ਸਨ ਜਿਹੜੇ ਗਰੰਥ ਸਾਹਿਬ ਪੜ੍ਹਨ ਨੂੰ ਤਰਜੀਹ ਦਿੰਦੇ ਸਨ ਜੀਹਨੂੰ ਉਹ ਸਮਝ ਸਕਦੇ ਸਨ ਪਰ ਵੇਦਾਂ ਤੇ ਉਪਨਿਸ਼ਦਾਂ ਨੂੰ ਨਹੀਂ ਸੀ ਸਮਝ ਸਕਦੇ । ਹਿੰਦੂਆਂ ਦੇ ਇਸ ਪ੍ਰਾਵਰਗ. ਵਿਚ ਬਹੁਤਾ ਸਿੰਧੀ ਹਿੰਦੂ ਆਉਂਦੇ ਹਨ, ਖ਼ਾਸ ਤੌਰ ਤੇ ਆਮਿਲ । ਬਹੁਤ ਸਾਰੇ ਹਿੰਦੂ ਪਰਵਾਰ ਆਪਣੇ ਇਕ ਪੁੱਤਰ ਨੂੰ ਕੇਸਧਾਰੀ ਸਿਖ ਸਜਾਉਂਦੇ ਸਨ ਅਤੇ ਸ਼ਹਿਰੀ ਕਮਿਊਨਿਟੀਆਂ ਵਿਚ ਹਿੰਦੂ ਤੇ ਸਿਖ ਇਕ ਦੂਜੇ ਨਾਲ ਆਪਣੇ ਪੁੱਤਰਾਂ ਧੀਆਂ ਦੇ ਰਿਸ਼ਤੇ ਕਰਦੇ ਰਹੇ । 

ਇਹ ਸੂਰਤ ਹਾਲ ਦਹਾਕਿਆਂ ਤਕ ਜਾਰੀ ਰਹੀ ਜਦੋਂ ਖ਼ਾਲਸਾ ਮੁਗ਼ਲ ਜਬਰ ਜ਼ੁਲਮ ਅਤੇ ਈਰਾਨੀ, ਅਫ਼ਗਾਨ ਤੇ ਪਠਾਨ ਹਮਲਾਵਰਾਂ ਵਿਰੁਧ ਲੜਦਾ ਰਿਹਾ, ਅਤੇ ਸਿਖ ਰਾਜ ਦੇ ਸਮੇਂ ਵੀ ਇਹੋ ਅਵਸਥਾ ਕਾਇਮ ਰਹੀ । ਮਹਾਰਾਜਾ ਰਣਜੀਤ ਸਿੰਘ ਬ੍ਰਾਹਮਣ ਪਰੋਹਤਾਂ ਦਾ ਆਦਰ ਮਾਣ ਕਰਕੇ, ਹਿੰਦੂ ਮੰਦਰਾਂ ਵਿਚ ਪੂਜਾ ਕਰਕੇ ਅਤੇ ਹਰਦਵਾਰ ਦੀ ਯਾਤਰਾ ਕਰਕੇ ਅਸਲ ਵਿਚ ਸਿਖਮਤ ਨੂੰ ਮੁੜ ਹਿੰਦੂਮਤ ਵੱਲ ਲੈ ਗਿਆ। ਉਹਨੇ ਗਊ-ਬਧ ਦੀ ਮਨਾਹੀ ਕੀਤੀ ਤੇ ਪੂਰਾ ਹੋਣ ਤੋਂ ਪਹਿਲਾਂ ਉਹਨੇ ਕੋਹਿਨੂਰ ਹੀਰਾ ਹਰਿਮੰਦਰ ਸਾਹਿਬ ਨੂੰ ਨਹੀਂ ਜੀਹਦੀ ਸਿਰਜਣਾ ਉਹਨੇ ਸੰਗਮਰਮਰ ਤੇ ਸੋਨ-ਪਤਰਾਂ ਨਾਲ ਕੀਤੀ ਸੀ, ਸਗੋਂ ਜਗਨ ਨਾਥ ਦੇ ਮੰਦਰ ਨੂੰ ਭੇਂਟ ਕਰਨ ਦੀ ਇਛਾ ਪਰਗਟਾਈ ਸੀ । 

ਹਿੰਦੂ-ਸਿਖ ਅਲਹਿਦਗੀ ਦੇ ਅਸਲੀ ਬੀ ਪਹਿਲਾਂ ਫ਼ੌਜਾਂ ਵਿਚ ਭਰਤੀ ਦੇ ਮਾਮਲੇ ਵਿਚ ਸਿਰਫ਼ ਕੇਸਧਾਰੀ ਸਿਖਾਂ ਨੂੰ ਹੀ ਘਟਗਿਣਤੀ ਦੇ ਵਿਸ਼ੇਸ਼ ਅਧਿਕਾਰ ਦੇ ਕੇ ਅੰਗਰੇਜ਼ਾਂ ਨੇ ਬੀਜੇ ਸਨ, ਫੇਰ ਕਾਨੂੰਨ-ਘੜਨੀਆਂ ਅਸੰਬਲੀਆਂ ਲਈ ਅਲਹਿਦਾ ਚੋਣ-ਪ੍ਰਣਾਲੀ ਲਾਗੂ ਕਰਕੇ ਅਤੇ ਇਹਨਾਂ ਅਸੰਬਲੀਆਂ ਵਿਚ ਸੀਟਾਂ ਰਾਖਵੀਆਂ ਰਖ ਕੇ ਅਲਹਿਦਗੀ ਦੀ ਇਸ ਭਾਵਨਾ ਨੂੰ ਹੋਰ ਤਕੜਾ ਕੀਤਾ। ਉਸ ਸਮੇਂ ਦੇ ਸਿਖ ਆਗੂਆਂ ਨੇ ਸਮਝ ਲਿਆ ਕਿ ਹਿੰਦੂਆਂ ਨਾਲੋਂ ਵਖਰੀ ਪਛਾਣ ਕਾਇਮ ਰਖਣ ਨਾਲ ਉਹਨਾਂ ਨੂੰ ਆਰਥਕ ਲਾਭ ਮਿਲਣਗੇ । 

ਸਬਬ ਨਾਲ ਬੈਸੇ ਹੀ ਸਮੇਂ (1870ਵਿਆਂ ਵਿਚ) ਆਰੀਆ ਸਮਾਜ ਲਹਿਰ ਨੇ ਸਿਖਾਂ ਨੂੰ ਮੁੜ ਹਿੰਦੂ ਮਤ ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਆਰੀਆ ਸਮਾਜੀ ਆਗੂਆਂ ਨੇ, ਖ਼ਾਸ ਤੌਰ ਤੇ ਇਹਦੇ ਮੋਢੀ ਸਵਾਮੀ ਦਇਆਨੰਦ ਸਰਸਵਤੀ ਨੇ ਸਿਖ ਗੁਰੂਆਂ ਤੇ ਗਰੰਥ ਸਾਹਿਬ ਨੂੰ ਛੁਟਿਆਉਣ ਲਈ ਕੌੜੇ ਸ਼ਬਦ ਵਰਤੇ। ਸਿਖਾਂ ਨੇ ਬਦਲੇ ਵਿਚ ਆਰੀਆ ਸਮਾਜੀਆਂ ਦੀ ਨਿਖੇਧੀ ਕੀਤੀ ਅਤੇ ਆਖਿਆ : ਅਸੀਂ ਹਿੰਦੂ ਨਹੀਂ ਹਾਂ । 1920ਵਿਆਂ ਦੀ ਅਕਾਲੀ ਲਹਿਰ ਨੇ ਜਿਸ ਦਾ ਮਨੋਰਥ ਜੱਦੀ ਪੁਜਾਰੀਆਂ ਤੋਂ ਜਿਹੜੇ ਅਕਸਰ ਸਹਿਜਧਾਰੀ ਜਾਂ ਕੇਸਧਾਰੀ ਸਿਖ ਸਨ, ਸਿਖ ਗੁਰਦਵਾਰਿਆਂ ਦਾ ਕੰਟਰੋਲ ਹਾਸਲ ਕਰਨਾ ਸੀ, ਦੋਹਾਂ ਕਮਿਊਨਿਟੀਆਂ ਵਿਚਲੇ ਫਰਕਾਂ ਨੂੰ ਹੋਰ ਵਧਾ ਦਿਤਾ । ਬ੍ਰਿਟਿਸ਼ ਰਾਜ ਦੇ ਅੰਤਮ ਵਰ੍ਹਿਆਂ ਵਿਚ ਹਿੰਦੂ-ਸਿਖ ਪਾੜੇ ਨੂੰ ਹੋਰ ਵਧੇਰੇ ਚੌੜਾ ਹੋਣੋ ਕਿਸ ਗੱਲ ਨੇ ਰੋਕਿਆ, ਉਹ ਮੁਸਲਿਮ ਫਿਰਕਾਪ੍ਰਸਤੀ ਦਾ ਜ਼ੋਰ ਫੜਨਾ ਤੇ ਵਖਰੇ ਮੁਸਲਿਮ ਰਾਜ ਦੀ ਉਹਦੀ ਮੰਗ ਸੀ । ਪੰਜਾਬ ਵਿਚ ਹੋਏ ਹਰ ਫਿਰਕੂ ਝਗੜੇ ਵਿਚ ਹਿੰਦੂਆਂ ਤੇ ਸਿਖਾਂ ਨੇ ਮੁਸਲਮਾਨਾਂ ਵਿਰੁਧ ਸਾਂਝਾ ਮੋਰਚਾ ਬਣਇਆ। ਪੰਜਾਬ ਦੀ ਵੰਡ ਤੋਂ ਪਹਿਲਾਂ ਹੋਏ ਸਿਵਲ ਝਗੜੇ ਵਿਚ ਇਹਦਾ ਵਡਾ ਸਬੂਤ ਮਿਲਿਆ। ਪਰ ਭਾਰਤ ਤੇ ਪਾਕਿਸਤਾਨ ਵਿਚਕਾਰ ਹਦਬੰਦੀ ਹੁੰਦਿਆਂ ਹੀ ਪੰਜਾਬੀ ਹਿੰਦੂ ਅਤੇ ਸਿਖਾਂ ਨੂੰ ਪਾਕਿਸਤਾਨ ਛਡ ਕੇ ਭਾਰਤ ਆਉਣਾ ਪਿਆ । 

ਸੁਆਧੀਨ ਭਾਰਤ ਵਿਚ ਮੁਸਲਿਮ ਦਾਬੇ ਜੇ ਡਰੋਂ ਮੁਕਤ ਹੋ ਕੇ ਪੰਜਾਬੀ ਹਿੰਦੂਆਂ ਤੋਂ ਸਿਖਾਂ ਨੂੰ ਆਪਣੇ ਨਾਤੇ ਦਾ ਮੁੜ-ਨਿਰੂਪਣ ਕਰਨਾ ਪਿਆ । ਯਾਦ ਰਹੇ ਕਿ ਇਕ ਕਮਿਊਨਿਟੀ ਵਜੋਂ ਸਿਖਾਂ ਦਾ ਦੇਸ-ਵੰਡੇ ਸਮੇਂ ਬਹੁਤਾ ਨੁਕਸਾਨ ਹੋਇਆ। ਹਿੰਦੂ ਬਹੁਤਾ ਕਰਕੇ ਸ਼ਹਿਰਾਂ ਵਿਚ ਵਸਦੇ ਸਨ ਜਿਸ ਕਰਕੇ ਉਹ ਆਪਣੀ ਸੰਪਤੀ ਤੇ ਨਕਦੀ ਦਾ ਬਚਾਉ ਕਰ ਸਕੇ ਜਿਸ ਦਾ ਸਦਕਾ ਉਹ ਲੱਗਰਾਂ ਤੇ ਵਡੇ ਕਸਬਿਆ ਵਿਚ ਆਪਣੇ ਆਪ ਨੂੰ ਮੁੜ-ਬਹਾਲ ਕਰ ਸਕੇ । ਸਿਖਾਂ ਦੀ ਬਹੁਗਿਣਤੀ ਕਾਸ਼ਤਕਾਰਾਂ ਦੀ ਸੀ । ਉਹ ਸਿਰਫ਼ ਆਪਣੇ ਘਰ ਘਾਟ ਹੀ ਨਹੀਂ ਸਗੋਂ ਆਪਣੀਆਂ ਜ਼ਮੀਨਾਂ ਤੇ ਪਸ਼ੁ ਵੀ ਗੁਆ ਆਏ ਜੋ ਸਭ ਤੋਂ ਅਮੀਰ ਜ਼ਿਮੀਂਦਾਰ ਸਨ (13 ਫ਼ੀ ਸਦੀ ਵਸੋਂ 40 ਫ਼ੀ ਸਦੀ ਉਹਨਾਂ ਦੀ ਰੋਜ਼ੀ ਦਾ ਇਕੋ-ਇਕ ਸਾਧਨ ਸਨ। ਉਹ ਅ-ਵੰਡੇ ਪੰਜਾਬ ਵਿਚ ਮਾਲੀਆ ਤੇ ਲਗਾਨ ਦੇਂਦੀ ਸੀ) । ਹੁਣ ਉਹਨਾਂ ਨੂੰ ਪੂਰਬੀ ਪੰਜਾਬ ਦੀ ਬੇਜ਼ਮੀਨ ਮੁਸਲਿਮ ਕਿਸਾਨੀ ਨਾਲ ਸਥਾਨ-ਬਦਲੀ ਕਰਨੀ ਪਈ, ਪੇਂਡੂ ਤਰਕ ਨਾਲ ਉਹ ਕਹਿੰਦੇ ਕਿ ਜਿਥੇ ਹਿੰਦੂਆਂ ਨੂੰ ਹਿੰਦੁਸਤਾਨ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਹੈ, ਉਥੇ ਉਹਨਾਂ ਨੂੰ ਗ਼ਰੀਬੀ ਮਿਲੀ ਹੈ। 

ਸੁਆਧੀਨਤਾ-ਪਰਾਪਤੀ ਨਾਲ, ਸਿਖ ਉਹਨਾਂ ਵਿਸ਼ੇਸ਼-ਅਧਿਕਾਰਾਂ ਤੋਂ ਵੀ ਹੱਥਲ ਹੋ ਗਏ ਜੋ ਉਹਨਾਂ ਨੂੰ ਬ੍ਰਿਟਿਸ਼ ਰਾਜ ਦੇ ਅਧੀਨ ਹਾਸਲ ਸਨ । ਡੀਫੈਂਸ ਸਰਵਿਸਜ਼ ਵਿਚ ਉਹਨਾਂ ਦੀ ਗਿਣਤੀ ਤੇਜ਼ੀ ਨਾਲ ਘਟੀ; ਸੰਵਿਧਾਨ-ਸਭਾਵਾਂ ਵਿਚ ਉਹਨਾਂ ਦੀ ਪ੍ਰਤੀਨਿਧਤਾ ਵੀ ਘਟ ਗਈ । ਉਹਨਾਂ ਨੇ ਪਹਿਲੀ ਵਾਰ ਸਮਝਿਆ ਕਿ ਮਾਮਲਾ ਜਦੋਂ ਸਿਰ ਗਿਣਨ ਦਾ ਹੁੰਦਾ ਹੈ, ਉਹ ਹਰ ਸੋ ਭਾਰਤੀਆਂ ਪਿਛੇ ਦੋ ਤੋਂ ਵੀ ਘੱਟ ਹਨ । ਇਹਨਾਂ ਦੋ-ਤੋਂ-ਘੱਟ ਵਿਚ ਵੀ ਜਿਹੜੇ ਕੇਸ ਤੇ ਦਾਹੜੀ ਬਸ ਇਸ ਕਰਕੇ ਰਖਦੇ ਸਨ ਕਿ ਇਹਨਾਂ ਸਦਕਾ ਵਿਸ਼ੇਸ਼ ਅਧਿਕਾਰ ਮਿਲਦੇ ਹਨ, ਉਹ ਇਹਨਾਂ ਨੂੰ ਹੀ ਤਲਾਂਜਲੀ ਦੇਣ ਲਗ ਪਏ ਕਿਉਂਜੁ ਹੁਣ ਇਹ ਆਰਥਕ ਤੌਰ ਤੇ ਲਾਹੇਵੰਦ ਨਹੀਂ ਸੀ ਰਹੇ । ਘਟ- ਗਿਣਤੀ ਵਾਲਾ ਕਾਂਪਲੈਕਸ ਵਧਣ ਫੁਲਣ ਲਗਿਆ । ਤੇ ਇਹਦੇ ਨਾਲ ਹੀ ਇਹ ਸ਼ਿਕਵਾ ਵੀ ਪੈਦਾ ਹੋ ਗਿਆ ਕਿ ਕਾਂਗਰਸ ਪਾਰਟੀ ਦੇ ਹਿੰਦੂ ਲੀਡਰਾਂ ਨੇ ਉਹਨਾਂ ਨਾਲ ਧੋਖਾ ਤੇ ਅਨਿਆਂ ਕੀਤਾ ਹੈ। 

ਨਵੇਂ ਪੰਜਾਬ ਵਿਚ, ਸਿੱਖਾਂ ਨੇ ਆਪਣੇ ਆਪ ਨੂੰ ਪਾਕਿਸਤਾਨ ਨਾਲ ਲਗਦੇ ਕੁਝ ਜ਼ਿਲਿਆਂ ਵਿਚ ਹੀ ਬਹੁਗਿਣਤੀ ਵਿਚ ਵੇਖਿਆ । ਉਹਨਾਂ ਸਾਹਮਣੇ ਚੋਣ ਦੇ ਦੋ ਬਦਲ ਸਨ : ਉਹ ਇਕ ਵਿਸਤਾਰੀ ਕਮਿਊਨਿਟੀ ਵਜੋਂ ਦੇਸ ਦੇ ਸਭਨਾਂ ਭਾਗਾਂ ਵਿਚ ਕਾਸ਼ਤਕਾਰਾਂ, ਟਰਾਂਸਪੋਰਟ ਓਪਰੇਟਰਾਂ, ਤਾਜਰਾਂ ਤੇ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਹੈਸੀਅਤ ਵਿਚ ਆਪਣੇ ਆਪ ਨੂੰ ਸਥਾਪਤ ਕਰਨ ; ਜਾਂ ਇਕ ਅਜਿਹੇ ਰਾਜ ਲਈ ਘਾਲਣਾ ਘਾਲਣ ਜਿਸ ਵਿਚ ਉਹਨਾਂ ਦੀ ਉੱਕਾ ਬਹੁਗਿਣਤੀ ਹੋਵੇ, ਪੰਜਾਬੀ ਸੂਬਾ ਬਣਾਉਣ ਜੋ ਅਸਲ ਵਿਚ ਸਿੱਖ ਰਾਜ ਹੋਵੇਗਾ । ਸੁਆਧੀਨਤਾ-ਪਰਾਪਤੀ ਤੋਂ ਪਿਛੋਂ ਪਹਿਲੇ ਡੇਢ ਦਹਾਕੇ ਵਿਚ, ਪਹਿਲਾ ਦ੍ਰਿਸ਼ਟੀਕੋਣ ਅਪਣਾਇਆ ਗਿਆ ਅਤੇ ਸਿੱਖ ਆਪਣੇ ਵਤਨੀ ਰਾਜ ਵਿਚ ਖੁਸ਼ਹਾਲ ਹੋਏ ਅਤੇ ਹਰਿਆਣੇ ਰਾਜਸਥਾਨ ਦੇ ਗੰਗਾਨਗਰ ਜਿਲੇ ਅਤੇ ਉਤਰ ਪਰਦੇਸ਼ ਦੇ ਤਰਾਈ ਇਲਾਕੇ ਵਿਚ ਕਾਸ਼ਤਕਾਰਾਂ ਵਜੋਂ ਉੱਨਤੀ ਕੀਤੀ । ਉਹਨਾਂ ਨੇ ਭਾਰਤ ਦੇ ਵਖ ਵਖ ਭਾਗਾਂ ਵਿਚ ਉਦਯੋਗ ਫਾਇਮ ਕੀਤੇ ਅਤੇ ਦੇਸ ਦੀ ਟਰਾਂਸਪੋਰਟ ਇੰਡਸਟਰੀ ਵਿਚ ਤਾਂ ਉਹਨਾਂ ਨੇ ਅਮਲ ਵਿਚ ਇਜਾਰਾਦਾਰੀ ਹੀ ਕਾਇਮ ਕਰ ਲਈ । ਇਸ ਪਿਛੋਂ ਦੂਜਾ ਅਦਲ, ਅਰਥਾਤ, ਖੁਦ ਆਪਣਾ ਸੂਬਾ ਪਰਾਪਤ ਕਰਨ ਦਾ ਬਦਲ ਪਰਵਾਨਗੀ ਗ੍ਰਹਿਣ ਕਰਨ ਲਗਿਆ । ਹਿੰਦੂਆਂ ਤੇ ਸਿੱਖਾਂ, ਦੋਹਾਂ, ਵਿਚਲੇ ਫ਼ਿਰਕੂ ਤੱਤਾਂ ਨੇ ਇਹ ਗੱਲ ਸੰਭਵ ਬਣਾਈ । ਜਦੋਂ ਪੰਜਾਬੀ ਹਿੰਦੂਆਂ ਨੂੰ ਸ਼ੱਕ ਗੁਜ਼ਰਿਆ ਕਿ ਪੰਜਾਬੀ-ਬੋਲਦਾ ਸੂਬਾ ਮੰਗ ਕੇ ਸਿੱਖ ਬਹੁਗਿਣਤੀ ਵਾਲਾ ਰਾਜ ਮੰਗ ਰਹੇ ਹਨ, ਉਹਨਾਂ ਨੂੰ ਇਹ ਐਲਾਨ ਕਰਨ ਉਤੇ ਪਰੇਰਿਆ ਗਿਆ ਕਿ ਉਹਨਾਂ ਦੀ ਮਾਂ- ਬੋਲੀ ਪੰਜਾਬੀ ਨਹੀਂ ਸਗੋਂ ਹਿੰਦੀ ਹੈ । ਇਸ ਤਰ੍ਹਾਂ, ਪੰਜਾਬੀ ਹਿੰਦੂਆਂ ਨੇ, ਖ਼ੁਦ ਆਪਣੇ ਹੱਥਾਂ ਨਾਲ, ਪੰਜਾਬੀ ਭੋਂ ਵਿਚੋਂ ਆਪਣੀਆਂ ਜੜ੍ਹਾਂ ਵਢ ਧਰੀਆਂ । 1966 ਵਿਚ, 60 ਫ਼ੀ ਸਦੀ ਸਿੱਖ ਵਸੋਂ ਵਾਲਾ ਪੰਜਾਬੀ ਸੂਬਾ ਹੋਂਦ ਵਿਚ ਆਇਆ । ਇਸ ਪਿਛੋਂ ਨਿਸਚੇ ਹੀ ਪੇਸ਼ਗੋਈ ਕੀਤੀ ਜਾ ਸਕਦੀ ਸੀ ਕਿ ਸਿੱਖ ਕਮਿਊਨਿਟੀ ਦਾ ਇਕ ਭਾਗ ਸਦਾ-ਵਧੇਰੇ ਖ਼ੁਦਅਖ਼ਤਿਆਰੀ (ਅਟਾਨੋਮੀ) ਦੀ ਮੰਗ ਕਰਨਾ ਜਾਰੀ ਰਖੇਗਾ ਅਤੇ ਜੇ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਵਧੇਰੇ ਗਰਮ-ਖ਼ਿਆਲੀਏ ਸਿੱਖ ਸੁਆਧੀਨ ਖ਼ੁਦਮੁਖ਼ਤਾਰ ਸਿੱਖ ਰਾਜ ਲਈ ਐਜੀਟੇਸ਼ਨ ਕਰਨ ਲਗਣਗੇ । 

ਇਸ ਕ੍ਰਮ-ਵਿਕਾਸ ਵਲ ਦੋ ਤੱਤਾਂ ਨੇ ਹਿੱਸਾ ਪਾਇਆ ਜਿਨ੍ਹਾਂ ਵਿਚੋਂ ਇਕ ਰਾਜਸੀ ਸੀ ਤੇ ਦੂਜਾ ਆਰਥਕ । ਅਕਾਲੀਆਂ ਨੇ ਜਿਨ੍ਹਾਂ ਪੰਜਾਬੀ ਸੂਬੇ ਦੇ ਹੱਕ ਵਿਚ ਐਜੀਟੇਸ਼ਨਾਂ ਦਾ ਸੰਗਠਨ ਕੀਤਾ ਸੀ, ਵੇਖ ਲਿਆ ਕਿ ਜਾਇੰਟ-ਇਲੇਕਟੋਰੇਟ ਦੀ ਪਰਣਾਲੀ ਵਿਚ ਸੱਤਾ ਹਾਸਲ ਕਰਨ ਦੀਆਂ ਉਹਨਾਂ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ । ਸੱਤਾ-ਪਰਾਪਤੀ ਲਈ ਉਹਨਾਂ ਨੂੰ ਕਾਂਗਰਸ ਵਿਚੋਂ ਜਾਂ ਹਿੰਦੂ ਫ਼ਿਰਕੂ ਪਾਰਟੀਆਂ ਵਿਚੋਂ ਸਾਥੀ ਲਭਣੇ ਪੈਣਗੇ ਜਾਂ ਫੇਰ ਉਹ ਇਕ ਅਜਿਹੇ ਰਾਜ ਲਈ ਕੰਮ ਕਰਨ ਜਿਥੇ ਸਿੱਖ ਬਹੁਗਿਣਤੀ 60 ਫ਼ੀ ਸਦੀ ਤੋਂ ਵਧ ਕੇ 80 ਫ਼ੀ ਸਦੀ ਦੇ ਕਰੀਬ-ਕਰੀਬ ਹੋ ਜਾਵੇ । ਜਿਚਿਰ ਸਾਵਾ ਇਨਕਲਾਬ ਜਿਸ ਨੇ ਸਿੱਖ ਕਾਸ਼ਤਕਾਰਾਂ ਨੂੰ ਬੇਮਿਸਾਲ ਤੌਰ ਤੇ ਖ਼ੁਸ਼ਹਾਲ ਕੀਤਾ, ਜਾਰੀ ਰਿਹਾ, ਸਿੱਖ ਵਲੋਂ ਸ਼ਿਕਵੇ ਸ਼ਿਕਾਇਤਾਂ ਨਹੀਂ ਸੁਣੀਆਂ ਗਈਆਂ । ਜਦੋਂ ਸਾਵਾ ਇਨਕਲਾਬ ਆਪਣੀ ਪਠਾਰ ਤੇ ਪਹੁੰਚ ਗਿਆ ਅਤੇ ਕਿਸਾਨਾਂ ਨੇ ਸਮਝ ਲਿਆ ਕਿ ਜ਼ਮੀਨ ਤੋਂ ਉਹ ਹੋਰ ਵਧੇਰੇ ਕੁਝ ਪਰਾਪਤ ਨਹੀਂ ਕਰ ਸਕਦੇ, ਸ਼ਿਕਵੇਂ- ਸ਼ਿਕਾਇਤਾਂ ਪੈਦਾ ਹੋਣ ਲਗ ਪਦੀਆਂ । ਹਰ ਪੀੜ੍ਹੀ ਨਾਲ ਪਰਵਾਰ ਦਾ ਸਾਈਜ਼ ਵਧਦਾ ਗਿਆ ਜਿਸ ਦੇ ਕਾਰਨ ਜੋਤ-ਭੋਇੰ ਛੁਟੇਰੀ ਹੁੰਦੀ ਗਈ । ਇਹਦੇ ਨਾਲ ਹੀ ਵਿਦੇਸਾਂ ਵਲੋਂ ਵਰਕ-ਪਰਮਿਟ ਤੇ ਵੀਜ਼ੇ ਜਾਰੀ ਕਰਨ ਉਤੇ ਰੋਕਾਂ ਲਗਣ ਕਾਰਨ ਵਿਦੇਸਾਂ ਵਿਚ ਵੀ ਰੁਜ਼ਗਾਰ ਦੇ ਰਸਤੇ ਬੰਦ ਹੋ ਗਏ । ਬੇਰੁਜ਼ਗਾਰ ਨੌਜਵਾਨਾਂ ਵਿਚ ਪੜ੍ਹੇ-ਲਿਖਿਆਂ ਦੀ ਸਦਾ-ਵਧੇਰੇ ਵਧਦੀ ਜਾਂਦੀ ਗਿਣਤੀ ਨੂੰ ਖੁਪਾਣ ਲਈ ਪੰਜਾਬ ਵਿਚ ਕੋਈ ਵਡੀ ਸਨਅਤ ਨਹੀਂ ਸੀ । ਇਥੇ ਤਾਂ ਆਟਾ ਪੀਹਣ ਦੀਆਂ ਮਿੱਲਾਂ, ਕਾਟਨ ਤੇ ਸ਼ੂਗਰ ਮਿੱਲਾਂ ਵੀ ਨਹੀਂ ਸਨ ਜੋ ਪੰਜਾਬ ਦੀ ਕਣਕ, ਝੋਨੇ, ਕਪਾਹ ਤੇ ਗੰਨੇ ਦੀ ਵਾਧੂ ਉਪਜ ਦੀ ਪ੍ਰਾਸੈਸਿੰਗ ਕਰਨ । ਇਹ ਪੜ੍ਹੇ-ਲਿਖੇ ਬੇਕਾਰ ਸਿੱਖ ਨੌਜਵਾਨ ਹੀ ਸਨ ਜੋ ਸਿੱਖ ਮੂਲ-ਸਿਧਾਂਤਵਾਦੀਆਂ (ਫ਼ੰਡਾਮੈਂਟਲਿਸਟਾਂ) ਤੇ ਮਾਰਕਸੀਆਂ ਦੇ ਹੱਥਾਂ ਵਿਚ ਲਚਕਦਾਰ ਸਾਮਿਗਰੀ ਬਣ ਗਏ । ਕਈ ਵਾਰ, ਰਾਜ ਦੇ ਸ਼ਾਸਨ ਨੂੰ ਜੋਖ਼ਮ ਵਿਚ ਪਾਉਣ ਲਈ ਦੋਹਾਂ ਨੇ ਜਤਨ ਸਾਂਝੇ ਕੀਤੇ । 

ਅਕਾਲੀ ਪਾਰਟੀ ਵਲੋਂ ਅਪਰੈਲ 1973 ਵਿਚ ਆਨੰਦਪੁਰ ਸਾਹਿਬ ਮਤੇ ਦੀ ਪਰਵਾਨਗੀ ਵਧੇਰੇ ਖ਼ੁਦਅਖ਼ਤਿਆਰੀ ਵਾਲੇ ਪੰਜਾਬ ਵਲ ਜਾਂਦੇ ਰਾਹ ਉਤੇ ਇਕ ਅਹਿਮ ਮੀਲ-ਪੱਥਰ ਸੀ । ਸਿੱਖ ਅਲਹਿਦਗੀ ਦੇ ਬੀ ਜਿਹੜੇ ਪਹਿਲਾਂ ਹੀ ਬੀਜੇ ਜਾ ਚੁਕੇ ਸਨ, ਵਧੇਰੇ ਤੇਜ਼ੀ ਨਾਲ ਉਗਮਣ ਲਗੇ । ਹੋਰ ਖ਼ੁਦ- ਅਖ਼ਤਿਆਰੀ ਲਈ ਮੰਗ ਤੋਂ ਇਲਾਵਾ, ਮਤੇ ਨੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ (ਹਰਿਆਣੇ ਨੂੰ ਖ਼ੁਦ ਆਪਣੀ ਰਾਜਧਾਨੀ ਬਣਾਉਣ ਵਾਸਤੇ ਕਾਫ਼ੀ ਮੁਆਵਜ਼ਾ ਦੇ ਕੇ), ਹਰਿਆਣਾ, ਹਿਮਾਚਲ ਤੇ ਰਾਜਸਥਾਨ ਦੇ ਪੰਜਾਬੀ-ਬੋਲਦੇ ਇਲਾਕੇ ਸ਼ਾਮਿਲ ਕਰਨ ਲਈ ਰਾਜ ਦੀਆਂ ਸਰਹੱਦਾਂ ਦੇ ਪੁਨਰ-ਸਮਾਯੋਜਨ ਦੀ ਮੰਗ ਕੀਤੀ ਅਤੇ ਇਹਦੇ ਨਾਲ ਹੀ ਰਾਵੀ, ਸਤਲੁਜ ਤੇ ਬਿਆਸ ਦੇ ਪਾਣੀਆਂ ਦੇ ਪੰਜਾਬ ਨੂੰ ਵਧੇਰੇ ਨਿਆਈਂ ਹਿੱਸੇ ਦੀ ਵੀ ਮੰਗ ਕੀਤੀ, ਦਰਿਆ ਜਿਨ੍ਹਾਂ ਦਾ ਇਹ ਇਕੋ-ਇਕ ਤਟਵਰਤੀ ਰਾਜ ਹੈ, ਮੰਗ ਜਿਸ ਵਿਚ ਕੈਨਾਲ ਹੈਡਵਰਕਸ ਅਤੇ ਇਹਨਾਂ ਉਪਰ ਆਧਾਰਤ ਹਾਈਡਰੋ- ਇਲੇਕਟਰਿਕ ਸਥਾਪਨਾਵਾਂ ਉਤੇ ਕੰਟਰੋਲ ਵੀ ਸ਼ਾਮਿਲ ਹੈ । 

ਅਕਾਲੀਆਂ ਨੇ ਖ਼ੁਦ ਆਨੰਦਪੁਰ ਸਾਹਿਬ ਮਤੇ ਨੂੰ ਗੰਭੀਰ ਤਰ੍ਹਾਂ ਨਹੀਂ ਲਿਆ । ਲੁਧਿਆਣੇ ਵਿਚ ਇਕ ਸਾਲਾਨਾ ਸਮਾਗਮ ਵਿਚ ਇਹਦੀ ਪੁਸ਼ਟੀ ਕਰਨ ਤੋਂ ਬਿਨਾਂ ਉਹਨਾਂ ਨੇ ਉਦੋਂ ਵੀ ਇਸ ਬਾਰੇ ਕੁਝ ਨਹੀਂ ਕੀਤਾ ਜਦੋਂ ਉਹ ਤਿੰਨ ਸਾਲ ਤਕ ਸੱਤਾ ਵਿਚ ਰਹੇ ਤੇ ਉਦੋਂ ਪਰਕਾਸ਼ ਸਿੰਘ ਬਾਦਲ ਰਾਜ ਦਾ ਮੁਖ ਮੰਤਰੀ ਸੀ । ਉਹਨਾਂ ਨੇ ਕੇਂਦਰੀ ਸਰਕਾਰ ਉਤੇ ਇਸ ਮਤਲਬ ਲਈ ਦਬਾਉ ਨਾ ਪਾਇਆ ਕਿ ਚੰਡੀਗੜ੍ਹ ਨੂੰ ਉਹਨਾਂ ਦੀ ਅਨਿੰਨ ਰਾਜਧਾਨੀ ਐਲਾਨਿਆ ਜਾਵੇ, ਨਾ ਹੀ ਉਹਨਾਂ ਨੇ ਰਾਜ ਦੀਆਂ ਸਰਹੱਦਾਂ ਦੇ ਪੁਨਰ- ਸਮਾਯੋਜਨ ਲਈ ਹੀ ਐਜੀਟੇਸ਼ਨ ਕੀਤੀ। ਦਰਿਆਈ ਪਾਣੀਆਂ ਦੇ ਪੁਨਰ- ਨਿਰਧਾਰਣ ਬਾਰੇ ਬੱਸ ਜੇ ਕੁਝ ਕੀਤਾ ਤਾਂ ਇਹ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਰਖਿਆ । 

ਅਕਾਲੀ-ਤੇ-ਬੀ ਜੇ ਪੀ ਦੌਰ ਵਿਚ ਹੀ ਜੀਹਨੂੰ ਨਰਮ ਸ਼ਬਦਾਂ ਵਿਚ ਜਨਤਾ ਰਾਜ ਵੀ ਆਖਿਆ ਜਾਂਦਾ ਸੀ, ਸਿੱਖ ਮੂਲ-ਸਿਧਾਂਤਵਾਦ ਨੇ ਆਪਣਾ ਕੋਝਾ ਸਿਰ, ਜਰਨੈਲ ਸਿੰਘ ਭਿੰਡਰਾਂਵਾਲਾ ਦੇ ਰੂਪ ਵਿਚ, ਚੁਕਿਆ । ਗਿਆਨੀ ਜ਼ੈਲ ਸਿੰਘ ਨੇ ਮੁਖ ਮੰਤਰੀ ਪਦ ਤੇ ਪੰਜ ਸਾਲ ਤਕ ਟਿਕਣ ਦੇ ਦੌਰਾਨ ਇਹਦੇ ਲਈ ਮੈਦਾਨ ਤਿਆਰ ਕੀਤਾ । ਗੁਰਦਵਾਰਿਆਂ ਦੇ ਪਰਬੰਧ ਉਤੇ ਅਕਾਲੀਆਂ ਦਾ ਸ਼ਿਕੰਜਾ ਢਿੱਲਾ ਕਰਨ ਲਈ, ਉਹਨੇ ਲਹਿਰ ਚਲਾਈ ਜਿਸ ਦਾ ਨਿਸ਼ਾਨਾ ਇਹ ਸਾਬਤ ਕਰ ਕੇ ਕਿ ਸੈਕੂਲਰਿਜ਼ਮ ਲਈ ਵਚਨਬਧਤਾ ਦੇ ਬਾਵਜੂਦ ਉਹ ਅਕਾਲੀਆਂ ਨਾਲੋਂ ਵਧੇਰੇ ਸਿਦਕੀ ਸਿੱਖ ਹੋ ਸਕਦਾ ਹੈ, ਅਕਾਲੀ ਬਾਦਬਾਨਾਂ ਵਿਚੋਂ ਧਾਰਮਕ ਪੌਣਾਂ ਕਢਣਾ ਸੀ । ਕੀਰਤਨ ਦਰਬਾਰੇ ਵਿਸ਼ਾਲ ਪੈਮਾਨੇ ਉਤੇ ਸੰਗਠਤ ਕੀਤੇ ਗਏ; ਪਬਲਿਕ ਫ਼ੈਕਸ਼ਨਾਂ ਦਾ ਸ਼੍ਰੀ ਗਣੇਸ਼ ਅਰਦਾਸ ਨਾਲ ਹੋਣ ਲਗਾ; ਆਨੰਦਪੁਰ ਤੋਂ ਪਟਿਆਲਾ ਤਕ ਮਾਰਗ ਦਾ ਨਾਂ ਗੁਰੂ ਗੋਬਿੰਦ ਸਿੰਘ ਮਾਰਗ ਰਖ ਦਿਤਾ ਗਿਆ; ਇਸ ਮਾਰਗ ਉਤੇ ਜਲੂਸ ਵਿਚ ਉਹਨਾਂ ਘੋੜਿਆਂ ਨੂੰ ਲਿਜਾਇਆ ਗਿਆ ਜਿਨ੍ਹਾਂ ਬਾਰੇ ਦਸਿਆ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਘੋੜਿਆਂ ਦੀ ਨਸਲ ਵਿਚੋਂ ਹਨ ਅਤੇ ਪਿੰਡ-ਵਾਸੀ ਇਹਨਾਂ ਦੀ ਲਿੱਦ ਸਤਿਕਾਰ ਨਾਲ ਚੁਕ ਕੇ ਘਰੀਂ ਲੈ ਗਏ; ਇਕ ਨਵੇਂ ਨਗਰ ਦਾ ਨਾਂ ਗੁਰੂ ਗੋਬਿੰਦ ਸਿੰਘ ਦੇ ਇਕ ਪੁੱਤਰ ਦੇ ਨਾਂ ਉਤੇ, ਸ਼ਹੀਦ ਅਜੀਤ ਸਿੰਘ ਨਗਰ ਰਖਿਆ ਗਿਆ । ਤੇ ਹੋਰ ਬਹੁਤ ਕੁਝ ਕੀਤਾ ਗਿਆ । ਅੱਤ-ਧਾਰਮਿਕਤਾ ਦੇ ਵਿਖਾਲੇ ਨੇ ਜ਼ੈਲ ਸਿੰਘ ਨੂੰ ਨਿਸਚਿਤ ਤੌਰ ਤੇ ਖ਼ੁਦ ਆਪਣੀ ਕਮਿਊਨਿਟੀ ਵਿਚ ਲੋਕ-ਪ੍ਰਿਅ ਬਣਾਇਆ, ਪਰ ਇਹਦੇ ਲਈ ਅਗੇ ਚੱਲ ਕੇ ਪੰਜਾਬੀ ਹਿੰਦੂਆਂ ਤੇ ਸਿੱਖਾਂ ਨੂੰ, ਜਿਨ੍ਹਾਂ ਵਿਚ ਜ਼ੈਲ ਸਿੰਘ ਵੀ ਸ਼ਾਮਿਲ ਹੈ, ਮੁੱਲ ਤਾਰਨਾ ਪਿਆ : 

ਮਾਜ਼ੀ ਕੇ ਦੋਸ਼ ਪੇ ਗਏ ਥੇ ਵੋਹ ਚੜ੍ਹਨੇ 

ਮਾਜ਼ੀ ਨੇ ਪਟਕਾ ਸੌ ਸੌ ਬਾਰ 

(ਉਹ ਬੀਤੇ ਦੇ ਮੋਢਿਆਂ ਉਤੇ ਚੜ੍ਹਨ ਲਈ ਗਿਆ ਬੀਤੇ ਨੇ ਉਹਨੂੰ ਸੌਂ ਸੌ ਵਾਰ ਪਟਕਾ ਮਾਰਿਆ) 

ਸੱਤਾ ਹੱਥੋਂ ਜਾਣ ਪਿਛੋਂ ਜ਼ੈਲ ਸਿੰਘ ਅਕਾਲੀ ਸਰਦਾਰੀ ਵਿਰੁਧ ਜੂਝਣ ਲਈ, ਜਦੋਂ ਉਹ ਮੁਖ ਮੰਤਰੀ ਸੀ ਉਸ ਨਾਲੋਂ ਵੀ ਵਧੇਰੇ, ਵਡਾ ਧਾਰਮਕ ਜਸ ਵਿਖਾਉਣ ਲਗਿਆ। ਅੱਤ-ਧਾਰਮਿਕਤਾ ਦੇ ਵਰਕ ਵਿਖਾਲੇ ਤੋਂ ਇਲਾਵਾ ਉਹਨੇ ਸੰਤਾਂ ਦੀ ਖੁਸਨਦੀ ਵੀ ਹਾਸਲ ਕਰਨ ਦੇ ਜਤਨ ਕੀਤੇ। ਪੰਜਾਬ ਵਿਚ ਸੰਤਾਂ ਦੀ ਭਰਮਾਰ ਹੈ: ਕਰੀਬ-ਕਰੀਬ ਹਰ ਪਿੰਡ ਦਾ ਹੀ ਆਪਣਾ ਬਾਬਾ ਜਾਂ ਸੰਤਜੀ ਹੁੰਦਾ ਹੈ । ਇਥੇ ਬੇਅੰਤ ਡੇਰੇ ਹਨ ਜਿਥੇ ਲੋਕਾਂ ਨੂੰ, ਜਿਵੇਂ ਗੁਰਦਵਾਰਿਆਂ ਵਿਚ ਹੁੰਦਾ ਹੈ, ਛਕਣ ਨੂੰ ਪਰਸ਼ਾਦਾ ਤੇ ਰਹਿਣ ਨੂੰ ਟਿਕਾਣਾ ਮਿਲਦਾ ਹੈ । ਇਹਨਾਂ ਡੇਰਿਆਂ ਵਿਚੋਂ ਦਮਦਮੀ ਟਕਸਾਲ ਜਿਸ ਦੇ ਨਾਲ ਦਸਵੇਂ ਗੁਰੂ, ਗੋਬਿੰਦ ਸਿੰਘ ਦਾ ਨਾਂ ਜੁੜਿਆ ਹੋਇਆ ਹੈ, ਸਭ ਤੋਂ ਵਧ ਮਸ਼ਹੂਰ ਹੈ । ਉਸ ਸਮੇਂ ਪਰਕਾਸ਼ ਸਿੰਘ ਬਾਦਲ ਮੁਖ ਮੰਤਰੀ ਸੀ ਤੇ ਜ਼ੈਲ ਸਿੰਘ ਕਾਂਗਰਸ ਆਪੋਜ਼ੀਸ਼ਨ ਦਾ ਪਰਧਾਨ ਸੀ । ਇਸ ਟਕਸਾਲ ਦਾ ਮੁਖੀ ਰੋਡੇ ਪਿੰਡ ਦਾ ਪੈਂਤੀ-ਸਾਲਾ ਨੌਜਵਾਨ ਜਰਨੈਲ ਸਿੰਘ ਸੀ ; ਗੱਦੀ ਤੇ ਬਹਿਣ ਪਿਛੋਂ ਉਹਨੇ ਆਪਣੇ ਵਡਿਕੇ ਦਾ ਉਪਨਾਮ ਆਪਣੇ ਨਾਲ ਜੋੜ ਲਿਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਖਵਾਉਣ ਲਗਿਆ । ਸਿੱਖ ਪਿੰਡਾਂ ਵਿਚ ਉਹਦੀ ਚੰਗੀ ਮਾਨਤਾ ਸੀ ਅਤੇ ਅੰਮ੍ਰਿਤਸਰ ਲਾਗੇ ਮਹਿਤਾ ਚੌਕ ਵਿਚ ਉਹਦੇ ਹੈੱਡਕੁਆਰਟਰ ਵਿਚ ਗਹਿਮਾ-ਗਹਿਮੀ ਰਹਿੰਦੀ ਸੀ । ਜ਼ੈਲ ਸਿੰਘ ਨੇ ਭਿੰਡਰਾਂਵਾਲੇ ਨੂੰ ਆਪਣੇ ਪਾਸੇ ਜਿੱਤ ਲਿਆ ਤੇ ਉਹਨੂੰ ਅਕਾਲੀਆਂ ਵਿਰੁਧ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਪੈਸਾ ਦਿਤਾ । ਇਹ ਚਾਲ ਘੁਮੱਟ ਸਿੱਧ ਹੋਈ । ਭਿੰਡਰਾਂਵਾਲੇ ਦੇ ਉਮੀਦਵਾਰ ਹਾਰ ਗਏ ਤੇ ਭਿੰਡਰਾਂਵਾਲਾ ਆਪ ਜਲਦੀ ਹੀ ਅਕਾਲੀਆਂ ਦਾ ਸਾਥੀ ਬਣ ਗਿਆ । 

ਭਿੰਡਰਾਂਵਾਲੇ ਦਾ ਪਿਛੋਕੜ ਦਿਲਚਸਪ ਹੈ । ਉਹ ਇਕ ਸਾਧਾਰਨ ਕਿਸਾਨ ਕਾਸ਼ਤਕਾਰ ਜੋਗਿੰਦਰ ਸਿੰਘ ਦੇ ਸੱਤਾਂ ਪੁੱਤਰਾਂ ‘ਚੋਂ ਸਭ ਤੋਂ ਛੋਟਾ ਸੀ । ਉਹਦਾ ਜਨਮ ਜ਼ਿਲਾ ਮੋਗਾ ਦੇ ਰੋਡੇ ਪਿੰਡ, 1947 ਵਿਚ, ਹੋਇਆ । ਪਰਵਾਰ ਏਡਾ ਗ਼ਰੀਬ ਸੀ ਕਿ ਅਕਸਰ ਆਪਣੀਆਂ ਮੱਝਾਂ ਲਈ ਚਾਰਾ ਨਹੀਂ ਸੀ ਖ਼ਰੀਦ ਸਕਦਾ । ਜਰਨੈਲ ਸਿੰਘ ਬਸ ਪ੍ਰਾਇਮਰੀ ਤਕ ਦੀ ਪੜ੍ਹਾਈ ਹੀ ਕਰ ਸਕਿਆ ਸੀ ਜਦੋਂ 1965 ਵਿਚ ਉਹਨੂੰ ਭਿੰਡਰਾਂ ਪਿੰਡ ਦੇ ਸੰਤ ਗੁਰਬਚਨ ਸਿੰਘ ਖਾਲਸਾ ਨੂੰ ਸੌਂਪ ਦਿਤਾ ਗਿਆ (ਇਸ ਪਿੰਡ ਦੇ ਨਾਂ ਤੇ ਹੀ ਉਹਦੇ ਨਾਂ ਨਾਲ ਭਿੰਡਰਾਂਵਾਲੇ ਲਗ ਗਿਆ) ਜਿਹੜਾ ਦਮਦਮੀ ਟਕਸਾਲ ਦਾ ਮੁਖੀ ਸੀ । ਟਕਸਾਲ ਵਿਚ ਸ਼ਾਮਿਲ ਹੋਣ ਤੋਂ ਸਾਲ ਭਰ ਪਿਛੋਂ ਜਰਨੈਲ ਸਿੰਘ ਨੇ ਪ੍ਰੀਤਮ ਕੌਰ ਨਾਲ ਵਿਆਹ ਕਰਵਾਇਆ । ਉਹਨਾਂ ਦੇ ਦੋ ਪੁੱਤਰ ਹੋਏ । ਜਰਨੈਲ ਸਿੰਘ ਨੇ ਸਿਖ ਧਾਰਮਕ ਗਰੰਥ ਵਿਚੋਂ ਪੰਜਿਆਂ ਦੇ ਪੈਰੇ ਘੋਟ ਲਏ ਤੇ ਇਸ ਤਰ੍ਹਾਂ ਆਪਣੀ ਸਕੂਲ ਦੀ ਪੜ੍ਹਾਈ ਦੀ ਕਸਰ ਕਦੀ। ਉਹਦਾ ਚੇਤਾ ਸ਼ਾਨਦਾਰ ਸੀ ਤੇ ਉਹ ਛੇਤੀ ਹੀ ਉਪਦੇਸ਼ ਦਿੰਦਿਆਂ ਧਾਰਮਕ ਗਰੰਥਾਂ ਦੇ ਹਵਾਲੇ ਦੇਣ ਲਗਿਆ। 3 ਅਗਸਤ 1977 ਨੂੰ ਸੰਤ ਕਰਤਾਰ ਸੰਘ (ਜਿਹੜਾ ਸੰਤ ਗੁਰਬਚਨ ਸਿੰਘ ਦਾ ਜਾਨਸ਼ੀਨ ਸੀ) ਦੇ ਕਾਰ ਦੇ ਹਾਦਸੇ ਵਿਚ ਪੂਰੇ ਹੋ ਜਾਣ ਤੇ, ਜਰਨੈਲ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਚੁਣ ਲਿਆ ਗਿਆ। ਗੱਦੀ ਤੇ ਬਹਿੰਦਿਆਂ ਹੀ ਅਗੇਤਰ, ਸੰਤ, ਤੇ ਪਿਛੇਤਰ, ਭਿੰਡਰਾਂਵਾਲੇ, ਉਹਦੇ ਨਾਂ ਨਾਲ ਲਗ ਗਏ ਤੇ ਇਸ ਤਰ੍ਹਾਂ ਉਹ ਹੁਣ ਆਪਣੇ ਪੂਰੇ ਨਾਂ – ਸੰਤ ਜਰਨੈਲ ਸਿੰਘ ਭਿੰਡਰਾਂਵਾਲੇ — ਨਾਲ ਜਾਣਿਆ ਜਾਣ ਲਗਿਆ । 

ਟਕਸਾਲ ਦਾ ਮੁਖੀ ਬਣਨ ਤੋਂ ਥੋੜਾ ਚਿਰ ਹੀ ਪਿਛੋਂ, ਜਰਨੈਲ ਸਿੰਘ ਨੂੰ ਸਿਖ ਮੂਲ-ਸਿਧਾਂਤਵਾਦ ਦੇ ਪੁਨਰ-ਜਾਗਰਣ ਦਾ ਅੱਤ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਣ ਲਗ ਪਿਆ। ਉਹਨੇ ਪਿੰਡਾਂ ਦਾ ਦੌਰਾ ਲਾਇਆ, ਸਿਖ ਨੌਜਵਾਨਾਂ ਨੂੰ ਗੁਰੂ ਗੋਬਿੰਦ ਸਿੰਘ ਵਲੋਂ ਚਲਾਏ ਗਏ ਪੰਥ, ਖਾਲਸਾ, ਦੀਆਂ ਸਪਾਰਟਨ ਰਵਾਇਤਾਂ ਵੱਲ ਮੁਹਾਰਾਂ ਮੋੜਨ ਦਾ ਉਪਦੇਸ਼ ਦਿਤਾ—ਆਪਣੀਆਂ ਦਾੜ੍ਹੀਆਂ ਨਾ ਛਾਂਗਣ, ਸਿਗਰਟ, ਸ਼ਰਾਬ ਨਾ ਪੀਣ, ਨਸ਼ੇ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰਨ। ਉਹ ਜਿਥੇ ਕਿਤੇ ਵੀ ਗਿਆ, ਸੈਆਂ ਮਰਦਾਂ ਤੇ ਇਸਤਰੀਆਂ ਨੂੰ ਅੰਮ੍ਰਿਤ ਛਕਾਇਆ । ਉਹਦੀ ਸਿਖਿਆ ਦਾ ਇਕ ਅਟੁਟ ਅੰਗ ਇਹ ਸੀ ਕਿ ਸੱਭੇ ਸਿਖ, ਆਪਣੇ ਜੋਧੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਾਏ ਗਏ ਪੂਰਨਿਆਂ ਉਤੇ ਤੁਰਦਿਆਂ, ਸ਼ਸ਼ਤਰਧਾਰੀ ਬਣਨ । ਕਿਰਪਾਨ ਤੋਂ ਇਲਾਵਾ ਜਿਹੜਾ ਸਿਖ ਮਤ ਦੇ ਪੰਜ ਕੱਕਾਰਾਂ ਵਿਚੋਂ ਇਕ ਹੈ, ਉਹਨੇ ਆਪਣੇ ਅਨੁਆਈਆਂ ਨੂੰ ਆਧੁਨਿਕ ਸ਼ਸ਼ਤਰ, ਜਿਵੇਂ ਕਿ ਰਫ਼ਲਾਂ ਤੇ ਪਸਤੌਲ, ਰਖਣ ਲਈ ਆਖਿਆ । ਉਹ ਆਪ ਵੀ ਰਾਲ ਵਿਚ ਰਵਾਲਵਰ ਪਾਈ ਰਖਦਾ ਸੀ ਜਿਸ ਦੇ ਨਾਲ ਗੋਲੀਆਂ ਨਾਲ ਭਰੀ ਪੇਟੀ ਹੁੰਦੀ ਸੀ । 

ਜਰਨੈਲ ਸਿੰਘ ਛੇਤੀ ਹੀ ਏਡਾ ਅਹਿਮ ਹੋ ਗਿਆ ਕਿ ਪੁਲੀਟੀਕਲ ਪਾਰਟੀਆਂ ਉਹਦੀ ਸਹਾਇਤਾ ਚਾਹੁਣ ਲਗੀਆਂ । ਜਿਵੇਂ ਕਿ ਪਹਿਲਾਂ ਹੀ ਦਸਿਆ ਜਾ ਚੁਕਿਆ ਹੈ, ਰਾਜਸੀ ਸੱਤਾ ਵਜੋਂ ਉਹਦੀ ਸਮਰਥਾ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਾ ਗਿਆਨੀ ਜ਼ੈਲ ਸਿੰਘ ਸੀ ਜੀਹਨੇ ਕਾਂਗਰਸ ਪਾਰਟੀ ਦੇ ਆਗੂ ਵਜੋਂ ਸੋਚਿਆ ਕਿ ਭਿੰਡਰਾਂਵਾਲਾ ਦੀ ਮਦਦ ਨਾਲ ਉਹ 

ਸ਼ਾਇਦ ਗੁਰਦਵਾਰਿਆਂ ਉਪਰ ਅਕਾਲੀ ਸਰਦਾਰੀ ਦਾ ਖ਼ਾਤਮਾ ਕਰ ਸਕੇ । ਉਦੋਂ ਗਿਆਨੀ ਜੀ ਨੂੰ ਇਹਦਾ ਚਿਤ ਚੇਤਾ ਵੀ ਨਹੀਂ ਸੀ ਕਿ ਹੋਰ ਕੁਝ ਸਾਲਾਂ ਤਕ ਉਹ ਖ਼ੁਦ ਆਪਣੇ ਹੀ ਜਾਲ ਵਿਚ ਫਸ ਜਾਵੇਗਾ । 

ਜਰਨੈਲ ਸਿੰਘ 13 ਅਪਰੈਲ, 1978, ਨੂੰ ਅੰਮ੍ਰਿਤਸਰ ਵਿਖੇ ਨਿਰੰਕਾਰੀਆਂ ਨਾਲ ਖੂਨੀ ਟਕਰਾਉ ਨਾਲ ਰਾਜਸੀ ਪਿੜ ਵਿਚ ਕੁਦਿਆ। ਨਿਰੰਕਾਰੀਆਂ ਤੇ ਕਟੜ ਸਿਖਾਂ ਵਿਚਕਾਰ ਵਡਾ ਫ਼ਰਕ ਇਹ ਹੈ ਕਿ ਜਿਥੇ ਸਿਖ ਸਿਰਫ ਦਸਾਂ ਗੁਰੂਆਂ ਨੂੰ ਮੰਨਦੇ ਹਨ ਜਿਨ੍ਹਾਂ ਦੀ ਪਰਗਟ ਦੇਹ ਗਰੰਥ ਸਾਹਿਬ ਹੈ, ਉਥੇ ਨਿਰੰਕਾਰੀ ਦੇਹਧਾਰੀ ਗੁਰੂ ਨੂੰ ਮੰਨਦੇ ਹਨ । ਦੇਹਧਾਰੀ ਗੁਰੂ ਦੀ ਪੂਜਾ ਕਰਨ ਤੋਂ ਇਲਾਵਾ (ਜੋ ਕਟੜ ਸਿਖਾਂ ਲਈ ਵਿਵਰਜਤ ਹੈ), ਨਿਰੰਕਾਰੀਆਂ ਦੀਆਂ ਖ਼ੁਦ ਆਪਣੀਆਂ ਦੋ ਪੂਜ-ਪੁਸਤਕਾਂ ਵੀ ਹਨ ਜਿਨ੍ਹਾਂ ਵਿਚ ਅਜਿਹੀਆਂ ਸਤਰਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਕਟੜ ਸਿਖ ਆਪਣੇ ਗੁਰੂਆਂ ਤੇ ਗਰੰਥ ਸਾਹਿਬ ਦੇ ਸੰਬੰਧ ਵਿਚ ਅਪਮਾਨਜਨਕ ਸਮਝਦੇ ਹਨ । 

ਨਵੰਬਰ 1973 ਵਿਚ, ਅਕਾਲ ਤਖ਼ਤ ਤੋਂ ਇਕ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਨਿਰੰਕਾਰੀਆਂ ਨੂੰ ਭਗੌੜੇ ਐਲਾਨਿਆ ਗਿਆ । 1978 ਦੀ ਵਸਾਖੀ ਨੂੰ, ਅਖੰਡ ਕੀਰਤਨੀ ਜਥੇ ਦੀ ਅਗਵਾਈ ਵਿਚ ਜਿਨ੍ਹਾਂ ਵਿਚ ਭਿੰਡਰਾਂਵਾਲੇ ਦੇ ਕੁਝ ਅਨੁਆਈ ਵੀ ਸ਼ਾਮਿਲ ਸਨ, ਸਿਖਾਂ ਦਾ ਇਕ ਜਲੂਸ ਨਿਰੰਕਾਰੀ ਸਮਾਗਮ ਵਾਲੇ ਸਥਾਨ ਵਲ ਜਾ ਰਿਹਾ ਸੀ ਜਿਸ ਉਤੇ ਗੋਲੀ ਚਲਾਈ ਗਈ । ਤੇਰਾਂ ਜਣੇ ਮਾਰੇ ਗਏ ਜਿਨ੍ਹਾਂ ਵਿਚ ਇਕ ਫ਼ੌਜਾ ਸਿੰਘ ਵੀ ਸੀ ਜਿਸ ਦੀ ਵਿਧਵਾ, ਅਮਰਜੀਤ ਕੌਰ, ਅਗੇ ਚੱਲ ਕੇ ਅੱਤਵਾਦੀਆਂ ਦੀ ਇਕ ਆਗੂ ਬਣ ਗਈ । ਨਿਰੰਕਾਰੀਆਂ ਨੂੰ ਜਿਨ੍ਹਾਂ ਉਤੇ ਕਤਲ ਦਾ ਦੋਸ਼ ਲਾ ਕੇ ਮੁਕਦਮਾ ਚੱਲਿਆ, ਇਸ ਆਧਾਰ ਤੇ ਬਰੀ ਕਰ ਦਿਤਾ ਗਿਆ ਕਿ ਉਹਨਾਂ ਨੇ ਸਵੈ-ਰਖਿਆ ਵਿਚ ਗੋਲੀ ਚਲਾਈ ਸੀ । ਇਸ ਤੋਂ ਪਿਛੋਂ ਨਿਰੰਕਾਰੀਆਂ ਤੇ ਉਹਨਾਂ ਦੇ ਹਮਦਰਦਾਂ ਵਿਰੁਧ ਹਿੰਸਾ ਵਿਚ ਕੋਈ ਕਮੀ ਨਾ ਹੋਈ। ਨਿਰੰਕਾਰੀ ਸੰਪ੍ਰਦਾਇ ਦੇ ਮੁਖੀ, ਬਾਬਾ ਗੁਰਬਚਨ ਸਿੰਘ, ਨੂੰ 24 ਅਪਰੈਲ, 1980, ਨੂੰ ਦਿੱਲੀ ਵਿਚ ਕਤਲ ਕਰ ਦਿਤਾ ਗਿਆ । ਪੰਜਾਬ ਵਿਚ ਹਿੰਦੀ- ਗੁਰਮੁਖੀ ਸਮਾਚਾਰ ਪੱਤਰਾਂ ਦੇ ਅੱਤ ਸ਼ਕਤੀਸ਼ਾਲੀ ਸਿਲਸਿਲੇ ਦੇ ਮਾਲਕ ਲਾਲਾ ਜਗਤ ਨਾਰਾਇਣ ਨੂੰ, ਜਿਹੜਾ ਨਿਰੰਕਾਰੀਆਂ ਦਾ ਹਮਦਰਦ ਸੀ, 9 ਸਤੰਬਰ, 1981, ਨੂੰ ਕਤਲ ਕਰ ਦਿਤਾ ਗਿਆ। ਅੱਗੇ ਚੱਲ ਕੇ ਉਹਦੇ ਪੁੱਤਰ, ਰਾਮੇਸ਼ ਚੰਦਰ, ਨੂੰ ਵੀ ਕਤਲ ਕਰ ਦਿਤਾ ਗਿਆ। ਮਸੇਂ ਹੀ ਕੋਈ ਸਪਤਾਹ ਅਜਿਹਾ ਲੰਘਦਾ ਹੋਵੇ ਜਦੋਂ ਕੋਈ ਨਾ ਕੋਈ ਨਿਰੰਕਾਰੀ ਜਾਂ ਹੋਰ ਆਦਮੀ ਭਿੰਡਰਾਂਵਾਲੇ ਦੇ ਅਨੁਆਈਆਂ ਦੇ ਗੁਸੇ ਦਾ ਸ਼ਿਕਾਰ ਨਾ ਹੋ ਜਾਂਦਾ ਹੋਵੇ । 

ਹਿੰਸਾ ਦੇ ਸੰਬੰਧ ਵਿਚ ਵਚਨਬਧ ਇਹ ਮੂਲ-ਸਿਧਾਂਤਵਾਦੀਏ ਅਕਾਲੀਆਂ ਨਾਲ ਕਿਵੇਂ ਮਿਲ ਸਕੇ, ਅਤੇ ਅਕਾਲੀ ਲਗਭਗ ਦੋ ਸਾਲ ਤਕ ਸ਼ਾਂਤਮਈ ਲਹਿਰ ਕਿਵੇਂ ਚਲਾ ਸਕੇ ਤੇ ਦੋ ਲੱਖ ਤੋਂ ਉਪਰ ਵਾਲੰਟੀਅਰਾਂ ਨੂੰ ਗਰਿਫ਼ਤਾਰੀ ਦੇਣ ਲਈ ਕਿਵੇਂ ਪ੍ਰੇਰ ਸਕੇ, ਇਹਦੇ ਸਪਸ਼ਟੀਕਰਣ ਦੀ ਲੋੜ ਹੈ । ਇਹਨਾਂ ਦੋਹਾਂ ਗਰੁਪਾਂ ਦੇ ਮਨੋਰਥਾਂ ਵਿਚ ਬਹੁਤ ਕੁਝ ਸਾਂਝਾ ਨਹੀਂ ਸੀ । ਅਕਾਲੀ ਮੁਕਾਬਲਤਨ ਖ਼ੁਸ਼ਹਾਲ ਕਿਸਾਨ ਕਾਸ਼ਤਕਾਰਾਂ ਦੇ ਹਿਤਾਂ ਦੀ ਪ੍ਰਤੀਨਿਧਤਾ ਕਰਦੇ ਸਨ ਜਿਹੜੇ ਸਾਵੇ ਇਨਕਲਾਬ ਸਦਕਾ ਖ਼ੁਸ਼ਹਾਲ ਹੋਏ ਸਨ । ਉਹਨਾਂ ਦਾ ਨਿਸ਼ਾਨਾ ਕਾਂਗਰਸ ਤੋਂ ਰਾਜਸੀ ਸੱਤਾ ਹਥਿਆਣਾ ਸੀ ਅਤੇ ਦਰਿਆਈ ਪਾਣੀਆਂ ਤੇ ਬਿਜਲੀ ਦੀ ਘਣੇਰੀ ਸਪਲਾਈ (ਦੋਵੇਂ ਪੰਜਾਬ ਵਿਚ ਉਪਜਦੇ ਹਨ) ਦੁਆਰਾ ਅਤੇ ਗੰਨੇ ਤੇ, ਕਪਾਹ ਦੀਆਂ ਭਰਪੂਰ ਫ਼ਸਲਾਂ ਦੀ ਪ੍ਰਾਸੈਸਿੰਗ ਲਈ ਸ਼ੂਗਰ ਤੇ ਟੈਕਸਟਾਈਲ ਮਿੱਲਾਂ ਵਰਗੇ ਜ਼ਰਈ-ਉਦਯੋਗ ਸਥਾਪਤ ਕਰਕੇ ਅਗਲੀ ਜ਼ਰਾਇਤੀ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣਾ ਸੀ । ਸਿਖ ਮੂਲ- ਸਿਧਾਂਤਵਾਦੀ ਜਿਨ੍ਹਾਂ ਵਿਚ ਭਿੰਡਰਾਂਵਾਲੇ ਦੇ ਅਨੁਆਈ, ਅਖੰਡ ਕੀਰਤਨੀ ਜਥੇ, ਤੇ ਆਲ-ਇੰਡੀਆ ਸਿਖ ਸਟੂਡੈਂਟਸ ਫ਼ੈਡਰੇਸ਼ਨ ਸ਼ਾਮਿਲ ਸਨ, ਦਾ ਟੀਚਾ ਹਿੰਦੂਆਂ ਨਾਲੋਂ ਸਿਖਾਂ ਦੇ ਵਖਰੇਪਨ ਉਤੇ ਜ਼ੋਰ ਦੇ ਕੇ ਅਤੇ ਇਹ ਯਕੀਨੀ ਬਣਾ ਕੇ ਕਿ ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਹਿੰਦੂ ਜ਼ਰਾਇਤੀ ਕਾਮਿਆਂ ਦੇ ਵਡੇ-ਪੈਮਾਨੇ ਉਤੇ ਆਗਮਨ ਨੂੰ ਰੋਕੇ, ਤਾਂ ਜੁ ਇਹਨਾਂ ਕਾਰਨ ਪੰਜਾਬ ਦੀ ਵਸੋਂ ਵਿਚ ਸਿਖਾਂ ਦਾ ਤਨਾਸਬ ਘਟੇ ਨਾ, ਪੰਜਾਬ ਵਿਚ ਸਿਖ ਗ਼ਲਬੇ ਨੂੰ ਯਕੀਨੀ ਬਣਾਉਣਾ ਸੀ। ਉਹਨਾਂ ਨੇ ਅਕਾਲੀਆਂ ਨਾਲ ਕਾਜ਼ ਸਾਂਝਾ ਬਣਾਇਆ ਤੇ ਇਹਨਾਂ ਨੇ ਮਿਲ ਕੇ ਸ਼ਿਕਾਇਤਾਂ – ਧਾਰਮਕ, ਰਾਜਸੀ ਤੇ ਆਰਥਕ ਸ਼ਿਕਾਇਤਾਂ– ਦੀ ਇਕ ਸੂਚੀ ਘੜ ਲਈ, ਪਰ ਜਦੋਂ ਅਕਾਲੀ ਪਾਰਟੀ ਰਾਜ ਦਾ ਸ਼ਾਸਨ ਚਲਾਉਂਦੀ ਸੀ, ਉਦੋਂ ਇਹਨਾਂ ਵਿਚੋਂ ਕਿਸੇ ਇਕ ਬਾਰੇ ਵੀ ਉਹਨਾਂ ਨੇ ਨਹੀਂ ਸੀ ਗੌਲਿਆ । ਆਨੰਦਪੁਰ ਸਾਹਿਬ ਦਾ ਮਤਾ ਜੀਹਨੂੰ ਅਠਾਂ ਸਾਲਾਂ ਤੋਂ ਅਕਾਲੀ ਮੁਹਾਫ਼ਜ਼ਖਾਨੇ ਵਿਚ ਪਏ ਨੂੰ ਧੂੜ ਚੜ੍ਹ ਰਹੀ ਸੀ, ਬਾਹਰ ਕਢ ਲਿਆਂਦਾ ਗਿਆ ਅਤੇ ਸਿਖ ਮੰਗਾਂ ਦਾ ਚਾਰਟਰ ਬਣਾ ਦਿਤਾ ਗਿਆ । ਸੰਤ ਲੌਂਗੋਵਾਲ, ਜੀ. ਐਸ. ਟੌਹੜਾ (ਪਰਧਾਨ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ), ਪਰਕਾਸ਼ ਸਿੰਘ ਬਾਦਲ (ਸਾਬਕ ਮੁਖ ਮੰਤਰੀ, ਪੰਜਾਬ) ਵਰਗੇ ਮਾਡਰੇਟ ਸਿਖ ਲੀਡਰਾਂ ਨੇ ਇਹਨਾਂ ਮੰਗਾਂ ਨੂੰ ਘਟਾਇਆ ਤੇ ਅੰਤ ਦੋ ਹੀ ਨਿਗਰ ਮੰਗਾਂ ਰਹਿ ਗਈਆਂ–ਚੰਡੀਗੜ੍ਹ ਨੂੰ ਪੰਜਾਬ ਦੀ ਅਨੰਨ ਰਾਜਧਾਨੀ ਐਲਾਨਣਾ ਤੇ ਇਸ ਸਿਲਸਿਲੇ ਵਿਚ ਸਰਹੱਦ ਵਿਚ ਮਾਮੂਲੀ ਜਿਹਾ ਪੁਨਰ-ਅਨੁਕੂਲਣ ਅਤੇ ਦਰਿਆਈ ਪਾਣੀਆਂ ਦੇ ਮੁੜ-ਨਿਰਧਾਰਣ ਨੂੰ ਸੁਪਰੀਮ ਕੋਰਟ ਦੇ ਜਜ ਦੇ ਸਾਹਮਣੇ ਰਖਣਾ । ਪਰ, ਮੂਲ-ਸਿਧਾਂਤਵਾਦੀਏ ਅਨੰਦਪੁਰ ਸਾਹਿਬ ਦੇ ਮਤੇ ਦੇ ਅਨੁਕੂਲ ਖ਼ੁਦਅਖ਼ਤਿਆਰ ਪੰਜਾਬ ਉਪਰ ਪੱਕੀ ਸਿਖ ਸਰਦਾਰੀ ਤੋਂ ਘੱਟ ਕੋਈ ਸਮਝੌਤਾ ਕਰਨ ਤੋਂ ਇਨਕਾਰੀ ਸਨ । ਮੂਲ-ਸਿਧਾਂਤਵਾਦੀ ਦਬਾਉ ਹੇਠ ਅਕਾਲੀ ਕਈ ਐਜੀਟੇਸ਼ਨਾਂ – ਨਹਿਰ ਰੋਕੋ, ਰੇਲ ਰੋਕੋ, ਕਾਮ ਰੋਕੋ- ਜਾਰੀ ਰਖਣ ਉਤੈ, ਅਤੇ ਆਪਣਾ ਧਰਮ ਯੁਧ ਜਾਰੀ ਰਖਣ ਉਤੇ ਮਜਬੂਰ ਹੋਏ ਜਿਸ ਵਿਚ ਧਰਮ ਨਾ ਹੋਣ ਸਮਾਨ ਸੀ ਤੇ ਜਿਸ ਵਿਚ ਯੁਧ ਨਿਰਦੋਸ਼ ਨਿਰੰਕਾਰੀਆ ਤੇ ਹਿੰਦੂਆਂ ਦਾ ਬੁਜ਼ਦਿਲਾਨਾ ਕਤਲ ਬਣ ਕੇ ਰਹਿ ਗਿਆ ਸੀ । 

ਭਿੰਡਰਾਂਵਾਲੇ ਨੂੰ ਸਿਖਾਂ ਵਿਚ ਏਡੀ ਵਡੀ ਗਿਣਤੀ ਵਿਚ ਪੈਰੋਕਾਰ ਕਿਵੇਂ ਮਿਲ ਸਕੇ ? ਇਕ ਮੌਕੇ ਮੈਂ ਉਹਨੂੰ ਮਿਲਿਆ ਤਾਂ ਉਹਦੀ ਦਿਖ ਅਤੇ ਉਹਦੇ ਕਥਨਾਂ ਤੋਂ ਜੇਡਾ ਨਿਰ-ਪ੍ਰਭਾਵ ਰਿਹਾ, ਓਡਾ ਹੀ ਬਹੁਤਾ ਖ਼ਬਰਦਾਰ ਮੈਂ ਉਹਦੇ ਪੈਰੋਕਾਰਾਂ ਵਲੋਂ ਉਹਨੂੰ ਮਿਲਦੀ ਸ਼ਲਾਘਾ ਤੋਂ ਹੋਇਆ । ਇਹ ਗੱਲ ਮੰਜੀ ਸਾਹਿਬ ਗੁਰਦਵਾਰੇ ਵਿਚ ਉਸ ਤਪਹਿਰੇ ਹੋਈ ਜਦੋਂ ਜਥੇਦਾਰ ਜੀ. ਐਸ. ਟੌਹੜਾ, ਐਮ. ਪੀ. ਅਤੇ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਪਰਧਾਨ ਨੇ ਮੇਜਰ ਜਨਰਲ ਸ਼ਾਹਬੇਗ ਸਿੰਘ (ਰਿਟਾਇਰਡ) ਅਤੇ ਹਜ਼ਾਰਾਂ ਅਕਾਲੀਆਂ ਦੇ ਨਾਲ ਆਪਣੇ ਆਪ ਨੂੰ ਧਰਮ ਯੁਧ ਮੋਰਚਾ ਵਿਚ ਗਰਿਫ਼ਤਾਰੀ ਲਈ ਪੇਸ਼ ਕਰਨਾ ਸੀ । ਟੌਹੜਾ, ਲੌਂਗੋਵਾਲ ਤੇ ਹੋਰਨਾਂ ਦੀਆਂ ਤਕਰੀਰਾਂ ਨੇ ਮਾਮੂਲੀ ਦਿਲਚਸਪੀ ਜਗਾਈ । ਭਿੰਡਰਾਂਵਾਲੇ ਦੀ ਮੁਖ਼ਤਸਰ ਤਕਰੀਰ ਬਹੁਤਾ ਕਰਕੇ ਮੈਨੂੰ ਸੰਬੋਧਤ ਸੀ ਕਿਉਂਜੁ ਮੈਨੂੰ ਸੰਗਤ ਵਿਚੋਂ ਉਠਾ ਕੇ ਮੰਚ ਉਤੇ ਬਿਠਾਇਆ ਗਿਆ ਸੀ । ਉਹ ਮੇਰੇ ਬਰਾਬਰ ਕਰ ਕੇ ਉਚਾ-ਲੰਮਾ ਖੜਾ ਸੀ, ਇਕ ਹਥ ਵਿਚ ਸਟੀਲ ਦਾ ਤੀਰ ਤੇ ਦੂਜੇ ਵਿਚ ਮਾਈਕਰੋਫ਼ੋਨ ਫੜੀ, ਮੇਰੇ ਵਲ ਇਸ਼ਾਰਾ ਕਰਦਿਆਂ ਉਹ ਬੋਲਿਆ; ‘ਇਥੇ ਬੈਠੇ ਇਹ ਸਰਦਾਰ ਸਾਹਿਬ ਲਿਖਦੇ ਹਨ ਕਿ ਮੈਂ ਹਿੰਦੂਆਂ ਤੇ ਸਿਖਾਂ ਵਿਚਕਾਰ ਨਫ਼ਰਤ ਫੈਲਾਉਂਦਾ ਹਾਂ, ਇਹ ਗ਼ਲਤ ਹੈ । ਮੈਂ ਤਾਂ ਬੱਸ ਗੁਰੂਆਂ ਦੀ ਸਿਖਿਆ ਹੀ ਪਰਚਾਰਦਾ ਹਾਂ; ਮੈਂ ਅੰਮ੍ਰਿਤ ਪਰਚਾਰ ਕਰਦਾ ਹਾਂ ਅਤੇ ਸਿਖ ਨੌਜਵਾਨਾਂ ਨੂੰ ਦਾੜ੍ਹੀਆਂ ਛਾਂਗਣਾ ਬੰਦ ਕਰਨ, ਸਿਗਰਟੁ ਤੇ ਸ਼ਰਾਬ ਪੀਣਾ ਛਡਣ ਲਈ ਪ੍ਰੇਰਦਾ ਹਾਂ । ਜੇ ਮੇਰਾ ਵੱਸ ਚੱਲੇ, ਤਾਂ ਮੈਂ ਇਹਨਾਂ ਸਭਨਾਂ ਸਰਦਾਰਾਂ ਨੂੰ ਫੜ ਲਵਾਂ ਜਿਹੜੇ ਸ਼ਾਮੀ ਵਿਸਕੀ-ਸ਼ਿਸ਼ਕੀ ਪੀਂਦੇ ਹਨ, ਇਹਨਾਂ ਉਤੇ ਮਿੱਟੀ ਦਾ ਤੇਲ ਪਾਵਾਂ ਤੇ ਇਹਨਾਂ ਪਰਲੇ ਦਰਜੇ ਦੇ ਗਏ-ਗੁਜ਼ਰਿਆਂ ਨੂੰ ਅਗ ਲਾ ਕੇ ਸਾੜ ਦਿਆਂ ।’ ਇਸ ਕਥਨ ਦਾ ਸਵਾਗਤ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਕੀਤਾ ਗਿਆ । ਇਹ ਗੁਝੀ-ਮਸ਼ਕਰੀ ਸੀ ਕਿ ਮੇਰੇ ਨਾਲ ਮੰਚ ਉਤੇ ਬੈਠੇ ਅਧਿਉਂ ਬਹੁਤੇ ਸਰਦਾਰ ਅਤੇ ਕਿਸਾਨ ਸੰਗਤ ਦਾ ਬੜਾ ਤਕੜਾ ਹਿਸਾ, ਰੱਜ ਕੇ ਸ਼ਰਾਬ ਪੀਣ ਵਾਲੇ ਸਨ । 

ਆਪਣੀ ਅਗਲੀ ਅੰਮ੍ਰਿਤਸਰ ਫੇਰੀ ਦੇ ਮੌਕੇ ਮੈਨੂੰ ਭਿੰਡਰਾਂਵਾਲੇ ਦੀ ਲੋਕ- ਪ੍ਰਿਅਤਾ ਦੇ ਕਾਰਨਾਂ ਬਾਰੇ ਸੰਕੇਤ ਮਿਲ ਗਿਆ । ਇਹ ਸਪਸ਼ਟ ਕਰਨ ਲਈ ਮੈਂ ਦੋ ਉਦਾਹਰਣਾਂ ਦਿਆਂਗਾ । ਇਕ ਦਿਨ ਅਕਾਲ ਤਖ਼ਤ ਦੀ ਛਤ ਉਤੇ ਭਿੰਡਰਾਂਵਾਲੇ ਦਾ ਦਰਬਾਰ ਲਗਿਆ ਹੋਇਆ ਸੀ । ਇਕ ਨੌਜਵਾਨ ਕੁੜੀ ਉਥੇ ਆਈ। ਉਹਨੇ ਉਹਦੇ ਪੈਰ ਫੜ ਲਏ ਤੇ ਹਉਕੇ ਭਰ ਭਰ ਕੇ ਆਪਣੀ ਵਾਰਤਾ ਸੁਣਾਈ ਕਿ ਉਹਦੇ ਸੁਸਰਾਲ ਵਾਲੇ ਉਹਦੇ ਨਾਲ ਇਸ ਕਰਕੇ ਭੈੜਾ ਸਲੂਕ ਕਰਦੇ ਹਨ ਕਿ ਮੈਂ ਮਾਪਿਆਂ ਤੋਂ ਹੋਰ ਧਨ ਕਿਉਂ ਨਹੀਂ ਲਿਆਉਂਦੀ ਤੇ ਉਹਦਾ ਪਤੀ ਉਹਦਾ ਪਖ ਨਹੀਂ ਪੂਰਦਾ । ਭਿੰਡਰਾਂਵਾਲੇ ਨੇ ਉਹਦਾ ਨਾਂ ਤੇ ਪਤਾ ਪੁਛਿਆ, “ਤਾਂ ਤੂੰ ਹਿੰਦੂਆਂ ਦੀ ਧੀ ਏ”, ਉਹਨੇ ਕਿਹਾ । ‘ਕੀ ਤੂੰ ਇਕ ਸਿਖ ਦੀ ਧੀ ਬਣਨ ਨੂੰ ਤਿਆਰ ਏਂ ?” ਕੁੜੀ ਨੇ ਹਾਂ ਵਿਚ ਸਿਰ ਹਿਲਾਇਆ। ਭਿੰਡਰਾਂਵਾਲੇ ਨੇ ਆਪਣੇ ਕੁਝ ਸ਼ਸਤਰਧਾਰੀ ਆਦਮੀ ਕੁੜੀ ਦੇ ਪਰਵਾਰ ਨੂੰ ਲਿਆਉਣ ਲਈ ਭੇਜੇ । ਘੰਟੇ ਕੁ ਪਿਛੋਂ ਕੁੜੀ ਦੇ ਪਤੀ ਤੇ ਉਹਦੇ ਮਾਤਾ, ਪਿਤਾ ਨੂੰ, ਜਿਹੜੇ ਸਹਿਮੇ ਹੋਏ ਸਨ, ਭਿੰਡਰਾਂਵਾਲੇ ਦੇ ਪੇਸ਼ ਕਰ ਦਿਤਾ ਗਿਆ, “ਇਹ ਕੁੜੀ ਤੁਹਾਡੇ ਘਰ ਦੀ ਬਹੂ ਹੈ ?” ਉਹਨੇ ਪੁਛਿਆ। ਉਹਨਾਂ ਨੇ ਹਾਂ ਵਿਚ ਉਤਰ ਦਿਤਾ। “ਇਹ ਮੈਨੂੰ ਦਸਦੀ ਹੈ ਕਿ ਤੁਸੀਂ ਇਹਦੇ ਪਿਉ ਤੋਂ ਧਨ ਚਾਹੁੰਦੇ ਹੋ । ਮੈਂ ਇਹਦਾ ਪਿਉ ਹਾਂ ।” ਉਹਨੇ ਕਰੰਸੀ ਨੋਟਾਂ ਦੀ ਟਰੇ ਉਹਨਾਂ ਸਾਹਮਣੇ ਰਖੀ ਤੇ ਉਹਨਾਂ ਨੂੰ ਕਿਹਾ, “ਜੋ ਮਰਜ਼ੀ ਚੁਕ ਲਵੋ।” ਤਿੰਨੇ ਉਹਦੇ ਪੈਰੀਂ ਪੈ ਗਏ ਤੇ ਇਮਾਂ ਦੀ ਜਾਚਨਾ ਕੀਤੀ । “ਇਸ ਵਾਰ ਮੈਂ ਤੁਹਾਨੂੰ ਜਾਣ ਦਿੰਦਾ ਹਾਂ, ਪਰ ਜੇ ਇਹ ਕੁੜੀ ਮੁੜ ਮੇਰੇ ਕੋਲ ਸ਼ਿਕਾਇਤ ਲੈ ਕੇ ਆਈ ਤਾਂ ਤੁਸੀਂ ਜਾਣਦੇ ਹੀ ਹੋ ਕਿ ਮੈਂ ਤੁਹਾਡੇ ਨਾਲ ਕਿਵੇਂ ਵਰਤਾਂਗਾ !” ਭਿੰਡਰਾਂਵਾਲੇ ਦਾ ਮਨ-ਪਸੰਦ ਬੋਲਾ ਸੋਧ ਦਿਆਂਗੇ, ਅਰਥਾਤ, ਮਾਰ ਮੁਕਾਉਣਾ, ਸੀ । ਉਹਨਾਂ ਨੂੰ ਸੂਚਨਾ ਮਿਲ ਗਈ । 

ਦੂਜੀ ਉਦਾਹਰਣ : ਕੁਝ ਪੇਂਡੂਆਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਕੁਝ ਪੁਲਸੀਆਂ ਨੇ ਉਹਨਾਂ ਤੋਂ ਧਨ ਖੋਹ ਲਿਆ ਹੈ। ਭਿੰਡਰਾਂਵਾਲੇ ਨੇ ਪੁਲਸੀਆਂ ਨੂੰ ਆਪਣੇ ਦਰਬਾਰ ਵਿਚ ਸੱਦ ਭੇਜਿਆ। ਉਹ ਆਏ ਤੇ ਧਨ ਵਾਪਸ ਕਰ ਦਿਤਾ । 

ਕੁਝ ਚਿਰ ਤਕ ਰਾਬਨ ਹੁਡ ਦੇ ਇਸ ਬਿੰਬ ਨੇ ਭਿੰਡਰਾਂਵਾਲੇ ਨੂੰ ਓੜਕਾਂ ਦੀ ਲੋਕ-ਪ੍ਰਿਅਤਾ ਬਖਸ਼ੀ 1 ਲੋਕਾਂ ਨੂੰ ਕੁਝ ਵੀ ਖ਼ਰਚੇ ਬਿਨਾਂ ਤੁਰਤ-ਫੁਰਤ ਇਨਸਾਫ਼ ਮਿਲ ਸਕਦਾ ਸੀ । ਅੱਗੇ ਚਲ ਕੇ ਸਭ ਤੋਂ ਉਚੀ ਬੋਲੀ ਦੇਣ ਵਾਲਾ ਉਹਦੀ ਸੇਵਾ ਖ਼ਰੀਦ ਸਕਦਾ ਸੀ । 

ਤਰਾਸਦ ਪੰਜਾਬੀ ਡਰਾਮੇ ਦੇ ਨਾਟਕੀ ਪਾਤਰ ਹੁਣ ਤਕ ਆਪਣੇ ਆਖਰੀ ਰੋਲ ਅਦਾ ਕਰਨ ਲਈ ਰੰਗ-ਮਚ ਉਤੇ ਆ ਚੁਕੇ ਹੋਏ ਸਨ । ਅਕਾਲੀ ਲੀਡਰ ਟੌਹੜਾ ਤੇ ਲੌਂਗੋਵਾਲ ਆਪਣੇ ਸੈਂਕੜੇ ਕਾਰਕੁਨਾਂ ਅਤੇ ਸੰਗਰੂਰ ਤੋਂ ਧਰਮ ਯੁਧ ਮੋਰਚੇ ਵਿਚ ਸ਼ਾਮਿਲ ਹੋਣ ਲਈ ਆਏ ਹੋਏ ਪੰਦਰਾਂ ਸੌ ਦੇ ਇਕ ਜਥੇ ਦੇ ਨਾਲ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਦਫ਼ਤਰ ਦੇ ਇਕ ਕੋਨੇ ਵਿਚ ਟਿਕੇ ਹੋਏ ਸਨ । ਹਰਿਮੰਦਰ ਸਾਹਿਬ ਦੇ ਦੂਜੇ ਪਾਸੇ, ਕਿਲ੍ਹੇ ਬੰਦ ਅਕਾਲ ਤਖ਼ਤ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਦਾ ਸੱਜਾ-ਹੱਥ ਅਮਰੀਕ ਸਿੰਘ ਰਿਟਾਇਰਡ ਮੇਜਰ ਜਨਰਲ ਸ਼ਾਹ ਬੇਗ ਸਿੰਘ ਨਾਲ ਬੈਠੇ ਸਨ, ਜਿਹੜਾ ਵਾਕੀ- ਟਾਕੀ ਨਾਲ ਲੈਸ ਸੀ ਤੇ ਪਰਕਰਮਾ ਦੇ ਵਖ ਵਖ ਭਾਗਾਂ ਵਿਚ ਪੈਂਤੜਾ-ਲਈ ਬੈਠੇ ਆਪਣੇ ਆਦਮੀਆਂ ਨੂੰ ਹੁਕਮ ਦੇ ਰਿਹਾ ਸੀ । ਰਾਮਗੜ੍ਹੀਆ ਬੁੰਗਿਆਂ ਦੇ ਸਿਖ਼ਰ ਤੇ ਵਾਟਰ-ਟਾਵਰ ਉਪਰ ਆਲ-ਇੰਡੀਆ ਸਿਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੁੰਡੇ, ਬੱਬਰ ਤੇ ਸ਼ਾਇਦ ਕੁਝ ਹੋਰ ਜਣੇ ਬੈਠੇ ਪੈਰਾ-ਮਿਲਿਟਰੀ ਫ਼ੋਰਸ ਤੇ ਪੁਲਸ ਦੀਆਂ ਗੱਡੀਆਂ ਨੂੰ, ਜਿਨ੍ਹਾਂ ਨੇ ਗੋਲਡਨ ਟੈਂਪਲ ਨੂੰ ਘੇਰ ਲਿਆ ਹੋਇਆ ਸੀ, ਦੂਰਬੀਨਾਂ ਦੁਆਰਾ ਵੇਖ ਰਹੇ ਸਨ, ਇਹਨਾਂ ਤੋਂ ਇਲਾਵਾ ਕਈ ਹਜ਼ਾਰ ਸ਼ਰਧਾਲੂ ਵੀ ਮੌਜੂਦ ਸਨ ਜਿਹੜੇ ਦਰਬਾਰ ਦੇ ਨਿਰਮਾਤਾ, ਗੁਰੂ ਅਰਜਨ ਦੇਵ ਦੀ ਸ਼ਹਾਦਤ ਦੀ 378ਵੀਂ ਵਰ੍ਹੇ ਗੰਢ ਮਨਾਉਣ ਦੇ ਸਿਲਸਲੇ ਵਿਚ ਇਥੇ ਆਏ ਸਨ । ਇਹ ਸ਼ਹੀਦੀ ਦਿਵਸ 3 ਜੂਨ, 1984 ਨੂੰ ਸੀ । 

1 ਜੂਨ, 1984, ਨੂੰ ਮੰਚ ਦੀਆਂ ਬਤੀਆਂ ਬਹੁਤ ਹੀ ਮਧਮ ਕਰ ਦਿਤੀਆਂ ਗਈਆਂ । ਇੰਡੀਅਨ ਆਰਮੀ ਦੀਆਂ ਬਾਕਾਇਦਾ ਫ਼ੌਜਾਂ ਨੇ ਰਾਜ ਸ਼ਾਸਨ ਆਪਣੇ ਹੱਥ ਲੈ ਲਿਆ, ਅੰਮ੍ਰਿਤਸਰ ਦੇ ਸਾਰੇ ਰਾਹ ਬੰਦ ਕਰ ਦਿਤੇ ਅਤੇ ਸ਼ਹਿਰ ਵਿਚ ਕਰਫ਼ਿਊ ਲਾ ਦਿਤਾ। ਹੈਲੀਕਾਪਟਰਾਂ ਨੇ ਸਿਰਾਂ ਉਪਰ ਗੇੜੇ ਕਢੇ ਅਤੇ ਸਿਖ ਪੇਂਡੂਆਂ ਦੀਆਂ ਗਤੀਆਂ ਬਾਰੇ ਜਿਹੜੇ ਦਰਬਾਰ ਸਾਹਿਬ ਨੂੰ ਬਚਾਉਣ ਲਈ ਆ ਰਹੇ ਸਨ, ਫ਼ੌਜ ਨੂੰ ਖ਼ਬਰਦਾਰ ਕੀਤਾ । ਟੈਂਕ ਤੰਗ ਗਲੀਆਂ ਵਿਚ ਗਰਜਦੇ ਰਹੇ ਤਾਂ ਜੁ ਲੋੜ ਪੈਣ ਤੇ ਕਾਂਪਲੈਕਸ ਅੰਦਰ ਤੁਰਤ ਹੀ ਦਾਖ਼ਲ ਹੋ ਸਕਣ । ਧੁਰ ਛਤਾਂ ਉਪਰ ਮਾਊਂਟੇਨ ਗੰਨਾਂ ਬੀੜੀਆਂ ਗਈਆਂ ਸਨ ਜਿਹੜੀਆਂ ਬੁੰਗਿਆਂ ਅਤੇ ਵਾਟਰ-ਟਾਵਰ ਉਤੇ ਬੈਠੇ ਛਹਿ ਲਾ ਕੇ ਗੋਲੀ ਚਲਾਉਣ ਵਾਲਿਆਂ ਨੂੰ ਉਡਾ ਸੁਟਣ ਲਈ ਤਿਆਰ-ਬਰ-ਤਿਆਰ ਸਨ । 

ਸਵੇਰੇ ਹੀ ਦੋਹਾਂ ਪਾਸਿਆਂ ਤੋਂ ਉਗੜ-ਦੁਗੜ ਗੋਲੀ ਚਲਣ ਲਗ ਪਈ । ਚਾਰ ਦਿਨ ਬੀਤਣ ਤੇ, ਪੰਜ ਜੂਨ ਨੂੰ, ਲੜਾਈ ਸ਼ੁਰੂ ਹੋ ਗਈ । 7 ਜੂਨ 1984 ਨੂੰ ਮੌਤ ਤੇ ਤਬਾਹੀ ਦੇ ਦ੍ਰਿਸ਼ ਤੇ ਪਰਦਾ ਡਿਗਿਆ ਅਤੇ ਏਸ ਖੂਨੀ ਸਾਕੇ ਨੂੰ ਓਪਰੇਸ਼ਨ ਬਲਿਊ ਸਟਾਰ ਦਾ ਨਾਂ ਦਿਤਾ ਗਿਆ।  

ਦੂਜਾ ਅਧਿਆਇ 

ਤਬਾਹੀ ਦੇ ਰਾਹ ਤੇ 

ਗੁਮਨਾਮੀ ਤੋਂ ਭਿੰਡਰਾਂਵਾਲੇ ਦੇ ਪ੍ਰਗਟ ਹੋਣ ਦੀ ਵਾਰਤਾ ਦਹਾਕੇ ਭਰ ਤੋਂ ਪੰਜਾਬ ਦੀਆਂ ਰਾਜਸੀ, ਸਮਾਜਕ ਤੇ ਧਾਰਮਕ ਕਦਰਾਂ ਉਤੇ ਬੇਲਾਗ ਟਿਪਣੀ ਹੈ। ਇਹ ਛੋਟੀਆਂ ਪ੍ਰਾਪਤੀਆਂ ਲਈ ਛੋਟੇ ਆਦਮੀਆਂ ਵਲੋਂ ਖੜਯੰਤਰਾਂ ਦੀ ਵਾਰਡ ਹੈ, ਆਦਮੀ ਜਿਨ੍ਹਾਂ ਨੇ ਇਕ ਪਿੰਡ ਦੇ ਪਰਚਾਰਕ ਨੂੰ ਕਰੀਬ-ਕਰੀਬ ਰਸੂਲ ਬਣ ਦਿਤਾ, ਇਕ ਰਾਜਸੀ ਕਠ-ਪੁਤਲੀ ਨੂੰ ਰਾਜਸੀ ਪਪਟੀਅਰ (ਕਠ-ਪੁਤਲੀਅ ਨੂੰ ਨਚਾਉਣ ਵਾਲਾ) ਬਣਾ ਦਿਤਾ । 

ਜਦੋਂ ਮੈਂ ਭਿੰਡਰਾਂਵਾਲੇ ਨੂੰ ਮਿਲਿਆ ਉਹ ਪਹਿਲਾਂ ਹੀ ਹੀਰੋ ਤੇ ਵਿਲੇਨ ਦੇ ਸੱਚੇ ਵਿਚ ਢਲ ਚੁਕਿਆ ਹੋਇਆ ਸੀ । ਉਹ ਅੰਮ੍ਰਿਤਸਰ ਵਿਖੇ ਕਈ ਥੰਮ੍ਹ ਵਾਲੇ ਸਮੁੰਦਰੀ ਹਾਲ ਵਿਚ ਡਾਇਸ ਉਪਰ ਬੈਠਾ ਸੀ । ਇਹ ਹਾਲ 1982 ਤੋਂ 1983 ਤਕ ਅਕਾਲੀ ਮੋਰਚੇ ਦਾ ਕੇਂਦਰ ਰਿਹਾ ਹੈ । ਦੂਜਾ ਸੰਤ, ਲੌਂਗੋਵਾਲ ਵੀ ਉਥੇ ਬੈਠਾ ਸੀ। ਦੋਵੇਂ ਸਤਿਆਗ੍ਰਹੀਆਂ ਨੂੰ ਗਰਿਫ਼ਤਾਰੀ ਲਈ ਆਪਣੇ ਆਪ ਨੂੰ ਬਾਹਰ ਜਾ ਕੇ ਪੇਸ਼ ਕਰਨ ਤੋਂ ਪਹਿਲਾਂ ਅਸ਼ੀਰਵਾਦ ਦੇਣ ਲਈ ਆਏ ਹੋਏ ਹਨ  

ਦੋਵੇਂ ਸੰਤ ਇਕ ਦੂਜੇ ਤੋਂ ਬਿਲਕੁਲ ਹੀ ਵਖਰੀ ਤਰ੍ਹਾਂ ਦੇ ਸਨ । ਇਕ ਗਰਮ ਤੇ ਹਿੰਸਕ, ਦੂਜਾ ਸਨਿਮਰ ਤੇ ਗੌਰਵਪੂਰਣ ਸੀ । ਜਦੋਂ ਸਤਿਆਗ੍ਰਹੀ ਗਜਵੇਂ ਜੈਕਾਰਿਆਂ ਵਿਚਕਾਰ, ਜਦੋਂ ਢੋਲ ਵਜ ਰਹੇ ਸਨ, ਗੋਲਡਨ ਟੈਂਪਲ ਤੋਂ ਬਾਹਰ ਨਿਕਲੇ, ਭਿੰਡਰਾਂਵਾਲਾ ਉਠ ਕੇ ਆਪਣੇ ਇਰਦ-ਗਿਰਦ ਜੁਰੂ ਸ਼ਸਤਰਧਾਰੀ ਗਾਰਦਾਂ ਨਾਲ ਗੁਰੂ ਨਾਨਕ ਨਿਵਾਸ ਵਲ ਚਲਿਆ ਗਿਆ ਤੇ ਬਹੁਤ ਸਾਰੇ ਸਿਖ ਵੀ ਉਹਦੇ ਮਗਰ ਮਗਰ ਚਲੇ ਗਏ; ਪਰ ਲੌਂਗਵਾਲੀ ਕਰੀਬ-ਕਰੀਬ ਇਕੱਲਾ ਹੀ ਓਸ ਇਮਾਰਤ ਵਲ ਗਿਆ, ਜਿਥੇ ਦੋਵੇਂ ਸੰਤ ਰਹਿੰਦੇ ਸਨ । 

ਮੈਂ ਭਿੰਡਰਾਂਵਾਲੇ ਨੂੰ ਉਹਦੇ ਕਮਰੇ ਵਿਚ ਜਾ ਮਿਲਿਆ । ਕਮਰਾ ਸਾਫ਼ ਨਹੀਂ ਸੀ, ਮੰਜੀਆਂ ਤੇ ਫਿਲਮ-ਢਿਲੀਆਂ ਕੁਰਸੀਆਂ ਇਧਰ-ਉਧਰ ਖਿੰਡੀਆਂ ਪਈਆਂ ਸਨ । ਮੈਂ ਉਹਨੂੰ ਪੁਛਿਆ ਕਿ ਉਹਨੇ ਆਪਣੇ ਇਰਦ-ਗਿਰਦ ਗੰਨਾਂ ਤੇ ਸਟੇਨਗੰਨਾਂ ਵਾਲੇ ਏਨੇ ਸ਼ਸਤਰਧਾਰੀ ਆਦਮੀ ਕਿਉਂ ਰਖੇ ਹੋਏ ਹਨ । ਉਹਨੇ ਮੋਟੀ ਠੁੱਲੀ ਪੰਜਾਬੀ ਵਿਚ ਉਤਰ ਦਿਤਾ ਕਿ ਪੁਲਸ ਨੇ ਹਥਿਆਰ ਕਿਉਂ ਰਖੇ ਹੋਏ ਹਨ ? ਮੈਂ ਉਹਨੂੰ ਦਸਿਆ ਕਿ ਪੁਲਸ ਤਾਂ ਸੱਤਾ ਦੀ ਪ੍ਰਤਿਨਿਧਤਾ ਕਰਦੀ ਹੈ; ਇਹਦਾ ਉਤਰ ਪਰਤਵੀਂ ਦਲੀਲ ਨਾਲ ਦਿੰਦਿਆਂ ਉਹਨੇ ਆਖਿਆ : “ਉਹ ਮੈਨੂੰ ਚੈਲੰਜ ਕਰ ਵੇਖਣ, ਮੈਂ ਉਹਨਾਂ ਨੂੰ ਵਿਖਾ ਦਿਆਂਗਾ ਕਿ ਸੱਤਾ ਕੀਹਦੇ ਹਥ ਹੈ ।” 

ਇਹ ਉਸ ਆਦਮੀ ਦਾ ਵਿਸ਼ੇਸ਼ ਲਛਣ ਸੀ । ਉਹ ਆਪਣੇ ਆਪ ਨੂੰ ਦੇਸ਼ ਦੇ ਕਾਨੂੰਨਾਂ ਤੋਂ ਉਪਰ ਸਮਝਦਾ ਸੀ ਕਿਉਂਜੁ ਉਹਨੂੰ ਤਾਂ ਰਬ ਨੇ ਕਿਸੇ ਮਿਸ਼ਨ – ਲਈ ਚੁਣ ਕੇ ਭੇਜਿਆ ਸੀ, ਤੇ ਉਹ ਅਜੇਹਾ ਮਿਸ਼ਨ ਸੀ ਜਿਸ ਬਾਰੇ ਦੇਸ ਦੀ ਸਾਰੀ ਪੁਲਸ ਤੇ ਸਾਰੀ ਫ਼ੌਜ ਕੁਝ ਵੀ ਪੁਛ ਨਹੀਂ ਸੀ ਸਕਦੀ, ਉਸ ਉਤੇ ਕੋਈ ਏਤਰਾਜ਼ ਨਹੀਂ ਸੀ ਕੀਤਾ ਜਾ ਸਕਦਾ । ਇਹ ਉਹਦਾ ਦੁਖਾਂਤ ਸੀ, ਤੇ ਇਹਦੇ ਨਾਲ ਹੀ ਇਹ ਉਹਦੀ ਕਮਿਊਨਿਟੀ ਦਾ ਤੇ ਉਹਦੇ ਰਾਜ ਦਾ ਦੁਖਾਂਤ ਸੀ । 

ਰਾਜਸੀ ਪਿੜ ਵਿਚ ਭਿੰਡਰਾਂਵਾਲੇ ਦੇ ਆਗਮਨ ਨੂੰ 1977 ਵਿਚ ਵੇਖਿਆ ਜਾ ਸਕਦਾ ਹੈ ਜਦੋਂ ਅਕਾਲੀ-ਜਨਤਾ ਸਰਕਾਰ ਪੰਜਾਬ ਵਿਚ ਕਾਇਮ ਹੋਈ। ਅਸੰਬਲੀ ਦੀਆਂ ਚੋਣਾਂ ਵਿਚ ਕਾਂਗਰਸ (ਆਈ) ਦੀ ਹਾਰ ਪਿਛੋਂ ਪੰਜਾਬ ਦਾ ਗਦੀਉਂ-ਲਥਾ ਮੁਖ ਮੰਤਰੀ, ਜ਼ੈਲ ਸਿੰਘ ਜਿਹੜਾ ਪੰਜ ਸਾਲ ਪਿਛੋਂ ਭਾਰਤ ਦਾ ਰਾਸ਼ਟਰਪਤੀ ਬਣਿਆਂ, ਸਭ ਤੋਂ ਬਹੁਤ ਨਾ-ਖ਼ੁਸ਼ ਸੀ, ਇਸ ਕਰਕੇ ਹੀ ਨਹੀਂ ਕਿ ਉਹਦੇ ਹਥੋਂ ਸੱਤਾ ਨਿਕਲ ਗਈ ਸੀ, ਸਗੋਂ ਇਸ ਕਰਕੇ ਵੀ ਕਿਉਂਜੁ ਗੁਰਦਿਆਲ ਸਿੰਘ ਕਮਿਸ਼ਨ ਥਾਪ ਦਿਤਾ ਗਿਆ ਸੀ ਜੀਹਨੇ ਮੁਖ ਮੰਤਰੀ ਦੀ ਹੈਸੀਅਤ ਵਿਚ ਜ਼ੈਲ ਸਿੰਘ ਦੇ ਵਤੀਰੇ ਤੇ ਪਥ-ਦਰਸ਼ਨ ਨੂੰ ਘੋਖਣਾ ਸੀ । (ਅਗੇ ਚਲ ਕੇ ਉਹਨੂੰ ਸੱਤਾ ਦੀ ਅਯੋਗ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ) । 

ਜ਼ੈਲ ਸਿੰਘ ਜਾਣਦਾ ਸੀ ਕਿ ਉਹ ਕਾਂਗਰਸ ਰਾਹੀਂ ਪਰਤਵੀਂ ਸੱਟ ਨਹੀਂ ਮਾਰ ਸਕਦਾ ਜਿਸ ਦਾ ਲੋਕਾਈ ਦੀਆਂ ਨਜ਼ਰਾਂ ਵਿਚ ਕੋਈ ਬਿੰਬ ਨਹੀਂ ਸੀ। ਨਾ ਉਹ ਆਪਣੇ ਆਪ, ਇਕੱਲਿਆਂ, ਕਾਇਲ ਕਰ ਸਕਣ ਦੇ ਸਮਰਥ ਸੀ । ਉਹ ਮੋਰਾਰਜੀ ਡੇਸਾਈ ਨੂੰ ਜ਼ਰੂਰ ਮਿਲਿਆ, ਜਿਹੜਾ ਉਦੋਂ ਪਰਧਾਨ ਮੰਤਰੀ ਸੀ, ਤੇ ਦੋਵੇਂ ਕਦੇ ਕਾਂਗਰਸ ਵਿਚ ਸਹਿਕਾਰ ਰਹਿ ਚੁਕੇ ਹੋਏ ਸਨ । ਜ਼ੈਲ ਸਿੰਘ ਚਾਹੁੰਦਾ ਸੀ ਮੋਰਾਰਜੀ ਡੇਸਾਈ ਮੁਦਾਖ਼ਲਤ ਕਰੇ । ਪਰ ਡੇਸਾਈ ਉਹਦੇ ਕਿਸੇ ਕੰਮ ਨਾ ਆ ਸਕਿਆ । 

-ਇਹ ਸ੍ਰੀਮਤੀ ਗਾਂਧੀ ਦਾ ਮਰਹੂਮ ਪੁਤਰ, ਸੰਜੇ ਗਾਂਧੀ, ਹੀ ਸੀ ਜਿਹੜਾ ਜਾਣਦਾ ਸੀ ਕਿ ਪਰਾ-ਸੰਵਿਧਾਨਕ ਢੰਗਾਂ ਤੋਂ ਕਿਵੇਂ ਕੰਮ ਲਿਆ ਜਾਂਦਾ ਹੈ, ਜੀਹਨੇ ਸੁਝਾਉ ਦਿਤਾ ਕਿ ਅਕਾਲੀ ਸਰਕਾਰ ਨੂੰ ਚੈਲੰਜ ਕਰਨ ਲਈ, ਜਾਂ ਘਟੋ-ਘਟ ਪਰੇਸ਼ਾਨ ਕਰਨ ਲਈ ਕਿਸੇ ‘ਸੰਤ’ ਸਿਖ ਲੀਡਰ ਨੂੰ ਖੜਾ ਕੀਤਾ ਜਾਵੇ, ਉਹ ਤੇ ਜ਼ੈਲ ਸਿੰਘ ਦੋਵੇਂ, ਤੇ ਜ਼ੈਲ ਸਿੰਘ ਵਧੇਰੇ ਕਰਕੇ, ਜਾਣਦੇ ਸਨ ਕਿ ਪਰਤਾਪ ਸਿੰਘ ਕੈਰੋਂ ਆਪਣੇ ਮੁਖ ਮੰਤਰੀ ਕਾਲ ਵਿਚ ਅਕਾਲੀਆਂ ਨਾਲ ਕਿਵੇਂ ਲੜਿਆ ਸੀ, ਉਹਨੇ ਮਾਸਟਰ ਤਾਰਾ ਸਿੰਘ ਦੇ ਟਾਕਰੇ ਉਤੇ ਫ਼ਤਹ ਸਿੰਘ ਨੂੰ ਮਜ਼ਬੂਤ ਕੀਤਾ ਸੀ, ਕਿਉਂਜੁ ਮਾਸਟਰ ਤਾਰਾ ਸਿੰਘ ਬਹੁਤ ਅੜਬ ਸੀ । ਜ਼ੈਲ ਸਿੰਘ ਤੇ ਦਰਬਾਰਾ ਸਿੰਘ ਜਿਹੜਾ ਕਾਂਗਰਸ (ਆਈ) ਵਰਕਿੰਗ ਕਮੇਟੀ ਦਾ ਮੈਂਬਰ ਸੀ ਤੇ ਅੱਗੇ ਚਲ ਕੇ ਮੁਖ ਮੰਤਰੀ ਬਣਿਆਂ, ਮਿਲੇ ਤੇ ਇਹਨਾਂ ਨੇ ਦੋ ਵਿਅਕਤੀਆਂ ਦੀ ਚੋਣ ਕੀਤੀ। 

ਅੰਤਮ ਚੋਣ ਸੰਜੇ ਗਾਂਧੀ ਉਤੇ ਛਡ ਦਿਤੀ ਗਈ । ਦੋਹਾਂ ਸਿਖ ਪਰਚਾਰਕਾਂ ਨੂੰ ਚੁਣ ਲਿਆ ਗਿਆ ਪਰ, ਜਿਵੇਂ ਕਿ ਸੰਜੇ ਦਾ ਮਿੱਤਰ, ਕਮਲ ਨਾਥ, ਐਮ. ਪੀ. ਦਸਦਾ ਹੈ, ਇਹਨਾਂ ਵਿਚੋਂ ਇਕ ‘ਦਲੇਰ ਕਿਸਮ ਦਾ’ ਨਹੀਂ ਸੀ। ਦਿਸਦਾ । ਭਿੰਡਰਾਂਵਾਲਾ ਕਾਫ਼ੀ ਦਲੇਰ ਦਿਸਿਆ ਪਰ ਉਹ ਨਹੀਂ ਸੀ ਜਾਣਦੇ ਕਿ ਕੀ ਉਹਤੋਂ ਆਖ਼ਰਕਾਰ ਕਾਰਜ ਸਿਧ ਕਰਵਾਇਆ ਜਾ ਸਕੇਗਾ । ‘ਅਸੀਂ ਉਹਨੂੰ ਸਨੇ ਸਨੇ ਪੈਸਾ ਦਿੰਦੇ ਰਹਾਂਗੇ’, ਕਮਲ ਨਾਥ ਯਾਦ ਕਰਕੇ ਦਸਦਾ ਹੈ । ‘ਪਰ ਇਹ ਅਸਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਦਹਿਸ਼ਤਪਸੰਦ ਬਣ ਜਾਵੇਗਾ ।’ ਉਸ ਸਮੇਂ ਇਹਨਾਂ ਨੂੰ ਇਹਦਾ ਚਿਤ-ਚੇਤਾ ਵੀ ਨਹੀਂ ਸੀ ਕਿ ਉਹ ਇਕ ਫਰੈਂਕਸਟੀਨ* ਦੀ ਸਿਰਜਣਾ ਕਰ ਰਹੇ ਹਨ। ਇਸ ਪਿਛੋਂ ਜ਼ੈਲ ਸਿੰਘ ਨੇ ਮੁਕਾਬਲਤਨ ਗੁਮਨਾਮ ਭਿੰਡਰਾਂਵਾਲੇ ਨਾਲ ਸੰਪਰਕ ਕਾਇਮ ਰਖਿਆ; ਪਰ ਜਦੋਂ ਮੈਂ 5 ਸਤੰਬਰ, 1984, ਨੂੰ ਉਹਨੂੰ ਮਿਲਿਆ ਤਾਂ ਉਹਨੇ ਇਸ ਤੋਂ ਇਨਕਾਰ ਕੀਤਾ । 

ਭਿੰਡਰਾਂਵਾਲੇ ਨੂੰ ਸ਼ੁਹਰਤ ਪਰਾਪਤ ਕਰਨ ਦਾ ਪਹਿਲਾ ਮੌਕਾ 13 ਅਪ੍ਰੈਲ: 1978, ਨੂੰ ਵਸਾਖੀ ਵਾਲੇ ਦਿਨ, ਮਿਲਿਆ; ਜਦੋਂ ਸਿਖਾਂ ਦੇ ਇਕ ਜਥੇ ਦੀ ਨਿਰੰਕਾਰੀਆਂ* ਨਾਲ ਝੜਪ ਹੋਈ, ਜਿਹੜੇ ਆਪਣੇ ਆਪ ਨੂੰ ਸਿਖ ਤਾਂ ਆਖਦੇ ਹਨ ਪਰ – ਸਿਖ ਕਮਿਊਨਿਟੀ ਉਹਨਾਂ ਨੂੰ ਸਿਖ ਨਹੀਂ ਸਮਝਦੀ । ਇਸ ਝੜਪ ਵਿਚ ਸੋਲਾਂ ਸਿਖ ਮਰ ਗਏ । ਜਦੋਂ ਇਹ ਖ਼ਬਰ ਗੋਲਡਨ ਟੈਂਪਲ ਪਹੁੰਚੀ, ਭਿੰਡਰਾਂਵਾਲਾ ਉਥੇ ਹੀ ਸੀ ਪਰ ਉਹਨੇ ਇਹਨੂੰ ਤੁਰਤ ਹੀ ਹੁੰਗਾਰਾ ਨਾ ਭਰਿਆ ; ਉਹ ਕਈ ਘੰਟੇ ਬੀਤਣ ਤੇ ਹੀ ਘਟਨਾ-ਸਥਾਨ ਤੇ ਗਿਆ ਜਦੋਂ ਪੁਲਸ ਥਾਂ ਥਾਂ ਖੜੀ ਸੀ । ਅਮਰਜੀਤ ਕੌਰ** ਨੇ, ਜਿਸ ਦਾ ਪਤੀ ਫੌਜਾ ਸਿੰਘ ਇਸ ਝੜਪ ਸਮੇਂ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ ਸੀ, ਤੇ ਜਿਹੜਾ 

* ਨਿਰੰਕਾਰੀ ਲਹਿਰ ਪਸ਼ਾਵਰ ਦੇ ਦਿਆਲ ਦਾਸ ਨੇ (1855) ਚਲਾਈ ਸੀ ਤਾਂ ਜੁ ਹਿੰਦੂ-ਸਿੱਖ ਭਾਈਚਾਰੇ ਵਿਚ ਬ੍ਰਾਹਮਣਵਾਦੀ ਰਹੁ-ਰੀਤ ਮੁੜ ਸ਼ੁਰੂ ਹੋਣ, ਮੂਰਤੀ ਪੂਜਾ, ਦਰਿਆਵਾਂ ਦੀ ਯਾਤਰਾ ਤੇ ਜਿਊਂਦੇ ਸਾਧਾਂ ਸੰਤਾਂ ਦੀ ਪੂਜਾ ਵਿਰੁਧ ਪਰਚਾਰ ਕੀਤਾ ਜਾਏ । ਉਹਨੇ ਰਬ ਬਾਰੇ ਗੁਰੂ ਨਾਨਕ ਦੇ ਸੰਕਲਪ, ਨਿਰੰਕਾਰ – ਆਕਾਰ-ਰਹਿਤ – ਉਤੇ ਜ਼ੋਰ ਦਿਤਾ ਤੇ ਇਸੇ ਕਰਕੇ ਇਸ ਫ਼ਿਰਕੇ ਦਾ ਨਾਂ ਨਿਰੰਕਾਰੀ ਪੈ ਗਿਆ । ਇਹ ਵੀ ਗੁਝੀ ਮਸ਼ਕਰੀ ਹੈ ਕਿ ਏਸੇ ਦਿਆਲ ਦਾਸ ਨੂੰ ਗੁਰੂ ਦਾ ਦਰਜਾ ਦੇ ਦਿਤਾ ਗਿਆ ਅਤੇ ਉਹਦੇ ਪੂਰਾ ਹੋਣ ਤੇ ਉਹਦੀਆਂ ਖੜਾਵਾਂ ਦੀ ਪੂਜਾ ਕੀਤੀ ਜਾਣ ਲਗ ਪਈ । ਨਿਰੰਕਾਰੀਆਂ ਨੇ ਰਾਵਲਪਿੰਡੀ ਦੀ ਇਕ ਬਾਹਰਵਾਰਲੀ ਬਸਤੀ ਵਿਚ ਖ਼ੁਦ ਆਪਣਾ ਗੁਰਦਵਾਰਾ ਬਣਾਇਆ । 

ਦਿਆਲ ਦਾਸ ਪਿਛੋਂ ਉਹਦਾ ਸਭ ਤੋਂ ਵਡਾ ਪੁੱਤਰ, ਦਰਬਾਰਾ ਸਿੰਘ ਗੱਦੀ ਤੇ ਬੈਠਾ (1870), ਤੇ ਉਹਦੇ ਪਿਛੋਂ ਉਹਦਾ ਛੋਟਾ ਭਰਾ ਰਤਨ ਚੰਦ (1909), ਤੇ ਫੇਰ ਰਤਨ ਚੰਦ ਦਾ ਪੁੱਤਰ ਗੁਰਦਿਤ ਸਿੰਘ (1947) ਤੇਉਸ ਪਿਛੋਂ ਹਰਾ ਸਿੰਘ ਗੱਦੀ ਤੇ ਵੈਠਾ । ਇਸ ਵੇਲੇ ਡਾ: ਮਾਨ ਸਿੰਘ ਨਿਰੰਕਾਰੀ ਇਸ ਦੇ ਮੁਖੀ ਹਨ । ਇਸ ਮਤ ਦੇ ਮੈਂਬਰ ਘਟਦੇ ਘਟਦੇ ਬਹੁਤ ਘਟ ਗਏ ਹਨ ਤੇ ਮੁੜ ਹਿੰਦੂ ਜਾਂ ਸਿਖ ਕਮਿਊਨਿਟੀ ਵਿਚ ਜਾ ਰਲੇ ਹਨ ਜਿਨ੍ਹਾਂ ਵਿਚੋਂ ਉਹ ਆਏ ਹਨ । 

1930ਵਿਆਂ ਵਿਚ ਬੂਟਾ ਸਿੰਘ ਨੇ ਇਸ ਲਹਿਰ ਨਾਲੋਂ ਟੁਟ ਕੇ ਆਪਣਾ ਵਖਰਾ ਮਤ ਚਲਾਇਆ ਜਿਹੜਾ ਬਹੁਤ ਵਧਣ-ਫੁਲਣ ਲਗਿਆ । ਭਾਵੇਂ ਉਹਨੂੰ ਨਕਲੀ ਨਿਰੰਕਾਰੀ ਕਹਿ ਕੇ ਭੰਡਿਆ ਗਿਆ, ਬੂਟਾ ਸਿੰਘ ਦੇ ਪੁੱਤਰ ਅਵਤਾਰ ਸਿੰਘ ਦੇ ਅਨੁਆਈ ਬਹੁਤ ਵਧ ਗਏ ਤੇ ਉਹਨੇ ਦੋ ਧਰਮ-ਗਰੰਥ ਵੀ ਲਿਖੇ : ਅਵਤਾਰ ਬਾਣੀ ਤੇ ਯੁਗ ਪੁਰਸ਼ । ਕਟੜ ਸਿਖ ਇਹਨਾਂ ਪੁਸਤਕਾਂ ਵਿਚ ਸ਼ਾਮਿਲ ਕੁਝ ਪੈਰਿਆਂ ਨੂੰ ਸਿਖ ਗੁਰੂਆਂ ਤੇ ਗਰੰਥ ਸਾਹਿਬ ਦੀ ਨਿਰਾਦਰੀ ਸਮਝਦੇ ਹਨ । 

** ਅਮਰਜੀਤ ਕੌਰ ਨੇ ਭਾਵੇਂ ਨਿਰੰਕਾਰੀਆਂ ਦੇ ਤੇ ਹਿੰਦੂਆਂ ਦੇ ਕਤਲਾਂ ਨੂੰ ਅਸ਼ੀਰਵਾਦ ਦਿਤੀ ਤੇ ਇਸ ਤਰ੍ਹਾਂ “ਹਿੰਦੂ ਨਵੀਂ ਦਿੱਲੀ” ਨਾਲ ਆਪਣੀ ਨਾਰਾਜ਼ਗੀ ਪਰਗਟਾਈ ਜੀਹਨੇ ਨਿਰੰਕਾਰੀਆਂ ਤੇ ਪਾਬੰਦੀ ਨਹੀਂ ਸੀ ਲਾਈ, ਪਰ ਉਹਨੇ ਭਿੰਡਰਾਂਵਾਲੇ ਨਾਲ ਕਦੇ ਵੀ ਆਪਣੇ ਜਤਨ ਸਾਂਝੇ ਨਹੀਂ ਕੀਤੇ । 

ਅਖੰਡ ਕੀਰਤਨੀ ਜਥੇ ਦਾ ਆਗੂ ਸੀ, ਭਿੰਡਰਾਂਵਾਲੇ ਦੇ ਦੇਰ ਨਾਲ ਪੁਜਣ ਨੂੰ ਕਦੇ ਵੀ ਖਿਮਾ ਨਹੀਂ ਸੀ ਕੀਤਾ । 

ਇਸ ਝੜਪ ਨੇ ਸਿਖਾਂ ਨੂੰ ਬਹੁਤ ਉਤੇਜਤ ਕੀਤਾ ਕਿਉਂਜੁ ਉਹ ਨਿਰੰਕਾਰੀਆਂ ਨੂੰ ਇਕ ਅਜਿਹਾ ਮਤ ਸਮਝਦੇ ਹਨ ਜਿਹੜਾ ਉਹਨਾਂ ਦਾ, ਸਿਖਾਂ ਦਾ, ਮਜ਼ਾਕ ਉਡਾਉਂਦਾ ਹੈ । ਸੋਲਾਂ ਸਿਖਾਂ ਦਾ ਮਾਰਿਆ ਜਾਣਾ ਜਦੋਂ ਇਕ ਅਕਾਲੀ ਮੁਖ ਮੰਤਰੀ ਸੀ, ਇਕ ਉਪੱਦਰ ਸਮਝਿਆ ਗਿਆ ਤੇ ਰਾਜ ਭਰ ਵਿਚ ਸਿਖਾਂ ਵਿਚ ਗੁਸੇ ਦੀ ਲਹਿਰ ਦੌੜ ਗਈ। ਪਰਕਾਸ਼ ਸਿੰਘ ਬਾਦਲ, ਉਸ ਸਮੇਂ ਦਾ. ਮੁਖ ਮੰਤਰੀ, ਜਿਹੜਾ ਇਸ ਝੜਪ ਵੇਲੇ ਬੰਬਈ ਵਿਚ ਸੀ, ਝਬਦੇ ਅੰਮ੍ਰਿਤਸਰ ਪਹੁੰਚਿਆ ਤੇ ਆਉਂਦਿਆਂ ਹੀ ਕੁਝ ਪੁਲਸ ਅਫ਼ਸਰਾਂ ਨੂੰ ਮੁਅਤਲ ਕਰ ਦਿਤਾ ਤੇ ਅੱਗੇ ਚੱਲ ਕੇ ਨਿਰੰਕਾਰੀ ਗੁਰੂ, ਗੁਰਬਚਨ ਸਿੰਘ ਨੂੰ ਫੜ ਲਿਆ ; ਪਰ ਇਹਦੇ ਨਾਲ ਸਿਖ ਜਜ਼ਬਾਤ ਸ਼ਾਂਤ ਨਾ ਹੋਏ । ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਵੀ ਸਿਖ ਜਜ਼ਬਾਤ ਨੂੰ ਠੰਢਾ ਨਾ ਕਰ ਸਕਿਆ ਜਿਸ ਵਿਚ ਸਿਖ ਭਾਈਚਾਰੇ ਨੂੰ ਨਿਰੰਕਾਰੀਆਂ ਦਾ ਬਾਈਕਾਟ ਕਰਨ ਨੂੰ ਕਿਹਾ ਗਿਆ ਸੀ । 

ਅਕਾਲੀਆਂ ਦੀ ਮੁਸੀਬਤ ਵਿਚ ਵਾਧਾ ਕਰਨ ਲਈ, ਝੜਪ ਵਾਲੇ ਦਿਹਾੜੇ, ਜ਼ੈਲ ਸਿੰਘ ਨੇ ਅਕਾਲੀਆਂ ਨੂੰ ਤੰਗ ਕਰਨ ਲਈ ਦਲ ਖ਼ਾਲਸਾ ਦੀ ਨੀਂਹ ਧਰਵਾਈ ਤੇ ਇਸ ਉਦਘਾਟਨੀ ਸਮਾਗਮ ਦਾ ਬਿੱਲ ਜ਼ੈਲ ਸਿੰਘ ਦੇ ਹਿਮਾਇਤੀਆਂ ਨੇ ਅਦਾ ਕੀਤਾ । ਅੱਗੇ ਚੱਲ ਕੇ ਦਲ ਖ਼ਾਲਸਾ ਨੇ ਸੁਆਧੀਨ ਖ਼ੁਦਮੁਖ਼ਤਾਰ ਸਿਖ ਰਾਜ ਦੀ ਸਥਾਪਤੀ ਦੀ ਮੰਗ ਕੀਤੀ । 

ਹਰਸਿਮਰਨ ਸਿੰਘ ਨੂੰ ਇਸ ਸੰਸਥਾ ਦਾ ਮੁਖ-ਪੰਚ ਥਾਪਿਆ ਗਿਆ । ਉਹ ਪੰਜਾਬ ਯੂਨੀਵਰਸਿਟੀ ਦੇ ਵਿਸ਼ਵਾਨਾਥ ਤਿਵਾੜੀ ਦਾ ਸਟੈਨੋ ਸੀ । ਤੇ ਤਿਵਾੜੀ ਨੇ, ਜੀਹਨੇ ਅੱਗੇ ਚੱਲ ਕੇ ਐਮਰਜੰਸੀ ਦੇ ਦੌਰਾਨ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਹੋਈਆਂ ਵਧੀਕੀਆਂ ਦੀ ਸਫ਼ਾਈ ਵਿਚ ਕਿਤਾਬ ਲਿਖੀ ਤੇ ਇਹਦੇ ਇਨਾਮ ਵਜੋਂ ਉਹਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ, ਇਸ ਤਥ ਨੂੰ ਕਦੇ ਵੀ ‘ਭੇਦ ਨਹੀਂ ਸੀ ਰਖਿਆ ਕਿ ਦਲ ਖ਼ਾਲਸਾ ਦੀ ਸਥਾਪਤੀ ਵਿਚ ਉਹਦਾ ਹੱਥ ਸੀ । ਤਿਵਾੜੀ* ਨੇ ਮੈਨੂੰ ਦਸਿਆ ਸੀ ਜਦੋਂ ਮੈਂ ਚੰਡੀਗੜ੍ਹ ਰਹਿ 

* 1984 ਵਿਚ ਦਹਿਸ਼ਤਪਸੰਦਾਂ ਨੇ ਤਿਵਾੜੀ ਨੂੰ ਕਤਲ ਕਰ ਦਿੱਤਾ ਪਰ ਇਹ ਕਤਲ ਭਿੰਡਰਾਂਵਾਲੇ ਦੇ ਹੁਕਮ ਤੇ ਨਹੀਂ ਸੀ ਹੋਇਆ, ਜੀਹਨੇ ਤਿਵਾੜੀ ਦੀ ਪਤਨੀ, ਅੰਮ੍ਰਿਤ ਤਿਵਾੜੀ, ਨੂੰ ਟੈਲੀਫੋਨ ਉਤੇ ਦਸਿਆ ਕਿ ਇਸ ਕਤਲ ਵਿਚ ਉਹਦੇ ਆਦਮੀ ਸ਼ਾਮਿਲ ਨਹੀਂ ਹਨ । 

ਰਿਹਾ ਸਾਂ ਅਤੇ ਇੰਡੀਅਨ ਐਕਸਪ੍ਰੈਸ ਦੀ ਉਥੋਂ ਵਾਲੀ ਐਡੀਸ਼ਨ ਵੱਲ ਧਿਆਨ ਦਿੰਦਾ ਸਾਂ, ਕਿ ਉਹ ਤੇ ਉਹਦੇ ਸਰਪ੍ਰਸਤ, ਜ਼ੈਲ ਸਿੰਘ ਤੇ ਸੰਜੇ ਗਾਂਧੀ ਬੱਸ ਅਕਾਲੀ ਪਾਰਟੀ ਨੂੰ ਜਿੱਚ ਕਰਨਾ ਹੀ ਚਾਹੁੰਦੇ ਸਨ । 

ਉਦੋਂ ਕਿਸੇ ਨੇ ਦਲ ਖ਼ਾਲਸਾ ਵੱਲ ਕੋਈ ਖ਼ਾਸ -ਧਿਆਨ ਨਾ ਦਿਤਾ ਪਰ ਭਿੰਡਰਾਂਵਾਲੇ ਨੂੰ ਸੁਣਿਆਂ ਜਾਣ ਲਗ ਪਿਆ ਸੀ ਕਿਉਂਜੁ ਉਹਨੇ ਨਿਰੰਕਾਰੀਆਂ ਹਥੋਂ ਮਰਨ ਵਾਲੇ ਸੋਲਾਂ ਸਿਖਾਂ ਦੀ ਮੌਤ ਦਾ ਬਦਲਾ ਲੈਣ ਦਾ ਬੀੜਾ ਚੁਕ ਲਿਆ ਹੋਇਆ ਸੀ । ਅਕਾਲੀ ਖ਼ੁਦ ਆਪਣੇ ਵਿਰੋਧੀਆਂ ਵਲੋਂ ਦਬਾਉ ਹੇਠ ਹੀ ਨਹੀਂ ਸਨ, ਸਗੋਂ ਆਪਣੀ ਇਤਹਾਦੀ, ਜਨਤਾ ਪਾਰਟੀ, ਵਲੋਂ ਵੀ ਦਬਾਉ ਹੇਠ ਸਨ ਜੀਹਨੇ ਅਕਾਲੀਆਂ ਨੂੰ ਆਖਿਆ ਕਿ ਉਹ ਅਕਤੂਬਰ 1973 ਵਾਲੇ ਆਨੰਦਪੁਰ ਸਾਹਿਬ ਮਤੇ ਬਾਰੇ ਆਪਣੀ ਪੁਜ਼ੀਸ਼ਨ ਸਪੱਸ਼ਟ ਕਰਨ ਜੀਹਨੇ ਹਿੰਦੂਆਂ ਦੇ ਮਨਾਂ ਵਿਚ ਖ਼ਾਲਿਸਤਾਨ ਸੰਬੰਧੀ ਡਰ ਪੈਦਾਂ ਕਰ ਦਿਤੇ ਹੋਏ ਸਨ । 

ਹੋਰਨਾਂ ਗੱਲਾਂ ਤੋਂ ਇਲਾਵਾ, ਇਸ ਮਤੇ ਵਿਚ ਕਿਹਾ ਗਿਆ ਸੀ ਕਿ ‘ਪੰਥ ਦੀ ਵਖਰੀ ਤੇ ਆਜ਼ਾਦ ਪਛਾਣ (identity) ਦਾ ਸੰਕਲਪ ਬਰਕਰਾਰ ਅਤੇ ਕਾਇਮ ਰਖਿਆ ਜਾਵੇਗਾ ਅਤੇ ਅਜਿਹਾ ਵਾਤਾਵਰਨ ਸਿਰਜਿਆ ਜਾਵੇਗਾ ਜਿਸ ਵਿਚ ਸਿਖ ਪੰਥ ਦੇ ਕੌਮੀ ਜਜ਼ਬਾਤ ਤੇ ਉਮੰਗਾਂ ਨੂੰ ਪੂਰਨ ਪਰਗਟਾਊ, ਤਸੱਲੀ ਤੇ ਪ੍ਰਫੁਲਤਾ ਨਸੀਬ ਰਹਿਣਗੇ ।’ ਰਾਜਸੀ ਟੀਚਾ ਇਹ ਦਸਿਆ ਗਿਆ ਕਿ ‘ਖਾਲਸਾ ਦੀ ਸਰੇਸ਼ਟਤਾ’ ਕਾਇਮ ਰਖੀ ਜਾਏਗੀ ਅਤੇ ਇਸ ਦੀ ਪਰਾਪਤੀ ਲਈ ਅਕਾਲੀ ਦਲ ਨੇ ਮੰਗ ਕੀਤੀ ਕਿ ਪੰਜਾਬੀ-ਬੋਲਦੇ* ਇਲਾਕੇ ਪੰਜਾਬ ਵਿਚ ਮਿਲਾ ਦਿਤੇ ਜਾਣ ‘ਜਿਥੇ ਸਿਖਾਂ ਤੇ ਸਿਖ ਮਤ ਦੇ ਹਿਤਾਂ ਦੀ ਵਿਸ਼ੇਸ਼ ਤੌਰ ਤੇ ਰਖਿਆ ਕੀਤੀ ਜਾਵੇ ।’ ਇਸ ਮਤੇ ਦਾ ਅਹਿਮ ਹਿਸਾ ਉਹ ਸੀ ਜਿਸ ਵਿਚ ਦਰਜ ਸੀ ਕਿ ‘ਇਸ ਪੰਜਾਬ ਵਿਚ ਅਤੇ ਦੂਜੇ ਰਾਜਾਂ ਵਿਚ ਸੈਂਟਰ ਦਾ ਦਖ਼ਲ ਰਖਿਆ, ਵਿਦੇਸੀ ਸੰਬੰਧਾਂ ਕਰੰਸੀ ਤੇ ਆਮ ਸੰਚਾਰ ਸਿਲਸਿਲਿਆਂ ਤਕ ਸੀਮਿਤ ਹੋਵੇਗਾ’, ਅਤੇ ਇਹਨਾਂ ਵਿਭਾਗਾਂ ਲਈ ‘ਪੰਜਾਬ ਤੇ ਦੂਜੇ ਰਾਜ ਪਾਰਲੀਮੈਂਟ ਵਿਚ ਪ੍ਰਤੀਨਿਧਤਾ ਦ ਤਨਾਸਬ ਨਾਲ ਯੋਗਦਾਨ ਦੇਣਗੇ ।’ 

* ਇਹ ਇਲਾਕੇ ਹਨ : ਗੁਰਦਾਸਪੁਰ ਜ਼ਿਲੇ ਵਿਚ ਡਲਹੌਜ਼ੀ; ਚੰਡੀਗੜ੍ਹ: ਪੰਜੌਰ- ਕਾਲਕਾ ਤੇ ਅੰਬਾਲਾ ਸਦਰ, ਆਦਿ, ਅੰਬਾਲਾ ਜ਼ਿਲੇ ਵਿਚ; ਹੁਸ਼ਿਆਰਪੁਰ ਜ਼ਿਲੇ ਦੀ ਪੂਰੀ ਉਨਾ ਤਹਿਸੀਲ; ਨਾਲਾਗੜ੍ਹ ਦਾ ‘ਦੇਸ਼’ ਇਲਾਕਾ; ਕਰਨਾਲ ਜ਼ਿਲੇ ਦੇ ਬਾਹਆਬਾਦ ਤੇ ਗੁਲਹਾ ਬਲਾਕ; ਹਿਸਾਰ ਜਿਲੇ ਦੀ ਟੋਹਾਨਾ ਸਬ-ਤਹਿਸੀਲ, ਰਤੀਆ-ਬਲਾਕ ਤੇ ਸਰਸਾ ਤਹਿਸੀਲ ਅਤੇ ਰਾਜਸਥਾਨ ਵਿਖੇ ਗੰਗਾਨਗਰ ਜ਼ਿਲੇ ਦੀਆਂ ਛੇ ਤਹਿਸੀਲਾਂ । 

ਇਸ ਮਤੇ ਦੇ ਸੰਬੰਧ ਵਿਚ ਅਕਾਲੀ ਆਗੂਆਂ ਲਈ ਸਫ਼ਾਈ ਪੇਸ਼ ਕਰਨੀ। ਮੁਸ਼ਕਲ ਹੋ ਰਹੀ ਸੀ । ਮੈਂ ਜਦੋਂ ਵੀ ਉਹਨਾਂ ਨਾਲ ਇਸ ਬਾਰੇ ਬਹਿਸ ਕੀਤੀ ਉਹ ਆਖਦੇ ਇਸ ਦੇ ਕਈ ਰੂਪਾਂਤਰ ਹਨ । ਇਕ ਅਕਾਲੀ ਨੇ ਮੈਨੂੰ ਦਸਿਆ ਕਿ ਇਹ ਮਤਾ ਸਾਬਕ ਆਈ. ਸੀ. ਐਸ. ਅਫ਼ਸਰ, ਕਪੂਰ ਸਿੰਘ ਨੇ ਸੂਤਰਬਧ ਕੀਤਾ ਸੀ, ਜੀਹਨੂੰ ਸਰਵਿਸ ਤੋਂ ਡਿਸਮਿਸ ਕਰ ਦਿਤਾ ਗਿਆ ਸੀ । ਇਸ ਮਤੇ ਦਾ ਖਰੜਾ ਅੰਗਰੇਜ਼ੀ ਵਿਚ ਤਿਆਰ ਕੀਤਾ ਗਿਆ ਜਿਸ ਨੂੰ ਉਸ ਸਮੇਂ ਦਾ ‘ ਅਕਾਲੀ ਪਰਧਾਨ, ਫ਼ਤਹ ਸਿੰਘ, ਨਹੀਂ ਸੀ ਸਮਝਦਾ। ਕਪੂਰ ਸਿੰਘ ਨੇ ਉਹਨੂੰ ਇਹ ਮਤਾ ਬੱਸ ‘ਸਪੱਸ਼ਟ ਤਰ੍ਹਾਂ ਸਮਝਾ’ ਛਡਿਆ, ਅਤੇ ਫ਼ਤਹ ਸਿੰਘ ਨੂੰ ਕਦੇ ਮਲੂਮ ਹੀ ਨਾ ਹੋ ਸਕਿਆ ਕਿ ਇਸ ਵਿਚ ਕੀ ਕੁਝ ਸ਼ਾਮਿਲ ਕੀਤਾ ਜਾ ਰਿਹਾ ਹੈ । 

ਫ਼ਤਹ ਸਿੰਘ ਸ਼ਾਇਦ ਇਸ ਨਿਹਿਤਅਰਥ (ਉਲਝਾਉ) ਨੂੰ ਨਹੀਂ ਸੀ ਸਮਝਦਾ, ਪਰ ਪੰਜਾਬ ਦੇ ਸਾਬਕ ਵਿਤ ਮੰਤਰੀ ਬਲਵੰਤ ਸਿੰਘ, ਖੇਤੀਬਾੜੀ ਲਈ ਸਾਬਕ ਯੂਨੀਅਨ ਮੰਤਰੀ, ਸੁਰਜੀਤ ਸਿੰਘ ਬਰਨਾਲਾ, ਤੇ ਗੁਰਬਚਨ ਸਿੰਘ ਟੌਹੜਾ ਇਸ ਕਮੇਟੀ ਦੇ ਮੈਂਬਰ ਸਨ । ਉਹਨਾਂ ਨੇ ਇਜ਼ਰਾਈਲ ਦੀ ਸ਼ਲਾਘਾ ਵਿਚ ਮਤਾ ਰੱਦ ਕੀਤਾ ਜਿਸ ਵਿਚ ਯਹੂਦੀਆਂ ਦੀ ਦੇਸਭੂਮੀ ਅਤੇ ਸਿੱਖਾਂ ਲਈ ਦੇਸਭੂਮੀ ਨੂੰ ਸਮਾਨਾਂਤਰ ਰਖਿਆ ਗਿਆ ਸੀ ਜਦੋਂ ਉਹਨਾਂ ਨੂੰ ਦਸਿਆ ਗਿਆ ਕਿ ਇਹਦੇ ਨਾਲ ਅਰਬ ਦੇਸਾਂ ਵਿਚ ਰਹਿੰਦੇ ਸਿੱਖਾਂ ਲਈ ਮਸਲੇ ਉਠ ਖੜੇ ਹੋਣਗੇ । ਏਸੇ ਤਰ੍ਹਾਂ ਹੀ, ਉਹ ਆਨੰਦਪੁਰ ਸਾਹਿਬ ਮਤੇ ਨੂੰ ਰੋਕ ਸਕਦੇ ਸਨ ਜਾਂ ਨਰਮ ਬਣਾ ਸਕਦੇ ਸਨ ਪਰ ਤੱਥ ਇਹ ਹੈ ਕਿ ਰਾਜਸੀ ਵੀਰਾਨਗੀ ਦੇ ਦੌਰਾਂ ਵਿਚ ਅਕਾਲੀ ਦਲ ਨੇ ਸਦਾ ਹੀ ਜੁਝਾਰ ਅੰਦਾਜ਼ ਅਖ਼ਤਿਆਰ ਕੀਤਾ ਹੈ; ਤੇ ਇਹ ਮਤਾ ਇਸ ਪਹੁੰਚ ਨੂੰ ਸੂਤ ਬਹਿੰਦਾ ਸੀ । 

1973 ਵਿਚ ਅਕਾਲੀ ਤਖ਼ਤੋਂ ਲਹਿ ਚੁਕੇ ਹੋਏ ਸਨ । ਪਰ, 1977 ਵਿਚ ਸੱਤਾ ਮੁੜ ਉਹਨਾਂ ਦੇ ਹੱਥ ਆਈ; ਇਸ ਲਈ ਉਹ ਵਧੇਰੇ ਉਦਾਰ-ਚਿਤ ਹੋ ਸਕਦੇ ਸਨ । ਅਸਲ ਵਿਚ, ਸੱਤਾ ਹੱਥ ਵਿਚ ਆਉਣ ਤੋਂ ਕੁਝ ਹੀ ਮਹੀਨੇ ਪਿਛੋਂ, ਅਕਾਲੀ ਦਲ ਦੇ ਸਕੱਤਰ, ਅਜਮੇਰ ਸਿੰਘ, ਨੇ ਪਹਿਲੀ ਅਗਸਤ, 1977, ਨੂੰ ਅਕਾਲੀ ਆਗੂਆਂ ਤੇ ਸਿੱਖ ਬੁਧੀਜੀਵੀਆਂ ਨੂੰ ਇਕ ਪੱਤਰ ਲਿਖ ਕੇ ਗੇਂਦ ਰੇੜ੍ਹ ਦਿਤੀ। ਇਸ ਪੱਤਰ ਵਿਚ ਉਹਨੇ ਲਿਖਿਆ ਕਿ ‘ਸਿੱਖ ਪੰਥ ਦੇ ਨਿਸ਼ਾਨੇ ਤੇ ਮਨੋਰਥ ਉਲੀਕੇ ਜਾਣ’ ਤਾਂ ਜੋ ਉਹ ‘ਪੰਥ, ਪੰਜਾਬ ਤੇ ਦੇਸ ਦੇ ਵਡੇਰੇ ਹਿਤਾਂ ਨੂੰ ਸੇਵ ਸਕਣ ਅਤੇ ਇਸ ਤਰ੍ਹਾਂ ਸਿੱਖਾਂ ਦੀਆਂ ਆਸਾਂ ਤੇ ਪੂਰਾ ਤੁੱਲ ਸਕਣ ।’ 

28 ਅਕਤੂਬਰ, 1978, ਨੂੰ ਲੁਧਿਆਣਾ ਵਿਚ ਆਨੰਦਪੁਰ ਸਾਹਿਬ ਮਤਾ ਸੋਧਣ ਲਈ ਇਕ ਮੀਟਿੰਗ ਹੋਈ; ਉਸ ਸਮੇਂ ਅਕਾਲੀ ਮੁਖੀ, ਜਗਦੇਵ ਸਿੰਘ ਪਰਧਾਨਗੀ ਦੇ ਫ਼ਰਜ਼ ਨਿਭਾ ਰਿਹਾ ਸੀ । ਇਸ ਮੌਕੇ ਤੇ ਜਨਤਾ ਪਾਰਟੀ ਦਾ ਪਰਧਾਨ ਚੰਦਰ ਸ਼ੇਖ਼ਰ ਵੀ ਹਾਜ਼ਰ ਸੀ । ਹੁਣ ਅਕਾਲੀਆਂ ਨੇ ਵਖਵਾਦ ਉਤੇ ਨਹੀਂ, ਸਗੋਂ ਸੰਵਿਧਾਨ ਦੇ ਫ਼ੈਡਰਲ ਸਟਰਕਚਰ ਜ਼ੋਰ ਦਿਤਾ । ਉਹਨਾਂ ਨੂੰ ਉਸ ਮੈਮੋਰੰਡਮ ਦਾ ਇਲਮ ਸਰਕਾਰ ਨੇ, ਜਿਸ ਵਿਚ ਸੀ ਪੀ ਆਈ (ਐਮ) ਨੂੰ ਨਵੀਂ ਦਿੱਲੀ ਸਾਹਮਣੇ ਰਖਿਆ ਸੀ ਤੇ ਜਿਸ ਵਿਚ (ਬਣਤ) ਉਤੇ ਵਧੇਰੇ ਸੀ ਜੋ ਪੱਛਮੀ ਬੰਗਾਲ ਪ੍ਰਬਲਤਾ ਹਾਸਲ ਸੀ, ਤਜਵੀਜ਼ ਕੀਤਾ ਗਿਆ ਸੀ ਕਿ ਰਖਿਆ, ਬਾਹਰਲੇ ਮਾਮਲੇ, ਸੰਚਾਰ-ਸਾਧਨ ਤੇ ਕਰੰਸੀ ਸੈਂਟਰ ਦੇ ਹੱਥਾਂ ਵਿਚ ਰਹਿਣ ਅਤੇ ਦੂਜੇ ਵਿਸ਼ੇ ਰਾਜਾਂ ਨੂੰ ਮੁੰਤਕਿਲ ਕਰ ਦਿਤੇ ਜਾਣ । 

ਭਿੰਡਰਾਂਵਾਲੇ ਨੇ ਆਨੰਦਪੁਰ ਸਾਹਿਬ ਮਤੇ ਉਤੇ ਬਹਿਸ ਵਿਚ ਹਿੱਸਾ ਨਹੀਂ ਲਿਆ, ਪਰ ਨਿਰੰਕਾਰੀਆਂ ਦੇ ‘ਬਦ’ ਹੋਣ ਬਾਰੇ ਬੋਲਿਆ । 

ਮਤੇ ਦਾ ਨਵਾਂ ਰੂਪ ਇਸ ਅਰਥ ਵਿਚ ਬਿਹਤਰ ਸੀ ਕਿ ਇਹਨੇ ਰਖਿਆ, ਵਿਦੇਸੀ ਮਾਮਲੇ, ਡਾਕ ਤੇ ਤਾਰ ਅਤੇ ਕਰੰਸੀ ਤੋਂ ਇਲਾਵਾ ਰੇਲਵੇ ਵੀ ਸੈਂਟਰ ਨੂੰ ਦਿਤੇ । ਨਵੇਂ ਮਤੇ ਵਿਚ ਇਹ ਵੀ ਦਲੀਲ ਦਿਤੀ ਗਈ ਕਿ ‘ਜੈ ਪ੍ਰਕਾਸ਼ ਨਾਰਾਇਣ ਵਲੋਂ ਮੁਕੰਮਲ ਇਨਕਲਾਬ ਦਾ ਸੰਕਲਪ ਵੀ ਸੱਤਾ ਦੇ ਸਿਲ- ਸਿਲੇਵਾਰ ਅਕੇਂਦਰੀਕਰਣ ਉਤੇ ਆਧਾਰਤ ਹੈ । 

ਪੰਜਾਬੀ-ਬੋਲਦੇ ਇਲਾਕੇ ਪੰਜਾਬ ਵਿਚ ਮਿਲਾਉਣ ਦੀ ਮੁੜ ਮੰਗ ਕੀਤੀ ਗਈ ਤੇ ਇਹ ਮੁੜ ਆਖਿਆ ਗਿਆ ਕਿ ਪੰਥਕ ਰਾਜਸੀ ਨਿਸ਼ਾਨਾ ਖ਼ਾਲਸਾ ਜੀ ਕਾ ਬੋਲ ਬਾਲਾ ਸੀ ! ਕੁਝ ਚਿਰ ਪਿਛੋਂ ਮੈਨੂੰ ਸਪੱਸ਼ਟ ਕੀਤਾ ਗਿਆ ਕਿ ਇਹਦਾ ਮਤਲਬ ਇਕ ਅਜਿਹੇ ਰਾਜ ਦੀ ਸਥਾਪਤੀ ਹੈ ਜਿਸ ਵਿਚ ‘ਸਿੱਖ ਬਹੁਗਿਣਤੀ’ ਦੇ ਹੱਥ ‘ਸੱਤਾ’ ਹੋਵੇਗੀ ਪਰ ਇਹ ਭਾਰਤੀ ਸੰਵਿਧਾਨ ਅਤੇ ਭਾਰਤੀ ਯੂਨੀਅਨ ਦੇ ਅੰਦਰ ਰਹਿੰਦਿਆਂ ਕੰਮ ਕਰੇਗੀ । ਬਾਦਲ ਨੇ ਇਕ ਵਾਰ ਮੈਨੂੰ ਦਸਿਆ ਕਿ ਸੈਂਟਰ ਦੇ ਅਧਿਕਾਰ-ਖੇਤਰ ਬਾਰੇ ਕੋਈ ਅਮਿਟ ਲੀਕ ਨਹੀਂ ਖਿਚੀ ਗਈ, ‘ਉਹਦੇ ਕੋਲ ਵਧੇਰੇ ਵਿਸ਼ੇ ਰਹਿ ਸਕਦੇ ਹਨ ।’ 

ਅਕਾਲੀਆਂ ਨੇ ਜਨਤਾ ਸਰਕਾਰ ਨਾਲ ਆਨੰਦਪੁਰ ਸਾਹਿਬ ਮਤੇ ਬਾਰੇ ਕੋਈ ਗੱਲਬਾਤ ਨਾ ਛੋਹੀ । ਪਰ, ਬਾਦਲ ਤੇ ਬਲਵੰਤ ਸਿੰਘ ਨੇ ਨੈਸ਼ਨਲ ਡਿਵਲਪਮੈਂਟ ਕੌਂਸਲ ਦੀ ਮੀਟਿੰਗ ਵਿਚ ਵਿਤੀ ਅਧਿਕਾਰਾਂ ਦੇ ਅਕੇਂਦਰੀਕਰਣ ਦੇ ਪਖ ਵਿਚ ਵਿਚਾਰ ਪਰਗਟਾਏ; ਉਹਨਾਂ ਕਿਹਾ ਕਿ ਨਵੀਂ ਦਿੱਲੀ ਨੇ ਅਸ਼ੋਕਾ ਹੋਟਲ ਉਤੇ ਪੈਸਾ ਬਿਅਰਥ ਗੁਆਇਆ ਹੈ; ਇਸ ਤੋਂ ਤਾਂ ਇਕ ਹੋਰ ਪ੍ਰਾਇਮਰੀ ਸਕੂਲ ਖੋਹਲਣ ਜੋਗੀ ਆਮਦਨੀ ਵੀ ਨਹੀਂ ਹੋਵੇਗੀ । 

ਮੁਰਾਰਜੀ ਡੇਸਾਈ ਨੇ ਇਹ ਏਤਰਾਜ਼ ਇਸ ਆਧਾਰ ਉਤੇ ਰੱਦ ਕਰ ਦਿਤੇ ਕਿ ਸੰਵਿਧਾਨ ਨੇ ਵਿੱਤੀ ਅਧਿਕਾਰਾਂ ਨੂੰ ਸੈਂਟਰ ਤੇ ਰਾਜਾਂ ਵਿਚਕਾਰ ਸਵਾਹਰੀ ਤਰ੍ਹਾਂ ਸਮਤੁਲਤ ਕੀਤਾ ਹੈ ਤੇ ਜੇ ਕਿਤੇ ਕੋਈ ਕਸਰ ਹੈ ਤਾਂ ਉਹ ਕਾਰਜ- ਸਾਧਕਤਾ ਵਿਚ ਹੀ ਹੈ; ਤੇ ਉਹਨੇ ਰਾਜਾਂ ਵਿਰੁਧ ਵਿਤਕਰੇ ਦੇ ਨਿਸਚਿਤ ਮਾਮਲਿਆਂ ਉਤੇ ਗ਼ੌਰ ਕਰਨ ਦਾ ਇਕਰਾਰ ਕੀਤਾ । 

ਅਕਾਲੀਆਂ ਨੇ ਮਾਮਲਾ ਅੱਗੇ ਨਾ ਖੜਿਆ । ਪਰ ਸਿੱਖਾਂ ਨਾਲ ਘਟ- ਗਿਣਤੀ ਵਜੋਂ ਵਰਤਾਉ ਨਾ ਕਰਨ ਦੇ ਜਨਤਾ ਦੇ ਵਤੀਰੇ ਨੂੰ ਪਸੰਦ ਨਾ ਕੀਤਾ । ਘਟ-ਗਿਣਤੀ ਕਮਿਸ਼ਨ ਦੀ ਸਥਾਪਨਾ ਵੇਲੇ ਚਰਨ ਸਿੰਘ ਨੇ ਦਲੀਲ ਦਿਤੀ ਕਿ ਸਿੱਖ ਘਟ-ਗਿਣਤੀ ਨਹੀਂ ਹਨ। ਇਹ ਮਾਮਲਾ ਇਸ ਮਗਰੋਂ ਸੁਰਜੀਤ ਸਿੰਘ ਬਰਨਾਲਾ ਨੇ ਗ਼ੈਰ-ਰਸਮੀ ਤੌਰ ਤੇ ਕੈਬਨਟ ਦੀ ਮੀਟਿੰਗ ਵਿਚ ਪੇਸ਼ ਕੀਤਾ; ਚਰਨ ਸਿੰਘ ਨੇ ਮੁੜ ਕਿਹਾ ਕਿ ਉਹਦਾ ਇਹ ਖ਼ਿਆਲ ਨਹੀਂ ਕਿ ਸਿੱਖ ਹਿੰਦੂਆਂ ਨਾਲੋਂ ਕਿਸੇ ਤਰ੍ਹਾਂ ਵਖਰੇ ਹਨ, ਤੇ ਇਸ ਕਰ ਕੇ ਉਹਨਾਂ ਨੂੰ ਘਟ-ਗਿਣਤੀ ਮੰਨ ਕੇ ਵਰਤਾਉ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਅਗੇ ‘ਚੱਲ ਕੇ ਬਾਦਲ ਤੇ ਬਰਨਾਲਾ ਚਰਨ ਸਿੰਘ ਨੂੰ ਮਿਲੇ ਤੇ ਬੇਮਤਲਬ ਤਕਰਾਰ ਕੀਤਾ ਕਿ ਮੁਸਲਮਾਨਾਂ ਤੇ ਈਸਾਈਆਂ ਵਾਂਗੂ ਸਿੱਖ ਨੂੰ ਵੀ ਘਟ-ਗਿਣਤੀ ਸਮਝਿਆ ਜਾਵੇ । 

ਸੈਂਟਰ ਵਿਚ ਜਨਤਾ ਸਰਕਾਰ ਦਾ ਭੋਗ ਪੈ ਜਾਣ ਪਿਛੋਂ, ਅਕਾਲੀ ਪਾਰਟੀ ਅੰਦਰਲੇ ਮਤਭੇਦ ਸਤਹ ਤੇ ਆ ਗਏ; ਬਾਦਲ ਮੋਰਾਰਜੀ ਡੇਸਾਈ ਦੀ ਹਿਮਾਇਤ ਕਰਨ ਦੇ ਪੱਖ ਵਿਚ ਸੀ, ਪਰ ਟੌਹੜਾ ਤੇ ਤਲਵੰਡੀ ਵਰਗੇ ਹਾਰਡਲਾਈਨਰ ਚਰਨ ਸਿੰਘ ਦੇ ਪੱਖ ਵਿਚ ਸਨ ਜਿਹੜਾ ਥੋੜੇ ਜੇਹੇ ਸਮੇਂ ਲਈ ਪਰਧਾਨ ਮੰਤਰੀ ਬਣ ਗਿਆ ਸੀ । ਅਗਸਤ 1979 ਵਿਚ, ਉਸ ਸਮੇਂ ਦੇ ਰਾਸ਼ਟਰਪਤੀ, ਸੰਜੀਵਾ ਰੈਡੀ, ਨੇ ਚਰਨ ਸਿੰਘ ਦੀ ਘਟ-ਗਿਣਤੀ ਸਰਕਾਰ ਵਲੋਂ ਅਸਤੀਫ਼ਾ ਦੇਣ ਪਿਛੋਂ ਨਿਗਰਾਨ ਪਰਧਾਨ ਮੰਤਰੀ ਵਜੋਂ ਸੁਰਜੀਤ ਸਿੰਘ ਬਰਨਾਲਾ ਦੇ ਨਾਂ ਤੇ ਵੀ ਵਿਚਾਰ ਕੀਤੀ ਸੀ । 

ਇਹ ਸੰਜੇ ਗਾਂਧੀ ਹੀ ਸੀ ਜੀਹਨੇ ਮੀਟਿੰਗ ਲਈ ਅਕਾਲੀਆਂ ਨੂੰ ਫੀਲਰ ਭੇਜੇ। ਬਾਦਲ ਨੇ ਉਹਦੇ ਵਲੋਂ ਭੇਜੇ ਗਏ ਇਹਨਾਂ ਬੰਦਿਆਂ ਨੂੰ ਮਿਲਣ ਇਨਕਾਰ ਕੀਤਾ ਤੇ ਬਰਨਾਲਾ ਨੇ ਵੀ । ਪਰ ਬਲਵੰਤ ਸਿੰਘ ਨੇ ਦਿੱਲੀ- ਗੜਗਾਉਂ ਮਾਰਗ ਉਤੇ ਚੌਧਵੇਂ ਮੀਲ-ਪੱਥਰ ਉਤੇ, ਸੰਜੇ ਦੀ ਮਾਰੂਤੀ ਫੈਕਟਰੀ ਤੋਂ ਥੋੜੀ ਦੂਰ ਉਹਦੇ ਨਾਲ ਮੁਲਾਕਾਤ ਕੀਤੀ । ਸੰਜੇ ਇਕ ਟੈਕਸੀ ਵਿਚ ਆਇਆ ਅਤੇ ਬਲਵੰਤ ਸਿੰਘ ਦੀ ਕਾਰ ਵਿਚ ਬੈਠ ਗਿਆ ਜਿਹੜੀ ਉਹਨੂੰ ਉਡੀਕ ਰਹੀ ਸੀ । ਸੰਜੇ ਦੀ ਤਜਵੀਜ਼ ਇਹ ਸੀ ਕਿ ਕਾਂਗਰਸ (ਆਈ) ਨਿਗਰਾਨ ਪਰਧਾਨ ਮੰਤਰੀ ਵਜੋਂ ਬਰਨਾਲਾ ਦੇ ਨਾਂ ਦੀ ਹਿਮਾਇਤ ਕਰੇਗੀ, ਪਰ ਜੇਕਰ 1980 ਦੀਆਂ ਲੋਕ ਸਭਾ ਚੋਣਾਂ ਲਈ ਅਕਾਲੀ-ਕਾਂਗਰਸ (ਆਈ) ਗਠਜੋੜ ਹੋ ਜਾਵੇ; ਉਹਨੇ ਕਿਹਾ ਕਿ ਪੰਜਾਬ ਵਿਚ ਅਕਾਲੀ ‘ਸਾਡੇ ਵਡੇ ਭਰਾ ਹੋਣਗੇ ਤੇ ਕਾਂਗਰਸ (ਆਈ) ‘ਛੋਟਾ ਭਰਾ’ ਹੋਵੇਗੀ । 

ਬਲਵੰਤ ਸਿੰਘ ਨੇ ਕਿਹਾ ਕਿ ਅਕਾਲੀ ਇਸ ਤਜਵੀਜ਼ ਦੇ ਖ਼ਿਲਾਫ਼ ਨਹੀਂ ਹੋਣਗੇ ਪਰ ਜੇਕਰ ਸਿੱਖ ਉਮੀਦਵਾਰਾਂ ਦੀ ਨਾਮਜ਼ਦਗੀ ਦੇ ਸਿਲਸਿਲੇ ਵਿਚ ਉਹਨਾਂ ਦਾ ਫ਼ੈਸਲਾ ਆਖ਼ਰੀ ਹੋਵੇ । ਸੰਜੇ ਨੇ ਇਸ ਆਧਾਰ ਉਤੇ ਇਸ ਤਜਵੀਜ਼ ਦੀ ਵਿਰੋਧਤਾ ਕੀਤੀ ਕਿ ਇਹਦਾ ਅਰਥ ਤਾਂ ਸਿੱਖ ਉਮੀਦਵਾਰਾਂ ਦੇ ਸੰਬੰਧ ਵਿਚ ਅਕਾਲੀਆਂ ਨੂੰ ਵੀਟੋ ਦਾ ਅਧਿਕਾਰ ਦੇਣਾ ਹੋਵੇਗਾ; ਉਹਨੇ ਦਲੀਲ ਦਿਤੀ ਕਿ ਉਹਦੀ ਪਾਰਟੀ ਪਿਛੇ ਵੀ ‘ਨੈਸ਼ਨਲਿਸਟ ਸਿੱਖਾਂ’ ਦੀ ਵਡੀ ਗਿਣਤੀ ਹੈ ਜਿਨ੍ਹਾਂ ਨੂੰ ਉਹ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ । ਗੱਲਬਾਤ ਟੁੱਟ ਗਈ । 

ਮੈਨੂੰ ਨਹੀਂ ਮਲੂਮ ਕਿ ਬਲਵੰਤ ਸਿੰਘ ਨੇ ਜੋ ਮਾਮਲੇ ਵਿਚਾਰੇ ਉਹਨਾਂ ਬਾਰੇ ਉਹਨੇ ਅਕਾਲੀਆਂ ਤੋਂ ਪਹਿਲਾਂ ਪਰਵਾਨਗੀ ਲਈ ਹੋਈ ਸੀ ਜਾਂ ਨਹੀਂ ਪਰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਬਾਦਲ ਕਾਂਗਰਸ (ਆਈ) ਨਾਲ ਗਠਜੋੜ ਦੇ ਵਿਰੁਧ ਨਹੀਂ ਸੀ । ਉਹਨੇ ਮੈਨੂੰ ਪੰਜਾਬ ਭਵਨ, ਨਵੀਂ ਦਿੱਲੀ, ਵਿਚ ਉਸ ਦਿਨ ਦਸਿਆ ਜਦੋਂ ਮਧ-ਕਾਲੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ, ਕਿ ਅਕਾਲੀਆਂ ਨੂੰ ਕਾਂਗਰਸ (ਆਈ) ਨਾਲ ਚੋਣ-ਸਮਝੌਤੇ ਬਾਰੇ ਗੱਲਬਾਤ ਕਰਨ ਤੇ ਕੋਈ ਏਤਰਾਜ਼ ਨਹੀਂ ਹੋਵੇਗਾ ਪਰ ਜੇਕਰ ਇਹਤੋਂ ਅਕਾਲੀਆਂ ਦੇ ਹਿਤਾਂ ਨੂੰ ਕੋਈ ਹਾਨੀ ਨਾ ਪੁਜੇ ਤਾਂ । 

ਦੋਵੇਂ ਕਿਸੇ ਸਮਝੌਤੇ ਤੇ ਨਾ ਅਪੜ ਸਕੇ । 1980 ਦੀਆਂ ਲੋਕ ਸਭਾ ਚੋਣਾਂ ਵਿਚ, ਕਾਂਗਰਸ (ਆਈ) ਨੇ ਪੰਜਾਬ ਵਿਚ 13 ਲੋਕ-ਸਭਾ ਸੀਟਾਂ ਵਿਚੋਂ 12 ਜਿੱਤ ਲਈਆਂ । ਸਿੱਖਾਂ ਦੀ ਚੋਖੀ ਗਿਣਤੀ ਨੇ ਅਕਾਲੀ ਦਲ ਵਿਰੁਧ ਵੋਟਾਂ ਪਾਈਆਂ । ਭਿੰਡਰਾਂਵਾਲੇ ਨੇ ਕਾਂਗਰਸ (ਆਈ) ਦੇ ਉਮੀਦਵਾਰਾਂ ਲਈ ਕੰਮ ਕੀਤਾ ਸੀ ਪਰ ਇਸ ਪੜਾਉ ਉਤੇ ਸਿੱਖਾਂ ਨੇ ਉਹਦੇ ਵਲ ਮਾਂਮੂਲੀ ਧਿਆਨ ਦਿਤਾ ਸੀ, ਅਤੇ ਉਹਦੀ ਕਨਵੈਸਿੰਗ ਦੇ ਬਾਵਜੂਦ, ਗੁਰਦਿਆਲ ਸਿੰਘ ਢਿਲੋਂ, ਜੀਹਨੂੰ ਅੱਗੇ ਚਲ ਕੇ ਕੈਨੇਡਾ ਵਿਚ ਹਾਈ ਕਮਿਸ਼ਨਰ ਥਾਪਿਆ ਗਿਆ। ਹਾਰ ਗਿਆ । ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਸੰਬਰ 1979 ਵਿਚ ਗੁਰਦਾਸਪੁਰ ਵਿਖੇ ਪੀ. ਐਸ. ਭਿੰਡਰ ਦੀ ਪਤਨੀ ਦੇ ਹਕ ਵਿਚ ਤਕਰੀਰ ਕੀਤੀ ਤਾਂ ਭਿੰਡਰਾਂਵਾਲਾ ਵੀ ਮੰਚ ਉਤੇ ਬੈਠਾ ਸੀ । 

ਮੈਂ ਜਦੋਂ 1982 ਵਿਚ ਭਿੰਡਰਾਂਵਾਲੇ ਨੂੰ ਕਾਂਗਰਸ (ਆਈ) ਨਾਲ ਉਹਦੇ ਸੰਬੰਧਾਂ ਬਾਰੇ ਪੁਛਿਆ ਤਾਂ ਉਹਨੇ ਕੁਝ ਰੁੱਖੀ ਤਰ੍ਹਾਂ ਕਿਹਾ ਕਿ ‘ਮੈਂ ਕਿਸੇ ਦਾ ਹਥਠੋਕਾ ਨਹੀਂ ਹਾਂ । ਉਹਦੇ ਤਿੰਨ ਬਾਡੀਗਾਰਡਾਂ ਤੋਂ ਇਲਾਵਾ – ਦੋ ਕੋਲ ਸਟੈਨਗੰਨਾਂ ਸਨ ਤੇ ਤੀਜੇ ਕੋਲ ਗੰਨ ਸੀ- ਇੰਡੀਅਨ ਐਡਮਿਨਸਟਰੇਟਿਵ ਸਰਵਿਸ ਦਾ ਅਫ਼ਸਰ ਗੁਰਤੇਜ ਸਿੰਘ ਵੀ ਸੀ ਜੀਹਨੇ ਆਂਧਰਾ ਪ੍ਰਦੇਸ਼ ਕਾਡਰ ਤੋਂ ਅਸਤੀਫ਼ਾ ਦੇ ਦਿਤਾ ਤੇ ਭਿੰਡਰਾਂਵਾਲੇ ਦੀਆਂ ਸਫ਼ਾਂ ਵਿਚ ਆਣ ਸ਼ਾਮਿਲ ਹੋਇਆ ਸੀ ਤੇ ਉਹਦਾ ਸਲਾਹਕਾਰ ਸੀ, ਤੇ ਉਹਦਾ ਦੁਭਾਸ਼ੀਆ (ਭਿੰਡਰਾਂ ਵਾਲਾ ਸਿਰਫ਼ ਪੰਜਾਬੀ ਜਾਣਦਾ ਸੀ), ਤੇ ਰਿਟਾਇਰਡ ਮੇਜਰ ਜਨਰਲ, ਨਰਿੰਦਰ ਸਿੰਘ ਭੁਲਰ, ਵੀ ਮੌਜੂਦ ਸੀ ਜੀਹਨੇ ਇਕ ਢਿੱਲੀ ਮੰਜੀ ਉਤੇ ਬਹਿਣ ਤੋਂ ਪਹਿਲਾਂ ਭਿੰਡਰਾਂਵਾਲੇ ਦੇ ਪੈਰ ਛੋਹੇ ਸਨ । 

ਜਦੋਂ ਮੈਂ ਯਾਦ ਕਰਵਾਇਆ ਕਿ 1979 ਦੀਆਂ ਗੁਰਦਵਾਰਾ ਤੇ ਲੋਕ- ਸਭਾ ਚੋਣਾਂ ਵਿਚ ਉਹਨੇ ਕਾਂਗਰਸ (ਆਈ) ਦੇ ਉਮੀਦਵਾਰਾਂ ਦੀ ਹਿਮਾਇਤ ਕੀਤੀ ਸੀ ਤਾਂ ਉਹ ਖਿਝ ਗਿਆ । ‘ਮੈਂ ਸਿਰਫ਼ ਆਪਣੇ ਆਦਮੀਆਂ ਦੀ ਹਿਮਾਇਤ ਕੀਤੀ ਸੀ,’ ਉਹਨੇ ਆਖਿਆ । 

ਲੋਕ-ਸਭਾ ਦੇ ਨਤੀਜੇ ਨਿਕਲਣ ਤੋਂ ਤਿੰਨ ਦਿਨ ਪਿਛੋਂ, ਅਕਾਲੀਆਂ ਨੂੰ ਇਕ ਹੋਰ ਧੱਕਾ ਲਗਿਆ ਜਦੋਂ ਨਿਰੰਕਾਰੀ ਮੁਖੀ, ਗੁਰਬਚਨ ਸਿੰਘ, ਤੇ ਉਹਦੇ 61 ਅਨੁਯਾਈਆਂ ਨੂੰ ਸਿਖ-ਨਿਰੰਕਾਰੀ ਝੜਪ ਦੇ ਸੰਬੰਧ ਵਿਚ ਚਲਾਏ ਗਏ ਮੁਕੱਦਮੇ ਵਿਚ ਬਰੀ ਕਰ ਦਿਤਾ ਗਿਆ । ਜਦੋਂ 24 ਮਈ 1980 ਨੂੰ ਗੁਰਬਚਨ ਸਿੰਘ ਨੂੰ ਦਿੱਲੀ ਵਿਖੇ ਉਹਦੇ ਨਿਵਾਸ-ਸਥਾਨ ਤੇ ਕਤਲ ਕਰ ਦਿੱਤਾ ਗਿਆ, ਤਾਂ ਫਸਟ ਇਨਫ਼ਰਮੇਸ਼ਨ ਰਿਪੋਰਟ (ਐਫ ਆਈ ਆਰ) ਵਿਚ ਭਿੰਡਰਾਂਵਾਲੇ ਦਾ ਨਾਂ ਦਰਜ ਸੀ, ਤੇ ਉਹਨੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਨਿਵਾਸ ਵਿਚ ਜਾ ਪਨਾਹ ਲਈ ਸੀ । 

ਗ੍ਰਹਿ ਮੰਤਰੀ, ਜ਼ੈਲ ਸਿੰਘ, ਭਿੰਡਰਾਂਵਾਲੇ ਨੂੰ ਬਹੁੜਿਆ, ਉਹਨੇ ਪਾਰਲੀ- ਮੈਂਟ ਨੂੰ ਦਸਿਆ ਕਿ ਨਿਰੰਕਾਰੀ ਮੁਖੀ ਦੇ ਕਤਲ ਵਿਚ ਭਿੰਡਰਾਂਵਾਲੇ ਦਾ ਕਈ ਹਥ ਨਹੀਂ ਹੈ ਭਾਵ ਉਹਦਾ ਨਾਂ ਗ੍ਰਹਿ ਮੰਤਰਾਲੇ ਦੀਆਂ ਫਾਈਲਾਂ ਵਿਚ 

ਸੀ ਬੀ ਆਈ (ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ) ਵਲੋਂ ਜੋ ਵਿਖੇ ਪੀ. ਐਸ. ਭਿੰਡਰ ਦੀ ਪਤਨੀ ਦੇ ਹਕ ਵਿਚ ਤਕਰੀਰ ਕੀਤੀ ਤਾਂ ਭਿੰਡਰਾਂਵਾਲਾ ਵੀ ਮੰਚ ਉਤੇ ਬੈਠਾ ਸੀ । 

ਮੈਂ ਜਦੋਂ 1982 ਵਿਚ ਭਿੰਡਰਾਂਵਾਲੇ ਨੂੰ ਕਾਂਗਰਸ (ਆਈ) ਨਾਲ ਉਹਦੇ ਸੰਬੰਧਾਂ ਬਾਰੇ ਪੁਛਿਆ ਤਾਂ ਉਹਨੇ ਕੁਝ ਰੁੱਖੀ ਤਰ੍ਹਾਂ ਕਿਹਾ ਕਿ ‘ਮੈਂ ਕਿਸੇ ਦਾ ਹਥਠੋਕਾ ਨਹੀਂ ਹਾਂ । ਉਹਦੇ ਤਿੰਨ ਬਾਡੀਗਾਰਡਾਂ ਤੋਂ ਇਲਾਵਾ – ਦੋ ਕੋਲ ਸਟੈਨਗੰਨਾਂ ਸਨ ਤੇ ਤੀਜੇ ਕੋਲ ਗੰਨ ਸੀ- ਇੰਡੀਅਨ ਐਡਮਿਨਸਟਰੇਟਿਵ ਸਰਵਿਸ ਦਾ ਅਫ਼ਸਰ ਗੁਰਤੇਜ ਸਿੰਘ ਵੀ ਸੀ ਜੀਹਨੇ ਆਂਧਰਾ ਪ੍ਰਦੇਸ਼ ਕਾਡਰ ਤੋਂ ਅਸਤੀਫ਼ਾ ਦੇ ਦਿਤਾ ਤੇ ਭਿੰਡਰਾਂਵਾਲੇ ਦੀਆਂ ਸਫ਼ਾਂ ਵਿਚ ਆਣ ਸ਼ਾਮਿਲ ਹੋਇਆ ਸੀ ਤੇ ਉਹਦਾ ਸਲਾਹਕਾਰ ਸੀ, ਤੇ ਉਹਦਾ ਦੁਭਾਸ਼ੀਆ (ਭਿੰਡਰਾਂ ਵਾਲਾ ਸਿਰਫ਼ ਪੰਜਾਬੀ ਜਾਣਦਾ ਸੀ), ਤੇ ਰਿਟਾਇਰਡ ਮੇਜਰ ਜਨਰਲ, ਨਰਿੰਦਰ ਸਿੰਘ ਭੁਲਰ, ਵੀ ਮੌਜੂਦ ਸੀ ਜੀਹਨੇ ਇਕ ਢਿੱਲੀ ਮੰਜੀ ਉਤੇ ਬਹਿਣ ਤੋਂ ਪਹਿਲਾਂ ਭਿੰਡਰਾਂਵਾਲੇ ਦੇ ਪੈਰ ਛੋਹੇ ਸਨ । 

ਜਦੋਂ ਮੈਂ ਯਾਦ ਕਰਵਾਇਆ ਕਿ 1979 ਦੀਆਂ ਗੁਰਦਵਾਰਾ ਤੇ ਲੋਕ- ਸਭਾ ਚੋਣਾਂ ਵਿਚ ਉਹਨੇ ਕਾਂਗਰਸ (ਆਈ) ਦੇ ਉਮੀਦਵਾਰਾਂ ਦੀ ਹਿਮਾਇਤ ਕੀਤੀ ਸੀ ਤਾਂ ਉਹ ਖਿਝ ਗਿਆ । ‘ਮੈਂ ਸਿਰਫ਼ ਆਪਣੇ ਆਦਮੀਆਂ ਦੀ ਹਿਮਾਇਤ ਕੀਤੀ ਸੀ,’ ਉਹਨੇ ਆਖਿਆ । 

ਲੋਕ-ਸਭਾ ਦੇ ਨਤੀਜੇ ਨਿਕਲਣ ਤੋਂ ਤਿੰਨ ਦਿਨ ਪਿਛੋਂ, ਅਕਾਲੀਆਂ ਨੂੰ ਇਕ ਹੋਰ ਧੱਕਾ ਲਗਿਆ ਜਦੋਂ ਨਿਰੰਕਾਰੀ ਮੁਖੀ, ਗੁਰਬਚਨ ਸਿੰਘ, ਤੇ ਉਹਦੇ 61 ਅਨੁਯਾਈਆਂ ਨੂੰ ਸਿਖ-ਨਿਰੰਕਾਰੀ ਝੜਪ ਦੇ ਸੰਬੰਧ ਵਿਚ ਚਲਾਏ ਗਏ ਮੁਕੱਦਮੇ ਵਿਚ ਬਰੀ ਕਰ ਦਿਤਾ ਗਿਆ । ਜਦੋਂ 24 ਮਈ 1980 ਨੂੰ ਗੁਰਬਚਨ ਸਿੰਘ ਨੂੰ ਦਿੱਲੀ ਵਿਖੇ ਉਹਦੇ ਨਿਵਾਸ-ਸਥਾਨ ਤੇ ਕਤਲ ਕਰ ਦਿੱਤਾ ਗਿਆ, ਤਾਂ ਫਸਟ ਇਨਫ਼ਰਮੇਸ਼ਨ ਰਿਪੋਰਟ (ਐਫ ਆਈ ਆਰ) ਵਿਚ ਭਿੰਡਰਾਂਵਾਲੇ ਦਾ ਨਾਂ ਦਰਜ ਸੀ, ਤੇ ਉਹਨੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਨਿਵਾਸ ਵਿਚ ਜਾ ਪਨਾਹ ਲਈ ਸੀ । 

ਗ੍ਰਹਿ ਮੰਤਰੀ, ਜ਼ੈਲ ਸਿੰਘ, ਭਿੰਡਰਾਂਵਾਲੇ ਨੂੰ ਬਹੁੜਿਆ, ਉਹਨੇ ਪਾਰਲੀ- ਮੈਂਟ ਨੂੰ ਦਸਿਆ ਕਿ ਨਿਰੰਕਾਰੀ ਮੁਖੀ ਦੇ ਕਤਲ ਵਿਚ ਭਿੰਡਰਾਂਵਾਲੇ ਦਾ ਕਈ ਹਥ ਨਹੀਂ ਹੈ ਭਾਵ ਉਹਦਾ ਨਾਂ ਗ੍ਰਹਿ ਮੰਤਰਾਲੇ ਦੀਆਂ ਫਾਈਲਾਂ ਵਿਚ 

ਸੀ ਬੀ ਆਈ (ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ) ਵਲੋਂ ਜੋ ਕਹਾਣੀ ਮੁੜ-ਰਚੀ ਗਈ ਉਹ ਇਸ ਤਰ੍ਹਾਂ ਸੀ ਕਿ ਪੰਜਾਬ ਤੋਂ ਸਤ ਆਦਮੀ ਜਿਹੜੇ ‘ਭਿੰਡਰਾਂਵਾਲੇ ਦੇ ਨਿਕਟੀ ਅਨੁਯਾਈ ਜਾਂ ਉਹਦੇ ਜਥੇ ਦੇ ਮੈਂਬਰ ਸਨ ਅਤੇ ਦਿੱਲੀ ਦੇ ਤਿੰਨ ਆਦਮੀ ਨਿਰੰਕਾਰੀ ਮੁਖੀ ਨੂੰ ਕਤਲ ਕਰਨ ਦੀ ਪਲਾਨ ਨੂੰ “ਅੰਤਮਰੂਪ ਦੇਣ ਤੇ ਲਾਗੂ ਕਰਨ” ਵਿਚ ਸਿਧੇ ਤੌਰ ਤੇ ਸ਼ਾਮਿਲ ਹਨ । ਪੰਜਾਬ ਤੋਂ ਸਤ ਆਦਮੀ ‘ਇਕ ਨਵੀਂ ਖ਼ਰੀਦੀ ਐਂਬੈਸਡਰ ਕਾਰ ਵਿਚ ਜਿਸ ਵਿਚ ਹਥਿਆਰਾਂ, ਐਮੂਨਿਸ਼ਨ ਤੇ ਵਿਸਫੋਟਕਾਂ ਦਾ ਗੁਪਤ ਭੰਡਾਰ ਸੀ’ ਦਿੱਲੀ ਪਹੁੰਚੇ । ਸੀ ਬੀ ਆਈ ਦੀ ਇੰਕੁਆਇਰੀ ਤੋਂ ਪਤਾ ਲਗਿਆ ਕਿ ਇਹ ਕਾਰ ਜਲੰਧਰੋਂ ਖ਼ਰੀਦੀ ਗਈ ਸੀ ; ਅਤੇ ਖ਼ਰੀਦਾਰ ਨੇ ਨਕਲੀ ਨਾਂ ਤੇ ਪਤਾ ਦਿਤਾ ਸੀ । ਕਤਲ ਕਰਨ ਵਾਲਾ ਹਥਿਆਰ, ਏ-30 ਕਾਰਬਾਈਨ, ਦਾ ਲਸੰਸ ਭਿੰਡਰਾਂਵਾਲੇ ਦੇ ਭਰਾ, ਜਾਗੀਰ ਸਿੰਘ, ਦੇ ਨਾਂ ਸੀ ਜੀਹਨੇ ਆਖਿਆ ਸੀ ਕਿ ਉਹਨੂੰ ਆਪਣੇ ਬਾਡੀਗਾਰਡ ਲਈ ਇਹਦੀ ਲੋੜ ਸੀ ।’ 

ਜਦੋਂ ਕਾਂਗਰਸ (ਆਈ) ਦੇ ਹਥ ਸੈਂਟਰ ਦੀ ਸੱਤਾ ਆ ਗਈ, ਉਹਨੇ ਉਹਨਾਂ ਰਾਜ-ਸਰਕਾਰਾਂ ਨੂੰ ਡਿਸਮਿਸ ਕਰ ਦਿਤਾ ਜਿਥੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਸਨ, ਤੇ ਪੰਜਾਬ ਸਰਕਾਰ ਵੀ ਇਹਨਾਂ ਵਿਚੋਂ ਇਕ ਸੀ । ਅਗਲੀਆਂ ਅਸੈਂਬਲੀ ਚੋਣਾਂ ਵਿਚ ਅਕਾਲੀਆਂ ਨੂੰ 117 ਦੇ ਹਾਊਸ ਵਿਚ 37 ਸੀਟਾਂ ਹੀ ਮਿਲੀਆਂ ਜਦ ਕਿ ਕਾਂਗਰਸ (ਆਈ) ਨੂੰ 63 ਮਿਲੀਆਂ । ਇਸ ਵਾਰ ਵੀ ਸਿੱਖਾਂ ਦੀ ਚੋਖੀ ਗਿਣਤੀ ਨੇ ਅਕਾਲੀਆਂ ਦਾ ਸਾਥ ਨਹੀਂ ਸੀ ਦਿਤਾ । 

ਇਸ ਵਾਰ ਅਕਾਲੀਆਂ ਨੇ ਇਸ ਬਾਰੇ ਗੰਭੀਰ ਤਰ੍ਹਾਂ ਵਿਚਾਰ ਕੀਤੀ ਕਿ ਇਸ ਤਰ੍ਹਾਂ ਕਿਉਂ ਹੋਇਆ ਹੈ। ਇਕ ਗੱਲ ਜੋ ਸਾਫ਼ ਦਿਸੀ ਉਹ ਇਹ ਸੀ ਕਿ ਹਿੰਦੂਆਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ; ਨਾਲੇ ਇਹ ਵੀ ਕਿ ਸਿੱਖ ਨਿਗਰ ਤਰ੍ਹਾਂ ਉਹਨਾਂ ਦੇ ਪਿਛੇ ਨਹੀਂ ਹਨ। ਉਹਨਾਂ ਨੂੰ ਯਕੀਨ ਸੀ ਕਿ ਜਨਤਾ ਨਾਲ ਕੁਲੀਸ਼ਨ ਦੇ ਦੌਰਾਨ ਬਣੇ ਉਹਨਾਂ ਦੇ ‘ਸੈਕੂਲਰ’ ਬਿੰਬਾਂ ਨੇ ਸਿੱਖਾਂ ਅੰਦਰ ਉਹਨਾਂ ਦੀ ਤੁੱਲਤਾ ਨੂੰ ਹਾਨੀ ਪੁਚਾਈ ਹੈ ਜਿਨ੍ਹਾਂ ਨੇ ਸੋਚਿਆ ਕਿ ਉਹਨਾਂ ਦੀ ‘ਖ਼ੁਦ ਆਪਣੀ’ ਸਰਕਾਰ ਨੇ ਉਹਨਾਂ ਲਈ ਕੁਝ ਨਹੀਂ ਕੀਤਾ। ਉਹ ਇਸ ਸਿੱਟੇ ਤੇ ਅਪੜੇ ਕਿ ਬਿਹਤਰ ਬਿੰਬ ਬਣਾਉਣ ਲਈ ਜ਼ਰੂਰੀ ਹੈ ਕਿ ਸਿੱਖਾਂ ਨੂੰ ਆਪਣੇ ਵਲ ਖਿਚਣ ; ਉਹ ਧਰਮ ਤੇ ਰਾਜਨੀਤੀ ਨੂੰ ਜੋੜਨ ਦੇ ਰਵਾਇਤੀ ਸਟੈਂਡ ਉਤੇ ਭਰੋਸਾ ਰਖਣ । 

ਅਕਾਲੀਆਂ ਦੀ ਨਿਰਾਸਤਾ ਇਸ ਕਰ ਕੇ ਸੀ ਕਿ 1966 ਵਿਚ ਪੰਜਾਬੀ ਸੂਬਾ ਬਣਾਉਣ ਦੀ ਲੜਾਈ ਜਿੱਤ ਕੇ ਵੀ ਉਹ ਪੰਜਾਬ ਵਿਚ ਸਰਬੋਤਮ ਪੁਜ਼ੀਸ਼ਨ ਹਾਸਲ ਨਾ ਕਰ ਸਕੇ, ਖ਼ਾਸ ਤੌਰ ਤੇ ਉਦੋਂ ਜਦੋਂ ਕਿ ਨਵੇਂ ਬਣੇ ਪੰਜਾਬ ਵਿਚ ਸਿੱਖਾਂ ਦੀ ਵਸੋਂ 58 ਫ਼ੀ ਸਦੀ ਸੀ । 

ਠੀਕ, ਸੈਂਟਰ ਨੇ ਅਣ-ਲਿਖੇ ਸਮਝੌਤੇ ਦੇ ਇਕ ਭਾਗ ਤੇ ਫੁਲ ਚੜ੍ਹਾਏ ਸਨ ਤੇ ਸਿੱਖ ਮੁਖ ਮੰਤਰੀ ਥਾਪਿਆ ਕਾਂਗਰਸ (ਆਈ) ਨੇ ਦਰਬਾਰਾ ਸਿੰਘ ਨੂੰ ਰਾਜ ਦਾ ਮੁਖ ਮੰਤਰੀ ਬਣਾਇਆ । ਪਰ ਇਹ ਅਕਾਲੀ ਸਨ ਜਿਨ੍ਹਾਂ ਨੇ ਪੰਜਾਬ ਵਿਖੇ ਗੁਰਦਵਾਰਾ ਚੋਣਾਂ ਵਿਚ ਤਕੜੀ ਮੱਲ ਮਾਰੀ ਸੀ, ਚੋਣਾਂ ਜਿਨ੍ਹਾਂ ਵਿਚ ਸਿਰਫ਼ ਸਿੱਖ ਹੀ ਵੋਟਾਂ ਪਾ ਸਕਦੇ ਸਨ । ਚੋਣਾਂ ਦੇ ਦੌਰਾਨ ਭਿੰਡਰਾਂਵਾਲੇ ਨੇ ਇਹ ਪਰਚਾਰ ਜ਼ੋਰ ਨਾਲ ਕੀਤਾ ਕਿ ਨਿਰੰਕਾਰੀਆਂ ਵੱਲ ਅਕਾਲੀ ਸਰਕਾਰ ਦਾ ‘ਵਤੀਰਾ ਨਰਮ’ ਰਿਹਾ ਹੈ । ਉਹਨੇ ਦਲ ਖ਼ਾਲਸਾ ਨਾਲ ਅਤੇ ਜਗਜੀਤ ਸਿੰਘ ਚੌਹਾਨ ਦੇ, ਜੀਹਨੇ ਅੱਗੇ ਚੱਲ ਕੇ ਵਿਦੇਸਾਂ ਵਿਚ ਖ਼ਾਲਿਸਤਾਨ ਦੀ ਮੰਗ ਪੇਸ਼ ਕੀਤੀ, ਰੈਵੋਲਿਊਸ਼ਨਰੀ ਅਕਾਲੀ ਦਲ ਨਾਲ ਚੋਣ ਸਮਝੌਤਾ ਕਰ ਕੇ 40 ਉਮੀਦਵਾਰ ਖੜੇ ਕੀਤੇ । ਭਾਵੇਂ ਕਾਂਗਰਸ (ਆਈ) ਨੇ ਵੀ ਭਿੰਡਰਾਂਵਾਲੇ ਦੀ ਹਿਮਾਇਤ ਕੀਤੀ, ਪਰ ਉਹ ਸਿਰਫ਼ ਚਾਰ ਸੀਟਾਂ ਹੀ ਜਿੱਤ ਸਕਿਆ । ਬਾਕੀ ਦੀਆਂ 136 ਸੀਟਾਂ ਅਕਾਲੀਆਂ ਨੇ ਜਿੱਤੀਆਂ। ਭਿੰਡਰਾਂਵਾਲੇ ਦੇ ਨਿਕਟ ਹਿਮਾਇਤੀ, ਅਮਰੀਕ ਸਿੰਘ, ਨੂੰ ਜੀਵਨ ਸਿੰਘ ਉਮਰਾਨੰਗਲ ਨੇ ਹਰਾਇਆ ਜਿਹੜਾ ਕਿਸੇ ਸੂਰਤ ਵਿਚ ਵੀ ਭਿੰਡਰਾਂਵਾਲੇ ਦੀ ‘ਹਿੰਦੂਆਂ ਨੂੰ ਨਫ਼ਰਤ ਕਰੋ ਦੀ ਪਾਲੇਟਿਕਸ ਨੂੰ ਪਰਵਾਨ ਨਹੀਂ ਸੀ ਕਰ ਸਕਦਾ । 

ਪਹਿਲਾਂ ਲੋਕ-ਸਭਾ ਵਿਚ ਤੇ ਫੇਰ ਅਸੈਂਬਲੀ ਚੋਣਾਂ ਵਿਚ ਅਕਾਲੀਆਂ ਦੀ 

ਹਾਰ ਨੇ ਬਹੁਤੇ ਹਿੰਦੂਆਂ ਨੂੰ ਖ਼ੁਸ਼ ਕੀਤਾ ; ਉਹਨਾਂ ਨੇ ਅਕਾਲੀ-ਜਨਤਾ ਕੁਲੀਸ਼ਨ ਨੂੰ ‘ਸਿੱਖ ਸਰਕਾਰ’ ਹੀ ਦਸਿਆ ਸੀ । ਉਹਨਾਂ ਨੇ ਆਪਣੇ ਇਸ ਸਿਧਾਂਤ ਦੀ ਹਿਮਾਇਤ ਵਿਚ ਉਦਾਹਰਣ ਪੇਸ਼ ਕੀਤੇ ਕਿ ਵਡੀਆਂ ਪਦਵੀਆਂ ਉਤੇ ਸਿੱਖ ਅਵਸਰ ਲੱਗੇ ਹੋਏ ਹਨ । ਜੇ ਹਿੰਦੂਆਂ ਨੇ ਉਸ ਸਮੇਂ ਸਮਝੌਤਾ-ਪਸੰਦ ਵਤੀਰਾ ਧਾਰਿਆ ਹੁੰਦਾ, ਤਾਂ ਹੋ ਸਕਦਾ ਹੈ ਉਹ ਅਕਾਲੀਆਂ ਨੂੰ ਸਾਬਤ ਕਰ ਦਿੰਦੇ ਕਿ ਜਦੋਂ ਸਵਾਲ ਪੰਜਾਬ ਦਾ ਹੋਵੇਗਾ, ਉਹ ਸਭੇ ਪੰਜਾਬੀ ਹਨ, ਹਿੰਦੂ ਜਾਂ ਸਿੱਖ ਨਹੀਂ ਹਨ। ਇਸ ਦੀ ਥਾਂ ਹਿੰਦੂ ਮਾਲਕੀ ਵਾਲੇ ਅਖ਼ਬਾਰਾਂ ਵਿਚ ਲਿਖਤਾਂ ਵਧੇਰੇ ਵਿਹੁਲੀਆਂ ਹੋ ਗਈਆਂ । ਸਿਰਕਢ ਹਿੰਦੂ ਲੀਡਰ, ਵਿਰੇਂਦਰ ਨੇ ਆਪਣੇ ਅਖਬਾਰ ਪਰਤਾਪ ਵਿਚ ਲਿਖਿਆ ਕਿ ਹਿੰਦੂ ਪੰਜਾਬ ਨੂੰ ਆਸਾਮ ਬਣਾ ਦੇਣਗੇ, ਯਾਦ ਰਹੇ ਆਸਾਮ ਵਿਚ ਉਸ ਸਮੇਂ ਵਿਦੇਸ਼ੀਆਂ ਨੂੰ ਰਾਜ ਵਿਚੋਂ ਬਾਹਰ ਕਢ ਸੁੱਟਣ ਦੀ ਅੰਜੀਟੇਸ਼ਨ ਚਲ ਰਹੀ ਸੀ। ਇਕ ਹੋਰ ਸਿਰਕਵ ਹਿੰਦੂ ਲੀਡਰ, ਜਗਤ ਨਾਰਾਇਣ, ਨੇ ਆਪਣੇ ਵਡੀ-ਗਿਣਤੀ-ਵਿਚ ਪ੍ਰਕਾਸ਼ਤ ਹੁੰਦੇ ਅਖ਼ਬਾਰਾਂ ਹਿੰਦ ਸਮਾਚਾਰ (ਉਰਦੂ) ਤੇ ਪੰਜਾਬ ਕੇਸਰੀ (ਹਿੰਦੀ) ਵਿਚ ਲਿਖਿਆ ਕਿ ਮਾਡਰੇਟ ਅਕਾਲੀ ਤਾਂ ਅੱਤਵਾਦੀਆਂ ਨਾਲੋਂ ਵੀ ਵਧੇਰੇ ਖ਼ਤਰਨਾਕ ਹਨ ਕਿਉਂਜੁ ਉਹ ਆਪਣੇ ਅੰਦਰਲੇ ਜਜ਼ਬਾਤ ਨੂੰ ਬਾਹਰ ਨਹੀਂ ਕਢਦੇ । 

ਕੁਝ ਅਖ਼ਬਾਰਾਂ ਦਾ ਜੈਨਸਿਸ ਤਾਂ ਕੁਝ ਸੂਰਤਾਂ ਵਿਚ ਦੇਸ-ਵੰਡ ਤੋਂ ਪਹਿਲੇ ਦੌਰ ਵਿਚ ਚਲਿਆ ਜਾਂਦਾ ਹੈ, ਜਿਨ੍ਹਾਂ ਦੇ ਸੰਪਾਦਕ ਕਰੂਸੇਡਰਾਂ (ਧਰਮ ਯੁਧ ਲੜਨ ਵਾਲੇ) ਦਾ ਰੋਲ ਅਦਾ ਕਰਦੇ ਹਨ। ਇਹਨਾਂ ਵਿਚੋਂ ਕੁਝ ਆਪਣੀਆਂ ਆਪਣੀਆਂ ਕਮਿਊਨਿਟੀਆਂ ਦੇ ਮੰਨੇ-ਪ੍ਰਮੰਨੇ ਆਗੂ ਸਨ ਤੇ ਇਹਨਾਂ ਵਿਚੋਂ ਇਕ ਤਾਂ ਠੀਕ ਹੀ ਜਾਲੰਧਰ ਵਿਖੇ ਹਿੰਦੂਆਂ ਦੀ ਰਖਿਆ ਲਈ ਬਣਾਈ ਗਈ ਹਿੰਦੂ ਸੁਰਖਸ਼ਾ ਸੰਮਤੀ ਦਾ ਇਸ ਵੇਲੇ ਮੁਖੀ ਸੀ । ਪਰ, ਉਹ ਇਹ ਗੱਲ 

ਜ਼ੋਰ ਨਾਲ ਆਖਦਾ ਸੀ ਕਿ ਉਹਨੇ ਅਕਾਲੀਆਂ ਦੀ ਜ਼ਰੂਰ ਨੁਕਤਾਚੀਨੀ ਕੀਤੀ ਹੈ, ਪਰ ਉਹਨੇ ਸਿੱਖਾਂ ਬਾਰੇ ਮਾੜੀ ਗੱਲ ਨਾ ਕਦੇ ਆਖੀ ਹੈ ਤੇ ਨਾ ਲਿਖੀ ਹੈ । 

ਅਕਾਲੀਆਂ ਦੀ ਸੋਚ ਹੋਰ ਤਰ੍ਹਾਂ ਦੀ ਸੀ । 

ਹਿੰਦੂਆਂ ਨੂੰ ਸ਼ਕ ਸੀ ਕਿ ਅਕਾਲੀ ਮੁੜ ਟਕਰਾਉ ਦਾ ਰਾਹ ਅਖ਼ਤਿਆਰ ਕਰ ਰਹੇ ਹਨ, ਕਿ ਉਹਨਾਂ ਦਾ ਮੰਤਵ ਸਰਕਾਰ ਤੋਂ ਹੋਰ ਵਧੇਰੇ ਲੈਣਾ ਹੈ ਜਿਵੇਂ ਕਿ ਉਹਨਾਂ ਨੇ ਬੀਤੇ ਵਿਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੂਬੇ ਦੇ ਭਾਸ਼ਾਈ ਰਾਜ ਦੇ ਨਾਂ ਤੇ ਹਾਸਲ ਕੀਤਾ ਹੈ । ਇਕ ਕਮਿਊਨਿਟੀ ਵਜੋਂ ਹਿੰਦੂ ਪੰਜਾਬੀ ਬੋਲਦੇ ਹਨ, ਪਰ ਅਜੇ ਤਕ ਉਹ ਪੰਜਾਬੀ ਦੇ ਵਿਰੁਧ ਆਪਣੇ ਤਅਸਬ ਉਤੇ ਕਾਬੂ ਨਹੀਂ ਸੀ ਪਾ ਸਕੇ ਜੋ ਹੁਣ ਪੰਜਾਬ ਦੇ ਸਕੂਲਾਂ ਵਿਚ ਲਾਜ਼ਮੀ ਪੜ੍ਹਾਈ ਜਾਂਦੀ ਸੀ । ਹਿੰਦੂ ਸਮਝਦੇ ਸਨ ਕਿ ਪੰਜਾਬੀ ਦੀ ਪੜ੍ਹਾਈ ਉਹਨਾਂ ਦੇ ਬੱਚਿਆਂ ਨੂੰ ਮੁਖ-ਧਾਰਾ ਨਾਲੋਂ, ਅਰਥਾਤ, ਹਿੰਦੀ ਤੇ ਇੰਗਲਿਸ਼ ਨਾਲੋਂ, ਦੂਰ ਰਖ ਰਹੀ ਹੈ । 

ਹਿੰਦੂਆਂ ਦੀ ਦਲੀਲ ਇਹ ਸੀ ਕਿ ਪੰਜਾਬੀ ਭਾਵੇਂ ਪੰਜਾਬ ਦੇ ਅ-ਵੰਡੇ ਸੂਬੇ ਦੇ ਪੂਰਬੀ ਅੱਧ ਦੇ ਵਡੇਰੇ ਹਿਸੇ ਦੀ ਬੋਲੀ ਰਹੀ ਹੈ, ਦੇਸ-ਵੰਡ ਤੋਂ ਪਹਿਲਾਂ ਪੁਜ਼ੀਸ਼ਨ ਇਹ ਸੀ ਕਿ ਪੰਜਾਬੀ ਨੂੰ ਨਹੀਂ ਸਗੋਂ ਉਰਦੂ ਨੂੰ ਸਰਕਾਰੀ ਭਾਸ਼ਾ ਸਮਝਿਆ ਜਾਂਦਾ ਸੀ ਤੇ ਉਹਨਾਂ ਸਭਨਾਂ ਕੰਮਾਂ ਲਈ, ਜਿਨ੍ਹਾਂ ਲਈ ਅੰਗਰੇਜ਼ੀ ਨਹੀਂ ਸੀ ਵਰਤੀ ਜਾਂਦੀ, ਉਰਦੂ ਦੀ ਹੀ ਵਰਤੋਂ ਹੁੰਦੀ ਸੀ । 

ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਸਰਕਾਰ ਨੂੰ ਇਹ ਅਲਟੀਮੇਟਮ ਦੇ ਕੇ ਗੇਂਦ ਰੇੜ੍ਹ ਦਿਤੀ ਕਿ 30 ਮਈ, 1981, ਤੋਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਦੇ ਫ਼ਸੀਲ-ਅੰਦਰਲੇ ਸ਼ਹਿਰ ਵਿਚ ਤੰਬਾਕੂ ਦੀ ਵਰਤੋਂ ਅਤੇ ਵਿਕਰੀ ਉਤੇ ਪਾਬੰਦੀ ਲਾ ਦਿਤੀ ਜਾਵੇ, ਨਹੀਂ ਤਾਂ ਉਹ ਮੁਜ਼ਾਹਰੇ ਦਾ ਸਾਹਮਣਾ ਕਰੋ । ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵਲੋਂ ਜਲੂਸ ਕਢੇ ਜਾਣ ਤੋਂ ਪਹਿਲਾਂ ਹੀ, ਆਰੀਆ-ਸਮਾਜ ਤੇ ਕੁਝ ਹਿੰਦੂ ਸੰਸਥਾਵਾਂ ਨੇ ਇਕ ਵਿਸ਼ਾਲ ਜਲੂਸ ਕਢਿਆ ਤੇ ਮੰਗ ਕੀਤੀ ਕਿ ਤੰਬਾਕੂ ਦੀ ਵਿਕਰੀ ਉਤੇ ਪਾਬੰਦੀ ਦੇ ਨਾਲ ਹੀ ਸ਼ਰਾਬ ਤੇ ਮਾਸ ਦੀ ਵਿਕਰੀ ਤੇ ਵਰਤੋਂ ਉਤੇ ਵੀ ਪਾਬੰਦੀ ਲਾਈ ਜਾਵੇ । 

31 ਮਈ ਨੂੰ ਭਿੰਡਰਾਂਵਾਲੇ ਨੇ ਇਕ ਜਲੂਸ ਦੀ ਅਗਵਾਈ ਕੀਤੀ ਅਤੇ ਤੰਬਾਕੂ ਦੀ ਵਿਕਰੀ ਤੇ ਵਰਤੋਂ ਉਤੇ ਪਾਬੰਦੀ ਲਾਉਣ ਦੀ ਮੰਗ ਕੀਤੀ; ਜਲੂਸ ਵਿਚ ਸ਼ਾਮਿਲ ਲੋਕਾਂ ਨੇ ਹਿੰਦੂ-ਵਿਰੋਧੀ ਨਾਹਰੇ ਲਾਏ; ਪੁਲਸ ਨਾਲ ਝੜਪ ਵਿਚ ਲਗਭਗ ਇਕ ਦਰਜਨ ਲੋਕ ਮਰ ਗਏ । 

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 2 ਜੂਨ, 1981, ਨੂੰ ਸਭਨਾਂ ਰਾਜਸੀ, ਧਾਰਮਕ, ਸਮਾਜਕ ਤੇ ਕਾਰੋਬਾਰੀ ਸੰਸਥਾਵਾਂ ਦੀ ਮੀਟਿੰਗ ਬੁਲਾਈ ਤੇ ਉਹਨਾਂ ਸਾਹਮਣੇ ਤਜਵੀਜ਼ ਰਖੀ। ਸਮਝੌਤੇ ਵਜੋਂ ਇਕ ਹਲ ਲਭਿਆ ਗਿਆ ; ਹਿੰਦੂਆਂ ਨੇ ਕਿਹਾ ਕਿ ਫ਼ਸੀਲ-ਅੰਦਰਲੇ ਸ਼ਹਿਰ ਵਿਚ ਨਸ਼ੀਲੀਆਂ ਚੀਜ਼ਾਂ ਦੀ ਵਿਕਰੀ ਤੇ ਪਾਬੰਦੀ ਲਾਈ ਜਾਵੇ, ਗੋਲਡਨ ਟੈਂਪਲ ਅਤੇ ਦੁਰਗਿਆਨਾਂ ਹਿੰਦੂ ਟੈਂਪਲ, ਦੋਹਾਂ, ਦੇ ਹੀ ਇਰਦ-ਗਿਰਦ । ਇਸ ਬਾਰੇ ਵੀ ਸਹਿਮਤੀ ਹੋਈ ਕਿ ‘ਅੰਮ੍ਰਿਤਸਰ ਇਕ ਪਵਿੱਤਰ ਸ਼ਹਿਰ ਹੈ ਅਤੇ ਨਿਰੰਤਰ ਤੌਰ ਤੇ ਪਵਿੱਤਰ ਸ਼ਹਿਰ ਹੈ ।’ 

ਅਜਿਹੀ ਸਥਿਤੀ ਸੀ ਪੰਜਾਬ ਵਿਚ, ਜਦੋਂ ਅਕਾਲੀਆਂ ਨੇ 8 ਸਤੰਬਰ, 1981, ਨੂੰ 46 ਸ਼ਿਕਾਇਤਾਂ ਦਾ ਚਾਰਟਰ ਸ੍ਰੀਮਤੀ ਗਾਂਧੀ ਸਾਹਮਣੇ ਰਖਿਆ। 

* ਇਹ ਮੰਗ ਅਕਾਲੀਆਂ ਦੀ ਇਕ ਧਾਰਮਕ ਮੰਗ ਬਣ ਗਈ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨਿਆਂ ਜਾਵੇ । ਜਦੋਂ ਅਕਾਲੀਆਂ ਨੇ ਇਹ ਮਾਮਲਾ ਹਿੰਦ-ਸਰਕਾਰ ਸਾਹਮਣੇ ਰਖਿਆ ਤਾਂ ਉਹਦਾ ਆਰੰਭਕ ਪ੍ਰਤੀਕਰਮ ਇਹ ਸੀ ਕਿ ਸਰਕਾਰ ਨੇ ਭਾਰਤ ਦੇ ਕਿਸੇ ਵੀ ਸ਼ਹਿਰ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਨਹੀਂ ਦਿਤਾ । 

ਪਰ ਸਰਕਾਰ ਨੇ ਇਹ ਜ਼ਰੂਰ ਮੰਨਿਆ ਕਿ ਹਰਦਵਾਰ ਤੇ ਕੁਰੂਕਸ਼ੇਤਰ ਵਰਗੇ ਸ਼ਹਿਰਾਂ ਦੇ ਨਿਸ਼ਾਨੇ ਗਏ ਇਲਾਕਿਆਂ ਵਿਚ ਮਾਸ ਜਾਂ ਸ਼ਰਾਬ ਦੀ ਵਿਕਰੀ ਉਤੇ ਰੋਕਾਂ ਲੱਗੀਆਂ ਹੋਈਆਂ ਹਨ ਪਰ ਇਹ ਰੋਕਾਂ ਸਥਾਨਕ ਹਾਕਮਾਂ ਜਾਂ ਰਾਜ ਸਰਕਾਰ ਵਲੋਂ ਲਾਈਆਂ ਗਈਆ ਸਨ। 

ਕਾਜ਼ੀ (ਬਨਾਰਸ) ਵਿਚ ਕੋਈ ਰੌਕਾਂ ਨਹੀਂ ਹਨ। ਹਕੂਮਤ ਨੇ ਸੁਝਾਅ ਦਿਤਾ ਕਿ ਅੰਮ੍ਰਿਤਸਰ ਵਿਖੇ ਵੀ ਇਹਨਾਂ ਹੀ ਲੀਹਾ ਉਤੇ ਕਾਰਵਾਦੀ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਸਭਾਓ ਦਿਤਾ ਕਿ ‘ਮੁਨਾਸਥ ਕਾਰਵਾਈ’ ਦੀ ਸਿਫਾਰਸ਼ ਕਰਨ ਲਈ ਇਕ ਕਮੇਟੀ ਬਾਪੀ ਜਾ ਸਕਦੀ ਹੈ । 

ਇਹ ਸ਼ਿਕਾਇਤਾਂ ਸਿੱਖ ਸ਼ਿਕਾਇਤਾਂ ਨਾਲੋਂ ਪੰਜਾਬੀ ਸ਼ਿਕਾਇਤਾਂ ਵਧੇਰੇ ਸਨ, ਪਰ ਅਕਾਲੀਆਂ ਵਲੋਂ ਹਿੰਦੂਆਂ ਨੂੰ ਆਪਣੇ ਨਾਲ ਸ਼ਾਮਿਲ ਕਰਨ ਲਈ ਕੋਈ ਜਤਨ ਨਾ ਕੀਤਾ ਗਿਆ । ਸੈਕੂਲਰ ਬਣਨ ਦੇ ਸੰਖੇਪ ਜਿਹੇ ਜਤਨ ਵਿਚ, ਜਦੋਂ ਜਨਤਾ ਪਾਰਟੀ ਉਹਨਾਂ ਦੀ ਇਤਿਹਾਦੀ ਸੀ, ਸਿੱਖਾਂ ਅੰਦਰ ਅਕਾਲੀਆਂ ਦੀ ਹਿਮਾਇਤ ਖੁਰ ਗਈ, ਤੇ ਅਕਾਲੀਆਂ ਨੇ ਮੁੜ ਆਪਣੇ ਪਾਲੇਟਿਕਸ ਵਿਚ ਫਿਰਕੂ ਬਣਨਾ ਚਾਹਿਆ । ਅਤੇ ਅਕਾਲੀ ਚਾਰਟਰ ਪੇਸ਼ ਕਰਨ ਦੇ ਅਗਲੇ ਹੀ ਦਿਨ ਜਗਤ ਨਾਰਾਇਣ ਨੂੰ ਲੁਧਿਆਣੇ ਲਾਗੇ ਗਰੈਂਡ ਟਰੰਕ ਰੋਡ ਉਤੇ ਕਤਲ ਕਰ ਦਿਤਾ ਗਿਆ । ਦਹਿਸ਼ਤਪਸੰਦ ਇਹ ਗੱਲ ਯਕੀਨੀ ਬਣਾ ਰਹੇ ਸਨ ਕਿ ਸਿੱਖਾਂ ਤੇ ਹਿੰਦੂਆਂ ਵਿਚਲਾ ਪਾੜਾ ਡੂੰਘਾ ਕਰ ਦਿਤਾ ਜਾਵੇ । 

ਪਿਛੇ ਜਿਹੇ ਤੋਂ, ਜਗਤ ਨਾਰਾਇਣ ਨੇ ਆਪਣੇ ਅਖ਼ਬਾਰਾਂ ਰਾਹੀਂ ਖ਼ਾਲਿਸਤਾਨ ਦੇ ਹਿਮਾਇਤੀਆਂ ਉਤੇ ਜ਼ੋਰਦਾਰ ਹਮਲੇ ਕੀਤੇ ਸਨ ਅਤੇ ਇਸ ਮੰਗ ਨੂੰ ਰਾਸ਼ਟਰ-ਵਿਰੋਧੀ ਦਸਿਆ ਸੀ ਜਿਸ ਨੂੰ ਸੀ ਆਈ ਏ ਅਤੇ ਕੇ ਜੀ ਬੀ ਵਲੋਂ ਹਿਮਾਇਤ ਮਿਲ ਰਹੀ ਹੈ ਤਾਂ ਜੁ ਸਰਹਦੀ ਰਾਜ ਵਿਚ ਅਸਥਿਰਤਾ ਪੈਦਾ ਕਰ ਦਿਤੀ ਜਾਵੇ । ਇਸ ਕਤਲ ਪਿਛੋਂ, ਉਹਦੇ ਪੁੱਤਰ, ਰਾਮੇਸ਼ ਚੰਦਰ ਨੇ ਲਿਖਿਆ : ‘ਮੇਰੇ ਪਿਤਾ ਨੂੰ ਕਤਲ ਕਰਨ ਦੇ ਸੰਬੰਧ ਵਿਚ ਮੁਖ ਨਿਸ਼ਾਨਾ ਇਹ ਦਿਸਦਾ ਹੈ ਕਿ ਖ਼ਾਲਿਸਤਾਨ ਦੇ ਇਕ ਅੱਤ ਕਟੜ ਵਿਰੋਧੀ ਨੂੰ ਖ਼ਤਮ ਕਰ ਦਿਤਾ ਜਾਵੇ ।’ ਉਹਦੇ ਦੂਜੇ ਪੁੱਤਰ, ਵਿਜੈ ਕੁਮਾਰ, ਨੇ ਕਿਹਾ ਕਿ ‘ਹਿੰਦ ਸਮਾਚਾਰ ਦੀ ਪੰਜਾਬੀ ਐਡੀਸ਼ਨ ਜਗਬਾਣੀ ਕਢਣ ਪਿਛੋਂ ਹੀ ਉਹਨਾਂ ਦੀਆਂ ਮੁਸੀਬਤਾਂ ਦਾ ਮੁਢ ਬੱਝਾ ਸੀ ਜਦੋਂ ਇਹ ਐਡੀਸ਼ਨ ਕਢਣ ਨਾਲ ਅਕਾਲੀ-ਪਖੀ ਪੰਜਾਬੀ ਅਖ਼ਬਾਰ ਅਜੀਤ ਦੀ ਇਜਾਰਾਦਾਰੀ ਨੂੰ ਚੈਲੰਜ ਕੀਤਾ ਗਿਆ ।’ 

ਜਗਤ ਨਾਰਾਇਣ ਨੇ ਭਾਵੇਂ 1977 ਵਿਚ ਅਕਾਲੀ-ਜਨਤਾ ਉਮੀਦਵਾਰਾਂ ਦੀ ਹਿਮਾਇਤ ਕੀਤੀ ਸੀ, ਪਰ 1978 ਵਿਚ ਉਹਨੇ ਅਕਾਲੀਆਂ ਦਾ ਵਿਰੋਧ ਸ਼ੁਰੂ ਕਰ ਦਿਤਾ ਸੀ। ਉਹ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਨਫ਼ਰੰਸ ਵਿਚ ਸ਼ਾਮਿਲ ਸੀ ਜਿਸ ਦਾ ਭੋਗ ਟੱਕਰ ਵਿਚ ਪਿਆ ਸੀ। ਉਹਨੇ ਸਪੈਸ਼ਲ ਕਮਿਸ਼ਨ ਦੇ ਸਾਹਮਣੇ ਨਿਰੰਕਾਰੀਆਂ ਵਲੋਂ ਗਵਾਹੀ ਵੀ ਦਿਤੀ ਸੀ। 

ਜਗਤ ਨਾਰਾਇਣ ਦਾ ਕਤਲ ਦਹਿਸ਼ਤਪਸੰਦੀ ਦੀ ਉਸ ਲਹਿਰ ਦਾ ਸ੍ਰੀ ਗਣੇਸ਼ ਸੀ ਜੀਹਨੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲੈਣਾ ਸੀ । ਅਤੇ ਇਸ ਦੀ ਨਿਖੇਧੀ ਨਾ ਕਰਨਾ ਅਕਾਲੀਆਂ ਦੇ ਉਸ ਵਤੀਰੇ ਦਾ ਲਖਾਇਕ ਸੀ ਜੇ ਉਹਨਾਂ ਨੇ ਇਸ ਤੋਂ ਮਗਰੋਂ ਨਿਰਦੋਸ਼ ਲੋਕਾਂ ਦੇ ਕਤਲ ਦੇ ਸਿਲਸਿਲੇ ਵਿਚ ਧਾਰਨ ਕਰ ਲਿਆ ਸੀ । ਕੋਈ ਅਕਾਲੀ ਲੀਡਰ ਵੀ ਜਗਤ ਨਾਰਾਇਣ ਦੇ ਸਸਕਾਰ ਦੇ ਮੌਕੇ ਮੌਜੂਦ ਨਹੀਂ ਸੀ । ਸਥਾਨਕ ਹਿੰਦੂ ਪ੍ਰਤੀਕਰਮ ਵਿਰੋਧੀ ਕਿਸਮ ਦਾ ਸੀ ; ਜਲੂਸ ਵਿਚ ਸ਼ਾਮਿਲ ਕੁਝ ਲੋਕਾਂ ਨੇ ਰਾਹ-ਗੁਜ਼ਰੂ ਸਿੱਖਾਂ ਉਤੇ ਪੱਥਰ ਸੁਟੇ, ਸਿੱਖ-ਵਿਰੋਧੀ ਨਾਹਰੇ ਲਾਏ, ‘ਕਛਾ, ਕੜਾ ਔਰ ਕਿਰਪਾਨ – ਭੇਜੇਂਗੇ ਇਸੇ ਪਾਕਿਸਤਾਨ’ ਦਾ ਨਾਹਰਾ ਲਾਇਆ ਗਿਆ, ਤੇ ਅਜੀਤ ਦੇ ਭਵਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ । 

ਇਹ ਉਹ ਸਮਾਂ ਸੀ ਜਦੋਂ ਸਰਕਾਰ ਸ਼ਰਾਰਤ ਨੂੰ ਥਾਏਂ ਦੱਬ ਸਕਦੀ ਸੀ। ਪਰ ਦਰਬਾਰਾ ਸਿੰਘ ਦੀ ਪ੍ਰਮੁਖਤਾ ਵਿਚ ਰਾਜ-ਸ਼ਾਸਨ ਨੇ ਉਦਾਸੀਨ ਵਤੀਰਾ ਦਰਸਾਇਆ ; ਉਹਨੇ ਇਸ ਘਟਨਾ ਦੀ ਗੰਭੀਰਤਾ ਨੂੰ ਨਾ ਸਮਝਿਆ ਅਤੇ ਇਹਨੂੰ ਸਰਸਰੀ ਤੌਰ ਤੇ ਲਿਆ। ਹਿੰਦੂਆਂ ਤੇ ਸਿੱਖਾਂ ਵਿਚਲਾ ਪਾੜਾ ਸਦਾ- ਵਧੇਰੇ ਲੋਕਾਂ ਨੂੰ ਪ੍ਰਭਾਵਤ ਕਰ ਰਿਹਾ ਸੀ ਅਤੇ ਇਹ ਇਕੱਲਾ ਕਾਨੂੰਨ ਤੇ ਅਨੁਸ਼ਾਸਨ ਦਾ ਮਾਮਲਾ ਹੀ ਨਹੀਂ ਸੀ ਰਿਹਾ। ਜ਼ੈਲ ਸਿੰਘ ਅੱਗੇ ਚੱਲ ਕੇ ਜਗਤ ਨਾਰਾਇਣ ਦੀ ਮੌਤ ਤੇ ਅਫ਼ਸੋਸ ਲਈ ਜਾਲੰਧਰ ਪਹੁੰਚਿਆ ਪਰ ਉਹਦੀ ਇਹ ਫੇਰੀ ਉਹਦੇ ਰਾਜਸੀ ਸ਼ਰੀਕ, ਦਰਬਾਰਾ ਸਿੰਘ ਦੀ ਸ਼ਾਸਨੀ-ਅਸਫ਼ਲਤਾ ਨੂੰ ਹੀ ਮੁਖ ਤੌਰ ਤੇ ਦਰਸਾਂਦੀ ਜਾਪੀ । 

ਜਗਤ ਨਾਰਾਇਣ ਦੇ ਕਤਲ ਦੇ ਪਿਛੋਂ ਸਥਿਤੀ ਵਿਗੜਨ ਲਗੀ ਤੇ ਪੰਜਾਬ ਪ੍ਰੈੱਸ ਨੇ ਬਲਦੀ ਉਤੇ ਤੇਲ ਪਾਇਆ ।* 

ਜਿਵੇਂ ਕਿ ਐਡੀਟਰਜ਼ ਗਿਲਡ ਆਫ਼ ਇੰਡੀਆ ਦੀ ਇਕ ਟੀਮ ਨੇ ਪੰਜਾਬ ਦੇ ਦੌਰੇ ਪਿਛੋਂ ਆਪਣੀ ਰਿਪੋਰਟ ਵਿਚ ਲਿਖਿਆ : ‘ਤੰਗਨਜ਼ਰ ਟਕਰਾਉ ਤੇ ਧਰੁਵੀਕਰਣ ਦੇ ਆਮ ਵਾਤਾਵਰਨ ਨੂੰ ਹੁੰਗਾਰਾ ਭਰਦਿਆਂ, ਇਹ ਵੇਖ ਕੇ ਦੁਖ ਹੁੰਦਾ ਹੈ ਕਿ ਪੰਜਾਬ ਵਿਚ ਅਖ਼ਬਾਰ, ਖ਼ੁਦ ਆਪਣੇ ਇਕਬਾਲ ਅਨੁਸਾਰ, ਪੂਰੀ ਤਰ੍ਹਾਂ ਕਮਿਊਨਿਲ ਲੀਹਾਂ ਉਤੇ ਵੰਡੇ ਗਏ ਹਨ । ਸਾਨੂੰ ਚੰਡੀਗੜ੍ਹ, ਜਾਲੰਧਰ ਤੇ ਅੰਮ੍ਰਿਤਸਰ ਵਿਚ ਇਹ ਗੱਲ ਕਈ ਹਿੰਦੂ ਤੇ ਸਿੱਖ ਪੱਤਰਕਾਰਾਂ ਵਲੋਂ ਮੁੜ ਮੁੜ ਸਪੱਸ਼ਟ ਤਰ੍ਹਾਂ ਦਸੀ ਗਈ । ਇਹ ਦੁਖ-ਭਰੀ ਟਿਪਣੀ ਹੈ ਅਤੇ ਡੂੰਘੀ ਕਿੱਤਾਵਰ ਤੇ ਸਮਾਜਕ ਫਿਕਰਮੰਦੀ ਦਾ ਮਾਮਲਾ ਹੈ । ਜੇ ਪ੍ਰੈੱਸ ਹੀ ਧੜੇਬੰਦ ਪਖਪਾਤੀ ਹ ਜਾਵੇ ਤਾਂ ਇਹਦੇ ਵਲੋਂ ਪੇਸ਼ ਕੀਤੇ ਗਏ ਬਿੰਬ ਵਿਗੜ ਜਾਣਗੇ । ਸਾਨੂੰ ਮਿਲਣ ਵਾਲੇ ਰਿਪੋਰਟਰਾਂ ਨੇ ਖੁਲ੍ਹਮ ਖੁਲ੍ਹਾ ਮੰਚ ਉਤੇ ਸਾਂਝੇ ਤੌਰ ਤੇ ਮਿਲਣ ਦੀ ਥਾਂ ਵਿਅਕਤੀਗਤ ਰੂਪ ਵਿਚ ਮਾਮਲੇ ਵਿਚਾਰਨ ਨੂੰ ਤਰਜੀਹ ਦਿਤੀ ।’ 

ਹਿੰਦੂ ਜਗਤ ਨਾਰਾਇਣ ਦੇ ਕਾਤਲਾਂ ਵਿਰੁਧ ਕਰੜੀ ਕਾਰਵਾਈ ਦੀ ਮੰਗ ਕਰਦੇ ਸਨ ਤੇ ਭਿੰਡਰਾਂਵਾਲਾ ਨੂੰ ਦੋਸ਼ੀ ਠਹਿਰਾਉਂਦੇ ਸਨ । ਕਈ ਵਾਰ ਉਹਨੇ ਆਖਿਆ ਸੀ ਕਿ ਉਹ ਜਗਤ ਨਾਰਾਇਣ ਨੂੰ ਕਤਲ ਕਰਨ ਵਾਲੇ ਆਦਮੀ ਨੂੰ ‘ਸਨਮਾਨੇਗਾ’ । ਭਿੰਡਰਾਂ ਵਾਲੇ ਉਤੇ ਲਗੇ ਕਤਲ ਦੇ ਇਸ ਦੋਸ਼ ਤੋਂ ਉਹ ਨਾ-ਖ਼ੁਸ਼ ਨਹੀਂ ਸੀ ; ਉਹਨੇ ਤਾਂ ਸਗੋਂ ਆਖਿਆ ਕਿ ਉਹ ਜੋ ਕੁਝ ਵੀ ਕਰ ਰਿਹਾ ਸੀ ਉਹ ‘ਸਿੱਖਾਂ ਵਾਸਤੇ ਹੀ ਸੀ ।’ 

ਉਹਦੀ ਗਰਿਫ਼ਤਾਰੀ ਲਈ ਵਾਰੰਟ ਕਢੇ ਗਏ। ਭਿੰਡਰਾਂਵਾਲਾ ਚੰਦੂਕਲਾਂ, ਹਰਿਆਣੇ, ਵਿਚ ਸੀ, ਤੇ ਉਹਨੂੰ ਇਥੇ ਹੀ ਆਲ ਇੰਡੀਆ ਰੇਡੀਉ ਦੇ ਨਿਊਜ਼ ਬੁਲੇਟਨ ਤੋਂ ਇਹਦਾ ਪਤਾ ਲਗਿਆ ਸੀ । ਦਰਬਾਰਾ ਸਿੰਘ ਨੇ ਹਰਿਆਣੇ ਦੇ ਮੁਖ ਮੰਤਰੀ ਭਜਨ ਲਾਲ ਨੂੰ ਇਹਦੇ ਬਾਰੇ ਸੂਚਨਾ ਦਿਤੀ ਤੇ ਵਾਰੰਟ ਸਰਵ ਕਰਨ ਵਿਚ ਉਹਦੀ ਸਹਾਇਤਾ ਮੰਗੀ । ਪਰ ਫ਼ੋਨ ਉਤੇ ਜ਼ੈਲ ਸਿੰਘ ਉਹਨੂੰ ਪਹਿਲਾਂ ਹੀ ਹਿਦਾਇਤ ਦੇ ਚੁਕਿਆ ਸੀ ਕਿ ਭਿੰਡਰਾਂਵਾਲੇ ਨੂੰ ਚਲੇ ਜਾਣ ਦਿਤਾ ਜਾਵੇ । ਭਿੰਡਰਾਂਵਾਲੇ ਦੇ ਚੰਦੂਕਲਾਂ ਤੋਂ ਤੁਰ ਜਾਣ ਪਿਛੋਂ ਹੀ ਪੁਲਸ ਚੰਦੂਕਲਾਂ ਦੇ ਗੁਰਦਵਾਰੇ ਵਿਚ ਆਈ ਤੇ ਉਹਦੇ ਕੁਝ ਅਨੁਯਾਈਆਂ ਨੂੰ ਕੁੱਟਿਆ, ਤੇ ਇਸ ਤਰ੍ਹਾਂ ਭਿੰਡਰਾਂਵਾਲੇ ਨੂੰ ਇਕ ਹੋਰ ਸ਼ਿਕਾਇਤ ਦਾ ਮੌਕਾ ਮੁਹਈਆ ਕੀਤਾ । 

ਚੌਕ ਮਹਿਤਾ ਅਪੜਨ ਤੋਂ ਕਈ ਦਿਨ ਪਿਛੋਂ, ਪੰਜਾਬ ਸਰਕਾਰ ਨੇ ਉਹਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ; ਉਸ ਸਮੇਂ ਆਨੰਦਪੁਰ ਸਾਹਿਬ ਜੁੜਨ ਵਾਲੇ ਅਕਾਲੀ ਆਗੂਆਂ ਨੇ ਵੀ ਉਹਨੂੰ ਗਰਿਫ਼ਤਾਰੀ ਲਈ ਪੇਸ਼ ਹੋਣ ਲਈ ਆਖਿਆ । ਭਿੰਡਰਾਂਵਾਲੇ ਨੇ ਇਸ ਮੌਕੇ ਦਾ ਲਾਭ ਉਠਾ ਕੇ ਆਪਣੇ ਅਨੁਯਾਈਆਂ ਤੇ ਦੁਨੀਆ ਨੂੰ ਵਿਖਾਉਣਾ ਚਾਹਿਆ ਕਿ ਉਹ ਆਤਮ-ਸਮਰਪਣ ਦੇ ਸਮੇਂ ਦੀ ਚੋਣ ਖ਼ੁਦ ਆਪ ਕਰੇਗਾ । 19 ਸਤੰਬਰ ਨੂੰ ਉਹ ਰਾਤੀਂ ਪਵਿੱਤਰ ਸਰੋਵਰ ਵਿਚ ਅਸ਼ਨਾਨ ਲਈ, 50 ਕਿਲੋਮੀਟਰ ਦੂਰ, ਗੋਲਡਨ ਟੈਂਪਲ ਗਿਆ ਤੇ ਅਸ਼ਨਾਨ ਕਰਕੇ ਓਸੇ ਰਾਤ ਵਾਪਸ ਆ ਗਿਆ । ਤੇ ਇਹ ਪੁਲਸ ਦੀ ਕਾਰ ਹੀ ਸੀ ਜਿਹੜੀ ਉਹਨੂੰ ਅੰਮ੍ਰਿਤਸਰ ਲੈ ਗਈ ਸੀ, ਭਾਵੇਂ ਉਹਦੇ ਵਾਰੰਟ ਨਿਕਲੇ ਹੋਏ ਸਨ । ਭਿੰਡਰਾਂਵਾਲੇ ਦੇ ਹਥਿਆਰ ਜ਼ਬਤ ਕਰ ਲੈਣ ਬਾਰੇ ਨਵੇਂ ਦਿੱਲੀ ਦੇ ਹੁਕਮਾਂ ਨੂੰ ਵੀ ਕੋਈ ਹੁੰਗਾਰਾ ਨਾ ਭਰਿਆ ਗਿਆ । ਯੂਨੀਅਨ ਗ੍ਰਹਿ ਮੰਤਰੀ ਦਾ ਕਹਿਣਾ ਹੈ : ‘ਸੰਬੰਧਤ ਲੋਕਾਂ ਤੋਂ ਹਥਿਆਰ ਹਾਸਲ ਕਰਨ ਲਈ ਜਾਂ ਅਜਿਹਾ ਨਾ। ਕਰਨ ਦੀ ਸੂਰਤ ਵਿਚ ਉਹਨਾਂ ਦੇ ਹਥਿਆਰਾਂ ਦੇ ਲਸੰਸ ਸਸਪੈਂਡ ਕਰਨ ਲਈ ਪੰਜਾਬ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ।’ ਇੰਜ ਜਾਪਿਆ ਜਿਵੇਂ ਹੁਣ। ਦਰਬਾਰਾ ਸਿੰਘ ਭਿੰਡਰਾਂਵਾਲੇ ਦਾ ਧਰਮ-ਪਿਤਾ ਬਣ ਗਿਆ ਸੀ। 

ਇਹ ਤਥ ਕਿ ਭਿੰਡਰਾਂਵਾਲੇ* ਦੀ ਗਰਿਫ਼ਤਾਰੀ ਦੇ ਸਿਲਸਿਲੇ ਵਿਚ ਖ਼ੁਦ ਉਹਨੂੰ ਆਪਣੀ ਗਰਿਫ਼ਤਾਰੀ ਦੇ ਸਥਾਨ ਤੇ ਸਮੇਂ ਦੀ ਚੋਣ ਕਰਨ ਦੀ ਆਗਿਆ ਦਿਤੀ ਗਈ, ਜਾਂ ਤਾਂ ਪੰਜਾਬ ਸਰਕਾਰ ਦੀ ਬੇਵੱਸੀ ਦੀ ਜਾਂ ਉਹਦੀ ਮਿਲਭਗਤੀ ਦੀ ਸੂਚਕ ਹੈ । ਉਹ ਕਾਨੂੰਨ ਦਾ ਭਗੌੜਾ ਸੀ ਜੀਹਨੂੰ ਗ਼ੈਰ-ਜ਼ਰੂਰੀ ਤੌਰ ਤੇ ਉਚ-ਦੁਮਾਲੜਾ ਬਣਾਇਆ ਗਿਆ ਸੀ। ਜਦੋਂ ਉਹਦੀ ‘ਤਲਾਸ਼’ ਹੋ ਰਹੀ ਸੀ, ਉਹਨੇ ਅੰਮ੍ਰਿਤਸਰ ਵਿਖੇ ਤੰਬਾਕੂ ਵਿਰੁਧ ਜਲੂਸ ਦੀ ਅਗਵਾਈ ਕੀਤੀ । ਇੰਜ ਲਗਦਾ ਸੀ ਜਿਵੇਂ ਪੂਰਾ ਪੰਜਾਬ ਹੀ ਚੰਬਲ ਬਣ ਚੁਕਿਆ ਹੋਇਆ ਸੀ, ਜਿਥੇ ਧਾੜਵੀਆਂ ਤੇ ਬੰਦੂਕਾਂ ਦਾ ਹੁਕਮ ਹੀ ਚਲਦਾ ਹੈ, ਸਰਕਾਰ ਦਾ ਤੇ ਕਾਨੂੰਨ ਦਾ ਰਾਜ ਨਹੀਂ । 

ਇਸ ਸਭ ਕਾਸੇ ਦਾ ਕਾਰਨ ਦਰਬਾਰਾ ਸਿੰਘ ਤੇ ਜ਼ੈਲ ਸਿੰਘ ਵਿਚਕਾਰ ਦੁਜਾਇਗੀ ਵੀ ਹੋ ਸਕਦਾ ਹੈ, ਯੂਨੀਅਨ ਗ੍ਰਹਿ ਮੰਤਰੀ ਆਪਣੀ ਸਰਬੋਤਮਤਾ ਸਥਾਪਤ ਕਰਨ ਦਾ ਚਾਹਵਾਨ ਸੀ ਤੇ ਮੁਖ ਮੰਤਰੀ ਉਹਨੂੰ ਵੰਗਾਰਨ ਉਤੇ ਤੁਲਿਆ ਹੋਇਆ ਸੀ । ਦੋਵਾਂ ਦੇ ਅਨੁਯਾਈ ਇਕ ਦੂਜੇ ਨੂੰ ਝਈਆਂ ਲੈ ਲੈ ਪੈਂਦੇ ਸਨ ਜਿਸ ਦਾ ਕਾਂਗਰਸ ਪਾਰਟੀ ਤੇ ਰਾਜ, ਦੋਹਾਂ, ਨੂੰ ਨੁਕਸਾਨ ਪਹੁੰਚ ਰਿਹਾ ਸੀ। 

ਭਿੰਡਰਾਂਵਾਲੇ ਵਿਰੁਧ ਕਾਰਵਾਈ ਨਾ ਕੀਤੀ ਜਾਣਾ ਵਾਰਤਾ ਦਾ ਇਕ ਭਾਗ ਹੀ ਹੈ । ਦੂਜਾ ਭਾਗ ਪੰਜਾਬ ਵਿਖੇ ਹਿੰਦੂਆਂ ਤੇ ਸਿੱਖਾਂ ਵਿਚਲਾ ਵਧਰਾ ਹੋਇਆ ਖਿਚਾਉ ਸੀ । ਦੋਹਾਂ ਕਮਿਊਨਿਟੀਆਂ ਦੇ ਅੱਤਵਾਦੀ ਨਫਰਤ ਤੇ ਬਦਖੋਈ ਤੇ ਵਾਤਾਵਰਨ ਦੀ ਸਿਰਜਣਾ ਕਰ ਰਹੇ ਸਨ ਜਿਸ ਵਿਚ ਧਰਮ ਦੇ ਨਾਂ ਤੇ ਕਤਲ ਨੂੰ ਜਾਇਜ਼ ਠਹਿਰਾਇਆ ਗਿਆ । ਜਗਤ ਨਾਰਾਇਣ ਦਾ ਕਤਲ ਇਸੇ ਰੋਗ ਦਾ ਚਿੰਨ੍ਹ ਸੀ। 

ਉਪ-ਮਹਾਂਦੀਪ ਦੀ ਵੰਡ ਨੂੰ ਪਰਵਾਨਗੀ ਮਿਲਣ ਪਿਛੋਂ, ਅੱਤਵਾਦੀ ਸਿੱਖ ਪਰਤ ਪੰਜਾਬ ਨੂੰ ਸੁਆਧੀਨ ਸਿੱਖ ਰਾਜ ਵਿਚ ਤਬਦੀਲ ਕਰਨਾ ਚਾਹੁੰਦੀ ਸੀ । ਸੁਤੰਤਰਤਾ-ਪਰਾਪਤੀ ਦੇ ਮੌਕੇ ਅੱਤਵਾਦੀ ਆਪਣੇ ਮਨਸੂਬੇ ਵਿਚ ਅਸਫਲ ਰਹੇ, ਪਰ ਉਹਨਾਂ ਨੇ ਆਪਣੇ ਜਤਨ ਢਿੱਲੇ ਨਹੀਂ ਸਨ ਕੀਤੇ । ਬਹੁਤੇ ਸਿੱਖ ਅਜੇ ਉਹਨਾਂ ਦੀ ਵਿਉਂਤਕਾਰੀ ਦਾ ਸ਼ਿਕਾਰ ਨਹੀਂ ਸਨ ਹੋਏ ਪਰ ਅੱਤਵਾਦੀ ਹਿੰਦੂਆਂ ਨੇ ਉਹਨਾਂ ਦੇ ਮਨਾਂ ਵਿਚ ਸ਼ੱਕ ਸੰਦੇਹ ਦੇ ਬੀ ਬੀਜ ਦਿਤੇ ਹੋਏ ਸਨ । 

ਬਹੁਤ ਸਾਰੇ ਹਿੰਦੂਆਂ ਨੇ 1951 ਦੀ ਮਰਦਮ ਸ਼ੁਮਾਰੀ ਵਿਚ ਆਪਣੀ ਮਾਂ- ਬੋਲੀ ਹਿੰਦੀ ਲਿਖਵਾਈ ਸੀ । ਸਿੱਖ ਅੱਤਵਾਦੀ ਪ੍ਰਾਪਾਗੰਡਾ ਇਹ ਸੀ ਕਿ ਜੇ ਉਹਨਾਂ ਨੂੰ ਆਪਣੀ ਮਾਂ-ਬੋਲੀ ਨੂੰ ਹੀ ਤਲਾਂਜਲੀ ਦੇਣ ਲਈ ਪਰੇਰਿਆ ਜਾ ਸਕਦਾ ਹੈ, ਬੋਲੀ ਜੋ ਉਹ ਬੋਲਦੇ ਹਨ, ਤਾਂ ਉਹ ਸਿੱਖਾਂ ਨਾਲ ਕਦੇ ਵੀ ਨਿਆਂ ਨਹੀਂ ਕਰ ਸਕਣਗੇ; ਇਸ ਦਲੀਲ ਨੂੰ ਸੁਣ ਕੇ ਔਸਤ ਸਿੱਖ ਸੋਚਣ ਲਗ ਪਿਆ ਕਿ ਜਿਹੜੇ ਲੋਕ ਆਪਣੀ ਮਾਂ-ਬੋਲੀ ਤੋਂ ਹੀ ਮੁਨਕਰ ਹੋਣ ਦੀ ਹੱਦ ਤਕ ਜਾ ਸਕਦੇ ਹਨ ਕਿਉਂਜੁ ਇਹ ਸਿੱਖਾਂ ਦੀ ਬੋਲੀ ਹੈ, ਕੀ ਉਹ ਉਹਨਾਂ ਨਾਲ ਸ਼ਾਮਿਲ ਹੋ ਸਕਦੇ ਹਨ । 

20 ਸਤੰਬਰ ਨੂੰ ਭਿੰਡਰਾਂਵਾਲੇ ਨੇ ਆਪਣੇ ਆਪ ਨੂੰ ਗਰਿਫ਼ਤਾਰੀ ਲਈ ਪੇਸ਼ ਕੀਤਾ ਤਾਂ ਲੋਕਾਂ ਦਾ ਵਡਾ ਜੋੜਮੇਲਾ ਸੀ । ਉਹ ਪਬਲਿਸਿਟੀ ਚਾਹੁੰਦਾ ਸੀ ਤੇ ਸਰਕਾਰ ਨੇ ਇਸ ਵਿਚ ਉਹਦੀ ਸਹਾਇਤਾ ਕੀਤੀ; ਇਹ ਝਾਕੀ ਸੁਤੰਤਰਤਾ-ਪਰਾਪਤੀ ਤੋਂ ਪਹਿਲਾਂ ਦੇ ਚੇਤੇ ਸਜਰਾਉਂਦੀ ਸੀ ਜਦੋਂ ਕਈ ਕਾਂਗਰਸੀ ਆਗੂ ਹਜ਼ਾਰਾਂ ਲੋਕਾਂ ਦੇ ਸਾਹਮਣੇ ਪੁਲਸ ਨੂੰ ਆਤਮ-ਸਮਰਪਣ ਕੀਤਾ ਕਰਦੇ ਸਨ । 

ਉਹਦੀ ਗਰਿਫ਼ਤਾਰੀ ਨੇ ਪੁਲਸ ਅਤੇ ਇਕੱਠੇ-ਹੋਏ ਲੋਕਾਂ ਵਿਚਕਾਰ ਭੜਪ ਭੜਕਾ ਦਿਤੀ; ਉਸ ਤਮਾਸ਼ੇ ਦਾ, ਜੀਹਦਾ ਪਰਬੰਧ ਸਰਕਾਰ ਨੇ ਕੀਤਾ ਸੀ, ਭੰਗ ਇਸ ਤਰ੍ਹਾਂ ਹੀ ਪੈਣਾ ਸੀ । ਪੁਲਸ ਫਾਇਰਿੰਗ ਵਿਚ ਲਗਭਗ ਦਰਜਨ ਸਿੱਖ ਮਾਰੇ ਗਏ । 

ਭਿੰਡਰਾਵਾਲੇ ਦੀ ਗਰਿਫਤਾਰੀ ਨੇ ਉਹਨੂੰ ਅਨੇਕਾਂ ਸਿਖਾਂ ਦੀਆਂ ਨਜ਼ਰਾਂ ਵਿਚ ਹੀਰ ਬਣਾ ਦਿਤਾ ਵਧੇਰੇ ਇਸ ਕਰ ਕੇ ਕਿਉਂਜੁ ਹਿੰਦੂ ਪਰੈੱਸ ਨੇ ਸਿੱਖ ਸਾਵਨਵਾਦ ਦੇ ਮੁਖ ਪ੍ਰਤੀਨਿਧ ਵਜੋਂ ਉਹਦੇ ਤੇ ਹੀ ਹਮਲੇ ਕਰਨੇ ਸ਼ੁਰੂ ਕਰ रिले ३२ मठ । 

ਸਿੱਖਾਂ ਵਿਚ, ਪੁੱਤਰ ਕੇ ਨੌਜਵਾਨਾਂ ਵਿਚ, ਭਿੰਡਰਾਂਵਾਲੇ ਦੀ ਤਕੜੀ ਲਿਮ ਇਤ ਨੂੰ ਭਾਪਦਿਆਂ, ਨੌਜਵਾਨ ਜਿਨ੍ਹਾਂ ਵਿਚੋਂ ਕੁਝ 29 ਸਤੰਬਰ ਨੂੰ ਰੋਸ਼ ਵਜੋਂ ਇੰਡੀਅਨ ਏਅਰ-ਲਾਈਨਜ਼ ਦੇ ਇਕ ਹਵਾਈ ਜਹਾਜ਼ ਦਾ ਅਪਹਰਣ। ਕਰ ਕੇ ਲਾਹੌਰ ਲੈ ਗਏ ਸਨ, ਅਕਾਲੀਆਂ ਨੇ ਭਿੰਡਰਾਵਾਲੇ ਦੀ ਰਿਹਾਈ ਦੀ। ਮੰਗ ਕੀਤੀ। ਉਹ ਇਸ ਰਾਜਸੀ ਵਰਤਾਰੇ ਦਾ ਲਾਭ ਉਠਾਉਣਾ ਚਾਹੁੰਦੇ। ਸਨ, ਉਹ ਸਿੱਖਾਂ ਨੂੰ ਦਸਣਾ ਚਾਹੁੰਦੇ ਸਨ ਕਿ ਉਹ ਉਹਨਾਂ ਲਈ ਅਜਨਬੀ ਨਹੀਂ ਹੈ । ਉਹਨਾਂ ਦੀਆਂ ਨਜ਼ਰਾਂ ਭਵਿੱਖ ਉਪਰ ਵੀ ਟਿਕੀਆਂ ਹੋਈਆਂ ਸਨ । ਜਦੋਂ ਉਹਨਾਂ ਨੇ ਹਕੂਮਤ ਨੂੰ ਡਰਾਉਣ ਲਈ ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਇਕ ਡੰਡੇ ਵਜੋਂ ਉਹਦੀ ਵਰਤੋਂ ਕਰਨੀ ਸੀ । ਅਕਾਲੀ ਜਾਣਦੇ ਸਨ। ਕਿ ਗਿਆਨੀ ਜ਼ੈਲ ਸਿੰਘ ਭਿੰਡਰਾਂਵਾਲੇ ਨਾਲ ਆਪਣੇ ਸੰਬੰਧ ਤੋੜ ਚੁਕਿਆ ਹੋਇਆ ਹੈ ਜਿਹੜਾ ਹੁਣ ਬਹੁਤ ਹੀ ਵਿਵਾਦੀ ਵਿਅਕਤੀ ਬਣ ਗਿਆ ਹੋਇਆ ਸੀ । ਇਹਦੀ ਪੁਸ਼ਟੀ ਉਹਨਾਂ ਪੱਤਰਾਂ ਤੋਂ ਹੁੰਦੀ ਹੈ ਜੋ ਜ਼ੈਲ ਸਿੰਘ ਨੇ ਉਹਨੀਂ ਦਿਨੀਂ ਦਰਬਾਰਾ ਸਿੰਘ ਨੂੰ ਲਿਖੇ, ਤੇ ਜਿਨ੍ਹਾਂ ਵਿਚ ਭਿੰਡਰਾਂਵਾਲੇ ਤੇ ਉਹਦੇ ਨਿਕਟ-ਵਰਤੀ ਸਾਥੀਆਂ ਨੂੰ ਗਰਿਫ਼ਤਾਰ ਕਰਨ ਵਿਚ ਸਹਾਇਤਾ ਚਾਹੀ ਗਈ ਸੀ । 

ਸਰਕਾਰ ਨੇ ਭਿੰਡਰਾਂਵਾਲੇ ਨੂੰ ਬਿਨ੍ਹਾਂ-ਸ਼ਰਤ ਰਿਹਾ ਕਰ ਦਿਤਾ । 

21 ਸਤੰਬਰ ਨੂੰ, ਭਿੰਡਰਾਂਵਾਲੇ ਦੀ ਗਰਿਫ਼ਤਾਰੀ ਦੇ ਅਗਲੇ ਦਿਨ, ਸ਼੍ਰੀਮਤੀ ਇੰਦਰਾ ਗਾਂਧੀ ਨੇ, ਆਪਣੀ ਚੰਡੀਗੜ੍ਹ-ਫੇਰੀ ਸਮੇਂ, ਅਕਾਲੀ ਲੀਡਰਾਂ ਨੂੰ ਗੱਲਬਾਤ ਲਈ ਸੱਦ ਭੇਜਿਆ । ਉਹਨਾਂ ਨੂੰ ਟੋਹਿਆ ਕਿ ਕੀ ਉਹ ਕਿਸੇ ਰਿਟਾਇਰਡ ਸਿੱਖ ਸਿਵਿਲ ਸਰਵੈਂਟ ਦਾ ਗੱਲਾਂਬਾਤਾਂ ਦੇ ਮੌਕੇ ਮੌਜੂਦ ਹੋਣਾ ਪਸੰਦ ਕਰਨਗੇ । ਇਹ ਤਿੰਨ ਨਾਂ ਸੁਝਾਏ ਗਏ : ਆਰ. ਐਸ. ਤਲਵਾੜ, ਸਰਨ ਸਿੰਘ, ਐਸ. ਐਸ. ਗਰੇਵਾਲ, ਇਹ ਤਿੰਨੇ ਆਈ ਏ ਐਸ ਨਾਲ ਸੰਬੰਧਤ ਸਨ । ਅਕਾਲੀ ਕਿਸੇ ਵੀ ਬਾਹਰਲੇ ਨੂੰ, ਇਥੋਂ ਤਕ ਕਿ ਸਾਬਕ ਵਿਦੇਸ਼ ਮੰਤਰੀ, ਸਵਰਨ ਸਿੰਘ ਨੂੰ ਵੀ, ਗੱਲਾਂਬਾਤਾਂ ਵਿਚ ਸ਼ਾਮਿਲ ਕਰਨਾ ਨਹੀਂ ਸੀ ਚਾਹੁੰਦੇ । 

ਅਕਾਲੀਆਂ ਨੂੰ ਕਿਹਾ ਗਿਆ ਕਿ ਉਹ ਆਪਣੀਆਂ ਸ਼ਿਕਾਇਤਾਂ ਦੀ ਸੂਚੀ ਤਿਆਰ ਕਰ ਕੇ ਦੇਣ, ਉਂਜ ਭਾਵੇਂ ਸਰਕਾਰ ਕੋਲ ਇਹ ਵਿਖਾਉਣ ਲਈ ਤੱਥ ਤੇ ਅੰਕੜੇ ਮੌਜੂਦ ਸਨ ਕਿ ਸਿੱਖਾਂ ਦੀ ਹਾਲਤ ਛੁਟ 

ਪਾਰਸੀਆਂ ਦੇ ਸਭਨਾਂ ਭਾਰਤੀ ਕਮਿਉਨਿਟੀਆਂ ਨਾਲੋਂ ਚੰਗੇਰੀ ਹੈ । ਅਕਾਲੀਆਂ ਨੇ ਅਕਤੂਬਰ ਵਿਚ ਇਕ ਤਾਜ਼ਾ ਮੈਮੋਰੰਡਮ ਪੇਸ਼ ਕੀਤਾ: ਇਸ ਵਾਰ ਇਹ ਸ਼ਿਕਾਇਤਾਂ ਨਹੀਂ ਸਗੋਂ ਮੰਗਾਂ ਸਨ । ਇਹ ਪੰਦਰਾਂ ਸਨ, ਪਰ ਇਹਨਾਂ ਵਿਚੋਂ ਸਿੱਖ ਇਹ ਸਨ : ਦਰਿਆਈ ਪਾਣੀਆਂ ਦੀ ਮੜ-ਵੰਡਾਂ ਚੰਡੀਗੜ੍ਹ ਨੂੰ ਵਿਚ ਹੀ ਰਹਿਣ ਦੇਣਾ; ਕੁਲ-ਹਿੰਦ ਗੁਰਦਵਾਰਾ ਐਕਟ ਪਾਸ ਕਰਨਾ ਅਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ, ਇਹਦੇ ਲੁਧਿਆਣੇ ਵਾਲੇ ਤਰਮੀਮ-ਸ਼ੁਦਾ ਰੂਪ ਵਿਚ, ਲਾਗੂ ਕਰਨਾ । 

ਪਹਿਲੀ ਗੱਲ ਜਿਹੜੀ ਸ੍ਰੀਮਤੀ ਇੰਦਰਾ ਗਾਂਧੀ ਨੇ 16 ਨਵੰਬਰ ਵਾਲੀ ਮੀਟਿੰਗ ਵਿਚ ਅਕਾਲੀਆਂ ਨੂੰ ਆਖੀ ਇਹ ਸੀ : ‘ਭਿੰਡਰਾਂਵਾਲਾ ਚੰਗਾ ਆਦਮੀ ਨਹੀਂ; ਤੁਸੀਂ ਗ਼ੈਰ-ਜ਼ਰੂਰੀ ਤੌਰ ਤੇ ਉਹਦੀ ਹਿਮਾਇਤ ਕਰਦੇ ਰਹੇ ਹੋ । ਅਕਾਲੀਆਂ ਨੇ ਦੋ-ਟੁਕ ਉੱਤਰ ਦਿਤਾ ਕਿ ਇਹ ਤਾਂ ਕਾਂਗਰਸ (ਆਈ) ਹੈ ਜਿਹੜੀ ਉਹਦੀ ਹਿਮਾਇਤ ਕਰਦੀ ਹੈ; 1979 ਦੀਆਂ ਗੁਰਦਵਾਰਾ ਚੋਣਾਂ ਵਿਚ ਉਹਨੇ ਅਕਾਲੀਆਂ ਵਿਰੁਧ 40 ਉਮੀਦਵਾਰ ਖੜੇ ਕੀਤੇ ਤੇ ਕਾਂਗਰਸ (ਆਈ) ਨੇ ਉਹਦੀ ਮਦਦ ਕੀਤੀ । 

ਅਕਾਲੀਆਂ ਨੇ ਇਹ ਵੀ ਆਖਿਆ ਕਿ ਉਹਨਾਂ ਕੋਲ ਫ਼ੋਟੋਆਂ ਹਨ ਜਿਨ੍ਹਾਂ ਵਿਚ ਭਿੰਡਰਾਂਵਾਲਾ ਜੀਪ ਵਿਚ ਕਾਂਗਰਸ (ਆਈ) ਦੇ ਉਮੀਦਵਾਰਾਂ ਨਾਲ ਬੈਠਿਆ ਹੋਇਆ ਹੈ, 1980 ਦੀਆਂ ਆਮ ਚੋਣਾਂ ਵਿਚ ਉਹਨਾਂ ਲਈ ਕਨਵੈਸਿੰਗ ਕਰ ਰਿਹਾ ਹੈ । ‘ਤੁਸਾਂ ਚਾਰ ਸਾਲ ਉਹਦੀ ਹਿਮਾਇਤ ਕੀਤੀ, ਅਸਾਂ ਵੀਹ ਦਿਨ ਉਹਦੀ ਹਿਮਾਇਤ ਕੀਤੀ’, ਅਕਾਲੀਆਂ ਨੇ ਕਿਹਾ। ਟੌਹੜਾ ਨੇ ਇਹ ਵੀ ਕਿਹਾ : ‘ਦਿੱਲੀ ਗੁਰਦਵਾਰਾ ਪਰਬੰਧਕ ਕਮੇਟੀ ਦਾ ਚੀਫ਼, ਤੁਹਾਡਾ ਸੰਤੋਖ ਸਿੰਘ, ਉਦੋਂ ਚੌਕ ਮਹਿਤਾ ਵਿਚ ਸੀ ਜਦੋਂ ਭਿੰਡਰਾਂਵਾਲੇ ਨੇ ਆਤਮ- ਸਮਰਪਣ ਕੀਤਾ ਸੀ ।’ ਸ੍ਰੀਮਤੀ ਗਾਂਧੀ ਨੇ ਇਨਕਾਰ ਕੀਤਾ ਕਿ ਸੰਤੋਖ ਸਿੰਘ ਉਹਦਾ ਆਦਮੀ ਹੈ । 

ਪਰਧਾਨ ਮੰਤਰੀ ਨੇ ਅਕਾਲੀਆਂ ਨੂੰ ਦਸਿਆ ਕਿ ਉਹ ਧਰਮ ਨੂੰ ਰਾਜਨੀਤੀ ਵਿਚ ਰਲਗਡ ਨਾ ਕਰਨ; ਦੋਵੇਂ ਚੀਜ਼ਾਂ ਵਖ ਵਖ ਹਨ ਤੇ ਵਖ ਵਖ ਹੀ ਰਹਿਣੀਆਂ ਚਾਹੀਦੀਆਂ ਹਨ । ਅਕਾਲੀਆਂ ਨੇ ਦਲੀਲ ਦਿਤੀ ਕਿ ਧਰਮ ਦੀ ਵਰਤੋਂ ਪਾਲੇਟਿਕਸ ਦੀ ਭਲਾਈ ਲਈ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਆਜ਼ਾਦੀ ਲਈ ਹਿੰਦ ਦੀ ਮੰਗ ਪੇਸ਼ ਕਰਨ ਤੇ ਕੌਮੀ ਲਹਿਰ ਲਈ ਆਮ ਜਨਤਾ ਦੀ ਹਿਮਾਇਤ ਹਾਸਲ ਕਰਨ ਲਈ ਮਹਾਤਮਾ ਗਾਂਧੀ ‘ਧਰਮ’ ਦੀ ਵਰਤੋਂ ਕਰਦੇ ਸਨ। 

ਆਨੰਦਪੁਰ-ਸਾਹਿਬ ਵਾਲੇ ਮਤੇ ਉਤੇ ਕੋਈ ਬਹਿਸ ਨਾ ਹੋਈ। ਬਸ ਵਿਚਾਰ-ਗੋਚਰੇ ਸਵਾਲ ਹੀ ਵੇਖੋ ਗਏ, ਤੇ ਇਹਨਾਂ ਵਿਚ ਦਰਿਆਈ ਪਾਣੀਆਂ ਅਤੇ ਇਲਾਕਾਈ ਦਾਹਵੇ ਦੇ ਸਵਾਲ ਹੀ ਮੁਖ ਸਨ । ਇਹਨਾਂ ਉਤੇ ਸੰਖੇਪ ਜੇਹੀ ਬਹਿਸ ਹੋਈ ਪਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ ਮੰਤਰੀ, ਨਰਸਿਮਹਾ ਰਾਓ, ਇਹਨਾਂ ਸਵਾਲਾਂ ਉਤੇ ਵਧੇਰੇ ਵੇਰਵੇ ਵਿਚ ਗੱਲਬਾਤ ਕਰੇਗਾ । 

ਮੀਟਿੰਗ ਦਾ ਭੋਗ ਆਸ਼ਾਵਾਦੀ ਤੌਰ ਤੇ ਪਿਆ। ਪਰ ਕਈ ਅੰਤਰ- ਪਰਵਾਹ ਵੀ ਸਨ ਜੋ ਲੋਕਾਂ ਨੂੰ ਉਸ ਸਮੇਂ ਨਜ਼ਰ ਨਾ ਆਏ। ਮੀਟਿੰਗ ਤੋਂ ਪਹਿਲਾਂ ਸ਼੍ਰੀਮਤੀ ਗਾਂਧੀ ਨੇ ਲੌਂਗੋਵਾਲ ਨੂੰ ਇਹ ਸੁਝਾਉਣ ਲਈ ਸਦਿਆ ਸੀ ਕਿ ਕੀ ਗੱਲਾਂਬਾਤਾਂ ਵਿਚ ਸਵਰਨ ਸਿੰਘ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਕਿਉਂਜੁ ਉਹ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਜ਼ਬਾਨਾਂ ਜਾਣਦਾ ਹੈ । ਪਰ ਲੌਂਗੋਵਾਲ ਨੂੰ ਇਸ ਸੁਝਾਉ ਬਾਰੇ ਪਹਿਲਾਂ ਮਲੂਮ ਸੀ । ਗਿਆਨੀ ਜ਼ੈਲ ਸਿੰਘ ਜਿਹੜਾ ਸਵਰਨ ਸਿੰਘ ਦਾ ਰਾਜਸੀ ਵਿਰੋਧੀ ਸੀ, ਨਹੀਂ ਸੀ ਚਾਹੁੰਦਾ ਕਿ ਗੱਲਾਂਬਾਤਾਂ ਵਿਚ ਉਹਦੇ ਆਪਣੇ ਤੋਂ ਛੁਟ ਕੋਈ ਹੋਰ ਕਾਂਗਰਸੀ ਸਿੱਖ ਸ਼ਾਮਿਲ ਹੋਵੇ ਤੇ ਉਹਨੇ ਲੌਂਗੋਵਾਲ ਨੂੰ ਸੁਨੇਹਾ ਭੇਜ ਛਡਿਆ ਸੀ ਜਿਸ ਵਿਚ ਉਹਨੂੰ ਸਵਰਨ ਸਿੰਘ ਦੀ ਮੌਜੂਦਗੀ ਨੂੰ ਰੱਦ ਕਰਨ ਦੀ ਸਲਾਹ ਦਿਤੀ ਸੀ । ਲੌਂਗੋਵਾਲ ਨੇ ਸ੍ਰੀਮਤੀ ਗਾਂਧੀ ਨੂੰ ਦੱਸਿਆ ਕਿ ਸਵਰਨ ਸਿੰਘ ਦੀ ਮੌਜੂਦਗੀ ਜ਼ਰੂਰੀ ਨਹੀਂ ਕਿਉਂਜੁ ਬਲਵੰਤ ਸਿੰਘ ਤੇ ਬਰਨਾਲਾ, ਜਿਹੜੇ ਉਹਦੀ ਟੀਮ ਦੇ ਮੈਂਬਰ ਹਨ, ਦੋਵੇਂ ਅੰਗਰੇਜ਼ੀ ਤੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਹਨ । 

ਜਦੋਂ ਅਕਾਲੀ ਨਰਸਿਮਹਾ ਰਾਓ ਨੂੰ ਮਿਲੇ, ਉਹਨਾਂ ਨੇ ਵੀ ਆਪਣੇ ਪ੍ਰਤੀਨਿਧਾਂ ਦੀ ਗਿਣਤੀ ਘਟਾ ਦਿਤੀ: ਲੌਂਗੋਵਾਲ, ਟੌਹੜਾ ਤੇ ਬਾਦਲ ਬਾਹਰ ਰਹੇ ਅਤੇ ਬਲਵੰਤ ਸਿੰਘ ਤੇ ਬਰਨਾਲਾ ਹੀ, ਇਕ ਕਾਨੂੰਨੀ ਮਾਹਿਰ ਅਜੀਤ ਸਿੰਘ ਸਰਹਦੀ ਤੇ ਪੂਰਨ ਸਿੰਘ ਦੇ ਨਾਲ ਉਹਨੂੰ ਮਿਲੇ । 

23 ਤੇ 24 ਨਵੰਬਰ ਨੂੰ ਪਾਰਲੀਮੈਂਟ ਹਾਉਸ ਵਿਚ ਮੀਟਿੰਗਾਂ ਹੋਈਆਂ, ‘ਜਿਨ੍ਹਾਂ ਵਿਚ ਮੁੜ ਮੁੜ ਉਹੋ ਹੀ ਆਧਾਰ ਵਿਚਾਰੇ ਗਏ ਤੇ ਕਿਸੇ ਵੀ ਨਿਸਚਿਤ ਗੱਲ ਤੇ ਬਹਿਸ ਨਾ ਹੋਈ। ਰਾਓ ਨੇ ਅਕਾਲੀਆਂ ਨੂੰ ਖ਼ੁਸ਼ ਰਖਿਆ ਪਰ ਕਿਸੇ ਗੱਲ ਤੇ ਵੀ ਵਚਨਬਧਤਾ ਨਾ ਦਰਸਾਈ, ਇਥੋਂ ਤਕ ਕਿ ਹਕੂਮਤ ਦੀ ਸੋਚ ਬਾਰੇ ਇਸ਼ਾਰਾ ਤਕ ਨਾ ਕੀਤਾ । ਅਕਾਲੀ ਲੀਡਰਾਂ ਨੇ ਭਾਵੇਂ ਪਾਣੀ ਦੇ ਤੇ ਇਲਾਕਾਈ ਝਗੜੇ ਨੂੰ ਖੋਹਲ ਕੇ ਸਪੱਸ਼ਟ ਕੀਤਾ, ਪਰ ਅਸਲ ਵਿਚ ਕਿਸੇ ਤੇ ਵੀ ਬਹਿਸ ਨਾ ਕੀਤੀ ਗਈ । ਇਕ ਅਕਾਲੀ ਲੀਡਰ ਨੇ ਅੱਗੇ ਚੱਲ ਕੇ ਆਖਿਆ: ‘ਸਮਾਂ ਬਿਅਰਥ ਗੁਆਇਆ ਗਿਆ ।’ 

ਨਿਰਾਸ਼ ਹੋਏ, ਅਕਾਲੀ ਆਗੂ ਰਾਜਧਾਨੀ ਵਿਚ ਟਿਕੇ ਰਹੇ ਅਤੇ ਹੁਣ ਲੌਂਗੋਵਾਲ, ਬਾਦਲ ਤੇ ਟੌਹੜਾ ਇਹਨਾਂ ਨੂੰ ਆ ਮਿਲੇ । ਉਹ ਇਕੱਠਿਆਂ 26 ਨਵੰਬਰ ਨੂੰ ਸ੍ਰੀਮਤੀ ਗਾਂਧੀ ਨੂੰ ਮਿਲੇ । ਸ੍ਰੀਮਤੀ ਗਾਂਧੀ ਦੇ ਨਾਲ ਨਰਸਿਮਹਾ ਰਾਓ; ਕੈਬੀਨਟ ਸਕੱਤਰ, ਕ੍ਰਿਸ਼ਨਾਸਵਾਮੀ ਰਾਓ ਸਾਹਿਬਾ ਪਰਧਾਨ ਮੰਤਰੀ ਦਾ ਸਕੱਤਰ, ਪੀ. ਸੀ. ਅਲੋਗਜ਼ਾਂਡਰ ਤੇ ਹੋਮ ਸੈਕਰੇਟਰੀ ਟੀ. ਐਨ. ਚਤੁਰਵੇਦੀ, ਸਨ । 

ਕਿਉਂਜੁ ਨਰਸਿਮਹਾ ਰਾਓ ਹਾਜ਼ਰ ਸੀ – ਸ਼੍ਰੀਮਤੀ ਇੰਦਰਾ ਗਾਂਧੀ ਨੇ ਅਜੇ ਤਕ ਉਸ ਸਮੇਂ ਦੇ ਗ੍ਰਹਿ ਮੰਤਰੀ, ਜ਼ੈਲ ਸਿੰਘ, ਨੂੰ ਗੱਲਾਂਬਾਤਾਂ ਵਿਚ ਸ਼ਾਮਿਲ ਨਹੀਂ ਸੀ ਕੀਤਾ ਅਕਾਲੀਆਂ ਨੇ ਜਿਹੜੇ ਮਸਲੇ ਉਹ ਉਹਨੂੰ – ਪਹਿਲਾਂ ਸਪੱਸ਼ਟ ਕਰ ਚੁਕੇ ਸਨ, ਉਹ ਮੁੜ ਨਾ ਛੋਹੇ, ਇਹਦੀ ਥਾਂ, ਉਹਨਾਂ ਨੈ ਧਾਰਮਕ ਸਵਾਲ ਪੇਸ਼ ਕੀਤੇ । ਹੋਰਨਾਂ ਗੱਲਾਂ ਤੋਂ ਇਲਾਵਾ ਉਹਨਾਂ ਨੇ ਇਹ ਵੀ ਸੁਝਾਉ ਦਿਤਾ ਕਿ ਧਾਰਮਕ ਸੰਗੀਤ ਤੇ ਕੀਰਤਨ ਲਈ ਆਲ-ਇੰਡੀਆ ਰੇਡੀਓ ਦੀ ਇਕ ਵਖਰੀ ਚੈਨਲ ਕਾਇਮ ਕੀਤੀ ਜਾਵੇ ਤਾਂ ਜੁ ਸਭਨਾਂ ਧਰਮਾਂ ਨੂੰ ਹੀ ਲਾਭ ਪਹੁੰਚ ਸਕੇ । 

ਪਰ ਇਸ ਮੀਟਿੰਗ ਵਿਚ ਅਕਾਲੀਆਂ ਦੀ ਮੁਖ ਸ਼ਿਕਾਇਤ ਇਹ ਸੀ ਕਿ ਫ਼ੌਜਾਂ ਵਿਚ ਸਿੱਖਾਂ ਦੀ ਭਰਤੀ ਬਹੁਤ ਘਟਾ ਦਿਤੀ ਗਈ ਹੈ । ਉਹਨਾਂ ਨੇ ਦਸਿਆ ਕਿ ਰਾਜ ਦੀ ਵਸੋਂ ਦੇ ਆਧਾਰ ਉਤੇ ਭਰਤੀ ਲਈ ਇਕ ਸਰਕੁਲਰ ਜਾਰੀ ਕੀਤਾ ਗਿਆ ਹੈ । ਫ਼ੌਜ ਵਿਚ ਸਿੱਖਾਂ ਨੂੰ ਉਹਨਾਂ ਦੀ ਗਿਣਤੀ ਦੇ ਮੁਕਾਬਲੇ ਉਤੇ ਪ੍ਰਤੀਨਿਧਤਾ ਵਧੇਰੇ ਪਰਾਪਤ ਸੀ, ਪਰ ਸਰਕੁਲਰ ਅਨੁਸਾਰ ਪੰਜਾਬ ਵਿਚ ਭਰਤੀ ਦਾ ਕੋਟਾ ਘਟਾ ਕੇ 2.8 ਫ਼ੀ ਸਦੀ ਕਰ ਦਿਤਾ ਗਿਆ ਹੈ । ਜਿਸ ਦੇ ਸਿਟੇ ਵਜੋਂ ਸਿੱਖਾਂ ਦੀ ਭਰਤੀ ਵੀ ਘਟ ਗਈ ਹੈ । 

ਸ੍ਰੀਮਤੀ ਗਾਂਧੀ ਨੇ ਅਕਾਲੀਆਂ ਨੂੰ ਦਸਿਆ ਕਿ ਇਹ ਸਰਕੁਲਰ ਜਗਜੀਵਨ ਰਾਮ ਨੇ ਜਾਰੀ ਕੀਤਾ ਸੀ ਜਦੋਂ ਉਹ ਰਖਿਆ ਮੰਤਰੀ ਸੀ । ਪਰ ਅਕਾਲੀਆਂ ਨੇ ਉਹਦੀ ਭੁਲ ਸੋਧੀ ਤੇ ਦਸਿਆ ਕਿ ਇਹ ਸਰਕੁਲਰ ਐਮਰਜੰਸੀ ਦੇ ਦੌਰਾਨ, ਜਦੋਂ ਉਹ ਪਰਧਾਨ ਮੰਤਰੀ ਸੀ, ਜਾਰੀ ਕੀਤਾ ਗਿਆ ਸੀ । ਫੇਰ ਸ੍ਰੀਮਤੀ ਇੰਦਰਾ ਗਾਂਧੀ ਨੇ ਦਲੀਲ ਦਿਤੀ ਕਿ 1977 ਪਿਛੋਂ, ਜਦੋਂ ਜਨਤਾ ਸਰਕਾਰ ਦੀ ਸੈਂਟਰ ਵਿਚ ਹਕੂਮਤ ਸੀ ਤੇ ਪੰਜਾਬ ਵਿਚ ਸੱਤਾ ਅਕਾਲੀਆਂ ਦੇ ਹਥ ਸੀ, ਇਹਦੀ ਸੋਧ ਉਹਨਾਂ ਕਰਵਾ ਲੈਣੀ ਸੀ । ਜਦੋਂ ਇਸ ਦਲੀਲ ਨੇ ਅਕਾਲੀਆਂ ਦੀ ਤਸੱਲੀ ਨਾ ਕੀਤੀ ਤਾਂ ਪਰਧਾਨ ਮੰਤਰੀ ਨੇ ਕਿਹਾ ਕਿ ਉਹਨੇ ‘ਹੋਰਨਾਂ’ ਨੂੰ ਵੀ ਤਾਂ ਨਾਲ ਰਖਣਾ ਹੈ । 

ਮੀਟਿੰਗ ਵਿਚ ਤਲਖ਼ੀ ਕੋਈ ਨਹੀਂ ਸੀ, ਠਠਾ ਮਖ਼ੌਲ ਕਾਫ਼ੀ ਸੀ । ਜਦੋਂ ਅਕਾਲੀਆਂ ਨੇ ਤਜਵੀਜ਼ ਕੀਤਾ ਕਿ ਭਰਤੀ ਕਰਨ ਸਮੇਂ ਹੋਰਨਾਂ ਤੱਤਾਂ ਵਾਂਗ ਸਰੀਰਕ ਤੱਤਾਂ ਨੂੰ ਵੀ ਸਾਹਮਣੇ ਰਖਿਆ ਜਾਵੇ, ਤਾਂ ਸ੍ਰੀਮਤੀ ਗਾਂਧੀ ਨੇ ਟਿਪਣੀ ਕੀਤੀ : ‘ਤਾਂ ਤੁਸੀਂ ਸੱਭੇ ਅੰਦਰ ਆ ਜਾਵੇਗੇ । ਟੌਹੜਾ ਨੇ ਚੋਟ ਕੀਤੀ ਹੈ ਅਸੀਂ ਬਰਾਬਰ ਦੇ ਨਾਗਰਿਕ ਨਹੀਂ ਹਾਂ ?” 

ਪਾਣੀਆ ਦੀ ਵੰਡ ਬਾਰੇ ਅਕਾਲੀਆਂ ਦੀ ਮੰਗ ਉਤੇ ਹੀ ਬਹੁਤਾ ਜਿ ਬਹਿਸ ਹੋਈ । ਅਕਾਲੀ 1955 ਵਾਲਾ ਅੰਤਰ-ਰਾਜਕੀ ਸਮਝੌਤਾ ਸੂ – ਵਿਚਾਰਨਾ ਚਾਹੁੰਦੇ ਸਨ, ਸਮਝੌਤਾ ਜਿਹੜਾ ਸਚਮੁਚ ਹੀ ਕਾਹਲੀ ਕਾਹਲੀ ਤਿਆਰ ਕੀਤਾ ਗਿਆ ਸੀ । ਮਾਰਚ 1954 ਵਿਚ ਵਰਲਡ ਬੈਂਕ ਦੀਆਂ ਤਜਵੀਜ਼ਾਂ ਮੰਨ ਲੈਣ ਪਿਛੋਂ, ਪ੍ਰਮਾਣਿਕਤਾ ਲਈ ਅੰਕਿਕ ਜਾਣਕਾਰੀ ਇਕੱਠੀ ਕਰਨ ਦਾ ਸਮਾਂ ਹੀ ਨਹੀਂ ਸੀ । 

ਪੰਜਾਬ ਤੇ ਰਾਜਸਥਾਨ ਦੇ ਮੁਲਾਂਕਣ-ਸੰਬੰਧੀ ਦਾਹਵਿਆਂ ਨੂੰ ਤਿਆਰ ਕਰਨ ਲਈ ਬੁਲਾਈ ਗਈ ਅੰਤਰ-ਰਾਜਕੀ ਕਾਨਫਰੰਸ ਸਾਹਮਣੇ ਕੋਈ ਰਥੀ ਸਾਮਿਗਰੀ ਨਹੀਂ ਸੀ । ਉਸ ਸਮੇਂ ਸੈਂਟਰਲ ਵਾਟਰ ਤੇ ਪਾਵਰ ਕਮਿਸ਼ਨ ਦੇ ਚੇਅਰਮੈਨ, ਕੰਵਰ ਸੈਨ, ਨੇ ਤਜਵੀਜ਼ ਕੀਤਾ ਸੀ ਕਿ ‘ਪਾਣੀ ਦੀ ਵੰਡ ਨੂੰ ਸੰਬੰਧਤ ਰਾਜਾਂ ਵਲੋਂ ਦਿਤੇ ਗਏ ਕਾਸ਼ਤ-ਯੋਗ ਕਮਾਂਡ ਖੇਤਰਾਂ ਉਤੇ ਆਧਾਰਤ ਕੀਤਾ ਜਾਵੇ ।’ ਰਾਜਸਥਾਨ ਕੈਨਾਲ ਪ੍ਰਾਜੈਕਟ ਰਿਪੋਰਟ, ਜੋ 1953 ਵਿਚ ਸ਼ਾਇਆ ਹੋਈ ਸੀ, ਅਨੁਸਾਰ ਰਾਜਸਥਾਨ ਨੂੰ ਇਸ ਵਿਚ ਦੱਸੇ ਗਏ ਇਲਾਕੇ ਦੇ ਆਧਾਰ ਉਤੇ 8 ਐਮ ਏ ਐਫ਼ ਪਾਣੀ ਮਿਲਣਾ ਸੀ । 

ਜਦੋਂ ਅਕਾਲੀਆਂ ਨੇ ਕਿਹਾ ਕਿ ਰਾਜਸਥਾਨ ਨੂੰ ਸਭ ਤੋਂ ਬਹੁਤਾ ਹਿਸਾ ਮਿਲਿਆ ਹੈ ਜਦ ਕਿ ਇਹ ਤਟੀ-ਰਾਜ ਵੀ ਨਹੀਂ, ਤਾਂ ਉਹਨਾਂ ਨੂੰ ਦਸਿਆ ਗਿਆ ਕਿ ਜੇ ਸਰਕਾਰ ਉਹਨਾਂ ਦੇ ਸਿਧਾਂਤ ਨੂੰ ਮੰਨ ਲਵੇ ਤਾਂ ਪਾਕਿਸਤਾਨ ਇੰਡਸ ਵਾਟਰ ਟਰੀਟੀ ਉਤੇ ਮੁੜ-ਵਿਚਾਰ ਲਈ ਕਹਿ ਸਕਦਾ ਹੈ । ਵਰਡ ਬੈਂਕ ਨੇ ਭਾਰਤ ਦੇ ਕਲੇਮ ਨੂੰ ਪਰਵਾਨ ਕਰ ਲਿਆ ਸੀ ਕਿਉਂਜੁ ਦਸਿਆ ਗਿਆ ਸੀ ਕਿ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ, ਜਦ ਕਿ ਪਾਕਿਸਤਾ ਨੇ ਦਲੀਲ ਦਿਤੀ ਸੀ ਕਿ ਭਾਰਤ ਜਿੰਨੇ ਪਾਣੀ ਦਾ ਦਾਹਵਾ ਪੇਸ਼ ਕਰਦਾ ਹੈ ਉਹਨੂੰ ਉਹ ਵਰਤਣ ਦੀ ਅਵਸਥਾ ਵਿਚ ਹੀ ਨਹੀਂ । ਸਰਕਾਰ ਨੇ ਇਹ ਵੀ ਦਲੀਲ ਦਿਤੀ ਕਿ ਰਾਜਸਥਾਨ ਨੇ 600 ਕਰੋੜ ਤੋਂ ਵੀ ਬਹੁਤਾ ਧਨ ਖ਼ਰਚ ਕੇ ਇਕ ਵਿਸ਼ਾਲ ਇਨਫਰਾਸਟਰਕਚਰ ਉਸਾਰ ਲਿਆ ਹੋਇਆ ਹੈ ; 

ਅਗਲੀਆਂ ਮੀਟਿੰਗਾਂ ਵਿਚ ਜਿਥੇ ਵਿਰੋਧੀ ਪਾਰਟੀਆਂ ਮੌਜੂਦ ਸਨ, ਅਕਾਲੀਆਂ ਨੇ 1955 ਦਾ ਸਮਝੌਤਾ ਮੁੜ-ਵਿਚਾਰਨ ਦੀ ਮੰਗ ਛਿਕੇ ਟੰਗ ਦਿਤੀ (ਫ਼ਰਵਰੀ 1983) 

ਪਰ ਅਕਾਲੀਆਂ ਨੇ ਸੈਂਟਰ ਦੇ 1976 ਵਾਲੇ ਨੋਟੀਫ਼ਿਕੇਸ਼ਨ ਬਾਰੇ ਆਪਣਾ ਇਤਰਾਜ਼ ਕਾਇਮ ਰਖਿਆ ਜਿਸ ਦੇ ਅਧੀਨ ਪੁਰਾਣੇ ਪੰਜਾਬ ਦਾ ਹਿਸਾ ਪੰਜਾਬ ਤੇ ਹਰਿਆਣੇ ਵਿਚਕਾਰ ਬਰਾਬਰ ਬਰਾਬਰ ਵੰਡਿਆ ਗਿਆ ਸੀ, ਹਰ ਇਕ ਨੂੰ 3.5 ਐਮ ਏ ਐਫ, ਅਤੇ ਦਿੱਲੀ ਨੂੰ 0.2 ਐਮ ਏ ਐਫ਼ ਪਾਣੀ ਪੀਣ ਲਈ ਸਪਲਾਈ ਕੀਤਾ ਗਿਆ। ਉਦੋਂ ਜ਼ੈਲ ਸਿੰਘ ਪੰਜਾਬ ਦਾ ਮੁਖ ਮੰਤਰੀ ਸੀ ਤੇ ਉਹਨੇ ਵੀ ਇਸ ਨੋਟੀਫ਼ਿਕੇਸ਼ਨ ਉਤੇ ਏਤਰਾਜ਼ ਕੀਤਾ ਸੀ, ਉਂਜ ਭਾਵੇਂ ਜਦੋਂ ਉਹਨੂੰ ਕਿਹਾ ਗਿਆ ਕਿ ਜੇ ਉਹਨੂੰ ਇਹ ਪਰਵਾਨ ਨਹੀਂ ਤਾਂ ਉਹ ਅਸਤੀਫ਼ਾ ਦੇ ਦੇਵੇ, ਤਾਂ ਉਹ ਚੁਪ ਕਰ ਰਿਹਾ। ਹੁਣ ਨਵੀਂ ਦਿੱਲੀ ਦੀ ਦਲੀਲ ਇਹ ਸੀ ਕਿ ਜਦੋਂ ਦੋਵੇਂ ਰਾਜ ਕਿਸੇ ਸਮਝੌਤੇ ਤੇ ਨਾ ਅਪੜ ਸਕੇ ਤਾਂ ਉਹਨੂੰ 0 ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ, 1966, ਦੇ ਅਧੀਨ ਇਹ ਨੋਟੀਫ਼ਿਕੇਸ਼ਨ ਜਾਰੀ ਕਰਨਾ ਪਿਆ ਸੀ । 

31 ਦਸੰਬਰ 1981 ਵਾਲੇ ਸ੍ਰੀਮਤੀ ਗਾਂਧੀ ਦੇ ਅਵਾਰਡ ਉਤੇ ਤਾਂ ਅਕਾਲੀਆਂ ਨੇ ਹੋਰ ਵੀ ਵਧੇਰੇ ਜ਼ੋਰਦਾਰ ਇਤਰਾਜ਼ ਕੀਤਾ, ਜਿਹੜਾ ਉਹਨੇ ਕਾਨੂੰਨ ਮੰਤਰਾਲੇ ਦੀ ਮਦਦ ਨਾਲ ਤਿਆਰ ਕੀਤਾ ਸੀ, ਜਿਵੇਂ ਇਹ ਕੋਈ ਕਾਨੂੰਨੀ ਮਾਮਲਾ ਹੋਵੇ । ਜਦੋਂ ਅਕਾਲੀਆਂ ਹੱਥ, 1977 ਵਿਚ, ਸੱਤਾ ਸੀ ਤਾਂ ਉਹਨਾਂ ਨੇ ਸੁਪਰੀਮ ਕੋਰਟ ਵਿਚ 1976 ਦੇ ਨੋਟੀਫ਼ਿਕੇਸ਼ਨ ਵਿਰੁਧ ਮੁਕਦਮਾ ਦਾਇਰ ਕੀਤਾ ਸੀ ਤੇ ਦਾਹਵਾ ਕੀਤਾ ਸੀ ਕਿ ਇਸ ਕਿਸਮ ਦਾ ਫ਼ੈਸਲਾ ਸੁਣਾਉਣ ਦਾ ਸੈਂਟਰ ਨੂੰ ਕੋਈ ਹਕ ਹਾਸਲ ਹੈ ਹੀ ਨਹੀਂ । ਸ਼੍ਰੀਮਤੀ ਇੰਦਰਾ ਗਾਂਧੀ ਦੇ 1981* ਵਾਲੇ ਅਵਾਰਡ ਪਿਛੋਂ ਪੰਜਾਬ ਨੇ ਇਹ ਮੁਕਦਮਾ ਸੁਪਰੀਮ ਕੋਰਟ ‘ਚੋਂ ਵਾਪਸ ਲੈ ਲਿਆ; ਉਂਜ ਭਾਵੇਂ ਦਰਬਾਰਾ ਸਿੰਘ ਨੂੰ ਇਹ ਅਵਾਰਡ ਪਸੰਦ ਨਹੀਂ ਸੀ ; ਪਰ ਕਾਂਗਰਸ (ਆਈ) ਦੇ ਮੁਖ ਮੰਤਰੀ ਵਜੋਂ ਉਹਨੇ ਸ੍ਰੀਮਤੀ ਗਾਂਧੀ ਦਾ ਵਿਰੋਧ ਨਾ ਕੀਤਾ । 

ਮੀਟਿੰਗ ਵਿਚ, ਸ਼੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਅਵਾਰਡ ਬਾਰੇ ਆਪਣੇ ਇਤਰਾਜ਼ ਛਡ ਦੇਣ । ਪਰ ਉਹ ਕਿਵੇਂ ਛਡ ਸਕਦੇ ਸਨ ਜਦ ਕਿ ਪਾਣੀ ਦੀ ਮਾਤਰਾ 12.82 ਐਮ ਏ ਐਫ਼ ਤੋਂ ਜੋ ਉਹਨਾਂ ਦੀ ਵਰਤਮਾਨ ਖਪਤ ਹੈ, ਜਿਸ ਵਿਚ ਰਾਜਸਥਾਨ ਦਾ ਹਿਸਾ ਸ਼ਾਮਿਲ ਹੈ, ਘਟਾ ਕੇ 4.22 ਐਮ ਏ ਐਫ਼ ਕੀਤੀ ਜਾਣੀ ਸੀ ? ਜੇ ਹਕੂਮਤ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੁੰਦਾ ਕਿ ਜਦੋਂ ਰਾਜਸਥਾਨ ਆਪਣੇ ਹਿਸੇ ਦੇ ਪਾਣੀ ਦੀ ਵਰਤੋਂ ਦੇ ਸਮਰਥ ਹੋ ਸਕੇਗਾ ਉਦੋਂ ਤਕ ਦਰਿਆਵਾਂ ਦਾ ਕੁੱਲ- ਹਿੰਦ ਗਰਿਡ ਸਿਲਸਿਲਾ ਜਾਂ ਰਾਜ ਵਲੋਂ ਖੋਦੇ ਗਏ ਟਿਊਬਵੈੱਲ ਇਸ ਫ਼ਰਕ ਨੂੰ ਪੂਰਾ ਕਰ ਦੇਣਗੇ, ਤਾਂ ਅਕਾਲੀ ਸ਼ਾਇਦ ਕਿਸੇ ਸਮਝੌਤੇ ਤੇ ਪਹੁੰਚ ਜਾਂਦੇ। ਇਸ ਤੋਂ ਬਿਨਾਂ, ਉਹ ਆਪਣੀ ਇਸ ਮੰਗ ਨੂੰ ਛਡ ਨਹੀਂ ਸੀ ਸਕਦੇ ਕਿਉਂਜ ਇਕ ਤਾਂ ਉਹਨਾਂ ਦੀ ਸੱਤਾ ਦਾ ਆਧਾਰ ਹੀ ਸਿੱਖ ਕਿਸਾਨੀ ਸੀ ; ਦੂਜੇ ਸਿਖਰਲੀ ਪਧਰ ਦੇ ਅਕਾਲੀ ਲੀਡਰ ਖ਼ੁਦ ਜੱਟ ਹਨ, ਤੇ ਇਹਨਾਂ ਵਿਚੋਂ ਬਹੁਤੇ ਫਾਰਮਰ ਹਨ । 

ਨਾਲੇ, ਇਹ ਗੱਲ ਵੀ ਸੰਦੇਹ-ਪੂਰਨ ਸੀ ਕਿ ਰਾਜਸਥਾਨ ਨੂੰ ਜੋ ਪਾਣੀ ਦਿਤਾ ਗਿਆ ਹੈ ਉਹ ਇਹਨੂੰ ਕਦੇ ਵਰਤ ਵੀ ਸਕੇਗਾ ਜਾਂ ਨਹੀਂ। ਜਿਵੇਂ ਕਿ ਇਕ ਸਿਖਰਲੇ ਮਾਹਿਰ ਨੇ ਆਖਿਆ ਹੈ, ‘ਕਿਸੇ ਨੂੰ ਵੀ ਲਾਭ ਨਹੀਂ ਪੁਜੇਗਾ ਜੇਕਰ ਨਹਿਰ ਲਈ ਛਡੇ ਗਏ ਪਾਣੀ ਦਾ ਵਡਾ ਤਨਾਸਬ ਭਾਫ਼ ਦੀ ਸ਼ਕਲ ਵਿਚ ਬਿਅਰਥ ਚਲਿਆ ਗਿਆ ਜਾਂ ਧਰਤੀ ਅੰਦਰ ਧਸ ਗਿਆ, ਜਿਸ ਨੂੰ ਪੰਪਿੰਗ ਦੁਆਰਾ ਮੁੜ ਹਾਸਲ ਕਰ ਸਕਣ ਦੀ ਬਹੁਤੀ ਗੁੰਜਾਇਸ਼ ਨਹੀਂ ।’ 

ਅਕਾਲੀਆਂ ਨੇ ਤਜਵੀਜ਼ ਕੀਤਾ ਕਿ ਜਮਨਾਂ ਦਾ ਪਾਣੀ ਜੋ ਹਰਿਆਣਾ ਵਰਤ ਰਿਹਾ ਹੈ, ਉਹਨੂੰ ਸਾਂਝੇ ਪੂਲ ਵਿਚ ਰਖਿਆ ਜਾਵੇ ਕਿਉਂਜੁ ਸਾਬਣਾ 8 ਪੰਜਾਬ ਜਮਨਾ ਦਾ ਪਾਣੀ ਵਰਤਦਾ ਰਿਹਾ ਹੈ। ਨਵੀਂ ਦਿੱਲੀ ਨੇ ਇਹ ਦਲੀਲ ਦੇ ਕੇ ਨਾਂਹ ਕਰ ਦਿਤੀ ਕਿ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ, 1966, ਨੇ ਜੀਹਨੇ ਪੁਰਾਣੇ ਰਾਜ ਦੀ ਵੰਡ ਕੀਤੀ ਹੈ, ਜਮਨਾ ਦੇ ਪਾਣੀਆਂ ਨੂੰ 8 ਅ-ਵੰਡ ਪੰਜਾਬ ਦੇ ਵਾਰਸ ਰਾਜ ਵਜੋਂ ਪੰਜਾਬ ਦੇ ਅਧਿਕਾਰਾਂ ਵਿਚ ਸ਼ਾਮਿਲ ਦੇ ਨਹੀਂ ਕੀਤਾ । 

ਸ੍ਰੀਮਤੀ ਗਾਂਧੀ ਨੇ ਪੁਛਿਆ ਕਿ ਅਕਾਲੀਆਂ ਨੇ ਜਦੋਂ ਉਹ 1977– 1979 ਵਿਚ ਜਨਤਾ ਨਾਲ ਮਿਲ ਕੇ ਸੱਤਾ ਚਲਾ ਰਹੇ ਸਨ, 1976 ਵਾਲੇ ਸਮਝੌਤੇ ਨੂੰ ਤਬਦੀਲ ਕਿਉਂ ਨਾ ਕਰਵਾਇਆ । ਜਨਤਾ ਸਰਕਾਰ ਦੇ ਦੌਰਾਨ ਵੀ ਅਕਾਲੀ ਉਸ ਸਮੇਂ ਦੇ ਪਰਧਾਨ ਮੰਤਰੀ, ਮੋਰਾਰਜੀ ਡੇਸਾਈ, ਨੂੰ ਮਿਲੇ ਸਨ ਤੇ ਮੰਗ ਕੀਤੀ ਸੀ ਕਿ 1976 ਵਾਲੀ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿਤਾ ਜਾਵੇ ; ਉਹਨਾਂ ਨੇ ਤਾਂ ਇੰਡਸ ਵਾਟਰ ਟਰੀਟੀ ਵਿਚ ਮਿਲੇ ਹਿਸੇ ਨੂੰ ਵੀ ਚੈਲੰਜ ਕੀਤਾ ਸੀ । ਤਿੰਨ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਹਾਜ਼ਰ ਸਨ । 

ਜਦੋਂ ਰਾਜਸਥਾਨ ਨੇ ਦਲੀਲ ਦਿਤੀ ਕਿ 1955 ਦਾ ਸਮਝੌਤਾ ਅੰਤਮ ਰੂਪ ਵਿਚ ਤੈ ਹੋ ਚੁਕਿਆ ਹੋਇਆ ਹੈ ਤੇ ਇਹਨੂੰ ਮੁੜ ਨਹੀਂ ਵਿਚਾਰਿਆ ਜਾ ਸਕਦਾ, ਤਾਂ ਮੋਰਾਰਜੀ ਡੇਸਾਈ ਨੇ ਜਿਸ ਦੇ ਸਾਹਮਣੇ ਉਹਦੇ ਕਮਰੇ ਦੀ ਕੰਧ ਉਤੇ ਇੰਡੀਆ ਦਾ ਨਕਸ਼ਾ ਲਟਕ ਰਿਹਾ ਸੀ, ਦਸਿਆ ਕਿ ਦਰਿਆ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਵਿਚੋਂ ਨਿਕਲਦੇ ਹਨ, ਇਹਨਾਂ ਰਾਜਾਂ ਥੀਂ ਵਹਿੰਦੇ ਹਨ ਤੇ ਸਮੁੰਦਰ ਵਿਚ ਜਾ ਮੁਕਦੇ ਹਨ ; ਰਾਜਸਥਾਨ ਤਾਂ ਤਸਵੀਰ ਵਿਚ ਹੀ ਨਹੀਂ ਆਉਂਦਾ । ਪਰ ਡੇਸਾਈ ਨੇ ਨਾ ਤਾਂ 1955 ਵਾਲਾ ਸਮਝੌਤਾ ਮੁੜ ਵਿਚਾਰਿਆ, ਨਾ ਹੀ 1976 ਵਾਲੀ ਨੋਟੀਫ਼ਿਕੇਸ਼ਨ ਨੂੰ ਸੋਧਿਆ । 

ਜਦੋਂ ਅਕਾਲੀਆਂ ਨੇ ਆਖਿਆ ਕਿ ਉਹ ਅਦਾਲਤ ਵਿਚ ਜਾਣਗੇ, ਤਾਂ ਮੋਰਾਰਜੀ ਨੇ ਇਸ ਉਤੇ ਕੋਈ ਇਤਰਾਜ਼ ਨਾ ਕੀਤਾ । ਬਰਨਾਲਾ ਨੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਦਸਿਆ ਕਿ ਇਹ ਕਹਿਣਾ ਕਿ ਅਕਾਲੀਆਂ ਨੇ ਜਨਤਾ ਸਰਕਾਰ ਦੇ ਦੌਰਾਨ ਪਾਣੀ ਦੀ ਵੰਡ ਬਾਰੇ ਤਬਦੀਲੀ- ਕਿਉਂ ਨਾ ਕਰਵਾਈ ਗਲਤ ਹੈ, ਵਾਧੂ ਨੁਕਸ ਛਾਂਟਣ ਬਰਾਬਰ ਹੈ । ਇ 

ਸ੍ਰੀਮਤੀ ਗਾਂਧੀ ਨਾਲ ਅਕਾਲੀਆਂ ਦੀਆਂ ਗੱਲਾਂਬਾਤਾਂ ਨਿਰਣੇਈ ਨਹੀਂ ਸਨ; ਉਹਨੇ ਅਕਾਲੀਆਂ ਦੀਆਂ ਮੰਗਾਂ ਵਿਚੋਂ ਕਿਸੇ ਨੂੰ ਵੀ ਨਾ ਪਰਵਾਨ ਕੀਤਾ। ਨਾ ਰੱਦ ਕੀਤਾ । ਪਰ ਅਕਾਲੀਆਂ ਨੂੰ ਇਹ ਤਸੱਲੀ ਸੀ ਕਿ ਉਹਨਾਂ ਦੀਆਂ ਸਭ ਮੰਗਾਂ ਵਿਚਾਰ ਹੇਠ ਹਨ, ਉਂਜ ਭਾਵੇਂ ਉਹ ਸਮਝਦੇ ਸਨ ਕਿ ਸ੍ਰੀਮਤੀ ਇੰਦਰਾ ਗਾਂਧੀ ਇਸ ਮਸਲੇ ਨੂੰ ਜਲਦੀ ਕਿਸੇ ਬੰਨੇ ਨਹੀਂ ਲਾਉਣਾ ਚਾਹੁੰਦੀ। 

ਬਾਦਲ ਮੈਨੂੰ ਦੂਜੀ ਮੀਟਿੰਗ ਤੋਂ ਕੁਝ ਦਿਨ ਪਿਛੋਂ ਮਿਲਿਆ। ਉਹਨੇ ਸ਼ਿਕਾਇਤ ਕੀਤੀ ਕਿ ਸ੍ਰੀਮਤੀ ਗਾਂਧੀ ਬਹਿਸਾਂ ਨੂੰ ਲੰਮਿਆਉਣਾ ਚਾਹੁੰਦੀ ਹੈ ਹੈ ਮਾਮਲਿਆਂ ਨੂੰ ਪਿਛੇ ਪਾਈ ਰਖਣ ਦੀ ਚਾਹਵਾਨ ਹੈ ਜਿਵੇਂ ੳਹਨੇ ਆਸਾਮ ਵਿਚ ਕੀਤਾ ਹੈ, ਤੇ ਇਸ ਤਰ੍ਹਾਂ ਦੂਜੀ ਧਿਰ ਨੂੰ ਥਕਾ ਸੁਟਣਾ ਚਾਹੁੰਦੀ ਹੈ। ਉਹਨੇ ਕਿਹਾ ਕਿ ਉਹਨਾਂ ਨੇ ਦ੍ਰਿੜ੍ਹ ਇਰਾਦਾ ਕੀਤਾ ਹੋਇਆ ਹੈ ਕਿ ਉਹ ਇਸ ਮਾਮਲੇ ਨੂੰ ਅੰਨੇ ਜਾਂ ਬੰਨੇ ਲੁਆ ਕੇ ਹੀ ਰਹਿਣਗੇ । ਅਸੀਂ ਅਗਲੀ ਮੀਟਿੰਗ ਤੋਂ ਅੱਗੇ ਜਾਣ ਲਈ ਤਿਆਰ ਨਹੀਂ’, ਉਹਨੇ ਆਖਿਆ। 

ਇਹ ਗੱਲ ਸਹੀ ਸਿਧ ਹੋਈ ਕਿਉਂਜੁ ਅਕਾਲੀਆਂ ਦੀ ਸ਼੍ਰੀਮਤੀ ਗਾਂਧੀ ਨਾਲ ਤੀਜੀ ਤੇ ਆਖ਼ਰੀ ਮੀਟਿੰਗ ਤਬਾਹਕਰੂ ਸੀ । ਇਸ ਵਾਰ ਸ਼੍ਰੀਮਤੀ ਇੰਦਰ ਗਾਂਧੀ ਆਪਣੇ’ ਨਾਲ ਜ਼ੈਲ ਸਿੰਘ ਤੇ ਪਰਨਾਬ ਮੁਕਰਜੀ ਨੂੰ ਲਿਆਈ ਸੀ। ਨਰਸਿਮਹਾ ਰਾਓ ਨੂੰ ਲਾਂਭੇ ਕਰ ਦਿੱਤਾ ਗਿਆ ਸੀ । 

ਅਕਾਲੀ ਇਸ ਗੱਲੋਂ ਨਾ-ਖ਼ੁਸ਼ ਸਨ ਕਿ ਦਰਬਾਰਾ ਸਿੰਘ ਸਰਕਾਰ ਨੇ ਉਹ ਕੇਸ ਵਾਪਸ ਲੈ ਲਿਆ ਸੀ ਜਿਹੜਾ ਉਹਨਾਂ ਦੀ ਸਰਕਾਰ ਨੇ ਪਾਣੀਆਂ ਦੀ ਵੰਡ ਬਾਰੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਅਵਾਰਡ ਨੂੰ ਚੈਲੰਜ ਕਰਨ ਲਈ ਦਾਇਰ ਕੀਤਾ ਸੀ । ਉਹਨਾਂ ਨੇ ਸ਼ਿਕਾਇਤ ਕੀਤੀ ਕਿ ਦਰਬਾਰਾ ਸਿੰਘ ਸਰਕਾਰ ਇਸ ਮੀਟਿੰਗ ਦਾ ਭੋਗ ਪੈਣ ਤਕ ਉਡੀਕ ਸਕਦੀ ਸੀ । ਸ਼੍ਰੀਮਤੀ ਗਾਂਧੀ ਨੇ ਕਿਹਾ : ‘ਮੇਰੇ ਤੇ ਭਰੋਸਾ ਰਖੋ, ਤੁਸੀਂ ਘਾਟੇ ਵਿਚ ਨਹੀਂ ਰਹੋਗੇ ।’ 

ਅਕਾਲੀ ਉਸ ਉਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਸਨ । ਸਰਕਾਰ ਵਲੋਂ ਕੇਸ ਇਕਪਾਸੜ ਤੌਰ ਤੇ ਵਾਪਸ ਲੈਣ ਦੀ ਕਾਰਵਾਈ ਨੇ ਉਹਦੇ ਵਿਚ ਅਕਾਲੀਆਂ ਦੇ ਵਿਸ਼ਵਾਸ ਨੂੰ ਚੂਰ-ਚੂਰ ਕਰ ਸੁਟਿਆ ਸੀ । ਸ੍ਰੀਮਤੀ ਗਾਂਧੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਸਾਇੰਸ ਨੇ ਇਸ ਹਦ ਤਕ ਤਰੱਕੀ ਕਰ ਲਈ ਹੈ ਕਿ ਸਰਕਾਰ ਪੰਜਾਬ ਨੂੰ ਪਾਣੀ ਵਧਾਉਣ ਲਈ ਢੰਗ ਤਰੀਕੇ ਲਭ ਲਵੇਗੀ ਤਾਂ ਜੁ ਇਸ ਰਾਜ ਨੂੰ ਉਦੋਂ ਵੀ ਕੋਈ ਹਾਨੀ ਨਾ ਪੁਜੇ ਜਦੋਂ ਰਾਜਸਥਾਨ ਆਪਣੇ ਹਿੱਸੇ ਨੂੰ ਪੂਰੀ ਤਰ੍ਹਾਂ ਵਰਤਣ ਦੀ ਪੁਜ਼ੀਸ਼ਨ ਵਿਚ ਹੋਵੇਗਾ। 

ਪਰ ਇਹਨੇ ਅਕਾਲੀਆਂ ਨੂੰ ਨਰਮ ਨਾ ਕੀਤਾ । ਉਹਨਾਂ ਨੇ ਦਲੀਲ ਦਿਤੀ ਕਿ ਪੰਜਾਬ ਕੋਲ ਕੋਈ ਕੁਦਰਤੀ ਵਸੀਲੇ ਨਹੀਂ ਹਨ; ਨਾ ਕੋਲਾ ਹੈ, ਨਾ ਤੇਲ ਹੈ ਤੇ ਨਾ ਹੀ ਕੱਚਾ ਲੋਹਾ ਹੈ । ਇਥੇ ਕੋਈ ਸਨਅਤ ਵੀ ਨਹੀਂ । ਪਾਣੀ ਹੀ ਇਕੋ-ਇਕ ਭਰੋਸੇਯੋਗ ਵਸੀਲਾ ਹੈ; ਉਹ ਇਹਨੂੰ ਗੁਆ ਸਕਦਾ ਹੀ ਨਹੀਂ । ਸ਼੍ਰੀਮਤੀ ਇੰਦਰਾ ਗਾਂਧੀ ਉਹਨਾਂ ਨੂੰ ਯਕੀਨ ਦਿਵਾਉਂਦੀ ਰਹੀ ਕਿ ਸਰਕਾਰ ਪੰਜਾਬ ਦਾ ਨੁਕਸਾਨ ਪੂਰਾ ਕਰਨ ਲਈ ਰਾਹ ਢੰਗ ਲਭ ਲਵੇਗੀ, ਪਰ ਉਹਨੇ ਇਹਦਾ ਵਿਸਤਾਰ ਨਾ ਕੀਤਾ । 

ਅਕਾਲੀਆਂ ਨੇ ਤਜਵੀਜ਼ ਕੀਤਾ ਕਿ ਇਹ ਮਾਮਲਾ ਮੁੜ ਸੁਪਰੀਮ ਕੋਰਟ ਦੇ ਸਾਹਮਣੇ ਰਖ ਦਿਤਾ ਜਾਵੇ । ਸ੍ਰੀਮਤੀ ਗਾਂਧੀ ਨੇ ਕਿਹਾ ਕਿ ਇਸ ਤਰ੍ਹਾਂ ਫ਼ੈਸਲੇ ਨੂੰ ਬਹੁਤ ਚਿਰ ਹੋ ਜਾਵੇਗਾ। ਅਕਾਲੀਆਂ ਨੇ ਦਲੀਲ ਦਿਤੀ ਕਿ ਸਰਕਾਰ ਆਪਣੇ ਵਿਸ਼ੇਸ਼ ਅਧਿਕਾਰ ਵਰਤ ਕੇ ਦੋ ਮਹੀਨੇ ਦੇ ਅੰਦਰ-ਅੰਦਰ ਫ਼ੈਸਲਾ ਕਰਨ ਲਈ ਆਖ ਸਕਦੀ ਹੈ, ਉਹਨੇ ਕਿਹਾ : ‘ਅਦਾਲਤਾਂ ਦੇ ਕੰਮ ਵਿਚ ਭਲਾ ਅਸੀਂ ਦਖ਼ਲ ਕਿਵੇਂ ਦੇ ਸਕਦੇ ਹਾਂ ?” 

ਜਦੋਂ ਆਲ-ਇੰਡੀਆ ਗੁਰਦਵਾਰਾ ਐਕਟ ਦਾ ਸਵਾਲ ਆਇਆ ਤਾਂ ਸ੍ਰੀਮਤੀ ਗਾਂਧੀ ਨੇ ਜ਼ੈਲ ਸਿੰਘ ਨੂੰ ਬੋਲਣ ਲਈ ਕਿਹਾ । ਉਹਨੇ ਆਖਿਆ ਕਿ ਇਸ ਤਰ੍ਹਾਂ ਦਾ ਐਕਟ ਪਾਸ ਕਰਨਾ ਮੁਸ਼ਕਲ ਹੋਵੇਗਾ ਕਿਉਂਜੁ ਇਹ ਸਭਨਾਂ ਸਿੱਖਾਂ ਨੂੰ ਪਰਵਾਨ ਨਹੀਂ ਹੋਵੇਗਾ। ਉਹਨੇ ਕਿਹਾ, ‘ਕਈ ਸਿੱਖ’ ਪਰਧਾਨ ਮੰਤਰੀ ਨੂੰ ਮਿਲ ਕੇ ਆਖ ਚੁਕੇ ਹਨ ਕਿ ਉਹ ਕੁਲ-ਹਿੰਦ ਐਕਟ ਦੇ ਖ਼ਿਲਾਫ਼ ਹਨ । 

ਅਕਾਲੀ ਸ੍ਰੀਮਤੀ ਗਾਂਧੀ ਨਾਲ ਆਪਣੀ ਆਖ਼ਰੀ ਮੀਟਿੰਗ ਨੂੰ ਕੁੜਤਣ ਨਾਲ ਯਾਦ ਕਰਦੇ ਹਨ; ਉਹਨਾਂ ਦਾ ਵਿਸ਼ਵਾਸ ਹੈ ਕਿ ਉਹਨੇ ਗੱਲਾਂਬਾਤਾਂ ਨੂੰ ਤੋੜ ਸੁਟਣ ਦਾ ਫੈਸਲਾ ਪਹਿਲਾਂ ਹੀ ਕਰ ਲਿਆ ਹੋਇਆ ਸੀ । ਅਕਾਲੀ ਦਸਦੇ ਹਨ ਕਿ ਸ੍ਰੀਮਤੀ ਗਾਂਧੀ ਦਾ ਵਤੀਰਾ ਬੱਸ ਰਸਮੀ ਜੇਹਾ ਤੇ ਸਖ਼ਤ ਸੀ । ਪਹਿਲੀਆਂ ਦੋ ਮੀਟਿੰਗਾਂ ਵਿਚ ਗੈਰ-ਰਸਮੀ ਤੇ ਮਿੱਤਰਭਾਵੀ ਵਾਤਾਵਰਨ ਨਾਲ ਮੁਕਾਬਲਾ ਕਰਦਿਆਂ, ਉਹ ਕਹਿੰਦੇ ਹਨ ਕਿ ਤੀਜੀ ਮੀਟਿੰਗ ਠੰਢੀ ਤੇ ਰੀਤਗਤ ਸੀ । ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨੇ ਆਪਣਾ ਵਤੀਰਾ ਕਿਉਂ ਤਬਦੀਲ ਕਰ ਲਿਆ ਸੀ । ਆਖ਼ਰੀ ਮੀਟਿੰਗ ਪਿਛੋਂ, ਉਹਨਾਂ ਨੇ ਨਿਰਾਦਰ ਹੋਇਆ ਮਹਿਸੂਸ ਕੀਤਾ, ਤੇ ਉਹਨਾਂ ਨੇ ਕਈ ਧਾਰਮਕ ਇਕੱਠਾਂ ਵਿਚ ਆਖਿਆ ਕਿ ਉਹਨਾਂ ਨੂੰ ਤਾਂ ਪਾਣੀ ਦਾ ਗਲਾਸ ਵੀ ਪੀਣ ਨੂੰ ਨਾ ਦਿਤਾ ਗਿਆ । ਪਹਿਲੀਆਂ ਮੀਟਿੰਗਾਂ ਵਿਚ ਉਹਨਾਂ ਨੂੰ ਚਾਹ ਤੇ ਸਨੈਕਸ ਪੇਸ਼ ਕੀਤੇ ਗਏ ਸਨ । 

ਸ਼੍ਰੀਮਤੀ ਗਾਂਧੀ ਦੇ ਸਖ਼ਤ ਵਤੀਰੇ ਦੇ ਕਈ ਕਾਰਨ ਹੋ ਸਕਦੇ ਹਨ। ਅਕਾਲੀ ਹੀ ਕਾਂਗਰਸ (ਆਈ) ਦੀ ਇਕੋ-ਇਕ ਮੰਨਣਯੋਗ ਰਾਜਸੀ ਆਪੋਜ਼ੀਸ਼ਨ ਸੀ; ਕੋਈ ਵੀ ਰਿਆਇਤ ਉਹਨਾਂ ਨੂੰ ਮਜ਼ਬੂਤ ਕਰ ਸਕਦੀ ਸੀ ਅਤੇ ਉਹ 1980 ਦੀਆਂ ਚੋਣਾਂ ਵਿਚ ਜੋ ਭੋਂ ਕਾਂਗਰਸ (ਆਈ) ਲਈ ਛਡ ਚੁਕੇ ਸਨ। ਉਹਨੂੰ ਮੁੜ ਹਾਸਲ ਕਰ ਸਕਦੇ ਸਨ । 

ਕਾਂਗਰਸ (ਆਈ) ਨੇ 1980 ਦੀਆਂ ਲੋਕ-ਸਭਾ ਫ਼ੀ ਸਦੀ ਵੋਟਾਂ ਲਈਆਂ ਸਨ ਜਦ ਫ਼ੀ ਸਦੀ ਸਨ, ਜਦ ਕਿ ਅਕਾਲੀ ਫ਼ੀ ਸਦੀ ਦੇ ਟਾਕਰੇ ਉਤੇ ਘਟ ਕੇ ਕਿ 1977 ਵਿਚ ਦਲ ਦੀਆਂ ਵੋਟਾਂ 1980 ਵਿਚ ਚੋਣਾਂ ਵਿਚ 52.45 ਇਹ ਸਿਰਫ਼ 34.85 1977 ਦੇ 42.30 23.70 ਫ਼ੀ ਸਦੀ ਰਹਿ ਗਈਆਂ ਸਨ । 1980 ਦੀਆਂ ਅਸੈਂਬਲੀ ਚੋਣਾਂ ਵਿਚ ਕਾਂਗਰਸ (ਆਈ) ਨੂੰ 45.19 ਫ਼ੀ ਸਦੀ ਵੋਟਾਂ ਮਿਲੀਆਂ ਜਦ ਕਿ 1977 ਵਿਚ 34.07 ਫ਼ੀ ਸਦੀ ਮਿਲੀਆਂ ਸਨ; ਇਹਦੇ ਟਾਕਰੇ ਤੇ ਅਕਾਲੀ ਦਲ ਨੂੰ ਜਿਥੇ 1977 ਵਿਚ 31,41 ਫ਼ੀ ਸਦੀ ਵੋਟਾਂ ਪਈਆਂ ਸਨ, 1980 ਵਿਚ ਸਿਰਫ਼ 26.92 ਵੀਂ ਸਦੀ ਹੀ ਪਈਆਂ । 

ਸ੍ਰੀਮਤੀ ਗਾਂਧੀ ਦੇ ਲੇਖੇ ਵਿਚ ਪੰਜਾਬ ਵਿਚ ਕਾਂਗਰਸ ਦਾ ਆਧਾਰ ਹਿੰਦੂਆਂ ਵਿਚ ਹੈ; ਉਹ ਆਪਣੀ ਰਖਿਆ ਲਈ ਸੈਂਟਰ ਵਲ ਤਕਦੇ ਹਨ। 

ਪਾਕਿਸਤਾਨ ਵਿਚ ਆਪਣੇ ਘਰ ਘਾਟ ਛਡ ਆਉਣ ਪਿਛੋਂ ਹੁਣ ਉਹਨਾਂ ਨੂੰ ਸਿੱਖਾਂ ਹਥੋਂ ਮੁੜ ਤਬਾਹੀ ਦੇ ਖ਼ਤਰੇ ਦਾ ਅਹਿਸਾਸ ਪੈਦਾ ਹੋ ਗਿਆ ਸੀ । ਅਕਾਲੀ ਮੰਗਾਂ ਨੇ ਉਹਨਾਂ ਨੂੰ ਹੋਰ ਓਪਰਿਆ ਦਿਤਾ ਹੋਇਆ ਸੀ । ਦੱਸੋ। ਭਲਾ ਸ੍ਰੀਮਤੀ ਗਾਂਧੀ ਇਸ ਨਿਗਰ, ਵਫ਼ਾਦਾਰ ਹਿਮਾਇਤ ਨੂੰ ਗੁਆਉਣ ਵ ਖ਼ਤਰਾ ਕਿਉਂ ਸਹੇੜੇ ? 

ਸ਼ਾਇਦ ਉਹਨੇ ਸੋਚਿਆ ਹੋਵੇ ਕਿ ਤਕੜਾਈ ਸ਼ਾਇਦ ਉਹਨੂੰ ਪੰਜਾਬ ਰੋ ਹਿੰਦੂਆਂ ਦੀ ਹੀ ਨਹੀਂ ਸਗੋਂ ਦੇਸ ਦੇ ਬਾਕੀ ਹਿੰਦੁਆਂ ਦੀ ਵੀ ਪ੍ਰਿਅ ਬਣਾ ਦੇਵੇਗੀ । ਮਜ਼ਬੂਤ ਤੇ ਸਖ਼ਤ ਹੋਣ ਦਾ ਉਹਦਾ ਬਿੰਬ ਤਾਂ ਸੀਗਾ ਹੀ, ਤੇ ਬੀਤੇ ਵਿਚ ਇਹਦਾ ਲਾਭ ਉਹਨੂੰ ਪੁਜਿਆ ਸੀ; ਉਹਨੂੰ ਤਬਦੀਲ ਹੋਣ ਦੀ ਕੋਈ ਲੋੜ ਨਹੀਂ ਸੀ । 

ਇਕ ਹੋਰ ਕਾਰਨ ਵੀ ਹੋ ਸਕਦਾ ਹੈ। ਉਹ ਸਮਝਦੀ ਸੀ ਕਿ ਅਕਾਲੀ ਐਜੀਟੇਸ਼ਨਾਂ ਪਿਛੋਂ ਰਿਆਇਤਾਂ ਲੈਂਦੇ ਰਹੇ ਹਨ, ਤੇ ਫੇਰ ਹੋਰ ਰਿਆਇਤਾਂ ਲਈ ਉਠ ਖਲੋਂਦੇ ਹਨ । ਜੋ ਹੋ ਗਿਆ ਕਾਫ਼ੀ ਹੋ ਗਿਆ । 

ਸ੍ਰੀਮਤੀ ਇੰਦਰਾ ਗਾਂਧੀ ਦੀਆਂ ਮਜਬੂਰੀਆਂ ਭਾਵੇਂ ਕੁਝ ਵੀ ਹੋਣ, ਉਸ – ਦਿਨ ਪਿਛੋਂ ਹਕੂਮਤ ਤੇ ਅਕਾਲੀਆਂ ਵਿਚਲਾ ਫ਼ਾਸਲਾ ਵਧਦਾ ਹੀ ਗਿਆ । ਤੇ ਗਰੀਕ ਟਰੈਜੇਡੀ ਵਾਂਗ ਦੋਵੇਂ ਧਿਰਾਂ ਹੀ ਇਕ ਅਜਿਹੀ ਸਥਿਤੀ ਵਿਚ ਤਿਲ੍ਹਕ ਗਈਆਂ ਜਿਸ ਦਾ ਸਿੱਟਾ ਤਬਾਹੀ ਹੀ ਹੋਣਾ ਸੀ। 

ਸ੍ਰੀਮਤੀ ਗਾਂਧੀ ਦਾ, ਜਿਵੇਂ ਕਿ ਇਤਲਾਹ ਹੈ। ਸਖ਼ਤ ਵਤੀਰਾ ਅਖ਼ੀਰ ਤਕ ਕਾਇਮ ਰਿਹਾ । ਜਦੋਂ ਦਲ ਖ਼ਾਲਸਾ ਨੇ ਵਸਾਖੀ ਵਾਲੇ ਦਿਨ, 13 ਅਪਰੈਲ, 1982, ਨੂੰ ਅੰਮ੍ਰਿਤਸਰ ਵਿਖੇ ਹਲਚਲ ਕਰਨ ਦੀ ਧਮਕੀ ਦਿਤੀ ਜੇਕਰ ਉਦੋਂ ਤਕ ਸ਼ਹਿਰ ਵਿਚ ਤੰਬਾਕੂ ਦੀ ਵਿਕਰੀ ਤੇ ਵਰਤੋਂ ਉਤੇ ਪਾਬੰਦੀ ਨਹੀਂ ਲਗਦੀ, ਤਾਂ ਦਰਬਾਰਾ ਸਿੰਘ ਨੇ ਪਰੈੱਸ ਕਾਨਫ਼ਰੰਸ (22 ਮਾਰਚ 1982) ਵਿਚ ਕਿਹਾ ‘ਦਲ ਖ਼ਾਲਸਾ ਹੈ ਕਿਥੇ ?’ 

ਇਚਿਰ, ਵਿਦੇਸਾਂ ਵਿਚ, ਖ਼ਾਸ ਤੌਰ ਤੇ ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਿਚ ਜਾ ਕੇ ਵਸੇ ਬਹੁਤੇ ਸਿੱਖ, ਜਿਹੜੇ ਅਜੇ ਤਕ ਨਿਸ਼ਕ੍ਰਿਆ ਰਹੇ ਸਨ, ਪੰਜਾਬ ਦੇ ਮਾਮਲਿਆਂ ਵਿਚ ਦਿਲਚਸਪੀ ਲੈਣ ਲਗੇ ਅਤੇ ਇਹਨਾਂ ਘਟਨਾਵਾਂ ਨੂੰ ਆਮ ਤੌਰ ਤੇ ਸਿੱਖਾਂ ਨੂੰ ‘ਹਾਨੀ’ ਵਜੋਂ ਹੀ ਅਰਥਾਉਣ ਲਗੇ । ਖ਼ਾਲਿਸਤਾਨ ਸਿੱਖ ਦੇਸਭੂਮੀ ਲਈ ਹਿਮਾਇਤ ਸੀਮਿਤ ਸੀ ਤੇ ਸਿੱਖਾਂ ਲਈ ‘ਵਿਸ਼ੇਸ਼ ਦਰਜੇ’ ਦੀ ਹੀ ਮੰਗ ਪੇਸ਼ ਕੀਤੀ ਜਾਂਦੀ ਸੀ । 

ਗੰਗਾ ਸਿੰਘ ਢਿੱਲੋਂ, ਜੀਹਨੇ ਅਮਰੀਕੀ ਨਾਗਰਿਕਤਾ ਪਰਾਪਤ ਕੀਤੀ ਹੋਈ ਹੈ ਅਤੇ ਵਾਸ਼ਿੰਗਟਨ ਦੀ ਸਿਰੀ ਨਨਕਾਣਾ ਸਾਹਿਬ ਫ਼ਾਊਂਡੇਸ਼ਨ ਦਾ ਪਰਧਾਨ ਹੈ, ਖ਼ਾਲਿਸਤਾਨ ਦੇ ਸਮਰਥਕਾਂ ਦੀ ਅਗਵਾਈ ਕਰਦਾ ਹੈ । ਉਹ ਪਾਕਿਸਤਾਨ ਦੇ ਪਰਧਾਨ, ਜ਼ਿਆ-ਉੱਲ-ਹਕ ਨਾਲ ਵੀ ਸੰਪਰਕ ਵਿਚ ਰਿਹਾ ਹੈ, ਤੇ ਪਰਗਟ ਤੌਰ ਤੇ ਉਹਦਾ ਇਹ ਸੰਪਰਕ ਪਾਕਿਸਤਾਨ ਵਿਚ ਸਿੱਖ ਗੁਰਦਵਾਰਿਆਂ ਦੇ ਪਰਬੰਧ ਵਿਚ ਸਿੱਖਾਂ ਦੀ ਵਧੇਰੇ ਸ਼ਮੂਲੀ ਦੇ ਸਵਾਲ ਬਾਰੇ ਹੀ ਰਿਹਾ ਹੈ । 

ਢਿੱਲੋਂ ਜ਼ੈਲ ਸਿੰਘ ਨਾਲ ਵੀ ਛੁਹ ਵਿਚ ਰਿਹਾ, ਜੀਹਨੂੰ ਉਹ, 1981 ਵਿਚ, ਕਰਨਾਲ ਮਿਲਿਆ । ਪਰ ਜ਼ੈਲ ਸਿੰਘ ਦੇ ਸਮਰਥਕ ਕਹਿੰਦੇ ਹਨ ਕਿ ਉਹ ਤਾਂ ਢਿੱਲੋਂ ਨੂੰ ਠੀਕ ਰਾਹ ਤੇ ਲਿਆਉਣਾ ਚਾਹੁੰਦਾ ਸੀ ਤੇ ਉਹਨੇ ਇਕ ਬਾਰੇ ਸ਼੍ਰੀਮਤੀ ਗਾਂਧੀ ਨੂੰ ਦਸ ਦਿਤਾ ਸੀ । ਕਿਸੇ ਵਿਚੋਲੇ ਨੂੰ ਲਿਖਿਆ ਢਿੱਲੋਂ ਦਾ ਪੱਤਰ* ਵੀ ਉਹਦੇ ਨਾਲ ਜ਼ੈਲ ਸਿੰਘ ਦੇ ਸੰਪਰਕ ਦੀ ਪੁਸ਼ਟੀ ਕਰਦਾ ਹੈ। 

ਢਿਲੋਂ ਨੇ ਆਪਣੀ ਫ਼ਾਊਂਡੇਸ਼ਨ ਦੇ ਸਰਪ੍ਰਸਤਾਂ ਵਜੋਂ ਉਸ ਸਮੇਂ ਦੇ ਸੈਨੇਟਰ, ਮਾਰਕ ਓ, ਹੈਟਫੀਲਡ, ਅਤੇ ਸੀ. ਕੋਰਮਾਨ ਦਾ ਜਿਹੜਾ ਉਸ ਕਾਂਗਰਸ ਦਾ, ਅਮਰੀਕਾ ਦੇ ਲੋਅਰ ਹਾਊਸ ਦਾ ਮੈਂਬਰ ਹੁੰਦਾ ਸੀ, ਜ਼ਿਕਰ ਕੀਤਾ ਹੈ। 

ਡਾ. ਜਗਜੀਤ ਸਿੰਘ ਚੌਹਾਨ ਵਿਦੇਸਾਂ ਵਿਚ ਖ਼ਾਲਿਸਤਾਨ ਦਾ ਇਕ ਹੋਰ ਝੰਡਾ-ਬਰਦਾਰ ਹੈ । ਬਹੁਤੇ ਇੰਡੀਅਨਾਂ ਲਈ ਉਹ ਅਵਾਸਤਵਿਕ ਆਦਮੀ ਹੈ। ਪੰਜਾਬ ਵਿਚ ਵੀ ਜਿਥੇ ਉਹ ਅਕਾਲੀ ਕੁਲੀਸ਼ਨ ਵਿਚ, 1969 ਤਕ ਵਿਚ ਮੰਤਰੀ ਰਿਹਾ, ਉਹਦੇ ਬਾਰੇ ਬਹੁਤੇ ਲੋਕਾਂ ਨੂੰ ਕੋਈ ਇਲਮ ਨਹੀਂ ਸੀ । 

ਇੰਗਲੈਂਡ ਪਹੁੰਚਣ ਤੋਂ ਛੇਤੀ ਹੀ ਪਿਛੋਂ, ਚੌਹਾਨ ਨੇ, ਸਤੰਬਰ 191 ਵਿਚ, ਇਕ ਪ੍ਰੈੱਸ ਇੰਟਰਵਿਊ ਵਿਚ ‘ਖ਼ਾਲਿਸਤਾਨ’ ਦੀ ਮੰਗ ਪੇਸ਼ ਕੀਤੀ। ਇਸ ਇੰਟਰਵਿਊ ਵਿਚ ਉਹਨੇ ਭਾਰਤ ਵਿਚ ਸਿੱਖਾਂ ਉਤੇ ਹੁੰਦੇ ਜਬਰ ਦੀਆਂ ਨਿਰਮੂਲ ਤੇ ਬੇਥਵੀਆਂ ਉਜਾਂ ਲਾਈਆਂ। ਵਿਦੇਸਾਂ ਵਿਚ ਰਹਿੰਦੇ ਸਿੱਖਾਂ ਨੂੰ ਭੜਕਾਉਣ ਲਈ ਉਹਨੇ ਕਿਹਾ ਕਿ ਭਾਰਤ ਵਿਚ ਗੁਰਦਵਾਰੇ ਢਾਹ ਢੇਰੀ ਕੀਤੇ ਜਾ ਰਹੇ ਹਨ । 

ਚੌਹਾਨ ਜੁਲਾਈ 1977 ਵਿਚ ਭਾਰਤ ਮੁੜਿਆ ਜਦੋਂ ਪੰਜਾਬ ਵਿਚ ਅਕਾਲੀ-ਜਨਤਾ ਸਰਕਾਰ ਕਾਇਮ ਸੀ, ਤੇ ਸਿੱਖ ਪਾਲੇਟਿਕਸ ਵਿਚ ਆਪਣੀ ਬਹਾਲੀ ਦੀ ਕੋਸ਼ਸ਼ ਕੀਤੀ । ਉਹਨੇ ਕਿਹਾ ਕਿ ਉਹ, ਉਸ ਸਮੇਂ ਦੇ ਮੁਖ ਮੰਤਰੀ, ਬਾਦਲ, ਦੀ ਅਗਵਾਈ ਹੇਠ ਕੰਮ ਕਰੇਗਾ, ਪਰ ਅਕਾਲੀ ਲੀਡਰਸ਼ਿਪ ਵਿਚ ਉਹਦੇ ਲਈ ਕੋਈ ਥਾਂ ਨਹੀਂ ਸੀ । ਪਰ, ਪੰਜਾਬ ਕਾਂਗਰਸ ਨੇ, ਜਿਹੜੀ ਤਖ਼ਤੋਂ ਲੱਥੀ ਸੀ, ਉਹਦੇ ਨਾਲ ਸੰਪਰਕ ਕਾਇਮ ਕੀਤੇ । ਜ਼ੈਲ ਸਿੰਘ ਉਹਨੂੰ ਏਸ ਦੌਰ ਵਿਚ ਕਈ ਵਾਰ ਮਿਲਿਆ। ਇਹ ਉਹ ਦਿਨ ਸਨ ਜਦੋਂ ਸੰਜੇ ਗਾਂਧੀ ਤੇ ਜੈਲ ਸਿੰਘ ਅਕਾਲੀਆਂ ਨਾਲ ਲੜਨ ਲਈ ਦਲ ਖ਼ਾਲਸਾ ਕਾਇਮ ਕਰ ਰਹੇ ਸਨ। ਚੌਹਾਨ ਨੇ ਦਿੱਲੀ ਵਿਖੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨਾਲ ਵੀ ਕਈ ਕਈ ਘੰਟੇ ਬਿਤਾਏ ਤਾਂ ਜੁ ਸਿੱਖਾਂ ਤੇ ਮੁਸਲਮਾਨਾਂ ਵਿਚਕਾਰ ਗਠਜੋੜ ਕਾਇਮ ਕੀਤਾ ਜਾ ਸਕੇ । 

ਚੌਹਾਨ ਸ਼੍ਰੀਮਤੀ ਗਾਂਧੀ ਨੂੰ ਵੀ ਉਸ ਸਮੇਂ ਇਕ ਤੋਂ ਬਹੁਤੀ ਵਾਰ ਮਿਲਿਆ ਸੀ । ਸ਼੍ਰੀਮਤੀ ਗਾਂਧੀ ਦੇ ਮੁੜ ਸੱਤਾ ਵਿਚ ਆਉਣ ਪਿਛੋਂ ਵੀ ਉਹ ਉਹਨੂੰ ਮਿਲਿਆ ਸੀ । ਚੌਹਾਨ ਤਾਂਘਵਾਨ ਸੀ ਤੇ ਰਾਜਸੀ ਸੱਤਾ ਦੀ ਭਾਲ ਵਿਚ ਸੀ । ਪਰ ਇਹ ਵੇਖ ਕੇ ਕਿ ਨਾ ਹੀ ਅਕਾਲੀਆਂ ਨੂੰ, ਜਿਨ੍ਹਾਂ ਹਥੋਂ ਹੁਣ ਸੱਤਾ ਨਿਕਲ ਚੁਕੀ ਹੋਈ ਸੀ, ਤੇ ਨਾ ਹੀ ਕਾਂਗਰਸ (ਆਈ) ਨੂੰ ਜੀਹਦੇ ਹਥ ਹੁਣ ਸੱਤਾ ਸੀ, ਉਹਦੇ ਵਿਚ ਕੋਈ ਦਿਲਚਸਪੀ ਸੀ, ਉਹਨੇ ਆਨੰਦਪੁਰ ਸਾਹਿਬ ਵਿਖੇ ਆਪਣੇ ਮੁਠੀ ਭਰ ਹਿਮਾਇਤੀਆਂ ਦੀ ਮੌਜੂਦਗੀ ਵਿਚ ਖ਼ਾਲਿਸਤਾਨ ਦਾ ਕੌਮੀ ਝੰਡਾ, ਮਾਰਚ 1980, ਵਿਚ ਲਹਿਰਾਇਆ । 

ਚੌਹਾਨ ਦਾ ਅੱਤਵਾਦੀ ਸਟੈਂਡ ਵੀ ਹਿਮਾਇਤ ਹਾਸਲ ਨਾ ਕਰ ਸਕਿਆ । ਅਤੇ ਮਈ 1980 ਵਿਚ ਉਹ ਮੁੜ ਇੰਗਲੈਂਡ ਚਲਿਆ ਗਿਆ। ਉਹਦੀ ਗ਼ੈਰ-ਹਾਜ਼ਰੀ ਵਿਚ, ਤਰਨ ਤਾਰਨ, ਅੰਮ੍ਰਿਤਸਰ, ਦੇ ਇਕ ਸਿੱਖ ਲੀਡਰ, ਬਲਬੀਰ ਸਿੰਘ ਸੰਧੂ, ਨੇ 16 ਜੂਨ, 1980 ਨੂੰ ਅੰਮ੍ਰਿਤਸਰ ਵਿਖੇ ਖ਼ਾਲਿਸਤਾਨ ਖ਼ੁਦਮੁਖ਼ਤਾਰ ਸਿੱਖ ਰਾਜ ਦੀ ਸਿਰਜਣਾ ਦਾ ਐਲਾਨ ਕੀਤਾ ਜਿਸ ਦਾ ਪਰਧਾਨ ਚੌਹਾਨ ਨੂੰ ਐਲਾਨਿਆ ਗਿਆ । ਸੰਧੂ ਨੇ ਆਪਣੇ ਆਪ ਨੂੰ ਖ਼ਾਲਿਸਤਾਨ ਦੀ ਨੈਸ਼ਨਲ ਕੌਂਸਲ ਦਾ ਸਕੱਤਰ-ਜਨਰਲ ਦੱਸਿਆ । 

ਚੌਹਾਨ ਇਸ ਕਾਜ਼ ਦੀ ਹਿਮਾਇਤ ਸੰਬੰਧੀ ਕਈ ਵਾਰ ਪਾਕਿਸਤਾਨ ਗਿਆ । ਉਹਨੇ ਆਪਣੇ ਸਾਕ-ਸੰਬੰਧੀਆਂ ਤੇ ਨਿਕਟ-ਵਰਤੀਆਂ ਰਾਹੀਂ ਜਿਹੜੇ ਵਿਦੇਸੋਂ ਦੇਸ ਮੁੜ ਰਹੇ ਸਨ, ਪੈਸਾ ਭਾਰਤ ਭੇਜਿਆ। ਬਹੁਤੇ ਫੰਡ ਆਪਦਾ ਹੈ ਇੰਗਲੈਂਡ ਤੋਂ ਗ਼ੈਰ-ਕਾਨੂੰਨੀ ਵਸੀਲਿਆਂ ਰਾਹੀਂ ਹੀ ਭਾਰਤ ਪੁਜੇ ਸਨ । 

ਕੈਨੇਡਾ ਵਿਚ ‘ਪਨਾਹ’ ਲੈਣ ਦੇ ਚਾਹਵਾਨ ਨੂੰ ਅਖੌਤੀ ‘ਰਿਫਿਊਜੀ ਸਰਟੀਫ਼ਿਕੇਟ’ ਜਾਰੀ ਕਰਨ ਲਈ ਫ਼ੀਸ ਚਾਰਜ ਕਰ ਕੇ ਵੀ ਕੁਝ ਧਨ ਇਕੱਠਾ ਕੀਤਾ ਗਿਆ, ਕੈਨੇਡਾ ਜਿਸ ਨੇ ਅੱਗੇ ਚੱਲ ਕੇ ਸਿੱਖਾਂ ਨੂੰ, ਇੰਡੀਅਨ ਕਮਿਊ- ਨਿਟੀਆਂ ਤੋਂ ਵਖਰਾ ਇਕ ਨਸਲੀ ਗਰੋਹ ਮੰਨ ਲਿਆ । ‘ਖ਼ਾਲਿਸਤਾਨ ਡਾਕ. ਟਿਕਟ’ ਵੇਚ ਕੇ ਵੀ, ਜਿਹੜੇ ਕੈਨੇਡਾ ਤੋਂ ਭਾਰਤ ਵਿਚ ਸਮਗਲ ਕੀਤੇ ਗਏ। ਕੁਝ ਧਨ ਇਕੱਠਾ ਕੀਤਾ ਗਿਆ । ਨਵੰਬਰ 1980 ਵਿਚ, ਗੁਰੂ ਨਾਨਕ ਅਵਤਾਰ ਧਾਰਨ ਦੇ ਪੁਰਬ ਦੇ ਮੌਕੇ, ਇਸ ਤਰ੍ਹਾਂ ਦੇ ਟਿਕਟ ਵੇਚੇ ਗਏ। 

ਸਰਕਾਰੀ ਹਲਕਿਆਂ ਨੂੰ ਸ਼ਕ ਸੀ ਕਿ ਵਿਦੇਸ਼ੀ ਏਜੰਸੀਆਂ ਤੋਂ ਚੌਹਾਨ ਨੂੰ ਖੁਲ੍ਹੇ ਗੱਫੇ ਮਿਲਦੇ ਰਹੇ ਸਨ । ਅਮਰੀਕਨ ਸਕਿਊਰਿਟੀ ਕੌਂਸਲ ਦੇ ਨਾਂ ਦੀ ਪ੍ਰਾਈਵੇਟ ਜਥੇਬੰਦੀ ਦੇ ਕੋ-ਚੇਅਰਮੈਨ ਅਤੇ ਅਮਰੀਕਾ ਦੀ ਡੀਫੈਂਸ ਇੰਟੈਲੀਜੈਂਸ ਏਜੰਸੀ ਦੇ ਸਾਬਕ ਚੀਫ਼, ਜੈਨ ਡੇਨੀਅਰ ਗਰਾਹਮ ਨਾਲ, ਉਹਦੇ ਸੰਬੰਧ ਕਾਇਮ ਰਹੇ । ਇੰਡੀਆ ਦੀਆਂ ਇੰਟੈਲੀਜੈਂਸ ਰਿਪੋਰਟਾਂ ਅਨੁਸਾਰ, ਜੈਨ ਗਰਾਹਮ ਨੇ ਚੌਹਾਨ ਤੇ ਪਾਕਿਸਤਾਨ ਦੇ ਉਸ ਸਮੇਂ ਦੇ ਵਿਦੇਸ-ਮੰਤਰੀ, ਆਗਾ ਸ਼ਾਹੀ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਕੀਤਾ ਸੀ। ਚੌਹਾਨ ਨੇ ਸੈਨੇਟਰ ਮਾਰਕ ਹੈਟਫ਼ੀਲਡ, ਸੈਨੇਟਰ ਜੈਸੀ ਹੈਲਮਸ ਤੇ ਸੈਨੇਟਰ ਸਾਮ ਨੂਨ ਨਾਲ ਵੀ ਸੰਪਰਕ ਕਾਇਮ ਰਖੇ । ਉਹ ਸਾਬਕ ਸੈਕਰੇਟਰੀ ਆਫ ਸਟੇਟ, ਅਲੇਕਜ਼ਾਂਡਰ ਹੇਗ, ਅਤੇ ਸੈਨੇਟ ਫ਼ਾਰੇਨ ਰੀਲੇਸ਼ਨਜ਼ ਕਮੇਟੀ ਦੇ ਚਾਰਲਸ ਪਾਰਸੀ ਨੂੰ ਵੀ ਮਿਲਿਆ ਸੀ । 

ਕੇਂਦਰੀ ਸਰਕਾਰ, ਜਿਹੜੀ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੁਝ ਲੋਕਾਂ ਦੀ ਲੰਡਨ ਵਿਖੇ ‘ਕੁਝ ਲੋਕਾਂ ਨਾਲ ਟੈਲੀਫ਼ੋਨ ਉਤੇ ਹੁੰਦੀਆਂ ਗਲਾਂਬਾਰਾਂ ਰਾਹ ਵਿਚ ਸੁਣਦੀ ਰਹੀ ਸੀ, ਉਸ ਬਾਰੇ ਕਾਫ਼ੀ ਕੁਝ ਜਾਣਦੀ ਸੀ ਜੋ ਵਖ ਵਖ ਗਰੋਹਾਂ ਤੇ ਵਿਅਕਤੀਆਂ ਵਲੋਂ ਵਿਉਂਤਿਆ ਜਾ ਰਿਹਾ ਸੀ, ਉਸ ਤੋਂ ਕਾਫ਼ੀ ਵਧੇਰੇ ਜਾਣਦੀ ਸੀ ਜਿੰਨਾ ਕੁਝ ਉਹਨੇ ਗ੍ਰਹਿ-ਮੰਤਰਾਲੇ ਵਲੋਂ ਤਿਆਰ ਕੀਤੇ ਗਏ ਇਕ ਦਸਤਾਵੇਜ਼ ਵਿਚ ਦਸਿਆ ਸੀ । 

ਲੌਂਗੋਵਾਲ ਅਤੇ ਬਾਦਲ ਵਰਗੇ ਅਕਾਲੀ ਆਗੂ ਚੌਹਾਨ ਦੀਆਂ ਸਰਗਰਮੀਆਂ ਉਤੇ ਨਾ-ਖ਼ੁਸ਼ ਸਨ । ਉਹ ਖ਼ਾਲਿਸਤਾਨ ਦੀ ਮੰਗ ਦੇ ਹਿਮਾਇਤੀ ਨਹੀਂ ਸਨ ਤੇ ਇਹਨਾਂ ਦੋਹਾਂ ਨੇ — ਤੇ ਅਕਾਲੀ ਪਾਰਟੀ ਨੇ — ਖ਼ਾਲਿਸਤਾਨ ਦੀ ਵਿਰੋਧਤਾ ਕੀਤੀ ਸੀ। 

ਪਰ, ਟੌਹੜਾ ਜੀਹਦਾ ਇਕ ਪੈਰ ਅੱਤਵਾਦੀਆਂ ਦੀ ਬੇੜੀ ਉਤੇ ਸੀ ਤੇ। ਦੂਜਾ ਮਾਡਰੇਟਾਂ ਦੀ ਬੇੜੀ ਉਤੇ, ਜਦੋਂ ਵਿਦੇਸ਼ ਗਿਆ ਤਾਂ ਉਥੇ ਸਿੱਖਾਂ ਲਈ ਅਟਾਨੋਮੀ ਬਾਰੇ ਬੋਲਿਆ । ਗੁਰਦਿਆਲ ਸਿੰਘ ਅਜਨੋਹਾ ਨਾਲ, ਜਿਹੜਾ ਉਸ ਸਮੇਂ ਅਕਾਲ ਤਖ਼ਤ ਦਾ ਜਥੇਦਾਰ ਸੀ, ਉਹ ਅਪਰੈਲ – ਜੁਲਾਈ 1981 ਵਿਚ ਅਮਰੀਕਾ ਤੇ ਕੈਨੇਡਾ ਗਿਆ। ਉਹਨਾਂ ਦੀ ਇਕ ਮੀਟਿੰਗ ਵਿਚ ਚੌਹਾਨ ਵੀ ਮੌਜੂਦ ਸੀ : ਇਸ ਮੀਟਿੰਗ ਵਿਚ ਟੌਹੜਾ ਨੇ ਖੁਲ੍ਹਮਖੁਲ੍ਹਾ ਆਖਿਆ ਕਿ ਸਿੱਖ ਕੌਮ ਨੂੰ ਭਾਰਤ ਵਿਚ ਅਟਾਨੋਮੀ ਮਿਲਣੀ ਚਾਹੀਦੀ ਹੈ । 

ਪੰਜਾਬ ਦੇ ਹਿੰਦੂ ਲੀਡਰਾਂ ਨੇ ਇਹਨਾਂ ਤਕਰੀਰਾਂ ਵੱਲ ਹਕੂਮਤ ਦਾ ਧਿਆਨ ਦਿਵਾਇਆ ਅਤੇ ਇਹਨਾਂ ਦੇ ਪਾਸਪੋਰਟ ਕੈਂਸਲ ਕਰਨ ਤੋਂ ਇਲਾਵਾ ਟੌਹੜਾ ਤੇ ਅਜਨੋਹਾ ਵਿਰੁਧ ਮੁਕੱਦਮਾ ਚਲਾਉਣ ਲਈ ਵੀ ਸੁਝਾਅ ਦਿਤਾ, ਤੇ ਇਹਨਾਂ ਨੂੰ ‘ਗ਼ੱਦਾਰ’ ਦਸਿਆ । 

ਹਕੂਮਤ ਕਿਸੇ ਖ਼ਤਰੇ ਨੂੰ ਵੇਖਣੋ ਇਨਕਾਰੀ ਸੀ । ਉਹਨੇ ਤਾਂ ਸਗੋਂ ਜਿੱਖਾਂ ਦੀਆਂ ਨਿਕੀਆਂ ਨਿਕੀਆਂ ਝੁੰਜਲਾਹਟਾਂ ਨੂੰ ਇਕੱਠਾ ਹੋਣ ਦਿਤਾ ਬਸ ਇਸ ਕਰ ਕੇ ਕਿਉਂਜੁ ਇਹ ਅਕਾਲੀ ਹੀ ਸਨ ਜਿਹੜੇ ਮਾਮਲੇ ਦਰੁਸਤ ਕਰਨ ਲਈ ਕਹਿ ਰਹੇ ਸਨ ; ਕਾਂਗਰਸ (ਆਈ) ਉਹਨਾਂ ਨੂੰ ਚੋਣਾਂ ਵਿਚ ਹਰਾ ਚੁਕੀ ਹੋਈ ਸੀ ਅਤੇ ਉਹਨਾਂ ਨੂੰ ਦਿਤੀ ਗਈ ਕੋਈ ਵੀ ਰਿਆਇਤ ਉਹਨਾਂ ਦੀ ਬਹਾਲੀ ਵਿਚ ਸਹਾਈ ਹੋ ਸਕਦੀ ਸੀ । 

ਅਕਾਲੀਆਂ ਨੇ ਵੇਖਿਆ ਕਿ ਹਕੂਮਤ ਉਹਨਾਂ ਦੀਆਂ ਮੰਗਾਂ ਪਰਵਾਨ ਕਰਨ ਦੀ ਰੌ ਵਿਚ ਨਹੀਂ । ਇਸੇ ਲਈ ਉਹਨਾਂ ਨੇ ਜੁਝਾਰ ਅੰਦਾਜ਼ ਅਖ਼ਤਿਆਰ ਕੀਤਾ, ਕਿਉਂਜੁ, ਜਦੋਂ ਕਿਸੇ ਰਾਜਸੀ ਪਾਰਟੀ ਨੂੰ ਤਖ਼ਤੋਂ ਲਾਹ ਕੇ ਰਾਜਸੀ ਵੀਰਾਨਗੀ ਅੰਦਰ ਧਕ ਦਿਤਾ ਜਾਂਦਾ ਹੈ ਤਾਂ ਇਸ ਵੀਰਾਨਗੀ ਦਾ ਖ਼ੁਦ ਆਪਣਾ ਹੀ ਤਰਕ ਹੁੰਦਾ ਹੈ । ਹਿਮਾਇਤੀਆਂ ਨੂੰ ਸੰਤੁਸ਼ਟ ਰਖਣ ਲਈ ਕੋਈ ਲੀਵਰੇਜ ਨਹੀਂ ਹੁੰਦਾ — ਵੰਡਣ ਲਈ ਕੋਈ ਸਰਪ੍ਰਸਤੀ ਨਹੀਂ ਹੁੰਦੀ, ਦੇਣ ਲਈ ਕੋਈ ਰਿਆਇਤਾਂ ਨਹੀਂ ਹੁੰਦੀਆਂ । 

ਅਕਾਲੀਆਂ ਨੂੰ ਇਕ ਹੋਰ ਮਸਲੇ ਦਾ ਵੀ ਸਾਹਮਣਾ ਕਰਨਾ ਪਿਆ : ਕਾਂਗਰਸ (ਆਈ) ਨੇ ਅਕਾਲੀ ਗੜ੍ਹ ਵਿਚ ਸੰਨ੍ਹ ਲਾ ਦਿਤੀ ਸੀ ਅਤੇ 1980 ਦੀਆਂ ਚੋਣਾਂ ਵਿਚ ਤਕੜੀ ਗਿਣਤੀ ਵਿਚ ਸਿੱਖਾਂ ਨੂੰ ਆਪਣੇ ਪਾਸੇ ਖਿਚ ਲਿਆ ਸੀ, ਪਹਿਲਾਂ ਲੋਕ ਸਭਾ ਦੀਆਂ ਚੋਣਾਂ ਵਿਚ ਤੇ ਫੇਰ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ । 

ਪਾਰਟੀ ਨੂੰ ਜਿਉਂਦਾ ਰਖਣ ਦਾ ਇਕ ਤਰੀਕਾ ਐਜੀਟੇਸ਼ਨ ਸੀ ਤੇ ਅਕਾਲੀਆਂ ਨੇ ਇਹਨੂੰ ਮੁੜ ਮੁੜ ਸਿਧ ਕੀਤਾ ਸੀ। ਉਹਨਾਂ ਦਾ ਤਜਰਬਾ ਸੀ ਕਿ ਉਦੋਂ ਵੀ ਜਦੋਂ ਮੁੱਢਲਾ ਪ੍ਰਤਿਕਰਮ ਕੋਸਾ ਕੋਸਾ ਹੋਵੇ, ਇਕ ਪਾਸੇ ਐਜੀਟੇਸ਼ਨ ਦੇ ਜ਼ੋਰ ਫੜਨ ਅਤੇ, ਦੂਜੇ ਪਾਸੇ, ਇਹਨੂੰ ਰੋਕਣ ਲਈ ਸਰਕਾਰ ਵਲੋਂ ਪੁਣੇ ਗਏ ਕਦਮ, ਅਕਾਲੀਆਂ ਦੀ ਹਿਮਾਇਤ ਵਿਚ ਸਮੁਚੀ ਸਿੱਖ ਕਮਿਊਨਿਟੀ ਨੂੰ ਹੀ ਉਭਾਰ ਦਿੰਦੇ ਹਨ। ਜਦੋਂ ਉਹਨਾਂ ਨੇ ਵਿਦਿਅਕ ਸੰਸਥਾਵਾਂ ਵਿਚ ਪੰਜਾਬੀ ਨੂੰ ਲਾਜ਼ਮੀ ਬਣਾਉਣ ਦੇ ਸਵਾਲ ਬਾਰੇ ਤੇ ਪੰਜਾਬੀ-ਬੋਲਦਾ ਰਾਜ ਬਣਾਉਣ ਬਾਰੇ ਐਜੀਟੇਸ਼ਨ ਕੀਤਾ ਤਾਂ ਇਵੇਂ ਹੀ ਹੋਇਆ ਸੀ । 

ਆਲ ਵਰਲਡ ਸਿੱਖ ਕਨਵੈਨਸ਼ਨ (26 ਜੁਲਾਈ 1981) ਨੇ ਲੌਂਗੋਵਾਲ ਨੂੰ ਧਰਮ ਯੁਧ ਸ਼ੁਰੂ ਕਰਨ ਦਾ ਅਧਿਕਾਰ ਦੇ ਦਿਤਾ ਹੋਇਆ ਸੀ ਤੇ ਅਕਾਲੀਆਂ ਨੂੰ ਲੋਕ ਸਭਾ ਦੇ ਸਪੀਕਰ ਸਾਹਮਣੇ ਆਪਣੀਆਂ ਸ਼ਿਕਾਇਤਾਂ ਦਾ ਮੈਮੋਰੰਡਮ ਰਖਣ ਬਾਰੇ ਦਿੱਲੀ ਵਿਖੇ 7 ਸਤੰਬਰ ਨੂੰ ਰੋਸ-ਮਾਰਚ ਕੀਤਾ ਸੀ । 

ਐਜੀਟੇਸ਼ਨ ਅਰੰਭਣ ਲਈ, ਇਸ ਵਾਰ ਇਕ ਹੋਰ ਵੀ ਕਾਰਨ ਸੀ: ਅਕਾਲੀ ਆਗੂ ਸਿੱਖਾਂ ਨੂੰ ਇਹ ਯਕੀਨ ਕਰ ਲੈਣ ਦੀ ਆਗਿਆ ਨਹੀਂ ਸੀ ਦੇ ਸਕਦੇ ਕਿ ਸ਼੍ਰੀਮਤੀ ਗਾਂਧੀ ਨੇ ਉਹਨਾਂ ਦੀਆਂ ਮੰਗਾਂ ਮੰਨਣੋ ਨਾਬਰ ਹੋ ਕੇ ਉਹਨਾਂ ਨੂੰ ਯਰਕਾ ਦਿਤਾ ਹੈ । ਉਹ ਆਪਣੀ ਸਾਖ਼ ਗੁਆ ਹੀ ਨਹੀਂ ਸਨ ਸਕਦੇ। 

  • ਐਜੀਟੇਸ਼ਨ ਲਈ ਉਹਨਾਂ ਨੂੰ ਇਕ ਕਾਰਨ ਮਿਲ ਗਿਆ ਜਦੋਂ 6 ਅਪ੍ਰੈਲ ਨੂੰ ਸ਼੍ਰੀਮਤੀ ਗਾਂਧੀ ਨੇ ਪਟਿਆਲਾ ਲਾਗੇ, ਕਾਪੂਰੀ ਦੇ ਸਥਾਨ ਤੇ ਸਤਲੁਜ- ਜਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਧਰਿਆ। ਉਹਨੇ 1981 ਵਿਚ ਜੋ ਅਵਾਰਡ ਦਿਤਾ ਸੀ ਉਸ ਅਨੁਸਾਰ ਇਹ ਨਹਿਰ ਪੁਟਣ ਲਈ ਵਧ ਤੋਂ ਵਧ ਮੁਦਤ ਦੋ ਸਾਲ ਮਿਥੀ ਗਈ ਸੀ । ਉਹਨੇ 1983 ਤਕ ਉਡੀਕ ਨਹੀਂ ਕੀਤੀ। ਇਥੋਂ 6 ਕਿਲੋਮੀਟਰ ਦੂਰ, ਘੱਨਾਰ ਵਿਖੇ, ਅਕਾਲੀਆਂ ਨੇ ਰੋਸ-ਇਕੱਠ ਕੀਤਾ ਉਹਨਾਂ ਵਿਚੋਂ ਕੁਝ ਨੂੰ ਗਰਿਫ਼ਤਾਰ ਕਰ ਲਿਆ ਗਿਆ । 

ਦੋ ਹਫ਼ਤੇ ਪਿਛੋਂ ਅਕਾਲੀਆਂ ਨੇ ਕਾਪੂਰੀ ਤੋਂ ਹੀ ਆਪਣੀ ਐਜੀਟੇਸ਼ਨ ਸ਼ੁਰੂ ਕੀਤੀ। ਇਸ ਨਹਿਰ ਦੁਆਰਾ ਪਾਣੀ ਦਾ ਉਹਦਾ ਹਿਸਾ ਹਰਿਆਣੇ ਨੂੰ ਮਿਲਣਾ ਸੀ । ਐਜੀਟੇਸ਼ਨ ਦੁਆਰਾ ਲੋਕਾਂ ਦੇ ਇਹਨਾਂ ਡਰਾਂ ਨੂੰ ਉਭਾਰਿਆ ਗਿਆ ਕਿ ਇਹ ਪਾਣੀ ਹਰਿਆਣੇ ਨੂੰ ਮਿਲਣ ਪਿਛੋਂ ਹਜ਼ਾਰਾਂ ਸਿਖਾਂ ਦੇ ਖੇਤ ਸੁਕ ਜਾਣਗੇ । 

ਅਕਾਲੀਆਂ ਨੇ ਨਹਿਰ ਰੋਕੋ, ਅਰਥਾਤ, ਇਹ ਨਹਿਰ ਪੁਟਣਾ ਬੰਦ ਕਰਨ, ਦਾ ਨਾਹਰਾ ਲਾਇਆ । ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੀ ਇਸ ਐਜੀਟੇਸ਼ਨ ਵਿਚ ਸ਼ਾਮਿਲ ਹੋ ਗਈ ; ਇਹ ਐਜੀਟੇਸ਼ਨ ਦਸ-ਪੰਦਰਾਂ ਦਿਨ ਜਾਰੀ ਰਹੀ ਪਰ ਇਹਨੇ ਬਹੁਤੇ ਸਿੱਖਾਂ ਦਾ ਧਿਆਨ ਨਾ ਖਿਚਿਆ । 

ਇਹਦਾ ਇਕ ਕਾਰਨ ਤਾਂ ਇਹ ਸੀ ਕਿ ਕੋਈ ਇਹ ਨਹੀਂ ਸੀ ਮੰਨਦਾ ਕਿ ਇਹ ਨਹਿਰ ਪੁਟੀ ਜਾਣ ਨਾਲ ਪੰਜਾਬ ਦੇ ਖੇਤ ਸੁਕ ਜਾਣਗੇ । ਦੂਜਾ ਕਾਰਨ ਇਹ ਸੀ ਕਿ ਕਮਿਊਨਿਸਟਾਂ ਦੇ ਸ਼ਾਮਿਲ ਹੋਣ ਨਾਲ ਸਿੱਖਾਂ ਦੇ ਪ੍ਰਤੀਨਿਧ ਹੋਣ ਬਾਰੇ ਅਕਾਲੀਆਂ ਦਾ ਬਿੰਬ ਮੱਧਮ ਪੈ ਗਿਆ । ਨਹਿਰ ਦੇ ਸਥਾਨ ਦਾ ਵਾਤਾਵਰਨ ਵੀ ਠੀਕ ਤਰ੍ਹਾਂ ਦਾ ਨਹੀਂ ਸੀ ; ਧਾਰਮਕ ਜੋਸ਼ ਨੂੰ ਭੜਕਾਉਣ ਲਈ ਇਥੇ ਕੋਈ ਗੁਰਦਵਾਰਾ ਨਹੀਂ ਸੀ। 

ਅਕਾਲੀਆਂ ਨੂੰ ਕਾਪੂਰੀ ਤੋਂ ਐਜੀਟੇਸ਼ਨ ਸ਼ੁਰੂ ਕਰਨ ਦੀ ਆਪਣੀ ਗ਼ਲਤੀ ਦੀ ਸਮਝ ਪੈ ਗਈ ਤਾਂ ਉਹਨਾਂ ਨੇ ਗੋਲਡਨ ਟੈਂਪਲ, ਅੰਮ੍ਰਿਤਸਰ, ਜਾ ਡੇਰੇ ਲਾਉਣ ਦਾ ਫ਼ੈਸਲਾ ਕੀਤਾ ਅਤੇ ਐਜੀਟੇਸ਼ਨ ਮੁੜ ਜਾਰੀ ਕਰਨ ਲਈ 4 ਅਗਸਤ, 1982, ਦੀ ਤਰੀਕ ਮਿਥੀ । ਸੀ ਪੀ ਆਈ (ਐਮ) ਇਸ ਲਹਿਰ ਨਾਲੋਂ ਅਡ ਹੋ ਗਈ, ਕਿਉਂਜੁ ਉਹ ਗੁਰਦਵਾਰੇ ਨੂੰ ਆਧਾਰ ਬਣਾ ਕੇ ਚਲਾਈ ਜਾਣ ਵਾਲੀ ਲਹਿਰ ਦਾ ਅੰਗ ਨਹੀਂ ਸੀ ਬਣ ਸਕਦੀ । 

ਜਥੇਦਾਰਾਂ ਦੀ ਪ੍ਰਮੁਖਤਾ ਵਿਚ ਅਕਾਲੀ ਦਲ ਦੀ ਹਰ ਜ਼ਿਲਾ ਇਕਾਈ ਨੇ ਤਿਆਰੀਆਂ ਛੁਹ ਦਿਤੀਆਂ ; ਉਹਨਾਂ ਨੂੰ ਆਖਿਆ ਗਿਆ ਕਿ ਉਹ ਸਿੱਖ ਵਾਲੰਟੀਅਰਾਂ ਦੇ ਜਥੇ ਜੋੜਨ ਤੇ ਉਹਨਾਂ ਨੂੰ ਅੰਮ੍ਰਿਤਸਰ ਪੁਚਾਉਣ ਜਿਥੋਂ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਸੰਭਾਲੇਗੀ, ਗੋਲਡਨ ਟੈਂਪਲ ਵਿਚ ਉਚਿਰ ਇਹਨਾਂ ਦੀ ਰਿਹਾਇਸ਼ ਤੇ ਖ਼ੁਰਾਕ ਦਾ ਪ੍ਰਬੰਧ ਕਰੇਗੀ, ਜਿਚਿਰ ਇਹ ਗਰਿਫ਼ਤਾਰੀ ਦੇਣ ਲਈ ਨਹੀਂ ਜਾਂਦੇ । 

ਸਿੱਖਾਂ ਵਿਰੁਧ ‘ਵਧੀਕੀਆਂ’ ਦੀਆਂ ਕੁਝ ਘਟਨਾਵਾਂ ਉਸ ਤਰ੍ਹਾਂ ਦਾ ਵਾਤਾਵਰਨ ਪੈਦਾ ਕਰਨ ਵਿਚ ਸਹਾਈ ਹੋਈਆਂ ਜੀਹਦਾ ਲਾਭ ਅਕਾਲੀ ਉਠਾ ਸਕਦੇ ਸਨ । ਮਾਖਾ, ਬਠਿੰਡਾ, ਵਿਖੇ ਗੁਰੂ ਗਰੰਥ ਸਾਹਿਬ ਦੀਆਂ ਪੰਦਰਾਂ ਜਿਲਦਾਂ ਸਾੜੀਆਂ ਗਈਆਂ ਸਨ; ਕੁਝ ਗੁਰਦਵਾਰਿਆਂ ਦੀ ਬੇਅਦਬੀ ਕੀਤੀ ਗਈ ਸੀ । ਇਕ ਉਘੇ ਸਿੱਖ ਲੀਡਰ, ਕੁਲਵੰਤ ਸਿੰਘ ਨਾਗੋਕੇ, ਜਿਹੜਾ ਪੱਟੀ ਗੋਲੀ ਕਾਂਡ ਦਾ ਇਕ ਦੋਸ਼ੀ ਸੀ, ‘ਮੁਕਾਬਲੇ’ ਵਿਚ ਮਾਰਿਆ ਗਿਆ ਜਦੋਂ ਉਹ ਪੁਲਸ ਹਰਾਸਤ ਵਿਚ ਸੀ । ਟੌਹੜਾ ਤੇ ਭਿੰਡਰਾਂਵਾਲੇ ਉਹਦੀ ਅਰਥੀ ਦੇ ਜਲੂਸ ਵਿਚ ਸ਼ਾਮਿਲ ਹੋਏ । 

ਜਗਤ ਨਾਰਾਇਣ ਦੇ ਕਤਲ ਨਾਲ ਦਹਿਸ਼ਤ ਦੀ ਜੋ ਲਹਿਰ ਸ਼ੁਰੂ ਹੋਈ ਉਹ ਰੁਕੀ ਨਾ । ਨਿਰਦੋਸ਼ ਲੋਕ ਮਾਰੇ ਗਏ । ਦਹਿਸ਼ਤਪਸੰਦਾਂ ਦਾ ਨਿਸ਼ਾਨਾ ਬਹੁਤਾ ਹਿੰਦੂ ਤੇ ਨਿਰੰਕਾਰੀ ਸਨ ਪਰ ਕਈ ਸਿੱਖ ਵੀ ਜਿਨ੍ਹਾਂ ਨੇ ਅੱਤਵਾਦੀਆਂ ਵਿਰੁਧ ਬੋਲਣ ਦਾ ਹੌਸਲਾ ਕੀਤਾ ਸੀ, ਮਾਰੇ ਗਏ । 

ਪੁਲਸ ਨੇ ਬਦਲੇ ਦੀ ਕਾਰਵਾਈ ਵਜੋਂ ਸ਼ੱਕੀ ਲੋਕਾਂ ਦੇ ਘਰਾਂ ‘ਤੇ ਹਮਲੇ ਕੀਤੇ, ਘਰ ਵਾਲਿਆਂ ਨੂੰ ਕੁਟਿਆ ਤੇ ਇਹਨਾਂ ਵਿਚੋਂ ਕੁਝ ਨੂੰ ਝੂਠੇ ‘ਮੁਕਾਬਲਿਆਂ’ ਵਿਚ ਮਾਰ ਵੀ ਦਿਤਾ । ਇਸ ਗੱਲ ਨੇ ਭਿੰਡਰਾਂਵਾਲੇ ਨੂੰ ਬਹੁਤਾ ਰੋਹ ਚਾੜ੍ਹਿਆ; ਉਹ ਆਖਦਾ ਕਿ ਹਿੰਦੂ ਪੁਲਸ ‘ਨਿਰਦੋਸ਼ ਸਿੱਖਾਂ’ ਨੂੰ ਕਤਲ ਕਰ ਰਹੀ ਹੈ।  

ਅਕਾਲੀਆਂ ਨੇ ਇਹਨਾਂ ‘ਵਧੀਕੀਆਂ’ ਦਾ ਪ੍ਰਤੀਕਰਮ ਇਸ ਤਰ੍ਹਾਂ ਪਰਗਟਾਇਆ ਕਿ ਰਾਜ ਭਰ ਦਾ ਗੇੜਾ ਕੱਢ ਕੇ ਜਿਨ੍ਹਾਂ ਉਤੇ ਕਤਲ ਤੇ ਹਿੰਸਾ ਕਰਨ ਦਾ ਸ਼ਕ ਸੀ ਉਹਨਾਂ ਨੂੰ ਸਿਰੋਪੇ ਦੇ ਕੇ ਨਿਵਾਜਿਆ । ਇਹਨੇ ਹਿੰਦੂਆਂ ਨੂੰ ਹੋਰ ਡਰਾ ਦਿਤਾ । ਉਸ ਸਮੇਂ, ਸਿਵਿਲ ਲਿਬਰਟੀਜ਼ ਦੀ ਪੀਪਲਜ਼ ਯੂਨੀਅਨ ਨੇ ਇਕ ਟੀਮ ਬਣਾਈ ਜਿਸ ਦਾ ਚੇਅਰਮੈਨ ਵੀ. ਐਮ. ਤਾਰਕੁੰਡੇ ਸੀ ਤੇ ਮੈਂ ਵੀ ਇਹਦਾ ਮੈਂਬਰ ਸਾਂ । ਇਸ ਟੀਮ ਨੇ ਸਿੱਖਾਂ ਵਿਰੁਧ ਕੀਤੀਆਂ ਗਈਆਂ ਵਧੀ ਕੀਆਂ ਨੂੰ ਹਾੜਨਾ-ਜੋਖਣਾ ਸੀ । 

ਅਸੀਂ ਆਪਣੀ ਰਿਪੋਰਟ ਵਿਚ ਬਿਨਾਂ ਝਿਜਕ ਦਸਿਆ ਕਿ ਪੁਲਸ ਨੇ ਬਦਲਾ ਲੈਣ ਲਈ ਬਰਬਰੀ ਤਾਕਤ ਵਜੋਂ ਵਹਿਸ਼ੀਆਨਾ ਵਰਤਾਉ ਕੀਤਾ। ਪੁਲਸ਼ ਨੇ ਤਾਂ ਕਈ ਭਗੌੜਿਆਂ ਦੇ ਮਕਾਨਾਂ ਨੂੰ ਵੀ ਅਗ ਲਾ ਦਿਤੀ ਅਤੇ ਬਰਤਨ, ਕਪੜੇ ਤੇ ਜੋ ਕੁਝ ਵੀ ਹੱਥ ਲਗਾ, ਤਬਾਹ ਕਰ ਦਿਤੇ । 

ਭਗੌੜਿਆਂ ਦੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕੀਤਾ ਗਿਆ, ਇਥੋਂ ਤਕ ਕਿ ਹਰਾਸਤ ਵਿਚ ਵੀ ਲਿਆ ਗਿਆ । ਪੁਲਸ ਵਲੋਂ ਹੋਈਆਂ ਵਧੀਕੀਆਂ ਦੇ ਕਈ ਦਿਨ ਪਿਛੋਂ ਵੀ ਅਸੀਂ ਵੇਖ ਸਕਦੇ ਸਾਂ ਕਿ ਲੋਕਾਂ ਦਾ ਕਿਵੇਂ ਤਰਾਹ ਨਿਕਲਿਆ ਹੋਇਆ ਸੀ । ਪਿੰਡ-ਵਾਸੀਆਂ ਨੇ ਸਾਨੂੰ ਕੁਝ ਪੁਲਸ ਸਬ- ਇੰਸਪੈਕਟਰਾਂ ਅਤੇ ਡਿਪਟੀ ਸੁਪਰਡੰਟਾਂ ਦੇ ਨਾਂ ਦਿਤੇ ਜਿਨ੍ਹਾਂ ਨੇ ਇਹਨਾਂ ਕਾਰਵਾਈਆਂ ਵਿਚ ਹਿਸਾ ਲਿਆ ਸੀ; ਲੋਕਾਂ ਨੇ ਦਸਿਆ ਕਿ ਇਹਨਾਂ ਵਿਚੋਂ ਕਈ ਬਾਰੇ ਤਾਂ ਮਸ਼ਹੂਰ ਸੀ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਲੈ ਲੈਂਦੇ ਹਨ। 

ਪਰ, ਅਸੀਂ ਅੱਤਵਾਦੀ ਅਨਸਰਾਂ ਦੀ ਨਿਖੇਧੀ ਕੀਤੇ ਬਿਨਾਂ ਨਹੀਂ ਰਹਿ ਸਕੇ ਜਿਨ੍ਹਾਂ ਨੇ ਕਾਨੂੰਨ ਦੀਆਂ ਧਜੀਆਂ ਉਡਾਉਣ ਦੀ ਅਤੇ ਹਿੰਸਾ ਦੇ ਸੁਹਲੇ ਗਾਉਣ ਦੀ ਧਾਰੀ ਹੋਈ ਸੀ । ਜਿਨ੍ਹਾਂ ਲੋਕਾਂ ਉਤੇ ਘੋਰ ਅਪਰਾਧ ਕਰਨ ਦੇ ਦੋਸ਼ ਲਗੇ ਹੋਏ ਸਨ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਵਿਚ ਉਹਨਾਂ ਦੀ ਗੈਰ- ਹਾਜ਼ਰੀ ਵਿਚ ਸਨਮਾਨਿਆ ਗਿਆ ਤੇ ਉਹਨਾਂ ਦੀ ‘ਸੂਰਬੀਰਤਾ’ ਲਈ ਉਹਨ ਦੇ ਸੰਬੰਧੀਆਂ ਨੂੰ ਸਰੋਪੇ ਦਿਤੇ ਗਏ । ਸਾਨੂੰ ਜਾਲੰਧਰ ਵਿਚ, ਜਿਥੇ ਸਾਡੇ ਦੌਰੇ ਦਾ ਭੋਗ ਪਿਆ, ਉਹਨਾਂ ਲੋਕਾਂ ਦੀਆਂ ਫੋਟੋਆਂ ਵਿਖਾਈਆਂ ਗਈਆਂ ਜਿਨ੍ਹਾਂ ਉਤੇ ਕਤਲ ਕਰਨ, ਫ਼ਸਾਦ ਕਰਨ ਤੇ ਇਸ ਤਰ੍ਹਾਂ ਦੇ ਅਪਰਾਧਾਂ ਦਾ ਦੋਸ਼ ਸੀ, ਉਹਨਾਂ ਨੂੰ ਸਨਮਾਨੇ ਜਾਂਦੇ ਵਿਖਾਇਆ ਗਿਆ ਸੀ । ਤੇ ਇਹ ਵੇਖ ਕੇ ਸਾਨੂੰ ਦੁਖ ਹੋਇਆ ਕਿ ਮਾਡਰੇਟ ਸਿੱਖਾਂ ਦੇ ਲੀਡਰ ਵੀ ਅੱਤਵਾਦੀਆਂ ਦੇ 

ਕਾਰਿਆਂ ਦੀ ਨਿਖੇਧੀ ਕਰਨੋਂ ਝਕਦੇ ਜਾਂ ਡਰਦੇ ਸਨ । ਜਦੋਂ ਹਿੰਦੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਕਤਲ ਵੀ ਕੀਤਾ ਜਾ ਰਿਹਾ ਸੀ, ਉਦੋਂ ਚੁਪ ਸਾਧ ਰਖਣਾ ਅਕਾਲੀਆਂ ਦੀ ਸ਼ਾਇਦ ਵਡੀ ਭੁੱਲ ਸੀ । ਕਈ ਹਿੰਦੂਆਂ ਨੇ ਰਾਜ ਦੇ ਮਸਲੇ ਅਕਾਲੀਆਂ ਨਾਲ ਵਿਚਾਰਨ ਦੀ ਕੋਸ਼ਿਸ਼ ਕੀਤੀ, ਵੀਰੇਂਦਰ ਲੌਂਗੋਵਾਲ ਕੋਲ ਇਹ ਦੱਸਣ ਲਈ ਗਿਆ ਕਿ ਉਹ ਅਕਾਲੀ ਮੰਗਾਂ ਦਾ ਹਿਮਾਇਤੀ ਹੈ । ਜਗਤ ਨਾਰਾਇਣ ਦੇ ਪੁੱਤਰ, ਰਾਮੇਸ਼ ਚੰਦਰ, ਹਿੰਦ ਸਮਾਚਾਰ ਦੇ ਚੀਫ ਐਡੀਟਰ ਨੇ ਲਿਖਿਆ ਕਿ ਉਹ ਇਹਨਾਂ ਮੰਗਾਂ ਦੀ ਉਚਿਤਤਾ ਨੂੰ ਮੰਨਦਾ ਹੈ । ਪਰ ਦੋਹਾਂ ਨੇ ਹੀ, ਦੂਜੇ ਹਿੰਦੂ ਲੀਡਰਾਂ ਵਾਂਗੂੰ, ਆਖਿਆ ਕਿ ਅਕਾਲੀ ਉਹਨਾਂ ਨਾਲ ਗੱਲਬਾਤ ਕਰਨ ਦੇ ਹੀ ਚਾਹਵਾਨ ਨਹੀਂ । 

ਉਹਨਾਂ ਨੇ ਆਪਣੇ ਇਸ ਸ਼ਕ ਨੂੰ ਭੇਦ ਬਣਾ ਕੇ ਨਹੀਂ ਰਖਿਆ ਕਿ ਅਕਾਲੀ ਸਿੱਖ ਅਟਾਨੋਮਸ ਰਾਜ ਲਈ ਕੰਮ ਕਰ ਰਹੇ ਸਨ ਅਤੇ ਹਰ ਲਹਿਰ ਤੇ ਮੋਰਚਾ ਇਸੇ ਪ੍ਰਾਪਤੀ ਵੱਲ ਇਕ ਕਦਮ ਸੀ । ਪਾਕਿਸਤਾਨ ਵਿਚ ਆਪਣਾ ਸਭ ਕੁਝ ਲੁਟਾ ਆਉਣ ਪਿਛੋਂ, ਹਿੰਦੂਆਂ ਨੂੰ ਇਸ ਸੰਭਾਵਨਾ ਤੋਂ ਡਰ ਲਗ ਰਿਹਾ ਸੀ ਕਿ ਉਹਨਾਂ ਨੂੰ ‘ਇਕ ਹੋਰ ਪਰਵਾਸ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਅਟਾਨੋਮਸ (ਖ਼ੁਦ-ਅਖ਼ਤਿਆਰ) ਸਿੱਖ ਰਾਜ ਦਾ ਨਤੀਜਾ ਹੋਵੇਗਾ; ਆਨੰਦਪੁਰ-ਸਾਹਿਬ ਮਤੇ ਨੂੰ, ਅਕਾਲੀ ਭਾਵੇਂ ਇਹਦਾ ਸਪਸ਼ਟੀਕਰਣ ਕਿਵੇਂ ਵੀ ਪਏ ਕਰਨ, ‘ਖ਼ਾਲਿਸਤਾਨ ਦੀ ਨੀਂਹ’ ਸਮਝਿਆ ਗਿਆ । 

ਅਸਾਂ, ਦਿੱਲੀ ਵਿਚ ਰਹਿੰਦੇ ਪੰਜਾਬੀਆਂ ਵਿਚੋਂ ਕੁਝ ਨੇ, ਇਸ ਸਥਿਤੀ ਨੂੰ ਠੀਕ ਕਰਨ ਲਈ ਇਕ ਗਰੁਪ ਬਣਾਇਆ । ਹਿੰਦੂ ਤੇ ਅਕਾਲੀ ਲੀਡਰਾਂ ਨੂੰ ਇਕੱਠਾ ਕਰਨ ਦੇ ਜਤਨ ਕੀਤੇ ਗਏ, ਪਰ ਇਹ ਅਸਫ਼ਲ ਰਹੇ ; ਇਸ ਮਤਲਬ ਲਈ ਦੋ ਵਾਰ ਤਰੀਕਾਂ ਮੁਕਰਰ ਕੀਤੀਆਂ ਗਈਆਂ ਪਰ ਅਕਾਲੀ ਨਾ ਆਏ। 

ਉਸ ਸਮੇਂ ਪੰਜਾਬ ਵਿਚ ਅਮਲੀ ਤੌਰ ਤੇ ਕੋਈ ਅਮਨ ਕਾਨੂੰਨ ਨਹੀਂ ਸੀ । ਅਕਾਲੀ ਹਕੂਮਤ ਦੀ ਨੁਕਤਾਚੀਨੀ ਕਰਦੇ ਸਨ ਕਿ ਉਹ ‘ਅਪਰਾਧੀਆਂ’ ਵਿਰੁਧ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਇਹੋ ਗੱਲ ਆਪੋਜ਼ੀਸ਼ਨ, ਭਾਰਤੀ ਜਨਤਾ ਪਾਰਟੀ ਤੇ ਕਮਿਊਨਿਸਟ ਪਾਰਟੀ ਆਖ ਰਹੀ ਸੀ । 

ਆਪਣੀ ਸਫ਼ਾਈ ਪੇਸ਼ ਕਰਦਿਆਂ, ਰਾਜ ਸਰਕਾਰ ਨੇ ਅਖ਼ਬਾਰਾਂ ਵਿਚ ਇਕ ਗੁਪਤ ਦਸਤਾਵੇਜ਼ ਪ੍ਰਕਾਸ਼ਤ ਕੀਤੀ ਜਿਸ ਵਿਚ ਦਲੀਲ ਦਿਤੀ ਕਿ ‘ਯੂ.ਪੀ. ਬਿਹਾਰ ਤੇ ਪਛਮੀ ਬੰਗਾਲ ਵਿਚ, ਇਥੋਂ ਤਕ ਕਿ ਕਰਨਾਟਕ ਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਵਿਚ ਵੀ ਹਿੰਸਾ ਜਾਤ-ਸਥਾਨਕ ਰੋਗ ਹੈ, ਉਤਰ- ਪੂਰਬੀ ਰਾਜਾਂ ਦੀ ਤਾਂ ਗੱਲ ਹੀ ਛਡੋ ਜਿਥੇ ਬਗਾਵਤ ਨਿਬੇੜਾ ਨਹੀਂ ਹੋਣ ਦਿੰਦੀ, ਤੇ ਇਹਦੇ ਮੁਕਾਬਲੇ ਵਿਚ ਪੰਜਾਬ ਅਜੇ ਵੀ ਭਾਰਤ ਦਾ ਇਕ ਅੱਤ ਅਮਨ- ਸਨੇਹੀ ਰਾਜ ਹੈ ।’ ਇਸ ਦਸਤਾਵੇਜ਼ ਵਿਚ ਦਸਿਆ ਗਿਆ ਕਿ ਯੂ.ਪੀ. ਵਿਖੇ 1980 दिस 5,422 भडे 1981 दिच 5,068 वडल वैष्टे तर वि ਪੰਜਾਬ ਵਿਚ 1980 ਵਿਚ 620 ਤੇ 1981 ਵਿਚ 544 ਕਤਲ ਹੋਏ। 

ਸਰਕਾਰ ਦੇ ਸੰਤੁਸ਼ਟ ਵਤੀਰੇ ਨੇ ਵਾਤਾਵਰਨ ਨੂੰ ਹੋਰ ਗਰਮ ਕਰ ਦਿਤਾ ਤੇ ਇਹ ਅਕਾਲੀ ਐਜੀਟੇਸ਼ਨ ਲਈ ਵਧੇਰੇ ਸਹਾਈ ਹੋ ਗਿਆ । ਅਕਾਲੀਆਂ ਨੇ. ਰਾਸ਼ਟਰਪਤੀ ਪਦ ਲਈ ਜ਼ੈਲ ਸਿੰਘ ਦੀ ਹਿਮਾਇਤ ਕਰਨ ਬਾਰੇ ਸ਼੍ਰੀਮਤੀ ਗਾਂਧੀ ਨੂੰ ਸੈਣਤ ਸੁਟੀ (13 ਜੁਲਾਈ 1982)। ਅਕਾਲੀਆਂ ਵਿਚ ਉਹਦੇ ਵੀ ਹਿਮਾਇਤੀ ਸਨ, ਖ਼ਾਸ ਤੌਰ ਤੇ ਟੌਹੜਾ । 

ਦਰਬਾਰਾ ਸਿੰਘ ਨਹੀਂ ਸੀ ਚਾਹੁੰਦਾ ਕਿ ਅਕਾਲੀ ਮੋਰਚਾ ਲਾਉਣ ਜਿਹੜਾ, ਉਹਨੂੰ ਡਰ ਸੀ, ਅਕਾਲੀਆਂ ਨੂੰ ਬਹਾਲ ਕਰ ਦੇਵੇਗਾ । ਦਰਬਾਰਾ ਸਿੰਘ ਨੇ ਭਿੰਡਰਾਂਵਾਲੇ ਨੂੰ ਸੁਨੇਹਾ ਭੇਜਿਆ ਕਿ ਉਹ ਪਹਿਲਾਂ ਹੀ ਮੋਰਚਾ ਸ਼ੁਰੂ ਕਰ ਦੇਵੇ ਤਾਂ ਜੁ ਅਕਾਲੀਆਂ ਦੇ ਬਾਦਬਾਨਾਂ ਵਿਚੋਂ ਹਵਾ ਕਢ ਲਈ ਜਾਵੇ। ਉਹ ਹੁਣ ਇਕ ਧਾਰਮਕ ਸ਼ਕਤੀ ਸੀ । 1978 ਵਿਚ ਸਿੱਖ-ਨਿਰੰਕਾਰੀ ਝੜਪ ਦੇ ਦੌਰਾਨ ਉਘਾ ਹੋ ਜਾਣ ਕਾਰਨ ਹੁਣ ਕੌਮੀ ਧਿਆਨ ਮੁੜ ਉਹਦੇ ਵੱਲ ਖਿਚਿਆ ਗਿਆ ਸੀ । 

ਭਿੰਡਰਾਂਵਾਲਾ ਅਕਾਲੀ ਲੀਡਰਸ਼ਿਪ ਦੇ ਖਿਲਾਫ਼ ਸੀ ਜਿਹੜੀ ਸਿੱਖ ਪਾਲੇਟਿਕਸ ਨੂੰ ਕੰਟਰੋਲ ਕਰਦੀ ਸੀ ਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਵੀ । ਤੇ ਦਰਬਾਰਾ ਸਿੰਘ ਦੇ ਸੁਨੇਹੇ ਨੇ ਉਹਨੂੰ ਖ਼ੁਸ਼ ਕੀਤਾ । ਉਹਨੂੰ ਮੋਰਚਾ ਸ਼ੁਰੂ ਕਰਨ ਲਈ ਕਾਰਨ ਮੁਹਈਆ ਕਰਨ ਵਾਸਤੇ ਪੰਜਾਬ ਸਰਕਾਰ ਨੇ 17 ਜੁਲਾਈ, 1980, ਨੂੰ ਭਿੰਡਰਾਂਵਾਲੇ ਦੇ ਦੋ ਆਦਮੀਆਂ ਨੂੰ ਗਰਿਫ਼ਤਾਰ ਕਰ ਲਿਆ । 

ਤੇ ਦੋ ਦਿਨ ਪਿਛੋਂ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪਰਧਾਨ, ਅਮਰੀਕ ਸਿੰਘ, ਨੂੰ ਜੀਹਦੇ ਪਿਉ ਨੇ ਭਿੰਡਰਾਂਵਾਲੇ ਨੂੰ ਆਪਣਾ ਵਾਰਸ ਥਾਪਿਆ ਸੀ, ਇਕ ਨਿਰੰਕਾਰੀ ਦੇ ਕਤਲ ਦੇ ਜੁਰਮ ਵਿਚ ਹਰਾਸਤ ਵਿਚ ਲੈ ਲਿਆ ਗਿਆ । ਭਿੰਡਰਾਂਵਾਲੇ ਦੇ ਇਕ ਹੋਰ ਨਿਕਟ-ਵਰਤੀ, ਬਾਰਾ ਸਿੰਘ, ਨੂੰ 20 ਜੁਲਾਈ ਨੂੰ ਗਰਿਫ਼ਤਾਰ ਕੀਤਾ ਗਿਆ । ਇਹਨਾਂ ਗੱਲਾਂ ਨੇ ਭਿੰਡਰਾਂਵਾਲੇ ਨੂੰ ਭੜਕਾਇਆ ਤੇ ਉਹ ਮਹਿਤਾ ਚੌਕ ਤੋਂ ਗੁਰੂ ਨਾਨਕ ਨਿਵਾਸ ਚਲਿਆ ਗਿਆ ਤੇ ਗੋਲਡਨ ਟੈਂਪਲ ਤੋਂ ਮੋਰਚਾ ਲਾ ਦਿਤਾ, ਇਸ ਤਰ੍ਹਾਂ ਅਕਾਲੀਆਂ ਤੋਂ ਪਹਿਲਾਂ ਹੀ ਲੋੜੀਂਦੀ ਕਾਰਵਾਈ ਕਰ ਦਿਤੀ। 

ਪਿਛਲ-ਝਾਤ ਮਾਰਦਿਆਂ ਇੰਜ ਲਗਦਾ ਹੈ ਕਿ ਦਰਬਾਰਾ ਸਿੰਘ ਨੇ ਗੰਭੀਰ ਤੌਰ ਤੇ ਗਲਤ ਲੇਖਾ ਲਾਇਆ ਸੀ ਕਿਉਂਜ ਬਹੁਤ ਸਾਰੇ ਅਕਾਲੀ ਮੋਰਚਾ ਲਾਉਣ ਦੇ ਵਕਤ ਬਾਰੇ ਦੁਚਿਤੀ ਵਿਚ ਸਨ ਤੋਂ ਸੋਚ ਰਹੇ ਸਨ ਕਿ ਇਹ ਸਫਲ ਵੀ ਹੋਵੇਗਾ ਜਾਂ ਨਹੀਂ ਕਿਉਂਜੁ 1980 ਦੀਆਂ ਚੋਣਾਂ ਵਿਚ ਕਾਂਗਰਸ (ਆਈ) ਦੀ ਸਫ਼ਲਤਾ ਨੇ ਸਿਧ ਕਰ ਦਿਤਾ ਸੀ ਕਿ ਸਿੱਖ ਵੰਡੇ ਹੋਏ ਹਨ। 

ਮਾਡਰੇਟਾਂ ਵਿਚ ਵੀ ਸੁਹਿਰਦਤਾ ਨਾਲ ਇਤਰਾਜ਼ ਕਰਨ ਵਾਲੇ ਸਨ । ਬਾਦਲ ਨੂੰ ਡਰ ਸੀ ਕਿ ਮੋਰਚਾ ਉਹਨਾਂ ਨੂੰ ਹਿੰਦੂਆਂ ਤੋਂ ਦੂਰ ਲਿਜਾ ਸਕਦਾ ਹੈ ਤੇ ਉਹਨੂੰ ਯਕੀਨ ਸੀ ਕਿ ਬੀ ਜੇ ਪੀ ਦੀ ਹਿਮਾਇਤ ਤੋਂ ਬਿਨਾਂ, ਜੋ ਉਹਦੇ ਖ਼ਿਆਲ ਵਿਚ ਹਿੰਦੂਆਂ ਦੀ ਪ੍ਰਤੀਨਿਧਤਾ ਕਰਦੀ ਸੀ, ਉਹ ਤਾਕਤ ਤੇ ਮੁੜ ਕਬਜ਼ਾ ਨਹੀਂ ਕਰ ਸਕਦੇ । 

ਇਕ ਵਾਰ ਮੈਂ ਅਕਾਲੀ ਲੀਡਰਾਂ ਨੂੰ ਆਖਿਆ ਕਿ ਉਹ ਆਪਣੀ ਪਾਰਟੀ ਨੂੰ ਪੰਜਾਬੀ ਪਾਰਟੀ ਵਿਚ ਤਬਦੀਲ ਕਰ ਦੇਣ ਤੇ ਇਸ ਵਿਚ ਹਿੰਦੂਆਂ ਤੇ ਸਿੱਖਾਂ, ਦੋਹਾਂ, ਨੂੰ ਸ਼ਾਮਿਲ ਕਰਨ । ਮੈਂ ਇਹ ਦਲੀਲ ਦਿਤੀ ਕਿ ਅਕਾਲੀਆਂ ਨੂੰ ਗੁਰਦਵਾਰਿਆਂ ਤੋਂ ਬਾਹਰ ਕੰਮ ਕਰਨਾ ਚਾਹੀਦਾ ਹੈ ਅਤੇ ਧਾਰਮਕ ਸਥਾਨਾਂ ਨੂੰ ਰਾਜਨੀਤੀ ਨਾਲੋਂ ਅਡ ਕਰ ਦੇਣਾ ਚਾਹੀਦਾ ਹੈ । 

ਉਹਨਾਂ ਉਤਰ ਦਿਤਾ ਕਿ ਜਿਸ ਦਿਨ ਉਹਨਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ, ਤਾਂ ਧਰਮ ਦੇ ਨਾਂ ਤੇ ਸਿੱਖਾਂ ਨੂੰ ਅਪੀਲ ਕਰਨ ਵਾਲੀ ਕੋਈ ਹੋਰ ਪਾਰਟੀ ਅਕਾਲੀ ਦਲ ਦਾ ਸਥਾਨ ਲੈ ਲਵੇਗੀ ਅਤੇ ਗੁਰਦਵਾਰਿਆਂ ਤੇ ਕਬਜ਼ਾ ਕਰ ਲਵੇਗੀ ; ਜਿਹੜੀ ਪਾਰਟੀ ਵੀ ਗੁਰਦਵਾਰਿਆਂ ਨੂੰ ਕੰਟਰੋਲ ਕਰੇਗੀ ਉਹੋ ਸਿੱਖਾਂ ਨੂੰ ਕੰਟਰੋਲ ਕਰੇਗੀ ; ਉਹਨਾਂ ਦਲੀਲ ਦਿਤੀ, ਰਾਜਸੀ ਮਨੋਰਥਾਂ ਲਈ ਗੁਰਦਵਾਰਿਆਂ ਦੀ ਵਰਤੋਂ ਸਿੱਖ ਮਨ ਵਿਚ ਸੂਤ ਬੈਠਦੀ ਹੈ ਕਿਉਂਜੁ ਉਹਨਾਂ ਲਈ ਧਰਮ ਤੇ ਰਾਜਨੀਤੀ ਇਕ ਦੂਜੇ ਵਿਚ ਵਲੇ ਹੋਏ ਹਨ । 

ਸ਼ਾਇਦ ਇਸ ਵਿਚ ਕੋਈ ਨੁਕਤਾ ਹੈ । ਗੁਰਦਵਾਰਿਆਂ ਨੇ, ਜਿਨ੍ਹਾਂ ਉਤੇ ਅਕਾਲੀਆਂ ਦੀ ਸਿਸਟਰ ਸੰਸਥਾ, ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਹੈ, ਅਕਾਲੀਆਂ ਨੂੰ ਐਜੀਟੇਸ਼ਨਾਂ ਤੇ ਚੋਣਾਂ ਦੇ ਦੌਰਾਨ ਵਡੀਆਂ ਰਕਮਾਂ ਤੇ ਜਨ-ਸ਼ਕਤੀ ਮੁਹਈਆ ਕੀਤੀਆਂ ਹਨ । 1982 ਵਿਚ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਆਮਦਨ 7 ਕਰੋੜ ਸੀ ਤੇ ਇਹਦੇ ਸੈਆਂ ਹੀ ਮੁਲਾਜ਼ਮ ਹਨ । 

ਲੌਂਗੋਵਾਲ ਵੀ ਮੋਰਚੇ ਲਈ ਏਡਾ ਉਤਸ਼ਾਹੀ ਨਹੀਂ ਸੀ । ਕੀ ਕੋਈ ਰਾਹ ਨਿਕਲ ਸਕਦਾ ਸੀ ? ਇਹੋ ਸੀ ਦੁਚਿਤੀ ਜਿਸ ਵਿਚ ਮਾਡਰੋਟ ਅਕਾਲੀ ਆਗੂ ਪੰਜਾਬ ਵਿਚ ਵਾਪਰਦੇ ਦੇ ਦੌਰਾਨ ਫਸੇ ਰਹੇ । ਜੇ ਕਿਤੇ ਸਰਕਾਰ ਉਹਨਾਂ ਵਲ ਕਿਸੇ ਹਦ ਤਕ ਚਲੀ ਜਾਂਦੀ, ਉਹਨਾਂ ਨੂੰ ਕੁਝ ਗੁੰਜਾਇਸ਼ ਛਡ ਦਿੰਦੀ ਜਿਸ ਦਾ ਸਦਕਾ ਉਹ ਇਸ ਦਾਹਵੇ ਨਾਲ ਕਮਿਊਨਿਟੀ ਕੋਲ ਜਾ ਸਕਦੇ ਕਿ ਉਹਨਾਂ ਨੇ ਕੁਝ ‘ਪਰਾਪਤੀ’ ਕੀਤੀ ਹੈ, ਤਾਂ ਹੋ ਸਕਦਾ ਹੈ ਮਾਮਲੇ ਕੁਝ ਹੋਰ ਤਰ੍ਹਾਂ ਹੁੰਦੇ। 

ਤਲਵੰਡੀ ਤੇ ਸੁਖਜਿੰਦਰ ਸਿੰਘ ਵਰਗੇ ਆਦਮੀ ਮਾਡਰੇਟਾਂ ਦੇ ਖ਼ਿਲਾਫ਼ ਸਨ ; ਉਹ ਪ੍ਰਸਤਾਵਿਤ ਮੋਰਚੇ ਵਿਚ ਅਕਾਲੀਆਂ ਨੂੰ ਜੇ ਸੁਆਧੀਨ ਰਾਜ ਦੀ ਮੰਗ ਵਲ ਨਹੀਂ ਤਾਂ ਘਟੋ ਘਟ ਵਖਵਾਦ ਵਲ ਹੋਰ ਧਿਕਣ ਦਾ ਮੌਕਾ ਵੇਖਦੇ ਸੀ । ਸੁਖਜਿੰਦਰ ਸਿੰਘ ਨੇ ਤਾਂ ਬਾਦਲ ਨਾਲ ਜ਼ਾਤੀ ਤੌਰ ਤੇ ਵੀ ਨਿਬੜਨਾ ਸੀ ਜੀਹਨੇ ਉਹਨੂੰ 1979 ਵਿਚ ਆਪਣੀ ਕੈਬਨਟ ਵਿਚੋਂ ਕਢ ਦਿਤਾ ਸੀ। 

ਟੌਹੜਾ ਉਹਨਾਂ ਦਾ ਸਹਾਈ ਸੀ, ਜੀਹਨੇ ਮਾਡਰੇਟਾਂ ਤੇ ਅੱਤਵਾਦੀਆਂ ਵਿਚਲੇ ਝਗੜਿਆਂ ਦਾ ਸਦਾ ਹੀ ਲਾਭ ਉਠਾਇਆ ਸੀ । ਉਹ ਮੋਰਚੇ ਦੇ ਹੱਕ ਵਿਚ ਸੀ ਕਿਉਂਜੁ ਉਹ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੀ ਪਰਧਾਨਗੀ ਆਪਣੇ ਕੋਲ ਰਖਣ ਦਾ ਚਾਹਵਾਨ ਸੀ; ਪਿਛਲੀ ਵਾਰ ਬਾਦਲ ਉਹਨੂੰ ਪਰਧਾਨ ਬਣਾਉਣਾ ਮੁਸ਼ਕਲ ਨਾਲ ਹੀ ਮੰਨਿਆ ਸੀ । ਮੋਰਚਾ ਸ਼ੁਰੂ ਹੋ ਜਾਣ ਦੀ ਸੂਰਤ ਵਿਚ ਕਿਸੇ ਨੇ ਵੀ ਪਰਧਾਨ ਨੂੰ ਤਬਦੀਲ ਕਰਨ ਬਾਰੇ ਸੋਚ ਨਹੀਂ ਸੀ ਸਕਣਾ। 

26 ਜੁਲਾਈ ਨੂੰ ਫ਼ਤਹਗੜ੍ਹ ਵਿਖੇ ਅਕਾਲੀ ਦਲ ਹਾਈ ਕਮਾਂਡ ਦੀ ਮੀਟਿੰਗ ਤੋਂ ਪਹਿਲਾਂ, ਮਾਡਰੇਟ ਰਾਜਿੰਦਰ ਸਿੰਘ ਭਾਟੀਆ, ਜਿਹੜਾ ਉਦੋਂ ਅਕਾਲੀ ਦਲ ਦਾ ਜਨਰਲ ਸਕੱਤਰ ਸੀ, ਲੌਂਗੋਵਾਲ ਦੇ ਪਿੰਡ ਗਿਆ (23 ਜੁਲਾਈ) ਤਾਂ ਜੁ ਉਹਨੂੰ ਪਰੇਰੇ ਕਿ ਮੋਰਚਾ ਸ਼ੁਰੂ ਨਾ ਕਰੇ । ਭਾਟੀਆ ਰਾਜੀਵ ਗਾਂਧੀ ਨਾਲ ਛੁਹ ਵਿਚ ਰਿਹਾ ਸੀ (ਜਿਵੇਂ ਕੁਝ ਸਾਲ ਪਹਿਲਾਂ ਸੰਜੇ ਗਾਂਧੀ ਨਾਲ ਸੰਪਰਕ ਵਿਚ ਰਿਹਾ ਸੀ । ਜਦੋਂ ਉਹਨੇ ਕਰੀਬ-ਕਰੀਬ ਕਾਂਗਰਸ (ਆਈ)-ਅਕਾਲੀ ਚੋਣ ਸਮਝੌਤਾ ਕਰ ਹੀ ਲਿਆ ਸੀ। ਜਿਸ ਦੇ ਅਧੀਨ ਅਕਾਲੀਆਂ ਨੂੰ 60 ਫ਼ੀ ਸਦੀ ਅਸੈਂਬਲੀ ਸੀਟਾਂ ਤੇ ਕਾਂਗਰਸ ਨੂੰ 40 ਫੀ ਸਦੀ ਮਿਲਣੀਆਂ ਸਨ), ਤੇ ਉਹ ਸਮਝਦਾ ਸੀ ਕਿ ਕਾਂਗਰਸ (ਆਈ) ਹੋ ਸਕਦਾ ਹੈ, ਅਕਾਲੀ ਦਲ ਨੂੰ ਸੀਨੀਅਰ ਭਿਆਲ ਮੰਨ ਕੇ ਪੰਜਾਬ ਵਿਚ ਸੱਤਾ ਵਿਚ ਭਿਆਲ ਬਣਨਾ ਮੰਨ ਲਵੇ ।  

ਭਾਟੀਆ ਨੇ ਲੌਂਗੋਵਾਲ ਨੂੰ ਕਿਹਾ ਕਿ ਮੋਰਚਾ ਕਿਸੇ ਮਨੋਰਥ ਪਰਾਪਤੀ ਲਈ ਸਾਧਨ ਤਾਂ ਹੋ ਸਕਦਾ ਹੈ, ਪਰ ਆਪਣੇ ਆਪ ਵਿਚ ਕੋਈ ਮਨੋਰਥ ਨਹੀਂ ਹੋ ਸਕਦਾ । ਜਦੋਂ ਭਾਟੀਆ ਨੇ ਇਹ ਖ਼ਬਰ ਪੁਚਾਈ ਕਿ ਸਰਕਾਰ ਅਕਾਲੀਆਂ ਦੀ ਇਸ ਮੰਗ ਨੂੰ ਮੰਨਣ ਲਈ ਰੁਚਿਤ ਹੈ ਕਿ ਦਰਿਆਈ ਪਾਣੀਆਂ ਦਾ ਝਗੜਾ ਸੁਪਰੀਮ ਕੋਰਟ ਦੇ ਜੱਜ ਸਾਹਮਣੇ ਰਖ ਦਿਤਾ ਜਾਵੇ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਕੋਈ ਰਾਹ ਲਭਿਆ ਜਾਵੇ ਤਾਂ ਲੌਂਗੋਵਾਲ ਉਹਦੇ ਨਾਲ ਸਹਿਮਤ ਸੀ । 

ਸ੍ਰੀਮਤੀ ਗਾਂਧੀ ਨੇ ਆਖ਼ਰੀ ਮੀਟਿੰਗ ਵਿਚ ਜਿਸ ਤਰ੍ਹਾਂ ਦਾ ਵਰਤਾਉ ਕੀਤਾ ਸੀ, ਉਸ ਪਿਛੋਂ ਲੌਂਗੋਵਾਲ ਭਾਵੇਂ ਗੱਲਾਂਬਾਤਾਂ ਦੇ ਮੇਜ਼ ਤੇ ਬਹਿਣੋ ਝਕਦਾ ਸੀ, ਪਰ ਜੇ ਬਾਦਲ ਸਹਿਮਤ ਹੋਵੇ ਤਾਂ ਉਹ ਮੋਰਚਾ ਅਨਿਸਚਿਤ ਸਮੇਂ ਲਈ ਮੁਲਤਵੀ ਕਰਨ ਨੂੰ ਤਿਆਰ ਸੀ । 

ਭਾਟੀਆ ਬਾਦਲ ਨੂੰ ਉਹਦੇ ਪਿੰਡ ਮਿਲਿਆ (24 ਜੁਲਾਈ) ਤੇ ਮੋਰਚਾ ਸ਼ੁਰੂ ਨਾ ਕਰਨ ਲਈ ਉਹਨੂੰ ਪਰੇਰਿਆ । ਪਰ ਭਾਟੀਆ 26 ਜੁਲਾਈ ਵਾਲੀ ਅਹਿਮ ਮੀਟਿੰਗ ਵਿਚ ਸ਼ਾਮਿਲ ਨਾ ਹੋ ਸਕਿਆ ਕਿਉਂਜੁ ਉਹਨੂੰ ਕਿਸੇ ਜ਼ਰੂਰੀ ਕੰਮ ਲਈ ਦਿੱਲੀ ਪਰਤਣਾ ਪਿਆ ਸੀ । ਪਿਛਲ-ਝਾਤ ਪਾਉਂਦਿਆਂ ਉਹਨੂੰ ਇਸ ਦਾ ਅਫ਼ਸੋਸ ਹੈ, ਪਰ ਉਹ ਇਸ ਵਿਚਾਰ ਨਾਲ ਮਨ ਨੂੰ ਸਮਝਾ ਲੈਂਦਾ ਹੈ ਕਿ ਲੌਂਗੋਵਾਲ ਤੇ ਬਾਦਲ ਨੂੰ ਪਰੇਰਨ ਪਿਛੋਂ ਉਹਨੂੰ ਯਕੀਨ ਸੀ ਕਿ ਮੋਰਚਾ ਹਾਲ ਦੀ ਘੜੀ ਨਹੀਂ ਲਗੇਗਾ । 

ਮਾਡਰੇਟ ਘਟ-ਗਿਣਤੀ ਵਿਚ ਸਨ; ਬਲਵੰਤ ਸਿੰਘ ਤੇ ਬਰਨਾਲਾ ਮੀਟਿੰਗ ਵਿਚ ਮੌਜੂਦ ਨਹੀਂ ਸਨ । ਸੁਖਜਿੰਦਰ ਸਿੰਘ ਜੀਹਨੇ ਕਿਹਾ ਸੀ ਕਿ ਸਿੱਖਾਂ ਨੂੰ ਚਾਹੀਦਾ ਹੈ ਉਹ ਚੀਨ ਤੇ ਪਾਕਿਸਤਾਨ ਦੀ ਮਦਦ ਨਾਲ ਖ਼ਾਲਿਸਤਾਨ ਕਾਇਮ ਕਰਨ, ਸ਼ਾਮਿਲ ਹੋਇਆ ਤੇ ਟੌਹੜਾ ਵੀ ਜਿਹੜਾ ਆਪਣੇ ਨਾਲ ਬਸੰਤ ਸਿੰਘ ਖ਼ਾਲਸਾ ਨੂੰ ਲੈ ਗਿਆ ਸੀ ਜਿਹੜਾ ਕੁੜਤਣ ਨਾਲ ਭਰ ਚੁਕਿਆ ਹੋਇਆ ਸੀ ਕਿਉਂਜੁ ਲੋਕ ਸਭਾ ਵਿਚ ਆਪਣੀ ਹਾਰ ਪਿਛੋਂ ਉਹਦਾ ਯਕੀਨ ਹੋ ਗਿਆ ਸੀ ਕਿ ਸਿੱਖਾਂ ਦੇ ਵਖਰੇ ਚੋਣ-ਹਲਕੇ ਹੋਣੇ ਚਾਹੀਦੇ ਹਨ, ਅਰਥਾਤ ਸਿੱਖ ਉਮੀਦਵਾਰ ਸਿੱਖਾਂ ਦੀਆਂ ਵੋਟਾਂ ਨਾਲ ਹੀ ਚੁਣੇ ਜਾਣੇ ਚਾਹੀਦੇ ਹਨ । 

ਲੌਂਗੋਵਾਲ ਦੁਚਿਤੀ ਵਿਚ ਸੀ । ਅੱਤਵਾਦੀਆਂ ਨੇ ਨਿਰਾਦਰੀ ਦੀ ਉਸ ਭਾਵਨਾ ਦਾ ਲਾਭ ਉਠਾਇਆ ਜਿਹੜੀ ਪਰਧਾਨ ਮੰਤਰੀ ਨਾਲ ਆਖ਼ਰੀ ਮੀਟਿੰਗ ਪਿਛੋਂ ਲੌਂਗੋਵਾਲ ਦੇ ਮਨ ਵਿਚ ਅਜੇ ਤਕ ਟਿਕੀ ਹੋਈ ਸੀ । ਉਹਨਾਂ ਨੇ ਇਹ ਵੀ ਦਲੀਲ ਦਿਤੀ ਕਿ ਸ੍ਰੀਮਤੀ ਗਾਂਧੀ ਆਪਣੇ ਪਹਿਲੇ ਇਕਰਾਰਾਂ ਪਿਛੇ, ਇਥੋਂ ਤਕ ਕਿ ਧਾਰਮਕ ਮੰਗਾਂ ਦੇ ਸੰਬੰਧ ਵਿਚ ਵੀ, ਕਿਵੇਂ ਪਿਛੇ ਹਟੀ ਹੈ । ਅਤੇ ਬਾਦਲ ਨੂੰ ਪਤਿਆਉਣ ਲਈ ਉਹਨਾਂ ਆਖਿਆ ਕਿ ਮੋਰਚੇ ਵਿਚ ਉਹ ਸਭ ਤੋਂ ਪਹਿਲਾਂ ਗਰਿਫ਼ਤਾਰੀ ਦੇਵੇਗਾ । ਬਾਦਲ, ਜਿਹੜਾ ਜੇਹਲ ਜਾਣ ਲਈ ਸਦਾ ਹੀ ਤਿਆਰ ਰਹਿੰਦਾ ਹੈ, ਜਦੋਂ ਵੀ ਉਹਨੂੰ ਪਹਿਲੇ ਸਤਯਾਗ੍ਰਹੀ ਵਜੋਂ ਚੁਣਿਆ ਜਾਵੇ, ਖ਼ੁਸ਼ ਹੁੰਦਾ ਹੈ, ਕਿਉਂਜੁ ਇਹ ਗੱਲ ਉਹਦੇ ਨੰਬਰ ਇਕ ਬਣਨ ਦੀ ਇੱਛਾ ਨਾਲ ਇਕਰੂਪ ਹੁੰਦੀ ਹੈ । 

ਪਰ ਮਾਮਲੇ ਦਾ ਅੰਤਮ ਨਿਰਣਾ ਅਕਾਲੀਆਂ ਦੇ ਮਨ ਵਿਚ ਟਿਕੇ ਇਸ ਡਰ ਨੇ ਕੀਤਾ ਕਿ ਭਿੰਡਰਾਂਵਾਲਾ ਜਿਹੜਾ ਆਪਣੇ ਮੋਰਚੇ ਨੂੰ ਗੋਲਡਨ ਟੈਂਪਲ ਦੇ ਅੰਦਰ ਪਹਿਲਾਂ ਹੀ ਲੈ ਗਿਆ ਹੋਇਆ ਹੈ, ਕਿਤੇ ਆਖ਼ਰਕਾਰ ਗੁਰਦਵਾਰ ਉਤੇ ਹੀ ਕਬਜ਼ਾ ਨਾ ਕਰ ਬੈਠੇ । ਨਾਲੇ, ਜਿਵੇਂ ਕਿ ਅਕਾਲੀ ਆਪਣੇ ਤਜਰਬੇ ਤੋਂ ਜਾਣਦੇ ਸਨ, ਮੋਰਚੇ ਸਦਾ ਹੀ ਸਿੱਖਾਂ ਲਈ ਵਕਾਰ ਦਾ ਸਵਾਲ ਬਣ ਗਏ। ਤੇ ਉਹਨਾਂ ਨੂੰ ਪਿੰਡਾਂ ਤੋਂ ਸਦਾ ਹੀ ਰਵਾਇਤੀ ਹਿਮਾਇਤ ਮਿਲੀ, ਤੇ ਹਜ਼ਾਰਾਂ ਦੀ ਗਿਣਤੀ ਵਿਚ ਵਾਲੰਟੀਅਰ ਉਹਨਾਂ ਨੂੰ ਮਿਲ ਜਾਂਦੇ । 

ਮਾਡਰੇਟ ਏਡੇ ਉਤਸ਼ਾਹਪੂਰਨ ਤਾਂ ਨਹੀਂ ਸਨ, ਪਰ ਉਹ ਆਪਣੇ ਆਪ ਨੂੰ ਜ਼ੋਰ ਨਾਲ ਪੇਸ਼ ਕਰਨ ਦਾ ਜੇਰਾ ਨਹੀਂ ਸੀ ਰਖਦੇ; ਉਹ ਸਦਾ ਹੀ ਗਰਮ- ਖ਼ਿਆਲੀਆਂ ਅੱਗੇ ਝੁਕੇ ਸਨ ਤੇ ਇਸ ਵਾਰ ਵੀ ਉਵੇਂ ਹੀ ਹੋਣਾ ਸੀ। ਅਕਾਲੀਆਂ ਦੀ ਪ੍ਰਤਿਪੁਸ਼ਟੀ (feedback) ਇਹ ਸੀ ਕਿ ਪਿੰਡਾਂ ਦੇ ਸਿੱਖ ਪੁਲਸ ‘ਮੁਕਾਬਲਿਆਂ’, ਗਰਿਫ਼ਤਾਰੀਆਂ, ਤਲਾਸ਼ੀਆਂ ਅਤੇ ਸ਼ੱਕੀ ਲੋਕਾਂ ਦੇ ਪਰਵਾਰਾਂ ਨਾਲ ਹੁੰਦੇ ਸਲੂਕ ਤੋਂ ਪਰੇਸ਼ਾਨ ਸਨ । 

ਸਿੱਖ ਨੌਜਵਾਨ, ਬਹੁਤਾ ਕਰ ਕੇ ਪਿੰਡਾ ਦੇ ਨੌਜਵਾਨ, ਸੁਸਿਖਅਤ ਤਾਂ ਹੋ ਰਹੇ ਸਨ ਪਰ ਉਹਨਾਂ ਨੂੰ ਕੰਮ ਨਹੀਂ ਸਨ ਮਿਲ ਰਹੇ; ਉਹ ਉਘੜ-ਦੁਘੜ ਪੇਂਡੂ ਜੀਵਨ ਨੂੰ ਅਖ਼ਤਿਆਰ ਕਰਨਾ ਨਹੀਂ ਸੀ ਚਾਹੁਦੇ; ਉਹਨਾਂ ਦੇ ਤਾਂ ਫ਼ਾਰਮ ਵੀ ਨਾ-ਲਾਹੇਵੰਦ ਹੋ ਗਏ ਸਨ ਕਿਉਂਜੁ ਹਰ ਪਰਵਾਰ ਵਿਚ ਕਈ ਕਈ ਦਾਹਵੇਦਾਰ ਸਨ ਤੇ ਹਰ ਇਕ ਸਮਾਨ ਹਿੱਸੇ ਦੀ ਮੰਗ ਕਰਦਾ ਸੀ। 65 ਫ਼ੀ ਸਦੀ ਕਿਸਾਨ ਪਰਵਾਰਾਂ ਕੋਲ ਪੰਜ ਕੋਲ ਪੰਜ ਏਕੜ ਤੋਂ ਵੀ ਘਟ ਜ਼ਮੀਨ ਸੀ ਤੇ ਇਸ ਤਰ੍ਹਾਂ ਖੇਤੀਬਾੜੀ ਦਾ ਕਿੱਤਾ ਆਰਥਕ ਤੌਰ ਤੇ ਲਾਹੇਵੰਦਾ ਨਹੀਂ ਸੀ ਰਿਹਾ । 

ਤੇ ਸ਼ਹਿਰਾਂ ਵਿਚ, ਹਿੰਦੂ ਲੋਕ ਸਨਅਤ, ਤਿਜਾਰਤ ਤੇ ਵਪਾਰ ਨੂੰ ਕੰਟਰੋਲ ਕਰਦੇ ਸਨ; ਪੰਜ ਫ਼ੀ ਸਦੀ ਤੋਂ ਵੀ ਘਟ ਵਡੀ ਸਨਅਤ ਸਿੱਖਾਂ ਕੋਲ ਸੀ। ਭਿੰਡਰਾਂਵਾਲਾ ਜਾਣਦਾ ਸੀ ਕਿ ਹਰ ਨੌਜਵਾਨ ਸਿੱਖ ਉਹਦਾ ਸੰਭਾਵੀ ਅਨੁਥਾਈ ਹੈ ਕਿਉਂਜੁ ਉਹ ਵਡੀ ਉਮਰ ਦੇ ਸਿੱਖ ਨਾਲੋਂ ਵਧੇਰੇ ਜੁਸ਼ੀਲਾ ਤੇ ਜਲਦਬਾਜ ਹੋਵੇਗਾ ਅਤੇ ਉਹਨੂੰ ਉਹਨਾ ਦਿਨਾਂ ਬਾਰੇ ਗੱਲਾਂਬਾਤਾਂ ਵਧੇਰੇ ਟੁੰਬਣਗੀਆਂ ਜਦੋਂ ਸਿੱਖ ਹਾਕਮ ਹੁੰਦੇ ਸਨ ਤੇ ਜਦੋਂ ਉਸੇ ਸਰਬੋਤਮਤਾ ਦੀ ਬਹਾਲੀ ਲਈ ਸਦਾ ਦਿਤਾ ਜਾਵੇਗਾ । 

ਜਦੋਂ ਇਕ ਵਾਰ ਭਿੰਡਰਾਂਵਾਲੇ ਨੂੰ ਖ਼ਾਲਿਸਤਾਨ ਦੀ ਮੰਗ ਉਤੇ ਟਿਪਣੀ ਕਰਨ ਲਈ ਕਿਹਾ ਗਿਆ ਤਾਂ ਇਹਦਾ ਉੱਤਰ ਉਹਨੇ ਸਿੱਧਾ ਨਾ ਦਿੱਤਾ ਸਗੋਂ ਇਕ ਪਰੈੱਸ ਇੰਟਰਵਿਊ ਵਿਚ ਕਿਹਾ : ‘ਜੇ ਤੁਸੀਂ ਪੰਛੀਆਂ ਨੂੰ ਉਹ ਕੁਝ ਦਿਓ ਜੋ ਉਹਨਾਂ ਨੂੰ ਪਸੰਦ ਹੈ ਤਾਂ ਉਹ ਇਨਕਾਰ ਨਹੀਂ ਕਰਦੇ, ਪਰ ਉਹ ਕੁਝ ਵੀ ਖਾ ਕੇ ਗੁਜ਼ਾਰਾ ਕਰ ਸਕਦੇ ਹਨ । ਅਮਲ ਦੀ ਘੜੀ ਆ ਗਈ ਸੀ । 

ਭਿੰਡਰਾਂਵਾਲ ਚਾਹੁੰਦਾ ਸੀ ਕਿ ਅਕਾਲੀ ਮੋਰਚੇ ਦੀ ਇਕ ਮੰਗ ਇਹ ਰਖਣ ਕਿ ਉਹਦੇ ਬੰਦਿਆਂ ਨੂੰ ਰਿਹਾ ਕੀਤਾ ਜਾਵੇ । ਅਕਾਲੀ ਲੀਡਰ ਉਹਨੂੰ ਏਡੀ ਮਹੱਤਤਾ ਨਹੀਂ ਸੀ ਦੇਣਾ ਚਾਹੁੰਦੇ ਭਾਵੇਂ ਉਂਜ ਉਹਨਾਂ ਨੇ ‘ਨਿਰਦੋਸ਼ ਲੋਕਾਂ’ ਦੀ ਰਿਹਾਈ ਲਈ ਕਿਹਾ । ਪਰ ਜਦੋਂ ਅਕਾਲੀ ਲੀਡਰਾਂ ਨੇ ਉਹਨੂੰ ਦਸਿਆ ਕਿ ਉਹ ਲੌਂਗੋਵਾਲ ਦੀ ਲੀਡਰਸ਼ਿਪ ਹੇਠ ਚਲਾਏ ਜਾਂਦੇ ਮੋਰਚੇ ਵਿਚ ਆਪਣੇ ਮੋਰਚੇ ਨੂੰ ਸ਼ਾਮਿਲ ਕਰ ਦੇਵੇ ਤਾਂ ਉਹ ਖ਼ੁਸ਼ੀ-ਖ਼ੁਸ਼ੀ ਮੰਨ ਗਿਆ, ਕਿਉਂਜੁ ਲੌਂਗੋਵਾਲ ਨਾਲ ਮੇਲ ਸਦਕਾ ਉਹਨੂੰ ਰਾਜਸੀ ਸਤਿਕਾਰ-ਯੋਗਤਾ ਮਿਲ ਜਾਣੀ ਸੀ ਜੀਹਦੀ ਉਹਨੂੰ ਡਾਢੀ ਲੋੜ ਸੀ । 

ਲੌਂਗੋਵਾਲ ਉਹਨਾਂ ਕੁਝ ਇਕ ਲੋਕਾਂ ਵਿਚੋਂ ਹੈ ਜਿਨ੍ਹਾਂ ਨੂੰ ‘ਸੰਤ’ ਦਾ ਦਰਜਾ ਦਿਤਾ ਗਿਆ ਹੈ ਤੇ ਜਿਹੜੇ ਜੀਵਨ ਤੇ ਘਾਲਣਾ ਦੁਆਰਾ ਵਿਖਾ ਚੁਕੇ ਹਨ ਕਿ ਉਹ ਇਸ ਦਰਜੇ ਦੇ ਹਕਦਾਰ ਹਨ । ਹਾਲਾਤ ਨੇ ਉਹਨੂੰ ਰਾਜਨੀਤੀ ਵਿਚ ਧੱਕ ਦਿਤਾ; ਨਹੀਂ ਤਾਂ, ਉਹਨੇ ਕਿਸੇ ਗੁਰਦਵਾਰੇ ਵਿਚ ਨਾਮ ਜਪਦਿਆਂ ਜੀਵਨ ਬਿਤਾਉਣਾ ਸੀ । ਆਪਣੀਆਂ ਤਕਰੀਰਾਂ ਵਿਚ ਉਹਨੇ ਗੁਰਬਾਣੀ ਵਿਚੋਂ ਜਿੰਨੇ ਹਵਾਲੇ ਦਿਤੇ ਹਨ ਉੱਨੇ ਅੱਜ ਤਕ ਸਭਨਾਂ ਅਕਾਲੀ ਮੋਰਚਿਆਂ ਵਿਚ ਕੁਲ ਮਿਲਾ ਕੇ ਵੀ ਨਹੀਂ ਦਿਤੇ ਗਏ । 

ਭਿੰਡਰਾਂਵਾਲੇ ਵਾਂਗ ਉਹ ਵੀ ਇਕ ਕਿਸਾਨ ਪਰਵਾਰ ਦਾ ਜੰਮ-ਪਲ ਹੈ । 

ਉਹ ਛੋਟੀ ਉਮਰੇ ਹੀ ਬਠਿੰਡੇ ਜ਼ਿਲੇ ਦੇ ਮੌਜੇ ਪਿੰਡ ਵਿਚ ਸੰਤ ਜੋਧ ਸਿੰਘ ਦੇ ਡੇਰੇ ਵਿਚ ਜਾ ਟਿਕਿਆ ਤੇ ਉਹਨੇ ਜ਼ਿਲਾ ਸੰਗਰੂਰ ਵਿਚ ਲੌਂਗੋਵਾਲ ਵਿਖੇ ਗੁਰਦਵਾਰਾ ਭਾਈ ਮਨੀ ਸਿੰਘ ਸ਼ਹੀਦ ਦਾ ਚਾਰਜ ਸੰਭਾਲ ਲਿਆ। ਅਕਾਲੀ ਦਲ ਵਿਚ ਸ਼ਾਮਿਲ ਹੋਣ ਸਮੇਂ ਉਹ ਬੱਸ ਸੋਲਾਂ ਦਾ ਹੀ ਸੀ । ਜਦੋਂ ਵੀ ਪਾਰਟੀ ਵਲੋਂ ਸੱਦਾ ਆਇਆ ਉਹਨੇ ਹੁੰਗਾਰਾ ਭਰਿਆ । ਸੰਤ ਫਤਹ ਸਿੰਘ ਨੂੰ, ਜੀਹਨੇ ਪੰਜਾਬੀ-ਬੋਲਦਾ ਰਾਜ ਬਣਾਉਣ ਲਈ ਲਹਿਰ ਚਲਾਈ ਸੀ, ਲੌਂਗੋਵਾਲ ਨੇ ਪ੍ਰਭਾਵਤ ਕੀਤਾ ਜਿਹੜਾ ਗਰਿਫ਼ਤਾਰੀ ਦੇਣ ਵਾਲੇ ਸਤਿਆ- ਰਹੀਆਂ ਦੇ ਸਦਾ ਹੀ ਮੂਹਰੇ ਰਹਿੰਦਾ ਸੀ । 

ਬੱਤੀਆਂ ਦੀ ਉਮਰੇ ਉਹ ਅਕਾਲੀ ਦਲ ਦੇ ਅੰਦਰਲੇ ਹਲਕੇ ਵਿਚ ਵਜ਼ਨੀ ਵਿਅਕਤੀ ਸੀ । ਉਹਨੂੰ 1964 ਵਿਚ ਸੰਗਰੂਰ ਜ਼ਿਲੇ ਦੇ ਅਕਾਲੀ ਜਥੇ ਦਾ ਪਰਧਾਨ ਚੁਣਿਆ ਗਿਆ ਤੇ ਨੌ ਸਾਲ ਉਹ ਇਸ ਪਦਵੀ ਉਤੇ ਰਿਹਾ। ਉਹ ਹਿੰਸਾ ਦਾ ਸਦਾ ਹੀ ਵਿਰੋਧੀ ਰਿਹਾ ਹੈ ਅਤੇ ਉਹਦਾ- ਨਿਸਚਾ ਹੈ ਕਿ ਸਾਧਨ ਓਡੋ ਹੀ ਮਹੱਤਵਪੂਰਨ ਹੁੰਦੇ ਹਨ ਜੇਡੇ ਮਨੋਰਥ । ਉਹਦੇ ਵਿਰੋਧੀ ਉਹਦੀ ਪਹੁੰਚ ਨੂੰ ਕਰੀਬ-ਕਰੀਬ ਗਾਂਧੀ-ਵਾਦੀ ਪਹੁੰਚ ਆਖ ਕੇ ਉਹਦੀ ਹਾਸੀ ਉਡਾਉਂਦੇ ਹਨ ਪਰ ਜੇ ਅਗਲੀਆਂ ਨਸਲਾਂ ਨੇ ਉਹਦਾ ਗਾਂਧੀ ਨਾਲ ਮੁਕਾਬਲਾ ਕੀਤਾ ਤਾਂ ਉਹਨੂੰ ਉਹ ਗੌਰਵ ਸਮਝੇਗਾ । 

ਭਿੰਡਰਾਂਵਾਲਾ ਲੌਂਗੋਵਾਲ ਤੋਂ ਪ੍ਰਭਾਵਤ ਨਾ ਹੋਇਆ ਤੇ ਨਾ ਹੀ ਉਹਦੇ ਅਹਿੰਸਕ ਢੰਗਾਂ ਤੋਂ । ਪਰ ਉਹ ਗੋਲਡਨ ਟੈਂਪਲ ਵਿਖੇ ਹਾਲ-ਕਮਰੇ ਵਿਚ ਜਿਥੇ ਸਤਿਆਗ੍ਰਹੀ ਆਣ ਜੁੜਦੇ ਸਨ, ਉਹਦੇ ਇਕ ਪਾਸੇ ਬਹਿਣ ਲਈ ਤਿਆਰ ਸੀ; ਗਰਿਫ਼ਤਾਰੀ ਲਈ ਪੇਸ਼ ਹੋਣ ਤੋਂ ਪਹਿਲਾਂ ਧਰਮਯੁਧ ਦੇ ਵਾਲੰਟੀਅਰਾਂ ਨੂੰ ਦੋਵੇਂ ਹੀ ਅਸ਼ੀਰਵਾਦ ਦਿਆ ਕਰਦੇ ਸਨ । 

ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋਇਆ । ਬਾਦਲ ਪਹਿਲਾ ਸਤਿਆਗ੍ਰਹੀ ਸੀ; ਉਹਨੇ 300 ਦੇ ਜਥੇ ਨਾਲ ਗਰਿਫ਼ਤਾਰੀ ਦਿਤੀ । ਉਹਨਾਂ ਨੂੰ ਟੈਂਪਲ ਵਿਚੋਂ ਬਾਹਰ ਨਿਕਲਦਿਆਂ ਹੀ ਉਸ ਦਫ਼ਾ ਦੀ ਉਲੰਘਣਾ ਕਰਨ ਦੇ ਜੁਰਮ ਵਿਚ ਗਰਿਫਤਾਰ ਕੀਤਾ ਗਿਆ ਜਿਸ ਦੇ ਅਧੀਨ ਪੰਜ ਤੋਂ ਬਹੁਤੇ ਆਦਮੀ ਇਕੱਠੇ ਨਹੀਂ ਹੋ ਸਕਦੇ । 

ਅਗਲੇ ਢਾਈ ਮਹੀਨੇ ਰੋਜ਼ਾਨਾ ਇਸੇ ਤਰ੍ਹਾਂ ਜਥੇ ਗਰਿਫ਼ਤਾਰੀ ਦਿੰਦੇ ਰਹੇ, ਇਹ ਸਭ ਬਹੁਤ ਸਭਯ ਸੀ ਅਤੇ ਲਗਭਗ 70,000 ਸਤਿਆਗ੍ਰਹੀ ਗਰਿਫ਼ਤਾਰ ਹੋਏ । ਗਰਿਫ਼ਤਾਰੀ ਦੇਣ ਤੋਂ ਪਹਿਲਾਂ ਉਹ ਸੰਗਤ ਤੋਂ ਅਸ਼ੀਰਵਾਦ ਲੈਂਦੇ, ਤੇ ਗੁਰੂ ਗਰੰਥ ਸਾਹਿਬ ‘ਚੋਂ ਵਾਕ ਸੁਣਦੇ ਤੇ ਪੀਲਾ ਪਟਕਾ ਆਪਣੀਆਂ ਪੱਗਾਂ ਉਪਰ ਲਪੇਟਦੇ, ਹਾਲ-ਕਮਰੇ ਵਿਚੋਂ ਇੰਜ ਬਾਹਰ ਜਾਂਦੇ ਜਿਵੇਂ ਉਹ ਧਰਮ- ਯੁਧ ਲੜਨ ਜਾ ਰਹੇ ਹੋਣ। 

ਇਕ ਵਾਰ ਜਦੋਂ ਮੈਂ ਸੰਗਤ ਨੂੰ ਵੇਖਿਆ, ਮੈਂ ਸੋਚਣ ਲਗਿਆ ਕਿ ਹਰ ਅਕਾਲੀ ਐਜੀਟੇਸ਼ਨ ਨੂੰ ਧਾਰਮਕ ਰੰਗ ਕਿਉਂ ਚੜ੍ਹ ਜਾਂਦਾ ਹੈ; ਕੀ ਇਸ ਕਰ ਕੇ ਕਿਉਂਜੁ ਇਹ ਸਮਝਿਆ ਜਾਂਦਾ ਸੀ ਕਿ ਧਰਮ ਤੇ ਰਾਜਨੀਤੀ ਇਕੋ ਸਿੱਕੇ ਦੇ ਦੋ ਪਾਸੇ ਹਨ, ਜਾਂ ਇਸ ਕਰ ਕੇ ਕਿ ਧਾਰਮਕ ਰੰਗ ਚਾੜ੍ਹੇ ਬਿਨਾਂ ਕਿਸੇ ਵੀ ਮੋਰਚੇ ਨੂੰ ਜਾਰੀ ਨਹੀਂ ਸੀ ਰਖਿਆ ਜਾ ਸਕਦਾ ? 

ਕੰਟਰੋਲ ਵਧੇਰੇ ਮਾਡਰੇਟ ਸਿੱਖਾਂ ਦੇ ਹੱਥ ਸੀ। ਅਕਾਲੀਆਂ ਵਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਤੋਂ ਬਿਨਾਂ ਜੇ ਕਿਸੇ ਵਲੋਂ ਕੋਈ ਹੋਰ ਮੰਗ ਸਾਹਮਣੇ ਰਖੀ ਜਾਂਦੀ ਤਾਂ ਲੌਂਗੋਵਾਲ ਉਹਨੂੰ ਡਾਂਟ ਦਿੰਦਾ । ਜਿਸ ਦਿਨ ਮੈਂ ਸੰਗਤ ਵਿਚ ਮੌਜੂਦ ਸਾਂ, ਜਦੋਂ ਖ਼ਾਲਿਸਤਾਨ ਦਾ ਨਾਹਰਾ ਲਾਇਆ ਗਿਆ, ਲੌਂਗੋਵਾਲ ਨੇ ਇਹੋ ਨਹੀਂ ਕਿ ਇਹਦੀ ਨਿਖੇਧੀ ਕੀਤੀ ਸਗੋਂ ਇਹ ਵੀ ਕਿਹਾ ਕਿ ਇਹ ਨਾਹਰਾ ਲਾਉਣ ਵਾਲੇ ‘ਕਾਂਗਰਸ ਪਾਰਟੀ ਦੇ ਏਜੰਟ ਹਨ ਤੇ ਅਕਾਲੀ ਸਖ਼ਤੀ ਨਾਲ ਇਹਦੇ ਵਿਰੁਧ ਹਨ । ਉਦੋਂ ਤਕ ਕੰਟਰੋਲ ਉਹਦੇ ਹੱਥ ਸੀ । 

ਲੌਂਗੋਵਾਲ ਸੰਗਤ ਵਿਚ ਜਦੋਂ ਵੀ ਬੋਲਦਾ ਉਹਦੀ ਤਕਰੀਰ ਵਿਚ ਮਾਡਰੇਸ਼ਨ ਹੁੰਦੀ, ਕਈ ਵਾਰ ਤਾਂ ਉਹ ਹਿੰਦੂ-ਸਿੱਖ ਏਕੇ ਲਈ ਅਪੀਲ ਵੀ ਕਰਦਾ । ਭਿੰਡਰਾਂਵਾਲੇ ਦੀ ਤਕਰੀਰ ਜ਼ਹਿਰੀਲੀ ਹੁੰਦੀ; ਉਹ ਪੁਲਸ ਵਧੀਕੀ ਦੀ ਕੋਈ ਘਟਨਾ ਲਭ ਲੈਂਦਾ ਜਾਂ ਸਿੱਖਾਂ ਵਿਰੁਧ ‘ਵਿਤਕਰੇ’ ਦੀ ਅਤੇ ਆਖਦਾ ਕਿ ਭਾਰਤ ਵਿਚ ਸਿੱਖਾਂ ਨੂੰ ਉਹਨਾਂ ਦਾ ਹਕ ਨਹੀਂ ਮਿਲ ਰਿਹਾ ਅਤੇ ਹਕ ਇਨਸਾਫ਼ ਲਈ ਲੜਨ ਵਾਸਤੇ ਉਹਨਾਂ ਨੂੰ ਮੁਤਹਿਦ ਹੋ ਜਾਣਾ ਚਾਹੀਦਾ ਹੈ । 

ਲਗ-ਭਗ 30,000 ਸਿੱਖ ਗਰਿਫ਼ਤਾਰ ਹੋਏ ; ਜੇਹਲਾਂ ਵਿਚ ਇਹਨਾਂ ਸਭਨਾਂ ਲਈ ਥਾਂ ਨਹੀਂ ਸੀ ਜਿਸ ਕਰ ਕੇ ਕੁਝ ਨੂੰ ਕੈਂਪਾਂ ਵਿਚ, ਇਥੋਂ ਤਕ ਕਿ ਮਕਾਨਾਂ ਵਿਚ ਵੀ ਰਖਿਆ ਗਿਆ; ਜਦੋਂ ਇਹਨਾਂ ਨੂੰ ਲਿਜਾ ਰਹੀ ਇਕ ਬਸ ਦੀ ਟੱਕਰ ਰੇਲਗਡੀ ਨਾਲ ਹੋ ਗਈ ਤਾਂ ਚੌਤੀ ਜਣੇ ਮਰ ਗਏ । ਮੋਰਚੇ ਨੇ ਸਿੱਖਾਂ ਦੀ ਕਲਪਨਾ ਨੂੰ ਟੁੰਬ ਘਤਿਆ ਸੀ ਅਤੇ ਸਤਿਆਗ੍ਰਹੀਆਂ ਦੀ ਕੋਈ ਕਮੀ ਨਹੀਂ ਸੀ । ਸ੍ਰੀਮਤੀ ਗਾਂਧੀ ਨੇ ਦੀਵਾਲੀ ਵਾਲੀ ਸ਼ਾਮ ਸਭਨਾਂ ਅਕਾਲੀ ਕੈਦੀਆਂ ਨੂੰ ਰਿਹਾ ਕਰ ਦਿਤਾ, ਸ਼ਾਮ ਜਿਸ ਦਿਨ ਰਾਮ ਚੰਦਰ ਚੌਦਾਂ ਵਰ੍ਹੇ ਦੇ ਬਨਵਾਸ ਪਿਛੋਂ ਘਰ ਮੁੜੇ ਸਨ । 

ਸਵਰਨ ਸਿੰਘ ਨੇ ਉਹਨਾਂ ਨਾਲ ਉਹਨਾਂ ਦੀ ਇਕ ਇਕ ਮੰਗ ਤੇ ਵਿਚਾਰ ਕੀਤਾ । ਉਹਨਾਂ ਨੂੰ ਪ੍ਰੇਰਿਆ ਕਿ ਖ਼ੁਦ ਗੋਲਡਨ ਟੈਂਪਲ* ਤੋਂ ਕੀਰਤਨ ਬਰਾਡ- ਕਾਸਟ ਕਰਨ ਦੀ ਥਾਂ ਉਹ ਇਸ ਪੇਸ਼ਕਸ਼ ਨੂੰ ਪਰਵਾਨ ਕਰ ਲੈਣ ਕਿ ਆਲ ਇੰਡੀਆ ਰੇਡੀਓ ਦੇ ਜਾਲੰਧਰ ਸਟੇਸ਼ਨ ਤੋਂ ਕੀਰਤਨ ਬਰਾਡਕਾਸਟ ਕੀਤਾ ਜਾਵੇਗਾ । 

ਇਹ ਮੰਗ ਕਿ ਅੰਮ੍ਰਿਤਸਰ ਤੋਂ ਚਲਣ ਵਾਲੀ ਫਲਾਈਂਗ ਮੇਲ ਦਾ ਨਾਂ ਹਰਿਮੰਦਰ ਐਕਸਪ੍ਰੈਸ” ਰਖ ਦਿਤਾ ਜਾਵੇ ਉਹਨਾਂ ਨੇ ਇਹ ਮਹਿਸੂਸ ਕਰ ਕੇ ਆਪ ਹੀ ਛਡ ਦਿਤੀ ਕਿ ਗੱਡੀ ਨੂੰ ਜਿਹੜੀ ‘ਸਾਫ਼ ਸਵੱਛ ਨਹੀਂ, ਹਰਿਮੰਦਰ ਸਾਹਿਬ ਦਾ ਨਾਂ ਦੇਣਾ ਅਨੁਉਚਿਤ ਹੋਵੇਗਾ । 

ਚੰਡੀਗੜ੍ਹ ਉਸੇ ਵੇਲੇ ਕੋਈ ਮਸਲਾ ਨਹੀਂ ਸੀ । ਇਹ ਤਾਂ ਪੱਕੀ ਤਰ੍ਹਾਂ ਸਮਝਿਆ ਗਿਆ ਸੀ ਕਿ ਇਹ ਸ਼ਹਿਰ ਪੰਜਾਬ ਨੂੰ ਹੀ ਮਿਲੇਗਾ । ਜਿਥੋਂ ਤਕ ਫ਼ਾਜ਼ਿਲਕਾ ਤੇ ਅਬੋਹਰ ਦਾ ਸੰਬੰਧ ਹੈ, ਅਕਾਲੀਆਂ ਦਾ ਦਾਹਵਾ ਸੀ ਕਿ ਇਥੇ ਪੰਜਾਬੀ-ਬੋਲਦੀ ਵਸੋਂ ਬਹੁਗਿਣਤੀ ਵਿਚ ਹੈ । ਪਰ ਸਵਰਨ ਸਿੰਘ ਇਸ ਤੇ ਸਹਿਮਤ ਸੀ ਕਿ ਸਭਨਾਂ ਖੇਤਰਾਂ ਉਤੇ ਪੰਜਾਬ ਤੇ ਹਰਿਆਣੇ ਦੇ ਦਾਹਵਿਆਂ ਦਾ ਫ਼ੈਸਲਾ ਭਾਸ਼ਾਈ ਆਧਾਰ ਉਤੇ ਇਲਾਕਾਈ ਕਮਿਸ਼ਨ ਹੀ ਕਰੇ । 

ਦਰਿਆਈ ਪਾਣੀਆਂ ਦਾ ਸਵਾਲ ਬੜਾ ਨਾਜ਼ਕ ਤੇ ਜਟਿਲ ਮਸਲਾ ਸੀ। ਪਰ ਅਕਾਲੀਆਂ ਨੇ ਇਹ ਮੰਨ ਲਿਆ ਕਿ ਸੁਪ੍ਰੀਮ ਕੋਰਟ ਦੇ ਜਜ ਦਾ ਫ਼ੈਸਲਾ ਉਹਨਾਂ ਨੂੰ ਪਰਵਾਨ ਹੋਵੇਗਾ ਤੇ ਇਸ ਤੇ ਵੀ ਇਤਰਾਜ਼ ਨਾ ਕੀਤਾ ਕਿ ਸੁਪ੍ਰੀਮ ਕੋਰਟ ਦਾ ਜਜ ਮਾਹਿਰਾਂ ਦੀ ਟੀਮ ਦੀ ਮਦਦ ਲੈ ਸਕਦਾ ਹੈ । 

ਆਨੰਦਪੁਰ ਸਾਹਿਬ ¨ ਮਤਾ ਹੀ ਵਡੀ ਅੜਚਣ ਸੀ । ਸਵਰਨ ਸਿੰਘ ਨੇ ਅਕਾਲੀਆਂ ਨੂੰ ਦਸਿਆ ਕਿ ਉਹ ਉਹਨਾਂ ਨਾਲ ਜੇ ਕੋਈ ਗੱਲ ਕਰ ਸਕਦਾ ਹੈ ਤਾਂ ਕੇਂਦਰ ਤੇ ਰਾਜ ਦੇ ਸੰਬੰਧਾਂ ਬਾਰੇ ਹੀ ਕਰ ਸਕਦਾ ਹੈ, ਇਸ ਤੋਂ ਅਗੇ ਨਹੀਂ । ਅਕਾਲੀਆਂ ਨੇ ਆਪੋ ਵਿਚ ਕਈ ਮੀਟਿੰਗਾਂ ਕੀਤੀਆਂ; ਉਹਨਾਂ ਨੇ ਆਪਣੇ ਮਤੇ ਨੂੰ 1978 ਵਿਚ ਲੁਧਿਆਣੇ ਦੀ ਮੀਟਿੰਗ ਵਿਚ ਵਧੇਰੇ ਪਰਵਾਨਣ ਯੋਗ ਬਣਾ ਦਿਤਾ ਹੋਇਆ ਸੀ ਤੇ ਸਵਰਨ ਸਿੰਘ ਨੂੰ ਦਸਿਆ ਕਿ ਆਨੰਦਪੁਰ ਸਾਹਿਬ ਮਤਾ ਮੁਖ ਤੌਰ ਤੇ ਕੇਂਦਰ-ਰਾਜ ਸੰਬੰਧਾਂ ਬਾਰੇ ਹੀ ਹੈ, ਉਹਨਾਂ ਦੇ ਮਨ ਵਿਚ ਜੋ ਸੀ ਉਹ ਇਹੋ ਸੀ ਕਿ ਸਿਰਫ਼ ਪੰਜਾਬ ਦੇ ਸੰਬੰਧ ਵਿਚ ਹੀ ਨਹੀਂ ਸਗੋਂ ਸਭਨਾਂ ਰਾਜਾਂ ਦੇ ਸੰਬੰਧ ਵਿਚ ਹੀ ਅਕੇਂਦਰੀਕਰਣ ਕੀਤਾ ਜਾਵੇ, ਤੇ ਰਾਜਾਂ ਦੇ ਅਧਿਕਾਰ-ਖੇਤਰ ਵਿਚ ਵਧੇਰੇ ਵਿਸ਼ੇ ਆਉਣੇ ਚਾਹੀਦੇ ਹਨ । ਉਸ ਸਮੇਂ ਇਹਨਾਂ ਮਾਮਲਿਆਂ ਨੂੰ ਘੋਖਣ ਬਾਰੇ ਕੋਈ ਸਰਕਾਰੀ ਕਮਿਸ਼ਨ ਮੌਜੂਦ ਨਹੀਂ ਸੀ ਸੋ ਸਵਾਲ ਪੈਦਾ ਹੋਇਆ ਕਿ ਕਿਹੜੀ ਸੰਸਥਾ ਆਨੰਦਪੁਰ ਸਾਹਿਬ ਮਤੇ ਨੂੰ ਘੋਖੇ । 

ਅਕਾਲੀਆਂ ਨੇ ਸੁਝਾਉ ਦਿਤਾ ਕਿ ਕੁਲ-ਪਾਰਟੀ ਪਾਰਲੀਮੈਂਟਰੀ ਗਰੁਪ ਇਹਨੂੰ ਘੋਖੇ । ਪਰ ਵਿਰੋਧੀ ਪਾਰਟੀਆਂ ਲਈ ਉਹਨਾਂ ਦਾ ਝੁਕਾਉ ਸ੍ਰੀਮਤੀ ਗਾਂਧੀ ਨੂੰ ਪਸੰਦ ਨਹੀਂ ਸੀ । ਪਰ ਅਕਾਲੀਆਂ ਦੀ ਵਿਉਂਤ ਦਾ ਵਿਰੋਧੀ ਪਾਰਟੀਆਂ ਅਟੁਟ ਅੰਗ ਸੀ । ਪਰ, ਸਵਰਨ ਸਿੰਘ ਨੇ ਉਹਨਾਂ ਨੂੰ ਦਸਿਆ ਕਿ ਕੁਲ-ਪਾਰਟੀ ਪਾਰਲੀਮੈਂਟਰੀ ਕਮੇਟੀ ਵਿਚ, ਹਰ ਪਾਰਟੀ ਨੂੰ ਪਾਰਲੀਮੈਂਟ ਵਿਚ ਉਹਦੇ ਮੈਂਬਰਾਂ ਦੇ ਤਨਾਸਬ ਨਾਲ ਪ੍ਰਤੀਨਿਧਤਾ ਮਿਲੇਗੀ : ਇਸ ਲਈ ਕਾਂਗਰਸ (ਆਈ) ਨੂੰ ਆਪਣੇ ਆਪ ਹੀ ਬਹੁਸੰ ਤੀ ਪ੍ਰਾਪਤ ਹੋਵੇਗੀ। ਇਸ ਲਈ ਉਹ ਸ੍ਰੀਮਤੀ ਗਾਂਧੀ ਉਤੇ ਹੀ ਕਿਉਂ ਨਹੀਂ ਛਡ ਦਿੰਦੇ ਕਿ ਉਹ ਆਨੰਦਪੁਰ ਸਾਹਿਬ ਮਤੇ ਨੂੰ ਘੋਖਣ ਲਈ ਤੇ ਆਪਣਾ ਫ਼ੈਸਲਾ ਦੇਣ ਲਈ ਕਮੇਟੀ ਥਾਪ ਦੇਵੇ ? ਅਕਾਲੀਆਂ ਨੇ ਇਹ ਸੁਝਾਉ ਮੰਨ ਲਿਆ । 

ਸਵਰਨ ਸਿੰਘ ਭਿੰਡਰਾਂਵਾਲੇ ਨੂੰ ਵੀ ਮਿਲਿਆ । ਉਹਨੇ ਇਹ ਆਖਦਿਆਂ ਕੁਰਸੀ ਉਤੇ ਬਹਿਣੋ ਇਨਕਾਰ ਕੀਤਾ ਕਿ ਸੰਤ ਦੇ ਸਾਹਮਣੇ ਕੁਰਸੀ ਤੇ ਬਹਿਣਾ ਠੀਕ ਨਹੀਂ ਲਗਦਾ, ਤੇ ਫ਼ਰਸ਼ ਉਤੇ ਹੀ ਬਹਿ ਗਿਆ ਜਦ ਕਿ ਭਿੰਡਰਾਂਵਾਲਾ ਮੌਜੀ ਤੇ ਲੰਮਾ ਪਿਆ ਰਿਹਾ। ਭਿੰਡਰਾਂਵਾਲੇ ਨੇ ਆਨੰਦਪੁਰ ਸਾਹਿਬ ਮਤੇ ਤੇ ਜ਼ੋਰ ਦਿਤਾ : ਅਕਾਲੀ ਜਿਸ ਗੱਲ ਤੇ ਸਹਿਮਤ ਹੋਏ ਸਨ ਉਸ ਤੇ ਉਹ ਬਹੁਤਾ ਖ਼ੁਸ਼ ਨਹੀਂ ਸੀ, ਪਰ ਜਾਪਦਾ ਸੀ ਕਿ ਅਕਾਲੀਆਂ ਦੇ ਨਾਲ ਤੁਰੇਗਾ ; ਉਹ ਜਾਣਦਾ ਸੀ ਕਿ ਉਹ ਇਸ ਸੂਰਤ ਵਿਚ ਜੇ ਅਕਾਲੀ ਲੀਡਰਾਂ ਨੇ ਉਹਦੇ ਵਿਰੁਧ ਖੁਲ੍ਹਮ ਖੁਲ੍ਹਾ ਐਲਾਨ ਕਰ ਦਿਤਾ, ਅਕਾਲੀ ਲੀਡਰਾਂ ਨਾਲ ਲੜਨ ਲਈ ਬਹੁਤ ਕਮਜ਼ੋਰ ਹੈ । ਨਾਲੇ ਭਿੰਡਰਾਂਵਾਲੇ ਨੂੰ ਅਕਾਲੀਆਂ ਦੇ ਅਨੁਆਈਆਂ ਨੂੰ ਆਪਣੇ ਪਾਸੇ ਲਿਆਉਣ ਲਈ ਸਮਾਂ ਦਰਕਾਰ ਸੀ । 

ਸਵਰਨ ਸਿੰਘ ਨੇ ਸ਼੍ਰੀਮਤੀ ਗਾਂਧੀ ਨੂੰ ਇਸ ਸਮਝੌਤੇ ਦੇ ਵੇਰਵੇ ਬਾਰੇ ਆਗਾਹ ਕੀਤਾ । ਉਹਨੇ ਇਹ ਸਮਝੌਤਾ ਮੰਨ ਲਿਆ ਤੇ ਇਸ ਕਰੜੀ ਘਾਲਣਾ ਲਈ ਉਹਦੀ ਸ਼ਲਾਘਾ ਕੀਤੀ । 

ਪਰ, ਉਹਨੇ ਸਵਰਨ ਸਿੰਘ ਨੂੰ ਦਸਿਆ ਕਿ ਉਹ ਇਸ ਮਾਮਲੇ ਨੂੰ ਕੈਬਨਟ ਸਬ-ਕਮੇਟੀ ਸਾਹਮਣੇ ਰਖਣਾ ਚਾਹੇਗੀ ਜਿਹੜੀ ਉਹਨੇ ਤੁਰਤ ਹੀ ਬਣਾ ਦਿਤੀ । ਪਰਨਾਬ ਮੁਕਰਜੀ, ਵੈਨਕਟਰਮਨ, ਨਰਸਿਮਹਾ ਰਾਓ ਤੇ ਪੀ. ਸੀ. ਸੇਠੀ ਇਹਦੇ ਮੈਂਬਰ ਸਨ । ਸਵਰਨ ਸਿੰਘ ਨੇ ਆਪਣਾ ਫਾਰਮੂਲਾ ਵਿਸਤਾਰ ਵਿਚ ਕਮੇਟੀ ਸਾਹਮਣੇ ਰਖਿਆ । ਉਹਨਾਂ ਨੇ ਇਹ ਮਨਜ਼ੂਰ ਕਰ ਲਿਆ ; ਸਵਰਨ ਸਿੰਘ ਨੇ ਤਜਵੀਜ਼ ਕੀਤਾ ਕਿ ਪਰਧਾਨ ਮੰਤਰੀ ਨੂੰ ਸੂਚਨਾ ਦੇ ਦਿਤੀ ਜਾਵੇ ਤਾਂ ਜੁ ਉਹ ਅਕਾਲੀਆਂ ਨੂੰ ‘ਹਾਂ’ ਆਖ ਸਕੇ । ਸਬ-ਕਮੇਟੀ ਦੇ ਮੈਂਬਰਾਂ ਨੇ ਉਹਨੂੰ ਦੁਸਿਆ ਕਿ ਇਸ ਫ਼ਾਰਮੂਲੇ ਦੀ ਪੁਸ਼ਟੀ ਦਾ ਤੇ ਹਕੂਮਤ ਵਲੋਂ ਪਰਵਾਨਗੀ ਦੇਣ ਦਾ ਉਹਨਾਂ ਨੂੰ ਪੂਰਨ ਅਧਿਕਾਰ ਹੈ । 

ਤਦ-ਅਨੁਸਾਰ, ਸਵਰਨ ਸਿੰਘ ਨੇ ਅਕਾਲੀਆਂ ਨੂੰ ਦਸਿਆ ਕਿ ਸਰਕਾਰ * ਨੇ ਫ਼ਾਰਮੂਲਾ ਪਰਵਾਨ ਕਰ ਲਿਆ ਹੈ । ਇਕ ਬਿਆਨ ਦਾ ਖਰੜਾ ਵੀ ਉਹਨਾਂ* ਨੂੰ ਵਿਖਾਇਆ ਗਿਆ । ਦਿੱਲੀ ਵਿਚ ਆ ਕੇ ਬੈਠੇ ਅਕਾਲੀ ਲੀਡਰ ਇਹ ਖਰੜਾ ਅੰਮ੍ਰਿਤਸਰ ਲਿਜਾਣਾ ਚਾਹੁੰਦੇ ਸਨ । ਪਰ ਉਹਨਾਂ ਨੂੰ ਦਸਿਆ ਗਿਆ ਕਿ ਇਹ ਅਗਲੇ ਦਿਨ ਪਾਰਲੀਮੈਂਟ ਵਿਚ ਰਖਿਆ ਜਾਵੇਗਾ ਤੇ ਇਸੇ ਕ ਹੈ । ਇਹਦੀ ਐਡਵਾਂਸ ਕਾਪੀ ਉਹਨਾਂ ਨੂੰ ਦੇਣੀ ਯੋਗ ਨਹੀਂ ਪਰ, ਇਸ ਤੇ ਸਹਿਮਤੀ ਹੋਈ ਕਿ ਇਹ ਫ਼ਾਰਮੂਲਾ ਜਿਸ ਦਿਨ ਪਾਰਲੀਮੈਂਟ ਵਿਚ ਪੇਸ਼ ਕੀਤਾ ਜਾਵੇਡ ਉਸੇ ਦਿਨ ਹੀ ਉਹਨਾਂ ਨੂੰ ਅੰਮ੍ਰਿਤਸਰ ਰੀਲੇਅ ਕਰ ਦਿਤਾ ਜਾਵੇਗਾ। 

ਪਰ ਪਾਰਲੀਮੈਂਟ ਵਿਚ ਜੋ ਬਿਆਨ ਰਖਿਆ ਗਿਆ ਉਹ ਉਸ ਨਾਲੋਂ ਚੋਖਾ ਵਖਰਾ ਸੀ ਜੋ ਅਕਾਲੀਆਂ ਨੂੰ ਵਿਖਾਇਆ ਗਿਆ ਸੀ । ਇਸ ਵਿਚ ਉਹਨਾਂ ਸਭਨਾਂ ਨੁਕਤਿਆਂ ਦਾ ਜ਼ਿਕਰ ਨਹੀਂ ਸੀ ਜਿਨ੍ਹਾਂ ਬਾਰੇ ਸਵਰਨ ਸਿੰਘ ਨੇ ਰਿਆਇਤਾਂ ਦਿਤੀਆਂ ਸਨ । ਇਸ ਬਿਆਨ ਵਿਚ ਸਮਝੌਤੇ ਤੇ ਪਹੁੰਚਣ ਤੋਂ ਪਹਿਲਾਂ ਰਾਜਸਥਾਨ ਤੇ ਹਰਿਆਣਾ ਦੀ ਪਰਵਾਨਗੀ ਲੈਣ ਦੀ ਮੁੜ ਗੱਲ ਆਖੀ ਗਈ । 

ਅਕਾਲੀਆਂ ਨੇ ਇਹਨੂੰ ‘ਗ਼ਦਾਰੀ’ ਆਖਿਆ ਤੇ ਸਵਰਨ ਸਿੰਘ ਨੂੰ ਸ਼ਿਕਾਇਤ ਕੀਤੀ । ਪਰ ਉਹ ਕੁਝ ਨਹੀਂ ਸੀ ਆਖ ਸਕਦਾ ਕਿਉਂਜੁ ਇਹ ਪ੍ਰਤੱਖ ਸੀ ਕਿ ਸ਼੍ਰੀਮਤੀ ਗਾਂਧੀ ਨੇ ਆਖ਼ਰੀ ਛਿਣ ਆਪਣਾ ਮਨ ਬਦਲ ਲਿਆ ਸੀ ਅਤੇ ਮੰਤਰਾਲੇ ਦੀ ਕਮੇਟੀ ਦੀ ਹਾਂ ਦੇ ਕੋਈ ਅਰਥ ਨਹੀਂ ਸਨ ਰਹੇ । 

ਪਿੱਛਲ-ਝਾਤ ਮਾਰਦਿਆਂ, ਸਵਰਨ ਸਿੰਘ ਨਹੀਂ ਦੱਸ ਸਕਦਾ ਕਿ ਪਰਦੇ ਪਿਛੇ ਕੀ ਹੋਇਆ, ਪਰ ਉਹਦਾ ਅਨੁਮਾਨ ਹੈ ਕਿ ਕੈਬਨਟ ਸਬ-ਕਮੇਟੀ ਨੇ ਸ਼੍ਰੀਮਤੀ ਗਾਂਧੀ ਨੂੰ ਨਹੀਂ ਸੀ ਦਸਿਆ ਕਿ ਬਿਆਨ ਦਾ ਇਹ ਖਰੜਾ ਜੋ ਉਹਨੇ ਤਬਦੀਲ ਕੀਤਾ, ਅਕਾਲੀਆਂ ਨੂੰ ਵਿਖਾਇਆ ਜਾ ਚੁਕਿਆ ਹੈ । ਇਹ ਅਨੁਮਾਨ ਸਹੀ ਹੋ ਸਕਦਾ ਹੈ ਕਿਉਂਜੁ ਸ੍ਰੀਮਤੀ ਗਾਂਧੀ ਦੇ ਮੰਤਰੀਆਂ ਦਾ ਉਹਦੇ ਨਾਲ ਕੋਈ ਕੁਮੁਨੀਕੇਸ਼ਨ ਨਹੀਂ ਹੈ। ਜੇ ਉਹਨਾਂ ਨੂੰ ਦਸਿਆ ਹੁੰਦਾ ਕਿ ਉਹਨਾਂ ਨੇ ਖ਼ੁਦ ਆਪਣੇ ਤੌਰ ਤੇ ਇਸ ਬਿਆਨ ਨੂੰ ਪ੍ਰਮਾਣਿਕਤਾ ਦੇ ਦਿਤੀ ਹੈ, ਤਾਂ ਉਹਨਾਂ ਨੂੰ ਭਾਵੇਂ ਉਹਦੇ ਰੋਹ ਦਾ ਸਾਹਮਣਾ ਕਰਨਾ ਪੈਣਾ ਸੀ — ਤੇ ਇਸ ਸੰਭਾਵਨਾ ਤੋਂ ਉਹ ਸਭੇ ਬਚਣਾ ਚਾਹੁੰਦੇ ਹੋਣਗੇ ਪਰ ਇਹਦੇ ਨਾਲ ਉਹ ਸਮਝੌਤੇ ਲਈ ਰਾਹ ਖੋਲ੍ਹ ਸਕਦੇ ਸਨ। 

ਕੀਹਨੇ ਕਿਹੜੇ ਪੜਾਉ ਉਤੇ ਕੰਮ ਵਿਗਾੜਿਆ ਇਹਦਾ ਪਤਾ ਸ਼ਾਇਦ ਕਦੇ ਵੀ ਨਾ ਲਗ ਸਕੇ । ਪਰ ਇਹ ਸਪਸ਼ਟ ਹੈ ਕਿ ਸ੍ਰੀਮਤੀ ਗਾਂਧੀ ਨੇ ਸਵਰਨ ਸਿੰਘ ਨੂੰ ‘ਹਾਂ’ ਕਹਿਣ ਪਿਛੋਂ ਆਪਣਾ ਮਨ ਬਦਲ ਲਿਆ । ਓਸ ਦਿਨ ਤੋਂ, ਸਵਰਨ ਸਿੰਘ ਨੇ ਸਹੁੰ ਖਾਧੀ ਕਿ ਉਹ ਗੱਲਾਂ-ਬਾਤਾਂ ਵਿਚ ਸ਼ਾਮਿਲ ਨਹੀਂ ਹੋਵੇਗਾ । ਤੇ ਉਹ ਲਾਂਭੇ ਹੀ ਰਿਹਾ ਹੈ, ਉਦੋਂ ਵੀ ਜਦੋਂ ਪਰਧਾਨ ਮੰਤਰੀ ਨੇ ਉਹਨੂੰ ਮੁੜ ਮੁੜ ਬੇਨਤੀ ਕੀਤੀ ਕਿ ਉਹ ‘ਕੁਝ ਪਾਰਟ’ ਅਦਾ ਕਰੋ ਪਰ ਉਹ ਨਹੀਂ ਮੰਨਿਆ । 

ਸਵਰਨ ਸਿੰਘ ਨੇ ਮਹਿਸੂਸ ਕੀਤਾ ਕਿ ਸਵਾਲ ਹੱਲ ਕਰਨ ਦਾ ਇਕ ਵਡਾ ਮੌਕਾ ਹੱਥੋਂ ਨਿਕਲ ਚੁਕਿਆ ਹੈ। ਉਸ ਸਮੇਂ ਭਿੰਡਰਾਂਵਾਲਾ ਏਡਾ ਸ਼ਕਤੀਮਾਨ ਨਹੀਂ ਸੀ ਹੋਇਆ ; ਨਾ ਹੀ ਹਰਿਆਣਾ ਮੰਗਾਂ ਪੇਸ਼ ਕਰਨ ਵਿਚ ਸ਼ਾਮਿਲ ਹੋਇਆ ਸੀ । ਅਕਾਲੀ ਆਗੂਆਂ ਨੇ ਮੈਨੂੰ ਕਈ ਵਾਰ ਦਸਿਆ ਕਿ ਸਵਰਨ ਸਿੰਘ ਦੇ ਫ਼ਾਰਮੂਲੇ ਨੇ ‘ਸਭ ਕੁਝ’ ਨਜਿੱਠ ਦਿਤਾ ਸੀ । ਜੇ ਇਹ ਹੋ ਜਾਂਦਾ, ਪੰਜਾਬ ਤੇ ਰਾਸ਼ਟਰ ਉਸ ਦੁਖਾਂਤ ਤੋਂ ਬਚ ਸਕਦੇ ਜੋ ਵਾਪਰਿਆ । 

ਤੇ ਦਿੱਲੀ ਵਿਖੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਇਕ ਹੋਰ ਸਮਝੌਤਾ ਹੁੰਦਾ- ਹੁੰਦਾ ਰਹਿ ਗਿਆ । 4 ਨਵੰਬਰ ਨੂੰ ਅਕਾਲੀਆਂ ਨੇ ਐਲਾਨ ਕੀਤਾ ਕਿ ਉਹ ਖੇਡਾਂ ਵਿਚ ‘ਗੜਬੜ’ ਪਾਉਣਗੇ ਪਰ ਫੇਰ ਐਲਾਨ ਕੀਤਾ ਕਿ ਦਿੱਲੀ ਵਿਚ ਸਿਰਫ਼ ਇਕ ਮੁਜ਼ਾਹਰਾ ਹੀ ਕੀਤਾ ਜਾਵੇਗਾ । 

ਸ੍ਰੀਮਤੀ ਗਾਂਧੀ ਨੂੰ, ਜਿਸ ਦੀ ਨਜ਼ਰ ਵਿਦੇਸਾਂ ਵਿਚ ਆਪਣੇ ਬਿੰਬ ਉਤੇ ਲਗੀ ਰਹਿੰਦੀ ਹੈ, ਇਸ ਤੋਂ ਚਿੰਤਾ ਹੋਈ । ਭਾਵੇਂ ਅਕਾਲੀਆਂ ਨੇ ਮੁੜ ਜ਼ੋਰ ਦਿੰਦੇ ਆਖਿਆ ਕਿ ਉਹਨਾਂ ਦਾ ਰੋਸ ਚਿੰਨ੍ਹਮਈ ਹੀ ਹੋਵੇਗਾ, ਸਰਕਾਰ ਕੋਈ ਗੁੰਜਾਇਸ਼ ਛਡਣਾ ਨਹੀਂ ਸੀ ਚਾਹੁੰਦੀ ਕਿਉਂਜੁ ਏਸ਼ੀਆ ਭਰ ਤੋਂ ਸੈਂਕੜੇ ਐਥਲੀਟ ਇਹਨਾਂ ਖੇਡਾਂ ਵਿਚ ਹਿਸਾ ਲੈ ਰਹੇ ਸਨ ਅਤੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੇ ਆਪਣੇ ਟੈਲੀਵਿਯਨਾਂ ਉਤੇ ਇਹ ਖੇਡਾਂ ਵੇਖਣੀਆਂ ਸਨ। 

ਅਕਾਲੀਆਂ ਨੂੰ ਗੱਲਾਂਬਾਤਾਂ ਲਈ ਉਤੇਜਨਾਮਈ ਸੁਨੇਹਾ ਭੇਜਿਆ ਗਿਆ । ਲੌਂਗੋਵਾਲ ਗੱਲਾਂਬਾਤਾਂ ਵਿਚ ਸ਼ਾਮਿਲ ਹੋਣਾ ਨਹੀਂ ਸੀ ਚਾਹੁੰਦਾ; ਪਰਧਾਨ ਮੰਤਰੀ ਨਾਲ ਆਪਣੇ ਪਿਛਲੀ ਮੀਟਿੰਗ ਦੇ ਅਸਰ ਤੋਂ ਅਜੇ ਮੁਕਤ ਨਹੀਂ ਸੀ ਹੋਇਆ । ਉਹਨੇ ਬਾਦਲ, ਬਲਵੰਤ ਸਿੰਘ, ਬਰਨਾਲਾ ਤੇ ਰਾਜਿੰਦਰ ਸਿੰਘ ਭਾਟੀਆ ਨੂੰ ਭੇਜਿਆ। ਹਕੂਮਤ ਦੇ ਪ੍ਰਤੀਨਿਧ ਸਨ ਵੈਨਕਟਰਮਨ, ਸੇਠੀ ਤੇ ਸ਼ਿਵਸ਼ੰਕਰ ਤੇ ਇਹਨਾਂ ਦੀ ਮਦਦ ਲਈ ਸਨ ਪੀ. ਸੀ. ਅਲੇਗਜ਼ਾਡੇਰ ਤੇ = ਟੀ. ਐਨ. ਚਤੁਰਵੇਦੀ । ਪਹਿਲੀ ਵਾਰ, ਅਮਰੇਂਦਰ ਸਿੰਘ, ਜਿਹੜਾ ਲੋਕ ਸਭਾ ਦਾ ਕਾਂਗਰਸ (ਆਈ) ਮੈਂਬਰ ਸੀ, ਗੱਲਾਂਬਾਤਾ ਵਿਚ ਸ਼ਾਮਿਲ ਹੋਇਆ। ਅਮਰੇਂਦਰ ਸਿੰਘ ਰਾਜੀਵ ਗਾਂਧੀ ਦਾ ਜ਼ਾਤੀ ਮਿੱਤਰ ਸੀ ਤੇ ਮਰਹੂਮ ਮਹਾਰਾਜਾ – ਪਟਿਆਲਾ ਦਾ ਪੁੱਤਰ ਹੋਣ ਦੇ ਨਾਤੇ ਉਹਨੂੰ ਸਿੱਖਾਂ ਵਿਚ ਇੱਜ਼ਤ ਮਾਣ ੩ ਹਾਸਲ ਸੀ । 

ਗੱਲਾਂਬਾਤਾਂ ਵਿਚ ਦਰਿਆਈ ਪਾਣੀਆਂ ਦੇ ਸਵਾਲ ਨੇ ਕੋਈ ਰੋਕ ਨਾ ਪਾਈ ਕਿਉਂਜੁ ਹਕੂਮਤ ਨੇ ਇਹਨੂੰ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਰਖਣਾ ਮੰਨ ਲਿਆ । ਧਾਰਮਕ ਮੰਗਾਂ ਵਿਚਾਰੀਆਂ ਗਈਆਂ ਤੇ ਸਰਕਾਰ ਨੇ ਅਕਾਲੀ ਆਗੂਆਂ ਨੂੰ ਦਸਿਆ ਕਿ ਉਹ ਕੁਲ-ਹਿੰਦ ਗੁਰਦਵਾਰਾ ਐਕਟ ਵਿਚਾਰਨ ਲਈ ਰਜ਼ਾਮੰਦ ਹੋਵੇਗੀ, ਪਰ ਇਸ ਤੋਂ ਪਹਿਲਾਂ, ਦੇਸ ਦੇ ਸਭਨਾਂ ਇਤਿਹਾਸਕ ਗੁਰਦਵਾਰਿਆਂ ਨੂੰ ਇਕੋ ਇਕ ਸ਼ਾਸਨ ਦੇ ਅਧਿਕਾਰ-ਖੇਤਰ ਵਿਚ ਲਿਆਉਣ ਤੋਂ ਪਹਿਲਾਂ ਉਹ ਰਾਜ-ਸਰਕਾਰਾਂ ਨਾਲ ਅਤੇ ਵਖ ਵਖ ਗੁਰਦਵਾਰਿਆਂ ਦੀਆਂ ਮੈਨੇਜਿੰਗ ਕਮੇਟੀਆਂ ਤੇ ਸੰਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਕਰਨਾ ਚਾਹੇਗੀ। 

ਚਤੁਰਵੇਦੀ ਕਾਰਵਾਈ ਲਿਖ ਰਿਹਾ ਸੀ, ਤੇ ਜਦੋਂ ਉਹਨੇ ਕਾਰਵਾਈ ਪੜ੍ਹ ਕੇ ਸੁਣਾਈ, ਉਹਨੇ ਆਖਿਆ ਕਿ ਕੁਲ-ਹਿੰਦ ਗੁਰਦਵਾਰਾ ਐਕਟ ਬਾਰੇ ਸਲਾਹ-ਮਸ਼ਵਰੇ ‘ਸੰਬੰਧਤ ਧਿਰਾਂ ਨਾਲ ਹੋਣਗੇ । ਰਾਜਿੰਦਰ ਸਿੰਘ ਭਾਟੀਆ ਨੇ, ਜਿਹੜਾ ਮੀਟਿੰਗ ਵਿਚ ਹਾਜ਼ਰ ਸੀ, ਕਿਹਾ ਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ਼ਬਦ ਇਸ ਵਿਚ ਨਹੀਂ ਲਿਖੇ ਗਏ । ਚਤੁਰਵਦੀ ਨੇ ਕਿਹਾ ਕਿ ‘ਸੰਬੰਧਤ ਧਿਰਾਂ’ ਵਿਚ ਇਹ ਕਮੇਟੀ ਵੀ ਆ ਜਾਂਦੀ ਹੈ, ਪਰ ਭਾਟੀਆ ਨੇ ਜ਼ੋਰ ਦਿੰਦਿਆਂ ਕਿਹਾ ਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਹੋਣਾ ਚਾਹੀਦਾ ਹੈ, ਤੇ ਸੇਠੀ ਨੇ ਉਹਦੀ ਹਿਮਾਇਤ ਕੀਤੀ । 

ਆਨੰਦਪੁਰ ਸਾਹਿਬ ਮਤੇ ਉਤੇ ਵੀ ਲੰਮੀ ਬਹਿਸ ਹੋਈ ; ਸਰਕਾਰ ਕੋਲ ਇਸ ਮਤੇ ਦਾ ਪਹਿਲਾ ਰੂਪ ਸੀ, ਤੇ ਉਹਦੇ ਪ੍ਰਤੀਨਿਧਾਂ ਨੇ ਕਿਹਾ ਕਿ ਉਹ ਉਸ ਮਤੇ ਤੇ ਕਿਵੇਂ ਵਿਚਾਰ ਕਰ ਸਕਦੇ ਹਨ ਜਿਸ ਵਿਚ ਪ੍ਰਭੁਤਾ (ਖ਼ੁਦਮੁਖ਼ਤਾਰੀ) ਦੀ ਗੱਲ ਕੀਤੀ ਗਈ ਹੈ । ਅਕਾਲੀਆਂ ਨੇ ਕਿਹਾ ਕਿ ਮਤੇ ਦਾ ਉਹ ਰੂਪ ਹੀ ਪ੍ਰਮਾਣਿਕ ਹੈ ਜਿਸ ਉਤੇ ਲੌਂਗੋਵਾਲ ਦੇ ਦਸਖ਼ਤ ਹਨ । ਸਰਕਾਰੀ ਪ੍ਰਤੀਨਿਧਾਂ ਨੇ ਕੁਝ ਝਿਜਕ ਨਾਲ ਲੌਂਗੋਵਾਲ ਦੀ ਸਹੀਬੰਦ ਨਕਲ ਨੂੰ ਪਰਵਾਨਣਾ ਮੰਨ ਲਿਆ । ਪੈਕੇਜੇ ਦੇ ਹਿਸੇ ਵਜੋਂ, ਹਕੂਮਤ ਨੇ ਕਿਹਾ ਕਿ ਉਹ ਭਿੰਡਰਾਂਵਾਲੇ ਦੇ ਬੰਦਿਆਂ ਥਾਰਾ ਸਿੰਘ ਤੇ ਅਮਰੀਕ ਸਿੰਘ ਨੂੰ ਰਿਹਾ ਕਰ ਦੇਵੇਗੀ । ਤਿੰਨਾਂ ਦਿਨਾਂ ਦੇ ਅੰਦਰ-ਅੰਦਰ ਕੁਝ ਹੋਰ ਨੂੰ ਰਿਹਾ ਕਰ ਦਿਤਾ ਜਾਵੇਗਾ, ਤੇ ਛੁਟ ਉਹਨਾਂ ਦੇ ਜਿਨ੍ਹਾਂ ਉਤੇ ਹਿੰਸਾ ਦਾ ਇਲਜ਼ਾਮ ਹੈ, ਬਾਕੀ ਸਭਨਾਂ ਨੂੰ ਹਫ਼ਤੇ ਦੇ ਅੰਦਰ- ਅੰਦਰ ਰਿਹਾ ਕਰ ਦਿਤਾ ਜਾਵੇਗਾ । 

ਇਹ ਮਸਲੇ ਨਿਬੇੜ ਕੇ ਵੈਨਕਟਰਮਨ ਨੇ ਕਿਹਾ ਕਿ ਸਰਕਾਰ ਨੇ ਅਕਾਲੀਆਂ ਦੀਆਂ 90 ਫ਼ੀ ਸਦੀ ਮੰਗਾਂ ਮੰਨ ਲਈਆਂ ਹਨ, ਤੇ ਪੁਛਿਆ ਕਿ ਉਹ ਬਾਕੀ ਦੀਆਂ 10 ਫ਼ੀ ਸਦੀ ਛਡ ਦੇਣ ਬਾਰੇ ਖੁਲ੍ਹਦਿਲੀ ਕਿਉਂ ਨਹੀਂ ਵਿਖਾ ਸਕਦੇ । ਸਰਕਾਰ ਨੇ ਤਜਵੀਜ਼ ਕੀਤਾ ਕਿ ਉਹ ਚੰਡੀਗੜ੍ਹ, ਫਾਜ਼ਿਲਕਾ ਤੇ ਅਬੋਹਰ ਸਮੇਤ ਸਮੁਚਾ ਇਲਾਕਾਈ ਝਗੜਾ ਕਮਿਸ਼ਨ ਨੂੰ ਸੌਂਪ ਦੇਵੇਗੀ । ਅਕਾਲੀਆਂ ਨੇ ਕਿਹਾ ਕਿ ਉਹ, ਜੇ ਚੰਡੀਗੜ੍ਹ ਤੁਰਤ ਪੰਜਾਬ ਵਿਚ ਸ਼ਾਮਿਲ ਕਰ ਦਿੱਤਾ ਜਾਵੇ, ਫਾਜ਼ਿਲਕਾ ਤੇ ਅਬੋਹਰ ਦਾ ਸਵਾਲ ਕਮਿਸ਼ਨ ਦੇ ਸਾਹਮਣੇ ਰਖਣ ਨੂੰ ਸਹਿਮਤ ਹਨ । 

ਬਲਵੰਤ ਸਿੰਘ ਨੇ ਸੀ ਪੀ ਆਈ (ਐਮ) ਪੋਲਿਟਬਿਊਰੋ ਮੈਂਬਰ, ਹਰਕਿਸ਼ਨ ਸਿੰਘ ਸੁਰਜੀਤ, ਨੂੰ ਫ਼ੋਨ ਕੀਤਾ ਕਿ ਉਹ ਗੱਲਾਂਬਾਤਾਂ ਵਿਚ ਸ਼ਾਮਿਲ ਹੋਵੇ । ਅਲੇਗਜ਼ਾਂਡਰ, ਜਿਸ ਦੇ ਨਿਵਾਸ-ਸਥਾਨ ਤੇ ਮੀਟਿੰਗ ਹੋਈ, ਸੁਰਜੀਤ ਨੂੰ ਆਪਣੇ ਟਿਕਾਣੇ ਤੇ ਵੇਖ ਕੇ ਹੈਰਾਨ ਰਹਿ ਗਿਆ। ਬਲਵੰਤ ਸਿੰਘ ਨੇ ਕਿਹਾ ਕਿ ਜੇ ਅਕਾਲੀਆਂ ਨੇ ਆਪੋਜ਼ੀਸ਼ਨ ਨੂੰ ਸਮਝੌਤੇ ਵਿਚ ਸ਼ਾਮਿਲ ਨਾ ਕੀਤਾ ਤਾਂ ਇਹ ਆਪੋਜ਼ੀਸ਼ਨ ਨਾਲ ਧੋਖਾ ਹੋਵੇਗਾ । 

ਬਾਦਲ ਨੇ ਉਹਦੀ ਹਿਮਾਇਤ ਕੀਤੀ, ਪਰ ਪੁਛਿਆ, ‘ਧੋਖਾ ਕਾਹਦਾ ?’ ਬਾਦਲ ਨੇ ਦਸਿਆ ਕਿ ਸੀ ਪੀ ਆਈ (ਐਮ) ਵਾਲੇ ਅਕਾਲੀਆਂ ਨੂੰ ਵਿਚ- ਵਿਚਾਲੇ ਛਡਦਿਆਂ, ਮੋਰਚੇ ਤੋਂ ਬਾਹਰ ਹੋ ਗਏ ਸਨ । (ਬਾਦਲ ਦੇ ਵਿਸ਼ਲੇਸ਼ਣ ਅਨੁਸਾਰ, ਅਕਾਲੀਆਂ ਨੂੰ ਸਿਖ ਕਿਸਾਨੀ ਤੋਂ ਜਨਤਕ ਹਿਮਾਇਤ ਮਿਲਦੀ ਹੈ ਅਤੇ ਬੀ ਜੇ ਪੀ ਨੂੰ ਨਗਰਾਂ ਵਿਚ ਵਪਾਰਕ ਤਬਕੇ ਤੇ ਕਿੱਤਾਵਰ ਲੋਕਾਂ ਦੀ ਹਿਮਾਇਤ ਹਾਸਲ ਹੈ। ਉਹ ਇਮਾਨਦਾਰੀ ਨਾਲ ਮੰਨਦਾ ਸੀ ਕਿ ਬੀ ਜੇ ਪੀ ਪੰਜਾਬ ਵਿਚ ਹਿੰਦੂਆਂ ਦੀ ਅਤੇ ਅਕਾਲੀ ਸਿੱਖਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ, ਇਸੇ ਕਰਕੇ, ਦੋਹਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ ।) 

ਗੱਲਾਂਬਾਤਾਂ ਦਾ ਸਾਰ ਪਰਧਾਨ ਮੰਤਰੀ ਨੂੰ ਰਿਪੋਰਟ ਕਰਦਿਆਂ, ਚਤੁਰਵੇਦੀ ਨ ਅਕਾਲੀਆਂ ਦੀ ਇਛਾ ਪਰਗਟਾਈ ਕਿ ਉਹ ਆਪੋਜ਼ੀਸ਼ਨ ਨੂੰ ਗੱਲਾਂਬਾਤਾਂ ਵਿਚ ਸ਼ਾਮਿਲ ਕਰਨ ਦੇ ਚਾਹਵਾਨ ਹਨ । ਇਹ ਸੁਣ ਕੇ ਸ਼੍ਰੀਮਤੀ ਗਾਂਧੀ ਤੈਸ਼ ਵਿਚ ਆ ਗਈ । ਉਹ ਅਕਾਲੀਆਂ ਨਾਲ ਸਮਝੌਤਾ ਕਰਨ ਲਈ ਤਾਂ ਅੱਤ ਦੂਰ ਤਕ ਜਾਣ ਲਈ ਤਿਆਰ ਸੀ ਪਰ ਉਹ ਤਾਂ ਆਪੋਜ਼ੀਸ਼ਨ ਦੇ ਸਿਰ ਵੀ ਸਿਹਰਾ ਬੰਨ੍ਹਣਾ ਚਾਹੁੰਦੇ ਸਨ । 

ਅਕਾਲੀਆਂ ਨੇ ਕਾਂਗਰਸ (ਆਈ) ਤੇ ਵਿਰੋਧੀ ਪਾਰਟੀਆਂ ਦੀ ਸਾਂਝੀ ਮੀਟਿੰਗ ਦੀ ਤਜਵੀਜ਼ ਪੇਸ਼ ਕੀਤੀ ਤੇ ਕਿਹਾ ਕਿ ਜੇ ਸਰਬ-ਸੰਮਤੀ ਨਾਲ ਫ਼ੈਸਲਾ ਨਾ ਹੋ ਸਕਿਆ ਤਾਂ ਆਮ ਸਹਿਮਤੀ (consensus) ਲਾਗੂ ਹੋਣੀ ਚਾਹੀਦੀ ਹੈ। ਪਰ ਇਹ ਗੱਲ ਸ੍ਰੀਮਤੀ ਗਾਂਧੀ ਨੂੰ ਪਰਵਾਨ ਨਹੀਂ ਸੀ ਕਿਉਂਜੁ ਇਹ ਗੱਲ ਤਾਂ, ਕਾਂਗਰਸ (ਆਈ) ਨੂੰ ਇਕ ਗਿਣਦਿਆਂ, ਆਪੋਜ਼ੀਸ਼ਨ ਦੇ ਫੈਸਲੇ ਦੇ ਬਰਾਬਰ ਹੋਣੀ ਸੀ ਕਿਉਂਜੁ ਉਹਨਾਂ ਦੀ ਬਹੁ-ਸੰਮਤੀ ਹੋਵੇਗੀ । 

ਸ਼੍ਰੀਮਤੀ ਗਾਂਧੀ ਨਾਲ ਸਲਾਹ-ਮਸ਼ਵਰੇ ਪਿਛੋਂ ਤਿਆਰ ਕੀਤਾ ਗਿਆ ਸਰਕਾਰੀ ਫ਼ਾਰਮੂਲਾ ਇਹ ਸੀ ਕਿ ਜੇ ਕਾਂਗਰਸ (ਆਈ) ਤੇ ਆਪੋਜ਼ੀਸ਼ਨ ਵਿਚਕਾਰ ਕੋਈ ਸਮਝੌਤਾ ਨਾ ਹੋਇਆ ਤਾਂ ਮਾਮਲਾ ਸਾਲਸੀ ਲਈ ਸ੍ਰੀਮਤੀ ਗਾਂਧੀ ਨੂੰ ਸੌਂਪ ਦਿਤਾ ਜਾਵੇ । ਸਰਕਾਰੀ ਅਧਿਕਾਰੀਆਂ ਨੇ ਇਹ ਗੱਲ ਭੇਦ ਨਾ ਰਖੀ ਕਿ ਇਸ ਸਾਲਸੀ ਤੋਂ ਉਹਨਾਂ ਦਾ ਮਤਲਬ ਇਹ ਹੈ ਕਿ ਸ਼੍ਰੀਮਤੀ ਗਾਂਧੀ ਚੰਡੀਗੜ੍ਹ ਪੰਜਾਬ ਨੂੰ ਦੇ ਦੇਵੇਗੀ ਅਤੇ ਆਪਣੇ ਪੁਰਾਣੇ ਫ਼ੈਸਲੇ ਅਨੁਸਾਰ ਫ਼ਾਜ਼ਿਲਕਾ ਤੇ ਅਬੋਹਰ ਹਰਿਆਣੇ ਨੂੰ ਦੇਵੇਗੀ। ਦਲੀਲ ਇਹ ਦਿਤੀ ਗਈ ਕਿ ‘ਸਾਲਸੀ’ ਅਕਾਲੀਆਂ ਦੀ ਇਜ਼ਤ ਨੂੰ ਬਚਾਉਣ ਵਿਚ ਸਹਾਈ ਹੋਵੇਗੀ। ਅਕਾਲੀ ਇਹਦੇ ਨਾਲ ਸਹਿਮਤ ਨਾ ਹੋਏ, ਤੇ ਗੱਲਬਾਤ ਟੁਟ ਗਈ । 

ਇਹ ਵਿਖਾਉਣ ਲਈ ਕਾਫ਼ੀ ਸਬੂਤ ਮੌਜੂਦ ਹਨ ਕਿ ਇਹ ਹਰਿਆਣੇ ਦਾ ਮੁਖ ਮੰਤਰੀ, ਭਜਨ ਲਾਲ ਹੀ ਸੀ ਜੀਹਦਾ ਆਖ਼ਰੀ ਘੜੀ ਸਮਝੌਤੇ ਨੂੰ ਸਾਬੋਤਾਜ ਕਰਨ ਵਿਚ ਹੱਥ ਸੀ । ਸ਼੍ਰੀਮਤੀ ਗਾਂਧੀ ਦੇ ਕੈਂਪ ਵਿਚ ਕੁਝ ਲੋਕਾਂ ਨੇ ਉਹਨੂੰ ਝਬਦੇ ਦਿੱਲੀ ਆਉਣ ਲਈ ਸੁਨੇਹਾ ਭੇਜਿਆ ਜੇਕਰ ਉਹ ਫ਼ਾਜ਼ਿਲਕਾ ਤੇ ਅਬੋਹਰ ਨੂੰ ਗੁਆਉਣਾ ਨਹੀਂ ਚਾਹੁੰਦਾ । ਕਾਂਗਰਸ (ਆਈ) ਦਾ ਇਕ ਸਿਖਰਲਾ ਲੀਡਰ, ਜਿਹੜਾ ਗੁਮਨਾਮ ਰਹਿਣਾ ਚਾਹੁੰਦਾ ਹੈ, ਦਸਦਾ ਹੈ ਕਿ ਖ਼ੁਦ ਸ਼੍ਰੀਮਤੀ ਗਾਂਧੀ ਨੇ ਭਜਨ ਲਾਲ ਨੂੰ ਸੱਦ ਭੇਜਿਆ ਸੀ ਤੇ ਉਹਨੂੰ ਇਸ ਤਜਵੀਜ਼ ਬਾਰੇ ਦੱਸਿਆ ਸੀ । 

ਕਹਿੰਦੇ ਹਨ, ਭਜਨ ਲਾਲ ਨੇ ਸ੍ਰੀਮਤੀ ਗਾਂਧੀ ਨੂੰ ਦਸਿਆ ਕਿ ਉਹ ਜਾਣਦਾ ਹੈ ਉਹਨੂੰ ਏਸ਼ੀਆਡ ਬਾਰੇ ਚਿੰਤਾ ਹੈ ਪਰ ਜੇ ਕੋਈ ਗੜਬੜ ਹੋਈ ਤਾਂ ਉਹ ਆਪਣੇ ਆਪ ਨੂੰ ਫਾਹੇ ਲਾ ਲਵੇਗਾ; ਉਹ ਇਹ ਗੱਲ ਯਕੀਨੀ ਬਣਾਏਗਾ ਕਿ ਕੋਈ ਅਕਾਲੀ ਦਿੱਲੀ ਵਿਚ ਦਾਖ਼ਲ ਨਾ ਹੋਵੇ । ਉਹਨੇ ਬਾਜ਼ੀ ਜਿਤ ਲਈ। ਦਿੱਲੀਉਂ ਵਾਪਸੀ ਤੇ ਉਹਨੇ ਆਪਣੇ ਅਫ਼ਸਰਾਂ ਨੂੰ ਸਪੱਸ਼ਟ ਕਰ ਦਿਤਾ ਕਿ ਉਹਦੀ ਸਰਕਾਰ ਦਾ ਭਵਿੱਖ ਹੀ ਇਸ ਉਤੇ ਨਿਰਭਰ ਕਰਦਾ ਹੈ ਕਿ ਦਹਿਸ਼ਤਪਸੰਦ ਏਸ਼ੀਆਡ ਵਿਚ ਗੜਬੜ ਪਾਉਣ ਵਿਚ ਕਿਥੋਂ ਤਕ ਸਫ਼ਲ ਹੁੰਦੇ ਹਨ । ਉਹਨਾਂ ਨੂੰ ਕਿਵੇਂ ਰੋਕਣਾ ਹੈ ਇਹ ਉਹਨਾਂ ਦਾ, ਅਰਥਾਤ, ਅਫ਼ਸਰਾਂ ਦਾ ਕੰਮ ਹੈ। 

ਕਿਉਂਜੁ ਪੁਲਸ ਕੋਲ ਇਹ ਫ਼ਰਕ ਕਰਨ ਲਈ ਕੋਈ ਰਾਹ ਨਹੀਂ ਸੀ ਕਿ ਕਿਹੜਾ ਸਿੱਖ ਦਹਿਸ਼ਤਪਸੰਦ ਹੈ ਤੇ ਕਿਹੜਾ ਨਹੀਂ, ਸੋ ਦਿੱਲੀ ਆਉਣ ‘ਵਾਲੇ ਹਰ ਸਿੱਖ ਦੀ ਤਲਾਸ਼ੀ ਲਈ ਗਈ। ਗਡੀਆਂ ਅਧੀ ਰਾਤੀਂ, ਦਸੰਬਰ ਦੀ ਠੰਢ ਵਿਚ, ਪਸਿੱਤੇ ਸਟੇਸ਼ਨਾਂ ਉਤੇ ਖੜੀਆਂ ਕੀਤੀਆਂ ਗਈਆਂ, ਅਤੇ ਸਿੱਖ ਮੁਸਾਫ਼ਰਾਂ ਨੂੰ, ਇਥੋਂ ਤਕ ਕਿ ਫਸਟ ਕਲਾਸ ਵਿਚ ਸਫ਼ਰ ਕਰਨ ਵਾਲਿਆਂ ਨੂੰ ਵੀ, ਡਬਿਆਂ ਵਿਚੋਂ ਬਾਹਰ ਕਢਿਆ ਗਿਆ ਤੇ ਪਲੇਟਫ਼ਾਰਮ ਉਤੇ ਪੁਲਸ ਅਫਸਰ ਦੇ ਪੇਸ਼ ਕੀਤਾ ਗਿਆ। ਬਸਾਂ ਰੋਕੀਆਂ ਗਈਆਂ ਤੇ ਸਿੱਖ ਮੁਸਾਫ਼ਰਾਂ ਨੂੰ ਉਤਾਰਿਆ ਗਿਆ, ਅਤੇ ਕਈ ਥਾਈਂ ਤਾਂ ਉਜੱਡ ਪੁਲਸੀਏ ਨੇ ਆਖਿਆ : ‘ਸਾਰੇ ਸਿੱਖ ਬਾਹਰ ਆ ਜਾਣ ।’ 

ਕਾਰਾਂ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਛਡਿਆ ਨਾ ਗਿਆ ; ਕਈ ਸੀਨੀਅਰ ਰਿਟਾਇਰਡ ਫ਼ੌਜੀ ਅਫ਼ਸਰਾਂ ਨੂੰ ਰੋਕਿਆ ਗਿਆ ਤੇ ਇਹਨਾਂ ਵਿਚ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਅਤੇ ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸ਼ਾਮਿਲ ਸਨ । ਉਹਨਾਂ ਨੇ ਪਛਾਣ ਕਰਵਾਈ ਤਾਂ ਵੀ ਇਹਨੂੰ ਗੌਲਿਆ ਨਾ ਗਿਆ, ਤੇ ਹਰ ਕਾਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ । ਮੇਜਰ ਜਨਰਲ ਸ਼ਾਹਬੇਗ ਸਿੰਘ, ਜਿਹੜਾ ਅਗੇ ਚੱਲ ਕੇ ਭਿੰਡਰਾਂਵਾਲੇ ਨਾਲ ਜਾ ਮਿਲਿਆ, ਦਾ ਇਹ ਕਥਨ ਰਿਕਾਰਡ ਰੂਪ ਵਿਚ ਮੌਜੂਦ ਹੈ ਕਿ ਹਰਿਆਣੇ ਉਹਦੇ ਨਾਲ ਜੋ ਖੁਆਰ ਕਰਨ ਵਾਲਾ ਸਲੂਕ ਕੀਤਾ ਗਿਆ ਉਸ ਤੋਂ ਪਿਛੋਂ ਹੀ ਉਹਨੇ ਭਿੰਡਰਾਂਵਾਲੇ ਨਾਲ ਮਿਲਣ ਦਾ ਫ਼ੈਸਲਾ ਕੀਤਾ । 

ਸਵਰਨ ਸਿੰਘ ਤਕ ਨੂੰ ਵੀਂ ਰੋਕ ਲਿਆ ਗਿਆ ਤੇ ਇਹ ਦੱਸਣ ਦੇ ਬਾਵਜੂਦ ਕਿ ਉਹ ਕੌਣ ਹੈ ਉਹਦੀ ਤਲਾਸ਼ੀ ਲਈ ਗਈ । ਕਾਂਗਰਸ (ਆਈ) ਦੇ ਸਿੱਖ ਮੈਂਬਰ ਪਾਰਲੀਮੈਂਟ ਨੂੰ ਵੀ ਛਡਿਆ ਨਾ ਗਿਆ ਤੇ ਅਮਰਜੀਤ ਕੌਰ, ਕਾਂਗਰਸ (ਆਈ) ਐਮ. ਪੀ. ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਇਹ ਦੱਸਣ ਲਗਿਆਂ ਰੋ ਹੀ ਪਈ ਕਿ ਹਰਿਆਣਾ ਪੁਲਸ ਨੇ ਉਹਦੇ ਨਾਲ ਤੇ ਉਹਦੇ ਪਤੀ ਨਾਲ ਕਿਵੇਂ ਵਰਤਾਉ ਕੀਤਾ । 

ਸਿੱਖਾਂ ਨੇ ਨਿਰਾਦਰੀ ਹੋਈ ਮਹਿਸੂਸ ਕੀਤੀ ਕਿਉਂਜੁ ਹਰਿਆਣੇ ਤੋਂ ਦਿੱਲੀ ਜਾ ਰਹੇ ਹਿੰਦੂਆਂ ਨੂੰ, ਸਿਰਫ਼ ਉਹਨਾਂ ਦੀ ਸ਼ਕਲ ਵੇਖ ਕੇ, ਹੱਥ ਨਾ ਲਾਇਆ ਗਿਆ । ਸਰਕਾਰ ਨੇ ਇਹਦੇ ਲਈ ਕੋਈ ਪਛਤਾਵਾ ਨਾ ਪਰਗਟਾਇਆ ਤੇ ਹਾਕਮ ਜਮਾਤ ਦੇ ਕਿਸੇ ਵੀ ਮੈਂਬਰ ਵਲੋਂ ਕੋਈ ਬਿਆਨ ਨਹੀਂ ਦਿਤਾ ਗਿਆ ਕਿ ਜੋ ਕੁਝ ਹੋਇਆ ਹੈ ਉਹ ਨਿੰਦਣਯੋਗ ਹੈ । ਸਿੱਖਾਂ ਨੇ ਮਹਿਸੂਸ ਕੀਤਾ ਕਿ ਹੁਣ ਹਕੂਮਤ ਇਕ ਕਮਿਊਨਿਟੀ ਦੇ ਤੌਰ ਤੇ ਹੀ ਉਹਨਾਂ ਦੇ ਖ਼ਿਲਾਫ਼ ਹੈ। 

ਏਸ਼ੀਆਡ ਖੇਡਾਂ ਸ਼ਾਂਤੀ-ਪੂਰਵਕ ਹੋ ਗਈਆਂ, ਪਰ ਬਹੁਤ ਸਾਰੇ ਸਿੱਖ ਉਸ ਸਲੂਕ ਨੂੰ ਭੁਲਾ ਨਹੀਂ ਸਕੇ ਜੋ ਏਸ਼ੀਆਡ ਦੇ ਦੌਰਾਨ ਉਹਨਾਂ ਨਾਲ ਹੋਇਆ, ਨਾ ਉਹ ਵਰ੍ਹਿਆਂ-ਬਧੀ ਇਹਨੂੰ ਭੁਲਾ ਸਕਣਗੇ ਕਿਉਂਜੁ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਉਹਨਾਂ ਤੇ ਸਿਰਫ਼ ਇਸ ਕਰਕੇ ਸ਼ੱਕ ਕੀਤਾ ਗਿਆ ਕਿ ਉਹ ਸਿੱਖ ਸਨ । ਉਸ ਦਿਨ ਤੋਂ ਉਹਨਾਂ ਦੇ ਓਪਰੇ ਹੋਣ ਦੀ (Alienation) ਭਾਵਨਾ ਵਧਦੀ ਹੀ ਗਈ ਹੈ । 

ਅਕਾਲੀਆਂ ਨੇ ਸਿੱਖ ਸਾਬਕ ਫ਼ੌਜੀਆਂ ਦੀ ਕਨਵੈਨਸ਼ਨ ਬੁਲਾਈ (23 ਦਸੰਬਰ) ; ਇਸ ਵਿਚ ਭਾਵੇਂ 2,000 ਆਦਮੀ ਸ਼ਾਮਿਲ ਹੋਏ, ਸੀਨੀਅਰ ਰਿਟਾਇਰਡ ਸਿੱਖ ਅਫ਼ਸਰਾਂ ਨੇ ਇਹਦਾ ਬਾਈਕਾਟ ਕੀਤਾ । ਇਵੇਂ ਹੀ, ਅਕਾਲੀਆਂ ਵਲੋਂ 9 ਜੂਨ, 1983, ਨੂੰ ਸਿੱਖ ਬੁਧੀਜੀਵੀਆਂ ਦੀ ਕਨਵੈਨਸ਼ਨ ਬੁਲਾਈ ਗਈ ਜਿਸ ਵਿਚ ਮੁਖੀ ਸਿੱਖ ਬੁਧੀਜੀਵੀ ਸ਼ਾਮਿਲ ਨਹੀਂ ਹੋਏ। 

ਸਾਬਕ ਫ਼ੌਜੀਆਂ ਤੇ ਬੁਧੀਜੀਵੀਆਂ, ਦੋਹਾਂ ਦੀ ਹੀ ਅਕਾਲੀ ਜਤਨਾਂ ਨਾਲ ਹਮਦਰਦੀ ਹੈ । ਪਰ ਪਾਰਟੀ ਦਾ ਇਹਨਾਂ ਨਾਲ ਸੰਪਰਕ ਬਹੁਤ ਹੀ ਮਾਮੂਲੀ ਹੈ । ਇਹ ਦੋਵੇਂ, ਆਪਣੇ ਪਿਛੋਕੜ ਕਾਰਨ ਵੀ, ਇਕ ਦੂਜੇ ਤੋਂ ਦੂਰ ਹਨ। ਅਕਾਲੀ ਲੀਡਰਸ਼ਿਪ ਜੱਟ ਸਿੱਖਾਂ ਦੀ ਜੰਮ-ਪਲ ਹੈ ਜਦ ਕਿ ਰਿਟਾਇਰਡ ਫ਼ੌਜੀ ਅਫ਼ਸਰ ਤੇ ਬੁਧੀਜੀਵੀ ਬਹੁਤਾ ਗ਼ੈਰ-ਜਟ ਹਨ ; ਅਕਾਲੀਆਂ ਦਾ ਪਿਛੋਕੜ ਵੀ ਆਮ ਤੌਰ ਤੇ ਪੇਂਡੂ ਹੈ ਜਦ ਕਿ ਦੂਜਿਆਂ ਦਾ ਮੁਖ ਰੂਪ ਵਿਚ ਸ਼ਹਿਰੀ ਹੈ। 

ਹੁਣ ਸਥਿਤੀ ਇਸ ਹਦ ਤਕ ਵਿਗੜ ਗਈ ਕਿ ਅੱਤਵਾਦੀਆ ਦਾ ਜ਼ੋਰ ਵਧ ਗਿਆ ਅਤੇ ਖ਼ਾਲਿਸਤਾਨ ਦੀ ਮੰਗ ਨੂੰ, ਜਿਹੜੀ ਕਿਸੇ ਸਮੇਂ ਸ਼ਾਵਨ- ਵਾਦੀਆਂ ਨਾਲ ਹੀ ਜੁੜੀ ਹੋਈ ਸੀ, ਹੁਣ ਸਰੋਤੇ ਮਿਲਣ ਲਗ ਪਏ । ਤੇ ਇਥੇ ਹੀ ਅਕਾਲੀਆਂ ਨੇ, ਇਥੋਂ ਤਕ ਕਿ ਲਿਬਰਲ ਸਿੱਖਾਂ ਨੇ ਵੀ, ਰਹੱਸਮਈ ਚੁੱਪ ਸਾਧ ਰਖਣ ਦੀ ਭਿਆਨਕ ਭੁੱਲ ਕੀਤੀ । 

ਮਈ 1983 ਵਿਚ ਆਨੰਦਪੁਰ ਸਾਹਿਬ ਵਿਖੇ, ਜਿਥੇ ਵਾਲੰਟੀਅਰਾਂ ਦਾ ਕੈਂਪ ਲਗਿਆ ਸੀ, ਕਈ ਬੁਲਾਰਿਆਂ ਨੇ ਖੁਲ੍ਹਮਖੁਲ੍ਹਾ ਖ਼ਾਲਿਸਤਾਨ ਦੀ ਮੰਗ ਪੇਸ਼ ਕੀਤੀ ਪਰ ਕਿਸੇ ਵੀ ਮਾਡਰੇਟ ਅਕਾਲੀ ਨੇ ਰੋਸ ਨਾ ਪਰਗਟਾਇਆ। ਰਿਟਾਇਰਡ ਮੇਜਰ ਜਨਰਲ ਭੁੱਲਰ ਨੇ ਪੁੱਛਿਆ ਕਿ ਜਦੋਂ ਸ਼੍ਰੀਮਤੀ ਗਾਂਧੀ ਉਹਨਾਂ ਨੂੰ ਪਲੇਟ ਉਤੇ ਰਖ ਕੇ ਖ਼ਾਲਿਸਤਾਨ ਭੇਂਟ ਕਰ ਰਹੀ ਹੈ ਤਾਂ ਉਹ ਇਹਨੂੰ ਕਬੂਲ ਕਰਨੋ ਕਿਉਂ ਇਨਕਾਰੀ ਹਨ। 

ਜਾਪਦਾ ਹੈ, ਰਾਜਸੀ ਸੋਚਾਂ ਸ੍ਰੀਮਤੀ ਇੰਦਰਾ ਗਾਂਧੀ ਦੇ ਮਨ ਵਿਚ ਭਾਰੂ ਸਨ ਤੇ ਇਹਨਾਂ ਕਾਰਨ ਉਹ ਪੰਜਾਬ ਦੇ ਹਲ ਨੂੰ ਟਾਲਦੀ ਰਹੀ। ਇਸ ਵੇਲੇ ਤਕ ਵਿਦੇਸਾਂ ਵਿਚ ਰਹਿੰਦੇ ਸਿੱਖਾਂ ਨੇ ਭਾਰਤ ਵਿਚ ਪਰੈਸ਼ਰ-ਲਾਬੀ ਕਾਇਮ ਕਰ ਲੀਤੀ ਸੀ ਅਤੇ ਰਾਅ (RAW) ਨੇ ਉਹਨਾਂ ਦੀਆਂ ਸਰਗਰਮੀਆਂ ਬਾਰੇ ਸੂਚਨਾ ਇਕੱਠੀ ਕੀਤੀ । ਅਜੇ ਤਕ, ਸਿੱਖ ਦੇਸਭੂਮੀ, ਖ਼ਾਲਿਸਤਾਨ, ਦੀ ਮੰਗ ਨੂੰ ਬਹੁਤ ਸੀਮਿਤ ਹਿਮਾਇਤ ਹਾਸਲ ਸੀ । 

ਅਕਾਲੀਆਂ ਤੇ ਸਰਕਾਰ ਵਿਚਕਾਰ ਗੱਲਾਂਬਾਤਾਂ 11 ਜੂਨ 1983 ਨੂੰ ਮੁੜ ਛੋਹੀਆਂ ਗਈਆਂ । ਸਰਕਾਰ ਵਲੋਂ ਟਾਲ-ਮਟੋਲ ਦੀ ਉਹੋ ਪੁਰਾਣੀ ਵਾਰਤਾ ਦੁਹਰਾਈ ਗਈ : ਹੁਣ ਨਵੀਂ ਦਿੱਲੀ ਦਾ ਸਟੈਂਡ ਇਹ ਸੀ ਕਿ ਪਾਣੀਆਂ ਦੀ ਵੰਡ ਤੇ ਚੰਡੀਗੜ੍ਹ ਦੇ ਭਵਿੱਖ ਬਾਰੇ ਪੰਜਾਬ ਹੀ ਇਕੋ-ਇਕ ਧਿਰ ਨਹੀਂ ਹੈ; ਦੂਜੇ ਰਾਜ ਵੀ ਹਨ ਜਿਨ੍ਹਾਂ ਨਾਲ ਸਲਾਹ-ਮਸ਼ਵਰਾ ਜ਼ਰੂਰੀ ਹੈ । 

ਜਿਥੋਂ ਤਕ ਆਪੋਜ਼ੀਸ਼ਨ ਪਾਰਟੀਆਂ ਦਾ ਸੰਬੰਧ ਹੈ ਉਹਨਾਂ ਨੂੰ ਅਜੇ ਤਕ ਗੱਲਾਂਬਾਤਾਂ ‘ਚੋਂ ਬਾਹਰ ਰਖਿਆ ਗਿਆ ਸੀ, ਉਂਜ ਅਕਾਲੀ ਭਾਵੇਂ ਉਹਨਾਂ ਵਿਚੋਂ ਕੁਝ ਨਾਲ ਸਲਾਹ-ਮਸ਼ਵਰਾ ਕਰ ਲਿਆ ਕਰਦੇ ਸਨ । ਚਰਨ ਸਿੰਘ ਅਕਾਲੀਆਂ ਦੀਆਂ ਮੰਗਾਂ ਦੇ ਵਿਰੁਧ ਸੀ, ਪਰ ਸਮੇਤ ਬੀ ਜੇ ਪੀ ਦੇ ਦੂਜੀਆਂ ਵਿਰੋਧੀ ਪਾਰਟੀਆਂ ਅਕਾਲੀਆਂ ਦੀਆਂ ਹਿਮਾਇਤੀ ਸਨ; ਵਖ ਵਖ ਰਾਜਸੀ ਪਾਰਟੀਆਂ ਦੇ ਸਭ ਰਾਜ-ਯੂਨਿਟਾਂ ਨੇ ਮੰਗ ਦੀ ਪੁਸ਼ਟੀ ਵਿਚ ਬਿਆਨ ਜਾਰੀ ਕੀਤੇ, ਭਾਵੇਂ ਹਰਿਆਣੇ ਵਿਖੇ ਇਹਨਾਂ ਵਿਚੋਂ ਕੁਝ ਪਾਰਟੀਆਂ ਦੀਆਂ ਇਕਾਈਆਂ ਨੇ ਉਲਟ ਬਿਆਨ ਵੀ ਦਿਤੇ ਜਿਨ੍ਹਾਂ ਨੂੰ ਪੜ੍ਹ ਕੇ ਹਾਸਾ ਹੀ ਆਉਂਦਾ ਹੈ । ਹਕੂਮਤ ਨੇ ਆਪੋਜ਼ੀਸ਼ਨ ਨੂੰ ਗੱਲਾਂਬਾਤਾਂ ਵਿਚ ਸ਼ਾਮਿਲ ਕੀਤਾ ਅਤੇ 24-25 ਜਨਵਰੀ, 1983, ਨੂੰ ਤਿੰਨ-ਧਿਰੀ ਕਾਨਫ਼ਰੰਸ ਬੁਲਾਈ । ਅਗਲੇ ਸਾਲ ਇਸ ਤਰ੍ਹਾਂ ਦੀਆਂ ਨੌ ਕਾਨਫ਼ਰੰਸਾਂ ਹੋਈਆਂ ਜਿਨ੍ਹਾਂ ਵਿਚ ਸਰਕਾਰ ਦੇ ਸੀਨੀਅਰ ਮੈਂਬਰ, ਅਕਾਲੀਆਂ ਤੇ ਵਿਰੋਧੀ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ । 

ਇਹਨਾਂ ਕਾਨਫ਼ਰੰਸਾਂ ਦਾ ਕੋਈ ਸਿੱਟਾ ਨਾ ਨਿਕਲਿਆ; ਕਦੇ ਕੋਈ ਕਦੇ ਕੋਈ ਰੁਕਾਵਟ ਪੈ ਜਾਂਦੀ, ਕਦੇ ਦਰਿਆਈ ਪਾਣੀਆਂ ਦੀ ਵੰਡ ਬਾਰੇ ਅਤੇ ਕਦੇ ਚੰਡੀਗੜ੍ਹ ਦੇ ਸਵਾਲ ਬਾਰੇ । ਇਕੋ-ਇਕ ਪਰਾਪਤੀ ਇਹ ਹੋਈ ਕਿ ਅਕਾਲੀਆਂ ਨੇ ਇਹ ਮੰਨ ਲਿਆ ਕਿ ਜੇ ਚੰਡੀਗੜ੍ਹ ਪੰਜਾਬ ਵਿਚ ਤੁਰਤ ਸ਼ਾਮਿਲ ਕਰ ਦਿਤਾ ਜਾਵੇ, ਤਾਂ ਉਹ ਚੰਡੀਗੜ੍ਹ ਦੇ ਬਰਾਬਰ ਪੰਜਾਬ ਵਿਚੋਂ ਇਲਾਕਾ ਹਰਿਆਣੇ ਨੂੰ, ਦੇ ਦੇਣਗੇ । 

ਇਹਨਾਂ ਗੱਲਾਂਬਾਤਾਂ ‘ਚੋਂ ਉਭਰ ਕੇ ਸਾਹਮਣੇ ਆਉਣ ਵਾਲੀ ਇਕ ਗੱਲ ਇਹ ਸੀ ਕਿ ਪਰਧਾਨ ਮੰਤਰੀ ਦਾ ਸਕੱਤਰ, ਪੀ. ਸੀ. ਅਲੇਗਜ਼ਾਂਡਰ, ਜਿਹੜਾ ਹਰ ਤਿੰਨ-ਧਿਰੀ ਕਾਨਫ਼ਰੰਸ ਵਿਚ ਸ਼ਾਮਿਲ ਹੋਇਆ ਸੀ, ਕੁੰਜੀਵਤ ਆਦਮੀ ਸੀ ।ਸੇਠੀ ਜਿਹੜਾ ਉਸ ਸਮੇਂ ਗ੍ਰਹਿ ਮੰਤਰੀ ਸੀ, ਉਹਦੇ ਵਲੋਂ ਹੁੰਗਾਰਾ ਮਿਲੇ ਤੋਂ ਪਹਿਲਾਂ ਕਿਸ ਸੁਝਾਓ ਜਾਂ ਤਜਵੀਜ਼ ਬਾਰੇ ਕੋਈ ਟਿੱਪਣੀ ਨਹੀਂ ਸੀ ਕਰਦਾ । ਕਿਉਂਜੁ ਸੇਠੀ ਮੰਤਰੀਆਂ ਨਾਲ ਬੈਠਾ ਸੀ ਤੇ ਅਲੇਗਜ਼ਾਂਡਰ ਅਧਿਕਾਰੀਆਂ ਨਾਲ, ਮੀਟਿੰਗ ਵਿਚ ਕਈ ਵਾਰ ਸੇਠੀ ਉਠ ਕੇ ਅਲੇਗਜ਼ਾਂਡਰ ਕੋਲ ਜਾਂਦਾ ਤੇ ਘੁਸਰ-ਮੁਸਰ ਤਰ੍ਹਾਂ ਗੱਲਾਂ ਕਰਦਾ । ਹਰਕਿਸ਼ਨ ਸਿੰਘ ਸੁਰਜੀਤ ਨੇ ਸੇਠੀ ਨੂੰ ਆਖਿਆ ਕਿ ਉਹ ਆਪਣੀ ਕੁਰਸੀ ਅਲੇਗਜ਼ਾਂਡਰ ਦੀ ਕੁਰਸੀ ਦੇ ਲਾਗੇ ਲੈ ਜਾਵੇ । 

ਅਲੇਗਜ਼ਾਂਡਰ ਨਿਰੰਤਰ ਤੌਰ ਤੇ ਸ੍ਰੀਮਤੀ ਗਾਂਧੀ ਨਾਲ ਛੁਹ ਵਿਚ ਰਿਹਾ। ਇਹ ਗੱਲ ਮੀਟਿੰਗ ਵਿਚ ਆਉਣ ਤੋਂ ਪਹਿਲਾਂ ਪਰਧਾਨ ਮੰਤਰੀ ਵਲੋਂ ਮਿਲੀਆਂ ਹਿਦਾਇਤਾਂ ਤੋਂ ਇਲਾਵਾ ਸੀ । ਪਰਧਾਨ ਮੰਤਰੀ ਮੀਟਿੰਗ ਵਿਚ ਸ਼ਾਮਿਲ ਅਧਿਕਾਰੀਆਂ ਵਲੋਂ ਮੁਲੰਕਣ ਵਲ ਉਚੇਚਾ ਧਿਆਨ ਦਿੰਦੀ : ਕੈਬਨਟ ਸਕੱਤਰ, ਹੋਮ ਸਕੱਤਰ, ਤੇ ਐਡੀਸ਼ਨਲ ਸਕੱਤਰ (ਹੋਮ) ਹਰ ਮੀਟਿੰਗ ਤੋਂ ਪਿਛੋਂ ਜੁੜ ਬਹਿੰਦੇ ਅਤੇ ਜਮ੍ਹਾਂ ਤੇ ਮਨਫ਼ੀ ਨੁਕਤਿਆਂ ਦਾ ਲੇਖਾ ਲਾਉਂਦੇ । 

ਤ੍ਰਿਕੜੀ — ਪਰਧਾਨ ਮੰਤਰੀ ਦੇ ਸਕੱਤਰ ਕੈਬਨਟ ਸਕੱਤਰ ਤੇ ਹੋਮ 

ਸਕੱਤਰ ਨੇ ਗੱਲਾਂਬਾਤਾਂ ਵਿਚ ਆਦਿ ਤੋਂ ਅੰਤ ਤਕ ਨਿਰਣੇਈ ਰੋਲ ਅਦਾ ਕੀਤਾ । ਇਹਨੇ ਹਿਦਾਇਤਾਂ ਤਿਆਰ ਕੀਤੀਆਂ, ਨੋਟਸ ਲੀਤੇ ਤੇ ਸੁਝਾਉ ਦਿਤੇ । ਉਹ ਤੇ ਪਰਧਾਨ ਮੰਤਰੀ ਆਦਿ ਤੋਂ ਅੰਤ ਤੱਕ ਗੱਲਾਂਬਾਤਾਂ ਦੇ ਦੌਰਾਨ ਪੱਕੇ ਤੱਤ ਰਹੇ । ਮੰਤਰੀਆਂ ਨੂੰ ਕਦੇ ਲਿਆਂਦਾ ਜਾਂਦਾ ਕਦੇ ਨਾ ਲਿਆਂਦਾ ਜਾਂਦਾ। ਤ੍ਰਿਕੜੀ ਨੇ ਸਰਕਾਰ ਦੀਆਂ ਨੀਤੀਆਂ ਤੇ ਸ਼੍ਰੀਮਤੀ ਗਾਂਧੀ ਦੀਆਂ ਦਲੀਲਾਂ ਵਿਚ ਹਿੱਸਾ ਪਾਇਆ, ਅਤੇ ਇਕ ਮੁਖ ਪੜਚੋਲ ਇਹ ਕੀਤੀ ਗਈ ਕਿ ਇਸ ਤ੍ਰਿਕੜੀ ਕੋਲ ਸੱਤਾ ਤਾਂ ਬਹੁਤ ਜ਼ਿਆਦਾ ਸੀ, ਪਰ ਇਹਦੀ ਜ਼ੁੰਮੇਵਾਰੀ ਕੋਈ ਨਹੀਂ ਸੀ । 

ਅਤੇ ਇਹ ਤੱਥ ਕਿ ਇਹਨਾਂ ਵਿਚੋਂ ਕਿਸੇ ਵੀ ਪੰਜਾਬ ਵਿਚ ਕੰਮ ਨਹੀਂ ਸੀ। 

ਕੀਤਾ—ਸਿਵਾਏ ਹੋਮ ਸਕੱਤਰ ਦੇ ਜਿਹੜਾ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਰਹਿ ਚੁਕਿਆ ਸੀ ← ਮੈਂ ਕਾਂਗਰਸ (ਆਈ) ਦੇ ਆਗੂਆਂ, ਵਿਰੋਧੀ ਧੜੇ ਦੇ ਆਗੂਆਂ ਤੇ ਅਕਾਲੀਆਂ ਨੂੰ ਇਸ ਸਿਲਸਿਲੇ ਵਿਚ ਨੁਕਤਾਚੀਨੀ ਕਰਦਿਆਂ ਸੁਣਿਆ ਹੈ ਕਿ ਇਹ ਤ੍ਰਿਕੜੀ ਪੰਜਾਬ ਦੇ ਮਸਲੇ ਨੂੰ ਉਚਿਤ ਤਰ੍ਹਾਂ ਨਹੀਂ ਸਮਝਦੀ ਤੋਂ ਇਹਦਾ ਮੁਨਾਸਬ ਮੁਲੰਕਣ ਨਹੀਂ ਕਰ ਸਕਦੀ । 

ਅਕਾਲੀਆਂ ਨੇ ਆਪਣਾ ਦਬਾਉ ਜਾਰੀ ਰਖਿਆ, ਉਹਨਾਂ ਦੇ ਮੈਂਬਰ ਪਾਰਲੀਮੈਂਟ ਅਤੇ ਐਮ ਐਲ ਏ ਨੇ 21 ਫ਼ਰਵਰੀ ਤੋਂ ਲਾਗੂ ਹੋਣ ਲਈ ਆਪਣੇ ਅਸਤੀਫੇ ਦੇ ਦਿਤੇ। ਚੰਡੀਗੜ੍ਹ ਮਸਲੇ ਦਾ ਧੁਰਾ ਬਣ ਗਿਆ ਹੋਇਆ ਸੀ ਸਰਕਾਰ ਇਕਪਾਸੜ ਤੌਰ ਤੇ ਇਹਨੂੰ ਪੰਜਾਬ ਦੇ ਹਵਾਲੇ ਕਰਨ ਨੂੰ ਤਿਆਰ ਨਹੀਂ ਸੀ ਤੇ ਅਕਾਲੀ ਇਸ ਮੰਗ ਨੂੰ ਛਡਣ ਲਈ ਜਾਂ ਅੱਗੇ ਪਾਉਣ ਲਈ ਤਿਆਰ ਨਹੀਂ ਸਨ । ਆਪੋਜ਼ੀਸ਼ਨ ਵੀ ਕੁਝ ਪਰਾਪਤ ਨਾ ਕਰ ਸਕੀ । 

ਰਾਜ ਵਿਚ ਖਿਚਾਉ ਵਧ ਗਿਆ; ਸਤੰਬਰ 1981 ਵਿਚ ਜਗਤ ਨਾਰਾਇਣ ਦੇ ਕਤਲ ਪਿਛੋਂ ਰਾਜ ਦੇ ਦੋ ਖੇਤਰਾਂ ਵਿਚ ਹਿੰਸਾ ਦੀਆਂ 115 ਵਡੀਆਂ ਵਾਰਦਾਤਾਂ ਹੋਈਆਂ ਅਤੇ 24 ਨਿਰਦੋਸ਼ ਆਦਮੀ ਅੱਤਵਾਦੀਆਂ ਹੱਥੋਂ ਮਾਰੇ ਗਏ, ਤੇ ਇਹ ਅੱਤਵਾਦੀ ਭਿੰਡਰਾਂਵਾਲੇ ਦੇ ਆਦਮੀ ਕਰ ਕੇ ਮਸ਼ਹੂਰ ਸਨ। 

ਹਿੰਦੂਆਂ ਤੇ ਸਿੱਖਾਂ ਵਿਚਲੇ ਸੰਬੰਧ ਬੱਸ ਰਸਮੀ ਜੇਹੇ ਹੋ ਕੇ ਹੀ ਰਹਿ ਗਏ, ਇਥੋਂ ਤਕ ਕਿ ਗੂੜ੍ਹੇ ਯਾਰ ਵੀ ਹੁਣ ਪੰਜਾਬ ਬਾਰੇ ਬਹਿਸ ਤੋਂ ਬਚਣ ਦਾ ਜਤਨ ਕਰਨ ਲਗੇ ਅਤੇ ਕਲੱਬਾਂ ਤੇ ਬਾਰ-ਰੂਮਾਂ ਵਿਚ ਦੋ ਕਮਿਊਨਿਟੀਆਂ ਦੇ ਮੈਂਬਰ ਅੱਡ ਅੱਡ ਗਰੁੱਪਾਂ, ਹਿੰਦੂਆਂ ਜਾਂ ਸਿੱਖਾਂ ਦੇ ਗਰੁੱਪਾਂ, ਵਿਚ ਬੈਠਣ ਲਗ ਪਏ । 

ਰਾਜ-ਸੇਵਾਵਾਂ ਵਿਚ ਪਾੜਾ ਵੀ ਉਘੜ ਕੇ ਸਾਹਮਣੇ ਆ ਗਿਆ । ਸਿੱਖ ਆਮ ਤੌਰ ਤੇ ਅਕਾਲੀਆਂ ਤੇ ਉਹਨਾਂ ਦੀਆਂ ਮੰਗਾਂ ਦੇ ਸਮਰਥਕ ਬਣ ਗਏ, ਅਤੇ ਹਿੰਦੂ ਆਮ ਤੌਰ ਤੇ ਇਹਨਾਂ ਦਾ ਵਿਰੋਧ ਕਰਨ ਲਗੇ । ਸਭ ਤੋਂ ਮੰਦਾ ਪਰਭਾਵ ਪੁਲਸ ਤੇ ਪਿਆ; ਇਹ ਸਮਝਿਆ ਜਾਣ ਲਗ ਪਿਆ ਕਿ ਸਿੱਖ ਅਫ਼ਸਰ ਦਹਿਸ਼ਤਪਸੰਦਾਂ ਨੂੰ ਉਹਨਾਂ ਵਲੋਂ ਕੋਈ ਕਤਲ ਕਰਨ ਜਾਂ ਬੈਂਕ ਲੁੱਟਣ ਦਾ ਕਾਰਾ ਕਰਨ ਪਿਛੋਂ ਬਚ ਕੇ ਨਿਕਲ ਜਾਣ ਦਿੰਦੇ ਹਨ, ਭਾਵੇਂ ਇਸ ਤਰ੍ਹਾਂ ਦੀ ਮਿਲਭਗਤੀ ਦੀਆਂ ਮਿਸਾਲਾਂ ਕੁਝ ਇਕ ਹੀ ਹਨ । 

ਪਰ ਸਭ ਤੋਂ ਤਸੱਲੀ ਵਾਲਾ ਤੱਥ ਇਹ ਹੈ ਕਿ ਕੋਈ ਹਿੰਦੂ-ਸਿੱਖ ਝੜਪ ਨਹੀਂ ਹੋਈ । ਇਹਨਾਂ ਦੀ ਰਵਾਇਤੀ ਸ਼ੁਭ-ਇਛਾ ਤੇ ਮਿੱਤਰਤਾ ਅਜ਼ਮਾਇਸ਼ – ਵਿਚ ਪੂਰੇ ਉਤਰੇ । ਇਹਨਾਂ ਵਿਚੋਂ ਬਹੁਤੇ ਪਾਕਿਸਤਾਨ ਤੋਂ ਸ਼ਰਨਾਰਥੀਆਂ ਦੀ ਹੈਸੀਅਤ ਵਿਚ ਆਏ ਸਨ ਤੇ ਮਿਲ ਕੇ ਆਪਣੇ ਜੀਵਨ ਦੀ ਮੁੜ-ਸਿਰਜਣਾ ਕੀਤੀ ਸੀ । ਦੋਵੇਂ ਕਮਿਊਨਿਟੀਆਂ ਨੇ ਜਿਹੜੀ ਸਾਂਝੀ ਪੀੜ ਤੇ ਮੁਸੀਬਤਾਂ ਝਲੀਆਂ ਸਨ, ਉਸ ਦਾ ਸਦਕਾ ਇਹਨਾਂ ਵਿਚ ਇਕ ਸਾਂਝ ਪੈਦਾ ਹੋ ਗਈ ਹੋਈ ਸੀ ਜਿਸ ਨੂੰ ਦਹਿਸ਼ਤਪਸੰਦ ਤੋੜ ਨਹੀਂ ਸਕੇ । 

ਉਹ ਅੰਤਰ-ਸੰਬੰਧਤ ਵੀ ਹੋ ਗਏ ਸਨ; ਜ਼ਰਾਇਤ ਸਿੱਖਾਂ ਕੋਲ ਸੀ ਤੇ ਉਹਨਾਂ ਦੀ ਉਪਜ ਨੂੰ ਵੇਚਣ ਵਾਲੀਆਂ ਮੰਡੀਆਂ ਹਿੰਦੂਆਂ ਕੋਲ ਸਨ । ਤੇ ਦੋਵੇਂ ਹੀ ਸਮਝਦੇ ਸਨ ਕਿ ਸੈਂਟਰ ਦਾ ‘ਪੰਜਾਬੀ-ਵਿਰੋਧੀ ਵਤੀਰਾ’ ਪੰਜਾਬ ਰਾਜ ਵਿਚ ਸਨਅਤਾਂ ਨਹੀਂ ਲਾ ਰਿਹਾ । ਖੂਨ ਦੇ ਰਿਸ਼ਤੇ ਦੀ ਵੀ ਖਿਚ ਸੀ ਕਿਉਂਜ ਬਹੁਤ ਸਾਰੇ ਹਿੰਦੂ ਤੇ ਸਿੱਖ ਪਰਵਾਰਾਂ ਨੂੰ ਵਿਆਹ-ਸ਼ਾਦੀਆਂ ਨੇ ਇਕ ਦੂਜੇ ਨਾਲ ਜੋੜਿਆ ਹੋਇਆ ਸੀ । 

ਹਿੰਦੂਆਂ ਵਿਚ ਇਕ ਪਰੰਪਰਾ ਰਹੀ ਹੈ ਕਿ ਹਰ ਪਰਵਾਰ ਵਿਚ ਪਹਿਲੇ ਮੁੰਡੇ ਨੂੰ ਸਿੱਖ ਸਜਾਇਆ ਜਾਂਦਾ ਸੀ । ਦੇਸ-ਵੰਡ ਤੋਂ ਕਈ ਸਾਲ ਪਹਿਲਾਂ ਹਿੰਦੂ ਲੀਡਰ, ਮਦਨ ਮੋਹਨ ਮਾਲਵੀਆ, ਨੇ ਹਿੰਦੂ-ਮੁਸਲਿਮ ਫਸਾਦ ਵੇਖਣ ਪਿਛੋਂ, ਹਿੰਦੂਆਂ ਨੂੰ ਇਹ ਕਰਨ ਦਾ ਸੱਦਾ ਦਿਤਾ ਸੀ – ਸਿੱਖ ਯੋਧੇ ਹੋਣਗੇ ` ਜਿਹੜੇ ਹਿੰਦੂਆਂ ਦੀ ਰਖਿਆ ਕਰਨਗੇ । 

ਪਿਛੇ ਜੇਹੇ ਦੇ ਸਾਲਾਂ ਤੋਂ ਇਹ ਰੀਤ ਕਿਤੇ ਕਿਤੇ ਹੀ ਵੇਖੀ ਗਈ ਹੈ ਪਰ ਇਹ ਅਜੇ ਮਰੀ ਨਹੀਂ । ਅਕਾਲੀ ਐਜੀਟੇਸ਼ਨ ਦੀ ਸਿਖ਼ਰ ਉਤੇ ਵੀ, ਇਕ ਹਿੰਦੂ ਇਸਤਰੀ ਆਪਣੇ ਸਭ ਤੋਂ ਵਡੇ ਪੋਤੇ ਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਉਣ ਲਈ ਗੋਲਡਨ ਟੈਂਪਲ ਲਿਆਈ । ਜਦੋਂ ਕੁਝ ਲੋਕਾਂ ਨੇ ਹੈਰਾਨੀ ਪਰਗਟਾਈ, ਕਿਉਂਜੁ ਉਸ ਸਮੇਂ ਤਕ ਹਿੰਦੂਆਂ ਤੇ ਸਿੱਖਾਂ ਵਿਚਕਾਰ ਧਰੁਵੀਕਰਣ ਪੂਰੀ ਤਰ੍ਹਾਂ ਪਰਤੱਖ ਹੋ ਚੁਕਿਆ ਹੋਇਆ ਸੀ, ਉਹਨੇ ਕਿਹਾ ਕਿ ਇਹ ਤਾਂ ਉਹਦੇ ਪਰਵਾਰ ਦੀ ਰਵਾਇਤ ਹੈ; ਉਹਦਾ ਪਹਿਲਾ ਪੁੱਤਰ ਵੀ ਸਿੱਖ ਸੀ ਤੇ ਹੁਣ ਸਭ ਤੋਂ ਵਡਾ ਪੋਤਾ ਵੀ ਸਿੱਖ ਹੀ ਸਜੇਗਾ । 

ਇਸੇ ਲਈ, ਜਦੋਂ ਅਕਾਲੀਆਂ ਨੇ ਕਿਹਾ ਕਿ ਸਿੱਖ ਵਖਰੀ ਕੌਮ ਹਨ, ਹਿੰਦੂਆਂ ਨੂੰ ਸਚਮੁਚ ਹੀ ਦੁਖ ਹੋਇਆ । ਭਿੰਡਰਾਂਵਾਲੇ ਦੇ ਪਰਚਾਰ ਨੇ ਕਿ ਸਿੱਖ ਹਿੰਦੂਆਂ ਤੋਂ ਵਖਰੇ ਹਨ, ਬਹੁਤ ਮਾਮੂਲੀ ਫ਼ਰਕ ਪਾਇਆ ਕਿਉਂਜੁ ਉਹ ਤੇ ਉਹਦੇ ਕਬੀਲੇ ਨੂੰ ਅੱਤਵਾਦੀ ਸਮਝਿਆ ਗਿਆ ਜਿਹੜੇ ਪਰਬਲ ਸਿੱਖ ਰਾਏ ਦੀ ਪ੍ਰਤੀਨਿਧਤਾ ਨਹੀਂ ਕਰਦੇ । ਪਰ ਅਕਾਲੀਆਂ ਦੀਆਂ ਇਸੇ ਤਰ੍ਹਾਂ ਦੀਆਂ ਦਲੀਲਾਂ ਨੇ ਹਿੰਦੂਆਂ ਵਿਚ ਇਸ ਯਕੀਨ ਨੂੰ ਮਜ਼ਬੂਤ ਕਰ ਦਿਤਾ ਕਿ ਮਾਡਰੇਟ ਤੇ ਅੱਤਵਾਦੀ ਅਕਾਲੀਆਂ ਵਿਚ ਬਸ ਨਾਂ-ਮਾਤਰ ਹੀ ਫ਼ਰਕ ਹੈ। 

ਅਕਾਲੀ ਇਸ ਬਾਰੇ ਬਹਿਸ ਵਿਚ ਪੈਣਾ ਨਹੀਂ ਚਾਹੁੰਦੇ ਕਿ ਕੌਮ ਕੀ ਹੁੰਦੀ ਹੈ, ਕਿਹੜੇ ਤੱਤ ਮਿਲ ਕੇ ਕੌਮ ਨੂੰ ਬਣਾਉਂਦੇ ਹਨ ਕਿਉਂਜੁ ਉਪ-ਮਹਾਂਦੀਪ ਦੀ ਭਾਰਤ ਤੇ ਪਾਕਿਸਤਾਨ ਵਿਚਕਾਰ ਵੰਡ ਪਿਛੋਂ, ਉਹਨਾਂ ਨੇ ਵੀ, ਹਿੰਦੂਆਂ ਵਾਂਗ, ਦੋ-ਕੌਮਾਂ ਦੇ ਸਿਧਾਂਤ ਦੀ ਨਿਖੇਧੀ ਕੀਤੀ ਸੀ, ਸਿਧਾਂਤ ਜਿਸ ਨੇ ਪਾਕਿ- ਸਤਾਨ ਨੂੰ ਜਨਮ ਦਿਤਾ । 

ਅਕਾਲੀਆਂ ਦਾ ਮੁਖ ਮਸਲਾ ਇਹ ਸੀ ਕਿ ਕਮਿਊਨਿਟੀ ਵਿਚ ਆਪਣੀ ਸਾਖ਼ ਕਿਵੇਂ ਬਣਾਈ ਰਖਣ; ਹਕੂਮਤ ਉਹਨਾਂ ਨੂੰ ਇਹ ਵਿਖਾਉਣ ਲਈ ਕੋਈ ਮੌਕਾ ਨਹੀਂ ਸੀ ਦੇ ਰਹੀ ਕਿ ਮੁਖ-ਧਾਰਾ ਵਿਚ ਰਹਿੰਦਿਆਂ, ਉਹਨਾਂ ਨੇ ਆਪਣੀਆਂ ਮੰਗਾਂ ਜਿੱਤ ਲਈਆਂ ਹਨ: ਅਲਹਿਦਗੀ ਦਾ ਭਿੰਡਰਾਂਵਾਲੇ ਦਾ ਸਿਧਾਂਤ ਕਮਿਊਨਿਟੀ ਵਿਚ ਜ਼ੋਰ ਫੜਦਾ ਜਾ ਰਿਹਾ ਸੀ; ਕੀ ਅਕਾਲੀ ਆਰ ਸਿੱਖਾਂ ਨੂੰ ਵਖਰੀ ਕੰਮ ਹੋਣ ਦੀ ਲਾਈਨ ਅਖ਼ਤਿਆਰ ਕਰ ਕੇ ਆਪਣੀ ਪੁਜ਼ੀਸ਼ਨ ਬਹਾਲ ਕਰ ਸਕਦੇ ਸਨ ? ਉਹਨਾਂ ਨੇ ਗਲਤੀ ਇਹ ਕੀਤੀ ਕਿ ਸਹੇ ਨਾਲ ਮਿਲ ਕੇ ਦੌੜੇ ਤੇ ਕੁੱਤਿਆਂ ਨਾਲ ਮਿਲ ਕੇ ਸ਼ਿਕਾਰ ਕੀਤਾ । 

ਕੌਮ ਦਾ ਸ਼ਬਦ ਪਹਿਲੀ ਵਾਰ ਅਕਤੂਬਰ 1973 ਵਿਚ ਆਨੰਦਪੁਰ ਸਾਹਿਬ ਮਤੇ ਵਿਚ ਵਰਤਿਆ ਗਿਆ । ਲਿਖਿਆ ਸੀ : ‘ਸ਼ਰੋਮਣੀ ਅਕਾਲੀ ਜੇ ਦਲ ਸਿੱਖ ਕੌਮ ਦੀਆਂ ਆਸਾਂ ਉਮੰਗਾਂ ਦਾ ਸਾਕਾਰ ਰੂਪ ਹੈ ਅਤੇ ਇਸ ਹੈਸੀਅਤ ਵਿਚ ਇਹ ਉਹਦੀ ਪ੍ਰਤੀਨਿਧਤਾ ਕਰਨ ਦੀ ਹਕਦਾਰ ਹੈ…’ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਨੇ ਸਿਖਾਂ ਦੇ ਵਖਰੀ ਕੌਮ ਹੋਣ ਬਾਰੇ ਮਤਾ, = 29 ਮਾਰਚ, 1981, ਨੂੰ ਪਾਸ ਕੀਤਾ । 

ਕੌਮ ਸ਼ਬਦ ਨੂੰ ‘ਨੇਸ਼ਨ’ ਵਿਚ ਉਲਥਾਉਣ ਬਾਰੇ ਕਈ ਅਕਾਲੀ ਲੀਡਰ ਔਖੇ ਹਨ, ਕਿਉਂਜੁ ਇਹਦੀ ਅਰਥ-ਛਾਇਆ ਵਖਰੀ ਹੈ ਜਿਸ ਦਾ ਅਨੁਵਾਦ ਤੇ ਹੋਣਾ ਮੁਸ਼ਕਲ ਹੈ; ਇਹਦਾ ਅਰਥ ਨੈਸ਼ਨੈਲੀਟੀ ਵੀ ਹੋ ਸਕਦਾ ਹੈ, ਉਸ ਅਰਥ ਵਿਚ ਜਿਵੇਂ ਇਹ ਸ਼ਬਦ ਸੋਵੀਅਤ ਯੂਨੀਅਨ ਵਿਚ ਵਰਤਿਆ ਜਾਂਦਾ ਹੈ । ਪਰ ਕੁਝ ਆਗੂਆਂ ਨੇ ਦ੍ਰਿੜ੍ਹ ਸਟੈਂਡ ਲਿਆ ਮਿਸਾਲ ਵਜੋਂ, ਬਲਵੰਤ ਸਿੰਘ ਨੇ 7 ਜੀਹਨੇ ਲੰਡਨ ਵਿਖੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਸਿੱਖ ਵਖਰੀ ਨੇਸ਼ਨ = ਨਹੀਂ ਹਨ ਸਗੋਂ ਇਕ ਵਖਰੀ ਹੋਂਦ ਹਨ, ਭਾਰਤ-ਵਾਪਸੀ ਤੇ ਬਹੁਤੇ ਸਿੱਖਾਂ • ਦਾ ਰੌਂ ਵੇਖ ਕੇ ਪਹਿਲਾ ਬਿਆਨ ਵਾਪਸ ਲੈ ਲਿਆ। 

ਬਾਦਲ ਖ਼ੁਸ਼ ਨਹੀਂ ਸੀ ਤੇ ਉਹ ਵੀ ਚੁਪ ਰਿਹਾ ਜਦੋਂ ਉਹਨੇ ਲੌਂਗੋਵਾਲ – ਤੇ ਟੌਹੜੇ ਨੂੰ ਨੇਸ਼ਨ ਵਾਲੇ ਥੀਸਸ ਦੇ ਸਮਰਥਕਾਂ ਵਿਚ ਵੇਖਿਆ । ਜੇ ਬਾਦਲ ਆਪਣਾ ਵਿਚਾਰ ਜ਼ੋਰ ਨਾਲ ਪੇਸ਼ ਕਰਦਾ, ਤਾਂ ਬਰਨਾਲਾ, ਬਲਵੰਤ ਸਿੰਘ ਤੇ ਰਾਮੂਵਾਲੀਆ ਨੇ ਉਹਦੀ ਹਿਮਾਇਤ ਕਰਨੀ ਸੀ । ਪਰ ਅਜੇਹਾ ਅਵਸਰ ਯਾਦ ਕਰਨਾ ਮੁਸ਼ਕਲ ਹੈ ਜਦੋਂ ਬਾਦਲ ਨੇ ਹਾਰਡ-ਲਾਈਨਰਾਂ ਵਿਰੁਧ ਕੋਈ ਸਟੈਂਡ ਲਿਆ ਹੋਵੇ ; ਇਹ ਵ ਕੋਈ ਛੋਟ ਨਹੀਂ ਸੀ । 

ਪੰਜਾਬ ਦੇ ਹਿੰਦੂ ਲੀਡਰ ਕੌਮ ਦਾ ਸਵਾਲ ਅਕਾਲੀਆਂ ਨਾਲ ਵਿਚਾਰਨਾ ਚਾਹੁੰਦੇ ਸਨ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕੀਤਾ । ਉਦੋਂ ਵੀ ਜਦੋਂ ਪੰਜਾਬ ਵਿਚ ਹਿੰਦੂ ਤੇ ਸਿੱਖ ਲੀਡਰਾਂ ਨੂੰ ਜੋੜ ਕੇ ਵਿਚਾਰਨ ਲਈ ਜਤਨ ਕੀਤੇ ਗਏ, ਅਕਾਲੀਆਂ ਦੀ ਮੁਢਲੀ ਸ਼ਰਤ ਇਹੋ ਹੁੰਦੀ ਕਿ ਹਿੰਦੂ ਲੀਡਰ ਇਹ ਵਾਹਦਾ ਕਰਨ ਕਿ ਉਹ ਕੰਮ ਬਾਰੇ ਬਹਿਸ ਨਹੀਂ ਛੇੜਨਗੇ । 

ਮੈਂ ਭਿੰਡਰਾਂਵਾਲੇ ਨਾਲ ਆਪਣੀ ਇਕ ਚਰਚਾ ਦੇ ਚੇਤੇ ਸਜਰਾਂਦਾ ਹਾਂ । ਮੈਂ ਉਹਨੂੰ ਪੁਛਿਆ ਕਿ ਮੇਰੀ ਕੌਮ ਕਿਹੜੀ ਹੈ— ਮੇਰੀ ਮਾਂ ਸਿੱਖ ਸੀ ਤੇ ਪਿਤਾ ਹਿੰਦੂ । ਉਹਨੇ ਕੁਝ ਚਿਰ ਤਾਂ ਉਤਰ ਨਾ ਦਿਤਾ, ਫੇਰ ਬੋਲਿਆ, ‘ਇਹ ਤੁਹਾਡਾ ਨਿਜੀ ਮਸਲਾ ਹੈ । ਪਰ ਜਦੋਂ ਮੈਂ ਉਤਰ ਦੇਣ ਉਤੇ ਜ਼ੋਰ ਦਿੱਤਾ ਤਾਂ ਉਹਨੇ ਕਿਹਾ; ‘ਸਭੇ ਹੀ ਸਿੱਖ ਪੈਦਾ ਹੁੰਦੇ ਹਨ ਕਿਉਂਜੁ ਜਨਮ ਸਮੇਂ ਉਹਨਾਂ ਦੇ ਕੇਸ ਹੁੰਦੇ ਹਨ। ਅੱਗੇ ਚਲ ਕੇ ਉਹ ਆਪਣੇ ਵਾਲ ਕਟਵਾ ਕੇ ਹਜਾਮਤ ਕਰਵਾ ਹੈ। ਸਿੱਖੀ ਵਿਚੋਂ ਬਾਹਰ ਨਿਕਲ ਜਾਂਦੇ ਹਨ । * 

ਅਸਲ ਵਿਚ, ਭਿੰਡਰਾਂਵਾਲਾ ਤਾਂ ਇਕ ਕਦਮ ਹੋਰ ਅਗਾਂਹ ਗਿਆ। 

ਉਹਨੇ ਕਿਹਾ ਕਿ ਜਿਹੜੇ ਸਿੱਖ ਆਪਣੀਆਂ ਦਾਹੜੀਆਂ ਛਾਂਗਦੇ ਹਨ ਜਾਂ ਸ਼ਰਾਬ ਪੀਂਦੇ ਹਨ ਉਹ ਸਿੱਖ ਨਹੀਂ ਹਨ । ਉਹ ਮੂਲ-ਸਿਧਾਂਤਵਾਦੀ ਬਣਦਾ ਜਾ ਰਿਹਾ ਸੀ, ਤੇ ਉਹਨੂੰ ਸਿੱਖਾਂ ਦਾ ਖੋਮੇਨੀ ਵੀ ਸੱਦਿਆ ਜਾਣ ਲਗ ਪਿਆ ਸੀ। ਉਹਦੀ ਅਪੀਲ ਉਤੇ ਬਹੁਤ ਸਾਰੇ ਸਿੱਖਾਂ ਨੇ ਤਾਂ ਆਪਣੀਆਂ ਦਾੜੀਆਂ ਬੰਨ੍ਹਣੀਆਂ ਵੀ ਬੰਦ ਕਰ ਦਿਤੀਆਂ ; ਕਈ ਨੌਜਵਾਨ ਜਿਹੜੇ ਸਹਿਜਧਾਰੀ ਬਣ ਗਏ ਸਨ, ਉਹਨਾਂ ਨੇ ਆਪਣੇ ਕੇਸ ਕਟਵਾਉਣੇ ਬੰਦ ਕਰ ਦਿਤੇ ਤੇ ਦਾੜ੍ਹੀਆਂ ਵੀ ਮੁੜ ਰਖ ਲਈਆਂ । 

ਇਚਿਰ, ਸ੍ਰੀਮਤੀ ਗਾਂਧੀ ਨੇ ਕੁਝ ਧਾਰਮਕ ਮੰਗਾਂ ਮੰਨਣ ਦਾ ਐਲਾਨ ਕਰ ਦਿਤਾ । ਦਿੱਲੀ ਦੇ ਚਾਂਦਨੀ ਚੌਕ ਵਿਚ ਸੀਸ ਗੰਜ ਗੁਰਦਵਾਰੇ ਦੇ ਨਾਲ ਦੀ ਇਮਾਰਤ ਦਾ ਇਕ ਹਿਸਾ, ਜਿਹੜਾ ਚਿਰੋਕਣਾ ਪੁਲਸ ਸਟੇਸ਼ਨ, ਕੋਤਵਾਲੀ, ਸੀ. ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇ ਦਿਤਾ ਗਿਆ । ਇਸ ਮੌਕੇ ਰਾਜੀਵ ਗਾਂਧੀ ਮੌਜੂਦ ਸੀ ਤੇ ਟੌਹੜਾ ਵੀ, ਜਿਹੜਾ ਅੱਗੇ ਚੱਲ ਕੇ ਰਾਜੀਵ ਨੂੰ ਇਹ ਜਾਣਨ ਲਈ ਕਈ ਵਾਰ ਮਿਲਿਆ ਕਿ ਕੀ ਉਹ ਲੌਂਗੋਵਾਲ ਤੋਂ ਉਪਰ ਉਪਰ ਦੀ ਸਰਕਾਰ ਤੋਂ ਰਿਆਇਤਾਂ ਹਾਸਲ ਕਰ ਸਕਦਾ ਹੈ । 

ਕੇਂਦਰ-ਰਾਜ ਸੰਬੰਧਾਂ ਬਾਰੇ, ਸ੍ਰੀਮਤੀ ਗਾਂਧੀ ਨੇ, 3 ਮਾਰਚ, 1983, ਨੂੰ ਇਕ ਕਮਿਸ਼ਨ ਥਾਪ ਦਿਤਾ ਜਿਸ ਦਾ ਚੇਅਰਮੈਨ ਸਾਬਕ ਸੁਪ੍ਰੀਮ ਕੋਰਟ ਜੱਜ ਜਸਟਸ ਆਰ. ਐਸ. ਸਰਕਾਰੀਆ ਨੂੰ ਬਣਾਇਆ ਤੇ ਇਸ ਤਰ੍ਹਾਂ ਆਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਨ ਲਈ ਅਕਾਲੀਆਂ ਦੀ ਮੰਗ ਮੰਨ ਲਈ ਗਈ, ਕਿਉਂਜੁ 19 ਸਤੰਬਰ, 1982, ਨੂੰ ਅੰਮ੍ਰਿਤਸਰ ਵਿਖੇ ਇਕ ਇੰਟਰਵਿਊ ਵਿਚ ਲੌਂਗੋਵਾਲ ਨੇ ਕਿਹਾ ਸੀ ਕਿ ਅਟਾਨੋਮੀ (ਖ਼ੁਦ-ਅਖ਼ਤਿਆਰੀ) ਲਈ ਸਿੱਖਾਂ ਦੀ ਮੰਗ ਦੀ ਵਡੀ ਹਦ ਤਕ ਪੂਰਤੀ ਹੋ ਜਾਵੇਗੀ ਜੇ ਭਾਰਤ ਸਰਕਾਰ ਸੈਂਟਰ ਤੋਂ ਰਾਜਾਂ ਨੂੰ ਕਾਫ਼ੀ ਸੱਤਾ ਦੇ ਇੰਤਕਾਲ ਬਾਰੇ ਵਿਚਾਰ ਕਰਨ ਲਈ ਹਾਈ-ਪਾਵਰ ਕਮਿਸ਼ਨ ਥਾਪ ਦੇਵੇ । ਇਕ ਸਿੱਖ ਨੂੰ ਚੇਅਰਮੈਨ ਬਣਾ ਕੇ ਹਕੂਮਤ ਨੇ ਲੌਂਗੋਵਾਲ ਦੀਆਂ ਖ਼ਾਹਸ਼ਾਂ ਨੂੰ ਸਤਿਕਾਰਿਆ ਕਿਉਂਜੁ ਉਹਨੇ ਇਕ ਇੰਟਰਵਿਊ ਵਿਚ ਆਖਿਆ ਸੀ : ‘ਹਕੂਮਤ ਦੇ ਇਰਾਦੇ ਇਸ ਕਮਿਸ਼ਨ ਲਈ ਨਾਮਜ਼ਦ ਕੀਤੇ ਜਾਣ ਵਾਲੇ ਆਦਮੀਆਂ ਤੋਂ ਸਪਸ਼ਟ ਹੋ ਜਾਣਗੇ ।’ 

ਪਰ ਗ੍ਰਹਿ ਮੰਤਰਾਲੇ ਦੀ ਹਿਦਾਇਤ ਇਹ ਸੀ ਕਿ ‘ਸੈਂਟਰ-ਰਾਜ ਸੰਬੰਧਾਂ ਨੂੰ ਚਲਾਉਣ ਵਾਲੀਆਂ ਸੰਵਿਧਾਨ ਦੀਆਂ ਧਾਰਾਵਾਂ ਇਸ ਖੇਤਰ ਵਿਚ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਿਪਟਣ ਜਾਂ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੇ ਮਨਤਵ ਲਈ ਕਾਫ਼ੀ ਹਨ।’ 

ਰਿਆਇਤਾਂ ਇਕਪਾਸੜ ਤੌਰ ਤੇ ਦਿਤੀਆਂ ਗਈਆਂ । ਜੇ ਇਹ ਅਕਾਲੀਆਂ ਨਾਲ ਗੱਲਾਂਬਾਤਾਂ ਦੇ ਦੌਰਾਨ ਦਿਤੀਆਂ ਜਾਂਦੀਆਂ ਤਾਂ ਉਹ ਕਿਸੇ ਹਦ ਤਕ ਨਰਮ ਹੋ ਸਕਦੇ ਸਨ । ਅਕਾਲੀ ਸਿੱਖ ਕਮਿਊਨਿਟੀ ਨੂੰ ਵਿਖਾ ਸਕਦੇ ਕਿ ਇਹ ਰਿਆਇਤਾਂ ਅਮਨ-ਭਰੇ ਢੰਗਾਂ ਰਾਹੀਂ ਹਾਸਲ ਕੀਤੀਆਂ ਗਈਆਂ ਹਨ । ਭਿੰਡਰਾਂਵਾਲੇ ਦਾ ਪ੍ਰਭਾਵ ਵਧਣ ਦੇ ਨਾਲ ਨਾਲ ਅਕਾਲੀ ਆਪਣੇ ਅਨੁਆਈਆਂ ਦੀ ਘਟ ਰਹੀ ਗਿਣਤੀ ਨੂੰ ਵੇਖ ਸਕਦੇ ਸਨ । ਸਦਾ-ਵਧੇਰੇ ਸਿਖ ਇਸ ਦ੍ਰਿਸ਼ਟੀਕੋਣ ਨੂੰ ਅਪਣਾਉਣ ਲੱਗੇ ਸਨ ਕਿ ਗੱਲਾਂ-ਬਾਤਾਂ ਤੇ ਮੇਲ-ਮਿਲਾਪ ਦੀ ਅਕਾਲੀ ਨੀਤੀ ਦੇ , ਕੋਈ ਸਿਟੇ ਨਹੀਂ ਨਿਕਲਣਗੇ । ਭਿੰਡਰਾਂਵਾਲਾ ਇਹਨੂੰ ‘ਗਾਂਧੀਵਾਦ ਦਸਦਾ ਸੀ ਤੇ ਕਹਿੰਦਾ ਸੀ ਕਿ ਸ਼ਾਂਤੀ ਦੇ ਰਾਹ ਦੇ ਸਿੱਖਾਂ ਲਈ ਕੋਈ ਸਿੱਟੇ ਨਹੀਂ ਨਿਕਲੇ । ‘ਹੁਣ ਉਹਨਾਂ ਨੂੰ ਲੜਨਾ ਚਾਹੀਦਾ ਹੈ ।’ 

ਇਕ ਇੰਟਰਵਿਊ ਵਿਚ ਮੈਂ ਭਿੰਡਰਾਂਵਾਲੇ ਨੂੰ ਪੁਛਿਆ ਕਿ ਉਹ ਲੜਾਈ ਦਾ ਹੋਕਾ ਕਿਉਂ ਦੇ ਰਿਹਾ ਹੈ ; ਕੀ ਉਹਦਾ ਇਹ ਮਤਲਬ ਹੈ ਕਿ ਮੋਰਚਾ ਫੇਹਲ ਹੋ ਗਿਆ ਹੈ ਤੇ ਕੁਝ ਪ੍ਰਾਪਤ ਨਹੀਂ ਕਰ ਸਕਿਆ ? ਉਹਨੇ ਕਿਹਾ ਕਿ ਜਦੋਂ ਉਹ ਮੋਰਚੇ ਵਿਚ ਸ਼ਾਮਿਲ ਹੋਇਆ, ਉਹਦੇ ਮਨ ਵਿਚ ਦੋ ਗੱਲਾਂ ਸਨ ; ਇਕ ਇਹ ਕਿ ਸਭਨਾਂ ਸਿੱਖਾਂ ਨੂੰ ਇਕੋ-ਇਕ ਪਲੇਟਫ਼ਾਰਮ ਉਤੇ ਇਕੱਠਾ ਕਰ ਦਿਤਾ ਜਾਵੇ ਤੇ ਉਹਨੂੰ ਨਿਸਚਾ ਸੀ ਕਿ ਇਹਦੀ ਪ੍ਰਾਪਤੀ ਉਹਨੇ ਕਰ ਲਈ ਹੈ, ਤੇ ਦੂਜੀ ਇਹ ਕਿ ਸਿੱਖਾਂ ਨੂੰ ਇਹ ਅਹਿਸਾਸ ਕਰਵਾ ਦਿਤਾ ਜਾਵੇ ਕਿ ਭਾਰਤ ਵਿਚ ਉਹ ਬਰਾਬਰ ਦੇ ਨਾਗਰਿਕ ਨਹੀਂ ਹਨ ; ਉਹ ਭਾਵੇਂ ਦਿੱਲੀ, ਬੰਬਈ, ਕਲਕਤੇ ਜਾਂ ਮਦਰਾਸ ਵਿਚ ਰਹਿ ਰਹੇ ਹਨ, ਉਹਨਾਂ ਨੂੰ ਸ਼ਿਕਾਇਤ ਹੈ । ਉਹਨੇ ਕਿਹਾ ਕਿ ਅਗਲਾ ਪੜਾਉ ਵਖਰੀ ਦੇਸਭੂਮੀ ਦੀ ਪ੍ਰਾਪਤੀ ਹੋਵੇਗਾ, ਤੇ ਇਹਦੇ ਲਈ ਸਿੱਖਾਂ ਨੂੰ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ । 

ਸਿੱਖਾਂ ਦੇ ਓਪਰਿਆਏ ਜਾਣ (alienation) ਬਾਰੇ ਭਿੰਡਰਾਂਵਾਲੇ ਦਾ ਵਿਸ਼ਲੇਸ਼ਣ ਸਹੀ ਸੀ। ਅਕਾਲੀਆਂ ਦੀਆਂ ਮੰਗਾਂ ਤੇ ਮੋਰਚੇ ਨਾਲ ਹਕੂਮਤ ਨੇ ਜਿਸ ਕੁਚਜੀ ਤੇ ਕੁਢੰਗੀ ਤਰ੍ਹਾਂ ਨਿਪਟਣ ਦਾ ਜਤਨ ਕੀਤਾ, ਉਹਨਾਂ ਓਪਰਿਆਏ-ਜਾਣ ਦਾ ਇਹ ਜਜ਼ਬਾ ਪੈਦਾ ਕੀਤਾ ਸੀ । ਖ਼ਾਲਿਸਤਾਨ ਦੀ ਮੰਗ ਉਤੇ ਅਧਿਕਾਰੀਆਂ ਨੇ ਵੀ ਕੰਮ ਵਿਗਾੜਿਆ ਸੀ । ਜਦੋਂ ਪੰਜਾਬ ਵਿਚ ਸਿੱਖ ਦੋਸਭੂਮੀ, ਜਾਂ ਖ਼ਾਲਿਸਤਾਨ ਦਾ ਨਾਹਰਾ ਲਗਿਆ, ਪਰਧਾਨ ਮੰਤਰੀ ਨੇ ਮਾਰਚ, 1981, ਵਿਚ ਟਾਹਿ ਮੰਤਰਾਲੇ ਨੂੰ ਲਿਖਿਆ ਕਿ ‘ਜਦ ਕਿ ਸਾਨੂੰ ਉਤੇਜਤ ਨਹੀਂ ਹੋਣਾ ਚਾਹੀਦਾ, ਮਧਾਨ ਹੋਣਾ ਤੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਹ (ਖ਼ਾਲਿਸਤਾਨ ਲਹਿਰ) ਵਧਦੀ ਫੁਲਦੀ ਨਹੀਂ । ਫੇਰ ਅਪ੍ਰੈਲ 1981 ਵਿਚ, ਉਹਨੇ ਹੁਕਮ ਦਿਤਾ, ‘ਕੁਝ ਕਾਰਵਾਈ ਕੀਤੀ ਜਾਵੇ। ਪਰ ਗ-ਭਰੀ ਸੋਚ ਦੀ ਲੋੜ ਹੈ ।’ 

ਉਸ ਸਮੇਂ ਦੇ ਗ੍ਰਹਿ ਮੰਤਰੀ, ਜ਼ੈਲ ਸਿੰਘ, ਨੇ ਹਿਦਾਇਤ ਦਿਤੀ : ‘ਖ਼ਾਲਿਸਤਾਨ ਦੇ ਸਮਰਥਕਾਂ ਨੂੰ ਨਿਖੇੜਨ ਦਾ ਜਤਨ ਕੀਤਾ ਜਾਵੇ । ਦੋਹਾਂ ਨੇ ਹੀ ਸਾਵਧਾਨੀ ਵਰਤਣ ਦੀ ਲੋੜ ਉਤੇ ਜ਼ੋਰ ਦਿਤਾ ਤੇ ਜਾਪਦਾ ਹੈ ਦੋਹਾਂ ਨੇ ਹੀ ਸੁਝਾਇਆ ਕਿ ਕੀਤੀ ਜਾਣ ਵਾਲੀ ਕਾਰਵਾਈ ਅੱਤਵਾਦੀਆਂ ਤੇ ਹੋਰਨਾਂ ਵਿਚਕਾਰ ਫ਼ਰਕ ਕਰੇ । ਅਧਿਕਾਰੀਆਂ ਨੇ, ਖ਼ਾਸ ਤੌਰ ਤੇ ਪੰਜਾਬ ਵਿਚ ਇਸ ਤੋਂ ਬਿਲਕੁਲ ਉਲਟ ਕੀਤਾ, ਉਹਨਾਂ ਨੇ ਬਿਨਾਂ ਸੋਚੇ-ਸਮਝ ਤਾਕਤ ਦੀ ਵਰਤੋਂ ਕੀਤੀ ਜਦ ਕਿ ਜੁਗਤਕਾਰੀ ਤੇ ਸਬਰ ਨੇ ਲਾਭ ਪ੍ਰਾਪਤ ਕਰਨਾ ਸੀ, ਤੇ ਉਹਨਾਂ ਵਲੋਂ ਹੋਏ ਇਸ ਧਿੰਙਾਣੇ ਨੇ ਸਭਨਾਂ ਗ਼ੈਰ-ਕਾਂਗਰਸ (ਆਈ) ਸਿੱਖਾਂ ਨੂੰ ਹਕੂਮਤ ਦੇ ਖ਼ਿਲਾਫ਼ ਮੁਤਹਿਦ ਕਰ ਦਿਤਾ । 

ਮੋਰਚੇ ਨੂੰ ਲੋਕਾਂ ਵਲੋਂ ਭਰੇ ਗਏ ਹੁੰਗਾਰੇ ਨੇ ਤਾਂ ਖ਼ੁਦ ਅਕਾਲੀ ਆਗੂਆਂ ਨੂੰ ਵੀ ਹੈਰਾਨ ਕਰ ਦਿਤਾ । ਸ਼ੁਰੂ ਸ਼ੁਰੂ ਵਿਚ ਉਹਨਾਂ ਨੂੰ ਇਸ ਹੁੰਗਾਰੇ ਬਾਰੇ ਯਕੀਨ ਨਹੀਂ ਸੀ ਸੋ ਜਦੋਂ ਲਗਭਗ 30,000 ਲੋਕਾਂ ਨੇ ਢਾਈ ਮਹੀਨੇ ਦੇ ਅੰਦਰ ਅੰਦਰ ਗਰਿਫ਼ਤਾਰੀ ਦੇ ਦਿਤੀ, ਤੇ ਹੋਰ ਬਹੁਤ ਸਾਰੇ ਕਤਾਰ ਵਿਚ ਖੜੇ ਸਨ। ਅਕਾਲੀਆਂ ਨੂੰ ਖ਼ੁਸ਼ ਕਰ ਦਿਤਾ । ਇਹਨਾਂ ਮੰਗਾਂ ਨੇ ਸਮੁਚੀ ਸਿੱਖ ਕਮਿਊਨਿਟੀ ਜਾਂ ਉਹਨਾਂ ਦੇ ਸ਼ਬਦਾਂ ਵਿਚ ਕੌਮ ਨੂੰ ਇਕਮਿਕ ਕਰ ਦਿਤਾ । ਪਰ ਕਈ ਥਾਂ ਹਿੰਸਾ ਹੋਈ ਤੇ ਛੇ ਆਦਮੀ ਮਰ ਗਏ (4 ਅਪ੍ਰੈਲ 1983)। ਹੁਣ ਭਿੰਡਰਾਂਵਾਲੇ ਦਾ ਰਥ ਰਿੜ੍ਹਦਾ ਜਾ ਰਿਹਾ ਸੀ ਤੇ ਇਹਦੇ ਤੇ ਹੋਰ ਹੋਰ ਸਿੱਖ ਚੜ੍ਹ ਰਹੇ ਸਨ। 

ਮਾਡਰੇਟ ਆਗੂ ਵਾਪਰਦੇ ਨੂੰ ਵੇਖ ਰਹੇ ਸਨ । ਇਹਦਾ ਪਰਤੌ ਲੌਂਗੋਵਾਲ ਤੇ ਭਿੰਡਰਾਂਵਾਲੇ ਵਿਚਕਾਰ ਠੰਢਿਆਰ ਵਿਚ ਨਿਕਲਦਾ ਹੈ । ਲੌਂਗਵਾਲ ਮੋਰਚੇ ਨੂੰ ਅਹਿਮ ਰੱਖਣਾ ਚਾਹੁੰਦਾ ਸੀ ਪਰ ਭਿੰਡਰਾਂਵਾਲਾ ਇਹਨੂੰ ਜੁਝਾਰ ਤਿਖ ਦੇਣ ਦਾ ਚਾਹਵਾਨ ਸੀ । ਲੌਂਗੋਵਾਲ ਲਈ ਹਿੰਦੂ-ਸਿੱਖ ਏਕਤਾ ਅਹਿਮ ਸੀ ; ਪਰ ਭਿੰਡਰਾਂਵਾਲੇ ਲਈ ਇਹ ਏਕਤਾ ਸਿੱਖ ਸਰਬ-ਉਚਤਾ ਦੇ ਰਾਹ ਦੀ ਰੋਕ ਸੀ । 

ਲੱਗੋਵਾਲ ਨੇ ਵਿਚਲਾ ਰਸਤਾ ਅਖ਼ਤਿਆਰ ਕੀਤਾ ਜਦੋਂ ਉਹ ਭਿੰਡਰਾਂਵਾਲੇ ਵਲੋਂ ਜ਼ੋਰ ਦੇਣ ਉਤੇ ਇਕ ਅਕਾਲੀ ਮਤੇ ਵਿਚੋਂ ‘ਹਿੰਦੂ-ਸਿੱਖ ਏਕਤਾ’ ਵਰਗੇ ਸ਼ਬਦ ਕਢਣਾ ਮੰਨ ਗਿਆ । ਪਰ ਦੋਵੇਂ ਇਕ ਦੂਜੇ ਬਾਰੇ ਜੋ ਸ਼ਬਦ ਵਰਤਦੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਤੇ ਪਹੁੰਚ ਵਿਚਲਾ ਫ਼ਰਕ ਸਪੱਸ਼ਟ ਹੋ ਜਾਂਦਾ ; ਲੌਂਗੋਵਾਲ ਨੇ ਭਿੰਡਰਾਂਵਾਲੇ ਦੇ ਡੇਰੇ ਨੂੰ ‘ਚੰਬਲ ਦੀ ਘਾਟੀ’ ਦਸਿਆ, ਅਤੇ ਭਿੰਡਰਾਂਵਾਲਾ, ਲੌਂਗੋਵਾਲ ਦੇ ਟਿਕਾਣੇ ਨੂੰ ‘ਗਾਂਧੀ ਨਿਵਾਸ’ ਆਖਦਾ । 

ਲੌਂਗੋਵਾਲ ਵੇਖ ਸਕਦਾ ਸੀ ਕਿ ਉਹਦੇ ਅਨੁਆਈਆਂ ਨੂੰ ਭਿੰਡਰਾਂਵਾਲਾ ਆਪਣੇ ਵੱਲ ਖਿਚ ਰਿਹਾ ਹੈ ਜਿਹੜਾ ਦਾਹਵੇ ਨਾਲ ਕਹਿੰਦਾ ਸੀ : ਹਿੰਦੂ 1 ਸਾਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਨਵੀਂ ਦਿੱਲੀ ਦੇ ਹਿੰਦੂ 8 ਸਾਮਰਾਜ਼ੀ ਹਾਕਮਾਂ ਦੇ ਅਧੀਨ ਸਿੱਖਾਂ ਵਿਰੁਧ ਉਪਦਰ ਦਿਨੋ ਦਿਨ ਵਧ ਰਹੇ – ਹਨ, ਸਿੱਖਾਂ ਨੇ ਏਡੀ ਨਿਰਾਦਰੀ ਅਗੇ ਕਦੇ ਮਹਿਸੂਸ ਨਹੀਂ ਕੀਤੀ, ਮੁਗ਼ਲ ਹੀ ਬਾਦਸ਼ਾਹਾਂ ਤੇ ਅੰਗਰੇਜ਼ ਬਸਤੀਵਾਦੀਆਂ ਦੇ ਰਾਜ-ਕਾਲ ਵਿਚ ਵੀ ਨਹੀਂ । = ਸਿੱਖ ਭਲਾ ਕਦੋਂ ਤਕ ਇਸ ਅਨਿਆਂ ਨੂੰ ਸਹਿੰਦੇ ਰਹਿਣਗੇ ? 

ਲੌਂਗੋਵਾਲ ਅਜੇ ਵੀ ਸਮਝਦਾ ਸੀ, ਜਿਵੇਂ ਕਿ ਉਹਨੇ ਇਕ ਇੰਟਰਵਿਊ ਵਿਚ ਮੈਨੂੰ ਦਸਿਆ, ਕਿ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਪਰਵਾਨ ਕਰ ਲਵ ਤਾਂ ਉਹ ਅਜੇ ਵੀ ਸਿੱਖ ਰਾਏ ਨੂੰ ਸਹੀ ਰਾਹ ਤੇ ਲਿਆ ਸਕਦਾ ਹੈ ; ਇਸ ਸੂਰਤ ਵਿਚ ਉਹ ਕੌਮ ਪਾਸ ਕੋਈ ਪ੍ਰਾਪਤੀ ਲੈ ਕੇ ਜਾ ਸਕੇਗਾ । ਪਰ ਜਿਵੇਂ ਕਿ ਹਾਲਾਤ ਸਨ, ਸਿੱਖਾਂ ਨੂੰ ਯਕੀਨ ਹੋ ਚੁਕਿਆ ਸੀ ਕਿ ਹਕੂਮਤ ਉਹਨਾਂ ਨੂੰ ਚੰਡੀਗੜ੍ਹ ਨਹੀਂ ਦੇਵੇਗੀ (ਹਿੰਦੂ ਇਸ ਸ਼ਹਿਰ ਦੀ ਵਸੋਂ ਦਾ 70 ਫ਼ੀ ਸਦੀ ਤੋਂ ਉਪਰ ਹਨ) । ਲੌਂਗੋਵਾਲ ਆਪਣੇ ਇਸ ਵਿਸ਼ਵਾਸ ਵਿਚ ਬਹੁਤ ਪੱਕਾ ਸੀ ਕਿ ਭਿੰਡਰਾਂਵਾਲਾ ਹਕੂਮਤ ਦਾ ਹੀ ਹੱਥਠੋਕਾ ਹੈ, ਤੇ ਆਪਣੇ ਇਸ ਵਿਚਾਰ ਦੇ ਹਕ ਵਿਚ ਅਮਰੀਕ ਸਿੰਘ ਤੇ ਬਾਰਾ ਸਿੰਘ ਦੀ ਵਹਾਈ ਦੀ ਮਿਸਾਲ ਦਿਤੀ । ਯਾਦ ਰਹੇ, ਇਹ ਉਹ ਦੋ ਆਦਮੀ ਸਨ ਜਿਨ੍ਹਾਂ ਦੀ ਗਰਿਫ਼ਤਾਰੀ ਵਿਰੁਧ ਭਿੰਡਰਾਂਵਾਲੇ ਨੇ ਆਪਣਾ ਮੋਰਚਾ ਲਾਇਆ ਸੀ । (ਅਮਰੀਕ ਸਿੰਘ ਨੇ ਰਿਹਾਈ ਪਿਛੋਂ ਗੋਲਡਨ ਟੈਂਪਲ ਵਿਚ ਪਨਾਹ ਲਈ) । 

ਜਦੋਂ ਲੌਂਗੋਵਾਲ ਸ਼ਹੀਦੀ ਜਥੇ ਨੂੰ ਸਹੁੰ ਚੁਕਵਾਂਦਾ ਕਿ ਉਹ ਅਕਾਲੀ ਦਲ ਪਰਧਾਨ, ਲੋਂਗੋਵਾਲ ਦੀਆਂ ਹਿਦਾਇਤਾਂ ਉਤੇ ਚਲਣਗੇ, ਤਾਂ ਲੌਂਗੋਵਾਲ ਤੇ ਭਿੰਡਰਾਂਵਾਲੇ ਵਿਚਕਾਰ ਮਿੱਤਰਭਾਵਨਾ ਜਾਪਦੀ । ਭਿੰਡਰਾਂਵਾਲੇ ਨੇ ਵੀ 13 ਅਪਰੈਲ, 1983, ਨੂੰ ਵਫ਼ਾਦਾਰੀ ਦੀ ਸਹੁੰ ਚੁਕੀ । ਪਰ ਇਹ ਏਕਾ, ਜਾਂ ਇਹਨੂੰ ਯੁਧ-ਵਿਰਾਮ ਕਹਿ ਲਵੋ, ਬਹੁਤਾ ਚਿਰ ਕਾਇਮ ਨਾ ਰਿਹਾ। ਭਿੰਡਰਾਂਵਾਲੇ ਦੇ ਆਦਮੀਆਂ ਹੱਥੋਂ ਹੁੰਦੇ ਕਤਲਾਂ ਉਤੇ ਦੋਹਾਂ ਦੀ ਝੜਪ ਹੋਈ। 

ਅਗਸਤ 1983 ਵਿਚ, ਲੌਂਗੋਵਾਲ ਨੇ ਨਿਰਦੋਸ਼ ਤੇ ਸ਼ਸਤਰਹੀਣ ਲੋਕਾਂ ਦੇ ਕਤਲਾਂ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਿੱਖ ਧਰਮ ਦੇ ਅਸੂਲਾਂ ਦੇ ਵਿਰੁਧ ਦਸਿਆ । ਸਾਪੇਖਕ ਤੌਰ ਤੇ ਇਕ ਗੁਮਨਾਮ ਗਰੁਪ, ਅਕਾਲ ਫੈਡਰੇਸ਼ਨ, ਨੇ ਜਿਹੜਾ ਅਕਾਲ ਤਖ਼ਤ ਦੇ ਗੌਰਵ ਦੀ ਰਖਿਆ ਲਈ ਕਾਇਮ ਕੀਤਾ ਗਿਆ, ਤਖ਼ਤ ਸਾਹਮਣੇ ਸ਼ਿਕਾਇਤ ਰਖੀ ਕਿ ਲੌਂਗੋਵਾਲ ਦਾ ਬਿਆਨ ਸਿੱਖਾਂ ਦੀਆਂ ਰਵਾਇਤਾਂ ਦੇ ਖ਼ਿਲਾਫ਼ ਹੈ । ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਅਕਾਲ ਫ਼ੈਡਰੇਸ਼ਨ ਦੀ ਹਿਮਾਇਤ ਕੀਤੀ ਤੇ ਇਵੇਂ ਹੀ ਭਿੰਡਰਾਂਵਾਲੇ ਨੇ ਵੀ ਇਸ ਸ਼ਿਕਾਇਤ ਦੀ ਹਿਮਾਇਤ ਕੀਤੀ, ਪਰ ਅਕਾਲ ਤਖ਼ਤ ਦੇ ਜਥੇਦਾਰ ਨੇ ਲੌਂਗੋਵਾਲ ਨੂੰ ਦੋਸ਼-ਮੁਕਤ ਕੀਤਾ । 

ਭਿੰਡਰਾਂਵਾਲੇ ਨੇ ਲੌਂਗੋਵਾਲ ਨੂੰ ਛੁਟਿਆਉਣ ਲਈ ਆਪਣੀ ਚਾਲ ਚੱਲੀ ਅਤੇ ਮੋਰਚੇ ਉਤੇ ਨਜ਼ਰਸਾਨੀ ਲਈ ਸੁਹਿਰਦ ਸਿੱਖਾਂ ਦੀ ਕਨਵੈਨਸ਼ਨ ਬੁਲਾਈ (3-4 ਸਤੰਬਰ) । ਲੌਂਗੋਵਾਲ ਨੇ ਇਸ ਤੇ ਇਤਰਾਜ਼ ਕੀਤਾ ਅਤੇ ਆਖਿਆ ਕਿ ਸਿਰਫ਼ ਮੋਰਚਾ ਡਿਕਟੇਟਰ ਹੀ ਅਜਿਹੀ ਮੀਟਿੰਗ ਬੁਲਾ ਸਕਦਾ ਹੈ । ਪਰ ਭਿੰਡਰਾਂਵਾਲੇ ਦੇ ਸਮਰਥਕ ਲੌਂਗੋਵਾਲ ਤੇ ਦੂਜੇ ਅਕਾਲੀ ਲੀਡਰਾਂ ਉਤੇ ‘ਮੋਰਚੇ ਦੇ ਢਿੱਲੀ ਤਰ੍ਹਾਂ ਚਲਣ’ ਲਈ ਨੁਕਤਾਚੀਨੀ ਕਰਦੇ ਰਹੇ । 29 ਅਗਸਤ ਨੂੰ ਲੌਂਗੋਵਾਲ ਨੇ ਕਾਮ ਰੋਕ ਦਾ ਸੱਦਾ ਦਿਤਾ ਤੇ ਇਹ ਸਫ਼ਲ ਰਿਹਾ ਅਤੇ ਸਰਕਾਰੀ ਦਫ਼ਤਰਾਂ ਤੇ ਕਾਰੋਬਾਰਾਂ ਵਿਚ ਕੰਮ ਅਸਲੋਂ ਹੀ ਬੰਦ ਰਿਹਾ, ਪਰ ‘ਸੁਹਿਰਦ ਸਿੱਖ’ ਨਹੀਂ ਸੀ ਸਮਝਦੇ ਕਿ ਅਮਨ-ਭਰੇ ਢੰਗਾਂ ਦੇ ਕੋਈ ਸਿਟੇ ਨਿਕਲ ਰਹੇ ਹਨ । 

ਲੌਂਗੋਵਾਲ ਤੇ ਭਿੰਡਰਾਂਵਾਲੇ ਵਿਚਕਾਰ ਮਤਭੇਦ ਏਡੇ ਖੁਲ੍ਹਮਖੁਲ੍ਹਾ ਸਨ ਕਿ ਸਿੱਖ ਸਰਗਰਮ ਕਾਰਕੁਨ ਲੋਂਗੋਵਾਲ-ਪੱਖੀ ਤੇ ਭਿੰਡਰਾਂਵਾਲੇ-ਪੱਖੀ ਗਰੁਪਾ ਵਿਚ ਵੰਡੇ ਗਏ ਸਨ । ਟੌਹੜਾ ਨੇ ਦੋਹਾਂ ਨੂੰ 5 ਸਤੰਬਰ ਨੂੰ ਆਪਣੇ ਦਫਤਰ ਵਿਚ ਮਿਲਾਇਆ ਪਰ ਸਮਝੌਤੇ ਦੀ ਕੋਈ ਆਸ ਨਜ਼ਰ ਨਹੀਂ ਸੀ ਆਉਂਦੀ। 

ਲੌਂਗੋਵਾਲ ਲਈ ਅਹਿੰਸਾ ਧਰਮ ਦਾ ਮਾਮਲਾ ਸੀ, ਭਿੰਡਰਾਂਵਾਲੇ ਲਈ ਇਹ ਇਕ ਲੱਫ਼ਾਜ਼ੀ ਹੀ ਸੀ ਤੇ ਇਹਦਾ ਸਮਾਂ ਵਿਹਾ ਚੁਕਿਆ ਸੀ । 

ਲੌਂਗੋਵਾਲ ਨਿਰਦੋਸ਼ ਹਿੰਦੂਆਂ ਦੇ ਕਤਲਾਂ ਦੇ ਵਿਰੁਧ ਸੀ ; ਭਿੰਡਰਾਂਵਾਲਾ ਲਈ ਇਹ ਇਕੋ-ਇਕ ਰਾਹ ਸੀ ਜਿਸ ਨਾਲ ਉਹ ਇਕ ਪਾਸੇ ਤਾਂ ਧਿਆਨ ਖਿਚ ਸਕਦਾ ਸੀ ਤੇ ਦੂਜੇ ਪਾਸੇ ਪੰਜਾਬ ‘ਚੋਂ ਹਿੰਦੂਆਂ ਨੂੰ ਡਰਾ ਕੇ ਭਜਾ ਸਕਦਾ ਸੀ । ਉ ਘੰਟੇ ਗੱਲਬਾਤ ਹੁੰਦੀ ਰਹੀ ਪਰ ਉਹ ਇਕ ਦੂਜੇ ਤੋਂ ਓਡੇ ਹੀ ਦੂਰ ਰਹੇ ਜਿਡੇ ਮੀਟਿੰਗ ਤੋਂ ਪਹਿਲਾਂ ਸਨ; ਉਹ ਮੁੜ ਕਦੇ ਨਹੀਂ ਮਿਲੇ, ਉਂਜ ਭਾਵੇਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਦੋਹਾਂ ਨੂੰ ਮੁੜ ਇਕ ਕਨਵੈਨਸ਼ਨ ਵਿਚ ਇਕੱਠਾ ਕੀਤਾ (20 ਸਤੰਬਰ) । ਭਿੰਡਰਾਂਵਾਲੇ ਨੂੰ ਅਖ਼ੀਰ ਤੇ ਬੋਲਣ ਦਾ ਮਾਣ ਦਿਤਾ ਗਿਆ। ਇਹਨੇ ਲੌਂਗੋਵਾਲ ਨੂੰ ਹੋਰ ਗੁੱਸਾ ਚੜ੍ਹਾਇਆ । ਜਿਥੇ ਲੌਂਗਵਾਲ ਦੀ ਤਕਰੀਰ ਸਾਧਾਰਨ ਤੇ ਵਿਆਪਕ ਗੱਲਾਂ ਵਾਲੀ ਸੀ, ਉਥੇ ਭਿੰਡਰਾਂਵਾਲੇ ਦੀ ਤਕਰੀਰ ਅਭਿਮਾਨੀ ਤੌਰ ਤੇ ਚੈਲੰਜ ਕਰਨ ਵਾਲੀ ਸੀ । ਮੈਂ ਸਭ ਤੋਂ ਬਹੁਤਾ ਲੋਕ-ਪ੍ਰਿਆ ਸਿੱਖ ਲੀਡਰ ਹਾਂ ਕਿ ਨਹੀਂ ? ਮੇਰੇ ਬਾਰੇ ਦਿੱਲੀ ਵਿਚ ਲੋਕ ਕੀ ਕਹਿੰਦੇ ਹਨ ? ਕੀ ਹਿੰਦੂ ਮੈਨੂੰ ਅੱਤਵਾਦੀ ਨਹੀਂ ਕਹਿੰਦੇ ?’ ਉਹਨੂੰ ਉਤਰਾਂ ਦਾ ਪਤਾ ਸੀ, ਤੇ ਹਾਰੀ ਸਾਰੀ ਨੂੰ ਹੀ ਇਹਦਾ ਪਤਾ ਸੀ । 

‘ਮੈਂ ਹਰ ਰੋਜ਼ ਅਖ਼ਬਾਰ ਪੜ੍ਹਦਾ ਹਾਂ…’ ਉਹਨੇ ਕਿਹਾ । ਭਿੰਡਰਾਂਵਾਲਾ ਅਕਸਰ ਆਖਦਾ, ‘ਸ਼ਸਤਰਬਧ ਹੋਣਾ ਹਰ ਸਿੱਖ ਦਾ ਜਨਮ ਅਧਿਕਾਰ ਹੈ… ਸ਼ਸਤਰ ਤੋਂ ਬਿਨਾਂ ਸਿੱਖ ਨੰਗਾ ਹੈ, ਜ਼ਿਬਾਹ ਹੋਣ ਲਈ ਲਿਜਾਏ ਜਾਂਦੇ ਲੇਲੇ ਵਰਗਾ ।’ ਉਹ ਅਕਸਰ ਸ੍ਰੀਮਤੀ ਗਾਂਧੀ ਤੇ ਹਮਲੇ ਕਰਦਾ । ‘ਇੰਦਰਾ ਗਾਂਧੀ ਬਹੁਤ ਹੁਸ਼ਿਆਰ ਤੀਵੀਂ ਹੈ । ਉਹ ਦੂਹਰੇ ਮਾਨਦੰਡ ਵਰਤਦੀ ਹੈ । ਉਹ ਜਾਂ ਤਾਂ ਸਭਨਾਂ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਹੈ ਜਾਂ ਉਹਨਾਂ ਤੋਂ ਆਪਣੀਆਂ ਚਪਲਾਂ ਚਟਵਾਣਾ ਚਾਹੁੰਦੀ ਹੈ ।.. ਬਰਾਹਮਣ ਪਰਵਾਰ ਦੀ ਜੰਮ-ਪਲ ਹੋਣ ਕਰਕੇ ਭਲਾ ਸ਼੍ਰੀਮਤੀ ਗਾਂਧੀ ਸਿੱਖਾਂ ਦੇ ਮਸਲਿਆਂ ਨੂੰ ਕਿਵੇਂ ਜਾਣ-ਸਮਝ ਸਕਦੀ ਹੈ ? ਉਹਨੂੰ ਹੋਰ ਕਿਸੇ ਵੀ ਗੱਲ ਨਾਲੋਂ ਬਹੁਤੀ ਫ਼ਿਕਰ ਆਪਣਾ ਖ਼ਾਨਦਾਨੀ ਰਾਜ ਕਾਇਮ ਕਰਨ ਬਾਰੇ ਹੀ ਹੈ…’ 

ਭਿੰਡਰਾਂਵਾਲੇ ਦੀ ਸਾਖ, ਖ਼ਾਸ ਤੌਰ ਤੇ ਸਿੱਖ ਨੌਜਵਾਨਾਂ ਵਿਚ ਚੜ੍ਹਤ ਤੇ ਸੀ, ਜੀਹਦੇ ਰੂਪ ਵਿਚ ਉਹਨਾਂ ਨੂੰ ਇਕ ਹੀਰੋ ਨਜ਼ਰ ਆਇਆ ਜਿਹੜਾ ਉਹਨਾਂ ਨੂੰ ਹਥਿਆਰ ਚੁਕਣ ਦਾ ਸੱਦਾ ਦੇ ਰਿਹਾ ਸੀ । ਤੇ ਉਹਦੀ ਚੜ੍ਹਤ ਨੂੰ ਵੇਖ ਕੇ, ਲੌਂਗੋਵਾਲ ਕੈਂਪ ਦੇ ਕਈ ਆਗੂ ਭਿੰਡਰਾਂਵਾਲੇ ਦੇ ਦਰਸ਼ਨਾਂ ਨੂੰ ਆਉਣ ਲਗੇ, ਤੇ ਉਹ ਜਿਨ੍ਹਾਂ ਨੇ ਬੀਤੇ ਵਿਚ ਆਪਣੀ ਗੱਲ ਜ਼ੋਰ ਨਾਲ ਨਹੀਂ ਸੀ ਆਖੀ, ਹੁਣ ਉਹਨਾਂ ਦਾ ਵਤੀਰਾ ਬਦਲ ਗਿਆ ਦਿਸਿਆ । ਸਰਕਾਰ ਉਹਨਾਂ ਦੀਆਂ ਘਟ ਘਟ ਕੁਝ ਮੰਗਾਂ ਮੰਨ ਕੇ ਉਹਨਾਂ ਨੂੰ ਜਿਤ ਸਕਦੀ ਸੀ ; 

ਉਹਨਾਂ ਵਿਚੋਂ ਕੁਝ ਨੇ ਤਾਂ ਨਵੀਂ ਦਿੱਲੀ ਨੂੰ ਸੁਨੇਹਾ ਵੀ ਭੇਜਿਆ ਕਿ ਉਹ ਭਿੰਡਰਾਂਵਾਲੇ ਨੂੰ ਗੋਲਡਨ ਟੈਂਪਲ ਕਾਂਪਲੈਕਸ ਵਿਚੋਂ ਬਾਹਰ ਕਢ ਦੇਣਗੇ ਜੇਕਰ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਦੇ ਹੱਥ ਮਜ਼ਬੂਤ ਕਰ ਦਿਤੇ ਜਾਣ । ਪਰ ਉਹਨਾਂ ਨੂੰ ਕੋਈ ਹੁੰਗਾਰਾ ਨਾ ਭਰਿਆ ਗਿਆ । 

ਪੰਜਾਬ ਉਤੇ ਡਰ ਛਾ ਗਿਆ । ਗੋਲਡਨ ਟੈਂਪਲ ਵਿਚ, ਜਿਥੇ ਉਹਨਾਂ ਵਿਚੋਂ ਅਨੇਕਾਂ ਪੂਜਾ ਕਰਨ ਜਾਂਦੇ ਸਨ, ਹਿੰਦੂ ਨਫ਼ਰਤ ਦਾ ਪਰਚਾਰ ਹੁੰਦਾ ਵੇਖ ਕੇ ਹੈਰਾਨ ਰਹਿ ਗਏ, ਬਹੁਤਿਆਂ ਨੇ ਤਾਂ ਦਰਬਾਰ ਸਾਹਿਬ ਜਾਣਾ ਹੀ ਛਡ ਦਿਤਾ ਕਿਉਂਜੁ ਉਹ ਡਰਨ ਲਗ ਪਏ ਸਨ । ਹਿੰਦੂ ਮੁਖ ਤੌਰ ਤੇ ਨਵੀਂ ਦਿੱਲੀ ਤੇ ਕਾਂਗਰਸ (ਆਈ) ਵਲ ਸੁਰਖਿਆ ਲਈ ਵੇਖਣ ਲਗੇ, ਭਾਵੇਂ ਉਹ ਮਹਿਸੂਸ ਕਰਦੇ ਸਨ ਕਿ ਸ੍ਰੀਮਤੀ ਇੰਦਰਾ ਗਾਂਧੀ ਅੱਤਵਾਦੀਆਂ ਵਿਰੁਧ ਇਸ ਕਰਕੇ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਜੁ ਉਹਦੀ ਪਾਰਟੀ ਦੀ ਭਿੰਡਰਾਂਵਾਲੇ ਨਾਲ ‘ਸਾਜ਼-ਬਾਜ਼’ ਹੈ ਅਤੇ ਇਸ ਕਰਕੇ ਵੀ ਕਿਉਂਜ ਉਹ ਇਸ ਵਤੀਰੇ ਨੂੰ ਉਹਦੀ ਰਾਜਨੀਤੀ ਸਮਝਦੇ ਸਨ । 

ਸਿੱਖਾਂ ਨਾਲ ਨਿਜੀ ਸੰਬੰਧ, ਭਾਵੇਂ ਰਸਮੀ ਹੀ ਸਨ, ਜਾਰੀ ਰਹੇ ਅਤੇ ਜੀਵਨ ਇਸ ਅਰਥ ਵਿਚ ਨਾਰਮਲ ਸੀ ਕਿ ਹਿੰਦੂ ਉਹਨਾਂ ਨਾਲ ਕਾਰੋਬਾਰ ਕਰਦੇ ਸਨ । ਪਰ ਉਹ ਖਿਚਾਉ ਨੂੰ ਮਹਿਸੂਸ ਕਰ ਸਕਦੇ ਸਨ । ਕਹਿੰਦੇ ਸਨ ਕਿ ਹਿਟ-ਲਿਸਟ ਬਣਾ ਲਈ ਗਈ ਹੋਈ ਹੈ ਤੇ ਜਿਹੜੇ ਹਿੰਦੂਆਂ ਬਾਰੇ ਰਿਪੋਰਟ ਸੀ ਕਿ ਇਸ ਲਿਸਟ ਉਤੇ ਉਹਨਾਂ ਦੇ ਨਾਂ ਹਨ, ਉਹਨਾਂ ਨੇ ਆਪਣੇ ਬਚਾਉ ਲਈ ਜੋ ਕਰ ਸਕਦੇ ਸਨ ਕੀਤਾ । ਇਸ ਬਾਰੇ ਬਾਕਾਇਦਾ ਤੌਰ ਤੇ ਖ਼ਬਰਾਂ ਆਉਂਦੀਆਂ, ਅੱਜ ਕਿਸੇ ਨੂੰ ਇਥੇ ਮਾਰ ਦਿਤਾ ਗਿਆ ਹੈ, ਤੇ ਕਲ ਉਥੇ, ਅਤੇ ਅਕਸਰ ਭਿੰਡਰਾਂਵਾਲੇ ਦੇ ਆਦਮੀ ਇਹਨਾਂ ਕਤਲਾਂ ਲਈ ਜ਼ਿੰਮੇਵਾਰ ਹੋਣ ਦਾ ਦਾਹਵਾ ਕਰਦੇ । 

ਇਹ ਸਮਾਂ ਸੀ ਜਦੋਂ ਪੰਜਾਬੋਂ ਬਾਹਰਲੇ ਸਿੱਖ ਦਖ਼ਲ ਦੇ ਸਕਦੇ ਸਨ ; ਘਟੋ-ਘਟ ਇਹਨਾਂ ਕਤਲਾਂ ਦੀ ਨਿਖੇਧੀ ਵਿਚ ਬਿਆਨ ਜਾਰੀ ਕਰ ਸਕਦੇ ਸਨ । ਲੌਂਗੋਵਾਲ ਆਖਦਾ ਕਿ ‘ਉਹ (ਭਾਵ ਭਿੰਡਰਾਂਵਾਲਾ) ਇਹ ਨਹੀਂ ਸਮਝਦਾ ਕਿ ਭਾਰਤ ਭਰ ਦੇ ਸਿੱਖ ਅਰਖਿਅਤ ਹਨ । ਫਰਜ਼ ਕਰੋ, ਬਦਲੇ ਦੀ ਕਾਰਵਾਈ ਸ਼ੁਰੂ ਹੋ ਜਾਵੇ ਤਾਂ ?’ 

ਅਸਲ ਵਿਚ, ਹੁਣ ਕੁਝ ਵੀ ਗਰਿਫ਼ਤ ਵਿਚ ਨਹੀਂ ਸੀ ਰਿਹਾ । ਅਕਾਲੀ ਦਲ ਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਹਿਰੀਲੇ ਲੜਾਕ  ਅਕਾਲਾ ਵਿਖਾਲਾ ਕਰਨ ਲਗੀ। ਉਹਦੇ ਸਰਗਰਮ ਕਾਰਕੁਨ ਮੁਖ ਸਾਬਕਾਜੀਏ ਨਿਕਲੇ । ਇਹਦਾ ਜਨਰਲ ਸਕੱਤਰ, ਹਰਮੰਦਰ ਸਿੰਘ ਸੰਧੂ, ਜਿਹੜਾ ਭਿੰਡਰਾਂਵਾਲੇ ਦਾ ਨਿਕਟ-ਵਰਤੀ ਸੀ, ਗਾਈਡਿੰਗ ਸਪਿਰਟ ਸੀ । ਕਈ ਜਣੇ ਬੰਬਾਂ ਤੇ ਵਿਸਫੋਟਕਾਂ ਦੇ ਧਮਾਕਿਆਂ ਲਈ ਜ਼ਿੰਮੇਵਾਰ ਸਨ ਜਿਹੜੇ ਕਈ ਬੰਦਿਆਂ ਦੇ ਕਤਲ ਤੇ ਅਨੇਕਾਂ ਨੂੰ ਜ਼ਖ਼ਮੀ ਕਰਨ ਦਾ ਕਾਰਣ ਬਣੇ । 

ਦਲ ਖ਼ਾਲਸੇ ਦੀਆਂ ਵੀ ਦੰਦੀਆਂ ਨਿਕਲ ਰਹੀਆਂ ਸਨ । ਇਹਦੇ ਕਾਰਕੁਨ ਚੰਡੀਗੜ੍ਹ ਵਿਖੇ, ਅਮਰੀਕੀ ਨੈਸ਼ਨਲ, ਗੰਗਾ ਸਿੰਘ ਢਿੱਲੋਂ ਦੀ ਪਰਧਾਨਗੀ ਹੇਠ ਹੋਈ, ਚੀਫ਼ ਖ਼ਾਲਸਾ ਦੀਵਾਨ ਵਲੋਂ ਬੁਲਾਈ ਗਈ 54ਵੀਂ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਦੇ ਸਮਾਗਮ ਵਿਚ ਸ਼ਾਮਿਲ ਹੋਏ। ਇਸ ਕਾਨਫ਼ਰੰਸ ਵਲੋਂ ਪਾਸ ਕੀਤੇ ਗਏ ਮਤੇ ਵਿਚ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਸੰਯੁਕਤ ਰਾਸ਼ਟਰ ਮੈਂਬਰਸ਼ਿਪ ਦਿਤੀ ਜਾਵੇ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਸਿੱਖ ਇਕ ਵਖਰੀ ਕੌਮ ਹਨ । 

ਦੂਜੇ ਪਾਸੇ, ਅਨੇਕਾਂ ਹਿੰਦੂਆਂ ਨੇ ਤਰਸ਼ੂਲ ਤੇ ਲਾਠੀਆਂ ਖ਼ਰੀਦੀਆਂ; ਹਿੰਦੂ ਸੁਰਖਸ਼ਾ ਸੰਮਤੀ, ਵਰਗੀਆਂ ਕਈ ਜਥੇਬੰਦੀਆਂ ਹਿੰਦੂਆਂ ਦੀ ਰਾਖੀ ਲਈ ਬਣ ਗਈਆਂ ਅਤੇ ਪਟਿਆਲੇ ਵਿਚ ਇਕ ਗੁਮਨਾਮ ਹਿੰਦੂ, ਪਵਨ ਕੁਮਾਰ, ਨੇ ਜਿਵੇਂ ਕਿ ਹੋਰਨਾਂ ਕਈਆਂ ਨੇ, ਹਿੰਦੂ-ਪਖੀ ਮੁਜ਼ਾਹਰੇ ਕਰ ਕੇ ਨਾਮਣਾ ਖਟਿਆ । ਪਰ, ਰਾਸ਼ਟਰ ਸਵੈਮ ਸੰਘ (ਆਰ ਐਸ ਐਸ) ਇਸ ਝਗੜੇ ਤੋਂ ਅਡ ਰਿਹਾ ਕਿਉਂਜੁ ਉਹਨਾਂ ਦੇ ਮੁਖੀ, ਬਾਲਾ-ਸਾਹਿਬ ਦਿਓਰਸ, ਨੇ ਆਪਣੇ ਵਰਕਰਾਂ ਨੂੰ ਦਸਿਆ ਕਿ ਸਿੱਖ ਵੀ ਹਿੰਦੂਆਂ ਦਾ ਹੀ ਅੰਗ ਹਨ ਅਤੇ ਉਹਨਾਂ ਨੂੰ ਨੁਕਸਾਨ ਪੁਚਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਜੁ ਉਹਨਾਂ ਨੂੰ ਹਾਨੀ ਪੁਚਾਉਣੀ ਹਿੰਦੂਆਂ ਨੂੰ ਹੀ ਹਾਨੀ ਪੁਚਾਉਣ ਦੇ ਬਰਾਬਰ ਹੋਵੇਗੀ । 

ਪੰਜਾਬ ਦੀ ਆਰਥਕਤਾ ਨੂੰ ਹਾਨੀ ਪੁਜੀ, ਕਾਰੋਬਾਰ ਛੇਤੀ ਹੀ ਘਟ ਗਿਆ ਅਤੇ ਰਾਜ ਤੋਂ ਬਾਹਰਲੇ ਖ਼ਰੀਦਾਰਾਂ ਤੇ ਸਪਲਾਇਰਾਂ ਨੇ ਅਮਲੀ ਤੌਰ ਤੇ ਪੰਜਾਬ ਆਉਣਾ ਬੰਦ ਕਰ ਦਿਤਾ । ਇਹਦਾ ਅਸਰ ਪੈਦਾਵਾਰ ਤੇ ਪਿਆ, ਜੋ ਘਟ ਕੇ ਅਧੀ ਰਹਿ ਗਈ। ਬੇਕਾਰਾਂ ਦੀ ਗਿਣਤੀ ਵਧ ਗਈ ਅਤੇ ਦੇਸ ਦੇ ਅੱਤ ਖ਼ੁਸ਼ਹਾਲ ਰਾਜ ਵਿਚ ਜੀਵਨ-ਹਾਲਤਾਂ ਦੀ ਅਵਨਤੀ ਹੋਣ ਲਗੀ । ਕਈ ਸਨਅਤੀ ਯੂਨਿਟਾਂ ਦੀ ਪੈਦਾਵਾਰ ਦੋ ਸਾਲ ਪਹਿਲਾਂ ਦੇ ਮੁਕਾਬਲੇ ਉਤੇ 40 ਫੀ ਸਦੀ ਹੀ ਰਹਿ ਗਈ । ਨਕਦ ਭੁਗਤਾਨ ਵਿਚ ਕਮੀ ਨੇ ਵੀ ਸਨਅਤ ਨੂੰ ਹਾਨੀ ਪੁਚਾਈ ਕਿਉਂਜੁ ਸਪਲਾਇਰਾਂ ਨੇ ਕਰੈਡਿਟ ਦੇਣਾ ਬੰਦ ਕਰ ਦਿਤਾ ਤੇ ਖ਼ਰੀਦਾਰ ਅਦਾਇਗੀ ਤੋਂ ਪਹਿਲਾਂ ਮਾਲ ਦੀ ਅਸਲੋਂ ਹੀ ਡਲਿਵਰੀ ਹੋਈ ਚਾਹੁੰਦੇ ਸਨ । 

ਕਤਲ, ਡਾਕੇ ਤੇ ਧਾੜੇ ਹੁਣ ਆਮ ਹੋ ਗਏ । 17 ਅਪਰੈਲ ਨੂੰ ਨਿਰੰਕਾਰੀ ਕਤਲ ਕੇਸ ਦੇ ਇਕ ਗਵਾਹ ਨੂੰ ਜਲੰਧਰ ਵਿਚ ਗੋਲੀ ਮਾਰ ਦਿਤੀ ਗਈ। 18 ਅਪਰੈਲ ਨੂੰ ਇਕ ਨਿਰੰਕਾਰੀ ਗੰਭੀਰ ਤਰ੍ਹਾਂ ਜ਼ਖ਼ਮੀ ਹੋ ਗਿਆ । 20 ਅਪਰੈਲ ਨੂੰ ਜਲੰਧਰ ਜ਼ਿਲੇ ਦੇ ਇਕ ਬੈਂਕ ਵਿਚੋਂ ਤਿੰਨ ਲੱਖ ਰੁਪਏ ਲੁਟ ਲਏ। ਹੋ ਗਏ । 21 ਅਪਰੈਲ ਨੂੰ ਸੁਲਤਾਨਪੁਰ ਲੋਧੀ, ਕਪੂਰਥਲਾ, ਵਿਚ ਇਕ ਆਦਮੀ ਨੂੰ ਗੋਲੀ ਮਾਰੀ ਗਈ, ਤੇ ਏਸੇ ਇਲਾਕੇ ਵਿਚ ਅਗਲੇ ਦਿਨ ਇਕ ਹੋਰ ਆਦਮੀ ਨੂੰ ਕਤਲ ਕਰ ਦਿਤਾ ਗਿਆ । 25 ਅਪਰੈਲ ਨੂੰ ਜਲੰਧਰ ਦੇ ਡੀ ਆਈ ਜੀ ਪੁਲਸ, ਏ. ਐਸ. ਅਟਵਾਲ, ਨੂੰ ਗੋਲਡਨ ਟੈਂਪਲ ਦੇ ਮੁਖ ਪ੍ਰਵੇਸ਼-ਦੁਆਰ ਉਤੇ ਗੋਲੀ ਮਾਰੀ ਗਈ । 

ਅਟਵਾਲ ਦੇ ਕਤਲ ਨੇ ਰਾਜ ਤੇ ਨਵੀਂ ਦਿੱਲੀ ਨੂੰ ਹਿਲਾ ਦਿਤਾ। ਕਾਤਲ ਗੋਲਡਨ ਟੈਂਪਲ ਦੇ ਅੰਦਰੋਂ ਆਇਆ ਸੀ ਤੇ ਅਟਵਾਲ ਨੂੰ ਕਤਲ ਕਰਨ ਪਿਛੋਂ ਗੋਲਡਨ ਟੈਂਪਲ ਵਿਚ ਹੀ ਦੌੜ ਕੇ ਪਨਾਹ ਲਈ ਸੀ । ਕੁਝ ਦਿਨ ਪਿਛੋਂ ਜਦੋਂ ਮੈਂ ਗੋਲਡਨ ਟੈਂਪਲ ਗਿਆ, ਅਟਵਾਲ ਦੇ ਕਾਤਲ ਵੱਲ ਮੇਰਾ ਧਿਆਨ ਦਿਵਾਇਆ ਗਿਆ ਤੇ ਮੈਂ ਟੈਂਪਲ ਦੇ ਅੰਦਰ ਕੰਧਾਂ ਉਤੇ ਪੰਜਾਬੀ ਵਿਚ ਲਿਖੇ ਲਗੇ ਕਈ ਹੱਥ-ਲਿਖੇ ਪੋਸਟਰ ਵੇਖੇ ਜਿਨ੍ਹਾਂ ਵਿਚ ਕਤਲ ਦਾ ਸਵਾਗਤ ਕੀਤਾ ਗਿਆ ਸੀ ਅਤੇ ਅੰਤ ਤੇ ‘ਲਾਲ ਸਲਾਮ’ ਲਿਖਿਆ ਸੀ; ਕੁਝ ਸਾਬਕ ਨਕਸਲਾਈਟ ਭਿੰਡਰਾਂਵਾਲੇ ਦੀਆਂ ਸਫ਼ਾਂ ਵਿਚ ਆਣ ਸ਼ਾਮਿਲ ਹੋਏ ਸਨ । 

ਦਰਬਾਰਾ ਸਿੰਘ ਚਾਹੁੰਦਾ ਸੀ ਕਿ ਪੁਲਸ ਕਾਤਲ ਨੂੰ ਫੜਨ ਲਈ ਗੋਲਡਨ ਟੈਂਪਲ ਵਿਚ ਦਾਖ਼ਲ ਹੋਵੇ । ਨਵੀਂ ਦਿੱਲੀ ਉਹਦੇ ਨਾਲ ਸਹਿਮਤ ਨਹੀਂ ਸੀ। ਜੇ ਟੈਂਪਲ ਵਿਚ ਦਾਖ਼ਲ ਹੋਣਾ ਹੀ ਸੀ ਤਾਂ ਸੌ-ਵਿਸਵੇ ਇਹੋ ਅੱਤ ਢੁਕਵ ਮੌਕਾ ਸੀ ਕਿਉਂਜੁ ਸਿੱਖ ਕਮਿਊਨਿਟੀ ਨੂੰ ਵੀ ਧੱਕਾ ਵੱਜਾ ਸੀ – ਅਟਵਾਲ ਨੂੰ ਜਿਹੜਾ ਸਿੱਖ ਸੀ, ਮਥਾ ਟੋਕ ਕੇ ਦਰਬਾਰ ਸਾਹਿਬ ਵਿਚੋਂ ਬਾਹਰ ਆਉਣ ਤੇ ਕਤਲ ਕੀਤਾ ਗਿਆ ਸੀ । ਤੇ ਉਦੋਂ ਭਿੰਡਰਾਂਵਾਲਾ ਅਜੇ ਗੁਰੂ ਨਾਨਕ ਨਿਵਾਸ ਵਿਚ ਹੀ ਸੀ । 

ਸ੍ਰੀਮਤੀ ਗਾਂਧੀ ਨੇ ਉਦੋਂ ਕਮਾਂਡੋਆਂ ਨੂੰ ਕਿਉਂ ਹੁਕਮ ਨਾ ਦਿਤਾ ਕਿ ਉਹ ਉਥੋਂ ਚੁਕ ਲਿਆਉਣ ? — ਇਹ ਗੋਲਡਨ ਟੈਂਪਲ ਦਾ ਹਿਸਾ ਨਹੀਂ ਸੀ ਅੱਗੇ ਚੱਲ ਕੇ, ਗੁਰੂ ਨਾਨਕ ਨਿਵਾਸ ਵਿਚ ਵੀ ਦਰਸ਼ਕਾਂ ਨੂੰ ਆਪਣੇ ਸਿਰ ਕੇ ਤੇ ਜੁਤੀਆਂ ਲਾਹ ਕੇ ਜਾਣਾ ਜ਼ਰੂਰੀ ਹੋ ਗਿਆ ਕਿਉਂ ਜੁ ਹੁਣ ਇਨ੍ਹਾਂ ਦੇ ਗੋਲਡਨ ਟੈਂਪਲ ਕਾਂਪਲੈਕਸ ਦਾ ਹਿਗਾ ਗਿਅਲਾਨ ਕਦਿਤਾ ਗਿਆ ਹੈ। 

ਭਿੰਡਰਾਂਵਾਲੇ ਨੇ ਝਬਦੇ ਹੀ ਉਹ ਸੁਰਾਖ਼ ਬੰਦ ਕਰ ਦਿਤਾ ਜਿਸ ਨੂੰ ਹਕੂਮਤ ਵੇਖ ਨਹੀਂ ਸੀ ਸਕੀ । 

6 ਅਕਤੂਬਰ ਤਕ, ਭਿੰਡਰਾਂਵਾਲੇ ਦੇ ਆਦਮੀ ਹਿੰਦੂਆਂ ਨੂੰ ਜਿਹੜੇ ਵਿਰੋਧੀ ਸਮਝੇ ਗਏ ਸਨ, ਨਿਰੰਕਾਰੀਆਂ, ਪੁਲਸ ਅਧਿਕਾਰੀਆਂ ਜਾਂ ਉਹਨਾਂ ਸਿੱਖਾਂ ਨੂੰ ਜਿਹੜੇ ‘ਸੂਹੀਏ’ ਸਨ ਜਾਂ ਜਿਨ੍ਹਾਂ ਨੇ ਹਕੂਮਤ ਦਾ ਸਾਥ ਦਿਤਾ ਸੀ, ਗੋਲੀ ਦਾ ਨਿਸ਼ਾਨਾ ਬਣਾਉਂਦੇ ਰਹੇ । ਪਰ ਇਸ ਮਗਰੋਂ ਕਤਲ ਰਲੇ-ਮਿਲੇ ਹੋ ਗਏ ; ਲੁਧਿਆਣੇ ਜ਼ਿਲੇ ਵਿਚ ਢਿਲਵਾਂ ਲਾਗੇ ਇਕ ਬਸ ਦੇ ਛੇ ਹਿੰਦੂ – ਮੁਸਾਫ਼ਰਾਂ ਨੂੰ ਕਤਲ ਕਰ ਦਿਤਾ ਗਿਆ । ਇਹ ਨਿਰਦੋਸ਼ ਲੋਕ ਸਨ ਜਿਨ੍ਹਾਂ ਦਾ ਪਾਲੇਟਿਕਸ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ, ਅਤੇ ਇਹਦੇ ਨਾਲ ਹਿੰਦੂਆਂ ਤੇ ਸਿੱਖਾਂ ਵਿਚ ਆਖ਼ਰੀ ਲਕੀਰ ਖਿਚੀ ਗਈ । 

ਦੇਸ ਭਰ ਵਿਚ ਲੋਕ ਸਮਝਣ ਲਗ ਪਏ ਕਿ ਸਿੱਖ ਪੰਜਾਬ ਵਿਚ ਹਿੰਦੂਆਂ ਨੂੰ ਕਤਲ ਕਰਨ ਉਤੇ ਤੁਲੇ ਹੋਏ ਹਨ । ਅਕਾਲੀ ਮੰਗਾਂ, ਜਿਨ੍ਹਾਂ ਨੂੰ ਹਿੰਦੂਆਂ ਵਿਚ ਵਡੇ-ਪੈਮਾਨੇ ਦੀ ਹਿਮਾਇਤ ਹਾਸਲ ਸੀ, ਪਿਛੋਕੜ ਵਿਚ ਚਲੀਆਂ ਗਈਆਂ । ਦੋਹਾਂ ਕਮਿਊਨਿਟੀਆਂ ਵਿਚਲਾ ਪਾੜਾ ਜੋ ਪਹਿਲਾਂ ਪੰਜਾਬ ਤਕ ਸੀਮਿਤ ਸੀ, ਹੁਣ ਭਾਰਤ ਭਰ ਵਿਚ ਫੈਲ ਗਿਆ । 

ਬੜੇ ਘਟ ਸਿੱਖਾਂ ਨੇ ਕਤਲਾਂ ਵਿਰੁਧ ਆਵਾਜ਼ ਉਠਾਈ । ਇਹਨਾਂ ਕੁਝ ਇਕਨਾਂ ਵਿਚ ਲੌਂਗੋਵਾਲ ਅਤੇ ਰਿਟਾਇਰਡ ਏਅਰ ਮਾਰਸ਼ਲ ਅਰਜਨ ਸਿੰਘ ਸ਼ਾਮਿਲ ਸਨ । ਜੇਕਰ ਸਭਨਾਂ ਅਕਾਲੀ ਆਗੂਆਂ ਨੇ ਆਪਣੀ ਆਵਾਜ਼ ਉਠਾਈ ਹੁੰਦੀ ਤੇ ਕਤਲਾਂ ਦੀ ਨਿਖੇਧੀ ਕੀਤੀ ਹੁੰਦੀ ਜਾਂ ਜਿਵੇਂ ਕਿ ਲੌਂਗੋਵਾਲ ਨੇ ਕੀਤਾ ਜਦੋਂ ਪੁਲਸ ਨਾਲ ਝੜਪ ਵਿਚ ਦੋ ਨਿਹੰਗ ਮਾਰੇ ਗਏ ਸਨ, ਇਹਨਾਂ ਕਤਲਾਂ ਵੱਲ ਗਹੁ ਕਰਨ ਲਈ ਕਮੇਟੀ ਬਣਾ ਦਿਤੀ ਹੁੰਦੀ, ਤਾਂ ਹੋ ਸਕਦਾ ਹੈ ਹਿੰਦੂ ਕਿਸੇ ਹਦ ਤਕ ਸ਼ਾਂਤ ਹੋ ਜਾਂਦੇ । ਲੋਂਗੋਵਾਲ ਵਲੋਂ ਮੁੜ-ਪੇਸ਼ ਕੀਤੀ ਗਈ ਇਸ ਤਜਵੀਜ਼ ਨੇ ਕਿ ਪੰਜਾਬ ਵਿਚ ਹੋਏ ਸਭਨਾਂ ਕਤਲਾਂ ਦੀ ਪੁਣ-ਛਾਣ ਲਈ ਸੁਪ੍ਰੀਮ ਕੋਰਟ ਦੇ ਜਜ ਦੀ ਚੇਅਰਮੈਨਸ਼ਿਪ ਹੇਠ ਇਕ ਕਮਿਸ਼ਨ ਥਾਪ ਦਿਤਾ ਜਾਵੇ, ਉਹਦੀ ਇਮਾਨਦਾਰੀ ਬਾਰੇ ਹਿੰਦੂਆਂ ਨੂੰ ਨਿਸਚਾ ਨਾ ਦਿਵਾਇਆ: ਉਹ ਹੋਰ ਸਦਾ-ਵਧੇਰੇ ਇਹ ਮਹਿਸੂਸ ਕਰਨ ਲਗੇ ਕਿ ਮਾਡਰੇਟਾਂ ਤੇ ਅੱਤਵਾਦੀਆਂ ਵਿਚਕਾਰ ਕੋਈ ਫ਼ਰਕ ਨਹੀਂ । ਕਤਲਾਂ ਵਿਰੁਧ ਜਾਂ ਭਿੰਡਰਾਂਵਾਲੇ ਵਿਰੁਧ ਸਪੱਸ਼ਟ ਤਰ੍ਹਾਂ ਨਾ ਬੋਲ ਕੇ ਅਕਾਲੀਆਂ ਨੇ ਆਪਣੀ ਸਾਖ਼ ਗੁਆ ਲਈ। 

ਅਕਾਲੀਆਂ ਨੇ ਕਿਹਾ ਕਿ ਇਹ ਦੁਰਘਟਨਾ ਰਾਜ ਦੇ ਮੁਖ ਮੰਤਰੀ ਦਰਬਾਰਾ ਸਿੰਘ ਅਤੇ ਰਾਸ਼ਟਰਪਤੀ ਜ਼ੈਲ ਸਿੰਘ ਵਿਚਕਾਰ ਰਾਜਸੀ ਟੱਕਰ ਦਾ ਹੀ ਅੰਗ ਹੈ । ਇਹਨਾਂ ਵਿਚਲਾ ਲੜਾਈ-ਝਗੜਾ ਮਸ਼ਹੂਰ ਹੈ ਅਤੇ ਪੰਜਾਬ ਵਿਚ ਮੁਸੀਬਤ ਨੂੰ ਇਕ ਦੂਜੇ ਦੇ ਸਿਲਸਿਲੇ ਵਿਚ ਇਹਨਾਂ ਦੀਆਂ ਚਾਲਾਂ ਨਾਲ ਜੋੜਿਆ ਜਾ ਸਕਦਾ ਹੈ । ਦਰਬਾਰਾ ਸਿੰਘ ਦੇ ਮੁਖ ਮੰਤਰੀ ਬਣਾਏ ਜਾਣ ਦੇ ਪਹਿਲੇ ਦਿਨ ਤੋਂ ਹੀ ਜ਼ੈਲ ਸਿੰਘ ਨਾ-ਖ਼ੁਸ਼ ਸੀ । ਅਤੇ ਦਰਬਾਰਾ ਸਿੰਘ, ਜਿਹੜਾ ਰਾਜਨੀਤੀ ਵਿਚ ਪ੍ਰਵੇਸ਼ ਦੇ ਦਿਨੋਂ ਹੀ ਕਾਂਗਰਸੀ ਸੀ, ਜ਼ੈਲ ਸਿੰਘ ਨੂੰ, ਜਿਹੜਾ ਕਦੇ ਅਕਾਲੀ ਰਹਿ ਚੁਕਿਆ ਸੀ, ਆਪਣਾ ਲੀਡਰ ਨਹੀਂ ਸੀ ਮੰਨਦਾ । 

ਦਰਬਾਰਾ ਸਿੰਘ ਨੂੰ ਰਾਜ ਦੇ ਮਾਮਲਿਆਂ ਵਿਚ ਜ਼ੈਲ ਸਿੰਘ ਦਾ ਦਖ਼ਲ, ਜਦੋਂ ਉਹ ਗ੍ਰਹਿ ਮੰਤਰੀ ਸੀ, ਵੀ ਪਸੰਦ ਨਹੀਂ ਸੀ । ਜ਼ੈਲ ਸਿੰਘ ਬੱਸ ਇਸ ਕਰ ਕੇ ਹੀ ਨਾਰਾਜ਼ ਨਹੀਂ ਸੀ ਕਿ ਦਰਬਾਰਾ ਸਿੰਘ ਉਹਦਾ ਸਤਿਕਾਰ ਨਹੀਂ ਸੀ ਕਰਦਾ ਸਗੋਂ ਇਸ ਕਰ ਕੇ ਵੀ ਕਿ ਉਹਨੇ ਉਹਦੇ ਸਭਨਾਂ ਆਦਮੀਆਂ ਨੂੰ, ਜਿਥੇ ਕਿਤੇ ਵੀ ਸਨ, ਹਕੂਮਤ ਵਿਚ ਜਾਂ ਪਾਰਟੀ ਸੰਗਠਨ ਵਿਚੋਂ, ਬਾਹਰ ਕਢ ਦਿਤਾ ਸੀ। 

ਜ਼ੈਲ ਸਿੰਘ ਨੇ ਦਰਬਾਰਾ ਸਿੰਘ ਨੂੰ ਡਿਸਮਿਸ ਕਰਨ ਦੀ ਮੁੜ ਮੁੜ ਸਲਾਹ ਦਿਤੀ ਪਰ ਉਹ ਸਫ਼ਲ ਨਾ ਹੋਇਆ। ਪਰ ਬਸ ਵਿਚ ਸਵਾਰ ਮੁਸਾਫ਼ਰਾਂ ਦੇ ਕਤਲ ਪਿਛੋਂ ਏਡਾ ਰੌਲਾ ਪਿਆ ਕਿ ਸ਼੍ਰੀਮਤੀ ਗਾਂਧੀ ਨੇ ਦਰਬਾਰਾ ਸਿੰਘ ਨੂੰ ਅਸਤੀਫ਼ਾ ਦੇਣ ਲਈ ਆਖਿਆ। ਇਕ ਤਜਰਬੇਕਾਰ ਸਿਵਿਲ ਸਰਵੈਂਟ, ਬੀ. ਡੀ. ਪਾਂਡੇ, ਨੂੰ ਜਿਹੜਾ ਉਦੋਂ ਪੱਛਮੀ ਬੰਗਾਲ ਦਾ ਗਵਰਨਰ ਸੀ, ਪੰਜਾਬ ਦਾ ਸ਼ਾਸਨ ਚਲਾਉਣ ਲਈ ਉਥੋਂ ਦਾ ਗਵਰਨਰ ਲਾ ਦਿਤਾ ਗਿਆ । 

ਇਸ ਸਮੇਂ ਵੀ ਭਿੰਡਰਾਂਵਾਲੇ ਨੂੰ ਫੜਨ ਲਈ ਗੁਰੂ ਨਾਨਕ ਨਿਵਾਸ ਤੇ ਧਾਵਾ ਬੋਲਿਆ ਜਾ ਸਕਦਾ ਸੀ ਅਤੇ ਉਥੋਂ ਉਹਨਾਂ ਮੁਜਰਮਾਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਜਿਨ੍ਹਾਂ ਨੇ ਕਤਲ ਜਾਂ ਡਾਕੇ ਮਾਰਨ ਪਿਛੋਂ ਟੈਂਪਲ ਵਿਚ ਆ ਪਨਾਹ ਲਈ ਸੀ । ਇਹਨਾਂ ਕਤਲਾਂ ਨੇ ਸਿੱਖ-ਰਾਏ ਨੂੰ ਵੀ ਡਰ ਨਾਲ ਏਡਾ ਕੰਬਾ ਦਿਤਾ ਹੋਇਆ ਸੀ ਕਿ ਬਹੁਤੇ ਸਿੱਖ ਆਪਣੇ ਆਪ ਨੂੰ ਅੱਤਵਾਦੀਆਂ ਨਾਲ ਜੋੜਨਾ ਨਹੀਂ ਸੀ ਚਾਹੁੰਦੇ । 

ਜੇ ਸਰਕਾਰ ਇਸ ਇਮਾਰਤ ਉਤੇ ਧਾਵਾ ਬੋਲ ਦਿੰਦੀ ਤਾਂ ਉਹ ਬਲਬੀਰ ਸਿੰਘ ਸੰਧੂ ਨੂੰ ਵੀ ਫੜ ਸਕਦੀ ਜਿਹੜਾ ਇਥੇ ਇਕ ਕਮਰੇ ਵਿਚ ਰਹਿ ਰਿਹਾ ਸੀ । ਉਹ ਖ਼ਾਲਿਸਤਾਨ ਦਾ ਸਮਰਥਕ ਸੀ ਅਤੇ ਜਦੋਂ ਮੈਂ ਇਕ ਵਾਰ ਉਹਨੂੰ ਉਹਦੇ ਕਮਰੇ ਵਿਚ ਮਿਲਿਆ ਉਹਨੇ ਮੈਨੂੰ ‘ਵਿਸ਼ਾਲ ਖ਼ਾਲਿਸਤਾਨ’ ਦਾ ਨਕਸ਼ਾ ਵਿਖਾਇਆ ਸੀ ਜਿਸ ਵਿਚ ਲਾਹੌਰ ਨੂੰ ਇਹਦੀ ਰਾਜਧਾਨੀ ਦਰਸਾਇਆ ਗਿਆ ਸੀ । ਉਹਨੇ ਮੈਨੂੰ ਦਸਿਆ ਕਿ ਉਹ ਜਗਜੀਤ ਸਿੰਘ ਚੌਹਾਨ ਵਲੋਂ ਸੁਨੇਹੇ ਨੂੰ ਉਡੀਕ ਰਿਹਾ ਸੀ, ਜਿਹੜਾ ਖਾਲਿਸਤਾਨ ਦਾ ‘ਡਿਕਟੇਟਰ’ ਸੀ ਤੇ ਜੀਹਦੇ ਬਾਰੇ ਆਸ ਸੀ ਕਿ ਪਾਕਿਸਤਾਨ ਵਿਚ ਹੈ । ‘ਤੁਸੀਂ ਜਾਣਦੇ ਹੀ ਹੋ ਕਿ ਉਹ ਜਰਨੈਲ ਜਿਆ ਦਾ ਗੂੜ੍ਹਾ ਮਿੱਤਰ ਹੈ, ਬਲਬੀਰ ਸਿੰਘ ਨੇ ਮੈਨੂੰ ਦਸਿਆ । ਜਦੋਂ ਮੈਂ ਇਹ ਗੱਲ ਲੌਂਗੋਵਾਲ ਨੂੰ ਦੱਸੀ, ਉਹਨੇ ਉਤਰ ਦਿਤਾ, *ਉਹ ਇੰਟੈਲੀਜੰਸ ਬਿਊਰੋ ਦਾ ਏਜੰਟ ਹੈ । 

ਢਿਲਵਾਂ ਲਾਗੇ ਬਸ ਮੁਸਾਫ਼ਰਾਂ ਦੇ ਕਤਲ ਤੋਂ ਲਗਾ ਧੱਕਾ ਅਜੇ ਕਾਇਮ ਹੀ ਸੀ, ਕਿ ਨੁਸ਼ਹਿਰਾ, ਜਾਲੰਧਰ, ਲਾਗੇ ਚਾਰ ਹੋਰ ਹਿੰਦੂ ਮੁਸਾਫ਼ਰਾਂ ਨੂੰ ਕਤਲ ਕਰ ਦਿਤਾ ਗਿਆ ਜਿਹੜੇ ਬਸ ਵਿਚ ਸਵਾਰ ਸਨ । ਇਕ ਨਿਹੰਗ ਨੇ ਇਕ ਹਿੰਦੂ ਨੂੰ ਇਹ ਆਖ ਕੇ ਬਚਾਇਆ ਕਿ ਇਹ ਉਹਦਾ ਪੁੱਤਰ ਹੈ । ਲੌਂਗੋਵਾਲ ਨੇ ਨਿਹੰਗ ਦੀ ਸ਼ਲਾਘਾ ਕੀਤੀ ਤੇ ਆਖਿਆ ਇਹ ਕਤਲ ਸਿੱਖ ਰਵਾਇਤਾਂ ਦੇ ਵਿਰੁਧ ਹਨ। ।1 ਨਵੰਬਰ ਨੂੰ ਉਹਨੇ ਪੰਜਾਬ ਵਿਚ ਨਿਰਦੋਸ਼ਾਂ ਦੇ ਕਤਲ ਲਈ ਸਭਨਾਂ ਪੰਜਾਬੀਆਂ ਨੂੰ, ਖ਼ਾਸ ਤੌਰ ਤੇ ਸਿੱਖਾਂ ਨੂੰ ਝਾੜ-ਝੰਬ ਪਾਈ । ਉਹਨੇ ਟੈਲੀਵਿਯਨ ਉੱਤੇ ਵੀ ਰਾਸ਼ਟਰ ਦੇ ਸਾਹਮਣੇ ਇਹਨਾਂ ਕਤਲਾਂ ਦੀ ਨਿਖੇਧੀ रोडी । 

ਪੰਜਾਬ ਵਿਚ ਕਾਨੂੰਨ ਤੇ ਅਮਨ ਦੀ ਸਥਿਤੀ ਦੀ ਵਿਸ਼ਾਲ ਪੜਚੋਲ ਹੋਈ ਤੇ ਮੰਨਿਆ ਜਾਣ ਲਗਿਆ ਕਿ ਕੇਂਦਰੀ ਰਾਜ ਨੇ ਕੋਈ ਫ਼ਰਕ ਨਹੀਂ ਪਾਇਆ । 

ਪਰ ਤੱਥ ਇਹ ਸੀ ਕਿ ਨਾ ਹੀ ਗਵਰਨਰ ਤੇ ਨਾ ਹੀ ਉਹਦੇ ਸਲਾਹਕਾਰ ਦੀ ਮਰਜ਼ੀ ਖੁਲ੍ਹੀ ਤਰ੍ਹਾਂ ਚਲਦੀ ਸੀ, ਨਿੱਕੇ ਤੋਂ ਨਿੱਕੇ ਕਦਮ ਬਾਰੇ ਵੀ ਗ੍ਰਹਿ- ਮੰਤਰਾਲੇ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ ਜੀਹਨੇ ਪੰਜਾਬ ਲਈ ਇਕ ਸਪੈਸ਼ਲ ਸੈੱਲ ਕਾਇਮ ਕੀਤਾ ਹੋਇਆ ਸੀ ਤੇ ਜਿਹੜਾ ਪਰਧਾਨ ਮੰਤਰੀ ਦੇ ਸਕਤਰੇਤ ਨਾਲ ਨਿਰੰਤਰ ਛੁਹ ਵਿਚ ਰਹਿੰਦਾ ਸੀ । 

ਸੂਚਨਾ ਬਾਕਾਇਦਾ ਤੌਰ ਤੇ ਕਪੂਰਥਲਾ ਖ਼ਾਨਦਾਨ ਦੇ ਅਰੂਨ ਸਿੰਘ, ਨੂੰ ਪੁਚਾਈ ਜਾਂਦੀ ਸੀ, ਜਿਹੜਾ ਆਪਣੀ ਵਾਰੀ ਰਾਜੀਵ ਗਾਂਧੀ ਨੂੰ ਜਾਣਕਾਰੀ ਦਿੰਦਾ ਰਹਿੰਦਾ ਸੀ। ਰਾਜੀਵ ਦੇ ਖੋਜਕਾਰ ਕਈ ਵਾਰ ਸੁਝਾਉ ਦੇਣ ਲਈ ਆਉਂਦੇ, ਅਤੇ ਅਮਰੇਂਦਰ ਸਿੰਘ ਨਾਲ ਅਕਸਰ ਸਲਾਹ-ਮਸ਼ਵਰਾ ਕੀਤਾ ਜਾਂਦਾ । ਪਰ ਅੰਤਮ ਫੈਸਲਾ ਨਿਰਸੰਦੇਹ ਹੀ, ਸ੍ਰੀਮਤੀ ਗਾਂਧੀ ਦਾ ਹੁੰਦਾ ਸੀ। 

ਇਕ ਵਾਰ ਸਾਬਕ ਸਲਾਹਕਾਰ ਨੇ ਮੈਨੂੰ ਦਸਿਆ ਕਿ ਇਥੋਂ ਤਕ ਕਿ ਪੁਲਸ ਇੰਸਪੈਕਟਰਾਂ ਦੀ ਤਬਦੀਲੀ ਬਾਰੇ ਵੀ ਆਖ਼ਰੀ ਫ਼ੈਸਲਾ ਨਵੀਂ ਦਿੱਲੀ ਤੋਂ ਕਲੀਅਰੈਂਸ ਬਿਨਾਂ ਨਹੀਂ ਸੀ ਹੋ ਸਕਦਾ। ਦੂਜੇ ਪਾਸੇ, ਸੈਂਟਰ ਨਿੱਕੀ ਜਿਹੀ ਘਟਨਾ ਬਾਰੇ ਵੀ ਚਵੀ ਘੰਟੇ ਦੇ ਅੰਦਰ-ਅੰਦਰ ਰਿਪੋਰਟ ਮੰਗ ਭੇਜਦਾ ਜ਼ਿਲਿਆਂ ਵਿਚ ਅਧਿਕਾਰੀ ਇਹਨਾਂ ਵਧਦੀਆਂ ਹੋਈਆਂ ਮੰਗਾਂ ਦੀ ਪੂਰਤੀ ਮੁਸ਼ਕਲ ਨਾਲ ਹੀ ਕਰ ਸਕਦੇ ਸਨ ਕਿਉਂਜੁ ਪੁਲਸ ਕੁੰਜੀਵਤ ਸਥਾਨਾਂ ਉਤੇ ਟਿਕਾਈ ਗਈ ਸੀ ਅਤੇ ਇਹਨੂੰ ਵੀ ਆਈ ਪੀ ਦੀ ਰਖਿਆ ਲਈ ਵਰਤਿਆ ਜਾ ਰਿਹਾ ਸੀ। 

ਪੀ. ਐਸ. ਭਿੰਡਰ, ਜੀਹਨੂੰ ਸ਼੍ਰੀਮਤੀ ਗਾਂਧੀ ਨੇ ਪੰਜਾਬ ਪੁਲਸ ਦਾ ਸਮੁਚਾ ਇਨਚਾਰਜ ਬਣਾ ਕੇ ਭੇਜਿਆ ਸੀ. ਏਡਾ ਰੁਝਿਆ ਹੋਇਆ ਸੀ ਕਿ ਸੈਂਟਰ ਦੀ ਹਰ ਲਿਲ੍ਹ ਨੂੰ ਪੂਰਾ ਕਰਨਾ ਉਹਦੇ ਲਈ ਮੁਸ਼ਕਲ ਸੀ । ਇਹ ਵੀ ਮਹੱਤਵਪੂਰਨ ਹੈ ਕਿ ਉਹਦੀ ਪਤਨੀ, ਜਿਹੜੀ ਕਾਂਗਰਸ (ਆਈ) ਮੈਂਬਰ ਪਾਰਲੀਮੈਂਟ ਹੈ, ਜੁਲਾਈ 1983 ਵਿਚ ਭਿੰਡਰਾਂਵਾਲੇ ਦੇ ਦਰਸ਼ਨਾਂ ਲਈ ਗਈ ਸੀ । ਖ਼ੁਦ ਭਿੰਡਰ ਨੇ ਇਕ ਬਿਆਨ ਦਿਤਾ ਸੀ ਕਿ ਗੋਲਡਨ ਟੈਂਪਲ ਵਿਚ ਕੋਈ ਮੁਜਰਮ ਛੁਪੇ ਹੋਏ ਨਹੀਂ ਹਨ । ਤੇ ਸ਼੍ਰੀਮਤੀ ਗਾਂਧੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਪੁਲਸ ਗੋਲਡਨ ਟੈਂਪਲ ਵਿਚ ਦਾਖ਼ਲ ਨਹੀਂ ਹੋਵੇਗੀ । 

ਭਿੰਡਰਾਂਵਾਲਾ ਸੁਰੱਖਿਅਤ ਮਹਿਸੂਸ ਕਰਦਾ ਸੀ ਪਰ ਲੌਂਗੋਵਾਲ ਦੇ ਬਿਆਨ ਨੇ ਜਿਸ ਵਿਚ ਉਹਨੇ ਹਿੰਦੂਆਂ ਦੇ ਕਤਲ ਦੀ ਨਿਖੇਧੀ ਕੀਤੀ, ਉਹਨੂੰ ਕਰੋਧ ਚਾੜ੍ਹ ਦਿਤਾ ਤੇ ਉਹ ਅਕਾਲੀ ਲੀਡਰ ਨੂੰ ਦੁਸ਼ਮਣ ਨੰਬਰ ਇਕ ਸਮਝਣ ਲਗਿਆ । ਇਸ ਤੋਂ ਪਹਿਲਾਂ ਉਹਦੇ ਗ਼ੁੱਸੇ ਦੀ ਸੇਧ ਬਹੁਤਾ ਬਾਦਲ ਵਿਰੁਧ ਸੀ ਜੀਹਨੂੰ ਉਹ ਹਿੰਦੂ-ਸਿੱਖ ਏਕੇ ਦੇ ਹਿਮਾਇਤੀ ਵਜੋਂ ਪਸੰਦ ਨਹੀਂ.ਸੀ. ਕਰਦਾ । ਉਹ ਬਾਦਲ ਨਾਲ ਏਡਾ ਨਾਰਾਜ਼ ਸੀ ਕਿ ਇਕ ਵਾਰ ਉਹਦੇ ਪਿੰਡ ਬਾਦਲ ਗਿਆ ਤਾਂ ਇਹ ਜਾਣਨ ਉਤੇ ਕਿ ਬਾਦਲ ਆਪਣੇ ਪਿੰਡ ਮੌਜੂਦ ਹੈ, ਉਹਨੇ ਉਥੇ ਪਾਣੀ ਪੀਣੋ ਵੀ ਇਨਕਾਰ ਕਰ ਦਿਤਾ ਸੀ । 

ਜਦੋਂ ਨਿਰੰਕਾਰੀ ਕਤਲ ਕੇਸ ਦਾ ਮੁਖ ਦੋਸ਼ੀ, ਰਣਜੀਤ ਸਿੰਘ, ਦਿੱਲੀ ਵਿਚ ਗਰਿਫ਼ਤਾਰ ਕੀਤਾ ਗਿਆ, ਤਾਂ ਭਿੰਡਰਾਂਵਾਲੇ ਨੇ ਅਕਾਲੀ ਲੀਡਰਾਂ ਉਤੇ ਹੀ ਊਜ ਲਾਈ ਕਿ ਉਹਨਾਂ ਨੇ ਪੁਲਸ ਨੂੰ ਉਹਦੀ ਸੂਹ ਦਿਤੀ ਸੀ । ਹਿੰਦੂ ਜੈ ਸੰਗ੍ਰ ਦਾ ਇਹ ਬਿਆਨ ਕਿ ਉਹ 5 ਦਸੰਬਰ ਤੋਂ ਪਹਿਲਾਂ ਪਹਿਲਾਂ ਸਿੱਖਾਂ ਨੂੰ ਰਾਜਸਥਾਨ ਵਿਚੋਂ ਬਾਹਰ ਕਢ ਦੇਵੇਗਾ, ਭਿੰਡਰਾਂਵਾਲੇ ਦੇ ਕੰਮ ਆਇਆ। ਉਹਨੇ ਧਮਕੀ ਦਿਤੀ ਕਿ ਜੇ ਰਾਜਸਥਾਨ ਵਿਚ ਕਿਸੇ ਸਿੱਖ ਨੂੰ ਮਾਰਿਆ ਗਿਆ ਤਾਂ ਪੰਜਾਬ ਵਿਚ ਹਿੰਦੂਆਂ ਦਾ ਕਤਲਾਮ ਕੀਤਾ ਜਾਵੇਗਾ। 

ਪਾਰਲੀਮੈਂਟ ਵਿਚ ਰੌਲਾ ਪੈ ਗਿਆ । ਸਭਨਾਂ ਰਾਜਸੀ ਪਾਰਟੀਆਂ ਨੇ ਕਾਰਵਾਈ ਕਰਨ ਦੀ ਮੰਗ ਕੀਤੀ । ਸੀ ਪੀ ਆਈ (ਐਮ) ਨੇ ਜਿਹੜੀ ਪੰਜਾਬ ਵਿਚ ਡੂੰਘੀ ਦਿਲਚਸਪੀ ਲੈਂਦੀ ਰਹੀ ਸੀ ਕਿਉਂਜੁ ਇਹਦੇ ਪੋਲਿਟ ਬਿਊਰੋ ਦਾ ਇਕ ਮੈਂਬਰ, ਹਰਕਿਸ਼ਨ ਸਿੰਘ ਸੁਰਜੀਤ, ਸਿੱਖ ਸੀ ਤੇ ਜੀਹਨੇ ਲੀਡਰਸ਼ਿਪ ਦੀ ਹਿਮਾਇਤ ਕੀਤੀ ਸੀ, ਹੁਣ ਅਕਾਲੀ ਆਗੂਆਂ ਵਿਰੁਧ ਸਟੈਂਡ ਲਿਆਂ ਤੇ ਕਿਹਾ ਕਿ ਉਹ ਭਿੰਡਰਾਂਵਾਲੇ ਵਿਰੁਧ ਡਟ ਕੇ ਕਿਉਂ ਨਹੀਂ ਨਿਤਰ ਰਹੇ । 

ਪਰ ਇਚਿਰ ਅਕਾਲੀਆਂ ਦੇ ਅਨੁਆਈ ਬਹੁਤ ਹੀ ਘਟ ਚੁਕੇ ਹੋਏ ਸਨ । ਤੇ ਸਰਕਾਰ ਨੇ ਮਹਿਸੂਸ ਕੀਤਾ ਕਿ ਉਹਨਾਂ ਨਾਲ ਨਿਬੇੜੇ ਦੇ ਕੋਈ ਬਹੁਤੇ ਅਰਥ ਨਹੀਂ ਹੋਣਗੇ ਕਿਉਂਜੁ ਹੁਣ ਜਿਸ ਬੰਦੇ ਦਾ ਅਸਰ ਰਸੂਖ ਹੈ ਉਹ ਭਿੰਡਰਾਂਵਾਲਾ ਹੀ ਹੈ, ਤੇ ਉਹ ਇਕ ਵਖਰਾ ਰਾਜ ਬਣਾਉਣ ਤੇ ਤੁੱਲਿਆ ਬੈਠਾ ਸੀ । 

ਹਕੂਮਤ ਨੂੰ ਉਹਨਾਂ ਹਥਿਆਰਾਂ ਦੀ ਚਿੰਤਾ ਸੀ ਜਿਹੜੇ ਚੋਰੀ-ਛਿਪੀ ਗੋਲਡਨ ਟੈਂਪਲ ਵਿਚ ਪੁਚਾਏ ਜਾ ਰਹੇ ਸਨ । ਪੰਜਾਬ ਤੇ ਸੈਂਟਰ, ਦੋਹਾਂ, ਦੀਆ ਇੰਟੈਲੀਜੈਂਸ ਸੰਸਥਾਵਾਂ ਸਮੇਂ-ਸਮੇਂ ਰਿਪੋਰਟਾਂ ਭੇਜਦੀਆਂ ਰਹੀਆਂ ਸਨ ਕਿ ਹਥਿਆਰ ਮੁਖ ਤੌਰ ਤੇ ਲੰਗਰ ਲਈ ਰਾਸ਼ਨ ਢੋਣ ਵਾਲੇ ਟਰੱਕਾਂ ਵਿਚ, ਕਣਕ ਦੀਆਂ ਬੋਰੀਆਂ ਦੇ ਢੇਰਾਂ ਹੇਠ ਲੁਕਾ ਕੇ ਲਿਆਦੇ ਜਾਂਦੇ ਹਨ । ਸ਼ਾਹਬੇਗ ਸਿੰਘ ਤੇ ਭੁੱਲਰ, ਸਾਬਕ ਮੇਜਰ-ਜਨਰਲ ਹੁਣ ਭਿੰਡਰਾਂਵਾਲੇ ਦੇ ਸਲਾਹਕਾਰ ਸਨ, ਤੇ ਉਹ ਸ਼ਸ਼ਤਰ ਪਰਾਪਤ ਕਰਨ ਦੇ ਇਨਚਾਰਜ ਸਨ । ਭਿੰਡਰਾਂਵਾਲਾ ਗੋਲਡਨ ਟੈਂਪਲ ਵਿਚ ਜੁੜੀਆਂ ਸਿੱਖ ਸੰਗਤਾਂ ਨੂੰ ਦਸਦਾ, ‘ਮੈਂ ਤੁਹਾਨੂੰ ਕਹਿੰਦਾ ਰਿਹਾ ਹਾਂ ਕਿ ਟੈਲੀਵਿਯਨ ਸੈੱਟ ਤੇ ਰੈਫ਼ਰੀਜਰੇਟਰ ਖ਼ਰੀਦਣਾ ਬੰਦ ਕਰ ਦਿਓ ਅਤੇ ਬੰਦੂਕਾਂ ਖ਼ਰੀਦੋ । ਹੁਣ ਜੇ ਇਹ ਹਿੰਦੂ ਸਟੈਨਗੰਨਾਂ ਲੈ ਕੇ ਆ ਗਏ, ਤਾਂ ਤੁਸੀਂ ਕੀ ਕਰੋਗੇ ? ਕੀ ਤੁਸੀਂ ਆਪਣੇ ਟੈਲੀਵਿਯਨ ਨਾਲ ਉਹਨਾਂ ਨੂੰ ਮਾਰੋਗੇ ?’ 

ਭਿੰਡਰਾਂਵਾਲੇ ਨੇ ਲੌਂਗੋਵਾਲ ਨੂੰ ਕਿਹਾ ਕਿ ਉਹ ਪੰਜਾਬ ਵਿਚ ਹਿੰਦੂਆਂ ਨੂੰ ਕਤਲ ਕਰਨ ਲਈ ਸਿੱਖ ਜਨਤਾ ਨੂੰ ਮੋਟਰਸਾਈਕਲ ਤੇ ਰਿਵਾਲਵਰ ਖ਼ਰੀਦਣ ਦਾ ਸੱਦਾ ਦੇਵੇ । ਇਹ ਸੁਣ ਕੇ ਲੌਂਗੋਵਾਲ ਨੂੰ ਸਖ਼ਤ ਧੱਕਾ ਲਗਿਆ ਤੇ ਉਹਨੇ ਇਕ ਬਿਆਨ ਜਾਰੀ ਕੀਤਾ ਜਿਸ ਵਿਚ ਭਿੰਡਰਾਂਵਾਲੇ ਦੇ ਸੁਝਾਓ ਬਾਰੇ ਆਮ ਜਨਤਾ ਨੂੰ ਦਸਿਆ । ਪਰ ਅੱਤਵਾਦੀਆਂ ਵਲੋਂ ਏਡਾ ਦਬਾਉ ਪਿਆ, ਅਤੇ ਟੌਹੜੇ ਵਲੋਂ ਵੀ, ਕਿ ਲੌਂਗੋਵਾਲ ਨੂੰ ਇਸ ਬਿਆਨ ਤੋਂ ਇਨਕਾਰ ਕਰਨਾ ਪਿਆ ਜਦੋਂ ਇਹ ਅਖ਼ਬਾਰਾਂ ਵਿਚ ਛਪ ਚੁਕਿਆ ਸੀ । 

ਭਾਵੇਂ ਐਲਾਨ ਕੀਤਾ ਗਿਆ ਸੀ ਕਿ ਗੁਰੂ ਨਾਨਕ ਨਿਵਾਸ ਗੋਲਡਨ ਕਾਂਪਲੈਕਸ ਦਾ ਹੀ ਹਿੱਸਾ ਹੈ, ਭਿੰਡਰਾਂਵਾਲਾ ਇਥੇ ਆਪਣੇ ਆਪ ਨੂੰ ਅਰਖਿਅਤ ਸਮਝਣ ਲਗਿਆ । ਉਹਨੇ ਸੋਚਿਆ ਕਿ ਇਕ ਦਿਨ ਅਕਾਲੀ ਲੀਡਰ ਉਹਨੂੰ ਫੜਾਉਣ ਲਈ ਪੁਲਸ ਨੂੰ ਬੁਲਾਉਣਗੇ । 

ਲੌਂਗੋਵਾਲ ਨੂੰ ਇਹਦਾ ਪੱਕਾ ਯਕੀਨ ਸੀ ਕਿ ਹਕੂਮਤ ਉਦੋਂ ਤਕ ਝੁਕੇਗੀ ਨਹੀਂ ਜਦੋਂ ਤਕ ਪੰਜਾਬ ਦੇ ਹਿੰਦੂ ਅਕਾਲੀ ਮੰਗਾਂ ਦੀ ਹਿਮਾਇਤ ਨਹੀਂ ਕਰਦੇ । ਪੰਜਾਬੀ ਗਰੁੱਪ, ਜਿਹੜਾ ਦਿੱਲੀ ਵਿਚ ਕੰਮ ਕਰ ਰਿਹਾ ਸੀ, ਉਹਨੂੰ ਇਸ ਸਿਲਸਿਲੇ ਵਿਚ ਕਈ ਵਾਰ ਮਿਲ ਚੁਕਿਆ ਸੀ ਕਿ ਕਤਲਾਂ ਵਿਰੁਧ ਹੁਕਮਨਾਮਾ ਜਾਰੀ ਕਰਵਾਇਆ ਜਾਵੇ । ਇਸ ਤੋਂ ਪਹਿਲਾਂ, ਅਕਾਲੀਆਂ ਦੀ ਦਲੀਲ ਇਹ ਹੁੰਦੀ ਸੀ ਕਿ ਇਹਦਾ ਮਤਲਬ ਤਾਂ ਇਹ ਇਕਬਾਲ ਕਰਨਾ ਹੋਵੇਗਾ ਕਿ ਸਭ ਕਾਤਲ ਸਿੱਖ ਹਨ । ਪਰ, ਲੌਂਗੋਵਾਲ ਨੇ ਇਸ ਲੋੜ ਨੂੰ ਜ਼ਰੂਰੀ ਸਮਝ ਕੇ ਇਸ ਬਾਰੇ ਕਦਮ ਉਠਾਇਆ, ਪਰ ਟੌਹੜੇ ਨੇ ਸਾਬੋਤਾਜ ਕਰ ਦਿਤਾ (22 ठटेघव, 1983) 1 

ਸਰਕਾਰ ਉਤੇ ਕੁਝ ਕਰਨ ਲਈ ਦਬਾਉ ਪੈ ਰਿਹਾ ਸੀ -— ਲੋਕ ਦਲ ਤੇ ਬੀ ਜੇ ਪੀ ਫ਼ੌਜੀ ਕਾਰਵਾਈ ਦੀ ਮੰਗ ਕਰ ਰਹੇ ਸਨ – ਭਿੰਡਰਾਂਵਾਲੇ ਨੇ ਸੋਚਿਆ ਕਿ ਸੈਂਟਰਲ ਰੀਜ਼ਰਵ ਪੁਲਸ ਅਚਿੰਤੇ ਵਾਰ ਕਰੇਗੀ। ਉਹ ਅਕਾਲ ਤਖ਼ਤ ਵਿਚ ਡੇਰਾ ਲਾਉਣਾ ਚਾਹੁੰਦਾ ਸੀ । ਪਰ ਜਥੇਦਾਰ ਕਿਰਪਾਲ ਸਿੰਘ ਨੇ ਕਿਹਾ ਕਿ ਉਹ ਅਕਾਲ ਤਖ਼ਤ ਅੰਦਰ ਹਥਿਆਰ ਲਿਜਾਣ ਦੀ ਆਗਿਆ ਨਹੀਂ ਦੇਵੇਗਾ । ਭਿੰਡਰਾਂਵਾਲੇ ਨੇ ਟੌਹੜੇ ਨੂੰ ਸ਼ਿਕਾਇਤ ਕੀਤੀ ਜੀਹਨੇ ਕਿਰਪਾਲ ਸਿੰਘ ਨੂੰ ਪਰੇਰ ਕੇ ਮਨਵਾ ਲਿਆ । ਭਲਾ ਜਥੇਦਾਰ ਕੀ ਕਰ ਸਕਦਾ ਸੀ ਜਦੋਂ ਉਹ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦਾ ਇਕ ਮੁਲਾਜ਼ਮ ਸੀ, ਕਮੇਟੀ ਜਿਸ ਦਾ ਪਰਧਾਨ ਟੌਹੜਾ ਸੀ ? 15 ਦਸੰਬਰ, 1983, ਨੂੰ ਭਿੰਡਰਾਂਵਾਲਾ ਅਕਾਲ ਤਖ਼ਤ ਵਿਚ ਦਾਖ਼ਲ ਹੋਇਆ । 

ਓਸੇ ਦਿਨ ਹੀ ਟੈਂਪਲ ਅੰਦਰ ਕਿਲ੍ਹਾਬੰਦੀਆਂ ਸ਼ੁਰੂ ਹੋ ਗਈਆਂ। ਭਾਵੇਂ ਪਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵੇਂ ਹੀ ਆਖ ਚੁਕੇ ਸਨ ਕਿ ਉਹ ਪੁਲਸ ਨੂੰ ਗੋਲਡਨ ਟੈਂਪਲ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਦੇਣਗੇ, ਇਹ ਖ਼ਬਰ ਵੀ ਆਈ ਕਿ ਜ਼ੈਲ ਸਿੰਘ ਨੇ ਧਮਕੀ ਦਿਤੀ ਹੈ ਕਿ ਹਕੂਮਤ ਨੇ ਜੇ ਕਦੇ ਆਪਣਾ ਨਿਰ ਾ ਬਦਲਿਆ ਤਾਂ ਉਹ ਅਸਤੀਫ਼ਾ ਦੇ ਦੇਵੇਗਾ ।* 

ਲੌਂਗੋਵਾਲ ਨੂੰ ਭਿੰਡਰਾਂਵਾਲੇ ਦਾ ਅਕਾਲ ਤਖ਼ਤ ਵਿਚ ਚਲੇ ਜਾਣਾ ਪਸੰਦ ਨਹੀਂ ਸੀ ਪਰ ਉਹ ਇਸ ਬਾਰੇ ਕੁਝ ਕਰਨ ਦੇ ਸਮਰਥ ਨਹੀਂ ਸੀ ਕਿਉਂਚ ਉਹ ਜਾਣਦਾ ਸੀ ਕਿ ਟੌਹੜਾ ਭਿੰਡਰਾਂਵਾਲੇ ਦੇ ਪਿਛੇ ਹੈ । ਟੌਹੜਾ, ਅਸਲ ਵਿਚ, ਲੌਂਗੋਵਾਲ ਤੇ ਭਿੰਡਰਾਂਵਾਲੇ, ਦੋਹਾਂ, ਨਾਲ ਹੀ ਚੰਗੇ ਸੰਬੰਧ ਕਾਇਮ ਰਖਣ ਦੇ ਜਤਨ ਕਰਦਾ ਸੀ । 

= ਜੇ 

ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਇਕ ਕਨਵੈਨਸ਼ਨ ਬੁਲਾਈ ਜਿਸ ਵਿਚ ਸ਼ਾਮਿਲ ਹੋਣ ਲਈ ਉਹਨੇ ਲੌਂਗੋਵਾਲ ਨੂੰ ਸੱਦਾ ਪੱਤਰ ਨਾ ਭੇਜਿਆ । ਕਨਵੈਨਸ਼ਨ ਵਿਚ ਭਿੰਡਰਾਂਵਾਲੇ ਨੇ ਅਕਾਲੀ ਲੀਡਰਾਂ = ਬਾਰੇ ਕਿਹਾ, “ਇਹ ਗ਼ਦਾਰ ਹਨ ਤੇ ਹਿੰਦੂ ਸਾਮਰਾਜੀ ਹਾਕਮਾਂ ਦੇ ਸੌਖਿਆਂ ਹੀ ਸ਼ਿਕਾਰ ਹੋਣ ਵਾਲੇ ਹਨ । ਉਹ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਹੋਰ ਨੇ ; ਸਿੱਖ ਇਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ ।’’ 

ਅਕਾਲੀ ਦਲ ਦੀ ਯੂਥ ਵਿੰਗ ਨੇ ਇਹਦੇ ਜਵਾਬ ਵਿਚ ਕਨਵੈਨਸ਼ਨ ਬੁਲਾਈ ਜਿਸ ਵਿਚ ਭਿੰਡਰਾਂਵਾਲੇ ਨੂੰ ਸੱਦਾ ਪੱਤਰ ਨਾ ਭੇਜਿਆ ਗਿਆ ਪਰ, • ਭਿੰਡਰਾਂਵਾਲੇ ਦੇ ਆਦਮੀਆਂ ਨੇ ਕਨਵੈਨਸ਼ਨ ਵਿਚ ਇਕ ਦੁਵਰਕਾ ਵੰਡਿਆ ਜਿਸ ਵਿਚ ਕਿਹਾ ਗਿਆ ਕਿ ਲੌਂਗੋਵਾਲ ‘ਸਰਕਾਰ ਦਾ ਏਜੰਟ’ ਹੈ । ਟੌਹੜੇ ਨੇ ਮੁੜ ਦੋਹਾਂ ਨੂੰ ਇਕੱਠਾ ਕਰਨ ਦਾ ਜਤਨ ਕੀਤਾ ਪਰ ਭਿੰਡਰਾਂਵਾਲੇ ਨੇ ਲੌਂਗੋਵਾਲ ਨੂੰ ਇਹ ਕਹਿ ਕੇ ਮਿਲਣੋ ਇਨਕਾਰ ਕਰ ਦਿਤਾ ਕਿ ਉਹਨੇ ਸਹੁੰ ਚੁਕੀ ਹੋਈ ਹੈ ਕਿ ਉਹਨੂੰ ਮੁੜ ਕਦੇ ਨਹੀਂ ਮਿਲੇਗਾ । 

ਅਕਾਲੀਆਂ ਨੇ ਪੰਜਾਬ ਬੰਦ ਦਾ ਸੱਦਾ ਦਿਤਾ, ਜਿਹੜਾ 8 ਫ਼ਰਵਰੀ 1984 ਨੂੰ ਸ਼ਾਂਤ-ਪੂਰਵਕ ਰਿਹਾ । ਇਹ ਤਾਕਤ ਦਾ ਵਿਖਾਲਾ ਸੀ ; ਇਹ ਅਮਨ-ਭਰੇ ਢੰਗਾਂ ਵਿਚ ਵਿਸ਼ਵਾਸ ਦਾ ਵੀ ਵਿਖਾਲਾ ਸੀ । ਇਹਨੇ ਨਵੀਂ ਦਿੱਲੀ ਨੂੰ ਅਕਾਲੀਆਂ ਨੂੰ ਗੱਲਾਂਬਾਤਾਂ ਲਈ ਸੱਦਾ-ਪੱਤਰ ਭੇਜਣ ਲਈ ਟੁੰਬਿਆ। ਆਪੋਜ਼ੀਸ਼ਨ ਪਾਰਟੀਆਂ ਵੀ ਮੌਜੂਦ ਸਨ । ਜਨਤਾ ਪਾਰਟੀ ਦੇ ਮੁਖੀ, ਚੰਦਰ ਸ਼ੇਖਰ, ਨੇ ਕੰਮ ਵਿਗਾੜ ਦਿਤਾ; ਉਹਨੇ ਅਕਾਲੀਆਂ ਉਤੇ ਹਮਲਾ ਕਰਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੇ ਸਵਾਲ ਤੇ ‘ਵਿਵੇਕਹੀਣ’ ਹਨ ਕਿਉਂਜੁ ਸ਼ਾਹ ਕਮਿਸ਼ਨ ਨੇ, ਅਸਲ ਵਿਚ, ਚੰਡੀਗੜ੍ਹ, ਹਰਿਆਣੇ ਨੂੰ ਦਿਤਾ ਸੀ । ਭਾਵੇਂ ਅਕਾਲੀਆਂ ਨੇ ਇਹ ਆਖ ਕੇ ਵਾਤਾਵਰਨ ਨੂੰ ਸੁਖਾਵਾਂ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼ਾਹ ਨੇ ਅਕਾਲੀਆਂ ਤੇ ਕਾਂਗਰਸ (ਆਈ*) ਦੋਹਾਂ ਨਾਲ ਹੀ ਅਨਿਆਂ ਕੀਤਾ ਹੈ, ਸਮੁਚੇ ਤੌਰ ਤੇ ਆਪੋਜ਼ੀਸ਼ਨ ਨੇ ਅਕਾਲੀਆਂ ਦੀ ਹੀ ਖੁੰਬ ਠਪੀ । 

ਇਸ ਮੌਕੇ ਪੰਜਾਬ ਦੇ ਸੰਕਟ ਨੂੰ ਹੱਲ ਕਰਨ ਦੀ ਸੰਭਾਵਨਾ ਸੀ—ਭਾਵੇਂ, ਅਸਲੋਂ ਹੀ ਮਮੂਲੀ ਜਿਹੀ – ਪਰ ਭਜਨ ਲਾਲ ਨੇ ਇਹਦਾ ਗਲਾ ਘੁਟ ਦਿਤਾ । ਕੁਝ ਸੈਂਟਰਲ ਅਧਿਕਾਰੀਆਂ ਦੇ ਕਹਿਣ ਤੇ ਚੰਦਰ ਸ਼ੇਖਰ ਨੇ ਬਾਦਲ, ਟੌਹੜਾ ਤੇ ਬਲਵੰਤ ਸਿੰਘ ਨੂੰ ਦਿੱਲੀ ਵਿਖੇ ਇਕ ਮਿੱਤਰ ਦੇ ਘਰ ਖਾਣੇ ਤੇ ਬੁਲਾਇਆ । ਉਹਨੇ ਹਰਿਆਣਾ ਦੇ ਆਗੂਆਂ, ਭਜਨ ਲਾਲ ਤੇ ਦੇਵੀ ਲਾਲ, ਨੂੰ ਵੀ ਬੁਲਾਇਆ ਸੀ । ਦੋਵੇਂ ਧਿਰਾਂ ਇਕੋ ਛਤ ਹੇਠ ਇਕ ਦੂਜੇ ਨੂੰ ਵੇਖ ਕੇ ਹੈਰਾਨ ਰਹਿ ਗਈਆਂ ਕਿਉਂਜੁ ਚੰਦਰ ਸ਼ੇਖਰ ਨੇ ਕਿਸੇ ਨੂੰ ਵੀ ਨਹੀਂ ਸੀ ਦਸਿਆ ਕਿ ਕੀਹਨੂੰ ਕੀਹਨੂੰ ਖਾਣੇ ਤੇ ਸੱਦਿਆ ਜਾ ਰਿਹਾ ਹੈ । 

ਭਜਨ ਲਾਲ ਨੇ ਬੇਲਚਕ ਵਤੀਰਾ ਅਖ਼ਤਿਆਰ ਕੀਤਾ ਤੇ ਪੁਰਾਣੀ ਰਟ ਹੀ ਲਾਉਂਦਾ ਰਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਅਵਾਰਡ ਦੇ ਅਧੀਨ ਚੰਡੀਗੜ੍ਹ ਦੇ ਬਦਲੇ ਵਿਚ ਅਬੋਹਰ ਤੇ ਫ਼ਾਜ਼ਲਕਾ ਹਰਿਆਣੇ ਨੂੰ ਮਿਲਣੇ ਚਾਹੀਦੇ ਹਨ । ਪਰ ਦੇਵੀ ਲਾਲ ਸਮਝੌਤਾ-ਪਸੰਦ ਰੌਂ ਵਿਚ ਸੀ ਤੇ ਬਦਲ ਵਜੋਂ ਕਿਸੇ ਵੀ ਫ਼ਾਰਮੂਲੇ ਨੂੰ ਵਿਚਾਰਨ ਲਈ ਤਿਆਰ ਸੀ । ਇਹ ਉਸ ਸਮੇਂ ਭਜਨ ਲਾਲ ਦਾ ਹੀ ਵਤੀਰਾ ਸੀ ਜਿਸ ਨੂੰ ਵੇਖ ਕੇ ਅਕਾਲੀਆਂ ਨੇ ਆਖ਼ਰਕਾਰ ਗੱਲਾਂਬਾਤਾਂ ਛਿਕੇ ਟੰਗ ਦਿਤੀਆਂ । 

ਜਦੋਂ ਚੰਦਰ ਸ਼ੇਖਰ ਨੇ ਅਗੇ ਚੱਲ ਕੇ ਪਰਨਾਬ ਮੁਕਰਜੀ ਨੂੰ ਭਜਨ ਲਾਲ ਦੇ ਵਤੀਰੇ ਬਾਰੇ ਦਸਿਆ, ਤਾਂ ਮੁਕਰਜੀ ਨੇ ਇਹ ਆਖਦਿਆਂ ਪਛਤਾਵਾ ਪ੍ਰਗਟਾਇਆ ਕਿ ਭਜਨ ਲਾਲ ਨੂੰ ਪਹਿਲਾਂ ਸਮਝਾਇਆ ਨਹੀਂ ਸੀ ਗਿਆ। ਉਹਨੇ ਚੰਦਰ ਸ਼ੇਖਰ ਨੂੰ ਅਕਾਲੀ ਆਗੂਆਂ ਤੇ ਹਰਿਆਣੇ ਦੇ ਲੀਡਰਾਂ ਵਿਚਕਾਰ ਇਕ ਹੋਰ ਮੀਟਿੰਗ ਦਾ ਪ੍ਰਬੰਧ ਕਰਨ ਲਈ ਕਿਹਾ। ਪਰ ਹੁਣ ਬਹੁਤ ਦੇਰ ਹੋ । ਚੂਕੀ ਹੋਈ ਸੀ ।` 

ਅਕਾਲੀ ਇਹਦੇ ਲਈ ਤਿਆਰ ਨਹੀਂ ਸਨ । ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿਚ ਹਿੰਦੂ ਸੰਗਠਨ ਵਲੋਂ ਸੰਗਠਤ ਕੀਤਾ ਗਿਆ ਬੰਢ ਉਹਨਾਂ ਨੂੰ ਵੇਲੇ-ਸਿਰ ਹੱਥ ਲਗਾ ਤੇ ਉਹਨਾਂ ਨੇ ਗੱਲਾਂਬਾਤਾਂ ਨੂੰ ਅਨਿਸਚਿਤ ਸਮੇਂ ਲਈ ਮੁਲਤਵੀ ਕਰ ਦਿਤਾ। 

19 ਫ਼ਰਵਰੀ ਨੂੰ ਹਰਿਆਣੇ ਵਿਖੇ ਪਾਨੀਪਤ ਤੇ ਜਗਾਧਰੀ ਵਿਚ ਹਿੰਸਾ ਭੜਕ ਪਈ ; ਨੌ ਸਿੱਖ ਕਤਲ ਹੋਏ ਤੇ ਤਿੰਨ ਗੁਰਦਵਾਰੇ ਤਬਾਹ ਕਰ ਦਿਤੇ ਗਏ। ਇਸ ਵਿਚ ਅਧਿਕਾਰੀਆਂ ਦੀ ਮਿਲਭਗਤੀ ਪ੍ਰਤੱਖ ਸੀ ਕਿਉਂਜੁ ਸਥਿਤੀ ਨੂੰ ਸ਼ੁਰੂ ਵਿਚ ਕਾਬੂ ਕਰਨ ਲਈ ਨਾਂ-ਮਾਤਰ ਜਤਨ ਹੀ ਕੀਤਾ ‘ ਗਿਆ ਸੀ । 

* ਪਾਨੀਪਤ ਦੇ ਸਿੱਖ ਲੌਂਗੋਵਾਲ ਨੂੰ ਜਾ ਕੇ ਮਿਲੇ ਜੀਹਨੇ ਸਬਰ ਕਰਨ ਲਈ ਕਿਹਾ ਤੇ ਉਹਨਾਂ ਨੂੰ ਹਿੰਦੂ-ਸਿੱਖ ਏਕੇ ਲਈ ਕੰਮ ਕਰਨ ਦੀ ਸਲਾਹ ਦਿਤੀ । ਪਰ ਫੇਰ ਜਦੋਂ ਉਹ ਭਿੰਡਰਾਂਵਾਲੇ ਨੂੰ ਮਿਲੇ, ਤਾਂ ਇਹਨਾਂ ਵਿਚੋਂ ਇਕ ਆਦਮੀ ਅਨੁਸਾਰ, ਭਿੰਡਰਾਂਵਾਲੇ ਨੇ ਕਿਹਾ, ‘ਤੁਸੀਂ ਗਾਂਧੀ ਨਿਵਾਸ ਗਏ ਸੌ । ਗਾਂਧੀਵਾਦੀ ਨੇ ਕੀ ਆਖਿਆ ਹੈ ; ਇਹੋ ਨਾ ਕਿ ਅਮਨ ਤੇ ਏਕਾ ਜ਼ਰੂਰੀ ਹਨ । ਮੈਂ ਤੁਹਾਨੂੰ ਦਸਦਾ ਹਾਂ ਕਿ ਭਾਜੀ ਮੋੜਾਂਗਾ ।’ 

ਭਿੰਡਰਾਂਵਾਲੇ ਦੇ ਆਦਮੀਆਂ ਨੇ ਬਦਲੇ ਦੀ ਕਾਰਵਾਈ ਵਜੋਂ ਚਾਲੀ ਹਿੰਦੂ ਮਾਰ ਦਿਤੇ ; ਉਹਨਾਂ ਨੇ ਪ੍ਰੀਤਲੜੀ ਦੇ ਸੰਪਾਦਕ, ਸੁਮੀਤ ਸਿੰਘ, ਨੂੰ ਵੀ ਕਤਲ ਕਰ ਦਿਤਾ ਜੀਹਦੇ ਦਾੜ੍ਹੀ ਕੇਸ ਨਹੀਂ ਸਨ । ਜਦੋਂ ਸੁਮੀਤ ਦੇ ਭਰਾ ਨੇ ਜਿਹੜਾ ਉਹਦੇ ਨਾਲ ਸੀ, ਅੱਤਵਾਦੀਆਂ ਨੂੰ ਆਖਿਆ ਕਿ ਸੁਮੀਤ ਨੂੰ ਨਾ ਮਾਰੋ ਕਿਉਂਜੁ ਉਹ ਤਾਂ ਉਹਦਾ ਭਰਾ ਹੈ, ਭਾਵੇਂ ਇਹਨੇ ਕੇਸ ਨਹੀਂ ਰਖੇ ਹੋਏ, ਤਾਂ ਉਹਨਾਂ ਨੇ ਕਿਹਾ, ਇਹ ਤਾਂ ਹੋਰ ਵੀ ਮਾੜੀ ਗੱਲ ਹੈ, ਇਹ ਤਾਂ ਹਿੰਦੂ ਨਾਲੋਂ ਵੀ ਭੈੜਾ ਹੋਇਆ । ਭਿੰਡਰਾਂਵਾਲੇ ਲਈ ਤਾਂ ਕੇਸਧਾਰੀ ਹੀ ਸਿੱਖ ਸੀ । ਕੇਸ ਤੇ ਦਾੜ੍ਹੀ ਕਟਵਾਉਣ ਵਾਲੇ, ਜਿਹੜੇ ਆਪਣੇ ਆਪ ਨੂੰ ਸਿੱਖ ਆਖਦੇ ਸਨ, ਭਿੰਡਰਾਂਵਾਲੇ ਦੀਆਂ ਨਜ਼ਰਾਂ ਵਿਚ ਸਿੱਖ ਨਹੀਂ ਸਨ, ਉਹ ਉਹਨਾਂ ਨੂੰ ਪੱਤਤ ਦਸਦਾ ਸੀ ਅਤੇ ਆਖਦਾ ਸੀ ਇਹਨਾਂ ਲੋਕਾਂ ਨੇ ਆਪਣੇ ਕੇਸ ‘ਕਤਲ ਕਰਵਾ 1 ਦਿਤੇ ਹਨ । 

ਪੰਜਾਬ ਤਾਂ ਬਾਹਰ ਹਿੰਦੂਆਂ ਤੇ ਸਿੱਖਾਂ ਦੇ ਸੰਬੰਧਾਂ ਵਿਚ ਵੀ ਖਿਚਾਉ ਪੈਦਾ ਹੋਣ ਲਗਿਆ । ਪੰਜਾਬ ਵਿਚ ਦਹਿਸ਼ਤਪਸੰਦਾਂ ਨੂੰ ਰੋਕਣ ਵਿਚ ਹਕੂਮਤ ਦੀ ਅਸਫ਼ਲਤਾ ਉਤੇ ਡਰ ਤੇ ਗੁੱਸਾ ਪ੍ਰਗਟਾਏ ਗਏ। ਰਾਜਕੀ ਮਸ਼ੀਨਰੀ ਨੇ ਜਿਸ ਵਿਚ ਸੈਂਟਰਲ ਰੀਜ਼ਰਵ ਪੁਲਸ ਫੋਰਸ (ਸੀ ਆਰ ਪੀ ਐਫ਼) ਅਤੇ ਬਾਰਡਰ ਸਕਿਉਰਿਟੀ ਫ਼ੋਰਸ (ਬੀ ਐਸ ਐਫ਼) ਨੂੰ ਸ਼ਾਮਿਲ ਕਰ ਦਿੱਤਾ ਗਿਆ ਸੀ, ਸਥਿਤੀ ਦੇ ਮੁਕਾਬਲੇ ਲਈ ਵਿਸਤਾਰ-ਭਰੀਆਂ ਯੋਜਨਾਵਾਂ ਬਣਾਈਆਂ ; ਇਕ ਯੋਜਨਾ ਦੇ ਅਧੀਨ, ਗੋਲਡਨ ਟੈਂਪਲ ਦੇ ਇਰਦ ਗਿਰਦ ਦੇ ਮਕਾਨਾਂ ਵਿਚੋਂ ‘ਆਪੱਤੀਜਨਕ ਲੋਕਾਂ ਨੂੰ ਕਢਣਾ ਸੀ । ਪਰ ਨਵੀਂ ਦਿੱਲੀ ਨੇ ਹਰੀ ਝੰਡੀ ਨਾ ਵਿਖਾਈ । 

ਭਾਵੇਂ ਕੋਈ ਵੀ ਕਾਰਵਾਈ ਸੋਚੀ ਗਈ ਹੋਵੇ, ਪੰਜਾਬ ਸਰਕਾਰ ਇਸ ਗੱਲੋਂ ਚੇਤੰਨ ਸੀ ਕਿ ਇਹ ਬੁਨਿਆਦੀ ਤੌਰ ਤੇ ਇਕ ਰਾਜਸੀ ਸਵਾਲ ਹੈ ਜੀਹਦਾ ਰਾਜਸੀ ਹਲ ਹੋਣਾ ਚਾਹੀਦਾ ਹੈ । ਰਾਜ ਦੇ ਗਵਰਨਰ, ਪਾਂਡੇ, ਨੇ ਤੇ ਉਹਦੇ ਸਲਾਹਕਾਰਾਂ ਨੇ, ਇਹੋ ਗੱਲ ਆਖੀ ਸੀ ਜਦੋਂ ਵੀ ਉਹਨਾਂ ਨੂੰ ਪਰਧਾਨ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ । 

ਲੌਂਗੋਵਾਲ ਦੀ ਹਾਲਤ ਤਰਸਯੋਗ ਹੋ ਚੁੱਕੀ ਸੀ । ਉਹਨੂੰ ਕੁਝ ਕਿਲ੍ਹਾ- ਬੰਦੀਆਂ ਬਾਰੇ ਮਲੂਮ ਸੀ ; ਉਹਦੇ ਨਿਕਟ-ਵਰਤੀਆਂ ਨੇ ਉਹਨੂੰ ਗੋਲਡਨ ਟੈਂਪਲ ਵਿਚ ਲਿਆਂਦੇ ਜਾ ਰਹੇ ਹਥਿਆਰਾਂ ਬਾਰੇ ਦਸਿਆ । ਇਹੋ ਹੀ ਨਹੀਂ, ਉਹਨੂੰ ਬੰਦੂਕਾਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੰਦੀ ਸੀ ਜਦੋਂ ਸ਼ਾਹਬੇਗ ਸਿੰਘ ਗੋਲਡਨ ਟੈਂਪਲ ਕਾਂਪਲੈਕਸ ਦੇ ਅੰਦਰ ਅੱਤਵਾਦੀਆਂ ਨੂੰ ਸਿਖਲਾਈ ਦਿੰਦਾ ਸੀ । 

ਇਕ ਤਾਂ ਇਸ ਕਰਕੇ ਉਹ ਆਪਣੇ ਆਪ ਨੂੰ ਕਰਕੇ ਵੀ ਕਿ ਉਹ ਸਰਕਾਰ ਨਾਲ ਨਾਰਾਜ਼ ਸੀ, ਬੇਵੱਸ ਵੇਖਦਾ ਸੀ, ਤੇ ਇਸ ਜੀਹਨੇ ਉਹਦੇ ਲਈ ਬਾਹਰ ਨਿਕਲਣ ਦਾ ਕੋਈ ਰਾਹ ਹੀ ਨਹੀਂ ਸੀ ਛਡਿਆ, ਤੇ ਇਸ ਕਰਕੇ ਵੀ ਕਿ ਉਹਨੂੰ ਨਹੀਂ ਸੀ ਮਲੂਮ ਕਿ ਹੁਣ ਉਹ ਕਿੰਨੇ ਸਿੱਖਾਂ ਨੂੰ ਆਪਣੇ ਨਾਲ ਖੜ ਸਕਦਾ ਹੈ । ਲੌਂਗੋਵਾਲ ਨੇ ਭਿੰਡਰਾਂਵਾਲੇ ਨਾਲ ਖੁਲ੍ਹਮਖੁਲ੍ਹਾ ਟਕਰਾਉ ਤੋਂ ਪਰਹੇਜ਼ ਕੀਤਾ । ਪਰ ਫਿਰ ਵੀ ਉਹ ਐਜੀਟੇਸ਼ਨ ਨੂੰ ਵਾਪਸ ਲੈਣ ਲਈ ਤਿਆਰ ਸੀ ਜੇਕਰ ਸਰਕਾਰ ਚੰਡੀਗੜ੍ਹ ਪੰਜਾਬ ਨੂੰ ਦੇ ਦੇਵੇ, ਤੇ ਇਹਦੇ ਬਦਲੇ ਵਿਚ ਪੰਜਾਬ ਤੋਂ ਏਡਾ ਹੀ ਖੇਤਰ ਹਰਿਆਣੇ ਨੂੰ ਦੇ ਦੇਵੇ, ਤੇ ਬਾਕੀ ਦੀਆਂ ਮੰਗਾਂ ਟਰਿਬਿਊਨਲਾਂ ਨੂੰ ਸੌਂਪਣਾ ਮੰਨ ਲਵੇ । ਇਹ ਗੱਲ ਉਹਨੇ ਕਈ ਪ੍ਰੈੱਸ ਇੰਟਰ- ਵਿਊਆਂ ਵਿਚ ਆਖੀ। 

ਲੌਂਗੋਵਾਲ ਨੇ ਆਪਣੀਆਂ ਪਤਲੀਆ ਪੈਂਦੀਆਂ ਸਫ਼ਾਂ ਨੂੰ ਮਜ਼ਬੂਤ ਕਰਨ ਲਈ ਇਕ ਹੋਰ ਜਤਨ ਕੀਤਾ; ਕਿਉਂਜੁ ਭਿੰਡਰਾਂਵਾਲੇ ਨੇ ਸਿੱਖਾਂ ਨੂੰ ਆਪਣਾ ਵਖਰਾ, ਵਿਸ਼ੇਸ਼, ਚਰਿਤਰ ਕਾਇਮ ਕਰਨ ਲਈ ਪ੍ਰੇਰਿਆ ਹੋਇਆ ਸੀ, ਲੌਂਗੋਵਾਲ ਨੇ ਸੰਵਿਧਾਨ ਦੀ ਧਾਰਾ 25* ਵਿਚ ਤਰਮੀਮ ਕਰਨ ਦੀ ਮੰਗ ਕੀਤੀ ਜਿਸ ਵਿਚ ਸਿੱਖਾਂ ਨੂੰ ਹਿੰਦੂਆਂ ਨਾਲ ਜੋੜਿਆ ਹੋਇਆ ਹੈ । 

ਧਾਰਾ 25 (2) (b) ਅਕਾਲੀਆਂ ਦੀਆਂ ਸ਼ਿਕਾਇਤਾਂ ਦੀ ਲੰਮੀ ਸੂਚੀ 

ਵਿਚ ਸ਼ਾਮਿਲ ਨਹੀਂ ਸੀ, ਤੇ ਨਾ ਹੀ ਮੰਗਾਂ ਦੀ ਛੋਟੀ ਸੂਚੀ ਵਿਚ ਇਹਦੀ ਤਰਮੀਮ ਦੀ ਮੰਗ ਸ਼ਾਮਿਲ ਸੀ । ਇਹ ਸਵਾਲ ਉਠਾ ਕੇ, ਮਾਡਰੇਟ ਅਕਾਲੀ ਸੋਚਦੇ ਸਨ ਕਿ ਉਹ ਆਪਣੇ ਸਿੱਖ ਅਨੁਆਈਆਂ ਦੀ ਹਿਮਾਇਤ ਮੁੜ ਹਾਸਲ ਕਰ ਸਕਣਗੇ । ‘ਸਾਨੂੰ ਆਪਣੇ ਅਨੁਆਈਆਂ ਨੂੰ ਮੁੜ ਆਪਣੇ ਵੱਲ ਜਿਤਣ ਲਈ ਕੁਝ ਕਰਨਾ ਹੀ ਪੈਣਾ ਸੀ ਜਿਨ੍ਹਾਂ ਨੂੰ ਭਿੰਡਰਾਂਵਾਲਾ ਸਾਥੋਂ ਆਪਣੇ ਵੱਲ ਲੈ ਜਾ ਚੁਕਿਆ ਹੋਇਆ ਸੀ ?’ ਇਕ ਮਾਡਰੇਟ ਅਕਾਲੀ ਆਗੂ ਨੇ ਸਪੱਸ਼ਟ ਕੀਤਾ । 

ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ, ਲੈਫ਼ਟੀਨੈਂਟ ਜਨਰਲ ਜੇ. ਐਸ. ਅਰੋੜਾ, ਸਾਬਕ ਰਾਜਦੂਤ ਗੁਰਬਚਨ ਸਿੰਘ ਤੇ ਲੇਖਕ ਪਤਵੰਤ ਸਿੰਘ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲੌਂਗੋਵਾਲ ਨੂੰ ਇਹ ਬੇਨਤੀ ਕਰਨ ਲਈ ਗਏ ਕਿ ਸੰਵਿਧਾਨ ਨੂੰ ਸਾੜਨ ਦੀ ਐਜੀਟੇਸ਼ਨ ਸ਼ੁਰੂ ਨਾ ਕੀਤੀ ਜਾਵੇ । ਉਹਨਾਂ ਆਖਿਆ ਕਿ ਉਹ ਸਰਕਾਰ ਨੂੰ ਪ੍ਰੇਰਨਗੇ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਰਖ ਦਿਤਾ ਜਾਵੇ ਜਿਹੜੀ ਫ਼ੈਸਲਾ ਦੇ ਦੇਵੇ ਕਿ ਧਾਰਾ 25 ਸਿੱਖਾਂ ਨੂੰ ਹਿੰਦੂਆਂ ਦੇ ਨਾਲ ਜੋੜਦੀ ਹੈ ਜਾਂ ਨਹੀਂ । ਲੌਂਗੋਵਾਲ ਬਿਲਕੁਲ ਹੀ ਨਰਮ ਨਾ ਹੋਇਆ । 

ਜਿਵੇਂ ਕਤਲਾਂ ਨੇ ਹਿੰਦੂ-ਰਾਏ ਨੂੰ ਦੂਰ ਕਰ ਦਿਤਾ ਹੋਇਆ ਸੀ, ਧਾਰਾ 25 ਵਿਚ ਤਰਮੀਮ ਕਰਨ ਦੀ ਤਜਵੀਜ਼ ਨੇ ਆਪੋਜ਼ੀਸ਼ਨ ਨੂੰ ਅਕਾਲੀਆਂ ਤੋਂ ਦੂਰ ਕਰ ਦਿਤਾ ਜਿਹੜੇ ਇਹ ਸਮਝਣ ਲਗ ਪਏ ਕਿ ਮਾਡਰੇਟ ਹੁਣ ਅੱਤਵਾਦੀਆਂ ਨੂੰ ਪਿਛੇ ਛਡਣ ਦੇ ਜਤਨ ਕਰ ਰਹੇ ਹਨ । ਜਿਨ੍ਹਾਂ ਨੂੰ ਅਜੇ ਵੀ ਯਕੀਨ ਸੀ ਕਿ ਅਕਾਲੀ ਇਕ ਦਿਨ ਮੁਖ-ਧਾਰਾ ਵਿਚ ਮੁੜ ਆਉਣਗੇ, ਉਹਨਾਂ ਦਾ ਭਰਮ ਟੁਟ ਗਿਆ ਡੀ 

ਬਾਦਲ ਨੇ, ਜਿਹੜਾ ਹਿੰਦੂ ਸੰਵੇਦਨਸ਼ੀਲਤਾ ਤੋਂ ਚੇਤੰਨ ਸੀ, ਇਸ ਤਰਮੀਮ ਲਈ ਮੰਗ ਦੀ ਜ਼ੋਰਦਾਰ ਵਿਰੋਧਤਾ ਕੀਤੀ ; ਬਲਵੰਤ ਸਿੰਘ ਚੁਪ ਰਿਹਾ । ਬਰਨਾਲਾ ਨੇ ਬਾਦਲ ਦੀ ਹਿਮਾਇਤ ਕੀਤੀ । ਲੌਂਗੋਵਾਲ ਨੇ ਉਹਨਾਂ ਨੂੰ ਇਹ ਦੱਸ ਕੇ ਮਨਾ ਂ ਲਿਆ ਕਿ ਟੌਹੜਾ ਪਹਿਲਾਂ ਹੀ ਰਾਜੀਵ ਗਾਂਧੀ ਦੀ ਇਸ ਤਰਮੀਮ ਦੇ ਪਖ ਵਿਚ ਪਰਵਾਨਗੀ ਲੈ ਚੁਕਿਆ ਹੋਇਆ ਹੈ । ਅਕਾਲੀਆਂ ਦੋ-ਸਾਲਾ ਰਾਜ ਸਭਾ ਪੋਲ ਦੇ ਬਾਈਕਾਟ ਦਾ ਵੀ ਐਲਾਨ ਕਰ ਦਿਤਾ। ਉਹ ਰਾਜ ਸਭਾ ਦੀ ਇਕ ਸੀਟ ਹਾਸਲ ਕਰ ਸਕਦੇ ਸਨ ਜਿਹੜੀ ਹੁਣ ਕਾਂਗਰਸ (ਆਈ) ਨੂੰ ਚਲੀ ਗਈ ਕਿਉਂਜੁ ਅਕਾਲੀਆਂ ਨੇ ਚੋਣ ਵਿਚ ਹਿਸਾ ਨਾ ਲਿਆ । ਅਕਾਲੀਆਂ ਨੇ ‘ਆਜ਼ਾਦ ਪੰਥ’ ਸਪਤਾਹ ਮਨਾਉਣ ਦਾ ਵੀ ਫ਼ੈਸਲਾ ਕੀਤਾ । ਹੁਣ ਜ਼ੋਰ ਸਦਾ-ਵਧੇਰੇ ਪੰਥ ਅਤੇ ਧਾਰਮਕ ਸਰਦਾਰੀ ਉਤੇ ਦਿਤਾ ਜਾਣ ਲੱਗ ਪਿਆ ਸੀ। 

ਅਕਾਲੀ ਇਸ ਤੇ ਸਹਿਮਤ ਹੋਏ ਕਿ ਬਾਦਲ, ਟੌਹੜਾ ਤੇ ਬਰਨਾਲਾ 27 ਫ਼ਰਵਰੀ ਨੂੰ ਦਿੱਲੀ ਪਹੁੰਚਣਗੇ ਤੇ ਉਥੇ ਸੰਵਿਧਾਨ ਦੀ ਧਾਰਾ 25 ਵਾਲਾ ਪੰਨਾ ਸਾੜਨਗੇ । ਫੇਰ ਉਹਨਾਂ ਨੇ ਸਰਕਾਰੀ ਐਲਾਨ ਦੀ ਉਡੀਕ ਕੀਤੀ ਕਿ ਉਹ, ਜਿਵੇਂ ਰਾਜੀਵ ਨੇ ਇਸ਼ਾਰਾ ਕੀਤਾ ਸੀ, ਤਰਮੀਮ ਲਈ ਤਿਆਰ ਹੈ। ਪਰ ਇਸ ਤਰ੍ਹਾਂ ਦਾ ਕੋਈ ਐਲਾਨ ਨਾ ਹੋਇਆ। ਸਪੱਸ਼ਟ ਹੈ ਕਿ ਸਰਕਾਰ ਮਾਡਰੇਟਾਂ ਦੇ ਬਿੰਬ ਨੂੰ, ਖ਼ਾਸ ਤੌਰ ਤੇ ਆਪੋਜ਼ੀਸ਼ਨ ਦੀਆਂ ਨਜ਼ਰਾਂ ਵਿਚ, ਦਾਗੀ ਕਰਨਾ ਚਾਹੁੰਦੀ ਸੀ । ਨਹੀਂ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤਰਮੀਮ ਕਰਨ ਬਾਰੇ ਐਲਾਨ 26 ਫ਼ਰਵਰੀ ਨੂੰ, ਅਰਥਾਤ, ਅਕਾਲੀ ਮੁਜ਼ਾਹਰੇ ਤੋਂ ਪਹਿਲਾਂ ਹੀ ਕਿਉਂ ਨਾ ਕਰ ਦਿਤਾ ਗਿਆ । 

ਫੇਰ ਸਰਕਾਰ ਨੇ ਅਕਾਲੀ ਲੀਡਰਾਂ ਦਾ ਦਿੱਲੀ ਪਹੁੰਚਣਾ ਰੋਕਣ ਲਈ ਸਾਰੇ ਰਾਹਾਂ ਦੀ ਨਾਕਾਬੰਦੀ ਕਰ ਦਿਤੀ । ਪਰ, ਬਾਦਲ ਟਰੱਕ ਡਰਾਈਵਰ ਦੇ ਭੇਸ ਵਿਚ ਰਾਜਧਾਨੀ ਪਹੁੰਚਣ ਵਿਚ ਸਫ਼ਲ ਹੋ ਗਿਆ ; ਉਹਨੇ ਸੰਵਿਧਾਨ ਦੀ ਧਾਰਾ 25 ਵਾਲਾ ਪੰਨਾ, ਜਿਵੇਂ ਕਿ ਐਲਾਨ ਕੀਤਾ ਗਿਆ ਸੀ. ਪਾਰਲੀਮੈਂਟ ਹਾਊਸ ਦੇ ਸਾਹਮਣੇ ਨਹੀਂ ਸਾੜਿਆ, ਸਗੋਂ ਬੰਗਲਾ ਸਾਹਿਬ ਦੇ ਗੁਰਦਵਾਰੇ ਵਿਚ ਸਾੜਿਆ, ਤੇ ਇਸ ਪਿਛੋਂ ਗਰਿਫ਼ਤਾਰੀ ਦਿਤੀ। 

ਟੌਹੜਾ ਤੇ ਬਰਨਾਲਾ ਨੇ ਸੰਵਿਧਨ ਦੀ ਧਾਰਾ 25 ਪਾੜਨ ਦਾ ਵਿਖਾਲਾ ਚੰਡੀਗੜ੍ਹ ਕੀਤਾ । ਟੌਹੜਾ ਨੇ ਜਾਣਬੁਝ ਕੇ ਚੰਡੀਗੜ੍ਹ ਦੀ ਚੋਣ ਕੀਤੀ ਸੀ ਕਿਉਂਜੁ ਉਹ ਆਪਣੇ ਸ਼ਰੀਕ, ਬਾਦਲ ਦੀ ਲੀਡਰਸ਼ਿਪ ਹੇਠ ਮੁਜ਼ਾਹਰਾ ਕਰਨਾ ਨਹੀਂ ਸੀ ਚਾਹੁੰਦਾ । 

ਕਈ ਹੋਰ ਅਕਾਲੀਆਂ ਨੇ ਆਪਣੇ ਆਗੂਆਂ ਵਲੋਂ ਪਾਏ ਗਏ ਪੂਰਨਿਆਂ ਉਤੇ ਟੁਰਦਿਆਂ ਧਾਰਾ 25 ਪਾੜੀ ਜਾਂ ਸਾੜੀ ਤੇ ਉਹਨਾਂ ਨੂੰ ਅਜਿਹਾ ਕਰਦਿਆਂ ਗਰਿਫ਼ਤਾਰ ਕੀਤਾ ਗਿਆ । ਸਰਕਾਰ ਨੇ ਇਹਨਾਂ ਸਭਨਾਂ ਨੂੰ ਨਜ਼ਰਬੰਦ ਕਰ ਦਿਤਾ ਤੇ ਇਸ ਤਰ੍ਹਾਂ ਦਰਸਾਇਆ ਕਿ ਉਹਨਾਂ ਉਤੇ ਮੁਕਦਮਾ ਚੱਲਣ ਵਾਲਾ ਹੈ। ਜਿਵੇਂ ਕਿ ਟੌਹੜ ਤੇ ਰਾਜੀਵ ਵਿਚਕਾਰ ਪਹਿਲਾਂ ਹੀ ਗੱਲ ਹੋ ਚੁਕੀ ਹੋਈ ਸੀ, 30 ਮਾਰਚ ਨੂੰ ਸੇਠੀ ਨੇ ਪਾਰਲੀਮੈਂਟ ਵਿਚ ਐਲਾਨ ਕਰ ਦਿਤਾ ਕਿ ਸਰਕਾਰ ਸੰਵਿਧਾਨ ਵਿਚ ਤਰਮੀਮ ਕਰਨ ਨੂੰ ਤਿਆਰ ਹੈ । ਸ਼੍ਰੀਮਤੀ ਗਾਂਧੀ ਨੇ ਕਿਹਾ ਕਿ ਸਰਕਾਰ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਅਤੇ ਸਿੱਖ ਕਮਿਊਨਿਟੀ ਦੇ ਦੂਜੇ ਪ੍ਰਤੀਨਿਧੀਆਂ ਨਾਲ ਅਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਲਈ ਅਤੇ ਸ਼ਕ ਸ਼ੁਬੇ ਦੂਰ ਕਰਨ ਲਈ ਅਜਿਹੀ ਤਰਮੀਮ ਕਰਨ ਲਈ ਤਿਆਰ ਹੈ । 

11 ਮਈ 1984 ਨੂੰ ਸਰਕਾਰ ਨੇ ਧਾਰਾ 25 ਦੇ ਸੰਬੰਧ ਵਿਚ ਫੜੇ ਹੋਏ ਸਾਰੇ ਅਕਾਲੀ ਰਿਹਾ ਕਰ ਦਿਤੇ ਅਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਵਿਚਾਰ-ਗੋਚਰੀਆਂ ਤਜਵੀਜ਼ਾਂ ਤੇ ਸੁਝਾਉ ਉਹਨੂੰ ਭੇਜੇ । 

ਮਾਡਰੇਟ, ਜਿਹੜੇ ਹੁਣ ਅਨੁਆਈਆਂ ਤੋਂ ਵਾਂਝੇ ਸਨ ਤੇ ਜਨਤਕ ਅਪੀਲ ਜਿਤਣ ਦੇ ਚਾਹਵਾਨ ਸਨ, ਸਿੱਖਾਂ ਲਈ ਵਖਰਾ ਨਿਜੀ ਕਾਨੂੰਨ ਦੀ ਮੰਗ ਲੈ ਕੇ ਮੈਦਾਨ ਵਿਚ ਨਿਤਰੇ । ਇਹ ਮੰਗ ਵੀ ਉਹਨਾਂ ਦੀਆਂ ਮੂਲ ਮੰਗਾਂ ਵਿਚ ਸ਼ਾਮਿਲ ਨਹੀਂ ਸੀ । ਅਕਾਲੀ ਨਹੀਂ ਸੀ ਜਾਣਦੇ ਕਿ ਇਹਦੇ ਨਾਲ ਕਿਵੇਂ ਨਿਬੜੀਏ । ਉਹਨਾਂ ਨੇ ਜਸਟਸ ਨਰੂਲਾ ਨੂੰ ਖਰੜਾ ਤਿਆਰ ਕਰਨ ਦਾ ਕੰਮ ਦੇਣ ਦਾ ਫ਼ੈਸਲਾ ਕੀਤਾ। ਪਰ ਉਹਨੈ ਇਨਕਾਰ ਕਰ ਦਿਤਾ, ਤਾਂ ਅਕਾਲੀਆਂ ਦਾ ਕਾਨੂੰਨੀ ਸਲਾਹਕਾਰ, ਗੁਰਨਾਮ ਸਿੰਘ ਤੀਰ, ਨਰੂਲਾ ਨੂੰ ਮਿਲਿਆ ਤੇ ਸਿੱਖ ਪਰਸਨਲ ਲਾਅ ਦਾ ਖਰੜਾ ਤਿਆਰ ਕਰਨ ਵਿਚ ਉਹਦੀ ਮਦਦ ਚਾਹੀ । 

ਅਕਾਲੀਆਂ ਦੇ ਮਨ ਵਿਚ ਜਾਂ ਤਾਂ ਸਭਨਾਂ ਕਮਿਊਨਿਟੀਆਂ ਲਈ ਸਾਂਝਾ ਸਿਵਿਲ ਜ਼ਾਬਤਾ, ਜਾਂ ਸਿੱਖਾਂ ਲਈ ਵਖਰਾ ਕਾਨੂੰਨ ਸੀ । ਪੀ. ਸੀ. ਸੇਠੀ ਨੂੰ ਲੌਂਗੋਵਾਲ ਨੇ ਲਿਖਿਆ ਸੀ ਕਿ ਹਿੰਦੂਆਂ ਦਾ ਵਖਰਾ ਨਿਜੀ ਕਾਨੂੰਨ ਹੈ ਤੇ ਮੁਸਲਮਾਨਾਂ ਦਾ ਵਖਰਾ, ਤਾਂ ਫੇਰ ਸਿੱਖਾਂ ਲਈ ਵਖਰਾ ਕਿਉਂ ਨਾ ਹੋਵੇ ? ‘ਨਿਜੀ ਕਾਨੂੰਨ ਤੋਂ ਇਨਕਾਰ ਸਿੱਖਾਂ ਵਿਰੁਧ ਵਿਤਕਰੇ ਦੇ ਬਰਾਬਰ ਹੈ।’  

ਅਕਾਲੀ ਲੀਡਰ ਉਹਨਾਂ ਲਾਈਨਾਂ ਬਾਰੇ ਆਪੋ ਵਿਚ ਸੋਚਦੇ ਰਹੇ ਸਨ. ਜਿਨ੍ਹਾਂ ਉਤੇ ਸਿੱਖ ਨਿਜੀ ਕਾਨੂੰਨ ਆਧਾਰਤ ਹੋਵੇ । ਜੱਟ ਸਿੱਖਾਂ, ਜਿਨ੍ਹਾਂ ਦੀ ਪੰਜਾਬ ਵਿਚ ਬਹੁਗਿਣਤੀ ਹੈ, ਪੂਰਬ-ਹਿੰਦੂ ਕੋਡ ਦੇ ਦੌਰ ਵਿਚ ਜਾਣ ਦੇ ਹਕ ਵਿਚ ਹਨ ਜਦੋਂ ਵਿਆਹ ਨੂੰ ਇਕ ਪਵਿੱਤਰ ਪ੍ਰਣ ਸਮਝਿਆ ਜਾਂਦਾ ਸੀ ਤੇ ਕਿਸੇ ਵੀ ਤਲਾਕ ਦੀ ਆਗਿਆ ਨਹੀਂ ਸੀ, ਖ਼ਾਸ ਤੌਰ ਤੇ ਇਸਤਰੀ ਨੂੰ, ਉਹਦਾ ਆਦਮੀ ਭਾਵੇਂ ਦੂਜਾ ਵਿਆਹ ਹੀ ਕਿਉਂ ਨਾ ਕਰ ਲਵੇ । 

ਇਸੇ ਤਰ੍ਹਾਂ, ਇਹਦੇ ਬਾਰੇ ਵੀ ਬਹਿਸ ਹੋਈ ਕਿ ਜ਼ਮੀਨ ਦੀ ਮਾਲਕੀ ਤੋਂ ਤੀਵੀਆਂ ਨੂੰ ਕਿਵੇਂ ਰੋਕਿਆ ਜਾਵੇ । ਹਿੰਦੂ ਕੋਡ ਸੰਪਤੀ ਦੇ ਸੰਬੰਧ ਵਿਚ ਤੀਵੀਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਪਰ ਜਟ ਸਿਖ ਡਰਦੇ ਹਨ ਕਿ ਇਸ ਤਰ੍ਹਾਂ ਵਰਾਸਤ ਰਾਹੀਂ ਜੋਤ-ਭੋਇੰ ਦੇ ਟੁਕੜੇ ਹੁੰਦੇ ਜਾਣਗੇ । ਪੰਜਾਬ ਦੇ ਪਿੰਡਾਂ ਵਿਚ ਰਵਾਜ ਧੀ ਨੂੰ ਅਜਿਹੇ ਮੁੰਡੇ ਨਾਲ ਵਿਆਹੁਣਾ ਹੁੰਦਾ ਹੈ ਜਿਹੜਾ ਕਾਫ਼ੀ ਦੂਰ ਰਹਿੰਦਾ ਹੋਵੇ ਤਾਂ ਜੁ ਲੜਕੀ ਜ਼ਮੀਨ ਦੇ ਮਾਮਲਿਆਂ ਵਿਚ ਦਖ਼ਲ ਨਾ ਦੇ ਸਕੇ । ਹੁਣ ਵੀ, ਆਮ ਤੌਰ ਤੇ ਕੁੜੀਆਂ ਪਰਵਾਰ ਦੀ ਜ਼ਮੀਨ ਵਿਚੋਂ ਆਪਣਾ ਹਿਸਾ ਨਹੀਂ ਲੈਂਦੀਆਂ । ਜਦ ਸਿੱਖ ਇਸ ਵਿਹਾਰ ਨੂੰ ਕਾਨੂੰਨ ਦਾ ਰੂਪ ਦੇਣਾ ਚਾਹੁੰਦੇ ਹਨ । 

ਸਰਕਾਰ ਅਜੇ ਵੀ ਇਸ ਤਰ੍ਹਾਂ ਜ਼ਾਹਰ ਕਰ ਰਹੀ ਸੀ ਜਿਵੇਂ ਉਹ ਹਲ ਲਭ ਰਹੀ ਹੋਵੇ । ਅਪਰੈਲ 1984 ਵਿਚ ਸੂਚਨਾ ਤੇ ਬਰਾਡਕਾਸਟਿੰਗ ਮੰਤਰੀ ਐਚ. ਕੇ. ਐਲ. ਭਗਤ ਨੇ ਮੇਰੇ ਘਰ ਮੇਰੇ ਨਾਲ ਇਸ ਸੰਬੰਧ ਵਿਚ ਮੁਲਾਕਾਤ ਕੀਤੀ ਕਿ ਮੈਂ ਪੰਜਾਬ ਮਸਲੇ ਦਾ ਕੋਈ ਫ਼ਾਰਮੂਲਾ ਸੁਝਾਵਾਂ । ਮੈਂ ਜੋ ਫ਼ਾਰਮੂਲਾ ਤਿਆਰ ਕੀਤਾ ਸੀ ਉਹ ਇਹ ਸੀ: 

  1. ਦਰਿਆਈ ਪਾਣੀਆਂ ਦਾ ਸਵਾਲ (ਰਾਵੀ ਤੇ ਬਿਆਸ ਦਾ, ਕਿਉਂਜੁ ਸਤਲੁਜ ਦੇ ਪਾਣੀ ਬਾਰੇ ਨਿਬੇੜਾ ਹੋ ਚੁਕਿਆ ਹੋਇਆ ਹੈ) ਸੁਪਰੀਮ ਕੋਰਟ ਦੇ ਜੱਜ ਦੇ ਸਪੁਰਦ ਕਰ ਦਿਤਾ ਜਾਵੇ ਤੇ ਉਹਦਾ ਫ਼ੈਸਲਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਰਾਜ ਂ ਉਤੇ ਹੀ ਨਹੀਂ ਜਿਨ੍ਹਾਂ ਨੂੰ ਪਾਣੀ ਮਿਲਣਾ ਹੈ, ਸਗੋਂ ਸਮੇਤ ਅਕਾਲੀਆਂ, ਕਾਂਗਰਸ (ਆਈ), ਬੀ ਜੇ ਪੀ, ਲੋਕ ਦਲ, ਜਨਤਾ ਤੇ ਕਮਿਊਨਿਸਟਾਂ ਦੇ ਸਭਨਾਂ ਪੁਲੀਟੀਕਲ ਪਾਰਟੀਆਂ ਤੇ ਲਾਗੂ ਹੋਵੇ, ਤੇ ਉਹ 

ਮਿਲ ਕੇ ਅਦਾਲਤ ਨੂੰ ਕਹਿਣ ਕਿ ਇਹ ਫੈਸਲਾ ਜਲਦੀ ਸੁਣਾਇਆ ਜਾਵੇ। ਉਦੋਂ ਤਕ ਕਾਨੂੰਨ ਨੂੰ ਹਾਨੀ ਪੁਚਾਏ ਬਿਨਾਂ ਸਾਰੇ ਕੰਮ ਜਾਰੀ ਰਹਿ ਸਕਦੇ ਹਨ । 

  1. ਚੰਡੀਗੜ੍ਹ ਪੰਜਾਬ ਵਿਚ ਮਿਲਾ ਦਿਤਾ ਜਾਵੇ ਤੇ ਰਾਜ-ਸ਼ਾਸਨ ਨੂੰ ਸੌਂਪ ਦਿਤਾ ਜਾਵੇ, ਤੇ ਇਹਦੇ ਨਾਲ ਹੀ ਹਰਿਆਣੇ ਨੂੰ ਚੰਡੀਗੜ੍ਹ ਵਿਚ ਆਪਣੇ ਮਾਮਲੇ ਨਿਬੇੜਨ ਲਈ ਤੇ ਖ਼ੁਦ ਆਪਣੀ ਰਾਜਧਾਨੀ ਬਣਾਉਣ ਲਈ ਇਕ ਸਾਲ ਦਾ ਵਕਤ ਦਿਤਾ ਜਾਵੇ । 

3, ਪੰਜਾਬ ਚੰਡੀਗੜ੍ਹ ਦੇ ਬਰਾਬਰ ਇਲਾਕਾ ਹਰਿਆਣੇ ਨੂੰ ਦੇਵੇ ਅਤੇ ਨਵੀਂ ਰਾਜਧਾਨੀ ਬਣਾਉਣ ਲਈ ਪੰਜਾਬ ਤੇ ਕੇਂਦਰ ਹਰਿਆਣੇ ਨੂੰ ਮੁਨਾਸਬ ਧਨ ਦੇਣ । 

  1. ਸੈਂਟਰ ਇਲਾਕਾਈ ਕਮਿਸ਼ਨ ਦੀ ਸਥਾਪਨਾ ਕਰੇ ਜਿਸ ਦੇ ਮੈਂਬਰ ਦੱਖਣ ਭਾਰਤ ਦੇ ਜਜ ਤੇ ਮਾਹਿਰ ਹੋਣ ਤਾਂ ਬਿਹਤਰ ਰਹੇਗਾ, ਤੇ ਇਹ ਕਮਿਸ਼ਨ ਅਬੋਹਰ ਤੇ ਫ਼ਾਜ਼ਲਕਾ ਦੇ ਭਵਿੱਖ ਬਾਰੇ, ਜਿਹੜੇ ਹੁਣ ਪੰਜਾਬ ਵਿਚ ਹਨ, ਪੰਜਾਬ ਤੇ ਹਰਿਆਣੇ ਦੇ ਦਾਹਵਿਆਂ ਬਾਰੇ ਫ਼ੈਸਲਾ ਕਰੇ । ਇਹ ਕਮਿਸ਼ਨ ਗੁਆਂਢ ਦੇ ਪੰਜਾਬੀ-ਬੋਲਦੇ ਇਲਾਕੇ ਪੰਜਾਬ ਵਿਚ ਅਤੇ ਹਿੰਦੀ-ਬੋਲਦੇ ਇਲਾਕੇ ਹਰਿਆਣਾ ਵਿਚ ਮਿਲਾਉਣ ਦਾ ਸਵਾਲ ਫਿਰ ਵਿਚਾਰੇ, ਅਤੇ ਅਜਿਹਾ ਕਰਨ ਵੇਲੇ ਹਰ ਪਿੰਡ ਨੂੰ ਇਕਾਈ ਸਮਝਿਆ ਜਾਵੇ । 
  2. ਆਨੰਦਪੁਰ ਸਾਹਿਬ ਮਤੇ ਨੂੰ ਸਰਕਾਰੀਆ ਕਮਿਸ਼ਨ ਦੇ ਅਧਿਕਾਰ- ਖੇਤਰ ਵਿਚ ਦੇ ਦਿਤਾ ਜਾਵੇ, ਕਮਿਸ਼ਨ ਜਿਹੜਾ ਸੈਂਟਰ-ਰਾਜਕੀ ਸੰਬੰਧਾਂ ਨੂੰ ਵਿਚਾਰੇਗਾ । ਅਕਾਲੀ ਤੇ ਕੋਈ ਵੀ ਹੋਰ ਰਾਜਸੀ ਪਾਰਟੀ ਇਸ ਕਮਿਸ਼ਨ ਸਾਹਮਣੇ ਜਾ ਸਕਦੀ ਹੈ, ਤੇ ਆਪਣੇ ਵਿਚਾਰ ਉਹਦੇ ਅੱਗੇ ਰਖ ਸਕਦੀ ਹੈ । 

ਇਸ ਪਿਛੋਂ ਭਗਤ ਵਲੋਂ ਕੋਈ ਸੁਨੇਹਾ ਨਹੀਂ ਮਿਲਿਆ। ਸਪੱਸ਼ਟ ਹੈ, ਇਹ ਫ਼ਾਰਮੂਲਾ ਪਰਧਾਨ ਮੰਤਰੀ ਕੋਲ ਪਹੁੰਚਿਆ ਹੋਵੇਗਾ ਜੀਹਨੇ ਨਰਸਿਮਹਾ ਰਾਓ ਨੂੰ ਪੰਜਾਬੀ ਗਰੁਪ ਨਾਲ ਗੱਲਬਾਤ ਕਰਨ ਲਈ ਨਿਯਤ ਕੀਤਾ । ਇਹ ਮੀਟਿੰਗ ਉਹਦੇ ਨਿਵਾਸ-ਸਥਾਨ ਤੇ 12 ਮਈ, 1984, ਨੂੰ ਹੋਈ । 

ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ, ਲੈਫ਼ਟੀਨੈਂਟ ਜਨਰਲ ਅਰੋੜਾ, ਇੰਦਰ ਗੁਜਰਾਲ, ਗੁਰਬਚਨ ਸਿੰਘ, ਪਰਾਨ ਚੋਪੜਾ ਤੇ ਮੈਂ ਨਰਸਿਮਹਾ ਰਾਓ ਨਾਲ ਲਗਭਗ ਦੋ ਘੰਟੇ ਬਿਤਾਏ ਤੇ ਪੰਜਾਬ ਦੀ ਸਥਿਤੀ ਦੇ ਵਖ ਵਖ ਪਖ ਵਿਚਾਰੇ । ਇਕ ਨੁਕਤਾ ਜਿਸ ਉਤੇ ਪੂਰਨ ਸਰਬਸੰਮਤੀ ਸੀ, ਇਹ ਸੀ ਕਿ ਹਿੰਸਾ ਦੇ ਖ਼ਤਰੇ ਨਾਲ ਕਾਰਗਰ ਤਰ੍ਹਾਂ ਨਿਪਟਿਆ ਜਾਵੇ, ਰਾਜਸੀ ਤੌਰ ਤੇ ਵੀ ਅਤੇ ਸ਼ਾਸਨੀ ਤੌਰ ਤੇ ਵੀ । 

ਅਸਾਂ ਫੇਰ ਅਕਾਲੀ ਐਜੀਟੇਸ਼ਨ ਦੇ ਵਖ ਵਖ ਪੜਾਆਂ ਦਾ ਸਰਵੇਖਣ ਕੀਤਾ । ਸਾਡਾ ਇਹ ਅਹਿਸਾਸ ਸੀ ਕਿ ਬੀਤੇ ਵਿਚ ਕਈ ਮੌਕੇ ਅਜਿਹੇ ਆਏ ਸਨ ਜਦੋਂ ਅਕਾਲੀਆਂ ਤੇ ਹਕੂਮਤ ਦੇ ਪ੍ਰਤੀਨਿਧਾਂ ਵਿਚਕਾਰ ਸਮਝੌਤਾ ਕਰੀਬ- ਕਰੀਬ ਹੋ ਹੀ ਗਿਆ ਸੀ, ਪਰ ਅਤਮ ਰੂਪ ਵਿਚ ਨਹੀਂ ਸੀ ਨਿਬੇੜਿਆ ਗਿਆ । ਰਾਓ ਨੇ ਸਮਝੌਤੇ ਤੋਂ ਪਿਛਾਂਹ ਹਟ ਜਾਣ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ, ਸਾਡੀ ਜਾਣਕਾਰੀ ਭਾਵੇਂ ਇਹਦੇ ਉਲਟ ਸੀ । 

ਖ਼ੈਰ, ਰਾਓ ਨੇ ਕਿਹਾ, ਤੇ ਅਸੀਂ ਸਹਿਮਤ ਸਾਂ, ਕਿ ਬੀਤੇ ਤੇ ਬਹਿਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ ਤੇ ਬਿਹਤਰ ਹੋਵੇਗਾ ਕਿ ਅਜਿਹੇ ਕਦਮ ਪੁਟੇ ਜਾਣ ਜਿਹੜੇ ਸਹਾਈ ਹੋ ਸਕਣ । 

ਆਪਣੇ ਆਪ ਨੂੰ ਜਾਂ ਸਰਕਾਰ ਨੂੰ ਵਚਨਬਧਤਾ ਤੋਂ ਲਾਂਭੇ ਰਖਦਿਆਂ ਰਾਓ ਨੇ ਕਿਹਾ ਉਪਰੋਕਤ ਫ਼ਾਰਮੂਲਾ ਸਮਝੌਤੇ ਦਾ ਵਿਵਹਾਰਕ ਆਧਾਰ ਹੋ ਸਕਦਾ ਹੈ । ਉਹਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਇਸ ਫ਼ਾਰਮੂਲੇ ਨੂੰ ਵਿਸਥਾਰ ਦੇ ਸਕਦੇ ਹਾਂ ਅਤੇ ਸਥਿਤੀ ਨੂੰ ਡਿਫ਼ਿਊਜ਼ ਕਰਨ (ਪਲੀਤੀ ਕਢਣ) ਲਈ ਵੀ ਕੰਮ ਕਰ ਸਕਦੇ ਹਾਂ । 

ਦੁਖ ਦੀ ਗੱਲ ਹੈ ਕਿ ਓਸੇ ਤਿਪਹਿਰ, ਪੰਜਾਬ ਦੇ ਉੱਘੇ ਪੱਤਰਕਾਰ, ਰੋਮੇਸ਼ ਚੰਦਰ, ਨੂੰ ਕਤਲ ਕਰ ਦਿਤਾ ਗਿਆ । ‘ਅਸੀਂ ਪੰਜਾਬ ਵਿਚ ਭਾਰਤ ਦਾ ਯਰਗਮਾਲ ਹਾਂ ।’ ਉਹਨੇ ਕੁਝ ਦਿਨ ਪਹਿਲਾਂ ਦਿੱਲੀ ਵਿਚ ਮੇਰੇ ਨਾਲ ਗੱਲਾਂ ਕਰਦਿਆਂ ਆਖਿਆ ਸੀ । ਉਹਦੇ ਆਖ਼ਰੀ ਲੇਖ ਵਿਚ ਵੀ ਇਹੋ ਚੋਭ ਸੀ ਜਿਸ ਵਿਚ ਉਹਨੇ ਲਿਖਿਆ : ‘ਕੋਈ ਨਹੀਂ ਜਾਣਦਾ ਕਿ ਭਲਕੇ-ਕੀਹਦੀ ਵਾਰੀ ਆਉਣ ਵਾਲੀ ਹੈ…ਪੂਰਾ ਪੰਜਾਬ ਹੀ ਬੁਚੜਖ਼ਾਨਾ ਬਣ ਚੁਕਿਆ ਹੈ । 

ਉਹ ਨਹੀਂ ਸੀ ਜਾਣਦਾ ਕਿ ਅਗਲੀ ਵਾਰੀ ਖ਼ੁਦ ਉਹਦੀ ਹੀ ਹੈ । ਪਰ ਉਹ ਇਹ ਜ਼ਰੂਰ ਜਾਣਦਾ ਸੀ ਕਿ ਉਹਦੀ ਵਾਰੀ ਆ ਸਕਦੀ ਹੈ, ਕਿ ਆਪਣੇ ਕਿੱਤੇ ਵਲ ਸੱਚਾ ਰਹਿੰਦਿਆਂ ਤੇ ਉਹ ਗੱਲ ਆਖਦਿਆਂ ਜੋ ਉਹਦਾ ਵਿਸ਼ਵਾਸ ਹੁੰਦਾ ਸੀ, ਉਹਨੇ ਮਾਰੇ ਜਾਣ ਦਾ ਖ਼ਤਰਾ ਸਹੇੜਿਆ । ਉਹ ਸਾਡੀ ਪੱਤਰਕਾਰ ਬਰਾਦਰੀ ਦਾ ਇਕ ਅੱਤ ਦਲੇਰ ਮੈਂਬਰ ਸੀ; ਉਹ ਮੁੜ ਮੁੜ ਮਿਲੀਆਂ ਧਮਕੀਆਂ ਦੇ ਸਾਹਮਣੇ ਵੀ ਆਪਣੇ ਵਿਚਾਰ ਪਰਗਟਾਉਣੋ ਰਤਾ ਨਹੀਂ ਝਕਿਆ । ਪਰ ਜਿਥੇ ਉਹਦੇ ਖ਼ੁਦ ਆਪਣੇ ਵਿਚਾਰ ਸਨ, ਉਥੇ ਉਹਦੇ ਅਖ਼ਬਾਰਾਂ ਦੇ ਪੰਨੇ ਉਹਨਾਂ ਲਈ ਵੀ ਹਾਜ਼ਰ ਸਨ ਜਿਨ੍ਹਾਂ ਦੇ ਵਿਚਾਰ ਉਹਤੋਂ ਵਖਰੀ ਤਰ੍ਹਾਂ ਦੇ ਸਨ । 

ਮੈਂ ਜਾਣਦਾ ਸਾਂ ਕਿ ਰੋਮੇਸ਼ ਚੰਦਰ ਅਕਾਲੀਆਂ ਦੀਆਂ ਵਾਸਤਵਿਕ ਮੰਗਾਂ ਦੀ ਹਿਮਾਇਤ ਕਰਨ ਲਈ ਆਇਆ ਸੀ ਅਤੇ ਦਿੱਲੀ ਵਿਖੇ ਪਰੈੱਸ ਕਾਨਫਰੰਸਾਂ ਵਿਚ ਉਹਨੇ ਪਰਧਾਨ ਮੰਤਰੀ, ਵਿਦੇਸ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਅਕਾਲੀਆਂ ਨਾਲ ਸਮਝੌਤੇ ਉਤੇ ਪਹੁੰਚਣ। 

ਰੋਮੇਸ਼ ਚੰਦਰ ਦੇ ਕਤਲ ਤੋਂ ਅਗਲੇ ਦਿਨ, ਅਸਾਂ ਚਾਰ-ਪੰਨੇ ਦਾ ਫ਼ਾਰਮੂਲਾ ਭਗਤ ਦੇ ਹਵਾਲੇ ਕੀਤਾ ਜਿਸ ਵਿਚ ਉਪਰੋਕਤ ਪੰਜਾਂ ਨੁਕਤਿਆਂ ਦਾ ਵਿਸਤਾਰ ਪੇਸ਼ ਕੀਤਾ ਗਿਆ ਸੀ । 

ਨਰਸਿਮਹਾ ਰਾਓ ਨੇ 16 ਮਈ ਨੂੰ ਮੈਨੂੰ ਫ਼ੋਨ ਉਤੇ ਕਿਹਾ ਕਿ ਉਹ ਸਾਨੂੰ ਛੇਤੀ ਹੀ ਮਿਲੇਗਾ । 24 ਮਈ ਨੂੰ, ਅਸਾਂ ਉਹਨੂੰ ਯਾਦ ਦਿਵਾਇਆ ਕਿ ਸਾਨੂੰ ਉਹਦੇ ਫੋਨ ਦੀ ਉਡੀਕ ਹੈ । ਸਾਨੂੰ ਇਹਦਾ ਚਿਤ ਚੇਤਾ ਵੀ ਨਹੀਂ ਸੀ ਕਿ ਸਾਨੂੰ, ਤੇ ਸ਼ਾਇਦ ਨਰਸਿਮਹਾ ਰਾਓ ਨੂੰ ਵੀ, ਗੁਮਰਾਹ ਕੀਤਾ ਗਿਆ ਹੈ। ਸ੍ਰੀਮਤੀ ਗਾਂਧੀ ਦੇ ਹੋਰ ਹੀ ਇਰਾਦੇ ਸਨ । 

ਸਮਝੌਤੇ ਲਈ ਇਕ ਹੋਰ ਜਤਨ ਉਦੋਂ ਹੋਇਆ ਜਦੋਂ ਟੌਹੜਾ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਮਿਲਿਆ । ਉਹਨੂੰ ਦਸਿਆ ਗਿਆ ਕਿ ਸਿੱਧਾ ਵਟਾਂਦਰਾ ਹੋ ਸਕਦਾ ਹੈ – ਅਬੋਹਰ ਦੇ ਬਦਲੇ ਚੰਡੀਗੜ੍ਹ, ਨਗਰ ਦੇ ਬਦਲੇ ਸ਼ਹਿਰ (ਰਿਆਇਤ ਇਹ ਸੀ ਕਿ ਸਿਰਫ਼ ਅਬੋਹਰ ਨਗਰ ਹੀ ਹਰਿਆਣੇ ਨੂੰ ਦਿਤਾ ਜਾਵੇਗਾ, ਪੂਰੀ ਤਹਿਸੀਲ ਨਹੀਂ) । ਅਕਾਲੀਆਂ ਨੂੰ ਕਿਹਾ ਗਿਆ ਕਿ ਉਹ ਕਮਿਸ਼ਨ ਦੇ ਸਾਹਮਣੇ ਰਖਣ ਲਈ ਸੰਦਰਭ ਸ਼ਰਤਾਂ ਦਾ ਖਰੜਾ ਇਸ ਤਰ੍ਹਾਂ ਤਿਆਰ ਕਰਨ ਕਿ ਚੰਡੀਗੜ ਪੰਜਾਬ ਨੂੰ ਜਾਵੇ ਤੇ ਅਬੋਹਰ ਨਗਰ ਹਰਿਆਣੇ ਨੂੰ ਮਿਲੇ । ਟੌਹੜਾ ਇਹਦੇ ਨਾਲ ਸਹਿਮਤ ਸੀ । ਉਹਨੂੰ ਵਿਸ਼ਵਾਸ ਸੀ ਕਿ ਉਹ ਲੌਂਗੋਵਾਲ ਨੂੰ ਮਨਾ ਲਵੇਗਾ ਜਿਹੜਾ ਸਤਿਕਾਰਯੋਗ ਸ਼ਰਤਾਂ ਉਤੇ ਮੋਰਚੇ ਦਾ ਭੋਗ ਪਾਉਣ ਨੂੰ ਤਿਆਰ ਸੀ । ਟੌਹੜਾ ਨੇ ਹਕੂਮਤ ਨੂੰ ਧਾਰਾ 25 ਵਿਚ ਤਰਮੀਮ ਕਰਨ ਤੇ ਸਹਿਮਤ ਕਰ ਲਿਆ ਸੀ । 

ਟੌਹੜਾ ਨੇ ਇਹ ਵੀ ਸਮਝਿਆ ਸੀ ਕਿ ਉਹ ਭਿੰਡਰਾਂਵਾਲੇ ਨੂੰ ਪਰਭਾਵਤ ਕਰ ਸਕੇਗਾ, ਜਿਸ ਦੀ ਪਰਵਾਨਗੀ ਤੋਂ ਬਿਨਾਂ ਸਰਕਾਰ ਕਿਸੇ ਵੀ ਸਮਝੌਤੇ ਤੇ ਸਹਿਮਤ ਨਹੀਂ ਹੋਵੇਗੀ । ਟੌਹੜਾ ਨੂੰ ਅਕਾਲੀ-ਕਾਂਗਰਸ (ਆਈ) ਕੁਲੀਸਨ ਦੀ ਸੰਭਾਵਨਾ ਨਜ਼ਰ ਆਈ ਜਿਸ ਦਾ ਮੁਖ ਮੰਤਰੀ ਉਹਨੇ ਹੋਣਾ ਸੀ। ਉਹ ਜਾਣਦਾ ਸੀ ਕਿ ਭਿੰਡਰਾਂਵਾਲਾ ਇਸ ਪਦਵੀ ਲਈ ਉਹਦੇ ਇਕੋ-ਇਕ ਸ਼ਰੀਕ, ਬਾਦਲ, ਦੇ ਸਖ਼ਤ ਖ਼ਿਲਾਫ਼ ਹੈ। 

ਪਰ ਜਦੋਂ ਭਿੰਡਰਾਂਵਾਲੇ ਸਾਹਮਣੇ ਇਹ ਫ਼ਾਰਮੂਲਾ ਰਖਿਆ ਗਿਆ ਤਾਂ ਉਹਨੇ ਟੌਹੜਾ ਨੂੰ ਬੁਰਾ-ਭਲਾ ਆਖਿਆ ਤੇ ਉਹਨੂੰ ਕਿਹਾ : ‘ਤੂੰ ਕੌਣ ਏਂ ?’ ਉਹਨੇ ਟੌਹੜਾ ਉਤੇ ਇਲਜ਼ਾਮ ਲਾਇਆ ਕਿ ਉਹਨੇ ਆਨੰਦਪੁਰ ਸਾਹਿਬ ਮਤੇ ਨਾਲ ਗ਼ਦਾਰੀ ਕੀਤੀ ਹੈ ਤੇ ਉਹਨੇ ਮੁਖ ਮੰਤਰੀ ਬਣਨ ਦੀ ਆਸ ਵਿਚ ਅਜਿਹਾ ਕੀਤਾ ਹੈ । ਭਿੰਡਰਾਂਵਾਲੇ ਨੇ ਕਿਹਾ ਕਿ ਉਹ ਆਨੰਦਪੁਰ ਸਾਹਿਬ ਮਤੇ ਨੂੰ ਪੂਰਨ ਰੂਪ ਵਿਚ ਮੰਨਵਾਏ ਬਿਨਾਂ ਕਿਸੇ ਹੋਰ ਗੱਲ ਨਾਲ ਸਹਿਮਤ ਨਹੀਂ ਹੋਵੇਗਾ । 

ਇਹ ਮਲੂਮ ਨਹੀਂ ਕਿ ਭਿੰਡਰਾਂਵਾਲੇ ਦੇ ਮਨ ਵਿਚ ਕੀ ਸੀ । ਇਸ ਤੋਂ ਪਹਿਲਾਂ, ਇਹ ਰਿਕਾਰਡ ਵਿਚ ਮੌਜੂਦ ਹੈ ਕਿ ਅਕਾਲੀਆਂ ਨੇ ਮੰਗ ਕੀਤੀ ਸੀ ਕਿ ਸਰਕਾਰੀਆ ਕਮਿਸ਼ਨ ਆਨੰਦਪੁਰ ਸਾਹਿਬ ਮਤੇ ਨੂੰ ਵਿਚਾਰੇ, ਅਤੇ ਇਹ ਵੀ ਕਿ ਇਸ ਸੰਦਰਭ ਵਿਚ ਆਨੰਦਪੁਰ ਸਾਹਿਬ ਮਤੇ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਵੇ । 

26 ਮਈ ਨੂੰ ਟੌਹੜਾ ਨੇ ਹਕੂਮਤ ਨੂੰ ਸੂਚਨਾ ਦਿਤੀ ਕਿ ਉਹ ਅਸਫ਼ਲ ਰਿਹਾ ਹੈ ਤੇ ਉਹ ਜੋ ਚਾਹੇ ਕਰ ਸਕਦੀ ਹੈ । ਹੁਣ ਭਿੰਡਰਾਂਵਾਲਾ ਉਹਦੇ ਕੰਟਰੋਲ ਵਿਚ ਨਹੀਂ ਸੀ ਜਾਂ, ਕਹਿ ਲਵੋ, ਉਹ ਕਿਸੇ ਦੇ ਵੀ ਕੰਟਰੋਲ ਵਿਚ ਨਹੀਂ ਸੀ । 

ਪੰਜਾਬ ਸਰਕਾਰ ਦੇ ਇਕ ਸਿੱਖ ਸਲਾਹਕਾਰ ਵਲੋਂ ਸਮਝੌਤੇ ਦਾ ਇਕ ਹੋਰ ਜਤਨ ਕੀਤਾ ਗਿਆ । ਉਹਨੇ ਭਿੰਡਰਾਂਵਾਲੇ ਨੂੰ ਮਨਾਉਣ ਦਾ ਵਧੇਰੇ ਜਤਨ ਕੀਤਾ ਕਿਉਂਜੁ ਉਹ ਜਾਣਦਾ ਸੀ ਕਿ ਉਸ ਵੇਲੇ ਉਹ ਹੀ ਵਜ਼ਨ ਰਖਦਾ ਸੀ । ਇਸ ਸਲਾਹਕਾਰ ਅਨੁਸਾਰ, ਭਿੰਡਰਾਂਵਾਲਾ ਗੱਲਾਂਬਾਤਾਂ ਮੁੜ ਸ਼ੁਰੂ ਕਰਨ ਵਾਸਤੇ ‘ਯੋਗ ਵਾਤਾਵਰਨ’ ਉਪਜਾਣ ਨੂੰ ਤਿਆਰ ਸੀ ਜਿਸ ਦਾ ਅਰਥ ਸੀ ਕਿ ਉਹ ਆਪਣੇ ਆਦਮੀਆਂ ਨੂੰ ਕਤਲ ਕਰਨਾ ਬੰਦ ਕਰਨ ਲਈ ਆਖੇਗਾ, ਪਰ ਇਸ ਸ਼ਰਤ ਤੇ ਕਿ ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਉਤੇ ਲਗੀ ਪਾਬੰਦੀ ਹਟਾ ਲਈ ਜਾਵੇ । 

ਪੰਜਾਬ ਦੇ ਕਾਂਗਰਸ (ਆਈ) ਲੀਡਰ, ਤਰਲੋਚਨ ਸਿੰਘ ਰਿਆਸਤੀ, ਅਨੁਸਾਰ ਜਿਹੜਾ ਭਿੰਡਰਾਂਵਾਲੇ ਨੂੰ 28 ਅਪਰੈਲ, 1984, ਨੂੰ ਮਿਲਿਆ, ਭਿੰਡਰਾਂਵਾਲਾ ਨੇ ਮੋਰਚੇ ਨੂੰ ਮੁਲਤਵੀ ਕਰਨ ਦੀ ਹਿਮਾਇਤ ਕਰਨਾ ਮੰਨ ਗਿਆ ਸੀ, ਪਰ ਜੇ ਸਰਕਾਰ ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਗ਼ੈਰ- ਕਾਨੂੰਨੀ ਥਾਪਣ ਵਾਲਾ ਆਪਣਾ ਆਰਡਰ ਮਨਸੂਖ਼ ਕਰ ਦੇਵੇ । ਰਿਆਸਤੀ ਕਹਿੰਦਾ ਹੈ ਕਿ ਸ੍ਰੀਮਤੀ ਗਾਂਧੀ ਇਸ ਨਾਲ ਸਹਿਮਤ ਹੋਈ ਪਰ ਫੇਰ ਉਹਨੇ ਆਪਣਾ ਫ਼ੈਸਲਾ ਬਦਲ ਲਿਆ । 

ਹੁਣ ਲੌਂਗੋਵਾਲ ਦੇ ਮੋਰਚੇ ਨੇ ਦਹਿਸ਼ਤਪਸੰਦਾਂ ਦੀ ਹੌਸਲਾ-ਅਫ਼ਜ਼ਾਈ ਦਾ ਹੀ ਕੰਮ ਦਿਤਾ । ਇਕੋ ਦਿਨ ਵਿਚ 37 ਰੇਲਵੇ ਸਟੇਸ਼ਨ ਸਾੜ ਦਿਤੇ ਗਏ ਤੇ ਇਕ ਹੋਰ ਦਿਨ, 24 ਆਦਮੀ ਕਤਲ ਕਰ ਦਿਤੇ ਗਏ। 20 ਮਾਰਚ 1981 ਤੋਂ 2 ਜੂਨ 1984 ਤਕ ਹਿੰਸਾ ਦੀਆਂ, 561 ਵਡੀਆਂ ਘਟਨਾਵਾਂ ਹੋਈਆਂ ਅਤੇ 386 ਆਦਮੀ ਮਰੇ, ਦਹਿਸ਼ਤਪਸੰਦੀ ਦਾ ਪੰਜਾਬ ਵਿਚ ਬੋਲ- ਬਾਲਾ ਸੀ । ਲੋਕ, ਖ਼ਾਸ ਤੌਰ ਤੇ ਹਿੰਦੂ, ਸਮਝਦੇ ਸਨ ਕਿ ਉਹ ਅੱਤਵਾਦੀਆ ਦਾ ਕਦੇ ਵੀ ਸ਼ਿਕਾਰ ਹੋ ਸਕਦੇ ਹਨ। 

ਗਵਰਨਰ ਨੇ ਇਸ ਗੱਲ ਦਾ ਭੇਦ ਨਾ ਰਖਿਆ ਕਿ ਅਕਾਲੀਆਂ ਨਾਲ ਸਮਝੌਤੇ ਤੋਂ ਬਿਨਾਂ ਅੱਤਵਾਦ ਦਾ ਖ਼ਾਤਮਾ ਨਹੀਂ ਹੋ ਸਕਦਾ । ਉਹਨੇ ਮੰਨਿਆ ਕਿ ਦਹਿਸ਼ਤਪਸੰਦ ਰਾਜ ਵਿਚ ‘ਮੁਖਧਾਰਾ’ ਬਣ ਰਹੇ ਹਨ । ਪਰ ਸੱਭੇ ਭਿੰਡਰਾਂਵਾਲੇ ਦੇ ਅਨੁਆਈ ਨਹੀਂ ਹਨ ਅਤੇ ‘ਕੁਝ ਦੂਜੇ ਵੀ ਸ਼ਾਮਿਲ ਹੋ ਗਏ ਹੋਏ ਹਨ’, ਉਹਨੇ ਕਿਹਾ ਇਸ ਖੇਤਰ ਵਿਚ ਕਈ ਜਥੇਬੰਦੀਆਂ ਸਨ । ਬੱਬਰ ਖ਼ਾਲਸਾ, ਦਲ ਖ਼ਾਲਸਾ, ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਅਖੰਡ ਕੀਰਤਨੀ ਜਥਾ ਇਹ ਸੱਭੇ ਦਹਿਸ਼ਤ ਤੇ ਹਿੰਸਾ ਫੈਲਾਅ ਰਹੇ ਸਨ। 

ਇਹਨਾਂ ਵਿਚ ਕੁਝ ਭਿੰਡਰਾਂਵਾਲੇ ਦੇ ਹਥਠੋਕੇ ਸਨ ਜੀਹਦੇ ਬਾਰੇ ਕਹਿੰਦੇ ਹਨ ਕਿ ਉਹਨੇ ‘ਹਿਟ-ਲਿਸਟ* ਬਣਾਈ ਹੋਈ ਸੀ ਜਿਸ ਵਿਚ ਹਿੰਦੂਆਂ ਦੇ ਜਿਹੜੇ ਉਹਦੀ ਪੜਚੋਲ ਕਰਦੇ ਸਨ ਅਤੇ ਸਿੱਖਾਂ ਦੇ ਜਿਹੜੇ ਹਿੰਦੂਆਂ ਦੇ ਸਹਾਈ ਹੁੰਦੇ ਸਨ, ਨਾਂ ਸਨ । 

ਅਜੇ ਤਕ ਪੰਜਾਬ ਵਿਚ ਹਿੰਦੂ-ਸਿੱਖ ਫ਼ਸਾਦ ਨਹੀਂ ਸਨ ਹੋਏ ਪਰ ਅਧਿਕਾਰੀਆਂ ਨੂੰ ਡਰ ਸੀ ਕਿ ਹੋ ਸਕਦਾ ਹੈ ਫ਼ਿਰਕੂ ਫ਼ਸਾਦ ਭੜਕ ਪੈਣ ਕਿਉਂਜੁ ਭਿੰਡਰਾਂਵਾਲੇ ਦੇ ਆਦਮੀ, ਆਪਣੇ ਲਈ ਕਿਸੇ ਵੀ ਖ਼ਤਰੇ ਤੋਂ ਬਿਨਾਂ, ਜਿਸ ਹਿੰਦੂ ਨੂੰ ਵੀ ਚਾਹੁਣ ਮਾਰ ਸਕਦੇ ਸਨ । ਪਰ, ਪਿੰਡਾਂ ਵਿਚ ਫ਼ਿਰਕੂ ਖਿਚਾਉ ਨਹੀਂ ਸੀ । 

ਭਿੰਡਰਾਂਵਾਲੇ ਨੂੰ ਇਕ ਅਜਿਹਾ ਹਊਆ ਸਮਝਿਆ ਜਾਣ ਲਗਿਆ ਜੀਹਨੇ ਕੋਈ ਕੰਮ ਕਰਵਾਉਣ ਲਈ ਬੱਸ ਸੰਬੰਧਤ ਅਫ਼ਸਰ ਨੂੰ ਫ਼ੋਨ ਹੀ ਕਰਨਾ ਹੁੰਦਾ ਸੀ — ਕੋਈ ਵੀ ਆਪਣਾ ਨਾਂ ਹਿਟ ਲਿਸਟ ਉਤੇ ਚੜ੍ਹਵਾਉਣਾ ਨਹੀਂ ਸੀ। ਚਾਹੁੰਦਾ । ਉਹ ਤਾਂ ਹੁਣ ਪੋਸਟਿੰਗਾਂ ਤੇ ਟਰਾਂਸਫ਼ਰਾਂ ਦੇ ਫ਼ੈਸਲੇ ਵੀ ਕਰ ਸਕਦਾ 

ਇਹ ਕਹਾਣੀ ਆਮ ਸੁਣੀ ਜਾਂਦੀ ਸੀ ਕਿ ਭਿੰਡਰਾਂਵਾਲੇ ਨੇ ਆਪਣੇ ਕਮਰੇ ਵਿਚ ਇਕ ਮਟਕਾ ਰਖਿਆ ਹੋਇਆ ਸੀ ਜਿਸ ਵਿਚ ‘ਹਿਟ ਲਿਸਟ’ ਵਾਲੇ ਲੋਕਾਂ ਦੇ ਨਾਵਾਂ ਦੀਆਂ ਪਰਚੀਆਂ ਪਈਆਂ ਹੋਈਆ ਸਨ । ਨਵੇਂ ਅਨੁਆਈ ਨੂੰ ਇਸ ਮਟਕੇ ਵਿਚੋਂ ਇਕੋ ਪਰਚੀ ਕਢਣੀ ਪੈਂਦੀ ਸੀ ਤੇ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਪਰਚੀ ਉਤੇ ਲਿਖੇ ਨਾਂ ਵਾਲੇ ਆਦਮੀ ਨੂੰ ਮਾਰਨਾ ਪੈਂਦਾ ਸੀ । ਜੇ ਉਹ ਮਾਰ ਨਾ ਸਕੇ ਤਾਂ ਕਹਿੰਦੇ ਹਨ. ਉਹਨੇ ਖ਼ੁਦ ਆਪਣਾ ਨਾਂ ਇਕ ਪਰਚੀ ਉਤੇ ਲਿਖ ਕੇ ਏਸੇ ਮਟਕੇ ਵਿਚ ਪਾਉਣੀ ਹੁੰਦੀ ਸੀ । 

ਸੀ, ਲੇਬਰ ਦੇ ਝਗੜੇ ਨਜਿੱਠ ਸਕਦਾ ਸੀ ਤੇ ਵਿਆਹ ਸ਼ਾਦੀ ਦੇ ਮਾਮਲੇ ਵਿਚ ਸਲਾਹਕਾਰ ਬਣ ਸਕਦਾ ਸੀ । ਲੰਮੇ ਚਿਰ ਤੋਂ ਚਲੇ ਆਉਂਦੇ ਜ਼ਮੀਨ ਬਾਰੇ ਮਕੱਦਮਿਆਂ ਦੇ ਸਿਲਸਿਲੇ ਵਿਚ ਕਈ ਜ਼ਿਮੀਂਦਾਰ ਉਹਦੇ ਕੋਲ ਗਏ ਤੇ ਉਹਨੇ ਨਿਬੇੜਾ ਕਰ ਦਿਤਾ ; ਤਾਜਰਾਂ ਨੇ ਜਿਨ੍ਹਾਂ ਨੂੰ ਪੈਸਾ ਦੇਣਾ ਸੀ ਤੁਰਤ ਹੀ ਤਾਰ ਦਿਤਾ ਜੇ ਭਿੰਡਰਾਂਵਾਲੇ ਨੇ ਜਾਂ ਉਹਦੇ ਕਿਸੇ ਆਦਮੀ ਨੇ ਉਹਨਾਂ ਨੂੰ ਅਜਿਹਾ ਕਰਨ ਲਈ ਕਿਹਾ । ਰਾਜੀਵ ਗਾਂਧੀ ਨੇ ਉਹਨੂੰ ਧਾਰਮਕ ਆਗੂ ਕਹਿਣਾ ਸਿਆਣਪ ਸਮਝਿਆ । 

ਪੰਜਾਬ ਵਿਚ ਅਖ਼ਬਾਰਾਂ ਨੇ ਭਿੰਡਰਾਂਵਾਲੇ ਵਿਰੁਧ ਬਹੁਤ ਘਟ ਲਿਖਿਆ। 

ਹਿੰਦ ਸਮਾਚਾਰ ਗਰੁਪ ਨੇ ਲਿਖਣ ਦਾ ਹੌਸਲਾ ਕੀਤਾ ਤੇ ਇਹਦੇ ਮਾਲਕ, ਜਗਤ ਨਾਰਾਇਣ ਨੂੰ ਤੇ ਫੇਰ ਉਹਦੇ ਪੁੱਤਰ ਰਮੇਸ਼ ਚੰਦਰ ਨੂੰ ਜਾਨ ਦੇ ਕੇ ਇਹਦੇ ਲਈ ਕੀਮਤ ਤਾਰਨੀ ਪਈ । ਮਰਹੂਮ ਸਾਧੂ ਸਿੰਘ ਹਮਦਰਦ ਨੇ ਮੈਨੂੰ ਦਸਿਆ ਕਿ ਇਕ ਦਿਨ ਉਹਦੇ ਅਖ਼ਬਾਰ, ਅਜੀਤ ਵਿਚ ਭਿੰਡਰਾਂਵਾਲੇ ਬਾਰੇ ਇਕ ਵਾਰਤਾ ਛਪ ਗਈ । ਉਹਦੀ ਪ੍ਰਸੰਸਾ ਵਿਚ ਨਹੀਂ ਸੀ, ਇਹ ਤਾਂ ਦਿੱਲੀ ਦੇ ਸਟੇਟਸਮੈਨ ਵਿਚ ਛਪੀ ਰਿਪੋਰਟ ਦਾ ਅਨੁਵਾਦ ਹੀ ਸੀ । ਹਮਦਰਦ ਨੇ ਦਸਿਆ ਕਿ ਜਦੋਂ ਉਹਨੇ ਆਪਣੇ ਅਖ਼ਬਾਰ ਵਿਚ ਇਹ ਵਾਰਤਾ ਪੜ੍ਹੀ ਤਾਂ ਉਹਨੂੰ ਕਿਸੇ ਮੁਸੀਬਤ ਦਾ ਅਹਿਸਾਸ ਹੋਇਆ ਤੇ ਉਹ ਅਗਲੇ ਦਿਨ ਨਿਕਲਣ ਵਾਲੇ ਅੰਕ ਲਈ ਸੋਧ ਤੇ ਖਿਮਾ-ਜਾਚਨਾ ਲਿਖ ਹੀ ਰਿਹਾ ਸੀ ਕਿ ਭਿੰਡਰਾਂਵਾਲੇ ਵਲੋਂ ਫ਼ੋਨ ਆ ਗਿਆ। ਉਹਨੇ ਉਸ ਬੰਦੇ ਦਾ ਨਾਂ ਜਾਣਨਾ ਚਾਹਿਆ ਜੀਹਨੇ ਇਹ ਰਿਪੋਰਟ ਤਿਆਰ ਕੀਤੀ ਸੀ । ਭਿੰਡਰਾਂਵਾਲੇ ਦਾ ਸ਼ਕ ਅਜੀਤ ਦੇ ਸਬ-ਐਡੀਟਰ, ਸੋਖੀ, ਤੇ ਸੀ ਜੀਹਨੂੰ ਉਹ ਆਪਣਾ ਵਿਰੋਧੀ ਸਮਝਦਾ ਸੀ। ਹਮਦਰਦ ਨੇ ਭਿੰਡਰਾਂਵਾਲੇ ਨੂੰ ਯਕੀਨ ਦਿਵਾਇਆ ਕਿ ਇਹ ਰਿਪੋਰਟ ਸੋਖੀ ਨੇ ਨਹੀਂ ਸੀ ਲਿਖੀ, ਤੇ ਅਗਲੇ ਹੀ ਦਿਨ ਪਰਚੇ ਵਿਚ ਖਿਮਾ-ਜਾਚਨਾ ਛਾਪ ਦਿਤੀ ਜਾਵੇਗੀ। ਇਹਦੇ ਨਾਲ ਭਿੰਡਰਾਂਵਾਲਾ ਸ਼ਾਂਤ ਹੋਇਆ ਲਗਿਆ । 

ਇਸ ਵਾਤਾਵਰਨ ਵਿਚ, ਪੰਜਾਬੀ ਮਜ਼ਬੂਤੀ ਤੇ ਨਿਗਰਤਾ ਨਾਲ ਹੀ ਪੰਜਾਬ ਵਿਚ ਰਿਹਾ ਜਾ ਸਕਦਾ ਸੀ । ਹਰ ਰੋਜ਼ ਤਿੰਨ ਜਾਂ ਚਾਰ ਕਤਲਾਂ ਦੇ ਬਾਵਜੂਦ ਜੀਵਨ-ਪਰਵਾਹ ਬਹੁਤੇ ਵਿਘਨ ਤੋਂ ਬਿਨਾਂ ਚਲਦਾ ਰਿਹਾ । ਕੁਦਰਤੀ ਤੌਰ ਤੇ, ਲੋਕ ਡਰਦੇ ਸਨ ਪਰ ਇਸ ਡਰ ਦਾ ਪ੍ਰਗਟਾਉ ਉਹ ਤਦੋਂ ਹੀ ਕਰਦੇ ਸਨ ਜਦੋਂ ਉਹ ਆਪਣੇ ਭਵਿੱਖ ਬਾਰੇ ਗੱਲ ਕਰਦੇ ਹੋਣ ਜਾਂ ਸੂਰਜ ਡੁਬੇ ਤੋਂ ਪਹਿਲਾਂ ਪਹਿਲਾਂ ਘਰ ਅਪੜਨ ਬਾਰੇ । 

ਰੋਮੇਸ਼ ਚੰਦਰ ਦੇ ਕਤਲ ਪਿਛੋਂ ਲੌਂਗੋਵਾਲ ਨੂੰ ਰੁਕਣਾ ਤੇ ਸੋਚਣਾ ਚਾਹੀਦਾ ਸੀ ; ਉਹਨੂੰ ਮੋਰਚਾ ਮੁਲਤਵੀ ਕਰ ਦੇਣਾ ਚਾਹੀਦਾ ਸੀ ਜਿਵੇਂ ਸਾਡੇ ਵਿਚੋਂ ਕੁਝ ਨੇ ਉਹਨੂੰ ਸੁਝਾਅ ਦਿਤਾ ਸੀ । ਮਹਾਤਮਾ ਗਾਂਧੀ ਨੇ 1919 ਵਿਚ ਅੰਗਰੇਜ਼ਾਂ ਵਿਰੁਧ ਲਹਿਰ ਵਾਪਸ ਲੈ ਲਈ ਸੀ ਜਦੋਂ ਕੁਝ ਸਤਯਾਗ੍ਰਹੀਆਂ ਨੇ ਚੋਰੀ ਚੋਰਾ ਵਿਖੇ ਕੁਝ ਸਿਪਾਹੀਆਂ ਨੂੰ ਮਾਰ ਦਿਤਾ ਸੀ । 

ਇਹਦੀ ਥਾ, ਲੌਂਗੋਵਾਲ ਨੇ 3 ਜੂਨ 1984, ਤੋਂ ਨਾ-ਮਿਲਵਰਤਨ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ; ਇਸ ਪ੍ਰੋਗਰਾਮ ਵਿਚ ਮਾਲੀਆ, ਕਰਜ਼ੇ ਤੇ ਬਿਜਲੀ ਦੇ ਬਿਲ ਅਦਾ ਨਾ ਕਰਨਾ, ਤੇ ਅਨਾਜ ਪੰਜਾਬ ਵਿਚੋਂ ਬਾਹਰ ਨਾ ਜਾਣ ਦੇਣਾ ਸ਼ਾਮਿਲ ਸਨ । ਉਹ ਇਹ ਨਾ ਸਮਝ ਸਕਿਆ ਕਿ ਉਹ ਭਿੰਡਰਾਂਵਾਲੇ ਦੇ ਹੱਥਾਂ ਵਿਚ ਹੀ ਨਹੀਂ ਸਗੋਂ ਸ੍ਰੀਮਤੀ ਗਾਂਧੀ ਦੇ ਹੱਥਾਂ ਵਿਚ ਹੀ ਖੇਡ ਗਿਆ ਹੈ, ਜੀਹਨੇ 3 ਜੂਨ, 1984, ਦੀ ਤਰੀਕ ਪੰਜਾਬ ਵਿਚ ਫ਼ੌਜੀ ਕਾਰਵਾਈ ਲਈ ਮਿਥ ਲਈ ਹੋਈ ਸੀ । 

 

ਤੀਜਾ ਅਧਿਆਇ 

ਓਪਰੇਸ਼ਨ ਬਲਿਊ ਸਟਾਰ 

‘ਉਹਨੂੰ ਜਾ ਦੱਸੋ ਕਿ ਉਹਦੇ ਮਹਿਮਾਨ ਆ ਗਏ ਨੇ’, ਹਰਚੰਦ ਸਿੰਘ ਲੌਂਗੋਵਾਲ, ‘ਡਿਕਟੇਟਰ’ ਅਕਾਲੀ ਮੋਰਚਾ, ਨੇ ਜਰਨੈਲ ਸਿੰਘ ਭਿੰਡਰਾਂਵਾਲੇ ਵਲ ਇਸ਼ਾਰਾ ਕਰਦਿਆਂ ਤੇ ਉਹਦੇ ਸੰਬੰਧ ਵਿਚ ਆਪਣੀ ਕੁੜੱਤਣ ਪ੍ਰਗਟਾਉਂਦਿਆਂ ਆਖਿਆ । ਲੌਂਗੋਵਾਲ ਨੂੰ ਜਿਸ ਦਾ ਡਰ ਸੀ ਉਹ ਵਾਪਰ ਰਿਹਾ ਸੀ । ਫ਼ੌਜੀਆਂ ਨੇ ਗੋਲਡਨ ਟੈਂਪਲ ਦੁਆਲੇ ਮੋਰਚੇ ਸੰਭਾਲ ਲਏ ਸਨ । ਆਖਿਆ ਜਾ ਸਕਦਾ ਹੈ ਕਿ ਭਿੰਡਰਾਂਵਾਲੇ ਨੇ ਉਹਨਾਂ ਨੂੰ ਲੜਾਈ ਲਈ, ਅੱਤ ਪਵਿੱਤਰ ਸਿੱਖ ਧਰਮ-ਅਸਥਾਨ ਵਿਚ ਲੜਾਈ ਲਈ ਸੱਦ ਭੇਜਿਆ ਸੀ । 

ਇਸ ਬਾਰੇ ਕਿ ਫ਼ੌਜੀ ਕਾਰਵਾਈ ਹੋਣ ਹੀ ਵਾਲੀ ਹੈ, ਖ਼ਬਰਾਂ ਕਈ ਦਿਨਾਂ ਤੋਂ ਸੁਣੀਆਂ ਜਾ ਰਹੀਆਂ ਸਨ, ਖ਼ਾਸ ਤੌਰ ਤੇ ਪਹਿਲੀ ਜੂਨ ਤੋਂ ਜਦੋਂ ਕਿਸੇ ਨੇ ਦਾੜ੍ਹੀ-ਕੇਸ ਮੁੰਨੇ ਸਿੱਖ, ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਨੂੰ ਦਰਬਾਰ ਸਾਹਿਬ ਵਿਚ ਮਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਵਿਚ ਵੇਖ ਲਿਆ ਸੀ । 

ਲੌਂਗੋਵਾਲ ਆਸ ਵਿਰੁਧ ਆਸ ਕਰ ਰਿਹਾ ਸੀ ਕਿ ਫ਼ੌਜੀ ਕਾਰਵਾਈ ਨੂੰ ਬੇ ਟਾਲਿਆ ਜਾ ਸਕੇਗਾ । ਅਜੇ ਬੀਤੀ ਰਾਤ ਹੀ ਉਹਨੇ ਸ੍ਰੀਮਤੀ ਇੰਦਰਾ ਗਾਂਧੀ ਹੈ ਦੀ ਰਾਸ਼ਟਰ ਦੇ ਨਾਂ ਪੰਜਾਬ ਦੇ ਸੰਕਟ ਬਾਰੇ ਰੇਡੀਓ ਉਤੇ ਤਕਰੀਰ ਸੁਣੀ ਸੀ – ਜਿਸ ਵਿਚ ਉਹਨੇ ਕਿਹਾ ਸੀ, ‘ਜੇ ਕਿਸੇ ਸਵਾਲ ਬਾਰੇ ਕੋਈ ਗ਼ਲਤ-ਫ਼ਹਿਮੀਆਂ ਜਾਂ ਸ਼ਕ ਬਾਕੀ ਰਹਿੰਦੇ ਹਨ, ਤਾਂ ਆਓ ਰਲ ਬੈਠੀਏ ਤੇ ਹੱਲ ਲਭ ਲਈਏ। ਪਰ ਉਹ ਪਹਿਲਾਂ ਫ਼ੌਜੀ ਕਾਰਵਾਈ ਲਈ ਹੁਕਮ ਜਾਰੀ ਕਰਕੇ ਗੱਲਾਂਬਾਤਾਂ ਦਾ ਸੁਝਾਉ ਕਿਵੇਂ ਦੇ ਸਕਦੀ ਸੀ ? ਤੇ ਜੇ ਅਕਾਲੀ ਗੱਲਾਂਬਾਤਾਂ ਲਈ ਤਿਆਰ ਵੀ ਹੋ ਜਾਂਦੇ ਤਾਂ ਉਹ ਉਹਦੇ ਨਾਲ ਸੰਪਰਕ ਕਾਇਮ ਕਿਵੇਂ ਕਰ ਸਕਦੇ ਸਨ; ਉਹਨਾਂ ਸਭਨਾਂ ਦੇ ਟੈਲੀਫ਼ੋਨ ਤਾਂ ਕੱਟ ਦਿਤੇ ਗਏ ਹੋਏ ਸਨ । 

ਭਾਵੇਂ ਸੂਰਜ-ਡੁਬਣ ਤੋਂ ਕੁਝ ਚਿਰ ਪਿਛੋਂ ਕਰਫ਼ਿਊ ਲਾ ਦਿਤਾ ਗਿਆ ਸੀ, ਸੈਂਕੜੇ ਹੀ ਸ਼ਰਧਾਲੂ ਅਜੇ ਦਰਬਾਰ ਸਾਹਿਬ ਦੇ ਅੰਦਰ ਸਨ ; 3 ਜੂਨ ਪੰਜਵੇਂ ਗੁਰੂ, ਅਰਜਨ ਦੇਵ, ਦਾ ਸ਼ਹੀਦੀ ਦਿਵਸ ਹੋਣ ਕਰਕੇ, ਸ਼ਰਪਾਲੂ ਲੋਕ ਏਥੇ ਆਏ ਹੋਏ ਸਨ । ਪਰ ਲੌਂਗੋਵਾਲ ਨੂੰ ਹੁਣ ਯਕੀਨ ਸੀ ਕਿ ਫ਼ੌਜ ਗੋਲਡਨ ਟੈਂਪਲ ਵਿਚ ਜ਼ਰੂਰ ਦਾਖ਼ਲ ਹੋਵੇਗੀ ; ਹਾਂ, ਜੇ ਭਿੰਡਰਾਂਵਾਲਾ ਆਤਮ-ਸਮਰਪਨ ਕਰ ਦੇਵੇ ਤਾਂ ਇਸ ਤੋਂ ਬਚਾਉ ਹੋ ਸਕਦਾ ਸੀ । 

ਲੌਂਗੋਵਾਲ ਨੂੰ ਕਈ ਮਹੀਨੇ ਪਹਿਲਾਂ ਤੋਂ ਇਸ ਦਾ ਇਲਮ ਸੀ ਕਿ ਹਥਿਆਰ ਗੁਪਤ ਤੌਰ ਤੇ ਗੋਲਡਨ ਟੈਂਪਲ ਵਿਚ ਲਿਆਂਦੇ ਜਾ ਰਹੇ ਹਨ ਅਤੇ ਕਿ ਭਿੰਡਰਾਂਵਾਲਾ ਅਕਾਲ ਤਖ਼ਤ ਦੀ ਕਿਲ੍ਹੇਬੰਦੀ ਕਰਦਾ ਰਿਹਾ ਹੈ । ਕੁਝ ਵਿਦੇਸੀ ਪੱਤਰਕਾਰਾਂ* ਨੇ ਲੌਂਗੋਵਾਲ ਨੂੰ ਇਸ ਬਾਰੇ ਪੁਛਿਆ ਵੀ ਸੀ ਪਰ ਉਹਦੇ ਉਤਰ ਟਾਲ-ਮਟੋਲ ਵਾਲੇ ਸਨ । ਸ਼ਾਇਦ ਜੇ ਉਹ ਟੈਂਪਲ ਨੂੰ ਕਿਲ੍ਹੇ ਵਿਚ ਤਬਦੀਲ ਕਰਕੇ ਇਹਨੂੰ ਅਪਵਿੱਤਰ ਕਰਨ ਤੇ ਇਹਨੂੰ ਕਾਤਲਾਂ ਦੀ ਪਨਾਹਗਾਹ ਬਣਾਉਣ ਦੇ ਖ਼ਿਲਾਫ਼ ਬੋਲਦਾ, ਤਾਂ ਅਧਿਕਾਰੀਆਂ ਨੂੰ ਫ਼ੌਜੀ ਕਾਰਵਾਈ ਕਰਨ ਦੀ ਲੋੜ ਹੀ ਨਾ ਪੈਂਦੀ । 

ਜਦੋਂ ਲੌਂਗੋਵਾਲ ਗੁਰੂ ਨਾਨਕ ਨਿਵਾਸ ਦੀ ਦੂਜੀ ਮੰਜ਼ਲ ਉਤੇ ਆਪਣੇ ਕਮਰੇ ਵਿਚ ਬੈਠਾ ‘ਜੇ’ ਅਤੇ ‘ਪਰ’ ਬਾਰੇ ਸੋਚਦਾ ਰਿਹਾ ਸੀ, ਭਿੰਡਰਾਂਵਾਲਾ ਅਕਾਲ ਤਖ਼ਤ ਵਿਚ ਸੁਰਖਿਅਤ ਬੈਠਾ, ਕੁਝ ਪਤਰਕਾਰਾਂ ਨੂੰ ਦੱਸ ਰਿਹਾ ਸੀ : ‘ਜੇ ਅਧਿਕਾਰੀ ਇਸ ਟੈਂਪਲ ਵਿਚ ਦਾਖ਼ਲ ਹੁੰਦੇ ਹਨ, ਤਾਂ ਅਸੀਂ ਉਹਨਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇੰਦਰਾ ਦੀ ਗੱਦੀ ਬੁਰੀ ਤਰ੍ਹਾਂ ਹਿੱਲ ਜਾਵੇਗੀ । – ਅਸੀਂ ਉਹਨਾਂ ਦੇ ਟੁਕੜੇ ਟੁਕੜੇ ਕਰ ਦਿਆਂਗੇ… ਉਹਨਾਂ ਨੂੰ ਲੋਹੇ ਦੇ ਚਨੇ ਚਬਣੇ ਪੈਣਗੇ…ਆ ਜਾਣ ਉਹ,,,’ 

ਉਹਦੀ ਜਾਣਕਾਰੀ ਮਿੰਟ-ਮਿੰਟ ਤਕ ਦੀ ਤੇ ਪੂਰੀ ਪੂਰੀ ਸੀ । ਉਹਨੂੰ ਠੀਕ ਠੀਕ ਮਲੂਮ ਸੀ ਕਿ ਕਮਾਂਡੋ ਕਿਸ ਵੇਲੇ ਲੁਧਿਆਣੇ ਦੇ ਨੇੜੇ ਹਵਾਈ ਅਡੇ ਉਤੇ ਉਤਰੇ ਹਨ, ਤੇ ਉਹ ਕਦੋਂ ਅੰਮ੍ਰਿਤਸਰ ਪਹੁੰਚੇ ਹਨ। ਉਹਨੇ ਪਤਰਕਾਰਾਂ ਨੂੰ ਦਸਿਆ ਕਿ ਇਕ ਲੱਖ ਫ਼ੌਜ ਪੰਜਾਬ ਵਿਚ ਲਿਆਂਦੀ ਗਈ ਹੈ, ਕਿ 5 ਜੂਨ ਨੂੰ ਗੋਲਡਨ ਟੈਂਪਲ ਸਮੇਤ ਪੈਂਤੀ ਗੁਰਦਵਾਰਿਆਂ ਉਤੇ ਇਕੋ- ਵੇਲੇ ਹਮਲੇ ਹੋਣਗੇ । 

ਉਹਦਾ ਸੈਕੰਡ-ਇਨ-ਕਮਾਂਡ ਮੇਜਰ ਜਨਰਲ ਸ਼ਾਹਬੇਗ ਸਿੰਘ ਸੀ, ਜਿਹੜਾ *ਉਹਨਾਂ ਅਫ਼ਸਰਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਬੰਗਲਾਦੇਸ਼ ਦੇ ਮੁਕਤੀ-ਸੰਗਰਾਮ ਦੇ ਦੌਰਾਨ ਮੁਕਤੀ ਬਹਿਨੀ ਦਾ ਸੰਗਠਨ ਕੀਤਾ ਸੀ, ਤੇ ਅਗੇ ਚੱਲ ਕੇ ਉਹਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਇੰਡੀਅਨ ਆਰਮੀ ਵਿਚੋਂ ਡਿਸਮਿਸ ਕਰ ਦਿਤਾ ਗਿਆ ਸੀ । 3 ਜੂਨ ਨੂੰ ਸ਼ਾਹਬੇਗ ਸਿੰਘ ਕੋਲ ਪਤਰਕਾਰਾਂ ਲਈ ਕੋਈ ਵਕਤ ਨਹੀਂ ਸੀ । ਉਹਨੇ ਬਸ ਇਹੋ ਆਖਿਆ: ‘ਉਹ ਥਾਂ ਥਾਂ ਖੜੇ ਹਨ ; ਮੇਰੇ ਕੋਲ ਕਰਨ-ਗੋਚਰਾ ਕੰਮ ਬਹੁਤ ਹੈ । 

ਜਿਥੇ ਜਾਪਦਾ ਹੈ ਦਹਿਸ਼ਤਪਸੰਦਾਂ ਨੂੰ ਸਭ ਇਲਮ ਸੀ ਕਿ ਅਧਿਕਾਰੀਆਂ ਨੇ ਕੀ ਕਰਨਾ ਵਿਉਂਤਿਆ ਹੈ, ਫ਼ੌਜ ਦੀ ਆਪਣੀ ਇੰਟੈਲੀਜੈਂਸ ਬਹੁਤ ਘੱਟ ਸੀ । ਉਹਨੂੰ ਨਹੀਂ ਸੀ ਮਲੂਮ ਕਿ ਕਿੰਨੇ ਅੱਤਵਾਦੀ ਟੈਂਪਲ ਦੇ ਅੰਦਰ ਹਨ, ਉਹ ਕਿਥੇ ਕਿਥੇ ਟਿਕੇ ਹੋਏ ਹਨ ਤੇ ਉਹਨਾਂ ਦੇ ਕੋਲ ਕਿਹੜੇ ਕਿਹੜੇ ਹਥਿਆਰ ਹਨ । ਹਿੰਦ ਸਰਕਾਰ ਦਾ ਇੰਟੈਲੀਜੈਂਸ ਬਿਊਰੋ (ਆਈ ਬੀ) ਟੈਂਪਲ ਦੇ ਅੰਦਰ ਕਿਲ੍ਹਾਬੰਦੀਆਂ ਬਾਰੇ ਵੇਰਵਾ ਮੁਹਈਆ ਨਹੀਂ ਸੀ ਕਰ ਸਕਿਆ, ਹਥਿਆਰ ਚੋਰੀ ਛਿਪੀ ਅੰਦਰ ਲਿਆਂਦੇ ਜਾਣ ਬਾਰੇ ਭਾਵੇਂ ਉਹਨੇ ਸੂਚਨਾ ਜ਼ਰੂਰ ਦਿਤੀ ਸੀ । ਪੰਜਾਬ ਦੇ ਇੰਟੈਲੀਜੈਂਸ ਢਾਂਚੇ ਦਾ ਤਾਂ ਹੋਰ ਵੀ ਮੰਦਾ ਹਾਲ ਸੀ ; ਇਹਨੇ ਤਾਂ ਦਰਬਾਰ ਸਾਹਿਬ ਦੇ ਅੰਦਰ ਹਥਿਆਰਾਂ ਦੇ ਬਾਕਾਇਦਾ ਤੌਰ ਤੇ ਲਿਆਂਦੇ ਜਾਣ ਬਾਰੇ ਰਿਪੋਰਟ ਵੀ ਨਹੀਂ ਸੀ ਭੇਜੀ । 

ਹੁਣ, ਪਹਿਲੀ ਜੂਨ ਨੂੰ ਜਦੋਂ ਬਰਾੜ, ਸਿਵਿਲੀਅਨ ਲਿਬਾਸ ਵਿਚ, ਸ਼ਰਧਾਲੂਆਂ ਵਿਚ ਸ਼ਾਮਿਲ ਹੋ ਕੇ, ਗੋਲਡਨ ਟੈਂਪਲ ਵਿਚ ਫਿਰ ਰਿਹਾ ਸੀ, ਉਹਨੇ ਵਖ ਵਖ ਕਿਲ੍ਹਾਬੰਦੀਆਂ, ਡਗਆਉਟ ਪੁਜ਼ੀਸ਼ਨਾਂ ਤੇ ਲੁਕ-ਆਊਟ ਪੋਸਟਾਂ (ਨਿਗਰਾਨ ਚੌਕੀਆਂ) ਨੂੰ ਗਹੁ ਨਾਲ ਵੇਖਿਆ। ਉਹਨੇ ਇਹ ਵੀ ਵੇਖਿਆ ਕਿ ਸੰਗਮਰਮਰ ਦੀਆਂ ਕੁਝ ਕੰਧਾਂ ਤੇ ਸੰਗਮਰਮਰ ਦੀਆਂ ਜਾਲੀਆਂ ਨੂੰ ਤੋੜ ਕੇ ਹਥਿਆਰ ਟਿਕਾਉਣ ਲਈ ਮਘੋਰੇ ਬਣਾ ਲਏ ਗਏ ਹਨ । ਉਹ ਇਸ ਤੋਂ ਪਹਿਲਾਂ ਅਨੇਕ ਵਾਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆ ਚੁਕਿਆ ਹੋਇਆ ਸੀ, ਤੇ ਇਸ ਧਰਮ-ਅਸਥਾਨ ਦੀ ਇਹ ਬੇਅਦਬੀ ਵੇਖ ਕੇ ਉਹਨੂੰ ਦੁਖ ਹੋਇਆ । 

ਬਰਾੜ ਚਾਹੁੰਦਾ ਸੀ ਉਹਨੂੰ ਗੁਪਤ ਸਰਵੇਖਣ ਲਈ ਬਹੁਤਾ ਵਕਤ ਮਿਲਦਾ, ਪਰ ਫੌਜੀ ਕਾਰਵਾਈ ਦਾ ਦਿਨ, 3 ਜੂਨ, ਮਿਥ ਦਿਤਾ ਗਿਆ ਸੀ । 

ਅਕਾਲੀਆਂ ਨੇ ਐਲਾਨ ਕੀਤਾ ਹੋਇਆ ਸੀ ਕਿ 3 ਜੂਨ ਤੋਂ ਉਹ ਅਨਾਜ ਪੰਜਾਬੋਂ ਬਾਹਰ ਨਹੀਂ ਜਾਣ ਦੇਣਗੇ ਅਤੇ ਮਾਲੀਆ ਤੇ ਦੂਜੇ ਟੈਕਸ ਦੇਣੋ ਇਨਕਾਰ ਕਰਨਗੇ । 

ਪੱਛਮੀ ਕਮਾਨ ਦੇ ਜੀ ਓ ਸੀ-ਇਨ-ਸੀ. ਲੈਫ਼ਟੀਨੈਂਟ-ਜਨਰਲ ਕ੍ਰਿਸ਼ਨਾਸਵਾਮੀ ਸੁੰਦਰਜੀ, ਨੇ ਬਰਾੜ ਨੂੰ ਜਦੋਂ 28 ਮਈ ਨੂੰ ਆਖਿਆ ਕਿ ਉਹ ਆਪਣੇ ਜਵਾਨਾਂ ਨੂੰ ਮੇਰਠ ਤੋਂ ਅੰਮ੍ਰਿਤਸਰ ਲੈ ਜਾਵੇ ਤਾਂ ਉਹਦੇ ਕੋਲ ਸਾਹ ਲੈਣ ਨੂੰ ਵੀ ਸਮਾਂ ਨਹੀਂ ਸੀ । ਕਿੰਨੇ ਚਿਰ ਲਈ ? ਜਰਨੈਲ ਸੁੰਦਰਜੀ ਨੇ ਕਿਹਾ ਕਿ ਇਹਦਾ ਉਹਨੂੰ ਇਲਮ ਨਹੀਂ । ਬਰਾੜ ਤੇ ਉਹਦੀ ਪਤਨੀ ਨੇ ਛੁਟੀਆਂ ਬਿਤਾਉਣ ਲਈ ਮਾਰੇਸ਼ਸ਼ ਦੀਆਂ ਟਿਕਟਾਂ ਬੁਕ ਕਰਵਾਈਆਂ ਹੋਈਆਂ ਸਨ । 

ਕੀ ਉਹ ਕਰਨ-ਗੋਚਰੇ ਕਾਰਜ ਦੀ ਵਿਸ਼ੇਸ਼ਤਾ ਬਾਰੇ ਜਾਣ ਸਕਦਾ ਹੈ ? ਜਰਨੈਲ ਸੁੰਦਰਜੀ ਨੇ ਕੋਈ ਉਤਰ ਨਹੀਂ ਦਿਤਾ । ਫ਼ੀਲਡ ਵਿਚ ਉਹੋ ਹੀ ਇਕੋ-ਇਕ ਕਮਾਂਡਰ ਸੀ ਜੀਹਨੂੰ ਹੋਣ ਵਾਲੀ ਕਾਰਵਾਈ ਦਾ ਇਲਮ ਸੀ ਨਾ ਹੀ ਸਿਰੀਨਗਰ ਵਿਖੇ ਜੀ ਓ ਸੀ-ਇਨ-ਸੀ ਨੂੰ, ਨਾ ਹੀ ਦਖਣੀ ਕਮਾਨ ਦੇ ਜੀ ਓ ਸੀ-ਇਨ-ਸੀ ਲੈਫ਼ਟੀਨੈਂਟ-ਜਨਰਲ ਟੀ ਐਸ. ਓਬਰਾਏ ਨੂੰ, ਜਿਨ੍ਹਾਂ ਦਾ ਰੈਂਕ ਚੀਕ ਆਫ਼ ਆਰਮੀ ਸਟਾਫ਼ ਤੋਂ ਬਾਅਦ ਹੈ, ਇਹਦੇ ਬਾਰੇ ਕੁਝ ਮਲੂਮ ਸੀ । 

‘ਇਹਦੇ ਲਈ ਮੇਰੇ ਕੋਲ ਕਿੰਨਾ ਵਕਤ ਹੈ ?’ ਬਰਾੜ ਨੇ ਪੁਛਿਆ ? ਸੁੰਦਰਜੀ ਨੇ ਦਸਿਆ, ‘ਏਨਾ ਵਕਤ ਜਿੰਨੇ ਵਿਚ ਹੈਲੀਕਾਪਟਰ ਅੰਮ੍ਰਿਤਸਰ ਪਹੁੰਚ ਸਕਦਾ ਹੈ ।’ ਪਰ ਬਰਾੜ ਨੂੰ ਇਕ ਦਿਨ ਹੋਰ ਦੇ ਦਿਤਾ ਗਿਆ ਤੇ ਉਹ 30 ਮਈ ਨੂੰ ਅੰਮ੍ਰਿਤਸਰ ਪੁਜਿਆ । 

ਸੁੰਦਰਜੀ ਬਰਾੜ ਨੂੰ ਇਸ ਤੋਂ ਵੱਧ ਵਕਤ ਦੇ ਹੀ ਨਹੀਂ ਸੀ ਸਕਦਾ ਕਿਉਂਜੁ ਖ਼ੁਦ ਉਹਨੂੰ ਆਰਡਰ ਦੇਰੀ ਨਾਲ ਮਿਲਿਆ ਸੀ । ਜਦੋਂ 25 ਮਈ ਨੂੰ ਚੀਫ਼ ਆਫ਼ ਆਰਮੀ ਸਟਾਫ਼, ਜਰਨੈਲ ਏ. ਐਸ. ਵੈਦਿਆ, ਨੇ — ਜੀਹਨੇ, ਆਪਣੀ ਵਾਰੀ, ਕਸ਼ਮੀਰ-ਫੇਰੀ ਦਾ ਆਪਣਾ ਪ੍ਰੋਗਰਾਮ ਵਿਚੋ ਛਡ ਦਿਤਾ ਸੀ – ਸੁੰਦਰਜੀ ਨੂੰ ਦਿੱਲੀ ਬੁਲਾ ਭੇਜਿਆ, ਤੇ ਏਸ ਓਪਰੇਸ਼ਨ ਬਾਰੇ ਦਸਿਆ ਸੁੰਦਰਜੀ ਨੇ ਕਿਹਾ ਸੀ ਕਿ ਉਹਨੂੰ ਤਿਆਰੀ ਲਈ ਤਿੰਨ ਹਫ਼ਤੇ ਦੀ ਲੋੜ ਹੈ, ਪਰ ਸ੍ਰੀਮਤੀ ਗਾਂਧੀ ਨੇ ਇਹ ਗੱਲ ਨਾ ਮੰਨੀ ਤੇ ਉਹਨੂੰ ਆਖਿਆ ਕਿ 3 ਜੂਨ 

ਤੱਕ ਉਥੇ ਪਹੁੰਚਿਆ ਜਾਵੇ । ਸਰਕਾਰ ਨੇ ਇਸ ਸਿਖਰਲੀ ਗੁਪਤ ਕਾਰਵਾਈ ਦਾ ਗੁਪਤ ਨਾਂ ਬਲਿਊ ਸਟਾਰ’ ਰਖਿਆ ਸੀ ਅਤੇ ‘ਘਟੋ-ਘਟ* ਤਾਕਤ’ ਦੀ ਵਰਤੋਂ ਕਰਨ ਬਾਰੇ ਖ਼ਾਸ ਹਿਦਾਇਤਾਂ** ਦੇ ਦਿਤੀਆਂ ਸਨ। ਹਰਿਮੰਦਰ ਸਾਹਿਬ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਵੱਲ ਧਿਆਨ ਦੇਣ ਲਈ ਕਿਹਾ ਗਿਆ ਸੀ । 

ਬਰਾੜ ਆਪਣੀ ਕਮਾਨ-ਪੋਸਟ ਤੇ ਪਰਤਿਆ, ਤਾਂ ਗੁਪਤ ਸਰਵੇਖਣ ਦੇ ਸਿਲਸਿਲੇ ਵਿਚ ਉਹਨੂੰ ਕੁਝ ਹੋਰ ਜਾਣਕਾਰੀ ਮਿਲੀ । ਦੋ ਹੋਰ ਸਿਪਾਹੀ ਗੋਲਡਨ ਟੈਂਪਲ ਗਏ ਸਨ । ਗੋਲਡਨ ਟੈਂਪਲ ਦੇ ਇਰਦ-ਗਿਰਦ, 500– 800 ਮੀਟਰ ਦੇ ਦੁਸਾਰ ਦੇ ਅੰਦਰ ਅੰਦਰ, ਸਤਾਰਾਂ ਮਕਾਨ ਦਹਿਸ਼ਤਪਸੰਦਾਂ ਨੇ ਆਪਣੇ ਕਬਜ਼ੇ ਵਿਚ ਕੀਤੇ ਹੋਏ ਸਨ ਅਤੇ ਇਹਨਾਂ ਵਿਚੋਂ ਹਰ ਇਕ ਵਿਚ ਦਸਾਂ ਆਦਮੀਆਂ ਦੀ ਪਿਕਟ ਮੌਜੂਦ ਸੀ । ਗੁਰੂ ਰਾਮਦਾਸ ਸਰਾਂ ਦੇ ਪੂਰਬ ਵੱਲ, ਵਾਟਰ ਟੈਂਕ ਉਤੇ ਅਤੇ ਲੰਗਰ ਦੇ ਪੱਛਮ ਵਿਚ ਦੋ ਬੁਰਜਾਂ ਉਪਰ ਵੀ ਇਸੇ ਤਰ੍ਹਾਂ ਦੀਆਂ ਮੋਰਚਾਬੰਦੀਆਂ ਕੀਤੀਆਂ ਹੋਈਆਂ ਸਨ । 

ਹੈਲੀਕਾਪਟਰਾਂ ਨੇ ਟੈਂਪਲ ਕਾਂਪਲੈਕਸ ਉਪਰ ਉਡਾਣ ਲਾ ਕੇ ਫ਼ੋਟੋਆਂ ਖਿਚੀਆਂ ਸਨ ਜਿਨ੍ਹਾਂ ਨੇ ਇਹਦੀ ਪੁਸ਼ਟੀ ਕੀਤੀ ਸੀ । ਦੂਰਬੀਨਾਂ ਦੁਆਰਾ ਵੇਖ ਲਿਆ ਗਿਆ ਸੀ ਕਿ ਮਸ਼ੀਨਗੰਨਾਂ ਬੀੜਨ ਲਈ ਵਰਾਂਡੇ ਦੇ ਮਹਿਰਾਬ ਵਿਚ ਇੱਟਾਂ ਚਿਣ ਦਿਤੀਆਂ ਗਈਆਂ ਹਨ ਅਤੇ ਕੈਨੋਪੀਆਂ, ਸਨ-ਸ਼ੇਡਾਂ ਅਤੇ ਦੂਜੇ ਵਧਾਆਂ ਉਪਰ ਤਿੰਨ ਪਾਸੇ ਰੇਤ ਦੇ ਬੋਰੇ ਧਰ ਦਿਤੇ ਗਏ ਸਨ । 

ਬਰਾੜ ਨੂੰ ਇਸ ਬਾਰੇ ਵੀ ਰਿਪੋਰਟਾਂ ਮਿਲੀਆਂ ਕਿ ਦਹਿਸ਼ਤਪਸੰਦਾਂ ਨੂੰ ਫ਼ੌਜੀ ਕਾਰਵਾਈਆਂ ਦੇ ਸਿਲਸਿਲੇ ਵਿਚ ਵਿਸ਼ਾਲ ਟਰੇਨਿੰਗ ਮਿਲ ਚੁਕੀ ਹੋਈ ਹੈ, ਤੇ ਉਹ ਵਿਸਫੋਟਕਾਂ ਅਤੇ ‘ਸੂਖਮ ਹਥਿਆਰਾਂ’ ਦੀ ਅੱਤ ਸੁਚੱਜੀ ਵਰਤੋਂ ਕਰ ਸਕਦੇ ਹਨ ; ਪਰ ਵੇਰਵਾ ਕੋਈ ਨਹੀਂ ਸੀ । ਉਹਨੂੰ ਵੇਰਵੇ ਦੀ ਡਾਢੀ ਲੋੜ ਸੀ – ਵੇਰਵੇ ਦੀ ਕਮੀ ਪੂਰੀ ਕਾਰਵਾਈ ਦੇ ਦੌਰਾਨ ਹੀ ਉਹਦੀ ਸਮਸਿਆ ਬਣੀ ਰਹੀ । 

* ਅਕਾਲ ਤਖ਼ਤ ਨੂੰ, ਜਿਹੜਾ ਹਰਿਮੰਦਰ ਸਾਹਿਬ ਜੇਡਾ ਹੀ ਪਵਿੱਤਰ ਹੈ, “ਦੂਜੀਆਂ ਇਮਾਰਤਾਂ” ਵਿ ਚ ਸ਼ਾਮਿਲ ਕੀਤਾ ਗਿਆ । ਪੰਜਾਬ ਐਜੀਟੇਸ਼ਨ ਬਾਰੇ ਵ੍ਹਾਈਟ ਪੇਪਰ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਅਕਾਲ ਤਖ਼ਤ ਦੇ ਸੰਬੰਧ ਵਿਚ ਘਟੋ ਘਟ ਤਾਕਤ ਵਰਤਣ ਬਾਰੇ ਨਹੀਂ ਸੀ ਕਿਹਾ ਗਿਆ, ‘ਘਟੋ ਘਟ ਤਾਕਤ’ ਵਰਤਣ ਦੀ ਹਿਦਾਇਤ ਸਿਰਫ਼ ‘ਹਰਿਮੰਦਰ ਸਾਹਿਬ’ ਉਤੇ ਹੀ ਲਾਗੂ ਹੁੰਦੀ ਸੀ । 

** ਭਾਵੇਂ ਜ਼ਬਾਨੀ ਹਿਦਾਇਤਾਂ ਕਾਫ਼ੀ ਪਹਿਲਾਂ ਦੇ ਦਿਤੀਆਂ ਗਈਆਂ ਸੀ, ਲਿਖਤੀ ਹਿਦਾਇਤਾਂ, ਫੌਜੀ ਕਾਰਵਾਈ ਤੋਂ ਅਠ ਦਿਨ ਪਿਛੋਂ, 15 ਜੂਨ ਨੂੰ ਹੀ ਵਖ ਵਖ ਯੂਨਿਰਾ ਨੂੰ ਪਹੁੰਚੀਆਂ । 

ਨਿਰੋਲ ਫੌਜੀ ਕਾਰਵਾਈ ਵਜੋਂ ਇਹ ਕਾਰਜ ਬਹੁਤਾ ਔਖਾ ਨਹੀਂ ਸੀ, ਪਰ ਧਾਰਮਕ ਪੱਖੋਂ ਇਹ ਦਿਲ-ਢਾਉ ਸੀ । ਭਾਵੇਂ ਅਕਾਲ ਤਖ਼ਤ ਦੇ ਸੰਬੰਧ ਵਿੱਚ ‘ਘਟੋ-ਘਟ ਤਾਕਤ’ ਦੀ ਵਰਤੋਂ ਲਾਗੂ ਨਹੀਂ ਸੀ ਹੁੰਦੀ, ਬਰਾੜ ਜਾਬ ਸੀ ਕਿ ਉਹਨੂੰ ਕਾਫ਼ੀ ਕਾਬੂ ਤੋਂ ਕੰਮ ਲੈ ਕੇ ਕਾਰਵਾਈ ਕਰਨੀ ਹੋਵੇਗੀ ਚ ਸਭ ਤੋਂ ਵੱਡੀ ਗੱਲ ਸਿੱਖ ਜਵਾਨਾਂ ਤੇ ਅਫਸਰਾਂ ਦੇ ਜਜ਼ਬਾਤ ਦਾ ਸਿਆਲੇ ਰੱਖਣਾ ਸੀ ਜਿਹੜੇ ਇਸ ਕਾਰਵਾਈ ਲਈ ਲਿਆਂਦੀਆਂ ਗਈਆਂ ਛੇ ਡਵੀਜ਼ਨਾਂ ਵਿਚ ਸ਼ਾਮਿਲ ਸਨ । 

ਆਪ ਵੀ ਸਿੱਖ ਹੋਣ ਦੇ ਨਾਤੇ, ਇਹ ਕੰਮ ਉਹਦੇ ਲਈ ਅਸੁਖਾਵਾਂ ਸੀ ਪਰ ਇਸ ਬਾਰੇ ਉਹਨੂੰ ਕੋਈ ਸ਼ਕ ਨਹੀਂ ਸੀ ਕਿ ਇਹ ਕੰਮ ਕੀਤਾ ਹੀ ਜਾਣ ਵਾਲਾ ਹੈ । ਪਰ ਕੀ ਉਹਦੇ ਜਵਾਨਾਂ ਦਾ ਵੀ ਇਹੋ ਖ਼ਿਆਲ ਹੈ ? ਉਹ ਹਰ ਯੂਨਿਟ ਵਿਚ ਗਿਆ ; ਮੀਟਿੰਗਾਂ ਕੀਤੀਆਂ ਤੇ ਆਪਣੇ ਜਵਾਨਾਂ ਨੂੰ ਕਿਹਾ – ਜਵਾਨਾਂ ਤੇ ਅਫ਼ਸਰਾਂ ਦੋਹਾਂ ਨੂੰ — ਕਿ ਉਹ ਸੱਭੇ ਜਿਹੜੇ ਇਸ ਲੜਾਈ ਵਿਚ – ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਹ ਅਜਿਹਾ ਕਰਨ ਲਈ ਸੁਤੰਤਰ ਹਨ ; = ਉਹਨਾਂ ਨੇ ਬੱਸ ਆਪਣੇ ਹੱਥ ਹੀ ਖੜੇ ਕਰਨੇ ਹਨ ਤੇ ਉਹਨਾਂ ਦੇ ਏਤਰਾਜ਼ ਦਾ ਸਨਮਾਨ ਕੀਤਾ ਜਾਵੇਗਾ ਤੇ ਇਹ ਗੱਲ ਉਹਨਾਂ ਦੇ ਵਿਰੁਧ ਨਹੀਂ ਸਮਝੀ ਜਾਵੇਗੀ । 

ਬਰਾੜ ਨੇ ਉਹਨਾਂ ਨੂੰ ਦਸਿਆ ਕਿ ‘ਦੁਸ਼ਮਣ’ — ਇਹ ਸੰਕੇਤ ਫ਼ੌਜ ਸਭਨਾਂ ਹਥਿਆਰਬੰਦ ਕਾਰਵਾਈਆਂ ਦੇ ਦੌਰਾਨ ਵਰਤਦੀ ਹੈ — ਨੇ ਦਰਬਾਰ ਸਾਹਿਬ ਉਤੇ ਕਬਜ਼ਾ ਕਰ ਲਿਆ ਹੈ ਅਤੇ ‘ਦੁਸ਼ਮਣ’ ਦੇ ਪਾਕਿਸਤਾਨ ਨਾਲ ਵੀ ਸੰਬੰਧ ਕਾਇਮ ਹਨ । ‘ਦੁਸ਼ਮਣ’ ਪੰਜਾਬ ਨੂੰ ਮਾਤਭੂਮੀ ਨਾਲੋਂ ਅਡ ਕਰਕੇ ਇਕ ਆਜ਼ਾਦ ਸਿੱਖ ਰਾਜ ਵਜੋਂ ਖ਼ਾਲਿਸਤਾਨ ਸਥਾਪਤ ਕਰਨਾ ਚਾਹੁੰਦਾ ਹੈ । ਇਹ ਦੇਸ ਦੀ ਅਖੰਡਤਾ ਨੂੰ ਖ਼ਤਰਾ ਹੈ, ਅਖੰਡਤਾ ਜਿਸ ਨੂੰ ਕਾਇਮ ਰਖਣ ਦੀ ਸਹੁੰ ਤੁਸਾਂ ਸਭਨਾਂ ਨੇ ਖਾਧੀ ਹੋਈ ਹੈ । 

ਇਕ ਵੀ ਹੱਥ ਉਚਾ ਨਾ ਉਠਿਆ* ਤੇ ਇਸ ਗੱਲ ਦਾ ਬਰਾੜ ਨੂੰ ਮਾਣ ਹੈ। ਉਹ ਕਈ ਗੱਲਾਂ ਤੇ ਨਾ-ਖ਼ੁਸ਼ ਸੀ — ਉਹਨੂੰ ਨਾ ਹੀ ਸਰਵੇਖਣ ਗਈ ਤੇ ਨਾ ਹੀ ਤਿਆਰੀ ਲਈ ਕਾਫ਼ੀ ਸਮਾਂ ਮਿਲਿਆ ਤੇ ਉਹਦੇ ਕੋਲ ਬਹਿਸ਼ਤਪਸੰਦਾਂ ਦੀ ਜਨ-ਸ਼ਕਤੀ ਬਾਰੇ ਤੇ ਹਥਿਆਰਾਂ ਬਾਰੇ ਜੋ ਉਹਨਾਂ 

* ਮੇਜਰ ਜਨਰਲ ਬਰਾੜ ਨੇ ਮੈਨੂੰ ਇਹ ਗੱਲ 7 ਜੁਲਾਈ, 1984, ਨੂੰ ਅੰਮ੍ਰਿਤਸਰ ਵਿਚ ਦੱਸੀ ‘ 

ਕੋਲ ਸਨ, ਤੇ ਉਹਨਾਂ ਦੀਆਂ ਪੁਜ਼ੀਸ਼ਨਾਂ ਬਾਰੇ ਕਾਫ਼ੀ ਜਾਣਕਾਰੀ ਨਹੀਂ ਸੀ – ਪਰ ਉਹਨੂੰ ਇਹਦੀ ਖ਼ੁਸ਼ੀ ਸੀ ਕਿ ਉਹਦੇ ਇਕ ਵੀ ਸਿਪਾਹੀ ਨੇ ਇਸ ਕਾਰਵਾਈ ਤੋਂ ਬਾਹਰ ਰਹਿਣ ਦੀ ਚੋਣ ਨਹੀਂ ਸੀ ਕੀਤੀ । . 

ਇਸ ਬਾਰੇ ਕੋਈ ਸ਼ਕ ਨਹੀਂ ਕਿ ਪਾਕਿਸਤਾਨ ਸਰਕਾਰ, ਜਿਸ ਨੂੰ ਬੰਗਲਾਦੇਸ਼ ਦੀ ਬੰਦਖ਼ਲਾਸੀ ਵਿਚ ਇੰਡੀਆ ਦੇ ਸਰਗਰਮ ਰੋਲ ਬਾਰੇ ਅਜੇ ਵੀ ਰੰਜਸ਼ ਹੈ, ਖ਼ਾਲਿਸਤਾਨ ਲਹਿਰ ਦੀ ਹਮਦਰਦ ਸੀ । ਪਾਕਿਸਤਾਨ ਦੇ ਪਰਧਾਨ ਜਰਨੈਲ ਜ਼ਿਆ ਉਲ ਹਕ ਨੇ, ਪਾਕਿਸਤਾਨ ਵਿਖੇ ਸਿੱਖ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਜਥਿਆਂ ਦੇ ਹਰ ਮੈਂਬਰ ਵੱਲ ਮਿਤਰਭਾਵੀ ਹੋਣ ਦਾ ਉਚੇਚਾ ਜਤਨ ਕੀਤਾ । ਉਹਨੇ ਲੰਡਨ ਵਿਖੇ ਆਪਣੇ ਦੂਤਾਵਾਸ ਰਾਹੀਂ, ਭਾਰਤ ਵਿਚ ਤੇ ਵਿਦੇਸਾਂ ਵਿਚ ਪਾਕਿਸਤਾਨ-ਪਖੀ ਤੱਤਾਂ ਨਾਲ ਸੰਪਰਕ ਵੀ ਰਖਿਆ । ਖ਼ਾਲਿਸਤਾਨ ਦੇ ਸਮਰਥਕਾਂ, ਗੰਗਾ ਸਿੰਘ ਢਿਲੋਂ ਤੇ ਜਗਜੀਤ ਸਿੰਘ ਚੌਹਾਨ ਨੇ ਉਹਦੇ ਨਾਲ ਮੁਲਾਕਾਤਾਂ ਕੀਤੀਆਂ । 

ਭਿੰਡਰਾਂਵਾਲੇ ਦੇ ਆਦਮੀਆਂ ਲਈ ਕੁਝ ਹਥਿਆਰ ਤੇ ਨਕਦੀ ਵੀ ਪਾਕਿਸਤਾਨ ਰਾਹੀਂ ਪੰਜਾਬ ਵਿਚ ਸਮਗਲ ਕੀਤੇ ਗਏ । ਤੇ ਜਦੋਂ ਮੈਂ ਨਵੰਬਰ, 1983, ਵਿਚ ਕਰਾਚੀ ਸਾਂ, ਮੈਂ ਸੁਣਿਆਂ ਸੀ ਕਿ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਬਾਰੇ ਟਰੇਨਿੰਗ ਦੇਣ ਲਈ ਲਾਇਲਪੁਰ, ਮੁਲਤਾਨ ਤੇ ਸਿਆਲਕੋਟ ਵਿਚ ਕੈਂਪ ਕਾਇਮ ਕੀਤੇ ਗਏ ਹਨ । 

ਇਸਲਾਮਾਬਾਦ ਦੀ ਮਿਲਭਗਤੀ ਬਾਰੇ ਸ਼ਕ ਕੀਤਾ ਜਾ ਸਕਦਾ ਹੈ ਪਰ ਭਾਰਤੀ ਸਰਕਾਰੀ ਹਲਕਿਆਂ ਵਲੋਂ ਲਾਈਆਂ ਗਈਆਂ ਉਜਾਂ ਲਈ ਮੇਰੇ ਕੋਲ ਕੋਈ ਪੁਸ਼ਟੀ ਨਹੀਂ ਕਿ ਪਾਕਿਸਤਾਨ ਨੇ ਇਕਰਾਰ ਕੀਤਾ ਹੋਇਆ ਸੀ ਕਿ ਉਹ 10 ਜੂਨ ਨੂੰ ਪੰਜਾਬ ਉਤੇ ਸੀਮਿਤ ਹਮਲਾ ਕਰ ਦੇਵੇਗਾ ਅਤੇ ਆਰੰਭਕ ਸਫ਼ਲਤਾ ਦੇ ਦੌਰਾਨ ਹਥਿਆਏ ਗਏ ਇਲਾਕੇ ਉਤੇ ਖ਼ਾਲਿਸਤਾਨ ਕਾਇਮ ਕਰ ਦੇਵੇਗਾ ਤੇ ਉਹਨੂੰ ਮਾਨਤਾ ਦੇ ਦੇਵੇਗਾ । ਇਹ ਗੱਲ ਮੰਨਣ ‘ਚ ਨਹੀਂ ਆਉਂਦੀ ਕਿਉਂਜੁ ਇੰਡੀਅਨ ਆਰਮੀ ਦੀਆਂ 7 ਤੇ 15 ਡਵੀਜ਼ਨਾਂ ਨੂੰ ਬਾਰਡਰ ਸੀਲ ਕਰਨ ਲਈ ਪਹਿਲਾਂ ਹੀ ਥਾਂ-ਸਿਰ ਟਿਕਾ ਦਿਤਾ ਗਿਆ ਸੀ, ਤੇ ਇਹਨਾਂ ਦੇ ਨਾਲ ਹੀ ਤਕੜੀ ਪੈਰਾ-ਮਿਲਿਟਰੀ ਫ਼ੋਰਸ ਵੀ ਪਰ੍ਹਾਬੰਦ ਕਰ ਦਿਤੀ ਗਈ ਸੀ। ਪਰ, ਭਿੰਡਰਾਂਵਾਲਾ ਆਪਣੇ ਅਨੁਆਈਆਂ ਨੂੰ ਦਸਿਆ ਕਰਦਾ ਸੀ ਕਿ ਜੇ ਉਹਨਾਂ ਤੇ ‘ਹਮਲਾ’ ਕੀਤਾ ਗਿਆ ਤਾਂ ਪਾਕਿਸਤਾਨ ਉਹਨਾਂ ਨੂੰ ਬਹੁੜੇਗਾ । 

ਇਸ ਬਾਰੇ ਕਿ ਭਿੰਡਰਾਂਵਾਲੇ ਦੇ ਆਦਮੀਆਂ ਅੰਮ੍ਰਿਤਸਰ ਦੇ ਕੰਟਰੋਲ ਰੂਮ ਵਿਚ ਤੇ ਉਸ ਵਿਚ ਵੀ ਜਿਹੜਾ ਨਵੀਂ ਦਿੱਲੀ ਵਿਖੇ ਆਰਮੀ ਹੇਡ- ਕੁਆਰਟਰ ਵਿਚ ਕਾਇਮ ਕੀਤਾ ਗਿਆ ਸੀ, ਨਕਸ਼ਿਆਂ ਦੇ ਉਤਾਰੇ ਕੀਤੇ, ਵਖ ਵਖ ਸੋਮਿਆਂ ਤੋਂ ਇਕੱਠੀ ਕੀਤੀ ਗਈ ਸੂਚਨਾ ਤੋਂ ਮਲੂਮ ਹੁੰਦਾ ਹੈ ਕਿ ਦਹਿਸ਼ਤਪਸੰਦਾਂ ਦੀ ਮੂਲ ਸਟਰੈਟੇਜੀ ਭਿੰਡਰਾਂਵਾਲੇ ਦੇ ਹੈਡਕੁਆਰਟਰ, ਅਕਾਲ ਤਖ਼ਤ, ਦੀ ਰਖਿਆ ਕਰਨਾ ਸੀ; ਮੁਖ ਗੰਨ ਪੁਜ਼ੀਸ਼ਨਾਂ ਦੀ ਤੀਬਰਤਾ ਇਥੇ ਹੀ ਸੀ ਤੇ ਇਹਦੇ ਵਲ ਜਾਂਦੇ ਸਭਨਾਂ ਰਾਹਾਂ ਦੀ ਤਕੜੀ ਤਰ੍ਹਾਂ ਰਖਿਆ ਕੀਤੀ ਗਈ ਸੀ । 

‘ਦੁਸ਼ਮਣ’ ਦੀਆਂ ਤਿੰਨ ਮੁਖ ਪੁਜ਼ੀਸ਼ਨਾਂ ਸਭਨਾਂ ਇਮਾਰਤਾਂ ਦੀਆਂ ਛੱਤਾਂ, ਇਮਾਰਤਾਂ ਦੇ ਵਿਚਲੀਆਂ ਮੰਜ਼ਲਾਂ ਅਤੇ ਅਕਾਲ ਤਖ਼ਤ ਸਨ । ਤੇ ਸੱਭੇ ਪੁਜ਼ੀਸ਼ਨਾਂ (ਮੋਰਚੇ) ਦਹਿਸ਼ਤਪਸੰਦਾਂ ਵਲੋਂ ਕਾਇਮ ਕੀਤੇ ਗਏ ਸੰਚਾਰ- ਸਿਲਸਿਲੇ ਰਾਹੀਂ ਇਕ ਦੂਜੇ ਨਾਲ ਜੋੜੀਆਂ ਗਈਆਂ ਸਨ । 

ਦਿੱਲੀ ਵਿਚ, ਸਰਕਾਰ ਨਾਲ ਫ਼ੌਜ ਦਾ ਸੰਪਰਕ-ਬਿੰਦੂ (ਕਾਂਟੈਕਟ ਪੁਆਇੰਟ) ਡਿਪਟੀ ਰਖਿਆ ਮੰਤਰੀ, ਕੇ. ਪੀ. ਸਿੰਘ ਸੀ । ਉਹ ਓਪਰੇਸ਼ਨ ਤੋਂ ਪਹਿਲਾਂ ਦੋ ਵਾਰ ਅੰਮ੍ਰਿਤਸਰ ਤੇ ਚੰਡੀਗੜ੍ਹ ਹੋ ਆਇਆ ਸੀ । ਰਾਜੀਵ ਗਾਂਧੀ ਦਾ ਇਕ ਖੋਜਕਾਰ ਆਦਮੀ, ਅਰੂਨ ਸਿੰਘ, ਉਹਦਾ ਸਹਾਇਕ ਸੀ ; ਉਹਨੂੰ ਪੰਜਾਬ ਦਾ ਮਾਹਿਰ ਸਮਝਿਆ ਜਾਂਦਾ ਸੀ ਕਿਉਂਜੁ ਉਹ ਕਪੂਰਥਲਾ ਖ਼ਾਨਦਾਨ ਨਾਲ ਸੰਬੰਧਤ ਸੀ । ਕਾਂਗਰਸ (ਆਈ) ਦੇ ਆਦਮੀਆਂ ਲਈ ਚਾਰ ਹਵਾਈ ਜਹਾਜ਼ ਹਾਸਲ ਕਰ ਲਏ ਗਏ ਸਨ, ਹਰਿਆਣਾ, ਓੜੀਸਾ, ਬਿਹਾਰ ਤੇ ਮਧ ਪ੍ਰਦੇਸ਼ ਲਈ ਇਕ ਇਕ । 

ਸੈਨਾ ਦੇ ਸੁਪਰੀਮ ਕਮਾਂਡਰ, ਰਾਸ਼ਟਰਪਤੀ ਜ਼ੈਲ ਸਿੰਘ ਨੂੰ ਇਹ ਨਹੀਂ ਸੀ ਮਲੂਮ ਕਿ ਕਿੰਨੀ ਫ਼ੌਜ ਨੂੰ ਪੰਜਾਬ ਤੇ ਚੰਡੀਗੜ੍ਹ ਪਹੁੰਚਣ ਲਈ ਹੁਕਮ ਦਿਤੇ ਗਏ ਹਨ । ਓਪਰੇਸ਼ਨ ਤੋਂ ਕੋਈ ਬਾਰਾਂ ਦਿਨ ਪਹਿਲਾਂ – ਉਸ ਦਿਨ ਜਦੋਂ ਚਵ੍ਹੀ ਨਿਰਦੋਸ਼ ਮਾਰੇ ਗਏ ਸਨ ਕਿ ਫ਼ੌਜ ਨੂੰ ਜਲਦੀ ਹੀ ਭੇਜਣਾ ਦੱਸੀ ਗਈ । ਸ੍ਰੀਮਤੀ ਗਾਂਧੀ ਨੇ ਉਹਨੂੰ ਦਸਿਆ ਸੀ ਪਵੇਗਾ, ਕੋਈ ਤਰੀਕ ਨਹੀਂ ਸੀ 

ਜਦੋਂ ਸ਼੍ਰੀਮਤੀ ਗਾਂਧੀ 30 ਮਈ ਨੂੰ ਮੁੜ ਰਾਸ਼ਟਰਪਤੀ ਨੂੰ ਮਿਲੀ, ਉਹਨੇ ਹੋਣ ਵਾਲੀ ਫ਼ੌਜੀ ਕਾਰਵਾਈ ਦਾ ਜ਼ਿਕਰ ਨਹੀਂ ਕੀਤਾ । ਉਹਨੇ ਰਾਸ਼ਟਰਪਤੀ ਨਾਲ ਪੰਜਾਬ ਬਾਰੇ ਇਕ ਨਵੇਂ ਫ਼ਾਰਮੂਲੇ ਬਾਰੇ ਪੌਣੇ ਦੋ ਘੰਟੇ ਗੱਲਬਾਤ ਕੀਤੀ : ਚੰਡੀਗੜ੍ਹ ਪੰਜਾਬ ਨੂੰ ਦਿਤਾ ਜਾਣਾ ਤੇ ਹਰਿਆਣੇ ਨੂੰ ਤਹਿਸੀਲ ਨਹੀਂ ਸਗੋਂ ਅਬੋਹਰ ਦਾ ਨਗਰ ਮਿਲਣਾ । ਸ੍ਰੀਮਤੀ ਇੰਦਰਾ ਗਾਂਧੀ ਆਪਣੇ ਨਾਲ ਨਕਸ਼ੇ ਵੀ ਲਿਆਈ ਸੀ ਤਾਂ ਜੋ ਰਾਸ਼ਟਰਪਤੀ ਨੂੰ ਪ੍ਰਸਤਾਵਤ ਵੰਡ ਵਿਖਾ ਸਕੇ ਜ਼ੈਲ ਸਿੰਘ ਨੂੰ ਇਸ ਫ਼ਾਰਮੂਲੇ ਨੇ ਉਤੇਜਤ ਕੀਤਾ ਤੇ ਉਹਨੂੰ ਆਸ ਸੀ ਕਿ ਅਕਾਲੀਆਂ ਨੂੰ ਇਹ ਮਨਜ਼ੂਰ ਹੋਵੇਗਾ । 

ਰਾਸ਼ਟਰਪਤੀ ਨੂੰ ਇਹਦਾ ਚਿਤ ਚੇਤਾ ਵੀ ਨਹੀਂ ਸੀ ਕਿ ਜਦੋਂ ਪਰਧਾਨ ਮੰਤਰੀ ਉਹਦੇ ਨਾਲ ਇਹ ਫ਼ਾਰਮੂਲਾ ਵਿਚਾਰ ਰਹੀ ਸੀ, ਸਿਪਾਹੀ ਰੇਲਗਡੀ, ਟਰਕਾਂ ਤੇ ਹਵਾਈ ਜਹਾਜ਼ਾਂ ਰਾਹੀਂ ਪੰਜਾਬ ਪਹੁੰਚ ਰਹੇ ਸਨ । ਅਤੇ ਕਿ ਜਰਨੈਲ ਵੈਦਿਆ ਲੈਫ਼ਟੀਨੈਂਟ-ਜਨਰਲ ਸੁੰਦਰਜੀ ਤੇ ਆਪਣੇ ਚੀਫ਼ ਆਫ਼ ਸਟਾਫ਼ ਲੈਫ਼ਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਨਾਲ ਇਸ ਓਪਰੇਸ਼ਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਚੰਡੀਗੜ੍ਹ ਹੋ ਆਇਆ ਸੀ । 

ਜ਼ੈਲ ਸਿੰਘ ਨੂੰ ਪੰਜਾਬ ਵਿਚ ਫ਼ੌਜ ਭੇਜਣ ਦੀ ਖ਼ਬਰ 3 ਜੂਨ ਨੂੰ ਹੀ ਪਤਾ ਲਗੀ, ਭਾਵੇਂ ਸਰਕਾਰ ਨੇ 2 ਜੂਨ ਨੂੰ ਹੀ ਫ਼ੌਜ ਨੂੰ ‘ਪੰਜਾਬ ਰਾਜ ਤੇ ਚੰਡੀਗੜ੍ਹ – ਦੀ ਯੂਨੀਅਨ ਟੈਰੀਟਰੀ ਵਿਚ ਅੱਤਵਾਦੀਆਂ •ਤੇ ਫ਼ਿਰਕੂ ਹਿੰਸਾ ਨੂੰ ਰੋਕਣ ਤੇ ਕੰਟਰੋਲ ਕਰਨ, ਲੋਕਾਂ ਦੀ ਰਖਿਆ ਕਰਨ ਤੇ ਸਾਧਾਰਨ ਹਾਲਾਤ ਬਹਾਲ ਕਰਨ ਦਾ ਕਾਰਜ…’ ਰਸਮੀ ਤੌਰ ਤੇ ਸੌਂਪ ਦਿਤਾ ਹੋਇਆ ਸੀ । 

  • 4 ਜੂਨ ਨੂੰ ਜ਼ੈਲ ਸਿੰਘ ਨੇ ਦਿੱਲੀ ਅਕਾਲੀ ਦਲ ਦੇ ਇਕ ਵਫ਼ਦ ਨੂੰ ਦਸਿਆ ਕਿ ਆਰਮੀ ਨੇ ਦਹਿਸ਼ਤਪਸੰਦਾਂ ਉਤੇ ਦਬਾਉ ਪਾਉਣ ਲਈ ਤਾਂ ਜੁ ਉਹ ਬਾਹਰ ਨਿਕਲ ਆਉਣ, ਗੋਲਡਨ ਟੈਂਪਲ ਨੂੰ ਘੇਰਾ ਘੱਤਿਆ ਹੈ ; ਪਰ ਇਹ ਟੈਂਪਲ ਦੇ ਅੰਦਰ ਦਾਖ਼ਲ ਨਹੀਂ ਹੋਵੇਗੀ । ਸਪੱਸ਼ਟ ਤੌਰ ਤੇ ਉਹਨੂੰ ਓਪਰੇਸ਼ਨਲ ਪਲਾਨਾਂ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਸੀ । 

7 ਜੇ ਉਹਨੂੰ ਮਲੂਮ ਹੁੰਦਾ ਕਿ ਫ਼ੌਜ ਗੋਲਡਨ ਟੈਂਪਲ ਵਿਚ ਦਾਖ਼ਲ ਹੋਵੇਗੀ ਤਾਂ ਕੀ ਉਹ ਰੋਕ ਪਾ ਸਕਦਾ ? ਅਜਿਹਾ ਨਹੀਂ ਸੀ ਹੋਣਾ ; ਸਿੱਖ ਸਿਪਾਹੀਆਂ ਵਾਂਗ ਉਹਨੂੰ ਵੀ ਮਲੂਮ ਸੀ ਕਿ ਇਹ ਇਕ ਅਜਿਹਾ ਕਾਰਜ ਹੈ ਜਿਹੜਾ ਭਾਵੇਂ ਕੰਡਾ ਹੀ ਅਸੁਖਾਵਾਂ ਹੈ, ਕੀਤਾ ਹੀ ਜਾਣ ਵਾਲਾ ਹੈ । ਜਦੋਂ ਮੈਂ ਉਹਨੂੰ ਇਹਦੇ ਬਾਰੇ ਪੁਛਿਆ ਤਾਂ ਉਹਨੇ ਕਿਹਾ ਕਿ ਸ਼ਾਇਦ ਫ਼ੌਜੀ ਕਾਰਵਾਈ ਲਈ ਯੋਜਨਾ ਉਹਨੂੰ ਨਾ ਦੱਸ ਕੇ ਸ਼੍ਰੀਮਤੀ ਗਾਂਧੀ ਨੇ ਉਹਦੀ ਲਿਹਾਜ਼ਦਾਰੀ ਹੀ ਕੀਤੀ ਹੈ । 

ਜ਼ੈਲ ਸਿੰਘ ਨੇ 3 ਜੂਨ ਨੂੰ ਅੰਮ੍ਰਿਤਸਰ, ਡਿਪਟੀ ਕਮਿਸ਼ਨਰ, ਗੁਰਦੇਵ ਸਿੰਘ, ਨੂੰ ਫ਼ੋਨ ਕਰਨ ਦਾ ਜਤਨ ਕੀਤਾ ਪਰ ਉਹਨੂੰ ਉਸ ਦਿਨ ਤਬਦੀਲ ਕਰ ਦਿਤਾ ਗਿਆ ਸੀ ਜਿਸ ਦਿਨ ਫ਼ੌਜ ਨੂੰ ਗੋਲਡਨ ਟੈਂਪਲ ਦੁਆਲੇ ਪਰਾਬੰਦ ਕਰ ਦਿਤਾ ਗਿਆ ਸੀ । ਪਰ ਉਸ ਦਿਨ ਤਾਂ ਡਿਪਟੀ ਕਮਿਸ਼ਨਰ ਦਾ ਟੈਲੀਫ਼ੋਨ ਵੀ ਕੱਟ ਦਿਤਾ ਗਿਆ ਸੀ । ਤੇ 9 ਵਜੇ ਰਾਤ ਤੋਂ ਅਨਿਸਚਿਤ ਕਾਲ ਲਈ ਕਰਫਿਊ ਲਾ ਦਿਤਾ ਗਿਆ ਸੀ, ਵਿਦੇਸ਼ੀਆਂ ਦੇ ਦਾਖ਼ਲੇ ਦੀ ਮਨਾਹੀ ਕਰ ਦਿਤੀ ਗਈ ਸੀ, ਜਲੰਧਰ ਤੇ ਪਟਿਆਲੇ ਸਿਆਂ ਪੁੱਜ ਉਤੇ ਪਰੀ-ਸੈਂਸਰਸ਼ਿਪ ਲਾ ਦਿਤੀ ਗਈ ਸੀ, ਅਤੇ ਚੰਡੀਗੜ੍ਹ ਵਿਚ ਟ੍ਰਿਬਿਊਨ ਤੇ ਇੰਡੀਅਨ ਐਕਸਪ੍ਰੈਸ ਨੂੰ ਪੰਜਾਬ ਪ੍ਰੈੱਸ (ਸਪੈਸ਼ਲ ਪਾਵਰਜ਼) ਐਕਟ ਦੇ ਅਧੀਨ ਆਰਡਰ ਸਰਵ ਕਰ ਦਿਤੇ ਗਏ ਸਨ । 

ਕਰਫ਼ਿਊ ਕਾਰਨ, ਬਹੁਤ ਸਾਰੇ ਸ਼ਰਧਾਲੂ ਗੋਲਡਨ ਟੈਂਪਲ ਵਿਚ ਹੀ ਨਹੀਂ ਸਗੋਂ ਰਾਜ ਵਿਖੇ ਛਤਾਲੀ ਦੂਜੇ ਗੁਰਦਵਾਰਿਆਂ ਵਿਚ ਵੀ ਘਿਰ ਗਏ, ਗੁਰਦਵਾਰੇ ਜਿਥੇ ਸਰਕਾਰ ਨੂੰ ਸ਼ਕ ਮੀ ਕਿ ਦਹਿਸ਼ਤਪਸੰਦਾਂ ਨੇ ਪਨਾਹ ਲੀਤੀ – ਹੋਈ ਹੈ । ਬੇਵੱਸ ਸ਼ਰਧਾਲੂਆਂ, ਮਰਦਾਂ, ਤੀਵੀਆਂ ਤੇ ਬੱਚਿਆਂ ਨੇ ਡਰ, ਸੰਦੇਹਸ਼ੀਲਤਾ ਤੇ ਅਨਿਸਚਿਤਤਾ ਦੀ ਹਾਲਤ ਵਿਚ ਗੁਰਦਵਾਰਿਆਂ ਅੰਦਰ ਹੀ ਗੁਛਾ-ਮੁਛਾ ਬੈਠਿਆਂ ਰਾਤ ਬਿਤਾਈ । 

4 ਜੂਨ ਨੂੰ, ਗੋਲਡਨ ਟੈਂਪਲ ਦੁਆਲੇ ਪਹੁਫੁਟਾਲੇ ਤੋਂ ਪਹਿਲਾਂ ਦੀ ਸ਼ਾਂਤੀ’ ਟੁੱਟੀ ਜਦੋਂ ਫ਼ੌਜ ਨੇ 4.40 ਵਜੇ ਸਵੇਰੇ ਗੋਲੀ ਚਲਾਈ ; ਜਿਵੇਂ ਕਿ ਆਸ ਤੂ ਸੀ, ਇਹਨਾਂ ਦੀ ਗੋਲੀ ਦਾ ਜਵਾਬ ਦਿਤਾ ਗਿਆ। ਇਹ ਗੋਲੀ ਟੋਹਣ ਲਈ ਜੂ ਚਲਾਈ ਗਈ ਸੀ ਤਾਂ ਜੁ ਜਾਣਿਆਂ ਜਾ ਸਕੇ ਕਿ ਦਹਿਸ਼ਤਪਸੰਦ ਕਿਥੇ ਕਿਥੇ ਡਟ ਹੋਏ ਹਨ ਤੇ ਉਹਨਾਂ ਕੋਲ ਕਿਹੜੀ ਕਿਹੜੀ ਕਿਸਮ ਦੇ ਹਥਿਆਰ ਹਨ । 

ਨੂੰ ਸੈਂਟਰਲ ਰੀਜ਼ਰਵ ਪੁਲਸ ਫ਼ੋਰਸ ਨੇ ਤਿੰਨ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ । ਪਰ ਉਹਦੇ ਕਾਫ਼ੀ ਜੁਆਨ ਮਰੇ ਤੇ ਫਟੜ ਹੋਏ ਸਨ । 

ਦਹਿਸ਼ਤਪਸੰਦਾਂ ਨੇ ਗੋਲੀ ਚੱਲਣ ਦੇ ਇਸ ਪਹਿਲੇ ਗੇੜ ਦੇ ਮਨੋਰਥ ਨੂੰ – ਸਮਝ ਲਿਆ ਲਗਦਾ ਸੀ। ਉਹਨਾਂ ਦਾ ਉਤਰ ਕੰਟਰੋਲਡ ਸੀ ; ਸਪੱਸ਼ਟ – ਹੋਰ ਤੇ ਉਹ ਆਪਣਾ ਐਮੂਨਿਸ਼ਨ ਬਚਾ ਰਹੇ ਸਨ । ਚਾਰ ਘੰਟੇ ਪਿਛੋਂ ਫ਼ੌਜੀਆਂ ਨੇ ਗੋਲੀ ਚਲਾਉਣੀ ਬੰਦ ਕਰ ਦਿਤੀ । ਇਸ ਟੋਹ ਤੋਂ ਇਹਦੀ ਪੁਸ਼ਟੀ ਹੋ ਗਈ ਸੀ ਕਿ ਵਾਟਰ ਟੈਂਕ, ਦੋ ਬੁਰਜਾਂ (ਰਾਮਗੜ੍ਹੀਆ ਬੁੰਗੇ) ਤੇ ਕੁਝ ਮਕਾਨਾਂ = ਉਪਰ ਦਹਿਸ਼ਤਪਸੰਦਾਂ ਦੇ ਮੋਰਚੇ ਹਨ । ਇਹਦੀ ਵੀ ਪੁਸ਼ਟੀ ਹੋ ਗਈ ਕਿ ਬਹਿਸ਼ਤਪਸੰਦਾਂ ਕੋਲ ਰਫ਼ਲਾਂ, ਸਟੈਨਗੰਨਾਂ, ਆਟੋਮੈਟਕ ਹਥਿਆਰ, ਤੇ = ਕੁਰਬਾਈਨਾਂ ਵੀ ਹਨ। ਤੇ ਉਹਨਾਂ ਦੀ ਫ਼ਾਇਰਿੰਗ ਵਿਚ ਤਾਲਮੇਲ ਬਹੁਤ = ਚੰਗਾ ਸੀ । 

1 ਬੋਰਦਵਾਰਾ ਪਰਬੰਧਕ ਕਮੇਟੀ, ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖ਼ਤ 1 ਡਾਇਰਿੰਗ ਰੁਕੀ, ਤਾਂ ਗੁਰਬਚਨ ਸਿੰਘ ਟੌਹੜਾ, ਪਰਧਾਨ, ਸ਼ਰੋਮਣੀ ਗਿਆ ਤਾਂ ਜਾ ਭਿੰਡਰਾਂਵਾਲੇ ਨੂੰ ਆਤਮ-ਸਮਰਪਨ ਲਈ ਪਰੇਰੇ ਕਿਉਂਜ ਫੌਜ ਨੇ ਹੁਣ ਗੋਲਡਨ ਟੈਂਪਲ ਕਾਂਪਲੈਕਸ ਵਿਚ ਦਾਖ਼ਲ ਹੋ ਹੀ ਜਾਣਾ ਸੀ । 

ਭਿੰਡਰਾਂਵਾਲੇ ਨੇ ਉਹਨੂੰ ਵਾਪਸ ਭੇਜ ਦਿਤਾ ਤੇ ਉਹਨੂੰ ‘ਬੁਜ਼ਦਿਲ’ ਤੇ ‘ਇੰਦਰਾ ਗਾਂਧੀ ਦਾ ਏਜੰਟ’ ਆਖਿਆ । 

ਟੌਹੜਾ ਵਾਪਸ ਚਲਿਆ ਗਿਆ, ਸ਼ਾਇਦ ਹੁਣ ਉਹ ਪਛਤਾ ਰਿਹਾ ਹੋਵੇ ਕਿ ਉਹਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ, ਦਸੰਬਰ, 1983, ਵਿਚ ਕਿਉਂ ਆਖਿਆ ਸੀ ਕਿ ਉਹ ਭਿੰਡਰਾਂਵਾਲੇ ਦੇ ਆਦਮੀਆਂ ਨੂੰ ਅਕਾਲ ਤਖ਼ਤ ਵਿਚ ਹਥਿਆਰ ਲਿਜਾਣੋ ਨਾ ਰੋਕੇ । ਭਿੰਡਰਾਂਵਾਲੇ ਨੇ ਕਿਰਪਾਲ ਸਿੰਘ ਦੀ ਪਰਵਾਨਗੀ ਤੋਂ ਬਿਨਾਂ, ਅੱਠ ਦਿਨਾਂ ਤਕ ਅਕਾਲ ਤਖ਼ਤ ਵਿਚ ਦਾਖ਼ਲ ਹੋਣ ਦਾ ਹੌਸਲਾ ਨਹੀਂ ਸੀ ਕੀਤਾ ; ਤੇ ਭਿੰਡਰਾਂਵਾਲੇ ਦੇ ਦਾਖ਼ਲ ਹੋਣ ਦੀ ਢਿੱਲ ਸੀ, ਕਿ ਕਿਰਪਾਲ ਸਿੰਘ, ਆਪਣੀ ਵਾਰੀ, ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਪਰਧਾਨ, ਟੌਹੜਾ, ਦੀ ਆਗਿਆ ਨਾਲ, ਅਕਾਲ ਤਖ਼ਤ ਦੀ ਪਵਿਤਰਤਾ ਦੀ ਉਲੰਘਣਾ ਵਿਰੁਧ ਰੋਸ ਵਜੋਂ ਦੋ ਮਹੀਨੇ ਤਕ ਅਕਾਲ ਤਖ਼ਤ ਨਹੀਂ ਸੀ ਗਿਆ। 

ਸ਼ਾਹਬੇਗ ਸਿੰਘ ਨੇ ਮੁਢਲੀ ਫ਼ਾਇਰਿੰਗ ਪਿਛੋਂ ਚੁੱਪ ਦਾ ਫ਼ਾਇਦਾ ਉਠਾਇਆ ਤੇ ਆਪਣੀਆਂ ਗਤੀਵਿਧੀਆਂ ਬੱਬਰ* ਖ਼ਾਲਸਾ ਨਾਲ ਇਕਸਾਰੀਆਂ । ਉਹ ਚਾਹੁੰਦਾ ਸੀ ਬੱਬਰ ਖ਼ਾਲਸਾ ਵਾਲੇ ਦੁਸ਼ਮਣ ਨੂੰ ਪਰਕਰਮਾਂ ਦੇ ਨਾਲ-ਲਗਦੇ ਕਮਰਿਆਂ ਤਕ ਪਹੁੰਚਣੋ ਵਧ ਤੋਂ ਵਧ ਸਮਾਂ ਰੋਕਣ । 

5 ਜੂਨ ਨੂੰ 4 ਵਜੇ ਸ਼ਾਮ, ਪਬਲਿਕ ਐਡਰੈਸ ਸਿਸਟਮ ਤੇ ਮੈਗਾਫ਼ੋਨਾਂ ਦੀ ਵਰਤੋਂ ਕਰ ਕੇ, ਫ਼ੌਜੀ ਅਫ਼ਸਰਾਂ ਨੇ ਸ਼ਧਾਲੂਆਂ ਤੇ ਦੂਜੇ ਲੋਕਾਂ ਨੂੰ ਜਿਹੜੇ ਗੋਲਡਨ ਟੈਂਪਲ ਕਾਂਪਲੈਕਸ ਦੇ ਅੰਦਰ ਸਨ, ਬਾਹਰ ਚਲੇ ਆਉਣ ਲਈ ਆਖਿਆ । ਦਹਿਸ਼ਤਪਸੰਦਾਂ ਨੂੰ ਵੀ ਹਥਿਆਰ ਸੁਟਣ ਲਈ ਅਪੀਲ ਕੀਤੀ ਗਈ । 126 ਲੋਕ ਬਾਹਰ ਨਿਕਲੇ ਤੇ ਫ਼ੌਜ ਨੂੰ ਆਤਮ-ਸਮਰਪਨ ਕੀਤਾ: ਪਰ ਹੋਰ ਬਹੁਤ ਸਾਰੇ ਇਸ ਡਰੋਂ ਬਾਹਰ ਨਾ ਨਿਕਲੇ ਕਿ ਜੇ ਉਹਨਾਂ ਨੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜਾਂ ਤਾਂ ਦਹਿਸ਼ਤਪਸੰਦ, ਜਾਂ ਫ਼ੌਜੀ ਉਹਨਾਂ ਨੂੰ ਗੋਲੀ ਮਾਰ ਦੇਣਗੇ । 

* ਬੱਬਰ ਖ਼ਾਲਸਾ, ਜਿਸ ਦੀ ਸਥਾਪਨਾ 1978 ਵਿਚ ਹੋਈ, ਅੱਤਵਾਦੀ ਸੰਸਥਾ, ਅਖੰਡ ਕੀਰਤਨੀ ਜਥਾ, ਦੀ ਹੀ ਸ਼ਾਖ਼ ਸੀ । ਬੱਬਰ ਖ਼ਾਲਸਾ, ਜਿਸ ਦੀ ਇਕ ਬਰਾਰ ਕੈਨੇਡਾ ਵਿਚ ਹੈ, ਪਾਕਿਸਤਾਨ ਨੂੰ ਸਿੱਖਾਂ ਦਾ ਕੁਦਰਤੀ ਤੇ ਕਲਚਰਲ ਗੁਆਂਢੀ ਸਮਝਰਾ ਹੈ, ਤੇ ਉਹਦਾ ਯਕੀਨ ਹੈ ਕਿ, ਆਜ਼ਾਦ ਰਾਜ ਦੀ ਪਰਾਪਤੀ ਤੋਂ ਬਿਨਾਂ ਸਿੱਖ ਆਪਣੀ ‘ਸ਼ੁਧਤਾ’ ਨੂੰ ਕਾਇਮ ਨਹੀਂ ਰਖ ਸਕਣਗੇ । 

ਕਈਆਂ ਨੇ ਭਿੰਡਰਾਂਵਾਲੇ ਦੇ ਆਦਮੀਆਂ ਕੋਲ ਪਨਾਹ ਲਈ, ਦੂਜੇ ਗੁਰੂ ਰਾਮਦਾਸ ਸਰਾਂ ਵਿਚ ਜਾ ਘੁਸੇ, ਤੇ ਉਹਨਾਂ ਦੀ ਵਡੀ ਗਿਣਤੀ ਨੇ ਤੇਜਾ ਸਿੰਘ ਹਾਲ ਤੇ ਗੁਰੂ ਨਾਨਕ ਨਿਵਾਸ ਵਿਚ ਜਾ ਪਨਾਹ ਲਈ ਜਿਥੇ ਲੌਂਗੋਵਾਲ ਠਹਿਰਿਆ ਹੋਇਆ ਸੀ । ਫੇਰ ਲੌਂਗੋਵਾਲ ਥਲਵੀਂ ਮੰਜ਼ਲ ਉਤੇ ਟੌਹੜੇ ਦੇ ਮਰੇ ਵਿਚ ਉਹਦੇ ਕੋਲ ਚਲਿਆ ਗਿਆ ਕਿਉਂਜੁ ਫ਼ੌਜ ਦੋ ਬੁਰਜਾਂ ਅਤੇ ਵਾਟਰ ਟੈਂਕ ਉਤੇ ਫਾਇਰਿੰਗ ਕਰ ਰਹੀ ਸੀ । ਕਿਉਂਜੁ ਦਰਵਾਜ਼ੇ ਬੰਦ ਸਨ, ਉਹ ਬਾਹਰ ਨਿਕਲਣ ਬਾਰੇ ਆਰਮੀ ਦੀ ਅਪੀਲ ਸੁਣ ਨਾ ਸਕੇ । 

ਠੀਕ 7 ਵਜੇ ਸ਼ਾਮੀਂ, ਫ਼ੌਜ ਨੇ ਮੁੜ ਫ਼ਾਇਰਿੰਗ ਸ਼ੁਰੂ ਕੀਤੀ । ਵਾਟਰ ਟੈਂਕ ਤੇ ਬੁਰਜ ਪਹਿਲੇ ਨਿਸ਼ਾਨੇ ਬਣੇ ਅਤੇ ਮਾਊਂਟੇਨ ਗੰਨਾਂ ਇਹਨਾਂ ਨੂੰ ਉਡਾਉਣ ਲਈ ਵਰਤੀਆਂ ਗਈਆਂ। ਮਾਊਂਟੇਨ ਗੰਨਾਂ ਉਖਾੜ ਕੇ ਉਹਨਾਂ ਇਮਾਰਤਾਂ ਦੀਆਂ ਛੱਤਾਂ ਉਤੇ ਪੁਚਾਈਆਂ ਗਈਆਂ ਤੇ ਉਥੇ ਲਿਜਾ ਕੇ ਮੁੜ ਜੋੜੀਆਂ ਗਈਆਂ, ਜੋ ਸੈਂਟਰਲ ਰੀਜ਼ਰਵ ਪੁਲਸ ਫ਼ੋਰਸ ਨੇ ਕੁਝ ਦਿਨ ਪਹਿਲਾਂ ਵਡੀ ਕੀਮਤ ਤਾਰ ਕੇ ਹਾਸਲ ਕੀਤੀਆਂ ਸਨ । ਹੁਣ ਕੁਝ ਹੋਰ ਇਮਾਰਤਾਂ ਨੂੰ ਵੀ ਸਾਫ਼ ਕਰ ਦਿਤਾ ਗਿਆ । ਅੱਖੀਂ ਵੇਖਣ ਵਾਲਿਆਂ ਨੇ ਅੱਗੇ ਚੱਲ ਕੇ ਦਸਿਆ ਕਿ ਬੁਰਜਾਂ ਅਤੇ ਵਾਟਰ ਟੈਂਕ ਉਤੇ ਟਿੱਕੇ ਹੋਏ ਦਹਿਸ਼ਤਪਸੰਦ ਕਿਵੇਂ ਉੱਚੇ ਟਿਕਾਣਿਆਂ ਤੋਂ ਪੁਤਲਿਆਂ ਵਾਂਗੂੰ ਹੇਠਾਂ ਡਿਗੇ ਸਨ । 

ਇਹਨਾਂ ਅਨੁਕੂਲ-ਸਥਾਨਾਂ ਨੂੰ ਤਬਾਹ ਕਰ ਕੇ ਫ਼ੌਜ ਨੇ ਅੰਦਰ ਦਾਖ਼ਲ ਹੋਣ ਦੀ ਤਿਆਰੀ ਕੀਤੀ ਭਾਵੇਂ ਦਹਿਸ਼ਤਪਸੰਦਾਂ ਨੇ ਬੁਰਜਾਂ ਅਤੇ ਵਾਟਰ ਟੈਂਕ ਵਲ ਜਾਣ ਵਾਲੀਆਂ ਸੀੜ੍ਹੀਆਂ ਦੇ ਰੋਸ਼ਨਦਾਨਾਂ ਨੂੰ ਵਰਤਿਆ ਸੀ ਤੇ ਇਹਨਾਂ ਥੀਂ ਰੁਕ ਰੁਕ ਕੇ ਅਗਲੇ ਤਿੰਨ ਦਿਨ ਗੋਲੀ ਚਲਾਉਂਦੇ ਰਹੇ ਸਨ । 

5 ਜੂਨ ਨੂੰ ਰਾਤ ਦੇ ਸਾਢੇ ਦਸ ਵਜੇ ਕਮਾਂਡੋਆਂ ਦੀਆਂ ਦੋ ਟੋਲੀਆਂ ਮੁਖ ਪਰਵੇਸ਼-ਦੁਆਰ ਤੋਂ ਗੋਲਡਨ ਟੈਂਪਲ ਵਿਚ ਦਾਖ਼ਲ ਹੋਈਆਂ ਅਤੇ ਇਹਦੇ ਬਾਰੇ ਛੇਤੀ ਹੀ ਜਾਣਕਾਰੀ ਦਿਤੀ ਗਈ । ਪਰ ਉਹਨਾਂ ਨੂੰ ਪਰੇਸ਼ਾਨ- ਕੁਨ ਹੈਰਾਨੀ ਦਾ ਸਾਹਮਣਾ ਕਰਨਾ ਪਿਆ । ਪੌੜੀਆਂ ਦੇ ਦੋਹਾਂ ਪਾਸਿਆਂ ਤੋਂ ਮਰਿਆਂ ਥਾਣੀ ਭਿਆਨਕ ਫ਼ਾਇਰਿੰਗ ਨੇ ਉਹਨਾਂ ਦਾ ਸਵਾਗਤ ਕੀਤਾ । 

ਮਿਊਜ਼ੀਅਮ ਤੋਂ ਵੀ ਫ਼ਾਇਰਿੰਗ ਹੋਈ । ਇਹ ਨਿਰਾ ਕਤਲਾਮ ਸੀ, 90 ਅਬਿਆਂ ਵਿਚੋਂ ਅਧਿਉਂ ਬਹੁਤੇ ਮਰ ਗਏ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਕੋਈ ਕਮਾਂਡੋਆਂ ਦੀਆਂ ਲੱਤਾਂ ਗੋਲੀਆਂ ਨੇ ਛਲਣੀ ਕਰ ਦਿਤੀਆਂ । 

ਦਿਆਲ ਨੇ, ਜਿਹੜਾ ਕਮਾਂਡੋ ਵੀ ਹੈ, ਮੈਨੂੰ ਦੋ ਹਫ਼ਤੇ ਪਿਛੋਂ ਦਸਿਆ ਦੋਂ ਮੈਂ ਉਹਨੂੰ ਮਰਜੂਨ 1984 ਨੂੰ ਚੰਡੀਗੜ੍ਹ ਵਿਖੇ ਉਹਦੇ ਦਫ਼ਤਰ ਵਿਚ ਮਿਲਿਆ। ‘ਮੇਰੇ ਕਈ ਜੁਆਨ ਅਜੇ ਵੀ ਹਸਪਤਾਲ ਬਾਰੇ ਜਾਣਕਾਰੀ ਨਹੀਂ ਸੀ (ਪੌੜੀਆਂ ਦੇ ਦੋਵਾਂ ਇੰਟੈਲੀਜੈਂਸ, ਤੁਸੀਂ ਜਾਣਦੇ ਹੀ ਹੋ, ਚੰਗੀ ਨਹੀਂ । ਵਿਚ ਹਨ । ਸਾਨੂੰ ਗੰਨਾਂ ਪਾਸਿਆਂ ਤੋਂ), ਸਾਡੀ 

ਕਮਾਂਡੋਆਂ ਨੇ ਮਸੂਰੀ ਦੇ ਲਾਗੇ ਚਕਰਾਤਾ ਵਿਖੇ ਗੋਲਡਨ ਟੈਂਪਲ ਉਤੇ ਚਾਣਚਕ ਧਾਵੇ ਦੀ ਮਸ਼ਕ ਕੀਤੀ ਸੀ. ਪਰ ਉਹਨਾਂ ਨੂੰ ਇਸ ਤਰ੍ਹਾਂ ਦੇ ਫੰਦਿਆਂ ਦਾ ਇਲਮ ਹੀ ਨਹੀਂ ਸੀ । 

ਜਿਵੇਂ ਕਿ ਵਿਉਂਤਿਆ ਗਿਆ ਸੀ, ਦੋ ਹੋਰ ਕਾਲਮ ਗੋਲਡਨ ਟੈਂਪਲ ਵਿਚ ਦਾਖ਼ਲ ਹੋਏ। 26 ਮਦਰਾਸ ਦਾ ਕਾਲਮ ਇਕ ਸਿੱਖ ਅਫ਼ਸਰ ਦੀ ਕਮਾਨ ਹੇਠ ਗੁਰੂ ਰਾਮਦਾਸ ਸਰਾਂ ਵਲੋਂ ਦਾਖ਼ਲ ਹੋਇਆ । ਦਹਿਸ਼ਤਪਸੰਦਾਂ ਨੇ ਇਹਦੀ ਛੱਤ ਉਤੇ ਮੋਰਚਾ ਬੰਨ੍ਹਿਆ ਹੋਇਆ ਸੀ ਤੇ ਸਰਾਂ ਦੇ ਅੰਦਰ ‘ਸ਼ਰਧਾਲੂ ਮੌਜੂਦ ਸਨ । 9 ਗੜ੍ਹਵਾਲ ਰਾਈਫ਼ਲਜ਼ ਅਤੇ 15 ਕੁਮਾਉਂ ਦਾ ਦੂਜਾ ਕਾਲਮ ਲਾਇਬਰੇਰੀ ਬਿਲਡਿੰਗ ਦੇ ਸਿਰੇ ਵਾਲੇ ਰਾਹੋਂ ਜਿਥੇ ਦਹਿਸ਼ਤ- ਪਸੰਦਾਂ ਨੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ, ਅੰਦਰ ਦਾਖ਼ਲ ਹੋਇਆ। 

ਗੋਲਡਨ ਟੈਂਪਲ ਹੁਣ ਰਣ-ਭੂਮੀ ਬਣ ਗਿਆ ਸੀ ; ਤੇ ਫ਼ੌਜ ਨੇ ਅਜਿਹੀ ਕਾਰਵਾਈ ਕਰਨੀ ਸੀ ਜਿਸ ਵਿਚ ਪੁਜ਼ੀਸ਼ਨਲ ਲਾਭ ਦਹਿਸ਼ਤਪਸੰਦਾਂ ਨੂੰ ਪਰਾਪਤ ਸੀ । 

ਪਵਿੱਤਰ ਅਕਾਲ ਤਖ਼ਤ ਇਕ ਅਸਲੀ ਕਿਲ੍ਹਾ ਬਣਿਆ ਹੋਇਆ ਸੀ, ਜਿਸ ਦੇ ਹਰ ਸੁਰਾਖ਼ ਵਿਚੋਂ ਗੋਲੀ ਵਰ ਰਹੀ ਸੀ । ਪੂਰੇ ਕਾਂਪਲੈਕਸ ਵਿਚ ਬੀੜੀਆਂ ਦਹਿਸ਼ਤਪਸੰਦਾਂ ਦੀਆਂ ਗੰਨਾਂ ਵੀ ਚੱਲਣ ਲਗੀਆਂ । ‘110 ਗਜ਼ ਦੇ ਫ਼ਾਸਲੇ ਦੇ ਅੰਦਰ-ਅੰਦਰ 30 ਲਾਈਟ ਮਸ਼ੀਨਗੰਨਾਂ ਸਨ । ਮੈਂ ਆਪਣੇ ਜੀਵਨ ਦੇ ਤਿੰਨ ਦਹਾਕਿਆਂ ਵਿਚ ਇਸ ਤਰ੍ਹਾਂ ਦੀ ਫ਼ਾਇਰ-ਪਾਵਰ ਨਹੀਂ ਵੇਖੀ, ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ ਵੇਖੀ’, ਲੈਫ਼ਟੀਨੈਂਟ- ਜਨਰਲ ਆਰ. ਐਸ. ਦਿਆਲ, ਐਮ ਵੀ ਸੀ, ਨੇ ਦਸਿਆ । ਦਿਆਲ ਨੇ ਪਾਕਿਸਤਾਨ ਨਾਲ 1965 ਦੀ ਜੰਗ ਵਿਚ ਕਸ਼ਮੀਰ ਵਿਖੇ ਹਾਜੀ ਪੀਰ ਦੇ ਦੱਰੇ ਉਤੇ ਕਬਜ਼ਾ ਕਰਨ ਦੀ ਅਗਵਾਈ ਕੀਤੀ ਸੀ – ਇਹ ਇਕ ਅਜਿਹਾ ਦਲੇਰੀ ਭਰਿਆ ਕਾਰਨਾਮਾ ਸੀ ਜਿਸ ਦੇ ਲਈ ਉਹਨੂੰ ਮਹਾਂ ਵੀਰ ਚੱਕਰ ਐਮ ਵੀ ਸੀ ਨਾਲ ਨਿਵਾਜਿਆ ਗਿਆ ਸੀ : ਤੇ ਮੇਜਰ-ਜਨਰਲ ਬਰਾੜ ਨੇ ਆਖਿਆ : ‘ਇਹ (ਅਕਾਲ ਤਖ਼ਤ) ਆਟੋਮੈਟਿਕ ਹਥਿਆਰਾਂ ਦਾ ਗੜ੍ਹ ਸੀ ।’ 

ਕਮਾਂਡੋਆਂ ਨੂੰ ਪੁਜੇ ਨੁਕਸਾਨ ਪਿਛੋਂ ਲੈਫ਼ਟੀਨੈਂਟ ਇਸਰਾਰ ਖ਼ਾਨ ਦੀ ਅਗਵਾਈ ਵਿਚ 10 ਗਾਰਡਜ਼ ਦੇ ਇਕ ਦਸਤੇ ਨੂੰ ਅੰਦਰ ਜਾਣ ਲਈ ਆਖਿਆ ਗਿਆ । ਉਹ ਮੁੱਖ ਪਰਵੇਸ਼-ਦੁਆਰ ਵਲੋਂ ਦਾਖ਼ਲ ਹੋਏ, ਅਤੇ ਸੀੜੀਆਂ ਤੋਂ ਬੱਚ ਕੇ ਨਿਕਲਦਿਆਂ ਉਥੋਂ ਦੀਆਂ ਗੰਨਾਂ ਨੂੰ ਚੁਪ ਕਰਵਾ ਦਿਤਾ ਜਿਨ੍ਹਾਂ ਨੂੰ ਕਮਾਂਡੋਆਂ ਦਾ ਭੜਥਾ ਕਰ ਦਿਤਾ ਸੀ । 10-ਗਾਰਡਜ਼ ਦਾ ਕਾਰਜ ਹਰਿਮੰਦਰ ਦੇ ਪਿਛੇ ਕਰ ਕੇ ਪਰਕਰਮਾਂ ਦੇ ਖੱਬੇ ਪਾਸੇ ਵਾਲੇ ਕਮਰਿਆਂ ਨੂੰ ਕਾਬੂ ਵਿਚ ਲਿਆਉਣਾ ਸੀ ਜਿਥੇ ਬੱਬਰ ਖ਼ਾਲਸਾ ਦੇ ਮੋਰਚੇ ਸਨ । ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੇ ਮਾਮੂਲੀ ਮੁਕਾਬਲਾ ਕੀਤਾ । ਬੱਬਰ ਖ਼ਾਲਸਾ ਦੇ ਕੁਝ ਜੁਆਨਾਂ ਨੇ ਹੀ ਲੜਾਈ ਕੀਤੀ ਤੇ ਮਰ ਗਏ ; ਬਾਕੀ ਦੇ ਇਕ ਸੁਰੰਗ ਰਾਹੀਂ ਬਚ ਕੇ ਨਿਕਲ ਗਏ ; ਸੁਰੰਗ ਜਿਸ ਦਾ ਪਤਾ ਉਸ ਸਮੇਂ ਫ਼ੌਜ ਨੂੰ ਨਹੀਂ ਸੀ । 

ਦੂਜੇ ਦੋ ਕਾਲਮਾਂ ਦੀ ਪਰਾਪਤੀ ਮਾਮੂਲੀ ਸੀ ਕਿਉਂਜੁ ਬਾਲਕੋਨੀਆਂ ਅਤੇ ਬਾਰੀਆਂ ਦੀਆਂ` ਸਿਲਾਂ ਉਤੇ ਦਹਿਸ਼ਤਪਸੰਦਾਂ ਕੋਲ ਲਾਹੇਵੰਦੇ ਫਾਇਰਿੰਗ- ਪੁਆਇੰਟ ਸਨ, ਨਿਰੀਖਣ ਤੇ ਫਾਇਰਿੰਗ ਲਈ ਮੋਰੀਆਂ ਬਣੀਆਂ ਹੋਈਆਂ ਸਨ । ਦੂਜੇ ਪਾਸੇ, ਫ਼ੌਜੀ ਖੁਲ੍ਹੇ ਮੈਦਾਨ ਵਿਚ ਸਨ । ਇਸਰਾਰ ਖ਼ਾਨ ਦੀ ਅਗਵਾਈ ਵਿਚ ਕਾਲਮ ਅਕਾਲ ਤਖ਼ਤ ਵਲ, ਸੀ ਐਸ ਗੈਸ* ਦੇ ਕਨਸਤਰਾਂ ਵਿਚ, ਹੌਲੀ ਹੌਲੀ ਅਗੇ ਵਧਿਆ, ਗੈਸ ਜਿਹੜੀ ਅਥਰੂ ਗੈਸ ਨਾਲੋਂ ਵੀ ਵਧੇਰੇ ਤੇਜ਼ ਹੁੰਦੀ ਹੈ । 10-ਗਾਰਡਜ਼ ਦੇ ਕਈ ਜੁਆਨ ਅਕਾਲ ਤਖ਼ਤ ਦੇ ਲਾਗੇ ਜਾਣ ਦੀ ਕੋਸ਼ਿਸ਼ ਵਿਚ ਮਰ ਗਏ ; ਇਹ ਜਤਨ ਨਿਹਫਲ ਸਿਧ ਹੋਇਆ ਕਿਉਂਜੁ ਸਭੇ ਬਾਰੀਆਂ, ਇਥੋਂ ਤਕ ਕਿ ਵਿਰਲਾਂ ਵੀ ਬੰਦ ਕੀਤੀਆਂ ਹੋਈਆਂ ਸਨ। ਅਤੇ ਹਵਾ ਦੀ ਅਸੁਖਾਵੀਂ ਦਿਸ਼ਾ ਵੀ ਦਹਿਸ਼ਤਪਸੰਦਾਂ ਨੂੰ ਗੈਸ ਦੇ ਅਸਰਾਂ ਤੋਂ ਬਚਾਉਣ ਵਿਚ ਉਹਨਾਂ ਦੀ ਸਹਾਈ ਹੋ ਰਹੀ ਸੀ । 

ਫੇਰ 10-ਗਾਰਡਜ਼ ਨੇ ਅਕਾਲ ਤਖ਼ਤ ਉਤੇ ਸਿਧਾ ਹਮਲਾ ਕਰ ਕੇ ਇਕ ਦਮ ਕਬਜ਼ਾ ਕਰਨ ਦਾ ਜਤਨ ਕੀਤਾ । ਪਰ ਇਹ ਤਾਂ ਆਤਮਘਾਤੀ ਜਤਨ ਸੀ ਕਿਉਂਜੁ ਉਹਨਾਂ ਦੇ ਸਾਹਮਣੇ ਵਾਲਾ ਖੁਲ੍ਹਾ ਸਥਾਨ ਦਹਿਸ਼ਤਪਸੰਦਾਂ ਦੀਆਂ ਗੰਨਾਂ = ਦੀ ਚੰਗੀ ਮਾਰ ਵਿਚ ਸੀ। ਇਮਾਰਤ ਦੇ ਸੰਗਮਰਮਰੀ ਮਥੇ ਵਲੋਂ ਗੋਲੀ ਦੀ 

* ਜਰਨੈਲ ਸੁੰਦਰ ਜੀ ਨੇ ਇਕ ਪਰੈੱਸ ਇਟਰਵਿਊ ਵਿਚ ਮੰਨਿਆ ਕਿ ਸੀ ਐਸ ਹੀ ਵਿਦੇਸਾਂ ਵਿਚ ਮਾੜਾ ਪਰਚਾਰ ਵੀ ਹੋ ਸਕਦਾ ਹੈ । ਇਸ ਗੈਸ ਦਾ ਕਾਰਗਰ ਸਿੱਧ ਨਾ ਗੈਸ ਮੋਰਚਾਬੰਦ ਚਹਿਦਰ ਪਸੰਦਾਂ ਵਿਰੁਧ ਕਾਰਗਰ ਸਿੱਧ ਨਾ ਹੋਈ। ਜਰਨੈਲ ਸ਼ਾਇਦ ਹੋਣਾ ਇਸ ਦਾ ਇਕਬਾਲ ਸੀ ਕਿ ਇਹਦੀ ਯੋਗ ਤਰ੍ਹਾਂ ਵਰਤੋਂ ਨਹੀਂ ਸੀ ਕੀਤੀ ਗਈ। ਨਹੀਂ ਸੀ ਸਮਦ ਉਰੁੱਖ ਸੀ ਐਸ ਗੈਸ ਕੈਮੀਕਲ ਜੰਗ ਦਾ ਹਿੱਸਾ ਹੈ, ਤੇ ਇਹ ਲਾਲ ਬੁਛਾੜ ਹੋਈ, ਲਾਇਬਰੇਰੀ ਬਿਲਡਿੰਗ ਤੋਂ ਵੀ ਫਾਇਰਿੰਗ ਹੋਈ ਅਤੇ ਕੋਠਾ ਸਾਹਿਬ ਨਾਲ ਜੁੜੀਆਂ ਹੋਈਆਂ ਇਮਾਰਤਾਂ ਤੇ ਤੋਸ਼ਾਖ਼ਾਨਾਂ ਵਲੋਂ ਵੀ ਗੋਲੀ ਵਰ੍ਹਾਈ ਗਈ । ‘10-ਗਾਰਡਜ਼ ਬਹੁਤ ਚੰਗੀ ਤਰ੍ਹਾਂ ਲੜੇ’, ਦਿਆਲ ਨੇ ਅੱਗੇ ਚੱਲ ਕੇ ਦਸਿਆ ਸੀ । ਪਰ ਕਾਫ਼ੀ ਆਦਮੀ ਮਰਵਾ ਜਾਂ ਫਟੜ ਕਰਵਾ ਕੇ ਇਹਨਾਂ ਨੂੰ ਪਿਛਾਂਹ ਹਟਣ ਉਤੇ ਮਜਬੂਰ ਹੋਣਾ ਪਿਆ । 

ਲਾਇਬਰੇਰੀ ਬਿਲਡਿੰਗ ਵਲੋਂ ਦਾਖ਼ਲ ਹੋਣ ਵਾਲੇ ਕਾਲਮ ਨੂੰ ਕੁਝ ਪ੍ਰਾਪਤੀ ਜ਼ਰੂਰ ਹੋਈ ਪਰ ਉਹਨੂੰ ਆਪਣੀ ਸਾਪੇਖ ਸਥਿਤੀ ਬਾਰੇ ਯਕੀਨ ਨਹੀਂ ਸੀ; ਰੇਡੀਉ ਉਪਰ ਕਾਲਮ ਦੇ ਕਮਾਂਡਰ ਨੇ ਕਿਹਾ ਕਿ ‘ਕੁਝ ਲਾਲ ਇਮਾਰਤਾਂ ਵਿਚੋਂ ਭਾਰੀ ਗੋਲੀ ਵਰ੍ਹ ਰਹੀ ਹੈ, ਉਹਦਾ ਮਤਲਬ ਸਪਸ਼ਟ ਤੌਰ ਤੇ ਅਕਾਲ ਤਖ਼ਤ ਤੋਂ ਤੇ ਇਹਦੀਆਂ ਗੁਆਂਢੀ ਇਮਾਰਤਾਂ ਤੋਂ ਸੀ । ਇਸ ਗੱਲ ਨੇ ਮੁੜ ਮਾੜੀ ਇੰਟੈਲੀਜੈਂਸ ਨੂੰ ਸਪਸ਼ਟ ਕੀਤਾ। 

ਇਚਿਰ, ਗੁਰੂ ਰਾਮਦਾਸ ਸਰਾਂ ਵਲੋਂ ਆਉਣ ਵਾਲਾ ਤੀਜਾ ਕਾਲਮ ਭਾਰੀ ਮੁਕਾਬਲੇ ਦਾ ਸਾਹਮਣਾ ਕਰਨ ਪਿਛੋਂ ਪਰਕਰਮਾਂ ਤੇ ਪਹੁੰਚ ਗਿਆ ਸੀ । ਲੰਗਰ ਤੇ ਗੁਰੂ ਰਾਮਦਾਸ ਸਰਾਂ ਨੂੰ ਗੋਲੀ-ਵਟਾਂਦਰੇ ਕਾਰਨ ਨੁਕਸਾਨ ਪੁਜਾ, ਇਸ ਕਾਲਮ ਨੇ ਲਾਇਬਰੇਰੀ ਬਿਲਡਿੰਗ ਵੱਲ ਵਧਣ ਦੀ ਕੋਸ਼ਸ਼ ਕੀਤੀ ਪਰ ਅਗੋਂ ਜ਼ਬਰਦਸਤ ਫਾਇਰਿੰਗ ਹੋਈ। ਇਸ ਕਾਰਵਾਈ ਦੇ ਦੌਰਾਨ ਨਾਲ-ਲਗਦਾ ਬੇਰੀ ਗੁਰਦਵਾਰਾ ਤਬਾਹ ਹੋ ਗਿਆ, ਇਕ ਦਰਖ਼ਤ ਹੇਠ ਇਸ ਛੋਟੇ ਜਿਹੇ ਗੁਰਦਵਾਰੇ ਦੀ ਮਹੱਤਤਾ ਨੂੰ ਬਹੁਤਿਆਂ ਨੇ ਨਹੀਂ ਸਮਝਿਆ । 

ਬਰਾੜ ਬਹੁਤ ਫ਼ਿਕਰਮੰਦ ਸੀ । ਭਾਰੇ ਹਥਿਆਰਾਂ ਤੇ ਹੋਰ ਵਧੇਰੇ ਜੁਆਨਾਂ ਨੂੰ ਭੇਜਣ ਦੇ ਬਾਵਜੂਦ ਉਹ ਦਹਿਸ਼ਤਪਸੰਦਾਂ ਵਲੋਂ ਮੁਕਾਬਲੇ ਉਤੇ ਕਾਬੂ ਨਹੀਂ ਸੀ ਪਾ ਸਕਿਆ, ਕਾਰਜ ਜਿਸ ਦੇ ਬਾਰੇ ਪਹਿਲਾਂ ਖ਼ਿਆਲ ਸੀ ਕਿ ਕੁਝ ਘੰਟੇ ਵਿਚ ਹੀ ਪੂਰਾ ਹੋ ਜਾਵੇਗਾ । ਮਰਨ ਤੇ ਫਟੜ ਹੋਣ ਵਾਲੇ ਜਵਾਨਾਂ ਦੀ ਗਿਣਤੀ ਕਾਫ਼ੀ ਸੀ ਅਤੇ ਤਿੰਨੇ ਕਾਲਮਾਂ ਦਾ ਅਗੇ ਵਧਣਾ ਅਮਲੀ ਤੌਰ ਤੇ ਰੁਕ ਗਿਆ ਸੀ । ਅਕਾਲ ਤਖ਼ਤ ਅਜਿਤ ਖੜਾ ਸੀ । 

ਬਰਾੜ ਲੜਾਈ ਨੂੰ ਜਲਦੀ ਖ਼ਤਮ ਕਰਨ ਦਾ ਚਾਹਵਾਨ ਸੀ, ਉਹਨੂੰ ਕਿਹਾ ਗਿਆ ਸੀ ਕਿ 6 ਜੂਨ ਸੂਰਜ-ਚੜ੍ਹੇ ਤੋਂ ਪਹਿਲਾਂ ਪਹਿਲਾਂ ਲੜਾਈ ਖ਼ਤਮ ਹੋ ਜਾਣੀ ਚਾਹੀਦੀ ਹੈ । 15-ਪਿਆਦਾ ਡਿਵੀਜ਼ਨ ਨੇ, ਜੀਹਨੇ ਇਚਿਰ ਅੰਮ੍ਰਿਤਸਰ ਨੂੰ ਸੀਲ ਕੀਤਾ ਹੋਇਆ ਸੀ, ਰਿਪੋਰਟ ਕੀਤਾ ਕਿ ਪੁਰਾਣੀਆਂ ਬੰਦੂਕਾਂ, ਤਲਵਾਰਾਂ, ਲਾਠੀਆਂ, ਆਦਿ, ਨਾਲ ਲੈਸ ਹਜ਼ਾਰ-ਹਾ ਸਿੱਖ ਸ਼ਹਿਰ ਵਲ ਚੜ੍ਹੇ ਆ ਰਹੇ ਹਨ। ਭਿੰਡਰਾਂਵਾਲੇ ਦੇ ਆਦਮੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਲੀਡਰ ਨੂੰ ਬਹੁੜਨ ਲਈ ਉਭਾਰਨ ਦੀ ਕੋਸ਼ਸ਼ ਕਰ ਰਹੇ ਸਨ । ਸਿੱਖ ਪੇਂਡੂਆਂ ਨੂੰ ਦਸਿਆ ਗਿਆ ਕਿ ਗੋਲਡਨ ਟੈਂਪਲ ਉਤੇ ‘ਹਮਲਾ’ ਕਰ ਦਿਤਾ ਗਿਆ ਹੈ ਤੇ ਇਹਦੀ ਰਖਿਆ ਲਈ ਉਹਨਾਂ ਦੀ ਮਦਦ ਦੀ ਲੋੜ ਹੈ । 

ਸੁਭਾਗ ਨੂੰ, ਸ਼ਹਿਰ ਵਲ ਧਾਉ-ਧਾਈ ਕਰ ਕੇ ਆਉਂਦੇ ਬਹੁਤੇ ਲੋਕਾਂ ਨੇ ਇਹ ਵੇਖ ਕੇ ਕਿ ਫ਼ੌਜ ਨੇ ਰੋਕ ਪਾਉਣ ਦੀ ਠਾਣੀ ਹੋਈ ਹੈ – ਜਿਨ੍ਹਾਂ ਕੁਝ ਲੋਕਾਂ ਨੇ ਦੌੜ ਕੇ ਲੰਘ ਜਾਣ ਦੀ ਕੋਸ਼ਸ਼ ਕੀਤੀ ਉਹਨਾਂ ਨੂੰ ਗੋਲੀ ਮਾਰ ਦਿਤੀ ਗਈ — ਸਿਆਣਪ ਤੋਂ ਕੰਮ ਲਿਆ ਤੇ ਵਾਧੂ ਦੀ ਬਹਾਦਰੀ ਵਿਖਾਉਣ ਦੀ ਕੋਸ਼ਸ਼ ਨਾ ਕੀਤੀ । ਉਹਨਾਂ ਨੂੰ ਰੋਕਣ ਲਈ ਟੈਂਕਾਂ ਤੇ ਹੈਲੀਕਾਪਟਰਾਂ ਦੀ ਵਰਤੋਂ ਵੀ ਕੀਤੀ ਗਈ । 

ਮਹੰਤ ਬਾਬਾ ਬਿਧੀ ਚੰਦ ਦੀ ਅਗਵਾਈ ਵਿਚ 30,000 ਤੋਂ ਉਪਰ ਦੀ ਭੀੜ ਝਬਾਲ ਲਾਗੇ ਰੁਕ ਗਈ, ਟੈਂਕਾਂ ਨੇ ਉਹਨਾਂ ਦਾ ਰਾਹ ਰੋਕਿਆ ਹੋਇਆ ਸੀ । ਇਵੇਂ ਹੀ, ਢੰਡਕਸੇਲੀ, ਫਤੇਹਪੁਰ ਤੇ ਬਟਾਲਾ ਵਿਖੇ ਇਕਠੇ ਹੋਏ ਲੋਕ ਇਹ ਵੇਖ ਕੇ ਖਿੰਡ ਗਏ ਕਿ ਅੰਮ੍ਰਿਤਸਰ ਜਾਣ ਵਾਲੇ ਰਾਹ ਫ਼ੌਜ ਨੇ ਤਕੜੀ ਤਰ੍ਹਾਂ ਰੋਕ ਛਡੇ ਹੋਏ ਹਨ । ਆਰਮੀ ਗਸ਼ਤੀ ਦਸਤਿਆਂ ਨੇ ਵੀ ਚੌਕ ਮਹਿਤਾ ਵਿਖੇ ਜਿਥੇ ਭਿੰਡਰਾਂਵਾਲੇ ਦਾ ਸ਼ਬਦ ਹੀ ਕਾਨੂੰਨ ਦੀ ਹੈਸੀਅਤ ਰਖਣ ਲਗ ਪਿਆ ਸੀ, ਤੇ ਵੇਰਕਾ ਲਾਗੇ ਵੀ ਵਹੀਰ ਨੂੰ ਰੋਕ ਲਿਆ, ਵੇਰਕੇ ਵਿਚ ਲੋਕਾਂ ਦੋ ਸਿਪਾਹੀਆਂ ਨੂੰ ਕਰੀਬ-ਕਰੀਬ ਮਾਰ ਹੀ ਮੁਕਾਇਆ ਸੀ । ਪਰ ਹਿੰਦੂ- ਸਿੱਖ ਸੰਬੰਧ ਮਜ਼ਬੂਤ ਤਰ੍ਹਾਂ ਕਾਇਮ ਰਹੇ; ਉਦੋਂ ਵੀ ਜਦੋਂ ਸਿੱਖ ਜੋਸ਼ ਵਿਚ ਭਰੇ ਘਰੀਂ ਪਰਤੇ, ਕੋਈ ਫ਼ਿਰਕੂ ਝੜਪ ਨਹੀਂ ਹੋਈ । ਕਿਸੇ ਹਿੰਦੂ ਨੂੰ ਇਕ ਪੱਥਰ ਵੀ ਮਾਰਿਆ ਨਹੀਂ ਗਿਆ। 

ਇਚਿਰ, ਬਰਾੜ ਨੂੰ ਦਿੱਲੀ ਤੋਂ ਸੁਨੇਹਾ ਮਿਲਿਆ, ਉਹਨੂੰ ਲੌਂਗੋਵਾਲ ਤੇ ਟੌਹੜਾ ਦੇ ਟਿਕਾਣੇ ਬਾਰੇ ਪੁਛਿਆ ਗਿਆ ਸੀ । ਉਹਨੂੰ ਨਹੀਂ ਸੀ ਮਲੂਮ ਕਿ ਉਹਨਾਂ ਨਾਲ ਕੀ ਬੀਤੀ ਹੈ, ਉਂਜ ਭਾਵੇਂ ਉਹਨੂੰ ਯਕੀਨ ਸੀ ਕਿ ਉਹ ਫ਼ੌਜੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਨਾਨਕ ਨਿਵਾਸ ਵਿਚ ਸਨ। ਇਕ ਅਫ਼ਸਰ ਨੂੰ ਰਖਿਅਕ ਦੇ ਸੰਗ ਲੌਂਗੋਵਾਲ, ਟੌਹੜਾ ਤੇ ਬਲਵੰਤ ਸਿੰਘ ਰਾਮੂ- ਵਾਲੀਆ ਨੂੰ ਲੱਭਣ ਲਈ ਭੇਜਿਆ ਗਿਆ, ਜਿਹੜੇ ਤੀਹ ਕੁ ਹੋਰ ਲੋਕਾਂ ਨਾਲ ਟੌਹੜਾ ਦੇ ਕਮਰੇ ਵਿਚ ਘੁਸੜ ਕੇ ਬੈਠੇ ਹੋਏ ਸਨ । ਲੌਂਗੋਵਾਲ* ਤੇ ਦੂਜੇ ਲੋਕ ਇਥੇ ਤੀਹ ਘੰਟੇ ਤੋਂ ਭੁਖੇ ਪਿਆਸੇ ਬੈਠੇ ਰਹੇ ਸਨ । 

ਜਦੋਂ ਅਫ਼ਸਰ ਨੇ ਪੁਛਿਆ ਕਿ ਉਹ 5 ਜੂਨ ਨੂੰ ਅਪੀਲ ਸੁਣ ਕੇ ਬਾਹਰ ਕਿਉਂ ਨਹੀਂ ਆਏ, ਲੌਂਗੋਵਾਲ ਨੇ ਕਿਹਾ ਕਿ ਭਾਰੀ ਦਰਵਾਜ਼ੇ ਬੰਦ ਹੋਣ ਕਾਰਨ ਕਮਰੇ ਕਰੀਬ-ਕਰੀਬ ਸਾਊਂਡ-ਪਰੂਫ਼ ਬਣ ਗਏ ਤੇ ਉਹਨਾਂ ਨੂੰ ਅਪੀਲ ਸੁਣਾਈ ਹੀ ਨਹੀਂ ਦਿਤੀ, ਜੇ ਸੁਣਾਈ ਦੇ ਦਿੰਦੀ ਤਾਂ ਉਹਨਾਂ ਨੇ ਬਾਹਰ ਆ ਜਾਣਾ ਸੀ। 

ਕਰੀਬ-ਕਰੀਬ ਸਵੇਰ ਦੇ 1 ਵਜੇ, ਜਦੋਂ ਲੌਂਗੋਵਾਲ, ਟੌਹੜਾ ਤੇ ਦੂਜੇ ਲੋਕ ਟੌਹੜਾ ਦੇ ਕਮਰੇ ਵਿਚੋਂ ਬਾਹਰ ਨਿਕਲੇ** ਤਾਂ ਅਖੰਡ ਕੀਰਤਨੀ ਜਥੇ ਦੀ ਅਮਰਜੀਤ ਕੌਰ ਵੀ ਉਹਨਾਂ ਦੇ ਨਾਲ ਸੀ । ਗੁਰੂ ਨਾਨਕ ਨਿਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਲਗ-ਭਗ 400 ਸ਼ਰਧਾਲੂ ਸਿੱਖ ਲੌਂਗੋਵਾਲ ਦੁਆਲੇ ਆਣ ਜੁੜੇ ਜੀਹਨੇ ਰਾਮੂਵਾਲੀਆ ਨੂੰ ਪਿਛੇ ਰੁਕਣ ਲਈ ਤੇ ਇਹਨਾਂ ਲੋਕਾਂ ਦਾ ਚਾਰਜ ਲੈਣ ਲਈ ਆਖਿਆ, ਉਹਨੇ ਇਵੇਂ ਕੀਤਾ। ਉਦੋਂ ਵੀ ਜਦੋਂ ਲੌਂਗੋਵਾਲ ਉਹਦੇ ਨਾਲ ਗੱਲ ਕਰ ਰਿਹਾ ਸੀ, ਦਹਿਸ਼ਤਪਸੰਦਾਂ ਵਲੋਂ ਸੁਟੇ ਦਸਤੀ-ਬੰਬ ਉਹਦੇ ਨੇੜੇ ਹੀ ਡਿੱਗੇ । ਅਤੇ ਸੱਤ ਦਹਿਸ਼ਤਪਸੰਦਾਂ ਨੇ, ਜਿਹੜੇ ਲੌਂਗੋਵਾਲ ਦੁਆਲੇ ਜੁੜੇ ਲੋਕਾਂ ਦੀ ਭੀੜ ਵਿਚ ਸ਼ਾਮਿਲ ਸਨ, ਇਹ ਵੇਖ ਕੇ ਕਿ ਹੋਰਨਾਂ ਨੂੰ ਰੁਕਣ ਲਈ ਪ੍ਰੇਰਿਆ ਨਹੀਂ ਜਾ ਸਕਦਾ, ਦੌੜ ਕੇ ਸਮੁੰਦਰੀ 

ਹਾਲ ਦੀ ਛੱਤ ਉਤੇ ਜਾ ਚੜ੍ਹੇ ਤੇ ਉਥੋਂ ਸ਼ਰਧਾਲੂਆਂ ਉਪਰ ਗੋਲੀ’ਚਲਾਈ। ਲੌਂਗੋਵਾਲ, ਟੌਹੜਾ ਅਤੇ ਅਮਰਜੀਤ ਕੌਰ ਨੂੰ ਬੰਦ ਫ਼ੌਜੀ ਗਡੀਆਂ ਵਿਚ ਬਿਠਾ ਕੇ ਲਿਜਾਇਆ ਗਿਆ, ਪਰ ਕੁਝ ਸ਼ਰਧਾਲੂਆਂ ਨੂੰ ਗੋਲੀ ਵੱਜੀ । 

ਇਵੇਂ ਹੀ ਕੁਝ ਜਵਾਨ ਵੀ ਜ਼ਖ਼ਮੀ ਹੋਏ, ਜਿਨ੍ਹਾਂ ਨੇ ਜਵਾਬ ਵਿਚ ਗੋਲੀ ਚਲਾਈ ਤੇ ਇਸ ਤਰ੍ਹਾਂ ਦੁਪਾਸੀ ਗੋਲੀ ਵਿਚ ਕਈ ਹੋਰ ਸ਼ਰਧਾਲੂ ਵੀ ਫਟੜ ਹੋ ਗਏ । ਫ਼ੌਜੀ ਜਵਾਨ ਸਮੁੰਦਰੀ ਹਾਲ ਤੇ ਗੁਰੂ ਨਾਨਕ ਨਿਵਾਸ ਵਿਚ ਦਾਖ਼ਲ 

* ਹਿੰਦ ਸਰਕਾਰ ਵਿਚ ਇਕ ਸਿਖਰਲੇ ਸੋਮੇ ਨੇ ਮੈਨੂੰ ਦਸਿਆ ਕਿ 5 ਜੂਨ ਦੀ ਸ਼ਾਮ ਨੂੰ ਭਿੰਡਰਾਂਵਾਲਾ ਨੇ ਲੌਂਗੋਵਾਲ ਨੂੰ ਸੁਨੇਹਾ ਭੇਜਿਆ ਤੇ ਬੇਨਤੀ ਕੀਤੀ ਕਿ ਉਹ ਖ਼ਾਲਿਸਤਾਨ ਦੇ ਜਨਮ ਦਾ ਐਲਾਨ ਕਰ ਦੇਵੇ । ਉਹਨੇ ਕਿਹਾ ਕਿ ਇਸ ਐਲਾਨ ਪਿਛੇ ਪਾਕਿਸਤਾਨ ਤੇ ਚੀਨ ਖ਼ਾਲਿਸਤਾਨ ਨੂੰ ਮਾਨਤਾ ਦੇ ਦੇਣਗੇ । ਖ਼ਿਆਲ ਹੈ ਉਹਨਾਂ ਕੋਲ ਟਰਾਂਸਮੀਟਰ ਵੀ ਸੀ । ਲੌਂਗੋਵਾਲ ਨੇ ਕਿਹਾ ‘ਨਹੀਂ’, ਤੇ ਇਸ ਵਾਰ ਟੌਹੜਾ ਨੇ ਵੀ ਉਹਦਾ ਸਾਥ ਦਿਤਾ। 

** ਸਰਕਾਰ ਹੀ ਕਾਰਨ ਜਾਣਦੀ ਹੋਵੇਗੀ ਕਿ ਵ੍ਹਾਈਟ ਪੇਪਰ ਵਿਚ ਕਿਉਂ ਕਿਹਾ ਗਿਆ ਹੈ ਕਿ ਲੌਂਗੋਵਾਲ ਤੇ ਟੌਹੜਾ ਨੇ ‘ਆਤਮ-ਸਮਰਪਨ’ ਕੀਤਾ।  

ਹੋਏ ਅਤੇ ਅੰਨ੍ਹੇਵਾਹ ਗੋਲੀ ਚਲਾਈ। ਉਥੇ ਮੌਜੂਦ ਕੁਝ ਦਹਿਸ਼ਤਪਸੰਦਾਂ ਨੇ ਜਵਾਬ ਵਿਚ ਗੋਲੀ ਚਲਾਈ। ਲਗ ਭਗ 100 ਸ਼ਰਧਾਲੂ, ਜਿਨ੍ਹਾਂ ਵਿੱਚ ਨੇ ਇਸਤ੍ਰੀਆਂ ਤੇ 10 ਬੱਚੇ ਸ਼ਾਮਿਲ ਸਨ, ਮਾਰੇ ਗਏ । 

ਇਸ ਗੋਲੀ-ਵਟਾਂਦਰੇ ਵਿਚ ਦਹਿਸ਼ਤਪਸੰਦ ਅਕਾਲੀ ਦਲ ਦੇ ਸਕੱਤਰ, ਗੁਰਚਰਨ ਸਿੰਘ, ਨੂੰ ਮਾਰ ਸਕੇ, ਜੀਹਨੂੰ ਭਿੰਡਰਾਂਵਾਲੇ ਨੇ ਇਹਦਾ ਦੋਸ਼ੀ ਠਹਿਰਾਇਆ ਸੀ ਕਿ ਉਹਨੇ ਉਹਦੇ ‘ਕਿਲਰ ਸਕੁਆਡਾਂ ਦੇ ਸੀਨੀਅਰ ਕਮਾਂਡਰ, ਐਸ. ਐਸ. ਸੋਢੀ ਨੂੰ ਕਤਲ ਕਰਵਾਇਆ ਹੈ। ਕਹਿੰਦੇ ਹਨ ਕਿ ਗੁਰਚਰਨ ਸਿੰਘ ਨੇ ਸੁਰਿੰਦਰ ਸਿੰਘ ਛਿੰਦਾ ਤੇ ਉਹਦੀ ਸਹੇਲੀ, ਬਲਜੀਤ ਕੌਰ ਨੂੰ ਸੋਢੀ ਦੇ ਕਤਲ ਦਾ ਕੰਮ ਸੌਂਪਿਆ ਸੀ । ਅੱਗੇ ਚਲ ਕੇ ਛਿੰਦੇ ਦਾ ਕਤਲ ਕਰ ਦਿਤਾ ਗਿਆ ਅਤੇ ਬਲਜੀਤ ਕੌਰ ਨੂੰ ਵੀ ਤਸੀਹੇ ਦੇ ਕੇ ਮਾਰ ਮੁਕਾਇਆ ਗਿਆ । 

ਅਖੀਂ ਡਿਠੇ ਅਨੁਸਾਰ, ਜਿਹੜੇ ਸ਼ਰਧਾਲੂ ਸਿੱਖ ਰਾਮੂਵਾਲੀਏ ਦੇ ਨਾਲ ਗੁਰੂ ਨਾਨਕ ਨਿਵਾਸ ਵਿਚ ਰੁਕੇ, ਫੇਰ ਗੁਰੂ ਰਾਮ ਦਾਸ ਸਰਾਂ ਪਹੁੰਚ ਗਏ । ਉਹਨਾਂ ਨੇ ਸ਼ਿਕਾਇਤ ਕੀਤੀ ਕਿ ਫ਼ੌਜ ਨੇ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਦਿਤੀਆਂ ਜੋ ‘ਜੰਗੀ ਕੈਦੀਆਂ’ ਨੂੰ ਦਿਤੀਆਂ ਜਾਂਦੀਆਂ ਹਨ । ਇਹ ਉਜ ਅਜੀਬ ਦਿਸ ਸਕਦੀ ਹੈ ਕਿਉਂਜੁ ਸਥਾਨਕ ਹਸਪਤਾਲ ਵਿਚ ਇਕ ਵਾਰਡ ਜਿਥੇ ਫਟੜ ਕੈਦੀਆਂ ਨੂੰ ਰਖਿਆ ਗਿਆ ਸੀ, ਦੇ ਬਾਹਰ ਲੱਗੇ ਫਟੇ ਉਤੇ ਲਿਖਿਆ ਹੋਇਆ ਸੀ, ‘ਜੰਗੀ ਕੈਦੀ ।’ 

ਗੁਰੂ ਨਾਨਕ ਨਿਵਾਸ ਵਿਚ ਫਾਇਰਿੰਗ ਦੇ ਨਾਲ ਹੀ ਅਕਾਲ ਤਖ਼ਤ, ਲਾਇਬਰੇਰੀ ਬਿਲਡਿੰਗ ਤੇ ਨਾਲ-ਲਗਦੀਆਂ ਇਮਾਰਤਾਂ ਤੋਂ ਗੋਲੀਆਂ ਅੰਨ੍ਹੇ- ਵਾਹ ਚੱਲਣ ਲਗੀਆਂ । ਹਰਿਮੰਦਰ ਸਾਹਿਬ ਨੂੰ ਵੀ ਹਾਨੀ ਪੁਜੀ — ਇਹਦੇ ਉਤੇ ਘਟੋ-ਘਟ 300 ਗੋਲੀਆਂ ਦੇ ਨਿਸ਼ਾਨ ਗਿਣੇ ਗਏ। ਗੁਰੂ ਗਰੰਥ ਸਾਹਿਬ ਦੀ ਇਕ ਬੀੜ ਨੂੰ ਗੋਲੀ ਵੱਜੀ ; ਸਰਕਾਰ ਨੇ ਇਹ ਬੀੜ 13 ਜੂਨ ਨੂੰ ਇਕ ਗਰੰਥੀ ਨਾਲ ਮਿਲ ਕੇ ਬਾਹਰ ਲਿਜਾਣ ਦੀ ਕੋਸ਼ਸ਼ ਕੀਤੀ । 

ਦਿਆਲ ਨੇ ਅਗੇ ਚਲ ਕੇ ਮੈਨੂੰ ਦਸਿਆ, ‘ਅਸਾਂ ਹਰਿਮੰਦਰ ਸਾਹਿਬ ਵੱਲ ਉਦੋਂ ਵੀ ਗੋਲੀ ਨਹੀਂ ਚਲਾਈ ਜਦੋਂ ਅੱਤਵਾਦੀਆਂ ਨੇ ਉਸ ਸਥਾਨ ਨੂੰ ਜਿਥੇ ਕੀਰਤਨ ਹੁੰਦਾ ਹੈ, ਸਾਡੇ ਉਤੇ ਗੋਲੀ ਚਲਾਉਣ ਲਈ ਵਰਤਿਆ । ਪਰ ਕਾਰ- ਵਾਈ ਵਿਚ ਹਿਸਾ ਲੈਣ ਵਾਲੇ ਇਕ ਅਫਸਰ ਨੇ ਮੰਨਿਆ ਕਿ ‘ਟੈਂਪਲ ਤੋਂ ਲਦੀ ਗੋਲੀ ਦੇ ਜਲਣ ਵਿਚ ਜਵਾਨਾਂ ਨੇ ਗੋਲੀਆਂ ਚਲਾਈਆਂ ਸਨ । 

7 ਦੀ ਆਟੋਮੈਟਿਕ ਅਤੇ ਐਲ ਐਮ ਜੀ ਫ਼ਾਇਰਿੰਗ ਨੇ ਫ਼ੌਜੀਆਂ ਨੂੰ ਥਾਏਂ ਬੰਨ ਤਿੰਨ ਪਾਸਿਆਂ ਤੋਂ ਹਮਲੇ ਨੂੰ ਰੋਕ ਦਿੱਤਾ ਗਿਆ ਜਦੋਂ ਦਹਿਸ਼ਤਪਸੰਦਾਂ ਛਡਿਆ ; ਫ਼ੌਜ ਲਈ ਬੜੀ ਮੁਸ਼ਕਲ ਬਣ ਰਹੀ ਸੀ, ਘਿਰੀਆਂ ਹੋਈਆਂ (ਬਿਲਟ-ਅਪ) ਮੋਰਚਾਬੰਦ ਥਾਵਾਂ. ਵਿਚ ਵੈਸੇ ਵੀ ਲੜਾਈ ਸਦਾ ਹੀ ਖ਼ਤਰਨਾਕ ਕੰਮ ਹੁੰਦਾ ਹੈ । ਫੌਜ ਭਾਵੇਂ ਆਪਣੇ ਜਵਾਨਾਂ ਨੂੰ ਇਸ ਪੱਖੋਂ ਵੀ ਸਿਖਲਾਈ ਦਿਤਾ ਕਰਦੀ ਸੀ, ਪਰ ਹੁਣ ਪੈਰਾ-ਮਿਲਿਟਰੀ ਫ਼ੋਰਸ ਦੇ ਆਗਮਨ ਤੋਂ ਪਿਛੋਂ ਇਹ ਸਿਖਲਾਈ ਦੇਣੀ ਬੰਦ ਕਰ ਦਿਤੀ ਸੀ। 

ਰੁਕ ਰੁਕ ਕੇ ਫਾਇਰਿੰਗ ਹੁੰਦੀ ਰਹੀ । ਪਹੁ-ਫੁਟਾਲੇ ਦੀ ਪਹਿਲੀ ਰੌਸ਼ਨੀ ਵਿਚ ਦਿਸਿਆ ਕਿ ਪੂਰੀ ਪਰਕਰਮਾ ਹੀ ਲੱਥਾਂ ਨਾਲ ਭਰੀ ਪਈ ਸੀ ; ਵਰਦੀਆਂ ਵਾਲਿਆਂ ਦੀ ਗਿਣਤੀ ਦੂਜਿਆਂ ਨਾਲੋਂ ਵੱਧ ਸੀ । ਅੰਮ੍ਰਿਤ ਸਰੋਵਰ ਵਿਚ ਵੀ ਕੁਝ ਲੋਥਾਂ ਤੈਰ ਰਹੀਆਂ ਸਨ । ਦਿਨ ਚੜ੍ਹੇ ਫਾਇਰਿੰਗ ਕੁਝ ਮਧਮ ਹੋਈ ਤੇ ਜਲਦੀ ਹੀ ਬੇਤਰਤੀਬ ਹੋ ਗਈ । ਫ਼ੌਜੀ, ਜਿਨ੍ਹਾਂ ਦੀਆਂ ਪੁਜ਼ੀਸ਼ਨਾਂ ਅਰਖਿਅਤ ਸਨ, ਪਿਛਾਂਹ ਹਟ ਗਏ । 

ਕੁਝ ਦਹਿਸ਼ਤਪਸੰਦਾਂ ਨੇ ਸੋਚਿਆ ਕਿ ਉਹ ਇਸ ਮੌਕੇ ਦਾ ਲਾਭ ਉਠਾ ਕੇ ਅਕਾਲ ਤਖ਼ਤ ਦੇ ਸਾਹਮਣੇ ਵਾਲੇ ਦਰਖ਼ਤ ਲਾਗੇ ਫ਼ੌਜੀਆਂ ਨੂੰ ਉਹਨਾਂ ਦੀ ਪੁਜ਼ੀਸ਼ਨ ਤੋਂ ਹਟਾ ਸਕਦੇ ਹਨ, ਉਹ 5-6 ਜੂਨ ਦੀ ਰਾਤ ਤੋਂ ਉਥੇ ਡਟੇ ਰਹੇ ਸਨ । ਦਹਿਸ਼ਤਪਸੰਦਾਂ ਨੂੰ ਭਾਂਜ ਦਿਤੀ ਗਈ ਤੇ ਇਹਨਾਂ ਵਿਚੋਂ ਦਸਾਂ ਨੇ ਆਤਮ-ਸਮਰਪਨ ਕਰ ਦਿਤਾ । 

ਭਾਰੀ ਨੁਕਸਾਨ ਹੋਣ ਪਿਛੋਂ, ਜਦੋਂ ਉਹਦੇ ਕਾਲਮਾਂ ਨੂੰ ਰੋਕ ਦਿਤਾ ਗਿਆ, ਬਰਾੜ ਨੇ ਸਿੱਟਾ ਕਢਿਆ ਕਿ ਅਕਾਲ ਤਖ਼ਤ ਉਤੇ ਕਬਜ਼ੇ ਲਈ ਉਹਨੂੰ ਟੈਂਕ ਵਰਤਣੇ ਹੀ ਪੈਣਗੇ । ਉਹਨੇ 5 ਜੂਨ ਨੂੰ ਰਾਤੀਂ ਸਾਢੇ ਗਿਆਰਾਂ ਵਜੇ ਸੁੰਦਰ ਜੀ ਤੋਂ ਫ਼ੋਨ ਤੇ ਆਗਿਆ ਮੰਗੀ । ਸੁੰਦਰ ਜੀ ਨੇ ਕਿਹਾ, ਉਹ ਨਿਜੀ ਮੁਆਇਨੇ ਪਿਛੋਂ ਹੀ ਫ਼ੈਸਲਾ ਕਰੇਗਾ। ਉਹ ਅਗਲੇ ਦਿਨ, 6 ਤਰੀਕ ਨੂੰ ਢਾਈ ਵਜੇ ਤਿਪਹਿਰੇ ਅੰਮ੍ਰਿਤਸਰ ਪਹੁੰਚਿਆ ਅਤੇ ਸਥਿਤੀ ਨੂੰ ਘੋਖਣ ਪਿਛੋਂ ਟੈਂਕਾਂ ਦੀ ਵਰਤੋਂ ਦੀ ਆਗਿਆ ਦੇ ਦਿਤੀ । (ਕਹਿੰਦੇ ਨੇ ਸ੍ਰੀਮਤੀ ਇੰਦਰਾ ਗਾਂਧੀ ਦੀ ਆਗਿਆ ਲਈ ਗਈ) । 

ਦਿਆਲ ਨੇ ਦਸਿਆ ਹੈ, “ਮੁਕਾਬਲਾ ਏਡਾ ਸਖ਼ਤ ਸੀ ਕਿ ਉਹ ਟੈਂਕਾਂ। ਦੀ ਵਰਤੋਂ ਬਿਨਾਂ ਅਕਾਲ ਤਖ਼ਤ ਤੋਂ ਦਹਿਸ਼ਤਪਸੰਦਾਂ ਨੂੰ ਬਾਹਰ ਕਢ ਹੀ ਨਹੀਂ ਸਨ ਸਕਦੇ । 

ਬਰਾੜ ਪਹਿਲਾਂ 4 ਵਜ ਕੇ 10 ਮਿੰਟ ਤੇ ਸਵੇਰੇ ਗੁਰੂ ਰਾਪ ਦਾਸ ਸਰਾਂ ਵਾਲੇ ਪਾਸਿਉਂ ਅਕਾਲ ਤਖ਼ਤ ਨੂੰ ਘੇਰਨ ਲਈ ਆਰਮਰਡ ਪ੍ਰਸਾਨਲ ਕੈਰੀਅਰ (ਏ ਪੀ ਸੀ) ਲਿਆਇਆ । ਪਰ ਅਕਾਲ ਤਖ਼ਤ ਤੋਂ ਚੱਲੇ ਆਈ ਇੱਕ ਰਾਕਟਾਂ ਨੇ ਇਕ ਨੂੰ ਭਾਰੀ ਨੁਕਸਾਨ ਪੁਚਾਇਆ। ਬਰਾੜ ਲਈ ਇਹ ਦੂਜਾ ਧੱਕਾ ਸੀ। ਕਿਸੇ ਨੂੰ ਵੀ ਸੰਦੇਹ ਨਹੀਂ ਸੀ ਕਿ ਦਹਿਸ਼ਤਪਸੰਦਾਂ ਕੋਲ ਰਾਕਟ ਵੀ ਹਨ । 

ਏ ਪਹਿਲੀ ਦੇ ਤਬਾਹ ਹੋਣ ਪਿਛੋਂ, ਗੁਰੂ ਰਾਮਦਾਸ ਸਰਾਂ ਵਾਲੇ ਪਾਸਿਉਂ ਸੂਭ ਟੈਂਕ ਲਿਆਂਦੇ ਗਏ। ਪਰਕਰਮਾ ਵਲ ਜਾਂਦੇ ਰਾਹ ਦੀਆਂ ਪੌੜੀਆਂ ਟੈਂਕਾਂ ਦੇ ਦਾਖਲੇ ਲਈ ਗਏ। ਇੱਕ ਦੀ ਮਦਦ ਨਾਲ ਤੋੜਨੀਆਂ ਪਈਆਂ। ਪਰਕਰਮਾ ਦਾ ਵੀ ਥੋੜ੍ਹਾ ਨੁਕਸਾਨ ਹੋਇਆ, ਇਹਦਾ ਇਕ ਹਿਸਾ ਟੈਂਕਾਂ ਦੇ ਭਾਰ ਹੇਠਾਂ ਬੈਠ ਗਿਆ । ਬੈਂਕਾਂ ਦੀ ਪਰਾਬੰਦੀ ਕਰਕੇ ਦਹਿਸ਼ਤਪਸੰਦਾਂ ਨੂੰ ਮੁੜ ਆਤਮ-ਸਮਰਪਨ ਕਰਨ ਦੀ ਅਪੀਲ ਕੀਤੀ ਗਈ। ਇਹਨਾਂ ਵਿਚੋਂ ਲਗਭਗ 200 ਨੇ ਆਤਮ-ਸਮਰਪਨ ਕੀਤਾ ਜਿਨ੍ਹਾਂ ਵਿਚ ਹਰਿਮੰਦਰ ਸਾਹਿਬ ਵਿਚ ਟਿਕੇ ਹੋਏ 22 ਦਹਿਸ਼ਤਪਸੰਦ ਸ਼ਾਮਿਲ ਸਨ । 

6 ਜੂਨ ਤਿਪਹਿਰੇ ਟੈਂਕਾਂ ਨੇ ਗੋਲੇ ਵਰ੍ਹਾਏ। ਟੈਂਕਾਂ ਵਲੋਂ ਮਿਲੇ ਕਵਰ ਹੇਠ, ਜਵਾਨ ਜਿਹੜੇ ਦਰਖ਼ਤ ਹੇਠ ਆਪਣੀ ਪੁਜ਼ੀਸ਼ਨ ਤੇ ਡਟੇ ਰਹੇ ਸਨ, ਦੌੜ ਕੇ ਅੰਦਰ ਚਲੇ ਗਏ ਤੇ ਕਮਰੇ-ਕਮਰੇ ਦੀ ਲੜਾਈ ਪਿਛੋਂ ਜਿਸ ਦੇ ਸਿਟੇ ਵਜੋਂ ਦੋਹਾਂ ਧਿਰਾਂ ਦਾ ਹੀ ਮੋਇਆਂ-ਤੇ-ਫਟੜਾਂ ਦੇ ਰੂਪ ਵਿਚ ਭਾਰੀ ਨੁਕਸਾਨ ਹੋਇਆ, ਤਖ਼ਤ ਦੀ ਇਮਾਰਤ ਦੇ ਇਕ ਹਿਸੇ ਉਤੇ ਕਬਜ਼ਾ ਕਰ ਲਿਆ ਗਿਆ । 

ਸ਼ਾਮੀਂ ਅਕਾਲ ਤਖ਼ਤ ਤੇ ਇਹਦੇ ਤਹਿਖ਼ਾਨੇ ਉਤੇ ਜਿਥੇ ਦਹਿਸ਼ਤਪਸੰਦਾਂ ਦਾ ਅਸਲ੍ਹਾਖਾਨਾ ਸੀ, ਵਡਾ ਹਮਲਾ ਸ਼ੁਰੂ ਹੋਇਆ। ਇਸੇ ਸਮੇਂ ਹੀ ਇਕ ਅਗ-ਲਾਊ ਬੰਬ ਲਾਇਬਰੇਰੀ ਵਿਚ ਡਿਗਿਆ ਤੇ ਇਹਨੂੰ ਅਗ ਲਾ ਦਿਤੀ । ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ 7 ਜੂਨ ਸਵੇਰੇ ਫ਼ੌਜ ਨੇ ਲਾਇਬਰੇਰੀ ਨੂੰ ਅਗ ਲਾਈ ਸੀ, ਪਰ ਇਹ ਇਕ ਹਾਦਸਾ ਹੀ ਜਾਪਦਾ ਹੈ, ਜਿਸ ਦੇ ਲਈ ਕੌਣ ਜ਼ਿੰਮੇਵਾਰ ਹੈ, ਇਹ ਨਿਰਣਾ ਕਰਨਾ ਮੁਸ਼ਕਲ ਹੈ । ਇਸ ਲਾਇਬਰੇਰੀ ਵਿਚ ਕੁਝ ਦੁਰਲਭ ਕਿਤਾਬਾਂ ਤੇ ਹੱਥ-ਲਿਖਤਾਂ ਸਨ ਜਿਨ੍ਹਾਂ ਵਿਚ ਗਰੰਥ ਸਾਹਿਬ ਦੀਆਂ ਹੱਥ-ਲਿਖੀਆਂ ਨਕਲਾਂ ਅਤੇ ਹੁਕਮਨਾਮੇ ਵੀ ਸ਼ਾਮਿਲ ਸਨ ਜਿਨ੍ਹਾਂ ਉਤੇ ਕਈ ਗੁਰੂਆਂ ਦੇ ਦਸਖ਼ਤ ਸੀ । ਅਮੋਲ ਖ਼ਜ਼ਾਨਾ ਹੁਣ ਬਸ ਸੁਆਹ ਦਾ ਢੇਰ ਬਣ ਗਿਆ । 

ਅਕਾਲ ਤਖ਼ਤ ਤੋਂ ਫ਼ਾਇਰਿੰਗ ਨਿਰੰਤਰ ਜਾਰੀ ਰਹੀ। ਇਸ ਤੋਂ ਪਹਿਲਾਂ, ਬਰਾੜ ਨੇ ਦਹਿਸ਼ਤਪਸੰਦਾਂ ਨੂੰ ਅੰਨ੍ਹਾਂ ਕਰਨ ਲਈ ਟੈਂ’ਕਾਂ ਦੀਆਂ ‘ਨਿਊਨ’ ਲਾਈਟਾਂ ਦੀ ਵਰਤੋਂ ਕੀਤੀ . ਸੀ ਜਦ ਕਿ ਉਹਦੇ ਆਦਮੀ ਖਿਸਕ ਕੇ ਅਗੇ ਗਏ ਸਨ । ਪਰ ਇਹ ਲਾਈਟਾਂ ਜਲਦੀ ਹੀ ਬੁਝ ਜਾਂਦੀਆਂ ਅਤੇ ਦਹਿਸ਼ਤ – ਪਸੰਦ ਇਹਨਾਂ ਦੇ ਬੁਝਦਿਆਂ ਹੀ ਮੁੜ ਫ਼ਾਇਰਿੰਗ ਸ਼ੁਰੂ ਕਰ ਦਿੰਦੇ । 

ਫੇਰ ਟੈਂਕਾਂ ਨੂੰ ਆਪਣੀਆਂ ਭਾਰੀ ਤੋਪਾਂ ਵਰਤਣ ਲਈ ਹੁਕਮ ਦਿਤਾ ਗਿਆ । ਸਰੋਵਰ ਦੇ ਦੂਜੇ ਪਾਸੇ ਖੜੇ ਟੈਂਕਾਂ ਤੋਂ ਕਈ ਗੋਲੇ ਅਕਾਲ ਤਖ਼ਤ ਨੂੰ ਲਗਣ ਦੀ ਥਾਂ ਦਰਸ਼ਨੀ ਡਿਊੜੀ ਨੂੰ ਜਾ ਵੱਜੇ ਤੇ ਇਹਦਾ ਇਕ ਹਿਸਾ ਢਹਿ ਗਿਆ । 

11 ਵਜੇ ਰਾਤ, ਕੋਈ ਜਣਾ ਅਕਾਲ ਤਖ਼ਤ ‘ਚੋਂ ਨਿਕਲ ਕੇ ਨਿਸ਼ਾਨ ਸਾਹਿਬ ਵੱਲ ਧਾ ਕੇ ਆਇਆ ਤੇ ਹਵਾ ਵਿਚ ਇਕ ਫ਼ਾਇਰ ਕੀਤਾ। ਕੁਝ ਸਿਪਾਹੀਆਂ ਨੇ ਸੋਚਿਆ, ਹੋ ਸਕਦਾ ਹੈ, ਇਹ ਭਿੰਡਰਾਂਵਾਲੇ ਵਲੋਂ ਆਤਮ ਸਮਰਪਨ ਦਾ ਸਿਗਨਲ ਹੋਵੇ, ਪਰ ਉਹ ਵੀ ਭਾਵੇਂ ਕੋਈ ਵੀ ਹੋਵੇ, ਉਹਦੇ ਕੋਲ਼ ਕੋਈ ਚਿਟਾ ਝੰਡਾ ਨਹੀਂ ਸੀ ਤੇ ਫ਼ਾਇਰਿੰਗ ਮਠੀ ਨਹੀਂ ਸੀ ਹੋਈ । ਉਸ ਇਕੱਲੇ ਆਦਮੀ ਦੀ ਲੱਤ ਵਿਚ ਗੋਲੀ ਵੱਜੀ ਤੇ ਉਹ ਡਿਗ ਪਿਆ, ਕਈ ਦਹਿਸ਼ਤਪਸੰਦ ਬਾਹਰ ਧਾ ਕੇ ਆਏ ਤੇ ਉਹਨੂੰ ਘਸੀਟ ਕੇ ਅਕਾਲ ਤਖ਼ਤ ਦੇ ਅੰਦਰ ਲੈ ਗਏ । ਉਹਨੂੰ ਲਿਜਾਣ ਦੇ ਇਸ ਜਤਨ ਵਿਚ ਕਈ ਜਣੇ ਮਾਰੇ ਗਏ। 

ਹੁਣ ਅਕਾਲ ਤਖ਼ਤ ਵਲੋਂ ਫ਼ਾਇਰਿੰਗ ਮਠੀ ਪਈ । ਪਰ ਗਰਾਊਂਡ ਫ਼ਲੋਰ ਤੇ ਤਹਿਖ਼ਾਨੇ ਤੇ ਕਾਬੂ ਪਾਉਣ ਲਈ ਫ਼ੌਜ ਨੂੰ ਚਿਰ ਰਾਤ ਤਕ ਕੁਝ ਘੰਟੇ ਹੋਰ ਜਤਨ ਕਰਨੇ ਪਏ, ਅਤੇ ਲੜਾਈ ਦਾ ਸਪੱਸ਼ਟ ਤੌਰ ਤੇ ਭੋਗ ਪੈ ਗਿਆ ਸੀ । ਭਿੰਡਰਾਂਵਾਲੇ, ਉਹਦੇ ਨੌਜਵਾਨ ਸੰਗੀ, ਅਮਰੀਕ ਸਿੰਘ, ਜਿਸ ਦੇ ਵਿਆਹ ਤੇ ਕੁਝ ਦਿਨ ਪਹਿਲਾਂ ਹੀ ਭਿੰਡਰਾਂਵਾਲੇ ਨੇ ਅਸ਼ੀਰਵਾਦ ਦਿਤੀ ਸੀ, ਅਤੇ ਸ਼ਾਹਬੇਗ ਸਿੰਘ, ਉਹਦੀ ਫ਼ੋਰਸ ਦਾ ਕਮਾਂਡਰ, ਜਿਸ ਦੇ ਹੱਥ ਵਿਚ ਅਜੇ ਵੀ ਵਾਕੀ ਟਾਕੀ ਫੜੀ ਹੋਈ ਸੀ, ਤਹਿਖ਼ਾਨੇ ਵਿਚ ਮਰਨ ਵਾਲਿਆਂ ਵਿਚੋਂ ਸਨ । ਇਥੇ 31 ਲੋਥਾਂ ਹੋਰ ਇਧਰ ਉਧਰ ਪਈਆਂ ਸਨ । 

ਭਿੰਡਰਾਂਵਾਲੇ ਦੀ ਮੌਤ ਕਿਵੇਂ ਹੋਈ ? ਇਹ ਸਵਾਲ ਮੈਂ ਉਹਦੀ ਦੇਹ ਮਿਲਣ ਤੋਂ ਦੋ ਹਫਤੇ ਪਿਛੋਂ ਦਿਆਲ ਨੂੰ ਪੁਛਿਆ। ਉਹਨੇ ਕਿਹਾ : ‘ਇਹ ਕਹਿਣਾ ਬਹੁਤ ਮੁਸ਼ਕਲ ਹੈ ; ਉਹਨੂੰ ਗੋਲੀ ਵੀ ਲਗ ਸਕਦੀ ਹੈ ਤੇ ਕੋਈ ਪਥਰ, ਆਦਿ, ਵੀ ਉਹਦੇ ਉਤੇ ਡਿਗ ਸਕਦਾ ਹੈ ।’ ਕੀ, ਜਿਵੇਂ ਕਿ ਹੋਮ ਸੈਕਰੇਟਰੀ, ਐਮ. ਐਮ. ਵਲੀ, ਨੇ ਅਨੁਮਾਨਿਆ ਸੀ, ਕੀ ਬਬਰ ਖ਼ਾਲਸਾ ਦੇ ਆਦਮੀ ਉਹਨੂੰ ਮਾਰ ਸਕਦੇ ਸਨ ? ਦਿਆਲ ਨੇ ਕਿਹਾ : ਇਹ ਸੰਭਵ ਨਹੀਂ, ਇਹ ਮੰਨਣਯੋਗ ਨਹੀਂ ।’ 

ਅਕਾਲ ਤਖ਼ਤ ਦੇ ਗਰਾਊਂਡ ਫਲੋਰ ਉਤੇ, ਫੌਜ ਨੂੰ ਆਲ-ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਕੱਤਰ, ਹਰਿਮੰਦਰ ਸਿੰਘ ਸੋਢੀ, ਦੀ ਡਾਇਰੀ ਵੀ ਮਿਲੀ ਜਿਸ ਵਿਚ ਉਹਨੇ ਉਹਨਾਂ ਸਭਨਾਂ ਲੋਕਾਂ ਦਾ ਵਫ਼ਾਦਾਰੀ ਨਾਲ ਰਿਕਾਰਡ ਰਖਿਆ ਸੀ ਜਿਨ੍ਹਾਂ ਨੂੰ ਉਹਨੇ ਕਤਲ ਕੀਤਾ ਸੀ । ਇਥੇ ਭਾਰਤ ਦੇ ਵਖ ਵਖ ਭਾਗਾਂ ਤੋਂ ਅਤੇ ਵਿਦੇਸਾਂ ਤੋਂ ਭਿੰਡਰਾਂਵਾਲੇ ਨੂੰ ਲਿਖੇ ਗਏ ਪੱਤਰਾਂ ਨਾਲ ਭਰੇ ਥੈਲੇ ਵੀ ਮਿਲੇ । 

ਇਚਿਰ, ਮੋਗਾ, ਮੁਕਤਸਰ, ਫ਼ਰੀਦਕੋਟ, ਪਟਿਆਲਾ, ਰੋਪੜ ’ਤੇ ਚੌਕ ਮਹਿਤਾ ਦੇ ਗੁਰਦਵਾਰਿਆਂ ਵਿਚ ਵੀ ਫ਼ੌਜੀ ਕਾਰਵਾਈਆਂ ਦਾ ਭੋਗ ਪੈ ਚੁਕਿਆ ਹੋਇਆ ਸੀ । ਪਟਿਆਲੇ ਦੇ ਗੁਰਦਵਾਰੇ ਦੂਖਨਿਵਾਰਨ ਵਿਚ ਫ਼ੌਜ ਨੇ ਅਣ- ਭੜਕਾਈ ਫ਼ਾਇਰਿੰਗ ਕੀਤੀ ਜਿਥੇ 26 ਲੋਕ ਮਰੇ । ਪਰ, ਮੋਗੇ ਤੇ ਮੁਕਤਸਰ ਦੇ ਗੁਰਦਵਾਰਿਆਂ ਵਿਚ ਫ਼ੌਜ ਨੂੰ ਇਕ ਹਦ ਤਕ ਮੁਕਾਬਲੇ ਦਾ ਸਾਹਮਣਾ ਕਰਨ ਪਿਆ । 

ਭਿੰਡਰਾਂਵਾਲੇ ਦੀ ਮੌਤ ਨੇ ਲੜਾਈ ਦਾ ਭੋਗ ਪਾ ਦਿਤਾ, ਉਂਜ ਭਾਵੇਂ 8 ਜੂਨ ਤਕ ਕਦੇ ਕਦੇ ਛਹਿ ਲਾ ਕੇ ਗੋਲੀ ਚਲਦੀ ਰਹੀ । ਏਸ ਦਿਨ ਦਹਿਸ਼ਤਪਸੰਦਾਂ ਨੇ ਇਕ ਆਰਮੀ ਡਾਕਟਰ ਨੂੰ ਮਾਰ ਮੁਕਾਇਆ ਜਿਹੜਾ ਜ਼ਖ਼ਮੀਆਂ ਦੀ ਮਲ੍ਹਮਪਟੀ ਕਰਨ ਲਈ ਤਹਿਖ਼ਾਨੇ ਵਿਚ ਗਿਆ ਸੀ । ਇਸ ਤੋਂ ਪਹਿਲਾਂ ਦਹਿਸ਼ਤਪਸੰਦਾਂ ਨੇ ਦੋ ਜੂਨੀਅਰ ਕਮਾਂਡਿੰਗ ਅਫ਼ਸਰਾਂ ਨੂੰ ਜਿਹੜੇ ਉਹਨਾਂ ਦੇ ਕਾਬੂ ਸਨ, ਮਾਰ ਦਿਤਾ; ਇਕ ਨੂੰ ਤਾਂ ਵਿਸਫੋਟਕਾਂ ਨਾਲ ਉਡਾ ਦਿਤਾ । 

ਫ਼ੌਜੀ ਕਾਰਵਾਈ ਦੇ ਦੌਰਾਨ, ਸਾਬਕ ਮੁਖ ਮੰਤਰੀ, ਪਰਕਾਸ਼ ਸਿੰਘ ਬਾਦਲ, ਯੂ. ਪੀ. ਵਿਚ ਫਸ ਗਿਆ ਸੀ ; ਉਹਨੇ ਪੰਜਾਬ ਪਹੁੰਚਣ ਦਾ ਹਰ ਸੰਭਵ ਜਤਨ ਕੀਤਾ ਪਰ ਉਹਨੂੰ ਵਾਪਸ ਭੇਜ ਦਿਤਾ ਗਿਆ ਤੇ ਪੰਜਾਬ ਜਾਣ ਨਾ ਦਿਤਾ ਗਿਆ। ਉਹ ਜਲਦੀ ਹੀ ਚੰਡੀਗੜ੍ਹ ਪਹੁੰਚਿਆ ਤਾਂ ਉਹਨੇ ਪ੍ਰੈੱਸ ਕਾਨਫ਼ਰੰਸ 12 ਜੂਨ ਨੂੰ ਬੁਲਾਈ । 

ਉਹ ਸ਼ਾਇਦ ਸੁਲਾਹ-ਸਫ਼ਾਈ ਵਾਲਾ ਵਤੀਰਾ ਧਾਰਨ ਕਰਦਾ, ਪਰ ਓਸ ਸਵੇਰੇ ਸਾਬਕ ਯੂਨੀਅਨ ਜ਼ਰਾਇਤ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਇਕ ਸਥਾਨਕ ਗੁਰਦਵਾਰੇ ਵਿਚ, ਜਦੋਂ ਉਹਨੇ ਸ਼ਾਂਤੀ ਤੇ ਮਿਤਰਤਾ ਦੀ ਗੱਲ ਕੀਤੀ, ਓਏ ਓਏ ! ਹੋਈ ਸੀ । ਬਰਨਾਲੇ ਨਾਲ ਮੁਲਾਕਾਤ ਤੇ ਉਹਦੇ ਨਾਲ ਹੋਈ ਜਾਣਨ ਪਿਛੋਂ, ਬਾਦਲ ਨੇ ਸਖ਼ਤ ਲਾਈਨ ਅਖ਼ਤਿਆਰ ਕੀਤੀ ਤੇ ਇਕ ਬਿਆਨ ਵਿਚ ਸਿੱਖਾਂ ਨੂੰ ਕਿਹਾ ਕਿ ਉਹ 17 ਜੁਲਾਈ ਨੂੰ ਸ਼ਹੀਦੀ ਦਿਵਸ ਮਨਾਉਣ, ਉਸ ਦਿਨ ਵਰਤ ਰਖਣ ਤੇ ਭੁੰਜੇ ਸੌਣ । ਉਹਨੇ ਸਿੱਖਾਂ ਨੂੰ ਕਾਲੀਆਂ ਪਗਾਂ ਬੰਨ੍ਹ ਕੇ ਸੋਗ ਮਨਾਉਣ ਲਈ ਵੀ ਕਿਹਾ। ਤੇ ਕਈ ਸਿੱਖ ਅਜੇ ਤਕ ਵੀ ਕਾਲੀਆਂ ਪਗਾਂ ਬੰਨ੍ਹਦੇ ਹਨ । 

ਇਸ ਬਿਆਨ ਤੋਂ ਛੇਤੀ ਹੀ ਪਿਛੋਂ ਬਾਦਲ ਨੂੰ ਗਰਿਫ਼ਤਾਰ ਕਰ ਲਿਆ ਗਿਆ ਤੇ ਬਰਨਾਲਾ ਨੂੰ ਵੀ । ਹਕੂਮਤ ਨੂੰ ਮਾਡਰੇਟਾਂ ਵਲੋਂ ਸਖ਼ਤ ਲਾਈਨ ਅਖ਼ਤਿਆਰ ਕਰਨ ਬਾਰੇ ਘਬਰਾਹਟ ਸੀ । ਉਹਨੂੰ ਇਸ ਗੱਲ ਨੇ ਹੋਰ ਵੀ ਵਧੇਰੇ ਪਰੇਸ਼ਾਨ ਕੀਤਾ ਕਿ ਕਾਂਗਰਸ (ਆਈ) ਐਮ. ਪੀ. ਅਮਰੇਂਦਰ ਸਿੰਘ, ਜਿਹੜਾ ਸ੍ਰੀਮਤੀ ਗਾਂਧੀ ਦੇ ਪਰਵਾਰ ਦਾ ਨਿਕਟ-ਵਰਤੀ ਵੀ ਸੀ, ਨੇ ਅਸਤੀਫਾ ਦੇ ਦਿਤਾ ਸੀ । ਇਕ ਹੋਰ ਕਾਂਗਰਸ (ਆਈ) ਐਮ. ਪੀ. ਦੇਵਿੰਦਰ ਸਿੰਘ ਗਰਚਾ ਨੇ ਵੀ ਪਾਰਲੀਮੈਂਟ ਤੋਂ ਅਸਤੀਫ਼ਾ ਦੇ ਦਿਤਾ ਸੀ, ਉਹਨੇ ਭਾਵੇਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਨਹੀਂ ਸੀ ਦਿਤਾ । 

ਸ੍ਰੀ ਨਗਰ ਵਿਚ ਸਿੱਖਾਂ ਨੇ ਆਰੀਆ ਸਮਾਜ ਦੇ ਇਕ ਇੰਸਟੀਚਿਊਸ਼ਨ, ਇਕ ਮੰਦਰ ਤੇ ਕੁਝ ਹਿੰਦੂ ਦੁਕਾਨਾਂ ਨੂੰ ਅਗ ਲਾ ਕੇ ਆਪਣਾ ਰੋਸ ਪ੍ਰਗਟਾਇਆ; ਮੁਜ਼ਾਹਰੇ ਵਿਚ ਸ਼ਾਮਿਲ ਕੁਝ ਲੋਕਾਂ ਨੇ ‘ਸਿੱਖ ਮੁਸਲਿਮ ਭਾਈ ਭਾਈ, ਹਿੰਦੂ ਕੌਮ ਕਹਾਂ ਸੇ ਆਈ’ ਦਾ ਨਾਹਰਾ ਵੀ ਲਾਇਆ। ਪੁਲਸ ਫ਼ਾਇਰਿੰਗ ਵਿਚ ਨੌ ਆਦਮੀ ਮਾਰੇ ਗਏ । ਸ੍ਰੀ ਨਗਰ ਕਸ਼ਮੀਰ ਦੇ ਉਹਨਾਂ ਸਥਾਨਾਂ ਵਿਚੋਂ ਇਕ ਸੀ ਜਿਥੇ ਸਿੱਖਾਂ ਦੇ ‘ਟਰੇਨਿੰਗ ਕੈਂਪ’ ਲਗਦੇ ਸਨ । ਸਿੱਖਾਂ ਨੇ ਇਸ ਤੋਂ ਇਨਕਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਗੁਰਮਤ ਕੈਂਪ ਸਨ ਜਿਥੇ ਧਾਰਮਕ ਸਿਖਿਆ ਦਿਤੀ ਜਾਂਦੀ ਸੀ, ਇਹਨਾਂ ਨੂੰ ਗ਼ਲਤੀ ਨਾਲ ਟਰੇਨਿੰਗ ਕੈਂਪ ਸਮਝਿਆ ਗਿਆ । ਯਾਦ ਰਹੇ, ਏਸੇ ਸਾਲ ਫਾਰੂਕ ਅਬਦੁਲਾ ਨੂੰ ਤਖ਼ਤੋਂ ਲਾਹੁਣ ਵੇਲੇ ਉਸ ਉਤੇ ਸੈਂਟਰ ਨੇ ਇਹਨਾਂ ਟਰੇਨਿੰਗ ਕੈਂਪਾਂ ਬਾਰੇ ਮਿਲਭਗਤੀ ਦਾ ਦੋਸ਼ ਲਾਇਆ ਸੀ । 

ਫ਼ੌਜੀ ਕਾਰਵਾਈ ਦਾ ਸਭ ਤੋਂ ਤਿਖਾ ਪ੍ਰਤੀਕਰਮ ਵਿਦੇਸਾਂ ਵਿਚ, ਖ਼ਾਸ ਕਰਕੇ ਕੈਨੇਡਾ ਤੇ ਬਰਤਾਨੀਆ ਵਿਖੇ ਹੋਇਆ । ਗੰਗਾ ਸਿੰਘ ਢਿਲੋਂ ਦੀ ਜੀਹਨੂੰ ਪਹਿਲਾਂ ਪਰੇ ਪਰੇ ਰਖਿਆ ਜਾਂਦਾ ਸੀ – ਸ਼ਾਇਦ ਹੀ ਕਿਸੇ ਗੁਰਦਵਾਰੇ ਨੇ ਉਹਦਾ ਜਾਂ ਉਹਦੇ ਖ਼ਾਲਿਸਤਾਨ ਪਖੀ ਵਿਚਾਰਾਂ ਦਾ ਸਵਾਗਤ ਕੀਤਾ ਹੋਵੇ – ਹੁਣ ਹਰ ਥਾਂ ਪੁਛ ਸੀ । ਉਹਨੂੰ ਅਨੇਕਾਂ ਸਮਰਥਕ ਮਿਲ ਗਏ ਭਾਵੇਂ ਉਹ ਪਹਿਲਾਂ ਵਰਗਾ ਹੀ ਕਟੜ ਸੀ। ਉਹਨੇ ਕਿਹਾ, ‘ਫ਼ੌਜੀ ਕਾਰਵਾਈ ਨਾਲ ਖ਼ਾਲਿਸਤਾਨ ਲਈ ਤੀਰ ਕਮਾਨੋ ਨਿਕਲ ਚੁਕਿਆ ਹੈ । ਜਿੰਨਾ ਚਿਰ ਸਿੱਖ ਸ਼ੇਰ ਫਟੜ ਹੈ ਉਹ ਚੈਨ ਨਾਲ ਨਹੀਂ ਬੈਠੇਗਾ ।’ ਉਹਨੇ, ਫ਼ੌਜ ਦੀ ਤੁਰਤ ਹੀ ਵਾਪਸੀ ਦੀ ਮੰਗ ਦੇ ਨਾਲ ਹੀ ਇਹ ਮੰਗ ਵੀ ਕੀਤੀ ਕਿ ਸਿੱਖ ਮੰਗਾਂ ਬਾਰੇ ਸੰਯੁਕਤ ਰਾਸ਼ਟਰ ਦੁਆਰਾ ਰੈਫਰੈਂਡਮ ਕਰਵਾਇਆ ਜਾਵੇ । 

ਯੂਨਾਈਟਿਡ ਸਿੱਖ ਅਪੀਲ ਨਾਂ ਦੀ ਇਕ ਨਵੀਂ ਸੰਸਥਾ ਨੇ ਹਿਊਮਨ ਰਾਈਟਸ ਸਬ-ਕਮੇਟੀ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੁ ਉਹ ਅਮਰੀਕਨ ਸੈਨੇਟਰ ਗਸ ਯਾਟਰੋਨ ਦੇ ਅਧੀਨ ਭਾਰਤ ਵਿਚ ਮਾਨਵ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਜਾਂਚ ਪੜਤਾਲ ਕਰੇ । ਇਸ ਸੰਸਥਾ ਨੇ ਦਾਹਵਾ ਕੀਤਾ ਕਿ ਰੂਸੀ ਸ੍ਰੀਮਤੀ ਗਾਂਧੀ ਦੀਆਂ ਕਾਰਵਾਈਆਂ ਦੀ ਹਿਮਾਇਤ ਕਰ ਰਹੇ ਹਨ । ਲਗਭਗ ਦੋ ਸੌ ਸਿੱਖਾਂ ਜਿਨ੍ਹਾਂ ਵਿਚ ਮਰਦ, ਇਸਤਰੀਆਂ ਤੇ ਬੱਚੇ ਸ਼ਾਮਿਲ ਸਨ, 7 ਜੂਨ ਨੂੰ ਵਾਸ਼ਿੰਗਟਨ ਵਿਖੇ ਭਾਰਤੀ ਦੂਤਾਵਾਸ ਤਕ ਮਾਰਚ ਕੀਤਾ । ਕੈਨੇਡਾ ਵਿਖੇ ਵੈਨਕੂਵਰ ਵਿਚ ਰੋਸ-ਮੁਜ਼ਾਹਰੇ ਨੇ ਹਿੰਸਕ ਰੂਪ ਧਾਰ ਲਿਆ ਤੇ ਰੋਸ ਪ੍ਰਗਟਾਉਣ ਵਾਲੇ ਦੋ ਆਦਮੀਆਂ ਨੇ, ਫੜੇ ਜਾਣ ਤੋਂ ਪਹਿਲਾਂ, ਕੌਂਸਲੇਟ ਅੰਦਰ ਹੁਲੜ ਮਚਾਇਆ । 

ਇਸੇ ਤਰ੍ਹਾਂ ਦੇ ਰੋਹ-ਭਰੇ ਮੁਜ਼ਾਹਰੇ ਓਟਾਵਾ ਵਿਖੇ ਇੰਡੀਅਨ ਹਾਈ ਕਮਿਸ਼ਨ ਦੇ ਸਾਹਮਣੇ ਅਤੇ ਟਰੋਨਟੋ ਵਿਚ ਕੌਂਸਲੇਟ ਦੇ ਸਾਹਮਣੇ ਹੋਏ । ਟਰੋਨਟੋ ਵਿਖੇ, ਪਾਕਿਸਤਾਨੀ ਜਿਨ੍ਹਾਂ ਵਿਚ ਪਾਕਿਸਤਾਨੀ ਕੈਨੇਡੀਅਨਾਂ ਦੀ ਫ਼ੈਡਰੇਸ਼ਨ ਦਾ ਜਨਰਲ ਸਕੱਤਰ, ਆਸਫ਼ ਸ਼ੁਜਾਹ, ਸ਼ਾਮਿਲ ਸੀ, ਸਿੱਖਾਂ ਦੇ ਮੁਜ਼ਾਹਰੇ ਵਿਚ ਸ਼ਾਮਿਲ ਹੋਏ । 

ਆਰੰਭਕ ਜੁਲਾਈ ਵਿਚ, ਕੈਨੇਡਾ ਵਿਖੇ ਐਕਟਿੰਗ ਹਾਈ ਕਮਿਸ਼ਨ, ਕੇ. ਪੀ. ਫੇਬੀਅਨ, ਨੂੰ ਕੋਈ ਤੀਹ ਸਿੱਖਾਂ ਨੇ ਮੁਜ਼ਾਹਰੇ ਦੇ ਦੌਰਾਨ, ਜਦੋਂ ਉਹ ਵਿੰਨੀਪਿਗ ਰੋਸ ਦਰਜ ਕਰਵਾਉਣ ਲਈ ਗਿਆ ਸੀ ਜਿਥੇ ਭਾਰਤੀ ਰਾਸ਼ਟਰੀ ਝੰਡਾ ਸਾੜਿਆ ਗਿਆ ਸੀ, ਗੱਤੇ ਮਾਰੇ । ਇਸ ਉਪਦਰ ਲਈ ਸਤੰਬਰ ਵਿਚ ਚਾਰ ਸਿੱਖ ਨੌਜਵਾਨਾਂ ਨੂੰ ਗਰਿਫ਼ਤਾਰ ਕੀਤਾ ਗਿਆ । ਓਟਾਵਾ ਤੋਂ ਇਹ ਵੀ ਖ਼ਬਰਾਂ ਆਈਆਂ ਕਿ 5 ਸਤੰਬਰ ਨੂੰ ਭਾਰਤੀ ਮੂਲ ਦੇ ਕੈਨੇਡੀਅਨਾਂ ਦੀ ਨੈਸ਼ਨਲ ਐਸੋਸੀਏਸ਼ਨ ਦੀ ਮੀਟਿੰਗ ਵਿਚ ਖ਼ਾਲਿਸਤਾਨ ਦੇ ਕੋਈ ਚਾਲੀ ਸ਼ਸਤਰਬੰਦ ਸਮਰਥਕਾਂ ਨੇ ਗੜਬੜ ਪਾਈ ਅਤੇ ਡੈਲੀਗੇਟਾਂ ਨੂੰ ਭਾਰਤ-ਵਿਰੋਧੀ ਮਤਾ ਪਾਸ ਕਰਨ ਉਤੇ ਮਜਬੂਰ ਕੀਤਾ । 

ਬਰਤਾਨੀਆ ਵਿਖੇ, ਜਗਜੀਤ ਸਿੰਘ ਚੌਹਾਨ ਦੀ ਲੀਡਰਸ਼ਿਪ ਹੇਠ ਸਿੱਖ ਸਰਗਰਮਾਂ ਨੇ ਇਸ ਸਥਿਤੀ ਦਾ ਲਾਭ ਉਠਾਇਆ। ਭਾਵੇਂ ‘ਜਲਾਵਤਨੀ ਵਿਚ ਖ਼ਾਲਿਸਤਾਨ ਸਰਕਾਰ’ ਜਿਸ ਦਾ ਐਲਾਨ 13 ਜੂਨ ਨੂੰ ਹੋਇਆ ਸੀ, ਅਗੇ ਚੱਲ ਕੇ ਕੁੱਲ ਸਰਕਾਰ ਗਈ ਸੀ, ਇਕ ਖ਼ਾਲਿਸਤਾਨ ਐਕਸ਼ਨ ਕਮੇਟੀ ਕਾਇਮ ਕੀਤੀ ਗਈ ਜਿਸ ਦਾ ਮੁਖੀ ਚੌਹਾਨ ਨੂੰ ਬਣਾਇਆ ਗਿਆ । 

ਬਰਤਾਨੀਆ ਵਿਚ ਰੋਸ ਵਿਚ ਇੰਡੀਅਨ ਹਾਈ ਕਮਿਸ਼ਨ ਦੇ ਅਮਲੇ ਦੀਆਂ ਜਿੰਦਾਂ ਨੂੰ ਅਤੇ ਇੰਡੀਅਨ ਲੀਡਰਸ਼ਿਪ ਦੀਆਂ ਜਾਨਾਂ ਨੂੰ ਧਮਕੀਆਂ ਸ਼ਾਮਿਲ ਸਨ । ਇਥੋਂ ਦੇ ਉਰਦੂ ਅਖ਼ਬਾਰਾਂ ਵਿਚ ਇਸ ਮਤਲਬ ਦੇ ਇਸ਼ਤਿਹਾਰ ਵੀ ਛਾਪੇ ਗਏ ਕਿ ਭਾਰਤੀ ਲੀਡਰਾਂ ਨੂੰ ਕਤਲ ਕਰਨ ਵਾਲਿਆਂ ਨੂੰ ਇਨਾਮ ਦਿਤੇ ਜਾਣਗੇ, ਜਦ ਕਿ ਚੌਹਾਨ ਨੇ ਖੁਲ੍ਹੇ-ਆਮ ; ਬੀ ਬੀ ਸੀ ਦੇ ਪ੍ਰੋਗਰਾਮ, ਵਰਲਡ ਐਟ ਵੰਨ, ਵਿਚ ਸ਼੍ਰੀਮਤੀ ਗਾਂਧੀ ਨੂੰ ਕਤਲ ਕਰਨ ਦਾ ਸੱਦਾ ਦਿਤਾ। ਜਿਵੇਂ ਕੈਨੇਡਾ ਵਿਚ ਵੇਖਿਆ ਗਿਆ ਸੀ, ਬਰਤਾਨੀਆ ਵਿਚ ਵੀ ਪਾਕਿਸਤਾਨੀਆਂ ਤੇ ਸਿੱਖਾਂ ਵਿਚਕਾਰ ਮੇਲ ਜੋਲ ਵੇਖਿਆ ਗਿਆ । 

ਕਸ਼ਮੀਰ ਲਿਬਰੇਸ਼ਨ ਫ਼ਰੰਟ ਨੇ, ਰਿਪੋਰਟ ਹੈ, ਕੋਪਨੇਹੇਗਨ ਤੋਂ ਦੋ ਸਰਗਰਮ ਕਾਰਕੁਨ ਲੰਡਨ ਵਿਚ ਸਿੱਖ ਸਰਗਰਮਾਂ ਨੂੰ ਮਿਲਣ ਲਈ ਭੇਜੇ ਤਾਂ ਜੁ ਇੰਡੀਅਨ ਆਰਮੀ ਦਾ ਧਿਆਨ ਲਾਂਭੇ ਲਿਜਾਣ ਲਈ ਕਸ਼ਮੀਰ ਦੇ ਸਰਹੱਦੀ ਰਾਜ ਵਿਚ ਗੜਬੜ ਪੈਦਾ ਕਰਨ ਦੀ ਪਲਾਨ ਨੂੰ ਅੰਤਮ ਰੂਪ ਦਿਤਾ ਜਾਵੇ । ਦਰਸ਼ਕਾਂ ਦਾ ਖ਼ਿਆਲ ਹੈ ਕਿ ਨਵੀਂ ਤੇ ਪੁਰਾਣੀ ਪੀੜ੍ਹੀ ਦੋਵੇਂ ਹੀ – ਬਰਤਾਨੀਆਂ ਵਿਚ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦਾ ਪਰਧਾਨ, ਗਿਆਨੀ ਅਮੋਲਕ ਸਿੰਘ ਵਰਗੇ ਆਗੂ ਵੀ ਖ਼ਾਲਿਸਤਾਨ ਦੇ ਵਿਚਾਰ ਦੇ ਝਾਂਸੇ ਵਿਚ ਆ ਗਏ । 

21 ਜੂਨ ਨੂੰ ਲਗਭਗ 10,000 ਸ਼ਰਧਾਲੂਆਂ ਨੂੰ ਗੋਲਡਨ ਟੈਂਪਲ ਵਿਚ ਦਾਖ਼ਲ ਹੋਣ ਦੀ ਆਗਿਆ ਦਿਤੀ ਗਈ । ਸ਼ਰਧਾਲੂਆਂ ਨੂੰ ਤਬਾਹੀ ਤੇ ਬਰਬਾਦੀ ਦੀਆਂ ਝਾਕੀਆਂ ਵੇਖ ਕੇ ਸਖ਼ਤ ਧੱਕਾ ਲਗਿਆ, ਭਾਵੇਂ ਹਰਿਮੰਦਰ ਸਾਹਿਬ ਠੀਕ-ਠਾਕ ਸੀ, ਪਰ ਅਕਾਲ ਤਖ਼ਤ ਜਾਂ ਦੂਜੀਆਂ ਇਮਾਰਤਾਂ ਨੂੰ ਤਬਾਹ ਹੋਇਆ ਵੇਖ ਕੇ ਉਹ ਸਹਿ ਨਹੀਂ ਸੀ ਸਕੇ । ਲੋਕਾਂ ਨੂੰ ਦਾਖ਼ਲ ਹੋਣ ਦੀ ਆਗਿਆ ਦੇਣ ਪਿਛੋਂ ਅਧਿਕਾਰੀਆਂ ਨੇ ਚਾਣਚਕ ਆਪਣਾ ਨਿਰਣਾ ਬਦਲ ਲਿਆ ਤੇ ਮੁੜ ਪਹਿਲਾਂ ਵਾਲਾ ਫੈਸਲਾ ਲਾਗੂ ਕੀਤਾ, ਅਰਥਾਤ, ਸ਼ਰਧਾਲੂਆਂ ਦੇ ਥੋੜੇ ਜਿਹੇ ਗਰੁੱਪਾਂ ਨੂੰ ਹੀ ਜਾਣ ਦਿਤਾ ਜਾਣ ਲਗਿਆ।  

ਮੁਕਤਸਰ ਦਾ ਗੁਰਦਵਾਰਾ ਵੀ ਸਤ ਘੰਟੇ ਲਈ ਖੋਹਲ ਦਿੱਤਾ ਜਾਣ ਮਾਂ ਲਗਿਆ । 

ਇਚਿਰ, ਦਹਿਸ਼ਤਪਸੰਦਾਂ ਨੂੰ ਜੂਨ ਦਾ ਪੂਰਾ ਮਹੀਨਾ ਫੜਿਆ ਜਾਂਦਾ ਰਿਹਾ, ਪਰ ਰਾਜ ਦੀ ਇੰਟੈਲੀਜੈਂਸ ਪਰਣਾਲੀ ਅਜੇ ਵੀ ਕਮਜ਼ੋਰ ਜਾਪਦੀ ਸੀ । 5 ਜੂਨ ਨੂੰ ਰੋਪੜ ਦੇ ਲਾਗੇ ਭਾਖੜਾ ਮੇਨਲਾਈਨ ਤੋੜ ਦਿਤੀ ਗਈ, ਅਤੇ ਇਹਦੇ ਕਾਰਨ ਰਾਜਸਥਾਨ ਵਿਖੇ ਕਪਾਹ ਦੀ ਕਾਸ਼ਤ ਹੇਠਲਾ ਖੇਤਰ ਇਕ ਲੱਖ ਹੈਕਟਰ ਘਟ ਗਿਆ । 19 ਜੂਨ ਨੂੰ ਗੰਗਾ ਨਹਿਰ ਦਹਿਸ਼ਤਪਸੰਦਾਂ ਝੋਨੇ ਤੋੜ ਦਿਤੀ ਜਿਹੜੀ ਰਾਜਸਥਾਨ ਦੀ ਸਾਢੇ ਸਤ ਲੱਖ ਏਕੜ ਭੋਂ ਨੂੰ ਸਿੰਜਦੀ ਹੈ । ਪਹਿਲੀ ਤੋੜ ਤੋਂ ਦਸ ਦਿਨ ਪਿਛੋਂ ਮੁੜ ਰੋਪੜ ਜ਼ਿਲੇ ਵਿਚ ਨਹਿਰ ਤੀਜੀ ਵਾਰ ਤੋੜ ਦਿਤੀ ਗਈ ਜਿਸ ਦੀ ਮੁਰੰਮਤ ਤੇ ਇਕ ਕਰੋੜ ਰੁਪਏ ਖਰਚ ਆਏ । ਇਸ ਵਾਰ ਇਹ ਪਹਿਲੇ ਸਥਾਨਾਂ ਤੋਂ ਸਿਰਫ਼ ਪੰਜ ਕਿਲੋਮੀਟਰ ਦੂਰ ਤੋੜੀ ਗਈ ਸੀ । ਕਹਿੰਦੇ ਹਨ, ਨਹਿਰ ਦਾ ਇਸ ਤਰ੍ਹਾਂ ਤੋੜਨਾ ਮਾਹਿਰਾਂ ਦਾਕੰਮ ਹੋ ਸਕਦਾ ਹੈ ਅਤੇ ਸਰਕਾਰ ਨੂੰ ਸ਼ੱਕ ਸੀ ਕਿ ਇਹ ਕੰਮ ਟਰੇਂਡ ਇੰਜੀਨੀਅਰਾਂ ਦੀ ਮਿਲੀਭਗਤੀ ਨਾਲ ਹੀ ਕੀਤਾ ਗਿਆ ਹੈ । 

ਰਾਜਸੀ ਮਹਾਜ਼ੇ ਉਤੇ, ਸਿੱਖਾਂ ਵਿਚ ਓਪਰਿਆਏ-ਜਾਣ (alienation) ਦਾ ਜਜ਼ਬਾ ਸਦਾ-ਵਧੇਰੇ ਵਧਦਾ ਗਿਆ । ਸਰਕਾਰ ਉਹਨਾਂ ਸਭਨਾਂ ਤੱਤਾਂ ਨੂੰ ਫੜਨ ਵਿਚ ਜੁਟੀ ਰਹੀ ਜਿਨ੍ਹਾਂ ਤੋਂ ਉਹਦੀਆਂ ਕਾਰਵਾਈਆਂ ਵਿਰੁਧ ਰੋਸ ਮੁਜ਼ਾਹਰੇ ਜਥੇਬੰਦ ਕਰਨ ਦਾ ਖ਼ਤਰਾ ਹੋ ਸਕਦਾ ਸੀ । ਤੇ 22 ਜੂਨ ਨੂੰ ਰਾਸ਼ਟਰਪਤੀ ਵਲੋਂ ਇਕ ਆਰਡੀਨੈਂਸ ਜਾਰੀ ਕੀਤਾ ਗਿਆ, ਜਿਸ ਨੇ ਨੈਸ਼ਨਲ ਸਕਿਊਰਿਟੀ ਐਕਟ ਨੂੰ ਹੋਰ ਵਧੇਰੇ ਸਖ਼ਤ ਬਣਾ ਦਿਤਾ । ਇਸ ਦੀ ਇਕ ਮਦ ਇਹ ਸੀ ਕਿ ਪੁਰਾਣੇ ਡੀਟੈਂਸ਼ਨ ਆਰਡਰ ਦੇ ਖ਼ਾਤਮੇ ਜਾਂ ਮਨਸੂਖੀ ਉਤੇ ਨਵਾਂ ਡੀਟੈਂਸ਼ਨ ਆਰਡਰ* ਲਾਗੂ ਕੀਤਾ ਜਾ ਸਕਦਾ ਹੈ। ਇਸ ਆਰਡੀਨੈਂਸ ਨੇ ਤਾਂ ਸਰਕਾਰ ਦੇ ਤੱਤਾਂ ਨੂੰ ਵੀ ਧੱਕਾ ਲਾਇਆ । 

ਇਹਨਾਂ ਉਪਦਰਾਂ ਜੇਡਾ ਹੀ ਧੱਕਾ ਮਾਰਨ ਵਾਲੀ ਘਟਨਾ ਫ਼ੌਜੀ ਕਾਰਵਾਈ ਪਿਛੋਂ ਭਾਰਤ ਦੇ ਵਖ ਵਖ ਭਾਗਾਂ ਤੋਂ 4,000 ਸਿੱਖ ਸਿਪਾਹੀਆਂ ਦਾ ਭਗੌੜਾ ਹੋ ਜਾਣਾ ਸੀ । ਉਹ ਗ਼ਲਤ ਸੂਚਨਾ ਦੇ ਸ਼ਿਕਾਰ ਹੋ ਗਏ, ਉਹਨਾਂ ਨੂੰ ਦਸਿਆ ਗਿਆ ਸੀ ਕਿ ਹਰਿਮੰਦਰ ਸਾਹਿਬ ਨੂੰ ਤਬਾਹ ਕਰ ਦਿਤਾ ਗਿਆ ਹੈ । ਫਰਾਰੀ ਦੇ ਤਿੰਨ ਮੁਖ ਕੇਂਦਰ ਸਨ : ਪੂਨਾ (ਮਹਾਂਰਾਸ਼ਟਰ) ਵਿਖੇ ਆਰਮੀ ਬੇਸ, ਰਾਮਗੜ੍ਹ (ਬਿਹਾਰ) ਵਿਖੇ ਸਿੱਖ ਰਜਮੈਂਟਲ ਸੈਂਟਰ, ਅਤੇ ਸ੍ਰੀ ਗੰਗਾ ਨਗਰ (ਰਾਜਸਥਾਨ) ਵਿਖੇ ਆਰਮੀ ਸੈਂਟਰ । 

* ਇਸ ਦੇ ਅਧੀਨ ਹੀ, ਲੌਂਗੋਵਾਲ ਨੂੰ ਉਹਦੀ ਰਿਹਾਈ ਪਿਛੋਂ ਮੁੜ-ਗਰਿਫਤਾਰ ਕੀਤਾ ਗਿਆ । ਯਾਦ ਰਹੇ, ਰਾਮ ਜੇਠਮਾਲਾਨੀ ਅਤੇ ਬੀਬੀ ਅਮਰਜੀਤ ਕੌਰ ਨੇ ਲੌਂਗੋਵਾਲ ਦੇ ਕੇਸ ਦੇ ਸੰਬੰਧ ਵਿਚ ਪਟੀਸ਼ਨ ਫਾਈਲ ਕੀਤਾ ਸੀ ਤੇ ਇਹ ਕੇਸ ਸੁਪਰੀਮ ਕੋਰਟ ਦੇ ਵਡੇਰੇ ਬੰਚ ਸਾਹਮਣੇ ਰਖਿਆ ਗਿਆ ਸੀ । 

ਭਾਵੇਂ ਇਹ ਵਿਦਰੋਹ, ਬਹੁਤ ਸਾਰੇ ਭਗੌੜਿਆਂ ਦੀ ਮੌਤ ਜਾਂ ਗਰਿਫ਼ਤਾਰੀ ਪਿਛੋਂ, 12 ਜੂਨ ਤਕ ਦਬ ਗਿਆ ਸੀ, ਇਹਨੇ ਇਸ ਖ਼ਤਰੇ ਨੂੰ ਉਘਾੜ ਕੇ ਪੇਸ਼ ਕੀਤਾ ਕਿ ਅਫ਼ਵਾਹਾਂ ਹਥਿਆਰਬੰਦ ਫ਼ੌਜਾਂ ਵਿਚ ਵੀ ਗੜਬੜ ਪਾ ਸਕਦੀਆਂ ਹਨ । 

ਕੋਈ 1500 ਜੁਆਨ ਰਾਮਗੜ੍ਹ ਦੇ ਸਿੱਖ ਰਜਮੈਂਟਲ ਸੈਂਟਰ ਤੋਂ ਦੌੜੇ ਤੇ ਦੌੜਨ ਤੋਂ ਪਹਿਲਾਂ ਉਹਨਾਂ ਨੇ ਆਰਮਰੀ ਉਤੇ ਧਾਵਾ ਬੋਲਿਆ ਅਤੇ ਕਮਾਂਡੈਂਟ, ਬਰਗੇਡੀਅਰ ਐਸ. ਸੀ. ਪੁਰੀ ਨੂੰ ਮਾਰ ਦਿਤਾ ਤੇ ਦੋ ਅਫ਼ਸਰਾਂ ਨੂੰ ਜ਼ਖ਼ਮੀ ਕਰ ਦਿਤਾ । ਥਾਨੇ, ਮਹਾਂਰਾਸ਼ਟਰ, ਜੰਮੂ, ਸਿਲੀਗੁਰੀ, ਸਿਲਚਰ ਤੇ ਅਲਵਰ ਵਿਚ ਵੀ ਕੁਝ ਸਿੱਖ ਸਿਪਾਹੀ ਭਗੌੜੇ ਬਣੇ ; ਕਈ ਭਗੌੜਿਆਂ ਨੇ ਤਾਂ ਆਪਣੇ ਕੇਸ ਵੀ ਕਟਵਾ ਦਿਤੇ ਤਾਂ ਜੁ ਪਛਾਣੇ ਨਾ ਜਾਣ । 

ਇਹਨਾਂ ਵਿਚੋਂ ਕੁਝ ਨੇ ਬੱਸਾਂ ਤੇ ਟਰੱਕਾਂ ਦਾ ਅਪਹਰਣ ਕੀਤਾ ਅਤੇ ਗਰੈਂਡ ਟਰੰਕ ਰੋਡ ਉਤੇ ਪੰਜਾਬ ਵਲ ਚੱਲ ਪਏ, ਪਰ ਇਹਨਾਂ ਨੂੰ ਯੂ. ਪੀ, ਵਿਚ ਇਕ ਪੁਲ ਉਤੇ ਗੜ੍ਹਵਾਲ ਰਜਮੈਂਟ ਦੇ ਇਕ ਯੂਨਿਟ ਨੇ ਰੋਕਿਆ। ਰਿਪੋਰਟ ਸੀ ਕਿ ਇਹਨਾਂ ਵਿਦਰੋਹੀਆਂ ਵਿਚੋਂ 20-30 ਮਾਰੇ ਗਏ, 126 ਨੇ ਆਤਮ-ਸਮਰਪਨ ਕੀਤਾ । 

ਰਾਜਸਥਾਨ-ਪੰਜਾਬ ਸਰਹੱਦ ਲਾਗੇ ਸਭ ਤੋਂ ਬਹੁਤੇ ਜੁਆਨ ਮਰੇ ਤੋਂ ਫਟੜ ਹੋਏ । ਇਥੇ ਗੋਰਖਾ ਰਜਮੈਂਟ ਨੇ ਗੰਗਾਨਗਰ ਤੋਂ ਭਜ ਕੇ ਆਏ 300 ਵਿਦਰੋਹੀਆਂ ਨੂੰ ਰੋਕਿਆ ; ਇਸ ਝੜਪ ਵਿਚ 100 ਮੌਤਾਂ ਹੋਈਆਂ। 

ਪੂਨੇ, ਮਹਾਰਾਸ਼ਟਰ, ਵਿਖੇ 150 ਸਿੱਖ ਸਿਪਾਹੀਆਂ ਨੇ ਬੱਸਾਂ ਤੇ ਫ਼ੌਜੀ ਟਰਕ ਕਾਬੂ ਕੀਤੇ ਤੇ ਮੇਨ ਰੋਡ ਉਤੇ ਉਤਰ ਵਲ ਚਾਲੇ ਪਾਏ । ਜਦੋਂ ਬੁਲਸਰ ਦੇ ਨੇੜੇ ਇਹਨਾਂ ਵਿਚੋਂ 70 ਜਣਿਆਂ ਨੂੰ ਆਟੋਮੈਟਿਕ ਹਥਿਆਰਾਂ ਨਾਲ ਲੈਸ ਅਤੇ ਚਾਰ ਆਰਮੀ ਟਰੱਕਾਂ ਵਿਚ ਸਵਾਰ ਵੇਖਿਆ ਗਿਆ ਤਾਂ ਗੁਜਰਾਤ ਵਿਖੇ ਰਾਜ- ਵਿਆਪੀ ਸੰਕਟ-ਸੂਚਨਾ ਭੇਜ ਦਿਤੀ ਗਈ। 

ਭਾਵੇਂ ਇਹਨਾਂ ਭਗੌੜਿਆਂ ਦੇ ਅਮਲ ਨੇ ਘਬਰਾਹਟ ਉਪਜਾਈ ਪਰ ਫ਼ੌਜੀ ਅਧਿਕਾਰੀਆਂ ਨੇ ਇਹਦੀ ਮਹੱਤਤਾ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਠੀਕ, ਉਹਨਾਂ ਨੂੰ ਡਰ ਸੀ ਕਿ ਇਹਨਾਂ ਘਟਨਾਵਾਂ ਦਾ ਆਮ ਜਨਤਾ ਨੂੰ ਪਤਾ ਲਗ ਜਾਣ ਦਾ ਸਿਲਸਿਲੇਵਾਰ ਪ੍ਰਤਿਕਰਮ (ਚੇਨ ਰੀਐਕਸ਼ਨ) ਹੋ ਸਕਦਾ ਹੈ। ਲੈਫ਼ਟੀਨੈਂਟ-ਜਨਰਲ ਓਬਰਾਏ ਨੇ ਆਖਿਆ ਕਿ ਭਗੌੜਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਜਦ ਕਿ ਸ੍ਰੀਮਤੀ ਗਾਂਧੀ ਨੇ ਨਰਮ ਵਤੀਰਾ ਅਖ਼ਤਿਆਰ ਕਰਨ ਦਾ ਇਸ਼ਾਰਾ ਕੀਤਾ ।* 

ਓਪਰੇਸ਼ਨ ਬਲਿਊਸਟਾਰ ਵਿਚ ਮੋਇਆਂ-ਤੇ-ਫਟੜਾਂ ਦੀ ਗਿਣਤੀ ਉਸ ਤੋਂ ਵਧੇਰੇ ਸੀ ਜਿਸ ਦਾ ਸਰਕਾਰੀ ਤੌਰ ਤੇ ਜ਼ਿਕਰ ਕੀਤਾ ਗਿਆ ਹੈ । ਫ਼ੌਜ ਨੇ ਕਿਹਾ ਉਹਦੇ 92 ਆਦਮੀ ਮਰੇ – 84 ਜੁਆਨ, 4 ਜੇ ਸੀ ਓ ਤੇ 4 ਅਫ਼ਸਰ। ਫੱਟੜਾਂ ਦੀ ਗਿਣਤੀ 287 ਦੱਸੀ ਗਈ – 253 ਜੁਆਨ, 19 ਜੇ ਸੀ ਓ ਤੇ 15 ਅਫ਼ਸਰ । ਪਰ ਅਸਲ ਵਿਚ ਇਸ ਫ਼ੌਜੀ ਕਾਰਵਾਈ ਵਿਚ 700 ਜੁਆਨ ਤੇ ਅਫ਼ਸਰ ਮਰੇ ਹਨ ।** 

ਜਿਥੋਂ ਤਕ ਦਹਿਸ਼ਤਪਸੰਦਾਂ ਤੇ ਦੂਜੇ ਮਰਨ-ਫਟੜ ਹੋਣ ਵਾਲਿਆਂ ਦੀ ਗਿਣਤੀ ਦਾ ਸੰਬੰਧ ਹੈ, ਸਰਕਾਰੀ ਅੰਕੜੇ 554 ਮੋਏ ਤੇ 121 ਫਟੜ ਹੋਏ ਦਸਦੇ ਹਨ । ਪਰ ਮਰਿਆਂ ਤੇ ਫਟੜਾਂ ਦੀ ਅਸਲੀ ਗਿਣਤੀ ਕਿਤੇ ਬਹੁਤੀ ਹੈ। ਤੇ ਇਹ 3,000 ਦੇ ਨੇੜੇ ਤੇੜੇ ਸਮਝੀ ਜਾਣੀ ਚਾਹੀਦੀ ਹੈ । 

ਜਦੋਂ ਮੈਂ ਫ਼ੌਜੀ ਕਾਰਵਾਈ ਦੇ ਮਹੀਨਾ ਭਰ ਪਿਛੋਂ ਅਕਾਲ ਤਖ਼ਤ ਦਾ ਤਹਿਖ਼ਾਨਾ ਵੇਖਿਆ, ਇਥੇ ਅੱਜ ਵੀ ਕਾਰਤੂਸਾਂ ਦੇ ਖੋਲ, ਇੱਟਾਂ ਤੇ ਐਮੂਨਿਸ਼ਨ ਦੇ ਬਕਸੇ ਖਿਲਰੇ ਪਏ ਸਨ । ਤਹਿਖ਼ਾਨੇ ਵਿਚ ਲਹਿਣ ਵਾਲੀ ਛੋਟੀ ਪੌੜੀ ਸਖ਼ਤ ਲੜਾਈ ਦਾ ਸਬੂਤ ਪੇਸ਼ ਕਰਦੀ ਸੀ ਜੋ ਏਥੇ ਦਹਿਸ਼ਤਪਸੰਦਾਂ ਤੇ ਫ਼ੌਜੀਆਂ ਵਿਚਕਾਰ ਹੋਈ ਹੋਵੇਗੀ । ਤਹਿਖ਼ਾਨੇ ਤੋਂ ਇਕ ਛੋਟਾ ਰਾਹ ਅਕਾਲ ਤਖ਼ਤ ਦੇ ਪਿਛੇ ਸਥਿਤ ਇਕ ਖੂਹ ਦੁਆਲੇ ਦੀ ਮਣ ਵਲ ਜਾਂਦਾ ਸੀ ; ਇਸ ਖੂਹ ਵਿਚ ਬਹੁਤ ਸਾਰੇ ਹਥਿਆਰ ਸੁਟ ਦਿਤੇ ਗਏ ਸਨ ਤੇ ਘਟੋ ਘਟ ਦੋ ਦਹਿਸ਼ਤਪਸੰਦ ਇਸ ਵਿਚ ਛਾਲ ਮਾਰਨ ਲਗਿਆਂ ਮਰ ਗਏ ਸਨ । 

ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੀ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ; ਸਰਕਾਰ ਨੇ ਸਾਰੇ ਰਿਕਾਰਡ ਇਥੋਂ ਚੁਕ ਲਏ ਸਨ ਅਤੇ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਨੇ ਇਲਜ਼ਾਮ ਲਾਇਆ ਹੈ ਕਿ ਇਹਨੂੰ ਪਿਛੋਂ ਅੱਗ ਲਾਈ ਗਈ ਤਾਂ ਜੁ ਇਹ ਬਹਾਨਾ ਪੇਸ਼ ਕੀਤਾ ਜਾ ਸਕੇ ਕਿ ਸੱਭੇ ਰਿਕਾਰਡ ਸੜ ਗਏ ਹਨ । ਅੰਮ੍ਰਿਤਸਰ ਦੇ ਨਵੇਂ ਡਿਪਟੀ ਕਮਿਸ਼ਨਰ, ਰਾਮੇਸ਼ਵਰ ਸਿੰਘ, ਨੇ ਫ਼ੌਜੀ ਅਧਿਕਾਰੀਆਂ ਨਾਲ ਸੰਪਰਕ ਕਾਇਮ ਕੀਤਾ ਤੇ 

* ਛੇ ਸਾਬਕ ਕਮਾਂਡਰਾਂ ਨੇ, ਸੱਭੇ ਸਿੱਖ, ਰਾਸ਼ਟਰਪਤੀ ਨੂੰ ਇਸ ਪਾਸੇ ਧਿਆਨ ਦੇਣ ਨੂੰ ਲਿਖਿਆ ਹੈ ਕਿ ਇਹਨਾਂ ‘ਭਗੌੜਿਆਂ’ ਨੂੰ ‘ਆਮ ਭਗੋੜੇ’ ਨਾ ਸਮਝਿਆ ਜਾਵੇ । 

** ਰਾਜੀਵ ਗਾਂਧੀ ਨੇ ਮਧ-ਸਤੰਬਰ, 1984, ਵਿਚ ਇਕ ਬਿਆਨ ਵਿਚ ਇਹਦੀ ਪੁਸ਼ਟੀ ਕੀਤੀ।  

ਉਹ ਅੱਗ ਬੁਝਾਉਣ ਲਈ ਫ਼ਾਇਰ ਬਰਗੇਡ ਭੇਜਣਾ ਚਾਹੁੰਦਾ ਸੀ, ਪਰ ਉਹਨੂੰ ਫ਼ਾਇਰ ਬਰਗੇਡ ਭੇਜਣ ਦੀ ਆਗਿਆ ਨਹੀਂ ਦਿਤੀ ਗਈ । ਪਰਸੰਗਕ ਤੌਰ ਤੇ, 3 ਜੂਨ ਤੋਂ 8 ਜੂਨ ਤਕ ਸਥਾਨਕ ਫ਼ਾਇਰ ਬਰਗੇਡ ਨੂੰ ਮਦਦ ਲਈ ਇਕ ਵੀ ਫ਼ੋਨ ਨਹੀਂ ਆਇਆ ਜਦ ਕਿ ਅੰਮ੍ਰਿਤਸਰ ਵਿਚ ਕਈ ਅੱਗਾਂ ਲਗੀਆਂ। 

‘ਕੀ ਇਹ ਕੰਮ ਸੈਂਟਰਲ ਰੀਜ਼ਰਵ ਪੁਲਸ ਫ਼ੋਰਸ ਤੇ ਬੀ ਐਸ ਐਫ ਨਹੀਂ ਸਨ ਕਰ ਸਕਦੇ ? ਫ਼ੌਜ ਦੀ ਵਰਤੋਂ ਜ਼ਰੂਰੀ ਕਿਉਂ ਹੋ ਗਈ? ਇਸੇ ਗੱਲ ਨੇ ਕਿ ਫ਼ੌਜ ਨੂੰ ਗੋਲਡਨ ਟੈਂਪਲ ਭੇਜਿਆ ਗਿਆ, ਸਿੱਖਾਂ ਨੂੰ ਦੁਖ ਪੁਚਾਇਆ ਹੈ ?’ ਮੈਂ ਕਾਰਵਾਈ ਤੋਂ ਦੋ ਹਫ਼ਤੇ ਪਿਛੋਂ ਦਿਆਲ ਨੂੰ ਪੁੱਛਿਆ, ਇਹ ਪੈਰਾ-ਮਿਲਿਟਰੀ ਕਾਰਜ ਨਹੀਂ ਸੀ, ਦਹਿਸ਼ਤਪਸੰਦ ਬਹੁਤ ਚੰਗੀ ਤਰ੍ਹਾਂ ਮੋਰਚਾਬੰਦ ਸਨ । ਟੈਂਪਲ ਵਿਚ ਹਰ ਸੰਭਵ ਸਥਾਨ ਨੂੰ ਹਥਿਆਰ ਵਰਤਣ ਦੇ ਸਾਧਨ ਵਿਚ ਤਬਦੀਲ ਕਰ ਦਿਤਾ ਗਿਆ ਸੀ । ਇਹ ਕੰਮ ਬੱਸ ਫ਼ੌਜ ਹੀ ਕਰ ਸਕਦੀ ਸੀ ।’ 

ਇਹੋ ਸਵਾਲ ਮੈਂ ਗਵਰਨਰ ਦੇ ਸਲਾਹਕਾਰ, ਸੁਰੇਂਦਰ ਨਾਥ, ਨੂੰ ਪੁਛਿਆ ਜਿਹੜਾ ਫ਼ੌਜ ਦੇ ਆਗਮਨ ਤੋਂ ਪਹਿਲਾਂ ਘਰੋਗੀ ਮਾਮਲਿਆਂ ਦਾ ਇਨਚਾਰਜ ਸੀ । ਉਹਦਾ ਉਤਰ ਸੀ, ‘ਅਸਾਂ ਸੀ ਆਰ ਪੀ ਐਫ ਤੇ ਬੀ ਐਸ ਐਫ ਬਾਰੇ ਸੋਚਿਆ ਸੀ, ਪਰ ਫੇਰ ਇਹ ਖਿਆਲ ਛਡ ਦਿਤਾ।’ ਅਸਾਂ ਸਮਝ ਲਿਆ ਸੀ ਕਿ ਉਹ ਇਸ ਕੰਮ ਤੇ ਪੂਰੇ ਨਹੀਂ ਉਤਰ ਸਕਦੇ । ਮੇਰਾ ਖ਼ਿਆਲ ਹੈ ਕਿ ਸੀ ਆਰ ਪੀ ਐਫ ਨੇ, ਫ਼ੌਜੀ ਕਾਰਵਾਈ ਤੋਂ ਪਹਿਲਾਂ, ਇਕ ਦਿਨ ਅਚਨਚੇਤੀ ਹਮਲਾ ਕਰ ਕੇ ਦਹਿਸ਼ਤਪਸੰਦਾਂ ਨੂੰ ਕਾਬੂ ਕਰਨ ਦੀ ਕੋਸ਼ਸ਼ ਕੀਤੀ ਸੀ ਪਰ ਬਹੁਤ ਸਾਰੇ ਬੰਦੇ ਮਰਵਾ ਤੇ ਫਟੜ ਕਰਵਾ ਕੇ ਵਾਪਸ ਮੁੜ ਆਈ ਸੀ । 

ਸਾਫ਼ ਹੈ ਕਿ ਇਹ ਕੰਮ ਬੱਸ ਫ਼ੌਜ ਹੀ ਕਰ ਸਕਦੀ ਸੀ, ਪਰ ਫ਼ੌਜ ਵਲੋਂ ਵਰਤੇ ਗਏ ਦਾਅ-ਪੇਚ ਦਿਰ ਤਕ ਵਿਵਾਦੀ ਬਣੇ ਰਹਿਣਗੇ । ਮੈਨੂੰ ਤਾਂ ਜਾਪਦਾ ਹੈ ਕਿ ਫ਼ੌਜ ਨੇ ਨਿਸ਼ਾਨੇ ਉਤੇ ਸਿਧਾ ਧਾਵਾ ਬੋਲਿਆ, ਸਟਰੈਟੇਜੀ ਜਿਹੜੀ ਦੂਜੀ ਸੰਸਾਰ ਜੰਗ ਵਿਚ ਪਾਪੂਲਰ ਸੀ, ਅਤੇ ਆਧੁਨਿਕ ਤਕਨੀਕ ਨਾਲ ਸੰਬੰਧਤ੍ ਕੋਈ ਵੀ ਸੂਖਮ ਵਿਧੀ ਨਹੀਂ ਵਰਤੀ ਜਿਸ ਦੀ ਸੁੰਦਰ ਜੀ ਤੇ ਦਿਆਲ ਵਰਗੇ ਗੁਣਵਾਨ ਅਫ਼ਸਰਾਂ ਤੋਂ ਉਮੀਦ ਕੀਤੀ ਜਾ ਸਕਦੀ ਸੀ ਜਿਹੜੀ ਇਸ ਕਾਰਵਾਈ ਦੇ ਇਨਚਾਰਜ ਸਨ ।  

ਇਸ ਬਾਰੇ ਕੋਈ ਸ਼ਕ ਨਹੀਂ ਕਿ ਅਕਾਲ ਤਖ਼ਤ, ਜਿਥੇ ਭਿੰਡਰਾਂਵਾਲੇ ਤੇ ਕਈ ਹੋਰ ਅੱਤਵਾਦੀਆਂ ਨੇ ਪਨਾਹ ਲਈ ਹੋਈ ਸੀ, ਕਿਲ੍ਹਾਬੰਦ ਸਨ, ਪਰ ਟੈਂਕ ਜਾਂ 3.7 ਇੰਚ ਦੀ ਮਾਉਂਟੇਨ ਗੰਨ ਵਰਤਣਾ, ਜਿਵੇਂ ਕਿ ਫ਼ੌਜ ਨੇ ਕੀਤਾ, ਇੰਜ ਸੀ ਜਿਵੇਂ ਰਣਭੂਮੀ ਵਿਚ ਲੜਾਈ ਹੋ ਰਹੀ ਹੋਵੇ । ‘ਚਾਰਜ ਆਫ਼ ਦਿ ਲਾਈਟ ਬਰਗੇਡ’ ਵਰਗੀ ਕਾਰਵਾਈ ਤੋਂ ਬਿਨਾਂ ਕੋਈ ਕਾਰਵਾਈ ਵਖਰੀ ਤਰ੍ਹਾਂ ਦੀ ਨਹੀਂ ਸੀ ਹੋ ਸਕਦੀ ? ਕੀ ‘ਸਟੰਨ’ (Stun) ਗਰਨੇਡਾਂ ਦੀ ਵਰਤੋਂ ਨਾਲ ਚੰਗੇਰੇ ਸਿੱਟੇ ਪ੍ਰਾਪਤ ਨਹੀਂ ਸਨ ਕੀਤੇ ਜਾ ਸਕਦੇ, ਗਰਨੇਡ ਜਿਨ੍ਹਾਂ ਦੀ ਵਰਤੋਂ ਇਜ਼ਰਾਈਲੀਆਂ ਨੇ ਕਾਰਗਰ ਤਰ੍ਹਾਂ ਕੀਤੀ ਹੈ, ਤੇ ਜਿਹੜੇ ਬੰਦੇ ਦੀ ਕੁਝ ਚਿਰ ਲਈ ਹੋਸ਼ ਗੁਆ ਦਿੰਦੇ ਹਨ ? 

ਅਕਾਲ ਤਖ਼ਤ ਕਈ ਕੰਧਾਂ ਵਿਚ ਘਿਰਿਆ ਹੋਇਆ ਹੈ । ਅਕਾਲ ਤਖ਼ਤ ਦੀ ਥਾਂ ਇਹਨਾਂ ਵਿਚੋਂ ਕੁਝ ਨੂੰ ਤਬਾਹ ਕੀਤਾ ਜਾ ਸਕਦਾ ਸੀ, ਅਤੇ ਸ਼ੁਰੂ ਤੋਂ ਹੀ ਸਾਹਮਣੇ ਪਾਸਿਉਂ ਧਾਵੇ ਦੀ ਥਾਂ ਇਮਾਰਤ ਦੇ ਪਿਛਲੇ ਪਾਸਿਉਂ ਦਾਖ਼ਲ ਹੋਣ ਦਾ ਜਤਨ ਕੀਤਾ ਜਾ ਸਕਦਾ ਸੀ । 

ਸਭ ਤੋਂ ਬਹੁਤੀ ਹੈਰਾਨੀ ਦੀ ਗੱਲ ਇਹ ਹੈ ਕਿ ਦਿਆਲ ਦੇ ਅਧੀਨ, ਜਿਹੜਾ ਆਪ ਇਕ ਕਮਾਂਡੋ ਹੈ, ਕਮਾਂਡੋਆਂ ਦੀ ਵਰਤੋਂ ਪਿਆਦਾ ਫ਼ੌਜ (ਇਨਫੈਂਟਰੀ) ਵਜੋਂ ਕੀਤੀ ਗਈ । ਇਹਨਾਂ ਨੇ ਹੀ ਸਭ ਤੋਂ ਪਹਿਲਾਂ ਧਾਵਾ ਬੋਲਿਆ। ਇਸ ਬਾਰੇ ਕੋਈ ਸ਼ਕ ਨਹੀਂ ਕਿ ਇਹ ਸੂਰਬੀਰਤਾ ਦਾ ਕੰਮ ਹੈ, ਪਰ ਇਸ ਤਰ੍ਹਾਂ ਦੇ ਰੋਲ ਵਿਚ ਫੁਰਤੀ ਤੇ ਅਚਾਨਕ ਹਮਲੇ ਬਾਰੇ ਹਾਸਲ ਕੀਤੀ ਗਈ ਉਹਨਾਂ ਦੀ ਸੂਖਮ ਸਿਖਲਾਈ ਦਾ ਕੋਈ ਲਾਭ ਨਹੀਂ ਸੀ ਪਹੁੰਚ ਸਕਣਾ । ਭਿੰਡਰਾਂਵਾਲੇ ਦੇ ਗੜ੍ਹ ਵਿਚ ਘੁਸਪੈਠ ਦਾ ਕੋਈ ਜਤਨ ਨਹੀਂ ਕੀਤਾ ਗਿਆ, ਭਾਵੇਂ ਉਹ ਹਰ ਰੋਜ਼ ਹੀ ਯਾਤਰੂਆਂ ਨੂੰ ਮਿਲਿਆ ਕਰਦਾ ਸੀ । 

ਤੇ ਉਹਨਾਂ ਦਾਅ ਪੇਚਾਂ ਬਾਰੇ ਜੋ ਅੱਤਵਾਦੀਆਂ ਨੇ ਵਰਤਣੇ ਸਨ, ਕੋਈ ਗੰਭੀਰ ਅਧਿਅਨ ਕੀਤਾ ਗਿਆ ਨਹੀਂ ਜਾਪਦਾ ਜਦ ਕਿ ਰਖਿਆ ਮੰਤਰਾਲੇ ਕੋਲ ਸ਼ਾਹਬੇਗ ਸਿੰਘ ਬਾਰੇ ਗੁਪਤ ਫਾਈਲ ਸੀ । ਦੂਜੇ ਅਫ਼ਸਰਾਂ ਦੀ ਸਹਾਇਤਾ ਨਾਲ ਜਿਹੜੇ ਉਹਦੇ ਨਾਲ, ਜਦੋਂ ਉਹ ਫ਼ੌਜ ਵਿਚ ਸੀ, ਕੰਮ ਕਰ ਚੁਕੇ ਸਨ, ਉਹਦੀ ਸਟਰੈਟੇਜੀ (ਯੁਧ-ਚਾਲਾਂ) ਨੂੰ ਅਗਾਊਂ ਸਮਝਿਆ ਜਾ ਸਕਦਾ ਸੀ । 

ਮੈਂ ਇਹ ਸਵਾਲ ਇਸ ਕਰ ਕੇ ਨਹੀਂ ਉਠਾ ਰਿਹਾ ਕਿ ਮੈਂ ਅੱਤਵਾਦੀਆਂ ਦੇ ਵਿਰੁਧ ਕਦਮ ਚੁਕਣ ਦੇ ਖ਼ਿਲਾਫ਼ ਹਾਂ ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਤੇ ਗੁਰਦਵਾਰਿਆਂ ਦੀ ਅਯੋਗ ਵਰਤੋਂ ਕੀਤੀ ਸਗੋਂ ਇਸ ਕਰ ਕੇ ਉਠਾ ਰਿਹਾ ਹਾਂ ਕਿਉਂਜੁ ਮੇਰਾ ਖ਼ਿਆਲ ਹੈ ਕਿ ਫ਼ੌਜ ਦਹਿਸ਼ਤਪਸੰਦਾਂ ਨੂੰ ਬਾਹਰ ਕਢਣ ਲਈ ਵਧੇਰੇ ਸੂਖਮ ਢੰਗਾਂ ਦੀ ਵਰਤੋਂ ਕਰ ਸਕਦੀ ਸੀ । ਸਿੱਖਾਂ ਨੂੰ ਭਿੰਡਰਾਂਵਾਲੇ ਦੀ ਮੌਤ ਦਾ ਓਡਾ ਦੁਖ ਨਹੀਂ ਜੇਡਾ ਅਕਾਲ ਤਖ਼ਤ ਦੀ ਤਬਾਹੀ ਦਾ ਹੈ । ਮੈਂ ਸਮਝਦਾ ਹਾਂ ਕਿ ਇਹ ਕਾਰਵਾਈ ਸਿਖਰਲੀ ਪੱਧਰ ਦੇ ਫ਼ੌਜੀ ਅਧਿਕਾਰੀਆਂ ਦੀ ਅਸਫਲਤਾ ਦਾ ਪਰਤੋ ਹੈ ਜਿਨ੍ਹਾਂ ਨੇ ਇਹਨੂੰ ਵਿਉਂਤਿਆ ਸੀ, ਜੂਨੀਅਰ ਅਫ਼ਸਰਾਂ ਦੀ ਅਸਫਲਤਾ ਦਾ ਨਹੀਂ ਜਿਨ੍ਹਾਂ ਨੇ ਇਸ ਕਾਰਵਾਈ ਨੂੰ ਕਮਾਲ ਸੂਰਮਗਤੀ ਨਾਲ ਸਿਰੇ ਚੜ੍ਹਾਇਆ । 

ਤੇ, ਜਿਵੇਂ ਕਿ ਕਈਆਂ ਨੇ ਕਿਹਾ ਹੈ, ਮੈਂ ਇਹ ਸੁਝਾਅ ਨਹੀਂ ਦੇ ਰਿਹਾ ਕਿ ਗੋਲਡਨ ਟੈਂਪਲ ਦੀ ਨਾਕਾਬੰਦੀ ਕਰ ਕੇ ਮਨੋਰਥ-ਪ੍ਰਾਪਤੀ ਦਾ ਜਤਨ ਕੀਤਾ ਜਾਣਾ ਚਾਹੀਦਾ ਸੀ । ਇਸ ਵਿਚ ਤਾਂ ਮਹੀਨਾ ਜਾਂ ਇਸ ਤੋਂ ਵੀ ਵਧ ਸਮਾਂ ਲਗ ਜਾਣਾ ਸੀ ਤੇ ਇਚਿਰ ਭਿੰਡਰਾਂਵਾਲੇ ਦੇ ਆਦਮੀਆਂ ਨੇ ਸਿੱਖ ਜਨਤਾ ਨੂੰ ਉਭਾਰ ਦੇਣਾ ਸੀ ਅਤੇ ਹਜ਼ਾਰ-ਹਾ ਨੇ ਇਹ ਨਾਕਾਬੰਦੀ ਉਠਵਾਉਣ ਲਈ ਗੋਲਡਨ ਟੈਂਪਲ ਵੱਲ ਚਾਲੇ ਪਾ ਦੇਣੇ ਸਨ ਜਿਵੇਂ ਇਹਨਾਂ ਨੇ 5 ਤੇ 6 ਜੂਨ ਨੂੰ ਕੀਤਾ। ਨਾਲੇ, ਦਹਿਸ਼ਤਪਸੰਦਾਂ ਨੇ ਖਾਧ-ਖ਼ੁਰਾਕ ਦੇ ਭੰਡਾਰ ਜੋੜ ਲੀਤੇ ਹੋਏ ਸਨ । ਆਟੇ ਦੀਆਂ ਇਕ ਲਖ ਬੋਰੀਆਂ ਫ਼ੌਜ ਦੇ ਹਥ ਆਈਆਂ। ਲੰਮੇ ਦੌਰ ਤਕ ਫ਼ੌਜੀਆਂ ਅਤੇ ਸਿਵਿਲੀਅਨ ਲੋਕਾਂ ਵਿਚਕਾਰ ਟਕਰਾਉ ਤਬਾਹਕਰੂ ਹੋ ਸਕਦਾ ਸੀ । 

ਪਰ ਸ਼ਾਇਦ ਬਿਹਤਰ ਤਿਆਰੀਆਂ ਸਦਕਾ ਮਰਨ-ਫਟ ਹੋਣ ਵਾਲਿਆਂ ਦੀ ਗਿਣਤੀ ਚੋਖੀ ਘਟਾਈ ਜਾ ਸਕਦੀ ਸੀ । ਫ਼ੌਜ ਨੂੰ ਟੈਂਪਲ ਦੇ ਅੰਦਰਲੀਆਂ ਹਾਲਤਾਂ ਬਾਰੇ ਅਗਾਉਂ ਨਾ-ਹੋਣ-ਬਰਾਬਰ ਜਾਣਕਾਰੀ ਪ੍ਰਾਪਤ ਸੀ । ਗੋਲਡਨ ਟੈਂਪਲ ਦੀਆਂ ਵਿਸਥਾਰ-ਪੂਰਬਕ ਫੋਟੋਆਂ ਖਿਚਣ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ ਤੇ ਹੁਣ ਤਾਂ ਸਾਡੇ ਕੋਲ ਰਾਤੀਂ ਤਸਵੀਰਾਂ ਲੈਣ ਦੇ ਵੀ ਸਾਧਨ ਮੌਜੂਦ ਹਨ। ਮੈਨੂੰ ਯਾਦ ਹੈ, 1982 ਵਿਚ, ਦਿੱਲੀ ਲਾਗੇ, ਤਿਲਪਟ ਵਿਖੇ, ਇੰਡੀਅਨ ਏਅਰ ਫ਼ੋਰਸ ਨੇ ਇਸ ਤਰ੍ਹਾਂ ਦੀਆਂ ਮਸ਼ਕਾਂ ਕੀਤੀਆਂ ਸਨ । ਜਾਗੂਆਰ ਦੁਆਰਾ ਫੋਟੋਆਂ ਖਿਚ ਕੇ ਵੀਹ ਮਿੰਟ ਪਿਛੋਂ ਸ੍ਰੀਮਤੀ ਗਾਂਧੀ ਨੂੰ ਪੇਸ਼ ਕਰ ਦਿਤੀਆਂ ਗਈਆਂ ਸਨ । ਕੀ ਫ਼ੌਜੀ ਕਾਰਵਾਈ ਵਿਉਂਤਣ ਤੋਂ ਪਹਿਲਾਂ ਮੁੜ ਹਵਾਈ ਜਹਾਜ਼ਾਂ ਰਾਹੀਂ ਤਸਵੀਰਾਂ ਪ੍ਰਾਪਤ ਨਹੀਂ ਸੀ ਕੀਤੀਆਂ ਜਾ ਸਕਦੀਆਂ ਤੇ ਮਾਹਿਰਾਂ ਰਾਹੀਂ ਇਹਨਾਂ ਦਾ ਵਿਸ਼ਲੇਸ਼ਣ ਨਹੀਂ ਸੀ ਕਰਵਾਇਆ ਜਾ ਸਕਦਾ ? 

ਫ਼ੌਜ ਨੂੰ ਖ਼ੁਦ ਉਸ ਢੰਗ ਬਾਰੇ ਸੋਚਣਾ ਚਾਹੀਦਾ ਹੈ ਜਿਸ ਨਾਲ ਉਹਨੇ ਗੋਲਡਨ ਟੈਂਪਲ ਵਿਚ ਅੱਤਵਾਦੀਆਂ ਨਾਲ ਨਜਿਠਿਆ । ਇਹ ਮੈਂ ਇਸ ਕਰ ਕੇ ਜ਼ੋਰ ਨਾਲ ਆਖ ਰਿਹਾ ਹਾਂ ਕਿਉਂਜੁ ਦੁਨੀਆਂ ਭਰ ਵਿਚ ਅਜਿਹੇ ਸਪੈਸ਼ਲ ਯੂਨਿਟ ਖੜੇ ਕੀਤੇ ਤੇ ਟਰੇਂਡ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਵਰਤੋਂ ਉਸ ਕਿਸਮ ਦੀਆਂ ਸਥਿਤੀਆਂ ਵਿਚ ਹੁੰਦੀ ਹੈ ਜਿਸ ਤਰ੍ਹਾਂ ਦੀ ਗੋਲਡਨ ਟੈਂਪਲ ਸਕਤਰੇਤ ਵਿਚ ਸਾਉਥ ਬਲਾਕ ਉਪਰ ਕਬਜ਼ਾ ਕਰ ਲਵੇ ਤਾਂ ਉਹਨਾਂ ਨੂੰ ਉਥੋਂ ਬਾਹਰ ਕਢਣ ਲਈ ਕੀ ਭਾਰੀ ਤੋਪਾਂ ਨਾਲ ਇਸ ਇਮਾਰਤ ਨੂੰ ਹੀ ਦਾ-ਢੇਰੀ ਕੀਤਾ ਜਾਵੇਗਾ । 

ਗੋਲਡਨ ਟੈਂਪਲ ਵਿਚ ਵਖ ਵਖ ਤਰ੍ਹਾਂ ਦੇ ਹਥਿਆਰਾਂ ਦੇ ਢੇਰ ਲੱਗੇ ਹੋਏ ਸਨ ਪਰ ਇਹ ਆਖਣਾ ਵੇਖ ਇਹ ਸੂਖਮ ਕਿਸਮ ਦੇ ਸਨ, ਠੀਕ ਨਹੀਂ, ਫਾਈਟ ਪੇਪਰ ਅਨੁਸਾਰ, ਜੋ ਰਖਿਆ ਇਮਲਾ ਉਹਨਾਂ ਵਿਚ 41 ਲਾਈਟ ਮਸ਼ੀਨਗੰਨਾਂ: 57 ਸਟੈਨਗਨਾਂ; 303 ਰਫਲਾ 377, 7.62 ਐਮ ਐਮ ਦੀਆਂ ਸੈਲਫ ਲੋਡਿੰਗ ਰਫ਼ਲਾਂ 83; 12 ਬੋਰ ਦੀਆਂ ਗੰਨਾਂ 88; 7.61 ਐਮ ਐਮ ਦੀਆਂ ਚੀਨੀ ਰਫ਼ਲਾਂ 52; ਅਸਾਰਟਡ ਰਫਲਾਂ 71, ਰੀਵਾਲਵਰ (ਸਭ ਕਿਸਮਾਂ ਦੇ) 49; ਪਸਤੌਲ (ਸਭ ਕਿਸਮ ਦੇ) 33; ਦੇਹਾਤਾਂ ਵਿਚ ਬਣੇ ਪਸਤੌਲ 12 ਬੋਰ ਦੇ 61; ਆਰ ਜੀ ਪੀ (ਐਂਟੀ-ਟੈਂਕ ਸ਼ਸ਼ਤਰ) 2; 2 ਇੰਚੀ ਸੁਰੰਗਾਂ 128, ਅਤੇ ਬਹੁਤ ਸਾਰਾ ਐਮੁਨਿਸ਼ਨ ਤੇ ਵਿਸਫੋਟਕ । ਸਿਵਾਇ 2 ਆਰ ਜੀ ਪੀ ਦੇ ਕਿਸੇ ਹੋਰ ਹਥਿਆਰ ਨੂੰ ‘ਸੂਖਮ’ ਵਰਗ ਵਿਚ ਨਹੀਂ ਰਖਿਆ ਜਾ ਸਕਦਾ। 

ਰਾਸ਼ਟਰਪਤੀ ਜ਼ੈਲ ਸਿੰਘ ਨੂੰ 8 ਜੂਨ ਨੂੰ ਗੋਲਡਨ ਟੈਂਪਲ ਦੀ ਫੇਰੀ ਸਮੇਂ ਇਹ ਹਥਿਆਰ ਵਿਖਾਏ ਗਏ । ਕੁਝ ਲੋੜੋਂ-ਵੱਧ ਉਤਸਾਹੀ ਅਧਿਕਾਰੀਆਂ ਨੇ ਇਹਨਾਂ ਵਿਚ ਕਿਰਪਾਨਾਂ ਵੀ ਰਖ ਦਿਤੀਆਂ । ਜਦੋਂ ਜ਼ੈਲ ਸਿੰਘ ਨੇ ਦਸਿਆ ਕਿ ਸਿੱਖਾਂ ਲਈ ਕਿਰਪਾਨ ਰਖਣਾ ਗ਼ੈਰ-ਕਾਨੂੰਨੀ ਨਹੀਂ ਤਾਂ ਇਹਨਾਂ ਨੂੰ ਉਥੋਂ ਹਟਾ ਦਿਤਾ ਗਿਆ । 

ਕਿਉਂਜੁ ਏਅਰ ਫ਼ੋਰਸ ਦਾ ਕੋਈ ਜਹਾਜ਼ ‘ਤਿਆਰ ਬਰ ਤਿਆਰ’ ਨਹੀਂ ਸੀ, ਸੋ ਰਾਸ਼ਟਰਪਤੀ ਨੂੰ ਇੰਡੀਅਨ ਏਅਰਲਾਈਨਜ਼ ਦੀ ਸਪੈਸ਼ਲ ਫ਼ਲਾਈਟ ਦੁਆਰਾ ਅੰਮ੍ਰਿਤਸਰ ਜਾਣਾ ਪਿਆ । ਸ੍ਰੀਮਤੀ ਗਾਂਧੀ ਨੇ ਆਪਣੇ ਵਫ਼ਾਦਾਰ 1 ਸਪੈਸ਼ਲ ਅਸਿਸਟੈਂਟ, ਆਰ. ਕੇ. ਧਵਨ, ਨੂੰ ਰਾਸ਼ਟਰਪਤੀ ਦੇ ਨਾਲ ਭੇਜਿਆ, ਜਿਹੜਾ ਪ੍ਰਾਪਤ ਖ਼ਬਰਾਂ ਤੋਂ ਪ੍ਰਤੱਖ ਤੌਰ ਤੇ ਪਰੇਸ਼ਾਨ ਦਿਸਦਾ ਸੀ । ਤੇ ਰਾਸ਼ਟਰਪਤੀ ਨੇ ਜਦੋਂ ਤਬਾਹੀ ਦਾ ਆਕਾਰ ਵੇਖਿਆ ਤਾਂ ਰੋ ਪਿਆ। 

ਢਠੇ ਹੋਏ ਇਕ ਬੁਰਜ ਵਿਚ ਛੁਪੇ ਕਿਸੇ ਦਹਿਸ਼ਤਪਸੰਦ ਨੇ ਰਾਸ਼ਟਰਪਤੀ ਤੇ ਗੋਲੀ ਚਲਾਈ ; ਇਹ ਗੋਲੀ ਰਾਸ਼ਟਰਪਤੀ ਤੋਂ ਤਿੰਨ ਫੁਟ ਦੂਰ ਖੜੇ ਇਕ ਕਰਨਲ ਨੂੰ ਵੱਜੀ । ਇਹ ਦੁਰਘਟਨਾ ਜਿਥੇ ਦਸਦੀ ਹੈ ਕਿ ਦਹਿਸ਼ਤਪਸੰਦੀ ਦਾ ਖ਼ਾਤਮਾ ਨਹੀਂ ਸੀ ਹੋਇਆ, ਉਥੇ ਇਹ ਜ਼ੈਲ ਸਿੰਘ ਵਿਰੁਧ ਦਹਿਸ਼ਤਪਸੰਦਾਂ ਦੇ ਗੁੱਸੇ ਨੂੰ ਵੀਪ੍ਰਗਟਾਉਂਦੀ ਹੈ । 

ਰਾਸ਼ਟਰਪਤੀ ਨੇ ਸਰੋਵਰ ਵਿਚ ਲੋਥਾਂ ਤੈਰਦੀਆਂ ਤਕੀਆਂ ਤੇ ਪਰਕਰਮਾਂ ਉਪਰ, ਇਹਨੂੰ ਭਾਵੇਂ ਉਹਦੇ ਆਉਣ ਤੋਂ ਪਹਿਲਾਂ ਧੋ ਦਿਤਾ ਗਿਆ ਸੀ, ਲਹੂ ਦੇ ਨਿਸ਼ਾਨ ਵੀ ਵੇਖੇ । ਉਹ ਤੋਸ਼ਾ ਖਾਨਾ ਵੇਖਣ ਗਿਆ ਤੇ ਉਥੇ ਉਸ ਚਾਂਦਨੀ ਦੇ ਸੜੇ ਹੋਏ ਹਿਸੇ ਵੇਖੇ ਜਿਸ ਦੀ ਕੀਮਤ ਕਈ ਕਰੋੜ ਸੀ । ਇਹ ਚਾਂਦਨੀ ਨਿਜ਼ਾਮ ਹੈਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ ਜੀਹਨੇ ਇਹ ਗੋਲਡਨ ਟੈਂਪਲ ਨੂੰ ਪ੍ਰੇਮ ਭੇਟ ਕਰ ਦਿਤੀ ਸੀ, ਜ਼ੈਲ ਸਿੰਘ ਨੇ ਇਸ ਵੱਲ ਧਿਆਨ ਦਿਤਾ ਕਿ ਇਸ ਚਾਂਦਨੀ ਵਿਚ ਬੀੜੇ ਹੋਏ ਸੈਂਕੜੇ ਮੋਤੀਆਂ ਵਿਚੋਂ ਬਹੁਤੇ ਅਲੋਪ ਹਨ, ਬੱਸ ਥੋੜੇ ਜਿਹੇ ਇਕ ਰੁਮਾਲ ਵਿਚ ਬੰਨ੍ਹੇ ਪਏ ਸਨ । 

ਰਾਸ਼ਟਰਪਤੀ ਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਦਹਿਸ਼ਤਪਸੰਦ ਏਡੀ ਗਿਣਤੀ ਵਿਚ ਹਥਿਆਰ ਗੋਲਡਨ ਟੈਂਪਲ ਅੰਦਰ ਲਿਆ ਸਕੇ ਹਨ ਤੇ ਅਧਿਕਾਰੀਆਂ ਨੂੰ ਇਹਦਾ ਇਲਮ ਤਕ ਨਹੀਂ, ਉਸ ਸਮੇਂ ਦੇ ਗਵਰਨਰ, ਪਾਂਡੇ ਵੱਲ ਉਹਦਾ ਵਤੀਰਾ ਖ਼ਾਸ ਤੌਰ ਤੇ ਸਖ਼ਤ ਸੀ ਜਿਹੜਾ ਗੋਲਡਨ ਟੈਂਪਲ ਵਿਚ ਰਾਸ਼ਟਰਪਤੀ ਦੇ ਨਾਲ ਗਿਆ ਸੀ । ਪਾਂਡੇ ਨੇ ਕਿਹਾ ਕਿ ਖ਼ੁਦ ਉਹਨੂੰ ਇਹਦਾ ਇਲਮ ਨਹੀਂ ਸੀ ਕਿ ਏਡੀ ਮਿਕਦਾਰ ਵਿਚ ਹਥਿਆਰ ਅੰਦਰ ਸਮਗਲ ਕੀਤੇ ਗਏ ਸਨ । ਇਸ ਫੇਰੀ ਤੋਂ ਕੁਝ ਦਿਨ ਪਿਛੋਂ ਜ਼ੈਲ ਸਿੰਘ ਨੇ ਕਿਹਾ ਕਿ ‘ਗੋਲਡਨ ਟੈਂਪਲ ਦੀ ਅਯੋਗ ਵਰਤੋਂ ਨੇ ਸਭਨਾਂ ਸਹੀ ਸੋਚਣ ਵਾਲੇ ਲੋਕਾਂ ਨੂੰ ਧੱਕਾ ਪੁਚਾਇਆ ਹੈ ।’ ਪਰ ਉਹਨਾਂ ਨੇ ਅਜਿਹਾ ਵਾਪਰ ਦੇਣ ਲਈ ਅਧਿਕਾਰੀਆਂ ਨੂੰ ਵੀ ਨਹੀਂ ਬਖ਼ਸ਼ਿਆ । 

ਨਵੀਂ ਦਿੱਲੀ ਵਾਪਸੀ ਤੇ, ਜ਼ੈਲ ਸਿੰਘ ਨੇ ਆਪਣੇ ਆਪ ਨੂੰ ਇਕ ਕਮਰੇ – ਵਿਚ ਬੰਦ ਕਰ ਲਿਆ ਅਤੇ ਸਭ ਪਬਲਿਕ ਸਮਾਗਮਾਂ ਵਿਚ ਸ਼ਾਮਿਲ ਹੋਣ ਦੇ ਪ੍ਰੋਗਰਾਮ ਮਨਸੂਖ਼ ਕਰ ਦਿਤੇ ਜਿਨ੍ਹਾਂ ਵਿਚ ਨੈਸ਼ਨਲ ਫ਼ਿਲਮ ਅਵਾਰਡਜ਼ ਦਾ ਸਮਾਗਮ ਵੀ ਸ਼ਾਮਿਲ ਸੀ, ਭਾਵੇਂ ਸ੍ਰੀਮਤੀ ਗਾਂਧੀ ਨੇ ਇਸ ਵਿਚ ਸ਼ਾਮਿਲ ਹੋਣ ਉਤੇ ਜ਼ੋਰ ਦਿਤਾ ਸੀ । ਅਸਤੀਫ਼ਾ ਦੇਣ ਲਈ ਉਹਦੇ ਤੇ ਬਹੁਤ ਦਬਾਉ ਪੈ ਰਿਹਾ ਸੀ । ਕੁਝ ਘੰਟੇ ਉਹ ਦੁਚਿਤੀ ਵਿਚ ਰਿਹਾ, ਪਰ ਫੇਰ ਉਹਨੇ ਖੁਲ੍ਹਮਖੁਲ੍ਹਾ ਬਾਹਰ ਆਉਣ ਦਾ ਅਤੇ ਦਹਿਸ਼ਤਪਸੰਦਾਂ ਦੀ ਤੇ ਉਹਨਾਂ ਨੇ ਜੋ ਕੁਝ ਕੀਤਾ ਉਸ ਦੀ ਨਿਖੇਧੀ ਕਰਨ ਦਾ ਫ਼ੈਸਲਾ ਕੀਤਾ । 

ਸ੍ਰੀਮਤੀ ਗਾਂਧੀ ਰਾਸ਼ਟਰਪਤੀ ਵਲੋਂ ਬਰਾਡਕਾਸਟ ਕੀਤੀ ਜਾਣ ਵਾਲ. ਤਕਰੀਰ ਦੇ ਪਾਠ ਵਿਚ ਕੁਝ ਤਬਦੀਲੀਆਂ ਕਰਨਾ ਚਾਹੁੰਦੀ ਸੀ : ਇਸ ਵਿੱਚ ਸ਼ਾਸਨ ਤੇ ਬਹੁਤ ਨੁਕਤਾਚੀਨੀ ਕੀਤੀ ਗਈ ਸੀ ।* ਉਹਨੇ ਹੋਮ ਸੈਕਰੇਟਰੀ ਨੂੰ ਸਰਕਾਰ ਵਲੋਂ ਰਾਸ਼ਟਰਪਤੀ ਕੋਲ ਭੇਜਿਆ । ਪਰ ਰਾਸ਼ਟਰਪਤੀ ਨੇ ਕੋਈ ਵੀ ਤਬਦੀਲੀ ਕਰਨੋ ਇਨਕਾਰ ਕੀਤਾ । ਪਾਂਡੇ ਦੀ ਨਿਖੇਧੀ ਬਿਲਕੁਲ ਖੁਲ੍ਹਮਖੁਲਾ ਹੋਈ । ਜੜ੍ਹਨੇ ਵਿਨਅਸਤੀਫਾ ਦੇਣ ਪਿਛੋਂ ਰਾਸ਼ਟਰਪਤੀ ਨੂੰ ਮਿਲਿਆ ਤਾਂ ਉਹਨੇ ਦਸਿਆ ਕਿ ਉਹਦਾ ਕੋਈ ਦੋਸ਼ ਨਹੀਂ ਇਹ ਸੈਂਟਰ ਹੀ ਸੀ ਜੀਹਨੇ ਉਹਨੂੰ ਕੁਝ ਵੀ ਕਰਨ ਨਹੀਂ ਸੀ ਦਿਤਾ । 

ਇਚਿਰ, ਰਾਜ ਭਰ ਵਿਚ ਆਰਮੀ ਦਹਿਸ਼ਤਪਸੰਦਾਂ ਨੂੰ ਲਭਣ ਤੇ ਫੜਨ ਵਿਚ ਲਗੀ ਰਹੀ। ਲਗਭਗ 5,000 ਸਿੱਖਾਂ ਨੂੰ ਸ਼ਕ ਵਿਚ ਗਰਿਫ਼ਤਾਰ ਕੀਤਾ ਗਿਆ ; ਫੌਜੀ ਪਿੰਡ ਪਿੰਡ ਗਏ ਅਤੇ ਹਥਿਆਰਾਂ ਤੇ ਦਹਿਸ਼ਤਪਸੰਦਾਂ ਨੂੰ ਲਭਣ ਲਈ ਤਲਾਸ਼ੀਆਂ ਲਈਆਂ। ਦਿਆਲ ਨੇ ਇਸ ਤੋਂ ਇਨਕਾਰ ਕੀਤਾ ਕਿ ਸਿੱਖਾਂ ਤੇ ਹਿੰਦੂਆਂ ਵਿਚਕਾਰ ਕੋਈ ਵਿਤਕਰਾ ਕੀਤਾ ਗਿਆ ਪਰ ਇਸ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ ਜਦੋਂ ਪਿੰਡਾਂ ਵਿਚ ਸਿਰਫ਼ ਸਿੱਖਾਂ ਦੇ ਘਰਾਂ ਦੀ ਹੀ ਤਲਾਸ਼ੀ ਲਈ ਗਈ । ਖ਼ੈਰ, ਦਿਆਲ ਨੇ ਅੱਗੇ ਚੱਲ ਕੇ ਨਿਸਚਿਤ ਹਿਦਾਇਤਾਂ ਜਾਰੀ ਕੀਤੀਆਂ ਕਿ ਦੋਹਾਂ ਕਮਿਊਨਿਟੀਆਂ ਵਿਚਕਾਰ ਕੋਈ ਵਿਤਕਰਾ ਨਾ ਵਰਤਿਆ ਜਾਵੇ । 

ਦਹਿਸ਼ਤਪਸੰਦਾਂ ਨੂੰ ਛਾਂਟਣ ਅਰਥਾਤ ਭਾਲ ਕਢਣ ਦੀ ਕਾਰਵਾਈ ਫ਼ੌਜ ਲਈ ਬੇਸਵਾਦਾ ਕਾਰਜ ਸੀ, ਪਰ ਅਜਿਹਾ ਕਾਰਜ ਜਿਹੜਾ ਕਰਨਾ ਹੀ ਪੈਣਾ ਸੀ ਕਿਉਂਜੁ ਅਜੇ ਵੀ ਬਹੁਤ ਸਾਰੇ ਦਹਿਸ਼ਤਪਸੰਦ ਰਾਜ ਵਿਚ ਫਿਰਦੇ ਸਨ । ਇਕੋ-ਇਕ ਤਸੱਲੀ ਇਹ ਸੀ ਕਿ ਪੱਕੇ ਦਹਿਸ਼ਤਪਸੰਦ ਗੋਲਡਨ ਟੈਂਪਲ ਵਿਚ ਮਾਰੇ ਗਏ ਜਾਂ ਫੜੇ ਗਏ । ਨਾਲੇ, ਉਹ ਆਦਮੀ ਜੀਹਦੇ ਹੱਥਾਂ ਵਿਚ ਕੁਝ ਸਮੇਂ ਲਈ ਇਹਦਾ ਫ਼ੈਸਲਾ ਕਰਨ ਦੀ ਸੱਤਾ ਮੌਜੂਦ ਦਿਸਦੀ ਸੀ ਕਿ ਪੰਜਾਬ ਵਿਚ ਤੇ ਇਸ ਤੋਂ ਬਾਹਰ ਵੀ, ਕਿਹੜਾ ਜੀਵੇ ਤੇ ਕਿਹੜਾ ਮਰੇ, ਆਪ ਹੀ ਮਰ ਗਿਆ ਸੀ । 

* ਜਦੋਂ ਪੀ. ਸੀ. ਸੇਠੀ ਗ੍ਰਹਿ ਮੰਤਰੀ ਸੀ, ਪਰਧਾਨ ਮੰਤਰੀ ਨੇ ਉਹਨੂੰ ਹਿਦਾਇਤ ਦਿਤੀ ਹੋਈ ਸੀ ਕਿ ਪੰਜਾਬ ਬਾਰੇ ਕੋਈ ਕਦਮ ਪੁਟਣ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਸਲਾਹ-ਮਸ਼ਵਰਾ ਕਰੇ । 

 

ਚੌਥਾ ਅਧਿਆਇ 

ਫੱਟਾਂ ਤੇ ਮਲ੍ਹਮ 

ਚੰਗੇ ਆਗੂ ਦੀ ਪਹਿਲੀ ਮੁਢਲੀ ਲੋੜ ਘਟਨਾਵਾਂ ਨੂੰ ਅਗਾਊਂ ਵੇਖ ਸਕਣ ਦੀ ਯੋਗਤਾ ਹੁੰਦੀ ਹੈ, ਘਟਨਾਵਾਂ ਉਹਨੂੰ ਪਿਛਾਂਹ ਛਡ ਕੇ ਅਗਾਂਹ ਨਹੀਂ ਲੰਘ ਜਾਂਦੀਆਂ । ਉਹਦਾ ਦੂਜਾ ਗੁਣ ਇਹ ਹੁੰਦਾ ਹੈ ਕਿ ਉਹ ਸੰਬੰਧਤ ਕਰਮ ਦੇ ਨਤੀਜਿਆਂ ਨੂੰ ਵੀ ਅਗਾਊਂ ਵੇਖ ਸਕਦਾ ਹੈ, ਅਤੇ ਇਹ ਕਰਮ ਤਦ ਹੀ ਕਰਦਾ ਹੈ ਜਦੋਂ ਹੋਰ ਕੋਈ ਬਦਲ ਉਹਦੇ ਸਾਹਮਣੇ ਹੋਣ ਹੀ ਨਾ । ਇਹਨਾਂ ਦੋ ਗੱਲਾਂ ਨੂੰ ਮੁਖ ਰਖੀਏ ਤਾਂ ਨਾ ਹੀ ਅਕਾਲੀ ਲੀਡਰ ਤੇ ਨਾ ਹੀ ਸ੍ਰੀਮਤੀ ਗਾਂਧੀ ਤੇ ਉਹਦੇ ਸਲਾਹਕਾਰ ਮਿਆਰ ਤੇ ਪੂਰੇ ਉਤਰਦੇ ਹਨ । 

ਅਸੀਂ ਅਕਾਲੀਆਂ ਤੇ ਸਰਕਾਰ ਵਿਚਕਾਰ ਹੋਈਆਂ ਗੱਲਾਂਬਾਤਾਂ ਦਾ ਜ਼ਿਕਰ ਕਾਫ਼ੀ ਵੇਰਵੇ ਵਿਚ ਕਰ ਆਏ ਹਾਂ ਅਤੇ ਦੱਸ ਚੁਕੇ ਹਾਂ ਕਿ ਝਗੜੇ ਦੇ ਕਰੀਬ-ਕਰੀਬ ਸਭਨਾਂ ਨੁਕਤਿਆਂ ਉਤੇ ਨਿਰਣਾ ਹੋ ਚੁਕਿਆ ਹੋਇਆ ਸੀ, ਕਿ ਅਕਾਲੀ ਜਾਂ ਸਰਕਾਰ ਕੀਤੇ ਇਕਰਾਰਾਂ ਤੋਂ ਪਿਛਾਂਹ ਹਟ ਗਏ ਅਤੇ ਰਾਜ ਤੇ ਦੇਸ ਨੂੰ ਖਡ ਦੇ ਕੰਢੇ ਉਤੇ ਲੈ ਗਏ। ਆਖ਼ਰੀ ਗ਼ਲਤੀ ਸੈਂਟਰਲ ਗੋਰਮਿੰਟ ਵਲੋਂ ਹੋਈ ਜਦੋਂ ਉਹਨੇ ਟੈਂਕਾਂ, ਬਕਤਰਬੰਦ ਗਡੀਆਂ (ਆਰਮਰਡ ਪਰਸਾਨਲ ਕੈਰੀਅਰਜ਼) ਮਾਊਂਟੇਨ ਗੰਨਾਂ ਤੇ ਹੋਰ ਹਥਿਆਰਾਂ ਨਾਲ ਲੈਸ ਫ਼ੌਜ ਨੂੰ ਭਿੰਡਰਾਂਵਾਲੇ ਤੇ ਉਹਦੇ ਆਦਮੀਆਂ ਨੂੰ ਬਾਹਰ ਕਢਣ ਲਈ ਭੇਜਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਦੀ ਗਿਣਤੀ 350 ਤੋਂ ਵੱਧ ਨਹੀਂ ਸੀ ਤੇ ਜਿਹੜੇ ਕੁਝ ਲਾਈਟ ਮਸ਼ੀਨਗੰਨਾਂ ਤੇ ਦਸਤੀ ਬੰਬਾਂ ਨਾਲ, ਪਹਿਲੀ ਸੰਸਾਰ ਜੰਗ ਦੀਆਂ 303 ਰਫ਼ਲਾਂ ਨਾਲ ਤੇ ਪੁਰਾਣੀ ਬਾਜੂਕਾ ਨਾਲ ਲੈਸ ਸਨ । ਠੀਕ ਹੀ ਕਿਹਾ ਗਿਆ ਹੈ : 

ਬਰਬਾਦੀ-ਇ ਖਾਰੋ ਖਸ ਕੇ ਲੀਏ  ਕਿਉਂ ਬਰਕ ਕੋ ਦਾਹਵਤ ਦੇਤੇ ਹੋ ?  ਕਯਾ ਲਾਲਾ ਓ ਗੁਲ ਬਚ ਜਾਏਂਗੇ,  ਜਬ ਆਗ ਲਗੇਗੀ ਗੁਲਸ਼ਨ ਕੋ ? 

ਪੁਲਸ ਤੇ ਆਰਮੀ ਦੇ ਏਜੰਟਾਂ ਵਲੋਂ ਮਿਲੀ ਸੂਚਨਾ ਦੇ ਵਿਸ਼ਲੇਸ਼ਣ ਪਿਛੋਂ ਕਮਾਂਡਰਾਂ ਨੇ ਇਹ ਨਿਰਣਾ ਕੀਤਾ ਕਿ ਦਹਿਸ਼ਤਪਸੰਦਾਂ ਨੂੰ ਬਾਹਰ ਕਢਣ ਦਾ ਕਾਰਜ ਵੱਧ ਤੋਂ ਵੱਧ ਦੋ ਘੰਟੇ ਵਿਚ ਪੂਰਾ ਹੋ ਜਾਵੇਗਾ। ਓਪਰੇਸ਼ਨ ਬਲਿਊ- ਸਟਾਰ ਨੂੰ ਸਿਰੇ ਚੜ੍ਹਨ ਵਿਚ ਤਿੰਨ ਦਿਨ ਲੱਗੇ, ਜਾਨ ਮਾਲ ਦਾ ਨੁਕਸਾਨ ਅੰਦਾਜ਼ੇ ਤੋਂ ਕਿਤੇ ਬਹੁਤਾ ਹੋਇਆ। ਤੇ ਸਿਖ ਭਾਈਚਾਰੇ ਦੇ ਪ੍ਰਤਿਕਰਮ ਕੀ ਹੋਣਗੇ, ਇਸ ਵਲ ਤਾਂ ਗਹੁ ਕੀਤਾ ਹੀ ਨਹੀਂ ਗਿਆ । 

ਕਿਸੇ ਸ਼ਾਇਰ ਨੇ ਠੀਕ ਹੀ ਆਖਿ ਹੈ : 

ਵੋਹ ਵਕਤ ਭੀ ਦੇਖਾ ਤਾਰੀਖ਼ ਕੀ ਗੜ੍ਹੀਉਂ ਨੇ  ਲਮਹੋਂ ਨੇ ਖ਼ਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ । 

ਸਿੱਖਾਂ ਤੇ ਜੋ ਪ੍ਰਤਿਕਰਮ ਹੋਏ ਉਹਨਾਂ ਤੋਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ । ਸਿੱਖਾਂ ਦੀ ਭਾਰੀ ਬਹੁਗਿਣਤੀ ਦਾ ਭਿੰਡਰਾਂਵਾਲੇ ਨਾਲ ਦੂਰ ਦਾ ਵੀ ਵਾਸਤਾ ਨਹੀਂ, ਨਾ ਹੀ ਅਕਾਲੀਆਂ, ਸਰਕਾਰ ਜਾਂ ਰਾਜਨੀਤੀ ਨਾਲ ਕੋਈ ਵਾਸਤਾ ਹੈ । ਉਹਨਾਂ ਵਿਚੋਂ ਬਹੁਤਿਆਂ ਨੂੰ ਅਕਾਲ ਤਖ਼ਤ ਵਿਚ ਭਿੰਡਰਾਂਵਾਲੇ ਦੀ ਹਥਿਆਰਬੰਦ ਮੌਜੂਦਗੀ ਦਾ ਇਲਮ ਸੀ, ਪਰ ਕਿਉਂਕਿ ਉਹ ਪੂਜਾ ਪਾਠ ਦੇ ਉਹਨਾਂ ਦੀਆਂ ਰੋਜ਼ਾਨਾ ਰਹੁ-ਰੀਤਾਂ ਵਿਚ ਦਖ਼ਲ ਨਹੀਂ ਸੀ ਦਿੰਦਾ, ਉਹਨਾਂ ਨੇ ਉਹਦੇ ਵੱਲ ਕੋਈ ਖ਼ਾਸ ਧਿਆਨ ਨਹੀਂ ਦਿਤਾ। ਉਹ ਇੰਦਰਾ ਗਾਂਧੀ ਵਿਰੁਧ (ਪੰਡਤਾਂ ਦੀ ਕੁੜੀ — ਬਾਹਮਣੀ, ਆਦਿ) ਜਾਂ ਹਿੰਦੂਆਂ ਵਿਰੁਧ (ਧੋਤੀਆਂ ਵਾਲੇ, ਟੋਪੀਆਂ ਵਾਲੇ) ਜੋ ਜ਼ਹਿਰ ਉਗਲਦਾ ਸੀ, ਉਸ ਨੂੰ ਉਹ ਪਰਵਾਨਗੀ ਨਹੀਂ ਸੀ ਦਿੰਦੇ ਤੇ ਨਾ ਹੀ ਗੁੰਡਾਗਰਦੀ ਦੇ ਉਹਨਾਂ ਕਾਰਿਆਂ ਨੂੰ ਠੀਕ ਕਹਿੰਦੇ ਸਨ ਜਿਹੜੇ ਉਹਨਾਂ ਆਦਮੀਆਂ ਵਲੋਂ ਹੁੰਦੇ ਸਨ ਜਿਨ੍ਹਾਂ ਨੂੰ ਭਿੰਡਰਾਂਵਾਲੇ ਦੇ ਆਦਮੀ ਦਸਿਆ ਜਾਂਦਾ ਹੈ; ਉਹ ਇਹਨੂੰ ਉਹਦੇ ਤੇ ਸਰਕਾਰ ਵਿਚਕਾਰ ਕੋਈ ਚੀਜ਼ ਸਮਝਦੇ ਸਨ ਜਿਸ ਦਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਸੀ । ਹਰਿਮੰਦਰ ਤੇ ਅਕਾਲ ਤਖ਼ਤ ਦਾ ਉਹਨਾਂ ਨਾਲ ਸੰਬੰਧ ਸੀ, ਇਹ ਉਹਨਾਂ- ਦੇ ਅੱਤ ਪਵਿੱਤਰ ਧਰਮ-ਅਸਥਾਨ ਸਨ । ਸਾਦ-ਮੁਰਾਦੇ ਤੇ ਸਾਧਾਰਨ ਸਿੱਖ ਕਿਸਾਨ ਲਈ ਫ਼ੌਜ ਹੀ ਹਮਲਾਵਰ ਸੀ । ਭਿੰਡਰਾਂਵਾਲਾ ਤੇ ਉਹਦੇ ਆਦਮੀ ਇਹਦੇ ‘ਰਖਿਅਕ’ ਸਨ । ਜਦੋਂ ਉਹਨਾਂ ਨੂੰ ਮਲੂਮ ਹੋਇਆ ਕਿ ਹਰਿਮੰਦਰ ਸਾਹਿਬ ਵਿਚ ਗੁਰੂ ਗਰੰਥ ਸਾਹਿਬ ਦੀ ਬੀੜ ਨੂੰ ਗੋਲੀ ਵੱਜੀ ਹੈ ਅਤੇ ਹੁਕਮ- ਨਾਮਿਆਂ ਦੀਆਂ 1,000 ਹੱਥ-ਲਿਖਤ ਨਕਲਾਂ ਤੇ ਮੌਲਿਕ ਰੂਪ ਸੁਆਹ ਦਾ ਢੇਰ ਬਣ ਗਏ ਹਨ, ਕੀਰਤਨ ਕਰ ਰਹੇ ਇਕ ਰਾਗੀ ਨੂੰ ਗੋਲੀ ਵਜੀ ਹੈ ਅਤੇ ਹਜ਼ਾਰਾਂ ਨਿਰਦੋਸ਼ ਸ਼ਰਧਾਲੂ ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ ਇਸਤ੍ਰੀਆਂ ਤੇ ਬੱਚੇ ਵੀ ਸ਼ਾਮਿਲ ਸਨ, ਤਾਂ ਉਹਨਾਂ ਨੂੰ ਰੋਹ ਚੜ੍ਹ ਗਿਆ । 

ਇਕ ਕਰੋੜ ਚਾਲੀ ਲੱਖ ਦੀ ਕਮਿਊਨਿਟੀ ਨੇ, ਇਕ ਆਦਮੀ ਦੇ ਰੂਪ ਵਿਚ, ਮਹਿਸੂਸ ਕੀਤਾ ਕਿ ਉਹਨੂੰ ਚਪੇੜ ਕਢ ਮਾਰੀ ਗਈ ਹੈ । ਤੇ ਹਿੰਦੂਆਂ ਨੇ ਜਿਵੇਂ ਭਿੰਡਰਾਂਵਾਲੇ ਤੇ ਉਹਦੇ ਆਦਮੀਆਂ ਦੇ ਮਾਰੇ ਜਾਣ ਉਤੇ ਜੋ ਖ਼ੁਸ਼ੀ ਮਨਾਈ ਉਹਨੇ ਸਿੱਖਾਂ ਨੂੰ ਹੋਰ ਵੀ ਬਹੁਤਾ ਕਰੋਧ ਚੜ੍ਹਾਇਆ, ਅੰਮ੍ਰਿਤਸਰ ਵਿਚ ਹਿੰਦੂਆਂ ਨੇ ਫ਼ੌਜੀਆਂ ਨੂੰ ਚਾਹ, ਸਿਗਰਟਾਂ, ਏਅਰੇਟਿਡ ਵਾਟਰ, ਮਿਠਾਈ ਤੇ ਸ਼ਰਾਬ ਪੇਸ਼ ਕੀਤੇ । ਉਤਰੀ ਭਾਰਤ ਦੇ ਬਹੁਤੇ ਭਾਗਾਂ ਵਿਚ ਵੀ ਹਿੰਦੂ ਇਵੇਂ ਹੀ ਖ਼ੁਸ਼ ਹੋਏ। ਸਰਕਾਰੀ ਕੰਟਰੋਲ ਹੇਠਲੇ ਪਰਚਾਰ ਸਾਧਨਾਂ ਆਲ ਇੰਡੀਆ ਰੇਡੀਉ ਤੇ ਦੂਰ-ਦਰਸ਼ਨ — ਨੇ ਆਰਮੀ ਵਲੋਂ ਵਿਖਾਈ ਗਈ ਸੂਰਬੀਰਤਾ ਉਤੇ ਜ਼ੋਰ ਦੇ ਕੇ ਅਤੇ ਦੋ ਨਿਊਜ਼-ਏਜੰਸੀਆਂ (ਪੀ ਟੀ ਆਈ ਅਤੇ ਯੂ ਐਨ ਆਈ) ਦੀ ਮਦਦ ਨਾਲ ਮਨ-ਘੜਤ ਗੱਲਾਂ ਫੈਲਾਅ ਕੇ ਅਤੇ ਦਾਸ ਪ੍ਰੈਸ ਵਿਚ ਵਾਰਤਾਵਾਂ ਛਪਵਾ ਕੇ ਸਿੱਖਾਂ ਦੇ ਦੁਖ ਵਿਚ ਵਾਧਾ ਕੀਤਾ । ਭਿੰਡਰਾਂਵਾਲੇ ਤੇ ਅਕਾਲੀਆਂ ਦੇ ਦਾਗੀ ਬਿੰਬਾਂ ਰਾਹੀਂ ਇਸ ਪ੍ਰੈਸ ਨੇ ਸਮੁਚੀ ਕਮਿਊਨਿਟੀ ਦੇ ਚਿਹਰੇ ਤੇ ਹੀ ਕਾਲਖ਼ ਲਾਉਣ ਦੀ ਕੋਸ਼ਸ਼ ਕੀਤੀ । ਇਹ ਪਰਚਾਰ ਕੀਤਾ ਗਿਆ ਕਿ ਫ਼ੌਜੀਆਂ ਦੀਆਂ ਬਹੁਤੀਆਂ ਮੌਤਾਂ ਇਸ ਕਰ ਕੇ ਹੋਈਆਂ ਜਾਂ ਬਹੁਤੇ ਫਟੜ ਇਸ ਕਰ ਕੇ ਹੋਏ ਕਿਉਂਜੁ ਉਹਨਾਂ ਨੂੰ ਸਖ਼ਤ ਹੁਕਮ ਦਿਤੇ ਗਏ ਸਨ ਕਿ ਉਹ ਹਰਿਮੰਦਰ ਉਤੇ ਗੋਲੀ ਬਿਲਕੁਲ ਨਾ ਚਲਾਉਣ ਉਥੋਂ ਭਾਵੇਂ ਗੋਲੀਆਂ ਹੀ ਕਿਉਂ ਨਾ ਚਲਦੀਆਂ ਹੋਣ, ਏਸੇ ਕਾਰਨ ਹੀ ਹਰਿ- ਮੰਦਰ ਨੂੰ ਬਿਲਕੁਲ ਹੀ ਕੋਈ ਹਾਨੀ ਨਹੀਂ ਪੁਜੀ ਅਤੇ ਇਸ ਅੰਦਰ ਟਿਕੇ ਹੋਏ ਆਦਮੀਆਂ ਵਿਚੋਂ ਕਿਸੇ ਨੂੰ ਵੀ ਸੱਟ ਨਹੀਂ ਵੱਜੀ । ਪਰ ਉਸ ਸਮੇਂ ਉਥੇ ਹਾਜ਼ਰ ਲੋਕ ਬਿਲਕੁਲ ਹੀ ਵਖਰੀ ਤਰ੍ਹਾਂ ਦੀ ਵਾਰਤਾ ਸੁਣਾਉਂਦੇ ਹਨ, ਤੇ ਉਹਨਾਂ ਦੀਆਂ ਗਲਾਂ ਦੀ ਅੱਗੇ ਚਲ ਕੇ ਉਹਨਾਂ ਲੋਕਾਂ ਨੇ ਵੀ ਪੁਸ਼ਟੀ ਕੀਤੀ ਜਿਹੜੇ ਗੋਲਡਨ ਟੈਂਪਲ ਦੇ ਦਰਸ਼ਨਾਂ ਨੂੰ ਗਏ । ਭਿੰਡਰਾਂਵਾਲੇ ਨੇ ਆਪਣੇ ਆਦਮੀਆਂ ਨੂੰ ਹਰਿਮੰਦਰ ਵਿਚ ਦਾਖ਼ਲ ਹੋਣੋ ਮਨਾਹ ਕਰ ਛਡਿਆ ਸੀ ਤੇ ਹਰਿਮੰਦਰ ਤੋਂ ਫੌਜ ਉਤੇ ਕੋਈ ਗੋਲੀ ਨਹੀਂ ਚੱਲੀ । ਫਿਰ ਵੀ ਹਰਿਮੰਦਰ ਉਤੇ ਗੋਲੀਆਂ ਦੇ ਤਾਜ਼ਾ ਨਿਸ਼ਾਨਾ 200 ਤੋਂ ਉਪਰ ਸਨ, ਇਹ ਨਿਸ਼ਾਨ ਫ਼ੌਜੀਆਂ ਦੀਆਂ ਗੋਲੀਆਂ ਦੇ ਹਨ ਜਾਂ ਭਿੰਡਰਾਂਵਾਲੇ ਦੇ ਆਦਮੀਆਂ ਦੀਆਂ ਗੋਲੀਆਂ ਦੇ, ਇਹ ਕੋਈ ਕਦੇ ਵੀ ਜਾਣ ਨਹੀਂ ਸਕੇਗਾ । ਹਰਿਮੰਦਰ ਵਿਚ ਗੁਰਬਾਣੀ ਦਾ ਕੀਰਤਨ ਕਰ ਰਹੇ ਇਕ ਅੰਨ੍ਹੇ ਰਾਗੀ, ਅਮਰੀਕ ਸਿੰਘ, ਨੂੰ ਗੋਲੀ ਵਜੀ ਤੇ ਉਹ ਉਥੇ ਹੀ ਮਰ ਗਿਆ ਤੇ ਉਹਦਾ ਲਹੂ ਉਸ ਗਲੀਚੇ ਉਤੇ ਡੁਲ੍ਹਿਆ ਜਿਸ ਤੇ ਉਹ ਡਿਗਿਆ ਸੀ । ਲਹੂ ਗਲੀਚੈ ਵਿਚ ਰਚ ਗਿਆ ਤੇ ਅਦਿਖ ਸੀ, ਪਰ ਗ਼ਲੀਚੇ ਉਤੇ ਮੱਖੀਆਂ ਦੀ ਵਡੀ ਗਿਣਤੀ ਭੀ ਭੀ ਕਰਦੀ ਰਹੀ ਜਿਹੜੀ ਰਾਗੀ ਦੀ ਮੌਤ ਨੂੰ ਮੰਨਣ-ਯੋਗ ਬਣਾਉਂਦੀ ਸੀ । ਇਸ ਗ਼ਲੀਚੇ ਨੂੰ ਜਲਦੀ ਹੀ ਬਦਲ ਦਿਤਾ ਗਿਆ । ਪਹਿਲੀਆਂ ਰਿਪੋਰਟਾਂ ਵਿਚ, ਜੋ ਸਭੇ ਹੀ ਸਰਕਾਰੀ ਏਜੰਸੀਆਂ ਨੇ ਜਾਰੀ ਕੀਤੀਆਂ ਸਨ, ਤੇਰਾਂ ਇਸਤ੍ਰੀਆਂ ਤੇ ਕੁਝ ਬਚਿਆਂ ਦੀਆਂ ਮੌਤਾਂ ਨੂੰ ਮੰਨਿਆ, ਫੇਰ ਇਹਨਾਂ ਹੀ ਏਜੰਸੀਆਂ ਨੇ ਇਸ ਤੋਂ ਇਨਕਾਰ ਕੀਤਾ ਕਿ ਕੋਈ ਤੀਵੀਆਂ ਜਾਂ ਬੱਚੇ ਮਰੇ ਹਨ । ਪਰ ਜਦੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ, ਤਾਂ ਇਹਨਾਂ ਏਜੰਸੀਆਂ ਨੇ ਕਿਹਾ ਕਿ ਹਾਂ ਤੀਵੀਆਂ ਤੇ ਬੱਚੇ ਮਰੇ ਹਨ। ਪਰ ਉਹ ਭਿੰਡਰਾਂਵਾਲੇ ਦੇ ਆਦਮੀਆਂ ਵਲੋਂ ਸੁਟੇ ਗਏ ਦਸਤੀ ਬੰਬ ਫਟਣ ਨਾਲ ਮਰੇ ਹਨ। 

ਸਰਕਾਰੀ ਏਜੰਸੀਆਂ ਨੇ ਦਸਿਆ ਕਿ ਟੈਂਪਲ ਕਾਂਪਲੈਕਸ ਵਿਚ ਬਹੁਤ ਸਾਰੀਆਂ ਵੇਸਵਾਵਾਂ ਅਤੇ ਯੂਰਪੀਅਨ ਹਿਪੀਆਂ ਸਮੇਤ ਤੀਵੀਆਂ ਮਿਲੀਆਂ । ਕੁਝ ਇਸਤ੍ਰੀਆਂ ਗਰਭਵਤੀ ਸਨ—ਦੂਜੀਆਂ ਗਰਭ-ਰੋਕ ਸਾਧਨਾਂ ਕਰ ਕੇ ਗਰਭਵਤੀ ਹੋਣੋ ਬਚ ਰਹੀਆਂ, ਸਾਧਨ ਜੋ ਮਲਬੇ ਵਿਚੋਂ ਮਿਲੇ ਹਨ । ਇਸ ਪਿਛੋਂ ਇਕ ਹੋਰ ਮਨ-ਘੜਤ ਗੱਲ ਫੈਲਾਈ ਗਈ ਕਿ ਅਫ਼ੀਮ, ਹੇਰੋਇਨ ਤੇ ਹਸ਼ੀਸ਼ ਵੀ ਫ਼ੌਜੀਆਂ ਨੂੰ ਲਭੀਆਂ ਹਨ । ਇਹ ਕਹਾਣੀ ਸਭਨਾਂ ਅਖ਼ਬਾਰਾਂ ਦੇ ਪਹਿਲੇ ਸਫ਼ਿਆਂ ਉਤੇ ਛਪੀ। ਦੋ ਦਿਨ ਪਿਛੋਂ ਤਰਮੀਮ-ਸ਼ੁਦਾ ਬਿਆਨ ਪ੍ਰਕਾਸ਼ਤ ਕੀਤਾ ਗਿਆ ਕਿ ਨਸ਼ੀਲੇ ਪਦਾਰਥ, ਹਸ਼ੀਸ਼, ਆਦਿ, ਟੈਂਪਲ ਕਾਂਪਲੈਕਸ ਤੋਂ ਬਾਹਰ ਕਿਸੇ ਮਕਾਨ ਵਿਚੋਂ ਮਿਲੇ ਸਨ, ਇਹ ਖ਼ਬਰ ਅੰਦਰਲੇ ਪੰਨਿਆਂ ਉਤੇ ਛਾਪੀ ਗਈ ਜਿਸ ਉਤੇ ਬਹੁਤੇ ਪਾਠਕਾਂ ਦੀ ਨਜ਼ਰ ਹੀ ਨਹੀਂ ਪੈਂਦੀ ਜਿਹੜੇ ਸਿਰਫ਼ ਸੁਰਖੀਆਂ ਹੀ ਪੜ੍ਹਦੇ ਨੇ । ਭਿੰਡਰਾਂਵਾਲੇ ਦੀ ਪ੍ਰਸਿਧੀ ਨੂੰ ਕਾਲਾ ਕਰਨ ਦੇ ਇਸ ਤੋਂ ਵੀ ਭੈੜੇ ਜਤਨ ਕੀਤੇ ਗਏ। ਪਹਿਲਾਂ ਸੁਝਾਉ ਦਿਤਾ ਗਿਆ ਕਿ ਉਹਨੇ ਖ਼ੁਦਕੁਸ਼ੀ ਕੀਤੀ ਹੈ,ਫੇਰ ਹਿੰਦੁਸਤਾਨ ਟਾਈਮਜ਼ ਦੇ ਐਮ. ਕੇ. ਧਰ ਨੇ ‘ਅੱਤ ਭਰੋਸੇਯੋਗ ਸੋਮਿਆਂ ਤੋਂ’ (ਇਹ ਸੋਮਾ ਨਿਸਚਿਤ ਹੀ ਨੰਬਰ 1 ਸਫਦਰਜੰਗ ਰੋਡ ਹੈ) ਪ੍ਰਾਪਤ ਇਹ ਖ਼ਬਰ ਛਾਪੀ ਕਿ ਭਿੰਡਰਾਂਵਾਲੇ ਨੂੰ ਖ਼ੁਦ ਉਹਦੇ ਹੀ ਆਦਮੀਆਂ ਨੇ ਮਾਰ ਦਿਤਾ ਹੈ । ਇਹ ਖ਼ਬਰ ਉਹਦੇ ਅਖ਼ਬਾਰ ਦੇ ਪਹਿਲੇ ਸਫ਼ੇ ਉਤੇ ਬੈਨਰ ਹੈਡਲਾਈਨ ਦੇ ਕੇ ਛਾਪੀ ਗਈ । ਜਦੋਂ ਪੋਸਟ-ਮਾਰਟਮ ਰਿਪੋਰਟ ਵਿਚ ਦਸਿਆ ਗਿਆ ਕਿ ਭਿੰਡਰਾਂਵਾਲੇ ਦੀ ਦੇਹ ਸਿਰ ਤੋਂ ਪੈਰਾਂ ਤਕ ਗੋਲੀਆਂ ਨਾਲ ਛਲਣੀ ਹੈ, ਫੇਰ ਕਿਸੇ ਨੇ ਨਾ ਆਤਮਘਾਤ ਦੀ ਤੇ ਨਾ ਹੀ ਖ਼ੁਦ ਉਹਦੇ ਆਪਣੇ ਆਦਮੀਆਂ ਹਥੋਂ ਮਰਨ ਬਾਰੇ ਕੁਝ ਨਾ ਛਾਪਿਆ। 

ਕਿਉਂਜੁ ਕੋਈ ਵੀ ਸਤਿਕਾਰਯੋਗ ਸਿੱਖ ਸਰਕਾਰ ਨੂੰ ਪੂਰੀ ਤਰ੍ਹਾਂ ਨਿਰਦੋਸ਼ ਠਹਿਰਾਉਣ ਨੂੰ ਤਿਆਰ ਨਹੀਂ, ਸੋ ਡਰੇ ਹੋਏ ਪੇਂਡੂਆਂ ਤੇ ਗੰਵਾਰ ਲੋਕਾਂ ਨੂੰ ਟੈਲੀਵਿਯਨ ਕੈਮਰਿਆਂ ਦੇ ਸਾਹਮਣੇ ਖੜਾ ਕੀਤਾ ਜਾਂਦਾ ਅਤੇ ਸਰਕਾਰੀ ਕਰਮਚਾਰੀਆਂ ਵਲੋਂ ਤਿਆਰ ਕੀਤੇ ਹੋਏ ਬਿਆਨ ਉਹਨਾਂ ਤੋਂ ਦਿਵਾਏ ਜਾਂਦੇ ਜੋ ਇਸ ਬਾਰੇ ਹੁੰਦੇ ਕਿ ਫ਼ੌਜੀ ਕਾਰਵਾਈ ਨਾਲ ਪੰਜਾਬ ਵਿਚ ਸ਼ਾਂਤੀ ਕਾਇਮ ਹੋਈ ਹੈ । ਇਹ ਗੱਲ ਉਦੋਂ ਸਪੱਸ਼ਟ ਹੋ ਗਈ ਜਦੋਂ ਅਭਾਗੇ ਕਿਰਪਾਲ ਸਿੰਘ, ਅਕਾਲ ਤਖ਼ਤ ਦੇ ਜਥੇਦਾਰ, ਨੂੰ ਉਹਦੇ ਹੱਥਾਂ ਵਿਚ ਫੜਾਏ ਗਏ ਇਕ ਕਾਗ਼ਜ਼ ਨੂੰ ਘਬਰਾਹਟ ਵਿਚ ਪੜ੍ਹ ਕੇ ਸੁਣਾਉਂਦਿਆਂ ਵਿਖਾਇਆ ਗਿਆ। ਜਿਨ੍ਹਾਂ ਸਿੱਖਾਂ ਨੇ ਅਗੇ ਆ ਕੇ ਖੁਲ੍ਹਮਖੁਲ੍ਹਾ ਆਖਿਆ ਕਿ ਸਰਕਾਰ ਦੀ ਕਾਰਵਾਈ ਉਚਿਤ ਹੈ, ਉਹ ਅਸਲੋਂ ਹੀ ਸ੍ਰੀਮਤੀ ਗਾਂਧੀ ਦੀ ਕਾਂਗਰਸ ਪਾਰਟੀ ਦੇ ਮੈਂਬਰ ਅਤੇ ਗਵਰਨਰਾਂ ਦੀਆਂ ਪਦਵੀਆਂ ਦੇ ਚਾਹਵਾਨ ਸਨ ਜਿਵੇਂ ਕਿ ਪ੍ਰੋਫੈਸਰ ਹਰਬੰਸ ਸਿੰਘ ਤੇ ਡਾ: ਗੋਪਾਲ ਸਿੰਘ ਦਰਦੀ ਜਿਹੜਾ ਆਖ਼ਰਕਾਰ ਗੋਆ, ਦਮਨ ਤੇ ਦੇਓ ਦਾ ਲੈਫ਼ਟੀਨੈਂਟ ਗਵਰਨਰ ਲਗ ਗਿਆ । ਇਹ ਆਮ ਲੋਕ ਜਾਣਦੇ ਸਨ। ਕਿ ਪਰਧਾਨ ਮੰਤਰੀ ਦੇ ਸਕਤਰੇਤ ਨੇ ਸੰਭਾਵੀ ਹਿਮਾਇਤੀਆਂ ਨੂੰ ਸਦਿਆ ਅਤੇ ਟੈਲੀਵਿਯਨ ਦੀ ਸਕਰੀਨ ਉਤੇ ਪ੍ਰਗਟ ਹੋਣ ਲਈ ਜਾਂ ਪ੍ਰੈੱਸ ਨੂੰ ਬਿਆਨ ਦੇਣ ਲਈ ਹੁਕਮ ਦਿਤਾ । 

ਇਸ ਸਮੇਂ ਤਕ ਡੌਰ-ਭੌਰ ਹੋਈ ਕਮਿਊਨਿਟੀ ਨੇ ਜਿਸ ਢੰਗ ਨਾਲ ਵੀ ਹੋ ਸਕਿਆ, ਆਪਣੀ ਨਾਰਾਜ਼ਗੀ ਪ੍ਰਗਟਾਈ । ਦੇਸ ਭਰ ਵਿਚ ਅਠ ਵਖ ਵਖ ਛੌਣੀਆਂ ਵਿਚ, 4,000 ਤੋਂ ਉਪਰ ਸਿੱਖ ਫ਼ੌਜੀਆਂ ਨੇ ਆਪਣੀਆਂ ਰਜਮੰਟਾਂ 8 ਵਿਚੋਂ ਭੱਜ ਕੇ ਅੰਮ੍ਰਿਤਸਰ ਪਹੁੰਚਣ ਦੀ ਕੋਸ਼ਿਸ਼ ਕੀਤੀ । ਉਹਨਾਂ ਨੂੰ ਸਥਾਨਕ ਪੁਲਸ ਨੇ ਤੇ ਫ਼ੌਜ ਨੇ ਰੋਕਿਆ ; ਝੜਪਾਂ ਵਿਚ ਦੋਹਾਂ ਪਾਸਿਆਂ ਦੇ ਦਰਜਨਾਂ ਹੀ ਆਦਮੀ ਮਾਰੇ ਗਏ ; ਦਿੱਲੀ ਦੇ ਗੁਰਦਵਾਰਾ ਬੰਗਲਾ ਸਾਹਿਬ ਵਿਚ, ਐਜੀਟੇਸ਼ਨ ਕਰ ਰਹੇ ਗਭਰੂਆਂ ਨੂੰ ਪੁਲਸ ਨੇ ਗੋਲੀਆਂ ਮਾਰ ਕੇ ਮਾਰ ਦਿਤਾ।  

ਲੋਕ ਸਭਾ ਦੇ ਦੋ ਸਿੱਖ ਮੈਂਬਰਾਂ ਨੇ, ਤੇ ਦੋਵੇਂ ਹੀ ਸ਼੍ਰੀਮਤੀ ਗਾਂਧੀ ਦੀ ਪਾਰਟੀ ਦੇ ਮੈਂਬਰ ਸਨ, ਆਪਣੀਆਂ ਸੀਟਾਂ ਤੋਂ ਤੇ ਪਾਰਟੀ ਮੈਂਬਰੀ ਤੋਂ ਅਸਤੀਫ਼ੇ ਦੇ ਦਿਤੇ। ਪੰਜਾਬ ਵਿਧਾਨ ਸਭਾ ਦੇ ਕਈ ਮੈਂਬਰਾਂ ਨੇ ਵੀ ਇਵੇਂ ਹੀ ਕੀਤਾ । 

ਨਾਰਵੇ ਲਗੇ ਇਕ ਸਿੱਖ ਡਿਪਲੋਮੈਟ ਨੇ ਉਸ ਦੇਸ ਵਿਚ ਪੁਲੀਟੀਕਲ ਅਸਾਈਲਮ ਲੈ ਲਿਆ, ਮਹਾਰਾਸ਼ਟਰ ਵਿਚ ਲਗੇ ਇਕ ਸੀਨੀਅਰ ਪੁਲਸ ਅਫ਼ਸਰ ਨੇ ਆਪਣਾ ਗੁਸੇ-ਭਰਿਆ ਪਤਰ ਰਾਸ਼ਟਰਪਤੀ ਨੂੰ ਭੇਜਿਆ, ਤੇ ਇਸ ਤੋਂ ਪਹਿਲਾਂ ਕਿ ਅਧਿਕਾਰੀ ਉਹਨੂੰ ਜਾ ਨੱਪਦੇ ਉਹ ਅੰਡਰਗਰਾਊਂਡ ਹੋ ਗਿਆ । ਉਘਾ ਇਤਿਹਾਸਕਾਰ, ਡਾ: ਗੰਡਾ ਸਿੰਘ, ਅਤੇ ਅਜੀਤ ਦੇ ਸਾਧੂ ਸਿੰਘ ਹਮਦਰਦ, ਵਰਗੇ ਪ੍ਰਸਿੱਧ ਵਿਦਵਾਨਾਂ ਨੇ ਪਦਮ ਭੂਸ਼ਨ ਅਵਾਰਡ ਵਾਪਸ ਕਰ ਦਿਤਾ ਜਿਹੜੇ ਕੁਝ ਮਹੀਨੇ ਹੀ ਪਹਿਲਾਂ ਉਹਨਾਂ ਨੂੰ ਦਿਤੇ ਗਏ ਸਨ । ਪੰਜਾਬ ਦੀ ਅੱਤ ਸਨਮਾਨਯੋਗ ਹਸਤੀ ਭਗਤ ਪੂਰਨ ਸਿੰਘ ਨੇ ਜੀਹਨੂੰ ਕੋਹੜੀਆਂ, ਮਾਨਸਕ ਰੋਗੀਆਂ ਤੇ ਯਤੀਮਾਂ, ਆਦਿ, ਦੀ ਸੇਵਾ ਦੇ ਕਾਜ਼ ਸਦਕਾ, ਕਾਜ਼ ਜੀਹਨੂੰ ਉਹਨੇ ਜੀਵਨ ਅਰਪਿਆ ਹੋਇਆ ਹੈ, ਦਾਹੜੀ ਵਾਲੀ ਮਦਰ ਟੈਰੀਸਾ ਸਦਿਆ ਜਾਂਦਾ ਹੈ, ਪਦਮ ਸ਼੍ਰੀ ਅਵਾਰਡ ਮੋੜ ਦਿਤਾ। 

ਜ਼ੈਲ ਸਿੰਘ 8 ਜੂਨ, 1984, ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਿਆ । ਸਰਕਾਰੀ ਸੂਚਨਾ ਸਾਧਨ,  ਂਸਰਗਰਮ ਹੋ ਗਏ । ਪਰ, ਪਬਲਿਕ ਰੀਲੇਸ਼ਨਜ਼ ਮਸ਼ਕ ਵਜੋਂ ਜਿਵੇਂ ਦੂਰ-ਦਰਸ਼ਨ ਨੇ ਇਸ ਝਾਕੀ ਨੂੰ ਪੇਸ਼ ਕੀਤਾ ਉਸ ਤੋਂ ਵਧੇਰੇ ਅਯੋਗ ਤਰ੍ਹਾਂ ਪੇਸ਼ ਕੀਤਾ ਹੀ ਨਹੀਂ ਸੀ ਜਾ ਸਕਦਾ । ਖ਼ੁਦ ਗਿਆਨੀ ਜ਼ੈਲ ਸਿੰਘ ਨੇ, ਭਾਵੇਂ ਉਹਨੇ ਜੋ ਕੁਝ ਵੇਖਿਆ, ਵੇਖ ਕੇ ਰੋ ਪਿਆ, ਆਪਣੀ ਕਮਿਊਨਿਟੀ ਦੇ ਜਜ਼ਬਾਤ ਵੱਲ ਨਾਂ-ਮਾਤਰ ਸੰਵੇਦਨਸ਼ੀਲਤਾ ਦਰਸਾਈ । ਉਸ ਸਮੇਂ ਵੀ ਪਰਕਰਮਾ ਉਪਰ ਅਜੇ ਵੀ ਜੰਮਿਆ ਹੋਇਆ ਮਨੁੱਖੀ ਲਹੂ ਖਿੰਡਿਆ ਹੋਇਆ ਸੀ ਤੇ ਇਹਨੇ ਪਵਿੱਤਰ ਸਰੋਵਰ ਦੇ ਪਾਣੀ ਨੂੰ ਲਾਲ ਕੀਤਾ ਹੋਇਆ ਸੀ ਤੇ ਤਿੰਨ ਲੋਥਾਂ ਅਜੇ ਵੀ ਇਸ ਵਿਚ ਤੈਰ ਰਹੀਆਂ ਸਨ । ਇਹ ਤਾਂ ਮਰਘਟ ਵਾਂਗੂੰ ਦਿਸਦਾ ਸੀ । ਗਿਆਨੀ ਜ਼ੈਲ ਸਿੰਘ ਇਸ ਮਰਘਟ ਵਿਚ ਆਪਣੀ ਸਫ਼ੇਦ ਸ਼ੇਰਵਾਨੀ ਤੇ ਚੂੜੀਦਾਰ ਪਜਾਮਾ ਪਹਿਨੀਂ ਤੇ ਕਾਜ ਵਿਚ ਗੁਲਾਬ ਦਾ ਫੁਲ ਲਾਈਂ, ਲਿਸ਼ਕਿਆ-ਪੁਸ਼ਕਿਆ ਬੁਢੇ ਲਾੜੇ ਵਾਂਗ ਦਾਖ਼ਲ ਹੋਇਆ । ਉਹਦੇ ਅੰਗ-ਰਖਿਅਕ ਨੇ ਉਹਨੂੰ ਧੁਪ ਤੋਂ ਬਚਾਣ ਲਈ ਛਤਰੀ ਖੋਹਲੀ । ਰਾਸ਼ਟਰਪਤੀ ਵਲੋਂ ਛਤਰੀ-ਬਰਦਾਰ ਨੂੰ ਇਹ ਬੰਦ ਕਰਨ ਲਈ ਆਖਣ ਤੋਂ ਪਹਿਲਾਂ ਹੀ, ਕਿਉਂਜੁ ਗੁਰਦਵਾਰੇ ਅੰਦਰ ਸ਼ਾਹਾਨਾ ਚਿੰਨ੍ਹ ਵਜੋਂ ਛਤਰ ਸਿਰਫ ਗਰੰਥ ਸਾਹਿਬ ਉਪਰ ਹੀ ਝੁਲ ਸਕਦਾ ਹੈ, ਦੂਰ-ਦਰਸ਼ਨ ਕੈਮਰਾਮੈਨ ਨੇ ਇਹ ਦ੍ਰਿਸ਼ ਫ਼ਿਲਮਾ ਲਿਆ । ਗੋਲਡਨ ਟੈਂਪਲ ਦੀ ਪਰਕਰਮਾ ਕਰਨ ਪਿਛੋਂ ਜ਼ੈਲ ਸਿੰਘ ਨੇ ਆਪਣੇ ਬੂਟ ਪਹਿਨੇ ਤੇ ਉਹਨੂੰ ਅਕਾਲ ਤਖ਼ਤ ਤੋਂ ਹਾਸਲ ਕੀਤੇ ਗਏ ਹਥਿਆਰ ਵਿਖਾਏ ਗਏ । ਦੂਰ-ਦਰਸ਼ਨ ਨੇ ਦੋਵੇਂ ਦ੍ਰਿਸ਼ ਇਕ ਦੂਜੇ ਨਾਲ ਜੋੜ ਕੇ ਵਿਖਾਏ । ਦਰਸ਼ਕਾਂ ਨੂੰ ਇਸ ਤਰ੍ਹਾਂ ਲਗਿਆ ਜਿਵੇਂ ਗਿਆਨੀ ਜੀ ਨੇ ਪਰਕਰਮਾ ਵਿਚ ਹੀ ਬੂਟ ਪਹਿਨੇ ਹੋਏ ਹੋਣ । ਲੋਕਾਂ ਨੇ ਸ਼੍ਰੀਮਤੀ ਗਾਂਧੀ ਦੇ ਭਰੋਸੇਯੋਗ ਹਥਠੋਕਿਆਂ, ਆਰ. ਕੇ. ਧਵਨ ਤੇ ਅਰੂਨ ਨਹਿਰੂ ਨੂੰ ਵੀ, ਗਿਆਨੀ ਜੀ ਦੇ ਸੱਜੇ-ਖੱਬੇ ਨਾਲ-ਨਾਲ ਲਗੇ ਰਹੇ ਤਕਿਆ ਤੇ ਇਹ ਨਤੀਜਾ ਕਢਿਆ ਕਿ ਉਹ ਇਸ ਲਈ ਨਾਲ ਨਾਲ ਰਹੇ ਕਿ ਇਸ ਵੱਲ ਧਿਆਨ ਦੇਣ ਕਿ ਰਾਸ਼ਟਰਪਤੀ ਆਪਣਾ ਮੂੰਹ ਵਧੇਰੇ ਨਾ ਖੋਹਲਣ । ਪੰਜਾਂ ਸਿੰਘ ਸਾਹਿਬਾਨ ਨੇ ਜ਼ੈਲ ਸਿੰਘ ਨੂੰ ਜਿਨ੍ਹਾਂ ਦੋਸ਼ਾਂ ਕਰਕੇ ਤਨਖਾਹੀਆ ਠਹਿਰਾਇਆ ਸੀ ਉਹਨਾਂ ਵਿਚ ਇਹ ਸ਼ਾਮਿਲ ਸਨ : ਛਤਰੀ ਸਿਰ ਤੇ ਰਖਣਾ, ਜੁੱਤੀਆਂ ਪਹਿਨਣਾ ਅਤੇ ਫ਼ੌਜਾਂ ਦੇ ਮੁਖੀ ਦੀ ਹੈਸੀਅਤ ਵਿਚ ਉਸ ਵਾਰੰਟ ਤੇ ਦਸਖ਼ਤ ਕਰਨਾ ਜਿਸ ਨੇ ਫ਼ੌਜ ਨੂੰ ਗੋਲਡਨ ਟੈਂਪਲ ਉਤੇ ਧਾਵੇ ਦੀ ਆਗਿਆ ਦਿਤੀ । ਇਹ ਦੋਸ਼ ਪਕੀ ਤਰ੍ਹਾਂ ਠੀਕ ਨਹੀਂ ਸਨ, ਗਿਆਨੀ ਜੀ ਨੂੰ ਧਾਵਾ ਬੋਲਣ ਵਾਲੀ ਕਿਸੇ ਦਸਤਾਵੇਜ਼ ਤੇ ਦਸਖ਼ਤ ਕਰਨ ਨੂੰ ਨਹੀਂ ਸੀ ਕਿਹਾ ਗਿਆ, ਉਹਨੇ ਪਰਕਰਮਾ ਵਿਚ ਜੁੱਤੀਆਂ ਨਹੀਂ ਸਨ ਪਹਿਨੀਆਂ, ਤੇ ਨਾ ਹੀ ਉਹਨੂੰ ਇਲਮ ਸੀ ਕਿ ਉਹਦੇ ਸਿਰ ਉਪਰ ਛਤਰੀ ਖੋਹਲੀ ਜਾ ਰਹੀ ਹੈ । ਗਿਆਨੀ ਜੀ ਨੂੰ ਪੂਰੀ ਤਰ੍ਹਾਂ ਇਲਮ ਸੀ ਕਿ ਕਮਿਊਨਿਟੀ ਉਹਨਾਂ ਦੇ ਵਤੀਰੇ ਨੂੰ ਅਪਰਵਾਨ ਕਰਦੀ ਹੈ । ਉਹਦੇ ਖ਼ਿਲਾਫ਼ ਐਲਾਨ ਤੋਂ ਕੁਝ ਦਿਨ ਪਿਛੋਂ ਉਹਨਾਂ ਨੇ ਅਫ਼ਸੋਸ ਨਾਲ ਆਖਿਆ ‘ਮੈਂ ਨਹੀਂ ਸਮਝਦਾ ਕਿ ਸਿੱਖ ਕਦੇ ਮੈਨੂੰ ਖਿਮਾ ਕਰ ਦੇਣਗੇ । 

ਸ਼੍ਰੀਮਤੀ ਗਾਂਧੀ ਨੇ ਸਮਝ ਲਿਆ ਕਿ ਉਹਤੋਂ ਨਿਰਣੇ ਸੰਬੰਧੀ ਗੰਭੀਰ ਭੂਲ ਹੋਈ ਹੈ । ਉਹ ਏਡੀ ਮਹਾਨ ਨਹੀਂ ਸੀ ਕਿ ਆਪਣੀ ਭੁਲ ਮੰਨ ਸਕਦੀ ਪਰ ‘ਫਿਰ ਵੀ ਉਹਨੇ ਗੋਲਡਨ ਟੈਂਪਲ ਜਾਣ ਦਾ ਫ਼ੈਸਲਾ ਕੀਤਾ । ਜਿਹੜੇ ਲੋਕ ਉਹਦੇ ਨਾਲ ਸਨ, ਉਹਨਾਂ ਅਨੁਸਾਰ ਉਹਨੇ ਜੋ ਕੁਝ ਵੇਖਿਆ ਉਹਨੂੰ ਵੇਖ ਕੇ ਉਹ ਭੈ-ਭੀਤ ਹੋ ਗਈ । ਉਹਨੂੰ ਯਕੀਨ ਦਿਵਾਇਆ ਗਿਆ ਸੀ ਕਿ ਮੁਕਾਬਲੇ ਉਤੇ ਤੇਜ਼ੀ ਨਾਲ ਕਾਬੂ ਪਾ ਲਿਆ ਜਾਵੇਗਾ ਅਤੇ ਇਮਾਰਤਾਂ ਨੂੰ ਮਾਮੂਲੀ ਹਾਨੀ ਪੁਜੇਗੀ । ਜਿਨ੍ਹਾਂ ਲੋਕਾਂ ਨੇ ਉਹਨੂੰ ਗ਼ਲਤ ਜਾਣਕਾਰੀ ਦਿਤੀ ਸੀ ਉਹਨਾਂ ਦੇ ਖ਼ਿਲਾਫ਼ ਉਹਨੂੰ ਭਾਵੇਂ ਕੇਡਾ ਹੀ ਗੁਸਾ ਕਿਉਂ ਨਾ ਚੜ੍ਹਿਆ ਹੋਵੇ, ਉਹਨੇ ਇਹੋ ਲਾਈਨ ਅਖ਼ਤਿਆਰ ਕਰਨ ਦਾ ਫੈਸਲਾ ਕੀਤਾ ਕਿ ਸਿਵਾਏ ਫ਼ੌਜ ਨੂੰ ਭੇਜਣ ਦੇ ਸਰਕਾਰ ਸਾਹਮਣੇ ਹੋਰ ਕੋਈ ਰਾਹ ਰਹਿ ਹੀ ਨਹੀਂ ਸੀ ਗਿਆ, ਅਤੇ ਕਿ ਫ਼ੌਜ ਨੇ ਉਹਨੂੰ ਸੌਂਪਿਆ ਗਿਆ ਇਕ ਅਸੁਖਾਵਾਂ ਕਾਰਜ ਪੂਰਾ ਕੀਤਾ ਹੈ । ਸਰਕਾਰੀ ਪ੍ਰਚਾਰ-ਸਾਧਨਾਂ ਅਤੇ ਦਾਸ ਪ੍ਰੈੱਸ ਨੇ ਉਹਦੇ ਵਾਲੀ ਲਾਈਨ ਅਖ਼ਤਿਆਰ ਕੀਤੀ । ਦੂਰਦਰਸ਼ਨ ਵਲੋਂ ਰੋਜ਼ ਰੋਜ਼ ਹਰਿਮੰਦਰ ਦੀਆਂ ਦੂਰੋਂ-ਲੀਤੀਆਂ ਤਸਵੀਰਾਂ ਵਿਖਾਈਆਂ ਜਾਂਦੀਆਂ । ਬੱਸ ਟੈਲੀਵਿਯਨ ਨੇ ਉਦੋਂ ਹੀ ਤਬਾਹ ਹੋਏ ਅਕਾਲ ਤਖ਼ਤ ਦੀ ਤਸਵੀਰ ਵਿਖਾਉਣ ਦਾ ਫ਼ੈਸਲਾ ਕੀਤਾ ਜਦੋਂ ਕਲਕਤੇ ਦੇ ਟੈਲੀਗਰਾਫ਼ ਅਤੇ ਮਦਰਾਸ ਦੇ ਹਿੰਦੂ ਨੇ ਅਕਾਲ ਤਖ਼ਤ ਦੀਆਂ ਉਹ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਜਿਨ੍ਹਾਂ ਵਿਚ ਇਹਦਾ ਤਬਾਹ ਹੋਇਆ ਮੱਥਾ ਵਿਖਾਇਆ ਗਿਆ ਸੀ । 

ਝੂਠ ਤੇ ਕੂੜ ਦੇ ਨਿਰੰਤਰ ਪ੍ਰਾਪੇਗੰਡੇ ਦਾ ਲਾਭ ਵੀ ਹੋਇਆ। ਇਹ ਆਮ ਤੌਰ ਤੇ ਮੰਨਿਆ ਜਾਣ ਲਗ ਪਿਆ ਕਿ ਜਿਹੜੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪਰਵਾਨਦੇ ਹਨ ਉਹ ਦੇਸਭਗਤ ਹਨ, ਜਿਹੜੇ ਇਸ ਨੂੰ ਨਹੀਂ ਮੰਨਦੇ ਉਹ ਫ਼ਿਰਕੂ ਪਖਪਾਤ ਤੋਂ ਕੰਮ ਲੈਂਦੇ ਹਨ, ਭਿੰਡਰਾਂਵਾਲੇ ਦੇ ਸਮਰਥਕ ਹਨ, ਖ਼ਾਲਿਸਤਾਨੀਆਂ ਦੇ ਹਿਮਾਇਤੀ ਹਨ ਤੇ ਗ਼ੱਦਾਰ ਹਨ । 

ਇਹ ਗੱਲ ਪੂਰੀ ਤਰ੍ਹਾਂ ਸਮਝਣ ਲਈ ਸ਼੍ਰੀਮਤੀ ਗਾਂਧੀ ਨੂੰ ਕੁਝ ਚਿਰ ਲਗਿਆ ਕਿ ਫ਼ੌਜੀ ਕਾਰਵਾਈ ਨੇ ਸਿੱਖਾਂ ਨੂੰ ਕਿੰਨਾ ਦੁਖ ਪੁਚਾਇਆ ਹੈ । ਕੋਈ ਸਿੱਖ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਥੋਂ ਡਾਕੂਆਂ ਤੇ ਧਾੜਵੀਆਂ ਨੂੰ ਕਢ ਕੇ, ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਸੀ ਉਹਨੇ ਗੋਲਡਨ ਟੈਂਪਲ ਨੂੰ ਪਵਿੱਤਰ ਬਣਾਇਆ ਹੈ ਅਤੇ ਇਹ ਕਿ ਉਹਨਾਂ ਨੂੰ ਉਹਨਾਂ ਦੇ ਗੜ੍ਹ ਵਿਚ ਹੀ ਉਡਾ ਦੇਣ ਲਈ ਉਹਦੇ ਸਾਹਮਣੇ ਟੈਂਕ ਭੇਜਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਰਹਿ ਗਿਆ। ਦੁਨੀਆ ਭਰ ਦੇ ਸ਼ਹਿਰਾਂ ਵਿਚ ਜਿਥੇ ਸਿੱਖ ਭਾਈਚਾਰੇ ਵਸਦੇ ਹਨ, ਰੋਹ-ਭਰੇ ਮੁਜ਼ਾਹਰੇ ਹੁੰਦੇ ਰਹੇ। ਭਾਰਤੀ ਦੂਤਾਵਾਸਾਂ ਅਤੇ ਡਿਪਲੋਮੈਟਾਂ ਉਤੇ ਹਮਲੇ ਹੋਏ, ‘ ਲਾਸ ਏਂਜਲਜ਼ ਓਲਿੰਪਿਕਸ ਵਿਚ ਖ਼ਾਲਿਸਤਾਨ ਦੇ ਨਾਹਰੇ ਲਾਏ ਗਏ ਅਤੇ ਭਾਰਤੀ ਤਿਰੰਗਾ ਪਾੜ ਸੁਟਿਆ ਗਿਆ । ਸ੍ਰੀਮਤੀ ਗਾਂਧੀ ਤੇ ਰਾਸ਼ਟਰਪਤੀ ਦੋਹਾਂ ਨੂੰ ਹੀ ਹਜ਼ਾਰ-ਹਾ ਤਾਰਾਂ ਤੇ ਚਿੱਠੀਆਂ ਆਈਆਂ ਜਿਨ੍ਹਾਂ ਵਿਚ ਸਖ਼ਤ ਭਾਸ਼ਾ ਵਰਤ ਕੇ ਮਾੜਾ-ਚੰਗਾ ਆਖਿਆ ਗਿਆ । ਵਿਦੇਸੀ ਮਾਮਲਿਆਂ ਦੇ ਮੰਤਰਾਲੇ ਨੇ ਆਪਣੇ ਦੂਤਾਵਾਸਾਂ ਨੂੰ ਹਜ਼ਾਰਾਂ ਹੀ ਟੇਪ ਤੇ ਆਡੀਓ-ਵਿਜ਼ੁਅਲ ਸਾਮਿਗਰੀ ਵਿਦੇਸਾਂ ਵਿਚ ਰਹਿੰਦੇ ਭਾਰਤੀਆਂ ਵਿਚ ਵੰਡਣ ਲਈ ਭੇਜੀ । ਇਹਨਾਂ ਵਿਚ ਰਾਸ਼ਟਰਪਤੀ, ਪਰਧਾਨ ਮੰਤਰੀ ਤੇ ਹੋਰਨਾਂ ਦੀਆਂ ਤਕਰੀਰਾਂ ਸ਼ਾਮਿਲ ਸਨ ਜਿਨ੍ਹਾਂ ਨੇ ਸਰਕਾਰੀ ਕਾਰਵਾਈ ਦੀ ਸਰਕਾਰ ਸਾਹਮਣੇ ਹੋਰ ਕੋਈ ਰਾਹ ਰਹਿ ਹੀ ਨਹੀਂ ਸੀ ਗਿਆ, ਅਤੇ ਕਿ ਫ਼ੌਜ ਨੇ ਉਹਨੂੰ ਸੌਂਪਿਆ ਗਿਆ ਇਕ ਅਸੁਖਾਵਾਂ ਕਾਰਜ ਪੂਰਾ ਕੀਤਾ ਹੈ । ਸਰਕਾਰੀ ਪ੍ਰਚਾਰ-ਸਾਧਨਾਂ ਅਤੇ ਦਾਸ ਪ੍ਰੈੱਸ ਨੇ ਉਹਦੇ ਵਾਲੀ ਲਾਈਨ ਅਖ਼ਤਿਆਰ ਕੀਤੀ । ਦੂਰਦਰਸ਼ਨ ਵਲੋਂ ਰੋਜ਼ ਰੋਜ਼ ਹਰਿਮੰਦਰ ਦੀਆਂ ਦੂਰੋਂ-ਲੀਤੀਆਂ ਤਸਵੀਰਾਂ ਵਿਖਾਈਆਂ ਜਾਂਦੀਆਂ । ਬੱਸ ਟੈਲੀਵਿਯਨ ਨੇ ਉਦੋਂ ਹੀ ਤਬਾਹ ਹੋਏ ਅਕਾਲ ਤਖ਼ਤ ਦੀ ਤਸਵੀਰ ਵਿਖਾਉਣ ਦਾ ਫ਼ੈਸਲਾ ਕੀਤਾ ਜਦੋਂ ਕਲਕਤੇ ਦੇ ਟੈਲੀਗਰਾਫ਼ ਅਤੇ ਮਦਰਾਸ ਦੇ ਹਿੰਦੂ ਨੇ ਅਕਾਲ ਤਖ਼ਤ ਦੀਆਂ ਉਹ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਜਿਨ੍ਹਾਂ ਵਿਚ ਇਹਦਾ ਤਬਾਹ ਹੋਇਆ ਮੱਥਾ ਵਿਖਾਇਆ ਗਿਆ ਸੀ । 

ਝੂਠ ਤੇ ਕੂੜ ਦੇ ਨਿਰੰਤਰ ਪ੍ਰਾਪੇਗੰਡੇ ਦਾ ਲਾਭ ਵੀ ਹੋਇਆ। ਇਹ ਆਮ ਤੌਰ ਤੇ ਮੰਨਿਆ ਜਾਣ ਲਗ ਪਿਆ ਕਿ ਜਿਹੜੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪਰਵਾਨਦੇ ਹਨ ਉਹ ਦੇਸਭਗਤ ਹਨ, ਜਿਹੜੇ ਇਸ ਨੂੰ ਨਹੀਂ ਮੰਨਦੇ ਉਹ ਫ਼ਿਰਕੂ ਪਖਪਾਤ ਤੋਂ ਕੰਮ ਲੈਂਦੇ ਹਨ, ਭਿੰਡਰਾਂਵਾਲੇ ਦੇ ਸਮਰਥਕ ਹਨ, ਖ਼ਾਲਿਸਤਾਨੀਆਂ ਦੇ ਹਿਮਾਇਤੀ ਹਨ ਤੇ ਗ਼ੱਦਾਰ ਹਨ । 

ਇਹ ਗੱਲ ਪੂਰੀ ਤਰ੍ਹਾਂ ਸਮਝਣ ਲਈ ਸ਼੍ਰੀਮਤੀ ਗਾਂਧੀ ਨੂੰ ਕੁਝ ਚਿਰ ਲਗਿਆ ਕਿ ਫ਼ੌਜੀ ਕਾਰਵਾਈ ਨੇ ਸਿੱਖਾਂ ਨੂੰ ਕਿੰਨਾ ਦੁਖ ਪੁਚਾਇਆ ਹੈ । ਕੋਈ ਸਿੱਖ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਥੋਂ ਡਾਕੂਆਂ ਤੇ ਧਾੜਵੀਆਂ ਨੂੰ ਕਢ ਕੇ, ਜਿਨ੍ਹਾਂ ਨੇ ਨਿਰਦੋਸ਼ ਲੋਕਾਂ ਨੂੰ ਕਤਲ ਕੀਤਾ ਸੀ ਉਹਨੇ ਗੋਲਡਨ ਟੈਂਪਲ ਨੂੰ ਪਵਿੱਤਰ ਬਣਾਇਆ ਹੈ ਅਤੇ ਇਹ ਕਿ ਉਹਨਾਂ ਨੂੰ ਉਹਨਾਂ ਦੇ ਗੜ੍ਹ ਵਿਚ ਹੀ ਉਡਾ ਦੇਣ ਲਈ ਉਹਦੇ ਸਾਹਮਣੇ ਟੈਂਕ ਭੇਜਣ ਤੋਂ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ ਰਹਿ ਗਿਆ। ਦੁਨੀਆ ਭਰ ਦੇ ਸ਼ਹਿਰਾਂ ਵਿਚ ਜਿਥੇ ਸਿੱਖ ਭਾਈਚਾਰੇ ਵਸਦੇ ਹਨ, ਰੋਹ-ਭਰੇ ਮੁਜ਼ਾਹਰੇ ਹੁੰਦੇ ਰਹੇ। ਭਾਰਤੀ ਦੂਤਾਵਾਸਾਂ ਅਤੇ ਡਿਪਲੋਮੈਟਾਂ ਉਤੇ ਹਮਲੇ ਹੋਏ, ‘ ਲਾਸ ਏਂਜਲਜ਼ ਓਲਿੰਪਿਕਸ ਵਿਚ ਖ਼ਾਲਿਸਤਾਨ ਦੇ ਨਾਹਰੇ ਲਾਏ ਗਏ ਅਤੇ ਭਾਰਤੀ ਤਿਰੰਗਾ ਪਾੜ ਸੁਟਿਆ ਗਿਆ । ਸ੍ਰੀਮਤੀ ਗਾਂਧੀ ਤੇ ਰਾਸ਼ਟਰਪਤੀ ਦੋਹਾਂ ਨੂੰ ਹੀ ਹਜ਼ਾਰ-ਹਾ ਤਾਰਾਂ ਤੇ ਚਿੱਠੀਆਂ ਆਈਆਂ ਜਿਨ੍ਹਾਂ ਵਿਚ ਸਖ਼ਤ ਭਾਸ਼ਾ ਵਰਤ ਕੇ ਮਾੜਾ-ਚੰਗਾ ਆਖਿਆ ਗਿਆ । ਵਿਦੇਸੀ ਮਾਮਲਿਆਂ ਦੇ ਮੰਤਰਾਲੇ ਨੇ ਆਪਣੇ ਦੂਤਾਵਾਸਾਂ ਨੂੰ ਹਜ਼ਾਰਾਂ ਹੀ ਟੇਪ ਤੇ ਆਡੀਓ-ਵਿਜ਼ੁਅਲ ਸਾਮਿਗਰੀ ਵਿਦੇਸਾਂ ਵਿਚ ਰਹਿੰਦੇ ਭਾਰਤੀਆਂ ਵਿਚ ਵੰਡਣ ਲਈ ਭੇਜੀ । ਇਹਨਾਂ ਵਿਚ ਰਾਸ਼ਟਰਪਤੀ, ਪਰਧਾਨ ਮੰਤਰੀ ਤੇ ਹੋਰਨਾਂ ਦੀਆਂ ਤਕਰੀਰਾਂ ਸ਼ਾਮਿਲ ਸਨ ਜਿਨ੍ਹਾਂ ਨੇ ਸਰਕਾਰੀ ਕਾਰਵਾਈ ਦੀ ਅਨੁਆਈਆਂ ਉਤੇ ਕਤਲ ਦਾ ਦੋਸ਼ ਲਾਇਆ ਗਿਆ । ਉਹਨਾਂ ਦੀ ਇਹ ਦਲੀਲ ਕਿ ਉਹਨਾਂ ਨੇ ਸਵੈ-ਰੱਖਿਆ ਵਿਚ ਕਾਰਵਾਈ ਕੀਤੀ ਸੀ, ਸੈਸ਼ਨ ਜਜ ਵਿਚ ਪਰਕਾਸ਼ ਸਿੰਘ ਬਾਦਲ ਦੀ ਪਰਮੁਖਤਾ ਵਿਚ ਅਕਾਲੀ ਸਰਕਾਰ ਕਾਇਮ ਨੇ ਮੰਨ ਲੱਝ ਉਹਨਾਂ ਬੈਸ ਨੂੰ ਬਰੀ ਕਰ ਦਿਤਾ ਗਿਆ । ਉਸ ਸਮੇਂ ਪੰਜਾਬ ਸੀ । ਭਿੰਡਰਾਂਵਾਲੇ ਨੇ ਰਾਜ-ਸਰਕਾਰ ਤੇ ਦਬਾਉ ਪਾਉਣ ਲਈ ਪੂਰੀ ਵਾਹ ਲਾਈ ਕਿ ਉਹ ਇਸ ਬਰੀਅਤ ਦੇ ਖ਼ਿਲਾਫ਼ ਅਪੀਲ ਦਾਇਰ ਕਰੋ । ਬਾਦਲ ਨੇ ਜਿੰਨਾ ਚਿਰ ਹੋ ਸਕਿਆ ਇਸ ਦਬਾਉ ਦਾ ਮੁਕਾਬਲਾ ਕੀਤਾ ਤੇ ਇਹਦੀ ਮਨਜ਼ੂਰੀ ਉਹਨੇ ਆਫ਼ਸ ਵਿਚ ਆਪਣੇ ਆਖਰੀ ਦਿਨ ਹੀ ਦਿਤੀ। ਦਰਬਾਰਾ ਸਿੰਘ ਨੇ, ਜਿਹੜਾ ਉਸ ਪਿਛੋਂ ਮੁਖ ਮੰਤਰੀ ਬਣਿਆਂ, ਝਬਦੇ ਇਹ ਮਨਜ਼ੂਰੀ ਵਾਪਸ ਲੈ ਲਈ । ਭਿੰਡਰਾਂਵਾਲੇ ਨੇ ਮਹਿਸੂਸ ਕੀਤਾ ਕਿ ਤੇਰਾਂ ਜਣਿਆਂ ਦੇ ਕਤਲ ਲਈ ਕੋਈ ਦੰਡ ਨਹੀਂ ਦਿਤਾ ਗਿਆ ਤੇ ਕਮਿਊਨਿਟੀ ਨਾਲ ਡਾਢਾ ਅਨਿਆਂ ਹੋਇਆ ਹੈ । 24 ਅਪਰੈਲ 1980 ਨੂੰ ਦਿੱਲੀ ਵਿਖੇ ਬਾਬਾ ਗੁਰਬਚਨ ਸਿੰਘ ਤੇ ਉਹਦੇ ਬਾਡੀਗਾਰਡ ਨੂੰ ਗੋਲੀ ਨਾਲ ਮਾਰ ਦਿਤਾ ਗਿਆ, ਜਿਵੇਂ ਕਿ ਨਿਰੰਕਾਰੀਆਂ ਦੇ ਕੁਝ ਹਿਮਾਇਤੀਆਂ ਨੂੰ ਇਸ ਤੋਂ ਪਹਿਲਾਂ ਕਤਲ ਕੀਤਾ ਗਿਆ ਸੀ । 

ਲਾਲ ਜਗਤ ਨਾਰਾਇਣ ਨੂੰ 9 ਸਤੰਬਰ 1981 ਨੂੰ ਕਤਲ ਕੀਤਾ ਗਿਆ ਤੇ ਉਹਦੇ ਪੁੱਤਰ ਰੋਮੇਸ਼ ਚੰਦਰ ਨੂੰ ਸਾਲ ਭਰ ਪਿਛੋਂ ਕਤਲ ਕੀਤਾ ਗਿਆ । 29 ਸਤੰਬਰ 1981 ਨੂੰ ਇੰਡੀਅਨ ਏਅਰਲਾਈਨਜ਼ ਦੇ ਹਵਾਈ- ਜਹਾਜ਼ ਦਾ ਅਪਹਰਣ ਕਰ ਕੇ ਉਹਨੂੰ ਲਾਹੌਰ ਲਿਜਾਇਆ ਗਿਆ । ਛੇ ਮਹੀਨੇ ਪਿਛੋਂ ਹੀ, ਅਪਰੈਲ-ਮਈ 1982 ਵਿਚ ਅਕਾਲੀਆਂ ਨੇ ਆਪਣਾ ਮੋਰਚਾ ਸ਼ੁਰੂ ਕੀਤਾ ਸੀ । 

ਵ੍ਹਾਈਟ ਪੇਪਰ ਜਿਸ ਵਿਚ ਸਾਰੀ ਜ਼ੁੰਮੇਵਾਰੀ ਭਿੰਡਰਾਂਵਾਲੇ ਉਤੇ ਸੁਟੀ ਗਈ, ਇਸ ਤਥ ਬਾਰੇ ਚੁੱਪ ਹੈ ਕਿ ਇਹ ਸਰਕਾਰ ਹੀ ਸੀ ਜਿਸ ਨੇ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਦੋਸ਼ ਵਿਚ ਭਿੰਡਰਾਂਵਾਲੇ ਨੂੰ ਕੈਦ ਕੀਤਾ ਸੀ, ਤੇ ਇਸੇ ਸਰਕਾਰ ਨੇ ਹੀ ਕੁਝ ਦਿਨ ਪਿਛੋਂ ਉਹਨੂੰ ਰਿਹਾ ਕਰ ਦਿਤਾ ਸੀ। ਤੇ ਇਹ ਸਰਕਾਰ ਹੀ ਸੀ ਜੀਹਨੇ ਉਹਨੂੰ ਬੰਬਈ ਤੇ ਦਿਲੀ ਵਰਗੇ ਸ਼ਹਿਰਾਂ ਵਿਚ ਆਪਣੇ ਹਥਿਆਰਬੰਦ ਅੱਤਵਾਦੀਆਂ ਦੇ ਟੋਲੇ ਨਾਲ ਖੁਲ੍ਹਾ ਫਿਰਨ ਦਿਤਾ ਸੀ ਹੈ ਇਹਨਾਂ ਵਿਚੋਂ ਕਿਸੇ ਨੂੰ ਪੁੱਛਿਆ ਤਕ ਨਹੀਂ ਸੀ ਕਿ ਉਹ ਹਥਿਆਰ ਲੈ ਕੇ ਕਿਵੇਂ ਆਏ ਹਨ ਤੇ ਕੀ ਇਹਨਾਂ ਨੂੰ ਰਖਣ ਦੇ ਲਸੰਸ ਉਹਨਾਂ ਕੋਲ ਹਨ । ਵ੍ਹਾਈਟ ਪੇਪਰ ਵਿਚ ਅਕਾਲੀ ਆਗੂਆਂ ਤੇ ਸਰਕਾਰ ਦੇ ਪ੍ਰਤੀਨਿਧੀਆਂ ਵਿਚਕਾਰ ਚੱਲੀਆਂ ਪੀੜ-ਭਰੀਆਂ ਗੱਲਾਂਬਾਤਾਂ ਬਾਰੇ ਬਹੁਤ ਕੁਝ ਆਖਿਆ ਗਿਆ ਹੈ । ਇਸ ਵਿਚ ਅਸਫ਼ਲਤਾ ਲਈ ਇਹ ਕਹਿ ਕੇ ਅਕਾਲੀਆਂ ਨੂੰ ਹੀ ਪੂਰੀ ਤਰ੍ਹਾਂ ਜ਼ੁੰਮੇਵਾਰ ਠਹਿਰਾਇਆ ਗਿਆ ਹੈ ਕਿ ਨਿਬੇੜਾ ਹੋਣ ਤੋਂ ਐਨ ਪਹਿਲਾਂ ਅਕਾਲੀ ਅੱਤਵਾਦੀਆਂ ਦੇ ਦਬਾਉ ਹੇਠ ਪਿਛੇ ਹਟ ਜਾਂਦੇ, ਪੁਜ਼ੀਸ਼ਨਾਂ ਬਦਲ ਲੈਂਦੇ ਜਾਂ ਆਪਣੀਆਂ ਮੰਗਾਂ ਵਿਚ ਹੋਰ ਮੰਗਾਂ ਜੋੜ ਦਿੰਦੇ । ਇਸ ਉਜ ਦੇ ਪਖ ਵਿਚ ਕੋਈ ਦਲੀਲਾਂ ਨਹੀਂ ਦਿਤੀਆਂ ਗਈਆਂ, ਅਤੇ ਇਹਦਾ ਕਾਫ਼ੀ ਸਬੂਤ ਮਿਲਦਾ ਹੈ ਕਿ ਅਕਾਲੀਆਂ ਨਾਲੋਂ ਬਹੁਤਾ ਇਹ ਸਰਕਾਰ ਹੀ ਸੀ ਜਿਹੜੀ ਪਿਛੇ ਹਟੀ ਤੇ ਜੀਹਨੇ ਆਪਣੀਆਂ ਪੁਜ਼ੀਸ਼ਨਾਂ ਬਦਲੀਆਂ । ਅਕਾਲੀਆਂ ਵਲੋਂ ਮੋਰਚਾ ਲਾਏ ਜਾਣ ਤੋਂ ਛੇ ਮਹੀਨੇ ਪਹਿਲਾਂ 16-17 ਨਵੰਬਰ, 1981, ਨੂੰ ਅਕਾਲੀ ਲੀਡਰਾਂ ਤੇ ਸਰਕਾਰ ਦੇ ਪ੍ਰਤੀਨਿਧਾਂ ਵਿਚਕਾਰ ਇਕ ਗੁਪਤ ਮੀਟਿੰਗ ਹੋਈ ਜਿਸ ਵਿਚ ਸਮਝੌਤੇ ਦੀਆਂ ਸ਼ਰਤਾਂ ਤੇ ਹੋ ਗਈਆਂ । ਇਹ ਅਕਾਲੀ ਨਹੀਂ ਸਨ ਸਗੋਂ ਸਰਕਾਰ ਹੀ ਸੀ ਜੀਹਨੇ ਆਪਣਾ ਮਨ ਬਦਲਿਆ । ਅੱਗੇ ਚੱਲ ਕੇ ਕਈ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ ਰਾਜੀਵ ਗਾਂਧੀ, ਪਟਿਆਲੇ ਦਾ ਅਮਰਿੰਦਰ ਸਿੰਘ, ਸਵਰਨ ਸਿੰਘ, ਅਤੇ ਆਪੋਜ਼ੀਸ਼ਨ ਦੇ ਕੁਝ ਉੱਘੇ ਆਗੂ, ਖ਼ਾਸ ਤੌਰ ਤੇ ਸ਼ੀ ਪੀ ਐਮ ਦਾ ਹਰਕਿਸ਼ਨ ਸਿੰਘ ਸੁਰਜੀਤ ਸ਼ਾਮਿਲ ਹੋਏ । ਇਹਨਾਂ ਵਿਚੋਂ ਇਕ ਤੋਂ ਬਹੁਤੀਆਂ ਮੀਟਿੰਗਾਂ ਵਿਚ ਨਿਬੇੜੇ ਦੀਆਂ ਸ਼ਰਤਾਂ ਬਾਰੇ ਸਹਿਮਤੀ ਹੋ ਗਈ ਇਕ ਮੌਕੇ ਤਾਂ ਖ਼ੁਦ ਸ੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਅੰਮ੍ਰਿਤਸਰ ਪਹੁੰਚਦਿਆਂ ਹੀ (ਹਵਾਈ ਜਹਾਜ਼ ਰਾਹੀਂ 50 ਮਿੰਟ) ਉਹਨਾਂ ਨੂੰ ਸਮਝੌਤੇ ਦਾ ਐਲਾਨ ਕਰਨ ਬਾਰੇ ਉਹਦੀ ਕਲੀਅਰੈਂਸ ਮਿਲ ਜਾਵੇਗੀ, ਅਕਾਲੀਆਂ ਦੇ ਅੰਮ੍ਰਿਤਸਰ ਪਹੁੰਚਣ ਤਕ ਸ਼੍ਰੀਮਤੀ ਗਾਂਧੀ ਨੇ ਮਨ ਬਦਲ ਲਿਆ । 

ਸ਼੍ਰੀਮਤੀ ਗਾਂਧੀ ਤੇ ਉਹਦੀ ਪਾਰਟੀ ਦੇ ਕਈ ਹੋਰ ਆਗੂ ਮਹੀਨਿਆਂ-ਬੱਧੀ ਪਾਰਲੀਮੈਂਟ ਨੂੰ ਦਸਦੇ ਰਹੇ ਸਨ ਤੇ ਪਰੈੱਸ ਨੂੰ ਇਸ ਸੰਬੰਧੀ ਬਿਆਨ ਦਿੰਦੇ ਰਹੇ ਸਨ ਕਿ ਪੰਜਾਬ ਦੇ ਮਾਮਲਿਆਂ ਵਿਚ ਵਿਦੇਸੀ ਹੱਥ ਹੈ। ਉਹਨਾਂ ਨੇ ਆਪਣੇ ਇਹ ਵਿਚਾਰ ਛੁਪਾ ਕੇ ਰਖਣ ਦਾ ਕੋਈ ਜਤਨ ਨਹੀਂ ਕੀਤਾ ਕਿ ਉਹਨਾਂ ਦਾ ਇਸ਼ਾਰਾ ਪਾਕਿਸਤਾਨ ਤੇ ਅਮਰੀਕਾ ਵਲ ਹੈ। ਜਿਥੋਂ ਤਕ ਵਿਦੇਸ਼ੀ – ਹੱਥ ਦਾ ਮਾਮਲਾ ਹੈ, ਵਾਈਟ ਪੇਪਰ ਵਿਚ ਇਹਦੇ ਲਈ ਕੋਈ = ਸਥਾਨ ਨਹੀਂ । ਸ਼ਾਇਦ ਜੁਲਾਈ 1984 ਵਿਚ ਇੰਡੀਅਨ ਏਅਰਲਾਈਨਜ਼ :- ਦੇ ਬੋਇੰਗ ਦੇ ਅਪਹਰਣ ਦੇ ਸੰਬੰਧ ਵਿਚ ਮੁਸਾਫ਼ਰਾਂ ਨੂੰ ਰਿਹਾ ਕਰਵਾਉਣ ਤੇ ਹਵਾਈਜਹਾਜ਼ ਵਾਪਸ ਕਰਨ ਬਾਰੇ ਪਾਕਿਸਤਾਨ ਸਰਕਾਰ ਦੀ ਮਿਲਵਰਤਨ ਸੀ ਜਿਸ ਨੇ ਖਰੜੇ ਵਿਚ ਇਕ ਹੋਰ ਤਬਦੀਲੀ ਕਰਵਾਈ । ਸ਼ੋਰ-ਸ਼ਰਾਬੇ ਵਾਲੀ ਇਸ ਤੁਹਮਤ ਦੇ ਸਿਲਸਿਲੇ ਵਿਚ ਵੀ ਇਵੇਂ ਹੀ ਹੋਇਆ ਕਿ ਮੁਖ ਮੰਤਰੀ ਵਜੋਂ ਫ਼ਾਰੂਕ ਅਬਦੁਲਾ ਨੇ ਜੰਮੂ ਤੇ ਕਸ਼ਮੀਰ ਵਿਖੇ ਅੱਤਵਾਦੀਆਂ ਨੂੰ ਟਰੇਨਿੰਗ ਕੈਂਪ ਕਾਇਮ ਕਰਨ ਦੀ ਆਗਿਆ ਦਿਤੀ । ਡਾ: ਅਬਦੁਲਾ ਨੂੰ ਤਖ਼ਤੋਂ ਲਾਹੁਣ ਦੀ ਚਾਲ ਦੇ ਸੰਬੰਧ ਵਿਚ ਸ੍ਰੀਮਤੀ ਇੰਦਰਾ ਗਾਂਧੀ ਨੇ ਮੁਖ ਦਲੀਲ ਇਹੋ ਦਿਤੀ ਸੀ । ਪਰ ਚਾਲ ਦੇ ਸਫਲ ਹੁੰਦੇ ਹੀ, ਇਹ ਫ਼ੈਸਲਾ ਕੀਤਾ ਗਿਆ ਕਿ ਵ੍ਹਾਈਟ ਪੇਪਰ ਵਿਚ ਉਹਦੇ ਪਿਛਲੇ ਗ਼ਲਤ ਕੰਮਾਂ ਦੇ ਜ਼ਿਕਰ ਦੀ ਕੋਈ ਲੋੜ ਨਹੀਂ । ਵਧੇਰੇ ਇਹੋ ਜਾਪਦਾ ਹੈ ਕਿ ਇਹਨਾਂ ਟਰੇਨਿੰਗ ਕੈਂਪਾਂ ਦੀ ਹੋਂਦ ਬਾਰੇ ਕੋਈ ਭਰੋਸੇਯੋਗ ਸਬੂਤ ਲਭਿਆ ਹੀ ਨਹੀਂ ਜਾ ਸਕਿਆ । ਇਸੇ ਲਈ ਜਿਥੇ ਪਰੈੱਸ ਵਿਚ ਤਾਂ ਮੁੜ ਮੁੜ ਇਹਦਾ ਢੰਡੋਰਾ ਪਿਟਣ ਦਾ ਫ਼ੈਸਲਾ ਹੋਇਆ ਉਥੇ ਵ੍ਹਾਈਟ ਪੇਪਰ ਵਿਚ ਇਹਦੇ ਬਾਰੇ ਚੁਪ ਧਾਰ ਲਈ ਗਈ । 

ਕਾਂਗਰਸ (ਆਈ) ਦੇ ਜਨਰਲ ਸਕੱਤਰ, ਰਾਜੀਵ ਗਾਂਧੀ ਨੇ ਭਿੰਡਰਾਂਵਾਲੇ ਨੂੰ ਉਸ ਸਮੇਂ ਰਾਜਸੀ ਆਗੂ ਨਹੀਂ ਸਗੋਂ ਨਿਰੋਲ ਤੌਰ ਤੇ ਇਕ ਧਾਰਮਕ ਆਦਮੀ ਦੱਸ ਕੇ ਸਰਟੀਫ਼ਿਕੇਟ ਕਿਉਂ ਦਿਤਾ ਸੀ ਜਦੋਂ ਉਹਦੀ ਮਾਂ ਤੇ ਉਹਦੇ ਸਲਾਹਕਾਰ ਭਿੰਡਰਾਂਵਾਲੇ ਨੂੰ ਨੇਸਤੋ ਨਾਬੂਦ ਕਰਨ ਦੀ ਵਿਉਂਤ ਸਾਫ਼ ਤੌਰ ਤੇ ਬਣਾ ਰਹੇ ਸਨ (ਜਿਵੇਂ ਕਿ ਉਹ ਆਮ ਤੌਰ ਤੇ ਕਰਦਾ ਹੈ, ਰਾਜੀਵ ਨੇ ਅੱਗੇ ਚੱਲ ਕੇ ਇਸ ਤੋਂ ਇਨਕਾਰ ਕੀਤਾ ਕਿ ਉਹਨੇ ਇਹ ਬਿਆਨ ਦਿਤਾ ਸੀ) । ਲੰਮੀ ਅਕਾਲੀ ਐਜੀਟੇਸ਼ਨ ਅਤੇ ਭਿੰਡਰਾਂਵਾਲੇ ਦੀਆਂ ਸਰਗਰਮੀਆਂ ਦਾ ਪੰਜਾਬ ਦੀ ਆਰਥਕਤਾ ਉਤੇ ਕੀ ਅਸਰ ਪਿਆ ? ਇਹਦਾ ਕੋਈ ਉਤਰ ਨਹੀਂ । ਪੰਜਾਬ ਵਿਚ ਫ਼ਿਰਕੂ ਇਕਸੁਰਤਾ ਦੀ ਬਹਾਲੀ ਲਈ ਹਿੰਦ ਸਰਕਾਰ ਕੀ ਕਰਨਾ ਸੋਚਦੀ ਹੈ ? ਵ੍ਹਾਈਟ ਪੇਪਰ ਵਿਚ ਇਹਦਾ ਕੋਈ ਜ਼ਿਕਰ ਨਹੀਂ ਮਿਲਦਾ ਪਰ ਸਰਕਾਰ ਦੀਆਂ ਕਾਰਵਾਈਆਂ ਇਹਦੇ ਵਲ ਜ਼ਰੂਰ ਕੁਝ ਸੈਨਤ ਕਰਦੀਆਂ ਹਨ । ਜਦ ਕਿ ਸ੍ਰੀਮਤੀ ਗਾਂਧੀ ਨੇ ਸਿੱਖ ਮਨ ਨੂੰ ਲਗੇ ਫਟਾਂ ਉਤੇ ਮਲ੍ਹਮ ਲਾਉਣ ਦੀ ਗੱਲ ਕੀਤੀ, ਤਾਂ ਉਹਨੇ ਬਸ ਏਨਾ ਕੁ ਹੀ ਕੀਤਾ ਕਿ ਇਹਨਾਂ ਫੱਟਾਂ ਉਤੇ ਚਿੱਟੀ ਪੱਟੀ ਬੰਨ੍ਹ ਦਿਤੀ ਤੇ ਇਹਦੇ ਹੇਠਾਂ ਜ਼ਖ਼ਮਾਂ ਨੂੰ ਰਿਸਣ ਦਿਤਾ ਤੇ ਵਿਗੜਨ ਦਿਤਾ ਗਿਆ । ਲਹਿ ਚੁਕੇ ਪਲਸਤਰ ਦੀ ਥਾਂ ਪਲਸਤਰ ਲਾਓ, ਗੋਲੀਆਂ ਨਾਲ ਪਏ ਸੁਰਾਖ਼ ਭਰ ਦਿਓ, ਜਲਦੀ ਤੋਂ ਜਲਦੀ ਕੰਧਾਂ ਤੇ ਸਫ਼ੇਦੀ ਕਰ ਦਿਓ ਤਾਂ ਜੁ ਕੋਈ ਇਹ ਜਾਣ ਨਾ ਸਕੇ ਫ਼ੌਜ ਤੇ ਭਿੰਡਰਾਂਵਾਲੇ ਦੇ ਆਦਮੀਆਂ ਵਿਚਕਾਰ ਟਕਰਾਉ ਤੋਂ ਕੇਡੀ ਤਬਾਹੀ ਹੋਈ । ਅਗੇ ਚੱਲ ਕੇ ਤਾਂ ਕਿਸੇ ਸ਼ਾਇਰ ਦੇ ਕਹਿਣ ਅਨੁਸਾਰ ਹੋਰ ਵੀ ਮਾੜਾ ਵਾਪਰਨਾ ਸੀ : 

ਜ਼ਖ਼ਮ ਕੇ ਭਰਨੇ ਤਲਕ ਨਾਖ਼ੁਨ ਨਾ ਬੜ੍ਹ ਆਏਂਗੇ ਕਯਾ ? 

ਅਕਾਲ ਤਖ਼ਤ ਨੂੰ ਏਡੀ ਹਾਨੀ ਪਹੁੰਚ ਚੁਕੀ ਸੀ ਕਿ ਇਹ ਮੁਰੰਮਤੋਂ ਬਾਹਰਲਾ ਕਾਰਜ ਸੀ । ਕੁਝ ਸਿੱਖ ਇਹਨੂੰ ਇਸੇ ਸੂਰਤ ਵਿਚ ਇਕ ਯਾਦਗਾਰ ਵਜੋਂ ਕਾਇਮ * ਰਖਣਾ ਚਾਹੁੰਦੇ ਸਨ ਤਾਂ ਜੁ ਭਵਿੱਖੀ ਪੀੜ੍ਹੀਆਂ ਜਾਣ ਸਕਣ ਕਿ ਇਕ ਗ਼ੈਰ-ਹਮਦਰਦ ਸਰਕਾਰ ਨੇ ਇਸ ਪਵਿੱਤਰ ਧਰਮ- ਅਸਥਾਨ ਦੀ ਕੀ ਹਾਲਤ ਕਰ ਦਿਤੀ ਸੀ । ਪਰ ਇਹ ਗੱਲ ਸਰਕਾਰ ਨੂੰ ਸੂਤ ਨਹੀਂ ਸੀ ਬਹਿੰਦੀ । ਉਹਦਾ ਮੁਖ ਏਲਚੀ ਬੂਟਾ ਸਿੰਘ ਸਿੱਖਾਂ ਦੇ ਘਰੀਂ ਬੂਹੇ ਬੂਹੇ ਬੁਰੀ ਤਰ੍ਹਾਂ ਨਠ ਭਜ ਕਰਦਾ ਰਿਹਾ ਤਾਂ ਜੁ ਕੋਈ ਅਜਿਹਾ ਸੰਤ ਮਿਲ ਜਾਵੇ ਜਿਹੜਾ ਕਾਰ ਸੇਵਾ ਦਾ ਬੀੜਾ ਚੁਕ ਲਵੇ । ਜਿਵੇਂ ਫ਼ੌਜ ਨੇ ਠਠੰਬਰੇ-ਹੋਏ ਜਥੇਦਾਰ ਕਿਰਪਾਲ ਸਿੰਘ ਨੂੰ ਟੈਲੀਵਿਯਨ ਕੈਮਰਿਆਂ ਸਾਹਮਣੇ ਲਿਆ ਖੜਾ ਕੀਤਾ ਸੀ! ਤਾਂ ਜੁ ਉਹਦੇ ਲਈ ਤਿਆਰ ਕੀਤਾ ਗਿਆ ਬਿਆਨ ਉਹਤੋਂ ਪੜ੍ਹਾਇਆ ਜਾਵੇ, ਉਵੇਂ ਹੀ 90-ਸਾਲਾ ਬਾਬਾ ਖੜਕ ਸਿੰਘ ਨੂੰ ਮਿਲ ਕੇ ਕਿਹਾ ਗਿਆ ਕਿ ਉਹ ਇਸ ਸਨਮਾਨ ਨੂੰ ਆਪਣੇ ਬੁੱਢੇ ਹੁੰਦੇ ਮੋਢਿਆਂ ਉਤੇ ਚੁਕ ਲਵੇ । ਪਹਿਲਾਂ ਤਾਂ ਬਾਬਾ ਜੀ ਨੇ ਹੁੰਗਾਰਾ ਭਰ ਦਿਤਾ । ਪਰ ਜਦੋਂ ਉਹਨੂੰ ਮਲੂਮ ਹੋਇਆ ਕਿ ਆਰਮੀ ਗੋਲਡਨ ਟੈਂਪਲ ਵਿਚ ਮੌਜੂਦ ਰਹੇਗੀ, ਉਹਨੇ ਬੂਟਾ ਸਿੰਘ ਨੂੰ ਸਪੱਸ਼ਟ ਤਰ੍ਹਾਂ ਅਜਿਹੀ ਭਾਸ਼ਾ ਵਿਚ ਬੁਰਾ-ਭਲਾ ਆਖਿਆ ਜੋ ਵਿਚਾਰੇ ਮੰਤਰੀ ਮਹੱਦੇ ਨੇ ਆਪਣੇ ਪਿੰਡ-ਨਿਵਾਸ ਦੇ ਦਿਨਾਂ ਪਿਛੋਂ ਕਿਤੇ ਨਹੀਂ ਸੀ ਸੁਣੀ । 

ਸ੍ਰੀਮਤੀ ਗਾਂਧੀ ਨੇ ਸਮਝ ਲਿਆ ਕਿ ਜੇ ਅਕਾਲ ਤਖ਼ਤ ਦੀ ਮੁਰੰਮਤ ਨਾ ਹੋਈ ਤਾਂ ਇਹ ਖ਼ਤਰਨਾਕ ਗੱਲ ਹੋਵੇਗੀ ਤੇ ਉਹਨੇ ਸਾਬਕ-ਮੰਤਰੀ ਕੇ. ਸੀ. 

ਪੰਤ, ਨੂੰ ਜਿਹੜਾ ਸਾਲ ਭਰ ਪਹਿਲਾਂ ਉਹਦੀ ਪਾਰਟੀ ਵਿਚ ਸ਼ਾਮਿਲ ਹੋਇਆ ਸੀ, ਆਖਿਆ ਕਿ ਉਹ ਉਹਨਾਂ ਅਕਾਲੀ ਆਗੂਆਂ ਨਾਲ ਗੱਲ ਕਰੇ ਜਿਹੜੇ ਅਜੇ ਮੁਕਤ ਸਨ । ਅਕਾਲੀਆਂ ਨੇ ਸਰਕਾਰ ਤੇ ਫ਼ੌਜ ਦੇ ਪ੍ਰਤੀਨਿਧਾਂ ਵਲੋਂ ਰਖੀ ਗਈ ਇਹ ਸ਼ਰਤ ਮੋਟੇ ਤੌਰ ਤੇ ਮੰਨ ਲਈ ਕਿ ਗੋਲਡਨ ਟੈਂਪਲ ਕਾਂਪਲੈਕਸ ਵਿਚ ਕੋਈ ਹਥਿਆਰ ਲਿਜਾਣ ਦੀ ਆਗਿਆ ਨਹੀਂ ਦਿਤੀ ਜਾਵੇਗੀ । ਕਾਰ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਕਾਲੀਆਂ ਨੇ ਬੱਸ ਇਹੋ ਇਕ ਸ਼ਰਤ ਰੱਖੀ ਕਿ ਫੌਜ ਨੂੰ ਗੋਲਡਨ ਟੈਂਪਲ ਵਿਚੋਂ ਪੂਰਨ ਤੌਰ ਤੇ ਕਢ ਲਿਆ ਜਾਵੇਗਾ । ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਸੀ ਤੇ ਉਹਨੇ ਕਿਸੇ ਅਜਿਹੇ ਬਾ-ਵਕਾਰ ਆਦਮੀ ਨੂੰ ਲਭਣਾ ਸ਼ੁਰੂ ਕਰ ਦਿਤਾ ਜਿਸ ਨੂੰ ਇਹ ਕੰਮ ਸੌਂਪਿਆ ਜਾ ਸਕੇ । ਆਖ਼ਰਕਾਰ, ਬੂਟਾ ਸਿੰਘ ਬੁਢਾ ਦਲ ਦੇ ਨਿਹੰਗ ਮੁਖੀ ਸੰਤਾ ਸਿੰਘ ਨੂੰ ਇਹ ਕੰਮ ਸਿਰੇ ਚੜ੍ਹਾਉਣ ਲਈ ਮਿਲਿਆ ਤੇ ਉਹ ਸਹਿਜੇ ਹੀ ਮੰਨ ਗਿਆ ਨੂੰ ਉਹਰ ਕੰਮਨ ਸਾਰੇ ਹੀ ਸੀ ਕਿਉਂਜੁ ਉਹਦੇ ਵਿਰੁਧ ਕਈ ਫ਼ੌਜਦਾਰੀ ਮੁਕਦਮੇ ਦਾਇਰ ਸਨ । ਇਹ ਮੁਕਦਮੇ ਝਬਦੇ ਵਾਪਸ ਲੈ ਲਏ ਗਏ । ਉਹ ਹਸਾਉਣੀ ਜਿਹੀ ਆਕ੍ਰਿਤੀ ਸੀ — ਹੱਟਾ-ਕੱਟਾ ਭੁੱਚਰ ਬੰਦਾ ਜਿਸ – ਦੀ ਗੋਗੜ ਦਸਦੀ ਸੀ ਕਿ ਸਮੇਤ ਭੰਗ ਦੇ ਜੀਵਨ ਦੀਆਂ ਚੰਗੀਆਂ ਚੀਜ਼ਾਂ ਦਾ ਸ਼ੌਕੀਨ ਹੈ । ਉਹ ਭਾਵੇਂ ਆਪਣੇ ਆਪ ਨੂੰ ਸੁਲਤਾਨ-ਇ ਕੌਮ, ਛਿਆਨਵੇਂ ਕਰੋੜੀਆ ਦਸਦਾ ਸੀ, ਉਹ ਸਰਕਾਰੀ ਖ਼ੈਰਾਤ ਉਤੇ ਗੁਜ਼ਾਰਾ ਕਰਦਾ ਰਿਹਾ ਸੀ ਤੇ ਇਕ ਵਾਰ ਤਾਂ ਗਿਆਨੀ ਜ਼ੈਲ ਸਿੰਘ ਨੇ ਉਹਨੂੰ ਕਾਰ ਵੀ ਭੇਂਟ ਕੀਤੀ ਸੀ ਤੇ ਉਹਨੇ ਇਹਦੇ ਬਦਲੇ ਗਿਆਨੀ ਜੀ ਨੂੰ ਮਹਾਂਪੁਰਖ ਕਹਿ ਕੇ ਸਨਮਾਨਿਆ ਸੀ। ਸੰਤਾ ਸਿੰਘ ਨੂੰ ਯਕੀਨ ਦਿਵਾਇਆ ਗਿਆ ਕਿ ਉਹਨੂੰ ਜਿੰਨੇ ਪੈਸੇ ਦੀ ਲੋੜ ਹੋਈ ਦਿਤਾ ਜਾਵੇਗਾ ਅਤੇ ਫ਼ੌਜ ਉਹਦੀ ਸੁਰਖਿਆ ਦਾ ਪ੍ਰਬੰਧ ਕਰੇਗੀ । ਇਹ ਸਿੱਖ ਫ਼ਾਲਸਟਾਫ਼ ਆਪਣੀ ਨਿਹੰਗ ਲਾਮਡੋਰੀ ਨੂੰ ਨਾਲ ਲੈ ਕੇ ਗਜਦਾ ਵਜਦਾ ਅੰਮ੍ਰਿਤਸਰ ਪੁਜਿਆ । ਇਹਨਾਂ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਮੈਂਬਰਾਂ ਨਾਲ ਭਰੇ ਟਰੱਕ ਵੀ ਆਏ । ਸਰਕਾਰੀ ਪਰਚਾਰ-ਸਾਧਨਾਂ ਨੇ ਉਸ ਆਦਮੀ ਦਾ ਜਿਹੜਾ ਬਹੁਤੇ ਸਿੱਖਾਂ ਦੀਆਂ ਨਜ਼ਰਾਂ ਵਿਚ ਆਪਣੀ ਹੀ ਕਿਸਮ ਦਾ ਬਦਮਾਸ਼ ਸੀ ਤੇ ਜੀਹਨੂੰ ਸਰਕਾਰ ਤੋਂ ਪੈਸਾ ਮਿਲਦਾ ਸੀ, ਖ਼ੁਸ਼ਗਵਾਰ ਬਿੰਬ ਸਿਰਜਣ ਦਾ ਜਤਨ ਕੀਤਾ । ਦੂਰਦਰਸ਼ਨ ਨੇ ਉਹਨੂੰ ` ਤੇ ਉਹਦੇ ਆਦਮੀਆਂ ਨੂੰ, ਜਿਨ੍ਹਾਂ ਵਿਚੋਂ ਕਈ ਕਾਰਬਾਈਨਾਂ ਨਾਲ ਲੈਸ ਸਨ, ਕੁਝ ਮਲਬਾ ਚੁਕਦਿਆਂ ਵਿਖਾਇਆ । ਬਾਕੀ ਸਾਰਾ ਕੰਮ ਸਰਕਾਰੀ ਨਿਗਰਾਨੀ ਹੇਠ ਭਾੜੇ ਦੇ ਮਜ਼ਦੂਰਾਂ ਤੋਂ ਕਰਵਾਇਆ ਗਿਆ । ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੇ ਸੰਤਾ ਸਿੰਘ ਨੂੰ ਤਨਖਾਹੀਆ ਕਰਾਰ ਦੇ ਦਿਤਾ ਤੇ ਉਹਨੂੰ ਸਿੱਖ ਭਾਈਚਾਰੇ ਵਿਚੋਂ ਛੇਕ ਦਿਤਾ । 

ਇਹਦੇ ਉਤਰ ਵਿਚ, ਮੰਤਰੀ ਬੂਟਾ ਸਿੰਘ ਨੇ ਸੰਤਾ ਸਿੰਘ ਨੂੰ ਭਾਈਚਾਰੇ ਵਿਚੋਂ ਛੇਕਣ ਬਾਰੇ ਹੁਕਮਨਾਮਿਆਂ ਨੂੰ ਅਪ੍ਰਮਾਣਕ ਠਹਿਰਵਾਉਣ ਲਈ 11 ਅਗਸਤ 1984 ਨੂੰ ਸਰਬਤ ਖ਼ਾਲਸਾ ਦਾ ਸਮਾਗਮ ਬੁਲਵਾਇਆ । 

ਬੂਟਾ ਸਿੰਘ ਨੂੰ ਆਪਣੇ ਸਿੱਖ ਇਤਿਹਾਸ ਦਾ ਇਲਮ ਨਹੀਂ ਸੀ । ਸਰਬਤ ਖਾਲਸਾ ਸਮਾਗਮ ਤਾਂ ਸਰਬ-ਉਚਤਾ ਲਈ ਸਿੱਖ ਸੰਗਰਾਮ ਦੇ ਦੌਰ ਵਿਚ ਹੁੰਦੇ ਰਹੇ ਸਨ ਤੇ ਇਹ ਸਾਲ ਵਿਚ ਦੋ ਵਾਰ, ਵਸਾਖੀ ਅਤੇ ਦੁਸਹਿਰੇ ਦੇ ਮੌਕਿਆਂ ਉਤੇ ਹੋਇਆ ਕਰਦੇ ਸਨ । ਇਹਨਾਂ ਸਮਾਗਮਾਂ ਵਿਚ ਬਹੁਤਾ ਕਰਕੇ ਫ਼ੌਜੀ ਮੁਹਿੰਮਾਂ ਬਾਰੇ ਹੀ ਵਿਚਾਰ-ਵਟਾਂਦਰੇ ਕੀਤੇ ਜਾਂਦੇ ਹਨ । ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖਾਂ ਦੀ ਬਾਦਸ਼ਾਹਤ ਦੀ ਸਥਾਪਤੀ ਨਾਲ ਇਹ ਸਮਾਗਮ ਹੋਣੇ ਬੰਦ ਕਰ ਦਿਤੇ ਗਏ। ਇਤਿਹਾਸਕ ਪੂਰਵ-ਉਦਾਹਰਣ ਦੀ ਅਣਹੋਂਦ ਦੀ ਜਾਂ ਇਸ ਤਥ ਦੀ ਪਰਵਾਹ ਨਾ ਕਰਦਿਆਂ ਕਿ ਪੰਜਾਬ ਵਿਚ ਪੰਜਾਂ ਜਾਂ ਵੱਧ ਆਦਮੀਆਂ ਦਾ ਇਕੱਠ ਗ਼ੈਰਕਾਨੂੰਨੀ ਐਲਾਨਿਆਂ ਗਿਆ ਸੀ, ਵਿਸ਼ਾਲ ਪੈਮਾਨੇ ਤੇ ਤਿਆਰੀਆਂ ਕੀਤੀਆਂ ਗਈਆਂ । ਪੰਜਾਬ, ਹਰਿਆਣੇ ਤੇ ਦਿੱਲੀ ਵਿਖੇ ਸਿੱਖ ਵਪਾਰੀਆਂ ਨੂੰ ਸੇਲ-ਟੈਕਸ ਦੇ ਇੰਸਪੈਕਟਰਾਂ ਨੇ ਮਜਬੂਰ ਕੀਤਾ ਕਿ ਉਹ ਕਾਰ ਸੇਵਾ ਲਈ ਚੰਦੇ ਦੇਣ ; ਕਿਉਂਜੁ ਕੋਈ ਰਸੀਦਾਂ ਨਹੀਂ ਦਿਤੀਆਂ ਗਈਆਂ ਸੋ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਜਬਰੀ ਤੌਰ ਤੇ ਇਕੱਠੀ ਕੀਤੀ ਗਈ ਰਕਮ ਵਿਚੋਂ ਕਿੰਨੀ ਕੁ ਪ੍ਰਬੰਧਕਾਂ ਕੋਲ ਪਹੁੰਚੀ ਹੋਵੇਗੀ । ਟਰੱਕ ਤੇ ਬਸਾਂ ਵਗਾਰੀ ਫੜ ਲਈਆਂ ਗਈਆਂ ਅਤੇ ਪਿੰਡਾਂ ਵਿਚੋਂ ਲੋਕਾਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ (ਸਭਨਾਂ ਨੂੰ 20 ਰੁਪਏ ਅਤੇ ਭੋਜਨ ਤੇ ਸੈਲ-ਸਪਾਟਾ ਕਰਵਾਉਣ ਦਾ ਵਚਨ ਦਿਤਾ ਗਿਆ) । ਪਰ ਇਹਦੇ ਬਾਵਜੂਦ ਇਹ ਇਕਠ ਬਿਲਕੁਲ ਪ੍ਰਭਾਵਸ਼ਾਲੀ ਨਹੀਂ ਸੀ । ਸੰਤਾ ਸਿੰਘ ਦੇ ਅਨੁਆਈਆਂ, ਬੂਟਾ ਸਿੰਘ ਦੇ ਮਜ਼ਹਬੀ ਸਿਖਾਂ ਅਤੇ ਗਿਣਤੀ ਦੇ ਨਾਮਧਾਰੀਆਂ ਤੋਂ ਇਲਾਵਾ ਬਹੁਤਾ ਹਿੰਦੂ ਹੀ ਸ਼ਾਮਿਲ ਸਨ । ਜੁਸ਼ੀਲੀਆਂ ਤਕਰੀਰਾਂ ਕੀਤੀਆਂ ਗਈਆਂ। ਬੂਟਾ ਸਿੰਘ ਨੇ ਜੀਹਦਾ ਬਾਬਾ ਖੜਕ ਸਿੰਘ ਨੇ ਨਿਰਾਦਰ ਕੀਤਾ ਸੀ, ਮੰਗ ਕੀਤੀ ਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਕੋੜੇ ਮਾਰੇ ਜਾਣ । ਉਹਦੇ ਕਾਰਿਆਂ ਕਾਰਨ ਬੂਟਾ ਸਿੰਘ ਨੂੰ ਵੀ ਤਨਖਾਹੀਆ ਕਰਾਰ ਦਿਤਾ ਗਿਆ। 

ਅਕਾਲੀ ਦਲ ਵਾਲੇ ਸਰਬਤ ਖ਼ਾਲਸਾ ਦੇ ਇਸ ਵਿਖਾਲੇ ਮਾਤਰ ਦੇ ਸਮਾਗਮ ਪਿਛੋਂ ਚੁਪ ਕਰਕੇ ਨਹੀਂ ਸੀ ਬਹਿ ਸਕਦੇ । ਉਹਨਾਂ ਨੇ 2 ਸਤੰਬਰ, 1984, ਨੂੰ ਸੰਸਾਰ ਸਿੱਖ ਸਮਾਗਮ ਬੁਲਾਇਆ ਅਤੇ ਭਾਰਤ ਵਿਚ ਤੇ ਵਿਦੇਸਾਂ ਵਿਚ ਸਿੱਖ ਭਾਈਚਾਰਿਆਂ ਨੂੰ ਸੱਦਾ-ਪੱਤਰ ਭੇਜੇ । ਸਪੱਸ਼ਟ ਸੀ ਕਿ ਅਕਾਲੀਆਂ ਨੇ ਕਿਤੇ ਵਧੇਰੇ ਵਡਾ ਤੇ ਵਧੇਰੇ ਪ੍ਰਭਾਵਸ਼ਾਲੀ ਸਮਾਗਮ ਕਰ ਸਕਣਾ ਸੀ । ਇਸ ਵਾਰ ਸਰਕਾਰ ਨੇ ਪ੍ਰਬੰਧਕਾਂ ਨੂੰ ਇਹ ਯਾਦ ਕਰਵਾਉਣ ਦਾ ਫ਼ੈਸਲਾ ਕੀਤਾ ਕਿ ਇੰਡੀਅਨ ਪੀਨਲ ਕੋਡ ਦੀ ਦਫ਼ਾ 144 ਲਗੀ ਹੋਈ ਹੈ। ਭਾਰਤੀ ਦੂਤਾਵਾਸਾਂ ਤੇ ਕੌਂਸਲੇਟਾਂ ਨੂੰ ਹਿਦਾਇਤਾਂ ਭੇਜੀਆਂ ਗਈਆਂ ਕਿ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਸਿੱਖਾਂ ਨੂੰ ਵੀਜ਼ੇ ਨਾ ਦਿਤੇ ਜਾਣ। ਪੰਜਾਬ, ਹਰਿਆਣਾ ਤੇ ਯੂ.ਪੀ. ਦੀ ਪੁਲਸ ਨੇ ਸਿੱਖ ਪਿੰਡਾਂ ਦੇ ਚੱਕਰ ਲਾਏ ਤੇ ਨੰਬਰਦਾਰਾਂ ਨੂੰ ਚੇਤਾਉਣੀ ਦਿਤੀ ਕਿ ਜੇ ਕੋਈ ਟਰੈਕਟਰ ਪਿੰਡੋਂ ਨਿਕਲਦਾ ਵੇਖਿਆ ਗਿਆ, ਤਾਂ ਉਹਦਾ ਨੰਬਰ ਨੋਟ ਕਰ ਲਿਆ ਜਾਵੇਗਾ । ਅੰਮ੍ਰਿਤਸਰ ਜਾਂਦੇ ਸਭਨਾਂ ਰਾਹਾਂ ਤੇ ਸੜਕਾਂ ਉਤੇ ਰੁਕਾਵਟਾਂ ਖੜੀਆਂ ਕਰ ਦਿਤੀਆਂ ਗਈਆਂ। ਪਰ ਬਾਵਜੂਦ ਰੋਕਾਂ ਦੇ ਅਕਾਲੀ ਸਰਬਤ ਖਾਲਸਾ ਸਮਾਗਮ ਦੇ ਮੁਕਾਬਲੇ ਤੇ ਕਿਤੇ ਬਹੁਤੇ ਲੋਕਾਂ ਨੂੰ ਇਕਠਾ ਕਰਨ ਵਿਚ ਸਫ਼ਲ ਹੋਏ। ਉਹ ਖ਼ਾਲਿਸਤਾਨ ਦੇ ਸਮਰਥਕਾਂ ਦੇ ਬੇਮੁਹਾਰ ਤੱਤਾਂ ਨੂੰ ਵੀ ਕਾਬੂ ਵਿਚ ਰਖ ਸਕੇ ਜਿਹੜੇ ਨਾਹਰੇ ਲਾਉਣ ਤੇ ਆਪਣਾ ਝੰਡਾ ਝੁਲਾਉਣ ਤੋਂ ਬਿਨਾ ਹੋਰ ਕੁਝ ਨਾ ਕਰ ਸਕੇ। ਇਸ ਕਨਵੈਨਸ਼ਨ ਵਿਚ ਰਾਸ਼ਟਰਪਤੀ ਜ਼ੈਲ ਸਿੰਘ ਤੇ ਮੰਤਰੀ ਬੂਟਾ ਸਿੰਘ ਨੂੰ ਆਪਣੇ ਆਚਣ ਦੇ 

ਸਪੱਸ਼ਟੀਕਰਣ ਲਈ ਸਿੰਘ ਸਾਹਿਬਾਨ ਦੇ ਪੇਸ਼ ਹੋਣ ਦਾ ਹੁਕਮ ਦਿਤਾ ਗਿਆ । ਫ਼ੌਜੀ ਕਾਰਵਾਈ ਕਰਨ ਵਾਲੇ ਸਿੱਖ ਜਰਨੈਲਾਂ ਨੂੰ ਸਜ਼ਾ ਨਹੀਂ ਦਿਤੀ ਗਈ । 

ਓਪਰੇਸ਼ਨ ਬਲਿਊਸਟਾਰ ਦੇ ਤਿੰਨ ਮਹੀਨੇ ਪਿਛੋਂ, ਕੋਈ ਵੀ ਠੀਕ ਠੀਕ ਨਹੀਂ ਦੱਸ ਸਕਦਾ ਕਿ ਗੋਲਡਨ ਟੈਂਪਲ ਤੇ ਦੂਜੇ 40 ਗੁਰਦਵਾਰਿਆਂ ਵਿਖੇ ਜਿਨ੍ਹਾਂ ਉਤੇ ਫ਼ੌਜ ਨੇ ਹਮਲਾ ਕੀਤਾ ਸੀ, ਲੜਾਈ ਵਿਚ ਕਿੰਨੇ ਆਦਮੀ ਮਾਰੇ ਗਏ, ਜਾਂ ਅੰਮ੍ਰਿਤਸਰ ਪਹੁੰਚਣ ਦੀ ਕੋਸ਼ਿਸ਼ ਵਿਚ ਸੜਕਾਂ ਉਤੇ ਜਾਂ ਖੇਤਾਂ ਵਿਚ ਕਿੰਨੇ ਆਦਮੀ ਮਰੇ । ਸਰਕਾਰ ਦੇ ਬੁਲਾਰੇ ਵੀ ਮੰਨਦੇ ਹਨ ਕਿ ਵਾਈਟ ਪੇਪਰ ਵਿਚ ਦਿਤੇ ਗਏ ਅੰਕੜੇ ਬਹੁਤ ਘਟਾ ਕੇ ਦੱਸੇ ਗਏ ਹਨ । ਵਾਈਟ ਪੇਪਰ ਅਨੁਸਾਰ 92 ਸਿਪਾਹੀ ਤੇ ਅਫ਼ਸਰ ਮਰੇ ; ਪਰ ਰਾਜੀਵ ਗਾਂਧੀ ਨੇ ਅੱਗੇ ਚੱਲ ਕੇ ਆਖਿਆ ਸੀ ਕਿ ਫ਼ੌਜ ਦੇ 700 ਜਵਾਨ ਮਾਰੇ ਗਏ ਹਨ । ਇਸ ਬਾਰੇ ਕੋਈ ਸ਼ਕ ਨਹੀਂ ਕਿ ਜੇ ਸਿਵਿਲੀਅਨ-ਦਹਿਸ਼ਤਪਸੰਦ ਲੋਕਾਂ ਦੀਆਂ ਮੌਤਾਂ ਬਾਰੇ ਸਰਕਾਰ ਵਲੋਂ ਦੱਸੇ ਗਏ ਅੰਕੜੇ 516, ਨਾਲ ਸਿਫ਼ਰ ਜੋੜ ਦਿਤੀ ਜਾਵੇ ਤਾਂ ਵਧੇਰੇ ਸਹੀ ਹੋਵੇਗਾ — ਨਿਸਚਿਤ ਤੌਰ ਤੇ ਪੰਜ ਕੁ ਹਜ਼ਾਰ ਲੋਕ ਮਾਰੇ ਗਏ । 

ਫ਼ੌਜ ਨੇ ਜੋ ਲੁਟ-ਮਾਰ ਕੀਤੀ ਉਹਦੇ ਬਾਰੇ ਸਮਾਂ ਪਾ ਕੇ ਹੀ ਜਾਣਿਆਂ ਜਾ ਸਕੇਗਾ । ਫ਼ੌਜੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਗੋਲਡਨ ਟੈਂਪਲ ਦੇ ਇਰਦ- ਗਿਰਦ ਦੇ ਕਈ ਮਕਾਨਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿਤੇ ਗਏ ਤੇ ਇਹਨਾਂ ਨੂੰ ਫ਼ੌਜੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ । ਜਦੋਂ ਮਾਲਕਾਂ ਨੂੰ ਮੁੜ ਆਪਣੇ ਘਰੀਂ ਪਰਤਣ ਦੀ ਆਗਿਆ ਮਿਲੀ ਤਾਂ ਘਰਾਂ ਵਿਚੋਂ ਉਹਨਾਂ ਦੇ ਟੈਲੀਵਿਯਨ ਸੈੱਟ, ਰੇਡੀਉ, ਫ਼ਰਿੱਜ, ਕਲਾਕ ਗੱਲ ਕੀ ਜਿਹੜੀਆਂ ਚੀਜ਼ਾਂ ਵੀ ਚੁਕੀਆਂ ਜਾ ਸਕਦੀਆਂ ਸਨ, ਅਲੋਪ ਹੋ ਚੁਕੀਆਂ ਸਨ । ਖ਼ੁਦ ਗੋਲਡਨ ਟੈਂਪਲ ਕਾਂਪਲੈਕਸ ਵਿਚ ਦਰਜਨ ਤੋਂ ਉਪਰ ਗੁਰਦਵਾਰੇ ਹਨ ਜਿਨ੍ਹਾਂ ਵਿਚੋਂ ਹਰ ਇਕ ਦੀ ਖ਼ੁਦ ਆਪਣੀ ਗੋਲਕ ਹੈ । ਸਹਿਜੇ ਹੀ ਇਹ ਅਨੁਮਾਨਿਆਂ ਜਾ ਸਕਦਾ ਹੈ ਕਿ ਕਿਸੇ ਵੀ ਸਮੇਂ ਇਹਨਾਂ ਵਿਚੋਂ ਹਰ ਇਕ ਗੋਲਕ ਵਿਚ ਇਕ ਲੱਖ ਰੁਪਏ ਤੋਂ ਉਪਰ ਨਕਦੀ ਹੁੰਦੀ ਸੀ । ਇਹਨਾਂ ਗੋਲਕਾਂ ਤੋਂ ਇਲਾਵਾ, ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ; ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਦੇ ਦਫਤਰ ਸਨ ਜਿਥੇ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਨਕਦ ਪੈਸਾ ਰਹਿੰਦਾ ਸੀ। ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਗੁਰੂ ਕਾ ਲੰਗਰ ਲਈ ਤੇ ਸੈਆਂ ਸੇਵਾਦਾਰਾਂ ਤੇ ਉਜਰਤੀ ਮਜ਼ਦੂਰਾਂ ਦੀਆਂ ਸੇਵਾਵਾਂ ਦਾ ਮੁਆਵਜ਼ਾ ਦੇਣ ਲਈ ਹਰ ਰੋਜ਼ ਇਕ ਲੱਖ ਰੁਪਏ ਤੋਂ ਉਪਰ ਵੰਡਦੀ ਹੈ । ਫ਼ੌਜੀ ਕਾਰਵਾਈ ਪਿਛੋਂ, ਗੋਲਕਾਂ ਵਿਚ ਜਾਂ ਉਪਰੋਕਤ ਸੰਸਥਾਵਾਂ ਦੇ ਦਫ਼ਤਰਾਂ ਵਿਚ ਇਕ ਵੀ ਸਿੱਕਾ ਨਹੀਂ ਸੀ । ਨਿਸਚਿਤ ਹੀ ਇਹ ਮੰਨਿਆ ਜਾ ਸਕਦਾ ਹੈ ਕਿ ਇਸ ਲੋਟੀ- ਧਾੜੇ ਦੀਆਂ ਨਿਸ਼ਾਨੀਆਂ ਉਤੇ ਪਰਦਾ ਪਾਉਣ ਲਈ ਹੀ, ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਦਫ਼ਤਰਾਂ ਨੂੰ ਜਾਣ ਬੁਝ ਕੇ ਅੱਗ ਲਾਈ ਗਈ ਤਾਂ ਜੁ ਇਹਨਾਂ ਦੀਆਂ ਅਕਾਊਂਟ ਬੁਕਸ ਹੀ ਸਾੜ ਦਿਤੀਆਂ ਜਾਣ । ਇਹ ਵੀ ਮੰਨਿਆ ਜਾ ਸਕਦਾ ਹੈ ਕਿ ਮੁਹਾਫ਼ਜ਼ਖ਼ਾਨੇ ਨੂੰ ਜਿਥੇ ਗਰੰਥ ਸਾਹਿਬ ਦੀਆਂ ਹੱਥ-ਲਿਖਤ ਨਕਲਾਂ ਅਤੇ ਹੁਕਮਨਾਮੇ ਪਏ ਸਨ, ਇਹ ਸਮਝ ਕੇ ਅੱਗ ਲਾ ਦਿਤੀ ਗਈ ਕਿ ਇਹ ਵੀ ਅਕਾਊਂਟ-ਬੁਕਸ ਹਨ । ਵ੍ਹਾਈਟ ਪੇਪਰ ਵਿਚ ਦੱਸੋ ਗਏ ਦੇ ਉਲਟ ਕਿ ਇਹਨਾਂ ਇਮਾਰਤਾਂ ਨੂੰ ਦੁਪਾਸੀ ਫ਼ਾਇਰਿੰਗ ਦੇ ਦੌਰਾਨ ਅੱਗ ਲਗ ਗਈ, ਸਾਡੇ ਕੋਲ ਮੁਹਾਫ਼ਜ਼ ਦਫ਼ਤਰਖ਼ਾਨਾ ਦੇਵਿੰਦਰ ਸਿੰਘ ਦੁੱਗਲ ਦਾ ਬਿਆਨ ਹੈ ਜਿਹੜਾ ਲੜਾਈ ਦੇ ਦੌਰਾਨ ਆਪਣੇ ਦਫ਼ਤਰ ਵਿਚ ਮੌਜੂਦ ਸੀ । ਉਹਦਾ ਬਿਆਨ ਹੈ ਕਿ ਫ਼ੌਜੀ ਕਾਰਵਾਈ ਦਾ ਭੋਗ ਪੈਣ ਪਿਛੋਂ ਹੀ ਮੁਹਾਫ਼ਜ਼- ਖ਼ਾਨੇ ਨੂੰ ਅੱਗ ਲਾਈ ਗਈ । 

ਪੰਜਾਬ ਉਤੇ ਫ਼ੌਜੀ ਕਬਜ਼ੇ ਦਾ ਅੱਤ ਨਾਗਵਾਰ ਪੱਖ ਇਹ ਹੈ ਕਿ ਪਿੰਡਾਂ ਵਿਚ ਦਹਿਸ਼ਤ ਦਾ ਰਾਜ ਬੇਲਗਾਮ ਕਰ ਦਿਤਾ ਗਿਆ । ਜਦੋਂ ਫ਼ੌਜੀ ਜੁਆਨਾਂ ਦੇ ਨਾਲ ਪੁਲਸ ਨੇ ਹਥਿਆਰਾਂ ਤੇ ਦਹਿਸ਼ਤਪਸੰਦਾਂ ਦੀ ਭਾਲ ਵਿਚ ਪਿੰਡ ਪਿੰਡ ਦੀ ਖੋਜ ਕੀਤੀ, ਉਹਨਾਂ ਨੇ ਹਰ ਸਿੱਖ (ਹਿੰਦੂ ਕਦੇ ਵੀ ਨਹੀਂ) ਤੋਂ ਇਕਬਾਲ ਕਰਵਾਉਣ ਲਈ ਤੀਜੇ ਦਰਜੇ ਦੇ ਢੰਗ ਵਰਤੇ । ਕਈਆਂ ਨੂੰ ਕੁੱਟਣ ਪਿਛੋਂ ਹੀ ਛਡ ਦਿਤਾ ਗਿਆ, ਹੋਰਨਾਂ ਨੂੰ ਪੁਲਸ ਸਟੇਸ਼ਨਾਂ ਤੇ ਜੇਹਲਖਾਨਿਆਂ ਵਿਚ ਹੋਰ ਪੁਛ-ਗਿਛ ਲਈ ਡੱਕ ਦਿੱਤਾ ਗਿਆ। ਇਥੇ ਉਹ ਸੜਦੇ ਰਹੇ ਕਿਉਂਜ ਇਹ ਜਾਣ ਸਕਣਾ ਅਸਲੋਂ ਹੀ ਅਸੰਭਵ ਸੀ ਕਿ ਉਹਨਾਂ ਨੂੰ ਕਿਥੇ ਲਿਜਾਇਆ ਗਿਆ ਹੈ । 

ਆਖ਼ਰਕਾਰ, ਹੁਣ ਆਗੂ-ਰਹਿਤ ਸਿੱਖ ਕਮਿਊਨਿਟੀ ਦੇ ਕੁਝ ਪ੍ਰਾਈਵੇਟ ਲੋਕ ਆਪਣੇ ਧਰਮ ਦੇ ਇਹਨਾਂ ਲੋਕਾਂ ਦੀ ਮਦਦ ਲਈ ਅੱਗੇ ਆਏ। 

ਪਟਿਆਲ ਦੇ ਅਮਰਿੰਦਰ ਸਿੰਘ ਨੇ ਹਰਾਸਤ ਵਿਚ ਰਖੇ ਗਏ ਸਿੱਖ ਸਿਵਿਲੀਅਨਾਂ ਦੀ ਡੀਫੈਂਸ ਲਈ ਰਿਟਾਇਰਡ ਜਸਟਸ ਤਾਰਕੁੰਡੇ ਦੀ ਚੇਅਰਮੈਨਸ਼ਿਪ ਹੇਠ ਇਕ ਕਮੇਟੀ ਕਾਇਮ ਕੀਤੀ । ਸਿੱਖ ਸੋਲਜਰਜ਼ ਲੀਗਲ ਏਡ ਕਮੇਟੀ ਵੀ ਕਾਇਮ ਕੀਤੀ ਗਈ ਜਿਸ ਵਿਚ ਨਾਨਾ ਪਾਲਖੀਵਾਲਾ, ਸੋਲੀ ਸੋਰਾਬਜੀ ਵਰਗੇ ਉੱਘੇ ਕਾਨੂੰਨਦਾਨਾਂ ਅਤੇ ਰਿਟਾਇਰਡ ਚੀਫ਼ ਜਸਟਸ ਆਰ. ਐਸ. ਨਰੂਲਾ ਨੂੰ ਲਿਆ ਗਿਆ । ਇਹ ਜਾਣਨਾ ਬਹੁਤ ਹੀ ਔਖਾ ਕਾਰਜ ਸੀ ਕਿ ਉਹ ਲੋਕ ਕੌਣ ਹਨ, ਕਿਥੇ ਹਰਾਸਤ ਵਿਚ ਰਖੇ ਗਏ ਹਨ ਤੇ ਉਹਨਾਂ ਤੇ ਕਿਹੜੇ ਦੋਸ਼ ਲਾਏ ਗਏ ਹਨ । ਪੰਜਾਬ ਦੀ ਪਰੈੱਸ ਉਤੇ ਸਖ਼ਤ ਸੈਂਸਰਸ਼ਿਪ ਦੇ ਕਾਰਨ, ਰਾਜ ਵਿਚ ਪਰਕਾਸ਼ਤ ਹੁੰਦਾ ਕੋਈ ਵੀ ਅਖ਼ਬਾਰ ਜਾਂ ਰਸਾਲਾ ਪੈਸੇ ਲੈ ਕੇ ਇਹ ਸਾਧਾਰਨ ਜਿਹਾ ਇਸ਼ਤਿਹਾਰ ਛਾਪਣ ਨੂੰ ਵੀ ਤਿਆਰ ਨਹੀਂ ਸੀ ਕਿ ਮੋਇਆਂ, ਫੱਟੜਾਂ, ਹਰਾਸਤ ਵਿਚ ਰਖਿਆ ਜਾਂ ਗੁੰਮ ਹੋਇਆਂ ਦੇ ਰਿਸ਼ਤੇਦਾਰ ਤੇ ਮਿੱਤਰ ਅਮਰਿੰਦਰ ਸਿੰਘ ਨੂੰ ਜਾਂ ਸਿੱਖ ਸੋਲਜਰਜ਼ ਲੀਗਲ ਏਡ ਕਮੇਟੀ ਨੂੰ ਸੂਚਿਤ ਕਰਨ । ਆਖ਼ਰ ਮਾਸਕ ਗੁਰਮੁਖੀ ਪੇਪਰ, ਪੰਜਾਬੀ ਡਾਈਜੈਸਟ ਨੇ ਜੋ ਦਿੱਲੀਉਂ ਪਰਕਾਸ਼ਤ ਹੁੰਦਾ ਹੈ, ਇਹ ਐਲਾਨ ਛਾਪਿਆ । ਇਸ ਦਾ ਅਸਰ ਆਪ-ਮੁਹਾਰਾ ਸੀ । ਇਸ ਮਾਸਕ ਨੂੰ ਗੁਰਮੁਖੀ, ਹਿੰਦੀ, ਉਰਦੂ ਤੇ ਇੰਗਲਿਸ਼ ਵਿਚ ਪੱਤਰਾਂ ਦਾ ਹੜ੍ਹ ਆ ਗਿਆ ਜਿਨ੍ਹਾਂ ਵਿਚ ਭਿਅੰਕਰ ਕਹਾਣੀਆਂ ਦੱਸੀਆਂ ਗਈਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਇਤਬਾਰ ਨਹੀਂ ਆਉਂਦਾ ਕਿ ਸਭਯ ਸਮਾਜ ਵਿਚ ਇਹ ਕੁਝ ਵੀ ਵਾਪਰ ਸਕਦਾ ਹੈ । ਮਲੂਮ ਹੋਇਆ ਕਿ ਗੋਲਡਨ ਟੈਂਪਲ ਵਿਚੋਂ ਫੜੇ ਗਏ 4 ਤੋਂ 12 ਸਾਲ ਦੀ ਉਮਰ ਦੇ 21 ਮੁੰਡੇ ਲੁਧਿਆਣਾ ਜੇਲ੍ਹ ਵਿਚ ਡੱਕੇ ਹੋਏ ਹਨ ਤੇ ਇਹਨਾਂ ਦੇ ਨਾਂ ਦਹਿਸ਼ਤ- ਪਸੰਦਾਂ ਦੇ ਤਿੰਨ ਪਰਕਾਰਾਂ ਹੇਠ ਦਰਜ ਹਨ : ਬਹੁਤ ਖ਼ਤਰਨਾਕ, ਖ਼ਤਰਨਾਕ ਤੇ ਸੰਭਾਵੀ ਤੌਰ ਤੇ ਖ਼ਤਰਨਾਕ । ਜਦੋਂ ਸ੍ਰੀਮਤੀ ਕਮਲਾਦੇਵੀ ਚਟੋਪਾਧਿਆ ਨੇ ਇਹਨਾਂ ਬੱਚਿਆਂ ਵਲੋਂ ਸੁਪਰੀਮ ਕੋਰਟ ਵਿਚ ਹੇਬੀਅਸ ਕਾਰਪਸ ਦਾ ਰਿਟ ਪੇਸ਼ ਕੀਤੀ, ਇਹਨਾਂ ਮੁੰਡਿਆਂ ਨੂੰ ਜਲਦੀ ਹੀ ਤੇ ਚੁਪ-ਚਾਪ ਅੰਮ੍ਰਿਤਸਰ ਭੇਜ ਦਿਤਾ ਗਿਆ । 40-ਸਾਲਾ ਜਰਮਨ ਤੀਵੀਂ, ਮਿਊਨਿਖ ਦੀ ਅੰਨਾ ਬਾਯਾਰਾਕ ਨੂੰ, ਜਿਹੜੀ ਇਕ ਸਿੱਖ, ਹਰਦਿਆਲ ਸਿੰਘ, ਦੀ ਪਤਨੀ ਹੈ ਤੇ ਜਿਹੜੀ ਆਪਣੇ ਪਤੀ ਦੇ ਸੰਬੰਧੀਆਂ ਨੂੰ ਮਿਲਣ ਲਈ ਸਬੱਬੋਂ ਹੀ ਅੰਮ੍ਰਿਤਸਰ ਆਈ ਹੋਈ ਸੀ, ਪੁਲਸ ਨੇ ਫੜ ਲਈ ਤੇ ਲੁਧਿਆਣਾ ਜੇਲ੍ਹ ਵਿਚ ਡਕ ਦਿਤੀ ਗਈ। ਉਹਦਾ ਪਾਸਪੋਰਟ ਫਾੜ ਦਿਤਾ ਗਿਆ । ਤੀਜੀ ਮੰਜ਼ਲ ਦੇ ਵਰਾਂਡੇ ਵਿਚ ਬੈਠੇ ਅਖ਼ਬਾਰ ਪੜ੍ਹ ਰਹੇ ਇਕ ਬਜ਼ੁਰਗ ਦੀ ਖੋਪੜੀ ਗੋਲੀ ਨਾਲ ਉੱਡ ਗਈ ; ਇਕ ਆਦਮੀ ਜੀਹਨੇ ਆਪਣੇ ਜੀਵਨ ਦੇ ਆਖ਼ਰੀ ਵੀਹ ਸਾਲ ਰਾਤੀਂ ਪਰਕਰਮਾਂ ਸਾਫ਼ ਕਰਨ ਦੇ ਲੇਖੇ ਲਾਏ ਸਨ, ਅਕਾਸ਼ ਵਿਚ ਉਡ-ਪੁਡ ਗਿਆ ; ਹਰਿਮੰਦਰ ਦੇ ਦਰਸ਼ਨ ਕਰਨ ਆਈਆਂ ਦੋ ਭੈਣਾਂ ਦਾ ਕਿਤੇ ਨਾਂ-ਨਿਸ਼ਾਨ ਤਕ ਨਹੀਂ ਮਿਲਿਆ । ਅੰਮ੍ਰਿਤਸਰ ਆ ਰਹੇ ਪੇਂਡੂਆਂ ਨੂੰ ਪੱਕੀ ਸੜਕ ਤੋਂ ਲਹਿ ਕੇ ਚੱਲਣ ਲਈ ਹੁਕਮ ਦਿਤਾ ਗਿਆ ਤੇ ਉਹ ਨਾਲ-ਲਗਦੇ ਖੇਤਾਂ ਥੀਂ ਚੱਲਣ ਲਗੇ ਤਾਂ ਫ਼ੌਜੀਆਂ ਨੇ ਗੋਲੀਆਂ ਚਲਾਈਆਂ ਤੇ ਕਈਆਂ ਨੂੰ ਮਾਰ ਦਿੱਤਾ ਜਿਨ੍ਹਾਂ ਵਿਚ 70 ਵਰ੍ਹੇ ਦੀ ਇਕ ਬੁੱਢੀ ਤੀਵੀਂ ਵੀ ਸੀ । ਲੋਕਾਂ ਨੇ ਆਪਣੇ ਗੁੰਮ-ਸ਼ੁਦਾ ਸੰਬੰਧੀਆਂ ਬਾਰੇ ਜੋ ਖ਼ਬਰਾਂ ਦਿਤੀਆਂ ਹਨ ਉਹਨਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਉਹ ਸੈਂਕੜੇ ਹੀ ਹਨ ਤੇ ਉਹ ਵੀ ਮਾਰੇ ਜਾ ਚੁਕੇ ਹੀ ਸਮਝੇ ਜਾਂਦੇ ਹਨ । 

ਸਿੱਖ ਸੋਲਜਰਜ਼ ਲੀਗਲ ਏਡ ਸੁਸਾਇਟੀ ਵਲੋਂ ਆਰਮਡ ਫ਼ੋਰਸਜ਼ ਦੇ ਸੁਪਰੀਮ ਕਮਾਂਡਰ ਵਜੋਂ ਰਾਸ਼ਟਰਪਤੀ ਨੂੰ, ਰਖਿਆ ਮੰਤਰੀ ਨੂੰ ਅਤੇ ਚੀਫ਼ ਆਫ਼ ਆਰਮੀ ਸਟ % ਨੂੰ ਸੰਬੋਧਤ ਪਤਰਾਂ ਦਾ ਕੋਈ ਉਤਰ ਨਹੀਂ ਮਿਲਿਆ, ਇਹਨਾਂ ਦੀ ਪਹੁੰਚ-ਸੂਚਨਾ ਭਾਵੇਂ ਦੇ ਦਿਤੀ ਗਈ। ਇਹਨਾਂ ਵਿਚ ਕਿਹਾ ਗਿਆ ਸੀ ਕਿ ਜਿਨ੍ਹਾਂ ਸਿੱਖ ਸਿਪਾਹੀਆਂ ਉਤੇ ਭਗੌੜੇ ਹੋਣ ਤੇ ਵਿਦਰੋਹ ਦਾ ਇਲਜ਼ਾਮ ਹੈ ਉਹਨਾਂ ਦੇ ਨਾਂ ਮੁਹਈਆ ਕੀਤੇ ਜਾਣ । ਫਿਰ ਵੀ, ਜਦੋਂ ਵਿਦੇਸਾਂ ਵਿਚਲੀਆਂ ਸਿੱਖ ਸੰਸਥਾਵਾਂ ਨੇ ਅਮਨੈਸਟੀ ਇੰਟਰਨੈਸ਼ਨਲ (Amnesty Inter- national) ਅਤੇ ਹਿਊਮਨ ਰਾਈਟਸ ਕਮਿਸ਼ਨ (Human Rights Commission) ਤਕ ਰਸਾਈ ਹਾਸਲ ਕੀਤੀ ਕਿ ਗ਼ੈਰ-ਕਾਨੂੰਨੀ ਹਰਾਸਤਾਂ, ਕੈਦੀਆਂ ਨਾਲ ਬਦਸਲੂਕੀ ਅਤੇ ਸਿੱਖਾਂ ਨਾਲ ਇਨਸਾਫ਼ ਤੋਂ ਇਨਕਾਰ ਦੇ ਸਿਲਸਿਲੇ ਵਿਚ ਜਾਂਚ-ਪੜਤਾਲ ਕੀਤੀ ਜਾਵੇ ਤਾਂ ਸਰਕਾਰ ਨੇ ਸਦਾਚਾਰਕ ਖ਼ਫ਼ਗੀ ਦਾ ਅੰਦਾਜ਼ ਅਖ਼ਤਿਆਰ ਕੀਤਾ । ਇਹ, ਸਰਕਾਰ ਨੇ ਕਿਹਾ, ਪੂਰੀ ਤਰ੍ਹਾਂ ਅੰਦਰਲਾ ਮਾਮਲਾ ਹੈ । 

ਕਰੜੀ ਸੈਂਸਰਸ਼ਿਪ ਕਾਰਨ, ਜਿਸ ਵਿਚ ਰਾਜ ਵਿਚ ਦਾਖ਼ਲ ਹੋਣ ਵਾਲੇ ਵਿਦੇਸੀ ਪਤਰਕਾਰਾਂ ਉਤੇ ਮੁਕੰਮਲ ਪਾਬੰਦੀ ਵੀ ਸ਼ਾਮਿਲ ਹੈ, ‘ਓਪਰੇਸ਼ਨ ਬਲਿਊਸਟਾਰ’ ਤੋਂ ਪਿਛੋਂ ਬੀਤੇ ਮਹੀਨਿਆਂ ਵਿਚ ਜੋ ਕੁਝ ਹੋਇਆ ਉਸ ਬਾਰੇ ਛੁਟ ਸਰਕਾਰੀ ਸੰਸਥਾਵਾਂ ਵਲੋਂ ਪੁਣ-ਛਾਣ ਕੇ ਜਾਰੀ ਕੀਤੀਆਂ ਖ਼ਬਰਾਂ ਦੇ ਕੋਈ ਖ਼ਬਰ ਹਾਸਲ ਕਰਨਾ ਅਸੰਭਵ ਸੀ । ਅਗੇ ਚੱਲ ਕੇ ਪਤਾ ਲਗਿਆ ਕਿ 40 ਦੂਜੇ ਗੁਰਦਵਾਰਿਆਂ ਵਿਚ ਵੀ ਜਿਨ੍ਹਾਂ ਉਤੇ ਫ਼ੌਜ ਨੇ ਤਾਕਤ ਦੇ ਜ਼ੋਰ ਕਬਜ਼ਾ ਕੀਤਾ, ਕਾਫ਼ੀ ਖ਼ੂਨ-ਖ਼ਰਾਬਾ ਹੋਇਆ, ਖ਼ਾਸ ਤੌਰ ਤੇ ਪਟਿਆਲਾ ਵਿਖੇ ਦੂਖਨਿਵਾਰਨ ਵਿਚ : ਅਤੇ ਇਹ ਵੀ ਮਲੂਮ ਹੋਇਆ ਕਿ ਜੇਹਲਖਾਨਿਆਂ ਵਿਚ ਡਕੇ ਹਜ਼ਾਰਾਂ ਸਿੱਖ ਮਅਤੇ ਇਹਸਤਰੀਆਂ ਤੇ ਬੱਚਿਆਂ ਉਤੇ ਮੁਕਦਮੇ ਚਲਾਏ ਜਾਣਗੇ ਤੇ ਇਸ ਮਤਲਬਾਂ ਲਈ ਅੰਮ੍ਰਿਤਸਰ, ਜਲੰਧਰ, ਪਟਿਆਲੇ ਤੇ ਹੋਰ ਸ਼ਹਿਰਾਂ ਵਿਚ ਸਪੈਸ਼ਲ ਕੋਰਟਾਂ ਕਾਇਮ ਕੀਤੀਆਂ ਗਈਆਂ ਹਨ । ਪਹਿਲੇ ਤਿੰਨ ਮਹੀਨਿਆਂ ਵਿਚ ਕਿਸੇ ਤੇ ਵੀ ਮੁਕਦਮਾ ਨਾ ਚਲਾਇਆ ਗਿਆ ਤੇ ਨਾ ਹੀ ਕਿਸੇ ਨੂੰ ਜ਼ਮਾਨਤ ਉਤੇ ਰਿਹਾ ਕੀਤਾ ਗਿਆ । ਹਰ ਹਾਲਤ ਵਿਚ, ਕਰਿਮਨਲ ਪ੍ਰੋਸਿਜਰ ਕੋਡ ਅਤੇ ਇੰਡੀਅਨ ਐਵੀਡੰਸ ਐਕਟ ਵਿਚ ਵਡੀਆਂ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਸ ਤਰ੍ਹਾਂ ਇਨਸਾਫ਼ ਦੇ ਪਲੜਿਆਂ ਨੂੰ ਮੁਲਜ਼ਮ ਦੇ ਵਿਰੁਧ ਭਰ ਦਿਤਾ ਗਿਆ । ਮੈਜਿਸਟਰੇਟ ਇਹਨਾਂ ਦੇ ਮੁਕਦਮੇ ਜੇਹਲਖਾਨਿਆਂ ਦੇ ਅੰਦਰ ਸੁਣ ਸਕਦੇ ਸਨ ਅਤੇ ਪਬਲਿਕ ਨੂੰ ਦਾਖ਼ਲੇ ਤੋਂ ਇਨਕਾਰ ਕਰ ਸਕਦੇ ਸਨ । ਸਥਾਪਤ ਅਸੂਲ ਦੇ ਉਲਟ ਕਿ ਜਿੰਨਾ ਚਿਰ ਦੋਸ਼ ਸਾਬਤ ਨਾ ਹੋ’ ਜਾਵੇ, ਆਦਮੀ ਨੂੰ ਨਿਰਦੋਸ਼ ਸਮਝਿਆ ਜਾਵੇਗਾ, ਪੰਜਾਬ ਵਿਚ ਬੰਦੇ ਨੂੰ ਉਦੋਂ ਤਕ ਮੁਜਰਮ ਸਮਝਿਆ ਜਾਵੇਗਾ ਜਦੋਂ ਤਕ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਨਹੀਂ ਕਰ ਦਿੰਦਾ । ਕਿਉਂਜੁ ਇਸ ਸੂਰਤ ਵਿਚ ਮੁਕਦਮੇ ਚਲਾਏਂ ਜਾਣ ਵਾਲੇ ਕਰੀਬ-ਕਰੀਬ ਸਭ ਲੋਕ ਸਿੱਖ ਹਨ, ਇਸ ਲਈ ਆਖਿਆ ਜਾ ਸਕਦਾ ਹੈ ਕਿ ਸੈਕੂਲਰ ਰਾਜ, ਅਰਥਾਤ, ਭਾਰਤ ਵਿਚ ਸਿੱਖਾਂ ਲਈ ਹੋਰ ਕਾਨੂੰਨ ਹੈ ਅਤੇ ਬਾਕੀ ਦੇ ਭਾਰਤੀਆਂ ਲਈ ਹੋਰ ਕਾਨੂੰਨ ਹੈ । 

ਪੰਜਵਾਂ ਅਧਿਆਇ 

ਕੀ ਕੀਤਾ ਜਾ ਸਕਦਾ ਹੈ ? 

‘ਮੇਰੀ ਮਾਂ ਜਿਸ ਦੀ ਆਯੂ 94 ਵਰ੍ਹੇ ਹੈ, ਨੇ ਮੇਰੇ ਸਿਮਲੇ ਪਹੁੰਚਣ ਤੋਂ ਪਹਿਲਾਂ ਨਾ ਕੁਝ ਖਾਧਾ ਨਾ ਪੀਤਾ । ਮੈਂ ਜਾ ਕੇ ਯਕੀਨ ਦਿਵਾਇਆ ਕਿ ਹਰਿਮੰਦਰ ਸਾਹਿਬ ਬਿਲਕੁਲ ਸਹੀ ਸਲਾਮਤ ਹੈ ਤਾਂ ਹੀ ਕੁਝ ਖਾਧਾ । ਉਹਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਰੇਡੀਓ ਬਰਾਡਕਾਸਟਾਂ ਉਤੇ ਕੋਈ ਵਿਸ਼ਵਾਸ ਨਹੀਂ ਸੀ ਤੇ ਉਹਨੇ ਕਿਹਾ ਸੀ ਕਿ ਮੇਰੇ ਮੂੰਹੋਂ ਇਹ ਸੁਣ ਕੇ ਹੀ ਕੁਝ ਮੂੰਹ ਪਾਵੇਗੀ ।’ 

ਇਹ ਗੱਲ ਮੈਨੂੰ ਦਿਆਲ ਨੇ ਦੱਸੀ ਜਦੋਂ ਮੈਂ ਉਹਨੂੰ ਫ਼ੌਜੀ ਕਾਰਵਾਈ ਤੋਂ ਪਿਛੋਂ ਮਿਲਿਆ। ਗੋਲਡਨ ਟੈਂਪਲ ਵਿਚ ਫ਼ੌਜ ਦਾ ਦਾਖ਼ਲ ਹੋਣਾ ਹੀ ਹਰ ਸਿੱਖ ਲਈ ਇਕ ਧੱਕਾ ਸੀ, ਉਹ ਭਾਵੇਂ ਦੇਸ ਵਿਚ ਸੀ ਜਾ ਵਿਦੇਸ ਵਿਚ । ਤੇ ਸੋਚ ਦੀ ਰੁਚੀ ਇਸ ਤਰਾਂ ਦੀ ਸੀ ਕਿ ਜੇ ਸਰਕਾਰ ਇਹ ਕਰ ਸਕਦੀ ਹੈ, ਤਾਂ ਉਹ ਕੁਝ ਵੀ ਕਰ ਸਕਦੀ ਹੈ, ਇਥੋਂ ਤਕ ਕਿ ਬੇਹੂਦਗੀ, ਨਾਲ ਗੋਲਡਨ ਟੈਂਪਲ ਨੂੰ ਤਬਾਹ ਵੀ ਕਰ ਸਕਦੀ ਹੈ ਤੇ, ਉਸ ਤੋਂ ਕਿਸੇ ਇਨਸਾਫ਼ ਤੇ ਨਿਆਂ ਦੀ ਆਸ ਰਖਣੀ ਹੀ ਫ਼ਜ਼ੂਲ ਹੈ । 

ਇਸ ਗੱਲ ਨੇ ਕਿ ਗੋਲਡਨ ਟੈਂਪਲ ਕਾਇਮ ਹੈ, ਧਰਵਾਸ ਦਿਤੀ। ਪਰ ਇਸ ਗੱਲ ਨੇ ਕਿ ਅਕਾਲ ਤਖ਼ਤ ਤਬਾਹ ਹੋ ਗਿਆ ਹੈ, ਸਿੱਖ ਮਨ ਨੂੰ ਡੂੰਘਾ ਫਟ ਲਾਇਆ ; ਇਹ ਉਹਨਾਂ ਦੇ ਗੁਰੂਆਂ ਦੀ ਸੀਟ ਰਹੀ ਸੀ । ਇਹ ਗੱਲ ਭੁਲ ਗਈ ਕਿ ਇਹ ਭਿੰਡਰਾਂਵਾਲਾ ਸੀ ਜੀਹਨੇ ਇਸ ਧਰਮ-ਅਸਥਾਨ ਨੂੰ ਗੜ੍ਹ ਬਣਾ ਕੇ ਤੇ ਕਾਤਲਾਂ ਦੀ ਪਨਾਹ-ਗਾਹ ਬਣਾ ਕੇ ਅਪਵਿੱਤਰ ਕੀਤਾ : ਉਹਦੇ ਬਾਰੇ ਤਾਂ ਬੱਸ ਇਹੋ ਗੱਲ ਯਾਦ ਰਹੀ ਕਿ ਉਹ ਅਕਾਲ ਤਖ਼ਤ ਦੀ ਰਖਿਆ ਕਰਦਿਆਂ ਮਾਰਿਆ ਗਿਆ । ਭਾਵੇਂ ਵਧੇਰੇ ਜ਼ਿੰਮੇਵਾਰ ਸਿੱਖ ਭਿੰਡਰਾਂਵਾਲੇ ਦੇ ਗੁਨਾਹ ਨੂੰ ਮੰਨਦੇ ਹਨ, ਤੇ ਉਹਨੂੰ ਨਾ ਰੋਕਣ ਦੇ ਸਿਲਸਿਲੇ ਵਿਚ ਆਪਣੇ ਦੋਸ਼ ਨੂੰ ਵੀ, ਉਹ ਵੀ ਉਸ ਦੁਖ ਦੀ ਤਕੜੀ ਲਹਿਰ ਵਿਚ ਵਹਿ ਗਏ ਹਨ ਜਿਸ ਨੇ ਉਹਨਾਂ ਦੀ ਕਮਿਊਨਿਟੀ ਨੂੰ ਆਪਣੀ ਗਰਿਫ਼ਤ ਵਿਚ ਲਿਆ ਹੋਇਆ ਹੈ ਤੇ ਉਹ ਵੀ ਓਪਰਿਆਏ-ਜਾਣ (alienation) ਦੇ ਅਹਿਸਾਸ ਦਾ ਸ਼ਿਕਾਰ ਹਨ । 

1981 ਤਕ ਬਸ ਗਿਣਤੀ ਦੇ ਸਿੱਖ ਹੀ ਖ਼ੁਦਅਖ਼ਤਿਆਰ ਸਿੱਖ ਰਾਜ ਦੇ ਸੁਪਨੇ ਲੈਂਦੇ ਜਾਂ ਇਹਦੇ ਬਾਰੇ ਗੱਲ ਕਰਦੇ ਸਨ ; ਤੇ ਜਿਹੜੇ ਇਹ ਗੱਲ ਕਰਦੇ ਸਨ ਉਹਨਾਂ ਨੂੰ ਮਜ਼ਾਕ ਮਜ਼ਾਕ ਵਿਚ ‘ਖ਼ਾਲਿਸਤਾਨੀ’ ਆਖਿਆ ਜਾਂਦਾ ਸੀ । ਪਰ ਅਕਾਲੀ ਐਜੀਟੇਸ਼ਨ ਤੇ ਭਿੰਡਰਾਂਵਾਲੇ ਦੀ ਚੜ੍ਹਤ ਨੇ ਇਹਨਾਂ ਦੀਆਂ ਸਫ਼ਾਂ ਵਿਚ ਵਾਧਾ ਕੀਤਾ ਅਤੇ ਖ਼ਾਲਿਸਤਾਨ ਸ਼ਬਦ ਨੂੰ ਸਿੱਖਾਂ ਦੀ ਵਡੇਰੀ ਗਿਣਤੀ ਵਿਚ, ਖ਼ਾਸ ਕਰਕੇ ਉਹਨਾਂ ਵਿਚ ਜਿਹੜੇ ਵਿਦਸਾਂ ਵਿਚ ਰਹਿੰਦੇ ਸਨ, ਸਤਿਕਾਰ- ਯੋਗਤਾ ਮਿਲ ਗਈ । ਹੁਣ ਇਸ ਸੰਕਲਪ ਨੇ ਂਜੜ ਫੜ ਲਈ, ਖ਼ਾਸ ਤੌਰ ਤੇ ਨੌਜਵਾਨ ਸਿੱਖਾਂ ਵਿਚ, ਭਾਵੇਂ ਵਡੇਰੀ ਪੀੜ੍ਹੀ ਦੇ ਬਹੁਤੇ ਸਿਖ ਅਜੇ ਵੀ ਇਹਨੂੰ ਮੂਰਖਤਾ ਸਮਝਦੇ ਹਨ । ਸਿੱਖਾਂ ਦਾ ਵਰਤਮਾਨ ਰੌਂ ਅਜਿਹਾ ਹੈ ਕਿ ਜੇ ਅੱਜ ਰਿਫਰੈਂਡਮ ਹੋ ਜਾਵੇ ਤਾਂ ਬਹੁਗਿਣਤੀ ਵਖਰੇ ਰਾਜ ਦੇ ਪਖ ਵਿਚ ਵੋਟਾਂ ਪਾ ਦੇਵੇਗੀ । 

ਜਿਥੋਂ ਤਕ ਹਿੰਦੂਆਂ ਦਾ ਸੰਬੰਧ ਹੈ, ਫ਼ੌਜੀ ਕਾਰਵਾਈ ਤੋਂ ਪਹਿਲਾਂ ਉਹਨਾਂ ਦੀ ਕਮਿਊਨਿਟੀ ਦੇ ਅਨੇਕਾਂ ਮੈਂਬਰਾਂ ਦੇ ਕਤਲਾਂ ਨੇ ਹੀ ਉਹਨਾਂ ਦੀ ਬਹੁ- ਗਿਣਤੀ ਦੇ ਵਤੀਰੇ ਨੂੰ ਪ੍ਰਭਾਵਤ ਕੀਤਾ ਸੀ, ਖ਼ਾਸ ਤੌਰ ਤੇ ਉਤਰੀ ਭਾਰਤ ਵਿਚ ਰਹਿਣ ਵਾਲਿਆਂ ਨੂੰ । ਅਕਾਲੀ ਮੰਗਾਂ ਦੇ ਸਾਰ ਨੂੰ ਜਾਂ ਵੇਰਵੇ ਨੂੰ ਨਾਂ- ਜਾਣਦਿਆਂ, ਨਾ-ਸਮਝਦਿਆਂ, ਉਹਨਾਂ ਨੇ ਮੰਨ ਲਿਆ ਕਿ ਸਿੱਖ ਹਿੰਦੂਆਂ ਨੂੰ ਪੰਜਾਬ ਵਿਚੋਂ ਬਾਹਰ ਕਢਣ ਲਈ ਅਤੇ ਖ਼ੁਦ ਆਪਣਾ ਰਾਜ ਕਾਇਮ ਕਰਨ ਲਈ ਹਿੰਦੂਆਂ ਨੂੰ ਮਾਰ ਰਹੇ ਹਨ । 

ਇਸੇ ਲਈ ਫ਼ੌਜੀ ਕਾਰਵਾਈ ਸਦਕਾ ਉਹਨਾਂ ਨੇ ਸੁਖ ਦਾ ਸਾਹ ਲਿਆ। ਜਦ ਕਿ ਬੀਤੇ ਵਿਚ ਹਿੰਦੂ ਸਿੱਖਾਂ ਨੂੰ ਇਕ ਬੇਫ਼ਿਕਰ ਕਮਿਊਨਿਟੀ, ਮਿੱਤਰ- ਭਾਵੀ ਤੇ ਵਫ਼ਾਦਾਰ ਲੋਕ ਸਮਝਦੇ ਸਨ, ਹੁਣ ਉਹ ਹੋਰ ਤਰ੍ਹਾਂ ਸੋਚਣ ਲਗੇ । ਕਾਰੋਬਾਰੀ, ਅਤੇ ਸਮਾਜਕ ਸੰਬੰਧ ਵੀ ਜਾਰੀ ਹਨ। ਸਿੱਖਾਂ ਤੇ ਹਿੰਦੂਆਂ ਨੂੰ ਅਜੇ ਵੀ ਇਕ ਦੂਜੇ ਦੀਆਂ ਬਾਹਾਂ ਵਿਚ ਬਾਹਾਂ ਪਾਈਂ ਤੁਰੇ-ਫਿਰਦਿਆਂ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਮਿੱਤਰ ਤੇ ਸੰਗੀ ਸਾਥੀ ਕਰਦੇ ਹਨ, ਪਰ ਅਕਸਰ ਹਿੰਦੂ ਤੇ ਸਿੱਖ ਹੁਣ ਇਕ ਦੂਜੇ ਵਲ ਸਾਵਧਾਨੀ ਨਾਲ, ਡਰ ਤੇ ਸ਼ਕ ਨਾਲ ਤਕਦੇ ਹਨ । 

ਖ਼ਾਲਿਸਤਾਨ ਇਕ ਅਜਿਹਾ ਵਿਸ਼ਾ ਹੈ ਜਿਸ ਉਤੇ ਘਰਾਂ ਵਿਚ, ਕਲੱਬਾਂ ਤੇ ਹੋਰ ਥਾਈਂ, ਹਿੰਦੂ ਵੀ ਉਵੇਂ ਹੀ ਗੱਲਾਂ ਕਰਦੇ ਹਨ ਜਿਵੇਂ ਸਿੱਖ । ਪੰਜਾਬ ਵਿਚ ਅਲਹਿਦਗੀ ਦੇ ਡਰ ਹੁਣ ਅਸਲੀ ਹਨ । ਹਿੰਦੂਆਂ ਨੂੰ ਹੁਣ ਇਹ ਡਰ ਖਾ ਰਿਹਾ ਹੈ ਕਿ ਉਹਨਾਂ ਨੂੰ ਚਾਲੀ ਵਰ੍ਹੇ ਵਿਚ ਹੁਣ ਦੂਜੀ ਵਾਟ ਉਖੜਨਾ ਪਵੇਗਾ । ਅਜੀਬ ਹੈ, ਕਿ ਉਹ ਵੀ ਉਸੇ ਤਰ੍ਹਾਂ ਦਾ ਹੱਲ ਸੋਚਦੇ ਹਨ ਜਿਹੜਾ ਭਿੰਡਰਾਂਵਾਲੇ ਦੇ ਹੱਲ ਵਰਗਾ ਹੀ ਹੈ — ਦੇਸ ਦੇ ਬਾਕੀ ਹਿਸਿਆਂ ਵਿਚ ਰਹਿੰਦੇ ਸਿੱਖਾਂ ਨੂੰ, ਜੋ ਕਮਿਊਨਿਟੀ ਦਾ ਇਕ-ਤਿਹਾਈ ਦੇ ਬਰਾਬਰ ਹਨ, ਵਸੋਂ ਦੇ ਸਮੂਹ-ਵਟਾਂਦਰੇ ਵਿਚ, ਸਿੱਖ ਰਾਜ ਵਿਚ ਭੇਜ ਦਿਤਾ ਜਾਵੇ । 

ਖੌਰੇ ਇਹ ਗੱਲ ਸਰਦਾਰ ਪਟੇਲ ਨੇ ਆਖੀ ਸੀ ਜਾਂ ਨਹੀਂ, ਉਹਦਾ ਹਵਾਲਾ ਦੇ ਕੇ ਆਖਿਆ ਜਾਂਦਾ ਹੈ ਕਿ ਸਿੱਖ ਖ਼ੁਦ ਆਪਣਾ ਰਾਜ ਕਾਇਮ ਕਰਨ ਲਈ ਪੰਜਾਬ ਦੇ ਛੇ ਜ਼ਿਲੇ ਲੈ ਸਕਦੇ ਹਨ, ਅਤੇ ਕਿ ਬਾਕੀ ਭਾਰਤ ‘ਚੋਂ ਸਿੱਖ ਵਸੋਂ ਨੂੰ ਵੀ ਉਥੇ ਹੀ ਜਾਣਾ ਹੋਵੇਗਾ । 

ਆਂਧਰਾ, ਕਰਨਾਟਕ, ਕੇਰਲਾ ਤੇ ਤਾਮਲਨਾਡੂ ਵਿਚ ਹਿੰਦੂਆਂ ਦਾ ਵਤੀਰਾ ਆਮ ਤੌਰ ਤੇ ਵਖਰੀ ਤਰ੍ਹਾਂ ਹੈ । ਇਹਨਾਂ ਰਾਜਾਂ ਵਿਚ ਸਿੱਖਾਂ ਦੀ ਗਿਣਤੀ ਬਹੁਤ ਘਟ ਹੈ ਅਤੇ ਉਹ ਸਥਾਨਕ ਤੇ ਪ੍ਰਾਦੇਸ਼ਕ ਭਾਵਨਾਵਾਂ ਦਾ ਅਟੁਟ ਅੰਗ ਬਣ ਚੁਕੇ ਹੋਏ ਹਨ, ਉਹਨਾਂ ਵਿਚੋਂ ਅਨੇਕਾਂ ਨੂੰ ਤਾਂ ਪੰਜਾਬੀ ਵੀ ਨਹੀਂ ਆਉਂਦੀ । ਉਹਨਾਂ ਲਈ ਤਾਂ ਦੂਰ ਦੁਰਾਡੇ ਦੇ ਪੰਜਾਬ ਵਿਚ ਵਾਪਰਦੀਆਂ ਘਟਨਾਵਾਂ ਨੂੰ ਸਮਝਣਾ ਵੀ ਮੁਸ਼ਕਲ ਹੈ । 

ਪੰਜਾਬ ਵਿਚ ਵਸਦੇ ਪੰਜਾਬੀ ਹਿੰਦੂਆਂ ਨੂੰ ਉਸ ਰਾਜ ਵਿਚ ਆਪਣੇ ਭਵਿੱਖ ਬਾਰੇ ਨਿਸਚਾ ਨਹੀਂ ਜਿਥੇ ਉਹ ਘਟ-ਗਿਣਤੀ ਵਿਚ ਹਨ, ਤੇ ਇਹਨਾਂ ਹਿੰਦੂਆਂ ਦੀ ਬਹੁਗਿਣਤੀ ਨੇ ਇਸ ਸੰਭਾਵਨਾ ਨੂੰ ਮੁਖ ਰਖਦਿਆਂ ਆਪਣੇ ਅਸਾਸੇ ਪੰਜਾਬੋਂ ਬਾਹਰ ਲੈ ਜਾਣ ਲਈ ਪਹਿਲਾਂ ਹੀ ਯੋਜਨਾਵਾਂ ਬਣਾ ਲਈਆਂ ਹੋਈਆਂ ਹਨ । 

ਹਿੰਦੂ ਸਦਾ ਹੀ ਅਕਾਲੀਆਂ ਦੇ ਤੇ ਉਹਨਾਂ ਦੀਆਂ ਮੰਗਾਂ ਦੇ ਵਿਰੋਧੀ ਰਹੇ ਹਨ ਜਿਹੜੇ, ਭਾਵੇਂ ਉਹਨਾਂ ਦੀਆਂ ਮੰਗਾਂ ਧਾਰਮਕ ਓੜ੍ਹਨਾਂ ਵਿਚ ਲਪੇਟੀਆਂ ਹੋਈਆਂ ਹੁੰਦੀਆਂ ਸਨ, ਕਈ ਵਾਰ ਸਭਨਾਂ ਪੰਜਾਬੀਆਂ ਦੀਆਂ ਮੰਗਾਂ ਨੂੰ ਪੇਸ ਕਰਦੇ ਹਨ । ਉਦੋਂ ਵੀ ਜਦੋਂ ਪੰਜਾਬੀ ਹਿੰਦੂਆਂ ਨੇ ਆਪਣੀ ਮਾਂ-ਬੋਲੀ ਵਜੇ ਪੰਜਾਬੀ ਬੋਲੀ ਨੂੰ ਹੀ ਤਲਾਂਜਲੀ ਦੇ ਦਿਤੀ ਇਕ ਅਜਿਹੀ ਗੱਲ ਜੀਹਦੇ ਲਈ ਖਿਮਾ ਨਹੀਂ ਕੀਤਾ ਜਾ ਸਕਦਾ – ਉਹਨਾਂ ਨੇ ਅਜਿਹਾ ਖ਼ਾਸ ਤੌਰ ਤੇ ਇਸ ਕਰਕੇ ਕੀਤਾ ਕਿਉਂਜੁ ਅਕਾਲੀ ਭਾਸ਼ਾਈ ਰਾਜ ਕਾਇਮ ਕਰਨ ਉਤੇ ਜ਼ੋਰ ਦੇ ਰਹੇ ਸਨ, ਪਰ ਹਿੰਦੂ ਸਮਝਦੇ ਸਨ ਉਹਨਾਂ ਦੇ ਨਿਸ਼ਾਨੇ ਫਿਰਕੂ ਸਨ । ਤੇ ਇਸੇ ਕਾਰਨ ਹੀ ਪੰਜਾਬੀ ਹਿੰਦੂਆਂ ਨੇ ਆਪਣੇ ਆਪ ਨੂੰ ਨਵੀਂ ਦਿੱਲੀ ਨਾਲ ਜੋੜਿਆ, ਤੇ ਚੰਡੀਗੜ੍ਹ ਨਾਲ ਨਹੀਂ, ਅਜਿਹਾ ਉਹਨਾਂ ਨੇ ਦੇਸ ਦੀ ਬਹੁਗਿਣਤੀ ਕਮਿਊਨਿਟੀ ਤੇ ਮੁਖ-ਧਾਰਾ ਦਾ ਅੰਗ ਹੋਣ ਦੇ ਅਹਿਸਾਸ ਨਾਲ ਕੀਤਾ । ਸਿੱਖਾਂ ਵਲੋਂ ਆਪਣੀ ਵਖਰੀ ਹੋਂਦ ਨੂੰ ਕਾਇਮ ਰਖਣ ਬਾਰੇ ਕੀਤੇ ਗਏ ਸਭ ਜਤਨਾਂ ਨੂੰ ਹਿੰਦੂਆਂ ਨੇ ਆਪਣੇ ਹਿਤਾਂ ਦੇ ਅਤੇ ਦੇਸ ਦੇ ਹਿਤਾਂ ਦੇ ਵਿਰੁਧ ਸਮਝਿਆ । 

ਨਿਰਸੰਦੇਹ ਹਿੰਦੂਆਂ ਤੇ ਸਿੱਖਾਂ ਵਿਚਲੇ ਖੂਨ ਦੇ ਨਾਤੇ ਨੇ ਇਹਨਾਂ ਨੂੰ ਜੋੜੀ ਰਖਿਆ ਪਰ ਇਹਨੇ ਇਕ ਦੂਜੇ ਨੂੰ ਯਕੀਨਨ ਲੈ ਲਿਆ ਹੋਇਆ ਸੀ । ਹੁਣ ਫਿਰਕੂ ਲੀਹਾਂ ਉਤੇ ਇਸ ਨਵੇਂ ਪਾੜੇ ਨੇ ਦੋਹਾਂ ਕਮਿਊਨਿਟੀਆਂ ਨੂੰ ਹੀ ਧੱਕਾ ਲਾਇਆ । 

ਮੇਰਾ ਆਪਣਾ ਪ੍ਰਭਾਵ ਇਹ ਹੈ ਕਿ ਸਿੱਖਾਂ ਤੋਂ ਹਿੰਦੂਆਂ ਦੀ ਦੁਜਾਇਗੀ ਦਾ ਕਾਰਨ ਇਹ ਤਥ ਹੈ ਕਿ ਹਿੰਦੂ ਅਜੇ ਤਕ ਇਹ ਨਹੀਂ ਭੁੱਲੇ ਕਿ 1947 ਦੀ ਦੇਸ-ਵੰਡ ਪਿਛੋਂ ਪੰਜਾਬ ਇਕ ਅਜਿਹਾ ਰਾਜ ਸੀ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਤਕ ਫੈਲਿਆ ਹੋਇਆ ਸੀ ਤੇ ਜਿਥੇ ਉਹ 60 ਫ਼ੀ ਸਦੀ, ਅਰਥਾਂਤ, ਚੰਗੀ ਬਹੁਗਿਣਤੀ ਵਿਚ ਸਨ । ਪਰ ਕੱਟੇ-ਵਢੇ ਰਾਜ ਵਿਚ ਉਹ ਮੁੜ ਘਟ- ਗਿਣਤੀ ਬਣ ਗਏ । 

ਇਕ ਸਮੇਂ, ਜਦੋਂ ਫਿਰਕੂ ਵੰਡ ਅਜੇ ਬੱਸ ਚਿੰਨ੍ਹ-ਮਈ ਹੀ ਸੀ, ਬਹੁਤ ਸਾਰੇ ਸਿੱਖ ਵੀ ਇਸ ਗੱਲੋਂ ਪਰੇਸ਼ਾਨ ਸਨ ਕਿ ਰਾਜ ਨੂੰ ਹੁਣ ਮੁੜ ਹੋਰ ਛੁਟੇਰਾਂ ਕੀਤਾ ਜਾ ਰਿਹਾ ਹੈ । ਮੈਨੂੰ ਯਾਦ ਹੈ ਕਿ ਇਹ ਸੁਣ ਕੇ ਕਿ ਪੰਜਾਬ ਨੂੰ ਕਟ ਕੇ ਇਸ ਵਿਚੋਂ ਪੰਜਾਬੀ ਸੂਬਾ ਬਣਾਇਆ ਜਾਵੇਗਾ, ਮੈਂ ਆਪਣੇ ਮਿੱਤਰ, ਸਾਧੂ ਸਿੰਘ ਹਮਦਰਦ, ਐਡੀਟਰ ਅਜੀਤ, ਨੂੰ ਫ਼ੋਨ ਕੀਤਾ । ਉਹਨੇ ਵੀ ਪ੍ਰਸਤਾਵਿਤ ਵੰਡ ਦੀ ਵਿਰੋਧਤਾ ਕੀਤੀ । ਤੇ ਉਹ ਮੇਰੇ ਨਾਲ ਸਹਿਮਤ ਸੀ ਕਿ ਪੰਜਾਬ ਨੂੰ ਇਹਦੇ ਸਮੁਚੇ ਰੂਪ ਵਿਚ ਕਾਇਮ ਰਖਣ ਲਈ ਜਤਨ ਕੀਤੇ ਜਾਣ । ਉਹਨੇ ਫਤਹ ਸਿੰਘ ਨਾਲ ਗੱਲਬਾਤ ਕਰਨ ਲਈ ਮੇਰੇ ਨਾਲ ਅੰਮ੍ਰਿਤਸਰ ਜਾਣਾ ਮੰਨਿਆ । 

ਅੰਮ੍ਰਿਤਸਰ ਜਾਣ ਤੋਂ ਪਹਿਲਾਂ ਮੈਂ ਉਸ ਸਮੇਂ ਦੇ ਕਾਂਗਰਸ ਪਰਧਾਨ, ਕਾਮਰਾਜ, ਨਾਲ ਇਸ ਬਾਰੇ ਗੱਲਬਾਤ ਕਰਨ ਬਾਰੇ ਸੋਚਿਆ। ਇਹ ਉਹ ਸਮਾਂ ਸੀ ਜਦੋਂ ਸ਼੍ਰੀਮਤੀ ਗਾਂਧੀ ਉਹਦੀ ਸਲਾਹ ਨੂੰ ਸਹਿਜੇ ਹੀ ਠੁਕਰਾ ਨਹੀਂ ਸੀ ਸਕਦੀ । 

ਭਗਵਤ ਦਿਆਲ, ਜਿਹੜਾ ਹਰਿਆਣੇ ਦਾ ਪਹਿਲਾ ਮੁਖ ਮੰਤਰੀ ਬਣਿਆ, ਉਦੋਂ ਪੰਜਾਬ ਕਾਂਗਰਸ ਦਾ ਪਰਧਾਨ ਸੀ । ਉਹ ਟਰੇਡ ਯੂਨੀਅਨ ਖੇਤਰ ਤੋਂ ਆਇਆ ਸੀ ਤੇ ਉੱਨਤੀ ਕਰਦਿਆਂ ਇਸ ਪਦਵੀ ਤੇ ਪੁਜ ਗਿਆ ਸੀ ਤੇ ਉਹਨੂੰ ਰਾਜ ਦੇ ਮਜ਼ਦੂਰਾਂ ਦੀ ਕਾਫ਼ੀ ਹਿਮਾਇਤ ਹਾਸਲ ਸੀ । ਉਹਨੇ ਅ-ਵੰਡੇ ਪੰਜਾਬ ਦੇ ਲਾਭਾਂ ਨੂੰ ਸਮਝਿਆ ਤੇ ਮੈਨੂੰ ਦਸਿਆ ਕਿ ਉਹ ਪੰਜਾਬ ਨੂੰ ਮੁਤਹਿਦ ਰਖਣ ਦਾ ਵਿਰੋਧ ਨਹੀਂ ਕਰੇਗਾ । ਪਰ ਉਹਨੇ ਇਸ ਤੇ ਜ਼ੋਰ ਦਿੱਤਾ ਕਿ ਰਾਜ ਦੇ ਹਿੰਦੀ-ਬੋਲਦੇ ਇਲਾਕਿਆਂ ਦੇ ਵਿਕਾਸ ਲਈ ਇਕ ਵਖਰਾ ਬੋਰਡ ਕਾਇਮ ਕਰਨਾ ਹੋਵੇਗਾ । ਉਹਨੇ ਆਖਿਆ ਕਿ ਉਹ ਪਬਲਿਕ ਵਿਚ ਤਾਂ ਇਹ ਕਹਿੰਦਾ ਰਹੇਗਾ ਕਿ ਹਰਿਆਣੇ ਨਾਲ ਧੋਖਾ ਕੀਤਾ ਗਿਆ ਹੈ, ਪਰ ਸਾਂਝੀ ਤਜਵੀਜ਼ ਵਿਰੁਧ ਉਹ ਕੋਈ ਕਾਰਵਾਈ ਨਹੀਂ ਕਰੇਗਾ । 

ਇਹਨਾਂ ਭਰੋਸਿਆਂ ਨਾਲ ਲੈਸ ਹੋ ਕੇ ਮੈਂ ਜਲੰਧਰ ਪੁਜਿਆ ਜਿਥੋਂ ਮੈਂ ਮੋਟਰ ਰਾਹੀਂ ਅੰਮ੍ਰਿਤਸਰ ਗਿਆ । ਹਮਦਰਦ ਨੇ ਫਤਹ ਸਿੰਘ ਦੇ ਸਹਾਇਕਾਂ ਨੂੰ ਫ਼ੋਨ ਉਤੇ ਦੱਸ ਛਡਿਆ ਹੋਇਆ ਸੀ ਕਿ ਅਸੀਂ ਕਿਹੜੇ ਮਿਸ਼ਨ ਤੇ ਆ ਰਹੇ ਹਾਂ । ਫਤਹ ਸਿੰਘ ਉਦੋਂ ਅਕਾਲ ਤਖ਼ਤ ਉਪਰ ਇਕ ਕਮਰੇਂ* ਵਿਚ ਟਿਕਿਆ ਹੋਇਆ ਸੀ ਇਹ ਗੱਲ ਇਸ ਧਰਮ-ਅਸਥਾਨ ਦੀ ਨਿਰਾਦਰੀ ਸੀ ਕਿਉਂਜੁ ਕੋਈ ਵੀ ਨਾਸ਼ਵਾਨ ਮਨੁੱਖ ਗੁਰੂਆਂ ਤੋਂ ਉਪਰ ਨਹੀਂ ਹੋ ਸਕਦਾ, ਤੇ ਗੁਰੂਆਂ ਦੀ ਸੀਟ ਹੇਠਲੀ ਮੰਜ਼ਲ ਤੇ ਸੀ। 

ਹਮਦਰਦ ਮੈਨੂੰ ਪੌੜੀਆਂ ਉਤੇ ਛਡ ਕੇ ਵਾਪਸ ਚਲਿਆ ਗਿਆ। ਸ਼ਾਇਦ ਇਸ ਕਰਕੇ ਕਿ ਉਹਨੇ ਸੋਚਿਆ ਹੋਵੇਗਾ ਕਿ ਮੇਰੇ ਇਕੱਲੇ ਨਾਲ ਫਤਹ ਸਿੰਘ ਵਧੇਰੇ ਖੁਲ੍ਹ ਕੇ ਗੱਲਾਂ ਕਰ ਸਕੇਗਾ । ਸੋ ਮੈਂ ਇਕੱਲਾ ਹੀ ਫਤਹ ਸਿੰਘ ਦੇ ਕਮਰੇ ਵਿਚ ਗਿਆ । 

ਫਤਹ ਸਿੰਘ ਫ਼ਰਸ਼ ਉਤੇ ਹੀ ਲੰਮਾ ਪਿਆ ਸੀ ਤੇ ਦੋ ਸ਼ਰਧਾਲੂ ਉਹਦੀਆਂ ਲੱਤਾਂ ਘੁੱਟ ਰਹੇ ਸੀ । ਉਹਨੂੰ ਮੇਰੀ ਉਡੀਕ ਸੀ ; ਤੇ ਸ਼ਰਧਾਲੂਆਂ ਦੇ ਉਥੋਂ ਜਾਂਦਿਆਂ ਹੀ ਮੈਂ ਆਪਣੇ ਆਉਣ ਦਾ ਮਨੋਰਥ ਦਸਿਆ। ਮੈਂ ਆਖਿਆ ਕਿ ਪੰਜਾਬੀ ਤਾਂ ਸਗੋਂ ਪੰਜਾਬ ਦਾ ਦਿੱਲੀ ਤਕ ਪਸਾਰ ਹੋਇਆ ਵੇਖਣਾ ਚਾਹੁਣਗੇ, ਅਤੇ ਪੰਜਾਬ ਨੂੰ ਵੰਡਣ ਦੀ ਤਜਵੀਜ਼ ਤਾਂ ਭੰ-ਭੀਤ ਕਰਨ ਵਾਲੀ ਹੈ । ਮੈਂ ਉਹ ਤਜਵੀਜ਼ ਉਹਦੇ ਸਾਹਮਣੇ ਰਖੀ ਜਿਹੜੀ ਹਮਦਰਦ ਨੇ ਸੂਤਰਬਧ ਕੀਤੀ ਸੀ ਤੇ ਯਕੀਨ ਦਿਵਾਇਆ ਕਿ ਨਵਾਂ ਪੰਜਾਬ ਜਿਹੜਾ ਪਾਨੀਪਤ ਤਕ ਫੈਲਿਆ ਹੋਵੇਗਾ, ਪੰਜਾਬੀ ਸੂਬਾ ਹੋਵੇਗਾ ਤੇ ਗੁਰਮੁਖੀ ਲਿਪੀ ਵਿਚ ਪੰਜਾਬੀ ਰਾਜ ਦੀ ਸਰਕਾਰੀ ਭਾਸ਼ਾ ਹੋਵੇਗੀ ।  

ਫਤਹ ਸਿੰਘ ਨੇ ਸਹਿਜੇ ਜਿਹੇ ਆਖਿਆ ਕਿ ਇਹ ਗੱਲ ਨਿਆਈਂ ਨਹੀਂ ਹੋਵੇਗੀ ਕਿਉਂਜੁ ਇਸ ਵਿਚ ਹਿੰਦੀ-ਬੋਲਦੇ ਲੋਕ ਸ਼ਾਮਿਲ ਹੋਣਗੇ ਜਿਹੜੇ ਪੰਜਾਬ ਦਾ ਹਿਸਾ ਬਣਨਾ ਨਹੀਂ ਚਾਹੁੰਦੇ। ਮੈਂ ਆਖਿਆ ਕਿ ਪਾਨੀਪਤ ਤਕ ਰਹਿੰਦੇ ਲੋਕ ਪੰਜਾਬੀ ਹਨ ਜਿਹੜੇ ਦੇਸ-ਵੰਡ ਤੋਂ ਪਿਛੋਂ ਉਥੇ ਜਾ ਟਿਕੇ ਸਨ ; ਉਹਨਾਂ ਦੇ ਮੂਲ ਘਰ ਪਾਕਿਸਤਾਨ ਵਿਚ ਸਨ । ਉਹਨਾਂ ਦੀਆਂ ਰਵਾਇਤਾਂ, ਸਭਿਆ- ਚਾਰ ਤੇ ਲਿਬਾਸ ਅਤੇ ਉਹਨਾਂ ਦੀ ਬੋਲੀ ਪੰਜਾਬੀ ਹਨ । ਫਤਹ ਸਿੰਘ ਨੇ ਮੁੜ ਕਿਹਾ ਕਿ ਉਹ ਤਾਂ ਅਜਿਹਾ ਪੰਜਾਬ ਚਾਹੁੰਦਾ ਹੈ ਜਿਸ ਵਿਚ ਉਹ ਲੋਕ ਹੀ ਹੋਣਗੇ ਜਿਨ੍ਹਾਂ ਨੂੰ ‘ਪੰਜਾਬੀ ਸੂਬੇ’ ਦੇ ਫ਼ਲਸਫ਼ੇ ਵਿਚ ਯਕੀਨ ਹੈ । 

ਮੈਂ ਕਿਹਾ ਕਿ ਇਹਦੇ ਅਰਥ ਤਾਂ ਸਿਰਫ਼ ਸਿੱਖ ਹੋਏ । ਉਹਨੇ ਜ਼ੋਰਦਾਰ ਤਰ੍ਹਾਂ ਇਸ ਦੋਸ਼ ਤੋਂ ਇਨਕਾਰ ਕੀਤਾ ਪਰ ਉਹਦੇ ਮਨ ਦੀ ਗੱਲ ਬਾਹਰ ਆ ਗਈ ਜਦੋਂ ਉਹਨੇ ਇਹ ਆਖਿਆ ਕਿ ਉਹ ਸਿੱਖ ਜਿਹੜੇ ਆਪਣੇ ਕੇਸ ਤੇ ਦਾੜ੍ਹੀ ਕਟਦੇ ਹਨ ਤੇ ਹਜਾਮਤ ਕਰਦੇ ਹਨ ਉਹਨਾਂ ਨੂੰ ਬਾਹਰ ਰਖਿਆ ਜਾਵੇਗਾ । ਮੈਂ ਉਹਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਸੂਬੇ ਵਿਚ ਵਸੋਂ-ਰਚਨਾ ਦੇ ਬਾਵਜੂਦ, ਫ਼ੌਜ ਕੇਂਦਰੀ ਸਰਕਾਰ ਦੇ ਅਧੀਨ ਰਹੇਗੀ। ਉਹਨੇ ਇਹ ਵੀ ਸ਼ਿਕਾਇਤ ਕੀਤੀ ਕਿ ਆਲ ਇੰਡੀਆ ਰੇਡੀਓ ਗੁਰਬਾਣੀ ਬਰਾਡਕਾਸਟ ਨਹੀਂ ਕਰਦਾ ; ਮੈਂ ਫੇਰ ਦਸਿਆ ਕਿ ਆਲ ਇੰਡੀਆ ਰੇਡੀਓ ਕੇਂਦਰ ਦੇ ਅਧੀਨ ਸੂਚਨਾ ਤੇ ਬਰਾਡਕਾਸਟਿੰਗ ਮੰਤਰਾਲੇ ਦਾ ਇਕ ਵਿਭਾਗ ਹੈ । 

ਸਪੱਸ਼ਟ ਹੈ ਕਿ ਬਹੁਤ ਸਾਰੀਆਂ ਗੱਲਾਂ ਬਾਰੇ ਫਤਹ ਸਿੰਘ ਦਾ ਗਿਆਨ ਸੀਮਿਤ ਸੀ । ਨਾਲੇ ਉਹ ਤਾਂ ਹਰ ਕੀਮਤ ਉਤੇ ਪੰਜਾਬੀ ਸੂਬਾ ਚਾਹੁੰਦਾ ਸੀ ; ਉਹਦੇ ਨਾਲ ਤਾਂ ਬੱਸ ਇਹਦੇ ਬਾਰੇ ਬਹਿਸ ਹੋ ਹੀ ਨਹੀਂ ਸੀ ਸਕਦੀ । ਮੈਂ ਨਿਰਾਸ ਮੁੜਿਆ ਪਰ ਜਦੋਂ ਸਿੱਖਾਂ ਨੇ ਪੰਜਾਬੀ ਸੂਬੇ ਤੇ ਰਾਜ ਕਰਨ ਦੇ ਅਧਿਕਾਰ ਦੀ ਮੰਗ ਕੀਤੀ ਤਾਂ ਮੇਰੇ ਉਤੇ ਹੋਣ ਵਾਲਾ ਪ੍ਰਤੀਕਰਮ ਉਸ ਤਰ੍ਹਾਂ ਨਹੀਂ ਸੀ ਹੋਇਆ ਜਿਸ ਤਰ੍ਹਾਂ ਦਾ ਪੰਜਾਬੀ ਹਿੰਦੂਆਂ ਦੀ ਬਹੁਗਿਣਤੀ ਉਤੇ ਹੋਇਆ । ਸਭੇ ਅਕਾਲੀ ਐਜੀਟੇਸ਼ਨਾਂ ਹੀ ਇਸ ਦ੍ਰਿਸ਼ਟੀਕੋਣ ਨੂੰ ਇਕਸਾਰ ਤੌਰ ਤੇ ਪੇਸ਼ ਕਰਦੀਆਂ ਰਹੀਆਂ ਸਨ।  

ਭਾਵੇਂ ਰਾਜ ਦੇ ਮੁਖੀ ਮੰਤਰੀ ਸਿੱਖ ਰਹੇ, ਇਹਨਾਂ ਵਿਚੋਂ ਬਹੁਤੇ ਕਾਂਗਰਸੀ ਸਨ । ਬੱਸ ਅਕਾਲੀ-ਜਨਤਾ ਕੁਲੀਸ਼ਨ ਸਮੇਂ ਹੀ, 1977, ਵਿਚ ਮੁਖ ਮੰਤਰੀ ਕਾਂਗਰਸੀ ਨਹੀਂ ਸੀ । ਇਸ ਪਿਛੋਂ ਅਕਾਲੀਆਂ ਨੇ ਸਦਾ ਹੀ ਇਹ ਗੱਲ ਜ਼ੋਰ ਨਾਲ ਪੇਸ਼ ਕਰਨੀ ਚਾਹੀ ਕਿ ਸਿਰਫ਼ ਅਕਾਲੀ ਹੀ ਸਿੱਖ ਹਨ। 

ਭਾਰਤ ਸਰਕਾਰ ਨੇ ਸਿਆਣਪ ਵਿਖਾਉਣੀ ਸੀ ਕਿ ਜੇ ਉਹ ਉਹਨਾਂ ਅਕਾਲੀ ਮੰਗਾਂ ਨੂੰ ਮੰਨ ਲੈਂਦੀ ਜੋ ਸਭਨਾਂ ਪੰਜਾਬੀਆਂ ਦੀਆਂ ਸਾਂਝੀਆਂ ਮੰਗਾਂ ਸਨ । ਪਰ ਸਰਕਾਰ ਨੇ ਸਭਨਾਂ ਅਕਾਲੀ ਐਜੀਟੇਸ਼ਨਾਂ ਨਾਲ ਇਸ ਤਰ੍ਹਾਂ ਨਿਬੜਨਾ ਚਾਹਿਆ ਜਿਵੇਂ ਇਹ ਕਾਨੂੰਨ ਤੇ ਅਮਨ ਦਾ ਹੀ ਮਸਲਾ ਹੋਣ, ਪੰਜਾਬ ਦੇ ਹਿੰਦੂਆਂ ਨੇ ‘ਸਿੱਖ ਗ਼ਲਬੇ’ ਤੋਂ ਡਰਦਿਆਂ, ਨਵੀਂ ਦਿੱਲੀ ਦਾ ਸਾਥ ਦਿਤਾ । ਹਰ ਅਕਾਲੀ ਐਜੀਟੇਸ਼ਨ ਦੇ ਸਿਟੇ ਵਜੋਂ ਸਿੱਖਾਂ ਤੇ ਹਿੰਦੂਆਂ ਵਿਚਲਾ ਪਾੜਾ ਹੋਰ ਚੌੜਾ ਹੋ ਗਿਆ । ਹੁਣ ਫ਼ੌਜੀ ਕਾਰਵਾਈ ਨੇ ਦੋਹਾਂ ਕਮਿਊਨਿਟੀਆਂ ਨੂੰ ਆਖ਼ਰੀ ਬੱਚੇ ਤਕ ਇਕ ਦੂਜੇ ਤੋਂ ਪੂਰੀ ਤਰ੍ਹਾਂ ਦੂਰ ਕਰ ਦਿਤਾ ਹੈ । 

ਅੱਜ ਪੰਜਾਬ ਦੇ ਸਰਸਰੀ ਜਿਹੇ ਦੌਰੇ ਪਿਛੋਂ ਦੋਹਾਂ ਕਮਿਊਨਿਟੀਆਂ ਵਿਚਕਾਰ ਸੰਬੰਧਾਂ ਵਿਚਲੇ ਖਿਚਾਉ ਨੂੰ ਮਹਿਸੂਸਿਆ ਜਾ ਸਕਦਾ ਹੈ ਜਿਹੜੀਆਂ ਇਕ ਦੂਜੇ ਤੋਂ ਏਡੀਆ ਦੂਰ ਕਦੇ ਵੀ ਨਹੀਂ ਸਨ ਜਿਡੀਆਂ ਅਜ ਹਨ। 

ਸਿੱਖਾਂ ਦੇ ਦਿਲਾਂ ਵਿਚ ਦੁਖ ਅਤੇ ਨਿਰਾਦਰੀ ਦਾ ਅਹਿਸਾਸ ਏਡਾ ਡੂੰਘਾ ਹੈ ਕਿ ਉਹ ਸਮਝਣ ਲਗ ਪਏ ਹਨ ਕਿ ਉਹ ਇਕ ਪੀੜਿਤ ਤੇ ਮਜ਼ਲੂਮ ਘਟ- ਗਿਣਤੀ ਹਨ। ਦੂਜੇ ਪਾਸੇ, ਹਿੰਦੂਆਂ ਨੂੰ, ਬਿਨਾਂ ਕਿਸੇ ਛੋਟ ਦੇ, ਇਸ ਪੱਖੋਂ ਰਾਹਤ ਮਿਲੀ ਹੈ ਕਿ ਬੀਤੇ ਦੋ ਸਾਲਾਂ ਦਾ ਸਿਰਾਂ ਉਤੇ ਲਟਕਦਾ ਖ਼ਤਰਾ ਦੂਰ ਹੋ ਗਿਆ ਹੈ। ਕਈ ਥਾਈਂ ਉਹਨਾਂ ਨੇ ਫ਼ੌਜੀ ਕਾਰਵਾਈ ਉਤੇ ਖ਼ੁਸ਼ੀ ਵੀ ਮਨਾਈ । ਪਰ ਬਹੁਤਿਆਂ ਨੂੰ ਭਾਵੇਂ ਇਹ ਤਸੱਲੀ ਹੋਈ ਕਿ ਫੌਜੀ ਕਾਰਵਾਈ ਨੇ ਦਹਿਸ਼ਤਪਸੰਦੀ ਨੂੰ ਦਬਾ ਦਿਤਾ ਹੈ; ਗੋਲਡਨ ਟੈਂਪਲ ਨੂੰ ਪੁਜੇ ਨੁਕਸਾਨ ਨੇ ਦੁਖੀ ਕੀਤਾ ਜਿਹੜਾ ਉਹਨਾਂ ਲਈ ਵੀ ਓਡਾ ਹੀ ਪਵਿੱਤਰ ਹੈ ਜਿਡਾ ਸਿੱਖਾਂ ਲਈ। 

ਸਮਾਂ ਜ਼ਖ਼ਮਾਂ ਨੂੰ ਰਾਜ਼ੀ ਕਰ ਸਕਦਾ ਹੈ, ਪਰ ਬੀਤੇ ਨੂੰ ਪਿਛਾਂਹ ਹੀ ਛੜ ਦੇਣ ਲਈ ਚੇਤੰਨ ਜਤਨਾਂ ਦੀ ਲੋੜ ਹੈ । ਬੁਧੀਮਾਨ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀ ਮੁੜ-ਸਿਰਜਣਾ ਦੇ ਅਮਲ ਨੂੰ ਗਤੀਸ਼ੀਲ ਕਰਨ ਲਈ ਪਹਿਲਕਦਮੀ ਤੋਂ ਕੰਮ ਲੈ ਸਕੇ । ਇਸ ਤਰ੍ਹਾਂ ਦੀ ਲੀਡਰਸ਼ਿਪ ਕਿਸੇ ਵੀ ਕਮਿਊਨਿਟੀ ਕੋਣ ਨਜ਼ਰ ਨਹੀਂ ਆਉਂਦੀ। ਦੋਵੇਂ ਹੀ ਬੀਤੇ ਨੂੰ ਜਫੀ ਪਾਈਂ ਬੈਠੀਆਂ ਹਨ ਤੇ ਇਕ ਦੂਜੇ ਉਤੇ ਦੋਸ਼ ਬਪੇ ਜਾ ਰਹੇ ਹਨ ।  

ਹਾਲ ਦੀ ਘੜੀ ਅਕਾਲੀ ਪਾਰਟੀ ਬੱਸ ਨਾਂ ਵਿਚ ਹੀ ਜਿਊਂਦੀ ਹੈ, ਇਹਦੇ 

ਬਹੁਤੇ ਸਿਖਰਲੇ ਆਗੂ ਬਦਨਾਮ ਹੋ ਚੁਕੇ ਹਨ ਜਾਂ ਜੇਹਲਾਂ ਵਿਚ ਹਨ । ਪਾਰਟੀ ਦੀ ਬਲਵੀਂ ਲੀਡਰਸ਼ਿਪ ਆਪਣੇ ਅਨੁਆਈਆਂ ਨੂੰ ਨਾਲ ਰਖਣ ਲਈ ਸਿੱਖਾਂ ਤੇ ਹਿੰਦੂਆਂ ਵਿਚਲੇ ਮਤਭੇਦਾਂ ਨੂੰ ਉਭਾਰਨ ਦਾ ਕੰਮ ਹੀ ਕਰ ਰਹੀ ਹੈ ; ਸਿੱਖ ਸੰਸਥਾਵਾਂ ਵਲੋਂ ਪਾਸ ਕੀਤੇ ਗਏ ਮਤਿਆਂ ਵਿਚ ‘ਨਿਰਦੋਸ਼ ਸਿੱਖਾਂ’ ਦੀ ਮੌਤ ਉਤੇ ਤਾਂ ਅਫ਼ਸੋਸ ਪ੍ਰਗਟਾਇਆ ਗਿਆ ਹੈ ਪਰ ਨਿਰਦੋਸ਼ ਹਿੰਦੂਆਂ ਦੇ ਮਾਰੇ ਜਾਣ ਦਾ ਜ਼ਿਕਰ ਤਕ ਨਹੀਂ ਹੁੰਦਾ। ਸ਼ਹੀਦੀ ਦਿਵਸ ਨੇ ਸਿਰਫ਼ ਸਿੱਖਾਂ ਦੀ ਯਾਦ ਨੂੰ ਹੀ ਨਿਵਾਜਿਆ ਜੋ ਫ਼ੌਜੀ ਕਾਰਵਾਈ ਦੇ ਦੌਰਾਨ ਮਾਰੇ ਗਏ । ਜੇ ਭਿੰਡਰਾਂਵਾਲੇ ਦੇ ਆਦਮੀਆਂ ਹੱਥੋਂ ਮਾਰੇ ਗਏ ਹਿੰਦੂਆਂ ਦੀ ਮੌਤ ਤੇ ਵੀ ਦੁਖ ਪ੍ਰਗਟਾਇਆ ਜਾਂਦਾ ਤਾਂ ਫਿਰਕੂ ਪ੍ਰਕਿਰਤੀ ਦਾ ਨਹੀਂ ਸਗੋਂ ਪੰਜਾਬੀ ਪ੍ਰਕਿਰਤੀ ਦੇ ਇਕ ਨਵੇਂ ਕਾਂਡ ਦਾ ਸ਼੍ਰੀ ਗਣੇਸ਼ ਹੋ ਸਕਦਾ ਸੀ । 

ਸਿੱਖ ਗੁੱਸੇ ਦੀ ਸੇਧ ਸ਼੍ਰੀਮਤੀ ਗਾਂਧੀ ਦੇ ਹੀ ਨਹੀਂ ਸਗੋਂ ਹਿੰਦੂਆਂ ਦੇ ਵਿਰੁਧ ਵੀ ਹੈ, ਭਾਵੇਂ ਇਹਨਾਂ ਹਿੰਦੂਆਂ ਦਾ ਫ਼ੌਜਾਂ ਭੇਜਣ ਬਾਰੇ ਸਰਕਾਰ ਦੇ ਫ਼ੈਸਲੇ ਨਾਲ ਕੋਈ ਸੰਬੰਧ ਨਹੀਂ । ਤੇ ਇਹੋ ਗੱਲ ਪ੍ਰਸਪਰ ਮੇਲ-ਮਿਲਾਪ ਦੇ ਅਮਲ ਨੂੰ ਵਧੇਰੇ ਮੁਸ਼ਕਲ ਬਣਾਉਂਦੀ ਹੈ । ਪੰਜਾਬ ਵਿਚ ਫ਼ੌਜ ਦੀ ਮੌਜੂਦਗੀ ਵੱਲ ਦੋਹਾਂ ਕਮਿਊਨਿਟੀਆਂ ਦਾ ਵਤੀਰਾ ਇਕ ਟੈਸਟ-ਕੇਸ ਰਿਹਾ ਹੈ। ਸਿੱਖ ਫ਼ੌਜ ਦੀ ਤੁਰਤ ਵਾਪਸੀ ਦੀ ਮੰਗ ਕਰਦੇ ਰਹੇ ਹਨ ; ਹਿੰਦੂ ਫ਼ੌਜ ਨੂੰ ਇਥੇ ਰਖੀ ਰਖਣ ਦੀ ਹਿਮਾਇਤ ਕਰਦੇ ਰਹੇ ਹਨ, ਕਿਉਂਜੁ ਉਹਨਾਂ ਨੂੰ ਡਰ ਸੀ ਕਿ ਫ਼ੌਜ ਦੇ ਵਾਪਸ ਜਾਂਦਿਆਂ ਹੀ ‘ਬਦਲੇ ਦੀਆਂ ਕਾਰਵਾਈਆਂ’ ਸ਼ੁਰੂ ਹੋ ਜਾਣਗੀਆਂ । 

ਹੋ ਸਕਦਾ ਸੀ ਕਿ ਸਿੱਖ, ਉਹ ਭਾਵੇਂ ਗੁੱਸੇ ਤੇ ਓਪਰਿਆਏ-ਹੋਏ ਹਨ, ਆਪਣਾ ਵਤੀਰਾ ਤਬਦੀਲ ਕਰ ਲੈਂਦੇ ਜੇਕਰ ਸਰਕਾਰ ਦੀ ਇਮਾਨਦਾਰੀ ਵਿਚ ਅਤੇ ਹਿੰਦੂਆਂ ਦੇ ਸੈਕੂਲਰਿਜ਼ਮ ਵਿਚ ਉਹਨਾਂ ਦਾ ਵਿਸ਼ਵਾਸ ਕਾਇਮ ਰਹਿੰਦਾ । ਹੁਣ ਦੋਹਾਂ ਕਮਿਊਨਿਟੀਆਂ ਨੂੰ ਆਪਣੇ ਆਪ ਨੂੰ ਇਹ ਸਵਾਲ ਪੁਛਣਾ ਚਾਹੀਦਾ ਹੈ : ਇਥੋਂ ਉਹਨਾਂ ਨੇ ਕਿਧਰ ਜਾਣਾ ਹੈ ? ਹਿੰਦੂ ਸਮਝਣ ਲਗੇ ਹਨ ਕਿ ਫ਼ੌਜ ਕੋਈ ਉੱਤਰ ਨਹੀਂ ਅਤੇ ਜੇ ਇਹਨੂੰ ਅਨਿਸਚਿਤ ਕਾਲ ਲਈ ਰਖਿਆ ਗਿਆ ਤਾਂ ਹੋ ਸਕਦਾ ਹੈ ਇਹਦੀ ਕਾਰਗਰਤਾ ਹੀ ਉਡ-ਪੁਡ ਜਾਵੇ ਅਤੇ ਇਹ ਫਿਰਕੂ ਮਾਮਲਿਆਂ ਵਿਚ ਉਲਝ ਜਾਵੇ । ਪਰ ਪੰਜਾਬੀ ਹਿੰਦੂ ਵਰਤਮਾਨ ਸਿੱਖ ਲੀਡਰਸ਼ਿਪ ਨਾਲ ਕੋਈ ਇਕਸੁਰਤਾ ਕਾਇਮ ਨਹੀਂ ਕਰ ਸਕਦੇ ਇਸੇ ਕਾਰਨ ਦੋਵੇਂ ਕਮਿਊਨਿਟੀਆਂ ਇਕ ਦੂਜੇ ਤੋਂ ਦੂਰ ਦੂਰ ਖੜੀਆਂ ਹਨ । 

ਸੁਝਾਉ ਦਿਤਾ ਗਿਆ ਹੈ ਕਿ ਚੰਗੇਰੀਆਂ ਆਰਥਕ ਹਾਲਤਾਂ ਸਿੱਖਾਂ ਤੇ ਹਿੰਦੂਆਂ, ਦੋਹਾਂ, ਦਾ ਧਿਆਨ ਉਹਨਾਂ ਦੇ ਤੁਛ ਧਾਰਮਕ ਮਤਭੇਦਾਂ ਵਲੋਂ ਲਾਂਭੇ ਲਿਜਾ ਸਕਦੀਆਂ ਹਨ। ਪਰ ਪੰਜਾਬ ਸਦਾ ਹੀ ਸਾਡੇ ਦੇਸ ਵਿਚ ਇਕ ਅੱਤ ਖ਼ੁਸ਼ਹਾਲ ਰਾਜ ਰਿਹਾ ਹੈ । ਪੰਜਾਬ ਵਿਖੇ ਸਾਵੇ ਇਨਕਲਾਬ ਦਾ ਅਧਿਅਨ ਜੋ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਜੀ. ਐਸ. ਭੱਲਾ ਅਤੇ ਜੀ.ਕੇ. ਚੱਡਾ ਨੇ, ਕੀਤਾ ਹੈ, ਇਹ ਤਥ ਪੇਸ਼ ਕਰਦਾ ਹੈ : 

‘ਸਿੰਜਾਈ ਹੇਠ ਸਮੁਚੇ ਤੇ ਨਿਰੋਲ ਰਕਬਿਆਂ ਦੇ ਪਖੋਂ, ਪੰਜਾਬ ਨੂੰ ਸਦਾ ਹੀ ਸਮੁਚੇ ਰਾਸ਼ਟਰ ਨੂੰ ਪ੍ਰਾਪਤ ਸਹੂਲਤਾਂ ਨਾਲੋਂ ਤਿੰਨ ਗੁਣਾਂ ਸਹੂਲਤਾਂ ਮਿਲਦੀਆਂ ਰਹੀਆਂ ਹਨ; 1965-66 ਅਤੇ 1978-79 ਵਿਚਲੇ ਦੌਰ ਵਿਚ ਫ਼ਸਲ-ਹੇਠਲੇ ਰਕਬੇ ਦੇ ਪ੍ਰਤੀ ਏਕੜ ਪਿਛੇ ਖਾਦਾਂ ਦੀ ਵਰਤੋਂ ਪੰਜਾਬ ਵਿਚ 8.84 ਕਿਲੋਗਰਾਮ ਤੋਂ ਵਧ ਕੇ 90.96 ਕਿਲੋਗਰਾਮ ਹੋ ਗਈ ਜਦ . ਕਿ ਭਾਰਤ ਵਿਚ ਇਹ ਵਾਧਾ 4.90 ਕਿਲੋਗਰਾਮ ਤੋਂ ਵਧ ਕੇ ਸਿਰਫ਼ 29.80 ਕਿਲੋਗਰਾਮ ਦਾ ਸੀ ; 1972 ਵਿਚ, ਪੰਜਾਬ ਵਿਚ ਬੀਜੇ ਹੋਏ ਹਰ 102 ਹੈਕਟੇਅਰ ਪਿਛੇ ਇਕ ਟਰੈਕਟਰ ਸੀ । ਜਦ ਕਿ ਰਾਸ਼ਟਰੀ ਪਧਰ ਉਤੇ 922 ਹੈਕਟੇਅਰ ਪਿਛੇ ਇਕ ਸੀ। 

‘1972 ਵਿਚ ਹੀ, ਪੰਜਾਬ ਵਿਚ ਬਿਜਾਈ ਹੇਠਲੇ ਹਰ 14 ਹੈਕਟਰ ਪਿਛੇ ਇਕ ਟਿਊਬਵੈੱਲ ਸੀ, ਜਦ ਕਿ ਭਾਰਤ ਵਿਚ 43 ਹੈਕਟਰ ਪਿਛੇ ਇਕ ਸੀ । ਪੰਜਾਬ ਵਿਚ ਸਮੁਚੀ ਬਿਜਲੀ ਦਾ 43 ਫ਼ੀ ਸਦੀ ਖੇਤੀਬਾੜੀ ਦੇ ਲੇਖੇ ਲਗਦਾ ਹੈ ਜਦ ਕਿ ਭਾਰਤ ਵਿਚ ਇਹ ਫ਼ੀ ਸਦੀ ਸਿਰਫ਼ 12 ਹੈ; ਫ਼ਸਲ ਹੇਠਲੇ ਹਰ ਹੈਕਟੇਅਰ ਪਿਛੇ, ਪੰਜਾਬ ਦੇ ਕਾਸ਼ਤਕਾਰ ਨੂੰ ਉਸ ਨਾਲੋਂ ਦੂਣਾ ਸਹਿਕਾਰੀ ਕਰਜ਼ਾ ਮਿਲਦਾ ਹੈ ਜਿੰਨਾ ਰਾਸ਼ਟਰੀ ਪਧਰ ਉਤੇ ਉਹਦੇ ਪ੍ਰਤੀਰੂਪ ਨੂੰ ਮਿਲਦਾ ਹੈ, ਜਦ ਕਿ 1960-61 ਵਿਚ ਇਸ ਸੰਬੰਧ ਵਿਚ ਕੋਈ ਫ਼ਰਕ ਨਹੀਂ ਸੀ ; ਪੰਜਾਬ ਵਿਚ, ਕੁਲ ਜ਼ਰਾਇਤੀ ਪੈਦਾਵਾਰ 1950-51 1965-66 ਦੇ ਦੌਰ ਵਿਚ 4.54 ਫ਼ੀ ਸਦੀ ਸਾਲਾਨਾ ਦੀ ਦਰ ਨਾਲ ਵਧੀ ਜਦ ਕਿ ਰਾਸ਼ਟਰੀ ਪੈਮਾਨੇ ਤੇ ਇਹ ਦਰ 2.36 ਫ਼ੀ ਸਦੀ ਰਹੀ । 1965-66 ਤੋਂ 1977-78 ਦੇ ਦੌਰ ਵਿਚ, ਪੰਜਾਬ ਰਾਜ ਵਿਚ ਪੈਦਾਵਾਰ ਵਿਚ ਸਾਲਾਨਾ ਵਾਧੇ ਦੀ ਦਰ 8.38 ਫ਼ੀ ਸਦੀ ਰਹੀ ਜਦ ਕਿ ਸਮੁਚੇ ਦੇਸ ਵਿਚ ਇਹ ਦਰ 4 ਫ਼ੀ ਸਦੀ ਰਹੀ । 

‘ਉਦਯੋਗ ਵਿਚ ਵਾਧਾ ਵੀ ਕਾਫ਼ੀ ਪ੍ਰਭਾਵਸ਼ਾਲੀ ਰਿਹਾ 1960-61 1977-78 ਦੇ ਦੌਰ ਵਿਚ ਇਸ ਸੈਕਟਰ ਵਿਚ ਵਾਧੇ ਦੀ ਦਰ 6.87 ਛੀ ਸਦੀ ਰਹੀ । ਇਹਨਾਂ ਸਭਨਾਂ ਤੱਤਾਂ ਦੇ ਸਿਟੇ ਵਜੋਂ ਕਿਹਾ ਜਾ ਸਕਦਾ ਹੈ ਕਿ 1960-61 ਤੋਂ 1977-78 ਤਕ ਦੇ ਪੂਰੇ ਦੌਰ ਵਿਚ ਪੰਜਾਬ ਵਿਚ ਜੀ-ਪ੍ਰਤੀ ਆਮਦਨ 3.17 ਫ਼ੀ ਸਦੀ ਵਧੀ ਜਦ ਕਿ ਸਮੁਚੇ ਭਾਰਤ ਵਿਚ 1.21 ਫ਼ੀ ਸਦੀ ਵਧੀ ।’ 

ਸਮੱਸਿਆ ਦਾ ਕੇਂਦਰਿਕ ਆਰਥਕ ਨਹੀਂ ਸਗੋਂ ਰਾਜਸੀ ਹੈ । ਅਤੇ ਰਾਜਸੀ ਮਸਲੇ ਤਾਕਤ ਦੇ ਜ਼ੋਰ ਨਹੀਂ ਨਜਿਠੇ ਜਾ ਸਕਦੇ । ਨਾ ਹੀ ਅਕਾਲੀ ਲੀਡਰਸ਼ਿਪ ਨੂੰ ਮਲੀਆਮੇਟ ਕੀਤਾ ਜਾ ਸਕਦਾ ਹੈ ਜਿਸ ਦੀ ਆਸ ਕਿ ਸ੍ਰੀਮਤੀ ਗਾਂਧੀ ਨੂੰ ਸੀ । ਫ਼ੌਜੀ ਕਾਰਵਾਈ ਪਿਛੋਂ, ਉਹ ਨਹੀਂ ਸੀ ਚਾਹੁੰਦੀ ਕਿ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਲੀਡਰਸ਼ਿਪ ਨੂੰ ਪ੍ਰਮੁਖਤਾ ਹਾਸਲ ਰਹੇ । ਉਹ ਅਕਾਲੀ ਦਲ ਅਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਕੋ ਸਿੱਕੇ ਦੇ ਦੋ ਪਾਸੇ ਸਮਝਦੀ ਸੀ । 

ਸਿੱਖ ਲੀਡਰਸਿਪ ਵਿਚ ਪੈਦਾ ਹੋਈ ਖ਼ਲਾ ਸਿਰਫ਼ ਅੱਤਵਾਦੀਆਂ ਦੀ ਹੀ ਸਹਾਈ ਹੋ ਸਕਦੀ ਹੈ ; ਅਤੇ ਲੌਂਗੋਵਾਲ, ਬਾਦਲ ਤੇ ਬਰਨਾਲਾ ਵਰਗੇ ਮਾਡਰੇਟ ਅਕਾਲੀ ਆਗੂਆਂ ਦੀ ਆਪਣੀ ਹਿਮਾਇਤ ਗੁਆ ਬਹਿਣ ਦੀ ਸੰਭਾਵਨਾ ਨੂੰ ਖ਼ਤਰਨਾਕ ਸਮਝਣਾ ਚਾਹੀਦਾ ਹੈ ਕਿਉਂਜੁ ਇਹਦਾ ਬਦਲ ਬੱਸ ਇਕ ਹੋਰ ਭਿੰਡਰਾਂਵਾਲਾ ਹੀ ਹੋਵੇਗਾ । . 

‘ਪਾਕਿਸਤਾਨ ਦਾ ਜਰਨੈਲ ਜਿਆ ਵੀ ਚਿਰੋਕਣਾ ਸਾਹਮਣੇ ਰਿਹਾ ਹੈ ; ਖ਼ਾਸ ਤੌਰ ਤੇ ਗੋਲਡਨ ਟੈਂਪਲ ਵਿਚ ਫ਼ੌਜੀ ਕਾਰਵਾਈ ਤੋਂ ਬਾਅਦ ਨਵੀਂ ਦਿੱਲੀ ਦੀ ਸੂਚਨਾ ਅਨੁਸਾਰ ਕਈ ਅਜਿਹੇ ਸਿੱਖ ਫੜੇ ਗਏ ਹਨ ਜਿਹੜੇ ਪਾਕਿਸਤਾਨ ਗਏ ਤੇ ਉਥੋਂ ਹਥਿਆਰ ਲੈ ਕੇ ਮੁੜੇ । ਉਹਨਾਂ ਵਿਚੋਂ ਕੁਝ ਨੇ ਮੰਨਿਆ ਹੈ ਕਿ ਲਾਹੌਰ ਵਿਖੇ ਟਰੇਨਿੰਗ ਕੈਂਪ ਮੌਜੂਦ ਹਨ । ਜ਼ਿਆ ਦੀਆਂ ਖ਼ੁਦ ਆਪਣੀਆਂ ਮਜਬੂਰੀਆਂ ਹਨ ਪਰ ਉਹ ਉਚਿਰ ਹੀ ਮਹੱਤਾ ਰਖਦਾ ਹੈ। ਜਿਚਿਰ ਮਾਡਰੇਟ ਅਕਾਲੀ ਲੀਡਰਸ਼ਿਪ ਨੂੰ ਲਾਂਭੇ ਰਖਿਆ ਜਾਂਦਾ ਹੈ । 

ਜਦੋਂ ਅਕਾਲੀਆਂ ਨੇ ਆਨੰਦਪੁਰ ਸਾਹਿਬ ਮਤੇ ਵਿਚ ਤਰਮੀਮ ਕਰਕੇ ਇਹ ਮੰਨ ਲਿਆ ਸੀ ਕਿ ਇਹ ਅਸਲ ਵਿਚ ਕੇਂਦਰ-ਰਾਜਕੀ ਸੰਬੰਧਾਂ ਬਾਰੇ ਹੀ ਹੈ, ਤਾਂ ਹੱਲ ਲਭਣਾ ਸੰਮਾ ਹੋਣਾ ਚਾਹੀਦਾ ਸੀ । ਅਕਾਲੀ ਮੰਗਾਂ, ਜਿਨ੍ਹਾਂ ਨੂੰ ਉਹਨਾਂ ਨੇ ਸਿੱਖ ਮੰਗਾਂ ਬਣਾ ਦਰਸਾਇਆ, ਦਰਿਆਈ ਪਾਣੀਆਂ, ਚੰਡੀਗੜ੍ਹ ਜਾਂ ਹੋਰ ਇਲਾਕੇ ਦੇ ਪ੍ਰਸੰਗ ਵਿਚ ਅਸਲੋਂ ਹੀ ਪੰਜਾਬੀ ਮੰਗਾਂ ਹਨ ਤੇ ਇਸ ਸੂਰਤ ਵਿਚ ਇਹਨਾਂ ਤੋਂ ਰ ਜ ਵਿਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਨੂੰ ਸਮਾਨ ਲਾਭ ਪੁਜਦਾ ਹੈ । . 

ਇਹ ਸਮਾਂ ਇਸ ਉਤੇ ਜ਼ੋਰ ਦੇਣ ਦਾ ਨਹੀਂ ਕਿ ਅਕਾਲੀ ਧਰਮ ਤੇ ਰਾਜਨੀਤੀ ਨੂੰ ਇਕ ਦੂਜੇ ਵਿਚ ਨਾ ਮਿਲਾਉਣ । ਅਕਾਲੀ ਪਾਰਟੀ—ਤੇ ਸਿੱਖ ਕਮਿਊਨਿਟੀ ਵੀ — ਆਪਣੇ ਬਾਰੇ ਏਡੀ ਗ਼ੈਰ-ਯਕੀਨੀ ਹੈ ਕਿ ਉਹ ਅਜਿਹਾ ਕੁਝ ਨਹੀਂ ਕਰ ਸਕਦੀ ਜਿਸ ਨੂੰ ਅੱਤਵਾਦੀਏ ਰਿਆਇਤ ਦੇਣਾ ਆਖਣ । ਅਕਾਲੀਆਂ ਨੂੰ ਤੇ ਸਿੱਖ ਬੁਧੀਜੀਵੀਆਂ ਨੂੰ ਤਾਂ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਮੁੜ ਉਸ ਕਿਸਮ ਦੀ ਰਾਜਨੀਤੀ ਵੱਲ ਪਰਤਿਆ ਜਾਵੇ ਜਿਹੜੀ ਸਿੱਖਾਂ ਦੇ ਜਜ਼ਬਾਤ ਨੂੰ ਹੀ ਟੁੰਬਦੀ ਹੈ, ਕੀ ਉਹਨਾਂ ਦੀ ਅਪੀਲ ਦੀ ਸੇਧ ਸਭਨਾਂ ਪੰਜਾਬੀਆਂ ਵੱਲ ਨਾ ਹੋਵੇ ਅਤੇ ਸਿੱਖਾਂ ਤੇ ਹਿੰਦੂਆਂ ਵਿਚ ਕੋਈ ਫ਼ਰਕ ਨਾ ਕਰੇ ? 

ਹੋ ਸਕਦਾ ਹੈ, ਅਜੇ ਲੰਮੇ ਚਿਰ ਤਕ ਅਜਿਹਾ ਨਾ ਕੀਤਾ ਜਾ ਸਕੇ ਕਿਉਂਜੁ ਦੋਹਾਂ ਕਮਿਊਨਿਟੀਆਂ ਦੇ ਵਤੀਰਿਆਂ ਵਿਚ ਢੇਰ ਫ਼ਰਕ ਹੈ । ਫ਼ੌਜੀ ‘ਭਗੌੜਿਆਂ’ ਦਾ ਸਵਾਲ ਵੀ ਗੰਭੀਰ ਮਸਲੇ ਪੈਦਾ ਕਰ ਸਕਦਾ ਹੈ । ਹਿੰਦੂ ਆਮ ਤੌਰ ਤੇ ਕੋਈ ਨਰਮੀ ਵਿਖਾਉਣਾ ਨਹੀਂ ਚਾਹੁੰਦੇ, ਕਿਉਂਜੁ ਉਹਨਾਂ ਦੇ ਖ਼ਿਆਲ ਵਿਚ ਭਗੌੜਾ ਬੱਸ ਭਗੌੜਾ ਹੀ ਹੈ । ਪਰ, ਸਿੱਖ ਸਮਝਦੇ ਹਨ ਕਿ ਹਾਲਾਤ ਹੀ ਅਜਿਹੇ ਸਨ ਕਿ ਜਵਾਨ ਜਜ਼ਬਾਤੀ ਤੌਰ ਤੇ ਬੇਚੈਨ ਹੋ ਗਏ । ਦੋਹਾਂ ਕਮਿਊਨਿਟੀਆਂ ਕੋਲ ਕੋਈ ਸੰਬਰ ਨਹੀਂ – ਇਕ ਦੂਜੇ ਨੂੰ ਸਮਝਣ ਲਈ ਵੀ ਨਹੀਂ। ਤੇ ਦੋਹਾਂ ਵਿਚ ਹੀ ਸਾਖ਼ ਵਾਲੇ ਲੋਕ ਟਾਵੇਂ ਟਾਵੇਂ ਹੀ ਹਨ । 

ਨਾਲੇ, ਸਥਿਤੀ ਨੂੰ ਬਹਾਲ ਕਰਨ ਦੇ ਜਤਨਾਂ ਵਿਚ ਸਰਕਾਰ ਵੀ ਇਮਾਨਦਾਰ ਨਹੀਂ ਕਿਉਂਜੁ ਹਾਕਮ ਪਾਰਟੀ ਦੀਆਂ ਨਜ਼ਰਾਂ ਤਾਂ ਇਸ ਵੇਲੇ ਚੋਣ-ਪ੍ਰਾਪਤੀਆਂ ਉਤੇ ਹੀ ਟਿਕੀਆਂ ਹੋਈਆਂ ਹਨ। ਅਕਾਲੀ ਦਲ ਨਾਲ ਲੜਨ ਦੇ ਆਪਣੇ ਜਤਨ ਵਿਚ, ਜਿਹੜਾ ਰਾਜ ਵਿਚ ਉਹਦਾ ਰਾਜਸੀ ਸ਼ਰੀਕ ਹੈ, ਕਾਂਗਰਸ (ਆਈ) ਬੁਢਾ ਦਲ ਦੇ ਮੁਖੀ ਸੰਤਾ ਸਿੰਘ ਵਰਗੇ ਕੁਝ ਸਿੱਖ ਲੀਡਰਾਂ ਨੂੰ ਨਾਲ ਲੈ ਰਹੀ ਹੈ ; ਅਤੇ ਰਾਜ ਵਿਚ ਸੈਕੂਲਰ ਰਾਜਨੀਤੀ ਦੀ ਹੌਸਲਾਅਫ਼ਜਾਈ ਵੱਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ ।  

ਡਾਕੜ ਦੇ ਬਲਬੂਤੇ ਦਾ ਅੰਦਾਜ਼ ਅਖ਼ਤਿਆਰ ਕਰਕੇ, ਜਿਵੇਂ ਕਿ ਗੋਲਡਨ ਟੈਂਪਲ ਵਿਚ ਪਬਲਿਕ ਵਰਕਸ ਡਿਪਾਰਟਮੈਂਟ ਵਲੋਂ ਕਰਵਾਈ ਗਈ ਕਾਰ ਸੇਵਾ ਦੇ ਸੰਬੰਧ ਵਿਚ ਕੀਤਾ ਗਿਆ, ਸਰਕਾਰ ਨੇ ਮੁੜ ਤਾਕਤ ਦੀ ਵਰਤੋਂ ਕੀਤੀ ; ਤੇ ਇਹ ਇਕ ਅਜਿਹਾ ਤਤ ਹੈ ਜੀਹਦੇ ਨਾਲ ਤੀਜੇ ਜਗਤ ਦੇ ਲੀਡਰਾਂ ਦਾ ਖ਼ਾਸ ਤੌਰ ਤੇ ਮੋਹ ਹੈ । ਇਸ ਸਿਟੇ ਨੂੰ ਟੈਰਰਿਸਟ ਅਫ਼ੈਕਟਡ ਏਅਰੀਆਜ਼ (ਸਪੈਸ਼ਲ ਕੋਰਟਸ) ਆਰਡੀਨੈਂਸ ਨਾਲ ਪੱਕਾ ਕਰ ਦਿਤਾ ਗਿਆ ਹੈ ਜਿਹੜਾ ਮੌਜੂਦਾ ਅਦਾਲਤਾਂ ਦੇ ਲਾਂਭਿਉਂ ਵੀ ਲੰਘਦਾ ਹੈ ਅਤੇ ਇਹਦੇ ਅਧੀਨ ਦਹਿਸ਼ਤਪਸੰਦ ਨੇ ਹੀ ਸਾਬਤ ਕਰਨਾ ਹੈ ਕਿ ਉਹ ਦਹਿਸ਼ਤਪਸੰਦ ਨਹੀਂ ਹੈ। ਸਾਫ਼ ਤੌਰ ਤੇ ਕਾਂਗਰਸ (ਆਈ) ਨੇ ਸਿੱਖ ਵੋਟ ਨੂੰ ਆਪਣੀ ਵੋਟ ਨਹੀਂ ਸਮਝਿਆ, ਇਸੇ ਲਈ ਉਹ ਹਿੰਦੂ ਵੋਟ ਉਤੇ ਧਿਆਨ ਕੇਂਦਰਿਤ ਕਰ ਰਹੀ ਹੈ । 

ਸਰਕਾਰ ਅਗਲੀਆਂ ਚੋਣਾਂ ਤਕ ਲੋਹੇ ਨੂੰ ਤਪਾਈ ਰਖਣਾ ਚਾਹੁੰਦੀ ਦਿਸਦੀ ਹੈ ਤਾਂ ਜੁ ਹਾਕਮ ਪਾਰਟੀ ਦੇਸ ਦੀ ਹਿੰਦੂ-ਪੱਟੀ ਵਿਚ ਲਾਹਾ ਖਟ ਸਕੇ । ਇਹ ਦੁਖਾਂਤ ਹੈ ਕਿ ‘ਮਲ੍ਹਮ ਲਾਉਣ’ ਲਈ ਜਿਸ ਬਾਰੇ ਸ਼੍ਰੀਮਤੀ ਗਾਂਧੀ ਏਨੇ ਮੌਕਿਆਂ ਤੇ ਬੋਲੀ ਹੈ, ਕੋਈ ਅਮਲੀ ਜਤਨ ਨਹੀਂ ਕੀਤਾ ਜਾ ਰਿਹਾ। ਤੇ ਹੋਰ ਵੀ ਵਧੇਰੇ ਦੁਖਾਂਤਕ ਇਹ ਹੈ ਕਿ ਸਿੱਖ ਕਮਿਊਨਿਟੀ ਇਹ ਨਹੀਂ ਸਮਝ ਰਹੀ ਕਿ ਨਾਟਕ ਦਾ ਵਿਲੇਨ (ਖਲਨਾਇਕ) ਹਿੰਦੂ ਨਹੀਂ ਸਗੋਂ ਸਰਕਾਰ ਹੈ, ਜਾਂ ਵਧੇਰੇ ਸਹੀ ਤੌਰ ਤੇ ਹਾਕਮ ਪ੍ਰਾਰਟੀ ਹੈ । 

ਕੋਹਾਲੀ ਅੰਮ੍ਰਿਤਸਰ ਲਾਗੇ ਇਕ ਛੋਟਾ ਜਿਹਾ ਪਿੰਡ ਹੈ । ਇਥੇ 250 ਘਰ ਹਨ, ਇਹਨਾਂ ਵਿਚੋਂ 35 ਹਿੰਦੂਆਂ ਦੇ ਤੇ ਬਾਕੀ ਦੇ ਸਿੱਖਾਂ ਦੇ ਹਨ । ਕੋਹਾਲੀ ਦੇ ਸਿੱਖ ਤੇ ਹਿੰਦੂ ਅਗਸਤ 1947 ਵਿਚ ਪਾਕਿਸਤਾਨ ਤੋਂ ਇਥੇ ਆ ਕੇ ਵਸੇ ਸਨ । ਭਿੰਡਰਾਂਵਾਲੇ ਦੇ ਆਦਮੀਆਂ ਨੇ ਜਦੋਂ ਮਾਸੂਮ ਲੋਕਾਂ ਨੂੰ ਮਾਰਨਾ ਆਰੰਭਿਆ ਤਾਂ ਇਸ ਸਮੇਂ ਝੁੱਲੀ ਤੱਤੀ ਹਵਾ ਨੇ ਕੋਹਾਲੀ ਦੇ ਸਿੱਖਾਂ ਤੇ ਹਿੰਦੂਆਂ ਵਿਚਲੇ ਸੰਬੰਧਾਂ ਨੂੰ ਪ੍ਰਭਾਵਤ ਨਾ ਕੀਤਾ, ਇਥੋਂ ਤਕ ਕਿ ਜਦੋਂ ਪਿੰਡ ਦੇ ਤਿੰਨ ਹਿੰਦੂ ਪਰਵਾਰ ਡਰ ਦੇ ਮਾਰੇ ਪਿੰਡ ਛਡ ਕੇ ਅੰਮ੍ਰਿਤਸਰ ਚਲੇ ਗਏ, ਤਾਂ ਪਿੰਡ ਦੇ ਪੰਚ ਜਾ ਕੇ ਉਹਨਾਂ ਨੂੰ ਪਿੰਡ ਮੋੜ ਲਿਆਏ । 

ਹੁਣ ਉਸੇ ਪਿੰਡ ਵਿਚ ਬੇਚੈਨੀ ਹੈ ; ਦੋਵੇਂ ਕਮਿਊਨਿਟੀਆਂ ਦੁਜਾਇਗੀ ਦੀ ਅਵਸਥਾ ਵਿਚ ਹਨ, ਅਤੇ ਇਥੋਂ ਦੇ ਹਿੰਦੂ ਤੇ ਸਿੱਖ ਇਕ ਦੂਜੇ ਨੂੰ ਸਤ ਸ੍ਰੀ ਅਕਾਲ ਜਾਂ ਨਮਸਕਾਰ ਕਰਦੇ ਹਨ ਤਾਂ ਇਸ ਵਿਚ ਵੀ ਸਾਵਧਾਨੀ ਤੇ ਰੁਖਾਪਨ ਪਾਏ ਜਾਂਦੇ ਹਨ । ਹਿੰਦੂ ਤੇ ਸਿੱਖ, ਦੋਵੇਂ, ਇਸ ਤਰ੍ਹਾਂ ਜੀ-ਥੀ ਰਹੇ ਹਨ ਜਿਵੇਂ ਉਹ ਦੋ ਵਖ ਵਖ ਜਗਤਾਂ ਦੇ ਜੀਵ ਹੋਣ । ਅਤੇ ਕਰੀਬ-ਕਰੀਬ ਸਾਰਾ ਰਾਜ ਹੀ ਕੋਹਾਲੀ ਬਣਿਆ ਹੋਇਆ ਹੈ, ਅਤੇ ਇਹੋ ਹੀ, ਸਭ ਤੋਂ ਪਹਿਲਾਂ, ਪੰਜਾਬ ਦਾ ਦੁਖਾਂਤ ਹੈ । 

 

Credit – ਖੁਸ਼ਵੰਤ ਸਿੰਘ ਕੁਲਦੀਪ ਨਈਅਰ 

 

Leave a comment

error: Content is protected !!