ਵਿਸ਼ਵਾਸਘਾਤ ਨਾਨਕ ਸਿੰਘ | Vishvasghat Nanak Singh

ਵਿਸ਼ਵਾਸਘਾਤ

ਵਿਸ਼ਵਾਸਘਾਤ ਨਾਨਕ ਸਿੰਘ | Vishvasghat Nanak Singh

‘ਦੀਪਕ’ ਦੀ ਲਾਟ, ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲਟ ਲਟ ਬਲਦੀ ਰਹੀ ਸੀ, ਵਿਸ਼ਵਾਸਘਾਤੀ ਹਵਾ ਦਾ ਇਕ ਨਿੱਕਾ ਜਿਹਾ ਬੁੱਲਾ ਨਾ ਸਹਾਰ ਸਕੀ, ਬੁਝ ਗਈ। / 

ਸਾਰੇ ਪਿੰਡ ਵਿਚ ਖ਼ਬਰ ਫੈਲ ਗਈ-“ਉਸ ਦਾ ਹਾਰਟ ਫੇਹਲ ਹੋ ਗਿਆ।” ਇਕ ਗੁੰਮਨਾਮ ਜਿਹੇ ਪਿੰਡ ਵਿਚ ਰਹਿੰਦੇ ‘ਦੀਪਕ’ ਨੂੰ ਉਸ ਦੀ ਸ਼ਾਇਰੀ ਨੇ ਦੂਰ ਦੁਰਾਡੇ ਤਕ ਮਸ਼ਹੂਰ ਕਰ ਦਿੱਤਾ ਸੀ, ਪਰ ਆਪਣੇ ਪਿੰਡ ਵਿਚ ਉਸਦੀ ਕੋਈ ਕੀਮਤ ਨਹੀਂ ਸੀ। ਆਲੇ ਦੁਆਲੇ ਜਗਮਗਾਉਣ ਵਾਲਾ ਦੀਵਾ, ਆਪਣੇ ਨਿੱਜੀ ਥਾਂ ਨੂੰ ਹਨੇਰਾ ਰਖਦਾ ਹੈ, ਕੁਦਰਤ ਦਾ ਸ਼ਾਇਦ ਇਹੋ ਅਸੂਲ ਹੈ। 

‘ਦੀਪਕ’ ਦਾ ਉਪਨਾਮ, ਉਸਦੇ ਜੀਵਨ ਦੇ ਬਿਲਕੁਲ ਅਨੁਕੂਲ ਸੀ। ਦੀਪਕ ਆਪ ਹਰ ਵੇਲੇ ਸੜਦਾ ਰਹਿੰਦਾ, ਉਸ ਦੇ ਸਥੂਲ ਸਰੀਰ ਵਿਚ ਕੁਝ ਵੀ ਸੁਹੱਪਣ ਨਹੀਂ ਹੁੰਦਾ। ਮੈਲਾ, ਥਿੰਦਾ, ਚਿਪਚਿਪਾ ਜਿਹਾ, ਕਾਲੇ ਤੇ ਬਦਸੂਰਤ ਮੂੰਹ ਵਾਲਾ ਦੀਵਾ ਪਰ ਉਸ ਦੀ ਰੂਹ (ਲਾਟ) ਵਿਚ ਸੁੰਦਰਤਾ ਦੇ ਕਈ ਖ਼ਜ਼ਾਨੇ ਲੁਕੇ ਰਹਿੰਦੇ ਹਨ। ਸ਼ਾਇਦ ਇਸੇ ਕਰਕੇ ਭੰਬਟਾਂ ਦੀਆਂ ਵਹੀਰਾਂ ਉਸ ਉੱਤੇ ਆਪਣਾ ਜੀਵਨ ਬਲੀਦਾਨ ਕਰ ਦੇਂਦੀਆਂ ਹਨ। 

ਬਾਹਰਲੇ ਲੋਕੀਂ ‘ਦੀਪਕ’ ਨੂੰ ਉਸ ਦੀ ਕਵਿਤਾ ਵਿਚੋਂ ਦੇਖਦੇ ਸਨ, ਪਰ ਪਿੰਡ ਦੇ ਲੋਕੀਂ ਉਸ ਦੇ ਸਰੀਰ ਵਿਚੋਂ। ਉਸਦੀ ਪੁਰ-ਸੋਜ਼ ਤੇ ਦਿਲ-ਵਿੰਨਵੀਂ ਕਵਿਤਾ ਨੂੰ ਪੜ੍ਹ ਕੇ ਲੋਕੀਂ ਵਜਦ ਵਿਚ ਆ ਕੇ ਝੂਮਣ ਲਗ ਪੈਂਦੇ ਸਨ । ਉਸਦੀ ਕੋਈ ਸਤਰ ਐਸੀ .ਨਹੀਂ ਸੀ ਹੁੰਦੀ, ਜਿਹੜੀ ਅੱਖਾਂ ਵਿਚ ਹੰਝੂ ਤੇ ਗਲੇ ਵਿਚ ਗੱਚ ਨਾ ਲਿਆਵੇ। ਲੋਕੀਂ ਰਸਕ ਕਰਦੇ ਸਨ, ਖਬਰੇ ਦੀਪਕ ਕਿੱਡਾ ਖੁਸ਼ਨਸੀਬ ਹੋਵੇਗਾ, ਪਰ ਕੀ ਉਹ ਸੱਚ ਮੁੱਚ ਖ਼ੁਸ਼ਨਸੀਬ ਸੀ ? 

ਆਪਣੇ ਅੰਦਰਲੇ ਦੀ ਅੱਗ ਨਾਲ ਹਰ ਵੇਲੇ ਸੜਨ ਵਾਲੀ ਚੀਜ਼ ਕਦੀ ਖ਼ੁਸ਼ਨਸੀਬ ਹੋ ਸਕਦੀ ਹੈ ? 

ਉਹ ਇਕ ਬਦ-ਨਸੀਬ ਸੀ। 

ਇਕ ਨਾ-ਮੁਰਾਦ ਤੇ ਮਾਯੂਸ ਜਿਹੀ ਜਿੰਦੜੀ। 

ਦੀਪਕ ਦਾ ਰੰਗ ਰੂਪ ਤੇ ਉਸ ਦੀ ਸਰੀਰਕ ਬਣਤਰ ਐਸੀ, ਜਿਹੜੀ ਕਿਸੇ ਵੀ ਅੱਖ ਨੂੰ ਆਪਣੇ ਵਲ ਨਹੀਂ ਸੀ ਖਿੱਚ ਸਕਦੀ। ਕੀ ਘਰ ਤੇ ਕੀ ਪਿੰਡ ਦੇ ਲੋਕੀਂ, ਸਭ ਲਈ ਦੀਪਕ ਇਕ ਅਣਭਾਉਂਦੀ ਚੀਜ਼ ਸੀ। ਗਲੀ ਵਿਚੋਂ ਲੰਘਦੀਆਂ ਮੁਟਿਆਰਾਂ ਕਈ ਵਾਰੀ ਉਸ ਨੂੰ ਵੇਖ ਕੇ ਮੂੰਹ ਫੇਰ ਲੈਂਦੀਆਂ ਸਨ। 

ਬੱਤੀ ਮੁੱਕਣ ਤੋਂ ਪਹਿਲਾਂ ਹੀ ਦੀਪਕ ਦੀ ਆਤਮਾ ਬੁਝ ਜਾਂਦੀ, ਜੇ ਉਸ ਪਾਸ ਦੋ ਚੀਜ਼ਾਂ ਨਾ ਹੁੰਦੀਆਂ, ਇਕ ਸ਼ਾਇਰੀ ਦੀ ਦੌਲਤ, ਤੇ ਦੂਜਾ ਉਸ ਦਾ ਦੋਸਤ ਮਹਿੰਦਰ । 

ਕਵਿਤਾ ਉਸ ਦੀ ਪ੍ਰੇਮਿਕਾ ਸੀ, ਜਿਸ ਨਾਲ ਉਹ ਹਸਦਾ, ਖੇਡਦਾ, ਰੁਸਦਾ ਤੇ ਕਦੇ ਕਦੇ ਉਸਦੀਆਂ ਨਾਜ਼-ਬਰਦਾਰੀਆਂ ਵੀ ਕਰਦਾ ਸੀ। ਉਹ ਜਦ ਕਵਿਤਾ ਲਿਖਣ ਬੈਠਦਾ, ਤਾਂ ਆਪਣੇ ਆਪ ਨੂੰ ਇਕ ਸਰੂਰ ਜਿਹੇ ਦੀ ਹਾਲਤ ਵਿਚ ਅਨੁਭਵ ਕਰਦਾ ਸੀ, ਤੇ ਇਹੋ ਹੁੰਦੀਆਂ ਸਨ ਉਸ ਦੇ ਸੁੰਨਸਾਨ ਜੀਵਨ ਦੀਆਂ ਸੁਨਹਿਰੀ ਘੜੀਆਂ। 

ਜਾਂ ਫਿਰ ਮਹਿੰਦਰ ਦੀ ਸੰਗਤ ਵਿਚੋਂ ਉਸ ਨੂੰ ਕੁਝ ਧਰਵਾਸ ਮਿਲਦਾ ਸੀ। 

ਫੇਰ ਵੀ ਕਦੇ ਕਦੇ ਦੀਪਕ ਉਦਾਸ ਹੋ ਜਾਂਦਾ ਸੀ। ਇਹ ਉਦਾਸੀ ਦਿਨਾਂ ਤੇ ਹਫ਼ਤਿਆਂ ਬੱਧੀ ਉਸ ਉੱਤੇ ਛਾਈ ਰਹਿੰਦੀ ਸੀ। 

ਉਸ ਦਾ ਦੋਸਤ ਮਹਿੰਦਰ ਇਕ ਅਮੀਰ ਘਰਾਣੇ ਦਾ ਗੱਭਰੂ ਸੀ। ਰਿਸ਼ਟ-ਪੁਸ਼ਟ ਸੋਹਣਾ ਸੁਨੱਖਾ ਤੇ ਹੱਸਮੁਖ। ਉਸਦੀ ਮਿੱਠੀ ਮੁਸਕ੍ਰਾਹਟ ਕਈਆਂ ਅਲ੍ਹੜ ਦਿਲਾਂ ਲਈ ਕਦੇ ਕਦੇ ਜਾਲ ਦਾ ਕੰਮ ਕਰ ਜਾਂਦੀ ਸੀ। ਉਹ ਲਾਹੌਰ ਦੇ ਐਫ.ਸੀ. ਕਾਲਿਜ ਵਿਚ ਪੜ੍ਹਦਾ ਸੀ ਤੇ ਅੱਜਕਲ੍ਹ ਗਰਮੀਆਂ ਦੀਆਂ ਛੁੱਟੀਆਂ ਆਪਣੇ ਪਿੰਡ ਰਹਿ ਕੇ ਬਿਤਾ ਰਿਹਾ ਸੀ। ਮਹਿੰਦਰ ਦੀ ਆਤਮਾ ਜਿਵੇਂ ਦੀਪਕ ਵਿਚ ਅਭੇਦ ਹੋ ਚੁੱਕੀ ਸੀ। ਅਮੀਰ ਹੁੰਦਾ ਹੋਇਆ ਵੀ ਉਹ ਗਰੀਬ ਦੀਪਕ ਲਈ ਜਾਨ ਦੇਂਦਾ ਸੀ। ਕਦੇ ਕਦੇ ਜਦ ਉਹ ਦੀਪਕ ਨੂੰ ਬਹੁਤ ਉਦਾਸ ਵੇਖਦਾ, ਤਾਂ ਕਹਿੰਦਾ, “ਕਾਸ਼! ਦੀਪਕ, ਕਦੇ ਤੂੰ ਆਪਣੀ ਤਾਕਤ ਦਾ ਅੰਦਾਜ਼ਾ ਲਾ ਸਕਦਿਉਂ, ਤੂੰ ਨਹੀਂ ਜਾਣਦਾ ਕਿ ਦੁਨੀਆਂ ਲਈ ਤੂੰ ਕਿੱਡੀ ਕੀਮਤੀ ਚੀਜ਼ ਹੈਂ, ਪਰ ਫਿਰ ਵੀ ਤੂੰ ਹਮੇਸ਼ਾਂ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈਂ !” 

ਮਹਿੰਦਰ ਦੇ ਇਹ ਦਰਦ ਤੇ ਪਿਆਰ ਭਰੇ ਵਾਕ, ਦੀਪਕ ਦੀ ਡਾਵਾਂਡੋਲ ਆਤਮਾ ਨੂੰ, ਨਿੱਘ ਜ਼ਰੂਰ ਦਿੰਦੇ ਪਰ ਉਸੇ ਤਰ੍ਹਾਂ ਦਾ, ਜਿਵੇਂ ਪਿਆਸੇ ਆਦਮੀ ਨੂੰ ਸੁਪਨੇ ਵਿਚ ਮਿਲਿਆ ਹੋਇਆ ਪਾਣੀ। 

ਕਈ ਵਾਰ ਦੀਪਕ ਆਪਣੇ ਆਪ ਪਾਸੋਂ ਆਪਣੀ ਉਦਾਸੀ ਦਾ ਕਾਰਨ ਪੁੱਛਦਾ, ਪਰ ਕਦੇ ਵੀ ਉਸਨੂੰ ਸਮਝ ਨਾ ਆ ਸਕੀ ਕਿ ਜਿਹੜੀ ਚੀਜ਼ ਦੀ ਘਾਟ ਉਸ ਨੂੰ ਹਰ ਵੇਲੇ ਨਿਮੋਝੂਣਾ ਬਣਾਈ ਰਖਦੀ ਹੈ। ਕਦੇ ਕਦੇ ਜਦ ਵਿਹੜੇ ਵਿਚ ਲਗੇ ਹੋਏ ਅੰਬ ਦੇ ਦਰਖ਼ਤ ਤੋਂ ਉਸ ਨੂੰ ਕੋਇਲ ਦੀ ‘ਕੂ ਕੂ’ ਸੁਣਾਈ ਦੇਂਦੀ, ਤਾਂ ਉਸ ਦੇ ਦਿਲ-ਸਾਗਰ ਵਿਚ ਜਵਾਰ ਭਾਟਾ ਜਿਹਾ ਆ ਜਾਂਦਾ। ਚੰਨ ਦੀ ਚਾਨਣੀ, ਬੱਦਲਾਂ ਦੀ ਘਨਘੋਰ, ਫੁੱਲਾਂ ਦੀ ਖ਼ੁਸ਼ਬੋ, ਤੇ ਪ੍ਰਭਾਤ-ਪੰਛੀਆਂ ਦੇ ਮਧੁਰ ਗੀਤ, ਇਹ ਚੀਜ਼ਾਂ ਬਾਜ਼ੇ ਬਾਜ਼ੇ ਵੇਲੇ ਉਸ ਨੂੰ ਪਾਗਲ ਨਹੀਂ ਤਾਂ ਅਧ-ਪਾਗਲ ਜ਼ਰੂਰ ਬਣਾ ਦੇਂਦੀਆਂ ਸਨ। ਉਸ ਦੇ ਸੱਖਣੇ ਤੇ ਬੇ-ਸਾਥ ਹਿਰਦੇ ਅੰਦਰ ਜਿਵੇਂ ਇਕ ਖ਼ਲਾ ਜਿਹਾ ਪੈਦਾ ਹੋ ਜਾਂਦਾ ਤੇ ਉਹ ਬਰਾਬਰ ਸੋਚਦਾ, ਇਹ ਕੀ ਹੈ, ਕਿਉਂ ਹੈ ? 

ਦੀਪਕ ਆਪਣੀ ਹਰ ਇਕ ਕਵਿਤਾ ਪਹਿਲਾਂ ਮਹਿੰਦਰ ਨੂੰ ਸੁਣਾ ਕੇ ਫੇਰ ਕਿਸੇ ਰਸਾਲੇ ਨੂੰ ਭੇਜਿਆ ਕਰਦਾ ਸੀ। ਇਕ ਦਿਨ ਉਸ ਨੇ ਇਕ ਕਵਿਤਾ ਲਿਖੀ, ਜਿਸ ਦਾ ਸਿਰਲੇਖ ਸੀ “ਮੇਰੀ ਆਤਮਾ”। ਉਸ ਨੇ ਸਦਾ ਵਾਂਗ ਇਹ ਮਹਿੰਦਰ ਨੂੰ ਸੁਣਾਉਣੀ ਸ਼ੁਰੂ ਕੀਤੀ। ਕਵਿਤਾ ਦਾ ਭਾਵ ਇਹ ਸੀ- 

“ਓ ਮੇਰੀ ਨਿਰਾਸ਼ ਤੇ ਇਕੱਲੀ ਆਤਮਾ ? ਤੂੰ ਕੀ ਚਾਹੁੰਦੀ ਹੈਂ, ਅਮੀਰੀ ਤੇ ਐਸ਼ ? ਪਰ ਕੀ ਤੂੰ ਨਹੀਂ ਜਾਣਦੀ ਕਿ ਇਸ ਦੇ ਚੁਫ਼ੇਰੇ ਖ਼ੁਦਗਰਜ਼ੀ ਦੀ ਗੰਦਗੀ ਤੇ ਹੰਕਾਰ ਦੀ ਸੜਿਆਂਦ ਭਰਿਆ ਡੂੰਘਾ ਦਲਦਲ ਹੈ ? ਤਾਂ ਫਿਰ ਹੋਰ ਕੀ ਮੰਗਦੀ ਹੈ, ਇੱਜ਼ਤ ? ਪਰ ਇਸ ਦੇ ਮਗਰ ਈਰਖਾ ਦੇ ਕੁੱਤੇ ਦੰਦੀਆਂ ਚਿੜਾਈ ਫਿਰ ਰਹੇ ਹਨ। ਹੋਰ ਕੀ, ਹੁਸਨ ? ਆਹ ਮੇਰੀ ਭੋਲੀ ਆਤਮਾ! ਇਸ ਦੀਆਂ ਚਮਕੀਲੀਆਂ ਕੰਨੀਆਂ ਉੱਤੇ ਵਿਸ਼ਵਾਸਘਾਤ ਦਾ ਰੰਗ ਹੈ, ਜਿਹੜਾ ਬਹੁਤਾ ਚਿਰ ਨਹੀਂ ਹੰਢਦਾ। ਕੀ…ਕੀ…ਇਕ ਪਿਆਰ-ਛਲਕਦਾ ਹਿਰਦਾ ? ਕਿਸੇ ਸੁੰਦਰੀ ਦੇ ਵੀਣਾ-ਕੰਠ ਵਿਚੋਂ ਨਿਕਲੀ ਹੋਈ ਪ੍ਰਸੰਸਾ ? ਆਹ! ਮੇਰੀ ਬਦਨਸੀਬ ਆਤਮਾ ? ਬੰਦ ਕਰ ਇਸ ਬੇਸੁਰੇ ਰਾਗ ਨੂੰ ਆਪਣੇ ਆਪ ਦਾ ਤੇ ਆਪਣੀ ਏਸ ਬੇਹੂਦਾ ਮੰਗ ਦਾ ਟਾਕਰਾ ਕਰ, ਤੇ ਸੋਚ ਤੂੰ ਕੀ ਮੰਗ ਰਹੀ ਹੈਂ। ਇਹ ਸਭ ਕੁਝ ਤੇਰੇ ਲਈ ਨਹੀਂ ਬਣਿਆ। ਤੇਰੀ ਦੁਨੀਆਂ ਹੈ, ਉਸ ਦੁਨੀਆਂ ਤੋਂ ਬਹੁਤ ਦੂਰ, ਇਕੱਲੀ, ਤੇ ਸੁੰਨਸਾਨ ਦੁਨੀਆਂ, ਬੇ-ਸਾਥ ਤੇ ਨਿਰਾਸ ਦੁਨੀਆਂ…..।” 

ਮਹਿੰਦਰ ਨੇ ਇਹ ਕਵਿਤਾ ਸੁਣੀ, ਤੇ ਸੁਣਕੇ ਤੜਪ ਉਠਿਆ, ਪਰ ਅੱਗ ਵਾਂਗ ਅੱਜ ਉਸ ਦੇ ਮੂੰਹੋਂ ਸ਼ਲਾਘਾ ਭਰੇ ਵਾਕਾਂ ਦੇ ਥਾਂ ਸਿਰਫ ਇਹ ਸ਼ਬਦ ਨਿਕਲੇ- 

“ਦੀਪਕ, ਕਾਸ਼! ਮੈਂ ਲੜਕੀ ਹੁੰਦਾ।” 

ਤੇ ਇਸ ਤੋਂ ਬਾਦ ਇਹ ਕਵਿਤਾ ‘ਜੀਵਨ’ ਰਿਸਾਲੇ ਨੂੰ ਭੇਜ ਦਿਤੀ ਗਈ। 

ਅੱਜ ਕਈਆਂ ਦਿਨਾਂ ਤੋਂ ਦੀਪਕ ਦੇ ਹਿਰਦੇ ਉੱਤੇ ਫੇਰ ਉਹੀ ਉਦਾਸੀ ਦੇ ਬੱਦਲ ਛਾਏ ਹੋਏ ਸਨ। ਉਹ ਪੁਰਾਣੀ ਤੇ ਅਸਾਧ ਬੀਮਾਰੀ। ਮਹਿੰਦਰ ਦੀ ਕੋਈ ਕੋਸ਼ਿਸ਼ ਕਾਰਗਾਰ ਨਾ ਹੋ ਸਕੀ। 

ਇਸ ਵੇਲੇ ਉਹ ਮਹਿੰਦਰ ਦੇ ਘਰ, ਉਸ ਦੇ ਸਜੇ ਹੋਏ ਕਮਰੇ ਵਿਚ ਬੈਠਾ ਸੀ । ਮਹਿੰਦਰ ਆਪਣੇ ਮਾਪਿਆਂ ਤੋਂ ਡਰਦਾ ਮਾਰਿਆ ਦੀਪਕ ਨੂੰ ਘਟ ਵਧ ਹੀ ਆਪਣੇ ਘਰ ਲਿਆਉਂਦਾ ਸੀ ਸ਼ਾਇਦ ਉਸ ਦੇ ਮਾਪਿਆਂ ਨੂੰ ਇਕ ਅਮੀਰ ਤੇ ਗਰੀਬ, ਅਥਵਾ ਸੋਹਣੇ ਤੇ ਕਸੋਹਣੇ ਦਾ ਸਾਥ ਪਸੰਦ ਨਹੀਂ ਸੀ। ਪਰ ਅੱਜ ਕਿਉਂਕਿ ਦੀਪਕ ਦੀ ਤਬੀਅਤ ਵਧੇਰੇ ਖ਼ਰਾਬ ਸੀ, ਉਹ ਉਸ ਦਾ ਦਿਲ ਠੀਕ ਕਰਨ ਲਈ ਆਪਣੇ ਘਰ ਲੈ ਆਇਆ। 

ਇਸ ਵੇਲੇ ਬਾਹਰੋਂ ਡਾਕੀਏ ਨੇ ‘ਦੀਪਕ’ ਦਾ ਨਾਂ ਲੈ ਕੇ ਇਕ ਲਫ਼ਾਫ਼ਾ ਅੰਦਰ ਸੁੱਟਿਆ। ‘ਕਿਸੇ ਸਮਾਲੋਚਕ ਵਲੋਂ ਪ੍ਰਸੰਸਾ, ਜਾਂ ਕਿਸੇ ਐਡੀਟਰ ਵਲੋਂ ਕਵਿਤਾ ਦੀ ਮੰਗ ਹੋਵੇਗੀ,’ ਇਹ ਖ਼ਿਆਲ ਕਰਕੇ ਦੀਪਕ ਨੇ ਲਫ਼ਾਫ਼ਾ ਖੋਹਲਿਆ । ਪਰ ਅੰਦਰੋਂ ਜੋ ਕੁਝ ਨਿਕਲਿਆ, ਇਸ ਨੂੰ ਵੇਖ ਕੇ ਉਹ ਹੱਕਾ-ਬੱਕਾ ਰਹਿ ਗਿਆ। ਚਿੱਠੀ ਦੀ ਇਕ ਤਹਿ ਵਿਚ ਸੌ ਰੁਪਏ ਦਾ ਇਕ ਨੋਟ ਤੇ ਕਿਸੇ ਮੁਟਿਆਰ ਦੀ ਇਕ ਫ਼ੋਟੋ। 

ਮਹਿੰਦਰ ਇਸ ਵੇਲੇ ਕਮਰੇ ਵਿਚ ਨਹੀਂ ਸੀ। ਦੀਪਕ ਨੇ ਧੜਕਦੇ ਦਿਲ ਨਾਲ ਚਿੱਠੀ ਪੜ੍ਹਨੀ ਸ਼ੁਰੂ ਕੀਤੀ- 

ਜਮਸ਼ੇਦਪੁਰ 

5-7-40 

ਮੇਰੇ ਦੀਪਕ ਜੀ, 

ਕੀ ਖਿਮਾਂ ਨਹੀਂ ਕਰੋਗੇ, ਜੇ ਇਕ ਅਣਜਾਣ ਕੁੜੀ, ਤੁਹਾਡੇ ਨਾਂ ਨਾਲ ‘ਮੇਰੇ’ ਵਿਸ਼ੇਸ਼ਣ ਲਾ ਰਹੀ ਹੈ? ਕੀ ਇਕ ਜਗਿਆਸੂ ਦਾ ਹੱਕ ਨਹੀਂ ਕਿ ਉਹ ਆਪਣੇ ਗੁਰਦੇਵ ਨੂੰ ‘ਮੇਰਾ’ ਕਹਿ ਕੇ ਸੰਬੋਧਨ ਕਰੇ ? 

ਮੈਂ ਬਹੁਤ ਚਿਰ ਤੋਂ ਤੁਹਾਨੂੰ ਗੁਰੂ ਭਾਵਨਾ ਨਾਲ ਵੇਖਦੀ ਸਾਂ। ਤੁਹਾਡੀ ਹਰ ਇਕ ਕਵਿਤਾ ਮੇਰੇ ਦਿਲ ਦੀ ਕਿਤਾਬ ਤੇ ਲਿਖੀ ਪਈ ਹੈ। ਤੁਹਾਡੀਆਂ ਰਚਨਾਵਾਂ ਨੇ ਮੇਰੇ ਜੀਵਨ ਨੂੰ ਪਲਟ ਦਿੱਤਾ ਹੈ। ਮੈਂ ਇਕ ਅਮੀਰ ਘਰਾਣੇ ਦੀ ਜੰਮਪਲ ਹਾਂ ਪਰ ਤੁਹਾਡੀਆਂ ਕਵਿਤਾਵਾਂ ਨੇ ਮੈਨੂੰ ਅਮੀਰੀ ਤੋਂ ਘ੍ਰਿਣਤ ਕਰ ਦਿੱਤਾ ਹੈ। ਇਕ ਗਰੀਬ ਕਵੀ ਦੀ ਅਮੀਰ ਆਤਮਾ ਨੇ ਮੇਰੇ ਅੰਦਰ ਇਨਕਲਾਬ ਲੈ ਆਂਦਾ ਹੈ। ਮੈਂ ਹਮੇਸ਼ਾ ਆਪਣੇ ਉਸ ਬਾਦਸ਼ਾਹ ਦਿਲ ਵਾਲੇ ਕਵੀ ਦੀ ਆਤਮਾ ਵਿਚ ਝਾਤੀਆਂ ਪਾ ਪਾ ਵੇਖਦੀ ਰਹੀ ਹਾਂ, ਪਰ ਤੁਹਾਡੀ, ਰਿਸਾਲਾ ‘ਜੀਵਨ’ ਵਿਚ ਛਪੀ ਹੋਈ ਐਤਕਾਂ ਦੀ ਕਵਿਤਾ ‘ਮੇਰੀ ਆਤਮਾ’ ਨੇ ਤਾਂ ਮੇਰੀ ਆਤਮਾ ਨੂੰ ਝੰਜੋੜ ਹੀ ਸੁੱਟਿਆ ਹੈ। 

ਮੈਂ ਸਮਝ ਰਹੀ ਹਾਂ ਕਿ ਤੁਹਾਡੀ ਆਤਮਾ ਕੀ ਮੰਗਦੀ ਹੈ ਤਾਂ ਸ਼ਾਇਦ ਮੇਰੀ ਆਤਮਾ ਦੀ ਮੰਗ ਵੀ ਉਸ ਨਾਲ ਇਕ ਸੁਰ ਹੋ ਕੇ ਉਹੋ ਕੁਝ ਮੰਗ ਰਹੀ ਹੈ। ਇਕ ਉੱਚ ਆਤਮਾ ਕਵੀ ਦਾ ਪਵਿੱਤਰ ਪ੍ਰੇਮ। 

ਓ ਮੇਰੇ ਕਵੀ! ਕੀ ਤੂੰ ਸੱਚ ਮੁੱਚ ਉਹੋ ਕੁਝ ਹੈਂ, ਜੋ ਤੈਨੂੰ ‘ਮੇਰੀ ਆਤਮਾ’ ਵਿਚੋਂ ਦਿੱਸਿਆ ਹੈ? ਕੀ ਤੇਰੀ ਆਤਮਾ ਸੱਚ ਮੁੱਚ ਉਹ ਚੀਜ਼ ਤੇਰੇ ਚਰਨਾਂ ਵਿਚ ਭੇਟ ਕਰਨ ਲਈ ਕਿਸੇ ਜਗਿਆਸੂ ਨੇ ਚਿਰਾਂ ਤੋਂ ਸਾਂਭ ਕੇ ਰਖੀ ਹੋਈ ਹੈ ? ਤਾਂ ਲੈ ਮੇਰੇ ਗੁਰਦੇਵ! ਇਸ ਨੂੰ ਪ੍ਰਵਾਨ ਕਰ। 

ਸ਼ਾਇਦ ਮੈਂ ਸੁੰਦਰੀਆਂ ਵਿਚੋਂ ਨਾ ਹੋਵਾਂ, ਸ਼ਾਇਦ ਮੇਰੀ ਆਵਾਜ਼ ਵੀਣਾ ਵਰਗੀ ਨਾ ਹੋਵੇ, ਪਰ…..ਪਰ ਪਿਆਰ ਛਲਕਦਾ ਹਿਰਦਾ, ਇਹ ਮੇਰੇ ਕੋਲ ਹੈ। ਤੇ ਅੱਜ ਇਸ ਨੂੰ ਆਪਣੇ ਗੁਰਦੇਵ ਦੀ ਭੇਟਾ ਕਰਦੀ ਹਾਂ, ਜੇ ਕਬੂਲਿਆ ਜਾ ਸਕੇ। 

ਕੀ ਮੇਰੀ ਦਰਸ਼ਨ-ਸਿਕ ਨੂੰ ਪੂਰਿਆਂ ਕਰਨ ਲਈ ਮੈਨੂੰ ਡਲਹੌਜ਼ੀ ਪਹਾੜ ਤੇ, ਜਿਥੇ ਮੈਂ ਆਪਣੀ ਮਾਤਾ ਜੀ ਨਾਲ ਜਾ ਰਹੀ ਹਾਂ, ਆ ਕੇ ਮਿਲ ਸਕੋਗੇ ? ਦਿਲ ਕਹਿੰਦਾ ਹੈ ਕਿ ਤੁਹਾਡਾ ਮਨ ਏਡਾ ਕਠੋਰ ਨਹੀਂ ਹੋਵੇਗਾ ਕਿ ਤੁਸੀਂ ਮੇਰੀ ਮਿਲਣ-ਪ੍ਰਾਰਥਨਾ ਨੂੰ ਠੁਕਰਾ ਦਿਓ। 

ਪਿਆਰ ਸਹਿਤ ਤੁਹਾਡੀ-ਰੂਪ ਕੁਮਾਰੀ, ਸਪੁੱਤਰੀ ਰਾਇ ਸਾਹਿਬ ਦੀਨ ਦਿਆਲ, ਮੈਜਿਸਟਰੇਟ ਦਰਜਾ ਅੱਵਲ 

ਹਾਲ, 57 ਬਕਰੋਟਾ ਰੋਡ, ਡਲਹੌਜ਼ੀ। 

ਚਿੱਠੀ ਪੜ੍ਹਦਿਆਂ ਦੀਪਕ ਨੂੰ ਪਤਾ ਨਾ ਲੱਗਾ, ਕਿ ਕਿਹੜੇ ਵੇਲੇ ਦਾ ਮਹਿੰਦਰ ਕਮਰੇ ਵਿਚ ਆ ਕੇ ਉਸ ਦੇ ਪਿੱਛੇ ਖੜਾ ਸੀ, ਜਿਸ ਦੀਆਂ ਅੱਖਾਂ ਬਰਾਬਰ ਉਸ ਫ਼ੋਟੋ ਉੱਤੇ ਗੱਡੀਆਂ ਹੋਈਆਂ ਸਨ। ਵੀਹਾਂ ਬਾਈਆਂ ਵਰ੍ਹਿਆਂ ਦੀ ਪਤਲੀ ਤੇ ਸਨਿਮਰ ਜਿਹੀ ਹੁਸੀਨਾ ਅੱਖਾਂ ਥਾਣੀ ਮਹਿੰਦਰ ਦੇ ਦਿਲ ਵਿਚ ਉਤਰਦੀ ਜਾ ਰਹੀ ਸੀ। 

ਚਿੱਠੀ ਖ਼ਤਮ ਕਰਨ ਤੋਂ ਬਾਅਦ ਦੀਪਕ ਦੀਆਂ ਅੱਖਾਂ ਤੇ ਚਿਹਰੇ ਉੱਤੇ ਇਕ ਅਦੁੱਤੀ ਖੇੜਾ ਸੀ । ਉਸ ਨੂੰ ਆਪਣਾ ਸਿਰ ਘੁੰਮਦਾ ਮਲੂਮ ਹੁੰਦਾ ਸੀ। 

ਮਹਿੰਦਰ ਨੇ ਪਿੱਛੇ ਖਲੋਤਿਆਂ ਚਿੱਠੀ ਪੜ੍ਹ ਲਈ ਸੀ । ਉਹ ਦੀਪਕ ਦਾ ਮੋਢਾ ਟੁੰਬ ਕੇ ਬੋਲਿਆ-“ਕਿਉਂ ਮਿਸਟਰ! ਮੈਂ ਨਹੀਂ ਸਾਂ ਕਹਿੰਦਾ ਕਿ ਤੇਰੀ ਕਿਸਮਤ ਦਾ ਸਿਤਾਰਾ ਚਮਕਣ ਵਾਲਾ ਏ ? ਵੇਖ ਤੇ ਸਹੀ, ਜਿਵੇਂ ਕੋਈ ਪਰੀ ਕੋਹਕਾਫ਼ ਤੋਂ ਉਤਰੀ ਹੋਈ ਏ।” ਮਹਿੰਦਰ ਦੀਆਂ ਅੱਖਾਂ ਬਰਾਬਰ ਫ਼ੋਟੋ ਉੱਤੇ ਗੱਡੀਆਂ ਹੋਈਆਂ ਸਨ। 

ਆਪਣੇ ਅੰਦਰਲੇ ਦੀ ਬੇਆਰਾਮੀ ਨੂੰ ਦਬਾਂਦਾ ਹੋਇਆ ਮਹਿੰਦਰ ਬੋਲਿਆ-“ਚਲੋ, ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਗੰਗਾ ਦਾ ਇਸ਼ਨਾਨ।” ਕਦੋਂ ਚਲਣਾ ਈ ? ਸ਼ਾਇਦ ਮੇਰੀ ਵੀ ਸਲਾਹ ਬਣ ਜਾਵੇ। ਛੁੱਟੀਆਂ ਵੀ ਅਜੇ ਡੇਢ ਮਹੀਨਾ ਬਾਕੀ ਨੇ। ਬਾਪੂ ਹੋਰਾਂ ਦੀ ਬੀਮਾਰੀ ਕਰਕੇ ਨਹੀਂ ਸਾਂ ਜਾ ਸਕਿਆ। ਪਰ ਜੇ ਤੇਰੀ ਸਲਾਹ ਚਲਣ ਦੀ ਹੋਵੇ…” ਤੇ ਉਹ ਗੱਲ ਕਰਦਾ ਕਰਦਾ ਰੁਕ ਗਿਆ। ਦੀਪਕ ਦਾ ਚਿਹਰਾ ਉਤਰਦਾ ਜਾ ਰਿਹਾ ਸੀ। ਕੇਵਲ ਇਕੋ ਵਾਰੀ ਕਿਸੇ ਸਫਲਤਾ ਦੀ ਝਲਕ ਉਸ ਤੇ ਝਟਪਟ ਅਲੋਪ ਹੋ ਚੁੱਕੀ ਸੀ। 

“ਹੈਂ! ਕੀ ਹੋ ਗਿਆ ਈ ?” ਮਹਿੰਦਰ ਨੇ ਸਹਿਮਤੀ ਜਿਹੀ ਆਵਾਜ਼ ਵਿਚ ਪੁੱਛਿਆ। 

“ਕੁਝ ਨਹੀਂ,” ਦੀਪਕ ਨੇ ਆਪਣੇ ਆਪ ਨੂੰ ਠੀਕ ਕਰ ਕੇ, “ਹਾਂ, ਹਾਂ, ਜ਼ਰੂਰ ਚੱਲਾਂਗੇ-ਹੋ ਸਕੇ ਤਾਂ ਪਰਸੋਂ ਹੀ।” 

“ਪਰ ਤੂੰ ਖ਼ੁਸ਼ ਨਹੀਂ ਜਾਪਦਾ, ਦੀਪਕ,” ਉਸ ਨੇ ਪੁੱਛਿਆ ਤੇ ਨਜ਼ਰ ਉਸਦੀ ਬਰਾਬਰ ਫ਼ੋਟੋ ਉੱਤੇ ਸੀ। 

“ਨਹੀਂ, ਮੈਂ ਬਿਲਕੁਲ ਠੀਕ ਹਾਂ,” ਦੀਪਕ ਨੇ ਉਸਨੂੰ ਟਾਲ ਦਿੱਤਾ। ਤੇ ਏਸੇ ਘੜੀ ਤੋਂ ਪਹਾੜ ਜਾਣ ਦੀ ਤਿਆਰੀ ਹੋਣ ਲੱਗੀ। 

** 

ਦੂਜੇ ਦਿਨ ਦੋਹਾਂ ਦੇ ਡਲਹੌਜ਼ੀ ਜਾਣ ਦਾ ਪ੍ਰੋਗਰਾਮ ਪੱਕਾ ਹੋ ਗਿਆ। ਰਾਤ ਨੂੰ ਜਦ ਮਹਿੰਦਰ ਦੀਪਕ ਪਾਸ ਆਇਆ ਤਾਂ ਉਸ ਨੇ ਵੇਖਿਆ, ਦੀਪਕ ਆਪਣੇ ਬੰਨੇ ਹੋਏ ਸਮਾਨ ਨੂੰ ਮੁੜ ਖੋਲ੍ਹ ਰਿਹਾ ਸੀ। “ਹੈਂ! ਇਹ ਕੀ ?” ਮਹਿੰਦਰ ਨੇ ਹੈਰਾਨੀ ਨਾਲ ਪੁੱਛਿਆ। 

“ਕੁਝ ਨਹੀਂ,” ਕਹਿ ਕੇ ਦੀਪਕ ਚੁੱਪ ਹੋ ਗਿਆ, ਤੇ ਫਿਰ ਬੋਲਿਆ, “ਮਹਿੰਦਰ! ਇਕ ਗੱਲ ਮੰਨੇਗਾ ?” 

“ਇਕਰਾਰ ਕਰ।” 

“ਅੱਗੇ ਕਦੇ ਇਨਕਾਰ ਕੀਤਾ ਏ ?” 

“ਮਹਿੰਦਰ! ਤੈਨੂੰ ਇਕੱਲਿਆਂ ਹੀ ਡਲਹੌਜ਼ੀ ਜਾਣਾ ਪਵੇਗਾ। ਮੈਂ ਸ਼ਾਇਦ ਨਾ ਜਾ ਸਕਾਂ।” 

“ਤੂੰ ਸ਼ਾਇਦ ਨਾ ਜਾ ਸਕੇਂ ?” ਮਹਿੰਦਰ ਨੇ ਉਸ ਦੇ ਉਤਰੇ ਹੋਏ ਚਿਹਰੇ ਵਲ ਤਕ ਕੇ ਹੈਰਾਨੀ ਨਾਲ ਪੁੱਛਿਆ, “ਇਸ ਦਾ ਕੀ ਮਤਲਬ?” 

“ਮੈਂ…ਮੈਂ ਰੂਪ ਕੁਮਾਰੀ ਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ।” 

“ਕਿਉਂ ?” 

“ਉਸ ਨੂੰ ਮੈਂ ਮਾਯੂਸ ਨਹੀਂ ਕਰਨਾ ਚਾਹੁੰਦਾ। ਇਸ ਤਰ੍ਹਾਂ ਕਰਨ ਨਾਲ ਉਸ ਦੀ ਤਸੱਵਰ ਦੀ ਦੁਨੀਆਂ ਬਰਬਾਦ ਹੋ ਜਾਵੇਗੀ। ਮੇਰੀ ਸ਼ਕਲ ਵੇਖਦਿਆਂ ਉਸ ਦੇ ਸਾਰੇ ਸੁਪਨੇ ਖਿੰਡ ਜਾਣਗੇ। ਉਸ ਦੀਆਂ ਉਮੀਦਾਂ ਦਾ ਖੂਨ ਹੋ ਜਾਏਗਾ ? ਮੈਂ ਉਸ ਨੂੰ ਪਿਆਰ ਕਰਦਾ ਹਾਂ। ਮੈਂ ਇਕ ਪੁਜਾਰੀ ਵਾਂਗ ਪਵਿੱਤਰ ਭਾਵਨਾ ਨਾਲ ਉਸ ਦੇਵੀ ਦੀ ਪੂਜਾ ਕਰਦਾ ਹਾਂ। ਉਸ ਦੀ ਭਵਿਸ਼ ਨੂੰ ਨਸ਼ਟ ਕਰ ਦਿਆਂ, ਇਹ ਮੈਥੋਂ ਨਹੀਂ ਹੋ ਸਕਦਾ। 

“ਦੀਪਕ…..ਦੀਪਕ! ਇਹ ਤੂੰ ਕੀ ਕਹਿ ਰਿਹਾ ਏਂ ?” ਮਹਿੰਦਰ ਨੇ ਇਕ ਵਾਰੀ ਦੀਪਕ ਵਲ, ਤੇ ਇਕ ਵੇਰਾਂ ਕੰਧ ਨਾਲ ਲੱਗੀ ਉਸ ਸੁੰਦਰੀ ਦੀ ਤਸਵੀਰ ਵਲ ਤੱਕ ਕੇ ਕਿਹਾ। 

“ਮਹਿੰਦਰ !” ਦੀਪਕ ਨੇ ਸ਼ਾਇਦ ਦਿਲ ਦੀ ਤ੍ਰਾਟ ਨੂੰ ਰੋਕਦਿਆਂ ਹੋਇਆਂ ਕਿਹਾ, “ਰੂਪ ਕੁਮਾਰੀ ਪਾਸ ਜਾ ਕੇ ਤੈਨੂੰ ਮੇਰਾ ਪਾਰਟ ਅਦਾ ਕਰਨਾ ਪਵੇਗਾ। ਮੇਰੀਆਂ ਕਵਿਤਾਵਾਂ ਦੀਆਂ ਜਿੰਨੀਆਂ ਕਾਪੀਆਂ ਨੇ, ਸਾਰੀਆਂ ਤੂੰ ਨਾਲ ਲਈ ਜਾਈਂ। ਇਹਨਾਂ ਦੀ ਮਦਦ ਨਾਲ ਤੂੰ ਆਪਣੇ ਆਪ ਨੂੰ ‘ਦੀਪਕ’ ਜ਼ਾਹਰ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੇਂਗਾ।” 

ਤੇ ਦੂਜੇ ਦਿਨ ਮਹਿੰਦਰ ਨੂੰ ਗੱਡੀ ਚੜ੍ਹਾਉਣ ਵੇਲੇ ਜਦ ਦੀਪਕ ਨੇ ਹੱਥ ਮਿਲਾਇਆ, ਤਾਂ ਮਹਿੰਦਰ ਨੂੰ ਇਹ ਹੱਥ ਠੰਢੀ ਮੂਲੀ ਵਰਗਾ ਲੱਗਾ, ਤੇ ਇਸ ਦੇ ਕਾਂਬੇ ਨੂੰ ਵੀ ਉਸ ਨੇ ਸਪੱਸ਼ਟ ਮਹਿਸੂਸ ਕੀਤਾ। 

ਡੇਢ ਦੇ ਥਾਂ ਦੋ ਮਹੀਨੇ ਪਹਾੜ ਤੇ ਕਟਕੇ ਜਦ ਮਹਿੰਦਰ ਵਾਪਸ ਮੁੜਿਆ, ਤਾਂ ਦੀਪਕ ਵਲ ਤੱਕ ਕੇ ਉਹ ਹੈਰਾਨ ਰਹਿ ਗਿਆ। ਦੀਪਕ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਪਛਾਤਾ ਨਹੀਂ ਸੀ ਜਾਂਦਾ। 

ਦੂਜੇ ਦਿਨ ਜਦ ਮਹਿੰਦਰ ਦੀਪਕ ਦੀ ਕੋਠੜੀ ਵਿਚ ਗਿਆ ਤਾਂ ਦੀਪਕ ਸੁੱਤਾ ਹੋਇਆ ਸੀ, ਭੁੰਜੇ ਇਕ ਖੁਲ੍ਹੀ ਹੋਈ ਚਿੱਠੀ ਪਈ ਸੀ । ਕੋਲ ਹੀ ਇਕ ਲਫ਼ਾਫ਼ਾ ਵੀ। ਮਹਿੰਦਰ ਨੇ ਪੜ੍ਹਨੀ ਸ਼ੁਰੂ ਕੀਤੀ। 

ਦੀਪਕ ਜੀ, 

ਆਹ ! ਦੋ ਮਹੀਨੇ ਦੁੰਹ ਮਿੰਟਾਂ ਵਾਂਗ ਬੀਤ ਗਏ ਸਨ ਪਰ ਜੁਦਾਈ ਦੇ ਇਹ ਕੁਝ ਘੰਟੇ ਸਦੀਆਂ ਲੰਮੇ ਹੋ ਗਏ ਹਨ। ਕੀ ਤੁਸੀਂ ਮੇਰੀ ਹਾਲਤ ਦਾ ਅੰਦਾਜ਼ਾ ਲਾ ਸਕਦੇ ਹੋ ? ਇਹ ਬੀਤੇ 60 ਦਿਨ, ਜਿਨ੍ਹਾਂ ਦਾ ਇਕ ਇਕ ਪਲ ਸਾਡੀਆਂ ਬਾਹਾਂ ਵਿਚ ਜਕੜਿਆ ਰਿਹਾ ਸੀ, ਇਸ ਦੀ ਯਾਦ ਮੇਰੇ ਹਿਰਦੇ ਵਿਚ ਤੂਫ਼ਾਨ ਪੈਦਾ ਕਰ ਰਹੀ ਹੈ। 

ਆਹ! ਅੱਜ ਮੈਂ ਪਛਤਾਵੇ ਦੇ ਹੰਝੂਆਂ ਨਾਲ ਸੋਚਦੀ ਹਾਂ ਕਿ ਮੈਂ ਇਹ ਕੀ ਕੀਤਾ। ਤੁਸਾਂ ਮੇਰੇ ਆਦਰਸ਼ ਤੇ ਸੁੱਚੇ ਪ੍ਰੇਮ ਨੂੰ ਆਪਣੀਆਂ ਕਾਮਨਾਵਾਂ ਦਾ ਸ਼ਿਕਾਰ ਬਣਾ ਕੇ ਮੇਰੇ ਜੀਵਨ ਵਿਚ ਇਕ ਭਾਰੀ ਖ਼ਤਰੇ ਦਾ ਅਹਿਸਾਸ ਪੈਦਾ ਕਰ ਦਿੱਤਾ ਹੈ। ਮੈਂ ਬੜੇ ਸਹਿਜ ਭਰੇ ਦਿਲ ਨਾਲ ਸੋਚਦੀ ਹਾਂ, ਇਸ ਦਾ ਆਖ਼ਰ ਕੀ ਸਿੱਟਾ ਹੋਵੇਗਾ। 

ਅੱਜ ਮੇਰੇ ਦਿਲ ਵਿਚ ਨਾ ਉਹ ਕਾਵ-ਤਰੰਗਾਂ ਹਨ, ਨਾ ਤੁਹਾਡੀ ਉਹ ਪੂਜਨੀਕ ਪ੍ਰਤਿਮਾ। ਤੁਹਾਡਾ ਪਿਆਰ ਅੱਜ ਵੀ ਉਸੇ ਤਰ੍ਹਾਂ ਹਿਰਦੇ ਵਿਚ ਉਮਡ विग चै, थत…………. 

ਚਿੱਠੀ ਬਹੁਤ ਲੰਮੀ ਸੀ, ਪਰ ਮਹਿੰਦਰ ਇਸ ਤੋਂ ਅੱਗੇ ਨਾ ਪੜ੍ਹ ਸਕਿਆ। ਉਸ ਦਾ ਸਰੀਰ ਮੁੜ੍ਹਕੇ ਨਾਲ ਗੜੁਚ ਹੋ ਗਿਆ। ਪਹਿਲਾਂ ਉਸਦੀ ਸਲਾਹ ਹੋਈ ਕਿ ਦੱਬੇ ਪੈਰੀਂ ਕਮਰੇ ਵਿਚੋਂ ਨਿਕਲ ਕੇ ਰਾਤ ਦੀ ਗੱਡੀ ਹੀ ਚੁਪ-ਚੁਪਾਤਾ ਲਾਹੌਰ ਚਲਾ ਜਾਵੇ, ਪਰ ਅੰਦਰੋਂ ਆਤਮਾ ਨੇ ਲਾਹਨਤਾਂ ਦੀ ਬੁਛਾੜ ਪਾਈ, “ਓ ਮੱਕਾਰ, ਓ ਵਿਸ਼ਵਾਸ-ਘਾਤੀ! ਪ੍ਰਾਸ਼ਚਿਤ ਕਰ! ਪ੍ਰਾਸ਼ਚਿਤ !!” ਤੇ ਉਹ ਸੁੱਤੇ ਹੋਏ ਦੀਪਕ ਦੇ ਪੈਰਾਂ ਤੇ ਸਿਰ ਰਖ ਕੇ ਚਿੱਲਾਇਆ, “ਦੀਪਕ! ਦੀਪਕ!! ਮੈਨੂੰ ਮੁਆਫ਼ ਕਰ। ਮੈਂ ਤੇਰਾ ਚੋਰ ਹਾਂ-ਤੇਰੀ ਰੂਪ ਕੁਮਾਰੀ ਦਾ ਡਾਕੂ।”  ਪਰ ਦੀਪਕ ਨਾ ਹਿੱਲਿਆ, ਨਾ ਬੋਲਿਆ। 

‘ਦੀਪਕ’ ਦੀ ਲਾਟ, ਜਿਹੜੀ ਹਜ਼ਾਰਾਂ ਝੱਖੜ ਝੋਲਿਆਂ ਵਿਚਾਲੇ ਲਟ, ਲਟ, ਲਟ ਬਲਦੀ ਰਹੀ ਸੀ, ਵਿਸ਼ਵਾਸ-ਘਾਤ ਦਾ ਇਕ ਨਿੱਕਾ ਜਿਹਾ ਬੁੱਲਾ ਨਾ ਸਹਾਰੀ- ਬੁਝ ਗਈ। 

ਸਾਰੇ ਪਿੰਡ ਵਿਚ ਖ਼ਬਰ ਫੈਲ ਗਈ: 

“ਉਸ ਦਾ ਹਾਰਟ ਫੇਹਲ ਹੋ ਗਿਆ।” 

ਵਿਸ਼ਵਾਸਘਾਤ ਨਾਨਕ ਸਿੰਘ | Vishvasghat Nanak Singh

ਠਾਕੁਰ ਜੀ 

ਬਰਸਾਤ ਦੀ ਰੁੱਤ ਸਾਰੇ ਭਾਰਤ ਲਈ ਸੁਹਾਵਣੀ ਹੁੰਦੀ ਹੈ, ਪਰ ਖਾਸ ਕਰਕੇ ਰਾਜਪੂਤਾਨੇ ਦੀ ਧਰਤੀ ਲਈ ਤਾਂ ਇਹ ਦੋ ਮਹੀਨੇ ਸਵਰਗੀ ਮਹੀਨੇ ਗਿਣੇ ਜਾਂਦੇ ग्ठ। 

ਰਾਇਪੁਰ ਦੇ ਪਨ-ਘਟ (ਪਾਣੀ ਭਰਨ ਵਾਲੇ ਨਦੀ ਦੇ ਘਾਟ) ਉੱਤੇ ਬਰਸਾਤ ਦੀ ਇਕ ਸੁਨਹਿਰੀ ਪ੍ਰਭਾਤ, ਰਾਜਪੂਤ ਮੁਟਿਆਰਾਂ ਦੇ ਕਹਿਕਿਆਂ ਨਾਲ ਗੂੰਜ ਰਹੀ ਸੀ । ਬੱਦਲਾਂ ਦੇ ਘਨਘੋਰ ਹੇਠੋਂ ਜਿਉਂ ਜਿਉਂ ਊਸ਼ਾ ਦਾ ਰੁਪਹਿਰੀ ਪ੍ਰਕਾਸ਼ ਨਿਖਰਦਾ ਆਉਂਦਾ ਸੀ ਤਿਉਂ ਤਿਉਂ ਇਸ ਘਾਟ ਦੀ ਰੌਣਕ ਵਧਦੀ ਜਾਂਦੀ ਸੀ। 

ਰਾਜਪੂਤ ਸੁਆਣੀਆਂ ਆਪੋ ਆਪਣੀਆਂ ਹਾਣਨਾਂ ਨਾਲ ਹੱਸਦੀਆਂ, ਖੇਡਦੀਆਂ, ਨਦੀ ਵਿਚ ਇਸ਼ਨਾਨ ਕਰਕੇ ਆਪੋ ਆਪਣੇ ਕਲਸੇ (ਗਾਗਰਾਂ) ਮਾਂਜ ਕੇ ਭਰਦੀਆਂ, ਤੇ ਸਿਰਾਂ ‘ਤੇ ਰਖ ਕੇ ਚਲੀਆਂ ਜਾਂਦੀਆਂ ਸਨ। ਏਸੇ ਤਰ੍ਹਾਂ ਦੀ ਆਵਾਜਾਈ ਬਰਾਬਰ ਜਾਰੀ ਸੀ। 

ਇਨ੍ਹਾਂ ਵਿਚੋਂ ਹੀ ਇਕ ਅਠਾਰਾਂ ਕੁ ਵਰ੍ਹਿਆਂ ਦੀ ਰਾਜਪੂਤ ਸੁੰਦਰੀ ਬੜੀ ਕਾਹਲੀ ਕਾਹਲੀ ਇਸ਼ਨਾਨ ਕਰਕੇ ਘਾਟ ਦੇ ਕੰਢੇ ਚੜ੍ਹੀ, ਲੰਮੇ ਕੇਸਾਂ ਨੂੰ ਨਿਚੋੜ ਕੇ ਜੂੜਾ ਕੀਤਾ ਤੇ ਕਪੜਾ ਲੱਤਾ ਠੀਕ ਕਰਕੇ ਛੇਤੀ ਛੇਤੀ ਕਲਸੇ ਨੂੰ ਚਿਲਕਾ ਚਿਲਕਾ ਕੇ ‘ਮਾਂਜਣ ਲੱਗੀ। 

ਉਸ ਦਾ ਰੰਗ ਨਿਖਰਵਾਂ, ਸਰੀਰ ਸੁਬਕ ਜਿਹਾ, ਨਕਸ਼ ਨੈਣ ਤਿੱਖੇ ਤੇ ਮੌਰੇ ਸੁਡੌਲ ਸਨ। ਉਸ ਦੇ ਚੌੜੇ ਚਮਕੀਲੇ ਮੱਥੇ ਦੀ ਲਾਲ ਬਿੰਦੀ ਭਾਵੇਂ ਨ੍ਹਾਉਣ ਕਰਕੇ ਕੁਝ ਘੁਲ ਗਈ ਸੀ, ਪਰ ਇਸ ਨਾਲ ਉਸ ਦੀ ਸੁੰਦਰਤਾ ਵਿਚ ਸਗੋਂ ਹੋਰ ਵੀ ਵਾਧਾ ਹੋ ਗਿਆ। ਉਸ ਦੀਆਂ ਹਰਨ ਵਰਗੀਆਂ ਅੱਖਾਂ ਵਿਚੋਂ ਸਰਲਤਾ ਤੇ ਭਗਤੀ ਭਾਵ ਫੁਟ ਫੁਟ ਪੈਂਦਾ ਸੀ। ਉਸ ਦੀ ਸੱਜੀ ਵੀਣੀ ਉੱਤੇ ਰਾਧੇ ਕ੍ਰਿਸ਼ਨ ਜੀ ਦੀ ਤਸਵੀਰ ਉਕਰੀ ਹੋਈ ਸੀ। 

ਕਲਸਾ ਮਾਂਜ ਕੇ ਉਸ ਨੇ ਕਾਹਲੀ ਕਾਹਲੀ ਭਰਿਆ। ਸਿਰ ਤੇ ਚੁੱਕ ਕੇ ਤੁਰਨ ਹੀ ਲੱਗੀ ਸੀ, ਜੋ ਕਪੜੇ ਧੋ ਰਹੀ ਇਕ ਸਹੇਲੀ ਨੇ ਉਸ ਦੀ ਬਾਂਹ ਫੜ ਲਈ ਤੇ ਉਸ ਨੂੰ ਠਾਂਹ ਖਿੱਚਦੀ ਹੋਈ ਬੋਲੀ-“ਮੋਹਿਨਾ! ਰਤਾ ਠਹਿਰ ਜਾ ਖਾਂ, ਏਡੀ ਕਿਧਰ ਦੀ ਭਾਜੜ ਪੈ ਗਈ ਉ। ਮੇਰੇ ਵੀ ਐਹ ਕਾਕੇ ਦੇ ਕਪੜੇ ਰਹਿ ਗਏ ਨੇ, ਧੋ ਕੇ ਤੇਰੇ ਨਾਲ ਚਲਨੀ ਆਂ।” 

ਮੋਹਿਨਾ ਉਸ ਤੋਂ ਬਾਂਹ ਛੁਡਾਂਦੀ ਹੋਈ ਬੋਲੀ, “ਅੜੀਏ, ਮੈਨੂੰ ਨਾ ਰੋਕ, ਤੇ ਨਾਲੇ ਕਲਸੇ ਨੂੰ ਨਾ ਛੋਹੀਂ। ਪਾਣੀ ਮੈਂ ਠਾਕੁਰ ਜੀ ਨੂੰ ਇਸ਼ਨਾਨ ਕਰਾਉਣ ਲਈ ਲੈ ਚਲੀ ਹਾਂ। ਅੱਗੇ ਈ ਮੈਨੂੰ ਅੱਜ ਚਿਰ ਹੋ ਗਿਆ ਏ।” 

ਏਨਾ ਕਹਿ ਕੇ ਮੋਹਿਨਾ ਬਦੋਬਦੀ ਬਾਂਹ ਛੁੜਾ ਕੇ, ਛੇਤੀ ਛੇਤੀ ਕਦਮ ਪੁੱਟਦੀ ਹੋਈ ਤੁਰ ਪਈ। 

ਉਹ ਤੁਰ ਗਈ, ਤੇ ਸਹੇਲੀਆਂ, ਮਗਰੋਂ ਕਿੰਨਾ ਹੀ ਚਿਰ ਉਸ ਬਾਬਤ ਟੀਕਾ ਟਿਪਣੀ ਕਰਦੀਆਂ ਰਹੀਆਂ-“ਵੱਡੀ ਭਗਤਣੀ ਠਾਕੁਰ ਜੀ ਦੀ…ਅਜੇ ਕਲ੍ਹ ਦੀ ਕੁੜੀ ਏ, ਤੇ ਹੁਣੇ ਲਗ ਪਈ ਏ ਬੁੱਢੀਆਂ, ਬਾਬਿਆਂ ਵਾਲੀਆਂ ਗੱਲਾਂ ਕਰਨਭਲਾ ਅਸੀਂ ਨਹੀਂ ਜਾਂਦੀਆਂ ਠਾਕੁਰ ਜੀ ਦੇ ਦਰਸ਼ਨ ਨੂੰ ? ਹਰ ਵੇਲੇ ਬਸ ਠਾਕੁਰ ਜੀ, ਠਾਕੁਰ ਜੀ, ਠਾਕੁਰ ਜੀ…ਸ਼ੁਦੈਣ ਕਿਸੇ ਥਾਂ ਦੀ ਨਾ ਹੋਵੇ ਤੇ…।” 

ਮੋਹਿਨਾ ਨੂੰ ਮੰਦਰ ਪਹੁੰਚਣ ਦੀ ਕਾਹਲੀ ਸੀ। ਉਹ ਜਾਣਦੀ ਸੀ ਕਿ ਰਾਹ ਵਿਚ ਮਿਲਣ ਵਾਲੀਆਂ ਸਹੇਲੀਆਂ ਨੇ ਉਸ ਦੇ ਕੰਮ ਵਿਚ ਫੇਰ ਰੁਕਾਵਟ ਪਾਣੀ ਹੈ, ਇਸ ਲਈ ਉਹ ਪਗਡੰਡੀ ਛੱਡ ਕੇ ਤੇ ਥੋੜ੍ਹਾ ਜਿਹਾ ਰਾਹ ਵਲਾ ਕੇ ਪਰਲੀਆਂ ਝਾੜੀਆਂ ਵਿਚੋਂ ਹੋ ਤੁਰੀ। 

ਉਹ ਦਬਾ ਦਬ ਤੁਰੀ ਜਾ ਰਹੀ ਸੀ, ਕਿ ਇਕ ਸੰਘਣੀ ਝਾੜੀ ਪਾਸੋਂ ਲੰਘਦਿਆਂ ਉਸ ਦੇ ਕੰਨੀਂ ਇਕ ਡਾਢੀ ਦਰਦ ਭਰੀ ਆਵਾਜ਼ ਆ ਰਹੀ ਸੀ-ਤਕਿਆ, ਤਾਂ ਉਸ ਦੇ ਮੂੰਹੋਂ ਚੀਕ ਨਿਕਲ ਗਈ। ਇਹ ਇਕ ਫੱਟੜ ਗੱਭਰੂ ਸੀ, ਜਿਹੜਾ ਤੜਪਦਾ ਹੋਇਆ ਦਮ ਤੋੜ ਰਿਹਾ ਸੀ। ਉਸ ਦਾ ਸਰੀਰ ਸਾਰਾ ਲਹੂ ਨਾਲ ਲੱਥ-ਪੱਥ ਸੀ। ਭਰਵਾਂ ਚਿਹਰਾ, ਸਿਰ ਤੇ ਕੇਸ, ਗਾਤਰੇ ਵਿਚ ਸਖਣੀ ਮਿਆਨ ਤੇ ਸੱਜਾ ਹੱਥ ਅਜੇ ਤਕ ਕਿਰਪਾਨ ਦੇ ਦਸਤੇ ਵਿਚ ਸੀ, ਜੋ ਸੁਜ ਜਾਣ ਕਰਕੇ ਦਸਤੇ ਵਿਚੋਂ ਸ਼ਾਇਦ ਨਿਕਲ ਨਹੀਂ ਸੀ ਸਕਿਆ। 

ਫੱਟੜ ਨੇ ਬੜੀ ਔਖਿਆਈ ਨਾਲ ਆਪਣੇ ਮੂੰਹ ਨੂੰ ਹੱਥ ਲਾ ਕੇ ਮੋਹਿਨਾ ਵਲ ਪਾਣੀ ਦਾ ਇਸ਼ਾਰਾ ਕੀਤਾ ਤੇ ਇਕ ਵਾਰੀ ਫੇਰ ਪੁਕਾਰਿਆ-“ਪਾਣੀ।” 

ਤਰਸ ਤੇ ਹਮਦਰਦੀ ਨਾਲ ਮੋਹਿਨਾ ਦਾ ਦਿਲ ਛਲਕਣ ਲੱਗਾ। ਉਹ ਮੁੜਨ ਹੀ ਲੱਗੀ ਸੀ, ਕਿ ਠਾਕੁਰ ਜੀ ਦੇ ਇਸ਼ਨਾਨ ਦਾ ਖ਼ਿਆਲ ਆ ਗਿਆ-“ਕੀ ਜੂਠੇ ਪਾਣੀ ਨਾਲ ਇਸ਼ਨਾਨ ਕਰਾਵਾਂਗੀ? ਨਾਲੇ ਅੱਗੇ ਹੀ ਦੇਰ ਹੋ ਗਈ ਹੈ, ਦੁਬਾਰਾ ਭਰਨ ਵੀ ਨਹੀਂ ਜਾ ਸਕਦੀ।” 

“ਇਹ ਪਾਣੀ ਠਾਕੁਰ ਜੀ ਦੇ ਇਸ਼ਨਾਨ ਲਈ ਹੈ ਵੀਰ ।” ਕਹਿੰਦੀ ਹੋਈ ਉਹ ਮੂੰਹ ਧਿਆਨ ਤੁਰੀ ਗਈ। ਕੁਝ ਵਿੱਥ ਤੇ ਜਾ ਕੇ ਉਸ ਨੂੰ ਫੇਰ ਪਿੱਛੋਂ ਆਵਾਜ਼ ਆਈ, “ਆਹ !… ਨਿਰਦਈ! ਕਠੋਰ ਤੇਰੇ ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ…” 

“ਮੱਥੇ ਨਹੀਂ ਲਾਉਣਗੇ ?” ਫੱਟੜ ਦੀ ਆਵਾਜ਼ ਮੋਹਿਨਾ ਦੀ ਆਤਮਾ ਨਾਲ ਟਕਰਾ ਕੇ ਫੇਰ ਗੂੰਜੀ-“ਮੇਰੇ ਠਾਕੁਰ ਜੀ ਮੈਨੂੰ ਮੱਥੇ ਨਹੀਂ ਲਾਉਣਗੇ ?” ਤੇ ਉਸ ਦੇ ਕਦਮ ਰੁਕ ਗਏ-“ਕੀ ਹਰਜ ਹੈ ਜੇ ਦੋ ਬੁੱਕ ਪਿਆਲ ਦਿਆਂ,” ਪਰ ਝਟ ਹੀ ਇਕ ਤਰਕ ਉਠੀ-“ਜੂਠੇ ਪਾਣੀ ਨਾਲ ਠਾਕੁਰ ਜੀ ਨੂੰ ਇਸ਼ਨਾਨ ?…” ਉਸ ਦੇ ਕਦਮ ਫੇਰ ਆਪਣੇ ਰਾਹ ਤੁਰਨ ਲਗੇ। ਤੇਜ਼, ਹੋਰ ਤੇਜ਼, ਹੋਰ ਤੇਜ਼। 

ਸਾਹੋ ਸਾਹ ਮੋਹਿਨਾ ਮੰਦਰ ਦੇ ਨੇੜੇ ਪਹੁੰਚੀ, ਪਰ ਉਹ ਸਿਸਕੀਆਂ ਭਰਦੀ ਆਵਾਜ਼ ਜਿਵੇਂ ਅਜੇ ਤੀਕ ਉਸ ਦਾ ਪਿੱਛਾ ਕਰੀ ਆ ਰਹੀ ਸੀ-“ਪਾਣੀ… ਦੋ फ्ट….” 

ਮੰਦਰ ਵਿਚ ਠਾਕੁਰ ਜੀ ਦੇ ਇਸ਼ਨਾਨ ਦੀ ਤਿਆਰੀ ਹੋ ਰਹੀ ਸੀ। ਧੂਪ ਤੇ ਅਗਰਬਤੀਆਂ ਦੀਆਂ ਲਪਟਾਂ ਨਾਲ ਸਾਰਾ ਵਾਯੂ-ਮੰਡਲ ਮਹਿਕ ਰਿਹਾ ਸੀ। 

ਮੋਹਿਨਾ ਦੇ ਕਦਮ ਹੋਰ ਤੇਜ਼ ਹੋ ਗਏ, ਤੇ ਉਹ ਮੰਦਰ ਦੇ ਪਾਸ ਜਾ ਪੁੱਜੀ। ਘੰਟਿਆਂ ਤੇ ਸੰਖਾਂ ਦੀ ਗੂੰਜ ਵਿਚ “ਜੈ ਦੇਵਾ” ਦੀਆਂ ਆਵਾਜ਼ਾਂ ਆ ਰਹੀਆਂ ਸਨ, ਪਰ ਮੋਹਿਨਾ ਨੂੰ ਇਨ੍ਹਾਂ ਵਿਚ ਇਕ ਹੋਰ ਆਵਾਜ਼ ਰਲੀ ਹੋਈ ਸੁਣਾਈ ਦੇ ਰਹੀ ਸੀ-“ਪਾਣੀ…ਤੇਰੇ ਠਾਕੁਰ ਜੀ, ਤੈਨੂੰ ਮੱਥੇ ਨਹੀਂ ਲਾਉਣਗੇ… ਮੱਥੇ ਨਹੀਂ ਲਾਉਣਗੇ… ਮੱਥੇ ਨਹੀਂ ਲਾਉਣਗੇ… ।” 

ਉਸ ਨੂੰ ਜਾਪਿਆ, ਜਿਵੇਂ ਹੋਰ ਸਾਰੀਆਂ ਆਵਾਜ਼ਾਂ ਏਸੇ ਇਕ ਆਵਾਜ਼ ਵਿਚ ਵਟਦੀਆਂ ਜਾਂਦੀਆਂ ਹਨ । ਸੰਖ, ਘੜਿਆਲ, ਸਤੋਤ੍ਰ ਸਲੋਕ ਤੇ ‘ਜੈ ਦੇਵਾ’ ਦਾ ਜਾਪ, ਸਭਨਾਂ ਵਿਚੋਂ ਉਸ ਨੂੰ ਇਹੋ ਸ਼ਬਦ ਸੁਣਾਈ ਦੇ ਰਹੇ ਸਨ। 

ਮੋਹਿਨਾ ਦਾ ਦਿਲ ਡਰ ਨਾਲ ਸੁੰਗੜਦਾ ਜਾਂਦਾ ਸੀ। ਉਸ ਦੀਆਂ ਅੱਖਾਂ ਅੱਗੇ ਮੰਦਰ ਦੀ ਵਿਸ਼ਾਲ ਮੂਰਤੀ ਦੀ ਥਾਂ ਉਹੀ ਲਹੂ ਨਾਲ ਤੜਪਦੀ ਲੋਥ ਸੀ, ਤੇ ਜਾਂ ਕੁਝ ਝਾੜੀਆਂ। 

ਸਹਿਮੇ ਹੋਏ ਦਿਲ ਨਾਲ ਮੋਹਿਨਾ, ਮੰਦਰ ਦੀਆਂ ਸੰਗਮਰਮਰੀ ਪੌੜੀਆਂ ਉੱਤੇ ਆਪਣੇ ਡੋਲਦੇ ਪੈਰ ਰਖਦੀ ਹੋਈ ਚੜ੍ਹਨ ਲੱਗੀ। ਦਲ੍ਹੀਜ਼ ਦੀ ਛੇਕੜਲੀ ਪੌੜੀ ਤੇ ਉਸ ਨੇ ਪੈਰ ਧਰਿਆ ਹੀ ਸੀ ਕਿ ਕੜ ਕੜ ਕਰਕੇ ਮੰਦਰ ਦੇ ਕਿਵਾੜ* ਬੰਦ ਹੋ ਗਏ। 

ਮੋਹਿਨਾ ਦੇ ਦਿਲ ਵਿਚੋਂ ਕਿਵਾੜਾਂ ਵਰਗੀ ਕੜਕੜਾਹਟ ਉਠੀ—“ਕੀ ਸੱਚ ਮੁੱਚ ਦਰਸ਼ਨ ਨਹੀਂ ਹੋਣਗੇ,” ਉਸਦਾ ਕਲਸਾ ਡਿੱਗਦਾ ਡਿੱਗਦਾ ਮਸੇ ਬਚਿਆ। 

ਮੋਹਿਨਾ ਪਿਛਾਂਹ ਪਰਤੀ, ਤੇ ਜਿਸ ਰਸਤਿਓਂ ਆਈ ਸੀ, ਮੁੜ ਉਸੇ ਰਸਤੇ ਹੋ ਤੁਰੀ। 

ਉਸ ਦੇ ਕਦਮਾਂ ਵਿਚ ਪਹਿਲਾਂ ਨਾਲੋਂ ਵੀ ਵਧ ਤੇਜ਼ੀ ਸੀ। 

ਥੋੜ੍ਹੀ ਦੇਰ ਬਾਅਦ ਮੋਹਿਨਾ ਮੁੜ ਉਸੇ ਝਾੜੀ ਮੁਢ ਆ ਪਹੁੰਚੀ। ਪਾਣੀ ਮੰਗਣ ਵਾਲਾ ਅਜੇ ਤਕ ਉਥੇ ਹੀ ਪਿਆ ਸੀ, ਪਰ ਮੋਹਿਨਾ ਦੇ ਬਿਲਕੁਲ ਕੋਲ ਆ ਜਾਣ ਤੇ ਵੀ ਹੁਣ ਉਹ ਅੱਗੇ ਵਾਂਗ ਪਾਣੀ ਲਈ ਕੁਰਲਾਹਟ ਨਹੀਂ ਸੀ ਮਚਾ ਰਿਹਾ। 

ਕਲਸਾ ਸਿਰੋਂ ਉਤਾਰ ਕੇ ਮੋਹਿਨਾ ਨੇ ਭੁੰਜੇ ਰਖ ਦਿੱਤਾ ਤੇ ਸੱਜੇ ਹੱਥ ਨਾਲ ਪਾਣੀ ਲੈ ਕੇ ਉਸ ਦੇ ਮੂੰਹ ਵਿਚ ਪਾਣ ਲੱਗੀ, ਪਰ ਅੰਦਰ ਜਾਣ ਦੇ ਥਾਂ ਪਾਣੀ ਬਾਹਰ ਵਗ ਗਿਆ। ਭੋਲੀ ਮੋਹਿਨਾ ਨਹੀਂ ਸੀ ਜਾਣਦੀ ਕਿ ਪਾਣੀ ਪੀਣ ਵਾਲੇ ਦੀ ਰੂਹ, ਉਸਦੇ ਆਉਣ ਤੋਂ ਪਹਿਲਾਂ ਹੀ ਸਿਧਾਰ ਚੁਕੀ ਹੈ। 

ਉਹ ਡਰ ਕੇ ਕਈ ਕਦਮ ਪਿੱਛੇ ਹਟ ਗਈ ਤੇ ਇਕ ਕਾਂਬੇ ਵਿਚ ਉਸਦੇ ਮੂੰਹੋਂ ਆਵਾਜ਼ ਨਿਕਲੀ-“ਆਹ! ਦੋ ਘੁੱਟ ਪਾਣੀ ਪਿੱਛੇ ਵਿਚਾਰਾ…।” 

ਉਸ ਨੇ ਇਕ ਵਾਰੀ ਫੇਰ ਲੋਥ ਵਲ ਤਕਿਆ, ਲੋਥ ਦਾ ਲਹੂ ਕਾਲਾ ਹੋ ਕੇ ਜੰਮਦਾ ਜਾਂਦਾ ਸੀ । ਮੋਹਿਨਾ ਨੂੰ ਇਸ ਲਹੂ ਦੇ ਹਰ ਇਕ ਤੁਪਕੇ ਵਿਚੋਂ ਆਵਾਜ਼ ਸੁਣਾਈ ਦੇਂਦੀ ਸੀ, “ਮੱਥੇ ਨਹੀਂ ਲਾਉਣਗੇ।” 

ਉਹ ਥੋੜ੍ਹਾ ਚਿਰ ਨਿਰਜੀਵ ਹੋ ਕੇ ਉਥੇ ਹੀ ਖੜੀ ਰਹੀ। ਅਖ਼ੀਰ ਟੁੱਟਾ ਖੁੱਸਾ ਦਿਲ ਲੈ ਕੇ ਤੇ ਅੱਖਾਂ ਵਿਚ ਪਛਤਾਵੇ ਦੇ ਹੰਝੂ ਭਰ ਕੇ ਘਰ ਵਲ ਤੁਰ ਪਈ। 

“ਮੋਹਿਨਾ! ਨੀ ਮੋਹਿਨਾ, ਸੁਣਨੀ ਏਂ ? ਕਿਹੜੀਆਂ ਸੋਚਾਂ ਵਿਚ ਡੁੱਬੀ ਹੋਈ ਏਂ ?” ਰੰਬੀ ਤੇ ਕਹੀ ਇਕ ਪਾਸੇ ਰਖਦਿਆਂ ਹੋਇਆਂ ਇਕ 24-25 ਵਰ੍ਹਿਆਂ ਦੇ ਗੱਭਰੂ ਨੇ ਆਵਾਜ਼ ਦਿੱਤੀ। 

ਇਹ ਮੋਹਿਨਾ ਦਾ ਪਤੀ ਸੀ-ਸੋਹਨ ਦਾਸ। ਉੱਚਾ ਲੰਮਾ ਗੱਭਰੂ। ਸਰੀਰ ਰਿਸ਼ਟ ਪੁਸ਼ਟ ਤੇ ਭਰਵਾਂ, ਰੰਗ ਉਸ ਦਾ ਕਣਕ-ਵੰਨਾ ਸੀ, ਜਿਹੜਾ ਗਰਮੀ ਤੇ ਧੁੱਪ ਦੇ ਅਸਰ ਨਾਲ ਕੁਝ ਕਾਲਾ ਹੋ ਗਿਆ ਸੀ। ਜਾਤ ਦਾ ਇਹ ਰਾਜਪੂਤ ਸੀ, ਪਰ ਭਾਗਾਂ ਵਿਚ ਮਾਲੀ ਦਾ ਕਿੱਤਾ ਲਿਖਿਆ ਸੀ। ਤਾਂ ਵੀ ਉਹ ਆਮ ਮਾਲੀਆਂ ਵਿਚੋਂ ਨਹੀਂ, ਸਗੋਂ ਰਾਜਾ ਸਾਹਿਬ ਦੇ ਨਿਜੀ ਬਾਗ ਦਾ ਮਾਲੀ ਸੀ। 

ਮੋਹਿਨਾ ਨਾਲ ਉਸਦਾ ਵਿਆਹ ਹੋਏ ਨੂੰ ਦੋ ਕੁ ਵਰ੍ਹੇ ਹੋਏ ਹਨ। ਦੋਹਾਂ ਪਤੀ ਪਤਨੀ ਦੇ ਦਿਨ ਬੜੇ ਪਿਆਰ ਤੇ ਸੁਖ ਵਿਚ ਬੀਤਦੇ ਹਨ। ਕੰਮਕਾਰ ਤੋਂ ਛੁੱਟ ਦੋਹਾਂ ਦਾ ਸਮਾਂ ਸਤਸੰਗਾਂ ਵਿਚ ਬਤੀਤ ਹੁੰਦਾ ਹੈ। 

ਇਕ ਠੰਢਾ ਸਾਹ ਭਰ ਕੇ ਮੋਹਿਨਾ, ਪਤੀ ਦੇ ਸਵਾਗਤ ਲਈ ਉਠੀ। ਉਸ ਨਾਲ ਅੱਜ ਸਵੇਰੇ ਜਿਹੜਾ ਸਾਕਾ ਬੀਤਿਆ ਸੀ, ਇਸ ਦੀ ਵਿਥਿਆ ਉਹ ਆਪਣੇ ਭਰੇ ਹੋਏ ਦਿਲ ਵਿਚੋਂ ਪਤੀ ਨੂੰ ਸੁਨਾਣੀ ਚਾਹੁੰਦੀ ਸੀ, ਪਰ ਪਤੀ ਨੇ ਇਸ ਤੋਂ ਪਹਿਲਾਂ ਹੀ ਪ੍ਰਸ਼ਨ ਕੀਤਾ-“ਮੋਹਿਨਾ! ਤੂੰ ਅੱਜ ਦੀ ਖ਼ਬਰ ਸੁਣੀ ਏਂ ?” 

ਮੋਹਿਨਾ ਨੇ ਪਤੀ ਦੇ ਚਿਹਰੇ ਉੱਤੇ ਚਿੰਤਾਤੁਰ ਭਾਵ ਵੇਖ ਕੇ ਪੁੱਛਿਆ- “ਕੀ  ?” 

“ਬੜੀ ਦੁਖਦਾਈ ਗੱਲ ਹੈ ਮੋਹਿਨਾ।” 

“ਛੇਤੀ ਦਸੋ, ਤੌਖ਼ਲੇ ਵਿਚ ਨਾ ਆਓ। ਅੱਗੇ ਈ ਮੇਰਾ ਦਿਲ ਅੱਜ ਠੀਕ ਨਹੀਂ।” 

“ਪਟਨੇ* ਵਾਲੇ ਠਾਕੁਰ ਜੀ ਦਾ ਨਾਂ ਤੂੰ ਸੁਣਿਆ ਹੋਵੇਗਾ ?” 

“ਸੁਣਿਆ ਕਿਉਂ ਨਹੀਂ। ਸਾਡੇ ਰਾਜਾ ਸਾਹਿਬ ਉਹਨਾਂ ਦੇ ਬੜੇ ਸ਼ਰਧਾਲੂ ठे।” 

“ਬਸ ਬਸ, ਓਹੀ” ਸੋਹਨ ਨੇ ਗੰਭੀਰ ਲਹਿਜੇ ਵਿਚ ਕਿਹਾ—“ਉਹਨਾਂ ਦਾ ਇਕ ਸਿੱਖ ਅੱਜ ਸਾਡੇ ਪਿੰਡ ਆ ਕੇ ਸ਼ਹੀਦ ਹੋ ਗਿਆ।” 

“ਪਟਨੇ ਵਾਲੇ ਠਾਕੁਰ ਜੀ ਦਾ ਸਿੱਖ ?” ਮੋਹਿਨਾ ਨੇ ਡਰ ਕੇ ਪੁੱਛਿਆ- “ਸਾਡੇ ਪਿੰਡ ?” 

“ਉਹ ਜਿਹੜੀਆਂ ਘਾਟ ਦੇ ਲਾਗੇ ਝਾੜੀਆਂ ਨੇ, ਉਹਨਾਂ ਵਿਚੋਂ ਅੱਜ ਸਵੇਰੇ ਉਸ ਦੀ ਲੋਥ…” 

ਉਸ ਦੀ ਗੱਲ ਨੂੰ ਮੋਹਿਨਾ ਦੀ ਚੀਕ ਨੇ ਰੋਕ ਲਿਆ- “ਹੈਂ! ਉਹ ਪਟਨੇ ਵਾਲੇ ਠਾਕੁਰ ਜੀ ਦਾ ਸਿੱਖ ਸੀ ?” 

“ਤੂੰ ਸੁਣ ਚੁਕੀ ਏਂ ?” ਸੋਹਨ ਦਾਸ ਨੇ ਉਸ ਦੀ ਚੀਕ ਤੋਂ ਸਹਿਮ ਕੇ ਪੁੱਛਿਆ-“ਪਰ ਮੋਹਿਨਾ ! ਤੂੰ ਡਰ ਕਿਉਂ ਗਈ ਏਂ ?” 

ਮੋਹਿਨਾ ਕੁਝ ਨਾ ਬੋਲੀ, ਤੇ ਸੋਹਨ ਦਾਸ ਕਹਿੰਦਾ ਗਿਆ, “ਧੰਨ ਨੇ ਉਹ ਪਟਨੇ ਵਾਲੇ ਠਾਕੁਰ ਜੀ, ਤੇ ਉਹਨਾਂ ਦੇ ਸਿੱਖ। ਰਾਤੀਂ ਲਾਗਲੇ ਪਿੰਡ ਦੇ ਘਾਟ ਤੋਂ ਪਾਣੀ ਭਰ ਕੇ ਦੋ ਮੁਟਿਆਰਾਂ ਪਿੰਡ ਨੂੰ ਜਾ ਰਹੀਆਂ ਸਨ, ਕਿ ਪੰਜ ਛੇ ਬਦਮਾਸ਼ ਉਹਨਾਂ ਨੂੰ ਚੁਕ ਕੇ ਲੈ ਤੁਰੇ। ਰਸਤੇ ਵਿਚ ਉਹ ਉਹਨਾਂ ਨੂੰ ਟੱਕਰ ਪਿਆ। ਇਕੱਲੇ ਨੇ ਦੋਹਾਂ ਨੂੰ ਥਾਂ ਰਖਿਆ, ਤੇ ਬਾਕੀ ਜ਼ਖ਼ਮੀ ਕਰ ਭਜਾ ਦਿੱਤੇ, ਪਰ ਕੁੜੀਆਂ ਦੀ ਇੱਜ਼ਤ ਤੇ ਜਾਨ ਬਚਾ ਲਈ। ਆਪ ਵੀ ਵਿਚਾਰਾ ਸਖ਼ਤ ਫੱਟੜ ਹੋ ਗਿਆ ਸੀ। ਉਸੇ ਹਾਲਤ ਵਿਚ ਸਾਡੇ ਘਾਟ ਦੇ ਲਾਗੇ ਆ ਡਿੱਗਾ। ਉਥੇ ਹੀ ਪਤਾ ਨਹੀਂ ਕਿਹੜੇ ਵੇਲੇ ਵਿਚਾਰੇ ਦੇ ਪ੍ਰਾਣ ਨਿਕਲ ਗਏ।” ਕਹਿੰਦਿਆਂ ਕਹਿੰਦਿਆਂ ਸੋਹਨ ਦਾਸ ਦੀਆਂ ਅੱਖਾਂ ਵਿਚੋਂ ਹੰਝੂ ਟਪਕ ਪਏ। 

ਮੋਹਿਨਾ ਦੀਆਂ ਅੱਖਾਂ ਪਰਨਾਲੇ ਵਹਾ ਰਹੀਆਂ ਸਨ। ਏਸੇ ਹਾਲਤ ਵਿਚ ਉਸਨੇ ਪਤੀ ਨੂੰ ਸਵੇਰ ਵਾਲੀ ਸਾਰੀ ਵਿਥਿਆ ਕਹਿ ਸੁਣਾਈ! 

ਸੋਹਨ ਦਾਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ, “ਓ ਅਭਾਗਣੀ ਮੋਹਿਨਾ! ਕੀ ਉਸ ਉਪਕਾਰ-ਮੂਰਤ ਸਿੰਘ ਦੇ ਖੂਨ ਦੀ ਤੂੰ ਵੀ ਹਿੱਸੇਦਾਰ ਹੈਂ ? ਤੈਨੂੰ ਇਸ ਪਾਪ ਦਾ ਪ੍ਰਾਸ਼ਚਿਤ ਕਰਨਾ ਪਵੇਗਾ। ਸਿੰਘ ਜੀ ਦਾ ਸਰਾਪ ਖਾਲੀ ਨਹੀਂ ਜਾਏਗਾ। ਠਾਕੁਰ ਜੀ ਤੈਨੂੰ ਸੱਚ ਮੁੱਚ ਮੱਥੇ ਨਹੀਂ ਲਾਉਣਗੇ।” ਤੇ ਝਟ ਹੀ ਸੋਹਨ ਦਾਸ ਦਾ ਦਿਲ ਤਰਸ ਨਾਲ ਭਰ ਗਿਆ। ਮੋਹਿਨਾ ਦੀ ਹਾਲਤ ਉਸ ਤੋਂ ਵੇਖੀ ਨਹੀਂ ਸੀ ਜਾਂਦੀ। ਉਸ ਨੂੰ ਬਾਹਾਂ ਵਿਚ ਲੈ ਕੇ ਦਿਲ ਦੇ ਸਾਰੇ ਪਿਆਰ ਨਾਲ ਉਹ ਉਸ ਨੂੰ ਧੀਰਜ ਦਿਲਾਸਾ ਦੇਣ ਲੱਗਾ। ਪਰ ਮੋਹਿਨਾ ਦੇ ਅੱਥਰੂਆਂ ਦਾ ਹੜ੍ਹ ਬੇਕਾਬੂ ਸੀ। 

ਜਿਸ ਦਿਨ ਤੋਂ ਮੋਹਿਨਾ ਨੇ ਸਿੰਘ ਜੀ ਦੇ ਚਲਾਣੇ ਦੀ ਘਟਨਾ ਵੇਖੀ, ਉਸੇ ਦਿਨ ਤੋਂ ਉਸਦੇ ਜੀਵਨ ਦਾ ਰਉਂ ਕਿਸੇ ਹੋਰ ਹੀ ਪਾਸੇ ਹੋ ਟੁਰਿਆ ਹੈ। `  ਪਾਠ, ਕੰਮ ਕਾਰ, ਜਾਂ ਹੱਸਣ ਖੇਡਣ ਵਿਚ ਉਸ ਦਾ ਉੱਕਾ ਜੀ ਨਹੀਂ ਸੀ ਲਗਦਾ। ਆਪਣੇ ਅਨੁਸਾਰ ਉਹ ਹਰ ਰੋਜ਼ ਅੰਤ ਵੇਲੇ ਠਾਕੁਰ ਦੁਆਰੇ ਜਾਂਦੀ ਹੈ, ਠਾਕੁਰ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਾ ਕੇ ਚਰਨਾਮ੍ਰਿਤ ਲੈਂਦੀ, ਪ੍ਰਕਰਮਾ ਕਰਦੀ ਤੇ ਪੁਜਾਰੀ ਪਾਸੋਂ ਪਰਸ਼ਾਦ ਲੈ ਕੇ ਘਰ ਆਉਂਦੀ, ਪਰ ਇਹ ਸਭ ਕੁਝ ਉਸਦੇ ਭਾਣੇ ਬੇ-ਰਸ ਤੇ ਬੇ-ਅਸਰ ਸੀ। ਜਿਵੇਂ ਹਰ ਇਕ ਚੀਜ਼ ਵਿਚ ਓਸੇ ਸ਼ਹੀਦ ਦੀ ਆਤਮਾ ਵਿਲਕਦੀ ਹੋਈ ਪੁਕਾਰਦੀ ਰਹਿੰਦੀ- 

“ਠਾਕੁਰ ਜੀ, ਤੈਨੂੰ ਮੱਥੇ ਨਹੀਂ ਲਾਉਣਗੇ।” 

ਅੱਗੇ ਜਦੋਂ ਉਹ ਠਾਕੁਰ ਜੀ ਦੇ ਦਰਸ਼ਨ ਕਰਦੀ ਸੀ, ਤਾਂ ਉਸ ਦੀ ਆਤਮਾ ਨੂੰ ਠੰਢ ਜਿਹੀ ਪੈਂਦੀ, ਪਰ ਉਸ ਦਿਨ ਤੋਂ ਬਾਅਦ ਉਸ ਦਾ ਹਿਰਦਾ ਹਰ ਵੇਲੇ ਤੰਦੂਰ ਵਾਂਗ ਤਪਦਾ ਰਹਿੰਦਾ ਹੈ। ਮੰਦਰ ਤੇ ਘਰ ਦੀ ਹਰ ਇਕ ਨੁੱਕਰੋਂ ਉਸਦੇ ਕੰਨਾਂ ਵਿਚ ਇਹੋ ਆਵਾਜ਼ ਗੂੰਜਦੀ ਹੈ— 

“ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ।” 

ਇਸੇ ਤਰ੍ਹਾਂ ਕੁਝ ਮਹੀਨੇ ਬੀਤ ਗਏ, ਤੇ ਅੰਤ ਇਕ ਦਿਨ ਉਸ ਦੇ ਕੰਨੀ ਇਹ ਸੂਹ ਪਈ ਕਿ ਪਟਨੇ ਵਾਲੇ ਠਾਕੁਰ ਜੀ ਇਥੋਂ ਦੇ ਰਾਜਾ ਤੇ ਰਾਣੀ ਦੀ ਪ੍ਰੇਮ ਖਿੱਚ ਦੇ ਖਿੱਚੇ ਹੋਏ ਰਾਇਪੁਰ ਆ ਰਹੇ ਹਨ। ਮੋਹਿਨਾ, ਆਪਣੇ ਆਤਮ ਰੋਗ ਲਈ ਕਿਸੇ ਵੈਦ ਦੀ ਭਾਲ ਵਿਚ ਸੀ। ਉਹਦੀ ਗਈ ਗੁਆਤੀ ਆਸ ਇਕ ਵਾਰੀ ਫੇਰ ਸੁਰਜੀਤ ਹੋ ਪਈ ਤੇ ਉਹ ਪਲ ਗਿਣਕੇ ਇਸ ਸੁਭਾਗ ਦਿਨ ਦੀ ਉਡੀਕ ਕਰਨ ਲੱਗੀ। 

ਅੰਤ ਉਹ ਕਰਮਾਂ ਵਾਲੀ ਘੜੀ ਆ ਪਹੁੰਚੀ। ਅੱਜ ਪਟਨੇ ਵਾਲੇ ਠਾਕੁਰ ਜੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੇ ਆਉਣ ਦੀ ਖ਼ੁਸ਼ੀ ਵਿਚ ਸਾਰਾ ਰਾਇਪੁਰ ਸ਼ਹਿਰ ਬਾਹਰ ਜੁੜਿਆ ਹੋਇਆ ਹੈ। 

ਇਹ ਦੰਪਤੀ ਜੋੜਾ ਵੀ ਚਾਉ ਭਰੇ ਹਿਰਦਿਆਂ ਨਾਲ ਭੀੜ ਨੂੰ ਧੁਸਦ ਹੋਇਆ ਅੱਗੇ ਤੋਂ ਅੱਗੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੋਹਿਨਾ ਦਾ ਸਰੀਰ ਭਾਵੇਂ ਬਹੁਤ ਕਮਜ਼ੋਰ ਜਾਪਦਾ ਹੈ, ਪਰ ਅੱਖਾਂ ਵਿਚ ਆਸ ਦੀ ਚਮਕ ਬਾਕੀ ਹੈ। ਉਸਦਾ ਰੋਮ ਰੋਮ ਪਛਤਾਵੇ, ਅਰਮਾਨਂ ਤੇ ਆਤਮ-ਗਿਲਾਨੀ ਦੇ ਤੀਰਾਂ ਨਾਲ ਵਿਨ੍ਹਿਆ ਪਿਆ ਹੈ, ਅੱਖਾਂ ਵਿਚ ਹੰਝੂ ਡਲ੍ਹਕ ਰਹੇ ਹਨ। ਉਹ ਘੜੀ ਮੁੜੀ ਪਤੀ ਦੇ ਮੋਢੇ ਉੱਤੇ ਸੱਜੇ ਹੱਥ ਦਾ ਭਾਰ ਪਾ ਕੇ ਅੱਡੀਆਂ ਚੁੱਕ ਚੁੱਕ ਕੇ, ਭੀੜ ਤੋਂ ਵਾ ੱਚੀ ਹੋ ਕੇ ਪਟਨੇ ਵਾਲੇ ਠਾਕੁਰ ਜੀ ਦਾ ਰਾਹ ਤੱਕ ਰਹੀ ਹੈ। ਥੋੜ੍ਹੇ ਚਿਰ ਤੋਂ ਬਾਅਦ ਦੂਰੋਂ ਧੂੜ ਧੁਮਦੀ ਨਜ਼ਰੀਂ ਆਈ। ਭੀੜ ਵਿਚ ਹਲਚਲ ਮੱਚ ਗਈ। ਹਰ ਇਕ, ਇਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰਨ ਲੱਗਾ। 

ਪ੍ਰੇਮ-ਬਾਵਰੀ ਮੋਹਿਨਾ ਨੂੰ ਇਸ ਵੇਲੇ ਆਪਣੇ ਆਪ ਦੀ ਸੁਧ ਨਹੀਂ ਸੀ। ਉਹ ਅੱਭੜਵਾਹੀ ਉਠ ਨਸੀ ਤੇ ਭੀੜ ਨੂੰ ਚੀਰਦੀ ਹੋਈ ਸਭ ਤੋਂ ਮੋਹਰੇ ਜਾ ਪੁੱਜੀ। ਇਸ ਨਠੋ ਭੱਜੀ ਵਿਚ ਪਤੀ ਦਾ ਸਾਥ ਵੀ ਉਸ ਤੋਂ ਛੁੱਟ ਗਿਆ। 

ਇਕ ਪਾਸੇ ਦਰਸ਼ਨ ਆਸ ਮੋਹਿਨਾ ਨੂੰ ਬੇਹਬਲ ਕਰ ਰਹੀ ਸੀ, ਪਰ ਦੂਜੇ ਕੰਨਾਂ ਵਿਚ ਗੂੰਜ ਰਹੀ ਆਵਾਜ਼, “ਠਾਕੁਰ ਜੀ, ਤੈਨੂੰ ਮੱਥੇ ਨਹੀਂ ਲਾਉਣਗੇ” ਉਸ ਦੀਆਂ ਆਸਾਂ ਉਮੈਦਾਂ ਦਾ ਲੱਕ ਤੋੜ ਰਹੀ ਸੀ। ਪਛਤਾਵੇ ਦੀ ਅੱਗ ਵਿਚ ਭੁੱਜ ਰਹੀ ਮੋਹਿਨਾ ਛੇਤੀ ਆਪਣੇ ਪਾਪ ਦੀ ਗੰਢ ਖੋਲ੍ਹਣੀ ਚਾਹੁੰਦੀ ਸੀ । ਠਾਕੁਰ ਜੀ ਦੀ ਚਰਨੀਂ ਢਹਿ ਕੇ ਮੋਹਿਨਾ ਜੀਆ ਦਾਨ ਮੰਗਣ ਲਈ ਲਛ ਰਹੀ ਸੀ। 

ਮੋਹਿਨਾ ਜਿੰਨੇ ਕਦਮ ਅਗਾਂਹ ਵਧਦੀ ਸੀ, ਉਨੀ ਹੀ ਉਸਦੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾਂਦੀ ਸੀ । ਅੱਖਾਂ ਉਸ ਦੀਆਂ ਬਰਾਬਰ ਰਾਹ ਵਲ ਲਗੀਆਂ ਹੋਈਆਂ ਸਨ, ਪਰ ਨਿਕਰਮਣ ਮੋਹਿਨਾ ਦੀ ਰੀਝ ਪੂਰੀ ਨਾ ਹੋਈ। ਉਸ ਦੇ ਕੰਨਾਂ ਵਿਚ ਓਹੀ ਆਵਾਜ਼ ਗੂੰਜ ਰਹੀ ਸੀ-ਦਿਲ-ਢਾਹੂ ਆਵਾਜ਼ ਤੇ ਇਸਦੇ ਨਾਲ ਹੀ ਸਾਹਮਣੇ ਉਮਡ ਰਹੇ ਘੱਟੇ ਦੇ ਬੱਦਲ ਹੌਲੀ ਹੌਲੀ ਅਲੋਪ ਹੋਣ ਲੱਗੇ। ਅਖ਼ੀਰ ਉਸ ਘੱਟੇ ਦੇ ਥਾਂ ਦੁਰਾਡੇ ਇਕ ਪਹਾੜੀ ਹੀ ਦਿੱਸਦੀ ਰਹਿ ਗਈ। 

ਇਸ ਵੇਲੇ ਪਿੱਛੋਂ ਭੀੜ ਵਿਚੋਂ ਆਵਾਜ਼ਾਂ ਆਉਣ ਲੱਗੀਆਂ-ਠਾਕੁਰ ਜੀ ਦੇ ਦਰਸ਼ਨ ਏਸ ਰਸਤਿਓਂ ਨਹੀਂ ਹੋਣਗੇ। ਠਾਕੁਰ ਜੀ ਰਸਤਾ ਬਦਲਾ ਕੇ, ਪਹਾੜੀ ਦੇ ਪਿੱਛੋਂ ਦੀ ਦੂਸਰੇ ਰਾਹ ਆਉਣਗੇ।” 

ਕੋਲੋਂ ਹੀ ਇਕ ਬੁੱਢੀ ਮਾਈ ਗੁੱਸੇ ਨਾਲ ਕਹਿੰਦੀ ਹੋਈ ਲੰਘ ਗਈ—“ਖ਼ਬਰੇ ਕਿਹੜਾ ਅਭਾਗਾ ਜੀਵ ਆ ਵੜਿਆ ਏ, ਜਿਸ ਕਰਕੇ ਸਾਰੀ ਸੰਗਤ ਦਰਸ਼ਨਾਂ ਤੋਂ ਵਾਂਝੀ ਰਹੀ। 

ਬੁੱਢੀ ਮਾਈ ਦੀ ਗੱਲ ਮੋਹਿਨਾ ਦੇ ਕੰਨੀਂ ਪਈ। ਉਹ ਭੁੱਬ ਮਾਰ ਫੇਰ ਉਠੀ— ਮਹੀਓਂ ਨਿਕਰਮਣ ਤੇ ਪਾਪਣ ਹਾਂ, ਜਿਸ ਦੇ ਆਉਣ ਕਰਕੇ… ਤੇ ਉਹ ਇਕ ਦਰਖ਼ਤ ਦੇ ਮੁੱਢ ਨਾਲ ਸਿਰ ਜੋੜ ਕੇ ਹਟਕੋਰੇ ਲੈਣ ਲਗੀ। ਥੋੜ੍ਹੀ ਦੇਰ ਬਾਅਦ ਮੋਹਿਨਾ, ਨਿਰਾਸਤਾ ਦੇ ਅੱਥਰੂ ਵਹਾਂਦੀ ਹੋਈ ਘਰ ਵਲ ਮੁੜੀ। 

ਸ਼ਾਮਾਂ ਪੈਂਦਿਆਂ ਹੀ ਸੰਗਤ ਨੇ ਦੂਸਰਾ ਰਸਤਾ ਜਾ ਰੋਕਿਆ, ਪਰ ਮੋਹਿਨਾ ਦਾ ਫੇਰ ਜਾਣ ਦਾ ਹੀਆ ਨਹੀਂ ਪਿਆ। ਉਹ ਮਨ ਮਾਰ ਕੇ ਆਪਣੀ ਕੋਠੜੀ ਵਿਚ ਬੈਠੀ ਅੱਖਾਂ ਦੀਆਂ ਝਿਮਣੀਆਂ ਗਾਲਦੀ ਰਹੀ। 

ਥੋੜ੍ਹੇ ਚਿਰ ਪਿੱਛੋਂ ਉਸ ਨੂੰ ਦੂਰੋਂ ਜੈਕਾਰਿਆਂ ਦੀ ਆਵਾਜ਼ ਸੁਣਾਈ ਦਿੱਤੀ, ਫਿਰ ਵਾਜਿਆਂ ਦੀ ਗੂੰਜ, ਗੋਲਿਆਂ ਦੀ ਠਾਹ ਠਾਹ, ਨਗਾਰਿਆਂ ਦੀਆਂ ਚੋਟਾਂ, ਘੋੜਿਆਂ ਦੀਆਂ ਟਾਪਾਂ ਤੇ ਹਾਥੀ ਤੇ ਘੜਿਆਲਾਂ ਦੀ ਟਨ ਟਨ। ਇਹ ਸਭ ਕੁਝ ਉਸ ਨੇ ਸੁਣਿਆ। ਸੁਣ ਕੇ ਕਈ ਵਾਰੀ ਬੇ-ਵਸੀ ਬਾਹਰ ਨੱਠਣ ਨੂੰ ਤਿਆਰ ਹੋਈ, ਪਰ ਝਟ ਹੀ ਅੱਖਾਂ ਅੱਗੇ ਓਸ ਸਹਿਕਦੇ ਫੱਟੜ ਦੀ ਸ਼ਕਲ ਆ ਜਾਂਦੀ, ਜਿਸ ਦੇ ਫੁਟਕਦੇ ਬੁਲ੍ਹਾਂ ਵਿਚੋਂ ਮੋਹਿਨਾ ਨੂੰ ਸੁਣਾਈ ਦੇਂਦਾ-“ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ।” 

ਪੂਰੇ ਪੰਜ ਦਿਨ ਇਸ ਸ਼ਹਿਰ ਨੂੰ ਭਾਗ ਲਗਦੇ ਰਹੇ, ਪਰ ਮੋਹਿਨਾ ਨੂੰ ਦਰਸ਼ਨ ਨਸੀਬ ਨਾ ਹੋਏ। ਨਾ ਉਹ ਘਰੋਂ ਬਾਹਰ ਨਿਕਲੀ ਤੇ ਨਾ ਹੀ ਇਕ ਪਲ ਲਈ ਉਸ ਦੀਆਂ ਅੱਖਾਂ ਖ਼ੁਸ਼ਕ ਹੋਈਆਂ। ਉਸ ਨੂੰ ਨਿਸਚਾ ਹੋ ਗਿਆ, ਕਿ ਉਹ ਠਾਕੁਰ ਜੀ ਦੇ ਦਰਸ਼ਨ ਕਰਨ ਜੋਗ ਨਹੀਂ ਹੈ, ਤੇ ਨਾ ਹੀ ਇਸ ਜਨਮ ਵਿਚ ਉਸ ਨੂੰ ਦਰਸ਼ਨ ਹੋਣਗੇ। 

ਪਟਨੇ ਵਾਲੇ ਠਾਕੁਰ ਜੀ ਆਏ, ਤੇ ਆ ਕੇ ਚਲੇ ਗਏ, ਪਰ ਬਦਨਸੀਬ ਮੋਹਿਨਾ ਵਾਂਝੀ ਰਹੀ, ਤਰਸਦੀ ਤੇ ਸਧਰਾਉਂਦੀ ਹੀ ਰਹਿ ਗਈ। 

ਦਿਨਾਂ ਤੋਂ ਸਾਤੇ ਤੇ ਸਾਤਿਆਂ ਤੋਂ ਮਹੀਨੇ ਬਣ ਕੇ ਬੀਤਣ ਲੱਗੇ। ਮੋਹਿਨਾ ਨੇ ਅੱਧਾ ਸਾਲ ਬਿਤਾ ਦਿੱਤਾ। ਉਸ ਨੂੰ ਆਪਣਾ ਜੀਵਨ ਹੁਣ ਇਕ ਵਾਧੂ ਜਹੀ ਚੀਜ਼, ਬੋਝਲ ਤੇ ਦੁਖਦਾਈ ਚੀਜ਼ ਜਾਪਦਾ ਸੀ। 

ਆਪਣੀ ਪਿਆਰ-ਮੂਰਤੀ ਵਹੁਟੀ ਨੂੰ ਇਸ ਤਰ੍ਹਾਂ ਦਿਨੋ ਦਿਨ ਘੁਲਦੀ ਜਾਂਦੀ ਵੇਖ ਕੇ ਸੋਹਨ ਦਾਸ ਵੀ ਸਦਾ ਦੁਖੀ ਰਹਿੰਦਾ, ਪਰ ਆਪਣੇ ਤੇ ਮੋਹਿਨਾ ਦੇ ਦੁਖ ਦਾ ਉਸ ਨੂੰ ਕੋਈ ਵੀ ਦਾਰੂ ਨਹੀਂ ਸੀ ਲੱਭਦਾ। 

ਇਕ ਦਿਨ ਜਦ ਮੋਹਿਨਾ ਸਦਾ ਵਾਂਗ ਪਤੀ ਨੂੰ ਬਾਗ ਵਿਚ ਰੋਟੀ ਦੇਣ ਗਈ, ਤਾਂ ਉਸ ਨੇ ਆਪਣੇ ਪਤੀ ਪਾਸ ਦੋ ਓਪਰੇ ਆਦਮੀ ਬੈਠੇ ਹੋਏ ਵੇਖੇ। ਵੇਖਦਿਆਂ ਹੀ ਉਸ ਦਾ ਦਿਲ ਭਰ ਆਇਆ। ਇਨ੍ਹਾਂ ਦੋਹਾਂ ਦੀ ਨੁਹਾਰ ਤੇ ਪਹਿਰਾਵਾ ਉਸ ਸ਼ਹੀਦ ਨਾਲ ਮਿਲਦਾ ਸੀ, ਉਸ ਸਰਾਪ ਦੇਣ ਵਾਲੀ ਤੜਪਦੀ ਲੋਥ ਨਾਲ, ਜਿਸ ਨੂੰ ਮੋਹਿਨਾ ਨੇ ਦੋ ਘੁਟ ਪਾਣੀ ਖੁਣੋਂ ਤਰਸਾ ਕੇ ਮਾਰਿਆ ਸੀ। 

ਉਹ ਓਪਰੇ ਆਦਮੀਆਂ ਨੂੰ ਵੇਖ ਕੇ ਲਾਗੇ ਦੀ ਇਕ ਵੇਲ ਝੁੱਗੀ ਵਿਚ ਚਲੀ ਗਈ। 

ਸੋਹਨ ਦਾਸ ਨੇ ਦੂਰੋਂ ਹੀ ਮੋਹਿਨਾ ਨੂੰ ਵੇਖ ਲਿਆ ਸੀ। ਉਹ ਭੱਜਾ ਭੱਜਾ ਮੋਹਿਨਾ ਪਾਸ ਆਇਆ। ਮੋਹਿਨਾ ਨੇ ਪਤੀ ਦੇ ਚਿਹਰੇ ਤੇ ਅੱਜ ਮੁੱਦਤਾਂ ਪਿੱਛੋਂ, ਖ਼ੁਸ਼ੀ ਭਰੀ ਮੁਸਕ੍ਰਾਹਟ ਵੇਖੀ। ਇਸ ਦਾ ਕਾਰਣ ਪੁੱਛਣਾ ਹੀ ਚਾਹੁੰਦੀ ਸੀ, ਕਿ ਸੋਹਨ ਦਾਸ ਸਾਹੋ-ਸਾਹ ਬੋਲ ਉਠਿਆ, “ਮੋਹਿਨਾ! ਸਾਡੇ ਭਾਗ ਜਾਗ ਪਏ। ਅਸੀਂ ਅਨੰਦਪੁਰ ਚਲਾਂਗੇ—ਪਟਨੇ ਵਾਲੇ ਠਾਕੁਰ ਜੀ ਦੇ ਦੇਸ।” 

ਸੁਣਦਿਆਂ ਹੀ ਮੋਹਿਨਾ ਦੀ ਆਤਮਾ ਝੂਮ ਉਠੀ, ਉਸ ਦੇ ਸਰੀਰ ਵਿਚ ਝੁਣਝੁਣਾ ਜਹੀ ਹੋਈ। ਉਸ ਨੇ ਆਸ ਤੇ ਪ੍ਰਸੰਨ ਭਰੀ ਨਜ਼ਰ ਨਾਲ ਪਤੀ ਵਲ ਤੱਕ ਕੇ ਕਿਹਾ, “ਕੀ ਕਿਹਾ ਜੇ ? ਫੇਰ ਕਹੋ, ਪਟਨੇ ਵਾਲੇ ਠਾਕੁਰ ਜੀ ?” 

ਸੋਹਨ ਦਾਸ ਨੇ ਆਪਣੀ ਗੱਲ ਨੂੰ ਦੁਹਰਾਂਦਿਆਂ ਹੋਇਆਂ ਕਿਹਾ—“ਇਹ ਦੋ ਸਿੰਘ ਅਨੰਦਪੁਰੋਂ ਸ੍ਰੀ ਠਾਕੁਰ ਜੀ ਨੇ ਸਾਡੇ ਰਾਜਾ ਜੀ ਪਾਸ ਭੇਜੇ ਨੇ ਕੋਈ ਚੰਗਾ ਮਾਲੀ ਲਿਆਉਣ ਲਈ। ਉਹਨਾਂ ਦਾ ਜਨਮ ਦਿਨ ਨੇੜੇ ਆ ਰਿਹਾ ਏ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਬਾਗ ਲਈ ਇਕ ਲਾਇਕ ਮਾਲੀ ਦੀ ਲੋੜ ਸੀ। ਰਾਜਾ ਸਾਹਿਬ ਨੇ ਮੈਨੂੰ ਹੀ ਇਸ ਕੰਮ ਲਈ ਚੁਣਿਆ ਹੈ। ਮੋਹਿਨਾ! ਅਸੀਂ ਅੱਜ ਸ਼ਾਮ ਨੂੰ ਹੀ ਏਥੋਂ ਕੂਚ ਕਰਾਂਗੇ। ਠਾਕੁਰ ਜੀ ਨੇ ਸਿੰਘਾਂ ਨੂੰ ਝਟਪਟ ਮੁੜਨ ਦੀ ਚਿਤਾਵਨੀ ਕੀਤੀ ਹੈ।” 

ਹਿਰਦੇ ਦੀ ਸੁਕ ਰਹੀ ਖੇਤੀ ਉੱਤੇ ਸਾਵਣ-ਫੁਹਾਰ ਪੈ ਗਈ। ਮੋਹਿਨਾ ਦਾ ਸੁੰਨ ਹਿਰਦਾ, ਜਿਸ ਵਿਚੋਂ ਸਾਰੀਆਂ ਆਸਾਂ, ਨਵੀਆਂ ਉਮੈਦਾਂ ਤੇ ਨਵੇਂ ਤਰੰਗਾਂ ਨਾਲ ਭਰਪੂਰ ਹੋ ਉਠਿਆ। ਇਕ ਲਾ-ਇੰਤਹਾ ਖ਼ੁਸ਼ੀ ਦਾ ਅਨੁਭਵ ਕਰਦੀ ਹੋਈ ਉਹ ਪਤੀ ਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਘੁੱਟ ਕੇ ਥਿੜਕਦੀ ਜ਼ਬਾਨ ਵਿਚ ਬੋਲੀ—“ਅਸੀਂ…ਠਾਕੁਰ ਜੀ ਦੇ ਮਾਲੀ ?… ਪਟਨੇ ਵਾਲੇ ਠਾਕੁਰ ਜੀ ਦੇ ? ਤੁਸੀਂ ਸੱਚ ਕਹਿੰਦੇ ਓ ?” 

“ਹਾਂ ਮੋਹਿਨਾ ਸੱਚ, ਤੇਰੀ ਸਹੁੰ ਖਾ ਕੇ।” 

ਅੱਖਾਂ ਮੀਟੀ-ਸ਼ੁਕਰ ਦੇ ਲਹਿਜੇ ਵਿਚ ਮੋਹਿਨਾ ਬੋਲੀ–“ਮੈਂ ਸਦਕੇ ਆਪਣੇ ਠਾਕੁਰ ਜੀ ਦੇ ਚਰਨਾਂ ਤੋਂ…ਸਾਡੇ ਨਚੀਜ਼ਿਆਂ ਦੇ ਏਡੇ ਭਾਗ ?…ਕੀ ਅਸੀਂ ਸੱਚ ਮੁੱਚ ਚੱਲਾਂਗੇ ? ਤੁਸੀਂ ਮਖੌਲ ਤੇ ਨਹੀਂ ਕਰਦੇ ?” 

“ਨਹੀਂ ਮੋਹਿਨਾ ਮਖੌਲ ਨਹੀਂ। ਠਾਕੁਰ ਜੀ ਦੀ ਗੱਲ ਕਹਿੰਦਿਆਂ ਮੈਂ ਮਖੌਲ ਕਰਾਂਗਾ ? ਜੀਭ ਨਾ ਸੜ ਜਾਏ?” 

ਉਸ ਵੇਲੇ ਤੋਂ ਦੋਵੇਂ ਪਤੀ ਪਤਨੀ, ਸਫ਼ਰ ਦੀ ਤਿਆਰੀ ਵਿਚ ਜੁਟ ਪਏ ਮੋਹਿਨਾ ਦੀਆਂ ਖ਼ੁਸ਼ੀਆਂ ਦਾ ਕੋਈ ਵਾਰਾ ਪਾਰ ਨਹੀਂ ਸੀ। 

ਨਵੇਂ ਮਾਲੀ ਦਾ ਪਹੁੰਚਣਾ ਸੀ, ਕਿ ਦਿਨਾਂ ਵਿਚ ਹੀ ਅਨੰਦਪੁਰ ਹਜ਼ੂਰ ਬਾਗ ਦੀ ਕਾਇਆ ਪਲਟ ਗਈ। ਬਹੁਤ ਸਾਰੇ ਬਦੇਸ਼ੀ ਫੁੱਲਾਂ ਦੇ ਬੀ, ਜੋ ਸੋਹ ਦਾਸ ਨੇ ਆਪਣੇ ਵਤਨੋਂ ਲਿਆਂਦੇ ਸਨ, ਸੁੰਦਰ ਕਿਆਰੀਆਂ ਬਣਾ ਕੇ ਬੀਜ ਦਿੱਤ ਗਏ। ਜਿਨ੍ਹਾਂ ਦੀ ਦੇਖਭਾਲ ਦਾ ਕੰਮ ਮੋਹਿਨਾ ਨੇ ਆਪਣੇ ਜ਼ਿੰਮੇ ਲੈ ਲਿਆ। ਕੇ ਕਰਨ ਲਈ ਭਾਵੇਂ ਉਨ੍ਹਾਂ ਦੇ ਅਧੀਨ ਬਥੇਰੇ ਕਾਮੇ ਸਨ, ਪਰ ਮੋਹਿਨਾ ਦੀ ਗੰ ਇਹੋ ਸੀ। 

ਦੁਹਾਂ ਪਤੀ ਪਤਨੀ ਦੀ ਅਥੱਕ ਕੋਸ਼ਿਸ਼ ਤੇ ਸੁਚੱਜੀ ਸੰਭਾਲ ਨੇ ਬਾਗ ‘ ਸਵਰਗ ਦਾ ਨਮੂਨਾ ਬਣਾ ਦਿੱਤਾ। ਮੋਹਿਨਾ ਸਮਝ ਰਹੀ ਸੀ, ਕਿ ਉਸਦਾ ਕਸ਼ਟ-ਪ ਹੁਣ ਮੁਕਣ ਵਾਲਾ ਹੈ। ਉਸਦਾ ਹਿਰਦਾ ਹੁਣ ਦਰਸ਼ਨ-ਤਾਂਘ ਨਾਲ ਗਲ-ਗ ਤੋੜੀ ਛਲਕ ਰਿਹਾ ਸੀ । ਪਰ ਅਜੇ ਵੀ ਅੰਦਰਲੇ ਦੀ ਉਹ ਭਿਆਨਕ ਆਵ ਬੰਦ ਨਹੀਂ ਸੀ ਹੋਈ— 

“ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ।” 

ਮੋਹਿਨਾ, ਦਰਸ਼ਨ ਦੀ ਆਸ ਧਾਰ ਕੇ ਵਤਨੋਂ ਬੇ-ਵਤਨ ਹੋਈ ਸੀ, ਪ ਉਹ ਆਸ ਅਜੇ ਵੀ ਪੂਰੀ ਨਾ ਹੋਈ। ਉਸ ਦੇ ਬ੍ਰਿਹੋਂ-ਘਾਉ ਹੋਰ ਵੀ ਡੂੰਘੇਰੇ ਹੋ ਲਗੇ । ਸ੍ਰੀ ਦਸਮੇਸ਼ ਜੀ ਇਹਨੀਂ ਦਿਨੀਂ ਜੰਗੋ ਜਦਲ ਦੇ ਕਾਰਨ ਅਨੰਦਪੁਰ ਬਾਹਰ ਗਏ ਹੋਏ ਸਨ, ਤੇ ਆਪਣੇ ਜਨਮ ਵਿਚ, ਪੋਹ ਸੁਦੀ ਸਪਤਮੀ ਨੂੰ ਉ ਦੀ ਆਮਦ ਹੋਵੇਗੀ, ਸੰਗਤਾਂ ਬੜੀ ਬੇਸਬਰੀ ਨਾਲ ਉਡੀਕ ਰਹੀਆਂ ਸਨ। 

ਮੋਹਿਨਾ ਹਜ਼ੂਰ ਦੇ ਜਨਮ ਦਿਨ, ਹਜ਼ੂਰੀ ਮਾਲਣ ਦੇ ਰੂਪ ਵਿਚ ਸਿਹਰੇ ਕੇ ਦਰਬਾਰ ਵਿਚ ਜਾ ਹਾਜ਼ਰ ਹੋਵੇਗੀ। ਇਹ ਉਸਨੂੰ ਨਿਸਚਾ ਏ। 

ਇਸ ਸੁਭਾਗੇ ਦਿਨ ਦੀ ਉਡੀਕ ਵਿਚ ਮੋਹਿਨਾ ਦਾ ਇਕ ਇਕ ਪਲ ਬੀਤ ਲਗਾ। ਨਵੇਂ ਲਾਏ ਫੁੱਲ-ਬੂਟਿਆਂ ਦੀ ਉਹ ਦਿਨ ਰਾਤ ਸਧਰਾਂ ਭਰੀ ਸੇਵਾ ਕਰਦ ਗੋਡਦੀ, ਹੱਥੀਂ ਸਵਾਰਦੀ ਤੇ ਹੱਥੀਂ ਸਿੰਜਦੀ ਸੀ।  ਸਿਆਲ ਦੀਆਂ ਠੰਢੀਆਂ ਹਵਾਵਾਂ ਜ਼ੋਰ ਫੜਦੀਆਂ ਜਾਂਦੀਆਂ ਸਨ, ਪ੍ਰੀਤਮ ਜੀ ਦਾ ਜਨਮ ਦਿਨ ਨੇੜੇ ਆਉਂਦਾ ਜਾਂਦਾ ਸੀ। 

ਮੋਹਿਨਾ ਦੇ ਬੂਟਿਆਂ ਦੀਆਂ ਲਗਰਾਂ, ਉਸਦੀਆਂ ਆਸਾਂ ਵਾਂਗ ਵਧਣ ਲਗੀਆਂ। ਕੁਝ ਦਿਨਾਂ ਬਾਦ ਡੋਡੀਆਂ ਪੈਣੀਆਂ ਸ਼ੁਰੂ ਹੋਈਆਂ, ਤੇ ਅੰਤ ਇਹ ਡੋਡੀਆਂ ਕਲੀਆਂ ਦੇ ਰੂਪ ਵਿਚ ਵਟੀਆਂ। 

ਮੋਹਿਨਾ ਨੂੰ ਇਨ੍ਹਾਂ ਕਲੀਆਂ ਨਾਲ ਓਨਾਂ ਹੀ ਪਿਆਰ ਸੀ, ਜਿੰਨਾ ਰਾਇਪੁਰ ਦੀਆਂ ਸਹੇਲੀਆਂ ਨਾਲ। 

ਉਹ ਰੋਜ਼ ਅੰਮ੍ਰਿਤ ਵੇਲੇ ਉਠਦੀ। ਇਸ਼ਨਾਨ ਪਾਣੀ ਕਰਕੇ ਸਿੱਧੀ ਆਪਣੀਆਂ ਇਹਨਾਂ ਲਾਡਾਂ ਪਾਲੀਆਂ, ਪ੍ਰੀਤਮ-ਮਿਲਾਉਣੀਆਂ ਕਲੀਆਂ ਪਾਸ ਆ ਜਾਂਦੀ। ਮਾਨੋ ਇਹ ਕਲੀਆਂ ਹੀ ਉਸਦੇ ਪੂਜਾ ਪਾਠ ਦਾ ਕੇਂਦਰ ਸਨ। ਉਸਨੂੰ ਆਪਣੇ ਘਰ ਦੇ ਜੀਆਂ ਵਾਂਗ ਪਤਾ ਹੁੰਦਾ, ਕਿ ਫਲਾਣੀ ਟਹਿਣੀ ਨਾਲ ਕਿੰਨੀਆਂ ਕਲੀਆਂ ਹਨ ਤੇ ਕਿਹੜੀ ਕਿਹੜੀ ਅੱਜ ਰਾਤ ਨੂੰ ਨਵੀਂ ਨਿਕਲੀ ਹੈ। 

ਉਹ ਨਿਤ ਆ ਕੇ ਆਪਣੀਆਂ ਇਨ੍ਹਾਂ ਅੰਗ-ਸਹੇਲੀਆਂ ਪਾਸ ਬੈਠ ਜਾਂਦੀ। ਪਿਆਰ ਨਾਲ ਉਨ੍ਹਾਂ ਦੇ ਮੀਟੇ ਬੁਲ੍ਹ ਚੁੰਮਦੀ, ਕਦੇ ਉਨ੍ਹਾਂ ਨੂੰ ਫੜਕੇ ਅੱਖਾਂ ਤੇ ਮੱਥੇ ਨੂੰ ਲਾਉਂਦੀ ਤੇ ਸ਼ੁਦੈਣਾਂ ਵਾਂਗ ਉਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਗੱਲਾ, ਕਈ ਤਰ੍ਹਾਂ ਦੇ ਸਵਾਲ ਕਰਦੀ। ਪਰ ਜਦੋਂ ਵੀ ਹਵਾ ਦੇ ਹੁਲਾਰੇ ਨਾਲ ਕਲੀਆਂ ਹਿਲਦੀਆਂ, ਤਾਂ ਉਸ ਨੂੰ ਇਹੋ ਮਲੂਮ ਹੁੰਦਾ, ਜਿਵੇਂ ਇਹ ‘ਨਹੀਂ’ ਭਾਵ ਸਿਰ ਹਿਲਾ ਰਹੀਆਂ ਹਨ, ਅਰਥਾਤ ਉਸਨੂੰ ਕਹਿ ਰਹੀਆਂ ਹਨ-“ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ।” 

ਉਹ ਕਲੇਜਾ ਫੜ ਕੇ ਬੈਠ ਜਾਂਦੀ, ਆਸ ਟੁਟ ਜਾਂਦੀ ਤੇ ਡੂੰਘੀਆਂ ਸੋਚਾਂ ਵਿਚ ਪੈ ਜਾਂਦੀ, ਮੁੜ ਹੌਸਲਾ ਬੰਨ੍ਹਦੀ ਤੇ ਮੁੜ ਨਿਰਾਸ਼ ਹੁੰਦੀ। 

ਮੋਹਿਨਾ ਨੇ ਆਪਣੀਆਂ ਕਲੀਆਂ ਨੂੰ ਸਰਦੀ ਦੀ ਮਾਰ ਤੋਂ ਬਚਾਉਣ ਲਈ ਉਹਨਾਂ ਉੱਤੇ ਕਾਨਿਆਂ ਦੇ ਛਪਰ ਬੰਨ੍ਹਵਾ ਦਿੱਤੇ ਸਨ। 

ਉਪਰੋਂ ਜਨਮ ਦਿਨ ਨੇੜੇ ਆ ਰਿਹਾ ਸੀ ਤੇ ਇਧਰ ਮੋਹਿਨਾ ਦੀਆਂ ਕੋਮਲ ਕਲੀਆਂ, ਇਕ ਇਕ ਕਰਕੇ ਪੰਖੜੀਆਂ ਕਢ ਰਹੀਆਂ ਸਨ। ਇਹ ਇਕ ਇਕ ਪੰਖੜੀ, ਮੋਹਿਨਾ ਦੇ ਦਿਲ ਦੀ ਇਕ ਇਕ ਰੀਝ ਸੀ। ਉਸ ਨੂੰ ਹੋਰ ਸਭ ਕੁਝ ਭੁੱਲ ਗਿਆ। ਬਸ, ਬਾਗ ਦੀਆਂ ਇਹ ਟਹਿਕੀਆਂ ਕਲੀਆਂ ਸਨ, ਤੇ ਮੋਹਿਨਾ ਸੀ। ਰਾਤੀਂ ਸੁੱਤੀ ਸੁੱਤੀ ਵੀ ਉਹ ਇਹਨਾਂ ਦੀ ਗਿਣਤੀਆਂ ਵਿਚ ਪਈ ਰਹਿੰਦੀ-ਕਲ੍ਹ ਕਿਹੜੀ ਕਿਹੜੀ ਕਲੀ ਦਾ ਮੂੰਹ ਖੁਲੇਗਾ ਤੇ ਫਲਾਣੀ ਫਲਾਣੀ ਕਲੀ ਫਲਾਣੇ ਦਿਨ ਤਕ ਫੁੱਲ ਬਣੇਗਾ। 

ਅੱਜ ਅਨੰਦਪੁਰ ਦੀ ਧਰਤੀ, ਨਵੇਂ ਹੀ ਜੋਬਨ ਵਿਚ ਮਤਵਾਨੀ ਹੈ। ਵੱਡੇ ਮੈਦਾਨ ਵਿਚ ਸ਼ਾਹੀ ਸ਼ਾਮਿਆਨੇ ਲਗ ਰਹੇ ਹਨ। ਅੱਜ ਪੋਹ ਸੁਦੀ ਛਟ ਹੈ, ਤੇ ਭਲਕੇ ਸਪਤਮੀ। 

ਉਧਰ ਮੋਹਿਨਾ ਦੀ ਫੁਲਵਾੜੀ ਨੇ ਵੀ ਲਪਟਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਲੀਆਂ ਖਿੜ ਖਿੜ ਕੇ ਮਨਮੋਹਣੇ ਫੁੱਲਾਂ ਦੇ ਰੂਪ ਵਿਚ ਵਟ ਰਹੀਆਂ ਤੇ ਮੋਹਿਨਾ ਦੇ ਦਿਲ ਵਾਂਗ ਇਹ ਸਾਰੇ ਫੁੱਲ, ਪ੍ਰੀਤਮ-ਮਿਲਾਪ ਦੀ ਉਡੀਕ ਵਿਚ ਪੌਣ-ਹੁਲਾਰੇ ਲੈ ਰਹੇ ਹਨ। 

ਮੋਹਿਨਾ, ਅੱਜ ਸਾਰਾ ਦਿਨ ਆਪਣੇ ਰੀਝਾਂ-ਪਾਲੇ ਫੁੱਲਾਂ ਤੋਂ ਵਖ ਨਹੀਂ ਸੀ ਹੋਈ। ਭਲਕੇ ਹੋਣ ਵਾਲਾ ਸਵਰਗੀ ਨਜ਼ਾਰਾ ਉਹ ਹੁਣ ਤੋਂ ਹੀ ਕਲਪਨਾ ਦਵਾਰਾ ਵੇਖ ਰਹੀ ਹੈ। 

ਸ਼ਾਮਾਂ ਹੋ ਗਈਆਂ। ਠੰਢ ਭਿੰਨੀ ਹਵਾ ਸਰਕਣ ਲੱਗੀ ਤੇ ਘਾਹ ਦਾ ਮਖਮਲੀ ਫਰਸ਼ ਤੇਲ ਨਾਲ ਧੋਤਾ ਜਾਣ ਲੱਗਾ। 

ਇਹੋ ਸਮਾਂ ਮੋਹਿਨਾ ਨੇ ਫੁੱਲ ਤੋੜਨ ਲਈ ਮਿਥਿਆ ਹੋਇਆ ਸੀ-ਝੋਲੀ ਭਰ ਕੇ ਘਰ ਲੈ ਜਾਣ ਦਾ। 

ਉਹ ਆਪਣੀ ਫੁਲਵਾੜੀ ਵਿਚ ਪਹੁੰਚੀ। ਫੁੱਲ ਤੋੜਨ ਲਗੀ। ਉਸ ਨੇ ਆਪਣੀ ਕਲਾਈ ਅਗਾਂਹ ਵਧਾਈ ਤੇ ਪਤਲੇ ਹੱਥ ਨਾਲ ਇਕ ਸਭ ਤੋਂ ਉੱਚੇ ਝੂਮਦੇ ਫੁੱਲ ਦੀ ਡੰਡੀ ਫੜੀ। ਜਾਂ ਅੰਗੂਠੇ ਦਾ ਅੜਿੱਕਾ ਦੇ ਕੇ ਉਸ ਨੂੰ ਤੋੜਨ ਲਗੀ ਤਾਂ ਦਿਲ ‘ਚ ਇਕ ਖ਼ਿਆਲ ਆਇਆ। ਉਸ ਨੇ ਫੁੱਲ ਦੀ ਡੰਡੀ ਨੂੰ ਛੱਡ ਦਿੱਤਾ। 

ਸੋਚਣ ਲੱਗੀ-ਸਾਰੀ ਰਾਤ ਪਏ ਰਹਿਣ ਕਰਕੇ ਇਨ੍ਹਾਂ ਦੀ ਆਬ ਘਟ ਜਾਏਗੀ। ਨਾਲੇ ਕੁਝ ਹੱਥਾਂ ਦੀ ਗਰਮੀ, ਕੁਝ ਝੋਲੀ ਦਾ ਸੇਕ, ਸ਼ੋਖੀ ਨਿੰਮੀ ਪੈ ਜਾਊ। ਕਿਉਂ ਨਾ ਇਨ੍ਹਾਂ ਨੂੰ ਪ੍ਰਭਾਤ ਵੇਲੇ ਹੀ ਆ ਕੇ ਤੋੜਾਂ। ਇਥੇ ਹੀ ਸੂਈ ਧਾਗਾ ਤੇ ਛਿੱਕੂ ਚੁਕ ਲਿਆਵਾਂਗੀ ਨਾਲੋ-ਨਾਲ ਤੋੜੀ ਜਾਵਾਂਗੀ, ਨਾਲੋ-ਨਾਲ ਪਰੋਈ ਜਾਵਾਂਗੀ। 

ਤੇ ਉਹ ਉਸੇ ਤਰ੍ਹਾਂ ਘਰ ਮੁੜ ਗਈ। ਸਾਰੀ ਰਾਤ ਇਸ ਸੁਭਾਗੀ ਪ੍ਰਭਾਤ ਦੀ ਉਡੀਕ ਵਿਚ ਮੋਹਿਨਾ ਉਸਲਵੱਟ ਲੈਂਦੀ ਰਹੀ।  ਪ੍ਰਭਾਤ ਵੇਲੇ ਮੋਹਿਨਾ ਉਠੀ ਤੇ ਇਸ਼ਨਾਨ ਆਦਿ ਤੋਂ ਵਿਹਲੀ ਹੋ ਕੇ ਕਿੱਲੀ ਨਾਲੋਂ ਛਿੱਕੂ ਉਤਾਰਿਆ, ਜਾਲ ‘ਚੋਂ ਸੂਈ ਧਾਗਾ ਲਿਆ ਕੇ ਫੁਲਵਾੜੀ ਵਲ ਹੋ ਤੁਰੀ। 

ਉਹ ਤੁਰੀ ਜਾਂਦੀ ਸੀ ਤੇ ਆਪਣੀ ਖਿਆਲੀ ਦੁਨੀਆਂ ਦੇ ਦ੍ਰਿਸ਼ ਵੇਖੀ ਜਾਂਦੀ ਸੀ, ਅੱਜ ਦਾ ਹੋਣ ਵਾਲਾ ਭਾਗਾਂ ਭਰਿਆ ਦ੍ਰਿਸ਼! ਉਸ ਦੇ ਕਦਮਾਂ ਵਿਚ ਤੇਜ਼ੀ, ਦਿਲ ਵਿਚ ਧੜਕਨ ਤੇ ਅੱਖਾਂ ਵਿਚ ਦਰਸ਼ਨ-ਸਿਕ ਸੀ। 

ਉਹ ਸੋਚਦੀ ਜਾਂਦੀ ਸੀ ਤੇ ਸੋਚਦਿਆਂ ਸੋਚਦਿਆਂ ਹੀ ਕਲਪਨਾ ਦੇ ਦੇਸ਼ 

ਪਹੁੰਚ ਕੇ ਪ੍ਰਤੱਖ ਵੇਖਦੀ ਜਾਂਦੀ ਸੀ-“ਫੁੱਲ ਤੋੜਾਂਗੀ, ਪਰ ਡਾਢੇ ਕੋਮਲ ਢੰਗ ਨਾਲ-ਮਤਾਂ ਕੋਈ ਪੱਤੀ ਨਾ ਝੜ ਜਾਵੇ। ਨਾਲੇ ਮੂੰਹ ਤੋਂ ਜ਼ਰਾ ਪਰੇ ਰਖਾਂਗੀ, ਸਵਾਸਾਂ ਦੀ ਗਰਮੀ ਨਾ ਲਗ ਜਾਏ। ਪ੍ਰੀਤਮ ਜੀ ਦੇ ਗਲ ਪਾਉਣ ਤੋਂ ਪਹਿਲਾਂ ਹੀ ਉਹਨਾਂ ਦੀ ਖ਼ੁਸ਼ਬੋ ਕਿਸੇ ਤਰ੍ਹਾਂ ਮੇਰੇ ਦਿਮਾਗ ਵਿਚ ਨਾ ਚਲੀ ਜਾਵੇ। ਹਾਂ ਤੋੜਾਂਗੀ, ਪਰੋਵਾਂਗੀ ਸੋਹਣਾ ਸਤ ਲੜਾ ਹਾਰ ! ਫਿਰ ਆਪਣੇ ਇਸ ਰੇਸ਼ਮੀ ਡੋਰਿਆਂ ਨਾਲ ਸ਼ਿੰਗਾਰੇ ਛਿੱਕੂ ਵਿਚ ਸਜਾ ਕੇ ਆਪਣੇ ਠਾਕੁਰ ਜੀ ਦੇ ਦਰਬਾਰ ਲੈ ਜਾਵਾਂਗੀ। ਠਾਕੁਰ ਜੀ ਸਿੰਘਾਸਨ ਤੇ ਬੈਠੇ ਹੋਣਗੇ। ਨੂਰੀ ਨੈਣ ਉਠਾ ਕੇ ਆਪਣੀ ਮਾਲਣ ਵਲ ਤੱਕਣਗੇ, ਪਰ ਗੁੱਸੇ ਭਰੀ ਨਜ਼ਰ ਨਾਲ। ਆਹ! ਮੈਂ ਪਾਪਣ ਇਕ ਗੁਰਸਿੱਖ ਦੀ ਖੂਨਣ। ਦਿਲ ਦੀ ਧੜਕਣ ਵਧਦੀ ਵਧਦੀ ਓੜਕ ਤਕ ਅੱਪੜ ਜਾਵੇਗੀ, ਲੱਤਾਂ ਕੰਬਦੀਆਂ ਲੜਖੜਾਉਣ ਲਗ ਪੈਣਗੀਆਂ-ਤੇ ਸ਼ਾਇਦ ਮੈਂ…।” 

ਉਸ ਦੇ ਖ਼ਿਆਲਾਂ ਦੀ ਲੜੀ ਇਕਦਮ ਟੁੱਟ ਗਈ, ਜਦ ਅਚਾਨਕ ਹੀ ਉਸ ਦੇ ਕੰਨਾਂ ਵਿਚ ਭੁੱਲ ਚੁੱਕੀ ਆਵਾਜ਼ ਗੂੰਜ ਉਠੀ, “ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ,” ਉਸ ਦੀਆਂ ਅੱਖਾਂ ਅੱਗੇ ਉਹੀ ਮਰਨਾਉ ਸਿਸਕ ਰਿਹਾ ਸੀ। 

ਉਹ ਠਠੰਬਰ ਕੇ ਖਲੋ ਗਈ । ਹੁਣ ਉਹ ਆਪਣੀ ਫੁਲਵਾੜੀ ਵਿਚ ਪਹੁੰਚ ਚੁਕੀ ਸੀ ਤੇ ਛਿੱਕੂ ਉਸ ਦੇ ਹੱਥ ਵਿਚ ਪਲਮ ਰਿਹਾ ਸੀ। ਉਸ ਨੇ ਨਜ਼ਰ ਭਰ ਕੇ ਆਪਣੇ ਬੂਟਿਆਂ ਵਲ ਤਕਿਆ। ਪਰ ਆਹ! ਉਹ ਦੇ ਮੂੰਹੋਂ ਇਕ ਦਰਦ ਵਿੰਨ੍ਹੀ ਚੀਕ ਨਿਕਲੀ ਤੇ ਉਹ ਦੜ ਕਰਕੇ ਉਥੇ ਹੀ ਡਿੱਗ ਪਈ। ਡਿਗਦੀ ਡਿਗਦੀ ਦੇ ਮੂੰਹੋਂ ਕੇਵਲ ਏਨਾ ਹੀ ਨਿਕਲਿਆ, “ਹਾਏ! ਮੇਰੇ ਫੁੱਲ ਕਿਹੜਾ ਪਾਪੀ ਤੋੜ ਲੈ ਗਿਆ, ਮੇਰੇ ਠਾਕੁਰ ਜੀ ਲਈ ਕਸ਼ਟਾਂ ਨਾਲ ਪਾਲੇ ਹੋਏ ਫੁੱਲ!” 

ਫੁਲਵਾੜੀ ਦਾ ਉਹ ਹਿੱਸਾ ਲਗਪਗ ਸਖਣਾ ਪਿਆ ਸੀ । ਫੁੱਲ-ਖਬੀਆਂ ਡੰਡੀਆਂ ਵਿਚੋਂ ਚਿੱਟਾ ਚਿੱਟਾ ਰਸ ਸਿੰਮ ਰਿਹਾ ਸੀ। ਮਾਨੋ ਉਹ ਰੋ ਰੋ ਕੇ ਕਿਸੇ ਬੇ-ਦਰਦ ਹੱਥ ਦੇ ਵਿਰੁੱਧ ਫਰਿਆਦ ਕਰ ਰਹੀਆਂ ਸਨ। 

ਬੇ-ਹੋਸ਼ ਮੋਹਿਨਾ ਤ੍ਰੇਲ-ਭਿੱਜੇ ਘਾਹ ਵਿਚ ਚੁਫਾਲ ਪਈ ਹੋਈ ਸੀ। ਉਸ ਦੇ ਦਿਲ ਦਿਮਾਗ ਵਿਚ ਉਜਾੜ ਵਰਗੀ ਚੁਪ ਚਾਂ ਸੀ। ਕਿਸੇ ਕਿਸੇ ਵੇਲੇ ਉਸ ਨੂੰ ਏਨਾ ਹੀ ਅਨੁਭਵ ਹੁੰਦਾ ਸੀ ਜਿਵੇਂ ਸਾਂ ਸਾਂ ਕਰਦੀ ਹਵਾ ਉਸ ਦੇ ਕੰਨਾਂ ਵਿਚ ਕਹਿ ਰਹੀ ਹੈ, “ਠਾਕੁਰ ਜੀ ਤੈਨੂੰ ਮੱਥੇ ਨਹੀਂ ਲਾਉਣਗੇ।” 

ਭਾਤ ਵੇਲੇ ਤੋਂ ਹੀ ਹਜ਼ੂਰੀ ਬਾਗ ਵਿਚ ਰੌਣਕਾਂ ਲਗ ਰਹੀਆਂ ਹਨ। ਹਰ ਪਾਸੇ ਗਹਿਮਾ ਗਹਿਮ ਹੈ। ਦੂਰ ਦੁਰਾਡਿਓਂ ਆਈਆਂ ਸੰਗਤਾਂ, ਦੀਵਾਨ ਵਿਚ ਥਾਉਂ ਥਾਈਂ ਸੱਜ ਰਹੀਆਂ ਹਨ ਤੇ ਇਸ ਤੋਂ ਬਾਦ ਹਜ਼ੂਰ ਦਾ ਸ਼ੁਭ ਆਗਮਨ ਹੋਇਆ। 

ਰਾਗੀ ਸਿੰਘਾਂ ਦੇ ਕੀਰਤਨ ਤੋਂ ਬਾਅਦ ਇਕ ਕਾਲੀ ਭੂਰੀ ਵਾਲਾ ਫ਼ਕੀਰ ‘ਰੋਡਾ ਜਲਾਲੀ’ ਦਰਬਾਰ ਵਿਚ ਹਾਜ਼ਰ ਹੋਇਆ। 

ਫੁੱਲਾਂ ਨਾਲ ਭਰੀ ਹੋਈ ਝੋਲੀ ਫ਼ਕੀਰ ਨੇ ਚਰਨਾਂ ਤੇ ਪਲਟ ਦਿੱਤੀ ਤੇ ਮੱਥਾ ਟੇਕਿਆ। 

ਦਸਮੇਸ਼ ਜੀ ਨੇ ਇਹਨਾਂ ਮੋਟੇ ਤੇ ਸੁਗੰਧਤ ਫੁੱਲਾਂ ਨੂੰ ਇਕ ਉਚੇਰੀ, ਪਰ ਚਿੰਤਾ ਭਰੀ ਨਜ਼ਰ ਨਾਲ ਤਕਿਆ ਤੇ ਵੇਖਦਿਆਂ ਹੀ ਉਨ੍ਹਾਂ ਦੀ ਤਬੀਅਤ ਬੇਚੈਨ ਜਿਹੀ ਹੋ ਗਈ। ਦਿਲ ਭਰ ਆਇਆ, ਅੱਖਾਂ ਸਜਲ ਹੋ ਗਈਆਂ। 

ਬੜੀ ਔਖਿਆਈ ਨਾਲ ਭਰੇ ਹੋਏ ਕੰਠ ‘ਚੋਂ ਬੋਲੇ, “ਫ਼ਕੀਰ ਸਾਈਂ! ਇਹਨਾਂ ਫੁੱਲਾਂ ਤੋਂ ਬਿਨਾਂ ਤੁਸੀਂ ਕੋਈ ਹੋਰ ਭੇਟਾ ਨਹੀਂ ਸੀ ਲਿਆ ਸਕਦੇ ?” 

ਫ਼ਕੀਰ ਬੋਲਿਆ-“ਆਲੀ ਜਾਹ! ਅਸਾਂ ਫ਼ਕੀਰਾਂ ਕੋਲ ਹੋਰ ਕੀ ਹੈ, ਸਿਵਾਏ ਇਨ੍ਹਾਂ ਸ਼ਰਧਾ ਦੇ ਫੁੱਲਾਂ ਤੋਂ।” 

“ਸ਼ਰਧਾ ਦੇ ਕਿ ਚੋਰੀ ਦੇ ?” ਹਜ਼ੂਰ ਨੇ ਮੁਸਕਰਾ ਕੇ ਕਿਹਾ। 

ਸੰਗਤਾਂ ਦਾ ਧਿਆਨ ਖਿੱਚਿਆ ਗਿਆ। ਕੋਈ ਵੀ ਇਸ ਬੁਝਾਰਤ ਨੂੰ ਨਾ ਬੁਝ ਸਕਿਆ। 

ਫ਼ਕੀਰ ਸ਼ਰਮ ਨਾਲ ਮੁੜ੍ਹਕੋ ਮੁੜ੍ਹਕਾ ਹੋ ਗਿਆ। 

ਦਸਮੇਸ਼ ਜੀ ਦੀ ਤਬੀਅਤ ਵਧੇਰੇ ਬੇਚੈਨ ਹੁੰਦੀ ਗਈ, ਤੇ ਅੰਤ ਆਪ, ਫ਼ਕੀਰ ਨੂੰ ਇਹ ਕਹਿੰਦੇ ਹੋਏ ਸਿੰਘਾਸਨ ਤੋਂ ਉਠ ਕੇ ਖੜੇ ਹੋ ਗਏ—“ਸਾਈਂ ਰੋਡਾ ਜਲਾਲੀ! ਆਹ! ਤੁਸਾਂ ਹਨੇਰੇ ਮਾਰਿਆ। ਇਨ੍ਹਾਂ ਫੁੱਲਾਂ ਨੂੰ ਨਹੀਂ, ਤੁਸਾਂ ਇਕ ਸੁਹਲ ਤੇ ਪ੍ਰੇਮ-ਰਤੇ ਦਿਲ ਨੂੰ ਤੋੜਿਆ ਹੈ। ਤੇ ਫੁੱਲਾਂ ਨੂੰ ਚੁਕ ਕੇ ਝੋਲੀ ਵਿਚ ਪਾਉਂਦੇ ਹੋਏ ਬੋਲੇ, “ਵੇਖੋ! ਇਹ ਕਿਵੇਂ ਰੋ ਰਹੇ ਨੇ। ਕਿਸ ਤਰ੍ਹਾਂ ਕੁਰਲਾਟ ਮਚਾਂਦੇ ਨੇ । ਫ਼ਕੀਰ ਸਾਈਂ! ਤੁਹਾਡੇ ਵਿਰੁੱਧ ਇਹ ਸਾਰੇ ਫਰਿਆਦ ਕਰ ਰਹੇ ਨੇ ! ਆਹ ! ਫ਼ਕੀਰ ਸਾਈਂ। ਇਹ ਤੁਸੀਂ ਕੀ ਕੀਤਾ ?” 

ਸ਼ਹਿਨਸ਼ਾਹ ਦੇ ਨੈਣਾਂ ‘ਚੋਂ ਦੋ ਚਾਰ ਹੰਝੂ ਟਪਕ ਪਏ, ਇਸ ਦੇ ਨਾਲ ਹੀ ਫੁੱਲਾਂ ਦੀ ਝੋਲੀ ਸਮੇਟ ਕੇ ਆਪ ਇਉਂ ਕਹਿੰਦੇ ਹੋਏ ਨੰਗੇ ਚਰਨੀਂ ਬਾਹਰ ਵੱਲ ਉਠ ਨਸੇ— 

“ਮੇਰੀ ਬੱਚੀ। ਮੇਰੀ ਲਾਡਲੀ ਪੁੱਤਰੀ। ਮੈਂ ਆਇਆ।” 

ਆਪ ਬੇਤਹਾਸ਼ਾ ਫੁਲਵਾੜੀ ਵੱਲ ਦੋੜੇ ਜਾ ਰਹੇ ਸਨ ਤੇ ਪਿੱਛੇ ਪਿੱਛੇ ਬੇ-ਸ਼ੁਮਾਰ ਸੰਗਤਾਂ। 

ਫੁਲ-ਕਿਆਰੀਆਂ ਪਾਸ ਪਹੁੰਚ ਕੇ ਹਜ਼ੂਰ ਨੇ ਡਿੱਠਾ, ਫੁੱਲਾਂ ਦੇ ਸਾਰੇ ਬੂਟ ਟੁੰਡ ਮੁੰਡ ਪਏ ਸਨ, ਤੇ ਇਕ ਸਭ ਤੋਂ ਕੋਮਲ ਕਲੀ-ਸਾਰੇ ਫੁੱਲਾਂ ਦੀ ਸਿਰਤਾਜ, ਭੁੰਜੇ ਮੁਰਝਾਈ ਪਈ ਸੀ। ਇਹ ਸੀ ਮੋਹਿਨਾ ਮਾਲਣ। ਜਿਸ ਦੇ ਕਪੜੇ ਤਰੇਲ ਨਾਲ ਭਿੱਜੇ ਪਏ ਸਨ, ਪਰ ਉਸ ਦੀਆਂ ਅੱਖਾਂ ਦੇ ਛੱਪਰ ਅਧ-ਮੀਟੇ ਸਨ, ਤੇ ਉਨ੍ਹਾਂ ਵਿਚ ਅਜੇ ਵੀ ਕੋਈ ਸਿਸਕ ਸਿਸਕ ਰਹੀ ਸੀ। 

ਜ਼ਰੀਆਂ ਬਾਫ਼ਤਿਆਂ ਦੇ ਜੜਾਉ ਪੁਸ਼ਾਕੇ ਸਣੇ ਹਜ਼ੂਰ, ਤ੍ਰੇਲ ਘਾਹ ਵਿਚ ਬੈਠ ਗਏ। ਆਪਣਾ ਜ਼ਰਦਜ਼ੀ ਚੋਗਾ ਉਤਾਰ ਕੇ ਬੇਹੋਸ਼ ਮੋਹਿਨਾ ਦੁਆਲੇ ਲਪੇਟ ਦਿੱਤਾ। ਉਸ ਦਾ ਸਿਰ ਗੋਦੀ ਵਿਚ ਲੈ ਕੇ, ਉਸਦੇ ਠੰਢੇ ਮੱਥੇ ਉੱਤੇ ਆਪਣਾ ਕੋਮਲ ਤੇ ਨਿੱਘਾ ਹੱਥ ਫੇਰਦੇ ਹੋਏ ਬੋਲੇ- 

“ਪੁਤ੍ਰੀ! ਉਠ ! ਤੇਰੇ ਠਾਕੁਰ ਜੀ ਆ ਗਏ!!” 

ਮੋਹਿਨਾ ਦੀਆਂ ਅੱਖਾਂ ਦੇ ਛੱਪਰ ਹਿਲੇ। ਪੁਤਲੀਆਂ ਏਧਰ ਓਧਰ ਫੇਰ ਕੇ ਉਸ ਨੇ ਆਸ ਪਾਸ ਦਾ ਦ੍ਰਿਸ਼ ਡਿੱਠਾ, ਪਰ ਉਹ ਸਮਝ ਨਾ ਸਕੀ ਕਿ ਕੀ ਵੇਖ ਰਹੀ ਹੈ। ਇਨੇ ਨੂੰ ਫੇਰ ਆਵਾਜ਼ ਆਈ- 

“ਬੱਚੀ ਮੋਹਿਨਾ। ਤੇਰੇ ਠਾਕੁਰ ਜੀ ਆ ਗਏ।” 

ਮੋਹਿਨਾ ਨੇ ਚੰਗੀ ਤਰ੍ਹਾਂ ਅੱਖਾਂ ਖੋਲ੍ਹੀਆਂ। ਸਭ ਤੋਂ ਪਹਿਲਾਂ ਉਸ ਦੀ ਨਜ਼ਰ ਕਲਗੀ ਜਿਗਾ ਉੱਤੇ ਪਈ, ਤੇ ਫਿਰ ਨੂਰਾਨੀ ਮੁਖੜੇ ਤੇ। ਨਾਲ ਹੀ ਉਸ ਨੇ ਆਪਣੇ ਆਪ ਨੂੰ ‘ਪਟਨੇ ਵਾਲੇ ਠਾਕੁਰ ਜੀ’ ਦੇ ਚਰਨਾਂ ਵਿਚ ਨਹੀਂ-ਗੋਦ ਵਿਚ ਡਿੱਠਾ। ਤਾਬ ਨਾ ਝੱਲੀ ਗਈ, ਫੇਰ ਅੱਖਾਂ ਪੀਟੀਆਂ ਗਈਆਂ। 

ਫੇਰ ਖੁਲ੍ਹੀਆਂ, ਤੇ ਮੋਹਿਨਾ ਇਹ ਕਹਿੰਦੀ ਹੋਈ ਉਠ ਕੇ ਚਰਨਾਂ ਤੇ ਢਹਿ ਪਈ, “ਆ ਗਏ…ਮੇਰੇ ਠਾਕੁਰ ਜੀ ਆਪ ਚਲ ਕੇ ?…ਮੈਂ ਸਦਕੇ…ਮੈਂ ਘੋਲ ਘੜੀ ਆਪਣੇ…ਆਪਣੇ ਠਾਕੁਰ ਜੀ ਦੇ ਇਹਨਾਂ ਚਰਨਾਂ ਤੋਂ” ਮੋਹਿਨਾ ਆਪਣੇ ਗਰਮ ਅੱਥਰੂਆਂ ਨਾਲ ਪ੍ਰੀਤਮ ਜੀ ਦੇ ਠੰਢੇ ਚਰਨ ਧੋਣ ਲੱਗੀ। 

ਸਾਹਿਬਾਂ ਨੇ ਮੋਹਿਨਾ ਦਾ ਸਿਰ ਆਪਣੇ ਕਰ-ਕੰਵਲਾਂ ਨਾਲ ਉਠਾਇਆ ਤੇ ਬੋਲੇ “ਨਿਹਾਲ ਬੱਚੀ ਨਿਹਾਲ।” 

ਮੋਹਿਨਾ ਨੂੰ ਫੁੱਲਾਂ ਦਾ ਚੇਤਾ ਆ ਗਿਆ ਤੇ ਉਸ ਦੀ ਨਜ਼ਰ ਇਕ ਵਾਰੀ ਫੇਰ ਸਖਣੇ ਬੂਟਿਆਂ ਤੇ ਜਾ ਪਈ। ਉਸ ਨੂੰ ਫੇਰ ਬੇਹੋਸ਼ੀ ਆ ਜਾਂਦੀ, ਜੇ ਅੰਤਰਯਾਮੀ ਪ੍ਰੀਤਮ ਉਸ ਨੂੰ ਝੋਲੀ ਵਾਲੇ ਫੁੱਲ ਵਿਖਾ ਕੇ ਇਹ ਨਾ ਕਹਿੰਦੇ- 

“ਪੁਤ੍ਰੀ! ਤੇਰੀ ਭੇਟਾ ਪ੍ਰਵਾਨ ਹੋ ਗਈ। ਇਹ ਤੇਰੇ ਪ੍ਰੇਮ ਦਾ ਸਦਕਾ ਸਾਡੇ ਕੋਲ ਆਪੇ ਆ ਪਹੁੰਚੇ ਸਨ-ਇਹ, ਤੇਰੇ ਨਾਲੋਂ ਵੀ ਕਾਹਲੇ ਨਿਕਲੇ। ਮੇਰੀ ਸੁਭਾਗ ਬੱਚੀ, ਉਠ। ਦੋਵੇਂ ਰਲ ਕੇ ਇਹਨਾਂ ਨੂੰ ਪਰੋਈਏ।” 

ਸ਼ਰਮ ਦਾ ਘਾਟਾ 

ਇਕ ਜੇਠ ਦਾ ਮਹੀਨਾ ਤੇ ਦੂਜਾ ਦੁਪਹਿਰ ਵੇਲੇ ਲਾਰੀ ਦਾ ਸਫ਼ਰ। ਮੌਤ ਉੱਤੇ ਡਬਲ ਮੌਤ। ਫਿਰ ਇਸ ਉੱਤੇ ਹੋਰ ਮੁਸੀਬਤ ਇਹ ਕਿ ਲਾਰੀ ਵਾਲੇ ਤੋਰਨ ਦਾ ਨਾਉਂ ਹੀ ਨਹੀਂ ਸਨ ਲੈਂਦੇ। ਪਹਿਲਾਂ ਤਾਂ ਪੌਣਾ ਪਹਿਰ ਸਵਾਰੀਆਂ ਪੂਰੀਆਂ ਹੋਣ ਵਿਚ ਹੀ ਲਗ ਗਿਆ, ਜੁ ਸ਼ੁਕਰ ਸ਼ੁਕਰ ਕਰ ਕੇ 23 ਦੇ ਥਾਂ 32 ਪੂਰੀਆਂ ਹੋਈਆਂ ਤਾਂ ਹੁਣ ਮਿਸਟਰ ਕਲੀਨਰ ਨੂੰ ਟਾਇਰ ਵਿਚ ਫੂਕ ਭਰਨ ਦਾ ਚੇਤਾ ਆ ਗਿਆ। 

ਲਾਰੀ ਗੁਰਦਾਸਪੁਰੋਂ ਚਲ ਕੇ ਸ੍ਰੀ ਹਰਗੋਬਿੰਦਪੁਰ ਜਾਣੀ ਸੀ। ਗਰਮੀ ਨਾਲ ਮਰਦ ਤੀਵੀਆਂ ਤੇ ਬੱਚੇ ਤਰਲੋਮੱਛੀ ਹੋ ਰਹੇ ਸਨ। ਅਕਲਕਾਂਦ ਆਏ ਹੋਏ ਲੋਕੀਂ ਭਾਂਤੋ ਭਾਂਤੀ ਆਵਾਜ਼ਾਂ ਦੇ ਰਹੇ ਸਨ-“ਓਏ ਰੱਬ ਦੇ ਵਾਸਤੇ ਤੋਰ ਓਏ ਹੁਣ ਤਾਂ- ਸਾਡੀ ਤੇ ਵਟ ਨਾਲ ਜਾਨ ਨਿਕਲ ਚਲੀ ਏ।” 

ਡਰਾਈਵਰ ਹੋਣੀ ਸਹਿਜ ਭੀ ਨਾਲ ਪੰਪ ਲੱਭ ਕੇ ਲਿਆਏ, ਪਰ ਉਸ ਦੀ ਨਾਲ ਟੁੱਟੀ ਹੋਈ ਸੀ। ਮੁੜ ਹੋਰ ਪੰਪ ਲੱਭਣ ਤੁਰ ਗਏ। 

ਝਟ ਕੁ ਪਿੱਛੋਂ ਫੂਕ ਭਰੀ ਗਈ ਤੇ ਸ਼ੁਕਰ ਕੀਤਾ ਜਦ ਡਰਾਈਵਰ ਨੇ ਆਪਣੀ ਸੀਟ ਤੇ ਬੈਠਦਿਆਂ ਪੂਰੇ ਰੋਹਬ ਨਾਨ ਕਲੀਨਰ ਨੂੰ ਆਖਿਆ-“ਮਾਰ ਓਏ ਹੈਂਡਲ ਮੁੰਡਿਆ।” 

ਗੱਡੀ ਤੁਰੀ, ਹਵਾ ਦਾ ਰੁਮਕਾ ਆਇਆ ਤੇ ਸਾਡੀ ਜਾਨ ਵਿਚ ਜਾਨ ਆਈ, ਪਰ ਕਿਸਮਤ ਅਜੇ ਵੀ ਕੁਝ ਗੁੱਸੇ ਜਾਪਦੀ ਸੀ । ਪੈਟਰੋਲ ਪੰਪ ਤੇ ਲਾਰੀ ਨੂੰ ਫੇਰ ਖੜਨਾ ਪੈ ਗਿਆ। 

ਅੱਡੇ ਉੱਤੇ ਤਾਂ ਰਤੀ ਮਾਸਾ ਛਾਂ ਹੈਸੀ, ਪਰ ਇਥੇ ਆ ਖੜੋਤੀ ਰੜੇ ਮੈਦਾਨ ਵਿਚ। ਖ਼ਿਆਲ ਸੀ ਪਈ ਚਲੋ ਹੋਰ ਪੰਜ ਕੁ ਮਿੰਟ ਛਾਤੀ ਤੇ ਪੱਥਰ ਰਖ ਕੇ ਕੱਟ ਲਵਾਂਗੇ, ਪਰ ਏਥੇ ਪੈ ਗਿਆ ਇਕ ਹੋਰ ਰੇੜਕਾ। ਪੈਟਰੋਲ ਤੇ ਮੋਬਲ ਆਇਲ. ਪਾਣ ਤੋਂ ਬਾਅਦ ਜਦ ਪੈਸੇ ਦੇਣ ਦੀ ਵਾਰੀ ਆਈ ਤਾਂ ਡਰਾਈਵਰ ਤੇ ਪੰਪ ਵਾਲੇ ਦਾ ਝਗੜਾ ਹੋ ਪਿਆ। ਮੁਨਸ਼ੀ ਆਖੇ ਮੈਂ ਪਿਛਲੇ ਹਿਸਾਬ ਵਿਚ ਐਨੇ ਰੁਪਏ ਲੈਣੇ ਨੇ ਤੇ ਡਰਾਈਵਰ ਆਖੇ ਮੈਂ ਐਨੇ ਦੇਣੇ ਨੇ। 

ਇਸ ਨਵੀਂ ਰੱਸਾ-ਖਚਾਈ ਵਿਚ ਅਜੇ ਖ਼ਬਰੇ ਕਿੰਨਾ ਕੁ ਚਿਰ ਲਗਣਾ ਸੀ। ਮੁਸੀਬਤ ਦੀਆਂ ਘੜੀਆਂ ਕਿਸੇ ਤਰ੍ਹਾਂ ਕਟੀਆਂ ਜਾਣ, ਇਹ ਸੋਚ ਕੇ ਮੈਂ ਆਪਣੇ ਅਟੈਚੀਕੇਸ ਵਿਚੋਂ ਇਕ ਫ਼ਿਲਮੀ ਰਸਾਲਾ ਕਢ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। 

ਇਕ ਨਵੀਂ ਤਿਆਰ ਹੋਈ ਫ਼ਿਲਮ ਦੀ ਸਮਾਲੋਚਨਾ ਬਾਰੇ ਅਜੇ ਅੱਧਾ ਕੁ ਲੇਖ ਪੜ੍ਹਿਆ ਸੀ ਕਿ ਇਕ ਕੜਕਵੀਂ ਆਵਾਜ਼ “ਸ਼ਰਮ ਦਾ ਘਾਟਾ” ਨੇ ਮੇਰਾ ਧਿਆਨ ਉਖੇੜ ਦਿੱਤਾ। 

ਸਾਹਮਣੀ ਸੀਟ ਉੱਤੇ ਮੇਰੇ ਗੋਡਿਆਂ ਵਿਚ ਗੋਡੇ ਫਸਾਈ ਇਕ 50-55 ਵਰ੍ਹਿਆਂ ਦੇ ਬਜ਼ੁਰਗ ਬੈਠੇ ਸਨ। ਪੱਗ ਤੇ ਕੋਟ ਲਾਹ ਕੇ ਉਹਨਾਂ ਨੇ ਪੱਟਾਂ ਤੇ ਰਖੇ ਹੋਏ ਸਨ, ਤੇ ਛੋਟੀ ਜਿਹੀ ਪੱਖੀ ਨਾਲ ਲਾਗ ਪਾਸ ਦੀਆਂ ਸਵਾਰੀਆਂ ਨੂੰ ਲਗਦੀ ਵਾਹ ਮੁੜ੍ਹਕੇ ਤੋਂ ਬਚਾਣ ਦਾ ਯਤਨ ਕਰ ਰਹੇ ਸਨ। ਚਿਹਰੇ ਉੱਤੇ ਬਜ਼ੁਰਗੀ ਦਾ ਰੋਹਬ ਬਹੁਤ ਸੀ । ਮੈਂ ਵੇਖਿਆ, ਉਹ ਆਪਣੇ ਨਾਲ ਬੈਠੇ ਇਕ ਮਾੜੂਏ ਜਿਹੇ ਅਧਖੜ ਨੂੰ ਆਖ ਰਹੇ ਸਨ-“ਖ਼ਬਰੇ ਕਦੋਂ ਅਕਲ ਆਵੇਗੀ ਸਾਡੇ ਮੁਲਕ ਨੂੰ । ਸ਼ਰਮ ਹਯਾ ਦਾ ਕਿਤੇ ਨਾਂ-ਥੇਹ ਨਹੀਂ ਰਿਹਾ, ਨਾ ਆਦਮੀਆਂ ਵਿਚ ਤੇ ਨਾ ਤ੍ਰੀਮਤਾਂ ਵਿਚ।” 

ਗੱਲਾਂ ਉਹ ਨਾਲ ਦੀ ਸਵਾਰੀ ਨਾਲ ਕਰ ਰਿਹਾ ਸੀ, ਪਰ ਸ਼ਾਇਦ ਉਨ੍ਹਾਂ ਦੀ ਸਿੱਖਿਆ ਮੇਰੇ ਲਈ ਸੀ। ਜਿਉਂ ਹੀ ਮੈਂ ਉਹਨਾਂ ਵਲ ਤਕਿਆ ਉਹਨਾਂ ਨੇ ਨਫ਼ਰਤ ਭਰੀ ਆਵਾਜ਼ ਮੇਰੇ ਚਿਹਰੇ ਤੇ ਸੁੱਟਦਿਆਂ ਹੋਇਆਂ ਕਿਹਾ-‘ਭਲਾ ਇਹ ਕੋਈ ਪੜ੍ਹਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਪੜ੍ਹਦੇ ਜੇ ਸਰਦਾਰ ਜੀ ? ਇਹਨਾਂ ਸਿਨਮਿਆਂ ਨੇ ਤਾਂ ਸਾਡੇ ਮੁਲਖ ਦੀ ਪੱਟੀ ਮੇਸ ਕਰ ਛੱਡੀ ਏ।” 

ਮੈਨੂੰ ਹੁਣ ਪਤਾ ਲਗਾ ਕਿ ਮੇਰੇ ਹੱਥ ਵਿਚ ਫੜੇ ਹੋਏ ਰਸਾਲੇ ਦੇ ਟਾਈਟਲ ਨੇ ਹੀ ਬਾਬਾ ਜੀ ਦੀ ਹੁੱਬਲ-ਵਤਨੀ ਨੂੰ ਠੋਹਕਰ ਮਾਰੀ ਸੀ । ਉਸ ਉੱਤੇ ਦੇਵਕਾ ਰਾਣੀ ਦੀ ਬੜੀ ਸੁੰਦਰ ਤਿੰਨ ਰੰਗੀ ਤਸਵੀਰ ਸੀ। 

ਮੈਂ ਪੁੱਛਿਆ-“ਬਾਬਾ ਜੀ ਇਹ ਕੋਈ ਮਾੜੀ ਚੀਜ਼ ਤੇ ਨਹੀਂ। ਇਕ ਫ਼ਿਲਮੀ ਰਸਾਲਾ ਹੈ।” 

“ਮੈਂ ਕੋਈ ਅਨਪੜ੍ਹ ਤੇ ਨਹੀਂ” ਬਾਬੇ ਹੋਰਾਂ ਧੂੰਆਂ ਧਾਰ ਬੋਲਣਾ ਸ਼ੁਰੂ ਕੀਤਾ-ਇਹਨਾਂ ਫ਼ਿਲਮਾਂ ਨੇ ਈ ਤਾਂ ਸਾਡੇ ਨੌਜਵਾਨਾਂ ਦੇ ਚਾਲ-ਚਲਣ ਵਿਗਾੜ ਘੱਤੇ ਨੇ, ਇਹੋ ਜਿਹਾ ਬੇਸ਼ਰਮ ਮੁਲਕ ਕੋਈ ਨਹੀਂ ਵੇਖਿਆ। ਹੋਰ ਤੇ ਹੋਰ ਰਿਹਾ, ਜ਼ਨਾਨੀਆਂ ਵੀ ਤੁਰ ਪੈਂਦੀਆਂ ਨੇ ਖ਼ਸਮਾਂ ਦੀ ਬਾਂਹ ਵਿਚ ਬਾਂਹ ਪਾ ਕੇ ਲੁਚਿਆਂ ਸ਼ੋਹਦਿਆਂ ਵਾਂਗ, ਨਾ ਕਿਸੇ ਨੂੰ ਸ਼ਰਮ ਨਾ ਹਯਾ। ਅਸਾਂ ਵੀ ਏਨੀ ਉਮਰ ਗੁਜ਼ਾਰੀ ਏ, ਕੀ ਮਜ਼ਾਲ ਇਹੋ ਜਿਹੇ ਗੰਦੇ ਕੰਮਾਂ ਵਲ ਅੱਖ ਪਰਤ ਕੇ ਵੀ ਕਦੇ ਤਕਿਆ ਹੋਵੇ । ਸਰਦਾਰ ਜੀ, ਤੁਹਾਡੇ ਜਿਡੇ ਮੇਰੇ ਦੋ ਮੁੰਡੇ ਨੇ। ਨਾਂ ਤੇ ਲੈ ਜਾਣ ਸਿਨਮੇ ਸੁਨਮੇ ਦਾ। ਇਕ ਨਿੱਕਾ ਮੁੰਡਾ ਇਕ ਲਫ਼ਗੇ ਜਿਹੇ ਨਾਲ ਚੋਰੀ ਛਪੀ ਜਾ ਕੇ ਵੇਖ ਆਇਆ ਸੀ। ਉਹ ਸੇਕਾ ਚਾੜ੍ਹਿਆ ਜੁ ਉਹ ਦਿਨ ਤੇ ਇਹ ਦਿਨ ਆ, ਮਾਂ ਮਰ ਜਾਏ ਜੇ ਮੁੜ ਕੇ ਸਿਨਮੇ ਦਾ ਨਾਂ ਲਿਆ ਹੋਵੇ ਸੂ। ਭਲਾ ਮਾਪੇ ਕਾਹਦੇ, ਦੁਸ਼ਮਣ ਹੋਏ ਕਿ-ਜਿਹੜੇ ਪੁੱਤਾਂ ਧੀਆਂ ਨੂੰ ਬੁਰਿਆਂ ਕੰਮਾਂ ਤੋਂ ਨਾ ਵਰਜਣ… ਸਿਨਮਾ ਤੇ ਹੋਈ ਓ ਨਿਰੀ ਬਿਸ਼ਰਮੀ।” 

ਬਾਬੇ ਹੋਣੀ ਜਿਉਂ ਜਿਉਂ ਬੋਲਦੇ ਜਾਂਦੇ ਸਨ, ਉਹਨਾਂ ਦੀ ਆਵਾਜ਼ ਵਿਚ ਤੇਜ਼ੀ ਆਉਂਦੀ ਜਾਂਦੀ ਸੀ। ਸਵਾਰੀਆਂ ਦਾ ਧਿਆਨ ਬਾਹਰਲੇ ਝਗੜੇ ਵਲੋਂ ਹਟ ਕੇ ਅੰਦਰਲੇ ਲੈਕਚਰ ਵਲ ਖਿੱਚਿਆ ਗਿਆ। ਹਰ ਕੋਈ ਬਾਬੇ ਹੋਣਾ ਦੀ ਇਖ਼ਲਾਕ ਤੇ ਵਿਦਵਤਾ ਭਰੀ ਤਕਰੀਰ ਦੀ ਦਾਦ ਦੇ ਰਿਹਾ ਸੀ। 

ਸਾਡੇ ਵਿਚੋਂ ਸ਼ਾਇਦ ਕਿਸੇ ਨੂੰ ਵੀ ਪਤਾ ਨਾ ਲੱਗਾ ਕਿ ਕਿਹੜੇ ਵੇਲੇ ਡਰਾਈਵਰ ਤੇ ਪੈਟਰੋਲ ਵਾਲੇ ਦਾ ਝਗੜਾ ਖ਼ਤਮ ਹੋਇਆ, ਕਦ ਮੋਟਰ ਸਟਾਰਟ ਹੋਈ ਤੇ ਕਿਹੜੇ ਵੇਲੇ ਮੋਟਰ, ਕੱਚੀ ਸੜਕ ਦੇ ਪੰਜ ਮੀਲ ਲੰਘ ਚੁਕੀ। 

ਜਿਥੇ ਸਾਰੇ ਲੋਕੀਂ ਬਾਬੇ ਹੋਰਾਂ ਦੀ ਤਕਰੀਰ ਤੇ ਅਸ਼ ਅਸ਼ ਕਰ ਰਹੇ ਸਨ, ਓਥੇ ਵਿਚ ਵਿਚ ਕੋਈ ਬੰਦਾ ਮੇਰੇ ਵਲ ਵੀ ਇਕ ਘ੍ਰਿਣਾ ਭਰੀ ਨਜ਼ਰ ਸੁੱਟ ਜਾਂਦਾ ਸੀ, ਕਿਉਂਕਿ ਇਹ ਸਭ ਨਸੀਹਤਾਂ ਅਸਲ ਵਿਚ ਮੇਰੇ ਲਈ ਹੀ ਸਨ, ਜਿਹੜਾ ਲਾਰੀ ਵਿਚ ਵੀ ਸਿਨੇਮੇ ਦੀਆਂ ਮੂਰਤਾਂ ਵਾਲੇ ਰਸਾਲੇ ਚੁਕੀ ਫਿਰਦਾ ਸਾਂ। 

ਮੈਂ ਦਾਓ ਬਚਾ ਕੇ ਉਹ ਮਨਹੂਸ ਰਸਾਲਾ ਲੱਤ ਹੇਠ ਲੁਕਾ ਲਿਆ। ਬਾਬੇ ਹੋਰਾਂ ਦੀ ਤਕਰੀਰ ਬਰਾਬਰ ਜਾਰੀ ਸੀ-“ਮੇਰਾ ਅਖ਼ਤਿਆਰ ਹੋਵੇ ਤੇ ਇਹਨਾਂ ਸਾਰੇ ਸਿਨਮਾ-ਘਰਾਂ ਨੂੰ ਅੱਗ ਲਾ ਕੇ ਫੂਕ ਦਿਆਂ। ਯਾਰੋ ਹਨੇਰ ਸਾਈਂ ਦਾ, ਇਤਨੀ ਬਿਸ਼ਰਮੀ ! ਪਿਛਲਿਆਂ ਜ਼ਮਾਨਿਆਂ ਵਿਚ ਰਤਾ ਕੋਈ ਮਾੜਾ ਕੰਮ ਕਰ ਬਹਿੰਦਾ ਸੀ ਤਾਂ ਸਾਰੀ ਉਮਰ ਮੂੰਹ ਵਿਖਾਣ ਜੋਗਾ ਨਹੀਂ ਸੀ ਰਹਿੰਦਾ। ਅੱਜ ਸ਼ਰੇ-ਬਾਜ਼ਾਰ ਕੀ ਲੁੱਚੇ, ਕੀ ਭਲੇਮਾਣਸ-ਕੀ ਅਮੀਰ ਤੇ ਕੀ ਗ਼ਰੀਬ ਉੱਠ ਕੇ ਤੁਰ ਪੈਂਦੇ ਨੇ ਸਿਨਮਿਆਂ ਵਿਚ। ਮੈਂ ਪੁਛਨਾਂ ਵਾਂ ਓਥੇ ਹੈ ਕੀ ਏ ਕੰਜਰੀਆਂ ਦੇ ਮੁਜਾਰਿਆਂ ਤੋਂ ਬਿਨਾਂ। ਮੈਂ ਕਦੇ ਵੇਖਿਆ ਤੇ ਨਹੀਂ, ਪਰ ਲੋਕਾਂ ਤੋਂ ਸੁਣੀਦਾ ਏ ਪਈ ਉਹ ਉਹ ਬਿਸ਼ਰਮੀ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਦੀ ਵੇਖਣ ਸੁਣਨ ਵਿਚ ਨਹੀਂ ਆਈਆਂ। 

ਮੇਰਾ ਦਿਲ ਕੀਤਾ ਕਿ ਬਾਬੇ ਹੋਰਾਂ ਨੂੰ ਫ਼ਿਲਮਾਂ ਬਾਰੇ ਕੁਝ ਸਹੀ ਵਾਕਫ਼ੀਅਤ ਕਰਾ ਕੇ ਉਹਨਾਂ ਦੀਆਂ ਗ਼ਲਤ ਫ਼ਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰਾਂ। ਇਕ ਦੋ ਵਾਰੀ ਮੈਂ ਬੋਲਣ ਵੀ ਲੱਗਾ, ਪਰ ਬਾਬੇ ਹੋਰਾਂ ਦੀ ਫੁਲਸਪੀਡ ਅੱਗੇ ਮੇਰੀ ਕੀ ਪੇਸ਼ ਜਾ ਸਕਦੀ ਸੀ। ਤੇ ਜੇ ਮੈਂ ਕੁਝ ਬੋਲਦਾ ਤਾਂ ਵੀ ਸ਼ਾਇਦ ਮੇਰੀਆਂ ਗੱਲਾਂ ਵਲ ਕੋਈ ਵੀ ਧਿਆਨ ਨਾ ਦੇਂਦਾ ਕਿਉਂਕਿ ਬਾਬੇ ਹੋਰਾਂ ਦੀ ਤਕਰੀਰ ਨੇ ਸਵਾਰੀਆਂ ਨੂੰ ਬੜਾ ਪ੍ਰਭਾਵਿਤ ਕੀਤਾ ਹੋਇਆ ਸੀ। 

ਹੁਣ ਬਾਬੇ ਹੋਰਾਂ ਦੀ ਆਵਾਜ਼ ਨੀਵੀਂ ਹੋਣੀ ਸ਼ੁਰੂ ਹੋਈ ਤੇ ਕੁਝ ਚਿਰ ਬਾਅਦ ਉਹ ਡਰਾਈਵਰ ਵਲ ਰੁਖ਼ ਕਰ ਕੇ ਬੋਲੇ-“ਰੋਕੀਂ, ਬਈ ਡਰੈਵਰਾ ਗੱਡੀ।” 

ਬਾਬੇ ਹੋਰਾਂ ਏਥੇ ਉਤਰਨਾ ਸੀ । ਲਾਰੀ ਖੜੋ ਗਈ ਤੇ ਓਧਰੋਂ ਕਲੀਨਰ ਦੁਹਾਈ ਮਚਾਣ ਲੱਗਾ-“ਉਤਰੋ-ਉਤਰੋ ਛੇਤੀ ਕਰੋ ਜਿਸ ਨੇ ਉਤਰਨਾ ਏਂ।” 

ਬਾਬੇ ਹੋਰੀਂ ਕਾਹਲੀ ਕਾਹਲੀ ਸੀਟ ਦੇ ਹੇਠੋਂ ਕਿੰਨਾ ਸਾਰਾ ਲਟਾ ਪਟਾ ਸਮੇਟਦੇ ਹੋਏ ਉਠੇ। ਏਸੇ ਹਫ਼ੜਾ ਦਫ਼ੜੀ ਵਿਚ ਲੱਤਾਂ ਤੇ ਪਏ ਕੋਟ ਨੂੰ ਉਹਨਾਂ ਨੇ ਗਲਮੇਂ ਤੋਂ ਫੜਨ ਦੇ ਥਾਂ ਹੇਠਲੇ ਬੰਨਿਓਂ ਫੜ ਲਿਆ, ਜਿਸ ਨਾਲ ਕੋਟ ਦੇ ਦੋਵੇਂ ਖੀਸੇ ਉਲਟ ਪਏ ਤੇ ਉਹਨਾਂ ਵਿਚੋਂ ਕੁਝ ਟਕਾ ਟੁੱਕਰ ਤੇ ਕਈ ਕਾਗ਼ਤ ਪੱਤਰ ਹੇਠਾਂ ਡਿੱਗ ਪਏ। 

ਬਾਬੇ ਹੋਰੀਂ ਘਬਰਾਏ ਹੋਏ ਸਭ ਤੋਂ ਪਹਿਲਾਂ ਨਕਦੀ ਚੁੱਕਣ ਲਗੇ। ਮੈਨੂੰ ਉਹਨਾਂ ਦੀ ਹਾਲਤ ਤੇ ਤਰਸ ਆ ਰਿਹਾ ਸੀ। ਮਦਦ ਕਰਨ ਦੇ ਖ਼ਿਆਲ ਨਾਲ ਮੈਂ ਲਾਰੀ ਵਿਚ ਡਿੱਗੇ ਹੋਏ ਉਹਨਾਂ ਦੇ ਕਾਗ਼ਤ ਪੱਤਰ ‘ਕੱਠੇ ਕਰਨ ਲਗਾ ਤੇ ਅਚਾਨਕ ਫ਼ੋਟੋ ਦੀਆਂ ਤਸਵੀਰਾਂ ਦੀ ਇਕ ਥਹੀ ਉੱਤੇ ਮੇਰੀ ਨਜ਼ਰ ਪਈ, ਜਿਸ ਵਿਚੋਂ ਦੋ ਚਾਰ ਤਸਵੀਰਾਂ ਬਾਹਰ ਨਿਕਲੀਆਂ ਹੋਈਆਂ ਸਨ। ਥਹੀ ਵਿਚਲੀਆਂ ਤਾਂ ਮੈਂ ਦੇਖ ਨਾ ਸਕਿਆ, ਪਰ ਖੁਲ੍ਹੀਆਂ ਨੂੰ ਵੇਖਦਿਆਂ ਹੀ ਮੈਂ ਪਛਾਣ ਲਿਆ। ਇਹ ਸਾਰੀਆਂ ਫ਼ਿਲਮ ਸਟਾਰਾਂ ਸਨ-ਸਬਿਤਾ ਦੇਵੀ, ਨਸੀਮ, ਸਲੋਚਨਾ ਤੇ ਇਹੋ ਜਿਹੀਆਂ ਹੀ ਇਕ ਦੋ ਹੋਰ। 

ਇਸ ਤੋਂ ਪਹਿਲਾਂ ਕਿ ਮੈਂ ਬਾਬੇ ਹੋਰਾਂ ਦੇ ਚਿਹਰੇ ਵਲ ਤੱਕਾਂ, ਉਹ ਝਟਪਟ ਮੇਰੇ ਹੱਥੋਂ ਨਿੱਕੜ ਸੁੱਕੜ ਖੋਹ ਕੇ ਨੱਠਦੇ ਬਣੇ। ਇਕ ਤਸਵੀਰ ਅਜੇ ਹੋਰ ਵੀ ਹੇਠਾਂ ਡਿੱਗੀ ਪਈ ਸੀ, ਜਿਹੜੀ ਮੈਂ ਮਗਰੋਂ ਵੇਖੀ, ਮੈਂ ਇਕ ਦੋ ਆਵਾਜ਼ਾਂ ਦਿੱਤੀਆਂ– “ਬਾਬਾ ਜੀ, ਐਹ ਇਕ ਹੋਰ ਰਹਿ ਗਈ ਜੇ” ਪਰ ਬਾਬੇ ਹੋਰਾਂ ਪਿੱਛੇ ਪਰਤ ਨੇ ਨਾ ਤੱਕਿਆ।  

ਸਿਉਂਕ 

“ਭਲਾ ਤੁਸੀਓਂ ਦੱਸੋ ਭਾਈਆ ਜੀ, ਪਿਓ ਦੀ ਜਾਇਦਾਦ ਦਾ ਪੁੱਤਰ ਵਾਰਸ ਨਹੀਂ ਹੁੰਦਾ ?” 

ਉਸ ਦੀ ਪਤਨੀ ਨੇ ਮੇਰੇ ਉੱਤੇ ਪਹਿਲਾ ਸਵਾਲ ਕੀਤਾ, ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਜਵਾਬ ਦੇਂਦਾ, ਮੇਰਾ ਦੋਸਤ ਆਪਣੀ ਪਤਨੀ ਉੱਤੇ ਵਰ੍ਹ ਹੀ ਪਿਆ। 

ਇਹ ਸੀ ਮੇਰਾ ਦੋਸਤ ਮਿਸਟਰ ਅਨੰਦ ਸਰੂਪ ਸੇਠੀ। ਚੰਗੇ ਖਾਂਦੇ ਪੀਂਦੇ ਮਾਪਿਆਂ ਦਾ ਪੁੱਤਰ, ਪਰ ਸਮੇਂ ਦੇ ਗੇੜ ਨੇ ਵਿਚਾਰੇ ਦੇ ਦਿਨ ਪੁੱਠੇ ਲੈ ਆਂਦੇ, ਜਿਸ ਕਰਕੇ ਇਹਨੀਂ ਦਿਨੀਂ ਬੜੀ ਤੰਗੀ ਵਿਚ ਸੀ। ਘਰਾਟੀਏ ਦਾ ਕੰਮ ਕਰਦਾ ਸੀ, ਪਰ ਜਦ ਤੋਂ ਰਾਸ਼ਨ ਸ਼ੁਰੂ ਹੋਇਆ, ਇਸਦੀ ਮਸ਼ੀਨ ਬੰਦ ਹੋ ਗਈ, ਜਿਹੜੀ ਵਿਕਣ ਤੋਂ ਬਾਅਦ ਰੋਟੀ ਦੇ ਟੁਕੜੇ ਬਣ ਕੇ ਸਾਰੀ ਹੀ ਸੇਠੀ-ਪਰਵਾਰ ਦੇ ਢਿੱਡ ਵਿਚ ਪੈ ਗਈ। ਤੰਗ-ਦਸਤੀ ਦੀ ਹਾਲਤ ਇਸ ਹੱਦ ਤੀਕ ਪਹੁੰਚ ਗਈ ਸੀ ਕਿ ਕਈ ਵਾਰੀ ਮੈਨੂੰ ਵੀ ਆਪਣੇ ਦੋਸਤ ਲਈ ਕਾਫ਼ੀ ਚਿੰਤਾ ਕਰਨੀ ਪੈਂਦੀ, ਪਰ ਇਧਰ ਮੇਰੀ ਹਾਲਤ ਵੀ ਤਾਂ ਕੋਈ ਬਹੁਤ ਚੰਗੀ ਨਹੀਂ ਸੀ, ਫਿਰ ਵੀ ਜਿੰਨਾ ਕੁ ਹੋ ਸਕਦਾ ਕਰਦਾ ਹੀ ਸਾਂ। 

ਉਸ ਦਿਨ ਵੀ ਮੈਂ ਚਿੰਤਾ ਦਾ ਪ੍ਰੇਰਿਆ ਹੋਇਆ ਸੇਠੀ ਦੇ ਘਰ ਗਿਆ ਸਾਂ। ਰਾਤੀਂ ਮੇਰੀ ਪਤਨੀ ਨੇ ਜੁ ਦਸਿਆ ਸੀ ਕਿ ਸੇਠੀ ਦੀ ਵਹੁਟੀ ਆਈ ਸੀ ਤੇ ਐਡੀ-ਐਡੀ ਅੱਖ ਰੋਂਦੀ ਸੀ। 

ਘਰ ਅੰਦਰ ਵੜਿਆ ਹੀ ਸਾਂ ਕਿ ਦੋਹਾਂ ਪਤੀ ਪਤਨੀ ਦੀ ਖੁੜ੍ਹਬਾ-ਖੁੜ੍ਹਬੀ ਸੁਣਾਈ ਦਿੱਤੀ। ਤੇ ਜਦ ਮੈਂ ਉਹਨਾਂ ਦੇ ਸਾਹਮਣੇ ਹੋਇਆ ਤਾਂ ਜਾਨਕੀ ਨੇ ਪਤੀ ਵਲੋਂ ਹਟ ਕੇ ਮੈਨੂੰ ਸੰਬੋਧਨ ਕੀਤਾ, “ਭਲਾ ਤੁਸੀਓਂ ਦੱਸੋ ਭਾਈਆ ਜੀ, ਪਿਓ ਦੀ ਜਾਇਦਾਦ ਦਾ ਪੁੱਤਰ ਵਾਰਸ ਨਹੀਂ ਹੁੰਦਾ ?” ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦੇਂਦਾ, ਸੇਠੀ ਕੜਕ ਉਠਿਆ, “ਮੈਂ ਕਹਿਨਾਂ ਜਾਨਕੀ, ਤੂੰ ਨਾ ਹਰ ਵੇਲੇ ਮੇਰੇ ਜ਼ਖ਼ਮਾਂ ਤੇ ਲੂਣ ਛਿੜਕਿਆ ਕਰ। ਮੈਂ ਭਾਵੇਂ ਮਰ ਜਾਵਾਂ ਇਹੋ ਜਿਹਾ ਕਮੀਨਾ ਕੰਮ ਹਰਗਿਜ਼ ਨਹੀਂ ਕਰ ਸਕਦਾ।” 

“ਗੱਲ ਕੀ ਏ ਪਰ,” ਮੈਂ ਦੋਹਾਂ ਨੂੰ ਠੰਡਿਆਉਣ ਦੀ ਕੋਸ਼ਿਸ਼ ਕਰਦਿਆਂ ਪੁਛਿਆ-“ਸਵੇਰੇ ਸਵੇਰੇ ਮਹਾਂਭਾਰਤ ਸ਼ੁਰੂ ਕਰ ਰਖਿਆ ਜੇ।” 

ਸੇਠੀ ਭਾਵੇਂ ਦੋਸਤ ਦੇ ਸਾਹਵੇਂ ਇਸ ਗੱਲ ਦਾ ਭੋਗ ਨਹੀਂ ਸੀ ਪਾਣਾ ਚਾਹੁੰਦਾ, ਪਰ ਜਾਨਕੀ, ਆਪਣੇ ਕਾਹਲੇ ਕਾਹਲੇ ਰਉਂ ਵਿਚ ਸਭ ਕੁਝ ਕਹਿ ਗਈ। ਇਤਨਾ ਤਾਂ ਮੈਨੂੰ ਪਹਿਲਾਂ ਤੋਂ ਪਤਾ ਸੀ ਕਿ ਸੇਠੀ ਦਾ ਪਿਓ ਕਾਫ਼ੀ ਦਿਨਾਂ ਤੋਂ ਘਰ ਬਾਰ ਛੱਡ ਕੇ ਕਿਤੇ ਚਲਾ ਗਿਆ ਸੀ-ਕੋਈ ਕਹਿੰਦਾ ਫ਼ਕੀਰ ਹੋ ਗਿਆ ਹੈ ਤੇ ਕੋਈ ਦਸਦਾ, ਮਰ ਖੱਪ ਗਿਆ ਹੈ। ਤੇ ਇਸ ਗਲ ਦਾ ਵੀ ਮੈਨੂੰ ਪਤਾ ਸੀ ਕਿ ਉਹ ਬੁੱਢਾ ਹੱਦ ਦਰਜੇ ਦਾ ਕੁਪੱਤਾ ਤੇ ਐਬੀ ਹੋਣ ਕਰਕੇ ਕੋਈ ਐਸਾ ਕਾਰਾ ਕਰ ਬੈਠਾ ਸੀ ਜਿਸ ਦੇ ਫ਼ਲਸਰੂਪ ਉਸ ਦੇ ਵਰੰਟ ਜਾਰੀ ਹੋ ਗਏ ਸਨ, ਤੇ ਵਰੰਟਾਂ ਤੋਂ ਡਰਦਾ ਹੀ ਉਹ ਕਿਤੇ ਭੱਜ ਗਿਆ ਸੀ। 

ਬੁੱਢੇ ਦਾ ਆਪਣੇ ਪਿੰਡ ਵਿਚ ਇਕ ਮਕਾਨ ਸੀ ਜਿਸ ਵਿਚ ਉਹ ਇਕੱਲਾ ਰਹਿੰਦਾ ਸੀ। ਪਿਓ ਪੁੱਤਰ ਦੀ ਮੁੱਢ ਤੋਂ ਹੀ ਨਹੀਂ ਸੀ ਬਣਦੀ, ਜਿਸ ਕਰਕੇ ਉਹ ਨੂੰਹ ਪੁੱਤਰ ਨੂੰ ਨੇੜੇ ਨਹੀਂ ਸੀ ਫਟਕਣ ਦੇਂਦਾ। ਸੇਠੀ ਵਿਚਾਰਾ ਸ਼ਰੀਫ਼ ਆਦਮੀ ਸੀ, ਜਿਹੜਾ ਹਮੇਸ਼ਾਂ ਹੀ ਪਿਓ ਦੇ ਉਜੱਡਪੁਣੇ ਤੋਂ ਡਰਦਾ ਹਰ-ਹਰ ਕਰਦਾ ਸੀ। 

ਘਰ ਵਿਚ ਜਦ ਭੁੱਖ ਨੰਗ ਦਾ ਜ਼ੋਰ ਹਦੋਂ ਵਧ ਗਿਆ, ਤੇ ਜਦ ਬੁੱਢੇ ਨੂੰ ਘਰੋਂ ਨਿਕਲਿਆਂ ਤਿੰਨ ਕੁ ਵਰ੍ਹੇ ਹੋ ਗਏ ਤਾਂ ਘਰਦਿਆਂ ਦੀ ਇਹੋ ਰਾਇ ਬਣ ਗਈ ਕਿ ਵੀਹ ਵਿਸਵੇ ਉਹ ਮਰ ਹੀ ਗਿਆ ਹੋਵੇਗਾ, ਜੀਉਂਦਾ ਹੁੰਦਾ ਤਾਂ ਕਦੇ ਦਾ ਮੁੜ ਆਉਂਦਾ। 

ਤੇ ਪਤੀ ਪਤਨੀ ਵਿਚ ਇਸ ਵੇਲੇ ਝਗੜਾ ਵੀ ਇਸੇ ਗੱਲ ਉੱਤੇ ਚਲ ਰਿਹਾ ਸੀ। 

ਜਾਨਕੀ ਜ਼ੋਰ ਦਿੰਦੀ ਕਿ ਪਿੰਡ ਵਾਲਾ ਮਕਾਨ ਵੇਚ ਕੇ ਘਰ ਦੀ ਨਿੱਘਰੀ ਹਾਲਤ ਤੇ ਕਾਬੂ ਪਾਇਆ ਜਾਏ, ਪਰ ਸੇਠੀ ਕੰਨਾਂ ਤੇ ਹੱਥ ਧਰਦਾ ਸੀ। 

ਕਾਫ਼ੀ ਚਿਰ ਅਸਾਂ ਤਿੰਨਾਂ ਵਿਚ ਗੱਲਾਂ ਹੁੰਦੀਆਂ ਰਹੀਆਂ। ਬਹੁਤ ਹਦ ਤੀਕ ਮੈਂ ਵੀ ਸੇਠੀ ਨਾਲ ਸਹਿਮਤ ਸਾਂ। ਸੇਠੀ ਸੁਭਾਓ ਦਾ ਬੜਾ ਅਣਖੀ ਸੀ- ਕਹਿੰਦਾ-“ਜਿਹੜਾ ਪਿਓ ਮੇਰੇ ਨਾਲ ਜ਼ਬਾਨ ਸਾਂਝੀ ਕਰਨ ਦਾ ਰਵਾਦਾਰ ਨਹੀਂ ਸੀ—ਜਿਹੜਾ ਮੇਰੇ ਬੱਚਿਆਂ ਨੂੰ ਉਥੇ ਮਾਰਨਾ ਚਾਹੁੰਦਾ ਸੀ ਜਿਥੇ ਪਾਣੀ ਨਾ ਲੱਭੇ, ਉਸ ਦੀ ਜਾਇਦਾਦ ਨੂੰ ਮੈਂ ਫੂਕਣਾ ਹੈ-ਭਾਵੇਂ ਭੁੱਖਾ ਮਰ ਜਾਵਾਂ ਉਸ ਦੇ ਮਕਾਨ ਵਲ ਤੱਕਾਂਗਾ ਵੀ ਨਹੀਂ।” ਦੂਜੀ ਗੱਲ ਇਹ ਕਿ ਮਕਾਨ ਵੇਚਣਾ ਵੀ ਤਾਂ ਏਨਾ ਸੌਖਾ ਨਹੀਂ ਸੀ, ਜਦ ਕਿ ਰਜਿਸਟਰੀ ਬੁੱਢੇ ਦੇ ਨਾਂ ਹੋਈ ਸੀ। ਵਿਕ ਸਕਦਾ ਸੀ ਤਾਂ ਦੋਂਹ ਸੂਰਤਾਂ ਵਿਚ-ਜਾਂ ਤਾਂ ਬੁੱਢਾ ਆਪ ਆ ਕੇ ਵੇਚੇ, ਤੇ ਜਾਂ ਅਦਾਲਤ ਵਿਚ ਸਾਬਤ ਕਰਤਾ ਜਾਵੇ ਕਿ ਉਹ ਮਰ ਚੁੱਕਾ ਹੈ। 

ਦੋਹਾਂ ਪਤੀ ਪਤਨੀ ਨੂੰ ਸਮਝਾ ਕੇ ਮੈਂ ਮੁੜ ਆਇਆ। ਬਹੁਤਾ ਜ਼ੋਰ ਮੈਂ ਜਾਨਕੀ ਉੱਤੇ ਹੀ ਪਾਇਆ ਕਿ ਉਸ ਨੂੰ ਏਦਾਂ ਦੀਆਂ ਨਵੀਆਂ ਸੋਚਾਂ ਨਹੀਂ ਸੋਚਣੀਆਂ ਚਾਹੀਦੀਆਂ। ਨੀਤ ਸਾਫ਼ ਰਖੇ, ਰੱਬ ਆਪੇ ਕਸ਼ਟ ਕਟ ਦੇਵੇਗਾ। 

ਪੰਜ ਛੇ ਮਹੀਨੇ ਹੋਰ ਲੰਘ ਗਏ, ਇਸ ਵਿਚਾਲੇ ਸੇਠੀ ਪਰਿਵਾਰ ਦੀ ਹਾਲਤ ਦਿਨੋਂ ਦਿਨ ਹੋਰ ਵੀ ਖ਼ਸਤਾ ਹੁੰਦੀ ਗਈ-ਰੋਟੀ ਦੇ ਟੁਕੜੇ ਤੋਂ ਆਤੁਰ ਹੋ ਗਏ। 

ਤੇ ਫਿਰ ਇਕ ਦਿਨ ਜਾਨਕੀ ਮੇਰੇ ਘਰ ਆਈ, ਤੇ ਮੈਨੂੰ ਕਹਿਣ ਲੱਗੀ- “ਭਾਈਆ ਜੀ, ਸਾਨੂੰ ਕੋਈ ਮਕਾਨ ਲੈ ਦਿਓ।” 

ਮੈਂ ਇਸ ਦਾ ਮਤਲਬ ਇਹ ਸਮਝਿਆ ਕਿ ਪਹਿਲੇ ਮਾਲਕ ਮਕਾਨ ਦਾ ਕਿਰਾਇਆ ਨਾ ਦਿੱਤਾ ਜਾਣ ਕਰ ਕੇ ਉਹ, ਵਿਚਾਰਿਆਂ ਨੂੰ ਤੰਗ ਕਰਦਾ ਹੋਵੇਗਾ, ਇਸੇ ਕਰਕੇ ਹੋਰ ਮਕਾਨ ਦੀ ਤਲਾਸ਼ ਵਿਚ ਹੈ। 

ਮੈਂ ਕਿਹਾ—“ਮਕਾਨ ਝਟਪਟ ਤਾਂ ਲੱਭਣਾ ਮੁਸ਼ਕਲ ਹੈ, ਨਾਲੇ ਅੱਜ ਕਲ੍ਹ ਕਰਾਏ ਵੀ ਤਾਂ ਬੜੇ ਚੜ੍ਹੇ ਹੋਏ ਨੇ, ਫਿਰ ਪਗੜੀ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦਾ। ਹੱਛਾ ਮੈਂ ਖ਼ਿਆਲ ਰਖਾਂਗਾ।” 

ਉਹ ਬੋਲੀ-“ਭਾਈਆ ਜੀ, ਸਾਡੀ ਮੁੱਲ ਲੈਣ ਦੀ ਸਲਾਹ ਏ-ਕਰਾਏ ਤੇ ਨਹੀਂ।” 

ਮੈ ਹੱਕਾ ਬੱਕਾ ਰਹਿ ਗਿਆ-“ਮੁੱਲ ਲੈਣ ਦੀ ?” 

“ਹਾਂ ਜੀ।” ਉਹ ਬੋਲੀ-“ਸਾਡਾ ਤੇ ਕੋਈ ਦਲਾਲ ਵਾਕਫ਼ ਨਹੀਂ, ਤੁਸੀਂ ਜ਼ਰਾ ਕੋਸ਼ਿਸ਼ ਕਰਕੇ ਕੋਈ ਚੰਗਾ ਜਿਹਾ ਮਕਾਨ ਲਭ ਦਿਓ।” 

ਸਲਾਹ ਹੋਈ ਕਿ ਪੁੱਛਾਂ ਸੂ, ਮਕਾਨ ਖ਼ਰੀਦਣ ਜੋਗੀ ਰਕਮ ਕਿਥੋਂ ਆ ਗਈ, ਜਦ ਕਿ ਦੋ ਵੇਲੇ ਖਾਣ ਨੂੰ ਨਹੀਂ ਤੁਹਾਡੇ ਕੋਲ। ਪਰ ਸੋਚਿਆ, ਇਹ ਤਾਂ ਇਕ ਤਰ੍ਹਾਂ ਦਾ ਨਿਰਾਦਰ ਹੋਵੇਗਾ, ਤੇ ਮੈਂ ਕੁਝ ਨਾ ਪੁੱਛ ਸਕਿਆ। ਪਰ ਉਸ ਆਪ ਹੀ ਦੱਸ ਦਿੱਤਾ ਕਿ ਉਹਨਾਂ ਇਕ ਲਾਟਰੀ ਪਾਈ ਸੀ, ਜੋ ਉਹਨਾਂ ਦੇ ਨਾਂ ਨਿਕਲ ਆਈ ਹੈ। 

ਮਕਾਨ ਖ਼ਰੀਦਣਾ ਕੀ ਮੁਸ਼ਕਲ ਸੀ-“ਪੱਲੇ ਹੋਵਣ ਦੰਮ, ਤੇ ਰਾਤੋਂ ਉਰੇ ਵਿਆਹ” ਵਾਲੀ ਗੱਲ। ਅਠਵਾਰੀ ਦੇ ਅੰਦਰ ਅੰਦਰ ਮਕਾਨ ਦੀ ਰਜਿਸਟਰੀ ਹੋ ਗਈ, ਤੇ ਇਕ ਦਿਨ ਚੁੱਪਚੁਪਾਤੇ ਹੀ ਇਹ ਪਰਿਵਾਰ, ਕਿਰਾਏ ਦੇ ਮਕਾਨ ‘ਚੋਂ ਲਟਾ-ਪਟਾ ਕੇ ਆਪਣੇ ਘਰ ਵਿਚ ਜਾ ਵੱਸਿਆ। 

ਇਸ ਤੋਂ ਬਾਅਦ ਤਾਂ ਜਿਵੇਂ ਉਹਨਾਂ ਦੇ ਘਰ ਦੀ ਕਾਇਆ ਹੀ ਕਲਪ ਹੋ ਗਈ। ਬੱਚਿਆਂ ਦੇ ਕਪੜੇ ਵੀ ਬਣਨ ਲਗ ਪਏ—ਛੀਟ ਦੀਆਂ ਰਜ਼ਾਈਆਂ ਭਰੀਆਂ ਗਈਆਂ। ਰਸੋਈ ਵਿਚ ਨਵੇਂ ਭਾਂਡਿਆਂ ਦੀਆਂ ਪਾਲਾਂ ਲੱਸ ਲੱਸ ਕਰਦੀਆਂ ਦਿਖਾਈ ਦੇਣ ਲਗੀਆਂ। ਜਦ ਕਦੀ ਮੈਂ ਉਹਨਾਂ ਦੇ ਘਰ ਜਾਂਦਾ, ਅੰਦਰ ਵੜਦਿਆਂ ਹੀ ਕਹਿਕਿਆਂ ਦੀਆਂ ਆਵਾਜ਼ਾਂ ਸੁਣਾਈ ਦੇਂਦੀਆਂ ਤੇ ਆਂਡੇ ਭੁੱਜਣ ਦੀ ਖ਼ੁਸ਼ਬੋ ਦਿਮਾਗ ਨੂੰ ਮੁਅੱਤਰ ਕਰਦੀ-ਮੇਰੇ ਦੋਸਤ ਨੂੰ ਆਂਡਿਆਂ ਨਾਲ ਖ਼ਾਸ ਪਿਆਰ ਸੀ। ਇਕ ਦਿਨ ਗੱਲਾਂ ਹੀ ਗੱਲਾਂ ਵਿਚ ਜਾਨਕੀ ਨੇ ਦਸਿਆ ਸੀ–‘ਇਹਨਾਂ’ ਨੂੰ ਤੇ ਰੋਟੀ ਨਹੀਂ ਸੁਆਦ ਲਗਦੀ ਜਦ ਤੋੜੀ ਤਿੰਨਾਂ ਆਂਡਿਆਂ ਦਾ ਆਮਲੇਟ ਨਾਲ ਨਾ ਹੋਵੇ। 

ਪਰ ਜਿਹੜੀ ਗੱਲ ਨੇ ਮੈਨੂੰ ਹੈਰਾਨੀ ਵਿਚ ਡੋਬ ਦਿੱਤਾ ਉਹ ਇਹ ਕਿ ਤਿੰਨ ਤਿੰਨ ਵੇਲੇ ਆਮਲੇਟ ਖਾ ਕੇ ਵੀ ਮੇਰੇ ਦੋਸਤ ਦੀ ਸਿਹਤ ਓਦਾਂ ਦੀ ਨਹੀਂ ਸੀ ਰਹੀ ਜਿਹੋ ਜਿਹੀ ਕਦੀ ਸੁੱਕੇ ਟੁੱਕਰ ਪਾਂਦਿਆਂ ਉਸ ਦੀ ਹੁੰਦੀ ਸੀ। ਉਹ ਦਿਨੋਂ ਦਿਨ ਸੁਕਦਾ ਚਲਾ ਜਾ ਰਿਹਾ ਸੀ-ਚਿਹਰੇ ਦੀ ਟੁਕੜੀ ਉੱਤੇ ਤਾਂ ਮੁਰਦੇਦਾਨੀ ਹੀ ਛਾਈ ਜਾਂਦੀ ਸੀ। 

ਛੇਕੜ ਇਕ ਦਿਨ ਮੈਂ ਪੁੱਛ ਹੀ ਬੈਠਾ-“ਸੇਠੀ ਕੀ ਗੱਲ ਏ ਯਾਰ, ਤੂੰ ਕੁਝ ਬੀਮਾਰ ਰਹਿਨੈ ?” 

ਉਸ ਜਵਾਬ ਦਿਤਾ-“ਕੋਈ ਖ਼ਾਸ ਬੀਮਾਰੀ ਤੇ ਨਹੀਂ ਜਾਪਦੀ, ਰਾਤੀਂ ਨੀਂਦਰ ਘੱਟ ਪੈਂਦੀ ਏ, ਭੁੱਖ ਵੀ ਪਹਿਲਾਂ ਜਿੰਨੀ ਨਹੀਂ ਲਗਦੀ। ਜੋ ਕੁਝ ਖਾਨਾਂ ਵਾਂ, ਇੰਜ ਜਾਪਦੈ ਜਿਕਣ ਛਾਤੀ ਉੱਤੇ ਹੀ ਜੰਮਿਆਂ ਰਹਿੰਦੈ।” 

ਮੇਰੀ ਤੇ ਜਾਨਕੀ ਦੀ ਚਿੰਤਾ ਵਧ ਗਈ। ਉਸ ਤੋਂ ਦੂਜੇ ਜਾਂ ਸ਼ਾਇਦ ਤੀਜੇ ਦਿਨ ਮੈਂ ਉਸ ਨੂੰ ਇਕ ਡਾਕਟਰ ਪਾਸ ਲੈ ਗਿਆ, ਜਿਸ ਨਾਲ ਮੇਰਾ ਚੰਗਾ ਮੇਲ-ਗੇਲ ਸੀ। ਡਾਕਟਰ ਨੇ ਵੀਹਾਂ ਮਿੰਟਾਂ ਦੀ ਕੋਸ਼ਿਸ਼ ਨਾਲ ਉਸਦੀ ਦੇਖਭਾਲ ਕੀਤੀ, ਤੇ ਕਹਿਣ ਲਗਾ-“ਬੀਮਾਰੀ ਤੇ ਇਹਨਾਂ ਨੂੰ ਕੋਈ ਨਹੀਂ, ਸਭ ਕੁਝ ਠੀਕ ਠਾਕ ਹੈ। ਅਲਬੱਤਾ ਖ਼ੂਨ ਕੁਝ ਘੱਟ ਹੈ,” ਤੇ ਖ਼ੂਨ ਵਧਾਣ ਲਈ ਉਸ ਨੇ ਕੁਝ ਟਾਨਿਕ ਤਜਵੀਜ਼ ਕੀਤੇ, ਜਿਹੜੇ ਓਸੇ ਦਿਨ ਤੋਂ ਸੇਠੀ ਨੇ ਵਰਤਣੇ ਸ਼ੁਰੂ ਕਰ ਦਿਤੇ।  ਹੋਰ ਕੁਝ ਚਿਰ ਲੰਘ ਗਿਆ, ਤੇ ਇਕ ਦਿਨ ਸੇਠੀ ਦਾ ਛੋਟਾ ਮੁੰਡਾ ਮੈਨੂੰ ਸੱਦਣ ਆਇਆ-“ਤਾਇਆ ਜੀ, ਤੁਹਾਨੂੰ ਮੇਰੀ ਭਾਬੋ ਬੁਲਾਂਦੀ ਐ।” 

ਜਾ ਕੇ ਵੇਖਿਆ-ਜਾਨਕੀ ਰੋ ਰਹੀ ਸੀ। 

“ਕਿਉਂ ਜਾਨਕੀ-ਸੁਖ ਹੈ ?” 

“ਭਾਈਆ ਜੀ, ਉਹਨਾਂ ਦੀ ਸਿਹਤ ਦਿਨੋਂ ਦਿਨ ਡਿੱਗਦੀ ਜਾਂਦੀ ਏ। ਸਾਰੀ ਸਾਰੀ ਰਾਤ ਜਾਗ ਕੇ ਕੱਟਦੇ ਨੇ। ਖ਼ੁਰਾਕ ਵੀ ਸਮਝੋ ਪੰਜਾਂ ਫੁਲਕਿਆਂ ਤੋਂ ਇਕ ਡੇਢ ਤੇ ਆ ਗਈ ਏ, ਸੋ ਵੀ ਹਜ਼ਮ ਨਹੀਂ ਹੁੰਦੀ—ਹਰ ਵੇਲੇ ਭੁੱਸ ਡਿਕਾਰ ਔਂਦੇ ਰਹਿੰਦੇ ਨੇ।” 

“ਦਵਾਈ ਨਾਲ ਫ਼ਰਕ ਕੋਈ ਨਹੀਂ ਪਿਆ ?” 

ਕੋਈ ਨਾ ਜੀ, ਸਗੋਂ ਉਲਟਾ ਤਕਲੀਫ਼ ਵਧ ਗਈ ਏ। ਅੱਗੇ ਝਟ-ਪਲ ਅੱਖ ਲਗ ਜਾਂਦੀ ਸੀ ਨੇ, ਹੁਣ ਤੇ ਉੱਕਾ ਪਲਕ ਨਹੀਂ ਜੋੜਦੇ। ਸਾਰੀ ਸਾਰੀ ਰਾਤ ਜਾਂ ਤੇ ਛੱਤ ਉੱਤੇ ਫਿਰ ਕੇ ਗੁਜ਼ਾਰਦੇ ਨੇ, ਜਾਂ ਮੰਜੇ ਉੱਤੇ ਪਲਸੇਟੇ ਮਾਰਦਿਆਂ।” 

ਦੂਜੇ ਦਿਨ ਮੈਂ ਸੇਠੀ ਨੂੰ ਇਕ ਹੋਰ ਡਾਕਟਰ ਕੋਲ ਲੈ ਗਿਆ-ਪੰਝੀ ਰੁਪਏ ਫ਼ੀਸ ਵਾਲ਼ੇ ਪਾਸ। ਤੇ ਤਫ਼ਤੀਸ਼ ਤੋਂ ਬਾਅਦ ਜਦ ਮੈਂ ਉਸ ਦਾ ਫ਼ੈਸਲਾ ਸੁਣਿਆ ਤਾਂ ਮੈਨੂੰ ਜਾਪਿਆ ਜਿਵੇਂ ਉਸ ਪਹਿਲੇ ਤੇ ਇਸ ਡਾਕਟਰ ਨੇ-ਦੋਹਾਂ ਨੇ ਇਕੋ ਮੁਹਾਰਨੀ ਰਟੀ ਹੋਈ ਸੀ-ਬਿਲਕੁਲ ਓਹੀ ਲਫ਼ਜ਼-“ਬਿਮਾਰੀ ਤੇ ਕੋਈ ਨਹੀਂ ਮਲੂਮ ਹੁੰਦੀ, ਪਰ ਖੂਨ ਕਾਫ਼ੀ ਘਟ ਗਿਆ ਹੈ…” ਤੇ ਉਸ ਨੇ ਤਾਕਤ ਦੇ ਟੀਕੇ ਤਜਵੀਜ਼ बोडे। 

ਦੂਜੇ ਦਿਨ ਤੋਂ ਟੀਕੇ ਲਗਣੇ ਸ਼ੁਰੂ ਹੋ ਗਏ, ਤੇ ਪੂਰੇ ਤੀਹਾਂ ਟੀਕਿਆਂ ਦਾ ਕੋਰਸ ਖ਼ਤਮ ਕੀਤਾ ਗਿਆ। ਪਰ ਰੋਗੀ ਦੀ ਇਸ ਹਾਲਤ ਵਿਚ ਰਵਾਲ ਜਿੰਨਾ ਵੀ ਫ਼ਰਕ ਨਾ ਪਿਆ। ਅੱਗੇ ਨਿਰਾ ਭੁੱਖ ਤੇ ਨੀਂਦਰ ਦੀ ਸ਼ਿਕਾਇਤ ਸੀ, ਹੁਣ ਉਸ ਦੇ ਦਿਲ ਤੇ ਦਿਮਾਗ਼, ਦੋਹਾਂ ਦੀ ਹਾਲਤ ਵਿਗੜਣ ਲਗ ਪਈ। ਉਸ ਦੀ ਚਮੜੀ ਦਾ ਰੰਗ ਕਾਲਾ ਚੋ ਵਰਗਾ ਹੋ ਗਿਆ। ਕਿਸੇ ਕਿਸੇ ਵੇਲੇ ਬੈਠਾ ਬੈਠਾ ਜਾਂ ਪਿਆ ਪਿਆ ਬਰੜਾਉਣ ਲਗ ਪੈਂਦਾ-ਕਿੰਨਾ ਹੀ ਊਲ ਜਲੂਲ। ਇਥੋਂ ਤਕ ਕਿ ਕਈ ਵਾਰੀ ਰਾਤੀਂ ਉੱਠ ਕੇ ਬਿਸਤਰਾ ਬੰਨਣਾ ਸ਼ੁਰੂ ਕਰ ਦੇਂਦਾ, ਜੇ ਕੋਈ ਪੁੱਛਦਾ ਤਾਂ ਜਵਾਬ ਦੇਂਦਾ-“ਜੇਲ੍ਹ ਦੇ ਕੰਬਲ ਜੂੰਆਂ ਨਾਲ ਭਰੇ ਹੋਏ ਹੁੰਦੇ ਨੇ, ਉਹਨਾਂ ਵਿਚ ਮੈਥੋਂ ਸੁੱਤਾ ਜਾਣੈ ?” ਕਦੀ ‘ਤਾਜ਼ੀਰਾਤ ਹਿੰਦ’ ਦੀ ਇਕ ਕਾਪੀ-ਜਿਹੜੀ ਉਸ ਨੇ ਕਿਤੋਂ ਲਿਆ ਰਖੀ ਸੀ—ਫੋਲ ਬਹਿੰਦਾ ਤੇ ਘੰਟਿਆਂ ਬਧੀ ਕੀਤੇ  ਓਸੇ ਨੂੰ ਪੜ੍ਹਨ ਵਿਚ ਗੁਜ਼ਾਰ ਦੇਂਦਾ। ਕਿਸੇ ਵੇਲੇ ਅੰਦਰੋਂ ਪੁਰਾਣੀਆਂ ਕੁਝ ਵਹੀਆਂ ਚਿੱਠੀਆਂ ਤੇ ਕਾਗ਼ਤ-ਪੱਤਰ ਕੱਢ ਕੇ ਉਹਨਾਂ ਵਿਚੋਂ ਪੁਰਾਣੀਆਂ ਲਿਖਤਾਂ ਚੁਣਦਾ ਤੇ ਫਿਰ ਉਹਨਾਂ ਵਿਚੋਂ ਆਪਣੇ ਪਿਓ ਦੇ ਦਸਖ਼ਤ ਲਭ ਕੇ ਓਦਾਂ ਦੇ ਦਸਖ਼ਤ ਬਨਾਣ ਦੇ ਯਤਨਾਂ ਵਿਚ ਕਾਗ਼ਤ ਕਾਲੇ ਕਰੀ ਜਾਂਦਾ। ਇਹ ਸਾਰੀਆਂ ਗੱਲ ਸਮੇਂ ਸਮੇਂ ਜਾਨਕੀ ਮੈਨੂੰ ਦੱਸ ਦਿਆ ਕਰਦੀ, ਕਿਉਂਕਿ ਸੇਠੀ ਇਹੋ ਜਿਹੇ ਕੰਮ ਲੁਕ ਕੇ ਕਰਦਾ ਸੀ। 

ਇਕ ਦਿਨ ਮੈਂ ਜਾਨਕੀ ਨੂੰ ਪੁਛਿਆ—“ਜਾਨਕੀ ਭਲਾ ਤੁਹਾਡੇ ਉਸ ਮਕਾਰ ਦਾ ਕੀ ਹਾਲ ਹੈ ?” 

“ਜੀ ਉਹ ਤੇ ਓਵੇਂ ਹੀ ਬੰਦ ਪਿਆ ਏ।” 

ਮੈਂ ਐਵੇਂ ਫਹੁੜ ਮਾਰ ਦਿੱਤਾ-“ਪਰ ਮੈਂ ਤੇ ਸੁਣਿਐਂ ਤੁਸਾਂ ਉਸ ਨੂੰ ਵੇਢ ਸੁਟਿਆ ਸੀ।” 

“ਰਾਮ ਰਾਮ ਦਾ ਭਜਨ ਕਰੋ ਜੀ, ਉਸ ਨੂੰ ਅਸੀਂ ਵੇਚ ਹੀ ਕਿਵੇਂ ਸਕਦੇ ਸੀ, ਰਜਿਸਟਰੀ ਸਾਡੇ ਨਾਂ ਦੀ ਥੋੜੀਓ ਸੀ। ਨਾਲੇ ਅਸੀਂ ਏਡੇ ਬੇਗ਼ੈਰਤੇ ਥੋੜੇ ਈ ਆਂ। ਕੀ ਹੋਇਆ ਜੇ ਰਬ ਨੇ ਸਾਡੇ ਉੱਤੇ ਮੁਸੀਬਤ ਪਾ ਦਿੱਤੀ ਏ, ਪਰ ਕੁੜ ਤੇ ਅਣਖ ਰਖਨੇ ਆਂ।” 

ਮੈਂ ਸੁਣ ਕੇ ਠਿੱਠ ਜਿਹਾ ਹੋ ਗਿਆ। ਸੋਚਿਆ, ਕੀ ਪਤਾ ਇਵੇਂ ਈ ਹੋਵੇ। ਤੇ ਫੇਰ ਮੈਂ ਇਕ ਦਿਨ ਸੇਠੀ ਨੂੰ ਟੋਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਤੇ ਆਇਆ ਮੇਰੇ ਸਿਰ ਦੇ ਵਾਲਾਂ ਨੂੰ, “ਤੂੰ ਮੈਨੂੰ ਇਤਨਾ ਕਮੀਨਾ ਸਮਝਨੈ ? ਭਲਾ ਇਹੋ ਜਿਹਾ ਵਾਹਯਾਤ ਖ਼ਿਆਲ ਤੈਨੂੰ ਆਇਆ ਕਿਉਂ—ਤੈਨੂੰ ਸੁਝੀ ਕੀ। ਉਸ ਬੁੱਢੜੇ ਦੇ ਮਕਾਨ ਤੇ ਮੈਂ ਧਾਰ ਵੀ ਨਹੀਂ ਮਾਰਦਾ……” ਏਦਾਂ ਦਾ ਕਿੰਨਾ ਹੀ ਕੁਝ ਉਹ ਕਹਿ ਗਿਆ। ਮੈਂ ਹੋਰ ਵੀ ਠਿੱਠ ਹੋ ਗਿਆ। ਸੋਚਿਆ ਇਹ ਐਵੇਂ ਹੀ ਮੇਰੇ ਦਿਲ ਦਾ ਵਹਿਮ ਹੋਵੇਗਾ। ਗੱਲ ਗਈ ਆਈ ਹੋ ਗਈ। ਉਸ ਦਿਨ ਤੋਂ ਸੇਠੀ ਮੇਰੇ ਨਾਲ ਵਟਿਆ ਵਟਿਆ ਰਹਿਣ ਲਗਾ, ਮੈਨੂੰ ਬੜਾ ਦੁਖ ਹੋਇਆ ਕਿ ਕਿਉਂ ਮੈਂ ਵਿਚਾਰੇ ਦੇ ਜਜ਼ਬਾਤ ਨੂੰ ਠੇਸ ਪਹੁੰਚਾਈ। ਫੇਰ ਇਕ ਦਿਨ ਮੈਂ ਉਸ ਪਾਸੋਂ ਮਾਫ਼ੀ ਮੰਗੀ। ਕਿਉਂਕਿ ਮੈਂ ਵੇਖ ਰਿਹਾ ਸਾਂ ਕਿ ਸੇਠੀ ਹੁਣ ਕੁਝ ਦਿਨਾਂ ਦਾ ਹੀ ਪਰਾਹੁਣਾ ਸੀ । ਸੋਚਿਆ ਕਾਹਦੇ ਲਈ ਵਿਚਾਰੇ ਦੇ ਦਿਲ ਵਿਚ ਮੇਰੇ ਵਿਰੁੱਧ ਗੰਢ ਬੱਝੀ ਰਹੇ। ਤੇ ਜਦ ਮੈਂ ਆਪਣੀ ਭੁੱਲ ਲਈ ਉਸ ਤੋਂ ਖਿਮਾ ਮੰਗ ਚੁੱਕਾ, ਤੇ ਉਸ ਨੇ ਮੈਨੂੰ ਮੁਆਫ਼ ਕਰ ਦਿੱਤਾ ਤਾਂ ਨਾਲ ਹੀ ਏਨਾ ਕੁ ਹੋਰ ਕਹਿ ਦਿਤਿਓ ਸੂ-“ਮੇਰੇ ਦੋਸਤ! ਹੋਰ ਭਾਵੇਂ ਕੁਝ ਪਿਆ ਆਖੇ, ਪਰ ਸੱਚ ਕਹਿੰਦਾ ਹਾਂ, ਤੇਰੇ ਮੂਹੋਂ ਅਜਿਹੀ ਗੱਲ ਸੁਣ ਕੇ ਮੇਰਾ ਕਲੇਜਾ ਲੂਹ ਘੱਤਿਆ।” ਤੇ ਉਸ ਦਸਿਆ-“ਜਿਸ ਮਕਾਨ ਦੀ ਤੂੰ ਗੱਲ ਕਰ ਰਿਹੈਂ, ਮੇਰੇ ਦਿਲ ਵਿਚ ਤਾਂ ਕਦੀ ਉਸ ਦਾ ਖ਼ਿਆਲ ਤਕ ਨਹੀਂ ਆਇਆ।” 

ਤੇ ਮੈਂ ਵੇਖਿਆ, ਗੱਲਾਂ ਕਰਦਿਆਂ ਕਰਦਿਆਂ ਸੇਠੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਫੇਰ ਮੈਂ ਭਲਾ ਕੀਕਣ ਨਾ ਇਤਬਾਰ ਕਰਦਾ ਉਸ ਦੀਆਂ ਗੱਲਾਂ रा। 

ਤੀਜੀ ਵੇਰ ਫਿਰ ਇਕ ਹੋਰ ਡਾਕਟਰ ਨੂੰ ਦਿਖਾਇਆ ਗਿਆ ਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਸ ਨੇ ਵੀ ਉਹੋ ਕੁਝ ਦਸਿਆ-ਬੀਮਾਰੀ ਛੂਟ ਇਸ ਤੋਂ ਹੋਰ ਕੋਈ ਨਹੀਂ ਕਿ ਖੂਨ ਘਟਦਾ ਜਾ ਰਿਹਾ ਹੈ—ਕਿਉਂ ਘਟ ਰਿਹਾ ਹੈ ? ਇਸ ਗੱਲ ਦੀ ਸਮਝ ਨਹੀਂ ਆਉਂਦੀ। ਤੇ ਉਸ ਦਸਿਆ ਕਿ ਰੋਗੀ ਹੁਣ ਲਾ-ਇਲਾਜ ਦੀ ਹੱਦ ਤੇ ਪਹੁੰਚ ਚੁੱਕਾ ਹੈ। 

ਮੈਨੂੰ ਬੜੀ ਖਿਝ ਆਵੇ-ਐਡੇ ਮਸ਼ਹੂਰ ਡਾਕਟਰਾਂ ਨੂੰ ਬੀਮਾਰੀ ਦੀ ਸਮਝ ਨਹੀਂ ਆਈ ਤੇ ਹੋਰ ਫ਼ਰਿਸ਼ਤਿਆਂ ਨੂੰ ਆਵੇਗੀ ? ਮੁੱਕਦੀ ਗੱਲ ਕਿ ਅਸੀਂ ਸੇਠੀ ਦੀ ਜ਼ਿੰਦਗੀ ਵਲੋਂ ਲਗਪਗ ਕੀ, ਪੂਰੀ ਤਰ੍ਹਾਂ ਨਿਰਾਸ਼ ਹੋ ਬੈਠੇ। ਵਿਚਾਰੀ ਜਾਨਕੀ ਤੇ ਉਸ ਦੇ ਭਾ ਦੀ ਬਣ ਗਈ। ਉਹਨਾਂ ਉੱਤੇ ਨਿਰਾ ਤੀਮਾਰਦਾਰੀ ਦਾ ਹੀ ਬੋਝ ਨਹੀਂ ਸੀ, ਇਸ ਗੱਲ ਦਾ ਵੀ ਡਰ ਸੀ ਕਿ ਬੀਮਾਰ ਕੋਈ ਹੋਰ ਕਾਰਾ ਨਾ ਕਰ ਬਹੇ। ਖ਼ਾਸ ਕਰਕੇ ਜਿਸ ਦਿਨ ਤੋਂ ਜਾਨਕੀ ਨੇ ਅੱਧੀ ਰਾਤੀਂ ਉਸ ਨੂੰ ਇਕ ਮੋਟੀ ਰੱਸੀ ਹੱਥ ਵਿਚ ਫੜੀ, ਉਸ ਦਾ ਫੰਦਾ ਬਣਾਂਦਿਆਂ ਵੇਖਿਆ ਤਾਂ ਡਰ ਨਾਲ ਵਿਚਾਰੀ ਦੇ ਸੋਤਰ ਹੀ ਸੁਕ ਗਏ-ਨਾ ਜਾਣੀਏਂ ਕਿਤੇ ਫਾਹ ਹੀ ਲੈ ਲਵੇ। ਨਤੀਜਾ ਇਹ ਹੋਇਆ ਕਿ ਅੱਗੇ ਤਾਂ ਨਿਰਾ ਸੇਠੀ ਹੀ ਜਾਗ ਕੇ ਰਾਤਾਂ ਬਿਤਾਂਦਾ ਸੀ; ਹੁਣ ਵਿਚਾਰੀ ਜਾਨਕੀ ਨੂੰ ਵੀ ਉਸ ਦੇ ਨਾਲ ਜਗਰਾਤੇ ਕਟਣੇ ਪੈਂਦੇ-ਪਤੀ ਦੀ ਰਾਖੀ ਲਈ। 

ਇਕ ਦਿਨ ਅਚਾਨਕ ਹੀ ਸੇਠੀ ਦੇ ਨਾਉਂ ਇਕ ਚਿੱਠੀ ਆਈ ਕਿਸੇ ਅਜਨਬੀ ਵਲੋਂ, ਜਿਸ ਵਿਚ ਲਿਖਿਆ ਹੋਇਆ ਸੀ ਕਿ ਸੇਠੀ ਦਾ ਪਿਤਾ ਕਲਕੱਤੇ ਵਿਚ ਚੜ੍ਹਾਈ ਕਰ ਗਿਆ ਹੈ। 

ਮਾਤਮ ਪੁਰਸ਼ੀ ਲਈ ਮੈਂ ਤੇ ਮੇਰੀ ਪਤਨੀ ਦੋਵੇਂ ਉਸ ਦੇ ਘਰ ਗਏ, ਤੇ ਮੈਂ ਵੇਖਿਆ ਅੱਜ ਸੇਠੀ ਦਾ ਚਿਹਰਾ ਕਾਫ਼ੀ ਚਹਿਕਿਆ ਹੋਇਆ ਸੀ। ਮੈਂ ਪੁਛਿਆ-“ਚਿੱਠੀ ਕਿਥੋਂ ਆਈ, ਕਦੋਂ ਆਈ ਸੀ ?” “ਕਲ੍ਹ ਸ਼ਾਮੀਂ, ਤੇ ਕਲਕੱਤੇ ਤੋਂ,” ਉਸ ਦਸਿਆ ਤੇ ਮੈਂ ਵੇਖਿਆ, ਗੱਲ। ਕਰਦਿਆਂ ਜਿਵੇਂ ਧਿਗੋਜ਼ੋਰੀ ਕੋਈ ਖੁਸ਼ੀ ਉਸ ਦੇ ਬੁੱਲਾਂ ‘ਚੋਂ ਪਿੰਡਰ ਰਹੀ ਹੋਵੇ ਤੇ ਉਹ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਓਧਰ ਜਾਨਕੀ ਦਾ ਹੈ ਇਹੋ ਹਾਲ ਸੀ। 

“ਕੁੜੇ” ਮੇਰੀ ਘਰਵਾਲੀ ਨੇ ਛੇਕੜ ਜਾਨਕੀ ਨੂੰ ਕਹਿ ਹੀ ਦਿਤਾ-44 ਅੱਜ ਬੜੀ ਖੁਸ਼ ਖੁਸ਼ ਜਾਪਣੀ ਏਂ, ਸਹੁਰੇ ਦੀ ਮੌਤ ਸੁਣ ਕੇ ?” 

“ਨਹੀਂ ਭੈਣ ਜੀ” ਉਸ ਜਵਾਬ ਦਿਤਾ—ਉਸ ਵਿਚਾਰੇ ਵਰਗੀ ਮੌਤ ਰੱਡ ਕਰਕੇ ਕਿਸੇ ਦੀ ਨਾ ਹੋਵੇ। ਟੱਬਰ ਕਬੀਲੇ ਵਾਲਾ ਪਰਦੇਸ ਵਿਚ ਰੁਲ ਕੇ ਮੋਇਆ ਖ਼ੁਸ਼ੀ ਮੈਨੂੰ ਇਸ ਗੱਲ ਦੀ ਏ ਕਿ ਰਾਤੀਂ ‘ਇਹਨਾਂ’ ਨੂੰ ਬੜੇ ਚਿਰਾਂ ਪਿੱਛੋਂ ਨੀਂਦ ਆਈ ਸੀ। ਨਾਲੇ ਅੱਜ ਵਡੇ ਵੇਲੇ ਉਠਦਿਆਂ ਹੀ ਆਖਣ ਲਗੇ-“ਅੱਜ ਕਲੇਜੇ ਵਿਚ ਖੋਹ ਜਿਹੀ ਪੈਣ ਡਹੀ ਹੋਈ ਏ। ਤੇ ਭੈਣ ਜੀ, ਅਖੇ ਤਾਂ ਅੰਨ ਦੰਦੀ ਛੁਹਾਇਆ ਮੁਦਤਾਂ ਹੋ ਗਈਆਂ ਨੇ ਤੇ ਅਖੇ ਤਿੰਨ ਫੁਲਕੇ ਖਾ ਗਏ।” 

ਅੱਜ ਹੋਰ, ਭਲਕੇ ਹੋਰ, ਪਰਸੋਂ ਹੋਰ, ਵੇਖਦਿਆਂ ਹੀ ਵੇਖਦਿਆਂ ਸੇਠੀ ਨਵ ਨਰੋਆ ਹੋ ਗਿਆ ਤੇ ਬਿਨਾਂ ਕਿਸੇ ਦਵਾ ਦਾਰੂ ਤੋਂ। ਉਸ ਦਾ ਤੰਦਰੁਸਤ ਹੋਣ ਹੀ ਇਕ ਅਚੰਭਾ ਗੱਲ ਸੀ, ਪਰ ਜਿਸ ਗੱਲ ਨੇ ਮੈਨੂੰ ਅਸਲੋਂ ਹੀ ਹੈਰਾਨੀ ਵਿਚ ਡੋਬ ਦਿੱਤਾ ਇਹ ਹੋਰ ਹੀ ਸੀ। 

ਆਪਣੇ ਸਹੁਰੇ ਦੇ ਮਰਨ ਤੋਂ ਕੁਝ ਦਿਨ ਬਾਅਦ ਜਾਨਕੀ ਮੇਰੇ ਘਰ ਆਈ ਤੇ ਮੈਨੂੰ ਵਖਰਿਆਂ ਕਰ ਕੇ ਕਹਿਣ ਲਗੀ-“ਭਾਈਆ ਜੀ, ਕਿਰਿਆ ਕਰਮ ਵਾਸਤੇ ਕੁਝ ਰੁਪਏ ਲੋੜੀਂਦੇ ਨੇ, ਨਾਲੇ ਥੋੜ੍ਹਾ ਜਿੰਨਾ ਕਰਜ਼ ਵੀ ਚੜ੍ਹ ਗਿਆ ਸੀ ‘ਇਹਨਾਂ ਦੀ ਬਿਮਾਰੀ ਕਰਕੇ। ਕਿਸੇ ਨੂੰ ਆਖ ਕੇ ਮਕਾਨ ਉੱਤੇ ਥੋੜ੍ਹਾ ਜਿੰਨਾ ਰੁਪਇਆ ਲੈ ਦਿਓ।” 

“ਮਕਾਨ ਗਹਿਣੇ ਰਖ ਕੇ ?” ਮੈਂ ਜਵਾਬ ਦਿੱਤਾ-“ਇਹ ਤਾਂ ਕੋਈ ਮੁਸ਼ਕਿਲ ਨਹੀਂ-ਦਲਾਲ ਨੂੰ ਕਹਿਣ ਦੀ ਢਿੱਲ ਹੈ, ਪਰ ਜਾਨਕੀ, ਮੈਂ ਇਹ ਸਲਾਹ ਨਹੀਂ ਦੇ ਸਕਦਾ ਤੈਨੂੰ। ਇਕ ਵਾਰੀ ਗਹਿਣੇ ਪਈ ਚੀਜ਼ ਫੇਰ ਕਿਸਮਤ ਨਾਲ ਹੀ ਛੁੱਟਦੀ ਹੁੰਦੀ ਏ, ਵਿਆਜ ਸੁੰਦਿਆਂ ਸੁੰਦਿਆਂ ਦਾੜ੍ਹੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਨੇ।” 

“ਪਰ ਲਾਚਾਰੀ ਜੁ ਆ ਬਣੀ ਭਾਈਆ ਜੀ,” ਉਸ ਨੇ ਬੜੀ ਮਾਯੂਸੀ ਵਿਚ ਜਵਾਬ ਦਿਤਾ-“ਲੋਕ ਲਾਜ ਵੀ ਤਾਂ ਪਾਲਣੀ ਹੋਈ। ਪੁੱਤਰ ਲੋਕੀਂ ਕਾਹਦੇ ਲਈ ਮੰਗਦੇ ਨੇ, ਜੇ ਮੋਏ ਪਿਤਰਾਂ ਦਾ ਪਿੰਡ ਪੱਤਲ ਵੀ ਨਾ ਕੀਤਾ।” 

“ਤੇ ਜਾਨਕੀ” ਮੈਂ ਜਵਾਬ ਦਿਤਾ-“ਉਹ ਜਿਹੜਾ ਪਿੰਡ ਵਾਲਾ ਮਕਾਨ ਜੇ ਉਹ ਕਿਉਂ ਨਹੀਂ ਵੇਚ ਸੁਟਦੇ, ਬੰਦ ਪਿਆ ਕੀ ਸਵਾਰਦਾ ਏ ਤੁਹਾਡਾ ? ਹੁਣ ਤੇ ਤੁਹਾਡੇ ਰਸਤੇ ਵਿਚ ਕੋਈ ਰੁਕਾਵਟ ਨਹੀਂ।” 

“ਜੀ ਉਹ ਤੇ ਵੇਚ ਚੁਕੇ ਹੋਏ ਆਂ।” 

“ਵੇਚ ਚੁਕੇ ਹੋ ? ਕਦੋਂ ?” 

“ਉਸ ਨੂੰ ਵੇਚ ਕੇ ਤਾਂ ਇਹ ਮਕਾਨ ਖ਼ਰੀਦਿਆ ਸੀ।” 

“ਪਰ ਤੂੰ ਤੇ ਕਹਿੰਦੀ ਮੇਰੀ ਲਾਟਰੀ ਨਿਕਲੀ ਸੀ।” 

“ਹੋਰ ਕੀ ਕਹਿੰਦੀ ਭਾਈਆ ਜੀ, ‘ਉਹਨਾਂ’ ਜੂ ਪੁੱਤਰਾਂ ਦੀ ਸਹੁੰ ਚੁਕਾਈ ਹੋਈ ਸੀ।” 

‘ਕਾੜ’ ਕਰਕੇ ਜਿਵੇਂ ਮੇਰੇ ਦਿਮਾਗ਼ ਦੀ ਕੋਈ ਬੰਦ ਤਾਕੀ ਖੁਲ੍ਹ ਗਈ। ਸੇਠੀ ਦੀ ਬੀਮਾਰੀ, ਜਿਸ ਨੇ ਸਿਉਂਕ ਬਣ ਕੇ ਉਸ ਦੀ ਸਿਹਤ ਨੂੰ ਚੱਟ ਲਿਆ ਸੀ, ਤੇ ਜਿਸ ਦੀ ਵੱਡੇ ਵੱਡੇ ਡਾਕਟਰਾਂ ਨੂੰ ਵੀ ਹਾਥ ਨਹੀਂ ਸੀ ਲੱਭੀ, ਮੈਨੂੰ ਲੱਭ ਪਈ। ਇਹੋ ਹੀ ਨਹੀਂ, ਬੀਮਾਰੀ ਲਈ ਜਿਹੜੀ ‘ਜੀਵਨ ਬੂਟੀ’ ਉਸ ਨੂੰ ਲੱਭੀ ਸੀ ਉਹ ਵੀ ਮੇਰੀ ਸਮਝ ਵਿਚ ਆ ਗਈ। ਅਸਲ ਵਿਚ ਬੀਮਾਰੀ ਸ਼ੀਮਾਰੀ ਕੁਝ ਵੀ ਨਹੀਂ ਸੀ। ਮਕਾਨ ਵੇਚਣ ਤੋਂ ਪਹਿਲਾਂ ਉਸ ਨੇ ਹਲਫ਼ੀਆ ਬਿਆਨ ਦਿੱਤਾ ਸੀ ਕਿ ਉਸ ਦਾ ਪਿਓ ਮਰ ਚੁਕਾ ਹੈ। ਤੇ ਏਸੇ ਗੱਲ ਦਾ ਧੁੜਕੂ ਉਸ ਦੀ ਜਾਨ ਦਾ ਗਾਹਕ ਬਣ ਗਿਆ ਕਿ ਜੇ ਉਸ ਦਾ ਪਿਓ ਕਿਤੇ ਜੀਊਂਦਾ ਆ ਨਿਕਲਿਆ ਤਾਂ ਕੀ ਬਣੇਗਾ। 

ਬੁੱਢੇ ਦਾ ਕਿਰਿਆ ਕਰਮ ਪੂਰੀ ਸ਼ਾਨ ਨਾਲ ਕੀਤਾ ਗਿਆ।  

ਮੋਹ ਮਾਈ 

ਗੱਲਾਂ ‘ਚੋਂ ਗੱਲਾਂ ਨਿਕਲਦੀਆਂ ਹੁੰਦੀਆਂ ਨੇ, ਪਰ ਕਈ ਵਾਰੀ ਗੱਲਾਂ ‘ ਕਹਾਣੀਆਂ ਵੀ ਨਿਕਲ ਆਇਆ ਕਰਦੀਆਂ ਨੇ। ਜ਼ਿਕਰ ਛਿੜਿਆ ਹੋਇ ਸੀ ਭਾਰਤ ਵਿਚ ਪੁਰਬਾਂ ਵਿਹਾਰਾਂ ਦੀ ਬੇਸੁਆਦੀ ਦਾ, ਕਿ ਕਿਵੇਂ ਇਹ ਖੂ ਦੇ ਮੌਕੇ ਖੂਨ ਖ਼ਰਾਬੇ ਤੇ ਫੜੋ ਫੜਾਈ ਵਿਚ ਮਨਾਏ ਜਾਂਦੇ ਨੇ, ਪਰ ਵਿਚ : ਧਮਕੀ ‘ਮੋਹ ਮਾਈ’ ਦੀ ਕਹਾਣੀ। 

ਇਹ ਪਿਛਲੀਆਂ ਹੋਲੀਆਂ ਦਾ ਜ਼ਿਕਰ ਹੈ। ਭਾਵੇਂ ਇਸ ਤਿਉਹਾਰ । ਕਿਸੇ ਵੀ ਮਜ਼ਹਬ ਨਾਲ ਕੋਈ ਉਚੇਚਾ ਸਬੰਧ ਨਹੀਂ, ਬਹਾਰ ਦੀ ਸੁਹਾਉਣੀ ਆਮ ਦਾ ਇਹ ਇਕ ਮਿੱਠਾ ਸੁਨੇਹਾ ਹੈ, ਪਰ ਪਤਾ ਨਹੀਂ ਕਿਹੜੀ ਗ਼ਲਤ-ਫ਼ਹਿਮੀ ਸਦਕਾ ਇਸ ਨੂੰ ਨਿਰੋਲ ਹਿੰਦੂਆਂ ਦਾ ਮਜ਼ਹਬੀ ਤਿਉਹਾਰ ਸਮਝਿਆ ਜਾਂਦਾ ਹੈ 

ਬਦਕਿਸਮਤੀ ਨੂੰ ਐਤਕਾਂ ਵੀ ਇਹ ਸੁੱਕਾ ਨਾ ਲੰਘਿਆ । ਲਾਹੌਰ ਦੇ ਕਈਏ ਬਜ਼ਾਰਾਂ ਗਲੀਆਂ ਵਿਚ ਰੰਗ ਨਾਲੋਂ ਲਹੂ ਬਹੁਤਾ ਡੁਲ੍ਹਿਆ। ਤੇ ਇਸ ਫਸਾ ਦਾ ਮੁੱਢ ਇਕ ਐਸੀ ਹਾਸੋਹੀਣੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਕਿ ਯਾਦ ਕਰ ਸ਼ਰਮ ਆਉਂਦੀ ਹੈ। 

ਸੰਧਿਆ ਵੇਲੇ ਇਕ ਮੁਸਲਮਾਨ ਗੱਭਰੂ ਕਿਸੇ ਖਤਰੰਮੀ ਗਲੀ ‘ਚੋਂ ਲੰਘਿ ਜਾ ਰਿਹਾ ਸੀ, ਕਿ ਬਦਕਿਸਮਤੀ ਨੂੰ ਉਸ ਉੱਤੇ ਰੰਗ ਦੀਆਂ ਕੁਝ ਛਿੱਟਾਂ ਗਈਆਂ। ਸ਼ਾਇਦ ਕਿਸੇ ਕੁੜੀ ਚਿੜੀ ਨੇ ਕਿਸੇ ਹੋਰ ਦੇ ਭੁਲੇਖੇ ਉਤਲੀ ਬਾ ਵਿਚੋਂ ਸੁੱਟ ਦਿੱਤਾ ਹੋਵੇਗਾ। 

ਬਸ ਏਨਾ ਹੀ ਸੀ ਫ਼ਸਾਦ ਦਾ ਮੁੱਢ । ਜਿਸ ਤੋਂ ਵਧਦਾ ਵਧਦਾ ਇਹ ਇਤ ਭਿਆਨਕ ਸ਼ਕਲ ਫੜ ਗਿਆ ਕਿ ਪੂਰੇ ਚਾਰ ਦਿਨ ਸ਼ਹਿਰ ਮਾਤਮ ਖ਼ਾਨਾ ਬਣਿ ਰਿਹਾ। ਖੌਰੇ ਮਹੀਨਿਆਂ ਬੱਧੀ ਪੁਆੜਾ ਖਤਮ ਨਾ ਹੁੰਦਾ, ਜੇ ਕਾਂਗਰਸ ਵਾਲਿ ਦੀ ਹਿੰਮਤ ਨਾਲ ‘ਫ਼ਰਿਸ਼ਤਾ ਇ ਮਿੱਲਤ’ ਚੌਧਰੀ ਯਾਕੂਬ ਨੂੰ ਨਾ ਬੁਲਾਇਅ ਜਾਂਦਾ ।  ਚੌਧਰੀ ਯਾਕੂਬ ਦਾ ਇਹਨੀਂ ਦਿਨੀਂ ਸਾਰੇ ਸਰਹੱਦੀ ਸੂਬਿਆਂ ਵਿਚ ਚਰਚਾ ਸੀ ਤੇ ਖ਼ੁਦ ਸਰਹੱਦੀ ਗਾਂਧੀ ਅਬਦੁਲ ਗੁਫ਼ਾਰ ਖਾਂ ਨੇ ਉਸ ਨੂੰ ‘ਫ਼ਰਿਸ਼ਤਾ ਇ ਮਿੱਲਤ’ ਦਾ ਖ਼ਿਤਾਬ ਦਿੱਤਾ ਸੀ। 

ਕੋਈ ਦੋ ਕੁ ਵਰ੍ਹਿਆਂ ਤੋਂ ਚੌਧਰੀ ਯਾਕੂਬ ਨੇ ਪਿਸ਼ਾਵਰ ਵਿਚ ਇਕ ਸੁਸਾਇਟੀ ਕਾਇਮ ਕਰ ਰਖੀ ਸੀ। ਜਿਸ ਦਾ ਨਾਂ ਸੀ ‘ਮਜਲਸਿ ਹਾਮੀਆਨਿ ਮਿੱਲਤ’ ਤੇ ਚੌਧਰੀ ਯਾਕੂਬ ਹੀ ਇਸ ਦਾ ਕਰਤਾ ਧਰਤਾ ਸੀ। ਇਸ ਸਭਾ ਵਿਚ ਚੰਗੇ ਚੰਗੇ ਹਿੰਦੂ, ਸਿੱਖ ਤੇ ਇਸਾਈ ਵੀ ਸ਼ਾਮਲ ਸਨ-ਅਤੇ ਜਿੱਦਣ ਤੋਂ ਇਹ ਸਭਾ ਹੋਂਦ ਵਿਚ ਆਈ ਹੈ, ਸਰਹੱਦ ਦੀ ਧਰਤੀ ਵਿਚੋਂ ਮਜ਼ਹਬੀ ਫ਼ਸਾਦ ਮਾਨੋਂ ਖੰਭ ਲਾ ਕੇ ਉੱਡ ਗਿਆ ਹੈ। 

ਫ਼ਰਿਸ਼ਤਾਇ ਮਿੱਲਤ ਦਾ ਨਾਂ ਇਤਨਾ ਹਰ ਦਿਲ ਅਜੀਜ਼ ਹੋ ਗਿਆ ਸੀ, ਕਿ ਸਰਹੱਦ ਤੋਂ ਛੁੱਟ ਪੰਜਾਬ, ਸਿੰਧ, ਯੂ. ਪੀ. ਆਦਿ ਸੂਬਿਆਂ ਵਿਚ ਵੀ ਜਿਥੇ ਕਿਤੇ ਫ਼ਸਾਦ ਦਾ ਖਤਰਾ ਪੈਦਾ ਹੁੰਦਾ, ਝਟ ਇਸ ਨੂੰ ਸੱਦਿਆ ਜਾਂਦਾ ਤੇ ਇਸ ਦੀ ਜ਼ਬਾਨ ਵਿਚ ਕੋਈ ਐਸਾ ਜਾਦੂ ਸੀ ਕਿ ਬਲਦੇ ਭਾਂਬੜ ਬੁੱਝ ਜਾਂਦੇ। 

ਲਾਹੌਰ ਵਿਚ ਵੀ ਇਸ ਦੀ ਸੁਭਾਗੀ ਆਮਦ ਸਫਲ ਰਹੀ, ਇਸ ਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਜੋ ਹੋ ਚੁਕਾ, ਸੋ ਹੋ ਚੁਕਾ । ਪਰ ਇਸ ਦੇ ਆਉਣ ਦੀ ਢਿੱਲ ਸੀ ਕਿ ਹਰ ਪਾਸੇ ਅਮਨ ਚੈਨ ਹੋ ਗਿਆ। ਜ਼ਬਾਨਾਂ ਦੰਦਾਂ ਪਿਛੇ ਲੁਕ ਗਈਆਂ ਤੇ ਛੁਰੇ ਮਿਆਨਾਂ ਵਿਚ ਜਾ ਵੜੇ। 

ਫ਼ਰਿਸ਼ਤਾਇ ਮਿੱਲਤ ਤੇ ਉਸ ਦੇ ਸਾਥੀ ਸ੍ਰ. ਮਿਲਾਪ ਸਿੰਘ ਨੂੰ ਆਇਆਂ ਅੱਜ ਤੀਜਾ ਦਿਨ ਸੀ। ਜਿਥੇ ਵੀ ਉਹ ਜਾਂਦੇ ਦੋਵੇਂ ਇਕੱਠੇ ਹੀ ਜਾਂਦੇ ਸਨ, ਮਾਨੋ ਦੋਹਾਂ ਦੀ ਰੂਹ ਇਕ ਸੀ । ਸ੍ਰ. ਮਿਲਾਪ ਸਿੰਘ ਮੇਰਾ ਪੁਰਾਣਾ ਵਾਕਿਫ਼ ਸੀ, ਪਹਿਲਾਂ ਉਹ ਲਾਹੌਰ ਵਿਚ ਹੀ ਇਕ ਪ੍ਰਾਈਵੇਟ ਫਰਮ ਵਿਚ ਮੈਨੇਜਰ ਦਾ ਕੰਮ ਕਰਦਾ ਸੀ, ਪਰ ਕੁਝ ਸਾਲਾਂ ਤੋਂ ਉਹ ਫ਼ਰਿਸ਼ਤਾਇ ਮਿੱਲਤ ਦੀ ਫ਼ੌਜ ਵਿਚ ਜਾ ਰਲਿਆ मी। 

ਅਸੀਂ ਸਾਰੇ ਕੋਈ 12 ਕੁ ਆਦਮੀ ਇਸ ਚਾਹ ਪਾਰਟੀ ਵਿਚ ਹਿੱਸਾ ਲੈ ਰਹੇ ਸਾਂ, ਜਿਨ੍ਹਾਂ ਵਿਚ ਇਕ ਪੰਦਰਾਂ ਕੁ ਵਰ੍ਹਿਆਂ ਦੀ ਲੜਕੀ ਵੀ ਸੀ। ਇਹ ਸ. ਇਕਬਾਲ ਸਿੰਘ ਦੀ ਇਕਲੌਤੀ ਧੀ ਸੀ। ਫ਼ਰਿਸ਼ਤਾਇ ਮਿੱਲਤ ਇਸ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ । ਚਾਹ ਖ਼ਤਮ ਹੋ ਚੁਕੀ ਸੀ, ਪਰ ਗੱਲਾਂ ਦਾ ਸਿਲਸਿਲਾ ਬਰਾਬਰ ਜਾਰੀ ਸੀ। ਗੱਲਾਂ ਵਿਚੋਂ ਗੱਲਾਂ ਨਿਕਲਦੀਆਂ ਗਈਆਂ । ਅਖ਼ੀਰ ਇਹਨਾਂ ਹੀ ਗੱਲਾ ਵਿਚੋਂ ਇਕ ਕਹਾਣੀ ਨਿਕਲ ਆਈ, ‘ਮੋਹ ਮਾਈ’ ਦੀ। ਇਹ ਇਤਨੀ ਦਿਲਚਸਪ ਸੀ, ਕਿ ਸਰੋਤਿਆਂ ਨੂੰ ਕੁਝ ਚਿਰ ਲਈ ਆਪਣਾ ਆਪ ਭੁਲ ਗਿਆ। ਇਕ ਤਾਂ ਕਹਾਣੀ ਹੀ ਦਿਲਚਸਪ, ਤੇ ਫਿਰ ਫ਼ਰਿਸ਼ਤਾਇ ਮਿੱਲਤ ਦੇ ਮੂੰਹੋਂ! 

ਉਸ ਨੇ ਆਪਣੇ ਇਕ ਹਮ-ਮਜ਼ਹਬ ਦੀ ਹੱਡ ਬੀਤੀ ਇਸ ਤਰ੍ਹਾਂ ਸੁਣਾਨਾਂ ਸ਼ੁਰੂ ਕੀਤੀ- 

“ਉਹ ਕੜਾ ਜ਼ਾਲਮ, ਕਠੋਰ ਤੇ ਅਤਿ ਦਰਜੇ ਦਾ ਮੁੱਤਅਸਬ ਸੀ । ਉਸ ਦੇ ਮਾਪੇ ਕਿਸੇ ਸਮੇਂ ਕਾਬਲੋਂ ਪਿਸ਼ਾਵਰ ਆ ਆਬਾਦ ਹੋਏ ਸਨ ਸ਼ਾਇਦ ਇਸ ਲਈ ‘ਗਾਜ਼ੀ ਕਾਬਲੀ’ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ । ਪਿਸ਼ੌਰ ਵਿਚ ਉਹ ਨਾਨਵਾਈ ਦੀ ਦੁਕਾਨ ਕਰਦਾ ਸੀ। 

“ਕਾਬਲੀ ਤਾਂ ਉਹ ਆਪਣੇ ਵਡਿਆਂ ਦੀ ਗੱਲ ਕਰਕੇ ਸੀ ਪਰ ਗਾਜ਼ੀ ਇਹ ਇਸ ਲਈ, ਕਿ ਮਜ਼ਹਬ ਦੇ ਨਾਂ ਤੇ ਉਹ ਕੁਝ ਕਰ ਚੁਕਾ ਸੀ, ਜੋ ਕਿਸੇ ਨੂੰ ‘ਇਨਸਾਨ’ ਤੋਂ ‘ਗ਼ਾਜ਼ੀ’ ਬਨਾਣ ਲਈ ਜ਼ਰੂਰੀ ਸਮਝਿਆ ਜਾਂਦਾ ਹੈ। 

“ਮੈਂ ਉਹਨਾਂ ਦਿਨਾਂ ਦਾ ਜ਼ਿਕਰ ਕਰ ਰਿਹਾ ਹਾਂ, ਜਿਸ ਦਿਨ ਏਸੇ ਲਾਹੌਰ ਵਿਚ ਸ਼ਹੀਦ ਗੰਜ ਦਾ ਮਾਮਲਾ ਜ਼ੋਰਾਂ ਤੇ ਸੀ । ਗ਼ਾਜ਼ੀ ਕਾਬਲੀ ਪਿਸ਼ੌਰ ਤੋਂ ਏਥੇ थुना…..।” 

ਫ਼ਰਿਸ਼ਤਾਇ ਮਿੱਲਤ ਦੀ ਗੱਲ ਟੋਕ ਕੇ ਮੈਂ ਪੁਛਿਆ-“ਪਰ ਇਹੋ ਜਿਹੇ ਕਠੋਰ ਆਦਮੀ ਦੀ ਮਿਤ੍ਤਾ ਤੁਹਾਡੇ ਨਾਲ ਕਿਵੇਂ ਹੋਈ ?” 

ਉਸ ਨੇ ਦਸਿਆ-“ਇਹ ਮਿਤ੍ਤਾ ਬਾਅਦ ਵਿਚ ਹੋਈ ਸੀ।” 

ਹੁਣ ਫ਼ਰਿਸ਼ਤਾਇ ਮਿੱਲਤ ਨੇ ਫਿਰ ਆਪਣੇ ਗ਼ਾਜ਼ੀ ਦੀ ਕਹਾਣੀ ਆਰੰਭੀ- 

“ਲਾਹੌਰ ਉਹ ਕਿਸ ਮਤਲਬ ਲਈ ਆਇਆ ? ਇਹ ਦਸਣ ਦੀ ਮੈਨੂੰ ਲੋੜ ਨਹੀਂ ਜਾਪਦੀ। ਏਨਾ ਦਸਣਾ ਹੀ ਕਾਫ਼ੀ ਹੈ ਕਿ ਆਪਣੇ ਛੁਰੇ ਦੀ ਪਿਆਸ ਬੁਝਾਣ ਲਈ। ਪਰ ਕਿਸੇ ਸਾਧਾਰਣ ਕਾਫ਼ਰ ਦੇ ਖੂਨ ਨਾਲ, ਉਹ ਓਸ ਛਾਤੀ ਵਿਚ ਖੋਭਣਾ ਚਾਹੁੰਦਾ ਸੀ, ਜਿਹੜਾ ਉਸ ਦੇ ਖ਼ਿਆਲ ਵਿਚ ਸ਼ਹੀਦ ਗੰਜ ਨੂੰ ਢਾਹੁਣ ਦਾ ਸਭ ਤੋਂ ਵਧੇਰੇ ਜ਼ਿੰਮੇਵਾਰ ਸੀ-ਸਭ ਦਾ ਮੋਹਰੀ।” 

“ਪੋਹ ਮਹੀਨੇ ਦਾ ਛੇਕੜਲਾ ਪੱਖ ਸੀ ਤੇ ਸੰਧਿਆ ਦਾ ਵੇਲਾ । ਸਰਦੀ ਆਖ਼ਰਾਂ ਦੀ ਪੈ ਰਹੀ ਸੀ। ਮੀਂਹ ਵਰ੍ਹਾ ਕੇ ਹਟਿਆ ਸੀ ਤੇ ਠੰਢੀ ਹਵਾ ਜ਼ੋਰਾਂ ਤੇ ਸੀ।” 

“ਛੁਰਾ ਡੱਬ ਵਿਚ ਦਬਾਈ ਉਹ ਤੇਜ਼ ਕਦਮ ਪੁਟਦਾ ਹੋਇਆ ਇਕ ਗਲੀ ਵਿਚ ਵੜਿਆ। ਸਿੱਖਾਂ ਦਾ ਉਹ ਲੀਡਰ ਓਸੇ ਗਲੀ ਵਿਚ ਰਹਿੰਦਾ ਸੀ। ਆਪਣੇ ਲੰਮੇ ਕੋਟ ਦੇ ਬੋਝਿਆਂ ਵਿਚ ਹੱਥ ਲੁਕਾਈ ਤੇ ਘਰ ਦੇ ਪਤੇ ਨਿਸ਼ਾਨ ਜਾਚਦਾ ਹੋਇਆ ਉਹ ਤੁਰਿਆ ਜਾ ਰਿਹਾ ਸੀ। ਆਪਣਾ ਪਹਿਰਾਵਾ ਉਸ ਨੇ ਸ਼ਾਇਦ ਜਾਣ ਬੁੱਝ ਕੇ ਹਿੰਦੂਆਂ ਵਾਲਾ ਕੀਤਾ ਹੋਇਆ ਸੀ, ਜਿਸ ਤੋਂ ਕਿਸੇ ਨੂੰ ਸ਼ੱਕ ਨਾ ਹੋ मवे।” 

“ਛੁਰਾ ਉਸ ਦੀ ਡੱਬ ਵਿਚ ਸੀ ਪਰ ਉਸ ਨੂੰ ਇਹੋ ਮਹਿਸੂਸ ਹੋ ਰਿਹਾ ਸੀ, ਜਿਵੇਂ ਉਸ ਦਾ ਦਸਤਾ ਉਸ ਦੇ ਹੱਥ ਵਿਚ ਤੇ ਫਲ ਸਾਰੇ ਦਾ ਸਾਰਾ ਕਿਸੇ ਦੀ ਛਾਤੀ ਵਿਚ ਹੈ। ਤੇ ਉਹ ਘੜੀ ਮੁੜੀ ਆਪਣੇ ਕਪੜਿਆਂ ਵਲ ਇਸ ਤਰ੍ਹਾਂ ਵੇਖਦਾ ਜਿਸ ਤਰ੍ਹਾਂ ਸੱਚ ਮੁੱਚ ਉਹਨਾਂ ਉੱਤੇ ਲਹੂ ਦੇ ਛਿੱਟੇ ਪਏ ਹੋਏ ਨੇ। 

“ਨਿਯਤ ਘਰ ਹੁਣ ਬਹੁਤਾ ਦੂਰ ਨਹੀਂ ਸੀ-ਮਸਾਂ ਪੰਜਾਂ ਸੱਤਾਂ ਮਕਾਨਾਂ ਦੀ ਵਿੱਥ ਬਾਕੀ ਸੀ।” 

“ਦੋ ਚਾਰ ਕਦਮ ਹੋਰ ਅਗਾਂਹ ਜਾ ਕੇ ਉਹ ਰਤਾ ਕੁ ਰੁਕ ਗਿਆ ਕਿ, ਘਰ ਕਿਤੇ ਪਿਛੇ ਤਾਂ ਨਹੀਂ ਰਹਿ ਗਿਆ।” 

ਇਸ ਵੇਲੇ ਅਚਾਨਕ ਉਸ ਦੇ ਲੱਕ ਨੂੰ ਕਿਸੇ ਦੀ ਜੱਫੀ ਸਪਰਸ਼ ਹੋਈ। ਉਸ ਨੂੰ ਸੱਚ ਮੁੱਚ ਜਾਪਿਆ, ਜਿਵੇਂ ਉਸ ਦੇ ਦਿਲ ਦਾ ਭੇਦ ਤਾੜ ਕੇ ਕਿਸੇ ਨੇ ਉਸ ਨੂੰ ਕਾਬੂ ਕਰ ਲਿਆ ਹੈ। ਤੇ ਉਸ ਸੱਜੇ ਹੱਥ ਨਾਲ ਡੱਬ ਵਿਚੋਂ ਛੁਰੇ ਨੂੰ ਫੜਦਿਆਂ ਹੋਇਆਂ ਝਟ ਪਟ ਪਿਛਾਂਹ ਤਕਿਆ। ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਉਸ ਨੇ ਵੇਖਿਆ ਕਿ ਗ੍ਰਿਫ਼ਤਾਰ ਕਰਨ ਵਾਲਾ ਮਰਦ ਨਹੀਂ, ਸਗੋਂ ਇਕ ਬਾਰ੍ਹਾਂ ਤੇਰ੍ਹਾਂ ਵਰ੍ਹਿਆਂ ਦੀ ਕੁੜੀ ਹੈ। ਤੇ ਇਸ ਦੇ ਨਾਲ ਹੀ ਇਕ ਡਾਢੀ ਮਧੁਰ, ਲਾਡਲੀ ਤੇ ਖਿੱਚ ਭਰਪੂਰ ਆਵਾਜ਼ ਉਸ ਨੂੰ ਸੁਣਾਈ ਦੇਣ ਲੱਗੀ- 

“ਮਾਂ ਦਿਆ ਲਡਿਕੜਿਆ, ਮੋਹ ਮਾਈ ਦੇ। ਪੈਸਾ ਧੇਲਾ ਨਹੀਂਓਂ ਰੋਕ ਰੁਪਈਆ ਦੇ, ਰੋਕ ਰੁਪਈਆ ਦੇ।” 

“ਉਸ ਦਾ ਹੱਥ ਛੁਰੇ ਦੇ ਦਸਤੇ ਨੂੰ ਕੇਵਲ ਛੂਹ ਕੇ ਹੀ ਮੁੜ ਆਇਆ। ਨਜ਼ਰ ਉਸ ਭੋਲੇ, ਮਾਸੂਮ ਤੇ ਗੋਹੇ ਚਿਹਰੇ ਉੱਤੇ ਗੱਡੀ ਗਈ। ਕੁੜੀ ਆਪਣੀ ਮੋਟੀਆਂ ਅੱਖਾਂ ਮੇਲ ਕੇ ਬੋਲੀ ਗਈ-“ਮੋਹ ਮਾਈ ਦੇਂਦਾ ਜਾਦੇਂਦਾ ਜਾ। 

ਇਕ ਵਾਰੀ ਉਸ ਨੇ ਚਾਹਿਆ ਕਿ ਝਟਕਾ ਮਾਰ ਕੇ ਕੁੜੀ ਨੂੰ ਪਰ੍ਹੇ ਸੁੱਟ ਦੇਵੇ, ਪਰ ਕੋਮਲ ਬਾਹਾਂ ਦੇ ਸਪਰਸ਼ ਵਿਚੋਂ ਆ ਰਹੇ ਸਵਰਗੀ ਨਿੱਘ ਨੇ ਮਾਨੋ .ਉਸ ਦਾ ਹੱਥ ਫੜ ਲਿਆ। 

ਦਿਲ ਨੂੰ ਪੱਕਾ ਕਰਕੇ ਉਸ ਨੇ ਕੁੜੀ ਦੀਆਂ ਬਾਹਾਂ ਨੂੰ ਹਟਾਣ ਦੀ ਕੋਸ਼ਿਸ਼ ਕੀਤੀ ਤੇ—“ਹਟ ਜਾ ਪਰ੍ਹੇ” ਕਹਿ ਕੇ ਆਪਣੇ ਰਸਤੇ ਪੈਣਾ ਚਾਹਿਆ, ਪਰ ਬਾਹਾਂ ਸਗੋਂ ਹੋਰ ਕੱਸੀਆਂ ਗਈਆਂ, ਤੇ ਪਵਿੱਤਰ ਬੁਲ੍ਹੀਆਂ ਵਿਚੋਂ ਨਿਕਲ ਰਿਹਾ ਉਹ ਗੀਤ ਵਧੇਰੇ ਉੱਦੀ ਸੁਰ ਵਿਚ ਹੋ ਗਿਆ। 

ਬਿਨਾ ਮਰਜ਼ੀ ਹੀ ਉਸ ਦਾ ਖੱਬਾ ਹੱਥ ਜਿਹੜਾ ਅਜੇ ਤੀਕ ਕੋਟ ਦੀ ਜੇਬ ਵਿਚ ਸੀ-ਖੀਸੇ ਵਿਚਲੇ ਪੈਸਿਆਂ ਨੂੰ ਟਟੋਲਣ ਲੱਗਾ। 

“ਪਰ ਉਸ ਨੇ ਦਿਲ ਨੂੰ ਫੇਰ ਪੱਕਾ ਕੀਤਾ, ਤੇ ਇਕ ਜ਼ੋਰ ਦੇ ਝਟਕੇ ਨਾਲ ਕੁੜੀ ਨੂੰ ਦੂਰ ਧੱਕ ਦਿੱਤਾ—ਸ਼ਾਇਦ ਉਸ ਨੂੰ ਆਪਣੇ ਕੰਮ ਦਾ ਚੇਤਾ ਆਇਆ, ਜਿਸ ਵਿਚ ਦੇਰ ਹੋ ਰਹੀ ਸੀ। 

“ਕੁੜੀ ਡਿਗਦੀ ਡਿਗਦੀ ਬਚੀ ਤੇ ਉਸ ਦੀ ਨਿਰਾਸ ਤੇ ਸਹਿਮੀ ਨਜ਼ਰ ਇਕ ਵਾਰੀ ਫੇਰ ਗ਼ਾਜ਼ੀ ਦੀਆਂ ਅੱਖਾਂ ਵਿਚ ਜਾ ਰਲੀ। ਤੇ ਇਸ ਤੋਂ ਬਾਅਦ ਉਹ ਅਗਾਂਹ ਜਾਣ ਲੱਗੀ। 

ਗ਼ਾਜ਼ੀ ਤੁਰ ਪਿਆ, ਪਰ ਜਿੰਨੇ ਕਦਮ ਉਹ ਅਗਾਂਹ ਜਾਂਦਾ ਸੀ ਓਨੀ ਵਾਰੀ “ਮਾਂ ਦਿਆ ਲਡਿਕੜਿਆ” ਸ਼ਬਦ ਉਸ ਦੇ ਕੰਧ ਬਣ ਕੇ ਆ ਖੜੋਂਦਾ। 

ਜੇਬ ਵਿਚ ਪਿਆ ਹੋਇਆ ਹੱਥ, ਆਪਣੇ ਪੋਟਿਆਂ ਨਾਲ ਇਕ ਰੁਪਏ -ਦੇ ਕਿੰਗਰੇ ਮਸਲ ਰਿਹਾ ਸੀ। ਉਹ ਖੜੋ ਗਿਆ, ਤੇ ਬੇ-ਦਿਲ ਜਿਹੀ ਅਵਾਜ਼ ਵਿਚ ਪੁਕਾਰਿਆ-“ਕੁੜੀਏ ਲੈ !! 

“ਕੁੜੀ ਪੰਜ ਸਤ ਕਦਮ ਹੀ ਅਗੇ ਗਈ ਸੀ, ਪਿਛਾਂਹ ਮੁੜੀ ਤੇ ਉਸ ਦੇ ਕੋਲ ਆ ਗਈ। ਗ਼ਾਜ਼ੀ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਪੁਛਿਆ- “ਕੀ ਲੈਣਾ ਈ ?” 

“ਮੋਹ ਮਾਹੀ”, ਕੁੜੀ ਨੇ ਆਸ ਦੇ ਲਹਿਜੇ ਵਿਚ ਮੁਸਕਰਾ ਕੇ ਦਸਿਆ। 

“ਇਕ ਵਾਰੀ ਫੇਰ ਉਹ ਪਹਿਲਾਂ ਵਾਲਾ ਗਾਣਾ ਸੁਣਾ” ਉਸ ਨੇ ਕੁੜੀ ਨੂੰ ਹੋਰ ਡੂੰਘੇਰੀ ਨੀਝ ਨਾਲ ਤਕਿਆ। 

“ਓਹੀ” ਗ਼ਾਜ਼ੀ ਨੇ ਉਸ ਦੀ ਠੋਡੀ ਨੂੰ ਉਂਗਲ ਛੁਹਾ ਕੇ ਕਿਹਾ—“ਮਾਂ ਦਿਆਂ ਲਡਿਕੜਿਆ।” 

ਕੁੜੀ ਨੇ ਫੇਰ “ਮਾਂ ਦਿਆ ਲਡਿਕੜਿਆ….” ਛੁਹਾ ਦਿੱਤਾ। 

“ਮਾਂ ਦਾ ਲਡਿਕੜਾ ਕਿਸ ਨੂੰ ਕਹਿੰਦੇ ਨੇ” ਉਸ ਨੇ ਕੁੜੀ ਦੀ ਤਲੀ ਤੇ ਰੁਪਈਆ ਰਖਦਿਆਂ ਹੋਇਆਂ ਕਿਹਾ। 

“ਭਰਾ ਨੂੰ” ਕੁੜੀ ਨੇ ਹੈਰਾਨੀ ਭਰੀ ਖੁਸ਼ੀ ਨਾਲ ਉਸ ਵੱਲ ਤੱਕਿਆ। 

“ਮੈਂ ਤੇਰਾ ਭਰਾ ?” ਕਿਸੇ ਨਿੱਘੀ ਖੁਸ਼ੀ ਨੂੰ-ਮਹਿਸੂਸ ਕਰਦਿਆਂ ਗ਼ਾਜ਼ੀ ਨੇ ਪੁਛਿਆ।” 

“ਹਾਂ” ਕੁੜੀ ਨੇ ਸੰਗਦਿਆਂ ਸੰਗਦਿਆਂ ਸਿਰ ਹਿਲਾਇਆ। 

” “ਤੇ ਤੂੰ ਮੇਰੀ ਭੈਣ ?” ਇਕ ਵਾਰੀ ਪੜਚੋਲਵੀਂ ਨਜ਼ਰ ਉਸ ਦੇ ਚਿਹਰੇ ਤੇ ਸੁੱਟ ਕੇ ਕੁੜੀ ਨੇ ਉੱਤਰ ਦਿੱਤਾ, ਤੇ ਫੇਰ ਲੰਘਦੀ ਹੋਈ ਉਸ ਦੀਆਂ ਅੱਖਾਂ ਤੋਂ ਉਹਲੇ ਹੋ ਗਈ। 

ਹਨੇਰਾ ਹੋਰ ਸੰਘਣਾ ਹੋ ਗਿਆ। 

ਦਬੇ ਪੈਰੀਂ ਪੌੜੀਆਂ ਚੜ੍ਹ ਕੇ ਮੌਕੇ ਦੀ ਤਾੜ ਵਿਚ ਗ਼ਾਜ਼ੀ ਇਕ ਬੈਠਕ ਦੇ ਪਿਛਵਾੜੇ ਜਾ ਲੁਕਿਆ। ਛੁਰਾ ਉਸ ਨੇ ਡੱਬ ‘ਚੋਂ ਕੱਢ ਕੇ ਹੱਥ ਵਿਚ ਫੜ ਲਿਆ। ਅੰਦਰ ਚਾਨਣ ਹੋ ਰਿਹਾ ਸੀ! ਉਸ ਨੇ ਸੁਣਿਆ-“ਉਹਨੇ ਮੈਨੂੰ ਰੁਪਈਆ ਦੇ ਦਿੱਤਾ। ਆਖਣ ਲੱਗਾ-ਤੂੰ ਮੇਰੀ ਭੈਣ ਏਂ, ਮੈਂ ਤੇਰਾ ਭਰਾ ਵਾਂ। ਮਾਤਾ ਜੀ ਐਉਂ ਲਗਦਾ ਸੀ, ਜਿਕਣ ਸੱਚ ਮੁੱਚ ਭਰਾ ਹੁੰਦਾ ਏ।” 

“ਸ਼ੁਦੈਣ ਕਿਸੇ ਥਾਂ ਦੀ” ਪਿਆਰ ਭਰੀ ਘੁਰਕੀ ਵਿਚ ਮਾਂ ਦੀ ਆਵਾਜ਼ ਆਈ-“ਬਗਾਨੇ ਪੁੱਤਰ ਵੀ ਕਦੇ ਭਰਾ ਬਣੇ ਨੇ ? ਤੇਰੇ ਨਸੀਬ ਚੰਗੇ ਹੁੰਦੇ ਤਾਂ ਤੇਰਾ ਆਪਣਾ ਭਰਾ ਈ ਜੀਊਂਦਾ ਰਹਿੰਦਾ, ਅੱਜ ਨੂੰ ਜੁਆਨ ਹੁੰਦਾ।” ਤੇ ਅੰਦਰੋਂ ਠੰਢਾ ਸਾਹ ਭਰਨ ਦੀ ਆਵਾਜ਼ ਆਈ। 

“ਮਾਤਾ ਜੀ” ਕੁੜੀ ਮਾਨੋਂ ਡਾਢੇ ਸੁਆਦ ਵਿਚ ਕਹਿ ਰਹੀ ਸੀ-“ਜਦੋਂ ਮੇਰੇ ਸਿਰ ਤੇ ਹੱਥ ਫੇਰਦਾ ਸੀ, ਮੈਨੂੰ ਸੱਚ ਮੁੱਚ ਭਰਾ ਜਾਪਦਾ ਸੀ ।” 

“ਹੌਲੀ ਹੌਲੀ” ਮਾਂ ਨੇ ਡਰਦਿਆਂ ਕਿਹਾ-“ਮਤੇ ਤੇਰੇ ਬਾਪੂ ਜੀ ਸੁਣ ਲੈਣ। ਉਹਨਾਂ ਤੈਨੂੰ ਕਿੰਨੀ ਵਾਰੀ ਹਟਕਿਆ ਏ ਪਈ ਸਿੱਖਾਂ ਦੀਆਂ ਧੀਆਂ ਮੋਹ ਮਾਹੀ ਨਹੀਂ ਮੰਗਿਆ ਕਰਦੀਆਂ।” 

ਪਿਤਾ ਦਾ ਨਾਂ ਸੁਣ ਕੇ ਸ਼ਾਇਦ ਕੁੜੀ ਡਰ ਗਈ, ਏਸੇ ਵੇਲੇ ਪਿਛਲੇ ਕਮਰੇ ਵਿਚੋਂ ਕਿਸੇ ਦੀ ਕੜਕਵੀਂ ਆਵਾਜ਼ ਸੁਣਾਈ ਦਿੱਤੀ-“ਫੇਰ ਗਈ ਸੀ ਮੋਹ ਮਾਈ ਮੰਗਣ। ਉਰੇ ਭੇਜ ਇਹਨੂੰ ਚੰਗੀ ਤਰ੍ਹਾਂ ਮੈਂ ਇਹਦੀ ਗੁੱਤ ਨੂੰ ਵਲ ਦਿਆਂ।” ਸ਼ਾਇਦ ਉਸ ਦੇ ਪਿਓ ਨੇ ਸੁਣ ਲਿਆ ਸੀ।  ਤੇ ਫੇਰ ਕਿਸੇ ਦੇ ਪੈਰਾਂ ਦੀ ਧਮਕਵੀਂ ਆਵਾਜ਼ ਤੇ ਇਸ ਤੋਂ ਬਾਅਦ ਕਾੜ ਕਰਦੀ ਇਕ ਚੁਪੇੜ ਦੇ ਨਾਲ ਸੁਣਾਈ ਦਿੱਤਾ-“ਤੇਰੇ ਖਸਮ ਨੂੰ ਖਾਧਾ ਸੀ, ਤੈਨੂੰ ਜੁ ਸੋ ਵੇਰਾਂ ਹਟਕਿਆ ਏ। ਅੱਜ ਮੈਂ ਤੇਰੀ ਜਾਨ ਕੱਢ ਕੇ ਛੱਡਾਂਗਾ।” 

ਇਧਰ ਗ਼ਾਜ਼ੀ ਦਾ ਛੁਰੇ ਵਾਲਾ ਹੱਥ ਸਿਥਲ ਹੋ ਗਿਆ ਤੇ ਉਸ ਦਾ ਦਿਲ ਪੜਕਣ ਲਗਾ। ਉਸ ਨੇ ਛੁਰਾ ਘੁੱਟ ਕੇ ਫੜਿਆ ਤੇ ਇਕੋ ਛਲਾਂਗ ਮਾਰ ਕੇ ਕਮਰੇ ਵਿਚ ਦਾਖ਼ਲ ਹੋਇਆ। 

ਓਪਰਾ ਆਦਮੀ ਤੇ ਹੱਥ ਵਿਚ ਛੁਰਾ! ਸਹਿਮ ਛਾ ਗਿਆ। 

“ਕੁੜੀ ਨੂੰ ਛੱਡ ਦਿਓ ਸਰਦਾਰ ਜੀ” ਛੁਰੇਂ ਦੀ ਨੋਕ ਆਪਣੀ ਛਾਤੀ ਤੇ ਦਬਾ ਕੇ ਉਹ ਬੋਲਿਆ-“ਮੈਂ ਇਸ ਨੂੰ ਭੈਣ ਕਹਿ ਚੁਕਾ ਹਾਂ ਤੇ ਬਰਾਬਰ ਭਰਾ ਆਪਣੀ ਭੈਣ ਨੂੰ ਮਾਰ ਖਾਂਦਿਆਂ ਨਹੀਂ ਵੇਖ ਸਕਦਾ।” 

ਘਰ ਦੇ ਤਿੰਨ ਬੰਦੇ ਭੌਚਕ ਕੇ ਬਿਟਰ ਬਿਟਰ ਉਸ ਵਲ ਤੱਕਣ ਲਗੇ। 

ਕੁੜੀ ਦਾ ਛੁਟਕਾਰਾ ਹੁੰਦਿਆਂ ਹੀ ਗ਼ਾਜ਼ੀ ਨੇ ਛੁਰਾ ਇਕ ਪਾਸੇ ਸੁੱਟ ਦਿੱਤਾ-“ਅੱਜ ਤੋਂ ਹਮੇਸ਼ਾ ਲਈ ਮੈਂ ਇਸ ਨੂੰ ਛਡਿਆ।” 

ਹੌਲੀ ਹੌਲੀ ਸਾਰਿਆਂ ਦਾ ਸਹਿਮ ਘਟਿਆ। ਗ਼ਾਜ਼ੀ ਨੇ ਜਦ ਸੰਖੇਪ ਵਿਚ ਡੇਰਿਓਂ ਤੁਰ ਕੇ ਏਥੇ ਤੀਕ ਪਹੁੰਚਣ ਦਾ ਹਾਲ ਕੁੜੀ ਤੇ ਉਸ ਦੇ ਮਾਂ ਪਿਓ ਨੂੰ ਸੁਣਾਇਆ, ਤਾਂ ਸਰਦਾਰ ਨੇ ਗ਼ਾਜ਼ੀ ਨੂੰ ਜੱਫੀ ਵਿਚ ਲੈ ਲਿਆ। 

ਫ਼ਰਿਸ਼ਤਾਇ ਮਿੱਲਤ ਦੀ ਕਹਾਣੀ ਅਜੇ ਇਥੇ ਤਕ ਹੀ ਪਹੁੰਚੀ ਸੀ, ਕਿ ਚਾਹ ਪਾਰਟੀ ਵਿਚ ਬੈਠੇ ਹੋਏ ਸਰਦਾਰ ਮਿਲਾਪ ਸਿੰਘ ਹੋਰੀਂ ਬੋਲ ਉਠੇ—“ਮੈਨੂੰ ਕੀ ਪਤਾ ਸੀ ਇਹ ਗ਼ਾਜ਼ੀ ਮੇਰੇ ਉੱਤੇ ਪਿਆਰ ਦਾ ਜਾਦੂ ਪਾ ਕੇ ਮੇਰੀ ਸਾਰੀ ਜ਼ਿੰਦਗੀ ਬਦਲ ਦੇਵੇਗਾ। ਆਪ ਤਾਂ ਭਲਾ ਤੁਸੀਂ ‘ਗ਼ਾਜ਼ੀ’ ਤੋਂ ‘ਫ਼ਰਿਸ਼ਤਾ’ ਬਣੇ ਹੀ ਸਓ, ਨਾਲ ਮੈਨੂੰ ਵੀ ਮੇਰੇ ਹਮ-ਮਜ਼ਹਬਾਂ ਤੋਂ ਕਾਫ਼ਰ ਦਾ ਫ਼ਤਵਾ ਦਿਵਾ ਦਿੱਤਾ ਜੇ।” 

ਇਸ ਦੇ ਜਵਾਬ ਵਿਚ ਉਹ ਮੁਟਿਆਰ ਮੁਸਕਰਾਉਂਦੀ ਹੋਈ ਬੋਲ ਉਠੀ- “ਪਿਤਾ ਜੀ, ਇਹ ਕਸੂਰ ਇਹਨਾਂ ਦਾ ਨਹੀਂ। ਸਾਰੀ ਮਿਹਰਬਾਨੀ ‘ਮੋਹ ਮਾਹੀ’ ਦੀ ਸੀ। ਜਿਸ ਨੇ ਤੁਸਾਂ ਦੋਹਾਂ ਮਜ਼ਹਬੀ ਜਨੂੰਨੀਆਂ ਨੂੰ ਜੱਫੀਆਂ ਪੁਆਈਆਂ ਸਨ।” 

ਸਾਰੇ ਸਰੋਤੇ ਅੱਖਾਂ ਟੱਡੀ ਕਦੇ ਇਕ ਵਲ, ਕਦੇ ਦੂਜੇ ਵਲ ਤੇ ਕਦੇ ਉਸ ਲੜਕੀ ਵਲ ਤਕ ਰਹੇ ਸਨ। 

ਹੀਰੋ 

ਹੀਰੋ ਦੀ ਮਾਂ ਨੂੰ ਸੁਪਨੇ ਵਿਚ ਵੀ ਖ਼ਿਆਲ ਨਹੀਂ ਸੀ ਕਿ ਉਸ ਦੀ ਹੀਰੋ ਲਈ ਇਹੋ ਜਿਹਾ ਸੋਹਣਾ ਤੇ ਅਮੀਰ ਪਤੀ ਲੱਭ ਪਵੇਗਾ। ਪਰ ਉਸ ਨੂੰ ਇਕ ਡਰ ਵੀ ਖਾਈ ਜਾਂਦਾ ਸੀ-ਮਤੇ ਅਮੀਰ ਸਹੁਰਿਆਂ ਦੇ ਘਰ ਜਾ ਕੇ ਮੇਰੀ ਧੀ ਦੀ ਬੇਕਦਰੀ ਹੋ ਜਾਵੇ, ਮਤੇ ਉਸ ਦੀ ਸੱਸ ਤਾਹਨਿਆਂ ਨਾਲ ਕੁੜੀ ਦਾ ਕਲੇਜਾ ਭੁੰਨੇ। 

ਇਸ ਡਰ ਨੇ ਉਸ ਦੀ ਸਾਰੀ ਖ਼ੁਸ਼ੀ ਕਿਰਕਿਰੀ ਕਰ ਦਿਤੀ। ਜਿਉਂ ਜਿਉਂ ਵਿਆਹ ਦਾ ਦਿਨ ਨੇੜੇ ਆਉਂਦਾ, ਉਸ ਦਾ ਦਿਲ ਗੋਤਿਆਂ ਵਿਚ ਪੈਂਦਾ ਜਾਂਦਾ ਸੀ। ਨਰਕ ਸਵਰਗ ਦੋਵੇਂ ਉਸ ਦੀਆਂ ਅੱਖਾਂ ਅੱਗੇ ਨੱਚ ਰਹੇ ਸਨ। ਮੁਸਕਰਾਹਟ ਤੇ ਹਟਕੋਰੇ ਵਾਰੋ ਵਾਰੀ ਆਪਣਾ ਰੂਪ ਦਿਖਾ ਕੇ ਉਹਨੂੰ ਪ੍ਰਸੰਨ ਤੇ ਪ੍ਰੇਸ਼ਾਨ ਕਰ ਰਹੇ ਸਨ। ਇਸ ਤੋਂ ਛੁੱਟ ਇਕ ਗੱਲ ਹੋਰ ਵੀ ਸੀ, ਜਿਹੜੀ ਹੀਰੋ ਦੀ ਮਾਂ ਦੀ ਰੱਤ ਪੈ ਰਹੀ ਸੀ, ਇਹ ਸੀ ਗੁਆਂਢੀਆਂ ਦੀ ਦੰਦ-ਕਥਾ । ਲੋਕੀਂ ਜਿੰਨੇ ਮੂੰਹ ਓਨੀਆਂ ਗੱਲਾਂ ਕਰਦੇ, ਤੇ ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਹੀਰੋ ਦੀ ਮਾਂ ਦਾ ਕਲੇਜਾ ਛੇਕੋ ਛੇਕ ਹੋ ਜਾਂਦਾ। ਉਹ ਇਸ ਚਰਚਾ ਨੂੰ ਈਰਖੀਆਂ ਦੀ ਬਕ ਬਕ ਤੋਂ ਵਧ ਕੋਈ ਮਹੱਤਵ ਨਹੀਂ ਸੀ ਦੇਂਦੀ। 

ਉਸਦੇ ਕੋਲ ਕੁਝ ਨਹੀਂ ਸੀ। ਇਕ ਸਾਧਾਰਨ ਮਿਹਨਤੀ ਦੀ ਵਿਧਵਾ—ਜਿਸ ਦੇ ਪਤੀ ਨੇ ਸਾਰਾ ਜੀਵਨ ਪੰਦਰਾਂ ਵੀਹ ਰੁਪਏ ਮਹੀਨੇ ਦੀ ਨੌਕਰੀ ਵਿਚ ਬਿਤਾਇਆ ਹੋਵੇ-ਕਿੰਨੇ ਹੀ ਸੰਕੋਚ ਨਾਲ ਪਈ ਗੁਜ਼ਾਰਾ ਕਰੇ, ਕੀ ਬਚਾ ਲਵੇਗੀ। 

ਉਸ ਕੋਲ ਜੇ ਕੁਝ ਸੀ ਤਾਂ ਇਕ ਮਾਤਰ ਹੀਰੋ । ਇਹੋ ਉਸ ਦਾ ਪੁੱਤਰ ਸੀ, ਇਹੋ ਤੇ ਇਹੋ ਦੌਲਤ। ਹੀਰੋ ਦੀ ਸੁੰਦਰਤਾ ਨੂੰ ਵੇਖ ਕੇ ਲੋਕੀਂ ਉਂਗਲਾਂ ਮੂੰਹ ਵਿਚ ਪਾ ਲੈਂਦੇ ਸਨ, ਵਡੇ ਵਡੇ ਅਮੀਰਾਂ ਦੀਆਂ ਕੁੜੀਆਂ ਹੀਰੋ ਨੂੰ ਵੇਖ ਕੇ ਈਰਖਾ ਕਰਦੀਆਂ ਸਨ। 

ਹੀਰੋ ਦੀ ਮਾਂ ਇਕ ਭੀੜੀ ਜਿਹੀ ਗਲੀ ਵਿਚ ਰਹਿੰਦੀ ਸੀ। ਉਸ ਦੇ ਪਤੀ ਨੂੰ ਮਰਿਆਂ ਪੰਜ ਸਾਲ ਹੋ ਗਏ ਸਨ। ਹੀਰੋ ਇਸ ਵੇਲੇ ਸੋਲ੍ਹਵਾਂ ਵਰ੍ਹਾ ਟੱਪ ਦੁਆ ਸੀ। ਪਤੀ ਦੇ ਜੀਉਂਦਿਆਂ ਹੀ ਉਹ ਹੀਰੋ ਨੂੰ ਜਿੰਨਾ ਕੁ ਪੜ੍ਹਾ ਸਕੀ ਪੜ੍ਹਾ ਲਿਆ। ਪੰਜਵੀਂ ਜਮਾਤੋਂ ਹੀਰੋ ਉੱਠ ਬੈਠੀ ਸੀ ਤੇ ਮੁੜ ਉਸ ਨੂੰ ਸਕੂਲ ਜਾਣਾ ਨਸੀਬ ਨਹੀਂ ਹੋਇਆ। 

ਕੁੜੀਆਂ ਚਿੜੀਆਂ ਨੂੰ ਵਡੇ ਘਰ ਵਿਆਹੇ ਜਾਣ ਦਾ ਚਾਅ ਹੁੰਦਾ ਹੈ, ਫੇਰ ਇਕ ਕੰਗਾਲ ਕੁੜੀ ਤਾਂ ਅਮੀਰੀ ਦਾ ਸੁਪਨਾ ਵੀ ਮਾਣ ਨਹੀਂ । ਹੀਰੋ ਦਾ ਦਿਲ ਆਕਾਸ਼ ਵਿਚ ਉਡਾਰੀਆਂ ਲੈਣ ਲੱਗਾ। ਉਸ ਦੀਆਂ ਅੱਖਾਂ ਅੱਗੇ ਸੁਨਹਿਰੀ ਸਵਰਗ ਚਮਕਣ ਲੱਗਾ। ਉਸ ਦੇ ਜੀਵਨ-ਮੰਡਲ ਵਿਚ ਇਕ ਅਨੋਖਾ ਚੰਦਮਾ-ਜਿਹੜਾ ਚਿਰ ਤੋਂ ਉਦੇ ਹੋ ਚੁਕਾ ਸੀ ਤੇ ਦਿਨੋਂ ਦਿਨ ਉਸ ਦੀ ਕਲਾ ਵਧਦੀ ਜਾ ਰਹੀ ਸੀ, ਪੂਰੇ ਆਕਾਸ਼ ਵਿਚ ਦ੍ਰਿਸ਼ਟੀਮਾਨ ਹੋਣ ਲੱਗਾ। 

ਹੀਰੋ ਦੀ ਮਾਂ, ਸੇਠ ਕੁੰਦਨ ਲਾਲ ਦੇ ਘਰ ਨੌਕਰੀ ਕਰਦੀ ਸੀ। ਉਸ ਨੂੰ ਪੰਜ ਰੁਪਏ ਮਹੀਨਾ ਤੇ ਰੋਟੀ ਮਿਲਦੀ ਸੀ, ਜਿਸ ਬਦਲੇ ਉਸ ਨੂੰ ਦੋ ਵੇਲੇ ਸੇਠ ਹੋਰਾਂ ਦੇ ਘਰ ਜਾ ਕੇ ਭਾਂਡਾ ਚੌਂਕਾ ਕਰਨਾ ਪੈਂਦਾ ਸੀ । ਜਦ ਕਦੇ ਉਸ ਦਾ ਸਰੀਰ ਢਿੱਲਾ ਹੁੰਦਾ ਤਾਂ ਸੇਠ ਹੋਰਾਂ ਦੇ ਘਰ ਹੀਰੋ ਨੂੰ ਜਾਣਾ ਪੈਂਦਾ ਸੀ। 

ਸੇਠ ਕੁੰਦਨ ਲਾਲ ਗੁਰਦਾਸਪੁਰ ਵਿਚ ਉੱਘਾ ਵਪਾਰੀ ਸੀ । ਉਸ ਦਾ ਲੜਕਾ ਸ਼ਾਂਤੀ ਸਰੂਪ ਘਰ ਵਿਚ ਸਾਰੇ ਟੱਬਰ ਦੀਆਂ ਅੱਖਾਂ ਦਾ ਚਾਨਣ ਸੀ । ਉਸ ਦੀ ਉਮਰ ਇਸ ਵੇਲੇ ਉੱਨੀਆਂ ਵਰ੍ਹਿਆਂ ਦੀ ਸੀ, ਅਮੀਰ ਮਾਪਿਆਂ ਦੀ’ ਇਕਲੌਤੀ ਸੰਤਾਨ ਨੂੰ ਜਿਹੋ ਜਿਹਾ ਹੋਣਾ ਚਾਹੀਦਾ ਹੈ, ਸ਼ਾਂਤੀ ਸਰੂਪ ਓਦੂੰ ਕੁਝ ਵਧ ਭਾਵੇਂ ਹੋਵੇ, ਘਟ ਨਹੀਂ ਸੀ। ਥੋੜ੍ਹੀ ਜਿਹੀ ਵਿਦਿਆ ਪੜ੍ਹਨ ਤੋਂ ਬਾਅਦ ਪਿਓ ਨੇ ਉਸ ਨੂੰ ਕੰਮ ਧੰਦੇ ਲਾ ਦਿੱਤਾ ਸੀ। ਕੋਈ ਪਿਓ ਆਪਣੀ ਸੰਤਾਨ ਨੂੰ ਪਿਤਾ ਪੁਰਖੀ ਦੇ ਕੰਮ ਤੇ ਲਗਾ ਕੇ ਖ਼ੁਸ਼ੀ ਵਿਚ ਫੂਲਿਆ ਨਹੀਂ ਸਮਾਏਗਾ, ਸੇਠ ਹੋਰਾਂ ਦੀ ਖ਼ੁਸ਼ੀ ਓੜਕ ਦੇ ਬੰਨ੍ਹੇ ਤੇ ਪਹੁੰਚ ਗਈ, ਜਦ ਉਹਨਾਂ ਸ਼ਾਂਤੀ ਸਰੂਪ ਨੂੰ ਨੌਕਰਾਂ ਉੱਤੇ ਹਕੂਮਤ ਕਰਦਿਆਂ ਵੇਖਿਆ। ਭਾਵੇਂ ਸ਼ਾਂਤੀ ਸਰੂਪ ਦਾ ਇਹ ਕੰਮ ਨਾਮ ਮਾਤਰ ਹੀ ਸੀ, ਪਰ ਆਪਣੇ ਹੱਥੀਂ ਲਾਏ ਬੂਟੇ ਦੇ ਕੱਚੇ ਫਲ ਵੀ ਮਿੱਠੇ ਲਗਦੇ ਹਨ। 

ਇਕ ਦਿਨ ਜਦ ਮਾਂ ਦਾ ਜੀ ਰਾਜ਼ੀ ਨਾ ਹੋਣ ਕਰਕੇ ਹੀਰੋ ਸੇਠ ਹੋਰਾਂ ਦੇ ਘਰ ਦਾ ਚੌਂਕਾ ਭਾਂਡਾ ਕਰ ਰਹੀ ਸੀ, ਤਾਂ ਉਹ ਸ਼ਾਂਤੀ ਸਰੂਪ ਦੀ ਨਜ਼ਰੀਂ ਪੈ ਗਈ। ਉਸ ਨੇ ਅਮੀਰ ਘਰਾਂ ਦੀਆਂ ਅਨੇਕਾਂ ਕੁੜੀਆਂ ਵੇਖੀਆਂ ਸਨ, ਪਰ ਸ਼ਾਇਦ ਉਹ ਕਦੇ ਸੋਚ ਹੀ ਨਹੀਂ ਸੀ ਸਕਿਆ ਕਿ ਇਹੋ ਜਿਹੀ ਹੂਰ ਕਿਸੇ ਕੰਗਾਲ ਦੇ ਘਰ ਜਨਮ ਲੈ ਸਕਦੀ ਹੈ। ਮੈਲੇ ਕਪੜਿਆਂ ਵਿਚ ਚਮਕਦਾ ਉਸ ਦਾ ਗੋਲ ਸੁਡੌਲ ਤੇ ਫਬਵਾਂ ਚਿਹਰਾ ਚਮਕਦਾ ਵੇਖ ਕੇ ਸ਼ਾਂਤੀ ਸਰੂਪ ਦਾ ਦਿਲ ਹਥੋਂ ਜਾਂਦਾ ਰਿਹਾ। 

ਕਿਸੇ ਕੁੜੀ ਨੂੰ ਵਸ ਕਰਨ ਲਈ ਕੀ ਕੀ ਸਾਧਨ ਵਰਤਣੇ ਚਾਹੀਦੇ ਹਨ। ਸਾਧਾਰਣ ਲੋਭ ਲਾਲਚ ਦੇਣ ਤੋਂ ਲੈ ਕੇ ਮੰਤਰਾਂ ਜੰਤਰਾਂ ਤੀਕ ਸਭ ਕੁਝ ਉਸ ਨੇ ਆਪਣੇ ਹਮਜੋਲੀਆਂ ਤੋਂ ਸਿਖ ਲਿਆ ਹੋਇਆ ਸੀ, ਪਰ ਇਹਨਾਂ ਦੇ ਅਜ਼ਮਾਉਣ ਦਾ ਮੌਕਾ ਉਸ ਨੂੰ ਕਦੇ ਹੱਥ ਨਹੀਂ ਸੀ ਲਗਾ। 

ਇਸ ਪਹਿਲੀ ਤੱਕਣੀ ਤੋਂ ਬਾਅਦ ਸ਼ਾਂਤੀ ਸਰੂਪ ਦੇ ਦਿਲ ਦੀ ਸ਼ਾਂਤੀ ਗ਼ਾਇਬ ਹੋ ਗਈ, ਤੇ ਉਸ ਦੀ ਥਾਂ ਮਲ ਲਈ ਵਾਸ਼ਨਾ ਨੇ। 

ਕੁਦਰਤ ਹਰ ਕੰਮ ਵਿਚ ਆਦਮੀ ਦਾ ਸਾਥ ਦੇਂਦੀ ਹੈ—ਭੈੜੇ ਵਿਚ ਵੀ ਚੰਗੇ ਵਿਚ ਵੀ। ਸ਼ਾਂਤੀ ਸਰੂਪ ਪਾਪ ਦੇ ਖੂਹ ਵਿਚ ਛਾਲ ਮਾਰਨ ਦੀ ਜਦ ਤਿਆਰੀ ਕਰ ਰਿਹਾ ਸੀ ਤਾਂ ਕੁਦਰਤ ਨੇ ਉਸ ਦੀ ਮਦਦ ਕੀਤੀ, ਉਸ ਦਾ ਮਾਮਾ ਭਰਤਪੁਰ ਰਿਆਸਤ ਵਿਚ ਰਹਿੰਦਾ ਸੀ। ਉਸ ਦੇ ਮੁੰਡੇ ਦਾ ਵਿਆਹ ਸੀ। ਜਿਸ ਲਈ ਸੇਠ ਤੇ ਸੇਠਾਣੀ ਨੂੰ ਭਰਤਪੁਰ ਜਾਣਾ ਪਿਆ। ਹੁਣ ਸ਼ਾਂਤੀ ਸਰੂਪ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਸੀ। ਇਸ ਤੇ ਵਾਧਾ ਇਹ ਕਿ ਘਰ ਦੀ ਰਸੌਈਦਾਰਨ ਚੰਨੋਂ ਮਹਿਰੀ ਅਸਮਾਨ ਦੀ ਟਾਕੀ ਲਾਹੁਣ ਵਿਚ ਨਿਪੁੰਨ ਸੀ। 

ਵਿਚਾਰੀ ਹੀਰੋ, ਉਸ ਮਹਿਰੀ ਦੀ ਹਿੰਮਤ ਨਾਲ ਛੇਤੀ ਹੀ ਸ਼ਾਂਤੀ ਸਰੂਪ ਦੇ ਮਾਇਆ ਜਾਲ ਵਿਚ ਫਸ ਗਈ। ਭੋਲੇ ਪੰਛੀ ਨੂੰ ਨਹੀਂ ਸੀ ਪਤਾ ਕਿ ਚੋਗੇ ਦੇ ਦਾਣਿਆਂ ਹੇਠ ਜਾਲੀ ਦੀਆਂ ਮਹੀਨ ਤੰਦਾਂ ਵੀ ਖਿਲਰੀਆਂ ਹੋਈਆਂ ਹਨ। 

ਜਦ ਸ਼ਾਂਤੀ ਸਰੂਪ ਦੇ ਮਾਪੇ ਵਿਆਹ ਤੋਂ ਮੁੜ ਆਏ, ਤਾਂ ਉਸ ਦੇ ਰਸਤੇ ਵਿਚ ਫੇਰ ਭਾਰੀ ਰੁਕਾਵਟ ਆਣ ਖੜੀ ਹੋਈ। ਓਧਰ ਹੀਰੋ ਦੀ ਮਾਂ ਨੇ ਕੁਝ ਦਿਨਾਂ ਦੀ ਬੀਮਾਰੀ ਤੋਂ ਤੰਦਰੁਸਤ ਹੋ ਕੇ ਘਰ ਦਾ ਕੰਮ ਧੰਦਾ ਆ ਸਾਂਭਿਆ। 

ਇਹਨੀਂ ਦਿਨੀਂ ਹੀ ਘਰ ਵਿਚ ਸ਼ਾਂਤੀ ਸਰੂਪ ਦੀ ਕੁੜਮਾਈ ਦਾ ਚਰਚਾ ਚਲ ਰਿਹਾ ਸੀ। ਮੁੰਡੇ ਨੂੰ ਜਦ ਪਤਾ ਲਗਾ ਤਾਂ ਉਸ ਦਾ ਮੱਥਾ ਠਣਕਿਆ। ਵਾਸ਼ਨਾ ਦਾ ਭੂਤ ਸਿਰ ਤੇ ਸਵਾਰ ਹੋ ਚੁਕਾ ਸੀ, ਉਸ ਦੇ ਰੋਮ ਰੋਮ ਵਿਚ ਹੀਰੋ ਦਾ ਨਿਵਾਸ ਸੀ। ਪਹਿਲਾਂ ਕੁਝ ਚਿਰ ਤਾਂ ਉਸ ਨੇ ਦਿਲ ਦਾ ਭੇਦ ਮਾਪਿਆਂ ਪਾਸੋਂ ਲੁਕਾਈ ਰਖਿਆ, ਪਰ ਜਦ ਕਿਸਮਤ ਦਾ ਪਲੜਾ ਦੂਜੇ ਬੰਨ੍ਹੇ ਝੁਕਦਿਆਂ ਵੇਖਿਆ ਤਾਂ ਉਸ ਨੇ ਆਪਣੀ ਮਾਂ ਪਾਸ ਸਾਰਾ ਭੇਦ ਖੋਲ੍ਹ ਦਿੱਤਾ ਤੇ ਹੀਰੋ ਨਾਲ ਵਿਆਹ ਕਰਾਉਣ ਲਈ ਅੜ ਖੜੋਤਾ। 

ਭਲਾ ਪਿੱਦੀ ਨਾਲ ਬਾਜ਼ ਦਾ ਕੀ ਰਿਸ਼ਤਾ। ਸੇਠ ਕੁੰਦਨ ਲਾਲ ਨੇ ਜਦ ਇਹ ਗੱਲ ਸੁਣੀ ਤਾਂ ਉਸ ਦੇ ਪੈਰਾਂ ਤੋਂ ਅੱਗ ਦਾ ਅਲੰਬਾ ਉਠ ਕੇ ਸਿਰ ਵਿਚੋਂ ਜਾ ਨਿਕਲਿਆ। 

ਪਰ ਆਖ਼ਰ ਉਸ ਨੂੰ ਝੱਖ ਮਾਰ ਕੇ ਪੁੱਤਰ ਦੀ ਈਨ ਮੰਨਣੀ ਪਈ ਜਦ ਸ਼ਾਂਤੀ ਸਰੂਪ ਨੇ ਖੂਹ ਵਿਚ ਛਾਲ ਮਾਰਨ ਤੇ ਰੇਲ ਥੱਲੇ ਸਿਰ ਰਖਣ ਦੀ ਧਮਕੀ ਦਿੱਤੀ। 

ਤੇ ਆਖ਼ਰ ਇਕ ਦਿਨ ਹੀਰੋ ਦਾ ਸ਼ਗਨ ਸ਼ਾਂਤੀ ਸਰੂਪ ਨੂੰ ਲਗ ਹੀ ਗਿਆ। ਦੋਹਾਂ ਦੀਆਂ ਖ਼ੁਸ਼ੀਆਂ ਦਾ ਕੋਈ ਪਾਰਾਵਾਹ ਨਹੀਂ ਸੀ। 

ਦੋਹੀਂ ਪਾਸੀਂ ਚਾਰ ਦਿਨ ਕੰਨਾਂ ਨਾਲ ਬੁੱਲ੍ਹ ਜੁੜੇ, ਪਰ ਹੌਲੀ ਹੌਲੀ ਇਹ ਚਰਚਾ ਬੰਦ ਹੋ ਗਿਆ। ਹੀਰੋ ਦੀ ਮਾਂ ਭਾਵੇਂ ਗ਼ਰੀਬਣੀ ਸੀ, ਪਰ ਇਕ ਤਕੜੀ ਠਾਹਰ ਦੇ ਆਸਰੇ ਹੁਣ ਉਹ ਹਰ ਇਕ ਨੂੰ ਟਿੱਚ ਸਮਝਦੀ ਸੀ । ਕਮਜ਼ੋਰ ਤੋਂ ਕਮਜ਼ੋਰ ਪੈਰ ਵੀ ਕੰਡਿਆਲੇ ਜੰਗਲ ਨੂੰ ਪਾਰ ਕਰ ਲੈਂਦੇ ਹਨ, ਜੇ ਉਹਨਾਂ ਵਿਚ ਮੋਟੀ ਜੁੱਤੀ ਹੋਵੇ। 

ਵਿਆਹ ਵਿਚ ਕੁਲ ਦੋ ਹਫ਼ਤੇ ਬਾਕੀ ਸਨ। ਦੋਹਾਂ ਘਰਾਂ ਵਿਚ ਵਰੀਆਂ ਦਾਜ ਬਣ ਰਹੇ ਸਨ । ਏਧਰ ਹੀਰੋ ਦਾ ਦਿਲ ਖ਼ੁਸ਼ੀ ਦੇ ਅੰਦਰ ਸਮੁੰਦਰ ਵਿਚ ਤਾਰੀਆਂ ਲਾ ਰਿਹਾ ਸੀ ਤੇ ਓਧਰ ਸ਼ਾਂਤੀ ਸਰੂਪ ਦੀਆਂ ਅੱਖਾਂ ਵਿਚ ਉੱਜਲੀ ਦੁਨੀਆਂ ਵਸ ਰਹੀ ਸੀ। 

ਹੀਰੋ ਦੀ ਮਾਂ ਉੱਤੇ ਪਹਿਲਾਂ ਪਹਿਲ ਲੋਕਾਂ ਨੇ ਬਥੇਰਾ ਨੱਕ ਮੂੰਹ ਵੱਟਿਆ, ਪਰ ਜਦ ਸਭਨੀਂ ਘਰੀਂ ਦੂਹਰੀਆਂ ਤੀਹਰੀਆਂ ਭਾਜੀਆਂ ਪਹੁੰਚ ਗਈਆਂ ਤਾਂ ਸਾਰਾ ਖੱਪ ਖ਼ਾਨਾ ਦੂਰ ਹੋ ਗਿਆ। 

ਦਸ ਦਿਨ ਹੋਰ ਲੰਘ ਗਏ, ਤੇ ਹੁਣ ਵਿਆਹ ਵਿਚ ਬਾਕੀ ਸਨ ਕੇਵਲ ਪੰਜ ਦਿਨ। 

ਹੀਰੋ ਮਾਈਏਂ ਪਈ। ਉਸ ਦਾ ਹੁਸਨ ਡੁਲ੍ਹ ਡੁਲ੍ਹ ਪਿਆ ਪੈਂਦਾ ਸੀ । ਹੁਸਨ ਵਾਂਗ ਉਸ ਦਾ ਦਿਲ ਵੀ, ਪਰ ਅਚਾਨਕ ਹੀ ਘਟਨਾ ਦਾ ਇਕ ਐਸਾ ਥੱਪੜ ਵੱਜਾ ਕਿ ਸਾਰਾ ਗੁੜ ਗੋਹਾ ਹੋ ਗਿਆ। ਹੱਥਾਂ ਉੱਤੇ ਲਗਦੀ ਮਹਿੰਦੀ ਤਲੀਆਂ ਉੱਤੇ ਹੀ ਰੁਕ ਗਈ, ਢੋਲਕੀ ਦੀ ਪਿੱਠ ਉੱਤੇ ਵਜਦਾ ਰੋੜਾ ਤੇ ਵੱਖੀ ਉੱਤੇ ਵਜਦੀ ਥਾਪ, ਓਥੇ ਦੀ ਓਥੇ ਜਮ ਗਈ। ਗੋਟਾ ਕਿਨਾਰੀ ਚੜਾਂਦੇ ਦਰਜ਼ੀ ਦੇ ਹੱਥ ਵਿਚਲੀ ਸੂਈ ਉਸ ਦੇ ਪੋਟੇ ਵਿਚ ਖੁੱਭ ਗਈ ਤੇ ਸੁਨਿਆਰੇ ਦੀ ਧੌਂਕਣੀ ਵਿਚੋਂ ਹਵਾ ਮੁਕ ਗਈ, ਜਦ ਅਚਾਨਕ ਪੁਤੇਤਿਆਂ ਵਲੋਂ ਸੁਨੇਹਾ ਪੁਜਾ ਕਿ ਵਿਆਹ ਦੀ ਤਾਰੀਖ਼ ਅਜੇ ਅਨਿਸਚਿਤ ਸਮੇਂ ਲਈ ਮੁਲਤਵੀ ਕੀਤੀ ਜਾਂਦੀ ਹੈ। 

ਹੀਰੋ ਦੀ ਮਾਂ ਦਾ ਰੰਗ ਉੱਡ ਗਿਆ, ਪਰ ਹੀਰੋ ਦਾ ਤਾਂ ਸਾਹ ਸਤ ਵੀ ਨਾਲ ਹੀ ਉੱਡ ਗਿਆ। 

ਹੁਣ ਫੇਰ ਇਕ ਨਵਾਂ ਚਰਚਾ ਚਲ ਪਿਆ। ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਹੁੰਦਾ ਕੰਮ ਕਿਉਂ ਰੁਕ ਗਿਆ। 

ਮਹਿੰਦੀ ਦੀ ਪਰਾਤ ਮੋਰੀ ਵਿਚ ਡੋਹਲੀ ਗਈ। ਢੋਲਕੀ ਕਿੱਲੀ ਉੱਤੇ ਟੰਗ ਦਿੱਤੀ ਗਈ। 

ਆਪਣੇ ਵਿਆਹ ਸਬੰਧੀ ਇਹ ਵਿਘਨਕਾਰੀ ਖ਼ਬਰ ਸੁਣ ਕੇ ਹੀਰੋ ਦਾ ਦਿਲ ਟੋਟੇ ਟੋਟੇ ਹੋ ਗਿਆ। ਉਸ ਨੂੰ ਕੁਝ ਸੁਝਦਾ ਨਹੀਂ ਸੀ ਕਿ ਕੀ ਕਰੇ। ਮਾਂ ਨੂੰ ਵੀ ਉਹ ਕੁਝ ਪੁੱਛ ਨਹੀਂ ਸੀ ਸਕਦੀ। 

ਕੁੜਮਾਈ ਹੋਣ ਤੋਂ ਬਾਅਦ ਮਾਵਾਂ ਧੀਆਂ, ਦੋਹਾਂ ਵਿਚੋਂ ਕੋਈ ਵੀ ਸ਼ਾਂਤੀ ਸਰੂਪ ਦੇ ਘਰ ਨਹੀਂ ਸੀ ਗਈ। ਹੀਰੋ ਦੀ ਮਾਂ ਹੁਣ ਇਕ ਅਮੀਰ ਘਰਾਣੇ ਦੀ ਕੁੜਮਣੀ ਸੀ, ਜਿਸ ਲਈ ਮਿਹਨਤ ਮਜ਼ੂਰੀ ਕਰਨਾ ਉਸ ਲਈ ਮੁਸ਼ਕਲ ਸੀ, ਤੇ ਇਸ ਦੀ ਲੋੜ ਵੀ ਹੁਣ ਕੋਈ ਨਹੀਂ ਸੀ। 

ਚੰਨੋਂ ਮਹਿਰੀ ਦਾ ਹੀਰੋ ਨਾਲ ਗੂਹੜਾ ਸਹੇਲ ਪੈ ਚੁਕਾ ਸੀ, ਏਸੇ ਸਹੇਲ ਦੀ ਮਦਦ ਨਾਲ ਹੀ ਚੰਨੋਂ ਨੇ ਹੀਰੋ ਦਾ ਸਰਬੰਸ ਨਸ਼ਟ ਕੀਤਾ ਸੀ। 

ਦੁਖ ਵੇਲੇ ਬੰਦੇ ਨੂੰ ਆਪਣੇ ਹਿਤੈਸ਼ੀਆਂ ਦਾ ਚੇਤਾ ਆਉਂਦਾ ਹੈ। ਹੀਰੋ ਨੇ ਚੰਨੋਂ ਨੂੰ ਸਦ ਘਲਿਆ। ਉਹ ਚਾਹੁੰਦੀ ਸੀ ਕਿ ਆਪਣੀ ਸਹੇਲੀ ਨੂੰ ਦਿਲ ਦਾ ਦੁਖ ਸੁਣਾਵੇ ਤੇ ਨਾਲੇ ਉਸ ਪਾਸੋਂ ਇਸ ਗੱਲ ਦਾ ਕਾਰਨ ਪੁਛੇ। 

ਉਹ ਆ ਗਈ। 

“ਚੰਨੋਂ” ਹੀਰੋ ਨੇ ਦਿਲ ਦੇ ਉਮਡਦੇ ਭਾਵਾਂ ਨੂੰ ਰੋਕਦਿਆਂ ਹੋਇਆਂ ਪੁਛਿਆ-“ਤੈਨੂੰ ਪਤਾ ਏ ਇਹ ਕਿਉਂ ਹੋਇਆ ?” ਤੇ ਉਸ ਦੀਆਂ ਅੱਖਾਂ ਛਲ੍ਹਕ ਪਈਆਂ। 

“ਹਾ” ਚੰਨੋਂ ਨੇ ਆਪਣੀ ਸ਼ਰਾਰਤ ਭਰੀ ਤਕਣੀ ਨੂੰ ਸੰਭਾਲਦਿਆਂ ਹੋਇਆਂ ਕਿਹਾ—”ਬਾਓ ਹੋਣੀ ਤੇ ਸਾਕ ਨਹੀਂ ਸਨ ਤੋੜਨਾ ਚਾਹੁੰਦੇ, ਪਰ ਮਾਪਿਆਂ ਨੇ ਬਦੋਬਦ ਜ਼ੋਰ ਪਾ ਕੇ……” ਕਹਿੰਦੀ ਕਹਿੰਦੀ । ਰੁਕ ਗਈ। ਮਾਨੋਂ ਆਪਣੀ ਲਾਈ ਹੋਈ ਅੱਗੇ ਦੇ ਧੂੰਏਂ ਨੇ ਉਸ ਦਾ ਗਲਾ ਰੋਕ ਦਿੱਤਾ। 

“ਪਰ ਪਹਿਲਾਂ ਨਾ ਸੋਚੀ ਉਹਨਾਂ ਇਹ ਗੱਲ ?” ਹੀਰੋ ਦੀ ਆਵਾਜ਼ ਵਿਚ ਕੰਬਣੀ ਸੀ। 

ਚੰਨੋਂ ਨੇ ਕੋਈ ਉੱਤਰ ਨਾ ਦਿੱਤਾ, ਕੇਵਲ ਇਕ ਵਾਰੀ ਹੀਰੋ ਦੇ ਸਰੀਤ ਨੂੰ ਉਸ ਨੇ ਉਪਰ ਤੋਂ ਹੇਠ ਤਕ ਤੱਕਿਆ। 

ਹੀਰੋ ਨੇ ਵੀ ਇਕ ਨਿੰਮੀ ਜਿਹੀ ਝਾਤੀ ਆਪਣੇ ਸਰੀਰ ਉੱਤੇ ਪਾਈ, ਇਸ ਤਰ੍ਹਾਂ, ਜਿਕਣ ਬੋਤਲ ਉਪਰ ਵੇਖਣ ਨਾਲ ਉਸ ਦੇ ਅੰਦਰ ਦੀ ਚੀਜ਼ ਕਿਸੇ ਨੂੰ ਦਿਸ ਪੈਂਦੀ ਹੈ। ਉਸ ਨੂੰ ਇਕ ਕਾਂਬਾ ਜਿਹਾ ਆਇਆ, ਅੱਖਾਂ ਅਗੇ ਹਨੇਫਾ ਆਉਣ ਲੱਗਾ। ਸਾਹਮਣੇ ਬੈਠੀ ਚੰਨੋਂ ਉਸ ਨੂੰ ਕਿਸੇ ਵੇਲੇ ਦਿਸਦੀ ਤੇ ਕਿਸੇ ਵੇਲੇ ਅਦ੍ਰਿਸ਼ ਹੋ ਜਾਂਦੀ ਸੀ। 

ਉਸ ਨੇ ਅੱਖਾਂ ਝਮਕੀਆਂ, ਤੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖਰੋਚਦੀ ਹੋਏ ਬੋਲੀ-“ਚੰਨੋਂ ਫੇਰ ਹੁਣ ਕੀ ਬਣੇਗਾ ?” 

“ਮੈਂ ਬਾਬੂ ਹੋਰਾਂ ਨੂੰ ਪੁਛ ਵੇਖਾਂਗੀ, ਜੇ ਤੂੰ ਆਖੇਂ।” 

“ਨਹੀਂ ਚੰਨੋਂ ਪੁਛਣ ਦਾ ਕੋਈ ਫ਼ੈਦਾ ਨਹੀਂ। ਜੇ ਉਹਨਾਂ ਨੂੰ ਪਤਾ ਲਗ ਗਿਆ ਏ ਤਾਂ ਹੁਣ…..” ਹੀਰੋ ਦੀਆਂ ਅੱਖਾਂ ਆਕਾਸ਼ ਵਿਚ ਉਠੀਆਂ, ਤੇ ਜ਼ਰਾ ਠਹਿਰ ਕੇ ਫਿਰ ਬੋਲੀ-“ਪਰ ਚੰਨੋਂ! ਉਹਨਾਂ ਨੂੰ ਪਤਾ ਕੀਕਣ ਲਗ ਗਿਆ ” 

“ਅੰਝਾਣੇ ਥੋੜੇ ਨੇ” ਚੰਨੋਂ ਨੇ ਮੂੰਹ ਤੇ ਦਿਲ ਪੀਡਾ ਕਰਕੇ ਕਿਹਾ। 

“ਚੰਨੋਂ ਹੀਰੋ ਨੇ ਉਸ ਦਾ ਮੋਢਾ ਫੜ ਕੇ ਪੁਛਿਆ-ਮੈਂ ਜਾਣਨੀ ਆਂ, ਤੂੰਹੀਓ ਦਸਿਆ ਹੋਣੈ।” 

“ਹਟ ਚੰਦਰੀ ਨਾ ਹੋਵੇ ਤੇ” ਚੰਨੋਂ ਨੇ ਕਰੋਧ ਨਾਲ ਕਿਹਾ-“ਮੈਨੂੰ ਕੀ ਲੋੜ ਪਈ ਸੀ ਦਸਣ ਦੀ। ਚੰਨ ਚੜ੍ਹੇ ਕਦੇ ਲੁਕੇ ਰਹਿੰਦੇ ਨੇ ?” ਤੇ ਉਹ ਉਠਣ ਦਾ ਬਹਾਨਾ ਲੱਭਣ ਲਈ ਏਧਰ ਓਧਰ ਤਕਣ ਲਗੀ। 

“ਚੰਨੋਂ!” ਹੀਰੋ- ਦੀਆਂ ਅੱਖਾਂ ਵਿਚੋਂ ਇਕਵਾਰਗੀ-ਅੱਗ ਵਰ੍ਹਣ ਲਗੀ- “ਸੁਣ ਮੇਰੀ ਗੱਲ। ਮੈਂ ਜਾਨਣੀ ਆਂ ਇਹ ਤੇਰੀ ਸ਼ਰਾਰਤ ਏ। ਨਹੀਂ ਤੇ ਉਨ੍ਹਾਂ ਨੂੰ ਸੁਫ਼ਨਾ ਥੋੜ੍ਹਾ ਆ ਜਾਣਾ ਸੀ। ਹੁਣ ਉਹ ਗੱਲਾਂ ਨਾ ਕਰ ਅਖੇ ‘ਚੋਰਾਂ ਨੂੰ ਆਖਣਾ ਲਗੋ ਤੇ ਸਾਹਦਾਂ ਨੂੰ ਆਖਣਾ ਜਾਗੋ’ ਜਿਸ ਦਿਨ ਤੂੰ ਮੇਰੇ ਨਾਲ ਗੱਲਾਂ ਕਰ ਕੇ ਗਈ ਏਂ, ਓਦੂੰ ਤੀਜੇ ਦਿਨ ਹੀ ਉਹਨਾਂ ਵਲੋਂ ਵਿਆਹ ਰੋਕਣ ਦਾ ਸੁਨੇਹਾ ਆ ਗਿਆ। ਤੂੰ ਨਹੀਂ ਤੇ ਹੋਰ ਤੇਰੇ ਪਰਛਾਵੇਂ ਨੇ ਦਸਿਆ ?” 

“ਸਿਰ ਨਾ ਚੜ੍ਹਦੀ ਜਾਹ ਬਹੁਤੀ” ਚੰਨੋਂ ਨੇ ਉਠਦਿਆਂ ਹੋਇਆਂ ਕਿਹਾ- “ਆਪਣੀ ਹਸੀਤ ਵੇਖ ਕੇ ਗੱਲ ਕਰੀਦੀ ਏ। ਹੁਣ ਤੂੰ ਵਡੇ ਘਰਾਣੇ ਦੀ ਨੂੰਹ ਨਹੀਂ ਜੋ ਮੈਂ ਤੇਰਾ ਰੋਹਬ ਮੰਨੀ ਜਾਵਾਂਗੀ। ਮੇਰੀ ਜਾਨੇ ਜੁੱਤੀ। ਮੈਂ ਕੋਈ ਲੋਕਾਂ ਦੀਆਂ ਗੱਲਾਂ ‘ਚ ਔਂਦੀ ਰਹਿਨੀ ਆਂ ? ਆਪਣੀਆਂ ਕਰਤੂਤਾਂ ਦਾ ਪੀਠਾ ਛਾਣ ਹੁਣ ਬੈਠੀ।” 

“ਗੱਲ ਸੁਣ ਨੀ ਫਫੇ ਕੁੱਟਣੇ” ਹੀਰੋ ਨੇ ਉਸ ਨੂੰ ਬਾਹੋਂ ਫੜ ਕੇ ਇਤਨੇ ਜ਼ੋਰ ਨਾਲ ਹੇਠਾਂ ਵਲ ਝਟਕਿਆ ਕਿ ਉਹ ਗੋਡਿਆਂ ਪਰਨੇ ਹੋ ਕੇ ਬੈਠ ਗਈ- ਇਹ ਨਾ ਸਮਝੀਂ ਜੁ ਹੀਰੋ ਦੀਆਂ ਬੇੜੀਆਂ ਵਿਚ ਵੱਟੇ ਪਾ ਕੇ ਤੂੰ ਆਰਾਮ ਨਾਲ ਬੈਠੇਗੀ। ਯਾਦ ਰਖੀਂ, ਮੈਂ ਤੈਨੂੰ ਕੱਖੋਂ ਹੌਲੀ ਤੇ ਪਾਣੀਓਂ ਪਤਲੀ ਕਰਕੇ ਛੱਡਾਂਗੀ। ਮੇਰੇ ਲਈ ਤਾਂ ਹੁਣ ਮੌਤ ਤੋਂ ਬਿਨਾ ਵਾਹ ਕੋਈ ਨਹੀਂ, ਪਰ ਤੂੰ ਵੀ ਨਾਢੂ ਖਾਨਣੀ ਬਣ ਕੇ ਨਾ ਫਿਰੇਂਗੀ। ਜੇ ਭਲਾ ਚਾਹੁੰਨੀ ਏਂ ਤਾਂ ਅਜੇ ਵੀ ਸਿੱਧੀ ਹੋ ਜਾ।” 

ਕਹਿੰਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ ਤੇ ਚੁਗਲ ਦੀਆਂ ਲੱਤਾਂ ਨਹੀਂ ਹੁੰਦੀਆਂ। 

ਹੀਰੋ ਦੀਆਂ ਅੱਖਾਂ ਵਿਚ ਮੌਤ ਨੱਚਦੀ ਵੇਖ ਕੇ ਚੰਨੋਂ ਦਾ ਦਿਲ ਧਕ ਧਕ ਵਜਣ ਲਗਾ। ਹਾਰੇ ਹੋਏ ਘੁਲਾਟੀਏ ਵਾਂਗ ਉਹ ਹੱਥ ਪੈਰ ਛੱਡ ਬੈਠੀ ਤੇ ਬੋਲੀ-“ਸਿੱਧੀ ਹੋ ਜਾਵਾਂ ? ਤੇ ਹੀਰੋ, ਮੈਂ ਤੇਰੇ ਨਾਲ ਅਗੇ ਕਿਹੜੀ ਨਾਬਰੀ ਕੀਤੀ ਏ ? ਮੇਰੇ ਕੋਲੋਂ ਏਨੀ ਭੁਲ ਜ਼ਰੂਰ ਹੋ ਗਈ ਏ ਜਿਹੜਾ ਮੈਂ ਉਸ ਨੂੰ ਦੱਸ ਬੈਠੀ। ਮੈਨੂੰ ਮਾਫ਼ੀ ਦੇ।” 

“ਰੰਡੀਏ” ਹੀਰੋ ਦਾ ਚਿਹਰਾ ਹਲਵਾਨ ਵਰਗਾ ਹੋ ਰਿਹਾ ਸੀ-“ਸਭਨੀਂ ਪਾਸੇ ਅੱਗ ਲਾ ਕੇ ਤੇ ਹੁਣ ਆਹਨੀ ਏਂ ਮਾਫ਼ੀ ਦੇ ? ਤੈਨੂੰ ਹੁਣ ਮੇਰੇ ਨਾਲ ਮਰਨਾ ਪਵੇਗਾ, ਸੁਣਿਆ ਈ ?” 

ਜਾਨ ਬੜੀ ਪਿਆਰੀ ਚੀਜ਼ ਹੈ। ਚੰਨੋਂ ਨੂੰ ਤਰੇਲੀਆਂ ਛੁੱਟ ਗਈਆਂ, ਉਸ ਦੇ ਚਿਹਰੇ ਤੇ ਨੀਲੱਤਣ ਛਾ ਗਈ। ਉਹ ਹੀਰੋ ਦੇ ਪੈਰਾਂ ਤੇ ਡਿੱਗ ਕੇ ਗਿੜ-ਗਿੜਾਈ -“ਮੇਰੀ ਜਾਨ ਬਖ਼ਸ਼ ਦੇ ਹੀਰੋ, ਹੋਰ ਜੋ ਆਖੇਂਗੀ ਕਰਾਂਗੀ।” 

“ਚੰਗਾ ਫੇਰ ਸਿੱਧੀ ਹੋ ਕੇ ਸੁਣ” ਹੀਰੋ ਨੇ ਉਸ ਨੂੰ ਪੈਰਾਂ ਤੋਂ ਉਠਾਂਦਿਆਂ ਹੋਇਆਂ ਕਿਹਾ ਤੇ ਉਸ ਨੂੰ ਪੁਛਣ ਲਗੀ-“ਦੱਸ, ਤੂੰ ਉਹਨੂੰ ਕੀ ਕਿਹਾ ਸੀ ?” ਹੀਰੋ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਪੁਛਿਆ।  

“ਮੈ ਕਿਹਾ ਸੀ ਹੀਰੋ ਨੂੰ  …ਹੀਰੋ ਨੂੰ …..ਹੀਰੋ ਨੂੰ ….” 

” ਫੇਰ ?” 

“ਉਹ ਬਿਨਾਂ ਕੁਝ ਹੋਰ ਆਖਿਆਂ ਬਾਹਰ ਚਲਾ ਗਿਆ।” 

“ਫੇਰ ?” 

“ਦੂਜੇ ਦਿਨ ਲਾਹੌਰੋਂ ਉਸ ਦਾ ਸ਼ਗਨ ਆ ਗਿਆ, ਏਸੇ ਸਾਹੇ ਦਾ” 

ਇਸ ਤੋਂ ਬਾਅਦ ਚੋਖਾ ਚਿਰ ਹੀਰੋ ਉਸ ਦੇ ਕੰਨਾਂ ਨਾਲ ਮੂੰਹ ਜੋੜ ਕੇ ਕ ਸਮਝਾਂਦੀ ਰਹੀ। 

ਮਹਿਰੀ ਜਦ ਉਠ ਕੇ ਬਾਹਰ ਜਾਣ ਲਗੀ ਤਾਂ ਉਸ ਦੀਆਂ ਲੱਤਾਂ ਕ ਰਹੀਆਂ ਸਨ। 

ਜਦ ਉਹ ਬੂਹਿਓਂ ਬਾਹਰ ਨਿਕਲਣ ਲਗੀ ਤਾਂ ਹੀਰੋ ਨੇ ਮਗਰੋਂ ਆਵਾਜ਼ ਦੇ ਕੇ ਕਿਹਾ-“ਅਜੋ ਈ ਸ਼ਾਮ ਨੂੰ ਪਹੁੰਚਾ ਦਈਂ ਮੈਨੂੰ। ਤੈਨੂੰ ਪਤਾ ਏ ਨਾ ਵੀ ਬਾਬੂ ਜੀ ਕਿਥੇ ਰਖਦੇ ਹੁੰਦੇ ਨੇ ?” 

‘ਹਾਂ’ ਵਿਚ ਸਿਰ ਹਿਲਾ ਕੇ ਉਹ ਬਾਹਰ ਨਿਕਲ ਗਈ। 

ਹੀਰੋ ਦੇ ਘਰ ਮਾਤਮ ਛਾ ਗਿਆ, ਪਰ ਸ਼ਾਂਤੀ ਸਰੂਪ ਦੇ ਘਰ ਸਗੋਂ ਅਤੇ ਨਾਲੋਂ ਵਧ ਚੜ੍ਹ ਕੇ ਵਿਆਹ ਦੀਆਂ ਤਿਆਰੀਆਂ ਹੋਣ ਲਗੀਆਂ। ਸ਼ਾਂਤੀ ਸਰੂ, ਨੂੰ ਨਵਾਂ ਸ਼ਗਨ ਲਗਾ, ਨਾਲ ਹੀ ਗਾਨੇ ਦੀ ਰਸਮ ਅਦਾ ਹੋਈ, ਮਾਈਏਂ ਪਿਆ ਤੇ ਬਾਕੀ ਤਮਾਮ ਰਸਮਾਂ ਪੂਰੀਆਂ ਕੀਤੀਆਂ ਜਾਣ ਲੱਗੀਆਂ। ਉਸ ਦੇ ਮਾਪੇ ਤੇ ਰਿਸ਼ਤੇਦਾਰ-ਜਿਹੜੇ ਅਗੇ ਸਭ ਕੁਝ ਬੱਧੇ ਚੱਟੀ ਭਰਦੇ ਸਨ-ਹੁਣ ਬੜੀਆਂ ਉਮੰਗ ਤੇ ਰੀਝਾਂ ਨਾਲ ਕੰਮੀਂ ਕਾਰੀਂ ਰੁਝੇ ਹੋਏ ਸਨ। 

ਸ਼ਗਨ ਤੰਬੋਲ ਆਦਿ ਰਸਮ ਹੋ ਚੁਕਣ ਤੋਂ ਬਾਅਦ ਘੋੜੀ ਚੜ੍ਹਨ ਦਾ ਸਮ ਆਇਆ। ਸਿਹਰਿਆਂ ਦੇ ਝੁਰਮਟ ਵਿਚ ਸ਼ਾਂਤੀ ਸਰੂਪ ਨੂੰ ਘੋੜੀ ਵਲ ਲੈ ਜਾਇਆ ਜਾ ਰਿਹਾ ਸੀ ਕਿ…ਇਕ ਨੌਕਰ ਨੇ ਸਾਹਮਣਿਓਂ ਆ ਕੇ ਬੇਨਤੀ ਕੀਤੀ-‘ਜ ਰਤਾ ਕੁ ਅੰਦਰੋਂ ਹੋ ਆਓ, 

ਤੁਹਾਨੂੰ ਇਕ ਬੀਬੀ ਜੀ ਬੁਲਾਂਦੇ ਨੇ।” 

ਉਹ ਨੌਕਰ ਦੇ ਮਗਰ ਤੁਰ ਪਿਆ। ਮਗਰੋਂ ਤਾਕੀਦਾਂ ਹੋਣ ਲਗੀਆਂ-“ਛੇਤੀ ਮੁੜਨਾ ਜ਼ਰਾ।” 

ਕਈਆਂ ਕਮਰਿਆਂ ਵਿਚ ਦੀ ਲੰਘਾਂਦਾ ਹੋਇਆ ਨੌਕਰ ਉਸ ਨੂੰ ਘਰ ਦੇ ਪਿਛੇ ਲਗਦੇ ਇਕ ਸਾਧਾਰਣ ਕਮਰੇ ਵਿਚ ਲੈ ਗਿਆ। ਜਦ ਸ਼ਾਂਤੀ ਸਰੂਪ ਕਮਰੇ ਵਿਚ ਵੜਿਆ ਤਾਂ ਸਾਹਮਣੇ ਹੀਰੋ ਨੂੰ ਬੈਠੀ ਵੇਖਿਆ। ਜਿਉਂ ਹੀ ਸ਼ਾਂਤੀ ਸਰੂਪ ਅੰਦਰ ਵੜਿਆ, ਹੀਰੋ ਨੇ ਸੰਗਲ ਅੜਾ ਦਿੱਤੀ। 

ਥੋੜ੍ਹੀ ਦੇਰ ਬਾਅਦ ਕਮਰੇ ਵਿਚੋਂ ਠਾਹ ! ਠਾਹ !! ਦੋ ਆਵਾਜ਼ਾਂ ਸੁਣਾਈ ਦਿੱਤੀਆਂ। 

ਸਾਰੀ ਭੀੜ ਘਬਰਾ ਕੇ ਆਵਾਜ਼ ਦੀ ਸੋਧੇ ਭੱਜ ਤੁਰੀ।  

ਲਾਸ਼ ਦੀ ਤਸਵੀਰ 

ਅੱਜ ਤੋਂ ਵੀਹ ਕੁ ਵਰ੍ਹੇ ਪਹਿਲਾਂ ਦਾ ਵਾਕਿਆ ਹੈ। ਮੈਂ ਓਦੋਂ ਪਿਸ਼ ਵਿਚ ਹੁੰਦਾ ਸਾਂ। 

ਮੇਰੇ ਇਕ ਮਿੱਤਰ ਜੈਰਾਮ ਸਿੰਘ ਨੂੰ ਮੁਕਲਾਵਾ ਲਿਆਂਦਿਆਂ ਕੁਝ ਹੀ। ਹੋਏ ਸਨ ਕਿ ਇਕ ਦਿਨ ਉਸ ਨੇ ਮੇਰੀ ਰੋਟੀ ਆਖੀ। ਉਹ ਇਕ ਸਰਕਾਰੀ ਦਰ ਵਿਚ ਕਲਰਕ ਸੀ। ਉਸ ਦੇ ਸਹੁਰੇ ਬੰਨੂੰ ਟਾਂਕ ਇਲਾਕੇ ਦੇ ਇਕ ਛੋਟੇ ਜਿਹੇ ‘ਜ਼ੱਕੀ ਖ਼ੇਲ’ ਵਿਚ ਸ਼ਾਹ ਗੁਮਾਸ਼ਤੀ ਦਾ ਕੰਮ ਕਰਦੇ ਸਨ । ਸਦਰ ਬਜ਼ਾਰ ਦੇ ਹ ਬਾੜੀ ਸਟਰੀਟ ਵਿਚ ਉਸ ਨੇ ਇਕ ਛੋਟਾ ਜਿਹਾ ਮਕਾਨ ਕਿਰਾਏ ਤੇ ਲਿਆ ਹੋ ਸੀ। ਥੋੜ੍ਹੇ ਦਿਨਾਂ ਤੋਂ ਹੀ ਉਸ ਨਾਲ ਮੇਰੀ ਮਿਤ੍ਰਤਾ ਹੋਈ ਸੀ। 

ਮੈਂ ਉਸਦੇ ਘਰ ਜਾ ਕੇ ਵੇਖਿਆ, ਬੈਠਕ ਉਸ ਦੀ ਛੋਟੀ ਜਿਹੀ ਸੀ, ਵਿਚ ਮਸੇ ਦੋ ਮੰਜੇ, ਤਿੰਨ ਕੁਰਸੀਆਂ ਤੇ ਕੁਝ ਟਰੰਕ ਹੀ ਸਮਾ ਸਕਦੇ ਸਨ ਉਸ ਦੀ ਸੁਚੱਜੀ ਸੰਭਾਲ ਤੇ ਸਜਾਵਟ ਨੇ ਮੈਨੂੰ ਇਹ ਸਮਝਣ ਵਿਚ ਕੁਝ ਨਾ ਰਹਿਣ ਦਿੱਤੀ ਕਿ ਜੈਰਾਮ ਸਿੰਘ ਦੀ ਵਹੁਟੀ ਬੜੀ ਸਲੀਕੇ ਵਾਲੀ ਤੇ ਕੁੜੀ ਹੈ। 

ਜੈਰਾਮ ਸਿੰਘ ਮੈਨੂੰ ਕਮਰੇ ਵਿਚ ਬਿਠਾ ਕੇ ਆਪ ਰਸੋਈ ਘਰ ਵਿਚ ਿ ਤੇ ਓਥੇ ਉਸ ਨੇ ਕਾਫ਼ੀ ਦੇਰ ਲਾ ਦਿੱਤੀ। ਕਿਉਂ ਦੇਰ ਲਾ ਦਿੱਤੀ ? ਇਹ ਮੈਥੋਂ ਗੁਝੀ ਨਹੀਂ ਸੀ। ਸਾਡੇ ਘਰਾਂ ਦੀ ਮਹਿਮਾਨ-ਨਿਵਾਜੀ ਬੜੀ ਅਜੀਬ ਹੈ। ਪ੍ਰਾਹੁਣੇ ਲਈ ਜਿੰਨਾ ਵਧ ਤੋਂ ਵਧ ਉਚੇਚ ਕੀਤਾ ਜਾਵੇ ਓਨੀ ਹੀ ਮੀਰ ਦੀ ਵਡਿਆਈ ਸਮਝੀ ਜਾਂਦੀ ਹੈ। ਪਰ ਮੇਰਾ ਸੁਭਾਓ ਮੁੱਢ ਤੋਂ ਹੀ ਕੁਝ ਹੋਰ ਦਾ ਹੈ, ਮੈਨੂੰ ਇਹੋ ਜਿਹੀ ਪ੍ਰਾਹੁਣੇਚਾਰੀ ਤੋਂ ਚਿੜ ਹੈ, ਮੈਨੂੰ ਤਾਂ ਉਸ ਘਰ ਰੋਟੀ ਖਾਣ ਦਾ ਸੁਆਦ ਆਉਂਦਾ ਹੈ, ਜਿਥੇ ਆਪਣੀ ਹੱਥੀਂ ਜਿੰਨੀ ਚੀਜ਼ ਹੋਵੇ ਲੈ ਲਵਾਂ, ਬਿਲਕੁਲ ਆਪਣੇ ਘਰ ਵਾਂਗ। 

ਇਹ ਇਕੱਲੀਆਂ ਘੜੀਆਂ ਬਿਤਾਣੀਆਂ ਮੇਰੇ ਲਈ ਕੁਝ ਭਾਰੂ ਹੋ ਜਾਂਦਾ ਪਰ ਕਮਰੇ ਦੀ ਸਜਾਵਟ, ਦੀਵਾਰਾਂ ਨਾਲ ਟੰਗੀਆਂ ਹੋਈਆਂ ਤਸਵੀਰਾਂ ਤੇ ਹੱਥੀ ਕੱਢੇ ਹੋਏ ਵੇਲ ਬੂਟਿਆਂ ਦੇ ਕਿੱਤਿਆਂ ਦੀ ਦੇਖਭਾਲ ਵਿਚ ਮੇਰਾ ਵਕਤ ਸੁਖਾਲਾ ¦ਘ ਗਿਆ। 

ਖ਼ਾਸ ਕਰਕੇ ਇਕ ਚੀਜ਼ ਇਸ ਕਮਰੇ ਵਿਚ ਐਸੀ ਸੀ, ਜਿਸ ਨੇ ਮੇਰਾ ਸਾਰਾ ਧਿਆਨ ਆਪਣੀ ਵਲ ਖਿੱਚ ਲਿਆ-ਇਹ ਸੀ ਇਕ ਲਾਸ਼ ਦੀ ਤਸਵੀਰ। ਇਕ ਪਠਾਣ ਗੱਭਰੂ ਦੀ ਲਾਸ਼ । ਸੋਹਣਾ ਉੱਚਾ ਲੰਮਾ ਕੱਦ, ਮੱਸ ਫੁਟਵੀਂ ਨੁਹਾਰ, ਮੁਰਦਾ ਚਿਹਰੇ ਉੱਤੇ ਵੀ ਜੀਊਂਦੀ ਝਲਕ, ਇਕ ਵਧੇਰੇ ਪੱਥਰ ਉੱਤੇ-ਜਿਵੇਂ ਸਰ੍ਹਾਣਾ ਹੁੰਦਾ ਹੈ—ਸਿਰ ਟਿਕਿਆ ਹੋਇਆ, ਫੱਟੜ ਮੱਥੇ ਵਿਚੋਂ ਲਹੂ ਵਗ ਕੇ ਕਮੀਜ਼ ਭਿੱਜੀ ਹੋਈ। ਸ਼ਾਇਦ ਇਹ ਗੋਲੀ ਦਾ ਨਿਸ਼ਾਨ ਸੀ। ਦੂਜੀ ਗੋਲੀ ਦਾ ਚਿੰਨ੍ਹ ਉਸ ਦੇ ਖੱਬੇ ਮੋਢੇ ਤੇ ਦਿਖਾਈ ਦੇ ਰਿਹਾ ਸੀ, ਕਿਉਂਕਿ ਕਮੀਜ਼ ਦਾ ਉਹ ਹਿੱਸਾ ਛੇਕਿਆ ਤੇ ਲਹੂ ਨਾਲ ਲਿਬੜਿਆ ਹੋਇਆ ਸੀ, ਤੀਜੀ ਗੋਲੀ ਉਸ ਦੇ ਸੱਜੇ ਪੱਟ ਵਿਚ ਵੱਜੀ ਹੋਈ ਸੀ। 

ਉਸ ਦੀ ਭਾਰੀ ਬੰਦੂਕ ਲਾਗੇ ਪਈ ਸੀ, ਤੇ ਗੋਲੀਆਂ ਨਾਲ ਭਰਿਆ ਹੋਇਆ ਖ਼ਾਕੀ ਰੰਗ ਦਾ ਝੋਲਾ ਉਸ ਦੇ ਗਲ ਵਿਚ ਇਕ ਪਾਸੇ ਨੂੰ ਉਲਰਿਆ ਹੋਇਆ ਸੀ, ਉਸ ਦੀਆਂ ਦੋਵੇਂ ਬਾਹਾਂ ਕੁਝ ਪਿਛਾਂਹ ਕਰਕੇ ਜ਼ਮੀਨ ਤੇ ਫੈਲੀਆਂ ਹੋਈਆਂ ਤੇ ਲੱਤਾਂ ਸਿੱਧੀਆਂ ਆਕੜੀਆਂ ਹੋਈਆਂ ਸਨ। 

‘ਲਾਸ਼’ ਦਾ ਨਾਉਂ ਹੀ ਡਰਾਉਣਾ ਹੁੰਦਾ ਹੈ, ਪਰ ਮੈਂ ਜਿਉਂ ਜਿਉਂ ਉਸ ਤਸਵੀਰ ਵਲ ਵੇਖਦਾ ਸਾਂ, ਮੇਰੀ ਰੁਚੀ ਉਸ ਵਿਚ ਖੁਭਦੀ ਜਾਂਦੀ ਸੀ । ਉਸ ਦਾ ਦ੍ਰਿਸ਼ ਡਾਢਾ ਸਹਿਮ ਭਰਿਆ ਸੀ, ਪਰ ਪਤਾ ਨਹੀਂ ਉਸ ਵਿਚ ਕਿਹੜੀ ਖਿੱਚ ਸੀ, ਕਿ ਮੇਰਾ ਦਿਲ ਬਦੋਬਦੀ ਉਸ ਵਲ ਖਿੱਚਿਆ ਜਾ ਰਿਹਾ ਸੀ। ਘੜੀ ਮੁੜੀ ਮੇਰੇ ਅੰਦਰੋਂ ਅਵਾਜ਼ ਉਠੇ-ਕੇਹਾ ਸੋਹਣਾ ਛਬੀਲਾ ਗੱਭਰੂ, ਤੇ ਕਿੱਡੀ ਡਰਾਉਣੀ ਮੌਤ! ਕੀ ਕਿਸੇ ਅਭਾਗੀ ਪਠਾਣੀ ਨੇ ਇਹਨੂੰ ਏਸੇ ਮੌਤ ਮਰਨ ਲਈ ਜਨਮ ਦਿੱਤਾ ਸੀ ? 

ਅਚਾਨਕ ਮੇਰਾ ਧਿਆਨ ਤਸਵੀਰ ਵਲੋਂ ਉੱਖੜ ਗਿਆ, ਜਦ ਮੇਰੇ ਕੰਨਾਂ ਵਿਚ ਇਕ ਡਾਢੀ ਮਿੱਠੀ-ਸੰਗੀਤਕ ਜਿਹੀ ਆਵਾਜ਼ ਪਈ-“ਭਾਪਾ ਜੀ, ਸਤਿ ਸ੍ਰੀ ਅਕਾਲ।” 

ਇਕ ਸੋਲ੍ਹਾਂ ਸਤਾਰ੍ਹਾਂ ਵਰ੍ਹਿਆਂ ਦੀ ਗੁਟਕਣੇ ਜਿਹੇ ਕੱਦ ਦੀ ਮੁਟਿਆਰ ਮੇਰੇ ਸਾਹਮਣੇ ਹੱਥ ਜੋੜੀ ਖੜੋਤੀ ਸੀ । ਉਸ ਦੇ ਨਿੱਕੇ ਨਿੱਕੇ ਅੰਗਾਂ ਵਿਚੋਂ ਮਾਨੋਂ ਸੁੰਦਰਤਾ ਦੀਆਂ ਸ਼ੁਆਵਾਂ ਉਠ ਰਹੀਆਂ ਸਨ। ਅਦਬ ਭਰੀਆਂ ਨੀਵੀਆਂ ਅੱਖਾਂ, ਚਿਹਰੇ ਉੱਤੇ ਅਧ-ਖਿੜੀ ਕਲੀ ਵਰਗੀ ਮੁਸਕਰਾਹਟ, ਕੰਵਲ ਦੀਆਂ ਪੰਖੜੀਆਂ ਵਲੋਂ ਹਠ, ਪਰ ਜਾਪਦਾ ਸੀ ਜਿਵੇਂ ਆਪਣੀ ਸੁੰਦਰਤਾ ਤੋਂ ਉਹ ਉੱਕੀ ਹੀ ਅਨਜਬ मी। 

ਮੇਰੇ ਉੱਤੇ ਰੋਹਬ ਜਿਹਾ ਛਾ ਗਿਆ। ਸੁੰਦਰਤਾ ਵਿਚ ਵੀ ਇਕ ਤਰ੍ਹਾਂ ਦੇ ਰੋਹਬ ਹੁੰਦਾ ਹੈ, ਜਿਹੜਾ ਵੱਡੇ ਤੋਂ ਵੱਡੇ ਮਰਦਊ ਨੂੰ ਇਕ ਵਾਰੀ ਪਛਾੜ ਦੇ चै। 

ਉਹ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਇਸ ਤਰ੍ਹਾਂ ਅਝੱਕ ਬੈਠ ਗਈ, ਜਿ ਮੈਂ ਉਸ ਦਾ ਚਿਰਾਂ ਤੋਂ ਵਾਕਫ਼ ਹੁੰਦਾ ਹਾਂ। 

ਮੈਂ ਵੀ ਅਦਬ ਨਾਲ ‘ਸਤਿ ਸ੍ਰੀ ਅਕਾਲ’ ਦਾ ਉੱਤਰ ਦੇ ਕੇ–ਤਸਵਾਂ ਵਲੋਂ ਧਿਆਨ ਹਟਾ ਕੇ ਉਸ ਵਲ ਮੁਖਾਤਬ ਹੋਇਆ-“ਜੈਰਾਮ ਸਿੰਘ ਹੋਰੀਂ ਕਿ ਬਾਹਰ ਚਲੇ ਗਏ ਨੇ ?” 

“ਹੁਣੇ ਆ ਜਾਂਦੇ ਨੇ” ਉਸ ਬੜੀ ਬੇ-ਤਕੱਲਫੀ ਨਾਲ ਕਹਿਣਾ ਕੀਤਾ-“ਸਾਡਾ ਨੌਕਰ ਕਲ੍ਹ ਦਾ ਤਕੜਾ ਨਹੀਂ, ਇਸ ਕਰਕੇ ਬਜ਼ਾਰ ਦਾ ਹੈ. ਵੀ ਇਹਨਾਂ ਨੂੰ ਕਰਨਾ ਪੈਂਦਾ ਏ। ਹੋਰ ਚੀਜ਼ਾਂ ਤੇ ਸਾਰੀਆਂ ਗੁਆਂਢੀਆਂ ਦੇ ਨੋਕ ਤੋਂ ਮੰਗਵਾ ਲਈਆਂ ਸਨ, ਇਕ ਦੋ ਚੀਜ਼ਾਂ ਲਿਆਉਣ ਵਾਲੀਆਂ ਸਨ । ਨਾ: ਉਹਨਾਂ ਨੇ ਇਕ ਦੋਸਤ ਨੂੰ ਰੋਟੀ ਆਖੀ ਹੋਈ ਸੀ। ਸ਼ਾਇਦ ਉਸ ਵਲੋਂ ਵੀ ਹੁੰ ਆਉਣ। ਉਹਨਾਂ ਦਾ ਘਰ ਬਹੁਤਾ ਦੂਰ ਨਹੀਂ। ਬਾਬੂ ਦੇਵ ਰਾਜ ਨੂੰ ਤੁਸੀਂ ਮਿ ਕੇ ਬੜੇ ਖੁਸ਼ ਹੋਵੋਗੇ। ਬੜੇ ਹਸਮੁਖ ਆਦਮੀ ਨੇ । ਏਡੇ ਮਖ਼ੌਲੀਏ ਨੇ, ਹਸਾ ਹਸ ਕੇ ਢਿੱਡੀ ਪੀੜਾਂ ਪਾ ਦੇਂਦੇ ਨੇ!” ਤੇ ਗੱਲਾਂ ਕਰਦੀ ਕਰਦੀ ਉਹ ਖੁਲ੍ਹ ਕੇ ਹੱਸਣ ਲੱਗੀ, ਸ਼ਾਇਦ ਜਿਸਦਾ ਜ਼ਿਕਰ ਕਰ ਰਹੀ ਸੀ, ਉਸ ਤੋਂ ਸੁਣੀ ਹੋਈ ਕੋਈ ਹਸਾਉਣ ਗੱਲ ਉਸ ਨੂੰ ਯਾਦ ਆ ਗਈ ਸੀ। 

ਇਸ ਘਰ ਵਿਚ ਆ ਕੇ ਇਕ ਚੀਜ਼ ਮੈਂ ਸਾਰੀ ਉਮਰ ਵਿਚ ਸ਼ਾਇਦ ਪਹਿਲਾਂ ਵੇਰਾਂ ਵੇਖੀ-ਵੇਖੀ ਨਹੀਂ-ਅਨੁਭਵ ਕੀਤੀ, ਜਿਸ ਨੂੰ ਮੈਂ ਕਿਹੜੇ ਸ਼ਬਦਾਂ ਵਿਚ ਵਰਣਨ ਕਰਾਂ, ਸਮਝ ਨਹੀਂ ਆਉਂਦੀ। ਪਰ ਜੇ ਮੈਂ ਉਸ ਨੂੰ ‘ਅਲ੍ਹੜ ਸੁੰਦਰਤਾ ਕਹਿ ਦਿਆਂ ਤਾਂ ਬਿਲਕੁਲ ਤਾਂ ਨਹੀਂ ਪਰ ਕਿਸੇ ਹਦ ਤਕ ਮੇਰਾ ਮਤਲਬ ਪਾਠਕ ਸਮਝ ਲੈਣਗੇ। 

ਗੱਲਾਂ ਦਾ ਰੁਖ ਪਲਟ ਕੇ-ਸ਼ਾਇਦ ਇਹ ਖ਼ਿਆਲ ਕਰਕੇ ਕਿ ਉਸ ਦਾ ਪ੍ਰਾਹੁਣਾ, ਦੋਸਤ ਦੀ ਉਡੀਕ ਵਿਚ ਕਾਹਲਾ ਨਾ ਪੈ ਗਿਆ ਹੋਵੇ—ਉਹ ਬੋਲੀ-“ਉਹਨਾਂ ਨੂੰ ਬਹੁਤਾ ਚਿਰ ਨਹੀਂ ਲਗਣਾ-ਬਸ ਆਏ ਕਿ ਆਏ।” 

ਉਸ ਦੀਆਂ ਸਰਲ ਗੱਲਾਂ ਵਿਚੋਂ ਜਿਹੜਾ ਮੈਨੂੰ ਰਸ ਆ ਰਿਹਾ ਸੀ, ਉਸ ਵਿਚ ਖੀਵਾ ਹੋ ਕੇ ਮੈਂ ਉੱਤਰ ਦਿੱਤਾ—“ਨਹੀਂ ਭੈਣ ਜੀ, ਮੈਨੂੰ ਕੋਈ ਕਾਹਲੀ ਤੇ ਨਹੀਂ।” 

ਇਸ ਗੱਲ ਕੱਥ ਦੇ ਦੌਰਾਨ ਵਿਚ ਵੀ ਕਈ ਵਾਰੀ ਮੇਰੀ ਨਜ਼ਰ ਬਦੋਬਦੀ ਉਸ ਲਾਸ਼ ਦੀ ਤਸਵੀਰ ਤੇ ਜਾ ਪੈਂਦੀ ਸੀ ਤੇ ਉਸ ਬਾਬਤ ਪੁਛਣਾਂ ਵੀ ਚਾਹੁੰਦਾ ਸੀ। ਮੇਰੀ ਇਸ ਤਕਣੀ ਨੂੰ ਸ਼ਾਇਦ ਉਸ ਕੁੜੀ ਨੇ ਤਾੜ ਲਿਆ। 

“ਤੁਸੀਂ ਇਸ ਤਸਵੀਰ ਨੂੰ ਵੇਖ ਕੇ ਹੈਰਾਨ ਹੁੰਦੇ ਹੋਵੋਗੇ ਕਿ ਸਿੱਖਾਂ ਦੇ ਘਰ ਵਿਚ ਇਕ ਪਠਾਣ ਦੀ ਤਸਵੀਰ ਕਿਉਂ ਲਗੀ ਹੋਈ ਏ, ਪਰ…ਪਰ…।” ਕਹਿੰਦੀ ਕਹਿੰਦੀ ਉਹ ਰੁਕ ਗਈ, ਤੇ ਮੈਂ ਵੇਖਿਆ ਉਸ ਦਾ ਗਲਾ ਕੁਝ ਭਾਰਾ ਹੋ ਗਿਆ ਸੀ, ਅੱਖਾਂ ਵੀ ਕੁਝ ਛਲ੍ਹਕ ਆਈਆਂ ਸਨ। 

“……ਪਰ ਇਹ ਡਾਕੂ ਨਹੀਂ, ਇਕ ਦੇਵਤੇ ਦੀ ਤਸਵੀਰ ਹੈ। ਹੋਰਾਂ ਲਈ ਭਾਵੇਂ ਡਾਕੂ ਹੋਵੇ, ਪਰ ਮੇਰੇ ਲਈ ਤੇ…” ਤੇ ਉਸ ਦੀ ਆਵਾਜ਼ ਫੇਰ ਰੁਕ ਗਈ। 

ਏਨੇ ਨੂੰ ਜੈਰਾਮ ਸਿੰਘ-ਸ਼ਾਇਦ ਰਸੋਈ ਵਿਚ ਸਮਾਨ ਰਖ ਕੇ ਅੰਦਰ ਆ ਗਿਆ ਤੇ ਆਉਂਦਾ ਹੀ ਬੋਲਿਆ—“ਸ਼ਾਇਦ ਮੈਨੂੰ ਕੁਝ ਜ਼ਿਆਦਾ ਦੇਰ ਲਗ ਗਈ।” ਤੇ ਫੇਰ ਵਹੁਟੀ ਨੂੰ ਕਹਿਣ ਲੱਗਾ-“ਹਰਬੰਸ! ਤੂੰ ਝਟਪਟ ਥਾਲ ਪਰੋਸ ਕੇ ਲਿਆ, ਅਗੇ ਹੀ ਦੇਰ ਹੋ ਗਈ ਹੈ।” 

“ਕੋਈ ਦੇਰ ਨਹੀਂ ਹੋਈ” ਮੈਂ ਉਸ ਦਾ ਜ਼ਿਕਰ ਦੂਰ ਕਰਨ ਲਈ ਕਿਹਾ- “ਤੁਹਾਡੀ ਹਰਬੰਸ ਹੋਰਾਂ ਦੀਆਂ ਗੱਲਾਂ ਨੇ ਮੇਰਾ ਵਕਤ ਬੜਾ ਸੁਆਦਲਾ ਬਣਾ ਦਿੱਤਾ ਸੀ।” 

ਉਹ ਹੱਸ ਕੇ ਬੋਲਿਆ-“ਇਹਦੀਆਂ ਗੱਲਾਂ ਇਕ ਵਾਰੀ ਸ਼ੁਰੂ ਹੋ ਜਾਣ, ਫਿਰ ਖ਼ਤਮ ਹੋਣ ਵਿਚ ਨਹੀਂ ਆਉਂਦੀਆਂ। ਤੁਸੀਂ ਰੋਟੀ ਖਾਂਦੇ ਖਾਂਦੇ ਰੱਜ ਜਾਓਗੇ, ਪਰ ਇਹ ਤੁਹਾਡੇ ਕੰਨ ਖਾਂਦੀ ਨਹੀਂ ਰਜੇਗੀ।” ਤੇ ਉਸ ਨੇ ਹਰਬੰਸ ਵਲ ਤਕਿਆ, ਮੈਂ ਵੀ ਤਕਿਆ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਡਲ੍ਹਕ ਰਹੇ ਸਨ। 

“ਕਿਤੇ ਪਠਾਣ ਦੀ ਗਲ ਤੇ ਨਹੀਂ ਛੇੜ ਬੈਠੀ ” ਜੈਰਾਮ ਸਿੰਘ ਨੇ ਗੰਭੀਰ ਨਜ਼ਰ ਨਾਲ ਮੇਰੇ ਵਲ ਤਕ ਕੇ ਸਵਾਲ ਕੀਤਾ। 

“ਪਠਾਣ ਦਾ ਹੀ ਜ਼ਿਕਰ ਕਰਨ ਲਗੀ ਸੀ” ਮੈਂ ਉਸ ਤਸਵੀਰ ਵਲ ਤਕਦਿਆਂ ਉੱਤਰ ਦਿੱਤਾ—“ਮੇਰੀ ਵੀ ਸਲਾਹ ਇਸ ਬਾਬਤ ਕੁਝ ਸੁਣਨ ਦੀ ਹੈ।” 

“ਪਰ ਮੁਆਫ ਕਰਨਾ” ਜੈਰਾਮ ਸਿੰਘ ਦੇ ਚਿਹਰੇ ਉਤੋਂ ਹਾਸੇ ਦੇ ਭਾਵ ਉਡ ਚੁਕੇ ਸਨ-“ਇਹ ਤੁਹਾਨੂੰ ਕੁਝ ਨਹੀਂ ਸੁਣਾ ਸਕੇਗੀ। ਸਿਵਾਇ ਇਸ ਦੇ ਕਿ ਗੱਲ ਸ਼ੁਰੂ ਕਰਦਿਆਂ ਹੀ ਇਸ ਦਾ ਦਿਲ ਭਰ ਆਵੇ। ਇਸ ਦਾ ਹਾਲ ਤੁਹਾਨੂੰ ਮੈਂ ਸੁਣਾਵਾਂਗਾ।” 

ਮੇਰੀ ਸੁਣਨ ਦੀ ਤੀਬਰਤਾ ਹੋਰ ਵਧ ਗਈ। ਮੈਂ ਕਿਹਾ—“ਚੰਗਾ ਤਾਂ ਤੁਸੀਂ ਹੀ ਸੁਣਾਓ।” 

ਹਰਬੰਸ ਅੱਖਾਂ ਪੂੰਝਦੀ ਹੋਈ ਰਸੋਈ ਵੱਲ ਚਲੀ ਗਈ, ਤੇ ਜੈਰਾਮ ਸਿੰਘ ਨੇ ਬੈਠ ਕੇ ਮੈਨੂੰ ਉਸ ਤਸਵੀਰ ਬਾਰੇ ਇਸ ਤਰ੍ਹਾਂ ਸੁਣਾਨਾ ਸ਼ੁਰੂ ਕੀਤਾ- 

“ਇਹ ਕੋਈ ਡੇਢ ਕੁ ਵਰ੍ਹੇ ਦੀ ਗੱਲ ਹੈ, ਹਰਬੰਸ ਨਾਲ ਮੇਰਾ ਵਿਆਹ ਹੋਏ ਨੂੰ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ। ਇਕ ਵਾਰੀ ਇਹਨਾਂ ਦੇ ਪਿੰਡ ‘ਜਕੀ ਖ਼ੇਲ’ ਡਾਕਾ ਪਿਆ। ਡਾਕੂਆਂ ਦਾ ਟੋਲਾ ਝੱਖੜ ਵਾਂਗ ਆਇਆ ਤੇ ਵਲੋਹਣੇ ਵਾਂਗ ਲੁਟ ਪੁਟ ਕੇ ਚਲਦਾ ਬਣਿਆ। ਹਰਬੰਸ ਦੇ ਪੇਕੇ ਘਰ ਵਿਚ ਬਹੁਤ ਸਾਰੇ ਜ਼ੇਵਰ ਨਕਦੀ ਤੋਂ ਛੁਟ ਹਰਬੰਸ ਨੂੰ ਵੀ ਉਹ ਫੜ ਕੇ ਲੈ ਗਏ। 

“ਹਰਬੰਸ ਨੂੰ ਵੀ ਲੈ ਗਏ ?” ਮੈਂ ਹੈਰਾਨੀ ਨਾਲ ਜੈਰਾਮ ਸਿੰਘ ਵੱਲ ਤੱਕਿਆ। 

“ਹਾਂ” ਜੈਰਾਮ ਸਿੰਘ ਨੇ ਕਹਿਣਾ ਸ਼ੁਰੂ ਕੀਤਾ-“ਹਰਬੰਸ ਦੀ ਉਮਰ ਪੰਦਰਾਂ ਵਰ੍ਹਿਆਂ ਦੀ ਸੀ, ਵਿਚਾਰੀ ਰੋਂਦੀ ਘਰਕਦੀ ਨੂੰ ਬੰਨ੍ਹ ਕੇ ਖੱਚਰ ਉੱਤੇ ਲੱਦ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਹਰਬੰਸ ਦੀ ਜ਼ਬਾਨੀ ਪਤਾ ਲਗੀਆਂ। ਉਹ ਦਸਦੀ ਹੈ ਕਿ ਪਿੰਡ ਤੋਂ ਦੋ ਕੁ ਮੀਲ ਜਾਣ ਤੋਂ ਬਾਅਦ ਬੇਹੋਸ਼ ਹੋ ਗਈ ਤੇ ਫਿਰ ਉਸ ਨੂੰ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਉਹ ਇਕ ਪਹਾੜੀ ਦੀ ਗ਼ਾਰ ਵਿਚ ਪਹੁੰਚ ਦਿੱਤੀ ਗਈ। ਜਿਥੇ ਇਕ ਸਫ਼ ਉੱਤੇ ਉਹ ਲੰਮੀ ਪਈ ਹੋਈ ਸੀ, ਤੇ ਉਸ ਦੀ ਸਰ੍ਹਾਂਦੀ ਵਲ ਇਕ ਪਠਾਣੀ ਬੈਠੀ ਉਸ ਦੇ ਸਿਰ ਵਿਚ ਤੇਲ ਜਾਂ ਕੋਈ ਇਹੋ ਜਿਹੀ ਚੀਜ਼ ਝੱਸ ਰਹੀ ਸੀ। 

ਹਰਬੰਸ ਦਸਦੀ ਹੈ ਕਿ ਉਸ ਪਠਾਣੀ ਦੀ ਉਮਰ ਵੀਹਾਂ ਕੁ ਵਰ੍ਹਿਆਂ ਦੀ ਹੋਵੇਗੀ। ਸੇਓ ਵਰਗਾ ਉਸ ਦਾ ਰੰਗ ਤੇ ਦੋਹਾਂ ਮੋਢਿਆਂ ਤੇ ਪਲਮਦੀਆਂ ਦੋ ਲੰਮੀਆਂ ਜ਼ੁਲਫਾਂ, ਮੱਥੇ ਤੋਂ ਕੁਝ ਵਾਲ ਕਤਰੇ ਹੋਏ, ਡਾਢੀ ਹੀ ਸੋਹਣੀ ਤੇ ਰਿਸ਼ਟ ਪੁਸ਼ਟ ਏਨੀ ਕਿ ਤਕੜਾ ਮਰਦ ਉਸ ਦੀ ਚਪੇੜ ਖਾ ਕੇ ਪਾਣੀ ਨਾ ਮੰਗ ਸਕੇ। 

ਕਿਉਂਕਿ ਹਰਬੰਸ ਬੜੀ ਚੰਗੀ ਤਰ੍ਹਾਂ ਪਸ਼ਤੋ ਜਾਣਦੀ ਸੀ, ਇਸ ਲਈ ਥੋੜ੍ਹੇ ਦਿਨਾਂ ਵਿਚ ਹੀ ਦੋਹਾਂ ਦਾ ਗੂਹੜਾ ਸਹੇਲ ਹੋ ਗਿਆ। ਹਰਬੰਸ ਨੂੰ ਰੋਟੀ ਪਹੁੰਚਾਣ ਤੇ ਉਸ ਦਾ ਦਿਲ ਲਾਈ ਰਖਣ ਦੀ ਡੀਊਟੀ ਓਸੇ ਪਠਾਣੀ ਦੀ ਜ਼ਿਮੇਂ ਸੀ। ਕਦੇ ਕੋਈ ਮਰਦ ਉਸ ਗਾਰ ਵਲ ਆਉਂਦਾ ਹਰਬੰਸ ਨੇ ਨਹੀਂ ਸੀ ਡਿੱਠਾ। ਪਠਾਣੀ ਦਾ ਨਾਂ ਸੀ ‘ਸੁਲਤਾਨ ਜ਼ਰੀ’ ਤੇ ਉਸ ਨੂੰ ਵਿਆਹੀ ਨੂੰ ਵੀ ਲਗਪਗ ਹਰਬੰਸ ਜਿੰਨਾ ਹੀ ਚਿਰ ਹੋਇਆ ਸੀ । ਮਹੀਨਾ ਦੋ ਮਹੀਨੇ । 

ਪਹਿਲੇ ਪੰਜ ਛੀ ਦਿਨ ਹਰਬੰਸ ਨੇ ਬੜੇ ਔਖੇ ਕੱਟੇ ਬਿਨਾਂ ਖਾਣ ਪੀਣ ਤੇ ਬਿਨਾਂ ਸੁਤਿਆਂ, ਪਰ ਸੁਲਤਾਨ ਜ਼ਰੀ ਦੇ ਪਿਆਰ ਨੇ ਹੌਲੀ ਹੌਲੀ ਉਸ ਦਾ ਦੁਖ ਘਟਾਉਣਾ ਸ਼ੁਰੂ ਕਰ ਦਿੱਤਾ। 

ਸੁਲਤਾਨ ਜ਼ਰੀ ਆਪਣੇ ਪਤੀ ਪਾਸ ਰਹਿੰਦੀ ਸੀ। ਉਹਨਾਂ ਲੋਕਾਂ ਵਿਚ ਮੁਕਲਾਵੇ ਦੀ ਰਸਮ ਕੋਈ ਨਹੀਂ। ਵਿਆਹ ਤੋਂ ਦੂਜੇ ਦਿਨ ਹੀ ਲਾੜਾ ਆਪਣੀ ਵਹੁਟੀ ਨੂੰ ਘਰ ਲੈ ਜਾਂਦਾ ਹੈ, ਤੇ ਵਹੁਟੀ ਸਹੁਰੇ ਜਾਂਦੀ ਹੀ ਕੰਮ ਧੰਦੇ ਲਗ ਜਾਂਦੀ ਹੈ। ਸਾਡੇ ਵਾਂਗ ਉਹ ਵਰ੍ਹੇ ਛਿਮਾਹੀਆਂ ਰੇਸ਼ਮ ਹੰਢਾਣ ਤੇ ਹੱਥ ‘ਤੇ ਹੱਥ ਧਰ ਕੇ ਵਿਹਲੇ ਬੈਠਿਆਂ ਰਹਿਣ ਵਿਚ ਨਹੀਂ ਗੁਜ਼ਾਰ ਦੇਂਦੀਆਂ । ਸਗੋਂ ਉਹਨਾਂ ਲੋਕਾਂ ਵਿਚ ਚੰਗੀ ਵਹੁਟੀ ਦੇ ਲੱਛਣ ਹੀ ਇਹ ਹਨ ਕਿ ਉਹ ਵਿਆਹ ਤੋਂ ਬਾਅਦ ਕਿੰਨਾ ਕਰੜੇ ਤੋਂ ਕਰੜਾ ਕੰਮ ਕਰ ਸਕਦੀ ਹੈ। 

ਸਾਡਾ ਗੱਲਾਂ ਦਾ ਸਿਲਸਿਲਾ ਅਜੇ ਏਥੋਂ ਤੀਕ ਹੀ ਪੂਜਾ ਸੀ ਕਿ ਹਰਬੰਸ ਪਾਣੀ ਦੀ ਗੜਵੀ, ਚਿਰਮਚੀ ਤੇ ਤੌਲੀਆ ਲਈ ਸਾਡੇ ਹੱਥ ਧੁਆਣ ਲਈ ਕਮਰੇ ਵਿਚ ਆਈ। ਪਰ ਮੈਨੂੰ ਜੈਰਾਮ ਸਿੰਘ ਦੀ ਗੱਲ ਕਥ ਵਿਚੋਂ ਬੜਾ ਸੁਆਦ ਆ ਰਿਹਾ ਸੀ ਤੇ ਮੈਂ ਉਸ ਅਗੇ ਮਿੰਨਤ ਕੀਤੀ-“ਕ੍ਰਿਪਾ ਕਰ ਕੇ ਇਹ ਕਹਾਣੀ ਖ਼ਤਮ ਹੋ ਲੈਣ ਦਿਓ।” 

ਹਰਬੰਸ ਓਵੇਂ ਜਿਵੇਂ ਵਾਪਸ ਮੁੜ ਗਈ ਤੇ ਜੈਰਾਮ ਸਿੰਘ ਨੇ ਫੇਰ ਆਪਣਾ ਅਧੂਰਾ ਸਿਲਸਿਲਾ ਸ਼ੁਰੂ ਕੀਤਾ- 

“ਸੁਲਤਾਨ ਜ਼ਰੀ ਰੋਜ਼ ਦੋ ਵੇਲੇ ਇਕ ਹਿੰਦੂ ਮੁੰਡੇ ਨੂੰ ਰੋਟੀ ਚੁਕਾ ਕੇ ਗਾਰ ਵਿਚ ਆਉਂਦੀ। ਮਕਈ ਦੀ ਰੋਟੀ ਨਾਲ ਉਬਲੇ ਹੋਏ ਆਂਡੇ ਤੇ ਲੂਣ ਮਿਰਚਾਂ ਜਾਂ ਦੁੱਧ। ਬਸ ਇਹ ਸੀ ਹਰਬੰਸ ਦੀ ਖ਼ੁਰਾਕ। ਸੁਲਤਾਨ ਜ਼ਰੀ ਮੁੰਡੇ ਨੂੰ ਵਾਪਸ ਭੇਜ ਕੇ ਘੰਟਿਆਂ ਬੱਧੀ ਹਰਬੰਸ ਪਾਸ ਬੈਠੀ ਰਹਿੰਦੀ, ਤੇ ਉਸ ਦੀ ਇਸ ਡਰਾਉਣੀ ਕੈਦ ਬਾਰੇ ਅਫ਼ਸੋਸ ਕਰਿਆ ਕਰਦੀ। ਕਈ ਵਾਰੀ ਹਰਬੰਸ ਨੂੰ ਧੀਰਜ ਦਿਲਾਸਾ ਦੇਂਦੀ ਹੋਈ ਉਸ ਦੇ ਛੇਤੀ ਰਿਹਾ ਹੋਣ ਦਾ ਭਰੋਸਾ ਵੀ ਦਿਵਾਂਦੀ। 

ਹਰਬੰਸ ਦਾ ਸਾਰਾ ਵਕਤ ਮਾਪਿਆਂ ਦੀ ਯਾਦ ਤੇ ਸੁਲਤਾਨ ਜ਼ਰੀ ਦੀ ਉਡੀਕ ਵਿਚ ਬੀਤਦਾ ਸੀ। 

ਇਕ ਦਿਨ ਦੀ ਗੱਲ ਹੈ, ਹਰਬੰਸ ਰੋਟੀ ਖਾ ਕੇ ਹਟੀ ਸੀ। ਦੋਹਾਂ ਦੀਆਂ ਗੱਲਾਂ ਛਿੜ ਪਈਆਂ। ਸੁਲਤਾਨ ਜ਼ਰੀ ਉਹਨੂੰ ਪੁਛਣ ਲਗੀ-“ਮੇੜਨ ਦਾ ਪਾਰਾ ਜ਼ੜਾ ਕੀਗੀ ਕ ਨਾ ?” (ਪਤੀ ਨੂੰ ਮਿਲਣ ਲਈ ਦਿਲ ਕਰਦਾ ਈ ਕਿ ਨਹੀਂ ?)…..ਹਰਬੰਸ ਦਾ ਦਿਲ ਸ਼ਾਇਦ ਉਸ ਦਿਨ ਬਹੁਤ ਭਰਿਆ ਹੋਇਆ ਸੀ। ਇਸ ਹਨੇਰੀ ਗ਼ਾਰ ਵਿਚ ਆਇਆਂ ਉਸ ਨੂੰ ਵੀਹ ਦਿਨ ਹੋ ਗਏ ਸਨ। ਸੁਲਤਾਨ ਜ਼ਰੀ ਨੇ ਆਪਣੇ ਪ੍ਰਸ਼ਨ ਨੂੰ ਇਸ ਤਰ੍ਹਾਂ ਪੂਰਾ ਕੀਤਾ-“ ਜ਼ਮਾ ਮੇੜਨ ਖੋ ਯਉ ਰੋਜ਼ ਮ ਮਾਤਾ ਲਰੇ ਨਾ ਗੀ ਕੋਲੇ” (ਮੇਰਾ ਪਤੀ ਤਾਂ ਮੈਨੂੰ ਇਕ ਦਿਨ ਵੀ ਅੱਖਾਂ ਤੋਂ ਓਹਲੇ ਨਹੀਂ ਕਰ ਸਕਦਾ।) 

ਹਰਬੰਸ ਦੀਆਂ ਡਾਡਾਂ ਨਿਕਲ ਗਈਆਂ। ਪਠਾਣੀ ਦੀ ਛਾਤੀ ਤੇ ਸਿਰ ਧਰ ਕੇ ਉਹ ਇਤਨਾ ਰੋਈ ਕਿ ਸੁਲਤਾਨ ਜ਼ਰੀ ਦਾ ਦਿਲ ਵੀ ਪੰਗਰ ਗਿਆ। ਉਸ ਦੇ ਅੱਥਰੂ ਵੀ ਹਰਬੰਸ ਦੇ ਅੱਥਰੂਆਂ ਨਾਲ ਜਾ ਰਲੇ । ਉਠਣ ਲਗਿਆਂ ਪਠਾਣੀ ਨੇ ਉਸ ਨੂੰ ਕਿਹਾ-“ਔਰੇਗਾ, ਨਿਨ ਜ਼ ਅਖ਼ਪਲ ਮੋੜਨ ਤਾਂ ਵਾਯਮ ਚਿ ਤਾਤਾ ਦੇ ਜ਼ਾਇ ਨਾ ਖ਼ਲਾਸ ਕਈ” (ਠਹਿਰ ਜਾ, ਅੱਜ ਮੈਂ ਆਪਣੇ ਪਤੀ ਨੂੰ ਕਹਾਂਗੀ ਕਿ ਤੈਨੂੰ ਏਥੋਂ ਆਜ਼ਾਦ ਕਰ ਦੇਵੇ।) 

ਹਰਬੰਸ ਨੇ ਪਹਿਲਾਂ ਤਾਂ ਉਸ ਦੀਆਂ ਗੱਲਾਂ ਨੂੰ ਮਖ਼ੌਲ ਹੀ ਸਮਝਿਆ, ਪਰ ਜਦ ਉਸ ਦੇ ਚਿਹਰੇ ਉੱਤੇ ਦ੍ਰਿੜ੍ਹਤਾ ਤੇ ਗੰਭੀਰਤਾ ਦੇ ਭਾਵ ਵੇਖੋ ਤਾਂ ਉਸ ਨੂੰ ਪਠਾਣੀ ਦੀਆਂ ਗੱਲਾਂ ਉੱਤੇ ਕੁਝ ਕੁਝ ਵਿਸ਼ਵਾਸ ਹੋਣ ਲਗਾ। ਉਸ ਨੇ ਪੁਛਿਆ-“ਆਗ਼ਾ ਸਤਾ ਖ਼ਬਰਾ ਬਓ ਮਨੀ ?” (ਕੀ ਉਹ ਤੇਰੀ ਗੱਲ ਮੰਨ ਲਵੇਗਾ ?) 

ਪਠਾਣੀ ਬੋਲੀ-“ਚਿ ਨ ਮਨੀ ਜੋ ਸੁਲਤਾਨ ਜ਼ਰੀ ਜ਼ਵੰਦਾ ਨਾ ਪਾਤੇ ਕੀਗੀ” (ਜੇ ਨਹੀਂ ਮੰਨੇਗਾ ਤਾਂ ਸੁਲਤਾਨ ਜ਼ਰੀ ਵੀ ਜੀਉਂਦੀ ਨਹੀਂ ਰਹੇਗੀ।) 

ਇਹ ਕਹਿਣ ਤੋਂ ਬਾਅਦ ਉਹ ਹਰਬੰਸ ਨੂੰ ਜੱਫੀ ਪਾ ਕੇ ਮਿਲੀ ਤੇ ਫਿਰ ਬਾਹਰ ਨਿਕਲ ਗਈ। 

ਓਸੇ ਰਾਤ ਦਾ ਜ਼ਿਕਰ ਹੈ, ਅੱਧੀ ਕੁ ਰਾਤ ਨੂੰ ਜਦ ਹਰਬੰਸ ਆਪਣੀ ਗ਼ਾਰ ਵਿਚ ਸੁੱਤੀ ਹੋਈ ਸੀ, ਉਸ ਨੂੰ ਦੂਰ ਸਾਰੇ ਕਿਤੇ ਬੰਦੂਕ ਚਲਣ ਦੀ ਆਵਾਜ਼ ਨੇ ਜਗਾ ਦਿੱਤਾ, ਤੇ ਇਸ ਤੋਂ ਕੁਝ ਚਿਰ ਬਾਅਦ ਗ਼ਾਰ ਦੇ ਮੂੰਹ ਅਗੋਂ ਪੱਥਰ ਸਰਕਾ ਕੇ ਇਕ ਉੱਚਾ ਲੰਮਾ ਪਠਾਣ ਅੰਦਰ ਆਇਆ। ਉਸ ਦੇ ਮੋਢੇ ਤੇ ਇਕ ਭਾਰੀ ਬੰਦੂਕ ਤੇ ਗਲ ਵਿਚ ਕਾਰਤੂਸਾਂ ਦਾ ਭਰਿਆ ਥੈਲਾ ਸੀ…. । 

ਮੈਂ ਜੈਰਾਮ ਸਿੰਘ ਦੀ ਗੱਲ ਟੋਕ ਕੇ ਤਸਵੀਰ ਵਲ ਉਂਗਲ ਕਰ ਕੇ ਪੁਛਿਆ-“ਕੀ ਉਹ ਇਹੋ ਸੀ।” 

ਜੈਰਾਮ ਸਿੰਘ ਨੇ ਹਉਕਾ ਭਰ ਕੇ ਹਾਂ ਵਿਚ ਸਿਰ ਹਿਲਾਂਦਿਆਂ ਹੋਇਆਂ ਕਹਿਣਾ ਸ਼ੁਰੂ ਕੀਤਾ—ਤੇ ਪਠਾਣ ਨੇ ਆਉਂਦਿਆਂ ਹੀ ਹਰਬੰਸ ਨੂੰ ਕਿਹਾ—“ਖੋਰੇ ! ਜ਼ਿਰ ਸ਼ਾ, ਬਹਾਰ ਊਜ਼ਾ,” (ਭੈਣ! ਛੇਤੀ ਹੋ ਬਾਹਰ ਨਿਕਲ।) 

ਹਰਬੰਸ ਸਮਝ ਗਈ ਕਿ ਇਹ ਸੁਲਤਾਨ ਜ਼ਰੀ ਦਾ ਪਤੀ ਹੀ ਹੋਵੇਗਾ। ਉਹ ਬਾਹਰ ਨਿਕਲੀ। 

ਪਠਾਣ ਨੇ ਕਾਹਲੀ ਕਾਹਲੀ ਉਸ ਨੂੰ ਖੱਚਰ ਤੇ ਸਵਾਰ ਕੀਤਾ ਤੇ ਇਕ ਅਤਿ ਔਖੇ ਤੇ ਭੀੜੇ ਦੱਰੇ ਵਿਚੋਂ ਦੀ ਲੰਘਦਾ ਪਹਾੜ ਦੀ ਉਤਾਰੀ ਵਲ ਚਲ ਪਿਆ। 

ਹਰਬੰਸ ਕਈ ਮੀਲਾਂ ਤਕ ਚੁਪਚਾਪ ਖੱਚਰ ਤੇ ਚੜ੍ਹੀ ਤੁਰੀ ਗਈ। ਪਠਾਣ ਨੇ ਵੀ ਉਸ ਨਾਲ ਕੋਈ ਗੱਲ ਨਾ ਕੀਤੀ। ਹਰਬੰਸ ਨੇ ਇਕ ਪਾਸਿਓਂ ਕੁਝ ਖੜਾਕ ਜਿਹਾ ਸੁਣ ਕੇ ਕਿਹਾ—“ਰੋਰਾ! ਚਿ ਸੋਚ ਰੁਸਤੋ ਨਾ ਰਾਸ਼ੀ, ਨੇ ਬੀਆ ਬਾਸ ਕੀਗੀ ?” (ਭਰਾ! ਜੇ ਕੋਈ ਮਗਰੋਂ ਆ ਗਿਆ ਤਾਂ ਕੀ ਬਣੇਗਾ ?) ਪਠਾਣ ਨੇ ਬਿਨਾਂ ਲੰਮਾ ਚੌੜਾ ਉੱਤਰ ਦਿਤਿਆਂ ਆਪਣੀ ਬੰਦੂਕ ਵਲ ਇਸ਼ਾਰਾ ਕਰਦਿਆਂ ਕਿਹਾ-“ਔਹ ਦਾ ਚਿ ਰਾਸਰਾ ਦੀ” (ਤੇ ਐਹ ਜੂ ਸਾਡੇ ਨਾਲ ਹੈ।) 

“ਚਿ ਤਾਂ ਬਾਂਦੇ ਸੋਕ ਡਜ਼ ਓ ਕਈ, ਬਿਆ ?” (ਜੇ ਤੇਰੇ ਉੱਤੇ ਕਿਸੇ ਨੇ ਬੰਦੂਕ ਦਾਗ਼ ਦਿੱਤੀ ਫੇਰ ?) 

ਉਹ, ਬੋਲਿਆ-“ਹਿਸਾ ਪਰਵਾ ਨਿਸ਼ਤਾ” (ਕੋਈ ਪਰਵਾਹ ਨਹੀਂ।) 

ਹਰਬੰਸ ਬੋਲੀ-“ਔ ਤ ਖ ਮਲਕਾਣੀ ਬਸਿ ਕਈ ?” (ਤੇ ਤੇਰੀ ਸੁਆਣੀ ਕੀ ਕਰੇਗੀ ?) 

“ਆਗਾ ਲਾੜੋ” (ਉਹ ਚਲੀ ਗਈ।) 

“ਚਰਤਾ ?” (ਕਿਥੇ ?) 

“ਖ਼ੁਦਾਏ ਕੌਰ ਤਾ” (ਰੱਬ ਦੇ ਘਰ।) 

“ਹੈਂ! ਦਾ ਸਿ ਵਾਏ ਰੋਰਾ ?” (ਇਹ ਕੀ ਆਖਿਆ ਈ ਵੀਰਾ ?) 

“ਖ਼ੌਰੇ! ਤਾ ਡਜ਼ ਔਰੇ ਦਿਲੇਓ ?” (ਭੈਣ! ਤੂੰ ਠਾਹ ਦੀ ਆਂਵਾਜ਼ ਨਹੀਂ ਸੁਣੀ ?) “ਹਾਓ” (ਹਾਂ) ਤੇ ਇਸ ਤੋਂ ਬਾਅਦ ਪਠਾਣ ਨੇ ਹਰਬੰਸ ਨੂੰ ਦੱਸਿਆ ਨੂੰ ਉਹ ਆਉਂਦਾ ਹੋਇਆ ਆਪਣੀ ਸਜ-ਵਿਆਹੀ ਨੂੰ ਬੰਦੂਕ ਦਾ ਨਿਸ਼ਾਨਾ ਇ ਲਈ ਬਣਾ ਆਇਆ ਸੀ ਕਿ ਉਸ ਨੇ ਹੁਣ ਕਦੇ ਵੀ ਮੁੜ ਕੇ ਇਸ ਪਾਸੇ ਨਹੀਂ ਆਉਣਾ। ਹਰਬੰਸ ਨੇ ਸਹਿਮ ਭਰੀ ਆਵਾਜ਼ ਵਿਚ ਪੁਛਿਆ-“ਵਲੇ” (ਕਿਉਂ) ਉਸ ਨੇ ਉੱਤਰ ਦਿੱਤਾ—“ਵਲੇ ਚਿ ਮਾ ਮਖ਼ਪਲ ਕਬੀਲੇ ਸਰਾ ਦੋਕਾ ਕਿੜੇ ਦਾ (ਕਿਉਂਕਿ ਮੈਂ ਆਪਣੇ ਕਬੀਲੇ ਨਾਲ ਧੋਖਾ ਕੀਤਾ ਹੈ।) 

ਤੁਰਦਿਆਂ ਤੁਰਦਿਆਂ ਪ੍ਰਭਾਤ ਹੋ ਗਈ। ਹਰਬੰਸ ਦਾ ਕਿਲੀ (ਪਿੰਡ) ਏਥੋਂ ਸਿਰਫ਼ ਦੋਂਹ ਮੀਲਾਂ ਦੀ ਵਾਟ ਤੇ ਰਹਿ ਗਿਆ ਸੀ। ਤਾਂਹੀਂ ਖ਼ਬਰ ਕੇ ਮਗਰੋਂ “ਹੁ ਹਲਾ” ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਕੁਝ ਚਿਰ ਬਾਅਦ ਹਰਬੰਸ ਨੂੰ ਸਾਫ਼ ਸੁਣਾਈ ਦਿੱਤਾ—“ਦਾ ਲਾੜੋ—ਉਨੀਗਈ—ਨੜ ਨਸ਼ੀ” (ਔਹ ਗਿਆ ਜੇ-ਫੜ ਲਓ-ਨਿਕਲ ਨਾ ਜਾਵੇ।) 

ਪਠਾਣ ਨੇ ਝਟਪਟ ਆਪਣੇ ਲੱਕ ਨਾਲੋਂ ਪਟਕਾ ਖੋਲ੍ਹ ਕੇ ਹਰਬੰਸ ਦੇ ਦੋਹਾਂ ਪੈਰਾਂ ਨੂੰ ਦੁਪਾਸਿਓਂ ਬੰਨ੍ਹ ਕੇ ਖੱਚਰ ਦੇ ਪੇਟ ਨਾਲ ਇਸ ਤਰ੍ਹਾਂ ਕੱਸ ਦਿੱਤਾ ਕਿ ਖੱਚਰ ਦੇ ਸਰਪੱਟ ਦੌੜਨ ਨਾਲ ਵੀ ਉਹ ਡਿੱਗ ਨਾ ਸਕੇ, ਤੇ ਖੱਚਰ ਨੂੰ ਉਸ ਨੇ ਜਿਉਂ ਬੰਦੂਕ ਦਾ ਕੁੰਦਾ ਮਾਰਿਆ, ਉਹ ਹਵਾ ਨਾਲ ਗੱਲਾਂ ਕਰਨ ਲੱਗੀ। 

ਏਨੇ ਨੂੰ ਪਿਛਲੀ ਵਾਹਰ ਬਿਲਕੁਲ ਨੇੜੇ ਆ ਗਈ ਤੇ ਦੁਪਾਸਿਓਂ ਗੋਲੀਆਂ ਦੀ ਠਾਹ ਠਾਹ ਸ਼ੁਰੂ ਹੋ ਗਈ। ਬਰਾਬਰ ਵਾਹਰ ਦੀਆਂ ਗੋਲੀਆਂ ਦਾ ਜਵਾਬ ਦੇਂਦਾ ਹੋਇਆ ਉਹ ਪਠਾਣ ਖੱਚਰ ਦੇ ਮਗਰ ਉਡਿਆ ਆ ਰਿਹਾ ਸੀ। ਹਰਬੰਸ ਦੇ ਵੇਖਦਿਆਂ ਵੇਖਦਿਆਂ ਇਕ ਗੋਲੀ ਉਸ ਦੇ ਮੋਢੇ ਵਿਚ ਆ ਵੱਜੀ, ਪਰ ਉਹ ਬਰਾਬਰ ਨੱਠਦਾ ਹੋਇਆ ਵਿਚ ਵਿਚ ਵਾਹਰ ਵਲ ਸਿਧਾ ਕੇ ਗੋਲੀਆਂ ਚਲਾਈ ਆਉਂਦਾ ਸੀ। 

ਪਿੰਡ ਦੇ ਮਕਾਨ ਦਿਖਾਈ ਦੇਣ ਲਗੇ, ਕਿ ਦੂਜੀ ਗੋਲੀ ਉਸ ਦੇ ਪੱਟ ਵਿਚ ਆ ਵੱਜੀ। ਹੁਣ ਉਹ ਜ਼ੱਕੀ ਖੇਲ ਦੀ ਹੱਦ ਵਿਚ ਪਹੁੰਚ ਚੁਕੇ ਸਨ। ਪਠਾਣ ਨੇ ਖੱਚਰ ਨੂੰ ਇਕ ਹੋਰ ਕੁੰਦਾ ਛਡਿਆ, ਤੇ ਉਹ ਪਿੰਡ ਦੇ ਵਿਚ ਜਾ ਵੜੀ। ਪਰ ਪਠਾਣ ਅਗਾਂਹ ਨਾ ਵਧਿਆ ਉਹ ਮੁਕਾਬਲੇ ਤੇ ਡਟ ਗਿਆ। ਹਰਬੰਸ ਘਰ ਜਾ ਪਹੁੰਚੀ। 

ਡਾਕੂ ਆਇਆ ਸਮਝ ਕੇ ਪਿੰਡ ਦੇ ਲੋਕ ਮੁਕਾਬਲੇ ਲਈ ਨਿਕਲੇ। ਪਰ ਸਾਰੇ ਡਾਕੂ ਵਾਪਸ ਜਾ ਚੁਕੇ ਸਨ, ਸਿਰਫ਼ ਇਕ ਲਾਸ਼ ਪਈ ਹੋਈ ਮਿਲੀ, ਜਿਸ ਨੂੰ ਤਿੰਨ ਗੋਲੀਆਂ ਵਜੀਆਂ ਹੋਈਆਂ ਸਨ।” 

ਜੈਰਾਮ ਸਿੰਘ ਤੋਂ ਵਾਰਤਾ ਸੁਣ ਕੇ ਮੇਰਾ ਦਿਲ ਘਾਊਂ ਮਾਊਂ ਹੋਣ ਲਗਾ ਤੇ ਉਸ ਸੱਚ ਮੁੱਚ ਦੇਵਤੇ ਦੀ ਤਸਵੀਰ ਨੂੰ ਮੈਂ ਦਿਲ ਵਿਚ ਨਮਸਕਾਰ ਕੀਤਾ। ਜਿਸ ਨੇ ਇਕ ਸ਼ਰਨਾਗਤ ਨੂੰ ਬਚਾਣ ਲਈ ਪਹਿਲਾਂ ਆਪਣਾ ਘਰ ਬਰਬਾਦ ਕੀਤਾ ਤੇ ਫੇਰ ਜ਼ਿੰਦਗੀ। 

ਜੈਰਾਮ ਸਿੰਘ ਰੋਟੀ ਲਿਆਉਣ ਲਈ ਉਠ ਕੇ ਜਦ ਬਾਹਰ ਨਿਕਲਿਆ, ਤਾਂ ਬੂਹੇ ਲਾਗੇ ਖੜੋਤੀ ਹਰਬੰਸ ਹਟਕੋਰੇ ਲੈ ਰਹੀ ਸੀ। 

ਨਾਮੁਰਾਦ 

“ਸੱਚ ਮਿਰਚਾਂ ਤੇ ਕੂੜ ਗੁੜ” ਕਮਾਲ ਦੀ ਸੱਚਾਈ ਹੈ ਇਸ ਕਹਾਵਤ ਵਿਚ। ਅੱਖਾਂ ਵਾਲੇ ਨੂੰ ਤੁਸੀਂ ਅੰਨ੍ਹਾਂ ਕਹਿ ਦਿਓ ਪਰ ਜੇ ਅੰਨ੍ਹੇ ਨੂੰ ਅੰਨ੍ਹਾ ਆਖ ਦਿਓ ਤਾਂ ਉਹ ਤੁਹਾਡੇ ਗਲ ਪੈ ਜਾਵੇਗਾ। ਸ਼ਾਇਦ ਇਸੇ ਡਰੋਂ ਸਿਆਣਿਆਂ ਨੇ ਅੰਨ੍ਹੇ ਨੂੰ ‘ਸੂਰਦਾਸ’ ਜਾਂ ‘ਸੂਰਮਾ ਸਿੰਘ’, ਬੋਲੇ ਨੂੰ ‘ਚੁਬਾਰਾ’ ਤੇ ਲੰਗੜੇ ਨੂੰ ‘ਸੁਚਾਲਾ’ ਕਹਿਣ ਦਾ ਰਿਵਾਜ ਚਲਾਇਆ ਹੋਵੇਗਾ। ਮਤਲਬ ਇਹ ਕਿ ਸਚਿਆਈ ਦੇ ਨੰਗੇਜ਼ ਉੱਤੇ ਪਰਦਾ ਪਾਣ ਲਈ। ‘ਨਾਮੁਰਾਦ’ ਇਕ ਸਖ਼ਤ ਕਿਸਮ ਦੀ ਗਾਲ੍ਹ ਸਮਝੀ ਜਾਂਦੀ ਹੈ। ਸ਼ੈਤਾਨ, ਬਦਮਾਸ਼ ਤੇ ਹੋਰ ਇਹੋ ਜਿਹੀਆਂ ਗਾਲ੍ਹਾਂ ਭਾਵੇਂ ਕੋਈ ਸਹਾਰ ਹੀ ਲਵੇ, ਪਰ ‘ਨਾਮੁਰਾਦ’ ਇਹ ਕੁਝ ਵਧੇਰੇ ਹੀ ਦਿਲ ਖ਼ਰਾਸ਼ ਜਿਹੀ ਗਾਲ੍ਹ ਹੈ, ਇਸ ਦੀ ਆਵਾਜ਼ ਹੀ ਕੰਨਾਂ ਨੂੰ ਜ਼ਹਿਰ ਮਲੂਮ ਹੁੰਦੀ ਹੈ। ਸ਼ਾਇਦ ਇਸ ਲਈ ਕਿ ਕੋਈ ਵੀ ਇਨਸਾਨ ਦੁਨੀਆਂ ਵਿਚ ਆ ਕੇ ਨਾਮੁਰਾਦ ਨਹੀਂ ਰਹਿਣਾ ਚਾਹੁੰਦਾ। 

ਤੇ ਉਸ ਦਿਨ ਗੁੱਸੇ ਵਿਚ ਆ ਕੇ ਮੈਂ ਉਸ ਨੂੰ ਨਾਮੁਰਾਦ ਕਹਿ ਬੈਠਾ। ਮੈਂ ਉਸ ਨੂੰ ਇਹ ਵਿਸ਼ੇਸ਼ਣ ਦੇ ਕੇ ਕੋਈ ਅਤਕਥਨੀ ਨਹੀਂ ਸੀ ਕੀਤੀ, ਨਾ ਹੀ ਝੂਠੀ ਗੱਲ ਕਹੀ ਸੀ, ਜਦ ਕਿ ਵਾਸਤਵ ਵਿਚ ਓਹ ਹੈ ਹੀ ਨਾਮੁਰਾਦ ਸੀ । ਪਰ ਇਹੋ ਤਾਂ ਮੇਰੀ ਸਭ ਤੋਂ ਵੱਡੀ ਭੁੱਲ ਸੀ ਕਿ ‘ਅੰਨ੍ਹੇ ਨੂੰ ਅੰਨ੍ਹਾ’ ਆਖਣ ਵਾਲਾ ਨੰਗਾ ਸੱਚ ਕਹਿ ਬੈਠਾ। 

ਮੈਂ ਉਸ ਦੀ ਥੋੜ੍ਹੀ ਬਹੁਤ ਇੱਜ਼ਤ ਕਰਦਾ ਹਾਂ। ਪਰ ਉਸ ਦਿਨ ਪਤਾ ਨਹੀਂ ਕਿਉਂ ਅੰਦਰਲੇ ਕਿਸੇ ਵੇਗ ਦਾ ਧੱਕਿਆ ਹੋਇਆ ਇਹ ਕੌੜਾ ਵਾਕ ਮੇਰੇ ਮੂੰਹ ਨਿਕਲ ਗਿਆ-“ਨਾਮੁਰਾਦ! ਪਹਿਲਾਂ ਹੀ ਮਰਦਿਓਂ…..।” 

ਕਿਤਨਾ ਪਛਤਾਇਆ ਮੈਂ ਇਸ ਵਾਕ ਨੂੰ ਮੂੰਹੋਂ ਕੱਢ ਕੇ। ਕੋਈ ਨਿੱਕਾ ਨਿਆਣਾ ਵੀ ਤਾਂ ਉਹ ਨਹੀਂ ਸੀ। ਮੇਰੀ ਹੀ ਉਮਰ ਦਾ ਜਾਂ ਦੋ ਚਾਰ ਵਰ੍ਹੇ ਛੋਟਾ ਹੋਵੇਗਾ, ਪਰ ਨਿਕਲੀ ਹੋਈ ਗੱਲ ਤਾਂ ਮੂੰਹ ਵਿਚ ਵਾਪਸ ਨਹੀਂ ਆ ਸਕਦੀ। ਜੇ ਕਦੀ ਗੁੱਸੇ ਵਿਚ ਆ ਕੇ ਉਹ ਮੇਰੇ ਮੂੰਹ ਤੇ ਇਕ ਅੱਧ ਚਪੇੜ ਕੱਢ ਮਾਰਦਾ ਤਾਂ ਮੈਂ ਖ਼ੁਸ਼ ਹੁੰਦਾ ਆਪਣੀ ਗ਼ਲਤੀ ਦੀ ਤਲਾਫ਼ੀ ਜਾਂ ਆਪਣੇ ਪਾਪ ਦਾ ਪ੍ਰਾਸ਼ਚਿਤ ਸਮਝ ਕੇ, ਪਰ ਐਸਾ ਕਰਨ ਦੀ ਬਜਾਇ ਉਹ ਵਿਚਾਰਾ ਤਾਂ ਰੋ ਹੀ ਪਿਆ, ਤੇ ਰੋਇਆ ਵੀ ਇਤਨਾ ਕਿ ਕੀ ਦਸਾਂ ਇਕ ਚਿੱਟੀ ਦਾੜ੍ਹੀ ਵਾਲੇ ਨੂੰ ਰੁਆ ਕੇ ਮੇਰੇ ਦਿਲ ਦੀ ਕੀ ਹਾਲਤ ਹੋਈ, ਇਸ ਦਾ ਵਰਣਨ ਕਰਨਾ ਮੇਰੇ ਲਈ ਮੁਸ਼ਕਲ ਹੈ। ਬਥੇਰੀਆਂ ਮੁਆਫ਼ੀਆਂ ਮੰਗੀਆਂ, ਜੱਫ਼ੀ ਵਿਚ ਲੈ ਕੇ ਉਸ ਨੂੰ ਪਿਆਰਿਆ ਦੁਲਾਰਿਆ, ਪਰ ਕਿੱਥੇ। ਉਸ ਦੀਆਂ ਭੁੱਬਾਂ, ਉਸ ਦੀਆਂ ਸਿਸਕੀਆਂ, ਆਹ ਵਿਚਾਰਾ ! 

ਗੱਲ ਜ਼ਰਾ ਲੰਮੇਰੀ ਹੈ, ਹੁਣ ਜਦ ਦਸਣ ਲਗਾ ਹਾਂ ਤਾਂ ਸਾਰਾ ਕੁਝ ਦਸਣਾ ਹੀ ਪਵੇਗਾ। 

ਉਸ ਦਾ ਨਾਂ ਹੈ ‘ਲਹਿਣਾ ਸਿੰਘ’ ਪੁਰਾਣਾ ਤੇ ਸਿੱਧ ਪੱਧਰਾ ਜਿਹਾ ਨਾਉਂ, ਪਰ ਵਿਚਾਰੇ ਦੀ ਜ਼ਿੰਦਗੀ ਬਿਲਕੁਲ ਹੀ ਆਪਣੇ ਨਾਂ ਨਾਲੋਂ ਪ੍ਰਤੀਕੂਲ ਹੈ। ਕਿਸੇ ਪਾਸੋਂ ਕੁਝ ਲੈਣਾ ਜਿਵੇਂ ਉਸ ਦੇ ਭਾਗਾਂ ਵਿਚ ਹੀ ਨਹੀਂ ਲਿਖਿਆ-ਸਭਨਾਂ ਦਾ ਦੇਣਾ ਹੀ ਦੇਣਾ। 

ਪੰਜਾਹ ਸਾਲ ਦੀ ਉਮਰ ਹੋਣ ਤੇ ਵੀ ਉਹ ਅਜੇ ਤੀਕ ਕੁਆਰਾ ਹੈ। ਉਸ ਦੇ ਛੋਟੇ ਭਰਾ ਨਾ ਕੇਵਲ ਵਿਆਹੇ ਹੀ ਗਏ, ਸਗੋਂ ਪੁੱਤਰਾਂ ਪੋਤਰਿਆਂ ਤੇ ਧੀਆਂ ਦੋਹਤਰਿਆਂ ਵਾਲੇ ਹੋ ਗਏ ਨੇ, ਪਰ ਲਹਿਣਾ ਸਿੰਘ ਅੱਜ ਵੀ ਦੁਨੀਆਂ ਵਿਚ ਇਕੱਲਾ ਹੈ। ਬਚਪਨ ਵਿਚ ਉਸ ਦੀਆਂ ਅੱਖਾਂ ਖ਼ਰਾਬ ਹੋ ਗਈਆਂ ਸਨ, ਜਿਸ ਕਰਕੇ ਉਸ ਦੀ ਨਜ਼ਰ ਕਮਜ਼ੋਰ ਹੋ ਗਈ, ਇਸ ਤੋਂ ਛੁਟ ਉਸ ਨੂੰ ਝੂਲੇ ਦੀ ਬੀਮਾਰੀ ਹੈ, ਜਿਸ ਕਰਕੇ ਉਹਦੇ ਹੱਥ ਪੈਰ ਕੰਬਦੇ ਨੇ । ਤੇ ਇਹਨਾਂ ਹੀ ਦੋਹਾਂ ਬੱਜਾਂ ਦੇ ਕਾਰਨ ਏਡੀ ਦੁਨੀਆਂ ਵਿਚ ਕਿਸੇ ਵੀ ਕੁੜੀ ਦੇ ਮਾਪਿਆਂ ਦੀ ਚੋਣ ਵਿਚ ਉਹ ਨਾ ਆ ਸਕਿਆ। ਜਵਾਨੀ ਵੇਲੇ ਜਦੋਂ ਉਸ ਦੀ ਉਮਰ ਵਿਆਹ ਦੇ ਲਾਇਕ ਸੀ, ਉਸ ਦੇ ਮਾਪਿਆਂ ਨੇ ਬਥੇਰੇ ਯਤਨ ਕੀਤੇ, ਪਰ ਨਿਸਫਲ। ਅਖ਼ੀਰ ਵਿਚਾਰੇ ਨੇ ਆਪਣੀ ਇਕਲਾਪੀ ਜ਼ਿੰਦਗੀ ਨੂੰ ਭਰਾਵਾਂ ਭਤੀਜਿਆਂ ਦੇ ਆਸਰੇ ਛੱਡ ਦਿੱਤਾ ਤੇ ਵਕਤ ਨੂੰ ਧੱਕਾ ਦੇਣ ਲਗਾ। 

ਬੜਾ ਔਖਾ ਜਿਹਾ ਹੋ ਕੇ ਉਹ ਤੁਰਦਾ ਸੀ । ਵੇਖਣ ਵਾਲਿਆਂ ਨੂੰ ਜਾਪਦਾ ਸੀ ਕਿ ਬੱਸ ਡਿੱਗਾ ਕਿ ਡਿੱਗਾ । ਅੱਖਾਂ ਉਸ ਦੀਆਂ ਮਸੇ ਛੋਟੀ ਦੁਨੀਆਂ ਜਿੰਨੀਆਂ ਸਨ, ਜਿਨ੍ਹਾਂ ‘ਚੋਂ ਹਰ ਵੇਲੇ ਸ਼ੋਰ ਵਗਦਾ ਰਹਿੰਦਾ ਤੇ ਲਹਿਣਾ ਸਿੰਘ ਇਕ ਗੰਦੇ ਜਿਹੇ ਰੁਮਾਲ ਨਾਲ ਉਹਨਾਂ ਨੂੰ ਪੂੰਝਦਾ ਰਹਿੰਦਾ। ਮਤਲਬ ਕਿ ਬੜੀ ਕਾਬਲਿ ਰਹਿਮ ਜਿਹੀ ਜ਼ਿੰਦਗੀ ਸੀ ਉਸ ਦੀ। 

ਮੇਰੇ ਨਾਲ ਉਸਦਾ ਖ਼ਾਸਾ ਮੇਲ ਜੋਲ ਸੀ। ਜਦ ਕਦੀ ਉਸਨੂੰ ਵਿਹਲ ਮਿਲਦਾ ਹਫ਼ਤੇ ਦਸੀਂ ਦਿਨੀ ਦੋ ਘੜੀਆਂ ਆ ਬਹਿੰਦਾ ਤੇ ਦੁਖ ਸੁਖ ਫੋਲ ਜਾਇਆ ਕਰਦਾ ਸੀ। ਉਸ ਦੇ ਸ਼ਿਕਵਿਆਂ ਦਾ ਮੁੱਢ ਭਰਾਵਾਂ ਦੀ ਬਦਸਲੂਕੀ ਤੋਂ ਆਰੰਭ ਹੁੰਦਾ ਤੇ ਭਤੀਜਿਆਂ ਭਾਬੀਆਂ ਦੀ ਬਦਦਿਮਾਗੀ ਉੱਤੇ ਜਾ ਰੁਕਦਾ। 

ਪਰ ਉਸ ਰਾਤੀਂ ਮੈਂ ਸ਼ਸ਼ਦਰ ਹੀ ਰਹਿ ਗਿਆ ਉਸਦਾ ਹੁਲੀਆ ਵੇਖ ਕੇ। ਦਾੜ੍ਹੀ ਵਸਮੇਂ ਨਾਲ ਰੰਗ ਕੇ ਫ਼ਿਕਸੋ ਦੀ ਮਦਦ ਨਾਲ ਖ਼ੂਬ ਬਣਾ ਸਵਾਰ ਕੇ ਬੰਨ੍ਹੀ ਹੋਈ, ਸਿਰ ਤੇ ਮੂੰਗੀਆ ਰੰਗ ਦੀ ਪੱਗ ਪਟਿਆਲਾ ਸਟਾਈਲ ਦੀ ਖ਼ਬਰੇ ਉਸ ਆਪ ਬੰਨ੍ਹੀ ਕਿ ਕਿਸੇ ਪਾਸੋਂ ਬੰਨ੍ਹਾਈ ਸੀ। ਆਪ ਤਾਂ ਉਹ ਏਡਾ ਸੁਚੱਜਾ ਨਹੀਂ ਸੀ। ਨਾਲੇ ਉਸ ਦੇ ਤਾਂ ਦੋਵੇਂ ਹੱਥ ਕੰਬਦੇ ਸਨ, ਜ਼ਰੂਰ ਕਿਸੇ ਦੀ ਮਦਦ ਲਈ ਹੋਵੇਗੀ ਸੂ। ਪੈਰੀਂ ਛਿਤਰਾਂ ਦੇ ਥਾਂ ਨਵੇਂ ਨਿਕੋਰ ਬੂਟ, -ਤੇ ਗਲ ਫ਼ੌਜੀ ਕੱਤਾ ਦੇ ਖੁੱਖੜ ਕੋਟ ਦੇ ਥਾਂ ਵਧੀਆ ਐਚਕਨ। 

“ਓ ਲਹਿਣਾ ਸਿਆਂ! ਤੇਰੇ ਹੁਸਨ ਨੂੰ ਕਿਧਰੋਂ ਅੱਗ ਗਈ ਓਇ ?” ਮੈਂ ਪਹਿਲਾ ਸਵਾਲ ਉਸ ਉੱਤੇ ਕੀਤਾ। ਪਰ ਮੇਰੀ ਗੱਲ ਵਲ ਧਿਆਨ ਦਿੱਤੇ ਬਿਨਾਂ ਹੀ ਉਹ ਮੰਜੇ ਤੇ ਮੇਰੇ ਨੇੜੇ ਢੁੱਕ ਬੈਠਾ, ਤੇ ਕਹਿਣ ਲਗਾ-“ਭਾਪਾ! ਤੈਨੂੰ ਇਕ ਖੇਚਲ ਦੇਣ ਆਇਆ ਵਾਂ ।” 

ਲਹਿਣਾ ਸਿੰਘ ਨੇ ਇਕ ਨਵੀਂ ਵਿਆਖਿਆ-ਭਰਾਵਾਂ-ਭਰਜਾਈਆਂ ਦੀ ਸਦੀਵੀ ਬਦਸਲੂਕੀ ਤੋਂ ਬਾਅਦ ਜਿਹੜੀ ਗੱਲ ਦੱਸੀ, ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ—ਲਹਿਣਾ ਵਿਆਹ ਕਰਾਣ ਲਗਾ ਸੀ। 

ਜਾਹ ਤੇਰਾ ਸਤਿਆਨਾਸ਼ ! ਪੰਜਾਹ ਸਾਲਾਂ ਦੀ ਉਮਰ, ਅੱਖੀਓਂ ਦਿਸਦਾ ਨਹੀਂ, ਅੰਗ ਸਾਰੇ ਝੋਲੇ ਦੇ ਮਾਰੇ ਹੋਏ, ਤੇ ਲੱਗਾ ਹੈਂ ਵਿਆਹ। ਦਿਲ ਕੀਤਾ ਧੱਕਾ ਦੇ ਕੇ ਉਸ ਬੂਸਰ ਜਿਹੇ ਨੂੰ ਮੰਜੇ ਤੋਂ ਭੁੰਜੇ ਵਗਾਹ ਮਾਰਾਂ। ਤੇ ਦੂਜੀ ਗੱਲ ਏਦੂੰ ਵੀ ਹੈਰਾਨ ਕਰਨ ਵਾਲੀ ਮੈਂ ਉਸ ਤੋਂ ਸੁਣੀ-ਕੁੜੀ ਕੁਆਰੀ ਹੈ, ਅਠਾਰ੍ਹਾਂ ਕੁ ਵਰ੍ਹਿਆਂ ਦੀ, ਦਸਵੀਂ ਵਿਚ ਪੜ੍ਹਦੀ ਹੈ, ਹੱਦਾਂ ਦੀ ਹੁਸੀਨ ਕਿ ਨਜ਼ਰ ਨਹੀਂ ਠਹਿਰਦੀ ਜਿਸ ਉੱਤੇ। 

“ਪਰ ਇਹ ਜੋੜ ਜੁੜਿਆ ਕੀਕਣ, ਲਹਿਣਾ ਸਿਆਂ ?” ਦਿਲੋਂ ਸਖ਼ਤ ਦੁਖੀ ਹੋ ਕੇ ਮੈਂ ਉਸ ਨੂੰ ਪੁਛਿਆ। ਕਹਿਣ ਲਗਿਆ-“ਪ੍ਰੇਮ ਦੇ ਰਾਹ ਨਿਆਰੇ ਹੁੰਦੇ ਨੂੰ ਭਾਪਾ” ਤੇ ਇਸ ਪ੍ਰੇਮ-ਕਥਾ ਦੇ ਵਿਸਥਾਰ ਵਿਚ ਉਹ ਕਿੰਨਾ ਹੀ ਕੁਝ ਦਸ ਗਿਆ-ਕੁੜੀ ਨੇ ਮਾਪਿਆਂ ਨੂੰ ਸਾਫ਼ ਦਸ ਦਿੱਤਾ ਹੈ ਕਿ ਵਿਆਹ ਕਰਾਵਾਂਗੀ ਤਾਂ ਉਥੇ ਹੀ, ਨਹੀਂ ਤੇ ਕੁਝ ਖਾ ਕੇ ਡੁੱਬ ਮਰਾਂਗੀ। ਤੇ ਫਿਰ ਲਹਿਣਾ ਸਿੰਘ ਨੇ ਝੜੇ ਹੀ ਪੁਰਦਰਦ ਲਹਿਜ਼ੇ ਵਿਚ ਦਸਿਆ ਕਿ ਕਿਸ ਤਰ੍ਹਾਂ ਕੁੜੀ ਨੇ ਇਕ ਦਿਨ ਸੱਚੀ-ਮੁੱਚੀ ਖੂਹ ਵਿਚ ਛਾਲ ਜਾ ਮਾਰੀ। ਮੇਰੇ ਕਰਮਾਂ ਨੂੰ ਗੁਆਂਢੀਆਂ ਨੇ ਉਸ ਨੂੰ ਬਚਾ ਲਿਆ ਨਹੀਂ ਤੇ ਮੈਨੂੰ ਵੀ ਉਸ ਦੇ ਵਿਛੋੜੇ ਵਿਚ ਖ਼ੁਦਕਸ਼ੀ ਕਰਨੀ ਪੈਂਦੀ….’ 

“ਵਾਹ ਓਇ ਵੀਹਵੀਂ ਸਦੀ ਚਿਆ ਯੂਸਫ਼ਾ !” ਮੇਰੇ ਮੂੰਹੋਂ ਨਿਕਲ ਗਿਆ, ਜਿਸ ਦਾ ਲਹਿਣਾ ਸਿੰਘ ਨੇ ਕਾਫ਼ੀ ਬੁਰਾ ਮਨਾਇਆ। ਪਰ ਆਪਣੀ ਸੱਚਾਈ ਦੇ ਸਬੂਤ ਵਜੋਂ ਜਦ ਉਸ ਨੇ ਇਕ ਹੋਰ ਚੀਜ਼ ਪੇਸ਼ ਕੀਤੀ ਤਾਂ ਮੇਰਾ ਹਾਸਾ ਗੰਭੀਰਤਾ ਵਿਚ ਬਦਲ ਗਿਆ। ਲਹਿਣਾ ਸਿੰਘ ਨੇ ਜੇਬ ‘ਚੋਂ ਇਕ ਪੁਰਾਣਾ ਜਿਹਾ ਲਫ਼ਾਫ਼ਾ ਕੱਢਿਆ, ਤੇ ਉਸ ਵਿਚੋਂ ਕੋਈ ਦਸ ਬਾਰ੍ਹਾਂ ਚਿੱਠੀਆਂ ਕੱਢ ਕੇ ਮੇਰੇ ਅੱਗੇ ਸੁੱਟਦਾ ਹੋਇਆ ਬੋਲਿਆ-“ਲੈ ਪੜ੍ਹ ਇਹਨਾਂ ਨੂੰ।” 

ਦੋ ਚਾਰ ਚਿੱਠੀਆਂ ਸਰਸਰੀ ਤੌਰ ਤੇ ਮੈਂ ਪੜ੍ਹੀਆਂ। ਲਿਖਤ ਯਕੀਨਨ ਕਿਸੇ ਕੁੜੀ ਦੀ ਸੀ, ਤੇ ਹਰ ਸਤਰ ਵਿਚੋਂ ਪਿਆਰ ਦਾ ਰਸ ਟਪਕਦਾ ਸੀ। 

“ਚਲ ਛੇਤੀ ਹੋ ਭਾਪਾ, ਦੇਰ ਹੁੰਦੀ ਏ। ਓਧਰ ਲਾਵਾਂ ਦੀ ਤਿਆਰੀ ਹੋ ਚੁਕੀ ਏ” ਕਹਿੰਦਾ ਹੋਇਆ ਉਹ ਮੈਨੂੰ ਬਾਹੋਂ ਫੜ ਕੇ ਉਠਾਲਣ ਦੀ ਕੋਸ਼ਿਸ਼ ਕਰਨ ਲਗਾ। ਇਧਰ ਮੈਂ ਆਪਣੇ ਹੀ ਅੰਦਰ ਡੁਬਦਾ ਜਾਂਦਾ ਸਾਂ ਕਿ ਇਹ ਬਣ ਕੀ ਰਿਹਾ ਹੈ। ਕੀ ਮੈਂ ਉਸ ਸਮਾਗਮ ਵਿਚ ਸ਼ਾਮਲ ਹੋਵਾਂ ਜਿਥੇ ਇਕ ਮਾਸੂਮ ਬੱਚੀ ਦਾ ਬਲਿਦਾਨ ਦਿਤਾ ਜਾ ਰਿਹਾ ਹੈ ? ਜੀਉਂਦੇ ਜੀਅ ਤਾਂ ਇਹ ਮੈਥੋਂ ਹੋਣੋਂ ਰਿਹਾ। ਫਿਰ ਸੋਚਿਆ-ਮੇਰੇ ਜਾਣ ਜਾਂ ਨਾ ਜਾਣ ਖੁਣੋਂ ਇਹ ਕੰਮ ਰੁਕਿਆ ਨਹੀਂ ਰਹਿਣਾ। ਜੇ ਹੋਣ ਲਗਾ ਹੈ ਤਾਂ ਹੋ ਕੇ ਹੀ ਰਹੇਗਾ। ਫਿਰ ਕੀ ਮੈਂ ਜਾਣਦਾ ਬੁਝਦਾ ਹੋਇਆ ਵੀ ਇਹ ਜ਼ੁਲਮ ਹੋਣ ਦਿਆਂ ? ਮੈਂ ਉਸ ਨੂੰ ਪੁਛਿਆ-“ਲਹਿਣਾ ਸਿਆਂ, ਵਿਆਹ ਕੁੜੀ ਦੇ ਮਾਪਿਆਂ ਦੀ ਮਰਜ਼ੀ ਨਾਲ ਹੋ ਰਿਹਾ ਹੈ?” ਉਸ ਨੇ ਨੰਨੇ ਵਿਚ ਜਵਾਬ ਦੇਂਦਿਆਂ ਦਸਿਆ ਕਿ ਕੇਵਲ ਕੁੜੀ ਦਾ ਭਰਾ ਹੀ ਉਸ ਦੇ ਪੱਖ ਵਿਚ ਹੈ, ਜਿਹੜਾ ਘਰਦਿਆਂ ਤੋਂ ਚੋਰੀ ਲੜਕੀ ਆਪਣੇ ਇਕ ਦੋਸਤ ਦੇ ਘਰ ਲੈ ਆਇਆ ਹੈ, ਜਿਥੇ ਚੁਪ ਚੁਪੀਤੇ ਵਿਆਹ ਦੀ ਰਸਮ ਅਦਾ ਹੋਵੇਗੀ । ਮੈਂ ਦਿਲ ਵਿਚ ਸੋਚਿਆ-ਤਾਂ ਇਹ ਗੋਇਆ ਸਮਾਜਕ ਚੋਰੀ ਤੋਂ ਛੁਟ ਇਕ ਖ਼ਿਲਾਫ਼ ਕਾਨੂੰਨ ਫ਼ੇਹਲ ਵੀ ਹੈ। ਮੈਂ ਝਟ ਹੀ ਇਰਾਦਾ ਬਣਾ ਲਿਆ ਕਿ ਭਾਵੇਂ ਮੇਰਾ ਵਿਸ਼ਵਾਸਘਾਤ ਹੀ ਕਿਉਂ ਨਾ ਸਮਝਿਆ ਜਾਵੇ, ਇਸ ਕੰਮ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜੇ ਸਮਝਣ ਬੁਝਾਣ ਵਿਚ ਸਫਲਤਾ ਨਾ ਮਿਲੀ ਤਾਂ ਪੁਲਸ ਦੀ ਮਦਦ ਲੈਣ ਤੋਂ ਵੀ ਆ ਨਹੀਂ ਕਰਾਂਗਾ। ਤੇ ਇਹ ਸਾਰਾ ਕੁਝ ਸੋਚ ਕੇ ਮੈਂ ਬਿਨਾਂ ਹੀਲ ਹੁਜਤ ਲਹਿਣ ਸਿੰਘ ਦੇ ਨਾਲ ਤੁਰ ਪਿਆ। 

ਸਾਰਾ ਹੀ ਰਾਹ ਮੈਂ ਇਹਨਾਂ ਹੀ ਗਿਣਤੀਆਂ ਵਿਚ ਉਲਝਿਆ ਰਿਹਾ-ਪ ਕੁੜੀ ਦੇ ਭਰਾ ਨੇ ਇਹ ਕੀ ਅਹਿਮਕਪਣਾ ਕੀਤਾ, ਕੀ ਉਸ ਨੂੰ ਕੋਈ ਹੋਰ ਵੀ ਨਹੀਂ ਸੀ ਲਭਦਾ ? ਫਿਰ ਖ਼ਿਆਲ ਆਉਂਦਾ ਕੁੜੀ ਲਹਿਣਾ ਸਿੰਘ ਦੀ ਕਿਹੜ ਗੱਲ ਉੱਤੇ ਰੀਝੀ ? ਅਮੂਮਨ ਪੈਸੇ ਦੇ ਲੋਭ ਵਿਚ ਐਸੇ ਕੇਸ ਹੋ ਜਾਇਆ ਕਰ ਨੇ, ਪਰ ਲਹਿਣਾ ਸਿੰਘ ਤਾਂ ਅਸਲੋਂ ਹੀ ਅਪਾਹਜ਼ ਤੇ ਮੁਫ਼ਲਸ ਹੈ, ਜਿਹੜਾ ਭਰਾਵ ਦੇ ਟੁਕੜਿਆਂ ਤੇ ਪਲ ਰਿਹਾ ਹੈ। ਮੁਮਕਿਨ ਹੈ ਕਿ ਵਿਚਾਰੀ ਨੂੰ ਕਿਸੇ ਹੋਰ ਤਾਂ ਦਾ ਚਕਮਾ ਦਿੱਤਾ ਗਿਆ ਹੋਵੇ। ਖ਼ੈਰ ਕੁਝ ਵੀ ਕਿਉਂ ਨਾ ਹੋਵੇ, ਮੈਂ ਇਸ ਕ ਨੂੰ ਹਰਗਿਜ਼ ਸਿਰੇ ਨਹੀਂ ਚੜ੍ਹਨ ਦਿਆਂਗਾ। ਭਾਵੇਂ ਮੈਨੂੰ ਲਹਿਣਾ ਸਿੰਘ ਦੀ ਸਾਰੇ ਉਮਰ ਦੀ ਦੁਸ਼ਮਣੀ ਹੀ ਕਿਉਂ ਨਾ ਸਹੇੜਨੀ ਪਵੇ। 

ਤੇ ਅਖ਼ੀਰ ਲਹਿਣਾ ਸਿੰਘ ਇਕ ਭੀੜੀ ਜਿਹੀ ਗਲੀ ਲੰਘ ਕੇ ਮੈਨੂੰ ਇਹ ਛੋਟੇ ਜਿਹੇ ਮਕਾਨ ਵਿਚ ਲੈ ਗਿਆ। ਅੰਦਰ ਲੰਘਣ ਵੇਲੇ ਮੇਰਾ ਦਿਲ ਧੜਰ ਰਿਹਾ ਸੀ-ਮਤੇ ਮਾਮਲਾ ਕਿਸੇ ਖ਼ਤਰਨਾਕ ਸ਼ਕਲ ਵਿਚ ਬਦਲ ਜਾਵੇ, ਮਤੇ ਮੈਨੂੰ ਇਥੋਂ ਬੇਇਜ਼ਤ ਹੋ ਕੇ ਨਿਕਲਣਾ ਪਵੇ। 

ਕਮਰੇ ਵਿਚ ਲਾਲਟੈਨ ਜਗ ਰਹੀ ਸੀ, ਜਿਸ ਦੇ ਚਾਨਣ ਵਿਚ ਮੈਂ ਬਾਹਰੇ ਹੀ ਵੇਖ ਲਿਆ, ਦੁਲਹਨ ਦੇ ਪਹਿਰਾਵੇ ਵਿਚ ਕੋਈ ਕੁੜੀ ਮੰਜੇ ਤੇ ਗੁੱਛਾ ਮੁੱਛ ਹੋਈ ਬੈਠੀ ਸੀ । ਮੈਨੂੰ ਬਾਹਰ ਹੀ ਖੜ੍ਹਾ ਕਰ ਕੇ ਲਹਿਣਾ ਸਿੰਘ ਅੰਦਰ ਚਲ ਗਿਆ-ਸ਼ਾਇਦ ਆਪਣੀ ਬਣਨ ਵਾਲੀ ਵਹੁਟੀ ਨਾਲ ਕੁਝ ਸਲਾਹ ਮਸ਼ਵਰਾ ਕਰ ਲਈ। ਫਿਰ ਆ ਕੇ ਮੈਨੂੰ ਕਹਿਣ ਲਗਾ-“ਲੈ ਭਾਪਾ, ਤੂੰ ਆਪ ਬੇਸ਼ਕ ਮੂੰਹੀਂ ਦੂਹੇ ਹੋ ਕੇ ਇਸ ਨੂੰ ਸਭ ਕੁਝ ਪੁਛਾ ਲੈ, ਤਾਂ ਜੋ ਤੇਰੀ ਤਸੱਲੀ ਹੋ ਜਾਵੇ, ਤੇ ਉਚ ਤੀਕ ਮੈਂ ਜਾ ਕੇ ਗਿਆਨੀ…..ਸਿੰਘ ਹੋਰਾਂ ਨੂੰ ਸੱਦ ਲਿਆਵਾਂ ਲਾਵਾਂ ਪੜ੍ਹਨ ਲਈ ਲਹਿਣਾ ਸਿੰਘ ਆਪਣੀ ਸੋਟੀ ਦੇ ਆਸਰੇ ਝੂਲਦਾ ਡੋਲਦਾ ਬਾਹਰ ਨਿਕਲ ਗਿਆ ਤੇ ਇਧਰ ਮੈਂ ਮੱਠੇ ਮੱਠੇ ਕਦਮੀਂ ਅੰਦਰ ਦਾਖ਼ਲ ਹੋਇਆ। 

ਇਕ ਓਪਰੀ ਕੁੜੀ ਨਾਲ ਕਿਵੇਂ ਗੱਲ ਕਥ ਸ਼ੁਰੂ ਕਰਾਂ, ਇਹੋ ਪਿਆ ਸੋਚਦ ਸਾਂ ਕਿ ਨਾਲ ਦੇ ਕਮਰੇ ‘ਚੋਂ ਮੇਰਾ ਨਾਂ ਲੈ ਕੇ ਕਿਸੇ ਆਵਾਜ਼ ਦਿੱਤੀ। ਉਥੇ ਪਹੁੰਚ ਕੇ ਮੈਂ ਵੇਖਿਆ ਅੱਠਾਂ ਦਸਾਂ ਗੱਭਰੂਆਂ ਦੀ ਇਕ ਢਾਣੀ ਬੈਠੀ ਸੀ, ਜਿਨ੍ਹਾਂ ਵਿਚੋਂ ਕਈ ਮੁੰਡੇ ਮੇਰੇ ਜਾਣੂ ਵੀ ਸਨ । ਪਹਿਲਾਂ ਤਾਂ ਮੈਂ ਸੋਚਿਆ ਇਹ ਸ਼ਾਇਦ ਵਿਆਹ ਦੇ ਪ੍ਰਬੰਧਕ ਹਨ, ਪਰ ਝੰਟ ਹੀ ਇਕ ਬੋਲ ਉਠਿਆ-“ਭਾਪਾ ਜੀ! ਤੁਸਾਂ ਕਿਉਂ ਖੇਚਲ ਕੀਤੀ। ਅਸਾਂ ਤਾਂ ਮੌਜ ਮੇਲੇ ਲਈ ਸ਼ੁਗਲ ਕੀਤਾ ਹੈ।” 

ਤੇ ਵਾਰੋ ਵਾਰੀ ਉਹਨਾਂ ਮੈਨੂੰ ਪਿਛਲੀ ਅਗਲੀ ਕਥਾ ਸੁਣਾਈ ਕਿ ਕਿਵੇਂ ਉਹ ਲਹਿਣਾ ਸਿੰਘ ਨੂੰ ਇਕ ਮੁੱਦਤ ਤੋਂ ਵਿਆਹ ਦਾ ਲਾਰਾ ਦੇਂਦੇ ਆ ਰਹੇ ਸਨ। ਉਹਨਾਂ ਇਹ ਵੀ ਦਸਿਆ ਕਿ ਕਿਸ ਤਰ੍ਹਾਂ ਲਹਿਣਾ ਸਿੰਘ ਨੂੰ ਚਿੱਠੀਆਂ ਪਹੁੰਚਾਈਆਂ ਜਾਂਦੀਆਂ ਰਹੀਆਂ। ਤੇ ਜਿਸ ਕੁੜੀ ਨਾਲ ਉਹਨਾਂ ਨੇ ਲਹਿਣਾ ਸਿੰਘ ਦਾ ਵਿਆਹ ਰਚਾਇਆ ਹੋਇਆ ਸੀ, ਉਹ ਏਸ ਘਰ ਦੇ ਮਾਲਕ ਦੁਨੀ ਚੰਦ ਦੀ ਵਹੁਟੀ ਸੀ—ਤਿੰਨ ਬੱਚਿਆਂ ਦੀ ਮਾਂ। ਇਹਨਾਂ ਕਮਬਖ਼ਤਾਂ ਨੇ ਇਥੋਂ ਤੀਕ ਕੀਤਾ ਕਿ ਦੁਨੀ ਚੰਦ ਦੀ ਵਹੁਟੀ ਨੂੰ ਕਈ ਵਾਰੀ ਲਹਿਣਾ ਸਿੰਘ ਨਾਲ ਗੱਲਾਂ ਕਰਨ ਦਾ ਮੌਕਾ ਵੀ ਦੇਂਦੇ ਰਹੇ, ਤਾਂ ਜੋ ਉਸ ਨੂੰ ਪੂਰੀ ਤਰ੍ਹਾਂ ਉੱਲੂ ਬਣਾ ਸਕਣ। 

ਸੁਣ ਕੇ ਮੇਰੇ ਦਿਲ ਨੂੰ ਜਿਥੇ ਰੰਜ ਹੋਇਆ ਓਥੇ ਇਸ ਗੱਲ ਦੀ ਪ੍ਰਸੰਨਤਾ ਵੀ ਕਿ ਕੋਈ ਅਨਰਥਕਾਰੀ ਕਾਂਡ ਹੋਣ ਦੀ ਸੰਭਾਵਨਾ ਨਹੀਂ ਸੀ। ਮੈਂ ਉਹਨਾਂ ਸਾਰਿਆਂ ਨੂੰ ਬੜੇ ਦਰਦ ਭਰੇ ਲਹਿਜੇ ਵਿਚ ਕਿਹਾ—“ਰੱਬ ਦਾ ਵਾਸਤਾ ਜੇ, ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਓ, ਐਸਾ ਨਾ ਹੋਵੇ ਕਿ ਉਹ ਵਿਚਾਰਾ ਇਸ ਮੁਹੱਬਤ ਪਿਆਰ ਦੇ ਫੇਰ ਵਿਚ ਪੈ ਕੇ ਜਾਨ ਹੀ ਗੁਆ ਬਹੇ” ਤੇ ਉਹਨਾਂ ਨੂੰ ਸਹੁੰਆਂ ਸੁਗੰਧਾਂ ਪਾ.ਕੇ ਮੈਂ ਘਰ ‘ਚੋਂ ਬਾਹਰ ਨਿਕਲ ਆਇਆ, ਤਾਂ ਜੋ ਅਗਲਵਾਂਢੇ ਹੀ ਜਾ ਕੇ ਉਸ ਮੂਰਖ ਨੂੰ ਅਸਲ ਗੱਲ ਸਮਝਾ ਕੇ ਇਸ- ਜ਼ਿੱਲਤ ਤੋਂ ਬਚਾਵਾਂ। 

ਗਲੀ ਵਿਚ ਮੈਂ ਦਸ ਵੀਹ ਕਦਮ ਹੀ ਗਿਆ ਸਾਂ ਕਿ ਹਨੇਰੇ ਵਿਚ ਮੈਨੂੰ ਸੋਟੀ ਦੀ ਖੱਟ ਖੱਟ ਸੁਣਾਈ ਦਿੱਤੀ-ਬੜੇ ਕਾਹਲੇ ਕਾਹਲੇ ਕਦਮੀਂ ਲਹਿਣਾ ਸਿੰਘ ਝੋਲ ਖਾਂਦਾ ਹੋਇਆ ਮੁੜਿਆ ਆ ਰਿਹਾ ਸੀ । ਮੈਨੂੰ ਤਕ ਕੇ ਬੋਲਿਆ-“ਭਾਪਾ ਸੁਣਾ, ਹੋ ਗਈ ਨਾ ਹੁਣ ਤੇ ਤੇਰੀ ਤਸੱਲੀ ? ਤੇ ਤੁਰ ਕਿਧਰ ਪਿਆਂ? ਗਿਆਨੀ ਹੋਰੀਂ ਬਸ ਆਏ ਕਿ ਆਏ।” ਤੇ ਮੈਨੂੰ ਬਾਹੋਂ ਫੜ ਕੇ ਉਹ ਪਿਛਾਂਹ ਮੁੜਨ ਲਈ ਖਿੱਚਣ ਲਗਾ। 

“ਬੇਵਕੂਫ ਨਾ ਬਣ, ਤੇ ਐਧਰ ਤੁਰ ਮੇਰੇ ਨਾਲ” ਕਹਿ ਕੇ ਮੈਂ ਉਸ ਨੂੰ ਖਿੱਚ ਕੇ ਆਪਣੇ ਨਾਲ ਤੋਰਨਾ ਸ਼ੁਰੂ ਕੀਤਾ। 

“ਕਿਧਰ ਭਾਪਾ……ਓ ਗੱਲ ਤੇ ਦਸ। ਮੈਂ ਕਹਿਨਾ ਓਧਰ ਦੇਰ ਹੋ ਜਾਏਗੀ, ਉਡੀਕਦੇ ਹੋਣਗੇ……” ਲਹਿਣਾ ਸਿੰਘ ਕਿੰਨਾ ਹੀ ਕੁਝ ਬਕੀ ਗਿਆ, ਪਰ ਮੈਂ ਉਸ ਨੂੰ ਧੱਕੀ ਧੱਕਾਈ ਘਰ ਲੈ ਹੀ ਗਿਆ। 

ਘਰ ਆ ਕੇ ਮੈਂ ਸਾਰਾ ਹੀਜ ਪਿਆਜ ਉਸ ਅਗੇ ਖੋਲ੍ਹ ਦਿਤਾ, ਪਰ ਲਹਿਣ ਸਿੰਘ ਨੂੰ ਕਿਥੇ ਯਕੀਨ ਆਵੇ। ਉਹ ਬਸ ਇਹੋ ਕਹੀ ਜਾਵੇ “ਤਾਂ ਭਾਪਾ, ਤੋ ਉੱਤੇ ਵੀ ਜਾਦੂ ਚਲ ਗਿਆ ਮੇਰੇ ਭਰਾਵਾਂ ਭਤੀਜਿਆਂ ਦਾ। ਉਹ ਤਾਂ ਜਦੋਂ ਵੀ ਮੇਰਾ ਕੰਮ ਹੋਣ ਲਗਦੈ, ਲੱਤ ਮਾਰ ਦੇਂਦੇ ਨੇ। ਪਰ ਭਾਪਾ, ਤੇਰੇ ਉੱਤੇ ਤਾਂ ਮੈਂ ਇਹ ਉਮੈਦ ਨਹੀਂ ਸੀ” ਤੇ ਉਹ ਰੋਣਹਾਕਾ ਹੋ ਕੇ ਬਦੋਬਦੀ, ਪੀਡੇ ਹੱਥਾਂ ਨਾਲ ਮੈਥੋਂ ਬਾਂਹ ਛੁੜਾ ਕੇ ਉੱਠ ਭੱਜਿਆ। ਬਥੇਰਾ ਮੈਂ ਉਸ ਨੂੰ ਰਾਹ ‘ਤੇ ਲਿਆਉਣ ਲਈ ਜ਼ੋਰ ਲਾਇਆ, ਪਰ ਬੇਅਰਥ। ਲਹਿਣਾ ਸਿੰਘ ਸੜਦਾ ਕੁੜ੍ਹਦਾ ਤੇ ਇ ਕਹਿੰਦਾ ਹੋਇਆ ਫੁਰਰ ਹੋ ਗਿਆ-“ਵੇਖ ਲਿਆ ਭਾਪਾ ਤੈਨੂੰ ਵੀ। ਕੱਜਲ ਦੇ ਕੋਠੜੀ ਵਿਚ ਪੈ ਕੇ ਸਾਰੇ ਈ ਕਾਲੇ ਹੋ ਜਾਂਦੇ ਨੇ। ਖ਼ੈਰ, ਕੰਮ ਤੇ ਮੇਰਾ ਹੋਈ ਜਾਏਗ ਪਰ ਤੇਰੀ ਇਹ ਬੇਮੁਰੱਵਤੀ ਨਹੀਂ ਭੁੱਲਣੀ ਮੈਨੂੰ ਸਾਰੀ ਉਮਰ।” 

ਤੇ ਦੂਜੇ ਦਿਨ ਜਦ ਲਹਿਣਾ ਸਿੰਘ ਫੇਰ ਮੇਰੇ ਘਰ ਆਇਆ ਤਾਂ ਉਸ ਦੇ ਖੰਭ ਝੜੇ ਹੋਏ ਸਨ। ਚਿਹਰਾ ਮੁਰਝਾਇਆ ਹੋਇਆ-ਮਿੱਟੀ ਦਾ ਮਿੱਟੀ। ਉਸ ਆਪ ਹੀ ਰਾਤ ਵਾਲਾ ਸਾਰਾ ਕਿੱਸਾ ਮੈਨੂੰ ਕਹਿ ਸੁਣਾਇਆ ਕਿ ਕਿਸ ਤਰ੍ਹਾਂ ਗਰੰਗ ਦੀ ਮਿੱਟੀ ਪਲੀਤ ਕੀਤੀ ਗਈ। ਸਭ ਤੋਂ ਜ਼ਰੂਰੀ ਗੱਲ ਜਿਹੜੀ ਉਹ ਕਹਿਰ ਲਈ ਆਇਆ ਸੀ, ਇਹ ਕਿ ਗਹਿਣੇ ਕਪੜੇ ਖ਼ਰੀਦਣ ਦੇ ਬਹਾਨੇ ਉਸ ਪਾਸੇ ਕੁਝ ਰਕਮ-ਜਿਹੜੀ ਉਸ ਨੇ ਭਰਾਵਾਂ ਤੋਂ ਚੋਰੀ-ਚੋਰੀ ਸਾਰੀ ਉਮਰ ਵਿਚ ਜਦੋਂ ਸੀ—ਮੁੱਛ ਲਈ ਗਈ ਸੀ। 

ਤੇ ਮੈਂ ਗੁੱਸੇ ਵਿਚ ਕਹਿ ਬੈਠਾ—“ਨਾਮੁਰਾਦਾ ! ਪਹਿਲਾਂ ਹੀ ਮਰਦਿਓਂ-ਅਕਰ ਤੋਂ ਕੰਮ ਲੈਂਦਿਓਂ, ਤਾਂ ਕਿਉਂ ਖੱਜਲ ਹੋਣਾ ਪੈਂਦਾ ਤੈਨੂੰ।”  

ਵਿਧਵਾ-ਆਸ਼ਰਮ 

“ਵੇਖ ਮੈਂ ਤੈਨੂੰ, ਹਜ਼ਾਰ ਵਾਰੀ ਹਟਕਿਆ ਏ ਪਈ ਮੇਰੇ ਕੰਮਾਂ ਵਿਚ ਦਖ਼ਲ ਨਾ ਦਿਆ ਕਰ ।” 

ਇਕ ਦੋ-ਮੰਜ਼ਲੇ ਮਕਾਨ ਦੀ ਬੈਠਕ ਵਿਚ, ਜਿਸ ਦੇ ਬਾਹਰ ਇਕ ਵੱਡਾ ਸਾਰਾ ਬੋਰਡ “ਵਿਧਵਾ-ਆਸ਼ਰਮ” ਲਗਾ ਹੋਇਆ ਸੀ ਟਹਿਲਦਿਆਂ ਹੋਇਆਂ ਅਧਖੜ ਉਮਰ ਦੇ ਇਕ ਆਦਮੀ ਨੇ ਆਪਣੇ ਸਾਹਵੇਂ ਬੈਠੀ ਤੀਵੀਂ ਨੂੰ ਘੁਰਕ ਕੇ ਕਿਹਾ। 

ਪਰ ਤੀਵੀਂ ਉੱਤੇ, ਜਾਪਦਾ ਸੀ, ਇਸ ਘੁਰਕੀ ਦਾ ਕੋਈ ਅਸਰ ਨਹੀਂ ਹੋਇਆ। ਉਸ ਨੇ ਅਗੋਂ ਕੜਕ ਕੇ ਜਵਾਬ ਦਿੱਤਾ-“ਦਖ਼ਲ ਨਾ ਦਿਆ ਕਰਾਂ ? ਤੇ ਤੈਨੂੰ ਰੋਜ਼ ਦਿਹਾੜੀ ਇਹੋ ਜਿਹੀਆਂ ਕਰਤੂਤਾਂ ਕਰਦੇ ਨੂੰ ਵੇਖ ਕੇ ਅੱਖਾਂ ਮੀਟ ਛੱਡਿਆ ਕਰਾਂ ?” 

“ਪਰ ਭਲੀਏ ਲੋਕੇ” ਉਸ ਨੇ ਕੁਝ ਨਰਮ ਹੋ ਕੇ ਕਿਹਾ-“ਤੇਰਾ ਏਸ ਵਿਚ ਕੀ ਨੁਕਸਾਨ ਏ। ਇਹੋ ਜਿਹਾ ਨਫ਼ੇਵੰਦਾ ਵਪਾਰ ਅੱਜ ਕਲ੍ਹ ਦੇ ਮੰਦਵਾੜੇ ਵਿਚ ਹੈਗਾ ਏ ਕੋਈ ? ਤੂੰਹੀਓਂ ਦੱਸ।” 

“ਪਰ ਇਹ ਕਾਠ ਦੀ ਹਾਂਡੀ ਕਦ ਤੀਕ ਰਿੱਝੇਗੀ ? ਜਿਨ੍ਹਾਂ ਬਿਗਾਨੀਆਂ ਧੀਆਂ ਨੂੰ ਘਰੋਂ ਬਾਹਰੋਂ ਪੁਟ ਕੇ ਲਿਆਉਨਾ ਏਂ ਉਹਨਾਂ ਦੀਆਂ ਬਦਸੀਸਾਂ ਨਾਲ, ਯਾਦ ਰਖੀਂ, ਤੂੰ ਢੂੰਡਿਆਂ ਨਹੀਂ ਲੱਭਣਾ। ਉਹ ਜਿਹੜੀ ਮਹੀਨਾ ਹੋ ਚਲਿਆ ਸੂ ਅੰਦਰ ਡਕੀ ਹੋਈ ਤੇਰੀ ਜਾਨ ਨੂੰ ਪਈ ਰੋਂਦੀ ਏ, ਕਿੰਨਾ ਕੁ ਚਿਰ ਭੋਰੇ ਵਿਚ ਪਾਈ ਰਖੇਂਗਾ ਸੂ ?” 

“ਸਭ ਕੁਝ ਠੀਕ ਹੋ ਜਾਵੇਗਾ। ਇਹ ਕੋਈ ਅੱਜ ਨਵੀਂ ਗੱਲ ਏ ? ਅੱਜ ਭਲਕੇ ਈ ਆਉਣ ਵਾਲੇ ਨੇ ਉਹਦੇ ਵਪਾਰੀ ।” (ਜੇਬ ‘ਚੋਂ ਚਿੱਠੀ ਕੱਢ ਕੇ) “ਐਹ ਵੇਖ, ਇੱਕ ਮਾਲਦਾਰ ਸਾਮੀਂ ਦੀ ਚਿੱਠੀ ਆਈ ਹੋਈ ਏ। ਅੱਬਲ ਤੇ ਦੋ ਹਜ਼ਾਰ, ਨਹੀਂ ਤੇ ਪੰਦਰਾਂ ਸੌ ਤਾਂ ਕਿਤੇ ਗਿਆ ਈ ਨਹੀਂ।” 

ਏਸੇ ਵੇਲੇ ਬਾਜ਼ਾਰ ਵਿਚੋਂ ਕਿਸੇ ਦੀ ਆਵਾਜ਼ ਆਈ-“ਸਰਦਾਰ ਜੀ-ਸਰਦਾਰ ਜੀ।” 

ਉਸ ਨੇ ਬਾਰੀ ਵਿਚੋਂ ਤਕਿਆ ਤੇ ਮੁੜ ਖ਼ੁਸ਼ੀ ਨਾਲ ਵਹੁਟੀ ਵਲ ਤਕਦਾ ਹੋਇਆ ਬੋਲਿਆ-‘“ਲੈ, ਭਾਵੇਂ ਆ ਗਿਆ ਈ ਜਿਸ ਦੀ ਉਡੀਕ ਸੀ।” ਤੇ ਉਹ ਦਬਾ ਦਬ ਹੇਠਾਂ ਉਤਰ ਗਿਆ। 

“ਤਾਂ ਇਹ ਚਿੱਠੀ ਤੁਸਾਂ ਈ ਲਿਖੀ ਸੀ ?” 

“ਜੀ ਹਾਂ ਖ਼ਾਕਸਾਰ ਨੇ ਈ ਅਰਜ਼ਦਾਸ਼ਤ ਭੇਜੀ ਸੀ।” 

“ਆਪ ਕੀ ਕਾਰੋਬਾਰ ਕਰਤੇ ਹੋ ?” 

“ਜਨਾਬ, ਲਾਹੌਰ ਵਿਚ ਮਾਲ ਰੋਡ ਉੱਤੇ ਮੇਰੀ ਫ਼ਰਨੀਚਰ ਦੀ ਬੜੀ ਭਾਰੀ ਦੁਕਾਨ ਹੈ, ਜਿਸ ਦਾ ਨਾਮ ‘ਸੋਨੀ ਐਂਡ ਕੋ’ ਹੈ। ਮੇਰੀ ਆਮਦਨ ਤਕਰੀਬਨ ਬਾਰਾਂ ਸੌ ਰੁਪਏ ਮਾਹਵਰ ਹੈ। ਪਿਛੇ ਜਾਇਦਾਦ ਵੀ ਚਾਲੀ ਪੰਜਾਹ ਹਜ਼ਾਰ ਰੁਪਏ ਦੀ चै।” 

“ਤਾਂ ਕੀ ਅਜੇ ਤੀਕ ਤੁਹਾਡੀ ਸ਼ਾਦੀ ਨਹੀਂ ਹੋਈ।” 

“ਜੀ ਸ਼ਾਦੀ ਹੋਈ ਨੂੰ ਤੇ ਪੰਦਰ੍ਹਾਂ ਵਰ੍ਹੇ ਹੋ ਚੁਕੇ ਨੇ, ਪਰ ਸੰਤਾਨ ਕੋਈ ਨਹੀਂ। प्टेमे लष्टी….” 

“ਤਾਂ ਤੁਸੀਂ ਬੜੀ ਖ਼ੁਸ਼ੀ ਨਾਲ ਸਾਡੇ ਆਸ਼ਰਮ ਦੇ ਮੈਂਬਰ ਬਣ ਸਕਦੇ ਹੋ।” 

ਤੇ ਇਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਇਸ਼ਤਿਹਾਰ, ਰਪੋਟਾਂ, ਸਨਦਾਂ, ਸਰਟੀਫ਼ਿਕੇਟ ਤੇ ਨਿਯਮਾਂ ਦੀਆਂ ਕਾਪੀਆਂ ਉਸ ਦੇ ਅਗੇ ਲਿਆ ਰਖੀਆਂ। 

ਆਉਣ ਵਾਲਾ ਜੰਟਲਮੈਨ ਇਕ ਉੱਚੇ ਲੰਮੇ ਕੱਦ ਦਾ ਆਦਮੀ ਸੀ। ਉਸ ਨੇ ਸਾਰੀਆਂ ਚੀਜ਼ਾਂ ਖੀਸੇ ਦੇ ਹਵਾਲੇ ਕਰਦਿਆਂ ਹੋਇਆਂ ਪੁਛਿਆ- 

“ਤਾਂ ਮੈਂਬਰ ਬਨਣ ਲਈ ਕਿੰਨੀ ਫ਼ੀਸ ਦੇਣੀ ਪਵੇਗੀ ?” 

ਉਸ ਨੇ ਇਕ ਵੱਡਾ ਸਾਰਾ ਰਜਿਸਟਰ ਫੋਲਦਿਆਂ ਹੋਇਆਂ ਕਹਿਣਾ ਸ਼ੁਰੂ ਕੀਤਾ-“ਔਹ ਵੇਖੋ ਸਾਡੇ ਪਿਛਲੇ ਸਾਲ ਦੀ ਕਾਰਗੁਜ਼ਾਰੀ-ਇਕ ਸੌ ਪੰਝੀ ਵਿਧਵਾਵਾਂ ਬੜੇ ਉੱਚੇ ਘਰਾਣਿਆਂ ਦੀਆਂ ਸਾਡੇ ਆਸ਼ਰਮ ਵਿਚ ਦਾਖ਼ਲ ਕੀਤੀਆਂ ਗਈਆਂ, ਜਿਨ੍ਹਾਂ ਦੇ ਰਿਸ਼ਤੇ ਬੜੇ ਬੜੇ ਘਰਾਂ ਵਿਚ ਕੀਤੇ ਗਏ। ਖ਼ੁਦ ਰਾਇ ਸਾਹਿਬ ਲਾਲਾ ਲਖਮੀ ਨਰਾਇਣ ਜੀ ਇਸ ਆਸ਼ਰਮ ਦੇ ਸਰਪ੍ਰਸਤ ਨੇ। ਜਿਹੜੀਆਂ ਵਿਧਵਾਵਾਂ ਸ਼ਾਦੀ ਨਾ ਕਰਨਾ ਚਾਹੁਣ, ਉਹਨਾਂ ਲਈ ਦਸਤਕਾਰੀ ਦੀ ਅਲਹਿਦਾ ਕਲਾਸ ਜਾਰੀ ਹੈ, ਜਿਸ ਵਿਚ ਕਸੀਦਾ, ਪਸ਼ਮੀਨਾ, ਖੱਡੀ, ਸਿਲਾਈ ਸਿਲਮੇਂ ਸਿਤਾਰੇ ਦਾ ਕੰਮ ਤੇ ਹੋਰ ਕਈ ਤਰ੍ਹਾਂ ਦੇ ਆਰਟ ਸਿਖਾਏ ਜਾਂਦੇ ਨੇ।” 

“ਤੁਸੀਂ ਬਜਾ ਫ਼ਰਮਾ ਰਹੇ ਹੋ” ਜੰਟਲਮੈਨ ਨੇ ਕਿਹਾ—“ਮੈਨੂੰ ਆਸ਼ਰਮ ਦੀ ਤਰੱਕੀ ਵੇਖ ਕੇ ਬੜੀ ਖੁਸ਼ੀ ਹੋਈ ਹੈ। ਪਰਮਾਤਮਾ ਇਸ ਤੋਂ ਵੀ ਜ਼ਿਆਦਾ ਕਾਮਯਾਬੀ ਬਖ਼ਸ਼ੇ ।” 

“ਲੇਕਿਨ ਜਨਾਬ” ਉਸ ਨੇ ਖੁਸ਼ੀ ਨਾਲ ਫੁਲ ਕੇ ਜਵਾਬ ਦਿੱਤਾ-“ਅੱਜ ਤੇ ਇਹ ਕੁਝ ਨਹੀਂ ਦੇ ਬਰਾਬਰ ਹੈ। ਆਉਂਦੇ ਸਾਲ ਤਕ ਤੁਸੀਂ ਦੇਖੋਗੇ, ਵੱਡੇ ਵੱਡੇ ਕੁਝ ਸ਼ਹਿਰਾਂ ਵਿਚ ਇਸ ਦੀਆਂ ਬਰਾਂਚਾਂ ਕਾਇਮ ਕਰ ਦਿੱਤੀਆਂ ਜਾਣਗੀਆਂ ਕਈ ਲੱਖ ਰੁਪਏ ਦੇ ਖ਼ਰਚ ਨਾਲ ਆਸ਼ਰਮ ਦੀ ਆਪਣੀ ਬਿਲਡਿੰਗ ਤਿਆਰ ਕੀਤੀ ਜਾਵੇਗੀ, ਜਿਸ ਲਈ ਜ਼ਮੀਨ ਸਾਨੂੰ ਪੰਜਾਬ ਸਰਕਾਰ ਪਾਸੋਂ ਮਿਲ ਜਾਵੇਗੀ ਤੇ ਬਹੁਤ ਸਾਰੀਆਂ ਰਿਆਸਤਾਂ ਪਾਸੋਂ ਵੀ ਸਹਾਇਤਾ ਮਿਲਣ ਦੀ ਉਮੀਦ ਹੈ।” 

“ਤੇ ਇਸ ਵੇਲੇ ਆਸ਼ਰਮ ਵਿਚ ਕਿੰਨੀ ਕੁ ਗਿਣਤੀ ਹੈ ਵਿਧਵਾਵਾਂ ਦੀ ?” 

“ਇਸ ਵੇਲੇ ਵੀ ਕਾਫ਼ੀ ਗਿਣਤੀ ਹੈ”! ਗੱਲ ਦਾ ਰੁਖ ਪਲਟ ਕੇ ਮੈਨੇਜਰ ਸਾਹਿਬ ਬੋਲੇ-“ਤੁਸਾਂ ਮੈਂਬਰੀ ਦੀ ਫੀਸ ਪੁਛੀ ਸੀ। ਫ਼ੀਸ ਬੜੀ ਮਾਮੂਲੀ ਹੈ। 

ਮੈਂਬਰ ਨੂੰ ਸਿਰਫ਼ ਇਕ ਮਹੀਨੇ ਦੀ ਆਮਦਨ ਦੇਣੀ ਪੈਂਦੀ ਹੈ।” 

“ਪਰ ਮੈਨੇਜਰ ਸਾਹਿਬ, ਮੈਂ ਤੇ ਬਹੁਤ ਜਲਦੀ ਸ਼ਾਦੀ ਕਰਾਉਣੀ ਚਾਹੁੰਦਾ गं।” 

“ਹੱਛਾ!” ਕੁਝ ਸੋਚ ਕੇ ਮੈਨੇਜਰ ਸਾਹਿਬ ਬੋਲੇ—ਤਾਂ ਤੁਹਾਨੂੰ ਕਿੰਨੀ ਕੁ ਉਮਰ ਦੀ ਲੜਕੀ ਚਾਹੀਦੀ ਹੈ ?” 

“ਸੋਲ੍ਹਾਂ ਕੁ ਵਰ੍ਹਿਆਂ ਦੀ-ਪੜ੍ਹੀ ਲਿਖੀ ਵੀ ਹੋਵੇ।” 

“ਖ਼ੈਰ, ਅਸੀਂ ਕੋਸ਼ਿਸ਼ ਕਰਾਂਗੇ, ਹਾਲੇ ਤੁਸੀਂ ਮੈਂਬਰੀ ਦਾ ਫ਼ਾਰਮ ਭਰ ਕੇ ਫ਼ੀਸ ਦਾਖਲ ਕਰਾ ਦਿਓ।” 

ਤੇ ਉਸ ਨੇ ਪੁਛਿਆ-“ਪਰ ਕੀ ਮੇਰਾ ਕੰਮ ਝਟ ਪਟ ਨਹੀਂ ਕੀਤਾ ਜਾ ਸਕਦਾ ? ਰੁਪਏ ਦੀ ਮੈਨੂੰ ਕੋਈ ਚਿੰਤਾ ਨਹੀਂ, ਭਾਵੇਂ ਕਿੰਨਾਂ ਵੀ ਖਰਚ ਹੋ ਜਾਵੇ।” 

“ਇਹ ਤੇ ਸ਼ਾਇਦ ਮੁਸ਼ਕਲ ਹੋਵੇ।”  “ਕੋਈ ਵੀ ਤਰੀਕਾ ਮੁਮਕਿਨ ਹੋ ਸਕਦਾ ਹੈ ?” 

“ਇਕ ਤਰੀਕਾ ਹੈ ਤੇ ਸਹੀ, ਪਰ।” 

“ਤਾਂ ਫ਼ਰਮਾਓ ?” 

“ਇਕ ਲੜਕੀ ਤੁਹਾਡੀ ਹਸਬ ਮਨਸ਼ਾ ਸਾਡੇ ਆਸ਼ਰਮ ਵਿਚ ਹੈ ਤੇ ਸਹੀ, ਪਰ ਪਤਾ ਨਹੀਂ ਮੰਨੇ ਕਿ ਨਾ।” 

“ਤੁਸੀਂ ਕੋਸ਼ਿਸ਼ ਕਰੋ।” 

“ਚੰਗਾ ਮੈਂ ਕਰਾਂਗਾ ਕੋਸ਼ਿਸ਼।” 

“ਤਾਂ ਕੀ ਮੈਂ ਲੜਕੀ ਨੂੰ ਵੇਖ ਸਕਦਾ ਹਾਂ ?” 

“ਭਲਾ ਜੇ ਲੜਕੀ ਨੂੰ ਇਹ ਪਰਵਾਨ ਹੋਵੇ, ਤਾਂ ਤੁਸੀਂ ਆਸ਼ਰਮ ਨੂੰ ਕਿੰਨੀ ਕੁ ਸਹਾਇਤਾ ਦੇ ਸਕੋਗੇ ?” 

“ਦੋ ਹਜ਼ਾਰ ਤਕ ਤਾਂ ਮੈਂ ਹੁਣੇ ਦੇ ਸਕਦਾ ਹਾਂ, ਤੇ ਇਸ ਤੋਂ ਬਾਅਦ ਮੈਂ ਹੋਰ ਵੀ ਕੋਸ਼ਿਸ਼ ਕਰਾਂਗਾ, ਬਸ਼ਰਤੇ ਕਿ ਲੜਕੀ ਮੈਨੂੰ ਵਿਖਾਈ ਜਾਵੇ” ਕਹਿੰਦਿਆਂ ਕਹਿੰਦਿਆਂ ਉਸ ਨੇ ਕੋਟ ਦੀ ਜੇਬ ‘ਚੋਂ ਨੋਟਾਂ ਦੀ ਇਕ ਥੱਬੀ ਕੱਢ ਕੇ ਵਿਖਾਈ। 

“ਹੱਛਾ ਤਸ਼ਰੀਫ਼ ਰਖੋ, ਮੈਂ ਆਇਆ” ਕਹਿ ਕੇ ਮੈਨੇਜਰ ਸਾਹਿਬ ਅੰਦਰ ਦਾਖਲ ਹੋਏ। 

ਥੋੜ੍ਹੀ ਦੇਰ ਬਾਅਦ ਮੁੜ ਉਹ ਕਮਰੇ ਵਿਚ ਦਾਖ਼ਲ ਹੋਏ ਤੇ ਉਹਨਾਂ ਦੇ ਮਗਰ ਇਕ 16 ਕੁ ਵਰ੍ਹਿਆਂ ਦੀ ਸੁੰਦਰ ਲੜਕੀ ਸੀ, ਜਿਸ ਦਾ ਚਿਹਰਾ ਕਿਸੇ ਅਸਹਿ ਮੁਸੀਬਤ ਦਾ ਮਜ਼ਮੂਨ ਜਾਪਦਾ ਸੀ । ਪਤਾ ਨਹੀਂ ਇਹ ਮੁਸੀਬਤ ਵਿਧਵਾਪੁਣੇ ਦੀ ਸੀ ਜਾਂ ਮੈਨੇਜਰ ਸਾਹਿਬ ਦੀਆਂ ਸਖ਼ਤੀਆਂ ਦੀ। 

ਜੰਟਲਮੈਨ ਨੇ ਲੜਕੀ ਉੱਤੇ ਕਈ ਸਵਾਲ ਕੀਤੇ, ਪਰ ਉਹ ਟੱਸ ਤੋਂ ਮੱਸ ਨਾ ਹੋਈ। ਸ਼ਾਇਦ ਮੈਨੇਜਰ ਸਾਹਿਬ ਦੀਆਂ ਧਮਕੀਆਂ ਤੇ ਕਸ਼ਟਾਂ ਨੇ ਉਸ ਦੀ ਜ਼ਬਾਨ ਬੰਦ ਕੀਤੀ ਹੋਈ ਸੀ। 

“ਮੈਨੂੰ ਪਸੰਦ ਹੈ ਮੈਨੇਜਰ ਸਾਹਿਬ” ਉਸ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ, ਤੇ ਉਠ ਕੇ ਬਾਰੀ ਵਿਚੋਂ ਇਹ ਕਹਿੰਦਾ ਹੋਇਆ ਹੇਠਾਂ ਬਜ਼ਾਰ ਵਿਚ ਝਾਕਿਆ-‘ਵੇਖ ਆਵਾਂ, ਬਾਈਸਾਈਕਲ ਰਖ ਆਇਆ ਸਾਂ” ਤੇ ਉਹ ਮੁੜ ਆਪਣੀ ਥਾਂ ‘ਤੇ ਆ ਬੈਠਾ। 

ਉਸ ਨੇ ਜੇਬ ਵਿਚ ਹੱਥ ਪਾਇਆ। 

ਮੈਨੇਜਰ ਹੋਰਾਂ ਦੀ ਨਜ਼ਰ ਜੇਬ ਵਲ ਗੱਡੀ ਹੋਈ ਸੀ ਤੇ ਉਨ੍ਹਾਂ ਦਾ ਖ਼ਿਆਲ ਸੀ ਕਿ ਹੁਣੇ ਨੋਟਾਂ ਦੀ ਭਾਰੀ ਥੱਬੀ ਨਿਕਲ ਕੇ ਉਹਨਾਂ ਦੀ ਤਲੀ ਤੇ ਆਈ, ਕਿ ਆਈ, ਅਚਾਨਕ ਹੀ ਉਹਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਪੈ ਗਿਆ, ਜਦ ਨੋਟਾਂ ਦੇ ਥਾਂ ਖੀਸੇ ‘ਚੋਂ ਇਕ ਵਾਰੰਟ ਨਿਕਲ ਕੇ ਉਹਨਾਂ ਦੇ ਸਾਹਮਣੇ ਆਇਆ ਤੇ ਨਾਲ ਹੀ ਉਹਨਾਂ ਦੇ ਕੰਨੀਂ ਪਿਆ-“ਇਸ ਲੜਕੀ ਨੂੰ ਅਗਵਾ ਕਰਨ ਵਾਲੇ ਲਈ ਤਕਰੀਬਨ ਇਕ ਮਹੀਨੇ ਤੋਂ ਵਾਰੰਟ ਜਾਰੀ ਹੋ ਚੁਕੇ ਨੇ-ਮੈਂ ਤੁਹਾਨੂੰ ਗਿ੍ਫ਼ਤਾਰ ਕਰਦਾ ਹਾਂ” ਤੇ ਇਸ ਤੋਂ ਪਹਿਲਾਂ ਕਿ ਮੈਨੇਜਰ ਸਾਹਿਬ ਦੇ ਮੂੰਹੋਂ ਕੋਈ ਗੱਲ ਨਿਕਲਦੀ, ਹੇਠੋਂ ਦਗੜ ਦਗੜ ਕਰਦੇ ਦੋ ਵਰਦੀ ਵਾਲੇ ਸਿਪਾਹੀ ਉਪਰ ਚੜ੍ਹ ਆਏ, ਜਿਨ੍ਹਾਂ ਨੇ ਬਿਨਾ ਇਕ ਮਿੰਟ ਸਹਾਰਾ ਕੀਤੇ ਮੈਨੇਜਰ ਸਾਹਿਬ ਦੇ ਹੱਥਾਂ ਨੂੰ ਲੋਹੇ ਦੇ ਕੜਿਆਂ ਨਾਲ ਸ਼ਿੰਗਾਰ ਦਿੱਤਾ। 

ਸਵਰਗ ਤੇ ਉਸ ਦੇ ਵਾਰਸ 

“ਹੋਰ ਮੈਂ ਸਭ ਕੁਝ ਸਹਾਰ ਸਕਦਾ ਹਾਂ ਰਜਨੀ, ਪਰ ਇਹ ਨਿੱਤ ਦਿਹਾੜੇ ਦੀ ਚੋਰੀ, ਇਸ ਨੂੰ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ, ਇਹ ਚੋਰੀ ਹੈ ਕਿ ਸੀਨਾ-ਜ਼ੋਰੀ, ਜੋ ਹੱਥ ‘ਤੇ ਹੱਥ ਮਾਰ ਕੇ ਕੋਈ ਚੀਜ਼ਾਂ ਚੁਕ ਖੜੇ।” 

ਐਨਕ ਢੂੰਡਦਾ ਹੋਇਆ ਕਮਲੇਸ਼ ਬੁੜਬੜਾਈ ਜਾ ਰਿਹਾ ਸੀ। ਰਜਨੀ ਵੀ ਵੱਲਾ-ਵਾਲੀ ਵਿਚ ਲਗੀ ਹੋਈ ਸੀ, ਜਿਸ ਦੇ ਚਿਹਰੇ ਤੋਂ ਸ਼ਰਮਿੰਦਗੀ ਟਪਕ ਰਹੀ ਸੀ। ਉਸ ਦਾ ਪਤੀ ਭਾਵੇਂ ਉਪਰੋਕਤ ਗੱਲਾਂ ਕਿਸੇ ਚੋਰ ਦੇ ਸੰਬੰਧ ਵਿਚ ਕਹਿ ਰਿਹਾ ਸੀ, ਪਰ ਰਜਨੀ ਜਾਣਦੀ ਸੀ ਕਿ ਕਿਸੇ ਪੁੱਠੇ ਤਰੀਕੇ ਨਾਲ ਇਹ ਝਾੜਾਂ ਓਸੇ ਉੱਤੇ ਵਰ ਰਹੀਆਂ ਨੇ, ਜਿਨ੍ਹਾਂ ਦਾ ਮਤਲਬ ਸਾਫ਼ ਹੈ ਕਿ ਮੇਰੀ ਹੀ ਅਣਗਹਿਲੀ ਕਰਕੇ ਰੋਜ਼ ਕੋਈ ਨਾ ਕੋਈ ਚੀਜ਼ ਚੁਕੀ ਜਾਂਦੀ ਹੈ। 

ਕਮਲੇਸ਼ ਤੇ ਰਜਨੀ ਨੂੰ ਕਸ਼ਮੀਰ ਆਇਆਂ ਬਹੁਤਾ ਚਿਰ ਨਹੀਂ ਸੀ ਹੋਇਆ- ਕੁਲ ਦੋ ਢਾਈ ਹਫ਼ਤੇ, ਤੇ ਇਸ ਥੋੜ੍ਹੇ ਜਿੰਨੇ ਸਮੇਂ ਵਿਚ ਇਹ ਤੀਸਰੀ ਚੋਰੀ ਸੀ। 

ਪਹਿਲਾਂ ਉਹਨਾਂ ਦਾ ਕੰਬਲ ਚਲਾ ਗਿਆ, ਜਿਹੜਾ ਇਕ ਦਿਨ ਰਜਨੀ ਨੇ ਹਾਊਸਬੋਟ ਤੋਂ ਬਾਹਰ ਇਕ ਚੁਨਾਰ ਦੀ ਸ਼ਾਖ ਉੱਤੇ ਸੁਕਣਾ ਪਾਇਆ ਸੀ। ਉਸ ਤੋਂ ਤਿੰਨ ਚਾਰ ਦਿਨ ਬਾਅਦ ਫਰੂਟ ਸਾਲਟ ਦੀ ਬੋਤਲ ਚਲੀ ਗਈ, ਜਿਹੜੀ ਕਮਲੇਸ਼ ਨੇ ਮਿਅਦੇ ਦੀ ਖ਼ਰਾਬੀ ਦੂਰ ਕਰਨ ਲਈ ਲਿਆਂਦੀ ਸੀ-ਹਵਾ ਪਾਣੀ ਦੀ ਅਦਲਾ ਬਦਲੀ ਕਰਕੇ ਉਸ ਦਾ ਮਿਅਦਾ ਖ਼ਰਾਬ ਰਹਿਣ ਲਗ ਪਿਆ ਸੀ। ਅੱਜ ਫੇਰ ਚੋਰੀ ਹੋ ਗਈ ਤੇ ਐਸੀ ਚੀਜ਼, ਜਿਸ ਤੋਂ ਬਿਨਾਂ ਕਮਲੇਸ਼ ਨਿਰਾ ਅਪਾਹਜ ਸੀ ਉਸ ਦੀ ਐਨਕ। 

“ਰਾਤੀਂ ਖ਼ੁਦ ਮੈਂ ਆਪਣੀ ਤਿਪਾਈ ਉੱ ਤੇ ਰਖੀ ਸੀ,” ਕਮਲੇਸ਼ ਝੁੰਜਲਾਂਦਾ ਹੋਇਆ ਬਿਸਤਰੇ ਨੂੰ ਹੁਥੱਲ ਰਿਹਾ ਸੀ-“ਰਾਤੋ ਰਾਤ ਜਿੰਨ ਭੂਤ ਲੈ ਗਏ ਚੁੱਕ ਕੇ ?” “ਮਤੇ ਕਾਸਮ ਨੇ ਕਿਤੇ ਰਖ ਦਿੱਤੀ ਹੋਵੇ,” ਰਜਨੀ ਨੇ ਡਰਦਿਆਂ ਡਰਦਿਆਂ ਪੁੱਛਿਆ।  “ਊਂਹੂੰ!” ਕਮਲੇਸ਼ ਓਵੇਂ ਹੀ ਫੋਲਾਵਾਲੀ ਕਰਦਾ ਹੋਇਆ ਬੋਲਿਆ—“ਉਹ ਵਿਚਾਰਾ ਤੇ ਕਦੇ ਇਸ ਕਮਰੇ ਵਿਚ ਪੈਰ ਤਕ ਨਹੀਂ ਰਖਦਾ।” 

“ਫੇਰ !” ਰਜਨੀ ਕਲਪ ਰਹੀ ਸੀ-“ਘਰ ਵਿਚ ਕੋਈ ਨਿੱਕਾ ਨਿਆਣਾ ਵੀ ਤਾਂ ਨਹੀਂ ਸੀ ਜਿਸ ਨੇ ਖੇਡ ਦੇ ਪੰਜ ਚੁਕ ਖੜੀ ਹੋਵੇ।” 

ਕਮਲੇਸ਼ ਇਕ ਸਾਹਿਤਕਾਰ ਹੈ-ਆਪਣੇ ਤਬਕੇ ਵਿਚ ਮੰਨਿਆ ਹੋਇਆ ਸਾਹਿਤਕਾਰ। ਕੋਮਲ ਕਲਾ ਦੇ ਸ਼ੈਦਾਈਆਂ ਨੂੰ ਮੁੱਢ ਤੋਂ ਹੀ ਕੁਦਰਤ ਨਾਲ ਸਨੇਹ ਹੁੰਦਾ ਹੈ, ਪਰ ਕਮਲੇਸ਼ ਨੂੰ ਤਾਂ ਜਿਵੇਂ ਇਸ਼ਕ ਸੀ। ਕੁਦਰਤ ਦੇ ਸਾਜਾਂ ਸੁਆਦਾਂ ਨੂੰ ਮਾਣਨ ਦੀ ਲਗਨ ਉਸ ਦੇ ਅੰਦਰ ਅੱਜ ਤੋਂ ਨਹੀਂ, ਬਚਪਨ ਤੋਂ ਹੀ ਮੌਜੂਦ ਸੀ। ਖ਼ਾਸ ਕਰਕੇ ਕਸ਼ਮੀਰ ਨੂੰ ਇਕ ਵਾਰੀ ਵੇਖਣ ਦੀ ਸਧਰ ਤਾਂ ਇਸ ਤਰ੍ਹਾਂ ਉਸ ਦੇ ਅੰਦਰ ਸਮਾ ਗਈ ਕਿ ਸੌਂਦਿਆਂ ਜਾਗਦਿਆਂ ਉਸ ਦੀਆਂ ਅੱਖਾਂ ਅੱਗੇ ਫਿਰਦੀ ਰਹਿੰਦੀ ਸੀ। 

ਕਸ਼ਮੀਰ ਦੀ ਧਰਤੀ ਦਾ ਜ਼ੱਰਾ-ਜ਼ੱਰਾ, ਕੁਦਰਤੀ ਸੌਂਦਰਯ ਦਾ ਨਮੂਨਾ ਹੈ, • ਕਸ਼ਮੀਰ, ਸ਼ਾਇਰਾਂ ਤੇ ਰਸੀਆਂ ਦੇ ਜਜ਼ਬਾਤ ਵਿਚ ਬਿਜਲੀਆਂ ਚਮਕਾ ਦੇਂਦਾ ਹੈ, ਕਸ਼ਮੀਰ ਦੀ ਸੈਰ, ਇਨਸਾਨੀ ਦਿਲ ਦਿਮਾਗ਼ ਵਿਚ ਦੈਵੀ ਛੁਹ ਲਾ ਕੇ ਉਸ ਦੀ ਰੂਹ ਨੂੰ ਅਰਸ਼ਾਂ ਕੁਰਸ਼ਾਂ ਤੇ ਪਹੁੰਚਾ ਦੇਂਦੀ ਹੈ..ਇਹੋ ਜਿਹਾ ਖੇੜਾ ਕੁਝ ਕਮਲੇਸ਼ ਨੇ ਸੁਣਿਆ ਤੇ ਪੜ੍ਹਿਆ ਸੀ, ਤੇ ਇਸ ਦਾ ਹੀ ਅਸਰ ਸੀ ਕਿ ਕਮਲੇਸ਼ ਜੀਊਂਦਿਆਂ ਜੀਊਂਦਿਆਂ ਇਕ ਵਾਰੀ ਕਸ਼ਮੀਰ ਦੀ ਧਰਤੀ ਉੱਤੇ ਕਦਮ ਰਖਣ ਲਈ ਤਰਲੋਮੱਛੀ ਹੁੰਦਾ ਰਹਿੰਦਾ। 

ਉਸ ਦੀ ਬੇਕਰਾਰੀ ਦਾ ਇਹ ਹਾਲ ਹੋ ਗਿਆ ਕਿ ਜਦੋਂ ਹੀ ਉਸ ਦੇ ਸਾਹਮਣੇ ਕੋਈ ਕਸ਼ਮੀਰ ਦਾ ਨਾਂ ਲੈਂਦਾ, ਉਸ ਨੂੰ ਇਕ ਤਰ੍ਹਾਂ ਦਾ ਨਸ਼ਾ ਜਿਹਾ ਚੜ੍ਹਨਾ ਸ਼ੁਰੂ ਹੋ ਜਾਂਦਾ ਤੇ ਉਹ ਕਲਪਨਾ ਹੀ ਕਲਪਨਾ ਵਿਚ ਕਸ਼ਮੀਰ ਦੇ ਮਨ-ਮੋਹਣੇ ਦ੍ਰਿਸ਼ਾਂ ਨੂੰ ਮਾਣਨ ਲਗ ਪੈਂਦਾ। ਕਿਸੇ ਕਿਤਾਬ ਵਿਚ, ਕਿਸੇ ਮਾਸਿਕ ਪੱਤਰ ਵਿਚ ਜੇ ਕਸ਼ਮੀਰ ਦੇ ਸੰਬੰਧ ਵਿਚ ਕੁਝ ਲਿਖਿਆ ਵੇਖਦਾ ਤਾਂ ਉਸ ਨੂੰ ਕਈ ਕਈ ਵਾਰ ਪੜ੍ਹਦਾ। ਕਿਤੇ ਕਸ਼ਮੀਰ ਦੀ ਸੀਨਰੀ ਨਜ਼ਰੀਂ ਆਉਂਦੀ ਤਾਂ ਉਸ ਨੂੰ ਹਰ ਹੀਲੇ ਹੀ ਪ੍ਰਾਪਤ ਕਰਕੇ ਛੱਡਦਾ। ਇਕ ਵਾਰੀ ਇਕ ਐਸੀ ਫ਼ਿਲਮ ਆਈ, ਜਿਸ ਵਿਚ ਕਸ਼ਮੀਰ ਦੇ ਬਹੁਤ ਸਾਰੇ ਦ੍ਰਿਸ਼ ਲਿਆਂਦੇ ਗਏ ਸਨ। ਕੇਵਲ ਉਹਨਾਂ ਦ੍ਰਿਸ਼ਾਂ ਨੂੰ ਵੇਖਣ ਖ਼ਾਤਰ ਕਮਲੇਸ਼ ਨੇ ਉਪਰੋਥਲੀ ਚਾਰ ਪੰਜ ਵਾਰੀ ਫ਼ਿਲਮ ਵੇਖੀ। ਅਕਸਰ ਰਾਤੀਂ ਸੁਪਨਿਆਂ ਵਿਚ ਵੀ ਉਹ ਆਪਣੇ ਆਪ ਨੂੰ ਕਸ਼ਮੀਰ ਦੀਆਂ ਸਬਜ਼ਾਜ਼ਾਰਾਂ ਸਿਰੀ ਨਗਰ ਪਹੁੰਚ ਕੇ ਇਹਨਾਂ ਨੇ ਪਹਿਲਾਂ ਹੋਰ ਸਭ ਸੈਰਾਂ ਉੱਤੇ ਡਲ ਦੀ ਸੈਕ ਨੂੰ ਤਰਜੀਹ ਦਿੱਤੀ ਹਾਊਸਬੋਟ ਵਿਚ ਰਹਿ ਕੇ। 

* ਜਾਂਦਿਆਂ ਇਹਨਾਂ ਨੇ ਇਕ ਕਸ਼ਮੀਰੀ ਮੁੰਡੇ ਨੂੰ ਘਰ ਦੇ ਕੰਮ ਧੰਦੇ ਲਈ ਰਖ ਲਿਆ-ਤਨਖ਼ਾਹ ਕੋਈ ਬਹੁਤੀ ਨਹੀਂ ਸੀ, ਕੁਲ ਪੰਦਰਾਂ ਰੁਪਏ ਸੁੱਕੇ ਪੁੱਕੇ 

ਮੁੰਡੇ ਦਾ ਨਾਂ ਸੀ ਕਾਸਮ। ਉਮਰ ਉਸ ਦੀ ਤੇਰ੍ਹਾਂ ਚੌਦਾਂ ਵਰ੍ਹਿਆਂ ਦੀ ਸੀ ਬੜਾ ਬੀਬਾ ਜਿਹਾ, ਭੋਲਾ ਭਾਲਾ ਤੇ ਲੰਮ ਸਲੰਮਾ। ਗੋਰਾ ਨਿਛੋਹ ਤੇ ਕਮਜ਼ੋਰ ਜਿਹੇ ਜਿਸਮ ਵਾਲਾ, ਪਰ ਸਖ਼ਤ ਮੈਲਾ ਘਿਚਲਿਆ। 

ਕਾਸਮ ਦੀ ਪ੍ਰਾਪਤੀ ਵੀ ਇਹਨਾਂ ਨੂੰ ਬੜੇ ਅਜੀਬ ਢੰਗ ਨਾਲ ਹੋਈ। ਹਾਊਸਬੋਟ ਵਿਚ ਆਇਆਂ ਇਹਨਾਂ ਨੂੰ ਤਿੰਨ ਚਾਰ ਦਿਨ ਹੋਏ ਸਨ ਕਿ ਸਵੇਰੇ ਇਕ ਨਿੱਕਾ ਜਿਹਾ-ਅਸਲੋਂ ਹੀ ਛੋਟਾ ਸ਼ਿਕਾਰਾ ਇਹਨਾਂ ਦੇ ਡੂੰਗੇ ਨਾਲ ਆ ਠਹਿਕਿਆ ਤੇ ਉਸ ਵਿਚ ਬੈਠੇ ਮੁੰਡੇ ਨੇ ਉੱਚੀ ਦੇ ਪੁਕਾਰਿਆ-“ਅੰਡਾ ਲੈਂਗੇ ਸਾਬ ਅੰਡਾ ?” 

ਰਜਨੀ ਅੰਦਰੋਂ ਨਿਕਲੀ ਤੇ ਉਸ ਨੇ ਮੁੰਡੇ ਪਾਸੋਂ ਅੰਡੇ-ਜੋ ਗਿਣਤੀ ਵਿਚ ਬਾਰ੍ਹਾਂ ਸਨ-ਖ਼ਰੀਦ ਲਏ, ਬੜੇ ਸਸਤੇ। ਆਮ ਭਾ ਦੋ ਆਨੇ ਸੀ ਪਰ ਮੁੰਡੇ ਨੇ ਛੇ ਛੇ ਪੈਸੇ ਲਏ। ਤੇ ਇਸ ਤੋਂ ਬਾਅਦ ਜਦ ਰਜਨੀ ਨੇ ਰਸੋਈ ਵਿਚ ਜਾ ਕੇ ਆਮਲੇਟ ਬਨਾਣ ਲਈ ਪਹਿਲਾ ਹੀ ਆਂਡਾ ਭੰਨਿਆਂ ਤਾਂ ਵਿਚੋਂ ਜ਼ਰਦੀ ਜਾਂ ਸਫ਼ੈਦੀ ਦੇ ਥਾਂ ਇਕ ਮਰਿਆ ਹੋਇਆ ਚੂਚਾ ਨਿਕਲ ਆਇਆ। ਵਿਚਾਰੀ ਰਾਮ ਰਾਮ ਕਰਦੀ ਤੇ ਹੱਥ ਝਟਕਦੀ ਦੂਸਰੇ ਕਮਰੇ ਵਿਚ ਨੱਸ ਗਈ ਤੇ ਪਤੀ ਨੂੰ ਉਸ ਨੇ ਇਸ ਟਰੈਜਿਡੀ ਦਾ ਹਾਲ ਜਾ ਸੁਣਾਇਆ। 

ਕਮਲੇਸ਼ ਨੂੰ ਬੜੀ ਹੈਰਾਨੀ ਹੋਈ -ਆਂਡੇ ਗੰਦੇ ਤਾਂ ਅਕਸਰ ਨਿਕਲਦੇ ਉਸ ਵੇਖੇ ਸਨ, ਪਰ ਚੂਚਾ। ਇਹ ਤਾਂ ਬਿਲਕੁਲ ਅਨੋਖੀ ਘਟਨਾ ਸੀ। 

ਇਸ ਤੋਂ ਬਾਅਦ ਉਪਰੋਥੱਲੀ ਸਾਰੇ ਆਂਡੇ ਤੋੜੇ ਗਏ, ਤੇ ਸਭਨਾਂ ਵਿਚੋਂ ਓਹੋ ਜਿਹਾ ਮੁਰਦਾ ਚੂਚਾ ਨਿਕਲਿਆ। ਰਜਨੀ ਤਾਂ ਸੁੰਘੜ ਕੇ ਨੁੱਕਰ ਵਿਚ ਹੋ ਬੈਠੀ, ਪਰ ਕਮਲੇਸ਼ ਨੇ ਹਿੰਮਤ ਕਰ ਕੇ ਇਹਨਾਂ ਸਾਰੇ ਮੁਰਦਿਆਂ ਨੂੰ ਡਲ ਵਿਚ ਜਲ-ਪਰਵਾਹ ਕਰ ਦਿੱਤਾ। ਉਸ ਦਿਨ ਸਾਰੀ ਦਿਹਾੜੀ ਰਜਨੀ ਦਾ ਦਿਲ ਮਿਤਲਾਂਦਾ ਰਿਹਾ ਤੇ ਉਹ ਮੁੰਡੇ ਨੂੰ ਗਾਲ੍ਹਾਂ ਕੱਢਦੀ ਰਹੀ। ਉਸ ਦਿਨ ਰੋਟੀ ਵੀ ਨਾ ਖਾਧੀ- ਮਾਨੋਂ ਬਾਰ੍ਹਾਂ ਜੀਆਂ ਦੀ ਹੱਤਿਆ ਓਸੇ ਨੇ ਕਰਤੀ ਹੋਵੇ, ਤੇ ਇਸ ਹੱਤਿਆ ਦਾ ਪ੍ਰਾਸ਼ਚਿਤ ਕਰਨ ਲਈ ਇਕ ਅੱਧ ਡੰਗ ਵਰਤ ਰਖਣਾ ਉਸ ਲਈ ਜ਼ਰੂਰੀ ਹੋਵੇ।  ਦੋ ਕੁ ਦਿਨ ਛੱਡ ਕੇ ਤੀਜੇ ਦਿਨ ਫੇਰ ਓਹੀ ਮੁੰਡਾ ਰਾਤ ਵੇਲੇ ਆਪਣਾ ਨਿੱਕਾ ਜਿਹਾ ਸ਼ਿਕਾਰਾ ਰੁਲਕਾਂਦਾ ਆ ਮੌਜੂਦ ਹੋਇਆ-“ਮੇਮ ਸਾਬ, ਮੁਰਗੀ ਲੈਂਗੇ ਮੁਰਗੀ” ਉਸ ਦੀ ਬਗਲ ਵਿਚ ਇਕ ਕੁੱਕੜੀ ਸੀ। 

ਕਮਲੇਸ਼ ਇਸ ਵੇਲੇ ਦੂਸਰੇ ਕਮਰੇ ਵਿਚ ਬੈਠਾ ਕੁਝ ਪੜ੍ਹ ਰਿਹਾ ਸੀ। ਤੇ ਰਜਨੀ ਰਸੋਈ ਵਿਚ ਭਾਂਡੇ ਮਾਂਜ ਰਹੀ ਸੀ। ਜਿਉਂ ਹੀ ਉਸ ਦੀ ਨਜ਼ਰ ਮੁੰਡੇ ਉੱਤੇ ਪਈ ਕਿ ਸੁਆਹ ਵਾਲੇ ਹੱਥ ਝਾੜ ਕੇ ਓਵੇਂ ਹੀ ਬਾਂਹਵਾਂ ਕੁੰਜੀ ਉਹ ਇਹ ਕਹਿੰਦੀ ਹੋਈ ਉਸ ਦੇ ਸਿਰ ਤੇ ਆ ਕੜਕੀ-“ਖੜਾ ਰਹੁ ਤੇਰੇ ਸੱਤੀਂ ਪੀਹੜੀ ਪਿਟਿਆ ਸੀ।” ਤੇ ਉਸ ਨੇ ਪੈਂਦਿਆਂ ਹੀ ਮੁੰਡੇ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਦੋ ਚਾਰ ਚਪੇੜਾਂ ਟਿਕਾ ਦਿੱਤੀਆਂ। 

ਮੁੰਡੇ ਦੀਆਂ ਡਾਡਾਂ ਤੇ ਰਜਨੀ ਦੀਆਂ ਦਹਾੜਾਂ ਸੁਣ ਕੇ ਕਮਲੇਸ਼ ਨੱਸਾ ਆਇਆ। ਵਿਚਾਰੇ ਮੁੰਡੇ ਨੂੰ ਗਲ੍ਹਾਂ ਮਲ ਮਲ ਕੇ ਸਿਸਕਦਿਆਂ ਦੇਖ ਕੇ ਕਮਲੇਸ਼ ਦੇ ਦਿਲ ਨੂੰ ਡਾਢੀ ਸੱਟ ਵੱਜੀ। ਤੇ ਜਦ ਆਂਡਿਆਂ ਬਾਰੇ ਮੁੰਡੇ ਨੇ ਕੈਫ਼ੀਅਤ ਦਿੱਤੀ ਕਿ ਉਸ ਨੇ ਤਾਂ ਆਪ ਕਿਸੇ ਤੋਂ ਮੁੱਲ ਲਿਆਂਦੇ ਸਨ ਪੰਜੀ ਪੰਜੀ ਪੈਸੀਂ, ਤਾਂ ਕਮਲੇਸ਼ ਰਜਨੀ ਨੂੰ ਝਾੜ ਪਾਉਣ ਲੱਗਾ-“ਭਲਾ ਇਸ ਵਿਚਾਰੇ ਦਾ ਕੀ ਕਸੂਰ। ਐਵੇਂ ਨਾਹੱਕ ਤੂੰ ਠੋਕ ਦਿੱਤੀਆਂ ਗ਼ਰੀਬ ਨੂੰ…..” 

ਰਜਨੀ ਵੀ ਮਗਰੋਂ ਪਛਤਾਈ। ਖ਼ਾਸ ਕਰ ਕੇ ਮੁੰਡੇ ਨੂੰ ਮਾਸੂਮ ਜਿਹੀ ਹਾਲਤ ਵਿਚ ਰੋਂਦਿਆਂ ਵੇਖ ਕੇ। ਦੋਵੇਂ ਪਤੀ ਪਤਨੀ ਪਸੀਜ ਉਠੇ। ਤੇ ਇਸ ਤੋਂ ਬਾਅਦ ਉਹਨਾਂ ਨੇ ਨਾ ਕੇਵਲ ਉਸ ਦਾ ਕਸੂਰ ਹੀ ਮਾਫ਼ ਕਰ ਦਿੱਤਾ, ਸਗੋਂ ਉਸਨੂੰ ਮੂੰਹ ਮੰਗਿਆ ਮੁੱਲ ਦੇ ਕੇ ਕੁੱਕੜੀ ਵੀ ਖਰੀਦ ਲਈ ਤੇ ਉਸ ਨੂੰ ਦੋ ਬਿਸਕੁਟ ਤੇ ਦੋ ਬਗੂਗੋਸ਼ੇ ਇਨਾਮ ਵਜੋਂ ਦਿੱਤੇ । ਉਹਨਾਂ ਨੂੰ ਪਤਾ ਲਗਿਆ ਕਿ ਮੁੰਡੇ ਦਾ ਨਾਂ ਕਾਸਮ ਹੈ ਤੇ ਉਸ ਦੀ ਭੈਣ ਡੇਢ ਸਾਲ ਤੋਂ ਬੀਮਾਰ ਹੈ। ਬੀਮਾਰੀ ਦੀ ਹਾਲਤ ਵਿਚ ਕਾਸਮ ਦਾ ਭਣਵਈਆ ਉਸ ਨੂੰ ਇਹਨਾਂ ਦੇ ਘਰ ਛੱਡ ਗਿਆ ਹੈ ਜਿਸ ਮੁੜ ਕਦੀ ਵੱਟੀ ਨਹੀਂ ਵਾਹੀ। ਕਾਸਮ ਦਾ ਪਿਓ ਜਿਹੜਾ ਦਰਜ਼ੀ ਦਾ ਕੰਮ ਕਰਦਾ ਹੈ, ਉਹ ਵੀ ਅਕਸਰ ਰੋਗੀ ਰਹਿੰਦਾ ਹੈ—ਜਿਸ ਕਰਕੇ ਉਸ ਤੋਂ ਕੰਮ ਨਹੀਂ ਹੁੰਦਾ। ਕਾਸਮ ਦੇ ਚਾਰ ਛੋਟੇ ਭੈਣ ਭਰਾ ਹੋਰ ਨੇ, ਜਿਨ੍ਹਾਂ ਦੇ ਗੁਜ਼ਾਰੇ ਦਾ ਕੋਈ ਵਸੀਲਾ ਨਹੀਂ ਛੁਟ ਕਾਸਮ ਤੋਂ। ਕਾਸਮ ਕੁਕੜੀਆਂ ਆਂਡਿਆਂ ਦੀ ਖ਼ਰੀਦ ਫ਼ਰੋਖ਼ਤ ਨਾਲ ਕੁਝ ਥੋੜ੍ਹਾ ਬਹੁਤ ਪੈਦਾ ਕਰਦਾ ਹੈ—ਚਾਰ ਛੇ ਆਨੇ ਰੋਜ਼। 

ਉਸ ਦੀ ਵਿਥਿਆ ਸੁਣ ਕੇ ਦੋਵੇਂ ਪਤੀ ਪਤਨੀ ਹਮਦਰਦੀ ਨਾਲ ਭਿੱਜ ਗਏ। ਤੇ ਜਿਉਂ ਹੀ ਉਹਨਾਂ ਨੇ ਕਾਸਮ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਕਿ ਕਾਸਮ ਦੇ ਅੱਥਰੂਆਂ ਵਿਚੋਂ ਖੁਸ਼ੀ ਫੁਟ ਨਿਕਲੀ—ਇਕ ਦੰਮ ਪੰਦਰਾਂ ਰੁਪਏ ਮਹੀਨਾ ਮਿਲਣਗੇ ਕਾਸਮ ਨੂੰ। ਤੇ ਓਸੇ ਦਿਨ ਤੋਂ ਕਾਸਮ ਇਹਨਾਂ ਪਾਸ ਨੌਕਰ ਹੋ ਗਿਆ। ਰਜਨੀ ਨੇ ਉਸ ਦਾ ਚਿਗਲਿਆ ਕੁੜਤਾ ਉਤਰਵਾਇਆ, ਤੇ ਟਰੰਕ ਵਿਚੋਂ ਆਪਣੇ ਪਤੀ ਦੇ ਅਧੋਰਾਣੇ ਜਿਹੇ ਕਪੜੇ ਕੱਢ ਕੇ ਕਾਸਮ ਦੇ ਹਵਾਲੇ ਕਰ ਦਿੱਤੇ। ਕਾਸਮ ਕੇਡਾ ਸੁਹਣਾ ਲਗਣ ਲਗ ਪਿਆ ਕਮੀਜ਼ ਤੇ ਨਿੱਕਰ ਪਹਿਨ ਕੇ ਜਿਵੇਂ ਕੋਈ ਰਾਜਕੁਮਾਰ। 

ਕਾਸਮ ਦਿਨ ਚੜ੍ਹਦੇ ਆਪਣੇ ਸ਼ਿਕਾਰੇ ਨੂੰ ਡਲ ਉੱਤੇ ਤਰਾਂਦਾ ਹੋਇਆ ਇਹਨਾਂ ਦੇ ਬੋਟ ਵਿਚ ਆ ਜਾਂਦਾ ਤੇ ਰਾਤੀਂ ਕੰਮ ਧੰਦਾ ਕਰਕੇ ਵਾਪਸ ਚਲਾ ਜਾਂਦਾ, ਉਸ ਦਾ ਘਰ ਇਸ ਥਾਂ ਤੋਂ ਮੀਲ ਡੇਢ ਮੀਲ ਦੀ ਵਾਟ ਤੇ ਸੀ, ਦੋਵੇਂ ਪਤੀ ਪਤਨੀ ਕਾਸਮ ਉੱਤੇ ਬੜੇ ਖੁਸ਼ ਸਨ । ਕਾਸਮ ਹੱਦ ਦਰਜੇ ਦਾ ਆਗਿਆਕਾਰ, ਨਿਮਾਣਾ ਤੇ ਖਾਮੋਸ਼ ਜਿਹੀ ਤਬੀਅਤ ਦਾ ਸੀ। ਜਿਸ ਕੰਮ ਲਾਓ, ਜਿਥੇ ਭੇਜੋ, ਬਿਨਾਂ ਹੀਲ ਹੁੱਜਤ ਤੇ ਖਿੜੇ ਮੱਥੇ ਆਗਿਆ ਦਾ ਪਾਲਨ ਕਰਦਾ। ਜਿਸ ਦਾ ਫਲਸਰੂਪ ਇਕ ਹਫ਼ਤੇ ਬਾਅਦ ਦੋਹਾਂ ਨੂੰ ਇੰਜ ਜਾਪਣ ਲਗ ਪਿਆ ਜਿਵੇਂ ਕਾਸਮ ਤੋਂ ਬਗ਼ੈਰ ਕਸ਼ਮੀਰ ਵਿਚ ਉਹਨਾਂ ਦਾ ਝਟ ਲੰਘਣਾ ਹੀ ਮੁਸ਼ਕਲ ਹੈ। ਕਾਸਮ ਕੀ ਲੱਭਾ, ਜਿਵੇਂ ਉਹਨਾਂ ਨੂੰ ਕੋਈ ਅਲੋਕਾਰ ਚੀਜ਼ ਲੱਭ ਪਈ। 

ਤੇ ਜਦ ਕਾਸਮ ਦੇ ਨੌਕਰ ਹੋਣ ਤੋਂ ਪੰਜਵੇਂ ਜਾਂ ਛੇਵੇਂ ਦਿਨ ਉਹਨਾਂ ਦਾ ਕੰਬਲ ਜਾਂਦਾ ਰਿਹਾ ਤਾਂ ਕਾਸਮ ਨੇ ਅੱਖਾਂ ਵਿਚ ਅੱਥਰੂ ਭਰ ਕੇ ਕਮਲੇਸ਼ ਨੂੰ ਕਿਹਾ “ਸਾਬ ਆਮ ਚੂਰੀ (ਚੋਰੀ) ਨਈਂ ਕੀਆ ਜੀ। ਆਮਰਾ ਪਰ ਸ਼ੱਕ ਨਈਂ ਕਰੋ ਜੀ! ਖੋਦਾ ਕਾ ਕਸਮ ਆਮ ਚੂਰੀ ਨਈਂ ਕਰਤਾ।” 

ਸੁਣ ਕੇ ਕਮਲੇਸ਼ ਦਾ ਦਿਲ ਜਿਵੇਂ ਮੁੱਠੀ ਵਿਚ ਆ ਗਿਆ । ਉਸ ਨੇ ਕਾਸਮ ਨੂੰ ਜੱਫੀ ਵਿਚ ਲੈ ਕੇ ਪੁਚਕਾਰਿਆ-“ਹਤ ਪਾਗ਼ਲ! ਤੁਮ ਕੋ ਕੌਨ ਚੋਰ ਕਹਿਤਾ ਹੈ। ਕਿਸ ਨੇ ਤੁਮ ਕੋ ਬੋਲਾ, ਮੇਮ ਸਾਹਬ ਨੇ ?” 

“ਨਾਈਂ ਸਾਬ! ਮੇਮ ਸਾਬ ਨਾਈਂ ਬੋਲਾ, ਮਾਗਰ ਮੇਰਾ ਕੋ ਬੋਤ ਡਰ ਲਗ ਗੀਆ ਸਾਬ।” 

“ਉਹ” ਕਮਲੇਸ਼ ਨੇ ਉਸ ਦੀ ਪਿੱਠ ਥਾਪੜੀ-“ਤੁਮ ਐਸਾ ਕਿਉਂ ਸੋਚਤਾ ਹੈ ਕਾਸਮ । ਹਮ ਭੀ ਅਛੇ ਬੁਰੇ ਆਦਮੀ ਕੋ ਪਹਿਚਾਨਤਾ ਹੈ। ਜਾਓ ਕਾਮ ਕਰੋ ।” ਤੇ ਇਸ ਦੇ ਬਾਅਦ ਰਜਨੀ ਨੇ ਜਦ ਪਤੀ ਪਾਸੋਂ ਇਹ ਗੱਲ ਸੁਣੀ ਤਾਂ ਉਸ ਨੇ ਵੀ ਕਾਸਮ ਨੂੰ ਬੜੇ ਪਿਆਰ ਨਾਲ ਯਕੀਨ ਦਿਵਾਇਆ ਕਿ ਉਹ ਬਿਲਕੁਲ ਕਦੀ ਐਸਾ ਨਹੀਂ ਸੋਚ ਸਕਦੇ-ਕਾਸਮ ਉੱਤੇ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਜਿੰਨਾ ਭਰੋਸਾ ਹੈ। 

ਗੱਲ ਆਈ ਗਈ ਹੋ ਗਈ-ਕਿਸੇ ਰਾਹ ਗਜਰੂ ਨੇ ਅੱਖਾਂ ਬਚਾ ਕੇ ਚੁਕ ਖੜਿਆ ਹੋਵੇਗਾ ਕੰਬਲ । 

ਤੇ ਫਿਰ ਇਕ ਦਿਨ ਫ਼ਰੂਟ ਸਾਲਟ ਵਾਲੀ ਸ਼ੀਸ਼ੀ ਚਲੀ ਗਈ, ਉਸ ਨੂੰ ਗੁਆਚਿਆਂ ਅਜੇ ਬਹੁਤੇ ਦਿਨ ਨਹੀਂ ਸਨ ਹੋਏ ਕਿ ਅੱਜ ਐਨਕ ਦੀ ਚੋਰੀ ਹੋ ਗਈ। ਸਾਰਾ ਘਰ ਫੋਲ ਮਾਰਿਆ—ਇਕ ਇਕ ਚੀਜ਼ ਨੂੰ ਚਾਰ ਚਾਰ ਵੇਰਾਂ ਉਲਟਿਆ ਪਲਟਿਆ, ਪਰ ਐਨਕ ਨਾ ਲੱਭੀ। ਵਿਚਾਰਾ ਕਮਲੇਸ਼ ਅਪਾਹਜ ਹੋ ਕੇ ਬੈਠ ਗਿਆ, ਤੇ ਓਸੇ ਦਿਨ ਬਜ਼ਾਰ ਜਾ ਕੇ ਉਹਨੂੰ ਇਕ ਨਵੀਂ ਐਨਕ ਲਵਾਣੀ ਪਈ, ਪਰ ਇਹ ਉਸ ਦੀਆਂ ਅੱਖਾਂ ਨੂੰ ਸੁਖਾਈ ਨਹੀਂ। ਇਸ ਨੂੰ ਲਾ ਕੇ ਜਦੋਂ ਉਹ ਪੜ੍ਹਨ ਲਿਖਣ ਲਗਦਾ ਤਦ ਅੱਖਰ ਪਾਟਦੇ ਪਾਟਦੇ ਉਸ ਨੂੰ ਮਲੂਮ ਹੁੰਦੇ। ਦੋਹਾਂ ਪਤੀ ਪਤਨੀ ਵਿਚ ਖੂਬ ਲੜਫਾ ਲੜਫੀ ਹੋਈ। ਉਹ ਕਹੇ ਤੁਸੀਂ ਆਪਣੀ ਚੀਜ਼ ਵਸਤ ਸਾਂਭ ਕੇ ਨਹੀਂ ਰਖਦੇ, ਤੇ ਉਹ ਕਹੇ ਤੂੰ ਘਰ ਦੀ ਮਾਲਕ ਹੈਂ, ਤੇਰਾ ਫ਼ਰਜ਼ ਹੈ ਮੇਰੀਆਂ ਚੀਜ਼ਾਂ ਦੀ ਸੰਭਾਲ ਕਰਨੀ। 

ਤੇ ਐਤਕੀਂ ਉਹਨਾਂ ਨੇ ਕਾਸਮ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਕਿ ਉਹਨਾਂ ਦੀ ਕੋਈ ਚੀਜ਼ ਗੁਆਚੀ ਹੈ। ਦੋਹਾਂ ਨੂੰ ਡਰ ਸੀ ਕਿ ਵਿਚਾਰਾ ਕਾਸਮ ਫੇਰ ਦੁਖੀ ਹੋਵੇਗਾ ਕਿ ਮਤੇ ਅਸੀਂ ਉਸ ਉੱਤੇ ਸ਼ੱਕ ਕਰਦੇ ਹੋਈਏ। 

ਪਰ ਉਹਨਾਂ ਦੀ ਖ਼ੁਸ਼ੀ ਦੀ ਹੱਦ ਨਾ ਰਹੀ ਜਦੋਂ ਗੁਆਚਣ ਤੋਂ ਤੀਜੇ ਦਿਨ ਬਾਅਦ ਐਨਕ ਫੇਰ ਉਹਨਾਂ ਪਾਸ ਆ ਗਈ। ਕਾਸਮ ਇਸ ਨੂੰ ਹੱਥ ਵਿਚ ਫੜੀ ਕਮਲੇਸ਼ ਦੇ ਕਮਰੇ ਵਿਚ ਦਾਖ਼ਲ ਹੋਇਆ-“ਸਾਬ, ਯੇਹ ਚੀਸ਼ਮਾ ਆਪ ਕਾ ਹਾਇ ?” “ਤੁਮ ਕੋ ਕਹਾਂ ਸੇ ਮਿਲਾ ਕਾਸਮ-ਮੇਰਾ ਹੈ ਯੇ ਚਿਸ਼ਮਾ।” ਕਮਲੇਸ਼ ਨੇ ਖੁਸ਼ ਹੋ ਕੇ ਪੁਛਿਆ। ਤੇ ਕਾਸਮ ਨੇ ਦਸਿਆ ਕਿ ਡਲ ਦੇ ਕੰਢੇ ਜਿਸ ਪੀਪੇ ਵਿਚ ਕੂੜਾ ਸੁਟੀਦਾ ਹੈ, ਇਹ ਉਸ ਵਿਚ ਪਈ ਉਸ ਨੂੰ ਲੱਭੀ ਸੀ। 

ਕਮਲੇਸ਼ ਨੇ ਸ਼ੁਕਰ ਕੀਤਾ। ਨਵੀਂ ਉਸ ਨੂੰ ਠੀਕ ਤਰ੍ਹਾਂ ਕੰਮ ਨਹੀਂ ਸੀ ਦੇ ਰਹੀ। ਉਸ ਨੇ ਖ਼ੁਸ਼ ਹੋ ਕੇ ਕਾਸਮ ਨੂੰ ਇਕ ਰੁਪਿਆ ਇਨਾਮ ਦਿੱਤਾ। ਰਜਨੀ ਨੂੰ ਜਦ ਪਤਾ ਲਗਾ ਤਾਂ ਉਸ ਨੇ ਕਾਸਮ ਨੂੰ ਥਾਪੀ ਦਿੱਤੀ–“ਸ਼ਾਬਾਸ਼ ਕਾਸਮ, ਤੁਮ ਕਿਤਨੇ ਅੱਛੇ ਹੋ।” ਤੇ ਦਿਲ ਹੀ ਦਿਲ ਵਿਚ ਦੋਵੇਂ ਪਤੀ ਪਤਨੀ ਕੁਝ ਪਛਤਾਏ ਵੀ ਕਿ ਉਹਨਾਂ ਦਾ ਥੋੜ੍ਹਾ ਬਹੁਤ ਸ਼ੱਕ ਵਿਚਾਰੇ ਕਾਸਮ ਉੱਤੇ ਚਲਾ ਗਿਆ ਸੀ। ਬਚਾਓ ਇਹੋ ਹੋਇਆ ਕਿ ਉਹਨਾਂ ਐਨਕ ਬਾਰੇ ਪੁਛਿਆ ਨਹੀਂ ਸੀ। ਡਲ ਦੀ ਸੈਰ ਜਾਰੀ ਰਹੀ, ਨੇੜੇ ਤੇੜੇ ਦੀਆਂ ਸਭ ਸੈਰ-ਗਾਹਾਂ ਵੇਖ ਲਈਆਂ ਗਈਆਂ। ਹੁਣ ਇਸ ਜੋੜੇ ਦੀ ਸਲਾਹ ਹੋਈ ਗੁਲਮਰਗ ਜਾਣ ਦੀ । ਕਾਸਮ ਨੂੰ ਵੀ ਤਿਆਰ ਕੀਤਾ ਗਿਆ। ਉਸ ਨੇ ਪਹਿਲਾਂ ਤਾਂ ਕੁਝ ਬਹਾਨੇ ਕੀਤੇ ਕਿ ਉਸਦੀ ਭੈਣ ਦੀ ਹਾਲਤ ਚੰਗੀ ਨਹੀਂ, ਉਸ ਨੂੰ ਨਾ ਲਿਜਾਇਆ ਜਾਵੇ, ਪਰ ਕਾਸਮ ਤੋਂ ਬਿਨਾਂ ਕਿਤੇ ਵੀ ਜਾਣਾ ਦੋਹਾਂ ਨੂੰ ਸੁੰਨਾ ਸੁੰਨਾ ਲਗਦਾ ਸੀ। ਉਹ ਕਿਸੇ ਵੀ ਤਰ੍ਹਾਂ ਕਾਸਮ ਨੂੰ ਛਡ ਕੇ ਜਾਣ ਨੂੰ ਤਿਆਰ ਨਾ ਹੋਏ। ਛੇਕੜ ਕਾਸਮ ਨੂੰ ਮੰਨਣਾ ਹੈ ਪਿਆ। 

ਗੁਲਮਰਗ ਜਾਣ ਤੋਂ ਪਹਿਲਾਂ ਬੋਟ ਨੂੰ ਛੱਡ ਦੇਣਾ ਹੋਵੇਗਾ, ਇਸ ਖ਼ਿਆਲ ਨਾਲ ਸਾਰੇ ਮਕਾਨ ਦੀ ਸਾਂਭ ਸਮੇਟ ਇਕ ਦੋ ਦਿਨ ਪਹਿਲਾਂ ਤੋਂ ਹੀ ਹੋਣ ਲਗ ਪਈ। ਦੂਜੇ ਦਿਨ ਸਵੇਰੇ ਰੋਟੀ ਰਾਟੀ ਖਾ ਕੇ ਤੁਰਨ ਦਾ ਨਿਸਚਾ ਕੀਤਾ ਗਿਆ। 

ਰਾਤੀਂ ਜਦ ਕਾਸਮ ਘਰ ਜਾਣ ਲਗਾ ਤਾਂ ਰਜਨੀ ਨੇ ਉਸਨੂੰ ਜ਼ਰਾ ਸਵਖਤੇ ਆਉਣ ਦੀ ਤਾਕੀਦ ਕੀਤੀ, ਤਾਂ ਜੋ ਛੇਤੀ ਛੇਤੀ ਖਾਓ ਪੀਓ ਤੋਂ ਵਿਹਲੇ ਹੋ ਕੇ ਉਹ ‘ਟੰਗ ਮਾਰਗ’ ਦੀ ਬਸ ਫੜ ਸਕਣ। 

ਦਿਨ ਚੜ੍ਹਿਆ। ਦੋਵੇਂ ਪਤੀ ਪਤਨੀ ਚਾਹ ਪੀ ਚੁਕਣ ਬਾਅਦ ਨਿੱਕਾ ਮੋਟਾ ਸਮਾਨ ਬੰਨ੍ਹਣ ਵਿਚ ਰੁਝ ਗਏ। ਉਹਨਾਂ ਸੋਚਿਆ, ਕਾਸਮ ਦੇ ਆਉਣ ਤੋਂ ਪਹਿਲਾਂ ਸਭ ਕੁਝ ਬੱਝ ਜਾਵੇ, ਤਾਂ ਜੁ ਕਾਸਮ ਇਹਨਾਂ ਚੀਜ਼ਾਂ ਨੂੰ ਟਾਂਗੇ ਵਿਚ ਲੱਦ ਲਵੇ। 

ਤੇ ਇਸ ਵੇਲੇ ਪੁਲੀਸ ਦੇ ਤਿੰਨ ਕਰਮਚਾਰੀ ਉਹਨਾਂ ਨੂੰ ਬੋਟ ਵਲ ਆਉਂਦੇ ਨਜ਼ਰੀਂ ਆਏ-ਇਕ ਸਬ ਇਨਸਪੈਕਟਰ ਤੇ ਦੋ ਸਿਪਾਹੀ। 

“ਬਾਬੂ ਸਾਹਬ” ਠਾਣੇਦਾਰ ਨੇ ਆਉਂਦਿਆਂ ਹੀ ਕਮਲੇਸ਼ ਉੱਤੇ ਸਵਾਲ ਕੀਤਾ-“ਉਹ ਕਸ਼ਮੀਰੀ ਮੁੰਡਾ ਤੁਹਾਡੇ ਕੋਲ ਨੌਕਰੀ ਕਰਦੈ, ਕਾਸਮ ?” 

“ਜੀ ਹਾਂ,” ਕਮਲੇਸ਼ ਨੇ ਜਵਾਬ ਦਿਤਾ-“ਕੀ ਗੱਲ ਹੈ ?” 

“ਕਿਥੇ ਐ ਉਹ? ਸਾਡੇ ਕੋਲ ਉਸ ਦੀ ਤਲਾਸ਼ੀ ਦੇ ਵਰੰਟ ਨੇ ?” 

“ਕਾਸਮ ਦੀ ਤਲਾਸ਼ੀ ਦੇ ਵਰੰਟ ?” ਕਮਲੇਸ਼ ਹੱਕਾ ਬੱਕਾ ਰਹਿ ਗਿਆ- 

“ਅਜੇ ਆਇਆ ਨਹੀਂ। ਰਾਤੀਂ ਉਹ ਆਪਣੇ ਘਰ ਚਲਾ ਜਾਂਦਾ ਹੁੰਦੈ।” “ਹੱਛਾ ਮੁਆਫ਼ ਕਰਨਾ” ਕਹਿ ਕੇ ਜਦ ਉਹ ਪੁਲਸੀਏ ਮੁੜਨ ਲਗੇ ਤਾਂ ਕਮਲੇਸ਼ ਨੇ ਅਗਾਂਹ ਹੋ ਕੇ ਪੁਛਿਆ-“ਕੀ ਕਿਹਾ ਜੇ ਕਾਸਮ ਨੇ ਚੋਰੀ ਕੀਤੀ ਏ ? ਪਰ ਇੰਸਪੈਕਟਰ ਸਾਹਬ, ਉਹ ਤੇ ਵਿਚਾਰਾ ਨਿਰਾ ਗਊ ਦਾ ਜਾਇਆ ਵੇ।” 

ਜਵਾਬ ਵਿਚ ਠਾਣੇਦਾਰ ਨੇ ਦਸਿਆ ਕਿ ਪਿਛਲੇਰੀ ਰਾਤੀਂ ਡਾਕਟਰ ਕੌਲ ਦੀ ਡਿਸਪੈਂਸਰੀ ਵਿਚ ਚੋਰੀ ਹੋ ਗਈ ਸੀ। 

“ਡਿਸਪੈਂਸਰੀ ਵਿਚ ?” ਕਮਲੇਸ਼ ਨੇ ਪੁੱਛਿਆ-“ਤਾਂ ਕੀ ਡਿਸਪੈਂਸਰੀ ਵਿਚ ਡਾਕਟਰ ਲੋਕ ਕੈਸ਼ ਰਖ ਕੇ ਚਲੇ ਜਾਂਦੇ ਨੇ ?” 

“ਜੀ ਨਹੀਂ, ਕੈਸ਼ ਨਹੀਂ ਸਿਰਫ ਪੇਟੈਂਟ ਦਵਾਵਾਂ ਦੀ ਚੋਰੀ ਹੋਈ ਏ।” ਕਮਲੇਸ਼ ਸੋਚੀਂ ਪੈ ਗਿਆ—ਭਲਾ ਕਾਸਮ ਨੇ ਪੇਟੈਂਟ ਦਵਾਵਾਂ ਕੀ ਕਰਨੀਆਂ ਸਨ। ਤੇ ਉਹ ਪੁਲਸੀਆਂ ਦੇ ਨਾਲ ਹੀ ਤੁਰ ਪਿਆ ਜਿਹੜੇ ਕਾਸਮ ਦੇ ਘਰ ਦੀ ਤਲਾਸ਼ੀ ਲੈਣ ਲਈ ਜਾ ਰਹੇ ਸਨ। ਰਜਨੀ ਨੂੰ ਸ਼ਾਇਦ ਇਸ ਮਾਮਲੇ ਦਾ ਪਤਾ ਨਹੀਂ ਲਗਿਆ। ਉਹ ਇਸ ਵੇਲੋ ਬਾਥਰੂਮ ਵਿਚ ਸੀ। 

ਤਿੰਨੇ ਉਹ ਤੇ ਚੌਥਾ ਕਮਲੇਸ਼, ਕਾਸਮ ਦੇ ਘਰ ਜਾ ਪਹੁੰਚੇ । ਕਾਸਮ ਆਪਣੀ ਨਿੱਕਰ ਤੇ ਕਮੀਜ਼ ਪਹਿਨ ਕੇ ਅੰਦਰੋਂ ਨਿਕਲਿਆ ਹੀ ਸੀ ਕਿ ਪੁਲਸੀਆਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਮੁੜ ਘਰ ਅੰਦਰ ਲੈ ਗਏ। ਸਾਰੇ ਘਰ ਵਿਚ ਕੁਹਰਾਮ ਮਚ ਗਿਆ ਤੇ ਵੇਖਦਿਆਂ ਵੇਖਦਿਆਂ ਗੁਆਂਢੀਆਂ ਦੀ ਭੀੜ ਕਾਸਮ ਦੇ ਘਰ ਵਿਚ ਤੇ ਬਾਹਰ ਭਰ ਗਈ। 

ਘਰ ਅਸਲੋਂ ਹੀ ਛੋਟਾ ਤੇ ਗੰਦਾ ਸੀ, ਜਿਸ ਵਿਚ ਅਸਬਾਬ ਸਿਰਫ਼ ਇਤਨਾ ਹੀ ਸੀ—ਕੁਝ ਜੁਲੇ ਚੀਥੜੇ, ਕੁਝ ਮਿੱਟੀ ਦੇ ਭਾਂਡੇ ਤੇ ਦੋ ਤਿੰਨ ਵਾਣ ਦੇ ਢਿਲਮ-ਢਿੱਲੇ ਮੰਜੇ ਜਿਨ੍ਹਾਂ ਨੂੰ ਪੈਂਦਾਂ ਦੇ ਥਾਂ ਲੀਰਾਂ ਵੱਟ ਕੇ ਪਾਈਆਂ ਹੋਈਆਂ ਸਨ। ਇਕ ਮੰਜੇ ਉਤੇ ਵੀਹਾਂ ਬਾਈਆਂ ਵਰ੍ਹਿਆਂ ਦੀ ਇਕ ਮੁਟਿਆਰ ਪਈ ਸੀ, ਜਿਸ ਦਾ ਸਰੀਰ, ਕਿਸੇ ਲੰਮੀ ਬੀਮਾਰੀ ਨੇ ਹੱਡੀਆਂ ਦਾ ਪਿੰਜਰ ਬਣਾ ਦਿੱਤਾ ਹੋਇਆ ਸੀ। ਅੱਖਾਂ ਉਸ ਦੀਆਂ ਸਖ਼ਤ ਡਰਾਉਣੀਆਂ ਸਨ ਜਿਵੇਂ ਮੁਰਦੇ ਦੀਆਂ। 

ਤੇ ਜਿਸ ਚੀਜ਼ ਨੇ ਕਮਲੇਸ਼ ਨੂੰ ਹੈਰਾਨੀ ਵਿਚ ਡੋਬ ਦਿੱਤਾ, ਇਹ ਸੀ ਉਸ ਬੀਮਾਰ ਕੁੜੀ ਉੱਤੇ ਓੜ੍ਹਿਆ ਹੋਇਆ ਕੰਬਲ। 

ਕਾਸਮ ਦਾ ਬੁੱਢਾ ਮਰੀਅਲ ਪਿਓ ਬਾਰੀ ਅੱਗੇ ਬੈਠਾ ਕਿਸੇ ਕਸ਼ਮੀਰੀ ਦਾ ਚੋਗਾ ਸੀਊਂ ਰਿਹਾ ਸੀ-ਮਸ਼ੀਨ ਨਾਲ ਨਹੀਂ, ਸੂਈ ਧਾਗੇ ਨਾਲ। ਕਮਲੇਸ਼ ਨੇ ਸੋਚਿਆ ਸ਼ਾਇਦ ਏਧਰ ਦੇ ਦਰਜ਼ੀ ਮਸ਼ੀਨ ਨਹੀਂ ਵਰਤਦੇ ਹੋਣਗੇ। 

ਤਲਾਸ਼ੀ ਸ਼ੁਰੂ ਹੋਈ, ਤੇ ਝੱਟ ਹੀ ਖ਼ਤਮ ਹੋ ਗਈ। ਘਰ ਦੀ ਇਕ ਨੁੱਕਰੇ ਪਰਾਲੀ ਹੇਠੋਂ ਇਕ ਚੀਥੜੇ ਵਿਚ ਬੰਨ੍ਹੀ ਹੋਈ ਗੰਢ ਨਿਕਲੀ, ਜਿਸ ਵਿਚ ਖ਼ਾਸੀ ਗਿਣਤੀ ਵਿਚ ਬੰਦ ਸ਼ੀਸ਼ੀਆਂ ਸਨ। 

ਕਾਸਮ ਨੂੰ ਹਥਕੜੀ ਲਗ ਗਈ। ਠਾਣੇਦਾਰ ਆਪਣੀ ਕਾਰਵਾਈ ਮੁਕੰਮਲ ਕਰਨ ਵਿਚ ਲਗ ਪਿਆ। ਕਾਸਮ ਰੋ ਰਿਹਾ ਸੀ ਤੇ ਉਸ ਦੇ ਘਰ ਵਾਲੇ ਵੀ, ਸਭ ਤੋਂ ਵਧ ਰੋ ਰਹੀ ਸੀ ਉਹ ਬੀਮਾਰ ਕੁੜੀ। 

ਕਮਲੇਸ਼ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਇਸ ਵੇਲੇ ਕਾਸਮ ਦੀ ਕੀ ਮਦਦ ਕਰੇ, ਜਦ ਕਿ ਉਹ ਇਕ ਸੰਗੀਨ ਜੁਰਮ ਦੀ ਕੁੜਿਕੀ ਵਿਚ ਸੀ। ਇਸ ਉੱਤੇ ਮੁਸ਼ਕਲ ਇਹ ਕਿ ਠਾਣੇਦਾਰ ਦੀਆਂ ਦੋ ਹੀ ਚਪੇੜਾਂ ਖਾਣ ਤੋਂ ਬਾਅਦ ਉਸ ਨੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ। ਉਸ ਨੇ ਸਿਸਕੀਆਂ ਭਰਦਿਆਂ ਦਸਿਆ ਕਿ ਇਹ ਚੋਰੀ ਉਸ ਨੇ ਕਿਸੇ ਭੈੜੀ ਨੀਤ ਨਾਲ ਨਹੀਂ ਕੀਤੀ। ਉਸ ਦੀ ਭੈਣ ਲਈ ਦਵਾਵਾਂ ਦੀ ਲੋੜ ਸੀ, ਤੇ ਪੈਸਿਆਂ ਤੋਂ ਬਿਨਾ ਕਿਤੋਂ ਉਸ ਨੂੰ ਮਿਲਦੀਆਂ ਨਹੀਂ ਸਨ। ਉਸ ਨੂੰ ਸਿਰਫ ਇਤਨਾ ਹੀ ਪਤਾ ਸੀ ਕਿ ਅੰਗਰੇਜ਼ੀ ਸ਼ੀਸ਼ੀਆਂ ਵਿਚ ਜਿਹੜੀਆਂ ਦਵਾਵਾਂ ਹੁੰਦੀਆਂ ਨੇ, ਇਹ ਮਰੀਜ਼ ਨੂੰ ਤੰਦਰੁਸਤ ਕਰ ਦੇਂਦੀਆਂ ਨੇ । 

ਤੇ ਜਦ ਉਸ ਨੂੰ ਪੁਛਿਆ ਗਿਆ ਕਿ ਇਹਨਾਂ ਦਵਾਵਾਂ ਵਿਚੋਂ ਕੋਈ ਦਵਾਈ ਉਸ ਨੇ ਆਪਣੀ ਭੈਣ ਨੂੰ ਦਿੱਤੀ ਵੀ ਸੀ ? ਤਾਂ ਉਸ ਦਸਿਆ ਕਿ ਉਹ ਤਾਂ ਹੁਣ ਤਕ ਸਾਰੀਆਂ ਸ਼ੀਸ਼ੀਆਂ ਆਪਣੀ ਭੈਣ ਨੂੰ ਪਿਆਲ ਚੁਕਾ ਹੁੰਦਾ ਪਰ ਉਸ ਦਾ ਪਿਓ ਨਹੀਂ ਮੰਨਿਆਂ, ਨਾ ਹੀ ਉਸ ਦੀ ਮਾਂ। 

ਕਮਲੇਸ਼ ਨੇ ਬਦਨਸੀਬ ਕਾਸਮ ਦੀ ਸਰਲਤਾ ਉੱਤੇ ਆਹ ਭਰੀ–“ਕਮਬਖ਼ਤ ਨੇ ਗੁਨਾਹ ਵੀ ਕੀਤਾ ਤਾਂ ਬੇ-ਲੱਜ਼ਤ ਗੁਨਾਹ।” 

ਕਾਸਮ ਦੇ ਮਾਂ ਪਿਓ ਨੇ ਬਥੇਰੇ ਨੱਕ ਮੱਥੇ ਰਗੜੇ ਠਾਣੇਦਾਰ ਦੇ ਪੈਰਾਂ ਤੇ, ਬਥੇਰੇ ਅੱਥਰੂ ਵਹਾਏ, ਪਰ ਪੁਲੀਸ ਦੀ ਕਾਰਵਾਈ ਤਾਂ ਮੁਕੰਮਲ ਹੋ ਚੁਕੀ ਸੀ। ਰੋ ਰਿਐਤ ਦੀ ਕੋਈ ਗੁੰਜਾਇਸ਼ ਨਹੀਂ, ਫਿਰ ਮੁਦਈ ਵੀ ਤਾਂ ਕੋਈ ਛੋਟਾ ਮੋਟਾ ਆਦਮੀ ਨਹੀਂ ਸੀ-ਡਾਕਟਰ ਕੋਲ ਐਮ.ਬੀ.ਬੀ.ਐਸ. ਜਿਹੜਾ ਸਿਰੀ ਨਗਰ ਦੇ ਉੱਘੇ ਅਮੀਰਾਂ ‘ਚੋਂ ਗਿਣਿਆ ਜਾਂਦਾ ਸੀ । ਉਸ ਦੇ ਕੇਸ ਨੂੰ ਕਿਸ ਤਰ੍ਹਾਂ ਪੁਲੀਸ ਛੱਡ ਸਕਦੀ ਸੀ। 

ਛੇਕੜ ਪੁਲੀਸ ਵਾਲੇ ਰੋਂਦੇ ਧੋਂਦੇ ਕਾਸਮ ਨੂੰ ਤੇ ਨਾਲੇ ਉਸ ਦੀ ਚੋਰੀ ਦੇ ਮਾਲ ਨੂੰ ਲੈ ਕੇ ਬਾਹਰ ਨਿਕਲੇ। ਕਾਸਮ ਦੇ ਰਿਸ਼ਤੇਦਾਰਾਂ ਦੀ ਕੂਕ ਪੁਕਾਰ ਦਾ ਕੋਈ ਅਸਰ ਨਹੀਂ ਹੋਇਆ। ਗੁਆਂਢੀ ਭਾਂਤ ਭਾਂਤ ਦੀਆਂ ਬੋਲੀਆਂ ਬੋਲ ਰਹੇ ਸਨ। ਇਕ ਪਿਛੇ ਖਲੋਤੇ ਨੇ ਕਮਲੇਸ਼ ਦੇ ਕੰਨ ਵਿਚ ਦਸਿਆ-“ਸਾਥ ਬੜਾ ਬਦਮਾਸ਼ ਹੈ ਯਂ। ਚੂਰੀ ਸੇ ਬਾਜ ਨਹੀਂ ਆਤਾ। ਮੁਰਗੀ ਅੰਡਾ ਤਕ ਨਹੀਂ ਛੋੜਤਾ। ਉਸ ਦੀਨ ਮੇਰਾ ਮੁਰਗੀ ਕੇ ਨੀਚੇ ਸੇ ਬਿਲੈਤੀ ਅੰਡਾ ਲੈ ਗਿਆ ਸਾਬ। ਬੱਚਾ ਨਿਕਲਨੇ ਮੇਂ ਤੀਨ ਦੀਨ ਬਾਕੀ ਥਾ।” 

ਕਮਲੇਸ਼ ਨੇ ਠਾਣੇਦਾਰ ਨੂੰ ਵੱਖਰਿਆਂ ਲੈ ਜਾ ਕੇ ਬਹੁਤ ਕੁਝ ਕਿਹਾ ਸੁਣਿਆ ਕਿ ਕਿਵੇਂ ਕਾਸਮ ਦੀ ਖ਼ਲਾਸੀ ਹੋ ਸਕੇ, ਪਰ ਇਹਨਾਂ ਤਿਲਾਂ ਵਿਚ ਤੇਲ ਨਹੀਂ ਸੀ-ਕਾਸਮ ਨੂੰ ਕਿਸੇ ਵੀ ਤਰ੍ਹਾਂ ਛਡਿਆ ਨਹੀਂ ਸੀ ਜਾ ਸਕਦਾ। 

ਛੇਕੜ ਉਹ ਕਾਸਮ ਨੂੰ ਲੈ ਹੀ ਤੁਰੇ, ਤੇ ਜਦ ਕਾਸਮ ਕਮਲੇਸ਼ ਦੇ ਕੋਲੋਂ ਲੰਘ ਰਿਹਾ ਸੀ ਤੇ ਰੋਂਦਾ ਰੋਂਦਾ ਕਹਿ ਗਿਆ-“ਮਿਅਰਾ ਗੋਨਾਹ ਮਾਫ਼ ਕਰਨਾ ਸਾਬ। ਆਪ ਕਾ ਕੰਬਲ…..” 

“ਚੁਪ।” ਕਮਲੇਸ਼ ਨੇ ਦਬਕਾ ਮਾਰਿਆ। 

ਕਮਲੇਸ਼ ਉਸ ਦੇ ਨਾਲ ਨਾਲ ਤੁਰਿਆ ਜਾ ਰਿਹਾ ਸੀ, ਕਾਸਮ ਰੁਕ ਜਾਣ ਤੋਂ ਬਾਅਦ ਇਤਨਾ ਕੁ ਹੋਰ ਵੀ ਕਹਿ ਗਿਆ–“ਸਾਥ, ਆਪ ਕਾ ਚੀਸ਼ਮਾ ਭੀ ਮੈਨੇ ਲੀਆ ਥਾ। ਮੇਰਾ ਬਾਪ ਕਾ ਆਂਕ ਬੋਤ ਖ਼ਰਾਬ ਹੋ ਗੀਆ ਸਾਬ। ਪਰ ਵੋ ਚੀਸ਼ਮਾ ਉਸ ਕੋ ਕਾਮ ਨਹੀਂ ਦੀਆ। ਈਸੀ ਸੇ ਮੈਨੇ ਆਪ ਕੋ ਵਾਪਸ ਕਰ ਦੀਆ ਸਾਬ ….ਔਰ ਵੋ.ਬੋਤਲ ਸਾਬ….ਚੂਰਨ  ..” ਕਾ ਬੋਤਲ….. 

ਪੁਲਸ ਕਾਸਮ ਨੂੰ ਲੈ ਕੇ ਚਲੀ ਗਈ ਤੇ ਕਮਲੇਸ਼ ਆਪਣੇ ਬੋਟ ਵਲ ਪਰਤਿਆ। ਉਸ ਦਾ ਦਿਲ ਸਖ਼ਤ ਉਦਾਸ ਹੋ ਗਿਆ, ਜਿਸ ਕਰਕੇ ਗੁਲਮਰਗ ਦਾ ਪ੍ਰੋਗਰਾਮ ਉਸ ਨੂੰ ਬਦਲਣਾ ਪਿਆ। ਕਸ਼ਮੀਰ ਦੀ ਸੈਰ ਜਿਵੇਂ ਉਸ ਲਈ ਜ਼ਹਿਰ ਬਣ ਗਈ ਹੋਵੇ। 

ਦੂਸਰੇ ਦਿਨ ਕਮਲੇਸ਼ ਨੇ ਟੂਰਿਸਟ ਬਸ ਸਰਵਿਸ ਦੇ ਦਫ਼ਤਰ ਜਾ ਕੇ ਪਠਾਨਕੋਟ ਦੀਆਂ ਸੀਟਾਂ ਬੁੱਕ ਕਰਵਾਈਆਂ। 

ਉਸ ਤੋਂ ਅਗਲੀ ਸਵੇਰ ਜਦ ਉਹ ਬੱਸ ‘ਤੇ ਸਵਾਰ ਹੋਇਆ ਤਾਂ ਸਿਰੀ ਨਗਰ ਤੋਂ ਲੈ ਕੇ ਬਾਨਿਹਾਲ ਤੀਕ ਇਕੋ ਹੀ ਖ਼ਿਆਲ ਉਸ ਦੇ ਦਿਮਾਗ ਵਿਚ ਘੁੰਮਦਾ ਰਿਹਾ-ਕਸ਼ਮੀਰ ਵਾਕਿਆ ਹੀ ਸੁੰਦਰ ਹੈ, ਇਹ ਸੱਚ ਮੁੱਚ ਸਵਰਗ ਦਾ ਟੁਕੜਾ ਹੈ, ਪਰ ਕੀ ਇਸ ਸਵਰਗ ਉੱਤੇ ਬਾਹਰਲੀ ਦੁਨੀਆਂ ਦਾ ਹੀ ਅਧਿਕਾਰ ਹੈ ? ਤੇ ਇਸ ਸਵਰਗ ਦੇ ਵਾਰਸਾਂ ਦਾ ਇਸ ਉੱਤੇ ਕੋਈ ਹੱਕ ਨਹੀਂ ? ਕੀ ਉਹਨਾਂ ਦੇ ਹਿੱਸੇ ਬਸ ਇਹੋ ਕੁਝ ਆਇਆ-ਭੁਖਨੰਗ, ਬੀਮਾਰੀ, ਦਲਿੱਦਰ, ਚੋਰੀ ਤੋਂ ਬਾਅਦ ਜੇਲ੍ਹ ? ਆਹ! ਸਵਰਗ ਦੇ ਵਾਰਸ….. ਸਵਰਗ ਦੇ ਅਸਲੀ ਵਾਰਸ….  

ਮੌਤ ਦੀ ਅੰਤਮ ਪੌੜੀ ਤੋਂ 

“ਕੈਲਾਸ਼! ਤੈਨੂੰ ਪਤਾ ਹੈ ਇਹ ਤੂੰ ਕੀ ਕਹਿ ਰਿਹਾ ਏਂ ?” 

“ਮੈਂ ਜੋ ਕੁਝ ਕਹਿ ਰਿਹਾ ਹਾਂ, ਇਸ ਦੀ ਸਜ਼ਾ ਮੌਤ ਵੀ ਥੋੜ੍ਹੀ ਹੈ, ਪਰ…..ਵਿਮਲ ! ਮੈਂ ਹੁਣ ਹੋਰ ਇਕ ਮਿੰਟ ਲਈ ਵੀ ਇਸ ਬੋਝ ਨੂੰ ਦਿਲ ਵਿਚ ਨਹੀਂ ਸੰਭਾਲ ਸਕਦਾ।” 

“ਕੈਲਾਸ਼! ਤੂੰ ਵਿਸ਼ਵਾਸਘਾਤ ਕੀਤਾ ਹੈ।” 

“ਮੈਂ ਮੁਕਰਦਾ ਨਹੀਂ।” 

“ਤੂੰ ਇਕ ਦੋਸਤ ਦੀ ਅਮਾਨਤ ਉੱਤੇ ਡਾਕਾ ਮਾਰਿਆ ਹੈ।” 

“ਮੈਂ ਇਸ ਦੀ ਸਜ਼ਾ ਭੁਗਤਾਂਗਾ।” 

“ਸਜ਼ਾ ਭੁਗਤੇਂਗਾ ?” 

“ਹਾਂ, ਖ਼ੁਸ਼ੀ ਨਾਲ।” 

“ਨਹੀਂ, ਇਹ ਸਜ਼ਾ ਮੈਨੂੰ ਹੀ ਭੁਗਤਣੀ ਪਵੇਗੀ। ਕਿਉਂਕਿ ਮੈਂ ਇਕ ਵਿਸ਼ਵਾਸਘਾਤੀ ਦੋਸਤ ਦਾ ਭਰੋਸਾ ਕਰਕੇ ਜ਼ਿੰਦਗੀ ਵਿਚ ਸਭ ਤੋਂ ਵੱਡੀ ਭੁੱਲ ਕੀਤੀ ਹੈ ।” 

“ਰੱਬ ਦੇ ਵਾਸਤੇ ਇਹ ਨਾ ਕਹੋ ਵਿਮਲ। ਮੇਰੇ ਲਈ ਇਸ ਦੁਨੀਆਂ ਵਿਚ ਤੈਥੋਂ ਬਿਨਾਂ ਕੋਈ ਠਾਹਰ ਨਹੀਂ । ਤੂੰ ਮੈਨੂੰ ਕਤਲ ਕਰ ਸਕਦਾ ਹੈਂ, ਪਰ ਠੁਕਰਾ ਨਹੀਂ ਸਕਦਾ। ਵਿਸ਼ਵਾਸਘਾਤ ਮੈਂ ਬੇਸ਼ੱਕ ਕੀਤਾ ਹੈ, ਪਰ ਬੇਵਸੀ ਦੀ ਹਾਲਤ ਵਿਚ।” 

“ਗੋਇਆ ਬੇਵਸੀ ਦੀ ਹਾਲਤ ਵਿਚ ਕਿਸੇ ਦੋਸਤ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਜ਼ੁਰਮ ਹੈ, ਕਿਉਂ ?” 

ਕੈਲਾਸ਼ ਨਿਰੁੱਤਰ ਰਿਹਾ। 

“ਗੋਇਆ ਜਿਸ ਦੋਸਤ ਨਾਲ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਉਮੇਦਾਂ ਬੱਝੀਆਂ ਹੋਈਆਂ ਸਨ, ਓਹੀ ਮੇਰੀਆਂ ਉਮੇਦਾਂ ਦਾ ਖੂਨ ਕਰਕੇ ਅੱਜ ਮੇਰੇ ਪਾਸੋਂ ਮੁਆਫ਼ੀ ਚਾਹੁੰਦਾ ਹੈ।” 

“ਨਹੀਂ ਵਿਮਲ ਨਹੀਂ। ਮੈਂ ਮੁਆਫੀ ਨਹੀਂ, ਸਗੋਂ ਸਜ਼ਾ ਮੰਗਣ ਆਇਆ ਹਾਂ ਤੇਰੇ ਕੋਲੋਂ।” 

ਐਤਕੀਂ ਵਿਮਲ ਨੇ ਮੌਨ ਧਾਰ ਲਿਆ। 

“ਕੀ ਸੋਚ ਰਿਹੈਂ ਵਿਮਲ ?” 

“ਇਹੋ ਕਿ ‘ਲਲਿਤਾ’ ਇਕ ਹੈ ਉਸ ਦੇ ਪ੍ਰੇਮੀ ਦੋ।” 

“ਪਰ ਇਸ ਵਿਚ ਚਿੰਤਾ ਵਾਲੀ ਕਿਹੜੀ ਗੱਲ ਹੈ। ਜਦ ਕਿ ਮੈਂ ਖੁਸ਼ੀ ਨਾਲ ਤੇਰੇ ਰਸਤੇ ‘ਚੋਂ ਹਟ ਜਾਣ ਨੂੰ ਤਿਆਰ ਹਾਂ।” 

“ਪਰ ਮੈਂ ਜਾਣਦਾ ਹਾਂ ਕੈਲਾਸ਼ ਕਿ ਤੂੰ ਬਕਵਾਸ ਕਰ ਰਿਹੈਂ। ਤੂੰ ਨਹੀਂ ਹੱਟ ਸਕਦਾ। ਲਲਿਤਾ ਦੀ ਮੁਹੱਬਤ ਵਿਚ ਰੁੜ੍ਹ ਕੇ ਤੂੰ ਜਿਥੇ ਜਾ ਪਹੁੰਚਿਆ ਹੈਂ ਉਥੋਂ ਕੋਈ ਵੀ ਜੀਉਂਦੇ ਜੀ ਪਰਤ ਨਹੀਂ ਸਕਦਾ।” 

ਕੈਲਾਸ਼ ਖ਼ਾਮੋਸ਼ ਸੀ, ਤੇ ਉਸ ਦੀ ਖ਼ਾਮੋਸ਼ੀ ਇਕਬਾਲ ਦਾ ਰੂਪ ਬਣੀ ਹੋਈ ਸੀ। 

“ਸੁਣ।” ਜਿਵੇਂ ਅਚਾਨਕ ਹੀ ਕੋਈ ਹੱਲ ਸੁਝ ਪਿਆ ਹੋਵੇ, ਵਿਮਲ ਨੇ ਉਸ ਦਾ ਮੋਢਾ ਹਲੂਣਦਿਆਂ ਕਿਹਾ-“ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਟਿਕ ਸਕਦੀਆਂ। ਸਾਡੇ ਵਿਚੋਂ ਇਕ ਨੂੰ ਅਵੱਸ਼ ਹਟਣਾ ਪਵੇਗਾ ਦੂਸਰੇ ਦੇ ਰਸਤੇ ‘ਚੋਂ।” 

“ਪਰ ਮੈਂ ਤੇ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੈਂ ਹਟਣ ਨੂੰ ਤਿਆਰ ਹਾਂ,” ਕੈਲਾਸ਼ ਨੇ ਪੂਰੀ ਦਲੇਰੀ ਨਾਲ ਜਵਾਬ ਦਿੱਤਾ। 

“ਤੇ ਮੈਂ ਵੀ ਪਹਿਲਾਂ ਹੀ ਕਹਿ ਚੁਕਾ ਹਾਂ ਕਿ ਤੂੰ ਬਿਲਕੁਲ ਬਕਵਾਸ ਕਰ ਰਿਹੈਂ । ਤੂੰ ਲਲਿਤਾ ਨੂੰ ਗੁਆ ਕੇ ਜੀਊਂਦਾ ਨਹੀਂ ਰਹਿ ਸਕੇਂਗਾ। ਤੇ ਜੇ ਮੈਂ ਭੁਲਦਾ ਨਹੀਂ ਤਾਂ ਸ਼ਾਇਦ ਲਲਿਤਾ ਵੀ ਨਹੀਂ ਜੀਵੇਗੀ। ਆਹ! ਕੈਲਾਸ਼, ਤੂੰ ਕਿਉਂ ਮੇਰੀ….? ਤੇ ਅੱਧ ਵਿਚਾਲੇ ਹੀ ਉਹ ਚੁੱਪ ਹੋ ਗਿਆ। 

ਕੈਲਾਸ਼ ਦੇ ਬੁਲ੍ਹ ਤੇ ਅੱਖਾਂ ਫ਼ਰਕ ਰਹੀਆਂ ਸਨ। ਕੁਝ ਚਿਰ ਲਈ ਵਿਮਲ ਦੀ ਵੀ ਇਹੋ ਹਾਲਤ ਰਹੀ। ਤੇ ਅਚਾਨਕ ਹੀ ਜਿਵੇਂ ਫੇਰ ਉਸ ਨੂੰ ਅੱਧ ਵਿਚਾਲੇ ਛੱਡੀ ਹੋਈ ਗੱਲ ਦਾ ਚੇਤਾ ਆ ਗਿਆ-“ਸੁਣ ਕੈਲਾਸ਼! ਗੱਲ ਐਸੇ ਮਰਹਲੇ ਤੇ ਆ ਪਹੁੰਚੀ ਹੈ ਕਿ ਇਸ ਦੁਨੀਆਂ ਵਿਚ ਅਸੀਂ ਦੋਵੇਂ ਜੀਊਂਦੇ ਨਹੀਂ ਰਹਿ ਸਕਦੇ। ਤੇ ਇਸ ਕੰਮ ਲਈ ਸਾਨੂੰ ਟਾਸ ਪਾਣੀ ਪਏਗੀ-ਮੌਤ ਤੇ ਜ਼ਿੰਦਗੀ ਦੀ-ਜੋ ਜਿਸ ਦੇ ਹੱਥ ਆ ਜਾਵੇ।” 

“ਵਿਮਲ !” ਕੈਲਾਸ਼ ਨੇ ਗਿੜਗਿੜਾ ਕੇ ਕਿਹਾ—“ਤੈਨੂੰ ਮੈਂ ਕਿਸ ਤਰ੍ਹਾਂ ਇਸ ਇਮਤਿਹਾਨ ਵਿਚ ਪੈਣ ਦੇ ਸਕਦਾ ਹਾਂ, ਜਦ ਕਿ ਮੌਤ ਮੇਰਾ ਹਿੱਸਾ ਹੈ।” 

“ਮੈਂ ਕੁਝ ਨਹੀਂ ਸੁਣਨਾ ਚਾਹੁੰਦਾ ਕੈਲਾਸ਼। ਬਸ ਇਹ ਮੇਰਾ ਆਖ਼ਰੀ ਫ਼ੈਸਲਾ ਹੈ। ਕਲ੍ਹ ਸ਼ਾਮ ਠੀਕ ਇਸੇ ਵੇਲੇ, ਤੇ ਏਸੇ ਥਾਂ ਅਸੀਂ ਇਕੱਠੇ ਹੋਵਾਂਗੇ। ਇਸੇ ਮੇਜ਼ ਉੱਤੇ ਤੂੰ ਦੋ ਗਿਲਾਸ ਪਏ ਵੇਖੇਂਗਾ-ਇਕ ਵਿਚ ਜ਼ਹਿਰ ਹੋਵੇਗਾ ਤੇ ਇਕ ਵਿਚ ਪਾਣੀ ਰੰਗ ਦੋਹਾਂ ਦਾ ਇਕੋ ਜਿਹਾ ਹੋਵੇਗਾ ਤੇ ਕੁੜਿੱਤਣ ਵੀ ਕਰੀਬਨ ਇਕੋ ਜਿਹੀ। ਤੇ ਚੋਣ ਕਰਨਾ ਤੇਰੇ ਹੱਥ ਹੋਵੇਗਾ। ਪਹਿਲਾ ਗਲਾਸ ਤੂੰ ਚੁੱਕੇਂਗਾ ਦੂਸਰਾ ਮੈਂ । ਦੋਹਾਂ ਨੌ ਇਕੋ ਡੀਕ ਨਾਲ ਪੀ ਲੈਣੇ ਹੋਣਗੇ।” 

ਬੋਲਦਾ-ਬੋਲਦਾ ਵਿਮਲ ਜ਼ਰਾ ਕੁ ਰੁਕਿਆ ਤੇ ਫਿਰ ਕਹਿਣ ਲੱਗਾ-“ਹਾਂ ਸੱਚ, ਇਕ ਗੱਲ ਹੋਰ। ਅਸਾਂ ਦੋਹਾਂ ਲਈ ਜ਼ਰੂਰੀ ਹੈ ਕਿ ਇਕ-ਇਕ ਦਸਤਾਵੇਜ਼ ਲਿਖ ਕੇ ਪਹਿਲਾਂ ਤੋਂ ਹੀ ਆਪਣੀਆਂ ਜੇਬਾਂ ਵਿਚ ਰੱਖ ਲਿਆਈਏ, ਜਿਸ ਵਿਚ ਦੋ ਗੱਲਾਂ ਸਪੱਸ਼ਟ ਹੋਣ। ਪਹਿਲੀ ਇਹ ਕਿ ਮੈਂ ਆਪਣੀ ਮਰਜ਼ੀ ਨਾਲ ਖ਼ੁਦ-ਕਸ਼ੀ ਕਰ ਰਿਹਾ ਹਾਂ, ਮੇਰੀ ਮੌਤ ਵਿਚ ਕਿਸੇ ਦੂਸਰੇ ਦਾ ਹੱਥ ਨਹੀਂ, ਤੇ ਦੂਸਰੀ ਇਹ ਕਿ ਲਲਿਤਾ ਨੂੰ ਆਪਣੇ ਵਲੋਂ ਅੰਤਮ ਸੁਨੇਹਾ, ਕਿ ਉਹ ਜੀਊਂਦੇ ਪ੍ਰੇਮੀ ਨੂੰ ਆਪਣੇ ਜੀਵਨ ਸਾਥ ਦੀ ਗਰੰਟੀ ਦੇ ਕੇ ਮਰਨਾਊ ਦੀ ਰੂਹ ਨੂੰ ਸ਼ਾਂਤ ਕਰੇ।” 

ਇਕੇ ਸਾਹ ਵਿਮਲ ਸਭ ਕੁਝ ਕਹਿ ਗਿਆ ਤੇ ਕੈਲਾਸ਼ ਊਂਧੀ ਪਾਈ ਸੁਣੀ ਗਿਆ। ਤੇ ਜਦ ਦੋਵੇਂ ਦੋਸਤ ਭਲਕੇ ਇਕੱਠੇ ਹੋਣ ਦੇ ਇਕਰਾਰ ਉੱਤੇ ਨਿਖੜਣ ਲਗੇ ਤਾਂ ਵਿਮਲ ਨੇ ਵੇਖਿਆ, ਕੈਲਾਸ਼ ਦੀਆਂ ਅੱਖਾਂ ਵਿਚ ਅੱਥਰੂ ਢਲਕਦੇ ਆ ਰਹੇ ਸਨ। 

“ਕਿਉਂ!” ਵਿਮਲ ਨੇ ਉਸ ਦੀ ਕੂਹਣੀ ਘੁਟਦਿਆਂ ਕਿਹਾ-“ਮੌਤ ਤੋਂ ਡਰ ਲਗਦਾ ਈ ?” 

“ਨਹੀਂ ਵਿਮਲ” ਕੈਲਾਸ਼ ਡੁੱਬਦੀ ਆਵਾਜ਼ ਵਿਚ ਬੋਲਿਆ-“ਲਲਿਤਾ ਦੇ ਨਾਂ ਤੇ ਮਿਲੀ ਹੋਈ ਮੌਤ ਨੂੰ ਮੈਂ ਲਲਿਤਾ ਦੀ ਪ੍ਰਾਪਤੀ ਨਾਲੋਂ ਘਟ ਨਹੀਂ ਸਮਝਾਂਗਾ, ਪਰ…ਪਰ ਜੇ ਇਹ ਮੌਤ ਤੇਰੇ ਹਿੱਸੇ ਵਿਚ ਆ ਗਈ…” ਤੇ ਇਸ ਤੋਂ ਅਗੇ ਕੈਲਾਸ਼ ਦਾ ਸਬਰ ਸਾਬਤ ਨਾ ਰਹਿ ਸਕਿਆ। ਉਹ ਵਿਮਲ ਦੇ ਸੀਨੇ ਨਾਲ ਸਿਰ ਜੋੜ ਕੇ ਫਿੱਸ ਹੀ ਪਿਆ। 

“ਬੇਵਕੂਫ਼” ਕੈਲਾਸ਼ ਨੇ ਉਸ ਦੇ ਸਿਰ ਨੂੰ ਝਟਕਦਿਆਂ ਟਿੱਚਕਰ ਨਾਲ ਕਿਹਾ—“ਸ਼ਰਮ ਨਹੀਂ ਆਉਂਦੀ ਕੁੜੀਆਂ ਵਾਂਗ ਨੈਣ ਮਟਕਾਂਦਿਆਂ? ਜਾਹ ਘਰ ਉਡੀਕਦੇ ਹੋਣਗੇ ਈ। ਗੱਲਾਂ ਵਿਚ ਹੀ ਸੋਤਾ ਪੈ ਗਿਐ। 

ਦੂਸਰੀ ਸ਼ਾਮ ਦੀ ਮਿਲਣੀ ਇਹਨਾਂ ਦੋਹਾਂ ਦੋਸਤਾਂ ਦੇ ਜੀਵਨ-ਇਤਿਹਾਸ ਦੀ ਜਾਣੀਦਾ ਅੰਤਮ ਘੜੀ ਸੀ ਜਾਂ ਪਿਆਰ-ਨਾਟਕ ਦੀ ਅੰਤਮ ਝਾਕੀ। 

ਇਹ ਦੋਵੇਂ ਨੌਜੁਆਨ ਇਕੋ ਖ਼ਾਨਦਾਨ ਹੋਣ ਤੋਂ ਛੁਟ ਪ੍ਰਾਇਮਰੀ ਤੋਂ ਬੀ.ਏ. ਤੀਕ ਕਲਾਸ ਫ਼ੈਲੋ ਚਲੇ ਆ ਰਹੇ ਸਨ। ਬੀ. ਏ. ਤੋਂ ਬਾਅਦ ਵਿਮਲ ਤਾਂ ਕਾਲਜ ਛੱਡ ਕੇ ਆਪਣੇ ਕਾਰੋਬਾਰੀ ਝਮੇਲਿਆਂ ਵਿਚ ਪੈ ਗਿਆ ਸੀ, ਪਰ ਕੈਲਾਸ਼ ਨੇ ਆਪਣੀ ਤਾਲੀਮ ਦੀ ਸਿਖਰ ਐਮ. ਏ. ਮਿਥੀ ਹੋਈ ਸੀ, ਜਿਸ ਕਰਕੇ ਅਜੇ ਉਹ ਵਿਦਿਆਰਥੀ ਜੀਵਨ ਵਿਚ ਹੀ ਸੀ। ਏਸੇ ਲਈ ਦੋਹਾਂ ਵਿਚ ਦੋਸਤੀ ਦਾ ਅਮਿੱਟ ਰਿਸ਼ਤਾ ਪੈਦਾ ਹੋ ਗਿਆ ਸੀ। ਦੋਹਾਂ ਦੀਆਂ ਜੀਵਨ ਖ਼ਾਬਾਂ ਬੜੀਆਂ ਮਹਾਨ ਤੇ ਗਗਨ ਸਪਰਸ਼ੀ ਸਨ। ਦੋਵੇਂ ਅਕਸਰ ਇਕੋ ਸੋਚਦੇ ਤੇ ਇਕੋ ਜਿਹੀਆਂ ਭਾਵਨਾਵਾਂ ਬਣਾਈ ਰਖਦੇ ਸਨ। ਇਸ ਤੋਂ ਛੁੱਟ ਦੋਸਤੀ ਨੂੰ ਅੰਤਮ ਸਵਾਸਾਂ ਤੀਕ ਨਿਭਾਉਣ ਦੇ ਬੜੇ ਬੜੇ ਦਾਈਏ ਬੰਨ੍ਹਦੇ ਰਹਿੰਦੇ ਸਨ ਕਿ ਇਸੇ ਵਿਚਾਲੇ ਇਕ ਹੋਰ ਘਟਨਾ ਆ ਵਾਪਰੀ। 

ਸੰਨ ਸੰਤਾਲੀ ਦੇ ਰੌਲਿਆਂ ਤੋਂ ਬਾਅਦ ਪਾਕਿਸਤਾਨ ਵਿਚੋਂ ਅਗਵਾ ਹੋਈਆਂ ਲੜਕੀਆਂ ਦੀ ਇਕ ਪਾਰਟੀ ਲਿਆਂਦੀ ਗਈ, ਜਿਨ੍ਹਾਂ ਵਿਚੋਂ ਇਕ ਲੜਕੀ ਨੂੰ ਵਿਮਲ ਦੇ ਘਰ ਪਨਾਹ ਮਿਲੀ। ਲਲਿਤਾ ਉਹਨਾਂ ਅਭਾਗੇ ਰਿਸ਼ਤੇਦਾਰਾਂ ਵਿਚੋਂ ਸੀ, ਜਿਨ੍ਹਾਂ ਵਿਚੋਂ ਇਸ ਵੇਲੇ ਕੋਈ ਨਾਂ ਲੈਣ ਜੋਗਾ ਵੀ ਨਹੀਂ ਸੀ ਰਿਹਾ। ਸਭ ਛੋਟੇ ਵੱਡਿਆਂ ਨੂੰ ਫਿਰਕੂ ਦੈਂਤ ਨੇ ਪਾਕਿਸਤਾਨੋਂ ਆਉਂਦਿਆਂ ਰਸਤੇ ਵਿਚ ਹੀ ਹੜੱਪ ਲਿਆ ਸੀ। 

ਲਲਿਤਾ ਦੀ ਉਮਰ ਇਸ ਵੇਲੇ ਭਰ ਜਵਾਨੀ ਵਿਚ ਸੀ । ਉਸ ਉੱਤੇ ਮੁਸੀਬਤਾਂ ਦੇ ਪਹਾੜ ਟੁੱਟੇ, ਮੌਤ ਦੀ ਹਨੇਰੀ ਉਸ ਦੇ ਸਿਰ ਤੋਂ ਸਭ ਛਾਵਾਂ ਉਡਾ ਕੇ ਲੈ ਗਈ, ਤੇ ਬਾਕੀ ਛੱਡ ਗਈ ਉਸ ਨਿਮਾਣੀ ਲਈ ਹਾਵਿਆਂ ਤੇ ਹੰਝੂਆਂ ਦਾ ਸਰਮਾਇਆ। ਪਰ ਇਤਨਾ ਹੋਣ ਤੇ ਵੀ ਹੋਣੀ ਦੀਆਂ ਵਿਕਰਾਲ ਨਹੁੰਦਰਾਂ ਪਾਸੋਂ ਲਲਿਤਾ ਦੀ ਸੁੰਦਰਤਾ ਨਾ ਵਲੂੰਦਰੀ ਜਾ ਸਕੀ। 

ਵਿਮਲ ਦੇ ਮਾਪਿਆਂ ਨੇ ਆਪਣੇ ਨਿੱਘੇ ਸਨੇਹ ਨਾਲ, ਤੇ ਵਿਮਲ ਨੇ ਆਪਣੇ ਹਮਦਰਦਾਨਾ ਪਿਆਰ ਨਾਲ ਲਲਿਤਾ ਦੀਆਂ ਚਸਕਾਂ ਹੌਲੀ ਹੌਲੀ ਘੱਟ ਕਰ ਦਿੱਤੀਆਂ। ਉਸ ਨੂੰ ਇੰਜ ਪ੍ਰਤੀਤ ਹੋਣ ਲਗਾ ਜਿਵੇਂ ਥੋੜ੍ਹੀ ਬਹੁਤੀ ਹੁਲੀਏ ਦੀ ਅਦਲਾ ਬਦਲੀ ਨਾਲ ਉਸ ਦੇ ਮਾਪੇ ਤੇ ਹੋਰ ਰਿਸ਼ਤੇਦਾਰ ਮੌਤ ਦੇ ਦੇਸੋਂ ਮੁੜ ਆਏ ਹੋਣ। 

ਲਲਿਤਾ ਥਰਡ ਯੀਅਰ ਵਿਚ ਹੀ ਦਾਖ਼ਲ ਹੋਈ ਸੀ ਕਿ ਹੋਣੀ ਦੇ ਭੁਚਾਲ ਨੇ ਸਭ ਤਹਿਸ਼ ਨਹਿਸ਼ ਕਰ ਦਿਤਾ। ਵਿਮਲ ਦੇ ਘਰ ਆਉਣ ਤੋਂ ਥੋੜ੍ਹਾ ਹੀ ਚਿਰ ਬਾਅਦ ਲਲਿਤਾ ਨੂੰ ਫੇਰ ਕਾਲਿਜ ਦਾਖ਼ਲ ਕਰਾ ਦਿਤਾ ਗਿਆ। ਇਕ ਤਾਂ ਉਸ ਦੀ ਪੜ੍ਹਾਈ ਮੁਕੰਮਲ ਕਰਨ ਲਈ ਤੇ ਦੂਜਾ ਇਸ ਲਈ ਕਿ ਪੜ੍ਹਾਈ ਵਿਚ ਪੈ ਲਲਿਤਾ ਆਪਣੀਆਂ ਦੁਖਦਾਈ ਯਾਦਾਂ ਨੂੰ ਜਲਦੀ ਭੁਲ ਸਕੇਗੀ। ਤੇ ਇਸ ਕੰ। ਦੀ ਵਧੇਰੇ ਜ਼ਿਮੇਂਵਾਰੀ ਵਿਮਲ ਨੇ ਕੈਲਾਸ਼ ਦੇ ਮੋਢਿਆਂ ਤੇ ਸੁੱਟ ਦਿਤੀ ਸੀ—ਉਹ ਵੀ ਤਾਂ ਓਸੇ ਕਾਲਜ ਪੜ੍ਹ ਰਿਹਾ ਸੀ। 

ਲਲਿਤਾ ਲਈ ਇਸ ਘਰ ਦਾ ਵਾਤਾਵਰਣ ਕਿੰਨਾ ਸੁਖਦਾਈ ਸੀ। ਕਿੰਨ ਪਿਆਰ ਭਰਿਆ ਦੇ ਦਿਲ ਹੁਲਸਾਊ ਕਿ ਸੱਚੀ ਮੁੱਚੀ ਉਸ ਦੇ ਮਾਨਸਿਕ ਦੁਖਾਂ ਦਰਦ ਦਾ ਅੰਤ ਹੋ ਗਿਆ। ਖਾਸ ਕਰਕੇ ਵਿਮਲ ਦਾ ਸਾਥ ਤਾਂ ਉਸ ਲਈ ਜਿਵੇਂ ਜ਼ਿੰਦਗੀ ਦਾ ਇਕ ਹਿੱਸਾ ਹੀ ਬਣ ਗਿਆ। ਏਡਾ ਵਿਦਵਾਨ, ਹੱਸਮੁਖ ਤੇ ਅਗਾਂਹ ਵਧੂ ਖਿਆਲਾਂ ਵਾਲਾ ਸਾਥੀ ਜਾਂ ਸਹਾਇਕ ਪ੍ਰਾਪਤ ਕਰਕੇ ਲਲਿਤਾ ਆਪਣੇ ਭਾਗਾਂ ਨੂੰ ਸਲਾਹੁੰਦੀ ਨਹੀਂ ਸੀ ਰੱਜਦੀ। ਉਸ ਲਈ ਜੀਵਨ ਦੀਆਂ ਉਹ ਘੜੀਆਂ ਸਭ ਤੋਂ ਕੀਮਤੀ ਹੁੰਦੀਆਂ ਜਦ ਵਿਮਲ ਨਾਲ ਰਲ ਕੇ ਉਹ ਸੈਰ ਕਰਨ ਜਾਂਦੀ ਜਾਂ ਘਰ ਵਿਚ ਇਕੱਠੇ ਬੈਠ ਗੱਲਾਂ ਦਾ ਮੌਕਾ ਪੈਦਾ ਹੁੰਦਾ। 

ਕੈਲਾਸ਼ ਦਾ ਸਹਿਯੋਗ ਵੀ ਲਲਿਤਾ ਲਈ ਕੁਝ ਘੱਟ ਪ੍ਰਭਾਵਸ਼ਾਲੀ ਨਹੀਂ ਸੀ। ਉਹ ਨਾ ਕੇਵਲ ਪੜ੍ਹਾਈ ਵਿਚ ਹੀ ਤਨ ਮਨ ਨਾਲ ਉਸਦੀ ਮਦਦ ਕਰਦਾ, ਬਲਕਿ ਲਲਿਤਾ ਦੀ ਪ੍ਰਸੰਨਤਾ ਜਿੱਤਣ ਦਾ ਕੋਈ ਵੀ ਮੌਕਾ ਜਾਣ ਨਹੀਂ ਸੀ ਦਿੰਦਾ। 

ਵਿਮਲ ਨਾਲੋਂ ਕੈਲਾਸ਼ ਕੁਝ ਵਧੇਰੇ ਹੀ ਜਜ਼ਬਾਤੀ ਨੌਜਵਾਨ ਸੀ। ਇਸ ਉੱਤੇ ਵਾਧਾ ਇਹ ਕਿ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਹੀ ਉਸ ਦਾ ਵਾਹ ਕਿਸੇ ਜਜ਼ਬਿਆਂ ਭਰੀ ਕੁੜੀ ਨਾਲ ਪਿਆ ਸੀ। ਇਸ ਉੱਤੇ ਵਾਧਾ ਹੋਰ, ਕਿ ਲਲਿਤਾ ਨੇ ਕਾਲਿਜ ਵਿਚ ਮੈਡੀਕਲ ਜਾਂ ਨਾਨ ਮੈਡੀਕਲ ਦੇ ਥਾਂ ਜਿਹੜੇ ਸਬਜ਼ੈਕਟਸ ਲਏ ਸਨ ਇਹ ਸਨ ‘ਆਰਟਸ’ ਦੇ । ਜਿਹੜਾ ਕਿ ਅਸਲੋਂ ਹੀ ਜਜ਼ਬਿਆਂ ਦੀ ਦੁਨੀਆਂ ਵਿਚ ਘੜਿਆ ਜਾਂਦਾ ਹੈ। ਕੈਲਾਸ਼ ਜਦ ਲਲਿਤਾ ਨੂੰ ਸ਼ੇਕਸਪੀਅਰ ਆਦਿ ਕੋਰਸ ਪੜ੍ਹਾਣੇ ਸ਼ੁਰੂ ਕਰਦਾ ਤਾਂ ਧਿੰਗੋਜ਼ੋਰੀ ਉਹ ਆਪਣੇ ਆਪ ਨੂੰ ਰੁਮਾਂਸ ਦੀ ਦੁਨੀਆਂ ਵਿਚ ਧਕੀਦਾ ਮਹਿਸੂਸ ਕਰਨ ਲਗਦਾ। 

ਤੇ ਇਸ ਦਾ ਨਤੀਜਾ? 

ਲਲਿਤਾ ਤੇ ਕੈਲਾਸ਼ ਦੇ ਵਿਚਾਲੇ ਪਿਆਰ ਦੀਆਂ ਤੰਦਾਂ ਵਲੀਂਦੀਆਂ ਵਲੀਂਦੀਆਂ ਅਖ਼ੀਰ ਇੱਕ ਐਸੇ ਜਾਲ ਦੀ ਸ਼ਕਲ ਧਾਰਨ ਕਰ ਗਈਆਂ ਕਿ ਜਿਸ ਵਿਚੋਂ ਨਿਕਲ ਭਜਣਾ ਦੋਹਾਂ ਲਈ ਅਸੰਭਵ ਹੋ ਗਿਆ। ਤੇ ਇਹ ਸਭ ਕੁਝ ਇਕੋ ਸਾਲ ਦੇ ਅੰਦਰ ਹੋ ਗਿਆ।  ਦੋਂਹ ਜਵਾਨ ਹਿਰਦਿਆਂ ਦੇ ਏਨੇ ਨੇੜੇ ਹੁੰਦਿਆਂ ਇਕ ਦੂਜੇ ਦੇ ਪਿਆਰ ਬੰਧਨ ਵਿਚ ਬੱਝ ਜਾਣਾ ਕੋਈ ਅਚੰਭਾ ਗੱਲ ਨਹੀਂ ਸੀ। ਪਰ ਇਥੇ ਜਿਹੜੀ ਸਭ ਤੋਂ ਵੱਡੀ ਔਕੜ ਉਪਸਥਿਤ ਹੋ ਗਈ ਉਹ ਇਹ ਕਿ ਕੈਲਾਸ਼ ਦਾ ਇਕ ਰਕੀਬ ਵੀ ਮੌਜੂਦ ਸੀ। ਫੇਰ ਨਿਰਾ ਰਕੀਬ ਹੀ ਨਹੀਂ, ਬਲਕਿ ਦੋਸਤ, ਜਿਸ ਨਾਲ ਉਸਦੀ ਜਿੰਦ ਪੁਰਾਣ ਦੀ ਸਾਂਝ ਸੀ। ਕੈਲਾਸ਼ ਖੂਬ ਜਾਣਦਾ ਸੀ ਕਿ ਵਿਮਲ, ਜਿਹੜਾ ਹਰ ਵੇਲੇ ਤੇ ਹਰ ਘੜੀ ਉਸ ਪਾਸ ਲਲਿਤਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਾ ਰਹਿੰਦਾ ਹੈ, ਇਸ ਦਾ ਮਤਲਬ ਪਿਆਰ ਤੋਂ ਇਨਾਂ ਹੋਰ ਹੋ ਹੀ ਕੀ ਸਕਦਾ ਹੈ। ਤੇ ਇਧਰ ਲਲਿਤਾ ਵੀ ਤਾਂ ਵਿਮਲ ਦੀਆਂ ਸਿਫ਼ਤਾਂ ਕੁਝ ਘੱਟ ਨਹੀਂ ਸੀ ਕਰਦੀ। 

ਤੇ ਅਖ਼ੀਰ ਇਕ ਦਿਨ ਕੈਲਾਸ਼ ਨੇ ਹਿਰਦੇ ਨੂੰ ਟਟੋਲਣ ਦੀ ਠਾਣ ਹੀ ਲਈ। ਲਲਿਤਾ ਨੇ ਪਹਿਲਾਂ ਤਾਂ ਆਲਾ ਟੋਲਾ ਕੀਤਾ, ਪਰ ਛੇਕੜ ਉਸ ਨੇ ਅਸਲੀਅਤ ਨੂੰ ਉਗਲ ਦਿੱਤਾ—“ਕੈਲਾਸ਼ ! ਮੈਂ ਮੁਕਰਦੀ ਨਹੀਂ ਕਿ ਤੁਸੀਂ ਮੇਰੇ ਜੀਵਨ ਵਿਚ ਬਹੁਤ ਬੁਰੀ ਤਰ੍ਹਾਂ ਦਾਖ਼ਲ ਹੁੰਦੇ ਜਾ ਰਹੇ ਹੋ, ਨਹੀਂ ਕਹਿ ਸਕਦੀ ਕਿ ਇਸਦਾ ਨਤੀਜਾ ਕੀ ਹੋਵੇ, ਪਰ ਇਕ ਗੱਲ ਤੁਹਾਨੂੰ ਸਾਫ਼ ਕਹਿ ਦਿਆਂ ਕਿ ਵਿਮਲ ਦੀ ਆਗਿਆ ਤੋਂ ਬਿਨਾਂ ਮੈਂ ਇਕ ਕਦਮ ਵੀ ਕਿਸੇ ਪਾਸੇ ਚੁਕ ਨਹੀਂ ਸਕਦੀ। ਭਾਵੇਂ ਉਹਨਾਂ ਦੀ ਉਦਾਰਤਾ ਨੇ ਮੇਰੇ ਲਈ ਸਭ ਰਸਤੇ ਖੋਹਲੇ ਹੋਏ ਨੇ, ਪਰ ਉਹਨਾਂ ਦੇ ਅਹਿਸਾਨਾਂ ਥਲੇ ਮੈਂ ਕਿਤਨੀ ਦੱਬੀ ਹੋਈ ਹਾਂ, ਕਿ ਸ਼ਾਇਦ ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ।” 

ਤੇ ਫਿਰ ਜਦ ਕੈਲਾਸ਼ ਨੇ ਲਲਿਤਾ ਨੂੰ ਪੁਛਿਆ-“ਤਾਂ ਕੀ ਮੈਂ ਵਿਮਲ ਨੂੰ ਸਭ ਕੁਝ ਦਸ ਦਿਆਂ?” ਤਾਂ ਉੱਤਰ ਵਿਚ ਲਲਿਤਾ ਦੇ ਬੁਲ੍ਹ ਨਹੀਂ ਸਨ ਖੁਲ੍ਹ ਸਕੇ। ਉਹ ਇਕ ਹਉਕਾ ਭਰ ਕੇ ਰਹਿ ਗਈ ਸੀ, ਜਿਸ ਤੋਂ ਬਾਅਦ ਕੈਲਾਸ਼ ਨੇ ਉਸਦੇ ਦਿਲ ਦੀ ਘੁੰਡੀ ਖੋਲ੍ਹਣ ਲਈ ਬਥੇਰਾ ਟਿੱਲ ਲਾਇਆ ਪਰ ਲਲਿਤਾ ਦੀ ਖ਼ਾਮੋਸ਼ੀ ਨੂੰ ਉਹ ਤੋੜ ਨਾ ਸਕਿਆ। 

ਤੇ ਫੇਰ ਕੁਝ ਦਿਨਾਂ ਦੀ ਮਾਨਸਿਕ ਰਸਾਕਸ਼ੀ ਤੋਂ ਬਾਅਦ ਕਲ੍ਹ ਸ਼ਾਮੀਂ ਕੈਲਾਸ਼ ਨੇ ਦਿਲ ਪੱਕਾ ਕਰਕੇ ਆਪਣੇ ਦੋਸਤ ਨੂੰ ਸਭ ਕੁਝ ਦਸ ਹੀ ਦਿੱਤਾ। ਦੋਸਤ ਦਾ ਦੋਸਤ ਉੱਤੇ ਕੀ ਅਸਰ ਹੋਇਆ, ਤੇ ਛੇਕੜ ਇਸ ਉਲਝਣ ਦਾ ਹੱਲ ਕੀ ਕੱਢਿਆ ਗਿਆ? ਇਹ ਸਭ ਇਕ ਕਿਤਾਬ ਵਾਂਗ ਉਸਦੇ ਸਾਹਮਣੇ ਸੀ-ਮੌਤ ਜਾਂ ਲਲਿਤਾ। 

ਇਸ ਫ਼ੈਸਲੇ ਨੇ ਕੈਲਾਸ਼ ਦੇ ਦਿਲ ਨੂੰ ਕਾਫ਼ੀ ਤੋਂ ਜ਼ਿਆਦਾ ਉਤਸ਼ਾਹਿਤ ਕੀਤਾ। ਉਹ ਜਦ ਕਿ ਇਹ ਮਹਿਸੂਸ ਕਰਦਾ ਸੀ ਕਿ ਲਲਿਤਾ ਨੂੰ ਗੁਆ ਕੇ ਉਹ ਜੀਉਂਦਾ ਨਹੀਂ ਰਹਿ ਸਕਦਾ ਤਾਂ ਏਦਾਂ ਦੀ ਦੋਸਤੀ ਦੀ ਪੇਸ਼ ਕੀਤੀ ਹੋਈ ਮੌਤ ਉਸ ਲੲ ਹੋਰ ਵੀ ਮਿੱਠੀ ਤੇ ਉਤਸ਼ਾਹੀ ਬਣ ਗਈ ਸੀ, ਪਰ ਜਿਹੜੀ ਚਿੰਤਾ ਕਲ ਤੋਂ ਬਰਾਬ ਉਸਦਾ ਲਹੂ ਚੂਸ ਰਹੀ ਸੀ ਕਿ-ਜੇ ਮੌਤ ਦਾ ਛਾਂਦਾ ਵਿਮਲ ਦੇ ਹਿੱਸੇ ਆ ਗਿਅ ਫੇਰ ਕੀ ਬਣੇਗਾ? ਕੀ ਮੈਂ ਆਪਣੇ ਦੋਸਤ ਦੀ ਮੜ੍ਹੀ ਉੱਤੇ ਆਪਣੇ ਭਵਿਸ਼ ਦਾ ਮਹੱਲ ਉਸਾਰ ਸਕਾਂਗਾ? ਕੀ ਲਲਿਤਾ ਵੀ ਆਪਣੇ ਜੀਵਨ ਦਾਤਾ ਦੇ ਕਾਤਿਲ ਨੂੰ ਅਪਨਾਉਣ ਲਈ ਤਿਆਰ ਹੋਵੇਗੀ ? 

ਪਰ ਹੁਣ ਕੀ ਹੋ ਸਕਦਾ ਸੀ। ਵਿਮਲ ਦਾ ਫ਼ੈਸਲਾ ਅੰਤਮ ਸੀ, ਤੇ ਇਸ ਤੋਂ ਬਾਅਦ ਕਿਸੇ ਅਪੀਲ ਦੀ ਗੁੰਜਾਇਸ਼ ਬਾਕੀ ਨਹੀਂ ਸੀ। 

ਨੀਯਤ ਵਕਤ ਤੇ ਕੈਲਾਸ਼ ਜਾ ਪਹੁੰਚਿਆ। ਅੰਤਮ ਵਸੀਅਤ ਦਾ ਕਾਗਜ਼ ਲਿਖ ਕੇ ਉਸ ਨੇ ਜੇਬ ਵਿਚ ਰਖ ਲਿਆ ਸੀ। 

ਅੰਦਰ ਵੜਦਿਆਂ ਹੀ ਕੈਲਾਸ਼ ਦੀ ਨਜ਼ਰ ਜਿਸ ਚੀਜ਼ ਉੱਤੇ ਪਈ, ਇਹ ਸਨ ਕੱਚ ਦੇ ਦੋ ਗਿਲਾਸ, ਜਿਹੜੇ ਮੇਜ਼ ਉੱਤੇ ਨਾਲੋ ਨਾਲ ਰਖੇ ਹੋਏ ਸਨ। ਦੋਹਾਂ ਵਿਚ ਕੋਈ ਕਾਲਾ ਪਦਾਰਥ ਪਾਣੀ ਵਿਚ ਘੁਲਿਆ ਹੋਇਆ ਸੀ। ਮੇਜ਼ ਅੱਗੇ ਆਮੋ- ਸਾਹਮਣੇ ਦੋ ਕੁਰਸੀਆਂ ਪਈਆਂ ਸਨ ਜਿਨ੍ਹਾਂ ‘ਚੋਂ ਇਕ ਉੱਤੇ ਕੈਲਾਸ਼ ਬੈਠ ਗਿਆ। 

ਉਸ ਨੂੰ ਬੈਠਿਆਂ ਅਜੇ ਦੋ ਚਾਰ ਮਿੰਟ ਹੀ ਹੋਏ ਸਨ ਕਿ ਬਾਹਰੋਂ ਵਿਮਲ ਵੀ ਆ ਗਿਆ, ਤੇ ਆਪਣੀ ਕੁਰਸੀ ਤੇ ਬੈਠਦਾ ਹੋਇਆ ਬੋਲਿਆ-“ਸੁਣਾ ਕੈਲਾਸ਼, ਤਿਆਰ ਹੋ ਕੇ ਆਇਆ ਐਂ ?” 

“ਬਿਲਕੁਲ ।” 

“ਪਰ ਯਾਰ, ਤੇਰਾ ਚਿਹਰਾ ਕਿਉਂ ਮੁਰਝਾਇਆ ਹੋਇਐ।” 

“ਇਸਦਾ ਸਬਬ ਮੈਂ ਤੈਨੂੰ ਕਲ੍ਹ ਹੀ ਦਸ ਦਿੱਤਾ ਸੀ।” 

“ਯਾਨੀ ਤੈਨੂੰ ਮੇਰੀ ਚਿੰਤਾ ਹੈ ?” 

“זה” 

“वेदवूड़” 

ਝਟ ਕੁ ਕਮਰੇ ਵਿਚ ਖ਼ਾਮੋਸ਼ੀ ਛਾਈ ਰਹੀ ਤੇ ਫਿਰ ਵਿਮਲ ਬੋਲਿਆ- 

“ਇਹਨਾਂ ਗਿਲਾਸਾਂ ਨੂੰ ਵੇਖ ਲਿਆ ਈ ?” 

“ן” 

“ਇਕ ਵਿਚ ਹਫ਼ੀਮ ਘੁਲੀ ਹੋਈ ਏ, ਇਕ ਵਿਚ ਮੁਸੱਬਰ। ਦੋਹਾਂ ਚੀਜ਼ਾਂ ਦਾ ਰੰਗ ਕਾਲਾ ਤੇ ਸੁਆਦ ਕੌੜਾ ਹੁੰਦੈ। ਹਾਂ ਸੱਚ, ਕੈਲਾਸ਼! ਤੂੰ ਉਹ ਵਸੀਅਤ ਲਿਖ ਕੇ ਲਿਆਂਦੀ ਏ ?” 

“J।” 

“ਉਰੇ ਕਰ ?” 

“ਐਹ ਲੈ।” 

“ਤੇ ਐਹ ਫੜ ਮੇਰੀ।” 

ਦੋਹਾਂ ਨੇ ਦੋਵੇਂ ਕਾਗ਼ਜ਼ ਪੜ੍ਹੇ। ਮਜ਼ਮੂਨ ਲਗਪਗ ਇਕੋ ਸੀ । ਪੜ੍ਹਨ ਤੋਂ ਬਾਅਦ ਦੋਹਾਂ ਨੇ ਆਪੋ ਆਪਣੇ ਕਾਗ਼ਜ਼ ਲੈ ਕੇ ਮੁੜ ਜੇਬਾਂ ਵਿਚ ਪਾ ਲਏ। 

“ਕੈਲਾਸ਼” ਵਿਮਲ ਬੋਲਿਆ-“ਜਿਸ ਵੇਲੇ ਮੈਂ ਇਕ, ਦੋ ਤੋਂ ਬਾਅਦ ਤਿੰਨ ਕਹਾਂਗਾ ਤਾਂ ਸਾਨੂੰ ਦੋਹਾਂ ਨੂੰ ਆਪੋ ਆਪਣੇ ਗਿਲਾਸ ਚੁਕ ਕੇ ਇਕੋ ਡੀਕ ਨਾਲ ਪੀ ਜਾਣੇ ਹੋਣਗੇ। ਬਿਨਾਂ ਝਿਜਕ।” 

“ਐਸਾ ਹੀ ਹੋਵੇਗਾ ਵਿਮਲ।” 

“ਹੱਛਾ ਹੋ ਜਾ ਤਿਆਰ-ਇਕ…ਦੋ..ਤਿੰਨ…..ਪਹਿਲ ਤੇਰੀ।” 

ਕੈਲਾਸ਼ ਨੇ ਪਹਿਲਾਂ, ਤੇ ਫਿਰ ਵਿਮਲ ਨੇ ਗਿਲਾਸ ਚੁੱਕ ਕੇ ਬੁੱਲ੍ਹਾਂ ਨੂੰ ਲਾ ਲਏ । ਪਹਿਲਾ ਹੀ ਘੁਟ ਭਰਿਆ ਗਿਆ ਹੋਵੇਗਾ ਕਿ ਵਿਮਲ ਨੇ ਝਟ ਹੱਥ ਫੜਦਿਆਂ ਪੁਕਾਰਿਆ-“ਕੈਲਾਸ਼ : ਛੱਡਦੇ ਗਿਲਾਸ। ਹਫ਼ੀਮ ਤੇਰੇ ਹਿੱਸੇ ਆਈ ਏ। ਮੈਂ ਤੈਨੂੰ ਮਰਦਾ ਨਹੀਂ ਵੇਖ ਸਕਾਂਗਾ। ਜਾਹ ਲਲਿਤਾ ਤੇਰੀ ਹੋਈ।” 

“ਊ…….ਹੂੰ ! ਇਹ ਨਹੀਂ ਹੋ ਸਕਦਾ” ਕਹਿੰਦਿਆਂ ਕੈਲਾਸ਼ ਨੇ ਗਿਲਾਸ ਦੂਜੇ ਹੱਥ ਵਿਚ ਫੜ ਲਿਆ ਤੇ ਇਸ ਤੋਂ ਪਹਿਲਾਂ ਕਿ ਵਿਮਲ ਰੋਕਦਾ, ਗਟ ਗਟ ਵਿਚਲਾ ਪਦਾਰਥ ਪੀ ਗਿਆ। ਦੋ ਤਿੰਨ ਘੁਟ ਹੀ ਤਾਂ ਸੀ। ਕਿੰਨੀ ਕੁ ਦੇਰ ਲਗਣੀ ਸੀ। ਓਧਰ ਵਿਮਲ ਨੇ ਵੀ ਆਪਣਾ ਗਿਲਾਸ ਖ਼ਾਲੀ ਕਰ ਦਿੱਤਾ। 

“ਉਹ ! ਕੈਲਾਸ਼ !!” ਵਿਮਲ ਚਿੱਲਾਇਆ-“ਆਖ਼ਰ ਤੂੰ ਮੌਤ ਕਬੂਲ ਹੀ ਲਈ ਮੇਰੇ ਆਖੇ ਲਗੇਂ ਮੈਂ ਅਜੇ ਵੀ ਤੈਨੂੰ ਬਚਾ ਸਕਦਾ ਹਾਂ ਕੈਲਾਸ਼” ਤੇ ਝਟ ਪਟ ਵਿਮਲ ਨੇ ਗਿਲਾਸ ਧੋ ਕੇ ਜੱਗ ਵਿਚੋਂ ਉਸ ਵਿਚ ਥੋਹੜਾ ਜਿਹਾ ਪਾਣੀ ਉਲਟਿਆ। ਫਿਰ ਜੇਬ ‘ਚੋਂ ਇਕ ਪੁੜੀ ਕੱਢ ਕੇ ਉਸ ਵਿਚ ਘੋਲਦਾ ਹੋਇਆ ਬੋਲਿਆ-“ਮੈਂ ਇਸ ਦਾ ਤੋੜ ਵੀ ਡਾਕਟਰ ਪਾਸੋਂ ਲੈਂਦਾ ਆਇਆ ਸਾਂ। ਲੈ, ਇਸ ਨਾਲ ਦੋ ਚਾਰ ਉਲਟੀਆਂ ਆ ਜਾਣਗੀਆਂ ਤੇ ਹਫ਼ੀਮ ਨਿਕਲ ਜਾਏਗੀ। ਝਟ ਪਟ ਪੀ ਲੈ ਇਸ ਨੂੰ।” ਕਹਿੰਦਿਆਂ ਉਸ ਨੇ ਗਿਲਾਸ ਕੈਲਾਸ਼ ਵਲ ਵਧਾਇਆ।  ਕੈਲਾਸ਼ ਨੇ ਗਿਲਾਸ ਫੜ ਲਿਆ ਤੇ ਇਕ ਅਜੀਬ ਬੇਪਰਵਾਹੀ ਤੇ ਨਖਰੇ ਦੇ ਅੰਦਾਜ਼ ਵਿਚ ਗਿਲਾਸ ਨੂੰ ਫ਼ਰਸ਼ ਤੇ ਪਟਕਦਾ ਹੋਇਆ ਬੋਲਿਆ-“ਵਿਮਲ ਯਾਰ ਤੂੰ ਮੈਨੂੰ ਬੁਜ਼ਦਿਲ ਸਮਝ ਰਖਿਐ? ਮੈਂ ਤੈਨੂੰ ਕਿਹਾ ਸੀ ਕਿ ਲਲਿਤਾ ਦੀ ਖ਼ਾਤਰ ਮੈਂ ਸੋ ਵਾਰੀ ਮਰਨ ਨੂੰ ਤਿਆਰ ਹਾਂ। ਅਜੇ ਤਾਂ ਨੜਿਨਵੇਂ ਮੌਤਾਂ ਬਾਕੀ ਨੇ। ਲਫ਼ਜ਼ਾਂ ਨਾਲ ਮੈਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦਾ। ਕਾਸ਼ ! ਇਸ ਵੇਲੇ ਲਲਿਤਾ ਮੇਰੇ ਕੋਲ ਹੁੰਦੀ, ਤੇ ਮਰਨ ਤੋਂ ਪਹਿਲਾਂ ਮੈਂ ਆਪਣੇ ਹੱਥੀਂ ਉਸ ਦੀ ਬਾਂਹ ਤੇਰੇ ਹੱਥ ਫੜਾਂਦਾ।” 

“ਸ਼ਾਬਾਸ਼! ਮੇਰੇ ਬਹਾਦਰ” ਵਿਮਲ ਨੇ ਉਸ ਨੂੰ ਛਾਤੀ ਨਾਲ ਘੁਟਦਿਆਂ ਕਿਹਾ—“ਜੇ ਤੇਰੀ ਇਹੋ ਖ਼ਾਹਿਸ਼ ਹੈ ਤਾਂ ਮੈਂ ਲਲਿਤਾ ਨੂੰ ਸੱਦ ਲਿਆਉਨਾਂ।” ਤੇ ਉਹ ਉੱਠ ਕੇ ਕਮਰੇ ‘ਚੋਂ ਬਾਹਰ ਨਿਕਲ ਗਿਆ। 

ਥੋਹੜੀ ਦੇਰ ਬਾਅਦ ਜਦ ਵਿਮਲ ਵਾਪਸ ਮੁੜਿਆ ਤਾਂ ਲਲਿਤਾ ਉਸਦੇ ਨਾਲ ਸੀ, ਜਿਸ ਦਾ ਇਕ ਹੱਥ ਵਿਮਲ ਦੇ ਹੱਥ ਵਿਚ ਸੀ ਤੇ ਦੂਜੇ ਵਿਚ ਇਕ ਰੇਸ਼ਮ ਤੇ ਤਿੱਲੇ ਦਾ ਗੁੰਦਿਆ ਹੋਇਆ ਹਾਰ ਜੋ ਉਸ ਨੇ ਕੈਲਾਸ਼ ਦੇ ਗਲ ਵਿਚ ਪਾ ਦਿੱਤਾ।. 

ਗਲੇ ‘ਚੋਂ ਹਾਰ ਨੂੰ ਲਾਹੁੰਦਾ ਹੋਇਆ ਕੈਲਾਸ਼ ਬੋਲਿਆ—“ਨਹੀਂ ਲਲਿਤਾ ਜੀi ਇਸ ਜੈ ਮਾਲਾ ਦਾ ਹੱਕਦਾਰ ਵਿਮਲ ਹੈ।” 

“ਹੱਟ ਪਾਗਲ ਨਾ ਹੋਵੇ ਤੇ” ਉਸਦੇ ਹੱਥ ਨੂੰ ਇਸ ਹਰਕਤ ਤੋਂ ਰੋਕਦਾ ਹੋਇਆ ਵਿਮਲ ਬੋਲਿਆ, “ਜੈ ਮਾਲਾ ਪ੍ਰੇਮੀ ਦੇ ਗੱਲ ਵਿਚ ਪੈਂਦੀ ਹੈ—ਭਰਾ ਦੇ ਗਲ ਵਿਚ ਨਹੀਂ।” 

“ਪਰ ਪ੍ਰੇਮੀ ਤਾਂ ਆਪਣੀ ਜੀਵਨ-ਯਾਤਰਾ ਖ਼ਤਮ ਕਰ ਚੁੱਕਾ ਹੈ,” ਕੈਲਾਸ਼ ਨੇ ਜਵਾਬ ਦਿੱਤਾ। 

“ਖ਼ਤਮ ਨਹੀਂ” ਵਿਮਲ ਬੁੱਲ੍ਹਾਂ ਵਿਚ ਗੁਟਕਦਾ ਹੋਇਆ ਬੋਲਿਆ–“ਅੱਜ ਤੋਂ ਆਰੰਭ ਕਰ ਰਿਹਾ ਹੈ। ਤੈਨੂੰ ਜ਼ਹਿਰ ਨਹੀਂ ਪਿਲਾਇਆ ਗਿਆ ਕੈਲਾਸ਼, ਇਹ ਸਿਰਫ਼ ਤੇਰੇ ਪਿਆਰ ਦਾ ਇਮਤਿਹਾਨ ਸੀ! ਤੇ ਮੈਂ ਤੈਨੂੰ ਮੁਬਾਰਕਬਾਦ ਦੇਂਦਾ ਹਾਂ ਕਿ ਤੂੰ ਸੌ ਫ਼ੀਸਦੀ ਨੰਬਰਾਂ ਤੋਂ ਪਾਸ ਹੈਂ।” 

ਬੌਂਦਲੀਆਂ ਨਜ਼ਰਾਂ ਨਾਲ ਕੈਲਾਸ਼ ਕਦੀ ਵਿਮਲ ਵਲ ਤੇ ਕਦੀ ਲਲਿਤਾ ਵਲ ਤੱਕ ਰਿਹਾ ਸੀ। 

“ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਮੇਰੇ ਦੋਸਤ।” ਵਿਮਲ ਨੇ ਉਸ ਨੂੰ ਸੰਕਟ ਵਿਚੋਂ ਕੱਢਣ ਲਈ ਸੰਖੇਪ ਵਿਚ ਦੱਸਣਾ ਸ਼ੁਰੂ ਕੀਤਾ-“ਲਲਿਤਾ ਅੱਜ ਤੋਂ ਨਹੀਂ ਇਕ ਸਾਲ ਪਹਿਲਾਂ ਤੋਂ ਹੀ ਤੇਰੀ ਹੈ। ਇਤਨੀ ਦੇਰ ਕਰਨ ਦੇ ਦੋ ਵੱਡੇ ਸਬੱਬ ਸਨ, ਕੈਲਾਸ਼। ਇਕ ਤਾਂ ਮੈਂ ਤਾਲੀਮ ਦੇ ਤੌਰ ਤੇ ਏਸ ਨੂੰ ਤੇਰੇ ਯੋਗ ਬਣਾਨਾ ਚਾਹੁੰਦਾ ਸਾਂ, ਦੂਜਾ ਮੈਨੂੰ ਤੇਰੀ ਜਜ਼ਬਾਤੀ ਜਿਹੀ ਤਬੀਅਤ ਤੋਂ ਡਰ ਲਗਦਾ ਸੀ। ਸੋਚਦਾ ਸਾਂ ਕਿਤੇ ਐਸਾ ਨਾ ਹੋਵੇ ਕਿ ਤੇਰੇ ਪਿਆਰ ਦੀ ਡੋਰ ਕੱਚੀ ਨਿਕਲੇ। ਵਿਚਾਰੀ ਨੇ ਅੱਗੇ ਹੀ ਕਿਹੜੀਆਂ ਮੁਸੀਬਤਾਂ ਝਾਗੀਆਂ ਨੇ। ਜੇ ਕਿਤੇ ਤੇਰਾ ਪਿਆਰ ਵੀ ਪੋਲਾ ਨਿਕਲਿਆ ਤਾਂ ਦੀਨ ਦੁਨੀਆਂ ਜੋਗੀ ਨਾ ਰਹੇਗੀ । ਸੋ ਮੈਨੂੰ ਮੁਆਫ਼ ਕਰੀਂ ਦੋਸਤ, ਮੈਂ ਤੇਰਾ ਬਹੁਤ ਸਖ਼ਤ ਇਮਤਿਹਾਨ ਲਿਆ ਹੈ। ਲੈ ਫੜ, ਥੋੜ੍ਹੇ ਦਿਨਾਂ ਤਕ ਇਹ ਤੇਰੀ ਪਤਨੀ ਹੋਵੇਗੀ, ਤੇਰੇ ਦੋਸਤ ਦੀ ਭੈਣ।” ਤੇ ਉਸ ਨੇ ਛੂਈ ਮੂਈ ਹੋ ਕੇ ਇਕ ਨੁੱਕਰੇ ਖੜੋਤੀ ਲਲਿਤਾ ਦਾ ਹੱਥ ਫੜ ਕੇ ਕੈਲਾਸ਼ ਦੇ ਹੱਥ ਵਿਚ ਦੇ ਦਿੱਤਾ।  

ਜ਼ਿੰਦਗੀ ਦੀ ਕਮਾਈ 

ਦੁਕਾਨਦਾਰ ਪਾਸ ਜੇ ਕਦੀ ਇਕ ਪਾਸੇ ਰੱਬ ਖੜੋਤਾ ਹੋਵੇ ਤੇ ਦੂਜੇ ਪਾਸੇ ਗਾਹਕ ਤਾਂ ਉਹ ਰੱਬ ਨੂੰ ਛੱਡ ਕੇ ਪਹਿਲਾਂ ਗਾਹਕ ਨਾਲ ਗੱਲ ਕਰੇਗਾ। ਵਿਉਪਾਰਕ ਨੁਕਤੇ ਨਾਲ ਸ਼ਾਇਦ ਹੋਣਾ ਵੀ ਏਦਾਂ ਹੀ ਚਾਹੀਦਾ ਹੈ ਕਿਉਂਕਿ ਦੁਕਾਨਦਾਰ ਦਾ ਅਸਲੀ ਰੱਬ ਉਸ ਦਾ ਗਾਹਕ ਹੈ। 

ਪਰ ਉਸ ਦਿਨ ਇਕ ਅਨੋਖੀ ਗੱਲ ਦੇਖਣ ਵਿਚ ਆਈ। ਬਲਰਾਜ-‘ਸ਼ਰਮਾ’ ਇਕ ਲੇਖਕ ਤੋਂ ਵਧ ਕੁਝ ਨਹੀਂ ਸੀ ਫਿਰ ਵੀ ਸ਼ਹਿਰ ਦੇ ਸਭ ਤੋਂ ਵਡੇ ਪ੍ਰਕਾਸ਼ਕ ਦੀ ਸਾਰੀ ਤਵੱਜੋ ਉਸ ਵਲ ਸੀ। ਸੀਜ਼ਨ ਦਾ ਮੌਕਾ ਸੀ, ਕਿਤਾਬਾਂ ਦੇ ਗਾਹਕਾਂ ਨੇ ਕਾਵਾਂ ਰੌਲੀ ਪਾਈ ਹੋਈ ਸੀ, ਪਰ ਕੀ ਮਜ਼ਾਲ ਜੂ ਖੰਨਾ ਜੀ ਨੂੰ ਇਸ ਦੀ ਜ਼ਰਾ ਵੀ ਪਰਵਾਹ ਹੋਵੇ। 

ਅਖ਼ੀਰ ਜਦ ਖੰਨਾ ਜੀ ਨੇ ਵੇਖਿਆ ਕਿ ਦੁਕਾਨ ਤੇ ਬੈਠ ਕੇ ਸ਼ਰਮਾ ਜੀ ਨਾਲ ਗੱਲਾਂ ਕਰਨ ਦੀ ਸਹੂਲਤ ਨਹੀਂ ਮਿਲ ਸਕਦੀ, ਤਾਂ ਉਹ ਗਾਹਕਾਂ ਨੂੰ ਮੁਨੀਮ ਦੇ ਰਹਿਮ ਉੱਤੇ ਛੱਡ ਕੇ ਗੱਦੀ ਤੋਂ ਉਠ ਖੜੋਤੇ ਤੇ ਸ਼ਰਮਾ ਜੀ ਨੂੰ ਬਾਂਹੋਂ ਫੜੀ ਦੁਕਾਨ ਤੋਂ ਹੇਠ ਉਤਰ ਗਏ। ਲਛਮੀ ਦੇ ਕ੍ਰਿਪਾ-ਪਾਤਰ ਨੂੰ ਸਰਸ੍ਵਤੀ ਦੇ ਪੁਜਾਰੀ ਨਾਲ ਤੁਰੇ ਜਾਂਦਿਆਂ ਵੇਖ ਕੇ ਬਜ਼ਾਰ ਵਾਲਿਆਂ ਨੇ ਹੈਰਾਨੀ ਪ੍ਰਗਟ ਕੀਤੀ। 

“ਗੱਲ ਇਹ ਹੈ ਸ਼ਰਮਾ ਜੀ” ਖੰਨਾ ਜੀ ਨੇ ਇਕ ਮੋੜ ਕੋਲ ਰੁਕ ਕੇ ਕਿਹਾ- “ਮੈਨੂੰ ਪਤਾ ਲਗਿਆ ਸੀ ਤੁਸੀਂ ਅੱਜ ਕਲ੍ਹ ਪੈਸੇ ਟਕੇ ਵਲੋਂ ਕਾਫ਼ੀ ਔਖੇ ਰਹਿੰਦੇ ਹੋ। ਏਸੇ ਕਰ ਕੇ ਮੈਂ ਤੁਹਾਨੂੰ ਸੱਦ ਘੱਲਿਆ ਸੀ, ਕੀਤਾ ਕੀ ਜਾਵੇ, ਸਮਾਂ ਹੀ ਬੜਾ ਨਾਜ਼ਕ ਆ ਗਿਐ ਰੋਟੀ ਦਾ ਸਵਾਲ ਅੱਜ ਹਰ ਕਿਸੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਐ।” 

ਸ਼ਰਮਾ ਜੀ ਦੀਆਂ ਨਿਰਾਸ਼ ਅੱਖਾਂ ਵਿਚ ਆਸ਼ਾ ਦੀ ਹੀ ਨਹੀਂ, ਜ਼ਿੰਦਗੀ ਦੀ ਚਮਕ ਆ ਗਈ ਪਰ ਗੱਲ ਦਾ ਪੂਰੀ ਤਰ੍ਹਾਂ ਮਤਲਬ ਨਾ ਸਮਝ ਕੇ ਉਸ ਨੇ ਖੰਨਾ ਜੀ ਦੇ ਚੇਹਰੇ ਵਲ ਤਕਦਿਆਂ ਕਿਹਾ-“ਕੀ ਪੁਛਦੇ ਹੋ ਖੰਨਾ ਜੀ ਬਸ ਢੱਕੀ ਰਿਝੇ ਤੇ ਕੋਈ ਨਾ ਬੁਝੇ। ਸੱਚੀ ਗੱਲ ਤੁਹਾਨੂੰ ਦਸਾਂ । ਲੋਕੀਂ ਜਿਸ ਚੀਜ਼ ਨੂੰ ਹੁਨਰ ਹੁਨਰ ਤੇ ਕਲਾ ਕਲਾ ਕਹਿ ਕੇ ਕੂਕਦੇ ਰਹਿੰਦੇ ਨੇ, ਦਿਲ ਕਰਦਾ ਏ ਇਸ ਹੁਨਰ ਦੀ- ਰੋਜ਼ ਸਵੇਰੇ ਉਠਕੇ ਛਿੱਤਰ ਨਾਲ ਪੂਜਾ ਕਰਿਆ ਕਰਾਂ। ਤੁਸੀਂ ਸੋਚੋ ਜ਼ਰਾ, ਦਿਹਾੜੀਦਾਰ ਮਜ਼ਦੂਰ ਵੀ ਦੋ ਵੇਲੇ ਬੇਹੀ ਸੱਜਰੀ ਖਾ ਲੈਂਦੇ ਨੇ, ਪਰ ਇਕ ਸਾਡੇ ਵਰਗੇ ਬਦ-ਨਸੀਬ ਨੇ ਕਿ ਐਨੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਹੱਥ ਅਗੇ ਤੇ ਹੱਥ ਪਿਛੇ। ਘਰ ਦੀ ਤੁਹਾਨੂੰ ਕੀ ਹਾਲਤ ਦਸਾਂ ਸੁਣੋ ਤੇ ਤੁਹਾਡੇ ਪੈਰਾਂ ਹੇਠੋਂ ਧਰਤੀ ਖਿਸਕ ਜਾਵੇ।” ਤੇ ਬੋਲਦਿਆਂ ਬੋਲਦਿਆਂ ਉਸਦੀਆਂ ਅੱਖਾਂ ਵਿਚੋਂ ਜਿਹੜੇ ਪਾਣੀ ਦੇ ਦੋ ਕਤਰੇ ਡਿਗੇ, ਉਹਨਾਂ ਨੇ ਬਿਨ ਬੋਲਿਆਂ ਹੀ ਘਰ ਦੀ ਹਾਲਤ ਦਸ ਦਿੱਤੀ। 

ਅਫ਼ਸੋਸੀ ਹੋਈ ਆਵਾਜ਼ ਵਿਚ ਖੰਨਾ ਜੀ ਬੋਲੇ-“ਪਰਮਾਤਮਾ ਮੇਹਰ ਕਰੇਗਾ ਮੇਰੇ ਦੋਸਤ, ਤੁਹਾਡੇ ਵਰਗੇ ਨੌਜਵਾਨਾਂ ਨੂੰ ਘਬਰਾਣਾ ਨਹੀਂ ਚਾਹੀਦਾ। ਕਲ੍ਹ ਕਿਸੇ ਪਾਸੋਂ ਸੁਣੀ ਸੀ ਤੁਹਾਡੀ ਘਰੋਗੀ ਹਾਲਤ। ਸੱਚ ਜਾਣਨਾ ਗ਼ੈਰਤ ਵਿਚ ਡੁਬਿਆ ਹੋਇਆ ਹਾਂ ਓਸੇ ਵੇਲੇ ਦਾ। ਸਾਡੇ ਕਲਾਕਾਰਾਂ ਦੀ ਜੇ ਇਹ ਹਾਲਤ ਹੋਵੇ ਤਾਂ ਲੱਖ ਲਾਹਨਤ ਹੈ ਸਾਡੇ ਨਾਂ ਨੂੰ । ਮੈਨੂੰ ਦਸੋ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ?” 

ਸ਼ੁਕਰ ਗੁਜ਼ਾਰੀ ਦੇ ਨਿੱਘੇ ਬੋਝ ਨਾਲ ਸ਼ਰਮਾ ਲੱਦਿਆ ਗਿਆ। ਅੱਖਾਂ ਦੇ ਅੱਥਰੂ ਉਸ ਦੇ ਗਲੇ ਵਿਚ ਜਾ ਇਕੱਠੇ ਹੋਏ। ਲਰਜ਼ਦੀ ਆਵਾਜ਼ ਵਿਚ ਬੋਲਿਆ- “ਤੁਹਾਡੀ ਬੜੀ ਮੇਹਰਬਾਨੀ। ਅਸਲ ਵਿਚ ਖੰਨ੍ਹਾ ਜੀ ਮੈਂ ਹੁਣ ਇਸ ਹੁਨਰ ਜਾਂ ਕਲਾ ਨਾਉਂ ਦੀ ਜ਼ਹਿਮਤ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹਾਂ। ਟ੍ਰੀਬਿਊਨ ਵਿਚ ਪੜ੍ਹਿਆ ਸੀ ਕਿ ਦਿੱਲੀ ਵਿਚ ਇਕ ਫ਼ਰਮ ਨੂੰ ਬੀ. ਏ. ਪਾਸ ਕਲਰਕ ਦੀ ਲੋੜ ਹੈ, ਮੈਂ ਐਪਲਾਈ ਕਰ ਦਿੱਤਾ। ਇੰਟਰਵੀਊ ਵਾਸਤੇ ਪਰਸੋਂ ਜਾਣਾ ਹੈ। ਤਨਖ਼ਾਹ ਭਾਵੇਂ ਸੱਠ ਰੁਪਏ ਹੈ, ਪਰ ਚਲੋ ਬਾਲ ਬੱਚਾ ਭੁੱਖਾ ਮਰਨ ਤੋਂ ਤਾਂ ਬਚੇਗਾ। ਸੋ ਜੇ ਤੁਸੀਂ ਕ੍ਰਿਪਾ ਕਰਕੇ ਕਰਾਏ ਭਾੜੇ ਲਈ ਥੋੜ੍ਹੀ ਜਿੰਨੀ ਰਕਮ ” ਤੇ ਬੋਲਦਾ ਬੋਲਦਾ ਉਹ ਰੁਕ ਗਿਆ। ਸ਼ਾਇਦ ਅਣਖ ਨੇ ਉਸ ਦਾ ਗਲਾ ਦਬਾ ਲਿਆ। 

“ਕੋਈ ਗਲ ਨਹੀਂ” ਖੰਨਾ ਜੀ ਜਾਕਿਟ ਦੀ ਜੇਬ ਟਟੋਲਦੇ ਹੋਏ ਬੋਲੇ-“ਪਰ ਮੈਂ ਤੇ ਤੁਹਾਨੂੰ ਸਲਾਹ ਨਹੀਂ ਦੇ ਸਕਦਾ ਕਿ ਤੁਹਾਡੇ ਵਰਗਾ ਕਲਾਕਾਰ ਇਕ ਸਾਧਾਰਨ ਕਲਰਕ ਬਣ ਕੇ ਰਹਿ ਜਾਵੇ।” 

ਆਪਣੀ ਹਾਲਤ ਤੋਂ ਹੁਸੜ ਕੇ ਉਸ ਨੇ ਜਵਾਬ ਦਿੱਤਾ-“ਸ਼ੁਕਰ ਹੈ ਖੰਨਾ ਜੀ ਕਲਰਕ ਹੀ ਬਣ ਰਿਹਾ ਹਾਂ। ਮੈਂ ਤੇ ਭਿਛਿਆ ਮੰਗਣ ਨੂੰ, ਚੋਰੀ ਕਰਨ ਨੂੰ, ਸਭ ਕਾਸੇ ਨੂੰ, ਇਸ ਨਾਮੁਰਾਦ ਕਲਾਕਾਰੀ ਉੱਤੇ ਹੀ ਤਰਜੀਹ ਦਿਆਂਗਾ।”  

ਸੋ ਦਾ ਇਕ ਹਰਾ ਜਿਹਾ ਨੋਟ ਕੱਢ ਕੇ ਉਸ ਵਲ ਵਧਾਂਦੇ ਹੋਏ ਖੰਨਾ ਜੋ ਬੋਲੇ-“ਨਹੀਂ ਤੁਸੀਂ ਭੁਲਦੇ ਹੋ ਸ਼ਰਮਾ ਜੀ। ਮੁਆਫ਼ ਕਰਨਾ ਤੁਸੀਂ ਆਪਣੀ ਕਲ ਦੀ ਕੀਮਤ ਨੂੰ ਪਹਿਚਾਣ ਨਹੀਂ ਸਕੇ।” 

ਇਕ ਦੰਮ ਸੋ ਰੁਪਏ ਦਾ ਨੋਟ! ਨਾ ਦਸ ਨਾ ਵੀਹ-ਪੂਰੇ ਸੌ ਰੁਪਏ!! ਜਿਵੇਂ ਸੁਪਨਾ ਵੇਖ ਰਿਹਾ ਹੋਵੇ। ਉਹ ਇਕ ਵਾਰੀ ਉਸ ਦਾਤੇ ਵਲ ਤਕਿਆ ਜਿਸ ਦੇ ਚੇਹਰੇ ਉੱਤੇ ਉਦਾਰਤਾ ਦੇ ਭਾਵ ਸਾਫ਼ ਝਲਕ ਰਹੇ ਸਨ। ਪਰ ਫੇਰ ਵੀ ਉਹ ਹੱਥ ਵਟਾ ਕੇ ਨੋਟ ਫੜਨ ਦੀ ਜੁਰਅੱਤ ਨਾ ਕਰ ਸਕਿਆ। 

ਉਸ ਦੇ ਭਾਵ ਨੂੰ ਸਮਝ ਕੇ ਖੰਨਾ ਜੀ ਬੋਲੇ-ਫੜੋ ਮੇਰੇ ਦੋਸਤ ਤੁਹਾਡੀ ਕਲਾ ਦੇ ਸਾਹਮਣੇ ਇਹ ਤੁਛ ਜਿਹਾ ਕਾਗ਼ਜ਼ ਦਾ ਫੜਕਾ ਕੀ ਵੁੱਕਤ ਰਖਦਾ ਹੈ ? ਮੈਂ ਖੁਸ਼ ਹੋਵਾਂਗਾ ਜੇ ਤੁਹਾਡੀ ਕੋਈ ਨਿੱਗਰ ਸੇਵਾ ਕਰ ਸਕਿਆ, ਮੈਂ ਜਾਣਦਾ ਹਾਂ ਕਿ ਸ਼ਾਇਰਾਨਾ ਅਣਖ ਇਸ ਵੇਲੇ ਤੁਹਾਡੇ ਰਸਤੇ ਵਿਚ ਆ ਖੜੀ ਹੋਈ ਹੈ। ਪਰ ਇਹ ਮੈਂ ਦਾਨ ਨਹੀਂ ਦੇ ਰਿਹਾ, ਤੁਸੀਂ, ਜਦੋਂ ਤੁਹਾਡੇ ਪਾਸ ਹੋਣਗੇ, ਮੋੜ ਦੇਣੇ।” 

ਉੱਚੀ ਸਾਰੀ ਸਾਹ ਖਿੱਚ ਕੇ ਸ਼ਰਮਾ ਬੋਲਿਆ-“ਕਾਸ਼ ? ਮੈਂ ਮੋੜਨ ਜੋਗਾ ਹੁੰਦਾ।” 

“ਤਾਂ ਕੋਈ ਹਰਜ਼ ਨਹੀਂ, ਇਸ ਨੂੰ ਆਪਣੇ ਭਰਾ ਦੀ ਤੁੱਛ ਜਿਹੀ ਸੇਵਾ ਸਮਝ ਲੈਣਾ।” 

“ਨਹੀਂ ਖੰਨਾ ਜੀ, ਖਿਮਾਂ ਕਰਨਾ, ਇਸ ਨਾਲ ਮੇਰੀ ਆਤਮਾ ਉੱਤੇ ਬਹੁਤ ਭਾਰੀ ਬੋਝ ਲਦਿਆ ਜਾਏਗਾ। ਅਲਬੱਤਾ ਜੇ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਉਂ ਕਰੋ, ਮੇਰੀ ਕੋਈ ਇਕ ਕਿਤਾਬ ਛਾਪ ਲਓ, ਤੇ ਇਹ ਰਕਮ ਰਾਇਲਟੀ ਵਿਚੋਂ ਪੇਸ਼ਗੀ ਦੇ ਤੌਰ ਤੇ ਮੈਨੂੰ ਦੇ ਦਿਓ।” 

“ਚਲੋ ਜੇ ਤੁਸੀਂ ਏਦਾਂ ਹੀ ਖੁਸ਼ ਹੋ ਤਾਂ ਇਵੇਂ ਸਹੀ। ਦਸੋ ਕਿਹੜੀ ਕਿਤਾਬ ?” 

ਕਿਤਾਬਾਂ ਮੇਰੀਆਂ ਛਪੀਆਂ ਹੋਈਆਂ ਚਾਰ-ਪੰਜ ਨੇ, ਉਹਨਾਂ ‘ਚੋਂ ਜਿਹੜੀ ਜੀ ਕਰੇ ਛਾਪ ਲਓ। ਤੇ ਜੇ ਕੋਈ ਨਵੀਂ ਛਾਪਣੀ ਚਾਹੋ ਤਾਂ ਕਾਫ਼ੀ ਮੈਟਰ ਮੇਰੇ ਕੋਲ …..।” 

ਗੱਲ ਟੋਕ ਕੇ ਖੰਨਾ ਜੀ ਬੋਲੇ-“ਏਡੀ ਕਿਹੜੀ ਲਾਚਾਰੀ ਹੈ। ਮੈਂ ਤੇ ਸਿਰਫ਼ ਤੁਹਾਡੀ ਆਤਮਾ ਦਾ ਬੋਝ ਹਲਕਾ ਕਰਨ ਲਈ ਕਹਿੰਦਾ ਹਾਂ। ਹੱਛਾ ਤਾਂ ਫਿਰ ਮੈਂ ਕੀ ਨਾਂ ਏਂ ਤੁਹਾਡੀ ਉਸ ਕਿਤਾਬ ਦਾ ‘ਜਾਤ’ ਚਲੋ ਓਸੇ ਨੂੰ ਛਾਪ ਲਵਾਂਗਾ ਪੰਜ ਕੁ ਸੋ।” 

“ਉਹ ਤੇ ਖੰਨਾ ਜੀ ਬੜੀ ਪੁਰਾਣੀ ਕਿਤਾਬ ਹੈ। ਮੈਨੂੰ ਡਰ ਹੈ ਕਿ ਉਹ ਤੁਹਾਥੋਂ ਵਿਕਣੀ ਨਹੀਂ। ਉਸ ਕਮਬਖ਼ਤ ਐਡੀਸ਼ਨ ਨੂੰ ਛਪਿਆਂ ਅੱਠ ਵਰ੍ਹੇ ਹੋ ਗਏ ਨੇ, ਅਜੇ ਵੀ ਸਿਉਂਕ ਦੀਆਂ ਖਾਧੀਆਂ ਹੋਈਆਂ ਕਾਪੀਆਂ ਘਰ ਦੀ ਕਿਸੇ ਨੁੱਕਰੇ ਪਈਆਂ ਰੁਲਦੀਆਂ ਨੇ।” 

“ਪਰ ਸ਼ਰਮਾ ਜੀ, ਜੇ ਮੈਂ ਇਹੋ ਜਿਹੀ ਕਿਤਾਬ ਨੂੰ ਮਕਬੂਲ ਨਾ ਬਣਵਾਇਆ 

ਤਾਂ ਮੈਂ ਤੁਹਾਡਾ ਸਵਾਰਿਆ ਕੀ। ਮੈਨੂੰ ਤੁਸੀਂ ਓਹੀ ਛਾਪਣ ਦਿਓ।” “ਤਾਂ ਇਸ ਦਾ ਇਹ ਮਤਲਬ ਹੋਇਆ, ਕਿ ਤੁਸੀਂ ਮੇਰੇ ਉੱਤੇ ਡਬਲ ਅਹਿਸਾਨ ਕਰ ਰਹੇ ਹੋ।” 

“ਪਰਮਾਤਮਾ ਦਾ ਨਾਂ ਲਓ ਜੀ। ਦੀਵੇ ਨਾਲ ਦੀਵਾ ਜਗਦਾ ਹੁੰਦਾ ਹੈ। ਆਪਣੇ ਆਪ ਵਿਚ ਕਦੇ ਕੋਈ ਪੂਰਨ ਨਹੀਂ ਹੁੰਦਾ।” 

ਨੋਟ ਉਸ ਨੇ ਫੜ ਲਿਆ, ਉਸ ਦਾ ਰੋਮ ਆਪਣੇ ਦਾਤਾ ਨੂੰ ਅਸੀਸਾਂ ਦੇ ਰਿਹਾ ਸੀ। 

“ਹੱਛਾ ਮੈਨੂੰ ਆਗਿਆ ਹੈ?” ਕਹਿ ਕੇ ਖੰਨਾ ਜੀ ਨੇ ਬੜੇ ਪਿਆਰ ਨਾਲ ਹੱਥ ਮਿਲਾਇਆ। 

ਸ਼ਰਮਾ ਅਜੇ ਦਸਾਂ ਕੁ ਕਦਮਾਂ ਤੇ ਪਹੁੰਚਾ ਸੀ ਕਿ ਪਿਛੋਂ ਆਵਾਜ਼ ਆਈ- “ਇਕ ਮਿੰਟ ਸ਼ਰਮਾ ਜੀ।” 

ਤੇ ਉਹ ਮੁੜ ਆਇਆ। ਖੰਨਾ ਜੀ ਬੋਲੇ-“ਜੇ ਵਿਹਲ ਹੋਵੇ ਤਾਂ ਜ਼ਰਾ ਐਗਰੀਮੈਂਟ ਫ਼ਾਰਮ ਉੱਤੇ ਦਸਖ਼ਤ ਕਰ ਜਾਣਾ। ਭਾਵੇਂ ਮੈਨੂੰ ਇਸ ਚੀਜ਼ ਦੀ ਲੋੜ ਤਾਂ ਕੋਈ ਨਹੀਂ, ਪਰ ਫਿਰ ਵੀ ਬਿਜਨੈਸ ਪੁਆਇੰਟ ਆਫ਼ ਵਿਯੂ ਨਾਲ……।” “ਬੇਸ਼ਕ” ਸ਼ਰਮਾ ਵਿਚੋਂ ਹੀ ਬੋਲ ਪਿਆ-“ਮੈਂ ਖੁਦ ਇਸ ਗੱਲ ਦਾ ਹਾਮੀ ਹਾਂ। ਚਲੋ ਫਿਰ ਹੁਣੇ ਇਸ ਕੰਮ ਨੂੰ ਮੁਕਾਂਦੇ ਚਲੀਏ। ਸ਼ਾਮ ਦੀ ਗੱਡੀ ਸ਼ਾਇਦ ਮੈਂ ਦਿੱਲੀ ਚਲਾ ਜਾਵਾਂ।” 

ਤੇ ਉਸ ਨੇ ਦੁਕਾਨ ਤੇ ਜਾ ਕੇ ਐਗਰੀਮੈਂਟ ਫ਼ਾਰਮ ਉੱਤੇ ਦਸਖ਼ਤ ਕਰ ਦਿੱਤਾ, ਬਿਨਾਂ ਜਾਨਣ ਦੀ ਕੋਸ਼ਿਸ਼ ਕੀਤਿਆਂ ਕਿ ਇਸ ਦੀਆਂ ਸ਼ਰਤਾਂ ਕੀ ਸਨ। 

ਸ਼ਰਮਾ ਜੀ ਦੇ ਚਲੇ ਜਾਣ ਪਿਛੋਂ ਖੰਨਾ ਦੀਆਂ ਮੁੱਛਾ ‘ਚੋਂ ਇਕ ਭੇਤ ਭਰੀ ਮੁਸਕਰਾਹਟ ਉਠੀ, ਜਿਸ ਨੂੰ ਮੁਨੀਮ ਨੇ ਅੱਖਾਂ ਹੀ ਅੱਖਾਂ ਵਿਚ ਭਾਂਪ ਲਿਆ ਤੇ ਪੁਛਣ ਲੱਗਾ-“ਸੁਣਾਓ ਆ ਗਿਆ ਕਾਬੂ ?” 

ਖੰਨਾ ਜੀ ਆਪਣੀ ਖੁਸ਼ੀ ਨੂੰ ਲੁਕਾਂਦੇ ਹੋਏ ਬੋਲੇ-‘ਕਾਬੂ ਛੱਡ ਕੇ ਐਸਾ ਫਾਹਿਆ ਏ ਕਿ ਬਸ ਹਿਲਣ ਜੋਗਾ ਨਹੀਂ ਛਡਿਆ।” 

“ਕਿੰਨੇ ਉੱਤੇ ਫ਼ੈਸਲਾ ਹੋਇਆ ?” 

“ਫ਼ੈਸਲਾ ? ਬੜਾ ਸਸਤਾ, ਕੁਲ ਇਕ ਸੌ ਤੋਂ।” 

“ਇਕ ਸੌ ਤੋਂ ? ਹਮੇਸ਼ਾ ਵਾਸਤੇ ਇਕੋ ਐਡੀਸ਼ਨ ਲਈ ?” 

“ਉੱਲੂ ਨਾ ਹੋਵੇ ਤੇ, ਏਡੀਆਂ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਮੈਂ ਕਿ ਇਕ ਐਡੀਸ਼ਨ ਲਈ ਸੌ ਰੁਪਏ ਦੇ ਦਿੰਦਾ।” 

“ਤਾਂ ਤੇ ਭਾਈਆ ਜੀ, ਮਾਰ ਲਿਆ ਮੂਜ਼ੀ, ਕੋਰਸ ਲਗੀ ਹੋਈ ਕਿਤਾਬ ਤਾਂ ਦੋ ਹਜ਼ਾਰ ਲੈ ਕੇ ਵੀ ਕੋਈ ਨਹੀਂ ਦੇਂਦਾ।” 

“ਰੱਬ ਦਾਤਾ ਏ ਬਈ ਸਭ ਦਾ। ਸਾਨੂੰ ਵੀ ਤਾਂ ਇਸ ਮੰਦਵਾੜੇ ਵਿਚ ਬਹੁੜਨਾ ਈ ਸੀ ਨਾ ਕਦੀ ਨਾ ਕਦੀ।” 

“ਹੱਛਾ ਭਾਈਆ ਜੀ, ਕਿੰਨੇ ਸਾਲਾਂ ਲਈ ਕੋਰਸ ‘ਚ ਲਗੀ ਏ ?” 

“ਘਟੋ ਘਟ ਤਿੰਨ ਸਾਲ ਤਾਂ ਰਹੇਗੀ।” 

“ਤਾਂ ਤੇ ਭਾਈਆ ਜੀ, ਦੇ ਜਾਏਗੀ ਸਾਨੂੰ ਦਸ ਕੁ ਹਜ਼ਾਰ।” 

“ਚੁਪ ਕਰ, ਚੁਪ ਕਰ, ਬਕੀਦਾ ਨਹੀਂ ਐਵੇਂ। ਦਿਲ ਵਿਚ ਰਖੀਦੀਆਂ ਨੇ ਇਹੋ ਜਿਹੀਆਂ ਗੱਲਾਂ। ਹੱਛਾ ਮੈਂ ਕਿਹਾ, ‘ਜਾਤ’ ਦੀ ਕੋਈ ਕਾਪੀ ਹੈ ਕਿ ਨਹੀਂ ਆਪਣੇ ਕੋਲ ? 

“ਸਾਡੇ ਕੋਲ ਤੇ ਕੋਈ ਨਹੀਂ।” 

“ਤਾਂ ਬਜ਼ਾਰੋਂ ਜਾ ਕੇ ਫੜ ਲਿਆ ਕਿਤੋਂ ਇਕ ਕਾਪੀ, ਤਾਂ ਜੋ ਭਲਕੇ ਸ਼ੁਰੂ ਕਰਵਾ ਦਈਏ ਪੰਜ ਕੁ ਹਜ਼ਾਰ।” 

“ਬਜ਼ਾਰੋਂ ਵੀ ਕਿਤੋਂ ਨਹੀਂ ਮਿਲਣੀ ਭਾਈਆ ਜੀ, ਇਹੋ ਜਿਹਾ ਠੋਸ ਮਾਲ ਦੁਕਾਨਦਾਰ ਥੋੜ੍ਹੇ ਈ ਰਖਦੇ ਨੇ । ਸੱਚ ਆ ਗਿਆ ਚੇਤਾ। ਮੇਰੇ ਗੁਆਂਢ ਇਕ ਮੁੰਡੇ ਕੋਲ ਹੈ।” 

ਚੰਗਾ, ਮੈਂ ਹੁਣੇ ਲੈ ਕੇ ਆਇਆ” ਕਹਿ ਕੇ ਮੁਨੀਮ ਨੇ ਜੁੱਤੀ ਪਾਈ, ਤੇ ਰਵਾਂ ਰਵੀਂ ਦੁਕਾਨ ਤੋਂ ਹੇਠਾਂ ਉਤਰ ਗਿਆ। 

ਖੰਨਾ ਜੀ ਦੀ ਖ਼ੁਸ਼ੀ ਦਾ ਅੱਜ ਕੋਈ ਪਾਰਾਵਾਰ ਨਹੀਂ ਸੀ । ਉਹਨਾਂ ਨੇ ਹਰੇ ਨੋਟ ਦੀ ਇਕੋ ਗੋਲੀ ਨਾਲ ਦਸ ਹਜ਼ਾਰੀ ਸ਼ਿਕਾਰ ਮਾਰ ਲਿਆ ਸੀ । ਇਸ ਵੇਲੇ ਉਹ ਦਿਲ ਹੀ ਦਿਲ ਵਿਚ ਹਿਸਾਬ ਲਾ ਰਹੇ ਸਨ ਕਿ ਕਿਤਾਬ ਉੱਤੇ ਕਿੰਨਾ ਖ਼ਰਚ ਆਵੇਗਾ, ਤੇ ਕੁਲ ਕਿੰਨੀ ਰਕਮ ਵਿਚੋਂ ਉਹਨਾਂ ਨੂੰ ਬਚੇਗੀ। ਫੇਰ ਕਾਗਜ਼ ਦੀ ਇਕ ਸਲਿੱਪ ਉੱਤੇ ਪੈਨਸਲ ਨਾਲ ਹਿੰਦਸੇ ਲਿਖਣੇ ਸ਼ੁਰੂ ਕੀਤੇ। ਖ਼ਰਚ ਦਾ ਟੋਟਲ ਕਰਕੇ ਤੇ ਉਸ ਨਾਲ ਆਮਦਨ ਜੋੜ ਕੇ ਜਦ ਬਾਕੀ ਰਕਮ ਕੱਢੀ ਤਾਂ ਖ਼ੁਸ਼ੀ ਨਾਲ ਖੰਨਾ ਜੀ ਦੀ ਛਾਤੀ ਵਿਚ ਉਭਾਰ ਆ ਗਿਆ। ਉਹ ਆਪਣੇ ਭਾਗਾਂ ਨੂੰ ਸਲਾਹ ਰਹੇ ਸਨ, ਪਰ ਅਚਾਨਕ ਹੀ ਇਕ ਕੁਰੱਖ਼ਤ ਆਵਾਜ਼ “ਖੰਨਾ ਜੀ!” ਨੇ ਉਨ੍ਹਾਂ ਦੀ ਖ਼ੁਸ਼ੀ ਕੁਝ ਕਿਰਕਿਰੀ ਕਰ ਦਿੱਤੀ। 

ਸਿਰ ਚੁਕ ਕੇ ਵੇਖਿਆ ਸ਼ਰਮਾ ਜੀ ਖੜ੍ਹੇ ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਖੂਨ ਉਤਰ ਰਿਹਾ ਸੀ। 

“ਕੀ ਗੱਲ ਏ ਸ਼ਰਮਾ ਜੀ ?” 

“ਖਿਮਾ ਕਰਨਾ ਖੰਨਾ ਜੀ ਮੈਨੂੰ ਇਹ ਸੌਦਾ ਨਹੀਂ ਮਨਜ਼ੂਰ।” 

“ਨਹੀਂ ਮਨਜ਼ੂਰ ? ਕੀ ਮਤਲਬ ?” 

“ਮਤਲਬ ਤੁਸੀਂ ਵੀ ਸਮਝਦੇ ਹੋ ਤੇ ਮੈਂ ਵੀ। ਕਿਤਾਬ ਕੋਰਸ ‘ਚ ਲਗ ਚੁਕੀ ਹੈ। ਐਹ ਵੇਖੋ ਯੂਨੀਵਰਸਿਟੀ ਦਾ ਐਲਾਨ।” ਤੇ ਉਸ ਨੇ ਹੱਥ ਵਿਚ ਫੜਿਆ ਹੋਇਆ ਅਖ਼ਬਾਰ ਖੰਨਾ ਜੀ ਦੇ ਅੱਗੇ ਸੁੱਟ ਦਿੱਤਾ। ਬਿਨਾਂ ਅਖ਼ਬਾਰ ਵਲ ਤਕਿਆਂ ਉਹ ਬੋਲੇ—“ਖ਼ੈਰ ਹੋਵੇਗਾ। ਈਸ਼ਵਰ ਹਰ ਕਿਸੇ ਨੂੰ ਨੇਕੀ ਦਾ ਬਦਲਾ ਦੇਂਦਾ ਹੈ। ਮੈਂ ਤੁਹਾਡੇ ਨਾਲ ਨੇਕੀ ਕੀਤੀ, ਔਖੇ ਵੇਲੇ ਤੁਹਾਡੀ ਬਾਂਹ ਫੜੀ ਇਸ ਦਾ ਬਦਲਾ ਜੇ ਉਸ ਨੇ ਮੈਨੂੰ ਦਿੱਤਾ ਹੈ ਤਾਂ ਤੁਹਾਨੂੰ ਰੰਜ ਨਹੀਂ ਹੋਣਾ ਚਾਹੀਦਾ ਸ਼ਰਮਾ ਜੀ।” 

“ਬਿਲਕੁਲ ਗ਼ਲਤ ਹੈ ਖੰਨਾ ਜੀ, ਤੁਸੀਂ ਨੇਕੀ ਨਹੀਂ ਧੋਖਾ ਕੀਤਾ ਹੈ ਮੇਰੇ ਨਾਲ। ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਐਹ ਲਓ ਫੜੋ ਆਪਣਾ ਨੋਟ, ਐਗਰੀਮੈਂਟ ਮੇਰੇ ਹਵਾਲੇ ਕਰੋ।” 

“ਕੀ ਭੋਲੀਆਂ ਗੱਲਾਂ ਕਰਦੇ ਹੋ ਸ਼ਰਮਾ ਜੀ ਤੁਸੀਂ ਸਿਆਣੇ ਦਿਆਣੇ ਹੋ ਕੇ। ਆਦਮੀ ਦੀ ਜ਼ਬਾਨ ਇਕ ਹੁੰਦੀ ਏ ਕਿ ਦੋ ? ਇਥੇ ਜ਼ਬਾਨ ਨਾਲ ਲੋਕੀਂ ਧੀਆਂ ਦੇ ਦੇਂਦੇ ਨੇ।” 

“ਮੈਂ ਨਹੀਂ ਜਾਣਦਾ ਖੰਨਾ ਜੀ, ਬਸ ਮੈਂ ਹੁਣੇ ਜਾ ਕੇ ਪੋਲੀਸ ਵਿਚ ਰਿਪੋਰਟ ਕਰ ਦਿਆਂਗਾ। ਤੁਸੀਂ ਇਕ ਸ਼ਰੀਫ਼ ਆਦਮੀ ਨਾਲ ਧੋਖਾ ਨਹੀਂ ਕਰ ਸਕਦੇ।” 

ਐਤਕੀਂ ਖੰਨਾ ਜੀ ਵੀ ਤਲਖ਼ ਹੋ ਪਏ-“ਕਿਸ ਗੱਲ ਦਾ ਧੋਖਾ ਸ਼ਰਮਾ ਜੀ! ਮੈਂ ਤੁਹਾਨੂੰ ਭੰਗ ਪਿਆਈ ਸੀ ਕਿ ਧਤੂਰਾ ? ਅਸਾਂ ਇਕ ਸੌਦਾ ਕੀਤਾ । ਤੁਸਾਂ ਆਪਣੀ ਕਿਤਾਬ ਦਾ ਇਵਜ਼ਾਨਾ ਲਿਆ ਤੇ ਐਗਰੀਮੈਂਟ ਲਿਖ ਦਿੱਤਾ, ਇਸ ਵਿਚ ਧੋਖੇ ਵਾਲੀ ਗੱਲ ਹੀ ਕਿਹੜੀ ਹੋਈ।” 

ਰੌਲਾ ਸੁਣ ਕੇ ਬਜ਼ਾਰ ਦੇ ਲੋਕ ਇਕੱਠੇ ਹੋ ਗਏ ਤੇ ਲਗਪਗ ਸਾਰੇ ਹੀ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਨਾਲ ਸ਼ਰਮਾ ਜੀ ਨੂੰ ਝੂਠਾ ਤੇ ਖੰਨਾ ਜੀ ਨੂੰ ਸੱਚਾ ਸਾਬਤ ਕਰਨ ਲੱਗੇ। 

ਸ਼ਰਮਾ ਜੀ ਨੇ ਚੁਫ਼ੇਰੇ ਇਕ ਨਿਰਾਸ਼ ਨਜ਼ਰ ਨਾਲ ਤਕਿਆ, ਸਾਰਾ ਵਾਯੂ-ਮੰਡਲ ਜਿਵੇਂ ਉਸ ਨੂੰ ਸਮੂਲਚਾ ਨਿਗਲ ਜਾਣ ਲਈ ਮੰਡਲਾ ਰਿਹਾ ਸੀ। ਸਾਰੇ ਮਨੁੱਖੀ ਆਕਾਰ ਉਸਨੂੰ ਮੌਤ ਦੇ ਪਰਛਾਵੇਂ ਦਿਖਾਈ ਦੇ ਰਹੇ ਸਨ। ਉਸ ਦੀਆਂ ਅੱਖਾਂ ਵਿਚ ਅੱਥਰੂ ਜੰਮ ਗਏ ਤੇ ਗਲੇ ਵਿਚ ਆਵਾਜ਼ ਅਟਕ ਗਈ। ਝਟ ਕੁ ਉਹ ਬੌਂਦਲਾ ਜਿਹਾ ਖੜੋਤਾ ਰਿਹਾ, ਤੇ ਫਿਰ ਬੋਲਿਆ-“ਖੰਨਾ ਜੀ, ਇਹ ਮੇਰੀ ਸਾਰੀ ਉਮਰ ਦੀ ਕਮਾਈ ਸੀ। ਰੱਬ ਦੇ ਵਾਸਤੇ ਮੇਰੇ ਉੱਤੇ ਤਰਸ ਖਾਓ। ਮੇਰੇ ਬਾਲ ਬੱਚੇ ਦੇ ਮੂੰਹੋਂ ਗਰਾਹੀ ਨਾ ਖੋਹਵੋ। ਤੁਹਾਡੇ ਉੱਤੇ ਈਸ਼ਵਰ ਦੀ ਕਿਰਪਾ ਹੈ ਪਰ ਮੇਰੇ ਲਈ ਤਾਂ ਜ਼ਿੰਦਗੀ ਵਿਚ ਇਹੋ ਇਕ ਮੌਕਾ ਭੁੱਲ ਚੁਕ ਕੇ ਆਇਆ ਹੈ ਮੇਰੇ ਮੇਰੇ ਗ਼ਰੀਬ ਦੇ…..” ਬੋਲਦਾ ਬੋਲਦਾ ਉਹ ਰੁਕ ਗਿਆ। 

ਖੰਨਾ ਜੀ ਨੇ ਸਖ਼ਤੀ ਨਾਲ ਜਵਾਬ ਦਿੱਤਾ-“ਸ਼ਰਮਾ ਜੀ ਤੁਹਾਡੇ ਵਰਗੇ ਸ਼ਰੀਫ਼ ਆਦਮੀ ਨੂੰ ਆਪਣੀ ਜ਼ਬਾਨ ਦਾ ਪਾਸ ਕਰਨਾ ਚਾਹੀਦਾ ਹੈ। ਪੈਸਾ ਸੌਹਰਾ ਵੀ ਕਿਸੇ ਦੀ ਵਿਰਾਸਤ ਹੈ ? ਜੇ ਚਾਰੇ ਬੰਨੇ ਤੁਹਾਡਾ ਦਿਲ ਨਹੀਂ ਟਿਕਾਣੇ ਤਾਂ ਐਹ ਲਓ।” ਤੇ ਖੰਨਾ ਜੀ ਨੇ ਉਹੋ ਜਿਹਾ ਇਕ ਹੋਰ ਨੋਟ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤਾ, ਪਰ ਸ਼ਰਮਾ ਜੀ ਨੇ ਉਸ ਨੂੰ ਨਹੀਂ ਚੁਕਿਆ ਸਗੋਂ ਉਹ ਪਹਿਲਾ ਨੋਟ-ਜਿਹੜਾ ਉਸ ਨੇ ਹੱਥ ਵਿਚ ਫੜਿਆ ਹੋਇਆ ਸੀ, ਪੀਡੀਆਂ ਮੁੱਠਾਂ ਨਾਲ ਮਰੁੰਡਾ ਕਰ ਕੇ ਉਸ ਨੇ ਖੰਨਾ ਜੀ ਦੇ ਮੂੰਹ ਤੇ ਵਗਾਹ ਮਾਰਿਆ ਤੇ ਗੋਲੀ ਵਾਂਗ ਓਥੋਂ ਛੂਟ ਵਟ ਕੇ ਚਲਾ ਗਿਆ। 

ਵੇਖਣ ਵਾਲਾ ਸਾਰਾ ਹੀ ਮਜਮਾ ਉਸ ਦੀ ਮੂਰਖਤਾ ਉੱਤੇ ਹੱਸ ਰਿਹਾ ਸੀ, ਤੇ ਖੰਨਾ ਜੀ ਦੀ ਉਦਾਰਤਾ ਨੂੰ ਸਲਾਹ ਰਿਹਾ ਸੀ।  

 

Credit – ਨਾਨਕ ਸਿੰਘ  

 

Leave a comment

error: Content is protected !!