ਲੰਮਾਂ ਪੈਡਾਂ ਨਾਨਕ ਸਿੰਘ | lama Painda Nanak Singh

ਉੱਚਾ ਨੱਕ

“ਠਹਿਰਾਂ ਝਾਟਾ ਆਪਣਾ? ਗਲ ਗਲ ਪਾਣੀ ਚੜ੍ਹਿਆ ਹੋਇਆ ਏ, ਬੂਹੇ ਤੇ ਹਾਥੀ ਪਏ ਝੂਲਦੇ ਨੇ, ਅਜੇ ਕਹਿੰਦੇ ਨੇ ਠਹਿਰ ਜਾ ਮੈਂ ਆਹਨੀ ਆਂ ਖੌਰੇ ਤੁਹਾਨੂੰ ਖਾਧਾ ਪੀਤਾ ਕੀਕਣ ਲੱਗਦਾ ਏ। ਮੇਰੀ ਤੇ ਅੱਖ ਸੜ ਜਾਏ ਜੇ ਰਾਤੀਂ ਪਲਕਾਂ ਵੀ ਜੁੜਦੀਆਂ ਹੋਣ !”

“ਪਰ ਭਲੀਏ ਲੋਕੇ ! ਹੁਣ ਡੁੱਬ ਕੇ ਨਹੀਂ ਨਾ ਮਰਨਾ । ਅਜੇ ਅਗਲਾ ਪੀਠਾ ਨਹੀਂ ਛਾਣਿਆ ਗਿਆ । ਵਰ੍ਹਾ ਨਹੀਂ ਹੋਇਆ ਵੱਡੀ ਵਿਆਹੀ ਨੂੰ ਰਾਸ ਪੂੰਜੀ ਸਾਰੀ ਲਾ ਬੈਠੇ ਆਂ। ਕਰਜ਼ੇ ਨਾਲ ਸਿਰ ਵੀ ਗੰਜਾ ਹੋਇਆ ਪਿਆ ਏ। ਐਹ ਚਾਰ ਕੰਧਾਂ ਈ ਬਾਕੀ ਨੇ ਨਾ, ਜਿਦਣ ਵਿਕ-ਸੜ ਜਾਣ- ਗੀਆਂ ਠੰਢੀ ਹੋ ਬਹੇਂਗੀ।”

ਪਾਰਬਤੀ ਅੱਗ ਭਬੂਕਾ ਹੋ ਕੇ ਬੋਲੀ-“ਤੇ ਜੰਮਦੀਆਂ ਨੂੰ ਮੁਹਰਾ ਦੇ ਦੇਣਾ ਸੀ ਨਾ ਨਿਖਸਮੀਆਂ ਨੂੰ, ਕਿਉਂ ਪਾਲ ਪਾਲ ਕੇ ਐਡੀਆਂ ਲੌਂਠੀਆਂ ਕੀਤੀਆਂ ਜੇ ?

ਪੱਗ ਵਿਚੋਂ ਸਿਰ ਖੁਰਕਦਾ ਹੋਇਆ ਦੀਵਾਨ ਸਿੰਘ ਬੋਲਿਆ-“ਚੰਗਾ ਫਿਰ ਮੈਨੂੰ ਈ ਵੇਚ ਆ ਕਿਧਰੇ । ਤੂੰ ਤੇ ਘਰ ਬੈਠੀ ਪੋਲੇ ਜਹੇ ਮੂੰਹ ਨਾਲ ਗੱਲਾਂ ਮਟਕਾ ਛੱਡਨੀ ਏਂ, ਸਿਆਪੇ ਤੇ ਸਾਰੇ ਮੇਰੀ ਜਾਨ ਜੋਗੇ ਹੋਏ ਨਾ। ਜੇ ਤੂੰ ਪਾਣੀ ਵੇਖ ਕੇ ਠਿਲ੍ਹਦੀਓਂ ਤਾਂ ਇਹ ਪੁਆੜੇ ਕਾਹਨੂੰ ਪੈਂਦੇ । ਰੋਕਦਿਆਂ ਰੋਕਦਿਆ ਵੀ ਤਿੰਨ ਹਜ਼ਾਰ ਭੰਗ ਦੇ ਭਾੜੇ ਉਡਾ ਦਿੱਤਾ। ਜੇ ਰਤਾ ਸਿਆਣਪ ਨਾਲ ਚਲਦੀਓਂ ਤਾਂ ਏਸੇ ਨਾਲ ਤਿੰਨ ਵਿਆਹ ਹੋ ਜਾਂਦੇ !”

“ਹਾਹੋ ਜੀ, ਤਿੰਨ ਛੱਡ ਭਾਵੇਂ ਵੀਹ ਹੋ ਜਾਂਦੇ ਕਿ! ਤੇ ਐਹ ਜਿਹੜਾ ਗਿੱਠ ਸਾਰਾ ਨੱਕ ਲਈ ਫਿਰਦੇ ਓ, ਏਹਨੂੰ ਕਿਥੇ ਲੁਕਾਂਦੇ? ਕੁੜਮਾ-ਚਾਰੀਆਂ ਰੱਖਣੀਆਂ ਕੋਈ ਮਖੌਲ ਤੇ ਨਹੀਂ।”

“ਸ਼ਰਮ ਤੇ ਨਹੀਂ ਆਉਂਦੀ ਹੋਣੀ ਗੱਲ ਕਰਦਿਆਂ ! ਤੂੰ ਤੇ ਅੱਡੀਆਂ ਚੁੱਕ ਕੇ ਛਤੀਰਾਂ ਨੂੰ ਜੱਫੇ ਪਾ ਲਏ, ਪਰ ਕੁੜੀ ਦੀ ਉਮਰ ਗਲ ਗਈ ਨਾ। ਡੋਲੀਓਂ ਨਿਕਲਦੀਆਂ ਈ ਵਿਚਾਰੀ ਸਹੁਰੇ ਘਰ ਦੀ ਗੋਲੀ ਬਣ ਗਈ ਕਹਿੰਦੀ ਹੁੰਦੀ ਸੈਂ, ‘ਮੇਰੀ ਧੀ ਜਾ ਕੇ ਰਾਜ ਕਰੇਗੀ, ਕਰਦੀ ਪਈ ਊ ਰਾਜ । ਹੱਥਾਂ ਦੀ ਮਹਿੰਦੀ ਅਜੇ ਲੱਥੀ ਨਹੀਂ ਤੇ ਛਾਲੇ ਅਗੋਂ ਈ ਪੈ ਗਏ ਸੂ। ਹਰ ਵੇਲੇ ਨਿਮਾਣੀ ਦੇ “ਮੂੰਹ ਟੁੱਕਰ ਤੇ ਸਿਰ ਛਿੱਤਰ”, ਵਾਲਾ ਹਾਲ ਪਿਆ ਹੁੰਦਾ ਏ। ਚਾਰ ਵੇਰਾਂ ਦਲੀਜਾਂ ਤੇ ਸਿਰ ਰਗੜ ਆਏ ਆਂ, ਟੋਰਨ ਦਾ ਨਾਂ ਨਹੀਂ ਲੈਂਦੇ । ਸੱਸ ਨਨਾਣ ਅੱਠੇ ਪਹਿਰ ‘ਭੁੱਖੇ ਭਰ ਦੀਏ ਤੇ ਕਮੀਨੇ ਘਰ ਦੀਏ’ ਆਖ ਆਖ ਕੇ ਗਰੀਬਣੀ ਦਾ ਕਲੇਜਾ ਲੂੰਹਦੀਆਂ ਰਹਿੰਦੀਆਂ ਨੇ । ਦੱਸ ਹੁਣ, ਉਹ ਵਿਚਾਰੀ ਤੇਰੀ ਜਾਨ ਨੂੰ ਰੋਵੇ ਕਿ ਮੇਰੀ ਨੂੰ ?”

ਸ਼ਰਮਿੰਦਗੀ ਭਰੇ ਹੱਠ ਨਾਲ ਪਾਰਬਤੀ ਨੇ ਕਿਹਾ-“ਇਹ ਤੇ ਸੰਜੋਗਾਂ ਦੀ ਗੱਲ ਏ, ਕਿਸੇ ਦਾ ਵਸ ਥੋੜ੍ਹਾ ਏ । ਮਾਪੇ ਧੀਆਂ ਨੂੰ ਜਨਮ ਦੇਂਦੇ ਨੇ, ਕਰਮ ਨਹੀਂ ਦੇਂਦੇ । ਆਪਣੀ ਵੱਲੋਂ ਮੈਂ ਕਿਹੜੀ ਗੱਲੋਂ ਫਰਕ ਕੀਤਾ ਸੀ। ਉਸ ਦੀ ਆਪਣੀ ਪ੍ਰਾਲਭਤ ਜੁ…।”

ਪਾਰਬਤੀ ਦੁਪੱਟੇ ਨਾਲ ਅੱਖਾਂ ਪੂੰਝਣ ਲੱਗ ਪਈ।

ਦੀਵਾਨ ਸਿੰਘ ਬੋਲਿਆ-“ਹੁਣ ਪ੍ਰਾਲਭਤਦਾ ਚੇਤਾ ਆ ਗਿਆ ਏ । ਕਹਿੰਦਾ ਨਹੀਂ ਸਾਂ ਪਈ, “ਸਾਨੀ ਸੇਤੀ ਕੀਜੀਏ ਨਾਤਾ ਵੈਰ ਪਰੀਤ।” ਜਿਨ੍ਹਾਂ ਪਹਿਲੋਂ ਈ ਹਜ਼ਾਰਾਂ ਤੇ ਤੱਕ ਰੱਖ ਲਈ, ਉਨ੍ਹਾਂ ਕਦੋਂ ਨੂੰਹ ਧੀ ਨੂੰ ਸੁਖੀ ਵੱਸਣ ਦਿਤਾ । ਨਾ ਸਾਡੇ ਪਾਸੋਂ ਅਮੀਰਾਂ ਵਾਲੀ ਦਿਤ ਸਰੀ ਤੇ ਨਾ ਉਨ੍ਹਾਂ ਸਾਡੀ ਧੀ ਦਾ ਆਦਰ ਕੀਤਾ। ਜਾ ਕੇ ਵੇਖੇਂ ਤੇ ਪਤਾ ਲੱਗੇ। ਭਾਂਡੇ ਮਾਂਜਣ ਵਾਲੀਆਂ ਨੌਕਰਾਣੀਆਂ ਜਿੰਨੀ ਵੀ ਪੁੱਛ ਨਹੀਂ ਕੁੜੀ ਦੀ, ਫਿਰ ਏਨੀ ਤੇਰੇ ਨਾਲ ਹੋ ਚੁੱਕੀ ਏ, ਅਜੇ ਵੀ ਤੈਨੂੰ ਅਮੀਰ ਕੁੜਮਾਂ ਦੇ ਈ ਸੁਪਨੇ ਔਣ ਡਹੇ ਹੋਏ ਨੇ।”

“ਉਹ ਰੁੜ੍ਹ ਜਾਣੇ ਕਮਜ਼ਾਤ ਨਿਕਲੇ ਤੇ ਹੁਣ ਸਾਰੇ ਈ ਓਹੋ ਜਿਹੇ ਹੋ ਗਏ ? ਪੰਜੇ ਉਂਗਲਾਂ ਇਕੋ ਜਿਹੀਆਂ ਤੇ ਨਹੀਂ ਨਾ ਹੁੰਦੀਆਂ ।”

“ਖਾਣ ਵੇਲੇ ਮੰਜੇ ਈ ਇਕੋ ਜਿਹੀਆਂ ਹੋ ਜਾਇਆ ਕਰਦੀਆਂ ਨੇ।”

“ਚੰਗਾ, ਮੈਨੂੰ ਕੀ, ਮੈਂ ਝੱਖ ਮਾਰ ਬੈਠੀ ਆਂ, ਹੁਣ ਤੁਸੀਂ ਲੱਭ ਲਓ। ਮੇਰੀ ਵਲੋਂ ਮਨੁੱਖ ਦੀ ਥਾਂ ਰੁੱਖ ਨਾਲ ਵਿਆਹ ਦਿਉ ਸੂ ।”

ਅਖੀਰ ਸ਼ੀਲਾ ਲਈ ਪਾਰਬਤੀ ਨੇ ਮੁੰਡਾ ਲੱਭ ਕੇ ਹੀ ਸਾਹ ਲਿਆ। ਸ਼ਗਨ ਦਿਤਾ ਗਿਆ ਤੇ ਫੇਰ ਸ਼ੀਲਾ ਦਾ ਵਿਆਹ ਨੇੜੇ ਆ ਚੁੱਕਾ। ਉਸ ਨੂੰ ਸੱਤਵੀਂ ਜਮਾਤ ਵਿਚੋਂ ਹੀ ਉਠਾ ਲਿਆ। ਪਾਰਬਤੀ ਨੇ ਮੁੰਡਾ ਲੱਭਣ ਵਿਚ ਕਮਾਲ ਦੀ ਹਿੰਮਤ ਵਿਖਾਈ। ਮੁੰਡਾ ਇਕ ਹੋਰ ਥਾਂ ਮੰਗਿਆ ਹੋਇਆ ਸੀ, ਪਰ ਪਾਰਬਾਤੀ ਨੇ ਕੁੜਮਾਂ ਦੀਆਂ ਵਧ ਚੜ੍ਹ ਕੇ ਈਨਾਂ ਕਬੂਲ ਕੀਤੀਆਂ । ਮੁੰਡੇ ਦੀ ਪਹਿਲੀ ਕੁੜਮਾਈ ਛੁਡਾਕੇ ਉਸਨੇ ਸ਼ੀਲਾ ਨਾਲ ਮੰਗਣੀ ਕਰ ਦਿਤੀ। ਉਹ ਜਦ ਭਵਿਖ ਨੂੰ ਅੱਖਾਂ ਅਗੇ ਲਿਆ ਕੇ ਸ਼ੀਲਾ ਨੂੰ ਅਮੀਰ ਵਹੁਟੀ ਦੇ ਰੂਪ ਵਿਚ ਵੇਖਦੀ, ਤਾਂ ਖੁਸ਼ੀ ਨਾਲ ਉਸ ਦਾ ਪੈਰ ਜ਼ਮੀਨ ਤੇ ਨਹੀਂ ਸੀ ਲੱਗਦਾ । ਇਹੋ ਜਿਹੇ ਸੁੱਖਾਂ ਲਦੇ ਜੁਆਈ ਨੂੰ ਉਹ ਕਿਸੇ ਮੁੱਲ ਤੋਂ ਵੀ ਛੱਡਣ ਨੂੰ ਤਿਆਰ ਨਹੀਂ ਸੀ।

168 ਦੀਵਾਨ ਸਿੰਘ ਪਿਛਲੇ ਤਜਰਬੇ ਨੂੰ ਦੁਹਰਾਂਦਾ ਹੋਇਆ ਬਥੇਰਾ ਖਪਿਆ ਖਿਝਿਆ, ਪਰ ਪਾਰਬਤੀ ਦੀ ਇਕੋ ਗੱਲ ਉਸ ਦੀਆਂ ਸਾਰੀਆਂ ਦਲੀਲਾਂ ਨੂੰ ਕੱਟ ਜਾਂਦੀ ਸੀ । ਉਹ ਕਹਿੰਦੀ-“ਅਮੀਰ ਜੁਆਈ ਨੂੰ ਘਰ ਹੀ ਰਖ ਲਵਾਂਗੇ, ਦਿਨਾਂ ਵਿਚ ਲਹਿਰ ਬਹਿਰ ਹੋ ਜਾਵੇਗੀ।” ਇਹ ਦਲੀਲ ਦੀਵਾਨ ਸਿੰਘ ਨੂੰ ਕਿੰਨੀ ਕੁ ਜੱਚਦੀ ਸੀ, ਇਸ ਦਾ ਪਤਾ ਨਹੀਂ, ਪਰ ਉਸ ਨੂੰ ਪਾਰਬਤੀ ਅਗੇ ਹਾਰਨਾ ਜ਼ਰੂਰ ਪਿਆ ।

‘ਸ਼ੀਲਾ ਦਾ ਵਿਆਹ ਧੂਮ ਧਾਮ ਨਾਲ ਹੋਇਆ। ਵਿਚਲੀ ਗੱਲ ਪਾਰਬਤੀ ਨੇ ਓਦੋਂ ਖੋਲ੍ਹੀ ਜਦ ਸ਼ੀਲਾ ਮਾਈਏਂ ਪੈ ਚੁੱਕੀ ਸੀ । ਇਸ ਨੂੰ ਸੁਣ ਕੇ ਦੀਵਾਨ ਸਿੰਘ ਦਾ ਰੰਗ ਬੱਗਾ ਪੂੰਣੀ ਹੋ ਗਿਆ, ਪਰ ਹੁਣ ਫਾਥੀ ਦਾ ਫੜਕਣ ਕੀ ਸੀ।

ਛਾਤੀ ਤੇ ਪੱਥਰ ਰੱਖ ਕੇ ਦੀਵਾਨ ਸਿੰਘ ਨੇ ਇਸ ਗਲ ਪਏ ਢੋਲ ਨੂੰ ਕਿਸੇ ਤਰ੍ਹਾਂ ਵਜਾਇਆ। ਹੋਰ ਤਾਂ ਸਾਰਾ ਕੰਮ ਕਿਸੇ ਨ ਕਿਸੇ ਤਰ੍ਹਾਂ ਹੋ ਗਿਆ, ਦਾਜ ਬਣਾਣ ਵਿਚ ਵੀ ਕੋਈ ਬਹੁਤਾ ਉਚੇਚ ਕਰਨ ਦੀ ਲੋੜ ਨਾ ਪਈ, ਕਿਉਂਕਿ ਆਪਣੀ ਹੱਟੀ ਬਜ਼ਾਜ਼ੀ ਦੀ ਸੀ-ਪਰ ਵਿਦੇਗੀ ਵਾਲਾ ਕੰਮ ਬੜਾ ਔਖਾ ਜਾਪਦਾ ਸੀ । ਰਕਮ ਵੀ ਥੋੜ੍ਹੀ ਨਹੀਂ ਸੀ-ਪੂਰੇ ਦੋ ਹਜ਼ਾਰ ।

ਇਧਰ ਘਰ ਵਿਚ ਵਿਆਹ ਦੀ ਗਹਿਮਾ ਗਹਿਮੀ ਸੀ ਤੇ ਉਧਰ ਦੀਵਾਨ ਸਿੰਘ`ਵਸੀਕਾ ਨਵੀਸ ਦੀ ਹੱਟੀ ਬੈਠਾ ਰਹਿਣ-ਨਾਮੇ ਦਾ ਕਾਗਜ਼ ਲਿਖ ਰਿਹਾ मी ।

ਵਿਆਹ ਹੋ ਗਿਆ। ਹਰ ਪਾਸੇ ਲੋਕੀਂ ਇਹੋ ਕਹਿੰਦੇ ਸੁਣਾਈ ਦੇਂਦੇ ਸਨ…“ਬਾਈ ਬਲੇ ਬਲੇ ਬਲੇ, ਵਿਆਹ ਹੋਵੇ ਤੇ ਇਹੋ ਜਿਹਾ।” ਪਾਰਬਤੀ ਜਿਧਰੋਂ ਲੰਘਦੀ ਗਲੀ ਮੁਹੱਲੇ ਦੀਆਂ ਤੀਵੀਆਂ ਹਥਲਾ ਕੰਮ ਛੱਡ ਕੇ ਉਸ ਕੋਲ ਆ ਖਲੋਂਦੀਆਂ ਤੇ ਉਸ ਦੀ ਵਡਿਆਈ ਦੇ ਪੁਲ ਬੰਨ੍ਹਣ ਲੱਗ ਪੈਂਦੀਆਂ ਪਾਰਬਤੀ ਨੂੰ ਇਸ ਵਿਚੋਂ ਕੋਈ ਅਨੋਖਾ ਹੀ ਸੁਆਦ ਆਉਂਦਾ ਸੀ । ਜਿਥੇ ਦੋ ਚਾਰ ਤ੍ਰੀਮਤਾਂ ਦੀ ਢਾਣੀ ਹੋਵੇ, ਉਹ ਜਾਣ ਬੁਝ ਕੇ, ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਵਿਚ ਜਾ ਖਲੋਂਦੀ ਤੇ ਆਪਣੀਆਂ ਸਿਫਤਾਂ ਸੁਣ ਸੁਣ ਕੇ ਖੀਵੀ ਹੁੰਦੀ।

ਵਿਆਹ ਤੋਂ ਵਿਹਲਿਆਂ ਹੋ ਕੇ ਦੀਵਾਨ ਸਿੰਘ ਨੇ ਹੱਟੀ ਦੀ ਸੁਰਤ ਲਈ ਦੁਕਾਨ ਦਾ ਅੱਧਾ ਕੁ ਚੰਗਾ ਚੰਗਾ ਮਾਲ ਵਿਆਹ ਵਿਚ ਖ਼ਰਚ ਹੋ ਚੁਕਾ ਸੀ। ਉਸ ਨੇ ਖਾਨਿਆਂ ਵੱਲ ਤੱਕਿਆਂ ਤਾਂ ਉਥੇ ਚਾਨਣਾ ਹੀ ਚਾਨਣਾ ਸੀ।

ਉਸ ਨੇ ਚਹੁੰ ਚਹੁੰ ਪੰਜਾਂ ਪੰਜਾਂ ਖ਼ਾਨਿਆਂ ਦੇ ਥਾਨ ਕੱਢ ਕੇ ਇਕ ਇਕ ਵਿਚ ਭਰ ਛਡੇ ਤੇ ਸੱਖਣਿਆਂ ਅੱਗੇ ਕੱਪੜੇ ਤਾਣ ਦਿੱਤੇ ।

ਗਾਹਕ ਉਸ ਪਾਸੋਂ ਹੋਰ ਚੀਜ਼ ਮੰਗਦਾ ਸੀ ਤੇ ਉਹ ਹੋਰ ਵਿਖਾਂਦਾ ਸੀ । ਚਾਬੀ ਦਾ ਲੱਠਾ, ਮੁਲਮਲਾਂ, ਬੋਸਕੀਆਂ ਤੇ ਹੋਰ ਮੋਟੀਆਂ ਮੋਟੀਆਂ ਚੀਜ਼ਾਂ, ਔਣ ਵਾਲੇ ਨੇ’ ਜਾਂ ‘ਪੇਟੀਆਂ ਖੋਲ੍ਹਣ ਵਾਲੀਆਂ ਨੇ’ ਕਹਿ ਕੇ ਗਾਹਕਾਂ ਨੂੰ ਟਾਲ ਛੱਡਦਾ। ਇਹ ਠੱਗੀ ਬੱਗੀ ਕਿੰਨਾ ਕੁ ਚਿਰ ਚਲਦੀ। ਉਸ ਨੂੰ ਤਬਲੇ ਮੂਧੇ ਹੁੰਦੇ ਜਾਪੇ। ਸਾਰਾ ਸਾਰਾ ਦਿਨ ਬੈਠਣ ਤੇ ਵੀ ਕੋਈ ਵਿਕਰੀ ਨਹੀਂ ਸੀ ਹੁੰਦੀ। ਗਾਹਕ ਆਉਂਦੇ ਸਨ, ਪਰ ਖ਼ਾਲੀ ਹੀ ਮੁੜ ਜਾਂਦੇ ਸਨ।

ਇਕ ਦਿਨ ਰਾਤੀਂ ਸੁਤਿਆਂ ਸੁਤਿਆਂ ਉਹ ਜ਼ਬਾਨੀ ਜਮ੍ਹਾਂ ਖ਼ਰਚ ਗਿਣਨ ਲੱਗਾ। ਉਸ ਨੇ ਅਨੁਮਾਨ ਲਾਇਆ ਤਾਂ ਪਤਾ ਲਗਾ ਕਿ ਸਾਰਾ ਪਾ ਲਾ ਕੇ ਉਹ ਉਸ ਇਸ ਵੇਲੇ ਅੱਠ ਕੁ ਹਜ਼ਾਰ ਦਾ ਕਰਜ਼ਾਈ ਹੈ। ਹੱਟੀ ਵਿਚ ਮਾਲ ਤਾਂ ਮਸੀਂ ਦੋ ਕੁ ਹਜ਼ਾਰ ਦਾ ਹੀ ਉਸਨੂੰ ਦਿਸਿਆ। ਉਸ ਦਾ ਮੱਥਾ ਠਣਕਿਆ ।

ਪਹਿਲੀ ਤਰੀਕ ਨੂੰ ਇਕ ਹਜ਼ਾਰ ਦੀ ਹੁੰਡੀ ਭੁਗਤਾਣੀ ਹੈ, ਮਕਾਨ ਦਾ ਛਿਆਂ ਮਹੀਨਿਆਂ ਦਾ ਵਿਆਜ, ਹੱਟੀ ਦਾ ਵਰ੍ਹੇ ਦਾ ਕਰਾਇਆ, ਬੈਂਕ ਵਾਲਿਆਂ ਦਾ ਨੋਟਸ ਤੇ ਹੋਰ ਕਈ ਅੱਜ ਭਲਕ ਦੇ ਇਕਰਾਰ ਵਾਲੀਆਂ ਰਕਮਾਂ, ਇਨ੍ਹਾਂ ਸਾਰੀਆਂ ਗੱਲਾਂ ਨੂੰ ਉਹ ਜਿਉਂ ਜਿਉਂ ਦੁਹਰਾਉਂਦਾ ਸੀ, ਉਸ ਦੀ ਘਬਰਾਹਟ ਵੱਧਦੀ ਜਾਂਦੀ ਸੀ।

“ਦੀਵਾਨ ਸਿੰਘ ਦਾ ਕਾਰੋਬਾਰ ਹਿੱਲ ਗਿਆ,” ਸਾਰੇ ਸ਼ਹਿਰ ਵਿਚ ਇਸ ਗੱਲ ਦੀ ਚਰਚਾ ਛਿੜ ਗਈ। ਧਾੜਾਂ ਦੀਆਂ ਧਾੜਾਂ ਲਹਿਣੇਦਾਰ ਉਸ ਦੀ ਹੱਟੀ ਅੱਗੇ ਧਰਨਾ ਮਾਰ ਕੇ ਆ ਬੈਠੇ, ਪਰ ਉਸ ਦੇ ਅੰਦਰ ਤਾਂ ਫੁਟੀ ਕੌਡੀ ਵੀ ਨਹੀਂ ਸੀ।

ਨੌਬਤ ਦਿਵਾਲੇ ਤੱਕ ਆ ਪਹੁੰਚੀ, ਪਰ ਲਹਿਣੇਦਾਰਾਂ ਨੇ ਇਸ ਵਿਚ ਸੰਤੋਖ ਨਾ ਕੀਤਾ। ਉਨ੍ਹਾਂ ਨੇ ਅਦਾਲਤ ਨੂੰ ਦੀਵਾਨ ਸਿੰਘ ਦੀ ਬਦਨੀਤੀ ਦਾ ਸਬੂਤ ਦਿਵਾਇਆ। ਅੰਤ ਖ਼ਰਚਾ ਰੱਖ ਕੇ ਉਸ ਨੂੰ ਅੰਦਰ ਕਰਾ ਦਿੱਤਾ ਗਿਆ।

ਪਾਰਬਤੀ ਢਿੱਡ ਵਿਚ ਮੁਕੀਆਂ ਮਾਰਦੀ ਫਿਰਦੀ ਸੀ। ਉਸ ਨੇ ਸ਼ੀਲਾ ਦੇ ਸੁਹਰਿਆਂ ਤੋਂ ਕੁਝ ਰੁਪਏ ਮੰਗ ਭੇਜੇ। ਉਨ੍ਹਾਂ ਦਾ ਉੱਤਰ ਆਇਆ-

“ਰੁਪੱਈਏ ਤਾਂ ਇਸ ਵੇਲੇ ਤਿਆਰ ਨਹੀਂ, ਕਣਕ ਬਥੇਰੀ ਪਈ ਏ। ਜੇ ਬਹੁਤ ਲੋੜ ਹੈ ਤਾਂ ਲਿਖੋ ਜੁ ਵੇਚ ਕੇ ਰੁਪੱਈਏ ਭੇਜੇ ਜਾਣ ।

ਇਧਰੋਂ ਉੱਤਰ ਗਿਆ-“ਜਿਸ ਤਰ੍ਹਾਂ ਵੀ ਹੋ ਸਕੇ, ਮਦਦ ਕਰੋ ।”

ਉਨ੍ਹਾਂ ਤਾਂ ਗਲੋਂ ਲਾਹੁਣ ਲਈ ਟੁਲ ਮਾਰਿਆ ਸੀ, ਪਰ ਇਹ ਵੇਖ ਕੇ ਇਥੇ ਥਾਂ ਡੂੰਮਾਂ ਨੂੰ ਸੁਲ੍ਹਾਂ ਮਾਰਨ ਵਾਲੀ ਗੱਲ ਹੈ, ਉਹ ਕੰਨਾਂ ਘੇਸਲ ਮਾਰ ਗਏ ।

ਜਿਥੇ ਜਿਥੇ ਸਾਂਝ ਵਰਤੋਂ ਸੀ, ਪਾਰਬਤੀ ਸਾਰਿਆਂ ਕੋਲ ਫਿਰੀ, ਹਾੜੇ ਕੱਢੇ, ਨੱਕ ਰਗੜੇ, ਪਰ ਇਹਨਾਂ ਤਿਲਾਂ ਵਿਚ ਤੇਲ ਕਿਥੇ ਸੀ! ਕਈਆਂ ਪਾਸੋਂ ਤਾਂ ਮੂੰਹ ਪਾੜਵਾਂ ਉੱਤਰ ਮਿਲਦਾ, “ਬੀਬੀ ਰਾਣੀ ! ਚੱਦਰ ਵੇਖ ਕੇ ਪੈਰ ਪਸਾਰਨੇ ਸਨ। ਔਖੇ ਵੇਲੇ ਕੌਣ ਕਿਸੇ ਦਾ ਬਣਦਾ ਏ। ਹੁਣ ਜਿਹੜੀ ਰੱਬ ਵਲੋਂ ਆਈ ਉ ਸਿਰ ਮੱਥੇ ਤੇ ਸਹਾਰ। ਇਸ ਤਰ੍ਹਾਂ ਘਰ ਘਰ ਫਿਰਿਆਂ ਤੇ ਰੋਇਆਂ ਧੋਇਆਂ ਕੀ ਬਣਦਾ ਏ ।”

ਇਹ ਗੱਲਾਂ ਪਾਰਬਤੀ ਉਹਨਾਂ ਲੋਕਾਂ ਦੇ ਮੂੰਹੋਂ ਹੀ ਸੁਣ ਰਹੀ ਸੀ, ਜਿਹੜੇ ਅਜੇ ਕੱਲ੍ਹ ਹੀ ਸ਼ੀਲਾ ਦੇ ਵਿਆਹ ਵੇਲੇ ਦੁਹਰੀਆਂ ਤੇ ਚੌਹਰੀਆਂ ਭਾਜੀਆਂ ਲੈਂਦਿਆਂ ਹੋਇਆਂ ਉਸ ਦੀਆਂ ਵਾਰਾਂ ਗਾਉਂਦੇ ਨਹੀਂ ਸਨ ਥਕਦੇ।

ਸੰਧਿਆਂ ਦਾ ਹਨੇਰਾ ਵੱਧ ਰਿਹਾ ਸੀ। ਪਾਰਬਤੀ ਸਭਨਾਂ ਪਾਸਿਆਂ ਤੋਂ ਨਿਰਾਸ਼ ਹੋ ਕੇ ਘਰ ਆ ਢੱਠੀ। ਸ਼ੀਲਾ ਵੀ ਰੋ ਰਹੀ ਸੀ । ਅੱਜ ਦੀਵਾ ਬਾਲਣ ਦਾ ਕਿਸੇ ਨੂੰ ਚੇਤਾ ਨਹੀਂ ਸੀ। ਅਗੇ ਤਾਂ ਆਢੋਂ ਗੁਆਂਢੋਂ ਹੀ ਦੋ ਚਾਰ ਤੀਵੀਆਂ ਆ ਕੇ ਹਮਦਰਦੀ ਕਰ ਜਾਂਦੀਆਂ ਸਨ, ਪਰ ਹੁਣ ਇਸ ਰਾਹੋਂ ਜੇ ਕਿਸੇ ਲੰਘਣਾ ਵੀ ਹੁੰਦਾ ਤਾਂ ਵਲਾ ਮਾਰ ਕੇ ਦੂਜੇ ਰਾਹੋਂ ਲੰਘ ਜਾਂਦੀਆਂ ਸਨ । ਹਰ ਕਿਸੇ ਨੂੰ ਡਰ ਸੀ ਕੁਝ ਮੰਗ ਨਾ ਬਹੇ ।

ਅਚਾਨਕ ਹੀ ਹਨੇਰੇ ਘੁਪ ਵਿਚ ‘ਭਾਬੀ ਜੀ ਪੈਰੀਂ ਪਏ’ ਦੀ ਅਵਾਜ਼ ਗੂੰਜ ਉਠੀ ।

ਸ਼ੀਲਾ ਛੇਤੀ ਨਾਲ ਉਠ ਕੇ ਅੰਦਰ ਚਲੀ ਗਈ। ਜਾ ਕੇ ਉਸ ਨੇ ਲੈਂਪ ਜਗਾਈ।

ਜੁਆਈ ਦੀ ਪਿੱਠ ਤੇ ਪਿਆਰ ਦੇਂਦੀ ਹੋਈ ਬੋਲੀ-“ਜੀਉਂਦਾ ਰਹੁ ਵੱਡੀਆਂ ਉਮਰਾਂ ।”

ਉਸ ਦੇ ਢਹਿੰਦੇ ਦਿਲ ਨੂੰ ਢਾਰਸ ਜਿਹੀ ਮਿਲ ਗਈ । ਅਜਿਹੇ ਔਖੇ ਵੇਲੇ ਜਦ ਹਰ ਕੋਈ ਉਸ ਦੇ ਪਰਛਾਵੇਂ ਤੋਂ ਡਰਦਾ ਸੀ, ਜੁਆਈ ਦਾ ਆ. ਜਾਣਾ ਪਾਰਬਤੀ ਲਈ ਉਸੇ ਤਰ੍ਹਾਂ ਸੀ ਜਿਵੇਂ ਕੋਈ ਡੁੱਬ ਰਹੇ ਆਦਮੀ ਦਾ ਹੱਥ ਫੜ ਲਵੇਂ । ਉਹਦੀ ਚਿੰਤਾ ਦੂਰ ਹੋ ਗਈ।

ਸੁੱਖ ਸਾਂਦ ਪੁਛਣ ਤੋਂ ਪਿਛੋਂ ਉਹ ਬੋਲੀ-ਮੈਂ ਕਈਆਂ ਦਿਨਾਂ ਤੋਂ ਰਾਹ ਪਈ ਵੇਖਦੀ ਸਾਂ । ਇਹੋ ਖਿਆਲ ਸੀ ਹੁਣ ਵੀ ਆਇਆ। ਖ਼ਤ ਦਾ ਜੁਵਾਬ ਵੀ ਕੋਈ ਨਾ ਦਿੱਤਾ । ਮੈਂ ਆਖਾਂ ਸੁੱਖ ਸਾਂਦ ਹੋਵੇ ਸਹੀ!

ਸ਼ਾਮ ਸਿੰਘ ਬੋਲਿਆ-“ਮੈਂ ਤੇ ਕਿੰਨੇ ਚਿਰ ਤੋਂ ਆਉਣ ਆਉਣ ਕਰਦਾ ਸਾਂ, ਪਰ ਧੰਦੇ ਦੀ ਵਜ੍ਹਾ ਕਰਕੇ ਵਕਤ ਨਾ ਮਿਲ ਸਕਿਆ। ਗੱਲ ਕੀ ਸੀ, ਭਾਈਏ ਹੋਰਾਂ…”

“ਗੱਲ ਕੀ ਹੋਣੀ ਸੀ ਕਾਕਾ ਜੀ, ਕਰਮਾਂ ਨੇ ਜੁ ਹਾਰ ਦੇ ਦਿੱਤੀ। ਅੱਜ ਚੌਥਾ ਦਿਨ ਏ ਚੁਲ੍ਹੇ ਅੱਗ ਨਾ ਘੜੇ ਪਾਣੀ। ਦਿਨ ਰਾਤ ਰੋਂਦਿਆਂ ਕੁਰਲਾਂਦਿਆਂ ਬੀਤ ਜਾਂਦਾ ਏ। ਕੁੜੀ ਵਿਚਾਰੀ ਨੇ ਜਿਸ ਵੇਲੇ ਦਾ ਸੁਣਿਆ ਏ ਰੋ ਰੋ ਕੇ ਦੀ ਗਾਲ ਲਏ ਸੂ। ਕੀ ਦੱਸਾਂ, ਆਪਣੇ ਕਰਮ ਜੁ ਮਾੜੇ ਹੋਏ ।”

“ਪਰ ਗੱਲ ਕੀ ਸੀ ?”

“ਗੱਲਾਂ ਹੁਣ ਸੁਣੇਂਗਾ ਈ ਨਾ, ਆਇਆ ਜੂ ਏਂ । ਹੁਣ ਕਾਕਾ ਤੁਹਾਡਾ ਤੇ ਰੱਬ ਦਾ ਈ ਆਸਰਾ ਏ। ਇਸੇ ਲਈ ਧੀਆਂ ਦੇ ਕੇ ਪੁੱਤਰ ਸਹੇੜੀਦੇ ਨੇ । ਸ਼ਾਬਾਸ਼ੇ ਫਿਰ ਵੀ ਤੁਹਾਨੂੰ, ਸੁਣਦਿਆਂ ਸਾਰ ਨਸਿਆ ਆਇਆ ਵੇਂ । ਇਸੇ ਕਰ ਕੇ ਆਂਹਦੇ ਨੇ ਨਾ ਪਈ ਆਪਣਾ ਕੋਈ ਹੋਵੇ ਸਹੀ ।”

“ਸਾਨੂੰ ਤੇ ਕਾਕਾ, ਉਧਾਰਾਂ ਨੇ ਡੋਬ ਦਿੱਤਾ ਏ। ਹਜ਼ਾਰਾਂ ਰੁਪੱਈਏ ਲੋਕਾਂ ਤੋਂ ਲੈਣੇ ਸਨ, ਕੋਈ ਦੇਣ ਦਾ ਨਾਂ ਨਹੀਂ ਲੈਂਦਾ, ਤੇ ਜਿਨ੍ਹਾਂ ਦੇ ਦੇਣੇ ਨੇ ਉਹ ਤਲਵਾਰਾਂ ਕੱਸੀ ਫਿਰਦੇ ਨੇ। ਮੈਂ ਆਹਨੀ ਆਂ ਤੇਰਾ ਭਾਈਆ ਕਿਸੇ ਤਰ੍ਹਾਂ ਇਕ ਵਾਰੀ ਬਾਹਰ ਆ ਜਾਂਦਾ !”

“ਠੀਕ ਏ ਪਰ ਰੁਪਇਆ ਦਿਤੇ ਬਗੈਰ ਤਾਂ ਬਾਹਰ ਆਉਣਾ ਮੁਸ਼ਕਲ टे।”

“ਫਿਰ ਦੱਸ ਹੁਣ ਕੀ ਬਣੇ?”

“ਕੋਈ ਫ਼ਿਕਰ ਨਹੀਂ, ਕਿੰਨੇ ਕੁ ਨਾਲ ਕੰਮ ਹੋ ਜਾਏਗਾ?”

ਪਾਰਬਤੀ ਦੀ ਛਾਤੀ ਦਾ ਬੋਝ ਹੌਲਾ ਹੋ ਗਿਆ। ਉਹਨੇ ਸੁਖਾਲਾ ਸਾਹ ਲਿਆ । ਫਿਰ ਬੋਲੀ–

“ਚਾਰ ਕੁ ਹਜ਼ਾਰ ਨਾਲ ਕੰਮ ਸਰ ਜਾਏਗਾ ।”

“ਫਿਰ ਕੋਈ ਡਰ ਨਹੀਂ। ਕੁਝ ਰੁਪੱਏ ਮੈਂ ਲਿਆਇਆ ਵਾਂ, ਬਾਕੀ ਇਸ (ਸ਼ੀਲਾ) ਦੇ ਗਹਿਣੇ ਵੇਚ ਕੇ ਪੂਰੇ ਕਰ ਲਵਾਂਗੇ ।”

“ਤੁਹਾਡਾ ਗਹਿਣਾ ?”

ਹਾਂ ਕੋਈ ਡਰ ਨਹੀਂ। ਇਸ ਗੱਲ ਦਾ ਫਿਕਰ ਨਾ ਕਰੋ । ਫੇਰ ਬਣ ਜਾਏਗਾ ।”

ਖੁਸ਼ੀ, ਸ਼ਰਮ ਤੇ ਜੁਆਈ ਦੇ ਅਹਿਸਾਨ ਦੇ ਬੋਝ ਨਾਲ ਪਾਰਬਤੀ ਦਾ ਸਿਰ ਝੁੱਕ ਗਿਆ।

ਦੂਜੇ ਦਿਨ ਸ਼ੀਲਾ ਦਾ ਸਾਰਾ ਗਹਿਣਾ ਲੈ ਕੇ ਸ਼ਾਮ ਸਿੰਘ ਬਾਜ਼ਾਰ ਚਲਾ ਗਿਆ।

ਉਹ ਰੋਟੀ ਵੇਲੇ ਤਕ ਨਾ ਮੁੜਿਆ। ਪਾਰਬਤੀ ਨੇ ਖਿਆਲ ਕੀਤਾ ਸ਼ਾਇਦ ਉਧਰੋਂ ਹੀ ਕਚਹਿਰੀ ਚਲਾ ਗਿਆ ਹੋਵੇਗਾ! ਉਸ ਦਾ ਵਾਲ ਵਾਲ ਜੁਆਈ ਨੂੰ ਅਸੀਸਾਂ ਦੇ ਰਿਹਾ ਸੀ।

ਰਾਤ ਪੈ ਗਈ। ਪਾਰਬਤੀ ਇਸ ਉਡੀਕ ਵਿਚ ਸੀ ਕਿ ਹੁਣੇ ਸਹੁਰਾ ਜੁਆਈ ਆਏ, ਪਰ ਦੋਹਾਂ ਵਿਚੋਂ ਕੋਈ ਵੀ ਨਾ ਆਇਆ । ਪਾਰਬਤੀ ਦੇ ਦਿਲ ਨੂੰ ਹੌਲ ਪੈਣ ਲੱਗਾ। ਅੰਤ ਉਸ ਦਾ ਦਿਲ ਬੋਲ ਉਠਿਆ-ਸ਼ਾਮ ਸਿੰਘ ਉਸ ਦੀ ਸਹਾਇਤਾ ਕਰਨ ਨਹੀਂ, ਗਹਿਣਾ ਲੈਣ ਆਇਆ ਸੀ।

ਸਾਰੇ ਸ਼ਹਿਰ ਵਿਚ ਰੌਲਾ ਮੱਚ ਗਿਆ। ਲੋਕੀਂ ਵਾਹੋਦਾਹੀ ਸ਼ਹਿਰੋਂ ਬਾਹਰ ਨੱਸੇ ਜਾ ਰਹੇ ਸਨ । ਰੇਲ ਦੀ ਪੱਟੜੀ ਉੱਤੇ ਇਕ ਲੋਥ ਦੇ ਦੁਆਲੇ ਚੋਖੀ ਭੀੜ ਕੱਠੀ ਹੋਈ ਸੀ । ਇਕ ਬੁੱਢੀ ਤੇ ਇਕ ਮੁਟਿਆਰ ਲਾਸ਼ ਉੱਤੇ ਡਿਗ ਕੇ ਪਟਦੀਆਂ ਹੋਈਆਂ ਸਿਰ ਦੇ ਵਾਲ ਖੋਹ ਰਹੀਆਂ ਸਨ। ਪੁਲਸੀਆਂ ਤੋਂ ਛੁਟ ਕਿਸੇ ਵੀ ਵੇਖਣ ਵਾਲੇ ਦੀਆਂ ਅੱਖਾਂ ਸੁਕੀਆਂ ਨਹੀਂ ਸਨ ।

ਪੁਲੀਸ ਲੋਥ ਦੀ ਪੜਚੋਲ ਕਰ ਰਹੀ ਸੀ। ਲੋਥ ਦੇ ਖੀਸੇ ਵਿਚੋਂ ਇਕ ਕਾਗਜ਼ ਦਾ ਪੁਰਜ਼ਾ ਨਿਕਲਿਆ, ਜਿਸ ਦਾ ਮਜ਼ਮੂਨ ਇਹ ਸੀ- “ਬਦਨਸੀਬ ਪਾਰਬਤੀ! ਤੇਰੇ ਇਸ ਉੱਚੇ ਨੱਕ ਨੂੰ ਬਚਾਂਦਾ ਮੈਂ ਸਭ ਕੁਝ ਗੁਆ ਬੈਠਾ । ਸਰੀਰ ਬਾਕੀ ਸੀ, ਪਰ ਇਹ ਵੀ ਨਹੀਂ ਰਖ ਸਕਿਆ। ਮੌਤ ਤੋਂ ਬਿਨਾਂ ਇਸ ਨੂੰ ਝੱਲਣ ਲਈ ਹੁਣ ਕੋਈ ਥਾਂ ਨਹੀਂ।

ਦੀਵਾਨ ਸਿੰਘ

ਵੱਡਾ ਡਾਕਟਰ

ਦਫਤਰੋਂ ਛੁੱਟੀ ਹੋਈ। ਬਾਬੂ ਦੀਨਾ ਨਾਥ ਸੋਟੀ ਹਿਲਾਉਂਦਾ ਹੋਇਆ ਘਰ ਵੱਲ ਜਾ ਰਿਹਾ ਸੀ । ਜਦ ਉਹ ਮੁਨਿਆਰਿਆਂ ਦੇ ਬਜ਼ਾਰ ਵਿਚੋਂ ਲੰਘਿਆ ਤਾਂ ਉਸ ਨੂੰ ਆਪਣੇ ਕਾਕੇ ਜਗਦੀਸ਼ ਦਾ ਖਿਆਲ ਆਇਆ ਜਿਹੜਾ ਖਡੋਣਿਆਂ ਦਾ ਬੜਾ ਲੋਭੀ ਸੀ ।

ਉਹ ਇਕ ਮੁਨਿਆਰ ਦੀ ਹੱਟੀ ਅੱਗੇ ਜਾ ਖਲੋਤਾ ਤੇ ਬਹੁਤ ਸਾਰੇ ਖਡੌਣਿਆਂ ਵਿਚੋਂ ਉਸਨੇ ਇਕ ਜਤ ਵਾਲਾ ਕੁੱਤਾ ਪਸੰਦ ਕੀਤਾ । ਪੈਸੇ ਦੁਕਾਨਦਾਰ ਨੂੰ ਦੇ, ਖਡੌਣਾ ਖੀਸੇ ਵਿਚ ਪਾ ਉਹ ਘਰ ਵਲ ਟੁਰ ਪਿਆ । ਸਾਰੇ ਖਡੌਣਿਆਂ ਵਿਚੋਂ ਉਸ ਨੇ ਜੱਤ ਵਾਲਾ ਕੁੱਤਾ ਹੀ ਕਿਉਂ ਪਸੰਦ ਕੀਤਾ, ਇਸ ਦਾ ਵੀ ਇਕ ਕਾਰਨ ਸੀ। ਜਗਦੀਸ਼ ਨੂੰ ਸ਼ੌਕ ਸੀ ਜਾਨਦਾਰ ਖਡੌਣਿਆਂ ਨਾਲ ਖੇਡਣ ਦਾ, ਪਰ ਦੀਨਾ ਨਾਥ ਨੂੰ ਮੁੰਡੇ ਦੀ ਇਹ ਆਦਤ ਪਸੰਦ ਨਹੀਂ ਸੀ।

ਜਦ ਉਹ ਘਰ ਪੁੱਜਾ ਤਾਂ ਥੜ੍ਹੇ ਉਤੇ ਉਸ ਨੇ ਜਗਦੀਸ਼ ਨੂੰ ਅੱਜ ਵੀ ਇਕ ਜਾਨਦਾਰ ਖਡੌਣੇ ਨਾਲ ਖੇਡਦਿਆਂ ਵੇਖਿਆ । ਡਾਢਾ ਕੂਲਾ, ਰਿਸ਼ਟ- ਪੁਸ਼ਟ ਤੇ ਗੁਦਗੁਦਾ ਖਿਡੌਣਾ, ਇਹ ਇਕ ਬਿੱਲੀ ਦਾ ਬੱਚਾ ਸੀ । ਬਾਬੂ ਦੀਨਾ ਨਾਥ ਵੱਲ ਜਗਦੀਸ਼ ਦੀ ਪਿੱਠ ਸੀ, ਜਿਸ ਕਰਕੇ ਉਹ ਮੂੰਹ ਧਿਆਨ ਆਪਣੀ ਖੇਡੇ ਰੁੱਝਾ ਰਿਹਾ। ਬਲੂੰਗੜੇ ਦੀਆਂ ਅਗਲੀਆਂ ਲੱਤਾਂ ਨੂੰ ਫੜ ਕੇ ਉਹ ਸਿੱਧਾ ਖੜਾ ਕਰਨਾ ਚਾਹੁੰਦਾ ਸੀ, ਪਰ ਉਹ ਮੁੜ ਚਹੁੰ ਲੱਤਾਂ ਪਰਨੇ ਹੋ ਜਾਂਦਾ ।

ਬਲੂੰਗੜਾ ਘੜੀ-ਮੁੜੀ ਉਸ ਦਾ ਮੂੰਹ ਚੁੰਮਣ ਲਈ ਬੂਥੀ ਚੁੱਕਦਾ ਪਰ ਜਗਦੀਸ਼ ਉਸ ਨੂੰ ਧੱਕ ਦੇ ਕੇ ਪਰੇ ਧੱਕ ਦੇਂਦਾ ਸੀ। ਅਖੀਰ ਇਕ ਵਾਰੀ ਉਸ ਨੇ ਮੁੰਡੇ ਦਾ ਮੂੰਹ ਚੁੰਮ ਹੀ ਲਿਆ।

ਆਪਣੀ ਖੇਡ ਵਿਚ ਜਗਦੀਸ਼ ਏਨਾ ਮਸਤ ਸੀ ਕਿ ਉਸ ਨੂੰ ਆਪਣੀ ਨਿੱਕਰ ਤੇ ਕਮੀਜ਼ ਦਾ ਵੀ ਖ਼ਿਆਲ ਨਾ ਰਿਹਾ, ਜਿਹੜੇ ਬਲੂੰਗੜੇ ਦੇ ਚਿੱਕੜ ਭਰੇ ਪੰਜਿਆਂ ਨਾਲ ਨਾਸ ਹੋ ਰਹੇ ਸਨ।

ਪਿਛੇ ਖਲੋਤੇ ਬਾਬੂ ਦੀਨਾ ਨਾਥ ਨੇ ਇਹ ਸਭ ਕੁਝ ਵੇਖਿਆ ਤੇ ਗੁੱਸੇ ਨਾਲ ਉਸ ਦਾ ਚਿਹਰਾ ਤਮਤੱਮਾ ਉਠਿਆ। ਉਸ ਨੇ ਪੈਂਦਿਆਂ ਹੀ ਇਕ ਖਰ੍ਹਵੇ ਹੱਥ ਨਾਲ ਬਲੂੰਗੜਾ ਉਸ ਪਾਸੋਂ ਖੋਹ ਕੇ ਇਕ ਪਾਸੇ ਸੁੱਟ ਦਿੱਤਾ ਤੇ ਕਹਿਣ ਲੱਗਾ—“ਛੱਡ ਨਲੈਕਾ ਇਸ ਬਲਾ ਨੂੰ ! ਵੇਖ ਤੇ ਸਹੀ, ਕੀ ਹਾਲ ਕੀਤਾ ਈ ਨਵੇਂ ਕੱਪੜਿਆਂ ਦਾ !”

ਪਿਉ ਦੇ ਆਉਣ ਤੋਂ ਪਹਿਲਾਂ ਜਗਦੀਸ਼ ਕੁਝ ਹੋਰ ਹੀ ਸੋਚ ਰਿਹਾ ਸੀ। ਉਹ ਇਸ ਖ਼ਿਆਲ ਵਿਚ ਸੀ ਕਿ ਆਪਣੇ ਬਾਊ ਜੀ ਦੇ ਆਉਣ ਤੇ ਉਹ ਆਪਣੇ ਇਸ ਨਵੇਂ ਦੋਸਤ ਦੀ ਜਾਣ-ਪਛਾਣ ਉਨਾਂ ਨਾਲ ਕਰਾਵੇਗਾ ਤੇ ਬਾਬੂ ਜੀ ਇਸ ਨੂੰ ਵੇਖ ਕੇ ਬੇਹੱਦ ਖੁਸ਼ ਹੋਣਗੇ। ਪਰ ਪਿਉ ਦੇ ਇਸ ਵਰਤਾਉ ਨੇ ਉਸ ਦੇ ਉਤਸ਼ਾਹ ਨੂੰ ਸਲ੍ਹਾਬਾ ਚੜ੍ਹਾ ਦਿੱਤਾ ।

ਉਸ ਨੇ ਇਕ ਸਹਿਮੀ ਨਜ਼ਰ ਨਾਲ ਆਪਣੇ ਪਿਉ ਵੱਲ ਤੱਕਿਆ ਤੇ ਫਿਰ ਪਿਆਰ, ਤਰਸ ਤੇ ਬੇਵਸੀ ਦੀ ਨਜ਼ਰ ਨਾਲ ਵੇਖਿਆ-ਕਈਆਂ ਕਦਮਾਂ ਤੇ ਡਿੱਗ ਪਏ ਆਪਣੇ ਬਲੂੰਗੜੇ ਨੂੰ !

ਪਤੀ ਦੀ ਕੜਕਵੀ ਅਵਾਜ਼ ਸੁਣ ਕੇ ਅੰਦਰੋਂ ਉਮਾਂ ਦੇਵੀ ਨਿਕਲ ਆਈ। ਉਸ ਨੂੰ ਵੇਖਦਿਆਂ ਹੀ ਬਾਬੂ ਦੀਨਾ ਨਾਥ ਦਾ ਕ੍ਰੋਧ ਉਸ ਉਤੇ ਵਰ੍ਹਨ ਲੱਗਾ। ਉਹ ਉਸ ਵਲ ਤੱਕ ਕੇ ਬੋਲਿਆ, “ਤੂੰ ਕਿਤਨੀ ਬੇ-ਸਮਝ ਏਂ, ਤੈਨੂੰ ਪਤਾ ਨਹੀਂ, ਬਿੱਲੀਆਂ ਕੁੱਤਿਆਂ ਦੀ ਹਵਾੜ ਤੇ ਇਨ੍ਹਾਂ ਦੇ; ਵਾਲ ਕਿੰਨੇ ਖ਼ਤਰਨਾਕ ਹੁੰਦੇ ਨੇ ? ਵੇਖਦੀ ਨਹੀਂ, ਕਿਹੜੇ ਵੇਲੇ ਦਾ ਬਲੂੰਗੜੇ ਨੂੰ ਚੁੰਮਣ ਡਿਹਾ ਹੋਇਆ ਏ, ਤੇ ਕਪੜਿਆਂ ਦਾ ਸਤਿਆਨਾਸ ਵੱਖਰਾ ਕਰ ਛੱਡਿਆ ਸੂ! ਨਾਲੇ ਠੰਢ ਵਿਚ ਇਸ ਵੇਲੇ ਤੱਕ ਬਾਹਰ ਥੜ੍ਹੇ ਤੇ ਬੈਠਾ ਹੋਇਆ ਏ!”

ਤਿੰਨਾਂ ਵਰ੍ਹਿਆਂ ਦੇ ਬਾਲ ਨੂੰ ਬਾਬੂ ਦੀਨਾ ਨਾਥ ਆਪਣੀ ਅਕਲ ਦੇ ਗਜ਼ ਨਾਲ ਮਿਣਨਾ ਚਾਹੁੰਦਾ ਸੀ, ਪਰ ਉਮਾਂ ਦੇਵੀ ਦਾ ਸੀਨੇ ਵਿਚ ਮਾਂ ਦਾ ਦਿਲ ਸੀ। ਉਹ ਬਾਲਾਂ ਦੇ ਸਭ ਤੋਂ ਵਧੇਰੇ ਜਾਣੂ ਸੀ।

ਉਮਾ ਦੇਵੀ ਪਤੀ ਨੂੰ ਕਹਿਣ ਲੱਗੀ-“ਹੱਛਾ ਫੇਰ ਕੀ ਹੋਇਆ, ਅੰਝਾਣਾ ਜੁ ਹੋਇਆ, ਸਾਰੇ ਬਾਲ ਇਸੇ ਤਰ੍ਹਾਂ ਹੁੰਦੇ ਨੇ ਕਿ!

ਦੀਨਾ ਨਾਥ ਹੌਰ ਤੇਜ਼ ਹੋ ਕੇ ਬੋਲਿਆ-“ਸਾਰੇ ਬਾਲ ਤੇ ਹੋਏ ਜੰਗਲੀਆਂ ਅਨਪੜ੍ਹਾਂ ਦੇ। ਇਹੋ ਜਿਹੇ ਗਵਾਰਾਂ ਦੀ ਸੁਹਬਤ ਵਿਚ ਮੈਂ ਨਹੀਂ ਪੈਣ ਦੇਣਾ ਚਾਹੁੰਦਾ ਮੁੰਡੇ ਨੂੰ ।”

ਪਿਉ ਦਾ ਹੁਕਮ ਪਾ ਕੇ ਜਗਦੀਸ਼ ਮੁਜਰਮ ਵਾਂਗ ਉਸ ਦੇ ਅੱਗੇ- ਅੱਗੇ ਤੁਰ ਪਿਆ। ਕਿ ਅੰਦਰ ਪਹੁੰਚਦਿਆਂ ਤਾਈਂ ਉਸ ਨੇ ਪਿਉ ਦੀ ਅੱਖ ਬਚਾ ਕੇ ਕਈ ਵਾਰ ਪਿਛਾਂਹ ਤੱਕਿਆ ਪਰ ਬਲੂੰਗੜਾ ਹੁਣ ਉੱਥੇ ਨਹੀਂ ਸੀ।

ਸਭ ਤੋਂ ਪਹਿਲਾਂ ਉਸ ਦੇ ਕੱਪੜੇ ਬਦਲਾਏ ਗਏ ਤੇ ਇਸ ਤੋਂ ਬਾਅਦ ਬਾਬੂ ਦੀਨਾ ਨਾਥ ਨੇ ਉਸ ਨੂੰ ਪਿਆਰ ਨਾਲ ਕੁੱਛੜ ਲਿਆ। ਉਸ ਦਾ ਮੂੰਹ ਚੁੰਮਦਾ ਹੋਇਆ ਉਹ ਦਿਲ ਵਿਚ ਆਪਣੀ ਸਖ਼ਤੀ ਤੇ ਪਛਤਾਉਣ ਲੱਗਾ । ਪਰ ਬਚੇ ਦੀ ਅਰੋਗਤਾ ਲਈ ਉਸ ਨੂੰ ਇਹ ਕੁਝ ਕਰਨਾ ਹੀ ਪੈਣਾ ਸੀ।

ਜਗਦੀਸ਼ ਉਸ ਦੀ ਗੋਦ ਵਿਚ ਬੈਠਾ ਸੀ, ਪਰ ਅੱਗੇ ਵਾਂਗ ਖ਼ੁਸ਼ੀ ਖੁਸ਼ੀ, ਨਹੀਂ ਸਗੋਂ ਡਾਢਾ ਬੇਕਲ ਜਿਹਾ ਹੋ ਕੇ।

ਬਾਬੂ ਦੀਨਾ ਨਾਥ ਨੂੰ ਖਡੋਣੇ ਦਾ ਚੇਤਾ ਆ ਗਿਆ। ਉਸਨੇ ਝੱਟ ਟੰਗੇ ਹੋਏ ਕੋਟ ਦੀ ਜੇਬ ਵਿਚੋਂ ਜੱਤ ਵਾਲਾ ਕੁੱਤਾ ਕੱਢ ਕੇ ਜਗਦੀਸ਼ ਨੂੰ ਫੜਾ ਦਿੱਤਾ ।

ਕੁੱਤਾ ਬੜਾ ਸੋਹਣਾ ਸੀ ਪਰ ਜਗਦੀਸ਼ ਨੂੰ ਉਸ ਪਾਸੋਂ ਕੋਈ ਖੁਸ਼ੀ ਨਾ ਮਿਲ ਸਕੀ। ਉਹ ਇਸ ਨੂੰ ਵੇਖ ਕੇ ਖੁਸ਼ ਹੋਣਾ ਚਾਹੁੰਦਾ ਸੀ, ਪਰ ਬਲੂੰਗੜੇ ਦਾ ਧਿਆਨ ਸਗੋਂ ਉਸ ਨੂੰ ਵਧੇਰੇ ਬੇਚੈਨ ਕਰੀ ਜਾਂਦਾ ਸੀ।

ਰਾਤੀਂ ਸੌਣ ਲੱਗਿਆਂ ਉਸ ਨੇ ਕੁੱਤੇ ਨੂੰ ਆਪਣੇ ਹੀ ਪੰਘੂੜੇ ਤੇ ਸੁਆਇਆ ।

ਇਸ ਵੇਲੇ ਸਾਰੇ ਸੁੱਤੇ ਹੋਏ ਸਨ। ਕੇਵਲ ਜਗਦੀਸ਼ ਹੀ ਆਪਣੀ ਵਿਛਾਈ ਤੇ ਲੇਟਿਆ ਕਿਸੇ ਦੀ ਯਾਦ ਵਿਚ ਮਗਨ ਸੀ । ਥੋੜ੍ਹੀ ਦੇਰ ਬਾਅਦ ਉਹ ਉੱਠ ਕੇ ਬੈਠ ਗਿਆ ਤੇ ਸਰ੍ਹਾਂਦੀ ਪਏ ਕੁੱਤੇ ਨੂੰ ਚੁੱਕ ਕੇ ਤੇ ਉਸ ਨੂੰ ਅਗਲੀਆਂ ਲੱਤਾਂ ਤੋਂ ਫੜਾ ਕੇ ਖੜਾ ਕਰਨ ਲੱਗਾ। ਪਰ ਇਹ ਬਲੂੰਗੜੇ ਵਾਂਗ ਸ਼ਰਾਰਤਾਂ ਨਹੀਂ ਸੀ ਕਰਦਾ, ਨਾ ਹੀ ਉਸ ਦਾ ਮੂੰਹ ਚੁੰਮਣ ਨੂੰ ਹੰਭਲੇ ਮਾਰਦਾ ਸੀ । ਅਰਥਾਤ ਬਲੂੰਗੜੇ ਦੀਆਂ ਜਿਨ੍ਹਾਂ ਹਰਕਤਾਂ ਕਰ ਕੇ ਜਗਦੀਸ਼ ਨੂੰ ਗੁੱਸਾ ਆਉਂਦਾ ਸੀ, ਉਹ ਇਸ ਕੁੱਤੇ ਵਿਚ ਨਹੀਂ ਸਨ। ਪਰ ਫੇਰ ਵੀ ਜਗਦੀਸ਼ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਉਹ ਚਾਹੁੰਦਾ ਸੀ ਇਹ ਵੀ ਬਲੂੰਗੜੇ ਵਾਂਗ ਸ਼ਰਾਰਤਾਂ ਕਰੇ ਤੇ ਏਮ ਦੇ ਬਦਲੇ ਉਸ ਨੂੰ ਉਹੋ ਜਿਹਾ ਗੁੱਸਾ ਆਵੇ । ਪਰ ਇਹ ਨਾ ਹੋ ਸਕਿਆ।

ਹੌਲੀ-ਹੌਲੀ ਉਸ ਨੂੰ ਇਸ ਕੁੱਤੇ ਪਾਸੋਂ ਨਫਰਤ ਹੋਣ ਲੱਗੀ ਤੇ ਥੋੜ੍ਹੇ ਚਿਰ ਬਾਅਦ ਉਸ ਨੇ ਕੁੱਤੇ ਨੂੰ ਚੁੱਕ ਕੇ ਹੇਠਾਂ ਸੁੱਟ ਦਿੱਤਾ !

ਉਹ ਲੰਮਾ ਪੈ ਗਿਆ ਤੇ ਪਿਆ-ਪਿਆ ਸੋਚਣ ਲੱਗਾ-“ਕਿ ਹੁਣ ਉਹ ਨਹੀਂ ਆਵੇਗਾ ? ਕੀ ਬਾਊ ਜੀ ਦੇ ਵਰਤਾਉ ਤੋਂ ਉਹ ਮੇਰੇ ਨਾਲ ਵੀ ਗੁੱਸੇ ਹੋ ਜਾਵੇਗਾ ? ਇਸ ਵੇਲੇ ਉਹ ਕਿਥੇ ਹੋਵੇਗਾ-ਕੀ ਕਰਦਾ ਹੋਵੇਗਾ-ਸ਼ਾਇਦ ਕਿਤੋਂ ਹੁਣ ਹੀ ਆ ਨਿਕਲੇ-ਸ਼ਾਇਦ ਹੁਣੇ ਹੀ ਉਸ ਦੀ ਮਿੱਠੀ-ਮਿੱਠੀ ਮਿਆਉਂ ਮੇਰੇ ਕੰਨੀ ਆ ਪਵੇ !”

ਇਸ ਦੇ ਨਾਲ ਹੀ ਉਸ ਨੂੰ ਇਕ ਹੋਰ ਖ਼ਿਆਲ ਆਇਆ। ਉਸ ਨੂੰ ਖਿਆਲ ਆ ਗਿਆ ਆਪਣੇ ਗੁਆਂਢੀਆਂ ਤੇ ਕੁੱਤੇ ਜੈਕ ਦਾ, ਜਿਹੜਾ ਕਿੱਲੀਆਂ ਨੂੰ ਵੇਖ ਕੇ ਖਾਣ ਨੂੰ ਪੈਂਦਾ ਸੀ ।

ਉਹ ਸੋਚਣ ਲੱਗਾ-ਸਾਡੇ ਘਰ ਵੀ ਤਾਂ ਇਸ ਵੇਲੇ ਕੁੱਤਾ ਮੌਜੂਦਾ ਹੈ ਇਸ ਦੇ ਹੁੰਦਿਆਂ ਬਲੂੰਗੜਾ ਸਾਡੇ ਘਰ ਨਹੀਂ ਆ ਸਕੇਗਾ।

ਉਸ ਨੇ ਕਮਰੇ ਵਿਚ ਵੇਖਿਆ। ਬਿਜਲੀ ਦੇ ਚਾਨਣ ਵਿਚ ਉਹੀ ਜੱਤ ਵਾਲਾ ਕੁੱਤਾ ਇਕ ਨੁਕਰੇ ਪਿਆ ਦਿਸਿਆ।

ਉਹ ਅਛੋਪਲਾ ਪੰਘੂੜੇ ‘ਚੋਂ ਉਤਰਿਆ ਤੇ ਜਾ ਕੇ ਕੁੱਤੇ ਨੂੰ ਚੁੱਕ ਲਿਆਇਆ। ਇਕ ਪਾਸੇ ਪੁਰਾਣੇ ਕੱਪੜੇ ਇਕੱਠੇ ਹੋਏ ਪਏ ਸਨ। ਉਸ ਨੇ ਕੁੱਤੇ ਨੂੰ ਉਹਨਾਂ ਕੱਪੜਿਆਂ ਥੱਲੇ ਲੁਕਾ ਦਿੱਤਾ ਤੇ ਫੇਰ ਆਪਣੇ ਬਿਸਤਰੇ ਤੇ ਆ ਲੇਟਿਆ ।

ਹੁਣ ਉਹ ਬੜੀ ਬੇਸਬਰੀ ਨਾਲ ਬੈਠਾ-ਬੈਠਾ ਬਲੂੰਗੜੇ ਦੀ ਉਡੀਕ ਕਰਨ ਲੱਗਾ। ਇਸੇ ਉਡੀਕ ਦੇ ਸਮੇਂ ਉਸ ਨੂੰ ਇਉਂ ਅਨੁਭਵ ਹੋਣ ਲੱਗਾ ਜੀਕਣ ਬਲੂੰਗੜਾ ਉਸ ਦੇ ਪਾਸ ਆਉਣਾ ਚਾਹੁੰਦਾ ਹੈ, ਪਰ ਜੱਤ ਵਾਲਾ ਕੁੱਤਾ ਘੜੀ- ਮੁੜੀ ਕਪੜਿਆਂ ਹੇਠੋਂ ਨਿਕਲ ਕੇ ਉਸ ਨੂੰ ਨਸਾ ਦੇਂਦਾ ਹੈ।

ਉਹ ਫੇਰ ਉਠਿਆ ਤੇ ਕੁੱਤੇ ਨੂੰ ਕੱਪੜਿਆਂ ਹੇਠੋਂ ਕੱਢ ਲਿਆਇਆ। ਫਿਰ ਸਹਿਜ ਨਾਲ ਉਸ ਨੇ ਬਾਰੀ ਦ ਕੁੰਡਾ ਖੋਲ੍ਹਿਆ ਤੇ ਕੁੱਤੇ ਨੂੰ ਵੀ ਸੀਖਾਂ ਵਿਚੋ ਧੱਕ ਕੇ ਬਾਹਰ ਸੁੱਟ ਦਿੱਤਾ ।

ਸੁੱਟ ਤਾਂ ਉਸ ਨੇ ਦਿੱਤਾ, ਪਰ ਇਸ ਨਾਲ ਵੀ, ਉਸ ਦੀ ਤਸੱਲੀ ਨਾ ਹੋ ਸਕੀ। ਸਗੋਂ ਉਸ ਦਾ ਤੌਖਲਾ ਹੋਰ ਵੱਧ ਗਿਆ। ਕਾਰਨ? ਕੁੱਤਾ ਹੁਣ ਬਿਲਕੁਲ ਬੂਹੇ ਦੇ ਲਾਗੇ ਗਲੀ ਵਿਚ ਬੈਠਾ ਹੋਵੇਗਾ ਤੇ ਇਸ ਜ਼ਾਲਮ ਨੇ ਕਦੋਂ ਬਲੂੰਗੜੇ ਨੂੰ ਅੰਦਰ ਆਉਣ ਦੇਣਾ ਹੈ।

ਇਸ ਬੈਚੇਨੀ ਵਿਚ ਉਹ ਪਤਾ ਨਹੀਂ ਕਿੰਨਾ ਚਿਰ ਛਟਪਟਾਂਦਾ ਰਿਹਾ । ਤੇ ਅਖੀਰ ਉਸ ਨੂੰ ਨੀਂਦ ਆ ਗਈ।

“ਹੈਂ ਜੀ, ਤੁਸੀਂ ਬਾਰੀ ਨਹੀਂ ਸੀ ਬੰਦ ਕੀਤੀ?” ਪਰਭਾਤ ਵੇਲੇ ਉਮਾ ਦੇਵੀ ਨੇ ਪਾਸਾ ਪਰਤਦਿਆਂ ਹੋਇਆਂ ਪਤੀ ਨੂੰ ਕਿਹਾ—“ਕਿੱਡੀ ਠੰਡੀ ਵਾ ਆਉਣ ਡਹੀ ਹੋਈ ਏ !”

ਬਾਬੂ ਦੀਨਾ ਨਾਥ ਨੇ ਰਜ਼ਾਈ ‘ਚੋਂ ਉਠ ਕੇ ਵੇਖਿਆ-ਬਾਰੀ ਖੁਲ੍ਹੀ ਹੋਈ ਸੀ, ਪਰ ਉਹ ਹੈਰਾਨੀ ਨਾਲ ਸੋਚਣ ਲੱਗਾ, ਇਸ ਨੂੰ ਮੈਂ ਤਾਂ ਮੈਂ ਆਪ ਬੰਦ ਕਰ ਕੇ ਸੁੱਤਾ ਸਾਂ !

ਇਸ ਤੋਂ ਬਾਦ ਦੋਵੇਂ ਉਠ ਬੈਠੇ । ਉਨ੍ਹਾਂ ਨੂੰ ਬੜਾ ਫਿਕਰ ਹੋਣ ਲੱਗਾ ਜ਼ੁ ਬਾਰੀ ਕਿਸ ਤਰ੍ਹਾਂ ਖੁਲ੍ਹ ਗਈ! ਝੱਟ ਪੱਟ ਉਨ੍ਹਾਂ ਨੇ ਉੱਠ ਕੇ ਸੰਦੂਕਾਂ ਟਰੰਕਾਂ ਦੇ ਜੰਦਰੇ ਟੋਹਣੇ ਸ਼ੁਰੂ ਕਰ ਦਿੱਤੇ। ਸਭ ਕੁਝ ਜਿਉਂ ਦਾ ਤਿਉਂ ਸੀ। ਕੋਈ ਅੰਦਰ ਆਉਂਦਾ ਤਾਂ ਖ਼ਾਲੀ ਕਿਸ ਤਰ੍ਹਾਂ ਚਲਾ ਜਾਂਦਾ ! ਤੇ ਨਾਲੇ ਬਾਬੂ ਦੀਨਾ ਨਾਥ ਆਪਣੇ ਹੱਥੀਂ ਬਾਰੀ ਦਾ ਕੁੰਡਾ ਅੜਾ ਕੇ ਸੁੱਤਾ ਸੀ। ਬਾਹਰਲਾ ਬੂਹਾ ਵੇਖਿਆ। ਉਹ ਵੀ ਜਿਉਂ ਦਾ ਤਿਉਂ ਬੰਦ ਸੀ-ਕੁੰਡਾ ਵੀ ਅੰਦਰੋਂ ਵੱਜਾ ਹੋਇਆ ਸੀ।

ਬਾਬੂ ਦੀਨਾ ਨਾਥ ਨੇ ਬੂਹਾ ਖੋਲ੍ਹ ਕੇ ਬਾਹਰ ਗਲੀ ਵਿਚ ਝਾਤੀ ਮਾਰੀ ਤਾਂ ਸਭ ਤੋਂ ਪਹਿਲਾਂ ਓਹੀ ਕਲ੍ਹ ਲਿਆਂਦਾ ਹੋਇਆ ਜੱਤ ਵਾਲਾ ਕੁੱਤਾ ਉਸ ਦੀ ਨਜ਼ਰੀ ਪਿਆ ।

ਉਸ ਨੂੰ ਸਮਝਣ ਵਿਚ ਚਿਰ ਨਾ ਲੱਗਾ ਕਿ ਇਹ ਜਗਦੀਸ਼ ਦੀ ਹੀ ਕਾਰਸਤਾਨੀ ਹੈ। ਮੁੰਡੇ ਦੀ ਬੇਸਮਝੀ ਤੇ ਉਤੇ ਉਸ ਨੂੰ ਖਿਝ ਆਈ, ਪਰ ਜਗਦੀਸ਼ ਸੁੱਤਾ ਪਿਆ ਸੀ, ਇਸ ਲਈ ਬਾਬੂ ਦੀਨਾ ਨਾਥ ਗੁੱਸਾ ਪੀ ਗਿਆ। ਹਾਂ, ਜੇ ਕਦੇ ਜਾਗਦਾ ਹੁੰਦਾ, ਤਾਂ ਜ਼ਰੂਰ ਦੋ ਚਾਰ ਝਿੜਕਾਂ ਤੇ ਇਕ ਅੱਧ ਚਪੇੜ ਉਹ ਖਾਂਦਾ ।

ਪਰ ਉਮਾਂ ਦੇਵੀ ਨੇ ਜਦ ਪਤੀ ਦੀ ਜ਼ਬਾਨੀ ਇਹ ਗੱਲ ਸੁਣੀ ਤਾਂ ਉਸ ਦੇ ਬੁਲ੍ਹਾਂ ‘ਚੋ ਹਾਸਾ ਨਿਕਲ ਗਿਆ ।

ਬੂਹੇ ਬਾਰੀਆਂ ਬੰਦ ਕਰ ਕੇ ਦੀਨਾ ਨਾਥ ਲੰਮਾ ਪੈਣ ਲੱਗਾ ਤਾਂ ਉਸ ਦੀ ਨਜ਼ਰ ਜਗਦੀਸ਼ ਦੇ ਪੰਘੂੜੇ ਤੇ ਪਈ। ਬਲੂੰਗੜਾ ਜਗਦੀਸ਼ ਦੀ ਬਾਂਹ ਵਿਚ ਸਿਰ ਦੇਈ ਘੁਰ ਘੁਰ ਕਰ ਰਿਹਾ ਸੀ ਤੇ ਸੁੱਤੇ ਹੋਏ ਜਗਦੀਸ਼ ਦਾ ਹੱਥ ਸਹਿਜੇ-ਸਹਿਜੇ ਉਸ ਦੇ ਪਿੱਠ ਤੇ ਫਿਰ ਰਿਹਾ ਸੀ। ਜਗਦੀਸ਼ ਦੇ ਚਿਹਰੇ ਉਤੇ ਇਸ ਵੇਲੇ ਮੁਸਕ੍ਰਾਹਟ ਖੇਡ ਰਹੀ ਸੀ।

“ਹੈਂ! ਬਦਜ਼ਾਤ ਫੇਰ ਆ ਵੜਿਆ !” ਕਹਿੰਦਿਆਂ-ਕਹਿੰਦਿਆਂ ਦੀਨਾ ਨਾਥ ਨੇ ਜਗਦੀਸ਼ ਦੀ ਬਾਂਹ ਵਿਚੋਂ ਬਲੂੰਗੜਾਂ ਖਿੱਚ ਲਿਆ। ਇਸ ਦੇ ਨਾਲ ਹੀ ਜਗਦੀਸ਼ ਜਾਗ ਪਿਆ। ਉਸ ਨੇ ਆਪਣੇ ਬੂੰਗੇ ਨੂੰ ਵੇਖਿਆ, ਪਰ ਵਿਛੋੜੇ ਦੇ ਵੇਲੇ । ਮਿਲਾਪ ਦੀ ਸੁਨਹਿਰੀ ਘੜੀਆਂ ਕਿਵੇਂ ਬੀਤ ਗਈਆਂ, ਇਸ ਦਾ ਉਸ ਨੂੰ ਕੋਈ ਪਤਾ ਨਹੀਂ। ਉਸ ਨੇ ਅਰਮਾਨ ਭਰੀ ਨਜ਼ਰ ਨਾਲ ਆਪਣੀ ਨਿੱਘੀ ਬਾਂਹ ਵਿਚੋਂ ਬਲੂੰਗੜੇ ਨੂੰ ਖਚੀਂਦਾ ਵੇਖਿਆ ਮਾਨੋਂ ਉਸ ਨੇ ਸੀਨੇ ਵਿਚੋਂ ਦਿਲ ਨੂੰ ਖਚੀਂਦਾ ਵੇਖਿਆ।

ਉਸ ਨੇ ਚਾਹਿਆ ਕਿ ਝੱਟ ਪੱਟ ਉੱਠ ਕੇ ਪਿਉਂ ਪਾਸੋਂ ਆਪਣੇ ਬੂੰਗੇ ਨੂੰ ਖੋਹ ਲਵੇ, ਪਰ ਪਿਉਂ ਦੀਆਂ ਲਾਲ ਅੱਖਾਂ ਤੇ ਗੁੱਸੇ-ਭਰਿਆ ਚਿਹਰਾ ਵੈਖ ਕੇ ਉਸ ਦੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ ।

ਬਲੂੰਗੜੇ ਨੇ ਤਾਂ ਨਹੁੰਦਰਾਂ ਦੀ ਮਦਦ ਨਾਲ ਆਪਣੇ ਗੁੱਸੇ ਨੂੰ ਕਿਸੇ ਹੱਦ ਤੀਕ ਪਰਗਟ ਕੀਤਾ, ਪਰ ਜਗਦੀਸ਼ ਵਿਚਾਰਾ ਪ੍ਰੀਤਮ-ਵਿਛੋੜੇ ਨੂੰ ਕਿਸੇ ਤਰ੍ਹਾਂ ਵੀ ਜ਼ਾਹਰ ਨਾ ਕਰ ਸਕਿਆ।

ਉਮਾਂ ਦੇਵੀ ਨੇ ਬਥੇਰਾ ਰੋਕਿਆਂ, ਵਾਸਤੇ ਪਾਏ, ਪਰ ਦੀਨਾ ਨਾਥ ਨੇ ਇਕ ਨਾ ਮੰਨੀ। ਉਸ ਨੇ ਝੱਟ ਪੱਟ ਨਾਲ ਦੀ ਕੋਠੜੀ ਵਿਚੋਂ ਨੌਕਰ ਸੁੰਡੇ ਨੂੰ ਅਵਾਜ਼ ਦਿੱਤੀ ।

ਨੌਕਰ ਆਇਆ ਤੇ ਦੀਨਾ ਨਾਥ ਨੇ ਬਲੂੰਗੜਾ ਉਸ ਨੂੰ ਫੜਾਂਦਿਆਂ ਹੋਇਆਂ ਕਿਹਾ-“ਜਾਹ ਇਸ ਨੂੰ ਸ਼ਹਿਰੋਂ ਬਾਹਰ ਗੰਦੇ ਨਾਲੇ ਤੋਂ ਪਾਰ ਛੱਡ ਕੇ ਆ।”

“ਬਾਉ ਜੀ, ਮੇਰਾ ਬੂੰਗਾ !” ਬੜੀ ਦਰਦ-ਭਰੀ ਅਵਾਜ਼ ਵਿਚ ਜਗਦੀਸ਼ ਦੇ ਮੂੰਹੋਂ ਨਿਕਲਿਆ ।

ਬਾਬੂ ਦੀਨਾ ਨਾਥ ਨੂੰ ਉਸ ਉਤੇ ਇਕ ਤਾਂ ਨਵੇਂ ਲਿਆਂਦੇ ਖਡੌਣੇ ਦਾ ਗੁੱਸਾ ਸੀ, ਉਤੋਂ ਉਸ ਦਾ ਇਹ ਪਾਗਲਪੁਣਾ ਕਿ ਬਲੂੰਗੜੇ ਦੇ ਮੂੰਹ ਨਾਲ ਮੂੰਹ ਜੋੜ ਕੇ ਪਤਾ ਨਹੀਂ ਕਿੰਨੇ ਚਿਰ ਤੋਂ ਸੁੱਤਾ ਰਿਹਾ। ਉਸ ਨੇ ਹੌਲਾ ਜਿਹਾ ਧੱਪਾ ਜਗਦੀਸ਼ ਦੇ ਸਿਰ ਤੇ ਮਾਰ ਕੇ ਕਿਹਾ-“ਚੁੱਪ ਕਰਨਾ ਏਂ ਕਿ ਨਹੀਂ ? ਬੂੰਗੇ ਦਾ ਬੱਚਾ ! ਖ਼ਬਰਦਾਰ ਜੇ ਮੁੜ ਕੇ ਇਹਦਾ ਨਾਂ ਲਿਆ ਤੇ !”

ਉਮਾਂ ਦੇਵੀ ਪਾਸੋਂ ਮੁੰਡੇ ਦੀ ਹਾਲਤ ਵੇਖੀ ਨਾ ਗਈ । ਉਹ ਗਿੜਗਿੜਾ ਕੇ ਬੋਲੀ “ਰਹਿਣ ਦਿਓ ਸੂ ਝੱਟ ਪਲ, ਕਿਉਂ ਮੁੰਡੇ ਦਾ ਦਿਲ ਤੋੜਦੇ ਓ।”

ਪਰ ਦੀਨਾ ਨਾਥ ਦੇ ਦਿਲ ਤੇ ਇਸ ਦਾ ਕੁਝ ਵੀ ਅਸਰ ਨਾ ਹੋਇਆ । ਉਹ ਬੱਚੇ ਦੀ ਸਿਹਤ ਬਦਲੇ ਸਭ ਕੁਝ ਸਹਿਣ ਨੂੰ ਤਿਆਰ ਸੀ । ਘੁਰਕ ਕੇ ਉਸ ਨੂੰ ਕਹਿਣ ਲੱਗਾ-“ਤੂੰਹੀਓਂ ਤੇ ਬਹੁਤਾ ਇਸ ਨੂੰ ਸਿਰੇ ਚੜ੍ਹਾ ਛੱਡਿਆ ਏ । ਤੂੰ ਮੁੰਡੇ ਨੂੰ ਜ਼ਰੂਰ ਬੀਮਾਰ ਕਰਕੇ ਰਹਿਣਾ ਏਂ। ਤੈਨੂੰ ਇਕ ਵਾਰੀ ਜੁ ਸਮਝਾਇਆ ਏ, ਬਿੱਲੀਆਂ ਕੁੱਤੇ ਨਿਰਾ ਬੀਮਾਰੀ ਦਾ ਘਰ ਹੁੰਦੇ ਨੇ।” ਫਿਰ ਨੌਕਰ ਵੱਲ ਤੱਕ ਕੇ ਕਹਿਣ ਲੱਗਾ-“ਲੈ ਜਾ ਓਇ ਮੁੰਡਿਆ, ਛੱਡ ਆ ਇਸ ਨੂੰ, ਛੇਤੀ ਜਾਹ ।”

ਸਗੋਂ ਅਜਿਹੀ ਨਜ਼ਰ ਨਾਲ ਪਿਉ ਵੱਲ ਤੱਕਣ ਲੱਗਾ, ਮਾਨੋ ਉਸ ਨੇ ਕੋਈ ਬੜਾ ਭਾਰੀ ਕਸੂਰ ਕੀਤਾ ਹੈ। ਉਸ ਨੇ ਆਪਣੇ ਪਿਆਰੇ ਬੁੰਗੇ ਲਈ ਸ਼ਹਿਰ ਨਿਕਾਲੇ ਦਾ ਹੁਕਮ ਸੁਣਿਆ ਤੇ ਕਲੇਜਾ ਮਸੋਸ ਕੇ ਰਹਿ ਗਿਆ । ਜਾਂਦੇ ਬੂੰਗੇ ਨੂੰ ਉਸ ਨੇ ਇਕ ਵਾਰੀ ਨਜ਼ਰ ਭਰ ਕੇ ਵੇਖਣਾ ਚਾਹਿਆ ਪਰ ਸਿਰ ਤੇ ਪਿਉ ਨੂੰ ਖੜਾ ਵੇਖ ਕੇ ਅੱਖਾਂ ਨਾ ਚੁੱਕ ਸਕਿਆ। ਅਖੀਰ ਜਦ ਸਾਰਾ ਤਾਣ ਲਾ ਕੇ ਉਸ ਨੇ ਨਜ਼ਰ ਫੇਰੀ ਵੀ, ਤਾਂ ਉਸ ਦਾ ਬੂੰਗਾ ਉਥੇ ਨਹੀਂ ਸੀ—ਉਸ ਦੇ ਪੁੰਨੂੰ ਨੂੰ ਹੋਤਾਂ ਨੇ ਦੂਰ ਪਹੁੰਚਾ ਦਿੱਤਾ ਸੀ । ਉਹ ਛੱਤ ਸਿਦ

ਸਾਰਾ ਦਿਨ ਜਗਦੀਸ਼ ਉਦਾਸ ਰਿਹਾ। ਉਹ ਘੜੀ ਮੁੜੀ ਕਿਸੇ ਬਹਾਨੇ ਗਲੀ ਦਾ ਮੌੜ ਭਉਂ ਕੇ ਬਜ਼ਾਰ ਦੇ ਦੁਹਾਂ ਸਿਰਿਆਂ ਨੂੰ ਵੇਖਦਾ ! ਪਰ ਹਰ ਵਾਰੀ ਉਸ ਨੂੰ ਨਿਰਾਸ਼ ਹੀ ਮੁੜਨਾ ਪੈਂਦਾ।

ਜਗਦੀਸ਼ ਨੂੰ ਪੱਕਾ ਵਿਸ਼ਵਾਸ ਸੀ ਕਿ ਰਾਤ ਨੂੰ ਉਸ ਦਾ ਬੂੰਗਾ ਕਲ੍ਹ ਵਾਂਗ ਆ ਨਿਕਲੇਗਾ। ਕਲ੍ਹ ਦੀ ਬਾਬਤ ਉਸ ਨੂੰ ਘੜੀ ਮੁੜੀ ਅਫਸੋਸ ਹੁੰਦਾ ਕਿ ਉਹ ਕਿਉਂ ਨਾ ਜਾਗਦਾ ਰਿਹਾ, ਤਾਂ ਜੁ ਜਿੰਨਾ ਚਿਰ ਬੂੰਗਾ ਉਸ ਦੇ ਨਾਲ ਸੁੱਤਾ ਰਿਹਾ ਸੀ, ਉਹ ਰੱਜ ਕੇ ਉਸ ਨੂੰ ਪਿਆਰ ਤਾਂ ਕਰ ਲੈਂਦਾ।

ਅਖ਼ੀਰ ਉਸ ਨੇ ਫੈਸਲਾ ਕਰ ਲਿਆ ਕਿ ਅੱਜ ਸਾਰੀ ਰਾਤ ਨਹੀਂ ਸੋਵਾਂਗਾ ।

ਉਹ ਚੋਖੀ ਰਾਤ ਗਈ ਤੱਕ ਜਾਗਦਾ ਰਿਹਾ, ਪਰ ਵਿਅਰਥ।

ਜ਼ਰਾ ਕੁ ਉਸ ਦੀ ਅੱਖ ਲੱਗਣ ਲੱਗਦੀ ਕਿ ਉਹ ਝੱਟ ਪੱਟ ਸੁਚੇਤ ਹੋ ਜਾਂਦਾ ਤੇ ਮੁੜ-ਮੁੜ ਬਿਸਤਰੇ ਦੇ ਸੱਜੇ-ਖੱਬੇ ਹੱਥ ਮਾਰਦਾ ਤੇ ਕਦੇ ਕਮਰੇ ਵਿਚ ਨਜ਼ਰ ਦੁੜਾਂਦਾ । ਸੁਤਿਆਂ-ਸੁਤਿਆਂ ਕਿਸੇ-ਕਿਸੇ ਵੇਲੇ ਉਸ ਦੇ ਕੰਨਾਂ ਨੂੰ “ਮਿਆਉਂ” ਦਾ ਭਰਮ ਜਿਹਾ ਪੈਂਦਾ ਤੇ ਉਹ ਝੱਟ ਪੱਟ ਉੱਠ ਕੇ ਬੈਠ ਜਾਂਦਾ । ਪਰ ਉਸ ਦਾ ਇਹ ਭਰਮ ਦੂਰ ਹੋ ਜਾਂਦਾ ਜਦ ਉਸ ਨੂੰ ਸਮਝ ਆਉਂਦੀ ਕਿ ਇਹ ਤਾਂ ਕੋਈ ਟਿੱਡੀ ਟੀਂ-ਟੀਂ ਕਰ ਰਹੀ ਹੈ, ਅਥਵਾ ਉਸ ਦੇ ਸੁੱਤੇ ਹੋਏ ਬਾਊ ਜੀ ਦੇ ਸਾਹ ਲੈਣ ਦੀ ਅਵਾਜ਼ ਹੈ।

ਇਸੇ ਤਰ੍ਹਾਂ ਕਦੇ ਉਸ ਨੂੰ ਅੱਧ ਨੀਂਦੇ ਵਿਚ ਸਾਹਮਣੀ ਕੰਧ ਵਲ ਵੇਖ ਕੇ ਬਲੂੰਗੜੇ ਦਾ ਝਾਉਲਾ ਪੈਂਦਾ, ਪਰ ਜਦ ਗਹੁ ਨਾਲ ਵੇਖਦਾ ਤਾਂ ਓੁਸ ਨੂੰ ਪਤਾ ਲਗਦਾ ਕਿ ਕਲ੍ਹ ਵਾਲੀ ਨਿੱਕਰ ਧੋ ਕੇ ਉਸ ਦੀ ਬੀਬੀ ਨੇ ਕਿੱਲੀ ਨਾਲ ਟੰਗੀ ਹੋਈ ਹੈ।

ਉਸ ਦੀ ਇਹ ਰਾਤ ਲਗ ਭਗ ਸਾਰੀ ਹੀ ਬੜੀ ਬੇ ਅਰਾਮੀ ਨਾਲ ਬੀਤੀ।

ਵੱਡੇ ਵੇਲੇ ਜਗਦੀਸ਼ ਆਪਣੇ ਨੀਅਤ ਸਮੇਂ ਜਾਗਿਆ । ਉਮਾ ਦੇਵੀ ਨੇ ਜਦ ਉਸ ਨੂੰ ਜਗਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਜਗਦੀਸ਼ ਨੂੰ ਪੰਜ ਭੱਠ ਬੁਖਾਰ ਚੜ੍ਹਿਆ ਹੋਇਆ ਹੈ ।

ਬਾਬੂ ਦੀਨਾ ਨਾਥ ਅੱਜ ਸਾਰੀ ਦਿਹਾੜੀ ਦਫ਼ਤਰ ਵਿਚ ਬੇਚੈਨ ਰਿਹਾ। ਉਸਨੂੰ ਮੁੜ ਮੁੜ ਕੇ ਇਹੋ ਖਿਆਲ ਆਉਂਦਾ ਕਿ ਮੁੰਡੇ ਨੂੰ ਭਾਵੇ ਬਲੂੰਗੜੇ ਨੇ ਹੀ ਬੀਮਾਰ ਕਰ ਦਿੱਤਾ ਹੋਵੇ। ਉਮਾਂ ਦੇਵੀ ਉਤੇ ਉਸ ਨੂੰ ਘੜੀ ਮੁੜੀ ਗੁੱਸਾ ਆਉਂਦਾ। ਉਹ ਦਿਲ ਵਿਚ ਕਹਿੰਦਾ-ਇਸ ਨੂੰ ਹਜ਼ਾਰ ਵੇਰਾਂ ਸਮਝਾ ਚੁੱਕਾ ਸਾਂ ਕਿ ਬਿੱਲੀਆਂ ਦੇ ਨੱਕ ਮੂੰਹ ਦੀ ਗੰਦੀ ਹਵਾ ਬੜੀ ਖਤਰਨਾਕ ਹੁੰਦੀ ਏ-ਮੁੰਡੇ ਨੂੰ ਇਨ੍ਹਾਂ ਨਾਲ ਨਾ ਖੇਡਣ ਦਿਆ ਕਰੋ, ਪਰ ਇਸ ਬੇਸਮਝ ਤੀਵੀਂ ਨੇ ਇਕ ਨਾ ਸੁਣੀ । ਨਾ ਜਾਣੀਏਂ ਬਲੂੰਗੜੇ ਦਾ ਕੋਈ ਵਾਲ ਮੁੰਡੇ ਦੇ ਅੰਦਰ ਚਲਾ ਗਿਆ ਹੋਵੇ— ਮੂੰਹ ਨਾਲ ਮੂੰਹ ਲਾਈ ਤਾਂ ਮੈਂ ਉਸ ਨੂੰ ਆਪ ਵੇਖਿਆ ਸੀ ।

ਬਾਬੂ ਦੀਨਾ ਨਾਥ ਅੱਜ ਵਕਤ ਤੋਂ ਪਹਿਲਾਂ ਹੀ ਦਫ਼ਤਰੋਂ ਆ ਗਿਆ ਜਗਦੀਸ਼ ਬੁਖਾਰ ਨਾਲ ਬੇਸੁਰਤ ਪਿਆ ਸੀ । ਦੀਨਾ ਨਾਥ ਘੜੀ ਮੁੜੀ ਉਮਾਂ ਦੇਵੀ ਨੂੰ ਛਿੱਥਾਂ ਪੈਂਦਾ ਤੇ ਉਹ ਵਿਚਾਰੀ ਸਿਰ ਨੀਵਾਂ ਪਾ ਲੈਂਦੀ।

ਬੁਖਾਰ ਦਿਨੋਂ ਦਿਨ ਭਿਆਨਕ ਸ਼ਕਲ ਫੜਦਾ ਗਿਆ। ਅਖੀਰ ਦੀਨਾ ਨਾਥ ਨੂੰ ਦਫਤਰੋਂ ਕੁਝ ਦਿਨਾਂ ਦੀ ਛੁੱਟੀ ਲੈਣੀ ਪਈ ।

ਸਿਆਲ ਦੀਆ ਲੰਮੀਆਂ ਰਾਤਾਂ ਅੱਖਾਂ ਵਿਚ ਤੇ ਦਿਨ ਨੱਠੋ-ਭੱਜੀ ਵਿਚ ਬਿਤਾਂਦਿਆਂ ਪੂਰੇ ਤਿੰਨ ਹਫ਼ਤੇ ਹੋ ਗਏ, ਪਰ ਜਗਦੀਸ਼ ਨੇ ਮੰਜੇ ਦੀ ਸਾਂਝ ਨਾ ਛਡੀ । ਉਮਾ ਦੇਵੀ ਜਦ ਉਸਨੂ ਵਖਦਾ ਤਾ ਉਸਦਾ ਦਿਲ ਰੋ ਉਠਦਾ। ਜਗਦੀਸ਼ ਵਿਚ ਹੁਣ ਬੋਲਣ ਚਾਲਣ ਦੀ ਸਮਰੱਥਾ ਵੀ ਨਹੀਂ ਸੀ। ਬੁਖ਼ਾਰ ਨਾਲ ਉਸਦੇ ਭਖ਼ਦੇ ਬੁੱਲਾਂ ਨਾਲ ਬੁੱਲ੍ਹ ਜੋੜੀ ਉਮਾਂ ਦੇਵੀ ਕਿੰਨਾ ਚਿਰ ਅੱਥਰੂਆਂ ਨਾਲ ਉਸਦਾ ਮੂੰਹ ਧੋਂਦੀ ਰਹਿੰਦੀ ਤੇ ਇਹ ਅੱਥਰੂ ਜਗਦੀਸ਼ ਦੇ ਬੁਲ੍ਹਾਂ ‘ਚੋਂ ਆ ਰਹੇ ਸੇਕ ਨਾਲ ਗਰਮ ਹੋ ਜਾਂਦੇ।

ਦੀਨਾ ਨਾਥ ਤਾਂ ਮਾਨੋਂ ਪਾਗ਼ਲ ਹੀ ਹੋਇਆ ਫਿਰਦਾ ਸੀ। ਉਸ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਕਿ ਏਨੀ ਛੇਤੀ ਇਹ ਕੀ ਭਾਣਾ ਵਰਤ ਗਿਆ ਹੈ! ਉਸ ਨੂੰ ਸਹੇ ਦੀ ਛੱਡ ਪਹੇ ਦੀ ਪੈ ਗਈ ਸੀ। ਜਗਦੀਸ਼ ਦੇ ਨਾਲ ਹੀ ਓਮਾਂ ਦੇਵੀ ਦੀ ਜਾਨ ਵੀ ਉਸ ਨੂੰ ਖ਼ਤਰੇ ਵਿਚ ਦਿਸ ਰਹੀ ਸੀ, ਜਿਸ ਨੇ ਅੱਜ ਕਈਆਂ ਦਿਨਾਂ ਤੋਂ ਅੰਨ ਦਾ ਭੋਰਾ ਨਹੀਂ ਸੀ ਛੋਹਿਆਂ। ਦੀਨਾ ਨਾਥ ਦੀ ਫੁਲਵਾੜੀ ਫੁੱਲਾਂ ਸਣੇ ਮੁਰਝਾ ਰਹੀ ਸੀ।

ਦੁਹਾਂ ਪਤੀ ਪਤਨੀ ਲਈ ਅੱਜ ਰਾਤ ਖ਼ਾਸ ਤੌਰ ਤੇ ਡਾਢੀ ਹੀ ਮੁਸੀਬਤ ਦੀ ਸੀ, ਜਦ ਕਿ ਸ਼ਾਮ ਨੂੰ ਡਾਕਟਰ ਜਾਂਦਾ ਹੋਇਆ ਉਨ੍ਹਾਂ ਨੂੰ ਕਹਿ ਗਿਆ ਸੀ ਕਿ ਅੱਜ ਮੁੰਡੇ ਦਾ ਖ਼ਾਸ ਖ਼ਿਆਲ ਰੱਖਣਾ-ਜੇ ਰਾਤ ਸੁਖ ਸਾਂਦ ਦੀ ਲੰਘ ਗਈ ਤਾਂ ਵੱਡੇ ਵੇਲੇ ਸਵੇਰੇ ਹੀ ਮੈਨੂੰ-ਖ਼ਬਰ ਕਰਨੀ ।

ਦੁਹਾਂ ਪਤੀ ਪਤਨੀ ਨੇ ਤਿੰਨ ਪਹਿਰ ਬੈਠਿਆਂ ਬਿਤਾ ਦਿੱਤੇ । ਦੀਨਾ ਨਾਥ ਬਥੇਰੀ ਕੋਸ਼ਸ਼ ਕਰਦਾ ਕਿ ਜਗਦੀਸ਼ ਨੂੰ ਲੈ ਲਵੇ ਪਰ ਉਮਾਂ ਦੇਵੀ ਇਕ ਮਿੰਟ ਲਈ ਵੀ ਉਸ ਨੂੰ ਆਪਣੀ ਗੋਦ ‘ਚੋਂ ਵੱਖ ਨਹੀਂ ਸੀ ਕਰਨਾ ਚਾਹੁੰਦੀ। ਉਹ ਬਰਾਬਰ ਉਸ ਦੇ ਚਿਹਰੇ ਤੇ ਨਜ਼ਰ ਟਿਕਾਈ ਬੈਠੀ ਰਹੀ ਤੇ ਇਸੇ ਬੈਠਕ ਵਿਚ ਉਸ ਨੇ ਰਾਤ ਤੋਂ ਪਰਭਾਤ ਕਰ ਦਿੱਤੀ । ਜਗਦੀਸ਼ ਨੂੰ ਅੱਖ ਪੁੱਟਿਆਂ ਚੌਵੀ ਘੰਟੇ ਹੋ ਗਏ ਸਨ।

ਜਦ ਇਸੇ ਤਰ੍ਹਾਂ ਬੈਠਿਆਂ ਉਸ ਦਾ ਲੱਕ ਆਕੜ ਗਿਆ ਤੇ ਲੱਤਾਂ ਸਉਂ  ਾਈਆਂ ਤਾਂ ਉਮਾਂ ਦੇਵੀ ਨੇ ਪਤੀ ਵੱਲ ਤੱਕਿਆ, ਪਰ ਉਹ ਸੁੱਤਾ ਹੋਇਆ ਸੀ।

ਉਸ ਨੇ ਜਗਦੀਸ਼ ਨੂੰ ਮੰਜੇ ਤੇ ਪਾ ਦਿੱਤਾ ਤੇ ਆਪ ਉਠ ਕੇ ਖੜੋ ਗਈ। ਇਸੇ ਵੇਲੇ ਉਸ ਦੇ ਕੰਨਾਂ ਵਿਚ ਖਰ ਖਰ ਦੀ ਅਵਾਜ਼ ਪਈ, ਪਰ ਉਸ ਦਾ ਸਾਰਾ ਧਿਆਨ ਜਗਦੀਸ਼ ਵੱਲ ਸੀ। ਜਗਦੀਸ਼ ਦੀਆਂ ਅੱਖਾਂ ਅੱਜ ਉਂਜ ਹੀ ਡਰਾਉਣੀਆਂ ਜਿਹੀਆਂ ਜਾਪਦੀਆਂ ਸਨ। ਇਸੇ ਕਰਕੇ ਉਹ ਬਰਾਬਰ ਇਨ੍ਹਾਂ ਵੱਲ ਤਕ ਰਹੀ ਸੀ ਤੇ ਇਸ ਦੇ ਨਾਲ ਹੀ ਕਈ ਤਰ੍ਹਾਂ ਦੇ ਭੈੜੇ ਖਿਆਲ ਆ ਆ ਕੇ ਉਸ ਦੇ ਦਿਲ ਨੂੰ ਤੜਫਾ ਰਹੇ ਸਨ।

ਅਚਾਨਕ ਉਸ ਦਾ ਧਿਆਨ ਹੋਰ ਵਧੇਰੇ ਜਗਦੀਸ਼ ਵੱਲ ਖਿੱਚਿਆ ਗਿਆ, ਜਦ ਉਸਨੇ ਵੇਖਿਆ ਕਿ ਉਹ ਬੜੀ ਕੋਸ਼ਿਸ਼ ਨਾਲ ਬੋਲਣ ਦਾ ਯਤਨ ਕਰ ਰਿਹਾ ਹੈ ਤੇ ਬੁਲ੍ਹ ਵੀ ਕੁਝ ਫਰਕ ਰਹੇ ਹਨ ।

ਝੱਟ ਪੱਟ ਮੰਜੇ ਤੇ ਬੈਠ ਕੇ ਉਸਨੇ ਜਗਦੀਸ਼ ਨੂੰ ਮੁੜ ਗੋਦ ਵਿਚ ਲੈ ਲਿਆ। ਇਸ ਵੇਲੇ ਫੇਰ ਉਸ ਨੂੰ ਬਾਹਰੋਂ ਅਵਾਜ਼ ਆਈ, ਜਿਸ ਤਰ੍ਹਾਂ ਕੋਈ ਬੂਹੇ ਨੂੰ ਖਰੋਚ ਰਿਹਾ ਹੈ। ਉਸ ਨੇ ਫੇਰ ਉਸ ਪਾਸੇ ਧਿਆਨ ਨਾ ਦਿੱਤਾ, ਕਿਉਂਕਿ ਜਗਦੀਸ਼ ਇਸ ਵੇਲੇ ਅੱਧ ਖੁਲ੍ਹੀਆਂ ਅੱਖਾਂ ਨਾਲ ਮਾਂ ਵੱਲ ਤਕ ਰਿਹਾ ਸੀ। ਨਾਲ ਹੀ ਬੁਲ੍ਹਾਂ ਵਿਚ ਕੁਝ ਕਹਿ ਰਿਹਾ ਸੀ, ਜਿਸ ਨੂੰ ਉਮਾਂ ਦੇਵੀ ਸਮਝਨ ਦਾ ਯਤਨ ਕਰ ਰਹੀ ਸੀ।

ਜਗਦੀਸ਼ ਨੂੰ ਕਈ ਦਿਨਾਂ ਪਿਛੋਂ ਅੱਜ ਅਚਾਨਕ ਇਸ ਤਰ੍ਹਾਂ ਦੀ ਹਰਕਤ ਕਰਦਿਆਂ ਵੇਖ ਕੇ ਉਮਾਂ ਦੇਵੀ ਦੇ ਅੰਦਰ ਇਕ ਖੁਸ਼ੀ ਦੀ ਲਹਿਰ ਦੌੜ ਗਈ । ਪਰ ਝੱਟ ਹੀ ਇਕ ਹੋਰ ਡਰਾਉਣੇ ਖਿਆਲ ਨੇ ਆ ਕੇ ਉਸ ਦਾ ਗਲਾ ਘੁਟ ਲਿਆ। ਉਸ ਨੂੰ ਖ਼ਿਆਲ ਆ ਗਿਆ ਕਿ ਅੰਤਮ ਘੜੀਆਂ ਉੱਤੇ ਅਕਸਰ ਰੋਗੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਿਆ ਕਰਦੇ ਹਨ ਤੇ ਕੁਝ ਚੇਤੰਨ ਵੀ ਹੋ ਜਾਇਆ ਕਰਦੇ ਹਨ।

ਉਸ ਨੇ ਜਗਦੀਸ਼ ਦੇ ਮੱਥੇ ਤੇ ਹੱਥ ਫੇਰਦਿਆਂ ਹੋਇਆਂ ਸਹਿਮ ਅਵਾਜ਼ ਵਿਚ ਕਿਹਾ—“ਜਗਦੀਸ਼ ! ਕਿਉਂ ਕਾਕਾ? ਕੀ ਕਿਹਾ ਈ? ਉੱਚੀ ਬੋਲ ਕੇ…

ਉਸ ਦਾ ਵਾਕ ਅਜੇ ਖ਼ਤਮ ਵੀ ਨਹੀਂ ਸੀ ਹੋਇਆ ਕਿ ਬਾਹਰੋਂ ਬੜੀ ਧੀਮੀ ਅਵਾਜ਼ ਆਈ, “ਮਿਆਉਂ!” ਤੇ ਨਾਲ ਹੀ ਇਸ ਨਾਲੋਂ ਵੀ ਧੀਮੀ ਅਵਾਜ਼ ਵਿਚ ਜਗਦੀਸ਼ ਦੇ ਮੂੰਹੋਂ ਨਿਕਲਿਆ—“ਬੀਬੀ ਬੂੰਗਾ।” ਤੇ ਹੱਥ ਦਾ ਇਸ਼ਾਰਾ ਉਸ ਦੇ ਬੂਹੇ ਵੱਲ ਕੀਤਾ।

ਜਿਸ ਤਰ੍ਹਾਂ ਕੋਈ ਸੁੱਤਾ ਤੁਬਕ ਉੱਠਦਾ ਹੈ, ਇਸੇ ਤਰ੍ਹਾਂ ਉਮਾਂ ਦੇਵੀ ਨੂੰ ਇਕ ਭੁੱਲੀ ਹੋਈ ਯਾਦ ਆ ਗਈ ਤੇ ਉਹ ਬਿਨਾਂ ਇਕ ਪਲ ਠਹਿਰ ਦੇ ਬੂਹੇ ਵੱਲ ਨੱਸੀ ।

ਉਸ ਨੇ ਬੂਹਾ ਖੋਲ੍ਹਿਆ। ਇਕ ਮਰੀਅਲ ਜਿਹਾ ਬਲੂੰਗੜਾ—ਜਿਸ ਦ ਸਰੀਰ ਕੇਵਲ ਹੱਡੀਆਂ ਤੇ ਖੱਲੜੀ ਮਾਤਰ ਹੀ ਸੀ-ਅਗਲੇ ਪੰਜਿਆਂ ਨਾਲ ਬੂਹੇ ਨੂੰ ਖਰੋਚ ਰਿਹਾ ਸੀ ਤੇ ਬੂਹਾ ਖੁਲ੍ਹਦਿਆਂ ਹੀ ਦਲ੍ਹੀਜ ਟੱਪਣ ਲਈ ਜ਼ੋਰ ਲਾਉਣ ਲੱਗਾ ।

ਇਧਰ ਬਲੂੰਗੜਾ ਦਲ੍ਹੀਜ ਟੱਪਣ ਦਾ ਜਤਨ ਕਰ ਰਿਹਾ ਸੀ ਤੇ ਉਧਰ ਜਗਦੀਸ਼ ਉਠਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਿਹਾ ਸੀ। ਪਰ ਦੋਹਾਂ ਨੂੰ ਹੋਰ ਖੇਚਲ ਕਰਨ ਦੀ ਲੋੜ ਨਾ ਪਈ। ਦੂਜੇ ਪਲ ਹੀ ਉਮਾਂ ਦੇਵੀ ਨੌ ਚਿੱਕੜ ਮਿੱਟੀ ਨਾਲ ਲਿਬੜਿਆ ਬਲੂੰਗੜਾ ਲਿਆ ਕੇ ਜਗਦੀਸ਼ ਦੀ ਛਾਤੀ ਤੇ ਰੱਖ ਦਿੱਤਾ ।

ਜਗਦੀਸ਼ ਦੇ ਚਿਹਰੇ ਤੇ ਇਕ ਅਨੋਖੀ ਮੁਸਕ੍ਰਾਹਟ ਆਈ ਤੇ ਉਹ ਕਾਹਲੇ ਸਾਹ ਲੈਂਦਾ ਹੋਇਆ ਮਾਂ ਵੱਲ ਤੱਕ ਕੇ ਬੋਲਿਆ-“ਬੀਬੀ । ਬੂੰਗਾ- ਮੇਲਾ ਬੂੰਗਾ !”

ਇਸ ਵੇਲੇ ਦੀਨਾ ਨਾਥ ਦੀ ਵੀ ਅੱਖ ਖੁਲ੍ਹ ਗਈ ਸੀ ਤੇ ਉਹ ਇਕ ਸੁਨਹਿਰੀ ਸੁਪਨੇ ਵਾਂਗ ਇਹ ਸਭ ਕੁਝ ਵੇਖ ਰਿਹਾ ਸੀ। ਉਮਾਂ ਦੇਵੀ ਦਾ ਤਾਂ ਖੁਸ਼ੀ ਨਾਲ ਦਿਲ ਛਾਤੀਓਂ ਬਾਹਰ ਨਿਕਲ ਨਿਕਲ ਪੈਂਦਾ ਸੀ। ਉਸ ਨੇ ਪਤੀ ਵੱਲ ਇਕ ਭੇਤ ਭਰੀ ਨਜ਼ਰ ਨਾਲ ਤੱਕਿਆ ਤੇ ਦੀਨਾ ਨਾਥ ਨੇ ਖੁਸ਼ੀ-ਭਰੀ ਸ਼ਰਮਿੰਦਗੀ ਨਾਲ ਸਿਰ ਨੀਵਾਂ ਪਾ ਲਿਆ।

ਬਲੂੰਗੜਾ ਕੀ ਆਇਆ, ਜਗਦੀਸ਼ ਲਈ ਧਨੰਤਰ ਵੈਦ ਆ ਗਿਆ। ਅੱਧੇ ਘੰਟੇ ਦੇ ਅੰਦਰ ਉਹ ਚੰਗੀ ਤਰ੍ਹਾਂ ਹਿੱਲਣ ਜੁਲਣ ਜੋਗਾ ਹੋ ਗਿਆਂ। ਇਸ ਵੇਲੇ ਬਲੂੰਗੜਾ ਉਸ ਦੀ ਛਾਤੀ ਨਾਲ ਸੀ ਤੇ ਮੂੰਹ ਉਸ ਦੇ ਮੂੰਹ ਨਾਲ। ਦੀਨਾ ਨਾਥ ਹੈਰਾਨ ਹੋਇਆ ਉਹਨਾਂ ਦਾ ਇਹ ਕੌਤਕ ਵੇਖ ਰਿਹਾ ਸੀ। ਬਲੂੰਗੜੇ ਨੂੰ ਜਗਦੀਸ਼ ਪਾਸੋਂ ਖੋਹਣਾ ਅੱਗੇ ਨਾਲੋਂ ਬਹੁਤ ਸੁਖਾਲਾ ਕੰਮ ਸੀ- ਜਦ ਕਿ ਨਾ ਤਾਂ ਜਗਦੀਸ਼ ਵਿਚ ਅੜੀ ਕਰਨ ਦੀ ਤਾਕਤ ਸੀ ਤੇ ਨਾ ਹੀ ਬਲੂੰਗੜਾ ਨਹੁੰਦਰਾਂ ਮਜਨ ਜੋਗਾ ਸੀ, ਪਰ ਦੀਨਾ ਨਾਥ ਵਿਚ ਹੀ ਏਨੀ ਤਾਕਤ ਕਿੱਥੇ ਸੀ ਜੁ ਇਨ੍ਹਾਂ ਦੋਹਾਂ ਚਿਰੀ ਵਿਛੁੰਨੀਆਂ ਰੂਹਾਂ ਨੂੰ ਨਿਖੇੜ ਸਕਦਾ ।

ਰੋਜ਼ ਦੇ ਨੇਮ ਅਨੁਸਾਰ ਉਸ ਨੇ ਜਗਦੀਸ਼ ਨੂੰ ਜਦ ਥਰਮਾਮੀਟਰ ਲਾ ਕੇ ਵੇਖਿਆ ਤਾਂ ਬੁਖਾਰ-ਜਿਹੜਾ ਰਾਤੀਂ ੧੦੪ ਤੋਂ ਵੀ ਉਪਰ ਸੀ-ਇਸ ਵੇਲੇ ਨਾਰਮਲ ਤੇ ਪੁੱਜਾ ਹੋਇਆ ਸੀ।

ਇਸ ਵੇਲੇ ਨੌਕਰ ਆਇਆ ਤੇ ਕਹਿਣ ਲੱਗਾ-“ਬਾਊ ਜੀ! ਡਾਕਟਰ ਵੱਲ ਜਾਵਾਂ ? ਕੀ ਕਹਾਂ ਉਸ ਨੂੰ ?

ਦੀਨਾ ਨਾਥ ਦੇ ਉੱਤਰ ਦੇਣ ਤੋਂ ਪਹਿਲਾਂ ਹੀ ਉਮਾਂ ਦੇਵੀ ਮੁਸਕਰਾਉਂਦੀ ਹੋਈ ਨੌਕਰ ਨੂੰ ਕਹਿਣ ਲੱਗੀ-“ਨਹੀਂ, ਹੁਣ ਡਾਕਟਰ ਵੱਲ ਜਾਣ ਦੀ ਲੋੜ ਨਹੀਂ-ਸਾਡੇ ਘਰ ‘ਵੱਡਾ ਡਾਕਟਰ’ ਆ ਗਿਆ ਹੈ।”

ਭਾਬੀ

ਮਾਲਤੀ ਚੌਦਾਂ ਵਰ੍ਹਿਆਂ ਦੀ ਵਿਆਹੀ ਸੀ, ਤੇ ਇਸ ਵੇਲੇ ਉਸ ਦੀ ਉਮਰ ਵੀਹਾਂ ਵਰ੍ਹਿਆਂ ਦੀ ਹੈ । ਵਹੁਟੀ ਬਣਨ ਤੋਂ ਬਾਦ ਇਸ ਵੇਲੇ ਉਸ ਦੀ ਉਮਰ ਮਾਂ ਬਣਨ ਦੀ ਹੈ। ਪਰ ਭਾਗਾਂ ਦੀ ਗੱਲ ਕਿ ਉਹ ਅਜੇ ਤੀਕ ਮਾਂ ਨਹੀਂ ਬਣ ਸਕੀ। ਪਰ ਮਾਂ ਨਾ ਹੁੰਦੀ ਹੋਈ ਵੀ ਉਹ ਇਕ ਚੰਗੀ ਭਾਬੀ ਜ਼ਰੂਰ ਹੈ। ਕੰਵਲ ਵਰਗਾ ਦਿਉਰ ਪਾ ਕੇ ਉਸ ਦਾ ਦਿਲ ਇਹ ਮੰਨਣੋਂ ਇਨਕਾਰੀ ਹੈ ਕਿ ਭਾਬੀ ਨਾਲੋਂ ਮਾਂ ਹੋਣਾ ਕੋਈ ਫ਼ਖਰ ਦੀ ਗੱਲ ਹੁੰਦੀ ਹੈ। ਜੋ ਸੁੱਖ ਉਸਨੂੰ ਭਾਬੀ ਹੋਣ ਵਿਚ ਹੈ, ਇਸ ਤੋਂ ਵੱਡੇ ਸੁੱਖ ਦੀ ਉਹਨੇ ਅੱਜ ਤੀਕ ਕਦੇ ਕਲਪਣਾ ਹੀ ਨਹੀਂ ਕੀਤੀ।

ਕੰਵਲ ਨਾਲ ਉਸ ਦਾ ਅਥਾਹ ਪਿਆਰ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਉਸ ਵਿਚਾਰੀ ਨੂੰ ਭੈਣ ਹੋਣ ਦਾ ਸੁਭਾਗ ਹੀ ਪ੍ਰਾਪਤ ਨਹੀਂ ਸੀ ਹੋਇਆ। ਉਹ ਮਾਪਿਆਂ ਦੀ ਇਕਲੌਤੀ ਸੰਤਾਨ ਸੀ, ਭੈਣ ਅਤੇ ਮਾਂ ਦੇ ਅਭਾਵ ਨੂੰ ਭਾਬੀ ਦੇ ਰਿਸ਼ਤੇ ਨਾਲ ਪੂਰਾ ਕਰ ਲੈਂਦੀ ਸੀ।

ਇਸ ਵਿਚ ਰਤਾ ਵੀ ਸ਼ੱਕ ਨਹੀਂ ਕਿ ਸੁਹਰੇ ਘਰ ਵਿਚ ਜੇ ਉਸ ਲਈ ਪਿਆਰਾ ਕੰਵਲ ਨਾ ਹੁੰਦਾ ਤਾਂ ਜੀਵਨ ਉਸ ਲਈ ਬੋਝਲ ਤੇ ਅਸਹਿ ਹੋ ਜਾਂਦਾ ।

ਮਾਲਤੀ ਦੀ ਇਹ ਅਵਸਥਾ ਵੇਖ ਕੇ ਸਹਿਜੇ ਹੀ ਪ੍ਰਸ਼ਨ ਉੱਠਦਾ ਹੈ—“ਤੇ ਪਤੀ?” ਹਾਂ ਪਤੀ ਉਸ ਦਾ ਹੈ ਤੇ ਉਹ ਵੀ ਮਾੜਾ ਮੋਟਾ ਨਹੀਂ, ਇਕ ਸਰਕਾਰੀ ਵਕੀਲ ਤੇ ਸ਼ਹਿਰ ਵਿਚ ਚੰਗਾ ਮੰਨਿਆ ਦੰਨਿਆ ਆਦਮੀ। ਪਰ ਪਤੀ ਹੋਣ ਲਈ ਜੋ ਚੀਜ਼ ਆਦਮੀ ਕੋਲ ਚਾਹੀਦੀ ਹੈ, ‘ਪ੍ਰੇਮ’ ਉਹ ਉਸ ਪਾਸ ਨਹੀਂ ਦੇ ਬਰਾਬਰ ਹੈ। ਕਾਨੂੰਨੀ ਕਿਤਾਬਾਂ ਨੇ ਸ਼ਾਇਦ ਉਸ ਦਾ ਚਿਹਰਾ ਪ੍ਰੇਮ ਤੋਂ ਸੱਖਣਾ ਕਰ ਦਿੱਤਾ ਹੈ, ਪਰ ਕੁਦਰਤ ਨੇ ਇਸ ਦੇ ਬਦਲੇ ਪੰਡਤ ਬਾਲ ਮੁਕੰਦ ਨੂੰ-ਪਤਾ ਨਹੀਂ ਭੁਲੇਖੇ ਵਿਚ ਜਾਂ ਜਾਣ ਬੁਝ ਕੇ, ਇਕ ਹੋਰ ਚੀਜ਼ ਨਾਲ ਭਰ ਦਿੱਤਾ ਹੈ, ਅਰਥਾਤ ‘ਸ਼ੱਕ’ ਦੀ ਆਦਤ ਨਾਲ। ਭਾਵੇਂ ‘ਪ੍ਰੇਮ’ ਵਾਂਗ ਇਹ ਵੀ ਦੋ ਅੱਖਰਾਂ ਦਾ ਹੀ ਸ਼ਬਦ ਹੈ, ਪਰ ਦੁਹਾਂ ਸ਼ਬਦਾਂ ਵਿਚ ਅਕਾਸ਼ ਪਤਾਲ ਦਾ ਫ਼ਰਕ ਹੈ ਤੇ ਜਿਸ ਨੂੰ ਉਹ ‘ਪ੍ਰੇਮ’ ਸਮਝਦਾ ਹੈ, ਉਹ ਅਸਲ ਵਿਚ ਵਾਸ਼ਨਾ ਹੈ।

‘ਸ਼ੱਕ’ ਮੁੱਢ ਤੋਂ ਹੀ ‘ਪ੍ਰੇਮ’ ਨੂੰ ਠੁਕਰਾਂਦਾ ਤੇ ਤ੍ਰਿਸਕਾਰਦਾ ਆਇਆ ਹੈ ।

ਪੰਡਤ ਬਾਲ ਮੁਕੰਦ ਕੁਝ ਤਾਂ ਸ਼ੱਕੀ ਤਬੀਅਤ ਦਾ ਸੀ ਤੇ ਕੁਝ ਕਿਸਮਤ ਨੇ ਉਸਨੂੰ ਪਾ ਦਿੱਤਾ ਵਕਾਲਤ ਦੇ ਖੁਸ਼ਕ ਪੇਸ਼ੇ ਵਿਚ ਜਿਸ ਦਾ ਸ੍ਰੀ ਗਣੇਸ਼ ਹੀ ਸ਼ੱਕ ਤੋਂ ਹੁੰਦਾ ਹੈ। ਇਸ ਤੇ ਵਾਧਾ ਇਹ ਕਿ ਉਸ ਦਾ ਵਿਆਹ ਹੋਇਆ ਸੀ ਰਤਾ ਪਕੇਰੀ ਉਮਰੇ-੪੦ ਵਰ੍ਹਿਆਂ ਦੀ ਉਮਰੇ, ਤੇ ਉਹ ਵੀ ਕੁਝ ਥੈਲੀਆਂ ਦੀ ਮੱਦਦ ਨਾਲ ।

ਇਹੋ ਕਾਰਨ ਸੀ ਕਿ ਪਤੀ ਦੀ ਸ਼ੱਕੀ ਤਲਵਾਰ ਹਰ ਵੇਲੇ ਮਾਲਤੀ ਦੇ ਸਿਰ ਤੇ ਲਟਕਦੀ ਰਹਿੰਦੀ ਸੀ। ਬੁੱਢੇ ਪਤੀ ਦੀ ਜੁਆਨ ਵਹੁਟੀ, ਤੇ ਫਿਰ ਅੱਤ ਦਰਜੇ ਦੀ ਸੁੰਦਰੀ । ਭਲਾ ਇਸ ਹਾਲਤ ਵਿਚ ਜੇ ਪਤੀ ਉਸ ਉੱਤੇ ‘ਸ਼ੱਕ’ ਦਾ ਪਹਿਰਾ ਨਾ ਰੱਖੇ ਤਾਂ ਹੋਰ ਕੀ ਕਰੇ! ਕਾਇਦੇ ਦੀ ਗੱਲ ਹੈ ਕਿ ਚੋਰ ਚਕਾਰ ਦਾ ਬਹੁਤਾ ਡਰ ਓਸੇ ਕਿਸਾਨ ਨੂੰ ਹੁੰਦਾ ਹੈ, ਜਿਹੜਾ ਆਪਣੀ ਖੇਤੀ ਸੰਭਾਲਣ ਤੋਂ ਅਸਮਰਥ ਹੋਵੇ ।

ਕੰਵਲ ਦੀ ਉਮਰ ਇਸ ਵੇਲੇ ੧੬ ਵਰ੍ਹਿਆਂ ਦੀ ਹੈ। ਇਸ ਨੇ ਏਸੇ ਸਾਲ ਦਸਵੀ ਪਾਸ ਕੀਤੀ ਹੈ, ਪਰ ਅਜੇ ਤੀਕ ਉਹ ਦੁਨੀਆਂਦਾਰੀ ਦੀ ਹਵਾ ਤੋਂ ਅਣਭਿੱਜ ਹੈ । ਅਜੇ ਤੀਕ ਉਹ ਆਪਣੀ ਭਾਬੀ ਨਾਲ ਇੰਵਾਣੇ ਬਾਲਾਂ ਵਾਂਗ ਹੀ . ਲਾਡ ਪਿਆਰ ਕਰਦਾ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਨਿੱਕੇ ਹੁੰਦਿਆਂ ਤੋਂ ਹੀ ਕਿਸਮਤ ਨੇ ਉਸ ਤੋਂ ਮਾਂ ਦੀ ਗੋਦੀ ਖੋਹ ਲਈ ਸੀ, ਪਰ ਚੰਗੇ ਭਾਗਾਂ ਨੇ ਉਸ ਨੂੰ ਇਕ ਮਿਹਰਬਾਨ ਭਾਬੀ ਦੀ ਗੋਦੀ ਦੇ ਕੇ ਉਸ ਦੀ ਘਾਟ ਪੂਰੀ ਕਰ ਦਿੱਤੀ ਸੀ ।

ਮਾਲਤੀ ਨੂੰ ਕੰਵਲ ਦੇ ਨਿਸ਼ਕਾਮ ਤੇ ਪਵਿਤਰ ਪਿਆਰ ਨੇ ਇਤਨਾ ਭੁਲਾ ਦਿੱਤਾ ਕਿ ਜ਼ਮਾਨੇ ਦੀਆਂ ਨਿਸ਼ਾਨੇ-ਬਾਜ਼ ਅੱਖਾਂ ਵੱਲ ਧਿਆਨ ਦੇਣ ਦੀ ਉਸ ਨੂੰ ਵੇਹਲ ਹੀ ਕਦੇ ਨਹੀਂ ਸੀ ਲੱਗੀ। ਇਥੋਂ ਤੱਕ ਕਿ ਪਤੀ ਦੀਆਂ ਨਜ਼ਰਾਂ ਵੱਲ ਵੀ ਉਸ ਦਾ ਕਦੇ ਖ਼ਿਆਲ ਨਹੀਂ ਸੀ ਗਿਆ।

ਅੱਤ ਦਰਜੇ ਦੀ ਸਰਲਤਾ ਵੀ ਕਈ ਵਾਰੀ ਗੁਨਾਹ ਸਮਝੀ ਜਾਂਦੀ ਹੈ।

ਕੰਵਲ ਦੀ ਸਲਾਹ ਅੱਗੇ ਪੜ੍ਹਨ ਦੀ ਸੀ, ਪਰ ਪੰਡਤ ਹੋਰੀਂ ਉਸ ਨੂੰ ਹੋਰ ਪੜ੍ਹਾਣਾ ਨਹੀਂ ਸਨ ਚਾਹੁੰਦੇ। ਇਕ ਤਾਂ ਕੰਵਲ ਦੀ ਪੜ੍ਹਾਈ ਉੱਤੇ ਖ਼ਰਚ ਕਰਨੋਂ ਉਹ ਕੰਨੀ ਕਤਰਾਂਦੇ ਸਨ। ਦੂਜਾ ਏਦੂੰ ਵੀ ਵੱਡਾ ਕਾਰਨ ਇਹ ਕਿ ਉਹ ਦਿਉਰ ਭਾਬੀ ਦੇ ਪਿਆਰ ਨੂੰ ਫੁੱਟੀ ਅੱਖ ਨਾਲ ਨਹੀਂ ਸਨ ਵੇਖ ਸਕਦੇ । ਜੇਹੜਾ ਆਦਮੀ ਪਿਆਰ ਨਹੀਂ ਕਰ ਸਕਦਾ, ਉਹ ਕਿਸੇ ਪਵਿੱਤਰ ਪਿਆਰ ਨੂੰ ਜਰ ਵੀ ਨਹੀਂ ਸਕਦਾ। ਪੰਡਤ ਜੀ ਦੀ ਇਹੋ ਇੱਛਾ ਸੀ ਕਿ ਛੇਤੀ ਕੰਵਲ ਨੂੰ ਕਿਸੇ ਦੂਸਰੇ ਸ਼ਹਿਰ ਵਿਚ ਨੌਕਰੀ ਮਿਲ ਜਾਵੇ।

ਇਸ ਤੋਂ ਛੁੱਟ ਕੰਵਲ ਪਾਸੋਂ ਪੰਡਤ ਹੋਰਾਂ ਨੂੰ ਇਕ ਹੋਰ ਵੀ ਖ਼ਤਰਾ ਸੀ ਤੇ ਉਹ ਇਹ ਕਿ ਕੰਵਲ ਦੇ ਸਿਰ ਤੇ ਅੱਜ ਕਲ੍ਹ ਦੇਸ਼-ਸੇਵਾ ਦਾ ਭੂਤ ਸਵਾਰ ਹੁੰਦਾ ਜਾਂਦਾ ਸੀ। ਪੰਡਤ ਹੋਰਾਂ ਕਈ ਵਾਰੀ ਆਪਣੀ ਅੱਖੀਂ ਵੇਖਿਆ ਸੀ ਕੰਵਲ ਨੂੰ ਕਾਂਗਰਸੀਆਂ ਨਾਲ ਫਿਰਦਿਆਂ।

“ਤੂੰ ਇਸ ਮੁੰਡੇ ਨੂੰ ਬਿਲਕੁਲ ਸਿਰੇ ਚੜ੍ਹਾ ਛੱਡਿਆ ਏ” ਮੇਜ਼ ਤੇ ਪਈਆ ਮੁਵੱਕਲਾਂ ਦੀਆਂ ਫ਼ਾਇਲਾਂ ਨੂੰ ਫੋਲਦੇ ਹੋਏ ਪੰਡਤ ਹੋਰੀਂ ਸਾਹਮਣੇ ਖਲੋਤੀ ਮਾਲਤੀ ਨੂੰ ਘੂਰਨ ਲੱਗੇ—“ਤੈਨੂੰ ਅੱਜ ਸਾਫ਼ ਦੱਸ ਦਿਆਂ ਕਿ ਮੈਂ ਇਸ ਲੋਫਰ ਦੀ ਸ਼ਕਲ ਨਹੀਂ ਵੇਖਣੀ ਚਾਹੁੰਦਾ । ਬਹੁਤੀ ਪੰਜ ਤਿੰਨ ਕਰੇਗਾ ਤਾਂ ਕੰਨੋਂ ਫੜ ਕੇ ਬਾਹਰ ਕੱਢ ਦਿਆਂਗਾ । ਨਾ ਕੰਮ ਨਾ ਧੰਦਾ । ਸਾਨ੍ਹ ਪਲਣ ਡਿਹਾ ਹੋਇਆ ਏ ।”

ਆਪਣੀ ਦੁਰਦਸ਼ਾਂ ਤਾਂ ਮਾਲਤੀ ਸਹਾਰ ਸਕਦੀ ਸੀ, ਪਰ ਆਪਣੇ ਕੰਵਲ ਲਈ ਇਹ ਵਾਕ ਉਸ ਲਈ ਤੀਰਾਂ ਦੀ ਬੁਛਾੜ ਸੀ। ਸੁਣ ਕੇ ਇਕ ਵਾਰੀ ਤਾਂ ਉਸ ਦਾ ਗੁਲਾਬੀ ਚਿਹਰਾ ਲਾਲੀ ਵਿਚ ਬਦਲ ਗਿਆ, ਪਰ ਆਪਣੇ ਸੁਭਾਅ ਅਨੁਸਾਰ ਉਸ ਨੇ ਕ੍ਰੋਧ ਦੀ ਅੱਗ ਨੂੰ ਸ਼ਾਂਤੀ ਦੇ ਪਾਣੀ ਨਾਲ ਠੰਢਾ ਕਰ ਲਿਆ। ਉਹ ਇਸ ਗੱਲੋਂ ਵੀ ਅਨਜਾਣ ਨਹੀਂ ਸੀ ਕਿ ਕੰਵਲ ਤੋਂ ਚਿੜ੍ਹਨਾ ਪਤੀ ਦੇ ਕ੍ਰੋਧ ਨੂੰ ਬੇਕਾਬੂ ਕਰਨਾ ਹੈ। ਉਹ ਆਪਣੇ ਹੋਠਾਂ ਵਿਚੋਂ ਮੁਸਕ੍ਰਾਹਟ ਦੀਆਂ ਰਿਸ਼ਮਾਂ ਕੇਰਦੀ ਹੋਈ ਬੋਲੀ “ਕੀ ਕਿਹਾ ਜੇ? ਮੈਂ ਸਿਰੇ ਚੜ੍ਹਾ ਛੱਡਿਆ ਏ ਉਹਨੂੰ ?”

“ਤੇ ਹੋਰ ਕਿਸ ਨੇ?” ਹੱਥ ਵਾਲੀ ਫਾਇਲ ਨੂੰ ਮੇਜ਼ ਤੇ ਦੀ ਇਕ ਨੁਕਰੇ ਪਟਕ ਕੇ ਪੰਡਤ ਹੋਰੀਂ ਹੋਰ ਤਲਖ਼ ਹੋ ਕੇ ਬੋਲੇ-“ਮੂੰਹ ਤੇ ਦਾੜ੍ਹੀ ਆਉਣ ਲੱਗੀ ਸੂ ਤੇ ਅਜੇ ਤੀਕ ਬੇਵਕੂਫ ਨੂੰ ਇਤਨੀ ਸਮਝ ਨਹੀਂ ਆਈ ਕਿ ਵੱਡਾ ਭਰਾ ਏ, ਰੋਜ਼ ਮੇਰੇ ਨਾਲ ਖਪਦਾ ਏ, ਕੁਝ ਤੇ ਅਕਲ ਕਰਾਂ। ਵੇਖਣ ਸੁਣਨ ਵਾਲੇ ਕੀ ਕਹਿਣਗੇ ਕਿ ਇਕ ਭਰਾ ਸਰਕਾਰੀ ਵਕੀਲ ਤੇ ਦੂਜਾ ਕਾਂਗਰਸੀ ਲਫੰਗਿਆਂ ਨਾਲ ਰਲ ਕੇ ਝੰਡਾ ਫੜੀ ਫਿਰਦਾ ਏ !”

ਨੇੜੇ ਹੋ ਕੇ ਮਾਲਤੀ ਨੇ ਆਪਣੀਆਂ ਪਤਲੀਆਂ ਉਂਗਲਾਂ ਨਾਲ ਪਤੀ ਦੇ ਮੋਢੇ ਨੂੰ ਫੜਦਿਆਂ ਕਿਹਾ—ਕਾਂਗਰਸ ਦੇ ਝੰਡੇ ਫੜੀ ਫਿਰਦਾ ਏ ? ਕੰਵਲ ?”

“ਹਾਂ ਹਾਂ ਕੰਵਲ” ਪੰਡਤ ਹੋਰੀਂ ਲਾਲ ਪੈਨਸਲ ਨੂੰ ਮੇਜ ਤੇ ਠਕੋਰਦੇ ਹੋਏ ਕਹਿਣ ਲੱਗੇ—“ਉਸ ਦੀ ਸਲਾਹ ਹੈ ਜੇਲ੍ਹ ਵਿਚ ਸੜਨ ਦੀ, ਹੋਰ ਕੀ।”

ਮਾਲਤੀ ਦੇ ਮੱਥੇ ਤੇ ਮੁੜ੍ਹਕੇ ਦੀਆਂ ਬੂੰਦਾਂ ਝਲਕਣ ਲੱਗੀਆਂ, ਉਸਦੇ ਅੰਦਰ ਇਕ ਡਰਾਉਣੀ ਜਿਹੀ ਗੂੰਜ ਪੈਦਾ ਹੋਈ-ਕੀ ਕੰਵਲ ਜੇਲ੍ਹ ਵਿਚ ਜਾਵੇਗਾ ?

ਆਪਣੀ ਗੱਲ ਨੂੰ ਮੁੜ ਸ਼ੁਰੂ ਕਰਦੇ ਹੋਏ ਪੰਡਤ ਹੋਰੀਂ ਬੋਲੇ, “ਤੈਨੂੰ ਪਤਾ ਨਹੀਂ ਅੰਗਰੇਜ਼ੀ ਹਕੂਮਤ ਨੇ ਕਾਂਗਰਸ ਨੂੰ ਖ਼ਿਲਾਫ਼ਿ-ਕਾਨੂੰਨ ਕਰਾਰ ਦੇ ਦੇਣਾ ਏ ? ਥੋੜੇ ਦਿਨਾਂ ਵਿਚ ਹੀ ਸਭ ਕਾਂਗਰਸੀ ਜੇਲ੍ਹਾਂ ਵਿਚ ਭਰ ਦਿੱਤੇ ਜਾਣਗੇ।”

ਮਾਲਤੀ ਦੇ ਸੁਬਕ ਸਰੀਰ ਵਿਚ ਕਾਂਬਾ ਛਿੜ ਗਿਆ। ਪਤੀ ਲਈ ਉਸ ਦੇ ਦਿਲ ਵਿਚ ਸ਼ਰਧਾ ਜਿਹੀ ਪੈਦਾ ਹੋ ਆਈ ਜਿਹੜਾ ਉਸ ਦੇ ਕੰਵਲ ਨੂੰ ਕੁਰਾਹੇ ਪੈਣ ਤੋਂ ਰੋਕ ਰਿਹਾ ਸੀ।

ਉਹ ਉਂਗਲਾਂ ਮਰੋੜਦੀ ਹੋਈ ਕੰਬਦੀ ਅਵਾਜ਼ ਵਿਚ ਬੋਲੀ—“ਸੱਚ ਮੁੱਚ ? ਤਾਂ ਤੇ ਮੈਂ ਅੱਜੋ ਈ ਉਸ ਦੀ ਖ਼ਬਰ ਲਵਾਂਗੀ। ਭਾਵੇਂ ਕੁਝ ਵੀ ਹੋਵੇ, ਮੈਂ ਉਹਨੂੰ ਜੇਲ੍ਹ ਵਿਚ ਕਦੇ ਨਹੀਂ ਜਾਣ ਦਿਆਂਗੀ।”

ਹਥਿਆਰ ਨੇ ਉਲਟੀ ਹੀ ਮਾਰ ਕੀਤੀ। ਪੰਡਤ ਹੋਰੀਂ ਦਿਨੇ ਰਾਤ ਏਸੇ ਫ਼ਿਕਰ ਵਿਚ ਲੱਗੇ ਰਹਿੰਦੇ ਸਨ ਕਿ ਕਿਸੇ ਤਰ੍ਹਾਂ ਕੰਵਲ ਵਲੋਂ ਮਾਲਤੀ ਦਾ ਦਿਲ ਫੇਰਿਆ ਜਾਵੇ, ਪਰ ਕੰਵਲ ਦੇ ਗ੍ਰਿਫਤਾਰ ਹੋਣ ਦੀ ਗੱਲ ਸੁਣ ਕੇ ਜਿਸ ਤਰ੍ਹਾਂ ਮਾਲਤੀ ਕੰਬ ਉਠੀ, ਇਸ ਨੂੰ ਵੇਖ ਕੇ ਪੰਡਤ ਹੋਰਾਂ ਦੇ ਦਿਲ ਕਬਾਬ ਹੋ ਗਿਆ ।

ਕਲਾਕ ਨੇ ਦਸ ਵਜਾਏ। ਪੰਡਤ ਹੋਰੀਂ ਛੇਤੀ ਛੇਤੀ ਕਾਗਜ਼ ਪੱੜ ਸਮੇਟ ਕੇ, ਇਹ ਕਹਿੰਦੇ ਹੋਏ ਕਮਰਿਓਂ ਬਾਹਰ ਨਿਕਲ ਗਏ-“ਜੇਲ੍ਹ ਜਾਵੇ ਭਾਵੇ ਜਹੰਨਮ ਵਿਚ ਜਾਏ, ਮੈਨੂੰ ਇਸ ਨਾਲ ਕੀ। ਮੈਨੂੰ ਫਿਕਰ ਤੇ ਇਸ ਗੱਲ ਦਾ ਏ ਕਿ ਉਸ ਦੀਆ ਬੇਹੂਦਗੀਆਂ ਦਾ ਮੇਰੇ ਬਿਜ਼ਨੈਸ ਉੱਤੇ ਕੀ ਅਸਰ ਪਵੇਗਾ ?”

ਪੰਡਤ ਹੋਰੀਂ ਕਚਹਿਰੀ ਚਲੇ ਗਏ, ਤੇ ਮਾਲਤੀ ਸਾਰਾ ਦਿਨ ਬਿਨਾਂ ਕੁਝ ਖਾਧਿਆਂ ਪੀਤਿਆਂ ਬੈਠੀ ਕੰਵਲ ਨੂੰ ਉਡੀਕਦੀ ਰਹੀ । ਉਹ ਸੋਚਦੀ ਰਹੀ-“ਬੇ ਸਮਝ ਮੁੰਡਾ! ਕਿੰਨਾ ਆਪ ਹੁਦਰਾ ਹੋ ਗਿਆ ਹੈ ! ਭਲਾ ਉਸ ਨੂੰ ਇਹ ਕੀ ਸੁੱਝੀ ?..ਕੀ ਕੰਵਲ ਨੂੰ ਸਿਪਾਹੀ ਫੜ ਕੇ ਲੈ ਜਾਣਗੇ ? ਉਸ ਦੇ ਹੱਥਾਂ ਵਿਚ ਹੱਥ ਕੜੀਆਂ…।” ਸੋਚਦੀ ਸੋਚਦੀ ਉਹ ਬੁਸਕਣ ਲੱਗ ਪੈਂਦੀ ਤੇ ਅੱਖਾਂ ਪੂੰਝਦੀ ਹੋਈ ਘੜੀ ਮੁੜੀ ਬਾਰੀ ਵਿਚ ਖਲੋ ਕੇ ਸੜਕ ਵੱਲ ਝਾਤੀਆਂ ਮਾਰਦੀ i

ਅਚਾਨਕ ਹੀ ਕਿਸੇ ਦੇ ਪੌੜੀਆਂ ਚੜ੍ਹਨ ਦੀ ਅਵਾਜ਼ ਆਈ। ਉਸੇ ਮਛੰਦਰ ਦੇ ਪੈਰਾਂ ਦੀ ਅਵਾਜ਼ । ਉਹ ਉੱਠ ਕੇ ਖਲੋ ਗਈ। ਉਸ ਦਾ ਦਿਲ ਧੜਕਣ ਲੱਗਾ- ਕੰਵਲ, ਵਿਚਾਰਾ ਮਾਂ ਮਹਿਟਰ, ਇਹ ਜੇਲ੍ਹਾਂ ਵਿਚ ਰੁਲਣ ਜੋਗਾ ਏ ? ਨਹੀਂ ! ਮੈਂ ਉਸ ਨੂੰ ਨਹੀਂ ਜਾਣ ਦਿਆਂਗੀ ।”

ਕੰਵਲ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਮਾਲਤੀ ਨੇ ਇਕ ਪਿਆਰ ਡੁੱਬੀ ਪਰ ਕਾਹਲੀ ਅਵਾਜ਼ ਸੁਣੀ-“ਭਾਬੀ! ਭਾਬੀ ਕਿਥੇ ਐਂ ?” ਤੇ ਦੂਜੇ ਪਲ ਕੰਵਲ ਭਾਬੀ ਦੇ ਸਾਮ੍ਹਣੇ ਸੀ।

“ਹੈਂ !” ਭਾਬੀ ?” ਕੰਵਲ ਬੇਤਾਬੀ ਨਾਲ ਪੁੱਛਣ ਲੱਗਾ- “ਭਾਬੀ! ਤੂੰ ਰੋਂਦੀ ਕਿਉਂ ਏਂ ? ਭਾਪਾ ਜੀ ਨੇ ਕੁਝ ਕਿਹਾ? ਦੱਸ ਭਾਬੀ! ਮੇਰੀ ਚੰਗੀ ਭਾਬੀ ।’

ਉਮਡੇ ਹੋਏ ਦਿਲ ਲਈ ਢਾਰਸ, ਬੰਨ੍ਹ ਦਾ ਨਹੀਂ ਤੂਫਾਨ ਦਾ ਕੰਮ ਕਰਦੀ ਏ । ਮਾਲਤੀ ਨੇ ਉਸ ਦੇ ਸਿਰ ਨੂੰ ਬਾਹਾਂ ਵਿਚ ਲੈ ਲਿਆ ਪਰ ਬੋਲ ਨਾ ਸਕੀ ।

ਕਵਲ ਦਾ ਦਿਲ ਘਾਊਂ ਮਾਊਂ ਹੋਣ ਲੱਗਾ। ਮਾਲਤੀ ਸ਼ਾਇਦ ਡੋਲੀ ਚੜ੍ਹਣ ਤੋਂ ਬਾਦ ਅੱਜ ਪਹਿਲੀ ਵੇਰਾਂ ਏਨਾ ਰੋਈ। ਸ਼ਾਇਦ ਜਿਸ ਤਰ੍ਹਾਂ ਉਦੋਂ ਉਹ ਮਾਪਿਆਂ ਤੋਂ ਵਿਛੜੀ ਸੀ, ਓਦਾਂ ਹੀ ਅੱਜ ਕੰਵਲ ਤੋਂ ਵਿਛੜ ਰਹੀ ਸੀ ।

ਕੰਵਲ ਦੀਆਂ ਅੱਖਾਂ ਵੀ ਕਿਵੇਂ ਸੁਕੀਆਂ ਰਹਿ ਸਕਦੀਆਂ ਸਨ ? ਪਿਆਰ ਤੋਂ ਬਾਦ ਹੁਣ ਮਾਣ ਦੀ ਵਾਰੀ ਆਈ।

ਕੰਵਲ ਪੁੱਛ ਰਿਹਾ ਸੀ-“ਬੀਬੀ ਭਾਬੀ! ਚੰਗੀ ਭਾਬੀ ! ਦੱਸ ਨਾ ਕੀ ਗੱਲ ਏ ?” ਪਰ ਮਾਲਤੀ ਚੁੱਪ ਸੀ, ਤੇ ਇਹ ਚੁੱਪ ਕੰਵਲ ਲਈ ਅਸਹਿ ਹੁੰਦੀ ਜਾਦੀ ਸੀ ।

ਅੰਤ ਪਿਆਰ ਪਾਸੋਂ ਮਾਣ ਨੂੰ ਹਾਰ ਖਾਣੀ ਪਈ। ਮਾਲਤੀ ਦੇ ਬੁੱਲਾਂ ਤੋਂ ਚੁੱਪ ਦਾ ਜੰਦਰਾ ਖੁੱਲਿਆ-“ਪਹਿਲਾਂ ਦੱਸ, ਤੂੰ ਰਿਹਾ ਕਿਥੇ ਵੇਂ ਸਾਰੀ ਦਿਹਾੜੀ ?”

“ਇਕ ਜ਼ਰੂਰੀ ਕੰਮ ਸੀ ਭਾਬੀ !”

“ਕੀ ਕੰਮ ਸੀ ਇਹੋ ਜਿਹਾ ?”

“ਕੰਮ ?…ਕੰਮ…” ਬੋਲਦਾ ਬੋਲਦਾ ਕੰਵਲ ਫੇਰ ਰੁਕ ਗਿਆ। ਮਾਲਤੀ ਘਬਰਾ ਕੇ ਬੋਲੀ-“ਦਸ ਦਸ ਛੇਤੀ !”

“ਭਾਬੀ! ਮੈਂ ਵਲੰਟੀਅਰਾਂ ਵਿਚ ਨਾਂ ਲਿਖਵਾਇਆ ਹੋਇਆ ਸੀ । ਡਰਦੇ ਮਾਰਿਆਂ ਤੈਨੂੰ ਨਹੀਂ ਸੀ ਦੱਸਿਆ। ਅੱਜ ਉਹਨਾਂ ਦੀ ਮੀਟਿੰਗ ਸੀ। ਕੱਲ੍ਹ ਇਕ ਬੜਾ ਭਾਰੀ ਜਲਸਾ ਹੋਣਾ ਏਂ।”

ਮਾਲਤੀ ਦੇ ਸਾਹਮਣੇ ਫੇਰ ਉਹ ਪਤੀ ਦੇ ਕਹੇ ਵਾਕ ਭਿਆਨਕ ਨਾਚ ਨੱਚਣ ਲੱਗੇ ।

ਕੰਵਲ ਨੇ ਫੇਰ ਪੁੱਛਿਆ—“ਪਰ ਭਾਬੀ ! ਤੂੰ ਅੱਜ ਇਤਨਾ ਰੋਈ ਕਿਉਂ ?”

ਅੱਖਾਂ ਡੁਬਡੁਬਾਂਦੀ ਹੋਈ ਮਾਲਤੀ ਬੋਲੀ—“ਤੂੰ ਮੈਥੋਂ ਪੁੱਛੇ ਬਿਨਾਂ ਕਿਉਂ ਨਾਂ ਲਿਖਾਇਆ ?

“ਭਾਬੀ! ਇਹ ਮੈਂ ਕੋਈ ਮਾੜਾ ਕੰਮ ਤੇ ਨਹੀਂ ਸੀ ਕੀਤਾ। ਦੇਸ਼ ਦੀ ਸੇਵਾ ਸੁਵਾ ਕਰਨੀ ਹਰ ਇਕ ਭਾਰਤੀ ਦਾ ਫ਼ਰਜ ਏ।”

ਮਾਣ ਤੇ ਪਿਆਰ ਭਰੇ ਕ੍ਰੋਧ ਵਿਚ ਮਾਲਤੀ ਬੋਲੀ—“ਮੈਂ ਨਹੀਂ ਜਾਣਦੀ ਸੇਵਾ ਸਾਵਾ ਨੂੰ । ਪਹਿਲਾਂ ਜਾ ਕੇ ਆਪਣਾ ਨਾਂ ਕਟ ਆ, ਫੇਰ ਘਰ, ਵਿਚ ਕਦਮ ਰੱਖੀਂ ।”

“ਪਰ ਭਾਬੀ!” ਕਰੁਣਾ-ਭਾਵ ਨਾਲ ਉਸ ਦੀਆਂ ਅੱਖ ਤੱਕ ਕੇ ਕੰਵਲ ਕਹਿਣ ਲੱਗਾ-“ਤੂੰ ਤਾਂ ਕਦੇ ਮੇਰੇ ਨਾਲ ਗੁੱਸੇ ਨਹੀਂ ਸੈਂ ਹੋਈ” ਕਹਿੰਦਿਆਂ ਕੰਵਲ ਦੇ ਅੱਥਰੂ ਫੁੱਟ ਨਿਕਲੇ ।

ਆਪਣੀ ਸਖ਼ਤੀ ਉਤੇ ਪਛਤਾਂਦਿਆਂ ਮਾਲਤੀ ਉਸ ਦੇ ਮੱਥੇ ਤੇ ਹੱਥ ਫੇਰਦੀ ਹੋਈ ਸਿਸਕੀਆਂ ਲੈਣ ਲੱਗੀ-“ਤੂੰ ਫੜਿਆ ਜਾਵੇਂਗਾ, ਤਾਂ ਮੈਂ ਕੀ ਕਰਾਂਗੀ ਕੰਵਲ ?”

“ਤੇਰੇ ਭਾਪਾ ਜੀ ਕਹਿੰਦੇ ਹਨ।”

“ਕੀ ਕਹਿੰਦੇ ਹਨ ?”

“ਅਖੇ ਅੰਗਰੇਜ਼ ਕਾਂਗਰਸੀਆਂ ਨੂੰ ਫੜ ਕੇ ਕੈਦ ਕਰ ਦੇਣਗੇ।”

“ਓ ਭਾਬੀ!” ਪਿਆਰ ਭਰੇ ਵਿਅੰਗ ਵਿਚ ਉਹ ਬੋਲਿਆ“ਤੂੰ ਬੜੀ ਭੋਲੀ ਏਂ । ਸਾਰੇ ਕਾਂਗਰਸੀਆਂ ਨੇ ਥੋੜ੍ਹੇ ਈ ਫੜਿਆ ਜਾਣਾ ਏਂ । ਸਿਰਫ ਜਿਹੜਾ ਕੋਈ ਮੁਖੀ ਜਾਂ ਕਿਸੇ ਜਲਸੇ ਦਾ ਸਟੇਜ-ਸੈਕ੍ਰੇਟਰੀ ਬਣੇਗਾ ਉਹਨੂੰ ਈ…।”

“ਬਸ ਬਸ” ਬੇਚੈਨੀ ਨਾਲ ਉਸ ਨਾਲ ਉਸ ਦੇ ਸਹਾਮਣੇ ਖੜੀ ਹੋ ਕੇ ਮਾਲਤੀ ਬੋਲੀ-“ਮੈਂ ਨਹੀਂ ਜਾਣਦੀ ਬਹੁਤੀਆਂ ਗੱਲਾਂ । ਜੇ ਤੇਰਾ ਆਪਣੀ ਭਾਬੀ ਨਾਲ ਕੁਝ ਵੀ ਪਿਆਰ ਏ ਤਾਂ ਹੁਣੇ ਜਾ ਕੇ ਅਸਤੀਫਾ ਦੇ ਆ, ਨਹੀਂ ਤੇ ਮੈਂ ਜਾਨ ਦੇ ਦਿਆਂਗੀ।” ਤੇ ਉਹ ਸਾੜ੍ਹੀ ਦੇ ਪੱਲੇ ਨਾਲ ਅੱਖਾਂ ਪੂੰਝਦੀ ਹੋਈ ਕਮਰੇ ‘ਚੋਂ ਬਾਹਰ ਨਿਕਲ ਤੁਰੀ।

ਕੰਵਲ ਨੇ ਝੱਟ ਪੱਟ ਉਠ ਕੇ ਉਹਨੂੰ ਫੜਿਆ। ਉਹ ਮੁੜ ਉਥੇ ਹੀ ਆ ਬੈਠੀ ਕੰਵਲ ਉਸ ਦੀ ਗੋਦ ਵਿਚ ਸਿਰ ਰੱਖ ਕੇ ਬੋਲਿਆ-“ਚੰਗਾ ਭਾਬੀ! ਤੂੰ ਗੁੱਸੇ ਨਾ ਹੋ। ਮੈਂ ਹੁਣੇ ਜਾ ਕੇ ਅਸਤੀਫਾ ਦੇ ਆਉਂਦਾ ਹਾਂ, ਪਰ ਪਹਿਲਾਂ ਰੋਟੀ ਤੇ ਖੁਆ ਤੂੰ ।”

ਮਾਲਤੀ ਦਾ ਮੁਰਝਾਇਆ ਹੋਇਆ ਦਿਲ ਖਿੜ ਗਿਆ। ਉਸ ਦਾ ਸਹਿਮ ਦੂਰ ਹੋ ਗਿਆ। ਕੰਵਲ ਨੂੰ ਇਕ ਵਾਰੀ ਆਪਣੇ ਬਾਂਹ-ਬੰਧਨ ਵਿਚ ਬੰਨ੍ਹ ਕੇ ਉਹ ਉਸ ਦੇ ਪਿਆਰ ਵਿਚ ਗੁੰਮ ਹੋ ਗਈ ।

ਭਾਬੀ ਦੀ ਇਸ ਪਿਆਰ-ਗੋਦੀ ਨੇ ਕੰਵਲ ਦੇ ਦੇਸ਼-ਪ੍ਰੇਮ ਦੇ ਖ਼ਿਆਲ ਨੂੰ ਉਲਟ-ਪੁਲਟ ਕਰ ਦਿੱਤਾ। ਉਸ ਨੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਕਿ ਹੁਣੇ ਜਾ ਕੇ ਵਲੰਟੀਅਰ-ਸ਼ਿਪ ਤੋਂ ਅਸਤੀਫਾ ਦੇ ਆਵਾਂਗਾ। ਮੇਰਾ ਸ੍ਵਰਗ ਮੇਰੀ ਦੇਸ਼-ਸੇਵਾ ਸਭ ਕੁਝ ਮੇਰੀ ਭਾਬੀ ਹੈ।

ਪਰ ਪਿਆਰ-ਮਸਤੀ ਦੀ ਟਹਿਣੀ ਉਤੇ ਝੂਮਦੇ ਇਨ੍ਹਾਂ ਦੁਹਾਂ ਸਵੱਰਗੀ ਪੰਛੀਆਂ ਨੂੰ ਪਤਾ ਨਹੀਂ ਕਿ ਕਿਸ ਵੇਲੇ ਤੋਂ ਕੋਈ ਸ਼ਿਕਾਰੀ ਉਨ੍ਹਾਂ ਉੱਤੇ ਆਪਣੇ ਤੀਰ ਦਾ ਨਿਸ਼ਾਨਾ ਸੋਧੀ ਲੁਕਿਆ ਖੜਾ ਸੀ।

ਨਫ਼ਰਤ ਭਰੇ ਹਾਸੇ ਦੀ ਇਕ ਡਰਾਉਣੀ ਅਵਾਜ਼ ਕਮਰੇ ਵਿਚ ਗੂੰਜ ਉੱਠੀ, “ਵਾਹ ਖੂਬ ਪ੍ਰੇਮ ਦਾ ਨਾਟਕ ਹੋ ਰਿਹਾ ਏ !”

ਬੂਹੇ ਵਿਚ ਪੰਡਤ ਬਾਲ ਮੁਕੰਦ ਖੜਾਂ ਅੱਗ ਉੱਗਲ ਰਿਹਾ ਸੀ। ਉਸ ਦੀਆਂ ਅੱਖਾਂ ਖੂਨੀ ਵਾਂਗ ਲਾਲ ਸਨ।

ਪਵਿੱਤਰ ਹਿਰਦਿਆਂ ਉਤੇ ਅਪਵਿਤ ਦੂਸ਼ਨਾਂ ਦੀ ਬੁਛਾੜ ਪੈਣ ਤੇ ਇਕ ਵਾਰੀ ਸਾਰੇ ਕੋਮਲ ਭਾਵ ਦੱਬੇ ਜਾਂਦੇ ਹਨ, ਪਰ ਦੂਜੇ ਪਲ ਉਹ ਬਿਜਲੀ ਵਾਂਗ ਚਮਕ ਉੱਠਦੇ ਹਨ।

ਇਨ੍ਹਾਂ ਕੁਰੱਖਤ ਤੇ ਅਪਮਾਨ ਭਰੇ ਸ਼ਬਦਾਂ ਨੂੰ ਸੁਣ ਕੇ ਇਕ ਵਾਰੀ ਦੋਵੇਂ ਸੁੰਨ ਹੋ ਗਏ-ਨਿਰਜੀਵ ਤੇ ਬੇ-ਹਰਕਤ।

ਇਸ ਚੁਪ ਤੇ ਸਹਿਮ ਨੇ ਪੰਡਤ ਬਾਲ ਮੁਕੰਦ ਦੇ ਖ਼ਿਆਲਾਂ ਨੂੰ ਹੋਰ ਫੈਲਰਣ ਦਾ ਮੌਕਾ ਦਿੱਤਾ । ਉਹ ਫਿਰ ਭਖਦਾ ਹੋਇਆ ਬੋਲਿਆ-ਐਵੇਂ ਤੇ ਨਹੀਂ ਹਰ ਵੇਲੇ ਕੰਵਲ ਦੇ ਨਾਂ ਦੀ ਮਾਲਾ ਫੇਰਦੀ ਰਹਿੰਦੀ। ਜਦੋਂ ਸੁਣੋ “ਮੇਰਾ ਕੰਵਲ, ਮੇਰਾ ਕੰਵਲ !” ਮੈਂ ਤੇ ਕਈਆਂ ਚਿਰਾਂ ਤੋਂ ਇਸ ਬਦਕਾਰ ਰੰਨ ਦੇ ਚਾਲੇ ਵੇਖ ਰਿਹਾ ਸਾਂ, ਪਰ ਸੋਚਦਾ ਸਾਂ, ਮਾਂ ਡੈਣ ਹੋ ਜਾਵੇਗੀ ਤਾਂ ਪੁੱਤਰਾਂ ਨੂੰ ਥੋੜ੍ਹਾ ਈ ਖਾਣ ਲੱਗ ਪਏਗੀ।”

“ਬੱਸ ਬੱਸ ਭਾਪਾ ਜੀ !” ਕੰਵਲ ਨੇ ਜ਼ਖਮੀ ਸ਼ੇਰ ਵਾਂਗ ਉੱਛਲ ਕੇ ਕਿਹਾ- “ਪਤਾ ਜੇ ਤੁਸੀਂ ਕੀ ਕਹਿ ਰਹੇ ਹੋ? ਮੇਰੀ ਭਾਬੀ ਵਰਗੀ ਦੇਵੀ ਉੱਤੇ…।”

ਗੱਲ ਅਜੇ ਉਸ ਦੇ ਮੂੰਹ ਵਿਚ ਹੀ ਸੀ ਕਿ ਬਾਲ ਮੁਕੰਦ ਦੀ ਪੁੱਠੀ ਚਪੇੜ ਖਾ ਕੇ ਉਹ ਭੁੰਜੇ ਡਿੱਗ ਪਿਆ ਤੇ ਉਸ ਨੇ ਸੁਣਿਆ-“ਦੇਵੀ! ਹਾਂ ਸੱਚੀ ਦੇਵੀ ! ਪਰ ਇਹੋ ਜਿਹੀਆਂ ਦੇਵੀਆਂ ਤੇ ਤੇਰੇ ਵਰਗੇ ਦੇਵਤਿਆਂ ਲਈ ਇਸ ਘਰ ਵਿਚ ਹੁਣ ਕੋਈ ਥਾਂ ਨਹੀਂ। ਜਾਓ ਤੇ ਜਾ ਕੇ ਕਿਸੇ ਚੁਬਾਰੇ ਨੂੰ ਭਾਗ ਲਾਓ ।”

ਚਪੇੜ ਕੰਵਲ ਦੀ ਗਲ੍ਹ ਤੇ ਨਹੀਂ, ਮਾਲਤੀ ਦੇ ਕਲੇਜੇ ਵਿਚ ਵੱਜੀ ਤੇ ਚਪੇੜ ਨਹੀਂ-ਬਰਛੀ ਬਣ ਕੇ।

ਬਾਲ ਮੁਕੰਦ ਦੀਆਂ ਮਾਲਤੀ ਨੂੰ ਕਹੀਆਂ ਹੋਈਆਂ ਗੱਲਾਂ ਨੇ ਕੰਵਲ ਦਾ ਸਾਰਾ ਲਹੂ ਇਕੋ ਵਾਰੀ ਉਬਾਲ ਦਿੱਤਾ ।

ਅੱਖ ਦੇ ਫੋਰ ਵਿਚ ਮਾਲਤੀ ਡਿੱਗੇ ਹੋਏ ਕੰਵਲ ਉੱਤੇ ਜਾ ਕੇ ਵਿਛ ਗਈ ਤੇ ਸਿਸਕਦੀ ਹੋਈ ਬੋਲੀ-“ਹਾਏ ਮੇਰੇ ਕੰਵਲ ਦੀ ਗਲ੍ਹ ਲਾਲ ਕਰ ਦਿੱਤੀ ਜੇ ! ਇਸ ਦੇ ਬਦਲੇ ਮੈਨੂੰ ਕੋਹ ਸੁਟਦੇ, ਵਿਚਾਰੇ ਯਤੀਮ ਨੂੰ ਕਿਉਂ ਮਾਰਿਆ ਜੇ !”

ਬਾਲ ਮੁਕੰਦ ਦੇ ਬਲ ਰਹੇ ਦਿਲ ਉੱਤੇ ਤੇਲ ਦਾ ਕਨਸਤਰ ਉਲੱਦਿਆ ਗਿਆ। ਤੇ ਉਸ ਨੇ ਫੌਲਾਦ ਵਰਗੀ ਸਖ਼ਤੀ ਨਾਲ ਮਾਲਤੀ ਦੀ ਬਾਂਹ ਫੜ ਕੇ ਜ਼ੋਰ ਦੇ ਝਟਕੇ ਨਾਲ ਉਹਨੂੰ ਕੰਵਲ ਦੇ ਸਰੀਰ ਉੱਤੋਂ ਧੂਹ ਕੇ ਦੂਰ ਪੱਟਕਾ ਦਿੱਤਾ ।

ਦਿਲ ਅਤੇ ਸਰੀਰ ਦੀ ਦੁਹਰੀ ਸੱਟ ਨੂੰ ਮਾਲਤੀ ਸਹਾਰ ਨਾ ਸਕੀ- ਉਹ ਡਿੱਗਦੀ ਹੀ ਬੇਹੋਸ਼ ਹੋ ਗਈ।

ਕੰਵਲ ਉੱਠਿਆ । ਭਾਬੀ ਦੇ ਅਪਮਾਨ ਨਾਲ ਉਸ ਦਾ ਦਿਲ ਭੜਥਾ ਹੋ ਰਿਹਾ ਸੀ। ਉਸ ਦੇ ਅੰਗ-ਅੰਗ ਵਿਚੋਂ ਸ਼ਰਾਰੇ ਨਿਕਲ ਰਹੇ ਸਨ, ਪਰ ਮੁਸ਼ਕਲ ਇਹੋ ਕਿ ਸਾਹਮਣੇ ਵੱਡਾ ਭਰਾ ਸੀ। ਭਰਾ ਤੋਂ ਵਧਕੇ ਉਹਦੀ ਸਨੇਹ- ਮੂਰਤ ‘ਭਾਬੀ’ ਦਾ ਪਤੀ।

ਉਹ ਭਰਾ ਦੇ ਪੈਰ ਫੜ ਕੇ ਭਰੇ ਹੋਏ ਗਲੇ ਤੇ ਕੰਬਦੇ ਹੋਏ ਬੁਲ੍ਹਾਂ ਵਿਚੋਂ ਕਹਿਣ ਲੱਗਾ-“ਭਾਪਾ ਜੀ…!”

ਇਕ ਹੋਰ ਚਪੇੜ ਤੇ ਬੂਟ ਦੇ ਠੁਡੇ ਸਣੇ ਬਾਲ ਮੁਕੰਦ ਨੇ ਉੱਤਰ ਦਿੱਤਾ—“ਤੇਰੇ ਦੁਸ਼ਟ ਪਣੇ ਦਾ ਫਲ ਹੈ ਇਹ ਸਾਰਾ।”

“ਮੇਰੇ ਦੁਸ਼ਟ ਪਣੇ ਦਾ ?” ਕੰਵਲ ਨੇ ਸਿੱਧਾ ਤਣ ਕੇ ਕਿਹਾ—“ਜੇ ਮੈਨੂੰ ਤੁਸੀਂ ਇਤਨਾ ਨੀਚ ਸਮਝਦੇ ਓ ਤਾਂ ਮੈਂ ਹੁਣੇ ਇਸ ਘਰ ਵਿਚੋਂ ਨਿਕਲ ਜਾਨਾ ਵਾਂ-ਮੁੜ ਕੇ ਕਦੀ ਮੂੰਹ ਨਹੀਂ ਦਿਖਾਵਾਂਗਾ ਪਰ ਇਤਨੀ ਗੱਲ ਯਾਦ ਰੱਖਣੀ ਕਿ ਇਸ ਦੇਵੀ ਉੱਤੇ ਕੀਤੇ ਅਤਿਆਚਾਰ ਦਾ ਫਲ ਤੁਹਾਨੂੰ…।”

“ਬੱਸ” ਉਸ ਨੂੰ ਗਿੱਚੀ ਤੋਂ ਫੜ ਕੇ ਬੂਹੇ ਵੱਲ ਧੱਕਦਾ ਹੋਇਆ ਬਾਲ ਮੁਕੰਦ ਬੋਲਿਆ—“ਗਿਆਨ ਨਾ ਸਾੜ ਬਹੁਤੇ। ਚਲਾ ਜਾ, ਮੇਰੀਆਂ ਅੱਖਾਂ ਅੱਗੋਂ ਦੂਰ ਹੋ ਜਾ। ਤੈਨੂੰ ਬਹੁਤਾ ਦਰਦ ਏ ਤਾਂ ਲੈ ਜਾ ਨਾਲ ਇਸ ਨੂੰ ਵੀ।”

ਬੂਹਿਓਂ ਬਾਹਰ ਹੋ ਕੇ ਕੰਵਲ ਇਕ ਵਾਰੀ ਫੇਰ ਅੰਦਰ ਤੱਕਿਆ ਤੇ ਕੁੱਝ ਬੋਲਣਾ ਵੀ ਚਾਹਿਆ, ਪਰ ਉਸ ਦੇ ਬੋਲਣ ਤੋਂ ਪਹਿਲਾਂ ਹੀ ਬੂਹੇ ਦੇ ਦੋਵੇਂ ਤਾਕ ਆਪੋ ਵਿਚ ਜ਼ੋਰ ਦੀ ਭਿੜ ਕੇ ਬੰਦ ਹੋ ਗਏ। ਵੱਜਦੇ ਬੂਹੇ ਵਿਚੋ ਉਹ ਚੰਗੀ ਤਰ੍ਹਾਂ ਨਜ਼ਰ ਭਰ ਕੇ ਆਪਣੀ ਬੇਹੋਸ਼ ਭਾਬੀ ਨੂੰ ਵੀ ਨਾ ਤੱਕ ਸਕਿਆ। ਨਿਕਲਦੇ ਹਟਕੋਰੇ ਨੂੰ ਸੀਨੇ ਵਿਚ ਜਜ਼ਬ ਕਰਕੇ ਉਹ ਘਰੋਂ ਨਿਕਲ ਗਿਆ ।

ਮਾਲਤੀ ਨੂੰ ਜਦੋਂ ਹੋਸ਼ ਆਈ ਤਾਂ ਰਾਤ ਹੋ ਚੁਕੀ ਸੀ। ਸਭ ਤੋਂ ਪਹਿਲਾਂ ਉਸ ਨੂੰ ਕੰਵਲ ਦਾ ਖ਼ਿਆਲ ਆਇਆ ਤੇ ਨਾਲ ਹੀ ਉਸ ਦੀ ਬੇ- ਇਜ਼ਤੀ ਦਾ ਵੀ। ਉਸ ਨੂੰ ਧੁੰਦਲੀ ਜਿਹੀ ਅਵਾਜ਼ ਵੀ ਯਾਦ ਆਈ–“ਮੂੰਹ ਨਹੀਂ ਵਿਖਾਵਾਂਗਾ।”

ਕੀ ਉਹ ਗਿਆ ? ਸਦਾ ਲਈ ?” ਸੋਚਦੀ ਹੋਈ ਉਹ ਕੰਵਲ ਦੇ ਕਮਰੇ ਵਿਚ ਗਈ, ਪਰ ਉਹ ਖਾਲੀ ਸੀ।

ਉਹ ਮੁੜ ਆਈ ਤ ਮੁਤ ਹc ੫ ਸਰ੍ਹਾਦ ਆ ਕੇ ਖਲੋ ਗਈ। ਉਹ ਪਤੀ ਨੂੰ ਜਗ੍ਹਾ ਕੇ ਕੁਝ ਕਹਿਣਾ ਚਾਹੁੰਦੀ ਸੀ, ਪਰ ਇਹ ਉਸ ਪਾਸੋ ਨਾ ਹੋ ਸਕਿਆ।

ਉਹ ਮੰਜੇ ਤੇ ਜਾ ਕੇ ਲੰਮੀ ਪੈ ਗਈ, ਪਰ ਇਹ ਉਸ ਲਈ ਤਪਦੇ ਕੜਾਹੇ ਵਿਚ ਲੰਮੇ ਪੈਣ ਦੇ ਤੁੱਲ ਸੀ। ਉਹ ਉੱਠ ਬੈਠੀ ਤੇ ਸੋਚਣ ਲੱਗੀ- ਅੱਗੇ ਵੀ ਕਈ ਵਾਰੀ ਭਰਾ ਦੀ ਮਾਰ ਖਾ ਕੇ ਚਲਾ ਜਾਂਦਾ ਸੀ, ਪਰ ਰਾਤੀਂ ਜ਼ਰੂਰ ਮੁੜ ਆਉਂਦਾ ਸੀ। ਭਾਬੀ ਦੀ ਖਿੱਚ ਉਸ ਨੂੰ ਹਮੇਸ਼ਾਂ ਖਿੱਚ ਲਿਆਉਂਦੀ ਸੀ। ਕੀ ਪਤਾ ਅੱਜ ਵੀ ਆ ਜਾਵੇ। ਪਰ ਅੱਜ ਦਾ ਅਪਮਾਨ ! ਓਹ! ਕੰਵਲ ਹੁਣ ਨਹੀਂ ਆਵੇਗਾ ! ਨਹੀਂ ਆਵੇਗਾ !!

ਫਿਰ ਵੀ ਨਿਰਾਸਤਾ ਦੀ ਕਾਲੀ ਰਾਤ ਵਿਚ ਕਿਸੇ ਵੇਲੇ ਉਸ ਦੀ ਆਸ- ਕਿਰਨ ਚਮਕ ਪੈਂਦੀ ਤੇ ਬਦੋ ਬਦੀ ਉਸ ਦੇ ਕੰਨ ਬਿੜਕਾਂ ਲੈਣ ਲੱਗ ਪੈਂਦੇ।

ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ।

ਕੰਵਲ ਨਾ ਆਇਆ ।

ਦਿਨ ਚੜ੍ਹ ਗਿਆ।

***

ਅੱਜ ਵੀ ਮਾਲਤੀ ਜਾਗੀ ਤੇ ਜਾਗ ਕੇ ਕੰਮ ਧੰਦੇ ਲੱਗ ਗਈ, ਪਰ ਅੱਜ ਮਾਲਤੀ ਕਾਠ ਦੀ ਪੁਤਲੀ ਤੋਂ ਵੱਧ ਕੁਝ ਨਹੀਂ ਸੀ। ਉਸ ਦੀਆਂ ਅੱਖਾਂ ਅੱਗੇ ਹਨੇਰਾ, ਦਿਲ ਵਿਚ ਪਰੇਸ਼ਾਨੀ ਤੇ ਅੰਦਰ ਬਾਹਰ ਵੈਰਾਨੀ ਸੀ।

ਬਿਨਾਂ ਕੋਈ ਗੱਲ ਕੱਥ ਕੀਤਿਆਂ ਤੇ ਬਿਨਾਂ ਖਾਣ ਪੀਣ ਤੋਂ ਪੰਡਤ ਬਾਲ ਮੁਕੰਦ ਓਸੇ ਤਰ੍ਹਾਂ ਭਰਿਆ ਪੀਤਾ ਕਚਹਿਰੀ ਚਲਾ ਗਿਆ। ਮਾਲਤੀ ਨੇ ਨੌਕਰ ਰਾਹੀਂ ਰੋਟੀ ਲਈ ਪੁੱਛ ਭੇਜਿਆ, ਪਰ ਉੱਤਰ ਮਿਲਿਆ—ਭੁੱਖ ਨਹੀਂ।”

ਮਾਲਤੀ ਨਾ ਪਤੀ ਦੇ ਸਾਹਮਣੇ ਆਈ ਤੇ ਨਾ ਹੀ ਕੁਝ ਬੋਲੀ । ਉਹ ਕਲ੍ਹ ਸਵੇਰ ਤੋਂ ਭੁੱਖੀ ਸੀ।

“ਰਾਤੀਂ ਵਿਚਾਰਾ ਕਿੱਥੇ ਸੁੱਤਾ ਹੋਵੇਗਾ ਇਸ ਸਰਦੀ ਵਿਚ? ਕਪੜਾ ਵੀ ਭਾਰਾ ਉਸ · ਕੋਲ ਕੋਈ ਨਹੀਂ ਸੀ। ਖ਼ਬਰੇ ਗ਼ਰੀਬ ਸਾਰੀ ਰਾਤ ਪਾਲੇ ਠਰਦਾ ਰਿਹਾ ਹੋਵੇ ! ਬਦਨਸੀਬ ਨੂੰ ਰੋਟੀ ਵੀ ਖ਼ਬਰੇ ਜੁੜੀ ਹੋਈ ਏ ਕਿ तीं…।

ਸਾਰਾ ਦਿਨ ਉਹ ਇਨ੍ਹਾਂ ਹੀ ਸੋਚਾਂ ਵਿਚ ਗਲਤਾਨ ਹਰੀ । ਦਿਨ ਬੀਤਦੇ ਗਏ-ਰਾਤਾਂ ਲੰਘਦੀਆਂ ਗਈਆਂ-ਉਡੀਕ ਵਧਦੀ ਗਈ। ਪਰ ਕੰਵਲ ?

ਦੁਪਹਿਰਾਂ ਦਾ ਵੇਲਾ ਸੀ ਜਦ ਦੂਰੋਂ ਦੂਰੋਂ ਬਜ਼ਾਰ ਦੇ ਪਰਲੇ ਸਿਰੇ ਵਲੋਂ ਉਸ ਨੂੰ ਬੈਂਡ ਵਾਜੇ ਦੀ ਅਵਾਜ਼ ਸੁਣਾਈ ਦਿੱਤੀ। ਇਸੇ ਵੇਲੇ ਉਸ ਦੀ ਗੁਆਂਢਣ ਸ਼ਕੁੰਤਲਾ ਭੱਜੀ ਆਈ ਤੇ ਅਫਸੋਸ ਭਰੀ ਅਵਾਜ਼ ਵਿਚ ਮਾਲਤੀ ਨੂੰ ਕਹਿਣ ਲੱਗੀ-“ਕੰਵਲ ਫੜਿਆ ਗਿਆ ।”

“ਫੜਿਆ ਗਿਆ ?”

“ਹਾਂ, ਉਸ ਦਾ ਜਲੂਸ ਆ ਰਿਹਾ…।”

“ਕਿੱਥੇ ?”

“ਏਧਰੋਂ ਈ ਲੰਘੇਗਾ-ਵੇਖਾਂ ਵਾਜੇ ਦੀ ਅਵਾਜ਼ ਪਈ ਆਉਂਦੀ ।”

ਮਾਲਤੀ ਇਕੋ ਸਾਹ ਪੌੜ੍ਹੀਆਂ ਉਤਰ ਗਈ।

ਜਲੂਸ ਵਿਚ ਬੇ ਓੜਕ ਭੀੜ ਸੀ। ਅੱਗੇ-ਅੱਗੇ ਬੈਂਡ ਤੇ ਉਸ ਦੇ ਪਿੱਛੇ ਵਾਲੰਟੀਅਰਾਂ ਦੀਆਂ ਟੋਲੀਆਂ ਕੌਮੀ ਗੀਤ ਗਾਂਦੀਆਂ ਆ ਰਹੀਆਂ ਸਨ ਉਹਨਾਂ ਦੇ ਵਿਚਾਲੇ ਸੀ ਸਿਹਰਿਆ ਨਾਲ ਲੱਦਿਆਂ ਹੋਇਆਂ ਕੰਵਲ ।

ਇਸ ਉਤਸ਼ਾਹ ਦੇ ਸਮੇਂ ਵੀ ਕੰਵਲ ਦਾ ਦਿਲ ਧੜਕ ਰਿਹਾ ਸੀ। ਜਿਉਂ ਜਿਉਂ ਉਸ ਦਾ ਘਰ ਨੇੜੇ ਆਉਂਦਾ ਜਾਂਦਾ ਸੀ, ਉਸ ਦੀ ਤਬੀਅਤ ਬੇਚੈਨ ਹੁੰਦੀ ਜਾਂਦੀ ਸੀ। ਉਸ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਸੀ ਕਿ ਜੇਲ੍ਹ ਜਾਣ ਤੋਂ ਪਹਿਲਾਂ ਉਹ ਆਪਣੀ ਭਾਬੀ ਨੂੰ ਚਰਨ ਬੰਧਨਾ ਨਹੀਂ ਕਰ ਸਕਿਆ ।

ਘਰ ਦੇ ਨੇੜੇ ਪਹੁੰਚ ਕੇ ਦੂਰੋਂ ਹੀ ਕੰਵਲ ਦੀ ਨਜ਼ਰ ਆਪਣੇ ਦੋ- ਛੱਤੇ ਮਕਾਨ ਦੀਆਂ ਬਾਰੀਆਂ ਵੱਲ ਪਈ।

ਪਰ ਜਿਉ ਹੀ ਜਲੂਸ ਖੜ੍ਹਾ ਅਗ ਪੁੱਜਾ ਕੰਵਲ ਦੀ ਨਜ਼ਰ ਆਪਣੀ ਭਾਬੀ ਤੇ ਪਈ, ਜਿਹੜੀ ਹੱਥ ਵਿਚ ਸਿਹਰਾ ਲਈ ਦਲੀਜ ਵਿਚ ਖੜੀ मी।

ਜਲੂਸ ਠਹਿਰ ਗਿਆ—ਨਾਹਰਿਆਂ ਦੀ ਗੂੰਜ ਨੇ ਅਕਾਸ਼ ਹਿਲਾ ਦਿੱਤਾ- ਪੰਡਤ ਕੰਵਲ ਕਿਸ਼ੋਰ ਜ਼ਿੰਦਾਬਾਦ !”

ਭਾਬੀ ਦੇ ਹੱਥ ਵਿਚ ਸਿਹਰਿਆਂ ਦਾ ਵੇਖਣਾ ਸੀ ਕਿ ਕੰਵਲ ਦਾ ਦਿਲ ਛਲਕ ਪਿਆ ।

ਲਾਈ । ਜਲੂਸ ਵਿਚੋਂ ਨਿਕਲ ਕੇ ਕੰਵਲ ਨੇ ਭਾਬੀ ਦੀ ਚਰਨ-ਧੂੜ ਮੱਥੇ ਨੂੰ

ਮਾਲਤੀ ਨੇ ਕੰਵਲ ਨੂੰ ਜੱਫੀ ਵਿਚ ਲਿਆ ਤੇ ਉਸ ਦੇ ਮੱਥੇ ਤੇ ਲੱਗੀ ਹੋਈ ਧੂੜ ਨੂੰ ਆਪਣੇ ਬੁੱਲ੍ਹਾਂ ਵਿਚ ਜਜ਼ਬ ਕਰ ਲਿਆ। ਫਿਰ ਸਿਹਰਾ ਉਸ ਦੇ ਗਲ ਵਿਚ ਪਾਂਦੀ ਹੋਈ ਬੋਲੀ “ਜਾਹ ਵੀਰ, ਭਾਰਤ ਮਾਤਾ ਦੀ ਸੇਵਾ…।” ਉਸ ਦਾ ਗਲਾ ਭਰ ਆਇਆ ਤੇ ਇਸ ਤੋਂ ਅੱਗੇ ਉਹ ਬੋਲ ਨਾ ਸਕੀ।

ਕੰਵਲ ਦੇ ਦਿਲ ਦੀਆਂ ਪੱਤੀਆਂ, ਮਾਲਤੀ ਦੇ ਤਰੇਲ-ਅੱਥਰੂਆਂ ਨਾਲ ਹਰੀਆਂ ਹੋ ਰਹੀਆਂ ਸਨ।

ਭਾਬੀ ਦੇ ਅਪਮਾਨ ਦੀ ਕੁਝ ਚਿਰ ਤੋਂ ਭੁੱਲ ਚੁੱਕੀ ਯਾਦ ਕੰਵਲ ਦੇ ਦਿਲ ਵਿਚ ਸੱਜਰੀ ਹੋ ਆਈ । ਉਹ ਆਪਣੇ ਹਿਰਦੇ ਦੇ ਹੜ੍ਹ ਨੂੰ ਔਖਿਆਈ ਨਾਲ ਰੋਕਦਾ ਹੋਇਆ ਬੋਲਿਆ—“ਭਾਬੀ! ਮੈਂ ਤੇਰਾ ਹੁਕਮ ਨਹੀਂ ਮੰਨਿਆ, ਮੈਂ ਤੇਰੇ ਨਾਲ ਇਕਰਾਰ ਕੀਤਾ ਸੀ ਕਿ ਅਸਤੀਫਾ…।”

“ਨਹੀਂ ਵੀਰ !” ਮਾਲਤੀ ਵਿਚੋਂ ਹੀ ਬੋਲੀ-“ਹੁਣ ਇਸ ਦੀ ਲੋੜ ਨਹੀਂ । ਮੈਂ ਤੈਨੂੰ ਸਗੋਂ ਆਪ ਕਹਿ ਕੇ ਭੇਜਦੀ। ਜਿਸ ਵੇਲੇ ਮੈਂ ਤੈਨੂੰ ਰੋਕਿਆ ਸੀ, ਇਸ ਘਰ ਵਿਚ ਤੇਰੇ ਲਈ ਥਾਂ ਸੀ, ਪਰ…।” ਮਾਲਤੀ ਫੇਰ ਉਹੀ ਹਾਲ ।

“ਭਾਬੀ !” ਕੰਵਲ ਬੋਲਿਆ-“ਮੈਂ ਜੇਲ੍ਹ ਵਿਚ ਜਾ ਕੇ ਬੜਾ ਖੁਸ਼ ਰਹਿੰਦਾ, ਜੇ ਮੈਨੂੰ ਤਸੱਲੀ ਹੁੰਦੀ ਕਿ ਭਾਬੀ ਸੁੱਖੀ ਹੈ।”

“ਮੈਂ ਆਪਣੇ ਵੀਰੇ ਦੀ ਖ਼ਾਤਰ ਜੀਵਾਂਗੀ-ਆਪਣੇ ਸੁੱਖੀ-ਲੱਧੇ ਦੀ ਯਾਦ ਮੈਨੂੰ ਸੁਖੀ ਰੱਖੇਗੀ।”

“ਭਾਬੀ! ਤੇਰਾ ਅਪਮਾਨ ਕੀਤਾ ਗਿਆ ਸੀ। ਸਿਰਫ ਇਹੋ ਦੁੱਖ ਹੈ ਜਿਸ ਨੂੰ ਮੇਰਾ ਦਿਲ ਬਰਦਾਸ਼ਤ ਨਹੀਂ ਕਰ ਸਕਦਾ ।”

“ਮੇਰਾ ਅਪਮਾਨ ? ਕੰਵਲ ! ਇਕ ਸਤੀ ਦਾ ਅਪਮਾਨ ਕੌਣ ਕਰ ਸਕਦਾ ਏ? ਮੈਂ ਉਨ੍ਹਾਂ ਨੂੰ ਖਿਮਾ ਕਰ ਦਿੱਤਾ ਏ। ਮੇਰਾ ਨਹੀਂ, ਉਨ੍ਹਾਂ ਨੇ ਆਪਣਾ ਹੀ ਅਪਮਾਨ ਕੀਤਾ ਹੈ।”

ਕੰਵਲ ਦਾ ਦਿਲ ਗਦ-ਗਦ ਹੋ ਗਿਆ। ਭਾਬੀ ਵਿਚ ਏਨੀ ਸਹਿਨ- ਸ਼ੀਲਤਾ ਹੈ ! ਇਤਨਾ ਆਤਮ-ਗੌਰਵ ! ਇਹ ਉਸ ਨੂੰ ਅੱਜ ਪਹਿਲੀ ਵੇਰਾਂ ਪਤਾ ਲੱਗਾ । ਉਸ ਨੇ ਇਕ ਵਾਰ ਫੇਰ ਭਾਬੀ ਨੂੰ ਪ੍ਰਨਾਮ ਕੀਤੀ ਤੇ ਇਸ ਬਦਲੇ ਰੱਜਵਾਂ ਪਿਆਰ ਤੇ ਭਰਵੀਆਂ ਅਸੀਸਾਂ ਲੈ ਕੇ ਆਪਣੇ ਰਸਤੇ ਤੁਰ ਪਿਆ ।

ਨਾਹਰੇ ਫੇਰ ਗੂੰਜ ਉਠੇ—ਬੀਬੀ ਮਾਲਤੀ ਦੇਵੀ ਜ਼ਿੰਦਾਬਾਦ! ਪੰਡਤ ਕੰਵਲ ਕਿਸ਼ੋਰ ਜ਼ਿੰਦਾਬਾਦ !”

ਜਲੂਸ ਚਲਾ ਗਿਆ—ਕੰਵਲ ਚਲਾ ਗਿਆ, ਪਰ ਮਾਲਤੀ ਖੜੀ ਸੀ। ਇਸ ਵੇਲੇ ਉਸ ਦੀਆਂ ਅੱਖਾਂ ਵਿਚ ਹੰਝੂ ਨਹੀਂ ਸਨ, ਦਿਲ ਵਿਚ ਗ਼ਮ ਨਹੀਂ ਸੀ, ਨਾ ਹੀ ਖ਼ਿਆਲਾਂ ਵਿਚ ਨਿਰਾਸਤਾ।

ਪਰਭਾਤ ਦਾ ਸੁਪਨਾ

ਮਾਸਟਰ ਕਿਰਪਾ ਰਾਮ ਦਾ ਅਸ਼ਾਵਾਦ ਕੁਝ ਸ਼ੇਖ-ਚਿੱਲੀਆਨਾ ਕਿਸਮ ਦਾ ਸੀ। ਉਸ ਦੀ ਆਸ਼ਾ ਦਾ ਕੇਂਦਰ ਵੀ ਬੜਾ ਅਜੀਬ ਸੀ ਕਦੀ ਕਿਸੇ ਸਮੇਂ ਉਸ ਨੇ ਜੰਗੀ ਕਰਜ਼ੇ ਦੇ ਤੀਹਾਂ ਚਾਲੀਆਂ ਰੁਪਿਆ ਦੇ ਬਾਂਡ ਖ਼ਰੀਦੇ ਸਨ। ਉਸ ਨੂੰ ਪੱਕਾ ਯਕੀਨ ਸੀ ਕਿ ਜ਼ਰੂਰ ਉਸ ਦਾ ਇਨਾਮ ਨਿਕਲੇਗਾ। ਏਸੇ ਇਨਾਮ ਦੀ ਉਮੀਦ ਉੱਤੇ ਉਹ ਆਪਣੇ ਭਵਿਸ਼ ਦੇ ਉਚੇ ਉਚੇ ਮਹੱਲ ਉਸਾਰਦਾ ਰਹਿੰਦਾ ਸੀ ।

ਸ਼ੁਰੂ ਸ਼ੁਰੂ ਵਿਚ ਜਦ ਮੈਂ ਪਠਾਨਕੋਟ ਦੇ ਇਕ ਸਕੂਲ ਵਿਚ ਟੀਚਰ ਲੱਗਾ ਤਾਂ ਮਾਸਟਰ ਕਿਰਪਾ ਰਾਮ ਨਾਲ ਮੇਰੀ ਮੁੱਢਲੀ ਜਾਣ ਪਛਾਣ ਹੋਈ। ਪਹਿਲਾਂ ਪਹਿਲ ਤਾਂ ਉਹ ਕੁਝ ਸਨਕੀ ਜਿਹਾ ਜਾਪਿਆ, ਪਰ ਥੋੜ੍ਹੇ ਦਿਨਾਂ ਵਿਚ ਹੀ ਉਹ ਮੈਨੂੰ ਚੰਗਾ ਚੰਗਾ ਲਗਣ ਲੱਗ ਪਿਆ। ਉਸ ਵਿਚ ਹੋਰ ਵੀ ਅਨੇਕਾਂ ਗੁਣ ਸਨ, ਪਰ ਉਸ ਦੇ ਜਿਸ ਗੁਣ ਨੇ ਉਸ ਵੱਲ ਮੈਨੂੰ ਵਧੇਰੇ ਖਿਚਿਆ, ਉਹ ਸੀ ਉਸ ਦੀ ਜ਼ਿੰਦਾ ਦਿੱਲੀ। ਘਰ ਵਿਚ ਤੰਗੀ ਹੋਵੇ, ਜੇਬ ਵਿਚ ਭਾਵੇਂ ਕੱਚੀ ਕੌਡੀ ਨਾ ਹੋਵੇ, ਉਹ ਸਦਾ ਆਪਣੇ ਰੰਗ ਵਿਚ ਮਸਤ ਰਹਿੰਦਾ ।

ਤਨਖ਼ਾਹ ਸਾਡੀ ਦੋਹਾਂ ਦੀ ਲਗਪਗ ਇਕੋ ਜਿੰਨੀ ਸੀ—ਚਾਲੀ ਪੰਤਾਲੀ ਰੁਪਏ ! ਤੇ ਏਨੇ ਪੈਸਿਆਂ ਨਾਲ ਉਸ ਵਰਗੇ ਵੱਡ-ਪਰਵਾਰੇ ਦਾ ਬਣਦਾ ਵੀ ਕੀ ਸੀ। ਅਸੀਂ ਤਾਂ ਭਲਾ ਦੋਵੇਂ ਮੀਆਂ ਬੀਵੀ ਸੀ, ਪਰ ਮਾਸਟਰ ਜਿਸ ਦੇ ਤਿੰਨ ਬੱਚੇ ਸਨ, ਏਨੀ ਥੋੜ੍ਹੀ ਰਕਮ ਨਾਲ ਕੀਕਣ ਗੁਜ਼ਾਰਾ ਕਰਦਾ ਹੋਵੇਗਾ ਕਦੀ ਉਸ ਨੇ ਸੌ ਰੁਪਏ ਦਾ ਕਰਜ਼ਾ ਚੁਕਿਆ ਸੀ ਤੇ ਜਿਹੜਾ ਸੁੰਦਾ ਸੂੰਦਾ ਇਸ ਵੇਲੇ ਚਾਰ ਸੌ ਤੋਂ ਵੀ ਟੱਪ ਗਿਆ ਸੀ। ਪਰ ਨਾਲ ਹੀ ਮਾਸਟਰ ਬੜੀ ਐਂਠ ਨਾਲ ਕਹਿੰਦਾ, “ਬਾਂਡਾਂ ਦਾ ਇਨਾਮ ਆਉਣ ਦੀ ਢਿੱਲ ਹੈ ਕਿ ਮੱਥੇ ਮਾਰਾਂਗਾ ਸੂ, ਕਦੀ ਸੱਕੇ ਪਿਉ ਦੀ ਕਾਣ ਨਹੀਂ ਸਹੀ, ਉਸ ਨੂੰ ਕੀ ਜਾਣਨਾ ਵਾਂ ਤਪੜ-ਘਸੀਟੇ ਜਿਹੇ ਨੂੰ ਮੈਂ !”

ਕਈ ਟੀਚਰਾਂ ਨੇ ਉਸ ਦਾ ਨਾਂ ‘ਮਿਸਟਰ ਰੇਡੀਓ’ ਪਾਇਆ ਹੋਇਆ ਸੀ, ਜਿਨ੍ਹਾਂ ਦੀ ਰੀਸੇ ਕਈ ਮੁੰਡੇ ਵੀ, ਉਸ ਨੂੰ ਪਿੱਛੋਂ ਕੰਡੀ ਏਸੇ ਨਾਂ ਨਾਲ ਪੁਕਾਰਦੇ ਸਨ ।

ਪਹਿਲੋਂ ਤਾਂ ਮੈਨੂੰ ਉਸ ਦੇ ਏਸ ਉਪਨਾਮ ਬਾਰੇ ਸਮਝ ਨਾ ਆਈ, ਪਰ ਮਗਰੋਂ ਛੇਤੀ ਹੀ ਪਤਾ ਲੱਗ ਗਿਆ ਕਿ ਉਸ ਨੂੰ ਰੇਡੀਓ ਕਿਉਂ ਕਿਹਾ ਜਾਂਦਾ ਸੀ । ਉਹ ਬੋਲਦਾ ਜ਼ਿਆਦਾ ਸੀ ਤੇ ਬਹਿਸ ਦਾ ਗੁਣ ਤਾਂ ਉਸਨੂੰ ਜਿਵੇਂ ਗੁੜ੍ਹਤੀ ਵਿਚ ਮਿਲਿਆ ਸੀ । ਤੁਸੀਂ ਕੋਈ ਨਿਗੂਣੀ ਤੋਂ ਨਿਗੂਣੀ ਗੱਲ ਕਰੋ, ਉਹ ਖਿੱਚ ਘਸੀਟ ਕੇ ਗੱਲ ਨੂੰ ਬਹਿਸ ਦੇ ਖਰਾਦ ਤੇ ਜਾ ਚਾੜ੍ਹੇਗਾ ਤੇ ਫਿਰ ਤਦ ਤੀਕ ਪਿੱਛਾ ਨਹੀਂ ਛੱਡੇਗਾ, ਜਦ ਤੀਕ ਉਸ ਗੱਲ ਦੇ ਪੱੜਛੇ ਨਾ ਉੱਡ ਜਾਣ ।

ਇਸ ਤੋਂ ਛੁੱਟ ਉਸ ਦਾ ਕੱਦ ਬੁੱਤ ਵੀ ਕਿਸੇ ਹੱਦ ਤੀਕ ਰੇਡੀਓ ਨਾਲ ਮਿਲਦਾ ਜੁਲਦਾ ਸੀ—ਗੋਲ ਮਟੋਲ ਤੇ ਹੇਠੋਂ ਉਤੋਂ ਮੁਰੱਬਾ । ਜਿੰਨੀ ਉਸਦੀ ਜ਼ਬਾਨ ਤੇਜ਼ ਸੀ, ਲੱਤਾਂ ਓਦੂੰ ਵੀ ਤੇਜ਼ ਸਨ।

ਹੁੰਦਿਆਂ ਹੁੰਦਿਆਂ ਸਾਡੀ ਜਾਣ ਪਛਾਣ ਦੋਸਤੀ ਤੇ ਦਰਜੇ ਤੱਕ ਜਾ ਪਹੁੰਚੀ। ਇਸ ਦਾ ਸਬੱਬ ਇਕ ਹੋਰ ਵੀ ਸੀ-ਸਾਡੀ ਰੋਜ਼ ਦੀ ਸੈਰ ਤੇ ਹਫਤਾਵਾਰੀ ਪਿਕਨਿਕ । ਮਹੀਨੇ ਮਗਰੋਂ ਤਨਖ਼ਾਹ ਜਿਸ ਦਿਨ ਮਿਲੇ ਉਸ ਤੋਂ ਅਗਲੇ ਦਿਨ ਸਾਡਾ ‘ਐਸ਼’ ਦਾ ਪ੍ਰੋਗਰਾਮ ਵੀ ਹੁੰਦਾ ਸੀ।

‘ਐਸ਼’ ਤੋਂ ਕੋਈ ਰਈਸਾ ਨਵਾਬਾਂ ਵਾਲੀ ‘ਅੱਯਾਸ਼ੀ’ ਨਾ ਸਮਝਿਆ ਜਾਵੇ । ਇਹ ਇਕ ਲੰਮੀ ਸੈਰ ਤੋਂ ਸ਼ੁਰੂ ਹੋ ਕੇ ਨੌਂ ਆਨਿਆਂ ਦੀ ਪਿਕਚਰ ਉੱਤੇ ਜਾ ਕੇ ਖ਼ਤਮ ਹੋ ਜਾਇਆ ਕਰਦੀ ਸੀ। ਤੇ ਇਸ ਵਿਚ ਸਾਨੂੰ ਜੋ ਸੁਆਦ ਆਉਂਦਾ ਉਹ ਸ਼ਾਇਦ ਕਿਸੇ ਮਹਾਰਾਜੇ ਨੂੰ ਵੀ ਨਹੀਂ ਆਇਆ ਹੋਵੇਗਾ।

ਅਖ਼ੀਰ ਅਸੀਂ ਸੈਰ ਨੂੰ, ਨਹੀਂ ‘ਐਸ਼’ ਨੂੰ ਨਿਕਲੇ। ਪ੍ਰੋਗਰਾਮ ਸੀ ਚੱਕੀ ਦੇ ਪੁਲ ਦਾ, ਜੋ ਕਾਫ਼ੀ ਲੰਮਾ ਪੈਂਡਾ ਸੀ। ਮੈਂ ਬਥੇਰਾ ਚਿੱਲਾਇਆ ਕਿ ਟਾਂਗਾ ਕਰ ਲਿਆ ਜਾਵੇ, ਰੁਪਏ ਸਵਾ ਰੁਪਏ ਦੀ ਕਿਹੜੀ ਗੱਲ ਹੈ, ਕੱਲ ਹੀ ਤਾਂ ਤਨਖਾਹ ਮਿਲੀ ਹੈ। ਪਰ ਮਾਸਟਰ ਨੇ ਜਿਉਂ ਕਫ਼ਾਇਤ- ਸ਼ਆਰੀ ਉਤੇ ਲੈਕਚਰ ਸ਼ੁਰੂ ਕੀਤਾ ਕਿ ਮੀਲ ਸਵਾ ਮੀਲ ਦੀ ਦੂਰੀ ਤੱਕ ਜਾ ਕੇ ਕਿਤੇ ਉਸ ਦਾ ਲੈਕਚਰ ਖ਼ਤਮ ਹੋਇਆ। ਮੈਨੂੰ ਉਸ ਨੇ ਲਾ-ਜਵਾਬ ਹੀ ਨਹੀਂ, ਕਾਇਲ ਵੀ ਕਰ ਲਿਆ ਕਿ ਸੱਚ ਮੁੱਚ ਸਾਨੂੰ ਪੈਸੇ ਦੀ ਪੂਰੀ ਪੂਰੀ ਕਦਰ ਕਰਨੀ ਚਾਹੀਦੀ ਹੈ । ਅਸੀਂ ਜੇ ਏਨੀ ਕੁ ਖੇਚਲ ਤੋਂ ਬਚਣ ਲਈ ਟਾਂਗਿਆਂ ਉੱਤੇ ਰੁਪਏ ਫੂਕਣ ਲੱਗ ਪਵਾਂਗੇ ਤਾਂ ਸਾਡੀ ਸੰਤਾਨ ਉੱਤੇ, ਸਾਡੀ ਸੰਸਕ੍ਰਿਤੀ ਉੱਤੇ, ਸਾਡੇ ਦੇਸ਼ ਤੇ ਕੌਮ ਉੱਤੇ, ਇਸ ਦਾ ਕਿੰਨਾ ਖ਼ਤਰਨਾਕ ਅਸਰ ਪਵੇਗਾ ।

ਮੁਕਦੀ ਗੱਲ, ਘੋੜਿਆਂ ਖੱਚਰਾਂ ਤੇ ਲਸ਼ਕਰਾਂ ਵਿਚੋਂ ਰਾਹ ਬਣਾਂਦੇ ਮਿਲਟਰੀ ਦੇ ਟਰੱਕ ਤੇ ਲਾਰੀਆਂ ਤੋਂ ਬਚਦੇ ਬਚਾਂਦੇ ਤੇ ਰੱਜਵਾਂ ਘੱਟਾ ਫਕਦੇ ਹੋਏ ਅਖੀਰ ਅਸੀਂ ਚੱਕੀ ਦੇ ਪੁੱਲ ਤੇ ਜਾ ਹੀ ਅਪੜੇ ।

. ਸਾਰਾ ਦਿਨ ਖੂਬ ਐਸ਼ ਕੀਤੀ—ਠੰਢੀਆਂ ਛਾਵਾਂ ਮਾਣੀਆਂ, ਦਰਿਆ ਵਿਚ ਤਾਰੀਆਂ ਲਾਈਆਂ, ਪਰਾਉਂਠੇ ਛਕੇ, ਘਰਾਟਾਂ ਦੀ ਮੌਜ ਵੇਖੀ। ਤੇ ਸਭ ਤੋਂ ਵੱਡੀ ਚੀਜ਼ ਮਾਸਟਰ ਕਿਰਪਾ ਰਾਮ ਦੀ ਜੀਵਨੀ ਦੇ ਅਨੇਕ ਸੁਆਦਲੇ ਕਿੱਸੇ ਸੁਣੇ । ਨਾਲ ਹੀ ਕਈਆਂ ਵੱਖੋ ਵੱਖ ਵਿਸ਼ਿਆਂ ਉੱਤੇ ਉਸ ਦੇ ਲੈਕਚਰ ਵੀ ਹੋਏ । ਗਰਮੀ ਭਾਵੇਂ ਕੜਾਕੇ ਦੀ ਪੈ ਰਹੀ ਸੀ, ਪਰ ਸੈਰ ਦਾ ਸੁਆਦ ਵਾਹਵਾ ਆਇਆ ।

ਵਾਪਸੀ ਤੇ ਜਦੋਂ ਮਾਸਟਰ ਕਿਰਪਾ ਰਾਮ ਦਾ ਓਹੀ ਕਫ਼ਾਇਤ-ਸ਼ਆਰੀ ਵਾਲਾ ਲੈਕਚਰ ਫੇਰ ਸ਼ੁਰੂ ਹੋਇਆ ਤਾਂ ਸੱਚੀ ਗੱਲ ਮੇਰੇ ਤਾਂ ਮਾਪੇ ਮਰ ਗਏ। ਇਕ ਸਾਰੇ ਦਿਨ ਦੀ ਥਕਾਵਟ, ਦੂਜਾ ਲੋਹੜੇ ਦੀ ਗਰਮੀ । ਕਦਮ ਪੁਟਣ ਨੂੰ ਵੱਢਿਆ ਰੂਹ ਨਾ ਕਰੇ, ਪਰ ਉਸ ਵੱਡੇ ਫਿਲਾਸਫ਼ਰ ਦੀ ਲੈਕਚਰਬਾਜੀ ਅੱਗੇ ਮੇਰੀ ਪੇਸ਼ ਕੋਈ ਨਾ ਜਾ ਸਕੀ। ਝੱਖ ਮਾਰ ਕੇ ਉਸ ਗਿੱਠੂ ਜਿਹੇ ਦੇ ਨਾਲ ਲੱਤਾਂ ਘਸੀਟਣੀਆਂ ਹੀ ਪਈਆਂ।

ਪੁਲ ਤੋਂ ਟੁਰ ਕੇ ਅਸੀਂ ਅੱਧ ਕੁ ਮੀਲ ਦੀ ਵਾਟ ਤੇ ਪੁੱਜੇ ਸਾਂ ਕਿ ਪਿਛੋਂ ਸਾਈਕਲ ਦੀ ਘੰਟੀ ਖੜਕਾਂਦਾ ਹੋਇਆ ਇਕ ਬੰਦਾ ਸਾਡੇ ਲਾਗਿਓਂ ਨਿਕਲ ਗਿਆ, ਤੇ ਜਾਂਦਾ ਜਾਂਦਾ ਉੱਚੀ ਦੇ ਕੇ ਮੇਰੇ ਸਾਥੀ ਨੂੰ ਕਹਿ ਗਿਆ “ਮਾਸਟਰ ਜੀ, ਤੁਹਾਡਾ ਇਕ ਲਫ਼ਾਫ਼ਾ ਆਇਆ ਹੋਇਆ ਹੈ, ਭਲਕੇ ਘਰੇ ਰਹਿਣਾ, ਸਵੇਰੇ ਦਸ ਵਜੇ ।” ਇਹ ਡਾਕੀਆ ਸੀ ਸਾਡੇ ਇਲਾਕੇ ਦਾ।

“ਲਫ਼ਾਫ਼ਾ ? ਮੇਰਾ ਲਫ਼ਾਫ਼ਾ? ਮਿਸਟਰ, ਕੀ ਨਾਂ ਏ ਤੇਰਾ, ਓ ਗੱਲ ਤੇ ਸੁਣ ਜਾ…ਏ ਮੈ ਕਿਹਾ.!” ਮਾਸਟਰ ਉੱਚੀ ਉੱਚੀ ਚਿਲਾਂਦਾ ਰਿਹਾ ਪਰ ਸਾਈਕਲ ਸਵਾਰ ਰੁਕਿਆ ਨਹੀਂ। ਇਕ ਤਾਂ ਉਹ ਥਾਂ ਬੜਾ ਢਾਲੂ ਸੀ- ਬਾਈ-ਸਿਕਲ ਨੂੰ ਰੋਕਣਾ ਉਂਜ ਹੀ ਮੁਸ਼ਕਲ ਸੀ, ਦੂਜਾ ਸਾਈਕਲ ਸਵਾਰ ਸ਼ਾਇਦ ਜਲਦੀ ਵਿਚ ਸੀ।

ਤੇ ਮੈਂ ਵੇਖਿਆਂ ਲਫ਼ਾਫ਼ੇ ਦਾ ਨਾਂ ਸੁਣਦਿਆਂ ਹੀ ਮੇਰਾ ਸਾਥੀ ਖੁਸ਼ੀ ਨਾਲ ਪਾਗ਼ਲ ਜਿਹਾ ਹੋ ਉਠਿਆ। ਉਹ ਹਉਂਕਦਾ ਤੇ ਥਥਲਾਂਦਾ ਹੋਇਆ ਬੋਲਿਆ- “ਵੇਖਿਆ ਈ ਭਾਪਾ! ਕੱਲ੍ਹ ਮੈਂ ਤੈਨੂੰ ਕਿਹਾ ਸੀ ਨਾ, ਪਰਭਾਤ ਦਾ ਸੁਪਨਾ ਕਦੀ ਝੂਠਾ ਨਹੀਂ ਹੁੰਦਾ। ਮੇਰਾ ਦਿਲ ਘੜੀ ਮੁੜੀ ਕਹਿੰਦਾ ਸੀ ਕਿ ਐਤਕੀਂ ਇਨਾਮ ਜ਼ਰੂਰ ਆਵੇਗਾ। ਭਾਵੇਂ ਸੂਰਜ ਐਧਰੋਂ ਦਾ ਐਧਰ ਚੜ੍ਹ ਪਵੇ, ਪਰਭਾਤ ਦਾ ਸੁਪਨਾ ਕਦੀ ਗ਼ਲਤ ਹੋ ਹੀ ਨਹੀਂ ਸਕਦਾ! ਸਾਡੇ ਅੰਦਰ ਕੁਦਰਤ ਨੇ ਇਕ ਭਵਿਖ ਦਰਸ਼ੀ ਤਾਕਤ ਵੀ ਪਾਈ ਹੋਈ ਹੈ, ਜਿਹੜੀ ਕਿਸੇ ਹੋਣ ਵਾਲੀ ਘਟਨਾ ਬਾਰੇ ਸਾਨੂੰ ਅਗੇਤਰਾ ਹੀ ਖ਼ਬਰਦਾਰ ਕਰ ਦੇਂਦੀ ਏ। ਵਿਗਿਆਨਕਾਂ ਨੇ ਮਨ ਦੇ ਹਿੱਸੇ ਦੱਸੇ ਨੇ—ਇਕ ਅਚੇਤ ਤੇ ਇਕ ਸੁਚੇਤ ਅਚੇਤ ਮਨ ਦੀ ਮਸ਼ੀਨਰੀ ਨਿਰੀ ਪੁਰੀ…”

ਪਤਾ ਨਹੀਂ ਉਸ ਦੀ ਇਹ ਲੈਕਚਰਬਾਜ਼ੀ ਕਿਥੇ ਕੁ ਜਾ ਕੇ ਖ਼ਤਮ ਹੁੰਦੀ ਜੇ ਸਾਹਮਣਿਓਂ ਇਕ ਖ਼ਾਲੀ ਟਾਂਗਾ ਨਾ ਆ ਜਾਂਦਾ। ਮੇਰੀਆਂ ਲੱਤਾਂ ਦਰਦ ਨਾਲ ਚਿਲੂੰ ਚਿਲੂੰ ਕਰ ਰਹੀਆਂ ਸਨ, ਸੋਚਿਆਂ, ਭਾਵੇਂ ਮਾਸਟਰ ਮੰਨੇ ਨਾ ਮੰਨੇ ਮੈਂ ਤਾਂ ਜ਼ਰੂਰ ਟਾਂਗਾ ਕਰ ਲੈਣਾ ਏਂ। ਸੈਰ ਕਰਨ ਆਏ ਹਾਂ, ਮੁਕਾਣ ਦੇਣਾ ਥੋੜ੍ਹਾ ਹੀ ਆਏ ਹਾਂ ।

ਟਾਂਗਾ ਨੇੜੇ ਪਹੁੰਚਿਆ। ਮੈਂ ਅਵਾਜ਼ ਦੇਣ ਦੇਣ ਹੀ ਕਰਦਾ ਸਾਂ ਕਿ ਮਾਸਟਰ ਨੇ ਪੂਰੇ ਠਾਠ ਵਿਚ ਪੁਕਾਰਿਆ-ਟਾਂਗੇ ਵਾਲੇ! ਰੋਕੋ ਟਾਂਗਾ ।”

ਉਸ ਦੀ ਇਹ ਅਨੋਖੀ ਅਦਾ ਵੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ। ਅਜੇ ਹੁਣ ਹੀ ਤਾਂ ਮੈਂਨੂੰ ਕਫ਼ਾਇਤ-ਸ਼ਆਰੀ ਦੇ ਉਪਦੇਸ਼ ਦੇ ਰਿਹਾ ਸੀ।

ਅਸੀਂ ਦੋਵੇਂ ਜਦ ਬੈਠ ਗਏ ਤਾਂ ਟਾਂਗੇ ਵਾਲੇ ਨੇ ਪਿਛਲੇ ਪਾਸਿਓ ਕੁਝ ਪੇਂਡੂਆਂ ਨੂੰ ਆਉਦਿਆਂ ਵੇਖ ਕੇ ਪੁਕਾਰਿਆ…‘ਚਲੋ ਇਕ ਦੋ ਸਵਾਰੀਅ ਸ਼ਹਿਰ ਨੂੰ ।”

“ਚਲ ਓਏ” ਮੇਰਾ ਦੋਸਤ ਦਬਕੇ ਨਾਲ ਉਸਨੂੰ ਕਹਿਣ ਲੱਗਾ–“ਅਮ ਸਾਲਮ ਲੈਣਾ ਏ ।”

“ਹਲਾ ਜੀ !” ਕਹਿ ਕੇ ਕੋਚਵਾਨ ਨੇ ਘੋੜੇ ਨੂੰ ਛਾਂਟਾ ਲਾਂਦਿਆਂ ਇਹ ਵਾਰੀ ਫੇਰ ਅਸਾਂ ਦੁਹਾਂ ਵੱਲ ਗਹੁ ਨਾਲ ਤਕਿਆ। ਸ਼ਾਇਦ ਦਿਲ ਵਿਚ ਉਹ ਕਹਿ ਰਿਹਾ ਸੀ ਤੁਹਾਡੀ ਸ਼ਕਲ ਤੇ ਨਹੀਂ ਦਿਸਦੀ ‘ਸਾਲਮ’ ਟਾਂਗ ਕਰਨ ਵਾਲੀ—ਕਿਤੇ ਨੌਸਰਬਾਜ਼ੀ ਤਾਂ ਨਹੀਂ ਕਰ ਰਹੇ ?

ਟਾਂਗਾ ਟੁਰ ਪਿਆ। ਤੇ ਮੈਂ ਮਾਸਟਰ ਉੱਤੇ ਆਪਣੀ ਸ਼ੰਕਾ ਪਰਗਟ ਕਰ ਹੀ ਦਿੱਤੀ-“ਮਾਸਟਰ! ਕਿਥੇ ਗਈ ਯਾਰ ਤੇਰੀ ਸੰਜਮ ਦੀ ਉਹ ਫ਼ਿਲਾਸਫ਼ੀ ?” ਉਹ ਉਸੇ ਸਿਧਾਂਤਿਕ ਲਹਿਜੇ ਵਿਚ ਕਹਿਣ ਲੱਗਾ- “ਵੇਖੇ ਨਾ ਭਾਪਾ, ਵਕਤ ਦੀ ਕਦਰ ਕਰਨੀ ਆਦਮੀ ਦਾ ਸਭ ਤੋਂ ਪਹਿਲਾ ਫ਼ਰਜ਼ ਹੈ। ਸਾਡੇ ਲੋਕਾਂ ਦਾ ਵਕਤ ਸਸਤਾ ਨਹੀਂ ਕਿ ਰੁਪਏ ਦੋ ਰੁਪਿਆ ਬਦਲੇ ਜ਼ਾਇਆ ਕਰ ਦਈਏ…”

ਤੇ ਇਸ ‘ਵਕਤ’ ਦੇ ਸਿਰਲੇਖ ਹੇਟ ਮਾਸਟਰ ਨੇ ਜਿਉਂ ਦਲੀਲਬਾਜ਼ੀ ਦੀ ਮਸ਼ੀਨਗੰਨ ਗੱਡੀ ਕਿ ਤੋੜ ਸ਼ਹਿਰ ਪਹੁੰਚ ਜਾਣ ਤੇ ਵੀ ਉਸਦਾ ਗੋਲੀ ਸਿੱਕਾ ਖ਼ਤਮ ਹੋਣ ਵਿਚ ਨਾ ਆਇਆ। ਵਿਚਾਲੇ ਮੈਂ ਇਕ ਦੋ ਵਾਰੀ ਪੁਛਣਾ ਚਾਹਿਆ ਕਿ ਇਸ ਤੋਂ ਪਹਿਲਾਂ ਤੇਰੀ ਇਹ ਵਕਤ ਬਚਾਣ ਦੀ ਫ਼ਿਲਾਸਫ਼ੀ ਕਿਥੇ ਗਈ ਸੀ ? ਪਰ ਏਸ ਡਰੋਂ ਕਿ ਮਤੇ ਇਸ ‘ਰੇਡੀਓ’ ਦਾ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਹੋ ਜਾਵੇ, ਦੜ ਵੱਟੀ ਬੈਠਾ ਰਿਹਾ।

ਤੇ ਮੇਰੀ ਹੈਰਾਨੀ ਹੋਰ ਵੀ ਵਧ ਗਈ ਜਦ ਮੈਂ ਉਸਨੂੰ ‘ਰਾਇਲ ਹੋਟਲਂ ਦੇ ਗੇਟ ਅੱਗੇ ਟਾਂਗਾ ਰਕਵਾਂਦਿਆਂ ਤਕਿਆ। ਨਾਂਹ ਨੁਕਰ ਕਰਦਿਆਂ ਵੀ ਉਹ ਮੈਨੂੰ ਖਿੱਚ ਘਸੀਟ ਕੇ ਹੋਟਲ ਦੇ ਅੰਦਰ ਲੈ ਗਿਆ ਤੇ ਉਥੋਂ ਜਦ ਸਾਢੇ ਪੰਜ ਰੁਪਿਆ ਦਾ ਬਿੱਲ ਤਾਰ ਕੇ ਉਹ ਬਾਹਰ ਨਿਕਲਿਆ ਤਾਂ ਅੱਗੇ ਉਹੀ ਟਾਂਗਾ ਖੜਾ ਸੀ ਸ਼ਾਇਦ ਹੋਟਲ ਅੰਦਰ ਜਾਣ ਲੱਗਿਆਂ ਉਹ ਟਾਂਗੇ ਵਾਲੇ ਨੂੰ ਖੜੇ ਰਹਿਣ ਲਈ ਕਹਿ ਗਿਆ ਸੀ। ਟਾਂਗੇ ਉੱਤੇ ਝੜੱਪਾ ਮਾਰ ਕੇ ਚੜ੍ਹਿਆ ਤੇ ਮੈਨੂੰ ਬਿਠਾਲ ਕੇ ਕਹਿਣ ਲੱਗਾ-“ਭਾਪਾ ! ਮੇਰੀ ਸਲਾਹ ਏ, ਸਬੱਬ ਨਾਲ ਆਏ ਹਾਂ, ਜ਼ਰਾ ਬਜ਼ਾਰੋਂ ਦੋ ਚਾਰ ਚੀਜ਼ਾਂ ਵੀ ਲੈਂਦੇ ਚਲੀਏ ।”

ਤੇ ਜਦ ਮੇਰੇ ਕੋਲੋਂ ਨਾ ਰਿਹਾ ਗਿਆ, ਤਾਂ ਮੈਂ ਪੁੱਛ ਹੀ ਬੈਠਾ-“ਮਾਸਟਰ ! ਤੇਰੀ ਹੋਸ਼ ਟਿਕਾਣੇ ਹੈ ਕਿ ਨਹੀਂ ?”

ਉਹ ਜੇਬ ‘ਚੋਂ ਬਟੂਆ ਕੱਢ ਕੇ ਉਸ ਵਿਚਲੇ ਨੋਟ ਗਿਣਦਾ ਹੋਇਆ ਬੋਲਿਆ-“ਹੋਸ਼ ਵੀ ਹੈ, ਤੇ ਬਟੂਏ ਵਿਚ ਰੁਪਏ ਵੀ ਤੀਹ ਪੈਂਤੀ ਮੌਜੂਦ हे।”

ਮੈਂ ਪੁੱਛਿਆ-“ਤੇ ਮਹੀਨਾ ਸਾਰਾ ਬਾਬੇ ਸਹਿਬ ਬੈਠ ਕੇ ਗੁਜ਼ਾਰੇਂਗਾ ?”

ਉਹ ਖੂਬ ਤਣ ਕੇ ਬੋਲਿਆ-ਤੂੰ ਵੀ ਭਾਪਾ ਨਿਰਾ ਪੁਰਾ ਸਾਧੂ ਏਂ।

ਭਲਾ ਮੈਂ ਐਵੇਂ ਸ਼ਾਹ-ਖਰਚੀ ਕਰਨ ਡਿਹਾ ਹੋਇਆ ਵਾਂ ? ਮੇਰਾ ਇਨਾਮ ਆਇਐ, ਇਨਾਮ । ਬਹੁਤਾ ਨਾ ਸਹੀ, ਪੰਜ ਹਜ਼ਾਰ ਤਾਂ ਹੋਣਾ ਈ ਏ। ਇੰਨੀ ਵੱਡੀ ਰਕਮ ਪ੍ਰਾਪਤ ਹੋਣ ਦੀ ਖੁਸ਼ੀ ਵਿਚ ਜੇ ਦਸ ਵੀਹ ਰੁਪਏ ਖ਼ਰਚ ਹੋ ਗਏ ਤਾਂ ਕੀ ਇਹ ਸੌਦਾ ਮਹਿੰਗਾ ਏ ? ਨਾਲੇ ਇਕ ਹੋਰ ਵੀ ਤੇ ਮੁਸ਼ਕਲ ਏ ਨਾ ਭਾਪਾ! ਬਈ ਤੂੰ ਵੇਖ ਲਈਂ ਭਲਕੇ ਜਿਉਂ ਹੀ ਇਨਾਮ ਦੇ ਰੁਪਏ ਤੇਰੀ ਭਰਜਾਈ ਦੀ ਨਜ਼ਰੀ ਪੈਣਗੇ ਕਿ ਬੱਸ ਮੇਰੇ ਕੋਲ ਉਸ ਨੇ ਕੌਡੀ ਵੀ ਨਹੀਂ ਛੱਡਣੀ। ਉਹ ਫੋਲ ਬਹੇਗੀ ਆਪਣੀਆਂ ਵਹੀਆਂ-ਐਨੇ ਮਹੀਨਿਆਂ ਦਾ ਕਰਾਇਆ ਦੇਣਾ ਏਂ, ਭਾਨੇ ਸ਼ਾਹ ਦਾ ਚਾਰ ਸੌ ਸਣੇ ਵਿਆਜ ਚੁਕਾਣਾ ਏਂ, ਤੇ ਹੋਰ ਪਤਾ ਨਹੀਂ ਕੀ ਕੀ। ਮੈਂ ਕਹਿਨਾ, ਸਬੱਬ ਨਾਲ ਤਨਖਾਹ ਦੇ ਰੁਪਏ ਹੱਥ ਵਿਚ ਨੇ, ਹੋਰ ਨਹੀਂ ਤੇ ਛੋਟੇ ਕਾਕੇ ਵਾਸਤੇ ਦੋ ਚਾਰ ਚੀਜ਼ਾਂ ਈ ਲੈ ਚੱਲਾਂ । ਰੱਬ ਦੀ ਸਹੁੰ ਭਾਪਾ! ਇਹ ਕੋਈ ਬੜਾ ਭਾਗਾਂ ਵਾਲਾ ਜੀ ਆਇਆ ਏ ਸਾਡੇ ਘਰ। ਨਹੀਂ ਤੇ ਭਲਾ ਇਹ ਮੂੰਗ ਤੇ ਮਸਰਾਂ ਦੀ ਦਾਲ। ਮੇਰੇ ਵਰਗਿਆਂ ਨੇ ਕਦੀ ਸੌ ਰੁਪਏ ਦੀ ਸ਼ਕਲ ਨਹੀਂ ਵੇਖੀ। ਜਿਹੜਾ ਭਾਗਵਾਨ ਆਪਣੇ ਨਾਲ ਹਜ਼ਾਰਾਂ ਰੁਪਿਆਂ ਦੀ ਪੂੰਜੀ ਲੈ ਕੇ ਆਇਆ ਏ, ਕੀ ਮੇਰਾ ਇਤਨਾ ਵੀ ਫ਼ਰਜ਼ ਨਹੀਂ ਕਿ ਉਸਦੇ ਅਰਾਮ ਲਈ ਦਸ ਵੀਹ ਰੁਪਏ ਕੁਰਬਾਮ ਕਰ ਦਿਆਂ ?”

ਕੁਝ ਤੇ ਮੈਂ ਸੁਭਾਵਕ ਹੀ ਘੱਟ ਬੋਲਣ ਵਾਲਾ ਹਾਂ ਤੇ ਕੁਝ ਮਾਸਣਾ ਦੀਆ ਤਕਰੀਰਾਂ ਤੋਂ ਕਤਰਾਂਦਾ ਸਾਂ, ਸੋ ਚੁਪ ਕਰਕੇ ਹਾਂ ਗਿਆ ਤੇ ਦੜ ਵਟਕੇ ਟਾਂਗੇ ਵਿਚ ਬੈਠਾ ਰਿਹਾ। ਵਿਚ ਹਾਂ ਮਿਲਿਆ

ਟਾਂਗਾ ਸਾਨੂੰ ਕਾਫ਼ੀ ਚਿਰ ਬਜ਼ਾਰਾਂ ਵਿਚ ਫਿਰਾਂਦਾ ਫਿਰਿਆ। ਮਾਸਕ ਕਿਰਪਾ ਰਾਮ ਕਿੰਨਾ ਹੀ ਕੁਝ ਖਰੀਦ ਕੇ ਉਸ ਵਿਚ ਲੱਦਦਾ ਗਿਆ-ਬੱਚ ਲਈ ਫ਼ਰਾਕਾ, ਦੁੱਧ ਪੀਣ ਵਾਲੀ ਵਲੈਤੀ ਬੋਤਲ, ਗਲੈਕਸੋ ਦਾ ਦੁੱਧ ਡੱਬਾ, ਬਿੱਬ, ਜੁਰਾਬਾਂ, ਬਿਸਕੁਟਾਂ ਦੇ ਡੱਬੇ ਤੇ ਹੋਰ ਰੱਬ ਜਾਣੇ ਕੀ ਕੀ ਪੁੜੀਆਂ ਤੇ ਡੱਬਿਆਂ ਵਿਚ ਬੰਨ੍ਹਿਆਂ ਹੋਇਆ । ‘

ਗਲੀ ਅੱਗੇ ਪਹੁੰਚ ਕੇ ਅਸੀਂ ਟਾਂਗੇ ਤੋਂ ਉਤਰੇ ਤੇ ਸਮਾਨ ਉਤਾਰਿਆ ਮਾਸਟਰ ਨੇ ਕਿਰਾਇਆ ਦੇਣ ਲਈ ਜਦ ਬਟੂਆ ਖੋਲ੍ਹਿਆ ਤਾਂ ਉਸ ਵਿਚ ਤਿੰਨਾਂ ਰੁਪਿਆਂ ਤੋਂ ਵਧ ਰਕਮ ਬਾਕੀ ਨਹੀਂ ਸੀ। ਟਾਂਗੇ ਦਾ ਕਿਰਾਇਆ ਪੂਰਾ ਕਰਨ ਲਈ ਬਾਰਾਂ ਆਨੇ ਮੈਨੂੰ ਦੇਣੇ ਪਏ।

ਖੁਤਖੁਤੀ ਮੈਨੂੰ ਵੀ ਰਾਤੀਂ ਕਾਫ਼ੀ ਰਹੀ, ਸੋਚਦਾ ਰਿਹਾ ਸਾਂ–ਵੇਖੀਏ ਕਿੰਨੀ ਕੁ ਰਕਮ ਮਿਲਦੀ ਸੂ !

ਦੂਜੇ ਦਿਨ ਡਾਕੀਏ ਦੇ ਆਉਣ ਦੀ ਉਡੀਕ ਵਿਚ ਮਾਸਟਰ ਡੇਢ ਦੋ ਘੰਟੇ ਲੇਟ ਸਕੂਲ ਪਹੁੰਚਿਆ। ਖ਼ਾਲੀ ਪੀਰੀਅਡ ਵੇਲੇ ਮੈਂ ਉਸਦੀ ਕਲਾਸ ਵਿਚ ਜਾ ਕੇ ਕਾਹਲੀ ਕਾਹਲੀ ਪੁਛਿਆ—“ਸੁਣਾ ਮਾਸਟਰ…”ਤੇ ਹੋਰ ਕੁਝ ਪੁਛਣ ਤੋਂ ਪਹਿਲਾਂ ਹੀ ਉਸ ਨੇ ਜੇਬ ‘ਚੋਂ ਇਕ ਰਜਿਸਟਰੀ ਲਫ਼ਾਫ਼ਾ ਕੱਢਕੇ ਮੇਰੇ ਹੱਥ ਫੜਾ ਦਿੱਤਾ, ਜਿਸ ਵਿਚਲੀ ਚਿੱਠੀ ਪਤਰ ਦੀ ਮੈਨੂੰ ਲੋੜ ਨਹੀਂ

ਮੇਰੇ ਦਿਲ ਨੂੰ ਬੜਾ ਸਦਮਾ ਪਹੁੰਚਿਆ ਤੇ ਉਸ ਦੀ ਮੂਰਖਤਾ ਉੱਤੇ ਗੁੱਸਾ ਵੀ ਬੜਾ ਆਇਆ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਸਟਰ ਦੇ ਚਿਹਰੇ ਉਤੇ ਫਿਕਰ ਦਾ ਕੋਈ ਚਿਨ੍ਹ ਨਹੀਂ ਸੀ! ਮੇਰੇ ਹੋਰ ਕੁਝ ਪੁਛਣ ਬ ਤੋਂ ਪਹਿਲਾਂ ਉਹ ਸਦਾ ਵਰਗੇ ਸਿਧਾਂਤਿਕ ਲਹਿਜੇ ਵਿਚ ਬੋਲਿਆ–“ਅਸਲ ਵਿਚ ਭਾਪਾ, ਭਰਭਾਤ ਦਾ ਸੁਪਨਾ ਝੂਠਾ ਤੇ ਨਹੀਂ ਹੁੰਦਾ—ਕਦੀ ਗਲਤ ਹੋ ਹੀ ਨਹੀਂ ਸਕਦਾ-ਇਕ ਵਾਰੀ ਛੱਡ ਕੇ ਪੰਜਾਹ ਵਾਰੀ ਅਜ਼ਮਾਈ ਹੋਈ ਗੱਲ ਏ, ਇਹ ਫਰਕ ਇਹ ਲਗ ਗਿਆ ਕਿ ਸੁਪਨਾ ਸ਼ਾਇਦ ਪਰਭਾਤ ਤੋਂ ਅਗੇਤਰਾ ਜਾਂ ਪਛੇਤਰਾ ਆਇਆ ਹੋਵੇਗਾ…”

ਤੇ ਜਿਉਂ ਹੀ ਉਹ ‘ਸੁਪਨੇ’ ਅਤੇ ‘ਵਕਤ’ ਦੇ ਸਬੰਧ ਵਿਚ ਇਕ ਨਵੀਂ ਬਹਿਸ ਦੀ ਲੜੀ ਸ਼ੁਰੂ ਕਰਨ ਲੱਗਾ ਕਿ ਮੈਂ ਮੈਂ ਬੁਲ੍ਹ ਟੁਕਦਿਆਂ ਕਿਹਾ- “ਮੜ੍ਹੀਆਂ ਵਿਚ ਜਾਏ ਤੇਰਾ ਸੁਪਨਾ ਤੇ ਨਾਲੇ ਵਕਤ। ਮੈਂ ਪੁਛਨਾਂ, ਕਲ੍ਹ ਜੁ ਸਾਰੀ ਤਨਖਾਹ ਫੂਕ ਆਇਆ ਸੈਂ, ਹੁਣ ਮਹੀਨਾ ਭਰ ਮਿੱਟੀ ਖਾ ਕੇ ਗੁਜ਼ਾਰਾ ਕਰੇਂਗਾ ?”

“ਉਹ ਆਪਣੇ ਸੁਭਾਵਕ ਲਾਪਾਰਵਾਹ ਢੰਗ ਵਿਚ ਕਹਿਣ ਲੱਗਾ—“ਖਾਣ ਦਾ ਫ਼ਿਕਰ ਨਾ ਕਰ ਮੇਰੇ ਦੋਸਤ। ਮੈਂ ਖਾਵਾਂਗਾ ਵਹੁਟੀ ਦੀਆਂ ਗਾਲ੍ਹਾਂ, ਤੇ ਉਹ ਖਾਏਗੀ ਮੇਰਾ ਸਿਰ ।

ਉਸਦੀ ਹਾਲਤ ਦੇਖ ਕੇ ਨਾਲੇ ਹਾਸਾ ਆ ਰਿਹਾ ਸੀ, ਨਾਲੇ ਰੋਣ ਪਰ ਉਹ ਲਾਪਰਵਾਹ ਢੋਲਾ ਉਸੇ ਤਰ੍ਹਾਂ ‘ਹੀ ਹੀ’ ਕਰਕੇ ਹਸੀ ਜਾ ਰਿਹਾ ਸੀ।

ਅਰਜ਼ੀ

“ਅੱਜ ਸਵੱਖਤੇ ਈ ਉਠ ਬੈਠਾ ਏਂ, ਪਾਰੋ ਦਾ ਭਾਈਆ” ਬ੍ਰਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ “ਅੱਖਾਂ ਸੁੱਜੀਆਂ ਜਾਪਦੀਆਂ ਨੇ ਰਾਤੀਂ ਜਾਗਦਾ ਰਿਹਾ ਸੀ ?”

“ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਾਈ”, ਉਬਾਸੀ ਲੈ ਕੇ ਮੂੰਹ ਤੇ ਹੱਥ ਫੇਰਦਿਆਂ ਰਾਮੋ ਸ਼ਾਹ ਨੇ ਉੱਤਰ ਦਿੱਤਾ—“ਨਾਲੇ ਜਿੱਦਣ ਵੱਡੇ ਵੱਡੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘੱਟ ਈ ਪੈਂਦੀ टे।”

“ਕੀ ਕੰਮ ਸੀ ਏਡਾ ਜ਼ਰੂਰੀ ?” ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁੱਛਿਆ, “ਕਿਸੇ ਸਾਮੀ ਵੱਲ ਜਾਣਾ ਈਂ ?”

“ਆਹੋ, ਸਾਮੀ ਦਾ ਸਿਆਪਾ ਕਰਨ”, ਉਸ ਨੇ ਮੱਥੇ ਤੇ ਤਿਊੜੀ ਪਾ ਕੇ ਕਿਹਾ—”ਕਚਿਹਰੀ ਜਾਣਾ ਏਂ ।”

“ਕਚਹਿਰੀ ?” ਪਾਰੋ ਦੀ ਮਾਂ ਘੱਟੇ ਵਾਲੇ ਹੱਥ ਝਾੜਦੀ ਹੋਈ, ਉਸ ਦੇ ਮੰਜੇ ਦੀ ਹੀਂਹ ਤੇ ਬੈਠ ਕੇ ਬੋਲੀ-“ਅੱਜ ਤਰੀਕ ਏ ਫੱਜੇ ਘੁਮਿਆਰ री ?”

“ਓਏ ਫੱਜੇ ਦਾ ਪੁਆੜਾ ਤੇ ਅਜੇ ਦੂਰ ਏ” ਰਾਮੇ ਸ਼ਾਹ ਨੇ ਖਿਝ ਕੇ ਕਿਹਾ—“ਉਸ ਵਿਗੜੇ ਹੋਏ ਜੱਟ ਦੀ ਧੋਣ ‘ਚੋਂ ਕਿੱਲਾ ਕੱਢਣਾ ਏਂ ਜ਼ਰਾ। ਇਹ ਜੂਠਾਂ ਰਾਸ ਆਉਂਦੀਆਂ ਨੇ ਲਿਹਾਜ਼ ਨਾਲ? ਵਿੰਗਾ ਤੱਕਲਾ ਜੁੱਤੀ ਨਾਲ ਈ ਸਿੱਧਾ ਹੁੰਦਾ ਏ । ਲੈਣ ਵੇਲੇ ਤੇ ਜੀਕਣ ਮੂੰਹ ਵਿਚ ਜ਼ਬਾਨ ਨਹੀਂ ਹੁੰਦੀ ਤੇ ਜਦੋਂ ਦੇਣ ਦਾ ਵੇਲਾ ਆਵੇ, ਸੀਂਹ ਖੇਖਰ ਹੋ ਹੋ ਪੈਂਦੇ ਨੇ । ਕੱਲ ਲੇਖਾ ਕਰਨ ਗਿਆ ਤੇ ਗਿੱਠ ਗਿੱਠ ਭੁਇੰ ਤੋਂ ਉਛਲ ਕੇ ਪਵੇ, ਜੀਕਣ ਬੜੇ ਕਿਸੇ ਨਵਾਬ ਦਾ ਪੁੱਤਰ ਹੁੰਦਾ ਏ। ਗਿੱਝਾ ਹੋਇਆ ਏ ਦੁਨੀਏ ਹਟ ਵਾਣੀਏਂ ਦਾ। ਖਾ ਪੀ ਕੇ ਮਾਰਿਆ ਮੁੱਛਾਂ ਤੇ ਹੱਥ ਤੇ ਚੱਲ ਤੂੰ ਕੌਣ ਤੇ ਮੈਂ ਕੌਣ। ਨਾਨੀ ਨਾ ਚੇਤੇ ਕਰਾ ਦਿੱਤੀ ਤੇ ਆਖੀਂ ! ਸਮਝਿਆ ਕੀ ਹੋਇਆ ਏ ਇਸ ਮੈਨੂੰ? ਅਖੇ ਜ਼ਾਤ ਦੀ ਕੋਹੜ-ਕਿਰਲੀ ਤੇ ਛਤੀਰਾਂ ਨੂੰ ਜੱਫੇ ।”

ਬੋਲਦਿਆਂ ਬੋਲਦਿਆਂ ਰਾਮੇ ਸ਼ਾਹ ਦੇ ਝੂਰੜੀਆਂ ਭਰੇ ਖਮੀਰੇ ਚਿਹਰੇ ਉਤੇ ਲਾਲੀ ਦੌੜ ਗਈ ਤੇ ਛੇਕੜਲੇ ਵਾਕ ਦੇ ਨਾਲ ਹੀ ਏਨੀ ਜ਼ੋਰ ਦੀ ਖੰਘ ਛਿੜ ਪਈ ਕਿ ਚੋਖਾ ਚਿਰ ਉਸ ਦਾ ਸਾਹ ਨਾ ਰਲਿਆ। ਏਸੇ ਹਾਲਤ ਵਿਚ ਉਸ ਨੇ ਕੋਲ ਪਏ ਲੰਮੀ ਨੜੀ ਵਾਲੇ ਹੁੱਕੇ ਨੂੰ ਆਪਣੇ ਵੱਲ ਮੋੜ ਕੇ ਪੂਰੇ ਜ਼ੋਰ ਨਾਲ ਇਕ ਸੂਟਾ ਖਿੱਚਿਆ । ਸ਼ਾਇਦ ਚਿਲਮ ਵਿਚ ਅੱਗ ਸੌਂ ਚੁੱਕੀ ਸੀ ਜਿਸ ਕਰਕੇ ਧੂੰਏਂ ਦੀ ਥਾਂ ਪਾਣੀ ਦਾ ਘੁੱਟ ਉਸ ਦੇ ਸੰਘ ਵਿਚ ਲੰਘ ਗਿਆ, ਜਿਸ ਨੇ ਖੰਘ ਹੋਰ ਵੀ ਤੇਜ਼ ਕਰ ਦਿੱਤੀ। ਨਾਲ ਹੀ ਉੱਬੂ ਆ ਜਾਣ ਕਰਕੇ ਅੱਖਾਂ ਵੀ ਡਲ੍ਹਕ ਪਈਆਂ।

“ਅੱਗੇ ਈ ਪਿਆ ਦਿੱਸਦਾ ਸੀ ਕਿ!” ਪਾਰੋ ਦੀ ਮਾਂ ਨੇ ਹਮਦਰਦੀ ਤੇ ਦਾਈਏ-ਭਰੇ ਰੋਹ ਵਿਚ ਕਿਹਾ—“ਨਾ ਜੁ ਕਿਸੇ ਦੇ ਆਖੇ ਲੱਗਦਾ ਹੋਇਓਂ ਤੂੰ । ਥੋੜ੍ਹਾ ਬੋਲੀ ਸਾਂ ਓਸ ਵੇਲੇ, ਪਈ ਨਾ ਦੇਹ ਸੂ ਬੁੱਕ ਰੁਪੱਈਆਂ ਦਾ ਕੱਢ ਕੇ, ਕੋਈ ਨਹੀਂਓ ਹਾਲ ਅੱਜ ਕੱਲ੍ਹ ਉਧਾਰ ਦੇਣ ਦਾ। ਪਰ ਤੂੰ ਤੇ ਮੈਨੂੰ ਸਮਝਿਆ ਹੋਇਆ ਵੇ ਕੁੱਤੀ। ਪਈ ਆਪੇ ਭੌਂਕ ਭੌਂਕ ਕੇ ਚੁੱਪ ਕਰ ਜਾਏਗੀ। ਛੇਕੜੇ ਓਹੀ ਗੱਲ ਹੋਈ ਕਿ ਨਾ? ਨਾ ਦੇਂਦਿਓਂ ਤੇ ਕਾਹਨੂੰ ਅੱਜ ਪੁਆੜਾ ਪੈਣਾ ਸੀ! ਅਖੇ ਘਰੋਂ ਘਰ ਗੁਆਣਾ ਤੇ ਬਾਹਰੋਂ ਭੜੂਆ ਅਖਵਾਣਾ। ਉਤੋਂ ਬੰਦਾ ਮਾਰਿਆਂ ਅੱਜ ਕੱਲ ਪੈਸਾ ਨਹੀਂ ਲੱਭਦਾ। ਅਰਜ਼ੀਆਂ ਪਾ ਪਾ ਕੇ ਅੱਗੇ ਥੋੜ੍ਹੀਆਂ ਖੱਟ ਲਈਆਂ ਈ ? ਮੁਖਤ ਦਾ ਸਗੋਂ ਜੱਟਾਂ ਨਾਲ ਵੈਰ ਵਿਹਾਝਣਾ ।”

ਹੁੱਕੇ ਤੋਂ ਚਿਲਮ ਲਾਹ ਕੇ ਸੰਗਲੀ ਬੰਨ੍ਹੀਂ ਚਿਮਟੀ ਨਾਲ ਉਸ ਵਿਚੋਂ ਅਗ ਦੀ ਅੰਗਾਰੀ ਟੋਲਦਾ ਹੋਇਆ ਰਾਮੇ ਸ਼ਾਹ, ਔਖੇ ਔਖੇ ਸਾਹ ਲੈਂਦਾ ਬੋਲਿਆ, ‘ਓ ਕਲੈਹਣੀਏਂ, ਤੂੰ ਹਰ ਕੰਮ ਵਿਚ ਨ ਨਾ ਨਾ ਪਾਇਆ ਕਰ। ਜਿਸ ਕੰਮ ਵਿਚ ਕਲਜੀਭੀਏ, ਨਾਂਹ ਪਾ ਦੇਨੀ ਏਂ, ਉਹ ਕਦੇ ਸਿਰੇ ਨਹੀਂ ਚੜ੍ਹਿਆ । ਆਢਾ ਨਾ ਲਾ ਵੱਡੇ ਵੇਲੇ ਸਵੇਲੇ ਸਵੇਲੇ। ਲਿਆ ਲੱਸੀ ਦਾ ਛੰਨਾ ਤੇ ਰਾਤ ਦੀ ਕੋਈ ਰੋਟੀ ਬਚੀ ਖੁਚੀ ਹੈਗੀ ਆ ਤੇ। ਮੈਨੂੰ ਕਚਹਿਰੀ ਨੂੰ ਅਵੇਰਾ ਹੋ ਜਾਏਗਾ। ਪੰਜ ਕੋਹ ਪੈਂਡਾ ਏ, ਮਸੀਂ ਕਿਤੇ ਵੇਲੇ ਸਿਰ ਅਪੜਾਂਗਾ।

“ਮੈਂ ਆਹਨੀ ਆ”, ਮੰਜੇ ਤੋਂ ਉੱਠਦੀ ਹੋਈ ਪਾਰੋ ਦੀ ਮਾਂ ਘੁਰਕੀ- “ਤੈਨੂੰ ਹੋ ਵੀ ਕੀ ਗਿਆ ਵੇ, ਪਾਰੋ ਦੇ ਭਾਈਆ? ਸਿੱਧੀ ਗੱਲ ਕਰੋ ਤਾਂ ਵੀ ਪੁੱਠਾ ਪੈਨਾਂ ਵੇਂ । ਨਹੀਂ ਤੈਨੂੰ ਮੇਰੀ ਗੱਲ ਸੁਖਾਂਦੀ ਤੇ ਨਾ ਆਖਿਆ ਕਰਾਂਗੀ। ਮੇਰੇ ਵਲੋਂ ਲੁਟਾਈ ਜਾਹ ਬੇਸ਼ੱਕ ਦੋਹੀਂ ਹੱਥੀਂ ਮੈਂਨੂੰ ਕੀ ਏ! ਭਲੇ ਦੀ ਗੱਲ ਆਖੋ ਤਾਂ ਵੀ ਡਹਿ ਪੈਨਾ ਏਂ ਲਾਲੀਆਂ ਤਾੜਨ।”

“ਓ ਰੱਬ ਦੀਏ ਮਾਰੀਏ!” ਓਸੇ ਤਰ੍ਹਾਂ ਠੰਡੀ ਚਿਲਮ ਵਿਚ ਚਿਮਟੀ ਫੇਰਦਾ ਹੋਇਆ ਰਾਮੇ ਸ਼ਾਹ ਬੋਲਿਆ-“ਜਾਏਂਗੀ ਇਥੋਂ ਕਿ ਸੁਣੇਗੀ ਮੇਰੇ ਮੂੰਹੋਂ ਹੋਰ ਕੁਝ ? ਕੁਪੱਤੀ ਨਾ ਹੋਵੇ ਤੇ।

“ਮੇਰੀ ਜੁੱਤੀ ਤੋਂ……ਮੈਨੂੰ ਕੀ ਪਈ ਏ……ਤੇਰੇ ਨਾਲ ਜਿੰਨੀ ਹੋਵੇ ਥੋੜ੍ਹੀ ਏ…ਹੋਰ ਦੇਹ ਕੱਢ ਕੱਢ ਕੇ ਥੈਲੀਆਂ…” ਬੁੜਬੜਾਂਦੀ ਹੋਈ ਪਾਰੋ ਦੀ ਮਾਂ ਬਾਹਰ ਚਲੀ ਗਈ ।

ਏਧਰ ਰਾਮੇ ਸ਼ਾਹ ਦੂਹਰੇ ਨਹੀਂ, ਤੀਹਰੇ ਗੁੱਸੇ ਨਾਲ ਤਪ ਰਿਹਾ ਸੀ। ਇਕ ਸਾਮੀ ਦੀ ਕੱਲ ਵਾਲੀ ਬਦਸਲੂਕੀ, ਦੂਜਾ ਉੱਠਦਿਆਂ ਹੀ ਪਾਰੋ ਦੀ ਮਾਂ ਦਾ ਕਲੇਸ਼ ਤੇ ਤੀਜਾ ਚਿਲਮ ਦੀ ਬੇਵਫਾਈ, ਜਿਸ ਵਿਚ ਅਜੇ ਪੌਣਾ ਘੰਟਾ ਨਹੀਂ ਹੋਇਆਂ ਉਸ ਨੇ ਤਮਾਕੂ ਪਾਇਆ ਸੀ, ਤੇ ਹੁਣ ਉਸ ਵਿਚ ਨਾ ਤਮਾਕੂ ਸੀ ਨਾ ਅੱਗ। ਉਸ ਦੇ ਦਿਲ ਵਾਂਗ ਇਹ ਧੁਖਦੀ ਧੁਖਦੀ ਪਤਾ ਨਹੀਂ ਕਿਹੜੇ ਵੇਲੇ ਸੁਆਹ ਹੋ ਗਈ ਸੀ।

ਏਨੇ ਨੂੰ ਬਾਰਾਂ ਤੇਰਾਂ ਵਰ੍ਹਿਆਂ ਦੀ ਮੈਲੇ ਜਿਹੇ ਕੱਪੜੇ ਪਾਈ ਇਕ ਕੁੜੀ ਲੱਸੀ ਦਾ ਛੰਨਾ ਤੇ ਦੋ ਬਹੀਆਂ ਰੋਟੀਆਂ ਲੈ ਕੇ ਆਈ।.

“ਲੈ ਜਾ ਪਰ੍ਹੇ, ਜਾ ਕੇ ਮਾਰ ਸੂ ਮੱਥੇ ਨਾਲ !” ਕਹਿੰਦਿਆਂ ਹੋਇਆਂ ਰਾਮੇ ਸ਼ਾਹ ਨੇ ਚਿਲਮ ਉਸ ਵੱਲ ਕਰਕੇ ਕਿਹਾ-“ਜਾਹ ਐਥੋਂ ਰਤਾ ਤਮਾਕੂ ਪਾ ਕੇ ਅੱਗ ਦੇ ਦੋ ਕੋਲੇ ਧਰ ਲਿਆ ।”

ਪਿਉ ਦੀ ਭੱਬਕ ਸੁਣ ਕੇ ਪਾਰੋਂ ਬਿਨਾ ਹੋਰ ਕੁਝ ਕਿਹਾਂ, ਇਕ ਹੱਥ ਵਿਚ ਚਿਲਮ ਤੇ ਦੂਜੇ ਵਿਚ ਰੋਟੀਆਂ ਤੇ ਛੰਨਾ ਲਈ ਵਾਪਸ ਮੁੜੀ। ਉਹ ਅਜੇ ਦਲੀਜ਼ਾਂ ਤਕ ਹੀ ਪਹੁਚੀ ਸੀ ਕਿ ਮਗਰੋਂ ਰਾਮੇ ਸ਼ਾਹ ਨੇ ਅਵਾਜ਼ ਦਿੱਤੀ, “ਲਿਆ ਫੂਕ ਉਰੇ ਪਈ ਸਤੂੰ ਸੜੂੰ ਕਰੇਗੀ ਮਾਂ ਤੇਰੀ।”

ਅਸਲ ਵਿਚ ਇਹ ਪਾਰੋ ਦੀ ਮਾਂ ਉਤੇ ਮਿਹਰਬਾਨੀ ਨਹੀਂ ਸੀ, ਸਗੋਂ ਰਾਮੇ ਸ਼ਾਹ ਨੂੰ ਝੱਟ ਖਿਆਲ ਆ ਗਿਆ ਕਿ ਸ਼ਹਿਰ ਜਾ ਕੇ ਚਾਰ ਆਨੇ ਖਰਚਿਆਂ ਵੀ ਢਿੱਡ ਨਹੀਂ ਭਰਨਾ ।

ਉਹ ਕਾਹਲੀ ਕਾਹਲੀ ਰੋਟੀ ਖਾ ਰਿਹਾ ਸੀ ਤੇ ਉਸ ਦੀਆਂ ਅੱਖਾਂ ਅੱਗੇ ਉਹੀ ਕੱਲ੍ਹ ਵਾਲਾ ਬਿਸ਼ਨਾ ਜੱਟ ਫਿਰ ਰਿਹਾ ਸੀ। ਉਸ ਦੇ ਕੰਨਾਂ ਵਿਚ ਜੱਟ ਦੀ ਉਹ ਕੜਕਵੀਂ ਅਵਾਜ਼ ਅਜੇ ਤੱਕ ਗੂੰਜ ਰਹੀ ਸੀ। ‘ਭੱਜ ਜਾ ਇਥੋਂ ਨਹੀਂ ਤੇ ਵਹੀ ਪਾੜ ਕੇ ਛੱਪੜ ਵਿਚ ਸੁੱਟ ਦਉਂਗਾ ਈ…।’ ਗਰਾਹੀ ਉਸ ਦੇ ਸੰਘ ਵਿਚ ਫਸ ਗਈ, ਜਿਸ ਨੂੰ ਲੱਸੀ ਦਾ ਵੱਡਾ ਸਾਰਾ ਘੁੱਟ ਭਰ ਕੇ ਲੰਘਾਂਦਾ ਹੋਇਆ ਉਹ ਸੋਚਣ ਲੱਗਾ, “ਜੇ ਭੜੂਆ ਸੱਚਮੁਚ ਹੀ ਵਹੀ ਮੇਰੇ ਕੋਲੋਂ ਖੋਹ ਕੇ ਨਾਲ ਦੇ ਛੱਪੜ ਵਿਚ ਸੁੱਟ ਛੱਡਦਾ ਤਾਂ ਕੀ ਬਣਦਾ ? ਸਾਰੀ ਉਮਰ ਦੀ ਖੱਟੀ ਉਸ ਬਦਮਾਸ਼ ਦੇ ਇਕੋ ਝਟਕੇ ਨਾਲ ਬਰਬਾਦ ਹੋ ਜਾਂਦੀ ! ਕਿੰਨਾ ਨੁਕਸਾਨ ਹੁੰਦਾ। ਦਿਆਲਾ ਲੰਬਰਦਾਰ-ਸਾਢੇ ਪੰਜ ਸੌ…ਕਰਮ ਸਿੰਘ ਮਾਦੋਕਿਆਂ ਦਾ-ਚਾਰ ਸੌ…ਬਾਵਾ ਸਹੁੰ ਸੇਂਦੇ ਦਾ-ਢਾਈ ਸੌ…ਰਣ ਸਿੰਘ…ਕਰਮਾ ਲੁਹਾਰ…ਦਾਦੀ ਤੇਲੀ-ਬਿੱਲਾ ਰੁਲੀਏ ਦਾ…ਜ਼ੈਲਾ ਉਮਰੇ ਦਾ ਤੇ ਬਾਕੀ ਨਿਕ ਪਰਚੂਨ ਸਾਰਾ ਰਲਾ ਮਿਲਾ ਕੇ ਤਿੰਨ ਸਾਢੇ ਤਿੰਨ ਹਜ਼ਾਰ।”

“ਲੈ ਭਾਈਆ”, ਪਾਰੋ ਨੇ ਚਿਲਮ ਖ਼ਤਮ ਕਰਕੇ ਰਾਮੇ ਸ਼ਾਹ ਨੇ ਹੁੱਕੇ ਵੱਲ ਮੂੰਹ ਮੋੜਿਆ। ਥੋੜ੍ਹੇ ਚਿਰ ਵਿਚ ਕੋਠੜੀ ਧੂੰਏਂ ਨਾਲ ਭਰ ਗਈ। ਏਸ ਧੁੰਦਲੇ ਜਹੇ ਬੱਦਲ ਵਿਚ ਉਸ ਨੂੰ ਪੌਣੇ ਤਿੰਨ ਸੌ ਦੀ ਰਕਮ, ਕੁਝ ਨੋਟਾਂ ਦੇ ਰੂਪ ਵਿਚ ਤੇ ਕੁਝ ਚਾਂਦੀ ਦੇ ਸਿੱਕਿਆਂ ਦੇ ਰੂਪ ਵਿਚ ਭੌਂਦੀ ਦਿੱਸਦੀ ਸੀ। ਕਦੀ ਉਹ ਉਸ ਦੇ ਨੇੜੇ ਆ ਜਾਂਦੀ ਤੇ ਕਦੀ ਦੂਰ ਹੁੰਦੀ ਹੁੰਦੀ ਧੂੰਏਂ ਵਿਚ ਅਲੋਪ ਹੋ ਜਾਂਦੀ ।

ਵਹੀ ਨੂੰ ਚਾਦਰ ਦੀ ਕੰਨ੍ਹੀ ਬੰਨ੍ਹ ਕੇ ਜਦ ਉਹ ਆਪਣੀ ਪੱਕੀ ਹਵੇਲੀਂ ਦੀ ਡਿਉਢੀ ਕੋਲ ਪੁੱਜਾ ਤਾਂ ਮਹੀਂ ਦੀ ਖੁਰਲੀ ਉੱਤੇ ਸੱਜੀ ਲੱਤ ਟਿਕਾ ਕੇ ਉਸ ਨੇ ਇਕ ਵਾਰੀ ਫੇਰ ਵਹੀ ਖੋਲ੍ਹੀ ਤੇ ਬਿਸ਼ਨੇ ਜੱਟ ਵਾਲਾ ਪੰਨਾ ਕੱਢ ਕੇ ਚੰਗੀ ਤਰ੍ਹਾਂ ਵੇਖਣ ਲੱਗਾ। ਡੇਢ ਸੌ ਦੀ ਰਕਮ ਉਤੇ ਅੰਗੂਠੇ ਦਾ ਨਿਸ਼ਾਨ ਬਿਲਕੁਲ ਠੀਕ ਸੀ। ਹੇਠਾਂ ਕਿਰਪਾ ਸਿੰਘ ਤੇ ਜੁਆਲਾ ਸਿੰਘ ਦੀਆਂ ਗਵਾਹੀਆਂ ਵੀ ਜਿਉਂ ਦੀਆਂ ਤਿਉਂ ਸਨ। ਕੁਝ ਵੀ ਗੁਆਚਾ ਨਹੀਂ ਸੀ। ਵਿਆਜ ਦਾ ਵੀ ਪੂਰਾ ਇਕ ਸੌ ਪੈਂਤੀ ਬਣਦਾ ਸੀ, ਪਰ ਰਾਮੇ ਸ਼ਾਹ ਨੂੰ ਰਹਿ ਰਹਿ ਕੇ ਭਰਮ ਪੈਂਦਾ ਕਿ ਇਹ ਗੂੜ੍ਹੀ ਸਿਆਹੀ ਦੇ ਮੋਟੇ ਅੱਖਰ ਮਿਟ ਨਾ ਗਏ ਹੋਣ ਜੋ ਹਾਕਮ ਕੋਲੋਂ ਪੜ੍ਹੇ ਈ ਨਾ ਜਾਣ। ਜਾਂ ਹੋਰ ਕੋਈ ਕਾਨੂੰਨੀ ਗ਼ਲਤੀ ਨਾ ਰਹਿ ਗਈ ਹੋਵੇ ਜਿਸ ਕਰਕੇ ਇਜਰਾ ਡਿਗਰੀ ਮਿਲਣ ਵਿਚ ਢਿੱਲ ਮੱਠ ਪੈ ਜਾਵੇ ।

ਪਿੰਡੋਂ ਬਾਹਰ ਨਿਕਲ ਕੇ ਜਦ ਉਹ ਸੜਕ ਤੇ ਪੁੱਜਾ ਤਾਂ ਮਗਰੋਂ ਧੜ ਧੜ ਕਰਦਾ ਇਕ ਟਾਂਗਾ ਉਸ ਦੇ ਕੋਲ ਆ ਕੇ ਰੁਕਿਆ। ਕੋਚਵਾਨ ਨੇ ਅਵਾਜ਼ ਦਿੱਤੀ, “ਛਾਹ ਜੀ, ਬਹਿ ਜਾਉ ਜ਼ਿਲੇ ਚੱਲਣਾ ਜੇ ਤਾਂ।”

ਰਾਮੇ ਸ਼ਾਹ ਨੇ ਪਿਛਾਂਹ ਪਰਤ ਕੇ ਟਾਂਗੇ ਵੱਲ ਤੱਕਿਆ । ਟਾਂਗੇ ਦੀਆਂ ਪਾਟੀਆਂ ਹੋਈਆਂ ਟਾਟ ਦੀਆਂ ਗੱਦੀਆਂ ਵਿਚੋਂ ਪਰਾਲੀ ਬਾਹਰ ਨਿਕਲੀ ਹੋਈ ਸੀ ਢੋਹ ਦਾ ਇਕ ਸਿਰਾ ਆਪਣੀ ਥਾਂ ਤੋਂ ਉਖੜ ਕੇ ਇਕ ਬੰਨ੍ਹੇ ਉਲਰਿਆ ਹੋਇਆ ਸੀ। ਘੋੜੇ ਦਾ ਕੱਦ ਟਾਂਗੇ ਨਾਲੋਂ ਦੋ ਢਾਈ ਫੁੱਟ ਉੱਚਾ ਸੀ, ਜਿਸ ਦੀ ਖਲੜੀ ਦਾ ਚੋਖਾ ਹਿੱਸਾ ਛਿਲਿਆ ਹੋਇਆ ਹੋਣ ਕਰਕੇ ਹਜ਼ਾਰਾਂ ਮੱਖੀਆਂ ਉਥੇ ਭਿਣਕ ਹਰੀਆਂ ਸਨ। ਮੱਖੀਆਂ ਉਡਾਣ ਲਈ ਘੋੜਾ ਜਿੰਨੀ ਵਾਰੀ ਪੂਛਲ ਚੁੱਕ ਕੇ ਫੇਰਦਾ, ਉੱਨੀ ਵਾਰੀ ਹੀ ਅਗਲੀ ਸੀਟ ਤੇ ਬੈਠੀ ਹੋਈ ਇਕ ਬੁਰਕੇ ਵਾਲੀ ਸਵਾਰੀ ਤਬਕ ਕੇ ਪਿਛਾਂਹ ਹੋ ਜਾਂਦੀ ਕਿ ਗੰਦੀ ਪੂਛਲ ਕਿਧਰੇ ਉਸ ਦਾ ਬੁਰਕਾ ਨਾ ਲਬੇੜ ਸੁੱਟੇ । ਘੋੜੇ ਦਾ ਢਾਂਚਾ ਵੇਖ ਕੇ ਇਹੋ ਜਾਪਦਾ ਸੀ ਕਿ ਉਸ ਦੀ ਖਾਧੀ ਹੋਈ ਖੁਰਾਕ, ਮਾਸ ਦੀ ਥਾਂ ਉਸ ਦੀਆਂ ਹੱਡੀਆਂ ਨੂੰ ਹੀ ਵਧਾ ਫੈਲਾ ਰਹੀ ਹੈ। ਪਿਛਲੀਆਂ ਸੀਟਾਂ ਤੇ ਦੋ ਜੱਟ ਬੈਠੇ ਹੱਥਾਂ ਨਾਲ ਭੰਨ-ਭੰਨ ਕੇ ਖ਼ਰਬੂਜ਼ੇ ਖਾ ਰਹੇ ਸਨ, ਜਿਨ੍ਹਾਂ ਦੀਆਂ ਸੁੱਟੀਆਂ ਹੋਈਆਂ ਛਿੱਲਾਂ ਨੂੰ ਇਕ ਲੁੰਡੀ ਪੂਛ ਵਾਲੀ ਬੱਕਰੀ ਨਾਲੋ ਨਾਲ ਸਮੇਟੀ ਜਾ ਰਹੀ ਸੀ।

“ਕੀ ਲੈਣਾ ਈ ਬਈ, ਗੱਲ ਕਰ? ਪੁਛਦਿਆਂ ਹੋਇਆਂ ਰਾਮੇ ਸ਼ਾਹ ਨੇ ਪਹਿਲਾਂ ਆਪਣੀ ਜੁੱਤੀ ਦੇ ਸੱਜੇ ਛਿੱਤਰ ਵੱਲ ਤੱਕਿਆ ਜਿਹੜਾ ਪੱਬ ਤੋਂ ਪਾਟਾ ਹੋਇਆ ਸੀ ਤੇ ਫੇਰ ਕੱਛੇ ਮਾਰੀ ਵਹੀ ਵੱਲ, ਜਿਹੜੀ ਲੱਠੇ ਦੀ ਚਾਦਰ ਦੀਆਂ ਕਈਆਂ ਤੈਹਾਂ ਵਿਚ ਲਪੇਟੀ ਹੋਈ ਸੀ।

“ਤਿੰਨ ਆਨੇ, ਸ਼ਾਹ ਜੀ”, ਟਾਂਗੇ ਵਾਲੇ ਨੇ ਗਲ ਵਿਚ ਪਈ ਪਗੜੀ ਨੂੰ ਠੀਕ ਕਰਦਿਆਂ ਹੋਇਆਂ ਕਿਹਾ—“ਪੁੱਛ ਲਓ ਨਾਲ ਦੀਆਂ ਸੁਆਰੀਆਂ ਨੂੰ ਉਹਾਡੇ ਕੋਲੋਂ ਕੋਈ ਵੱਧ ਲੈਣੇ ਨੇ ?” ਉਸ ਨੇ ਆਸ-ਭਰੀ ਨਜ਼ਰ ਨਾਲ ਸ਼ਾਹ ਵੱਲ ਤੱਕਿਆ ।

“ਹੇਖਾਂ !” ਰਾਮੇ ਸ਼ਾਹ ਨੇ ਧੋਤੀ ਦੇ ਵਧਵੇਂ ਲੜ ਤੋਂ ਘੱਟਾ ਛਾੜਦਿਆਂ ਕਿਹਾ, “ ਤਿੰਨ ਆਨੇ ਨਾ ਤਿੰਨ ਆਨੇ ! ਬੜੀ ਦੂਰ ਏ ਜਿਕਣ ਕਚਹਿਰੀ ।

ਪਿਛਲੀ ਸੀਟ ਤੇ ਬੈਠੀਆਂ ਦੋਹਾਂ ਸਵਾਰੀਆਂ ਵਿਚੋਂ ਇਕ ਨੇ ਕਿਹਾ, “ਬਹਿ ਜਾਓ ਸ਼ਾਹ ਜੀ। ਕੜਕਦੀ ਦੁਪਹਿਰੀ ਕਿੱਥੇ ਘੱਟਾ ਫੱਕਦੇ ਜਾਓਗੇ, ਬਹਿ ਜਾਓ !”

“ਸ਼ਾਹ ਜੀ”, ਕੋਚਵਾਨ ਨੇ ਟਾਂਗੇ ਤੋਂ ਉਤਰ ਕੇ ਘੋੜੇ ਦੇ ਤੰਗ ਨੂੰ ਜਿਹੜਾ ਇਕ ਨੀਲੇ ਡਿਲਕਵੇਂ ਸਾਫ਼ੇ ਨਾਲ ਬੰਨਿਆ ਹੋਇਆ ਸੀ, ਕੱਸਦਿਆਂ ਹੋਇਆਂ ਕਿਹਾ, “ਪੰਜ ਕੋਹ ਪੱਕਾ ਪੈਂਡਾ ਏ, ਸ਼ਾਹ ਜੀ, ਉਤੋਂ ਗਰਮੀ ਨਾਲ ਕਾਂ ਦੀ ਅੱਖ ਪਈ ਨਿਕਲਦੀ ਏ ! ਬਹੁਤੇ ਤੇ ਨਹੀਂ ਤਿੰਨੇ ਆਨੇ।”

“ਪੰਜ ਕੋਹ, ਬਲੇ ਓਏ!” ਸ਼ਾਹ ਨੇ ਚੱਦਰ ਦੀ ਕੰਨੀ ਨਾਲ ਮੱਥੇ ਦਾ ਮੁੜ੍ਹਕਾ ਪੂੰਝਦਿਆਂ ਹੋਇਆਂ ਕਿਹਾ—“ਵਾਜ ਮਾਰੀ ਕਚਹਿਰੀ ਅਪੜ ਪੈਂਦੀ ਏ, ਪੰਜ ਕੋਹ” ਤੇ ਉਹ ਸੜਕੇ ਸੜਕੇ ਟੁਰ ਪਿਆ ।

“ਹੱਛਾ, ਢਾਈ ਆਨੇ ਦੇ ਦੇਣੇ”, ਕੋਚਵਾਨ ਨੇ ਪਿੱਛੋਂ ਅਵਾਜ਼ ਦਿੱਤੀ।

“ਛੀ ਪੈਸੇ, ਛੀ ਪੈਸੇ”, ਬਿਨਾਂ ਟਾਂਗੇ ਵੱਲ ਤੱਕਿਆਂ ਸ਼ਾਹ ਨੇ ਕਿਹਾ ਤੇ ਮੂੰਹ ਦਿਆਨਾ ਟੁਰਿਆ ਗਿਆ। ਅੱਧੇ ਕੁ ਫਰਲਾਂਗ ਤੇ ਜਾ ਕੇ ਉਸ ਨੇ ਇਕ ਦੋ ਵਾਰੀ ਫੇਰ ਪਿਛਾਂਹ ਤੱਕਿਆ ਕਿ ਸ਼ਾਇਦ ਟਾਂਗੇ ਵਾਲਾ ਅਵਾਜ਼ ਮਾਰ ਲਵੇ, ਪਰ ਟਾਂਗੇ ਵਾਲਾ ਸਮਝ ਚੁੱਕਾ ਸੀ ਕਿ ਸ਼ਾਹ ਨੇ ਪੈਸੇ ਨਹੀਂ ਖਰਚਣੇ ।

ਟੁਰੇ ਜਾਂਦਿਆ ਸ਼ਾਹ ਨੂੰ ਇਕ ਵਾਰੀ ਫੇਰ ਖਿਆਲ ਆਇਆ-“ਦੋ ਆਨੇ ਖਬਰੇ ਮੰਨ ਲੈਂਦਾ, ਪਰ ਪਿੱਛੇ ਮੁੜਨਾ ਤੇ ਮੁੜ ਟਾਂਗੇ ਵਾਲੇ ਨੂੰ ਕੁਝ ਕਹਿਣਾ ਉਸ ਨੂੰ ਆਪਣੀ ਹਤਕ ਜਾਪੀ। ਫਿਰ ਇਸ ਗੱਲ ਦਾ ਵੀ ਕੀ ਭਰੋਸਾ ਸੀ ਕਿ ਉਹ ਦੋ ਆਨੇ ਮੰਨ ਲਵੇਗਾ? ਦੋਬਾਰਾ ਆਉਂਦਿਆਂ ਵੇਖ ਕੇ ਸਗੋਂ ਭੂਏ ਹੋ ਜਾਣਾ ਹੈ। ਚਲੋ ਛੱਡੋ ਪਰੇ ! ਢਾਈ ਆਨੇ, ਆਖਰ ਕਿਸ ਗੱਲ ਦੇ ਢਾਈ ਆਨੇ ? ਸਹਿਜ ਭਾਅ ਨਾਲ ਤੁਰਿਆ ਜਾਵਾਂ ਤਾਂ ਵੀ ਡੂਢ ਦੋ ਘੰਟਿਆਂ ਵਿਚ ਪਹੁੰਚ ਜਾਵਾਂਗਾ। ਪਹੁੰਚਣਾ ਤੇ ਕਚਹਿਰੀ ਈ ਏ ਨਾ। ਹੁਣ ਵਜੇ ਹੋਣੇ ਨੇ ਅੱਠ। ਦਸ ਵਜੇ ਤੋਂ ਪਹਿਲਾਂ ਜਾ ਅਪੜਾਂਗੇ । ਤੇ ਟਾਂਗਾਂ ਵੀ ਕਿਹੜਾ ਕਿਤੇ ਮੋਟਰ ਕਾਰ ਏ। ਫੇਰ ਕੱਚੀ ਸੜਕ ਦਾ ਰਸਤਾ, ਲੱਕ-ਲੱਕ ਤੱਕ ਡੂੰਘੀਆਂ ਲੀਹਾਂ। ਰੱਬ ਨਾ ਕਰਾਏ, ਜੇ ਕਿਤੇ ਲੀਹ ਵਿਚ ਫਸ ਕੇ ਡਿੱਗ ਜਾਏ ਤਾਂ ਜਾਨ ਨੂੰ ਖ਼ਤਰਾ। ਟਕੇ ਚਾਲ, ਢਿਚਕੂੰ-ਢਿਚਕੂੰ ਕਦੇ ਉਲਾਰ ਕੇ ਦੋ ਗਜ਼ ਸੱਜੇ ਤੇ ਤਿੰਨ ਗਜ਼ ਖੱਬੇ । ਫਿਰ ਦਸ ਪੈਸੇ ! ਨਾਉਂ ਲੈਣਾ ਸੁਖਾਲਾ ਏ। ਪਾਰੋ ਦੀ ਮਾਂ ਝੂਠ ਥੋੜ੍ਹਾ ਆਂਹਦੀ ਸੀ, ਅਖੇ ਅੱਜ ਕੱਲ੍ਹ ਬੰਦਾ ਮਾਰਿਆਂ ਪੈਸਾ ਨਹੀਂ ਲੱਭਦਾ। ਏਸ ਵਿਚ ਝੂਠ ਕੀ ਏਂ ? ਪਤਾ ਏ ਉਸ ਨੂੰ ਲੱਗਦਾ ਏ ਜਿਹਨੂੰ ਹੱਡ ਭੰਨ ਕੇ ਕਮਾਣੇ ਪੈਂਦੇ ਨੇ । ਇਹਨਾਂ ਜੱਟਾਂ ਦਾ ਕੀ ਏ, ਇਕ ਦਾਣਾ ਬੀਜਿਆ ਤੇ ਸੌ ਦਾਣਾ ਵੱਢ ਲਏ। ਅਖੇ ਬੈਠ ਜਾਓ ਸ਼ਾਹ ਜੀ ! ਬੈਠ ਜਾਓ ! ਅਕਲ ਨਾ ਮੌਤ !”

ਇਹਨਾਂ ਖ਼ਿਆਲਾਂ ਵਿਚ ਮੂੰਹ ਧਿਆਨ ਟੁਰੇ ਜਾਂਦਿਆਂ ਅਚਾਨਕ ਸ਼ਾਹ ਜੀ ਨੂੰ ਪੱਧਰ ਦਾ ਠੇਡਾ ਲੱਗਾ ਤੇ ਜੁੱਤੀ ਦਾ ਪੱਬ ਹੋਰ ਥੋੜ੍ਹਾ ਜਿਹਾ ਪਾਟ ਗਿਆ। ਪੈਰ ਦਾ ਅੰਗੂਠਾ ਤੇ ਦੋ ਉਂਗਲਾਂ ਜੁੱਤੀ ‘ਚੋਂ ਬਾਹਰ ਨਿਕਲ ਆਈਆਂ। ਨਾਲ ਹੀ ਠੋਕਰ ਨਾਲ ਲਹੂ ਵੀ ਸਿੰਮ ਪਿਆ।

“ਕੋਈ ਹਰਜ ਨਹੀਂ, ਐਹ ਬੂਹੇ ਤੇ ਕਚਹਿਰੀ ਏ”, ਏਸੇ ਤਰ੍ਹਾਂ ਦਿਲ ਨੂੰ ਢਾਰਸ ਦੇਂਦਾ ਹੋਇਆ ਰਾਮੇ ਸ਼ਾਹ ਟੁਰਿਆ ਜਾ ਰਿਹਾ ਸੀ। ਕੱਛੇ ਮਾਰੀ ਹੋਈ ਚਾਦਰ ਮੁੜ੍ਹਕੇ ਨਾਲ ਭਿੱਜਣ ਲੱਗੀ। ਵਹੀ ਭਾਵੇਂ ਕਈਆਂ ਤੈਹਾਂ ਵਿਚ ਲਪੇਟੀ ਹੋਈ ਸੀ, ਪਰ ਸ਼ਾਹ ਨੂੰ ਡਰ ਸੀ ਕਿ ਮੁੜ੍ਹਕਾ ਉਸ ਦੇ ਵਰਕਿਆਂ ਤੱਕ ਨਾ ਪੁੱਜੇ । ਉਸ ਨੇ ਚੱਦਰ ਦੀ ਗੰਢ ਕੱਛ ਦੇ ਹੇਠੋਂ ਕੱਢ ਕੇ ਮੋਢੇ ਤੇ ਰੱਖ ਲਈ ।

ਮੀਲ ਸਵਾ ਮੀਲ ਤੱਕ ਰਾਮੇ ਸ਼ਾਹ ਬਰਾਬਰ ਪਿੱਛੇ ਮੁੜ-ਮੁੜ ਕੇ ਵੇਖਦਾ ਗਿਆ ਤੇ ਉਸ ਦੇ ਕੰਨ ਬਰਾਬਰ ਟਾਂਗੇ ਦੀ ਖੜ-ਖੜ ਨੂੰ ਉਡੀਕਦੇ ਰਹੇ। ਹੋ ਸਕਦਾ ਹੈ ਉਸ ਨੂੰ ਸਵਾਰ ਹੋਣ ਦਾ ਵੀ ਖ਼ਿਆਲ ਹੋਵੇ, ਪਰ ਏਦੂੰ ਬਹੁਤਾ ਖ਼ਿਆਲ ਉਸ ਨੂੰ ਏਸ ਗੱਲ ਦਾ ਸੀ ਕਿ ਟਾਂਗਾ ਜੇ ਪਹਿਲਾਂ ਕਚਹਿਰੀ ਪਹੁੰਚ ਗਿਆ ਤਾਂ ਹੇਠੀ ਦਾ ਕਾਰਨ ਹੋਵੇਗਾ।

ਉਹ ਤੇਜ਼-ਤੇਜ਼ ਕਦਮ ਪੁੱਟਦਾ ਟੁਰਿਆ ਜਾ ਰਿਹਾ ਸੀ ਤੇ ਟਾਂਗੇ ਦੀ ਥਾਂ ਉਸ ਦੇ ਦਿਮਾਗ ਵਿਚ ਬਿਸ਼ਨਾ ਜੱਟ ਫਿਰ ਰਿਹਾ ਸੀ, ਅਥਵਾ ਬਿਸ਼ਨੇ ਜੱਟ ਬਾਬਤ ਕੁਝ ਢਹਿੰਦੇ ਜੇਹੇ-ਵਿਚਾਰ “ਅਰਜ਼ੀ ਪਾਣੀ ਵੀ ਕਿਹੜੀ ਸੁਖਾਲੀ । ਦਾੜ੍ਹੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਨੇ। ਪੌਣੇ ਤਿੰਨ ਸੌ ਦੀ ਡਿਗਰੀ ਲੈਂਦਿਆਂ ਤੀਕ ਸੌ ਸਵਾ ਸੌ ਤੇ ਖ਼ਰਚ ਹੋ ਜਾਣਾ ਏ ਤੇ ਖ਼ਬਰੇ ਕਿੰਨੀਆਂ ਕੁ ਪੇਸ਼ੀਆਂ ਭੁਗਤਣੀਆਂ ਪੈਣ। ਅੱਗੋਂ ਮੁਕੱਦਮਾ ਹੋਇਆ ਦੀਵਾਨੀ । ਦੀਵਾਨੀ ਤੇ ਸੱਚਮੁੱਚ ਲਹਿਣੇਦਾਰਾਂ ਨੂੰ ਦੀਵਾਨਾ ਕਰ ਛੱਡਦੀ ਏ। ਉਤੋਂ ਅੱਜ ਕੱਲ੍ਹ ਦਾ ਕਾਨੂੰਨ ਹੋਇਆ ਜੱਟਾਂ ਦੇ ਹੱਕ ਵਿਚ। ਨਾ ਕੈਦ ਕਰਾ ਸਕਣਾ ਹੋਇਆ, ਨਾ ਜ਼ਮੀਨ ਕੁਰਕ ਹੋ ਸਕਦੀ ਹੋਈ। ਤੇ ਵਸੂਲ ਕੀ ਹੋਣਾ ਹੋਇਆ, ਮਿੱਟੀ ਤੇ ਸੁਆਹ! ਘਰ ਦੇ ਚਾਰ ਭਾਂਡੇ, ਉਹ ਵੀ ਕਿਸਮਤ ਨਾਲ ! ਤੇ ਉਮਰਾਂ ਦਾ ਵੈਰ ਵਿਹਾਜ ਲੈਣਾ ਵੱਖਰਾ। ਸੋ ਬੰਦਾ ਕਰੇ ਤਾਂ ਕੀ ਕਰੇ। ਕੇਡੀ ਖੁੰਝ ਹੋ ਗਈ। ਕਰਮਾਂ ਦੀ ਮਾਰ । ਜੇ ਕਦੇ ਉਸ ਵੇਲੇ ਪਾਰੋ ਦੀ ਮਾਂ ਦੇ ਆਖੇ ਲੱਗ ਜਾਂਦਾ ਤਾਂ ਅੱਜ ਕਾਹਨੂੰ ਖੱਜਲਾ ਹੋਣਾ ਸੀ । ਹਾਲ ਦੀ ਘੜੀ ਤੇ ਵਿਆਜ ਲੈਂਦੇ ਲੈਂਦੇ ਮੂਲ ਵੀ ਗਵਾ ਬੈਠੇ। ਪਰ ਕੋਈ ਗੱਲ ਨਹੀਂ। ਇਕ ਵਾਰੀ ਇਸ ਦੇ ਬੂਹੇ ਤੇ ਮੈਂ ਵੀ ਘੁੱਗੀ ਵਜਾ ਕੇ ਛੱਡਣੀ ਏਂ। ਵਸੂਲ ਕੁਝ ਹੋਵੇ ਭਾਵੇਂ ਨਾ ਹੋਵੇ, ਇੱਜ਼ਤ ਆਬਰੋ ਨੂੰ ਉਸ ਦੀ ਮਿੱਟੀ ਵਿਚ ਰੋਲ ਕੇ ਛੱਡਾਂਗਾ।”

ਖੜ-ਖੜ ਦੀ ਅਵਾਜ਼ ਤੇ ਘੱਟੇ ਦੇ ਇਕ ਗੁਬਾਰ ਨੇ ਰਾਮੇ ਸ਼ਾਹ ਦੀ ਵਿਚਾਰਧਾਰਾ ਤੋੜ ਦਿੱਤੀ। ਉਹੀ ਟਾਂਗਾ ਆ ਰਿਹਾ ਸੀ। ਸ਼ਾਹ ਦੋ-ਦਲੀਲੀਆਂ ਵਿਚ ਪੈ ਗਿਆ-“ਬਹਿ ਜਾਵਾਂ ਕਿ ਨਾ? ਪੈਂਡਾ ਤਾਂ ਕੋਈ ਡੇਢ ਕੋਹ ਮੁੱਕ ਗਿਆ ਹੈ । ਢਾਈ ਤਿੰਨ ਕੋਹ ਮਸੇ ਬਾਕੀ ਹੈ । ਭਲਾ ਜੇ ਅੱਧੋ-ਅੱਧ ਲੈ ਲਵੇ-ਚਾਰ ਪੰਜ ਪੈਸੇ, ਹਾਂ ਫੇਰ ਤੇ ਕੋਈ ਮਹਿੰਗਾ ਨਹੀਂ । ਪਰ ਇਹ ਟਾਂਗਿਆਂ ਵਾਲੇ ਬੜੇ ਕੱਬੇ ਨੇ, ਕਿਥੋਂ ਮੰਨਣ ਲੱਗਾ ਏ…ਪਰ…ਚਲੋ ਨਹੀਂ ਮੰਨੇਗਾ ਤਾਂ ਨਾ ਸਹੀ…ਪਰ…ਪਰ…ਇਹ ਜੁੱਤੀ ਖਸਮਾਂ ਖਾਣੀ ਨੇ ਬੜਾ ਤੰਗ ਕੀਤਾ ਏ। ਖ਼ੈਰ ਕੋਈ ਗੱਲ ਨਹੀਂ । ਬਹੁਤਾ ਔਖਿਆਂ ਕਰੇਗੀ ਤੇ ਹੱਥ ਵਿਚ ਫੜ ਲਵਾਂਗਾ। ਇਹੋ ਪੰਜ ਛੀ ਪੈਸੇ ਮੋਚੀ ਨੂੰ ਦਿਆਂਗਾ, ਜੁੱਤੀ ਨਵੀਂ ਨਕੋਰ ਹੋ ਜਾਏਗੀ। ਹੁਨਾਲ-ਹੁਨਾਲ ਤੇ ਜਾਂਦੀ ਨਹੀਂ, ਸਿਆਲ ਨੂੰ ਸੁੱਖ ਰਹੀ ਤੇ ਫੇਰ ਵੇਖੀ ਜਾਏਗੀ ।”

ਏਨੇ ਨੂੰ ਪਿਛੋਂ ਅਵਾਜ਼ ਆਈ-“ਬਹਿ ਜਾਓ ਸ਼ਾਹ ਜੀ, ਬਹਿ ਜਾਓ। ਕਿਉਂ ਔਖੇ ਹੁੰਦੇ ਜੇ ਨਿਕਾਰੇ ਢਾਈਆਂ ਆਨਿਆਂ ਬਦਲੇ !”

“ਢਾਈ ਆਨੇ ? ਅਜੇ ਵੀ ਢਾਈ ਆਨੇ ? ਅੱਧਾ ਪੈਂਡਾ ਮੁਕਾ ਲਿਆ ਏ” ਸ਼ਾਹ ਸੋਚ ਰਿਹਾ ਸੀ-“ਦਫ਼ਾ ਕਰੋ ਸੂ।”

ਪਰ ਟਾਂਗੇ ਵਾਲੇ ਨੇ ਟਾਂਗਾ ਲਾਗੇ ਲਿਆ ਖਲਾਰਿਆ। ਸਵਾਰੀਆਂ ਉਸ ਵਿਚ ਓਨੀਆਂ  ਂਹੀ ਸਨ ਤਿੰਨ ਦੀਆਂ ਤਿੰਨ । ਉਹ ਇਕ ਵਾਰੀ ਫੇਰ ਪੁਕਾਰਿਆ-“ਏ ਗੱਲ ਤੇ ਸੁਣੋ ਸ਼ਾਹ ਜੀ ।”

ਰਾਮੇ ਸ਼ਾਹ ਦੀ ਬੜੀ ਲਾਪਰਵਾਹੀ ਨਾਲ, ਜਿਵੇਂ ਉਸ ਨੂੰ ਟਾਂਗੇ ਤੇ ਬੈਠਣ ਦੀ ਉੱਕਾ ਹੀ ਚਾਹ ਨਹੀਂ, ਰੁਕਿਆ-“ਹਾਂ ਕੀ ਗੱਲ ਏ ?”

“ਏ ਮੈ ਕਿਹਾ ਬੈਠ ਜਾਓ, ਚਲੋ ਦੋ ਆਨੇ ਦੇ ਦੇਣੇ, ਹੁਣ ਤੇ ਰਾਜ਼ੀ ৫?”

ਸ਼ਾਹ ਨੂੰ ਇਸ ਮੂਰਖ ਦੀ ਅਕਲ ਤੇ ਗੁੱਸਾ ਆ ਰਿਹਾ ਸੀ-“ਛੀ ਪੈਸੇ ਮੈਂ ਇਸ ਨੂੰ ਅੱਡੇ ਤੇ ਕਹੇ ਸਨ ਤੇ ਹੁਣ ਅੱਧ ਵਿਚ ਆ ਕੇ ਦੁਆਨੀ।”

“ਤੁਰਿਆ ਜਾਹ-ਤੁਰਿਆ ਜਾਹ!” ਸ਼ਾਹ ਨੇ ਗੁੱਸੇ ਨਾਲ ਕਿਹਾ ਤੇ ਆਪ ਉਸ ਤੋਂ ਅਗਲਵਾਢੀ ਟੁਰ ਪਿਆ ।

“ਹੱਛਾ, ਤੁਸਾਂ ਕੀ ਦੇਣਾ ਏਂ ਭਲਾ !” ਟਾਂਗੇ ਵਾਲੇ ਨੇ ਫਿਰ ਇਕ ਵਾਰੀ ਕਿਸਮਤ ਅਜ਼ਮਾਉਣ ਲਈ ਪੁਛਿਆ।

“ਚਾਰ ਪੈਸੇ, ਚਾਰ ਪੈਸੇ”, ਤੇ ਸ਼ਾਹ ਨੇ ਕਦਮ ਤੇਜ਼ ਕਰ ਲਏ।

“ਟੁਰੇ ਚਲੋ ਤਾਂ ਫਿਰ !” ਟਾਂਗੇ ਵਾਲੇ ਨੇ ਘੋੜੇ ਨੂੰ ਛਾਂਟਾ ਮਾਰਦਿਆਂ ਹੋਇਆਂ ਖਿੱਝ ਕੇ ਕਿਹਾ।

“ਧੁੱਪ ਕੜਾਕੇਦਾਰ ਹੋ ਗਈ। ਰਾਮੇ ਸ਼ਾਹ ਨੂੰ ਜੁੱਤੀ ਨੇ ਅੱਜ ਵਰਗਾ ਧੋਖਾ ਕਦੇ ਨਹੀਂ ਸੀ ਦਿੱਤਾ। ਸੱਚ ਕਹਿੰਦੇ ਨੇ, “ਠੋਹਕਰੀ ਹੋਈ ਥਾਂ ਨੂੰ ਹੀ ਠੋਹਕਰਾਂ ਲੱਗਦੀਆਂ ਨੇ। ਇਕ ਠੋਕਰ ਲੱਗੀ ਤੇ ਛਿਤਰ ਦਾ ਅਗਲਾ ਅੱਧ ਦੁਫਾੜ ਹੋ ਗਿਆ—ਤੱਲਾ ਵੱਖਰਾ ਤੇ ਉਪਰਲਾ ਹਿੱਸਾ ਵੱਖਰਾ । ਹੁਣ ਇਸ ਵਿਚ ਪੈਰ ਦਾ ਅੜਨਾ ਮੁਸ਼ਕਿਲ ਸੀ। ਇਕ ਅੱਧ ਵਾਰੀ ਲੀਰ ਬੰਨ੍ਹ ਕੇ ਸ਼ਾਹ ਨੇ ਕੰਮ ਸਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਕੋਈ ਲਾਭ ਨਾ ਹੋਇਆ ਅਖ਼ੀਰ ਇਕ ਛਿੱਤਰ ਹੱਥ ਵਿਚ ਤੇ ਇਕ ਪੈਰ ਵਿਚ ਲੈ ਕੇ ਪੰਧ ਮੁਕਾਣਾ ਸ਼ੁਰੂ ਕੀਤਾ। ਪਰ ਇਹ ਵਿਓਂਤ ਵੀ ਸਿਰੇ ਨਾ ਚੜ੍ਹ ਸਕੀ। ਹਾੜ ਮਹੀਨੇ ਦੀ ਧੁੱਪ ਤੇ ਰੇਤਲਾ ਪੰਧ । ਨੰਗਾ ਪੈਰ ਭਠੂਰੇ ਵਰਗਾ ਹੋ ਗਿਆ।

ਬੜੀ ਮੁਸੀਬਤ ਬਣੀ । ਟੁੱਟਾ ਹੋਇਆ ਛਿੱਤਰ ਕਦੀ ਰਾਮੇ ਸ਼ਾਹ ਦੇ ਹੱਥ ਵਿਚ ਤੇ ਕਦੀ ਪੈਰ ਵਿਚ ਹੁੰਦਾ। ਧੁੱਪ ਪੈਰੋ ਪੈਰ ਤੇਜ਼ ਹੁੰਦੀ ਜਾ ਰਹੀ ਸੀ ਪੈਂਡਾ ਅਜੇ ਤੱਕ ਢਾਈ ਕੋਹ ਬਾਕੀ ਸੀ। ਸ਼ਾਹ ਨੂੰ ਰਹਿ ਰਹਿ ਕੇ ਅਰਮਾਨ ਲੱਗਦਾ—“ਕਾਹਨੂੰ ਝੇੜਾ ਪਾ ਬਹਿਣਾ ਸੀ ਚਹੁੰ ਪੈਸਿਆਂ ਬਦਲੇ ? ਸਹੁਰੇ ਹੁੰਦੇ ਕੀ ਨੇ ਪੈਸੇ ! ਜਾਨ ਨਾਲ ਜਹਾਨ ਹੈ।” ਤੇ ਉਹ ਘੜੀ ਮੁੜੀ ਕਿਸੇ ਹੋਰ ਟਾਂਗੇ ਦੀ ਉਡੀਕ ਵਿਚ ਪਿਛਾਂਹ ਤੱਕਦਾ ਜਾ ਰਿਹਾ ਸੀ। ਗਰਮੀ ਤੇ ਪੈਰ ਦੀ ਤਕਲੀਫ਼ ਤੋਂ ਛੁਟ ਰਾਮੇ ਸ਼ਾਹ ਨੂੰ ਇਕ ਹੋਰ ਖ਼ਿਆਲ ਸਤਾ ਰਿਹਾ ਸੀ-ਏਸ ਉਜਾੜ ਬੀਆਬਾਨ ਵਿਚ ਜੇ ਕਿਤੇ ਬਿਸ਼ਨਾ ਟੱਕਰ ਪਵੇ ਜਾਂ ਨਾ ਜਾਣੀਏਂ ਉਸ ਨੇ ਮਗਰੇ ਮਗਰ ਕੋਈ ਬੰਦਾ ਛੱਡ ਦਿੱਤਾ ਹੋਵੇ, ਉਹ ਆ ਕੇ…ਮੈਨੂੰ…ਮੇਰੀ ਵਹੀ…ਸੋਚਦਿਆਂ ਸੋਚਦਿਆਂ ਰਾਮੇ ਸ਼ਾਹ ਦਾ ਮੁੜ੍ਹਕਾ ਕੱਚੀਆਂ ਤਰੇਲੀਆਂ ਵਿਚ ਵੱਟ ਗਿਆ। ਡਰ ਨਾਲ ਉਸ ਦਾ ਸਾਹ ਖੱਲ ਵਿਚ ਨਹੀਂ ਸੀ ਸਮਾਂਦਾ । ਦੂਰ ਤੋੜੀ ਨਜ਼ਰ ਦੁੜਾ ਕੇ ਉਹ ਕਿਸੇ ਸਾਥੀ ਰਾਹੀ ਦੀ ਉਡੀਕ ਕਰਨ ਲੱਗਾ ।

ਇਸ ਤੋਂ ਬਾਅਦ ਉਹ ਜਿੰਨੇ ਕਦਮ ਅਗਾਂਹ ਟੁਰਦਾ ਜਾਂਦਾ ਸੀ, ਓਨੇ ਵੱਖੋ ਵੱਖ ਤਰ੍ਹਾਂ ਦੇ ਡਰਾਉਣੇ ਖਿਆਲ ਉਸ ਦੀ ਘਬਰਾਹਟ ਨੂੰ ਵਧਾਈ ਚਲੇ ਜਾ ਰਹੇ ਸਨ ।

ਹੋਰ ਕੁਝ ਅਗਾਂਹ ਜਾ ਕੇ ਉਸ ਨੂੰ ਇਸ ਤਰ੍ਹਾਂ ਅਨੁਭਵ ਹੋਣ ਲੱਗਾ ਜਿਵੇਂ ਸੱਚ ਮੁੱਚ ਬਿਸ਼ਨਾ ਜੱਟ ਆਪਣੀ ਕਿਰਪਾਨ ਚੁੱਕੀ ਮਗਰੇ ਨੱਠਾ ਆ ਰਿਹਾ ਹੈ ।

ਕੁਝ ਦੁਰਾਡੇ ਸੜਕ ਦੇ ਕੰਢੇ ਉਸ ਨੂੰ ਇਕ ਸੰਘਣਾ ਬੋਹੜ ਦਿਖਾਈ ਦਿੱਤਾ, ਜਿਥੋਂ ਖੂਹ ਵਗਣ ਦੀ ਨਿੰਮੀ ਨਿੰਮੀ ਅਵਾਜ਼ ਆ ਰਹੀ ਸੀ। ਪਰ ਇਹ ਥਾਂ ਉਸ ਨੂੰ ਜਿੰਨੀ ਨੇੜੇ ਦਿਖਾਈ ਦਿੱਤੀ, ਅਸਲ ਵਿਚ ਏਨੀ ਨੇੜੇ ਨਹੀਂ ਸੀ ।

ਅਖ਼ੀਰ ਕਿਸੇ ਤਰ੍ਹਾਂ ਖਿੱਚ ਘਸੀਟ ਕੇ ਉਹ ਬੋਹੜ ਤੱਕ ਜਾ ਹੀ ਪੁੱਜਾ । ਪਰ ਹੁਣ ਉਸ ਵਿਚ ਸਾਹ ਸਤ ਬਾਕੀ ਨਹੀਂ ਸੀ । ਕੱਪੜੇ ਮੁੜ੍ਹਕੇ ਨਾਲ ਭਿੱਜੇ ਹੋਏ, ਤਰੇਹ ਨਾਲ ਗਲੇ ਦੀਆਂ ਰਗਾਂ ਮਿਲੀਆਂ ਹੋਈਆਂ, ਡਰ ਤੇ ਗਰਮੀ ਨਾਲ ਅੱਖਾਂ ਅੱਗੇ ਭੰਬਰ ਤਾਰੇ ਫਿਰ ਰਹੇ ਹਨ। ਤੇ ਸਿਰ ਉਸ ਦਾ ਘਰਾਟ ਵਾਂਗ ਭਉਂ ਰਿਹਾ ਸੀ।

ਉਸ ਨੇ ਏਨਾ ਹੀ ਸ਼ੁਕਰ ਕੀਤਾ ਕਿ ਬੋਹੜ ਤੀਕ ਪਹੁੰਚਣ ਤੋਂ ਪਹਿਲਾਂ ਹੀ ਉਹ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪਿਆ।

ਖੂਹ ਵਗ ਰਿਹਾ ਸੀ। ਠੰਢੀ ਠੰਢੀ ਹਵਾ ਰੁਮਕ ਰਹੀ ਸੀ । ਬੋਹੜ ਦੀ ਛਾਵੇਂ ਬੰਨ੍ਹੇ ਹੋਏ ਦੋ ਢੱਗੇ ਮਸਤੀ ਨਾਲ ਅੱਖਾਂ ਮੀਟੀ ਜੁਗਾਲੀ ਕਰ ਰਹੇ ਸਨ। ਇਕ ਲਾਖਾ ਵੈਹੜਕਾ ਏਧਰ ਓਧਰ ਫਿਰਦਾ ਘਾਹ ਦੀਆਂ ਤਿੜਾਂ ਨੂੰ ਇਸ ਤਰ੍ਹਾਂ ਸੁਆਦ ਲਾ ਲਾ ਕੇ ਚਰ ਰਿਹਾ ਸੀ, ਜਿਵੇਂ ਜੱਟ ਮੇਲੇ ਵਿਚ ਜਲੇਬੀਆਂ ਖਾਂਦਾ ਹੈ। ਲਾਗੇ ਇਕ ਵਾਣ ਦੇ ਭਾਰੇ ਮੰਜੇ ਉਤੇ ਕੋਈ ਸੁੱਤਾ ਹੋਇਆ ਘੁਰਾੜੇ ਮਾਰ ਰਿਹਾ ਸੀ।

ਨਿਸਾਰ ਤੋਂ ਮੂੰਹ ਹੱਥ ਧੋ ਕੇ ਰਾਮੇ ਸ਼ਾਹ ਨੇ ਮੁੜ੍ਹਕੇ ਭਰੀ ਕਮੀਜ਼ ਲਾਹ ਕੇ ਔਲੂ ਵਿਚ ਸੁੱਟ ਦਿੱਤੀ ਤੇ ਫਿਰ ਲਾਗਲੀ ਸਿੱਲ ਤੇ ਖਲੋ ਕੇ ਧੁੱਪੇ ਪਾ ਦਿੱਤੀ। ਇਸ ਵੇਲੇ ਬੋਹੜ ਵਿਚੋਂ ਛਣ ਕੇ ਆਈਆਂ ਸਿਖਰੀ ਸੂਰਜ ਦੀਆਂ ਕਿਰਨਾਂ ਉਸ ਦੇ ਸਿਰ ਤੇ ਫਿਰਦੀਆਂ ਹੋਈਆਂ ਉਸ ਨੂੰ ਬਾਕੀ ਰਹਿੰਦੇ ਪੰਧ ਦਾ ਚੇਤਾ ਕਰਾ ਰਹੀਆਂ ਸਨ। ਪਰ ਰਾਮੇ ਸ਼ਾਹ ਨੂੰ ਥਕੇਵੇਂ ਤੇ ਪੈਰ ਦੀ ਪੀੜ ਨੇ ਬੇਹਾਲ ਕੀਤਾ ਹੋਇਆ ਸੀ। ਪੈਰ ਦੇ ਉਤਲੇ ਹਿੱਸੇ ਉਤੇ ਛਾਲੇ ਉਭਰ ਆਏ ਸਨ ਤੇ ਹੇਠਲਾ ਹਿੱਸਾ ਬਰਸਾਤ ਦੇ ਕੱਲਰ ਵਾਂਗ ਹੋਇਆ ਪਿਆ ਸੀ । ਜੁੱਤੀ ਦਾ ਇਸ ਵਿਚ ਅੜ੍ਹਨਾ ਤਾਂ ਦੂਰ ਦੀ ਗੱਲ, ਛੋਹਣਾ ਵੀ ਔਖਾ ਸੀ।

ਲੱਤਾਂ ਬਾਹਾਂ ਧੋਣ ਨਾਲ ਅਤੇ ਠੰਡੀ ਹਵਾ ਨਾਲ ਮੁੜ੍ਹਕਾ ਸੁੱਖਣ ਨਾਲ ਜਦ ਉਸ ਦੀ ਕੁਝ ਹੋਸ਼ ਫਿਰੀ ਤਾਂ ਉਸ ਨੂੰ ਓਸ ਪੈਂਡੇ ਦਾ ਖ਼ਿਆਲ ਆਇਆ, ਜਿਹੜਾ ਅਜੇ ਤੀਜੇ ਹਿੱਸੇ ਦੇ ਲਗਪਗ ਬਾਕੀ ਸੀ।

ਕਮੀਜ਼ ਸੁੱਕਣ ਦੀ ਉਡੀਕ ਵਿਚ ਉਹ ਬੋਹੜ ਦੇ ਮੁੱਢ ਨਾਲ ਪਿੱਠ ਜੋੜ ਕੇ ਬੈਠ ਗਿਆ—ਉਸ ਨੂੰ ਝਪਕੀ ਜੇਹੀ ਆਉਣ ਲੱਗੀ ।

ਟਾਂਗੇ ਦੀ ਖੜ ਘੜ ਫੇਰ ਸੁਣਾਈ ਦਿੱਤੀ ਤੇ ਉਸ ਨੇ ਜਾਂ ਪਿਛਾਂਹ ਪਰਤ ਕੇ ਵੇਖਿਆ ਤਾਂ ਡਰ ਨਾਲ ਉਹ ਬੜਬੜਾ ਉੱਠਿਆ। ਓਹੀ ਤਿੰਨ ਸਵਾਰੀਆਂ ਟਾਂਗੇ ਤੋਂ ਉਤਰੀਆਂ-ਇਕ ਬੁਰਕੇ ਵਾਲੀ ਤੇ ਦੋ ਪੱਗਾਂ ਵਾਲੀਆਂ। ਪਾਏਦਾਨ ਤੋਂ ਛਾਲ ਮਾਰਦਿਆਂ ਹੀ ਉਸ ਬੁਰਕੇ ਵਾਲੀ ਸਵਾਰੀ ਨੇ ਬੁਰਕਾ ਲਾਹ ਕੇ ਟਾਂਗੇ ਵਿਚ ਸੁੱਟ ਦਿੱਤਾ, “ਓ ਮੇਰੀਏ ਮਾਏਂ ! ਬਿਸ਼ਨਾ ਜੱਟ !”

8 ਤੇ ਬਿਸ਼ਨਾ ਆਪਣੇ ਦੋਹਾਂ ਸਾਥੀਆਂ ਨੂੰ ਅੱਖ ਨਾਲ ਕੋਈ ਇਸ਼ਾਰਾ ਕਰਕੇ ਦਗੜ ਦਗੜ ਕਰਦਾ ਰਾਮੇ ਸ਼ਾਹ ਦੇ ਸਿਰ ਤੇ ਆ ਕੜਕਿਆ- “ਕਿਥੇ ਚਲਿਆਂ ਸੈਂ ਅਰਜ਼ੀ ਪਾਣ ? ਠੈਹਰ ਜਾ ਤੈਨੂੰ ਅਰਜ਼ੀ ਤੇ ਪੁਆ ਲਵਾਂ ।” ਤੇ ਉਸ ਨੇ ਆਪਣੇ ਦੋਹਾਂ ਸਾਥੀਆਂ ਵਿਚੋਂ ਇਕ ਨੂੰ ਪੁਕਾਰਿਆ- “ਫੜ ਓਏ ਕਿਰਪਾ ਸਿਆਂ, ਜਾਣ ਨਾ ਦਈਂ ਸੂ।” ਤੇ ਇਸ ਤੋਂ ਬਾਦ ਕਿਰਪਾ ਸਿੰਘ ਉਹਨੂੰ ਘਸੀਟ ਕੇ ਮੰਜੇ ਕੋਲ ਲੈ ਗਿਆ। ਮੰਜੇ ਦਾ ਸਰ੍ਹਾਂਦੀ ਵਾਲਾ ਪਾਵਾ ਚੁੱਕ ਕੇ ਉਸ ਨੇ ਰਾਮੇ ਸ਼ਾਹ ਦਾ ਪੈਰ ਉਸ ਦੇ ਹੇਠ ਦੇ ਦਿੱਤਾ ਤੇ ਉਹ ਆਪ ਤੇ ਉਸ ਦਾ ਦੂਜਾ ਸਾਥੀ ਛਾਲ ਮਾਰ ਕੇ ਮੰਜੇ ਤੇ ਚੜ੍ਹ ਬੈਠੇ।

ਪੀੜ ਨਾਲ ਰਾਮੇ ਸ਼ਾਹ ਦੀਆਂ ਚਾਂਗਰਾਂ ਨਿਕਲ ਗਈਆਂ ਤੇ ਉਤੋਂ ਬਿਸ਼ਨਾ ਜੱਟ ਇਹ ਕਹਿੰਦਾ ਹੋਇਆ ਉਸ ਪਾਸੋਂ ਵਹੀ ਖੋਹਣ ਦੀ ਕੋਸ਼ਿਸ ਕਰਨ ਲੱਗਾ—“ਉਰੇ ਕਰ ਖਾਂ ਤੇਰੇ ਇਸ ਧਰਮ ਰਾਜ ਦੇ ਪੋਥੇ ਨੂੰ ਤਾਂ ਬਿੱਲੇ ਲਾਵਾਂ ।”

ਜਿਉਂ ਜਿਉਂ ਬਿਸ਼ਨਾ ਵਹੀ ਨੂੰ ਖਿੱਚਦਾ ਤਿਉਂ ਤਿਉਂ ਰਾਮੇ ਸ਼ਾਹ ਉਸ ਨੂੰ ਬਾਹਾਂ ਵਿਚ ਕੱਸਣ ਦੀ ਕੋਸ਼ਸ਼ ਕਰਦਾ। ਅਖ਼ੀਰ ਸ਼ਾਹ ਦੀ ਕੋਸ਼ਸ਼ ਬੇਕਾਰ ਸਾਬਤ ਹੋਈ ਤੇ ਬਿਸ਼ਨੇ ਦੀ ਸਕਾਰਥੀ। ਵਹੀ ਖੁਸਣ ਦੀ ਢਿੱਲ ਸੀ ਸ਼ਾਹ ਨੇ ਉਸ ਦੇ ਮਗਰ ਨੱਠਣਾ ਚਾਹਿਆ, ਪਰ ਪੈਰ ਮੰਜੇ ਹੇਠ ਦਬਿਆ ਹੋਣ ਕਰਕੇ ਉਸ ਦੀ ਕੁਝ ਵੀ ਪੇਸ਼ ਨਾ ਜਾ ਸਕੀ ਤੇ ਉਹ ਪਾਗ਼ਲਾ ਵਾਂਗ ਮੂੰਹ ਆਈਆਂ ਬੋਲਣ ਲੱਗਾ। ਏਨੇ ਨੂੰ ਟਾਂਗੇ ਵਾਲਾ ਉਸ ਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ-“ਸ਼ਾਹ ਜੀ, ਬਹਿ ਜਾਓ ਹੁਣ ਰਮਾਨ ਕਰਕੇ……

ਰਾਮੇ ਸ਼ਾਹ ਨੇ ਗੋਡਿਆਂ ਤੇ ਟਿਕੇ ਹੋਏ ਸਿਰ ਨੂੰ ਚੁੱਕ ਕੇ ਉਤਾਂਹ ਤੱਕਿਆ! ਬੋਹੜ ਦੇ ਮੁੱਢ ਨਾਲ ਚੋਖੇ ਚਿਰ ਤੋਂ ਢਾਸਣਾ ਲੱਗੀ ਰਹਿਣ ਕਰਕੇ ਉਸ ਦੀ ਨੰਗੀ ਪਿੱਠ ਵਿਚ ਪੀੜ ਹੋ ਰਹੀ ਸੀ। ਪੈਰ ਵਿਚੋਂ ਅਜੇ ਵੀ ਚੀਸਾਂ ਨਿਕਲ ਰਹੀਆਂ ਸਨ, ਪਰ ਪਾਵੇ ਹੇਠ ਹੋਣ ਕਰਕੇ ਨਹੀਂ, ਜੁੱਤੀ ਲੱਗਣ ਕਰਕੇ ਉਸ ਦੇ ਪੱਟਾਂ ਵਿਚ ਪਈ ਚਾਦਰ ਲਪੇਟੀ ਵਹੀ ਨੂੰ ਲਾਖਾ ਵਹਿੜਕਾ ਖਿਚ ਰਿਹਾ ਸੀ, ਜਿਸ ਨੂੰ ਸ਼ਿਸ਼ਕਾਰ ਕੇ ਪਰੇ ਹਰਾਂਦਾ ਹੋਇਆ ਓਹੀ ਟਾਂਗੇ ਵਾਲਾ ਕਹਿ ਰਿਹਾ ਸੀ, “ਸ਼ਾਹ ਜੀ, ਜੇ ਮੈਂ ਨਾ ਆਉਂਦਾ ਤਾਂ ਤੁਹਾਡੀ ਵਹੀ ਇਸ ਵੱਛੇ ਨੇ ਖਿੱਚ ਕੇ ਲੈ ਜਾਣੀ ਸੀ, ਨਾਲੇ ਚਾਦਰ ਚੱਬ ਕੇ ਚੌੜ ਕਰ ਸੁੱਟਣੀ ਸੀ। ਬਹਿ ਜਾਓ ਟਾਂਗੇ ਵਿਚ, ਚੱਲਣਾ ਜੇ ਤੇ, ਮੈਂ ਜ਼ਰਾ ਘੋੜੇ ਨੂੰ ਪਾਣੀ ਡਾਹ ਲਵਾਂ ।”

“ਰਾਮ ਰਾਮ, ਰਾਮ…!” ਸ਼ਾਹ ਨੇ ਉਬਾਸੀ ਲੈ ਕੇ ਅੱਖਾਂ ਮਲਦਿਆਂ ਹੋਇਆਂ ਕਿਹਾ—“ਕਿੱਡਾ ਭੈੜਾ ਸੁਫਨਾ ਸੀ।” ਤੇ ਵਹੀ ਨੂੰ ਹੋਰ ਚੰਗੀ ਤਰ੍ਹਾਂ ਘੁੱਟ ਕੇ ਉਸ ਨੇ ਚੱਦਰ ਵਿਚ ਲਪੇਟ ਲਿਆ ।

“ਤਾਂਹੀਏਂ ਬੜਾਉਣ ਡਹੇ ਹੋਏ ਸਾਓ?” ਟਾਂਗੇ ਵਾਲੇ ਨੇ ਟਿਚਕਰ ਭਰੇ ਲਹਿਜੇ ਵਿਚ ਕਿਹਾ—“ਮੈਂ ਆਖਿਆ ਖਬਰੇ ਕੀਹੋ ਗਿਆ ਏ।”

ਤੇ ਤੂੰ ਕਚਹਿਰੀਓਂ ਹੋ ਮੁੜਿਆ ਏਂ ? ਸ਼ਾਹ ਨੇ ਗੱਲ ਦਾ ਰੁਖ ਬਦਲਣ ਲਈ ਕਿਹਾ—ਛੇਤੀ ਹੀ ਆ ਗਿਆ ਏਂ! ਤੇ ਉਸ ਨੇ ਛੇਤੀ ਨਾਲ ਉਠ ਕੇ ਕਚਹਿਰੀ ਜਾਣ ਲਈ ਕਦਮ ਚੁਕਿਆ, ਪਰ ਪੈਰ ਨੂੰ ਭੁਇੰ ਤੇ ਰੱਖਣਾ ਮੁਹਾਲ ਹੋ ਗਿਆ । ਮਸੇ ਕਮੀਜ਼ ਵਾਲੇ ਥਾਂ ਤੀਕ ਪਹੁੰਚ ਸਕਿਆ।

“ਕੀ ਦਸਾਂ ਸ਼ਾਹ ਜੀ” ਟਾਂਗੇ ਵਾਲੇ ਨੇ ਘੋੜੇ ਦਾ ਲੀਰਾਂ ਦਾ ਤੰਗ ਖੋਲ੍ਹਦਿਆਂ ਕਿਹਾ-“ਅੱਜ ਤੇ ਕੋਈ ਐਸਾ ਨਹਿਸ਼ ਮੱਥੇ ਲੱਗਾ ਵੇ, ਜੋ ਫੇਰਾ ਈ ਔਂਤਰ ਗਿਆ। ਪਿੰਡੋਂ ਤਿੰਨ ਸਵਾਰੀਆਂ ਮਿਲ ਗਈਆਂ ਸਨ ਤੇ ਮੁੜਦੀ ਵਾਰੀ ਇਕ ਵੀ ਨਾ । ਸੰਘ ਪਾੜ ਪਾੜ ਕੇ ਤੁਰ ਆਇਆ ਵਾਂ।”

ਸ਼ਾਹ ਨੇ ਕਮੀਜ਼ ਪਾਂਦਿਆਂ ਹੋਇਆਂ ਉਤਾਂਹ ਸਿਰ ਚੁੱਕ ਕੇ ਸੂਰਜ ਵੱਲ ਤੱਕਿਆ। ਪਰਛਾਵੇਂ ਢਲ ਰਹੇ ਸਨ।

“ਪਰ ਸ਼ਾਹ ਜੀ”, ਟਾਂਗੇ ਵਾਲੇ ਨੇ ਹੈਰਾਨੀ ਨਾਲ ਕਿਹਾ—“ਤੁਸਾਂ ਤੇ ਹੱਦ ਈ ਮੁਕਾ ਦਿੱਤੀ। ਟਾਂਗੇ ਨਾਲੋਂ ਵੀ ਪਹਿਲਾਂ ਆ ਪਹੁੰਚੇ ਜੇ । ਜਾਪਦਾ ਏ ਕੰਮ ਥੋੜਾ ਈ ਹੋਣਾ ਜੇ ਕਚਹਿਰੀ।”

“ਹਾਂ” ਰਾਮੇ ਸ਼ਾਹ ਨੇ ਏਧਰ-ਓਧਰ ਝਾਕਦਿਆਂ ਕਿਹਾ—“ਜਾਂਦਿਆਂ ਈ ਤਰੀਕ ਪੈ ਗਈ ਸੀ ।”

“ਚਲੋ ਬਹਿ ਜਾਓ ਫੇਰ”, ਟਾਂਗੇ ਵਾਲੇ ਨੇ ਸੋਖ਼ ਅਵਾਜ਼ ਵਿਚ ਕਿਹਾ, “ਜੋ ਜੀ ਕਰੇਗਾ ਦੇ ਛੱਡਣਾ, ਨਾ ਦਿਓਗੇ ਤਾਂ ਵੀ ਖੈਰ ਸੱਲਾ।” ਪਾਣੀ ਡਾਹੁਣ ਤੋਂ ਬਾਅਦ ਉਸ ਨੇ ਮੁੜ ਘੋੜੇ ਨੂੰ ਟਾਂਗੇ ਨਾਲ ਜੋੜ ਦਿੱਤਾ।

“ਚੱਲ ਬਈ” ਕਹਿਕੇ, ਅੱਖਾਂ ਮਲਦਾ ਰਾਮੇ ਸ਼ਾਹ ਟਾਂਗੇ ਤੇ ਜਾ ਬੈਠਾ। ਸੁਜੇ ਹੋਏ ਪੈਰ ਨੂੰ ਉਸ ਨੇ ਧੋਤੀ ਦੇ ਲੜ ਨਾਲ ਕੱਜ ਲਿਆ ।

“ਭਲਕੇ ਵੀ ਜਾਣਾ ਜੇ ਕਚਹਿਰੀ ?” ਟਾਂਗੇ ਵਾਲੇ ਨੇ ਤਪੇ ਹੋਏ ਪਹੀਆਂ ਵਿਚਾਲੇ ਟਿੰਡ ਨਾਲ ਪਾਣੀ ਛਿੜਕਦਿਆਂ ਕਿਹਾ, ਜਿੱਦਣ ਜਾਣਾ ਹੋਵੇ, ਮੈਨੂੰ ਦੱਸ ਛੱਡਿਆ ਕਰੋ !”

“ਢੱਠੇ ਖੂਹ ਵਿਚ ਪਈ ਕਚਹਿਰੀ”, ਖਿੱਝ ਕੇ ਸ਼ਾਹ ਬੋਲਿਆ—“ਗੱਲਾਂ ਨਾ ਬਣਾ ਬਹੁਤੀਆਂ ਤੇ ਤੋਰ ਟਾਂਗੇ ਨੂੰ, ਅੱਗੇ ਮੇਰੇ ਸਿਰ ਨੂੰ ਚੱਕਰ ਆਉਣ ਡਹੇ ਹੋਏ ਨੇ ।”

“ਚੱਕਰ ਤੇ ਔਣੇ ਹੋਏ ਸ਼ਾਹ ਜੀ”, ਟਾਂਗੇ ਵਾਲਾ ਫੇਰ ਵੀ ਬੋਲਣੋਂ ਨਾ ਟਲਿਆ-“ਏਸ ਕਹਿਰਾਂ ਦੀ ਗਰਮੀ ਵਿਚ ਅੱਠ ਕੋਹ ਪੱਕਾ ਪੈਂਡਾ ਮਾਰ ਕੇ ਆਏ ਜੇ।” ਤੇ ਉਸ ਘੋੜੇ ਨੂੰ ਛਾਂਟਾ ਲਾਇਆ।

ਸਨੋ ਫ਼ਾਲ

ਦਸੰਬਰ ਦਾ ਛੇਕੜਲਾ ਪੱਖ ਹੋਣ ਕਰਕੇ ਸਾਰਾ ਪਹਾੜੀ ਪ੍ਰਦੇਸ਼ ਬਰਫ਼ ਦੀ ਚਿੱਟੀ ਚਾਦਰ ਹੇਠ ਕੱਜਿਆ ਪਿਆ ਸੀ, ਜਿਸ ਕਰਕੇ ਮੁਸਾਫ਼ਰਾਂ ਦੀ ਅਵਾਜਾਈ ਇਨ੍ਹੀ ਦਿਨੀਂ ਨਹੀਂ ਦੇ ਬਰਾਬਰ ਸੀ। ਜੇਹੜੀ ਕੋਈ ਇੱਕਾ ਦੁੱਕੀ ਬੱਸ ਪਠਾਨ ਕੋਟ ਤੋਂ ਡਲਹੌਜ਼ੀ ਨੂੰ ਜਾਂਦੀ ਸੀ, ਉਹ ਵੀ ਲਗਭਗ ਸੱਖਣੀ। ਨਿਰਾ ਸਰਦੀ ਕਰਕੇ ਹੀ ਨਹੀਂ, ਹੋਰ ਵੀ ਖ਼ਤਰੇ ਪੈਦਾ ਹੋ ਜਾਇਆ ਕਰਦੇ ਨੇ ਏਸ ਮੌਸਮ ਵਿਚ ਆਵਾਜਾਈ ਲਈ। ਲਾਗੇ ਪਾਸੇ ਦੀਆਂ ਉੱਚੀਆਂ ਪਹਾੜੀਆਂ, ਜਿਨ੍ਹਾਂ ਉੱਤੇ ਛੇ ਛੇ, ਅੱਠ ਅੱਠ, ਦੱਸ ਦੱਸ ਫੁੱਟ ਬਰਫ਼ ਚੜ੍ਹ ਜਾਂਦੀ । ਕਈ ਵੇਰ੍ਹਾਂ ਅਚਾਨਕ ਹੀ ਸੈਂਕੜੇ ਮਣਾਂ ਬਰਫ਼ ਦਾ ਕੋਈ ਤੋਦਾ ਸੈਂਕੜੇ ਫੁੱਟਾਂ ਦੀ ਉਚਾਈ ਤੋਂ ਫਿਸਲਦਾ ਹੋਇਆ ਥੱਲੇ ਆ ਪੈਂਦਾ ਸੀ, ਜਿਸ ਨਾਲ ਸੜਕ ਦਾ ਬੰਦ ਹੋ ਜਾਣਾ ਤਾਂ ਸੁਭਾਵਿਕ ਹੁੰਦਾ ਹੈ, ਪਰ ਜੇ ਇਹਦ ਤੋਦਾ ਕਿਸੇ ਮੋਟਰ ਉਤੇ ਆ ਡਿੱਗੇ, ਫੇਰ ਤੇ ਨਾ ਮੋਟਰ ਦਾ ਥਹੁ ਪਤਾ ਲੱਗਦਾ ਹੈ ਨਾ ਸਵਾਰੀਆਂ ਦਾ ।

ਬਰਫ਼ ਦੇ ਖ਼ਤਰੇ ਤੋਂ ਛੁੱਟ ਇਕ ਹੋਰ ਖ਼ਤਰਾ ਵੀ ਅਕਸਰ ਏਸ ਰੁੱਤੇ ਪਹਾੜੀ ਸੜਕਾਂ ਲਈ ਬਣਿਆ ਰਹਿੰਦਾ ਹੈ ਤੇ ਇਹ ਹੈ ਬਰਫ਼ਾਨੀ ਧੁੰਦ, ਜਿਹੜੀ ਕਈ ਵਾਰੀ ਇਤਨੀ ਗਹਿਰੀ ਹੋ ਜਾਂਦੀ ਹੈ ਕਿ ਮੋਟਰ ਦੀਆਂ ਬੱਤੀਆਂ ਦਾ ਚਾਨਣ ਮਸੇ ਮੋਮਬੱਤੀ ਜਿੰਨਾ ਕੰਮ ਦੇਂਦਾ ਹੈ । ਇਸ ਹਾਲਤ ਵਿਚ ਡਰਾਈਵਰ ਪਾਸੋਂ ਰਤਾ ਜਿੰਨੀ ਉਕਾਈ ਹੋਈ ਕਿ ਸਭ ਕੁਝ ਸਮਾਪਤ ।

ਪਠਾਨਕੋਟ ਤੋਂ ਦਿੱਲੀ ਚੱਲੀ ਹੋਈ ਇਕ ਬੱਸ ਆਪਣਾ ਚਹੁੰ ਘੰਟਿਆਂ ਦਾ ਸਫ਼ਰ ਸੱਤਾਂ ਅੱਠਾ ਘੰਟਿਆਂ ਵਿਚ ਮੁਕਾ ਕੇ ਜਦ ਦੁਪਹਿਰੇ ਤਿੰਨ ਵਜੇ ‘ਬਨੀਖੇਤ’ ਦੀ ਘਾਟੀ ਵਿਚ ਦਾਖ਼ਲ ਹੋਈ ਤਾਂ ਸਵਾਰੀਆਂ ਦੀ ਕਿਤੇ ਜਾਨ ਵਿਚ ਜਾਨ ਆਈ। ਮਾਨ ਮਤ ਦਾਆ ਦਾਹੜਾ ਹਠ ਜੀਊਂਦੇ ਜਾਗਦੇ ਨਿਕਲ ਆਏ ਹੋਣ। ਸਭੋ ਕੁਝ ਰਲਾ ਕੇ ਚਾਰ ਪੰਜ ਸਵਾਰੀਆਂ ਸਨ ਏਸ ਮੋਟਰ ਵਿਚ ।

ਮੋਟਰ ਦਾ ਅੰਤਮ ਪੜਾ ਭਾਵੇਂ ਗਲਹੌਜ਼ੀ ਹੈ, ਪਰ ਬਰਫ਼ਾਂ ਸ਼ੁਰੂ ਹੋ ਜਾਣ ਕਰਕੇ ਅੱਜ ਕੱਲ੍ਹ ਇਹ ਬਨੀਖੇਤ ਤੋਂ ਅਗੇ ਨਹੀਂ ਜਾ ਸਕਦੀਆਂ, ਜਿਸ ਕਰਕੇ ਡਲਹੌਜ਼ੀ ਦੀਆਂ ਸਵਾਰੀਆਂ ਨੂੰ ਅਗਲਾ ਪੰਜ ਕੁ ਮੀਲ ਦਾ ਸਫ਼ਰ ਜਾਂ ਤਾਂ ਪੈਦਲ ਕਰਨਾ ਪੈਂਦਾ ਹੈ ਜਾਂ ਘੋੜਿਆਂ ਟੱਟੂਆਂ ਤੇ। ਕਦੇ ਕਦਾਈਂ ਕੋਈ ਕਾਰ ਜਾਂ ਜੀਪ ਭਾਵੇਂ ਆਉਂਦੀ ਨਜ਼ਰੀ ਪੈ ਜਾਵੇ ।

ਸਰਦੀ ਕੜ੍ਹਾਕੇ ਦੀ ਪੈ ਰਹੀ ਸੀ, ਇਸ ਉਤੇ ਬੱਦਲਵਾਈ ਨੇ ਮੌਸਮ ਨੂੰ ਹੋਰ ਵੀ ਸਿੱਲ੍ਹਾ ਬਣਾ ਦਿੱਤਾ ਸੀ। ਡਲਹੌਜ਼ੀ ਲਾਗਲੀਆਂ ਪਹਾੜੀਆ ਉੱਤੇ ਪਿਛਲੇ ਕਈ ਦਿਨਾਂ ਤੋਂ ਬਰਫ਼ ਪੈ ਰਹੀ ਸੀ, ਪਰ ਬਨੀਖੇਤ ਦਾ ਇਲਾਕਾ ਨੀਵਾਂ ਹੋਣ ਕਰਕੇ ਅਜੇ ਤੀਕ ਬਚਿਆ ਹੋਇਆ ਸੀ।

ਗੱਡੀ ਦੇ ਹੁਕਦਿਆਂ ਹੀ ਵਿਚਲੀਆਂ ਸਵਾਰੀਆਂ ਵਿਚ ਹਰਕਤ ਆ ਗਈ ਤੇ ਆਪੋ ਆਪਣੀਆਂ ਪੱਟੂਆਂ ਕੰਬਲਾਂ ਦੀਆ ਬੁੱਕਲਾਂ ਢਿੱਲੀਆਂ ਕਰਦੇ ਹੋਏ ਉਹ ਇੰਜ ਜ਼ੋਰ ਲਾ ਕੇ ਲਾਰੀ ਵਿਚ ਸਰਕਣ ਲੱਗੇ ਜਿਵੇਂ ਸਰਦੀ ਨਾਲ ਜੰਮ ਹੀ ਗਏ ਹੋਣ। ਇੰਜਨ ਵਾਂਗ ਸਭਨਾਂ ਦੀਆਂ ਨਾਸਾਂ ‘ਚੋਂ ਧੂੰਏ ਦੀਆਂ ਲੰਮੀਆਂ ਤੇਜ਼ ਧਾਰਾਂ ਨਿਕਲ ਕੇ ਬਾਹਰਲੀ ਸਿੱਲ੍ਹੀ ਹਵਾ ਵਿਚ ਰਲਦੀਆਂ ਜਾ ਰਹੀਆਂ ਸਨ ।

ਸਭ ਤੋਂ ਪਹਿਲਾਂ ਇਕ ਕੋਈ ਸਰਕਾਰੀ ਮੁਲਾਜ਼ਮ ਨਿਕਲਿਆ, ਜਿਸ ਨੇ ਕਾਗਜ਼ਾਂ ਪੱਤਰਾਂ ਦੀ ਇਕ ਫ਼ਾਇਲ ਕੱਛੇ ਮਾਰੀ ਹੋਈ ਸੀ, ਜਿਹੜੀ ਉਸ ਦੇ ਮਿੱਟੀ ਰੰਗੇ ਕੰਬਲ ਹੇਠੋਂ ਪਿਛਾਂਹ ਵੱਲ ਇੰਜ ਵਧੀ ਹੋਈ ਸੀ, ਜਿਵੇਂ ਕੁੱਬ ਨਿਕਲਿਆ ਹੋਵੇ। ਉਹ ਐਨਕ ਦੇ ਸ਼ੀਸ਼ਿਆਂ ਨੂੰ ਆਪਣੀ ਖ਼ਾਕੀ ਪਗੜੀ ਦੇ ਸ਼ਮਲੇ ਨਾਲ ਘੜੀ ਮੁੜੀ ਪੂੰਝਦਾ, ਪਰ ਗਿੱਲੀ ਹਵਾ ਮੁੜ ਉਨ੍ਹਾਂ ਅੱਗੇ ਪਾਣੀ ਦੀ ਤਹਿ ਜਮਾ ਦੇਂਦੀ ਸੀ।

ਉਸ ਤੋਂ ਬਾਅਦ ਇਕ ਮਾੜਚੂ ਜਿਹਾ, ਲਾਲ ਪਗੜੀਆ ਪਹਾੜੀਆ ਉਤਰਿਆ, ਜਿਹੜਾ ਆਪਣੇ ਨਾਲ ਟਿਕਾਏ ਹੋਏ ਕਈ ਬੇਲਚੇ ਆਦਿ ਸੰਦਾਂ ਤੋਂ ਪੀ, ਡਬਲਯੂ. ਡੀ. ਦਾ ਬੇਲਦਾਰ ਮਲੂਮ ਹੁੰਦਾ ਸੀ। ਉਹ ਕੁੜਤੇ ਦੀ ਮੋਕਲੀ ਬਾਂਹ ਨਾਲ ਆਪਣੀਆਂ ਮੁੱਛਾਂ ਤੋਂ ਭਾਪ ਦੀ ਗਿੱਲ ਪੂੰਜ ਰਿਹਾ मी ।

ਫੇਰ ਇਕ ਵਪਾਰੀ ਕਿਸਮ ਦਾ ਲਾਲਾ ਉਤਰਿਆ, ਜਿਹੜਾ ਪਕੇਰੀ ਉਮਰ ਦਾ ਹੋਣ ਕਰਕੇ ਸਰਦੀ ਕੁਝ ਜ਼ਿਆਦਾ ਮਹਿਸੂਸ ਕਰ ਰਿਹਾ ਸੀ। ਆਪਣਾ ਬਦਾਮੀ ਰੰਗ ਦਾ ਧੁੱਸਾ ਉਸ ਨੇ ਸਰੀਰ ਦੁਆਲੇ ਖੂਬ ਘੁੱਟ ਕੇ ਲਪੇਟਿਆ ਹੋਇਆਂ ਸੀ ਤੇ ਘੁੰਡਰ ਮਾਰੇ ਵਿਚੋਂ ਕੇਵਲ ਉਸ ਦੀਆਂ ਪੌਣੀਆਂ ਦੋ ਅੱਖਾਂ ਹੀ ਨੰਗੀਆਂ ਸਨ-ਪੌਣੀਆ ਦੋ ਇਸ ਕਰਕੇ ਕਿ ਉਹ ਜ਼ਰਾ ਗੈਂਗ ਮਾਰ ਕੇ ਤੱਕਦਾ ਸੀ।

ਸਭ ਤੋਂ ਛੇਕੜ ਇਕ ਬਾਬੂ ਟਾਈਪ ਦਾ ਗੱਭਰੂ ਉਤਰਿਆ । ਖੂਬ ਰਿਸ਼ਟ-ਪੁਸ਼ਟ ਤੇ ਮੋਟਾ ਤਾਜ਼ਾ । ਪਹਿਨੇ ਹੋਏ ਕਪੜਿਆਂ ਦੀ ਬਹੁਤਾਤ ਕਰਕੇ ਉਸ ਦਾ ਸਰੀਰ ਅਸਲ ਨਾਲੋਂ ਕੁਝ ਜ਼ਿਆਦਾ ਫੁਲਿਆ ਹੋਇਆ ਜਾਪਦਾ ਸੀ। ਉਸ ਦੇ ਹੱਥਾਂ ਵਿਚ ਕੁਲੀ ਜੱਤ ਵਾਲੇ ਦਸਤਾਨੇ ਸਨ ।

ਗੱਡੀ ਦੇ ਬੂਹੇ ‘ਚੋਂ ਉਹ ਫਸ ਫਸਾ ਕੇ ਜ਼ਰਾ ਔਖਿਆਈ ਨਾਲ ਨਿਕਲਿਆਂ । ਫਸਣ ਦੇ ਦੋ ਕਾਰਨ ਸਨ, ਇਕ ਤਾਂ ਉਸਦਾ ਭਾਰੀ ਓਵਰਕੋਟ, ਦੂਜਾ ਹੱਥ ਵਿਚ ਫੜਿਆ ਤੇ ਗਲ ‘ਚ ਲਟਕਾਇਆ ਹੋਇਆ ਨਿੱਕਾ ਮੋਟਾ ਸਮਾਨ-ਅਟੈਚੀ, ਕੈਮਰਾ, ਥਰਮਾਸ, ਟਿਫ਼ਨਕੈਰੀਅਰ ਆਦਿ। ਫੇਰ ਵੀ ਕੁਝ ਚੀਜ਼ਾਂ ਉਸ ਦੇ ਸੀਟ ਥੱਲੇ ਪਈਆਂ ਰਹਿ ਗਈਆਂ, ਜਿਨ੍ਹਾਂ ਨੂੰ ਇਕੋ ਵਾਰੀ ਚੁੱਕਣਾ ਉਸ ਲਈ ਸੌਖਾ ਨਹੀਂ ਸੀ—ਛਤਰੀ, ਪਹਾੜੀ ਸਫ਼ਰ ਲਈ ਇਕ ਬਰਛੀ ਨੁਮਾ ਸੋਟੀ ਇਤਿਆਦਿ ।

ਬਾਬੂ ਦਾ ਖ਼ਿਆਲ ਸੀ ਕਿ ਗਰਮੀਆਂ ਵਾਂਗ ਹੁਣ ਵੀ ਬੱਸ ਦੇ ਰੁਕਦਿਆਂ ਹੀ ਕੁਲੀਆਂ ਦੀ ਢਾਣੀ ਆ ਜੁੜੇਗੀ, ਪਰ ਉਥੇ ਤਾਂ ਕੁੱਲੀ ਦਾ ਕਿਤੇ ਨਾਂ ਥੇਹ ਨਹੀਂ ਸੀ। ਉਹ ਕੁਝ ਘਬਰਾਈ ਜਿਹੀ ਨਜ਼ਰ ਨਾਲ ਏਧਰ ਓਧਰ ਝਾਕਣ ਲੱਗਾ । ਉਧਰ ਕਲੀਨਰ, ਗੱਡੀ ਦੀ ਛੱਤ ਤੇ ਖੜ੍ਹਾ ਠਿਠਰਦੀ ਅਵਾਜ਼ ਵਿਚ ਪੁਕਾਰ ਰਿਹਾ ਸੀ-“ਏ ਜਨਾਬ ਫੜੋ ਆਪਣਾ ਅਸਬਾਬ। ਮੇਰਾ ਤੇ ਪਿੰਡਾ ਵੀ ਆਕੜ ਗਿਐ ਟੰਢ ਨਾਲ ।”

ਜਦ ਕਿ ਪਹਿਨੇ ਹੋਏ ਓਵਰਕੋਟ ਕਰਕੇ ਬਾਹਾਂ ਉਤਾਂਹ ਚੁਕਣੀਆ ਵੀ ਵਿਚਾਰੇ ਲਈ ਦੁਭਰ ਸਨ ।

ਕਲੀਨਰ ਨੇ ਜਵਾਬ ਵਿਚ ਉਸ ਨੂੰ ਪੁੱਛਿਆ-“ਕਿਉਂ ਬਈ, ਅੱਜ ਕੁਲੀ ਕੋਈ ਦਿਖਾਈ ਨਹੀਂ ਦੇਂਦਾ। ਕਿਧਰ ਮਰ ਗਏ ?”

ਕਲੀਨਰ ਨੇ ਹੋਰ ਛਿੱਥਿਆ ਪੈ ਕੇ ਜਵਾਬ ਦਿੱਤਾ, “ਕੁਲੀ ਅੱਜ ਕੱਲ੍ਹ ਵੱਧ ਘੱਟ ਈ ਮਿਲਦੇ ਨੇ ਬਾਬੂ ਜੀ! ਅਹੁ ਪਰਲੇ ਬਰਾਂਡੇ ਵਿਚ ਜਾ ਕੇ ਵੇਖੋ ਜੇ ਕੋਈ ਹੋਵੇ ।”

ਗੁੱਸੇ ਵਿਚ ਬੁੜਬੁੜਾਂਦਾ ਹੋਇਆ ਉਹ ਬਰਾਂਡੇ ਵੱਲ ਵਧਿਆ, ਜਿੱਧਰ ਕਲੀਨਰ ਨੇ ਸੰਕੇਤ ਕੀਤਾ ਸੀ। ਉਚਰ ਤੀਕ ਕਲੀਨਰ ਗੁੱਸਾ ਖਾ ਕੇ ਛੱਤ ਤੋਂ ਉੱਤਰ ਗਿਆ।

ਉਥੇ ਜਾ ਕੇ ਉਸ ਤਕਿਆ, ਇਕ ਨੁਕਰੇ ਕੋਈ ਗੁਛਾ ਮੁੱਛਾ ਹੋਇਆ ਪਿਆ ਸੀ, ਇਕ ਖੁੱਥੜ ਜਿਹੀ ਲੋਈ ਵਿਚ, ਜਿਸ ਨੂੰ ਉਠਾਲਣ ਲਈ ਬਾਬੂ ਨੂੰ ਅਵਾਜ਼ ਦੇਣ ਦੀ ਲੋੜ ਨਾ ਪਈ। ਸ਼ਾਇਦ ਬੂਟਾਂ ਦੀ ਬਿੜਕ ਨੇ ਉਸ ਗੰਢੜੀ ਵਿਚ ਹਰਕਤ ਲੈ ਆਂਦੀ ਸੀ। ਫਿਰ ਇਕ ਚੰਮਸੁਕੜ ਜਿਹਾ ਸਰੀਰ ਇੰਜ ਉਸ ਵਿਚੋਂ ਬੁੜ੍ਹਕ ਪਿਆ ਜਿਵੇਂ ਕਿਸੇ ਸਪਰਿੰਗ ਨੇ ਉਛਾਲ ਦਿੱਤਾ ਹੋਵੇ ।

“ਸਲਾਮ ਸਾਬ” ਕੁਲੀ ਨੇ ਆਪਣੀ ਅਧ-ਨੰਗੀਆਂ ਲੱਤਾਂ ਤੇ ਖੜਿਆਂ ਹੋ ਕੇ ਅਦਬ ਨਾਲ ਸਿਰ ਝੁਕਾਇਆ-“ਕੁਲੀ ਚਾਹੀਏ ?”

“ਹਾਂ ”

“ਚਲੀਏ ਸਾਬ” ਆਪਣੀ ਰੱਸੀ ਤੇ ਇਕ ਵਿੰਗੀ ਜਿਹੀ ਸੋਟੀ ਨੂੰ ਭੁੰਜਿਓਂ ਚੁਕਦਿਆਂ ਕੁਲੀ ਨੇ ਕਿਹਾ ਤੇ ਫਿਰ ਉਸਦੇ ਮਗਰ ਟੁਰ ਪਿਆ।

ਕੁਲੀ ਉਮਰੋਂ ਜੁਆਨ ਹੋਣ ਤੇ ਵੀ ਸਰੀਰਕ ਤੌਰ ਤੇ ਬੁਢਵਰੇਸ ਜਾਪਦਾ ਸੀ। ਉਸਨੇ ਇਕ ਮੈਲਾ ਘਿਚਲਿਆ ਠੰਢਾ ਕੋਟ ਪਹਿਨਿਆ ਹੋਇਆ ਸੀ। ਭਾਰ ਚੁਕਦੇ ਰਹਿਣ ਕਰਕੇ ਮੌਢਿਆਂ ਤੇ ਪਿੱਠ ਵਲੋਂ ਇਸਦੇ ਪੜਛੇ ਲੱਥੇ ਹੋਏ ਸਨ। ਸੇ ਵੀ ਅਸਲੋਂ ਹੀ ਲੁਡਾ ਜਿਹਾ-ਫਤੂਹੀ ਮਾਤਰ । ਉਸਦੇ ਤੇੜ ਵਾਲਾ ਪਜਾਮਾ ਗੋਡਿਆਂ ਤੋਂ ਉਡਿਆ ਹੋਇਆ ਸੀ। ਜੁੱਤੀ ਦਾ ਵੀ ਲਗਪਗ ਇਹੋ ਹਾਲ ।

ਕਲੀਨਰ ਨੂੰ ਦੁਬਾਰਾ ਛੱਤ ਤੇ ਚੜ੍ਹਨਾ ਪਿਆ ਤੇ ਸਮਾਨ ਇੰਜ ਗੁੱਸੇ ਨਾਲ ਉਸ ਲਮਕਾਇਆ ਕਿ ਕੁਲੀ ਵਿਚਾਰਾ ਮੁਸ਼ਕਲ ਨਾਲ ਸੰਭਲ ਸਕਿਆ। ਇਚਰ ਤੀਕ ਬਾਬੂ ਨੇ ਅੰਦਰਲਾ ਬਚਿਆ ਖੁਚਿਆ ਸਮਾਨ ਕੱਢ ਲਿਆ।.

“ਕਿਥੇ ਜਾਣੈ ਸਾਬ ?” ਕੁਲੀ ਨੇ ਰੱਸੀ ਦੇ ਵਲਾਵੇਂ ਖੋਲ੍ਹਦਿਆਂ ਪੁੱਛਿਆ।

“ਡਲਹੌਜ਼ੀ ਜਾਏਗਾ ।”

..”ਪੈਦਲ ਸਾਬ ?”

“ਹਾਂ ਹਾਂ ਪੈਦਲ ।”

“ਪਰ ਸਾਬ, ਮੋਸਮ ਬਹੁਤ ਖ਼ਰਾਬ ਹੈ ।”

“ਮੋਸਮ ਬਹੁਤ ਅੱਛਾ ਹੈ। ਕਿਤਨਾ ਦੂਰ ਹੈ ਡਲਹੌਜ਼ੀ । ਕੁਲ ਪਾਂਚ ਮੀਲ ਹੈ ਨਾ ? ਡੌਟ ਮਾਈਂਡ ਫ਼ਾਰ ਚੈਟ। ਫ਼ਿਕਰ ਮਤ ਕਰੋ।”

ਬਹੁਤ ਸਾਰੇ ਜੰਟਲਮੈਨਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਉਹ ਕਿਸੇ ਗਰੀਬ ਗੁਰਬੇ ਨਾਲ ਗੱਲ ਕਰਨ ਲੱਗਣ ਤਾਂ ਉਹਨਾਂ ਦੀ ਜ਼ਬਾਨਦਾਨੀ ਵਿਚ ‘ਪੰਜਾਬੀ’ ਦੇ ਥਾਂ ‘ਗੰਗਾ ਜਮਨੀ’ ਕਿਸਮ ਦਾ ਰੰਗ ਆ ਜਾਂਦਾ ਹੈ—ਉਰਦੂ ਤੇ ਅੰਗਰੇਜ਼ੀ ਦਾ ਮਿਲਗੋਭਾ ਜਿਹਾ। ਇਹ ਬਾਬੂ ਸਾਹਬ ਵੀ ਉਹਨਾਂ ਪੰਜਾਬੀਆਂ ਵਿਚੋਂ ਸਨ ।

ਕੁਲੀ ਕੁਝ ਜੱਕੋ ਤੱਕਿਆਂ ਵਿਚ ਪੈ ਗਿਆ। ਇਕ ਤਾਂ ਭਾਰ ਤਕੜਾ ਸੀ। ਦੂਜਾ ਪੰਜ ਮੀਲਾਂ ਦੀ ਸਖ਼ਤ ਚੜ੍ਹਾਈ ਤੇ ਤੀਜਾ ਮੌਸਮ ਦੀ ਖ਼ਰਾਬੀ। ਪਰ ਦੂਜੇ ਪਾਸੇ ਦੀ ਪੇਟ ਦਾ ਸਵਾਲ। ਇਨੀਂ ਦਿਨੀਂ ਮਜ਼ਦੂਰੀ ਵੀ ਤਾਂ ਭਾਗਾਂ ਨਾਲ ਹੀ ਮਿਲਦੀ ਸੀ । ਛੇਕੜ ਉਸਨੇ ਆਪਣੀ ਰੱਸੀ ਫੈਲਾ ਕੇ ਭਾਰ ਬੰਨ੍ਹਣਾ ਸ਼ੁਰੂ ਕਰ ਦਿੱਤਾ ।

ਥੋੜ੍ਹੀ ਦੇਰ ਬਾਅਦ ਇਹ ਦੋਵੇਂ ਸੜਕੇ ਸੜਕ ਤੁਰੇ ਜਾ ਰਹੇ ਸਨ। ਕੁਲੀ ਨੇ ਟਰੰਕ ਬਿਸਤਰੇ ਤੋਂ ਛੁੱਟ ਸਾਬ ਦਾ ਅਟੈਚੀ ਵੀ ਪਿੱਠ ਤੇ ਰੱਖ ਹੋਏ ਸਨ। ਸੇ ਵੀ ਅਸਲੋਂ ਹੀ ਲੁਡਾ ਜਿਹਾ-ਫਤੂਹੀ ਮਾਤਰ । ਉਸਦੇ ਤੇੜ ਵਾਲਾ ਪਜਾਮਾ ਗੋਡਿਆਂ ਤੋਂ ਉਡਿਆ ਹੋਇਆ ਸੀ। ਜੁੱਤੀ ਦਾ ਵੀ ਲਗਪਗ ਇਹੋ ਹਾਲ ।

ਕਲੀਨਰ ਨੂੰ ਦੁਬਾਰਾ ਛੱਤ ਤੇ ਚੜ੍ਹਨਾ ਪਿਆ ਤੇ ਸਮਾਨ ਇੰਜ ਗੁੱਸੇ ਨਾਲ ਉਸ ਲਮਕਾਇਆ ਕਿ ਕੁਲੀ ਵਿਚਾਰਾ ਮੁਸ਼ਕਲ ਨਾਲ ਸੰਭਲ ਸਕਿਆ। ਇਚਰ ਤੀਕ ਬਾਬੂ ਨੇ ਅੰਦਰਲਾ ਬਚਿਆ ਖੁਚਿਆ ਸਮਾਨ ਕੱਢ ਲਿਆ।.

“ਕਿਥੇ ਜਾਣੈ ਸਾਬ ?” ਕੁਲੀ ਨੇ ਰੱਸੀ ਦੇ ਵਲਾਵੇਂ ਖੋਲ੍ਹਦਿਆਂ ਪੁੱਛਿਆ।

“ਡਲਹੌਜ਼ੀ ਜਾਏਗਾ ।”

..”ਪੈਦਲ ਸਾਬ ?”

“ਹਾਂ ਹਾਂ ਪੈਦਲ ।”

“ਪਰ ਸਾਬ, ਮੋਸਮ ਬਹੁਤ ਖ਼ਰਾਬ ਹੈ ।”

“ਮੋਸਮ ਬਹੁਤ ਅੱਛਾ ਹੈ। ਕਿਤਨਾ ਦੂਰ ਹੈ ਡਲਹੌਜ਼ੀ । ਕੁਲ ਪਾਂਚ ਮੀਲ ਹੈ ਨਾ ? ਡੌਟ ਮਾਈਂਡ ਫ਼ਾਰ ਚੈਟ। ਫ਼ਿਕਰ ਮਤ ਕਰੋ।”

ਬਹੁਤ ਸਾਰੇ ਜੰਟਲਮੈਨਾਂ ਦੀ ਆਦਤ ਹੁੰਦੀ ਹੈ ਕਿ ਜਦੋਂ ਉਹ ਕਿਸੇ ਗਰੀਬ ਗੁਰਬੇ ਨਾਲ ਗੱਲ ਕਰਨ ਲੱਗਣ ਤਾਂ ਉਹਨਾਂ ਦੀ ਜ਼ਬਾਨਦਾਨੀ ਵਿਚ ‘ਪੰਜਾਬੀ’ ਦੇ ਥਾਂ ‘ਗੰਗਾ ਜਮਨੀ’ ਕਿਸਮ ਦਾ ਰੰਗ ਆ ਜਾਂਦਾ ਹੈ—ਉਰਦੂ ਤੇ ਅੰਗਰੇਜ਼ੀ ਦਾ ਮਿਲਗੋਭਾ ਜਿਹਾ। ਇਹ ਬਾਬੂ ਸਾਹਬ ਵੀ ਉਹਨਾਂ ਪੰਜਾਬੀਆਂ ਵਿਚੋਂ ਸਨ ।

ਕੁਲੀ ਕੁਝ ਜੱਕੋ ਤੱਕਿਆਂ ਵਿਚ ਪੈ ਗਿਆ। ਇਕ ਤਾਂ ਭਾਰ ਤਕੜਾ ਸੀ। ਦੂਜਾ ਪੰਜ ਮੀਲਾਂ ਦੀ ਸਖ਼ਤ ਚੜ੍ਹਾਈ ਤੇ ਤੀਜਾ ਮੌਸਮ ਦੀ ਖ਼ਰਾਬੀ। ਪਰ ਦੂਜੇ ਪਾਸੇ ਦੀ ਪੇਟ ਦਾ ਸਵਾਲ। ਇਨੀਂ ਦਿਨੀਂ ਮਜ਼ਦੂਰੀ ਵੀ ਤਾਂ ਭਾਗਾਂ ਨਾਲ ਹੀ ਮਿਲਦੀ ਸੀ । ਛੇਕੜ ਉਸਨੇ ਆਪਣੀ ਰੱਸੀ ਫੈਲਾ ਕੇ ਭਾਰ ਬੰਨ੍ਹਣਾ ਸ਼ੁਰੂ ਕਰ ਦਿੱਤਾ ।

ਥੋੜ੍ਹੀ ਦੇਰ ਬਾਅਦ ਇਹ ਦੋਵੇਂ ਸੜਕੇ ਸੜਕ ਤੁਰੇ ਜਾ ਰਹੇ ਸਨ। ਕੁਲੀ ਨੇ ਟਰੰਕ ਬਿਸਤਰੇ ਤੋਂ ਛੁੱਟ ਸਾਬ ਦਾ ਅਟੈਚੀ ਵੀ ਪਿੱਠ ਤੇ ਰੱਖ ਲਿਆ ਸੀ

ਜਿੰਨਾ ਚਿਰ ਕੁਲੀ ਨੇ ਸਮਾਨ ਬੰਨ੍ਹਣ ਵਿਚ ਲਾਇਆ, ਤਦ ਤੀਕ ਬਾਬੂ ਨੇ ਥਰਮਸ ਖੋਲ੍ਹ ਕੇ ਉਸ ਦੇ ਗਲਾਸ-ਨੁਮਾ ਢੱਕਣ ਵਿਚ ਗਰਮ ਗਰਮ ਚਾਹ ਪਾਈ ਤੇ ਉਪਰੋਥੱਲੀ ਦੋ ਭਬਕੀਆਂ ਪੀ ਕੇ ਖੂਬ ਖੁਲ੍ਹਾ ਡਕਾਰ ਮਾਰਿਆ, ਜਿਸ ਨਾਲ ਉਸਦੀ ਸਫਰ ਦੀ ਥਕਾਵਟ ਕੁਝ ਨਾ ਕੁਝ ਘੱਟ ਗਈ। ਚਾਹ ਸ਼ਾਇਦ ਉਸ ਨੇ ਪਿਛਲੇ ਪੜਾ ‘ਦੁਨੇਰੇ’ ਤੋਂ ਉਸ ਵਿਚ ਭਰ ਲਈ ਹੋਈ ਸੀ।

ਪਹਾੜੀ ਕੁਲੀਆਂ ਦਾ ਆਮ ਕਾਇਦਾ ਹੈ ਕਿ ਜਦੋਂ ਸੈਲਾਨੀਆਂ ਦਾ ਭਾਰ ਚੁੱਕ ਕੇ ਤੁਰਦੇ ਨੇ ਤਾਂ ਕਈ ਕਿਸਮ ਦੀਆਂ ਮਿੱਠੀਆਂ ਸੁਖਾਵੀਆਂ ਤੇ ਅਪਣਤ ਭਰੀਆਂ ਗੱਲਾਂ ਨਾਲ ਉਨ੍ਹਾ ਦੀ ਸਖਾਵਤ ਨੂੰ ਟੁੰਬਣ ਦੇ ਯਤਨਾਂ ਵਿਚ ਲੱਗ ਜਾਂਦੇ ਨੇ, ਤਾਂ ਜੁ ਮਜ਼ਦੂਰੀ ਤੋਂ ਛੁੱਟ ਉਨ੍ਹਾਂ ਨੂੰ ਕੁਝ ਇਨਾਮ ਵੀ ਪ੍ਰਾਪਤ ਹੋ ਸਕੇ । ਇਹ ਕੁਲੀ ਵੀ ਇਸ ਵੇਲੇ ਆਪਣੇ ‘ਸਰ’ ਨਾਲ ਕੁਝ ਏਸੇ ਕਿਸਮ ਦੀ ਵਰਤੋਂ ਕਰ ਰਿਹਾ ਸੀ।

“ਕਹਾ ਸੇ ਆਏ ਸਾਬ?”

“ਅੰਬਾਲੇ ਸੇ ।

“ਕਿਸੀ ਸਰਕਾਰੀ ਕਾਮ ਪਰ ਜਾ ਰਹੇ ਹੈਂ ?”

“ਨਹੀਂ, ਸੈਰ ਕਰਨੇ ਆਇਆ-ਸਨੋਂ ਫ਼ਾਲ ਦੇਖਨੇ ਕੇ ਲੀਏ, ਆਈ ਮੀਨ ਬਰਫ਼ ਦੇਖਨੇ ।”

“ਅਬ ਕੇ ਸਾਲ ਬਹੁਤ ਬਰਫ਼ ਗਿਰਾ ਸਾਬ। ਬੜਾ ਜ਼ਾਲਮ ਬਰਫ਼ ।”

“ਡਲਹੌਜ਼ੀ ਮੇਂ ਕੋਈ ਅੱਛਾ ਹੋਟਲ ਹੈ ?”

“ਸਾਬ, ਏਕ ਹੈ ਮੈਟਰੋ ਸਾਬ ਬੰਦ ਹੈ ਆਜ ਕੱਲ ।”

“ਔਰ ਵਹਾਂ ਵਿਸਕੀ ਬਰਾਂਡੀ ਵਗੈਰਾ ਮਿਲਤਾ ਹੈ?”

“ਮਿਲਤਾ ਹੈ ਸਾਬ! ਨਹੀਂ ਮਿਲੇਗਾ ਤੋ ਹਮ ਬੇਲਨ ਸੇ ਲਾ ਦੇਗਾ ਆਪ ਕੋ।”

“ਅਬੀ ਏਕ ਬੋਤਲ ਹਮਾਰੇ ਪਾਸ ਹੈ।”

“ਕਿਤਨਾ ਦਿਨ ਠੈਰੋਗੇ ਸਾਬ ?”

“ਏਕ ਹਫ਼ਤਾ ਕੀ ਛੁੱਟੀ ਹੈ। ਹਮ ਇਨਕਮ ਟੈਕਸ ਆਫ਼ੀਸਰ ਹੈਂ। ਹਮ ਕੋ ਪੋਇਟਰੀ ਕਾ ਭੀ ਸ਼ੌਕ ਹੈ। ਆਈ ਮੀਨ ਸ਼ਾਇਰੀ ਕਰਨੇ ਕਾ। ਸ਼ਾਇਰ ਲੋਕ ਸਨੋਂ ਫ਼ਾਲ ਦੇਖਨੇ ਕਾ ਬਹੁਤ ਡਿਜ਼ਾਇਰ ਹੋਤਾ ਹੈ।”

ਕੁਲੀ ਨੇ ‘ਸਾਬ’ ਦੀਆ ਗੱਲਾਂ ਦਾ ਮਤਲਬ ਸ਼ਾਇਰੀ ਨਹੀਂ ਸੀ ਸਮਝਿਆਂ, ਛੁਟ ‘ਸਨੋਂ ਫ਼ਾਲ’ ਤੋਂ ਇਹ ਸ਼ਬਦ ਉਸਦਾ ਜਾਣਿਆ ਬੁਝਿਆ ਹੋਇਆ ਸੀ, ਜੋ ਅਕਸਰ ਸੈਲਾਨੀ ਲੋਕ ਬੋਲਿਆ ਕਰਦੇ ਸਨ।

ਸਾਬ ਨੇ ਪੁੱਛਿਆ…”ਇਨ ਦਿਨੋਂ ਕਬ ਸਨੋਂ ਫ਼ਾਲ ਹੂਆ ਡਲਹੌਜ਼ੀ ਮੇਂ ?” “ਪਰਸੋਂ ਬਹੁਤ ਬਰਫ਼ ਗਿਰਾ ਸਾਬ। ਏਕ ਦਮ ਤੀਨ ਫੁਟ । ਸਬ ਸੜਕ ਬਜ਼ਾਰ ਭਰ ਗਿਆ। ਬੜੀ ਮੁਸੀਬਤ……

“ਓ ਗੁੱਡ ?” ਬਾਬੂ ਨੇ ਮਸਤੀ ਵਿਚ ਆਕ ਕੇ ਕੁਲੀ ਦੀ ਗੱਲ ਵਿਚਾਲੇ ਹੀ ਕਹਿਣਾ ਸ਼ੁਰੂ ਕਰ ਦਿੱਤਾ—“ਬਿਊਟੀਫੁੱਲ । ਔਰ ਅਬ ਕਿਸ ਦਿਨ ਪੜੇਗਾ ?” ਸਵਾਲ ਕਰਦਿਆਂ ਉਸ ਆਪਣਾ ਓਵਰਕੋਟ ਉਤਾਰ ਕੇ ਕੁਲੀ ਉਤੇ ਇੰਜ ਲਾਪਰਵਾਹੀ ਨਾਲ ਸੁੱਟ ਦਿੱਤਾ, ਜਿਵੇਂ ਇਹ ਦਸ ਸੇਰ ਵਜ਼ਨੀ ਕਪੜਾ ਕੋਈ ਸਧਾਰਨ ਤੌਲੀਆਂ ਹੋਵੇ ਕੁਝ ਚਾਹ ਦਾ ਅਸਰ ਤੇ ਕੁਝ ਚੜਾਈ ਹੋ ਜਾਣ ਕਰਕੇ ਉਸ ਨੂੰ ਜ਼ਰਾ ਗਰਮੀ ਮਹਿਸੂਸ ਹੋਣ ਲੱਗ ਪਈ ਸੀ ਸ਼ਾਇਦ।

ਓ ਦੈਟ ਵਿਲ ਬੀ ਵੰਡਰਫੁੱਲ । ਤੁਮ ਲੋਗ ਕਿਤਨਾ ਲਕੀ ਹੈ। ਆਈ ਮੀਨ ਖੁਸ਼ ਕਿਸਮਤ ਹੈ ਕਿ ਹਰ ਰੋਜ਼ ਸਨੋਂ ਫ਼ਾਲ ਦੇਖਨੇ ਕੋ ਮਿਲਤਾ ਹੈ।”

“ਹਾਂ-ਆਂ-ਆਂ-ਸਾਬ” ਕੁਲੀ ਨੇ ਇਕ ਲੰਮੇ ਹਉਕੇ ਨਾਲ ਜਵਾਬ ਦਿੱਤਾ—“ਬਹੁਤ ਅੱਛਾ ਹੈ।” ਤੇ ਫਿਰ ਪਿੱਠ ਉਤਲੇ ਭਾਰ ਨੂੰ–ਜਿਹੜਾ ਇਕ ਪਾਸੇ ਉਲਰਿਆ ਜਾ ਰਿਹਾ ਸੀ-ਠੀਕ ਕਰਨ ਲਈ ਇਕ ਚਟਾਨ ਦੀ ਢੋਹ ਲਾ ਕੇ ਉਹ ਜ਼ਰਾ ਰੁਕਿਆ।

ਬਨੀਖੇਤ ਦਾ ਲੰਮ-ਸੁ-ਲੰਮਾ ਬਜ਼ਾਰ ਖ਼ਤਮ ਕਰਕੇ ਇਹ ਦੋਵੇਂ ਚੰਬਾ ਰੋਡ ਲੰਘ ਆਏ ਤੇ ਹੁਣ ਉੱਥੇ ਜਾ ਪਹੁੰਚੇ ਸਨ,

ਸਾਹਬ ਦਾ ਇਨਸਪੀਰੇਸ਼ਨ ਹੱਦਾਂ ਬੰਨ੍ਹੇ ਤੋੜ ਰਿਹਾ ਸੀ। ਲਾਗੇ ਪਾਸੇ ਦੇ ਬਰਫ਼ਾਨੀ ਦ੍ਰਿਸ਼ਾਂ ਨਾਲ ਅੱਖਾਂ ਠਾਰਦਾ ਹੋਇਆ ਉਹ ਆਪ-ਮੁਹਾਰਾ ਕਹੀ ना विग मी- “देती…… लदृली…… देठी द्वाष्प्टीत……” डे दिस दिस ਮਸਤੀ ਵਿਚ ਆ ਕੇ ਕੋਈ ਗੀਤ ਗੁਨਗੁਨਾਣਾ ਸ਼ੁਰੂ ਕਰ ਦੇਂਦਾ।

“ਸਾਬ”, ਕੁਲੀ ਨੇ ਭਾਰ ਹੇਠ ਦਬਦਿਆਂ ਉਸ ਉਤੇ ਸਵਾਲ ਕੀਤਾ- “ਨੀਚੇ ਆਜ ਕਲ੍ਹ ਖੂਬ ਮਜ਼ੇ ਕੀ ਧੂਪ ਨਿਕਲੀ ਹੈ ਨਾ? ਇਧਰ ਤੋਂ ਸਾਬ, ਬਹੁਤ ਦਿਨ ਸੇ ਧੂਪ ਨਹੀਂ ਨਿਕਲੀ, ਬੜੀ ਮੁਸੀਬਤ ਹੈ ਗਰੀਬ ਲੋਗੋਂ ਕੋ।”

ਬਾਬੂ ਦਾ ਧਿਆਨ ਉਸ ਦੀਆਂ ਗੱਲਾਂ ਵੱਲ ਨਹੀਂ ਸੀ। ਉਸ ਦੀ ਸਾਰੀ ਰੁਚੀ ਨੂੰ ਬਰਫ਼ਾਨੀ ਦ੍ਰਿਸ਼ਾਂ ਨੇ ਖਿਚਿਆਂ ਹੋਇਆ ਸੀ ਤੇ ਉਹ ਬਰਾਬਰ ਕੁਝ ਨਾ ਕੁਝ ਉਚਾਰੀ ਚਲਾ ਜਾ ਰਿਹਾ ਸੀ-“ਆ ਹਾ ਹਾ ਹਾ ! ਹਿਮਾਲਾ ਦੀਆਂ ਇਹ ਬਰਫ਼ ਕੱਜੀਆਂ ਚੋਟੀਆਂ, ਇਹ ਮਨ-ਮੁਗਧ-ਕਾਰੀ ਵਾਤਾਵਰਨ, ਹਰ ਪਾਸੇ ਕੁਦਰਤ ਦਾ ਰਾਜ । ਏਹਨਾਂ ਹੀ ਰਤਨ ਜੜਤ ਚੋਟੀਆਂ ਤੇ ਬੈਠ ਕੇ ਸਾਡੇ ਰਿਸ਼ੀਆਂ ਨੇ ਵੇਦਾਂ ਦੀ ਰਚਨਾ ਕੀਤੀ, ਏਹਨਾਂ ਝਿਲਮਿਲ ਕਰਦੇ ਪਹਾੜਾਂ ਨੇ ਮਹਾਂ-ਕਵੀ ਕਾਲੀ ਦਾਸ ਦੀ ਕਵਿਤਾ ਵਿਚ ਅੰਮ੍ਰਿਤ ਭਰਿਆ ਸੀ, ਇਥੇ ਹੀ ਬੈਠ ਕੇ ਉਸ ਨੇ ‘ਮੇਘਦੂਤ ਤੇ ਸ਼ਕੁੰਤਲਾ’ ਵਰਗੀਆਂ ਅਮਰ ਰਚਨਾਵਾਂ ਰਚੀਆਂ ਸਨ, ਏਸੇ ਹਿਮਾਲਾ ਨੇ ਏਸ਼ੀਆਂ ਦੀ ਫਸੀਲ ਬਣ ਕੇ ਯੋਰਪੀ ਲੁਟੇਰਿਆਂ ਪਾਸੋਂ ਅੱਜ ਤੀਕ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ। ਹੇ ਮਹਾਨ ਹਿਮਾਲਾ ਤੈਨੂੰ ਪ੍ਰਣਾਮ ।”

ਮੀਲ ਕਿ ਸਵਾ ਮੀਲ ਪੈਂਡਾ ਮਸੇ ਮੁਕਿਆ ਸੀ ਕਿ ਕੁਲੀ ਦੀਆਂ ਲੱਤਾਂ ਡਗਮਗਾਣ ਲੱਗ ਪਈਆਂ। ਇਤਨਾ ਭਾਰ-ਦੋਹ ਕੁਲੀਆਂ ਦਾ ਬੋਝ ਉਸਦੀ ਕਮਜ਼ੋਰ ਪਿੱਠ ਨੂੰ ਟੁੰਬੀ ਜਾ ਰਿਹਾ ਸੀ। ਗਰਮੀਆਂ ਦੀ ਰੁੱਤੇ ਸ਼ਾਇਦ ਇਤਨਾ ਭਾਰ ਚੁੱਕਣਾ ਉਸ ਨੂੰ ਬਹੁਤ ਔਖਾ ਨਹੀਂ ਸੀ ਜਾਪਦਾ। ਕਿਉਂਕਿ ਉਦੋਂ ਉਹ ਰੁਪਿਆ ਦੇ ਕਦੀ ਦੋ ਰੁਪਏ ਵੀ ਕਮਾ ਲੈਣ ਕਰਕੇ ਰਜਵੀਂ ਰੋਟੀ ਖਾ ਲੈਂਦਾ ਸੀ, ਜਿਸ ਕਰਕੇ ਉਸ ਦਾ ਸਰੀਰ ਚਲੀ ਜਾਂਦਾ। ਪਰ ਸਿਆਲ ਦੀ ਬੇਰੁਜ਼ਗਾਰੀ, ਫਾਕਿਆਂ ਨੇ ਹੱਡ ਤੋੜਵੀਂ ਸਰਦੀ ਨੇ ਉਸ ਦੇ ਸਰੀਰ ਵਿਚੋਂ ਲਹੂ ਚੂਸ ਲਿਆ ਸੀ। ਫਿਰ ਪੈਂਡਾ ਵੀ ਤਾਂ ਪੰਜ ਮੀਲ ਸੀ। ਤੇ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ ਘਰ ਪਹੁੰਚਣ ਦੀ—ਬਨੀਖੇਤ ਤੋਂ ਡੇਢ ਦੋ ਮੀਲ ਹੇਠਾਂ, ਜਿਥੇ ਉਸ ਦੀ ਘਰ ਵਾਲੀ ਤੇ ਉਸ ਦੇ ਨੰਨ੍ਹੇ ਨਿਆਣੇ ਬੜੇ ਤੌਖਲੇ ਨਾਲ ਉਸ ਦੀ ਉਡੀਕ ਕਰ ਰਹੇ ਹੋਣਗੇ। ਰਾਤੀਂ ਜੇ ਉਹ ਘਰ ਨਾ ਪਹੁੰਚ ਸਕਿਆ ਤਾਂ ਕੀ ਬਣੇਗਾ? ਤੇ ਜੇ ਬਹੁਤੀ ਰਾਤ ਗਈ ਉਸਨੂੰ ਮੁੜਨਾ ਪਿਆ ਤਾਂ ਜੰਗਲੀ ਦਰਿੰਦਿਆਂ ਦਾ ਵੀ ਖ਼ਤਰਾ ਸੀ, ਜਿਹੜੇ ਉਪਰਲੈ ਪਹਾੜਾਂ ਤੇ ਬਰਫ਼ਾਂ ਪੈ ਜਾਣ ਕਰਕੇ ਇਹਨੀ ਦਿਨੀ ਅਕਸਰ ਹੇਠਾਂ ਉਤਰ ਆਇਆ ਕਰਦੇ ਨੇ।

ਇਨ੍ਹਾਂ ਹੀ ਭਾਤੋਂ · ਭਾਤੀਂ ਫਿਕਰਾਂ ਵਿਚ ਗੋਤੇ ਖਾਂਦਾ ਉਹ ਲੱਤਾਂ ਨੂੰ ਇਸੇ ਤਰ੍ਹਾਂ ਖਿੱਚੀ ਜਾ ਰਿਹਾ ਸੀ ਕਿ ਇਕ ਵਾਰਗੀ ਹੌਲ ਨਾਲ ਉਸ ਦਾ ਸਾਹ ਸੁੱਕਣ ਲੱਗ ਪਿਆ, ਨਾਸਾਂ ਫੁਲਾ ਕੇ ਹਵਾ ਵਿਚੋਂ ਕਿਸੇ ਚੀਜ਼ ਨੂੰ ਸੁੰਘਣ ਦਾ ਯਤਨ ਕਰਦਿਆਂ ਉਸ ਨੇ ਪਿਛੇ ਤੁਰੇ ਆ ਰਹੇ ਸਾਹਬ ਨੂੰ ਪੁਕਾਰਿਆ- “ਸਾਹਬ ਬਰਫ਼ ਆ ਰਹਾ ਹੈ।

ਮੌਸਮ ਦੇਖਣ ਵਾਲੇ ਯੰਤਰ (ਵੈਦਰ ਅਬਜ਼ਰਵਰ) ਦਾ ਕੰਮ ਪਹਾੜੀ ਲੋਕ ਨੱਕ ਪਾਸੋਂ ਲੈਂਦੇ ਨੇ। ਉਹ ਹਵਾ ਨੂੰ ਸੁੰਘ ਕੇ ਹੀ ਸਮਝ ਸਕਦੇ ਨੇ ਕਿ ਹੁਣ ਮੀਂਹ ਆਵੇਗਾ-ਹੁਣ ਬਰਫ ਡਿਗੇਗੀ ।

ਕੁਲੀ ਦੇ ਮੂੰਹੋਂ ਇਹ ਗੱਲ ਬਾਬੂ ਨੇ ਇੰਜ ਸੁਣੀ, ਜਿਵੇਂ ਜਨਮਾਂ ਜਨਮਾਤ੍ਰਾਂ ਦੀ ਤਪੱਸਿਆਂ ਦਾ ਫਲ ਉਸ ਨੂੰ ਪ੍ਰਾਪਤ ਹੋਣ ਲੱਗਾ ਹੋਵੇ । ਉਹ ਇਕ ਦਮ ਖੁਸ਼ੀ ਵਿਚ ਉਛਲ ਕੇ ਬੋਲਿਆ—“ਸਨੋਂ ਫ਼ਾਲ ਹੋਗਾ ? ਸਚ ਬੋਲਤਾ ਹੈ ?”

“ਹਾਂ ਸਾਬ” ਕੁਲੀ ਦੇ ਸੋਤਰ ਸੁੱਕੀ ਜਾ ਰਹੇ ਸਨ—“ਬਹੁਤ ਜਲਦੀ ਹੋਗਾ।”

“ਓ! ਜ਼ਿੰਦਾਬਾਦ ਕੁਲੀ । ਤੁਮ ਨੇ ਕਿਤਨਾ ਅੱਛਾ ਖ਼ਬਰ ਸੁਨਾਇਆ, ਖੂਬ ਇੰਜੌਏ ਕਰੇਗਾ। ਹਮ ਨੇ ਜ਼ਿੰਦਗੀ ਮੇਂ ਸਨੋਂ ਫ਼ਾਲ ਕਬੀ ਨਹੀਂ ਦੇਖਾ। ਇਸ ਲੀਏ ਹਮ ਸਪੈਸ਼ਲੀ ਯਹਾਂ ਆਇਆ ।”

“ਪਰ ਸਾਬ !” ਕੁਲੀ ਦੀ ਅਵਾਜ਼ ਵਿਚ ਮੌਤ ਵਰਗਾ ਸਹਿਮ ਸੀ- “ਡਲਹੌਜ਼ੀ ਅਬੀ ਦੂਰ ਹੈ।

“ਓ ! ਫੌਂਟ ਮਾਈਂਡ, ਕੁਲੀ ਬਾਬੂ ਓਸੇ ਚੜ੍ਹਦੇ ਚਾਉ ਵਿਚ ਬੋਲਿਆ- “ਇੰਜੋਇ ਕਰੋ । ਖੂਬ ਇੰਜੋਇ ਕਰੋ । ਤੁਮ ਲੋਕ ਬਹੁਤ ਅਨ-ਸਿਵਲਾਈਜ਼ਡ ਹੈ, ਨੇਚਰ ਇੰਜੋਇ ਕਰਨਾ ਨਹੀਂ ਜਾਨਤਾ, ਏਕ ਦੰਮ ਈਡੀਅਟ ਹੈ ਤੁਮ ਲੋਕ, ਸਨੋਫ਼ਾਲ ਵੰਡਰਫੁਲ ਚੀਜ਼ ਹੈ।”

ਜਿਉਂ-ਜਿਉਂ ਡਲਹੋਜ਼ੀ ਨੇੜੇ ਆਈ ਜਾਂਦੀ, ਬਰਫ਼ ਦੇ ਨਜ਼ਾਰੇ ਦ੍ਰਿਸ਼ਟੀ ਗੋਚਰ ਹੋਈ ਜਾਂਦੇ । ਇਥੋਂ ਤੱਕ ਕਿ ਹੁਣ ਸੜਕ ਵੀ ਕਈਆਂ ਥਾਵਾਂ ਤੋਂ ਬਰਫ਼ ਨਾਲ ਅਟੀ ਹੋਈ ਸੀ ਤੇ ਦਰੱਖਤਾਂ ਦੀਆਂ ਟਹਿਣੀਆਂ ਉਤੇ ਢੇਰਾਂ ਦੇ ਢੇਰ ਬਰਫ਼ ਉਸਰੀ ਖੜੀ ਸੀ । ਸਾਹਿਬ ਇਸ ਵੇਲੇ ਹਥਲੀ ਸੁੰਮਦਾਰ ਸੋਟੀ ਦੀ ਮਦਦ ਨਾਲ ਟਹਿਣੀਆਂ ਤੋਂ ਬਰਫ਼ ਝਾੜਦਾ ਹੋਇਆ ਅਨੰਦ ਵਿਚ ਮਗਨ ਤੁਰਿਆ ਜਾ ਰਿਹਾ ਸੀ।

ਡਲਹੌਜ਼ੀ ਦਾ ਪੈਂਡਾ ਅਜੇ ਅੱਧੇ ਦੇ ਲਗਪਗ ਬਾਕੀ ਸੀ ਤੇ ਪਿਛਲੀ ਢਾਈ ਮੀਲਾਂ ਦੀ ਵਾਟ ਤਿੰਨ ਘੰਟਿਆਂ ਵਿਚ ਖ਼ਤਮ ਹੋਈ। ਤਿੰਨ ਵਜੇ ਇਹ ਤੁਰੇ ਸਨ, ਤੇ ਹੁਣ ਛੇ ਵੱਜਣ ਵਾਲੇ ਸਨ।

ਕੁਲੀ ਨੇ ਆਪਣੀ ਵਲੋਂ ਬੜੀ ਭਿਆਨਕ ਖ਼ਬਰ ਸੁਣਾਈ ਸੀ, ਪਰ ਸਾਹਬ ਉਤੇ ਇਸ ਦਾ ਉਲਟ ਅਸਰ ਵੇਖ ਕੇ ਉਹ ਕੁਝ ਮਿਸਿਆ ਗਿਆ ਤੇ ਦਬਵੇਂ ਜਿਹੇ ਰੋਸ ਵਿਚ ਉਸ ਫੇਰ ਕਿਹਾ-“ਸਾਬ, ਰਸਤੇ ਮੇਂ ਰਾਤ ਪੜ ਜਏਗੀ, ਔਰ ਬਰਫ਼ ਮੇਂ ਦਬ…

ਸਾਹਬ ਜੇਹੜਾ ਥਰਮਾਸ ਖੋਲ੍ਹ ਰਿਹਾ ਸੀ, ਬੋਲਿਆ—“ਇਧਰ ਰਾਸਤੇ ਮੇਂ ਕੋਈ ਹੋਟਲ ਨਹੀਂ ਹੈ ?” ਸ਼ਾਇਦ ਉਸ ਨੂੰ ਵੀ ਥੋੜ੍ਹੀ ਕੁ ਚਿੰਤਾ ਪੈਦਾ ਹੋ ਗਈ ਸੀ।

“ਨਹੀਂ ਸਾਬ”

ਇਸ ਜਵਾਬ ਨੂੰ ਸੁਣ ਕੇ ਸਾਹਿਬ ਦੀ ਮਸਤੀ ਕੁਝ-ਕੁਝ ਉਤਰਨੀ ਸ਼ੁਰੂ ਹੋ ਗਈ। ਇਸ ਵੇਲੇ ਉਹ ਜਿਸ ਥਾਂ ਪੁੱਜ ਚੁੱਕੇ ਸਨ, ਇਸ ਦੇ ਲਗਭਗ ਮਿਲਟਰੀ ਦੀਆਂ ਟਾਂਵੀਆਂ-ਟਾਂਵੀਆਂ ਇਮਾਰਤਾਂ ਨਜ਼ਰੀ ਆਉਣ ਲੱਗ ਪਈਆਂ ਸਨ। ਉਸ ਸੋਚਿਆ, ਇਨ੍ਹਾਂ ਵਿਚ ਆਦਮੀ ਹੀ ਵਸਦੇ ਹੋਣਗੇ, ਕੋਈ ਰਕਸ਼ ਥੋੜ੍ਹੇ ਨੇ ਜੁ ਕਿਸੇ ਮੁਸਾਫਰ ਨੂੰ ਪਨਾਹ ਦੇਣੋਂ ਨਾਹ ਕਰ ਦੇਣਗੇ। ਇਹ ਸੋਚ ਕੇ ਬਾਬੂ ਫੇਰ ਨਿਸਚਿਤ ਹੋ ਗਿਆ।

ਚਾਹ ਪੀ ਚੁੱਕਣ ਤੋਂ ਬਾਅਦ ਉਸ ਨੇ ਦਸਤਾਨੇ ਮੁੜ ਚੜ੍ਹਾ ਲਏ ਤੇ ਇਸ ਤੋਂ ਪਹਿਲਾਂ ਕਿ ਕੁਲੀ ਪਾਸੋਂ ਹੋੲ ਕਿਸੇ ਠਾਹਰ ਟਿਕਾਣੇ ਦਾ ਪਤਾ ਪੁੱਛਦਾ ਕਣੀਆਂ ਵਰ੍ਹਨ ਲੱਗ ਪਈਆਂ।

ਸਾਹਬ ਨੇ ਕੁਲੀ ਦੀ ਪਿੱਠ ਤੋਂ ਓਵਰਕੋਟ ਚੁੱਕ ਕੇ ਮੁੜ ਪਹਿਨ ਲਿਆ ਤੇ ਨਾਲੇ ਛਤਰੀ ਤਾਣ ਲਈ । ਕੁਲੀ ਨੂੰ—ਜਿਸ ਦੇ ਕਦਮ ਇਕ ਵਾਰੀ ਸਿਥਲ ਹੁੰਦੇ ਜਾ ਰਹੇ ਸਨ-ਦਬਕੇ ਨਾਲ ਉਸ ਪੁਕਾਰਿਆ-“ਜਲਦੀ ਕਰੋ, ਕਦਮ ਬੜਾਓ । ਕਿਤਨਾ ਸੁਸਤ ਹੈ ਤੁਮ।”

ਪਰ ਕੁਲੀ ਉਤੇ ਇਸ ਫ਼ਟਕਾਰ ਦਾ ਕੋਈ ਅਸਰ ਨਾ ਹੋਇਆ। ਸਗੋਂ ਉਸਾਂ ਦੀ ਤੋਰ ਪਹਿਲਾਂ ਨਾਲੋਂ ਵੀ ਮੱਠੀ ਹੁੰਦੀ ਜਾ ਰਹੀ ਸੀ । ਸਾਹਬ ਨੂੰ ਉਸ ਦੀ ਸੁਸਤੀ ਉਤੇ ਕੁਝ ਝੁੰਝਲਾਹਟ ਹੋਈ, ਪਰ ਇਸ ਵੇਲੇ ਉਹ ਸਨੋਫ਼ਾਲ ਦੀ ਉਡੀਕ ਵਿਚ ਇਤਨਾ ਖੁਸ਼ ਸੀ ਕਿ ਗੁੱਸੇ ਹੋਣ ਦੇ ਬਜਾਇ ਕੁਲੀ ਨੂੰ ਹੱਲਾਸ਼ੇਰੀ ਦੇਣ ਦੇ ਸਿਲਸਿਲੇ ਵਿਚ ਉਸ ਨੇ ਖੂਬ ਸਸਤੇ ਵਿਚ ਇਕ ਬਹੁਤ ਪੁਰਾਣਾ ਫਿਲਮੀ ਗੀਤ ਛੁਹ ਦਿੱਤਾ-

ਚਲ ਚਲ ਰੇ ਨੌਜਵਾਨ,

ਤੂੰ ਕਹਿਨਾ ਮੇਰਾ ਮਾਨ ।

ਆਂਧੀ ਹੋ ਯਾ ਤੂਫ਼ਾਨ,

ਰੁਕਨਾ ਤੇਰਾ ਕਾਮ ਨਹੀਂ,

ਚਲਨਾ ਤੇਰੀ ਸ਼ਾਨ…”

ਕਣੀਆਂ ਦੀ ਕਿਣਮਿਣ, ਵੇਖਦਿਆਂ ਹੀ ਵੇਖਦਿਆਂ ਤਕੜੇ ਮੀਂਹ ਵਿਚ ਬਦਲਣ ਲੱਗੀ ਤੇ ਮੀਹ ਵੀ ਬੜੀ ਸਖ਼ਤ ਵਾਛੜ ਵਾਲਾ।

ਕੁਲੀ ਦਾ ਸਾਹ ਫੁੱਲ ਰਿਹਾ ਸੀ । ਕੁਝ ਥਕਾਵਟ ਨਾਲ ਤੇ ਕੁਝ ਡਰ ਨਾਲ, ਤੇ ਬਾਕੀ ਠੰਡ ਨਾਲ। ਉਸ ਨੇ ਇਕ ਵਾਰੀ ਫੇਰ ਮੁਰਦਾ ਅਵਾਜ਼ ਵਿਚ ਪੁਕਾਰਿਆ-“ਸਾਬ! ਬਰਫ਼ ਬਰਫ਼ ਆਂ ਰਹਾ ਹੈ।”

ਸਾਬ ਦਾ ਗੀਤ ਰੁਕ ਗਿਆ, ਪਰ ਮਸਤੀ ਦਾ ਵੇਗ ਨਹੀਂ ਰੁਕਿਆ— “ਆਨੇ ਦੋ, ਆਨੇ ਦੋ! ਵੈਲਕਮ ਸਨੋਫ਼ਾਲ-ਵੌਲਕਮ ।”

ਕੁਲੀ ਫੇਰ ਪੁਕਾਰਿਆ-‘ਸਾਬ, ਬਿਸਤਰਾ ਭੀਗ ਰਹਾ ਹੈ।”

“ਦੇਟਸ ਆਲਰਾਈਟ। ਵਾਟਰ ਪਰੂਫ਼ ਹੈ।”

“ਸਾਬ, ਚਲ ਨਹੀਂ ਸਕਤਾ।”

“ਬਕ ਅਪ-ਐਕਸੈਲਸੀਅਰ…ਕੈਰੀ ਔਨ ।”

ਪਰ ਸਾਹਬ ਦੀ ਇਹ ‘ਬਕ ਅਪ’ ਕੁਲੀ’ਲਈ ਨਿਰੀ ਬਕ ਬਕ ਹੀ ਸਾਬਤ ਹੋਈ—ਉਸ ਦੀਆਂ ਲੱਤਾਂ ਜਵਾਬ ਦੇ ਰਹੀਆਂ ਸਨ। ਛੇਕੜ ਇਕ ਪੁਲੀ ਉਤੇ ਬੋਝ ਟਿਕਾਂਦਾ ਹੋਇਆ ਉਹ ਹਠ ਹਾਰ ਕੇ ਅਸਬਾਬ ਦੇ ਉਤੇ ਫੈਲ ਗਿਆ।

ਕੁਲੀ ਦੀ ਭਵਿਸ਼ਬਾਣੀ ਸੱਚੀ ਸਾਬਤ ਹੋਈ । ਜਦ ਮੀਂਹ ਇਕ ਦਮ ਰੁਕ ਗਿਆ ਤੇ ਮੀਂਹ ਦੇ ਬਜਾਇ ਹੁਣ ਅਕਾਸ਼ ਤੋਂ ਰੂੰਦੇ ਨੰਨ੍ਹੇ ਤੂੰਬਿਆਂ ਦੀ ਵਰਖਾ ਸ਼ੁਰੂ ਹੋ ਗਈ। ਬਾਬੂ ਦੀ ਕਿਸਮਤ ਦੇ ਜਿਵੇਂ ਕਵਾੜ ਖੁਲ੍ਹ ਗਏ। ਉਸ ਦੀ ਰੂਹ ਇਕ ਦਮ ਨੱਚ ਉੱਠੀ, ਸਨੋ ਫ਼ਾਲ ਦਾ ਅਰੰਭ ਵੇਖ ਕੇ। ਛਤਰੀ ਉਸ ਨੇ ਬੰਦ ਕਰ ਦਿੱਤੀ ਤੇ ਅੰਝਾਣੇ ਬਾਲਾਂ ਵਾਂਗ ਇਨ੍ਹਾਂ ਤੂੰਬਿਆਂ ਨੂੰ ਆਪਣੇ ਦਸਤਾਨਿਆਂ ਵਾਲੇ ਹੱਥਾਂ ਉਤੇ ਬੋਚਦਾ ਹੋਇਆ ਏਧਰ-ਓਧਰ ਟਪੋਸੀਆਂ ਮਾਰ ਰਿਹਾ ਸੀ ਤੇ ਓਵਰਕੋਟ ਪੈ ਤੇ ਰਹੀ ਬਰਫ਼ ਨੂੰ ਤੱਕ ਤੱਕ ਕੇ ਮੁਗਧ ਹੋ ਰਿਹਾ ਸੀ। ਕੁਲੀ ਦਾ ਕੀ ਹਾਲ ਹੈ? ਏਹਨਾਂ ਗੱਲਾਂ ਦੇ ਵੇਖਣ ਜਾਨਣ ਦੀ ਉਸ ਨੂੰ ਵੇਹਲ ਨਹੀਂ ਸੀ। ਉਹ ਬੱਸ ਭੁੜਕ ਰਿਹਾ ਸੀ, ਗਾ ਰਿਹਾ ਸੀ ਤੇ ਸਨੋ ਫ਼ਾਲ ਦੀ ਮਸਤੀ ਵਿਚ ਆਪਣੇ ਆਪ ਨੂੰ ਭੁਲਿਆ ਹੋਇਆ मी।

ਛੇਤੀ ਹੀ ਬਾਬੂ ਦਾ ਮੱਥਾ ਠੱਨਕਿਆ, ਜਦ ਉਸ ਦੇ ਮਨ-ਭਾਉਂਦੇ ਸਨੋ ਫ਼ਾਲ ਨੇ ਉੱਗਰ ਰੂਪ ਧਾਰਨਾ ਸ਼ੁਰੂ ਕੀਤਾ। ਬਰਫ਼ ਇਤਨੀ ਤੇਜ਼ੀ ਤੇ ਬਹੁਤ ਬਹੁਤਾਤ ਵਿਚ ਡਿਗਣੀ ਸ਼ੁਰੂ ਹੋ ਗਈ ਕਿ ਉਸ ਦੇ ਵੇਖਦਿਆਂ ਹੀ ਵੇਖਦਿਆਂ ਸੜਕ ਉਤੇ ਵਿਛੀ ਹੋਈ ਤਹਿ ਉੱਚੀ ਤੋਂ ਉੱਚੀ, ਹੋਰ ਉੱਚੀ ਹੋਣ ਲੱਗੀ।

ਬਰਫ਼ ਦੇ ਅਨੰਦ ਵਿਚ ਉਹ ਪੁਲੀ ਤੋਂ ਕਾਫ਼ੀ ਦੁਰਾਡਾ ਚਲਾ ਗਿਆ ਸੀ ਜਦ ਮੁੜ ਉਹ ਆਪਣੇ ਸਮਾਨ ਵੱਲ ਪਰਤਿਆ ਤਾਂ ਲਾਗਲੀਆਂ ਮਿਲਟਰੀ ਦੀਆਂ ਇਮਾਰਤਾਂ ਵੱਲ ਉਸ ਇਕ ਵਾਰੀ ਫੇਰ ਝਾਕਣਾ ਸ਼ੁਰੂ ਕੀਤਾ-ਸ਼ਾਇਦ ਕਿਸੇ ਨੇੜੇ ਦੇ ਮਕਾਨ ਵਿਚ ਠਾਹਰ ਲੈਣ ਦੇ ਇਰਾਦੇ ਨਾਲ ਪਰ ਇਸ ਵੇਲੇ ਤੱਕ ਬਰਫ਼ ਇਤਨੇ ਜ਼ੋਰ ਦੀ ਪੈਣ ਲੱਗ ਪਈ ਕਿ ਨਾ ਦੂਰ ਦੀ ਤੇ ਨਾ ਹੀ ਕੋਈ ਨੇੜੇ ਦੀ ਇਮਾਰਤ ਦਿਖਾਈ ਦੇਂਦੀ ਸੀ। ਉਸ ਦੀ ਘਬਰਾਹਟ ਹੁਣ ਵਧਣੀ ਸ਼ੁਰੂ ਹੋਈ ।

ਅਸਬਾਬ ਕੋਲ ਆ ਕੇ ਤੱਕਿਆ। ਕੁਲੀ ਓਵੇਂ ਹੀ ਅਸਬਾਬ ਉਤੇ ਫੈਲਿਆਂ ਹੋਇਆ ਸੀ ਤੇ ਉਸ ਦੇ ਸਰੀਰ ਨੂੰ ਬਰਫ਼ ਨੇ ਢੱਕਣਾ ਸ਼ੁਰੂ ਕਰ ਦਿੱਤਾ ।

ਬਾਬੂ ਨੇ ਜਦ ਉਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਤਾਂ ਕਿੰਨੀ ਸਾਰੀ ਪੋਲੀ-ਪੋਲੀ ਬਰਫ਼ ਉਸ ਦੇ ਸਰੀਰ ਤੋਂ ਝੜ ਕੇ ਹੇਠਾਂ ਡਿੱਗ ਪਈ, ਜੇਹੜੀ ਉਸ ਨੂੰ ਬੜੀ ਹੀ ਦਿਲਚਸਪ ਜਾਪੀ। ਕੁਝ-ਕੁਝ ਹੋਸ਼ ਦਾ ਅੰਸ਼ ਅਜੇ ਕੁਲੀ ਵਿਚ ਹੈ ਸੀ। ਪੁਲੀ ਦੇ ਦੋਹਾਂ ਸਿਰਿਆਂ ਨੂੰ ਹੱਥ ਪਾ ਕੇ ਉਸ ਉੱਠਣ ਲਈ ਇਕ ਦੋ ਹੱਭਲੇ ਮਾਰੇ, ਪਰ ਠੰਢ ਨਾਲ ਸਰੀਰ ਸੁੰਨ ਹੋ ਜਾਣ ਕਰਕੇ ਉਸ ਵਿਚ ਇੰਨੀ ਆਂਗਸ ਨਹੀਂ ਸੀ ਰਹੀ ਕਿ ਇਤਨੇ ਭਾਰ ਨੂੰ ਚੁੱਕੀ ਉਠ ਖੜੋਂਦਾ । ਅਸਬਾਬ ਉਤਲੀ ਰਸੀ ਖੋਲ੍ਹਣ ਲਈ ਉਸ ਯਤਨ ਕੀਤਾ, ਪਰ ਹੱਥਾਂ ਨੇ ਉਸ ਦਾ ਕਹਿਣਾ ਨਾ ਮੰਨਿਆ।

ਛੇਕੜ ਬਾਬੂ ਨੂੰ ਉਸ ਦੇ, ਅਥਵਾ ਅਸਬਾਬ ਦੇ ਹਾਲ ਤੇ ਦਇਆ ਆ ਗਈ। ਉਸ ਨੇ ਦਸਤਾਨੇ ਉਤਾਰ ਕੇ ਜੇਬ ‘ਚੋਂ ਚਾਕੂ ਕੱਢਿਆ ਤੇ ਰੱਸੀ ਕੱਟ ਦਿੱਤੀ । ਆਪਣੇ ਸਰੀਰ ਨੂੰ ਕੁੱਲੀ ਨੇ ਕਾਫ਼ੀ ਔਖ ਨਾਲ ਖੜਿਆਂ ਕੀਤਾ, ਪਰ ਲੱਤਾਂ ਉਸ ਦਾ ਭਾਰ ਨਾ ਝੱਲ ਸਕੀਆਂ ਤੇ ਉਹ ਓਵੇਂ ਹੀ ਪੁਲੀ ਨਾਲ ਪਿੱਠ ਜੋੜ ਕੇ ਬੈਠ ਗਿਆ, ਸਿਰ ੳਸ ਦਾ ਇਕ ਪਾਸੇ ਨੂੰ ਉਲਰ ਗਿਆ। ਉਸ ਦਾ ਹੇਠਲਾ ਧੜ ਕਾਫ਼ੀ ਸਾਰਾ ਸੱਜਰੀ ਬਰਫ਼ ਸਾਰਾ ਨੇ ਘੇਰ ਲਿਆ।

ਬਾਬੂ ਦੀ ਘਬਰਾਹਟ ਜ਼ਰਾ ਹੋਰ ਵੱਧ ਗਈ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਕੁਲੀ ਬੇਹੋਸ਼ ਹੋ ਰਿਹਾ ਹੈ, ਜਿਸ ਨੇ ਹੁਣ ਉਸ ਦੇ ਸਮਾਨ ਨੂੰ ਤਾਂ ਕੀ ਚੁੱਕਣਾ ਸੀ ਉਲਟਾ ਕੁੱਲੀ ਨੂੰ ਚੁੱਕਣ ਦੀ ਸਮੱਸਿਆਂ ਉਸ ਦੇ ਸਾਹਮਣੇ ਉਪਸਥਿਤ ਸੀ। ਉਸ ਨੇ ਬਥੇਰਾ ਬੁਲਾਇਆ ਝੰਜੋੜਿਆ, ਪਰ ਉਹ ਹੂੰ ਹਾਂ ਤੋਂ ਵੱਧ ਕੁਝ ਨਾ ਬੋਲ ਸਕਿਆ-ਪੁਲੀ ਨਾਲ ਓਵੇਂ ਕਿਵੇਂ ਸੀਉਂਤਾ ਰਿਹਾ।

ਅਚਾਨਕ ਬਾਬੂ ਨੂੰ ਟਰੰਕ ਵਿਚ ਰੱਖੀ ਹੋਈ ਆਪਣੀ ਬੋਤਲ ਦਾ ਖ਼ਿਆਲ ਆਇਆ । ਉਸ ਨੂੰ ਇਸ ਵੇਲੇ ਕਾਫ਼ੀ ਠੰਢ ਮਹਿਸੂਸ ਹੋ ਰਹੀ ਸੀ । ਝਟਪਟ ਟਰੰਕ ਖੋਲ੍ਹ ਕੇ ਉਸ ਬੋਤਲ ਕੱਢੀ, ਨਾਲੇ ਕੱਚ ਦਾ ਇਕ ਛੋਟਾ ਗਿਲਾਸ ਵੀ। ਤੇ ਫਿਰ ਬੋਤਲ ‘ਚੋਂ ਉਲੱਦ ਕੇ ਉਹ ਗਟ-ਗਟ ਚਾਹੜ ਗਿਆ। ਦੂਜੀ ਵਾਰੀ ਉਸ ਨੇ ਕੁਲੀ ਨੂੰ ਪਿਲਾਉਣ ਲਈ ਥੋੜ੍ਹੀ ਜਿੰਨੀ ਪਾਈ ਤੇ ਫਿਰ ਉਸ ਦੇ ਮੂੰਹ ਵੱਲ ਗਲਾਸ ਵਧਾਂਦਾ ਹੋਇਆ ਬੋਲਿਆ—“ਪੀ ਲੋ ਤਬੀਅਤ ਠੀਕ ਹੋ ਜਾਏਗੀ ।”

ਪਰ ਕੁਲੀ ਤਾਂ ਹੁਣ ਬਿਨ ਪੀਤਿਉਂ ਹੀ ਬੇਹੋਸ਼ ਸੀ। ਉਸ ਦੀ ਠੋਡੀ ਹਿੱਕ ਨਾਲ ਲੱਗ ਚੁੱਕੀ ਸੀ, ਜਿਸ ਕਰਕੇ ਬਾਬੂ ਦਾ ਯਤਨ ਸਫਲ ਨਾ ਹੋ ਸਕਿਆ। ਆਪਣੀ ਵਲੋਂ ਸ਼ਾਇਦ ਬਾਬੂ ਨੇ ਇਹ ਉਦਾਰਤਾ ਇਸ ਲਈ ਦਿਖਾਈ ਸੀ ਕਿ ਇਸ ਦੀ ਮਦਦ ਨਾਲ ਕੁੱਲੀ ਮੁੜ ਉਸ ਦਾ ਸਮਾਨ ਚੁੱਕਣ ਜੋਗਾ ਹੋ ਪਵੇਗਾ, ਪਰ ਵਿਅਰਥ।

ਇਸ ਵੇਲੇ ਬਾਬੂ ਨੂੰ ਬਨੀਖੇਤ ਵਲੋਂ ਦੋ ਮੱਧਮ ਜਿਹੇ ਟਿਮਕਣੇ ਆਉਂਦੇ ਦਿਖਾਈ ਦਿੱਤੇ—ਮਸੇ ਮੋਮਬੱਤੀਆਂ ਜਿੰਨੇ । ਬਰਫ਼ ਇਸ ਵੇਲੇ ਤੇਜ਼ੀ ਨਾਲ ਡਿੱਗ ਰਹੀ ਸੀ ।

ਜ਼ਰੂਰ ਕੋਈ ਮੋਟਰ ਆ ਰਹੀ ਹੈ, ਇਹ ਖ਼ਿਆਲ ਕਰਕੇ ਉਹ ਸੜਕ ਦੇ ਐਨ ਲਾਗੇ ਜਾ ਖੜੋਤਾ ਤੇ ਉਸ ਦਾ ਖ਼ਿਆਲ ਠੀਕ ਨਿਕਲਿਆ। ਇਹ ਮਿਲਟਰੀ ਦੀ ਇਕ ਜੀਪ ਸੀ, ਜੇਹੜੀ ਸ਼ਾਇਦ ਬੈਲੂਨ ਦੀ ਛਾਵਣੀ ਵੱਲ ਜਾ ਰਹੀ ਸੀ।

ਜੀਪ ਬੜੀ ਧੀਮੀ ਤੋਰੇ ਤੁਰ ਰਹੀ ਸੀ ਏਸ ਹਾਲਤ ਵਿਚ ਗੱਡੀ ਦੇ ਸਲਿੱਪ ਹੋਣ ਦਾ ਖ਼ਤਰਾ ਹੁੰਦਾ ਹੈ ।

ਬਾਬੂ ਨੇ ਦੋਵੇਂ ਬਾਹਾਂ ਖੜੀਆਂ ਕਰਕੇ ਗੱਡੀ ਰੋਕਣ ਦਾ ਸੰਕੇਤ ਕੀਤਾ, ਤੇ ਗੱਡੀ ਉਸ ਦੇ ਲਾਗੇ ਆ ਕੇ ਰੁਕ ਗਈ।

ਜੀਪ ਵਿਚ ਕੇਵਲ ਇਕੋ ਇਕ ਫ਼ੌਜੀ ਡਰਾਈਵਰ ਸੀ । ਬਾਬੂ ਨੇ ਉਸ ਪਾਸ ਪੁੱਜ ਕੇ ਆਪਣਾ ਮਨੋਰਥ ਪ੍ਰਗਟ ਕੀਤਾ ਤੇ ਸ਼ਾਇਦ ਕੁਝ ਨਜ਼ਰਾਨਾ ਤਾਰਨ ਦੀ ਵੀ ਪੇਸ਼ਕਸ਼ ਕੀਤੀ। ਵਿਸ਼ੇਸ਼ ਕਰਕੇ ਬਾਬੂ ਦੇ ਹੱਥ ਵਿਚ ਫੜੀ ਹੋਈ ਬੋਤਲ ਨੇ ਸ਼ਾਇਦ ਡਰਾਈਵਰ ਦੇ ਦਯਾ ਭਾਵ ਨੂੰ ਹੋਰ ਵੀ ਉਤੇਜਿਤ ਕੀਤਾ। ਉਸ ਨੇ ਪ੍ਰਸਤਾਵ ਸਵੀਕਾਰ ਕਰ ਲਿਆ ਤੇ ਫਿਰ ਦੋਹਾਂ ਨੇ ਸਾਂਝੇ ਜ਼ੋਰ ਨਾਲ ਪੁਲੀ ਉਤਲਾ ਸਮਾਨ ਚੁੱਕ ਕੇ ਜੀਪ ਵਿਚ ਜਾ ਟਿਕਾਇਆ।

ਸਵਾਰ ਹੋਣ ਤੋਂ ਪਹਿਲਾਂ ਬਾਬੂ ਨੇ ਇਕ ਫਿਰਤੂ ਨਜ਼ਰ ਨਾਲ ਕੁਲੀ ਵੱਲ ਝਾਕਿਆ, ਕੁਲੀ ਦਾ ਸਰੀਰ ਹੁਣ ਢੋਹ ਨਾਲੋਂ ਹਟ ਕੇ ਜ਼ਮੀਨ ਤੇ ਵਿਛਿਆ ਹੋਇਆ ਸੀ, ਜਿਸ ਉੱਤੇ ਚੜ੍ਹੀ ਹੋਈ ਬਰਫ਼ ਦੀ ਤਹਿ, ਚਿੱਟੇ ਖੱਫਣ ਵਾਂਗ ਦਿਖਾਈ ਦੇ ਰਹੀ ਸੀ।

ਇਸ ਕੋਝੇ ਤੇ ਨਹਿਸ਼ ਜਿਹੇ ਦ੍ਰਿਸ਼ ਵਲੋਂ ਬਾਬੂ ਨੇ ਝੱਟ ਪੱਟ ਨਜ਼ਰ ਫੇਰ ਲਈ ਤੇ ਆਪਣੇ ਓਵਰਕੋਟ ਉਤਲੀ ਬਰਫ਼ ਝਾੜਦਾ ਹੋਇਆ ਛੇਤੀ ਨਾਲ ‘ਜੀਪ ਵਿਚ ਸਵਾਰ ਹੋ ਗਿਆ।

ਜੀਪ ਤੁਰ ਪਈ। ਇਕ ਖੁੱਲੀ ਮੋਕਲੀ ਸੀਟ ਤੇ ਅਰਾਮ ਨਾਲ ਬੈਠ ਕੇ ਬਾਬੂ ਨੇ ਤਸੱਲੀ ਜਾਂ ਲੰਮਾ ਸਾਹ ਲੈਂਦਿਆਂ ਉਚਾਰਿਆ—“ਹਰੀ ਓਮ”

ਬਰਫ਼ ਪੂਰੇ ਜ਼ੋਰ ਵਿਚ ਪੈ ਰਹੀ ਸੀ, ਜਿਸ ਵੱਲ ਹੁਲਾਸ ਤੇ ਅਨੰਦ ਭਰੀਆਂ ਨਜ਼ਰਾਂ ਨਾਲ ਤੱਕਦਾ ਹੋਇਆ ਉਹ ਇਕ ਵਾਰੀ ਫੇਰ ਮਸਤੀ ਵਿਚ ਲੋਟ ਪੋਟ ਹੋ ਗਿਆ ।

ਥੋੜ੍ਹਾ ਕੁ ਅਗਾਂਹ ਜਾ ਕੇ ਉਹ ਆਪਣੇ ਸਮਾਨ ਦੀ—ਆਪਣੇ ਨਗਾਂ ਦੀ ਗਿਣਤੀ ਕਰਨ ਲੱਗਾ। ਉਸ ਨੂੰ ਖ਼ਤਰਾ ਸੀ, ਮਤਾਂ ਕੋਈ ਚੀਜ਼ ਪੁਲੀ ਤੇ ਰਹਿ ਗਈ ਹੋਵੇ, ਪਰ ਨਗਾਂ ਦੀ ਗਿਣਤੀ ਪੂਰੀ ਸੀ—ਕੁਝ ਵੀ ਨਹੀਂ ਸੀ ਗੁਆਚਿਆ। ਉਹ ਮੁੜ ਓਸੇ ਫਿਲਮੀ ਗੀਤ ਨੂੰ ਝੂਮ-ਝੂਮ ਕੇ ਗਾਣ ਲੱਗ ਪਿਆ-“ਚੱਲ ਚੱਲ ਰੇ ਨੌਜਵਾਨ।”

ਲੰਮਾ ਪੈਂਡਾ

ਲੰਮਾਂ ਪੈਡਾਂ ਨਾਨਕ ਸਿੰਘ

ਲੋਕੀਂ ਕਹਿੰਦੇ ਨੇ ਕਚਹਿਰੀ ਦੇ ਮੁਲਾਜ਼ਮਾ ਦਾ ਜੀਵਨ ਨਿਰਾ ਗੁਲਾਮੀ ਦਾ ਨਮੂਨਾ ਹੁੰਦਾ ਹੈ—ਸਲਾਮ ਲਈ ਹਰ ਵੇਲੇ ਹੱਥ ਮੱਥੇ ਤੇ ਹੀ ਰਹਿੰਦਾ ਹੈ। ਇਹ ਖ਼ਿਆਲ ਲੋਕਾਂ ਦਾ ਗ਼ਲਤ ਨਹੀਂ, ਪਰ ਮੈਂ ਕਹਿੰਦਾ ਹਾਂ, ਜਿਸ ਮੁਲਾਜ਼ਮ ਉਤੇ ਅਫ਼ਸਰ ਮੇਹਰ ਦੀ ਨਜ਼ਰ ਰੱਖਦਾ ਹੋਵੇ, ਉਸ ਨਾਲ ਦਾ ਸੁਖੀ ਸਾਰੇ ਜਹਾਨ ਵਿਚ ਕੋਈ ਨਹੀਂ। ਜਿਵੇਂ ਜੀ ਕਰੇ ਚੰਮ ਦੇ ਦੰਮ ਪਿਆ ਚਲਾਵੇ, ਕਿਸੇ ਦੀ ਮਜ਼ਾਲ ਨਹੀਂ ਜੁ ਉਸ ਵੱਲ ਕੈਰੀ ਅੱਖ ਤੱਕ ਜਾਵੇ । ਫਿਰ ਮਾਲ ਅਫ਼ਸਰ ਵਰਗੇ ਹਾਕਮ ਦੀ ਅੜਦਲੀ ? ਜਿਸ ਦੀ ਮੁੱਠ ਵਿਚ ਸੈਂਕੜੇ ਲੋਕਾਂ ਦੀ ਜਾਨ ਤੇ ਹਜ਼ਾਰਾਂ ਲੋਕਾਂ ਦੀ ਕਿਸਮਤ ਹੁੰਦੀ ਹੈ ।

ਅੱਜ ਸਾਰੇ ਦਿਨ ਦਾ ਥੱਕਾ ਟੁੱਟਾ ਮੈਂ ਆਪਣੀ ਕੋਠੜੀ ਵਿਚ ਪੁੱਜਾ। ਮੇਰਾ ਸਾਹਬ ਹਰ ਦੂਜੇ ਤੀਜੇ ਮਹੀਨੇ ਆਪਣੇ ਪਿਉ ਨੂੰ ਮਿਲਣ ਏਸ ਪਿੰਡ ਵਿਚ ਆਇਆ ਕਰਦਾ ਸੀ, ਅੱਜ ਵੀ ਉਹ ਸਵੇਰ ਦੀ ਗੱਡੀ ਉਤਰਿਆ ਹੈ। ਮੇਰੀ ਸਾਰੀ ਦਿਹਾੜੀ ਅਸਬਾਬ ਚੁਕਾਣ ਰਖਾਣ ਵਿਚ ਤੇ ਨੱਠਣ ਭੱਜਣ ਵਿਚ ਹੀ ਬੀਤੀ ਹੈ।

ਪਿੰਡ ਦੇ ਲੋਕੀਂ ਅੱਜ ਸਾਰਾ ਦਿਨ ਤਰ੍ਹਾਂ-ਤਰ੍ਹਾਂ ਦੀਆਂ ਨਜ਼ਰਾਂ ਨਿਆਜ਼ਾਂ ਲੈ-ਲੈ ਕੇ ਮਾਲ ਅਫ਼ਸਰ ਸਾਹਿਬ ਦੀ ਸਲਾਮੀ ਲਈ ਆਉਂਦੇ ਰਹੇ ਤੇ ਦੁਹਾਂ ਪਿਉ ਪੁੱਤਰਾਂ ਨੂੰ ਨਿਉਂ-ਨਿਉਂ ਕੇ ਸਲਾਮਾਂ ਕਰਦੇ ਰਹੇ। ਪਰ ਮੇਰੀ ਤਲੀ ਤੇ ਕਿਸੇ ਨੇ ਇਕ ਪੈਸਾ ਵੀ ਨਾ ਧਰਿਆ। ਧਰਦੇ ਵੀ ਕਿਉਂ, ਇਹ ਮੁਕੱਦਮੇਂਦਾਰ ਥੋੜ੍ਹੇ ਈ ਸਨ । ਕਚਹਿਰੀ ਲੱਗੀ ਹੋਈ ਹੁੰਦੀ ਤਾਂ ਮੈਂ ਵੀ ਦਸ ਪੰਦਰਾਂ ਰੁਪਿਆਂ ਨੂੰ ਹੱਥ ਫੇਰ ਹੀ ਲੈਂਦਾ। ਹਾਂ, ਖਾਣ ਪੀਣ ਦੀ ਜਿੰਨੇ ਦਿਨ ਏਸ ਪਿੰਡ ਰਹੀਏ, ਚੰਗੀ ਬਹਾਰ ਬਣੀ ਰਹਿੰਦੀ ਹੈ। ਅੱਜ ਤੇ ਪੁਲਾਵਾਂ ਤੇ ਕੁੱਕੜਾਂ ਦੀ ਰੁਲ ਪਈ ਰਹੀ। ਪਿੰਡ ਦੇ ਝੀਉਰਾਂ, ਬ੍ਰਹਾਮਣਾ ਨੂੰ ਤਾਂ ਸਾਡੀ ਰਸੋਈ ਹੱਥੋਂ ਸਿਰ ਖੁਰਕਣ ਦੀ ਵੇਹਲ ਨਹੀਂ ਲੱਗੀ।

ਲੰਮਾ ਕੋਟ ਤੇ ਚਪੜਾਸ ਲਾਹ ਕੇ ਮੈਂ ਕਿੱਲੀ ਤੇ ਟੰਗੀ, ਤੇ ਮੰਜੇ ਉੱਤੇ ਦਰੀ ਵਿਛਾ ਕੇ ਲੰਮਾ ਪੈ ਗਿਆ।

ਪਿਆ ਪਿਆ ਮੈਨੂੰ ਅੱਜ ਤੋਂ ਦੋ ਵਰ੍ਹੇ ਪਹਿਲਾਂ ਦੀ ਇਕ ਘਟਨਾ ਚੇਤੇ ਆ ਗਈ ਤੇ ਨਾਲ ਹੀ ਉਸ ਪੇਂਡੂ ਬੁੱਢੇ ਦੀ ਰਾਮ ਕਹਾਣੀ ਵੀ । ਸੋਚਦਿਆਂ ਸੋਚਦਿਆਂ ਪਹਿਲਾਂ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਫੇਰ ਮੁੱਛਾਂ ਵਿਚ ਹਾਸਾ। ਇਕ ਵਾਰੀ ਫਿਰ ਹੂਬਹੂ ਓਹੀ ਨਜ਼ਾਰਾ ਮੇਰੇ ਸਾਹਮਣੇ ਫਿਰਨ ਲੱਗਾ ।

ਇਹ ਓਦੋਂ ਦਾ ਜ਼ਿਕਰ ਹੈ, ਜਦ ਮੇਰੇ ਸਾਹਬ ਨੇ ਬੜੀਆਂ ਕੋਸ਼ਿਸ਼ਾਂ ਨਾਲ ਫਿਲੌਰੋਂ ਗੁਰਦਾਸਪੁਰ ਬਦਲੀ ਕਰਾਈ ਸੀ, ਤੇ ਸਭ ਤੋਂ ਪਹਿਲਾਂ ਦੌਰਾਂ ਅਸਾਂ ਇਸੇ ਪਿੰਡ ਦਾ ਕੀਤਾ ਸੀ।

ਰੁੱਤ ਸਿਆਲ ਦੀ ਸੀ। ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ, ਤੇ ਨਿੱਕੀ ਨਿੱਕੀ ਫੁਹਾਰ ਪੈ ਰਹੀ ਸੀ।

ਪਿੰਡੋਂ ਬਾਹਰ ਚੜ੍ਹਦੇ ਵੱਲ ਸਾਡਾ ਕੈਂਪ ਸੀ। ਓਦੋਂ ਵੀ ਅੱਜ ਵਾਂਗ ਹੀ, ਸਗੋਂ ਅੱਜ ਨਾਲੋਂ ਕਈ ਗੁਣਾ ਵੱਧ ਗਰਮ ਜੋਸ਼ੀ ਤੇ ਉਤਸ਼ਾਹ ਨਾਲ ਇਸ ਪਿੰਡ ਦੇ ਲੋਕਾਂ ਨੇ ਸਾਹਬ ਦੀ ਆਗਤ ਭਗਤ ਕੀਤੀ ਸੀ।

ਸਾਹਬ ਨੇ ਉਸ ਦਿਨ ਕਈ ਮੁਕੱਦਮੇ ਸੁਣਨੇ ਸਨ । ਕੈਂਪ ਦੇ ਦੁਆਲੇ ਮੁਦੱਈਆਂ ਮੁਦੈਲਿਆਂ ਦੀ ਚੋਖੀ ਭੀੜ ਸੀ। ਮੈਨੂੰ ਵੀ ਓਦਣ ਕਈ ਦਿਨਾਂ ਪਿੱਛੋਂ ਸ਼ਰਬਤ ਪਾਣੀ ਵਸੂਲ ਕਰਨ ਦਾ ਮੌਕਾ ਮਿਲਿਆ ਤੇ ਦਿਲ ਦਾ ਬੋਝ ਮੇਰੇ ਬੋਝਿਆਂ ਨੇ ਆਪਣੇ ਅੰਦਰ ਲੈ ਲਿਆ।

ਉਹ ਬੁੱਢਾ ਪੇਂਡੂ, ਦਿਨ ਵਿਚ ਕੋਈ ਚਾਰ ਪੰਜ ਵਾਰੀ ਆ ਕੇ ਮੇਰੇ ਪੈਰਾਂ ਤੇ ਡਿੱਗਿਆਂ ਤੇ ਸ਼ਾਹਬ ਨੂੰ ਸਲਾਮ ਕਰਨ ਦੀ ਚਾਹਨਾ ਕੀਤੀ, ਪਰ ਇਨ੍ਹਾਂ ਤਿਲਾਂ ਵਿਚ ਤੇਲ ਕਿੱਥੇ ਸੀ । ਇਥੇ ਤਾਂ ਉਹ ਗੱਲ ਸੀ ਕਿ “ਜਿਹੜਾ ਦੇਵੇ ਰੋਕ, ਉਸ ਦੀ ਤਾਣੀ ਦਿਆਂ ਠੋਕ” ਭਲਾ ਦੰਮਾਂ ਦੇ ਰੁੱਠੇ ਵੀ ਕਦੇ ਗੱਲਾਂ ਨਾਲ ਮੰਨਦੇ ਹੁੰਦੇ ਨੇ ?

ਉਹ ਚਾਰੇ ਪੰਜੇ ਵਾਰੀ ਮੈਥੋਂ ਧੱਕੇ ਤੇ ਗਾਲ੍ਹਾਂ ਖਾ ਕੇ ਪਿਛਾਂਹ ਮੁੜਿਆ ।

ਸੰਧਿਆ ਹੋ ਗਈ। ਮਾੜਾ ਮਾੜਾ ਮੀਂਹ ਪੈ ਰਿਹਾ ਸੀ। ਮੈਂ ਸਾਹਬ ਦੀ ਗੋੜੀ ਨੂੰ ਲੰਬੜਦਾਰ ਦੀ ਹਵੇਲੀ ਛੱਡ ਕੇ ਮੁੜਿਆ ਆ ਰਿਹਾ ਸਾਂ। ਜਦ ਮੈਂ ਕੈਂਪ ਦੇ ਨੇੜੇ ਪੁੱਜਾ ਤਾਂ ਵੇਖਿਆ, ਉਹੀ ਬੁੱਢਾ ਪੇਂਡੂ ਮੀਂਹ ਨਾਲ ਭਿੱਜਾ ਹੋਇਆ ਇਕ ਰੁੱਖ ਥੱਲੇ ਬੈਠਾ ਕੰਬ ਰਿਹਾ ਸੀ!

ਮੀਂਹ ਜ਼ੋਰ ਦਾ ਹੋ ਗਿਆ, ਤੇ ਮੈਂ ਵੀ ਉਸ ਰੁੱਖ ਥੱਲੇ ਝਟ ਕੁ ਖਲੋ ਗਿਆ ।

ਮੇਰੇ ਵੱਲ ਬੁੱਢੇ ਦੀ ਪਿੱਠ ਸੀ। ਮੇਰੇ ਵੇਖਦਿਆਂ ਵੇਖਦਿਆਂ ਉਸ ਨੇ ਆਪਣੀ ਮੈਲੀ ਚਾਦਰ ਦੀ ਕੰਨੀਂ ਖੋਲ੍ਹ ਕੇ ਉਸ ਵਿਚੋਂ ਇਕ ਘਸਮੈਲੇ ਰੰਗ ਦੀ ਪੋਟਲੀ ਕੱਢੀ ਸੀ।

ਮੈਂ ਵੀ ਤਾੜ ਗਿਆ ਕਿ ਮਚਲੇ ਪੇਂਡੂ ਦੀ ਜਦ ਸਾਰੇ ਬੰਨੇ ਦਾਲ ਨਹੀਂ ਗਲੀ, ਤਾਂ ਹੁਣ ਲੱਗਾ ਹੈ ਗੰਢ ਖੀਸਾ ਫੋਲਣ। ਕਿਡੇ ਖੇਖਣ ਕਰਦਾ ਸੀ ਜੁ ਮੇਰੇ ਕੋਲ ਤਾਂ ਕੱਚੀ ਕੋਡੀ ਵੀ ਨਹੀਂ।

ਮੈਂ ਵੀ ਦਿਲ ਵਿਚ ਸੋਚਿਆ, ਕਲ੍ਹ ਮਨੀਆਡਰ ਕਰਾਣਾ ਹੈ, ਚਲੋ ਹੋਰ ਨਹੀਂ ਤੇ ਡਾਕਖਾਨੇ ਦੀ ਫ਼ੀਸ ਹੀ ਸਹੀ ॥

ਇਕ ਹੋਰ ਠਨ ਠਨ ਕਰਦੇ ਰੁਪਏ ਦੀ ਉਡੀਕ ਵਿਚ ਮੈਂ ਛਹਿ ਕੇ ਖਲੋ ਗਿਆ ।

ਉਸ ਨੇ ਪੋਟਲੀ ਉਤਲੀ ਟਾਕੀ ਖੋਲ੍ਹੀ, ਇਕ ਦੇ ਹੇਠੋਂ ਦੂਜੀ, ਤੇ ਦੂਜੀ ਹੇਠੋਂ ਤੀਜੀ, ਇਸੇ ਤਰ੍ਹਾਂ ਦਬਾ ਦਬਾ ਦਬ ਖੋਲ੍ਹੀ ਗਿਆ, ਮੇਰੇ ਸੀਨੇ ਨੂੰ ਨਿੱਘ ਦੇਣ ਵਾਲੀ ਚੀਜ਼ ਅਜੇ ਵੀ ਮੇਰੇ ਸਾਹਮਣੇ ਨਾ ਆਈ ।

ਮੈਂ ਸੋਚ ਰਿਹਾ ਸਾਂ, ਕਿਡਾ ਸੂਮ ਹੈ। ਸੱਤਾਂ ਪੜਦਿਆਂ ਵਿਚ ਲੁਕਾ ਕੇ ਪੈਸੇ ਰੱਖਦਾ ਹੈ। ਜੁੜਦੀ ਵੀ ਇਸੇ ਤਰ੍ਹਾਂ ਏ ਨਾ, ਸਾਡੇ ਵਰਗੇ ਲਫੰਗਿਆਂ ਪਾਸ ਬੁੱਕਾਂ ਦੇ ਬੁੱਕ ਆਉਂਦੇ ਨੇ, ਪਰ ਪੁਰੇ ਦੀ ਹਵਾ ਵਾਗੂੰ ਐਧਰੋਂ ਆਏ ਓਧਰ ਗਏ ।

ਅਨੁਮਾਨ ਨਾਲ ਮੈਨੂੰ ਜਾਪਿਆ ਕਿ ਪੋਟਲੀ ਵਿਚਲੀ ਚੀਜ਼ ਰੁਪਏ ਨਾਲੋਂ ਕਿਤੇ ਛੋਟੀ ਹੈ। ਸ਼ੈਤਾਨ ਬੁੱਢੇ ਉਤੇ ਮੈਨੂੰ ਗੁੱਸਾ ਆਉਣ ਲੱਗਾ। ਕੀ ਇਹ ਦੁਆਨੀ ਚੁਆਨੀ ਨਾਲ ਕੰਮ ਸਾਰਨਾ ਚਾਹੁੰਦਾ ਹੈ ?

ਮੈਂ ਫਿਰ ਗਹੁ ਨਾਲ ਤੱਕਿਆ। ਉਸ ਨੇ ਗੰਢ ਵਿਚਲੀ ਚੀਜ਼ ਕੱਢੀ। ਵੇਖਦਿਆਂ ਹੀ ਹੌਲੀ ਜਿਹੀ ਮੇਰੇ ਨਾਲ ਮੂੰਹੋਂ ਨਿਕਲਿਆ, ‘ਪੁੱਟਿਆ ਪਹਾੜ ਤੇ ਨਿਕਲਿਆ ਚੂਹਾ।’ ਇਹ ਕਿਸੇ ਛੋਟੇ ਜਿਹੇ ਬਾਲ ਦਾ ਦੰਦ मी।

ਦੰਦ ਨੂੰ ਤਲੀ ਤੇ ਧਰ ਕੇ ਬੁੱਢਾ ਕਿੰਨਾ ਚਿਰ ਉਸ ਵੱਲ ਨੀਝ ਲਾ ਕੇ ਵੇਖਦਾ ਰਿਹਾ, ਫਿਰ ਮੁੱਠ ਵਿਚ ਘੁੱਟ ਕੇ ਛਾਤੀ ਨਾਲ ਲਾਈ ਉਭੇ ਸਾਹ ਲੈਂਦਾ ਡੁਸਕਣ ਲੱਗ ਪਿਆ।

ਉਸਦਾ ਹਾਲ ਮੈਤੋਂ ਵੇਖਿਆ ਨਾ ਗਿਆ। ਆਪਣੇ ਸਮ੍ਹਾਲੇ ਵਿਚ ਮੈਂ ਬਥੇਰੇ ਲੋਕਾਂ ਨੂੰ ਖ਼ਾਸ ਕਰਕੇ ਜਿਨ੍ਹਾਂ ਲੋਕਾਂ ਦੇ ਮੁਕੱਦਮੇ ਹਾਰ ਜਾਂਦੇ ਸਨ ਜਾਂ ਜਿੰਨ੍ਹਾਂ ਦਾ ਕੋਈ ਬੰਦਾ ਕੈਦ ਹੋ ਜਾਂਦਾ ਸੀ-ਰੋਂਦਿਆਂ ਵਿਲਕਦਿਆਂ ਡਿੱਠਾ ਸੀ, ਪਰ ਮੇਰਾ ਦਿਲ ਕਦੇ ਨਹੀਂ ਸੀ ਪਸੀਜਿਆ। ਠਠਿਆਰਾਂ ਦੀ ਬਿੱਲੀ ਵਾਂਗ ਮੇਰੇ ਕੰਨ ਅਜਿਹੇ ਕੀਰਨੇ ਸੁਣਨ ਦੇ ਆਦੀ ਹੋ ਚੁਕੇ ਸਨ, ਪਰ ਉਸ ਬੁੱਢੇ ਨੇ ਮੈਨੂੰ ਤੜਫਾ ਦਿੱਤਾ ।

ਮੈਂ ਉਸ ਦੇ ਪਾਸ ਆ ਕੇ ਬੈਠ ਗਿਆ। ਜਿਉਂ ਜਿਉਂ ਮੈਂ ਉਸਨੂੰ ਢਾਰਸ ਬਨ੍ਹਾਣ ਦੀ ਕੋਸ਼ਿਸ਼ ਕਰਦਾ ਸਾਂ, ਸਗੋਂ ਉਹ ਵਧੇਰੇ ਰੋਂਦਾ ਸੀ। ਉਹ ਡਾਢਾ ਔਖਾ ਹੋ ਕੇ ਰੋ ਰਿਹਾ ਸੀ । ਮਾਲੂਮ ਹੁੰਦਾ ਸੀ, ਉਸਦੇ ਅੰਦਰੋਂ ਜਿੰਨਾ ਕੁ ਰੋਣਾ ਆਉਂਦਾ ਹੈ, ਉਹ ਉਸ ਨੂੰ ਬਾਹਰ ਨਹੀਂ ਕੱਢ ਸਕਦਾ। ਉਹ ਰੋ ਰਿਹਾ ਸੀ, ਪਰ ਅੱਖਾਂ ਉਸ ਦੀਆਂ ਵਿਚ ਇਕ ਵੀ ਅੱਥਰੂ ਨਹੀਂ ਸੀ। ਸ਼ਾਇਦ ਸਰਦੀ ਕਰਕੇ, ਜਾਂ ਬੁਡੇਪੇ ਦੇ ਸਲ੍ਹਾਬੇ ਕਰਕੇ ਉਸਦੇ ਅੱਥਰੂ ਜੰਮ ਗਏ ਸਨ ।

ਹੁਣ ਉਹ ਮੇਰੀ ਜੱਫੀ ਵਿਚ ਸੀ, ਤੇ ਮੈਂ ਉਸ ਦਾ ਦੁਖ ਦੂਰ ਕਰਨ ਦੇ ਫ਼ਿਕਰ ਵਿਚ ।

ਥੋੜ੍ਹੇ ਚਿਰ ਪਿਛ ਉਹ ਮਲਿਆ, ਤ ਦੰਦ ਨੂੰ ਉਸੇ ਤਰ੍ਹਾਂ ਲੀਰ ਦੀਆਂ ਤੈਹਾਂ ਵਿਚ ਵਲ੍ਹੇਟਣ ਲੱਗਾ।

ਮੀਂਹ ਨਾਲ ਅਸੀਂ ਦੋਵੇਂ ਭਿਜ ਰਹੇ ਸਾਂ । ਮੈਂ ਉਸ ਨੂੰ ਉਠਾਲ ਕੇ ਆਪਣੀ ਛੌਲਦਾਰੀ ਵਿਚ ਲੈ ਗਿਆ। ਸਟੋਵ ਭਖਾ ਕੇ ਮੈਂ ਚਾਹ ਬਣਾਈ ਤੇ ਅਸਾਂ ਦੁਹਾ ਪੀਤੀ।

ਉਸ ਦੰਦ ਦੀ ਕਥਾ ਸੁਨਾਣ ਲਈ ਮੈਂ ਉਸ ਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ, ਪਰ ਉਹ ਦੱਸਣ ਨੂੰ ਰਾਜ਼ੀ ਨਾ ਹੋਇਆ।

ਅਚਾਨਕ ਹੀ ਉਸਨੇ ਸੰਦੂਕ ਤੇ ਪਈ ਹੋਈ ਮੇਰੀ ਚਪੜਾਸ ਵੇਖੀ ਤੇ ਮੇਰੇ ਮੂੰਹ ਵੱਲ ਤੱਕਕੇ ਆਖਣ ਲੱਗਾ-“ਕਿਉਂ ਭਾਊ! ਤੂੰਹੀਓਂ ਸਾਹਬ ਦਾ ਅੜਦਲੀਂ ਏਂ ?”

ਸ਼ਰਮਿੰਦਿਆਂ ਹੋ ਕੇ ਮੈਂ ਕਿਹਾ, “ਆਹੋ ਬਾਬਾ। ਮਹੀਓਂ ਤੈਨੂੰ ਧੱਕੇ ਮਾਰੇ ਸਨ।”

ਉਸ ਦਾ ਚਿਹਰਾ ਖਿੜ ਪਿਆ ਤੇ ਪਾਗ਼ਲਾਂ ਵਾਂਗ ਆਪਣੀਆਂ ਨਿੱਕੀਆਂ- ਨਿੱਕੀਆਂ ਅੱਖਾਂ ਮੇਰੇ ਤੇ ਗੱਡ ਕੇ ਆਖਣ ਲੱਗਾ-“ਮੈਨੂੰ ਸਾਹਬ ਨੂੰ ਨਹੀਂ ਮਿਲਾਵੇਂਗਾ ?”

ਮੈਂ ਹੱਸ ਕੇ ਆਖਿਆ-“ਮਿਲਾ ਦਿਆਂਗਾ।” ਉਹ ਡਰਦਾ ਡਰਦਾ ਬੋਲਿਆ-“ਪਰ ਰੁਪਈਆ ਤੇ ਮੇਰੇ ਕੋਲ…।”

ਹੱਥ ਦੇ ਇਸ਼ਾਰੇ ਨਾਲ ਮੈਂ ਉਸ ਨੂੰ ਤਸੱਲੀ ਦੇਂਦਿਆਂ ਹੋਇਆਂ ਕਿਹਾ, “ਰੁਪਈਆ ਤੇਰੇ ਕੋਲੋਂ ਨਹੀਂ ਮੰਗਦਾ, ਪਰ ਇਸ ਦੰਦ ਦੀ ਕਹਾਣੀ ਤੈਨੂੰ ਜ਼ਰੂਰੀ ਸੁਨਾਣੀ ਪਵੇਗੀ, ਨਾਲ ਇਹ ਦੱਸ ਜੁ ਸਾਹਬ ਨਾਲ ਤੇਰਾ ਕੀ ਕੰਮ प्टे?”

ਹੱਥ ਵਾਲੀ ਪੋਟਲੀ ਨੂੰ ਮੁੜ ਚਾਦਰ ਦੀ ਕੰਨੀ ਵਿਚ ਬੰਨ੍ਹਦਾ ਹੋਇਆ ਬੋਲਿਆ-“ਕੰਮ ? ਕੰਮ ਭਾਊ ਤੈਨੂੰ ਕੀ ਦੱਸਾਂ । ਇਸ ਪਿੰਡ ਦੇ ਬੰਦਿਆਂ ਨੇ ਮੇਰਾ ਭੁਇੰ ਝੁੱਗਾ ਸਾਂਭ ਲਿਆ ਏ, ਸਗੋਂ ਮੈਨੂੰ ਪਿੰਡ ਵਿਚ ਪੈਰ ਵੀ ਨਹੀਂ ਧਰਨੇ ਦੇਂਦੇ ।”

ਮੈਨੂੰ ਉਸ ਦੇ ਹਾਲ ਤੇ ਤਰਸ ਆਇਆ ਤੇ ਉਸ ਦੇ ਮੋਢੇ ਨੂੰ ਥਾਪੜਦਿਆਂ ਹੋਇਆਂ ਮੈਂ ਕਿਹਾ—“ਹੱਛਾ ਬਾਪੂ ! ਤੂੰ ਕੋਈ ਫ਼ਿਕਰ ਨਾ ਕਰ। ਮੈਂ ਵੱਡੇ ਵੇਲੇ ਤੈਨੂੰ ਸਾਹਬ ਪਾਸ ਲੈ ਚੱਲਾਂਗਾ, ਤੇ ਜੇ ਦਾਅ ਲੱਗਾ ਤੇ ਤੇਰੀ ਸਫਾਰਸ਼ ਵੀ ਕਰ ਦਿਆਂਗਾ।”

“ਤੇਰੇ ਬੱਚੇ ਜੀਊਣ” ਕਹਿਕੇ ਬੁੱਢਾ ਆਪਣੀ ਰਾਮ ਕਹਾਣੀ ਇਸ ਤਰ੍ਹਾਂ ਸੁਨਾਣ ਲੱਗਾ :

“ਏਸੇ ਪਿੰਡ ਮੈਂ ਜੰਮਿਆਂ ਪਲਿਆਂ ਸਾਂ। ਇਥੇ ਈ ਜੁਆਨੀ ਦੇ ਦਿਨ ਵੇਖੇ ਸਨ । ਮਾਪਿਆਂ ਦਾ ਮੂੰਹ ਮੈਂ ਕਦੇ ਡਿੱਠਾ ਹੈ ਕਿ ਨਹੀਂ ਇਸ ਦਾ ਚੇਤਾ ਨਹੀਂ । ਬਸ ‘ਦੰਮ ਦਾ ਦੰਮ, ਧੋਖਾ ਨਾ ਗ਼ਮ’ ਵਾਲੀ ਗੱਲ ਸੀ।

“ਸੁਭਾਅ ਦਾ ਮੈਂ ਮੁੱਢ ਤੋਂ ਹੀ ਕਾਹਲਾ ਤੇ ਭੈੜੂ ਸਾਂ। ਭੁਇੰ ਮੇਰੀ ਬਥੇਰੀ ਸੀ, ਪਰ ਵਾਹਣ ਗਾਹਣ ਦੀ ਮੈਨੂੰ ਕਦੇ ਲੋੜ ਨਹੀਂ ਸੀ।”

ਬੁੱਢੇ ਦੀ ਗੱਲ ਨੂੰ ਟੋਕ ਕੇ ਮੈਂ ਪੁੱਛਿਆ-“ਤੇ ਬਾਬਾ ! ਗੁਜ਼ਾਰਾ ਤੇਰਾ ਕਿਵੇਂ ਚੱਲਦਾ ਸੀ ?”

ਆਖਣ ਲੱਗਾ—“ਗੁਜ਼ਾਰਾ ਮੇਰਾ ਉਹਨਾਂ ਲੋਕਾਂ ਸਿਰੋਂ ਚੱਲਦਾ ਸੀ, ਜਿਨ੍ਹਾਂ ਦੇ ਮੈਂ ਵੇਲੇ ਕੁਵੇਲੇ ਕੰਮ ਆਇਆ ਕਰਦਾ ਸਾਂ ।”

“ਮੈ ਪੁੱਛਿਆ-ਕੀ ਕੰਮ?”

ਉਹ ਠੰਡਾ ਸਾਹ ਭਰ ਕੇ ਆਖਣ ਲੱਗਾ-ਕੰਮ ਦੀ ਭਲੀ ਪੁਛੀ ਊ। ਜੁਆਨੀ ਮਸਤਾਨੀ ਦਾ ਰੰਗ ਸੀ। ਜੋ ਕੰਮ ਕਿਸੇ ਪਾਸੋਂ ਨਾ ਹੋ ਸਕੇ, ਉਸ ਲਈ ਚੇਤ ਸੁੰਹ ਨੂੰ ਈ ਬਲਦੀ ਦੇ ਬੁੱਥੇ ਅੱਗੇ ਡਾਹਿਆ ਜਾਂਦਾ ਸੀ ।”

ਮੈਂ ਪੁੱਛਿਆ-“ਹਲਾ ਬਾਬਾ ਚੇਤ ਸਿਆਂ, ਫੇਰ ?”

ਬੁੱਢਾ ਬੋਲਿਆ-“ਹਲਾ ਰੱਬ ਤੇਰਾ ਭਲਾ ਕਰੇ, ਇਕ ਦਿਨ ਪਿੰਡ ਦੇ ਪੰਜਾਂ ਸੱਤਾਂ ਗਭਰੀਟਾਂ ਨੇ ਕੱਠਿਆਂ ਹੋ ਕੇ ਮੇਰੇ ਜੁੰਮੇ ਇਕ ਕੰਮ ਲਾਇਆ।”

ਕਹਿੰਦਾ ਕਹਿੰਦਾ ਬੁੱਢਾ ਚੁੱਪ ਹੋ ਗਿਆ। ਮੈਂ ਪੁੱਛਿਆਂ-“ਹਾਂ ਕਰ ਗੱਲ-ਕੀ ਕੰਮ ਲਾਇਆ ਉਨ੍ਹਾਂ ਤੇਰੇ ਜ਼ਿੰਮੇ?”

ਸਾਹ ਨੂੰ ਅੰਦਰ ਖਿੱਚ ਕੇ ਤੇ ਫਿਰ ਛੱਡ ਕੇ ਬੁੱਢਾ ਬੋਲਿਆ—“ਇਕ ਮੁੰਡੇ ਨੂੰ ਮਾਰਨ ਦਾ ।”

ਮੈਂ ਹੈਰਾਨ ਹੋ ਕੇ ਪੁੱਛਿਆ—“ਕੁੱਟਣ ਦਾ ?”

ਉਹ ਬੋਲਿਆ, “ਨਹੀਂ, ਜਾਨੋਂ ਮਾਰਨ ਦਾ। ਸਾਡੇ ਪਿੰਡ ਦੀ ਇਕ ਬੁੱਢੀ ਤੀਵੀਂ ਸੀ, ਉਹ ਉਸ ਜਾਤ ਵਿਚੋਂ ਸੀ, ਜਿਸ ਨਾਲ ਛੁਹਣਾ ਭਿਟਣਾ ਸਾਡੇ ਵਿਚ ਪਾਪ ਸਮਝਿਆ ਜਾਂਦਾ ਏ। ਉਸ ਦਾ ਇਕੋ ਇਕ ਚਹੁੰ ਪੰਜਾਂ ਵਰ੍ਹਿਆਂ ਦਾ ਮੁੰਡਾ, ਉਸ ਦੇ ਘਰ ਵਾਲੇ ਦੀ ਨਿਸ਼ਾਨੀ ਬਾਕੀ ਸੀ। ਬੁੱਢੀ ਕੁਝ ਚਿਰ ਲਈ ਆਪਣੇ ਭਾਣਜੇ ਦੇ ਪਿੰਡ ਜਾ ਰਹੀ ਸੀ। ਉਥੇ ਅਕਾਲੀਆਂ ਦਾ ਪ੍ਰਚਾਰ ਬਹੁਤ ਸੀ। ਉਸ ਨੇ ਵੀ ਆਪਣੀ ਜ਼ਾਤ ਦੇ ਕਈਆਂ ਹੋਰ ਤੀਵੀਆਂ ਮਨੁੱਖਾਂ ਨਾਲ ਰਲ ਕੇ ਅੰਮ੍ਰਿਤ ਛਕ ਲਿਆ। ਮੁੜ ਕੁਝ ਦਿਨਾਂ ਮਗਰੋਂ ਇਥੇ ਆ ਗਈ ।

ਪਹਿਲਾਂ ਤਾਂ ਕਿਸੇ ਸੁਣਿਆ, ਕਿਸੇ ਨਾ ਸੁਣਿਆ, ਪਰ ਜਦ ਇਕ ਦਿਨ ਪ੍ਰਭਾਤ ਵੇਲੇ ਪਿੰਡ ਦੇ ਗੁਰਦੁਆਰੇ ਵਿਚ ਬਹੁਕਰ ਦੇਂਦਿਆਂ ਉਸਨੂੰ ਡਿੱਠਾ ਤਾਂ ਹਾਹਾਕਾਰ ਮੱਚ ਗਈ। ਇਸ ਕੰਮ ਦਾ ਮੋਢੀ ਮਹੀਓਂ ਸਾਂ । ਅਸੀਂ ਮਰਨ ਮਾਰਨ ਨੂੰ ਤਿਆਰ ਹੋ ਪਏ।

ਪਰ ਜਦ ਸਾਨੂੰ ਪਤਾ ਲਗਾ ਕਿ ਅਕਾਲੀਆਂ ਦਾ ਇਕ ਤਗੜਾ ਟੋਲਾ ਉਸ ਦੀ ਮਦਦ ਤੇ ਹੈ ਤਾਂ ਅਸੀਂ ਆਪਣੇ ਗੁੱਸੇ ਨੂੰ ਲਹੂ ਦਾ ਘੁੱਟ ਕਰਕੇ ਅੰਦਰੋਂ ਅੰਦਰ ਪੀ ਗਏ ।

ਬੁੱਢੀ ਨਿਰਝੱਕ ਹੋ ਕੇ ਰੋਜ਼ ਪ੍ਰਭਾਤ ਵੇਲੇ ਗੁਰਦੁਆਰੇ ਜਾ ਵੜਦੀ ਤੇ ਬਹੁਕਰ ਬਾਹਰੀ ਫੇਰਦੀ । ਸਾਡੇ ਸੀਨਿਆਂ ਵਿਚ ਇਸ ਗੱਲ ਤੇ ਲਾਂਬੂ ਬਾਲ ਦਿੱਤੇ । ਪਰ ਕੋਈ ਪੇਸ਼ ਨਹੀਂ ਸੀ ਜਾਂਦੀ ।

ਅਖੀਰ ਇਕ ਦਿਨ ਮੇਰੇ ਨਾਲਦਿਆਂ ਨੇ ਰਲ ਕੇ ਸਲਾਹ ਕੀਤੀ ਕਿ ਜਦ ਤੱਕ ਇਸ ਬੁੱਢੀ ਡੈਣ ਤੋਂ ਬਦਲਾ ਨਹੀਂ ਲੈਂਦੇ, ਸਾਡੇ ਕਾਲਜੇ ਠੰਡੇ ਨਹੀਂ ਹੋਣੇ। ਇਹੋ ਹੀ ਸਾਰੀਆਂ ਕਲਾਂ ਦੀ ਮੂਲ ਹੈ, ਜਿਸ ਨੇ ਸਾਡਾ ਧਰਮ ਨਸ਼ਟ ਕਰ ਦਿੱਤਾ ਹੈ।

ਉਨ੍ਹਾਂ ਵੀਹ ਰੁਪਈਏ ਕੱਠੇ ਕਰ ਮੇਰੇ ਹੱਥ ਫੜਾਏ ਤੇ ਉਸ ਰੰਡੀ ਬੁੱਢੀ ਨੂੰ ਔਂਤਰੀ ਕਰਨ ਦਾ ਭਾਰ ਮੇਰੇ ਮੌਢਿਆਂ ਤੇ ਚੁਕਾ ਦਿੱਤਾ।

ਇਕ ਰੁਪਿਆਂ ਦਾ ਲੋਭ ਤੇ ਦੂਜਾ ਬੁਢੀ ਤੋਂ ਬਦਲਾ ਲੈਣ ਦੀ ਖੁਸ਼ੀ ਨੇ ਮੇਰਾ ਦਿਲ ਦੂਣਾ ਕਰ ਦਿੱਤਾ, ਤੇ ਮੈਂ ਉਸ ਵਿਚਾਰੇ ਬੇਦੋਸ਼ੇ ਬਾਲ ਦਾ ਜਮਦੂਤ ਬਣ ਕੇ ਅੱਧੀ ਰਾਤੀਂ ਘਰੋਂ ਨਿਕਲ ਤੁਰਿਆ ।”

ਬੁੱਢੇ ਦੀ ਇਹ ਡਰੌਣੀ ਕਥਾ ਸੁਣ ਕੇ ਮੈਂ ਕੰਬ ਗਿਆ ਤੇ ਸਹਿਮੀ ਹੋਈ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ-“ਫੇਰ ਬਾਬਾ ਚੇਤ ਸਿਆਂ। ਤੂੰ ਉਹਨੂੰ ਮਾਰ ਦਿੱਤਾ ?”

ਇਕ ਵਾਰੀ ਖੰਘ ਕੇ, ਤੇ ਛੌਲਦਾਰੀਓਂ ਬਾਹਰ ਥੁੱਕ ਕੇ ਬੁੱਢਾ ਬੋਲਿਆ- “ਮੈਂ ਉਹਨੂੰ ਮਾਰ ਦਿੱਤਾ ਤੇ ਓਨ ਮੈਨੂੰ ਮਾਰ ਦਿੱਤਾ । ਰੁਪਈਏ ਜੁ ਲਏ ਸਨ, ਕੀ ਕਰਦਾ ।

“ਰੱਜਵੀਂ ਸ਼ਰਾਬ ਪੀ ਕੇ ਮੈਂ ਅੱਧੀ ਰਾਤੀਂ ਉਠ ਕੇ ਉਸ ਬੁੱਢੀ ਦੀ ਛੰਨ ਵੱਲ ਤੁਰ ਪਿਆ। ਰੁੱਤ ਗਰਮੀ ਦੀ, ਤੇ ਰਾਤ ਚਾਨਣੀ ਸੀ, ਪਰ ਮੀਂਹ ਤੇ ਬਦਲਾਂ ਨੇ ਮੇਰੀ ਚੰਗੀ ਮਦਦ ਕੀਤੀ ।

ਝੁੱਗੀ ਉਸ ਦੀ ਪਿੰਡੋਂ ਪਸਿੱਤੀ ਸੀ। ਮੈਂ ਜਾ ਕੇ ਉਸਦੇ ਪਿਛਵਾੜੇ ਖੜੋ ਗਿਆ ਤੇ ਝੀਥਾਂ ਵਿਚੋਂ ਅੰਦਰ ਦਾ ਹਾਲ ਚਾਲ ਵੇਖਣ ਲੱਗਾ, ਪਰ ਅੰਦਰ ਹਨੇਰਾ ਸੀ ।

ਕੱਕੜ-ਬਾਂਗ ਵੇਲੇ ਬੁੱਢੀ ਜਾਗੀ। ਹੌਲੀ-ਹੌਲੀ ਕੁਝ ਪੜ੍ਹਦੀ ਹੋਈ ਨੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ। ਜਾਣ ਤੋਂ ਪਹਿਲਾਂ ਦੋ ਤਿੰਨ ਵਾਰੀ ਉਸ ਨੇ ਮੁੰਡੇ ਦਾ ਮੂੰਹ ਚੁੰਮਿਆਂ। ਸਿਰ ਪਲੋਸਿਆ ਤੇ ਸੁੱਤੇ ਨਾਲ ਹੀ ਗੱਲਾਂ ਕਰਦੀ ਕਰਦੀ ਬਾਹਰ ਨਿਕਲ ਗਈ।

ਜਦ ਮੈਂ ਡਿੱਠਾ ਕਿ ਉਹ ਚੋਖੀ ਦੂਰ ਚਲੀ ਗਈ ਹੈ, ਤਾਂ ਦਬੇ ਪੈਰੀ ਛੰਨ ਦੇ ਬੂਹੇ ਕੋਲ ਆਇਆ। ਹੋੜਾ-ਡੰਡਾ ਪਿਛਾਂਹ ਹਟਾ ਕੇ ਬੂਹਾ ਖੋਲ੍ਹਿਆ, ਤੇ ਅੰਦਰ ਵੜ ਗਿਆ ।

ਮੈਂ ਉਸ ਤੋਂ ਪਹਿਲਾਂ ਭਾਵੇਂ ਬਥੇਰੇ ਭੇੜ ਕੰਮ ਕੀਤੇ ਸਨ, ਪਰ ਇਹੋ ਜਿਹਾ ਨੀਚ ਕੰਮ ਕਦੇ ਨਹੀਂ ਸੀ ਕੀਤਾ। ਖੌਰੇ ਇਸ ਕਰਕੇ ਮੇਰੀਆਂ ਲੱਤਾਂ ਕੰਬ ਰਹੀਆਂ ਸਨ ।

**

ਤੱਪੜ ਸਣੇ ਹੀ ਬਾਲ ਨੂੰ ਵਲ੍ਹੇਟ ਕੇ ਚੁੱਕਣ ਤੇ ਬਾਹਰ ਆਉਣ ਵਿਚ ਮੈਨੂੰ ਬਹੁਤੀ ਦੇਰੀ ਨਾ ਲੱਗੀ। ਬੱਦਲਾਂ ਕਰਕੇ ਹਰ ਪਾਸ ਹਨੇਰਾ ਘੁੱਪ ਸੀ। ਮੈਂ ਇਕ ਵਾਰੀ ਗਹੁ ਨਾਲ ਸੱਜੇ ਖੱਬੇ ਝਾਕਿਆ ਤੇ ਫਿਰ ਇਕ ਪਾਸੇ ਤੁਰ ਪਿਆ ।

ਇਸ ਪਿੰਡੋਂ ਲਹਿੰਦੇ ਵੱਲ ਇਕ ਸੰਘਣੀ ਰੱਖ ਸੀ। ਹੁਣ ਤੇ ਉਥੇ ਹੱਲ ਫਿਰ ਗਏ ਨੇ। ਉਥੇ ਪਹੁੰਚ ਕੇ ਮੈਂ ਮਲ੍ਹਿਆਂ ਦੇ ਵਿਚਾਲੇ ਇਕ ਥਾਂ ਜਾ ਕੇ ਖੜੋ ਗਿਆ।

ਮੈਂ ਮੁੰਡੇ ਉਤਲਾ ਤੱਪੜ ਛੇਤੀ ਨਾਲ ਲਾਹ ਕੇ ਭੁੰਜੇ ਸੁੱਟ ਦਿੱਤਾ ਤੇ ਬੈਠ ਕੇ ਉਸ ਨੂੰ ਗੋਡਿਆਂ ਤੇ ਪਾ ਲਿਆ। ਉਹ ਜਾਗਣ ਦਾ ਜਤਨ ਕਰ ਰਿਹਾ ਸੀ।

ਇਸ ਵੇਲੇ ਬੱਦਲਾਂ ਵਿਚੋਂ ਝਾਤੀ ਪਾ ਕੇ ਚੰਨ, ਮੇਰੇ ਇਸ ਕੰਮ ਨੂੰ ਵੇਖ ਰਿਹਾ ਸੀ। ਮੁੰਡੇ ਨੇ ਆਪਣੀਆਂ ਮੋਟੀਆਂ ਮੋਟੀਆਂ ਅੱਧ-ਖੁਲ੍ਹੀਆਂ ਅੱਖਾਂ ਨਾਲ ਆਪਣੇ ਵੱਲ ਇਕ ਓਪਰੇ ਮਨੁੱਖ ਨੂੰ ਘੂਰਦਿਆਂ ਵੇਖਿਆ ਤੇ ਅਭੜਵਾਹੇ ਚੀਕ ਉੱਠਿਆ ।

ਮੇਰੇ ਲਈ ਹੁਣ ਦੇਰ ਕਰਨ ਦਾ ਮੌਕਾ ਨਹੀਂ ਸੀ। ਦਿਲ ਨੂੰ ਪਕਿਆਂ ਕਰਕੇ ਮੈਂ ਦੋਹਾਂ ਹੱਥਾਂ ਵਿਚ ਉਸ ਦੀ ਸੰਘੀ ਫੜ ਲਈ।

ਮੁੰਡਾ ਡਡਿਆ ਉੱਠਿਆ। ਉਸ ਘਾਬਰ ਕੇ ਆਪਣੀਆਂ ਦੋਵੇਂ ਬਾਹਾਂ ਮੇਰੇ ਗੱਲ ਵਿਚ ਪਾ ਲਈਆਂ, ਨੀਂਦਰ ਵਿਚ ਸ਼ਾਇਦ ਮਾਂ ਦੇ ਭੁਲੇਖੇ ।

ਉਸ ਦੀਆਂ ਕੂਲੀਆਂ ਬਾਹਾਂ ਵਿਚ ਪਤਾ ਨਹੀਂ ਕੀ ਜਾਦੂ ਸੀ ਕਿ ਜਿਉਂ-ਜਿਉਂ ਉਹਨਾਂ ਦੀ ਕੱਸ ਮੇਰੇ ਗਲੇ ਨੂੰ ਜਕੜਦੀ ਜਾਂਦੀ ਸੀ, ਤਿਉਂ ਤਿਉਂ ਮੇਰੇ ਹੱਥ ਢਿੱਲੇ ਹੁੰਦੇ ਜਾਂਦੇ ਸਨ । ਮੈਂ ਬਥੇਰੀ ਵਾਹ ਲਾਈ, ਪਰ ਉਂਗਲਾਂ ਨੇ ਮੇਰਾ ਆਖਾ ਨਾ ਹੀ ਮੰਨਿਆ।

ਚੰਨ ਅੱਗੋਂ ਬੱਦਲ ਹਟਦੇ ਜਾਂਦੇ ਸਨ, ਤੇ ਉਸ ਦੇ ਚਾਨਣ ਨਾਲ ਆਸ ਪਾਸ ਦੀਆਂ ਨਾ ਡਿਠੀਆਂ ਚੀਜ਼ਾਂ ਵੀ ਦਿਸ ਰਹੀਆਂ ਸਨ।

ਮੁੰਡਾ ਹੁਣ ਮੇਰੇ ਗਲ ਵਿਚ ਬਾਹੀਂ ਪਾ ਕੇ ਮੇਰੀ ਛਾਤੀ ਨਾਲ ਪੀਚਿਆ ਹੋਇਆ ਸੀ। ਜਾਣੀਦਾ, ਫਾਹੀ ਉਸ ਦੇ ਗਲੋਂ ਨਿਕਲ ਕੇ ਮੇਰੇ ਗਲ ਪੈ ਗਈ ਸੀ ।

ਕੁਝ ਚਿਰ ਲਈ ਮੇਰੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਤੇ ਮੈਨੂੰ ਪਤਾ ਵੀ ਨਾ ਲੱਗਾ ਕਿ ਕਿਹੜੇ ਵੇਲੇ, ਮੇਰੇ ਹੱਥ ਉਸ ਦੀ ਗਿਚੀ ਨੂੰ ਛੱਡ ਕੇ ਉਸ ਦੀ ਪਿੱਠ ਤੇ ਫਿਰਨ ਲੱਗ ਪਏ। ਮੁੰਡਾ ਹੁਣ ਚੁੱਪ ਸੀ ।

ਬਦਲਾਂ ਦੇ ਘੇਰੇ ਵਿਚੋਂ ਲਗਪਗ ਸਾਰਾ ਚੰਨ ਬਾਹਰ ਆ ਚੁੱਕਾ ਸੀ, ਪਰ ਹੌਲੀ ਹੌਲੀ ਇਕ ਕਾਲੀ ਬਦਲੀ ਆ ਕੇ ਫਿਰ ਉਸ ਨੂੰ ਲੁਕਾਣ ਦਾ ਜਤਨ ਕਰ ਰਹੀ ਸੀ।

ਮੈਨੂੰ ਆਪਣੀ ਇਸ ਥੋੜ੍ਹ-ਦਿਲੀ ਉਤੇ ਡਾਢਾ ਗੁੱਸਾ ਆਇਆ । ਕੀ ਇਹ ਨਿੱਕਾ ਜਿਹਾ ਕੰਮ ਮੈਥੋਂ ਨਹੀਂ ਹੋ ਸਕਦਾ? ਇਹ ਸੋਚ ਕੇ ਮੈਂ ਰੁੱਖ- ਨਾਲ ਲਿਪਟੀ ਹੋਈ ਵੇਲ ਵਾਂਗ ਮੁੰਡੇ ਨੂੰ ਇਕੋ ਝਟਕੇ ਨਾਲ ਛਾਤੀ ਨਾਲੋਂ ਲਾਹ ਲਿਆ । ਦੰਦ ਕਰੀਚ ਕੇ ਬੁਲ੍ਹ ਟੁੱਕ ਕੇ ਮੈਂ ਦੂਜੀ ਵੇਰੀ ਫੇਰ ਉਸ ਨੂੰ ਗਿਚੀਓਂ ਫੜ ਲਿਆ ।

ਉਹ ਅੱਗੇ ਵਾਂਗ ਹੀ ਰੋਂਦਾ ਘਰਕਦਾ ਹੋਇਆ ਮੇਰੀ ਛਾਤੀ ਵੱਲ ਬਾਹਾਂ ਪਸਾਰਨ ਲੱਗਾ ।

ਮੈਂ ਹੈਰਾਨ ਸਾਂ ਕਿ ਮੇਰਾ ਸਾਹ ਸਤ ਅੱਜ ਕਿਧਰ ਚਲਾ ਗਿਆ ? ਹੱਥ ਜਿਵੇਂ ਕਿਸੇ ਚੀਜ਼ ਨੇ ਫੜ ਲਏ ਹਨ। ਮੇਰੀ ਛਾਤੀ ਵਿਚ ਧੁਖ-ਧੁਖੀ ਜਿਹੀ ਹੋ ਰਹੀ ਸੀ।

ਹੰਭਲਾ ਮਾਰ ਕੇ ਮੁੰਡਾ ਫਿਰ ਮੇਰੇ ਗਲ ਨਾਲ ਲੱਗ ਗਿਆ ਤੇ ਲੱਗਦਾ ਹੀ ਸੌਂ ਗਿਆ ਨਾਲ ਹੀ ਮੈਨੂੰ ਇਉਂ ਜਾਪਿਆ, ਜੀਕਣ ਮੇਰੇ ਤਪ ਰਹੇ ਕਲੇਜੇ ਉੱਤੇ ਕਿਸੇ ਨੇ ਬਰਫ਼ ਦਾ ਡਲ੍ਹਾ ਰੱਖ ਦਿੱਤਾ ਹੈ ।

ਇਸੇ ਤਰ੍ਹਾਂ ਹੋਰ ਦੋ ਤਿੰਨ ਵਾਰੀ ਮੈਂ ਵਾਹ ਲਾਈ, ਪਰ ਮੈਥੋਂ ਕੁਝ ਵੀ ਨਾ ਸਰਿਆ।

ਹਾਰ ਕੇ ਮੈਂ ਮੁੰਡੇ ਨੂੰ ਮੁੜ ਤੱਪੜ ਵਿਚ ਵਲ੍ਹੇਟ ਕੇ ਉਸ ਦੀ ਕੁਲੀ ਵੱਲ ਲੈ ਤੁਰਿਆ। ਥੋੜ੍ਹੀ ਦੂਰ ਜਾ ਕੇ ਫਿਰ ਖਲੋ ਗਿਆ, ਫਿਰ ਅੱਗੇ ਤੁਰਿਆ, ਤੇ ਪਿਛਾਂਹ ਮੁੜਿਆ।

  • ਪੂਰੀ ਤਰ੍ਹਾਂ ਦਿਲ ਤੇ ਕਾਬੂ ਪਾ ਕੇ ਮੈਂ ਉਸ ਨੂੰ ਦੂਜੀ ਵੇਰਾਂ ਰੁੱਖ ਵੱਲ ਲੈ ਗਿਆ।

ਮੇਰੀਆਂ ਲੱਤਾਂ ਤੁਰਦੀਆਂ ਜਾਂਦੀਆਂ ਸਨ, ਪਰ ਕੇਹੜੇ ਪਾਸੇ? ਇਸ ਦਾ ਮੈਨੂੰ ਕੋਈ ਪਤਾ ਨਹੀਂ ਸੀ। ਪੈਰ ਨੂੰ ਕਿਸੇ ਪੱਥਰ ਦੀ ਠੋਕਰ ਲੱਗਣ ਕਰਕੇ ਜਦ ਮੈਂ ਆਸੇ-ਪਾਸੇ ਡਿੱਠਾ ਤਾਂ ਪਤਾ ਲੱਗਾ ਕਿ ਰੁੱਖ ਦਾ ਰਾਹ ਛੱਡ ਮੈਂ ਨਹਿਰ ਦੀ ਸੜਕੇ ਜਾ ਰਿਹਾ ਹਾਂ।

“ਇਹ ਵੀ ਚੰਗਾ ਹੋਇਆਂ, ਚਲੋ ਇਸ ਨੂੰ ਨਹਿਰ ਦੇ ਹਵਾਲੇ ਕਰਾਂਗਾ— ਇਕੇ ਹੁਲਾਰੇ ਨਾਲ ਕੰਮ ਪੂਰਾ ਹੋ ਜਾਵੇਗਾ” ਇਹ ਸੋਚ ਕੇ ਮੈਂ ਨਹਿਰ ਵੱਲ ਤੁਰ ਪਿਆ ।

ਇਸ ਵੇਲੇ ਮੈਨੂੰ ਨਿੱਕੇ ਹੁੰਦਿਆਂ ਦਾ ਉਹ ਦਿਨ ਚੇਤੇ ਆ ਗਿਆ, ਜਦ ਮੈਂ ਨੌਂਦ੍ਰਾ ਨੌਦ੍ਰਾ ਛੱਪੜ ਵਿਚ ਡੁੱਬ ਚਲਿਆ ਸਾਂ ਤੇ ਮੈਨੂੰ ਇਕ ਝੀਊਰਾਂ ਦੇ ਮੁੰਡੇ ਨੇ ਆ ਕੇ ਕੱਢਿਆ ਸੀ। ਕਿੱਡੀ ਜਾਨ ਕੰਦਲ ਆਈ ਸੀ। ਕਿਸ ਤਰ੍ਹਾਂ ਸਾਹ ਰੁਕਣ ਕਰਕੇ ਮੈਂ ਅਵਾਜ਼ਾਰ ਹੋਇਆ ਸਾਂ । ਕੀ ਇਸ ਵਿਚਾਰੇ ਦਾ ਵੀ ਇਹੋ ਹਾਲ ਹੋਵੇਗਾ? ਪਰ ਮੈਨੂੰ ਕੀ, ਖਸਮਾਂ ਨੂੰ ਖਾਏ ।

ਮੈਂ ਨਹਿਰ ਦੇ ਕੰਢੇ ਖੜਾਂ ਸਾਂ। ਉਧਰੋਂ ਦਿਨ ਚੜ੍ਹਦਾ ਔਂਦਾ ਸੀ ਤੇ ਇਧਰ ਮੇਰਾ ਦਿਲ ਥੱਲੇ ਥੱਲੇ ਜਾ ਰਿਹਾ ਸੀ।

ਕੰਢੇ ਤੇ ਖਲੋ ਕੇ ਮੈਂ ਉਸ ਨੂੰ ਮੌਢੇ ਨਾਲੋਂ ਲਾਹਿਆ। ਇਕ ਹੱਥ ਨਾਲ ਉਸ ਦੀਆਂ ਦੋਵੇਂ ਲੱਤਾਂ ਫੜੀਆਂ ਤੇ ਦੂਜਾ ਉਸ ਦੀ ਗਿੱਚੀ ਦੇ ਹੇਠੋਂ ਦੀ ਪਾ ਕੇ ਮੈਂ ਆਪਣੀਆਂ ਦੋਵੇਂ ਬਾਹਾਂ ਉੱਚੀਆਂ ਕਰ ਲਈਆਂ।

ਮੁੰਡਾ ਫਿਰ ਜਾਗ ਪਿਆ ਤੇ ਉਸ ਦੇ ਮੂੰਹੋਂ ਨਿਕਲਿਆ “ਮਾਂ-ਮਾਂ”, ਨਾਲ ਹੀ ਉਸ ਨੇ ਇਕ ਐਸੀ ਨਜ਼ਰ ਨਾਲ ਮੇਰੇ ਵੱਲ ਤੱਕਿਆ ਕਿ ਮੈਂ ਉਸਨੂੰ ਰੋੜ੍ਹਦਾ ਆਪ ਰੁੜ੍ਹ ਗਿਆ। ਕੀ ਮੈਂ ਉਸ ਦੀ ਮਾਂ ਸਾਂ ?

ਥੋੜ੍ਹੇ ਚਿਰ ਪਿਛੋਂ ਉਹ ਘਾਹ ਤੇ ਬੈਠਾ ਰੋ ਰਿਹਾ ਸੀ ਤੇ ਮੈਂ ਉਸ ਨੂੰ ਵਰਚਾਣ ਲਈ ਅੰਬ ਦੇ ਬੂਟੇ ਨਾਲੋਂ ਕੱਚੀਆਂ ਅੰਬੀਆਂ ਤੋੜ ਰਿਹਾ ਸਾਂ।

ਹੋਰ ਥੋੜ੍ਹੇ ਚਿਰ ਪਿਛੋਂ ਅਸੀਂ ਦੋਵੇਂ ਖੇਡ ਰਹੇ ਸਾਂ। ਉਹ ਅੰਬੀਆਂ ਚੁੱਕ ਕੇ ਮੇਰੇ ਵੱਲ ਸੁੱਟਦਾ ਸੀ ਤੇ ਮੈਂ ਉਸ ਵੱਲ। ਨਾਲ ਹੀ ਕਿਸੇ ਵੇਲੇ ਮੈਂ ਉਸ ਦੇ ਕੰਨ ਨਾਲ ਮੂੰਹ ਜੋੜ ਕੇ ਕਹਿੰਦਾ ਸਾਂ “ਕੰਨਾ ਮੰਨਾ ਕੁੱਰ”।

ਬਾਲਪੁਣੇ ਦੀ ਸਾਰੀ ਉਮਰ ਮੈਂ ਖੇਡਣ ਮੱਲਣ ਵਿਚ ਹੀ ਗੁਆਈ ਸੀ, ਪਰ ਉਸ ਦਿਨ ਦੀ ਖੇਡ ਵਿਚ ਮੈਨੂੰ ਜੋ ਸੁਆਦ ਆਇਆ, ਉਹ ਅਗੇ ਕਦੇ ਕਾਹਨੂੰ ਆਇਆ ਸੀ।

ਖੇਡਦਿਆਂ-ਖੇਡਦਿਆਂ ਮੁੰਡੇ ਨੂੰ ਫਿਰ ਮਾਂ ਦਾ ਚੇਤਾ ਆ ਗਿਆ ਤੇ ਨਾਲ ਹੀ ਮੈਨੂੰ ਵੀ ਆਪਣੇ ਕੰਮ ਦਾ। ਪਰ ਅਸਾਂ ਦੁਹਾਂ ਹੀ ਕੋਈ ਬਹੁਤਾ ਖ਼ਿਆਲ ਨਾ ਕੀਤਾ। ਮੁੰਡਾ ਮੇਰਾ ਹੱਥ ਫੜ ਕੇ ਕਹਿਣ ਲੱਗਾ-“ਮਾਂ ਕੋਲ ਜਾਣਾ ਏ” ਤੇ ਮੇਰੇ ਅੰਦਰੋਂ ਇਕ ਅਵਾਜ਼ ਆਈ- “ਤੂੰ ਇਥੇ ਕਿਸ ਕੰਮ ਲਈ ਆਇਆ ਸੈਂ ?”

ਆਪਣੇ ਅੰਦਰਲੇ ਦੀ ਅਵਾਜ਼ ਮੈਂ ਸੁਣ ਕੇ ਵੀ ਨਾ ਸੁਣੀ, ਪਰ ਮੁੰਡੇ ਦੀ ਗੱਲ ਦਾ ਜਵਾਬ ਦੇਣ ਲਈ ਮੈਂ ਉਸ ਦੀ ਠੋਡੀ ਫੜ ਕੇ ਕਿਹਾ- “ਤੇਰੀ ਮਾਂ ਮੇਲੇ ਗਈ ਏ। ਚੱਲ ਤੈਨੂੰ ਵੀ ਲੈ ਚੱਲਾਂ, ਉਥੇ ਚੱਲ ਕੇ ਤੈਨੂੰ ਬਾਜ਼ੀਆਂ ਲੈ ਦਿਆਂਗਾ, ਨਾਲੇ ਰਿਓੜੀਆਂ ਵੀ।”

“ਰਿਓੜੀਆਂ ? ਬਾਜ਼ੀਆਂ ?” ਕਹਿ ਕੇ ਤੇ ਭੁੜਕ ਕੇ ਮੁੰਡਾ ਮੇਰੇ ਗੱਲ ਨੂੰ ਆ ਚਿੰਬੜਿਆ । ਮਲੂਮ ਹੁੰਦਾ ਸੀ, ਉਹ ਮਾਂ ਤੋਂ ਬਿਨਾਂ ਰਹਿਣ ਗਿਝਿਆਂ ਹੋਇਆ ਹੈ, ਨਹੀਂ ਤਾਂ ਰੋ ਰੋ ਕੇ ਫਾਵਾ ਹੋ ਜਾਂਦਾ।

ਮੈਂ ਉਸ ਨੂੰ ਮੋਢੇ ਤੇ ਚੁੱਕ ਕੇ ਤੁਰ ਪਿਆ, ਪਤਾ ਨਹੀਂ ਕਿਧਰ ਥੋੜ੍ਹੀ ਦੂਰ ਜਾ ਕੇ ਮੇਰੀ ਸਲਾਹ ਹੋਈ ਕਿ ਇਸ ਨੂੰ ਇਸਦੇ ਘਰ ਪੁਚਾਵਾਂ। ਪਰ ਦਿਲ ਨੇ ਆਖਾ ਨਾ ਮੰਨਿਆ। ਸੋਚਿਆ, ਚਲੋ ਚੋਰ ਤਾਂ ਬਣ ਹੀ ਚੁੱਕਾ ਹਾਂ, ਪਰ ਹੁਣ ਇਸ ਆਈ ਦੌਲਤ ਨੂੰ ਕਿਉਂ ਗੁਆਵਾਂ।

ਮੁੰਡਾ ਮੇਰੇ ਸੋਫੇ ਤੇ ਬੈਠਾ, ਮੇਲੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਮੇਰੇ ਉਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਿਹਾ ਸੀ-ਵਿਚ ਵਿਚ ਆਪਣੀ ਮਾਂ ਦਾ ਵੀ ਜ਼ਿਕਰ ਕਰਦਾ ਸੀ, ਪਰ ਮੈਨੂੰ ਉਸ ਦੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਸੀ-ਮੇਰੀਆਂ ਅੱਖਾਂ ਅੱਗੇ ਕੋਈ ਹੋਰ ਜਹਾਨ ਉਸਰ ਰਿਹਾ मी।

ਥੋੜ੍ਹੇ ਚਿਰ ਪਿਛੋਂ ਅਸੀਂ ਰੇਲ ਦੇ ਸਟੇਸ਼ਨ ‘ਤੇ ਅਤੇ ਉਸ ਤੋਂ ਕੁਝ ਚਿਰ ਬਾਅਦ ਗੱਡੀ ਵਿਚ ।

ਜੇਹੜੇ ਵੀਹ ਰੁਪਏ ਮੈਨੂੰ ਮੁੰਡੇ ਦੇ ਮੁਕਾਉਣ ਲਈ ਮਿਲੇ ਸਨ, ਉਹ ਹੁਣ ਉਸ ਨੂੰ ਲੁਕਾਉਣ ਲਈ ਖ਼ਰਚ ਹੋ ਰਹੇ ਸਨ ।

ਥੋੜ੍ਹੇ ਦਿਨਾਂ ਪਿਛੋਂ ਅਸੀਂ ਦੋਵੇਂ ਲੈਲ ਪੁਰ ਦੀ ਬਾਰ ਵਿਚ ਸਾਂ। ਚੌਦਾਂ ਆਨੇ ਦਿਹਾੜੀ ਉਤੇ ਮੈਂ ਸੜਕਾਂ ਦੀ ਰੋੜੀ ਕੁੱਟਣ ਦਾ ਕੰਮ ਕਰਦਾ ਸਾਂ।

ਸਾਰੀ ਉਮਰ ਕਦੇ ਡੱਕਾਂ ਭੰਨ ਕੇ ਦੁਹਰਾ ਨਹੀਂ ਸੀ ਕੀਤਾ, ਪਰ ਇਸ ਸਾਰੀ ਦਿਹਾੜੀ ਦੀ ਮਿਹਨਤ ਵਿਚ ਕਿਤਨਾ ਸੁਆਦ ਸੀ, ਮੈਂ ਦੱਸ ਨਹੀਂ ਸਕਦਾ । ਉਂਗਲਾਂ ਉਤੇ ਟਾਕੀਆਂ ਬੰਨ੍ਹੀ ਸਾਰਾ ਦਿਨ ਪੱਥਰ ਕੁੱਟਦਾ ਸਾਂ, ਪਰ ਥੱਕਦਾ ਨਹੀਂ ਸਾਂ।

ਜਦ ਘੁੱਗੀ (ਉਸਦਾ ਨਾਂ ਕੁਝ ਹੋਰ ਸੀ, ਪਰ ਮੈਂ ਉਸ ਨੂੰ ਘੁੱਗੀ ਸੱਦਦਾ ਹੁੰਦਾ ਸੀ) ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਨਿੱਕੇ ਨਿੱਕੇ ਪੱਥਰ ਹਿੱਕ ਦਾ ਸਾਰਾ ਜ਼ੋਰ ਲਾ ਕੇ ਮੈਨੂੰ ਫੜਾਂਦਾ ਸੀ, ਤਾਂ ਉਸ ਵੱਲ ਇਕੋ ਵਾਰ ਤੱਕਣ ਨਾਲ ਮੇਰਾ ਸਾਰਾ ਥਕੇਵਾਂ ਲੱਥ ਜਾਂਦਾ ਸੀ।

ਹੁਣ ਅਸੀਂ ਪਿੰਡੋਂ ਬਾਹਰ ਇਕ ਕੱਚੇ ਕੋਠੇ ਵਿਚ ਰਹਿੰਦੇ ਸਾਂ। ਘੁੱਗੀ ਨੇ ਮਾਂ ਨੂੰ ਹੁਣ ਭੁੱਲ ਕੇ ਵੀ ਯਾਦ ਨਹੀਂ ਸੀ ਕੀਤਾ। ਮੇਰੇ ਦਿਨ ਡਾਢੀ ਖੁਸ਼ੀ ਦੇ ਲੰਘ ਰਹੇ ਸਨ। ਕੰਮ ਤੋਂ ਜਿੰਨਾ ਵੇਲਾ ਬਚਦਾ ਸੀ, ਉਹ ਸਾਰਾ ਘੁੱਗੀ ਨਾਲ ਹੱਸਣ ਖੇਡਣ ਤੇ ਉਸ ਨੂੰ ਪਾਲਣ ਪਲੋਸਣ ਵਿਚ ਹੀ ਬੀਤਦਾ ਸੀ।

ਵੱਡੇ ਵੇਲੇ ਜਦ ਉਹ ਜਾਗਦਾ ਸੀ, ਤਾਂ ਸਭ ਤੋਂ ਪਹਿਲਾਂ ਮੈਨੂੰ ਉਸਦੀ ਭੁੱਖ ਦਾ ਫ਼ਿਕਰ ਹੁੰਦਾ ਸੀ। ਮੂੰਹ ਹੱਥ ਧੁਆ ਕੇ, ਕੰਘੀ ਵਾਹਕੇ ਤੇ ਜੂੜਾ ਕਰਾਕੇ ਮੈਂ ਉਸ ਨੂੰ ਘਿਓ ਤੇ ਲੂਣ ਵਾਲੀ ਪਰੌਂਠੀ ਪਕਾ ਦੇਂਦਾ ਸਾਂ। ਉਹ ਖਾਂਦਾ ਖਾਂਦਾ ਰੱਜ ਜਾਂਦਾ ਸੀ, ਪਰ ਮੈਂ ਉਸ ਵਲ ਤੱਕਦਾ ਤੱਕਦਾ ਨਹੀਂ ਸਾਂ ਰੱਜਦਾ। ਨਾਲ ਹੀ ਸੋਚਦਾ ਜਾਂਦਾ ਸਾਂ, ਇਹ ਮੇਰਾ ਕੌਣ ਹੈ ? ਕਿਥੋਂ ਮਿਲ ਗਿਆ ? ਜੇ ਇਸ ਦੀ ਮਾਂ ਨੂੰ ਕਿਸੇ ਨੇ ਜਾ ਦਸਿਆ, ਤਾਂ ਮੇਰਾ ਕੀ ਬਣੇਗਾ ?”

ਜੇ ਇਕ ਪਲ ਲਈ ਵੀ ਉਹ ਮੇਰੀਆਂ ਅੱਖਾਂ ਤੋਂ ਓਹਲੇ ਹੁੰਦਾ ਸੀ, ਤਾਂ ਮੈਨੂੰ ਅੰਦਰ ਬਾਹਰ ਸੁੰਨਾ ਜਾਪਣ ਲੱਗ ਪੈਂਦਾ ਸੀ।

ਦੋ ਵਰ੍ਹੇ ਬੀਤ ਗਏ ਘੁੱਗੀ ਹੁਣ ਸਿਆਣਾ ਹੋ ਗਿਆ ਸੀ। ਮੈਂ ਉਸ ਨੂੰ ਮਦਰੱਸੇ ਪਾ ਦਿੱਤਾ । ਪਹਿਲਾਂ ਕੁਝ ਦਿਨ ਤਾਂ ਉਸਦਾ ਇਹ ਸਾਰੀ ਦਿਹਾੜੀ ਦਾ ਵਿਛੋੜਾ ਮੈਨੂੰ ਡਾਢਾ ਸਤਾਂਦਾ ਰਿਹਾ, ਪਰ ਹੌਲੀ ਹੌਲੀ ਸਹਿ ਗਿਆ…ਸਹਿ ਜਾਈਦਾ ਏ ਭਾਊ ! ਸਿਰ ਬਣੀ ਨੂੰ ਸਭ ਕੋਈ ਸਹਿ ਲੈਂਦਾ ਏ। ਮੋਇਆਂ ਨਾਲ ਵੀ ਤੇ ਕੋਈ ਮਰ ਨਹੀਂ ਜਾਂਦਾ…”

ਬੋਲਦਿਆਂ ਬੋਲਦਿਆਂ ਬੁੱਢੇ ਦੀ ਅਵਾਜ਼ ਭਾਰੀ ਹੋ ਗਈ ਤੇ ਉਹ ਫੇਰ ਅੱਗੇ ਵਾਂਗ ਡਾਢਾ ਔਖਾ ਹੋ ਕੇ ਹਟਕੋਰੇ ਭਰਨ ਲੱਗਾ ।

ਮੈਨੂੰ ਕਦੇ ਰੋਣ ਨਹੀਂ ਸੀ ਆਇਆ। ਇਕ ਤਾਂ ਉਂਜ ਹੀ ਦਿਲ ਸਖ਼ਤ ਸੀ, ਦੂਜੇ ਕਚਿਹਿਰੀ ਦਾ ਨੌਕਰ । ਪਰ ਉਸ ਬੁੱਢੇ ਦੀ ਕਹਾਣੀ ਨੇ ਮੇਰੇ ਪੱਥਰ ਦਿਲ ਨੂੰ ਵੀ ਪੰਘਾਰ ਦਿੱਤਾ ।

ਇਕ ਹੱਥ ਨਾਲ ਆਪਣੀਆਂ ਅੱਖਾਂ ਪੂੰਝਦਿਆਂ ਹੋਇਆਂ ਤੇ ਦੂਜੇ ਨਾਲ ਉਸ ਦੇ ਮੋਢੇ ਤੋਂ ਫੜ ਕੇ ਦਿਲਾਸਾ ਦੇਂਦਿਆਂ ਹੋਇਆਂ ਕਿਹਾਂ-“ਬਾਬਾ! ਰੋ ਨਾ, ਅੱਗੇ ਈ ਤੂੰ ਸਰੀਰ ਦਾ ਮਾੜਾ ਏਂ-ਕੁਝ ਹੋ ਨਾ ਜਾਏ।”

ਉਹ ਹਫਦਾ ਬੋਲਿਆ-ਸਰੀਰ? ਤੇ ਭਾਊ ਲੋਹੇ ਦੀ ਲੱਠ ਵਰਗਾ ਸੀ, ਪਰ ਗਾਲ ਸੁੱਟਿਆ ਏ ਮੁੰਡੇ ਦੇ ਹਾਵਿਆਂ ਨੇ, ਹੁਣ ਤੇ ਜੀਉਣ ਦਾ ਕੋਈ ਚੱਜ ਹੱਜ ਨਹੀਂ । ਆਹਨਾ ਵਾਂ ਘੜੀਓਂ ਚੌਥੇ ਭਾ ਮੌਤ ਆ ਜਾਵੇ, ਪਰ ਕਹਿੰਦੇ ਹੁੰਦੇ ਨੇ ਮੂੰਹੋਂ ਮੰਗੀ ਮੌਤ ਵੀ ਨਹੀਂ ਮਿਲਦੀ ।”

ਬੁੱਡੇ ਦੀ ਅਵਾਜ਼ ਭਰੜਾ ਗਈ। ਉਹ ਫੇਰ ਆਪਣੀ ਗੱਲ ਨੂੰ ਸ਼ੁਰੂ ਕਰਨ ਲੱਗਾ, ਪਰ ਉਸ ਦੇ ਸੰਘ ਵਿਚੋਂ ਦੋ ਅਵਾਜ਼ਾਂ ਆਉਂਦੀਆਂ ਸਨ। ਤਿੰਨ ਚਾਰ ਵਾਰੀ ਉਸ ਨੇ ਖੰਗੂਰੇ ਮਾਰੇ, ਪਰ ਅਵਾਜ਼ ਫਿਰ ਵੀ ਠੀਕ ਨਾ ਹੋਈ।

ਮੈਂ ਪੁੱਛਿਆਂ-“ਬਾਬਾ! ਘੁੱਗੀ ਦਾ ਫਿਰ ਕੀ ਹੋਇਆ ?”

ਉਸੇ ਤਰਾਂ ਫਟਵੀਂ ਅਵਾਜ਼ ਵਿਚ ਬੁੱਢਾ ਬੋਲਿਆ-ਹੋਣਾ ਓਹੀਓ ਸੀ ਜੋ ਨਸੀਬ ’ਚ ਲਿਖਿਆ ਸੀ। ਮੇਰੇ ਘੁੱਗੀ ਨੇ ਪੰਜ ਵਰ੍ਹਿਆਂ ਵਿਚ ਸੱਤ ਜਮਾਤਾਂ ਪਾਸ ਕਰ ਲਈਆਂ। ਜਦੋਂ ਉਹ ਅੱਠਵੀਂ ਚੜ੍ਹਿਆ, ਤਾਂ ਮਸੇਂ ਉਸ ਦੀ ਉਮਰ ਤੇਰ੍ਹਾਂ ਵਰ੍ਹਿਆਂ ਦੀ ਹੋਵੇਗੀ। ਵਜੀਫ਼ਾ ਵੀ ਪੰਜ ਰੁਪਏ ਲੱਗ ਗਿਆ।

ਸਕੂਲ ਅੱਠਾਂ ਜਮਾਤਾਂ ਤੋੜੀ ਹੀ ਸੀ। ਮੈਂ ਸੋਚ ਰਿਹਾ ਸਾਂ, ਅਗਲੇ ਸਾਲ ਘੁੱਗੀ ਨੂੰ ਵੱਡੇ ਸਕੂਲ ਵਿਚ ਦਾਖ਼ਲ ਕਰਾ ਦਿਆਂਗਾ, ਪਰ ਮੈਨੂੰ ਕੀ ਪਤਾ ਸੀ ਜੁ ਨਸੀਬ ਨੇ ਮੇਰੀ ਨਿਸਰਦੀ ਖੇਤੀ ਉਤੇ ਗੜੇਮਾਰ ਕਰ ਦੇਣੀ हैं।

ਮੈਂ ਫੇਰ ਉਸ ਤੋਂ ਕਾਹਲੀ ਨਾਲ ਪੁੱਛਿਆ-“ਬਾਬਾ! ਫ਼ੇਰ ਕੀ ਹੋਇਆ ?”

ਰਤਾ ਕੁ ਠਹਿਰ ਕੇ ਬੁੱਢਾ ਬੋਲਿਆ-“ਇਕ ਦਿਨ ਦੀ ਗੱਲ ਹੈ, ਐਤਵਾਰ ਸੀ। ਘੁੱਗੀ ਨੂੰ ਛੁੱਟੀ ਸੀ, ਤੇ ਮੈਂ ਵੀ ਓਦਣ ਕੰਮ ਤੇ ਨਾ ਗਿਆ। ਮੈਂ ਉਸ ਨੂੰ ਕੇਸੀਂ ਨੁਹਾਇਆ, ਉਹ ਮੰਜੇ ਤੇ ਬੈਠਾ ਕੇਸ ਸੁਕਾ ਰਿਹਾ ਸੀ, ਨਾਲ ਸਕੂਲ ਦਾ ਕੰਮ ਪਿਆ ਕਰਦਾ ਸੀ। ਏਨੇ ਨੂੰ ਸਾਡੇ ਪਿੰਡ ਦਾ ਓਹੀਓ ਗੱਭਰੂ ਆ ਨਿਕਲਿਆ, ਜਿਸ ਨੇ ਮੈਨੂੰ ਘੁੱਗੀ ਦੇ ਮਾਰਨ ਲਈ ਵੀਹਾਂ ਰੁਪਏ ਦਿੱਤੇ ਸਨ।

ਉਹ ਆਪਣੇ ਕਿਸੇ ਸ਼ਰੀਕ ਦੀ ਮੁਕਾਣੀ ਆਇਆ ਸੀ, ਪਰ ਨਾਲ ਹੀ ਮੇਰਾ ਸਭ ਕੁਝ ਮੁਕਾ ਗਿਆ। ਮੈਂ ਇਥੈ ਰਹਿੰਦਾ ਹਾਂ, ਇਸ ਗੱਲ ਦਾ ਨਾ ਉਹਨੂੰ ਪਤਾ ਸੀ ਤੇ ਨਾ ਹੀ ਮੇਰੇ ਪਿੰਡ ਦਿਆਂ ਨੂੰ ।

ਮੈਂ ਉਸ ਨੂੰ ਮਿਲਕੇ ਬੜਾ ਖੁਸ਼ ਹੋਇਆ। ਕਰਮਾਂ ਦੀ ਮਾਰ, ਮੈਂ ਉਸ ਦੇ ਲਾਂਭੇ ਕਰ ਕੇ ਘੁੱਗੀ ਬਾਰੇ ਸਾਰਾ ਹਾਲ ਸੱਚੋ ਸੱਚ ਸੁਣਾ ਦਿੱਤਾ।

ਉਸ ਦੇ ਮੱਥੇ ਤੇ ਸੱਤ ਠਿੱਕਰ ਭੱਜ ਗਏ ਤੇ ਮੂੰਹ ਕਮਲਾਈ ਉਹ ਉੱਠ ਗਿਆ। ਉਸ ਦੀ ਜ਼ਬਾਨੀ ਮੈਨੂੰ ਇਤਨਾ ਪਤਾ ਲੱਗਾ ਕਿ ਘੁੱਗੀ ਦੀ ਮਾਂ, ਪੁੱਤਰ ਮੇਰੇ ਦਿਲ ਤੋਂ ਕਈਆਂ ਸਾਲਾਂ ਦਾ ਬੋਝ ਉਤਰਿਆ। ਪਰ ਇਹ ਨਹੀਂ ਸਾਂ ਜਾਣਦਾ, ਕਿ ਉਸ ਦੀਆਂ ਹਾਈਂ ਤੇ ਬਦਦੁਆਈਂ ਨੇ ਸਾਰਾ ਦੁੱਖ ਉਸ ਦੇ ਸਿਰੋਂ ਲਾਹ ਕੇ ਮੇਰੇ ਸਿਰ ਪਾ ਦੇਣਾ ਏਂ ।

ਰਾਤ ਬੀਤੀ ਤੇ ਦੂਜੇ ਦਿਨ ਦਾ ਸੂਰਜ ਮੇਰੇ ਲਈ ਨਵੇਂ ਦੁੱਖਾਂ ਦਾ ਸੁਨੇਹਾ ਲੈ ਕੇ ਚੜ੍ਹਿਆ।

ਪਹੁ ਫੁੱਟਦਿਆਂ ਹੀ ਸਾਰਾ ਪਿੰਡ ਡਾਂਗਾਂ ਸੂਤ ਕੇ ਮੇਰੇ ਬੂਹੇ ਅੱਗੇ ਆ ਜੁੜਿਆ । ਮੈਨੂੰ ਹਜ਼ਾਰ ਹਜ਼ਾਰ ਗਾਲ੍ਹਾਂ ਕੱਢਦੇ ਹੋਏ ਉਹ ਗੁੱਸੇ ਨਾਲ ਸੂਹੇ ਸਾਵੇ ਹੋ ਕੇ ਆਖਣ ਲੱਗੇ-“ਤੂੰ ਸਾਡਾ ਧਰਮ ਭ੍ਰਿਸ਼ਟ ਕਰ ਛੱਡਿਆ । ਏਨੇ ਸਾਲ ਸਾਡੇ ਨਾਲ ਵਰਤਦਾ ਭਿਟਦਾ ਰਿਹੈਂ, ਨਾਲ ਹੀ ਸਕੂਲੇ ਪੜ੍ਹਨ ਵਾਲੇ ਸਾਡਿਆਂ ਮੁੰਡਿਆਂ ਦਾ ਤੂੰ ਜਨਮ ਗਾਲ ਦਿੱਤਾ । ਸਾਨੂੰ ਇਹ ਪਤਾ ਲੱਗਾ ‘ ਹੈ ਕਿ ਤੂੰ ਕਿਸ ਕਰਤੂਤ ਦਾ ਮਾਲਕ ਹੈਂ

ਜੇ ਮੈਂ ਇਕੱਲਾ ਇਹਨਾਂ ਗੱਲਾਂ ਨੂੰ ਨਾ ਸੁਣਦਾ, ਤਾਂ ਕੋਈ ਖ਼ਿਆਲ ਨਾ ਕਰਦਾ, ਪਰ ਇਹਨਾਂ ਜ਼ਾਲਮਾਂ ਨੇ ਮੇਰੇ ਘੁੱਗੀ ਨੂੰ ਸੁਣਾ ਸੁਣਾਕੇ ਉਹ ਤੂਫਾਨ ਤੋਲੇ ਕਿ ਮੇਰੇ ਪੈਰੋਂ ਹੇਠੋਂ ਧਰਤੀ ਨਿਕਲ ਗਈ ।

ਅਖੀਰ ਉਹਨਾਂ ਬੜੀ ਮਿਹਰਬਾਨੀ ਕਰ ਕੇ ਸਾਨੂੰ ਇਹ ਰਿਐਤ ਕੀਤੀ ਕਿ ਅੱਜ ਤੋਂ ਚੁਹੁੰ ਦਿਨਾਂ ਦੇ ਅੰਦਰ ਜੇ ਪਿੰਡੋਂ ਨਿਕਲ ਜਾਓ, ਤਾਂ ਵਾਹ ਭਲੀ, ਨਹੀਂ ਨਹੀਂ ਤਾਂ ਤੁਹਾਡੀ ਦੁਹਾਂ ਦੀ ਹੱਡੀ ਬੋਟੀ ਇਕ ਕਰ ਦਿੱਤੀ ਜਾਵੇਗੀ। ਯਕੀਨ ਸੀ ਕਿ ਉਸ ਦੀ ਮਾਂ ਨਿੱਕੇ ਹੁੰਦਿਆਂ ਮਰ ਗਈ ਤੇ ਮੈਂ ਹੀ ਉਸ ਦਾ ਪਿਓ ਹਾਂ। ਪਰ ਹੁਣ ਜਦ ਸਭ ਕੁਝ ਉਸ ਨੇ ਕੰਨੀ ਸੁਣ ਲਿਆ, ਤਾਂ ਮੈਂ ਵੀ ਉਸ ਨੂੰ ਸਾਰੀ ਗੱਲ ਸੱਚੋ ਸੱਚ ਦੱਸ ਦਿੱਤੀ।

ਮੇਰੀਆਂ ਗੱਲਾਂ ਦਾ ਪਤਾ ਨਹੀਂ ਉਸ ਵਿਚਾਰੇ ਦੇ ਦਿਲ ਤੇ ਕੀ ਅਸਰ ਹੋਇਆ, ਪਰ ਇਤਨਾ ਜਾਣਦਾ ਹਾਂ ਕਿ ਇਹ ਦੋ ਤਿੰਨ ਵਾਰੀ ਕੁਝ ਕਹਿੰਦਾ ਕਹਿੰਦਾ ਰੁਕ ਗਿਆ। ਅਖੀਰ ਆਖਣ ਲੱਗਾ-“ਬਾਪੂ ਜੀ ! ਅਸੀਂ ਹੁਣ ਕਿਥੇ ਜਾਵਾਂਗੇ ?”

ਮੈਂ ਪਿਆਰ ਨਾਲ ਉਸ ਦਾ ਸਿਰ ਬਾਂਹ ਵਿਚ ਲੈ ਕੇ ਕਿਹਾ—“ਪੁੱਤ ਆਪਣੇ ਪਿੰਡ ਜਾਵਾਂਗੇ, ਸਾਡਾ ਘਰ ਬਾਰ, ਜਿੰਮੀ ਵਾੜੀ, ਸਭ ਕੁਝ ਏ।”

ਘੁੱਗੀ ਉਦਾਸ ਜਿਹਾ ਹੋ ਕੇ ਬੋਲਿਆ-“ਜਦ ਸਾਡੇ ਪਿੰਡ ਦੇ ਇਕ ਬੰਦੇ ਨੇ ਇਥੇ ਆ ਕੇ ਸਾਡਾ ਇਹ ਹਾਲ ਕਰਾਇਆ ਏ, ਤਾਂ ਸਾਰਾ ਪਿੰਡ ਖ਼ਬਰੇ ਸਾਡੀ ਕੀ ਬਾਬ ਕਰੇ ।”

ਉਸ ਦਾ ਖਿਆਲ ਝੂਠਾ ਨਹੀਂ ਸੀ ਤੇ ਨਾ ਹੀ ਇਸ ਦਾ ਮੇਰੇ ਪਾਸ ਕੋਈ ਜੁਆਬ ਸੀ ।

ਮੈਨੂੰ ਚੁੱਪ ਵੇਖ ਕੇ ਉਸ ਦੇ ਡੁਬਡੁਬਾਈਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਫਿਰ ਬੋਲਿਆ-“ਬਾਪੂ ਜੀ ! ਤੁਹਾਨੂੰ ਮੇਰੇ ਪਿੱਛੇ ਇਹ ਸਭ ਕੁਝ ਝੱਲਣਾ ਪਿਆ ।”

ਮੈਂ ਉਸ ਨੂੰ ਛਾਤੀ ਨਾਲ ਲਾ ਕੇ ਕਿਹਾ-“ਨਹੀਂ ਪੁੱਤਰ ! ਸਗੋਂ ਮਹੀਓਂ ਤੈਨੂੰ ਸੁੱਖੀ ਸਾਂਦੀ ਵੱਸਦੇ ਨੂੰ ਪੱਟ ਕੇ ਇਸ ਹਾਲ ਤੀਕ ਪੁਚਾਇਆ ਏ, ਤੇ ਮਹੀਓਂ ਤੇਰੀ ਮਾਂ ਦਾ ਖੂਨੀ ਹਾਂ। ਪਰ ਯਾਦ ਰੱਖ, ਮੈਂ ਘਰ ਬਾਰ ਛੱਡ ਦਿਆਂਗਾ, ਪਰ ਆਪਣੇ ਕਾਲਜੇ ਦਾ ਟੁਕੜਾ…”

ਬੁੱਢਾ ਫਿਰ ਹੱਫਣ ਲੱਗਾ। ਉਸ ਦੀ ਅਵਾਜ਼ ਥਿੜਕਣ ਲੱਗੀ, ਪਰ ਰੁਕਿਆ ਨਾ, ਔਖ ਸੁਖਾਲ ਨਾਲ ਬੋਲੀ ਗਿਆ-

“…ਘੁੱਗੀ ਦੀਆਂ ਅੱਖਾਂ ਵਿਚ ਅੱਥਰੂ ਵੇਖ ਕੇ ਮੇਰੇ ਕਲੇਜੇ ਵਿਚ ਲੰਬਾਂ ਉਠਣ ਲੱਗੀਆਂ। ਪਰ ਕਿੱਡਾ ਸਿਆਣਾ ਮੁੰਡਾ ਸੀ । ਮੈਨੂੰ ਰੋਂਦਿਆਂ ਵੇਖ ਕੇ ਝੱਟ ਸੰਭਲ ਗਿਆ ਤੇ ਗੱਲ ਨੂੰ ਹੋਰ ਪਾਸੇ ਪਲਟਾ ਗਿਆ ।

ਦੂਜੇ ਦਿਨ ਜਦ ਉਹ ਸਕੂਲੇ ਜਾਣ ਲੱਗਾ, ਤਾਂ ਮੈਂ ਉਸ ਨੂੰ ਆਖਿਆ- “ਪੁੱਤ! ਹੁਣ ਇਕ ਦੋ ਦਿਨਾਂ ਲਈ ਕੀ ਕਰੇਂਗਾ ਸਕੂਲੇ ਜਾ ਕੇ।”

ਉਹ ਹੱਸ ਕੇ ਬੋਲਿਆ-“ਬਾਪੂ ਜੀ! ਪੜ੍ਹਾਈ ਦਾ ਕਾਹਦੇ ਲਈ ਹਰਜ ਕਰਨਾ ਏਂ ।”

ਬਸਤਾ ਲੈ ਕੇ ਉਹ ਤੁਰ ਪਿਆ ਤੇ ਮੈਂ ਦਲੀਜ਼ਾਂ ਵਿਚ ਖਲੋ ਕੇ ਉਸ ਨੂੰ ਵੇਖਣ ਲੱਗਾ। ਥੋੜ੍ਹੇ ਕਦਮ ਜਾ ਕੇ ਉਸ ਨੇ ਇਕ ਦੋ ਵੇਰਾਂ ਪਿਛਾਂਹ ਮੁੜ ਕੇ ਤੱਕਿਆ ਤੇ ਫਿਰ ਚੋਖੀ ਦੂਰ ਤੋੜੀ ਮੈਨੂੰ ਉਸ ਦੀ ਪਿੱਠ ਦਿਸਦੀ ਰਹੀ ।

ਜ਼ਰਾ ਕੁ ਠਹਿਰ ਕੇ ਤੇ ਫਿਰ ਠੰਡਾ ਸਾਹ ਭਰ ਕੇ ਬੋਲਿਆ- “ਬੱਸ ਇਹੋ ਮੇਰੇ ਘੁੱਗੀ ਦਾ ਛੇਕੜਲਾ ਦਰਸ਼ਨ ਸੀ। ਮੁੜ ਕੇ ਉਹ ਦਿਨ ਜਾ ਤੇ ਇਹ ਦਿਨ ਆ, ਮੈਂ ਉਸ ਦੇ ਸੋਹਣੇ ਮੁੱਖੜੇ ਨੂੰ ਨਹੀਂ ਡਿੱਠਾ।”

“ਹੈਂ ? ਮੈਂ ਤੁਬਕ ਕੇ ਪੁੱਛਿਆ-“ਬਾਬਾ! ਫਿਰ ਉਸ ਨੂੰ ਕੀ ਹੋਇਆ ?”

ਪਰ ਜਦ ਮੈਂ ਧਿਆਨ ਨਾਲ ਬੁੱਢੇ ਵੱਲ ਤੱਕਿਆ, ਤਾਂ ਉਸ ਵਿਚ ਬੋਲਣ ਚਾਲਣ ਦੀ ਹਿੰਮਤ ਨਹੀਂ ਸੀ। ਉਸ ਦਾ ਸਾਹ ਧੋਂਕਣੀ ਵਾਂਗ ਚੱਲ ਰਿਹਾ ਸੀ ਤੇ ਸਾਹ ਵਿਚ ਰਲੀ ਹੋਈ…ਹਾਏ ਦੀ ਨਿਮ੍ਹੀ ਨਿਮ੍ਹੀ ਅਵਾਜ਼ ਇਸ ਤਰ੍ਹਾਂ ਆ ਰਹੀ ਸੀ, ਜਿਸ ਤਰ੍ਹਾਂ ਕੱਪੜੇ ਛਟਦਿਆਂ ਹੋਇਆਂ ਧੋਬੀ ਦੇ ਮੂੰਹੋਂ ਨਿਕਲਦੀ ਹੈ ।

ਮੈਨੂੰ ਫਿਕਰ ਜਿਹਾ ਪੈ ਗਿਆ। ਪਰ ਉਹ ਝੱਟ ਹੀ ਸੰਭਲ ਗਿਆ, ਮੇਰਾ ਫਿਕਰ ਦੂਰ ਕਰਨ ਲਈ-“ਨਹੀਂ, ਹੌਸਲਾ ਰੱਖ ਭਾਊ! ਇਹ ਜਿੰਦ ਇੱਡੀ ਛੇਤੀ ਨਿਕਲਣ ਵਾਲੀ ਨਹੀਂ—ਖਬਰੇ ਕਿਹੜੇ ਖੂੰਜੇ ਖੜੀ ਹੋਈ ਏ।” ਮੈਂ ਪੁੱਛਿਆ-“ਬਾਬਾ ਜੀ! ਫਿਰ ਮੁੰਡੇ ਦਾ ਕੋਈ ਪਤਾ ਨਾ ਲੱਗਾ ? ਮੁੜ ਕੇ ਨਾ ਆਇਆ ?”

ਇਕ ਦੋ ਖੰਘੂਰੇ ਲੈ ਕੇ ਤੇ ਸ਼ੁਦਾਈਆਂ ਵਾਂਗ ਸਿਰ ਮਾਰਦਾ ਹੋਇਆ ਬੋਲਿਆ-“ਔਣਾ ਕਿਥੋਂ ਸੀ, ਪਤਾ ਇਥੋਂ ਲੱਗਣਾ ਸੀ, ਖਾ ਲਿਆ… ਜ਼ਾਲਮਾਂ ਨੇ ਮੇਰਾ ਕਲੇਜਾ ਕੱਢ ਕੇ ਖਾ ਲਿਆ…ਸਕੂਲੋਂ ਆਉਦੇਂ ਨੂੰ ਜਾਂ ਖਬਰੇ ਜਾਂਦੇ ਨੂੰ ਈ ਚੀਲ੍ਹ ਵਾਂਗ ਝੱਪਟ ਲਿਆ।”

ਬੁੱਢਾ ਗੱਲਾਂ ਕਰੀ ਜਾਂਦਾ ਸੀ ਤੇ ਨਾਲੋ ਨਾਲ ਉਸ ਦੰਦ ਵਾਲੀ ਪੋਟਲੀ ਨੂੰ ਫਿਰ ਖੋਲ੍ਹੀ ਜਾਂਦਾ ਸੀ ਤੇ ਘੜੀ ਮੁੜੀ ਅੱਖਾਂ ਮਲ ਰਿਹਾ ਸੀ, ਸ਼ਾਇਦ ਗਲੇਡੂ ਆ ਜਾਣ ਕਰ ਕੇ ਉਸ ਨੂੰ ਸਾਫ਼ ਨਹੀਂ ਸੀ ਦਿਸਦਾ।

ਮੈਂ ਫਿਰ ਪੁੱਛਆ-“ਬਾਬਾ ਜੀ ! ਇਹ ਦੰਦ ਉਸੇ ਦਾ ਏ ?”

ਉਸ ਨੇ ‘ਹਾਂ’ ਵਿਚ ਸਿਰ ਹਿਲਾਂਦਿਆਂ ਹੋਇਆਂ ਕਿਹਾ—“ਉਸੇ ਦਾ ਏ…ਦੁੱਧ ਦੀਆਂ ਦੰਦੀਆਂ ਵਿਚੋਂ ਇਹ ਉਸ ਦੀ ਪਹਿਲੀ ਪੁੱਟੀ ਹੋਈ ਸੀ। ਖੇਡਦਾ ਖੇਡਦਾ ਆਇਆ…ਅਖੇ ਵੇਖੋ ਬਾਪੂ ਜੀ…ਮੇਰਾ ਦੰਦ ਪੁੱਟਿਆ ਗਿਆ ਡਾਢੀ ਚਿੱਟੀ ਚੰਬੇ ਦੀ ਕਲੀ ਵਰਗੀ…ਮਹੀਨ ਤੇ ਤਿੱਖੀ…ਮੈਂ ਸਹਿਜ ਨਾਲ ਲੈ ਕੇ ਕੁੱਜੀ ਵਿਚ ਸੁੱਟ ਛੱਡੀ। ਕੀ ਪਤਾ ਸੀ…ਕੀ ਪਤਾ ਸੀ ਮੇਰੇ ਘੁੱਗੀ ਦੀ ਇਹੋ ਨਿਸ਼ਾਨੀ ਰਹਿ ਜਾਵੇਗੀ।”

ਮੈਂ ਜਦ ਵੇਖਿਆ ਕਿ ਬੁੱਢੇ ਦਾ ਬੋਲਣਾ ਹੁਣ ਖ਼ਤਰੇ ਤੋਂ ਖਾਲੀ ਨਹੀਂ, ਤਾਂ ਉਸ  ਂ ਨੂੰ ਮੰਜੇ ਤੇ ਲਿਟਾ ਕੇ ਉਤੇ ਕੰਬਲ ਦੇ ਦਿੱਤਾ ।

ਰਾਤ ਪੈ ਚੁੱਕੀ ਸੀ। ਮੈਂ ਰੋਟੀ ਪਕਾਈ। ਬੁੱਢੇ ਦੇ ਨਾਂਹ ਨੁਕਰ ਕਰਦਿਆਂ ਵੀ ਮੈਂ ਥੋੜ੍ਹੀ ਬਹੁਤੀ ਉਸ ਨੂੰ ਖੁਆ ਦਿੱਤੀ ।

ਰੋਟੀ ਖਾ ਕੇ ਉਹ ਉੱਠ ਖੜੋਤਾ ਤੇ ਹੱਥ ਜੋੜ ਕੇ ਮੈਨੂੰ ਆਖਣ ਲੱਗਾ, ਜਮਾਂਦਾਰ ਜੀ ! ਲੌ ਹੁਣ ਛੁੱਟੀ ਇਓ। ਤੁਹਾਨੂੰ ਬੜੀ ਖੇਚਲ ਦਿੱਤੀ ਏ। ਵੱਡੇ ਵੇਲੇ ਅਵਾਂਗਾ।”

ਮੈਂ ਹੱਸ ਕੇ ਕਿਹਾ-“ਬਾਬਾ ਜੀ ਬੈਠ ਜਾਓ। ਰਾਤੀਂ ਇਥੇ ਈ ਅਰਾਮ ਕਰੋ, ਵੱਡੇ ਵੇਲੇ ਮੁਲਾਕਾਤ ਕਰਾ ਦਿਆਂਗਾ। ਹੋ ਸਕਿਆ ਤਾਂ ਸਫਾਰਸ਼ ਵੀ ਕਰਾ ਦਿਆਂਗਾ ।”

“ਗੁਰੂ ਤੈਨੂੰ ਰਾਜ਼ੀ ਰੱਖੇ” ਕਹਿ ਕੇ ਉਹ ਖੜਾ ਖੜਾ ਹੀ ਆਖਣ ਲੱਗਾ, “ਸ਼ਫ਼ਾਰਸ਼ ਕਰ ਦਿਓ ਤੇ ਹੋਰ ਕੀ ਚਾਹੀਦਾ ਏ। ਮੈਂ ਕਹਿੰਦਾ ਸਾਂ ਘੁੱਗੀ ਨੂੰ ਤੇ ਜ਼ਾਲਮਾਂ ਮੈਥੋਂ ਖੋਹ ਲਿਆ ਸੀ, ਹੁਣ ਮੈਨੂੰ ਛੇਕੜ ਦੇ ਚਾਰ ਦਿਨ ਟਿਕ ਕੇ ਆਪਣੇ ਘਰ ਤੇ ਬੈਠਣ ਦੇਣ। ਮੇਰੀ ਜਨਮ-ਭੂਮੀ ਘਰ ਆਪਣਾ, ਭੁਇੰ ਆਪਣੀ, ਪਰ ਮੈਨੂੰ ਪਿੰਡ ਵਿਚ ਕੋਈ ਪੈਰ ਨਹੀਂ ਧਰਨ ਦੇਂਦਾ- ਮੈਨੂੰ ਵੱਡਿਆਂ ਵਡੇਰਿਆਂ ਦੀ ਧਰਤੀ ਤੇ ਮਰਨ ਵੀ ਨਹੀਂ ਦੇਂਦੇ।

ਘੁੱਗੀ ਨੂੰ ਗੁਆ ਕੇ ਮੈਂ ਵਰ੍ਹਿਆ ਬੱਧੀ ਦੇਸ਼ਾਂ ਪਰਦੇਸ਼ਾਂ ਦੀ ਖੇਹ ਛਾਣਦਾ ਫਿਰਿਆ ਵਾਂ । ਅਖੀਰ ਇਹੋ ਸੋਚ ਕੇ ਚਲਾ ਆਇਆਂ, ਪਈ ਹੋਰ ਨਹੀਂ ਤੇ ਮਰਾਂ ਤਾਂ ਪਿਉ ਦਾਦੇ ਦੀ ਧਰਤੀ ਉਤੇ। ਪਰ ਇਥੇ ਆ ਕੇ ਵੀ ਉਹੀਓਂ ਗੱਲ ਬਣੀ, ‘ਅਖੇ ‘ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ ਮੈਨੂੰ ਕੋਈ ਲਾਗੇ ਨਹੀਂ ਛੋਹਣ ਦੇਂਦਾ।”

ਬੁੱਢੇ ਦੀਆਂ ਛੇਕੜਲੀਆਂ ਗੱਲਾਂ ਸੁਣ ਕੇ ਮੇਰਾ ਕਾਲਜਾ ਪਾਟਣ ਲੱਗਾ। ਮੈਂ ਪੁੱਛਿਆਂ-“ਤੇ ਬਾਬਾ ਜੀ! ਅੱਜ ਕਲ੍ਹ ਰਹਿੰਦੇ ਕਿਥੇ ਓ?”

ਉਹ ਬੋਲਿਆ-“ਜਮਾਂਦਾਰ ਜੀ ! ਕੀ ਪੁੱਛਦੇ ਓ, ਜੇ ਦਸ ਦਿੱਤਾ ਤਾਂ ਤੁਸੀਂ ਵੀ ਮੈਨੂੰ ਹੁਣੇ ਧੱਕੇ ਮਾਰ ਕੇ ਕੱਢ ਦਿਓਗੇ, ਤੁਸੀਂ ਵੀ ਤੇ ਉਹਨਾਂ ਵਰਗੇ ਈ ਸਿੱਖ ਹੋ ਨਾ।”

ਮੈਂ ਪਿਆਰ ਨਾਲ ਉਸ ਦੇ ਪੈਰ ਛੋਹ ਕੇ ਕਿਹਾ-“ਨਾ ਨਾ ਬਾਬਾ ਜੀ ! ਇਉਂ ਨਾ ਆਖੋ। ਮੈਂ ਤੇ ਕਹਿਨਾ ਵਾਂ ਤੁਸੀਂ ਕਿਤੇ ਵੀ ਨਾ ਜਾਓ, ਮੇਰੇ ਕੋਲ ਹੀ ਰਿਹਾ ਕਰੋ। ਓਂ ਮੈਂ ਪੁੱਛਿਆ ਏ, ਪਈ ਅੱਜ ਕਲ੍ਹ ਕਿਥੇ ਰਹਿੰਦੇ ৫?”

ਬਾਬਾ ਬੋਲਿਆ, “ਰਹਿਨਾ ਵਾਂ ਮੈਂ ਉਹਨਾਂ ਲੋਕਾਂ ਦੀ ਟਹਿਲ ਸੇਵਾ ਵਿਚ, ਜਿੰਨ੍ਹਾ ਦੀ ਟੁੱਟੀ ਹੋਈ ਛੰਨ ਵਿਚੋਂ ਲਾਲ ਲੱਭਾ ਸੀ। ਪਰ ਰਾਤ ਨੂੰ ਸੌਨਾ ਵਾਂ ਰੁੱਖਾਂ ਥੱਲੇ। ਜੇਹੜੇ ਵਿਚਾਰੇ ਆਪਣਾ ਢਿੱਡ ਨਹੀਂ ਭਰ ਸਕਦੇ, ਮੈਂ ਉਹਨਾਂ ਉਤੇ ਕੀਕਣ ਭਾਰੂ ਹੋਵਾਂ। ਇਸ ਕਰਕੇ ਕਹਿੰਦਾ ਸਾਂ ਮੇਰਾ ਘਰ ਭੁਇੰ ਮੈਨੂੰ ਮਿਲ ਜਾਂਦਾ, ਤਾਂ ਟਿਕ ਕੇ ਬੈਠਦਾ, ਨਾਲੇ ਉਹਨਾਂ ਲੋਕਾਂ ਦੀ ਵੀ ਕੁਝ ਸੇਵਾ ਕਰ ਸਕਦਾ, ਜਿਨ੍ਹਾਂ ਵਿਚੋਂ ਇਕ ਦਾ ਘਰ ਉਜਾੜ ਲਤਾੜ ਕੇ ਮੈਂ ਮਿੱਟੀ ਵਿਚ ਰਲਾ ਦਿੱਤਾ ਏ । ਖਬਰੇ ਉਸ ਮਾਈ ਦੀਆਂ ਬਦਸੀਸਾਂ ਦਾ ਸਦਕਾ ਮੈਂ ਇਹ ਤਸੀਹੇ ਪਿਆ ਭੋਗਨਾ ਵਾਂ। ਪੱਲੇ ਕੁਝ ਹੁੰਦਾ ਤਾਂ ਅਰਜ਼ੀ ਪਰਚਾ ਕਰ ਕੇ ਸ਼ਰੀਕਾਂ ਤੋਂ ਹੱਕ ਛੁਡਾਂਦਾ। ਪਰ ਕੀ ਕਰਾਂ, ਮੇਰਾ ਕੋਈ ਵਾਹ ਨਹੀਂ। ਪਿਛਲਾ ਜਿਹੜਾ ਸਾਹਬ ਬਦਲ ਗਿਆ ਏ, ਉਸ ਪਾਸ ਪਤਾ ਲੱਗਾ ਸੀ, ਪਈ ਇਹ ਨਵਾਂ ਹਾਕਮ ਬੜਾ ਰਹਿਮ ਦਿਲ ਤੇ ਗ਼ਰੀਬਾਂ ਦਾ ਦਰਦੀ ਏ, ਮੈਂ ਆਖਿਆ, ਇਕ ਵੇਰਾਂ ਫੇਰ ਵਾਹ ਲਾ ਵੇਖਾਂ।”

ਸਾਡੀਆਂ ਗੱਲਾਂ ਅਜੇ ਹੋ ਹੀ ਰਹੀਆਂ ਸਨ ਕਿ ਛੌਲਦਾਰੀ ਦਾ ਪੱਲਾ ਚੁੱਕ ਕੇ ਬੈਹਰੇ ਨੇ ਆਣ ਸਿਰ ਕੱਢਿਆ। ਉਸ ਦੇ ਮੂੰਹੋਂ ਇਹ ਸੁਣ ਕੇ ਕਿ ਮੈਨੂੰ ਸਾਹਬ ਸੱਦਦਾ ਹੈ, ਮੈਨੂੰ ਡਾਢੀ ਖਿੱਝ ਆਈ । ਕੰਬਖਤ ਰਾਤ ਨੂੰ ਵੀ ਟਿਕਣ ਨਹੀਂ ਦੇਂਦਾ, ਪਰ ਮਜਬੂਰੀ ਸੀ, ਨਾਂਹ ਨੁਕਰ ਦੀ ਮਜਾਲ ਨਹੀਂ ਸੀ ।

ਬਾਬੇ ਨੂੰ ਸੁੰਆ ਕੇ ਮੈਂ ਬੈਹਰੇ ਨਾਲ ਸਾਹਬ ਦੇ ਤੰਬੂ ਵੱਲ ਚਲਾ ਗਿਆ ।

*** *

ਸਾਹਬ ਬੜੀ ਬੇਚੈਨੀ ਨਾਲ ਤੰਬੂ ਵਿਚ ਟਹਿਲ ਰਿਹਾ ਸੀ। ਮੈਂ ਝੁਕ ਕੇ ਸਲਾਮ ਕੀਤੀ। ਮੈਨੂੰ ਵੇਖ ਕੇ ਬੋਲਿਆ-“ਵੈਲ ਕਿਸ਼ਨ ਸਿੰਘ ! ਤੁਮ ਨੇ ਬਹੁਤ ਦੇਰ ਲਗਾ ਦੀਆ ।”

ਮੈਂ ਡਰਦਿਆਂ ਕਿਹਾ—“ਹਜੂਰ ? ਮੇਰਾ ਇਕ ਪਰੌਹਣਾ ਆ ਗਿਆ ਥਾ।

ਉਹ ਹੱਥ ਵਿਚਲੀ ਛੜੀ ਘੁਮਾਉਂਦਿਆਂ ਤੇ ਮੂੰਹ ਨਾਲ ਸੀਟੀ ਵਜਾਂਦਿਆਂ ਹੋਇਆ ਚੋਖਾ ਚਿਰ ਕੁਝ ਸੋਚਦਾ ਰਿਹਾ। ਫਿਰ ਮੇਰੇ ਨੇੜੇ ਆ ਕੇ ਕਹਿਣ ਲੱਗਾ—“ਕਿਸ਼ਨ ਸਿੰਘ ! ਤੁਮ ਕੋ ਮਾਲੂਮ ਹੈ ਹਮ ਇਸ ਗਾਉਂ ਮੇਂ ਕਿਉਂ ਆਇਆ ?”

“ਹਜ਼ੂਰ! ਦੌਰੇ ਲਈ ।”

“ਨਹੀਂ, ਹਮ ਇਸ ਗਾਉਂ ਮੇਂ ਏਕ ਆਦਮੀ ਕਾ ਪਤਾ ਲਗਾਨੇ ਆਇਆ ਹੈ। ਪੈਹਲੇ ਭੀ ਉਸ ਕੋ ਢੂੰਡਨੇ ਕਾ ਬਹੁਤ ਕੋਸ਼ਿਸ਼ ਕੀਆ, ਮਗਰ ਪਤਾ ਨਹੀਂ ਮਿਲਾ । ਇਸੀ ਵਾਸਤੇ ਤੁਕ ਕੋ ਬੁਲਾਇਆ ਹੈ ।”

“ਹਜ਼ੂਰ ਫਰਮਾਓ ।”

“ਵੇ ਇਸ ਗਾਉਂ ਮੇਂ ਪਹਿਲੇ ਰਹਿਤਾ ਥਾ, ਅਬ ਨਹੀਂ ਹੈ, ਮਗਰ ਸ਼ਾਇਦ ਕਿਸੀ ਕੋ ਉਸ ਦਾ ਹਾਲ ਮਾਲੂਮ ਹੋ।”

“ਹਜ਼ੂਰ ! ਉਸ ਕਾ ਨਾਮ ਕਿਆ ਹੈ”

“ਨਾਮ ਉਸ ਕਾ ਸਰਦਾਰ ਚੇਤ ਸਿੰਘ।”

“ਕੋਈ ਸਰਦਾਰ ਹੈ ?”

“ਨਹੀਂ, ਏਕ ਗ਼ਰੀਬ ਬਦਬਖਤ ਕਿਰਸਾਨ ।”

ਕਹਿੰਦਿਆਂ ਕਹਿੰਦਿਆਂ ਸਾਹਬ ਦਾ ਚੇਹਰਾ ਗੰਭੀਰ ਹੋ ਗਿਆ। ਭਾਵੇਂ ਉਹ ਆਪ ਵੀ ਦੇਸੀ ਸੀ, ਪਰ ਕਿਸੇ ਹਿੰਦੁਸਤਾਨੀ ਦਾ ਨਾਂ ਇਤਨੇ ਪਿਆਰ ਤੇ ਅਦਬ ਭਰੇ ਲਹਿਜੇ ਵਿਚ ਲੈਂਦਿਆਂ ਮੈਂ ਉਸ ਨੂੰ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਡਿੱਠਾ, ਸਗੋਂ ਉਹ ਸਦਾ ਹੀ ਦੇਸੀ ਆਦਮੀਆਂ ਤੋਂ ਨਫ਼ਰਤ ਕਰਦਾ ਸੀ ।

ਮੈਂ ਕਾਹਲੀ ਨਾਲ ਪੁੱਛਿਆ-“ਹਜ਼ੂਰ! ਉਸ ਕੀ ਉਮਰ ਕਿਤਨੀ ਹੋਗੀ ?”

ਉਹ ਗੁੱਸੇ ਨਾਲ ਬੋਲਿਆ—“ਉਸਕੀ’ ਨਹੀਂ, ‘ਉਨਕੀ ਬੋਲੋ । ਉਨਕੀ ਉਮਰ ਇਸ ਵਕਤ ਕੋਈ ਸਾਠ ਬਰਸ ਕੀ ਹੋਗੀ।”

ਆਪਣੀ ਵੱਧ ਰਹੀ ਖੁਤਖੁਤੀ ਨੂੰ ਰੋਕਦਿਆਂ ਹੋਇਆ ਮੈਂ ਕਿਹਾ- “ਹਜ਼ੂਰ ! ਮੇਰੇ ਪਰੌਹਣੇ ਦਾ ਨਾਮ ਭੀ ਯੇਹੀ ਹੈ—ਉਸਕੀ ਉਮਰ ਭੀ ਇਤਨੀ ਹੀ ਹੋਗੀ ।”

ਜ਼ੋਰ ਦੀ ਸਾਹ ਖਿੱਚ ਕੇ ਤੇ ਫੇਰ ਇਕ-ਦਮ ਛੱਡ ਕੇ ਉਹ ਮੈਨੂੰ ਦੁਹਾਂ ਬਾਹਾਂ ਤੋਂ ਫੜਕੇ ਘੁੱਟਦਾ ਹੋਇਆ ਬੋਲਿਆ-ਕਿਆ ਬੋਲਾ ? ਵੋ ਤੁਮਾਰੇ ਟੈਂਟ (ਤੰਬੂ) ਮੇਂ ਹੈ ?”

“ਹਾਂ ਹਜ਼ੂਰ ।”

ਸਾਹਬ ਦੇ ਚੇਹਰੇ ਉਤੇ ਖੁਸ਼ੀ ਦੀ ਕੋਈ ਅਨੋਖੀ ਝਲਕ ਆ ਗਈ। ਉਹ ਛੇਤੀ ਛੇਤੀ ਇਧਰ ਉਧਰ ਫਿਰਦਾ ਹੋਇਆ ਮੇਰੇ ਪਾਸ ਆ ਕੇ ਖੜੋ ਗਿਆ। ਮੇਰੇ ਹੱਥਾਂ ਨੂੰ ਆਪਣੇ ਦੁਹਾਂ ਹੱਥਾਂ ਵਿਚ ਘੁੱਟ ਕੇ ਬੋਲਿਆ-ਕਿਸ਼ਨ ਸਿੰਘ ! ਤੁਮ ਸੱਚ ਬੋਲਤਾ ਹੈ ? ਉਨਕੀ ਦਹਿਨੀ ਆਂਖ ਕੇ ਊਪਰ ਏਕ ਕਾਲਾ ਗੋਲ ਨਿਸ਼ਾਨ ਹੈ ? ਉਨ ਕੇ ਬਾਏਂ ਹਾਥ ਕਾ ਅੰਗੂਠਾ ਥੋਹੜਾ ਟੇਹੜਾ ਹੈ ? ਇਹ ਕਹਿ ਕੇ ਉਹ ਬੈਠ ਗਿਆ ਤੇ ਮੈਨੂੰ ਵੀ ਬਿਠਾ ਲਿਆ।

“ਬੱਸ ਵੋਹੀ ਹਜ਼ੂਰ ਵੋਹੀ” ਕਹਿਕੇ ਤੇ ਇਸ ਤੋਂ ਬਾਦ ਮੈਂ ਸਾਹਬ ਦੇ ਪੁੱਛਣ ਤੇ ਉਸ ਨੂੰ ਬੁੱਢੇ ਚੇਤ ਸਿੰਘ ਤੋਂ ਸੁਣੀ ਹੋਈ ਕਥਾ ਸੁਨਾਣੀ ਸ਼ੁਰੂ रीडी ।

ਸਾਹਬ ਬੁੱਤ ਬਣ ਕੇ ਸੁਣਦਾ ਰਿਹਾ। ਵਿਚ ਵਿਚ ਉਸ ਦੀਆਂ ਅੱਖਾਂ ਭਰ ਆਉਂਦੀਆਂ ਸਨ, ਤੇ ਕਦੇ ਕਦੇ ਉਠ ਕੇ ਟਹਿਲਣ ਲੱਗ ਪੈਂਦਾ ਸੀ ।

ਜਦ ਮੈਂ ਬੁਢੇ ਦਾ ਅੱਧਾ ਕੁ ਹਾਲ ਸੁਣਾ ਚੁੱਕਾ, ਤਾਂ ਉਸ ਨੇ ਹੱਥ ਦੇ ਇਸ਼ਾਰੇ ਨਾਲ ਰੋਕਦਿਆਂ ਹੋਇਆਂ ਕਿਹਾ-“ਬਸ ਬਿਸ਼ਨ ਸਿੰਘ! ਔਰ ਨਹੀਂ ਸੁਨ ਸਕਤਾ। ਚਲੋ ਹਮ ਕੋ ਉਨ ਕੇ ਪਾਸ ਲੇ ਚਲੋ।”

ਫਿਰ ਕੁਝ ਚਿਰ ਠਹਿਰ ਕੇ ਬੋਲਿਆ-“ਨਹੀਂ, ਵੇ ਬਹੁਤ ਕਮਜ਼ੋਰ ਹੈਂ। ਇਸ ਤਰ੍ਹਾਂ ਮਿਲਨੇ ਸੇ ਉਨ ਕਾ ਹਾਰਟ ਫੇਹਲ ਹੋ ਜਾਏਗਾ।”

ਚੋਖਾ ਚਿਰ ਉਹ ਦੰਦਾਂ ਵਿਚ ਉਂਗਲ ਪਾ ਕੇ ਸੋਚਦਾ ਰਿਹਾ। ਫਿਰ ਮੈਨੂੰ ਉਸਨੇ ਜੁਗਤ ਸਮਝਾਈ। ਮੈਂ ਘੁਟਵੇ ਬੁੱਲ੍ਹਾਂ ਵਿਚ ਹੱਸਦਾ ਹੋਇਆ ਸਲਾਮ ਕਰਕੇ ਬਾਹਰ ਨਿਕਲਿਆ।

ਤੰਬੂ ਦੇ ਅੰਦਰ ਆ ਕੇ ਡਿੱਠਾ ਲੰਪ ਉੱਚੀ ਕਰਕੇ ਬਾਬਾ ਫੇਰ ਓਹੀ ਦੰਦ ਤਲੀ ਤੇ ਧਰ ਕੇ ਵੇਖ ਰਿਹਾ ਸੀ।

ਅੰਦਰ ਵੜਦਿਆਂ ਹੀ ਮੈਂ ਉਸ ਨੂੰ ਹੱਸਦਿਆਂ ਕਿਹਾ—“ਬਾਬਾ ਜੀ ! ਤੁਹਾਨੂੰ ਇਕ ਖੁਸ਼ਖਬਰੀ ਸੁਣਾਵਾਂ ?”

ਉਹ ਸਹਿਕਵੀਂ ਨਜ਼ਰ ਨਾਲ ਮੇਰੇ ਵੱਲ ਤੱਕ ਕੇ ਬੋਲਿਆ-“ਕੀ, ਸਾਹਬ ਨੇ ਮੇਰੀ ਸ਼ਫ਼ਾਰਸ਼ ਮੰਨ ਲਈ ਏ ?”

* ਮੈਂ ਆਪਣੇ ਭਾਵ ਨੂੰ ਰੋਕਦਿਆ ਹੋਇਆ ਉਸ ਨੂੰ ਕਿਹਾ—“ਇਹ ਤੇ ਮਮੂਲੀ ਜਿਹੀ ਗੱਲ ਏ, ਏਦੂੰ ਵੀ ਵੱਡੀ ਖੁਸ਼ਖਬਰੀ ।”

ਮੂੰਹ ਤੇ ਅੱਖਾਂ ਟੱਡੀ ਉਹ ਝੋਲੇ ਮਾਰੇ ਆਦਮੀ ਵਾਂਗ ਅਗਾਂਹ ਅਗਾਂਹ ਸਿਰ ਕਰਦਾ ਹੋਇਆ ਬੋਲਿਆ-ਹੋਰ ਖੁਸ਼ਖਬਰੀ…..ਕੀ ਕੀ?”

“ਬਾਬਾ ਜੀ! ਮੈਨੂੰ ਕਿਸੇ ਤੋਂ ਪਤਾ ਲੱਗਾਂ ਏ ਕਿ ਤੁਹਾਡਾ ਘੁੱਗੀ ਜੀਊਂਦਾ हे।”

“ਹੈਂ!” ਕਹਿਕੇ ਤੇ ਨਾਲ ਹੀ ਉਹ ਉਠ ਕੇ ਖੜਾ ਹੋ ਗਿਆ । ਕੰਬਦੀਆਂ ਕੰਬਦੀਆਂ ਦੋਵੇਂ ਬਾਹਾਂ ਮੇਰੇ ਵੱਲ ਵਧਾ ਕੇ ਉਹ ਬੋਲਿਆ-“ਕੀ ਕਿਹਾ ਈ, ਮੇਰਾ ਘੁੱਗੀ ਜੀਊਂਦਾ ਏ? ਜਮਾਂਦਾਰਾ! ਵਾਸਤੇ ਰੱਬ ਦੇ, ਦੁਖੀਏ ਨਾਲ ਮਖੌਲ ਨਾ ਕਰ ।”

“ਮਖੋਲ ਨਹੀਂ, ਬਾਬਾ ਜੀ ! ਸੱਚੀ ਗੱਲ ਏ ।”

“ਹੈਂ ਸੱਚ ?”

“ਕਿਸੇ ਡਿੱਠਾ ਸੀ ਉਹਨੂੰ ?”

“ਆਹੋ, ਮੇਰੇ ਇਕ ਦੋਸਤ ਨੇ।”

“ਹਲਾ !” ਕਹਿਕੇ ਉਹ ਆਪ-ਮੁਹਾਰਾ ਬਾਹਰ ਵੱਲ ਭੱਜ ਤੁਰਿਆ ਤੇ ਮੇਰਾ ਕੁੜਤਾ ਖਿੱਚਕੇ ਆਖਣ ਲੱਗਾ-“ਜਿਉਂ ਜਾਣਨਾ ਏਂ ਜਮਾਂਦਾਰਾ, ਉਹ ਬੰਦਾ ਮੈਨੂੰ ਮਿਲਾ । ਮੈਂ ਤੇਰਾ ਮੂੰਹ ਖੰਡ ਨਾਲ ਭਰਾਂਗਾ।

ਉਹ ਕੰਬ ਰਿਹਾ ਸੀ, ਤੇ ਮੈਨੂੰ ਡਰ ਸੀ ਕਿ ਕਿਤੇ ਡਿਗ ਨਾ ਪਵੇ । ਮੈਂ ਉਸ ਨੂੰ ਬਾਹੋਂ ਫੜਕੇ ਬਿਠਾਣ ਦੀ ਕੋਸ਼ਿਸ਼ ਕਰਿਦਿਆਂ ਹੋਇਆਂ ਕਿਹਾ- “ਜਾਣ-ਦੀ ਲੋੜ ਨਹੀਂ। ਉਹ ਹੁਣੇ ਇਥੇ ਈ ਆ ਜਾਵੇਗਾ। ਮੈਂ ਉਹਨੂੰ ਕਹਿ ਆਇਆ ਵਾਂ ।”

“ਹੱਛਾ, ਤੇਰੇ ਬੱਚੇ ਜੀਊਣ” ਕਹਿਕੇ ਬੁੱਢਾ ਫੇਰ ਆਪਣੀ ਥਾਂ ਤੇ ਬੈਠ ਗਿਆ ਤੇ ਲੱਗਾ ਇਕੋ ਸਾਹ ਮੇਰ ਉੱਤੇ ਦਬਾ ਦਬ ਸਵਾਲ ਕਰਨ।

ਮੈਂ ਜਿਉਂ-ਜਿਉਂ ਉਸ ਦੀ ਘਬਰਾਹਟ ਦੂਰ ਕਰਨ ਦੀ ਕੋਸ਼ਿਸ਼ ਕਰਦਾ ਸਾਂ, ਤਿਉਂ ਤਿਉਂ ਉਹ ਪਾਗ਼ਲ ਹੁੰਦਾ ਜਾਂਦਾ ਸੀ।

ਘੰਟਾ ਕੁ ਬੀਤ ਗਿਆ। ਇਸ ਵੇਲੇ ਬਾਹਰੋਂ ਕਿਸੇ ਨੇ ਅਵਾਜ਼ ਦਿੱਤੀ- “ਕਿਸ਼ਨ ਸਿਆਂ! ਉਹ ਆਇਆ ਈ ਬਾਬੇ ਦਾ, ਜੇਹੜਾ ਤੂੰ ਕਹਿੰਦਾ ਸੈਂ।”

ਗੱਲ ਸੁਣਦਿਆਂ ਹੀ ਬਾਬਾ ਉਠ ਕੇ ਬਾਹਰ ਨੱਸਣ ਲੱਗਾ। ਓਸੇ ਵੇਲੇ ਛੌਲਦਾਰੀ ਦਾ ਪੱਲਾ ਉਠਿਆ ਤੇ ਇਕ ਗੋਲ ਚਿਹਰੇ, ਮੋਟੀਆਂ ਅੱਖਾਂ, ਤੇ ਭਰਵੇਂ ਕਦ ਦਾ ਗਭਰੂ ਸਾਦੇ ਕਪੜੇ ਪਾਈ ਅੰਦਰ ਆਇਆ।

7 ਮੈਂ ਅਦਬ ਨਾਲ ਉਠ ਕੇ ਖੜੋ ਗਿਆ। ਬਾਬੇ ਨੇ ਉਸ ਵੱਲ ਤਕਿਆ ਤੇ ਉਸ ਨੇ ਬਾਬੇ ਵੱਲ…ਅੱਖ ਦੇ ਫੌਰ ਵਿਚ ਵੀ ਉਹ ਇਕ ਦੂਜੇ ਦੀ ਛਾਤੀ ताल मत…।

ਜਲ ਇਸ ਤੋਂ ਬਾਅਦ ਕੀ ਹੋਇਆ? ਇਹ ਮੈਨੂੰ ਪਤਾ ਨਹੀਂ। ਕਿਉਂ ਕਿ ਮੈਥੋਂ ਉਸ ਵੇਲੇ ਦਾ ਨਜ਼ਾਰਾ ਵੇਖਿਆ ਨਾ ਗਿਆ ਤੇ ਝੱਟ ਹੀ ਮੈਂ ਬਾਹਰ ਨਿਕਲ ਗਿਆ ਸਾਂ । ਥੋੜ੍ਹੇ ਚਿਰ ਪਿਛੋਂ ਜਦ ਮੈਂ ਮੁੜ ਕੇ ਛੌਲਦਾਰੀ ਵਿਚ ਆਇਆ, ਤਾਂ ਦੋਹਾਂ ਵਿਚੋਂ ਕੋਈ ਵੀ ਉਥੇ ਨਹੀਂ ਸੀ।

ਦੂਜੇ ਦਿਨ ਸਾਹਬ ਨੇ ਕੋਈ ਮੁਕੱਦਮਾ ਨਾ ਸੁਣਿਆ ਸਭ ਨੂੰ ਅਗਲੇ ਦਿਨ ਦੀ ਤਰੀਕ ਮਿਲ ਗਈ।

ਰਾਤ ਨੂੰ ਮੈਂ ਜਦ ਰੋਟੀ ਖਾ ਕੇ ਸੌਣ ਲੱਗਾ, ਤ ਇਕ ਬੁੱਢਾ ਸਰਦਾਰ ਬੜੇ ਅਮੀਰੀ ਠਾਠ ਵਿਚ ਮੇਰੇ ਤੰਬੂ ਵਿਚ ਆਇਆ। ਇਹ ਉਹੀ ਬਾਬਾ ਚੇਤ ਸਿੰਘ ਸੀ।

ਉਹ ਔਂਦਾ ਹੀ ਮੇਰੇ ਪੈਰਾਂ ਤੇ ਡਿਗਣ ਲੱਗਾ, ਪਰ ਮੈਂ ਜ਼ੋਰ ਵਾਲਾ ਸਾਂ ਉਸ ਨੂੰ ਰੋਕ ਕੇ ਸਗੋਂ ਉਲਟਾ ਉਸੇ ਦੇ ਪੈਰ ਫੜ ਲਏ।

ਹੋਰ ਤਾਂ ਸਭ ਕੁਝ ਮੇਰੀ ਸਮਝ ਵਿਚ ਆ ਗਿਆ ਸੀ ਪਰ ਇਕ ਗੱਲ ਦੀ ਸਮਝ ਨਹੀਂ ਸੀ ਆਈ ਕਿ ਉਸਦਾ ਘੁੱਗੀ (ਇਸ ਵੇਲੇ ਜਿਸ ਦਾ ਨਾਂ ਮਿਸਟਰ ਬਰਡ ਸੀ) ਘਰੋਂ ਨੱਸਿਆ ਕਿਸ ਤਰ੍ਹਾਂ ਤੇ ਏਡੇ ਵੱਡੇ ਅਹੁਦੇ ਤੇ ਕੀਕਣ ਪਹੁੰਚ ਗਿਆ, ਨਾਲੇ ਏਨਾ ਚਿਰ ਉਸ ਬੁੱਢੇ ਦੀ ਖ਼ਬਰ ਸਾਰ ਕਿਉਂ ਨਾ ਲਈ ।

ਅਖ਼ੀਰ ਸਰਦਾਰ ਚੇਤ ਸਿੰਘ ਹੋਰਾਂ ਦੀ ਜ਼ਬਾਨੀ ਇਹ ਪਤਾ ਲੱਗਾ ਕਿ ਘਰੋਂ ਉਦਾਸ ਹੋ ਕੇ ਉਹ ਜਿਸ ਦਿਨ ਸਕੂਲੇ ਗਿਆ ਸੀ ਉਸ ਦੀ ਸਲਾਹ ਮੁੜ ਘਰ ਆਉਣ ਦੀ ਨਹੀਂ ਸੀ। ਸਬੱਬ ਨਾਲ ਉਸੇ ਦਿਨ ਉਸ ਦਾ ਟਾਕਰਾ ਈਸਾਈ ਪ੍ਰਚਾਰਕਾਂ ਨਾਲ ਹੋ ਗਿਆ ਤੇ ਉਨ੍ਹਾਂ ਨਾਲ ਹੀ ਚਲਾ ਗਿਆ । ਉਨ੍ਹਾਂ ਦੀ ਹੀ ਪਰਵਰਸ਼ ਤੇ ਹਮਦਰਦੀ ਦਾ ਇਹ ਸਿੱਟਾ ਸੀ ਕਿ ਉਹ ਇਸ ਵੇਲੇ ਮਾਲ ਅਫਸਰ ਬਣਿਆ ਹੋਇਆ ਹੈ ਚੇਤ ਸਿੰਘ ਨੂੰ ਢੂੰਢਣ ਦੀ ਉਸ ਨੇ ਬੇਓੜਕ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਕੋਈ ਪਤਾ ਨਾ ਲੱਗਾ । ਅਖ਼ੀਰ ਇਹ ਸੋਚ ਕੇ ਕਿ ਮਤਾਂ ਪਿੰਡੋਂ ਜਾਂ ਲਾਗ ਪਾਸ ਦੇ ਇਲਾਕੇ ਚੋਂ ਪਤਾ ਚੱਲ ਸਕੇ, ਉਸ ਨੇ ਫਿਲੌਰੋਂ ਇਸ ਜ਼ਿਲ੍ਹੇ ਵਿਚ ਬਦਲੀ ਕਰਵਾਈ ਸੀ ।

ਇਸ ਗੱਲ ਨੂੰ ਦੋ ਵਰ੍ਹੇ ਬੀਤ ਗਏ ਨੇ, ਪਰ ਹੁਣ ਤਕ ਬੁੱਢੇ ਸਰਦਾਰ ਦਾ ਪ੍ਰੇਮ ਮੇਰੇ ਨਾਲ ਉਹੋ ਜਿਹਾ ਹੈ। ਅੱਜ ਦੁਪਹਿਰੇ ਜਦ ਉਹ ਮੇਰੀ ਬਾਂਹ ਨੂੰ ਆਪਣੀ ਬਾਂਹ ਹੇਠ ਦੱਬ ਕੇ ਘਰ ਦੇ ਬੰਦਿਆਂ ਵਾਂਗ ਮੇਰੇ ਨਾਲ ਹੱਸ- ਹੱਸ ਕੇ ਗੱਲਾਂ ਕਰ ਰਿਹਾ ਸੀ, ਤਾਂ ਪਾਸ ਖੜੋਤੇ ਪਿੰਡ ਦੇ ਬਹੁਤ ਸਾਰੇ ਸਾਊਆਂ ਦੇ ਮੂੰਹਾਂ ਵਿਚ ਲਾਲਾਂ ਟਪਕ ਰਹੀਆਂ ਸਨ। ਉਹ ਜਿਥੇ ਸਾਡੇ ਦੁਹਾਂ ਦੇ ਭਾਗਾਂ ਨੂੰ ਸਲਾਹ ਰਹੇ ਸਨ, ਉਥੇ ਆਪਣੇ ਕਰਮਾਂ ਨੂੰ ਇਸ ਲਈ ਝੂਰਦੇ ਸਨ ਕਿ ਕਾਸ਼! ਉਹ ਵੀ ਕਿਸੇ ਮਾਲ ਅਫ਼ਸਰ ਦੇ ਪਿਉ ਹੁੰਦੇ, ਜਾਂ ਹੋਰ ਨਹੀਂ ਤਾਂ ਉਨ੍ਹਾਂ ਨੂੰ ਮਾਲ ਅਫ਼ਸਰ ਦੇ ਪਿਉ ਨਾਲ ਹੱਥ ਮਿਲਾਣ ਦਾ ਸੁਭਾਗ ਮਿਲ ਜਾਂਦਾ। ਪਰ ਉਹਨਾਂ ਨੂੰ ਕੀ ਪਤਾ ਕਿ ਬੁੱਢਾ ਕਿੰਨਾ ਲੰਮਾ ਪੈਡਾਂ ਕੱਟ ਕੇ ਇਥੇ ਤਕ ਪੁੱਜਾ ਹੈ।

 

 

Credit – ਨਾਨਕ ਸਿੰਘ

 

Leave a comment

error: Content is protected !!