ਦੁਸ਼ਟ ਦਮਨ
ਲੇਖਕ ਅਤੇ ਪ੍ਰਕਾਸ਼ਕ ਗਿਆਨੀ ਹਰਬੰਸ ਸਿੰਘ ਉਪਲ
ਵਲੋਂ ਸ੍ਰੀ ਮਾਨ ਪਰਮ ਪੂਜਯ ੧੦੮ ਮਹੰਤ ਸੁਚਾ ਸਿੰਘ ਜੀ ਮਹਾਰਾਜ ਨਿਰਮਲ ਪੰਚਾਇਤੀ ਅਖਾੜਾ
ਕੰਖਲ ਚੌਂਕ, ਹਰੀਦੁਆਰ
ਦੁਸ਼ਟ ਦਮਨ ਜੀ ਦੀ ਸੰਪੂਰਨ ਕਥਾ ਜੋ ਗਿਆਨੀ ਹਰਬੰਸ ਸਿੰਘ ਜੀ ਨੇ ਲਿਖੀ ਹੈ ਸੁਨ ਕਰ ਬੜੀ ਖ਼ੁਸ਼ੀ ਹੂਈ ਹੈ । ਪੰਡਤ ਤਾਰਾ ਹਰਿ ਨਰੋਤਮ ਸਿੰਘ ਜੀ ਨੇ ਤੀਰਥ ਸੰਗ੍ਰਹਿ ਪੁਸਤਕ ਵਿਚ ਇਸ ਅਸਥਾਨ ਦੀ ਬੜੀ ਉਪਮਾ ਕੀਤੀ ਹੈ ਔਰ ਇਸ ਅਸਥਾਨ ਕੋ ਸਹੀ ਸਿਧ ਕੀਆ ਹੈ ।
ਗਿਆਨੀ ਹਰਬੰਸ ਸਿੰਘ ਜੀ ਨੇ ਪੁਰਾਨੇਂ ਔਰ ਮਹਾਂ ਭਾਰਤ ਆਦਿਕ ਪੁਰਾਤਨ ਗਰੰਥੋਂ ਕਾ ਹਵਾਲਾ ਦੇ ਕਰ ਬੜੇ ਸੁੰਦਰ ਤਰੀਕੇ ਸੇ ਇਸ ਅਸਥਾਨ ਕੇ ਬਿਲਕੁਲ ਸਹੀ ਸਾਬਤ ਕੀਆ ਹੈ ਅਬ ਇਸ ਮੈਂ ਰਾਈ ਮਾਤਰ ਭੀ ਸੰਸਾ ਨਹੀਂ ਰਹਾ । ਮੇਰੀ ਖੋਜ ਔਰ ਵਿਚਾਰ ਮੈਂ ਭੀ ਯੇਹ ਤਪੋ ਭੂਮੀ ਹੈ ਔਰ ਸਭ ਰਿਸ਼ੀ ਮੁਨੀ ਅਵਤਾਰ ਇਸੀ ਭੂਮੀ ਮੈਂ ਤਪ ਕਰਤੇ ਰਹੇ, ਇਸਲੀਏ ਨਿਰਸੰਦੇਹ ਯੇਹ ਅਸਥਾਨ ਸਹੀ ਹੈ ਜਹਾਂ ਪਰ ਟਰਸਟ ਇਕ ਸੁੰਦਰ ਹਰੀਮੰਦਰ ਬਨਾ ਰਹਾ ਹੈ ।
ਮੇਰੀ ਅਸ਼ੀਰਵਾਦ ਹੈ ਜੋ ਪਰੀਪੂਰਨ ਪ੍ਰਮਾਤਮਾ ਇਸ ਅਸਥਾਨ ਕੋ ਬਹੁਤ ਪ੍ਰਫੁਲਤ ਕਰੇ ਔਰ ਗਿਆਨੀ ਜੀ ਜਿਨੋਂ ਨੇ ਇਤਨੀ ਮੇਹਨਤ ਔਰ ਖੋਜ ਕੀ ਹੈ ਪ੍ਰਭੂ ਨਾਮ ਦਾਨ ਔਰ ਵਧੇਰੀ ਉਜਲ ਬੁਧੀ ਬਖ਼ਸ਼ੇ ।
ਸੁਚਾ ਸਿੰਘ
ਵਲੋਂ ਡਾ: ਸੁਰਿੰਦਰ ਸਿੰਘ ਕੋਹਲੀ
ਐਮ. ਏ. (ਅੰਗਰੇਜ਼ੀ, ਪੰਜਾਬੀ),
ਪੀ. ਐਚ. ਡੀ.
ਡਾਇਰੈਕਟਰ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ-ਬੁਕ ਬੋਰਡ
ਸੈਕਟਰ 22-ਸੀ, ਚੰਡੀਗੜ੍ਹ
ਭਾਈ ਸਾਹਿਬ ਭਾਈ ਹਰਬੰਸ ਸਿੰਘ ਨੇ ਇਸ ਪੁਸਤਕ ਵਿਚ ਬੜੇ ਰੋਚਿਕ ਢੰਗ ਨਾਲ ਦੁਸ਼ਟ-ਦਮਨ ਪ੍ਰਕਾਸ਼ ਅਤੇ ਹੇਮਕੁੰਟ-ਲੋਕ ਪਾਲ ਤੀਰਥ ਦੀ ਮਹਿਮਾ ਦਾ ਵਰਣਨ ਕੀਤਾ ਹੈ । ਉਨ੍ਹਾਂ ਨੇ ਇਤਿਹਾਸ ਅਤੇ ਪੁਰਾਣਾਂ ਵਿਚੋਂ ਹਵਾਲੇ ਦੇ ਕੇ ਦਸਮ ਪਾਤਸ਼ਾਹ ਦੇ ਅਲੌਕਿਕ ਜੀਵਨ ਦੇ ਪਿਛੋਕੜ ਉਤੇ ਇਕ ਝਾਤ ਪੁਆਈ ਹੈ । ਇਹ ਪੁਸਤਕ ਬੜੀ ਖੋਜ ਦਾ ਸਿੱਟਾ ਹੈ ਅਤੇ ਗੁਰਸਿਖ ਦੇ ਨਿਸ਼ਚੇ ਨੂੰ ਦ੍ਰਿੜ੍ਹ ਕਰਨ ਵਾਲੀ ਹੈ । ਭਾਈ ਸਾਹਿਬ ਦੇ ਉਦਮ ਦੀ ਜਿੰਨੀ ਸ਼ਲਾਘਾ ਕੀਤੀ ਜਾਏ, ਥੋੜੀ ਹੈ ।
ਸੁਰਿੰਦਰ ਸਿੰਘ ਕੋਹਲੀ
ਮੈਂ ਕੀਟ
ਕਈ ਸਾਲਾਂ ਤੋਂ ਜਦ ਗੋਬਿੰਦ ਘਾਟ ਜਾਕੇ ਠਹਿਰਦਾ ਸੀ, ਤਾਂ ਸੰਗਤਾਂ ਵਲੋਂ ਮੰਗ ਹੁੰਦੀ ਸੀ, ਜੋ ਏਥੋਂ ਦਾ ਇਤਿਹਾਸ ਅਤੇ ਦੁਸ਼ਟ ਦਮਨ ਜੀ ਦੀ ਪੂਰੀ ਕਥਾ ਲਿਖੋ । ਇਸ ਖਾਹਸ਼ ਦੀ ਪੂਰਤੀ ਅਤੇ ਸਮੂੰਹ ਸੰਗਤਾਂ ਦੇ ਲਾਭ ਹਿਤ ਏਹ ਪੁਸਤਕ ਲਿਖਣ ਦਾ ਉਪਰਾਲਾ ਕੀਤਾ ਹੈ ।
ਇਕ ਅੰਗਰੇਜ਼ ਮਹਾਨ ਵਿਦਵਾਨ ਨੇ ਲਿਖਿਆ ਹੈ :-
“Siri Guru Gobind Singh is a God and his qualities without end.”
ਜਿਸਦਾ ਭਾਵ ਹੈ :–ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦਾ ਰੂਪ ਹਨ ਅਤੇ ਉਨ੍ਹਾਂ ਦੇ ਗੁਣਾਂ ਦਾ ਕੋਈ ਅੰਤ ਨਹੀਂ ।
ਮਨੁਸ਼ ਦੀ ਬੁਧੀ ਇਕ ਸੀਮਾ ਦੇ ਅੰਦਰ ਹੈ ਅਤੇ ਸਤਿਗੁਰੂ ਹੈ। ਅਗਾਧ ਬੋਧ, ਇਸ ਲਈ ਮੇਰੇ ਵਰਗਾ ਅਲੱਪਗ ਜੀਵ, ਭਲਾ ਉਸ ਸਰਬੱਗ, ਕਾਦਰੇ ਹਰ ਕਾਰ, ਸਰਬ ਸਮਰੱਥ ਗੁਰੂ ਦੇ ਚੋਜਾਂ ਦੀ ਖੋਜ, ਕਰੇਗਾ ਤਾਂ ਕੀ ? ਜਿਨੀ ਕੁ ਵਿਚਾਰ ਅਤੇ ਬੁਧੀ ਓਸ ਰਹੀਮ, ਕਰੀਮ ਨੇ ਬਖ਼ਸ਼ੀ ਹੈ, ਓਸ ਅਨੁਸਾਰ ਏਹ ਛੋਟੀ ਜਿਹੀ ਪ੍ਰੇਮ ਭੇਟਾ ਸੰਗਤਾਂ ਦੇ ਚਰਨਾ ਵਿਖੇ ਰਖੀ ਹੈ ।
ਪੜ੍ਹਨ, ਸੁਣਨ ਵਾਲੇ ਪ੍ਰੇਮੀਓ ! ਵੇਖਣਾ !! ਤੁਸੀਂ ਗੁਰੁ ਸਾਗਰ
ਰਤਨੀ ਭਰਪੂਰੇ, ਵਿਖੇ ਟੁਬੀ ਮਾਰ ਰਹੇ ਹੋ, ਹਿਰਦਾ ਸਿਦਕ, ਭਰੋਸੇ ਅਤੇ ਸ਼ੁਭ ਭਾਵਨਾਵਾਂ ਨਾਲ ਭਰਪੂਰ ਕਰ ਲੈਣਾ । ਜੋ ਭੁਲਾਂ ਚੁਕਾਂ ਸਾਹਮਣੇ ਆਉਣ, ਉਹ ਲੇਖਕ ਨੂੰ ਭੇਜਕੇ ਧੰਨਯਾਵਾਦੀ ਬਣਾਉਣਾ, ਤਾਂ ਜੋ ਅਗਲੀ ਐਡੀਸ਼ਨ ਦੇ ਛਪਣ ਤੋਂ ਪਹਿਲਾਂ ਉਨ੍ਹਾਂ ਨੂੰ ਸੋਧ ਲਿਆ ਜਾਵੇ ਜੀ ।
ਧੰਨਯਾਵਾਦ ਸਹਿਤ
ਦਾਸ
‘ਲੇਖਕ’
ਧੰਨਯਾਵਾਦ
ਇਸ ਪੁਸਤਕ ਦੇ ਲਿਖਣ ਸਮੇਂ, ਕਈ ਇਕ ਗਰੰਥਾਂ ਦੀ ਖੋਜ, ਅਨਭਵੀ ਰਮਜ਼ਾਂ ਅਤੇ ਗੁਪਤ ਭੇਦਾਂ ਦੀ ਜਾਨਕਾਰੀ ਸ੍ਰੀ ਮਾਨ ਸੰਤ ਸੂਰਤ ਸਿੰਘ ਜੀ ਰਿਸ਼ੀ ਕੇਸ਼ ਵਾਲਿਆਂ ਨੇ ਕਰਾਈ ।
ਛਪਵਾਈ ਸਮੇਂ, ਸਭ ਤੋਂ ਜ਼ਿਆਦਾ ਸਹਿਯੋਗ ਗੁਰੂ ਕੇ ਗੁਝੇ ਲਾਲ, ਨਾਮ ਸਿਮਰਨ ਦੇ ਰਸੀਏ, ਭਾਈ ਸਾਹਿਬ ਸੂਬੇਦਾਰ ਬਘੇਲ ਸਿੰਘ ਜੀ ਜੰਤਾ ਨਗਰ, ਲੁਧਿਆਣਾ ਵਾਲੇ ਜੋ ਕਿ ਆਪ ਵੀ ਵਿਦਵਾਨ ਤੇ ਲਿਖਾਰੀ ਹਨ ਨੇ ਦਿਤਾ । ਆਪ ਜੀ ਨੇ ਕਈ ਦਿਨ ਆਪਣੇ ਨਿਵਾਸ ਅਸਥਾਨ ਵਿਖੇ ਰਖ, ਨ ਕੇਵਲ ਸਰੀਰਕ ਸੇਵਾ ਕੀਤੀ, ਬਲਕੇ ਸ਼ੁਭ ਵਿਚਾਰਾਂ ਦੇਂਦੇ ਹੋਏ, ਇਸ ਪੁਸਤਕ ਦੀ ਸੁਧਾਈ ਵਿਚ ਪੂਰੀ ਪੂਰੀ ਮਦਦ ਕੀਤੀ । ਦਾਸ ਦੀ ਹਾਰਦਿਕ ਅਰਦਾਸ ਹੈ, ਜੋ ਪਿਤਾ ਸਤਿਗੁਰੂ ਇਸ ਗੁਰਮੁਖ ਜੋੜੀ ਨੂੰ ਨਾਮ ਦੀ ਦਾਤ ਬਖ਼ਸ਼ੇ, ਸਦਾ ਚੱੜਦੀ ਕਲਾ ਵਿਚ ਰਖੇ ਅਤੇ ਨਦਰੀ ਨਦਰ ਨਿਹਾਲ ਕਰੇ ।
ਇਸ ਤੋਂ ਇਲਾਵਾ ਗੁਰਮੁਖ ਵੀਰ :-
ਸ: ਦਯਾ ਸਿੰਘ ਜੀ ਬੀਰ ਕਾਨਪੁਰ
ਸ: ਹਰਦੇਵ ਸਿੰਘ ਜੀ ਠੇਕੇਦਾਰ ਕੰਖਲ (ਹਰਿਦੁਆਰ)
ਸ: ਹਰਬੰਸ ਸਿੰਘ ਜੀ ਨਾਰੰਗ, ਸੰਤ ਨਗਰ, ਲੁਧਿਆਣਾ
ਸ: ਸੁਰਿੰਦਰ ਸਿੰਘ ਜੀ ਸੋਢੀ ਹੇਮ ਕੁੰਟ ਕੁਟੀਆ, ਭਾਈ ਰਣਧੀਰ ਸਿੰਘ
ਨਗਰ, ਲੁਧਿਆਣਾ ।
ਸ: ਅਮਰਜੀਤ ਸਿੰਘ ਜੀ, ਨਨਕਾਨਾ ਸਾਹਿਬ ਟਰਾਨਸਪੋਰਟ ਲੁਧਿ:
ਅਤੇ ਸ: ਮਦਨ ਸਿੰਘ ਜੀ ਟਰਸਟੀ ਨੇ ਹਰ ਤਰ੍ਹਾਂ ਸਹਿਯੋਗ ਦਿਤਾ ।
ਸਤਿਗੁਰੁ ਸਚਾ ਪਾਤਸ਼ਾਹ ਇਨ੍ਹਾਂ ਸਭ ਗੁਰਮੁਖਾਂ ਦੀ ਸੇਵਾ ਥਾਏਂ ਪਾਏ,
ਅਤੇ ਨਾਮ ਦੀ ਦਾਤ ਬਖ਼ਸ਼ੇ ।
ਦਾਸ
ਲੇਖਕ
ਸ੍ਰੀ ਹੇਮਕੁੰਟ ਜਾਉਣ ਵਾਲੇ ਵੀਰਾਂ ਤੇ ਭੈਣਾਂ ਲਈ ਗਿਆਰਾਂ ਅਣਮੋਲ ਮੋਤੀ
“ਗੁਰ ਸਤਿਗੁਰ ਕਾ ਜੋ ਸਿਖ ਅਖਾਏ ।
ਸੋ ਭਲਕੇ ਉਠ ਹਰਿ ਨਾਮੁ ਧਿਆਵੈ ।”
ਅੰਮ੍ਰਿਤ ਵੇਲੇ ਜਾਗੋ । ਇਸ਼ਨਾਨ ਜਾ ਪੰਜ ਇਸ਼ਨਾਨਾ, ਜਿਵੇਂ ਸਰੀਰ ਸਹਾਰ ਸਕੇ, ਕਰਕੇ, ਨਾਮ ਸਿਮਰਨ ਵਿਚ ਜੁੜ ਜਾਓ ਜੀ । ਉਪ੍ਰੰਤ ਨਿਤਨੇਮ ਕਰੋ ਅਤੇ ਸਤਿਸੰਗ ਵਿਖੇ ਪੁਜਕੇ ਵਧ ਤੋਂ ਵਧ ਸਮਾਂ ਹਰਿਕੀਰਤਨ ਅਤੇ ਕਥਾ ਦੇ ਆਨੰਦ ਮਾਣਨ ਵਿਚ ਬਿਤੀਤ ਕਰੋ ਜੀ ॥
ਵੱਡਭਾਗੀ ਸਾਧ ਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ । ਤਿਨ ਕੀ ਧੂਰ ਨਾਨਕ ਦਾਸੁ ਬਾਂਛੈ, ਜਿਨ ਹਰਿ ਨਾਮੁ ਰਿਦੈ ਪਰੋਈ ॥
2 ਦਾਨ ਕਰਨ ਦੇ ਨਾਲ ਕਿਰਤ ਕਮਾਈ ਵਿਚ ਬਰਕਤ ਪੈਂਦੀ ਹੈ, ਏਕ ਦੇ ਅਨੇਕ ਹੁੰਦੇ ਹਨ ਅਤੇ ਲੋਕ ਪਰਲੋਕ ਵਿਖੇ ਜਸ ਹੁੰਦਾ ਹੈ । ਪਰਉਪਕਾਰੀ ਹੀ ਧਰਮ ਮਾਰਗ ਪਰ ਚਲ ਕੇ ਈਸ਼ਵਰ ਦੀ ਪ੍ਰਾਪਤੀ ਕਰ ਸਕਦਾ ਹੈ ।
“ਘਾਲ ਖਾਇ ਕਿਛੁ ਹਥੋਂ ਦੇਇ ।
ਨਾਨਕ ਰਾਹੁ ਪਛਾਣੈ ਸੇਇ”
ਅਥਵਾ-ਦਸ ਨਖ ਕਰ ਜੋ ਕਾਰ ਕਮਾਵੈ ।
ਤਾਂ ਕਰ ਧਨ ਜੋ ਘਰ ਮੈਂ ਆਵੈ ॥
ਤਿਸ ਤੇ ਗੁਰ ਦਸੌਂਧ ਜੋ ਦੇਈ ।
ਸਿੰਘ ਸੁਯਸ ਜਗ ਮੈਂ ਬਹੁ ਲੇਈ ॥
ਏਹ ਤਾਂ ਹੈ ਨਾ ਮਾਇਆ ਦਾ ਦਸਵੰਧ । ਇਕ ਹੋਰ ਬਹੁਤ ਜ਼ਰੂਰੀ ਦਸੌਂਧ ਹੈ । ਅਸੀਂ ਦਿਨ ਰਾਤ ਚੋਬੀਸ ਘੰਟਿਆਂ ਦੇ ਅੰਦਰ ਚੋਬੀਸ ਹਜ਼ਾਰ (੨੪੦੦੦) ਸਵਾਸ ਲੈਂਦੇ ਹਾਂ । ਇਨ੍ਹਾਂ ਨੂੰ ਸਫ਼ਲ ਕਰਨ ਹਿਤ ਸਾਨੂੰ ਢਾਈ ਘੰਟੇ ਰੋਜ਼ਾਨਾ ਗੁਰੂ ਅਰਪਨ ਕਰਨੇ ਚਾਹੀਦੇ ਹਨ । ਤਪ ਅਸਥਾਨ ਵਿਖੇ ਪੁਜਕੇ ਅਰਦਾਸ ਕਰੋ ਜੋ ਸਚਾ ਪਾਤਸ਼ਾਹ ਤੁਹਾਨੂੰ ਏਹ ਦੋਵੇਂ ਦਸਵੰਧ ਕੱਢਨ ਦੀ ਸਮਰੱਥਾ ਬਖ਼ਸ਼ੇ ਤੇ ਐਉਂ ਤੁਹਾਡਾ ਤਨ, ਮਨ ਤੇ ਧਨ ਸਭ ਗੁਰੂ ਕੇ ਲੇਖੇ ਲਗਣ ਤੇ ਸਫ਼ਲ ਹੋ ਜਾਣ ਜੀ, ਜੇਹਾ ਕਿ ਇਕ ਮਹਾਂਪੁਰਸ਼ ਨੇ ਲਿਖਿਆ ਹੈ—
ਤਨ ਪਵਿਤ੍ਰ ਸੇਵਾ ਕੀਏ, ਧਨ ਪਵਿਤ੍ਰ ਕਰ ਦਾਨ । ਮਨ ਪਵਿਤ੍ਰ ਹਰਿ ਭਜਨ ਕਰ ਤੁਰਤ ਮਿਲੀ ਭਗਵਾਨ
3 ਚੇਤੇ ਰਖੋ ਜੋ ੯੦% ਬਾਹਰ ਦੇ ਦਰਿਸ਼ ਸਾਡੇ ਅੰਦਰ ਅਖਾਂ ਰਾਹੀਂ ਜਾਉਂਦੇ ਅਤੇ ਮਨ ਨੂੰ ਭਰਮਾਉਂਦੇ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੰਗਤ ਅੰਦਰ ਬੈਠਿਆਂ ਅੱਖਾਂ ਨੂੰ ਬੰਦ ਰਖਣ ਦੀ ਆਦਤ ਪਾਓ ਜੀ । ਤੁਹਾਡੀ ਸੁਰਤਿ ਸ਼ਬਦ ਨਾਲ ਜੁੜੇਗੀ ਤੇ ਫਲ ਏਹ ਮਿਲੇਗਾ ਜੋ ਤੁਹਾਡਾ ਮਨ ਟਿਕਾਓ ਵਿਚ ਆਏਗਾ ਅਤੇ ਹਿਰਦਾ ਨਾਮ ਰਸ, ਖੇੜੇ ਤੇ ਆਨੰਦ ਨਾਲ ਭਰਪੂਰ ਹੋ ਜਾਏਗਾ ਜੀ । ਸਤਿਸੰਗ ਦੇ ਅੰਦਰ ਤੁਹਾਡੇ ਦੋ ਕੰਨ, ਮਨ ਅਤੇ ਬੁਧੀ ਕੰਮ ਕਰਨ । ਕੰਨਾਂ ਰਾਹੀਂ ਜੋ ਸੁਣੋ ਉਸ ਦੇ ਅਨੁਸਾਰ ਮਨ ਨੂੰ ਸਮਝਾਓ, ਜੇ ਭੁਲਾ ਹੈ ਤਾਂ ਠੀਕ ਰਸਤੇ ਤੇ ਪਾਓ, ਅਤੇ ਐਉਂ ਗੁਰਮਤਿ ਅਨੁਸਾਰ ਜੀਵਨ ਬਿਤੀਤ ਕਰਨ ਦੀ ਭਾਵਨਾ ਬਣਾਓ ।
ਏਹ ਹੈ ਸਤਿਸੰਗ ਦਾ ਅਸਲੀ ਲਾਭ ।
“ਨਾਨਕ ਤਿਨ ਵਿਟਹੁ ਵਾਰਿਆ ਮੇਰੀ ਜਿੰਦੜੀਏ । ਹਰਿ ਸੁਣੁ ਹਰਿ ਨਾਮੁ ਮਨੇਸਹਿ ਰਾਮ ।”
4 ਹੋ ! ਸੰਭਲ, ਸੰਭਾਲ, ਇਸ ਸਮੇਂ ਨੂੰ । ਕਰ ਸਫ਼ਲ ਉਡੰਦਾ ਜਾਂਵਦਾ । ਏਹ ਠੈਹਰਨ ਮੂਲ ਨਾ ਜਾਣਦਾ । ਲੰਘ ਗਿਆ ਨਾ ਮੁੜ ਕੇ ਆਂਵਦਾ
(ਭਾ: ਸ: ਭਾ: ਵੀਰ ਸਿੰਘ ਜੀ)
ਯਾਤ੍ਰਾ ਸਮੇਂ ਬਹੁਤ ਘਟ ਬੋਲੋ । ਅਮੁਲ ਸਮਾਂ ਫ਼ਜ਼ੂਲ ਗਲਾਂ ਗਪਾਂ ਵਿਚ ਬਰਬਾਦ ਨਾ ਕਰੋ ਜੀ । ਹਰਿਦੁਆਰ ਤੋਂ ਬਦਰੀ ਨਾਰਾਇਨ ਤਕ ਦੀ ਧਰਤੀ ਤਪੋ ਭੂਮੀ ਹੈ ਇਸ ਧਰਤੀ ਵਿਚ ਕੀਤੇ ਸ਼ੁਭ ਕਰਮਾਂ ਦਾ ਫਲ ਬਹੁਤ ਜ਼ਿਆਦਾ ਮਿਲਦਾ ਹੈ, ਤਾਂਤੇ ਖੂਬ ਸੇਵਾ, ਸਿਮਰਨ ਅਤੇ ਦਾਨ ਕਰੋ, ਇਕ ਦੂਜੇ ਨੂੰ ਸੁਖ ਪੁਚਾਓ, ਆਪ ਚੜ੍ਹਦੀ ਕਲਾ ਵਿਚ ਰਹੋ ਅਤੇ ਸਰਬਤ ਦਾ ਭਲਾ ਮਨਾਓ ਜੀ ॥
“ਮੈਂ ਗੁਣ ਗਲਾਂ ਕੇ ਸਿਰ ਭਾਰ ! ਗਲੀ ਗਲਾਂ ਸਿਰਜਣਹਾਰ” ਅਥਵਾ “ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ”
5 ਏਹ ਠੀਕ ਹੈ ਜੋ ਕਲਗੀਧਰ ਪਿਤਾ ਜੀ ਦੀਆਂ ਬਖ਼ਸ਼ਸ਼ਾਂ ਸਦਕੇ ਆਪ ਜੀ ਨੂੰ ਅਨੇਕਾਂ ਪ੍ਰਕਾਰ ਦੇ ਸੰਸਾਰਕ ਸੁਖ ਤੇ ਆਨੰਦ ਪ੍ਰਾਪਤ ਹਨ ਜੋ ਆਪ ਆਪਣੇ ਘਰਾਂ ਵਿਚ ਨਿਤਾ ਪ੍ਰਤ ਭੋਗ ਰਹੇ ਹੋ ਜੀ । ਯਾਤ੍ਰਾ ਸਮੇਂ ਉਨਾਂ ਨੂੰ ਭੁਲ ਜਾਓ ਜੀ । ਜਿਥੇ ਜੋ ਥਾਂ ਰੈਹਣ, ਬੈਹਣ ਲਈ ਮਿਲੇ, ਖਿੜੇ ਮੱਥੇ ਪ੍ਰਵਾਨ ਕਰ ਲੌ ਤੇ ਇਉਂ ਸ਼ਾਂਤ ਚਿਤ ਰਹਿੰਦੇ ਹੋਏ ਤੀਰਥ ਯਾਤ੍ਰਾ ਦਾ ਸੁਖ ਸਵਾਦ ਮਾਣੋ नी ।
ਸ਼ਾਂਤੀ ਵਿਚ ਕਾਰਿ ਕਮਾਉਣੀ । ਸਾ ਖ਼ਸਮ ਪਾਵੈ ਥਾਂਇ ॥
ਅਥਵਾ “ਭਲੀ ਸੁਹਾਵੀ ਛਾਪਰੀ, ਜਾ ਮਹਿ ਗੁਨ ਗਾਏ । ਕਿਤੀ ਹੀ ਕਾਮਿ ਨਾ ਧਉਲਹਰ ਜਿਤੁ ਹਰਿ ਬਿਸਰਾਏ”
6 ਯਾਦ ਰਖਣਾਂ ਜੋ ਗੰਦਗੀ ਕਈ ਇਕ ਭਯਾਨਕ ਬੀਮਾਰੀਆਂ ਦਾ ਕਾਰਨ ਹੁੰਦੀ ਹੈ, ਇਸ ਲਈ ਹਰ ਥਾਂ ਜਿਥੇ ਠੈਹਰੋ ਸਫ਼ਾਈ ਦਾ ਪੂਰਾ ੨ ਖ਼ਿਆਲ ਰਖੋ ਜੀ । ਤਪ ਅਸਥਾਨ ਵਿਖੇ ਖ਼ਾਸ ਖਿਆਲ ਰਖਣਾ ਜੋ ਜਿਨਾ ਸਮਾਂ ਮਿਲੇ ਪੂਰਨ ਪਵਿਤ੍ਰਤਾ ਅਤੇ ਸੁਚਤਾ ਸਹਿਤ ਠੈਹਰਨ ਦੀ ਬਖ਼ਸ਼ਸ਼ ਕਰਨੀ, ਨਹੀਂ ਤਾਂ ਚੇਤੇ ਰਖਣਾ :-
“ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ”
7
ਸ਼ੋ, ਸ਼ਾ, ਫੈਸ਼ਨ ਪਰਸਤੀ, ਕਿਸੇ ਨਸ਼ੀਲੀ ਚੀਜ਼ ਦੀ ਵਰਤੋਂ ਜਾਂ ਹਵਾ ਵਰਗੇ ਪਤਲੇ ਕਪੜੇ ਪਹਿਨਣ ਦੀ ਹਰ ਗਿਜ਼ ਗ਼ਲਤੀ ਨ ਕਰਨੀ, ਬਲਕੇ ਪੁਰਾਤਨ ਸਿੰਘਾਂ ਤੇ ਸਿੰਘਣੀਆਂ ਵਾਂਗ ਸਾਧਾਰਨ ਰਹਿ ਕੇ ਸੇਵਾ, ਸਿਮਰਨ ਅਤੇ ਸਤਿ ਸੰਗ ਦਾ ਲਾਭ ਉਠਾਉਣਾਂ ਜੀ ॥
10
“ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥”
8
“ਜਾਗਤ ਜੋਤਿ ਜਪੈ ਨਿਸ ਬਾਸੁਰ । ਏਕ ਬਿਨਾਂ ਮਨ ਨੈਕ ਨ ਆਨੈ ॥”
ਕਲਗੀਧਰ ਪਿਤਾ ਜੀ ਨੇ ਖਾਲਸੇ ਦਾ ਮੁਖ ਆਦਰਸ਼ ਈਸ਼ਵਰ ਭਜਨ ਰਖਿਆ ਹੈ, ਇਸ ਲਈ ਹੁਣ ਤੋਂ ਹੀ ਵਧ ਤੋਂ ਵਧ ਪਾਠ ਮੂਲ ਮੰਤ੍ਰ ਜਾਂ ਚੋਪਈ ਸਾਹਿਬ ਦੇ ਅਰੰਭ ਕਰ ਦਿਓ ਜੀ । ਸਚਖੰਡ ਦਰਬਾਰ ਸ੍ਰੀ ਹੇਮ ਕੁੰਟ ਸਾਹਿਬ ਪੁਜ ਕੇ ਇਹ ਸੁਚੀ ਤੇ ਅਮੁਲ ਭੇਟਾ ਕਲਗੀਧਰ ਪਿਤਾ ਜੀ ਦੇ ਅਗੇ ਰਖੋ ਅਤੇ ਇਉਂ ਸਤਿਗੁਰੂ ਪਿਤਾ ਜੀ ਦੀ ਪੂਰਨ ਪ੍ਰਸੰਨਤਾ ਪ੍ਰਾਪਤ ਕਰੋ ਜੀ ।
“ਅਬਿਨਾਸ਼ੀ ਖੇਮ ਚਾਹੇਂ ਜੇ ਨਾਨਕ ਸਦਾ ਸਿਮਰ ਨਾਰਾਇਨ ।”
9
ਤਪ ਅਸਥਾਨ ਸ੍ਰੀ ਹੇਮ ਕੁੰਟ ਸਾਹਿਬ ਦੀ ਅਲੋਕਿਕ ਅਤੇ ਰਸ- ਭਰਪੂਰ ਯਾਤਰਾ ਕਰਨ ਆਏ ਸਜਣਾਂ ਦਾ ਆਪਸ ਵਿਚ ਬੜਾ ਮਿਠਾ ਸਬੰਧ ਭੈਣ ਤੇ ਭਾਈ ਵਾਲਾ ਹੋ ਜਾਂਦਾ ਹੈ । ਤੁਸੀਂ ਹੁਣ ਸਭ ਵੀਰ ਤੇ ਭੈਣਾਂ ਹੋ ਅਤੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਵਾਂਗ ਕਲਗੀਧਰ ਪਿਤਾ ਜੀ ਦੀਆਂ ਬਚੀਆਂ ਤੇ ਬਚੇ ਹੋ । ਇਕ ਦੂਜੇ ਨੂੰ ਬੜੇ ਪਿਆਰ ਭਰੇ ਅਤੇ ਮਿਠੇ ਬਚਨਾਂ ਨਾਲ ਬੁਲਾਓ, ਅਤੇ ਕੌੜਾ ਬੋਲ ਬੋਲਕੇ ਕਿਸੇ ਦਾ ਹਿਰਦਾ ਨ ਦੁਖਾਓ ਜੀ :-
“ਜੇ ਤਉ ਪਿਰੀਆ ਦੀ ਸਿਕ ! ਹੀਆਓ ਨ ਠਾਹੇ ਕਹੀਂਦਾ” ਅਥਵਾ “ਬਲਿਹਾਰੀ ਤਿਨਾਂ ਗੁਰਸਿਖਾਂ ! ਗੁਰਮਤਿ ਬੋਲ ਬੋਲਦੇ ਮਿਠਾ’ 10
ਤੁਸੀਂ ਓਸ ਸ਼ਾਹਿ ਸ਼ਾਹਿਨਸ਼ਾਹ ਦੇ ਦਰਬਾਰ ਵਿਖੇ ਜਾ ਰਹੇ ਹੋ ਜੋ ਕਾਦਰੇ ਹਰ ਕਾਰ’ ਤੇ ‘ਬੇਕਸਾਂ ਦਾ ਯਾਰ’ ਹੈ, ਇਸ ਲਈ ਬੜੇ ਅਦਬ, ਸਤਿਕਾਰ ਤੇ ਭੈ ਵਿਚ ਰਹਿਕੇ ਵਾਹਿਗੁਰੂ, ਵਾਹਿਗੁਰੂ ਅਤੇ ਸ਼ੁਕਰ ਸ਼ੁਕਰ ਕਰਦੇ ਜਾਓ, ਫਿਰ ਓਸ ਸਰਬ ਸਮਰਥ ਪਿਤਾ ਜੀ ਦੀਆਂ ਗੁਪਤ ਫੌਜਾਂ ਆਪ ਜੀ ਦੀ ਹਰ ਥਾਂ ਅਗਵਾਈ ਤੇ ਰਖਵਾਲੀ ਕਰਨਗੀਆਂ ਤੇ ਜੇ ਉਹ ਚੋਜੀ ਪ੍ਰੀਤਮ ਤੁਹਾਡੀ ਨਿਮ੍ਰਤਾ, ਸੇਵਾ ਅਤੇ ਸਿਮਰਨ ਆਦਿ ਸ਼ੁਭ ਗੁਣਾਂ ਤੇ ਰੀਂਝ ਗਿਆ ਤੁਠ ਪਿਆ, ਪ੍ਰਸੰਨ ਹੋ ਗਿਆ ਤਾਂ ਤੁਹਾਡੀਆਂ ਝੋਲੀਆਂ ਮੂੰਹ ਮੰਗੀਆਂ ਮੁਰਾਦਾਂ ਦੇ ਨਾਲ ਭਰ ਨਦਰੀ ਨਦਰ ਨਿਹਾਲ ਕਰ ਦੇਵੇਗਾ ਜੀ ॥
“ਜੋ ਮਾਂਗਹਿ ਠਾਕਰ ਅਪਨੇ ਤੇ ਸੋਈ ਸੋਈ ਦੇਵੈ”
11
ਤਪੋ ਭੂਮੀ ਦੇ ਕੌਤਕ ਤੇ ਨਜ਼ਾਰੇ, ਲੋਕਪਾਲ ਤੀਰਥ ਦੇ ਦਰਸ਼ਨ ਇਸ਼ਨਾਨ, ਯਾਤਰਾ ਦਾ ਸੁਖ ਸਵਾਦ, ਅਤੇ ਸਤਿਸੰਗ ਦਾ ਆਨੰਦ, ਰਸ ਮਾਣਦੇ ਜਦੋਂ ਵਾਪਸ ਆਪਣੇ ਘਰਾਂ ਵਿਚ ਪੁਜੋ, ਤਾਂ ਇਹ ਸੁਖ ਸੋਹਿਲੇ ਸਭ ਨੂੰ ਸੁਣਾਓ, ਆਪਣਾ ਜੀਵਨ ਉਚਾ ਤੇ ਸੁਚਾ ਬਣਾਓ, ਅਤੇ ਸੇਵਾ ਸਿਮਰਨ ਕਰਦੇ ਇਹ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਜਾਓ ਜੀ ।
ਇਹ ਲੋਕ ਸੁਖੀਏ ਪਰਲੋਕ ਸੁਹੇਲੇ । ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ॥
“ਤੀਨੇ ਤਾਪ ਨਿਵਾਰਣਹਾਰਾ, ਦੁਖ ਹੰਤਾ, ਸੁਖ ਰਾਸਿ । ਤਾਂ ਕਉ ਵਿਘਨੁ ਨ ਕੋਊ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸਿ ॥”
1 ਯਾਤ੍ਰਾ ਅਰੰਭ ਕਰਨ ਤੋਂ ਪਹਿਲਾਂ ਗੁਰੂ ਦਰਬਾਰ ਵਿਚ ਪੁਜੋ, ਅਰਦਾਸੇ ਵਿਚ ਜ਼ਰੂਰ ਸ਼ਾਮਲ ਹੋਵੋ ਅਤੇ ਹੁਕਮਨਾਮਾ ਸ੍ਰਵਨ ਕਰ ਕੇ ਤਪ ਅਸਥਾਨ ਨੂੰ ਚਾਲੇ ਪਾਓ ਜੀ ।
2 ਨਰਿਨੇ ਪੇਟ ਯਾਤ੍ਰਾ ਨਹੀ ਕਰਨੀ ਜੀ । ਇਕ ਦੋ ਪ੍ਰਸ਼ਾਦੇ ਲੰਗਰ ਵਿਚੋਂ ਜਾਂ ਕੁਝ ਸ਼ੈ ਜੇ ਨਾਲ ਲਿਆਏ ਹੋ ਤਾਂ ਛਕ ਲੌ, ਥੋੜ੍ਹਾ ਜਲ ਰਸਤੇ ਲਈ ਨਾਲ ਲੈ ਲੌ, ਸੰਭ ਵਾਲੀ ਸੋਟੀ ਜ਼ਰੂਰ ਰਖਣੀ ਤੇ ਜਿਥੇ ਥਕੇਵਾਂ ਮਹਿਸੂਸ ਕਰੋ, ਸੋਟੀ ਦੇ ਆਸਰੇ ਥੋੜ੍ਹੀ ਦੇਰ ਦੰਮ ਲੈ ਲੌ ਜੀ ।
3 ਲਕੜੀ ਦੇ ਪੁਲ ਤੋਂ ਪਾਰ ਹੁੰਦੇ ਹੀ ‘ਵਾਹਿਗੁਰੂ’ ਗੁਰ ਮੰਤ੍ਰ, ਮੂਲ ਮੰਤ੍ਰ ਜਾਂ ਚੋਪਈ ਸਾਹਿਬ ਦੇ ਪਾਠ ਸ਼ੁਰੂ ਕਰ ਦੇਓ ਜੀ । ਜੇ ਧਿਆਨ ਬਾਣੀ ਨਾਲ ਜੋੜੋਗੇ ਤਾਂ ਬੜੇ ਸੌਖੇ ਸਫ਼ਰ ਪੂਰਾ ਕਰ ਲੌਗੇ ਅਤੇ ਤੁਹਾਨੂੰ ਥਕੇਵਾਂ ਉਕਾ ਮਹਿਸੂਸ ਨਹੀਂ ਹੋਵੇਗਾ ਜੀ ।
4 ਰਸਤੇ ਵਿਚ ਕਈ ਪ੍ਰਕਾਰ ਦੀਆਂ ਬੂਟੀਆਂ ਵੇਖਣ ਵਿਚ ਆਉਣਗੀਆਂ, ਜਿਨ੍ਹਾਂ ਨੂੰ ਭੁਲ ਕੇ ਵੀ ਹਥ ਨਹੀਂ ਲਾਉਣਾ ਜੀ । ਕਈ ਬੂਟੀਆਂ ਜ਼ਹਿਰੀਲੀਆਂ ਅਤੇ ਸੇਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ।
5 ਤਪ ਅਸਥਾਨ ਸ੍ਰੀ ਹੇਮ ਕੁੰਟ ਸਾਹਿਬ ਵਿਖੇ ਪੁਜ ਕੇ ਸਪਤ ਸਿੰਗ ਦੇ ਦਰਸ਼ਨ ਕਰਦੇ ਹੀ ਦੋ ਹਥ ਜੋੜ ਓਸ ਮਹਾਨ ਤਪੀਸ਼ਵਰ ਕਲਗੀਧਰ ਪਿਤਾ ਜੀ ਦਾ ਧਿਆਨ ਧਰਦੇ ਹੋਏ ਸੀਸ ਨਿਵਾਓ ਅਤੇ ਸ਼ੁਕਰ, ਸ਼ੁਕਰ, ਕਰਦੇ ਪੰਜ ਦਸ ਮਿੰਟਾਂ ਦੇ ਅੰਦਰ ਅੰਮ੍ਰਿਤ ਸਰੋਵਰ ਵਿਚ ਜਾ ਟੁਬੇ ਲਗਾਓ । ਦੇਰੀ ਹਰਗਿਜ਼ ਨਹੀ ਕਰਨੀ ਜੀ ਇਸ਼ਨਾਨ ਕਰਦੇ ਹੀ ਤੁਹਾਡਾ ਥਕੇਵਾਂ ਦੂਰ ਹੋ ਜਾਏਗਾ, ਸਰੀਰ ਹੌਲਾ ਫੁਲ ਹੋ ਜਾਏਗਾ, ਹੁਣ ਚੌਕੜਾ ਮਾਰ ਕੇ ਬੈਠ ਜਾਓ, ਅੱਖਾਂ ਮੀਟ ਲੌ ਅਤੇ ਥੋੜ੍ਹਾ ਸਮਾਂ ਨਾਮ ਸਿਮਰਨ ਰਸਨਾ ਜਾਂ ਧਿਆਨ ਨਾਲ ਜ਼ਰੂਰ ਕਰੋ ਜੀ ।
ਦਾਸ
ਲੇਖਕ
ਸਪੱਤ ਸਿੰਗ, ਲੋਕਪਾਲ ਤੀਰਥ ਦੀ ਸੋਭਾ ਤੇ ਉਪਮਾ
੧੫੨੧੦ ਫੁਟ ਦੀ ਉਚਿਆਈ ( Height ) ਤੇ ਸ੍ਰੀ ਹੇਮ ਕੁੰਟ- ਲੋਕ ਪਾਲ ਤੀਰਥ ਇਕ ਅਲੋਕਿਕ ਅਸਥਾਨ ਹੈ । ਇਸਦੀ ਉਚੱਤਾ, ਸੁਚੱਤਾ, ਪਵਿਤ੍ਰਤਾ ਅਤੇ ਸੁੰਦਰਤਾ ਕਹਿਣ ਕਥਨ ਤੋਂ ਬਾਹਰ ਹੈ :
“ਕਹਬੇ ਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ”
ਸਾਹਮਣੇ ਸਪੱਤ ਸਿੰਗ (ਸਤ ਚੋਟੀਆਂ) ਸੁਭਾਏਮਾਨ ਹਨ । ਇਸ ਪ੍ਰਬਤ ਨੂੰ ਸਪੱਤ ਸਿੰਗ ਵੀ ਕਹਿੰਦੇ ਹਨ, ਜਿਸ ਦੀ ਉਚਿਆਈ ੧੭੬੭੨ ਫੁਟ ਹੈ । ਇਹ ਸੁਮੇਰ ਪ੍ਰਬਤ ਦਾ ਇਕ ਹਿਸਾ ਹੈ । ਸੁਮੇਰ ਦੇ ਲਖਣ ਪੁਰਾਣਾਂ ਵਿਚ ਇਉਂ ਲਿਖੇ ਹਨ : ਕਿ ਸੁਮੇਰ ਨਾਮ ਸੇਰਸ਼ਟ ਮੇਰ ਦਾ ਹੈ । ਇਸ ਜੇਡਾ ਉਚਾ, ਸੁਚਾ, ਲੰਬਾ, ਚੌੜਾ, ਪਵਿਤ੍ਰ, ਸਰੇਸ਼ਟ ਰਤਨਾਂ ਤੇ ਸੁਇਨੇ ਦੀ ਖਾਣ ਹੋਰ ਕੋਈ ਨਹੀਂ। ਦਰਮਿਆਨ ਵਿਚ ਇਕ ਅੰਮ੍ਰਿਤ ਸਰੋਵਰ ਠਾਠਾਂ ਮਾਰ ਰਿਹਾ ਹੈ । ਚਹੁੰ ਪਾਸਿਆਂ ਤੋਂ ਕਈ ਪ੍ਰਕਾਰ ਦੇ ਫੁਲ ਅਤੇ ਬੂਟੀਆਂ, ਆਪਣੀ ੨ ਸੁਗੰਧੀ ਭੇਟਾ ਕਰ ਰਹੀਆਂ ਹਨ । ਇਹ ਮਹਾਨ ਉਚ ਤੀਰਥ ਲੋਕ ਪਾਲ, ਸਤਿਜੁਗ ਤੋਂ ਚਲਿਆ ਆ ਰਿਹਾ ਹੈ, ਜਿਹਾ ਕੇ ਸਕੰਧ ਪੁਰਾਨ ਦੇ ਅੰਦਰ ਲਿਖਿਆ ਹੈ :
ਤਤੱਸਤੂ ਪਰਮੱਮ ਤੀਰਥਮ ਲੋਕਪਾਲਾ ਭੀਵੰਦੀਤਮੁ ॥ ਯਤ੍ਰ ਸੰਸਥਾਪਯਾਮਾਸ ਲੇਕਪਾਲਾਨੁ ਹਰੀ : ਸਵੈਯਮੁ ॥
(ਸਕੰਧ ਪੁਰਾਨ ਧਯਾਯ ੮ ਸਲੋਕ ੨੦)
ਭਾਵ : ਸਰਥ ਤੀਰਥੋਂ ਮੈ ਸੇ ਪਰਮ ਤੀਰਥ ਲੋਕਪਾਲ ਕੀ ਸਥਾਪਨਾ ਹਰੀ ਪਰਮੇਸ਼ਵਰ ਨੇ ਆਪ ਕੀਤੀ, ਉਹ ਇਉਂ ਕੇ ਅਕਾਲ ਪੁਰਖ ਆਪ ਮਹਾਂ ਕਾਲ ਦਾ ਰੂਪ ਧਾਰਨ ਕਰਕੇ ਅਤੇ ਸਵਾਸ ਬੀਰਜ, ਮਹਾਨ ਬਲੀ ਦੈਂਤ ਨੂੰ ਮਾਰ ਕੇ ਇਸ ਪ੍ਰਬਤ ਹੇਮ ਕਿਮ ਪੁਰਖ ਅਤੇ ਭਾਰਤ ਖੰਡ ਦੀ ਸੀਮਾਂ ਹੈ ਵਿਚ ਵਿਚਾਰਿਆ ਜੋ ਮੈ ਨੇ ਮਹਾਕਾਲ ਦਾ ਕੁੰਟ ਦੀ ਚੋਟੀ ਪਰ ਜਿਥੇ ਆ ਗਏ ਆਪ ਨੇ ਮਨ ਅਲੋਕਿਕ ਸਰੀਰ ਧਾਰਨ ਕੀਤਾ ਹੈ ਇਸ ਲਈ ਕੋਈ ਇਹੋ ਜਿਹਾ ਅਦਭੁਤ ਤੀਰਥ ਰਚਾਂ ਜਿਸ ਕਰਕੇ ਇਕ ਤਾਂ ਇਸ ਜਨਮ ਦੀ ਯਾਦਗਾਰ ਹੋਵੇ ਅਤੇ ਦੂਜੇ ਸਰਿਸ਼ਟੀ ਦੇ ਜੀਵਾਂ ਦਾ ਉਧਾਰ ਹੋਵੇ । ਆਪ ਦਾ ਸਰੀਰ ਬਜਰ ਦਾ ਸੀ । ਇਸ ਪ੍ਰਬਤ ਨੂੰ ਬਾਜੂ ਦੀ ਖੂਹਣੀ ਮਾਰ, ਜਿਵੇਂ ਖ਼ਰਬੂਜ਼ੇ ਦੀਆਂ ਫਾੜੀਆਂ ਕੀਤੀਆਂ ਜਾਂਦੀਆਂ ਹਨ, ਸਤ ਹਿਸੇ ਸੱਪਤ ਸਿੰਗ ਬਣਾ ਦਿਤੇ, ਫਿਰ ਦੁਸ਼ਟ ਦਮਨ ਰੂਪ ਵਿਚ ਰਕਤ ਬੀਜ ਦੈਂਤ ਨੂੰ ਮਾਰ ਇਸ ਅਸਥਾਨ ਤੇ ਆ ਪੁੱਜੇ ਅਤੇ ਤਪੱਸਯਾ ਆਰੰਭ ਕਰ ਦਿਤੀ ।
ਇਸ ਪਵਿਤ੍ਰ ਅਸਥਾਨ ਦੀ ਮਹੱਤਤਾ ਨ ਕੇਵਲ ਸਿਖ ਦੁਨੀਆਂ ਦੇ ਅੰਦਰ ਹੈ, ਬਲਕੇ ਹਿੰਦੂ ਕੌਮ ਵੀ ਬਾਕੀ ਸਭ ਤੀਰਥਾਂ ਨਾਲੋਂ ਇਸ ਨੂੰ ਉਚ ਦਰਜਾ ਦੇਂਦੀ ਹੈ । ੧੯੬੮ ਵਿਚ ਇਕ ਸਹਿਜਧਾਰੀ ਦੰਪਤੀ ਸ਼ਰਧਾ ਸਹਿਤ ਇਸ ਪਵਿਤਰ ਤੀਰਥ ਦਾ ਦਰਸ਼ਨ ਇਸ਼ਨਾਨ ਕਰਨ ਆਏ । ਉਨਾਂ ਦਾ ਹਿਰਦਾ ਇਸ ਅਸਥਾਨ ਲਈ ਸਿਦਕ ਭਰਪੂਰ ਸੀ । ਜਦੋਂ ਲੇਖਕ ਨੇ ਬੜੀ ਪ੍ਰਸੰਨਤਾ ਸਹਿਤ ਸੇਵਾ ਕਰਦੇ ਹੋਏ ਪੁਛਿਆ ਤਾਂ ਉਨਾਂ ਨੇ ਦਸਿਆ ਜੋ ਗੋਰਖਪੁਰ (ਯੂ: ਪੀ:) ਤੋਂ ਇਕ ਰਸਾਲਾ ਨਿਕਲਦਾ ਹੈ ਜਿਸ ਦਾ ਨਾਮ ਹੈ ‘ਕਲਿਆਨ’। ਇਹ ਅੰਗਰੇਜ਼ੀ ਤੇ ਹਿੰਦੀ ਵਿਚ ਛਪਦਾ ਹੈ । ਨਿਰੋਲ ਧਾਰਮਿਕ ਰਸਾਲਾ ਤੇ ਪੜ੍ਹਨ ਯੋਗ ਹੈ। ਇਸ ਦੇ ਐਡੀਟਰ ਨੇ ਇਕ ‘ਤੀਰਥ ਅੰਕ’ ਕਢਿਆ, ਜਿਸ ਵਿਚ ਉਸਨੇ ਬਦਰੀ ਨਾਥ ਤੋਂ ਸ਼ੁਰੂ ਕਰਕੇ ਕਿਦਾਰ ਨਾਥ, ਗੰਗੋਤਰੀ, ਜਮਨੋਤਰੀ, ਹਰਿਦੁਆਰ, ਤ੍ਰਿਬੇਣੀ, ਗਯਾ, ਕਾਂਸ਼ੀ ਤੋਂ ਜਗਨ ਨਾਥ ਪੁਰੀ ਤਕ ਸਭ ਤੀਰਥਾਂ ਦੀ ਬੜੀ ਉਪਮਾ ਕੀਤੀ ਤੇ ਮਹੱਤਤਾ ਦੱਸੀ । ਆਖ਼ਿਰ ਵਿਚ ਲੋਕਪਾਲ ਤੀਰਥ, ਸ੍ਰੀ ਹੇਮ ਕੁੰਟ ਸਾਹਿਬ ਬਾਰੇ ਲਿਖਦਾ ਹੈ “ਔਰ ਤੀਰਥ ਬਾਰ ਬਾਰ ਸ੍ਰੀ ਹੇਮ ਕੁੰਟ ਸਾਹਿਬ ਏਕ ਬਾਰ” ਜਿਸਦਾ ਭਾਵ ਹੈ : ਕਿ ਹੋਰ ਤੀਰਥਾਂ ਤੇ ਤੁਸੀਂ ਕਈ ਵੇਰੀ ਪੂਜਾ, ਦਾਨ ਤੇ ਇਸ਼ਨਾਨ ਕਰੋ, ਸ਼ੁਭ ਹੈ, ਪਰ ਇਕ ਵੇਰੀ ਜੋ ਸ਼ਰਧਾ, ਪ੍ਰੇਮ ਅਤੇ ਨਿੰਮ੍ਰਤਾ ਪੂਰਬਕ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਇਸ਼ਨਾਨ ਕਰੇਗਾ ਅਤੇ ਨਾਮ ਸਿਮਰਨ ਦਵਾਰਾ ਸੁਰਤ ਨੂੰ ‘ਸ਼ਬਦ’ ਵਿਚ ਲੀਨ ਕਰੇਗਾ ਉਸਦੀ ਦਵੈਤਾ ਮਿਟ ਜਾਏਗੀ, ਚੁਰਾਸੀ ਕਟੀ ਜਾਏਗੀ, ਅਤੇ ਉਹ ਵਡਭਾਗੀ ਜੀਉੜਾ ਮੁਕਤ ਹੋ ਜਾਏਗਾ । ਅਠਾਰਾਂ ਪੁਰਾਨਾਂ ਵਿਚੋਂ ਵਾਮਨ ਪੁਰਾਨ, ਸਕੰਧ ਪੁਰਾਨ, ਨਾਰਦ ਪੁਰਾਨ, ਅਤੇ ਬ੍ਰਹਮੰਡ ਪੁਰਾਨ, ਚਾਰ ਪੁਰਾਨਾਂ ਦੇ ਅੰਦਰ ਇਸ ਅਸਥਾਨ ਦੀ ਪਵਿਤ੍ਰਤਾ ਬਾਰੇ ਬਹੁਤ ਕੁਛ ਲਿਖਿਆ ਹੈ ।
ਸਕੰਧ ਪੁਰਾਨ ਦੇ ਅੰਦਰ ਲਿਖਿਆ ਹੈ “ਨਰਪਰਬਤ ਪਰ ਸਮੇਰੂ ਕੇ ਸਮੀਪ ਯੇਹ ਪਰਬੱਤ ਹੈ । ਹੇਮਕੁੰਟ ਲੋਕ ਪਾਲ ਸਰੋਵਰ, ਅਤਯੰਤ ਸਵੱਛ ਹੈ ਇਸ ਲੋਕਪਾਲ ਸਰੋਵਰ ਕਾ ਨਾਮ “ਦੰਡ ਪੁਸ਼ ਕਰਨੀ” ਭੀ ਹੈ । ਸਭ ਤੀਰਥੋਂ ਮੈਂ ਸਰਬ ਸ੍ਰੇਸ਼ਟ ਦੰਡ ਪੁਸ਼ ਕਰਨੀ, ਲੋਕਪਾਲ ਹੈ । ਯਹਾਂ ਇਸ਼ਨਾਨ ਕਰਨੇ ਸੇ ਸਭ ਤੀਰਥੋਂ ਮੈਂ ਇਸ਼ਨਾਨ ਕਰਨੇ ਕਾ ਫਲ ਹੋਤਾ ਹੈ । ਲੋਕ ਪਾਲ ਸੇ ਕਾਕਭਸੁੰਡੀ’ ਸੀਖਰ ਦੀਖਤਾ ਹੈ । ਮਾਰਗ ਅਤੀ ਕਠਨ ਹੈ। ਲੋਕ ਪਾਲ ਕੀ ਦੂਸਰੀ ਓਰ ਨਰਪਰਬਤ ਪਰ ਹੀ ਸਮੇਰੂ ਹੈ । ਪੰਡੂ ਰਾਜਾ ਇਸੀ ਪ੍ਰਬਤ ਸਪੱਤ ਸਿੰਗ ਕੇ ਸਮੀਪ ਜੋ ਪਰਮ ਪਵਿਤ੍ਰ ਔਰ ਅਤਯੰਤ ਰਮਣੀਕ ਹੈ, ਅਪਣੀ ਦੋਨੋਂ ਰਾਨੀਆਂ ਕੇ ਸਾਥ ਤਪਸੱਯਾ ਕਰਤੇ ਥੇ । ਯਹੀਂ ਪਰ ਹੀ ਪਾਂਡਵੋਂ ਕਾ ਜਨਮ ਹੂਆ ਥਾ (ਕਲਿਆਨ ਤੀਰਥ ਅੰਕ ੧੯੫੭, ਪੰਨਾ ੫੮)
ਸਕੰਧ ਪੁਰਾਨ ਦੇ ੯੫ ਧਯਾਯ ਵਿਚ ਲਿਖਿਆ ਹੈ “ਕਿ ਸ੍ਰੀ ਹੇਮ ਕੰਟ ਲੋਕ ਪਾਲ ਸਰੋਵਰ ਕੇ ਅੰਮ੍ਰਿਤ ਕੋ ਜਲ ਜਾਂ ਪਾਣੀ ਕਹਿਨਾ ਪਾਪ ਹੈ । ਕੇਵਲ ਅੰਮ੍ਰਿਤ ਸ਼ਬਦ ਹੀ ਵਰਤਨਾ ਚਾਹੀਏ ।” ਇਸ ਅੰਮ੍ਰਿਤ ਸਰੋਵਰ ਦੀ ਸਵੱਛਤਾ ਦੀ ਸੇਵਾ ਕਿਨਾਰੇ ਤੇ ਰਹਿਣ ਵਾਲੇ ਪੰਛੀ ਕਰਦੇ ਹਨ ।
ਲੇਖਕ ਦਾ ਅੱਖੀਂ ਵੇਖਿਆ ਦਰਿਸ਼ਯ-੧੯੬੬ ਵਿਚ ਮੈਨੂੰ ਇਸ ਪਵਿਤਰ ਸਰੋਵਰ ਦੀ ਪਰਕਰਮਾਂ ਕਰਨ ਦੀ ਖਾਹਸ਼ ਹੋਈ । ਇਕਲਾ ਹੀ ਮੰਦਰ ਵਾਲੇ ਪਾਸਿਓਂ ਟੁਰ ਪਿਆ । ਬੜੇ ਧਿਆਨ ਨਾਲ ਵੇਖਦਾ, ਥੋੜ੍ਹੇ ਕਦਮ ਚਲ ਓਸ ਕਾਦਰ ਦੀ ਕੁਦਰਤ ਤੋਂ ਬਲਿਹਾਰ ਹੋਂਦਾ ਬੈਠ ਜਾਂਦਾ ਅਤੇ ਕੁਝ ਸਮਾਂ ਨਾਮ ਸਿਮਰਨ ਵਿਚ ਜੁੜ ਜਾਂਦਾ । ਅਚਨਚੇਤ ਮਨ ਵਿਚ ਖਿਆਲ ਆਇਆ ਜੋ ਚਾਰੋਂ ਪਾਸੇ ਬੂਟੀਆਂ ਹਨ, ਝਖੜ ਆਉਂਦੇ ਹੀ ਰਹਿੰਦੇ ਹਨ, ਜ਼ਰੂਰ ਏਹ ਸਰੋਵਰ ਵਿਚ ਡਿਗਦੀਆਂ ਹੋਣਗੀਆਂ, ਪਰ ਸਰੋਵਰ ਦੇ ਅੰਦਰ ਤਿਨਕਾ ਤਕ ਨਹੀਂ ਏਹ ਕੀ ਕਾਰਨ ਹੈ ? ਏਹ ਸਵਾਲ ਕੌਣ ਹਲ ਕਰੇ ਤੇ ਸੰਸਾ ਦੂਰ ਕਰੇ । ਵਾਹ ! ਕੁਰਬਾਨ ਜਾਈਏ ਤੇਰੀ ਅੰਤਰਯਾਮਤਾ ਤੇ ਸਮਰੱਥਤਾ ਤੋਂ ਵੇਖਦੇ ਵੇਖਦੇ ਇਕ ਬੂਟੀ ਦੀ ਟਾਹਣੀ ਉਡਦੀ ਉਡਦੀ ਸਰੋਵਰ ਵਿਚ ਆ ਡਿਗੀ । ਇਕ ਛੋਟਾ, ਬੜਾ ਸੁੰਦਰ ਜਿਹਾ ਪੰਛੀ, ਜਿਸਦਾ ਆਕਾਰ ਚਿੜੀ ਜਿਨ੍ਹਾਂ ਸੀ, ਕਿਨਾਰੇ ਤੋਂ ਨਿਕਲਿਆ ਇਕ ਡੁਬਕੀ ਮਾਰ, ਟਾਹਣੀ ਨੂੰ ਚੁੰਜ ਵਿਚ ਫੜ ਦੂਰ ਸਿਟ ਆਇਆ । ਏਹ ਵੇਖ ਦੋਵੇਂ ਹੱਥ ਜੁੜ ਗਏ, ਅਖਾਂ ਪ੍ਰੇਮ ਦੇ ਹੰਝੂਆਂ ਨਾਲ ਭਰ ਗਈਆਂ ਅਤੇ ਕਈ ਵੇਰੀ ਧੰਨ ਪਿਤਾ ਸਤਿਗੁਰੂ, ਧੰਨ ਪਿਤਾ ਸਤਿਗੁਰੂ” ਕਹਿੰਦਿਆ ਮਥਾ ਟੇਕਿਆ।
ਫਿਰ ਸਕੰਧ ਪੁਰਾਨ ਵਿਚ ਲਿਖਿਆ ਹੈ ਜੋ ਅਗਰ ਕਿਸੀ ਕੋ ਅਸਾਧ ਰੋਗ ਹੋ ਜਾਏ, ਔਰ ਵਹੁ ਕਿਸੀ ਤਰੀਕੇ ਸੇ ਠੀਕ ਨਾ ਹੋ ਸਕੇ ਤੋ ਰੋਗੀ ਅਸਾੜ ਕੀ ਸੰਕਰਾਂਤ (ਜੋ ਕੇ ੧੫ ਜੂਨ ਦੇ ਲਗ ਪਗ ਆਉਂਦੀ ਹੈ) ਸੂਰਜ ਚੜਨ ਸੇ ਪਹਿਲੇ ਅੰਮ੍ਰਿਤ ਸਰੋਵਰ ਮੈਂ ਇਸ਼ਨਾਨ ਕਰੇ, ਰੋਗ ਦੂਰ ਹੋ ਜਾਏਗਾ ।
੧੯੬੭ ਵਿਚ ਜਦੋਂ ਕਿ ਦਾਸ (ਲਿਖਾਰੀ) ਬਤੋਰ ਟਰਸਟ ਮੈਨੇਜਰ ਸੇਵਾ ਕਰ ਰਿਹਾ ਸੀ ਤਾਂ ਤਪ ਅਸਥਾਨ ਦੀ ਸੇਵਾ ਸੰਭਾਲ ਲਈ ਇਕ ਗ੍ਰੰਥੀ ਸੰਤ ਬਲਵੰਤ ਸਿੰਘ ਜੀ ਨੂੰ ਭੇਜਿਆ ।
ਏਹ ਭਜਨ ਬੰਦਗੀ ਕਰਨ ਵਾਲੇ, ਅਤੇ ਸਤਾਰ ਦੇ ਨਾਲ ਕੀਰਤਨ ਵੀ ਬੜਾ ਸੁੰਦਰ ਕਰਦੇ ਸਨ । ਕਈ ਕਈ ਰਾਤਾਂ ਗੁਰਦੁਵਾਰੇ ਦੇ ਵਿਰਾਂਡੇ ਵਿਚ ਬੈਠ ਕੇ ਨਾਮ ਸਿਮਰਨ ਕਰਦੇ ਰਹਿੰਦੇ ਸਨ । ਜਦੋਂ ਮੈਂ ਉਪਰ ਪਟ ਬੰਦ ਕਰਨ ਲਈ ਗਿਆ ਤਾਂ ਇਨ੍ਹਾਂ ਦਸਿਆ ਜੋ ਇਕ ਦਿਨ ਜਦੋਂ ਕਿ ਮੈਂ ਰਾਤ ਸਮੇਂ ਵਿਰਾਂਡੇ ਵਿਚ ਬੈਠਾ ਭਜਨ ਕਰ ਰਿਹਾ ਸੀ, ਅਚਨਚੇਤ ਇਕ ਅਵਾਜ਼ ਜਿਹੀ ਆਈ । ਮੇਰੀ ਅੱਖ ਖੁਲ੍ਹ ਗਈ । ਸਮਾਂ ਦੋ ਢਾਈ ਵਜੇ ਦਾ ਸੀ । ਮੈਂ ਕੀ ਵੇਖਦਾ ਹਾਂ ਜੋ ਪਹਾੜ ਤੇ ਸਰੋਵਰ ਰੌਸ਼ਨੀ ਨਾਲ ਜਗਮਗਾ ਰਹੇ ਹਨ । ਇਉਂ ਮਲੂਮ ਹੋਇਆ ਜਿਵੇਂ ਦਿਨ ਦੇ ੧੨ ਵਜੇ ਦਾ ਵਕਤ ਹੈ ਅਤੇ ਸੂਰਜ ਦੇਵਤਾ ਪੂਰੇ ਜੋਬਨ ਵਿਚ ਹੈ । ਸੰਖ, ਮਿਰਦੰਗ, ਘੰਟੇ ਦੀ ਅਵਾਜ਼ ਸੁਣਾਈ ਦੇਂਦੀ ਸੀ ਅਤੇ ਏਹ ਵੀ ਮਾਲੂਮ ਹੁੰਦਾ ਸੀ ਜੋ ਕੁਝ ਲੋਕੀਂ ਸਰੋਵਰ ਵਿਚ ਇਸ਼ਨਾਨ ਕਰ ਰਹੇ ਹਨ ਪਰ ਦਿਖਾਈ ਕੋਈ ਨਹੀਂ ਦਿੰਦਾ ਸੀ । ਜਦੋਂ ਓਥੋਂ ਦੇ ਵਸਨੀਕਾਂ ਨਾਲ ਗਲ ਬਾਤ ਕੀਤੀ ਤਾਂ ਉਨ੍ਹਾਂ ਦਸਿਆ ਜੋ ਸ਼ਿਕਾਰ ਖੇਡਣ ਜਾਉਂਦੇ ਕਦੀ ਕਦੀ ਜਦ ਉਪਰ ਰੁਕ ਜਾਂਦੇ ਸੀ, ਤਾਂ ਇਕ ਦੋ ਵੇਰੀ ਦੋ ਤਿਨ ਆਦਮੀਆਂ ਨੇ ਏਹ ਨਜ਼ਾਰਾ ਵੇਖਿਆ ਤੇ ਉਨ੍ਹਾਂ ਨੇ ਪਿੰਡ ਵਿਚ ਆਕੇ ਦਸਿਆ ਸੀ । ਇਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਜੋ ਸੁਮੇਰ ਪ੍ਰਬਤ ਦੇ ਸਿਧ ਅਤੇ ਸਵਰਗ ਪੁਰੀ ਦੇ ਦੇਵਤੇ ਕਦੀ ਕਦੀ ਜ਼ਰੂਰ ਇਸ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ ਲਈ ਆਉਂਦੇ ਹਨ ।
ਸਕੰਧ ਪੁਰਾਨ ਵਿਚ ਲਿਖਿਆ ਹੈ ਜੋ “ਯਹਾਂ” ਪਰ ਇਸ਼ਨਾਨ, ਧਯਾਨ ਔਰ ਪ੍ਰਾਰਥਨਾ ਕਰਨੇ ਸੇ ਸਭ ਦੇਹ ਕੇ ਰੋਗ ਦੂਰ ਹੋ ਜਾਤੇ ਹੈਂ, ਰਾਜਾ ਕੀ ਵਿਜੇ, ਕੰਨਯਾ ਹਛੇ ਵਰ ਕੀ ਪ੍ਰਾਪਤੀ, ਸੰਤਾਨ ਕੀ ਪ੍ਰਾਪਤੀ ਨਿਰਧਨ ਧੰਨਵਾਨ, ਦੁਖ ਦਰਿਦ੍ਰ ਦੂਰ ਹੋ ਜਾਤੇ ਹੈ ਔਰ ਸਰਬ ਕਾਮਨਾ ਪੂਰਨ ਹੋ ਜਾਤੀ ਹੈ ।
ਬ੍ਰਹਮੰਡ ਪੁਰਾਨ ਵਿਚ ਲਿਖਿਆ ਹੈ ਜੋ ਮਿਰਗੀ ਅਤੇ ਪਾਗਲਪਨ ਦੇ ਰੋਗੀ, ਸਰਪ ਗੰਧਾ ਬੂਟੀ ਨੂੰ ਜੋ ਇਸ ਪਹਾੜ ਤੇ ਮਿਲ ਜਾਂਦੀ ਹੈ, ਇਸ ਸਰੋਵਰ ਦੇ ਅੰਮ੍ਰਿਤ ਵਿਚ ਪਾ ਕੇ ਪੀਣ ਤਾਂ ਉਨ੍ਹਾਂ ਦੇ ਏਹ ਦੋਵੇਂ ਰੋਗ ਦੂਰ ਹੋ ਜਾਣਗੇ ।
ਲੋਕ ਪਾਲ ਤੀਰਥ ਦੀ ਮਹਿਮਾ ਅਪਰ ਅਪਾਰ ਹੈ । ਜਗਤ ਗੁਰੂ ਸਤਿਗੁਰੂ ਨਾਨਕ ਦੇਵ ਜੀ ਤੀਜੀ ਉਦਾਸੀ ਸਮੇਂ ਸੰਸਾਰ ਦਾ ਚਕਰ ਲਾਉਂਦੇ ਅਤੇ ਕਲਜੁਗੀ ਜੀਆਂ ਦਾ ਉਧਾਰ ਕਰਦੇ, ਜੇਠ ਸੰਮਤ ੧੯੭੪ ਬਿਕਰਮੀ ਨੂੰ ਗੰਧਮਾਦਨ ਪਰਬਤ ਉਤੇ ਬਦਰੀ ਨਾਥ ਤੀਰਥ ਵਿਖੇ ਜਾ ਪੁਜੇ । ਓਥੋਂ ਦਾ ਮਹੰਤ ਸ਼ੰਕਰਾਚਾਰਯ ਦੀ ਕੁਲ ਵਿਚੋਂ ਦੁਰਾੜ ਦੇਸ ਦਾ ਬ੍ਰਹਮਣ ਰਾਵਲ ਸੰਗਿਆ ਵਾਲਾ ਅਤੇ ਹੋਰ ਹੋਰ ਪਾਂਡੇ ਬਾਬੇ ਜੀ ਪਾਸ ਆਏ ਤੇ ਕਹਿਣ ਲਗੇ, ਏਹ ਨਾਰਾਇਨ ਦੀ ਮੂਰਤੀ ਸਤਿਜੁਗ ਦੀ ਹੈ । ਜੈਨ ਮਤ ਦੇ ਲੋਗਾਂ ਨੇ ਬੇਅਦਬੀ ਬਹੁਤ ਕੀਤੀ, ਮੂਰਤੀ ਗੰਗਾ ਵਿਚ ਸਿਟ ਦਿਤੀ, ਮੰਦਰ ਢਾਹ ਸਿਟਿਆ। ਏਹ ਮੰਦਰ ਫੇਰ ਬਣਿਆ ਹੈ ਅਤੇ ਸ਼ੰਕਰਾਚਾਰਯ ਨੇ ਮੂਰਤੀ ਸਥਾਪਨ ਕੀਤੀ ਹੈ । ਬਦਰੀ ਨਾਥ ਤੋਂ ਚਲ ਬਸੂਧਾਰਾ ਨੂੰ ਹੁੰਦੇ ਹੋਏ, ਜਿਥੇ ਪਾਂਡਵਾਂ ਦੇ ਸਰੀਰ ਡਿਗੇ ਸੀ ਉਹ ਥਾਂ ਭਾਈ ਬਾਲੇ, ਮਰਦਾਨੇ ਨੂੰ ਵਿਖਾ ਕੇ ਹਿਮਾਲੇ ਵਿਚ ਦੀ ਲੰਘ ਕੇ, ਹੇਮ ਕੁੰਟ, ਸਪਤ ਸਿੰਗ ਪਰਬਤ ਵਿਚ ਲੋਕ ਪਾਲ ਤੀਰਥ ਕਿਨਾਰੇ ਜਾ ਬਿਰਾਜੇ । ਏਸੇ ਪਰਬਤ ਉਤੇ ਵਡੇ ਵਡੇ ਰਿਖੀ ਮੁਨੀ ਅਤੇ ਰਾਜੇ ਭਾਰਤ ਵਰਖ ਦੇ, ਰਾਜ ਤਯਾਗ ਤਯਾਗ ਤਪੱਸਯਾ ਕਰਦੇ ਰਹੇ ਹਨ । ਜਦ ਓਥੇ ਲੋਕਪਾਲ ਤੀਰਥ ਪਰ ਗੁਰੂ ਜੀ ਦਾ ਆਗਮਨ ਸੁਣਿਆ ਤਾਂ ਸਰਬਤ ਰਿਖੀ ਮੁਨੀ ਗੁਰੂ ਸਾਹਿਬ ਦੇ ਚੁਫੇਰੇ ਆ ਬੈਠੇ ਤਾਂ ਗੁਰੂ ਜੀ ਨੇ ਸ਼ਬਦ ਉਚਾਰਿਆ—ਰਾਗ ਬਸੰਤ ਮ: ੧ “ਮੇਰੀ ਸਖੀ ਸਹੇਲੀ ਸੁਨਹੁ ਭਾਇ ॥
ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥” ਇਸ ਪ੍ਰਕਾਰ ਦੇ ਬਹੁਤ ਸਾਰੇ ਸ਼ਬਦ ਜਦ ਰਿਖੀਆਂ ਨੇ ਸੁਣੇ ਤਾਂ ਨਿਸਚੇ ਜਾਣ ਲਿਆ ਕਿ ਇਹ ਠੀਕ ਸਤਿਗੁਰੂ ਅਵਤਾਰ, ਸੰਸਾਰ ਦੇ ਉਧਾਰ ਵਾਸਤੇ ਪ੍ਰਗਟ ਹੋਏ ਹਨ । ਕਲਜੁਗ ਵਿਚ ਸਤਿਗੁਰਾਂ ਦੀ ਸ਼ਰਨ ਲੀਤੇ ਬਿਨਾ ਜੀਵ ਦੀ ਕਲਿਆਣ ਨ ਹੁੰਦੀ ਜਾਣ ਸਭ ਨੇ ਅਸ਼ੱਟਾਖਰ ਮੰਤ੍ਰ ਪ੍ਰੇਮਾ ਭਗਤੀ ਦਾ ਬਾਬੇ ਜੀ ਤੋਂ ਧਾਰਨ ਕਰ ਆਪ ਨੂੰ ਧੰਨ੍ਯ ਭਾਗੀ ਮਨਿਆ । ਸੰਭੂ, ਮੁੰਡਾਨ, ਬਾਮਦੇਵ, ਜੁਆਲ, ਸਨਕ ਆਦਿਕ ਤਪੋਧਨ ਤ੍ਰਿਕਾਲ ਦਰਸੀ ਸਨ । ਉਨ੍ਹਾਂ ਨੇ ਆਪਣੇ ਧੰਨ ਭਾਗ ਮਨੇ, ਅਤਿ ਪ੍ਰਸੰਨ ਹੋ ਕਰ ਬੇਨਤੀ ਕੀਤੀ ਹੇ ਗੁਰੋ ! ਅਸਾਂ ਨੇ ਬੇਅੰਤ ਜਪ, ਤਪ ਕੀਤੇ, ਨਿਉਲੀ ਕਰਮ ਕਰ ਕਰ ਹਠ ਜੋਗ ਦੀ ਸਮਾਧੀ ਸਾਧੀ, ਸ਼ਾਸਤਰ ਪੜੇ, ਉਮਰ ਵਧਾਈ, ਪਰ ਮਨ ਨੂੰ ਸ਼ਾਂਤੀ ਨ ਆਈ । ਅਜ ਆਪ ਦੇ ਬਚਨ ਸੁਣ ਕੇ ਸਾਡੇ ਕਪਾਟ ਖੁਲ੍ਹ ਗਏ ਹਨ, ਅਤੇ ਮਨ ਸ਼ਾਂਤ ਹੋ ਗਿਆ ਹੈ । ਅਸਾਂ ਨਿਸਚੇ ਜਾਣ ਲੀਤਾ ਹੈ ਕਿ ਆਪ ਸਚੇ ਸਤਿਗੁਰੂ ਅਵਤਾਰ, ਕਲਜੁਗੀ ਜੀਵਾਂ ਦੇ ਉਧਾਰ ਵਾਸਤੇ ਪਰਗਟ ਹੋਏ ਹੋ । (ਤਵਾਰੀਖ ਗੁਰੂ ਖ਼ਾਲਸਾ, ਕ੍ਰਿਤ ਗਿ: ਗਿਆਨ ਸਿੰਘ ਜੀ ਪੰਨਾ ੧੭੦-੭੩)
ਓਥੋਂ ਵਿਦਾ ਹੋ ਸਤਿਗੁਰੂ ਬਾਬਾ ਜੀ ਹਿਮਾਲਯ ਦੀ ਸਿਰਧਾਰ, ਵਡੀ ਚੋਟੀ ਉਪਰ ਗਏ, ਜਿਥੇ ਸਿਧਾਂ ਨਾਲ ਚਰਚਾ ਹੋਈ, ਉਪ੍ਰੰਤ ਬਿਆਰ ਪ੍ਰਬਤ ਦੱਤਾ ਤਰੇਯ ਦੇ ਭਰਮ ਨੂੰ ਮਿਟਾ ਅਤੇ ਅਕਾਲ ਪੁਰਖ ਦੇ ਦਰਸ਼ਨ ਕਰਾ, ਕਾਕਭਸੁੰਡ ਨੂੰ ਜਾ ਮਿਲੇ । ਓਥੋਂ ਅਗੇ ਪ੍ਰਹਿਲਾਦ ਅਤੇ ਧਰੂ ਭਗਤ ਦੇ ਆਸ਼ਰਮਾਂ ਵਿਚੋਂ ਦੀ ਲੰਘਦੇ, ਭਾਈ ਬਾਲੇ ਮਰਦਾਨੇ ਨੂੰ ਓਥੇ ਠਹਿਰਾਦੇ ਆਪ ਸਚਖੰਡ ਜਾ ਪੁਜੇ । ਪਹੁੰਚਦੇ ਹੀ ਓਸ ਕੋਟ ਸੂਰਜ ਤੇ ਬਿਜਲੀ ਤੋਂ ਅਧਿਕ ਪ੍ਰਕਾਸ਼ ਸਰੂਪ ਦਾ ਦਰਸ਼ਨ ਕਰ ਨਮਸ਼ਕਾਰ ਕੀਤੀ । ਜਯੋਤੀ ਸਰੂਪ, ਸਤਿਚਿਤ ਆਨੰਦ ਵਲੋਂ ਬਚਨ ਹੋਇਆ “ਜਗਤ ਵਿਚ ਕਲੀ ਕਾਲ ਦੀ ਚਾਲ ਦੇ ਅਧੀਨ ਹੋ ਕੇ, ਜੀਵ ਭਗਤੀ ਨਾਮ ਤੋਂ ਬੇਮੁਖ ਹੋਕੇ ਵਿਸ਼ੇ ਵਿਕਾਰਾਂ ਦੀ ਅਗਨੀ ਵਿਚ ਦਗੱਧ ਹੋ ਰਹੇ ਹਨ । ਤੁਸਾਨੂੰ ਮੇਘ ਵਤ ਨਾਮ ਦੀ ਵਰਖਾ ਕਰਕੇ ਸ਼ਾਂਤੀ ਬਖਸ਼ਣ ਵਾਸਤੇ ਭੇਜਿਆ ਹੈ, ਸੋ ਜੋ ਕੁਛ ਬਾਕੀ ਕਾਰਜ ਹੈ ਉਹ ਸਿਧ ਕਰਕੇ ਮੇਰੇ ਪਾਸ ਆ ਨਿਵਾਸ ਕਰੋ । ਤਬ ਬਾਬੇ ਜੀ ਨੇ ਏਹ ਦੋ ਸ਼ਬਦ ਉਚਾਰਨ ਕੀਤੇ, ਰਾਗ ਆਸਾ ਮ: ੧ “ਸੋਦਰ ਤੇਰਾ ਕੇਹਾ” ਅਥਵਾ ਸ੍ਰੀ ਰਾਗ ਮ: ੧ “ਕੋਟ ਕੋਟੀ ਮੇਰੀ ਆਰਜਾ” ਏਹ ਸ਼ਬਦ ਭਗਤੀ ਭਾਵ ਦੇ ਭਰੇ ਹੋਏ ਸੁਣ ਅਕਾਲ ਪੁਰਖ ਜੀ ਨੇ ਵਰ ਦਿਤਾ “ਹੇ ਨਾਨਕ ! ਜੋ ਕੋਈ ਤੇਰੀ ਬਾਣੀ ਪੜੇ ਸੁਣੇਗਾ ਉਹ ਜਮ ਪੁਰੀ ਨ ਦੇਖੇਗਾ ।” ਬਾਬਾ ਜੀ ਅਕਾਲ ਪੁਰਖ ਦਾ ਦਰਸ਼ਨ ਤੇ ਹੁਕਮ ਪਾਕੇ ਮੁੜ ਧਰੂ ਭਗਤ ਪਾਸੋਂ ਬਾਲੇ ਮਰਦਾਨੇ ਨੂੰ ਨਾਲ ਲੈ ਕਰ ਤੁਰਤ ਫੁਰਤ ਹੇਮ ਕੁੰਟ ਪ੍ਰਬਤ ਲੋਕ ਪਾਲ ਤੀਰਥ ਕਿਨਾਰੇ ਆ ਪਹੁੰਚੇ । ਸਭ ਰਿਸ਼ੀ ਮੁਨੀ ਜਿਨ੍ਹਾਂ ਦੇ ਸਾਹਮਣੇ ਅਕਾਲ ਪੁਰਖ ਦੇ ਦਰਸ਼ਨ ਕਰਨ ਗਏ ਸੀ ਦੇਖ ਕੇ ਬਾਗ਼ ਬਾਗ਼ ਹੋ ਗਏ, ਲਗੇ ਬਾਤਾਂ ਪੁਛਣ, ਤਾਂ ਬਾਬੇ ਜੀ ਨੇ ਸਭ ਪ੍ਰਸੰਗ ਵਰਨਣ ਕਰ ਸੁਣਾਇਆ ਅਤੇ ਇਹ ਸ਼ਬਦ ਉਚਾਰਨ ਕੀਤਾ-
ਜਿਤ ਦਰ ਲਖ ਮੁਹੰਮਦਾ ਲਖ ਬ੍ਰਹਮਾ ਬਿਸਨ ਮਹੇਸ ॥
ਲਖ ਲਖ ਰਾਮ ਵਡੀਰੀਅਹਿ ਲਖ ਰਾਹੀ ਲਖ ਵੇਸ ॥
ਲਖ ਲਖ ਓਥੇ ਜਤੀ ਹੈ ਸਤੀਅਹੁ ਤੇ ਸੰਨਯਾਸ ॥
ਲਖ ਲਖ ਓਥੇ ਗੋਰਖਾ ਲਖ ਲਖ ਨਾਥਾਂ ਨਾਥ ॥
ਲਖ ਲਖ ਓਥੇ ਆਸਨਾ ਗੁਰੂ ਚੇਲੇ ਰਹਰਾਸ ॥
ਲਖ ਲਖ ਦੇਵੀ ਦੇਵਤੇ ਦਾਨੂੰ ਲਖ ਨਿਵਾਸ ॥
ਲਖ ਪੀਰ ਪੈਕਾਂਬਰ ਅਉਲੀਏ ਲਖ ਕਾਜ਼ੀ ਮੁਲਾ ਸੇਖ ॥
ਕਿਸੇ ਸ਼ਾਂਤ ਨ ਆਈਆ ਬਿਨ ਸਤਿਗੁਰ ਕੇ ਉਪਦੇਸ ॥
ਸਾਧਿਕ ਸਿਧ ਅਗਿਣਤ ਹੈ ਕੇਤੇ ਲਖ ਅਪਾਰ ॥
ਏਤੜਿਆ ਅਪਵਿਤ੍ਰ ਹੈ ਬਿਨ ਸਤਿਗੁਰ ਸਬਦ ਬੀਚਾਰ ॥
ਸਿਰ ਨਾਥਾਂ ਕੇ ਏਕ ਨਾਥ ਸਚ ਨਾਮ ਕਰਤਾਰ ॥
ਨਾਨਕ ਤਾਕੀ ਕੀਮਤ ਨ ਪਵੈ ਬੇਅੰਤ ਬੇਸੁਮਾਰ ॥
ਏਹ ਸ਼ਬਦ ਸੁਣ ਰਿਖੀ ਮੁਨੀ ਬਹੁਤ ਪ੍ਰਸੰਨ ਹੋਏ ਅਤੇ ਬਾਰੰਬਾਰ ਬਾਬੇ ਜੀ ਦੀ ਪ੍ਰਸੰਸਾ ਕਰ ਬੇਨਤੀ ਕੀਤੀ ਕਿ ਅਕਾਲ ਪੁਰਖ ਨੇ ਆਪ ਨੂੰ ਸਤਿਗੁਰੂ ਪਦਵੀ ਬਖ਼ਸ਼ੀ ਹੈ ਜੋ ਅਜ ਤਕ ਕਿਸੇ ਹੋਰ ਅਵਤਾਰ, ਪੈਗੰਬਰ ਆਚਾਰਯ ਨੂੰ ਨਹੀਂ ਮਿਲੀ ਸੋ ਤੁਸੀਂ ਕੁਝ ਦਿਨ ਏਥੇ ਨਿਵਾਸ ਕਰਕੇ ਦਰਸ਼ਨ ਤੇ ਉਪਦੇਸ਼ ਦੇਓ । ਤਾਂ ਬਾਬਾ ਜੀ ਓਥੇ ਪੰਜ ਦਿਨ ਠਹਿਰਕੇ ਉਨ੍ਹਾਂ ਦੇ ਭਰਮ ਭੇਦ, ਸਭ ਛੇਦ ਕਰਕੇ ਆਗੇ ਗਵਨ ਕਰਦੇ ਭਏ (ਖ਼ਾਲਸ ਤਵਾਰੀਖ ਪੰਨਾ ੧੮੧)
ਮਹਾਂ ਭਾਰਤ ਦੇ ਦਰੋਣ ਪਰਬ ਵਿਚ ਲਿਖਿਆ ਹੈ ਕਿ ਜਦੋਂ ਅਰਜਨ ਦੇ ਬੇਟੇ ਅਭਿਮਨ ਨੂੰ ਰਾਜੇ ਜੈਦਰਥ ਨੇ ਮਾਰ ਦਿਤਾ, ਤਾਂ ਅਰਜਨ ਨੇ ਸੁਣਦੇ ਹੀ ਪ੍ਰਤਗੱਯਾ ਕੀਤੀ ਜੋ ਅਗਰ ਮੈਂ ਇਸ ਕੁਲ ਘਾਤਕ ਰਾਜੇ ਨੂੰ ਕਲ ਤਕ ਨਹੀਂ ਮਾਰ ਦੇਵਾਂਗਾ ਤਾਂ ਚਿਤਾ ਵਿਚ ਜ਼ਿੰਦਾ ਜਲ ਕੇ ਮਰ ਜਾਵਾਂਗਾ । ਸ੍ਰੀ ਕ੍ਰਿਸ਼ਨ ਜੀ ਮਹਾਰਾਜ ਅਰਜਨ ਨੂੰ ਲੈ ਕੇ ਇਸ ਹੇਮਕੁੰਟ ਪ੍ਰਬਤ ਤੇ ਆਏ, ਅਤੇ ਮਹਾਂ ਕਾਲ ਦੀ ਅਰਾਧਨਾ ਕੀਤੀ ਤਾਂ ਉਨ੍ਹਾਂ ਨੂੰ ਅਕਾਸ਼ ਬਾਣੀ ਹੋਈ ਯਥਾ-
ਸਰੋਤਮਯੰ ਦਿਵਿਯਮਭਯਾਸੇ ਸ਼ਤ੍ਰ ਸੂਦਨੋ ।
ਤਤ੍ਰ ਮੇ ਤਦ ਧਨੁਰਦਿਵਿਯੰ ਸ਼ਰਸਚ * ਨਿਹਿਤ : ਪੁਰਾ ॥ ੬
ਏਨ ਦੇਵਾਰਯ : ਸਰਵੇ ਸੁਧਾ ਯੁਧਿ ਨਿਪਾਤਿਤਾ
ਤਤ ਆਨੀਯੰਤਾ ਕ੍ਰਸਨੋ ਸਸ਼ਰੰ ਧਨੁਰੁਤੱਸਸ ॥ ੭
ਜਿਸਦਾ ਭਾਵ ਹੈ ਹੇ ਸ਼ਤਰੂ ਸੂਧਨ ਬੀਰੋ ! ਯਹਾਂ ਪਾਸ ਹੀ ਅੰਮ੍ਰਿਤ ਸਰੋਵਰ ਹੈ, ਵਹੀ ਪਿਛਲੇ ਜਨਮ ਕਾ ਹਮਾਰਾ ਧਨਸ਼ ਬਾਨ ਰਖਾ ਹੂਆ ਹੈ, ਜਿਸ ਕੇ ਦਵਾਰਾ ਮੈਂ ਨੇ ਸਾਰੇ ਦੇਵ ਸ਼ਤਰੂਓਂ ਕੋ ਮਾਰ ਗਿਰਾਇਆ ਥਾ, ਤੁਮ ਉਸ ਉਤਮ ਧਨੁਸ਼ ਬਾਨ ਕੋ ਲੈ ਆਓ” ਏਹ ਅਕਾਸ਼ ਬਾਣੀ ਸੁਣ ਸ੍ਰੀ ਕ੍ਰਿਸ਼ਨ ਜੀ ਅਤੇ ਅਰਜਨ ਇਸ ਲੋਕ ਪਾਲ ਅੰਮ੍ਰਿਤ ਸਰੋਵਰ ਤੇ ਆਏ ਅਤੇ ਉਹ ਧਨੁਖ ਬਾਣ ਜਿਸ ਨਾਲ ਦੁਸ਼ਟ ਦਮਨ ਜੀ ਨੇ ਰਾਕਸ਼ਾਂ ਨੂੰ ਭਸਮ ਕੀਤਾ ਸੀ ਅਤੇ ਆਕੇ ਇਸ ਸਰੋਵਰ ਵਿਚ ਰਖ ਦਿਤਾ ਸੀ, ਲਿਜਾ ਕੇ ਜੈਦਰਥ ਰਾਜੇ ਨੂੰ ਮਾਰਿਆ।
ਬਹੁਤ ਗਰੰਥਾਂ ਵਿਚ ਲਿਖਿਆ ਹੈ ਜੋ ਵਸ਼ਿਸ਼ਟ ਮੁਨੀ, ਨਾਰਦ ਮੁਨੀ, ਵਿਸ਼ਵਾ ਮਿਤਰ, ਦੁਰਬਾਸ਼ਾ ਆਦਿਕ ਅਨੇਕਾਂ ਰਿਖੀ ਵਿਸ਼ਨੂੰ ਪੁਰੀ ਨੂੰ ਏਸੇ ਰਸਤੇ ਜਾਇਆ ਕਰਦੇ ਸਨ । ਬਿਆਸ ਜੀ ਨੂੰ ਵੀ ਕੋਟ ਸੂਰਜ ਬਿਜਲੀ ਵਰਗਾ ਪਾਰਬ੍ਰਹਮ ਦਾ ਪ੍ਰਕਾਸ਼ ਤੇ ਅਕਾਸ਼ ਬਾਣੀ ਦਾ ਹੋਣਾ ਏਸੇ ਪ੍ਰਬਤ ਤੇ ਹੀ ਲਿਖਿਆ ਹੈ ।
ਤਪ ਅਸਥਾਨ ਦੀ ਮਹਿਮਾ ਕਿਨੀ ਕੁ ਵਰਨਣ ਕਰੀਏ-
ਵੇਖਣ ਵਿਚ ਆਇਆ ਹੈ ਜੋ ਇਸ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ, ਅਤੇ ਤਪ ਅਸਥਾਨ ਵਿਖੇ ਅਰਦਾਸ ਕਰਨ ਨਾਲ ਸੈਂਕੜੇ ਰੋਗੀਆਂ ਦੇ ਰੋਗ ਦੂਰ ਹੋਏ, ਨਿਰਧੰਨ ਧੰਨਵਾਨ ਹੋ ਗਏ, ਰੋਮਾਂ ਦੀ ਬੇਅਦਬੀ ਕਰਨ ਵਾਲੇ, ਸ਼ਰਾਬ ਦੇ ਪੀਣ ਵਾਲੇ ਅਤੇ ਹੋਰ ਕਈ ਪ੍ਰਕਾਰ ਦੀਆਂ ਬੁਰੀਆਂ ਆਦਤਾਂ ਵਿਚ ਗ੍ਰਸੇ ਜੀਆਂ ਨੂੰ ਉਨ੍ਹਾਂ ਤੋਂ ਛੁਟਕਾਰਾ ਮਿਲਿਆ, ਸੈਂਕੜੇ ਬੀਬੀਆਂ ਨੂੰ ਪੁਤ੍ਰ ਦੀ ਦਾਤ ਪ੍ਰਾਪਤ ਹੋਈ, ਗਲ ਕੀ ਸ਼ਰਧਾਲੂਆਂ ਤੇ ਸਿਦਕਵਾਨਾਂ ਦੀਆਂ ਆਏ ਦਿਨ ਹਰ ਪ੍ਰਕਾਰ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਹੀ ਰਹਿੰਦੀਆਂ ਹਨ, ਜਿਸਦਾ ਪਰਤਖ ਸਬੂਤ ਏਹ ਹੈ ਜੋ ਯਾਤ੍ਰਾ ਹਰ ਸਾਲ ਬਹੁਤ ਵਧਦੀ ਜਾ ਰਹੀ ਹੈ, ਅਤੇ ਨ ਕੇਵਲ ਭਾਰਤ ਵਰਸ਼ ਬਲਕੇ ਬਿਦੇਸ਼ ਤੋਂ ਵੀ ਬਹੁਤ ਸੰਗਤਾਂ ਆ, ਅੰਮ੍ਰਿਤ ਸਰੋਵਰ ਵਿਚ ਟੁਬੇ ਲਾ, ਦੁਖਾਂ ਕਲੇਸ਼ਾਂ ਤੋਂ ਛੁਟਕਾਰਾ ਪਾ, ਹਰ ਪ੍ਰਕਾਰ ਦੇ ਸਰੀਰਕ ਮਾਨਸਕ ਅਤੇ ਆਤਮਕ ਸੁਖ ਪ੍ਰਾਪਤ ਕਰ ਸੰਤੁਸ਼ਟ ਹੋ, ਕਲਗੀਧਰ ਪਿਤਾ ਜੀ ਦੇ ਗੁਣ ਗਾਂਦੀਆਂ ਜਾਂਦੀਆਂ ਹਨ ।
ਦੁਸ਼ਟ-ਦਮਨ ਜੀ ਦੀ ਅਮਰ ਤੇ ਬਚਿਤ੍ਰ ਕਥਾ
ਸ੍ਰੀ ਹੇਮ ਕੁੰਟ ਸਪਤ ਸਿੰਗ ਪਰ ਦੁਸ਼ਟ ਦਮਨ ਜੀ, ਸੁਰਤ ਨੂੰ ਸਤਿ ਚਿਤ ਆਨੰਦ ਪ੍ਰਭੂ ਜੀ ਦੇ ਚਰਨਾਂ ਕਮਲਾ ਨਾਲ ਜੋੜ, ਤਪਸੱਯਾ ਕਰੀ ਜਾ ਰਹੇ ਸਨ । ਆਪ ਨੇ ਸਤਿਜੁਗ ਤੋਂ ਤਪਸੱਯਾ ਸ਼ੁਰੂ ਕੀਤੀ । ਤਪ ਕਰਦੇ ਕਰਦੇ ਬੀਤ ਗਏ ਤਿਨ ਜੁਗ ਪੂਰੇ ਅਤੇ ਕਲਜੁਗ ਦੇ ਪੰਜ ਹਜ਼ਾਰ ਬਰਸ । ਇਨੀ ਘੋਰ ਤਪਸੱਯਾ ਕੀਤੀ ਜੋ ਆਪ ਜੀ ਦੇ ਮਸਤਕ ਤੋਂ ਤਪ ਦਾ ਤੇਜ ਨਿਕਲ ਨਿਕਲ ਕੇ ਸਾਰੇ ਫੈਲ ਗਿਆ ਤੇ ਫਿਰ ਅਕਾਸ਼ ਵਿਚ ਇੰਦਰ ਪੁਰੀ ਤਕ ਜਾ ਪੁਜਾ। ਸਭ ਦੇਵਤੇ ਸਣੇ ਰਾਜਾ ਇੰਦਰ ਦੇ ਅਕੱਠੇ ਹੋ ਕੇ ਬ੍ਰਹਮਾ ਜੀ ਪਾਸ ਗਏ ਤੇ ਬੇਨਤੀ ਕੀਤੀ ਜੋ “ਹੇ ਬ੍ਰਹਮਾ ਜੀ ! ਏਹ ਕਉਨ ਐਨੀ ਉਗਰ ਤਪਸਯਾ ਕਰ ਰਿਹਾ ਹੈ ਜਿਸਦਾ ਤੇਜ ਸੁਰਗ ਪੁਰੀ ਤਕ ਆ ਪੁਜਾ ਹੈ । ਅਸੀਂ ਦੇਵਤੇ ਇਸ ਨੂੰ ਸਹਾਰ ਨਹੀਂ ਸਕਦੇ । ਕ੍ਰਿਪਾ ਕਰਕੇ ਸਾਡੀ ਇਸ ਦੁਬੱਧਾ ਨੂੰ ਹਟਾਓ, ਭਰਮ ਨੂੰ ਮਿਟਾਓ, ਤਾਂ ਜੋ ਅਸੀਂ ਪਹਿਲਾਂ ਵਾਂਗ ਸੁਖ ਅਤੇ ਸ਼ਾਂਤ ਚਿਤ ਸਮਾਂ ਬਿਤੀਤ ਕਰੀਏ ।” ਬ੍ਰਹਮਾ ਜੀ ਨੇ ਕਹਿਆ, “ਹੇ ਦੇਵਤਿਓ ਚਿੰਤਾ ਨਾ ਕਰੋ । ਤਪ ਦੇ ਸੰਪੂਰਨ ਹੋਣ ਦਾ ਸਮਾਂ ਆ ਗਿਆ ਹੈ । ਉਹ ਪ੍ਰਭੂ ਜੋ ਸਕਲ ਜਗਤ ਦਾ ਰਖੱਯਕ ਹੈ, ਤੁਹਾਡੀ ਵੀ ਸਹਾਇਤਾ ਕਰੇਗਾ । ਪਹਿਲਾਂ ਉਹ ਅਕਾਲ ਪੁਰਖ ਪ੍ਰਭੂ ਜਗਤ ਦੇ ਉਧਾਰ ਅਤੇ ਧਰਮ ਦੀ ਰਖਯਾ ਲਈ ਅਨੰਤ ਸ਼ਕਤੀਆਂ ਬਖ਼ਸ਼ ਕੇ ਸਤਿਗੁਰੂ ਨਾਨਕ ਦੇਵ ਜੀ ਨੂੰ ਭੇਜੇਗਾ । ਉਨ੍ਹਾਂ ਦੀਆਂ ਨੌਂ ਗਦੀਆਂ ਹੋਣਗੀਆਂ । ਦਸਵੀਂ ਜੋਤ ਏਹ ਗੁਰੂ ਗੋਬਿੰਦ ਸਿੰਘ ਰੂਪ ਵਿਚ ਪ੍ਰਗਟ ਹੋਣਗੇ । ਮਹਾਨ ਤੇਜੱਸਵੀ, ਮਹਾਨ ਸੂਰਮੇ ਅਤੇ ਉਹ ਕਰਤਬ ਜੋ ਮਾਨੁਖ ਤੋਂ ਹੋਣੇ ਅਸੰਭਵ ਹਨ ਏਹ ਕਰ ਵਿਖਾਣਗੇ । ਹੇ ਦੇਵਤਿਓ ! ਤੁਸੀਂ ਵੀ ਮਾਤਲੋਕ ਵਿਚ ਜਾ ਕੇ ਮਨੁਸ਼ ਦੇਹ ਧਾਰਨ ਕਰੋ, ਇਨ੍ਹਾਂ ਦੀ ਸੈਨਾਂ ਵਿਚ ਭਰਤੀ ਹੋਵੋ, ਏਹ ਜੋ ਧਰਮ ਯੁਧ ਰਚਾਣਗੇ, ਓਸੇ ਵਿਚ ਸਨਮੁਖ ਲੜ ਕੇ ” ਸ਼ਹੀਦੀਆਂ ਪ੍ਰਾਪਤ ਕਰੋ ਫਿਰ ਤੁਸੀਂ ਅਮਰ ਹੋ ਜਾਓਗੇ ।” ਦੇਵਤੇ ਏਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬੇਨਤੀ ਕੀਤੀ ਜੋ “ਐਸਾ ਤਪੱਸਵੀ ਕਉਨ ਹੈ ? ਕਿਸ ਤਰ੍ਹਾਂ ਤੇ ਕਿਸ ਇਛੱਯਾ ਨੂੰ ਮੁਖ ਰਖ ਕੇ ਇਸ ਨੇ ਤਪਸੱਯਾ ਸ਼ੁਰੂ ਕੀਤੀ ਤੇ ਕਰ ਰਿਹਾ ਹੈ, ਆਪ ਕ੍ਰਿਪਾ ਕਰਕੇ ਸਾਨੂੰ ਸਾਰੀ ਕਥਾ ਹੋ ਸੁਣਾਓ ।” ਤਦ ਬ੍ਰਹਮਾ ਜੀ ਨੇ ਕਹਿਆ ! “ਦੇਵਤਿਓ !” ਬੜੇ ਪ੍ਰੇਮ ਅਤੇ ਸਤਿਕਾਰ ਸਹਿਤ ਕਥਾ ਸ੍ਰਵਨ ਕਰੋ । ਏਹ ਬਹੁਤ ਚਿਰ ਦੀ ਪੁਰਾਣੀ ਕਥਾ ਹੈ ਜਦੋਂ ਕਿ ਸਤਿਜੁਗ ਦਾ ਆਦਿ ਸਮਾਂ ਸੀ । ਓਸ ਸਮੇਂ ਰਾਕਸ਼ ਬਹੁਤ ਬਲੀ ਸਨ ਤੇ ਉਨ੍ਹਾਂ ਨੇ ਤਿਨ ਲੋਕ (ਮਾਤ ਲੋਕ, ਪਾਤਾਲ ਤੇ ਅਕਾਸ) ਯੁਧ ਕਰ ਕੇ ਜਿਤ ਲਏ । ਏਹ ਬੜੇ ਦੁਸ਼ਟ ਸਨ ਤੇ ਇਨ੍ਹਾਂ ਨੇ ਥਾਉਂ ਥਾਈਂ ਉਪਦੱਰਵ ਸ਼ੁਰੂ ਕਰ ਦਿਤੇ । ਤੁਹਾਨੂੰ ਯੁਧ ਕਰਕੇ ਅਤੇ ਮਾਰ ਕੁਟ ਕੇ ਸਵਰਗ ਪੁਰੀ ਤੋਂ ਕਢ ਦਿਤਾ । ਤੁਸੀਂ ਵਿਆਕਲ ਤੇ ਦੁਖੀ ਹੋ ਕੇ ਭਗਵਤੀ ਮਾਤਾ ਦੇ ਪਾਸ ਗਏ ਅਤੇ ਆਪਣੀ ਦੁਖ ਭਰੀ ਕਥਾ ਸੁਣਾਈ । ਦੁਰਗਾ ਤੁਹਾਡੀ ਦਰਦ ਭਰੀ ਕਥਾ ਸੁਣ ਕੇ ਦਯਾਲ ਹੋ ਗਈ ਤੇ ਕਹਿਣ ਲਗੀ “ਦੇਵਤਿਓ ਘਬਰਾਓ ਨਹੀਂ ਮੈਂ ਦੈਂਤਾਂ ਨੂੰ ਯੁੱਧ ਕਰਕੇ ਮਾਰ ਦੇਵਾਂਗੀ ਅਤੇ ਤੁਹਾਨੂੰ ਮੁੜ ਇੰਦਰ ਪੁਰੀ ਦਾ ਰਾਜ ਦਿਵਾਵਾਂਗੀ ।” ਦੇਵਤੇ ਸ਼ਕਤੀ ਨੂੰ ਨਮਸ਼ਕਾਰ ਅਤੇ ਜੈ ਜੈ ਕਾਰ ਕਰਦੇ, ਪ੍ਰਸੰਨ ਚਿਤ ਵਾਪਸ ਚਲੇ ਗਏ । ਦੇਵੀ ਨੇ ਹੁਣ ਸੋਚਿਆ ਜੋ ਜੰਗ ਦਾ ਕਾਰਨ ਕੀ ਬਣੇ। ਇਸ ਨੂੰ ਇਕ ਵਿਉਂਤ ਸਮਝ ਆਈ । ਏਹ ਇਕ ਅਤਿ ਸੁੰਦਰ ਮਨਮੋਹਨੀ ਸੂਰਤ ਬਣਾ, ਕੀਮਤੀ ਭੂਸ਼ਨ ਤੇ ਪੁਸ਼ਾਕ ਪਾ, ਹਾਰ ਸ਼ਿੰਗਾਰ ਕਰਕੇ, ਆਪਣੇ ਆਪ ਨੂੰ ਖੂਬ ਸਜਾ, ਹੱਥ ਵਿਚ ਤੀਰ ਕਮਾਨ ਉਠਾ, ਇਕ ਪ੍ਰਬਤ ਦੀ ਚੋਟੀ ਤੇ ਜਾ ਬੈਠੀ । ਤਿਲੋਕੀ ਦੇ ਰਾਜਾ ਸੁੰਭ ਰਾਕਸ਼ ਦਾ ਭਾਈ ਨਿਸੁੰਭ ਜਦੋਂ ਸ਼ਿਕਾਰ ਖੇਡਣ ਉਧਰ ਆਇਆ ਅਤੇ ਇਸ ਮਨਮੋਹਨੀ ਨੂੰ ਵੇਖਿਆ ਤਾਂ ਹੈਰਾਨ ਹੋ ਗਿਆ, ਸੁੰਦਰੀ ਦੇ ਪਾਸ ਗਿਆ ਤੇ ਬੋਲਿਆ “ਤੂੰ ਏਥੇ ਬੈਠੀ ਕੀ ਕਰਦੀ ਹੈ ? ਮੇਰਾ ਭਾਈ ਤ੍ਰਿਲੋਕੀ ਦਾ ਰਾਜਾ ਬੜਾ ਸੂਰਬੀਰ ਤੇ ਬਲੀ ਹੈ, ਚਲ ਉਸਦੇ ਨਾਲ ਸ਼ਾਦੀ ਕਰ ਲੌ ਫਿਰ ਤੂੰ ਤ੍ਰਿਲੋਕ ਦੀ ਰਾਣੀ ਹੋ ਜਾਏਂਗੀ ।” ਦੇਵੀ ਨੇ ਕਹਿਆ, “ਮੈਂ ਸ਼ਾਦੀ ਓਸ ਨਾਲ ਕਰਾਂਗੀ ਜੋ ਮੈਨੂੰ ਜੰਗ ਕਰਕੇ ਜਿੱਤ ਲਵੇਗਾ ।” ਏਹ ਸੁਣ ਉਹ ਦੌੜਿਆ ਅਪਨੇ ਭਾਈ ਦੇ ਪਾਸ ਗਿਆ ਤੇ ਦੋ ਹਥ ਜੋੜ ਬੇਨਤੀ ਕੀਤੀ ਕਿ ਮੈਂ ਪਹਾੜ ਉਤੇ ਇਕ ਅਤੀ ਸੁੰਦਰ, ਮਨਮੋਹਨੀ, ਨੌਜਵਾਨ ਇਸਤ੍ਰੀ ਵੇਖ ਕੇ ਆਇਆ ਹਾਂ ਜਿਸ ਦੇ ਇਕ ਇਕ ਅੰਗ ਅਤੇ ਸੁੰਦਰ ਮੁਖੜੇ ਦੀ ਤੁਲਤਾ ਦੇਣ ਲਈ ਤ੍ਰਿਲੋਕੀ ਵਿਚ ਕੋਈ ਪਦਾਰਥ ਨਹੀਂ। ਏਹ ਪਦਮਨੀ ਤ੍ਰਿਲੋਕੀ ਵਿਚ ਸਭ ਤੋਂ ਸੁੰਦਰ ਹੈ, ਇਸਦੇ ਸਾਹਮਣੇ ਜੇ ਸੂਰਜ, ਚੰਦ੍ਰਮਾਂ ਆਣ ਤਾਂ ਉਹ ਵੀ ਸ਼ਰਮਸਾਰ ਹੋ ਜਾਣ । ਭਰਾਤਾ ਜੀ ! ਆਪ ਦੇ ਪਾਸ ਹੋਰ ਰਤਨ ਤਾਂ ਸਾਰੇ ਹਨ ਇਕ ਇਸਤਰੀ ਰਤਨ ਨਹੀਂ ਜਿਸਦਾ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਜਿਵੇਂ ਹੋ ਸਕੇ ਇਸ ਰਤਨ ਨੂੰ ਪ੍ਰਾਪਤ ਕਰਕੇ ਸੁਖ ਪਾਓ ਅਤੇ ਤ੍ਰਿਲੋਕੀ ਦੇ ਅੰਦਰ ਆਪਣਾ ਯਮ ਵਧਾਓ ਜੀ ।”
ਅਉਰ ਰਤਨ ਨ੍ਰਿਪ, ਧਾਂਮ ਤੁਅ ਤ੍ਰਿਆ ਰਤਨ ਤੇ ਹੀਨ ।
ਬਧੂ ਏਕ ਬਨ ਮੈ ਬਸੈ, ਤਿਹ ਤੁਮ ਬਰੋ ਪ੍ਰਬੀਨ ॥
ਭਰਾਤਾ ਤੋਂ ਏਹ ਬਚਨ ਸੁਣ ਕੇ ਸੁੰਭ ਨੇ ਧੂਮ ਨੈਨ ਇਕ ਬਹੁਤ ਬਲੀ ਦੈਂਤ ਨੂੰ ਫ਼ੌਜ ਦੇ ਕੇ ਭੇਜਿਆ । ਇਸ ਨੇ ਪਹਾੜ ਦੇ ਪਾਸ ਪੁਜਦੇ ਹੀ ਪੁਕਾਰ ਕੇ ਕਹਿਆ—
“ਧੂਮ ਨੈਨ ਗਿਰ ਰਾਜ ਤਟ ਉਚੇ ਕਰੀ ਪੁਕਾਰ ।
ਕੈ ਬਰ ਸੁੰਭ ਨਿਰਪਾਲ ਕੋ, ਕੈ ਲਰ ਚੰਡ ਸੰਭਾਰ ॥”
(ਚੰਡੀ ਚਰਿਤ੍ਰ )
ਜਾਂ ਤਾਂ ਤ੍ਰਿਲੋਕੀ ਦੇ ਰਾਜਾ ਸੁੰਭ ਨੂੰ ਵਰ ਲੈ ਨਹੀਂ ਤਾਂ ਯੁਧ ਲਈ ਤਿਆਰ ਹੋ ਜਾ । ਏਹ ਸੁਣਦੇ ਹੀ ਦੇਵੀ ਸ਼ੇਰ ਉਤੇ ਸਵਾਰ ਹੋ ਕੇ ਪਹਾੜ ਤੋਂ ਉਤਰੀ । ਦੋਹੀਂ ਪਾਸੀਂ ਯੁੱਧ ਸ਼ੁਰੂ ਹੋ ਗਿਆ। ਦੇਵੀ ਨੇ ਧੂਮ ਨੈਨ ਮਾਰ ਦਿਤਾ ।
ਧੂਮ ਨੈਨ ਜਬ ਮਾਰਿਓ ਦੇਵੀ ਏਹ ਪਰਕਾਰ । ਅਸੁਰ ਸੈਨ ਬਿਨ ਚੈਨ ਹੋਇ ਕੀਨੋ ਹਾਹਾਕਾਰ ॥
ਰਾਕਸ਼ਾਂ ਦੀ ਸੈਨਾ ਵਿਚ ਹਾਹਾਕਾਰ ਮਚ ਗਈ । ਇਕ ਦੈਂਤ ਦੌੜ ਕੇ ਸੁੰਭ ਪਾਸ ਗਿਆ ਤੇ ਉਸ ਨੂੰ ਧੂਮ ਨੈਨ ਦੇ ਮਰ ਜਾਣ ਦਾ ਹਾਲ ਸੁਣਾਇਆ । ਇਹ ਖ਼ਬਰ ਸੁਣ ਸੁੰਭ ਰਾਜਾ ਬਹੁਤ ਕ੍ਰੋਧਵਾਨ ਹੋਇਆ ਅਤੇ ਚੰਡ, ਮੁੰਡ, ਦੋ ਰਾਕਸ਼ਾਂ ਨੂੰ ਬਹੁਤ ਸਾਰੀ ਸੈਨਾ ਦੇ ਕੇ ਭੇਜਿਆ ਤੇ ਹੁਕਮ ਦਿਤਾ ਜੋ ਉਸ ਮਨਮੋਹਨੀ ਨੂੰ ਪਕੜ ਕੇ ਮੇਰੇ ਪਾਸ ਲੈ ਆਓ । ਇਨਾਂ ਦੋਹਾਂ ਦੈਂਤਾ ਨੇ ਆਪਣੇ ਬਲੀ ਸੂਰਮਿਆਂ ਦੇ ਨਾਲ ਉਸ ਪਹਾੜ ਨੂੰ ਜਿਥੇ ਦੇਵੀ ਬੈਠੀ ਸੀ ਘੇਰ ਲਿਆ ।
ਚੰਡ ਮੁੰਡ ਦੈਂਤਨ ਦੁਹੂੰ ਸਬੱਲ ਪ੍ਰਬੱਲ ਦਲ ਲੀਨ । ਨਿਕਟ ਜਾਇ ਗਿਰ ਘੇਰ ਕੈ ਮਹਾ ਕੁਲਾਹਲ ਕੀਨ ॥ (ਚੰਡੀ ਚਰਿਤ੍ਰ)
ਦੁਵਲੀ ਬੜੇ ਜ਼ੋਰ ਦੀ ਲੜਾਈ ਸ਼ੁਰੂ ਹੋ ਗਈ । ਭਵਾਨੀ ਨੇ ਚੰਡ, ਮੁੰਡ ਤੇ ਉਸ ਦੇ ਸਭ ਸਾਥੀ ਰਾਕਸ਼ਾਂ ਨੂੰ ਮਾਰ ਦਿਤਾ, ਕੇਵਲ ਇਕ ਦੈਂਤ ਭਜ ਕੇ ਨਿਕਲ ਗਿਆ ਜਿਸਨੇ ਸਾਰੀ ਵਾਰਤਾ ਸੁੰਭ, ਨਿਸੁੰਭ ਨੂੰ ਜਾ ਸੁਣਾਈ । ਇਹ ਦੋਵੇਂ ਘਬਰਾ ਗਏ ਜੋ ਇਹ ਕੋਈ ਮਹਾਨ ਬਲੀ ਇਸਤਰੀ ਹੈ, ਇਸ ਦਾ ਮੁਕਾਬਲਾ ਸੋਚ ਵਿਚਾਰ ਕੇ ਕਰਨਾ ਚਾਹੀਏ । ਫਿਰ ਇਨਾਂ ਦੋਵੇਂ ਭਾਈਆਂ ਨੇ ਮੁਖੀ ਰਾਕਸ਼ਾਂ ਦੀ ਇਕ ਸੱਭਾ ਬੁਲਾਈ, ਜੰਗ ਅਤੇ ਰਾਕਸ਼ਾਂ ਦੇ ਮਰਨ ਦੀ ਸਾਰੀ ਵਾਰਤਾ ਕਹਿ ਸੁਣਾਈ । ਸੁੰਭ ਨੇ ਬੜੇ ਜ਼ੋਰਦਾਰ ਅਖਰਾਂ ਨਾਲ ਕਹਿਆ ! “ਜੋ ਭਾਈਓ !! ਬੜੇ ਸ਼ਰਮ ਦੀ ਗੱਲ ਹੈ, ਇਕ ਇਸਤਰੀ ਸਾਡੇ ਬਹੁਤ ਸਾਰੇ ਬਲੀ ਦੈਂਤ ਮਾਰ, ਪਹਾੜ ਦੇ ਉਤੇ ਯੁਧ ਕਰਨ ਨੂੰ ਤਯਾਰ ਬੈਠੀ ਹੈ । ਜੇ ਉਹ ਇਉਂ ਹੀ ਮਾਰਦੀ ਰਹੀ ਤਾਂ ਅਸੀਂ ਸਾਰੇ ਖਤਮ ਹੋ ਜਾਵਾਂਗੇ ਅਤੇ ਸਾਡਾ ਰਾਜ ਭਾਗ ਸਭ ਨਸ਼ਟ ਹੋ ਜਾਏਗਾ । ਸਾਰੇ ਵਿਚਾਰ ਕਰਕੇ ਦਸੋ ਜੋ ਇਸ ਇਸਤਰੀ ਦਾ ਮੁਕਾਬਲਾ ਕਿਵੇਂ ਕਰਨਾ ਚਾਹੀਏ ?’ ਦੇਰ, ਤਕ, ਵਿਚਾਰ, ਹੁੰਦੀ ਰਹੀ ਤੇ ਆਖ਼ਿਰ ਸਭ ਨੇ ਫ਼ੈਸਲਾ ਕੀਤਾ ਜੋ ਰਕੱਤਬੀਜ ਨੂੰ ਜੋੜ ਉਸ ਵਕਤ ਮਾਤਲੋਕ ਦਾ ਰਾਜਾ ਸੀ ਯੁਧ ਲਈ ਭੇਜਿਆ ਜਾਏ ।
ਇਹ ਉਸ ਵੱਕਤ ਦੇ ਰਾਕਸ਼ਾਂ ਵਿਚੋਂ ਮਹਾਨ ਬਲੀ ਸੀ । ਇਸ ਨੇ ਬੜੀ ਤਪੱਸਯਾ ਕਰਕੇ ਵਰ ਲਿਆ ਹੋਇਆ ਸੀ ਜੋ ਮੈਂ ਤੀਰ ਤਲਵਾਰ ਕਿਸੇ ਸ਼ਸਤਰ ਦੇ ਨਾਲ ਨਾ ਮਰਾਂ, ਤੇ ਜਦੋਂ ਕੋਈ ਸ਼ਸਤਰ ਮੈਨੂੰ ਲਗੇ ਅਤੇ ਜਿਤਨੇ ਖੂਨ ਦੇ ਕਤਰੇ (Drops of blood) ਧਰਤੀ ਤੇ ਗਿਰਨ ਉਨੇ ਹੀ ਰਕਤਬੀਜ ਬਸਤਰ, ਸ਼ਸਤਰ ਧਾਰੀ, ਮੇਰੇ ਵਰਗੇ ਹੋਰ ਪੈਦਾ ਹੋ ਜਾਉਣ । ਏਹ ਵਿਚਾਰ ਸਭ ਨੂੰ ਪਸੰਦ ਆਈ ਤੇ ਂ ਇਉਂ ਸਭ ਨੇ ਰਕਤਬੀਜ ਨੂੰ ਬਹੁਤ ਮਾਨ ਤੇ ਵਡਿਆਈ ਦਿੰਦਿਆਂ ਯੁਧ ਵਿਚ ਭੇਜਿਆ । ਦੋਹੀਂ ਪਾਸੀਂ ਬੜਾ ਜ਼ੋਰਦਾਰ ਤੇ ਭਿਆਨਕ ਯੁੱਧ ਸ਼ੁਰੂ ਹੋ ਗਿਆ । ਇਕ ਪਾਸੇ ਦੁਰਗਾ ਆਪਣੀ ਪੂਰਨ ਸ਼ਕਤੀ ਦੇ ਨਾਲ ਤੀਰਾਂ ਦੀ ਵਰਖਾ ਕਰ ਰਹੀ ‘ਸੀ ਤੇ ਦੂਜੇ ਪਾਸੇ ਰਾਕਸ਼ ਸੂਰਮੇ ਦੇਵੀ ਨੂੰ ਮਾਰਨ ਲਈ ਬੜੇ ਕ੍ਰੋਧ ਵਿਚ ਆ, ‘ਮਾਰੋ ਮਾਰੋ’ ਦਾ ਨਾਹਰਾ ਲਗਾ, ਅੰਧਾ ਧੁੰਧ, ਬਾਣ ਚਲਾ ਰਹੇ ਸਨ । ਦਸਮ ਪਿਤਾ ਜੀ ਨੇ ਚੰਡੀ ਚਰਿਤ੍ਰ ਵਿਚ ਇਉਂ ਫ਼ੁਰਮਾਇਆ ਹੈ:-
ਚੰਡ ਕੁਵੰਡ ਤੇ ਬਾਨ ਛੁਟੇ । ਇਕ ਤੇ ਦਸ, ਸਉ ਤੇ ਸਹੰਸਰ ਬਾਢੇ। ਲੱਛਕ ਹੋਇ ਕਰਿ ਜਾਏ ਲਗੇ । ਤਨ ਦੈਂਤਨ ਮਾਂਝ ਰਹੇ ਗੱਡਿ ਗਾਢੇ ॥ 1
ਜਿਸਦਾ ਭਾਵ ਏਹ ਹੈ ਜੋ ਦੇਵੀ ਜਦੋਂ ਇਕ ਸ਼ਕਤੀ ਬਾਣ ਛੜਦੀ T ਸੀ, ਤਾਂ ਅਗੇ ਜਾਕੇ ਇਕ ਦੇ ਦਸ, ਦਸ ਦੇ ਸੌ, ਸੌ ਦੇ ਹਜ਼ਾਰ ਅਤੇ ”ਦੈਂਤਾਂ ਦੀ ਸੈਨਾ ਤਕ ਪੁਜਦੇ ਲਖ ਤੀਰ ਹੋ ਕੇ ਦੈਂਤਾਂ ਦੇ ਸੀਨਿਆਂ ਵਿਚ ਜਾ ਖੁਬਦੇ ਸਨ । ਥੋੜ੍ਹੇ ਦਿਨਾਂ ਦੇ ਅੰਦਰ ਹੀ ਦੇਵੀ ਨੇ ਬੇਅੰਤ ਰਾਕਸ਼ ਮਾਰ ਦਿਤੇ । ਪੁਰਾਣਾ ਦੇ ਅੰਦਰ ਦੈਂਤਾਂ ਦੇ ਮਰਨ ਬਾਰੇ ਇਉਂ ਲਿਖਿਆ ਹੈ-
ਸੰਖਯਾ ਨੋਂ ਕੋ ਅੰਕ ਪਰ, ਖੋੜਸ ਸੁਨ ਲਗਾਇ ॥
ਇਤੇ ਦੈਂਤ ਦੇਵੀ ਹਤੇ, ਗਿਨੇ ਰਿਖਿਨਿ ਸਮੁਦਾਇ ॥
(ਗ: ਪ੍ਰ: ਸੂ: ਰਾਸ ੧੧ ਅੰ: ੫੦)
ਭਾਵ-ਨਾਂਵੇਂ ਅਖਰ ਦੇ ਅਗੇ ਸੋਲਾਂ ਜ਼ੀਰੋ ਲਗਾਓ. (90000000000000000) ਤਾਂ ਜੋ ਸੰਖਯਾ ਬਣਦੀ ਹੈ ਐਨੇ ਦੈਂਤ ਦੇਵੀ ਨੇ ਮਾਰ ਦਿਤੇ । ਦੂਜੇ ਪਾਸੇ ਜਦੋਂ ਰਕਤਬੀਜ ਨੂੰ ਤੀਰ ਲਗਾ, ਤਾਂ ਜਿਨੇ. ਖ਼ੂਨ ਦੇ ਕਤਰੇ ਉਸਦੇ ਧਰਤੀ ਤੇ ਡਿਗੇ, ਉਨੇ ਰਕਤਬੀਜ ਹੋਰ ਖੜੇ ਹੋ ਗਏ । ਦੇਵੀ ਹੁਣ ਸ਼ਕਤੀ ਨਾਲ ਲੱਖਾਂ ਤੀਰ ਮਾਰ ਰਹੀ ਸੀ, ਪਰ ਅਸਲ ਵਿਚ ਲੱਖਾਂ ਕ੍ਰੋੜਾਂ ਰਾਕਸ਼ਾਂ ਨੂੰ ਹੇਰ ਜਨਮ ਦੇ ਰਹੀ ਸੀ । ਨਤੀਜਾ ਏਹ ਹੋਇਆ ਜੋ ਥੋੜ੍ਹੇ ਸਮੇਂ ਦੇ ਅੰਦਰ ਧਰਤੀ ਰਕਤਬੀਜ ਦੈਂਤਾਂ ਨਾਲ ਭਰ ਗਈ । ਦੇਵੀ ਏਹ ਵੇਖ ਕੇ ਹੈਰਾਨ ਹੋ ਗਈ ਜੋ ਮੈਂ ਤਾਂ ਲੱਖਾਂ ਦੈਂਤਾਂ ਨੂੰ ਮਾਰ ਰਹੀ ਹਾਂ, ਪਰ ਏਹ ਵਧਦੇ ਹੀ ਜਾ ਰਹੇ ਹਨ । ਦੇਵੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤੇ ਅਨੁਭਵ ਕੀਤਾ ਜੋ ਜਦ ਤਕ ਮੈਂ ਹੋਰ ਤਪਸੱਯਾ ਕਰਕੇ ਵਧੇਰਾ ਬਲ ਪ੍ਰਾਪਤ ਨ ਕਰਾਂ, ਇਨ੍ਹਾਂ ਨੂੰ ਖਤਮ ਕਰਨਾ ਨਾਮੁਮਕਨ ਹੈ । ਸੋ ਦੇਵੀ ਅਲੋਪ ਹੋ ਗਈ ਅਤੇ ਬਿੰਧਿਆਚਲ ਪਹਾੜ ਦੇ ਇਕ ਗੋਸ਼ੇ ਵਿਚ ਗੁਪਤ ਰੂਪ ਹੋ ਕੇ ਤਪਸਯਾ ਕਰਨ ਲਗੀ । ਮੈਦਾਨੇ ਜੰਗ ਨੂੰ ਖ਼ਾਲੀ ‘ਵੇਖ ਰਾਕਸ਼ਾਂ ਨੂੰ ਬੜੀ ਸ਼ਰਮਿੰਦਗੀ ਹੋਈ ਜੋ ਇਕ ਇਸਤ੍ਰੀ ਸਾਡੇ ਬੇਅੰਤ ਰਾਕਸ਼ ਮਾਰ ਨਿਕਲ ਕੇ ਚਲੀ ਗਈ ਅਸੀਂ ਉਸਦਾ ਕੁਝ ਵਿਗਾੜ ਨਹੀਂ ਸਕੇ । ਤਦ ਸਭ ਤੋਂ ਵਡੇ ਰਾਜਾ ਸੁੰਭ ਨੇ ਬੇਲ, ਸੁਬੇਲ ਦੋ ਬਲੀ ਰਾਖਸ਼ਾਂ ਨੂੰ ਬੁਲਾਇਆ, ਬਹੁਤ ਸਾਰੀ ਸੈਨਾ ਦੇ ਕੇ ਹੁਕਮ ਦਿਤਾ “ਜਾਓ ਧਰਤੀ ਦੇ ਕੋਨੇ ਕੋਨੇ ਤੇ ਫਿਰੋ ਜੇ ਨ ਮਿਲੇ ਤਾਂ ਪਹਾੜਾਂ ਤੇ ਚੜ ਜਾਓ, ਚੰਗੀ ਤਰ੍ਹਾਂ ਢੂੰਡੋ, ਜਿਥੇ ਮਿਲੇ ਉਸ ਅਬਲਾ ਇਸਤ੍ਰੀ ਨੂੰ ਜਾਂ ਤਾਂ ਮਾਰ ਮੁਕਾਓ ਜਾਂ । ਫਿਰ ਪਕੜ ਕੇ ਮੇਰੇ ਪਾਸ ਲੈ ਆਓ। ਬਿਨਾਂ ਫੜਨ ਜਾਂ ਖਤਮ ਕਰਨ ਦੇ ਹਰਗਿਜ਼ ਵਾਪਸ ਨਹੀਂ ਆਉਣਾ ।” ਰਾਜੇ ਦਾ ਹੁਕਮ ਪਾਕੇ ਲਗੇ ਏਹ ਦੋਵੇਂ ਰਾਕਸ਼ ਧਰਤੀ ਤੇ ਟੋਲਨ । ਸਾਰੀ ਧਰਤੀ ਛਾਂਣ ਮਾਰੀ ਪਰ ਨ ਲਭੀ । ਫਿਰ ਪਹਾੜਾਂ ਤੇ ਜਾ ਚੜ੍ਹੇ । ਬਹੁਤ ਲੋੜਿਆ ਪਰ ਕਿਤੇ ਨਜ਼ਰ ਨਾ ਆਈ । ਟੋਲਦੇ ਟੋਲਦੇ ਸਮੁੰਡ ਪਰਬਤ ਤੇ ਜਾ ਚੜੇ। ਕੀ ਵੇਖਦੇ ਹਨ ਜੋ ਕੁਝ ਇਕ ਸਾਧੂ ਬੈਠੇ ਤਪਸਯਾ ਕਰ ਰਹੇ ਹਨ । ਉਨ੍ਹਾਂ ਦੇ ਦਰਮਿਆਨ ਇਕ ਮਹਾਨ ਤੇਜੱਸਵੀ ਰਿਸ਼ੀ ਇਕ ਸਿਲਾ ਦੇ ਉਤੇ, ਹੇਠਾਂ ਸ਼ੇਰ ਦੀ ਖਲ ਵਿਛਾਈ, ਅੱਖਾਂ ਮੁੰਦੇ ਬੈਠਾ ਹੈ । ਰਾਕਸ਼ਾਂ ਨੂੰ ਸ਼ਕ ਪਿਆ ਜੋ ਉਹ ਇਸਤ੍ਰੀ ਜ਼ਰੂਰ ਏਬੇ ਆਈ, ਅਤੇ ਇਨ੍ਹਾਂ ਨੇ ਲੁਕਾਈ ਹੈ । ਬੇਲ ਸੁਬੇਲ ਦੋਵੇਂ ਜਰਨੈਲ ਅਗੇ ਵਧੇ ਤੇ ਬੋਲੇ “ਐ ਤਪੱਸੀ ! ਇਕ ਇਸਤ੍ਰੀ ਜਿਸਦੇ ਸਾਰੇ ਅੰਗ ਬੜੇ ਸੁੰਦਰ ਹਨ, ਯੁਧ ਕਰਦੀ, ਸਾਡੇ ਬਹੁਤ ਸਾਰੇ ਰਾਕਸ਼ ਭਰਾ ਮਾਰਦੀ ਛਿਪ ਗਈ ਹੈ । ਉਹ ਜ਼ਰੂਰ ਏਥੇ ਆਈ ਤੇ ਤੁਸਾਂ ਲੁਕਾਈ ਹੈ, ਸਾਨੂੰ ਦਸੋ ਜੋ ਉਸ ਤੋਂ ਅਸੀਂ ਬਦਲਾ ਲਈਏ ਤੇ ਪਕੜ ਕੇ ਆਪਣੇ ਰਾਜਾ ਦੇ ਪਾਸ ਲੈ ਜਾਈਏ । ਚੂੜਾ ਮਣ ਕਵੀ ਭਾ: ਸੰਤੋਖ ਸਿੰਘ ਜੀ ਲਿਖਦੇ ਹਨ-
ਸੁਨਿ ਤਪਸੀ ਰਿਸ ਕਰਿ ਕੈ ਬੋਲਯੋ ਰੇ ਮੂਢਹੁ ਦੁਰਮਤਿ ਉਰਧਾਰ । ਕਯਾ ਬਕੱਬਾਦ ਕਰਤਿ ਅਨਜਾਨਹੁ, ਸੋ ਸ਼ਕਤੀ ਹੈ ਪਰਮ ਉਦਾਰ । ਜਹਾਂ ਕਹਾਂ ਪਰਿ ਪੂਰਨ ਪਾਵਨ, ਸਿਮਰਹਿ ਸ਼ਰਧਾ ਕਰੇ ਨਿਹਾਰ । ਜਬ ਬਿਦਤਹਿਗੀ ਰੂਪ ਭਿਆਨਕ, ਤਬ ਤੁਮ ਗਨ ਕੋ ਕਰਹਿ ਸੰਘਾਰ॥
ਭਾਵ- ਤਪਸੀ ਜੀ ਨੇ ਅੱਖਾਂ ਖੋਲ੍ਹੀਆਂ ਤੇ ਬੋਲੇ “ਐ ਮੰਦ ਮਤ ਮੂਰਖੋ ਕੀ ਬਕਬਾਦ ਕਰ ਰਹੇ ਹੋ । ਉਹ ਤਾਂ ਈਸ਼ਵਰ ਦੀ ਮਹਾਨ ਸ਼ਕਤੀ ਹੈ ਜੋ ਹਰ ਥਾਂ ਵਿਆਪਕ ਹੈ । ਜੋ ਉਹਨੂੰ ਸ਼ਰਧਾ ਨਾਲ ਸਿਮਰਦੇ ਹਨ ਉਨ੍ਹਾਂ ਨੂੰ ਨਿਹਾਲ ਕਰਦੀ ਹੈ । ਜਦੋਂ ਭਿਆਨਕ ਰੂਪ ਧਾਰਨ ਕਰੇਗੀ ਤਾਂ ਸਭ ਰਾਕਸ਼ਾਂ ਦਾ ਨਾਸ਼ ਕਰ ਦੇਵੇਗੀ । ਏਹ ਸਚੇ ਸ਼ਬਦ ਰਿਸ਼ੀ ਜੀ ਤੋਂ ਸੁਣ ਕੇ ਰਾਕਸ਼ਾ ਨੂੰ ਬਹੁਤ ਕ੍ਰੋਧ ਆਇਆ, ਫ਼ੌਜ ਨੂੰ ਹੁਕਮ ਦਿਤਾ ਜੋ ਇਸ ਰਿਸ਼ੀ ਨੂੰ ਫੜੋ ਇਸਦੀ ਹੀ ਸਾਰੀ ਮਸਤੀ ਹੈ । ਰਾਕਸ਼ ਹੁਕਮ ਪਾ ਫੜਨ ਨੂੰ ਵਧੇ। ਰਿਸ਼ੀ ਜੀ ਉਠੇ, ਖਲ ਨੂੰ ਹਥ ਵਿਚ ਫੜਿਆ “ਓਂਕਾਰ” ਕਹਿੰਦਿਆਂ ਅਕਾਸ਼ ਵਲ ਵੇਖਿਆ ਤੇ ਕਹਿਆ “ਹੇ ਪ੍ਰਭੂ ! ਮੇਰੀ ਸਹਾਇਤਾ ਕਰੋ ।” ਏਹ ਦਰਦ ਭਰੀ ਪੁਕਾਰ ਕਰਨ ਦੀ ਦੇਰੀ ਸੀ ਜੋ ਅਕਾਸ਼ ਵਿਚ ਬੜਾ ਭਾਰੀ ਪ੍ਰਕਾਸ਼ ਹੋਇਆ ਤੇ ਇਕ ਮਹਾਨ ਤੇਜੱਸਵੀ, ਅਗਨ ਸਰੂਪ, ਸੂਰਮਾ, ਜਿਸਦੇ ਹਥ ਵਿਚ ਇਕ ਧਨੁਖ ਬਾਂਣ ਸੀ, ਪਰਗਟ ਹੋ ਕਿ ਸਾਹਮਣੇ ਖੜਾ ਹੋ ਗਿਆ ।
ਦੋ ਹਥ ਜੋੜ ਰਿਸ਼ੀ ਜੀ ਨੂੰ ਨਮਸ਼ਕਾਰ ਕੀਤੀ ਤੇ ਪੁਛਿਆ “ਪਿਤਾ ਜੀ ! ਮੇਰੇ ਲਈ ਕੀ ਹੁਕਮ ਹੈ ?” ਰਿਸ਼ੀ ਜੀ ਨੇ ਕਹਿਆ “ਬੇਟਾ ਏਹ ਰਾਕਸ਼ ਮੈਨੂੰ ਫੜਨ ਅਤੇ ਮਾਰਨ ਲਈ ਤਿਆਰ ਹਨ। ਮੈਂ ਤਪ ਕਰ ਰਿਹਾ ਹਾਂ, ਜੇ ਇਨ੍ਹਾਂ ਨੂੰ ਸਰਾਪ ਦੇਂਦਾ ਹਾਂ ਤਾਂ ਮੇਰਾ ਤਪ ਖੀਨ ਹੁੰਦਾ ਹੈ, ਤੂੰ ਇਨ੍ਹਾਂ ਤੋਂ ਮੇਰੀ ਰਖਿਆ ਕਰ ।” ਏਹ ਮਹਾਨ ਬਲੀ ਸੂਰਮਾ ਜੋ ਅਕਾਸ਼ ਤੋਂ ਆਇਆ, ਅਤੇ ਅਗਨ ਬਾਂਣ ਨਾਲ ਲਿਆਇਆ ਸੀ, ਨੇ ਅਗਨ ਬਾਣਾ ਦੀ ਵਰਖਾ ਸ਼ੁਰੂ ਕਰ ਦਿਤੀ । ਏਹ ਅਗਨ ਬਾਂਣ ਜਿਸਨੂੰ ਲਗਦਾ ਸੀ, ਉਸਨੂੰ ਅੱਗ ਲਗ ਜਾਂਦੀ ਤੇ ਉਹ ਜਲ ਕੇ ਸੁਆਹ ਹੋ ਜਾਂਦਾ ਸੀ । ਥੋੜ੍ਹੇ ਸਮੇਂ ਦੇ ਅੰਦਰ ਇਸ ਈਸ਼ਵਰ ਜਯੋਤੀ ਨੇ ਉਸ ਪਹਾੜ ਤੇ ਆਏ ਸਭ ਰਾਕਸ਼ਾਂ ਨੂੰ ਮਾਰ ਦਿਤਾ । ਫਿਰ ਏਹ ਪਹਾੜ ਤੋਂ ਹੇਠਾਂ ਉਤਰ ਆਏ ਅਤੇ ਲਗੇ ਘੇਰ ਘੇਰ ਕੇ ਰਾਕਸ਼ਾਂ ਨੂੰ ਮਾਰਨ, ਬੇਅੰਤ ਰਾਕਸ਼ਾਂ ਨੂੰ ਭਸਮ ਕੀਤਾ ਤੇ ਬਾਕੀ ਗਿਣਤੀ ਮਾਤਰ ਰਹਿ ਗਏ । ਓਧਰ ਦੇਵੀ ਤਪ ਪੂਰਨ ਕਰਕੇ ਅਤੇ ਹੋਰ ਬਲ ਪ੍ਰਾਪਤ ਕਰਕੇ ਮੈਦਾਨੇ ਜੰਗ ਵਿਚ ਆ ਪੌਂਹਚੀ । ਏਹ ਵੇਖ ਕੇ ਹੈਰਾਨ ਹੋ ਗਈ ਜੋ ਮੈਂ ਤਾਂ ਅਰਬਾਂ ਦੈਂਤ ਛੋੜ ਗਈ ਸਾਂ, ਪਰ ਹੁਣ ਤਾਂ ਏਹ ਬਹੁਤ ਥੋੜ੍ਹੇ ਰਹਿ ਗਏ ਹਨ । ਓਧਰ ਵੇਖਿਆ ਜੋ ਕੋਈ ਸੂਰਬੀਰ ਇਨ੍ਹਾਂ ਨੂੰ ਮਾਰਦਾ ਆ ਰਿਹਾ ਹੈ । ਐਧਰੋਂ ਦੇਵੀ ਅਗੇ ਵਧੀ । ਦੋਹਾਂ ਨੇ ਬਾਕੀ ਬਚੇ ਰਾਖਸ਼ਾਂ ਨੂੰ ਖਤਮ ਕਰ ਦਿਤਾ । ਦੇਵੀ ਨੇ ਜਦੋਂ ਇਸ ਮਹਾਨ ਬਲੀ ਸੂਰਮੇ ਨੂੰ ਵੇਖਿਆ ਤਾਂ ਬਹੁਤ ਪ੍ਰਸੰਨ ਹੋਈ, ਅਗੇ ਵਧ ਕੇ ਗਲਵੱਕੜੀ ਵਿਚ ਲੈ ਲਿਆ ਤੇ ਬੋਲੀ “ਹੇ ਤਪੱਸਵੀ ਦੇ ਪੁਤਰ ! ਤੂੰ ਮਹਾਨ ਸ਼ਕਤੀਵਾਨ ਹੈ। ਜੋ ਕੰਮ ਮੈਂ ਨਹੀਂ ਕਰ ਸਕੀ ਤੂੰ ਕੀਤਾ ਹੈ । ਤੂੰ ਇਨ੍ਹਾਂ ਦੁਸ਼ਟਾਂ ਨੂੰ ਦਮਨ, ਭਾਵ ਭਸਮ ਕੀਤਾ ਹੈ । ਮੈਂ ਤੇਰਾ ਨਾਮ ਦੁਸ਼ਟ-ਦਮਨ ਰਖਿਆ ।” ਫਿਰ ਸ਼ਕਤੀ ਬੋਲੀ–”ਐ ਦੁਸ਼ਟ ਦਮਨ ! ਤੇਰਾ ਕੋਈ ਸਾਨੀ ਨਹੀਂ ਹੋਵੇਗਾ । ਤੇਰਾ ਇਹ ਸਰੀਰ ਅਮਰ ਹੋਏਗਾ ਅਤੇ ਲੱਖਾਂ ਸਾਲ ਬੁਢੇਪਾ ਨਹੀਂ ਆਏਗਾ । ਤੂੰ ਪਰਮੇਸ਼ਵਰ ਦੀ ਅੰਸ਼ ਸਹਿਤ ਅਵਤਾਰ ਧਾਰਿਆ ਹੈ ਅਤੇ ਅਣਗਿਣਤ ਰਾਖ਼ਸ਼ਾਂ ਨੂੰ ਮਾਰ ਕੇ ਮੇਰੀ ਸਹਾਇਤਾ ਕੀਤੀ ਹੈ, ਤੇਰਾ ਸ੍ਰਿਸ਼ਟੀ ਦੇ ਅੰਦਰ ਪੰਥ ਚਲੇਗਾ, ਉਦੋਂ ਮੈਂ ਵੀ ਤੇਰੇ ਪਾਸ ਆਵਾਗੀ ।”
ਏਹ ਫਿਰ ਮਾਤਾ ਸਾਹਿਬ ਦੇਵਾ ਦੇ ਰੂਪ ਵਿਚ ਆਈ । ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ਅਪਨਾਇਆ ਅਤੇ ਖ਼ਾਲਸਾ ਪੰਥ ਇਸ ਦੀ ਝੋਲੀ ਵਿਚ ਪਾਇਆ । ਜੇਹਾ ਕੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ—
ਪੁੱਤਰ ਖ਼ਾਲਸਾ ਤੇਰੋ ਭਇਉ । ਗੋਦ ਪਾਏ ਤੁੱਝ ਹਮ ਨੇ ਦਇਉ । ਮਹਿਤ ਪ੍ਰਤਾਪ ਸਮੇਤ ਨਿਹਾਰੋ । ਸਦਾ ਅਨੰਦ ਬਿਲੰਦਹਿ ਧਾਰੋ ॥ ਸੁਨ ਸ੍ਰੀ ਮੁਖ ਤੇ ਭਈ ਅਨੰਦ । ਮਾਨਿਯੋ ਬਾਕ ਹਾਥ ਕਰ ਬੰਦ ।
ਮਸਤੱਕ ਟੇਕਤ ਨਿਜ ਘਰ ਗਈ । ਸੰਤਿਤ ਜਾਨ ਹਰਖ ਨਿਜ ਭਈ ॥
ਅਜ ਇਕ ਅੰਮ੍ਰਿਤ ਧਾਰੀ ਖਾਲਸਾ, ਜੋ ਰਹਿਤਵਾਨ, ਭਜਨਵਾਨ ਤੇ ਇਖ਼ਲਾਕਵਾਨ ਹੈ, ਓਸ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ, ਮਾਤਾ ਸਾਹਿਬ ਦੇਵਾਂ ਜੀ ਹਨ । ਦੁਰਗਾ ਬੋਲੀ ! “ਐ ਦੁਸ਼ਟ ਦਮਨ ! ਤੂੰ ਹੁਣ ਆਪਣੇ ਪਿਤਾ ਦੇ ਪਾਸ ਜਾ, ਜਿਸਨੇ ਤੈਨੂੰ ਬੁਲਾਇਆ ਹੈ ਅਤੇ ਜਿਵੇਂ ਉਹ ਕਹਿਣ ਤਿਵੇਂ ਕਰ ।”
ਦੁਸ਼ਟ ਦਮਨ ਜੀ ਆ ਪੁਜੇ ਸਮੁੰਡ ਪ੍ਰਬਤ ਪਰ ਜਿਥੇ ਸਮੁੰਡ ਰਿਸ਼ੀ ਜੀ ਤਪੱਸਯਾ ਕਰ ਰਹੇ ਸਨ । ਪੁਜਦੇ ਹੀ ਪਰਨਾਮ ਕੀਤਾ ਤੇ ਪੁਛਿਆ, “ਪਿਤਾ ਜੀ ! ਹੁਣ ਮੇਰੇ ਲਈ ਕੀ ਹੁਕਮ ਹੈ ? ਰਾਖ਼ਸ਼ ਤਾਂ ਸਭ ਖ਼ਤਮ ਹੋ ਗਏ ਹਨ ।” ਸਮੁੰਡ ਰਿਸ਼ੀ ਜੀ ਬੋਲੇ ! “ਬੇਟਾ ਤੈਨੂੰ ਸ਼ਕਤੀ ਨੇ ਬਹੁਤ ਵਰ ਦਿਤੇ ਹਨ, ਹੁਣ ਸਤਿਜੁਗ ਹੈ, ਜਦੋਂ ਕਲਜੁਗ ਆਵੇਗਾ ਤੇ ਉਸ ਦੇ ਪੰਜ ਹਜ਼ਾਰ (੫੦੦੦) ਬਰਸ ਬੀਤਣਗੇ ਤਦ ਦੁਖੀ ਅਤੇ ਪੀੜਤ ਪ੍ਰਜਾ। ਦੀ ਰਖਯਾ ਲਈ, ਬੇਦੀ ਬੰਸ ਵਿਚ ਨਾਨਕ ਨਾਮ ਰਾਜ ਰਿਖੀ, ਬ੍ਰਹਮ: ਗਿਆਨੀ, ਸਤਿਗੁਰੂ ਦਸ ਰੂਪ ਧਾਰੇਗਾ । ਮੈਂ ਉਨ੍ਹਾਂ ਦੇ ਨਾਵੇਂ ਸਰੂਪ ਤੇਗ ਬਹਾਦਰ ਨਾਮ ਦੇ ਨਾਲ ਪ੍ਰਗਟ ਹੋਵਾਂਗਾ । ਉਦੋਂ ਇਨ੍ਹਾਂ ਮਲੇਛਾਂ ਨੇ ਫਿਰ ਉਦਮ ਮਚਾਣਾ, ਬੇਦੋਸ਼ੇ ਅਤੇ ਨਿਰਬਲ ਹਿੰਦੂਆਂ ਨੂੰ ਸਤਾਣਾ ਤੇ ਬਹੁਤ ਦੁਖੀ ਕਰਨਾ ਹੈ । ਓਸ ਸਮੇਂ ਮੈਂ ਤੈਨੂੰ ਫੇਰ ਬੁਲਾਵਾਂਗਾ । ਮੈਂ ਜਦੋਂ ਤੈਨੂੰ ਅਕਾਲ ਪੁਰਖ ਪਾਸੋਂ ਮੰਗਿਆ ਸੀ ਮੇਰੇ ਹਥ ਵਿਚ ਸ਼ੇਰ-ਸਿੰਘ ਦੀ ਖਲ ਸੀ ਅਤੇ ਤੇਰਾ ਪ੍ਰਕਾਸ਼ ਅਕਾਸ਼ ਤੋਂ ਹੋਇਆ ਹੈ । ‘ਗ’ ਨਾਮ ਹੈ ਅਕਾਸ਼ ਦਾ ਅਤੇ ‘ਬਿੰਦ’ ਨਾਮ ਹੈ ਪ੍ਰਕਾਸ਼ ਦਾ ਇਸ ਲਈ ਤੇਰਾ ਨਾਮ ਓਸ ਵੇਲੇ ਗੋਬਿੰਦ ਸਿੰਘ ਹੋਵੇਗਾ । ਤੂੰ ਹੁਣ ਹੇਮ ਕੁੰਟ ਪ੍ਰਬਤ ਤੇ ਜਾਕੇ ਤਪਸੱਯਾ ਕਰ ।” ਸਮੁੰਡ ਰਿਸ਼ੀ ਜੀ ਤੋਂ ਆਗਿਆ ਲੈ ਦੁਸ਼ਟ ਦਮਨ ਜੀ ਹੋਮਕੁੰਟ ਸਪਤ ਸਿੰਗ ਪਰ ਆ ਗਏ । ਅੰਮ੍ਰਿਤ ਸਰੋਵਰ ਵਿਚ ਧਨੁਖ ਬਾਣ ਰਖ ਦਿਤਾ ਅਤੇ ਤਪਸਯਾਂ ਵਿਚ ਲੀਨ ਹੋ ਗਏ ।
ਬ੍ਰਹਮਾ ਜੀ ਬੋਲੇ ਹੇ ਦੇਵਤਿਓ!” ਐਓਂ ਏਹ ਮਹਾਨ ਸੂਰਬੀਰ ਦੁਸ਼ਟ ਦਮਨ ਜੀ ਏਸ ਪ੍ਰਬਤ ਪਰ ਸਤਿਜੁਗ ਦੇ ਅਰੰਭ ਤੋਂ ਤਪਸੱਯਾ ਕਰ ਰਹੇ ਹਨ । ਇਨ੍ਹਾਂ ਦੀ ਦਵੈਤ ਭਾਵਨਾ ਮਿਟ ਚੁਕੀ ਹੈ ਅਤੇ ਸਭ ਇਛਾਵਾਂ ਨਾਸ਼ ਹੋ ਗਈਆਂ ਹਨ, ਇਨ੍ਹਾਂ ਨੂੰ ਛੇਤੀ ਹੀ ਉਹ ਪਰੀ ਪੂਰਨ ਪ੍ਰਮਾਤਮਾ, ਆਪਣੇ ਪਾਸ ਬੁਲਾ, ਅਸੀਸਾਂ ਤੇ ਖੁਸ਼ੀਆਂ ਬਖ਼ਸ਼ਦਾ ਹੋਇਆ, ਮਾਤ ਲੋਕ ਵਿਚ ਜ਼ੁਲਮ ਨੂੰ ਮਿਟਾਣ ਅਤੇ ਧਰਮ ਦਾ ਝੰਡਾ ਝੁਲਾਣ ਲਈ ਭੇਜ ਰਿਹਾ ਹੈ । ਦੇਵਤੇ ਏਹ ਸੰਪੂਰਨ ਕਥਾ ਸੁਣ ਬਹੁਤ ਪ੍ਰਸੰਨ ਹੋਏ ਅਤੇ ਬ੍ਰਹਮਾ ਜੀ ਨੂੰ ਨਮਸ਼ਕਾਰ ਤੇ ਜੈ ਜੈ ਕਾਰ ਕਰਦੇ, ਖੁਸ਼ੀ ਖੁਸ਼ੀ ਸਵਰਗ ਪੁਰੀ ਨੂੰ ਚਲੇ ਗਏ ।
ਸ੍ਰੀ ਗਰੂ ਤੇਗ ਬਹਾਦਰ ਜੀ ਦੀ ਮੰਗ ਸ੍ਰੀ ਹੇਮ ਕੁੰਟ ਤੋਂ ਸਚਖੰਡ ਅਤੇ ਸਚਖੰਡ ਤੋਂ ਮਾਤ ਲੋਕ ਜੇਹਾ ਕਿ ਭਵਿਖਯਤ ਪੁਰਾਨ ਦੇ ਅੰਦਰ ਲਿਖਿਆ ਹੈ—
ਏਵੰਵੈ ਧਰਮ ਪ੍ਰਾਚੁਰਯੰ ਭਵਿਸ਼ਯਤਿ ਯਦਾ ਕਲੋ ਤਦਾ ਵੈਲੋਕ ਰਖ੍ਯਾਰਥੰ ਮਲੇਛਾਨਾ ਨਾਸਤ ਹੇਤਬੇ ਪਛਮੇ ਤੁ ਸ਼ੁਭੰ ਦੇਸ਼ੇ ਬੇਦੀ ਬੰਸੇਚ ਨਾਨਕੋ (ਭਵਿਖਤ ਪੁਰਾਨ ਧਿਆਏ ੨੮ ਸਲੋਕ ੩੩ ਤੋਂ ੪੦ ਤਕ)
ਜਿਸਦਾ ਭਾਵ ਹੈ ਕਿ ਜਦ ਕਲਜੁਗ ਦੇ ਸਮੇਂ ਮਲੇਛਾਂ ਦਾ ਰਾਜ ਹੋ ਕੇ ਪ੍ਰਜਾ ਪੀੜਤ ਹੋਵੇਗੀ ਤਦੋਂ ਲੋਕਾਂ ਦੀ ਰਖਿਆ ਤੇ ਮਲੇਛਾਂ ਦੇ ਨਾਸ਼ ਕਰਨ ਵਾਸਤੇ ਪਛਮ ਦੇਸ਼ ਬੇਦੀ ਬੰਸ ਵਿਚ ਨਾਨਕ ਨਾਮ ਰਾਜ ਰਿਖੀ ਬ੍ਰਹਮ ਗਿਆਨੀ ਸਤਿਗੁਰੂ ਦਸ ਰੂਪ ਧਾਰੇਗਾ ਅਤੇ ਸਮੁੰਡ ਰਿਸ਼ੀ ਜੀ ਨੇ ਵੀ ਇਹੋ ਭਵਿਸ਼ ਬਾਣੀ ਕਹੀ ਸੀ ।
ਮਾਤਲੋਕ ਦੇ ਜੀਆਂ ਦਾ ਉਧਾਰ ਕਰਨ ਲਈ ਸਤਿਗੁਰੂ ਨਾਨਕ ਜੀ ਦਾ ਅਵਤਾਰ ਹੋ ਚੁਕਾ ਸੀ ਤੇ ਉਨ੍ਹਾਂ ਦੇ ਨੌਵੇਂ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਗਦੀ ਨਸ਼ੀਨ ਸਨ । ਹਿੰਦੁਸਤਾਨ ਦੀ ਹਕੂਮਤ ਇਕ ਜਾਬਰ, ਮੁਤਅੱਸਬ ਅਤੇ ਜ਼ਾਲਮ ਪਾਤਸ਼ਾਹ ਔਰੰਗਜ਼ੇਬ ਦੇ ਹਥ ਵਿਚ ਸੀ ਜੋ ਕੇ ਦਿੱਲੀ ਦੇ ਤਖ਼ਤ ਪਰ ਬਿਰਾਜਮਾਨ ਸੀ । ਇਸ ਜ਼ਾਲਮ ਪਾਤਸ਼ਾਹ ਨੇ ਆਪਣੇ ਤਿੰਨ ਸਕੇ ਭਰਾਵਾਂ ਤੇ ਖ਼ਾਨਦਾਨ ਦੇ ਚੋਣਵੇਂ ਆਦਮੀਆਂ ਨੂੰ ਮਰਵਾ ਦਿਤਾ ਅਤੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਲਿਆ ਸੀ । ਸ਼ਾਹ ਜਹਾਨ ਨੇ ਇਕ ਵੇਰੀ ਇਸ ਨੂੰ ਚਿੱਠੀ ਲਿਖੀ ‘ਐ ਫ਼ਰਜ਼ੰਦ (ਪੁਤਰ) ਤੂੰ ਕਹਿੰਦਾ ਹੈ ਜੋ ਹਿੰਦੂ ਕਾਫ਼ਰ ਹਨ ਪਰ ਮੈਂ ਵੇਖਦਾ ਹਾਂ ਜੋ ਹਿੰਦੂ ਆਪਣੇ ਮਰ ਗਏ ਪਿਤਰਾਂ ਨੂੰ ਵੀ ਪਾਣੀ ਦੇਂਦੇ ਹਨ ਐਪਰ ਤੇਰਾ ਪਿਤਾ, ਮੈਂ ਜੀਉਂਦਾ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਹਾਂ ।”
ਇਸ ਮੁਤਅਸਬ ਪਾਤਸ਼ਾਹ ਨੇ ਹੁਕਮ ਜਾਰੀ ਕਰ ਦਿਤਾ “ਕਲਮਾ ਯਾ ਕਤਲ” ਭਾਵ ਕਿ ਜਿਵੇਂ ਹੋ ਸਕੇ ਹਿੰਦੂਆਂ ਨੂੰ ਕਲਮਾ ਪੜ੍ਹਾਓ ਤੇ ਮੁਸਲਮਾਨ ਬਣਾਓ, ਜੋ ਨ ਮਨੇ ਉਸ ਨੂੰ ਮਾਰ ਮੁਕਾਓ ਤੇ ਕਤਲ ਕਰਾਓ । ਮੈਂ ਸਾਰੇ ਹਿੰਦੁਸਤਾਨ ਦੇ ਅੰਦਰ ਮੁਹੰਮਦੀ ਝੰਡਾ ਝੁਲਾਵਾਂਗਾ, ਸਭ ਨੂੰ ਦੀਨ ਇਸਲਾਮ ਕਬੂਲ ਕਰਾਵਾਂ ਅਤੇ ਮੁਸਲਮਾਨ ਬਣਾਵਾਂਗਾ ।
ਬਸ ਫਿਰ ਕੀ ਸੀ ਥੋੜ੍ਹੇ ਸਮੇਂ ਦੇ ਅੰਦਰ ਸੰਸਾਰ ਵਿਚ ਹਾਹਾਕਾਰ ਮਚ ਗਈ, ਸੈਂਕੜੇ ਬੀਬੀਆਂ ਦਾ ਸੋਹਾਗ ਛਿਨ ਗਿਆ ਅਤੇ ਹਜ਼ਾਰ ਹਾਂ ਬਚੇ ਯਤੀਮ ਹੋ ਗਏ । ਇਸ ਨੇ ਤਲਵਾਰ ਦੇ ਜ਼ੋਰ ਨਾਲ ਬੇਅੰਤ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਅਤੇ ਜੋ ਨਾ ਮਨੇ ਉਨ੍ਹਾਂ ਨੂੰ ਬੜੀ ਬੇਰਹਮੀ ਨਾਲ ਮੌਤ ਦੇ ਘਾਟ ਪੁਚਾਇਆ, ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਸਾਰੇ ਹਿੰਦੂਆਂ ਨੂੰ ਦੀਨ ਇਸਲਾਮ ਕਬੂਲ ਨਾ ਕਰਾ ਸਕਿਆ । ਇਕ ਬੁਲਾ ਸ਼ਾਹ ਆਸ਼ਿਕ ਫ਼ਕੀਰ ਹੋਇਆ ਹੈ । ਉਸ ਤੋਂ ਮੋਮਨਾਂ ਨੇ ਇਕ ਵੇਰੀ ਪੁੱਛਿਆ ਜੋ ਔਰੰਗਜ਼ੇਬ ਬੜਾ ਜਾਬਰ ਤੇ ਜ਼ਬਰਦਸਤ ਪਾਤਸ਼ਾਹ ਸੀ ਫਿਰ ਵੀ ਉਹ ਸੰਪੂਰਨ ਹਿੰਦੂਆਂ ਨੂੰ ਮੁਹੰਮਦੀ ਸ਼ਰਹਾ ਕਬੂਲ ਨਾ ਕਰਾ ਸਕਿਆ ਇਸਦਾ ਕੀ ਕਾਰਨ ਹੈ ? ਤਾਂ ਉਹ ਬ੍ਰਹਮ ਗਿਆਨੀ ਫ਼ਕੀਰ ਹਸ ਪਿਆ ਤੇ ਬੋਲਿਆ-“ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ ।”
ਆਓ ਦੋਵੇਂ ਹਥ ਜੋੜ ਲੌ ਤੇ ਪਿਆਰ ਨਾਲ ਪੜੋ—
ਵਾਹੁ ਵਾਹੁ ਗੋਬਿੰਦ ਸਿੰਘ ਜੀ । ਵਾਹੁ ਵਾਹੁ ਗੋਬਿੰਦ ਸਿੰਘ ਜੀ । ਕਲਗੀ ਵਾਲੇ ਗੋਬਿੰਦ ਸਿੰਘ ਜੀ. । ਬਾਜਾਂ ਵਾਲੇ ਗੁਬਿੰਦ ਸਿੰਘ ਜੀ । ਹੇਮਕੁੰਟ ਵਾਸੀ ਗੋਬਿੰਦ ਸਿੰਘ ਜੀ । ਸਰਬ ਨਿਵਾਸੀ ਗੋਬਿੰਦ ਸਿੰਘ ਜੀ ।
ਵਾਹੁ ੨ ਗੋਬਿੰਦ ਸਿੰਘ ਜੀ । ਵਾਹ ੨ ਗੋਬਿੰਦ ਸਿੰਘ ਜੀ ॥ ਸਰਬੰਸ ਦਾਨੀ ਗੋਬਿੰਦ ਸਿੰਘ ਜੀ । ਧਰਮ ਰਖਯਕ ਗੋਬਿੰਦ ਸਿੰਘ ਜੀ । ਤੇਰੀ ਸ਼ਰਨ ਗੋਬਿੰਦ ਸਿੰਘ ਜੀ । ਰਖੀਂ ਲਾਜ ਗੁਬਿੰਦ ਸਿੰਘ ਜੀ । 1 ਵਾਹੁ ੨ ਗੋਬਿੰਦ ਸਿੰਘ ਜੀ । ਵਾਹੁ ੨ ਗੋਬਿੰਦ ਸਿੰਘ ਜੀ ॥
1 ਭਾਰਤ ਵਰਸ਼ ਦੇ ਕੋਨੇ ਕੋਨੇ ਵਿਚ ਹਿੰਦੂ ਦੇਵੀਆਂ ਦੀ ਪਤ ਲੁਟੀ ਜਾ ਰਹੀ ਸੀ । ਹਿੰਦੂਆਂ ਨੂੰ ਜ਼ਬਰਨ ਮੁਸਲਮਾਨ, ਬਣਾਇਆ ਤੇ ਬਿਨਾਂ ਦੋਸ਼ ਕਤਲ ਕਰਾਇਆ ਜਾ ਰਿਹਾ ਸੀ । ਹਿੰਦੁ ਵਿਚਾਰੇ ਐਨੇ ਕਮਜ਼ੋਰ ਤੇ ਨਿਰਬਲ ਹੋ ਚੁਕੇ ਸਨ ਜੋ ਉਨ੍ਹਾਂ ਨੂੰ ਸਵਾਏ ਇਸਦੇ ਕਿ ਸਰਿਸ਼ਟੀ ਦੇ ਮਾਲਿਕ, ਪਾਲਿਕ, ਈਸ਼ਵਰ ਜਯੋਤੀ ਸਰੂਪ ਦੇ ਚਰਨਾਂ ਵਿਖੇ ਪੁਕਾਰ ਕਰਨ ਹੋਰ ਕੋਈ ਉਪਾ ਨਜ਼ਰ ਨਹੀਂ ਆਉਂਦਾ ਸੀ-
ਖ਼ਲਕ ਖ਼ਾਲਿਕ ਕੀ ਜਾਨ ਕੈ, ਖ਼ਲਕ ਦੁਖਾਵੈ ਨਾਹਿ ।’
ਖ਼ਲਕ ਦੁਖੈ ਜੋ ਨੰਦ ਜੀ ! ਖ਼ਾਲਿਕ ਕੋਪੈ ਤਾਹਿ ।
ਓਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਸਿਖੀ ਪ੍ਰਚਾਰ, ਜੀਆਂ ਦਾ ਉਧਾਰ ਅਤੇ ਤੀਰਥਾਂ ਦਾ ਇਸ਼ਨਾਨ ਕਰਦੇ ਆ ਪੁਜੇ ਅਲਾਹਬਾਦ, ਤ੍ਰਿਬੇਣੀ ਦੇ ਤੱਟ ਉਤੇ । ਸ੍ਰੀ ਗੁਰੂ ਤੇਗ ਬਹਾਦਰ ਜੀ, ਇਕ ਮਹਾਨ ਤਪੱਸਵੀ, ਪੂਰਨ ਵੈਰਾਗੀ, ਸਰਬੰਸ ਤਿਆਗੀ, ਸਰਬ ਸਮਰੱਥ ਅਤੇ ਪੂਰਨ ਸ਼ਕਤੀਵਾਨ ਹੁੰਦੇ ਹੋਇਆ, ਅਜਰ ਨੂੰ ਜਰਨਾ, ਅਤੇ ਸੀਸ ਬਲੀਦਾਨ ਕਰਨਾ ਵੇਖ, ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ ਸੀ-
“ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨ ਹੂੰ ਆਨ” ਆਪ ਤ੍ਰਿਬੇਣੀ ਦੇ ਕਿਨਾਰੇ ਛੇ ਮਹੀਨੇ ਰਹੇ । ਏਥੇ ਬਹੁਤ ਪ੍ਰਕਾਰ ਦੀ ਯੋਗ ਸਾਧਨਾਂ ਅਤੇ ਪ੍ਰਭੂ ਦੀ ਅਰਾਧਨਾ ਕੀਤੀ । ਗ਼ਰੀਬਾਂ, ਲੋੜਵੰਦਾਂ, ਬ੍ਰਾਹਮਣਾ ਨੂੰ ਸੋਨਾ, ਬਸਤਰ ਆਦਿਕ ਬਹੁਤ ਦਾਨ ਦਿਤਾ ।
ਤੀਰਥ ਰਾਜ ਤ੍ਰਿਬੇਣੀ ਉਪਰ ਬੀਤ ਗਏ ਜਬ ਹੂੰ ਖਟ ਮਾਸ । ਪੁੰਨ ਦਾਨ ਦਿਨ ਕਰਤਿ ਬਿਤਾਏ । ਤਹੀ ਆਨ ਕੀਨਸ ਪ੍ਰਕਾਸ਼ ।।
1 ਆਪ ਦੇ ਕੰਨਾਂ ਵਿਚ ਆਏ ਦਿਨ ਦੁਖੀ ਹਿੰਦੂਆਂ ਦੀ ਦਰਦ ਭਰੀ ਅਵਾਜ਼ ਪੈਂਦੀ ਸੀ ਜੋ ਆਪ ਸਹਾਰ ਨ ਸਕੇ ਇਸ ਲਈ ਅਲੱਖ, ਅਪਾਰ, ਪਰਮੇਸ਼ਰ ਜੀ ਤੋਂ ਮੰਗ ਕੀਤੀ “ਜੋ ਹੇ ਕ੍ਰਿਪਾਲੂ ਤੇ ਦਿਆਲੂ ਪ੍ਰਭੂ ! ਮੈਨੂੰ ਉਹ ਹੀ ਪਹਿਲੇ ਵਾਲਾ ਪੁਤਰ ਜੋ ਆਪ ਨੇ ਸਮੁੰਡ ਪ੍ਰਬਤ ਪਰ ਰਾਖ਼ਸ਼ਾਂ ਤੋਂ ਰਖਸ਼ਾ ਕਰਨ ਲਈ ਭੇਜਿਆ ਸੀ ਫੇਰ ਬਖਸ਼ੋ । ਸੰਸਾਰ ਵਿਚ ਮਲੇਛਾਂ ਦੇ ਜ਼ੁਲਮ ਤੇ ਅਤਿਆਚਾਰ ਦੇ ਕਾਰਨ ਪਰਜਾ ਦੁਖੀ ਤੇ ਹਾਹਾਕਾਰ ਕਰ ਰਹੀ ਹੈ ।” ਜੇਹਾ ਕਿ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ-
ਇਸ ਬਿਧਿ ਕਰੀ ਅਰਾਧਨਾ, ਅਲੱਖ ਰੂਪ ਗੁਰਦੇਵ,
ਪਰਮ ਪ੍ਰਸੀਦੇ ਜਾਨਿ ਕੈ, ਨਿਸਬਾਸੁਰ ਕੀ ਸੇਵ,
ਦੁਸ਼ਟ ਦਮਨ ਪਠਿਬੋ ਕਰੋ, ਅਪਨੀ ਅੰਸ ਸੁ ਜਾਨ,
ਮੋਹਿ ਪੁਤ੍ਰ ਕਰਿਬੋ ਚਹਿਤ, ਅਸ ਸੰਕਲਪ ਪਛਾਨ ॥
ਏਹ ਸ਼ੁਭ ਮੰਗ ਅਕਾਲ ਪੁਰਖ ਦੇ ਦਰ ਤੇ ਜਾ ਪੁਜੀ, ਜਹਾ ਕਿ ਬਚਿਤ੍ਰ ਨਾਟਕ ਦੇ ਅੰਦਰ ਕਲਗੀਧਰ ਪਿਤਾ ਜੀ ਨੇ ਉਚਾਰਨ ਕੀਤਾ ਹੈ—
ਤਾਤ ਮਾਤ ਮੁਰ ਅਲੱਖ ਅਰਾਧਾ ॥
ਬਹੁ ਬਿਧ ਜੋਗ ਸਾਧਨਾ ਸਾਧਾ ।
ਤਿਨ ਜੋ ਕਰੀ ਅਲੱਖ ਕੀ ਸੇਵਾ ।
ਤਾਂਤੇ ਭਏ ਪ੍ਰਸੰਨ ਗੁਰਦੇਵਾ ।
ਤਿਨ ਪ੍ਰਭ ਜਬ ਆਇਸ ਮੁਹਿ ਦੀਆ।
ਤਬ ਹਮ ਜਨਮ ਕਲੂ ਮੈਂ ਲੀਆ ॥
ਸਰਬ ਸਮਰਥ ਪ੍ਰਭੂ ਨੇ ਗਣਾਂ ਨੂੰ ਹੁਕਮ ਦਿਤਾ ਜੋ ਪੁਸ਼ਪ ਬਿਮਾਨ ਲੈ ਜਾਓ ਅਤੇ ਹੇਮਕੁੰਟ ਤਪਸੀ ਨੂੰ ਮੇਰੇ ਪਾਸ ਲੈ ਆਓ । ਏਹ ਪੁਸ਼ਪ ਬਿਮਾਨ ਸਪਤ ਸਿੰਗ ਸਥਾਨ ਤੇ ਆਨ ਉਤਰਿਆ ਤੇ ਦੁਸ਼ਟ ਦਮਨ ਜੀ ਨੂੰ ਅਕਾਲ ਪੁਰਖ ਦਾ ਹੁਕਮ ਸੁਣਾਇਆ ਜੋ ਭਾ: ਸਾ: ਸੰਤੋਖ ਸਿੰਘ ਜੀ ਨੇ ਐਉਂ ਲਿਖਿਆ ਹੈ
ਸਪਤ ਸਿੰਗ ਕੇ ਮੱਧਯ ਸਿੰਗ ਪਰ ਥਿਰਯੋ ਆਏ ਗਨ ਸਹਿਤ ਬਿਮਾਨ । ਸਾਦਰ ਬਿਨੈ ਸੁਨਾਵਨਿ ਕੀਨਸਿ ‘ਹੇ ਤਪੁਧਨ ! ਤਪ ਰੂਪ ਮਹਾਨ । ਤਪ ਅਧਿਕੋ ਤੁਮ, ਤਪਹਿ ਬਿਥਾਰਹੁ, ਤਪ ਸਾਧਕ ਤੁਮਰੇ ਨ ਸਮਾਨ । ਪੂਰਨ ਕਰਹੁ ਕਾਮਨਾ ਤਨ ਕੀ, ਪੁਰਸ਼ੋਤਮ ਪਰਮਾਰਥਵਾਨ । ਪਰਮੇਸ਼ਰ ਪਰਮਾਤਮ ਪੂਰਨ, ਪਰਮ ਪੁਰਖ ਆਵਾਹਨ ਕੀਨ । ਕਰਹੁ ਅਰੂਢਨਿ ਬਰ ਬਿਮਾਨ ਪਰ ਦਰਸ਼ਨ ਲੇਹੁ ਸਫ਼ਲ ਨਿਜ ਚੀਨਿ । ਅਖਲ ਲਾਲਸਾ ਪੂਰਵਹੁ ਅਪਨੀ, ਤੁਮ ਸਭ ਗਯਾਤਾ ਪਰਮ ਪ੍ਰਬੀਨ । ਤਪ ਤੇ ਸ਼ਾਂਤਿ ਕਰਹੁ ਉਰ ਅੰਤਰ, ਆਇਸ ਮਾਨਹੁ ਥਿਲਮ ਬਿਹੀਨ ॥
(ਗੁ: ਪ੍ਰ: ਸੂ: ਰਾਸ ੧੧ ਅੰਸੂ ੧੨ ਪੰਨਾ ੪੧੮੧)
ਜਿਸ ਦਾ ਭਾਵ ਏਹ ਹੈ ਜੋ ਸਚਖੰਡ ਤੋਂ ਗਣ ਬਿਮਾਨ ਲੈਕੇ ਸਪਤ ਸਿੰਗ ਦੀ ਦਰਮਿਆਨ ਵਾਲੀ ਚੋਟੀ ਤੇ ਆਣ ਉਤਰੇ । ਸਤਿਕਾਰ ਸਹਿਤ ਹਥ ਜੋੜ ਬੇਨਤੀ ਕੀਤੀ “ਹੇ ਤਪੋਧਨ ! ਆਪ ਅਤੀ ਸੁੰਦਰ ਸਰੂਪ ਹੋ । ਆਪ ਦਾ ਤਪ ਬਹੁਤ ਜ਼ਿਆਦਾ ਹੋ ਚੁਕਾ ਹੈ ਅਤੇ ਫਿਰ ਵੀ ਆਪ ਹੋਰ ਤਪ ਕਰਦੇ ਜਾ ਰਹੇ ਹੋ । ਤੁਹਾਡੇ ਸਮਾਨ ਤਪ ਸਾਧਨੇ ਵਾਲਾ ਹੋਰ ਕੋਈ ਦੂਸਰਾ ਨਹੀਂ ਹੈ । ਹੇ ਪਰਮਾਰਥਵਾਨ ਉਤਮ ਪੁਰਸ਼ ਅਤੇ ਮਹਾਨ ਪਰਉਪਕਾਰੀ ਜੀਉ, ਤੁਸੀਂ ਚਲਕੇ ਆਪਣੇ ਤਨ ਦੀ ਕਾਮਨਾ ਪੂਰਨ ਕਰੋ । ਪਰਮੇਸ਼ਵਰ ਪਰੀ ਪੂਰਨ, ਪਰਮ ਪੁਰਖ ਪਰਮਾਤਮ ਦੇਵ ਨੇ ਆਪ ਨੂੰ ਬੁਲਾਇਆ ਹੈ, ਤੁਸੀਂ ਇਸ ਸਰੇਸ਼ਟ ਬਿਮਾਨ ਤੇ ਸਵਾਰ ਹੋ ਕੇ, ਅਕਾਲ ਪੁਰਖ ਜੀ ਦੇ ਦਰਸ਼ਨ ਕਰ ਕੇ, ਆਪਣੇ ਤਨ ਨੂੰ ਸਫ਼ਲ ਕਰੋ । ਹੇ ਤਪੱਸਵੀ ਆਪ ਸਭ ਪ੍ਰਕਾਰ ਕਰ ਕੇ ਪ੍ਰਬੀਨ ਅਤੇ ਤਿਨ ਕਾਲ ਗਯਾਤਾ ਹੋ । ਪਰੀ ਪੂਰਨ ਪਰਮਾਤਮਾ ਦੀ ਆਗਿਆ ਦਾ ਪਾਲਨ ਕਰਦੇ ਹੋਏ ਬਿਨਾਂ ਦੇਰੀ ਤਪ ਨੂੰ ਸ਼ਾਂਤ ਕਰੋ ਅਤੇ ਅਕਾਲ ਪੁਰਖ ਦੇ ਚਰਨਾਂ ਵਿਖੇ ਪੁਜਕੇ ਮਨ ਦੀਆਂ ਸਰਬ ਇੱਛਾ ਪੂਰਨ ਕਰੋ ।”
ਇਸ ਮਹਾਨ ਤਪੱਸਵੀ ਜੀ ਦਾ ਘੋਰ ਤਪਸੱਯਾ ਕਰਨ ਦੇ ਕਾਰਨ ਸਰੀਰ ਸੁਕ ਗਿਆ ਅਤੇ ਸੂਖਮ ਜਿਹਾ ਪਿੰਜਰ ਜਾਪਦਾ ਸੀ । ਜਦੋਂ ਏਹ ‘ਅਰਸ਼ੀ ਹੁਕਮ ਸੁਣਿਆ ਤੇ ਸਚਖੰਡੀ ਬਿਮਾਨ ਵੇਖਿਆ ਤਾਂ ਰੋਮ ਰੋਮ ਖੁਸ਼ੀ ਦੇ ਨਾਲ ਹਰਿਆ ਹੋ ਗਿਆ, ਸਰੀਰ ਰਿਸ਼ਟ ਪੁਸ਼ਟ ਹੋ ਗਿਆ, ਹਿਰਦਾ ਆਨੰਦ ਤੇ ਪ੍ਰੇਮ ਨਾਲ ਗਦ ਗਦ ਹੋ ਗਿਆ, ਅਤੇ ਅਖਾਂ ਪ੍ਰੇਮ ਦੇ ਹੰਝੂਆਂ ਨਾਲ ਭਰ ਗਈਆਂ । ਆਪ ਬੜੇ ਸਤਿਕਾਰ ਸਹਿਤ ਅਗੇ ਵਧੇ, ਬਿਮਾਨ ਦੇ ਇਰਦ ਗਿਰਦ ਤਿਨ ਪਰਦਖਣਾਂ ਕੀਤੀਆਂ ਅਤੇ ਹੱਥ ਜੋੜ ਅਰਦਾਸ ਕੀਤੀ ਜੋ ! “ਐ ਕ੍ਰਿਪਾਲੂ ਪਿਤਾ ਮੈਂ ਇਸ ਯੋਗ ਨਹੀਂ ਜੋ ਆਪ ਜੀ ਦੇ ਇਸ ਪੁਸ਼ਪ ਬਿਮਾਨ ਵਿਖੇ ਬੈਠਾਂ ਪਰ ਆਪ ਦੇ ਹੁਕਮ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ ।” ਇਹ ਅਰਦਾਸ ਕਰ ਆਪ ਬਿਮਾਨ ਵਿਚ ਬੈਠ ਗਏ । ਉਸ ਸਮੇਂ ਸ੍ਰੀ ਹੇਮ ਕੁੰਟ ਪ੍ਰਬਤ ਪਰ ਕ੍ਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋਇਆ । ਤਪ ਕਰ ਰਹੇ ਸਭ ਰਿਸ਼ੀਆਂ ਮੁਨੀਆਂ ਦੀਆਂ ਅੱਖਾਂ ਇਸ ਬਿਮਾਨ ਵਲ ਲਗੀਆਂ ਹੋਈਆਂ ਸਨ । ਬਿਮਾਨ ਉਡਿਆ ਅਤੇ ਤਪਸੱਵੀ ਜੀ ਨੂੰ “ਸਚਖੰਡ ਵਸੈ ਨਿਰੰਕਾਰ” ਜੀ ਦੇ ਚਰਨਾਂ ਕਮਲਾਂ ਵਿਖੇ ਜਾ ਪੁਚਾਇਆ । ਸਚਖੰਡ ਦਰਬਾਰ ਪੁਜ ਕੇ ਨਿੰਮ੍ਰਤਾ ਸਹਿਤ, ਦੋ ਹਥ ਜੋੜ ਆਪ ਨੇ ਅਕਾਲ ਪੁਰਖ ਜੀ ਦੇ ਚਰਨਾਂ ਵਿਖੇ ਬਾਰ ਬਾਰ ਨਮਸ਼ਕਾਰ ਕਰਦੇ ਹੋਏ ਪ੍ਰਭੂ ਜੀ ਦੀ ਬਹੁਤ ਉਸਤਤ ਕਰੀ ਜਿਵੇਂ ਸੂਰਜ ਪ੍ਰਕਾਸ਼ ਅੰਦਰ ਲਿਖਿਆ ਹੈ :-
ਬਾਰ ਬਾਰ ਕਰਿ ਕੈ ਨਮੋ ਪਦ ਪੰਕਜ ਸਿਰ ਰਾਖ,
ਕਹਯੋ ਮੋਹਿ ਆਗਯਾ ਦਿਜੈ ਜਿਮ ਰਾਵਰਿ ਅਭਿਲਾਖ ।
ਤਦ ਅਕਾਲ ਪੁਰਖ ਜੀ ਨੇ ਫੁਰਮਾਇਆ :-
ਦੁਸ਼ਟ ਦਮਨ ! ਸੁਨਿ ਪ੍ਰਥਮੈ ਉਪਜਯੋ, ਕਰਯੋ ਤਪੀਸ਼ਰ ਨੇ ਮਮ ਧਯਾਨ । ਅਪਨੇ ਤਪ ਪ੍ਰਭਾਵ ਤੇ ਕੀਨਸਿ, ਕਾਰਨ ਕਰਬੋ ਯੁੱਧ ਮਹਾਨ ।
ਯਾ ਤੇ ਅੰਸ਼ ਅਹੈ ਤੁਮ ਹਮਗੇ, ਤਪੇ ਮਹਾਂ ਤਪ ਕੈ ਨ ਸਮਾਨ ।
ਨਹੀ ਕਿਸੂ ਭੀ ਤਪਯੋ ਇਤੋ ਤਪ, ਤੀਨ ਜੁਗਨ ਲੌ ਕੀਨਿ ਮਹਾਨ । ਅਬ ਅਵਿਤਾਰ ਪ੍ਰਿਥੀ ਤਲ ਧਰਿ ਕੈ, ਮੇਰੋ ਕਾਜ ਕਰਹੁ ਬਚ ਮਾਨਿ ॥
ਦੁਸ਼ਟ ਜਮਨ ਨੇ ਭ੍ਰਿਸ਼ਟ ਹਿੰਦ ਕਿਯ, ਤੁਮ ਅਲੰਬ ਹੋਵਹੁ ਸਵਧਾਨ । ਮਾਨੁਖ ਤਨ ਧਰਿ, ਲੀਲਾ ਨਿਜ ਕਰਿ, ਸਤੱਯ ਨਾਮ ਭਗਤੀ ਦਿਹੁ ਦਾਨ ।
ਜਿਸਦਾ ਭਾਵ ਹੈ “ਐ ਦੁਸ਼ਟ ਦਮਨ ! ਤਪੀਸ਼ਰ (ਸਮੁੰਡ ਰਿਸ਼ੀ)
ਨੇ ਜਦੋਂ ਰਾਕਸਾਂ ਤੋਂ ਆਪਣੀ ਰਖਿਆ ਲਈ, ਮਹਾਨ ਯੁਧ ਕਰਨ ਦੇ ਕਾਰਨ ਮੇਰਾ ਧਿਆਨ ਧਰ ਪੁਕਾਰ ਕੀਤੀ ਤਾਂ ਤੇਰੀ ਉਤਪੱਤੀ ਹੋਈ, ਤਾਂ ਤੇ ਤੂੰ ਮੇਰੀ ਅੰਸ਼ ਹੈਂ । ਤੂੰ ਤਿਨ ਜੁਗ ਤਪਸਯਾ ਕੀਤੀ ਹੈ । ਕਿਸੇ ਨੇ ਵੀ ਐਨੀ ਉਗਰ ਤਪਸਯਾ ਨਹੀਂ ਕੀਤੀ, ਹੁਣ ਦੁਸ਼ਟ ਮਲੇਛਾਂ ਨੇ ਭਾਰਤ ਵਰਸ਼ ਨੂੰ ਭਰਿਸ਼ਟ ਕਰ ਦਿਤਾ ਹੈ । ਤੁਸੀਂ ਦੇਰੀ ਨ ਕਰੋ ਸਾਵਧਾਨ ਹੋ ਜਾਓ, ਪ੍ਰਿਥਵੀ ਉਤੇ ਮਾਨੁਖ ਰੂਪ ਵਿਚ ਅਵਤਾਰ ਧਾਰ ਕੇ ਇਸ ਭਰਿਸ਼ਟਾ ਚਾਰ ਨੂੰ ਹਟਾਓ, ਜੀਆਂ ਨੂੰ ਸਤਿਨਾਮ ਦਾ ਦਾਨ ਦੇਕੇ ਪ੍ਰੇਮਾ ਭਗਤੀ ਨੂੰ ਦ੍ਰਿੜ ਕਰਾਓ ।”
ਏਹ ਅਸੀਸਾਂ ਤੇ ਪਿਆਰ ਭਰੇ ਬਚਨ ਸੁਣ ਕੇ ਦੁਸ਼ਟ ਦਮਨ ਜੀ ਨੇ ਦੋਵੇਂ ਹਥ ਜੋੜ ਲਏ ਤੇ ਬੇਨਤੀ ਕੀਤੀ ‘ਹੇ ਸਤਿਚਿਤ ਆਨੰਦ, ਤ੍ਰਿਲੋਕੀ ਨਾਥ, ਕ੍ਰਿਪਾਲੂ ਪ੍ਰਭੂ ਮੇਰੀ ਸੁਰਤ ਇਕ ਰਸ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਚੁਭੀ ਹੋਈ ਮਹਾਂ ਆਨੰਦ ਤੇ ਰਸ ਮਾਣ ਰਹੀ ਹੈ । ਮੇਰਾ ਚਿਤ ਉਕਾ ਹੀ ਮਾਤ ਲੋਕ ਵਿਚ ਜਾਣ ਨੂੰ ਨਹੀ ਕਰਦਾ,” ਜੇਹਾ ਕਿ ਦਸਮ ਪਿਤਾ ਜੀ ਣੇ ਫ਼ੁਰਮਾਇਆ ਹੈ-
“ਚਿਤ ਨ ਭਯੋ ਹਮਰੋ ਆਵਨ ਕਹ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ । ਜਿਉਂ ਤਿਉਂ ਪ੍ਰਭ ਹਮ ਕੋ ਸਮਝਾਯੋ । ਇਮ ਕਹਿ ਕੈ ਇਹ ਲੋਕ ਪਠਾਯੋ ।
ਮੈ ਅਪਨਾ ਸੁਤ ਤੋਹਿ ਨਿਵਾਜਾ । ਪੰਥ ਪ੍ਰਚੁਰ ਕਰਬੇ ਕਉ ਸਾਜਾ ॥
ਜਹਾਂ ਤਹਾਂ ਤੋਂ ਧਰਮ ਚਲਾਏ । ਕੁਬੁਧਿ ਕਰਨ ਤੇ ਲੋਕ ਹਟਾਇ ॥
ਧਰਮ ਲੋਕ ਪਰਲੋਕ ਦੀ ਮਸ਼ੀਨਰੀ ਦਾ ਧੁਰਾ ਹੈ । ਮਨੁਖ ਨੂੰ ਦੋਹਾਂ ਜਹਾਨਾਂ ਵਿਚ ਸੁਖ ਦੇਣ ਵਾਲੀ ਸ਼ਕਤੀ ਨੂੰ ਧਰਮ ਆਖਦੇ ਹਨ । ਗੀਤਾ ਰਹਸਯ ਦੇ ਲੇਖਕ ਮਹਾਤਮਾ ਤਿਲਕ ਜੀ ਲਿਖਦੇ ਹਨ :-
“ਯਦ ਯਹ ਧਰਮ ਛੂਟ ਜਾਯ ਤੋਂ ਸਮਝ ਲੇਨਾ ਚਾਹੀਏ ਕਿ ਸਮਾਜ ਕੇ ਸਾਰੇ ਬੰਧਨ ਭੀ ਟੂਟ ਗਏ ਔਰ ਯਦੀ ਸਮਾਜ ਕੇ ਬੰਧਨ ਟੂਟੇ ਤੋ ਆਕ੍ਰਸ਼ਣ ਸ਼ਕਤੀ ਕੇ ਥਿਨਾ ਅਕਾਸ਼ ਮੈਂ ਸੂਰਯਾਦੀ ਗ੍ਰਹਮਾਲਾਓਂ ਕੀ ਜੋ ਦਸ਼ਾ ਹੋ ਜਾਤੀ ਹੈ ਅਥਵਾ ਸਮੁੰਦਰ ਮੈਂ ਮਲਾਹ ਕੇ ਬਿਨਾ ਜੋ ਨਾਵ ਕੀ ਦਸ਼ਾ ਹੋਤੀ ਹੈ ਠੀਕ ਵੋਹੀ ਦਸ਼ਾ ਸਮਾਜ ਕੀ ਭੀ ਹੋ ਜਾਤੀ ਹੈ ।”
ਏਹ ਠੀਕ ਹੈ ਜਦੋਂ ਸੰਸਾਰ ਵਿਚੋਂ ਧਰਮ ਉਡ ਜਾਏ ਤਾਂ ਲੋਕੀ ਕੈਰੈਕਟਰ ਹੀਨ ਜਾਂ ਇਖ਼ਲਾਕ ਹੀਨ ਹੋ ਜਾਂਦੇ ਹਨ ਅਤੇ ਸਮਾਜ ਦੀ ਹਾਲਤ ਉਸ ਬੇੜੀ ਜਿਸਨੂੰ ਸਮੁੰਦਰ ਵਿਚ ਚਲ ਰਹੀ ਨੂੰ ਮਲਾਹ ਛੋੜ ਕੇ ਚਲਾ ਜਾਏ ਵਾਂਗ ਬੜੀ ਦਰਦ ਨਾਕ ਅਤੇ ਭਿਆਨਕ ਹੋ ਜਾਂਦੀ ਹੈ ।
ਜਗਤ ਦੀ ਇਹੋ ਜਿਹੀ ਦੁਰ ਦਸ਼ਾ ਨੂੰ ਅਨੁਭਵ ਕਰਦੇ ਹੋਏ ਅਕਾਲ ਪੁਰਖ ਜੀ ਨੇ ਬੜੇ ਪਿਆਰ ਸਹਿਤ ਦੁਸ਼ਟ ਦਮਨ ਜੀ ਨੂੰ ਸਮਝਾਇਆ ।
ਫਿਰ ਅਕਾਲ ਪੁਰਖ ਜੀ ਨੇ ਫੁਰਮਾਇਆ :–
ਰਚਯੋ ਜਗਤ ਜਬ ਪੂਰਬ ਹਮ ਨੇ ਉਪਜਾਏ ਬਲਿ ਦੈਂਤ ਬਿਸਾਲ । ਮਹਾਦੀਨ ਲੌ ਬਹੁਤ ਪਠਾਇ ਤਿਨਹੁ ਚਲਾਏ ਨਿਜ ਨਿਜ ਚਾਲ ।
ਸਤੱਯ ਨਾਮ ਉਪਦੇਸ਼ ਨ ਕੀਨਸਿ, ਪਾਰਬ੍ਰਹਮ ਕੀ ਨਹੀਂ ਸੰਭਾਲ ।
ਅਬ ਤੁਮ ਸੁਗਮ ਚਲਾਵਹੁ ਨੀਕੇ, ਰਹਿਤਿ ਕਹਿਤ ਕੇ ਸਹਿਤ ਰਸਾਲ। ਇਮ ਕਹਿ ਦੁਸ਼ਟ ਦਮਨ ਕੋ ਬਹੁ ਬਿਧਿ, ਅਪਨੈ ਅੰਕ ਬਿਖੈ ਬੈਠਾਇ ।
ਮੈਂ ਅਪਨਾ ਸਤ ਤੋਹਿ ਨਿਵਾਜਯੋ, ਪੰਥ ਪ੍ਰਚੁਰ ਕਰੀਅਹਿ ਜਗ ਜਾਇ ।
ਅਕਾਲ ਪੁਰਖ ਜੀ ਨੇ ਸਪੁਤ੍ਰ ਦੀ ਪਦਵੀ ਬਖ਼ਸਦੇ ਹੋਏ ਜਗਤ ਵਿਚ ਆਪਣਾ ਪੰਥ ਚਲਾਣ ਅਤੇ ਧਰਮ ਦਾ ਝੰਡਾ ਝੁਲਾਣ, ਲਈ ਹੁਕਮ ਦਿਤਾ, ਤਾਂ ਦੁਸ਼ਟ ਦਮਨ ਜੀ ਦੋ ਹਥ ਜੋੜ ਖੜੇ ਹੋ ਗਏ ਤੇ ਬੇਨਤੀ ਕੀਤੀ :-
ਠਾਂਢ ਭਯੋ ਮੈਂ ਜੋਰਿ ਕਰ, ਬਚਨ ਕਹਾਂ ਸਿਰ ਨਿਆਇ ।
ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ।
ਏਹ ਨਿੰਮ੍ਰਤਾ ਭਰੇ ਬਚਨ ਸੁਣ ਕੇ ਸਰਬ ਸਮਰਥ ਪ੍ਰਭੂ ਬਹੁਤ ਪ੍ਰਸੰਨ ਹੋਏ ਅਤੇ ਪ੍ਰੇਮ ਭਰੇ ਗਦ ਗਦ ਹਿਰਦੇ, ਸਰਬ ਸ਼ਕਤੀਆਂ ਬਖ਼ਸ਼ਦੇ
ਹੋਏ ਫ਼ੁਰਮਾਇਆ :-
“ਮਮ ਸੁਤ ਤੂੰ ਹੈ, ਮਮ ਸਰੂਪ ਹੀ, ਪਿਤਾ ਪੁਤ੍ਰ ਮਹਿ ਭੇਦ ਨ ਹੋਇ ।
ਧਰਮ ਕਰਹੁ ਬਿਦ ਤਾਵਨ ਜਗ ਮਹਿ।
ਤੁਝ ਬਿਨ ਅਪਰ ਸਮਰਥ ਨ ਕੋਇ ।”
ਭਾਵ :—ਹੇ ਬੇਟਾ ਤੂੰ ਮੇਰਾ ਸਪੁਤਰ ਹੈ । ਜਿਵੇਂ ਪਿਤਾ ਤੇ ਪੁਤਰ ਵਿਚ ਕੋਈ ਭੇਦ ਨਹੀਂ ਹੁੰਦਾ ਤਿਵੇਂ ਮੇਰੇ ਅਤੇ ਤੇਰੇ ਵਿਚ ਕੋਈ ਭਿਨ ਭੇਦ ਨਹੀਂ । ਤੂੰ ਮੇਰਾ ਹੀ ਸਰੂਪ ਹੈ ਤੈਥੋਂ ਵਧੀਕ ਸਮਰਥ ਐਸ ਵੇਲੇ ਹੋਰ ਕੋਈ ਨਹੀਂ । ਹੇ ਪੁਤ੍ਰ ! ਜਗਤ ਵਿਚ ਜਾਓ ਤੇ ਜਾ ਕੇ ਧਰਮ ਪ੍ਰਗਟ ਕਰੋ ।”
ਫਿਰ ਦੁਸ਼ਟ ਦਮਨ ਜੀ ਨੇ ਬੜੇ ਸਤਿਕਾਰ ਸਹਿਤ ਸੀਸ ਨਿਵਾਇਆ ।
ਹੁਣ ਏਹ ਪੁਸ਼ਪ ਬਿਮਾਨ ਹੇਠਾਂ ਨੂੰ ਤੁਰਿਆ। ਕਰੋੜਾਂ ਦੇਵਤੇ, ਸੰਤ, ਮਹਾਤਮਾਂ ਪੂਰਨ ਪੁਰਖ ਦਰਸ਼ਨ ਕਰਕੇ ਕਿਰਤਾਰਥ ਹੋ ਰਹੇ ਸਨ । ਸਭ ਦੇ ਹਿਰਦੇ ਅਦਬ ਤੇ ਸਤਿਕਾਰ ਨਾਲ ਭਰ ਰਹੇ ਸਨ । ਚਾਰ ਚੁਫੇਰਿਓਂ ਨਮਸ਼ਕਾਰਾਂ ਹੋ ਰਹੀਆਂ ਸਨ ਅਤੇ ਜੈ, ਜੈ ਸ਼ਬਦ ਤੇ ਪੁਸ਼ਪਾਂ ਦੀ ਵਰਖਾ ਹੋ ਰਹੀ ਸੀ ।
“ਜੈ ਸ਼ਬਦ ਦੇਵ ਪੁਕਾਰ ਹੀ । ਸਭ ਫੂਲ ਫੂਲਨ ਡਾਰਹੀ’
ਏਹ ਬਿਮਾਨ ਫਿਰ ਮਾਤ ਲੋਕ ਵਿਚ ਪਹੁੰਚ ਕੇ ਹੇਮ ਕੁੰਟ ਪਰਬਤ ਤੇ ਗਿਆ ਜੇਹਾ ਕਿ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਫ਼ੁਰਮਾਇਆ ਹੈ :-
ਆਇਸੁ ਮਾਨਿ ਸੀਸ ਪਰ ਪ੍ਰਭੁ ਕੀ, ਬਾਰ ਬਾਰ ਅਭਿ ਬੰਦਨ ਕੀਨ ਕਰਤਾ ਪੁਰਖ ਅਕਾਲ ਕ੍ਰਿਪਾਲੀ, ਏਕੰਕਾਰ ਸੁ ਗੁਰੂ ਪ੍ਰਬੀਨ । ਹੋਇ ਬਿਸਰਜਨ ਤਜਿ ਦਰਬਾਰਹਿ, ਆਏ ਪਿਖਯੋ ਬਿਮਾਨ ਅਸੀਨ । ਨਮੋ ਕਰਤ ਹੀ ਤੁਰਤ ਪਯਾਨੇ, ਨਿਜ ਆਮ ਕੋ ਪਹੁੰਚੇ ਚੀਨਿ ॥
ਓਥੇ ਤਪਸੱਯਾ ਕਰਦੇ ਸਭ ਮਹਾਤਮਾ, ਰਿਸ਼ੀ, ਮੁਨੀ ਬੜੇ ਅਦਬ ਅਤੇ ਸਤਿਕਾਰ ਸਹਿਤ ਡੰਡਉਤ ਕਰਕੇ ਨਾਲ ਹੋ ਤੁਰੇ ਤੇ ਫਿਰ ਏਹ ਬਿਮਾਨ ਹਿੰਦੁਸਤਾਨ ਦੇ ਪਟਨੇ ਨਾਮੇ ਸ਼ਹਿਰ ਵਿਚ ਜਾ ਪੁਜਾ, ਜੇਹਾ ਕਿ ਕਲਗੀਧਰ ਪਿਤਾ ਜੀ ਨੇ ਉਚਾਰਨ ਕੀਤਾ ਹੈ :-
ਮੁਰ ਪਿਤ ਪੂਰਬ ਕੀਯਸ ਪਯਾਨਾ । ਭਾਂਤਿ ਭਾਂਤਿ ਕੇ ਤੀਰਥ ਨਾਨਾ । ਜਬ ਹੀ ਹੀ ਜਾਤ ਤ੍ਰਿਬੇਣੀ ਭਏ, ਪੁਨਿ ਦਾਨ ਦਿਨ ਕਰਤ ਬਿਤਏ । ਤਹੀ ਪ੍ਰਕਾਸ਼ ਹਮਾਰਾ ਭਯੋ । ਪਟਨਾ ਸ਼ਹਿਰ ਬਿਖੈ ਭਵ ਲਯੋ ॥
ਅਧੀ ਰਾਤ ਤੋਂ ਕੁਝ ਸਮਾਂ ਉਪਰ ਜਦੋਂ ਦੇਵਤਿਆਂ ਨੇ ਏਹ ਅਰਸ਼ੀ ਬਿਮਾਨ ਪਟਨਾ ਸ਼ਹਿਰ ਵਿਖੇ ਉਤਾਰਿਆ ਤਾਂ ਅਕਾਸ਼ ਵਿਚ ਬੜਾ ਪ੍ਰਕਾਸ਼ ਹੋਇਆ । ਉਸ ਸਮੇਂ ਇਕ ਖ਼ੁਦਾ ਰਸੀਦਾ, ਬ੍ਰਹਮ ਗਿਆਨੀ ਫ਼ਕੀਰ ਭੀਖਣ ਸ਼ਾਹ ਪੰਜਾਬ ਦੀ ਧਰਤੀ ਘੁੜਾਂਮ (ਪਟਿਆਲਾ) ਵਿਖੇ ਖ਼ੁਦਾ ਦੀ ਬੰਦਗੀ ਵਿਚ ਜੁੜਿਆ ਬੈਠਾ ਸੀ । ਇਸ ਨੇ ਜਦੋਂ ਏਹ ਅਰਸ਼ੀ ਨਜ਼ਾਰਾ ਵੇਖਿਆ ਤਾਂ ਅਰਜ਼ ਕੀਤੀ ਜੋ ‘ਐ ! ਮੇਰੇ ਅਲਾਹ !! ਇਹ ਕੀ ਕੌਤਕ ਹੈ ?” ਤਾਂ ਇਸਨੂੰ ਇਲਹਾਮ ਹੋਇਆ ਜੋ ਪਟਨੇ ਵਿਖੇ ਇਕ ਪੈਗ਼ੰਬਰ ਭੇਜਿਆ ਹੈ । ਏਹ ਸੁਣ ਬੜਾ ਖ਼ੁਸ਼ ਹੋਇਆ ਤੇ ਇਸ ਨੇ ਓਸ ਦਸ਼ਾ ਵਲ ਸਜਦਾ ਕੀਤਾ । ਇਹ ਫ਼ਕੀਰ ਕੁਝ ਇਕ ਚੇਲਿਆਂ ਨੂੰ ਸਾਥ ਲੈ, ਦਰਸ਼ਨ ਦੀ ਲਾਲਸਾ ਹਿਤ ਆਣ ਪਟਨੇ ਸਾਹਿਬ ਪੁਜਾ ਤੇ ਪੁਛਦਾ ਪੁਛਦਾ ਮਹਾਰਾਜ ਦੇ ਜਨਮ ਅਸਥਾਨ ਜਾ ਦੀਦਾਰ ਲਈ ਅਰਜ਼ ਕੀਤੀ । ਪਹਿਲਾਂ ਤਾਂ ਮਾਤਾ ਗੁਜਰੀ ਜੀ ਕੁਝ ਸ਼ਕ ਦਿਚ ਪੈ ਗਏ ਕਿਉਂ ਜੋ ਰਾਜ ਮੁਸਲਮਾਨਾਂ ਦਾ ਸੀ ਅਤੇ ਉਹ ਹਿੰਦੂਆਂ ਨਾਲ ਬੜਾ ਵੈਰ ਕਰਦੇ ਸਨ, ਪਰ ਜਦੋਂ ਪੀਰ ਜੀ ਦਾ ਸਚਾ ਸਿੱਦਕ ਡਿਠਾ ਤਾਂ ਦੂਜੇ ਦਿਨ ਬੁਲਾ ਲਿਆ। ਖੁਲੇ ਦਾਲਾਨ ਵਿਚ ਚੰਗੀ ਤਰ੍ਹਾਂ ਸਫ਼ਾਈ ਤੇ ਧੁਲਾਈ ਕਰ, ਕਾਲੀਨ ਵਿਛਵਾ ਦਿਤੇ । ਇਕ ਅਤੀ ਸੁੰਦਰ ਨਵੀਨ ਪਲੰਘ ਰਖਵਾ ਉਪਰ ਮਖ਼ਮਲੀ ਵਿਛੋਣਾ ਤੇ ਮਖ਼ਮਲੀ ਸਿਰਹਾਣੇ ਰਖਵਾ ਦਿਤੇ ਉਪਰ ਇਕ ਬੜਾ ਸੁੰਦਰ ਚੰਦੋਆ ਤਣਵਾ ਦਿਤਾ। ਪੂਜਯ ਮਾਤਾ ਗੁਜਰੀ ਜੀ ਇਸ ਅਰਸ਼ੀ ਨੂਰ ਨੰਨੇ ਗੋਬਿੰਦ ਜੀ
ਨੂੰ ਉਠਾਏ ਬਾਹਰ ਲੈ ਆਏ । ਮਾਮਾ ਕਿਰਪਾਲ ਜੀ ਇਕ ਹਥ ਵਿਚ ਪਖਾ ਤੇ ਦੂਜੇ ਹਥ ਵਿਚ ਚੌਰ ਫੜੀ ਸਤਿਕਾਰ ਸਹਿਤ ਭੈਣ ਜੀ ਦੇ ਨਾਲ ਹੌਲੀ ਹੌਲੀ ਚਲ ਰਹੇ ਸਨ । ਮਾਤਾ ਜੀ ਨੇ ਪਿਆਰੇ ਗੋਬਿੰਦ ਜੀ ਨੂੰ ਪਲਘ ਤੇ ਲਿਟਾ ਦਿਤਾ । ਪਟਨੇ ਦੀ ਸੰਗਤ ਪੁਜ ਚੁਕੀ ਸੀ । ਸਭ ਤਰਫ਼ਾਂ ਜੈ ਜੈ ਕਾਰ ਹੋਈ ਅਤੇ ਰਾਗੀਆਂ ਨੇ ਕੀਰਤਨ ਆਰੰਭ ਕਰ ਦਿਤਾ । ਸੰਗਤਾਂ ਨੇ ਕਈ ਪ੍ਰਕਾਰ ਦੀਆਂ ਭੇਟਾਵਾਂ ਦਾ ਅੰਬਾਰ ਲਗਾ ਦਿਤਾ । ਇਸ ਆਨੰਦ ਮੰਗਲਾਚਾਰ ਸਮੇਂ ਪੀਰ ਭੀਖਣ ਸ਼ਾਹ ਜੀ ਨੂੰ ਬੁਲਾਇਆ ਗਿਆ । ਦੀਦਾਰ ਕਰਦੇ ਹੀ ਪੀਰ ਜੀ ਤੇ ਇਹੋ ਜੇਹਾ ਪ੍ਰਭਾਉ ਪਿਆ, ਜੋ ਆਪ ਜੀ ਦੇ ਨੇਤਰ ਪ੍ਰੇਮ ਦੇ ਹੰਝੂਆਂ ਨਾਲ ਭਰ ਗਏ, ਹਿਰਦਾ ਗਦ ਗਦ ਹੋ ਗਿਆ ਤੇ ਆਪ ਨੇ ਗੋਡੇ ਟੇਕ ਬੜੇ ਅਦਬ ਸਹਿਤ ਸਿਜਦਾ ਕੀਤਾ । ਏਹ ਇਕ ਅਜਬ ਨਜ਼ਾਰਾ ਸੀ, ਇਕ ਪਾਸੇ ਪੀਰ ਜੀ ਗੁਰੂ ਨੈਨਾਂ ਨਾਲ ਨੈਨ ਜੋੜੀ ਸਿਜਦੇ ਵਿਚ ਪਏ ਸਨ ਤੇ ਦੂਜੇ ਪਾਸੇ ਉਹ ਅਤੀ ਸੁੰਦਰ ਅਤੇ ਚੰਦਰ ਮੁੱਖ ਗੋਬਿੰਦ ਜੀ ਹਥ ਪੈਰ ਹਿਲਾ ਤੇ ਮੁਸਕਰਾ ਰਹੇ ਸਨ । ਕਿਨਾਂ ਚਿਰ ਪੀਰ ਜੀ ਇਸੀ ਦਸ਼ਾ ਵਿਚ ਓਸ ਅਰਸ਼ਾਂ ਤੋਂ ਆਏ ਪੈਗੰਬਰ ਦਾ ਦੀਦਾਰ ਮਾਨੋ ਅਲਾਹ ਦੇ ਵਸਲ ਦਾ ਆਨੰਦ ਮਾਣਦੇ ਰਹੇ, ਫਿਰ ਮੁਰੀਦਾ ਪਾਸੋਂ ਦੋ ਕੁਜੇ ਮਿਠਾਈ ਦੇ ਜੋ ਢਕੇ ਹੋਏ ਸਨ ਲੈ ਕੇ ਗੁਰੂ ਜੀ ਦੇ ਪਾਸ ਰਖੇ । ਬਾਲਾ ਪ੍ਰੀਤਮ ਜੀ ਨੇ ਦੌਵੇਂ ਹਥ ਦੋਨਾਂ ਕੂਜਿਆਂ ਉਤੇ ਰਖ ਦਿਤੇ ਤੇ ਪੀਰ ਜੀ ਵਲ ਵੇਖ ਕੇ ਮੁਸਕ੍ਰਾਏ । ਪੀਰ ਜੀ ਜੋ ਕਿ ਬੜੇ ਦਾਨਸ਼ਮੰਦ, ਸਾਹਿਬੇ ਕਰਾਮਾਤ ਤੇ ਅਨੁਭਵੀ ਫ਼ਕੀਰ ਸਨ ਸਮਝ ਗਏ ਤੇ ਸਭ ਨੂੰ ਦਸਿਆ ਜੋ ਏਹ ਵਲੀ ਅਲਾ ਪੈਗੰਬਰ ਖ਼ੁਦਾ ਦੀ ਦਰਗਾਹ ਤੋਂ ਆਇਆ ਹੈ, ਜੋ ਹਿੰਦੂ ਮੁਸਲਮਾਨ ਦੋਨਾਂ ਨੂੰ ਕਬੂਲੇਗਾ । ਇਨ੍ਹਾਂ ਕਹਿ ਆਪ ਫਿਰ ਵਜਦ ਵਿਚ ਆ ਗਏ ਅਤੇ ਸੁਭਾਨ ਅੱਲ੍ਹਾ ! ਸੁਭਾਨ ਅਲ੍ਹਾ ! ਕਹਿੰਦੇ ਵਾਪਸ ਚਲੇ ਗਏ ।
ਇਸ ਅਰਸ਼ੀ ਜੋਤ ਗੋਬਿੰਦ ਰਾਏ ਜੀ ਦੀ ਉਮਰ ਅਜੇ ੯ ਬਰਸਾਂ ਦੀ ਹੋਈ ਸੀ ਜੋ ਕਸ਼ਮੀਰ ਦੇ ਪੰਡਤ ਸ੍ਰੀ ਗੁਰੂ ਤੇਗ ਬਹਾਰ ਜੀ ਦੇ ਚਰਨਾਂ ਵਿਖੇ ਆ ਪੁਜੇ । ਉਨ੍ਹਾਂ ਨੇ ਹਕੂਮਤ ਵਲੋਂ ਹੋ ਰਹੇ ਜ਼ੁਲਮ, ਹਿੰਦੂਆਂ ਦੇ ਕਤਲ, ਬਹੂ ਬੇਟੀਆਂ, ਮੂਰਤੀਆਂ ਅਤੇ ਮੰਦਰਾਂ ਦੀ ਦੁਰ ਦਿਸ਼ਾ ਸਭ ਸਾਹਿਬਾਂ ਨੂੰ ਕਹਿ ਸੁਣਾਈ । ਉਨ੍ਹਾਂ ਏਹ ਵੀ ਦਸਿਆ ਜੋ ਜਾਨੂੰ ਵੀ ਹੁਕਮ ਮਿਲਿਆ ਹੈ ਕਿ ਛੇਤੀ ਦੀਨ ਇਸਲਾਮ ਕਬੂਲ ਕਰੋ ਨਹੀਂ ਤਾਂ ਸਭ ਨੂੰ ਕਤਲ ਕਰ ਦਿਤਾ ਜਾਵੇਗਾ । ਅਸੀਂ ਸਾਰਿਆਂ ਨੇ ਅਮਰ ਨਾਥ ਦੇ ਮੰਦਰ ਅਗੇ ਜਾ ਧਰਨਾ ਮਾਰਿਆ ਅਤੇ ਅਨਜਲ ਛਡ ਦਿਤਾ । ਜਦ ਮਰਨ ਲਗੇ ਤਾਂ ਅਕਾਸ਼ ਬਾਣੀ ਹੋਈ ਜੋ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਦਵਾਰੇ ਆਨੰਦਪੁਰ ਜਾਓ ਉਹ ਤੁਹਾਡੀ ਸਹਾਇਤਾ ਕਰਨਗੇ । ਏਹ ਕਹਿੰਦਿਆਂ ਉਹ ਮਹਾਰਾਜ ਜੀ ਦੇ ਚਰਨਾਂ ਤੇ ਡਿਗ ਪਏ ਤੇ ਰੋ ਰੋ ਕੇ ਪੁਕਾਰ ਕੀਤੀ ਜੋ “ਹੇ ਭਗਵਨ ! ਜਿਵੇਂ ਹੋ ਸਕੇ ਰਖਿਆ ਕਰੋ ਨਹੀਂ ਤਾਂ ਹਿੰਦੂ ਕੰਮ ਦਾ ਨਾਮੋ ਨਿਸ਼ਾਨ ਮਿਟ ਜਾਏਗਾ, ਹਿੰਦੂ ਧਰਮ ਨੇਸਤੋ ਨਾਬੂਦ ਹੋ ਜਾਏਗਾ ।” ਮਹਾਰਾਜ ਨੇ ਦਰਦ ਭਰੀ ਪੁਕਾਰ ਸੁਣ ਕੇ ਫੁਰਮਾਇਆ ਕਿ ਜਦ ਤਕ ਕੋਈ ਸੱਤਪੁਰਖ, ਧਰਮਾਤਮਾ ਸੀਸ ਬਲੀਦਾਨ ਨਹੀਂ ਕਰੇਗਾ, ਏਹ ਜ਼ੁਲਮ ਦਾ ਰਾਜ ਨਸ਼ਟ ਨਹੀਂ ਹੋਏਗਾ ਤੇ ਤੁਹਾਡੀ ਜਾਨ ਨਹੀਂ ਬਚੇਗੀ । ਓਦੋਂ ਹੋਰ ਤਾਂ ਸਾਰੇ ਚੁਪ ਕਰ ਰਹੇ ਪਰ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਨੇ ਬੇਨਤੀ ਕੀਤੀ ਕਿ “ਮਹਾਰਾਜ ਆਪ ਤੋਂ ਅਧਿਕ ਮਹਾਤਮਾ, ਸੱਤਪੁਰਖ, ਧਰਮ ਦਾ ਪਿਆਰਾ ਤੇ ਧਰਮ ਰਖਯਕ ਹੋਰ ਕੌਣ ਹੈ ਜੋ ਸੀਸ ਦੇਵੇ ?” ਸਾਹਿਬਜ਼ਾਦੇ ਜੀ ਦੇ ਏਹ ਬਚਨ ਸੁਣ ਸਭ ਹੈਰਾਨ ਹੋ ਗਏ ਤੇ ਉਂਗਲਾਂ ਮੂੰਹ ਵਿਚ ਪਾ ਲਈਆਂ । ਧਨ ਹਨ ਏਹ ਪਿਤਾ ਪੂਤ ਜੇ ਕੇਵਲ ਹਿੰਦੂ ਧਰਮ ਦੀ ਰਖਿਆ ਅਤੇ ਧਰਮ ਨੂੰ ਸਥਾਪਨ ਕਰਨ ਲਈ ਨ ਕੇਵਲ ਅਪਨਾ ਸੀਸ ਪ੍ਰੰਤੂ ਸਰਬੰਸ ਬਲੀਦਾਨ ਕਰਨ ਲਈ ਹੀ ਆਏ ਸਨ । ਆਪ ਨੇ ਪੰਡਤਾਂ ਨੂੰ ਕਹਿ ਦਿਤਾ ਤੁਸੀਂ ਔਰੰਗਜ਼ੇਬ ਨੂੰ ਲਿਖ ਦਿਓ ਜੋ ਸਾਡੇ ਗੁਰੂ ਤੇਗ ਬਹਾਦਰ ਨੂੰ ਮਨਾਓ ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਭ ਮੁਸਲਮਾਨ ਬਣ ਜਾਵਾਂਗੇ । ਔਰੰਗਜ਼ੇਬ ਨੇ ਆਪ ਜੀ ਨੂੰ ਦਿਲੀ ਬੁਲਾਇਆ ਅਤੇ ਸੰਸਾਰਕ ਸੁਖਾਂ ਤੇ ਐਸ਼ਵਰਜਾਂ ਨੂੰ ਸਾਹਮਣੇ ਰਖਦੇ ਹੋਏ ਕਹਿਆ “ਮੈਂ ਆਪ ਨੂੰ ਪੰਜਾਬ ਦੀ ਨਵਾਬੀ ਅਤੇ ਆਪਣੀ ਬੇਟੀ ਦੇ ਸਕਦਾ ਹਾਂ । ਆਪ ਦਾ ਰੁਤਬਾ ਪੀਰਾਨ ਪੀਰ ਦਾ ਹੋਵੇਗਾ । ਹਿੰਦੁਸਤਾਨ ਦੀ ਸਾਰੀ ਪਰਜਾ ਸਣੇ ਮੇਰੇ ਸ਼ਾਹਿਨਸ਼ਾਹੇ ਹਿੰਦ ਦੇ ਆਪ ਦੇ ਮੁਰੀਦ ਹੋਣਗੇ । ਇਸ ਤੋਂ ਵਧ ਦੁਨੀਆਂ ਵਿਚ ਹੋਰ ਸੁਖ ਤੇ ਵਡਿਆਈ ਕੀ ਹੋ ਸਕਦੀ ਹੈ, ਆਪ ਕੇਵਲ ਕਲਮਾ ਪੜੋ ਅਤੇ ਦੀਨ ਇਸਲਾਮ ਕਬੂਲ ਕਰ ਲੌ ।” ਜਦੋਂ ਉਸ ਵੈਰਾਗੀ, ਤਿਆਗੀ, ਸਤਿਗੁਰੂ ਜੀ ਨੇ ਇਨ੍ਹਾਂ ਨਾਸ਼ਵੰਤ ਪਦਾਰਥਾਂ ਅਤੇ ਉਨ੍ਹਾਂ ਦੇ ਝੂਠੇ ਰਸਾਂ ਕਸਾਂ ਨੂੰ ਠੋਕਰ ਮਾਰ ਦਿਤੀ ਤਾਂ ਲਗਾ ਉਹ ਦੁਸ਼ਟ ਭੈ ਤੇ ਦੁਖ ਦੇਣ । ਉਸ ਨੇ ਆਪ ਦੇ ਸਾਥ ਆਏ ਸਿਖ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚਿਰਵਾ ਦਿਤਾ ਅਤੇ ਭਾਈ ਦਿਆਲੇ ਨੂੰ ਕਹਿਆ ਕਲਮਾ ਪੜ ਨਹੀਂ ਤਾਂ ਤੇਰਾ ਵੀ ਇਹੋ ਹਾਲ ਹੋਏਗਾ । ਭਾਈ ਸਾਹਿਬ ਨੇ ਬੜੇ ਸੁੰਦਰ ਬਚਨ ਕਹੇ ਕਿ “ਐ ਔਰੰਗਜ਼ੇਬ ! ਤੂੰ ਮਤ ਸਮਝ ਜੋ ਤੂੰ ਇਕ ਬੇਗੁਨਾਹ ਸਿਖ ਨੂੰ ਆਰੇ ਨਾਲ ਚਿਰਵਾ ਦਿਤਾ ਹੈ ਪਰ ਸਚ ਤਾਂ ਏਹ ਹੈ ਜੋ ਤੂੰ ਬਾਬਰ ਦੇ ਇਸ ਮੁਗ਼ਲੀਆ ਖ਼ਾਨਦਾਨ ਨੂੰ ਚਿਰਵਾ ਸਿਟਿਆ ਹੈ ਜਿਸਦਾ ਹੁਣ ਛੇਤੀ ਹੀ ਨਾਮੋ ਨਿਸ਼ਾਨ ਮਿਟ ਜਾਏਗਾ । ਮੈਂ ਖ਼ੁਸ਼ ਕਿਸਮਤ ਹੋਵਾਂਗਾ ਜੇਕਰ ਹਿੰਦੂ ਧਰਮ ਲਈ ਮੇਰਾ ਸੀਸ ਕੁਰਬਾਨ ਹੋਵੇ ਤੇ ਮੈਂ ਆਪਣੇ ਗੁਰ ਭਾਈ ਦਾ ਸਾਥੀ ਬਣਾ । ਸਚੀ ਦਰਗਾਹ ਵਿਚ ਜਾਕੇ ਤੇਰੇ ਪੈਗ਼ੰਬਰ ਨੂੰ ਲਾਹਨਤਾਂ ਦਿਵਾਵਾਂ ਜਿਸਨੇ ਆਪਣੇ ਮੁਰੀਦਾਂ ਨੂੰ ਏਹੋ ਕੁਝ ਸਿਖਾਇਆ ਹੈ ਜੋ ਉਹ ਜ਼ੋਰ ਜ਼ੁਲਮ ਨਾਲ ਆਪਣਾ ਦੀਨ ਮਨਵਾਣ ਲਈ ਸਤੀਆਂ ਦਾ ਸਤਿ ਛੀਨ, ਧਰਮੀਆਂ ਨੂੰ ਧਰਮ ਹੀਨ, ਕਰ ਤਰਸਾ ਤਰਸਾ ਕੇ ਮਾਰਨ ਅਤੇ ਕਤਲ ਕਰਨ ।” ਔਰੰਗਜ਼ੇਬ ਏਹ ਸੁਣ ਜਲ ਬਲ ਗਿਆ । ਭਾਈ ਸਾਹਿਬ ਨੂੰ ਰਸੀਆਂ ਨਾਲ ਬੰਧਵਾ, ਗਰਮ ਪਾਣੀ ਦੇ ਕੜਾਹ ਵਿਚ ਸੁਟਵਾ ਦਿਤਾ। ਭਾਵੇਂ ਭਾਈ ਸਾਹਿਬ ਨੂੰ ਸਰੀਰਕ ਦੁਖ ਤਾਂ ਅਕਹਿ ਅਤੇ ਅਸਹਿ ਹੋਇਆ ਪਰ ਓਸ ਬਰਹਮ ਗਿਆਨੀ ਦੇ ਮੁਖੋਂ ਅੰਤ ਸਮੇਂ ਤਕ ਸਵਾਏ ਜਪਜੀ ਸਾਹਿਬ ਦੇ ਪਾਠ ਦੇ ਹੋਰ ਕੋਈ ਸ਼ਬਦ ਨ ਨਿਕਲਿਆ । ਫਿਰ ਉਸ ਨਿਰਦਈ ਰਾਕਸ਼ ਬੁਧੀ ਨੇ ਗੁਰੂ ਜੀ ਵਲ ਵੇਖਿਆ ਤੇ ਬੋਲਿਆ ਵੇਖ ਲੌ ਆਪਣੇ ਸਿਖਾਂ ਦਾ ਹਸ਼ਰ, ਹਠ ਨੂੰ ਛੋੜੋ ਨਹੀਂ ਤਾਂ ਤੁਹਾਨੂੰ ਵੀ ਕਤਲ ਕਰਾ ਦਿਤਾ ਜਾਵੇਗਾ । ਏਹ ਕਹਿ ਹੁਕਮ ਦਿਤਾ ਜੋ ਓਸੇ ਹਵੇਲੀ ਵਿਚ ਇਨ੍ਹਾਂ ਨੂੰ ਲੈ ਜਾਓ ਤੇ ਬੰਦ ਕਰ ਦਿਓ । ਅਬਦੁਲਾ ਦਰੋਗਾ, ਸਿਪਾਹੀ ਅਤੇ ਦਿਲੀ ਦੇ ਸਿਖ ਕਹਿੰਦੇ ਰਹੇ ਜੋ ਇਸ ਕੁਪਤੇ, ਚੁਗਤੇ ਦਾ ਕੋਈ ਵਿਸਾਹ ਨਹੀਂ ਏਹ ਇਕ ਦਿਨ ਜ਼ਰੂਰ ਵਾਰ ਕਰੇਗਾ । ਪਰ ਗੁਰੂ ਜੀ ਏਹੋ ਉਤਰ ਦੇਂਦੇ ਰਹੇ ਜੋ ਅਸੀਂ ਆਏ ਹੀ ਚੰਮ ਚੁਮਾਰ ਦੇ ਮਥੇ ਮਾਰਨ ਹਾਂ ਫਿਰ ਸ਼ੋਕ ਕਾਹਦਾ ਕਰਨਾ ਹੈ । ਅੰਤ ਨੂੰ 13 ਮਘਰ ਸੰਮਤ 1732 ਬਿ: ਚਾਂਦਨੀ ਚੌਕ ਦਿਲੀ ਵਿਖੇ ਆਪ ਜੀ ਦਾ ਸੀਸ ਕਤਲ ਕਰਵਾ ਦਿਤਾ ਜਿਸਨੂੰ ਸੁਣ ਕਲਗੀਧਰ ਪਿਤਾ ਜੀ ਨੇ ਫੁਰਮਾਇਆ :-
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ ।
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ।
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸ਼ੋਕ ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ।
ਸ੍ਰੀ ਹੇਮ ਕੁੰਟ ਲੋਕਪਾਲ ਤੀਰਥ
ਕਿਵੇਂ ਲਭਾ
ਚੋਪਈ
ਅਬ ਮੈਂ ਅਪਨੀ ਕਥਾ ਬਖਾਨੋ । ਤਪ ਸਾਧਤ ਜਿਹ ਬਿਧਿ ਮੋਹਿ ਆਨੇ। ਹੇਮ ਕੁੰਟ ਪਰਬਤ ਹੈ ਜਹਾਂ । ਸਪਤ ਸਿੰਗ ਸੋਭਿਤ ਹੈ ਤਹਾਂ ॥ ਸਪਤ ਸਿੰਗ ਤਿਹ ਨਾਮੁ ਕਹਾਵਾ ॥ ਪੰਡ ਰਾਜ ਜਹ ਜੋਗ ਕਮਾਵਾ ॥ ਤਹ ਹਮ ਅਧਿਕ ਤਪਸੱਯਾ ਸਾਧੀ । ਮਹਾਕਾਲ ਕਾਲ ਕਾ ਅਰਾਧੀ ॥ ਇਹ ਬਿਧਿ ਕਰਤ ਤਪੱਸਯਾ ਭਯੋ । ਦੈ ਤੇ ਏਕ ਰੂਪ ਹੈ ਗਯੋ ॥
ਇਹ ਚੋਪਈ ਕਲਗੀਧਰ ਪਿਤਾ ਜੀ ਨੇ ਆਪਣੇ ਪਾਵਨ ਹਿਰਦੇ ਚੋਂ ਆਪ ਉਚਾਰਨ ਕੀਤੀ ਹੈ ਜਿਸਦਾ ਭਾਵ ਹੈ—ਦਸਮ ਪਿਤਾ ਜੀ ਫ਼ੁਰਮਾਉਂਦੇ ਹਨ ਕਿ ਤਪ ਕਰਦੇ ਨੂੰ ਜਿਵੇਂ ਅਕਾਲ ਪੁਰਖ ਮੈਨੂੰ (ਹੇਮ ਕੁੰਟ ਤੋਂ ਸਚਖੰਡ ਅਤੇ ਸਚਖੰਡ ਤੋਂ ਮਾਤਲੋਕ) ਲੈ ਆਏ, ਉਹ ਕਥਾ ਮੈਂ ਹੁਣ ਵਰਨਣ ਕਰਦਾ ਹਾਂ । ਇਹ ਹੇਮ ਕੁੰਟ ਪਹਾੜ, ਸੁਮੇਰ ਪ੍ਰਬਤ, ਦਾ ਇਕ ਕੋਨਾ ਹੈ । ਮਹਾਜ ਫ਼ੁਰਮਾਉਂਦੇ ਹਨ ਕਿ “ਹੇਮ ਕੁੰਟ ਪ੍ਰਬਤ ਦੇ ਜਿਸ ਅਸਥਾਨ ਤੇ ਸਪਤ ਸਿੰਗ (ਸਤ ਚੋਟੀਆਂ) ਸਭਾਏਮਾਨ ਹਨ, ਉਸ ਹਿਸੇ ਦਾ ਨਾਮ ਸਪਤ ਸਿੰਗ ਵੀ ਹੈ । ਓਸੇ ਅਸਥਾਨ ਤੇ ਪੰਡ ਰਾਜਾ (ਜੋ ਕੇ ਪਾਂਡਵਾਂ ਦਾ ਪਿਤ ਸੀ ਨੇ ਯੋਗ ਸਾਧਨਾਂ ਕੀਤੀ । ਭਾਵੇਂ ਭਾਰਤ ਵਰਸ਼ ਵਿਚ ਹੇਮ ਕੁੰਟ ਤਾਂ ਕੁਝ ਇਕ ਹੋਰ ਵੀ ਹਨ ਪਰ “ਸਪਤ ਸਿੰਗ ਤਿਹ ਨਾਮ ਕਹਾਵਾ । ਪੰਡ ਰਾਜ ਜਿਹ ਜੋਗ ਕਮਾਵਾ ।” ਕਲਗੀਧਰ ਪਿਤਾ ਜੀ ਦਾ ਏਹ ਫ਼ੁਰਮਾਨ ਅਤੇ ਪਕਾ ਨਿਸ਼ਾਨ ਕੇਵਲ ਇਸ ਸਪਤ ਸਿੰਗ ਨੂੰ ਹੀ ਲਾਗੂ ਹੁੰਦਾ ਤੇ ਸਪਸ਼ਟ ਕਰਦਾ ਹੈ ਜਿਥੇ ਕਿ ਪੰਡੂ ਰਾਜਾ ਨੇ ਜੋਗ ਸਾਧਨਾ ਕੀਤੀ । ਏਹ ਰਾਜਾ ਵੈਰਾਗਵਾਨ ਹੋਕੇ ਕਿਥਾਈਂ ਹੋਰ ਨਹੀਂ ਟਿਕਿਆ, ਕਈ ਇਕ ਬਨਾਂ, ਪ੍ਰਬਤਾਂ ਤੇ ਤੀਰਥਾਂ ਤੋਂ ਘੁੰਮਦਾ ਇਸ ਅਸਥਾਨ ਸਪਤ ਸਿੰਗ ਤੇ ਆ ਪੁਜਾ ਤੇ ਏਥੇ ਤਪਸੱਯਾ ਆਰੰਭ ਕਰ ਦਿਤੀ । ਰਾਜ ਕੁਮਾਰ ਦੀ ਤਪਸਯਾ ਬਾਰੇ ਜੋ ਬੇਦਾਂ, ਪੁਰਾਣਾਂ ਅਤੇ ਮਹਾਂ ਭਾਰਤ ਦੇ ਕਰਤਾ ਬ੍ਰਹਮ ਗਿਆਨੀ ਮਹਾਂ ਰਿਸ਼ੀ ਸ੍ਰੀ ਬਯਾਸ ਜੀ ਨੇ ਉਚਾਰਨ ਕੀਤਾ ਹੈ ਉਹ ਮਹਾਂ ਭਾਰਤ ਗਰੰਥ ਪਹਿਲੇ ਪਰਬ ਪੰਨਾ ੩੫੩ ਤੇ ਇਉਂ ਲਿਖਿਆ ਹੈ :-
ਰਾਜ ਪੁਤਰਸ਼ਟ ਕੌਰਵੇ ਪਾਂਡੂਰ ਮੂਲ ਫ਼ਲਾਸ਼ਨ ।
ਜਗਾਮ ਸਹ ਪਤਨੀ ਭਯਾਂ ਤਤੋ ਨਾਗਸ਼ਤੰ ਗਿਰਿਮ ॥੪੭
ਸਚੈਤਰਥਮਾਸਾਧ ਕਾਲਕੂਟਮਤੀਤਯ ਚ ।
ਹਿਮਵੰਤ੍ਰਮਤਿਕ੍ਰਮਯ ਪਯਯੋ ਗੰਧਮਾਦਨਮ ॥੪੮
ਰਕਛੈਮਾਣੋ ਮਹਾਭੂਤੈ ਸਿਧੈ ਸ਼ਚ ਪਰਮਰਿਸ਼ਿਭਿ ।
ਉਵਾਸਸ ਮਹਾਰਾਜ ਸਮੇਸ਼ ਵਿਸ਼ਮੇਸ਼ ਚ ॥੪੯
ਇੰਦ੍ਰ ਦਯਮਨਸਰ : ਪ੍ਰਾਪਯ ਹੇਮ ਕੂਟ ਮਤੀਤਯ ਚ ।
ਸ਼ਤਸਿੰਗੇ ਮਹਾਰਾਜ ਤਾਪਸ : ਸਮਤਪਯਤ ॥੫੦
ਜਿਸਦਾ ਭਾਵ ਹੈ :-ਰਾਜ ਕੁਮਾਰ ਪਾਂਡੂ ਫਲ ਫੁਲ ਕਾ ਅਹਾਰ ਕਰਤੇ ਹੂਏ ਆਪਨੀ ਦੋਨੋਂ ਪਤਨੀਓਂ (ਕੁੰਤੀ ਔਰ ਮਾਦਰੀ) ਕੇ ਸਾਥ ਵਹਾਂ ਸੇ ਨਾਗਸਤ ਨਾਮ ਪਰਬਤ ਪਰ ਚਲੇ ਗਏ । ਉਸਕੇ ਬਾਹਦ ਚੈਤਰਥ ਨਾਮ ਕੇ ਬਨ ਮੈਂ ਜਾ ਕਰ ਕਾਲ ਕੂਟ ਔਰ ਹਿਮਾਲਯਾ ਪਰਬਤ ਕੋ ਲਾਂਘਤੇ ਹੂਏ ਗੰਦਮਾਦਨ (ਬਦਰੀ ਨਾਰਾਇਨ ਦੇ ਪਹਾੜ) ਪਰ ਚਲੇ ਗਏ । ਉਸ ਸਮੇਂ ਮਹਾਂ ਭੂਤ, ਸਿਧ ਔਰ ਮਹਾਂ ਰਿਸ਼ੀ ਸਭ ਉਨ ਕੀ ਰਖਿਆ ਕਰਤੇ ਥੇ । ਇੰਦਰ ਦਯਮਨ ਸਰੋਵਰ ਪਰ ਪਹੁੰਚ ਕਰ ਉਸ ਕੇ ਬਾਹਦ ਹੇਮਕੁੰਟ ਕੋ ਲਾਂਘਤੇ ਹੂਏ ਸਪੱਤ ਸਿੰਗ ਪਰ ਜਾ ਪੁਜੇ ਔਰ ਤਪਸਯਾ ਮੈਂ ਲੀਨ ਹੋ ਗਏ ਅਥਵਾ ਤਪੱਸਵੀਓਂ ਵਾਲਾ ਜੀਵਨ ਬਿਤਾਨੇ ਲਗੇ । ਜਿਵੇਂ ਕਿ ਆਪ ਸਾਥ ਵਾਲੀ ਫ਼ੋਟੋ ਵਿਚ ਦੇਖ ਰਹੇ ਹੋ । ਮਹਾਰਾਜ ਫੁਰਮਾਉਂਦੇ ਹਨ ਕਿ-ਉਸ ਪ੍ਰਬਤ ਤੇ ਮੈਂ ਕਾਲ ਦੇ ਮਹਾਕਾਲ (ਅਕਾਲ ਪੁਰਖ) ਦੀ ਅਰਾਧਨਾ ਅਤੇ ਬਹੁਤ ਤਪੱਸਯਾ ਕੀਤੀ । ਤਪ ਕਰਦਿਆਂ ਏਹ ਹੋ ਗਿਆ ਜੋ ਦੈਤਾ ਮਿਟ ਗਈ ਅਤੇ ਮੈਂ ਅਕਾਲ ਪੁਰਖ ਦਾ ਰੂਪ ਹੋ ਗਿਆ ।
ਸਭ ਤੋਂ ਪਹਿਲਾਂ ਕਲਗੀਧਰ ਪਿਤਾ ਜੀ ਦਾ ਕੋਟਾਨ ਕੋਟ ਧੰਨਯਾਵਾਦ ਹੈ, ਜਿਨ੍ਹਾਂ ਨੇ ਆਪਣੇ ਪਿਛਲੇ ਜਨਮ ਦੀ ਕਥਾ, ਜੋ ਕਿ ਸ਼ਾਇਦ ਹੀ ਕਿਸੇ ਹੋਰ ਪੀਰ ਪੈਗ਼ੰਬਰ, ਅਵਤਾਰ ਨੇ ਦਸੀ ਹੋਵੇ, ਬਖ਼ਸ਼ਸਾਂ ਕਰਕੇ ਆਪ ਵਰਨਣ ਕਰ ਦਿਤੀ । ਸਚ ਤਾਂ ਏਹ ਹੈ ਜੋ ਅਗਰ ਆਪ ਖ਼ੁਦ ਉਚਾਰਨ ਨ ਕਰਦੇ ਤਾਂ ਇਸ ਬੇਮਿਸਾਲ ਤੀਰਥ ਦਾ ਲਭਣਾ ਨਾ ਕੇਵਲ ਅਸੰਭਵ ਸੀ ਬਲਕੇ ਨਾ ਮੁਮਕਨ ਸੀ ।
ਪਦਮ ਭੂਸ਼ਨ ਡਾਕਟਰ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਪਹਿਲੇ ਕਾਂਡ “ਹੇਮ ਕੁੰਟ ਤੋਂ ਸਚਖੰਡ ਤੇ ਸਚਖੰਡ ਤੋਂ ਮਾਤਲੋਕ” ਦੇ ਅੰਦਰ ਬੜੇ ਵਿਸਥਾਰ, ਮਿਠੇ ਅਤੇ ਰਸਭਿਨੜੇ ਅਖਰਾਂ ਵਿਚ ਇਸ ਅਸਥਾਨ ਦੀ ਉਸਤਤੀ ਅਤੇ ਕਥਾ ਨਿਰੂਪਨ ਕੀਤੀ ਹੈ । ਇਸ ਇਤਹਾਸ ਨੂੰ ਪੜ ਕੇ ਇਕ ਗੁਰਮੁਖ ਪਿਆਰੇ ਸੰਤ ਸੋਹਣ ਸਿੰਘ ਜੀ, ਜੋ ਟੀਹਰੀ (ਘੜਵਾਲ) ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਅਤੇ ਸੇਵਾ ਕਰ ਰਹੇ ਸਨ, ਦੇ ਮਨ ਵਿਚ ਇਸ ਪਵਿਤ੍ਰ ਅਸਥਾਨ ਦੇ ਲਭਣ ਦਾ ਚਾ ਪੈਦਾ ਹੋਇਆ । ਸੰਤ ਜੀ ਗੁਰੂ ਘਰ ਦੇ ਸ਼ਰਧਾਲੂ, ਭਜਨਵਾਨ ਤੇ ਸਿਦਕਵਾਨ ਸਨ । ਆਪ ਨੇ ਮਨ ਦੇ ਅੰਦਰ ਫ਼ੈਸਲਾ ਕਰ ਲਿਆ ਜੋ ਜੀਵਨ ਦੇ ਅੰਦਰ ਪਿਤਾ ਸਤਿਗੁਰੂ ਜੀ ਦੇ ਇਸ ਅਸਥਾਨ ਨੂੰ ਜ਼ਰੂਰ ਲਭਣਾ ਹੈ । ਪੁਰਾਤਨ ਗਰੰਥਾਂ ਤੇ ਮਹਾਂਪੁਰਸ਼ਾਂ ਤੋਂ ਆਪ ਜੀ ਨੂੰ ਪਤਾ ਲਗਾ ਜੋ ਹਰਿਦੁਆਰ ਤੋਂ ਬਦਰੀ ਨਾਥ ਤਕ ਦੀ ਧਰਤੀ ਸਭ ਤਪੋ ਭੂਮੀ ਹੈ ਅਤੇ ਪੁਰਾਤਨ ਨ ਕੇਵਲ ਬੜੇ ਬੜੇ ਰਿਸ਼ੀਆਂ, ਮੁਨੀਆਂ, ਸੰਤਾਂ, ਮਹਾਂਪੁਰਸ਼ਾਂ ਨੇ ਇਸ ਭੂਮੀ ਅੰਦਰ ਕਿਤੇ ਨ ਕਿਤੇ ਭਗਤੀ ਅਤੇ ਯੋਗ ਸਾਧਨਾ ਕੀਤੀ ਹੈ, ਬਲਕੇ ਵਿਸ਼ਨੂ ਜੀ ਅਤੇ ਸ਼ਿਵ ਜੀ ਨੇ ਵੀ ਇਸ ਪਵਿਤ੍ਰ ਧਰਤੀ ਨੂੰ ਭਾਗ ਲਾਏ ਹਨ । ਉਨ੍ਹਾਂ ਦੀ ਯਾਦਗਾਰ ਵਿਚ ਬਦਰੀ ਨਾਥ ਅਤੇ ਕਿਦਾਰ ਨਾਥ ਬੜੇ ਸੁੰਦਰ ਮੰਦਰ ਬਣੇ ਹੋਏ ਹਨ, ਜਿਥੇ ਹਜ਼ਾਰ ਹਾਂ ਯਾਤ੍ਰੀ ਤੇ ਉਨ੍ਹਾਂ ਦੇ ਉਪਾਸ਼ਿਕ ਹਰ ਸਾਲ ਜਾਉਂਦੇ, ਪੂਜਾ ਕਰਦੇ ਤੇ ਭੇਟਾ ਚੜ੍ਹਾਉਂਦੇ ਹਨ ।
ਵਡੇ ਵਡੇ ਰਾਜੇ ਜਦੋਂ ਕਿਸੇ ਕਾਰਨ ਉਦਾਸ ਤੇ ਵੈਰਾਗਵਾਨ ਹੋ ਜਾਂਦੇ ਸਨ, ਤਾਂ ਉਹ ਵੀ ਇਸੇ ਭੂਮੀ ਦੇ ਅੰਦਰ ਆ, ਕੁਟੀਆ ਬਣਾ, ਤਪ ਸਾਧਨਾ, ਤੇ ਪ੍ਰਭੂ ਅਰਾਧਨਾ ਕਰਦੇ ਸਨ । ਏਨਾਂ ਕਥਾਵਾਂ ਨੂੰ ਪੜ ਸੁਣ ਕੇ ਸੰਤ ਸੋਹਣ ਸਿੰਘ ਜੀ ਮਨ ਵਿਚ ਵਿਚਾਰ ਕਰਦੇ ਸਨ ਜੋ ਹੋ ਸਕਦਾ ਹੈ ਕਿ ਪਿਤਾ ਸਤਿਗੁਰੂ ਜੀ ਨੇ ਵੀ ਇਸ ਇਕਾਂਤ ਤੇ ਸ਼ਾਂਤ ਭੂਮੀ ਵਿਖੇ ਹੀ ਕਿਤੇ ਨ ਕਿਤੇ ਮਹਾਂਕਾਲ ਦਾ ਧਿਆਨ ਧਰ ਉਗਰ ਤਪਸੱਯਾ ਕੀਤੀ ਹੋਵੇ ।
ਏਹ ਗੁਰਮੁਖ ਪਿਆਰੇ ਕਈ ਸਾਲ ਤਕ ਬੜੀ ਲਗਨ ਤੇ ਉਤਸ਼ਾਹ ਨਾਲ ਏਧਰ ਓਧਰ ਭਾਲਦੇ ਰਹੇ । ਜੇਹਾ ਕਿ ਇਕ ਸਾਈ ਲੋਕ ਨੇ ਕਹਿਆ ਹੈ “ਜੋਗਿੰਦਾ-ਯਾਬਿੰਦਾ”, ਭਾਵ ਜੋ ਢੂੰਡਤਾ ਹੈ ਪਾਤਾ ਹੈ । ਇਸ ਗੁਰੂ ਕੇ ਲਾਲ ਦੀ ਸੇਵਾ ਨੂੰ ਫਲ ਲਗਣ ਦਾ ਸਮਾਂ ਆ ਗਿਆ । ਇਕ ਵੇਰੀ ਜਦੋਂ ਇਹ ਘੁਮਦੇ ਘੁਮਦੇ ਬਦਰੀਨਾਥ ਤੋਂ ਵਾਪਸ ਆ ਰਹੇ ਸਨ ਤਾਂ ਥਕੇਵੇਂ ਦੇ ਕਾਰਨ ਜੋਸ਼ੀਮਠ ਨਾ ਪੁਜ ਸਕੇ ਤੇ ਰੈਣ ਬਸੇਰੇ ਲਈ ਪਾਂਡੋਕੇਸ਼ਰ, ਜੋ ਕੇ ਗੋਬਿੰਦ ਘਾਟ ਤੋਂ ਡੇਢ ਕਿਲੋ ਮੀਟਰ ਤੇ ਹੈ ਰੁਕ ਗਏ।
ਸਵੇਰ ਦੇ ਸਮੇਂ ਜਦੋਂ ਤੁਰਨ ਲਗੇ ਤਾਂ ਕੀ ਵੇਖਦੇ ਹਨ ਜੋ ਬਹੁਤ ਸਾਰੇ ਪਹਾੜੀ ਤੇ ਪਹਾੜਨਾਂ ਨਵੇਂ ਕਪੜੇ ਪਾਈ, ਇਕਠੇ ਹੋ ਰਹੇ ਤੇ ਕਿਧਰੇ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ । ਸੰਤ ਜੀ ਨੇ ਪੁਛਿਆ ਭਾਈ ਤੁਸੀਂ ਸਭ ਲੋਕ ਕਿਥੇ ਜਾਣ ਨੂੰ ਤਿਆਰ ਹੋ ਰਹੇ ਹੋ ? ਉਨ੍ਹਾਂ ਕਹਿਆ ਏਥੋਂ ਤੇਰਾਂ ਕੁ ਮੀਲ ਤੇ ਹੇਮ ਕੁੰਟ, ਲੋਕ ਪਾਲ ਤੀਰਥ ਹੈ, ਅਸੀਂ ਓਥੇ ਇਸ਼ਨਾਨ ਕਰਨ ਲਈ ਜਾ ਰਹੇ ਹਾਂ। ਹਰ ਸਾਲ ਰਾਖੀ ਦੇ ਤਿਵਹਾਰ ਪਰ ਬਹੁਤ ਲੋਕੀਂ ਚੋਸ਼ੀਮਠ ਤੋਂ ਬਦਰੀ ਨਾਥ ਤੇ ਮਾਨਾ ਤਕ ਇਸ਼ਨਾਨ ਕਰਨ ਲਈ ਓਥੇ ਜਾਂਦੇ ਹਨ । ਸੰਤ ਜੀ ਏਹ ਸੁਣ ਕੇ ਹੈਰਾਨ ਹੋ ਗਏ ਜੋ ਮੈਨੂੰ ਭਟਕਦਿਆਂ ਕਈ ਸਾਲ ਹੋ ਗਏ, ਏਹ ਸਾਲ ੧੯੩੪ ਦਾ ਭਾਗਾਂ ਵਾਲਾ ਹੈ, ਜੋ ਮੇਰੇ ਕੰਨਾ ਵਿਚ ਸ੍ਰੀ ਹੇਮ ਕੁੰਟ ਦੀ ਅਵਾਜ਼ ਪਈ ਹੈ । ਸਭ ਲੋਕ ਸਣੇ ਸੰਤ ਜੀ ਦੇ ਚਲ ਪਏ । ਓਸ ਵੇਲੇ ਲਕੜੀ ਦਾ ਪੁਲ ਨਹੀਂ ਸੀ । ਬੜੀ ਮੁਸ਼ਕਲ ਨਾਲ ਰਸੇ ਨੂੰ ਫੜ ਕੇ ਸਭ ਲੋਕ ਦਰੀਆ ਅਲਖ ਨੰਦਾ ਤੋਂ ਪਾਰ ਹੋਏ। ਚਲਦੇ ਚਲਦੇ ਜਾ ਪੁਜੇ ਘਾਘਰੀਆ, ਜਿਸਦਾ ਨਾਮ ਬਦਲਕੇ ਟਰਸਟ ਨੇ ਹੁਣ ਗੋਬਿੰਦ ਧਾਂਮ ਰਖ ਦਿਤਾ ਹੈ । ਰਾਤ ਓਥੇ ਬਿਤੀਤ ਕਰਕੇ ਸਵੇਰੇ ਚਲਣ ਸਮੇਂ ਉਨ੍ਹਾਂ ਸਭ ਮਰਦ ਇਸਤ੍ਰੀਆਂ ਨੇ ਜੋੜੇ ਉਤਾਰ ਦਿਤੇ ਤੇ ਨੰਗੇ ਪੈਰ ਓਥੋਂ ਚਲ ਪਏ । ਏਹ ਹੈ ਇਸ ਤੀਰਥ ਦੀ ਪਵਿੱਤ੍ਰਤਾ ਤੇ ਸੁਚੱਤਾ ਦੀ ਭਾਵਨਾ ਜੋ ਅਜ ਤਕ ਇਨ੍ਹਾਂ ਪਹਾੜ ਦੇ ਵਸਨੀਕਾਂ ਦੇ ਅੰਦਰ ਹੈ । ਹੁਣ ਵੀ ਜਦ ਏਹ ਇਸ ਤਿਵਹਾਰ ਤੇ ਇਸ਼ਨਾਨ ਕਰਨ ਲਈ ਜਾਉਂਦੇ ਹਨ ਤਾਂ ਸਭ ਤੀਵੀਆਂ, ਮਰਦ ਜੋੜੇ ਉਤਾਰ ਕੇ ਗੋਬਿੰਦ ਧਾਂਮ ਤੋਂ ਨੰਗੇ ਪੈਰ ਜਾਂਦੇ ਹਨ । ਫਿਰ ਏਹ ਸਭ ਯਾਤ੍ਰੀ ਗੋਬਿੰਦ ਧਾਂਮ ਤੋਂ ਚਲ ਪਏ ਅਤੇ ਜਾ ਪੁਜੇ ਸ੍ਰੀ ਹੇਮਕੁੰਟ ਸਾਹਿਬ ਉਸ ਪਵਿਤਰ ਅਸਥਾਨ ਤੇ ਪੁਜਦੇ ਹੀ ਸੰਤ ਜੀ ਦੀ ਨਜ਼ਰ ਪਹਿਲਾਂ ਸਪੱਤ ਸਿੰਗ ਤੇ ਪਈ, ਜਦੋਂ ਗਿਣੀਆਂ ਤਾਂ ਠੀਕ ਸਤ ਚੋਟੀਆਂ ਹਨ । ਦਾਸ ਜਦੋਂ ਮੈਨੇਜਰ ਦੀ ਸੇਵਾ ਕਰਦਾ ਸੀ, ਤਾਂ ੧੯੬੭ ਵਿਚ ਏਹ ਅਨੁਭਵ ਕਰਦੇ ਹੋਏ ਜੋ ਸੰਗਤਾਂ ਨੂੰ ਸਤ ਚੋਟੀਆਂ ਦੇ ਦਰਸ਼ਨ ਕਰਨ ਵਿਚ ਔਖਿਆਈ ਨ ਹੋਵੇ, ਇਕ ਗਰੰਥੀ ਕਿਰਪਾਲ ਸਿੰਘ ਮਸਤਾਨਾ ਨੂੰ ਭੇਜ ਕੇ ਛੇ ਚੋਟੀਆ ਉਤੇ ਨਿਸ਼ਾਨ ਸਾਹਿਬ ਲਗਵਾ ਦਿਤੇ ਸਨ । ਦਰਮਿਆਨ ਦੇ ਸਰਿੰਗ ਤੇ ਜੋ ਤਪ ਅਸਥਾਨ ਹੈ ਅਤੇ ਜਿਥੇ ਆਣ ਕੇ ਸਚਖੰਡੀ ਬਿਮਾਨ ਉਤਰਿਆ ਸੀ (ਦੇਖੋ ਇਸ ਪੁਸਤਕ ਦਾ ਪੰਨਾ ੩੨) ਉਥੇ ਪਹਿਲਾ ਨਿਸ਼ਾਨ ਸਾਹਿਬ ਤਪ ਸਿਲਾ ਦੇ ਪਾਸ ਸ੍ਰੀ ਮਾਨ ਸੰਤ ਸੂਰਤ ਸਿੰਘ ਜੀ* ਰਿਸ਼ੀ ਕੇਸ਼ ਵਾਲਿਆਂ ਨੇ ੧੯੬੦ ਵਿਚ ਲਗਾਇਆ ਅਤੇ ਸੰਤ ਜੀ ਹੁਣ ਤਕ ਉਸਦਾ ਚੋਲਾ ਹਰ ਸਾਲ ਬਦਲਦੇ ਆ ਰਹੇ ਹਨ । ਸੰਤ ਸੋਹਣ ਸਿੰਘ ਜੀ ਦੇ ਮਨ ਵਿਚ ਵਿਚਾਰ ਆਈ ਜੋ ਬੜੀ ਵਿਸ਼ਾਲ ਥਾਂ ਹੈ । ਏਹ ਕਿਵੇਂ ਪਤਾ ਲਗੇ ਜੋ ਉਹ ਰਿਸ਼ੀਆਂ ਦੇ ਸ਼ਿਰੋਮਨ, ਮਹਾਨ ਤਪੀਸ਼ਵਰ, ਪਿਤਾ ਸਤਿਗੁਰੂ ਜੀ ਕਿਸ ਅਸਥਾਨ ਤੇ ਸਤਿਸੰਗ ਦਰਬਾਰ ਲਗਾਉਂਦੇ, ਸ਼ਰਨ ਆਏ ਤਪੀਆਂ ਦੇ ਭਰਮ ਨੂੰ ਮਿਟਾਉਂਦੇ, ਅਤੇ ਗਿਆਨ ਦੀ ਵਰਖਾ ਕਰ ਸਭ ਨੂੰ ਸੁਖ ਪੁਚਾਉਂਦੇ ਸਨ । ਸਾਥ ਗਏ ਲੋਕੀਂ ਦਰਸ਼ਨ ਇਸ਼ਨਾਨ ਕਰਕੇ ਹੇਠਾਂ ਆ ਗਏ ਪਰ ਸੰਤ ਜੀ ਮਹਾਰਾਜ ਕੁਝ ਸਮਾਂ ਓਥੇ ਬੈਠ ਪ੍ਰਭੂ ਦਾ ਸਿਮਰਨ ਕਰਨ ਲਗੇ । ਫਿਰ ਸੰਤ ਜੀ ਨੂੰ ਇਕ ਵਿਉਂਤ ਸੁਝੀ, ਦੋਵੇਂ ਹਥ ਜੋੜ ਲਏ, ਗਲ ਵਿਚ ਪਲਾ ਪਾ, ਇਕ ਮਨ ਇਕ ਚਿਤ ਹੋ ਅਰਦਾਸ ਕੀਤੀ ! “ਐ ਕਾਦਿਰੇ ਹਰ ਕਾਰ, ਸਰਬ ਸਮਰੱਥ ਪਿਤਾ ਜੀ ਜੇ ਆਪ ਅਪਾਰ ਬਖ਼ਸ਼ਸ਼ਾ ਕਰ ਕੇ ਆਪਣੇ ਤਪ ਅਸਥਾਨ ਤੇ ਲੈ ਆਏ ਹੋ ਤਾਂ ਹੁਣ ਏਹ ਵੀ ਬਖ਼ਸ਼ਸ ਕਰੋ ਤੇ ਦਸੋ ਜੋ ਆਪ ਜੀ ਕਿਸ ਅਸਥਾਨ ਤੇ ਜੋਤਾਂ ਜਗਾਉਂਦੇ ਤੇ ਸੋਭਾ ਪਾਉਂਦੇ ਸੀ । ਅਰਦਾਸਇਕ ਦੂਤ (Massenger) ਹੈ, ਇਕ ਸ਼ਕਤੀ ਹੈ, ਜਿਸ ਰਾਹੀਂ ਇਹ ਜੀਵ ਆਪਣੇ ਮਨ ਦੀਆਂ ਸ਼ੁਭ ਭਾਵਨਾਵਾਂ, ਔਕੜਾਂ ਤੇ ਮੰਗਾਂ ਆਪਣੇ ਇਸ਼ਟ ਦੇਵ ਦੇ ਚਰਨਾਂ ਵਿਖੇ ਰਖਦਾ ਹੈ । ਜੇ ਸਿਖ ਦਾ ਜੀਵਨ ਉਚਾ ਤੇ ਸੁਚਾ ਹੋਵੇ, ਮੰਗ ਸ਼ੁਭ ਹੋਵੇ, ਅਤੇ ਆਪਣੇ ਗੁਰੂ ਤੇ
ਪੂਰਨ ਵਿਸ਼ਵਾਸ ਹੋਵੇ ਤਾਂ ਨਿਸਚੇ ਜਾਣੋ :-
“ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ।”
ਸੰਤ ਜੀ ਹਰ ਪਹਿਲੂ ਵਿਚ ਪੂਰਨ, ਨਿਰਮਾਣ ਅਤੇ ਨਿਸ਼ਕਾਮ ਸੇਵਾ ਦੀ ਧੁਨ ਵਿਚ ਸਨ, ਸੋ ਆਪ ਦੇ ਪਾਵਨ ਹਿਰਦੇ ਵਿਚੋਂ ਨਿਕਲੀ ਅਰਦਾਸ ਭਲਾ ਕਿਵੇਂ ਨ ਪੂਰਨ ਹੁੰਦੀ । ਜਦੋਂ ਮਥਾ ਟੇਕ ਕੇ ਖੜੇ ਹੋਏ ਤੇ ਅੱਖ ਖੋਲ੍ਹੀ ਤਾਂ ਸਾਹਮਣੇ ਇਕ ਅਵਧੂਤ ਆਉਂਦਾ ਡਿਠਾ । ਇਸ ਦੀਆਂ ਜਟਾਂ ਕਮਰ ਤਕ ਸਨ, ਦਾਹੜਾ ਧੁਨੀ ਤਕ ਲਮਾ ਸੀ ਅਤੇ ਸਰੀਰ ਦੇ ਉਤੇ ਸ਼ੇਰ ਦੀ ਖਲ ਲਪੇਟੇ ਹੋਏ ਸੀ । ਇਸ ਸਿਦਕਵਾਨ ਗੁਰਸਿਖ ਨੂੰ ਦੇਖ ਕੇ ਬੋਲਿਆ “ਖ਼ਾਲਸਾ ! ਕਿਆ ਦੇਖ ਰਹੇ ਹੋ ? ਕਿਸ ਕੋ ਢੂੰਡਤੇ ਹੋ ?” ਸੰਤ ਸੋਹਣ ਸਿੰਘ ਜੀ ਨੇ ਦੋ ਹਥ ਜੋੜ ਨਮਸ਼ਕਾਰ ਕੀਤੀ ਤੇ ਬੇਨਤੀ ਕੀਤੀ “ਹੇ ਯੋਗੀਸ਼ਵਰ ਮਹਾਰਾਜ ! ਮੈਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਢੂੰਡ ਰਿਹਾ ਹਾਂ । ਯੋਗੀ ਬੋਲਿਆ “ਹਛਾ ! ਦੁਸ਼ਟ ਦਮਨ ਕਾ !! ਏਹ ਸਿਲਾ ਹੈ ਜਿਸ ਪੁਰ ਦੁਸ਼ਟ ਦਮਨ ਜੀ ਆ ਕਰ ਬੈਠਤੇ ਥੇ ।” ਏਹ ਬਚਨ ਸੁਣਦੇ ਹੀ ਇਸ ਵਡਭਾਗੀ ਸੰਤ ਜੀ ਨੂੰ ਅਤਯੰਤ ਖ਼ੁਸ਼ੀ ਹੋਈ, ਦੌੜ ਕੇ ਸਿਲਾ ਨੂੰ ਗਲਵਕੜੀ ਪਾ ਲਈ, ਮਸਤਕ ਉਪਰ ਰਖ, ਉਸ ਪ੍ਰੀਤਮ ਜੀ ਦੀ ਸਿਲਾ ਨੂੰ ਪ੍ਰੇਮ ਦੇ ਹੰਝੂਆਂ ਨਾਲ ਧੋ ਦਿਤਾ । “ਗਲਵਕੜੀ ਪਾ ਕੇ ਖੋਲ੍ਹੀਏ ਨਾ, ਰੰਗ ਲਾ, ਰੰਗ ਰਤੜੇ ਸਦਾ ਰਹੀਏ ।” ਮਨ ਅਫੁਰ ਅਵਸਥਾ ਵਿਚ ਚਲਾ ਗਿਆ, ਰਸ, ਪ੍ਰੇਮ ਤੇ ਆਨੰਦ ਵਿਚ ਲੀਨ ਹੋਏ ਢੇਰ ਚਿਰ ਤਕ ਸਿਲਾ ਨਾਲ ਲਿਪਟੇ ਰਹੇ । ਫਿਰ ਮਨ ਦੇ ਅੰਦਰ ਫੁਰਨਾ ਆਇਆ ਜੋ ਇਸ ਚਿਰੰਨਜੀਵੀਂ ਮਹਾਂ ਪੁਰਸ਼ ਤੋਂ ਕੁਝ ਹੋਰ ਪੁਛਾਂ । ਜਦੋਂ ਉਠੇ ਤਾਂ ਵੇਖਿਆ ਜੋ ਰਿਸ਼ੀ ਜੀ ਜਾ ਚੁਕੇ ਸਨ । ਇਧਰ ਉਧਰ ਟੋਲਿਆ ਪਰ ਕੁਝ ਪਤਾ ਨਾ ਲਗਾ । ਸੰਤ ਜੀ ਨੂੰ ਹੁਣ ਯਕੀਨ ਹੋ ਗਿਆ ਜੋ ਇਸ ਯੋਗੀ ਦਾ ਆਣਾ ਤੇ ਅਸਥਾਨ ਨੂੰ ਦਸ ਕੇ ਅਲੋਪ ਜਾਣਾ ਏਹ ਉਸ ਚੋਜੀ ਸਤਿਗੁਰੂ ਜੀ ਦਾ ਚੋਜ ਹੈ। ਆਪ ਸ਼ੁਕਰ ਸ਼ੁਕਰ ਅਲਾਂਦੇ, ਮੁੜ ਮੁੜ ਸੀਸ ਨਿਵਾਂਦੇ ਅਤੇ ਚਰਨ ਧੂੜੀ ਮਸਤਕ ਨਾਲ ਲਾਉਂਦੇ, ਵਾਪਸ ਆਪਣੇ ਨਿਵਾਸ ਅਸਥਾਨ ਟੀਹਰੀ ਚਲੇ ਗਏ । ਕੁਝ ਦਿਨਾਂ ਬਾਹਦ ਆਪ ਸ੍ਰੀ ਅੰਮ੍ਰਿਸਰ ਸਾਹਿਬ ਗਏ ਅਤੇ ਭਾ: ਸਾ: ਭਾਈ ਵੀਰ ਸਿੰਘ ਜੀ ਦੇ ਚਰਨਾਂ ਵਿਖੇ ਹਾਜ਼ਰ ਹੋ, ਏਹ ਸਾਰੀ ਕਥਾ ਸੁਣਾਈ । ਭਾਈ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਸੋਹਣ ਸਿੰਘ ਨੂੰ ਥਾਪੜਾ ਦਿਤਾ ਤੇ ਕਹਿਆ ! “ਸੰਤ ਜੀ ਤੁਸੀਂ ਬਹੁਤ ਵਡਾ ਕੰਮ ਕੀਤਾ ਹੈ, ਸਮਾਂ ਆਏਗਾ ਜਦੋਂ ਇਹ ਅਸਥਾਨ ਬਹੁਤ ਉਜਾਗਰ ਹੋਏਗਾ । ਦੋ ਹਜ਼ਾਰ (2000) ਰੁਪਿਆ ਲੈ ਜਾਓ, ਸਿਲਾ ਦੇ ਇਰਦ ਗਿਰਦ 10′ × 10’ ਦਾ ਕਮਰਾ ਬਣਾ ਉਸ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿਓ ।” ਸੰਤ ਜੀ ਭਾਈ ਸਾਹਿਬ ਜੀ ਤੋਂ ਆਗਿਆ ਲੈ ਵਾਪਸ ਆ ਗਏ:–
“ਜਿਸਕਾ ਕਾਰਜ ਤਿਨ ਹੀ ਕੀਆ। ਮਾਣਸ ਕਿਆ ਵੇਚਾਰਾ ਰਾਮ ।”
ਥੋੜ੍ਹੇ ਦਿਨਾਂ ਦੇ ਅੰਦਰ ਹੀ ਆਪਦਾ ਰੀਟਾਇਰਡ ਮਿਲਟਰੀ ਹਵਾਲਦਾਰ ਬਾਬਾ ਮੋਦਨ ਸਿੰਘ ਜੀ ਨਾਲ ਮੇਲ ਹੋ ਗਿਆ। ਦੋਹਾਂ ਨੇ ਗੁਰਮਤਾ ਕਰ ਲਿਆ ਜੋ ਕਲਗੀਧਰ ਪਿਤਾ ਜੀ ਦਾ ਏਹ ਅਸਥਾਨ ਜ਼ਰੂਰ ਬਣਾਉਣਾ ਹੈ । ਇਨ੍ਹਾਂ ਦੋਹਾਂ ਗੁਰਮੁਖਾਂ ਦੀ ਬੜੀ ਭਾਰੀ ਮੇਹਨਤ ਦਾ ਸਦਕਾ ਤਪ ਅਸਥਾਨ ਵਿਖੇ ਇਕ ਕਮਰਾ ੧੯੩੬ ਦੇ ਆਖ਼ੀਰ ਵਿਚ ਤਿਆਰ ਹੋ ਗਿਆ । ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸਤੰਬਰ ੧੯੩੭ ਵਿਚ ਕੀਤਾ ਗਿਆ । ਸੰਤ ਸੋਹਣ ਸਿੰਘ ਜੀ ਤੋਂ ਮਹਾਰਾਜ ਨੇ ਇਨੀ ਹੀ ਸੇਵਾ ਲੈਣੀ ਸੀ । ਅਗਲੇ ਸਾਲ ੧੮੩੮ ਵਿਚ ਆਪ ਇਸ ਅਸਾਰ ਸੰਸਾਰ ਤੋਂ ਅੱਖੀਆਂ ਮੀਟ ਗੁਰੂ ਚਰਨਾਂ ਵਿਖੇ ਜਾ ਪੁਜੇ ।
ਹੁਣ ਇਸ ਕਠਨ ਸੇਵਾ ਦਾ ਭਾਰ ਅਗਿਆ ਇਕਲੇ ਬਾਬਾ ਮੋਦਨ ਸਿੰਘ ਜੀ ਦੇ ਸੀਸ ਉਤੇ । ਇਸ ਗੁਰੂ ਕੇ ਲਾਲ, ਸੰਤ ਸਿਪਾਹੀ ਨੇ ਉਹ ਅਤੁਟ ਸੇਵਾ ਕੀਤੀ ਜਿਸਦੀ ਕੋਈ ਮਿਸਾਲ ਨਹੀਂ ਮਿਲਦੀ । ਗੋਬਿੰਦ ਧਾਮ ਤੋਂ ਸ੍ਰੀ ਹੇਮ ਕੁੰਟ ਸਾਹਿਬ ਜਾਣ ਲਈ ਕੋਈ ਰਸਤਾ ਨਹੀਂ ਸੀ, ਲੋਕੀਂ ਪੇੜਾਂ, ਝਾੜੀਆਂ ਆਦਿ ਨੂੰ ਫੜ ਡਿਗਦੇ, ਕੰਡਿਆਂ ਨਾਲ ਕਪੜੇ ਫੜਾਉਂਦੇ ਬਹੁਤ ਦੁਖੀ ਹੋ ਕੇ ਉਪਰ ਪਹੁੰਚਦੇ ਸਨ । ਬਾਬਾ ਜੀ ਨੇ ਏਹ ਕਠਨ ਰਸਤਾ ਆਪਣੇ ਹਥੀਂ ਬਣਾਇਆ । ਜਦੋਂ ਵਾਪਸ ਗੋਬਿੰਦ ਧਾਂਮ ਆਉਂਦੇ ਤਾਂ ਉਥੇ ਰਹਿਣ ਲਈ ਕੋਈ ਕਮਰਾ ਤਾਂ ਸੀ ਨਹੀਂ, ਏਹ ਬਿਲਕੁਲ ਜੰਗਲ ਹੁੰਦਾ ਸੀ ਤਾਂ ਰਾਤ ਭਰ ਆਪ ਜੀ ਨੇ ਇਕ ਪੇੜ ਦੀ ਖੋਲ ਵਿਚ ਬੈਠ ਕੇ ਬਿਤਾਣੀ ਕਿਸੇ ਕਿਸੇ ਵੇਲੇ ਜਦੋਂ ਜੰਗਲੀ ਜਾਨਵਰਾਂ ਦੀ ਅਵਾਜ਼ ਆਏ ਤਾਂ ਉਨ੍ਹਾਂ ਨੂੰ ਡਰਾਉਣ ਅਤੇ ਆਪਣੇ ਬਚਾਓ ਲਈ ਬੰਦੂਕ ਦਾ ਫ਼ਾਇਰ ਕਰ ਦੇਣਾ । ਖਾਣ ਪੀਣ ਦਾ ਕੋਈ ਖ਼ਾਸ ਸਾਧਨ ਨਹੀਂ ਸੀ । ਜੋ ਚੰਨੇ ਤੇ ਗੁੜ ਨਾਲ ਲਿਆਉਂਦੇ ਉਹੀ ਖਾ, ਠੰਡਾ ਜਲ ਪੀ, ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਸਨ । ਫਿਰ ਆਪ ਨੇ ਵਿਚਾਰਿਆ ਜੋ ਤਪ ਅਸਥਾਨ ਵਿਖੇ ਜਾਣ ਵਾਲੇ ਯਾਤ੍ਰੀਆਂ ਲਈ ਗੋਬਿੰਦ ਘਾਟ ਵਿਖੇ ਇਕ ਟਿਕਾਣਾ ਬਣਾਣਾ ਅਤੀ ਜ਼ਰੂਰੀ ਹੈ । ਆਪ ਨੇ ੧੯੪੪-੪੫ ਵਿਚ ਹਯਾਤ ਸਿੰਘ ਭੰਡਾਰੀ ਠੇਕੇਦਾਰ ਦੀ ਰਾਹੀਂ ਏਹ ਗੁਰੂ ਅਸਥਾਨ ਜਿਸ ਵਿਚ ਪਿਛਲੇ ਸੈਂਤੀਹ ਸਾਲਾਂ ਤੋਂ ਕੀਰਤਨ, ਕਥਾ ਅਤੇ ਨਾਮ, ਬਾਣੀ ਦਾ ਪ੍ਰਵਾਹ ਚਲਿਆ ਆ ਰਿਹਾ ਹੈ ਬਣਵਾਇਆ, ਅਤੇ ਦੋ ਕਮਰੇ ਹੋਰ, ਇਕ ਆਏ ਗਏ, ਯਾਤ੍ਰੀਆਂ ਦੇ ਠਹਿਰਨ ਲਈ ਅਤੇ ਇਕ ਆਪਣੇ ਰਹਿਣ ਲਈ ਬਣਵਾਏ । ਆਪ ਜ਼ਿਆਦਾ ਸਮਾਂ ਗੋਬਿੰਦ ਘਾਟ ਹੀ ਰਹਿੰਦੇ ਸਨ ਅਤੇ ਆਉਣ ਵਾਲੇ ਤਪ ਅਸਥਾਨ ਦੇ ਦਰਸ਼ਨ ਅਭਿਲਾਸ਼ੀਆਂ ਦੀ ਸੇਵਾ ਸੰਭਾਲ ਕਰਦੇ ਸਨ । ਆਪ ਨੇ ਮਹਿਸੂਸ ਕੀਤਾ ਜੋ ਗੋਬਿੰਦ ਘਾਟ ਤੋਂ ੧੨ ਕਿਲੋ ਮੀਟਰ ਚਲ ਕੇ ਘਾਘਰੀਆ ਜਿਸਦਾ ਨਾਮ ਹੁਣ ਗੋਬਿੰਦ ਧਾਮ ਹੈ ਪਹੁੰਚ ਕੇ ਸੰਗਤਾਂ ਥਕ ਜਾਂਦੀਆਂ ਹਨ, ਇਸ ਲਈ ਓਥੇ ਸੰਗਤਾਂ ਦੇ ਠਹਿਰਨ ਦਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ । ਆਪ ਨੇ ਸੰਤ ਠੰਡੀ ਸਿੰਘ ਜੀ ਨੂੰ ਪ੍ਰੇਰਿਆ । ਸੰਤ ਜੀ ਦਿਲੀ ਦੀਆਂ ਸੰਗਤਾਂ ਤੋਂ ਮਾਇਆ ਇਕੱਤਰ ਕਰਕੇ ਲੈ ਆਏ, ਐਉਂ ਸੰਤ ਠੰਡੀ ਸਿੰਘ ਜੀ ਅਤੇ ਆਪ ਜੀ ਦੇ ਉਦਮ ਤੇ ਘਾਲਨਾ ਦੇ ਸਦਕੇ ਗੋਬਿੰਦ ਧਾਮ ਵਿਖੇ ਵੀ ਇਕ ਕਮਰਾ ਯਾਤ੍ਰੀਆਂ ਦੇ ਠਹਿਰਨ ਲਈ ਬਣ ਗਿਆ । ਬਾਬਾ ਮੋਦਨ ਸਿੰਘ ਜੀ ਨੂੰ ਅਤਯੰਤ ਖੁਸ਼ੀ ਹੋਈ, ਜੋ ਤਪ ਅਸਥਾਨ ਵਿਖੇ ਆਉਣ ਵਾਲੇ ਸਜਨਾ ਦੇ ਠਹਿਰਨ ਦਾ ਇੰਤਜ਼ਾਮ ਤਾਂ ਦੋਵੇਂ ਥਾਈ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਤਸੱਲੀ ਬਖ਼ਸ਼ ਹੋ ਗਿਆ ਹੈ, ਆਪ ਨੂੰ ਹੁਣ ਸੰਗਤਾਂ ਦੇ ਲੰਗਰ ਅਤੇ ਚਾਹ ਪਾਣੀ ਦਾ ਫ਼ਿਕਰ ਹੋਇਆ । ਕੁਝ ਮਾਇਆ ਤਾਂ ਆਪ ਆਪਣੇ ਸਜਣਾ ਮਿਤਰਾ ਤੋਂ ਅਕੱਠੀ ਕਰ ਲਿਆਂਦੇ, ਅਤੇ ਆਪਣੀ ਜ਼ਮੀਨ ਦੀ ਫ਼ਸਲ ਵੇਚ, ਜੋ ਮਾਇਆ ਹਥ ਆਉਂਦੀ, ਉਹ ਵੀ ਲੰਗਰ ਵਿਚ ਪਾ ਦੇਂਦੇ, ਇਉਂ ਆਪਨੇ ਦੋਹੀਂ ਥਾਈਂ ਲੰਗਰ ਦਾ ਪ੍ਰਵਾਹ ਵੀ ਚਲਾ ਦਿਤਾ ! ਆਪ ਕਦੀ ਕਦੀ ਜ਼ਿਕਰ ਕਰਦੇ ਸਨ, ਜੋ ਇਕ ਦੋ ਵੇਰੀ ਇਕ ਸ਼ਹੀਦ ਸਿੰਘ ਜੀ ਦੇ ਗੋਬਿੰਦ ਘਾਟ ਵਿਖੇ ਦਰਸ਼ਨ ਹੋਏ । ਜਦ ਉਨ੍ਹਾਂ ਨੂੰ ਚਾਹ ਜਾਂ ਲੰਗਰ ਛਕਣ ਲਈ ਬੇਨਤੀ ਕੀਤੀ, ਤਾਂ ਕਹਿਣ ਲਗੇ ਕਿਸੇ ਚੀਜ਼ ਦੀ ਇੱਛਾ ਨਹੀਂ । ਏਹ ਕਹਿ ਕੇ ਚਲ ਪਏ ਅਤੇ ਥੋੜ੍ਹੀ ਹੀ ਦੂਰ ਜਾ ਕੇ ਅਲੋਪ ਹੋ ਗਏ ।
ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਜੀ ਜਦੋਂ ਬਦਰੀ ਨਾਰਾਇਨ ਦੀ ਯਾਤਰਾ ਲਈ ਗਏ ਬਾਬਾ ਜੀ ਨੂੰ ਉਨ੍ਹਾਂ ਦੇ ਪ੍ਰੋਗਰਾਮ ਦਾ ਪਤਾ ਲਗ ਗਿਆ । ਆਪ ਨੇ ਸ: ਜੁਗਿੰਦਰ ਸਿੰਘ ਜੀ ਮਾਨ ਨੂੰ ਆਉਣ ਲਈ ਲਿਖ ਭੇਜਿਆ । ਮਾਨ ਸਾਹਿਬ ਸਣੇ ਆਪਣੀ ਸੁਪਤਨੀ ਦੇ ਗੋਬਿੰਦ ਘਾਟ ਪੁਜ ਗਏ । ਬਦਰੀ ਨਾਰਾਇਨ ਵਿਖੇ ਇਕ ਅਵਧੂਤ, ਸ਼ਕਤੀਵਾਨ ਅਤੇ ਅਨੁਭਵੀ ਸਾਧੂ ਰਹਿੰਦਾ ਸੀ । ਸ੍ਰੀ ਰਾਜਿੰਦਰ ਪ੍ਰਸਾਦ ਜੀ ਜਦੋਂ ਉਨ੍ਹਾਂ ਦੇ ਦਰਸ਼ਨ ਕਰਨ ਗਏ ਤਾਂ ਉਹ ਦੂਰੋਂ ਹੀ ਵੇਖ ਕੇ ਬੋਲਿਆ “ਜਾਓ, ਜਾਓ! ਮੇਰੇ ਪਾਸ ਕਿਉਂ ਆਏ ਹੋ ? ਮੇਰੇ ਪਾਸ ਕਿਆ ਹੈ ? ਬਾਬਾ ਮੋਦਨ ਸਿੰਘ ਕੇ ਪਾਸ ਜਾਓ ।” ਵਾਪਸੀ ਵਿਚ ਜਦੋਂ ਰਾਸ਼ਟਰਪਤੀ ਜੀ ਗੋਬਿੰਦ ਘਾਟ ਆਏ ਤਾਂ ਬਾਬਾ ਜੀ ਨੇ ਸਤਿਕਾਰ ਸਹਿਤ ਬਿਠਾਇਆ ਅਤੇ ਬਦਾਮ, ਕਾਜੂ, ਕਿਸ਼ਮਿਸ਼ ਆਦਿਕ ਅਗੇ ਰਖਿਆ । ਮਾਨ ਸਾਹਿਬ ਨੇ ਹਸਦੇ ਹੋਏ ਕਹਿਆ “ਬਾਬਾ ਜੀ ! ਸਾਨੂੰ ਤਾਂ ਜਦੋਂ ਆਈਏ ਚੰਨੇ ਤੇ ਗੁੜ ਦਾ ਪ੍ਰਸਾਦਿ ਦੇਂਦੇ ਹੋ, ਅਜ ਏਹ ਡਰਾਈ ਫਰੂਟ ਕਿਥੋਂ ਲੈ ਆਏ ਹੋ ?” ਰਾਸ਼ਟਰ ਪਤੀ ਜੀ ਨੇ ਸੁਣ ਲਿਆ ਤੇ ਕਹਿਆ ! “ਬਾਬਾ ਜੀ !! ਡਰਾਈ ਫਰੂਟ ਤਾਂ ਸਾਨੂੰ ਦਿਲੀ ਬਹੁਤ ਮਿਲਦਾ ਹੈ ਉਹ ਹੀ ਚੰਨੇ, ਗੁੜ ਦਾ ਪ੍ਰਸਾਦਿ ਜੋ ਸਭ ਨੂੰ ਦੇਂਦੇ ਹੋ ਸਾਨੂੰ ਵੀ ਦੇਓ ।” ਬਾਬਾ ਜੀ ਝਟ ਅੰਦਰੋਂ ਲੈ ਆਏ ਅਤੇ ਰਾਸ਼ਟਰਪਤੀ ਜੀ ਨੂੰ ਦਿਤਾ, ਜੋ ਉਹ ਆਪਣੇ ਪ੍ਰਵਾਰ ਲਈ ਬੜੇ ਸਤਿਕਾਰ ਸਹਿਤ ਲੈ, ਬਾਬਾ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੇ ਹੋਏ ਵਾਪਸ ਲੌਟ ਗਏ ।
ਆਪ ਦਾ ਸਾਰਾ ਜੀਵਨ ਸੇਵਾ ਅਤੇ ਸਿਮਰਨ ਕਰਦਿਆਂ ਬਿਤੀਤ ਹੋਇਆ । ਅੰਮ੍ਰਿਤ ਵੇਲੇ ਕਈ ਘੰਟੇ ਸਿਮਰਨ ਕਰਦੇ । ਇਕ ਲਕੜ ਦੀ ਬੈਰਾਗਨ (ਜੋ ਸਿਮਰਨ ਸਮੇਂ ਬੈਠਿਆਂ ਥਕ ਜਾਓ ਤਾਂ ਸਹਾਰਾ ਦੇਂਦੀ ਹੈ) ਆਪ ਜੀ ਦੀ ਨਿਸ਼ਾਨੀ ਹੁਣ ਤਕ ਗੁਰਦਵਾਰਾ ਗੋਬਿੰਦ ਘਾਟ ਵਿਖੇ ਮੌਜੂਦ ਹੈ । ਇਸ ਕਲਗੀਧਰ ਪਾਤਸ਼ਾਹ ਦੇ ਅਨਿਨ ਸੇਵਕ, ਪਰਉਪਕਾਰੀ ਅਤੇ ਤਿਆਗੀ ਬਾਬਾ ਜੀ ਨੇ ਚੋਬੀਸ (੨੪) ਸਾਲ ੧੯੩੬ ਤੋਂ ੧੯੬੦ ਤਕ ਇਨ੍ਹਾਂ ਪਵਿਤ੍ਰ ਗੁਰੂ ਅਸਥਾਨਾਂ ਅਤੇ ਆਉਣ ਵਾਲੇ ਸਜਣਾਂ ਦੀ ਰਜ ਰਜ ਸੇਵਾ ਕੀਤੀ ।
ਆਪ ਪਿੰਡ ਜਾਉਦੇ ਰਸਤੇ ਵਿਚ ਬੈਕੁੰਠ ਵਾਸੀ ਬਾਬਾ ਗੁਰਮੁਖ मिथ ती Proprietor M/s. Gurmukh Singh & Sons ਜਿਨ੍ਹਾਂ ਨਾਲ਼ ਆਪ ਜੀ ਦਾ ਬਹੁਤ ਪਿਆਰ ਸੀ, ਨੂੰ ਜ਼ਰੂਰ ਮਿਲਦੇ ਅਤੇ ਕਈ ਇਕ ਜ਼ਰੂਰੀ ਵਿਚਾਰਾਂ ਕਰਦੇ ਸਨ ।
ਬਾਬਾ ਗੁਰਮੁਖ ਸਿੰਘ ਜੀ ਇਕ ਮਹਾਨ ਦਯਾਵਾਨ, ਦਾਨੀ ਅਤੇ ਪਰਉਪਕਾਰੀ ਜੀਉੜੇ ਸਨ । ਧੰਨਵਾਨ ਤਾਂ ਭਾਵੇਂ ਆਪ ਰਜ ਕੇ ਸਨ, ਪਰ ਸੰਤ ਸੇਵੀ ਹੋਣ ਦੇ ਕਾਰਨ ਗੁਰੂ ਚਰਨਾਂ ਨਾਲ ਚਿਤ ਜੋੜੀ, ਜੀਵਨ ਇਕ ਨਿਰਮਾਣ ਅਤੇ ਸਾਧਾਰਨ ਗੁਰਸਿਖਾਂ ਵਾਂਗ ਬਿਤੀਤ ਕਰਦੇ ਸਨ । ਜੋ ਸਵਾਲੀ ਦਰ ਤੇ ਆਉਂਦਾ, ਝੋਲੀਆਂ ਭਰ ਕੇ ਲੈ ਜਾਂਦਾ ਸੀ । ਆਪ ੧੯੬੦ ਤੋਂ ੧੯੭੯ ਤਕ ਗੁ: ਸ੍ਰੀ ਹੇਮ ਕੁੰਟ ਸਾਹਿਬ ਮੈਨੇਜਮੈਟ ਟਰਸਟ ਦੇ ਟਰਸਟੀ ਰਹੇ ਅਤੇ ਇਸ ਸਮੇਂ ਅੰਦਰ ਤਨ, ਮਨ, ਧਨ ਨਾਲ ਇਸ ਅਸਥਾਨ ਦੀ ਸੇਵਾ ਕਰਦੇ ਰਹੇ । ਰਿਸ਼ੀਕੇਸ਼ ਵਿਖੇ ਬਾਲ ਵਿਦਆਲਾ ਖੋਲ੍ਹਣ ਸਮੇਂ, ਆਪ ਜੀ ਨੇ ਵਿਦਿਆਰਥੀਆਂ ਦੀਆਂ ਪੁਸਤਕਾਂ ਅਤੇ ਸਾਜ਼ਾਂ ਦਾ ਸਾਰਾ ਪ੍ਰਬੰਧ ਕੀਤਾ ਜੋ ਹੁਣ ਤਕ ਉਨ੍ਹਾਂ ਦੇ ਪ੍ਰਵਾਰ ਵਲੋਂ ਹੋ ਰਿਹਾ ਹੈ । ਟਰਸਟ ਨੇ ਉਨ੍ਹਾਂ ਦੀ ਅਤੁਟ ਸੇਵਾ ਨੂੰ ਮੁਖ ਰਖਦੇ ਹੋਏ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਸਪੁੱਤਰ ਸ: ਮਦਨ ਸਿੰਘ ਜੀ ਨੂੰ ਟਰਸਟੀ ਲੈ ਲਿਆ।
ਸ: ਮਦਨ ਸਿੰਘ ਜੀ ਪੂਜਯ ਪਿਤਾ ਜੀ ਵਾਂਗ ਬੜੇ ਨੇਕ ਸੁਭਾ, ਹੰਸਮੁਖ, ਮਿਠ ਬੋਲੜੇ ਤੇ ਗੁਰੂ ਘਰ ਦੇ ਨਿਸ਼ਕਾਂਮ ਸੇਵਕ ਹਨ । ਆਪ ਕਾਫ਼ੀ ਸਮਾਂ ਗੋਬਿੰਦ ਘਾਟ ਅਤੇ ਰਿਸ਼ੀ ਕੇਸ਼ ਰਹਿ ਕੇ ਬਿਲਡਿੰਗ ਦੀ ਉਸਾਰੀ ਅਤੇ ਸਾਧ ਸੰਗਤ ਦੀ ਸੇਵਾ ਵਿਚ ਲਗੇ ਰਹਿੰਦੇ ਹਨ ।
ਏਹ ਇਕ ਨਿਰੋਲ ਗੁਰਮੁਖ ਘਰਾਨਾ ਹੈ । ਕਈ ਇਕ ਗੁਰੂ, ਅਸਥਾਨਾਂ ਵਿਖੇ, ਜੋ ਨਿਸ਼ਾਨ ਸਾਹਿਬ ਝੂਲ ਰਹੇ ਹਨ, ਉਹ ਇਨ੍ਹਾਂ ਦੇ ਵਡੇ ਵੀਰ ਗਿ: ਭਗਤ ਸਿੰਘ ਜੀ, ਜੋ ਪਿਤਾ ਜੀ ਵਾਂਗ ਨਿਸ਼ਕਾਮ ਸੇਵਕ, ਦਾਨੀ ਅਤੇ ਪਰਉਪਕਾਰੀ ਹਨ, ਜਿਥੇ ਕਿਥੇ ਨਿਸ਼ਾਨ ਸਾਹਿਬ ਲਗਾਉਣ ਦੀ ਲੋੜ ਪਵੇ ਏਹ ਗੁਰੂ ਕੇ ਲਾਲ ਆਪਣੇ ਕਾਰਖਾਨੇ ਵਿਖੇ ਬਣਵਾ, ਆਪਣੇ ਹਥੀਂ ਗੁਰੂ ਅਸਥਾਨ ਵਿਖੇ ਲਗਾ ਕੇ ਆਉਂਦੇ ਹਨ । ਧੰਨਤਾ ਯੋਗ ਹਨ, ਏਹ ਬਾਬਾ ਜੀ ਦੇ ਗੁਰਮੁਖ ਸਪੂਤ ਜੋ ਪੂਜਯ ਪਿਤਾ ਜੀ ਦੇ ਪੂਰਨਿਆਂ ਤੇ ਚਲਦੇ ਹੋਏ ਸਰਬਤ ਦਾ ਭਲਾ ਮਨਾ ਅਤੇ ਸਭ ਨੂੰ ਸੁਖ ਪੁਚਾ ਰਹੇ ਹਨ । ਬਾਬਾ ਗੁਰਮੁਖ ਸਿੰਘ ਜੀ ਨੇ ਬਾਬਾ ਮੋਦਨ ਸਿੰਘ ਜੀ ਨੂੰ ਟਰਸਟ ਬਨਾਉਣ ਲਈ ਬਹੁਤ ਪ੍ਰੇਰਨਾ ਕੀਤੀ ਅਤੇ ਐਉਂ :- ਮਾਰਚ ੧੯੬੦ ਵਿਚ ਆਪ ਨੇ ਕਈ ਸਾਲਾਂ ਦੀ ਵਿਚਾਰ ਅਤੇ ਕੁਝ ਇਕ ਹੋਰ ਸਜਣਾਂ ਮਿਤਰਾਂ ਦੀ ਪ੍ਰੇਰਨਾ ਦਵਾਰਾ, ਇਸ ਅਸਥਾਨ ਦੇ ਪ੍ਰਬੰਧ ਨੂੰ ਚਲਾਉਣ ਲਈ ਇਕ ਟਰੱਸਟ ਬਣਾਇਆ, ਜਿਸਦਾ ਨਾਮ “ਗੁ: ਸ੍ਰੀ ਹੇਮ ਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਖਿਆ । ਇਸ ਟਰਸਟ ਦੇ ਚੇਅਰਮੈਨ ਤਾਂ ਬਣੇ ਆਪ ਅਤੇ ਛੇ ਟਰਸਟੀ ਹੋਰ ਚੰਗੇ ਪਤਵੰਤੇ ਸਜਣ ਚੁਣ ਕੇ, ਸਤ ਮੈਂਬਰਾਂ ਦਾ ਏਹ ਰਜਿਸਟਰਡ ਟਰਸਟ ਕਾਇਮ ਕੀਤਾ । ਆਪ ਹਰ ਸਾਲ ਸਰਦੀਆਂ ਵਿਚ ਹੇਠਾਂ ਆਉਂਦੇ ਅਤੇ ਆਪਣੇ ਪਿੰਡ ਲਖਨਪੁਰ (ਪੰਜਾਬ) ਜਾਉਂਦੇ ਸਨ । ਰਿਸ਼ੀ ਕੇਸ਼ ਕੁਝ ਸਮਾਂ ਸ: ਗੁਰਬਖ਼ਸ਼ ਸਿੰਘ ਜੀ ਬਿੰਦਰਾ ਪਾਸ ਠਹਿਰਦੇ ਸਨ । ਐਸ ਸਾਲ ੧੯੬੦ ਵਿਚ ਜਦੋਂ ਆਏ ਤਾਂ ਆਪ ਨੇ ਬਿੰਦਰਾ ਸਾਹਿਬ ਨੂੰ ਦਸਿਆ, ਜੋ ਮੈਨੂੰ ਇਕ ਸੁਪਨਾ ਗੋਬਿੰਦ ਘਾਟ ਵਿਖੇ ਇਕ ਦਿਨ ਆਇਆ, ਜਿਸ ਵਿਚ ਮੈਂ ਇਕ ਅਤੀ ਸੁੰਦਰ ਹਰਿਮੰਦਰ ਸਾਹਿਬ ਜਿਸ ਦੇ ਪੰਜ ਦਰਵਾਜੇ ਹਨ ਤੇ ਉਲਟੇ ਕੰਵਲ ਫੁੱਲ ਵਾਂਗ ਸੁਭਾਏਮਾਨ ਹੈ, ਬਣਿਆ ਵੇਖਿਆ। ਓਸ ਸਤਪੁਰਸ਼ ਦਾ ਬਚਨ ਸਤਿ ਨਿਕਲਿਆ । ਹਰਿਮੰਦਰ ਸਾਹਿਬ ਜੋ ਤਿਆਰ ਹੋ ਰਿਹਾ ਹੈ, ਉਸਦਾ ਨਕਸ਼ਾ ਹਉ ਬਹਊ ਉਨ੍ਹਾਂ ਦੇ ਕਹੇ ਮੂਜਬ ਹੈ । ਫਿਰ ਆਪ ਆਪਣੇ ਪਿੰਡ ਲਖਨਪੁਰ ਚਲੇ ਗਏ ਅਤੇ ਦਸੰਬਰ ੧੯੬੦ ਵਿਚ, ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਸਦਾ ਲਈ ਅੱਖੀਆਂ ਮੀਟ, ਪਿਤਾ ਸਤਿਗੁਰੂ ਜੀ ਦੇ ਚਰਨਾ ਵਿਖੇ ਜਾ ਬਿਰਾਜੇ ।
“ਸੇਵਕ ਕੀ ਓੜਕਿ ਨਿਬਹੀ ਪ੍ਰੀਤ ।
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥”
ਗੁਰੂ ਪਿਆਰੀਆਂ ਸੰਗਤਾਂ ਅਤੇ
ਗੁ: ਸ੍ਰੀ ਹੇਮ ਕੁੰਟ ਸਾਹਿਬ ਮੈਨੇਜਮੈਂਟ ਟਰਸਟ
ਬਾਬਾ ਮੋਦਨ ਸਿੰਘ ਜੀ ਦੇ ਪ੍ਰਲੋਕ ਪਧਾਰਨ ਤੋਂ ਬਾਹਦ ਏਹ ਸੇਵਾ ਦੀ ਪੰਡ, ਆ ਗਈ ਸ੍ਰੀ ਹੇਮ ਕੁੰਟ ਮੈਜਟ: ਟਰਸਟ ਦੇ ਸੀਸ ਪਰ । ਟਰਸਟ ਦੇ ਮੈਂਬਰ ਜੋ ਐਸ ਸਮੇਂ ਇਨ੍ਹਾਂ ਅਸਥਾਨਾਂ ਦਾ ਪ੍ਰਬੰਧ ਅਤੇ ਆਏ ਗਏ ਯਾਤਰੂਆਂ ਦੀ ਸੇਵਾ ਸੰਭਾਲ ਕਰ ਰਹੇ ਹਨ, ਉਨ੍ਹਾਂ ਦੇ ਨਾਮ ਏਹ ਹਨ :-
1 Lt. Col. ਸ: ਜੁਗਿੰਦਰ ਸਿੰਘ ਜੀ ਮਾਨ, ਕਿਲਾ ਸ: ਹਰਨਾਮ ਸਿੰਘ, ਤਲਾਨੀਆਂ ਜ਼ਿਲਾ ਪਟਿਆਲਾ-ਪ੍ਰਧਾਨ ।
2 ਸ: ਸ਼ਮਸ਼ੇਰ ਸਿੰਘ ਜੀ, 79/7 ਲਾਟੂਸ ਰੋਡ, ਕਾਨਪੁਰ, ਹਾਲ-New York ਆਨਰੇਰੀ ਜ: ਸਕਤਰ ।
3 ਸ: ਗੁਰਬਖ਼ਸ਼ ਸਿੰਘ ਜੀ ਬਿੰਦਰਾ, ਡੇਹਰਾਦੂਨ ਰੋਡ, ਰਿਸ਼ੀ ਕੇਸ਼।
4 ਸ: ਰਘਬੀਰ ਸਿੰਘ ਜੀ, ਮਾਲਿਕ ਗੁਰੂ ਨਾਨਕ ਮਾਰਕੀਟ ਕਸ਼ਮੀਰੀ ਗੇਟ, ਦਿਲੀ ।
5 ਸ: ਇੰਦਰਜੀਤ ਸਿੰਘ ਜੀ ਐਕਸ ਚੇਅਰਮੈਨ (Ex. Chairman) ਪੰਜਾਬ ਐਂਡ ਸਿੰਧ ਬੈਂਕ, ਨਿਊ ਦਿਲੀ ।
6 ਸ: ਮਦਨ ਸਿੰਘ ਜੀ of M/s Gurmukh Singh & Sons ਲੁਧਿਆਣਾ ।
7 ਸ:ਸਾਹਿਬ ਸਿੰਘ ਜੀ , 3207, Sect. 28 D Chandigarh |
ਬਾਬਾ ਜੀ ਦੇ ਸਮੇਂ ਆਈ, ਚਲਾਈ ਵਾਂਗ, ਥੋੜ੍ਹੀ ਬਹੁਤ ਮਾਇਆ, ਜੋ ਉਨ੍ਹਾਂ ਦੇ ਹਥ ਆਉਂਦੀ, ਉਹ ਆਏ ਗਏ ਯਾਤ੍ਰੀਆਂ ਦੇ ਲੰਗਰ, ਚਾਹ ਆਦਿ ਤੇ ਖ਼ਰਚ ਹੋ ਜਾਂਦੀ ਸੀ । ਉਸ ਕਠਨਾਈ ਦੇ ਸਮੇਂ, ਜਦੋਂ ਕੋਈ ਖ਼ਾਸ ਆਮਦਨ ਨਹੀਂ ਸੀ ਅਤੇ ਮਾਇਆ ਦੀ ਬੜੀ ਲੋੜ ਸੀ, ਇਕ Founder Trustee, ਸ: ਰਘਬੀਰ ਸਿੰਘ ਜੀ, ਮਾਲਿਕ ਗੁਰੂ ਨਾਨਕ ਮਾਰਕੀਟ, ਕਸ਼ਮੀਰੀ ਗੇਟ ਦਿਲੀ ਨੇ ਇਕ ਲਖ ਰੁਪਿਆ Building Fund ਲਈ ਦਾਨ ਕੀਤਾ । ਆਪ ਇਕ ਉਚ ਕੋਟੀ ਦੇ ਪਰਉਪਕਾਰੀ ਪਤਵੰਤੇ ਅਤੇ ਦਾਨੀ ਸਜਣ ਹਨ ! ਬਿਦੇਸ਼ ਤੋਂ ਆਏ ਜਥੇ, ਜਦੋਂ ਦਿਲੀ ਹਵਾਈ ਅਡੇ ਤੇ ਉਤਰਦੇ ਹਨ ਤਾਂ ਆਪ ਉਨ੍ਹਾਂ ਨੂੰ ਕਿਸੇ ਆਲੀਸ਼ਾਨ ਹੋਟਲ ਵਿਚ ਠਹਿਰਾਉਂਦੇ ਅਤੇ ਉਨ੍ਹਾਂ ਦੇ ਖਾਨ, ਪਾਨ ਆਦਿਕ ਦਾ ਬੜਾ ਸੁੰਦਰ ਪ੍ਰਬੰਧ ਕਰਕੇ ਸਭ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ।
ਵੇਖੋ ! ਓਸ ਚੋਜੀ ਪ੍ਰੀਤਮ ਜੀ ਦੇ ਚੋਜ !! ਜਿਵੇਂ ਇਨ੍ਹਾਂ ਦੋ ਗੁਰਮੁਖ, ਸੰਤਾਂ ਤੋਂ ਇਸ ਮਹਾਨ ਤੀਰਥ ਦੀ ਨਿਸ਼ਕਾਮ ਸੇਵਾ ਕਰਾਈ, ਤਿਵੇਂ ਹੀ ਓਸ ਸਮਰੱਥ ਗੁਰੂ ਨੇ ਪੰਜਾਬ ਅਤੇ ਯੂ: ਪੀ: ਦੇ ਅੰਦਰੋਂ ਉਚ ਕੋਟੀ ਦੇ ਰਈਸ, ਧੰਨਵਾਨ, ਸ਼ਰਧਾਵਾਨ, ਪਰ ਨਿਸ਼ਕਾਮ ਸੇਵਕ, ਟਰਸਟੀਆਂ ਦੇ ਰੂਪ ਵਿਚ ਬੁਲਾ ਲਏ, ਅਤੇ ਰਖ ਦਿਤਾ ਆਪਣਾ ਬਖ਼ਸ਼ਸ਼ਾਂ ਤੇ ਮੇਹਰਾਂ ਭਰਿਆ ਹਥ ਉਨ੍ਹਾਂ ਦੇ ਸੀਸ ਉਤੇ “ਸਮਰੱਥ ਗੁਰੂ ਸਿਰ ਹਥ ਧਰਿਓ” ਬਸ ਫਿਰ ਕੀ ਸੀ, ਸੰਗਤਾਂ ਦਾ ਪ੍ਰਵਾਹ, ਅਤੇ ਮਾਇਆ ਦੀ ਵਰਖਾ ਸ਼ੁਰੂ ਹੋ ਗਈ ।
ਟਰਸਟ ਨੇ ਬਾਬਾ ਜੀ ਦੀ ਥਾਂ, ਸ: ਜੁਗਿੰਦਰ ਸਿੰਘ ਜੀ ਮਾਨ ਨੂੰ ਚੇਅਰਮੈਨ ਚੁਣ ਲਿਆ । ਆਪ ਹਰ ਮਨ ਪਿਆਰੇ ਹੋਣ ਦੇ ਕਾਰਨ, ੧੯੬੦ ਤੋਂ ਅਜ ਤਕ ਲਗਾਤਾਰ ਸਰਬ ਸੰਮਤੀ ਨਾਲ ਪ੍ਰਧਾਨ ਚਲੇ ਆ ਰਹੇ ਹਨ । ਰਈਸ ਤਾਂ ਭਾਵੇਂ ਉਚ ਚੋਟੀ ਦੇ ਹਨ, ਪਰ ਦਯਾਵਾਨ ਦਾਨੀ, ਪਰਉਪਕਾਰੀ ਅਤੇ ਗੁਰੂ ਪੰਥ ਤੇ ਸਾਧ ਸੰਗਤ ਦੀ ਸੇਵਾ ਬੜੀ ਨਿਰਮਾਨਤਾ ਅਤੇ ਲਗਨ ਸਹਿਤ ਕਰ ਰਹੇ ਹਨ । ਸਾਬਤ ਸੂਰਤ ਸਿਖ ਲਈ ਹਿਰਦੇ ਵਿਚ ਅਤੀ ਪਿਆਰ ਰਖਦੇ ਹਨ । ਜੋ ਦੁਖੀਆ ਜਾਂ ਦਰਦਵੰਦ ਆਪ ਦੇ ਪਾਸ ਆਏ, ਉਸਦੇ ਦੁਖ ਨੂੰ ਮਿਟਾਂਣ, ਦਰਿਦ੍ਰ ਨੂੰ ਹਟਾਣ ਤੇ ਹਰ ਤਰਾਂ ਸੁਖ ਪੁਚਾਣ ਦਾ ਪੂਰਾ ਪੂਰਾ ਯਤਨ ਕਰਦੇ ਹਨ ।
ਇਨ੍ਹਾਂ ਗੁਰੂ ਪਿਆਰੇ ਟਰਸਟੀਆਂ ਨੇ, ਸੰਗਤਾਂ ਵਲੋਂ ਆਈ ਅਤੇ ਆਪਣੇ ਪਾਸੋਂ ਮਿਲਾਈ, ਮਾਇਆ ਨੂੰ, ਬੜੇ ਸੁਚਜੇ ਢੰਗ ਨਾਲ ਯੋਗ ਥਾਵਾਂ ਤੇ ਲਗਾਣਾ ਸ਼ੁਰੂ ਕਰ ਦਿਤਾ, ਜਿਸਦਾ ਨਤੀਜਾ ਏਹ ਹੋਇਆ ਜੋ 22 ਸਾਲਾਂ ਦੇ ਅੰਦਰ ਇਨ੍ਹਾਂ ਨੇ ਹਰਿਦੁਆਰ ਤੋਂ ਸ੍ਰੀ ਹੇਮ ਕੁੰਟ ਸਾਹਿਬ ਤਕ ਸਤ ਅਸਥਾਨਾਂ ਵਿਖੇ ਗੁਰਦਵਾਰੇ, ਇਕ ਅਤੀ ਸੁੰਦਰ ਹਰਿਮੰਦਰ ਸਾਹਿਬ, ਰਿਹਾਇਸ਼ੀ ਕਮਰੇ, ਨਾਉਣ ਧੋਣ ਲਈ ਸਰੋਵਰ, ਟਯੂਬ ਵੈਲ, ਦਰੀਆਂ, ਗਦੇ, ਕੰਬਲ, ਆਦਿਕ ਦਾ ਤਸਲੀ ਬਖਸ਼ ਪ੍ਰਬੰਧ ਕੀਤਾ ਅਤੇ ਹਰ ਪੜਾ ਤੇ ਚੰਬੀਸ ਘੰਟੇ, ਲੰਗਰ ਅਤੇ ਚਾਹ ਦਾ ਖੁਲ੍ਹਾ ਪਰਵਾਹ ਚਲਾ ਦਿਤਾ, ਤਾਂ ਜੋ ਕਿਸੇ ਵੇਲੇ ਵੀ ਅਗਰ ਕੋਈ ਯਾਤ੍ਰੀ ਆਏ ਤਾਂ ਉਸਨੂੰ ਕੋਈ ਤਕਲੀਫ਼ ਨ ਹੋਵੇ ਅਤੇ ਉਹ ਸੰਤੁਸ਼ਟ ਹੋ ਕੇ ਜਾਏ । ਛੇ ਹਜ਼ਾਰ, ਦਸ ਹਜ਼ਾਰ ਅਤੇ ਪੰਦਰਾਂ ਹਜ਼ਾਰ ਫ਼ੁਟ ਦੀ ਉਚਿਆਈ ਤੇ ਬਿਲਡਿੰਗ ਮੈਟੀਰੀਅਲ, ਬਿਸਤਰੇ, ਕੰਬਲ ਆਦਿ ਦਾ ਪੁਚਾਣਾ, ਅਤੇ ਅਤੁੱਟ ਲੰਗਰ ਦਾ ਚਲਾਣਾ, ਕੋਈ ਆਸਾਨ ਕੰਮ ਨਹੀਂ, ਪਰ ਸਰਬ ਸਮਰੱਥ ਤੇ ਕਾਦਰੇ ਹਰਕਾਰ ਹੈ ਉਹ ਪਿਤਾ ਸਤਿਗੁਰੂ, ਧੰਨ ਹਨ ਉਸਦੀਆਂ ਦੇਸ਼ ਬਿਦੇਸ਼ ਤੋਂ ਆਉਣ ਵਾਲੀਆਂ ਲਾਡਲੀਆਂ ਅਤੇ ਪਿਆਰੀਆਂ ਤਨ, ਮਨ, ਧਨ, ਕੁਰਬਾਨ ਕਰ ਦੇਣ ਵਾਲੀਆਂ ਸੰਗਤਾਂ ਅਤੇ ਧਨ ਹਨ ਏਹ ਗੁਰੂ ਕੇ ਲਾਲ, ਟਰਸਟੀ, ਜਿਨ੍ਹਾਂ ਦੀ ਘਾਲਨਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਔਖੀਆਂ ਘਾਟੀਆਂ ਅਤੇ ਬਿਖਮ ਯਾਤ੍ਰਾ ਸੁਖੈਨ ਹੋ ਗਈ ਅਤੇ ਜੰਗਲ ਵਿਚ ਮੰਗਲ ਹੋ ਗਿਆ ਹੈ । ਅਜ ਇਕ ਨੌਜਵਾਨ ਬੀਬੀ, ਕੀਮਤੀ ਭੂਸ਼ਨ, ਅਤੇ ਸੁੰਦਰ ਕਪੜੇ ਪਾ ਕੇ, ਬੇਸ਼ਕ ਗੋਬਿੰਦ ਘਾਟ ਤੋਂ ਇਕੱਲੀ ਤਪ ਅਸਥਾਨ ਜੋ ਕਿ ਬਾਰਾਂ ਮੀਲ ਦੀ ਦੂਰੀ ਤੇ, ਨਿਰਾ ਜੰਗਲ ਹੈ, ਚਲੀ ਜਾਏ, ਉਸ ਵਲ ਕੋਈ ਅੱਖ ਉਠਾ ਕੇ ਨਹੀਂ ਵੇਖੇਗਾ, ਬਲਕੇ ਰਸਤੇ ਵਿਚ ਆਉਂਦੇ ਪਿੰਡਾਂ ਦੇ ਪਹਾੜੀ ਬਚੇ ਹਥ ਜੋੜ, ਸਤਿ ਸ੍ਰੀ ਅਕਾਲ ਬਲਾਉਣਗੇ ਅਤੇ ਉਨ੍ਹਾਂ ਦੇ ਬਜ਼ੁਰਗ, ਜੋ ਦੁਕਾਨਾਂ ਖੋਲ੍ਹੀ ਬੈਠੇ ਹਨ ਚਾਹ ਪਿਲਾਉਣ ਤੇ ਪਕੌੜੇ ਆਦਿਕ ਖਵਾਉਣ ਦੀ ਸੇਵਾ ਕਰਨਗੇ । ਹੈ ਨਾ ! ਸਤਿਜੁਗ ਦਾ ਨਜ਼ਾਰਾ !! ਏਹੋ ਕਾਰਨ ਹੈ ਜੋ ਹਰ ਸਾਲ, ਦੇਸ਼, ਬਿਦੇਸ਼, ਤੋਂ ਸੰਗਤਾਂ ਪਿਛਲੇ ਸਾਲ ਨਾਲੋਂ ਦੋ ਗੁਣਾਂ ਵਾਧੂ ਆ ਇਸ ਤਪੋ ਭੂਮੀ ਦੀ ਚਰਨ ਧੂੜ ਮਸਤਕ ਨਾਲ ਲਾ, ਆਪਣਾ ਜਨਮ ਸਫ਼ਲ ਕਰ ਰਹੀਆਂ ਹਨ ।
ਸਪੱਤ ਸਿੰਗ !
ਸਤ ਟਰਸਟੀ ਸਾਹਿਬਾਨ !!
ਸਤ ਗੁਰੂ ਅਸਥਾਨ !!!
ਵਾਹ ! ਵਾਹ !! ਵੇਖੋ ਉਸ ਸਤਿ ਨੇ ਕਹੀ ਸੁੰਦਰ ਸਤ ਦੀ ਖੇਲ ਖਿਲਾ ਦਿਤੀ ਹੈ । ਹਾਂ ਜੀ ! “ਆਪ ਸਤਿ ਕੀਆ ਸਭ ਸਤਿ ।” ਏਹੋ ਤਾਂ ਅਸਚਰੱਜਤਾ ਹੈ ਜੋ ਅਸਤਿ ਨੂੰ ਸਤਿ ਕਰ ਵਿਖਾਣਾ ਆਪ ਸਤਿ ਹੋ ਕੇ ਅਸਤਿ ਦੇ ਅੰਦਰ ਬੈਠ ਜਾਣਾ ਅਤੇ ਉਸਦਾ ਭੇਦ ਕਿਸੇ ਨੇ ਨ ਪਾਣਾ ।
ਸਤ ਗੁਰੂ ਅਸਥਾਨਾਂ ਦਾ ਸੰਖੇਪ ਹਾਲ :-
- ਹਰਿਦੁਆਰ
ਗੰਗਾ ਦੇ ਕਿਨਾਰੇ, ਇਕ ਰਮਣੀਕ ਅਸਥਾਨ ਹੈ । ਜਿਵੇਂ ਸਿਖ ਕੌਮ ਦੇ ਪੰਜ ਤਖ਼ਤ ਹਨ, ਤਿਵੇਂ ਹਿੰਦੂਆਂ ਦਾ ਏਹ ਇਕ ਪ੍ਰਸਿਧ ਧਾਂਮ ਹੈ । ਵੈਸੇ ਤਾਂ ਗੰਗਾ ਘੁੰਮਦੀ ਅਤੇ ਚਕਰ ਲਾਉਂਦੀ ਕਈ ਸ਼ਹਿਰਾਂ ਪਾਸੋਂ ਗੁਜ਼ਰਦੀ ਹੈ, ਪਰ ਜੋ ਸ਼ੋਭਾ, ਉਪਮਾ ਤੇ ਸਤਿਕਾਰ, ਇਸਨੂੰ ਹਰਿਦੁਆਰ ਵਿਖੇ ਮਿਲਦਾ ਹੈ, ਸ਼ਾਇਦ ਹੀ ਕਿਸੇ ਹੋਰ ਅਸਥਾਨ ਤੇ ਮਿਲਦਾ ਹੋਵੇ ? ਏਥੇ ਗੰਗਾ ਮਾਈ ਦਾ ਜਲ ਐਨਾ ਸੁੰਦਰ ਹੈ, ਜੋ ਵੇਖਦਿਆ ਹੀ ਇਸਦੇ ਕਿਨਾਰੇ ਬੈਠਣ, ਇਸ਼ਨਾਨ ਕਰਣ ਅਤੇ ਜਲ ਪੀਣ ਨੂੰ ਜੀ ਕਰਦਾ ਹੈ । ਹਜ਼ਾਰ ਹਾ ਇਸਤ੍ਰੀਆਂ ਪੁਰਸ਼ ਰੌਜ਼ਾਨਾ ਏਥੇ ਹਰਿ ਕੀ ਪੌੜੀ ਪਰ ਫੁਲ ਚੜਾਉਂਦੇ ਅਤੇ ਪੂਜਾ ਇਸ਼ਨਾਨ ਕਰਦੇ ਹਨ। ਇਸ ਦੇ ਨਾਲ ਵਾਲੇ ਮੰਦਰ ਵਿਚ ਰੋਜ਼ਾਨਾ, ਸ਼ਾਮ ਨੂੰ ਘੰਟਿਆਂ ਅਤੇ ਸੰਖਾਂ ਦੀ ਗੂੰਜ ਵਿਚ, ਜੋ ਰਸਦਾਇਕ ਅਤੇ ਮਿਠੀ ਮਿਠੀ ਆਰਤੀ ਹੁੰਦੀ ਹੈ, ਉਹ ਵੇਖਣ ਅਤੇ ਸੁਣਨ ਯੋਗ ਹੈ । ਏਥੇ ਵੇਖਣ ਵਾਲੇ ਅਸਥਾਨ ਹਨ:—ਹਰਿ ਕੀ ਪੌੜੀ, ਕੁਸ਼ਾਬ੍ਰਿਤ, ਬਿਲਕੇਸ਼ਵਰ, ਨੀਲ ਪ੍ਰਬਤ ਅਤੇ ਕੰਖਲ ।
ਇਸ ਤੋਂ ਇਲਾਵਾ ਏਹ ਹਰਮਨ ਪਿਆਰਾ ਤੀਰਥ, ਸਪਤ ਰਿਸ਼ੀ ਆਸ਼ਰਮ, ਨਿਰਮਲ ਆਸ਼ਰਮ ਆਦਿਕ ਕਈ ਆਸ਼ਰਮਾਂ, ਸੰਤ ਕੁਟੀਆ, ਛੇਤਰਾਂ, ਅਖਾੜਿਆਂ ਅਤੇ ਧਰਮ ਸਾਲਾ ਨਾਲ ਭਰਿਆ ਪਿਆ ਹੈ ।
“ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੈ”
ਗੁਰਗਦੀ ਪੁਰ ਬਿਰਾਜਮਾਨ ਹੋਣ ਤੋਂ ਪਹਿਲਾਂ, ਸਰਬ ਗੁਣਾਂ ਤੇ ਸ਼ਕਤੀਆਂ ਭਰਪੂਰ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਈ ਵੇਰ, ਇਸ ਪਵਿਤਰ ਨਦੀ ਵਿਚ ਇਸ਼ਨਾਨ ਕਰਨ ਅਤੇ ਇਸਦੇ ਤਟ ਤੇ ਬੈਠਕੇ ਇਕਾਂਤ ਅਤੇ ਨਾਮ ਸਿਮਰਨ ਦਾ ਰਸ ਮਾਣਨ ਲਈ ਆਉਂਦੇ ਰਹੇ । ਆਪ ਜੀ ਦੇ ਬੈਠਣ ਵਾਲੇ ਅਸਥਾਨ ਤੇ ਜੋ ਕਿ ਕੰਪਲ ਗੰਗਾ ਜੀ ਦੇ ਕਿਨਾਰੇ ਤੇ ਹੈ, ਇਕ ਬੜਾ ਸੁੰਦਰ ਗੁਰਦਵਾਰਾ ਬਣਿਆ ਹੋਇਆ ਹੈ । ਹਰਿਦੁਆਰ ਰੇਲਵੇ ਸਟੇਸ਼ਨ ਦੇ ਸਾਹਮਣੇ ਕੋਈ ਸੌ ਗਜ ਦੀ ਦੂਰੀ ਤੇ ਗੁਰਦਵਾਰਾ ਸ੍ਰੀ ਹੇਮ ਕੁੰਟ ਸਾਹਿਬ ਦੀ ਇਕ ਬਰਾਂਚ ( branch) ਹੈ । ਏਹ ਪਹਿਲਾਂ ਸੁਰਗਵਾਸੀ ਸੰਤ ਬਾਬਾ ਰਾਮ ਸਿੰਘ ਜੀ ਦਾ ਡੇਰਾ ਸੀ । ਸੰਤ ਜੀ ਬੜੇ ਸਿਮਰਨ ਭਜਨ ਕਰਨ ਵਾਲੇ, ਸਨ । ਕਈ ਸਾਲ ਹਥ ਵਿਚ ਝਾੜੂ ਫੜੀ, ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਦੀ ਨਿਸ਼ਕਾਮ ਸੇਵਾ ਕਰਦੇ ਰਹੇ, ਜਿਸ ਕਰਕੇ ਆਪ ਜੀ ਦਾ ਨਾਮ ਸੰਤ ਬਾਬਾ ਰਾਮ ਸਿੰਘ ਜੀ ਝਾੜੂਵਾਲੇ ਪ੍ਰਸਿਧ ਹੋ ਗਿਆ । ਆਪ ਜਦੋਂ ਇਕ ਵੇਰੀ ਤਪ ਅਸਥਾਨ ਸ੍ਰੀ ਹੇਮ ਕੁੰਟ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਗਏ ਤਾਂ ਗੋਬਿੰਦ ਘਾਟ ਵਿਖੇ ਸੰਗਤਾਂ ਦੀ ਰਿਹਾਇਸ਼, ਚਾਹ ਅਤੇ ਲੰਗਰ ਆਦਿਕ ਦੀ ਸੇਵਾ ਹੁੰਦੀ ਵੇਖ ਕੇ, ਬਹੁਤ ਪ੍ਰਸੰਨ ਹੋਏ ਅਤੇ ਆਪਣਾ ਡੇਰਾ ਕਲਗੀਧਰ ਪਿਤਾ ਜੀ ਦੀਆਂ ਸੰਗਤਾਂ ਦੀ ਸੇਵਾ ਲਈ ਟਰਸਟ ਨੂੰ ਸੌਂਪ ਦਿਤਾ । ਟਰਸਟ ਨੇ ਨਾਲ ਲਗਦੀ ਬਹੁਤ ਸਾਰੀ ਜ਼ਮੀਨ ਰੇਲਵੇ ਡੀਪਾਰਟਮੈਂਟ (Railway Department) ਤੋਂ ਖਰੀਦ ਕੇ, ਅਠ ਦਸ ਲਖ ਰੁਪਿਆ ਲਗਾ ਕੇ, ਦੋ ਸਤਿਸੰਗ ਹਾਲ ਅਤੇ 32 ਕਮਰੇ ਸੰਗਤਾਂ ਦੇ ਠਹਿਰਨ ਅਤੇ ਆਰਾਮ ਕਰਨ ਲਈ ਬਣਾ ਦਿਤੇ ਹਨ । ਤਪ ਅਸਥਾਨ ਦੀ ਯਾਤਰਾ ਸਮੇਂ ਏਥੇ ਬਹੁਤ ਰੌਣਕਾਂ ਰਹਿੰਦੀਆਂ ਹਨ । ਹਰਿਦੁਆਰ ਪੁਜਣ ਵਾਲੇ ਜਥੇ ਸਭ ਏਥੇ ਠਹਿਰਦੇ, ਗੰਗਾ ਮਾਤਾ ਦੇ ਦਰਸ਼ਨ ਇਸ਼ਨਾਨ ਕਰਦੇ, ਅਗੇ ਤੁਰਦੇ ਹਨ । ਸੀਜ਼ਨ ਦੇ ਮਗਰੋਂ ਹਰਿਦੁਆਰ ਆਉਣ ਵਾਲੇ ਸਜਣ ਏਥੇ ਰੈਣ ਬਸੇਰਾ ਕਰਨ ਲਈ ਅਕਸਰ ਆਉਂਦੇ ਹੀ ਰਹਿੰਦੇ ਹਨ, ਇਉਂ ਸੰਗਤਾਂ ਦੀ ਦਾਨ ਕੀਤੀ ਮਾਇਆ ਸਫ਼ਲ ਹੋ ਰਹੀ ਹੈ ਅਤੇ ਅਸਥਾਨ ਵਿਖੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਹਰ ਪ੍ਰਕਾਰ ਦਾ ਸੁਖ ਮਿਲ ਰਿਹਾ ਹੈ ।
- ਰਿਸ਼ੀ-ਕੇਸ਼
ਭਾਵ-ਰਿਸ਼ੀਆਂ ਦਾ ਨਿਵਾਸ ਅਸਥਾਨ, ਜਾਂ ਰਿਸ਼ੀਆਂ ਦਾ ਘਰ । ਅਜ ਤੋਂ ਕੋਈ ਸੈਂਕੜੇ ਸਾਲ ਪਹਿਲੇ, ਸ੍ਰੀ ਹੇਮ ਕੁੰਟ ਗੁਰਦਵਾਰੇ ਦੇ ਪਿਛੇ, ਗੰਗਾ ਦੇ ਕਿਨਾਰੇ ਜੋ ਝਾੜੀਆਂ ਜਾਂ ਪੇੜ ਹੁੰਦੇ ਸਨ, ਉਨ੍ਹਾਂ ਵਿਚ ਰਹਿ ਕੇ ਵਡੇ ਵਡੇ ਵਿਦਵਾਨ ਅਤੇ ਕਰਨੀਵਾਨ ਰਿਸ਼ੀ ਤਪਸੱਯਾ ਅਤੇ ਯੋਗ ਸਾਧਨਾ ਕਰਦੇ ਸਨ । ਭਾਵੇਂ ਏਥੇ ਹੁਣ ਮੰਦਰ ਤੇ ਮਕਾਨ ਬਣ ਗਏ ਹਨ, ਪਰ ਇਸ ਹਿਸੇ ਨੂੰ ਹੁਣ ਵੀ ‘ਝਾੜੀ’ ਨਾਮ ਨਾਲ ਬੁਲਾਇਆ ਜਾਂਦਾ ਹੈ । ਬਦਰੀ ਨਾਰਾਇਨ. ਕਿਦਾਰ ਨਾਥ, ਗੰਗੋਤ੍ਰੀ, ਜਮਨੋਤ੍ਰੀ, ਅਤੇ ਸ੍ਰੀ ਹੇਮ ਕੁੰਟ ਸਾਹਿਬ ਜਾਣ ਵਾਲੇ ਯਾਤ੍ਰੀਆਂ ਲਈ, ਏਹ ਅਖੀਰਲਾ ਰੇਲਵੇ ਸਟੇਸ਼ਨ ਹੈ । ਏਥੋਂ ਅਗੇ ਬਸਾਂ ਜਾਂ ਕਾਰਾਂ ਰਾਹੀਂ ਸਫ਼ਰ ਸ਼ੁਰੂ ਹੁੰਦਾ ਹੈ । ਹਜ਼ਾਰਾਂ ਯਾਤ੍ਰੀ, ਹਰ ਸਾਲ, ਇਨ੍ਹਾਂ ਤੀਰਥਾਂ ਦੇ ਦਰਸ਼ਨ ਇਸ਼ਨਾਨ ਲਈ ਜਾਦੇ ਆਉਂਦੇ ਏਥੇ ਠਹਿਰਦੇ ਹਨ । ਯਾਤਰੀਆਂ ਦੇ ਠਹਿਰਨ ਲਈ ਦੋ ਵਡੇ ਆਸ਼ਰਮ ਕਾਲੀ ਕੰਬਲੀ, ਪੰਜਾਬ ਸਿੰਧ ਛੇਤਰ ਅਤੇ ਹੋਰ ਕਈ ਇਕ ਛੋਟੇ ਛੋਟੇ ਮੰਦਰ ਅਤੇ ਧਰਮਸਾਲਾਂ ਹਨ । ਏਥੇ ਵੇਖਣ ਯੋਗ ਅਸਥਾਨ ਹਨ :- ਭਰਤ ਮੰਦਰ, ਸ਼ਿਵਾ ਆਸ਼ਰਮ ਅਤੇ ਗੰਗਾ ਤੋਂ ਪਾਰ ਹਨ :- ਸਵਰਗ ਆਸ਼ਰਮ, ਗੀਤਾ ਭਵਨ, ਪਰਮਾਰਥ ਨਕੇਤਨ, ਬੇਦ ਨਕੇਤਨ, ਮਹਾਂ ਰਿਸ਼ੀ ਮਹੇਸ਼ ਯੋਗੀ ਦਾ ਆਰਸ਼ਮ ਸਣੇ ੮੪ ਕੁਟੀਆ ਅਤੇ ਲਛਮਣ ਝੂਲਾ, ਜੋ ਯਾਤਰੀਆ ਨੂੰ ਆਪਣੇ ਉਤੇ ਸਵਾਰ ਕਰਕੇ ਗੰਗਾ ਜੀ ਦੇ ਦਰਸ਼ਨ ਕਰਾਉਂਦਾ ਅਤੇ ਪਾਰ ਲਿਜਾਣ ਦੀ ਸੇਵਾ ਕਰਦਾ ਹੈ ।
ਗੁ: ਸ੍ਰੀ ਹੇਮ ਕੁੰਟ ਸਾਹਿਬ ਮੈਨੇਜ: ਟਰਸਟ ਨੇ ਏਥੇ ਇਕ ਗੁਰਦੁਵਾਰਾ 1965 ਵਿਚ ਬਣਾਇਆ ਜਿਸਦੇ ਨਾਲ ਐਨੀ ਜਗਾ ਹੈ, ਜੋ ਏਥੋਂ ਦੇ ਸਭ ਆਸ਼ਰਮਾਂ ਨਾਲੋਂ ਏਹ ਵਡਾ ਹੈ । ਬਾਕੀ ਆਸ਼ਰਮਾਂ ਦੇ ਕਾਰਿੰਦੇ ਏਹ ਵੇਖ ਕੇ ਹੈਰਾਨ ਹੋ ਜਾਂਦੇ ਹਨ ਜੋ ਏਹ ਅਸਥਾਨ ਸ਼ੁਰੂ ਤਾਂ 17 ਸਾਲਾਂ ਤੋਂ ਹੋਇਆ ਪਰ ਜਿਨੀ ਜਗਾ ਇਸਦੇ ਨਾਲ ਹੈ, ਕਿਸੇ ਪੁਰਾਨੇ ਤੋਂ ਪੁਰਾਨੇ ਆਸ਼ਰਮ ਨਾਲ ਵੀ ਨਹੀਂ, ਤਾਂ ਉਨ੍ਹਾਂ ਨੂੰ ਸਮਝਾਈਦਾ ਹੈ ਜੋ ‘ਸਭ ਤੋਂ ਵੱਡਾ ਸਤਿਗੁਰੂ ਨਾਨਕ” ਜਿਵੇਂ ਸਾਡੇ ਸਤਿਗੁਰੂ ਜੀ ਨੂੰ ਅਕਾਲ ਪੁਰਖ ਨੇ ਸਭ ਤੋਂ ਵਡਾ ਅਤੇ ਉਚ ਦਰਜਾ ਬਖਸ਼ਿਆ ਹੈ, ਤਿਵੇਂ ਹੀ ਉਸਦਾ ਅਸਥਾਨ ਵੀ ਸਭ ਤੋਂ ਵਡਾ ਤੇ ਉਚਾ ਹੈ।
ਐਥੇ ਕੁ ਪੁਜ ਕੇ ਮੈਨੂੰ ਫ਼ਖ਼ਰ ਨਾਲ ਲਿਖਣਾ ਪੈਂਦਾ ਹੈ, ਜੋ ਇਸ ਅਸਥਾਨ ਵਿਖੇ ਐਨੀ ਜ਼ਮੀਨ ਦਾ ਹੋਣਾ, ਕੇਵਲ ਗੁਰੂ ਮਹਾਰਾਜ ਦੀ ਬਖਸਿਸ਼ ਅਤੇ ਇਕ ਟਰਸਟੀ ਸ: ਗੁਰਬਖ਼ਸ਼ ਸਿੰਘ ਜੀ ਬਿੰਦਰਾ ਦੀ ਅਤੁਟ ਸੇਵਾ, ਘਾਲ ਅਤੇ ਪੁਰਸ਼ਾਰਥ ਦਾ ਸਦਕਾ ਹੈ । ਇਸ ਨਿਰਭੈ ਅਤੇ ਇਕ ਸਿਦਕਵਾਨ ਗੁਰਸਿਖ ਨੇ ਜਿਵੇਂ ਕਿਵੇਂ ਹੋ ਸਕਿਆ ਟਰਸਟ ਵਲੋਂ ਸੰਗਤਾਂ ਦੇ ਸੁਖ ਲਈ ਏਹ ਸਭ ਜ਼ਮੀਨ ਖ਼ਰੀਦ, ਗੁਰਦਵਾਰੇ ਨਾਲ ਮਿਲਾ ਦਿਤੀ ਅਤੇ ਫਿਰ ਆਪ ਵੀ ਗੁਰੂ ਘਰ ਦੇ ਬੈ ਖ਼ਰੀਦ ਸੇਵਕ ਹੋ ਗਏ । ਇਲਾਕੇ ਦੇ ਗਰੀਬ ਬਚਿਆਂ ਦਾ ਜੀਵਨ ਬਨਾਣ ਅਤੇ ਪੰਥ ਨੂੰ ਵਧਾਣ ਹਿਤ ਟਰਸਟ ਨੂੰ ਪ੍ਰੇਰਕੇ ਇਕ ਬਾਲ ਵਿਦਯਾਲਾ ਖੁਲਾ ਦਿਤੀ । ਆਪ ਸਾਰਾ ਸਮਾਂ ਵਿਦਯਾਲਾ ਦੇ ਬਚਿਆਂ ਦੀ ਦੇਖ ਭਾਲ, ਅਸਥਾਨ ਦੀ ਉਨਤੀ ਅਤੇ ਸੰਗਤਾਂ ਦੀ ਸੇਵਾ ਸੰਭਾਲ ਵਿਚ ਬਿਤੀਤ ਕਰਦੇ ਹਨ । ਪਿਛਲੇ 32 ਸਾਲਾਂ ਤੋਂ ਬਤੌਰ ਟਰਸਟੀ ਗੁਰੂ ਸੰਗਤਾਂ ਦੀ ਸੇਵਾ ਕਰ ਰਹੇ ਹਨ ।
ਸਗਤਾਂ ਦੇ ਇਸ਼ਨਾਨ ਕਰਨ ਲਈ ਟਰਸਟ ਨੇ ਏਥੇ ਇਕ ਬੜਾ ਸੁੰਦਰ ਗੁਰੂ ਨਾਨਕ ਸਰੋਵਰ ਬਣਵਾਇਆ ਹੈ । ਸਰੋਵਰ ਦੇ ਪਾਸ ਇਕ ਗੁਰਮੁਖ ਪਿਆਰੇ ਸਰਦਾਰ ਜੀ ਨੇ ਪੰਜ ਮੰਜ਼ਲਾ ਬਿਲਡਿੰਗ ਜਿਸਦਾ ਨਾਮ ਹੈ “ਗਿਆਨ ਕੁਟੀ” ਅਤੇ ਜਿਸਦੇ ਅੰਦਰ ਹਨ 14 ਬੜੇ ਹਵਾਦਾਰ ਕਮਰੇ Flush Latrines & Bath rooms, ਤਿਆਰ ਕਰਵਾਕੇ, ਸੰਗਤਾਂ ਦੇ ਆਰਾਮ ਲਈ ਟਰਸਟ ਨੂੰ ਦੇ ਦਿਤੀ ਹੈ। ਟਰਸਟ ਨੇ ਜਿਥੇ ਹੋਰ ਵਡੇ ਵਡੇ ਕੰਮ ਕੀਤੇ ਹਨ ਓਥੇ ਇਕ ਮਹਾਨ ਕੰਮ ਏਹ ਵੀ ਕੀਤਾ ਜੋ 1976 ਵਿਚ ਏਥੇ ਇਕ ਬਾਲ ਵਿਦਯਾਲਾ, ਜੋ ਕੇ ਨਿਰੋਲ ਇਕ ਧਾਰਮਿਕ ਸੰਸਥਾਲੱਯਾ ਹੈ, ਖੋਲ੍ਹ ਦਿਤੀ । ਵਿਦਿਆਰਥੀਆਂ ਨੂੰ ਏਥੇ ਗੁਰੂ ਬਾਣੀ ਅਤੇ ਸੰਗੀਤ ਵਿਦਿਆ ਸ: ਬਲਦੇਵ ਸਿੰਘ ਜੀ ਹੈਡ ਮਾਸਟਰ M. A. B. Ed ਅਤੇ ਹੋਰ ਟੀਚਰਾਂ ਰਾਹੀਂ ਸਿਖਾਈ ਜਾਂਦੀ ਹੈ । ਸਹਿਜਧਾਰੀ ਬਚਿਆਂ ਨੂੰ ਪਹਿਲਾਂ ਅੰਮ੍ਰਿਤ ਛਕਾ, ਤਿਆਰ ਬਰ ਤਿਆਰ ਸਿੰਘ, ਸਜਾਇਆ ਜਾਂਦਾ ਹੈ । ਪਿਛਲੇ ਛੇ ਸਾਲਾਂ ਦੇ ਅੰਦਰ 176 ਦੇ ਕਰੀਬ ਬਚੇ ਅੰਮ੍ਰਿਤ ਛਕ ਚੁਕੇ ਹਨ । ਟਰਸਟ ਇਨ੍ਹਾਂ ਦੇ ਕਪੜੇ, ਲੰਗਰ, ਚਾਹ, ਪੁਸਤਕਾਂ ਅਤੇ ਸਾਜਾਂ ਆਦਿ ਦਾ ਪ੍ਰਬੰਧ ਆਪ ਕਰਦਾ ਹੈ ਅਤੇ ਬਚਿਆਂ ਤੋਂ ਫੀਸ ਤਕ ਵੀ ਨਹੀਂ ਲੈਂਦਾ । ਵਿਦਿਆਲਾ ਨੂੰ ਖੋਲ੍ਹਣ ਦਾ ਟਰਸਟ ਦਾ ਮੁਖ ਮੰਤਵ (Main Object) ਖ਼ਾਲਸਾ ਪੰਥ ਨੂੰ ਵਧਾਣਾ, ਬਚਿਆਂ ਦਾ ਜੀਵਨ ਬਣਾਣਾ ਅਤੇ ਲੋੜਵੰਦ ਗੁਰੂ ਅਸਥਾਨਾਂ ਵਿਖੇ ਰਾਗੀ ਜਥਿਆਂ ਅਤੇ ਗਰੰਥੀਆਂ ਨੂੰ ਪੁਚਾਣਾ ਹੈ ।
ਇਸ ਥੋੜ੍ਹੇ ਸਮੇਂ ਅੰਦਰ ਕਈ ਇਕ ਗਰੰਥੀ ਅਤੇ ਰਾਗੀ ਜਥੇ ਟਰੇਨਿੰਗ ਪ੍ਰਾਪਤ ਕਰਕੇ ਵਡੇ ਵਡੇ ਸ਼ਹਿਰਾਂ ਵਿਚ ਸਿਖ ਪੰਥ ਦੀ ਸੇਵਾ, ਵਿਦਿਆਲਾ ਅਤੇ ਟਰਸਟ ਦਾ ਨਾਮ ਰੌਸ਼ਨ ਕਰ ਰਹੇ ਹਨ । ਖ਼ਰਚ ਤਾਂ ਭਾਵੇਂ ਲਖਾਂ ਰੁਪਏ ਸਾਲਾਨਾ ਹੈ, ਪਰ ਏਹ ਇਕ ਅਤਿ ਉਚੀ, ਸ਼ਲਾਘਾ ਯੋਗਾ, ਪੰਥ ਅਤੇ ਗਰੀਬ ਜੰਤਾ ਦੀ ਸੇਵਾ ਹੈ, ਜੋ ਸ਼ਾਇਦ ਹੀ ਕੋਈ ਹੋਰ ਸਿਖ ਬਾਡੀ (Body ) ਕਰ ਰਹੀ ਹੋਵੇ । ਏਥੇ ਇਕ ਬੜਾ ਵਡਾ ਅਤੇ ਸੁੰਦਰ ਸਤਿਸੰਗ ਹਾਲ ਤਿਆਰ ਹੋ ਗਿਆ ਹੈ ਜਿਸ ਵਿਚ ਘਟੋ ਘਟ ਦੋ ਹਜ਼ਾਰ ਮਾਈ ਭਾਈ ਬੈਠ ਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣ ਸਕਦੇ ਹਨ । ਚਾਰੇ ਪਾਸਿਓਂ ਆਉਣ ਵਾਲੀਆਂ ਸੰਗਤਾ ਨੂੰ ਬਸਾਂ ਦੇ ਪ੍ਰਬੰਧ ਅਤੇ ਆਰਾਮ ਕਰਨ ਲਈ ਇਕ ਦੋ ਦਿਨ ਜਾਂਦਿਆਂ ਆਉਂਦਿਆਂ ਏਥੇ ਜ਼ਰੂਰ ਠਹਿਰਨਾ ਪੈਦਾ ਹੈ । ਟਰਸਟ ਨੇ ਵਿਸ਼ਾਲ ਜਗਾ ਹੋਣ ਦੇ ਕਾਰਨ ਏਥੇ 46 ਕਮਰੇ, 2 ਹਾਲ, ਸੰਤ ਕੁਟੀਆ ਜਿਸ ਵਿਚ 4 ਕਮਰੇ ਦੋ ਬਾਥ ਰੂਮ ਇਕ ਰਸੋਈ ਬਣਵਾ, ਦਰਮਿਆਨ ਦੀ ਖੁਲੀ ਜਗਾ ਵਿਚ ਇਕ ਸੁੰਦਰ ਬਗੀਚਾ ਲਗਾ ਦਿਤਾ ਹੈ ਜਿਥੇ ਸੰਗਤਾਂ ਗਰਮੀਆਂ ਵਿਚ ਆਰਾਮ ਵੀ ਕਰਦੀਆਂ ਹਨ । ਏਹ ਹੈ ਸੰਗਤਾਂ ਦੀ ਦਾਨ ਕੀਤੀ ਮਾਇਆ ਨਾਲ ਟਰਸਟ ਦਾ ਬਣਾਇਆ ਧਾਰਮਕ ਅਸਥਾਨ ਜਿਥੇ ਪੁਜਕੇ ਯਾਤ੍ਰੀਆਂ ਨੂੰ ਹਰ ਪਰਕਾਰ ਦਾ ਰਹਿਣ, ਬਹਿਣ, ਸੌਣ, ਇਸ਼ਨਾਨ ਤੇ ਲੰਗਰ ਆਦਿਕ ਦਾ ਹਰ ਪ੍ਰਕਾਰ, ਆਰਾਮ ਮਿਲਦਾ ਹੈ ਅਤੇ ਸੰਗਤਾਂ ਬੜਾ ਸੁਖ ਅਤੇ ਆਨੰਦ ਪ੍ਰਾਪਤ ਕਰਦੀਆਂ ਤਪ ਅਸਥਾਨ ਨੂੰ ਚਾਲੇ ਪਾਉਂਦੀਆਂ ਹਨ ।
- ਸ੍ਰੀ ਨਗਰ
ਏਹ ਹੈ ਸ੍ਰੀ ਨਗਰ । ਸ੍ਰੀ ਭਾਵ ਹੈ ਸਤਿਕਾਰ ਦਾ । ਏਹ ਨਗਰ ਹੈ ਹੀ ਸੋਭਨੀਕ ਅਤੇ ਸਤਿਕਾਰ ਯੋਗ ਜਿਸਦੇ ਕਈ ਇਕ ਕਾਰਨ ਹਨ ਜਿਵੇਂ :-
- ਰਚਨਹਾਰ ਪ੍ਰਭੂ ਨੇ ਇਸਦੀ ਰਚਨਾਂ ਦਰਿਆ ਦੇ ਕਿਨਾਰੇ, ਇਕ ਬੜੀ ਖੁਲੀ ਅਤੇ ਜਿਸਦੇ ਕਾਰਨ ਏਹ ਬੜਾ ਦਿਲਕਸ਼, ਸ਼ਹਿਰ ਹੈ । ਪਹਾੜ ਦੇ ਦਾਮਿਨ ਅਤੇ ਪੱਧਰੀ ਥਾਂ ਵਿਚ ਕੀਤੀ, ਸੁੰਦਰ ਅਤੇ ਸਰਸਬਜ਼
ਅਜ ਤੋਂ ਕੋਈ ੩੧੫ ਬਰਸ ਪਹਿਲਾਂ, ਸੰਮਤ ੧੭੨੩ ਬਿਕਰਮੀ ਨੂੰ ਜਦੋਂ ਸਰਿਸ਼ਟੀ ਦੇ ਮਾਲਿਕ, ਪਾਲਿਕ, ਪੂਰਨ ਪ੍ਰਮਾਤਮਾ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਪੁਤਰ ਦੀ ਪਦਵੀ ਤੇ ਸਰਬ ਸ਼ਕਤੀਆਂ ਬਖਸ਼ ਕੇ, ਸੰਸਾਰ ਵਿਚੋਂ ਪਾਪੀਆਂ, ਦੁਸ਼ਟਾਂ ਨੂੰ ਮਿਟਾਂਣ ਅਤੇ ਧਰਮ ਦਾ ਝੰਡਾ ਝੁਲਾਣ ਲਈ ਮਾਤ ਲੋਕ ਵਿਚ ਭੇਜਿਆ ਸੀ, ਉਦੋਂ ਸ੍ਰੀ ਨਗਰ, ਸਾਰੇ ਘੜਵਾਲ ਦੀ ਰਾਜਧਾਨੀ ( Capital) ਸੀ । ਸਤਿਗੁਰੂ ਬਾਬਾ ਨਾਨਕ ਦੇਵ ਜੀ ਸਚਖੰਡ ਅਕਾਲ ਪੁਰਖ ਜੀ ਦੇ ਦਰਬਾਰ ਜਾਂਦੇ, ਕੁਝ ਸਮਾਂ ਏਥੇ ਠਹਿਰੇ ਸਨ । ਸਾਰੇ ਘੜਵਾਲ ਦੀ ਜੰਤਾ ਏਥੋਂ ਦੇ ਸਕੂਲਾਂ, ਕਾਲਜ, ਯੂਨੀਵਰਸਿਟੀ, ਹਸਪਤਾਲਾਂ ਅਤੇ ਟੈਕਨੀਕਲ ਇਨਸਟੀਟੀਊਸ਼ਨਾਂ (Technical Institutions) ਦਵਾਰਾ ਵਿਦਿਆ, ਅਰੋਗਤਾ, ਅਤੇ ਰੋਜ਼ਗਾਰ ਦਾ ਸੁਖ ਪ੍ਰਾਪਤ ਕਰਦੀ ਹੈ ।
- ਸਤਹ ਸਮੁੰਦਰ ਤੋਂ ੩੪੦੦ ਫ਼ੁਟ ਦੀ ਉਚਿਆਈ ਉਤੇ ਹੋਣ ਦੇ ਕਾਰਨ, ਏਥੇ ਸਰਦੀਆਂ ਦੇ ਮੌਸਮ ਵਿਚ ਠੰਡ ਘਟ ਪੈਂਦੀ ਹੈ, ਜਿਸ ਕਰਕੇ ਸਾਧੂ, ਸੰਤ, ਰਿਸ਼ੀ, ਤਪੀ, ਜੋ ਬਦਰੀ ਨਾਥ, ਕਿਦਾਰ ਨਾਥ, ਅਤੇ ਆਸ ਪਾਸ ਦੇ ਪਹਾੜਾਂ ਵਿਚ ਠੰਡ ਸਹਾਰ ਨਹੀਂ ਸਕਦੇ, ਏਥੇ ਆ ਡੇਰੇ ਲਾਉਂਦੇ ਅਤੇ ਭਜਨ ਬੰਦਗੀ ਵਿਚ ਸਮਾ ਬਿਤਾਉਂਦੇ ਹਨ । ਸਾਹਮਣੇ ਦੇ ਪਹਾੜ ਉਤੇ ਇਕ ਮਹਾਨ ਰਿਸ਼ੀ ਜੀ ਦਾ ਤਪ ਅਸਥਾਨ ਹੈ, ਜਿਸਦਾ ਨਾਮ ਹੈ ਅਸ਼ੱਟਾਵੱਕਰ । ਅਸ਼ੱਟਾਵੱਕਰ ਤੋਂ ਭਾਵ ਹੈ ਅਠ ਟੁੰਡ । ਇਸਦੇ ਸਰੀਰ ਦੇ ਅਠ ਅੰਗ ਟੁੰਡੇ ਭਾਵ ਮੁੜੇ ਹੋਏ ਜਾਂ ਡਿੰਗੇ ਸਨ । ਓਸ ਸਮੇਂ ਦੇ ਰਿਸ਼ੀਆਂ, ਤਪੀਸ਼ਰਾਂ ਅਤੇ ਵਿਦਵਾਨਾਂ ਵਿਚੋਂ ਏਹ ਸ਼ਿਰੋਮਨ ਤੇ ਸਭ ਦੇ ਸਤਿਕਾਰ ਯੋਗ ਸੀ । ਰਾਜਾ ਜਨਕ ਦਾ ਗੁਰੂ ਯਾਗਵਿਲਕ, ਇਕ ਮਹਾਨ ਰਿਸ਼ੀ, ਜਦੋਂ ਵੈਰਾਗਵਾਨ ਹੋ, ਸਭ ਕੁਝ ਤਿਆਗ, ਰਿਸ਼ੀ ਕੇਸ਼, ਗੰਗਾ ਤੋਂ ਪਾਰ, ਸਾਹਮਣੇ ਵਾਲੇ ਪਹਾੜ ਦੇ ਉਤੇ ਇਕ ਸੁੰਦਰ ਅਸਥਾਨ ਵੇਖ ਤਪਸੱਯਾ ਕਰਨ ਲਗਾ, ਜਿਥੇ ‘ਯਾਗਿਵਲਕ’ ਨਾਮ ਦੀ ਕੁਟੀਆ ਹੁਣ ਵੀ ਮੌਜੂਦ ਹੈ, ਤਾਂ ਜਨਕ ਜੀ ਨੂੰ, ਹੋਰ ਗੁਰੂ ਧਾਰਨ ਦੀ ਲੋੜ ਪਈ । ਭਾਰਤ ਵਰਸ਼ ਦੇ ਸਭ ਰਿਸ਼ੀ ਤੇ ਪੰਡਤ ਬੁਲਾਏ, ਜਿਸ ਵਿਚ ਅਸ਼ਟਾਵਕਰ ਦਾ ਪਿਤਾ ਕੋਹਲ ਰਿਸ਼ੀ ਵੀ ਸੀ, ਪਰ ਉਸਦੀ ਕੋਈ ਤਸਲੀ ਨ ਕਰਾ ਸਕਿਆ। ਸਭ ਨੂੰ ਆਪਣੀ ਰਾਜਧਾਨੀ ਵਿਚ ਰੋਕ ਲਿਆ ਤੇ ਕਿਹਾ ਜੋ ਤੁਹਾਡੀ ਸੇਵਾ ਤਾਂ ਹਰ ਪ੍ਰਕਾਰ ਦੀ ਹੋਵੇਗੀ, ਪਰ ਜਦ ਤਕ ਮੇਰੇ ਸਵਾਲਾਂ ਦਾ ਜਵਾਬ ਤਸਲੀ ਬਖ਼ਸ਼ ਨਹੀਂ ਦੇਓਗੇ ਵਾਪਸ ਘਰਾਂ ਨੂੰ ਜਾਣ ਦੀ ਆਗਿਆ ਨਹੀਂ ਦੇਵਾਂਗਾ । ਰਾਜਾ ਨੇ ਇਕ ਬੜਾ ਸੁੰਦਰ ਸਿੰਘਾਸਨ ਬਣਵਾ ਦਿਤਾ ਅਤੇ ਐਲਾਨ ਕਰ ਦਿਤਾ, ਕਿ ਜੋ ਮੇਰੇ ਸਵਾਲਾਂ ਦਾ ਜਵਾਬ ਅਤੇ ਮੈਨੂੰ ਈਸ਼ਵਰ ਪ੍ਰਾਪਤੀ ਦਾ ਗਿਆਨ ਦੇ ਸਕੇ, ਉਹ ਇਸ ਸਿੰਘਾਸਨ ਤੇ ਬੈਠੇ ਅਤੇ ਉਹ ਹੀ ਮੇਰਾ ਗੁਰੂ ਹੋਵੇਗਾ । ਅਸ਼ੱਟਾਵੱਕਰ ਜੋ ਕਿ ਉਸ ਵਕਤ ਆਪਨੀ ਮਾਂ ਅਤੇ ਨਾਨਾ ਜੀ ਪਾਸ ਰਹਿੰਦਾ ਸੀ, ਪਿਤਾ ਇਸਦਾ ਜਨਕ ਜੀ ਪਾਸ ਨਜ਼ਰਬੰਦ ਸੀ, ਜਿਵੇਂ ਕਿਵੇਂ ਸਾਥੀਆਂ, ਮਿਤਰਾਂ, ਦੀ ਸਹਾਇਤਾ ਨਾਲ, ਜਨਕਪੁਰੀ ਜਾ ਪੁੱਜਾ । ਰਾਜਾ ਦਾ ਦਰਬਾਰ ਲਗਾ ਹੋਇਆ ਸੀ ਅਤੇ ਸਭ ਪੰਡਤ ਰਿਸ਼ੀ, ਮੁਨੀ, ਸ਼ਾਸਤਰਾਂ, ਵੇਦਾਂ ਦੀ ਵਿਚਾਰ ਕਰ ਰਹੇ ਸਨ, ਜੋ ਅਸ਼ੱਟਾਵੱਕਰ ਜੀ ਰੁੜਦੇ ਰਿੜਦੇ ਆ ਪੁਜੇ ਅਤੇ ਉਸ ਗੁਰੂ ਸਿੰਘਾਸਨ ਉਤੇ ਚੜ੍ਹ ਕੇ ਬੈਠ ਗਏ । ਏਹ ਵੇਖ ਸਭ ਰਿਸ਼ੀ ਮੁਨੀ, ਪੰਡਿਤ ਖਿੜ ਖਿੜ ਹਸੇ ।
ਅਸ਼ੱਟਾਵੱਕਰ ਜੀ, ਰਾਜਾ ਜਨਕ ਵਲ ਵੇਖ ਬੜੇ ਜ਼ੋਰਦਾਰ ਅੱਖਰਾਂ ਨਾਲ ਬੋਲੇ, ‘ਰਾਜਨ ! ਯੇਹ ਰਿਸ਼ੀਓਂ, ਪੰਡਿਤੋਂ ਕੀ ਸਭਾ ਹੈ, ਹੈ, ਯਾ ਚੁਮਾਰੋਂ ਕੀ ?” ਏਹ ਸੁਣਦੇ ਹੀ ਸਭ ਰਿਸ਼ੀ ਕ੍ਰੋਧ ਨਾਲ ਭਰ ਗਏ, ਉਠ ਖੜੇ ਹੋਏ ਤੇ ਬੋਲੇ “ਰਾਜਨ ! ਇਸ ਟੁੰਡੇ ਨੂੰ ਫੌਰਨ ਰਾਜ ਦੰਡ ਦਿਓ, ਨਹੀਂ ਤਾਂ ਅਸੀਂ ਤੈਨੂੰ ਸਰਾਪ ਦੇਂਦੇ ਹਾਂ ।” ਜਨਕ ਜੀ ਬੋਲੇ ! “ਰਿਸ਼ੀਓ, ਮੁਨੀਓ, ਇਸ ਝਗੜੇ ਦਾ ਨਿਬੇੜਾ, ਸਿੰਘਾਸਨ ਤੇ ਬੈਠੇ ਰਿਸ਼ੀ ਜੀ ਆਪ ਕਰਨਗੇ । ਤਦ ਅਸ਼ਟਾਵੱਕਰ ਜੀ ਬੋਲੇ । “ਵੇਖੋ ਪੰਡਤੋ ! ਜਦੋਂ ਮੈਂ ਸਿੰਘਾਸਨ ਤੇ ਬੈਠਾ, ਤਾਂ ਆਪ ਸਭ ਮੈਨੂੰ ਵੇਖ ਖਿੜ ਖਿੜ ਹਸੇ । ਆਪ ਨੇ ਕੀ ਵੇਖਿਆ ? ਮੇਰਾ ਸਰੀਰ । ਜੋ ਟੁੰਡਾ, ਮੁੰਡਾ ਹੈ ਅਤੇ ਆਪ ਦੀ ਹੰਸੀ ਦਾ ਕਾਰਨ ਬਣਿਆ । ਸਰੀਰ ਚਮੜੇ ਦਾ ਹੈ, ਆਪ ਸਭ ਦੀ ਨਿਗਾਹ ਚਮੜੇ ਤੇ ਪਈ, ਇਸ ਲਈ ਦਸੋ ਆਪ ਕੌਣ ਹੋਏ ? ਕਾਸ਼ ! ਆਪ ਦੀ ਨਜ਼ਰ ਆਤਮਾ ਤੇ ਪੈਂਦੀ, ਅਤੇ ਇਕ ਰਿਸ਼ੀ ਦੇ ਆਉਣ ਤੇ ਆਪ ਸਭ ਉਸਦਾ ਸਤਿਕਾਰ ਕਰਦੇ ।” ਏਹ ਯਥਾਰਥ ਬਚਨ ਸੁਣ, ਸਭ ਸ਼ਰਮਸਾਰ ਹੋ ਗਏ ਅਤੇ ਸਿਰ ਨੀਵਾਂ ਕਰ ਲਿਆ । ਫਿਰ ਇਸ ਬ੍ਰਹਮ ਗਿਆਨੀ ਸਿਰੋਮਨ ਰਿਸ਼ੀ ਨੇ ਜਨਕ ਰਾਜਾ ਦੇ ਸਵਾਲਾਂ ਦਾ ਠੀਕ ਜਵਾਬ ਦੇ ਉਸ ਨੂੰ ਤਸੱਲੀ ਕਰਾਈ, ਸਭ ਰਿਸ਼ੀਆਂ ਅਤੇ ਪੰਡਤਾਂ ਨੂੰ ਸਣੇ ਆਪਣੇ ਪਿਤਾ ਜੀ ਦੇ ਰਿਹਾਈ ਦਵਾਈ, ਅਤੇ ਰਾਜਾ ਜਨਕ ਜੈਸੇ ਗਿਆਨੀ ਦੇ ‘ਰਾਜ ਗੁਰੂ’ ਹੋਣ ਦੀ ਉਚ ਪਦਵੀ ਪਈ ।
ਇਸ ਰਿਸ਼ੀ ਤੇ ਰਾਜੇ ਦੇ ਸਵਾਲ ਜਵਾਬ ਦੀ ਸਾਰੀ ਕਥਾ, ਬੜੀ ਦਿਲਚਸਪ ਅਤੇ ਗਿਆਨ ਭਰਪੂਰ ਹੈ । ਏਥੇ ਲਿਖਣ ਨਾਲ ਪੁਸਤਕ ਬਹੁਤ ਵੱਡੀ ਹੋ ਜਾਏਗੀ । ਅਭਿਲਾਸ਼ੀ ਸਜਣ ‘ਅਸ਼ਟਾਵਕਰ ਗੀਤਾ’ ਪੜਨ ਏਹ ਇਕ ਪੜ੍ਹਨ ਯੋਗ ਪੁਸਤਕ ਹੈ ।
- “ਦੇਸ਼ ਚਾਲ ਹਮ ਤੇ ਪੁਨ ਭਈ । ਸ਼ਹਿਰ ਪਾਉਂਟਾ ਕੀ ਸੁਧ ਲਈ”
ਜਦੋਂ ਨਾਹਨ ਦੇ ਰਾਜਾ, ਮੇਦਨੀ ਪ੍ਰਕਾਸ਼ ਦਾ ਬੇਨਤੀ ਪਤਰ
ਭੇਜਣ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਮਨਾ ਦੇ ਕਿਨਾਰੇ, ਪਾਉਂਟਾ ਸਾਹਿਬ ਦੀ ਧਰਤੀ ਨੂੰ ਆ ਭਾਗ ਲਾਏ, ਉਦੋਂ ਸ੍ਰੀ ਨਗਰ ਅਤੇ ਅੜੋਸ ਪੜੋਸ ਦੇ ਪਿੰਡਾਂ ਦਾ ਰਾਜਾ ਫਤਹਿ ਚੰਦ ਸੀ । ਏਹ ਕਈ ਵੇਰੀ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਅਤੇ ਆਪ ਜੀ ਨੂੰ ਬੇਅੰਤ ਗੁਣਾਂ ਦੇ ਮਾਲਿਕ ਯਥਾ :- ਨਿਰਭੈਤਾ, ਸੂਰਮਤਾਈ, ਤੀਰ ਅੰਦਾਜ਼ੀ ਵਿਚ ਕਮਾਲ, ਤਲਵਾਰ ਦੀ ਅਥਾਹ ਸ਼ਕਤੀ, ਮੁਖੜੇ ਦੀ ਸੁੰਦਰਤਾ ਤੇ ਬੇਮਿਸਾਲ ਜਲਾਲ, ਤੇ ਫਿਰ ਖ਼ਾਸ ਕਰ ਸ਼ਰਨ ਆਏ ਗ਼ਰੀਬਾਂ, ਦੀਨਾਂ, ਦੁਖੀਆਂ ਅਤੇ ਆਪਣੇ ਸਿਖਾਂ ਦੀ ਸਰਬ ਪ੍ਰਕਾਰ ਦੀਆਂ ਮਨੋਕਾਮਨਾਂ ਪੂਰਨ ਕਰਨ ਵਾਲੀ ਦਰਯਾ ਦਿਲੀ ਨੂੰ ਵੇਖ, ਦਿਲੋਂ ਆਪ ਜੀ ਦਾ ਸੇਵਕ ਹੋ ਗਿਆ । ਇਸਦੀ ਲੜਕੀ ਦੀ ਸ਼ਾਦੀ ਸਮੇਂ ਓਸ ਸ਼ਾਹੇ-ਸ਼ਾਹਿਨਸ਼ਾਹ ਨੇ ਸਵਾ ਲੱਖ (੧੨੫੦੦੦) ਦੀ ਕੀਮਤ ਦਾ ਤਮੋਲ (Marriage Gift) ਯਥਾ, ਜ਼ੇਵਰ, ਅਸ਼ਰਫ਼ੀਆਂ, ਰੇਸ਼ਮੀ ਕਪੜੇ, ਗਰਮ ਕੰਬਲ, ਧੁਸੇ, ਕਾਲੀਨ ਅਤੇ ਕੀਮਤੀ ਬਰਤਨ ਆਦਿਕ ਬਹੁਤ ਪ੍ਰਕਾਰ ਦੇ ਪਦਾਰਥ ਆਪਣੇ ਦੀਵਾਨ ਨੰਦ ਚੰਦ ਦੇ ਨਾਲ ੨੫੦ ਸਿਖ ਦੇ ਕੇ ਭੇਜੇ । ਰਾਜਾ ਭੀਮ ਚੰਦ ਕਹਲੂਰੀਆ, ਜਿਸਦੇ ਬੇਟੇ ਦੀ ਸ਼ਾਦੀ ਰਾਜਾ ਫ਼ਤਹਿ ਚੰਦ ਦੀ ਲੜਕੀ ਨਾਲ ਹੋਣੀ ਸੀ, ਨੇ ਬਰਾਤ ਪਾਉਂਟੇ ਸਾਹਿਬ ਦੇ ਰਸਤੇ ਸ੍ਰੀ ਨਗਰ ਲੈ ਜਾਣ ਦੀ ਆਗਿਆ ਕਲਗੀਧਰ ਪਾਤਸ਼ਾਹ ਤੋਂ ਮੰਗੀ । ਇਸ ਦੀ ਨੀਯਤ ਭੈੜੀ ਵੇਖ ਕੇ, ਮਹਾਰਾਜ ਨੇ ਕੇਵਲ ਦੁਲਹਾ ਤੇ ਪਰੋਹਤ ਨੂੰ ਜਾਣ ਦੀ ਆਗਿਆ ਦਿਤੀ ਅਤੇ ਬਾਕੀ ਬਰਾਤ ਨੂੰ ਇਨਕਾਰ ਕਰ ਦਿਤਾ । ਜਦੋਂ ਭੀਮ ਚੰਦ ਬਰਾਤ ਲੈ ਕੇ ਪੁਜਾ ਤੇ ਭੱਟ ਨੇ ਗੁਰੂ ਸਾਹਿਬ ਜੀ ਵਲੋਂ ਆਏ ਪਦਾਰਥ ਗਿਣ ਕੇ ਸੁਣਾਏ, ਤਾਂ ਸਾਰੇ ਰਾਜੇ ਜੋ ਨਾਲ ਆਏ ਸਨ, ਸੁਣ ਕੇ ਜਲ ਬਲ ਗਏ, ਤੇ ਮਨ ਵਿਚ ਸੋਚਣ ਲਗੇ, ਜੋ ਸਵਾ ਲਖ ਦਾ ਸਾਮਾਨ ਤਾਂ ਗੁਰੂ ਜੀ ਵਲੋਂ ਆ ਗਿਆ, ਤੇ ਫ਼ਤਹਿ ਚੰਦ ਨੇ ਆਪਣੇ ਵਲੋਂ ਵੀ ਕਾਫ਼ੀ ਸਾਮਾਨ ਦੇਣਾ ਹੈ । ਅਸੀਂ ਵੀ ਲੜਕੀਆਂ ਦੀ ਸ਼ਾਦੀ ਕਰਨੀ ਹੈ, ਜੋ ਇਤਨਾ ਸਾਮਾਨ ਨ ਦੇ ਸਕੇ ਤਾਂ ਬੜੀ ਨਮੋਸ਼ੀ ਹੋਵੇਗੀ । ਏਹ ਸਭ ਕਠੇ ਹੋ ਭੀਮ ਚੰਦ ਪਾਸ ਗਏ ਤੇ ਉਸ ਨੂੰ ਜਾ ਉਕਸਾਇਆ ਤੇ ਕਿਹਾ ! “ਵੇਖ ਭੀਮ ਚੰਦ !! ਗੁਰੂ ਨੇ ਤੁਹਾਡੀ ਤੇ ਸਾਡੀ ਸਭ ਦੀ ਕਿੰਨੀ ਨਿਰਾਦਰੀ ਕੀਤੀ ਹੈ, ਸਾਨੂੰ ਬਰਾਤ ਲਿਆਂਉਣ ਲਈ ਰਸਤਾ ਨਹੀਂ ਦਿਤਾ ਤੇ ਤੁਹਾਡਾ ਕੁੜੰਮ ਫਤਹਿ ਚੰਦ ਉਸਦਾ ਸੇਵਕ ਬਣਿਆ ਹੋਇਆ ਹੈ ਤੇ ਉਸ ਤੋਂ ਸੁਗਾਤਾਂ ਲੈ ਰਿਹਾ ਹੈ । ਤੁਸੀਂ ਜਾਣੋ ਤੇ ਤੁਹਾਡਾ ਸਮੱਧੀ, ਅਸੀਂ ਵਾਪਸ ਜਾ ਰਹੇ ਹਾਂ ।” ਭੀਮ ਚੰਦ ਤਾਂ ਅਗੇ ਹੀ ਸਾਹਿਬਾਂ ਦਾ ਵੈਰੀ ਸੀ । ਉਹ ਸਭ ਨੂੰ ਸਾਥ ਲੈ ਫਤਹਿ ਚੰਦ ਪਾਸ ਗਿਆ ਤੇ ਬੜੇ ਕ੍ਰੋਧ ਭਰੇ ਅੱਖਰਾਂ ਵਿਚ ਬੋਲਿਆ ! “ਫਤਹਿ ਚੰਦ !! ਜਾਂ ਤਾਂ ਤੂੰ ਗੁਰੂ ਨਾਲ ਮਿਤਰਤਾਈ ਰਖ ਤੇ ਉਸਦਾ ਭੇਜਿਆ ਸਾਮਾਨ ਲੋ, ਜਾ ਫਿਰ ਮੈਨੂੰ ਕੁੜੰਮ ਤੇ ਮੇਰੇ ਬੇਟੇ ਨੂੰ ਆਪਣਾ ਦਾਮਾਦੇ ਬਣਾ, ਦੋਹਾਂ ਵਿਚੋਂ ਜੋ ਗਲ ਤੈਨੂੰ ਪਸੰਦ ਹੈ ਉਹ ਕਰ । ਜੇ ਗੁਰੂ ਦਾ ਸਾਮਾਨ ਰਖਣਾ ਹੈ, ਤਾਂ ਆਪਣੀ ਬੇਟੀ ਨੂੰ ਵੀ ਰਖ, ਮੈਂ ਬਰਾਤ ਲੈ ਕੇ ਵਾਪਸ ਜਾ ਰਿਹਾ ਹਾਂ ।”
ਐਸ ਵੇਲੇ ਸਿਦਕ ਤੇ ਇਮਤਿਹਾਨ ਦਾ ਸਮਾਂ ਸੀ । ਜੇ ਫ਼ਤਹਿ ਚੰਦ ਸਾਬਤ ਰਹਿੰਦਾ ਤਾਂ ਉਹ ਸਮਰੱਥ ਸਤਿਗੁਰੂ ਉਸਦਾ ਦਰਜਾ ਜਾਣੇ ਕਰਤਾਰ ਕਿੰਨਾਂ ਉਚਾ ਕਰ ਵਿਖਾਂਦਾ ਤੇ ਜੇ ਚਾਹੁੰਦਾ ਤਾਂ ਬਹਾਦਰ ਸ਼ਾਹ ਦੀ ਥਾਂ ਉਸਨੂੰ ਦਿਲੀ ਦੇ ਤਖ਼ਤ ਤੇ ਜਾ ਬਿਠਾਂਦਾ, ਪਰ ਆਖ਼ਿਰ ਏਹ ਵੀ ਤਾਂ ਉਨ੍ਹਾਂ ਰਾਜਿਆਂ ਦੀ ਅੰਸ਼ ਸੀ ਜਿਨਾਂ ਦੇ ਬਜ਼ੁਰਗਾਂ ਨੂੰ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਜਹਾਂਗੀਰ ਪਾਤਸ਼ਾਹ ਦੀ ਕੈਦ ਚੋਂ ਗਵਾਲੀਅਰ ਦੀ ਕਾਲ ਕੋਠੜੀ ਤੋਂ ਰਿਹਾਈ ਦਿਵਾਈ ਸੀ, ਪਰ ਉਨ੍ਹਾਂ ਦੀ ਅਕ੍ਰਿਤਘਣ ਸੰਤਾਨ ਜੀਵਨ ਪ੍ਰਯੰਤ ਉਸ ਬੰਦੀ ਛੋੜ ਗੁਰੂ ਜੀ ਦੇ ਪੋਤੇ ਨਾਲ ਵੈਰ ਕਮਾਂਦੇ ਤੇ ਯੁਧ ਕਰਦੇ ਰਹੇ । ਫ਼ਤਹਿ ਚੰਦ ਡੋਲ ਗਿਆ ਅਤੇ ਤਮੋਲ ਲੈਣ ਤੋਂ ਇਨਕਾਰ ਕਰ ਦਿਤਾ। ਦੀਵਾਨ ਨੰਦ ਚੰਦ ਜੀ ਤੇ ਸਿਖਾਂ ਨੇ ਸਭ ਸਾਮਾਨ ਸੰਭਾਲ ਲਿਆ ਤੇ ਚਲ ਪਏ । ਪਹਾੜੀ ਰਾਜਿਆਂ ਦੀ ਨੀਯਤ ਖ਼ਰਾਬ ਹੋ ਗਈ ਅਤੇ ਸਾਮਾਨ ਲੁਟ ਲੈਣ ਲਈ ਕੁਝ ਸੈਨਾ ਭੇਜ ਦਿਤੀ । ਦੁਵਲੀ ਖੰਡਾ ਖੜਕਿਆ, ਪਰ ਪਹਾੜੀ ਸੈਨਾ ਹਾਰ ਖਾ ਕੇ ਨਸ ਗਈ ਅਤੇ ਦੀਵਾਨ ਜੀ ਸਾਮਾਨ ਅਤੇ ਸੈਨਾ ਸਣੇ ਸੁਖ ਸਹਿਤ ਗੁਰੂ ਚਰਨਾਂ ਵਿਖੇ ਜਾ ਪੁਜੇ । ਈਰਖਈ ਪਹਾੜੀ ਰਾਜਿਆਂ ਨੂੰ, ਹੁਣ ਤਿੰਨ ਤਾਪ ਆਣ ਚਿਮੜੇ । ਇਕ ਬਰਾਤ ਨੂੰ ਗੁਜ਼ਰਨ ਨ ਦੇਣਾ, ਦੂਜਾ ਕੀਮਤੀ ਸਾਮਾਨ ਹੱਥ ਆਇਆ ਨਿਕਲ ਜਾਣਾ, ਤੀਜਾ ਸਿਖਾਂ ਉਤੇ ਹਮਲਾ ਕਰਦਿਆਂ ਕੁਝ ਸਿਪਾਹੀਆਂ ਦਾ ਜ਼ਖਮੀ ਹੋਣਾ ਤੇ ਮਰ ਜਾਣਾ । ਇਨ੍ਹਾਂ ਨੇ ਗੁਰੂ ਜੀ ਨਾਲ ਜੰਗ ਕਰਨ ਦਾ ਫ਼ੈਸਲਾ ਕਰ ਲਿਆ ਅਤੇ ਫ਼ਤਹਿ ਚੰਦ ਨੂੰ ਵੀ ਜੰਗ ਕਰਨ ਲਈ ਰਾਜ਼ੀ ਕਰ ਲਿਆ। ਦਸਮ ਪਿਤਾ ਜੀ ਦਾ ਏਹ ਪਹਿਲਾ ਯੁਧ ਸੀ ਜੋ ਭੰਗਾਣੀ ਦੇ ਮੈਦਾਨ ਵਿਖੇ ਹੋਇਆ । ਇਕ ਪਾਸੇ ਬਾਈ ਧਾਰ ਰਾਜੇ, ਉਨ੍ਹਾਂ ਦੀ ੨੦੦੦੦ ਸੈਨਾਂ ਤੇ ਦੂਜੇ ਪਾਸੇ ਗੁਰੂ ਜੀ ਦੀ ਕੇਵਲ ੫੦੦੦ ਫ਼ੌਜ ਸੀ । ਬਾਰਾਂ ਦਿਨ ਦੋਹੀਂ ਪਾਸਿਉਂ ਬੜਾ ਭਿਆਨਕ ਯੁਧ ਹੋਇਆ ।
“ਚਿੜੀਅਨ ਸੇ ਮੈਂ ਬਾਜ ਤੁੜਾਉਂ।
ਤਬਹ ਗੁਬਿੰਦ ਸਿੰਘ ਨਾਮ ਕਹਾਊਂ”
ਸਤਿ ਪੁਰਸ਼ ਦੀ ਰਸਨਾਂ ਤੋਂ ਨਿਕਲੇ ਅਖ਼ਰ ਸਦਾ ਸਤਿ ਹੁੰਦੇ ਹਨ । ਜ਼ਮੀਨ, ਅਸਮਾਨ, ਚੰਦ, ਸੂਰਜ, ਸਤਾਰੇ ਤਾਂ ਭਾਵੇਂ ਨਾਸ਼ ਹੋ ਜਾਣ ਪਰ ਸਤਿ ਪੁਰਸ਼ ਦੇ ਬਚਨ ਕਦੀ ਅਸੱਤ ਨਹੀਂ ਹੋ ਸਕਦੇ, ਅਵਿਨਾਸ਼ੀ ਤੇ ਅਟੱਲ ਹੁੰਦੇ ਹਨ । ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਪਰੋਕਤ ਵਾਕ ਇਸ ਯੁਧ ਅੰਦਰ ਪ੍ਰਤੱਖ ਕਰ ਵਿਖਾਏ, ਉਹ ਐਂਉ ਕਿ ਲਾਲ ਚੰਦ ਪਾਉਂਟੇ ਸਾਹਿਬ ਦਾ ਇਕ ਹਲਵਾਈ ਜੋ ਇਸ ਮੈਦਾਨ ਵਿਚ ਆਇਆ, ਜੰਗ ਹੁੰਦਾ ਵੇਖ, ਜੋਸ਼ ਵਿਚ ਆ ਗਿਆ, ਮੀਰ ਖ਼ਾਨ ਇਕ ਬਹਾਦਰ ਪਠਾਣ, ਜੋ ਵਧਦਾ ਆ ਰਿਹਾ ਸੀ, ਨੂੰ ਵੇਖ, ਸਤਿਗੁਰੂ ਜੀ ਤੋਂ ਆਗਿਆ ਤੇ ਥਾਪੜਾ ਲੈ, ਘੋੜੇ ਤੇ ਸਵਾਰ ਹੋ, ਜੰਗ ਵਿਚ ਜਾ ਕੁਦਿਆ ਅਤੇ ਮੀਰ ਖ਼ਾਂ ਨੂੰ ਵੰਗਾਰਿਆ । ਇਕ ਪਠਾਣ ਨੇ ਆਵਾਜ਼ ਦਿਤੀ ਮੀਰ ਖ਼ਾਨ ਇਸ ਹਲਵਾਈ ਨੂੰ ਮਾਰ ਕੇ, ਘੋੜਾ ਖੋਹ ਲੌ । ਉਹ ਸੁਣਦੇ ਹੀ, ਗੁਸੇ ਨਾਲ ਆ ਪਿਆ, ਤਲਵਾਰ ਦਾ ਵਾਰ ਕੀਤਾ, ਜੋ ਲਾਲ ਚੰਦ ਨੇ ਢਾਲ ਤੇ ਰੋਕ ਲਿਆ ਅਤੇ ਤੇਜ਼ੀ ਨਾਲ ਤਲਵਾਰ ਦਾ ਐਸਾ ਵਾਰ ਕੀਤਾ ਜੋ ਮੀਰ ਖ਼ਾਨ ਦਾ ਸਿਰ ਧਰਤੀ ਤੇ ਜਾ ਪਿਆ । ਹਲਵਾਈ ਦੇ ਹਥੋਂ ਇਨੇਂ ਬਲੀ ਸੂਰਮੇ ਦਾ ਸਿਰ ਵੱਢਦਾ ਦੇਖ ਸਭ ਹੈਰਾਨ ਹੋ ਗਏ । ਮਹੰਤ ਕ੍ਰਿਪਾਲ ਜੀ ਭੀ ਜੰਗ ਵਿਚ ਖੜੇ ਵੇਖ ਰਹੇ ਸਨ । ਇਨੇ ਨੂੰ ਹਯਾਤ ਖ਼ਾਨ ਜੋ 500 ਪਠਾਣਾਂ ਦਾ ਸਰਦਾਰ ਤੇ ਇਕ ਮਹਾਨ ਬਲੀ ਸੂਰਮਾਂ ਸੀ, ਮਾਰੋ ! ਮਾਰੋ !! ਪੁਕਾਰਦਾ ਤਲਵਾਰ ਧੂਹ ਬੜੀ ਤੇਜ਼ੀ ਨਾਲ ਵਧਦਾ, ਸਾਹਮਣੇ ਆਗਿਆ । ਮਹੰਤ ਜੀ ਜੋਸ਼ ਨਾਲ ਭਰ ਗਏ, ਸਾਹਿਬਾਂ ਨੂੰ ਬੇਨਤੀ ਕੀਤੀ ਜੇ ਆਗਿਆ ਬਖ਼ਸ਼ੋ ਤਾਂ ਮੈਂ ਹਯਾਤ ਖਾਨ ਦਾ ਸੀਸ ਫੋੜ ਆਵਾਂ । ਮਹਾਰਾਜ ਹਸੇ ਤੇ ਕਹਿਣ ਲਗੇ ਮਹੰਤ ਜੀ ਤੁਸੀਂ ਤਲਵਾਰ ਤਾਂ ਕਦੀ ਫੜੀ ਨਹੀਂ । ਮਹੰਤ ਜੀ ਨੇ ਬੇਨਤੀ ਕੀਤੀ “ਜੇ ਹਜ਼ੂਰ ਆਪ ਬਲ ਬਖ਼ਸ਼ੋ ਤਾਂ ਮੈਂ ਇਸ ਲਕੜੀ ਦੇ ਕੁਤਕੇ ਨਾਲ ਇਸ ਦੁਸ਼ਟ ਦਾ ਸਿਰ ਫੋੜ ਆਵਾਂ । ਮਹਾਰਾਜ ਪ੍ਰਸੰਨ ਹੋ ਗਏ ਤੇ ਫ਼ੁਰਮਾਇਆ “ਜਾਓ ਮਹੰਤ ਜੀ ! ਤੁਹਾਡੇ ਕੁਤਕੇ ਨੂੰ ਭੀਮ ਚੰਦ ਦੀ ਗੱਦਾ ਵਾਂਗ, ਲੋਕੀ ਸਦਾ ਯਾਦ ਕਰਨਗੇ ।” ਇਕ ਘੋੜਾ ਮੰਗਵਾਇਆ ਜਿਸ ਉਤੇ ਸਵਾਰ ਹੋ ਇਹ ਉਦਾਸੀ ਸੰਪ੍ਰਦਾ ਦੇ ਮਹੰਤ ਜੀ ਮੈਦਾਨੇ ਜੰਗ ਵਿਚ ਜਾ ਪੁਜੇ ਜੇਹਾ ਕਿ ਕਲਗੀਧਰ ਪਾਤਸ਼ਾਹ ਜੀ ਨੇ ਫੁਰਮਾਇਆ ਹੈ :-
ਕ੍ਰਿਪਾਲ, ਕੋਪੀਯੰ ਕੁਤਕੋ ਸੰਭਾਰੀ । ਹਠੀ ਖਾਨ ਹਯਾਤ ਕੇ ਸੀਸ ਝਾਰੀ । ਉਠੀ ਛਿੱਛ ਇੱਛ ਕਢਾ ਮੇਝ ਜੋਰੰ । ਮਾਨੋ ਮਾਖਨੰ ਮੱਟਕੀ ਕਾਨ੍ਹ ਫੋਰੰ ॥
ਕਿਰਪਾਲ ਨੇ ਕ੍ਰੋਧ ਵਿਚ ਆ ਕੁਤਕਾ ਸੰਭਾਲਿਆ ਅਤੇ ਹਯਾਤ ਖਾਨ ਨੂੰ ਫਿਟਕਾਰਿਆ “ਐ ਨਿਮਕ ਹਰਾਮੀ ! ਕਲ ਗੁਰੂ ਜੀ ਪਾਸੋਂ ਕਈ ਪਦਾਰਥ ਛਕ ਛਕਾ ਰਿਹਾ ਸੈਂ ਅਜ ਉਨ੍ਹਾਂ ਦੇ ਸਿਖਾਂ ਨੂੰ ਮਾਰ ਰਿਹਾ ਹੈਂ, ਆ ਮੇਰੇ ਨਾਲ ਦੋ ਹਥ ਕਰ ਤੈਨੂੰ ਮਜ਼ਾ ਚਖਾਵਾਂ ।” ਮੈਦਾਨੇ ਜੰਗ ਵਿਚ ਸਨਾਟਾ ਛਾ ਗਿਆ, ਇਕ ਮਹੰਤ ਲਕੜੀ ਦੇ ਡੰਡੇ ਨਾਲ ਪਠਾਣਾਂ ਦੇ ਸਰਦਾਰ ਨੂੰ ਵੰਗਾਰ ਰਿਹਾ ਹੈ । ਸਭ ਨੇ ਕਿਹਾ ਲੜਾਈ ਬੰਦ ਕਰ ਦਿਓ, ਪਹਿਲਾਂ ਇਨ੍ਹਾਂ ਦੋਹਾਂ ਦਾ ਜੰਗ ਦੇਖੋ । ਹਯਾਤ ਖ਼ਾਨ ਸੂਰਮਾਂ ਬੜੇ ਕਰੋਧ ਨਾਲ ਤਲਵਾਰ ਧੂਹ ਕ੍ਰਿਪਾਲ ਤੇ ਆ ਪਿਆ। ਜ਼ੋਰ ਦਾ ਵਾਰ ਕੀਤਾ । ਮਹੰਤ ਜੀ ਨੇ ਕੁਤਕਾ ਅਗੇ ਰਖਿਆ । ਹਯਾਤ ਖ਼ਾਨ ਦੀ ਤਲਵਾਰ ਕੁਤਕੇ ਨੂੰ ਲਗ ਕੇ ਦੋ ਟੁਕੜੇ ਹੋ ਗਈ । ਬਸ ਮਹੰਤ ਜੀ ਨੇ ਫਿਰ ਦੇਰੀ ਨਹੀਂ ਕੀਤੀ, ਘੋੜੇ ਤੋਂ ਉਚੇ ਹੋ, ਪੈਰਾਂ ਨਾਲ ਦੋਹਾਂ ਰਕਾਬਾਂ ਵਿਚ ਜ਼ੋਰ ਪਾ, ਪੂਰੀ ਤਾਕਤ ਨਾਲ ਹਯਾਤ ਖ਼ਾਨ ਦੇ ਸਿਰ ਵਿਚ ਕੁਤਕਾ ਮਾਰਿਆ। ਕਲਗੀਧਰ ਪਾਤਸ਼ਾਹ ਫ਼ਰਮਾਉਂਦੇ ਹਨ ਜੋ ਜਿਵੇਂ ਕ੍ਰਿਸ਼ਨ ਜੀ ਜਦੋਂ ਗੋਪੀਆਂ ਦੇ ਸਿਰ ਉਤੇ ਦਹੀਂ ਦੀ ਰਖੀ ਮਟਕੀ ਨੂੰ ਤੀਰ ਮਾਰਦੇ ਸਨ ਤਾਂ ਉਹ ਫਟ ਜਾਂਦੀ ਤੇ ਸਾਰਾ ਦਹੀਂ ਬਿਖਰ ਜਾਂਦਾ ਸੀ, ਤਿਵੇਂ ਕ੍ਰਿਪਾਲ ਜੀ ਦੇ ਕੁਤਕੇ ਨੇ ਹਯਾਤ ਖ਼ਾਨ ਦਾ ਸਿਰ ਫੋੜ ਦਿਤਾ ਅਤੇ ਉਸ ਵਿਚੋਂ ਖੂਨ, ਮਿਝ ਤੇ ਅੰਤੜੀਆਂ ਨਿਕਲ ਕੇ ਬਾਹਰ ਫੈਲ ਗਈਆਂ । ਇਨ੍ਹਾਂ ਚਿੜੀ ਜਿਨੇ ਬਲ ਵਾਲਿਆਂ ਪਾਸੋਂ ਸ਼ੇਰ ਵਰਗੇ ਸੂਰਬੀਰ ਜੋਧਿਆਂ ਦਾ ਮਰਨਾ ਵੇਖ ਦੁਸ਼ਮਨ ਤੇ ਛਕੇ ਛੁਟ ਗਏ, ਅੰਤ ਵਿਚ ਪਹਾੜੀਆਂ ਦੀ ਫੌਜ ਮੈਦਾਨ ਛੋੜ, ਨਸ ਗਈ ਅਤੇ ਗੁਰੂ ਜੀ ਦੀ ਫ਼ਤਹਿ ਹੋਈ ਜਿਹਾ ਕੇ ਸਾਹਿਬ ਫ਼ਰਮਾਉਂਦੇ ਹਨ ।
‘ਭਈ ਜੀਤ ਮੋਰੀ । ਕ੍ਰਿਪਾ ਕਾਲ ਤੋਰੀ ।
ਸ੍ਰੀ ਨਗਰ ਵਿਖੇ ਦੋ ਹਥ ਲਿਖਤ ਪੁਰਾਤਨ ਬੀੜਾਂ, ਇਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦੂਜੀ ਦਸਮ ਗਰੰਥ ਸਾਹਿਬ ਦਰਸ਼ਨ ਕਰਨ ਯੋਗ ਹਨ ।
ਏਥੇ ਟਰਸਟ ਨੇ ਸੰਗਤਾਂ ਦੇ ਸਹਿਯੋਗ ਨਾਲ ਇਕ ਬੜਾ ਸੁੰਦਰ ਸਤਿਸੰਗ ਹਾਲ ਅਤੇ ਯਾਤ੍ਰੀਆਂ ਦੇ ਆਰਾਮ ਲਈ ਕੁਝ ਕਮਰੇ ਤੇ ਇਕ ਵਡਾ ਹਾਲ ਬਣਾਇਆ ਹੈ । ਏਥੇ ਠਹਿਰਨ ਵਾਲੀਆਂ ਸੰਗਤਾਂ ਦੀ ਹਰ ਪ੍ਰਕਾਰ ਦੀ ਲੰਗਰ, ਰਿਹਾਇਸ਼ ਆਦਿ ਦੀ ਸੇਵਾ ਬੜੇ ਸੁੰਦਰ ਢੰਗ ਨਾਲ ਹੁੰਦੀ ਹੈ ।
- ਜੋਸ਼ੀ ਮਠ
ਇਕ ਮਹਾਨ ਰਿਸ਼ੀ, ਗਿਆਨਵਾਨ ਅਤੇ ਵਿਦਵਾਨ ਪੁਰਸ਼, ਸ਼ੰਕਰਾ ਚਾਰੀਆ ਜੀ ਨੇ ਏਹ ਮਠ ਸਥਾਪਨ ਕੀਤਾ, ਜਿਨ੍ਹਾਂ ਦਾ ਬੜਾ ਸੁੰਦਰ ਮੰਦਰ ਸੜਕ ਤੋਂ ਉਪਰ ਬਣਿਆ ਹੋਇਆ ਹੈ, ਅਤੇ ਗਦੀ ਚਲ ਰਹੀ ਹੈ । ਇਸ ਦੀ ਉਚਿਆਈ ਸਤਹ ਸਮੁੰਦਰ ਤੋਂ ੬੦੦੦ ਫੁਟ ਹੈ । ਏਹ ਜ਼ਿਲਾ ਚਮੋਲੀ ਦੀ ਇਕ ਤਹਿਸੀਲ ਹੈ । ਇਥੇ ਗੌਰਮੈਂਟ ਦੇ ਬਹੁਤ ਸਾਰੇ ਸਿਵਲ ਅਤੇ ਮਿਲਟਰੀ ਦੇ ਦਫ਼ਤਰ ਹਨ । ਏਹ ਇਕ ਬਾ ਰੌਨਕ ਜਗਾ ਹੈ । ਲੰਮਾ ਵਡਾ ਬਾਜ਼ਾਰ ਹੈ । ਆਸ ਪਾਸ ਤੋਂ ਬਦਰੀ ਨਰਾਇਨ ਤਕ ਦੇ ਪਿੰਡਾਂ ਦੇ ਵਸਨੀਕ ਅਤੇ ਦੁਕਾਨਦਾਰ ਮਨੁਸ਼ੀ ਜੀਵਨ ਦੀਆਂ ਹਰ ਪ੍ਰਕਾਰ ਦੀਆਂ ਲੋੜੀਂਦੀਆਂ ਚੀਜ਼ਾਂ ਏਥੋਂ ਖਰੀਦ ਕੇ ਲੈ
ਜਾਂਦੇ ਹਨ, ਇਸ ਤਰਾਂ ਜੋਸ਼ੀਮਠ ਇਕ ਵਾਪਾਰ ਦਾ ਕੇਂਦਰ ਵੀ ਹੈ । ਏਥੇ ਵੇਖਣ ਯੋਗ ਅਸਥਾਨ ਹਨ ਬਿਰਲਾ ਮੰਦਰ, ਨਰਸਿੰਘ ਮੰਦਰ, ਵਾਸਦੇਵ ਦਾ ਮੰਦਰ ਅਤੇ ਜੇਤੇਸ਼ਵਰ ਮੰਦਰ । ਇਰਦ ਗਿਰਦ ਦੇ ਸਭ ਪਿੰਡਾਂ ਦੇ ਬਗੀਚਿਆਂ ਤੋਂ ਸੇਬ, ਆਲੂਬਖ਼ਾਰਾ, ਖ਼ੁਰਮਾਨੀ, ਪਹਾੜੀ ਨਾਖ, ਅਤੇ ਆੜੂ ਆਦਿ ਫਲ ਏਥੇ ਆ ਜਾਉਂਦੇ ਹਨ ਤੇ ਯਾਤ੍ਰੀਆਂ ਨੂੰ ਸੀਜ਼ਨ ਭਰ ਮਿਲਦੇ ਰੈਂਹਦੇ ਹਨ । ਗੋਰਮੈਂਟ ਨੇ ਏਥੇ ਇਕ ਫਰੂਟ ਡੀਪਾਰਟਮੈਂਟ (Fruit Department ) ਖੋਹਿਲਆ ਹੈ, ਜੋ ਇਨਾਂ ਫਲਾ ਦਾ ਮੁਰੱਬਾ, ਚਟਨੀ, ਜਾਂਮ ਆਦਿਕ ਦੇ ਬੰਦ ਡਬੇ ਵੇਚਦਾ ਹੈ, ਅਤੇ ਜੋ ਲੋਕ ਆਪਣਾ ਸਮਾਨ ਦੇ ਕੇ ਬਣਵਾਉਣਾ ਚਾਹਣ ਉਨ੍ਹਾਂ ਨੂੰ ਤਿਆਰ ਕਰ ਦੇਂਦਾ ਹੈ । ਇਨਾਂ ਦੀ ਸੇਬ ਦੀ ਚਟਨੀ ਬਹੁਤ ਸਵਾਦੀਕ ਹੁੰਦੀ ਹੈ ਅਤੇ ਕਾਫ਼ੀ ਸਮੇਂ ਤਕ ਖ਼ਰਾਬ ਨਹੀਂ ਹੁੰਦੀ । ਰਿਸ਼ੀਕੇਸ਼ ਤੋਂ ਜੋ ਸੰਗਤਾਂ ਚਾਰ ਪੰਜ ਵਜੇ ਚਲਦੀਆਂ ਹਨ, ਉਹ ਸ਼ਾਮੀ ੬ ਵਜੇ ਦੇ ਕਰੀਬ ਗੋਬਿੰਦ ਘਾਟ ਜਾਂ ਪੁਜਦੀਆਂ ਹਨ। ਜੋ ਸੰਗਤਾਂ ਦਿਨ ਦੇ ਦੋ ਤਿੰਨ ਵਜੇ ਤਕ ਚਲਦੀਆਂ ਹਨ ਉਹ ਸ੍ਰੀ ਨਗਰ ਰਾਤ ਨੂੰ ਰੁਕ ਜਾਂਦੀਆਂ ਹਨ ਅਤੇ ਦੂਜੇ ਦਿਨ ਉਹ ਹੀ ਬਸਾਂ ਉਨਾਂ ਨੂੰ ਸਾਂਮ ਨੂੰ ੪ ਵਜੇ ਦੇ ਕਰੀਬ ਗੋਬਿੰਦਘਾਟ ਜਾਂ ਉਤਾਰਦੀਆਂ ਹਨ, ਇਸ ਤਰ੍ਹਾਂ ਬਹੁਤ ਘਟ ਯਾਤ੍ਰੀਆਂ ਨੂੰ ਏਥੇ ਰੁਕਣ ਦੀ ਲੋੜ ਪੈਂਦੀ ਹੈ । ਇਥੇ ਟਰਸਟ ਨੇ ਇਕ ਗੁਰੂ ਅਸਥਾਨ ਜਿਦਾ ਨਾਮ ‘ਗੁਰਦਵਾਰਾ’ ‘ਦੁਸ਼ਟ ਦਮਨ’ ਰਖਿਆ ਹੈ, ਕੁਝ ਰਿਹਾਇਸ਼ੀ ਕਮਰੇ ਅਤੇ ਸ਼ੈਡ ਯਾਤਰੂਆਂ ਦੇ ਆਰਾਮ ਅਤੇ ਬਿਸਰਾਮ ਕਰਨ ਲਈ ਲੋੜ ਅਨੁਸਾਰ ਬਣਾਏ ਹਨ । ਗੁਰਦਵਾਰੇ ਦੇ ਸਾਹਮਣੇ, ਇਕ ਬੜਾ ਉਚਾ ਲੰਮਾ ਪਹਾੜ ਹੈ, ਜਿਸਦਾ ਅਕਾਰ, ਤੇ ਜਿਸਦੀ ਨੁਹਾਰ, ਹਾਥੀ ਵਰਗੀ ਹੋਣ ਕਰਕੇ ਇਸਦਾ ਨਾਮ ‘ਹਾਥੀ ਪਹਾੜ’ ਪ੍ਰਸਿਧ ਹੋ ਗਿਆ ਹੈ । ਸ: ਇੰਦਰਜੀਤ ਸਿੰਘ ਜੀ ਜੋ ਕੇ ਪਹਿਲਾਂ ਪੰਜਾਬ ਸਿੰਧ ਬੈਂਕ ਦੇ ਚੇਅਰਮੈਨ (Chairman ) ਸਨ, ਨੇ ਏਥੋਂ ਦੀ ਜੰਤਾ, ਵਪਾਰੀ ਲੋਕਾਂ ਦੇ ਆਰਾਮ ਅਤੇ ਟਰਸਟ ਦੀ ਮਾਇਆ ਦੀ ਹਫ਼ਾਜ਼ਤ ( Safety ) ਲਈ ਗੁਰਦਵਾਰਾ ਹਦੂਦ ਦੇ ਅੰਦਰ ਇਕ ਬੈਂਕ ਦੀ ਬਰਾਂਚ ਖੋਹਲ ਦਿਤੀ, ਜਿਸ ਤੋਂ ਸਭ ਲੋਕੀ ਲਾਭ ਉਠਾ ਰਹੇ ਹਨ ।
ਸ. ਇੰਦਰਜੀਤ ਸਿੰਘ ਜੀ ਨੇ ਜੀਵਨ ਦੇ ਅੰਦਰ ਪੰਥ ਹਿਤ ਲਈ ਬਹੁਤ ਵਡੇ ਤੇ ਨਿਗਰ ਕੰਮ ਕੀਤੇ ਹਨ । ਜੇ ਆਪ ਜੀ ਨੂੰ ਪੰਥ ਰਤਨ ਕਹਿਆ ਜਾਏ ਤਾਂ ਮੇਰੇ ਅਕਲ ਵਿਚ ਏਹ ਯੋਗ ਅਤੇ ਸਹੀ ਹੈ । ਗੁਰੂ ਨਾਨਕ ਯੂਨੀਵਰਸੱਟੀ ਅੰਮ੍ਰਿਤਸਰ ਨੇ ਆਪ ਜੀ ਦੀ ਵਿੱਦਵਤਾ, ਗੁਣਾਂ ਅਤੇ ਪੰਥਕ ਸੇਵਾ ਨੂੰ ਮੁਖ ਰਖਦੇ ਹੋਏ ਆਪ ਨੂੰ ਡਾਕਟੋਰੇਟ ਦੀ ਡਿਗਰੀ ਦਿਤੀ ਹੈ ।
- ਗੋਬਿੰਦ-ਘਾਟ
ਗੋਬਿੰਦ-ਘਾਟ ਤੋਂ ਭਾਵ ਹੈ, ਗੋਬਿੰਦ ਜੀ ਦੇ ਦੇਸ਼ ਉਤਾਰਨ, ਜਾਂ ਚਰਨਾਂ ਵਿਖੇ ਪੁਚਾਉਣ ਵਾਲਾ ਘਾਟ ਜਾਂ ਪੜਾ । ਠੀਕ ਹੈ ! ਲਕੜੀ ਦੇ ਪੁਲ ਤੋਂ ਪਾਰ ਹੁੰਦੇ ਹੀ, ਇਕ ਗੁਰੂ ਕਾ ਸਿੱਖ ਉਸ ਪਵਿਤਰ ਮਾਰਗ ਉਤੇ ਚਰਨ ਰਖਦਾ ਹੈ, ਜੋ ਪਹਿਲਾਂ ਉਸਨੂੰ ਜਾ ਪੁਚਾਂਦਾ ਹੈ ਗੋਬਿੰਦ ਧਾਂਮ ਤੇ ਫਿਰ ਜਾ ਬਿਠਾਂਦਾ ਹੈ ਓਸ ਚੋਜੀ ਪ੍ਰੀਤਮ ਜੀ ਦੇ ਸਚਖੰਡ ਦਰਬਾਰ । ਧੰਨ ਹੈ ! ਬਾਬਾ ਮੋਦਨ ਸਿੰਘ ਜਿਸ ਨੂੰ ਏਹ ਵਿਉਂਤ ਸੁਝੀ ਅਤੇ ਇਸ ਗੁਰਮੁਖ ਪਿਆਰੇ ਨੇ ਤਪੋ ਭੂਮੀ ਜਾਉਣ ਵਾਲੀਆਂ ਸੰਗਤਾਂ ਦਾ ਪਹਿਲਾ ਘਾਟ, ਪੜਾ, ਜਾਂ ਟਿਕਾਣਾ ਏਥੇ ਨੀਯਤ ਕੀਤਾ ।
8 ਲੇਖਕ ਨੂੰ ਗੁਰੂ ਬਖਸ਼ਸ਼ਾਂ ਅਨੁਸਾਰ ਬਹੁਤ ਸਮਾਂ ਏਸ ਤਪੋ ਭੂਮੀ ਅਤੇ ਖ਼ਾਸ ਕਰ ਗੋਬਿੰਦ-ਘਾਟ ਵਿਖੇ ਰਹਿਣ ਦਾ ਅਵਸਰ ਪ੍ਰਾਪਤ ਹੋਇਆ ਹੈ । ਮੇਰੇ ਤਜਰਬੇ ਵਿਚ ਆਇਆ ਹੈ ਜੋ ਏਥੇ ਪੁਜ ਕੇ ਹੇਠਾਂ ਲਿਖੀਆਂ ਤਿੰਨ ਹਾਲਤਾਂ ਹਰ ਯਾਤ੍ਰੀ ਉਤੇ ਅਵਸ਼ ਵਾਪਰਦੀਆਂ ਜਾਂ ਮੈਂ ਕਹਾਂ ਬਖਸ਼ਸ਼ਾਂ ਹੁੰਦੀਆਂ ਹਨ :
- ਏਸ ਸ਼ਾਂਤ ਭੂਮੀ ਵਿਖੇ ਪੁਜ ਕੇ ਮਨੁਖ ਦਾ ਮਨ ਇਨਾਂ ਸ਼ਾਂਤ ਹੋ ਜਾਂਦਾ ਹੈ, ਜੋ ਉਸ ਨੂੰ ਹੇਠਲੀ ਧਰਤੀ ਦੇ ਫੁਰਨੇ ਯਥਾ:- ਨੌਕਰੀ, ਕਾਰੋਬਾਰ ਅਤੇ ਪ੍ਰਵਾਰ ਦੇ ਉਕੇ ਨਹੀਂ ਆਉਂਦੇ ਜਿਵੇਂ ਇਹ ਉਨ੍ਹਾਂ ਨਾਲੋਂ ਵਖਰਾਂ ਜਾਂ (Cut off ) ਹੋ ਗਿਆ ਹੈ ।
- ਏਥੇ ਪੁਜਕੇ ਇਉਂ ਪ੍ਰਤੀਤ ਹੁੰਦਾ ਹੈ ਜੋ ਮਨੁਸ਼ ਦੇ ਮਨ ਅਤੇ ਬੁਧੀ ਦੀ ਘਾੜਤ ਨਈ ਘੜੀ ਜਾਂਦੀ ਹੈ ਅਤੇ ਗਾਉਣ, ਸੁਣਨ ਦਾ ਰਸ ਜੋ ਏਥੇ ਆਉਂਦਾ ਹੈ ਕਦੀ ਭੁਲ ਕੇ ਵੀ ਹੇਠਾਂ ਨਹੀਂ ਆਉਂਦਾ ।
3 ਹਰ ਭੈਣ ਜੀ, ਜਾਂ ਵੀਰ ਜੀ, ਦਾ ਏਥੇ ਪੁਜ ਕੇ ਜੀ ਕਰਦਾ ਹੈ, ਜੋ ਖੀਸਾ ਖਾਲੀ ਕਰ ਦਈਏ ਤੇ ਜੋ ਪਾਸ ਹੈ ਗੁਰੂ ਚਰਨਾਂ ਵਿਖੇ ਰਖ ਦਈਏ, ਭਾਵ ਏਥੇ ਦਾਤਾ ਬ੍ਰਿਤੀ ਹੋ ਜਾਂਦੀ ਹੈ ।
ਏਥੇ ਪੁਜ ਕੇ ਬੱਸ ਜਾਂ ਕਾਰ (Car) ਦੀ ਸਵਾਰੀ ਖ਼ਤਮ ਹੋ ਜਾਂਦੀ ਹੈ ਅਤੇ ਸਫ਼ਰ ਪੈਦਲ ਸ਼ੁਰੂ ਹੋ ਜਾਂਦਾ ਹੈ । ਪੈਦਲ ਸਫ਼ਰ ਨ ਕਰ ਸਕਨ ਵਾਲਿਆਂ ਲਈ, ਕਾਂਡੀ, ਡਾਂਡੀ ਅਤੇ ਘੋੜਿਆਂ ਦਾ ਤਸੱਲੀ ਬਖਸ਼ ਪ੍ਰਬੰਧ ਹੈ । ਏਹ ਅਨੁਭਵ ਕਰਦਿਆਂ ਜੋ ਸਮੂਹ ਸੰਗਤਾਂ ਨੇ ਪਹਿਲਾਂ ਏਥੇ ਆ ਕੇ ਠਹਿਰਨਾ, ਆਰਾਮ ਕਰਨਾ ਅਤੇ ਫਿਰ ਉਪਰ ਪੈਦਲ ਚਾਲੇ ਪਾਉਣਾ ਹੈ, ਟਰਸਟ ਨੇ ਕੁਝ ਵਡੇ ਹਾਲ ਤੇ ਸ਼ੈਡ, ਚਾਰ ਦੋ ਮੰਜ਼ਲੇ ਫਲੈਟ ਜਿਨ੍ਹਾਂ ਦੇ ਨਾਲ ਫ਼ਲਸ਼ ਲੈਟਰੀਨ ਤੇ ਬਾਥ (Flush Latrine & Bath) ਹਨ ਅਤੇ ਹੋਰ ਬਹੁਤ ਕਮਰੇ ਯਾਤਰੀਆਂ ਦੀ ਰਿਹਾਇਸ਼ ਲਈ ਬਣਾ ਦਿਤੇ ਹਨ, ਇਸ ਤਰਾਂ ਇਸ ਅਸਥਾਨ ਤੇ ੨੦੦੦ ਯਾਤਰੀ ਰਲ ਮਿਲ ਕੇ ਰੈਣ ਬਸੇਰਾ ਕਰ ਸਕਦੇ ਹਨ, ਫਿਰ ਵੀ ਵਧ ਰਹੀ ਯਾਤਰਾ ਨੂੰ ਵੇਖਦਿਆਂ ਟਰਸਟ ਹੋਰ ਰਿਹਾਇਸ਼ੀ ਸਹੂਲਤਾਂ ਵਧਾਣ ਦੀ ਕੋਸ਼ਿਸ਼ ਕਰ ਰਿਹਾ ਹੈ । ਅਲਖ ਨੰਦਾ ਦੇ ਕੰਢੇ ਉਤੇ ਏਹ ਇਕ ਸੁੰਦਰ, ਰਮਣੀਕ ਅਤੇ ਹਰਮਨ ਪਿਆਰਾ ਅਸਥਾਨ ਹੈ । ਏਹ ਨਦੀ ਗੁਰਦਵਾਰੇ ਤੋਂ ਕੋਈ ੨੦੦ ਗਜ਼ ਤੇ ਜਾ ਕੇ ਤਪ ਅਸਥਾਨ ਤੋਂ ਆ ਰਹੀ ਹੇਮ ਗੰਗਾ ਦੇ ਨਾਲ ਜਾਂ ਮਿਲਦੀ ਹੈ ਜਿਸ ਥਾਂ ਦਾ ਨਾਮ ਹੈ ਗੋਬਿੰਦ ਪ੍ਰਯਾਗ । ਏਹ ਹੈ ਪੰਜਵਾਂ ਧਾਰਮਕ ਅਸਥਾਨ ਜਿਥੇ ਚੋਬੀਸ ਘੰਟੇ ਗੁਰੂ ਕਾ ਅਤੁਟ ਲੰਗਰ ਚਲਦਾ ਹੈ ਅਤੇ ਸੰਗਤਾਂ ਨੂੰ ਰਿਹਾਇਸ਼, ਲੰਗਰ ਕੰਬਲ ਆਦਿਕ ਦਾ ਪੂਰਾ ਪੂਰਾ ਸੁਖ ਮਿਲਦਾ ਹੈ ।
(ਲੰਗਰ ਦੀ ਸੋਭਾ)
੧੯੮੦ ਦਾ ਜ਼ਿਕਰ ਹੈ ਜਦੋਂ ਦਾਸ (ਲੇਖਕ) ਗੋਬਿੰਦ ਘਾਟ ਗੁਰਦਵਾਰੇ ਤੋਂ ਬਾਹਰ ਆਇਆ, ਤਾਂ ਇਕ ਮਾਰਵਾੜੀ ਸੇਠ ਜੀ, ਮੇਰੀ ਇੰਤਜ਼ਾਰ ਕਰ ਰਹੇ ਸਨ । ਇਕ ਸਜਣ ਨੇ ਉਨ੍ਹਾਂ ਨੂੰ ਮੇਰੇ ਵਲ ਇਸ਼ਾਰਾ ਕਰਕੇ ਦਸਿਆ । ਉਹ ਨੇੜੇ ਆਏ ਤੇ ਕਹਿਣ ਲਗੇ ਗਿਆਨੀ ਜੀ ਇਕ ਗਲ ਪੁਛਣੀ ਹੈ । ਮੈਂ ਕਿਹਾ ਸੇਠ ਜੀ ਹੁਕਮ ਕਰੋ । ਉਹ ਬੋਲੇ “ਇਸ ਜੰਗਲ ਮੈਂ ਚੋਬੀਸ ਘੰਟੇ, ਹਜ਼ਾਰਾਂ ਲੋਗੋਂ ਕੇ ਲੀਏ ਜੋ ਇਤਨਾ ਸਵਾਦੀਕ ਲੰਗਰ ਆਪ ਲੋਕ ਚਲਾ ਰਹੇ ਹੋ, ਇਸ ਕੀ ਮੁਝੇ ਵਿਧੀ ਬਤਾਓ, ਤਾ ਕਿ ਹਮ ਮਾਰਵਾੜੀ ਭੀ ਅਪਨੇ ਧਾਮੋਂ ਪਰ ਇਸੀ ਤਰ੍ਹਾ ਲੰਗਰ ਚਲਾਏਂ ।” ਮੈਂ ਸੁਣ ਕੇ ਹਸ ਪਿਆ। ਉਹ ਕਹਿਣ ਲਗੇ ਗਿਆਨੀ ਜੀ ! ਕਿਆ ਹਮ ਲੋਗੋਂ ਕੇ ਪਾਸ ਰੁਪਿਆ ਨਹੀਂ, ਯਾ ਕਿਆ ਹਮ ਖਰਚ ਨਹੀਂ ਕਰ ਸਕਤੇ ?” ਮੈਂ ਕਿਹਾ ਸੇਠ ਜੀ ਯੇਹ ਬਾਤ ਤੋਂ ਨਹੀਂ । ਉਹ ਕਹਿਣ ਲਗੇ “ਫਿਰ ਆਪ ਹੰਸੇ ਕਿਉ ?” ਮੈਂ ਕਿਹਾ ਸੇਠ ਜੀ ! “ਮੈਂ ਆਪ ਕੀ ਭੂਲ ਪਰ ਹੰਸਾ । ਯੇਹ ਲੰਗਰ ਜੋ ਆਪ ਦੇਖ ਰਹੇ ਹੋ, ਨਾ ਹਮਾਰਾ ਹੈ, ਨਾ ਹਮ ਇਸ ਕੋ ਚਲਾ ਰਹੇ ਹੈਂ ।” ਯਹ ਲੰਗਰ ਹੈ ਗੁਰੂ ਗੋਬਿੰਦ ਸਿੰਘ ਜੀ ਕਾ, ਜਿਨੋਂ ਨੇ ਆਪਨੇ ਪਿਤਾ-
ਸਤਿ-ਚਿਤਿ-ਆਨੰਦ-ਈਸ਼ਵਰ ਸੇ ਦੋ ਚੀਜ਼ਾਂ ਮਾਂਗੀ ਥੀ :-
“ਦੇਗ਼ ਤੇਗ਼ ਜਗ ਮੈਂ ਦੋਊ ਚਲੈ ।
ਰਾਖ ਆਪ ਮੁਹਿ ਅਵਰ ਨ ਦਲੈ ।”
ਸੇਠ ਜੀ ! ਜਬ ਹਿੰਦੂ ਧਰਮ ਸੰਸਾਰ ਸੇ ਨੇਸਤੋ ਨਾਬੂਦ ਹੋ ਰਹਾ ਥਾ, ਇਸ ਕਾ ਨਾਮੋ ਨਿਸ਼ਾਨ ਮਿਟ ਰਹਾ ਥਾ ਤੋ ਖ਼ਾਲਸੇ ਕੀ ਤੇਗ਼— ਤਲਵਾਰ ਨੇ ਇਸ ਕੋ ਬਚਾਯਾ, ਔਰ ਹਮਾਰੇ ਗੁਰੂ ਜੀ ਨੇ ਸੰਸਾਰ ਸੇ ਊਚ, ਨੀਚ, ਛੋਟੇ, ਬੜੇ, ਅਮੀਰ, ਗਰੀਬ, ਕੇ ਭਰਮ ਕੋ ਮਿਟਾਨੇ ਕੇ ਲੀਏ ਦੇਗ, ਭਾਵ ਲੰਗਰ ਚਲਾਇਆ । ਆਪ ਦੇਖ ਰਹੇ ਹੋ, ਯਹਾਂ ਹਿੰਦੂ, ਮੁਸਲਮਾਨ, ਬੰਗਾਲੀ, ਮਦਰਾਸੀ, ਅੰਗਰੇਜ਼, ਬੜੇ ਬੜੇ ਆਫ਼ੀਸਰ ਔਰ ਉਨ ਕੇ ਨੌਕਰ ਸਭ ਏਕ ਜਗਾ ਪਰ ਬੈਠ ਖਾਣਾ ਖਾ ਰਹੇ ਹੈ । ਸੇਵਾ ਤੋ ਕਈ ਲੋਗ ਕਰ ਰਹੇ ਹੈ । ਮਗਰ ਮਾਲਿਕ ਹੈ ਗੁਰੂ ਗੋਬਿੰਦ ਸਿੰਘ, ਔਰ ਕੋਈ ਮਾਲਿਕ ਨਹੀਂ । ਦੂਜੀ ਬਾਤ ਆਪ ਨੇ ਲੰਗਰ ਕੇ ਸਵਾਦਿਸ਼ਟ ਹੋਨੇ ਕੀ ਪੂਛੀ ਹੈ, ਜਬ ਅਕਬਰ, ਸ਼ਾਹਿਨਸ਼ਾਹੇ ਹਿੰਦ ਹਮਾਰੇ ਗੁਰੂ ਅਮਰਦਾਸ ਜੀ ਕੇ ਪਾਸ ਗਿਆ ਔਰ ਲੰਗਰ ਮੈਂ ਭੋਜਨ ਕੀਆ ਤੋ ਉਸਕੋ ਬਹੁਤ ਸਵਾਦ ਆਇਆ। ਉਸ ਨੇ ਪੂਛਾ “ਆਪ ਖਾਨੇ ਮੈਂ ਕਉਨ ਸਾ ਕੁਸ਼ਤਾ ਡਾਲਤੇ ਹੋ ਜੋ ਯੇਹ ਇਤਨਾ ਲਜ਼ੀਜ਼ ਹੈ ?’ ਤਬ ਗੁਰੂ ਜੀ ਨੇ ਜਵਾਬ ਦੀਆ ਥਾ “ਐ ਪਾਤਸ਼ਾਹ ! ਹਮ ਇਸ ਮੈਂ ਖ਼ੁਦਾ ਕੇ ਨਾਮ ਕਾ ਕੁਸ਼ਤਾ ਡਾਲਤੇ ਹੈ ਔਰ ਕੌਨ ਸਾ ਕੁਸ਼ਤਾ ਹਮਾਰੇ ਪਾਸ ਹੈ ?” ਸੇਠ ਜੀ, ਏਹ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਔਰ ਧੰਨ ਯਹ ਸਿਖ ਲੋਗ ਹੈ, ਕਹਤੇ ਚਲੇ ਗਏ ।
- ਗੋਬਿੰਦ ਧਾਂਮ
ਔਖੀ ਘਾਟੀ ਤੇ ਬਿਖੜਾ ਪੈਂਡਾ ।
ਮੇਰੇ ਅੰਗ ਸੰਗ ਹੋ ਸਹਾਇ ਗੁਰੂ ॥
ਗੋਬਿੰਦ ਘਾਟ ਤੋਂ ਸਾਢੇ ਬਾਰਾਂ ਕਿਲੋ ਮੀਟਰ, ਔਖੀਆਂ ਘਾਟੀਆਂ ਤੇ ਬਿਖਮ ਪੈਂਡੇ ਚਲਦੀਆਂ ਸੰਗਤਾਂ ਜਦੋਂ ਗੋਬਿੰਦ ਧਾਂਮ ਪੁਜਦੀਆਂ ਹਨ ਤਾਂ ਥਕ ਤੇ ਜਰੂਰ ਜਾਂਦੀਆਂ ਹਨ, ਪਰ ਪਰੀਤਮ ਜੀ ਦੇ ਦੇਸ਼ ਪੁਜਣ ਦਾ ਚਾ, ਤਪੋ ਭੂਮੀ ਤੋਂ ਆ ਰਹੀ ਮਿਠੀ ਮਿਠੀ ਤੇ ਠੰਡੀ ਹਵਾ, ਉਨ੍ਹਾਂ ਨੂੰ ਸਰੂਰ ਵਿਚ ਲਿਆ, ਥਕੇਵੇਂ ਤੇ ਭੁਖ ਦਾ ਦੁਖ ਭੁਲਾ ਦੇਂਦੀ ਹੈ, ਤੇ ਇਉਂ ਜਾਪਦਾ ਹੈ ਜੋ ਅਸੀਂ ਆਪਣੇ ਮਹਿਬੂਬ ਆਪਣੇ ਪਿਆਰੇ ਗੋਬਿੰਦ ਜੀ ਦੇ ਧਾਂਮ-ਘਰ ਪੁਜ ਗਏ ਹਾਂ । ਏਹ ਇਕ ਅਤੀ ਇਕਾਂਤ ਤੇ ਸ਼ਾਂਤ ਅਸਥਾਨ ਹੈ । ਏਥੇ ਪੁਜਕੇ ਆਪ ਨੂੰ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਏਗੀ । ਸਾਹਮਣੇ ਉਚੇ ਉਚੇ ਪਹਾੜ ਅਤੇ ਖੜੇ ਲੰਮੇ ਲੰਮੇ ਦਰਖ਼ਤ ਚੇਤਾਵਨੀ ਦੇਂਦੇ ਹਨ :-ਜੋ ਐ ਬੰਦੇ ! ਸਦਾ ਰਬ ਦੇ ਭੈ ਵਿਚ ਰਹੀ ਤੇ ਉਸਨੂੰ ਯਾਦ ਰਖੀਂ, ਕਿਤੇ ਭੁਲ ਕੇ ਵੀ ਬੇਮੁਖ ਨ ਹੋ ਜਾਈਂ, ਨਹੀਂ ਤਾਂ ਯਾਦ ਰਖ “ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ” ਸਾਡੇ ਵਾਂਗ ਸਦੀਆਂ ਪ੍ਰਯੰਤ ਜੜ ਜੋਨੀ ਵਿਚ ਧਕੇ ਖਾਂਦਾ ਅਤੇ ਅਤੇ ਦੁਖ ਉਠਾਂਦਾ ਰਹੇਂਗਾ । ਇਸ ਧਾਂਮ ਦੀ ਉਚਿਆਈ ਸਤਹ ਸਮੁੰਦਰ ਤੋਂ ੧੦੫੦੦ ਫੁਟ ਹੈ । ਟਰਸਟ ਦੇ ਪਾਸ ਜਿਨੀ ਕੁ ਜਗਾ ਹੈ ਇਨ੍ਹਾਂ ਨੇ ਰਿਹਾਇਸ਼ੀ ਕਮਰੇ ਤੇ ਸ਼ੈਡ ਬਣਾ ਦਿਤੇ ਹਨ । ਏਥੇ ਵੱਧ ਤੋਂ ਵੱਧ ੬੦੦ ਆਦਮੀ ਠਹਿਰ ਸਕਦਾ ਹੈ । ਟਰਸਟ ਵਲੋਂ ਕੰਬਲਾਂ ਦਾ ਸਟਾਕ (Stock) ਤੇ ਲੰਗਰ ਦਾ ਪ੍ਰਬੰਧ ਏਥੇ ਕਾਫ਼ੀ ਹੱਛਾ ਹੁੰਦਾ ਹੈ, ਪਰ ਜਦੋਂ ਸੰਗਤਾਂ ਇਸ ਗਿਣਤੀ ਨਾਲੋਂ ਦੋ ਤਿੰਨ ਗੁਣਾਂ ਵੱਧ ਜਾ ਪੁਜਣ ਤਾਂ ਫਿਰ ਟਰਸਟ ਦੇ ਕਰਮਚਾਰੀਆਂ ਅਤੇ ਯਾਤਰੀਆਂ ਦੋਹਾਂ ਨੂੰ ਬੜੀ ਤਕਲੀਫ਼ ਅਤੇ ਪ੍ਰੇਸ਼ਾਨੀ ਹੁੰਦੀ ਹੈ, ਇਸ ਲਈ ਗੋਬਿੰਦ ਘਾਟ ਤੋਂ ਚਲਣ ਸਮੇਂ ਸੰਗਤਾਂ ਨੂੰ ਚੰਗੀ ਤਰਾਂ ਵਿਚਾਰ ਕਰ ਲੈਣੀ ਚਾਹੀਦੀ ਹੈ ।
ਏਹ ਅਸਥਾਨ ਕੇਵਲ ਥਕੇਵਾਂ ਉਤਾਰਨ ਅਤੇ ਰੈਣ ਬਸੇਰੇ ਲਈ ਹੈ । ਆਰਾਮ ਕਰਨ ਦੀ ਥਾਂ ਗੋਬਿੰਦ ਘਾਟ ਹੈ, ਇਸ ਲਈ ਕਿਸ ਵੀ ਯਾਤਰੀ ਜਾਂ ਜਥੇ ਨੂੰ ਏਥੇ ਦੋ ਰਾਤਾਂ, ਇਕ ਜਾਂਉਂਦੇ ਤੇ ਇਕ ਆਉਂਦੇ ਤੋਂ ਜ਼ਿਆਦਾ ਰੁਕਣ ਦੀ ਹਰਗਿਜ਼ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਏਥੋਂ ਸਵੇਰੇ ਪੰਜ ਵਜੇ ਤਕ ਕਮਰ ਕਸੇ ਕਰ ਕੇ ਚਾਲੇ ਪਾ ਦਿਓ, ਤਾਂ ਜੋ ਸੂਰਜ ਦੀ ਤਪੱਸ਼ ਤੋਂ ਪਹਿਲਾਂ, ਠੰਡੀ ਠੰਡੀ ਵਾਯੂ ਦਾ ਆਨੰਦ ਮਾਣਦੇ ਅਤੇ ਹਰੀਯਸ ਗਾਉਂਦੇ, ਤਪ ਅਸਥਾਨ ਦੇ ਜਾ ਦਰਸ਼ਨ ਕਰੋ ਜੀ । ਏਥੋਂ ਦੋ ਕੁ ਮੀਲ ਦੀ ਦੂਰੀ ਤੇ ਇਕ ਫੁਲਾਂ ਦੀ ਵਾੜੀ ( Valley of Flowers ) ਹੈ ਜਿਸ ਵਿਚ ਦੋ ਮਹੀਨੇ ਅਗਸਤ ਤੇ ਸਤੰਬਰ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਫੁਲ ਦਿਖਾਈ ਦੇਂਦੇ ਹਨ । ਏਹ ਰੰਗ ਬਰੰਗੇ, ਇਨੇ ਸੁੰਦਰ ਤੇ ਸੁਗੰਧੀ ਭਰਪੂਰ ਹੁੰਦੇ ਹਨ ਜੋ ਵੇਖਣ ਵਾਲਿਆਂ ਦੇ ਮਨ ਮੋਹ ਲੈਂਦੇ ਹਨ । ਇਸ Valley ਦੀ ਉਪਮਾਂ ਸੁਣ ਵਲਾਇਤ ਤੋਂ ਇਕ ਯੂਰਪੀਨ ਲੇਡੀ ਆਈ, ਉਸਨੂੰ ਏਹ ਥਾਂ ਐਨੀ ਪਿਆਰੀ ਲਗੀ, ਜੋ ਮੁੜ ਆਪਣੇ ਦੇਸ਼ ਨਹੀਂ ਗਈ । ਕਈ ਸਾਲ ਫੁਲ ਇਕਠੇ ਕਰਕੇ ਆਪਣੇ ਦੇਸ਼ ਵਾਸੀਆਂ ਨੂੰ ਭੇਜਦੀ ਰਹੀ ਅਤੇ ਇਕ ਦਿਨ ਫੁਲ ਚੁਣਦੀ ਚੁਣਦੀ ਆਪਣੀ ਸਦੀਵੀ ਯਾਦ ਛੋੜ, ਸੁਖ ਦੀ ਨੀਂਦ ਸੌਂ ਗਈ ।
- ਸ੍ਰੀ ਹੇਮ ਕੁੰਟ ਸਾਹਿਬ
ਗੋਬਿੰਦ ਧਾਂਮ ਤੋਂ ਸਾਢੇ ਪੰਜ ਕਿਲੋ ਮੀਟਰ ਦੀ ਦੂਰੀ ਤੇ, ਇਹ ਇਕ ਸਰਬ ਉਪਮਾ ਯੋਗ, ਪਰਮ ਪਵਿਤਰ ਸ੍ਰੀ ਹੇਮ ਕੁੰਟ—ਲੋਕ ਪਾਲ ਤੀਰਥ ਹੈ । ਇਸ ਦੀ ਉਚਿਆਈ ਸਤਹ ਸਮੁੰਦਰ ਤੋਂ ੧੫੨੧੦ ਫੁਟ ਹੈ । ੧੯੬੫ ਦੀ ਗਲ ਹੈ ਜੋ ਕੁਝ ਇਕ ਬਿਰਧ ਮਾਤਾਵਾਂ ਤੇ ਬਿਰਧ ਬਾਬੇ, ਜਿਨ੍ਹਾਂ ਦੀ ਉਮਰ ਨਵੇਂ ਜਾਂ ਸੌ ਸਾਲ ਦੇ ਕਰੀਬ ਸੀ, ਗੋਬਿੰਦ ਧਾਂਮ ਤੋਂ ਚਲਣ ਸਮੇਂ ਘਬਰਾਉਣ ਲਗੇ, ਜੋ ਅਸੀਂ ਕਿਵੇਂ ਉਪਰ ਪੁਜਾਂਗੇ, ਤਾਂ ਇਕ ਗੁਰਮੁਖ ਵੀਰ ਨੇ ਕਿਹਾ “ਬਾਬਾ ਜੀ ਘਬਰਾਓ ਨਹੀਂ ਜੋ ਸ਼ਕਤੀ ਆਪ ਨੂੰ ਗੋਬਿੰਦ ਘਾਟ ਤੋਂ ਏਥੇ ਲੈ ਆਈ ਹੈ ਉਹ ਅਗੇ ਵੀ ਲੈ ਜਾਏਗੀ ਉਸਨੂੰ ਯਾਦ ਤੇ ਉਸਤੇ ਭਰੋਸਾ ਕਰੋ ।” ਠੀਕ ਹੈ :-ਸਿਦਕ ਵਾਨਾਂ ਦੇ ਬੇੜੇ ਸਦਾ ਪਾਰ ਹੁੰਦੇ ਹਨ । ਸਿਦਕ ਦੇ ਘੋੜੇ ਤੇ ਸਵਾਰ ਹੋ ਕੇ ਇਕ ਰਾਜ-ਯੋਗੀ ਮਹਾਰਾਜਾ ਨੇ ਰਾਤ ਦੇ ਭਿਆਨਕ ਸਮੇਂ, ਅਟਕ ਵਰਗੇ ਤੇਜ਼ ਰਫ਼ਤਾਰ ਅਤੇ ਅਸਗਾਹ ਜਲ ਵਾਲੇ ਦਰਯਾ ਨੂੰ ਅਟੱਕਾ ਖ਼ਾਲਸਾ ਫ਼ੌਜ ਨੂੰ ਪਾਰ ਚੜ੍ਹਾਇਆ ਸੀ । ਲੇਖਕ ਨੇ ਖ਼ੁਦ ਵੇਖਿਆ, ਜੋ ਇਕ ਮਾਈ ਦੋਨੋਂ ਅਖਾਂ ਤੋਂ ਹੀਣੀ, ਲੜਕੀ ਦਾ ਮੋਢਾ ਫੜ ਪੈਦਲ ਗਈ ਤੇ ਇਸ਼ਨਾਨ ਕਰਕੇ ਆਈ । ਆਸਾਮ ਦੇ ਇਕ ਗੁਰਦਵਾਰੇ ਦਾ ਗਰੰਥੀ ਇਕ ਟੰਗ ਦੇ ਸਹਾਰੇ ਪੈਦਲ ਚਲ ਤਪ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਕੇ ਆਇਆ । ਸੋ ਲੋੜ ਕੇਵਲ ਸਿਦਕ, ਭਰੋਸੇ ਦੀ ਹੈ, ਫਿਰ ਉਹ ਸਮਰੱਥ ਗੁਰੂ ਦਰ ਆਏ ਬਚੇ ਬਚੀਆਂ ਨੂੰ ਆਪੇ ਸੰਭਾਲ ਲੈਂਦਾ ਹੈ ।
“ਚਰਨ ਸਰਨ ਗੁਰੁ ਏਕ ਪੈਂਡਾ ਜਾਏ ਚਲ । ਸਤਿਗੁਰੁ ਕੋਟਿ ਪੈਂਡਾ ਆਗੇ ਹੋਇ ਲੇਤ ਹੈ ।”
ਗੋਬਿੰਦ ਧਾਂਮ ਤੋਂ ਚਲ ਕੇ ਰਸਤੇ ਵਿਚ ਆਪ ਨੂੰ ਦਰਖ਼ਤਾਂ ਦੇ ਝੁੰਡ, ਕਈ ਪ੍ਰਕਾਰ ਦੇ ਫੁਲ ਤੇ ਬੂਟੀਆਂ, ਪਾਣੀ ਦੇ ਝਰਨੇ ਅਤੇ ਬਰਫ਼ ਦੇ ਗਲੈਸ਼ੀਅਰ ਦਿਖਾਈ ਦੇਣਗੇ । ਇਕ ਭੋਜ ਪਤਰ ਦਾ ਪੇੜ ਮਿਲੇਗਾ, ਜਿਸ ਦੇ ਪਤਿਆਂ ਨੂੰ ਬੜਾ ਪਵਿਤਰ ਮੰਨਿਆ ਜਾਂਦਾ ਹੈ, ਪੁਰਾਤਨ ਰਿਸ਼ੀ ਮੁਨੀ ਅਤੇ ਰਾਜੇ ਹੋਮ, ਯਗ, ਪੂਜਾ ਅਤੇ ਵਿਵਾਹ ਸਮੇਂ ਇਕ ਦੂਜੇ ਨੂੰ ਨਿਮੰਤਰਨ ਇਸ ਪਤਰ ਤੇ ਲਿਖ ਕੇ ਭੇਜਦੇ ਸਨ । ਏਹ ਵੇਖਣ ਵਿਚ ਬੜਾ ਸੁੰਦਰ ਹੈ ।
ਬ੍ਰਹਮ ਕੰਵਲ :-ਇਕ ਬੜਾ ਪਿਆਰਾ, ਬਸੰਤੀ ਰੰਗ ਦਾ ਮਨੋਹਰ
ਫੁਲ, ਤਪ ਅਸਥਾਨ ਦੇ ਇਰਦ ਗਿਰਦ ਅਤੇ ਥੋੜ੍ਹਾ ਪਹਿਲੇ, ਰਸਤੇ ਵਿਚ ਮਿਲੇਗਾ । ਇਸਨੂੰ ਧਿਆਨ ਨਾਲ ਵੇਖਿਆ ਜਾਏ, ਤਾਂ ਇਉਂ ਭਾਸਦਾ ਹੈ ਜੋ ਏਹ ਇਸ ਧਰਤੀ ਦਾ ਫੁਲ ਨਹੀਂ । ਹੈਰਾਨ ਕਰਨ ਵਾਲੀ ਗਲ ਏਹ ਹੈ ਜੋ ਕੰਵਲ ਪਾਣੀ ਅੰਦਰ ਹੁੰਦਾ ਹੈ ਤੇ ਏਹ ਉਗ ਆਉਂਦਾ ਹੈ ਪਰਬਤ ਉਤੇ, ਫਿਰ ਧਰਤੀ ਦੇ ਹੋਰ ਕਿਸੇ ਹਿਸੇ ਵਿਚ ਸਵਾਏ ਇਸ ਪ੍ਰਬਤ ਦੇ ਪੈਦਾ ਨਹੀਂ ਹੁੰਦਾ । ਲੋਕਾਂ ਨੇ ਕਈ ਥਾਂ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਪਰਬਤ ਤੋਂ ਬਿਨਾਂ ਹੋਰ ਕੋਈ ਥਾਂ ਇਸ ਨੂੰ ਪਸੰਦ ਨਹੀਂ ਆਉਂਦੀ ਅਤੇ ਨਾਹੀ ਓਥੇ ਜਨਮ ਲੈਂਦਾ ਹੈ । ਓਥੋਂ ਦੇ ਵਸਨੀਕ ਪਹਾੜੀ ਸੁਣਾਉਂਦੇ ਹਨ ਜੋ ਬਜ਼ੁਰਗਾਂ ਤੋਂ ਕਹਾਵਤ ਚਲੀ ਆਉਂਦੀ ਹੈ ਕੇ ਜਦੋਂ ਦੁਸ਼ਟ ਦਮਨ ਜੀ ਸਚਖੰਡ ਤੋਂ ਵਾਪਸ ਆਏ ਤਾਂ ਸਭ ਦੇਵਤਿਆਂ ਨੇ ਬ੍ਰਹਮਾ ਜੀ ਦੇ ਚਰਨਾਂ ਵਿਖੇ ਇਕਠੇ ਹੋਕੇ ਬ੍ਰਹਮ ਪੁਰੀ ਤੋਂ ਫੁਲਾਂ ਦੀ ਵਰਖਾ ਕੀਤੀ, ਏਹ ਉਹ ਅਰਸ਼ੀ ਸੁਗਾਤ ਹੈ । ਜਦੋਂ ਤਕ ਸ੍ਰਿਸ਼ਟੀ ਕਾਇਮ ਰਹੇਗੀ ਏਹ ਫੁਲ ਇਸ ਪਹਾੜ ਤੇ ਆਉਂਦਾ, ਇਸ ਦੀ ਸ਼ੋਭਾ ਨੂੰ ਵਧਾਉਂਦਾ ਅਤੇ ਲੋਕ ਪਾਲ ਦੀ ਯਾਦ ਤਾਜ਼ਾ ਕਰਾਉਂਦਾ ਰਹੇਗਾ । ਤਪ ਅਸਥਾਨ ਪੁਜਦੇ ਹੀ ਪਵਿਤਰ ਧੂੜੀ ਮਸਤਕ ਨਾਲ ਲਾਓ, ਸਾਹਮਣੇ ਸਪਤ ਸਰਿੰਗ ਦਾ ਨਜ਼ਾਰਾ ਵੇਖਦੇ ਹੀ, ਕਲਗੀਧਰ ਪਿਤਾ ਜੀ ਦਾ ਲਖ ਲਖ ਸ਼ੁਕਰਾਨਾ ਕਰੋ ਅਤੇ ਅੰਮ੍ਰਿਤ ਸਰੋਵਰ ਵਿਚ ਜਾ ਟੁਬੇ ਲਗਾਓ । ਇਸ ਇਕਾਂਤ ਅਤੇ ਸ਼ਾਂਤ ਤੀਰਥ ਤੇ ਰਹਿਕੇ ਵੈਰਾਗਵਾਨ ਰਾਜਿਆਂ ਤੇ ਰਿਸ਼ੀਆਂ ਨੇ ਅੰਤਰਮੁਖੀ ਹੋ ਮਨ ਨੂੰ ਠਹਿਰਾਇਆ ਅਤੇ ਨਾਮ ਪਦਾਰਥ ਪਾਇਆ । ਸ਼ਬਦ-ਸੁਰਤ ਦੀ ਲੀਨਤਾ ਅਤੇ ਮਨ ਦੇ ਟਿਕਾਓ ਲਈ, ਏਹ ਇਕ ਉਤਮ ਅਸਥਾਨ ਹੈ । ਟਰਸਟ ਏਥੇ ਇਕ ਪੰਜ ਮੁਖੀ ਹਰਿਮੰਦਰ ਸਾਹਿਬ ਦੀ ਉਸਾਰੀ ਪਿਛਲੇ ੧੬ ਸਾਲਾਂ ਤੋਂ ਕਰਾ ਰਿਹਾ ਹੈ ।
ਏਹ ਨਿਸਕਾਮ ਸੇਵਾ ਗੁਰੂ ਘਰ ਦੇ ਅਨਿਨ ਸੇਵਕ ਸ: ਸਾਹਿਬ ਸਿੰਘ ਜੀ ਅਤੇ ਸ: ਗੁਰਸ਼ਰਨ ਸਿੰਘ ਜੀ ਚੰਡੀਗੜ੍ਹ ਵਾਲੇ, ਕਰ ਰਹੇ ਹਨ । ਏਹ ਗੁਰੂ ਪਿਆਰੇ ੧੯੬੬ ਤੋਂ, ਲੋੜ ਅਨੁਸਾਰ ਮਿਸਤਰੀ ਅਤੇ ਕਾਰੀਗਰ ਨਾਲ ਲਿਆ, ਸੀਜ਼ਨ ਭਰ, ਤਪ ਅਸਥਾਨ ਵਿਖੇ ਰਹਿ ਕੇ ਇਸ ਪਵਿਤਰ ਹਰੀਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਹਨ । ਇਨ੍ਹਾਂ ਦੀ ਕਈ ਸਾਲਾਂ ਦੀ ਘਾਲਨਾ ਦੇ ਸਦਕੇ ਹਰੀਮੰਦਰ ਸਾਹਿਬ ਦੀ ਬਿਲਡਿੰਗ ਤਾਂ ਤਿਆਰ ਹੋ ਗਈ ਹੈ, ਹੁਣ ਕੇਵਲ ਇਸ ਦੇ ਸ਼ਿੰਗਾਰ (Finishing) ਦੀ ਕਮੀ ਰਹਿ ਗਈ ਹੈ ।
ਧੰਨਯੱਤਾ ਯੋਗ ਹਨ ਏਹ ਗੁਰਮੁਖ ਪਿਆਰੇ, ਜੋ ਐਨੀ ਉਚਿਆਈ ਅਤੇ ਘੋਰ ਠੰਡ ਵਿਚ ਤਿੰਨ ਚਾਰ ਮਹੀਨੇ ਰਹਿ ਕੇ ਸੇਵਾ ਕਰ ਤੇ ਕਰਵਾ ਰਹੇ ਹਨ । ਕਲਗੀਧਰ ਪਿਤਾ ਇਨ੍ਹਾਂ ਬਚਿਆਂ ਦੀ ਘਾਲ ਥਾਏਂ ਪਾਏ, ਨਾਮ ਦੀ ਦਾਤ ਅਤੇ ਸੇਵਾ ਕਰਨ ਦਾ ਵਧੇਰਾ ਬਲ ਬਖ਼ਸ਼ੇ ।
ਟਰਸਟ ਦਾ ਖ਼ਿਆਲ ਹੈ ਜੋ ਹਰਿਮੰਦਰ ਸਾਹਿਬ ਦੇ ਮੁਕੰਮਲ ਹੋ ਜਾਣ ਤੋਂ ਬਾਹਦ, ਹਰ ਸਾਲ ਪੰਜਾਂ ਤਖ਼ਤਾਂ ਤੋਂ ਇਕ ਇਕ ਸਿੰਘ ਸਾਹਿਬ ਲੈ, ਉਨ੍ਹਾਂ ਪੰਜਾਂ ਪਿਆਰਿਆਂ ਤੋਂ ਤਪ ਅਸਥਾਨ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਕਰਵਾ, ਅੰਮ੍ਰਿਤ ਅਭਿਲਾਸ਼ੀ ਸਜਣਾਂ ਨੂੰ ਛਕਾਇਆ ਜਾਇਆ ਕਰੇਗਾ । ਇਸ ਪਵਿਤਰ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਲਖਾਂ ਰੁਪਏ ਲਗ ਚੁਕੇ ਹਨ । ਇਨੀ ਉਚਿਆਈ ਤੇ ਜਦੋਂ ਏਹ ਤਿਆਰ ਹੋ ਜਾਏਗਾ ਤਾਂ ਦੁਨੀਆਂ ਭਰ ਦੇ ਲੋਕੀ ਇਸ ਦੇ ਦਰਸ਼ਨਾਂ ਲਈ ਆਉਣਗੇ । ਸਚ ਤਾਂ ਇਹ ਹੈ :—ਜੋ ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਸਦੇ ਸਾਜੇ ਨਿਵਾਜੇ ਖ਼ਾਲਸਾ ਪੰਥ ਦਾ ਕੋਈ ਸਾਨੀ ਨਹੀਂ ਤਿਵੇਂ ਹੀ ਉਸ ਦੇ ਤਪ ਅਸਥਾਨ ਦਾ ਭੀ ਸ੍ਰਿਸ਼ਟੀ ਭਰ ਦੇ ਅੰਦਰ ਕੋਈ ਮੁਕਾਬਲਾ ਕਰਨ ਵਾਲਾ ਨ ਹੈ ਅਤੇ ਨ ਹੋਵੇਗਾ।
ਭੁਲਾਂ ਚੁਕਾਂ ਖਿਮਾ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
12 ਸਾਲ ਤੇ ਉਸ ਤੋਂ ਉਪਰ ਜਥੇ ਲਿਆਉਣ
ਵਾਲੇ ਜਥੇਦਾਰਾਂ ਦੀ ਉਪਮਾ
“ਬਾਰ੍ਹਾਂ ਵਰ੍ਹਾਂ ਸੁਣੀਵੇ ਕਹਿੰਦੇ ਅਰੂੜੀਆਂ ਦੀ’ 66
ਸਿਆਣੇ ਕਹਿੰਦੇ ਹਨ:— ਜੋ 12 ਸਾਲਾਂ ਮਗਰੋਂ ਉਹ ਅਸਥਾਨ ਜਿਥੇ ਕੂੜਾ ਅਤੇ ਗੰਦ, ਮੰਦ ਸੁਟਿਆ ਜਾਏ, ਤੇ ਜੋ ਬਿਲਕੁਲ ਨਖਿਦ ਹੋ ਜਾਏ, ਈਸ਼ਵਰ ਉਸਦੀ ਵੀ ਸੁਣਦਾ ਅਤੇ ਬਰਬਾਦ ਨੂੰ ਆਬਾਦ ਕਰ ਦੇਂਦਾ ਹੈ, ਫਿਰ ਉਹ ਗੁਰੂ ਪਿਆਰੇ ਜੋ 12 ਸਾਲਾਂ ਅਤੇ ਇਸ ਤੋਂ ਵੀ ਉਪਰ ਸਮਾਂ, ਸੰਗਤਾਂ ਨੂੰ ਪ੍ਰੇਰ ਕੇ, ਜਥੇ ਦੇ ਰੂਪ ਵਿਚ ਲਿਆ, ਇਸ ਮਹਾਨ ਪਵਿਤਰ ਗੁਰ ਤੀਰਬ ਦੇ ਦਰਸ਼ਨ ਇਸ਼ਨਾਠ ਕਰਾ ਰਹੇ ਹਨ, ਉਨ੍ਹਾਂ ਗੁਰੂ ਸੇਵਕਾਂ ਨੂੰ ਅਕਾਲ ਪੁਰਖ ਕਿਨਾਂ ਕੁ ਫਲ ਦੇਵੇਗਾ ? ਗੁਰਬਾਣੀ ਕਹਿੰਦੀ ਹੈ :-
ਇਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ, ਹਰਿ ਨਾਮੇ ਲਗੈ ਪਿਆਰੁ । ਨਾਨਕ ਜਨਮੁ ਸਵਾਰਨਿ ਆਪਣਾ । ਕੁਲ ਕਾ ਕਰਨਿ ਉਧਾਰ ॥
- ਸ: ਸ਼ਮਸ਼ੇਰ ਸਿੰਘ ਜੀ ਕਾਨਪੁਰ ਨਿਵਾਸੀ ਹਾਲ NEW YORK
ਆਪ ਇਕ ਉਚ ਕੋਟੀ ਦੇ ਬੁਧੀਵਾਨ, ਵਿਦਵਾਨ, ਲਿਖਾਰੀ ਅਤੇ ਲੈਕਚਰਾਰ ਹਨ । ਆਪ ਦੇ ਨਾਮ ਤੋਂ ਸ੍ਰੀ ਹੇਮ ਕੁੰਟ ਸਾਹਿਬ ਜਾਉਣ ਵਾਲੇ ਹਜ਼ਾਰਾਂ ਲੋਕੀਂ ਜਾਣੂ ਹਨ । ਕਾਨਪੁਰ ਤੋਂ ਪਹਿਲਾ ਜਥਾ ੧੯੫੯ ਵਿਚ ਲੈ ਕੇ ਆਏ । ਜਥੇ ਦੀ ਇਹੋ ਜਿਹੇ ਸੁੰਦਰ ਢੰਗ ਨਾਲ ਸੇਵਾ ਸੰਭਾਲ ਕੀਤੀ, ਜੋ ਹੁਣ ਤਕ ਦੂਰ ਦੂਰ ਦੇ ਲੋਕੀਂ ਕਾਨਪੁਰ ਦੇ ਜਥੇ ਨਾਲ ਸ਼ਾਮਲ ਹੋਣ ਦੇ ਚਾਹਵਾਨ ਰਹਿੰਦੇ ਹਨ । ਇਸ ਪਵਿਤਰ ਅਸਥਾਨ ਦੀ ਉਜਾਗਰਤਾ ਲਈ ਆਪ ਜੀ ਨੇ ਪੂਰਾ ਪੂਰਾ ਤਾਣ ਲਾਇਆ । ਆਪ ਜੀ ਦੀ ਅਤੁਟ ਘਾਲਣਾ ਤੇ ਪ੍ਰਚਾਰ ਦਾ ਸਦਕਾ, ਅਜ ਭਾਰਤ ਵਰਸ਼ ਦੇ ਕੋਨੇ ਕੋਨੇ ਤੋਂ ਸਿਖ ਸੰਗਤਾਂ ਤਪ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਕੇ ਜੀਵਨ ਸਫ਼ਲ ਕਰ ਰਹੀਆਂ ਹਨ । ਫਿਰ ਅਕਾਲ ਪੁਰਖ ਨੇ ਆਪ ਨੂੰ U. S. A. ਵਿਚ ਜਾ ਬਿਠਾਇਆ । ਆਪ ਨੇ ਥੋੜ੍ਹੇ ਸਮੇਂ ਦੇ ਅੰਦਰ ਹੀ ਬਿਦੇਸ਼ ਵਾਸੀ ਸੰਗਤਾਂ ਦੇ ਮਨ ਵਿਚ ਸ੍ਰੀ ਹੇਮ ਕੁੰਟ ਸਾਹਿਬ ਲਈ ਏਹੋ ਜਿਹਾ ਪਿਆਰ ਪਾਇਆ ਜੋ ਹਰ ਸਾਲ ਵਧ ਤੋਂ ਵਧ ਸੰਗਤਾਂ ਅਮਰੀਕਾ, ਕੈਨੇਡਾ, ਯੂ: ਕੇ (U. K.) ਕੀਨੀਆ ਆਦਿਕ ਕਈ ਮੁਲਕਾਂ ਤੋਂ ਆ, ਲਖਾਂ ਰੁਪਏ ਗੁਰੂ ਕੇ ਖ਼ਜ਼ਾਨੇ ਵਿਚ ਜਮਾ ਕਰਾ, ਆਤਮਕ ਸੁਖ ਅਤੇ ਆਨੰਦ ਮਾਣ ਰਹੀਆਂ ਹਨ । ਆਪ ਪਿਛਲੇ ੩੨ ਸਾਲਾਂ ਤੋਂ ਬਤੌਰ Hony: Gen: Secretary ਟਰਸਟ ਅਤੇ ਸੰਗਤਾਂ ਦੀ ਸੇਵਾ ਕਰ ਰਹੇ ਹਨ ।
- ਸੁਰਗਵਾਸੀ ਸ: ਜੁਗਿੰਦਰ ਸਿੰਘ ਜੀ ਸੇਠੀ ਬੰਬਈ-
ਆਪ ਕਈ ਸਾਲ ਬਤੌਰ ਟਰੱਸਟੀ ਸੰਗਤਾਂ ਅਤੇ ਟਰੱਸਟ ਦੀ ਸੇਵਾ ਕਰਦੇ ਰਹੇ । ਇਕ ਮਿਠ ਬੋਲੜੇ, ਸ਼ਾਂਤ ਚਿਤ, ਗੁਰਬਾਣੀ ਦੇ ਰਸੀਏ ਅਤੇ ਨਾਮ ਸਿਮਰਨ ਕਰਨ ਵਾਲੇ ਗੁਰਮੁਖ ਸਨ । ਲਗ ਪਗ ੧੮ ਸਾਲਾਂ ਤੋਂ ਬੰਬੇ ਦੀਆਂ ਸੰਗਤਾਂ ਨੂੰ ਤਪ ਅਸਥਾਨ ਦੇ ਦਰਸ਼ਨ ਕਰਾ, ਲੱਖਾਂ ਰੁਪਏ ਗੁਰੂ ਕੇ ਖ਼ਜ਼ਾਨੇ ਵਿਚ ਜਮਾ ਕਰਾਉਂਦੇ ਰਹੇ । ਸੰਗਤਾਂ ਦੀ ਇਸ ਸੇਵਾ ਸੰਭਾਲ ਵਿਚ ਗੁਰੂ ਅੰਸ਼, ਸ: ਅਵਤਾਰ ਸਿੰਘ ਜੀ ਬੇਦੀ ਮਾਲਿਕ ਸ਼ੇਰੇ ਪੰਜਾਬ ਹੋਟਲ ਆਪ ਦਾ ਪੂਰਾ ਪੂਰਾ ਹਥ ਵਟਾਉਂਦੇ ਰਹੇ । ਬੇਦੀ ਸਾਹਿਬ ਬੰਬਈ ਦੇ ਅੰਦਰ ਇਕ ਉਚ ਹਸਤੀ ਹਨ ਅਤੇ ਪਰਉਪਕਾਰੀ, ਦਾਨੀ ਤੇ ਦਯਾਵਾਨ ਹੋਣ ਦੇ ਕਾਰਨ ਹਰਮਨ ਪਿਆਰੇ ਹਨ । ਸ: ਜੁਗਿੰਦਰ ਸਿੰਘ ਜੀ ਦੇ ਸੁਰਗਵਾਸ ਹੋਣ ਤੋਂ ਬਾਹਦ ਆਪ ਜਥੇਦਾਰ ਦੇ ਰੂਪ ਵਿਚ ਉਸ ਲੜੀ ਨੂੰ ਚਲਾ, ਸੰਗਤਾਂ ਨੂੰ ਤਪ ਅਸਾਥਨ ਵਿਖੇ ਲਿਆ, ਦਰਸ਼ਨ ਇਸ਼ਨਾਨ ਕਰਾ ਰਹੇ ਹਨ ।
- ਜਥੇਦਾਰ ਸੰਤੋਖ ਸਿੰਘ ਜੀ ਕਾਦੀਆਂ (ਜਲੰਧਰ)
ਇਹ ਇਕ ਨਿਰਭੈ, ਸੂਰਬੀਰ ਅਤੇ ਧੜੱਲੇਦਾਰ ਜਥੇਦਾਰ ਹਨ । ਪਿਛਲੇ ੧੭ ਸਾਲਾਂ ਤੋਂ ਜਲੰਧਰ ਅਤੇ ਅੜੋਸ ਪੜੋਸ ਦਿਆਂ ਪਿੰਡਾਂ ਤੋਂ ਸੰਗਤਾਂ ਨੂੰ ਪ੍ਰੇਰ ਕੇ ਲਿਆਉਂਦੇ ਅਤੇ ਵਧ ਤੋਂ ਵਧ ਮਾਇਆ ਹਰ ਸਾਲ ਗੁਰੂ ਕੇ ਖਜ਼ਾਨੇ ਵਿਚ ਜ਼ਮਾ ਕਰਾਉਂਦੇ ਹਨ । ਆਪ ਜੀ ਦਾ ਇਕ ਉਚਾ ਤੇ ਬੜਾ ਸਲਾਹਗਾਯੋਗ ਅਸੂਲ ਇਹ ਹੈ, ਜੋ ਜਥੇ ਨਾਲ ਜਾਉਣ ਵਾਲੇ ਯਾਤਰੀ ਜੋ ਅੰਮ੍ਰਿਤਧਾਰੀ ਨ ਹੋਣ, ਉਨਾਂ ਨੂੰ ਪਹਿਲਾਂ ਅੰਮ੍ਰਿਤ ਛਕਾਉਂਦੇ ਅਤੇ ਕੇਵਲ ਉਨਾਂ ਗੁਰਸਿੱਖਾਂ ਨੂੰ ਜੋ ਕਿ ਕਿਸੇ ਪ੍ਰਕਾਰ ਦੀ ਨਸ਼ੀਲੀ ਚੀਜ਼ ਦੀ ਵਰਤੋਂ ਕਰਨ ਵਾਲੇ ਨ ਹੋਣ, ਸਾਥ ਲਿਜਾਉਂਦੇ ਹਨ, ਏਹੋ ਕਾਰਨ ਹੈ ਜੋ ਆਪ ਜੀ ਨਾਲ ਆਏ ਸਭ ਮਾਈ ਭਾਈ ਆਪ ਦੀ ਆਗਿਆ ਦਾ ਪਾਲਨ ਕਰਦੇ ਅਤੇ ਆਪ ਦਾ ਬੜਾ ਸਤਿਕਾਰ ਕਰਦੇ ਹਨ ।
- ਬਖ਼ਸ਼ੀ ਮਨੋਹਰ ਸਿੰਘ ਜੀ ਸਰਨਾ ਆਗਰਾ
ਆਪ ਬੜੇ ਹੰਸਮੁਖ, ਸ਼ਾਂਤ ਚਿਤ, ਗੁਰਬਾਣੀ ਦੇ ਰਸੀਏ ਅਤੇ ਪਿਆਰ ਵਾਲੇ ਗੁਰਮੁਖ ਹਨ । ੧੯੬੬ ਤੋਂ ਲਗਾਤਾਰ ਆਗਰੇ ਦੀਆਂ ਸੰਗਤਾਂ ਨੂੰ ਇਸ ਪਵਿਤਰ ਤਪੋ ਭੂਮੀ ਦੇ ਦਰਸ਼ਨ ਇਸ਼ਨਾਨ ਕਰਵਾ ਰਹੇ ਹਨ ਪਿਛਲੇ ੯ ਸਾਲਾਂ ਤੋਂ ਇਕ ਚੜ੍ਹਦੀ ਕਲਾ ਦੇ ਸੂਰਬੀਰ, ਹਸ ਰਸ ਦੇ ਪੁਤਲੇ ਸੰਤ ਸਾਧੂ ਸਿੰਘ ਜੀ ਮੋਨੀ ਵੀ ਆਪ ਦੇ ਨਾਲ ਸ਼ਾਮਲ ਹੋ ਗਏ ਹਨ । ਇਹ ਦੋਵੇਂ ਗੁਰਮੁਖ ਬੜੇ ਸੁਚੱਜੇ ਢੰਗ ਨਾਲ ਸੰਗਤਾਂ ਦੀ ਸੇਵਾ ਸੰਭਾਲ ਕਰਦੇ, ਵਧ ਤੋਂ ਵਧ ਮਾਇਆ ਗੁਰੂ ਕੇ ਖਜ਼ਾਨੇ ਵਿਚ ਜਮਾ ਕਰਾ, ਸਭ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।
- ਸ: ਸਵਿੰਦਰ ਸਿੰਘ ਜੀ ਸੱਭਰਵਾਲ, ਪਟਿਆਲਾ
ਆਪ ਗੁਰੂ ਘਰ ਦੇ ਪ੍ਰੇਮੀ, ਧੀਰਜਵਾਨ ਅਤੇ ਗੁਣਵਾਨ ਜਥੇਦਾਰ ਹਨ । ਸੰਗਤਾਂ ਨੂੰ ਦਰਸ਼ਨ ਇਸ਼ਨਾਨ ਕਰਾਉਣ ਲਈ ਪਹਿਲਾ ਜਥਾ ੧੯੬੬ ਵਿਚ ਲੈ ਕੇ ਆਏ। ਜਥੇ ਦੀ ਸੇਵਾ ਸੰਭਾਲ, ਬੜੇ ਸੁੰਦਰ, ਨਿੰਮ੍ਰਤਾ ਅਤੇ ਮਿਠੜੇ ਬੋਲਾਂ ਨਾਲ ਕਰਦੇ ਹਨ । ਆਪ ਜੀ ਦੇ ਸ਼ੁਭ ਗੁਣਾਂ, ਅਤੇ ਉਚ ਜੀਵਨ ਦੇ ਸਦਕੇ ਪਟਿਆਲੇ ਭਰ ਦੇ ਲੋਕੀ ਆਪ ਜੀ ਦਾ ਮਾਨ ਅਤੇ ਸਤਿਕਾਰ ਕਰਦੇ ਹਨ ।
- ਸ: ਅਮਰਜੀਤ ਸਿੰਘ ਜੀ ਨਨਕਾਨਾ ਸਾਹਿਬ ਟਰਾਨਸਪੋਰਟ ਲੁਧਿਆਣਾ-
ਆਪ ਗੁਰੂ ਘਰ ਦੇ ਨਿਰਮਾਣ ਸੇਵਕ, ਨਾਮ ਬਾਣੀ ਦੇ ਰਸੀਏ, ਪਰਉਪਕਾਰੀ, ਦਾਨੀ ਅਤੇ ਮਿਠਬੋਲੜੇ ਗੁਰਮੁਖ ਹਨ । ਜੀਵਨ ਪੁਰਾਤਨ ਗੁਰਸਿਖਾਂ ਵਾਂਗ ਉਚਾ ਤੇ ਸੁਚਾ ਹੈ । ਸੰਗਤਾਂ ਦੀ ਸੇਵਾ ਸੰਭਾਲ ਬੜੀ ਨਿੰਮਤਾ, ਪ੍ਰੇਮ ਅਤੇ ਮਿਠਾਸ ਭਰੇ ਬਚਨਾਂ ਨਾਲ ਕਰਦੇ ਹਨ, ਜਿਸਦੇ ਕਾਰਨ ਸਭ ਯਾਤ੍ਰੀ ਆਪ ਜੀ ਦੀ ਬੜੀ ਸਲਾਹਘਾ ਕਰਦੇ ਅਤੇ ਆਪ ਹਰਮਨ ਪਿਆਰੇ ਹਨ। ਹਰ ਸਾਲ ਬੇਅੰਤ ਮਾਇਆ ਗੁਰੂ ਕੇ ਖ਼ਜ਼ਾਨੇ ਵਿਚ ਜਮਾ ਕਰਾ ਕਲਗੀਧਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ।
ਨੋਟ :- ਜਿਨਾਂ ਸਜਣਾਂ ਨੇ ਮੈਨੂੰ ਲਿਖ ਭੇਜਿਆ ਹੈ ਜਾਂ ਮੈਂ ਜਾਣਦਾ ਹਾਂ ਉਨਾਂ ਦੇ ਨਾਮ ਅਤੇ ਸੰਖੇਪ ਹਾਲ ਲਿਖ ਦਿਤਾ ਹੈ ।
ਹਰ ਸਾਲ ਇਸ ਪੁਸਤਕ ਦੇ ਛਪਣ ਸਮੇਂ ਏਹੋ ਜਹੇ ਸ਼ਰਧਾਲੂ ਅਤੇ ਪਰਉਪਕਾਰੀ ਗੁਰਸਿਖਾਂ ਦੇ ਨਾਮ ਦੇਣ ਦੀ ਕੋਸ਼ਸ਼ ਕਰਾਂਗਾ ।
ਜਿਸ ਗੁਰਮੁਖ ਪਿਆਰੇ ਦਾ ਜਥਾ ਲਿਆਉਂਦੇ ੧੨ ਸਾਲ ਜਾਂ ਉਪਰ ਹੋ ਗਏ ਹੋਣ ਉਹ ਦਾਸ ਨੂੰ ਲਿਖ ਭੇਜਣ ਦੀ ਕ੍ਰਿਪਾਲਤਾ ਕਰੇ ।
ਰੈਹ ਗਏ ਸਜਣਾਂ ਤੋਂ ਖਿਮਾਂ ਦਾ ਯਾਜਕ ਹਾਂ ਜੀ ਦਾਸ
ਲੇਖਕ
ਹੇਠਾਂ ਲਿਖੀਆਂ ਚੀਜ਼ਾਂ ਹਰ ਇਕ ਯਾਤ੍ਰੀ ਲਈ ਲਿਜਾਉਣੀਆਂ ਜ਼ਰੂਰੀ ਹਨ
ਫ਼ਲੀਟ ਬੂਟ ਜੋ ਯਾਤ੍ਰਾ ਤੋਂ ਪਹਿਲਾਂ ਵਰਤ ਕੇ ਵੇਖ ਲੈਣੇ ਚਾਹੀਦੇ ਹਨ । ਦੋ ਗਰਮ ਸੂਟ, ਇਕ ਗਰਮ ਸੁਵੈਟਰ, ਰੇਨਕੋਟ ਜਾਂ ਛੱਤਰੀ, ਗਰਮ ਜੁਰਾਬਾਂ, ਦੋ ਸਾਦੇ ਜੋੜੇ, ਦੋ ਕੰਬਲ, ਚਾਹ ਨਾਲ ਨਾਸ਼ਤਾ ਕਰਨ ਲਈ ਇਕ ਕਿਲੋ ਸ਼ੈ । ਕਾਜੂ, ਕਿਸ਼ਮਿਸ਼, ਬਦਾਮ ਆਦਿਕ ਥੋਹੜਾ ਮੇਵਾ । Vitamin ‘B’ ਅਤੇ ‘C’ ਦੀਆਂ ਕੁਝ ਗੋਲੀਆਂ । ਪਿਪਰਮੈਂਟ ਦੀਆਂ ਗੋਲੀਆਂ, ਹਲਕੀ ਟਾਰਚ, ਲੋਹੇ ਦੀ ਸੁੰਮਵਾਲੀ ਸੋਟੀ (ਇਹ ਰਿਸ਼ੀਕੇਸ਼ ਬਾਜ਼ਾਰ ਵਿਚੋਂ ਮਿਲ ਜਾਂਦੀ ਹੈ) ੮ ਮੀਟਰ ਮੋਮਜਾਮਾ ਬਿਸਤਰੇ ਅਤੇ ਹੋਰ ਸਾਮਾਨ ਨੂੰ ਬਾਰਸ਼ ਤੋਂ ਬਚਾਂਣ ਲਈ । ਅੰਮ੍ਰਿਤ ਲਈ ਇਕ ਖ਼ਾਲੀ ਬੋਤਲ । 10 ਗਰਾਮ ਕਾਫੂਰ ਡਲੀ 100 ਗਰਮ ਵਾਸਲੀਨ ਵਿਚ ਮਿਲਾ ਕੇ ਪਾਸ ਰਖ ਲੌ, ਜਿਥੇ ਥਕਾਵਟ ਮਾਹਸੂਸ ਕਰੋ ਮਲ ਲੌ, ਆਰਾਮ ਮਿਲੇਗਾ। ਹੈਜ਼ੇ ਦਾ ਟੀਕਾ ਲਗਵਾ ਕੇ ਉਸਦਾ ਸਰਟੀਫ਼ਿਕੇਟ ਨਾਲ ਲਿਆਓ ਨਹੀਂ ਤਾਂ ਰਿਸ਼ੀਕੇਸ਼ ਲਗਵਾਣਾ ਪਵੇਗਾ ।
ਨੋਟ,—ਜੇ ਆਪ ਮਿਤਰਾਂ, ਸਬੰਧੀਆਂ ਤੋਂ ਚਿੱਠੀ ਮੰਗਵਾਉਣਾ ਚਾਹੋ ਤਾਂ ਹੇਠਾਂ ਲਿਖਿਆ ਪਤਾ ਦੇ ਸਕਦੇ ਹੋ ।
- O. Gobindghat, Distt Chamoli (U. P.)
Credit – ਗਿਆਨੀ ਹਰਬੰਸ ਸਿੰਘ ਉਪਲ