ਕੰਵਰ ਨੌਨਿਹਾਲ ਸਿੰਘ ਦੀ ਮੌਤ,ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ’ | Kunwar Nau Nihal Singh, Giani Tarlok Singh

ਕੰਵਰ ਨੌਨਿਹਾਲ ਸਿੰਘ ਦੀ ਮੌਤ

ਸ਼ੇਰੇ ਪੰਜਾਬ ਦੀ ਮੌਤ

ਸ਼ੇਰੇ ਪੰਜਾਬ ਦੇ ਸਿਰ ਨੂੰ ਚਕਰ ਆ ਗਿਆ । ਉਹ ਬੋਲਣੋ ਰੁਕ ਗਏ । ਸੁਲਖਣੀ ਇਕ ਅੱਖ ਨਾਲ ਰਾਜ ਧਿਆਨ ਸਿੰਘ ਵਲ ਵੇਖਦੇ ਰਹੇ ਰਾਜਾ ਧਿਆਨ ਸਿੰਘ ਰੋ ਰਿਹਾ ਸੀ । ਉਦੇ ਅਥਰੂ ਉਗਾਲ ਰੋਣਾ ਵੇਖਕੇ ਸ਼ੇਰ ਪੰਜਾਬ ਨੂੰ ਕੁਝ ਹੌਂਸਲਾ ਹੋਇਆ ਉਨ੍ਹਾਂ ਨੇ ਰਾਜਾ ਧਿਆਨ ਸਿੰਘ ਦੇ ਹੱਥ ਵਿਚ ਟਿਕਾ ਰਾਜਕੁਮਾਰ ਖੜਕ ਸਿੰਘ ਦਾ ਹੱਥ ਦੇ ਦਿਤਾ ਰਾਜਾ ਧਿਆਨ ਸਿੰਘ ਨੇ ਹੱਥ ਫੜ ਲਿਆ ਤੇ ਅਥਰੂਆਂ ਦੀ ਝੜੀ ਵਿਚ ਖਾਲਸਾ ਰਾਜ ਅਤੇ ਸ਼ਰੇ ਪੰਜਾਬ ਦੇ ਪ੍ਰਵਾਰ ਦਾ ਵਫਾਦਾਰ ਸੇਵਾਦਾਰ ਬਣਿਆ ਰਹਿਣ ਲਈ ਸੌਂਹ ਚੁਕੀ, ਸਰਕਾਰ ਤੁਸਾਂ ਦੇ ਬੁਲ੍ਹਾਂ ਤੋਂ ਜੋ ਵੀ ਬੋਲ ਨਿਕਲਦਾ ਹੈ ਉਹ ਮੇਰੀ ਹਿੱਕ ਚੀਰੀ ਜਾਂਦਾ ਹੈ । ਇਹ ਬੋਲ ਨਹੀਂ ਹਨ ਅਣਿਆਲੇ ਤੀਰ ਹਨ । ਮੇਰਾ ਦਿਲ ਛਾਨਣੀ ਹੋ ਗਿਆ ਹੈ । ਸਰਕਾਰ ਨੂੰ ਵੇਖੇ ਬਿਨਾਂ ਮੈਂ ਜਿਉਂਦਿਆਂ ਕਿਵੇਂ ਰਹਾਂਗਾ ਮੇਰੀ ਤਾਂ ਜਾਨ ਤੁਸਾਂ ਦੀ ਜਾਨ ਦੇ ਨਾਲ ਹੈ। ਮੈਨੂੰ ਵੀ ਆਪਣੇ ਨਾਲ ਲੈ ਚਲੋ । ਭਾਣਾ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੌਂਹ ਖਾਂਦਾ ਹਾਂ ਕਿ ਖਾਲਸਾ ਰਾਜ ਅਤੇ ਸਰਕਾਰ ਦੇ ਪ੍ਰਵਾਰ ਦਾ ਵਫਾਦਾਰ ਸੇਵਕ ਰਹਾਂਗਾ । ਵਫਾਦਾਰ ਰਹਾਂਗਾ । ਉਹ ਅਗੇ ਨਾ ਕੁਝ ਆਖ ਸਕਿਆ।

ਸ਼ੇਰੇ ਪੰਜਾਬ ਨੇ ਪਿਛੇ ਖਲੋਤੇ ਆਪਣੇ ਪੋਤੇ ਕੰਵਰ ਨੌ ਨਿਹਾਲ ਸਿੰਘ ਵਲ ਵੇਖਿਆ ਹੈ ਨਾਲ ਇਸ਼ਾਰਾ ਕੀਤਾ ਕੰਵਰ ਜੀ ਅਗੇ ਹੋਏ ਪਿਸ਼ਾਵਰ ਤੋਂ ਆਇਆ ਨੂੰ ਥੋੜਾ ਚਿਰ ਹੀ ਹੋਇਆ ਸੀ ਸ਼ੇਰੇ ਪੰਜਾਬ ਦੀ ਨਿਰਬਲ ਹਾਲਤ ਨੂੰ ਵੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ ਸੀ ਪਠਾਨਾਂ ਨੂੰ ਡਰਾਉਣ ਵਾਲੇ ਸੂਰਮੇਂ ਦੇ ਚਿਹਰੇ ਉਤੇ ਇਕ ਰੰਗ ਆਉਂਦਾ ਸੀ ਤੇ ਇਕ ਜਾਂਦਾ ਸੀ।

ਬੇਟਾ,’ ਸੇਰੇ ਪੰਜਾਬ ਦੇ ਫਰਫਰਾਂਦੇ ਬੁਲ੍ਹ ਹਿੱਲੇ । ਰਾਜਾ ਬਿਆਨ ਸਿੰਘ ਰਾਜਾ ਗੁਲਾਬ ਸਿੰਘ ਹਾਂ ਸਾਰੇ ਸੀ ਸਰਸਰੀ ਸਰਦਾਰ ਰਾਜ ਦੇ ਵਫਾਦਾਰ ਰਹਿਣਗੇ ਤੂੰ ਵੀ ਇਨ੍ਹਾਂ ਦਾ ਸਤਿਕਾਰ ਕਰੀਂ ਆਪਣੇ ਪਿਤਾ ਦਾ ਬਚਨ ਮੰਨੀ ਰਾਜਾ ਧਿਆਨ ਸਿੰਘ ਖਾਲਸਾ ਰਾਜ ਦਾ ਵਫਾਦਾਰ ਸਿਪਾਹੀ ਹੈ। ਇਸਦੀ ਸਲਾਹ ਤੇ ਅਮਲ ਕਰੀਂ ਆਪਣੇ ਪਿਤਾ ਦੇ ਵਿਰੁਧ ਨਾ ਹੋਈਂ । ਖਾਲਸਾ ਰਾਜ ਦੀ ਰਾਖੀ ਕਰੀਂ ਕੋਈ ਲੁਟੇਰਾ ਪਿਸ਼ਾਵਰ ਤੋਂ ਅਗੇ ਨਾ ਆਵੇ ।

ਸਰਕਾਰ ! ਸ਼ੇਰੇ ਪੰਜਾਬ ਦੇ ਹੱਥ ਨੂੰ ਫੜ ਕੇ ਕੰਵਰ ਨੌ- ਨਿਹਾਲ ਸਿੰਘ ਏਹੋ ਇਕ ਸ਼ਬਦ ਮੁਸ਼ਕਲ ਨਾਲ ਬੋਲ ਸਕਿਆ ਉਸਦਾ ਭਰਿਆ ਹੋਇਆ ਮਨ ਉਛਲ ਪਿਆ ਉਹਦੀਆਂ ਡਾਢਾਂ ਨਿਕਲ ਗਈਆਂ।

ਅਕਾਲ ਪੁਰਖ ਦੀ ਲੀਲਾ ਨੂੰ ਅਕਾਲ ਪੁਰਖ ਹੀ ਜਾਣਦਾ ਹੈ । ਉਹੋ ਹੀ ਦੁਨੀਆਂ ਦਾ ਕਰਤਾ ਹੈ । ਤੇ ਉਹੋ ਹੀ ਹਰਤਾ । ਕਾਲ ਮਹਾਂ- ਬਲੀ ਉਸਦਾ ਸੇਵਕ ਹੈ ਵਫਾਦਾਰ ਸੇਵਕ ਮਹਾਰਾਜੇ ਰਾਜੇ ਮਹਾਂਬਲੀ ਦੇ ਮੌਤ ਰੂਪ ਭਾਰੀ ਹੱਥ ਦਾ ਭਾਰ ਸਹਿੰਦੇ ਹਨ। ੨੮ ਜੂਨ ਦਾ ਦਿਨ ਲੰਘ ਗਿਆ ਰਾਤ ਬੀਤ ਗਈ ਅਤੇ ੨੯ ਜੂਨ ਦਾ ਦਿਨ ਚੜ੍ਹ ਪਿਆ ਉਧਰੋਂ ਅਸਮਾਨੀ ਸੂਰਜ ਚੜਿਆ ਏਧਰੋਂ ਧਰਤੀ ਦੇ ਤੇਜਮਈ ਸੂਰਜ ਸ਼ੇਰੇ ਪੰਜਾਬ ਦੀ ਜੋਤ ਘਟਨ ਲਗੀ । ਜਿਉਂ ਜਿਉਂ ਸੂਰਜ ਦੀ ਜੋਤ ਅਸਤ ਹੁੰਦੀ ਗਈ ਆਖਰ ਜੋਤ ਬੁਝ ਗਈ। ਉਹ ਇਕੋ ਅੱਖ ਸਦਾ ਲਈ ਮੀਟੀ ਗਈ ਜੋ ਹਿੰਦੂ ਮੁਸਲਮਾਨ ਤੇ ਸਿਖਾਂ ਨੂੰ ਇਕ ਨਿਗਾਹ ਨਾਲ ਦੇਖਦਾ ਸੀ । ੨੯ ਜੂਨ ੧੮੩੯ ਨੂੰ ਸ਼ੇਰੇ ਪੰਜਾਬ ਚਲਾਣਾ ਕਰ ਗਿਆ ਖਬਰ ਹਵਾ ਦਾ ਰੂਪ ਹੋ ਕੇ ਬਿਜਲੀ ਵਾਂਗ ਪੰਜਾਬ ਦੇ ਮਨੁਖਾਂ ਪੰਛੀਆਂ ਤੇ ਪਸ਼ੂਆਂ ਦੇ ਦਿਲਾਂ ਨੂੰ ਧੱਕਾ ਲਾਉਂਦੀ ਹੋਈ ਪੰਜਾਬ ਦੇ ਪੰਜਾਂ ਦਰਿਆਵਾਂ ਤੋਂ ਪਾਰ ਚਲੀ ਗਈ ਉਸੇ ਦਿਨ ਤੋਂ ਪੰਜਾਬ ਦੀ ਸੁਤੰਤਰਤਾ ਦਾ ਸਾਹ ਘੁਟਿਆ ਗਿਆ।

ਕੰਵਰ ਨੌ ਨਿਹਾਲ ਸਿੰਘ

ਕੰਵਰ ਨੌਨਿਹਾਲ ਸਿੰਘ ਦੀ ਮੌਤ,ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ’ | Kunwar Nau Nihal Singh, Giani Tarlok Singh

ਮਹਾਰਾਜਾ ਰਣਜੀਤ ਸਿੰਘ ਦੇ ਵਡੇ ਵਡੇਰੇ ਸ਼ੁਕਰਚਕੀਆ ਮਿਸਲ ਦੇ ਬਾਨੀ ਸਨ । ੧੭੨੧ ਤੋਂ ੧੭੬੪ ਤਕ ਦਾਰ ਚੜ੍ਹਤ ਸਿੰਘ ਨੇ ਖਾਲਸਾ ਦਲ ਦੇ ਮੁਖੀਆਂ ਨਾਲ ਮਿਲਕੇ ਸਿਖੇ ਧਰਮ ਕੋਸ਼ ਅਤੇ ਦੇਸ਼ ਦੀ ਬਹੁਤ ਸੇਵਾ ਕੀਤੀ ਸੀ । ਆਪ ਬਹੁਤ ਦਲੇਰ ਦਿਰੜ ਵਿਸਵਾਸ਼ੀ ਅਤੇ ਗੁਰੂ ਘਰ ਦੇ ਸ਼ਰਧਾ ਰਖਣ ਵਾਲੇ ਸਨ । ਨਾਦਰ ਤੇ ਅਬਦਾਲੀ ਦੀਆਂ ਫੌਜਾਂ ਦਾ ਭਾਰ ਹੌਲਾ ਆਪ ਹੀ ਕਰਦੇ ਰਹੇ । ਵਡੇ ਘਲੂਘਾਰ ਸਮੇਂ ਮੈਦਾਨ ਜੰਗ ਵਿਚ ਆਪ ਅਗੇ ਹੋ ਕੇ ਐਸੇ ਲੜੇ ਕਿ ਅਬਦਾਲੀ ਦੀ ਫੌਜ ਤੇ ਮੁਗਲ ਪਠਾਨ ਸਿਪਾਹੀ ਕਬਰਾਂ ਵਿਚ ਪਏ ਵੀ ਅਜੇ ਨਹੀਂ ਭੁਲੇ। ਉਸ ਘਲੂਘਾਰੇ ਵਿਚ ਆਪ ਨੂੰ  ੨੧ ਜ਼ਖਮ ਲਗੇ ਤਨ ਉਦਾਲੇ ਦੇ ਸਾਰੇ ਬਸਤਰ ਲਹੂ ਨਾਲ ਲਾਲ ਰੰਗੇ ਗਏ ਅਤੇ ਘੋੜਾ ਵੀ ਤਿੰਨ ਵਾਰ ਬਦਲਿਆ।

ਸਰਦਾਰ ਚੜ੍ਹਤ ਸਿੰਘ ਦੇ ਚਲਾਣੇ ਪਿਛੋਂ ਉਨ੍ਹਾਂ ਦਾ ਸਪੁਤਰ ਮਹਾਂ ਸਿੰਘ ਮਿਸਲ ਦਾ ਸਰਦਾਰ ਬਣਿਆ। ਉਹ ਵੀ ਆਪਣੇ ਬਾਪ ਵਾਂਗ ਦਲੇਰ ਨਿਡਰ ਅਤੇ ਹੁਸ਼ਿਆਰ ਸਿੰਘ ਸੀ । ਇਸਦੇ ਸਮੇਂ ਮਿਸਲ ਸ਼ੁਕਰਚਕੀਆਂ ਦੀ ਰਾਜਸੀ ਤੇ ਫੌਜੀ ਸ਼ਕਤੀ ਵਧ ਗਈ ਸੀ ਅਮਨ ਦੇ ਦਿਨ ਸਨ । ਕਾਬਲ ਵਲੋਂ ਕਿਸੇ ਬਲਵਾਨ ਸ਼ਕਤੀ ਦੇ . ਚੜ੍ਹ ਆਉਣ ਦਾ ਡਰ ਨਹੀਂ ਸੀ।

ਮਿਸਲਾਂ ਦੇ ਰਾਜ ਸਮੇਂ ੧੭੭੨ ਤੋਂ ੧੭੯੯ ਤਕ ਸਿੰਘਾਂ ਸ੍ਰਦਾਰਾਂ ਵਿਚ ਕੁਝ ਧਾਰਮਕ ਗਿਰਾਵਟ ਆ ਗਈ ਇਸਤੋਂ ਪਹਿਲਾਂ ਸਿਖ ਸਤਿਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਕ ਦਸਾਂ ਗੁਰੂ ਸਾਹਿਬਾਂ ਨੂੰ ਆਪਣੇ ਗੁਰੂ ਮੰਨਦੇ ਰਹੇ ਉਨ੍ਹਾਂ ਦੀ ਸਿਖਿਆ ਤੇ ਚਲਦੇ ਸਨ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਉਤੇ ਭਰੋਸਾ ਅਤੇ ਬਾਣੀ ਨਾਲ ਪਿਆਰ ਸੀ । ਜੰਗਲ ਵਿਚ ਬੈਠੇ ਹੋਏ ਤੇ ਮੈਦਾਨੇ ਜੰਗ ਵਿਚ ਲੜਦੇ ਹੋਏ ਵੀ ਬਾਣੀ ਦਾ ਪਾਠ ਕਰੀ ਜਾਂਦੇ ਸਨ। ਜਿਸਨੂੰ ਬਾਣੀ ਚੇਤੇ ਨਹੀਂ ਹੁੰਦੀ ਸੀ. ਉਹ ਸਤਿਨਾਮ ਵਾਹਿਗੁਰੂ ਸਤਿ ਧੰਨ ਧੰਨ ਨਾਨਕਦੇਵ ਜੀ ਧੰਨ ਮੇਰਾ ਸਚ ਪਾਤਸਾਹ ਦਸਮੇਸ਼ ਪਿਤਾ ਆਦਿਕ ਉਚੇ ਸਬਦਾਂ ਨਾਲ ਵਾਹਿਗੁਰੂ ਤੇ ਸਤਿ- ਗੁਰੂਆਂ ਨੂੰ ਯਾਦ ਰਖਦੇ ਸਨ ਕੋਈ ਨਸ਼ਾ ਨਹੀਂ ਸੀ ਵਰਤਦੇ ਗੁਰ ਮਯਾਦਾ ਅਨੁਸਾਰ ਜੀਵਨ ਬਤਤ ਕਰਦੇ ਸਨ । ਹਰ ਇਕ ਸਿਖ ਹੈ ਭਾਵੇਂ ਵਡਾ ਸਰਦਾਰ ਹੋਵੇ ਜਾ ਇਕ ਮਾਮੂਲੀ ਸੇਵਾਦਾਰ, ਸੱਕਾ ਵੀਰ ਮੰਨਦੇ ਹੋਏ ਉਹਦਾ ਸਤਿਕਾਰ ਕਰਦੇ ਤੇ ਦੁਖ ਸੁਖ ਦੇ ਭਾਈਵਾਲ ਹੁੰਦੇ ਸਨ। ਪਰ ਨਾਰੀ ਤੇ ਤੁਰਕਨੀ ਸੰਗ ਨਹੀਂ ਸਨ ਕਰਦੇ। ਕਿਸੇ ਸਿਖ ਦੇ ਵਿਰੁਧ ਕੋਈ ਸਿਖ ਹੱਥ ਨਹੀਂ ਸੀ ਉਠਾਉਂਦਾ। ਜੋ ਕਿਰਤ ਕਮਾਈ ਹੁੰਦੀ ਸੀ ਉਹ ਗੁਰੂ ਪੰਥ ਦੀ ਸਾਂਝੀ ਸਮਝੀ ਜਾਂਦੀ ਸੀ ।

ਪਰ ੧੭੮੦ ਤੋਂ ਪਿਛੋਂ ਮੁਸਲਮਾਨ ਨਵਾਬਾਂ ਅਤੇ ਹਿੰਦੂ ਰਾਜਿਆਂ ਵਾਂਗ ਸਿੰਘਾਂ ਸਰਦਾਰਾਂ ਵਿਚ ਵੀ ਕਬਜੇ ਤੇ ਵਡਿਆਈ ਦਾ ਲਾਲਚ ਆ ਗਿਆ ਖਾਲਸਾ ਦਲ ਦੀ ਜਥੇਬੰਦ ਸ਼ਕਤੀ ਕਮਜ਼ੋਰ ਹੋ ਗਈ ਤੇ ਸਾਰੇ ਸਰਦਾਰ ਇਕ ਜਥੇਦਾਰ ਦਾ ਹੁਕਮ ਮੰਨਣੋ ਹੱਟ ਗਏ ਆਪਸ ਵਿਚ ਸ਼ਕਤੀ ਦੀ ਪ੍ਰੀਖਿਆ ਕਰਨ ਲਗੇ । ਆਪਸ ਵਿਚ ਸਿੰਘਾਂ ਦੀਆਂ ਕਈ ਲੜ ਈਆਂ ਹੋਈਆਂ। ਸ੍ਰਦਾਰ ਮਹਾਂ ਸਿੰਘ ਸਾਰੀਆਂ ਲੜਾਈਆਂ ਵਿਚ ਹਿੱਸਾ ਲੈਂਦਾ ਰਿਹਾ।

ਕਨੀਆ ਮਿਸਲ ਦੇ ਸਰਦਾਰ ਜੈ ਸਿੰਘ ਨਾਲ ਸ: ਮਹਾਂ ਸਿੰਘ ਦੀ ਲੜਾਈ ਅੱਚਲ (ਬਟਾਲੇ) ਦੇ ਮੈਦਾਨ ਵਿਚ ਹੋਈ ਉਸ ਲੜਾਈ ਵਿਚ ਸ੍ਰਦਾਰ ਜੈ ਸਿੰਘ ਦਾ ਜਵਾਨ ਲੜਕਾ ਸ: ਗੁਰਬਖਸ਼ ਸਿੰਘ ਮਾਰਿਆ ਗਿਆ।

ਸਰਦਾਰ ਗੁਰਬਖਸ਼ ਸਿੰਘ ਦੀ ਵਿਧਵਾ ਰਾਣੀ ਸਦਾ ਕੌਰ ਜਵਾਨ, ਦਲੇਰ, ਦੂਰ ਅੰਦੇਸ਼ ਅਤੇ ਫੌਜੀ ਰੂਹ ਵਾਲੀ ਇਸਤ੍ਰੀ ਸੀ ਉਸ ਨੇ ਕਨ੍ਹੀਆ ਮਿਸਲ ਦੀ ਸਰਦਾਰੀ ਆਪ ਸੰਭਾਲ ਲਈ ਤੇ ਸਰਦਾਰ ਮਹਾਂ ਦੇ ਲੜਕੇ ਰਣਜੀਤ ਨੂੰ ਆਪਣੀ ਲੜਕੀ ਮ ਹਤਾਬ ਕੌਰ ਦਾ ਸਾਕ ਕਰਕੇ ਮਹਾਂ ਸਿੰਘ ਨੂੰ ਕੁੜਮ ਬਣਾ ਲਿਆ ਇਸ ਕੁੜਮਚਾਰੀ ਨੇ ਸ਼ੁਕਰਚਕੀਆ ਮਿਸਲ ਦੀ ਸ਼ਕਤੀ ਵਧਾ ਦਿਤੀ ਸੀ।

ਰਣਜੀਤ ਸਿੰਘ ਦਾ ੧੩ ਨਵੰਬਰ ੧੭੮੦ ਈਸਵੀ ਨੂੰ ਸ: ਮਹਾਂ ਸਿੰਘ ਦੇ ਘਰ ਜਨਮ ਹੋਇਆ ਸੀ । ਇਹ ਅਜੇ ਦਸ ਸਾਲ ਦੀ ਉਮਰ ਵਿਚ ਸੀ ਕਿ ਮ: ਮਹਾਂ ਸਿੰਘ ਚਲਾਣਾ ਕਰ ਗਿਆ ਰਣਜੀਤ ਸਿੰਘ ਦੀ ਪਾਲਣਾ ਉਸਦੀ ਮਾਤਾ ਰਾਜ ਕੌਰ ਤੇ ਸਸ ਰਾਣੀ ਸਦਾ ਕੌਰ ਨੇ ਕੀਤੀ । ਅਪ੍ਰੈਲ ੧੭੯੯ ਵਿਚ ਆਪ ਨੇ ਸਦਾ ਕੌਰ ਦੀ ਸਹਾਇਤਾ ਨਾਲ ਲਾਹੌਰ ਉਤੇ ਕਬਜ਼ਾ ਕਰ ਲਿਆ ਸੀ। ਉਸ ਕਬਜ਼ੇ ਪਿਛੋਂ ਛੋਟੀਆਂ ੨ ਸਿਖ ਮਿਸਲਾਂ ਦੀਆਂ ਸਰਦਾਰੀਆਂ ਅਤੇ ਮੁਸਲਮਾਂਨਾਂ ਹਾਕਮਾਂ ਦੀਆਂ ਜਗੀਰਾਂ ਨੂੰ ਫਤਹ ਕਰ ਕੇ ਆਪਣੇ ਰਾਜ ਨੂੰ ਵਡਾ ਕਰ ਲਿਆ ਤੇ ਪੰਜਾਬ ਦਾ ਮਹਾਰਾਜਾ ਬਣ ਗਿਆ।

ਚਾਲੀ ਸਾਲ ਨੇਕੀ ਦਾ ਰਾਜ ਕਰਕੇ ਚਲਾਣਾ ਕਰ ਗਿਆ । ਉਨ੍ਹਾਂ ਦੇ ਚਲਾਣੇ ਪਿਛੋਂ ਉਨ੍ਹਾਂ ਦਾ ਵਡਾ ਪੁਤ੍ਰ ਸ਼ਾਹਜ਼ਾਦਾ ਖੜਕ ਸਿੰਘ ਮਹਾਰਾਜਾ ਬਣਾਇਆ ਗਿਆ।

ਖੜਕ ਸਿੰਘ ਦਾ ਇਕਲੌਤਾ ਪੁਤਰ ਕੰਵਰ ਨੌ ਨਿਹਾਲ ਸਿੰਘ ਸੀ । ਮਹਾਰਾਣੀ ਚੰਦ ਕੌਰ ਦੀ ਕੁਖੋਂ ਉਸਦਾ ਜਨਮ ਹੋਇਆ ਸੀ। ਜਿਵੇਂ ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ । ਤਿਵੇਂ ਮਹਾਰਾਜੇ ਰਣਜੀਤ ਸਿੰਘ ਨੂੰ ਸਾਰੇ ਪੁਤਰਾਂ ਨਾਲੋਂ ਪੋਤਰਾ ਪਿਆਰਾ ਸੀ, ਉਨ੍ਹਾਂ ਨੇ ਆਪਣੀ ਨਿਗਰਾਨੀ ਹੇਠ ਕੰਵਰ ਜੀ ਦੀ ਪਾਲਣਾ ਕਰਾਈ ਤੇ ਗੁਰਮਖੀ ਫਾਰਸੀ ਵਿਦਿਅ ਪੜ੍ਹਾਉਣ ਦੇ ਨਾਲ ਸ਼ਸਤ੍ਰ ਵਿਦਿਆ ਦਾ ਵੀ ਚੰਗਾ ਅਭਿਆਸ ਕਰਾਇਆ ।

ਮਹਾਰਾਜਾ ਰਣਜੀਤ ਸਿੰਘ ਦੀ ਕ੍ਰਿਪਾ ਦ੍ਰਿਸ਼ਟੀ ਨਾਲ ਕੰਵਰ ਨੌ ਨਿਹਾਲ ਸਿੰਘ ਚੰਗਾ ਘੋੜ ਸਵਾਰ ਫੁਰਤੀਲਾ ਜਵਾਨ ਤਲਵਾਰ ਦਾ ਧਨੀ ਅਤੇ ਅਣਥੱਕ ਸਿਪਾਹੀ ਬਣ ਗਿਆ।

ਆਪਣੇ ਪੋਤਰੇ ਨੂੰ ਸਿਆਣਾ ਵੇਖ ਤੇ ਨਿਰਭੈ ਸੈਨਿਕ ਬਣਿਆ ਵੇਖ ਕੇ ਮਹਾਰਾਜ ਨੂੰ ਬਹੁਤ ਪ੍ਰਸੰਤਾ ਹੋਈ ਤੇ ਉਨ੍ਹਾਂ ਨੇ ਹਿਰਦੇ ਦੀ ਪ੍ਰਸੰਤਾ ਨੂੰ ਨਿਰੀ ਪ੍ਰਸੰਤਾ ਹੀ ਨਾ ਰਹਿਣ ਦਿੱਤਾ ਸਗੋਂ ਕੰਵਰ ਜੀ ਵਾਸਤੇ ਫੌਜ ਦੀ ਇਕ ਨਵੀਂ ਕੰਪਨੀ ਖੜੀ ਕੀਤੀ। ਉਸ ਕੰਪਨੀ ਵਿਚ ਪੰਜਾਬ ਦੇ ਚੋਣਵੇਂ ਗਭਰੂ ਭਰਤੀ ਕੀਤੇ ਤੇ ਕੰਪਨੀ ਦਾ ਨਾਮ ਰਖਿਆ ‘ਕੰਵਰ ਨੌ ਨਿਹਾਲ ਸਿੰਘ ਦੀ ਫੌਜ ।

ਕੰਵਰ ਜੀ ਦੀ ਜਵਾਨੀ ਸੁੰਦਰਤਾ ਅਕਲ ਫੌਜੀ ਕਰਤਬਾਂ ਵਿਚ ਪ੍ਰਬੀਨਤਾ ਦੇਖ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਆਪਣੀ ਸਪੁਤ੍ਰੀ ਬੀਬੀ ਨਾਨਕੀ ਦਾ ਸਾਕ ਕਰ ਦਿਤਾ। ਮੰਗਣੀ ਹੋਣ ਤੇ ਦੋਹਾਂ ਧਿਰਾਂ ਵਲੋਂ ਬਹੁਤ ਖੁਸ਼ੀ ਮਨ’ਈ ਗਈ ਅਤੇ ਵਿਆਹ ਦੀ ਤਿਆਰੀ ਹੋਣ ਲਗੀ ।

੧੮੩੭ ਈਸਵੀ ਕਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੁਨਹਿਰੀ ਸਮਾਂ ਸੀ । ਸਾਰੇ ਏਸ਼ੀਆ ਅਤੇ ਯੂਰਪ ਵਿਚ ਰਾਜ ਦੀ ਸ਼ੋਭਾ ਸੁਗੰਧੀ ਤਰ੍ਹਾਂ ਖਿਲਰ ਚੁਕੀ ਸੀ । ਸ਼ਾਹੀ ਖਜ਼ਾਨਾ ਸੋਨੇ ਚਾਂਦੀ ਨਾਲ ਭਰਿਆ ਪਿਆ ਸੀ ਚਿੜੀਆਂ ਦੇ ਦੁਧ ਤੋਂ ਬਿਨਾਂ ਸਭ ਕੁਝ ਇਸ਼ਾਰੇ ਨਾਲ ਪ੍ਰਾਪਤ ਹੁੰਦਾ ਸੀ । ਰਾਜ ਦੇ ਪੈਰੇ ਸੁਨਹਿਰੀ ਦਿਨ ਸਨ।

ਇਸ ਵਾਸਤੇ ਫੈਸਲਾ ਹੋਇਆ ਵਿਆਹ ਪੂਰੀ ਸ਼ਾਨ ਨਾਲ ਕੀਤਾ ਜਾਵੇ । ਜੰਞ ਐਡੀ ਵਡੀ ਹੋਵੇ ਕਿ ਲੋਕ ਦੇਖ ਕੇ ਹੈਰਾਨ ਹੋ ਜਾਣ ਖਰਚ ਕਰਨ ਸਮੇਂ ਹਥ ਪਿਛੇ ਨਾ ਹੋਵੇ । ਸ: ਸ਼ਾਮ ਸਿੰਘ ਅਟਾਰੀ ਵਾਲਾ ਆਦੀ ਸਰਦਾਰ ਸੀ। ਵਾਹਿਗੁਰੂ ਦਾ ਦਿਤਾ ਉਸ ਕੋਲ ਬਹੁਤ ਕੁਝ ਸੀ ਦੌਲਤ ਦੇ ਚਬੱਚੇ ਭਰੇ ਪਏ ਸਨ ।

ਬੀਬੀ ਨਾਨਕੀ ਹੀ ਇਕੋ ਪੁਤਰੀ ਸੀ ਲੜਕਿਆਂ ਨਾਲੋਂ ਮਾਪੇ ਕੁਦਰਤੀ ਧੀਆਂ ਨਾਲ ਬਹੁਤਾ ਪਿਆਰ ਕਰਦੇ ਹਨ । ਪਰ ਬੀਬੀ ਨਾਨਕੀ ਜੀ ਨਾਲ ਤਾਂ ਵਿਤ ਤੋਂ ਵਧ ਪਿਆਰ ਪਾਇਆ ਹੋਇਆ ਸੀ ਪਿਆਰ ਅਤੇ ਫੁਲਾਂ ਦੇ ਪੰਘੂੜਿਆਂ ਵਿਚ ਝੂਟੇ ਦੇ ਦੇ ਕੇ ਪਾਲਿਆ ਗਿਆ ਸੀ ਉਸਦਾ ਪਿਤਾ ਭਾਵੇਂ ਨਾਂ ਕਰਕੇ ਸਰਦਾਰ ਸੀ ਅਸਲ ਵਿਚ ਤਾਂ ਰਾਜਾ ਸੀ । ਉਹ ਵੀ ਰਾਜਕੁਮਾਰੀ ਪ੍ਰਮਾਤਮਾ ਨੇ ਰੂਪ ਤੇ ਸੁਭਾ ਕਰਕੇ ਵੀ ਰਾਜਕੁਮਾਰੀ ਬਣਾਇਆ ਸੀ ਉਸਦਾ ਚੇਹਰਾ ਪ੍ਰਭਾਤ ਦੀ ਤਰ੍ਹਾਂ ਸੁੰਦਰ ਤੇ ਲਾਲ ਬਸੰਤ ਰੁਤ ਵਾਂਗ ਖਿੜਿਆ ਅਤੇ ਤਨ ਗੁਲਾਬ ਦੀਆਂ ਪਤੀਆਂ ਵਾਂਗ ਗੋਰਾ ਤੇ ਨਰਮ ਸੀ । ਦੰਦ ਮੋਤੀਆਂ ਦੇ ਦਾਨੇ ਸਨ, ਜਦੋਂ ਮੁਸਕਰਾਉਂਦੀ ਤੇ ਹਸਦੀ ਸੀ ਤਾਂ ਫੁਲ ਕਿਰ ੨ ਪੈਂਦੇ ਸਨ । ਸਖੀਆਂ ਦੇ ਨਾਲ ਖਟ ਦੇ ਰਸਿਆਂ ਵਾਲੀਆਂ ਪੀਂਘਾਂ ਦੇ ਝੂਟੇ ਲੈ ਲੈ ਕੇ ਬੂਰੀਆਂ ਮਝਾਂ ਦੇ ਦੁਧ ਪੀ ਕੇ ਤੇ ਮਖਣਾਂ ਦੀਆਂ ਮਾਲਸ਼ਾਂ ਕਰਵਾ ਕੇ ਜਵਾਨੀ ਨੂੰ ਸ਼ੰਗਾਰਿਆ ਸੀ । ਉਸਦੀਆਂ ਅੱਖਾਂ ਸੁੰਦਰਤਾ ਦੇ ਸਾਗਰ ਵਿਚ ਬੜੀਆਂ ਰੂਪ ਸਨ। ਜਿਨ੍ਹਾਂ ਵਿਚ ਮਾਸੂਮ ਤੇ ਨਿਰਮਲ ਮਸਤੀ ਸੀ ਉਸਦੀਆਂ ਸਖੀਆਂ ਤਾਂ ਲਾਡ ਨਾਲ ਉਸ ਨੂੰ ਮਿਰਗ ਨੈਣੀ ਸ਼ਕੁੰਤਲਾ ਸਦਿਆ ਕਰਦੀਆਂ ਸਨ।

ਰਾਜੇ ਬਾਬਲ ਨੇ ਉਹਦੇ ਵਾਸਤੇ ਵਖਰਾ ਬਾਗ ਤੇ ਤਾਲਾਬ ਤਿਆਰ ਕਰਵਾਇਆ ਸੀ ਪੜਦੇ ਵਾਲੇ ਬਾਗ ਵਿਚ ਉਸਦਾ ਰਾਜ ਹੁੰਦਾ ਸੀ ਲੁਕਣ ਮੀਟੀ ਖੇਡਦੀਆਂ ਹੋਈਆਂ ਸਖੀਆਂ ਫੁਲਾਂ ਦੇ ਝੁੰਡ ਵਿਚ ਲੁਕਦੀ ਹੋਈ ਵੇਖ ਕੇ ਆਖਦੀਆਂ-‘ਝਾ ! ਦੁਸ਼ਵੰਤ ਆਇਆ ਈ ।’ ਇਹ ਸੁਣਕੇ ਉਹ ਲਾਜਵੰਤੀ ਬੂਟੀ ਵਾਂਗ ਸ਼ਰਮਾ ਜਾਂਦੀ ਤੇ ਮਾੜੀ ਜਹੀ ਤਿਉੜੀ ਚੰਦ ਮਥੇ ਤੇ ਪਾ ਕੇ ਘੁਰਦੀ ‘ਚੁਪ ਨੀ ਗੁਤ ਪੁਟ ਸੁਟਾਂਗੀ।

ਉਹਦੇ ਸਿਰ ਦੇ ਕਾਲੇ ਵਾਲ ਬਹੁਤ ਲੰਮੇ ਸਨ ਕਈ ਵਾਰ ਤਾਲਾਬ ਦੇ ਕਿਨਾਰੇ ਇਸ਼ਨਾਨ ਕਰਦੀਆਂ ਹੋਈਆਂ ਉਸਦੀਆਂ ਹਾਣੀ ਸਖੀਆਂ ਉਸਦੇ ਵਾਲਾਂ ਦੀਆਂ ਮੀਢੀਆਂ ਖੋਲ੍ਹ ਦੇਂਦੀਆਂ ਤੇ ਵਾਲਾਂ ਨੂੰ ਖਿਲਾਰ ਕੇ ਹਵਾ ਵਿਚ ਉਡਾਦੀਆਂ ਹੋਈਆਂ ਕਹਿੰਦੀਆਂ ਰਾਜਕੁਮਾਰੀ ਜੀ ਤਾਂ ਪਰੀ-ਏ ਪਰੀ।

ਨਾਰੀ ਜੀਵਨ ਦੀਆਂ ਸੋਹਲ ਖੇਡਾਂ ਤੋਂ ਬਿਨਾਂ ਉਸਨੇ ਤਨ ਤੇ ਮਨ ਨੂੰ ਤਕੜਿਆਂ ਰਖਣ ਵਾਸਤੇ ਘੋੜ ਸਵਾਰੀ ਤੇ ਤਲਵਾਰ ਜਨੀ ਦਾ ਵੀ ਅਭਿਆਸ ਕੀਤਾ ਸੀ । ਆਪਣੇ ਬਾਗ ਵਿਚ ਘੋੜੇ ਤੇ ਸਵਾਰ ਹੋ ਕੇ ਖੂਬ ਘੋੜ ਨੂੰ ਦੁੜਾਉਂਦੀ, ਗਤਕੇ ਤੇ ਹੱਥ ਸਿਖਦੀ। ਤਲਵਾਰ ਤੇ ਢਾਲ ਲੈ ਕੇ ਫਰਜ਼ੀ ਜੰਗ ਲੜਦੀ ਮਹਾਂਬਲੀ ਸ੍ਰਦਾਰ ਨਿਹਾਲ ਸਿੰਘ ਦੀ ਪੋਤਰੀ ਤੇ ਬਹਾਦਰ ਸਰਦਾਰ ਸਾਮ ਸਿੰਘ ਦੀ ਸਪੁਤਰੀ ਹੋਣ ਕਰਕੇ ਵੀ ਇਕ ਬਹਾਦਰ ਅਤੇ ਨਿਰਭੈ ਬਣਨਾ ਚਾਹੁੰਦੀ ਸੀ । ਬੀਬੀ ਨਾਨਕੀ ਰਾਜਕੁਮਾਰੀ ਸੀ । ਉਸਦਾ ਸੰਜੋਗ ਵੀ ਪੰਜਾਬ ਦੇ ਸਭ ਤੋਂ ਵਡੇ ਸ਼ਾਹੀ ਖਾਨਦਾਨ ਦੇ ਰਾਜਕੁਮਾਰ ਨਾਲ ਜੁੜ ਗਿਆ।

ਆਨੰਦ ਕਾਰਜ-ਵਿਆਹ ਦਾ ਦਿਨ ਸਚਮੁਚ ਹੀ ਅਨੰਦ- ਮੲ) ਦਿਹਾੜਾ ਹੁੰਦਾ ਹੈ । ਇਸੇ ਦਿਨ ਲੜਕੀ ਤੇ ਲੜਕਾ ਜੀਵਨ ਪੜਾਹਾਂ ਨੂੰ ਬਦਲਦੇ ਹਨ ਨਵੇਂ ਜੀਵਨ ਦੀਆਂ ਨਵੀਆਂ ਖੁਸ਼ੀਆਂ ਮਾਨਣ ਦੀ ਆਸ ਹੁੰ ਦੀ ਹੈ। ਜੀਵਨ ਸੁਪਨਿਆਂ ਨੇ ਰੂਪਮਾਨ ਹੋਣਾ ਹੁੰਦਾ ਹੈ। ਖੁਸ਼ੀਆਂ ਦੇ ਨਾਲ ਨਾਲ ਇਸ ਦਿਨ ਦੋਹਾਂ ਦੇ ਸਿਰ ਉਤੇ ਜ਼ਿਮੇਵਾਰੀਆਂ ਦੀ ਭਾਰੀ ਪੰਡ ਵੀ ਰਖੀ ਜਾਂਦੀ ਹੈ। ਧਰਮ ਤੇ ਸਮਾਜ ਦੀ ਮਰਯਾਦਾ ਕਈਆਂ ਆਜਾਦੀਆਂ ਤੇ ਮਨ ਮਰਜੀਆਂ ਨੂੰ ਇਕ ਨਥ ਦੀ ਤਰ੍ਹਾਂ ਨਥ ਕੇ ਕਾਬੂ ਕਰ ਲੈਂਦੀ ਹੈ ।

ਬੀਬੀ ਨਾਨਕੀ ਉਪਬਨ ਵਿਚ ਚੁੰਗੀਆਂ ਲਾਉਣ ਵਾਲੀ ਆਜ਼ਾਦ ਹਰਨੀ ਸੀ । ਸ਼ਗਨ ਦੇ ਨਿਕੇ ਜਿਹੇ ਮੌਲੀ ਦੇ ਧਾਗੇ ਨਾਲ ਬੰਨ ਕੇ ਮਹਿਲਾਂ ਵਿਚ ਬਿਠਾ ਦਿਤੀ, ਬਾਗ ਜਾਨੋਂ ਰੋਕਿਆ ਗਿਆ ਜਦ ਰੋਕਣ ਦਾ ਕਾਰਨ ਪੁਛਿਆ, ਤਾਂ ਉਹਦੀ ਮਾਤਾ ਨੇ ਸਿਰਫ ਕਿਹਾ ‘ਧੀਏ ਹੁਣ ਤੂੰ ਮਾਈਏਂ ਪਈ ਏਂ । ਹੁਣ ਤੇਰਾ ਬਾਹਰ ਜਾਣਾ ਠੀਕ ਨਹੀਂ ।

ਕੁੜੀਆਂ ਦੇ ਹਾਸੇ ਤੇ ਠਠ ਵੀ ਚਲੇ ਗਏ। ਉਹ ਵੀ ਐਸੀਆਂ ਗਲਾਂ ਕਰਨ ਲਗੀ ਆ ਜੋ ਓਪਰੀਆਂ ਸਨ, ਉਸਨੂੰ ਸੰਬੋਧਨ ਕਰਕੇ ਐਸ ਗੀਤ ਗਾ ਗਾ ਕੇ ਨਚਦੀਆਂ ਟਪਦੀਆਂ ਹੋਈਆਂ ਉਸਨੂੰ ਛੇੜਦੀਆਂ ਗੀਤ ਉਸਨੇ ਕਦੀ ਸੁਣੇ ਨਹੀਂ ਸੀ ਤੇ ਐਸੀ ਛੇੜਨੀ ਵੀ ਨਹੀਂ ਸੀ ਵੇਖੀ।

ਹਾਂ ਸ: ਸ਼ਾਮ ਸਿੰਘ ਦੀ ਸਪੁਤੀ ਬੀਬੀ ਨਾਨਕੀ ਦਾ ਵਿਆਹ ਸੀ ਕਸਬਾ ਅਟਾਰੀ ਇਕ ਵਡੇ ਸ਼ਹਿਰ ਤਮਾਸ਼ਿਆਂ ਤੇ ਰਾਸਾਂ ਵਾਲੇ ਮੇਲੇ ਦੇ ਅਸਥਾਨ ਅਤੇ ਫੌਜੀ ਛਾਉਣੀ ਦੇ ਰੂਪ ਵਿਚ ਬਦਲ • ਚੁਕਿਆ ਸੀ। ਕਸਬੇ ਦੇ ਚਾਰ ਚੁਫੇਰੇ ਤੰਬੂ ਹੀ ਤੰਬੂ ਲਗੇ ਹੋਏ ਦਿਖਾਈ ਦੇਂਦੇ ਸਨ । ਢੋਲ ਵਜ ਰਹੇ ਸਨ, ਤਮਾਸ਼ੇ ਹੋ ਰਹੇ ਸਨ ਕਿਤੇ ਕਬੱਡੀ ਪੈਂਦੀ ਦੀਆਂ ਖੇਡਾਂ ਸਨ ਅਤੇ ਕਿਤੇ ਜਵਾਨ ਮੁਦਗਰ ਚੁਕ ਰਹੇ ਹਨ। ਸਾਰੇ ਪੰਜਾਬ ਦੇ ਜਵਾਨ ਖਿਡਾਰੀ ਤੇ ਮਲ ਆਏ ਹੋਏ ਸਨ । ਭੰਡਾਂ, ਭੱਟਾਂ, ਕਵੀਸ਼ਰਾਂ ਰਾਸਧਾਰੀ ਤੇ ਗਵਈਆਂ ਦੀ ਗਿਣਤੀ ਕਈ ਨਹੀਂ ਸੀ । ਮਾਂਗਤ ਜਾਤਾਂ ਦਾਨ ਲੈਣ ਦੀ ਇੱਛਾ ਨਾਲ ਪਹਿਲਾਂ ਹੀ ਪੁਜ ਗਈਆਂ ਸਨ ਕਿਉ ਕਿ ਲੰਗਰ ਵੰਡ ਜਾਣੇ ਅਤੇ ਦ ਨ ਦਿਤੇ ਜਾਣੇ ਸਨ ਖੁਸ਼ੀ ਹੀ ਖੁਸ਼ੀ ਅਟਾਰੀ ਦੀਆਂ ਕੰਧਾਂ ਗਲੀਆਂ ਬਾਗਾਂ ਤੇ ਖੇਤਾਂ ਵਿਚ ਨਾਚ ਕਰ ਰਹੀ ਸੀ । ਹਸਦੇ ਜੀਵਨ ਦਾ ਦਰਿਆ ਠਾਠਾਂ ਮਾਰ ਰਿਹਾ ਸੀ !

ਕੰਵਰ ਨੌ ਨਿਹਾਲ ਸਿੰਘ ਦੀ ਜੰਞ ਚੜ੍ਹੀ । ਉਹ ਸ਼ਾਹੀ ਜੰਞ ਜਿਸ ਨੂੰ ਕਦੀ ਕਿਸੇ ਨੇ ਵਖਿਆ ਨਹੀਂ ਸੀ ਫੌਜ, ਫੌਜੀ ਸਰਦਾਰ, ਆਸ ਪਾਸ ਦੀਆਂ ਹਕੂਮਤਾਂ ਦੇ ਵਕੀਲ, ਰਾਜ ਦੇ ਮੁਖੀਏ ਅਤੇ ਸ਼ੇਰੇਪੰਜਾਬ ਦੇ ਆਪਣੇ ਦਰਬਾਰ ਦੇ ਮੰਤ੍ਰੀ ਤੇ ਦਰਬਾਰੀ, ਨਾਲ ਸਨ । ਸੋਨੇ ਦੇ ਸਾਮਾਨ ਨਾਲ ਸ਼ਿੰਗਾਰੇ ਹੋਏ ਹਾਥੀ ਘੋੜੇ ਤੇ ਰੱਥ ਲਾਹੌਰੋਂ ਤੁਰੇ ਸਨ ਬੈਂਡ ਵਾਜਿਆਂ ਦੀ ਗਿਣਤੀ ਨਹੀਂ ਸੀ ਨਰਸਿੰਘੇ ਵਜਦੇ ਸਨ ਤੇ ਭਰਾਈ ਢੋਲ ਨੂੰ ਹੀ ਕੁਟੀ ਜਾਂਦੇ ਸਨ । ਲਾਹੌਰ ਤੋਂ ਲਗ ਕੇ ਅਟਾਰੀ ਤਕ ਸ਼ਾਹੀ ਸੜਕ ਉਤੇ ਪਾਣੀ ਤਰੌਂਕਿਆ ਗਿਆ ਸੀ ਅਤੇ ਸਫਾਈ ਹੋ ਚੁਕੀ ਸੀ । ਉਹ ਇਸ ਵਾਸਤੇ ਕਿ ਜਾਂਞੀਆਂ ਅਤੇ ਸਾਂਝੀਆਂ ਦੇ ਕੀਮਤੀ ਲੀੜਿਆਂ ਉਤੇ ਗਰਦਾ ਨਾ ਪਵੇ ਛੱਬ ਵਿਚ ਕੋਈ ਫਰਕ ਨਾ ਆਵੇ । ਸਾਰੇ ਰਾਜ ਦੇ ਮਾਸ਼ਕੀ ਸਦੇ ਗਏ ਸਨ । ਮਾਸ਼ਕੀ ਆਪੋ ਆਪਣੀਆਂ ਮਸ਼ਕਾਂ ਲੈ ਕੇ ਸੜਕ ਦੇ ਦਹੀਂ ਪਾਸੇ ਖਲੋਤੇ ਸਨ। ਮਹਾਰਾਜੇ ਦੇ ਹੁਕਮ ਨਾਲ ਸਾਰਿਆਂ ਨੂੰ ਇਨਾਮ ਦਿਤੇ ਗਏ ਸਨ।

ਕੰਵਰ ਨੌ ਨਿਹਾਲ ਸਿੰਘ ਪਹਿਲਾਂ ਹੀ ਖੁਬਸੂਰਤ ਜਵਾਨ ਸੀ ਪਰ ਜਦੋਂ ਉਸਨੂੰ ਸ਼ਗਨਾਂ ਦੇ ਲੀੜੇ ਪਾਏ।ਸਮੇਂ ਦੇ ਰਿਵਾਜ ਅਨੁਸਾਟ ਸ਼ਾਹੀ ਲਿਬਾਸ ਦੇ ਨਾਲ ਕੀਮਤੀ ਮੋਤੀਆਂ ਦੇ ਹਾਰ ਅਤੇ ਹੋਰ ਜੜਾਉ ਗਹਿਣੇ ਵੀ ਪਾਏ ਹੋਏ ਸਨ । ਲੀੜਿਆਂ ਤੇ ਗਹਿਣਿਆਂ ਨੇ ਬੇਅੰਤ ਰੂਪ ਚੜ੍ਹਾਇਆ । ਲਾਹੌਰ ਦੇ ਸਰਾਫਾਂ ਨੇ ਇਕ ਮੋਤੀਆਂ ਦਾ ਸੇਹਰਾ ਕੰਵਰ ਜੀ ਦੀ ਭੇਟਾ ਕੀਤਾ ਸੀ ਉਸਨੂੰ ਮਹਾ: ਰਣਜੀਤ ਸਿੰਘ ਨੇ ਸ੍ਰੀ ਗੁਰੂ ਰਾਮ ਦਾਸ ਦੇ ਦਰਬਾਰ ਵਿਚ ਚੜਾ ਦਿਤਾ ਸੀ ਜੇ ਕਿਤੇ ਉਹ ਬੰਨ੍ਹਿਆ ਹੁੰਦਾ ਤਾਂ ਪਤਾ ਨਹੀਂ ਕਿੰਨਾ ਕੁ ਰੂਪ ਚੜ੍ਹਦਾ ।

ਰੁਪਿਆਂ ਅਤੇ ਸੋਨੇ ਦੀਆਂ ਅਸ਼ਰਫੀਆਂ ਦੀ ਸੁਣ ਲਾਹੌਰੋਂ ਹੀ ਆਰੰਭ ਹੋਈ ਸੀ। ਸੁਟ ਦੀ ਛਾਂ ਹੇਠਾਂ ਹੀ ਜੰਞ ਅਟਾਰੀ ਪੁਜੀ ਸੀ ਕਈਆਂ ਗਰੀਬਾਂ ਨੂੰ ਉਸ ਸੁਟ ਵਿਚੋਂ ਐਨੇ ਰੁਪਏ ਲਭੇ ਸਨ ਕਿ ਉਨ੍ਹਾਂ ਦੀ ਗਰੀਬੀ ਦੂਰ ਹੋ ਗਈ ਸੀ ।

ਲੰਡੇ ਵੇਲੇ ਜੰਞ ਅਟਾਰੀ ਢੁਕੀ, ਕੁੜਮਾਂ ਕੁੜਮਾਂ ਦੀ ਮਿਲਣੀ ਹੋਈ । ਹਜ਼ਾਰਾਂ ਰੁਪਏ ਸਿਰ ਵਾਰਨੇ ਹੋਏ ਕੰਵਰ ਨੌ ਨਿਹਾਲ ਸਿੰਘ ਨੂੰ ਬੜੇ ਸਤਿਕਾਰ ਨਾਲ ਸ: ਸ਼ਾਮ ਸਿੰਘ ਦੇ ਰਣਵਾਸ ਵਿਚ ਦਾਖਲ ਕੀਤਾ ਗਿਆ।

ਅਗਲੇ ਦਿਨ ਅੰਮ੍ਰਿਤ ਵੇਲੇ ਅਨੰਦ ਕਾਰਜ ਹੋਣਾ ਸੀ । ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਕ ਵਡੇ ਸਾਰੇ ਪੰਡਾਲ ਦੀ ਸ਼ੋਭਾ ਵਧਾਈ ਗਈ । ਭਾਈ ਗੁਰਮੁਖ ਸਿੰਘ ਗਿਆਨੀ ਅੰਮ੍ਰਿਤਸਰ ਵਾਲਿਆਂ ਨੇ ਲਾਵਾਂ ਪੜ੍ਹੀਆਂ ਤੇ ਗੁਰਮਤ ਅਨੁਸਾਰ ਅਨੰਦ ਕਾਰਜ ਹੋ ਗਿਆ।

ਅਨੰਦ ਕਾਰਜ ਦੀ ਸਮਾਪਤੀ ਤੇ ਅਰਦਾਸ ਪਿਛੋਂ ਦਾਨ ਕਰਨ ਦਾ ਸਮਾਂ ਆਇਆ । ਸ: ਸ਼ਾਮ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਦਿਲ ਖੋਲ ਕੇ ਦਾਨ ਕੀਤਾ ਗਿਆ । ਮੰਦਰਾਂ ਮਸੀਤਾਂ ਗੁਰਦੁਆਰਿਆਂ ਤੇ ਅਖਾੜਿਆਂ ਦੇ ਨਾਮ ਜਗੀਰਾਂ ਲਾਈਆਂ ਗਈਆਂ। ਮਹਾਰਾਜੇ ਨੇ ਜੀਅ ਪਰਤੀ ਹਰ ਇਕ ਨੂੰ ਇਕ ਇਕ ਰੁਪਿਆ ਦਿਤਾ। ਜਦੋਂ ਦਾਨ ਵੰਡਿਆ ਗਿਆ ਤਾਂ ਇਕ ਬੜੀ ਨਿਰਾਲੀ ਘਟਨਾ ਵਾਪਰੀ। ਉਹ ਘਟਨ ਇਹ ਸੀ ਕਿ ਇਕ ਮਰਾਸੀ ਨੇ ਸੁਣਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਹਾਤਮਤਾਈ ਦੇ ਵਾਂਗ ਹਥ ਦਾ ਸਖੀ ਹੈ । ਜੋ ਬਚਨ ਕਰੇ ਉਸ ਤੋਂ ਫਿਰਦਾ ਨਹੀਂ । ਉਸਨੇ ਜਦੋਂ ਇਹ ਸੁਣਿਆ ਕਿ ਮਹਾ- ਰਾਜਾ ਜੀ ਪਰਤੀ ਇਕ ਰੁਪਿਆ ਦਾਨ ਦੇ ਰਿਹਾ ਹੈ ਤਾਂ ਉਹ ਸੋਚੀ ਪੈ ਗਿਆ ਉਸਦੀ ਕੋਈ ਔਲਾਦ ਨਹੀਂ ਸੀ । ਵਹੁਟੀ ਮਰ ਚੁਕੀ ਸੀ ਤੇ ਗਰੀਬੀ ਦੇ ਕਾਰਨ ਉਸਦੀ ਸ਼ਾਦੀ ਨਹੀਂ ਸੀ ਹੁੰਦੀ।

ਭਾਵੇਂ ਉਹਦੀ ਉਮਰ ਜਵਾਨ ਸੀ । ਉਹਨੂੰ ਫੁਰਿਆ ਕਿ ਉਹ ਕੁਜੇ ਵਿਚ ਕੀੜੇ ਬੰਦ ਕਰਕੇ ਲੈ ਜਾਏ । ਉਸਨੇ ਆਪਣੇ ਫੁਰਨੇ ਤੇ ਅਮਲ ਕੀਤਾ ।

ਕੀੜਿਆਂ ਦਾ ਕੁਜਾ ਭਰਕੇ ਅਟਾਰੀ ਚਲਿਆ ਗਿਆ ਅਟਾਰੀ ਪੁਜ ਕੇ ਆਵਾਜ਼ ਦਿਤੀ । ਸ: ਚੜਤ ਸਿੰਘ ਜੀ ਤੋਂ ਲੈ ਕੇ ਮਹਾਰਾਜੇ ਦੇ ਖਾਨਦਾਨ ਦੀ ਕਲਿਆਣ ਕੀਤੀ, ਜਦ ਉਸਨੂੰ ਮਹਾਰਾਜੇ ਦੇ ਪੇਸ ਕੀਤਾ ਗਿਆ ਤਾਂ ਉਸਨੇ ਦੋਵੇਂ ਹਥ ਜੋੜ ਕੇ ਬੇਨਤੀ ਕੀਤੀ ‘ਮੋਤੀਆਂ ਵਾਲੀ ਸਰਕਾਰ ਮੇਰੀ ਇਕ ਬੇਨਤੀ ਹੈ।’

ਮਹਾਰਾਜਾ ਰਣਜੀਤ ਸਿੰਘ ਜੀ, ‘ਕੀ ?’

ਮਰਾਸੀ-ਸਰਕਾਰ ਨੇ ਪੋਤਰੇ ਦੇ ਅਨੰਦ ਕਾਰਜ ਦੀ ਖੁਸ਼ੀ

ਵਿਚ ਗਰੀਬਾਂ ਨੂੰ ਜੀਅ ਪਰਤੀ ਇਕ ਇਕ ਰੁਪੈਆ ਦਿਤਾ ਹੈ।

ਮਹਾ:-ਰਣਜੀਤ ਸਿੰਘ ‘ਜਿਵੇਂ ਸਤਿਗੁਰੂ ਕਰਾਇਆ ਤਿਵੇਂ ਕੀਤਾ ਹੈ।’

ਮਰਾਸੀ-ਸਰਕਾਰ ਮੇਰੇ ਜੀਵਾਂ ਦੀ ਗਿਨਤੀ ਕਰ ਲਵੋ ਤੇ ਮੈਨੂੰ ਵੀ ਇਕ ਰੁਪੈਆ ਜੀਅ ਪਰਤੀ ਬਖਸ਼ ਦੇਵੋ ।

ਮਹਾ: ਰਣਜੀਤ ਸਿੰਘ-ਤੇਰਾ ਟੱਬਰ ਕਿਥੇ ਹੈ ।

ਮਰਾਸੀ-ਸਰਕਾਰ ਮੇਰੇ ਕੋਲ ।

ਮਰਾਸੀ ਦੀ ਇਹ ਗਲ ਸੁਣਕੇ ਸ਼ੇਰੇਪੰਜਾਬ ਹੈਰਾਨ ਹੋਇਆ ਕਿਉਂਕ ਇਕ ਕੁਜੇ ਤੋਂ ਬਿਨਾਂ ਹੋਰ ਕੁਝ ਉਨ੍ਹਾਂ ਨੂੰ ਮਰਾਸੀ ਕੋਲ ਨਜ਼ਰ ਨਾ ਆਇਆ । ਏਨੇ ਚਿਰ ਨੂੰ ਮਰਾਸੀ ਨੇ ਕੁਜੇ ਦਾ ਮੂੰਹ ਖੋਲ੍ਹ ਦਿਤਾ ਉਸ ਵਿਚੋਂ ਕੁਰਬਲ ਕੁਰਬਲ ਕਰਦੇ ਕੀੜੇ ਨਿਕਲੇ।

ਮ: ਰਣਜੀਤ ਸਿੰਘ ਨੇ ਕਾਹਲੀ ਨਾਲ ਪੁਛਿਆ ‘ਇਹ ਤਾਂ ਕੀੜੇ ਹਨ।’

ਮਰਾਸੀ-‘ਸਰਕਾਰ ਇਹੋ ਮੇਰਾ ਟੱਬਰ ਹੈ ।

ਵਾਹ ! ਦਇਆਵਾਨ ਮਹਾਰਾਜੇ ! ਤੇਰੀ ਰਾਤ ਤੂੰ ਜਨਮ ਲਿਆ < ਜੇ ਇਹੋ ਗਲ ਕੋਈ ਮਰਾਸੀ ਕੀ ਕੋਈ ਮੰਤਰੀ ਵੀ ਕਿਸੇ ਮਹਾਰਾਜੇ ਅਗੇ ਕਰਦਾ ਤਾਂ ਉਹ ਜ਼ਰੂਰ ਉਹਦਾ ਸਿਰ ਧੜ ਨਾਲੋਂ ਅਡਰਾ ਕਰ ਦੇਂਦਾ ਕਹਿੰਦਾ-ਤੂੰ ਮਹਾਰਾਜੇ ਨੂੰ ਮਖੌਲ ਕੀਤਾ ਹੈ । ਮਹਾਰਾਜੇ ਦੀ ਬੇ-ਅਦਬੀ ਹੈ । ਬਸ ਸਜ਼ਾਏ ਮੌਤ, ਪਰ ਸ਼ੇਰੇਪੰਜਾਬ ਦੇ ਮੱਥੇ ਉਤੇ ਤਿਉੜੀ ਨਹੀਂ ਸੀ ਪਈ। ਉਹਨੂੰ ਗੁਸਾ ਨਹੀਂ ਸੀ ਆਇਆ ਕਾੜੇ ਦੇਖਕੇ ਮਰਾਸੀ ਦੇ ਮੂੰਹੋਂ ‘ਇਹ ਸੁਣਕੇ ‘ਸਰਕਾਰ ਇਹ ਮੇਰਾ ਟੱਬਰ ਹੈ ।’ ਉਹ ਹਸ ਪਿਆ । ਖਿੜਖਿੜਾ ਕੇ ਹਸਿਆ ਤੇ ਲਾਗੇ ਖਲੋਤਿਆਂ ਨੂੰ ਹਸਾ ਦਿਤਾ, ਹਸਦਿਆਂ ਹੋਇਆਂ ਹੁਕਮ ਦਿਤਾ ‘ਮਰਾਸੀ ਜ਼ਾਤ ਬੜੀ ਡਾਢੀ ਹੈ। ਇਸਦਾ ਕੁਜਾ ਰੁਪਿਆਂ ਨਾਲ ਭਰ ਦੇਵੋ ।

ਉਸੇ ਵੇਲੇ ਮਹਾਰਾਜੇ ਦੀ ਆਗਿਆ ਦਾ ਪਾਲਣ ਹੋ ਗਿਆ। ਖਜ਼ਾਨਚੀ ਨੇ ਮਰਾਸੀ ਦੇ ਕੁਜੇ ਨੂੰ ਨਾਨਕ ਸ਼ਾਹੀ ਰੁਪਿਆਂ ਨਾਲ ਭਰ ਦਿਤਾ ਤੇ ਉਹ ਮਹਾਰਾਜੇ ਤੇ ਖਾਲਸਾ ਰਾਜ ਦਾ ਜਸ ਗਾਉਂਦਾ ਆਪਣੇ ਰਾਹ ਪਿਆ।

ਇਸ ਤਰ੍ਹਾਂ ਦੀਆਂ ਖੁਸ਼ੀਆਂ ਭਰੀਆਂ ਗਲਾਂ ਘਟਨਾਵਾਂ ਆ ਰੰਗ ਤਮਾਸ਼ਿਆਂ ਦੇ ਹੁੰਦਿਆਂ ਹੋਇਆਂ ਦੋ ਦਿਨ ਬਤੀਤ ਹੋ ਗਏ। ਪੰਜਾਬ ਭਰ ਦੇ ਕਲਾਕਾਰਾਂ ਨੇ ਆਪਣ ਗੁਣਾਂ ਦੇ ਜੌਹਰ ਦਿਖਾਲੇ । ਡੋਲੀ ਤੁਰਨ ਦਾ ਸਮਾਂ ਨੇੜੇ ਆ ਗਿਆ ਪੂਰੀ ਤਿਆਰੀ ਹੋ ਗਈ। ਨਾਲ ਆਈਆਂ ਫੌਜਾਂ ਨੂੰ ਕੂਚ ਦਾ ਹੁਕਮ ਹੋ ਗਿਆ।

ਬੀਬੀ ਨਾਨਕੀ ਨੂੰ ਤੋਰਨ ਵੇਲੇ ਸ: ਸ਼ਾਮ ਸਿੰਘ ਨੇ ਆਪਣੇ ਮਨ ਦੀਆਂ ਰੀਝਾਂ ਪੁਰੀਆਂ ਕਰ ਲਈਆਂ। ਐਨਾ ਦਾਜ ਦਿਤਾ ਜਿੰਨਾਂ ਕੋਈ ਘਟ ਹੀ ਦੇ ਸਕਦਾ ਹੈ। ਮਝਾਂ ਗਊਆਂ. ਊਠ, ਘੋੜੇ ਅਤੇ ਹਾਥੀ ਦਿਤੇ । ਥੀ ਦੇ ਵਿਆਹ ਉਤੇ ਸੋਲਾਂ ਲੱਖ ਰੁਪਿਆ ਖਰਚ ਕੀਤਾ।

ਵਾਜਿਆਂ ਦੀ ਘਨਘੋਰ ਅਤੇ ਰੁਪਿਆਂ ਪੈਸਿਆਂ ਦੀ ਸੁਟ ਹੇਠਾਂ ਬੀਬੀ ਨਾਨਕੀ ਦੀ ਡੋਲੀ ਅਟਾਰੀ ਤੋਂ ਤੁਰੀ ।

ਪ੍ਰਮਾਤਮਾ ਨੇ ਜਿਸ ਨੂੰ ਸ਼ੋਭਾ ਦਿਵਾਉਣੀ ਹੋਵੇ ਉਸਨੂੰ ਸਾਥੀ ਵੀ ਚੰਗੇ ਦੇ ਦੇਂਦਾ ਹੈ । ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੌਰ ਉਤੇ ਕਬਜ਼ਾ ਕਰ ਲਿਆ ਤਾਂ ਹੌਲੀ ਹੌਲੀ ਆਪ ਨੂੰ ਐਸੇ ਜੀਵਨ ਸਾਥੀ ਮਿਲ ਗਏ, ਜੋ ਧਰਮ ਦੇਸ਼ ਅਤੇ ਖਾਲਸਾ ਰਾਜ ਤੋ ਜਾਨ ਕੁਰਬਾਨ ਕਰਨ ਨੂੰ ਸਦਾ ਤਿਆਰ ਰਹਿੰਦੇ ਸਨ।

ਉਹ ਸ਼ਨ, ਸਰਦਾਰਨੀ ਸਦਾ ਕੌਰ, ਰਾਜਾ ਫਤਹਿ ਸਿੰਘ ਕਪੂਰਥਲਾ, ਅਕਾਲੀ ਫੂਲਾ ਸਿੰਘ, ਸ: ਨਿਹਾਲ ਸਿੰਘ ਅਟਾਰੀ, ਸ: ਹਰੀ ਸਿੰਘ ਨਲੂਆ, ਸ: ਸ਼ਾਮ ਸਿੰਘ ਅਟਾਰੀ, ਫਕੀਰ ਅਜ਼ੀਜ਼ੇ ਦੀਨ ਆਦਿਕ ੧੮੦੦ ਤੋਂ ੧੮੩੫ ਤਕ ਸਾਰ ਜਰਨੈਲਾਂ ਤੇ ਸਚੇ ਸੇਵਕਾਂ ਨੇ ਰਾਜ ਦੀ ਉਸਾਰੀ ਵਿਚ ਸਚੇ ਦਿਲੋਂ ਹਿਮੈਤ ਕੀਤੀ।

ਸ: ਨਿਹਾਲ ਸਿੰਘ ਜੀ ਅਟਾਰੀ ਚਲਾਣਾ ਕਰ ਗਏ। ਫਤਹਿ ਸਿੰਘ ਕਪੂਰਥਲਾ ਬਿਰਦ ਹੋ ਗਏ ਅਤੇ ਅਕਾਲੀ ਫੂਲਾ ਸਿੰਘ ਜੀ ੧੮੨੪ ਵਿਚ ਨੋਸ਼ਹਿਰੇ ਦੀ ਲੜਾਈ ਵਿਚ ਸਹੀਦ ਹੋ ਗਏ ਸਨ । ਸ ਹਰੀ ਸਿੰਘ ਨਲੂਆ ਪਿਸ਼ਾਵਰ ਦੇ ਇਲਾਕੇ ਦਾ ਗਵਰਨਰ ਸੀ । ਖਾਲਸਾ ਰਾਜ ਦੇ ਵੈਰੀ ਉਸ ਕੋਲੋਂ ਭੈ ਖਾਂਦੇ ਸਨ ।

੧੮੩੧ ਵਿਚ ਜਦੋਂ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਹੋ ਰਿਹਾ ਸੀ ਅਤੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਵਿਆਹ ਵਿਚ ਸ਼ਾਮਲ ਸਨ. ਤਦੋਂ ਸ: ਹਰੀ ਸਿੰਘ ਨਲੂਆ ਪਿਸ਼ਾਵਰ ਵਿਚ ਬੀਮਾਰ ਸੀ ਉਨ੍ਹਾਂ ਦੀ ਬੀਮਾਰੀ ਦੀ ਖਬਰ ਮਹਾਰਾਜੇ ਨੂੰ ਨਹੀਂ ਸੀ ਮਿਲੀ ਨਾ ਹੀ ਰਾਜਾ ਧਿਆਨ ਸਿੰਘ ਨੇ ਹਰੀ ਸਿੰਘ ਜੀ ਨੂੰ ਕੰਵਰ ਦੇ ਵਿਆਹ ਉਤੇ ਹਾਜ਼ਰ ਹੋਣ ਦਿਤਾ ਸੀ।

ਉਧਰ ਕਾਬਲ ਦੇ ਬਾਦਸ਼ਾਹ ਦੋਸਤ ਮੁਹੰਮਦ ਨੂੰ ਜਦੋਂ ਖਬਰਾਂ ਮਿਲੀਆਂ ਕਿ ਕੰਵਰ ਨੌ ਨਿਹਾਲ ਸਿੰਘ ਦਾ ਵਿਆਹ ਹ ਰਿਹਾ ਹੈ ਤੇ ਸਾਰੀ ਫੌਜ ਰੁਝੀ ਹੋਈ ਹੈ ਅਤੇ ਸ: ਹਰੀ ਸਿੰਘ ਨਲੂਆ ਬੀਮਾਰ ਹੈ ਤਾਂ ਉਸਨੇ ਕਿਲ੍ਹਾ ਜਮਰੌਦ ਉਤੇ ਹਮਲਾ ਬੋਲ ਦਿਤਾ ਉਸਦੀ ਫੌਜ ਗਿਣਤੀ ਵਿਚ ਬਹੁਤੀ ਸੀ ਕਿਲ੍ਹਾ ਜਮਰੌਦ ਦੀ ਰਾਖੀ ਕਰਦਾ ਹੋਇਆ ਸ: ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ ।

ਉਨਾਂ ਦੀ ਸਹੀਦੀ ਦੀ ਖਬਰ ਜਦੋਂ ਮਹਾਰਾਜੇ ਨੂੰ ਮਿਲੀ ਤਾਂ ਉਹਨਾਂ ਦਾ ਸਿਰ ਚਕਰਾ ਗਿਆ ਉਨ੍ਹਾਂ ਦੀਆਂ ਅੱਖਾਂ ਅਗੇ ਹਨੇਰਾ ਛਾ ਗਿਆ ‘ਸ੍ਰ: ਹਰੀ ਸਿੰਘ ਨਲੂਆ ਦੀ ਸ਼ਹੀਦੀ ਨੇ ਮੇਰੇ ਰਾਜ ਤੇ ਮੇਰ ਜੀਵਨ ਦੇ ਦਿਨ ਘਟਾ ਦਿਤੇ ਹਨ।

ਮਹਾਰਾਜਾ ਨੇ ਆਪ ਪਿਸ਼ਾਵਰ ਵਲ ਚੜ੍ਹਾਈ ਕੀਤੀ । ਕੰਵਰ ਨੌ ਨਿਹਾਲ ਸਿੰਘ ਦੀ ਨਵੀਂ ਸ਼ਾਦੀ ਹੋਈ ਸੀ, ਅਜੇ ਉਸ ਨੇ ਨਵੇਂ ਜੀਵਨ ਨਾਲ ਰੱਜ ਕੇ ਪਿਆਰ ਨਹੀਂ ਸੀ ਕੀਤਾ ਕਿ ਰਾਜਾ ਧਿਆਨ ਸਿੰਘ ਦੇ ਕਹਿਣ ਤੇ ਮਹਾਰਾਜੇ ਨੇ ਜਮਰੌਦ ਵਲ ਕੂਚ ਕਰਨ ਦਾ ਹੁਕਮ ਦੇ ਦਿਤਾ। ਉਸ ਵੇਲੇ ਸਜਰੇ ਪਿਆਰਾਂ ਨੂੰ ਛੱਡ ਕੇ ਰਾਜ ਦੀ ਰਾਖੀ ਵਾਸਤੇ ਫੌਜ ਦੇ ਨਾਲ ਤੁਰ ਪਏ ।

ਦੋਸਤ ਮੁਹੰਮਦ ਮੈਦਾਨ ਛੱਡ ਕੇ ਨਸ ਗਿਆ ਉਸਦੀ ਫੌਜ ਮਾਰੀ ਗਈ ਤੇ ਉਹਦੇ ਪੁਤ੍ਰ ਵੀ ਮੈਦਾਨ ਵਿਚ ਰਹੇ। ਵੈਰੀ ਦੇ ਨਸ ਜ ਣ ਤੇ ਮਹਾਰਾਜਾ ਸਾਹਿਬ ਆਪ ਤਾਂ ਵਾਪਸ ਲਾਹੌਰ ਮੁੜ ਆਏ ਪਰ ਕੰਵਰ ਨੌ ਨਿਹਾਲ ਸਿੰਘ ਨੂੰ ਪਿਸ਼ਾਵਰ ਦੀ ਰਾਖੀ ਵਾਸਤੇ ਉਥੇ ਹੀ ਛੱਡ ਆਏ। ਸ: ਹਰੀ ਸਿੰਘ ਜੀ ਨਲੂਏ ਪਿਛੋਂ ਕੰਵਰ ਨੌ- ਨਿਹਾਲ ਸਿੰਘ ਤੇ ਉਨ੍ਹਾਂ ਦਾ ਸਹੁਰਾ ਸ: ਸ਼ਾਮ ਸਿੰਘ ਅਟਾਰੀ ਪਸ਼ਾਵਰ ਤੇ ਸਰਹਦ ਦੇ ਰਾਖੇ ਮੁਕਰਰ ਹੋਏ।

ਰਾਜਾ ਧਿਆਨ ਸਿੰਘ ਡੋਗਰਾ ਤੇ ਉਸ ਦੇ ਭਰਾ

ਮਹਰਾਜਾ ਰਣਜੀਤ ਸਿੰਘ ਦੇ ਅੰਤਲੇ ਸਮੇਂ ਰਾਜਾ ਧਿਆਨ ਸਿੰਘ ਤੇ ਉਸਦੇ ਭਾਈਆਂ ਦਾ ਖਾਲਸਾ ਦਰਬਾਰ ਵਿਚ ਬੜਾ ਜ਼ੋਰ ਸੀ ‘ਸੋਈਓ ਰਾਣੀ ਜੋ ਖਸਮੇ ਭਾਣੀ’ ਵਾਲੀ ਅਖੌਤ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਇਨਾਂ ਦਾ ਐਸਾ ਜਾਦੂ ਧੂੜਿਆ ਹੋਇਆ ਸੀ ਕਿ ਉਹ ਇਨਾਂ ਤਿੰਨਾਂ ਭਰਾਵਾਂ ਨੂੰ ਖਾਲਸਾ ਰਾਜ ਦਾ. ਆਪਣੀ ਜ਼ਾਤ ਅਤੇ ਆਪਣੇ ਸ਼ ਹੀ ਪਰਵਾਰ ਦੇ ਵਫਾਦਾਰ ਸੇਵਕ ਨੰਬਰ ਇਕ ਮੰਨਦੇ ਸਨ ।

ਇਹ ਤਿੰਨੇ ਭਾਈ ਕਸ਼ੋਰ ਸਿੰਘ ਰਾਜਪੂਤ ਜੰਮੂ ਦੇ ਪੁਤਰ ਸ: ਕਸ਼ੋਰ ਸਿੰਘ ਜੰਮੂ ਦੇ ਰਾਜ ਪ੍ਰਬੰਧ ਮੋਤਾ ਦੇ ਛੋਟੇ ਭਰਾ ਜੋਰਾਵਰ ਸਿੰਘ ਦੇ ਪੁਤਰ ਸੀ, ਜੋਰ ਵਰ ਸਿੰਘ ਨੂੰ ਸ਼ਾਹੀ ਖਾਨਦਾਨ ਤੋਂ ਦੂਰ ਕੀਤਾ ਗਿਆ ਸੀ ਤੇ ਕਸ਼ਰ ਸਿੰਘ ਦੇ ਸਮੇਂ ਇਸ ਘਰਾਣੇ ਦੀ ਭੈੜੀ ਦਸ਼ਾ ਸੀ ।

ਕਸ਼ਰ ਸਿੰਘ ਦੇ ਘਰ ਤਿੰਨ ਪੁਤਰ ਹੋਏ। ਤਿੰਨੇ ਜਵਾਨ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਆ ਹੋਏ। ਧਿਆਨ ਸਿੰਘ ਵਡਾ ਸੀ ਉਹ ੧੯੧੭ ਵਿਚ ਭਰਤੀ ਹੋਇਆ ਸੀ। ਉਹ ਨਿਰਾ ਤਲਵਾਰ ਦਾ ਧਨੀ ਹੀ ਨਹੀਂ ਸੀ, ਸਗੋਂ ਬੜੀ ਤੀਖਣ ਬੁਧੀ ਵਾਲਾ ਦੂਰੰਦੇਸ਼ ਚਾਲਾਕ ਅਤੇ ਨੀਤੀ ਦੇ ਸਾਰੇ ਅੰਗਾ ਵਿਚ ਪ੍ਰਬੀਨ ਪੁਰਸ਼ ਸੀ ਜਿਵੇਂ ਹੀ ਹੋ ਸਕਿਆ ਉਹ ਹੌਲੀ ਹੌਲੀ ਤਰੱਕੀ ਕਰਕੇ ਮਹਾਰਾਜੇ ਦੇ ਨੇੜੇ ਹੁੰਦਾ ਗਿਆ। ਐਨਾ ਨੇੜੇ ਹੋ ਗਿਆ ਕਿ ਖੁਸ਼ਹਾਲ ਸਿੰਘ ਦੀ ਥਾਂ ਅਫਸਰ ਡਿਉੜੀ ਬਣਾ ਦਿਤਾ ਗਿਆ, ਉਸ ਵੇਲੇ ਇਹ ਨੌਕਰੀ ਸਭ ਤੋਂ ਵਡੀ ਸਤਿਕਾਰ ਵਾਲੀ ਹੁੰਦੀ ਸੀ । ਡਿਉੜੀ ਅਫਸਰ ਬਣਦੇ ਸਾਰ ਉਸਨੇ ਆਪਣੇ ਭਰਾ ਵੀ ਨੌਕਰ ਕਰਾ ਦਿਤੇ । ਉਨਾਂ ਨੂੰ ਆਉਂਦਿਆਂ ਹੀ ਚੰਗੀਆਂ ਨੌਕਰੀਆਂ ਮਿਲ ਗਈਆਂ ਉਹ ਮਹਾਰਾਜੇ ਦੇ ਹਜ਼ੂਰੀਏ ਦਰਬਾਰੀ ਬਣ ਗਏ ।

ਡਿਉੜੀ ਅਫਸਰ ਤੋਂ ਛਾਲ ਮਾਰ ਕੇ ਧਿਆਨ ਸਿੰਘ ਮੁਖ ਮੰਤਰੀ ਬਣ ਗਿਆ ਤੇ ਉਸਨੂੰ ਤੇ ਉਸਦੇ ਭਰਾਵਾਂ ਨੂੰ ਰਾਜਾ ਦਾ ਖਿਤਾਬ ਵੀ ਮਿਲ ਗਿਆ।

ਮੁਖ ਮੰਤ੍ਰੀ ਬਣਦੇ ਸਾਰ ਹੀ ਧਿਆਨ ਸਿੰਘ ਦੇ ਮਨੋਭਾਵ ਬਦਲ ਗਏ ਉਹ ਬਗਲਾ ਭਗਤ ਬਣਨ ਲਗਾ । ਉਸ ਦੀ ਹਮਦਰਦੀ • ਮਹਾਰਾਜੇ ਦੇ ਸਾਹਮਣੇ ਨਿਮਰਤਾ ਅਤੇ ਰਾਜ ਭਗਤੀ ਸਭ ਕੁਛ ਦਿਖਾਵ ਦੀ ਹੋ ਗਈ। ਅੰਦਰ ਅੰਦਰ ਉਹ ਐਸੀਆਂ ਸਾਜ਼ਸ਼ਾਂ ਕਰਨ ਲਗਾ, ਜਿਨ੍ਹਾਂ ਸਾਜ਼ਸ਼ਾਂ ਦੇ ਨੇਪਰੇ ਚੜ ਜਾਣ ਤੇ ਉਸ ਨੂੰ ਪੰਜਾਬ ਦੇ ਰਾਜ ਦੀ ਪ੍ਰਾਪਤੀ ਹੋ ਜਾਏ। ਉਸਨੇ ਮਹਾਰਾਜੇ ਨੂੰ ਪ੍ਰੇਰ ਪ੍ਰੇਰ ਕੇ ਮਹਾਰਾਜੇ ਦੇ ਨਵੇਂ ਤੋਂ ਨਵੇਂ ਵਿਆਹ ਕਰਾਉਣੇ ਸ਼ੁਰੂ ਕਰ ਦਿਤੇ ਜੰਮੂ ਤੇ ਕਸ਼ਮੀਰ ਦੇ ਸਰਦਾਰਾਂ ਦੀਆਂ ਇਕ ਦੋ ਲੜਕੀਆਂ ਦੇ ਸਾਕ ਕਰ’ਏ। ਉਨ੍ਹਾਂ ਲੜਕੀਆਂ ਦੇ ਰਾਹੀਂ ਉਹ ਰਾਜ ਭਵਨ ਦੇ ਸਾਰੇ ਭੇਤ ਪ੍ਰਾਪਤ ਕਰਦਾ ਰਿਹਾ ਮਹਾਰਾਜੇ ਦੀ ਉਮਰ ਜਿਉਂ ਜਿਉਂ ਵਡੇਰੀ ਹੁੰਦੀ ਗਈ ਤਿਉਂ ਤਿਉਂ ਧਿਆਨ ਸਿੰਘ ਦੀ ਮਰਜ਼ੀ ਪੂਰੀ ਹੁੰਦੀ ਗਈ ੧੮੩੫ ਵਿਚ ਮਹਾਰਾਣੀ ਜਿੰਦਾ ਨਾਲ ਮਹਾਰਾਜੇ ਦਾ ਵਿਆਹ ਕਰਾਇਆ। ਜਿੰਦਾਂ ਜ਼ਿਲਾ ਅੰਮ੍ਰਿਤਸਰ ਦੇ ਓਡ ਪਿੰਡ ਦੇ ਇਕ ਔਲਖ ਜੱਟ ਦੀ ਧੀ ਸੀ । ਬੁਢੇਪੇ ਦੀਆਂ ਸ਼ਾਦੀਆਂ ਨੇ ਮਹਾਰਾਜੇ ਦੇ ਤਨ ਮਨ ਨੂੰ ਕਮਜੋਰ ਕਰਾਨਾ ਸ਼ੁਰੂ ਕੀਤਾ । ਰਾਜ ਕਾਜ ਵਲੋਂ ਮਨ ਤੇ ਦਿਮਾਗ ਪਿਛੇ ਹੋ ਗਿਆ ਰਾਜ ਦਾ ਸਾਰਾ ਕੰਮ ਮੁਕਦਮੇ ਅਪੀਲਾਂ ਫੌਜਾਂ ਦੀ ਦੇਖ ਭਾਲ ਡਾਕ ਅਤੇ ਖਜ਼ਾਨੇ ਦੇ ਰਾਖੇ ਡੋਗਰੇ ਭਰਾ ਬਣ ਗਏ ।

ਰਾਜਾ ਧਿਆਨ ਸਿੰਘ ਦਾ ਪੁਤਰ ਹੀਰਾ ਸਿੰਘ ਸੀ ਇਸਨੂੰ ਵੀ ਰਾਜੇ ਦਾ ਖਿਤਾਬ ਮਿਲਿਆ ਹੋਇਆ ਸੀ ਤੇ ਉਸਦਾ ਫੌਜ ਵਿਚ ਬੜਾ ਅਸਰ ਰਸੂਖ ਸੀ ਮਹਾਰਾਜਾ ਸਾਹਿਬ ਉਸ ਨਾਲ ਪੁਤਰਾਂ ਵਾਂਗ ਪਿਆਰ ਕਰਦੇ ਸਨ ।

ਰਾਜਾ ਧਿਆਨ ਸਿੰਘ ਨੇ ਮਨ ਹੀ ਮਨ ਵਿਚ ਫੈਸਲਾ ਕਰ ਲਿਆ ਕਿ ਜਦੋਂ ਮਹਾਰਾਜਾ ਚਲਾਣਾ ਕਰ ਜਾਵੇਗਾ ਤਦੋਂ ਉਹ ਸਾਰੇ ਸ਼ਾਹਜ਼ਾਦਿਆਂ ਨੂੰ ਬਿਲੇ ਲਾ ਕੇ ਰਾਜ ਭਾਗ ਆਪ ਸੰਭਾਲ ਲਵੇਗਾ ਤੇ ਆਪਣੇ ਪੁਤਰ ਹੀਰਾ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦੇਵੇਗਾ।

ਰਾਜਾ ਧਿਆਨ ਸਿੰਘ ਜਦੋਂ ਮਹਾਰਾਜੇ ਦੇ ਦਰਬਾਰ ਵਿਚ ਆਇਆ ਸੀ ਤਦੋਂ ਮੋਨਾ ਰਾਜਪੂਤ ਸੀ । ਧਰਮ ਉਸਦਾ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਸੀ । ਖਾਲਸਾ ਫੌਜ ਵਿਚ ਭਰਤੀ ਹੋ ਕੇ ਉਹ ਸਿਖ ਬਣ ਗਿਆ। ਕੇਸ ਦਾਹੜੀ ਰਖ ਲਈ, ਪਰ ਮਨ ਨਾ ਭਿਜਿਆ ਗੁਰਮਤ ਸਿਖ ਸਤਿਗੁਰੂ ਸਾਹਿਬਾਨ ਦੇ ਜੀਵਨ ਤੇ ਸਿਖ ਇਤਿਹਾਸ ਦਾ ਉਸ ਦੇ ਮਨ ਉਤੇ ਕੋਈ ਅਸਰ ਨਾ ਹੋਇਆ ਉਹ ਸਿਖ ਧਰਮ ਸਿਖ ਰਾਜ ਅਤੇ ਸਿਖ ਸੰਤਾਂ ਮਹਾਤਮਾਂ ਅਤੇ ਸਰਦਾਰਾਂ ਦਾ ਦੋਖੀ ਰਿਹਾ। ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਪਿਛੋਂ ਉਸ ਨੇ ਧਾਰਮਕ ਮੁਖੀਆਂ ਨੂੰ ਵੀ ਆਪਣੇ ਪਿਛੇ ਲਾ ਲਿਆ । ਸਿਰਫ ਗਿਆਨੀ ਗੁਰਮੁਖ ਸਿੰਘ, ਸੰਤ ਵੀਰ ਸਿੰਘ, ਜਰਨੈਲ ਹਰੀ ਸਿੰਘ ਨਲੂਆ ਵਰਗੇ ਸਚੇ ਸਿਖ ਉਸਦੇ ਹਥੀਂ ਨਾ ਚੜੇ। ਉਨ੍ਹਾਂ ਕੋਲੋਂ ਧਿਆਨ ਸਿੰਘ ਡਰਦਾ ਰਿਹਾ।

ਚਾਲਾਕ ਧਿਆਨ ਸਿੰਘ ਨੇ ਸ: ਹਰੀ ਸਿੰਘ ਨਲੂਏ ਤੇ ਗਿਆਨੀ ਗੁਰਮੁਖ ਸਿੰਘ ਨੂੰ ਮਹਾਰਾਜੇ ਕੋਲੋਂ ਦੂਰ ਰਖਣ ਦਾ ਯਤਨ ਕੀਤਾ ਸੀ ਉਹ ਆਪਣੇ ਯਤਨ ਵਿਚ ਸਫਲ ਹੋ ਗਿਆ ਸੀ । ਸ: ਹਰੀ ਸਿੰਘ ਨੂੰ ਪਿਸ਼ਾਵਰ ਤੇ ਹਜ਼ਾਰੇ ਦਾ ਗਵਰਨਰ ਬਣਾ ਦਿਤਾ ਅਤੇ ਗੁਰਮੁਖ ਸਿੰਘ ਨੂੰ ਪਟਨਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਬਦਲੇ ਪਟਨੇ ਭੇਜ ਦਿਤਾ ਸ: ਹਰੀ ਸਿੰਘ ਨਲੂਆ ੧੮੩੭ ਵਿਚ ਸ਼ਹੀਦ ਹੋ ਗਏ ਤਾਂ ਰਾਜਾ ਧਿਆਨ ਸਿੰਘ ਨੇ ਘਿਉ ਦੇ ਦੀਵ ਬਾਲੇ ।

ਪਾਠਕ ਪਿਛੇ ਵੇਖ ਆਏ ਹਨ ਕਿ ੨੯ ਜੂਨ ੧੮੩੯ ਈਸਵੀ ਨੂੰ ਚਲਾਣਾ ਕਰਨ ਤੋਂ ਕੁਛ ਘੜੀਆਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁਤ੍ਰ ਸ਼ਾਹਜ਼ਾਦਾ ਖੜਕ ਸਿੰਘ ਦਾ ਹਥ ਧਿਆਨ ਸਿੰਘ ਦੇ ਹਥ ਫੜਾਇਆ ਤੇ ਧਿਆਨ ਸਿੰਘ ਨੇ ਮਗਰ ਮਛ ਵਾਲੇ ਵਿਖਾਵੇ ਦੇ ਅਥਰੂ ਕੇਰੇ । ਪਰ ਦਿਲੋਂ ਖੁਸ਼ੀ ਕੀਤੀ ਦਰਬਾਰ ਵਿਚ ਰੋਂਦਾ ਰਿਹਾ ਪਰ ਘਰ ਜਾ ਕੇ ਹਸਦਾ ਰਿਹਾ ਮਹਾਰਾਜੇ ਦਾ ਚਲਾਣਾ ਧਿਆਨ ਸਿੰਘ ਦੇ ਜੀਵਨ ਦਾ ਨਵਾਂ ਮੋੜ ਸੀ।

ਰਾਜੋ

ਮਹਾਰਾਜਾ ਰਣਜੀਤ ਸਿੰਘ ਦੀ ਇਛਾ ਅਨੁਸਾਰ ਉਸਦੇ ਚਲਾਣੇ ਪਿਛੋਂ ਉਸਦੇ ਵਡੇ ਸ਼ਾਹਜ਼ਾਦੇ ਖੜਕ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਤੇ ਧਿਆਨ ਸਿੰਘ ਮੁਖ ਮੰਤ੍ਰੀ ਬਣਿਆ ।

ਮਹਾਰਾਜਾ ਖੜਕ ਸਿੰਘ ਬਹਾਦਰ ਤੇ ਨਿਰਭੈ ਜ਼ਰੂਰ ਸੀ। ਉਹ ਛੋਟੀ ਉਮਰ ਤੋਂ ਹੀ ਇਕ ਸੈਨਾ ਦਾ ਸਰਦਾਰ ਰਿਹਾ ਸੀ ਅਤੇ ਮੁਲਤਾਨ ਕਸ਼ਮੀਰ ਤੇ ਹਜ਼ਾਰੇ ਦੀਆਂ ਲੜਾਈਆਂ ਵਿਚ ਵਧ ਚੜ ਕੇ ਹਿੱਸਾ ਲੈਂਦਾ ਰਿਹਾ ਸੀ । ਪਰ ਕਮਜ਼ੋਰੀ ਇਹ ਸੀ ਕਿ ਉਹ ਆਪਣੇ ਪਿਤਾ ਵਾਂਗ ਬਹੁਤਾ ਚੁਸਤ, ਦੂਰਦੇਸ਼ ਪ੍ਰਭਾਵ ਸ਼ਾਲੀ ਅਤੇ ਰਾਜ ਕਾਜ਼ ਦੇ ਸਾਰੇ ਆਮ ਮਾਮਲਿਆਂ ਤੇ ਧਿਆਨ ਰਖਣ ਵਾਲਾ ਨਹੀਂ ਸੀ । ਉਹ ਬਹੁਤਾ ਦਇਆਵਾਨ, ਸ਼ਾਂਤੀ ਸਰੂਪ, ਭਜਨੀਕ ਤੇ ਕੁਛ ਸਫਾਈ ਪਸੰਦ ਸੀ, ਜਿਵੇਂ ਰਣਜੀਤ ਸਿੰਘ ਨੇ ਅਮਨ ਦਾ ਰਾਜ ਕਾਇਮ ਕੀਤਾ ਸੀ, ਉਸਦੇ ਤਾਂ ਉਹ ਯੋਗ ਸੀ, ਪਰ ਰਾਜਾ ਧਿਆਨ ਸਿੰਘ ਦੀ ਕੁਟਲ ਨੀਤੀ ਦਾ ਮੁਕਾਬਲਾ ਕਰਨ ਦੀ ਉਸ ਵਿਚ ਸਮਰਥਾ ਨਹੀਂ ਸੀ ਉਸ ਸਮੇਂ ਮੁਖ ਮੰਤ੍ਰੀ ਤੇ ਮੰਤ੍ਰੀਆਂ ਹਥ ਰਾਜ ਦੀ ਵਾਗ ਡੋਰ ਹੁੰਦੀ ਸੀ । ਭਾਵੇਂ ਮਹਾਰਾਜੇ ਨੂੰ ਸਿਧੀਆਂ ਦਰਖਾਸਤਾਂ ਦੇਣ ਦਾ ਰਿਵਾਜ ਸੀ ਫਿਰ ਵੀ ਚਲਾਕ ਵਜ਼ੀਰ ਹੇਰਾ ਫੇਰੀਆਂ ਕਰ ਹੀ ਲੈਂਦੇ ਸਨ ।

ਧਿਆਨ ਸਿੰਘ ਨੇ ਦਰਖਾਸਤਾਂ ਦੀ ਸੰਦੂਕੜੀ ਵੀ ਆਪ ਦੇਖਣਾ ਸ਼ੁਰੂ ਕਰ ਦਿਤੀ ਤੇ ਮਹਾਰਾਜ਼ੇ ਨੂੰ ਆਖਿਆ, ‘ਆਪ ਆਰਾਮ ਕਰਿਆ ਕਰੋ ਸਾਰੇ ਕੰਮ ਹੁੰਦੇ ਰਹਿਣਗੇ।’ ਮਹਾਰਾਜੇ ਦੀ ਨਿਰਮਲ ਤੇ ਨਿਰਵੈਰ ਆਤਮਾ ਨੇ ਅਨੁਭਵ ਕੀਤਾ ਕਿ ਧਿਆਨ ਸਿੰਘ ਜੋ ਕੁਝ ਆਖ ਰਿਹਾ ਹੈ ਉਹ ਰਾਜ ਦੇ ਭਲੇ ਵਾਸਤੇ ਅਤੇ ਨੇਕ ਨੀਤੀ ਨਾਲ ਆਖ ਰਿਹਾ ਹੈ ਉਹ ਧਿਆਨ ਸਿੰਘ ਦੇ ਇਕ ਇਕ ਬੋਲ ਉਤੇ ਭਰੋਸਾ ਕਰ ਬੈਠੇ। ਉਸ ਵੇਲੇ ਹੋਣੀ ਹਸੀ। ਜ਼ਿੰਦਗੀ ਰੋਈ । ਸਿਖੀ ਦੀ ਰੂਹ ਨੂੰ ਧੱਕਾ ਵੱਜਾ ।

ਢਾਈ ਮਹੀਨੇ ਲੰਘ ਗਏ । ਮਹਾਰਾਜੇ ਰਣਜੀਤ ਸਿੰਘ ਦੀ ਮੌਤ ਦਾ ਸੋਗ ਵੀ ਹੌਲੀ ਹੌਲੀ ਅਲੋਪ ਹੋ ਗਿਆ ਤੇ ਮਹਾਰਾਜੇ ਖੜਕ ਸਿੰਘ ਨੂੰ ਸਾਰੇ ਰਾਜ ਵਿਚੋਂ ਨਜਰਾਨੇ ਮਿਲੇ ਤੇ ਖੁਸ਼ੀਆਂ ਦੇ ਦਰਬਾਰ ਲਗਦੇ ਰਹੇ । ਧਿਆਨ ਸਿੰਘ ਨੇ ਸਾਰੇ ਦਰਬਾਰੀਆਂ ਫੌਜੀ ਅਫਸਰਾਂ ਅਤੇ ਕੰਵਰ ਨੌ-ਨਿਹਾਲ ਸਿੰਘ ਨੂੰ ਵੀ ਆਪਣੇ ਪਿਛੇ ਲਾ ਲਿਆ ਹੌਲੀ ਹੌਲੀ ਮਹਾਰਾਜੇ ਦੇ ਵਿਰੁਧ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਕਿ ਮਹਾਰਾਜਾ ਰਾਜ ਕਰਨ ਦੇ ਯੋਗ ਨਹੀਂ । ਰੰਗ ਰਲੀਆਂ ਮਨਾਣ ਵਿਚ ਮਸਤ ਰਹਿੰਦਾ ਹੈ । ਖਤਰਾ ਹੈ ਕਿ ਰਾਜ ਨੂੰ ਅੰਗਰੇਜ਼ਾਂ ਦੇ ਹਵਾਲੇ ਨਾ ਕਰ ਦੇਵੇ ।

ਧਿਆਨ ਸਿੰਘ ਦਰਬਾਰੋਂ ਘਰ ਆਇਆ ਉਸਦੇ ਚੇਹਰੇ ਉਤੇ ਗੁਸੇ ਦੇ ਨਿਸ਼ਾਨ ਸ਼ਨ ਭਵਾਂ ਤਣੀਆਂ ਹੋਈਆਂ ਅਤੇ ਅੱਖਾਂ ਵਿਚ ਕ੍ਰੋਧ ਦੀ ਲਾਲੀ ਅੱਗ ਦੇ ਚੰਗਿਆੜਿਆਂ ਵਾਗ ਸੀ ਉਹਦਾ ਸਰੀਰ ਕੰਬਦਾ ਸੀ ਤੇ ਦੰਦੀਆਂ ਕਰੀਚਦੇ ਹੋਏ ਆਪਣੇ ਸੱਜੇ ਹੱਥ ਦੀ ਮੁਕੀ ਵਟ ਕੇ ਖਬੇ ਹੱਥ ਉਤੇ ਮਾਰਦੇ ਹੋਏ ਆਖਦੇ ਜਾਂਦੇ ਸਨ । ‘ਰਾਜੋ ! ਚੁੜੇਲ ਵਿਸਾਹ ਘਾਤਨ ਉਹ ਨਹੀਂ ਬਚ ਸਕਦੀ। ਮੌਤ ਨੂੰ ਆਵਾਜ਼ ਮਾਰੀ ਸੂ! ਮੌਤ ਨੂੰ !’

ਉਦਾਲੇ ਦੇ ਵਜ਼ੀਰੀ ਕਪੜਿਆਂ ਨੂੰ ਬਦਲੇ ਬਿਨਾਂ ਹੀ ਦੀਵਾਨ ਖਾਨੇ ਵਿਚ ਪੈਰ ਰਖਦੇ ਸਾਰ ਉਸਨੇ ਆਵਾਜ਼ ਦਿਤੀ, ‘ਕਈ ਹੈ ? ਕੋਈ ਹੈ ?’

“ਸਰਕਾਰ”

ਕੋਈ ਅੱਧੇ ਮਿੰਟ ਪਿਛੋਂ ਅਰਦਲੀ ਹਾਜਰ ਹੋਇਆ। ‘ਰਾਜੋ ! ਰਾਜੋ ਨੂੰ ਸਦੋ ਉਹ ਕਿਥੇ ਹੈ ?’ ਧਿਆਨ ਸਿੰਘ ਦਾ ਹੁਕਮ ਸੀ।

‘ਜ ਸਰਕਾਰ’

ਆਖ ਕੇ ਪ੍ਰਤਾਪ ਸਿੰਘ ਅਰਦਲੀ ਚਲਿਆ ਗਿਆ ਅਤੇ ਅੱਧੇ ਘੰਟੇ ਪਿਛੋਂ ਮੁੜ ਕੇ ਆਇਆ ਉਸਦੇ ਨਾਲ ਇਕ ਜਵਾਨ ਤੇ ਸੁੰਦਰ ਮੁਟਿਆਰ ਸੀ ਉਸ ਮੁਟਿਆਰ ਦੀ ਉਮਰ ਉਨੀ-ਵੀਹ ਸਾਲ ਹੋਵੇਗੀ ਰੰਗ ਗੋਰਾ ਨਕਸ਼ ਤਿਖੇ, ਹੱਥ ਪੈਰ ਖੁਲੇ ਤੇ ਅੱਖਾਂ ਵਿਚ ਦੇਵੀਆਂ ਵਰਗੀ ਨਿਰਮਲ ਜੋਤ। ਦਾਸੀਆਂ ਵਾਲੇ ਮਾਮੂਲੀ ਲੀੜਿਆਂ ਵਿਚ ਵੀ ਉਹ ਇਕ ਸ਼ਾਹਜ਼ਾਦੀ ਪ੍ਰਤੀਤ ਹੁੰਦੀ ਸੀ । ਉਹੋ ਰਾਜੋ ਦਾਸੀ ਸੀ । ਧਿਆਨ ਸਿੰਘ ਦੇ ਘਰ ਸੇਵਾ ਕਰਦਿਆਂ ਹੋਇਆਂ ਉਸਨੂੰ ਦੋ ਸਾਲ ਬੀਤ ਗਏ ਸਨ । ਉਹ ਸਿਆਲਕੋਟ ਦੇ ਇਕ ਫੌਜੀ ਦੀ ਲੜਕੀ ਸੀ । ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਰਾਜਬੰਸ ਕਾਂਗੜਾਂ ਦੀਆਂ ਦਾਸੀਆਂ ਵਿਚ ਭਰਤੀ ਹੋਈ ਸੀ। ਧਿਆਨ ਸਿੰਘ ਦੀ ਵਹੁਟੀ ਉਸਨੂੰ ਮੰਗਕੇ ਆਪਣੇ ਘਰ ਲੈ ਆਈ ਸੀ ।

ਰਾਜੋ ਨੇ ਹਥ ਜੋੜਕੇ ਤੇ ਸਿਰ ਨੀਵਾਂ ਕਰਕੇ ਕਿਹਾ, ਸਕਾਰ। ਧਿਆਨ ਸਿੰਘ ਨੇ ਅਰਦਲੀ ਨੂੰ ਇਸ਼ਾਰਾ ਕੀਤਾ ਕਿ ਉਹ ਬਾਹਰ ਚਲਾ ਜਾਏ । ਅਰਦਲੀ ਉਸੇ ਵੇਲੇ ਬਾਹਰ ਚਲਿਆ ਗਿਆ । ਧਿਆਨ ਸਿੰਘ ਨੇ ਅਗੇ ਹੋ ਕੇ ਦੀਵਾਨ ਖਾਨੇ ਦਾ ਬੂਹਾ ਬੰਦ ਕਰ ਦਿਤਾ ।

ਦੀਵਾਨ ਖਾਨੇ ਦਾ ਬੂਹਾ ਬੰਦ ਹੁੰਦਾ ਵੇਖ ਕੇ ਰਾਜੋ ਦਾ ਕਲੇਜਾ ਧੜਕਿਆ । ‘ਇਹ ਕੀ ?’ ਅਜੇ ਉਸਦੇ ਦਿਲ ਦਿਮਾਗ ਦਾ ਫੁਰਨਾ ਸੀ ਕਿ ਕਾਲੇ ਨਾਗ ਵਾਂਗ ਫੁੰਕਾਰਾ ਮਾਰ ਕੇ ਧਿਆਨ ਸਿੰਘ ਬੋਲਿਆ, “ਰਾਜੋ ?”,

‘ਸਰਕਾਰ’

ਸ਼ਿਰ ਉਪਰ ਚੁਕ ਕੇ ਰਾਜੋ ਨੇ ਕਿਹਾ, ਪਰ ਉਹਦੇ ਚਿਹਰੇ ਦਾ ਰੰਗ ਵੇਖ ਕੇ ਡਰ ਗਈ ।

‘ਤੈਨੂੰ ਇਹ ਕਿਵੇਂ ਹੌਂਸਲਾ ਪਿਆ ?”

‘ਕਿਸ ਗਲ ਦਾ ਸਰਕਾਰ’

‘ਮੇਰੀ ਹਵੇਲੀ ਵਿਚ ਹੋਈਆਂ ਗਲਾਂ ਨੂੰ ਪ੍ਰਗਟ ਕਰਨ ਦਾ ।’

‘ਕਿਹੜੀਆਂ ਗਲਾਂ ਸਰਕਾਰ

‘ਤੈਨੂੰ ਕੁਝ ਪਤਾ ਨਹੀਂ’

‘ਬਿਲਕੁਲ ਨਹੀਂ’

ਮੈਨੂੰ ਜਾਣਦੀ ਨਹੀਂ

‘ਸਰਕਾਰ’

‘ਸਰਕਾਰ ! ਸਰਕਾਰ ! ਸਰਕਾਰ ਦੀ ਬੱਚੀ !’

‘ਤੂੰ ਝੰਡਾ ਸਿੰਘ ਨਾਲ ਉਹ ਗਲਾਂ ਸਾਰੀਆਂ ਕੀਤੀਆਂ ਹਨ, ਜੋ ਮੈਂ ਤੇਜਾ ਸਿੰਘ ਤੇ ਸਜਣ ਸਿੰਘ ਨਾਲ ਕਰ ਰਿਹਾ ਸ਼ਾਂ । ਉਸ ਨੇ

ਚੇਤ ਸਿੰਘ ਕੋਲ ਜਾ ਕੀਤੀਆਂ ਹਨ।

ਰਾਜੋ ਕੁਝ ਨਾ ਬੋਲੀ ।

‘ਦਸ ਛੇਤੀ ਦਸ’

ਰਾਜੋ ਸਿਰ ਤੋਂ ਪੈਰਾਂ ਤਕ ਕੰਬਣ ਲਗ ਪਈ ਉਹ ਇਸਤ੍ਰੀ ਸੀ ਧਿਆਨ ਸਿੰਘ ਦੇ ਗੁਸੇ ਨੂੰ ਉਹ ਜਾਣਦੀ ਸੀ, ਉਸਨੇ ਕਈਆਂ ਨੂੰ ਮਾਰ ਪੈਂਦੀ ਵੇਖੀ ਸੀ ਕਈਆਂ ਮਾਸੂਮ ਦੇਵੀ ਰੂਪ ਕੁੜੀਆਂ ਦੇ * ਜੀਵਨ ਨਸ਼ਟ ਹੁੰਦੇ ਵੇਖੇ ਸਨ ਉਹ ਸਮਝਦੀ ਸੀ ਕਿ ਧਿਆਨ ਸਿੰਘ ਦੇ ਬੁਲ੍ਹਾਂ ਤੋਂ ਨਿਕਲਿਆ ਸ਼ਬਦ ਕਦੀ ਝੂਠਾ ਨਹੀਂ ਹੁੰਦਾ ਉਸਨੂੰ ਆਪਣੇ ਜੀਵਨ ਦੀ ਏਨੀ ਚਿੰਤਾ ਨਹੀਂ ਸੀ ਜਿੰਨੀ ਚਿੰਤਾ ਉਸਨੂੰ ਝੰਡਾ ਸਿੰਘ ਦੀ ਲਗੀ । ਜੇ ਧਿਆਨ ਸਿੰਘ ਝੰਡਾ ਸਿੰਘ ਦਾ ਵੈਰੀ ਹੋ ਗਿਆ ਤਾਂ ਝੰਡਾ ਸਿੰਘ ਕਦੀ ਨਹੀਂ ਬਚੇਗਾ।

ਉਹ ਏਹੋ ਸੋਚਦੀ ਸੀ ਕਿ ਉਹ ਕੀ ਉਤਰ ਦੇਵੇ । ਧਿਆਨ ਸਿੰਘ ਨੇ ਉਹਦੀ ਚੁਪ ਦਾ ਪਤਾ ਨਹੀਂ ਕੀ ਅਰਥ ਸਮਝਿਆ ਕੰਧ ਨਾਲ ਟੰਗਿਆ ਹੋਇਆ ਚਾਬਕ ਫੜ ਲਿਆ ਤੇਲ ਲਾ ਲਾ ਕੇ ਕਮਾਇਆ ਹੋਇਆ ਚਮੜੇ ਦਾ ਚਾਬਕ ਸੱਪ ਦੀ ਜੀਭ ਨਾਲੋਂ ਬਹੁਤਾ ਭਿਆਨਕ ਸੀ ।

‘ਮੈਂ ਕਿਸੇ ਨੂੰ ਕੁਝ ਨਹੀਂ ਦਸਿਆ ਸਰਕਾਰ !’ ਪਾਰੇ ਵਾਂਗ ਕੰਬਦੀ ਹੋਈ ਰਾਜੋ ਬੋਲੀ।

ਕੁਝ ਨਹੀਂ ਦਸਿਆ ! ਤੂੰ ਕੁਝ ਨਹੀਂ ਦਸਿਆ !’ ਆਖਦਿਆਂ ਹੋਇਆਂ ਗੁਸੇ ਨਾਲ ਖਿਚ ਕੇ ਚਾਬਕ ਰਾਜੋ ਦੇ ਲੱਕ ਵਿਚ ਮਾਰਿਆ ਉਹ ਦੂਹਰੀ ਹੋ ਕੇ ਚਾਬਕ ਦੇ ਨਾਲ ਹੀ ਵਲੇਟੀ ਗਈ ਤੇ ਉਸਦੀ ਚੀਕ ਨਾਲ ਦੀਵਾਨ ਖਾਨੇ ਦੀ ਛਤ ਗੂੰਜ ਉਠੀ । ਉਸਨੂੰ ਕੁਝ ਦਸਣ ਦਾ ਮੌਕਾ ਨਾ ਮਿਲਿਆ। ਜਿਵੇਂ ਕਿਸਾਨ ਸਿਟਿਆਂ ਨੂੰ ਕੁਟਦਾ ਹੈ, ਤਿਵੇਂ ਧਿਆਨ ਸਿੰਘ ਰਾਜੋ ਨੂੰ ਕੁਟੀ ਗਿਆ ਉਹ ਬੇਹੋਸ਼ ਹੋ ਗਈ। ਉਹਦੇ ਕੂਲੇ ਬਦਨ ਵਿਚੋਂ ਲਹੂ ਸਿਮ ਪਿਆ। ਨਿਰਾ ਲਹੂ ਹੀ ਨਹੀਂ ਸਗੋਂ ਚਾਬਕਾਂ ਨਾਲ ਉਹਦੇ ਨਾਜ਼ਕ ਬਦਨ ਵਿਚੋਂ ਮਾਸ ਦੀਆਂ ਬੋਟੀਆਂ ਉਬਰ ਆਈਆਂ । ਪਰ ਉਹ ਏਹੋ ਆਖਦੀ ਗਈ ਕਿ ਉਸਨੇ ਕਿਸੇ ਨਾਲ ਗਲ ਬਾਤ ਨਹੀਂ ਕੀਤੀ । ਜ਼ਾਲਮ ਧਿਆਨ ਸਿੰਘ ਉਸ ਵੇਲੇ ਕੁਟਨੋਂ ਹਟਿਆ, ਜਦੋਂ ਉਸਦੇ ਆਪਣੇ ਹੱਥ ਥੱਕ ਗਏ ।

“ਕੋਈ ਹੈ।”

ਧਿਆਨ ਸਿੰਘ ਨੇ ਆਵਾਜ਼ ਦਿਤੀ ਉਸ ਵੇਲੇ ਦੋ ਆਦਮੀ ਅੰਦਰ ਆ ਗਏ । ਉਨ੍ਹਾਂ ਨੂੰ ਵੇਖਕੇ ਉਸਨੇ ਕਿਹਾ-‘ਇਸ ਕੁੜੀ ਨੂੰ ਚੁਕੋ ਨਿਮਕ ਹਰਾਮ ! ਇਸ ਨੂੰ ਬੰਦੀਖਾਨੇ ਵਿਚ ਪਾਓ ਤੇ

ਗਲ ਕਰਦਾ ਕਰਦਾ ਉਹ ਰੁਕ ਗਿਆ ।

ਧਿਆਨ ਸਿੰਘ ਦੇ ਆਦਮੀਆਂ ਨੇ ਉਸੇ ਵੇਲੇ ਹੁਕਮ ਦਾ ਪਾਲਨ ਕੀਤਾ । ਬੇਸੁਰਤ ਪਈ ਰਾਜੋ ਨੂੰ ਚੁਕ ਲਿਆ ਉਸਦੇ ਸਰੀਰ ਵਿਚੋਂ ਲਹੂ ਦੀਆਂ ਧਾਰਾਂ ਵਗਦੀਆਂ ਸਨ ਉਹਦਾ ਸਾਰਾ ਸਰੀਰ ਉਹਦੇ ਲਹੂ ਨਾਲ ਹੀ ਲਾਲ ਰੰਗਿਆ ਗਿਆ ਸੀ । ਉਹ ਰਾਜੇ ਨੂੰ ਚੁਕ ਕੇ ਹਵੇਲੀ ਦੇ ਦੂਸਰੇ ਪਾਸੇ ਲੈ ਗਏ। ਇਕ ਹਨੇਰੀ ਕੰਠੜੀ ਦੇ ਵਿਚ ਦੀ ਲੰਘ ਉਸ ਤਹਿਖਾਨੇ ਵਿਚ ਚਲੇ ਗਏ। ਜਿਥੇ ਬੰਦ ਕੀਤਾ ਕੋਈ ਆਦਮੀ ਵੀ ਜਿਉਂਦਾ ਬਾਹਰ ਨਹੀਂ ਸੀ ਆਇਆ। ਉਸ ਤਹਿਖਾਨੇ ਵਿਚ ਰਾਜੋ ਨੂੰ ਸੁਟ ਕੇ ਤਹਿਖਾਨੇ ਦਾ ਬੂਹਾ ਬੰਦ ਕਰ ਦਿਤਾ । ਰਾਜੋ ਉਸ ਵੇਲੇ ਬੇਸੁਰਤ ਸੀ।

ਖੂਨ ਦੇ ਅਥਰੂ

ਓਸੇ ਰਾਤ ।

ਜਦੋਂ ਸਾਰਾ ਲਾਹੌਰ ਸੁਖ ਸ਼ਾਂਤੀ ਦੀ ਨੀਂਦ ਸੁਤਾ ਪਿਆ ਸੀ । ਕਿਸੇ ਨੂੰ ਚੋਰੀ ਤੇ ਮਾਰ ਧਾੜ ਦਾ ਡਰ ਨਹੀਂ ਸੀ । ਪਹਿਰਿਆਂ ਵਾਲੇ ਵੀ ਲਾ-ਪ੍ਰਵਾਹੀ ਨਾਲ ਫਿਰਦੇ ਤੇ ਪਹਿਰਾ ਦੇਂਦੇ ਸਨ । ਕਈ ਤਾਂ ਸਾਰੀ ਉੱਘਦੇ ਹੀ ਰਹਿੰਦੇ । ਜੇ ਕੋਈ ਕਿਸੇ ਪਹਿਰੇ ਵਾਲੇ ਨੂੰ ਆਖਦਾ ‘ਬੈਠਕੇ ਉਂਘਦਾ ਨਾ ਰਿਹਾ ਕਰ, ਫਿਰ ਤੁਰ ਕੇ ਧਿਆਨ ਰਖਿਆ ਕਰ ਕੋਈ ਕਿਸੇ ਦਾ ਘਰ ਨਾ ਭੰਨ ਲਵੇ । ਤਾਂ ਪਹਿਰੇ ਵਾਲਾ ਹਸ ਕੇ ਉਤਰ ਦੇਂਦਾ, ‘ਸਿੰਘਾਂ ਦੇ ਰਾਜ ਵਿਚ ਚੋਰੀ ਨਹੀਂ ਹੁੰਦੀ । ਖੂਨ ਨਹੀਂ ਹੁੰਦੇ ਅਤੇ ਡਾਕੇ ਨਹੀਂ ਪੈਂਦੇ ।

ਹਾਂ, ਹਨੇਰੀ ਵਿਚ ਲਾਹੌਰ ਦੀਆਂ ਗਲੀਆਂ, ਕੰਧਾਂ, ਬੰਦੇ ਪੰਛੀ ਤੇ ਪਸ਼ੂ ਸਭ ਸੁਤੇ ਸਨ । ਮੌਤ ਵਰਗੀ ਚੁਪ ਸੀ, ਰਾਤ ਹਨੇਰੀ ਸੀ। ਉਸ ਹਨੇਰੀ ਰਾਤ ਵਿਚ ਦਿਲੀ ਦਰਵਾਜ਼ਾ ਖੁਲਾ ਕੇ ਦੋ ਨੌਜਵਾਨ ਸਿਖ ਫੌਜੀ ਸ਼ਹਿਰ ਵਿਚ ਦਾਖਲ ਹੋਏ। ਉਨ੍ਹਾਂ ਦੇ ਘੋੜਿਆਂ ਦੇ ਸੁੰਬਾਂ ਦੀ ਟਿਪ ਟੱਪ ਕੁਝ ਕਾਹਲੀ ਸੀ । ਉਸ ਨੇ ਪਹਿਰੇਦਾਰਾਂ ਨੂੰ ਸੁਚੇਤ ਕਰ ਦਿਤਾ ਸੀ। ਉਹ ਸਾਵਧਾਨ ਹੋ ਕੇ ਖਲੋ ਗਏ ਸਨ। ਕੋਤਵਾਲ ਜਾਂ ਕਿਸੇ ਵਜ਼ੀਰ ਦੇ ਆਉਣ ਦਾ ਭੈ ਕਦੀ ਕਦਾਈਂ ਰਹਿੰਦਾ ਸੀ ।

ਘੋੜ ਸਵਾਰਾਂ ਨੇ ਕਿਸੇ ਨੂੰ ਬੁਲਾਇਆ ਨਹੀਂ । ਉਹ ਚੁਪ ਚਾਪ ਵਜ਼ੀਰ ਖਾਂ ਦੀ ਮਸੀਤ ਦਾ ਚੌਕ ਤੇ ਚੂਨੇ ਮੰਡੀ ਦੇ ਬਾਜ਼ਾਰ ਨੂੰ ਲੰਘ ਕੇ ਓਹ ਰਾਜਾ ਧਿਆਨ ਸਿੰਘ ਦੀ ਹਵੇਲੀ ਦੇ ਸ਼ਾਹੀ ਦਰਵਾਜੇ ਅਗੇ ਪਹੁੰਚ ਗਏ । ਹਵੇਲੀ ਦੀ ਰਾਖੀ ਫੌਜ ਦੇ ਸਿਪਾਹੀਆਂ ਨੇ ਪੁਛਿਆ ਕੌਣ । ਮਿਤ੍ਰ ਜਾਂ ਦੁਸ਼ਮਣ !”

ਇਕ ਘੋੜ ਸਵਾਰ ਨੇ ਉਤਰ ਦਿਤਾ।

ਦੋਵੇਂ ਘੋੜਿਆਂ ਤੋਂ ਉਤਰ ਬੈਠੇ।

‘ਰਾਜਾ ਜੀ ਨੂੰ ਮਿਲਣਾ ਹੈ ।’

ਅਫਸਰ ਡਿਉੜੀ ਨੂੰ ਇਕ ਜਵਾਨ ਨੇ ਕਿਹਾ ।

‘ਜਾਣ-ਪਛਾਣ’

‘ਦਿਖਾਓ’

ਦੂਸਰੇ ਜਵਾਨ ਨੇ ਕੋਟ ਦੀ ਜੇਬ ਵਿਚੋਂ ਇਕ ਕਾਗਜ਼ ਦਾ ਟੁਕੜਾ ਕਢਿਆ ਡਿਉੜੀ ਦੇ ਇੰਨਚਾਰਜ ਨੇ ਦੇਖਿਆ, ਮੋਹਰ ਦੇਖੀ ਤੇ ਧਿਆਨ ਨਾਲ ਪੜ੍ਹੀ, ਓਹ ਮੋਹਰ ਸੀ, ਰਾਜਾ ਹੀਰਾ ਸਿੰਘ ਦੀ।’

‘ਦੋਹਾਂ ਮਿਲਣਾ ਹੈ।’

‘ਹਾਂ!’

‘ਇਸੇ ਵੇਲੇ !’

‘ਚਿਠੀ ਤੇ ਲਿਖਿਆ ਹੈ ।’

‘ਠਹਿਰੋ ‘ ਆਖ ਕੇ ਅਫਸਰ ਚਿੱਠੀ ਲੈ ਕੇ ਰਾਜਾ ਧਿਆਨ ਸਿੰਘ ਦੇ ਸੌਣ ਵਾਲੇ ਮਹਿਲ ਵਲ ਗਿਆ ਤਿੰਨ ਦਰਵਾਜ਼ੇ ਲੰਘ ਕੇ ਉਹ ਰਾਜੇ ਦੇ ਕਮਰੇ ਕੋਲ ਗਿਆ, ਅਰਦਲੀ ਨੂੰ ਹੁਕਮ ਦਿਤਾ ਕਿ ਰਾਜਾ ਜੀ ਨੂੰ ਜਗਾਇਆ ਜਾਏ। ਉਨ੍ਹਾਂ ਦੇ ਪੁਤ੍ਰ ਹੀਰਾ ਸਿੰਘ ਵਲੋਂ ਕੋਈ ਬਹੁਤ ਜ਼ਰੂਰੀ ਗੁਪਤ ਸੰਦੇਸ਼ ਆਇਆ ਹੈ।

ਧਿਆਨ ਸਿੰਘ ਨੂੰ ਖਬਰ ਮਿਲੀ ਤਾਂ ਉਹ ਕਾਹਲੀ ਨਾਲ ਉਠ ਬੈਠਾ।

ਦੀਵਾਨ ਖਾਨੇ ਵਿਚ ਚਾਨਣ ਕਰੋ । ਮੈਂ ਆਇਆ।

ਰਾਜਾ ਧਿਆਨ ਸਿੰਘ ਨਿਡਰ ਆਦਮੀ ਸੀ । ਵਜ਼ੀਰੀ ਨੂੰ ਪ੍ਰਾਪਤ ਕਰਕੇ ਤਾਂ ਉਹ ਰਾਵਨ ਵਾਂਗ ਪ੍ਰਮਾਤਮਾ ਤੇ ਕਾਲ ਨੂੰ ਭੁਲ ਚੁਕਾ ਸੀ। ਮਹਾਰਾਜਾ ਖੜਕ ਸਿੰਘ ਨਹੀਂ ਧਿਆਨ ਸਿੰਘ ਹੈ। ਉਸ ਦੇ ਕੁਟਲ ਹਿਰਦੇ ਦੀ ਬੇਸੁਰੀ ਆਵਾਜ਼ ਹੁੰਦੀ ਸੀ।

ਬਿਨਾਂ ਕਿਸੇ ਹਥਿਆਰ ਨਾਲ ਲਏ ਦੇ ਧਿਆਨ ਸਿੰਘ ਉਠ ਕੇ ਬਾਹਰ ਆਇਆ ਦੀਵਾਨ ਖਾਨੇ ਪੁਜਾ ਉਸਨੇ ਦੋਹਾਂ ਜਵਾਨਾਂ ਨੂੰ ਪਛਾਣਿਆ ਸੀ । ਆਪਣੇ ਪੁਤਰ ਦੀ ਲਿਖਤ ਵੇਖ ਕੇ ਇਹ ਤਾਂ ਉਹਨੂੰ ਭਰੋਸਾ ਸੀ ਕੋਈ ਵਫਾਦਾਰ ਸਿਪਾਹੀ ਹਨ । ਉਸਨੇ ਪੁਛਿਆ ਕਿਹੜੀ ਜ਼ਰੂਰੀ ਗਲ ਹੈ।

ਪਹਿਲਾਂ ਦੀਵਾਨ ਖਾਨੇ ਦਾ ਬੂਹਾ ਬੰਦ ਕਰ ਦੇਈਏ ਕੰਧਾਂ ਨੂੰ ਵੀ ਕੰਨ ਹੁੰਦੇ ਹਨ। ਧਿਆਨ ਸਿੰਘ ਨੇ ਆਪ ਹੀ ਬੂਹਾ ਬੰਦ ਕਰ ਦਿਤਾ।

ਇਕ ਜਵਾਨ-ਰਾਜਾ ਜੀ ! ਮਹਾਰਾਜਾ ਖੜਕ ਸਿੰਘ ਨੇ ਅੰਗਰੇਜ਼ਾਂ ਨੂੰ ਚਿਠੀਆਂ ਲਿਖੀਆਂ ਹਨ ਉਨ੍ਹਾਂ ਵਿਚ ਆਪ ਦੇ ਵਿਰੁਧ ਬਹੁਤ ਕੁਝ ਕਿਹਾ ਹੈ ।

‘ਸਬੂਤ!’

ਸਬੂਤ ਹੈ ਸਿਰਫ ਆਪਦਾ ਹੁਕਮ ਲੈਣ ਵਾਸਤੇ ਆਏ ਹਾਂ ਕਿ ਜਿਸ ਸਰਦਾਰ ਦੇ ਕੋਲ ਨਵੀਂ ਲਿਖੀ ਚਿਠੀ ਹੈ, ਉਹ ਅਸੀਂ ਹੁਣੇ ਹੀ ਜਾਈਏ । ਸਵੇਰੇ ਚਿਠੀ ਸਤਲੁਜ ਤੋਂ ਪਾਰ ਚਲੀ ਜਾਏਗੀ ।

ਉਹ ਕੌਣ ਸਰਦਾਰ ਹੈ ।

‘ਤਾਰਾ ਸਿੰਘ !’

‘ਕਿਹੜਾ ਤਾਰਾ ਸਿੰਘ ?

ਸਰਕਾਟ ਦੀ ਰਾਖਵੀਂ ਫੌਜ ਦਾ ਕੁਮੇਦਾਨ ।

‘ਉਹ ਤਾਂ ਹੁਣ ਕਿਲੇ ਵਿਚ ਹੋਵੇਗਾ। ਪਰ ਤੁਹਾਨੂੰ ਕਿਵੇਂ ਪਤਾ ਲਗਾ।

‘ਮੈਨੂੰ ਇਕ ਆਦਮੀ ਸਦਣ ਵਾਸਤੇ ਆਇਆ ਸੀ ਕਿ ਮੈਂ ਸਤਲੁਜੋਂ ਪਾਰ ਜਾਵਾਂ, ਪਰ ਮੈਂ ਤਾਂ ਆਪਦਾ ਤੇ ਸਿਖ ਰਾਜ ਦਾ ਵਫਾਦਾਰ ਸਿਪਾਹੀ ਹਾਂ । ਮੈਂ ਉਸ ਵੇਲੇ ਰਾਜਾ ਹੀਰਾ ਸਿੰਘ ਪਾਸ ਪੁਜਿਆ ਤੇ ਸਾਰੀ ਗਲ ਦਸੀ।

ਰਾਜਾ ਧਿਆਨ ਸਿੰਘ ਨੇ ਦੀਵਾਨ ਖਾਨੇ ਦੀ ਛਤ ਤੇ ਉਸ ਦੀਆਂ ਕੰਧਾਂ ਵਲ ਦੇਖਿਆ ਉਹ ਟਹਿਲਦਾ ਹੋਇਆ ਗੰਭੀਰਤਾ ਨਾਲ ਸੋਚਣ ਲਗਾ ਕਿ ਜਵਾਨਾਂ ਨੂੰ ਹੁਕਮ ਦੇਵੇ ਜਾਂ ਆਪ ਕਿਲੇ ਵਿਚ ਜਾ ਕੇ ਤਾਰਾ ਸਿੰਘ ਦੀ ਤਲਾਸ਼ੀ ਕਰਕੇ ਚਿਠੀ ਫੜੇ ਉਹ ਟਹਿਲਦਾ ਹੋਇਆ ਦੀਵਾਨ ਖਾ ਨੇ ਦੇ ਦੂਸਰੇ ਬੂਹੇ ਵਲ ਚਲਿਆ।

ਦੋਵੇਂ ਜਵਾਨ ਉਸਦੇ ਪਿਛੇ ਸਨ । ਇਕ ਜਵਾਨ ਨੇ ਬਿਜਲੀ ਵਰਗੀ ਫੁਰਤੀ ਨਾਲ ਧਿਆਨ ਸਿੰਘ ਦੇ ਮੂੰਹ ਉਤੇ ਕਪੜਾ ਸੁਟ ਕੇ ਉਹਦਾ ਸਾਹ ਘੁਟ ਲਿਆ ਮੂੰਹ ਨਪ ਲਿਆ ਕਿ ਬੋਲੇ ਨਾ ਧਿਆਨ ਸਿੰਘ ਚੰਗਾ ਜਵਾਨ ਸੀ ਪਰ ਉਮਰ ਵਡੇਰੀ ਹੋਣ ਤੇ ਪਹਿਲੇ ਵਾਂਗ ਬਲਵਾਨ ਨਹੀਂ ਸੀ ਰਿਹਾ। ਹੋਲੀ ਜਿਹੀ ਉਸਦੇ ਮੂੰਹੋਂ ਨਿਕਲਿਆ ਧੋਖਾ ! ਮੇਰੇ ਨਾਲ ਧੋਖਾ!’

ਦੋਵੇਂ ਜਵਾਨ ਉਸਨੂੰ ਧਕ ਕੇ ਅਗਲੇ ਦਰਵਾਜ਼ੇ ਰਾਹੀਂ ਉਸ ਦੀਆਂ ਹਨੇਰੀਆਂ ਕੋਠੜੀਆਂ ਤੇ ਨਰਕੀ ਤਹਿਖਾਨਿਆਂ ਵਲ ਲੈ ਗਏ ਧਿਆਨ ਸਿੰਘ ਡਰ ਗਿਆ ਕਿ ਜ਼ਰੂਰ ਉਹਨੂੰ ਮਾਰ ਦੇਣਗੇ ਲੈਣੇ ਦੇ ਦੇਣੇ ਪੈ ਗਏ ।

ਇਕ ਜਵਾਨ ਨੇ ਦੀਵਾਨ ਖਾਨੇ ਦੀ ਬਲਦੀ ਰੋਸ਼ਨੀ ਚੁਕ ਲਈ ਤੇ ਉਸ ਨੂੰ ਤਹਿਖਾਨੇ ਵਿਚ ਲੈ ਗਏ, ਜਿਸ ਵਿਚ ਰਾਜੋ ਅਧਮੋਈ ਪਈ ਸੀ। ਉਸ ਤਹਿਖਾਨੇ ਵਿਚ ਹਨੇਰਾ ਸਲਾਬ ਅਤੇ ਮੋਏ ਪੁਰਸ਼ਾਂ ਦੇ ਪਿੰਜਰ ਸਨ ।

‘ਰਾਜੋ ਦੀ ਰਿਹਾਈ ਦਾ ਪਰਚਾ ਲਿਖਦੇ ਨਹੀਂ ਤੇ ਅਸੀਂ ਤੈਨੂੰ ਮਾਰ ਸੁਟਣਾ ਹੈ। ਅਸਾਡੀਆਂ ਅੱਖਾਂ ਵਿਚ ਖੂਨ ਹੈ। ਖੂਨ ਦੇ ਅਥਰੂ ਹਨ ਕਿ ਮਾਸੂਮ ਤੇ ਨਿਰਦੋਸ਼ੀ ਰਾਜੋ ਨੂੰ ਤੂੰ ਭੇਹ ਵਾਂਗ ਕੁਟਿਆ ਹੈ। ਦੇਖ ਇਸ ਦੀ ਹਾਲਤ ! ਪਤਾ ਨਹੀਂ ਜਿਉਂਦੀ ਹੈ ਕਿ ਮਰ ਗਈ।

ਪਹਿਲੇ ਜਵਾਨ ਨੇ ਆਖਿਆ ।

‘ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਵਿਸਾਹਘਾਤ ਨਿਕਲੇ । ਧਿਆਨ ਸਿੰਘ ਬੇਬਸੀ ਨਾਲ ਬੋਲਿਆ। ਮੰਤ ਉਸਨੂੰ ਚੇਤੇ ਆਈ।

ਜਿਹੜੇ ਅਕਿਰਤਘਨ ਤੇ ਰਾਜ ਧਰੋਈ ਹੋਣ ਉਨ੍ਹਾਂ ਨਾਲ ਧਰੋਹ ਕਰਨਾ ਪਾਪ ਨਹੀਂ ।

1 ਦੂਸਰੇ ਜਵਾਨ ਨੇ ਕਿਹਾ। ਮੈਨੂੰ ਮਾਰੋ ਨਾ ਮੈਂ ਲਿਖ ਦੇਂ’ ਦਾ ਹਾਂ। ਧਿਆਨ ਸਿੰਘ ਆਖਿਆ।

ਪਹਿਲੇ ਜਵਾਨ ਨੇ ਜੇਬ ਵਿਚੋਂ ਕਲਮ ਦਵਾਤ ਕਢੀ, ਉਹ ਪਿਛੋਂ ਹੀ ਬੰਦੋਬਸਤ ਕਰਕੇ ਆਏ ਸਨ ਤੇ ਕਾਗਜ਼ ਵੀ ਕੋਲੋਂ ਦਿਤਾ।

‘ਦੋਹਾਂ ਜਵਾਨਾਂ ਨੂੰ ਰਾਜੋ ਨਾਮ ਦੀ ਮੁਟਿਆਰ ਲੈ ਜਾਣ ਦਿਉ ‘ਧਿਆਨ ਸਿੰਘ ।’

ਰੁਕਾ ਪਹਿਲੇ ਜਵਾਨ ਨੇ ਫੜ ਲਿਆ ਤੇ ਦੂਸਰੇ ਰਾਜੋ! ਅਧਮੋਈ ਪਈ ਰਾਜੋ ਨੂੰ ਚੁਕ ਲਿਆ। ਉਹ ਕਦੀ ਕਦਾਈਂ ‘ਹਾਇ’ ਜ਼ਬਾਨੋ ਕਹਿੰਦੀ ਸੀ ਉਹ ਅਜੇ ਮਰੀ ਨਹੀਂ ਸੀ । ਧਿਆਨ ਸਿੰਘ ਨੂੰ ਤਹਿਖਾਨੇ ਵਿਚ ਬੰਦ ਕਰਕੇ ਕੁੰਡਾ ਮਾਰ ਦਿਤਾ । ਹੌਲੀ ਹੌਲੀ ਬਾਹਰ ਆ ਗਏ ਤੇ ਦੀਵਾਨ ਖਾਨੇ ਵਿਚ ਪੁਜ ਕੇ ਰੋਸ਼ਨੀ ਫਿਰ ਦੀਵਾਨ ਖਾਨੇ ਦੇ ਦਵਾਖੇ ਤੇ ਰਖ ਦਿਤੀ ਤੇ ਬੂਹਾ ਖੱਲ੍ਹ ਕੇ ਬਾਹਰ ਚਲੇ ਗਏ । ਡਿਉੜੀ ਵਿਚ ਦਰਬਾਨ ਊਂਘ ਰਹੇ ਸਨ ਉਨ੍ਹਾਂ ਨੂੰ ਰੁਕਾ ਦਿਖਾਇਆ ਤੇ ਘੋੜਿਆਂ ਤੇ ਸਵਾਰ ਸ਼ਹਿਰੋਂ ਬਾਹਰ ਚਲੇ ਗਏ ।

ਰਾਜੋ ਨੂੰ ਹੋਸ਼ ਆਈ

ਸਿਆਣਿਆਂ ਦਾ ਕੌਲ ਹੈ, ‘ਤਪੋ ਰਾਜ ਤੇ ਰਾਜੋਂ ਨਰਕ’ ਮਿਲਦਾ ਹੈ । ਇਹ ਕੌਲ ਕਦੀ ਝੂਠਾ ਨਹੀਂ ਹੋਇਆ ਨਾ ਹੋਵੇਗਾ। ਕਿਉਂਕਿ ਰਾਜ ਪ੍ਰਸਤੀ ਦਾ ਨਸ਼ਾ ਇਕ ਐਸਾ ਨਸ਼ਾ ਹੈ, ਜਿਹੜਾ ਮਨੁਖ ਨੂੰ ਮਨੁਖ ਨਹੀਂ ਰਹਿਣ ਦੇਂਦਾ ਕਿਸੇ ਨਾ ਕਿਸੇ ਰੂਪ ਵਿਚ ਪਸ਼ੂ ਬਣਾ ਦੇਂਦਾ ਹੈ। ਲਾਲਚ, ਹੰਕਾਰ, ਈਰਖਾ ਅਤੇ ਕਾਮਵਾਸ਼ਨਾ ਇਹ ਚਾਰ ਰੋਗ ਤਾਂ ਜ਼ਰੂਰ ਰਾਜੇ ਨੂੰ ਲਗ ਜਾਂਦੇ ਹਨ । ਰੋਗ ਇਕ ਵੀ ਬੁਰਾ ਹੁੰਦਾ ਹੈ ਪਰ ਜਿਥੇ ਚਾਰ ਇਕੱਠੇ ਹੋਣ ਉਥੇ ਤਾਂ ਜ਼ਰੂਰ ਮਨੁਖ ਨੇ ਪਾਗਲ ਹੋ ਜਾਣਾ ਹੋਇਆ।

ਧਿਆਨ ਸਿੰਘ ਕਿਸੇ ਧਰਤੀ ਦਾ ਰਾਜਾ ਨਹੀਂ ਸੀ ਉਸਨੂੰ ਰਾਜੇ ਦਾ ਖਿਤਾਬ ਮਿਲਿਆ ਸੀ ਤੇ ਜਗੀਰ ਤੇ ਵਡੀ ਵਜ਼ੀਰੀ ਮਿਲੀ ਸੀ ਰਾਜ ਦੇ ਇਹ ਛੋਟੇ ਅੰਗ ਪ੍ਰਾਪਤ ਕਰਕੇ ਹੀ ਉਹ ਪਾਗਲ ਹੋ ਗਿਆ ਸੀ । ਹੋਸ਼ੇ ਜਟ ਕਟੋਰਾ ਲਭਾ ਪਾਣੀ ਪੀ ਪੀ ਆਫਰਿਆ, ਵਾਲੀ ਗਲ ਸੀ । ਉਸਦੈ ਸਿਰ ਇਹ ਭੂਤ ਸਵਾਰ ਹੋ ਗਿਆ ਕਿ ਉਹ ਪੰਜਾਬ ਦਾ ਮਹਾਰਾਜਾ ਆਪਣੇ ਪੁਤਰ ਨੂੰ ਬਣਾਏਗਾ ਤੇ ਜ਼ਰੂਰ ਬਣਾਏਗਾ। ਇਸ ਮਨੋਰਥ ਵਿਚ ਸਫਲਤਾ ਪ੍ਰਾਪਤ ਕਰਨ ਲਈ ਬੇਸ਼ਕ ਉਹਨੂੰ ਕਿਸੇ ਦੇ ਖੂਨ ਨਾਲ ਹਥ ਰੰਗਣੇ ਪੈਣ।

ਸਭ ਤੋਂ ਪਹਿਲਾਂ ਰਾਜੋ ਤੇ ਹਥ ਉਠਿਆ।

ਰਾਜੋ ਉਪਰ ਹਥ ਉਠਣ ਦਾ ਕਾਰਨ ਇਹ ਸੀ ਇਕ ਦਿਨ ਧਿਆਨ ਸਿੰਘ ਆਪਣੇ ਵਫਾਦਾਰ ਚਾਟੜੇ ਤੇਜਾਸਿੰਘ ਤੇ ਸਜਣ ਸਿੰਘ ਨਾਲ ਸਲਾਹ ਕੀਤੀ ਸੀ ਕਿ ਖੜਕ ਸਿੰਘ ਦੇ ਗੜਵੀ ਸ: ਚੇਤ ਸਿੰਘ ਨੂੰ ਮਾਰ ਦਿਤਾ ਜਾਵੇ ਜਿੰਨਾ ਚਿਰ ਉਹ ਜਿਉਂਦਾ ਹੈ ਉਨਾਂ ਚਿਰ ਕੋਈ ਵੀ ਵਿਉਂਤ ਸਿਰੇ ਨਹੀਂ ਚੜ੍ਹਨੀ ਸਜਣ ਸਿੰਘ ਤੇ ਤੇਜਾ ਸਿੰਘ ਸਿਖ ਫੌਜਾਂ ਵਿਚ ਚੰਗੇ ਮੰਨੇ ਪ੍ਰਮੰਨੇ ਸਰਦਾਰ ਸਨ । ਤਮਾਂ ਦਾ ਸ਼ਿਕਾਰ ਹੋ ਕੇ ਚੰਡਾਲ ਧਿਆਨ ਸਿੰਘ ਦੇ ਸਾਥੀ ਬਣ ਗਏ ਸਨ। ਇਹ ਵੀ ਗਲ ਹੋਈ ਕਿ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਬੰਦ ਕਰਕੇ ਕੰਵਰ ਨੌ-ਨਿਹਾਲ ਸਿੰਘ ਆਰਜੀ ਮਹਾਰਾਜਾ ਬਣਾ ਦਿਤਾ ਜਾਏ । ਕੋਈ ਸਮਾਂ ਆਉਣ ਤੇ ਪੱਕਾ ਮਹਾਰਾਜ ਬਣਾਇਆ ਜਾਏਗਾ।

ਜਦੋਂ ਉਪ੍ਰੋਕਤ ਗਲਾਂ ਹੋ ਰਹੀਆਂ ਸਨ ਤਦੋਂ ਰਾਜੋ ਉਸ ਕਮਰੇ ਵਿਚ ਕੁਝ ਚੀਜ਼ਾਂ ਰਖਣ ਵਾਸਤੇ ਗਈ ਸੀ । ਉਸਦੀ ਕੰਨੀ ਇਹ ਸ਼ਬਦ ਪਏ ‘ਸ: ਚੇਤ ਸਿੰਘ ਨੂੰ ਮਾਰ ਦਿਤਾ ਜਾਏ’ ਇਨ੍ਹਾਂ ਸ਼ਬਦਾਂ ਨੇ ਉਸਦਾ ਸਾਹ ਘੁਟ ਲਿਆ। ਉਹ ਕਮਰੇ ਚੋਂ ਬਾਹਰ ਹੋ ਕੇ ਬੂਹੇ ਦੇ ਉਹਲੇ ਖਲੋਤੀ ਰਹੀ ਤੇ ਉਸਨੇ ਸਾਰੀਆਂ ਗਲਾਂ ਸੁਣ ਲਈਆਂ। ਉਨ੍ਹਾਂ ਗਲਾਂ ਨੇ ਉਹਦੇ ਤਨ ਮਨ ਨੂੰ ਅੱਗ ਲਾ ਦਿਤੀ। ਉਸਨੇ ਸਿਖ ਰਾਜ ਦਾ ਲੂਣ ਖਾਧਾ ਸੀ । ਉਹ ਰਾਜ ਮਹਿਲ ਵਿਚ ਰਹੀ ਸੀ ਤੇ ਸ: ਚੇਤ ਸਿੰਘ ਦੀ ਮਿਹਰਬਾਨੀ ਨਲ ਉਹਦੇ ਪਿਤਾ ਨੂੰ ਲਾਭ ਪਹੁੰਚੇ ਸਨ। ਉਹ ਅਕਿਰਤਘਨ ਨਹੀਂ ਸੀ ਹੋਣਾ ਚਾਹੁੰਦੀ । ਓਸੇ ਵੇਲੇ ਧਿਆਨ ਸਿੰਘ ਦੀ ਵਹੁਟੀ ਕੋਲ ਪਹੁੰਚੀ ਤੇ ਉਸ ਨੇ ਦੋ ਘੰਟੇ ਲਈ ਛੁਟੀ ਲੈ ਕੇ ਧਿਆਨ ਸਿੰਘ ਦੀ ਹਵੇਲੀ ਤੋਂ ਸਿਧੀ ਕਿਲੇ ਵਿਚ ਪਹੁੰਚੀ। ਛੁਟੀ ਮੰਗ ਲਈ। ਬਾਹਰ ਹੋ ਗਈ।

ਉਸਦਾ ਵਿਚਾਰ ਤਾਂ ਸ: ਚੇਤ ਸਿੰਘ ਨੂੰ ਮਿਲਣ ਦਾ ਸੀ । ਪਰ ਸ: ਚੇਤ ਸਿੰਘ ਤੇ ਸੀ । ਉਹ ਝੰਡਾ ਸਿੰਘ ਨੂੰ ਮਿਲੀ । ਸਿੰਘ ਨੂੰ ਨੇ ਮਿਲਣਾ ਔਖਾ ਮਹਾਰਾਜਾ ਖੜਕ ਝੰਡਾ ਸਿੰਘ ਚਵੀ ਪੰਝੀ ਸਾਲ ਦਾ ਫੌਜੀ ਗਭਰੂ ਸੀ ਕਦ ਛੇ ਫੁਟ ਉਚਾ ਸੁੰਦਰ ਸਰੀਰ, ਰੰਗ ਗੋਰਾ ਤੇ ਨਿਕੀ ਨਿਕੀ ਗੱਲ ਦਾਹੜੀ ਤੇ ਕੁੰਡੀਆਂ ਮੁਛਾਂ ਵਾਲਾ ਜਵਾਨ ਸੀ । ਸਵਾ ਸਾਲ ਦੀ ਨੌਕਰੀ ਪਿਛੋਂ ਇਕ ਕੰਪਨੀ ਦਾ ਸਰਦਾਰ ਬਣ ਗਿਆ ਸੀ । ਮਿਠ ਬੋਲੜਾ ਈਮਾਨਦਾਰ ਖਾਲਸਾ ਰਾਜ ਦਾ ਵਫਾਦਾਰ ਸਿਪਾਹੀ ਤ ਦਇਆਵਾਨ ਪੁਰਸ਼ ਸੀ ।

ਰਾਜ ਜਦੋਂ ਕਿਲੇ ਵਿਚ ਰਹਿੰਦੀ ਸੀ ਤਦੋਂ ਉਸਦੀ ਜਾਣ ਪਛਾਣ ਝੰਡਾ ਸਿੰਘ ਨਾਲ ਹੋਈ ਸੀ । ਜਾਣ ਪਛਾਣ ਵਧਦੀ ਵਧਦੀ ਮੁਹੱਬਤ ਦਾ ਰੂਪ ਧਾਰਨ ਕਰ ਗਈ, ਦੋਵੇਂ ਇਕ ਦੂਸਰੇ ਨੂੰ ਪਿਆਰ ਕਰਨ ਲਗ ਪਏ । ਦੋਹਾਂ ਦੀ ਇਛਾ ਵਿਆਹ ਕਰ ਲੈਣ ਦੀ ਸੀ, ਪਰ ਕੋਈ ਢੇਅ ਨਹੀਂ ਸੀ ਲਗਦਾ। ਕੋਈ ਨਾ ਕੋਈ ਵਿਘਨ ਪੈ ਜਾਂਦਾ ਸੀ ।

ਰਾਜੋ ਨੇ ਝੰਡਾ ਸਿੰਘ ਕੋਲ ਧਿਆਨ ਸਿੰਘ ਦੀ ਸਾਜ਼ਸ਼ ਨੰਗੀ ਕਰ ਦਿਤੀ । ਉਸਨੂੰ ਪੱਕੀ ਕੀਤੀ ਕਿ ਉਹ ਸ੍ਰ: ਚੇਤ ਸਿੰਘ ਨੂੰ ਆਖ ਦੇਵੇ ਕਿ ਉਹ ਆਪਣੇ ਆਪ ਦਾ ਬਚਾ ਕਰ ਲੈਣ । ਭੇੜਿਆਂ ਦੀ ਨੀਤ ਭੈੜੀ ਹੈ।

ਝੰਡਾ ਸਿੰਘ ਨੇ ਸ੍ਰ: ਚੇਤ ਸਿੰਘ ਨੂੰ ਮਿਲਣ ਦਾ ਯਤਨ ਕੀਤਾ, ਪਰ ਉਸਨੂੰ ਕਿਸੇ ਨੇ ਅੰਦਰ ਨਾ ਜਾਣ ਦਿਤਾ । ਮਹਾਰਾਜਾ ਖੜਕ ਸਿੰਘ ਦੇ ਮਹਿਲ ਦੇ ਰਾਖੇ ਧਿਆਨ ਸਿੰਘ ਦੇ ਆਪਣੇ ਆਦਮੀ ਸਨ ਤ ਉਸਦਾ ਹੁਕਮ ਸੀ ਕਿ ਧਿਆਨ ਸਿੰਘ ਦੀ ਮਰਜ਼ੀ ਤੋਂ ਬਗੈਰ ਕੋਈ ਨਾ ਮਿਲ । ਸ੍ਰ: ਚੇਤ ਸਿੰਘ ਮਹਿਲ ਵਿਚੋਂ ਬਾਹਰ ਨਾ ਆਇਆ ।

ਝੰਡਾ ਸਿੰਘ ਨੇ ਆਪਣੇ ਮਿਤਰ ਅਫਸਰ ਤਾਰਾ ਸਿੰਘ ਨੂੰ ਸਾਰੀ ਗਲ ਦਸ ਦਿਤੀ। ਉਸਨੂੰ ਵਿਸ਼ਵਾਸ਼ ਸੀ ਕਿ ਤਾਰਾ ਸਿੰਘ ਉਹਦੇ ਵਾਂਗ ਹੀ ਰਾਜ ਦਾ ਵਫਾਦਾਰ ਹੈ। ਪਰ ਉਹ ਖਰੀਦਿਆ ਜਾ ਚੁਕਿਆ ਸੀ । ਮਹਾਰਾਜੇ ਦੇ ਮਹਿਲ ਵਿਚ ਉਸਦਾ ਆਉਣ ਜਾਣ ਸੀ । ਸ੍ਰ: ਚੇਤ ਸਿੰਘ ਨੂੰ ਖਬਰਦਾਰ ਕਰਨ ਦੀ ਥਾਂ ਉਸਨੇ ਰਾਜਾ ਧਿਆਨ ਸਿੰਘ ਨੂੰ ਦਸ ਦਿਤਾ ਕਿ ਝੰਡਾ ਸਿੰਘ ਇਹ ਕੁਝ ਦਸ ਗਿਆ ਹੈ। ਉਸੇ ਵੇਲੇ ਧਿਆਨ ਸਿੰਘ ਦੀ ਅੱਖੀਂ ਖੂਨ ਉਤਰ ਆਇਆ ਸੀ । ਉਸਨੇ ਝੰਡਾ ਸਿੰਘ ਨੂੰ ਕਾਬੂ ਕਰਨ ਦੀ ਵਿਉਂਤ ਸੋਚੀ ਸੀ ਪਰ ਝੰਡਾ ਸਿੰਘ ਉਹਦੇ ਆਦਮੀਆਂ ਦੇ ਹੱਥ ਨਹੀਂ ਸੀ ਆਇਆ।

ਰਾਜੋ ਦੀ ਹਡ ਬੀਤੀ ਦਾ ਉਸਨੂੰ ਪਤਾ ਲਗ ਗਿਆ । ਆਪਣੇ ਸਾਥੀ ਨੂੰ ਨਾਲ ਲੈ ਕੇ ਉਹ ਧਿਆਨ ਸਿੰਘ ਦੇ ਪੁਤਰ ਹੀਰਾ ਸਿੰਘ ਦੇ ਕੋਲ ਗਿਆ ਨਾਂ ਗਲਤ ਦਸ ਕੇ ਉਸਨੇ ਧਿਆਨ ਸਿੰਘ ਨੂੰ ਮਿਲਣ ਦਾ ਬਹਾਨਾ ਬਣਾਇਆ ਤੇ ਰਾਜੋ ਨੂੰ ਨਰਕ ਕੁੰਡ ਵਿਚੋਂ ਕਢਣ ਵਿਚ ਉਹ ਕਾਮਯਾਬ ਹੋ ਗਿਆ । ਆਪਣੀ ਪਿਆਰੀ ਜਾਨ ਨੂੰ ਲੋਥ ਦੇ ਰੂਪ ਵਿਚ ਚੁਕ ਕੇ ਸ਼ਹਿਰੋਂ ਦੂਰ ਨਿਕਲ ਗਿਆ ਬਾਹਰ ਜਾ ਕੇ ਧਰਤੀ ਤੇ ਰਖਕੇ ਦੇਖਿਆ ਪਰ ਹਨੇਰੇ ਵਿਚ ਕੁਛ ਪਤਾ ਨਹੀਂ ਸੀ ਲਗਦਾ । ਇਹ ਜ਼ਰੂਰ ਅਨੁਭਵ ਹੁੰਦਾ ਸੀ ਕਿ ਉਹ ਜਿਉਂਦੀ ਹੈ। ਨਬਜ਼ ਹਰਕਤ ਵਿਚ ਹੈ ਅਤੇ ਛਾਤੀ ਦੀ ਧੜਕਨ ਤੇ ਗਰਮਾਈ ਕਾਇਮ ਹੈ । ਝੰਡਾ ਸਿੰਘ ਦਾ ਸਾਥੀ ਘੋੜੇ ਤੇ ਸਵਾਰ ਹਰਿ ਆ ਤੇ ਹਨੇਰੇ ਵਿਚ ਕਿਸੇ ਪਿੰਡ ਜਾਂ ਮਨੁਖ ਵਸੋਂ ਦੀ ਹੋਂਦ ਨੂੰ ਲਭਣ ਲਗਾ । ਜਿਥੇ ਚਾਹ ਉਥੇ ਰਾਹ ਹੁੰਦਾ ਹੈ ਉਸ ਜਵਾਨ ਨੂੰ ਦੂਰ ਸਾਰੇ ਇਕ ਮਧਮ ਜਿਹੀ ਦੀਵੇ ਦੀ ਲੋ ਨਜ਼ਰ ਪਈ। ਉਸ ਲੋ ਦੀ ਸੇਧ ਰਖਕੇ ਉਸਨੇ ਘੋੜੇ ਨੂੰ ਅਡੀ ਲਾਈ ਤੇ ਉਥੇ ਪਹੁੰਚ ਗਿਆ ਜਿਥੇ ਦੀਵਾ ਸੀ।

ਉਹ ਦੀਵਾ ਇਕ ਕੱਚੇ ਕੋਠੇ ਵਿਚ ਜਗਦਾ ਸੀ ਉਹ ਕੋਠਾ ਇਕ ਫਕੀਰ ਦਾ ਹੁਜ਼ਰਾ ਸੀ ਤੇ ਬੁਢਾ ਫਕੀਰ ਦੀਵੇ ਦੀ ਲੋ ਆਸਰੇ ਕੁਰਾਨ ਮਜ਼ੀਦ ਪੜ੍ਹ ਰਿਹਾ ਸੀ ।

ਜਵਾਨ ਨੇ ਅਗੇ ਹੋ ਕੇ ਫਕੀਰ ਨੂੰ ਆਖਿਆ ‘ਅਲਾ ਦੇ ਬੰਦੇ ਮੈਨੂੰ ਅੱਗ ਦੀ ਲੋੜ ਹੈ। ਕਿਸੇ ਦੀ ਜਾਨ ਖਤਰੇ ਵਿਚ ਹੈ।

ਇਹ ਸੁਣ ਕੇ ਫਕੀਰ ਦੀ ਸੁਰਤ ਰੱਬੀ ਗਿਆਨ ਨਾਲੋਂ ਟੁਟ ਗਈ ਤੇ ਅੱਖਾਂ ਕੁਰਾਨ ਮਜੀਦ ਦੇ ਅਖਰਾਂ ਤੋਂ ਉਠੀਆਂ ਉਸਨੇ ਕਾਹਲੀ ਨਾਲ ਕਿਹਾ ਅੱਗ ਹੈ।’

ਹੌਲੀ ਜਹੀ ਅਗੇ ਹੋ ਕੇ ਬੜੇ ਸਤਕਾਰ ਨਾਲ ਉਸ ਫਕੀਰ ਨੂੰ ਜਵਾਨ ਨੇ ਆਖਿਆ ‘ਸਾਂਈ ਜੀ ! ਮੈਨੂੰ ਅੱਗ ਦੀ ਲੋੜ ਹੈ। ਤੁਸੀਂ ਕੋਈ ਰੱਬ ਦੇ ਬੰਦੇ ਹੋ ਕਿਸੇ ਦੀ ਜਾਨ ਖਤਰੇ ਖਤਰੇ ਵਿਚ ਹੈ, ਉਸਨੂੰ ਬਚਾਉਣ ਦੀ ਲੋੜ ਹੈ ।

ਜਵਾਨ ਦੇ ਬੋਲ ਸੁਣਕੇ ਫਕੀਰ ਦੀ ਸੁਰਤ ਖੁਦਾ ਚਰਨਾਂ ਨਾਲੋਂ ਟੁਟ ਗਈ ਅਖਾਂ ਕੁਰਾਨ ਮਜ਼ੀਦ ਦੇ ਪਵਿਤਰ ਅਖਰਾਂ ਉਪਰੋਂ ਆਪਣ ਆਪ ਉਠ ਪਈਆਂ । ਧੌਣ ਮੁੜੀ ਤੇ ਪਾਕ ਜ਼ਬਾਨ ਮਿਠੇ ਲਹਿਜੇ ਵਿਚ ਦਸਿਆ ‘ਅੱਗ ਹੈ। ਪਰ ਜਾਨ ਕਿਸ ਦੀ ਖਤਰੇ ਵਿਚ ਹੈ ?

ਇਕ ਅਬਲਾ ਦੇਵੀ ਜੋ ਨੇਕੀ ਤੇ ਪਵਿਤ੍ਰਤਾ ਦੀ ਤਸਵੀਰ ਹੈ। ਕੁਰਾਨ ਮਜ਼ੀਦ ਨੂੰ ਲਕੜੀ ਦੀ ਰੀਲ ਉਪਰ ਠਪ ਕੇ ਫ਼ਕੀਰ ਉਠਿਆ ਤੇ ਧੂਏ ਵਿਚੋਂ ਚਿਮਟੇ ਨਾਲ ਅੱਗ ਮਿਟੀ ਦੇ ਕੁਜੇ ਵਿਚ ਪਾਈ । ਕੁਜਾ ਜਵਾਨ ਨੂੰ ਫੜਾਉਂਦਿਆਂ ਹੋਇਆਂ ਮੁੜ ਪੁਛਿਆ ਅਬਲਾ ਨੂੰ ਹੋਇਆ ਕੀ ਹੈ ?

ਕਿਸੇ ਨੇ ਉਹਨੂੰ ਕੁਟ ਕੇ ਬੇਹਾਲ ਕੀਤਾ ਹੈ। ਉਹਦੇ ਪਿੰਡੇ ਵਿਚੋਂ ਰਤ ਵਹਿੰਦੀ ਹੈ।

ਕਿਥੇ ਹੈ ?

ਇਥੋਂ ਨੇੜੇ ਹੀ ।

ਅੱਗ ਨੂੰ ਕੀ ਕਰੋਗੇ ?

ਚਾਨਣ ਕਰਕੇ ਦੇਖਾਂਗੇ ਜ਼ਖਮਾਂ ਦੀ ਸੰਭਾਲ ਕੀਤੀ ਜਾਏਗੀ। ਉਸਨੂੰ ਏਥੇ ਲੈ ਆਓ, ਜਾਓ ਛੇਤੀ ਲੈ ਆਓ।

ਫਕੀਰ ਨੇ ਅੱਗ ਵਾਲਾ ਕੁਜਾ ਜਵਾਨ ਦੇ ਹਥੋਂ ਖੋਹ ਲਿਆ। ਉਹ ਆਪ ਮੁਹਾਰਾ ਉਚੀ ਉਚੀ ਬੋਲੀ ਗਿਆ । ਮੇਰਾ ਸੁਫਨਾ ਸਚਾ ਹੋ ਗਿਆ ਹੈ…… । ਮੇਰਾ ਸੁਫਨਾ ਸਚਾ ਹੋ ਗਿਆ ਹੈ ਹੇ ਅਲਾ ਮੇਹਰ ਕਰੀਂ ।

ਜਵਾਨ ਨੇ ਘੋੜੇ ਦੀ ਵਾਗ ਮੋੜੀ। ਉਸਨੂੰ ਹੌਂਸਲਾ ਨਾ ਪਿਆ ਕਿ ਉਹ ਮੁੜਕੇ ਫਕੀਰ ਨੂੰ ਆਖੇ ਸਾਂਈ ਜੀ ਅੱਗ ਜ਼ਰੂਰੀ ਚਾਹੀਦੀ ਹੈ।

ਉਸਨੇ ਘੋੜੇ ਨੂੰ ਅਡੀ ਮਾਰੀ ਤਾਂ ਬਿਜਲੀ ਚਮਕੀ ਵਫਾਦਾਰ ਜਾਨਵਰ ਹਵਾ ਨਾਲ ਗਲਾਂ ਕਰਦਾ ਤੇ ਹਨੇਰੇ ਨੂੰ ਚੀਰਦਾ ਹੋਇਆ ਉਸੇ ਥਾਂ ਪੁਜ ਗਿਆ ਜਿਥੇ ਝੰਡਾ ਸਿੰਘ ਰਾਜ ਦਾ ਸਿਰ ਆਪਣੇ ਪਟ ਤੇ ਰਖਕੇ ਆਪਣੇ ਹੰਝੂਆਂ ਦੇ ਪਾਣੀ ਨਾਲ ਉਸਦਾ ਲਹੂ ਲਿਬੜਿਆ ਮੂੰਹ ਧੋ ਰਿਹਾ ਸੀ !

ਇਕ ਸਾਂਈ ਦਾ ਤਕੀਆ ਹੈ । ਸਾਂਈ ਕੋਈ ਭਲਾ ਲੋਕ ਹੈ । ਉਹ ਆਖਦਾ ਹੈ ਜ਼ਖਮੀ ਨੂੰ ਤਕੀਏ ਲੈ ਆਓ ।

ਜਵਾਨ ਨੇ ਇਕੇ ਸਾਹੇ ਝੰਡਾ ਸਿੰਘ ਨੂੰ ਸੁਨੇਹਾ ਦਿਤਾ। ‘ਚੰਗਾ।’

ਝੰਡਾ ਸਿੰਘ ਦਾ ਜਵਾਬ ਸੀ ।

ਰਾਜੋ ਨੂੰ ਮੁੜਕੇ ਘੋੜੇ ਉਤੇ ਸੁਟਿਆ ਗਿਆ ਘੋੜੇ ਉਤੇ ਸੁਟਨ ਲਗਿਆਂ ਉਸਨੇ ਇਕ ਵਾਰੀ ‘ਹਾਇ!’ ਕੀਤਾ । ਬਚਾ ਕੇ ਤੇ ਹੌਲੀ ੨ ਘੋੜਿਆਂ ਨੂੰ ਤੋਰ ਕੇ ਫਕੀਰ ਦੇ ਤਕੀਏ ਜਾ ਪੁਜੇ ।

ਰੱਬ ਰੰਗ ਦੀਵਾਨਾ ਫਕੀਰ ਅਗੇ ਬੇਚੈਨ ਖਲੋਤਾ ਸੀ । ਘੋੜੇ ਰੁਕੇ ਜਵਾਨ ਘੋੜਿਆਂ ਉਪਰੋਂ ਹੇਠਾਂ ਉਤਰੇ ਤੇ ਉਨ੍ਹਾਂ ਨੇ ਰਾਜੋ ਨੂੰ ਚੁਕ ਕੇ ਫਕੀਰ ਦੇ ਇਸ਼ਾਰੇ ਤੇ ਕੋਠੇ ਦੇ ਅੰਦਰ ਧਰਤੀ ਤੇ ਵਿਛੇ ਸਫ ਉਤੇ ਲਿਟਾ ਦਿਤਾ ।

ਦੀਵੇ ਦੀ ਰੋਸ਼ਨੀ ਨਾਲ ਫਕੀਰ ਝੰਡਾ ਸਿੰਘ ਤੇ ਉਸਦੇ ਸਾਥੀ ਨੇ ਰਾਜੇ ਦਾ ਚਿਹਰਾ ਲੱਕ ਅਤੇ ਲੱਤਾਂ ਬਾਹੀਂ ਨੂੰ ਵੇਖਿਆ ਤਾਂ ਉਨ੍ਹਾਂ ਦਾ ਲਹੂ ਠੰਡਾ ਹੋ ਗਿਆ ਬਹੁਤ ਹੀ ਬੇ-ਰਹਿਮਾਂ ਤੇ ਕਠੋਰਤਾ ਨਾਲ ਕੁਟਿਆ ਗਿਆ ਸੀ । ਹੇ ਖੁਦਾ ਇਹ ਕੀ ਹੋਇਆ ?

ਫਕੀਰ ਦਾ ਬਚਨ ਸੀ। ਉਸਨੇ ਦੀਵਾ ਝੰਡਾ ਸਿੰਘ ਨੂੰ ਫੜਾ ਦਿਤਾ ਅਤੇ ਕੰਠੀ ਦਾ ਕੰਧ ਨਾਲ ਟੰਗੇ ਹੋਏ ਝੋਲੇ ਵਿਚੋਂ ਤਿੰਨ ਚਾਰ ਨਿਕੀਆਂ ਨਿਕੀਆਂ ਪੋਟਲੀਆਂ ਕਢੀਆਂ ਉਨ੍ਹਾਂ ਪੋਟਲੀਆਂ ਵਿਚ ਇਕ ਸੁਰਮੇ ਵਰਗੀ ਕਾਲੀ ਦਵਾਈ ਸੀ । ਦਵਾਈ ਨੂੰ ਰਾਜ ਦੇ ਜ਼ਖਮਾਂ ਉਤੇ ਧੂੜਿਆ। ਦੂਸਰੀ ਪੋਟਲੀ ਵਿਚੋਂ ਇਕ ਹੋਰ, ਦਵਾਈ ਕਢੀ । ਉਹ ਪਾਣੀ ਦੇ ਘੁਟ ਨਾਲ ਰਾਜ ਦੇ ਸੰਘ ਵਿਚ ਉਤਾਰੀ ਤੇ ਤੀਸਰੀ ਦਵਾਈ ਨੂੰ ਪਾਣੀ ਵਿਚ ਘੋਲ ਕੇ ਤੇਲ ਦੀ ਤਰ੍ਹਾਂ ਬਣਾ ਕੇ ਪੈਰਾਂ ਤੇ ਹਥਾਂ ਦੀਆਂ ਤਲੀਆਂ ਵਿਚ ਝਸਿਆ। ਤਿੰਨਾਂ ਦਵਾਈਆਂ ਦੀ ਵਰਤੋਂ ਕਰਦਾ ਹੋਇਆ ਉਹ ਆਪਣੇ ਮੂੰਹ ਵਿਚ ਕਲਾਮ ਪੜ੍ਹਦਾ ਰਿਹਾ। ਝੰਡਾ ਸਿੰਘ ਤੇ ਉਸਦੇ ਸਾਥੀ ਨਾਲ ਗਲ ਉਸ ਨੇ ਕੋਈ ਨਹੀਂ ਕੀਤੀ ਅਖਾਂ ਤੇ ਹਥਾਂ ਦੇ ਇਸ਼ਾਰਿਆਂ, ਨਾਲ ਹੀ ਸਮਝਾਉਂਦਾ ਰਿਹਾ।

ਫਕੀਰ ਦਾ ਤਕੀਆ ਉਜਾੜ ਵਿਚ ਇਕ ਪਿੰਡ ਤੋਂ ਅਧ ਮੀਲ ਹਟਵਾਂ ਸੀ ਚਾਰ ਚੁਫੇਰੇ ਸੁਖ ਤੇ ਸ਼ਾਂਤੀ ਦੇਣ ਵਾਲੀ ਚੁਪ ਸੀ । ਪਿੰਡ ਵਿਚ ਰਹਿਣ ਵਾਲੇ ਕੁਕੜਾਂ ਨੇ ਬਾਂਗਾਂ ਦੇਣੀਆਂ ਸ਼ੁਰੂ ਕੀਤੀਆਂ । ਪੂਰਾ ਘੰਟਾ ਬੀਤ ਗਿਆ, ਫਕੀਰ ਕਲਾਮ ਪੜਨੋ ਨਾ ਹਇਆ ਜਦ ਕੋਈ ਡੇਢ ਕੁ ਘੰਟੇ ਦਾ ਸਮਾਂ ਬੀਤਿਆ ਤਾਂ ਰਾਜੋ ਨੇ ਹਿਲ ਕੇ ਆਵਾਜ਼ ਦਿਤੀ ਪਾਣੀ ?’

ਨੁਕਰ ਵਿਚ ਪਏ ਘੜੇ ਵਲ ਇਸ਼ਾਰਾ ਕਰਕੇ ਫਕੀਰ ਨੇ ਰਾਜੋ ਨੂੰ ਪਾਣੀ ਪਿਲਾਉਣ ਵਾਸਤੇ ਆਗਿਆ ਦਿਤੀ । ਝੰਡਾ ਸਿੰਘ ਨੇ ਦੋ ਚੁਲੀ ਆਂ ਪਾਣੀ ਰਾਜ ਦੇ ਮੂੰਹ ਪਾ ਦਿਤਾ । ਪਾਣੀ ਦਾ ਘੁਟ ਜਾਣ ਦੀ ਢਿਲ ਸੀ ਕਿ ਰਾਜੋ ਦੀਆਂ ਅਖਾਂ ਖੁਲ੍ਹ ਗਈਆਂ । ਉਸ ਨੇ ਕੋਠੀ ਦੀ ਛਤ ਵਲ ਵੇਖਿਆ ਸਿਆਣਿਆਂ ਕਿ ਕਿਸੇ ਸ਼ਾਹੀ ਮਹਿਲ ਦੀ ਛਤ ਨਹੀਂ, ਸਗੋਂ ਉਗੜ ਦੁਗੜ ਲਕੜਾਂ ਅਤੇ ਛਿਛਰੇ ਦੀਆਂ ਬਰੀਕ ਸੋਟੀਆਂ ਦੀ ਧੂਏਂ ਨਾਲ ਧੁਆਖੀਂ ਹੋਈ ਕਾਲੀ ਛਤ ਹੈ ।

ਬਿਨਾਂ ਧੌਣ ਦੇ ਮੋੜੇ ਦੇ ਰਾਜ ਨੇ ਕਿਹਾ, ‘ਮੈਂ ਕਿਥੇ ਹਾਂ ?’

ਝੰਡਾ ਸਿੰਘ ਨੇ ਫਕੀਰ ਵਲ ਤਕਿਆ। ਫਕੀਰ ਨੇ ਕਲਾਮ ਪੜ੍ਹਨੀ ਛਡ ਦਿਤੀ ਤੇ ਅਗੇ ਹੋ ਕੇ ਕਿਹਾ ਬੇਟਾ! ਰੋਸ਼ ਕਰ ? ਤੂੰ ਦੁਸ਼ਮਣਾਂ ਦੇ ਘਰ ਨਹੀਂ ਸਗੋਂ ਰਬ ਦੇ ਘਰ ਏਂ ਉਹਦੇ ਸਿਰ ਮਥੇ ਉਤੇ ਉਸੇ ਤਰ੍ਹਾਂ ਹਥ ਫੇਰਿਆ ਜਿਵੇਂ ਕੋਈ ਬਾਪ ਆਪਣੀ ਪਿਆਰੀ ਪੁਤਰੀ ਦੇ ਸਿਰ ਤੇ ਹਥ ਫੇਰਦਾ ਹੈ।

ਸ: ਚੇਤ ਸਿੰਘ ਸਰਕਾਰ . ਉਨ੍ਹਾਂ ਨੂੰ ਧਿਆਨ ਸਿੰਘ ਕੁਮਾਰ ਸੁਟੇਗਾ ਮਾਰ ਸੁਟੇਗਾ ਕੋਈ ਬਚਾਏ।

ਰਾਜੋ ਨੇ ਉਠਣ ਦਾ ਯਤਨ ਕੀਤਾ ਤੇ ਇਉਂ ਬੜੇ ਦੁਖ ਨਾਲ ਬੋਲੀ ਉਹ ਉਠ ਨਾ ਸਕੀ । ਫਿਰ ਲੇਟ ਗਈ। ਪਰ ਉਸ ਦੀਆਂ ਅੱਖਾਂ ਉਸ ਪਾਸੇ ਹੋ ਗਈਆਂ ਜਿਧਰ ਝੰਡਾ ਸਿੰਘ ਤੇ ਉਸਦਾ ਸਾਥੀ ਜਵਾਨ ਖਲੋਤੇ ਸਨ । ਝੰਡਾ ਸਿੰਘ ਨੂੰ ਸਿਆਣ ਕੇ ਉਹ ਹੈਰਾਨ ਹੋਈ । ਇਕ ਵਾਰ ਅੱਖਾਂ ਬੰਦ ਹੋ ਗਈਆਂ ਤੇ ਫਿਰ ਖੁਲੀਆਂ। ਅੰਤ ਬੋਲੀ-

‘ਤੁਸੀਂ ਆ ਗਏ। ਤੁਸਾਂ ਮੈਨੂੰ ਬਚਾ ਲਿਆ । ਆ ਗਏ,

‘ਹਾਂ ਰਾਜ, ਮੈਂ ਆ ਗਿਆ । ਤੈਨੂੰ ਮੈਂ ਨਹੀਂ ਬਚਾਇਆ ਰਬ ਨ ਬਚਾਇਆ ਹੈ, ਜੋ ਸਭ ਦਾ ਕਰਤਾ ਹਰਤਾ ਹੈ। ਇਨ੍ਹਾਂ ਅਲਾ ਦੇ ਬੰਦਿਆਂ ਨੇ ਬਚਾਇਆ ਹੈ। ਤਕੜੀ ਹੋ। ਡਰ ਨਾ ਹੁਣ ਤੈਨੂੰ ਧਿਆਨ ਸਿੰਘ ਕੁਝ ਨਹੀਂ ਆਖ ਸਕਦਾ। ਝੰਡਾ ਸਿੰਘ ਦਾ ਬੋਲ ਸੀ।

ਫਕੀਰ ਨੇ ਜਿਉਂ ਹੀ ਰਾਜੋ ਦੀ ਜ਼ਬਾਨੀ ਸ: ਚੇਤ ਸਿੰਘ ਸਰਕਾਰ ਮ: ਖੜਕ ਸਿੰਘ ਤੇ ਧਿਆਨ ਸਿੰਘ ਦੇ ਨਾਮ ਸੁਣੇ ਤਾਂ ਉਹ ਅਸਚਰਜਤਾ ਨਾਲ ਕੰਬ ਉਠਿਆ ਉਸ ਨੇ ਆਪ ਮੁਹਾਰੇ ਕਿਹਾ ਮੇਰਾ ਸੁਪਨਾ ਸਚਾ ਹੋ ਰਿਹਾ ਹੈ। ਹੇ ਅਲਾ ਪਾਕ ਮਿਹਰ ਕਰੀਂ ਰਹਿਮ ਕਰੀਂ।

ਫਕੀਰ ਦਾ ਸੁਫਨਾ

ਸਿਖ ਰਾਜ ਦੀ ਵਡੀ ਵਿਸ਼ੇਸ਼ਤਾ ਇਹ ਸੀ ਕਿ ਉਸ ਵਿਚ ਹਿੰਦੂ ਸਿਖ ਮੁਸਲਮਾਨ ਅਤੇ ਹੋਰ ਧਰਮਾਂ ਜਾਂ ਜਾਤੀਆਂ ਤੇ ਮਰਦ ਇਸਤਰੀਆਂ ਨੂੰ ਜੀਵਨ ਦੀ ਸਨਮਾਨਤਾ ਪ੍ਰਾਪਤ ਸੀ । ਕਿਸੇ ਜਾਤੀ ਜਾਂ ਧਰਮ ਨਾਲ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾ । ਹਰ ਇਕ ਮਜ੍ਹਬ ਦਾ ਸਤਿਕਾਰ ਸੀ, ਕਿਸੇ ਸਮਾਜ ਦੀ ਨਿਜੀ ਜੀਵਨ ਮਰਯਾਦਾ ਵਿਚ ਸਰਕਾਰੀ ਤੌਰ ਤੇ ਕੋਈ ਦਖਲ ਨਹੀਂ ਸੀ ਦਿਤਾ ਜਾਂਦਾ । ਰਾਜ ਵਲੋਂ ਜੋ ਵੀ ਸਹੂਲਤਾਂ ਪਰਜਾ ਨੂੰ ਦਿਤੀਆਂ ਜਾਂਦੀਆਂ ਸਨ ਉਨ੍ਹਾਂ ਤੋਂ ਸਾਰੇ ਲਾਭ ਉਠਾਉਂਦੇ ਸਨ । ਅਮਨ ਪਿਆਰ ਏਕਤਾ, ਸਚਾਈ, ਮਿਹਨਤ, ਦਲੇਰੀ ਸਚਾ ਵਿਉਹਾਰ ਅਤੇ ਹਸਦੀ ਨਚਦੀ ਪ੍ਰਸੰਨਤਾ ਜੈਸੇ ਗੁਣਾਂ ਨਾਲ ਪਰਜਾ ਦੀ ਆਤਮਾ ਚੰਗੀ ਰਹਿੰਦੀ ਸੀ । ਪ੍ਰਦੇਸੀ ਦੇਖ ਦੇਖ ਕੇ ਹੈਰਾਨ ਹੁੰਦੇ ਸਨ ਤੇ ਵੈਰੀ ਈਰਖਾ ਦੀ ਅਗ ਨਾਲ ਸੜਦੇ ਸਨ । ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ, ਤੁਕ ਗਿਆਨ ਤੋਂ ਅਮਲ ਬਣ ਚੁਕੀ ਸੀ। ਚੋਰੀ ਡਾਕਾ ਖੂਨ ਅਤੇ ਮਜ਼੍ਹਬੀ ਤੁਅਸਬ ਨਹੀਂ ਸੀ । ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਸਮੇਂ ਕਿਸੇ ਆਦਮੀ ਨੂੰ ਮੌਤ ਦੀ ਸਜ਼ਾ ਨਹੀਂ ਦਿਤੀ। ਉੱਨੀ ਸਦੀ ਵਿਚ ਸਾਰੀ ਦੁਨੀਆਂ ਵਿਚ ਐਸਾ ਰਾਜ ਕੋਈ ਨਹੀਂ ਸੀ ਹਰ ਇਕ ਆਪਣੇ ਸ਼ਾਹੀ ਕਿਲਿਆਂ ਵਿਚ ਸੈਂਕੜਿਆਂ ਨੂੰ ਸਜਾਏ ਮੌਤ ਦੇ ਨਾਮ ਹੇਠਾਂ ਕੋਹ ਕੋਹ ਕੇ ਮਾਰਦਾ ਤੇ ਨਿਰਦੋਸ਼ਿਆਂ ਦੇ ਲਹੂ ਨਾਲ ਆਪਣੇ ਹਥ ਰੰਗਦਾ ਸੀ, ਮੁਸਲਮਾਨ ਨਵਾਬਾ ਨੂੰ ਕਈ ਕਈ ਮੌਕੇ ਦਿਤੇ ਕਿ ਉਹ ਨੇਕ ਬਣਕੇ ਰਾਜ ਕਰਦੇ ਰਹਿਣ ਪਰ ਜਦੋਂ ਕੋਈ ਨੇਕੀ ਦੇ ਰਾਰ ਤੇ ਨਾ ਤੁਰਿਆ ਤਾਂ ਉਸਨੂੰ ਮਾਰਿਆ ਨਹੀਂ ਜਲਾਵਤਨ ਨਹੀਂ ਕੀਤਾ ਸਗੋਂ ਜਗੀਰ ਦੇ ਕੇ ਸੁਖ ਨਾਲ ਦਿਨ ਕਟਣ ਲਈ ਕਿਹਾ ਤੇ ਉਸਦਾ ਰਾਜ,ਰਾਜ ਨਾਲ ਸ਼ਾਮਲ ਕਰ ਲਿਆ ਗਿਆ।

ਬਸ ਐਸੇ ਕਾਰਨ ਸਨ ਕਿ ਪਰਜਾ ਦਾ ਹਰ ਹਿਰਦਾ ਰਾਜ ਦੀ ਸੁਖ ਮੰਗਦਾ ਸੀ । ਮੰਦਰ, ਮਸੀਤ, ਤਕੀਏ ਤੇ ਗੁਰਦੁਆਰੇ ਵਿਚ ਅਮਨ ਤੇ ਰਾਜ ਦੀ ਲੰਮੇਰੀ ਉਮਰ ਵਾਸਤੇ ਅਰਦਾਸਾਂ ਹੁੰਦੀਆਂ ਸਨ । ਟਲ ਖੜਕਦੇ, ਬਾਂਗਾਂ ਦਿਤੀਆਂ ਜਾਂਦੀਆਂ ਸੰਖ ਵਜਦੇ ਅਤੇ ਸੂਫੀਆਂ ਫਕੀਰਾਂ ਦੀਆਂ ਰਬ ਨੂੰ ਆਵਾਜ਼ਾਂ ਮਾਰੀਆਂ ਜਾਂਦੀਆ.। ਕੋਈ ਕਿਸੇ ਤੋਂ ਚਿੜਦਾ ਨਹੀਂ ਸੀ ਕਿਸੇ ਨਾਲ ਈਰਖਾ ਨਹੀਂ ਸੀ ਕਰਦਾ । ਰਬ ਤੇ ਰਾਜ ਲੋਕਾਂ ਦਾ ਰਾਖਾ ਸੀ । ਲੋਕ ਰਬ ਦੇ ਰਾਖੇ ਨਹੀਂ ਸਨ। ਕਿਸੇ ਕੌਮ ਤੇ ਧਰਮ ਨੂੰ ਕੋਈ ਖਤਰਾ ਨਹੀਂ ਸੀ ।

ਰਾਜੋ ਨੂੰ ਹੌਂਸਲਾ ਦੇਣ ਵਾਲਾ ਫਕੀਰ ਇਕ ਸੂਫੀ ਫਕੀਰ ਸੀ। ਉਸਦੀ ਉਮਰ ਪੈਂਠ ਸਾਲ ਦੇ ਲਗ ਪਗ ਸੀ । ਦਾਹੜੀ ਤੇ ਸਿਰ ਦੇ ਵਾਲ ਵੀ ਚਿਟੇ ਹੋ ਚੁਕੇ ਸਨ । ਸਰੀਰਕ ਡੀਲ ਡੋਲ ਤਕੜੀ ਸੀ ਚਿਹਰੇ ਦੀ ਲਾਲੀ ਜਵਾਨਾਂ ਵਾਂਗ ਸੀ । ਰਬੀ ਰੰਗਣਾਂ ਨਾਲ ਰੰਗਿਆ ਹੋਇਆ ਫਕੀਰ ਸੀ । ਮਨੁਖ ਵਸੋਂ ਤੋਂ ਦੂਰ ਉਸ ਨੇ ਆਪਣਾ ਤਕੀਆ ਬਣਾਇਆ ਹੋਇਆ ਸੀ । ਤਕੀਏ ਵਿਚ ਉਹ ਇਕਲਾ ਰਹਿੰਦਾ ਸੀ ਖੁਦਾ ਦਾ ਪ੍ਰੇਮੀ ਸੀ । ਉਸਦੇ ਬੋਲ ਵਿਚ ਕਰਾਮਾਤ ਸੀ ਤੇ ਉਸਦੇ ਹਥਾਂ ਦੀ ਸ਼ਕਤੀ। ਉਸਦੇ ਨੇਤਰ ਦੋ ਜਗਦੀਆਂ ਜੋਤਾਂ ਸਨ ਉਹ ਦਇਆ, ਨੇਕੀ ਪਵਿਤ੍ਰ ਧਰਮ ਅਤੇ ਸਰਬ ਸਾਂਝ ਦੀਆਂ ਕਿਰਨਾਂ ਜੋਤਾਂ ਜਿਹੜੀਆਂ ਦਿਨੇ ਰਾਤ ਲਟ ਲਟ ਬਲਦੀਆਂ ਰਹਿੰਦੀਆਂ। ਸਮੇਂ ਦੀ ਹਵਾ ਉਨ੍ਹਾਂ ਨੂੰ ਬੁਝਾਉਣ ਤੋਂ ਅਸਮਰਥ ਸੀ । ਲੋਕ ਉਸਦਾ ਜਨਮ ਨਾਮ ਨਹੀਂ ਸਨ ਜਾਣਦੇ ਪਿੰਡ ਮਾਂ ਬਾਪ ਦਾ ਕਿਸੇ ਨੂੰ ਪਤਾ ਨਹੀਂ ਸੀ ਬਸ ਏਹੋ ਜਾਣਦੇ ਸਨ । ਸਾਂਈ ਅਲਾ ਦਾ ਪਿਆਰਾ ਸੀ।

ਸਾਈਂ ਅਲਾ ਦੇ ਪਿਆਰੇ ਨੇ ਕਈ ਵਾਰ ਆਖਿਆ-ਮੇਰਾ ਸੁਪਨਾ ਸਚਾ ਹੋ ਗਿਆ। ਅਲਾ ਮੇਹਰ ਕਰੇ । ਇਹ ਸੁਣਕੇ ਝੰਡਾ ਸਿੰਘ ਤੇ ਉਸਦਾ ਸਾਥੀ ਜਵਾਨ ਪਥਰ ਸਿੰਘ ਹੈਰਾਨ ਸੀ। ਉਹ ਪੁਛਣਾ ਚਾਹੁੰਦੇ ਸਨ ਕਿ ਸਾਈਂ ਜੀ ਨੂੰ ਕੀ ਸੁਪਨਾ ਆਇਆ ? ਉਹ ਕਿਵੇਂ ਸਚਾ ਹੋ ਗਿਆ ? ਰਾਜੋ ਦੀ ਮਾਰ ਨਾਲ ਉਸਦਾ ਕੀ ਸਬੰਧ ਹੈ, ਪਰ ਰਾਜੋ ਦੀ ਮੰਦੀ ਹਾਲਤ ਉਨ੍ਹਾਂ ਨੂੰ ਕੁਝ ਪੁਛਣ ਜਾਂ ਸੋਚਣ ਜਾਂ ਸੋਚਣ ਦਾ ਮੌਕਾ ਨਹੀਂ ਸੀ ਦੇਂਦੀ। ਜਦੋਂ ਰਾਜ ਨੂੰ ਕੁਝ ਹੋਸ਼ ਆ ਗਈ। ਸਾਈਂ ਜੀ ਦੀਆਂ ਦਵਾਈਆਂ ਤੇ ਉਸਦੀ ਕਲਾਮ ਨੇ ਉਸਨੂੰ ਖਤਰੇ ਤੋਂ ਬਾਹਰ ਕਰ ਦਿਤਾ ਤਾਂ ਪੱਥਰ ਸਿੰਘ ਨੇ ਸਾਈਂ ਅੱਲਾ ਦੇ ਪਿਆਰੇ ਨੂੰ ਪੁਛਿਆ, ‘ਸਾਈਂ ਜੀ ਤੁਸਾਂ ਨੂੰ ਕੀ ਸੁਪਨਾ ਆਇਆ ਸੀ ਤੇ ਉਹ ਕਿਵੇਂ ਸਚਾ ਹੋ ਰਿਹਾ ਹੈ ? ਮੇਰਾ ਸੁਪਨਾ ! ਮੇਰਾ ਸੁਪਨਾ ਬੜਾ ਭਿਆਨਕ ਸੁਪਨਾ ਹੈ।

ਸਾਈਂ ਜੀ ਬੋਲੇ ।

‘ਪੱਥਰ ਸਿੰਘ ਆਪ ਸੁਣ ਸਕਦੇ ਹੋ ?”

ਸਾਈਂ ਜੀ ‘ਜ਼ਰੂਰ’

ਮੈਂ ਲੇਟਿਆ ਹੋਇਆ ਸਾਂ । ਤਸਬੀ ਮੇਰੇ ਹਥ ਮੇਰੀ ਹਿਕ ਤੇ ਸੀ । ਸਾਈਂ ਸੁਪਨਾ ਸੁਨਾਉਣ ਲਗੇ। ਮੇਰੀ ਅੱਖ ਲਗ ਗਈ। ਅੱਖ ਲਗਣ ਦੀ ਦੇਰ ਸੀ ਕਿ ਮੇਰੀ ਜਾਗਦੀ ਰੂਹ ਨੇ ਦੇਖਿਆ- ਮੈਂ ਲਾਹੌਰ ਸ਼ਹਿਰ ਦੇ ਬਾਜ਼ਾਰਾਂ ਵਿਚ ਵਾਹੋ ਦਾਹੀ ਐਵੇਂ ਹੀ ਤੁਰਿਆ ਫਿਰਦਾ ਸਾਂ । ਫਿਰਦਾ ਫਿਰਦਾ ਕਿਲੇ ਦੇ ਦਖਣੀ ਪਾਸੇ ਪੁਜ ਗਿਆ । ਹਜ਼ੂਰੀ ਬਾਗ ਵਲ ਚਲਿਆ ਹੀ ਸਾਂ ਕਿ ਮੇਰੇ ਕੰਨਾਂ ਨੇ ਰੌਲਾ ਸੁਣਿਆ ਘੋੜਿਆਂ ਦੇ ਸਮਾਂ ਦੀ ਟਿਪ-ਟਿਪ ਸੁਣੀ ‘ਮਾਰ ਲੌ ਫੜ ਲੌ ਬੋਲ ਸੁਣਾਈ ਦਿਤੇ। ਮੈਂ ਪਿਛੇ ਮੁੜ ਕੇ ਦੇਖਿਆ। ਤੀਹ ਚਾਲੀ ਘੋੜ ਸਵਾਰ ਨੰਗੀਆਂ ਤਲਵਾਰਾਂ ਹਥਾਂ ਵਿਚ ਸੂਤੀ ਬੜੇ ਜੋਸ਼ ਨਾਲ ਵਧੇ ਆ ਰਹੇ ਸਨ। ਉਨ੍ਹਾਂ ਦੇ ਮੋਹਰੇ ਰਾਜਾ ਧਿਆਨ ਸਿੰਘ ਸੀ ਉਸਦੇ ਹਥ ਵਿਚ ਚੇਤ ਸਿੰਘ ਦਾ ਸਿਰ ਸੀ ਫੌਜੀ ਜਵਾਨਾਂ ਦੇ ਹਥਾਂ ਵਿਚ ਸਿਖ ਸਰਦਾਰਾਂ ਦੇ ਸਿਰ ਸਨ । ਉਨ੍ਹਾਂ ਦੀਆਂ ਤਲਵਾਰਾਂ ਲਹੂ ਨਾਲ ਲਿਬੜੀਆਂ ਸਨ ਮੈਂ ਖਲੋਤਾ ਦੇਖਦਾ ਰਿਹਾ ਉਹ ਅਗੇ ਲੰਘ ਗਏ ਮੈਂ ਹੈਰਾਨ ਤੇ ਸਹਿਮਿਆ ਹੋਇਆ ਹਜ਼ੂਰੀ ਬਾਗ ਵਾਲੇ ਕਿਲੇ ਦੇ ਦਰਵਾਜ਼ੇ ਅਗੇ ਚਲਾ ਗਿਆ। ਦਰਵਾਜ਼ਾ ਖੁਲ੍ਹਾ ਸੀ ਮੈਂ ਤੁਰਿਆ ਗਿਆ। ਮੈਨੂੰ ਕਿਸੇ ਨਾ ਰੋਕਿਆ। ਅੰਦਰ ਜਾ ਕੇ ਵੇਖਿਆ ਮਹਾਰਾਜਾ ਖੜਗ ਸਿੰਘ ਦੇ ਮਹਿਲ ਵਿਚੋਂ ਰੋਣ ਦੀਆਂ ਚੀਕਾਂ ਸੁਣਾਈ ਦੇਂਦੀਆਂ ਸਨ ਪੁਛਣ ਤੇ ਪਤਾ ਲਗਾ ਮਹਾਰਾਜੇ ਨੂੰ ਮਾਰ ਦਿਤਾ ਗਿਆ ਹੈ। ਮੈਂ ਖਲੋਤਾ ਹੀ ਸਾਂ ਕਿ ਹਸਦਾ ਹੋਇਆ ਧਿਆਨ ਸਿੰਘ ਮਹਿਲਾਂ ਵਿਚੋਂ ਨਿਕਲਿਆ ਉਸ ਵੇਲੇ ਹੋਰ ਅਸਚਰਜ ਕੌਤਕ ਹੋਇਆ ।

ਝੰਡਾ ਸਿੰਘ ਤੇ ਪੱਥਰ ਸਿੰਘ ਨੇ ਇਕ ਦਮ ਚੌਂਕ ਕੇ ਇਕ- ਠਿਆਂ ਹੀ ਪੁਛਿਆ ‘ਉਹ ਕੀ ਕੋਤਕ ਸੀ ?’

ਦੁਧ ਚਿਟੇ ਕਪੜਿਆਂ ਵਿਚ ਵਡੀ ਸਰਕਾਰ (ਮਹਾਰਾਜਾ ਰਣਜੀਤ ਸਿੰਘ) ਅਚਾਨਕ ਆ ਖਲੋਤੇ ਚੇਹਰੇ ਤੇ ਗੁਸੇ ਦੇ ਨਿਸ਼ਾਨ ਸਨ । ਧਿਆਨ ਸਿੰਘ ਨੇ ਸਰਕਾਰ ਨੂੰ ਦੇਖ ਲਿਆ। ਉਸਨੇ ਸਕਾਰ ਦਾ ਸਤਿਕਾਰ ਨਹੀਂ ਕੀਤਾ। ਅਖਾਂ ਨੀਵੀਆਂ ਨਹੀਂ ਕੀਤੀਆਂ। ਆਕੜ ਕੇ ਬੇਧਿਆਨ ਅਗੇ ਨੂੰ ਲੰਘਣ ਲਗਾ ਤਾਂ ਸਰਕਾਰ ਨੇ ਕਿਹਾ ਧਿਆਨ ਸਿੰਘ ਤੂੰ ਅਕ੍ਰਿਤਘਣ ਨਿਕਲਿਆ. ਨਿਮਕ ਹਰਾਮ ਤੂੰ ਬਚਨ ਦਿਤਾ ਸੀ ਖੜਗ ਸਿੰਘ ਦੀ ਰਾਖੀ ਤੇ ਸੇਵਾ ਵਫਾਦਾਰੀ ਨਾਲ ਕਰਾਂਗਾ ਪਰ ਅਜ ਧਿਆਨ ਸਿੰਘ ਨੇ ਆਪਣੇ ਆਦਮੀਆਂ ਨੂੰ ਇਸ਼ਾਰਾ ਕੀਤਾ ਮਾਰੋ ।

ਜ਼ਾਲਮ ਤੇ ਅਕ੍ਰਿਤਘਨ ਆਦਮੀਆਂ ਨੇ ਤਲਵਾਰਾਂ ਚੁਕੀਆਂ ਤੇ ਸਰਕਾਰ ਮੁਸਕਰਾਈ । ਦੋਹਾਂ ਨੇ ਅਗੇ ਹੋ ਕੇ ਵਾਰ ਕੀਤੇ ਤਾਂ ਸਰਕਾਰ ਪਰੇ ਹੋ ਗਈ। ਮੈਂ ਜਾਗ ਪਿਆ ਛੇਤੀ ਨਾਲ ਉਠਕੇ ਛਤ ਵਲ ਤਕਿਆ ਆਪਣੇ ਕੋਠੇ ਦੀਆਂ ਚੌਹਾਂ ਨੁਕਰਾਂ ਵਿਚ ਧਿਆਨ ਮਾਰਿਆ ਆਸਣ ਤੋਂ ਉਠਕੇ ਕੋਠੇ ਵਿਚੋਂ ਬਾਹਰ ਨਿਕਲਿਆ ਤੇ ਖੁਲ੍ਹੇ ਅਸਮਾਨ ਵਲ ਤਕਿਆ ਅਸਮਾਨ ਤੇ ਤਾਰਾ ਕੋਈ ਨਹੀਂ ਸੀ । ਕਾਲੇ ਬਦਲ ਸਨ ਤੇ ਚਾਰ ਚੁਫੇਰੇ ਚੁਪ ਚਾਪ ਸੀ ਮੇਰਾ ਦਿਲ ਬੇਚੈਨ ਸੀ ਦਿਲ ਨੂੰ ਸ਼ਾਂਤ ਕਰਨ ਵਾਸਤੇ ਮੈਂ ਕੁਰਾਨ ਮਜੀਦ ਨੂੰ ਖੋਲਿਆ ਤੇ ਪੜ੍ਹਨਾ ਸ਼ੁਰੂ ਕੀਤਾ।

‘ਇਸ ਸੁਪਨੇ ਦਾ ਕੀ ਤਤ ਕਢਿਆ ਜੇ ? ਝੰਡਾ ਸਿੰਘ ਨੇ ਪੁਛਿਆ ।

‘ਏਹੋ! ਸਾਈਂ ਜੀ ਬੋਲੇ ਖੂਨ ਹੋਣਗੇ ਆਪ ਹੁਦਰੀ ਮਚੇਗੀ ਧਿਆਨ ਸਿੰਘ ਅਕ੍ਰਿਤਘਣ ਤੇ ਰਾਜ ਧਰੋਹੀ ਬਣੇਗਾ । ਪਟਜਾ ਦੁਖੀ ਹੋਵੇਗੀ ਖੂਨ ਦੀਆਂ ਨਦੀਆਂ ਚਲਣਗੀਆਂ। ਅਜ਼ਰਾਈਲ ਫਰੇ- ਸ਼ਤਾ ਹਸੇਗਾ ਅਲਾ ਦੇ ਬੰਦਿਆਂ ਨੂੰ ਵੀ ਮਾਰਿਆ ਜਾਏਗਾ ।

ਸਾਈਂ ਜੀ ਸ਼ਾਇਦ ਹੋਰ ਕਝ ਬੋਲਦੇ ਪਰ ਰਾਜੋ ਦੇ ਬੋਲਣ ਤੇ ਚੁਪ ਕਰ ਗਏ। ਰਾਜੋ ਨੇ ਕਿਹਾ ਮੈਂ ਆਖਦੀ ਆਂ ਸੂਰਜ ਚੜ੍ਹਨ ਤੋਂ ਪਹਿਲਾਂ ਸ: ਚੇਤ ਸਿੰਘ ਨੂੰ ਮਾਰ ਦਿਤਾ ਜਾਏਗਾ ਸ: ਚੇਤ ਸਿੰਘ ਨੂੰ ਖਬਰ ਕਰੋ ਉਹ ਨਸ ਜਾਣ ਆਪਣਾ ਬਚਾ ਕਰਨ । ਮਹਾਰਾਜੇ ਦੀ ਜਾਨ ਖਤਰੇ ਵਿਚ ਹੈ । ਸਾਰੇ ਵੈਰੀ ਸਾਰੇ ਵੈਰੀ ਹਾਇ ਮੈਂ…

ਰਾਜੋ ਬਹੁਤਾ ਬੋਲ ਨਾ ਸਕੀ ਉਹਦਾ ਤਨ ਤੇ ਮਨ ਦੋਵੇਂ ਦੁਖੀ ਸਨ । ਸਾਈਂ ਜੀ ਨੇ ਉਹਨੂੰ ਕੁਝ ਬਚਨ ਕਹੇ ਤੇ ਦਵਾਈ ਵੀ ਦਿਤੀ ਤੇ ਕਿਹਾ ਕਿ ਉਹ ਸ਼ਾਂਤ ਚਿਤ ਲੇਟੀ ਰਹੇ ।

ਭੂਤ

ਕੁਦਰਤ ਨੇ ਮਨੁਖ ਨੂੰ ਸ਼ਾਂਤ, ਸੁਤੰਤਰ ਤੇ ਅਰੋਗ ਜੀਵਨ ਬਖਸ਼ਿਆ ਸੀ । ਪਰ ਮਨੁਖ ਨੇ ਵਾਸਨਾ ਅਤੇ ਹੰਕਾਰ ਦੇ ਪਿਛੇ ਲਗ ਕੇ ਮੰਨ ਦੀਆਂ ਵਾਗਾਂ ਖੁਲੀਆਂ ਛਡ ਦਿਤੀਆਂ ਤਾਂ ਅਮੋੜ ਮਨ ਨੇ ਇਸ ਦੇ ਕੋਲੋਂ ਜਾਲ ਬਣਵਾ ਕੇ ਇਸਨੂੰ ਫਸਾਇਆ । ਵ ਸ਼ਨਾਂ ਤੇ ਹਉਮੈ ਦੇ ਪਿੰਜਰੇ ਵਿਚ ਪਿਆ ਜੀਣ ਦੇ ਤਰਲੇ ਲੈਂਦਾ ਤੜਪਦਾ ਤੇ ਨਿਰਾਸ ਹੁੰਦਾ ਹੋਇਆ ਵਾਹਿਗੁਰੂ ਲੋਕਾਂ ਅਤੇ ਆਪਣੇ ਆਪ ਨੂੰ ਕਸੀ ਜਾਂਦਾ ਹੈ । ਸੋਚਦਾ ਨਹੀਂ ਸਾਧਾਰਨ ਮਨੁਖਾਂ ਵਿਚੋਂ ਉਠ ਕੇ ਕਈ ਚਾਲਾਕ ਤੇ ਵਾਸ਼ੀ ਨਾਵਾਦੀ ਮਨੁਖ ਰਾਜੇ ਤੇ ਸਰਦਾਰ ਬਣੇ। ਉਨ੍ਹਾਂ ਨੇ ਕਿਸੇ ਦੀ ਧਰਤ ਖੋਈ ਕਿਸੇ ਦਾ ਧਨ ਖੋਹਿਆ ਤੇ ਕਿਸੇ ਦੀ ਸੁੰਦਰ ਨਾਰੀ ਨੂੰ ਆਪਣੇ ਘਰ ਪਾਇਆ ਜਿਨ੍ਹਾਂ ਦਾ ਕੁਝ ਖੋਹ ਲਿਆ ਉਨ੍ਹਾਂ ਨੂੰ ਹੀ ਵੈਰੀ ਕਰਾਰ ਦਿਤਾ ਵੇਰੀਆਂ ਨੂੰ ਮਾਰਨਾ ਉਨ੍ਹਾਂ ਦੇ ਦਿਲੀ ਵਲਵਲਿਆਂ ਨੂੰ ਕੁਚਲਨਾ ਅਤੇ ਆਪ ਚਕ੍ਰਵਰਤੀ ਰਾਜਾ ਬਣਨ ਦੇ ਖਿਆਲ ਨਾਲ ਬੰਦੀਖਾਨੇ ਬਣਾਏ। ਵਿਸ਼ਾਲ ਰਾਜ ਭਵਨਾਂ ਦੇ ਹੇਠਾਂ ਪਥਰ ਦੀਆਂ ਕੰਧਾਂ ਵਾਲੇ ਅੰਨ੍ਹੇ ਹਨੇਰੇ ਵਾਲੇ ਤਹਿਖਾਨੇ ਉਸਾਰੇ । ਉਨ੍ਹਾਂ ਵਿਚ ਚੱਕੀ ਕੋਹਲੂ ਤੇ ਖਰਾਸ ਰਖੇ। ਮੋਟੇ ਸੰਗਲ ਮਾਰ ਕੇ ਇਕ ਵਹਿਸ਼ੀ ਪਸੂ ਦੀ ਤਰ੍ਹਾਂ ਮਨੁਖ ਨੂੰ ਬੰਨ੍ਹ ਕਦੀ ਕੇ ਭੁਖਾ ਤੇ ਤਿਰਹਾਇਆ ਰਖਣਾ ਸ਼ੁਰੂ ਕੀਤਾ। ਪਰ ਜਦ ਕਦੀ ਸਮੇਂ ਦੇ ਗੇੜ ਨਾਲ ਪਾਪ ਕਰਨ ਦੇ ਵਾਧੇ ਦੇ ਅਸਰ ਨਾਲ ਜਾਂ ਵੈਰੀਆਂ ਵਿਚ ਵਾਧਾ ਹੋ ਜਾਣ ਤੇ ਉਸ ਨੂੰ ਪਤਾ ਲਗਾ ਕਿ ਉਸਨੇ ਕੀ ਕੀਤਾ ਸੀ । ਨਿਰਦੋਸ਼ ਤੇ ਮਾਸੂਮ ਰਾਜ ਨੂੰ ਕੁਟ ਮਾਰ ਕੇ ਰਾਜਾ ਧਿਆਨ ਸਿੰਘ ਨੇ ਹਨੇਰੇ ਤਹਿਖਾਨੇ ਵਿਚ ਜਿਥੇ ਉਸਨੇ ਚਾਰ ਆਦਮੀ ਤੇ ਤਿੰਨ ਤੀਵੀਆਂ ਨੂੰ ਸੁਟਕੇ ਮਾਰਿਆ ਸੀ ਇਕ ਮੁਟਿਆਰ ਨੂੰ ਇਸ ਕਰਕੇ ਮਾਰਿਆ ਗਿਆ ਸੀ ਕਿ ਉਸਨੇ ਧਿਆਨ ਸਿੰਘ ਦੇ ਮਾੜੇ ਕੰਮਾਂ ਵਿਚ ਹਿਸਾ ਲੈਣ ਤੋਂ ਨਾਂਹ ਕਰ ਦਿਤੀ ਸੀ । ਇਹ ਖੁਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤਲੇ ਦਿਨਾਂ ਵਿਚ ਹੋਏ ਸਨ ਚਾਲਾਕੀ ਨਾਲ ਉਨ੍ਹਾਂ ਦੀ ਉਘ ਸੁਘ ਬਾਹਰ ਨਹੀਂ ਸੀ ਨਿਕਲਣ ਦਿਤੀ ।

ਝੰਡਾ ਸਿੰਘ ਤੇ ਪੱਥਰ ਸਿੰਘ ਹੁਸ਼ਿਆਰੀ ਨਾਲ ਧਿਆਨ ਸਿੰਘ ਨੂੰ ਤਹਿਖਾਨੇ ਵਿਚ ਸੁਟ ਗਏ। ਤਹਿਖਾਨੇ ਵਿਚ ਹਨੇਰਾ ਹੋ ਗਿਆ ਤਾਂ ਉਸਨੂੰ ਪਤਾ ਲਗਾ ਕਿ ਉਹ ਕਿਡਾ ਵਡਾ ਜ਼ਾਲਮ ਹੈ। ਉਸ ਤਹਿਖਾਨੇ ਵਿਚੋਂ ਚੀਕ ਉਪਰ ਨਹੀਂ ਸੀ ਜਾ ਸਕਦੀ। ਉਸਨੇ ਚੀਕਾਂ ਤੇ ਆਵਾਜਾਂ ਮਾਰੀਆਂ ਪਰ ਕਿਸੇ ਨੇ ਨਾ ਸੁਣੀਆਂ। ਉਹ ਘਾਬਰ ਗਿਆ । ਸਿਰ ਫੜ ਕੇ ਬੈਠ ਗਿਆ। ਉਹਦੇ ਪਾਪ ਉਸਨੂੰ ► ਡਰਾਉਣ ਣ ਗੇ । ਉਸਦੇ ਡੋਲੇ ਦਿਲ ਨੇ ਉਸ ਦੀਆਂ ਅੱਖਾਂ ਦਾ ਰੰਗ ਬਦਲ ਦਿਤਾ। ਦੇਖਣੀ ਬਦਲ ਦਿਤੀ। ਉਸਦੇ ਕੰਨਾਂ ਤੇ ਦਮਾਗ ਦੀ ਦਸ਼ਾ ਬਦਲ ਗਈ । ਸਮਝ ਡਰ ਦੇ ਕਾਲੇ ਤੇ ਭਾਰੇ ਪੜਦੇ ਹੇਠਾਂ ਕਜੀ ਗਈ।

ਉਸਦੇ ਕੰਨਾਂ ਕਿਸੇ ਦਾ ਹਾਸਾ ਸੁਣਿਆ । ਹਾਸਾ ਡਰਾਉਣਾ ਸੀ ਪਰ ਉਸਦੇ ਕੋਲ ਕੋਈ ਨਹੀਂ ਸੀ ਹਾਸਾ ਉਸੇ ਤਹਿਖਾਨੇ ਵਿਚੋਂ ਹਸਿਆ ਜਾ ਰਿਹਾ ਪ੍ਰਤੀਤ ਹੁੰਦਾ ਸੀ ਉਸਨੂੰ ਉਹ ਇਸਤਰੀਆਂ ਤੇ ਮਰਦ ਚੇਤੇ ਆਏ ਜਿਨ੍ਹਾਂ ਨੂੰ ਭੁਖੇ ਰਖ ਕੇ ਮਰਵਾਇਆ ਸੀ ਉਸਦਾ ਲਹੂ ਠੰਡਾ ਹੋ ਗਿਆ ਤੇ ਜ਼ਬਾਨੋ ਨਿਕਲਿਆ-ਭੂਤ ।

ਭੂਤ

ਹਾਸਾ ਉਚੀ ਹੋ ਗਿਆ ਆਵਾਜ਼ਾਂ ਆਈਆਂ, ਏਹੋ ਹੀ ਹੈ ਪਾਪੀ, ਰਾਜਧਰੋਹੀ, ਧੋਖੇਬਾਜ਼ ਏਹੋ ਹੀ ਹੈ । ਉਹ ਇਕ ਦਮ ਘਬਰਾ ਕੇ ਉਠਿਆ ਐਵੇਂ ਵਹਿਮ ਹੈ । ਮਰਨ ਪਿਛੋਂ ਕੌਣ ਜਿਉਂਦਾ ਹੈ ਉਸਨੇ ਰਤਾ ਹੌਂਸਲਾ ਕੀਤਾ। ਇਕ ਥਾਂ ਤੋਂ ਪੈਰ ਚੁਕ ਕੇ ਦੂਸਰੇ ਥਾਂ ਰਖਿਆ ਤਾਂ ਉਹ ਇਕ ਸੁਕੇ ਕੁਰਗ ਤੇ ਰਖਿਆ ਗਿਆ ਉਹ ਤਰਬਕ ਗਿਆ-ਆਪਣੀ ਮੌਤ ਦੇ ਆਪ ਸਾਧਨ ਸੋਚ ਰਿਹਾ ਹੈਂ ।

ਮਨੁਖੀ ਖੂਨ ਵਿਚੋਂ ਜੀਵਨ ਲਭਣ ਵਾਲੇ ਨੂੰ ਜੀਵਨ ਨਹੀਂ ਮਿਲਦਾ ਮੌਤ ਮਿਲਦੀ ਹੈ ਧਿਆਨ ਸਿੰਘ ਮੂਰਖ ਬੱਚਾ ਹੈ ।

‘ਮੈਂ ਇਸਦਾ ਗਲ ਘੁਟ ਸੂਟਾਂ ?’ ਭਿਆਨਕ ਆਵਾਜ਼ ਸੀ।

‘ਅਜੇ ਇਸ ਦੇ ਮਰਨ ਦਾ ਸਮਾਂ ਨਹੀਂ । ਦੂਸਰੀ ਆਵਾਜ਼ ਸੀ।

ਚੁਪ ਕਰੋ ! ਚੁਪ ਕਰੋ !! ਤੁਸੀਂ ਕੌਣ ਹੋ ? ਧਿਆਨ ਸਿੰਘ ਘਬਰਾਹਟ ਦੇ ਜੋਸ਼ ਨਾਲ ਬੋਲਿਆ ।

‘ਮੂਰਖਾ ! ਤੇਰਾ ਹੁਕਮ ਬੰਦਿਆਂ ਤੇ ਚਲ ਸਕਦਾ ਹੈ ਸੰਤੰਤਰ ਰੂਹਾਂ ਤੇ ਨਹੀਂ । ਅਸਾਡੇ ਤਨ ਤੂੰ ਖਾ ਲਏ ਹਨ। ਅਸੀਂ ਆਜ਼ਾਦ ਰੂਹਾਂ ਹਾਂ ।’

ਇਹ ਉਤਰ ਮਿਲਿਆ ਤੇ ਫਿਰ ਹਾਸਾ।

ਅਚਾਨਕ ਚੁਪ ਛਾ ਗਈ। ਹਨੇਰਾ ਤੇ ਚੁਪ । ਧਿਆਨ ਸਿੰਘ ਦੇ ਕੰਨਾਂ ਨੇ ਰਤਾ ਹਿਲਜੁਲ ਨਾ ਸੁਣੀ ਉਹ ਹਨੇਰੇ ਵਿਚ ਅੱਖਾਂ ਪਾੜ ਪਾੜ ਕੇ ਦੇਖਣ ਤੇ ਮਨ ਤਕੜਾ ਕਰਕੇ ਕੁਝ ਕੁ ਯਤਨ ਕਰਨ ਲਗਾ ਕਿ ਹਾਸਾ ਕਿਉਂ ਬੰਦ ਹੋ ਗਿਆ ‘ਭੂਤ ! ਭੂਤ ਤਾਂ ਮਾਰ ਵੀ ਸੁਟਦੇ ਨੇ। ਮੈਂ ਮਰ ਗਿਆ ਤਾਂ ਮੇਰੇ ਮਨ ਦੀਆਂ ਮਨ ਵਿਚ ਰਹਿ ਜਾਣਗੀਆਂ !

ਜਾਗਦਿਆਂ ਹੀ ਉਸਨੂੰ ਸੁਪਨਾ ਆਇਆ ਸੁਪਨਾ ਨਹੀਂ ਸੀ ਹਕੀਕਤ ਸੀ ਉਸਦੇ ਪ੍ਰਮਾਤਮਾ ਨੇ ਉਸਨੂੰ ਚੇਤੇ ਕਰਾਇਆ ਕਿ ਉਸ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਕੌਲ ਇਕਰਾਰ ਕੀਤੇ ਸਨ ਉਹ ਦੇਖਦਾ ਕੀ ਹੈ ਕਿ ਕਮਰੇ ਵਿਚ ਮਧਮ ਜਿਹੀ ਰੋਸ਼ਨੀ ਹੋਈ ਪਰ ਦੀਵਾ ਤੇ ਦੀਵੇ ਨੂੰ ਫੜੀ ਕੋਈ ਪੁਰਸ਼ ਨਜ਼ਰ ਨਾ ਆਇਆ। ਉਸਨੇ ਦਰਵਾਜ਼ੇ ਵਲ ਦੇਖਿਆ ਦਰਵਾਜ਼ਾ ਬੰਦ ਸੀ । ਕਿਸੇ ਮਨੁਖੀ ਹਰਕਤ ਦਾ ਵੀ ਗਿਆਨ ਨਾ ਹੋਇਆ। ਉਸਨੇ ਆਪਣੀਆਂ ਅਖੀਆਂ ਮਲੀਆਂ ਗੌਰ ਨਾਲ ਵੇਖਿਆ ਦਰਵਾਜ਼ੇ ਵਲੋਂ ਅੱਖਾਂ ਮੋੜਕੇ ਛਤ ਵਲ -ਕਿਆ ਪਰ ਛਤ ਤੇ ਵੀ ਕੁਝ ਨਜ਼ਰ ਨਾ ਪਿਆ। ਜਾਂ ਉਸਨੇ ਮੁੜਕੇ ਦਰਵਾਜ਼ੇ ਵਲ ਦੇਖਿਆ ਤਾਂ ਉਹਦੇ ਹਥ ਪੈਰ ਸੌਂ ਗਏ। ਅੱਖਾਂ ਪਥਰਾ ਗਈਆਂ। ਉਸਦੇ ਸਾਹਮਣੇ ਦਰਵਾਜ਼ੇ ਦੇ ਅਗ ਪਰ ਦਰਵਾਜ਼ਾ ਖੋਲੇ ਬਿਨਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਰੂਹ ਖਲੋਤੀ ਸੀ ਦੁਧ ਚਿਟੇ ਲਿਬਾਸ ਵਿਚ ਪੂਰੇ ਮਨੁਖੀ ਕਦ ਵਿਚ ਚਿਹਰੇ ਦੀ ਰੰਗਣ ਨਿਰਾਲੀ ਸੀ । ਗੁਸੇ ਅਤੇ ਪਰੇਸ਼ਾਨੀ ਦੇ ਨਿਸ਼ਾਨ ਸਨ।

ਧਿਆਨ ਸਿੰਘ ਆਖਰ ਤੂੰ ਨਿਮਕ ਹਰਾਮ ਨਿਕਲਿਆ । ਜੋ ਕੁਝ ਤੂੰ ਸੱਚ ਰਿਹਾ ਤੇ ਕਰਨ ਲਗਾ ਹੈਂ, ਇਹ ਤੇਰੇ ਵਾਸਤੇ ਵੀ ਚੰਗਾ – ਨਹੀਂ ਹੋਵੇਗਾ। ਮੇਰੇ ਪੁਤਰਾਂ ਦੇ ਖੂਨ ਕਰਕੇ ਤੈਨੂੰ ਤੇ ਤੇਰੇ ਪੁਤਰ ਨੂੰ ਰਾਜ ਨਹੀਂ ਮਿਲੇਗਾ । ਮੈਂ ਤੈਨੂੰ ਵਫਾਦਾਰ ਸਮਝ ਕੇ ਆਪਣੇ ਪੁਤਰ ਦੀ ਬਾਂਹ ਫੜਾਈ ਸੀ । ਧਰਮ ਤੋਂ ਨਾ ਹਾਰ ॥

ਹਾਰ ਸ਼ਬਦ ਅਜੇ ਪੂਰਾ ਨਹੀਂ ਸੀ ਹੋਇਆ ਕਿ ਇਕ ਦਮ ਹਨੇਰਾ ਹੋ ਗਿਆ ਮਹਾਰਾਜਾ ਦੀ ਰੂਹ ਅਲੋਪ ਹੋ ਗਈ । ਧਿਆਨ ਸਿੰਘ ਕੰਧ ਦੇ ਆਸਰੇ ਪਥਰ ਦੀ ਮੂਰਤੀ ਵਾਂਗ ਅਹਿਲ ਖਲੋਤਾ ਰਿਹਾ ।

ਧਿਆਨ ਸਿੰਘ ਦੀ ਵਹੁਟੀ ਨੇ ਜਦੋਂ ਵੇਖਿਆ ਕਿ ਦੀਵਾਨ- ਖਾਨੇ ਵਿਚ ਕਿਸੇ ਨੂੰ ਮਿਲਣ ਗਿਆ ਉਸਦਾ ਪਤੀ ਵਾਪਸ ਨਹੀਂ ਆਇਆ ਤਾਂ ਉਸਨੇ ਉਸੇ ਵੇਲੇ ਹਾਜ਼ਰ ਦਾਸੀ ਨੂੰ ਕਿਹਾ ਪਤਾ ਕਰ ਰਾਜਾ ਜੀ ਵਾਪਸ ਨਹੀਂ ਆਏ।

ਦਾਸੀ ਨੇ ਹੇਠਲੀ ਛਤੇ ਆ ਕੇ ਸੰਤਰੀਆਂ ਨੂੰ ਪੁਛਿਆ ਸੰਤਰੀ ਚੁਪ ਹੋ ਗਏ। ਦੀਵਾਨਖਾਨੇ ਵਿਚ ਜਾ ਕੇ ਦੇਖਿਆ ਤਾਂ ਉਹ ਵੀ ਖਾਲੀ ਭਾਂ ਭਾਂ ਕਰਦਾ ਸੀ । ਇਕ ਸੰਤਰੀ ਨੂੰ ਫੁਰਨਾ ਫੁਰਿਆ ਉਸ ਨੇ ਕਿਹਾ ਧੋਖਾ ਨਾ ਹੋਵੇ । ਰਾਜੋ ਨੂੰ ਜੋ ਲੈ ਗਏ ਹਨ ਉਹ ਕਿਤੇ ਰਾਜਾ ਜੀ.. ਸਾਰੀ ਹਵੇਲੀ ਜਾਗ ਪਈ । ਦੀਵੇ ਬਾਲੇ ਗਏ । ਮਸਾਲਾਂ ਬਾਲ ਕੇ ਹਥਾਂ ਵਿਚ ਫੜੀਆਂ ਤੇ ਢੂੰਡਨ ਲਗੇ । ਢੂੰਡ ਕਰਦੇ ਹੋਏ ਸੰਤਰੀ ਤਹਿਖਾਨੇ ਵਿਚ ਪੁਜੇ ਤਾਂ ਧਿਆਨ ਸਿੰਘ ਕੰਧ ਨਾਲ ਬੇਸੁਰਤ ਲਗਾ ਮਿਲਿਆ।

ਰਾਜਾ ਧਿਆਨ ਸਿੰਘ ਦੀ ਘਬਰਾਹਟ ਦੂਰ ਕਰਨ ਵਾਸਤੇ ਹਕੀਮਾਂ ਨੂੰ ਸਦਿਆ ਗਿਆ ਤੜਕੇ ਸੂਰਜ ਚੜ੍ਹੇ ਉਸਨੂੰ ਪੂਰੀ ਹੋਸ਼ ਆਈ ਹੋਸ਼ ਆਉਂਦੇ ਸਾਰ ਇਸ਼ਨਾਨ ਕੀਤਾ । ਨਵੇਂ ਲੀੜੇ ਪਾਏ ਤੇ ਖਾਲਸਾ ਰਾਜ ਦਾ ਮੁਖ ਮੰਤਰੀ ਬਣਕੇ ਆਪਣੀ ਹਵੇਲੀ ਵਿਚੋਂ ਬਾਹਰ ਗਿਆ । ਕਾਹਲੀ ੨ ਕਦਮ ਪੁਟਦਾ ਹੋਇਆ ਕਿਲੇ ਵਿਚ ਪੁਜਾ । ਰਾਜ ਝੰਡਾ ਸਿੰਘ ਤੇ ਨੌ-ਜਵਾਨ ਪੱਥਰ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਉਤੇ ਦਸਤਖਤ ਕਰ ਦਿਤੇ। ਹੁਕਮ ਕੀਤਾ ਮੋਏ ਜਾਂ ਜੀਉਂਦੇ ਪੇਸ਼ ਕੀਤੇ ਜਾਣ ਡਾਕੂ ਤੇ ਕਾਤਲ ਹਨ ।

ਕਿਲੇ ਵਿਚ ਪੈਰ ਰਖਦੇ ਸਾਰ ਧਿਆਨ ਸਿੰਘ ਦਾ ਮਥਾ ਠਨਕਿਆ ਸੀ । ਉਸਨੂੰ ਰਾਤ ਹਨੇਰੇ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਕਲਪਤ ਤਸਵੀਰ ਨਜ਼ਰ ਆਈ ਨਾ ਭੁਲੀ । ਉਸਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਮਹਾਰਾਜੇ ਦੀ ਆਤਮਾ ਕਿਲੇ ਵਿਚ ਹਵਾ ਦਾ ਰੂਪ ਧਾਰਨ ਕਰਕੇ ਫਿਰ ਰਹੀ ਹੈ । ਪਰ ਉਸਨੇ ਕੋਈ ਪ੍ਰਵਾਹ ਨਾ ਕੀਤੀ ਵਹਿਮ ! ਸਾਰੇ ਵਹਿਮ ਮੇਰੇ ਮਨ ਦੀ ਕਮਜ਼ੋਰੀ ਹੈ । ਮੈਂ ਬਚਨ ਦਿਤਾ ਸੀ ਤਾਂ ਕੀ ? ਰਾਜ ਨੀਤੀ ਵਿਚ ਧਰਮ ਤੇ ਬਚਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਅਨੇਕਾਂ ਕੌਲ ਇਕਰਾਰਾਂ ਤੇ ਸੰਧੀਨਾਮੇ ਲਿਖੇ ਹੀ ਪਏ ਰਹਿੰ-ਦੇ ਹਨ। ਤਲਵਾਰ ਬਸ ਰਾਜ ਦਿਵਾਉਂਦੀ ਹੈ ਤਲਵਾਰ ਤੇ ਕੁਟਲ ਨੀਤੀ ਚਲਾਕੀ ਕਮਜ਼ੋਰ ਤੇ ਡਰਾਕਲਾਂ ਨੇ ਰਾਜ ਕੀ ਲੈਣਾ ਹੈ । ਇਉਂ ਉਸਨੇ ਆਪਣੇ ਮਨ ਨੂੰ ਤਕੜਿਆਂ ਕੀਤਾ, ਆਪਣੀ ਜੁੰਡਲੀ ਮੈਂਬਰ ਨੂੰ ਸਦਿਆ ਉਹਨਾਂ ਨਾਲ ਸਲਾਹ ਕੀਤੀ। ਫਿਰ ਕੰਵਰ ਨੰ- ਨਿਹਾਲ ਸਿੰਘ ਨਾਲ ਮੁਲਾਕਾਤ ਕਰਕ ਉਸਨੂੰ ਮਹਾਰਾਜੇ ਦੇ ਵਿਰੁਧ ਕਰ ਦਿਤਾ। ਚੇਤ ਸਿੰਘ ਦੇ ਮਾਰ ਦੇਣ ਦੀ ਪ੍ਰਵਾਨਗੀ ਉਸ ਕੋਲੋਂ ਪ੍ਰਾਪਤ ਕਰ ਲਈ।

ਸਾਰਾ ਦਿਨ ਗਠ ਜੋੜ ਹੁੰਦੇ ਰਹੇ। ਖਾਲਸਾ ਦਰਬਾਰ ਦੀ ਸ਼ਾਨ ਤੇ ਸ਼ਾਂਤੀ ਨੂੰ ਸਾੜ ਸੁਆਹ ਕਰਨ ਵਾਸਤੇ ਅਗ ਧੁਖਾਈ ਜਾਂਦੀ ਰਹੀ। ਸਵੇਰ ਤੋਂ ਸ਼ਾਮ ਹੋ ਗਈ ਪਰ ਸਾਜ਼ਸ਼ ਪੂਰੀ ਨਾ ਹੋਈ। ਅੱਧੀ ਰਾਤ ਤਕ ਧਿਆਨ ਸਿੰਘ ਰੁਝਾ ਰਿਹਾ।

ਉਸੇ ਦਿਨ ।

ਲੋਕਾਂ ਨੇ ਦੇਖਿਆ ਫਕੀਰ ਅੱਲਾ ਦਾ ਪਿਆਰਾ ਕੋਲੇ ਨਾਲ ਕੰਧਾਂ ਤੇ ਲਿਖਦਾ ਜਾਂਦਾ ਸੀ । ਖੂਨ ਹੋਣਗੇ ਲੋਕ ਮਰਨਗੇ ਮੌਤ ਸਸਤੀ ਹੋਵੇਗੀ । ਲੋਕੀ ਸਮਝਦੇ ਸਨ ਫਕੀਰ ਕਰਾਮਾਤੀ ਹੈ। ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਉਸਨੂੰ ਕੋਈ ਲਾਲਚ ਨਹੀਂ ਇਸ ਨੂੰ ਜ਼ਰੂਰ ਪ੍ਰਾਮਤਮਾ ਨੇ ਰੋਸਨੀ ਦਿਤੀ ਹੈ । ਭਵਿਖਤ ਦਾ ਹਾਲ ਦਸਿਆ ਹੈ ।

ਸ਼ੇਰਾਂ ਵਾਲੇ ਦਰਵਾਜ਼ੇ ਦੇ ਪਾਸੇ ਵਾਲੀ ਕਿਲੇ ਦੀ ਕੰਧ ਤੇ ਉਸਨੇ ਲਿਖਿਆ-ਕਿਲੇ ਦੇ ਰਾਜ ਮਹਿਲ ਮਨੁਖੀ ਲਹੂ ਨਾਲ ਧੋਤੇ ਜਾਣਗੇ । ਧਿਆਨ ਸਿੰਘ ਖੂਨੀ ਹੈ। ਬਚੋ ਇਸ ਕੋਲੋਂ ਬਚੋ।

ਫਕੀਰ ਦੀ ਲਿਖਤ ਨੂੰ ਲੋਕਾਂ ਨੇ ਗੋਰ ਨਾਲ ਪੜਿਆ। ਪੜ੍ਹਨ ਪਿਛੋਂ ਛਿਪਣਾ ਸ਼ੁਰੂ ਕਰ ਦਿਤਾ ਬਜ਼ਾਰ ਗਲੀਆਂ ਹੱਟੀਆਂ ਤੇ ਘਰਾਂ ਵਿਚ ਲਿਖਤ ਦੀ ਚਰਚਾ ਹੋਣ ਲਗ ਪਈ। ਸਾਰੇ ਸ਼ਹਿਰ ਵਿਚ ਸਹਿਮ ਜਿਹਾ ਛਾ ਗਿਆ। ਪਰ ਇਹ ਖਬਰ ਸ਼ਾਹੀ ਕਿਲੇ ਦੀਆਂ ਉਚੀਆਂ ਦੀਵਾਰਾਂ ਨਾ ਟਪ ਸਕੀ। ਕਿਸੇ ਨੂੰ ਹੌਂਸਲਾ ਨਾ ਪਿਆ ਕਿ ਕੋਈ ਐਸੀ ਗਲ ਕਰੇ ।

ਅੱਲਾ ਦੇ ਪਿਆਰ ਦੇ ਬਚਨਾਂ ਦਾ ਚਰਚਾ ਜ਼ੋਰਾਂ ਤੇ ਸੀ ਕਿ ਸ਼ਾਮ ਹੋਣ ਤੋਂ ਪਹਿਲਾਂ ਉਤਰ ਵਲੋਂ ਇਕ ਲਾਲ ਹਨੇਰੀ ਚਲੀ। ਹਨੇਰੀ ਦਾ ਰੰਗ ਦੇਖ ਕੇ ਲੋਕਾਂ ਨੂੰ ਹੋਰ ਤਸੱਲੀ ਹੋ ਗਈ ਕਿ ਲਾਹੌਰ ਵਿਚ ਜ਼ਰੂਰ ਕੁਝ ਨਾ ਕੁਝ ਹੋਵੇਗਾ। ਇਹ ਕਾਲ ਹਨੇਰੀ ਦਾ ਰੂਪ ਹੈ ਹਨੇਰੀ ਨੇ ਦਿਨੇ ਹੀ ਰਾਤ ਪਾ ਦਿਤੀ । ਦਰਖਤ ਜੜਾਂ ਤੋਂ ਪੁਟ ਸੁਟੇ । ਮਕਾਨਾਂ ਦੀਆਂ ਛਤਾਂ ਹਿਲਾ ਦਿਤੀਆਂ। ਉਹ ਹਨੇਰੀ ਇਕ ਨੂਹ ਦਾ ਤੂਫਾਨ ਸੀ ਪਰਲੋ ਦੀ ਨਿਸ਼ਾਨੀ ਸੀ ਪਸ਼ੂਆਂ ਮਨੁਖਾਂ ਦੀਆਂ ਬਹੁਤ ਮੌਤਾਂ ਹੋਈਆਂ । ਦੋ ਢਾਈ ਘੰਟੇ ਹਨੇਰੀ ਰਹੀ ਉਸਦੇ ਪਿਛੋਂ ਇਕ ਦਮ ਅਸਮਾਨ ਨਿਰਮਲ ਹੋ ਗਿਆ ਰਾਤ ਲੰਘ ਗਈ ਪ੍ਰਭਾਤ ਨੇ ਹਨੇਰੇ ਦੀ ਚਾਦਰ ਨੂੰ ਇਕਠਿਆਂ ਕਰ ਦਿਤਾ । ਅਗਲਾ ਦਿਨ ਚੜ੍ਹ ਗਿਆ ਪੰਜਾਬ ਦੇ ਇਤਿਹਾਸ ਨੂੰ ਬਦਲਣ ਵਾਲਾ ਦਿਨ। ਮਨੁਖ ਵਿਚ ਇਹੋ ਭੁਲ ਹੈ ਕਿ ਜਦੋਂ ਇਹ ਬੁਰਿਆਈ ਕਰਨ ਤੇ ਤੁਲ ਪੈਂਦਾ ਹੈ ਫਿਰ ਕਿਸੇ ਦੀ ਕੋਈ ਗਲ ਨਹੀਂ ਸੁਣਦਾ। ਰੱਬੀ ਸ਼ਕਤੀਆਂ ਦਾ ਵੀ ਮੁਕਾਬਲਾ ਕਰਨ ਲਗ ਪੈਂਦਾ ਹੈ। ਕੁਦਰਤ ਨੇ ਧਿਆਨ ਸਿੰਘ ਨੂੰ ਬੰਦੀਖਾਨੇ ਵਿਚ ਸੁਟਵਾਇਆ। ਸੁਪਨੇ ਦੇ ਰੂਪ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਰੂਹ ਵੀ ਹਾਜ਼ਰ ਕਰਕੇ ਉਸਨੂੰ ਉਹ ਪ੍ਰਤਗਿਆ ਚੇਤੇ ਕਰਾਈ ਜੋ ਉਸਨੇ ਮਹਾਰਾਜੇ ਨੂੰ ਅੰਤ ਸਮੇਂ ਕੀਤੀ ਸੀ ਪਰਲੋ ਰੂਪ ਹਨੇਰੀ ਲਿਆਂਦੀ ਤੇ ਅੱਲਾ ਦੇ ਪਿਆਰੇ ਫਕੀਰ ਨੂੰ ਸਚ ਦਸਣ ਲਈ ਮਜਬੂਰ ਕੀਤਾ । ਪਰ ਧਿਆਨ ਸਿੰਘ ਨੂੰ ਸਮਝ ਨਾ ਪਈ ਸਭ ਕੁਝ ਦੇਖ ਸੁਣਦਾ ਹੋਇਆ ਵੀ ਅੰਨਾਂ ਬੋਲਾ ਰਿਹਾ ਉਸਦੇ ਦਿਲ ਦਿਮਾਗ ਤੇ ਇਕੋ ਧੁਨ ਸਵਾਰ ਸੀ ਕਿ ਉਸਨੇ ਸ਼ੇਰੇ ਪੰਜਾਬ ਦੀ ਕੁਲ ਨਾਸ਼ ਕਰਕੇ ਆਪਣੇ ਪੁਤਰ ਨੂੰ ਪੰਜਾਬ ਦਾ ਮਹਾਰਾਜਾ ਬਣਾਉਣਾ ਹੈ । ਪਰ ਉਹ ਇਹ ਭੁਲ ਗਿਆ ਸੀ ਕਿ ‘ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਚਵੀਆਂ ਘੰਟਿਆਂ ਵਿਚ ਉਸਨੇ ਪੂਰਾ ਬੰਦੋਬਸਤ ਕਰ ਲਿਆ ਸੂਰਜ ਚੜ੍ਹਿਆ ਤਾਂ ਉਸਦੀ ਲਾਲੀ ਸਾਫ ਨਹੀਂ ਸੀ ਉਸ ਵਿਚ ਗਹਿਰ ਸੀ । ਰਾਤ ਦੀ ਪਰਲੋ ਤੋਂ ਡਰੇ ਹੋਏ ਲੋਕਾਂ ਨੇ ਜਦੋਂ ਸੂਰਜ ਦੀ ਦਸਾ ਬਦਲੀ ਹੋਈ ਵੇਖੀ ਤਾਂ ਉਹ ਹੋਰ ਭੈਭੀਤ ਹੋ ਗਏ । ਖੂਹਾਂ ਅਤੇ ਦਰਿਆ ਰਾਵੀ ਵਿਚ ਇਸ਼ਨਾਨ ਕਰਨ ਵਾਲੇ ਰਬ ਦੇ ਪਿਆਰਿਆਂ ਤੇ ਸਮਝਦਾਰਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀਆਂ ਕੀਤੀਆਂ। ਪ੍ਰਮਾਤਮਾ ਕ੍ਰਿਪਾ ਕਰੋ ਲਾਹੌਰ ਉਤੇ ਬਿਪਤਾ ਆਉਣ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਹਨ।

ਸੂਰਜ ਚੜ੍ਹ ਪਿਆ । ਨੌ ਲਖੇ ਮਹਿਲ ਦੇ ਉਤਰੀ ਪੂਰਬੀ ਪਾਸੇ ਵਲੋਂ ਝਰੋਖਿਆਂ ਤੋਂ ਸੰਗੇ ਮਰ ਮਰ ਦੇ ਜਾਲੀ ਵਰਗੇ ਪੜ੍ਹ- ਦਿਆ ਰਾਹੀਂ ਸੂਰਜ ਦੀਆਂ ਤੇਜ਼ ਕਿਰਣਾਂ ਮਹਿਲ ਦੇ ਅੰਦਰ ਗਈਆਂ । ਸ਼ਮਾਦਾਨ ਬੁਝਾ ਦਿਤੇ ਗਏ। ਬਹੁਤੀ ਚਹਿਲ ਪਹਿਲ ਨਹੀਂ ਸੀ ਹੋਈ ਮਹਾਰਾਜਾ ਖੜਕ ਸਿੰਘ ਆਸਨ ਉਤੇ ਚੌਂਕੜੀ ਮਾਰ ਕੇ ਨਿਤਨੇਮ ਦਾ ਪਾਠ ਕਰ ਰਹੇ ਸਨ । ਸੁਰਤ ਸਤਿਗੁਰ ਨਾਨਕ ਦੇਵ ਦੇ ਚਰਨਾਂ ਨਾਲ ਜੁੜੀ ਹੋਈ ਸੀ । ਰਾਜ ਕਾਜ ਦੁਨੀਆਂਦਾਰੀ ਦੇ ਸਭ ਝਮੇਲੇ ਭੁਲੇ ਹੋਏ ਸਨ । ਉਨ੍ਹਾਂ ਤੋਂ ਰਤਾ ਕੁ ਵਿਥ ਤੇ ਦੂਸਰੇ ਨਾਲ ਦੇ ਕਮਰੇ ਵਿਚ ਸ: ਚੇਤ ਸਿੰਘ ਸੀ ਉਹ ਵੀ ਬਾਣੀ ਦਾ ਪਾਠ ਕਰ ਰਿਹਾ ਸੀ ਮਹਿਲ ਦੇ ਵਿਚ ਸਤਿਜੁਗੀ ਵਾਤਾਵਰਨ ਸੀ ਬੀਬੇ ਤੇ ਭੋਲੇ ਕਬੂਤਰ ਵੀ ਆਪਣੀਆਂ ਥਾਵਾਂ ਤੇ बैठे ਹੋਏ ਹੌਲੀ ਹੌਲੀ ਗੁਟਕੂੰ ਗੁਟਕੂੰ ਕਰ ਰਹੇ ਸਨ ਰਣਵਾਸ ਵੀ ਚੁਪ ਸ੍ਰੀ ਗੁਰੂ ਮਹਾਰਾਜ (ਸ੍ਰੀ ਗੁਰੂ ਗਰੰਥ ਸਾਹਿਬ) ਦੇ ਕਮਰੇ ਵਿਚ ਭਾਈ ਗੁਰਮੁਖ ਸਿੰਘ ਜੀ ਗਿਆਨੀ ਰਾਗੀ ਜਥੇ ਸਮੇਤ ਬਾਣੀ ਦਾ ਕੀਰਤਨ ਕਰ ਰਹੇ ਸਨ।

ਜਿਵੇਂ ਸ਼ੇਰ ਦੀ ਭਬ ਅਤੇ ਉਸਦੀ ਹਾਜ਼ਰੀ ਬਣ ਦੀ ਸ਼ਾਂਤੀ ਨੂੰ ਭੰਗ ਕਰ ਦੇ ਂਦੀ ਹੈ ਅਤੇ ਮਾਸੂਮ ਪੰਛੀ ਤੇ ਹਰਨ ਹਰਨੀਆਂ ਭੈ ਭੀਤ ਹੋਕੇ ਨਸ ਉਠਦੇ ਹਨ ਤਿਵੇਂ ਉਸ ਸ਼ਾਂਤਮਈ ਸਤਿਜੁਗੀ ਵਾਤਾਵਰਨ ਨੂੰ ਸ਼ੈਤਾਨ ਧਿਆਨ ਸਿੰਘ ਦੇ ਹੱਥ ਦੀ ਨੰਗੀ ਤਲਵਾਰ ਇਕ ਦਮ ਕਲਜੁਗ ਵਿਚ ਬਦਲ ਦਿਤਾ। ਧਿਆਨ ਸਿੰਘ ਦੇ ਨਾਲ ਤਿੰਨ ਸਰਦਾਰ ਹੋਰ ਸਨ ਫੌਜ ਦੀ ਉਨ੍ਹਾਂ ਨੂੰ ਲੋੜ ਨਹੀਂ ਸੀ ਕਿਉਂਕਿ ਰਾਜਭਵਨ ਵਿਚ ਜੋ ਵੀ ਸੰਤਰੀ ਸੀ ਉਹ ਧਿਆਨ ਸਿੰਘ ਦਾ ਆਦਮੀ ਸੀ ਮਹਾਰਾਜੇ ਪਾਸੋਂ ਉਸਨੂੰ ਉਕਾ ਹੀ ਭੈ ਨਹੀਂ ਸੀ ਰਿਹਾ ਰੌਲਾ ਪੈ ਗਿਆ ਦਾਸੀਆਂ ਤੇ ਨੌਕਰ ਨਠ ਕੇ ਪਾਸੇ ਹੋ ਗਏ। ਮਹਾਰਾਜੇ ਦੇ ਕੋਲ ਪੁਜ ਕੇ ਧਿਆਨ ਸਿੰਘ ਨੇ ਕਿਹਾ-ਨਿਮਕ ਹਰਾਮ ਚੇਤ ਸਿੰਘ ਕਿਥੇ ਹੈ ?

ਕਿਉਂ ਕੀ ਮਾਮਲਾ ਹੈ ?

ਮਹਾਰਾਜਾ ਖੜਕ ਸਿੰਘ ਨੇ ਪੁਛਿਆ ਧਿਆਨ ਸਿੰਘ ਦੀਆਂ ਅੱਖਾਂ ਵਿਚ ਖੂਨ ਉਤਰਿਆ ਵੇਖ ਕੇ ਮਹਾਰਾਜੇ ਨੂੰ ਬਾਣੀ ਦਾ ਪਾਠ ਭੁਲ ਗਿਆ। ਉਹ ਅਗੇ ਵਧੇ ਤੇ ਧਿਆਨ ਸਿੰਘ ਨੂੰ ਰੋਕਦੇ ਹੋਏ ਬੋਲੇ ਨੰਗੀ ਤਲਵਾਰ ਕਿਉਂ ਸ: ਚੇਤ ਸਿੰਘ ਨੇ ਕੀ ਗਵਾਇਆ ਹੈ ?

ਉਹ ਅੰਗਰੇਜ਼ਾਂ ਨਾਲ ਸਾਜ਼ ਬਾਜ਼ ਕਰ ਰਿਹਾ ਹੈ। ਸਰਕਾਰ ਨੂੰ ਪੁਠੀਆਂ ਪਟੀਆਂ ਪੜਾਉਂਦਾ ਹੈ ਬੁਕਲ ਦਾ ਸੱਪ ਏ ਇਸ ਨੂੰ ਮਾਰਨਾ ਠੀਕ ਹੈ।

ਧਿਆਨ ਸਿੰਘ ਨਿਡਰਤਾ ਨਾਲ ਬੋਲੀ ਗਿਆ। ‘ਮੇਰੇ ਸਾਹਮਣੇ ਮੇਰੇ ਸੇਵਕ ਦਾ ਕਤਲ-ਉਹ ਵੀ ਰਾਜ ਮਹਿਲ ਵਿਚ’ ਅਕਲ ਠੀਕ ਹੈ ?

‘ਬਿਲਕੁਲ ਅਕਲ ਠੀਕ ਹੈ ਚੇਤ ਸਿੰਘ ਨਹੀਂ ਬਚ ਸਕਦਾ। ਧਿਆਨ ਸਿੰਘ ! ਹੋਸ਼ ਕਰ ਆਖਰ ਤੂੰ ਰਾਜ ਦਾ ਨੌਕਰ ਏਂ । ਮਹਾਰਾਜੇ ਦੇ ਸ਼ਾਹਮਣੇ ਬੋਲਣ ਦਾ ਫਲ ਜਾਣਦਾ ਹੈਂ ।

ਇਹ ਤੁਸਾਂ ਨੂੰ ਭੁਲੇਖਾ ਹੈ ਕਿ ਤੁਸੀਂ ਮਹਾਰਾਜੇ । ਇਸ ਵੇਲੇ ਕੈਦੀ ਹੋ ਕੈਚੀ। ਉਹ ਵੀ ਧਿਆਨ ਸਿੰਘ ਦੇ ਕੈਦੀ । ਮਹਾਰਾਜਾ ਕੰਵਰ ਨੌ ਨਿਹਾਲ ਸਿੰਘ ਹੋਵੇਗਾ। ਧਿਆਨ ਸਿੰਘ ! ”

ਧਿਆਨ ਸਿੰਘ-ਧਿਆਨ ਸਿੰਘ ਹੀ ਹੈ ਤੇ ਰਹੇਗਾ ਸ਼ਾਹ- ਜ਼ਾਦਾ ਖੜਕ ਸਿੰਘ ਮਹਾਰਾਜਾ ਨਹੀਂ ।

‘ਨਿਮਕ ਹਰਾਮ ! ਕੁਤੇ । ਅਕ੍ਰਿਤਘਣ ।

ਜੋ ਦਿਲ ਆਵੇ ਆਖੀ ਜਾਓ । ਧਿਆਨ ਸਿੰਘ ਦੀ ਤਲਵਾਰ ਤੁਸਾਂ ਤੇ ਨਹੀਂ ਝੁਲਣੀ। ਇਸ ਨੂੰ ਕਿਸੇ ਜਾਦੂ ਨਾਲ ਕੀਲਿਆ ਗਿਆ ਹੈ—ਪਰ ਚੇਤ ਸਿੰਘ ਉਹ ਨਹੀਂ ਬਚੇਗਾ। ਮੇਰੇ ਹਵਾਲੇ ਕਰ ਦੇਵੋ ।

‘ਧਰੋਹੀ । ਕੀ ਸਰਕਾਰ ਨਾਲ ਕੀਤੇ ਬਚਨ ‘ਭੁਲ ਗਿਆ ?” ਬਚਨ ਬਚਨ ਕੌਲ ਇਕਰਾਰ ਅਹਿਦਨਾਮ ਧਰਮ ਚੁਕਣਾ ਧਰਮ ਦੀ ਸੌਂਹ ਖਾਣੀ-ਕਮਜ਼ੋਰਾਂ ਸਾਧੂਆਂ ਵਾਸਤੇ ਹੁੰਦੇ ਨੇ ਤਕ- ੜਿਆਂ ਵਾਸਤੇ ਨਹੀਂ । ਰਾਜਨੀਤੀ ਹੈ । ਪਾਸੇ ਹੋ ਕੇ ਬੈਠ ਜਾਓ । ਨੌ ਲਖੇ ਮਹਿਲ ਦੀਆਂ ਕੰਧਾਂ ਵੀ ਤੁਸਾਂ ਦੀਆਂ ਵੈਰੀ ਹਨ।

ਇਹ ਆਖ ਕੇ ਧਿਆਨ ਸਿੰਘ ਪਾਗਲਾਂ ਵਾਂਗ ਹਸਣ ਲਗ ਪਿਆ। ਹਸਦਾ ਹੋਇਆ ਬੋਲਿਆ,ਬਚਨ। ਬਚਨ ਮਹਾਰਾਜਾ ਰਣਜੀਤ ਸਿੰਘ ਨਾਲ ਸਨ । ਉਹ ਚਲਿਆ ਗਿਆ ਉਸ ਦੇ ਨਾਲ ਬਚਨ ਚਲੇ ਗਏ ।

ਮਹਾਰਾਜਾ ਖੜਕ ਸਿੰਘ ਸਿਰ ਤੋਂ ਪੈਰਾਂ ਤਕ ਹਿਲ ਗਿਆ, ਉਨ੍ਹਾਂ ਦੇ ਮੋਟੇ ਨੈਣਾਂ ਵਿਚ ਕ੍ਰੋਧ ਦੀ ਲਾਲੀ ਉਤਰੀ ਬੁਲ੍ਹ ਫੁਰਕੇ ਤੇ ਬਾਹੀਂ ਦਾ ਲਹੂ ਖੌਲਿਆ ਪਰ ਉਨ੍ਹਾਂ ਸੋਚਿਆ ਉਨ੍ਹਾਂ ਧਿਆਨ ਸਿੰਘ ਕੋਲ ਖਲੋਤੇ ਸੁਦਾਰਾਂ ਵਲ ਦੇਖਿਆ ਉਹ ਫੌਜੀ ਸਰਦਾਰ ਸਨ ਉਹ ਵੀ ਮਹਾਰਾਜੇ ਦੇ ਵਿਰੁਧ । ਫੌਜ ਨੇ ਹੀ ਮਹਾਰਾਜੇ ਨੂੰ ਬਚਾਉਣਾ ਸੀ ਜਦ ਫੌਜ ਹੀ ਉਲਟ ਹੈ ਤਾਂ ਬਚਾਵੇ ਕੌਣ? ਮਹਾਰਾਜਾ ਕਿਹੜੀ ਸ਼ਕਤੀ ਆਸਰੇ ਧਿਆਨ ਸਿੰਘ ਦੇ ਗਲ ਪਵੇ । ਮਹਾਰਾਜੇ ਨੇ ਗੁਸੇ ਨੂੰ ਪੀਤਾ । ਸਮੇਂ ਨੂੰ ਸੰਭਾਲਿਆ ਆਪਣੀ ਜਾਨ ਬਚਾਈ ਪਾਸੇ ਹੋ ਗਿਆ ਧਿਆਨ ਸਿੰਘ ਅੰਦਰ ਚਲਾ ਗਿਆ ।

ਧਿਆਨ ਸਿੰਘ ਤੇ ਮਹਾਰਾਜ ਦੀ ਗਲ ਬਾਤ ਦੇ ਸਮੇਂ ਵਿਚ ਸ: ਚੇਤ ਸਿੰਘ ਉਠ ਕੇ ਪਾਸੇ ਹੋ ਗਿਆ। ਉਸ ਨੇ ਮਹਿਲ ਵਿਚੋਂ ਨਿਕਲ ਨੱਸ ਜਾਣ ਦਾ ਯਤਨ ਕੀਤਾ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਈ ਕੋਈ ਰਾਹ ਨਾ ਲਭਾ। ਉਹ ਜੀ ਭਿਆਨਾ ਲੁਕ ਗਿਆ ਪਰ ਧਿਆਨ ਸਿੰਘ ਵਰਗੇ ਸ਼ਿਕਾਰੀ ਕੁਤੇ ਕੋਲੋਂ ਭਲਾ ਕੌਣ ਲੁਕ ਸਕੇ। ਉਸਨੇ ਤਾਂ ਸੁੰਘ ਕੇ ਵੀ ਦੂਰੋਂ ਸੂਹ ਕਢ ਲੈਣੀ ਹੋਈ।

ਸ: ਚੇਤ ਸਿੰਘ ਮਾਮੂਲੀ ਉਹਲੇ ਆਸਰੇ ਲੁਕਿਆ ਸੀ । ਉਸ ਨੂੰ ਧਿਆਨਸਿੰਘ ਨੇ ਦੇਖ ਲਿਆ।ਕਾਹਲੀ ਵਿਚ ਤਲਵਾਰ ਤੋਂਬਿਨਾਂ ਉਸ ਨੂੰ ਹੋਰ ਕੋਈ ਹਥਿਆਰ ਨਹੀਂ ਸੀ ਮਿਲਿਆ। ਤਲਵਾਰ ਨੂੰ ਉਹ ਫੜ ਕੇ ਖੜੋਤ ਹੀ ਇਕ ਨਾਲ ਤਾਂ ਲੜ ਸਕਦਾ ਸੀ ਪਰ ਇਕ ਤੋਂ ਵਧ ਨਾਲ ਲੜਨਾ ਉਸ ਵਾਸਤੇ ਅਸੰਭਵ ਸੀ ।

‘ਬਾਹਰ ਆ ਜਾ !” ਧਿਆਨ ਸਿੰਘ ਨੇ ਚੇਤ ਸਿੰਘ ਨੂੰ ਦੇਖ ਕੇ ਲਲਕਾਰਿਆ ਉਹ ਤਲਵਾਰ ਲੈ ਕੇ ਵਧਿਆ। ਕਾਲ ਸਿਰ ਤੇ ਕੂਕ ਰਿਹਾ ਸੀ । ਹੋਣੀ ਹੋ ਕੇ ਰਹਿੰਦੀ ਹੈ। ਉਸ ਨੇ ਦੋ ਵਾਰ ਕੀਤੇ ਪਰ ਉਹ ਖਾਲੀ ਗਏ। ਧਿਆਨ ਸਿੰਘ ਨੇ ਰੋਕ ਲਏ। ਧਿਆਨ ਸਿੰਘ ਤੇ ਚੇਤ ਸਿੰਘ ਲੜਨ ਲਗੇ ਮਹਾਰਾਜਾ ਖੜਕ ਸਿੰਘ ਦੇ ਸ਼ਾਂਤ ਪਿਆਰ ਤੇ ਰੱਬ ਭਗਤੀ ਵਾਲੇ ਕਮਰੇ ਵਿਚ ਸਵੇਰੇ ਸਵੇਰੇ ਤਲਵਾਰ ਚਲਣ ਲਗ ਪਈ । ਧਿਆਨ ਸਿੰਘ ਨੇ ਕੋਈ ਬਲ ਨਹੀਂ ਸੀ ਦਿਖਾਉਣਾ ਉਸ ਨੇ ਕੋਈ ਇਨਾਮ ਨਹੀਂ ਸੀ ਲੈਣਾ ਉਹ ਚੇਤ ਸਿੰਘ ਨੂੰ ਮਾਰਨ ਆਇਆ ਸੀ ਇਸ ਵਾਸਤੇ ਉਸਨੇ ਆਪਣੇ ਦੋ ਸਾਥੀਆਂ ਨੂੰ ਸੈਨਤ ਮਾਰੀ ਕਿ ਉਹ ਵੀ ਚੇਤ ਸਿੰਘ ਨੂੰ ਪੈ ਜਾਣ । ਧਿਆਨ ਸਿੰਘ ਲੜਦਾ ਲੜਦਾ ਕੰਧ ਵਾਲੇ ਪਾਸੇ ਹੋ ਗਿਆ ਤੇ ਉਹਦੇ ਮੋਹਰੇ ਚੇਤ ਸਿੰਘ । ਦੂਸਰੇ ਆਦਮੀਆਂ ਨੇ ਚੇਤ ਸਿੰਘ ਦੀ ਪਿਠ ਤੇ ਤਲਵਾਰਾਂ ਦੇ ਵਾਰ ਕੀਤੇ । ਤਿੰਨ ਵਾਰਾਂ ਵਿਚ ਉਸਦਾ ਕੰਮ ਸਮਾਪਤ ਹੋ ਗਿਆ। ਉਹ ਧੜਕ ਕੇ ਫਰਸ਼ ਉਤੇ ਡਿਗ ਪਿਆ । ਉਹਦਾ ਸਾਰਾ ਸਰੀਰ ਲਹੂ ਨਾਲ ਰੰਗਿਆ ਗਿਆ ਧਰਤੀ ਤੇ ਡਿਗਿਆਂ ਹੋਇਆਂ ਅਤੇ ਜਾਨ ਨਿਕਲਣ ਤੋਂ ਪਹਿਲਾਂ ਉਸ ਨੇ ਮਹਾਰਾਜੇ ਵਲ ਤਕਿਆ। ਮਹਾਰਾਜਾ ਖਲੋਤਾ ਹੋਇਆ ਕੰਬ ਰਿਹਾ ਸੀ ਉਹ ਬੋਲ ਨਾ ਸਕਿਆ ਚੇਤ ਸਿੰਘ ਦੀ ਜ਼ਬਾਨ ਨੇ ਕੰਮ ਨਾ ਕੀਤਾ, ਦੋਹਾਂ ਨੇ ਇਕ ਦੂਸਰੇ ਵਲ ਤਕਿਆ ।

ਮੋਏ ਕੁਤੇ ਨੂੰ ਜਿਵੇਂ ਕੋਈ ਲਤੋਂ ਫੜਕੇ ਧੂਹ ਤੁਰਦਾ ਹੈ ਇਸੇ ਤਰ੍ਹਾਂ ਆਪਣੇ ਲਹੂ ਵਿਚ ਲਾਲ ਰੰਗੇ ਸ: ਚੇਤ ਸਿੰਘ ਨੂੰ ਲਤੋਂ ਫੜ ਕੇ ਧਿਆਨ ਸਿੰਘ ਦੇ ਆਦਮੀਆਂ ਨੇ ਧੂਹ ਲਿਆ ਤੇ ਮਹਾਰਾਜੇ ਦੇ ਮਹਿਲ ਵਿਚੋਂ ਬਾਹਰ ਕੱਢ ਕੇ ਸੁਟ ਦਿਤਾ। ਮਹਾਰਾਜੇ ਦਾ ਕਮਰਾ ਲਹੂ ਮਿਝ ਨਾਲ ਭਰ ਗਿਆ । ਮੌਤ ਵਰਗੀ ਚੁਪ ਹੋ ਗਈ । ਮਹਿਲ ਦੀਆਂ ਕੰਧਾਂ ਹੀ ਨਹੀਂ ਸਗੋਂ ਕਿਲੇ ਦੀਆਂ ਕੰਧਾਂ ਵੀ ਭੈਭੀਤ ਹੋ ਗਈਆਂ। ਲੋਕ ਮਹਿਲ ਬੁਤ ਬਣ ਗਏ । ਜ਼ੁਲਮ ਦੀ ਹੱਦ ਹੋ ਗਈ। ਜਿਸ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਨੂੰ ਸਜ਼ਾਏ ਮੌਤ ਨਹੀਂ ਮਿਲੀ ਉਥੇ ਉਸੇ ਦੇ ਪੁਤਰ ਰਾਜਾ ਖੜਕ ਸਿੰਘ ਦੇ ਦੇਖਦਿਆਂ ਦੇਖਦਿਆਂ ਉਹਦੇ ਭਰਾਵਾਂ ਵਰਗੇ ਵਫਾਦਾਰ ਸੇਵਕ ਨੂੰ ਕਤਲ ਕਰ ਦਿਤਾ ਗਿਆ ਉਹਦੀ ਲੋਥ ਵਲ ਵੀ ਨਾ ਵੇਖਣ ਦਿਤਾ ਗਿਆ। ਜਾਨ ਮਾਲ ਦਾ ਰਾਖਾ ਮਹਾਰਾਜਾ ਹੁੰਦਾ ਹੈ। ਗਵਾਹੀ ਦੀ ਲੋੜ ਨਹੀਂ ਸੀ । ਸ: ਚੇਤ ਸਿੰਘ ਦੇ ਕਾਤਲਾਂ ਨੂੰ ਸਜਾਏ ਮੌਤ ਦਾ ਹੁਕਮ ਉਸੇ ਵੇਲੇ ਲਿਖਿਆ ਜਾ ਸਕਦਾ ਸੀ ਪਰ ਮਹਾਰਾਜਾ ਬੁਤ ਬਣਕੇ ਖਲੋਤਾ ਰਿਹਾ। ਧਿਆਨ ਸਿੰਘ ਦੀ ਕੁਟਲ ਨੀਤੀ ਦਾ ਜਾਦੂ ਚਲ ਗਿਆ। ਮਹਾਰਾਜਾ ਇਹੋ ਹੀ ਸੋਚੀ ਗਿਆ-ਇਹ ਸਭ ਕੁਝ ਕੀ ਹੋ ਰਿਹਾ ਹੈ ?

ਮਹਾਰਾਣੀ ਨਾਨਕੀ ਦੀ ਵਿਆਕੁਲਤਾ

ਉਸ ਰਾਤ ਕੰਵਰ ਰਾਣੀ ਜਾਨ ਨਾਲੋਂ ਪਿਆਰੇ ਪਤੀ ਕੋਲ ਲੇਟੀ ਰਹੀ। ਉਸ ਨੂੰ ਨੀਂਦ ਨਹੀਂ ਆਈ ਸੁਗੰਧੀ ਵਾਲੇ ਫੁਲਾਂ ਲਦੀ ਸ਼ਾਹੀ ਸੇਜ ਉਤੇ ਲੇਟੀ ਹੋਈ ਉਹ ਬੇਚੈਨ ਪਈ ਪਤੀ ਨੂੰ ਉਹ, ਜੋ ਕੁਝ ਉਹ ਆਖ ਸਕਦੀ ਸੀ ਜਿੰਨਾ ਕੁਝ ਸਮਝਾ ਸਕਦੀ ਸੀ ਉਸ ਨੇ ਆਖਿਆ ਤੇ ਸਮਝਾਇਆ। ਉਸ ਤੋਂ ਅਗ ਜਾਣ ਦੀ ਉਸ ਵਿਚ ਹਿੰਮਤ ਨਹੀਂ ਸੀ । ਉਹ ਇਕ ਅਬਲਾ ਨਾਰੀ ਸੀ। ਫਿਰ ਰਾਣੀ । ਕੰਵਰ ਨੌ ਨਿਹਾਲ ਸਿੰਘ ਦਾ ਰਤਾ ਜਿੰਨਾ ਗੁਸਾ ਉਹਦੀ ਜਾਨ ਕਢ ਸਕਦਾ ਸੀ ਉਸਨੂੰ ਛੁਟੜ ਤੇ ਭਿਖਾਰਨ ਬਣਾ ਸਕਦਾ ਸੀ ਜਿਵੇਂ ਕਿਸੇ ਮਰਦ ਦੇ ਹੱਥ ਲੌਣ ਨਾਲ ਲਾਜਵੰਤੀ ਬੂਟੀ ਕੁਮਲਾ ਜਾਂਦੀ ਹੈ । ਤਤੀ ਲੋਅ ਦੇ ਵਗਣ ਨਾਲ ਸਾਰਾ ਚਮਨ ਮੁਰਝਾ ਜਾਂਦਾ ਹੈ ਤਿਵੇਂ ਕੰਵਰ ਦੀ ਝਿੜਕ ਨਾਲ ਉਹ ਮੁਰਝਾ ਗਈ । ਚੁਪ ਹੋ ਗਈ ਉਸਨੇ ਲਹੂ ਦਾ ਘੁਟ ਭਰਿਆ ਤੇ ਕੰਵਰ ਵਲ ਤਕੇ ਬਿਨਾਂ ਹੀ ਮੂੰਹ ਦੂਸਰੇ ਪਾਸੇ ਕਰਕੇ ਪਲੰਘ ਤੇ ਲੇਟ ਗਈ। ਕੰਵਰ ਨੇ ਉਸਦੀ ਚੁਪ ਅਤੇ ਉਸਦੇ ਹੋਕਿਆਂ ਦੀ ਕੋਈ ਪਰਵਾਹ ਨਾ ਕੀਤੀ। ਉਹ ਇਕ ਦਮ ਨਿਰਮੋਹ ਹੋ ਗਿਆ। ਪਿਆਰ ਕੁਠੀ ਰਾਣੀ ਨੇ ਕੰਵਰ ਦੀ ਧੜਕਦੀ ਹਿਕ ਤੇ ਸਿਰ ਰਖਿਆ। ਅਥਰੂਆਂ ਨਾਲ ਹਿਕ ਨੂੰ ਗਿਲਾ ਕੀਤਾ ਫਿਰ ਵੀ ਕੰਵਰ ਨੇ ਇਹ ਨਾ ਕਿਹਾ ‘ਰਾਣੀ ! ਤੇਰੀਆਂ ਗਲਾਂ ਠੀਕ ਹਨ ਮੈਂ ਧਿਆਨ ਸਿੰਘ ਕੋਲੋਂ ਬਚਾਂਗਾ ਅਤੇ ਪਿਆਰੇ ਪਿਤਾ ਦੇ ਵਿਰੁਧ ਨਹੀਂ ਹੋਵਾਂਗਾਂ ।’

ਉਹ ਰਾਤ ਬੀਤ ਗਈ। ਕੰਵਰ ਰਾਣੀ ਦੀ ਖੁਜੀਆਂ ਦਾ ਅੰਤ ਹੋ ਗਿਆ। ਉਹਦੇ ਹਾਸੇ ਉਹਦਾ ਫਿਰਨਾ ਤੁਰਨਾ ਉਹਦਾ ਸ਼ਿੰਗਾਰ ਫਰਜ਼ੀ ਹੋ ਗਿਆ। ਉਸਦੇ ਕੋਮਲ ਹਿਰਦੇ ਉਤੇ ਇਹ ਗਲ ਉਕਰ ਗਈ ਸੀ ਕਿ ਮਾੜੇ ਦਿਨ ਆਉਣ ਵਾਲੇ ਹਨ । ਉਹਦਾ ਪਤੀ ਤੇ ਉਹਦੀ ਸਸ ਜਿਸ਼ ਰਾਹੇ ਤੁਰੇ ਹਨ ਉਹ ਰਾਹ ਤਬਾਹੀ ਨਿਰਾਦਰੀ ਤੇ ਖੂਨ ਖਰਾਬੇ ਵਾਲਾ ਹੈ।

ਕੁਦਰਤ ਦੇ ਅਟਲ ਨੇਮ ਅਨੁਸਾਰ ਧਰਤੀ ਸੂਰਜ ਦੇ ਚੌਗਿਰਦੇ ਘੁੰਮਦੀ ਹੋਈ ਦਿਨ-ਰਾਤ ਬਣਾਉਂਦੀ ਤੁਰੀ ਜਾ ਰਹੀ ਹੈ। ਦਿਨ ਤੇ ਰਾਤ ਵਿਚ ਜੋ ਮਨੁਖ ਕਰਮ ਕਰਦਾ ਹੈ ਉਹ ਮਨੁਖ ਦੀ ਕਹਾਣੀ ਜਾਂ ਇਤਿਹਾਸ ਹੁੰਦਾ ਹੈ । ਰਾਤ ਆਉਂਦੀ ਚਲੀ ਜਾਂਦੀ ਹੈ। ਪਰ ਨਵੀਂ ਪ੍ਰਭਾਤ ਦੇ ਨਾਲ ਹੀ ਖਾਲਸਾ ਦਰਬਾਰ ਦਾ ਨਵਾਂ ਇਤਿਹਾਸ ਕੰਵਰ ਰਾਣੀ ਵਫਾਦਾਰ ਦਾਸੀਆਂ ਰਾਹੀਂ ਸੁਣਦੀ ਤੇ ਸੋਚਾਂ ਵਿਚ ਗੁੰਮ ਰਹਿੰਦੀ ਕਰ ਉਹ ਕੁਝ ਨਹੀਂ ਸੀ ਸਕਦੀ । ਰਾਜ ਰੌਲੇ ਵਿਚ ਉਸਦੀ ਬਰੀਕ ਜਿਹੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਸੀ ਦੇਂਦੀ।

ਨਵੀਆਂ ਨਵੀਆਂ ਗਲਾਂ ਸੁਣ ਕੇ ਉਹ ਮਛੀ ਵਾਂਗ ਤੜਪਦੀ ਤੇ ਵਿਆਕੁਲ ਹੁੰਦੀ ਸੀ। ਉਹਨੂੰ ਪਤਾ ਲਗ ਗਿਆ ਕਿ ਮਹਾਰਾਜਾ ਖੜਕ ਸਿੰਘ ਨੂੰ ਉਨ੍ਹਾਂ ਦੇ ਮਹਿਲ ਵਿਚ ਨਜ਼ਰਬੰਦ ਕਰ ਦਿਤਾ ਗਿਆ ਹੈ ਦੀਵਾਨੇ ਖਾਸ ਜਾਂ ਆਮ ਦੇ ਦਰਬਾਰਾਂ ਵਿਚ ਹਾਜ਼ਰ ਹੋ ਕੇ ਤਖਤ ਉਤੇ ਬੈਠਣ ਦੀ ਖੁਲ੍ਹ ਨਹੀਂ । ਸਰਕਾਰੀ ਕਾਗਜ਼ਾਂ ਉਤੇ ਉਨ੍ਹਾਂ ਦੇ ਦਸਖਤ ਨਹੀਂ ਕਰਾਏ ਜਾਂਦੇ ਤੇ ਨਾ ਕੋਈ ਸਲਾਹ ਲਈ ਜਾਂਦੀ ਹੈ। ਕਿਸੇ ਨਾਲ ਮੁਲਾਕਾਤ ਵੀ ਨਹੀਂ ਕਰਨ ਦਿਤੀ ਜਾਂਦੀ । ਸਭ ਕੰਮ ਧਿਆਨ ਸਿੰਘ ਆਪ ਕਰਦਾ ਹੈ । ਮਹਾਰਾਜੇ ਦੇ ਵਫਾ- ਦਾਰ ਸੇਵਕਾਂ ਨੂੰ ਉਸ ਦੇ ਮਹਿਲ ਵਿਚੋਂ ਕਢ ਦਿਤਾ ਗਿਆ ਹੈ ਤੇ ਧਿਆਨ ਸਿੰਘ ਦੇ ਆਪਣੇ ਨਵੇਂ ਸੇਵਕਾਂ ਨੂੰ ਰਖਿਆ ਗਿਆ ਹੈ । ਮਹਾਰਾਣੀ ਚੰਦ ਕੌਰ ਆਪਣੇ ਪਤੀ ਨੂੰ ਮਿਲਣ ਵਾਸਤੇ ਨਹੀਂ ਸ ਜਾਂਦੀ ਉਹ ਵੀ ਮਹਾਰਾਜੇ ਨਾਲ ਗੁਸੇ ਹੈ ।

ਕੰਵਰ ਰਾਣੀ ਦੀ ਦਾਸੀ ਨੇ ਉਹਨੂੰ ਇਹ ਵੀ ਦਸਿਆ ਕਿ ਸ: ਚੇਤ ਸਿੰਘ ਦੇ ਖੂਨ ਦਾ ਅਸਰ ਸਰਕਾਰ ਦੇ (ਮ: ਖੜਕ ਸਿੰਘ) ਦਿਲ ਦਿਮਾਗ ਤੇ ਬਹੁਤ ਪਿਆ ਹੋਇਆ ਹੈ। ਉਹ ਬੀਮਾਰ ਹੋ ਗਏ ਹਨ । ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਪਰ ਉਹ ਦਵਾਈਆਂ ਚੰਗੀਆਂ ਨਹੀਂ । ਸਭ ਦੀ ਨੀਤ ਖੋਟੀ ਹੈ । ਸ਼ਾਇਦ ਸਰਕਾਰ ਨੂੰ… ਦਾਸੀ ਪੂਰੀ ਗਲ ਨਹੀਂ ਸੀ ਕਰ ਸਕੀ।

ਕੰਵਰ ਰਾਣੀ ਸੋਚਦੀ ਸੀ ‘ਜਿਹੜੇ ਸ: ਚੇਤ ਸਿੰਘ ਦਾ ਕਤਲ ਕਰ ਸਕਦੇ ਹਨ । ਜਿਹੜੇ ਮਹਾਰਾਜ ਨੂੰ ਕੈਦ ਕਰ ਸਕਦੇ ਹਨ ਤੇ ਉਸ ਦੇ ਘਰ ਵਿਚ ਫੁਟ ਦਾ ਬੀਜ ਬੀਜ ਸਕਦੇ ਹਨ ਕੀ ਉਹ ਕਲ ਨੂੰ ਮੇਰਾ ਤੇ ਮੇਰੇ ਪਤੀ ਦਾ ਖਾਤਮਾਂ ਨਹੀਂ ਕਰ ਸਕਦੇ? ਕੀ ਉਹ ਰਾਜ ਭਾਗ ਨਹੀਂ ਖੋਹ ਸਕਦੇ-ਹਾਂ ! ਉਹ ਸਭ ਕੁਝ ਕਰ ਸਕਦੇ ਹਨ।’ ਇਉਂ ਸੋਚਦੀ ੨ ਉਹ ਗੁੰਮ ਹੋ ਜਾਂਦੀ । ਦਾਸੀਆਂ ਪ੍ਰਸੰਨ ਰਖਣ ਦਾ ਯਤਨ ਕਰਦੀਆਂ। ਉਹਦਾ ਲਿਬਾਸ ਬਦਲਣ ਵੱਲੇ ਉਹਦਾ ਸ਼ਿੰਗਾਰ ਕਰਨ ਸਮੇਂ ਬਹੁਤ ਕਰਦੀਆਂ ਕਿ ਰਾਣੀ ਹਸੇ ਮੁਸਕਰਾਏ ਤੇ ਪ੍ਰਸੰਨ ਰਹੇ ਪਰ ਰਾਣੀ ਦੇ ਹਿਰਦੇ ਤਾਂ ਗ਼ਮ ਦੀ ਗਠ ਬਝ ਗਈ ਉਸ ਗਠ ਨੇ ਉਹਦੇ ਤਨ ਮਨ ਦੀਆਂ ਤਨਾਵਾਂ ਕਸ ਲਈਆਂ। ਹਰ ਇਕ ਦੀ ਜ਼ਿੰਦਗੀ ਤੇ ਬਸੰਤ ਬਹਾਰ ਵੀ ਆਉਂਦੀ ਹੈ ਪਤ ਝੜ ਵੀ ਦੁਖ ਸੁਖ ਦਾ ਨਾਮ ਹੀ ਜ਼ਿੰਦਗੀ ਹੈ ਕੰਵਰ ਰਾਣੀ ਦੀਆਂ ਖੁਸ਼ੀਆਂ ਦੀ ਦੁਪਹਿਰ ਢਲ ਗਈ । ਸੋਨੇ ਦਾ ਚਿਮਚਾ ਬੁਲਾਂ ਵਿਚ ਨਪ ਕੇ ਉਹਨੇ ਜਨਮ ਲਿਆ ਸੀ ਫੁਲਾਂ ਦੇ ਖੇੜਿਆਂ ਵਿਚ ਖੇਡੀ ਤੇ ਪਲੀ ਸੀ ਪੰਜਾਬ ਦੇ ਸਭ ਤੋਂ ਵਡੇ ਖਾਨ- ਦਾਨ ਦੀ ਨੂੰਹ ਬਣੀ ਸੀ। ਚਿਤ ਚੇਤਾ ਨਹੀਂ ਸੀ ਕਿ ਉਹ ਉਦਾਸ ਵੀ ਹੋ ਸਕਦੀ ਹੈ। ਉਹਨੂੰ ਵੀ ਆਪਣੇ ਪਤੀ ਤੇ ਆਪਣੀ ਜਾਨ ਜਾਣ ਦਾ ਡਰ ਹੋ ਸਕਦਾ ਹੈ ਜਦੋਂ ਕਿ ਉਹ ਅਨੇਕਾਂ ਦੀ ਜਾਨ ਬਚਾਉਣ ਦੀ ਸਮਰਥਾ ਰਖਦੀ ਸੀ ।

ਦਾਸੀ ਨੂੰ ਨਾਲ ਲੈ ਕੇ ਕੰਵਰ ਰਾਣੀ ਆਪਣੇ ਮਹਿਲਾਂ ਵਿਚੋਂ ਨਿਕਲੀ ਤੇ ਮਹਾਰਾਣੀ ਚੰਦ ਕੌਰ ਦੇ ਮਹਿਲ ਵਿਚ ਪਹੁੰਚ ਗਈ। ਮਹਾਰਾਣੀ ਚੰਦ ਕੌਰ ਦੇ ਪੈਰਾਂ ਉਤੇ ਮਥਾ ਟੇਕਿਆ । ਮਥਾ ਟੇਕਣ ਪਿਛੋਂ ਰਿਵਾਜੀ ਆਉ ਭਗਤ ਹੋਈ ਤੇ ਮਹਾਰਾਣੀ ਨੇ ਹੈਰਾਨੀ ਨਾਲ ਪੁਛਿਆ ‘ਅਨਦਸੇ ਕਿਵੇਂ ਆਉਣਾ ਹੋਇਆ ਚਿਹਰੇ ਦਾ ਰੰਗ ਕਿਉਂ ਉਡਿਆ ਹੋਇਆ ਹੈ ?’

‘ਮਾਤਾ ਜੀ !’ ਕੰਵਰ ਰਾਣੀ ਇਕ ਸਾਧਾਰਨ ਜਿਹੀ ਇਸਤ੍ਰੀ ਵਾਂਗ ਬੋਲੀ, ਮੇਰਾ ਦਿਲ ਬੈਠ ਜਾਂਦਾ ਹੈ । ਮੈਥੋਂ ਇਕਲੀ ਕੋਲੋਂ ਰਿਹਾ ਨਹੀਂ ਜਾਂਦਾ ।

ਮਹਾਰਾਣੀ ਚੰਦ ਕੌਰ-ਸੁਖੀ ਸਾਂਦੀ ਤੂੰ ਇਕਲੀ ਕਿਉਂ ? ਤੇਰੇ ਪਤੀ ਸ਼ਾਹੀ ਮਹਿਲ ਦਾਸੀਆਂ ਫੌਜਾਂ ਤੂੰ ਇਕਲੀ ਕਿਉਂ ? ਕੀ ਬਚਿਆਂ ਵਾਂਗ ਬਦ-ਸ਼ਗਨੀ ਦੀ ਗਲ ਕਰ ਦਿਤੀ ਹੈ।

ਕੰਵਰ ਰਾਣੀ—ਸਭ ਕੁਝ ਡਰੌਨਾ ਲਗ ਰਿਹਾ ਹੈ । ਮਹਾਰਾਣੀ ਚੰਦ ਕੌਰ-ਕਿਉਂ ?

ਕੰਵਰ ਰਾਣੀ-ਮੈਨੂੰ ਤਾਂ ਕੁਝ ਨਹੀਂ ਕਿਹਾ ਪਰ. ਮ: ਚੰਦ ਕੌਰ-ਪਰ ਕੀ ?

ਕਵਰ ਰਾਣੀ-ਰਤਾ ਦਲੇਰੀ ਨਾਲ) ਮੈਨੂੰ ਕੁਝ ਨਹੀਂ ਕਿਹਾ। ਸ: ਚੇਤ ਸਿੰਘ ਨੂੰ ਮਾਰ ਦਿਤਾ। ਪਿਤਾ ਜੀ (ਮ: ਖੜਕ ਸਿੰਘ) ਨੂੰ ਕੈਦ ਕਰ ਦਿਤਾ। ਤੁਸਾਂ ਦੇ ਸਾਹਿਬਜ਼ਾਦੇ ਦੇ ਸਿਰ ਜਾਦੂ 4 ਧੂੜ ਦਿਤਾ ਉਹ ਮੇਰੀ ਕੋਈ ਗਲ ਨਹੀਂ ਸੁਣਦੇ । ਖੋਹੇ ਖੋਹੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾ ਚਿੜਚਿੜਾ ਹੋ ਗਿਆ ਹੈ ।

ਮ: ਚੰਦ ਕੌਰ-ਤੇਰੇ ਪਤੀ ਨੂੰ ਮਹਾਰਾਜਾ ਬਣਾਇਆ ਜਾ ਰਿਹਾ ਹੈ ਮਹਾਰਾਜਾ ਜੀ (ਮ: ਖੜਕ ਸਿੰਘ) ਰਾਜ ਕਰਨ ਦੇ ਯੋਗ ਨਹੀਂ । ਮੈਨੂੰ ਅਫਸੋਸ ਨਹੀਂ ਘਬਰਾਹਟ ਹੈ। ਉਹ ਫਰੰਗੀ ਨਾਲ ਰਲ ਗਏ ਹਨ । ਚੇਤ ਸਿੰਘ ਦਾ ਜੀਊਂਦੇ ਰਹਿਣਾ ਚੰਗਾ ਨਹੀਂ ਸੀ । ਖਾਲਸਾ ਰਾਜ ਦੇ ਭਲੇ ਵਾਸਤੇ ਸਭ ਕੁਝ ਹੋਇਆ। ਮੇਰੇ ਕੰਵਰ ਦਾ ਭਵਿਖ ਧੁੰਦਲਾ ਹੁੰਦਾ ਸੀ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ।

ਕੰਵਰ ਰਾਣੀ-ਮੇਰਾ ਮਨ ਮੰਨਦਾ ਹੈ ਪਿਤਾ ਜੀ ਨਿਰਦੋਸ਼ ਹਨ ਉਹ ਕਦੀ ਰਾਜ ਨਾਲ ਆਪਣੇ ਸਪੁਤ੍ਰ ਨਾਲ ਧਰੋਹ ਨਹੀਂ ਕਰ ਸਕਦੇ ਉਹ ਸਾਧੂ ਸੁਭਾ ਦੇਵਤਾ ਹਨ। ਪੂਜਨੀਕ ਹਨ। ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਤ ਸਿਪਾਹੀ ਹਨ। ਉਨ੍ਹਾਂ ਨੂੰ ਕੈਦੀ ਬਨਾਉਣਾ ਵਾਹਿਗੁਰੂ ਨੂੰ ਗੁਸੇ ਕਰਨਾ ਹੈ । ਵਾਹਿਗੁਰੂ ਦਾ ਗੁਸਾ ਅਸਾਂ ਨੂੰ ਤਬਾਹ ਕਰ ਦੇਵੇਗਾ।

ਮ: ਚੰਦ ਕੌਰ= ਗੁਸੇ ਦੇ ਲਹਿਜੇ ਵਿਚ ਕੰਵਰ ਰਾਣੀ ! ਰਾਜ ਕਾਜ ਦੇ ਕੰਮਾਂ ਵਿਚ ਦਖਲ ਦੇਣ ਦਾ ਅਜੇ ਤੈਨੂੰ ਕੋਈ ਹੱਕ ਨਹੀਂ।

ਕੰਵਰ ਰਾਣੀ- ਰਾਜ ਕਾਜ ਦੇ ਕੰਮਾਂ ਵਿਚ ਦਖਲ ਦੇਣ ਦਾ ਹੱਕ ਮੈਨੂੰ ਨਹੀਂ, ਪਰ ਇਕ ਪਤੀਬਤਾ ਇਸਤ੍ਰੀ ਹੁੰਦਿਆਂ ਹੋਇਆਂ ਆਪਣੇ ਪਤੀ. ਸਹੁਰੇ ਅਤੇ ਸੱਸ ਦੇ ਜੀਵਨ ਬਚਾਉਣ ਦਾ ਤਾਂ ਹੱਕ ਹੈ ਨਾ। ਕੀ ਰਾਣੀਆਂ ਮਹਾਰਾਣੀਆਂ ਇਸਤਰੀਆਂ ਨਹੀਂ ਹੁੰਦੀਆਂ ‘? ਕੀ ਉਨ੍ਹਾਂ ਦੇ ਦਿਲ ਵਿਚ ਰਾਜ, ਬਸ ਰਾਜ ਦਾ ਹੀ ਖਿਆਲ ਹੁੰਦਾ ਹੈ ?’

ਮ: ਚੰਦ ਕੌਰ— ਹੋਰ ਕ੍ਰੋਧ ਨਾਲ, ਸ਼ਾਹੀ ਹੁਕਮ ਦੇ ਲਹਿਜੇ ਵਿਚ) ਕੰਵਰ ਰਾਣੀ ! ਜਾਓ ! ਆਪਣੇ ਮਹਿਲ ਵਿਚ ਆਰਾਮ ਕਰੋ ਸਿਖਿਆ ਦੇਣ ਦੀ ਲੋੜ ਨਹੀਂ ।

ਕੰਵਰ ਰਾਣੀ ਨੂੰ ਹੋਰ ਗਲ ਕਰਨ ਦਾ ਹੌਂਸਲਾ ਨਾ ਪਿਆ। ਉਸ ਨੇ ਆਪਣੀ ਸਸ ਮ: ਚੰਦ ਕੌਰ ਦੇ ਪੈਰਾਂ ਉਤੇ ਮਥਾ ਟੇਕਿਆ ਤੇ ਦਿਲ ਉਤੇ ਪਥਰ ਰਖ ਕੇ ਵਾਪਸ ਆ ਗਈ ।

ਕੈਦੀ ਰਾਜਾ

੧੮੩੯ ਈਸਵੀ ਦੇ ਦੁਸਹਿਰੇ ਨੂੰ ਮਹਾ: ਖੜਕ ਸਿੰਘ ਨਜ਼ਰ ਬੰਦ ਕੀਤਾ ਸੀ । ੧੮੪੦ ਦਾ ਦੁਸਹਿਰਾ ਆ ਗਿਆ। ਉਹ ਅਜੇ ਵੀ ਕੈਦੀ ਸੀ। ਪੁਤਰ ਦਾ ਕੈਦੀ । ਜਿਸ ਪੁਤਰ ਨੂੰ ਲਾਡਾਂ ਪਾਲਿਆ ਜਵਾਨ ਕੀਤਾ ਤੇ ਸ਼ਾਨ ਨਾਲ ਵਿਆਹਿਆ ਉਹ ਪੁਤਰ ਦੁਸ਼ਮਨਾਂ ਦੇ ਆਖੇ ਲਗ ਗਿਆ ਲਖ ਤਰਲੇ ਕਰਨ ਤੇ ਵੀ ਇਕ ਵਾਰ ਮਹਾਰਾਜੇ ਦੇ ਕੋਲ ਨਾ ਆਇਆ। ਪੁਤਰ ਦਾ ਖੂਨ ਚਿਟਾ ਕਰ ਦਿਤਾ ਗਿਆ। ਜਾਦੂਗਰ ਧਿਆਨ ਸਿੰਘ ਨੇ ਸਿਆਣੇ ਕੰਵਰ ਨੂੰ ਝੁ ਮੂਰਖ ਬਣਾ ਦਿਤਾ। ਸਾਧੂ ਸੁਭਾ ਮਹਾਰਾਜਾ ਜਿਸਦੀ ਆਤਮਾ ਵਿਚ ਈਰਖਾ ਸਾੜ ਤੇ ਵੈਰ ਨਹੀਂ ਸੀ । ਪੁਤਰ ਇਕ ਵਾਰ ਮੂੰਹ ਦਿਖਾਲ ਜਾਹ। ਇਹ ਉਸ ਮਹਾਰਾਜੇ ਦਾ ਤਰਲਾ ਸੀ । ਤਰਲਾ ਹੀ ਰਿਹਾ।

ਸਾਲ ਹੋ ਗਿਆ ਮਹਾਰਾਜੇ ਨੂੰ ਕੈਦੀ ਬਣਿਆਂ । ਸ: ਚੇਤ ਸਿੰਘ ਦਾ ਵਿਛੋੜਾ ਤੇ ਨਜ਼ਰਬੰਦੀ ਦੀ ਨਿਰਾਦਰੀ ਨੇ ਮਹਾਰਾਜ ਨੂੰ ਬੀਮਾਰ ਕਰ ਦਿਤਾ ਉਹ ਬੀਮਾਰੀ ਸ਼ਾਇਦ ਐਨੀ ਨਾ ਵਧਦੀ ਜੇ ਧਿਆਨ ਸਿੰਘ ਦੇ ਡਾਕਟਰ ਵੇਦ ਤੇ ਹਕੀਮ ਨਾ ਹੁੰਦੇ ।

ਉਹ ਜਿਉਂ ਜਿਉਂ ਦਵਾਈਆਂ ਦੇਂਦੇ ਤਿਉਂ ੨ ਰੋਗ ਵਧਦਾ ਜਾਂਦਾ । ਗ਼ਮ ਦੇ ਰੰਗ ਨਾਲ ਹਡਾਂ ਦਾ ਰੋਗ ਹੋ ਗਿਆ। ਦਵਾਈ ਦੇ ਨਾਲ ਕਚਾ ਪਾਰਾ ਦੇ ਦਿਤਾ ਤਾਂ ਕਿ ਹਡ ਖੁਰ ਜਾਣ ਲਰੂ ਚਰਬੀ ਸੁਕ ਜਾਏ ਤੇ ਮਹਾਰਾਜੇ ਦਾ ਤਨ ਖਤਮ ਹੋ ਜਾਏ। ਸਪ ਵੀ ਮਰੇ ਤੇ ਲਾਠੀ ਵੀ ਬਚੇ । ਮਰ ਜਾਏ ਮਹਾਰਾਜਾ ਤੇ ਬਚ ਜਾਏ ਧਿਆਨ ਸਿੰਘ ।

ਮ: ਰਣਜੀਤ ਸਿੰਘ ਦੇ ਦਵਾਈ ਖਾਨਿਆਂ ਵਿਚ ਵਧੀਆ ਦਵਾਈਆਂ ਸਨ ਜੋ ਮੁਰਦਿਆਂ ਨੂੰ ਜਿਉਂਦਾ ਕਰ ਦੇਂਦੀਆਂ ਸਨ। ਅੰਗਰੇਜ਼ ਅਤੇ ਹਿੰਦੁਸਤਾਨੀ ਡਾਕਟਰ ਤੇ ਹਕੀਮ ਸਿਆਣੇ ਸਨ ਘਾਟਾ ਕਿਸੇ ਗਲ ਦਾ ਨਹੀਂ ਸੀ ਨੀਤ ਖੋਟੀ ਸੀ । ਡਾਕਟਰ ਤੇ ਹਕੀਮ ਵਿਕ ਗਏ ਸਨ ਸੋਨੇ ਤੇ ਚਾਂਦੀ ਦੇ ਟੁਕੜਿਆਂ ਨੇ ਉਨ੍ਹਾਂ ਨੂੰ ਬੇਈਮਾਨ ਅਕ੍ਰਿਤਘਣ ਅਤੇ ਦੇਸ਼ ਧਰੋਹੀ ਬਣਾ ਦਿਤਾ ਸੀ ।

ਮਹਾਰਾਜੇ ਨੇ ਇਕ ਦਿਨ ਬੜੇ ਤਰਲੇ ਨਾਲ ਮੁਖੀ ਵੈਦ ਨੂੰ ਕਿਹਾ ‘ਵੈਦ ਜੀ ਮੇਰੇ ਹਾਲ ਤੇ ਤਰਸ ਕਰੋ ! ਮੈਨੂੰ ਦਵਾਈ ਨਾ ਦਿਉ। ਮੈਂ ਮਰ ਰਿਹਾ ਹਾਂ । ਮਰ ਜ਼ਰੂਰ ਜਾਣਾ ਹੈ ਮੈਂ ਦੁਖੀ ਹੋਕੇ ਨਾ ਮਰਾਂ । ਤੁਹਾਡੀ ਦਵਾਈ ਵਿਚ ਧੋਖਾ, ਨੀਤ ਖੋਟੀ ਹੈ ਜਦੋਂ ਦਵਾਈ ਪਿਲਾਉਂਦੇ ਹੋ ਤਦੋਂ ਮੇਰੇ ਕਲੇਜੇ ਨੂੰ ਅੱਗ ਲਗ ਜਾਂਦੀ ਹੈ । ਜੇਕਰ ਤੁਸਾਂ ਨੂੰਪ੍ਰਮਾਤਮਾ ਦਾ ਡਰ ਨਹੀਂ ਰਾਜਾ ਦਾ ਡਰ ਨਹੀਂ ਮੇਰਾ ਡਰ ਨਹੀਂ ਤਾਂ ਮੇਰਾ ਤਰਲਾ ਤਾਂ ਮੰਨੋ । ਮੈਂ ਕੈਦੀ ਹਾਂ ਕੈਦੀ ਤੇ ਤਰਸ ਕਰਨਾ ਨੇਕ ਬੰਦਿਆਂ ਦਾ ਫਰਜ਼ ਹੈ। ਮੈਨੂੰ ਦਿਸਦਾ ਹੈ। ਮੈਂ ਮੰਜੇ ਤੋਂ ਉਠਨਾ ਨਹੀਂ । ਮੈਂ ਰਾਵੀ ਦੇ ਦਰਸ਼ਨ ਨਹੀਂ ਕਰਨੇ । ਸਤਿਗੁਰੂ ਰਾਮਦਾਸ ਤ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਮਥਾ ਨਹੀਂ ਟੇਕਣਾ। ਮੇਰੀ ਇਸਤ੍ਰੀ ਮੇਰੇ ਪੁਤਰ ਮੇਰੀ ਨੂੰਹ ਮੇਰੇ ਵੀਰਾਂ ਕਿਸੇ ਮੈਨੂੰ ਨਹੀਂ ਮਿਲਣਾ। ਫੌਜ ਮੇਰੇ ਆਖੇ ਨਹੀਂ ਲਗਣਾ। ਮੇਰੇ ਕਮਜ਼ੋਰ ਹਥਾਂ ਨੇ ਤਲਵਾਰ ਨਹੀਂ ਚੁਕਣੀ । ਫਿਚ ਤੁਸੀਂ ਕਿਉਂ ਡਰਦੇ ਹੋ ।

ਮਹਾਰਾਜੇ ਦੀਆਂ ਅੱਖਾਂ ਵਿਚ ਜਲ ਭਰ ਆਇਆ । ਵਾਹ ਕਿਸਮਤ ! ਜਿਹੜਾ ਮਹਾ: ਰਣਜੀਤ ਸਿੰਘ ਅਨੇਕਾਂ ਦੇਸ਼ ਧਰੋਹੀਆ ਨੂੰ ਬਖਸ਼ ਦੇਂਦਾ ਸੀ । ਉਸਦਾ ਵਡਾ ਸ਼ਾਹਜ਼ਾਦਾ ਅਜ ਮਹਾ: ਬਣਕੇ ਵੀ ਕੈਦੀ ਹੈ ਰਾਜ ਦਾ ਨੌਕਰ ਹਕੀਮ ਮਹਾਰਾਜੇ ਦੇ ਤਰਲੇ ਦਾ ਉਸੇ ਤਰ੍ਹਾਂ ਮਖੌਲ ਉਡਾਉਂਦਾ ਹੈ ਜਿਵੇਂ ਕਿਸੇ ਭਿਖਾਰੀ ਦੇ ਤਰਲੇ ਦਾ ਕੋਈ ਮਖੌਲ ਉਡਾਉਂਦਾ ਹੈ ਬੁਲ੍ਹਾਂ ਵਿਚ ਮੁਸਕਾਂਦਾ ਹੋਇਆ ਇਹ ਆਖਕੇ ਸਰਕਾਰ ਨੇ ਛੇਤੀ ਹੀ ਰਾਜ਼ੀ ਹੋ ਜਾਣਾ ਹੈ ਤੁਰ ਜਾਂਦਾ ਹੈ ।

ਗਿਆਨੀ ਗੁਰਮੁਖ ਸਿੰਘ ਜੀ ਅੰਮ੍ਰਿਤਸਰੀ ਰਾਜ ਦਰਬਾਰ ਦੇ ਮੁਖ ਗਰੰਥੀ ਧਾਰਮਿਕ ਸਲਾਹਕਾਰ ਅਤੇ ਗੁਰਦਵਾਰਿਆਂ ਦੀ ਸੇਵਾ ਕਰਾਉਣ ਵਾਲੇ ਮਹਿਕਮੇ ਦੇ ਮੁਖੀਏ ਸਨ । ਖਾਲਸਾ ਫੌਜ ਤੇ ਦਰਬਾਰ ਵਿਚ ਆਪ ਦਾ ਚੰਗਾ ਸ਼ਤਕਾਰ ਸੀ । ਮਹਾਰਾਜਾ ਰਣਜੀਤ ਰਣਜੀਤ ਸਿੰਘ ਦੇ ਅੰਤਲੇ ਦਿਨਾਂ ਵਿਚ ਆਪ ਨੇ ਪਟਨੇ ਸ਼ਹਿਰ ਵਿਚ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਅਸਥਾਨ ਦੀ ਸੇਵਾ ਕਰਾਈ ਸੀ ਅਧੀ ਇਮਾਰਤ ਤਿਆਰ ਕੀਤੀ ਸੀ । ਅਜੇ ਕੰਮ ਪੂਰਾ ਨਹੀਂ ਸੀ ਹੋਇਆ ਕਿ ਮਹਾਰਾਜਾ ਦੇ ਚਲਾਣੇ ਕਰਕੇ ਵਾਪਸ ਪੰਜਾਬ ਆ ਗਏ ਸਨ । ਮਹਾਰਾਜਾ ਖੜਕ ਸਿੰਘ ਦੇ ਨਜਰ- ਬੰਦ ਹੋਣ ਦਾ ਉਸ ਨੂੰ ਮਹਾਨ ਦੁਖ ਸੀ । ਉਹ ਖਾਲਸਾ ਰਾਜ ਦਾ ਸਚਾ ਵਫਾਦਾਰ ਸੇਵਕ ਹੋਣ ਦੇ ਨਾਲ ਪੂਰਨ ਗੁਰਸਿਖ ਅਤੇ ਗਿਆਨੀ ਪੁਰਸ਼ ਸੀ । ਮਹਾਰਾਜਾ ਖੜਕ ਸਿੰਘ ਨੂੰ ਮਿਲਣ ਦੀ ਉਸਨੂੰ ਖੁਲ੍ਹ ਨਹੀਂ ਸੀ ।

ਰਾਤ ਦੇ ਇਕ ਵਜੇ ਦਾ ਵੇਲਾ ਹੋਵੇਗਾ ਕਿਲੇ ਵਿਚ ਰਾਤ ਸੰਤਰੀਆਂ ਤੋਂ ਬਿਨਾਂ ਕੋਈ ਨਹੀਂ ਸੀ ਜਾਗਦਾ । ਚਾਰ ਚੁਫੇਰੇ ਚੁਪ ਹੀ ਚੁਪ ਸੀ ਉਸ ਵੇਲੇ ਭੇਸ ਬਦਲ ਕੇ ਗਿਆਨੀ ਗੁਰਮੁਖ ਸਿੰਘ ਮਹਾਰਾਜਾ ਖੜਕ ਸਿੰਘ ਨੂੰ ਮਿਲਣ ਵਾਸਤੇ ਤੁਰਿਆ । ਉਸਨੇ ਇਕ ਫੌਜੀ ਅਫਸਰ ਦੀ ਵਰਦੀ ਪਾਈ ਹੋਈ ਸੀ ।

ਦਾਹੜੇ ਨੂੰ ਬੰਨ੍ਹਕੇ ਚਿਹਰੇ ਦਾ ਹੁਲੀਆ ਬਦਲਿਆ ਹੋਇਆ ਸੀ । ਹੌਲੀ ਹੌਲੀ ਉਹ ਮਹਾਰਾਜਾ ਖੜਕ ਸਿੰਘ ਦੇ ਮਹਿਲ ਕੋਲ ਗਿਆ । ਸੰਤਰੀਆਂ ਸਮਝਿਆ ਦੇਖ ਭਾਲ ਕਰਨ ਵਾਸਤੇ ਕੋਈ ਅਫਸਰ ਆਇਆ ਹੈ। ਉਨ੍ਹਾਂ ਨੇ ਫਤਹਿ ਬੁਲਾਈ ਰੋਕਿਆ ਕੋਈ ਨਾ ਤੇ ਅੰਦਰ ਜਾਨ ਦਿਤਾ । ਅੰਦਰਲਾ ਸੰਤਰੀ ਦਰਵਾਜ਼ੇ ਅਗੇ ਸੁਤਾ ਉਸਨੂੰ ਬਿਨ ਬੁਲਾਏ ਉਹ ਅੰਦਰ ਲੰਘ ਗਏ। ਬੂਹਾ ਢੋ ਦਿਤਾ।

ਗਿਆਨੀ ਗੁਰਮੁਖ ਸਿੰਘ ਦੀ ਤੇਜ਼ ਨਿਗਾਹ ਨੇ ਦੇਖਿਆ ਹਡੀਆਂ ਦੇ ਮੁਠ ਰਾਜਾ ਸਾਹਿਬ ਬੜੇ ਵਡੇ ਪਲੰਘ ਤੇ ਲੇਟੇ ਹੋਏ ਹਨ ।ਨੀਦ ਤਾਂ ਉਨ੍ਹਾਂ ਨੂੰ ਆਉਂਦੀ ਹੀ ਨਹੀਂ ਸੀ ਜਾਗਦੇ ਹੋਏ ਆਪਣੀ ਜ਼ਿੰਦਗੀ ਦੀਆਂ ਘੜੀਆਂ ਗਿਣਦੇ ਰਹਿੰ ਦੇ ਸਨ।

ਗਿਆਨੀ ਜੀ ਲਾਗੇ ਚਲੇ ਗਏ। ਮਹਾਰਾਜੇ ਨੇ ਉਨ੍ਹਾਂ ਨੂੰ ਪਛਾਣਿਆ ਨਹੀਂ। ਉਨ੍ਹਾਂ ਸਮਝਿਆ ਧਿਆਨ ਸਿੰਘ ਦਾ ਬੰਦਾ ਨਵਾਂ ਕਾਰਾ ਕਰਨ ਵਾਸਤੇ ਅੰਦਰ ਆਇਆ ਹੈ।

‘ਸਰਕਾਰ ਮੈਂ ਗੁਰਮੁਖ ਸਿੰਘ ਗਿਆਨੀ ਹਾਂ । ਗਿਆਨੀ ਜੀ ਨੇ ਕਿਹਾ।

ਮਹਾਰਾਜੇ ਨੇ ਆਵਾਜ਼ ਪਛਾਣੀ ਤੇ ਨਾਂ ਸੁਣਿਆ ਤਾਂ ਉਸਨੂੰ ਕੁਝ ਹੌਂਸਲਾ ਹੋਇਆ ਖੁਸ਼ੀ ਦੀ ਇਕ ਲਹਿਰ ਚਿਹਰੇ ਉਤੇ ਦੌੜੀ।

‘ਸਰਕਾਰ ! ਇਹ ਕੀ ਭਾਣੇ ਵਰਤ ਗਏ। ਹਮਦਰਦੀ ਤੇ ਪਿਆਰ ਦੇ ਉਬਾਲੇ ਨਾਲ ਗਿਆਨੀ ਜੀ ਦਾ ਮਨ ਭਰ ਗਿਆ ਉਹ ਬੜੀ ਔਖਿਆਈ ਨਾਲ ਬੋਲੇ ।

ਵਾਹਿਗੁਰੂ ਜਾਣੇ! ਵੈਰੀਆਂ ਦਾ ਜ਼ੋਰ ਪੈ ਗਿਆ। ਮੈਂ ਤਾਂ ਫਤਹਿ ਬੁਲਾਉਣ ਵਾਲਾ ਹਾਂ ।

‘ਸਰਕਾਰ ! ਮੈਨੂੰ ਕੋਈ ਸੇਵਾ ਦਸੋ।’

‘ਸੇਵਾ ਕਰਨ ਦਾ ਸਮਾਂ ਵੀ ਟਪ ਗਿਆ ਬਸ ਏਹੋ ਖਿਆਲ ਰਖਣਾ ਮੇਰਾ ਨੌ-ਨਿਹਾਲ ਸਿੰਘ ਧਿਆਨ ਸਿੰਘ ਕੋਲੋਂ ਬਚ ਜਾਏ। ਨੀਤ ਖੋਟੀ ਹੈ। ਥੋੜਾ ਚਿਰ ਹੋਇਆ ਸੁਪਨਾ ਆਇਆ ਸੀ ਬਹੁਤ ਭੈੜਾ ਸੁਪਨਾ ।

‘ਕੈਸਾ ਸੁਪਨਾ ਸਰਕਾਰ ?’

ਪਹਿਲਾਂ ਤਾਂ ਵਡੀ ਸਰਕਾਰ (ਮਹਾਰਾਜਾ ਰਣਜੀਤ ਸਿੰਘ) ਦੇ ਦਰਸ਼ਨ ਹੋਏ ਸਨ।

ਉਨ੍ਹਾਂ ਦੇ ਚਿਟੇ ਕਪੜੇ ਸਨ। ਉਨ੍ਹਾਂ ਮੈਨੂੰ ਬਚਿਆਂ ਵਾਂਗ ਗੋਦ ਲਿਆ । ਪਿਆਰ ਦਿਤਾ। ਮੈਂ ਰੋ ਰ ਕੇ ਤਰਲੇ ਕੀਤੇ ਪਿਤਾ ਜੀ ! ਮੈਨੂੰ ਨਾਲ ਲੈ ਚਲੇ। ਉਨ੍ਹਾਂ ਉਤਰ ਦਿਤਾ ਸਮਾਂ ਨੇੜੇ ਆ ਗਿਆ ਹੈ।

ਪਿਤਾ ਜੀ ਅਲੋਪ ਹੋ ਗਏ। ਉਹ ਚਲੇ ਗਏ ਉਨ੍ਹਾਂ ਦੇ ਜਾਣ ਪਿਛੋਂ ਮੈਂ ਦੇਖਿਆ ਮੈਂ ਡਰ ਗਿਆ ਉਹ ਕੁਝ ਦੇਖਿਆ ਜੋ ਕੁਝ ਨਹੀਂ ਸਾਂ ਦੇਖਣਾ ਚਾਹੁੰਦਾ।

ਕੀ ਦੇਖਿਆ ਮਹਾਰਾਜ ਗਿਆਨੀ ਜੀ ਨੇ ਬੜੇ ਉਤਾਵਲੇ 2. ਮਨ ਨਾਲ ਪੁਛਿਆ ।

ਮੇਰੇ ਨੌ ਨਿਹਾਲ ਦੀ ਚਿਖਾ ਬਲ ਰਹੀ ਸੀ। ਵਾਹਿਗੁਰੂ ਨੇ ਪਤਾ ਨਹੀਂ ਕੀ ਭਾਣੇ ਵਰਤਾਉਣੇ ਹਨ। ਮੈਂ ਮਹਾਰਾਜਾ ਨਹੀਂ ਰਿਹਾ ਪਰ ਇਕ ਬਾਪ ਤਾਂ ਹਾਂ । ਪੁਤ ਨਾਲ ਪਿਆਰ ਹੈ।

ਗੁਰਮੁਖ ਸਿੰਘ ਦਾ ਮਨ ਉਛਲ ਪਿਆ ਉਹ ਕੋਈ ਗਲ ਨਾ ਕਰ ਸਕਿਆ। ਉਹਦੀਆਂ ਅੱਖਾਂ ਵਿਚੋ’ ਅਥਰੂ ਕਿਰ ਕਿਰ ਕੇ ਚਿਟੀ ਦਾਹੜੀ ਦੇ ਵਾਲਾਂ ਉਪਰ ਟੰਗੇ ਗਏ ।

ਗਿਆਨੀ ਜੀ ! ਮਹਾਰਾਜ ਜੀ ਬੋਲੇ।

ਮਹਾਰਾਜ-ਪ’ਠ ਸੁਨਣ ਨੂੰ ਚਿਤ ਕਰਦਾ ਹੈ।

ਮੈਂ ਪ੍ਰਬੰਧ ਕਰਨ ਦਾ ਯਤਨ ਕਰਾਂਗਾ ਜੇ ਧਿਆਨ ਸਿੰਘ ਆਖੇ ਲਗ ਗਿਆ ਤਾਂ । ਆਖੇ ਲਗ ਜਾਏਗਾ । ਹੁਣ ਉਸਨੂੰ ਮੇਰੇ ਕੋਲੋਂ ਕੀ ਡਰ । ਇਸ ਤਰਾਂ ਅਧਾ ਘੰਟਾ ਬਚਨ ਬਿਲਾਸ ਕਰਨ ਪਿਛੋਂ ਗਿਆਨੀ ਜੀ ਜਿਵੇਂ ਆਏ ਸੀ ਤਿਵੇਂ ਤੁਰ ਗਏ।

ਮਹਾਰਾਣੀ ਚੰਦ ਕੌਰ

ਮਹਾਰਾਣੀ ਛੰਦ ਕੌਰ, Maharani Chand Kaur

ਕੁਦਰਤ ਦੇ ਭੇਤਾਂ ਨੂੰ ਕੁਦਰਤ ਦਾ ਕਰਤਾ ਹੀ ਜਾਣਦਾ ਹੈ। ਸਾਧਾਰਨ ਜੀਵ ਨਹੀਂ ਸਮਝ ਸਕਦਾ । ਸਭ ਤੋਂ ਗੁਪਤ ਭੇਤਾਂ ਵਾਲੀ ਵਸਤੂ ਮਨੁਖ ਮਨ ਹੈ । ਇਸਦੇ ਉਤਰਾਵਾਂ ਚੜ੍ਹਾਵਾਂ ਦਾ ਕੋਈ ਭੇਤ ਨਹੀਂ ਪਾ ਸਕਦਾ । ਕਦੀ ਮਨ ਕਿਸੇ ਅਵਸਥਾ ਵਿਚ ਹੁੰਦਾ ਹੈ ਤੇ ਕਦੀ ਕਿਸੇ ਵਿਚ। ਮਨੁਖ ਇਤਿਹਾਸ ਨੂੰ ਵਿਚਾਰਿਆਂ ਅਨੇਕਾਂ ਸਬੂਤ ਮਿਲਦੇ ਹਨ ਕਿ ਜੇ ਨਰ ਨਾਰੀ ਪਹਿਲਾਂ ਭਗਤ ਨੇਕ ਤਪਸਵੀ ਸਨ ਉਹ ਪਿਛੋਂ ਮਾੜੇ ਤੇ ਲਾਲਚੀ ਹੋ ਨਿਬੜੇ । ਅਤੇ ਜੋ ਬਾਲਮੀਕ ਸਦਨਾ ਕਸਾਈ ਅਜਾਮਲ ਆਦਿਕ ਵਰਗੇ ਮਾੜੇ ਬੰਦੇ ਹਨ ਉਹ ਆਪਣੀ ਅਵਸਥਾ ਬਦਲਣ ਨਾਲ ਭਗਤ ਬਣੇ ਤੇ ਸਤਕਾਰੇ ਗਏ। ਸਿਆਣਿਆਂ ਦਾ ਕਥਨ ਹੈ ਕਿ ਦੁਧ ਤੇ ਬੁਧ ਫਿਟਦਿਆਂ ਕੋਈ ਦੇਰ ਨਹੀਂ ਲਗਦੀ।

6 ਮ: ਚੰਦ ਕੌਰ ਕਨ੍ਹਈਆ ਮਿਸਲ ਦੇ ਸ: ਜੈਮਲ ਸਿੰਘ ਦੀ ਸਪੁਤਰੀ ਸੀ । ਬ: ਜੈਮਲ ਸਿੰਘ ਬਹਾਦਰ ਨੇਕ ਧਰਮੀ ਸ੍ਰਦਾਰ ਹੋਏ ਸਨ । ਮ: ਚੰਦ ਕੌਰ ਨੇ ਵੀ ਆਪਣੇ ਪਿਤਾ ਕੋਲੋਂ ਚੰਗੇ ਗੁਣ ਪ੍ਰਾਪਤ ਕੀਤੇ ਸਨ । ਸ਼ਕਲ ਤੇ ਅਕਲ ਚੰਗੀ ਸੀ । ਸਚ ਮੁਚ ਉਹ ਮਹਾ- ਰਾਣੀ ਬਣਨ ਦੇ ਯੋਗ ਸੀ । ਮਹਾਰਾਜਾ ਖੜਕ ਸਿੰਘ ਨਾਲ ਉਹਦੀ ਸ਼ਾਦੀ ਉਸ ਵੇਲੇ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੀ ਰਾਜਸੀ ਤਾਕਤ ਵਧਾ ਰਿਹਾ ਸੀ । ਮ: ਰਣਜੀਤ ਸਿੰਘ ਦੇ ਅੰਤਲੇ ਦਿਨਾਂ ਤਕ ਮ: ਚੰਦ ਕੌਰ ਦਾ ਵਾਹ ਕਿਸੇ ਕੰਮ ਨਾਲ ਨਾ ਪਿਆ। ਉਸਦਾ ਇਕਲੇਤਾ ਪੁਤਰ ਕੰਵਰ ਨੌ ਨਿਹਾਲ ਸਿੰਘ ਜਵਾਨ ਹੋ ਗਿਆ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸਪੁਤਰੀ ਨਾਨਕੀ ਨਾਲ ਵਿਆਹਿਆ ਵੀ ਗਿਆ । ਜੀਵਨ ਦੇ ਚੋਖੇ ਸਾਲ ਉਸਨੇ ਸ਼ਾਹੀ ਹਰਮਾ ਵਿਚ ਇਕ ਕੰਵਰ ਰਾਣੀ ਅਤੇ ਮਾਂ ਬਣ ਕੇ ਕਟੇ । ਸੁਖਾਂ ਦੀ ਪੀਂਘ ਝੂਟੀ ਲਿਬਾਸ ਸ਼ਿੰਗਾਰ ਖਾਣ ਪੀਣ ਤੇ ਸ਼ਾਹੀ ਠਾਠ ਬਾਠ ਰਖਣ ਵਿਚ ਰੀਝਾਂ ਪੂਰੀਆਂ ਕੀਤੀਆਂ। ਮਹਾਰਾਜਾ ਖੜਕ ਸਿੰਘ ਨਾਲ ਚੰਗੀ ਬਣੀ ਰਹੀ । ਜਦੋਂ ਮਹਾਰਾਜਾ ਰਣਜੀਤ ਸਿੰਘ ਪ੍ਰਲੋਕ ਗਮਨ ਕਰ ਗਿਆ ਤਦੋਂ ਉਹ ਪੂਰੀ ਮਹਾਰਾਣੀ ਬਣ ਗਈ । ਰਾਜ ਕਾਜ ਦੇ ਕੰਮਾਂ ਵਿਚ ਹਿਸਾ ਲੈਣ ਣ ਗੀ ।

ਚਲਾਕ ਧਿਆਨ ਸਿੰਘ ਨੇ ਉਹਦੀ ਅਕਲ ਖੂਹ ਪਾ ਦਿਤੀ ਉਸਨੂੰ ਉਹਦੇ ਪਤੀ ਮਹਾਰਾਜੇ ਦੇ ਹੀ ਵਿਰੁਧ ਕਰ ਦਿਤਾ । ਪਤੀ ਨੂੰ ਛਡ ਕੇ ਪੁਤ ਦੀ ਸਕੀ ਬਣੀ । ਇਸ਼ਤਰੀ ਨੂੰ ਭਾਵੇਂ ਪੁਤਰ ਪਿਆਰਾ ਹੁੰਦਾ ਹੈ ਪਰ ਪਤੀ ਉਸਦਾ ਰਬ ਹੈ । ਈਮਾਨ ਹੈ। ਪਤੀ ਨੂੰ ਤਿਆਗ ਕੇ ਕੋਈ ਇਸਤਰੀ ਸੁਖੀ ਨਹੀਂ ਹੋ ਸਕਦੀ । ਜਿਹੜੀ ਚੰਦ ਕੌਰ ਮਹਾਰਾਜੇ ਨਾਲ ਅਟੁਟ ਪਿਆਰ ਕਰਦੀ । ਉਸਦੇ ਅਗੇ ਪਿਛੇ ਫਿਰਦੀ ਸੀ ਉਹ ਭੁਲ ਗਈ। ਮਨ ਦੀ ਅਵਸਥਾ ਬਦਲ ਗਈ। ਭਗਵਾਨ ਰੂਪੀ ਪਤੀ ਵਲੋਂ ਮਨ ਪਥਰ ਹੋ ਗਿਆ ਅਖਾਂ ਪਥਰਾ ਗਈਆਂ । ਪਤੀ ਨੂੰ ਕੈਦ ਕਰਾ ਦਿਤਾ ।

ਕੈਦ ਵਿਚ ਪਤੀ ਬੀਮਾਰ ਹੋ ਗਿਆ ! ਪਤੀ ਨੇ ਮੁਲਾਕਾਤ ਵਾਸਤੇ ਤਰਲੇ ਲਏ ਬੇਨਤੀਆਂ ਕੀਤੀਆਂ ਨਿਮਾਣਿਆਂ ਵਾਂਗ ਮੰਗ ਕੀਤੀ ਪਰ ਮਹਾਰਾਣੀ ਦਾ ਦਿਲ ਨਾ ਪਸੀਜਿਆ। ਉਸਦੀ ਨੂੰਹ ਕੰਵਰ ਰਾਣੀ ਨਾਨਕੀ ਨੇ ਸਮਝਾਇਆ। ਉਸਦੇ ਰੂਹ ਦਿਲ ਦਿਮਾਗ ਨੂੰ ਮੰਮ ਕਰਨ ਦਾ ਯਤਨ ਕੀਤਾ ਪਰ ਪਥਰ ਦਿਲ ਮੋਮ ਨਾ ਹੋਇਆ ਕਿਉਂਕਿ ਦੁਸ਼ਟ ਧਿਆਨ ਸਿੰਘ ਹਰ ਰੋਜ਼ ਨਵੇਂ ਤੋਂ ਨਵਾਂ ਹੀ ਝੂਠਾ ਦੋਸ਼ ਘੜ ਕੇ ਮਹਾਰਾਣੀ ਕੋਲ ਸੁਨੇਹਾ ਘਲ ਦੇਂਦਾ ਸੀ। ਜਾਹਲੀ ਚਿਠੀਆਂ ਝੂਠੇ ਗਵਾਹ ਮਹਾਰਾਣੀ ਦੇ ਪੇਸ਼ ਕਰਦਾ ਸੀ। ਉਹ ਸਮਝਣ ਲਗ ਪਈ ਕਿ ਉਹਦਾ ਪਤੀ ਰਾਜ ਤੇ ਉਲਾਦ ਦਾ ਵਫਾਦਾਰ ਨਹੀਂ ਰਿਹਾ।

ਦੁਸਹਿਰਾ ਲੰਘ ਗਿਆ ਅਕਤੂਬਰ ਦਾ ਮਹੀਨਾ ਮੁਕਣ ਵਾਲਾ ਸੀ । ਮਹਾਰਾਜਾ ਖੜਕ ਸਿੰਘ ਜੀਵਨ ਦੀਆਂ ਅੰਤਲੀਆਂ ਘੜੀਆਂ ਗਿਣ ਰਿਹਾ ਸੀ । ਡਾਕਟਰ ਹਕੀਮ ਤੇ ਦਾਸੀਆਂ ਨੇ ਮਹਾਰਾਣੀ ਚੰਦ ਕੌਰ ਨੂੰ ਦਸਿਆ ਕਿ ਉਹਦਾ ਪਤੀ ਮਹਾਰਾਜਾ ਚਾਰ ਦਿਨ ਦਾ ਪ੍ਰਾਹੁਣਾ ਹੈ ਰੋਗਾਂ ਨੇ ਮਾਸ ਤੇ ਚਰਬੀ ਲਹੂ ਨੂੰ ਖਾ ਪੀ ਲਿਆ ਹੈ। ਸਿਰਫ ਹਡੀਆਂ ਹੀ ਬਾਕੀ ਰਹਿ ਗਈਆਂ ਹਨ। ਜਾਨ ਹੈ ਪਰ ਪਤਾ ਨਹੀਂ ਸਰੀਰ ਦੇ ਕਿਸ ਹਿਸੇ ਵਿਚ ਅੜੀ ਹੈ। ਇਹ ਸੁਣ ਕੇ ਮਹਾਰਾਣੀ ਦਾ ਦਿਲ ਜਾਗਿਆ ਖੂਨ ਗਰਮ ਹੋਇਆ। ਮਿਲਣ ਦੀ ਇਛਾ ਹਿਰਦੇ ਉਤਪੰਨ ਹੋਈ, ਪਰ ਰਾਜਾ ਧਿਆਨ ਸਿੰਘ ਦੇ ਦੋ ਸ਼ਬਦਾਂ ਨੇ, ‘ਤੁਸੀਂ ਨਹੀਂ ਮਿਲ ਸਕਦੇ । ਮਹਾਰਾਜੇ ਦੀ ਹਾਲਤ ਚੰਗੀ ਹੈ’ ਉਸ ਦੇ ਲਹੂ ਨੂੰ ਫਿਰ ਠੰਡਾ ਕਰ ਦਿਤਾ ਸੀ । ਉਹ ਚੁਪ ਕਰ ਗਈ। ਸਾਲ ਲੰਘ ਸੁਵੀਂ ਸੁਹਾਗ ਸੇਜ਼ ਦੇਖ ਕੇ ਉਹਦਾ ਲਹੂ ਨਾ ਖੌਲਿਆ। ਦੋ ਦਿਨ ਹੋ ਗਏ । ਉਧਰ ਮਹਾਰਾਜੇ ਦੀ ਹਾਲਤ ਹੋਰ ਖਰਾਬ ਹੋ ਗਈ ਉਨ੍ਹਾਂ ਨੂੰ ਗਸ਼ਾਂ ਪੈਣ ਲਗੀਆਂ। ਉਹ ਕਿੰਨਾ ਕਿੰਨਾ ਚਿਰ ਗੁੰਮ ਰਹਿਣ ਲਗੇ ਉਨ੍ਹਾਂ ਦੀ ਰੂਹ ਵਿਚ ਕਹਿਰ ਦਾ ਗੁਸਾ ਆਇਆ। ਉਨ੍ਹਾਂ ਨੇ ਸਭ ਦਾ ਤਿਆਗ ਕਰ ਦਿਤਾ ਇਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਧਿਆਨ ਨਾ ਕੀਤਾ । ਉਹ ਅਕਾਲ ਪੁਰਖ ਦਾ ਸਿਮਰਨ ਕਰਨ ਲਗ।

ਮਹਾਰਾਣੀ ਚੰਦ ਕੌਰ ਖੁਲੇ ਕਮਰੇ ਵਿਚ ਇਕੱਲੀ ਸ਼ਾਹੀ ਪਲੰਘ ਤੇ ਸੁਤੀ ਹੋਈ ਸੀ ਅਸਮਾਨੀ ਰੰਗ ਦੇ ਸ਼ੀਸ਼ੇ ਵਾਲੇ ਜਗਦੇ ਸ਼ਮ੍ਹਾਦਾਨ ਦੀ ਮਧਮ ਜਿਹੀ ਰੋਸ਼ਨੀ ਪੈ ਰਹੀ ਸੀ । ਕਮਰੇ ਵਿਚ ਕੋਈ ਦਾਸੀ ਵੀ ਨਹੀਂ ਸੀ ਕਮਰੇ ਦੇ ਦੋ ਦਰਵਾਜ਼ੇ ਸਨ ਤੇ ਦੋਹਾਂ ਅਗ ਦਾਸੀਆਂ ਬੈਠੀਆਂ ਹੋਈਆਂ ਪਹਿਰਾ ਦੇ ਰਹੀਆਂ ਸਨ।

ਅਧੀ ਰਾਤ ਅਗੇ ਸੀ ਤੇ ਅਧੀ ਰਾਤ ਪਿਛੇ। ਪਹਿਰੇ ਵਾਲਿਆਂ ਦੀਆਂ ਹਾਕਰਾਂ ਤੋਂ ਬਿਨਾਂ ਬਾਹਰ ਚੁਪ ਚਾਪ ਸੀ ਸ਼ਾਹੀ ਮਹਿਲਾਂ ਵਿਚ ਤਾਂ ਬਿਲਕੁਲ ਸ਼ਾਂਤੀ ਤੇ ਚੁਪ ਦਾ ਰਾਜ ਸੀ । ਉਸ ਵੇਲੇ ਸੁਤੀ ਪਈ ਮਹਾਰਾਣੀ ਨੂੰ ਇਕ ਸੁਪਨਾ ਆਇਆ। ਸੁਪਨੇ ਵਿਚ ਦੇਖਿਆ ਉਹ ਆਪਣੇ ਮਹਿਲ ਵਿਚ ਸੁਹਣ ਕਪੜੇ ਤੇ ਗਹਿਣੇ ਪਾਕੇ ਬੈਠੀ ਹੈ ਦਾਸੀਆਂ ਕੋਲ ਹਨ । ਹਾਸੇ-ਠਠੇ ਦੀਆਂ ਗਲਾਂ ਹੋ ਰਹੀਆਂ ਹਨ। ਦਾਸੀਆਂ ਦੇ ਦੇਖਣ ਤੋਂ ਪਹਿਲਾਂ ਮਹਾ- ਰਾਣੀ ਨੇ ਦੇਖਿਆ ਮਹਿਲ ਦੇ ਢੁਕੇ ਦਰਵਾਜ਼ੇ ਆਪਣੇ ਆਪ ਖੁਲ੍ਹ ਗਏ । ਦਰਵਾਜਿਆਂ ਦੇ ਖੁਲਣ ਸਾਰ ਹਵਾ ਦੇ ਤੇਜ਼ ਬੁਲੇ ਆਏ। ਉਨਾਂ ਬੁਲਿਆਂ ਦੇ ਨਾਲ ਹੀ ਮਹਾਰਾਜਾ ਖੜਕ ਸਿੰਘ ਦੀ ਰੂਹ ਪਹਿਲਾਂ ਅਧੇ ਅਕਾਰ ਵਿਚ ਤੇ ਫਿਰ ਪੂਰੇ ਅਕਾਰ ਵਿਚ ਰੂਪਮਾਨ ਹੋ ਕੇ ਹੌਲੀ ਹੌਲੀ ਅੰਦਰ ਨੂੰ ਆਈ ਰੂਹ ਨੂੰ ਦੇਖਕੇ ਮਹਾਰਾਣੀ ਡਰ ਗਈ ਦਾਸੀਆਂ ਵੀ ਡਰ ਗਈਆਂ । ਦਾਸੀਆਂ ਡਰਦੀਆਂ ਹੋਈਆਂ ਕਮਰੇ ਵਿਚੋਂ ਬਾਹਰ ਨਿਕਲ ਗਈਆਂ ਤੇ ਮਹਿਲ ਦੇ ਬੂਹੇ ਆਪਣੇ ਆਪ ਬੰਦ ਹੋਗਏ।ਦਰਵਾਜਿਆਂ ਨੂੰ ਬੰਦ ਕਰਨਾ ਰੂਹ ਦਾ ਕਰਾਮਾਤੀ ਕੰਮ ਸੀ।

ਮਹਾਰਾਣੀ ਦੀ ਜ਼ਬਾਨੋਂ ਜ਼ੋਰ ਨਾਲ ਨਿਕਲਿਆ, ‘ਭੂਤ!’ ਪਰ ਉਹ ਚੁਪ ਹੋ ਗਈ ਉਸ ਦੀ ਸੰਘੀ ਘੁਟ ਗਈ ਤੇ ਮਹਾਰਾਜੇ ਦੇ ਰੂਪ ਕਢਕੇ ਅਗੇ ਵਧ ਕੇ ਬੜੇ ਕ੍ਰੋਧ ਨਾਲ ਆਖਿਆ, ‘ਇਹੋ ਤੇਰਾ ਇਸਤ੍ਰੀ ਧਰਮ ਸੀ ? ਇਹੋ ਤੇਰਾ ਪਤੀ ਪਿਆਰ ਸੀ ? ਮੈਨੂੰ ਕੈਦੀ ਬਣਵਾ ਕੇ, ਮੈਨੂੰ ਮਰਵਾ ਕੇ ਕੀ ਤੂੰ ਸੁਖੀ ਹੋਵੇਂਗੀ ? ਕੀ ਸੁਹਾਗਣ ਨਾਲੋਂ ਰੰਡੇਪਾ ਚੰਗਾ ਹੈ? ਚੰਗਾ ! ਅਸੀਂ ਅੰਤਮ ਫਤਹਿ ਬੁਲਾਉਂਦੇ ਹਾਂ । ਪਰ ਯਾਦ ਰਖੀਂ ! ਧਿਆਨ ਸਿੰਘ ਨਾਲੇ ਤੈਨੂੰ ਵੀ ਮਾਰੇਗਾ ਤੇ ਰੂਹ ਨੂੰ ਹੌਂਸਲਾ ਨਾ ਪਿਆ ਕਿ ਇਹ ਆਖੇ, ‘ਨੌ-ਨਿਹਾਲ ਸਿੰਘ ਦੀ ਮੌਤ ਵੀ ਹੋਵੇਗੀ ।

ਪਿਛੇ ਮੁੜਨ ਤੋਂ ਪਹਿਲਾਂ ਰੂਹ ਨੇ ਕਿਹਾ—ਮੈਂ ਨਿਰਦੋਸ਼ ਹਾਂ । ਮੈਂ ਕਿਸੇ ਫਰੰਗੀ ਨਾਲ ਗਲ ਬਾਤ ਨਹੀਂ ਕੀਤੀ। ਕੰਵਰ ਨੌ-ਨਿਹਾਲ ਸਿੰਘ ਮੇਰੇ ਦਿਲ ਦਾ ਟੁਕੜਾ ਹੈ। ਖਾਲਸਾ ਰਾਜ ਤੇ ਰਾਜ ਦੀ ਪਰਜਾ ਮੈਂ ਜਾਨ ਤ ਆਪਣੇ ਸੁਖਾਂ ਨਾਲੋਂ ਬਹੁਤਾ ਪਿਆਰਦਾ ਸਾਂ । ਮੈਨੂੰ ਇਸ ਵਾਸਤੇ ਕੈਦ ਨਹੀਂ ਕੀਤਾ ਗਿਆ ਕਿ ਤਰੇ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾਇਆ ਜਾਏਗਾ, ਸਗੋਂ ਇਸ ਵਾਸਤੇ ਕੈਦ ਕੀਤਾ ਹੈ ਕਿ ਲਾਹੌਰ ਦੇ ਤਖਤ ਉਤੇ ਧਿਆਨ ਸਿੰਘ ਦਾ ਪੁਤਰ ਹੀਰਾ ਸਿੰਘ ਮਹਾਰਾਜਾ ਬਣ ਕੇ ਬੈਠੇ! ਮੈਂ ਜਾਂਦਾ ਹਾਂ ।

ਇਉਂ ਆਖ ਕੇ ਮਹਾਰਾਜੇ ਦੀ ਰੂਹ, ਜਿਵੇਂ ਆਈ ਸੀ ਤਿਵੇਂ ਹੌਲੀ ਹੌਲੀ ਪਿਛੇ ਨੂੰ ਮੁੜ ਪਈ ਮਹਿਲ ਦੇ ਦਰਵਾਜ਼ੇ ਆਪਣੇ ਆਪ ਖੁਲ੍ਹ ਗਏ । ਦਰਵਾਜ਼ਿਆਂ ਦੇ ਖੁਲ੍ਹਣ ਤੇ ਬਹੁਤ ਜ਼ੋਰ ਦੀ ਹਵਾ ਦਾ ਬੁਲਾ ਆਇਆ ਉਸ ਬੁਲੇ ਦੇ ਨਾਲ ਹੀ ਬਹੁਤ ਬੁਰੀ ਤਰ੍ਹਾਂ ਦੀਆਂ ਅਵਾਜ਼ਾਂ,, ਤੇ ਪਾਗਲਾਂ ਵਰਗੇ ਡਰਾਉਣੇ ਹਾਸੇ ਸਨ । ਉਨ੍ਹਾਂ ਅਵਾਜ਼ਾਂ ਕੂਕਾਂ ਤੇ ਹਾਸਿਆਂ ਦਾ ਅਰਥ ਤਾਂ ਮਹਾਰਾਣੀ ਕੁਝ ਨਾ ਸਮਝ ਸਕੀ । ਨੀਂਦ ਖੁਲ੍ਹ ਗਈ ਇਕ ਡਰਾਉਣੀ ਚੀਕ ਦੇ ਨਾਲ ਉਠੀ ਤੇ ਅੱਖਾਂ ਮਲ ਕੇ ਉਸਨੇ ਚਫੇਰੇ ਕਮਰੇ ਵਿਚ ਨਿਗਾਹ ਮਾਰੀ ਸਚਮੁਚ ਮਹਿਲ ਦੇ ਦਰਵਾਜ਼ੇ ਖੁਲੇ ਸਨ, ਹਵਾ ਆ ਰਹੀ ਸੀ।

ਮਹਾਰਾਣੀ ਦੀ ਚੀਕ ਸੁਣ ਕੇ ਰਾਖੀਆਂ ਦਾਸੀਆਂ ਨਸ ਕੇ ਅੰਦਰ ਆਈਆਂ। ਉਨ੍ਹਾਂ ਨੇ ਇਕ ਜ਼ਬਾਨ ਪੁਛਿਆ-‘ਸਰਕਾਰ! ਕੀ ਗਲ ?”

‘ਕੁਝ ਨਹੀਂ ! ਕੁਝ ਨਹੀਂ ! ਮਹਾਰਾਣੀ ਨੇ ਉਤਰ ਦਿਤਾ ਪਰ ਰਤਾ ਕੁ ਸੋਚ ਕੇ ਫਿਰ ਪੁਛਿਆ-‘ਮਹਿਲ ਦੇ ਦਰਵਾਜ਼ੇ ਕਿਸ ਖੋਲੇ? ਕੌਣ ਅੰਦਰ ਆਇਆ ਸੀ ?’

‘ਕੋਈ ਨਹੀਂ ਸਰਕਾਰ ! ਦਰਵਾਜ਼ੇ ਤਾਂ ਹਵਾ ਨਾਲ ਖੁਲੇ ਸਨ ਅਸੀਂ ਬੰਦ ਕਰਨ ਲਗੀਆਂ ਤਾਂ ਸਰਕਾਰ ਦੀ ਚੀਕ ਸੁਣਾਈ ਦਿਤੀ । ਅੰਦਰ ਹਾਜ਼ਰ ਹੋ ਗਈਆਂ।

‘ਮੇਰੇ ਲੀੜੇ ! ਛੇਤੀ’ ਮਹਾਰਾਣੀ ਨੇ ਕਿਹਾ।

ਦਾਸੀਆਂ ਨੇ ਉਸੇ ਵੇਲੇ ਬਿਜਲੀ ਵਾਂਗ ਤੇਜ਼ੀ ਨਾਲ ਮਹਾਰਾਣੀ ਦੇ ਰਾਤ ਦੇ ਲੀੜੇ ਲੁਹਾਏ ਤੇ ਨਵੇਂ ਪਵਾਏ । ਸ਼ਿੰਗਾਰ ਕਰਨ ਦਾ ਸਮਾਂ ਨਹੀਂ ਸੀ ।

‘ਕਿਧਰ ਸਰਕਾਰ ?’

ਮਹਾਰਾਣੀ ਦੇ ਮਹਿਲ ਵਿਚੋਂ ਤੁਰਨ ਲਗਿਆਂ ਮੁਖੀ ਦਾਸੀ ਨੇ ਪੁਛਿਆ- ਅਜੇ ਤਾਂ ਅਧੀ ਰਾਤ ਹੈ। ਰਾਤ ਦੇ ਸਮੇਂ ਸਰਕਾਰ ਨੇ ਕਿਥੇ ਜਾਣਾ ਹੈ ?’

‘ਮਹਾਰਾਜੇ ਦੇ ਕੋਲ।’

ਦਾਸੀਆਂ ਚੁਪ ਹੋਕੇ ਮਹਾਰਾਣੀ ਦੇ ਪਿਛੇ ਤੁਰ ਪਈਆਂ। ਮਹਾਰਾਜੇ ਦੇ ਮਹਿਲ ਅਗੇ ਮਹਾਰਾਣੀ ਪੁਜੀ ਤਾਂ ਸੰਤਰੀਆਂ ਨੇ ਉਸਨੂੰ ਰੋਕਿਆ ਨਹੀਂ । ਉਨ੍ਹਾਂ ਸਤਿਕਾਰ ਕੀਤਾ । ਦਾਸੀਆਂ ਬਾਹਰ ਖਲੋ ਗਈਆਂ। ਮਹਾਰਾਣੀ ਇਕੱਲੀ ਅੰਦਰ ਚਲੀ ਗਈ। ਮਹਾਰਾਜੇ ਦੇ ਪਾਸ ਸੇਵਕ ਤੇ ਇਕ ਹਕੀਮ ਸਾਹਿਬ ਬੈਠੇ ਸਨ । ਅਚਾਨਕ ਤੇ ਕੁਵੇਲੇ ਮਹਾਰਾਣੀ ਨੂੰ ਮਹਿਲ ਵਿਚ ਹਾਜ਼ਰ ਦੇਖ ਕੇ ਹੈਰਾਨੀ ਨਾਲ ਪਹਿਲਾਂ ਤਾਂ ਉਹ ਘਬਰਾ ਗਏ ਤੇ ਮੁੜ ਹੌਲੀ ਹੌਲੀ ਪੁਠੀ ਪੈਰੀਂ ਖਿਸਕ ਕੇ ਮਹਿਲ ਤੋਂ ਬਾਹਰ ਹੋ ਗਏ।

ਮਹਾਰਾਜੇ ਨੂੰ ਕੋਈ ਹੋਸ਼ ਨਹੀਂ ਸੀ । ਉਹ ਬੇਸੁਰਤ ਪਏ ਸਨ । ਉਨ੍ਹਾਂ ਨੂੰ ਗਸ਼ ਪਿਆਂ ਚੋਖਾ ਚਿਰ ਹੋ ਚੁਕਿਆ ਸੀ । ਲਾਪਰ- ਵਾਹੇ ਸੇਵਕਾਂ ਤੇ ਹਕੀਮ ਨੇ ਜਾਣਿਆ ਕਿ ਮਹਾਰਾਜਾ ਸਾਹਿਬ ਸੁਤੇ ਹਨ। ਉਨ੍ਹਾਂ ਅਗੇ ਦੇਖਣ ਦੀ ਹਿੰਮਤ ਨਾ ਕੀਤੀ ।

ਮਹਾਰਾਜੇ ਦੀ ਹਾਲਤ ਦੇਖ ਕੇ ਮਹਾਰਾਣੀ ਸਿਰ ਤੋਂ ਪੈਰਾਂ ਤਕ ਕੰਬ ਗਈ। ਉਸਦਾ ਕਲੇਜਾ ਫੱਟ ਫੱਟ ਵਜਣ ਲਗ ਪਿਆ। ਉਸਨੇ ਦੇਖਿਆ-ਅੱਖਾਂ ਦੀ ਪੂਰਨ ਜੋਤਨਾ ਨਾਲ ਤਕਿਆ ਕਿ ਮਹਾਰਾਜੇ ਦੇ ਚਿਹਰੇ ਦਾ ਰੰਗ ਕਾਲਾ ਹੋਇਆ ਸੀ । ਅੱਖਾਂ ਅੰਦਰ ਜਾ ਵੜੀਆਂ ਸਨ ਤੇ ਗਲ੍ਹਾਂ ਦਾ ਮਾਸ ਸੁਕ ਗਿਆ ਸੀ । ਹਡੀਆਂ ਵੀ ਬਾਹਰ ਨਿਕਲ ਆਈਆਂ ਸਨ । ਸਰੀਰ ਸੁਕ ਕੇ ਤੀਲਾ ਹੋ ਗਿਆ ਸੀ । ਮੰਜੀ ਤੋਂ ਹਿਲ ਵੀ ਨਹੀਂ ਸਕਦੇ ਸਨ । ਜਿਥੇ ਡਿਗ ਪੈਂਦੇ ਉਥੇ ਹੀ ਪਏ ਰਹਿੰ ਦੇ । ਮਹਾਰਾਜੇ ਦੀ ਸ਼ਕਲ ਡਰਾਉਣੀ ਹੋ ਗਈ ਸੀ । ਚੰਦ ਕੌਰ ਦਾ ਮਨ ਪਸੀਜਿਆ ਤੇ ਭੁਲ ਚੇਤੇ ਆਈ।

ਮਹਾਰਾਜਾ ਖੜਕ ਸਿੰਘ ਦੀ ਮੌਤ

‘ਇਹ ਕੰਮ ਕਰਨਾ ਹੀ ਪਵੇਗਾ ।’ ਧਿਆਨ ਸਿੰਘ ਨੇ ਹੁਕਮ ਦਿਤਾ।

ਰਾਮ ਨਾਥ ਦਾ ਹਿਰਦਾ ਧੜਕਿਆ ਤੇ ਅੱਖਾਂ ਖੁਲੀਆਂ ਦੀਆਂ ਖੁਲੀਆਂ ਰਹਿ ਗਈਆਂ।

ਧਿਆਨ ਸਿੰਘ ਨੇ ਇਕ ਥੈਲੀ ਰੁਪਿਆਂ ਦੀ ਉਹਦੇ ਵਲ ਸੁਟੀ । ਰੁਪਿਆਂ ਦੀ ਛਣਕਾਰ ਨੇ ਰਾਮ ਨਾਥ ਦੇ ਹਿਰਦੇ ਨੂੰ ਹੋਰ ਉਛਾਲਿਆ ‘ਫੜ ਨਾ ਥੈਲੀ’ । ਦਸ ਹਜ਼ਾਰ ਦੀ ਜਗੀਰ ਮਿਲੇਗੀ । > ਕੰਮ ਪੂਰਾ ਹੋਵੇ ।

ਰਾਮ ਨਾਥ ਨੇ ਰੁਪਿਆਂ ਦੀ ਭਰੀ ਥੈਲੀ ਨੂੰ ਕੰਬਦੇ ਹੱਥਾਂ ਨਾਲ ਚੁਕ ਲਿਆ ।

ਕਈ ਮਹੀਨੇ ਪਿਛੋਂ ੪ ਨਵੰਬਰ ੧੮੪੦ ਦੀ ਰਾਤ ਨੂੰ ਉਦਾਸੀ ਤੇ ਖੁਸ਼ੀ ਮਿਲਵੀਂ ਜੁਲਵੀਂ ਹਾਲਾਤ ਵਿਚ ਹਕੀਮ ਰਾਮ ਨਾਥ ਰਾਜਾ ਧਿਆਨ ਸਿੰਘ ਦੀ ਹਵੇਲੀ ਪੁਜਿਆ।

ਧਿਆਨ ਸਿੰਘ ਨੂੰ ਮਿਲਕੇ ਉਹਨੇ ਸੁਨੇਹਾ ਦਿਤਾ, ‘ਲੋ ਸਰਕਾਰ ਸਾਰੇ ਕੰਮ ਠੀਕ ਹੋ ਗਏ। ਮੇਰੇ ਹੱਥ ਦੀ ਸਫਾਈ ਨੇ ਸਾਰੇ ਕੰਮ ਠੀਕ ਕਰ ਦਿਤੇ । ਮਹਾਰਾਜ ਜੀ ਸਦਾ ਦੀ ਨੀਂਦ ਸੌਂ ਗਏ। ਹੁਣ ਨਹੀਂ ਉਠਣਗੇ । ਖਬਰ ਪ੍ਰਗਟ ਕਰਨ ਲਈ ਸੋਚ ਲਵੋ । ‘

ਸੁਨੇਹਾ ਦੇਣ ਲਗਿਆਂ ਰਾਮ ਨਾਥ ਨੇ ਸਾਹ ਲਿਆ । ਉਹ ਧਿਆਨ ਸਿੰਘ ਦੇ ਚਿਹਰੇ ਵਲ ਦੇਖੀ ਗਿਆ।

ਪੂਰੀ ਖਬਰ ਸੁਣਦੇ ਸਾਰ ਧਿਆਨ ਸਿੰਘ ਦੇ ਚਿਹਰੇ ਉਤੇ ਇਕ ਰੰਗ ਆਇਆ ਤੇ ਇਕ ਗਿਆ । ਚਾਰ ਕੁ ਵਾਰ ਰੰਗ ਬਦਲਣ ਪਿਛੋਂ ਉਹ ਖਿੜਖਿੜਾ ਕੇ ਹਸ ਪਿਆ ਉਹ ਨਹੀਂ ਹਸਿਆ। ਉਸ ਦੇ ਦਿਲ ਦਿਮਾਗ ਤੇ ਬੈਠੀ ਹੋਈ ਸ਼ੈਤਾਨੀ ਸ਼ਕਤੀ ਪਾਗਲਾਂ ਵਾਂਗ ਹਾਸਾ ਹਸੀ ! ਹਸਦਿਆਂ ਹੋਇਆਂ ਉਹਨੇ ਰਾਮ ਨਾਥ ਦੇ ਹਥ ਫੜ ਲਏ। ਮੋਢਿਆਂ ਤੋਂ ਫੜਕੇ ਅਧਖੜ ਉਮਰ ਦੇ ਮਧਰੇ ਹਕੀਮ ਨੂੰ ਹਲੂਣਿਆ। ਉਸ ਦੀਆਂ ਅੱਖਾਂ ਵਿਚ ਅੱਖਾਂ ਮਿਲਾ ਕੇ ਕਿਹਾ— ‘ਬੜੇ ਚੰਗੇ ਹਕੀਮ ਜੀ! ਹਕੀਮ ਰਾਮ ਨਾਥ ! ਸ਼ਾਹੀ ਹਕੀਮ ਖੂਬ! ਲੁਕਮਾਨ ਤੇ ਉਸਤਾਦ ਵੈਦ ਧਨੰਤਰ ਵੀ ਮੁਕਾਬਲਾ ਨਹੀਂ ਕਰ ਸਕਦਾ! ਮੈਂ ਬਲਿਹਾਰੇ ਜਾਵਾਂ ਅਕਲ ਦੇ ਇਨਾਮ ਜ਼ਰੂਰ ਮਿਲੇਗਾ । ਬਹੁਤ ਵਡਾ ਇਨਾਮ ਸੁਖਾਂ ਭਰਿਆ ਕੁਝ ਕਰਨਾ ਹੀ ਨਾ ਪਵੇ । ਬਾਦਸ਼ਾਹੀ ! ਮਹਾਰਾਜਾ ਖੜਕ ਸਿੰਘ ਨੂੰ ਕਚਾ ਪਾਰਾ ਦੇ ਕੇ ਮਾਰਨ ਵਾਲੇ ਹਕੀਮ ਨੂੰ ਇਨਾਮ ।

ਧਿਆਨ ਸਿੰਘ ਦੇ ਹਾਸੇ ਦਾ ਅਰਥ ਸਦਾ ਭੈੜਾ ਹੁੰਦਾ ਸੀ । ਰਾਮ ਨਾਥ ਡਰ ਗਿਆ ਉਹਨੇ ਹਥ ਜੋੜ ਕੇ ਜਾਣ ਦੀ ਆਗਿਆ ਮੰਗੀ।

‘ਠਹਿਰ ਹਕੀਮ ਜੀ ! ਜਾਣਾ ਕਿਥੇ ਹੁਣੇ ਇਨਾਮ ਮਿਲਦਾ ਹੈ ਇਨਾਮ ਭਾਰੀ ਇਨਾਮ ।

ਇਹ ਆਖ ਕੇ ਧਿਆਨ ਸਿੰਘ ਨੇ ਦੋਹਾਂ ਹਥਾਂ ਦੀ ਤਾਲੀ ਵਜਾਈ । ਤਾਲੀ ਦਾ ਖੜਕਾ ਸੁਣ ਕੇ ਦੋ ਜਵਾਨ ਅੰਦਰ ਆਏ। ਉਨ੍ਹਾਂ ਨੂੰ ਸੰਬੋਧਨ ਕਰਕੇ ਧਿਆਨ ਸਿੰਘ ਨੇ ਆਖਿਆ, ‘ਇਹ ਰਾਮ ਨਾਥ ਹਕੀਮ ਹਨ, ਮਹਾਰਾਜਾ ਖੜਕ ਸਿੰਘ ਨੂੰ ਮਾਰਨ ਵਾਲ ਇਹਨਾਂ ਨੂੰ ਸਵਰਗ ਦਾ ਰਾਜ ਦੇ ਦਿਓ । ਹੁਣੇ ਤੇਰੋ ਫਿਰ ਸ਼ਾਇਦ ਥਾਂ ਨਾ ਮਲੀ ਜਾਏ । ਇਹ ਆਖਕੇ ਧਿਆਨ ਸਿੰਘ ਫਿਰ ਹਸਿਆ । ਹਸਦਾ ਹੋਇਆ-ਕਰਨੇ ਖੂਨ ਤੇ ਮੰਗਣੇ ਇਨਾਮ ਤੇ ਉਹ ਵੀ ਧਿਆਨ ਸਿੰਘ ਕੋਲੋਂ ।

ਹਕੀਮ ਰਾਮ ਨਾਥ ਦੇ ਪੈਰਾਂ ਹੇਠੋਂ ਮਿਟੀ ਨਿਕਲ ਗਈ, ਉਸ ਦ ਲਹੂ ਜੰਮ ਗਿਆ। ਉਹਦੀਆਂ ਅੱਖਾਂ ਬੇ-ਤ੍ਰਤੀਬ ਝਮਕਣ ਲਗੀਆਂ ਜ਼ਬਾਨ ਤਾਲੂ ਨਾਲ ਲਗ ਗਈ । ਬੋਲਣ ਦੀ ਸ਼ਕਤੀ ਜਾਂਦੀ ਰਹੀ ਤੇ ਡੌਰ ਭੌਰਾ ਹੋਇਆ । ਕਦੀ ਧਿਆਨ ਸਿੰਘ ਤੇ ਕਦੀ

ਜਮਰੂਪ ਜਵਾਨਾਂ ਵਲ ਦੇਖਣ ਲਗਾ । ਸ . ਸਰਕਾਰ ! ਇਹ ਕੀ?

ਰਾਮ ਨਾਥ ਦੇ ਕੰਬਦੇ ਬੁਲ੍ਹਾਂ ਤੋਂ ਇਹ ਸ਼ਬਦ ਪੂਰੇ ਵੀ ਨਹੀਂ ਸੀ ਨਿਕਲੇ ਕਿ ਧਿਆਨ ਦੇ ਆਦਮੀਆਂ ਨੇ ਬਾਂਹ ਤੋਂ ਫੜ ਲਿਆ ਤੇ ਧੂਹ ਕੇ ਹਨੇਰੀ ਕੋਠੜੀ ਵਲ ਲੈ ਤੁਰੇ।

ਧਿਆਨ ਸਿੰਘ ਨੇ ਲੀੜੇ ਬਦਲੇ । ਆਪਣੇ ਮਨ ਨੂੰ ਕਾਬੂ > ਕੀਤਾ ਇਕ ਬਹੁ ਰੂਪੀਏ ਵਾਂਗ ਮਨ ਦੀ ਦਸ਼ਾ ਬਦਲ ਗਈ। ਚਿਹਰੇ ਤੇ ਬੁਲ੍ਹਾਂ ਤੋਂ ਹਾਸੇ ਤੇ ਖੁਸ਼ੀ ਦੇ ਨਿਸ਼ਾਨ ਅਲੌਪ ਕਰ ਦਿਤੇ। ਉਦਾਸ ਦੁਖੀ ਤੇ ਰੋਣੀ ਸ਼ਕਲ ਬਣਾ ਲਈ ।

ਹਾਥੀ ਤੇ ਸਵਾਰ ਹੋ ਕੇ ਕਿਲੇ ਵਿਚੋਂ ਨਿਕਲਿਆ ਤੇ ਕਿਲੇ ਵਿਚ ਜਾ ਵੜਿਆ । ਕਿਸੇ ਨਾਲ ਕੋਈ ਗਲ ਕਰੇ ਬਿਨਾਂ ਮਹਾਰਾਜਾ ਖੜਕ ਸਿੰਘ ਦੇ ਮਹਿਲ ਵਿਚ ਪੁਜ਼ਾ। ਮਹਾਰਾਜੇ ਦੀ ਠੰਡੀ ਦੇਹੀ ਉਤੇ ਲੀੜਾ ਪਾਇਆ ਹੋਇਆ ਸੀ । ਦੋ ਅੰਗਰੇਜ਼ ਡਾਕਟਰ ਤੇ ਹਕੀਮ ਤੇ ਇਕ ਵੈਦ ਚੁਪ ਚਾਪ ਖਲੋਤੇ ਸਨ । ਉਨ੍ਹਾਂ ਨੇ ਹੀ ਰਾਮ ਨਾਥ ਨੂੰ ਧਿਆਨ ਸਿੰਘ ਵਲ ਭੇਜਿਆ ਸੀ । ਉਨ੍ਹਾਂ ਦੀ ਚੁਪ ਨੂੰ ਉਹ ਤਾੜ ਗਿਆ ਕਿ ਕੰਮ ਹੋ ਗਿਆ।

ਮਹਾਰਾਜਾ ਸਾਹਿਬ ! ਹੁਕਮ ਮੌਤ ਦਾ ਐਲਾਨ ਕਰਨਾ ਹੈ ਸ਼ਾਹੀ ਹਕੀਮ ਨੇ ਪੁਛਿਆ।

ਅਜੇ ਨਹੀਂ ਮਹਾਰਾਣੀ ਚੰਦ ਕੌਰ ਤੇ ਕੰਵਰ ਜੀ ਨੂੰ ਹੁਣੇ ਹੀ ਸਦਿਆ ਜਾਏ।

ਧਿਆਨ ਸਿੰਘ ਦਾ ਉਤਰ ਸੀ।

ਉਸੇ ਵੇਲੇ ਆਦਮੀ ਭੇਜੇ ਗਏ । ਕੋਈ ਅਧੇ ਘੰਟੇ ਦੇ ਅੰਦਰ ਮਹਾਰਾਣੀ ਚੰਦ ਕੌਰ ਤੇ ਕੰਵਰ ਨੌ ਨਿਹਾਲ ਸਿੰਘ ਮਹਾਰਾਜੇ ਦੇ ਮਹਿਲ ਵਿਚ ਪਹੁੰਚ ਗਏ। ਉਨ੍ਹਾਂ ਨੂੰ ਦੇਖਕੇ ਧਿਆਨ ਸਿੰਘ ਨੇ ਧਾਹ ਮਾਰ ਦਿਤੀ। ਉਸ ਧਾਹ ਨੇ ਮਹਾਰਾਜ ਦੀ ਮੌਤ ਦਾ ਸੰਦੇਸ਼ ਦੋਹਾਂ ਮਾਂ ਪੁਤ੍ਰਾਂ ਨੂੰ ਮਾਰ ਦਿਤਾ । ਮਹਾਰਾਣੀ ਚੰਦ ਕੌਰ ਇਕ ਵਾਰ ‘ ਤਾਂ ਧਾਹ ਮਾਰਕੇ ਮਹਾਰਾਜੇ ਦੀ ਲੋਥ ਤੇ ਡਿਗ ਪਈ ਤੇ ਕੰਵਰ ਨੌ-ਨਿਹਾਲ ਸਿੰਘ ਦੀਆਂ ਵੀ ਧਾਹਾਂ ਨਿਕਲ ਗਈਆਂ। ਜਿਸ ਜੀਉਂਦੇ ਬਾਪ ਨੂੰ ਤਿਆਗ ਬੈਠਾ ਸੀ ਉਸਦੇ ਚਲਾਣੇ ਤੇ ਉਸਦੀ ਲੋਥ ਤੇ ਅਥਰੂ ਕੇਰਨ ਲਗਾ ।

ਇਕ ਘੰਟੇ ਪਿਛੋਂ ਸਾਰੇ ਕਿਲੇ ਵਿਚ ਪਤਾ ਲਗ ਗਿਆ ਕਿ ਮਹਾਰਾਜਾ ਖੜਕ ਸਿੰਘ ਜੀ ਚਲਾਣਾ ਕਰ ਗਏ । ਸੂਰਜ ਚੜ੍ਹਣ ਦੇ ਨਾਲ ਹੀ ਦਿਲ ਚੀਰਵੀਂ ਖਬਰ ਲਾਹੌਰ ਸ਼ਹਿਰ ਵਿਚ ਖਿਲਰ ਗਈ। ਇਕ ਵਾਰ ਫਿਰ ਉਸੇ ਤਰ੍ਹਾਂ ਦਾ ਮਾਤਮ ਛਾ ਗਿਆ। ਜਿਸ ਤਰ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਛਾਇਆ ਸੀ।

ਜਿੰਦੜੀ ਕੋਹ ਸੁਟੀ

ਕੰਵਰ ਨੌਨਿਹਾਲ ਸਿੰਘ ਦੀ ਮੌਤ,ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ’ | Kunwar Nau Nihal Singh, Giani Tarlok Singh

‘ਮ: ਰਣਜੀਤ ਸਿੰਘ ਦੇ ਰਾਜ ਵਿਚ ਕੋਈ ਫਾਹੇ ਨਹੀਂ ਸੀ ਲਗਾ । ਇਹ ਇਕ ਅਟੱਲ ਸਚਾਈ ਸੀ ਜੋ ਕਿ ਲਕੋਕਤੀ ਬਣ > ਗਈ ਪਰ ਜਦੋਂ ਮਹਾਰਾਜਾ ਅੱਖਾਂ ਮੀਟ ਗਿਆ ਤਾਂ ਸਭ ਕੁਝ ਹੋਣ ਲਗ ਪਿਆ ।

ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਕੰਵਰ ਨੌ-ਨਿਹਾਲ ਸਿੰਘ । ਆਹ ਬਦਨਸੀਬ ਨੌਨਿਹਾਲ ਸਿੰਘ । ਜਿਸ ਦੇ ਵਿਆਹ ਉਤੇ ਦੋਹਾਂ ਪਾਸਿਆਂ ਤੋਂ ੩੬ ਲਖ ਰੁਪਿਆ ਖਰਚ ਹੋਇਆ, ਜੋ ਫੌਜਾਂ ਦਾ ਮਾਲਕ ਸੀ, ਜਿਸਦੇ ਸਿਰ ਉਤੇ ਮਹਾਰਾਜਗੀ ਦੀ ਕਲਗੀ ਬੰਨ੍ਹੀ ਜਾਣੀ ਸੀ, ਉਹ ਨੌਜਵਾਨ ਨੌਨਿਹਾਲ ਸਿੰਘ ਪੱਕੇ, ਅਨਕਜੇ ਫਰਸ਼ ਤੇ ਆਪਣੇ ਲਹੂ ਵਿਚ ਡੁਬਾ ਪਿਆ ਸੀ । ਚਿਹਰਾ ਪਛਾਣਿਆ ਨਹੀਂ ਸੀ ਜਾਂਦਾ । ਦਸਤਾਰ ਸਿਰ ਤੇ ਨਹੀਂ ਸੀ ਤੇ ਵਾਲ ਖੁਲੇ ਸਨ । ਕਾਲੇ ਵਾਲ ਰੇਸ਼ਮ ਦੀਆਂ ਤਾਰਾਂ ਵਰਗੇ, ਯਕੂਬ ਦੇ ਪੁਤਰ ਯੂਸਫ ਦੇ ਵਾਲਾਂ ਨਾਲੋਂ ਵੀ ਕੂਲੇ ਵਾਲ ਲਹੂ ਉਹਦੇ ਸਿਰ ਦੇ ਲਹੂ ਨਾਲ ਭਿਜੇ ਤੇ ਲਾਲ ਹੋਏ ਹੋਏ ਸਨ। ਲਹੂ ਚੋਂਦਾ ਸੀ ।

ਨੰਨਿਹਾਲ ਸਿੰਘ ਜ਼ਖਮੀ ਸੀ ਤਨੋ ਤੇ ਮਨੋ । ਉਹ ਮਰਿਆ ਨਹੀਂ ਸੀ ਜਿਉਂਦਾ ਸੀ, ਉਹ ਹਿਲਦਾ ਨਹੀਂ ਸੀ ਲਹੂ ਦੇ ਸਾਹ ਲੈਂਦਾ ਸੀ । ਉਹ ਇਹ ਭੁਲ ਚੁਕਾ ਸੀ ਕਿ ਉਹ ਇਕ ਮਹਾਰਾਜ ਕੁਮਾਰ ਸੀ ਤੇ ਉਸਨੇ ਮਹਾਰਾਜਾ ਬਣਾਇਆ ਜਾਣਾ ਸੀ । ਇਕੋ ਗਲ ਚੇਤੇ ਰਹਿ ਗਈ ਸੀ ਕਿ ਉਹ ਇਕ ਚੰਦ ਕੌਰ ਦਾ ਪੁਤਰ ਤੇ ਨਾਨਕੀ ਦਾ ਪਤੀ ਹੈ । ਉਸਦੀ ਮਾਂ ਕਿਥੇ ਹੈ? ਉਸਦੀ ਪਿਆਰੀ ਪਤਨੀ ਕਿਉਂ ਮਿਲਣ ਨਹੀਂ ਆਈ ? ਉਹਦੇ ਟੁਟੇ ਦਿਲ ਦੇ ਹੋਕੇ ਸਨ ।

ਉਸਨੇ ਧਿਆਨ ਸਿੰਘ ਕੋਲੋਂ ਪਾਣੀ ਮੰਗਿਆ ਸੀ । ਉਸ ਨੂੰ ਪਾਣੀ ਤਾਂ ਨਹੀਂ ਸੀ ਮਿਲਿਆ ਪਰ ਇਹ ਜ਼ਰੂਰ ਆਖਿਆ ਗਿਆ ਸੀ, ‘ਮਿਲ ਜਾਂਦਾ ਹੈ ਪਾਣੀ । ਧਿਆਨ ਸਿੰਘ ਦੇ ਉਸ ਬੋਲ ਦੇ ਅਰਥ ਨੌਨਿਹਾਲ ਸਿੰਘ ਉਸ ਵੇਲੇ ਸਮਝਿਆ, ਜਦੋਂ ਉਸਨੂੰ ਦਿਓਆਂ ਚੰਡਾਲਾਂ ਤੇ ਭੂਤਨਿਆਂ ਵਰਗੇ ਜਵਾਨਾਂ ਨੇ ਨੱਪ ਲਿਆ। ਉਸੇ ਤਰ੍ਹਾਂ ਨੱਪ ਲਿਆ ਜਿਵੇਂ ਕਿਸੇ ਚੋਰ ਜਾਂ ਡਾਕੂ ਨੂੰ ਨੱਪ ਲਈਦਾ ਹੈ । ਉਨ੍ਹਾਂ ਜਲਾਦਾਂ ਨੇ ਖਿਆਲ ਨਾ ਕੀਤਾ, ‘ਕੰਵਰ ਨੌਨਿਹਾਲ ਸਿੰਘ ਨੇ ਮਹਾਰਾਜਾ ਬਣਨਾ ਹੈ । ਉਹ ਸ਼ੇਰੇ ਪੰਜਾਬ ਦਾ ਪੋਤਰਾ ਹੈ। ਉਹਨਾਂ ਦੀਆਂ ਅੱਖਾਂ ਅਗੇ ਸਨ ਸੋਨੇ ਦੇ ਕੜੇ । ਰੁਪਸੇ ਤੇ ਦੁਨਿਆਵੀ ਸੁਖ ਉਹ ਸੋਨੇ ਬਦਲੇ ਖੂਨ ਕਰ ਰਹੇ ਸਨ ।

ਫਰਸ਼ ਤੇ ਰਖ ਕੇ ਉਹਨਾਂ ਨੇ ਇਕ ਪੱਥਰ ਕੰਵਰ ਨੌਨਿਹਾਲ ਸਿੰਘ ਦੇ ਸਿਰ ਹੇਠਾਂ ਰਖਿਆ ਤੇ ਦੂਸਰਾ ਹੱਥ ਫੜ ਲਿਆ । ਨੰ- < ਨਿਹਾਲ ਸਿੰਘ ਨੇ ਸਭ ਕੁਝ ਦੇਖਿਆ, ਅੱਖਾਂ ਦੇਖਣਾ ਨਹੀਂ ਸਨ ਚਾਹੁੰਦੀਆਂ ਉਨ੍ਹਾਂ ਨੂੰ ਮਲੋ ਮਲੀ ਖੋਲ੍ਹਕੇ ਵੇਖਿਆ । ਜਿਹੜੀ ਜ਼ਬਾਨ ਜਰਾ ਕ ਹਿਲਾ ਕੇ ਕਈਆਂ ਦੀ ਜਾਨ ਬਖਸ਼ੀ ਕਰਦੀ ਸੀ । ਜਿਸ ਜ਼ਬਾਨ ਦਾ ਇਕ ਇਕ ਸ਼ਬਦ ਕਾਨੂੰਨ ਬਣ ਜਾਂਦਾ ਸੀ । ਉਹ ਜ਼ਬਾਨ ਹਿਲੀ । ਕੰਬਦੀ ਕੰਬਦੀ ਹਿਲੀ ਉਸਨੇ ਜੀਵਨ ਬਖਸ਼ੀ ਵਾਸਤੇ ਕੌਡੀ ਮੁਲ ਦੇ ਆਦਮੀਆਂ ਕੋਲੋਂ ਜੀਵਨ ਦਾਨ ਮੰਗਿਆ।

‘ਨਾ ਮਾਰੋ ਜੋ ਮੰਗਗੇ ਦਿਆਂਗਾ ।’

ਜਗੀਰ, ਸੋਨਾ, ਚਾਂਦੀ, ਹੀਰੇ, ਲਾਲ, ਲੈ ਲਓ ਪਰ ਮਾਰੋ ਨਾ । ਧਿਆਨ ਸਿੰਘ ਵਜ਼ੀਰ ਹੈ ਮੈਂ ਮਹਾਰਾਜਾ । ਤੁਹਾਨੂੰ ਪਤਾ ਨਹੀਂ ਮੈਂ ਮਹਾਰਾਜਾ ਬਣ ਰਿਹਾ ਹਾਂ । ਸ਼ਾਹੀ ਦਰਬਾਰ ਵਿਚ ਸਭ ਤੋਂ ਪਹਿਲੇ ਅਮੀਰ ਬਣਾ ਦੇਵਾਂਗਾ। ਮੈਨੂੰ ਮਾਰਿਆਂ ਤੁਸਾਂ ਨੂੰ ਸਿਰਫ ਸੋਨਾ ਮਿਲਣਾ ਹੈ ਨਾ? ਲੈ ਲਵੋ।ਮੇਰੇ ਉਦਾਲੇ ਦੇ ਗਹਿਣੇ ਹਾਰ ਲਾਹ ਲਵੋ। ਜਲਾਦ ਲਾਲਚ ਵਿਚ ਨਾ ਆਏ। ਉਹਨਾਂ ਨੇ ਇਕ ਗਲ ਨਾ ਸੁਣੀ। ਹਮਦਰਦੀ ਕਰਨ ਦੀ ਥਾਂ ਉਹ ਹਸ ਪਏ । ਉਹਨਾਂ ਦਾ ਹਾਸਾ ਸ਼ੈਤਾਨੀ ਹਾਸਾ ਸੀ । ਇਕ ਨੇ ਮੂੰਹ ਬਣਾ ਕੇ ਅਤੇ ਦੰਦੀਆਂ ਖਝਾ ਕੇ ਆਖਿਆ।

ਮਹਾਰਾਜਾ । ਮਹਾਰਾਜਾ ਬਣੇਗਾ ਧਿਆਨ ਸਿੰਘ ਦਾ ਪੁਤਰ ਹੀਰਾ ਸਿੰਘ ਹੀਰਾ ਸਿੰਘ । ਤੁਸੀਂ

ਦੂਸਰਾ ‘ਅਗਲੀ ਦੁਨੀਆਂ ਦਾ ਮਹਾਰਾਜਾ ਬਣਾ ਦੇ ।

ਤੀਸਰਾ ‘ਗਲਾਂ ਤਾਂ ਚੰਗੀਆਂ ਹਨ ਪਰ ।

ਦੂਸਰਾ ਤੂੰ ਚੁਪ ਰਹਿ ।

ਕੰਵਰ ਨੌ ਨਿਹਾਲ ਸਿੰਘ ਨੇ ਦੇਖਿਆ ਪੱਥਰ ਫੜਿਆ ਹੋਇਆ ਸੀ । ਉਹ ਇਹ ਵੀ ਜਾਣ ਗਿਆ ਕਿ ਪੱਥਰ ਉਸਦੇ ਸਿਰ ਵਿਚ ਮਾਰਿਆ ਜਾਣਾ ਸੀ। ਇਸ ਵਾਸਤੇ ਕਿ ਲੋਕਾਂ ਨੂੰ ਆਖਿਆ ਜਾਏ ਕਿ ਕੰਵਰ ਨੌਨਿਹਾਲ ਸਿੰਘ ਛਜੇ ਦੀ ਛਤ ਦੇ ਮਲਬੇ ਦੀਆਂ ਸਟਾਂ ਨਾਲ ਚਲਾਣਾ ਕਰ ਗਏ। ਖੂਨ ਜੁੰਮੇ ਨਾ ਲਗੇ । ਚਾਲ ਭਿਆਨਕ ਚਾਲ ।

ਅਜੇ ਪੱਥਰ ਨਹੀਂ ਸੀ ਵਜਾ ਤਿਆਰੀਆਂ ਹੋ ਰਹੀਆਂ ਸਨ। ਕਿ ਧਿਆਨ ਸਿੰਘ ਫਿਰ ਗਿਆ ਉਸਨੇ ਜਵਾਨ ਜਲਾਦਾਂ ਨੂੰ ਗੁਸੇ ਨਾਲ ਕਿਹਾ ਅਜੇ ਕੰਮ ਨਹੀਂ ਹੋਇਆ। ਕੀ ਪਏ ਦੇਖਦੇ ਹੋ ।

ਧਿਆਨ ਸਿੰਘ ਦਰਵਾਜ਼ੇ ਵਿਚ ਖਲੋਤਾ ਸੀ । ਲੰਮੇ ਪਏ ਕੰਵਰਨੌਨਿਹਾਲਸਿੰਘ ਨੂੰ ਨਾ ਦਿਸਿਆ ਪਰ ਉਸਨੇ ਆਵਾਜ਼ ਪਛਾਣ ਲਈ ਡਡਿਆ ਕੇ ਆਖਿਆ।

ਇਹ ਕੈਸੀ ਰਾਜ ਨਾਲ ਵਫਾਦਾਰੀ। ਕੀ ਸਾਰਾ ਖਾਨਦਾਨ ਇਸੇ ਤਰ੍ਹਾਂ ਮਰੇਗਾ।

ਕਾਰ ਦੂਰ ਅੰਦੇਸ਼ ਹੁੰਦੀ ਹੈ । ਧਿਆਨ ਸਿੰਘ ਬੋਲਿਆ। ਰਾਜ ਮਿਲਦੇ ਹੀ ਕਿਸੇ ਦੇ ਖੂਨ ਨਾਲ ਹੱਥ ਰੰਗਣ ਤੇ ਹਨ ਵੇਲਾ ਗੱਲਾਂ ਕਰਨ ਦਾ ਨਹੀਂ । ਜੋ ਹੋ ਰਿਹਾ ਹੈ ਠੀਕ ਹੈ । ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਨੂੰ ਇਉਂ ਖਰਵਾ ਉਤਰ ਦਿਤਾ ਤੇ ਫਿਰ ਉਸਨੇ ਜਲਾਦਾਂ ਨੂੰ ਆਖਿਆ ਸੀ, ਛੇਤੀ । ਤੇ ਮੁੜ ਬਾਹਰ ਚਲਾ ਗਿਆ। ਕੰਵਰ ਨੌਨਿਹਾਲ ਸਿੰਘ ਨੇ ਅੱਖਾਂ ਮੀਟ ਲਈਆਂ। ਉਹ ਬੇਬਸ ਸੀ। ਉਹ ਇਕ ਸਾਧਾਰਨ ਮਨੁਖ ਵਾਂਗ ਮਾਰਿਆ ਜਾ ਰਿਹਾ ਸੀ।

ਇਕ ਭੂਤ ਰੂਤ ਰੂਪ ਜਵਾਨ ਨੇ ਬੜੀ ਬਫਿਕਰੀ ਨਾਲ ਤੇ ਪੱਥਰ ਦਿਲੀ ਨਾਲ ਭਾਰੀ ਪੱਥਰ ਕੰਵਰ ਨੌਨਿਹਾਲ ਸਿੰਘ ਦੇ ਸਿਰ ਵਿਚ ਮਾਰ ਦਿਤਾ । ਸਿਰ ਵਿਚ ਵਜ ਕੇ ਪੱਥਰ ਪਾਸੇ ਡਿਗ ਪਿਆ ਕੰਵਰ ਜੀ ਦੀ ਇਕ ਚੀਕ ਨਿਕਲੀ। ਉਹ ਚੀਕ ਕਮਰੇ ਦੀਆਂ ਕੰਧਾਂ ਤੇ ਛਤਾਂ ਨਾਲ ਟਕਰਾ ਕੇ ਫਿਰ ਗੁੰਮ ਹੋ ਗਈ। ਸਿਰ ਫਿਸ ਗਿਆ । ਲਹੂ ਵਗਣ ਲਗਾ। ਨਕ ਤੇ ਮੂੰਹ ਵਿਚੋਂ ਲਹੂ । ਉਸਦੇ ਪਿਛੋਂ ਸਰੀਰ ਦੇ ਹੋਰ ਵੀ ਹਿਸਿਆਂ ਤੇ ਪੱਥਰ ਮਾਰੇ ਗਏ। ਕੰਵਰ ਨੰਨਿਹਾਲ ਸਿੰਘ ਇਕ ਲੋਧ ਦੇ ਰੂਪ ਵਿਚ ਹੋ ਗਿਆ ਗਰਮ ਲੋਥ । ਤਲਵਾਰ ਨਾਲ ਸਿਰ ਲਥਦਾ ਕੋਈ ਦੁਖ ਪੀੜ ਨਾ ਹੁੰਦੀ। ਪੱਥਰਾਂ ਨਾਲ ਦਿਮਾਗ ਤਨ ਤੇ ਮਨ ਵੀ ਚਿਥਿਆ ਗਿਆ। ਜਵਾਨਾਂ ਨੇ ਮੰਜੇ ਤੇ ਨਾ ਪਾਇਆ। ਉਹ ਆਪਣਾ ਕੰਮ ਕਰਕੇ ਬਾਹਰ ਨਿਕਲ ਗਏ। ਬਾਹਰ ਨਿਕਲਦਿਆਂ ਨੂੰ ਧਿਆਨ ਸਿੰਘ ਦੇ ਆਦਮੀਆਂ ਨੇ ਘੇਰ ਲਿਆ ਸੀ । ਇਨਾਮ ਦੇਣ ਵਾਸਤੇ ਇਕ ਪਾਸੇ ਨੂੰ ਤੋਰ ਲਿਆ ਸੀ।

ਮਹਾਰਾਣੀ ਚੰਦ ਕੌਰ ਦੇ ਦਿਲ ਦਾ ਟੁਕੜਾ ਇਕੱਲਾ ਆਪਣੇ ਲਹੂ ਦੀ ਛਪੜੀ ਵਿਚ ਪਿਆ ਸੀ । ਉਸਨੂੰ ਦਿਸਦਾ ਕੁਝ ਨਹੀਂ ਸੀ । ਉਹ ਬੋਲ ਨਹੀਂ ਸੀ ਸਕਦਾ ਤੇ ਉਸਦੀ ਰੂਹ ਜ਼ਰੂਰ ਅਨੁਭਵ ਕਰਦੀ ਸੀ । ਰੂਹ ਨੇ ਅਜੇ ਤਨ ਦਾ ਸਾਥ ਨਹੀਂ ਸੀ ਛਡਿਆ । ਸ਼ਾਇਦ ਉਹ ਦੇਖਣਾ ਚਾਹੁੰਦੀ ਸੀ ਕਿ ਸ਼ੇਰੇ ਪੰਜਾਬ ਦੇ ਸਨਮੁਖ ਧਰਮ ਦੀ ਸੌ’ਹ ਖਾ ਕੇ ਵਫਾਦਾਰ ਬਣਨ ਵਾਲਾ ਧਿਆਨ ਸਿੰਘ ਕਿਵੇਂ ਉਸਦੇ ਪੋਤਰੇ ਦੀ ਨਿਰਦੋਸ਼ ਮਾਸੂਮ ਜਿੰਦੜੀ ਨੂੰ ਕੋਹ ਕੋਹ ਕੇ ਮਾਰਦਾ ਹੈ। ਲਾਲਚ ਕਿੰਨਾ ਬੁਰਾ ਹੈ। ਚੰਗੇ ਭਲੇ ਮਨੁਖ ਨੂੰ ਕਿਵੇਂ ਪਾਗਲ ਕਰਕੇ ਵ ਹਸ਼ੀ ਹਲਕਾਇਆ ਕੁਤਾ, ਪਥਰ ਦਿਲ ਕਮੀਨਾ ਤੇ ਜ਼ਾਲਮ ਬਣਾ ਦੇਂਦਾ ਹੈ ।

ਧਿਅ ਨ ਸਿੰਘ ਦੇ ਹੁਕਮ ਨਾਲ ਅੰਗਰੇਜ਼ ਡਾਕਟਰ ਉਸ ਕਮਰੇ ਵਿਚ ਦਾਖਲ ਹੋਇਆ ਜਿਸ ਵਿਚ ਕੰਵਰ ਨੌਨਿਹਾਲ ਸਿੰਘ ਸੀ । ਕੰਵਰ ਦੀ ਹਾਲਤ ਵੇਖਕੇ ਡਾਕਟਰ ਤਾਂ ਡਰ ਗਿਆ ਹੈਰਾਨੀ ਤੇ ਪਰੇਸ਼ਾਨੀ ਦਾ ਉਸ ਦੇ ਦਿਲ ਨੂੰ ਧੱਕਾ ਲਗਾ। ਉਹ ਪਰਦੇਸੀ ਜੋ ਸੀ । ਉਹਦਾ ਦਿਲ ਹਮਦਰਦੀ ਤੇ ਦਇਆ ਨਾਲ ਰੰਗਿਆ ਹੋਇਆ ਸੀ ਕੰਵਰ ਨੂੰ ਫਰਸ਼ ਤੇ ਦੇਖਕੇ ਉਹ ਪਥਰਾ ਗਿਆ । ਉਸਨੇ ਸਿਰਫ ਇਹੋ ਕਿਹਾ-‘ਆਦਮੀ ?’

ਧਿਆਨ ਸਿੰਘ ਆਪ ਅਗੇ ਹੋਇਆ ਦੋ ਫੌਜੀ ਜਵਾਨ ਸਦੇ ਉਨ੍ਹਾਂ ਜਵਾਨਾਂ ਨੂੰ ਦੇਖਕੇ ਡਾਕਟਰ ਨੇ ਕਿਹਾ, ‘ਮਹਾਰਾਜ ਨੂੰ ਉਠਾਓ ਤੇ ਪਲੰਘ ਤੇ ਰਖੇ ।

ਜਵਾਨਾਂ ਨੇ ਕੰਵਰ ਨੂੰ ਚੁਕਿਆ । ਧਿਆਨ ਸਿੰਘ ਨੇ ਆਪਣੇ ਹਥ ਕੰਵਰ ਦੇ ਸਿਰ ਹਠਾਂ ਰਖਕੇ ਪਲੰਘ ਤੇ ਲਿਟਾ ਦਿਤਾ।

ਜਵਾਨ ਬਾਹਰ ਚਲੇ ਗਏ। ਧਿਆਨ ਸਿੰਘ ਤੇ ਡਾਕਟਰ ਅੰਦਰ ਰਹਿ ਗਏ।

ਡਾਕਟਰ ‘ਰਾਜਾ ਜੀ ! ਯੇਹ ਤੋ ਬਸ ।’

ਧਿਆਨ ਸਿੰਘ-‘ਕੁਝ ਵੀ ਹੋਵੇ, ਮਲ੍ਹਮ ਪਟੀ ਕਰੋ । ਲਹੂ ਪੂੰਝੋ । ਦਿਖਾਵਾ ਕਰੋ । ਲੌ ਇਨਾਮ ।

ਮੋਤੀਆਂ ਦਾ ਹਾਰ ਗਲੋਂ ਲਾਹ ਕੇ ਧਿਆਨ ਸਿੰਘ ਨੇ ਡਾਕਟਰ ਨੂੰ ਦੇਣਾ ਚਾਹਿਆ, ਪਰ ਉਸ ਨੇ ਹਾਰ ਨਾ ਲਿਆ । ਉਹ ਤਾਂ ਕੰਵਰ ਜੀ ਦੀ ਹਾਲਤ ਵੇਖਕੇ ਘਬਰਾ ਗਿਆ ਸੀ । ਉਸਦੇ ਹਿਰਦੇ ਵਿਚ ਮਨੁਖੀ ਹਮਦਰਦੀ ਦਾ ਜਜ਼ਬਾ ਪੈਦਾ ਹੋ ਗਿਆ ਸੀ ।

ਉਸਨੇ ਝਟ ਪਟ ਬਾਹੀਂ ਕਲੁੰਜੀਆਂ ਤੇ ਕੰਵਰ ਨੰਨਿਹਾਲਸਿੰਘ ਦੇ ਤਨ ਦੀ ਪੜਤਾਲ ਕੀਤੀ ਲਹੂ ਪੰਜਿਆ ਜਿਥੋਂ ਲਹੂ ਸਿਮਦਾ ਸੀ ਉਥੇ ਰੂੰ ਰਖਿਆ। ਉਦਾਲੇ ਦੇ ਬਸਤਰ ਲਾਹ ਸੁੱਟੇ ਕੰਵਰ ਜੀ ਦੀ ਨਬਜ਼ ਚਲਦੀ ਸੀ । ਨਬਜ਼ ਨੂੰ ਹੋਰ ਗਰਮ ਰਖਣ ਅਤੇ ਸਰੀਰ ਵਿਚ ਗਰਮਾਈ ਲਿਆਉਣ ਵਾਸਤੇ ਕੋਈ ਗਰਮਾਈ ਦੇਣੀ ਚਾਹੀ। ਪਰ ਦਵਾਈ ਦਾ ਗਲੇ ਤੋਂ ਹੇਠਾਂ ਜਾਣਾ ਅਸੰਭਵ ਸੀ । ਜਦ ਉਸ ਨੇ ਸਿਰ ਦੇਖਿਆ ਕੇਸ ਖਿਲਾਰ ਕੇ ਸ਼ੀਸ਼ਾ ਲਾਇਆ ਹਥਾਂ ਨਾਲ ਟੋਹਿਆ ਤਾ ਉਹ ਨਿਰਾਸ ਹੋ ਗਿਆ । ਸਿਰ ਦੀ ਖੋਪਰੀ ਟੁਟ ਚੁਕੀ ਸੀ ਤੇ ਕਈ ਨਾੜੀਆਂ ਲਹੂ ਨਾਲ ਫੁਲ ਗਈਆਂ ਸਨ । ਬਚਨ ਦੀ ਆਸ ਕੋਈ ਨਹੀਂ ਸੀ ਫਿਰ ਵੀ ਉਸ ਨੇ ਸਿਰ ਨੂੰ ਸੰਭਾਲਣ ਦਾ ਯਤਨ ਕੀਤਾ।

ਕਿਉਂ ? ਧਿਆਨ ਸਿੰਘ ਨੇ ਭੇਤ ਭਰੀ ਨਿਗਾਹ ਨਾਲ ਡਾਕਟਰ ਵਲ ਵੇਖਦਿਆਂ ਹੋਇਆ ਪੁਛਿਆ।

ਬਸ਼ । ਖੁਦਾ ਜਾਣੇ ।

ਡਾਕਟਰ ਨੇ ਉਤਰ ਦਿਤਾ।

ਡਾਕਟਰ ਦੀ ਹਿੰਮਤ ਨਾਲ ਕੰਵਰ ਜੀ ਦਾ ਸਾਹ ਰਤਾ < ਗਰਮ ਹੋਇਆ । ਸਰੀਰ ਵਿਚ ਗਰਮਾਈ ਆਈ। ਉਸ ਦੇ ਬੁਲ੍ਹਾਂ ਤੋਂ ਨਿਕਲਿਆ ਮਾਂ ਹਾਏ। ਡਾਕਟਰ ਰਤਾ ਖੁਸ਼ ਹੋਇਆ ਪਰ ਧਿਆਨ ਸਿੰਘ ਦਾ ਰੰਗ ਉਡ ਗਿਆ।

ਦੋਹਾਂ ਦੇ ਲੇਖ ਸੜ ਗਏ

 

ਮਹਾਰਾਜ ਖੜਕ ਸਿੰਘ ਦੀ ਚਿਖਾ ਅਜੇ ਬਲ ਰਹੀ ਸੀ। ਮਹਾਰਾਣੀ ਚੰਦ ਕੌਰ ਦੇ ਅਥਰੂ ਸੁਕੇ ਨਹੀਂ ਸਨ । ਪਤੀ ਦਾ ਤਿਆਗ ਕਰਕੇ ਜੋ ਉਸ ਨੇ ਭੁਲਾਂ ਕੀਤੀਆਂ ਸਨ ਉਸ ਤੇ ਪਛਤਾ ਰਹੀ ਸੀ ਕਿ ਖਬਰ ਮਿਲ ਗਈ। ਹਜ਼ੂਰੀ ਬਾਗ ਦੀ ਡਿਉੜੀ ਦਾ ਛਜਾ ਡਿਗਣ ਨਾਲ ਕੰਵਰ ਨੌਨਿਹਾਲ ਸਿੰਘ ਨੂੰ ਸਟਾਂ ਲਗੀਆਂ ਹਨ। ਪਾਲਕੀ ਵਿਚ ਰਖ ਕੇ ਕਿਲੇ ਵਿਚ ਲਿਜਾਇਆ ਗਿਆ ਹੈ। ਇਸ ਖਬਰ ਨੇ ਮਹਾਰਾਣੀ ਦੇ ਕਲੇਜੇ ਵਟ ਮੁਕੀ ਮਾਰੀ। ਉਹ ਬੌਂਦਲ ਗਈ। ਉਹ ਛਤੀ ਨਾਲ ਕੋਈ ਗਲ ਨਾ ਕਰ ਸਕੀ । ਖਬਰ ਦਸਣ ਵਾਲੀ ਦਾਸੀ ਵਲ ਵੇਖ ਕੇ ਉਹ ਇਹੋ ਹੀ ਬੋਲ ਸਕੀ । ‘ਹੈ’ ਮੇਰਾ ਨੌਨਿਹਾਲ ।’

ਲਾਗੇ ਬੈਠੀ ਉਸਦੀ ਨੂੰਹ ਨੇ ਵੀ ਸੁਣ ਲਿਆ ਉਹਦੇ ਸਿਰ ਤੇ ਬਿਜਲੀ ਡਿਗੀ । ਉਸਦਾ ਤਨ ਤੇ ਮਨ ਹਿਲ ਗਿਆ। ਮਹਾਰਾਜਾ ਖੜਕ ਸਿੰਘ ਦੀ ਚਿਖਾ ਦਾ ਧੂਆਂ ਪਹਿਲਾਂ ਹੀ ਉਸਨੂੰ ਡਰਾਈ ਜਾਂਦਾ ਸੀ । ਦਾਸੀਆਂ ਦੀਆਂ ਦਸੀਆਂ ਹੋਈਆਂ ਗਲਾਂ ਉਸਨੂੰ ਚੇਤੇ ਆ ਕੇ ਘੇਰਾ ਪਾਉਂਦੀਆਂ ਸਨ । ਉਸ ਨੇ ਰਾਜੋ ਤੇ ਝੰਡਾ ਸਿੰਘ ਦੀ ਵਾਰਤਾ ਸੁਣੀ ਸੀ । ਝੰਡਾ ਸਿੰਘ ਦੇ ਕਤਲ ਦਾ ਅਜੇ ਉਸ ਨੂੰ ਪਤਾ ਨਹੀਂ ਸੀ ਲਗਾ । ਉਹ ਬੌਂਦਲ ਗਈ। ਉਹਦੀਆਂ ਅੱਖਾਂ ਅਗੇ ਹਨੇਰਾ ਆ ਗਿਆ ਉਸਦੇ ਕਬਦੇ ਬੁਲ੍ਹਾਂ ਚੋਂ ਨਿਕਲਿਆ, ‘ਛਤ ਡਿਗ ਪਈ ?’

ਦੋਵੇਂ ਉਠ ਬੈਠੀਆਂ । ਮਹਾਰਾਜਾ ਖੜਕ ਸਿੰਘ ਦੀ ਮੌਤ ਭੁਲ ਗਈ ਇਕ ਦਾ ਪੁਤਰ ਦੂਸਰੀ ਵਿਧਵਾ ਹੋਣ ਲਗੀ । ਲੇਖ ਦੋਹਾਂ ਦੇ ਸੜ ਗਏ । ਦੋਵੇਂ ਵਿਆਕੁਲ ਹੋ ਗਈਆਂ। ਦੋਵੇਂ ਬਾਹਰ ਨੂੰ ਨਸੀਆਂ ਪਰ ਰਾਣੀ ਨਾਨਕੀ ਨੂੰ ਰੋਕਿਆ ਗਿਆ ਉਹ ਰਾਜ ਦੀ ਨੂੰਹ ਸੀ । ਉਹ ਮਹਿਲ ਤੋਂ ਬਾਹਰ ਨਹੀਂ ਸੀ ਜਾ ਸਕਚੀ। ਭਾਵੇਂ ਮਹਾਰਾਣੀ ਨੂੰ ਵੀ ਜਾਣਾ ਔਖਾ ਸੀ, ਫਿਰ ਵੀ ਮਮਤਾ ਕੁਠੀ ਨਠ ਉਠੀ ਤੇ ਕਿਲੋ ਦੇ ਉਸ ਹਿਸੇ ਵਲ ਆਈ ਜਿਥੇ ਉਹਦੇ ਦਿਲ ਦਾ ਟੁਕੜਾ, ਉਹਦਾ ਨੌਨਿਹਾਲ ਦਮ ਤੋੜ ਰਿਹਾ ਸੀ ।

ਅਗੇ ਦਰਵਾਜ਼ੇ ਬੰਦ ਸਨ ਸੰਤਰੀਆਂ ਨੇ ਕਿਹਾ, ‘ਆਪ ਰਹੀਂ ਮਿਲ ਸਕਦੇ ? ਦਰਵਾਜ਼ੇ ਨਹੀਂ ਖੁਲਣੇ ।

ਖੋਲੋ ! ਕਿਸ ਦਾ ਹੁਕਮ ਹੈ? ਮੈ ਜ਼ਰੂਰ ਆਪਣੇ ਨੌ ਨਿਹਾਲ ਸਿੰਘ ਨੂੰ ਦੇਖਣਾ ਹੈ। ਮਹਾਰਾਣੀ ਦਰਵਾਜ਼ਾ ਖੜਕਾਉਂਦੀ ਰਹੀ। ਵਿਸ਼ਾਲ ਦਰਵਾਜ਼ੇ ਨਾਲ ਟਕਰਾਂ ਮਾਰਦੀ ਰਹੀ ਪਰ ਕਿਸੀ ਨੇ ਦਰਵਾਜ਼ਾ ਨਾ ਖੋਲਿਆ ਉਹ ਰੋਂਦੀ ਪਿਟਦੀ ਰਹੀ । ਰੋਂਦੀ ਨੂੰ ‘ਗਸ਼ ਪੈ ਗਈ ਤੇ ਗੋਲੀਆਂ ਚੁਕ ਮੁੜ ਮਹਿਲ ਵਿਚ ਲੈ ਗਈਆਂ।

ਜਿੰਦੜੀ ਦਾ ਅੰਤ

ਜਿਸ ਕਮਰੇ ਵਿਚ ਕੰਵਰ ਜੀਵਨ ਡੋਰ ਨੂੰ ਤੋੜ ਰਿਹਾ ਸੀ ਉਸਦੇ ਬਾਹਰ ਵੀਹ ਬਾਈ ਰਾਜ ਦਰਬਾਰੀ ਤੇ ਸਰਦਾਰ ਬੈਠੇ ਖਲੰਤੇ ਸਨ । ਇਕ ੨ ਕਰਕੇ ਸਾਰਿਆਂ ਨੇ ਕੰਵਰ ਨੂੰ ਦੇਖਿਆ ਸੀ ਪਰ ਢਕੇ ਸਰੀਰ ਕਜੇ ਮੂੰਹ ਚੁਪ ਚਾਪ ਕਿਸੇ ਨੇ ਜ਼ਬਾਨੋਂ ਕੋਈ ਬੋਲ ਨਹੀਂ ਸੀ ਬੋਲਿਆ ਇਹ ਸਭ ਕੁਝ ਧਿਆਨ ਸਿੰਘ ਦੀ ਮਰਜ਼ੀ ਨਾਲ ਹੋਇਆ ਸੀ।

ਰਾਜ ਦਰਬਾਰੀ ਤੇ ਸਰਦਾਰ ਬਾਹਰ ਬੈਠੇ ਸਨ । ਕੁਝ ਇਸ ਉਡੀਕ ਵਿਚ ਸਨ ਕਿ ਕੋਈ ਚੰਗੀ ਖਬਰ ਬਾਹਰ ਆਏ । ਡਾਕਟਰੀ ਆਖ ਦੇਵੇ, ਮਹਾਦਾਜ ਦੀ ਜ਼ਿੰਦਗੀ ਬਚ ਗਈ ਖਤਰਾ ਟਲ ਗਿਆ ਤੇ ਕੁਝ ਪਾਪੀ ਆਤਮਾ ਇਸ ਉਡੀਕ ਵਿਚ ਸਨ ਕਿ ਸੁਣਨ, ਮਹਾਰਾਜ ਦਾ ਜਿੰਦੜੀ ਦਾ ਅੰਤ ਹੋ ਗਿਆ ।’ ਅੰਗਰੇਜ਼ ਡਾਕਟਰ ਅੰਦਰੋਂ ਨਿਕਲਿਆ ਅਜੇ ਉਹ ਬੂਹੇ ਵਿਚ ਹੀ ਕਿ ਰਾਜਾ ਧਿਆਨ ਸਿੰਘ ਨੇ ਉਚੀ ਆਵਾਜ਼ ਵਿਚ ਪੁੱਛਿਆ, ਮਹਾਰਾਜ ਤਰੀ ਮੰਗਦੇ ਹਨ, ਦੇ ਦਿਤੀ ਜਾਏ।’ ਇਹ ਬੋਲ ਐਨਾ ਉਚੀ ਸੀ ਕਿ ਸਾਰ ਦਰਬਾਰੀਆਂ ਤੇ ਸਰਦਾਰਾਂ ਨੇ ਸੁਣ ਲਿਆ ਸੀ । ਉਹਨਾਂ ਵਿਚੋਂ ਬਹੁਤੇ ਪ੍ਰਸੰਨ ਹੋਏ ਸਨ । ਡਾਕਟਰ ਦਾ ਉਤਰ ਵੀ ਸੁਣਿਆ। ਉਸਨੇ ਉਤਰ ਦਿਤਾ, ਦੇ ਦਿਉ ਹੁਣ ਕੋਈ ਹਰਜ਼ ਨਹੀਂ ।

ਡਾਕਟਰ ਦੇ ਮੂੰਹੋਂ ‘ਹੁਣ ਇਹ ਸ਼ਬਦ ਰਤਾ ਕੁ ਜ਼ੋਰ ਨਾਲ ਨਿਕ- ਲਿਆ ਉਹ ਬਿਨਾ ਕਿਸੇ ਨਾਲ ਗਲ ਕਰਨ ਦੇ ਅਗੇ ਚਲਿਆ ਗਿਆ ਦਰਬਾਰੀ ਉਸਦਾ ਮੂੰਹ ਦੇਖਦੇ ਰਹੇ ਗਏ। ਉਹਨਾਂ ਦੇ ਧੜਕਦੇ ਦਿਲ ਜਾਨਣਾ ਚਾਹੁੰਦੇ ਸਨ ਕਿ ਸਚਮੁਚ ਮਹਾਰਾਜ ਤਰੀ ਮੰਗ ਰਹੇ ਹਨ ?

ਡਾਕਟਰ ਦੇ ਕਮਰ ਵਿਚੋਂ ਨਿਕਲ ਜਾਣ ਪਿਛੋਂ ਧਿਆਨ ਸਿੰਘ ਨੇ ਆਪ ਤਸੱਲੀ ਕੀਤੀ । ਕੰਵਰ ਨੌਨਿਹਾਲ ਸਿੰਘ ਦੇ ਸਰੀਰ ਨੂੰ ਟੋਹਕੇ ਦੇਖਿਆ ਕਿ ਕੰਵਰ ਨੌਨਿਹਾਲ ਸਿੰਘ ਸਚਮੁਚ ਮਰ ਗਿਆ ਹੈ । ਕਿਤੇ ਡਾਕਟਰ ਝੂਠ ਤਾਂ ਨਹੀਂ ਬੋਲ ਗਿਆ । ਮੁੜਕੇ ਤਾਂ ਜ਼ਿੰਦਾ ਨਹੀਂ ਹੋ ਪਏਗਾ ਉਸ ਨੂੰ ਤਸੱਲੀ ਹੋ ਗਈ ਕੰਵਰ ਨੰਨਿਹਾਲ ਸਿੰਘ ਦੀ ਦੁਖੀ ਜਿੰਦੜੀ ਦਾ ਅੰਤ ਹੋ ਚੁਕਾ ਸੀ । ਉਹਦਾ ਸਰੀਰ ਠੰਡਾ ਹੋ ਕੇ ਨੀਲਾ ਹੋ ਰਿਹਾ ਸੀ ।

ਹੁਣ ਕੀ ਕੀਤਾ ਜਾਏ ? ਧਿਆਨ ਸਿੰਘ ਦਾ ਜ਼ਰਖੇਜ਼ ਦਿਮਾਗ ਸੋਚਣ ਲਗਾ। ਆਖ ਬੈਠਾ ਹਾਂ ਮਹਾਰਾਜ ਤਰੀ ਮੰਗਦੇ ਹਨ ਕੋਈ ਡਰ ਨਹੀਂ ਮੇਰਾ ਕੰਮ ਹੋ ਗਿਆ । ਦੂਸਰਿਆਂ ਨਾਲ ਮੈਂ ਨਜਿਠ ਲਵਾਂਗਾ ਏਹੋ ਹੀ ਕਲੇ ਦੀ ਜੜ੍ਹ ਸੀ । ਸ਼ੈਤਾਨ ਅਧਰਮੀ ਦੁਸ਼ਟ ਧਿਆਨ ਸਿੰਘ ਖੁਸ਼ ਸੀ । ਆਪਣੇ ਮਾਲਕ ਦਾ ਖੂਨ ਕਰਕੇ ਖੁਸ਼ ਸੀ । ਨਿਮਕ ਹਰਾਮ ਅਕ੍ਰਿਤਘਨ ਕਿਸ ਮਹਾਂ ਘੋਰ ਨਰਕ ਦੇ ਕੁੰਡ ਵਿਚ ਉਸਦਾ ਵਾਸਾ ਹੋਣਾ ਸੀ ।

ਉਸ ਨੇ ਆਪਣੇ ਲਾਗੇ ਖਲੋਤੇ ਇਕ ਸੇਵਕ ਨੂੰ ਕੰਨ ਵਿਚ ਸੁਨੇਹਾ ਦਿਤਾ, ‘ਹੀਰਾ ਸਿੰਘ ਨੂੰ ਜਾ ਕੇ ਕਹੇ, ਕੰਮ ਹੋ ਗਿਆ ਖਿਆਲ ਰਖੇ ਫੌਜ ਨਾ ਵਿਗੜੇ ਜਿਨ੍ਹਾਂ ਫੌਜੀ ਸਰਦਾਰਾਂ ਤੇ ਸ਼ਕ ਹੈ ਉਹਨਾਂ ਦਾ ਬੰਦੋਬਸਤ ਕਰ ਦੇਵੇ । ਸੁਨੇਹਾ ਲੈ ਕੇ ਕੰਵਰ ਨੌਨਿਹਾਲ ਸਿੰਘ ਦੀ ਲੋਥ ਵਲ ਵੇਖਕੇ ਉਹ ਹੌਲੀ ਜਿਹੀ ਬਾਹਰ ਨਿਕਲਿਆ ਸਰਦਾਰ ਤੇ ਦਰਬਾਰੀ ਉਹਦੇ ਉਦਾਲੇ ਹੋ ਗਏ। ਉਹਨਾਂ ਨੇ ਹੌਲੀ ਜਿਹੀ ਪੁਛਿਆ, ‘ਕੀ ਹਾਲ ਮਹਾਰਾਜ ਦਾ ?’ ਹੁਣ ਰਤਾ ਠੀਕ ਹੈ, ਕੋਈ ਖਤਰਾ ਨਹੀਂ । ਉਹ ਇਹ ਉਤਰ ਦੇ ਕੇ ਕਾਹਲੀ ਨਾਲ ਅਗੇ ਨਿਕਲ ਗਿਆ।

ਦੂਸਰੇ ਸੇਵਕ ਨੂੰ ਧਿਆਨ ਸਿੰਘ ਨੇ ਕਿਹਾ-ਸ: ਮੰਗਲ ਸਿੰਘ ਨੂੰ ਸਦਕੇ ਲਿਆ। ਸੇਵਕ ਬਾਹਰ ਨਿਕਲਿਆ ਤਾਂ ਸਬਬ ਨਾਲ ਕਿਲੇ ਦੀ ਰਾਖੀ ਕਰਨ ਵਾਲਾ ਸ: ਮੰਗਲ ਸਿੰਘ ਕਮਰੇ ਦੇ ਬਾਹਰ ਖੜਾ ਸੀ । ਉਸਨੂੰ ਇਸ਼ਾਰਾ ਕਰਕੇ ਸੇਵਕ ਨੇ ਕੋਲ ਸਦਿਆ ਤੇ ਕਿਹਾ, ‘ਰਾਜਾ ਜੀ ਆਪ ਨੂੰ ਸਦਦੇ ਹਨ । ਸ: ਮੰਗਲ ਸਿੰਘ ਅੰਦਰ ਗਿਆ। ਕੰਵਰ ਨੌ ਨਿਹਾਲ ਸਿੰਘ ਦੇ ਸਿਰ ਪੈਰਾਂ ਤੇ ਕਪੜਾ ਪਿਆ ਵੇਖਕੇ ਉਸਦਾ ਦਿਲ ਧੜਕਿਆ ਉਸਨੇ ਅਜੇ ਕੁਝ ਪੁਛਣਾ ਹੀ ਸੀ ਕਿ ਧਿਆਨ ਸਿੰਘ ਨੇ ਪਹਿਲਾਂ ਆਖ ਦਿਤਾ, ਕਿਲੇ ਦੀ ਫੌਜ ਨੂੰ ਹੁਸ਼ਿਆਰ ਰਹਿਣ ਦਾ ਹੁਕਮ ਦੇਵੋ, ਕੰਧਾਂ ਉਤੇ ਤੋਪਾਂ ਬੀੜੀ, ਸੰਧਾਂ ਵਾਲੇ ਤੇ ਅਟਾਰੀ ਵਾਲੇ ਸਰਦਾਰ ਕਿਤੇ ਵਿਗੜ ਨਾ ਜਾਣ ਨੌਨਿਹਾਲ ਸਿੰਘ ਦੀ ਫੌਜ ਦਾ ਕੋਈ ਸਰਦਾਰ ਜੇ ਕਿਲੇ ਅੰਦਰ ਹੋਵੇ ਤਾਂ ਉਸਦਾ ਖਿਆਲ ਰਖੋ। ਇਹ ਮਰ ਚੁਕੇ ਹਨ ਮੌਤ ਦਾ ਫੁਰਮਾਨ ਅਜੇ ਦੇਰ ਨੂੰ ਜਾਰੀ ਕੀਤਾ ਜਾਏਗਾ। ਭੇਦ ਨਾ ਖੁਲੇ ਸਭ ਕੁਝ ਚੁਪ ਚਾਪ ਹੋਵੇ ।’

ਸ: ਮੰਗਲ ਸਿੰਘ ਧਿਆਨ ਸਿੰਘ ਦਾ ਵਫਾਦਾਰ ਜ਼ਰੂਰ ਸੀ ਪਰ ਉਹ ਬਹੁਤਾ ਪੱਥਰ ਦਿਲ ਨਹੀਂ ਸੀ। ਕੰਵਰ ਨੌਨਿਹਾਲ ਸਿੰਘ ਦੀ ਮੌਤ ਸੁਣਕੇ ਧਿਆਨ ਸਿੰਘ ਤੋਂ ਡਰਦਿਆਂ ਹੋਇਆਂ ਉਸਦੀਆਂ ਅੱਖਾਂ ਤਾਂ ਨਾ ਰੋਈਆਂ ਪਰ ਦਿਲ ਰੋ ਪਿਆ । ਉਸਦੇ ਚਿਹਰੇ ਦਾ ਰੰਗ ਬਦਲਣ ਲਗਾ ਫਿਰ ਵੀ ਉਹ ਕਮਰੇ ਤੋਂ ਬਾਹਰ ਹੋ ਗਿਆ ਬਾਹਰ ਖਲੋਤਿਆਂ ਨਾਲ ਕੋਈ ਗਲ ਕਰਨ ਦਾ ਉਸਨੂੰ ਹੌਂਸਲਾ ਨਾ ਪਿਆ । ਉਹ ਕਾਹਲੀ ਕਦਮ ਪੁਟ ਕੇ ਵਾਹੋ ਦਾਹੀ ਅਗੇ ਤੁਰ ਪਿਆ । ਸਾਰੇ ਸਰਦਾਰ ਤੇ ਦਰਬਾਰ ਹਕੇ ਬਕੇ ਰਹਿ ਗਏ।

ਵਕਤ ਹੋਰ ਬੀਤ ਗਿਆ । ਕੋਈ ਦੋ ਘੰਟੇ ਪਿਛੋਂ ਇਕ ਹਕੀਮ ਆਇਆ। ਉਸ ਵੇਲੇ ਮਹਾਰਾਣੀ ਚੰਦ ਕੌਰ ਦਾ ਸੁਨੇਹਾ ਆਇਆ ਕਿ ਉਸਨੂੰ ਇਕ ਵਾਰ ਆਪਣੇ ਪੁਤਰ ਨੂੰ ਮਿਲ ਲੈਣ ਦਿਤਾ ਜਾਵੇ । ਸੁਨੇਹਾ ਲਿਆਉਣ ਵਾਲੀ ਦਾਸੀ ਨੂੰ ਕਿਹਾ ਹੁਣੇ ਸਦਿਆ ਜਾਂਦਾ ਹੈ । ਦਾਸੀ ਮੁੜ ਆਈ। ਉਸਨੂੰ ਅੰਦਰ ਦਾ ਕੋਈ ਭੇਤ ਮਲੂਮ ਨਾ ਹੋਇਆ। ਹਕੀਮ ਦੇ ਅੰਦਰ ਜਾਣ ਤੇ ਅਧਾ ਘੰਟਾ ਪਿਛੋਂ ਅਚਾਨਕ ਬਾਹਰ ਖਲੋਤਿਆਂ ਉਚੀ ਧਾਹ ਸੁਣੀ, ਉਹ ਧਾਹ ਧਿਆਨ ਸਿੰਘ ਦੀ ਸੀ। ਲੰਮੀ ਹੇਕ ਤੇ ਬਣਾਉਟੀ ਜੋਸ਼ ਨਾਲ ਮਾਰੀ ਧਾਹ ਦੇ ਸ਼ਬਦ-‘ਆਹ ! ਮਹਾਰਾਜ ਤੁਸੀਂ ਵੀ ਸਾਨੂੰ ਛਡ ਗਏ। ਹਕੀਮ ਸੇਵਕ ਸਭ ਦੇ ਰੋਣ ਦੀ ਆਵਾਜ਼ ਆਈ, ਦਰਬਾਰੀ ਅੰਦਰ ਚਲੇ ਗਏ। ਅੰਦਰ ਜਾਕੇ ਉਨ੍ਹਾਂ ਨੇ ਦੇਖਿਆ ਕੰਵਰ ਨੌਨਿਹਾਲ ਸਿੰਘ ਦੀ ਲੋਥ ਨਾਲ ਚੰਮੜ ਕੇ ਧਿਆਨ ਸਿੰਘ ਰੋਈ ਜਾਂਦਾ ਸੀ, ਦਰਬਾਰੀਆਂ ਤੇ ਸਰਦਾਰਾਂ ਦੀਆਂ ਧਾਹਾਂ ਨਿਕਲ ਗਈਆਂ।

ਕੰਵਰ ਨੌਨਿਹਾਲ ਸਿੰਘ ਦਾ ਅੰਤ ਹੋ ਗਿਆ। ਉਸਦੀ ਰੂਹ ਸਰੀਰ ਤੋਂ ਸੁਤੰਤਰ ਹੋ ਗਈ। ਜਿਸ ਸਰੀਰ ਨਾਲ ਧਿਆਨ ਸਿੰਘ ਦੀ ਦੁਸ਼ਮਣੀ ਸੀ, ਉਹ ਉਸਦੀ ਜਫੀ ਵਿਚ ਅਹਿਲ ਮਿਟੀ ਹੋਇਆ ਪਿਆ ਸੀ।

ਦੂਸਰੀ ਚਿਖਾ ਬਲ ਪਈ

ਮਹਾਰਾਜਾ ਖੜਕ ਸਿੰਘ ਦੀ ਚਿਖਾ ਭਾਵੇਂ ਠੰਡੀ ਹੋ ਗਈ ਸੀ, ਪਰ ਫੁਲ ਨਹੀਂ ਸਨ ਚੁਣੇ ਗਏ। ਠੰਡੇ ਅੰਗਿਅ ਰੇ ਉਸੀ ਤਰ੍ਹਾਂ ਚਮਕਦੇ ਸਨ ਤੇ ਫੌਜੀ ਸਿਪਾਹੀ ਰਾਖੀ ਕਰ ਰਹੇ ਸਨ । ਉਸੇ ਚਿਖਾ ਲਾਗੇ ਦੂਸਰੀ ਚਿਖਾ ਵਾਸਤੇ ਚੰਦਨ ਦੀਆਂ ਲਕੜਾਂ ਸੁਟੀਆਂ ਗਈਆਂ। ਸ਼ਹਿਰ ਵਿਚ ਸੋਗ ਛਾ ਗਿਆ ਸੋਗ ਦੇ ਨਾਲ ਡਰ ਸੀ ਕਈ ਪਤਵੰਤੇ ਦਰਬਾਰੀ ਤੇ ਸ਼ਾਹੂਕਾਰ ਲਾਹੌਰੇਂ ਚੁਪਚਾਪ ਚੋਰੀ ਨਸੇ ਜਾ ਰਹੇ ਸਨ ।

ਕੰਵਰ ਨੌਨਿਹਾਲ ਸਿੰਘ ਦੀ ਅਰਥੀ ਨਿਕਲੀ । ਪੂਰੇ ਸ਼ਾਹੀ ਸਤਿਕਾਰ ਨਾਲ । ਅਗੇ ੨ ਫੌਜੀ ਬੈਂਡ, ਫੌਜ ਤੇ ਫੌਜੀ ਸਰਦਾਰ ਅਰਥੀ ਨੂੰ ਦਰਬਾਰੀਆਂ ਨੇ ਚੁਕਿਆ ਹੋਇਆ ਸੀ । ਪਰ ਧਿਆਨ ਸਿੰਘ ਆਪ ਨਾਲ ਨਹੀਂ ਸੀ ਉਹ ਸ਼ਾਇਦ ਹੋਰ ਕੋਈ ਸਾਜ਼ਸ਼ ਸੋਚ ਰਿਹਾ ਸੀ ਉਸ ਨੂੰ ਸ਼ਾਇਦ ਫਿਕਰ ਸੀ ਕਿ ਹੁਣ ਰਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਬੰਸ ਨੂੰ ਕਿਵੇਂ ਖਤਮ ਕਰੇ ? ਕਿਸ ਨੂੰ ਮਹਾਰਾਜਾ ਬਣਾਏ ? ਤਖਤ ਦੇ ਤਿੰਨ ਵਾਰਸ ਸਨ । ਸ਼ਾਹਜ਼ਾਦਾ ਸ਼ੇਰ ਸਿੰਘ, ਮਹਾਰਾਣੀ ਚੰਦ ਕੌਰ ਤੇ ਕੰਵਰ ਨੌਨਿਹਾਲ ਸਿੰਘ ਦਾ ਅਨਜੰਮਿਆਂ ਬੱਚਾ ਜਿਸਦੇ ਜਨਮ ਲੈਣ ਵਿਚ ਅਜੇ ਡੇਢ ਮਹੀਨਾ ਰਹਿੰਦਾ ਸੀ। ਧਿਆਨ ਸਿੰਘ ਅਜੇ ਅਨਜੰਮੇ ਬਚੇ ਦੀ ਵੀ ਚਿੰਤਾ ਕਰ ਰਿਹਾ ਸੀ, ਉਹ ਵੀ ਵਾਰਸ ਬਣੇਗਾ।

ਧਿਆਨ ਸਿੰਘ ਤੋਂ ਬਿਨਾਂ ਕੁਝ ਵਡੇ ਸਰਦਾਰ ਵੀ ਨਾਲ ਨਹੀਂ ਸਨ । ਉਨ੍ਹਾਂ ਵਿਚੋਂ ਕੁਝ ਨਜ਼ਰਬੰਦ ਕਰ ਦਿਤੇ ਗਏ ਸੀ ਤੇ ਕੁਹ ਬਾਹਰ ਗਏ ਹੋਏ ਸਨ। ਮਹਾਰਾਣੀ ਚੰਦ ਕੌਰ ਤੇ ਕੰਵਰ ਰਾਣੀ ਨਾਨਕੀ ਨੂੰ ਕੰਵਰ ਨੌਨਿਹਾਲ ਸਿੰਘ ਦੇ ਅੰਤਮ ਦਰਸ਼ਨ ਕਰਾਏ ਗਏ ਸਨ, ਸਿਰਫ ਇਕ ਦੋ ਮਿੰਟਾਂ ਵਾਸਤੇ । ਮੁੜ ਹੁਕਮ ਹੋਇਆ ਸੀ। ਉਹ ਕਿਲੇ ਵਿਚ ਬੈਠੀਆਂ ਰੋ ਸਕਦੀਆਂ ਹਨ, ਕਿਲੇ ਤੋਂ ਬਾਹਰ ਜਾਣ ਦਾ ਉਹਨਾਂ ਨੂੰ ਹੁਕਮ ਨਹੀਂ । ਉਹ ਲਾਗੇ ਹੋ ਕੇ ਸੜਦਾ ਹੋਇਆ ਆਪਣੇ ਭਾਗ ਦਾ ਸਿਤਾਰਾ ਨਹੀਂ ਦੇਖ ਸਕਦੀਆਂ ਜੇ ਬਹੁਤੀ ਉਚੀ ਨੀਵੀਂ ਗਲ ਕਰਨਗੀਆਂ ਉਨ੍ਹਾਂ ਵਾਸਤੇ ਚੰਗਾ ਨਹੀਂ ਹੋਵੇਗਾ।

ਸਭ ਤੋਂ ਬਹੁਤਾ ਦੁਖ ਸੀ ਸ: ਸ਼ਾਮ ਸਿੰਘ ਅਟਾਰੀ ਨੂੰ । ਉਸ ਦੀ ਧੀ ਵਿਧਵਾ ਹੋ ਗਈ ਸੀ। ਉਸਦੀਆਂ ਅੱਖਾਂ ਅਗੇ ਭਿਆਨਕ ਤਸਵੀਰਾਂ ਸਨ । ਉਹ ਖਾਲਸਾ ਰਾਜ ਦੇ ਬੋਹੜ ਨੂੰ ਨਦੀ ਕਿਨਾਰੇ ਰੁਖੜਾ ਪ੍ਰਤੀਤ ਹੋਣ ਲਗ ਪਿਆ ਸੀ । ਉਹ ਖਾਲਸਾ ਰਾਜ, ਜਿਸ ਬਦਲੇ ਤੀਹ ਪੈਂਤੀ ਸਾਲ ਲੜਾਈਆਂ ਕੀਤੀਆਂ ਦੁਖ ਉਠਾਏ । ਅਨਮਤੀ, ਲੁਟੇਰੇ ਦੇਸ਼ ਧਰੋਹੀ ਗੱਦਾਰ ਸ਼ੈਤਾਨ ਦੀ ਕਾਲੀ ਤੇ ਡਰਾਉਣੀ ਤਸਵੀਰ ਬਣੇ ਹੋਏ ਸਨ। ਉਨ੍ਹਾਂ ਦੀ ਤਲਵਾਰ ਲਹੂ ਲਿਬੜੀ ਸੀ ਉਨ੍ਹਾਂ ਦੀਆਂ ਅੱਖਾਂ ਖੂਨੀ ਸਨ। ਹਿਰਦੇ ਵਿਚ ਕਪਟ ਸੀ। ਅਰਥੀ ਨਾਲ ਟੁਰੇ ਜਾਂਦਿਆਂ ਸ: ਸ਼ਾਮ ਸਿੰਘ ਨੂੰ ਸੁਪਨੇ ਆ ਰਹੇ ਸਨ । ਖਾਲਸਾ ਰਾਜ ਦੇ ਭਵਿਖਤ ਦੀ ਝਾਕੀ ਨੂੰ ਦੇਖ ਦੇਖ ਕੇ ਕੰਬੀ ਜਾਂਦਾ ਸੀ । ਉਸਨੂੰ ਸ਼ਾਹਜ਼ਾਦੇ, ਸੰਤ, ਫਕੀਰ, ਦਰਬਾਰੀ, ਸਰਦਾਰ ਤੇ ਸਿਪਾਹੀ ਮਾਰੇ ਜਾਂਦੇ ਦਿਸ ਰਹੇ ਸਨ ਲਾਹੌਰ ਦੇ ਕਿਲੇ ਦੀਆਂ ਕੰਧਾਂ ਤੇ ਬੁਰਜ ਢਠਦੇ ਹੋਏ ਮਲੂਮ ਹੋ ਰਹੇ ਸੀ । ਪਰਜਾ ਰੋਂਦੀ ਲੁੜੀਂਦੀ ਤੇ ਨਸੀ ਜਾਂਦੀ ਜਾਪਦੀ ਸੀ । ਉਹ ਬੜਾ ਯਤਨ ਕਰਦਾ ਸੀ ਕਿ ਉਹ ਸੁਚੇਤ ਹੋ ਕੇ ਤੁਰਿਆ ਜਾਏ । ਪਰ ਉਸਦੀ ਆਤਮਾ, ਉਸਦਾ ਦਿਮਾਗ ਭਵਿਖਤ ਦੀਆਂ ਸੋਚਾਂ ਵਿਚ ਡੁਬਿਆ ਜਾਂਦਾ ਸੀ ।

ਅਰਥੀ ਡੇਹਰਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਪੁਜੀ ਸਤਿਗੁਰਾਂ ਦੇ ਚਰਨਾਂ ਵਿਚ ਰਖੀ ਗਈ। ਗਿਆਨੀ ਗੁਰਮੁਖ ਸਿੰਘ ਨੇ ਅਰਦਾਸ ਕੀਤੀ ਕਿ ਕੰਵਰ ਜੀ ਦੀ ਰੂਹ ਨੂੰ ਸ਼ਾਂਤੀ ਪ੍ਰਾਪਤ ਹੋਵੇ।

ਚੁਕੀ ਅਰਥੀ, ਬਦਨਸੀਬ ਕੰਵਰ ਨੂੰ ਪਹੁੰਚਾ ਦਿਤਾ ਉਥੇ, ਜਿਥੇ ਉਸ ਦੇ ਬਾਬੇ ਤੇ ਪਿਤਾ ਦੀ ਚਿਖਾ ਬਲੀ ਸੀ ।

ਚਿਖਾ ਚਿਣੀ ਗਈ ਲਕੜਾਂ ਦੇ ਵਿਚਾਲੇ ਗਲੀਜ਼ਿਆਂ ਨਾਲ ਢਕੀ ਕੰਵਰ ਦੀ ਜ਼ਖਮ ਹੋਈ ਦੇਹ ਰਖ ਦਿਤੀ ਫਿਰ ਹੌਲੀਆਂ ਚੰਦਨ ਦੀਆਂ ਲਕੜਾਂ ਰਖੀਆਂ ਤੇ ਲੰਬੂ ਲਾਇਆ ਗਿਆ ਪਹਿਲੀ ਚਿਖਾ ਦੇ ਲਾਗੇ ਦੂਸਰੀ ਚਿਖਾ ਬਲ ਪਈ ਉਸਦੀਆਂ ਲਾਟਾਂ ਨਿਕਲੀਆਂ। ਧੂਏਂ ਦੇ ਵਿਰੋਲੇ ਉਠ ਤੇ ਨਾਲ ਹੀ ਉਠੀਆਂ ਹਮਦਰਦ ਤੇ ਨੇਕ ਦਿਲਾਂ ਦੀਆਂ ਚੀਕਾਂ। ਚੰਦਨ ਤੇ ਬੇਰੀ ਦੀ ਸਕੀ ਲਕੜ ਨੂੰ ਅੱਗ ਨੇ ਬਹੁਤ ਛੇਤੀ ਆਪਣੀ ਲਪੇਟ ਵਿਚ ਲੈ ਲਿਆ । ਸਭ ਕੁਝ ਅੱਗ ਦਾ ਰੂਪ ਹੋ ਗਿਆ। ਉਸ ਅੱਗ ਦਾ ਜਿਸ ਨੇ ਸਭ ਨੂੰ ਸਾੜਿਆ, ਸਭ ਨੂੰ ਸਾੜ ਰਹੀ ਹੈ ਤੇ ਸਾੜੇਗੀ। ਭਾਵੇਂ ਅਮੀਰ ਹੋਵੇ ਜਾਂ ਚਕਰਵਰਤੀ ਬਾਦਸ਼ਾਹ ਜਾਂ ਕੋਈ ਕੰਗਾਲ ਕਿਸੇ ਦਾ ਲਿਹਾਜ ਨਹੀਂ ਕਰਦੀ।

ਦੂਜੀ ਚਿਖਾ ਬਲ ਰਹੀ ਸੀ । ਲੋਕ ਇਸ ਗਲ ਤੋਂ ਹੈਰਾਨ ਸਨ ਜਿਹੜਾ ਕੰਵਰ ਸਾਹਿਬ ਕਲ ਰਾਜੀ ਖੁਸ਼ੀ ਰਿਹਾ ਸੀ. ਅਜ ਸੜ ਰਿਹਾ ਕਾਦਰ ਦੀ ਕੁਦਰਤ ਕੀ ਹੈ। ਉਨ੍ਹਾਂ ਦੀਆਂ ਅੱਖਾਂ ਵਿਚ ਅਥਰੂ ਸਨ ਸੀਨਿਆਂ ਵਿਚ ਦਰਦ ਸੀ । ਚਿਖਾ ਬਲ ਰਹੀ ਸੀ। ਸਿਰ ਨੀਵੇਂ ਸੁਟੀ ਚਿਖਾ ਤੋਂ ਹਟਵੇਂ ਦਰਬ ਰੀ ਤੇ ਫੌਜੀ ਸਰਦਾਰ ਖਲੋਤੇ ਸਨ ਉਸੇ ਤਰ੍ਹਾਂ ਜਿਵੇਂ ਪਹਿਲੀ ਬਲਦੀ ਚਿਖਾ ਵੇਲੇ ਖਲੋਤੇ ਸਨ, ਉਸ ਵੇਲੇ ਦੇ ਸਾਧੂ ਤੇ ਇਕ ਸੰਤਨੀ ਆਏ। ਉਨ੍ਹਾਂ ਦਾ ਲਿਬਾਸ ਵੈਰਾਗੀ ਸੀ ਸਾਧੂਆਂ ਵਰਗਾ ਸੀ । ਮਥਿਆਂ ਤੇ ਤਿਲਕ, ਹਥਾਂ ਵਿਚ ਤਿਰਸੂਲ, ਵਾਲ ਖਿਲਰੇ ਹੋਏ, ਗਲਾਂ ਵਿਚ ਰੁਦਰਾਸ ਤੇ ਸੱਪ ਦੇ ਮਣਕਿਆਂ ਦੀਆਂ ਮਾਲਾ ਅਤੇ ਭਗਵੇਂ ਕਪੜੇ ਮੋਢੇ ਲਮਕਾਈਆਂ ਝੋਲੀਆਂ । ਸੰਤਨੀ ਵਿਚ ਸਿਰਫ ਏਹੋ ਫਰਕ ਸੀ ਕਿ ਉਸਨੇ ਗਿਟਿਆਂ ਤਕ ਲੰਮਾ ਚਲਾ ਪਾਇਆ ਸੀ । ਉਸਦੇ ਮੋਢੇ ਤੇ ਝੋਲੀ ਤੇ ਉਸਦੀਆਂ ਅੱਖਾਂ ਮਿਸਾਲਾਂ ਵਾਂਗ ਬਲਦੀਆਂ ਸਨ । ਚੇਹਰਿਆਂ ਤੇ ਰੂਹਾਨੀ ਸੁਨਹਿਰੀ ਚੱਕਰ ਸਨ । ਕੁਦਰਤ ਦਾ ਭਾਣਾ ਕਿਸੇ ਫੌਜੀ ਸਿਪਾਹੀ ਜਾਂ ਸਰਦਾਰ ਨੂੰ ਹੌਂਸਲਾ ਨਾ ਪਿਆ ਕਿ ਤਿੰਨਾਂ ਨੂੰ ਅਗੇ ਵਧਣੋਂ ਰੋਕਣ । ਉਹ ਨਿਡਰਤਾ ਨਾਲ ਤੁਰ ਗਏ ਤੇ ਚਿਖਾਂ ਲਾਗੇ ਪੁਜ ਗਏ। ਦੋਹਾਂ ਸਾਧੂਆਂ ਤੇ ਸੰਤਨੀ ਨੇ ਲੋਕਾਂ ਵਲ ਨਹੀਂ ਦੇਖਿਆ। ਅੱਖਾਂ ਬਲਦੀ ਚਿਖਾ ਤੇ ਗਡ ਲਈਆਂ। ਚਿਖਾ ਦੀ ਅੱਗ ਨੂੰ ਵੇਖਦਿਆਂ ੨ ਉਨ੍ਹਾਂ ਦੀਆਂ ਅੱਖਾਂ ਕ੍ਰੋਧ ਨਾਲ ਲਾਲ ਸੁਰਖ ਨਿਰਾ ਅੱਗ ਦਾ ਰੂਪ ਹੋ ਗਈਆਂ ਸਨ । ਲੋਕਾਂ ਦੇ ਵੇਖਦਿਆਂ ਹੋਇਆਂ ਸੰਤਨੀ ਨੇ ਆਪਣੀ ਬਗਲੀ ਚੋਂ ਇਕ ਮਰਦਾਨਾ ਸਿਰ ਕਢਿਆ ਜੋ ਕਿਸੇ ਧੜ ਨਾਲੋਂ ਕਢਿਆ ਹੋਇਆ ਸੀ ਉਸ ਸਿਰ ਨੂੰ ਸੱਜੇ ਹਥ ਵਿਚ ਫੜ ਕੇ ਅਤੇ ਉਚੀ ਬੋਲ ਕੇ ਸੰਤਨੀ ਨੇ ਕਿਹਾ, ‘ਮੈਂ* ਏਹੋ ਕੁਝ ਕਰ ਸਕਦੀ ਸਾਂ ਜਿਸ ਪਿਆਰੇ ਮਹਾਰਾਜੇ ਦੀ ਤੂੰ ਜਾਨ ਨਹੀਂ ਬਚਾ ਸਕਿਆ, ਉਸਨੂੰ ਮਿਲ ਕੇ ਵੀ ਨਹੀਂ ਮਿਲ ਸਕਿਆ, ਤੇ ਪੂਰੀ ਗਲ ਨਹੀਂ ਕਰ ਸਕਿਆ ਸੀ, ਉਸਨੂੰ ਚਿਖਾ ਵਿਚ ਮਿਲ ਲੈ ਅੱਗ ਦੇ ਓਹਲੇ ਦੇਖ ਲੈ।’ ਇਹ ਆਖਕੇ ਸਿਰ ਬਲਦੀ ਚਿਖਾ ਵਿਚ ਸੁਟ ਦਿਤਾ।

‘ਇਹ ਕੀ ! ਮਹਾਰਾਜ ਦੀ ਚਿਖਾ ਵਿਚ ਕਿਸੇ ਹੋਰ ਦਾ ਸਿਰ ਕਿਉਂ ਸੁਟਿਆ।’

‘ਫੜੋ !’

‘ਮਾੜਾ ਕੀਤਾ !’

ਇਹ ਅਵਾਜ਼ਾਂ ਉਠੀਆਂ ਕਈਆਂ ਨੇ ਤਲਵਾਰਾਂ ਖਿਚੀਆਂ ਪਰ ਅਗੇ ਹੋਣ ਦਾ ਕਿਸੇ ਨੂੰ ਹੌਂਸਲਾ ਨਾ ਪਿਆ ਅਤੇ ਸਾਧੂ ਦਾ 4 ਇਸ਼ਾਰਾ ਕਰਨ ਤੇ ਸੰਤਨੀ ਬੋਲੀ, ‘ਇਹ ਸਿਰ ਉਸੇ ਜ਼ਵਾਨ ਦਾ ਹੈ ਜਿਸਨੂੰ ਖੜਕ ਸਿੰਘ ਦੀ ਬਲਦੀ ਚਿਖਾ ਦੇ ਲਾਗੇ ਧਿਆਨ ਸਿੰਘ ਨੇ ਮਰਵਾਇਆ ਸੀ। ਬੜੀ ਮੁਸ਼ਕਲ ਨਾਲ ਲੋਥ ਮਿਲੀ ਇਹ ਬਾਗੀ ਨਹੀਂ ਸੀ। ਰਾਜ ਭਗਤ ਝੰਡਾ ਸਿੰਘ ਸੀ ਇਹ ਦਸਣ ਆਇਆ ਸੀ ਕਿ ਰਾਜਾ ਧਿਆਨ ਸਿੰਘ ਨੇ ਕੰਵਰ ਜੀ ਨੂੰ ਮਰਵਾ ਦੇਣਾ ਹੈ। ਪਰ ਧਿਆਨ ਸਿੰਘ ਨੇ ਪਹਿਲਾਂ ਮਰਵਾ ਦਿਤਾ । ਪੂਰੀ ਗਲ ਦਸਣ ਨਾ ਦਿਤੀ ।…ਮੈਂ !

ਸੰਤਨੀ ਰਾਜੋ ਸੀ ਤੇ ਉਸਦੇ ਨਾਲ ਸਨ ਸਾਧੂ ਭੇਸ ਵਿਚ ਪੱਥਰ ਸਿੰਘ ਤੇ ਇਕ ਮੁਸਲਮਾਨ ਫਕੀਰ । ਧਿਆਨ ਸਿੰਘ ਦੇ ਆਦਮੀ ਖਲੋਤੇ ਸਨ। ਉਹਨਾਂ ਨੇ ਤਿੰਨਾਂ ਨੂੰ ਮਾਰ ਦੇਣ ਵਾਸਤੇ ਅੱਖਾਂ ਦੇ ਇਸ਼ਾਰਿਆਂ ਨਾਲ ਸਲਾਹ ਕੀਤੀ । ਪਰ ਜਿਸਨੂੰ ਪ੍ਰਮਾਤਮਾ ਰਖੇ ਉਸਨੂੰ ਕੋਈ ਨਹੀਂ ਮਾਰ ਸਕਦਾ। ਉਸੇ ਵੇਲੇ ਚਿਖਾ ਵਿਚੋਂ ਇਕ ਜ਼ੋਰ ਦਾ ਧਮਾਕਾ ਪਿਆ । ਪਤਾ ਨਹੀਂ ਅੱਗ ਦੇ ਸੇਕ ਨਾਲ ਕੀ ਚੀਜ਼ ਫਟੀ। ਉਸਦੇ ਫਟਣ ਨਾਲ ਅੱਗ ਦੇ ਬਲਦੇ ਕੋਲੇ ਉਡੇ। ਉਹ ਕਈਆਂ ਦਰਬਾਰੀਆਂ ਉਤੇ ਜਾ ਡਿਗੇ । ਉਹਨਾਂ ਨੂੰ ਆਪਣੀ ਪੈ ਗਈ ਜਿਹੜੇ ਸਾਧੂਆਂ ਤੇ ਰਾਜ ਸੰਤਨੀ ਨੂੰ ਮਾਰਨਾ ਸੀ ਉਹਨਾਂ ਹਥਾਂ ਤੇ ਅਗ ਜਾ ਪਈ । ਰੌਲਾ ਮਚ ਗਿਆ । ਉਸ ਰੌਲੇ ਵਿਚ ਦੋਵੇਂ ਸਾਧੂ ਤੇ ਸੰਤਨੀ ਖਿਸਕ ਗਏ। ਉਹਨਾਂ ਦੀਆਂ ਜਾਨਾਂ ਬਚ ਗਈਆਂ ਤਾਕਿ ਧਿਆਨ ਸਿੰਘ ਦੇ ਜ਼ੁਲਮ ਦੀ ਕਹਾਣੀ ਉਹ ਦੁਨੀਆਂ ਨੂੰ ਸੁਣਾ ਸਕਣ।

ਦੂਸਰੀ ਚਿਖਾ ਬਲਦੀ ਰਹੀ।

ਜੀਵਨ ਝਲਕ

(ਗਿ: ਤ੍ਰਿਲੋਕ ਸਿੰਘ ‘ਤੂਫਾਨ’)

ਇਸ ਪੁਸਤਕ ਦੇ ਲੇਖਕ ਪ੍ਰਸਿਧ ਇਤਿਹਾਸਕਾਰ ਗਿਆਨੀ ਤ੍ਰਿਲੋਕ ਸਿੰਘ ‘ਤੂਫਾਨ’ ਜਿਹੜੇ ਕਿ ਅਜ ਸਾਰੇ ਸਿੱਖ ਜਗਤ ਵਿਚ ਆਪਣੀ ਕਲਮ ਕਾਰਨ ਜਾਣੇ ਜਾਂਦੇ ਹਨ ਦਾ ਜਨਮ ੧੯੧੦ ਈਸਵੀ ਵਿਚ ਪਿੰਡ ਕਮਾਲਪੁਰ, ਥਾਣਾ ਸਰਹਾਲੀ, ਜ਼ਿਲਾ ਅੰਮ੍ਰਿਤਸਰ ਵਿਚ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਸ: ਉਤਮ ਸਿੰਘ ਅਤੇ ਮਾਤਾ ਜੀ ਦਾ ਨਾਮ ਜਿੰਦ ਕੌਰ ਸੀ । ਆਪ ਆਪਣੇ ਪਿਤਾ ਜੀ ਦੇ ਨਾਲ ੧੯ ੩ ਈ: ਵਿਚ ਸਿੰਘਾਪੁਰ ਚਲੇ ਗਏ ਅਤੇ ਉਥੋਂ ਹੀ ਸੀਨੀਅਰ ਕੈਂਬਰਿਜ਼ ਪਾਸ ਕਰਕੇ ਆਪ ੧੯੩੪ ਈ: ਵਿਚ ਵਾਪਸ ਭਾਰਤ ਆ ਗਏ । ਆਪ ਨੇ ੧੯੩੫ ਈ: ਵਿਚ ਪੰਜਾਬ ਗਿਆਨੀ ਕਾਲਜ ਅੰਮ੍ਰਿਤਸਰ ਤੋਂ ਗਿ: ਨਿਹਾਲ ਸਿੰਘ ‘ਰਸ’ ਜੀ ਦੀ ਅਗਵਾਈ ਲੈ ਕੇ ‘ਪੰਜਾਬ ਯੂਨੀਵਰਰਿਟੀ ਤੋ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ੧੯੪੩-੪੫ ਵਿਚ ਆਪ ਜੀ ਨੇ ਜੀ ਨੇ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਚਾਰਕ ਦਾ ਦੋ-ਸਾਲਾ ਕੋਰਸ ਪਾਸ ਕੀਤਾ। ਮਿਸ਼ਨਰੀ ਕਾਲਜ ਵਿਚ ਆਪ ਜੀ ਨੇ ਪੰਥ ਦੇ ਮੰਨੇ ਪਰਮੰਨੇ ਵਿਦਵਾਨਾਂ ਪ੍ਰਿੰਸੀਪਲ ਗੰਗਾ ਸਿੰਘ ਜੀ, ਪ੍ਰੋ: ਹਰਭਜਨ ਸਿੰਘ ਜੀ (ਹੁਣ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ) ਅਤੇ ਸ: ਲਾਲ ਸਿੰਘ ਜੀ ਐਮ. ਏ. (ਸਾਬਕਾ ਚੇਅਰਮੈਨ, ਪੰਜਾਬ ਸਰਵਸ ਸੀਲੈਕਸ਼ਨ ਬੋਰਡ) ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ।

ਆਪ ਨੇ ਹੁਣ ਤਕ ੧੧੦ ਤੋਂ ਉਪਰ ਸਿੱਖ ਇਤਿਹਾਸ ਨਾਲ ਸੰਬੰਧਤ ਪੁਸਤਕਾਂ ਲਿਖੀਆਂ ਹਨ ਜੋ ਕਿ ੧੦੦ ਕੁ ਦੇ ਕਰੀਬ ਲਗ ਪਗ ਛਪ ਕੇ ਪਾਠਕਾਂ ਪਾਸ ਪਹੁੰਚ ਚੁਕੀਆਂ ਹਨ। ਆਪ ਜੀ ਦੀ ਲੇਖਣੀ ਪਾਠਕਾਂ ਨੂੰ ਕੀਲ ਲੈਂਦੀ ਹੈ। ਆਪ ਦੋ ਵੇਰ ਪ੍ਰਚਾਰ ਦੀ ਖਾਤਰ ਸਿੰਘਾਪੁਰ, ਹਾਂਗਕਾਂਗ, ਮਲੇਸ਼ੀਆ, ਥਾਈਲੈਂਡ, ਲਾਉਸ, ਮਨੀਲਾ ਅਤੇ ਇੰਡੋਨੇਸ਼ੀਆ ਦਾ ਵੀ ਦੌਰਾ ਲਗਾ ਆਏ ਸਨ । ਆਪ ਜੀ ਨੂੰ ਉਥੇ ਸਿੱਖ ਸੰਗਤਾਂ ਨੇ ਵਡਾ ਆਦਰ ਦਿਤਾ।

ਗਿਆਨੀ ਜੀ ਦੀ ਵਿਦਵਤਾ ਅਤੇ ਮਿਠੀ ਬੋਲੀ ਦਿਲ ਨੂੰ ਮੋਹ ਲੈਂਹੀ ਸੀ । ਪਰ ਕੁਦਰਤ ਨੇ ਇਹ ਹੀਰਾ ਸਾਡੇ ਕੋਲੋਂ ਜਲਦੀ ਖੋਹ ਲਿਆ ਅਤੇ ਗਿਆਨੀ ਜੀ ਦੋ ਸਾਲ ਦੀ ਲੰਮੀ ਬੀਮਾਰੀ ਤੋਂ ਬਾਅਦ ੯ ਜੂਨ ੧੯੭੪ ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਏ । ਪਰ ਗਿਆਨੀ ਜੀ ਅੱਜ ਵੀ ਸਾਨੂੰ ਆਪਣੀ ਲੇਖਣੀ ਦੁਆਰਾ ਸਾਹਮਣੇ ਨਜ਼ਰ ਆਉਂਦੇ ਹਨ। । ਉਹ ਸਿੱਖ ਜਗਤ ਵਿਚ ਅਮਰ ਹੋ ਗਏ ਹਨ। ਗੁਰਸਿਖ ਉਨ੍ਹਾਂ ਦੀਆਂ ਪੁਸਤਕਾਂ ਪੜ੍ਹਦੇ ਹਨ ਅਤੇ ਪੜ੍ਹਦੇ ਰਹਿਣਗੇ । ਮੈਂ ਉਨ੍ਹਾਂ ਨੂੰ ਪਿਛਲੇ ੪੦ ਸਾਲ ਤੋਂ ਜਾਣਦਾ ਹਾਂ, ਉਹ ਲਾਲਚ ਰਹਿਤ, ਨਿੱਡਰ ਅਤੇ ਕਲਮ ਦੇ ਧਨੀ ਸਨ। ਆਸ ਹੈ ਪਾਠਕ ਉਨ੍ਹਾਂ ਦੀ ਇਸ ਪੁਸਤਕ ਨੂੰ ਬੜੇ ਪ੍ਰੇਮ ਨਾਲ ਪੜ੍ਹਨਗੇ ।

ਸਾਧ ਸੰਗਤ ਦਾ ਦਾਸ – ਸਾਧੂ ਸਿੰਘ ‘ਉਸਹਾਨ’

 

Credit – ਗਿਆਨੀ ਤ੍ਰਿਲੋਕ ਸਿੰਘ ਤੂਫ਼ਾਨ’

 

 

Leave a comment