ਪੰਜਾਬ – ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਕਾਂਡ 1

Contents hide

ਇਤਿਹਾਸਕ ਪਿਛੋਕੜ

ਪੁਰਾਤਨ ਪੰਜਾਬ ਇੰਡੋ ਈਰਾਨੀ ਖੇਤਰ ਦਾ ਇਕ ਵਿਸ਼ਾਲ ਹਿੱਸਾ ਸੀ । ਹਿਮਾਲੀਆ ਦੀਆਂ ਦੂਰ ਤਕ ਫੈਲੀਆਂ ਹੋਈਆਂ ਉੱਤਰ-ਪੱਛਮੀ ਪਹਾੜੀਆਂ ਅਤੇ ਹਿੰਦੂ-ਕੁਸ਼ ਇਸ ਖੇਤਰ ਨੂੰ ਈਰਾਨੀ ਅਤੇ ਭਾਰਤੀ ਇਲਾਕਿਆਂ ਵਿਚ ਵੰਡਦੇ ਸਨ । ਬਹੁਤ ਪੁਰਾਣੇ ਸਮਿਆਂ ਵਿਚ ਲੋਕਾਂ ਦੀ ਨਿਰੰਤਰ ਆਵਾਜਾਈ ਨਾਲ ਈਰਾਨ ਅਤੇ ਭਾਰਤ ਦੇ ਲੋਕਾਂ ਵਿਚ ਡੂੰਘੀ ਮਿੱਤਰਤਾ ਅਤੇ ਸਭਿਆਚਾਰ ਦੀ ਸਾਂਝ ਪੈਦਾ ਹੋ ਗਈ ਸੀ ।

ਇਤਿਹਾਸਕਾਰਾਂ, ਭੂ-ਵਿਗਿਆਨੀਆਂ ਅਤੇ ਪੁਰਾਤੱਤਵ ਵਿਗਿਆਨੀਆਂ ਅਨੁਸਾਰ ਮਨੁੱਖੀ ਜੀਵਨ ਦੇ ਸਭ ਤੋਂ ਪੁਰਾਣੇ ਚਿੰਨ੍ਹ ਜੋ ਕੋਈ ਪੰਜ ਤੋਂ ਛੇ ਲੱਖ ਸਾਲ ਪਹਿਲਾਂ ਦੇ ਹਨ, ਪੰਜਾਬ ਦੀ ਸੋਨ ਘਾਟੀ ਵਿਚ ਦਰਿਆ ਸਿੰਧ ਅਤੇ ਜਿਹਲਮ ਦੇ ਵਿਚਕਾਰ ਮਿਲੇ ਸਨ । ਕਾਂਗੜਾ ਜਿਲ੍ਹਾ (ਹੁਣ ਹਿਮਾਚਲ ਪ੍ਰਦੇਸ਼ ਵਿਚ) ਅਤੇ ਉੱਤਰ-ਪੂਰਬੀ ਸ਼ਿਵਾਲਿਕ ਪਹਾੜੀਆਂ ਵਿਚ ਨਵੀਆਂ ਖੋਜਾਂ ਨਾਲ ਪ੍ਰਾਪਤ ਪੂਰਵ-ਪੱਥਰ ਕਾਲੀਨ ਹਥਿਆਰਾਂ, ਨਵ-ਪੱਥਰ-ਕਾਲੀਨ ਕੈਲਟਾਂ ਅਤੇ ਪੱਥਰ-ਟੋਟਿਆਂ (Ring Stones) ਅਤੇ ਛੋਟੇ-ਛੋਟੇ ਔਜ਼ਾਰ ਚਕਮਾਕ ਪੱਥਰ ਦੇ ਬਣੇ ਹੋਏ ਟੋਟਿਆਂ ਤੋਂ, ਜੋ ਕਿ ਸੋਨ ਘਾਟੀ ਵਿਚ ਪ੍ਰਾਪਤ ਔਜ਼ਾਰਾਂ ਨਾਲ ਮਿਲਦੇ ਜੁਲਦੇ ਹਨ, ਇਹ ਸੰਕੇਤ ਮਿਲਦਾ ਹੈ ਕਿ ਪੰਜਾਬ ਦੇ ਇਸ ਹਿੱਸੇ ਵਿਚ ਚਿਰਕਾਲ ਤੋਂ ਮਾਨਵ ਅਤੇ ਉਸ ਦਾ ਭੌਤਿਕ ਵਿਕਾਸ ਨਿਰੰਤਰ ਹੁੰਦਾ ਰਿਹਾ ਹੈ ।

ਲੋਹ ਯੁੱਗ ਦੇ ਨਾਲ ਸਾਡਾ ਇਤਿਹਾਸਕ ਕਾਲ ਆਰੰਭ ਹੁੰਦਾ ਹੈ । ਸਮੇਂ ਦੇ ਬੀਤਣ ਨਾਲ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਲੋਕਾਂ ਵਿਚ, ਜੋ ਇਥੋਂ ਦੱਖਣ ਵਲ, ਸਿੰਧ ਅਤੇ ਬਲੋਚਿਸਤਾਨ ਵਲ ਚਲੇ ਗਏ ਸਨ, ਸ਼ਹਿਰੀ ਸਭਿੱਅਤਾ ਕਾਫੀ ਵਿਕਸਿਤ ਹੋ ਚੁੱਕੀ ਸੀ ਜਿਨ੍ਹਾਂ ਦੇ ਪ੍ਰਮਾਣ ਪ੍ਰਾਚੀਨ ਸਮੇਂ ਤੋਂ ਘਟ ਆਬਾਦੀ ਵਾਲੇ ਹੱੜਪਾ ਅਤੇ ਮੋਹਿੰਜੋਦਾੜੋ ਸ਼ਹਿਰਾਂ ਦੇ ਥੇਹਾਂ ਤੋਂ ਮਿਲਦੇ ਹਨ। ਇਨ੍ਹਾਂ ਲੋਕਾਂ ਦੇ ਨਾਲ ਹੀ ਪ੍ਰਾਚੀਨ ਆਰੀਆ ਲੋਕ ਪਹਿਲਾਂ ਪਹਿਲ ਸੰਪਰਕ ਵਿਚ ਆਏ ਅਤੇ ਭਾਰਤੀ ਸਭਿਅਤਾ ਦੀ ਨੀਂਹ ਰੱਖੀ ।

ਆਰੀਆਂ ਲੋਕਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਅਤੇ ਦੱਖਣ ਪੂਰਬ ਵਲ ਹੋਰ ਅਗੇ ਵਧਣ ਲਈ ਅਕਸਰ ਇਥੋਂ ਦੇ ਆਦਿ-ਵਾਸੀਆਂ ਨਾਲ ਲੜਣਾ ਪੈਂਦਾ ਸੀ । ਅਜਿਹੀ ਜਦੋ ਜਹਿਦ ਪਿਛੋਂ ਉਨ੍ਹਾਂ ਨੇ ਸਤਲੁਜ ਪਾਰ ਕਰਕੇ ਸੁੱਖ ਦਾ ਸਾਹ ਲਿਆ ਅਤੇ ਮਾਲਵੇ ਦੇ ਖੁਲ੍ਹੇ ਮੈਦਾਨਾਂ ਵਿਚ ਸੁਖੀ ਜੀਵਨ ਬਿਤਾਉਣ ਲਈ ਵਸ ਗਏ । ਇਸ ਦੀ ਪੂਰਬੀ ਸੀਮਾ ਜਮਨਾ ਸੀ । ਇਹ ਲਗ ਭਗ ਪੂਰਵ-ਈਸਵੀ 2000-1500 ਵਰ੍ਹੇ ਪਹਿਲਾਂ ਦੀ ਗੱਲ ਹੈ ।

ਉਪਜਾਊ ਧਰਤੀ ਉਤੇ ਸ਼ਾਂਤੀਪੂਰਵਕ ਵਸਣ ਉਪਰੰਤ, ਆਰੀਆ ਦਾ ਬੁਧੀ ਜੀਵੀ ਭਾਵ ਬ੍ਰਾਹਮਣ ਵਰਗ, ਆਸ਼ਰਮਾਂ ਵਿਚ ਰਹਿ ਕੇ ਸਾਹਿਤਕ ਅਤੇ ਦਾਰਸ਼ਨਿਕ ਕਾਰਜਾਂ ਵਿਚ ਜੁਟ ਗਿਆ। ਆਰੀਆ ਰਿਸ਼ੀਆਂ ਮੁਨੀਆਂ ਨੇ ਵੇਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਦਾ ਗਾਇਣ ਕੀਤਾ, ਯੱਗ ਕੀਤੇ ਅਤੇ ਸੰਸਕ੍ਰਿਤ ਸਾਹਿਤ ਦੀ ਨੀਂਹ ਰੱਖੀ ।

ਇਸ ਤਰਾਂ ਪੰਜਾਬ ਵਿੱਦਿਆ ਦਾ ਮਹਾਨ ਕੇਂਦਰ ਬਣ ਗਿਆ । ਵੈਦਿਕ ਰਿਸ਼ੀਆਂ ਦੇ ਆਸ਼ਰਮਾਂ ਤੋਂ ਇਲਾਵਾ ਏਥੇ ਤਕਸ਼ਿਲਾ ਜਿਹੀ ਪ੍ਰਸਿੱਧ ਯੂਨੀਵਰਸਿਟੀ ਵੀ ਸੀ ਜਿਥੇ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਹੁੰਦੀ ਸੀ । ਇਸ ਥਾਂ ਤੇ ਨਾਂ ਕੇਵਲ ਸਾਰੇ ਉੱਤਰੀ ਭਾਰਤ ਦੇ ਸਗੋਂ ਅਫ਼ਗਾਨਿਸਤਾਨ ਅਤੇ ਚੀਨ ਦੇ ਵਿਦਿਆਰਥੀ ਵੀ ਪੜ੍ਹਨ ਲਈ ਆਉਂਦੇ ਸਨ ।

ਈਸਾ ਤੋਂ ਚਾਰ ਸੌ ਸਾਲ ਪਹਿਲਾਂ, ਸਿਕੰਦਰ ਦੇ ਹਮਲੇ ਸਮੇਂ ਪੰਜਾਬ ਵਿਚ ਬਹੁਤ ਸਾਰੇ ਛੋਟੇ ਛੋਟੇ ਸਵੈ-ਨਿਰਭਰ ਅਤੇ ਸੁਤੰਤਰ ਰਾਜ ਸਨ । ਅੰਭੀ ਦੇਸ਼ ਦੇ ਤਕਸ਼ਿਲਾ ਰਾਜ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਨੇ ਯੂਨਾਨੀ ਹਮਲਆਵਰਾਂ ਦਾ ਪੂਰੀ ਤਰ੍ਹਾਂ ਡਟਕੇ ਮੁਕਾਬਲਾ ਕੀਤਾ ।

ਜਿਉਂ ਹੀ ਸਿਕੰਦਰ ਪੰਜਾਬ ਵਲੋਂ ਵਾਪਸ ਪਰਤਿਆ ਤਿਉਂ ਹੀ ਤਕਸ਼ਿਲਾ ਦੇ ਅਧਿਆਪਕ ਨੀਤੀਵਾਨ ਚਾਨਕੀਆ ਜਾਂ ਕੋਟਲਿਯਾ ਦੀ ਅਗਵਾਈ ਹੇਠ, ਏਕੇ ਅਤੇ ਸੁਤੰਤਰਤਾ ਲਦੀ, ਇਕ ਸ਼ਕਤੀਸ਼ਾਲੀ ਲਹਿਰ ਸਾਰੇ ਪੰਜਾਬ ਵਿਚ ਫੈਲ ਗਈ । ਇਸ ਦੇ ਨਾਲ ਹੀ ਸ਼ਕਤੀਸ਼ਾਲੀ ਮੌਰੀਆ ਸਾਮਰਾਜ ਦੀ ਨੀਂਹ ਰੱਖੀ ਗਈ ।

ਮਹਾਨ ਰਾਜਾ ਅਸ਼ੋਕ ਦੇ ਉਤਰਾਧਿਕਾਰੀ ਬਹੁਤੇ ਤਕੜੇ ਨਹੀਂ ਸਨ, ਜੋ ਆਪਣੇ ਰਾਜ ਨੂੰ ਸੰਭਾਲ ਸਕਦੇ । ਇਸ ਲਈ ਬਾਖਤਰੀ ਯੂਨਾਨੀਆਂ ਨੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਆਪਣੀ ਹਕੂਮਤ ਮੁੜ ਕਾਇਮ ਕਰ ਲਈ । ਇਸੇ ਬੰਸ ਦੇ ਬਾਅਦ ਦੇ ਇਕ ਬਾਦਸ਼ਾਹ ਸਾਕਲ ਦੇ ਮੀਨਾਂਦਰ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ਅਤੇ ਉਹ ਉਸ ਧਰਮ ਦਾ ਪੱਕਾ ਚੇਲਾ ਬਣ ਗਿਆ । ਉੱਤਰ- ਪੱਛਮ ਵਲੋਂ ਆਉਣ ਵਾਲੇ ਸ਼ਕ, ਹੂਨ ਤੇ ਕੁਸ਼ਾਨ ਲੋਕਾਂ ਵਾਂਗ (ਈਸਾ ਪੂਰਬ 20 ਤੋਂ ਸੰਨ 400 ਈਸਵੀ ਤਕ) ਪੰਜਾਬ ਦੇ ਲੋਕਾਂ ਵਿਚ ਰਚ ਮਿਚ ਗਏ । ਇਸ ਸਮੇਂ ਦੇ ਦੌਰਾਨ, ਪੰਜਾਬ ਵਿਚ ਮਹੱਤਵਪੂਰਣ ਸਮਾਜਕ ਤੇ ਸਭਿਆਚਾਰਕ ਤਬਦੀਲੀ ਆਈ । ਪੰਜਾਬ ਦਾ ਦੁਨੀਆ ਦੇ ਦੂਸਰੇ ਹਿਸਿਆਂ ਦੇ ਲੋਕਾਂ ਨਾਲ ਸੰਪਰਕ ਪੈਦਾ ਹੋਇਆ ਅਤੇ ਇਸ ਦੇ ਸਿਟੇ ਵਜੋਂ ਆਪਸੀ ਵਿਚਾਰ ਵਟਾਂਦਰੇ ਰਾਹੀਂ ਲੋਕਾਂ ਦੇ ਮਾਨਸਿਕ ਗਿਆਨ ਵਿਚ ਵਾਧਾ ਹੋਇਆ ।

ਚੌਥੀ ਸਦੀ ਵਿਚ ਪੰਜਾਬ ਗੁਪਤ ਸਾਮਰਾਜ ਦਾ ਇਕ ਭਾਗ ਬਣ ਗਿਆ ਜਿਸ ਵਿਚ ਸਮੁੱਚਾ ਉੱਤਰੀ ਭਾਰਤ ਸ਼ਾਮਲ ਸੀ ।

ਸਤਵੀਂ ਸਦੀ ਦੇ ਆਰੰਭ ਵਿਚ ਪੰਜਾਬ ਹਰਸ਼ ਦੀ ਹਕੂਮਤ ਅਧੀਨ ਸੀ । ਚੀਨੀ ਯਾਤਰੀ ਹਿਊਨ ਸਾਂਗ ਨੇ 633 ਈਸਵੀ ਵਿਚ ਪੰਜਾਬ ਦਾ ਦੌਰਾ ਕੀਤਾ । ਉਸ ਨੇ ਇਥੋਂ ਦੇ ਲੋਕਾਂ ਦੇ ਜੀਵਨ ਅਤੇ ਸਭਿਆਚਾਰ ਸਬੰਧੀ ਬੜਾ ਦਿਲਚਸਪ ਵਰਣਨ ਕੀਤਾ ਹੈ । ਉਸਦੇ ਵਰਣਨ ਅਨੁਸਾਰ ਏਥੇ ਬੁਧਮਤ ਅਤੇ ਹਿੰਦੂ ਮਤ ਇਕੱਠੇ ਵਧ ਫੁਲ ਰਹੇ ਸਨ ਅਤੇ ਮੱਠਾਂ ਵਿਚ ਰਹਿੰਦੇ ਲੋਕਾਂ ਦਾ ਜੀਵਨ ਬੌਧਿਕ ਅਤੇ ਸੁਖਦਾਈ ਸੀ । 647 ਈਸਵੀ ਵਿਚ ਹਰਸ਼ ਦੀ ਮੌਤ ਤੋਂ ਬਾਅਦ ਉਸਦੇ ਸਾਰੇ ਰਾਜ ਵਿਚ ਗੜਬੜ ਫੈਲ ਗਈ। ਕਾਬਲ ਦੇ ਤੁਰਕ ਰਾਜਿਆਂ ਨੇ ਪੰਜਾਬ ਦੇ ਕੁਝ ਹਿੱਸੇ ਕਬਜ਼ੇ ਵਿਚ ਕਰ ਲਏ ।

ਪੰਜਾਬ ਦੇ ਦਸਵੀਂ ਸਦੀ ਤਕ ਦੇ ਇਤਿਹਾਸ ਦੇ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਇਸ ਖੇਤਰ ਦਾ ਨਾ ਕੇਵਲ ਭਾਰਤ ਦੇ ਇਤਿਹਾਸ ਵਿਚ ਹੀ ਇਕ ਮਹੱਤਵਪੂਰਣ ਹਿੱਸਾ ਹੈ ਸਗੋਂ ਇਹ ਏਸ਼ੀਆ ਦੀਆਂ ਕਈ ਸਭਿਆਤਾਵਾਂ ਅਤੇ ਜਾਤੀਆਂ ਦਾ ਮੇਲਜੋਲ ਦਾ ਕੇਂਦਰ ਵੀ ਰਿਹਾ ਹੈ । ਇਥੇ ਵੱਖ-ਵੱਖ ਜਾਤੀਆਂ ਅਤੇ ਸਭਿਅਤਾਵਾਂ ਦਾ ਸੰਗਮ ਹੋਇਆ ਅਤੇ ਇਕ ਉਦਾਰ, ਅਮਲੀ, ਪ੍ਰਯੋਗਾਤਮਕ ਅਤੇ ਉਪਯੋਗੀ ਅਤੇ ਤਕੜੀ ਸੂਝਬੂਝ ਵਾਲੇ ਵਿਆਪਕ ਦ੍ਰਿਸ਼ਟੀਕੋਣ ਦਾ ਅਰੰਭ ਹੋਇਆ । ਇਸ ਸਾਰੇ ਸਮੇਂ ਵਿਚ ਪੰਜਾਬ ਭਾਰਤ ਦਾ ਪਹਿਰੇਦਾਰ ਬਣਿਆ ਰਿਹਾ । ਜਦੋਂ ਵੀ ਇਥੇ ਕਮਜ਼ੋਰੀ ਅਤੇ ਆਲਸ ਦੇ ਚਿੰਨ੍ਹ ਪ੍ਰਗਟ ਹੋਏ, ਸਮੁੱਚੇ ਦੇਸ਼ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਅਤੇ ਜਦੋਂ ਇਹ ਤਕੜਾ ਅਤੇ ਇਕ ਮੁੱਠ ਹੋਇਆ ਤਾਂ ਸਾਰਾ ਦੇਸ਼ ਸੁਰੱਖਿਅਤ ਰਿਹਾ ।

ਮੱਧ-ਕਾਲੀ ਪੰਜਾਬ

ਇਸ ਸਮੇਂ ਤਕ ਅਰਬ ਵਿਚ ਇਸਲਾਮ ਮੱਤ ਦਾ ਜਨਮ ਹੋ ਚੁੱਕਾ ਸੀ ਅਤੇ ਅਰਬਾਂ ਦੀਆਂ ਧਾੜਾਂ ਹਰ ਪਾਸੇ ਇਸਲਾਮ ਮੱਤ ਫੈਲਾਉਣ ਲਈ ਅਤੇ ਨਵੇਂ ਇਲਾਕੇ ਜਿੱਤਣ ਵਲ ਵਧ ਰਹੀਆਂ ਸਨ । ਐਪਰ ਉਨ੍ਹਾਂ ਨੂੰ ਪੰਜਾਬ ਵਿਚ ਪੱਕੇ ਪੈਰ ਜਮਾਉਣ ਲਈ ਲਗਭਗ 250 ਸਾਲ ਲਗੇ ।

ਇਸ ਇਲਾਕੇ ਵਿਚ ਸਭ ਤੋਂ ਪਹਿਲਾਂ ਗਜ਼ਨਵੀ ਮੁਸਲਮਾਨ ਦਾ ਰਾਜ ਸਥਾਪਤ ਹੋਇਆ ਸੀ । (960-1189 ਈਸਵੀ) ਇਸ ਤੋਂ ਬਾਦ ਗੌਰੀ, ਗੁਲਾਮ, ਖ਼ਿਲਜੀ ਤੁਗ਼ਲਕ, ਸੱਯਦ, ਲੋਧੀ ਅਤੇ ਫੇਰ ਮੁਗ਼ਲ ਰਾਜ ਦੀ ਸਥਾਪਨਾ ਹੋਈ ।

ਇਨ੍ਹਾਂ ਹੁਕਮਰਾਨਾਂ ਦਾ ਜ਼ਬਰ ਕਈ ਵਾਰ ਸਹਿਣਸ਼ੀਲਤਾ ਤੋਂ ਵੱਧ ਅੱਤਿਆਚਾਰੀ ਬਣ ਗਿਆ ਅਤੇ ਉਨ੍ਹਾਂ ਦੇ ਜ਼ੁਲਮ ਹੇਠ ਜਨਤਾ ਕੁਰਲਾ ਉਠੀ । ਸੁਲਤਾਨ ਅਤੇ ਮੁਗ਼ਲ ਬਾਦਸ਼ਾਹੀ ਦੇ ਸਮੇਂ ਦੌਰਾਨ ਪੰਜਾਬ ਚਾਰੇ ਪਾਸਿਆਂ ਤੋਂ ਭਿਅੰਕਰ ਲੜਾਈਆਂ ਦਾ ਅਖਾੜਾ ਬਣਿਆ ਰਿਹਾ । ਏਥੇ ਲਗਾਤਾਰ ਅਸ਼ਾਂਤੀ ਅਤੇ ਭਿਆਨਕ ਰਾਜਨੀਤਕ ਉੱਥਲ ਪੁੱਥਲ ਹੁੰਦੀ ਰਹੀ ।

ਫੌਜੀ-ਨੀਤੀ ਦੇ ਪੱਖੋਂ ਪੰਜਾਬ ਦਿੱਲੀ ਸਾਮਰਾਜ ਦਾ ਮਹੱਤਵ ਪੂਰਣ ਹਿੱਸਾ ਸੀ । ਪੱਛਮ ਵਲ ਹੋਣ ਕਰਕੇ ਇਸ ਨੂੰ ਉੱਤਰ-ਪੱਛਮੀ ਭਾਗ ਤੋਂ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ । ਇਹ ਦਿੱਲੀ ਦੇ ਸੁਲਤਾਨਾਂ ਦੇ ਬਦੇਸ਼ੀ ਵਪਾਰ ਦਾ ਵੀ ਇਕ ਪ੍ਰਮੁੱਖ ਕੇਂਦਰ ਸੀ । ਪੰਜਾਬੀ ਵਪਾਰੀ, ਕਸ਼ਮੀਰ ਦੇ ਰਾਹੀਂ ਖੇਤਾਨ, ਯਾਰਕੰਦ ਅਤੇ ਕਾਸ਼ਗਰ ਨਾਲ ਵਪਾਰ ਕਰਦੇ ਸਨ ਅਤੇ ਗੋਮਲ ਦੱਰਿਆਂ ਦੇ ਰਸਤੇ ਈਰਾਨ, ਸਮਰਕੰਦ ਅਤੇ ਬੁਖਾਰੇ ਨਾਲ ਵਪਾਰ ਹੁੰਦਾ ਸੀ । ਇਸ ਵਧਦੇ ਫੁੱਲਦੇ ਵਪਾਰ ਸਦਕਾ ਪੰਜਾਬ ਅਤੇ ਇਸਦੇ ਸ਼ਹਿਰ ਖੁਸ਼ਹਾਲ ਹੋ ਗਏ ।

ਗੰਭੀਰ ਧਾਰਮਕ ਮੱਤ ਭੇਦਾਂ ਅਤੇ ਝਗੜਿਆਂ ਦੇ ਬਾਵਜੂਦ, ਜਿਹੜੇ ਵਧੇਰੇ ਕਰਕੇ ਮੂਲ ਤੌਰ ਤੇ ਆਰਥਕ ਅਤੇ ਰਾਜਨੀਤਕ ਹੁੰਦੇ ਸਨ ਅਤੇ ਜਿਹੜੇ ਧਰਮ ਦਾ ਬੁਰਕਾ ਪਹਿਨ ਲੈਂਦੇ ਸਨ, ਏਥੇ ਬਹੁਤ ਗੱਲਾਂ ਵਿਚ ਸਾਂਝ ਵੀ ਸੀ। ਵੱਖ ਵੱਖ ਜਾਤੀਆਂ ਸ਼ਾਂਤੀ ਅਤੇ ਇਕਸੁਰਤਾ ਨਾਲ ਰਹਿੰਦੀਆਂ ਸਨ, ਇਕ ਦੂਸਰੇ ਦੇ ਤਿਉਹਾਰਾਂ ਵਿਚ ਹਿੱਸਾ ਲੈਂਦੀਆਂ ਸਨ ਅਤੇ ਇਕ ਦੂਸਰੇ ਦੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਦੀਆਂ ਸਨ ।

ਇਸਲਾਮ ਦਾ ਪ੍ਰਭਾਵ ਪਹਿਲੀਆਂ ਸਭਿਅਤਾਵਾਂ ਨਾਲੋਂ ਵਧੇਰੇ ਗਹਿਰਾ ਅਤੇ ਸਥਾਈਂ ਹੋਇਆ । ਇਸ ਨਾਲ ਲੋਕਾਂ ਦੇ ਧਾਰਮਕ ਵਿਸ਼ਵਾਸਾਂ, ਸਮਾਜਕ ਜੀਵਨ ਅਤੇ ਖਾਣ ਪਹਿਨਣ ਵਿਚ ਤਬਦੀਲੀਆਂ ਆਈਆਂ । ਉਨ੍ਹਾਂ ਮੁਸਲਮਾਨਾਂ ਨੇ ਵੀ ਭਾਰਤੀ ਸਭਿਆਚਾਰ ਅਤੇ ਧਰਮ ਦਾ ਅਸਰ ਕਬੂਲਿਆ, ਜੋ ਬਾਹਰੋਂ ਪੰਜਾਬ ਵਿਚ ਆਏ ਸਨ । ਉਨ੍ਹਾਂ ਨੇ ਬਹੁਤ ਸਾਰੇ ਸਥਾਨਕ ਰਿਵਾਜ ਅਤੇ ਧਾਰਮਕ ਵਿਸ਼ਵਾਸ ਗ੍ਰਹਿਣ ਕੀਤੇ । ਇਸਲਾਮ ਦੇ ਸਮਾਜਕ ਅਤੇ ਸਭਿਆਚਾਰਕ ਵਿਚਾਰ ਵੀ ਪੰਜਾਬ ਰਾਹੀਂ ਭਾਰਤ ਦੇ ਦੂਜੇ ਹਿੱਸਿਆਂ ਵਿਚ ਪਹੁੰਚੇ । ਇਸ ਮੇਲ ਜੋਲ ਸਦਕਾ ਇਕ ਨਵੀਂ ਭਾਸ਼ਾ ਹੋਂਦ ਵਿਚ ਆਈ ਜਿਸ ਨੂੰ ਬਾਦ ਵਿਚ ਉਰਦੂ ਕਿਹਾ ਗਿਆ ਅਤੇ ਇਸ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਅਮੀਰ ਬਣਾਇਆ ।

15ਵੀਂ ਅਤੇ 16ਵੀਂ ਸਦੀ ਵਿਚ ਧਾਰਮਕ ਜਾਗ੍ਰਿਤੀ ਦੇ ਦੌਰਾਨ ਭਗਤੀ ਲਹਿਰ ਨੂੰ ਵੱਡੀ ਪ੍ਰੇਰਣਾ ਮਿਲੀ ਅਤੇ ਹੋਰ ਕਾਰਠਾਂ ਤੋਂ ਇਲਾਵਾ ਇਹ ਵੀ ਇਕ ਮਹੱਤਵਪੂਰਣ ਕਾਰਨ ਸੀ ਜਿਸ ਨੇ ਸਿੱਖ-ਮੱਤ ਨੂੰ ਜਨਮ ਦਿੱਤਾ । ਸਿੱਖ ਮੱਤ ਦੇ ਬਾਣੀ ਗੁਰੂ ਨਾਨਕ ਦੇਵ ਜੀ (1469-1538 ਈਸਵੀ) ਸਨ ਜਿਨ੍ਹਾਂ ਦਾ ਜਨਮ ਲੈਣਾ ਅੰਧਕਾਰ ਵਿਚ ਪਹੁ-ਫੁਟਾਲੇ ਦੀ ਪਹਿਲੀ ਕਿਰਨ ਦੇ ਨਿਆਈ ਸੀ । ਉਨ੍ਹਾਂ ਨੇ ਉਪਦੇਸ਼ ਦਿੱਤਾ ਕਿ ਰੱਬ ਇਕ ਹੈ ਅਤੇ ਸਾਰੇ ਮਨੁੱਖ ਇਕੋ ਭਾਈਚਾਰਾ ਹਨ । ਉਨ੍ਹਾਂ ਨੇ ਜ਼ਾਤ-ਪਾਤ ਅਤੇ ਊਚ-ਨੀਚ ਦਾ ਖੰਡਨ ਕੀਤਾ । ਬੁੱਤ ਪੂਜਾ ਦਾ ਵਿਰੋਧ ਕੀਤਾ ਅਤੇ ਸਰਬ-ਸ਼ਕਤੀ- ਮਾਨ ਦਾ ਨਾਮ ਸਿਮਰਨ ਉੱਪਰ ਜ਼ੋਰ ਦਿੱਤਾ । ਉਨ੍ਹਾਂ ਨੇ ਨਿਸ਼ਕਾਮ ਸੇਵਾ ਕਰਨ ਅਤੇ ਨਿਰਭਉ ਤੇ ਨਿਰਵੈਰ ਰਹਿਣ ਦੀ ਮਹੱਤਤਾ ਦਾ ਪਾਠ ਪੜ੍ਹਾਇਆ ।

ਗੁਰੂ ਨਾਨਕ ਦੇਵ ਜੀ ਦੀ ਇਸ ਧਾਰਮਕ-ਸਮਾਜਕ ਲਹਿਰ ਨੂੰ ਕਈ ਹੋਰ ਮਹਾਨ ਗੁਰੂਆਂ ਨੇ ਅਗੇ ਤੋਰਿਆ । ਉਨ੍ਹਾਂ ਤੋਂ ਪਿਛੋਂ ਨੌ ਹੋਰ ਗੁਰੂ ਸਾਹਿਬਾਨ ਹੋਏ। ਉਨ੍ਹਾਂ ਦੇ ਨਾਂ ਸਨ ਸ੍ਰੀ ਗੁਰੂ ਅੰਗਦ ਦੇਵ ਜੀ (1538-1552), ਸ੍ਰੀ ਗੁਰੂ ਅਮਰ ਦਾਸ ਜੀ (1552-1574), ਸ੍ਰੀ ਗੁਰੂ ਰਾਮ ਦਾਸ ਜੀ (1574-1581), ਸ੍ਰੀ ਗੁਰੂ ਅਰਜਨ ਦੇਵ ਜੀ (1581-1606), ਸ੍ਰੀ ਗੁਰੂ ਹਰਿ ਗੋਬਿੰਦ ਜੀ (1606-1645), ਸ੍ਰੀ ਗੁਰੂ ਹਰਿ ਰਾਏ ਜੀ (1645-1661), ਸ੍ਰੀ ਗੁਰੂ ਹਰਿ ਕਿਸ਼ਨ ਜੀ (1661-1664), ਸ੍ਰੀ ਗੁਰੂ ਤੇਗ ਬਹਾਦਰ ਜੀ (1664-1675) ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ (1675 ਤੋਂ 1708) । ਇਸ ਲਹਿਰ ਦੇ ਪ੍ਰਭਾਵ ਹੇਠ ਹਾਲਾਤ ਨੂੰ ਮੁਖ ਰਖਦੇ ਹੋਏ ਇਸ ਅੰਦੋਲਨ ਸਮੇਂ ਸ਼ਸਤਰ ਉਠਾਉਣੇ ਪਏ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਗੁਰੂ ਅੰਗਦ ਦੇਵ ਜੀ ਨੇ ਉੱਤਰੀ ਭਾਰਤ ਵਿਚ ਪ੍ਰਚੱਲਤ ਲਿਪੀਆਂ ਨੂੰ ਮਿਲਾਕੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ । ਗੁਰੂ ਰਾਮ ਦਾਸ ਜੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ । ਗੁਰੂ ਅਰਜਨ ਦੇਵ ਜੀ ਨੇ ਸਿੱਖ ਕੌਮ ਨੂੰ ਸੰਗਠਿਤ ਕਰਨ ਲਈ ਪਹਿਲਾ ਮਹਾਨ ਕਦਮ ਚੁੱਕਿਆ । ਉਨ੍ਹਾਂ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ। ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇਂ ਆਪਣੇ ਪਿਤਾ ਦੀਆਂ ਹਦਾਇਤਾਂ ਅਨੁਸਾਰ ਆਪਣੇ ਸੇਵਕਾਂ ਨੂੰ ਫੌਜੀ ਸਿਖਲਾਈ ਦੇਣ ਦਾ ਨਿਰਣਾ ਕੀਤਾ । ਸਿੱਖਾਂ ਦਾ ਸੈਨਿਕ ਸੰਪਰਦਾਇ ਦੇ ਰੂਪ ਵਿਚ ਪੂਰਨ ਪਰਿਵਰਤਨ ਕਰਨ ਦਾ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੇਪਰੇ ਚਾੜ੍ਹਿਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਸਾਰਾ ਜੀਵਨ ਵੀਰਤਾ ਅਤੇ ਆਤਮ ਬਲੀਦਾਨ ਦਾ ਇਤਿਹਾਸਕ ਪ੍ਰਮਾਣ ਹੈ । ਉਨ੍ਹਾਂ ਨੇ ਖਾਲਸਾ ਪੰਥ ਸਾਜਿਆ ਅਤੇ ਸਿੱਖਾਂ ਨੂੰ ਭਾਰਤੀ ਰਾਜਨੀਤੀ ਵਿਚ ਸ਼ਕਤੀਸ਼ਾਲੀ ਕੌਮ ਦੇ ਰੂਪ ਵਿਚ ਉੱਚਾ ਦਰਜਾ ਦਿੱਤਾ । ਉੱਤਰ ਵਿਚ ਮੁਗ਼ਲ ਸਾਮਰਾਜ ਨੂੰ ਉਖਾੜ ਸੁੱਟਣ ਦਾ ਪਹਿਲਾ ਠੋਸ ਯਤਨ ਕਰਨ ਵਾਲੇ ਸੈਨਿਕ ਨੇਤਾ ਦੇ ਰੂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਮਹੱਤਵਪੂਰਨ ਹੈ । ਮੁਗ਼ਲ ਰਾਜ ਦੇ ਕੁਝ ਸ਼ਹਿਨਸ਼ਾਹਾਂ ਵਲੋਂ ਕੀਤੇ ਗਏ ਅਸਹਿ ਜ਼ੁਲਮਾਂ ਕਾਰਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਅਮਨ ਪਸੰਦ ਪੈਰੋਕਾਰਾਂ ਨੂੰ ਹਥਿਆਰ ਚੁਕਣ ਲਈ ਮਜ਼ਬੂਰ ਹੋਣਾ ਪਿਆ ।

ਸ੍ਰੀ ਗੁਰੂ ਗੋਬਿੰਦ ਸਿਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਉਨ੍ਹਾਂ ਦੇ ਸੇਵਕ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਦੇ ਵਿਰੁੱਧ ਧਾਵਾ ਬੋਲ ਦਿੱਤਾ ਅਤੇ ਸਾਰੇ ਪੂਰਬੀ ਅਤੇ ਦੱਖਣੀ ਪੰਜਾਬ ਨੂੰ ਆਜ਼ਾਦ ਕਰਾਉਣ ਵਿਚ ਸਫ਼ਲ ਹੋਇਆ ਜਿਥੇ ਉਸ ਨੇ ਇਕ ਸੁਤੰਤਰ ਰਾਜ ਕਾਇਮ ਕਰ ਲਿਆ । ਐਪਰ ਮੁਗ਼ਲ ਸਰਕਾਰ ਦੀ ਤਾਕਤ ਹਾਲੀ ਉਠ ਰਹੇ ਅਭਿਲਾਸ਼ੀਆਂ ਨਾਲੋਂ ਕਿਧਰੇ ਵਧ ਸੀ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਫੜ ਲਏ ਗਏ ਅਤੇ ਉਨ੍ਹਾਂ ਨੂੰ ਤਸੀਹੇ ਦੇ ਕੇ 1716 ਈਸਵੀ ਵਿਚ ਦਿੱਲੀ ਵਿਖੇ ਸ਼ਹੀਦ ਕਰ ਦਿਤਾ ਗਿਆ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਉਨ੍ਹਾਂ ਦੀ ਮੌਤ ਤੋਂ ਬਾਅਦ ਮੁਗ਼ਲ ਸਰਕਾਰ ਨੇ ਪੰਜਾਬ ਵਿਚੋਂ ਸਿੱਖਾਂ ਦਾ ਮਲੀਆਮੇਟ ਕਰਨ ਲਈ ਬਕਾਇਦਾ ਅੰਦੋਲਨ ਸ਼ੁਰੂ ਕੀਤਾ । ਇਸ ਲਈ ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਕੁਝ ਸਾਲ ਬਾਅਦ ਪੰਜਾਬ ਵਿਚੋਂ ਸਿੱਖਾਂ ਦਾ ਰਾਜਨੀਤਕ ਪ੍ਰਭਾਵ ਕੁਝ ਮੱਠਾ ਪੈ ਗਿਆ । ਫਿਰ ਦਿੱਲੀ ਵਿਚ ਮੁਗ਼ਲ ਸਰਕਾਰ ਦੀ ਤੇਜ਼ੀ ਨਾਲ ਵਿਗੜਦੀ ਹੋਈ ਹਾਲਤ ਕਾਰਨ ਸਿੱਖਾਂ ਨੇ ਆਪਣਾ ਪੁਨਰਗਠਨ ਕਰਨਾ ਆਰੰਭ ਕਰ ਦਿਤਾ ਅਤੇ ਬਾਰਾਂ ਸ਼ਕਤੀਸ਼ਾਲੀ ਮਿਸਲਾਂ ਹੋਂਦ ਵਿਚ ਆਈਆਂ। ਉਨ੍ਹਾਂ ਵਿਚੋਂ ਇਕ ਮਿਸਲ ਵਿਚ ਰਣਜੀਤ ਸਿੰਘ ਦਾ ਜਨਮ ਹੋਇਆ ਜਿਸ ਨੇ ਸਿੱਖਾਂ ਦੇ ਮਜ਼ਬੂਤ ਰਾਜ ਦੀ ਨੀਂਹ ਰੱਖੀ । ਉਸ ਨੇ ਸਾਰੀਆਂ ਮਿਸਲਾਂ ਨੂੰ ਆਪਣੇ ਅਧੀਨ ਲੈ ਆਂਦਾ। ਉਸ ਦੀ ਸਲਤਨਤ ਸਤਲੁਜ ਤੋਂ ਲੈ ਕੇ ਖ਼ੈਬਰ ਦੱਰੇ ਅਤੇ ਲਦਾਖ਼ ਤੋਂ ਲੈ ਕੇ ਸਿੰਧ ਤਕ ਫੈਲੀ ਹੋਈ ਸੀ । ਪਰ ਉਸਦੀ ਮੌਤ ਤੋਂ ਤੁਰੰਤ ਬਾਅਦ ਗੜਬੜ ਦਾ ਇਕ ਸਿਲਸਿਲਾ ਚਲਿਆ ਅਤੇ ਦਸਾਂ ਸਾਲਾਂ ਦੇ ਅੰਦਰ- ਅੰਦਰ ਉਹ ਵਿਸ਼ਾਲ ਰਾਜ ਜਿਸ ਦਾ ਉਸ ਨੇ ਨਿਰਮਾਣ ਕੀਤਾ ਸੀ, ਅੰਦਰੂਨੀ ਸਾਜ਼ਸ਼ਾਂ ਅਤੇ ਬਾਹਰਲੇ (ਬਰਤਾਨਵੀਂ) ਦਾਉ ਪੇਚ ਕਾਰਨ ਮਲੀਆ ਮੇਟ ਹੋ ਗਿਆ। ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਦੋ ਯੁੱਧ ਹੋਏ ਅਤੇ ਆਖਰ ਮਾਰਚ 1849 ਵਿਚ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਬਰਤਾਨਵੀ ਰਾਜ ਵਿਚ ਮਿਲਾ ਲਿਆ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਬਰਤਾਨਵੀ ਰਾਜ

ਅੰਗਰੇਜ਼ ਹੁਕਮਰਾਨਾਂ ਨੇ 1849 ਵਿਚ ਫ਼ਤਹਿ ਪ੍ਰਾਪਤ ਕਰਨ ਤੋਂ ਬਾਦ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਕੌਮੀ-ਜਾਗ੍ਰਿਤੀ ਦੀ ਮੁੱਖ ਲਹਿਰ ਤੋਂ ਵਖਰਿਆਂ ਰਖਣ ਲਈ ਪੂਰੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਦੋਵੇਂ ਢੰਗ ਵਰਤੇ ਗਏ, ਰਿਸ਼ਵਤ ਵੀ ਦਿਤੀ ਗਈ ਅਤੇ ਜਿਥੇ ਲੋੜ ਪਈ ਸਖ਼ਤੀ ਵੀ ਕੀਤੀ ਗਈ । ਬਰਤਾਨੀਆ ਸਰਕਾਰ ਨੇ ਇਸ ਗੱਲ ਨੂੰ ਸਿੱਧ ਕਰਨ ਦਾ ਹਰ ਸੰਭਵ ਯਤਨ ਕੀਤਾ ਕਿ ਪੰਜਾਬ ਆਪਣੇ ਬਦੇਸ਼ੀ ਹੁਕਮਰਾਨਾਂ ਪ੍ਰਤੀ ਵਫ਼ਾਦਾਰ ਸੀ । ਪਰ ਪੰਜਾਬ ਦੀ ਕਦੀ ਵੀ ਬਦੇਸ਼ੀ ਹਕੂਮਤ ਨਾਲ ਸੁਰ ਨਹੀਂ ਮਿਲੀ ।

ਪੰਜਾਬ ਵਿਚ ਸਮਾਜਕ ਅਤੇ ਧਾਰਮਕ ਸੁਧਾਰ ਲਈ ਸੁਆਮੀ ਦਇਆ ਨੰਦ ਸਰਸਵਤੀ (1824-1883) ਨੇ ਰਾਸ਼ਟਰੀ ਲਹਿਰ ਚਲਾਈ ਅਤੇ ਆਰੀਆ ਸਮਾਜ ਦੀ ਨੀਂਹ ਰੱਖੀ । ਉਨ੍ਹਾਂ ਨੇ ਹਿੰਦੂ ਧਰਮ ਵਿਚ ਫੈਲੀਆਂ ਕਈ ਕੁਰੀਤੀਆਂ ਅਤੇ ਅੰਧ ਵਿਸ਼ਵਾਸਾਂ ਦਾ ਜ਼ਬਰਦਸਤ ਖੰਡਨ ਕੀਤਾ ਅਤੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਜਿਵੇਂ ਕਿ ਇਸਤਰੀ ਵਿਦਿਆ ਅਤੇ ਵਿਧਵਾ ਵਿਆਹ ਨੂੰ ਉਤਸ਼ਾਹ ਦਿੱਤਾ।

ਪੰਜਾਬ ਵਿਚ ਕ੍ਰਾਂਤੀਕਾਰੀ ਅੰਦੋਲਨ ਦਾ ਆਰੰਭ ਉਨੀਵੀਂ ਸਦੀ ਦੇ ਅਖੀਰ ਵਿਚ ਹੋ ਗਿਆ ਸੀ । ਅਹਿੰਸਾ ਅਤੇ ਨਾ-ਮਿਲਵਰਤਨ ਦਾ ਸੰਦੇਸ਼ ਲੈ ਕੇ ਮਹਾਤਮਾ ਗਾਂਧੀ ਜੀ ਦੇ ਸਾਹਮਣੇ ਆਉਣ ਤੋਂ ਬਹੁਤ ਸਮਾਂ ਪਹਿਲਾਂ ਹੀ ਪੰਜਾਬ ਨੇ ਗੋਲੀਆਂ ਖਾਣ ਅਤੇ ਤਸੀਹੇ ਸਹਿਨ ਦਾ ਪਾਠ ਪੜ੍ਹ ਲਿਆ ਸੀ । ਪੰਜਾਬੀਆਂ ਦੀ ਬਦੇਸ਼ੀ ਹਕੂਮਤ ਵਿਰੁੱਧ ਵਿਦ੍ਰੋਹ ਦੀ ਭਾਵਨਾ ਧਾਰਮਕ ਲਹਿਰਾਂ ਰਾਹੀਂ ਪ੍ਰਗਟ ਹੋਈ । ਇਹ ਲਹਿਰਾਂ ਧਾਰਮਕ ਪੁਨਰ ਜਾਗ੍ਰਿਤੀ ਜਾਂ ਸੁਧਾਰਕ ਕਿਸਮ ਦੀਆਂ ਸਨ। ਸਤਿਗੁਰੂ ਰਾਮ ਸਿੰਘ ਜੀ ਦੁਆਰਾ ਚਲਾਈ ਗਈ ਨਾਮਧਾਰੀ ਲਹਿਰ ਇਸੇ ਪ੍ਰਕਾਰ ਦੀ ਇਕ ਲਹਿਰ ਸੀ । ਇਸ ਮੱਤ ਦੇ ਅਨੁਯਾਈ ਸਵੈ-ਅਨੁਸ਼ਾਸਨ ਅਤੇ ਸਵੈ-ਸ਼ਾਸਨ ਵਿਚ ਭਰੋਸਾ ਰਖਦੇ ਸਨ । ਏਥੋਂ ਤਕ ਕਿ ਉਨ੍ਹਾਂ ਨੇ ਬਰਤਾਨਵੀ ਸਰਕਾਰ ਦੁਆਰਾ ਚਲਾਏ ਗਏ ਰੇਲਵੇ ਅਤੇ ਡਾਕਘਰਾਂ ਤੇ ਸਰਕਾਰੀ ਸੰਸਥਾਵਾਂ ਦਾ ਬਾਈਕਾਟ ਕਰਨ ਦਾ ਪ੍ਰਚਾਰ ਕੀਤਾ । ਇਸ ਮੱਤ ਦੇ ਬਹੁਤ ਸਾਰੇ ਪੈਰੋਕਾਰਾਂ ਨੂੰ ਫਰਵਰੀ 1872 ਵਿਚ ਮਲੇਰਕੋਟਲਾ ਵਿਖੇ ਤੋਪਾਂ ਨਾਲ ਉਡਾ ਦਿਤਾ ਗਿਆ । ਸਤਿਗੁਰੂ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਦੇਸ਼ ਨਿਕਾਲਾ ਦੇ ਕੇ ਬਰਮਾ ਭੇਜ ਦਿੱਤਾ ਗਿਆ ।

ਪਹਿਲੇ ਵਿਸ਼ਵ ਯੁੱਧ ਵਿਚ ਜਦੋਂ ਪੰਜਾਬੀ ਸੈਨਕਾਂ ਨੇ ਸੁਤੰਤਰ ਦੇਸ਼ਾਂ ਦੀ ਜ਼ਿੰਦਗੀ ਦੀ ਪਹਿਲੀ ਝਾਕੀ ਵੇਖੀ ਤਾਂ ਉਨ੍ਹਾਂ ਦੀ ਅੰਤਰ-ਆਤਮਾ ਵਿਚੋਂ ਇਹ ਅਵਾਜ਼ ਆਈ ਕਿ ਉਹ ਆਪਣੇ ਦੇਸ਼ ਨੂੰ ਸੁਤੰਤਰ ਬਣਾਉਣ ਲਈ ਕੀ ਕਰ ਰਹੇ ਹਨ ?

ਹਜ਼ਾਰਾਂ ਪੰਜਾਬੀ, ਜੋ ਅਮਰੀਕਾ, ਕੈਨੇਡਾ, ਚੀਨ, ਮਲਾਇਆ ਅਤੇ ਦੂਜੇ ਦੇਸ਼ਾਂ ਵਿਚ ਰਹਿੰਦੇ ਸਨ, ਦੂਜੇ ਭਾਰਤੀ ਦੇਸ਼ ਭਗਤਾਂ ਨਾਲ ਮਿਲਕੇ ਸਾਮਰਾਜੀ ਹਕੂਮਤ ਦਾ ਜੂਲਾ ਲਾਹ ਸੁੱਟਣ ਲਈ ਜੁੱਟ ਗਏ । ਇਹ ਗ਼ਦਰ ਪਾਰਟੀ ਦਾ ਸਮਾਂ ਸੀ ਜਿਸ ਦੇ ਮੋਢੀ ਵਧੇਰੇ ਕਰਕੇ ਉਹ ਸਿੱਖ ਸਨ ਜੋ ਕੈਲੇਫੋਰਨੀਆਂ ਅਤੇ ਕੈਨੇਡਾ ਵਿਚ ਵਸੇ ਸਨ ।

ਅਜੋਕੀ ਸਦੀ ਦੇ ਪਹਿਲੇ ਦਹਾਕੇ ਵਿਚ ਇਕ ਵਾਰ ਫਿਰ ਪੰਜਾਬ ਦਾ ਨਾਂ ਭਾਰਤ ਦੇ ਸਿਆਸੀ ਨਕਸ਼ੇ ਉਤੇ ਉਭਰਿਆ । ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਨੇ ਆਪਣੀ ਸ਼ਹੀਦੀ ਤਕ, ਕਈ ਦਹਾਕੇ ਸੁਤੰਤਰਤਾ ਲਹਿਰ ਵਿਚ ਪ੍ਰਮੁੱਖ ਹਿੱਸਾ ਲਿਆ । ਉਨ੍ਹਾਂ ਦੀ ਸ਼ਹੀਦੀ ਉਨ੍ਹਾਂ ਉਤੇ ਲਾਠੀਆਂ ਚਲਾਉਣ ਕਾਰਣ ਹੋਈ । ਜਦੋਂ ਕਿ ਉਹ 1929 ਵਿਚ ਲਾਹੌਰ ਵਿਚ “ਸਾਈਮਨ ਕਮਿਸ਼ਨ ਵਾਪਸ ਜਾਓ” ਦੇ ਜਲੂਸ ਦੀ ਅਗਵਾਈ ਕਰ ਰਹੇ ਸਨ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਅਪਰੈਲ, 1919 ਵਿਚ ਅੰਮ੍ਰਿਤਸਰ ਵਿਖੇ ਹੋਇਆ ਜਲ੍ਹਿਆਂ ਵਾਲਾ ਬਾਗ਼ ਹੱਤਿਆ ਕਾਂਡ ਪੰਜਾਬ ਅਤੇ ਸਮੁੱਚੇ ਦੇਸ਼ ਦੇ ਰਾਜਸੀ ਜੀਵਨ ਵਿਚ ਇਕ ਮਹੱਤਵਪੂਰਣ ਮੋੜ ਸਿੱਧ ਹੋਇਆ । ਬਰਤਾਨਵੀ ਜਰਨੈਲ ਡਾਇਰ ਦੇ ਹੁਕਮ ਨਾਲ ਜਲ੍ਹਿਆਂ ਵਾਲੇ ਬਾਗ਼ ਵਿਚ 20,000 ਲੋਕਾਂ ਦੇ ਨਿਹੱਥੀ ਇਕੱਠ ਉਤੇ ਅੰਧਾ ਧੁੰਦ ਚਲਾਈ ਗੋਲੀ ਨਾਲ 500 ਤੋਂ ਵੱਧ ਮਾਸੂਮ ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖਮੀ ਹੋਏ । ਮੀਟਿੰਗ ਦੀ ਥਾਂ ਤੋਂ ਬਾਹਰ ਜਾਣ ਦਾ ਰਸਤਾ ਕੇਵਲ ਇਕੋ ਹੀ ਸੀ ਜੋ ਸਿਪਾਹੀਆਂ ਨੇ ਰੋਕ ਲਿਆ ਸੀ ਅਤੇ ਜਿਨ੍ਹਾਂ ਨੇ 1600 ਗੋਲੀਆਂ ਚਲਾਈਆਂ ਉਹ ਕੇਵਲ ਉਦੋਂ ਹੀ ਰੁਕੇ ਜਦੋਂ ਗੋਲੀ ਸਿੱਕਾ ਮੁਕ ਗਿਆ । ਮਰ ਚੁੱਕੇ ਅਤੇ ਤੜਪ ਰਹੇ ਫੱਟੜਾਂ ਨੂੰ ਸਾਰੀ ਰਾਤ ਬਿਨਾਂ ਕਿਸੇ ਦੇਖ ਭਾਲ ਦੇ ਉਥੇ ਹੀ ਪਏ ਰਹਿਣ ਦਿੱਤਾ ਗਿਆ ।

“ਜਲ੍ਹਿਆਂ ਵਾਲਾ ਬਾਗ਼ ਹੱਤਿਆ ਕਾਂਡ ਨੇ ਭਾਰਤ ਦੇ ਉਸ ਬੇਰਹਿਮ ਬਰਤਾਨਵੀ ਸ਼ਾਸਕ ਦੇ ਮੁੱਖ ਤੋਂ ਅਖੌਤੀ ਸਭਿਅਤਾ ਦਾ ਪਰਦਾ ਚੁਕ ਦਿੱਤਾ ਅਤੇ ਸਾਰੇ ਹੀ ਦੇਸ਼ ਵਿਚ ਲੋਕਾਂ ਨੇ ਇਸਦੀ ਵਿਰੋਧਤਾ ਕੀਤੀ ਅਤੇ ਭੜਕ ਉਠੇ । ਲੋਕਾਂ ਦੇ ਸਾਰੇ ਵਰਗ ਜਦੋ-ਜਹਿਦ ਲਈ ਤਿਆਰ ਕੀਤੇ ਗਏ । ਪੰਜਾਬ ਵਿਚ ਸਮਾਜਕ ਅਤੇ ਧਾਰਮਕ ਸੁਧਾਰਾਂ ਅਤੇ ਲਹਿਰਾਂ ਦਾ ਸਿਲਸਿਲਾ ਚਾਲੂ ਹੋ ਗਿਆ । ਵਧੇਰੇ ਪ੍ਰਸਿੱਧ ਲਹਿਰਾਂ ਸਨ-ਸਿੰਘ ਸਭਾ ਲਹਿਰ, ਆਰੀਆ ਸਮਾਜ ਲਹਿਰ ਅਤੇ ਅਹਿਮਦੀਆ ਲਹਿਰ । ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਸਮਾਜਕ ਸੁਧਾਰ ਵਿਚ ਜਿੰਨਾ ਹਿੱਸਾ ਪਾਇਆ ਉਨਾਂ ਹੀ ਯੋਗਦਾਨ ਸੁਤੰਤਰਤਾ ਸੰਗਰਾਮ ਵਿਚ ਵੀ ਪਾਇਆ ।

ਇਹ ਪੰਜਾਬ ਹੀ ਸੀ ਜਿਸ ਨੇ ਦੇਸ਼ ਨੂੰ ਇਨਕਲਾਬ-ਜਿੰਦਾਬਾਦ ਭਾਵ ਕ੍ਰਾਂਤੀ ਅਮਰ ਰਹੇ ਦਾ ਨਾਅਰਾ ਦਿੱਤਾ ਅਤੇ ਇਹ “ਬੰਦੇ-ਮਾਤਰਮ” ਦੀ ਤਰ੍ਹਾਂ ਹੀ ਪੁਨਰ-ਜਾਗ੍ਰਿਤੀ ਅਤੇ ਵਿਦ੍ਰੋਹੀਂ ਰਾਸ਼ਟਰੀਅਤਾ ਦਾ ਯੁੱਧ ਨਾਦ ਬਣਿਆ । 8 ਅਪ੍ਰੈਲ, 1929 ਦੇ ਦਿਨ ਇਹੀ ਨਾਅਰਾ ਇੰਡੀਅਨ ਲੈਜਿਸਲੇਟਿਵ ਅਸੈਂਬਲੀ ਦੀਆਂ ਗੈਲਰੀਆਂ ਵਿਚ ਸਰਦਾਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਲਗਾਇਆ ਸੀ । ਡੌਰ ਭੌਰ ਹੋਏ ਅਫ਼ਸਰ ਗਤੀਹੀਨ ਜਿਹੇ ਹੋ ਕੇ ਰਹਿ ਗਏ ਜਦੋਂ ਉਨ੍ਹਾਂ ਨੇ ਇਨਕਲਾਬ ਜਿੰਦਾਬਾਦ” ਦੇ ਨਾਅਰੇ ਤੋਂ ਬਾਦ ਇਕ ਉੱਚਾ ਧਮਾਕਾ ਸੁਣਿਆ । ਘਬਰਾਹਟ ਦੀ ਸਥਿਤੀ ਦਾ ਫਾਇਦਾ ਉਠਾ ਕੇ ਬਚ ਨਿਕਲਣ ਦੀ ਥਾਂ ਉਨ੍ਹਾਂ ਨੌਜਵਾਨ ਬਾਗ਼ੀਆਂ, ਜਿਨ੍ਹਾਂ ਨੇ ਬੰਬ ਸੁਟਿਆ ਸੀ, ਨੇ ਆਪਣੇ ਬਾਗ਼ੀ ਸੰਗਠਨ, ਭਾਰਤੀ ਸੋਸ਼ਲਿਸਟ ਰਿਪਬਲਿਕ ਆਰਮੀ ਦੇ ਇਸ਼ਤਿਹਾਰ ਵੰਡਣੇ ਅਰੰਭ ਕਰ ਦਿਤੇ, ਆਪਣੇ ਰਿਵਾਲਵਰ ਸੁੱਟ ਦਿੱਤੇ ਅਤੇ “ਇਨਕਲਾਬ ਜਿੰਦਾਬਾਦ” ਦੇ ਨਾਅਰੇ ਮਾਰਦਿਆਂ ਆਪਣੇ ਆਪ ਨੂੰ ਸਾਮਰਾਜ ਦੇ ਹਵਾਲੇ ਕਰ ਦਿੱਤਾ ।

ਪੰਜਾਬੀ ਬੀਰਤਾ ਦੇ ਆਦਰਸ਼, ਸਰਦਾਰ ਭਗਤ ਸਿੰਘ ਦੁਆਰਾ ਵੰਡੇ ਗਏ ਪਰਚਿਆਂ ਵਿਚ ਲਿਖਿਆ ਸੀ “ਬੋਲਿਆਂ ਨੂੰ ਸੁਣਾਉਣ ਲਈ ਉੱਚਾ ਬੋਲਣਾ ਪੈਂਦਾ ਹੈ ।” ਉਹ ਕੋਈ ਇਕ-ਇਕੱਲਾ – ਨਹੀਂ ਸੀ । ਉਹ ਆਪਣੇ ਦੇਸ਼-ਵਾਸੀਆਂ ਦੀ ਸੁਤੰਤਰਤਾ-ਪ੍ਰਾਪਤੀ ਦੀ ਤੀਬਰ ਇੱਛਾ ਅਤੇ ਪੰਜਾਬ ਦੇ ਕ੍ਰਾਂਤੀਕਾਰੀ ਅੰਦੋਲਨ ਦਾ ਪ੍ਰਤੀਨਿਧੀ ਸੀ । ਭਗਤ ਸਿੰਘ ਦੀ ਸ਼ਹਾਦਤ ਤੋਂ ਬਾਦ ਇਹ ਲਹਿਰ ਰਾਜਸੀ ਤੌਰ ਤੇ ਹੋਰ ਵੀ ਵਿਸ਼ਾਲ ਹੋ ਗਈ।

ਭਾਰਤੀ ਨੈਸ਼ਨਲ ਕਾਂਗਰਸ ਨੇ 1929 ਵਿਚ, ਪੰਜਾਬ ਵਿਚ ਹੀ, ਪੂਰਨ ਸੁਤੰਤਰਤਾ ਦੇ ਟੀਚੇ ਦਾ ਐਲਾਨ ਕੀਤਾ । 1930-32, 1934-34 ਦੇ ਜਨਤਕ ਅੰਦੋਲਨਾਂ ਅਤੇ ‘ਭਾਰਤ ਛੱਡੋ’ ਅੰਦੋਲਨਾਂ ਵਿਚ ਪੰਜਾਬ ਵਲੋਂ ਲਿਆ ਗਿਆ ਭਾਗ, ਇਸ ਦੁਆਰਾ ਪਾਈਆਂ ਗਈਆਂ ਪਿਰਤਾਂ ਦੇ ਅਨੁਕੂਲ ਹੀ ਸੀ ।

ਪੰਜਾਬੀਆਂ ਦੀ ਵਿਦਰੋਹ ਦੀ ਭਾਵਨਾ ਦੂਜੀ ਵੱਡੀ ਜੰਗ ਸਮੇਂ ਫਿਰ ਉਭਰੀ, ਜਦੋਂ ਪੰਜਾਬ ਦੇ ਇਕ ਸਪੂਤ ਜਰਨੈਲ ਮੋਹਨ ਸਿੰਘ ਨੇਂ ਆਈ. ਐਨ. ਏ. (ਆਜ਼ਾਦ ਹਿੰਦ ਫੌਜ) ਨੂੰ ਸੰਗਠਤ ਕਰਨ ਵਿਚ ਮਹੱਤਵਪੂਰਣ ਹਿੱਸਾ ਪਾਇਆ ।

ਸੁਤੰਤਰਤਾ ਅਤੇ ਉਸ ਤੋਂ ਪਿਛੋਂ

ਸੁਤੰਤਰਤਾ ਦੀ ਦੇਵੀ ਦੇ ਚਮਕਦੇ ਮੂੰਹ ਨੂੰ ਭਾਰਤ ਅਤੇ ਪੰਜਾਬ ਦੀ ਹਾਲਤ ਬਹੁਤ ਹੀ ਸੋਗਮਈ ਸੀ । ਦਸੰਬਰ, 1947 ਵਿਚ ਪੂਰਬੀ ਪੰਜਾਬ ਦੀ ਹਾਲਤ ਬਹੁਤ ਹੀ ਸੋਗਮਈ ਸੀ । ਪੰਜਾਹ ਲੱਖ ਤੋਂ ਵੱਧ ਸ਼ਰਨਾਰਥੀ ਪਾਕਿਸਤਾਨ ਤੋਂ ਦਰਦ ਭਰੇ ਅਫ਼ਸਾਨੇ ਆਪਣੇ ਨਾਲ ਲੈ ਕੇ ਸਰਹੱਦ ਪਾਰ ਕਰਕੇ ਭਾਰਤ ਵਿਚ ਆਏ । ਉਸ ਦੁਖਾਂਤ, ਜਿਸ ਵਿਚੋਂ ਉਹ ਲੰਘ ਕੇ ਆਏ ਸਨ, ਨੇ ਉਨ੍ਹਾਂ ਨੂੰ ਬਲ ਦਿੱਤਾ ਅਤੇ ਨਵੀਂ ਸਮਾਜਕ ਆਰਥਕ ਜ਼ਿੰਦਗੀ ਅਨੁਸਾਰ ਆਪਣੇ ਆਪ ਨੂੰ ਢਾਲ ਲੈਣ ਵਿਚ ਉਨ੍ਹਾਂ ਨੂੰ ਕੋਈ ਔਖ ਨਾ ਆਈ । ਜਿਥੇ ਵੀ ਉਹ ਗਏ ਉਥੇ ਹੀ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ ਅਤੇ ਵਧੇ ਫੁਲੇ । ਸਮੂਹਿਕ ਸਰਕਾਰੀ ਸਹਾਇਤਾ ਤੋਂ ਬਿਨਾਂ ਉਹ ਜਿੰਨੀ ਤੇਜ਼ੀ ਨਾਲ ਵਸੇ ਉਸ ਤੋਂ ਪੰਜਾਬੀ ਲੋਕਾਂ ਦੀ ਜਿੰਦਾ ਦਿਲੀ ਦਾ ਸਬੂਤ ਮਿਲਦਾ ਹੈ ।

ਪੱਛਮੀ ਪਾਕਿਸਤਾਨ ਵਿਚੋਂ ਆਏ ਬੇ-ਘਰੇ ਲੋਕਾਂ ਨੂੰ ਖਾਲੀ ਜ਼ਮੀਨਾਂ ਦੀ ਅਲਾਟਮੈਂਟ ਦੇ ਨਾਲ-ਨਾਲ ਕਰੋੜਾਂ ਰੁਪਏ ਦੇ ਦਿਹਾਤੀ ਮੁੜ-ਵਸਾਉ ਕਰਜ਼ੇ ਵੀ ਦਿਤੇ ਗਏ । ਸ਼ਹਿਰੀ ਸ਼ਰਨਾਰਥੀਆਂ ਲਈ ਨਵੇਂ ਨਗਰ ਅਤੇ ਸਸਤੀਆਂ ਕਾਲੋਨੀਆਂ ਵੀ ਉਸਾਰੀਆਂ ਗਈਆਂ ।

ਇਸ ਸਮੇਂ ਵਿਚ ਪੂਰਬੀ ਪੰਜਾਬ ਦੀਆਂ ਅੱਠੇ ਰਿਆਸਤਾਂ ਪਟਿਆਲਾ, ਨਾਭਾ ਮਲੇਰਕੋਟਲਾ, ਜੀਂਦ, ਕਪੂਰਥਲਾ, ਫ਼ਰੀਦਕੋਟ, ਨਾਲਾਗੜ੍ਹ, ਅਤੇ ਕਲਸੀਆਂ ਨੂੰ ਮਿਲਾਕੇ ਇਕੋ ਰਾਜ ਪੈਪਸੂ ਬਣਾ ਦਿੱਤਾ ਗਿਆ—ਇਹ ਸੀ ਪਟਿਆਲਾ ਅਤੇ ਪੰਜਾਬ ਰਾਜ ਸੰਘ, ਭਾਵ ਪੈਪਸੂ ਅਤੇ ਪਟਿਆਲੇ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ। 1949 ਵਿਚ ਬਣਾਇਆ ਇਹ ਪੈਪਸੂ ਰਾਜ 1956 ਵਿਚ ਪੰਜਾਬ ਵਿਚ ਮਿਲਾ ਦਿੱਤਾ ਗਿਆ ।

ਇਸ ਸਮੇਂ ਦੌਰਾਨ ਪੰਜਾਬ ਵਿਚ ਭਾਸ਼ਾ ਦੇ ਆਧਾਰ ਤੇ ਝਗੜੇ ਚਲਦੇ ਰਹੇ ਅਤੇ ਫੇਰ ਇਹ ਰਾਜ ਦੀ ਰਿਆਸਤ ਨਾਲ ਜੁੜ ਗਏ । ਗੁਰਮੁਖੀ ਲਿਪੀ ਵਿਚ ਪੰਜਾਬੀ ਬੋਲੀ ਅਤੇ ਦੇਵਨਾਗਰੀ ਲਿਪੀ ਵਿਚ ਹਿੰਦੀ ਬੋਲੀ ਦੀਆਂ ਉਚੇ ਦਰਜੇ ਲਈ ਮੰਗਾਂ ਨੇ ਜ਼ੋਰ ਫੜ ਲਿਆ । ਇਹ ਲੋੜ ਪੂਰੀ ਕਰਨ ਲਈ 1956 ਵਿਚ ਇਹ ਰੀਜ਼ਨਲ ਫਾਰਮੂਲਾ ਤਿਆਰ ਕੀਤਾ ਗਿਆ । ਇਸ ਫਾਰਮੂਲੇ ਅਨੁਸਾਰ ਪੰਜਾਬ ਨੂੰ-ਦੋ ਭਾਸ਼ੀ ਰਾਜ ਘੋਸ਼ਿਤ ਕੀਤਾ ਗਿਆ, ਜਿਸ ਵਿਚ ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਨੂੰ ਰਾਜ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਗਈ । ਰਾਜ ਨੂੰ ਪੰਜਾਬੀ ਅਤੇ ਹਿੰਦੀ ਭਾਸ਼ੀ ਦੋ ਭਾਗਾਂ ਵਿਚ ਵੰਡ ਲਿਆ ਗਿਆ, ਜਿਸ ਵਿਚ ਇਹ ਉਪਬੰਧ ਕੀਤਾ ਗਿਆ ਕਿ ਜ਼ਿਲਾ ਅਤੇ ਇਸ ਦੇ ਹੇਠਲੇ ਪੱਧਰ ਤੇ ਵਰਤੀ ਜਾਣ ਵਾਲੀ ਭਾਸ਼ਾ ਇਸ ਖੇਤਰ ਦੀ ਸਰਕਾਰੀ ਭਾਸ਼ਾ ਹੋਵੇਗੀ । ਇਸ ਫ਼ਾਰਮੂਲੇ ਵਿਚ ਇਹ ਵੀ ਉਪਬੰਧ ਸੀ ਕਿ ਹਰ ਖੇਤਰ ਲਈ ਰਾਜ ਵਿਧਾਨ ਸਭਾ ਦੇ ਸਥਾਨਕ ਮੈਂਬਰ ਮਿਲਕੇ ਇਕ ਪ੍ਰਦੇਸ਼ਕ ਕਮੇਟੀ ਬਣਾਉਣ ਅਤੇ ਖਾਸ ਮਸਲਿਆਂ ਨਾਲ ਸਬੰਧਤ ਵਿਧਾਨ ਉਸ ਪ੍ਰਦੇਸ਼ਿਕ ਕਮੇਟੀ ਅਗੇ ਪੇਸ਼ ਕੀਤਾ ਜਾਵੇ ।

ਪਰ ਇਹ ਯੋਜਨਾ ਬਹੁਤੀ ਤਸੱਲੀਬਖਸ਼ ਸਾਬਤ ਨਾ ਹੋਈ । ਪ੍ਰਦੇਸ਼ਕ ਕਮੇਟੀ ਦੀਆਂ ਯੋਜਨਾਵਾਂ ਨੂੰ ਸਾਰਥਕ ਰੂਪ ਦੇਣ ਵਿਚ ਕੁਝ ਔਕੜਾਂ ਪੇਸ਼ ਆਈਆਂ। ਦੋਹਾਂ ਭਾਸ਼ਾਵਾਂ ਦੇ ਕੱਟੜ ਸਮਰਥਕਾਂ ਨੇ ਭਾਸ਼ਾ ਦੇ ਆਧਾਰ ਤੇ ਰਾਜ ਦੀ ਵੰਡ ਦੀ ਮੰਗ ਲਈ ਜਦੋ-ਜਹਿਦ ਬਰਾਬਰ ਜਾਰੀ ਰਖੀ। ਇਕ ਨਵੰਬਰ, 1966 ਨੂੰ ਰਾਜ ਦਾ ਪੁਨਰਗਠਨ ਕੀਤਾ ਗਿਆ, ਪੰਜਾਬ ਅਤੇ ਹਰਿਆਣਾ ਦੇ ਦੋ ਨਵੇਂ ਰਾਜ ਹੋਂਦ ਵਿਚ ਆਏ । ਇਸ ਦੇ ਨਾਲ ਹੀ ਪੰਜਾਬ ਦੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਵਿਚ ਰਲਾ ਦਿੱਤੇ ਗਏ । ਅਜੇ ਵੀ ਹਰਿਆਣਾ ਅਤੇ ਪੰਜਾਬ ਵਿਚ ਕੁਝ ਇਲਾਕਾਈ ਝਗੜੇ ਚਲ ਰਹੇ ਹਨ । ਕੇਂਦਰੀ ਸਰਕਾਰ ਨੇ ਇਨ੍ਹਾਂ ਝਗੜਿਆਂ ਸਬੰਧੀ ਆਪਣਾ ਨਿਰਣਾ 29 ਜਨਵਰੀ, 1970 ਨੂੰ ਸੁਣਾ ਦਿੱਤਾ ਸੀ । ਇਸ ਦੇ ਕੁਝ ਮੁਖ ਨੁਕਤੇ ਨਿਮਨ ਅਨੁਸਾਰ ਹਨ : ਰਾਜਧਾਨੀ ਚੰਡੀਗੜ੍ਹ ਦਾ ਸਾਰਾ ਇਲਾਕਾ ਪੰਜਾਬ ਨੂੰ ਮਿਲੇਗਾ ਕੇਂਦਰੀ ਸਰਕਾਰ ਹਰਿਆਣੇ ਨੂੰ 20 ਕਰੋੜ ਰੁਪਏ ਦੇਵੇਗੀ, ਇਸ ਵਿਚ ਅੱਧੇ ਪੈਸੇ ਗ੍ਰਾਂਟ ਹੋਵੇਗੀ ਅਤੇ ਅੱਧਾ ਕਰਜ਼ਾ, ਤਾਂ ਜੋ ਇਹ ਆਪਣੇ ਲਈ ਨਵੀਂ ਰਾਜਧਾਨੀ ਬਣਾ ਲਵੇ, ਤਦ ਤੱਕ ਚੰਡੀਗੜ੍ਹ ਸੰਘ ਰਾਜ ਹੋਵੇਗਾ ਅਤੇ ਵੱਧ ਤੋਂ ਵੱਧ ਪੰਜ ਸਾਲ ਲਈ ਦੋਹਾਂ ਰਾਜਾਂ ਦੀ ਸਾਂਝੀ ਰਾਜਧਾਨੀ ਰਹੇਗਾ, ਉਸ ਤੋਂ ਬਾਦ ਇਹ ਪੰਜਾਬ ਨੂੰ ਦੇ ਦਿੱਤਾ ਜਾਵੇਗਾ । ਹਰਿਆਣੇ ਨੂੰ ਫਾਜ਼ਿਲਿਕਾ ਤਹਸੀਲ ਦੇ 114 ਹਿੰਦੀ ਬੋਲਦੇ ਪਿੰਡ ਮਿਲਣਗੇ, ਜਿਸ ਵਿਚ ਫਾਜ਼ਿਲਕਾ ਅਤੇ ਅਬੋਹਰ ਦੇ ਕਸਬੇ ਵੀ ਸ਼ਾਮਲ ਹਨ, ਦੋਹਾਂ ਰਾਜਾਂ ਦੇ ਬਾਕੀ ਦੇ ਇਲਾਕਾਈ ਝਗੜੇ ਇਕ ਕਮਿਸ਼ਨ ਨੂੰ ਸਿਫਾਰਿਸ਼ ਹਿਤ ਸੌਂਪੇ ਜਾਣਗੇ । ਜੇਕਰ ਭਾਖੜਾ ਜਾਂ ਬਿਆਸ ਪ੍ਰੋਜੈਕਟਾਂ ਦੇ ਪ੍ਰਬੰਧ ਸਬੰਧੀ ਕੋਈ ਤਬਦੀਲੀ ਕਰਨ ਦੀ ਲੋੜ ਹੋਵੇਗੀ ਤਾਂ ਉਸ ਤੇ ਵੀ ਵਿਚਾਰ ਕਰ ਲਿਆ ਜਾਵੇਗਾ।

ਕਾਂਡ 2

ਧਰਤੀ ਅਤੇ ਲੋਕ

ਭਾਰਤੀ ਸੰਘ ਦੇ ਉੱਤਰ-ਪੱਛਮ ਵਿਚ ਸਥਿਤ ਪੁਨਰਗਠਿਤ ਪੰਜਾਬ 1 ਨਵੰਬਰ, 1966 ਨੂੰ ਹੋਂਦ ਵਿਚ ਆਇਆ । ਇਸ ਦਾ ਰਕਬਾ 50376 ਵਰਗ ਕਿਲੋਮੀਟਰ ਹੈ । ਇਸ ਦੇ ਪੱਛਮ ਵੱਲ ਪੱਛਮੀ ਪਾਕਿਸਤਾਨ ਦੀ ਹੱਦ ਹੈ, ਉੱਤਰ ਵਲ ਜੰਮੂ ਅਤੇ ਕਸ਼ਮੀਰ, ਉੱਤਰ ਪੂਰਬ ਵਿਚ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵਲ ਹਰਿਆਣਾ ਅਤੇ ਰਾਜਸਥਾਨ ਹਨ ।

ਭੌਤਿਕ ਵਿਸ਼ੇਸ਼ਤਾਈਆਂ

ਉੱਤਰ ਪੂਰਬ ਵਿਚ ਸ਼ਿਵਾਲਿਕ ਦੇ ਕੁਝ ਖਿੰਡੇ ਮੁੰਡੇ ਪਹਾੜੀ ਇਲਾਕਿਆਂ ਅਤੇ ਦਰਿਆਵਾਂ ਦੇ ਵਹਾਵਾਂ ਨਾਲ ਬਣੇ ਉੱਚੇ ਨੀਂਵੇ ਰਸਤਿਆਂ ਨੂੰ ਛੱਡ ਕੇ ਪੰਜਾਬ ਦੀ ਇਕੋ ਜਿਹੀ ਕਛਾਰੀ ਧਰਤੀ ਹੈ । ਭੂਗੋਲਕ ਦ੍ਰਿਸ਼ਟੀਕੋਣ ਤੋਂ ਇਹ ਦੋ ਖੇਤਰਾਂ ਵਿਚ ਵੰਡੀ ਹੋਈ ਹੈ, ਜਿਸ ਦੇ ਨਾਂ ਹਨ : ਉਪ ਸ਼ਿਵਾਲਿਕ ਪੱਟੀ ਅਤੇ ਸਤਲੁਜ ਘੱਗਰ ਦਾ ਕਛਾਰੀ ਮੈਦਾਨ ।

ਉਪ – ਸ਼ਿਵਾਲਿਕ ਪੱਟੀ ਵਿਚ ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਉਪਰਲੇ ਹਿੱਸੇ ਆਉਂਦੇ ਹਨ । ਹੁਸ਼ਿਆਰਪੁਰ ਜਿਲ੍ਹੇ ਵਿਚੋਂ ਲਗਭਗ ਸੌ ਨਦੀ ਨਾਲ ਮੈਦਾਨਾਂ ਵਿਚ ਉਤਰਦੇ ਹਨ । ਕਦੀਂ ਕਦਾਈਂ ਆਉਂਦੇ ਹੜ੍ਹਾਂ ਤੋਂ ਸਿਵਾਏ ਇਹ ਚੋਅ ਸੁੱਕੇ ਰਹਿੰਦੇ ਹਨ । ਇਹ ਆਪਣੇ ਨਾਲ ਬਹੁਤ ਸਾਰੀ ਮਿੱਟੀ ਰੋੜ੍ਹ ਕੇ ਲੈ ਆਉਂਦੇ ਹਨ । ਇਸ ਤਰ੍ਹਾਂ ਨਾਲ ਬਹੁਤੀ ਭੋਂ ਤੇਜ਼ੀ ਨਾਲ ਖੋਰ ਲਿਜਾਂਦੇ ਹਨ। ਬਿਸਤ ਦੋਆਬ ਵਿਚ ਚੋਅ ਦੀ ਵਿਸ਼ਾਲ ਪੱਟੀ (ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ) ਰੇਤਲੇ ਮੈਦਾਨ ਤੇ ਵਿਛੇ ਸੁਰੰਗਾਂ ਦੇ ਜਾਲ ਵਾਂਗ ਹੈ । ‘ ਭੋਂ ਦਾ ਖੁਰਨਾ ਇਸ ਖੇਤਰ ਦੀ ਇਕ ਗੰਭੀਰ ਸਮੱਸਿਆ ਹੈ।

ਦੂਜਾ ਖੇਤਰ ਸਤਲੁਜ ਘੱਗਰ ਦਾ ਕਛਾਰੀ ਮੈਦਾਨ ਹੈ । ਇਸ ਵਿਚ ਬਾਕੀ ਦੇ ਨੌਂ ਜਿਲ੍ਹੇ ਅਰਥਾਤ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ ਫ਼ਿਰੋਜਪੁਰ, ਫ਼ਰੀਦਕੋਟ, ਬਠਿੰਡਾ, ਸੰਗਰੂਰ ਤੇ ਪਟਿਆਲਾ ਅਤੇ ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹੇਠਲੇ ਭਾਗ ਵੀ ਸ਼ਾਮਲ ਹਨ । ਇਹ ਕਛਾਰ ਭੁਰਭਰੀ ਮਿੱਟੀ, ਗਾਦ ਅਤੇ ਰੇਤ ਦਾ ਬਣਿਆ ਹੈ ਜਿਸ ਨੂੰ ਰਾਵੀ, ਬਿਆਸ, ਸਤਲੁਜ, ਘੱਗਰ ਅਤੇ ਬਹੁਤ ਸਾਰੇ ਛੋਟੇ-ਛੋਟੇ ਨਦੀਆਂ ਨਾਲੇ ਵਿਛਾਉਂਦੇ ਰਹਿੰਦੇ ਹਨ। ਇਹ ਪੂਰੇ ਦਾ ਪਰਾ ਕਛਾਰ ਉੱਤਰ-ਪੂਰਬ ਤੋਂ ਦੱਖਣ-ਪੱਛਮ ਵੱਲ ਢਲਾਣ ਹੈ ਅਤੇ ਬਹੁਤ ਪੱਧਰ ਹੈ । ਇਹ ਭਾਰਤ ਦੇ ਸਭ ਤੋਂ ਵੱਧ ਉਪਜਾਊ ਖੇਤਰਾਂ ਵਿਚ ਹੈ ।

ਜਲ-ਨਿਕਾਸ ਦੇ ਪੱਖੋਂ ਉਪਰੋਕਤ ਇਲਾਕੇ ਨੂੰ ਤਿੰਨ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ਜਿਸ ਨੂੰ ਸਥਾਨਕ ਤੌਰ ਤੇ ਦੁਆਬ ਕਹਿੰਦੇ ਹਨ, ਜਿਸ ਦਾ ਅਰਥ ਹੈ ਦੋ ਦਰਿਆਵਾਂ ਦੀ ਥਾਂ । ਇਹ ਹਨ (1) ਬਾਰੀ ਦੁਆਬ (ਰਾਵੀ ਅਤੇ ਸਤਲੁਜ ਦੇ ਵਿਚਕਾਰ ਦਾ ਹਿੱਸਾ, (2) ਬਿਸਤ ਦੁਆਬ (ਬਿਆਸ ਅਤੇ ਸਤਲੁਜ ਦੇ ਵਿਚਕਾਰ ਅਤੇ (3) ਸਤਲੁਜ ਘੱਗਰ ਦੁਆਬ (ਸਤਲੁਜ ਅਤੇ ਘੱਗਰ ਦੇ ਵਿਚਕਾਰ) । ਰਾਜ ਦਾ ਬਹੁਤਾ ਭਾਗ ਸਮੁੰਦਰੀ ਤਲ ਤੋਂ 183 ਤੋਂ 274 ਮੀਟਰ ਤੱਕ ਉੱਚਾ ਹੈ । ਸਮੁੱਚੇ ਤੌਰ ਤੇ ਭੋਂ ਪੱਧਰ ਹੈ ਅਤੇ ਖੇਤੀ ਲਈ ਯੋਗ ਹੈ ।

ਰਾਜ ਦੇ ਅੰਮ੍ਰਿਤਸਰ, ਫ਼ਿਰੋਜ਼ਪੁਰ, ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਪਟਿਆਲਾ ਜਿਲ੍ਹਿਆਂ ਵਿਚ ਜੂਨ ਦੇ ਮਹੀਨੇ ਵਿਚ ਵਧ ਤੋਂ ਵੱਧ ਤਾਪਮਾਨ 44.2° ਤੋਂ 44.7° ਸੈਂਟੀਗੇਡ ਤੱਕ ਅਤੇ ਦਸੰਬਰ ਦੇ ਮਹੀਨੇ ਵਿਚ ਘੱਟ ਤੋਂ ਘੱਟ ਤਾਪਮਾਨ 9° ਤੋਂ 2.2° ਸੈਂਟੀਗ੍ਰੈਂਡ ਰਹਿੰਦਾ ਹੈ । ਉਂਜ ਦਸੰਬਰ ਵਿਚ ਔਸਤਨ ਤਾਪਮਾਨ 12.5° ਅਤੇ 15.5° ਸੈਂਟੀਗ੍ਰੇਡ ਦੇ ਨੇੜੇ ਤੇੜੇ ਰਹਿੰਦਾ ਹੈ ।

ਰਾਜ ਵਿਚ ਸਲਾਨਾ ਵਰਖਾ ਫ਼ਿਰੋਜ਼ਪੁਰ ਜਿਲ੍ਹੇ ਵਿਚ 40.51 ਸੈਂਟੀਮੀਟਰ ਤੋਂ ਲੈ ਕੇ ਗੁਰਦਾਸਪੁਰ ਜਿਲ੍ਹੇ ਵਿਚ 112.69 ਸੈਂਟੀਮੀਟਰ ਤੱਕ ਹੁੰਦੀ ਹੈ । ਬਹੁਤੀ ਵਰਖਾ ਜੁਲਾਈ ਸਤੰਬਰ ਤਕ ਦੇ ਮਹੀਨਿਆਂ ਵਿਚਕਾਰ ਹੁੰਦੀ ਹੈ । ਦਸੰਬਰ ਜਨਵਰੀ ਵਿਚ ਸਰਦੀ ਦੇ ਮੌਸਮ ਵਿਚ ਵੀ ਕੁਝ ਵਰਖਾ ਹੁੰਦੀ ਹੈ । ਇਹ ਵਰਖਾ ਭਾਵੇਂ ਘੱਟ ਮਿਕਦਾਰ ਵਿਚ ਹੁੰਦੀ ਹੈ ਪਰ ਹਾੜੀ ਦੀ ਫ਼ਸਲ ਲਈ ਬਹੁਤ ਲਾਭਵੰਦ ਹੁੰਦੀ ਹੈ ।

ਜਨ ਸੰਖਿਆ

1982 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਆਬਾਦੀ 16669,755 ਹੈ। ਜਨ-ਸੰਖਿਆ ਦੀ ਘਣਤਾ 331 ਪ੍ਰਤੀ ਵਰਗ ਕਿਲੋਮੀਟਰ ਹੈ । ਰਾਜ ਵਿਚ ਕੁਲ ਜਨ ਸੰਖਿਆ ਦੀ 76.67 ਪ੍ਰਤੀਸ਼ਤ ਵਸੋਂ ਪਿੰਡਾਂ ਵਿਚ ਰਹਿੰਦੀ ਹੈ । ਮਰਦਾਂ ਦੀ ਪ੍ਰਤੀਸ਼ਤਤਾ ਔਰਤਾਂ ਨਾਲੋਂ ਵੱਧ ਹੈ । ਰਾਜ ਵਿਚ 1000 ਮਰਦਾਂ ਪਿਛੇ 886 ਔਰਤਾਂ ਹਨ ਜਦੋਂ ਕਿ ਇਸ ਦੇ ਮੁਕਾਬਲੇ ਸਮੁੱਚੇ ਦੇਸ਼ ਵਿਚ 1000 ਮਰਦਾਂ ਪਿਛੇ 935 ਔਰਤਾਂ ਹਨ ।

ਪੰਜਾਬ ਵਿਚ ਜਨਮ ਤੇ ਮੌਤ-ਦਰ ਦੇਸ਼ ਵਿਚ ਸਭ ਤੋਂ ਘੱਟ ਹੈ । ਪੰਜਾਬ ਵਿਚ ਸਲਾਨਾ ਅਨੁਮਾਨਿਤ ਜਨਮ ਦਰ 32.33 ਪ੍ਰਤੀ ਹਜ਼ਾਰ ਹੈ ਜਦੋਂ ਕਿ ਇਸਦੇ ਮੁਕਾਬਲੇ ਸਰਬ ਭਾਰਤੀ ਔਸਤ 42 ਪ੍ਰਤੀ ਹਜ਼ਾਰ ਹੈ । ਇਸੇ ਤਰ੍ਹਾਂ ਸਲਾਨਾ ਮੌਤ ਦਾ ਦਰ ਰਾਜ ਵਿਚ 10.71 ਪ੍ਰਤੀ ਹਜ਼ਾਰ ਹੈ ਜਦੋਂ ਕਿ ਇਸਦੇ ਮੁਕਾਬਲੇ ਸਮੁੱਚੇ ਦੇਸ਼ ਵਿਚ 23 ਹੈ । ਇਸਤਰੀ ਅਤੇ ਪੁਰਸ਼ ਦੋਹਾਂ ਲਈ ਔਸਤ ਉਮਰ ਲਗਭਗ 61.05 ਸਾਲ ਹੈ ।

ਰਾਜ ਦੀ ਕੁਲ ਆਬਾਦੀ ਵਿਚੋਂ ਕੰਮ ਕਰਨ ਵਾਲਿਆਂ ਦੀ ਗਿਣਤੀ 31.1 ਪ੍ਰਤੀਸ਼ਤ ਹੈ । ਕੰਮ ਕਰਨ ਵਾਲਿਆਂ ਦੀ ਕੁਲ ਗਿਣਤੀ ਵਿਚ ਕੰਮ ਕਰਨ ਵਾਲੀਆਂ ਔਰਤਾਂ 8 ਪ੍ਰਤੀਸ਼ਤ ਹਨ, ਉਨ੍ਹਾਂ ਵਿਚੋਂ ਵਧੇਰੇ ਪਿੰਡਾਂ ਵਿਚ ਹਨ ।

ਰਾਜ ਦੇ 12 ਜਿਲ੍ਹੇ ਹਨ । ਪ੍ਰਬੰਧਕੀ ਕਾਰਜ ਨੂੰ ਮੁਖ ਰਖ ਕੇ ਇਨ੍ਹਾਂ ਨੂੰ ਤਿੰਨ ਡਿਵੀਜ਼ਨਾਂ- ਜਲੰਧਰ, ਫ਼ਿਰੋਜ਼ਪੁਰ ਅਤੇ ਪਟਿਆਲਾ ਵਿਚ ਵੰਡਿਆ ਗਿਆ ਹੈ । ਰਾਜ ਵਿਚ 45 ਸਬ ਡਵੀਜ਼ਨਾਂ, 118 ਬਲਾਕ, 12188 ਵਸੋਂ ਵਾਲੇ ਪਿੰਡ ਅਤੇ ਕਸਬੇ ਹਨ । ਰਾਜ ਵਿਚ ਅਜਿਹੇ ਕੇਵਲ ਚਾਰ ਸ਼ਹਿਰ ਹਨ ਜਿਨ੍ਹਾਂ ਦੀ ਆਬਾਦੀ ਇਕ ਲੱਖ ਤੋਂ ਵੱਧ ਹੈ; ਉਹ ਹਨ ਅੰਮ੍ਰਿਤਸਰ 43,495, ਜਲੰਧਰ 296106, ਲੁਧਿਆਣਾ 401176, ਪਟਿਆਲਾ 151041 ।

ਪਿਛਲੇ 20 ਸਾਲਾਂ ਵਿਚ ਰਾਜ ਦਾ ਬੜੀ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ । ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲੇ ਦੇ ਜਿਲ੍ਹਿਆਂ ਵਿਚ ਸ਼ਹਿਰੀ ਵਸੋਂ 28 ਤੋਂ 35 ਪ੍ਰਤੀਸ਼ਤ ਦੇ ਵਿਚਕਾਰ ਹੈ । ਇਹ ਆਸ ਕੀਤੀ ਜਾਂਦੀ ਹੈ ਕਿ ਅਗਲੇ ਵੀਹ ਸਾਲਾਂ ਵਿਚ ਇਨ੍ਹਾਂ ਜਿਲ੍ਹਿਆਂ ਦੀ ਸ਼ਹਿਰੀ ਅਤੇ ਪੇਂਡੂ ਵਸੋਂ ਦਾ ਅਨੁਪਾਤ 40:60 ਹੋ ਜਾਵੇਗਾ ।

ਉੱਦਮੀ ਜੀਵਨ

ਪੰਜਾਬੀ ਰਿਸ਼ਟ ਪੁਸ਼ਟ ਅਤੇ ਸਖ਼ਤ ਮਿਹਨਤੀ ਹਨ । ਉਨ੍ਹਾਂ ਵਿਚ ਜੀਵਨ ਦਾ ਉਤਸ਼ਾਹ ਹੈ । ਉਹ ਕੇਵਲ ਕਮਾਉਂਦੇ ਹੀ ਨਹੀਂ ਸਗੋਂ ਆਪਣੇ ਜੀਵਨ ਨੂੰ ਸੁਹਾਵਣਾ ਅਤੇ ਅਮੀਰ ਬਣਨ ਲਈ ਆਪਣੀ ਕਮਾਈ ਖਰਚਦੇ ਵੀ ਹਨ । ਉਹ ਚੰਗਾ ਖਾਂਦੇ, ਪਹਿਣਦੇ ਅਤੇ ਘਰਾਂ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਰਖਦੇ ਹਨ । ਉਨ੍ਹਾਂ ਦੀ ਧਰਤੀ ਸਦਾ ਹੀ ਉਪਜਾਊ ਰਹੀ ਹੈ ।

ਇਤਿਹਾਸ ਦੇ ਉਤਰ੍ਹਾ ਚੜ੍ਹਾ ਨੇ ਇਥੋਂ ਦੇ ਲੋਕਾਂ ਨੂੰ ਅਮਲੀ ਜੀਵਨ ਜੀਣਾ ਸਿਖਾਇਆ ਹੈ ਅਤੇ ਇਨ੍ਹਾਂ ਵਿਚ ਬਿਨਾਂ ਕਿਸੇ ਘਬਰਾਹਟ ਦੇ ਹਰ ਪੂਰਨ ਸਮੱਰਥਾ ਹੈ । ਭਾਰਤ ਦੀ ਵੰਡ ਵਾਲੇ ਦਿਨ ਬੜੇ ਔਕੜ ਦਾ ਮੁਕਾਬਲਾ ਕਰਨ ਦੀ ਕਰੜੇ ਸਨ । ਪੰਜਾਬੀਆਂ ਦੇ ਹੌਂਸਲੇ ਪਸਤ ਨਹੀਂ ਹੋਏ ਸਗੋਂ ਅਥਾਹ ਔਕੜਾਂ ਨੇ ਇਨ੍ਹਾਂ ਦੇ ਇਰਾਦੇ ਮਜ਼ਬੂਤ ਕਰ ਦਿੱਤੇ ਜਿਸ ਉਦਮ ਅਤੇ ਦਰਿੜ ਇਰਾਦੇ ਨਾਲ ਪੰਜਾਬੀ ਸ਼ਰਨਾਰਥੀਆਂ ਨੇ ਤਰੱਕੀ ਕੀਤੀ ਹੈ, ਉਹ ਸ਼ਲਾਘਾਯੋਗ ਹੈ । ਇਹ ਆਪਣੀ ਹਿੰਮਤ ਸਦਕਾ ਕਾਮਯਾਬ ਵਪਾਰੀ ਬਣਕੇ ਪ੍ਰਫੁੱਲਤ ਹੋਏ ਜੋ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿਚ ਇਕ ਵਿਲੱਖਣ ਕਾਂਡ ਹੈ ।

ਭਾਰੀ ਗਿਣਤੀ ਵਿਚ ਪੰਜਾਬੀ ਆਪਣੀ ਕਿਸਮਤ ਅਜ਼ਮਾਉਣ ਲਈ ਪੰਜਾਬ ਤੋਂ ਬਾਹਰ ਵੀ ਜਾਂਦੇ ਹਨ । ਹਜ਼ਾਰਾਂ ਪੰਜਾਬੀ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚੇ ਹੋਏ ਹਨ । ਤੁਸੀਂ ਪੰਜਾਬੀਆਂ ਨੂੰ ਸਿੰਘਾਪੁਰ ਵਿਚ ਹੋਟਲ ਚਲਾਉਂਦੇ, ਹਾਂਗਕਾਂਗ ਵਿਚ ਰੇਸ਼ਮ ਵੇਚਦੇ, ਲੰਦਨ ਅਤੇ ਟੋਕੀਓ ਵਿਚ ਟ੍ਰੈਫਿਕ ਕੰਟਰੋਲ ਕਰਦੇ, ਅਮਰੀਕਾ ਅਤੇ ਕੈਨੇਡਾ ਵਿਚ ਖੇਡਾਂ ਦਾ ਸਾਮਾਨ ਵੇਚਦੇ, ਅਤੇ ਰੂਸ ਵਿਚ ਮੁਰਗ਼ੀਖ਼ਾਨਿਆਂ ਦੇ ਮਾਲਕ ਵੀ ਵੇਖ ਸਕਦੇ ਹੋ ।

ਸਭ ਤੋਂ ਵੱਧ ਭਾਰਤ ਵਾਸੀ ਇੰਗਲੈਂਡ ਵਿਚ ਵਸੇ ਹੋਏ ਹਨ । ਉਨ੍ਹਾਂ ਵਿਚੋਂ ਬਹੁਤੇ ਪੰਜਾਬ ਦੇ ਹਨ । ਉਹ ਲੰਦਨ ਵਿਚ ਹੋਟਲ ਚਲਾ ਰਹੇ ਹਨ, ਰੇਲਾਂ, ਟਰਾਮਾਂ ਅਤੇ ਬਸਾਂ ਵਿਚ ਕੰਮ ਕਰਦੇ ਹਨ ਅਤੇ ਫੇਰੀ ਲਾ ਕੇ ਗ਼ਲੀਚਿਆਂ, ਅੱਗਰਬੱਤੀਆਂ ਤੇ ਤੌਲੀਆਂ ਤਕ, ਸਾਬਣ ਅਤੇ ਟਾਈਆਂ ਤੱਕ ਇੰਗਲੈਂਡ ਦੇ ਹਰ ਹਿੱਸੇ ਵਿਚ ਵੇਚਦੇ ਹਨ ਜਾਂ ਫਿਰ ਉੱਤਰੀ ਇੰਗਲੈਂਡ ਅਤੇ ਵੇਲਜ਼ ਦੀਆਂ ਫ਼ੈਕਟਰੀਆਂ ਵਿਚ ਕੰਮ ਕਰਦੇ ਹਨ ।

ਉਨ੍ਹਾਂ ਨੇ ਕੈਨੇਡਾ ‘ਵੈਸਟ, ਕੋਸਟ ਅਤੇ ਕੈਲੋਫ਼ੋਰਨੀਆਂ ਵਿਚ ਵੀ ਆਪਣੀਆਂ ਕਾਲੋਨੀਆਂ ਵਸਾਈਆਂ ਹੋਈਆਂ ਹਨ । ਉਹ ਬਹੁਤ ਸਾਲਾਂ ਤੋਂ ਅਮਰੀਕਾ ਦੇ ਜੰਗਲਾਂ, ਖੇਤਾਂ ਅਤੇ ਫਲਾਂ ਦੇ ਬਾਗ਼ਾਂ ਵਿਚ ਕੰਮ ਕਰ ਰਹੇ ਹਨ । ਬਹੁਤ ਸਾਰੇ ਕੈਲੇਫ਼ੋਰਨੀਆਂ ਨਿਵਾਸੀ ਇਹ ਮੰਨਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿਚ ਬਹੁਤ ਸਾਰਾ ਵਿਕਾਸ ਪੰਜਾਬੀ ਕਿਸਾਨਾਂ ਦੀ ਮਿਹਨਤ ਤੇ ਸਖ਼ਤ ਕੰਮ ਕਰਨ ਕਰਕੇ ਹੋਇਆ ਹੈ । ਇਨ੍ਹਾਂ ਨੇ ਪੱਛਮ ਦੇ ਵਿਸ਼ਾਲ ਜੰਗਲਾਂ ਨੂੰ ਹਰੇ ਭਰੇ ਫਲਦਾਰ ਬਾਗ਼ਾਂ ਵਿਚ ਬਦਲ ਦਿਤਾ ਹੈ ।

ਉੱਦਮੀ ਸੁਭਾਅ ਵਾਲਾ ਅਤੇ ਰੂੜ੍ਹੀਵਾਦੀ ਸਮਾਜਕ ਨਿਯਮਾਂ ਨਾਲ ਨਾ ਜੁੜਿਆ ਹੋਣ ਕਰਕੇ ਹੀ ਪੰਜਾਬੀ ਦੂਰ ਦੁਰਾਡੇ ਦੇਸ਼ਾਂ ਵਿਚ ਫੈਲੇ ਹੋਏ ਹਨ ।

ਬਹੁਤ ਸਾਰੇ ਪੰਜਾਬੀ ਆਪਣੀ ਸਖਤ ਮਿਹਨਤ ਨਾਲ ਕੀਤੀ ਕਮਾਈ ਆਪਣੇ ਨਾਲ ਲੈ ਕੇ ਆਪਣੇ ਦੇਸ਼ ਪਰਤ ਆਉਂਦੇ ਹਨ ਜਾਂ ਪੰਜਾਬ ਵਿਚ ਵਸਦੇ ਆਪਣੇ ਆਸ਼ਰਿਤਾ ਅਤੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਹਨ । ਇਸ ਵਿਚੋਂ ਵਧੇਰੇ ਪੈਸਾ ਰਾਜ ਵਿਚ ਖੇਤੀ ਬਾੜੀ ਦੇ ਵਿਕਾਸ ਲਈ ਖਰਚ ਕੀਤਾ ਜਾਂਦਾ ਹੈ । ਇਹੋ ਗੱਲ ਪੰਜਾਬੀਆਂ ਨੂੰ ਸਾਰੇ ਭਾਰਤ ਵਿਚ ਫੈਲਾਉਣ ਦੀ ਜਿੰਮੇਵਾਰ ਹੈ । ਉਹ ਭਾਰਤ ਦੇ ਦੂਜੇ ਹਿੱਸਿਆਂ ਵਿਚ, ਜਿਥੇ ਭੌਂ ਸਸਤੀ ਮਿਲਦੀ ਹੈ, ਚਲੇ ਜਾਂਦੇ ਹਨ । 1961 ਵਿਚ ਕੋਈ 13 ਲੱਖ ਵਿਅਕਤੀ ਜੋ ਪੰਜਾਬ ਦੇ ਜੰਮਪਲ ਸਨ, ਭਾਰਤ ਦੇ ਦੂਸਰੇ ਪ੍ਰਾਂਤਾਂ ਵਿਚ ਗਿਣੇ ਗਏ ਸਨ । ਪੰਜਾਬ ਤੋਂ ਪ੍ਰਦੇਸ਼ ਜਾਕੇ ਵਸਣ ਵਾਲੇ ਲੋਕਾਂ ਦੀ ਗਿਣਤੀ ਅਤੇ ਪੰਜਾਬ ਵਿਚ ਆ ਕੇ ਵਸਣ ਵਾਲੇ ਲੋਕਾਂ ਦੀ ਗਿਣਤੀ ਬਾਕੀ ਦੇਸ਼ ਨਾਲੋਂ ਮੁਕਾਬਲਤਨ ਬਹੁਤ ਜ਼ਿਆਦਾ ਹੈ ।

ਪੰਜਾਬ ਵਿਚੋਂ ਬਾਹਰ ਜਾਣ ਵਾਲਿਆਂ ਦੀ ਸਥਿਤੀ ਭਾਰਤ ਦੇ ਦੂਜੇ ਪ੍ਰਾਂਤਾਂ ਨਾਲੋਂ ਵੱਖਰੀ ਹੈ । ਪੰਜਾਬੀ ਆਪਣੇ ਪ੍ਰਾਂਤ ਤੋਂ ਬਾਹਰ ਵਧੇਰੇ ਚੰਗੀ ਰੋਜ਼ੀ ਕਮਾਉਣ ਲਈ ਜਾਂਦੇ ਹਨ, ਜਦੋਂ ਕਿ ਦੁਜੇ ਪ੍ਰਾਂਤਾਂ ਵਿਚੋਂ ਲੋਕ ਨੌਕਰੀ ਲਭਣ ਲਈ ਜਾਂਦੇ ਹਨ, ਭਾਵੇਂ ਕਿ ਇਹ ਬਹੁਤ ਚੰਗੀ ਨਾ ਵੀ ਹੋਵੇ ।

ਪੰਜਾਬ ਵਿਚ ਖੇਤ ਧਨ ਦੀ ਖੁਸ਼ਹਾਲੀ ਦਾ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬੀ ਲੋਕ ਬਾਹਰੋਂ ਕਮਾ ਕੇ ਲਿਆਂਦਾ ਪੈਸਾ ਵਧੇਰੇ ਕਰਕੇ ਆਪਣੀ ਖੇਤੀ ਬਾੜੀ ਦੇ ਸੁਧਾਰ ਲਈ ਖਰਚਦੇ ਹਨ । ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ ਕਿ ਪੰਜਾਬ ਵਿਚ ਖੇਤੀ ਬਾੜੀ ਦੇ ਸੁਧਰੇ ਸੰਦ ਅਤੇ ਟਰੈਕਟਰਾਂ ਦੀ ਵਰਤੋਂ ਸਾਰੇ ਭਾਰਤ ਨਾਲੋਂ ਵੱਧ ਹੈ ਅਤੇ ਰਸਾਇਣਕ ਖਾਦਾਂ ਵਿਚ ਵਧੀਆ ਕਿਸਮ ਦੀ ਵਰਤੋਂ ਕਰਕੇ ਫ਼ਸਲ ਦਾ ਸਭ ਤੋਂ ਵਧ ਝਾੜ ਇਥੇ ਪ੍ਰਾਪਤ ਕੀਤਾ ਜਾਂਦਾ ਹੈ ।

ਪੰਜਾਬਣਾਂ

ਪੁਰਾਣੇ ਸਮਿਆਂ ਵਿਚ ਜਦੋਂ ਮਰਦ ਲੰਮੇਂ ਸਮੇਂ ਲਈ ਲੜਾਈਆਂ ਵਿਚ ਰਹਿੰਦੇ ਸਨ ਤਾਂ ਪੰਜਾਬਣਾਂ ਨਾ ਕੇਵਲ ਆਪਣੇ ਖੇਤਾਂ ਅਤੇ ਪਸ਼ੂਆਂ ਦੀ ਸੰਭਾਲ ਹੀ ਕਰਦੀਆਂ ਸਨ ਸਗੋਂ ਜੰਗੀ ਸਮਾਨ ਤਿਆਰ ਕਰਨ ਵਿਚ ਵੀ ਮਦਦ ਕਰਦੀਆਂ ਸਨ । ਕਈ ਵਾਰ ਉਹ ਮਰਦਾਂ ਨਾਲ ਜੰਗ ਦੇ ਮੈਦਾਨ ਵਿਚ ਉਨ੍ਹਾਂ ਦੇ ਤਰਕਸ਼ਾਂ ਨੂੰ ਭਰਨ ਜਾਂ ਲੋੜ ਪੈਣ ਤੇ ਖੁਦ ਹਥਿਆਰ ਚੁੱਕ ਕੇ ਲੜਨ ਲਈ ਵੀ ਜਾਂਦੀਆਂ ਸਨ । ਪੰਜਾਬ ਦੇ ਇਤਿਹਾਸ ਵਿਚ ਉਨ੍ਹਾਂ ਦੇ ਸਖਤ ਮਿਹਨਤੀ ਹੋਣ ਦੀ ਗਹਿਰੀ ਛਾਪ ਹੈ । ਉਨ੍ਹਾਂ ਕੋਲ ਸਾਰਾ ਸਮਾਂ ਕਰਨ ਲਈ ਕੁਝ ਨਾ ਕੁਝ ਹੁੰਦਾ ਹੈ । ਇਥੋਂ ਤਕ ਕਿ ਸਫਰ ਕਰਦੀਆਂ ਵੀ ਉਹ ਆਪਣੇ ਆਪ ਨੂੰ ਉਣਾਈ ਵਿਚ ਰੁਝਾਈ ਰਖਦੀਆਂ ਹਨ ।

ਪੰਜਾਬਣ ਕੁੜੀ ਪਰਿਵਾਰ ਵਿਚ ਪਿਆਰ ਵਧਾਉਣ ਲਈ ਵਾਤਾਵਰਨ ਪੈਦਾ ਕਰਦੀ ਹੈ । ਉਸ ਦਾ ਆਪਣੇ ਵੀਰ ਲਈ ਸਹਿਜ ਸੁਨੇਹ ਉਸ ਦੇ ਸੁਭਾਉ ਦਾ ਵਿਸ਼ੇਸ਼ ਗੁਣ ਹੈ । ਭਾਈ ਦੂਜ ਅਤੇ ਰਾਖੀ ਦੇ ਤਿਓਹਾਰ ਇਸ ਪਿਆਰ ਦੇ ਪ੍ਰਮਾਣ ਹਨ ।

ਸੁਤੰਤਰ ਭਾਰਤ ਵਿਚ, ਪੰਜਾਬੀ ਕੁੜੀਆਂ ਨੇ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਗਤੀ ਕੀਤੀ ਹੈ । ਉਹ ਖੇਡਾਂ ਦੇ ਮੈਦਾਨ ਵਿਚ ਅਗੇ ਆ ਰਹੀਆਂ ਹਨ । ਉਨ੍ਹਾਂ ਨੇ ਹਾਕੀ, ਵਾਲੀ- ਬਾਲ, ਬਾਸਕਟ ਬਾਲ ਅਤੇ ਬੈਡਮਿੰਟਨ ਵਿਚ ਪਹਿਲਾਂ ਹੀ ਆਪਣਾ ਸਥਾਨ ਬਣਾ ਲਿਆ ਹੈ । ਮਨਜੀਤ ਵਾਲੀਆ ਅਤੇ ਕੰਵਲਜੀਤ ਸੰਧੂ ਦੇ ਨਾਂ ਵਿਸ਼ਵ ਖੇਡਾਂ ਦੇ ਮੈਦਾਨ ਵਿਚ ਵੀ ਲਏ ਜਾਂਦੇ ਹਨ । ਮੈਡੀਕਲ ਕਾਲਜਾਂ ਵਿਚ ਪੜ੍ਹਨ ਵਾਲੀਆਂ ਪੰਜਾਬੀ ਕੁੜੀਆਂ ਸਰਜਰੀ ਅਤੇ ਦੰਦ ਸਾਜ਼ੀ ਸਮੇਤ ਸਾਰੀਆਂ ਸ਼ਾਖਾਵਾਂ ਵਿਚ ਬੜੀ ਦਿਲਚਸਪੀ ਲੈ ਰਹੀਆਂ ਹਨ । ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਲੜਕੀਆਂ ਨੇ ਨਰਸਾਂ ਦਾ ਕਿੱਤਾ ਅਖ਼ਤਿਆਰ ਕੀਤਾ ਹੈ । ਬਹੁਤ ਸਾਰੀਆਂ ਪੰਜਾਬੀ ਕੁੜੀਆਂ ਨੇ ਸਾਹਿਤ ਦੇ ਖੇਤਰ ਵਿਚ ਮਹਾਨ ਯੋਗਦਾਨ ਪਾਇਆ ਹੈ, ਉਨ੍ਹਾਂ ਵਿਚੋਂ ਕੁਝ ਪ੍ਰਸਿਧ ਕਵਿਤਰੀਆਂ, ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਬਣ ਗਈਆਂ ਹਨ । ਅੱਜ ਕਲ ਬਹੁਤ ਸਾਰੀਆਂ ਔਰਤਾਂ ਸਰਕਾਰੀ ਨੌਕਰੀ ਵਿਚ ਗਜ਼ਟਿਡ ਅਫ਼ਸਰ ਹਨ ।

ਸਕੂਲ ਜਾਣ ਵਾਲੀਆਂ ਬੱਚੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । 5 ਤੋਂ 11 ਸਾਲ ਦੀ ਉਮਰ ਦੀਆਂ ਬੱਚੀਆਂ ਦੀ ਪ੍ਰਤੀਸ਼ਤਤਾ 1950-51 ਵਿਚ 16.6 ਤੋਂ ਵੱਧ ਕੇ 1963-64 ਵਿਚ 54.1 ਹੋ ਗਈ । ਇਸੇ ਤਰ੍ਹਾਂ 11 ਤੋਂ 14 ਸਾਲ ਦੀਆਂ ਕੁੜੀਆਂ ਵਿਚ ਇਸੇ ਸਮੇਂ ਅੰਦਰ ਪ੍ਰਤੀਸ਼ਤਤਾ 2.8 ਤੋਂ ਵੱਧ ਕੇ 17.2 ਹੋ ਗਈ । ਅਗਲੇ ਸਾਲਾਂ ਵਿਚ ਗਿਣਤੀ ਹੋਰ ਵਧੀ ਹੈ । ਹੁਣ 14 ਸਾਲ ਤੋਂ ਵੱਡੀ ਉਮਰ ਦੀਆਂ ਲਗਭਗ 10 ਪ੍ਰਤੀਸ਼ਤ ਤੋਂ ਵੱਧ ਪੰਜਾਬੀ ਕੁੜੀਆਂ ਵਿਦਿਆ ਪ੍ਰਾਪਤ ਕਰ ਰਹੀਆਂ ਹਨ ਜਦੋਂ ਕਿ 1950-51 ਵਿਚ ਇਸ ਉਮਰ ਦੀਆਂ ਸੌ ਕੁੜੀਆਂ ਵਿਚੋਂ ਇਕ ਕੁੜੀ ਸਕੂਲ ਜਾਂਦੀ ਸੀ ।

ਕਾਂਡ 3

ਖੇਤੀ ਬਾੜੀ ਅਤੇ ਉਦਯੋਗ

ਪੁਨਰਗਠਿਤ ਪੰਜਾਬ ਰਾਜ ਵਿਚ ਪ੍ਰਤੀ ਵਿਅਕਤੀ ਆਮਦਨ (1968-69 ਵਿਚ) 928/- ਰੁਪਏ ਕੱਢੀ ਗਈ ਸੀ ਅਤੇ 77-78 ਵਿਚ ਵਧ ਕੇ 1962 ਰੁਪਏ ਹੋ ਗਈ – ਜੋ ਭਾਰਤ ਵਿਚ ਸਭ ਤੋਂ ਵੱਧ ਹੈ।

ਖੇਤੀ ਬਾੜੀ

ਖੇਤੀ ਬਾੜੀ ਪੰਜਾਬ ਦੀ ਆਰਥਕਤਾ ਦਾ ਸਭ ਤੋਂ ਮਹੱਤਵਪੂਰਣ ਖੇਤਰ ਹੈ । ਵੰਡ ਤੋਂ ਬਾਦ ਕੁਝ ਸਾਲਾਂ ਤਕ ਪੰਜਾਬ ਵਿਚ ਅਨਾਜ ਦੀ ਕਮੀ ਰਹੀ ਪਰ ਬਾਦ ਵਿਚ ਰਾਜ ਵਿਚ ਪੈਦਾਵਾਰ ਇਤਨੀ ਵਧੀ ਕਿ ਅੱਜ ਏਥੇ ਫਾਲਤੂ ਪੈਦਾਵਾਰ ਵੀ ਕਾਫੀ ਹੁੰਦੀ ਹੈ । ਬਾਹਰ ਭੇਜਣ ਵਾਲੇ ਵਾਧੂ ਅਨਾਜ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ । ਏਥੇ ਲਗ ਭਗ ਸਾਰੀਆਂ ਮੁੱਖ ਫ਼ਸਲਾਂ ਦੀ ਪ੍ਰਤੀ ਏਕੜ ਪੈਦਾਵਾਰ ਸਾਰੇ ਭਾਰਤ ਦੀ ਔਸਤ ਤੋਂ ਵੱਧ ਹੈ ।

ਪੰਜਾਬ ਵਿਚ ਖੇਤੀ ਬਾੜੀ ਦੇ ਪੱਖ ਵਿਚ ਕਈ ਗੱਲਾਂ ਹਨ ਜਿਵੇਂ ਪ੍ਰਤੀ ਵਿਅਕਤੀ ਵਧੀਆ ਭੋਂ ਦੀ ਔਸਤ, ਚੰਗੀ ਸਿੰਜਾਈ ਪ੍ਰਬੰਧ, ਕਿਸਾਨਾਂ ਦੀਆਂ ਨਵੀਆਂ ਅਤੇ ਸੁਧਰੀਆਂ ਤਕਨੀਕਾਂ ਅਤੇ ਔਜ਼ਾਰਾਂ ਨੂੰ ਵਰਤਣ ਦੀ ਗਤੀ ।

ਪਹਿਲੀਆਂ ਤਿੰਨ ਯੋਜਨਾਵਾਂ ਦੌਰਾਨ ਆਲੂ, ਮੂੰਗਫਲੀ, ਚੌਲ, ਕਪਾਹ, ਗੰਨਾ, ਮੱਕੀ ਅਤੇ ਕਣਕ ਦੀ ਪੈਦਾਵਾਰ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ । ਐਪਰ ਪਹਿਲੀਆਂ ਤਿੰਨ ਯੋਜਨਾਵਾਂ ਵਿਚ ਵਾਹੀ ਅਧੀਨ ਹਰ ਸਾਲ ਵੱਧ ਤੋਂ ਵੱਧ ਇਲਾਕਾ ਲਿਆਉਣ ਨਾਲ ਵੱਧ ਉਤਪਾਦਨ ਵਾਲੀ ਗੱਲ ਹੁਣ ਸਿਖਰ ਤੇ ਪਹੁੰਚ ਗਈ ਹੈ । ਹੁਣ ਵਾਹੀ ਅਧੀਨ ਹੋਰ ਲਿਆਉਣ ਦੀ ਬਹੁਤ ਘੱਟ ਸੰਭਾਵਨਾ ਹੈ ਕਿਉਂਕਿ ਕੁਲ ਵਾਹੀ ਯੋਗ ਭੋਂ ਦਾ 91% ਇਲਾਕਾ ਪਹਿਲੋਂ ਹੀ ਵਾਹੀ ਅਧੀਨ ਲਿਆਂਦਾ ਜਾ ਚੁੱਕਾ ਹੈ । ਪਰ ਅਜੇ ਸੰਘਣੀ ਖੇਤੀ ਲਈ ਏਥੇ ਕਾਫੀ ਸੰਭਾਵਨਾ ਹੈ ਕਿਉਂਕਿ ਕਈ ਵਿਕਸਤ ਦੇਸ਼ਾਂ ਦੀਆਂ ਫ਼ਸਲਾਂ ਦੀ ਔਸਤ ਪੈਦਾਵਾਰ ਪੰਜਾਬ ਦੀ ਵੱਧ ਤੋਂ ਵੱਧ ਪੈਦਾਵਾਰ ਤੋਂ ਕਈ ਗੁਣਾਂ ਵੱਧ ਹੈ ।

ਉਪਜ ਵਿਚ ਵਾਧਾ ਜ਼ਰਾਇਤੀ ਤਕਨੀਕ ਦਾ ਵਿਕਾਸ ਕਰਕੇ, ਮਾਰੂ ਇਲਾਕੇ ਲਈ ਸਿੰਜਾਈ ਦਾ ਪ੍ਰਬੰਧ ਕਰਕੇ, ਫਾਰਮਾਂ ਵਿਚ ਮਸ਼ੀਨਰੀ ਵਰਤ ਕੇ, ਸੇਮ ਦੀ ਰੋਕਥਾਮ ਕਰਕੇ, ਅਦਲਾ ਬਦਲੀ ਕਰਕੇ ਫ਼ਸਲਾਂ ਦੀ ਬਿਜਾਈ ਅਤੇ ਅਣ-ਆਰਥਕ ਖਿੰਡੀਆਂ ਜੋਤਾਂ ਨੂੰ ਇਕੱਠਾ ਕਰਕੇ ਅਤੇ ਸਾਂਝੀ ਖੇਤੀ ਚਾਲੂ ਕਰਕੇ ਕੀਤਾ ਜਾ ਸਕਦਾ ਹੈ ।

ਝਾੜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ

ਹੁਣੇ ਨਵੇਂ ਚਲਾਏ ਉੱਨਤ ਕਿਸਮ ਦੇ ਬੀਜ ਖਾਸ ਕਰਕੇ ਕਣਕ ਦੇ ਬੀਜਾਂ ਨੇ ਪੈਦਾਵਾਰ *ਚ ਕ੍ਰਾਂਤੀ ਲੈ ਆਂਦੀ ਹੈ । ਇਹ ਪ੍ਰੋਗਰਾਮ 1966-67 ਵਿਚ ਛੋਟੇ ਪੈਮਾਨੇ ਤੇ ਸ਼ੁਰੂ ਕੀਤਾ ਗਿਆ ਸੀ । ਕਣਕ ਦੀ ਝਾੜ ਦੇਣ ਵਾਲੀ ਫ਼ਸਲ 1966-67 ਵਿਚ 57,000 ਹੈਕਟੇਅਰ ਤੋਂ ਵੱਧ ਕੇ 1969-70 ਵਿਚ 14, 16,000 ਹੈਕਟੇਅਰ ਹੋ ਗਈ । 1969-70 ਵਿਚ ਹੋਈ ਵਾਧੂ ਉਪਜ ਦਾ 90 ਪ੍ਰਤੀਸ਼ਤ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਰਾਹੀ ਪੈਦਾ ਕੀਤਾ ਗਿਆ ਸੀ । 1970-80 ਵਿਚ ਕਣਕ ਦੀ ਕਾਸ਼ਤ ਅਧੀਨ 2825,000 ਹੈਕਟੇਅਰ ਰਕਬਾ ਸੀ।

ਛੋਟੀਆਂ ਸਿੰਜਾਈ ਯੋਜਨਾਵਾਂ ਅਤੇ ਭੂਮੀ-ਰੱਖਿਆ

ਪੰਜਾਬ ਵਿਚ ਨਹਿਰੀ ਸਿੰਜਾਈ ਦਾ ਬਹੁਤ ਵਧੀਆ ਪ੍ਰਬੰਧ ਹੈ ਐਪਰ ਜਿਥੇ ਇਸ ਦੇ ਲਾਭ ਹਨ ਉਥੇ ਹਾਣ ਵੀ ਹਨ । ਇਸ ਨਾਲ ਬਹੁਤ ਸਾਰੇ ਇਲਾਕਿਆਂ ਵਿਚ ਖਾਸ ਕਰਕੇ ਨਹਿਰਾਂ ਦੇ ਦੋਵੇਂ ਪਾਸੀਂ ਸੇਮ ਦੀ ਸਮੱਸਿਆ ਪੈਦਾ ਹੋ ਗਈ ਹੈ ਜਿਹੜੀ ਪੌਦਿਆਂ ਦੇ ਵੱਧਣ ਫੁਲਣ ਉਤੇ ਗੰਭੀਰ ਅਸਰ ਪਾਉਂਦੀ ਹੈ । ਸੇਮਾਂ ਨਾਲ ਕਛਾਰ ਵੀ ਫੈਲਦਾ ਹੈ । ਇਨ੍ਹਾਂ ਤੱਥਾਂ ਕਾਰਨ ਬਹੁਤ ਸਾਰਾ ਇਲਾਕਾ ਵਾਹੀ ਦੇ ਯੋਗ ਨਹੀਂ ਰਿਹਾ ਅਤੇ ਪੈਦਾਵਾਰ ਵਿਚ ਕਮੀ ਆਈ ਹੈ । ਕੇਂਦਰ ਦੁਆਰਾ ਚਲਾਈਆਂ ਜਾਣ ਵਾਲੀਆਂ ਸਕੀਮਾਂ ਅਧੀਨ, ਰਾਜ ਨੇ ਭੂਮੀ ਰਖਿਆ ਦੇ ਕਦਮ ਉਠਾਏ ਹਨ । 1978-79 ਵਿਚ ਨਹਿਰੀ ਸਿੰਜਾਈ ਅਧੀਨ ਕੁਲ ਰਕਬਾ 51.95 ਲੱਖ ਹੈਕਟੇਅਰ ਸੀ ।

ਨਹਿਰੀ ਸਿੰਜਾਈ ਲਗਭਗ ਸਿਖਰ ਤੱਕ ਅਪੜ ਗਈ ਹੈ, ਹੁਣ ਸਿੰਜਾਈ ਲਈ, ਵਿਸ਼ੇਸ਼ ਧਿਆਨ ਵੱਧ ਤੋਂ ਵੱਧ ਟਿਯੂਬਵੈਲ ਲਾਉਣ ਵੱਲ ਹੈ। 1979-80 ਵਿਚ ਟਿਊ ਬਵੈਲਾਂ ਦੀ ਗਿਣਤੀ 19.75 ਲੱਖ ਸੀ ।

ਪੰਜਾਬ ਵਿਚ ਹੋਰ ਰਾਜਾਂ ਦੇ ਮੁਕਾਬਲੇ ਚੰਗੇ ਵਪਾਰਕ ਸੰਗਠਨ ਹਨ । ਚੰਗੀਆਂ ਆਵਾ- ਜਾਈ ਅਤੇ ਮੰਡੀਕਰਣ ਦੀਆਂ ਸਹੂਲਤਾਂ ਵੀ ਕਿਸਾਨਾਂ ਨੂੰ ਵਧੇਰੇ ਉਤਪਾਦਨ ਲਈ ਪ੍ਰੋਤਸਾਹਤ ਕਰਦੀਆਂ ਹਨ ।

ਜ਼ਮੀਨ ਦੀ ਮੁਰੱਬਾਬੰਦੀ

ਰਾਜ ਦੇ ਲਗਭਗ ਸਾਰੇ ਪਿੰਡਾਂ ਵਿਚ ਮੁਰੱਬਾਬੰਦੀ ਦਾ ਕੰਮ ਮੁਕੰਮਲ ਹੋ ਗਿਆ ਹੈ । ਰਾਜ ਵਿਚ ਤਕਰੀਬਨ 72 ਪ੍ਰਤੀਸ਼ਤ ਜੋਤਾਂ 2 ਤੋਂ 12 ਹੈਕਟੇਅਰ ਦੇ ਵਿਚਕਾਰ ਹਨ ਅਤੇ ਕੇਵਲ 11 ਪ੍ਰਤੀਸ਼ਤ 12 ਹੈਕਟੇਅਰ ਤੋਂ ਵੱਧ ਹਨ । 0.4 ਹੈਕਟੇਅਰ ਤੋਂ ਘੱਟ ਜੋਤਾਂ ਰਾਜ ਵਿਚ ਕੁਲ ਜੋਤਾਂ ਦਾ ਕੇਵਲ ਇਕ ਪ੍ਰਤੀਸ਼ਤ ਬਣਦੀਆਂ ਹਨ। 1953 ਅਤੇ 1955 ਦੇ ਭੂਮੀ ਸੁਧਾਰ ਕਾਨੂੰਨਾਂ ਅਧੀਨ ਰਾਜ ਵਿਚ ਜੋਤਾਂ ਦੀ ਹੱਦ 12 ਹੈਕਟੇਅਰ ਕਰ ਦਿੱਤੀ ਗਈ ਹੈ । ਇਸਦੇ ਨਤੀਜੇ ਵਜੋਂ ਰਾਜ ਦੇ ਕੁਲ ਬੀਜੇ ਜਾਂਦੇ ਰਕਬੇ ਦਾ 2.1. ਪ੍ਰਤੀਸ਼ਤ ਰਕਬਾ ਘੋਸ਼ਿਤ ਕੀਤਾ ਗਿਆ, ਜਿਸ ਵਿਚੋਂ 1965 ਤਕ 25 ਪ੍ਰਤੀਸ਼ਤ ਯੋਗ ਮੁਜ਼ਾਰਿਆਂ ਨੂੰ ਅਲਾਟ ਕੀਤਾ ਗਿਆ ਸੀ ।

ਪਸ਼ੂ ਪਾਲਣ

ਸਰਬ ਭਾਰਤੀ ਅੰਕੜਿਆਂ ਨਾਲ ਤੁਲਨਾ ਕਰਨ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਮੱਝਾਂ ਵੱਧ ਹਨ, ਬੱਕਰੀਆਂ ਅਤੇ ਭੇਡਾਂ ਘੱਟ ਹਨ । ਪੰਜਾਬ ਦੀਆਂ ਗਊਆਂ ਅਤੇ ਮੱਝਾਂ ਹੋਰ ਬਹੁਤ ਰਾਜਾਂ ਦੀਆਂ ਗਊਆਂ ਮੱਝਾਂ ਨਾਲੋਂ ਵਧੇਰੇ ਦੁੱਧ ਦਿੰਦੀਆਂ ਹਨ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਰਾਜ ਵਿਚ ਪਸ਼ੂ ਉਦਯੋਗ ਦਾ ਵਪਾਰਕ ਪੱਧਰ ਤੇ ਵਿਕਾਸ ਕਰਨ ਲਈ ਕਾਫੀ ਸਹੂਲਤਾਂ ਹਨ । ਪਸ਼ੂਆਂ ਦੀ ਪੱਧਰ ਸੁਧਾਰਨ ਲਈ ਸੰਗਠਿਤ ਨਸਲ ਸੁਧਾਰ, ਪਸ਼ੂਆਂ ਦੇ ਇਲਾਜ ਦੀਆਂ ਸਹੂਲਤਾਂ ਵਿਚ ਵਾਧਾ ਅਤੇ ਡੈਰੀ ਉਦਯੋਗ ਨੂੰ ਮਾਨਤਾ ਦੇ ਕੇ ਅਤੇ ਹੋਰ ਹਰ ਸੰਭਵ ਸ਼ਕਤੀ ਦੀ ਵਰਤੋਂ ਕੀਤੀ ਜਾਵੇਗੀ । ਚੌਥੀ ਪੰਜ ਸਾਲਾ ਯੋਜਨਾ ਦੇ ਸਮੇਂ ਵਿਚ ਇਸ ਪ੍ਰੋਗਰਾਮ ਅਧੀਨ 2.90 ਕਰੋੜ ਰੁਪਏ ਪਸ਼ੂ ਵਿਕਾਸ ਅਤੇ ਮੁਰਗੀਖਾਨੇ ਨੂੰ ਮਜ਼ਬੂਤ ਕਰਨ ਲਈ ਰਖੇ ਗਏ ਸਨ ਅਤੇ ਹੁਣ ਪੰਜਵੀਂ ਪੰਜ ਸਾਲਾ ਯੋਜਨਾ ਵਿਚ ਇਹ ਟੀਚਾ ਵਧਾ ਕੇ 1017.115 ਲੱਖ ਰੁਪਏ ਕਰ ਦਿਤਾ ਗਿਆ ਹੈ ।

ਚੌਥੀ ਯੋਜਨਾ ਦੇ ਦੌਰਾਨ 40,000 ਤੋਂ 50,000 ਲਿਟਰ ਦੁੱਧ ਦੀ ਸਮੱਰਥਾ ਕਰ ਦਿੱਤਾ ਗਿਆ । ਪੰਜਾਬ ਨੇ ਸਫ਼ੈਦ ਇਨਕਲਾਬ (ਦੁੱਧ ਦੀ ਕ੍ਰਾਂਤੀ) ਲਿਆਉਣ ਵਿਚ ਦੇਸ਼ ਦੀ ਅਗਵਾਈ ਦਿਤੀ ਹੈ ਅਤੇ ਨਵੀਂ ਨਸਲ ਦੇ ਪਸ਼ੂ ਇੰਡੋ-ਸਵਿਸ ਪ੍ਰੋਜੈਕਟ ਅਧੀਨ ਸਾਰੇ ਪ੍ਰਾਂਤ ਵਿਚ ਨਸਲ ਕਸ਼ੀ ਰਾਹੀਂ ਫੈਲਾਏ ਜਾ ਰਹੇ ਹਨ। ਇਸ ਵਿਚ ਪੇਂਡੂ ਇਲਾਕਿਆਂ ਵਿਚ ਕਰੀਮ ਕੱਢਣ ਦੇ ਕੇਂਦਰ ਕਾਇਮ ਕਰਨ ਅਤੇ ਵੱਡੇ ਸ਼ਹਿਰਾਂ ਵਿਚ ਦੁੱਧ ਦੇ ਨਿਰਮਾਣ ਸ਼ੀਲ ਕਾਰਖ਼ਾਨੇ ਲਾਉਣਾ ਵੀ ਸ਼ਾਮਲ ਹੈ।

ਚੌਥੀ ਯੋਜਨਾ ਦੇ ਦੌਰਾਨ 40,000 ਤੋਂ 50,000 ਲਿਟਰ ਦੁੱਧ ਦੀ ਸਮਰਥਾ ਵਾਲੇ ਕਰੀਮ ਕੱਢਣ ਤੇ ਦਿਹਾਤੀ ਕੇਂਦਰ ਰਾਜ ਦੇ ਵੱਖ-ਵੱਖ ਥਾਵਾਂ ਤੇ ਦੁੱਧ ਦਾ ਪਾਊਡਰ—ਦੋਵੇਂ ਤਰਲ ਤੇ ਸੁੱਕਾ, ਮੱਖਣ ਅਤੇ ਘਿਉ ਬਨਾਉਣ ਲਈ ਸਥਾਪਤ ਕਰਨ ਦੀ ਤਜਵੀਜ਼ ਸੀ। ਇਸ ਵਿਚ ਹੁਸ਼ਿਆਰਪੁਰ ਜ਼ਿਲੇ ਵਿਚ ਬਲਾਚੌਰ ਬਲਾਕ ਵਿਚ 1620 ਹੈਕਟੇਅਰ ਰਕਬੇ ਵਿਚ ਇਕ ਡੈਰੀ ਬੈਲਟ ਦੀ ਸਥਾਪਨਾ ਕਰਨ ਦਾ ਉਪਬੰਧ ਹੈ ।

ਪੇਂਡੂ ਇਲਾਕਿਆਂ ਵਿਚ ਕਰੀਮ ਕਢਣ ਦੇ ਕੇਂਦਰਾਂ ਦੀ ਸਥਾਪਨਾ ਤੋਂ ਬਿਨਾਂ ਰਾਜ ਸਰਕਾਰ ਦਾ ਲੁਧਿਆਣਾ ਵਿਖੇ ਯੂਨੀਸੈਫ ਦੇ ਸਹਿਯੋਗ ਨਾਲ ਇਕ ਵੱਡਾ ਦੁੱਧ ਸ਼ੰਭਾਲ ਦਾ ਪ੍ਰਾਜੈਕਟ ਵੀ ਚਲ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਰਾਜ ਸਰਕਾਰ, ਘੱਟ ਆਮਦਨ ਵਾਲੇ ਲੋਕਾਂ ਨੂੰ ਰਿਆਇਤੀ ਦਰਾਂ ਤੇ ਦੁੱਧ ਦੇਂਦੀ ਹੈ ।

ਪੰਜਾਬ ਵਿਚ ਮੁਰਗੀ ਪਾਲਣ ਉਦਯੌਗ ਤੇ ਥੋੜ੍ਹੀ ਜਿਹੀ ਲਾਗਤ ਨਾਲ ਧਨ ਕਮਾਉਣ ਦੀਆਂ ) ਕਾਫ਼ੀ ਸੰਭਾਵਨਾਵਾਂ ਹਨ ਅਤੇ ਹਰੀਜਨਾਂ ਅਤੇ ਦੂਜੇ ਗ਼ਰੀਬ ਲੋਕਾਂ ਦੀ ਸਮਾਜਕ ਤੇ ਆਰਥਕ ਅਵਸਥਾ ਸੁਧਾਰਨ ਵਿਚ ਇਸ ਦਾ ਵਿਸ਼ੇਸ਼ ਸਥਾਨ ਹੈ । ਪਿਛਲੇ ਦਹਾਕੇ ਵਿਚ ਇਸ ਉਦਯੋਗ ਨੇ ਰਾਜ ਵਿਚ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ । ਪਬਲਿਕ ਅਤੇ ਪ੍ਰਾਈਵੇਟ ਦੋਹਾਂ ਹੀ ਖੇਤਰਾਂ ਵਿਚ ਬੜੇ ਬੜੇ ਮੁਰਗ਼ੀ ਫਾਰਮਾਂ ਦੀ ਸਥਾਪਨਾ ਹੋਈ । 31 ਮਾਰਚ, 1980 ਨੂੰ ਰਾਜ ਵਿਚ ਮੁਰਗ਼ੀਆਂ ਦੀ ਗਿਣਤੀ 63,18,000 ਸੀ ।’

ਵਣ

ਪੰਜਾਬ ਦੇ ਪੁਨਰਗਠਨ ਦੇ ਨਤੀਜੇ ਵਜੋਂ, ਬਹੁਤ ਸਾਰਾ ਵਣਾਂ ਵਾਲਾ ਇਲਾਕਾ ਹਿਮਾਚਲ ਪ੍ਰਦੇਸ਼ ਦੇ ਹਿੱਸੇ ਵਿਚ ਆ ਗਿਆ । ਇੰਝ ਨਵੇਂ ਪੰਜਾਬ ਰਾਜ ਵਿਚ ਉਦਯੋਗਕ ਲੱਕੜੀ ਅਤੇ ਬਾਲਣ ਦੀ ਬਹੁਤ ਘਾਟ ਹੈ । ਰਾਜ ਵਿਚ ਵਣ-ਧਨ ਹੁਣ ਕੇਵਲ ਰੇਲਵੇ ਲਾਈਨਾਂ ਦੇ ਨਾਲ, ਨਹਿਰੀ ਕੰਢਿਆਂ ਤੇ ਸੜਕਾਂ ਦੇ ਨਾਲ ਨਾਲ ਲਗਾਏ ਦਰਖ਼ਤ ਅਤੇ ਅਰਧ ਪਹਾੜੀ ਇਲਾਕੇ ਵਿਚ ਉਗੀਆਂ ਝਾੜੀਆਂ ਆਦਿ ਹਨ। 1979-80 ਵਿਚ ਵਣਾਂ ਅਧੀਨ ਕੁਲ ਰਕਬਾ 2,24,441 ਹੈਕਟੇਅਰ ਸੀ । ਰਾਸ਼ਟਰੀ ਸਟੈਂਡਰਡ ਅਨੁਸਾਰ ਮੈਦਾਨੀ ਇਲਾਕੇ ਵਿਚ ਘਟੋ ਘਟ 20 ਪ੍ਰਤੀਸ਼ਤ ਇਲਾਕਾ ਵਣ ਅਧੀਨ ਹੋਣਾ ਚਾਹੀਦਾ ਹੈ । ਰਾਜ ਸਰਕਾਰ ਨੇ ਵਣ ਵਿਸਤਾਰ ਮੰਡਲ ਸਥਾਪਤ ਕੀਤੇ ਹਨ ਜੋ ਨਵੇਂ ਇਲਾਕਿਆਂ ਵਿਚ ਨਵੇਂ ਦਰਖ਼ਤ ਲਗਵਾਉਣਗੇ । ਰਾਜ ਸਰਕਾਰ ਨੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਨਾਲ ਦੇ ਇਲਾਕੇ ਦੀ ਜ਼ਮੀਨ ਰੁੱਖ ਲਾਉਣ ਲਈ ਵਣ ਵਿਭਾਗ ਨੂੰ ਦੇ ਦਿੱਤੀ ਹੈ ।

ਸਹਿਕਾਰੀ ਲਹਿਰ

ਪੰਜਾਬ ਵਿਚ ਸਹਿਕਾਰਤਾ 1904 ਵਿਚ ਸ਼ੁਰੂ ਕੀਤੀ ਗਈ ਸੀ । ਉਸ ਵੇਲੇ ਨਿਸ਼ਾਨਾ ਇਹ ਸੀ ਕਿ ਕਿਸਾਨ ਕਰਜ਼ਾ ਦੇਣ ਵਾਲਿਆਂ ਉਤੇ ਉਧਾਰ ਲਈ ਨਿਰਭਰ ਨਾ ਰਹੇ ਅਤੇ ਉਸਦਾ ਕਰਜ਼ੇ ਦਾ ਭਾਰ ਘਟ ਸਕੇ । ਐਪਰ, ਉਨ੍ਹਾਂ ਦਿਨਾਂ ਵਿਚ ਪੇਂਡੂ ਆਰਥਕ-ਢਾਂਚਾ ਮੁੱਢਲੇ ਤੌਰ ਤੇ ਸੁਆਰਥੀ ਸੀ, ਇਸ ਲਈ ਇਸਦਾ ਬਹੁਤ ਘੱਟ ਲਾਭ ਹੋਇਆ । ਸਹਿਕਾਰੀ ਲਹਿਰ ਜੜ੍ਹਾਂ ਨਾ ਫੜ ਸਕੀ ਅਤੇ ਇਸਦੀ ਪ੍ਰਗਤੀ ਬਹੁਤ ਮੱਠੀ ਰਹੀ । ਸੁਤੰਤਰਤਾ ਤੋਂ ਪਿਛੋਂ ਹੀ ਪੇਂਡੂ ਆਰਥਕਤਾ ਦੀ ਉਸਾਰੀ ਲਈ ਇਸ ਦੀ ਮਹੱਤਤਾ ਦਾ ਅਹਿਸਾਸ ਕੀਤਾ ਗਿਆ ।

1 ਨਵੰਬਰ, 1966 ਨੂੰ ਜਦੋਂ ਨਵਾਂ ਪੰਜਾਬ ਰਾਜ ਹੋਂਦ ਵਿਚ ਆਇਆ ਤਾਂ ਰਾਜ ਵਿਚ 18,101 ਸਹਿਕਾਰੀ ਸਭਾਵਾਂ ਸਨ ਰਾਜ ਵਿਚ ਅਜਿਹਾ ਕੋਈ ਪਿੰਡ ਨਹੀਂ ਜਿਸ ਵਿਚ ਸਹਿਕਾਰੀ ਸਭਾ ਦੀਆਂ ਸੇਵਾਵਾਂ ਪ੍ਰਾਪਤ ਨਾ ਹੋਣ । ਇਹ ਸਭਾਵਾਂ 68 ਪ੍ਰਤੀਸ਼ਤ ਪੇਂਡੂ ਵਸੋਂ ਦੀ ਸੇਵਾ ਕਰ ਰਹੀਆਂ ਸਨ ਅਤੇ ਇਨ੍ਹਾਂ ਦੇ ਮੈਂਬਰਾਂ ਦੀ ਗਿਣਤੀ 12 ਲੱਖ ਸੀ । ਜੂਨ 1979, ਵਿਚ ਸਹਿਕਾਰੀ ਸਭਾਵਾਂ ਦੀ ਕੁਲ ਗਿਣਤੀ 21856 ਸੀ ਅਤੇ ਮੈਂਬਰਾਂ ਦੀ ਗਿਣਤੀ 29.20 ਲੱਖ ਸੀ ।

ਰਾਜ ਵਿਚ ਜੂਨ, 1979 ਵਿਚ 4259 ਖੇਤੀ ਬਾੜੀ ਰਿਣ ਸਭਾਵਾਂ ਸਨ, ਜੋ ਖੇਤੀ ਉਤਪਾਦਨ ਲਈ ਕਰਜ਼ੇ ਤੋਂ ਇਲਾਵਾ, ਖੇਤੀ ਲਈ ਲੋੜੀਂਦੀਆਂ ਚੀਜਾਂ ਜਿਵੇਂ ਕਿ ਬੀਜ, ਖਾਦ ਤੇ ਕੀੜੇ ਮਾਰ ਦਵਾਈਆਂ ਆਦਿ ਅਤੇ ਜ਼ਰੂਰੀ ਖਪਤ ਦੀਆਂ ਵਸਤਾਂ ਜਿਵੇਂ ਕਿ ਚੀਨੀ, ਮਿੱਟੀ ਦਾ ਤੇਲ ਆਦਿ ਵੀ ਵੰਡਦੀਆਂ ਹਨ । ਇਹ ਸਾਰੀਆਂ ਸਭਾਵਾਂ 18 ਸਹਿਕਾਰੀ ਬੈਂਕਾਂ ਨਾਲ, ਜੋ ਰਾਜ ਵਿਚ ਇਨ੍ਹਾਂ ਨੂੰ ਖੇਤੀ ਲਈ ਕਰਜ਼ੇ ਦੇਣ ਵਾਸਤੇ ਖੋਲ੍ਹੇ ਗਏ ਹਨ, ਜੁੜੀਆਂ ਹੋਈਆਂ ਹਨ । ਇਨ੍ਹਾਂ ਸਾਰੀਆਂ ਸਭਾਵਾਂ ਦੀ ਕੁਲ ਚਾਲੂ ਰਕਮ ਜੂਨ, 1979 ਵਿਚ 187.37 ਕਰੋੜ ਰੁਪਏ ਸੀ ਅਤੇ ਉਨ੍ਹਾਂ ਨੇ ਆਪਣੇ ਮੈਂਬਰਾਂ ਨੂੰ ਕੁਲ 124.16 ਕਰੋੜ ਰੁਪਏ ਦੀ ਰਕਮ ਕਰਜ਼ੇ ਵਜੋਂ ਦਿਤੀ ਸੀ ।

ਸਤੰਬਰ, 1967 ਤੋਂ ਫਸਲ ਰਿਣ ਢਾਂਚਾ ਅਪਣਾਉਣ ਨਾਲ ਸਹਿਕਾਰੀ ਜ਼ਰਾਇਤੀ ਰਿਣ ਢਾਂਚੇ ਵਿਚ ਇਕ ਨਵਾਂ ਮੋੜ ਲਿਆਂਦਾ ਗਿਆ ਹੈ । ਇਸ ਪ੍ਰਬੰਧ ਅਧੀਨ, ਇਹ ਆਸ ਕੀਤੀ ਜਾਂਦੀ ਹੈ ਕਿ ਇਹ ਸਭਾਵਾਂ ਹਰ ਸਾਲ ਆਪਣੇ ਮੈਂਬਰਾਂ ਨੂੰ 90 ਕਰੋੜ ਰੁਪਏ ਖੇਤੀ ਰਿਣ ਵਜੋਂ ਨਕਦ ਜਾਂ ਜਿਨਸ ਰੂਪ ਵਿਚ ਦਿੰਦੀਆਂ ਹਨ । ਇਨ੍ਹਾਂ ਸਹਿਕਾਰੀ ਸਭਾਵਾਂ ਤੋਂ ਬਿਨਾਂ ਰਾਜ ਦੀਆਂ 45 ਤਹਿਸੀਲਾਂ ਵਿਚ 43 ਸਹਿਕਾਰੀ ਲੈਂਡ ਮਾਰਟਗੇਜ ਬੈਂਕ ਸਨ ਜੋ ਲੰਬੇ ਸਮੇਂ ਲਈ ਆਸਾਨ ਕਿਸ਼ਤਾਂ ਵਿਚ ਮੋੜਨ ਵਾਲਾ ਕਰਜ਼ਾ, ਟਿਯੂਬਵੈਲ ਲਾਉਣ ਅਤੇ ਖੇਤੀ ਵਾਲੀ ਭੌਂ ਦੇ ਵਿਕਾਸ ਲਈ ਦਿੰਦੇ ਹਨ ! 1979-80 ਵਿਚ ਰਾਜ ਵਿਚ ਟਿਊਬਵੈਲਾਂ ਦੀ ਗਿਣਤੀ 19.75 ਲੱਖ ਹੋ ਗਈ ਸੀ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਮਾਰਕੀਟਿੰਗ ਸਹਿਕਾਰੀ ਸਭਾਵਾਂ ਲਗਭਗ ਰਾਜ ਦੀਆਂ ਸਾਰੀਆਂ ਵਿਨਿਯਮਤ ਮੰਡੀਆਂ ਵਿਚ ਉਤਪਾਦਕਾਂ ਨੂੰ ਦਲਾਲਾਂ ਕੋਲੋਂ ਲੁੱਟੇ ਜਾਣ ਤੋਂ ਬਚਾਉਣ ਲਈ ਕੰਮ ਕਰਦੀਆਂ ਹਨ ।

ਇਸ ਤੋਂ ਇਲਾਵਾ ਇਹ ਸਭਾਵਾਂ ਬਹੁਤ ਸਾਰੀਆਂ ਬਾਗ਼ਬਾਨੀ ਅਤੇ ਚੰਗੀ ਖੇਤੀ ਦੀਆਂ ਸਭਾਵਾਂ, ਖੇਤੀ ਦੇ ਉੱਨਤ ਢੰਗ ਅਪਨਾਉਣ ਅਤੇ ਆਧੁਨਿਕ ਤਕਨੀਕ ਰਾਹੀਂ ਵਧੇਰੇ ਲਾਭ ਪ੍ਰਾਪਤ ਕਰਨ ਵਿਚ ਲਗੀਆਂ ਹੋਈਆਂ ਹਨ । ਮੁਖ ਕੰਮ ਖੇਤੀ ਬਾੜੀ ਨਾਲ ਕੀਤੇ ਜਾ ਸਕਣ ਵਾਲੇ ਸਹਾਇਕ ਕਾਰਜ ਡੈਰੀ, ਦੁੱਧ ਵੰਡ ਅਤੇ ਮੁਰਗੀ ਪਾਲਣ ਨੂੰ ਸਹਿਕਾਰੀ ਸਭਾਵਾਂ ਰਾਹੀਂ ਵੱਡੇ ਪੈਮਾਨੇ ਤੇ ਸੰਗਠਿਤ ਕੀਤਾ ਗਿਆ ਹੈ ।

ਸਹਿਕਾਰੀ ਸਭਾਵਾਂ ਨੇ ਉਦਯੋਗਕ ਖੇਤਰ ਵਿਚ ਵੀ ਕੰਮ ਕੀਤਾ ਹੈ । ਜੂਨ, 1979 ਵਿਚ ਪੰਜਾਬ ਵਿਚ 5768 ਸਹਿਕਾਰੀ ਉਦਯੋਗਕ ਸਭਾਵਾਂ ਸਨ ਅਤੇ ਇਸ ਦੀ ਮੈਂਬਰਸ਼ਿਪ 86,498 मी ।

ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ਲਈ ਸਾਈਕਲ-ਰਿਕਸ਼ਾ ਚਲਾਉਣ ਅਤੇ ਮਕਾਨ ਉਸਾਰੀ ਮਜ਼ਦੂਰਾਂ ਦੀਆਂ ਸਹਿਕਾਰੀ ਸਭਾਵਾਂ ਬਣਾਈਆਂ ਗਈਆਂ ਹਨ ।

ਉਦਯੋਗ

ਰਾਜ ਦੇ ਪੁਨਰਗਠਨ ਦੇ ਸਿੱਟੇ ਵਜੋਂ ਬਹੁਤ ਸਾਰੇ ਵਡੇ ਉਦਯੋਗ ਕੇਂਦਰ ਹਰਿਆਣਾ ਦੇ ਹਿੱਸੇ ਵਿਚ ਚਲੇ ਗਏ ਸਨ । ਪੰਜਾਬ ਕੋਲ ਕੇਵਲ 50 ਵੱਡੇ ਪੈਮਾਨੇ ਦੇ ਅਤੇ 100 ਦਰਮਿਆਨੇ ਦਰਜੇ ਦੇ ਉਦਯੋਗ ਰਹਿ ਗਏ ਸਨ ਜਿਨ੍ਹਾਂ ਉੱਪਰ 49 ਕਰੋੜ ਰੁਪਏ ਲਗੇ ਹੋਏ ਸਨ । ਮਾਰਚ, 1980 ਵਿਚ ਰਾਜ ਵਿਚ 54637 ਉਦਯੋਗਕ ਕੇਂਦਰ ਸਨ ਜਿਨ੍ਹਾਂ ਵਿਚ ਤਿੰਨ ਲੱਖ ਤੋਂ ਵੱਧ ਵਿਅਕਤੀ ਕੰਮ ਕਰਦੇ ਸਨ । ਉਹ ਤੱਥ ਜੋ ਪੰਜਾਬ ਵਿਚ ਘੱਟ ਉਦਯੋਗ ਹੋਣ ਲਈ ਜਿੰਮੇਵਾਰ ਹਨ ਜਿਵੇਂ : ਵੱਡੇ ਉਦਯੋਗਾਂ ਲਈ ਕੁਦਰਤੀ ਸਾਧਨਾਂ ਦੀ ਘਾਟ (ਖਣਿਜ ਪਦਾਰਥ ਅਤੇ ਵਣ ਸਾਧਨ) ਵੱਡੇ ਵੱਡੇ ਬਲਾਕਾ ਲਈ ਥੋੜ੍ਹੀ ਪੂੰਜੀ ਦੇ ਨਾਲ ਨਾਲ ਲੋੜੀਂਦੇ ਸਾਹਸ ਦੀ ਕਮੀ ਅਤੇ ਪੰਜਾਬ ਵਿਚ ਉਦਯੋਗੀ- ਕਰਣ ਦਾ ਦੇਰ ਨਾਲ ਅਰੰਭ ਹੋਣਾ ।

ਪੰਜਾਬ ਵਿਚ ਸਰਕਾਰੀ ਖੇਤਰ ਦਾ ਕੇਂਦਰੀ ਪਰਾਜੈਕਟ ਨੰਗਲ ਖਾਦ ਫੈਕਟਰੀ, ਨੰਗਲ ਵਿਖੇ * ਸਥਿਤ ਹੈ । ਇਸ ਤੇ ਕੁਲ 30 ਕਰੋੜ ਰੁ: ਦੀ ਲਾਗਤ ਆਈ ਹੈ ।

ਪੰਜਾਬ ਵਿਚ ਉਦਯੋਗ, ਵਧੇਰੇ ਕਰ ਕੇ ਛੋਟੇ ਪੱਧਰ ਤੇ ਕਾਰੀਗਰਾਂ ਵਲੋਂ ਲਾਏ ਜਾਂਦੇ ਹਨ । ਉਹ ਵਧੇਰੇ ਕਰਕੇ ਸੁਤੰਤਰਤਾ ਬਾਦ ਹੀ ਸਾਹਮਣੇ ਆਏ ਹਨ । ਉਨ੍ਹਾਂ ਦਾ ਵਾਧਾ ਭਾਰਤ ਵਿਚਲੇ ਹੋਰ ਥਾਵਾਂ ਨਾਲੋਂ ਵਧੇਰੇ ਤੇਜ਼ੀ ਨਾਲ ਹੋਇਆ ਹੈ । ਪੰਜਾਬ ਵਿਚ 1979-80 ਵਿਚ ਉਨ੍ਹਾਂ ਵਿਚ 421460 ਕਾਮਿਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ । ਇਸ ਖੇਤਰ ਵਿਚ ਵਿਸ਼ੇਸ਼ ਉਦਯੋਗ ਮਸ਼ੀਨੀ ਸੰਦ, ਹਲਕੀ ਇੰਜਨੀਅਰਿੰਗ, ਹੌਜ਼ਰੀ, ਖੇਡਾਂ ਦਾ ਸਮਾਨ, ਸਾਈਕਲ ਉਦਯੋਗ ਅਤੇ ਢਲਾਈ ਉਦਯੋਗ ਸ਼ਾਮਲ ਹਨ । 1965-66 ਵਿਚ ਸਾਈਕਲ ਉਦਯੋਗ ਨੇ ਪੰਜਾਬ ਵਿਚ 12 ਕਰੋੜ ਰੁਪਏ ਦੇ ਸਾਈਕਲ ਤਿਆਰ ਕੀਤੇ, ਜੋ ਇਕ ਰਿਕਾਰਡ ਹੈ । ਇਕੱਲੇ ਲੁਧਿਆਣੇ ਵਿਚ ਪੰਜਾਬ ਕੋਲ ਕੁਲ ਦੇਸ਼ ਦੇ 95% ਹੌਜ਼ਰੀ ਉਦਯੋਗ ਹਨ ਜਿਸ ਵਿਚ ਲਗਭਗ 7 ਕਰੋੜ ਰੁਪਏ ਦੀ ਪੈਦਾਵਾਰ ਹੁੰਦੀ ਹੈ । ਪੰਜਾਬ ਦੇ ਫਾਉਂਡਰੀ ਉਦਯੋਗ ਨੇ ਢਲਵੇਂ ਲੋਹੇ ਦੀਆਂ ਪਾਈਪਾਂ ਬਣਾ ਕੇ ਅਤੇ ਅਮਰੀਕਾ ਨੂੰ ਭੇਜ ਕੇ ਇਕ ਨਵੀਂ ਸਫਲਤਾ ਪ੍ਰਾਪਤ ਕੀਤੀ ਹੈ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

 

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਰਾਜ ਸਰਕਾਰ ਪ੍ਰਾਈਵੇਟ ਖੇਤਰ ਦੇ ਸਹਿਯੋਗ ਅਤੇ ਛੋਟੇ ਉਦਯੋਗਾਂ ਦੇ ਉਤਪਾਦਨ ਵਧਾਉਣ ਲਈ ਨਾਲ ਵਡੇ ਉਦਯੋਗਾਂ ਦੀ ਸਥਾਪਨਾ ਕਰਨ ਯਤਨ ਕਰ ਰਹੀ ਹੈ । ਸਰਕਾਰ ਨੇ ਵਿਸ਼ਾਲ ਉਦਯੋਗਕ ਪ੍ਰਾਜੈਕਟਾਂ ਦੇ ਵਿਕਾਸ ਲਈ ਇਕ ਇਕ ਉਦਯੋਗਕ ਵਿਕਾਸ ਕਾਰਪੋਰੇਸ਼ਨ ਬਣਾਈ ਹੈ । ਇਸ ਕਾਰਪੋਰੇਸ਼ਨ ਦਾ ਉਦੇਸ਼ ਭਾਰਤੀ ਸਹਿਯੋਗੀਆਂ ਨਾਲ ਮਿਲਕੇ ਨਵੀਆਂ ਕੰਪਨੀਆਂ ਬਣਾਉਂਦਾ ਹੈ । ਸ਼ੁਰੂ ਵਿਚ ਚਾਲੂ ਕੀਤੇ ਜਾਣ ਵਾਲੇ ਪ੍ਰਾਜੈਕਟਰ ਨਿਮਨ ਅਨੁਸਾਰ ਹਨ :—

ਇਕ ਮਿਸ਼ਰਤ ਸਟੀਲ ਰੋਲਿੰਗ ਮਿਲ, ਇਕ ਮਸ਼ੀਨ ਟੂਲ ਪਲਾਂਟ, ਇਕ ਫੋਰਜਿੰਗ ਪਲਾਂਟ, ਇਕ ਪਰੀਸੀਜ਼ਨ ਸੂਖ਼ਮ ਔਜ਼ਾਰ ਫੈਕਟਰੀ ਅਤੇ ਵਿਸ਼ੇਸ਼ ਚਮੜੇ ਦਾ ਇਕ ਕਾਰਖ਼ਾਨਾ ।

ਛੋਟੇ ਖੇਤਰ ਵਿਚ ਵਿਕਾਸ ਲਈ ਸਰਕਾਰ ਦੇ ਪ੍ਰੋਗਰਾਮ ਵਿਚ ਕਰਜ਼ੇ ਦੇਣਾ, ਉਦਯੋਗਕ ਖੇਤਰਾਂ ਵਿਚ ਭੂਮੀ ਦਾ ਵਿਕਾਸ ਕਰਨਾ, ਮਿਆਰ ਵਿਚ ਸੁਧਾਰ ਕਰਨਾ ਅਤੇ ਆਮ ਸੇਵਾਵਾਂ ਦਾ ਉਪਬੰਧ ਕਰਨਾ ਸ਼ਾਮਲ ਹੈ ।

ਹਲਕੇ ਇੰਜਨੀਅਰਿੰਗ ਦੇ ਅਤੇ ਮਸ਼ੀਨੀ ਸੰਦਾਂ ਦੇ ਉਦਯੋਗਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਨੇ ਲੁਧਿਆਣੇ ਵਿਖੇ ਇਕ ਖੋਜ ਸੰਗਠਨ, ਨੈਸ਼ਨਲ ਮਕੈਨੀਕਲ ਇੰਜਨੀਅਰਿੰਗ ਖੋਜ ਸੰਸਥਾ, ਦੁਰਗਾਪੁਰ ਦੇ ਸਹਿਯੋਗ ਨਾਲ ਕਾਇਮ ਕੀਤਾ ਹੈ । ਕਾਉਂਸਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰੀਸਰਚ ਦੇ ਸਹਿਯੋਗ ਨਾਲ ਇਕ ਰਿਜਨਲ ਰੀਸਰਚ ਲੈਬਾਰਟਰੀ ਸਥਾਪਤ ਕਰਨ ਦੇ ਯਤਨ ਕੀਤੇ ਗਏ ਹਨ । ਇਕ ਖੋਜ ਕੇਂਦਰ, ਖੁਰਾਕ ਖੋਜ ਕੇਂਦਰ ਮੈਸੂਰ ਦੇ ਸਹਿਯੋਗ ਨਾਲ, ਇਕ ਬਿਜਲੀ ਵਿਕਾਸ ਕੇਂਦਰ, ਬਿਜਲੀ ਖੋਜ ਸੰਸਥਾ ਪਿਲਾਨੀ ਦੇ ਸਹਿਯੋਗ ਨਾਲ ਅਤੇ ਇਕ ਉੱਨ ਵਿਕਾਸ ਕੇਂਦਰ, ਲੁਧਿਆਣਾ ਵਿਖੇ ਸਥਾਪਤ ਕਰਨ ਦੇ ਯਤਨ ਕੀਤੇ ਗਏ ਹਨ । ਹੁਸ਼ਿਆਰਪੁਰ ਦਾ ਹਾਥੀ ਦੰਦ ਜੜਿਆ ਸਾਮਾਨ ਅਤੇ ਲਾਖ ਦਾ ਸਾਮਾਨ, ਅੰਮ੍ਰਿਤਸਰ ਦਾ ਹਾਥੀ ਦੰਦ ਦਾ ਸਾਮਾਨ ਮੂਰਤੀ ਕਲਾ ਅਤੇ ਪਟਿਆਲੇ ਦੀਆਂ ਜਰੀ ਦੀ ਕਢਾਈ ਦੀਆਂ ਦੇਸੀ ਜੁਤੀਆਂ, ਨਾਲੇ ਅਤੇ ਪਰਾਂਦੇ, ਅੰਮ੍ਰਿਤਸਰ ਅਤੇ ਲੁਧਿਆਣੇ ਦੇ ਵਧੀਆ ਅਤੇ ਸੁੰਦਰ ਕਢਾਈ ਦੇ ਸ਼ਾਲ ਅਤੇ ਬਹੁ ਰੰਗੀ ਡੀਜ਼ਾਈਨ- ਦਾਰ ਪਲੰਘਾਂ ਦੀਆਂ ਚਾਦਰਾਂ ਅਤੇ ਖੇਸੀਆਂ, ਨਕੋਦਰ ਦੀਆਂ ਦਰੀਆਂ ਗੁਡੀਆਂ, ਖਿਡੌਣੇ, ਟੋਕਰੀਆਂ ਅਤੇ ਬਾਂਸ ਦੀਆਂ ਬਣੀਆਂ ਕਲਾਤਮਕ ਵਸਤਾਂ ਇਸ ਇਲਾਕੇ ਦੀ ਦਸਤਕਾਰੀ ਦੀਆਂ ਹਰਮਨ ਪਿਆਰੀਆਂ ਵਸਤਾਂ ਹਨ ।

ਇਹ ਅਤੇ ਹੋਰ ਛੋਟੇ ਉਦਯੋਗ ਜਿਵੇਂ ਕਿ ਖੱਡੀ, ਬੁਣਾਈ, ਮੁਢਲੇ ਤੌਰ ਅਤੇ ਸ਼ਹਿਰੀ ਇਲਾਕਿਆਂ ਵਿਚ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ।

ਬਰਾਮਦ

ਪੰਜਾਬ ਵਿਚੋਂ ਬਦੇਸ਼ਾਂ ਨੂੰ ਸਾਈਕਲਾਂ ਅਤੇ ਸਾਈਕਲਾਂ ਦੇ ਪੁਰਜ਼ਿਆਂ ਦੀ ਬਰਾਮਦ ਦੇਸ਼ ਵਿਚਲੀਆਂ ਬਾਕੀ ਸਾਰੀਆਂ ਅਜਿਹੀਆਂ ਵਸਤਾਂ ਦੀ ਬਰਾਮਦ ਨਾਲੋਂ ਵੱਧ ਹੈ । ਉਨ੍ਹਾ ਨੇ 1964- 65 ਵਿਚ 32 ਲਖ ਦੇ ਮੁੱਲ ਦਾ ਦੇਸ਼ੀ ਸਿੱਕਾ ਕਮਾਇਆ। ਪੰਜਾਬ ਦੇ ਕੁਝ ਮੋਢੀ ਸਾਈਕਲ ਬਣਾਉਣ ਵਾਲਿਆਂ ਨੇ ਏਸ਼ੀਆਈ ਮੁਲਕਾਂ ਵਿਚ ਉਥੇ ਅਜਿਹੇ ਕਾਰਖ਼ਾਨੇ ਲਾਉਣ ਲਈ ਸਹਿਯੋਗ ਦਿੱਤਾ ਹੈ ।

ਜਿਥੋਂ ਤੱਕ ਚਮੜੇ ਦੇ ਸਮਾਨ ਦੀ ਬਰਾਮਦ ਦਾ ਸਬੰਧ ਹੈ, 1964 ਵਿਚ ਕੇਵਲ 8,000 ਜੁਤੀਆਂ ਦੇ ਜੋੜੇ ਅਤੇ ਇਕ ਲੱਖ ਦਾ ਹੋਰ ਚਮੜੇ ਦਾ ਸਾਮਾਨ ਬਰਾਮਦ ਕੀਤਾ ਸੀ ਜੋ 1965 ਵਿਚ ਵੱਧ ਕੇ 3 ਲੱਖ ਰੁਪਏ ਦਾ ਹੋ ਗਿਆ । ਪੰਜਾਬ ਸਰਕਾਰ ਵਲੋਂ 1963 ਵਿਚ ਕਾਇਮ ਕੀਤੀ ਬਰਾਮਦ ਕਾਰਪੋਰੇਸ਼ਨ ਦਾ ਜੁੱਤੇ ਅਤੇ ਹੋਰ ਚਮੜੇ ਦੇ ਸਮਾਨ ਦੀ ਬਰਾਮਦ ਦਾ 1967 ਵਿਚ 1.5 ਕਰੋੜ • ਰੁਪਏ ਦਾ ਨਿਸ਼ਾਨਾ ਸੀ ।

ਖੇਡਾਂ ਅਤੇ ਹੌਜ਼ਰੀ ਦਾ ਸਮਾਨ ਦੂਜੀਆਂ ਅਜਿਹੀਆਂ ਪ੍ਰਸਿੱਧ ਦਰਾਮਦ ਦੀਆਂ ਵਸਤਾਂ ਹਨ ਜੋ 1 ਇਕ ਕਰੋੜ ਰੁਪਏ ਤੋਂ ਵੱਧ ਦਾ ਬਦੇਸ਼ੀ ਸਿੱਕਾ ਕਮਾਉਂਦੀਆਂ ਹਨ ।

ਲੁਧਿਆਣੇ ਦੀਆਂ ਹੌਜ਼ਰੀ ਵਸਤਾਂ ਪੂਰਬੀ ਯੂਰਪੀ ਦੇਸ਼ਾਂ ਵਿਚ ਚੰਗੀਆਂ ਵਿਕਦੀਆਂ ਹਨ ।

1964-65 ਦੇ ਦੌਰਾਨ ਹਲਕੇ ਇੰਜਨੀਅਰਿੰਗ ਸਮਾਨ ਦੀ ਬਰਾਮਦ ਵਿਚ ਵੀ ਇਕ ਵਿਸ਼ਾਲ ਪ੍ਰਗਤੀ ਹੋਈ ਹੈ । ਇਕ ਵਿਸ਼ੇਸ਼ ਗੱਲ ਸੀ, ਹੱਥ-ਸੰਦਾਂ ਦੇ ਬਰਾਮਦ ਦਾ ਇਕ ਰਿਕਾਰਡ । ਇਸ ਮਦ ਨੇ 1964-65 ਵਿਚ 12 ਲੱਖ ਰੁਪਏ ਕਮਾਏ । ਆਸਟਰੇਲੀਆ, ਇਰਾਨ, ਇਰਾਕ, ਕੁਵੈਤ, ਲੰਕਾ, ਸਾਊਦੀ ਅਰਬ ਅਤੇ ਕੁਝ ਹੋਰ ਦੇਸ਼ਾਂ ਨੇ ਪੰਜਾਬ ਵਿਚ ਬਣੇ ਹੱਥ-ਸੰਦਾਂ ਦੀ ਦਰਾਮਦ ਕਰਨ ਵਿਚ ਵਿਸ਼ੇਸ਼ ਰੁਚੀ ਵਿਖਾਈ ਹੈ ।

ਰਾਜ ਨੇ ਕਈ ਹੋਰ ਚੀਜ਼ਾਂ ਜਿਵੇਂ ਕਿ ਬਿਜਲੀ ਦੇ ਪੱਖੇ, ਮਸ਼ੀਨੀ ਪੁਰਜ਼ੇ, ਸਿਲਾਈ ਮਸ਼ੀਨਾਂ, ਮਸ਼ੀਨੀ ਸੰਦ, ਪੇਚ, ਤਾਰ, ਮੇਖਾਂ, ਸਾਇੰਸ ਦਾ ਸਮਾਨ ਆਦਿ ਬਰਾਮਦ ਕਰਨ ਵਿਚ ਵੀ ਚੌਖੀ ਤਰੱਕੀ ਕੀਤੀ ਹੈ ।

ਕਾਂਡ 4

ਸਿੰਜਾਈ, ਬਿਜਲੀ ਅਤੇ ਆਵਾਜਾਈ

ਭਾਖੜਾ ਨੰਗਲ ਪ੍ਰਾਜੈਕਟ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਾਂਝੇ ਉਦਮ ਦਾ ਫਲ ਹੈ । ਇਹ ਭਾਰਤ ਦੀ ਸਭ ਤੋਂ ਵੱਡੀ ਬਹੁ-ਮੰਤਵੀ ਯੋਜਨਾ ਹੈ । ਇਸ ਉੱਪਰ ਕੀਤੇ ਖਰਚ ਦਾ ਅੰਦਾਜਾ 175.14 ਕਰੋੜ ਰੁਪਏ ਹੈ । ਸੰਨ 1947 ਵਿਚ ਅਰੰਭ ਕੀਤਾ ਗਿਆ ਇਹ ਪ੍ਰਾਜੈਕਟ ਪੂਰਾ ਹੋ ਚੁਕਿਆ ਹੈ। ਇਹ ਪ੍ਰਾਜੈਕਟ ਸਵਰਗਵਾਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਵਲੋਂ 22 ਅਕਤੂਬਰ, 1963 ਨੂੰ ਕੌਮ ਨੂੰ ਸਮਰਪਣ ਕੀਤਾ ਗਿਆ ਸੀ ।

ਇਸ ਪ੍ਰਾਜੈਕਟ ਵਿਚ ਸਤਲੁਜ ਵਿਚ ਭਾਖੜਾ ਦੇ ਸਥਾਨ ਤੇ 226 ਮੀਟਰ ਉੱਚਾ ਬੰਨ੍ਹ ਅਤੇ ਇਸ ਦੇ ਦੋਵੇਂ ਪਾਸੇ ਬਿਜਲੀ ਘਰਾਂ ਦਾ ਨਿਰਮਾਣ ਨੰਗਲ ਬੰਨ੍ਹ, ਨੰਗਲ ਹਾਈਡਲ ਨਹਿਰ ਤੇ ਗੰਗੂਵਾਲ ਅਤੇ ਕੋਟਲਾ ਵਿਖੇ ਨੰਗਲ ਹਾਈਡਲ ਨਹਿਰ ਉਤੇ ਦੋ ਬਿਜਲੀ ਘਰ : ਲਗ ਭਗ 1.104 ਕਿਲੋਮੀਟਰ ਲੰਬੀਆਂ ਨਹਿਰਾਂ ਅਤੇ 3.360 ਕਿਲੋਮੀਟਰ ਤੋਂ ਵੱਧ ਲੰਬੀਆਂ ਸਹਾਇਕ ਨਹਿਰਾਂ ਸ਼ਾਮਲ ਹਨ । ਭਾਖੜਾ ਨੰਗਲ ਦੇ ਇਸ ਪ੍ਰਾਜੈਕਟ ਵਿਚ ਗੋਬਿੰਦ ਸਾਗਰ ਵਿਚ ਸਿੰਜਾਈ ਅਤੇ ਬਿਜਲੀ ਲਈ ਪਾਣੀ ਇਕੱਠਾ ਕਰਨਾ ਦਾ ਪ੍ਰਬੰਧ ਹੈ । ਹੜ੍ਹਾਂ ਦੀ ਰੋਕ ਥਾਮ ਭਾਵੇਂ ਆਰਜ਼ੀ ਤੌਰ ਤੇ ਹੈ ਇਸ ਦਾ ਇਕ ਹੋਰ ਲਾਭ ਹੈ । ਭਾਖੜਾ ਦੇ ਇਕ ਬੰਨ੍ਹ ਦੀ ਉਸਾਰੀ ਨੇ ਦਰਿਆ ਸਤਲੁਜ ਦੇ ਨਿਵਾਣ ਵਲ ਦੇ ਹੜ੍ਹਾਂ ਨੂੰ ਰੋਕ ਪਾਈ ਹੈ ਅਤੇ ਦਰਿਆ ਦੇ ਦੋਵਾਂ ਕੰਢਿਆਂ ਤੋਂ ਭੋਂ ਮੁੜ ਆਬਾਦ ਕਰਨੀ ਸੰਭਵ ਹੋਈ ਹੈ।

ਭਾਖੜਾ ਪ੍ਰਾਜੈਕਟ ਦੇ ਬਿਜਲੀ ਘਰਾਂ ਦੀ ਕੁਲ ਸਥਾਪਤ ਸਮਰਥਾ 1,204 ਮੈਗਾਵਾਟ ਹੈ (ਭਾਖੜਾ ਦਾ ਖੱਬਾ ਕੰਢਾ 450 ਮੈਗਾਵਾਟ; ਭਾਖੜਾ ਦਾ ਸੱਜਾ ਕੰਢਾ 600 ਮੈਗਾਵਾਟ; ਗੰਗੂਵਾਲ 77 ਮੈਗਾਵਾਟ ਅਤੇ ਕੋਟਲਾ 77 ਮੈਗਾਵਾਟ) ।

ਭਾਖੜਾ ਦੇ ਨਹਿਰੀ ਪ੍ਰਬੰਧ ਅਧੀਨ ਕੁਲ 27.4 ਲਖ ਹੈਕਟੇਅਰ ਰਕਬਾ ਆਉਂਦਾ ਹੈ ਜਿਸ ਵਿਚੋਂ 23.7 ਲੱਖ ਹੈਕਟੇਅਰ ਵਾਹੀ ਯੋਗ ਹੈ । ਪੂਰਾ ਵਿਕਾਸ ਹੋ ਜਾਣ ਤੇ ਇਸ ਨਾਲ ਸਾਲਾਨਾ 14.60 ਲੱਖ ਹੈਕਟੇਅਰ ਤੋਂ ਵੱਧ ਰਕਬੇ ਦੀ ਸਿੰਜਾਈ ਹੋਣ ਦੀ ਸੰਭਾਵਨਾ ਹੈ । ਸਿੰਜਾਈ ਤੋਂ ਇਲਾਵਾ ਪ੍ਰਾਜੈਕਟ ਨੇ ਸਰਹੰਦ ਅਤੇ ਪਛਮੀ ਜਮਨਾ ਨਹਿਰ ਦੇ ਖੇਤਰ ਵਿਚ ਸਿੰਜਾਈ ਦੇ ਇਲਾਕੇ ਵਿਚ ਹੋਰ ਵਾਧਾ ਕੀਤਾ ਹੈ । ਇਸ ਪ੍ਰਾਜੈਕਟ ਨੇ ਖੇਤੀਬਾੜੀ ਕਰਨ ਵਾਲੇ ਲੋਕਾਂ ਲਈ ਬੇਮਿਸਾਲ ਪ੍ਰਫੁਲਤਾ ਦਾ ਰਾਹ ਖੋਲ੍ਹਿਆ ਹੈ । ਗੋਬਿੰਦ ਸਾਗਰ ਦੇ ਪਾਣੀ ਨਾਲ ਸਿੰਜੀ ਜ਼ਮੀਨ ਵਿਚ ਕਣਕ, ਅਮਰੀਕਨ ਕਪਾਹ ਅਤੇ ਗੰਨਾ ਆਦਿ ਕੀਮਤੀ ਫ਼ਸਲਾਂ ਬਹੁਤ ਭਾਰੀ ਮਿਕਦਾਰ ਵਿਚ ਪੈਦਾ ਕੀਤੀਆਂ ਜਾਂਦੀਆਂ ਹਨ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਬਿਆਸ ਪ੍ਰਾਜੈਕਟ

ਬਿਆਸ ਪ੍ਰਾਜੈਕਟ ਵੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦਾ ਸਾਂਝਾ ਉੱਦਮ ਹੈ । ਇਸ ਪ੍ਰਾਜੈਕਟ ਨਾਲ ਤਿੰਨਾਂ ਰਾਜਾਂ ਦੀਆਂ ਸਿੰਜਾਈ ਦੀਆਂ ਲੋੜਾਂ ਪੂਰੀਆਂ ਕਰਨ ਦਾ ਨਿਸ਼ਾਨਾ ਹੈ । ਇਸ ਪ੍ਰਾਜੈਕਟ ਵਿਚ ਦੋ ਯੂਨਿਟਾਂ ਹਨ : ਪਹਿਲੀ ਬਿਆਸ-ਸਤਲੁਜ ਨੂੰ ਜੋੜਨ ਦੀ ਯੋਜਨਾ ਜਿਸ ਉੱਪਰ 110.5 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਅਤੇ ਦੂਸਰੀ ਪੌਂਗ ਦੇ ਸਥਾਨ ਤੇ ਬਿਆਸ ਡੈਮ ਜਿਸ ਤੇ ਅਨੁਮਾਨਤ ਖਰਚਾ 130 ਕਰੋੜ ਰੁਪਏ ਹੈ ।

ਬਿਆਸ, ਸਤਲੁਜ ਲਿੰਕ ਵਿਚ ਇਕ ਬਜਰੀ ਦਾ ਖੋਖਲੇ ਬੰਨ੍ਹ, ਜੋ ਪੰਡੋਹ ਵਿਖੇ ਲਗ ਭਗ 64 ਮੀਟਰ ਉੱਚਾ ਹੈ, ਇਕ 38 ਕਿਲੋਮੀਟਰ ਪਾਣੀ ਦਾ ਕੰਡਕਟਰ ਪ੍ਰਬੰਧ ਜਿਸ ਵਿਚ ਦੋ 13 ਕਿਲੋਮੀਟਰ ਲੰਬੀਆਂ ਸੁਰੰਗਾਂ ਅਤੇ ਇਕ ਇਕ ਖੁਲ੍ਹੀ ਹਾਈਡਲ ਨਹਿਰ ਅਤੇ ਇਕ ਬਿਜਲੀ ਦਾ ਪਲਾਂਟ, ਜਿਸ ਵਿਚ 660 ਮੈਗਾਵਾਟ ਦੀ ਸਮਰਥਾ ਹੈ, ਦਾ ਉਪਬੰਧ ਹੈ ।

ਪੌਂਗ ਦੇ ਸਥਾਨ ਤੇ ਬਿਆਸ ਡੈਮ ਇਕ ਮਿੱਟੀ ਅਤੇ ਬਜਰੀ ਦਾ ਬੰਨ੍ਹ ਹੈ ਜੋ ਦਰਿਆ ਦੀ ਸਤਾ ਤੋਂ 116 ਮੀਟਰ ਉੱਚਾ ਹੈ । ਮੋਟੇ ਤੌਰ ਤੇ ਇਹ ਇਕ ਸਿੰਜਾਈ ਯੋਜਨਾ ਹੈ ਅਤੇ ਇਸ ਦਾ ਉਦੇਸ਼ ਰਾਜਸਥਾਨ ਨਹਿਰ ਨੂੰ ਸਰਦੀ ਵਿਚ ਪਾਣੀ ਦੇਣਾ ਅਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਲਗਭਗ 21 ਲੱਖ ਹੈਕਟੇਅਰ ਭੂਮੀ ਨੂੰ ਸਾਰਾ ਸਾਲ ਪਾਣੀ ਦੇਣਾ ਹੈ। ਸਿੰਜਾਈ ਤੋਂ ਬਿਨਾਂ 240 ਮੈਗਾਵਾਟ ਦਾ ਇਕ ਬਿਜਲੀ ਘਰ ਵੀ ਇਸ ਪ੍ਰਾਜੈਕਟ ਵਿਚ ਸ਼ਾਮਲ ਹੈ । ਇਸ ਸਕੀਮ ਦੇ ਪੰਜਵੀਂ ਪੰਜ ਸਾਲਾ ਯੋਜਨਾ ਵਿਚ ਪੂਰੇ ਹੋ ਜਾਣ ਦੀ ਆਸ ਹੈ। ਬਿਆਸ ਕੰਪਲੈਕਸ ਦੀ ਕੁਲ ਸਥਾਪਤ ਸਮਰਥਾ 1,020 ਮੈਗਾਵਾਟ ਹੈ ।

ਜਦੋਂ ਤੋਂ ਪੰਜਾਬ ਰਾਜ ਦਾ ਪੁਨਰਗਠਨ ਹੋਇਆ ਹੈ, ਭਾਖੜਾ, ਨੰਗਲ ਅਤੇ ਬਿਆਸ ਪ੍ਰਾਜੈਕਟ, ਕੇਂਦਰ ਦੁਆਰਾ ਨਿਯੁਕਤ ਪ੍ਰਬੰਧਕੀ ਬੋਰਡ ਨੂੰ ਸੌਂਪ ਦਿਤੇ ਗਏ ਹਨ । )

ਬਿਜਲੀ ਦੀਆਂ ਸੰਭਾਵਨਾਵਾਂ

ਪੰਜਾਬ ਵਿਚ 1933 ਵਿਚ ਬਿਜਲੀ ਸਥਾਨਕ ਤੌਰ ਤੇ ਭਾਫ ਜਾਂ ਤੇਲ ਦੇ ਇੰਜਨਾਂ ਨਾਲ ਪੈਦਾ ਕੀਤੀ ਜਾਂਦੀ ਸੀ ਅਤੇ ਇਹ ਵੀ ਕੋਈ ਅੱਧੀ ਦਰਜਨ ਵੱਡੇ ਸ਼ਹਿਰਾਂ ਵਿਚ ਮਿਲਦੇ ਸਨ । ਉਸ ਵੇਲੇ ਬਿਜਲੀ ਕੁਝ ਭਾਗਾਂ ਵਾਲਿਆਂ ਖਪਤਕਾਰਾਂ ਨੂੰ ਮਿਲਦੀ ਸੀ । 1947 ਤੋਂ ਬਾਦ, ਭਾਖੜਾ ਨੰਗਲ ਬਹੁ-ਮੰਤਵੀ ਯੋਜਨਾਂ ਤੇ ਪੰਜਾਬ ਅਤੇ ਨਾਲ ਲਗਦੇ ਇਲਾਕਿਆਂ ਹਿਮਾਚਲ ਪ੍ਰਦੇਸ਼, ਰਾਜਸਥਾਨ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀਆਂ ਬਿਜਲੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਆਰੰਭ ਕੀਤਾ ਗਿਆ । ਭਾਖੜਾ ਨੰਗਲ ਪ੍ਰਾਜੈਕਟ ਦਾ ਪਹਿਲਾ ਪੜਾ ਜਿਸ ਵਿਚ ਗੰਗੂਵਾਲ ਅਤੇ ਕੋਟਲਾ ਦੇ ਦੋ ਬਿਜਲੀ ਘਰ ਸ਼ਾਮਲ ਸਨ 1955-56 ਵਿਚ ਪੂਰਾ ਕੀਤਾ ਗਿਆ ਜਿਸ ਦੀ ਪਣ-ਬਿਜਲੀ ਪੈਦਾ ਕਰਨ ਦੀ ਸਮਰਥਾ 96,000 ਕਿ. ਵ. ਸੀ । 1961 ਵਿਚ, ਭਾਖੜਾ ਦੇ ਖੱਬੇ ਕੰਢੇ ਦਾ ਬਿਜਲੀ ਘਰ, ਜਿਸ ਵਿਚ 90,000 ਕਿ. ਵ. ਪ੍ਰਤੀ ਬਿਜਲੀ ਘਰ ਗੰਗੂਵਾਲ ਅਤੇ ਕੋਟਲਾ ਦਾ ਇਕ ਯੂਨਿਟ 29 500 ਕਿ. ਵ. ਦੇ ਆਰੰਭ ਕੀਤੇ ਗਏ । ਭਾਖੜਾ ਦੇ ਸੱਜੇ ਪਾਸੇ ਵਾਲਾ ਬਿਜਲੀ ਘਰ, ਜਿਸ ਦੇ ਪੰਜ ਯੂਨਿਟ, ਹਰ ਇਕ 1,20,000 ਕਿ. ਵਂ ਦੀ ਸਮੱਰਥਾ ਦਾ ਹੈ ਪਹਿਲਾਂ ਹੀ ਆਰੰਭ ਕਰ ਦਿੱਤੇ ਗਏ ਹਨ ।

ਮਾਰਚ, 1971 ਦੇ ਅੰਤ ਸਮੇ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਦਿੱਲੀ ਦੇ ਖੇਤਰ ਵਿਚ ਕੁੱਲ ਸਥਾਪਤ ਸਮੱਰਥਾ 14,08,000 ਕਿ ਵ. ਹੋਣ ਦੀ ਸੰਭਾਵਨਾ ਸੀ । ਦਿੱਲੀ, ਹਰਿਆਣਾ ਅਤੇ ਖਾਦ ਫੈਕਟਰੀ ਨੰਗਲ ਨਾਲ ਕੀਤਾ ਇਕਰਾਰ ਪੂਰਾ ਕਰਨ ਤੋਂ ਪੁਨਰਗਠਤ ਪੰਜਾਬ ਨੂੰ 1971 ਵਿਚ ਇਨ੍ਹਾਂ ਸਥਾਪਨਾਵਾਂ ਤੋਂ 218 ਮੈਗਾਵਾਟ ਬਿਜਲੀ ਪ੍ਰਾਪਤ ਕਰਨ ਦਾ ਅਨੁਮਾਨ ਲਾਇਆ ਗਿਆ ਸੀ ਜਦੋਂ ਕਿ ਰਾਜ ਦੇ ਸੰਤੁਲਤ ਵਿਕਾਸ ਲਈ ਤਦ ਤੱਕ ਬਿਜਲੀ ਦੀ ਲੋੜ 664 ਮੈ. ਵ. ਹੋਵੇਗੀ ਅਤੇ ਮਾਰਚ, 1976 ਤੱਕ 1,519 ਮੈ ਵ. ਹੋ ਜਾਵੇਗੀ ।

ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਨਵੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਕ 600 ਮੈ. ਵ. ਦਾ ਨਵਾਂ ਬਿਜਲੀ ਘਰ ਹੋਰ ਲਾਇਆ ਜਾਵੇ । ਜਿਸ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਨੇ 220 ਮੈ ਵ ਦੇ ਥਰਮਲ ਬਿਜਲੀ ਘਰ ਦੀ ਉਸਾਰੀ ਬਠਿੰਡਾ ਵਿਖੇ ਆਰੰਭ ਕਰ ਦਿੱਤੀ ਸੀ । ਇਸ ਦਾ ਪਹਿਲਾ ਯੂਨਿਟ 22 ਸਤੰਬਰ, 1974 ਅਤੇ ਦੂਜਾ ਯੂਨਿਟ 19 ਸਤੰਬਰ, 1975 ਨੂੰ ਚਾਲੂ ਕੀਤਾ ਗਿਆ ।

ਪੁਨਰਗਠਤ ਪੰਜਾਬ ਵਿਚ, 31 ਮਾਰਚ, 1969 ਨੂੰ 4,531 ਪਿੰਡਾਂ ਵਿਚ ਬਿਜਲੀ ਲਗੀ ਹੋਈ ਸੀ । ਇਹ ਕੁਲ ਪਿੰਡਾਂ ਅਤੇ ਸ਼ਹਿਰਾਂ ਦਾ 35% ਬਣਦਾ ਸੀ । ਮਾਰਚ, 1980 ਵਿਚ 12126 ਪਿੰਡਾਂ ਨੂੰ ਬਿਜਲੀ ਦਿਤੀ ਗਈ। ਇਸ ਨਾਲ 100% ਬਿਜਲੀਕਰਣ ਹੋ ਗਿਆ ਮਾਰਚ, 1980 ਵਿਚ 19,00373 ਬਿਜਲੀ ਦੇ ਖਪਤਕਾਰ ਸਨ । ਇਸ ਵਿਚ ਟਯੂਬਵੈਲਾਂ ਦੇ 254,330 ਅਤੇ ਉਦਯੋਗ ਦੇ 49,404 ਕੁਨੈਕਸ਼ਨ ਸ਼ਾਮਲ ਸਨ ।

ਆਵਾਜਾਈ

ਪੰਜਾਬ ਵਿਚ ਰੇਲਾਂ ਤੇ ਸੜਕਾਂ ਦੀ ਆਵਾਜਾਈ ਦਾ ਵਧੀਆ ਪ੍ਰਬੰਧ ਹੈ । ਰਾਜ ਵਿਚ ਵਿਕਾਸ ਕਰ ਰਹੀ ਆਰਥਕ ਸਥਿਤੀ ਅਨੁਸਾਰ ਵਧੀਆਂ ਲੋੜਾਂ ਪੂਰੀਆਂ ਕਰਨ ਲਈ ਆਵਾਜਾਈ ਪ੍ਰਬੰਧ ਲਗਭਗ ਬਰਾਬਰ ਤਰੱਕੀ ਕਰ ਰਿਹਾ ਹੈ ।

ਕੁਲ ਰੇਲਾਂ ਦੀ ਲੰਬਾਈ 3,115,65 ਕਿਲੋਮੀਟਰ (2,956,09 ਕਿਲੋਮੀਟਰ ਵੱਡੀ ਰੇਲ ਅਤੇ 2,59,56 ਕਿਲੋਮੀਟਰ ਛੋਟੀ ਲਾਈਨ) ਉੱਤਰੀ ਰੇਲਵੇ ਦੇ ਫਿਰੋਜ਼ਪੁਰ ਅਤੇ ਦਿੱਲੀ ਡਿਵੀਜ਼ਨਾਂ ਵਿਚ ਹੈ, ਜੋ ਪੰਜਾਬ ਦਾ ਵੱਡਾ ਹਿੱਸਾ ਹੈ । ਪੰਜਾਬ ਵਿਚ ਪ੍ਰਤੀ 100 ਵਰਗ ਮੀਲ ਇਲਾਕੇ ਵਿਚ ਰੇਲਾਂ ਦੀ ਲੰਬਾਈ ਲਗਭਗ ਸਰਬ-ਭਾਰਤੀ ਔਸਤ ਨਾਲੋਂ ਦੁੱਗਣੀ ਹੈ।

ਐਪਰ ਪੰਜਾਬ ਵਿਚ ਵਧੇਰੇ ਆਵਾਜਾਈ ਸੜਕਾਂ ਰਾਹੀਂ ਹੁੰਦੀ ਹੈ । ਪੰਜਾਬ ਅਤੇ ਪੈਪਸੂ ਰੋਡਵੇਜ਼ ਕੋਲ 31-3-80 ਨੂੰ 2776 ਬੱਸਾਂ ਸਨ ਜੋ ਹਰ ਰੋਜ਼ 69,7148 ਕਿਲੋਮੀਟਰ ਦੇ ਨੇੜੇ ਫਾਸਲਾਂ ਤਹਿ ਕਰਦੀਆਂ ਹਨ । ਮਾਰਚ, 1970 ਵਿਚ ਪੁਰਗਠਤ ਪੰਜਾਬ ਦੇ ਇਲਾਕੇ ਵਿਚ ਕੁਲ ਸੜਕਾਂ ਦੀ ਲੰਬਾਈ 13,108 ਕਿਲੋਮੀਟਰ ਸੀ । ਜਿਸ ਵਿਚ 513 ਕਿਲੋਮੀਟਰ ਰਾਸ਼ਟਰੀ ਮਹਾ ਮਾਰਗ, 9,600 ਕਿਲੋਮੀਟਰ ਮਹਾਂ ਮਾਰਗ ਅਤੇ 2,995 ਕਿਲੋਮੀਟਰ ਸਥਾਨਕ ਸੰਸਥਾਵਾਂ ਦੀਆਂ ਸੜਕਾਂ ਸ਼ਾਮਲ ਸਨ । 31 ਮਾਰਚ, 1979 ਨੂੰ ਸੜਕਾਂ ਦੀ ਕੁਲ ਲੰਬਾਈ 30836 ਕਿਲੋਮੀਟਰ ਸੀ ਜਿਸ ਵਿਚੋਂ 964 ਕਿਲੋਮੀਟਰ ਨੈਸ਼ਨਲ ਹਾਈਵੇ ਅਤੇ 29872 ਕਿ. ਮੀ. ਰਾਜ ਮਹਾਂ ਮਾਰਗ ਸਨ । 1987 ਵਿਚ ਪੰਜਾਬ ਵਿਚ ਇਕ ਲੱਖ ਵਸੋਂ ਪਿਛੇ ਸੜਕਾਂ ਦੀ ਲੰਬਾਈ 250 ਕਿ. ਮੀ. ਸੀ ।

ਕਾਂਡ 5

ਸਮਾਜਕ ਸੇਵਾਵਾਂ

ਪੰਜ ਸਾਲਾ ਯੋਜਨਾਵਾਂ ਦੌਰਾਨ ਪੰਜਾਬ ਰਾਜ ਵਿਚ ਵਿਦਿਆ ਦਾ ਬਹੁਤ ਤੇਜ਼ੀ ਨਾਲ ਵਿਕਾਸ ਹੋਇਆ ਹੈ ।

1961 ਤੋਂ ਪੰਜਾਬ ਵਿਚ ਲਾਜ਼ਮੀ ਮੁਢਲੀ ਵਿਦਿਆ ਐਕਟ ਲਾਗੂ ਕੀਤਾ ਗਿਆ ਹੈ । ਮਾਰਚ 1966 ਦੇ ਅੰਤ ਤੱਕ 6-11 ਸਾਲਾਂ ਤੱਕ ਦੀ ਉਮਰ ਦੇ ਬੱਚਿਆਂ ਦੀ ਸਕੂਲ ਜਾਣ ਦੀ ਔਸਤ 75.5 ਪ੍ਰਤੀਸ਼ਤ ਦੱਸੀ ਜਾਂਦੀ ਸੀ, ਅਤੇ ਚੌਥੀ ਪੰਜ ਸਾਲਾ ਯੋਜਨਾ ਦੇ ਅੰਤ ਤੱਕ 85 5 ਤੱਕ ਵੱਧ ਜਾਣ ਦੀ ਆਸ ਸੀ । 1971 ਵਿਚ 11-14 ਸਾਲ ਦੇ ਵਿਦਿਆਰਥੀਆਂ ਦੀ ਗਿਣਤੀ ਦਾ ਅਨੁਮਾਨ 46 80 ਪ੍ਰਤੀਸ਼ਤ ਸੀ । ਰਾਜ ਵਿਚ ਆਮ ਪੜ੍ਹੇ ਲਿਖੇ ਲੋਕਾਂ ਦੀ ਪ੍ਰਤੀਸ਼ਤਤਾ 26.75 (1961 ਜਨਗਣਨਾ) ਸੀ ਜੋ 1971 ਜਨਗਣਨਾ ਅਨੁਸਾਰ 33.67 ਪ੍ਰਤੀਸ਼ਤ ਹੋ ਗਈ ਸੀ ।

ਪੁਨਰਗਠਤ ਪੰਜਾਬ ਰਾਜ ਵਿਚ ਆਰਟ ਤੇ ਸਾਇੰਸ ਦੇ 161 ਸਰਕਾਰੀ ਕਾਲਜ, 18 ਕਾਲਜ ਅਧਿਆਪਕ ਸਿਖਲਾਈ ਦੇ, ਦੋ ਕਾਮਰਸ ਕਾਲਜ, ਇਕ ਸਪੋਰਟਸ ਕਾਲਜ ਅਤੇ ਇਕ ਫਿਜ਼ੀਕਲ ਐਜੂਕੇਸ਼ਨ ਦਾ ਕਾਲਜ ਹੈ । ਰਾਜ ਵਿਚ ਗ਼ੈਰ ਸਰਕਾਰੀ 46 ਆਰਟ ਅਤੇ ਸਾਇੰਸ ਅਤੇ 14 ਅਧਿਆਪਕ ਸਿਖਲਾਈ ਕਾਲਜ ਹਨ ।

ਪੰਜਾਬ ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ ਸ਼੍ਰੇਣੀਆਂ ਲਈ ਲਗੀਆਂ ਪੁਸਤਕਾਂ ਦਾ ਰਾਸ਼ਟਰੀਕਰਣ ਕਰ ਦਿੱਤਾ ਹੈ । ਇਹ ਯਤਨ ਸਸਤੇ ਭਾਅ ਤੇ ਚੰਗੀਆਂ ਪੁਸਤਕਾਂ ਦੇਣ ਲਈ ਕੀਤਾ ਗਿਆ ਹੈ । ਰਾਜ ਸਰਕਾਰ ਨੇ ਵਿਗਿਆਨ ਦੀ ਪੜ੍ਹਾਈ ਅਤੇ ਕੁੜੀਆਂ ਦੀ ਪੜ੍ਹਾਈ ਵਿਚ ਵਾਧੇ ਲਈ ਇਕ ਵਿਸ਼ੇਸ਼ ਪ੍ਰੋਗਰਾਮ ਬਣਾਇਆ ਹੈ ।

ਰਾਜ ਵਿਚ ਲੁਧਿਆਣਾ ਅਤੇ ਪਟਿਆਲਾ ਵਿਖੇ ਦੋ ਇੰਜਨੀਅਰਿੰਗ ਕਾਲਜ ਹਨ । ਦੋਵੇਂ ਪ੍ਰਾਈਵੇਟ ਸੰਸਥਾਵਾਂ ਹਨ । ਵੈਸੇ ਰਾਜ ਸਰਕਾਰ ਕਾਲਜਾਂ ਨੂੰ 90 ਪ੍ਰਤੀਸ਼ਤ ਸਹਾਇਤਾ ਦਿੰਦੀ ਹੈ ਹੁਣ ਇਨ੍ਹਾਂ ਕਾਲਜਾਂ ਵਿਚ 360 ਵਿਦਿਆਰਥੀਆਂ ਦੀ ਥਾਂ ਹੈ । ਰਾਜ ਅਤੇ ਪ੍ਰਾਈਵੇਟ ਦੋਵਾਂ ਅਦਾਰਿਆਂ ਵਲੋਂ ਡਿਪਲੋਮਾ ਕੋਰਸਾਂ ਲਈ ਚਲਾਏ ਜਾ ਰਹੇ ਪਾਲੀਟੈਕਨਿਕਾਂ ਵਿਚ 1,400 ਦੀ ਸਮੱਰਥਾ ਹੈ । ਰਾਜ ਸਰਕਾਰ ਨੇ ਇਕ ਕੁੜੀਆਂ ਦਾ ਪਾਲੀਟੈਕਨਿਕ ਕਾਲਜ ਜਲੰਧਰ ਵਿਖੇ ਸਥਾਪਤ ਕੀਤਾ ਹੈ ।

ਇਥੇ 28 ਉਦਯੋਗਕ ਸਿਖਲਾਈ ਕੇਂਦਰ ਹਨ ਜਿਨ੍ਹਾਂ ਵਿਚ 10,328 ਸੀਟਾਂ ਹਨ । ਇਨ੍ਹਾਂ ਵਿਚ ਸਾਰੇ ਇੰਜਨੀਅਰਿੰਗ ਦੇ ਉਘੇ ਟਰੇਡਾਂ ਵਿਚ ਸਿਖਲਾਈ ਦਿੱਤੀ ਜਾਂਦੀ ਹੈ, ਜਿਵੇਂ ਕਿ ਇਲੈਕਟਰੀਸ਼ੀਅਨ, ਫਿਟਰ, ਮਕੈਨਿਸਟ ਟਰਨਰ, ਰੇਡੀਓ ਮਕੈਨਿਕ ਤੇ ਡਰਾਫਟ ਮੈਨ ਆਦਿ । ਇਸ ਤੋਂ ਇਲਾਵਾ ਕੁਝ ਉਦਯੋਗ ਸਿਖਲਾਈ ਸਕੂਲ ਮੁੰਡਿਆਂ ਤੇ ਕੁੜੀਆਂ ਲਈ ਹਨ ਜਿਥੇ ਵਿਦਿਆਰਥੀ ਕਿੱਤਾ ਸਿਖਲਾਈ ਸਰਟੀਫੀਕੇਟ ਪ੍ਰਾਪਤ ਕਰਦੇ ਹਨ । ਇਕੱਲੀ ਇਕੱਲੀ ਕਿੱਤਾ ਸਿਖਲਾਈ ਦੇ ਵੀ ਰੰਗ ਸਾਜ਼ੀ, ਛਪਾਈ ਅਤੇ ਹੌਜ਼ਰੀ ਲਈ ਲੁਧਿਆਣਾ ਵਿਖੇ, ਲੱਕੜੀ ਦੇ ਕੰਮ ਲਈ ਜਲੰਧਰ ਅਤੇ ਕਪੜੇ ਬਣਾਨ ਲਈ ਅੰਮ੍ਰਿਤਸਰ ਵਿਖੇ ਕੇਂਦਰ ਹਨ ।

ਰਾਜ ਵਿਚ ਤਿੰਨ ਡਾਕਟਰੀ ਦੇ ਕਾਲਜ ਹਨ ਇਨ੍ਹਾਂ ਤੋਂ ਬਿਨਾਂ ਬਹੁਤ ਸਾਰੀਆਂ ਸੰਸਥਾਵਾਂ ਪੈਰਾ ਮੈਡੀਕਲ ਦੇ ਅਮਲੇ ਦੀ ਸਿਖਲਾਈ ਲਈ ਹਨ ।

ਯੂਨੀਵਰਸਿਟੀਆਂ

ਪੁਨਰਗਠਤ ਪੰਜਾਬ ਵਿਦ ਚਾਰ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚਲ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਜੋ 1947 ਵਿਚ ਲਾਹੌਰ (ਪੱਛਮੀ ਪਾਕਿਸਤਾਨ) ਤੋਂ ਜੜੋਂ ਉਖੜੀ ਸੀ ਅਤੇ ਮੁੜ ਚੰਡੀਗੜ੍ਹ ਸਥਾਪਤ ਹੋਈ ਸੀ, ਨੇ ਦੇਸ਼ ਦੀਆਂ ਅਗਾਂਹ ਵਧੂ ਯੂਨੀਵਰਸਿਟੀਆਂ, ਜੋ ਉੱਚੀ ਵਿਦਿਆ ਅਤੇ ਖੋਜ ਲਈ ਜਾਣੀਆਂ ਜਾਂਦੀਆਂ ਹਨ, ਵਿਚ ਇਕ ਮਹੱਤਵਪੂਰਨ ਸਥਾਨ ਪ੍ਰਾਪਤ ਕਰ ਲਿਆ ਹੈ। ਪੰਜਾਬ ਰਾਜ ਦੇ ਪੁਨਰਗਠਨ ਦੇ ਨਤੀਜੇ ਵਜੋਂ ਪੰਜਾਬ ਯੂਨੀਵਰਸਿਟੀ ਇਕ ਅੰਤਰ-ਰਾਜੀ ਨਿਗਮ ਸੰਸਥਾ ਬਣ ਗਈ ਜੋ ਉਨ੍ਹਾਂ ਸਾਰੇ ਹਲਕਿਆਂ ਵਿਚ ਕੰਮ ਕਰਦੀ ਹੈ ਜਿਥੇ ਇਹ ਵੰਡ ਤੋਂ ਪਹਿਲਾਂ ਕੰਮ ਕਰਦੀ ਸੀ ।

ਪੰਜਾਬ ਯੂਨੀਵਰਸਿਟੀ ਨਾਲ ਕੁਲ 170 ਕਾਲਜ ਸਬੰਧਤ ਸਨ; ਉਨ੍ਹਾਂ ਵਿਚੋਂ 91 ਪੰਜਾਬ ਵਿਚ ਸਥਿਤ ਹਨ, 49 ਹਰਿਆਣੇ ਵਿਚ, 18 ਹਿਮਾਚਲ ਪ੍ਰਦੇਸ਼ ਵਿਚ, 11 ਚੰਡੀਗੜ੍ਹ ਦੇ ਕੇਂਦਰੀ ਇਲਾਕੇ ਵਿਚ ਅਤੇ ਇਕ ਪੋਰਟ ਬਲੇਅਰ (ਅੰਡੇਮਾਨ ਅਤੇ ਨਿਕੋਬਾਰ ਟਾਪੂਆਂ) ਵਿਚ ਹੈ । ਯੂਨੀਵਰਸਿਟੀ 46 ਅਧਿਆਪਕ ਸਿਖਲਾਈ ਕਾਲਜ ਚਲਾ ਰਹੀ ਹੈ । ਇਸ ਵਿਚ ਅੰਮ੍ਰਿਤਸਰ, ਜਲੰਧਰ, ਰੋਹਤਕ ਅਤੇ ਸ਼ਿਮਲੇ ਦੇ ਪੋਸਟ ਗਰੈਜ਼ੂਏਟ ਸਿਖਲਾਈ ਕੇਂਦਰ ਸ਼ਾਮਲ ਹਨ। 1974 ਵਿਚ ਇਸ ਨਾਲੋਂ ਹਰਿਆਣਾ ਪ੍ਰਾਂਤ ਦੇ ਸਾਰੇ ਕਾਲਜ ਟੁੱਟ ਕੇ ਕੁਰਕਸ਼ੇਤਰ ਯੂਨੀਵਰਸਿਟੀ ਨਾਲ ਲੱਗ ਗਏ ।

1962 ਵਿਚ ਪਟਿਆਲਾ ਵਿਖੇ ਸਥਾਪਤ ਹੋਈ ਪੰਜਾਬੀ ਯੂਨੀਵਰਸਿਟੀ ਭਾਰਤ ਵਿਚ ਕਿਸੇ ਖੇਤਰੀ ਭਾਸ਼ਾ ਦੇ ਨਾਂ ਵਾਲੀ ਪਹਿਲੀ ਯੂਨੀਵਰਸਿਟੀ ਹੈ । ਇਸ ਦਾ ਖੇਤਰ ਸੰਗਰੂਰ, ਬਠਿੰਡਾਂ, ਫ਼ਰੀਦਕੋਟ, ਰੋਪੜ ਅਤੇ ਪਟਿਆਲਾ ਦੇ ਜ਼ਿਲ੍ਹੇ ਹਨ । ਇਸ ਦੀ ਸਥਾਪਨਾ ਪੰਜਾਬੀ ਭਾਸ਼ਾ ਨੂੰ ਵਿਗਿਆਨ ਅਤੇ ਤਕਨੀਕੀ ਵਿਸ਼ਿਆਂ ਦੀ ਪੜ੍ਹਾਈ ਲਈ ਲਾਹੇਵੰਦ ਬਣਾਉਣ ਲਈ ਕੀਤੀ ਗਈ ਸੀ ।

ਮੁਢਲੇ ਤੌਰ ਤੇ, ਯੂਨੀਵਰਸਿਟੀ ਨੇ ਪੰਜਾਬੀ ਨੂੰ ਪਹਿਲੇ ਡਿਗਰੀ ਪੱਧਰ ਤੱਕ ਵੱਖ ਵੱਖ ਵਿਸ਼ਿਆਂ ਲਈ ਪੜ੍ਹਾਈ ਦਾ ਮਾਧਿਅਮ ਬਣਾਇਆ ਸੀ ਅਤੇ 1975 ਤੱਕ ਪੂਰੇ ਤੌਰ ਤੇ ਬੀ. ਏ. ਪੱਧਰ ਤਕ (ਕਰਨ ਦਾ) ਸੀ ਅਤੇ ਸਾਰੇ ਵਿਸ਼ਿਆਂ ਵਿਚ ਵਿਗਿਆਨ, ਇੰਜਨੀਅਰਿਗ ਅਤੇ ਡਾਕਟਰੀ ਸਿਖਿਆ ਦਾ ਮਾਧਿਅਮ ਪੰਜਾਬੀ ਕਰਨ ਦੀ ਯੋਜਨਾ ਸੀ । ਯੂਨੀਵਰਸਿਟੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਇਕ ਸੰਸਥਾ ਪੰਜਾਬੀ ਦੀ ਉਚੇਰੀ ਵਿਦਿਆ ਲਈ ਪੰਜਾਬੀ ਸਾਹਿਤ ਦੇ ਵਿਕਾਸ ਲਈ ਅਤੇ ਪੰਜਾਬੀ ਵਿਚ ਸਮਾਜਕ ਵਿਗਿਆਨ ਦਾ ਵਿਸ਼ਵਕੋਸ਼ ਤਿਆਰ ਕਰਨ ਲਈ ਖੋਲ੍ਹੀ ਜਾਵੇ । ਯੂਨੀਵਰਸਿਟੀ ਵਲੋਂ ਸਥਾਪਤ ਕੀਤੇ ਗਏ ਭਾਸ਼ਾ ਵਿਗਿਆਨ ਵਿਭਾਗ ਦੀ ਯੋਜਨਾ ਕਸ਼ਮੀਰੀ, ਪਹਾੜੀ, ਸਿੰਧੀ ਅਤੇ ਰਾਜਸਥਾਨੀ ਦਾ ਅਧਿਐਨ ਕਰਨ, ਪੰਜਾਬੀ ਭਾਸ਼ਾ ਦਾ ਮੁੱਢ ਪੱਕਾ ਕਰਨ ਅਤੇ ਇਸ ਦੀ ਲਚਕ ਵਿਚ ਵਾਧਾ ਕਰਨਾ ਹੈ ।

ਪੰਜਾਬੀ ਯੂਨੀਵਰਸਿਟੀ ਵਲੋਂ ਗੁਰੂ ਗੋਬਿੰਦ ਸਿੰਘ ਚੇਅਰ ਦੀ ਹੋਰ ਧਰਮਾਂ ਦੇ ਤੁਲਨਾਤਮਕ ਅਧਿਐਨ ਲਈ ਸਥਾਪਨਾ, ਸਾਹਿਤਕ ਖੋਜ ਦਾ ਮਹੱਤਵ ਪੂਰਣ ਆਰੰਭ ਹੈ । ਇਹ ਕਿਸੇ ਭਾਰਤੀ ਯੂਨੀਵਰਸਿਟੀ ਵਲੋਂ ਕੀਤਾ ਗਿਆ ਪਹਿਲਾ ਉਦਮ ਹੈ । ਇਸ ਨੇ ਪੰਜ ਮੁਢਲੇ ਧਰਮਾਂ ਹਿੰਦੂ ਮਤ, ਬੁੱਧ ਮੱਤ, ਈਸਾਈ ਮੱਤ, ਇਸਲਾਮ ਅਤੇ ਮਿੱਖ ਮੱਤ ਦਾ ਅਧਿਐਨ, ਇਨ੍ਹਾਂ ਵਲੋਂ ਕੀਤੀ ਮਨੁੱਖੀ ਵਿਕਾਸ ਲਈ ਸੇਵਾ ਅਤੇ ਉਨ੍ਹਾਂ ਦੀ ਸਮਕਾਲੀ ਅਵਸਥਾ ਅਤੇ ਗਿਆਨ ਨਾਲ ਰਿਸ਼ਤਾ ਜਾਣਨ ਲਈ ਆਰੰਭ ਕੀਤਾ ਗਿਆ। ਇਤਿਹਾਸ ਵਿਭਾਗ ਪੰਜਾਬ ਪੁਰਾਤਨ ਸਮੇਂ ਤੋਂ ਹੁਣ ਤੱਕ ਦੇ ਇਤਿਹਾਸ ਦੀਆਂ ਅੱਠ ਜਿਲਦਾਂ ਪ੍ਰਕਾਸ਼ਿਤ ਕਰਨ ਲਈ ਲਗਾ ਹੋਇਆ ਹੈ ।

ਅਕਤੂਬਰ, 1962 ਵਿਚ ਲੁਧਿਆਣਾ ਵਿਖੇ ਸਥਾਪਤ ਹੋਈ ਖੇਤੀ ਬਾੜੀ ਯੂਨੀਵਰਸਿਟੀ ਨੇ ਹੁਣ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿਚ ਖੇਤੀ ਬਾੜੀ, ਬਾਗ਼ਬਾਨੀ ਅਤੇ ਪਸ਼ੂ ਪਾਲਣ ਦੇ ਵਿਕਾਸ ਲਈ ਬਹੁਤ ਸਾਰੀ ਸੇਵਾ ਕੀਤੀ ਹੈ । ਪਿਛਲੇ 22 ਸਾਲਾਂ ਵਿਚ ਯੂਨੀਵਰਸਿਟੀ ਦੀਆਂ ਕੁੱਝ ਖੋਜਾਂ ਨੇ ਨਾ ਕੇਵਲ ਉਤਰੀ ਖੇਤਰ ਵਿਚ ਸਗੋਂ ਸਾਰੇ ਦੇਸ਼ ਦੀ ਖੇਤੀਬਾੜੀ ਦੇ ਵਿਕਾਸ ਤੇ ਵਿਸ਼ੇਸ਼ ਪ੍ਰਭਾਵ ਪਾਇਆ ਹੈ । ਕੁੱਝ ਉਦਾਹਰਣਾਂ ਵਜੋਂ, ਦੋਗਲਾ ਬਾਜਰਾ ਨੰ: 1 ਦਾ ਪਹਿਲੀ ਵਾਰ ਵਪਾਰਕ ਪੱਧਰ ਤੇ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਨੇ ਵਿਕਾਸ ਕੀਤਾ । ਇਸ ਨੇ ਪੀ. ਵੀ. 18 ਮੈਕਸੀਕਨ ਦੀ ਬੌਣੀ (ਡਵਾਰਫ਼) ਕਿਸਮ ਦੀ ਕਣਕ ਅਤੇ ਕਲਿਆਣ 227 ਅਤੇ ਇਕ ਹੋਰ ਕਿਸਮ ਦੀ ਆਮ ਬਿਜਾਈ ਲਈ ਬੌਣੀ ਕਣਕ ਦੀ ਪੈਦਾਵਾਰ ਵੀ ਕੀਤੀ । ਇਨ੍ਹਾਂ ਕਿਸਮਾਂ ਵਿਚ ਪ੍ਰਚਲਤ ਕਿਸਮਾਂ ਨਾਲੋਂ 40 ਪ੍ਰਤੀਸ਼ਤ ਵੱਧ ਪੈਦਾਵਾਰ ਦੇਣ ਦੀ ਸਮਰੱਥਾ ਹੈ ਅਤੇ ਇਨ੍ਹਾਂ ਨੇ ਸਾਰੇ ਭਾਰਤ ਦੇ ਕਿਸਾਨਾਂ ਦਾ ਧਿਆਨ ਖਿਚਿਆ ਹੈ ।

ਜੀਵਨ ਵਿਗਿਆਨ ਵਿਭਾਗ ਦੀ ਬਹੁਤ ਵੱਡੀ ਪ੍ਰਾਪਤੀ ਅਮਰੀਕਣ ਐਪਿਸ ਮੈਲੀਫੇਰਾ ਕਿਸਮ ਦੀਆਂ ਮਧੂ-ਮੱਖੀਆਂ ਦੀਆਂ 80 ਤੋਂ ਵੱਧ ਬਸਤੀਆਂ ਵਸਾਉਣਾ ਹੈ । ਅਮਰੀਕੀ ਮਧੂ-ਮੱਖੀਆਂ ਭਾਰਤੀ ਮੱਖੀਆਂ ਨਾਲੋਂ ਛੇ ਗੁਣਾ ਵੱਧ ਸ਼ਹਿਦ ਦਿੰਦੀਆਂ ਹਨ । ਮੁਰਗ਼ੀਆਂ ਦੀਆਂ ਵੱਖ ਵੱਖ ਕਿਸਮਾਂ ਲਈ ਕਮਿਸਟਰੀ ਵਿਭਾਗ ਅਤੇ ਬਾਇਓ-ਕਮਿਸਟਰੀ ਵਿਭਾਗ ਨੇ ਸਥਾਨਕ ਸਾਧਨਾਂ ਅਤੇ ਐਗਰੋ- ਇੰਡਸਟਰੀਅਲ ਉਪ-ਉਤਪਾਦਨਾਂ ਰਾਹੀਂ ਸੰਤੁਲਨ ਅਤੇ ਸਸਤੀ ਖੁਰਾਕ ਤਿਆਰ ਕੀਤੀ ਹੈ । ਭੌਂ ਵਿਭਾਗ ਦੀਆਂ ਭੌ ਜਾਚ ਦੀਆਂ ਚਾਰ ਪਰਖਸ਼ਾਲਾਵਾਂ ਲੁਧਿਆਣਾ, ਹਿਸਾਰ, ਪਾਲਮਪੁਰ ਅਤੇ ਕਰਨਾਲ ਵਿਖੇ ਸਨ । ਹੁਣ ਇਨ੍ਹਾਂ ਨੇ ਹਰ ਜ਼ਿਲੇ ਦੇ ਪੱਧਰ ਤੇ ਇਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ । ਕਿਸਾਨਾਂ ਨੂੰ ਖਾਦਾਂ ਦੀ ਵਿਗਿਆਨਕ ਵਰਤੋਂ, ਕਲਰ ਭੌਂ ਦਾ ਵਿਕਾਸ, ਬਾਗ਼ ਲਾਉਣ ਲਈ ‘ਭੌਂ ਦੀ ਉਚਿਤਤਾ ਅਤੇ ਭੌਂ ਹੇਠਲੇ ਪਾਣੀ ਦੀ ਸਿੰਜਾਈ ਲਈ ਵਰਤੋਂ ਬਿਨਾਂ ਫੀਸ ਸਲਾਹ ਦਿਤੀ ਜਾਂਦੀ ਹੈ । ਖੇਤੀ ਬਾੜੀ ਯੂਨੀਵਰਸਿਟੀ ਤਿੰਨ ਕੈਂਪਸ ਚਲਾਉਂਦੀ ਸੀ :—ਲੁਧਿਆਣਾ (ਪੰਜਾਬ), ਹਿਸਾਰ (ਹਰਿਆਣਾ) ਅਤੇ ਪਾਲਮਪੁਰ (ਹਿਮਾਚਲ ਪ੍ਰਦੇਸ਼) ਇਨ੍ਹਾਂ ਵਿਚੋਂ ਹਿਸਾਰ ਹੁਣ ਹਰਿਆਣਾ ਅਤੇ ਪਾਲਮਪੁਰ ਹਿਮਾਚਲ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਜੁੜ ਗਏ ਹਨ ।

ਗੁਰੂ ਨਾਨਕ ਦੇਵ ਯੂਨੀਵਰਸਿਟੀ 1969 ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਵਸ ਦੀ ਯਾਦ ਵਿਚ ਸਥਾਪਤ ਕੀਤੀ ਗਈ ਸੀ । ਆਮ ਕੰਮ ਤੋਂ ਇਲਾਵਾ ਇਸ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਅਤੇ ਇਨ੍ਹਾਂ ਉਪਦੇਸ਼ਾਂ ਦਾ ਭਾਰਤੀ ਅਤੇ ਸੰਸਾਰਕ ਸਭਿਅਤਾ ਦੇ ਸੰਦਰਭ ਵਿਚ ਸੰਸਕ੍ਰਿਤਕ ਅਤੇ ਧਾਰਮਕ ਪ੍ਰਭਾਵ ਦਾ ਅਧਿਐਨ ਅਤੇ ਖੋਜ ਦਾ ਕੰਮ ਵੀ ਕੀਤਾ ਜਾਂਦਾ ਹੈ।

ਸਿਹਤ

ਜਨ-ਗਣਨਾ ਦੇ ਅਧਾਰ ਤੇ ਕੀਤੇ ਇਕ ਸਰਵੇਖਣ ਅਨੁਸਾਰ ਪੰਜਾਬ ਵਿਚ ਇਸਤਰੀ ਪੁਰਸ਼ ਦੋਨਾਂ ਦੀ ਹੀ ਔਸਤ ਉਮਰ 61.05 ਸਾਲ ਹੋ ਗਈ ਹੈ ।

ਇਕ ਸਰਕਾਰੀ ਰਿਪੋਟ ਅਨੁਸਾਰ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚ ਪ੍ਰਤੀ ਵਿਅਕਤੀ ਦੀ ਪ੍ਰਤੀ ਦਿਨ ਦੀ ਖੁਰਾਕ ਸਭ ਤੋਂ ਵੱਧ ਹੈ । ਪਰ ਖੁਰਾਕ ਅਨੁਮਾਨ ਸਰਵੇਖਣ, ਜੋ ਪੰਜਾਬ ਵਿਚ ਸਿਹਤ ਵਿਭਾਗ ਵਲੋਂ ਕੀਤਾ ਗਿਆ, ਤੋਂ ਇਹ ਪਤਾ ਲਗਦਾ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਲਗਭਗ ਤੀਜੇ ਹਿੱਸੇ ਦੇ ਬੱਚੇ ਮਾੜੀ ਖੁਰਾਕ ਕਾਰਨ ਦੁੱਖ ਭੋਗ ਰਹੇ ਹਨ । ਰਾਜ ਦੀ ਮੈਡੀਕਲ ਸੰਸਥਾ ਵਲੋਂ ਕੀਤੇ ਗਏ ਇਕ ਹੋਰ ਸਰਵੇਖਣ ਅਨੁਸਾਰ, ਪੰਜਾਬੀ ਪੇਂਡੂਆਂ ਦੇ ਲਹੂ ਵਿਚ ਲਾਲੀ 20 ਤੋਂ 60 ਪ੍ਰਤੀਸ਼ਤ ਤੱਕ ਸਾਧਾਰਨ ਨਾਲੋਂ ਘੱਟ ਹੈ । ਹੌਲੀ-ਹੌਲੀ ਆ ਰਹੀ ਦੁੱਧ, ਘੀ ਅਤੇ ਹਰੀਆਂ ਸਬਜ਼ੀਆਂ ਦੀ ਘਾਟ ਹੀ ਲਹੂ ਵਿਚ ਲਾਲੀ ਦੀ ਥੁੜ ਲਈ ਜ਼ਿੰਮੇਵਾਰ ਹੈ । ਪਿੰਡਾਂ ਵਿਚ 5-10 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਕਾਫੀ ਗਿਣਤੀ ਨੂੰ ਲੋੜੀਂਦੀ ਕੈਲਸ਼ੀਅਮ ਅਤੇ ਵਿਟਾਮਿਨ ਨਾ ਮਿਲਣ ਕਰਕੇ ਸੋਕਾ ਹੋ ਜਾਂਦਾ ਹੈ ।

ਸਰਕਾਰ, ਰਾਜ ਵਿਚ ਹੌਲੀ ਹੌਲੀ ਡਾਕਟਰੀ ਸਹੂਲਤਾਂ ਵਧਾ ਰਹੀ ਹੈ । ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ 1961 ਵਿਚ 1,59,382 ਸੀ ਜਿਹੜੀ 1965 ਵਿਚ ਵੱਧ ਕੇ 1,80,494 ਹੋ ਗਈ । ਬਾਹਰੋਂ ਆਏ ਕੁਲ ਮਰੀਜ਼ਾਂ ਦੀ ਗਿਣਤੀ ਜਿਨ੍ਹਾਂ ਦਾ ਇਲਾਜ ਕੀਤਾ ਗਿਆ 1961 ਵਿੱਚ 37,07,960 ਸੀ ਅਤੇ ਇਹ  1965 ਵਿੱਚ 49,63,132 ਹੋ ਗਈ ਸੀ । ਲੋਕਾਂ ਦੀ ਆਮ ਸਿਹਤ ਚੰਗੀ ਬਣਾਉਣ ਲਈ ਰਾਜ ਸਰਕਾਰ ਨੇ ਪੀਣ ਲਈ ਚੰਗਾ ਪਾਣੀ ਦੇਣ ਸਫ਼ਾਈ ਵਿਚ ਸੁਧਾਰ ਕਰਨ, ਤਪਦਿਕ, ਚੇਚਕ, ਕੁਕਰੇ, ਪੇਟ ਦੇ ਕੀੜੇ ਅਤੇ ਗਿਲੜ ਤੋਂ ਬਚਾਓ ਲਈ ਟੀਕੇ ਲਾਉਣ ਆਦਿ ਦਾ ਪ੍ਰਬੰਧ ਕੀਤਾ ਹੈ ।

ਸਮਾਜਕ ਭਲਾਈ

ਨਵੇਂ ਬਣੇ ਪੰਜਾਬ ਦੇ ਕੁਲ ਇਲਾਕੇ ਵਿਚ ਹਰੀਜਨਾਂ ਦੀ ਵਸੋਂ 1961 ਵਿਚ 26 ਲੱਖ ਸੀ। 1971 ਵਿਚ ਇਹ 33,48,217 ਹੋ ਗਈ ਜੋ ਕੁਲ ਵਸੋਂ ਦਾ 25% ਹੋ ਗਈ ਹੈ । ਉਹ ਵਧੇਰੇ ਪਿੰਡਾਂ ਵਿਚ ਰਹਿੰਦੇ ਹਨ । ਉਨ੍ਹਾਂ ਵਿਚੋਂ ਕੇਵਲ 2 ਲੱਖ ਦੇ ਨੇੜੇ ਸ਼ਹਿਰਾਂ ਵਿਚ ਰਹਿੰਦੇ ਹਨ । ਪਿੰਡਾਂ ਵਿਚ ਹਰੀਜਨ ਖੇਤੀ ਬਾੜੀ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਕਿਉਂਕਿ 50 ਪ੍ਰਤੀਸ਼ਤ ਤੋਂ ਵੱਧ ਖੇਤਾਂ ਦਾ ਸਾਰਾ ਕੰਮ ਉਹੋ ਹੀ ਕਰਦੇ ਹਨ । ਜ਼ਿਮੀਦਾਰ ਉਨ੍ਹਾਂ ਨੂੰ ਸੀਰੀਆਂ ਵਜੋਂ ਰਖ ਲੈਂਦੇ ਹਨ । ਇਕ ਹਰੀਜਨ ਪਰਿਵਾਰ ਦੀ ਆਮ ਔਸਤ ਆਮਦਨ 500 ਰੁਪਏ ਸਾਲਾਨਾ ਸੀ ਤਾਂ ਸਵਰਨ ਜਾਤੀ ਦੇ ਲੋਕਾਂ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 3,000 ਰੁਪਏ ਸਾਲਾਨਾ ਸੀ ।

ਹਰੀਜਨਾਂ ਦੀ ਆਰਥਕ ਦਸ਼ਾ ਸੁਧਾਰਨ ਲਈ ਸਰਕਾਰ ਉਨ੍ਹਾਂ ਨੂੰ ਮਾਲਕ ਮੁਜ਼ਾਰਿਆਂ ਦੇ ਰੂਪ ਵਿਚ ਵਸਾਉਣ ਦੀ ਸੋਚ ਰਹੀ ਹੈ । ਲਗਭਗ 2,500 ਹਰੀਜਨ ਪਰਿਵਾਰ ਹੁਣ ਤੱਕ ਮਾਲਕ- ਮੁਜਾਰਿਆਂ ਵਜੋਂ ਵਸਾਏ ਗਏ ਹਨ । ਹੋਰ ਲਗਭਗ 7,000 ਪਰਿਵਾਰ ਉਸ ਭੋਂ ਤੇ ਵਸਾਏ ਗਏ ਹਨ। ਜਿਥੇ ਉਹ ਪਿਛਲੀਆਂ ਛੇ ਫ਼ਸਲਾਂ ਤੋਂ ਕਾਬਜ਼ ਸਨ ਅਤੇ ਮਾਲਕਾਂ ਨੇ ਉਹ ਭੋਂ ਛੱਡੀ ਹੋਈ ਹੈ ਅਤੇ ਨਜੂਲ ਦੀ ਜ਼ਮੀਨ ਹੈ । ਚਾਰ ਲੱਖ ਹੈਕਟੇਅਰ ਤੋਂ ਵੱਧ ਦਾ ਇਲਾਕਾ ਜੋ ਅਣਵਾਹਿਆ ਪਿਆ ਹੈ, ਵੀ ਹਰੀਜਨਾਂ ਨੂੰ ਅਲਾਟ ਕਰਨ ਦੀ ਯੋਜਨਾ ਹੈ । ਇਸ ਤੋਂ ਬਿਨਾਂ ਉਨ੍ਹਾਂ ਨੂੰ ਖੇਤੀ ਲਈ ਭੋਂ ਖਰੀਦਣ ਅਤੇ ਸੂਰ ਤੇ ਮੁਰਗ਼ੀਆਂ ਖਰੀਦਣ ਲਈ ਸਹਾਇਤਾ ਵੀ ਦਿੰਦੀ ਹੈ ।

ਇਕ ਹੋਰ ਸਮੱਸਿਆ ਦਾ ਸਾਹਮਣਾ ਹਰੀਜਨ ਪਰਿਵਾਰਾਂ ਨੂੰ ਕਰਨਾ ਪੈਂਦਾ ਹੈ ਤੇ ਉਹਨਾਂ ਲਈ ਮਕਾਨਾਂ ਦੀ ਘਾਟ। ਸਰਕਾਰ ਨੇ ਹਰੀਜਨ ਬਸਤੀਆਂ ਲਈ ਪਿੰਡਾਂ ਵਿਚ ਥਾਂ ਰਾਖਵੀਂ ਕਰ ਦਿਤੀ ਹੈ । ਸਰਕਾਰ ਵਲੋਂ ਮਕਾਨਾਂ ਲਈ ਥਾਂ ਖਰੀਦਣ ਅਤੇ ਨਵੇਂ ਮਕਾਨ ਪਾਉਣ ਲਈ ਵੀ ਸਹਾਇਤਾ ਦਿੱਤੀ ਗਈ । ਦੋ ਅਕਤੂਬਰ 1975 ਨੂੰ ਖਟਕੜਕਲਾਂ ਦੇ ਸਥਾਨ ਤੇ ਪ੍ਰਧਾਨ ਮੰਤਰੀ ਨੇ ਸਾਰੇ ਬੇਘਰੇ ਲੋਕਾਂ ਨੂੰ ਮਕਾਨਾਂ ਲਈ ਪਲਾਟ ਮੁਫਤ ਦੇਣ ਦਾ ਕਾਰਜ ਆਰੰਭ ਕੀਤਾ ਹੈ । ਜਿਥੋਂ ਤਕ ਹਰੀਜਨਾਂ ਦੀ ਪੜ੍ਹਾਈ ਦਾ ਪ੍ਰਸ਼ਨ ਹੈ, ਹੁਣ ਤੱਕ ਉਨ੍ਹਾਂ ਦੇ ਮੁਸ਼ਕਲ ਨਾਲ 10 ਪ੍ਰਤੀਸ਼ਤ ਬੱਚੇ ਸਕੂਲ ਵਿਚ ਜਾਂਦੇ ਹਨ ਉਨ੍ਹਾਂ ਵਿਚੋਂ ਵੀ ਕਾਲਜਾਂ ਆਦਿ ਦੀ ਉੱਚੀ ਵਿਦਿਆ ਲਈ ਜਾਣ ਵਾਲਿਆਂ ਦੀ ਗਿਣਤੀ ਹੋਰ ਵੀ ਘਟ ਹੈ । ਸਰਕਾਰ ਕਈ ਅਜਿਹੀਆਂ ਯੋਜਨਾਵਾਂ ਚਾਲੂ ਕਰ ਰਹੀ ਹੈ ਜਿਸ ਨਾਲ ਹਰੀਜਨਾਂ ਦੀ ਭਲਾਈ ਹੋ ਸਕੇ, ਜਿਸ ਵਿਚ ਉਨ੍ਹਾਂ ਨੂੰ ਵਕਾਲਤ, ਡਾਕਟਰੀ, ਇੰਜਨੀਅਰਿੰਗ ਆਦਿ ਦੀ ਪੜ੍ਹਾਈ ਲਈ ਬਿਨਾਂ ਵਿਆਜ ਕਰਜ਼ੇ ਦੇਣਾ, ਅਤੇ ਪਛੜੀਆਂ ਜਾਤੀਆਂ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪੱਧਰ ਤੇ ਪੜ੍ਹਦੇ ਵਿਦਆਰਥੀਆਂ ਨੂੰ ਵਜੀਫੇ ਦੇਣਾ ਆਦਿ ਸ਼ਾਮਲ ਹੈ ।

ਸਰਕਾਰ ਨੇ ਇਕ ਵਿਸ਼ੇਸ਼ ਸੰਸਥਾ ਸਥਾਪਤ ਕੀਤੀ ਹੈ ਜਿਸ ਵਿਚ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨੂੰ ਵੱਖ-ਵੱਖ ਮੁਕਾਬਲੇ ਦੇ ਇਮਤਿਹਾਨਾਂ—ਜਿਸ ਵਿਚ ਆਈ. ਏ ਐਸ., ਆਈ. ਪੀ. ਐਸ. ਅਤੇ ਪੀ. ਸੀ. ਐਸ. ਸ਼ਾਮਲ ਹਨ, ਦੇ ਇਸ਼ਤਿਹਾਰਾਂ ਲਈ ਤਿਆਰੀ ਕਰਵਾਈ ਜਾਂਦੀ ਹੈ ।

ਪੰਜਾਬ ਅਨੁਸੂਚਿਤ ਜਾਤੀ ਭੋਂ ਵਿਕਾਸ ਅਤੇ ਵਿੱਤੀ ਕਾਰਪੋਰੇਸ਼ਨ ਦੀ 5 ਕਰੋੜ ਰੁਪਏ ਨਾਲ ਕੀਤੀ ਸਥਾਪਨਾ ਅਜੋਕਾ ਤਕੜਾ ਯਤਨ ਹੈ ਜੋ ਰਾਜ ਸਰਕਾਰ ਨੇ ਰਾਜ ਵਿਚ ਹਰੀਜਨਾਂ ਦੀ ਆਰਥਕ ਦਸ਼ਾ ਸੁਧਾਰਨ ਲਈ ਕੀਤਾ ਹੈ । ਕਾਰਪੋਰੇਸ਼ਨ ਦੇ ਕੰਮਾਂ ਵਿਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਛੋਟੀਆਂ ਸਨਅਤਾਂ ਆਰੰਭ ਕਰਨ ਲਈ ਕਰਜ਼ੇ ਦੇਣਾ ਅਤੇ ਹਰੀਜਨਾਂ ਲਈ ਕਈ ਇਕ ਉਦਯੋਗਕ ਅਤੇ ਖੇਤੀਬਾੜੀ ਦੀਆਂ ਯੋਜਨਾਵਾਂ ਆਰੰਭ ਕਰਨਾ ਹੈ ।

ਰਾਜ ਸਰਕਾਰ ਹਰੀਜਨਾਂ ਲਈ ਪਿੰਡਾਂ ਵਿਚ ਆਮ ਵਰਤੋਂ ਲਈ ਧਰਮਸ਼ਾਲਾਵਾਂ, ਜਨਤਕ ਘਰ ਬਣਾਉਣ ਦੀ ਸਕੀਮ ਵੀ ਆਰੰਭ ਕਰ ਦਿਤੀ ਹੈ ।

ਕਾਂਡ 6

ਸਾਹਿਤ ਅਤੇ ਕਲਾਂ

ਰਾਬਿੰਦਰ ਨਾਥ ਟੈਗੋਰ ਦਾ ਕਹਿਣਾ ਹੈ, ਪੰਜਾਬ ਧਰਤੀ ਦਾ ਉਹ ਭ ਗ ਹੈ ਜਿਸ ਨੇ ਪੂਰਬ ਤੋਂ ਆਪਣੇ ਨੀਲੇ ਆਕਾਸ਼ ਤੇ ਪਰਭਾਤ ਦੀਆਂ ਪਹਿਲੀਆਂ ਕਿਰਨਾਂ ਫੁੱਟਦੀਆ ਵੇਖੀਆਂ । ਇਹ ਪੰਜਾਬ ਦੇ ਸੁਦਰ ਸੰਘਣੇ ਜੰਗਲ ਹੀ ਸਨ ਜਿਥੇ ਕਿ ਸਾਮ ਵੇਦ ਦੀਆਂ ਪ੍ਰਸਿੱਧ ਸੰਗੀਤਮਈ ਸ਼ਬਦਾਂ ਦਾ ਸ੍ਵਰ ਗੂੰਜ ਉਠਿਆ । ਸੰਸਾਰ ਦਾ ਸਭ ਤੋਂ ਪਹਿਲਾ ਸਭਿਅ ਵਿਅਕਤੀ ਪੰਜਾਬ ਦੇ ਮੈਦਾਨਾਂ ਵਿਚ ਹੀ ਜੀਵਿਆ ਤੇ ਵਿਚਰਿਆ । ਭਾਰਤ ਦਾ ਸਭ ਤੋਂ ਪੁਰਾਤਨ ਅਤੇ ਸਰਵੋਤਮ ਸਭਿਆਂਚਾਰ ਪੰਜਾਬ ਦੀ ਹਿੱਕ ਵਿਚੋਂ ਫੁਟਿਆ ਅਤੇ ਇਥੇ ਹੀ ਉਸ ਨੇ ਦੇਵ ਪਦਵੀ ਪ੍ਰਾਪਤ ਕੀਤੀ ।

ਪੰਜਾਬ ਦੀ ਸੰਸਕ੍ਰਿਤਕ ਪਰੰਪਰਾ ਕਾਫ਼ੀ ਪੁਰਾਣੀ ਹੈ । ਰੋਪੜ ਵਿਖੇ 5000 ਸਾਲ ਪੁਰਾਣੀ ਸਭਿਅਤਾ ਦੇ ਚਿੰਨ੍ਹ ਲੱਭੇ ਹਨ । ਜੋ ਕੁੱਝ ਅੱਜ ਕਲ੍ਹ ਭਾਰਤੀ ਵਿਚਾਰਧਾਰਾ ਦਰਸ਼ਨ ਅਤੇ ਸਭਿਆਚਾਰ ਦਾ ਸਾਰ ਸਮਝਿਆ ਜਾਂਦਾ ਹੈ ਉਸ ਦਾ ਸਿਧਾ ਸਬੰਧ ਪੁਰਾਤਨ ਪੰਜਾਬ ਨਾਲ ਹੈ । ਆਦਿ ਕਾਲ ਤੋਂ ਪੰਜਾਬ ਸਭਿਅਤਾ ਦਾ ਪੰਘੂੜਾ ਅਤੇ ਯੋਧਿਆਂ, ਰਿਸ਼ੀਆਂ, ਮੁਨੀਆਂ ਅਤੇ ਵਿਦਵਾਨਾਂ ਦੀ ਬਾਲਵਾੜੀ ਰਿਹਾ ਹੈ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਪੰਜਾਬੀਆਂ ਵਿਚ ਜਿਹੜੀ ਜਾਤੀਗਤ ਭਿੰਨਤਾ, ਜੋਸ਼ ਅਤੇ ਨਸਲੀ ਮੇਲ ਜੋਲ ਦੀ ਭਾਵਨਾ ਪਾਈ ਜਾਂਦੀ ਹੈ ਉਸ ਦਾ ਮੂਲ ਕਾਰਨ ਭਾਰਤ ਵਿਚ ਉੱਤਰ ਪੱਛਮ ਤੋਂ ਆਉਣ ਵਾਲੇ ਤੱਤ ਹਨ । ਪ੍ਰਾਚੀਨ ਕਾਲ ਦੇ ਦੌਰਾਨ ਇਸ ਖੇਤਰ ਵਿਚ ਜਾਤੀਆਂ ਅਤੇ ਸਭਿਅਤਾਵਾਂ ਦੇ ਸਦੀਵੀ ਮੇਲ ਜੋਲ ਦੇ ਫਲਸਰੂਪ ਇਨ੍ਹਾਂ ਦੀ ਆਮ ਜਨਤਾ ਦੀ ਜੀਵਨ ਪ੍ਰਤੀ ਵਿਚਾਰਧਾਰਾ ਵਿਸ਼ਾਲ, ਕ੍ਰਿਆਤਮਕ, ਉਪ- ਯੋਗਤਾਵਾਦੀ ਹੋ ਗਈ ।

ਸਾਹਿਤ

ਉੱਤਰੀ ਭਾਰਤ ਦੀਆਂ ਹੋਰ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਦਾ ਵਿਕਾਸ ਸੰਸਕ੍ਰਿਤ ਤੋਂ ਹੋਇਆ। ਬਹੁਤ ਸਾਰੇ ਵੈਦਿਕ ਸ਼ਬਦ ਜਿਵੇਂ ਪਿਤਾ (ਬਾਪ) ਜੰਘ (ਲੱਤ), ਕਾਂ (ਕਾਂ), ਦੋਹਤਰਾ (ਧੀ ਦਾ ਪੁੱਤਰ), ਕਾਣਾ ਇਕ ਅੱਖ ਵਾਲਾ), ਪਿੰਡਾ (ਸਰੀਰ) ਅੰਗਾਰ (ਚੰਗਿਆੜਾ) ਅਤੇ ਫੁੱਲ (ਫੁੱਲ) ਆਦਿ ਸ਼ਬਦ ਪੰਜਾਬੀ ਲੋਕ ਆਪਣੇ ਬੋਲਣ ਵਿਚ ਆਮ ਵਰਤਦੇ ਹਨ। ਥੋੜ੍ਹੇ ਜਿਹੇ ਅੰਤਰ ਨਾਲ ਅਣਗਿਣਤ ਸੰਸਕ੍ਰਿਤ ਸ਼ਬਦ ਪੰਜਾਬੀ ਵਿਚ ਮਿਲਦੇ ਹਨ। ਕਈ ਪੰਜਾਬੀ ਸ਼ਬਦ ਪਾਲੀ ਨਾਲ ਮਿਲਦੇ ਜੁਲਦੇ ਹਨ । ਆਪਣੇ ਸ਼ਬਦ ਭੰਡਾਰ ਵਿਚ ਵਾਧਾ ਕਰਦਿਆਂ, ਸਦੀਆਂ ਤੱਕ ਬੋਲਦਿਆਂ ਪੁਰਾਣੀਆਂ ਗੱਦ ਰਚਨਾਵਾਂ ਮਿਲਦੀਆਂ ਹਨ । ਇਨ੍ਹਾਂ ਵਿਚੋਂ ਸਰਬੋਤਮ ਜਾਣੀ ਜਾਂਦੀ ਗੱਦ ਰਚਨਾ “ਪੁਰਾਣੀ ਜਨਮ ਸਾਖੀ” ਹੈ । ਇਸ ਵਿਚ ਗੁਰੂ ਨਾਨਕ ਦੇਵ ਦੀ ਜੀਵਨੀ ਦਰਜ ਹੈ । ਕੋਈ ਤਿੰਨ ਸੌ ਸਾਲ ਪਹਿਲਾਂ ਲਿਖਿਆ ਖਰੜਾ ਹੁਣ ਲੰਡਨ ਦੀ ਲਾਇਬ੍ਰੇਰੀ ਵਿਚ ਪਿਆ ਹੈ ।

ਪੰਜਾਬ ਵਿਚ ਸਿੱਖ ਰਾਜ ਦੇ ਖਾਤਮੇ ਨਾਲ ਪੰਜਾਬੀ ਦੀ ਪ੍ਰਗਤੀ ਰੁਕ ਗਈ । ਇਸ ਸਦੀ ਦੇ ਆਰੰਭ ਵਿਚ ਜਦੋਂ ਨਵ ਜਾਗ੍ਰਿਤੀ ਦੀ ਲਹਿਰ ਚਾਰੇ ਪਾਸੇ ਫੈਲ ਰਹੀ ਸੀ ਪੰਜਾਬੀ ਦਾ ਪੁਨਰ-ਉਧਾਰ ਹੋਇਆ । ਅੰਗਰੇਜ਼ੀ ਸਾਹਿਤ ਤੋਂ ਸਾਹਿਤ ਰਚਨਾ ਦੀ ਪ੍ਰਵਿਰਤੀ ਨੂੰ ਕਾਫ਼ੀ ਬਲ ਮਿਲਿਆ । ਨਾਲ ਹੀ ਸੁਤੰਤਰਤਾ ਅੰਦੋਲਨ ਦੇ ਕਾਰਣ ਆਜ਼ਾਦੀ ਦੀ ਇਕ ਜ਼ਬਰਦਸਤ ਹਵਾ ਚੱਲੀ । ਇਸ ਅੰਦੋਲਨ ਨੇ ਕਈ ਲੋਕ-ਗੀਤਕਾਰਾਂ, ਪਰਚੇ ਲਿਖਣ ਵਾਲਿਆਂ ਅਤੇ ਪਤਰਕਾਰਾਂ ਨੂੰ ਜਨਮ ਦਿੱਤਾ । ਪ੍ਰੰਤੂ ਉਸ ਦਾ ਆਰੰਭ ਯੂਰਪੀ ਧਰਮ ਪ੍ਰਚਾਰਕਾਂ ਨੇ ਕੀਤਾ । ਇਨ੍ਹਾਂ ਨੇ ਪੰਜਾਬ ਦੇ ਸਧਾਰਣ ਆਦਮੀਆਂ ਤੱਕ ਉਨ੍ਹਾਂ ਦੀ ਭਾਸ਼ਾ ਵਿਚ ਪਹੁੰਚਣ ਲਈ ਗੁਰਮੁਖੀ ਦੇ ਟਾਈਪ ਵਾਲੇ ਅੰਗਰੇਜ਼ੀ-ਪੰਜਾਬੀ ਸ਼ਬਦ ਕੋਸ਼ ਤਿਆਰ ਕੀਤਾ ਅਤੇ ਇਤਿਹਾਸ ਅਤੇ ਦੂਜੇ ਵਿਸ਼ਿਆਂ ਦੀਆਂ ਪੰਜਾਬੀ ਵਿਚ ਪੁਸਤਕਾਂ ਲਿਖਵਾਈਆਂ ਗਈਆਂ ।

ਪਹਿਲਾ ਪੰਜਾਬੀ ਲੇਖਕ, ਜੋ ਕਿ ਨਵੇਂ ਪਰਿਵਰਤਨ ਤੋਂ ਪੂਰੀ ਤਰ੍ਹਾਂ ਜਾਗਰੂਕ ਸੀ, ਉਹ ਭਾਈ ਵੀਰ ਸਿੰਘ ਸੀ । ਭਾਈ ਵੀਰ ਸਿੰਘ ਦਾ ਪੰਜਾਬੀ ਸਾਹਿਤ ਤੇ ਆਧੁਨਿਕ ਕਾਲ ਵਿਚ ਵਿਸ਼ੇਸ਼ ਸਥਾਨ ਹੈ । ਪਹਿਲਾ ਪੰਜਾਬੀ ਨਾਵਲ ਉਨ੍ਹਾਂ ਦੀ ਲੇਖਣੀ ਤੋਂ ਜਨਮਿਆ । ਉਨ੍ਹਾਂ ਨੇ ਆਪਣੇ ਆਪ ਨੂੰ ਇਕ ਕਵੀ ਦੇ ਤੌਰ ਤੇ ਅਮਰ ਬਣਾ ਲਿਆ । ਪ੍ਰੰਤੂ ਇਸ ਦੇ ਉਲਟ ਉਨ੍ਹਾਂ ਦਾ ਸਭ ਤੋਂ ਮਹੱਤਵ- ਪੂਰਣ ਯੋਗਦਾਨ ਗੱਦ ਵਿਚ ਹੈ । ਇਸ ਮਹਾਨ ਲੇਖਕ ਦਾ 1957 ਵਿਚ ਦੇਹਾਂਤ ਹੋ ਗਿਆ ।

ਦੋ ਹੋਰ ਪ੍ਰਸਿੱਧ ਪੰਜਾਬੀ ਲੇਖਕ ਪ੍ਰੋ. ਪੂਰਣ ਸਿੰਘ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਸਨ । ਇਨ੍ਹਾਂ ਨੇ ਵਧੇਰੇ ਸਮਾਜਕ ਵਿਸ਼ਿਆਂ ਤੇ ਲਿਖਿਆ । ਇਨ੍ਹਾਂ ਪ੍ਰਾਰੰਭਿਕ ਲੇਖਕਾਂ ਨੇ ਪੰਜਾਬੀ ਸਾਹਿਤ ਵਿਚ ਸ਼ੈਲੀ, ਵਿਸ਼ਾ ਵਸਤੂ ਅਤੇ ਵਿਦਵਾਨਾਂ ਦੀ ਦ੍ਰਿਸ਼ਟੀ ਪੱਖੋਂ ਸਾਹਿਤ ਵੰਨਗੀ ਦੇ ਨਵੇਂ ਰਸਤੇ ਖੋਲ੍ਹੇ । ਹੋਰ ਲੇਖਕਾਂ ਵਿਚੋਂ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਪਾਇਆ ਲਾਲਾ ਕਿਰਪਾ ਸਾਗਰ (1879-1939) ਅਤੇ ਫਿਰੋਜ਼ ਦੀਨ ਸ਼ਰਫ਼ ਪ੍ਰਸਿੱਧ ਸਨ ।

ਨਵੀਂ ਪੀੜ੍ਹੀ ਦੇ ਪੰਜਾਬੀ ਲੇਖਕਾਂ ਵਿਚੋਂ, ਜਿਨ੍ਹਾਂ ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਉਹ ਹਨ : ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰਭਜੋਤ ਕੌਰ, ਗੁਰਬਖ਼ਸ਼ ਸਿਘ ਪ੍ਰੀਤਲੜੀ, ਈਸ਼ਵਰ ਚੰਦਰ ਨੰਦਾ, ਬਲਵੰਤ ਗਾਰਗੀ ਅਤੇ ਸੰਤ ਸਿੰਘ ਸੇਖੋਂ ।

ਸੁਤੰਤਰਤਾ ਤੋਂ ਬਾਦ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵਿਸ਼ੇਸ਼ ਤੇਜ਼ੀ ਆਈ ਹੈ । ਸਰਕਾਰ ਵਲੋਂ ਪੰਜਾਬੀ ਸਾਹਿਤ ਅਤੇ ਬੋਲੀ ਦੇ ਵਿਕਾਸ ਲਈ ਇਕ ਕਰੋੜ ਤੋਂ ਵੱਧ ਰੁਪਿਆ ਖਰਚ ਕੀਤਾ ਗਿਆ ਹੈ । ਇਸ ਖੇਤਰ ਦੀਆਂ ਉਪਲਭਦੀਆਂ ਵਿਚ ਪੰਜ ਜਿਲਦਾਂ ਵਾਲਾ ਪੰਜਾਬੀ ਭਾਸ਼ਾ ਦਾ ਇਕ ਪ੍ਰਮਾਣਿਕ ਸ਼ਬਦ ਕੋਸ਼ ਹੈ । ਇਸ ਵਿਚ 1,50,000 ਸ਼ਬਦ ਹਨ । ਪੰਜਾਬੀ ਦੀਆਂ ਲਗਭਗ ਇਕ ਦਰਜਨ ਬੋਲੀਆਂ ਦੇ ਛੋਟੇ ਛੋਟੇ ਸ਼ਬਦ ਕੋਸ਼ ਹਨ । ਮਿਡਲ ਸਕੂਲ ਪੱਧਰ ਦੇ ਵਿਗਿਆਨ ਅਤੇ ਕਲਾ ਨਾਲ ਸਬੰਧਤ 26,000 ਸ਼ਬਦਾਂ ਦਾ ਨਿਰਮਾਣ, ਮੂਲ ਪੰਜਾਬੀ ਦੇ 1000 ਸ਼ਬਦਾਂ ਦਾ ਮਲ ਅੰਗਰੇਜ਼ੀ ਦੇ ਆਧਾਰ ਤੇ ਸੰਕਲਨ ਕੀਤਾ ਗਿਆ ਹੈ । ਵੱਡੀ ਗਿਣਤੀ ਵਿਚ ਅੰਗਰੇਜ਼ੀ, ਫ਼ਾਰਸੀ, ਮਰਾਠੀ, ਗੁਜਰਾਤੀ ਅਤੇ ਬੰਗਾਲੀ ਭਾਸ਼ਾਵਾਂ ਦੀਆਂ ਪ੍ਰਮਾਣਿਕ ਪੁਸਤਕਾਂ ਦਾ ਅਨੁਵਾਦ ਵੀ ਹੋਇਆ । ਗ਼ੈਰ ਸਰਕਾਰੀ ਸਾਹਿਤਕ ਸੰਸਥਾਵਾਂ ਨੇ ਵੀ ਕਈ ਸਾਹਿਤਕ ਕਿਰਤਾਂ ਦਾ ਅਨੁਵਾਦ ਪ੍ਰਕਾਸ਼ਤ ਕੀਤਾ ਹੈ ।

ਹਿੰਦੀ ਸਾਹਿਤ : ਸਿੱਖ ਗੁਰੂਆਂ ਨੇ ਹਿੰਦੀ ਸਾਹਿਤ ਲਈ ਜੋ ਮਹੱਤਵਪੂਰਣ ਹਿੱਸਾ ਪਾਇਆ ਹਿੰਦੀ ਇਸ ਲਈ ਉਨ੍ਹਾਂ ਦੀ ਰਿਣੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਨਾ ਕੇਵਲ ਆਪ ਹੀ ਹਿੰਦੀ ਵਿਚ ਲਿਖਿਆ ਸਗੋਂ ਹੋਰ ਹਿੰਦੀ ਕਵੀਆਂ ਦੀ ਵੀ ਹੌਸਲਾ ਅਫਜਾਈ ਕੀਤੀ । ਚਾਂਦ ਬਰਦਾਈ, ਹਿੰਦੀ ਵਿਚ, ਪ੍ਰਿਥਵੀ ਰਾਜ ਰਾਸੋ, ਦੇ ਪਹਿਲੇ ਸੰਸਕਰਣ ਦਾ ਲੇਖਕ, ਪ੍ਰਿਥਵੀ ਰਾਜ ਚੌਹਾਨ ਦਾ ਦਰਬਾਰੀ ਕਵੀ ਸੀ ਅਤੇ ਪੰਜਾਬ ਨਾਲ ਸਬੰਧ ਰਖਦਾ ਸੀ । ਹਿੰਦੀ ਦਾ ਪ੍ਰਸਿਧ ਦੋਹਾ ਲੇਖਕ ਰਹੀਮ ਵੀ ਪੰਜਾਬ ਵਿਚ ਜੰਮਿਆ ਸੀ । ਪੰਡਤ ਸ਼ਰਧਾ ਰਾਮ ਫਿਲੋਰੀ, ਜਿਸ ਨੇ ਆਧੁਨਿਕ ਹਿੰਦੀ ਜਗਤ ਵਿਚ ਮਹੱਤਵਪੂਰਨ ਹਿੱਸਾ ਪਾਇਆ, ਪੰਜਾਬ ਨਾਲ ਸਬੰਧ ਰਖਦਾ ਸੀ ।

ਉਰਦੂ ਸਾਹਿਤ : ਉਰਦੂ ਜ਼ਬਾਨ ਹਿੰਦੀ ਅਤੇ ਫ਼ਾਰਸੀ ਦੇ ਸੁਮੇਲ ਨਾਲ ਵਿਕਸਤ ਹੋਈ ਹੈ ਪਰ ਪੰਜਾਬ ਕਈ ਸਦੀਆਂ ਤੱਕ ਉਰਦੂ ਦਾ ਕੇਂਦਰ ਰਿਹਾ ਹੈ । ਭਾਵੇਂ ਕਿ ਲੋਕਾਂ ਦੀ ਆਮ ਬੋਲੀ ਪੰਜਾਬੀ ਸੀ ਪਰ ਉਰਦੂ ਵਿਚਾਰਾਂ ਦੀ ਲਿਖਤ ਦਾ ਮਾਧਿਅਮ ਸੀ । ਲਾਹੌਰ ਇਕ ਸਮੇਂ ਉਰਦੂ ਦਾ ਮਹਾਨ ਕੇਂਦਰ ਸੀ । ਇਕਤਾਲ, ਹਾਲੀ ਮੁਹੰਮਦ ਹੁਸੈਨ ਅਜ਼ਾਦ, ਸਰ ਅਬਦੁਲ ਕਾਦਰ, ਜਸਟਿਸ ਸ਼ਾਹ ਦੀਨ, ਬਸ਼ੀਰ-ਓ-ਦੀਨ, ਅਬਦੁਲ ਮਜੀਦ ਸਲਿਕ, ਹਾਜੀ ਲਕਲਕ ਅਤੇ ਅਖ਼ਤਰ ਸ਼ੇਰਾਨੀ ਵਰਗੇ ਸ਼ਾਇਰ ਅਤੇ ਲੇਖਕ ਉਰਦੂ ਭਾਸ਼ਾ ਵੱਲ ਖਿੱਚੇ ਗਏ । ਬਹੁਤ ਸਾਰੇ ਪ੍ਰਸਿੱਧ ਉਰਦੂ ਕਵੀਆਂ ਉੱਪਰ ਪੰਜਾਬ ਨੂੰ ਮਾਣ ਹੈ । ਇਨ੍ਹਾਂ ਕਵੀਆਂ ਵਿਚੋਂ ਉਘੇ ਕਵੀ ਜੋਸ਼ ਮਲ ਸਿਆਨੀ, ਮਹਿਰੂਮ ਅਤੇ ਦੀਵਾਨਾਂ ਆਦਿ ਪੰਜਾਬੀ ਹਨ । ਆਧੁਨਿਕ ਵਿਚਾਰਧਾਰਾ ਦੇ ਸ਼ਾਇਰ ਹਾਫਿਜ਼ ਜਲੰਧਰੀ, ਫੈਜ਼ ਅਹਿਮਦ ਫੈਜ਼, ਹਰੀ ਚੰਦਰ ਅਖ਼ਤਰ, ਸਾਹਿਰ ਲੁਧਿਆਨਵੀ ਹਫੀਜ਼ ਹੁਸ਼ਿਆਰਪੁਰੀ ਅਤੇ ਕਿਰਪਾਲ ਸਿੰਘ ਬੇਦਾਰ ਨੂੰ ਆਪਣੀਆਂ ਸਾਹਿਤਕ ਪ੍ਰਾਪਤੀਆਂ ਉੱਪਰ ਪੂਰਣ ਕਮਾਲ ਹਾਸਲ ਹੈ । ਨਾਟਕ ਅਤੇ ਕਹਾਣੀ ਦੇ ਖੇਤਰ ਵਿਹ ਆਗਾ ਹਸ਼ਰ ਕਸ਼ਮੀਰੀ, ਕਿਸ਼ਨ ਚੰਦਰ, ਉਪਿੰਦਰ ਨਾਥ ਅਸ਼ਕ, ਸੁਦਰਸ਼ਨ ਅਤੇ ਰਾਜਿੰਦਰ ਸਿੰਘ ਬੇਦੀ ਦਾ ਦਰਜਾ ਬਹੁਤ ਉੱਚਾ ਹੈ ।

ਮੂਰਤੀਕਲਾ ਅਤੇ ਚਿੱਤਰਕਲਾ : ਪ੍ਰਾਚੀਨ ਪੰਜਾਬ ਵਿਚ ਮੂਰਤੀਕਲਾ ਆਪਣੀ ਸਿਖ਼ਰ ਅਵਸਥਾ ਤੇ ਪਹੁੰਚ ਗਈ । ਇਸ ਦਾ ਸਬੂਤ ਹੜੱਪਾ ਵਿਚੋਂ ਪ੍ਰਾਪਤ ਹੋਈਆਂ ਕਲਾਤਮਕ ਵਸਤੂਆਂ ਤੋਂ ਮਿਲਦਾ ਹੈ । ਸਿੱਕਿਆਂ ਉੱਪਰ ਖੁਦੀਆਂ ਪਸ਼ੂਆਂ ਦੀਆਂ ਮੂਰਤੀਆਂ ਇਸ ਪ੍ਰਤਿਸ਼ਠਿਤ ਕਲਾ ਦੇ ਪ੍ਰਮਾਣ ਹਾਂ ।

ਲਗਾਤਾਰ ਬਦੇਸ਼ੀ ਹਮਲਿਆਂ ਦੇ ਸਾਏ ਵਿਚ ਰਹਿਣ ਦੇ ਕਾਰਨ, ਪੰਜਾਬੀਆਂ ਨੂੰ ਇਨਾ ਸਮਾਂ ਨਹੀਂ ਮਿਲਿਆ ਕਿ ਉਹ ਕਲਾ ਦੀ ਵਿਸ਼ੇਸ਼ ਸ਼ੈਲੀ ਦਾ ਵਿਕਾਸ ਕਰਦੇ । ਕੁਝ ਵੀ ਹੋਵੇ ਬਾਹਰੋਂ ਆਏ ਵਿਚਾਰਾਂ ਨੇ ਪਹਿਲਾਂ ਇਥੇ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ ਅਤੇ ਫਿਰ ਉਹ ਵਧੇ ਫੁੱਲੇ ।

ਗੰਧਾਰ ਦੀਆਂ ਮੂਰਤੀਆਂ ਵਿਚ ਸਾਨੂੰ ਯੂਨਾਨੀ ਅਤੇ ਬੁੱਧ ਸ਼ੈਲੀਆਂ ਦਾ ਅਦਭੁਤ ਸੁਮੇਲ ਲਭਦਾ ਹੈ । ਪ੍ਰਾਚੀਨ ਗੰਧਾਰ ਵਿਚ, ਜਿਸ ਤੋਂ ਇਸ ਸ਼ੈਲੀ-ਵਿਸ਼ੇਸ਼ ਦਾ ਨਾਂ ਪ੍ਰਚੱਲਤ ਹੋਇਆ ਪਿਸ਼ਾਵਰ ਅਤੇ ਉਸ ਦੇ ਨੇੜੇ ਤੇੜੇ ਇਲਾਕੇ ਬੁਨੇਰ, ਸਵਾਤ ਅਤੇ ਬਚਾਉੜ (ਹੁਣ ਪਾਕਿਸਤਾਨ) ਵਿਚ ਦੇ ਜ਼ਿਲ੍ਹੇ ਸ਼ਾਮਲ ਸਨ । ਇਸ ਇਲਾਕੇ ਦੀ ਖੁਦਾਈ ਨੇ ਇਹ ਗੱਲ ਸਥਾਪਤ ਕਰ ਦਿੱਤੀ ਹੈ ਕਿ ਇਹ ਇਲਾਕਾ ਭਾਰਤੀ ਵਸਤੂਕਲਾ, ਮੂਰਤੀਕਲਾ ਅਤੇ ਚਿੱਤ੍ਰਕਲਾ ਦਾ ਘਰ ਸੀ । ਕੁਸ਼ਾਨ ਰਾਜਿਆਂ ਦੇ ਰਾਜ ਵਿਚ ਇਹ ਬੋਧੀਆਂ ਦਾ ਤੀਰਥ ਸਥਾਨ ਬਣ ਗਿਆ ਸੀ ਅਤੇ ਇਸ ਦਾ ਮਹੱਤਵ ਚਾਰ ਸੌ ਸਾਲਾਂ ਤਕ ਬਣਿਆ ਰਿਹਾ ।

ਗੰਧਾਰੀ ਮੂਰਤੀ ਕਲਾ ਆਪਣੇ ਸਮੇਂ ਦੀ ਸੰਸਕ੍ਰਿਤੀ ਦੀ ਵਿਸ਼ਾਲ ਹੈ । ਇਸ ਵਿਚ ਰਾਜਿਆਂ ਤੋਂ ਲੈ ਕੇ ਰੰਕਾਂ ਤਕ ਹਰ ਵਰਗ ਦੇ ਲੋਕਾਂ ਦੇ ਰੂਪ ਰੇਖਾ ਪ੍ਰਦਾਨ ਕਰਦੀ ਰੀਤੀ ਰਿਵਾਜ਼ਾਂ, ਘਰਾਂ ਦੀ ਸਜਾਵਟ, ਅਸਤਰ-ਸ਼ਸਤਰ, ਇਸ਼ਨਾਨ ਦੇ ਸਾਧਨ, ਗਹਿਣੇ, ਗੱਡੀਆਂ, ਸੰਦ, ਖੇਤੀ ਦੇ ਸੰਦ ਅਤੇ ਸੰਗੀਤ ਜੰਤਰਾਂ ਨੂੰ ਦਰਸਾਇਆ ਗਿਆ ਹੈ ।

11ਵੀਂ ਸਦੀ ਵਿਚ ਭਗਤੀ ਅੰਦੋਲਨ ਦੇ ਪੁਨਰ-ਉਥਾਨ ਨਾਲ ਚਿੱਤਰਕਲਾ ਨੂੰ ਨਵੀਂ ਪ੍ਰੇਰਨਾਂ ਮਿਲੀ । ਇਸ ਅੰਦੋਲਨ ਨੇ, ਜਿਸ ਵਿਚ ਕਿ ਮਨੁੱਖੀ ਅਤੇ ਈਸ਼ਵਰੀ ਪ੍ਰੇਮ ਨੂੰ ਪ੍ਰੇਮੀ ਅਤੇ ਪ੍ਰੇਮਿਕਾਵਾਂ ਦੁਆਰਾ ਵਿਅਕਤ ਕੀਤਾ ਗਿਆ ਸੀ, ਚਿੱਤਰਕਲਾ ਵਿਚ ਇਕ ਨਵੀਂ ਸੁੰਦਰਤਾ ਅਰਥਾਤ ਮੂਰਤੀ ਕਲਾ ਨੂੰ ਜਨਮ ਦਿੱਤਾ । ਇਸ ਕਲਾ ਨਾਲ ਪੰਜਾਬ ਵਿਚ ਇਕ ਵਿਸ਼ੇਸ਼ ਸ਼ੈਲੀ ਦਾ ਵਿਕਾਸ ਹੋਇਆ ਜੋ ਅਗੇ ਜਾ ਕੇ “ਕਾਂਗੜਾ ਸ਼ੈਲੀ” ਕਹਾਈ । ਇਸ ਵਿਚ ਆਤਮਕ ਸ਼ੁਧਤਾ ਅਤੇ ਇੰਦ੍ਰਿਆਵੀ ਸੁਖ ਦਾ ਸੁੰਦਰ ਮਿਸ਼ਰਣ ਕੀਤਾ ਗਿਆ ਹੈ । ਕਲਾਕਾਰਾਂ ਨੇ ਆਪਣਾ ਵਿਸ਼ਾ ਵਸਤੂ ਪੌਰਾਣਿਕ ਸਾਹਿਤ ਤੋਂ ਲਿਆ ਹੈ । ਇਹ ਕਲਾ ਪਹਾੜੀ ਰਾਜਿਆਂ ਦੇ ਆਸਰੇ ਖੂਬ ਵਧੀ ਫੁੱਲੀ ਹੈ ।

ਆਧੁਨਿਕ ਕਾਲ ਵਿਚ ਪੰਜਾਬ ਦੀ ਧੀ ਅੰਮ੍ਰਿਤਾ ਸ਼ੇਰਗਿੱਲ ਭਾਰਤ ਦੀ ਸਭ ਤੋਂ ਮਹਾਨ ਚਿੱਤਰਕਾਰ ਮੰਨੀ ਜਾਂਦੀ ਹੈ । ਉਨ੍ਹਾਂ ਨੇ ਭਾਰਤੀ ਅਤੇ ਪੱਛਮੀ ਚਿੱਤਰਕਲਾ ਦੀਆਂ ਮਾਨਤਾਵਾਂ ਨੂੰ ਇਕੱਠਿਆਂ ਸਮਾਉਣ ਦਾ ਆਰੰਭਕ ਕਾਰਜ ਕੀਤਾ । ਬਹੁਤ ਸਾਰੇ ਹੋਰ ਪੰਜਾਬੀ ਚਿੱਤਰਕਾਰਾਂ ਦਾ ਵੀ ਚਿੱਤਰਕਲਾ ਵਿਚ ਵਿਸ਼ੇਸ਼ ਸਥਾਨ ਹੈ ।

ਸੰਗੀਤ

ਕਲਾਸਕੀ ਸੰਗੀਤ ਵਿਚ ਵੀ ਪੰਜਾਬ ਪਿਛੇ ਨਹੀਂ ਰਿਹਾ । ਪੰਜਾਬ ਨੇ ਪਹਿਲੀ ਕਤਾਰ ਵਿਚ ਖੜਨ ਵਾਲੇ ਸੰਗੀਤਕਾਰ ਪੈਦਾ ਕੀਤੇ। ਇਨ੍ਹਾਂ ਦੇ ਨਾਂ ਇਹ ਹਨ : ਬੜੇ ਗ਼ੁਲਾਮ ਅਲੀ ਖਾਂ, ਹੁਸੈਨ ਲਾਲ, ਗ਼ੁਲਾਮ ਸਾਬਿਰ, ਦਲੀਪ ਚੰਦ, ਸੋਹਨ ਸਿੰਘ ਅਤੇ ਮਦਨ ਲਾਲ ਬਾਲੀ ਹਨ, ਜੋ ਭਾਰਤ ਦੇ ਚੋਟੀ ਦੇ ਸੰਗੀਤਕਾਰਾਂ ਵਿਚ ਗਿਣੇ ਜਾਂਦੇ ਹਨ ।

ਕਾਂਡ 7

ਲੋਕ ਨਾਚ, ਖੇਡਾਂ ਅਤੇ ਵੇਖਣ ਯੋਗ ਸਥਾਨ

ਲਗਾਤਾਰ ਬਦੇਸ਼ੀ ਹਮਲੇ, ਸਖ਼ਤ ਗਰਮ ਤੇ ਠੰਡਾ ਮੌਸਮ, ਅਤੇ ਖੇਤੀ ਅਰਥ ਵਿਵਸਥਾ ਦੀ ਸਖ਼ਤੀ ਸਦਾ ਪੰਜਾਬੀਆਂ ਲਈ ਇਕ ਚੁਣੌਤੀ ਰਹੀ ਹੈ । ਸਾਰੀਆਂ ਵਿਰੋਧੀ ਪ੍ਰਸਥਿਤੀਆਂ ਦੇ ਵਿਰੁੱਧ ਨਿਡਰ ਅਤੇ ਦਲੇਰੀ ਨਾਲ ਲੜਦੇ ਹੋਏ ਉਨ੍ਹਾਂ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ । ਪੰਜਾਬੀ ਆਪਣੀ ਜਿੱਤ ਦਾ ਪ੍ਰਗਟਾਵਾ ਕਰਨ ਸਮੇਂ ਨਚਦੇ ਟਪਦੇ ਅਤੇ ਸੰਗੀਤ ਵਿਚ ਮਸਤ ਰਹਿੰਦੇ ਸਨ । ਇੰਝ ਪੰਜਾਬ ਦੇ ਵਿਸ਼ੇਸ਼ ਲੋਕ-ਨਾਚਾਂ ਦਾ ਜਨਮ ਹੋਇਆ । ਪੰਜਾਬ ਦੇ ਲੋਕਾਂ ਦਾ ਹਰਿਆ ਭਰਿਆ ਜੀਵਨ ਅਤੇ ਸ਼ਕਤੀ ਦੋਵੇਂ ਹੀ ਉਨ੍ਹਾਂ ਦੇ ਲੋਕ ਨਾਚਾਂ ਵਿਚ ਪ੍ਰਗਟ ਹੁੰਦੇ ਹਨ ।

ਭੰਗੜਾ : ਪੰਜਾਬ ਦਾ ਪ੍ਰਮੁੱਖ ਲੋਕ ਨਾਚ “ਭੰਗੜਾ” ਕਹਾਉਂਦਾ ਹੈ। ਭੰਗੜੇ ਦੀ ਰੁੱਤ ਕਣਕਾਂ ਦੀ ਬਿਜਾਈ ਨਾਲ ਆਰੰਭ ਹੁੰਦੀ ਹੈ । ਉਸ ਸਮੇਂ ਪਿੰਡਾਂ ਦੇ ਗਭਰੂ ਕਿਸੇ ਖੁਲ੍ਹੀ ਥਾਂ ਪੂਰੇ ਚੰਦਰਮਾਂ ਦੀਆਂ ਕਿਰਨਾਂ ਹੇਠ ਇਕੱਠੇ ਹੁੰਦੇ ਹਨ ਅਤੇ ਢੋਲ ਦੀਆਂ ਥਾਪਾਂ ਤੇ ਲਰਜ਼ ਉਠਦੇ ਹਨ । ਨੱਚਣ ਵਾਲੇ, ਢੋਲੀ ਦੇ ਚਾਰੇ ਪਾਸੇ ਇਕ ਚੱਕਰ ਵਿਚ ਨਚਦੇ ਹਨ ਅਤੇ ਢੋਲੀ ਵਿਚ ਵਿਚਾਲੇ ਢੋਲ ਨੂੰ ਤੇਜ਼ੀ ਨਾਲ ਵਜਾਉਂਦਾ ਹੈ । ਇਸ ਤਰ੍ਹਾਂ ਨੱਚਣ ਵਾਲਿਆਂ ਦੇ ਵਲਵਲੇ ਹੋਰ ਤੇਜ਼ ਹੋ ਜਾਂਦੇ ਹਨ । ਉਹ ਪੈਰਾਂ ਦੇ ਹੌਲੀ ਹੌਲੀ ਹਿੱਲਣ ਨਾਲ ਨਾਚ ਆਰੰਭ ਕਰਦੇ ਹਨ। ਜਿਵੇਂ ਜਿਵੇਂ ਮਾਹੌਲ ਵਿਚ ਤੇਜੀ ਆਉਂਦੀ ਜਾਂਦੀ ਹੈ, ਉਨ੍ਹਾਂ ਦੇ ਹੱਥ, ਪੈਰ ਅਤੇ ਸਮੁੱਚਾ ਸਰੀਰ ਹੀ ਨੱਚਣ ਲਗ ਜਾਂਦਾ ਹੈ । ਉਹ ਆਪਣੇ ਸਰੀਰ ਨੂੰ ਵਾਰੀ ਵਾਰੀ ਝੁਕਾਉਂਦੇ ਅਤੇ ਸਿੱਧਾ ਕਰਦੇ ਕਦੀ ਇਕ ਪੈਰ ਤੇ ਖੜੇ ਹੋ ਕੇ ਹੱਥ ਉੱਪਰ ਚੁਕਦੇ, ਖੁਸ਼ੀ ਵਿਚ ਰੁਮਾਲ ਹਿਲਾਂਦੇ ਅਤੇ ਆਪਣੇ ਆਪ ਅਤੇ ਦੂਜਿਆਂ ਨੂੰ ਉਤਸਾਹਿਤ ਕਰਨ ਅਤੇ ਨਾਚ ਨਾਲ ਇਕ ਮਿੱਕ ਹੋਣ ਲਈ “ਬੱਲੇ ਬੱਲੇ ਓਏ ਬੱਲੇ, ਬੱਲੇ” ਕਰਦੇ ਹਨ । ਵਿਚ ਵਿਚ ਨੱਚਣ ਵਾਲੇ, ਨੱਚਣਾ ਬੰਦ ਕਰ ਦਿੰਦੇ ਹਨ ਪਰ ਢੋਲੀ ਉਨ੍ਹਾਂ ਦੇ ਕਦਮਾਂ ਦੀ ਥਾਧ ਨਾਲ ਢੋਲ ਵਜਾਉਂਦਾ ਰਹਿੰਦਾ ਹੈ । ਨੱਚਣ ਵਾਲਿਆਂ ਵਿਚੋਂ ਇਕ ਢੋਲੀ ਦੇ ਕੋਲ ਆ ਕੇ ਅਤੇ ਇਕ ਹੱਥ ਖੱਬੇ ਕੰਨ ਤੇ ਰਖ ਕੇ ਪੰਜਾਬ ਦਾ ਪਰੰਪਰਾਗਤ ਗੀਤ ‘ਬੋਲੀ” ਜਾਂ “ਢੋਲਾ” ਗਾ ਉਠਦਾ ਹੈ । ਇਸ ਦੀ ਆਖਰੀ ਸਤਰ ਨੂੰ ਲੈ ਕੇ ਨੱਚਣ ਵਾਲੇ ਫਿਰ ਹੋਰ ਤੇਜ਼ੀ ਨਾਲ ਨੱਚਣ ਲਗ ਜਾਂਦੇ ਹਨ ਅਤੇ ਨਚਦੇ ਰਹਿੰਦੇ ਹਨ ਜਦੋਂ ਤਕ ਕਿ ਉਹ ਥੱਕ ਕੇ ਚੂਰ ਨਹੀਂ ਹੋ ਜਾਂਦੇ । ਇਸ ਨਾਚ ਨੂੰ ‘ਭੰਗੜਾ’ ਕਿਹਾ ਕਾਂਦਾ ਹੈ ।

ਭੰਗੜੇ ਵਾਲੇ ਦਾ ਪਹਿਰਾਵਾ ਹੈ—ਸਿਰ ਤੇ ਇਕ ਚਮੀਕੀਲੀ ਮਿੱਟੀ ਰੰਗੀ ਪਗੜੀ, ਉਸੇ ਰੰਗ ਦੀ “ਲੂੰਗੀ” ਜਾਂ “ਚਾਦਰਾ” ਇਕ ਲੰਬਾ ਕੁੜਤਾ, ਇਕ ਕਾਲੀ ਜਾਂ ਨੀਲੀ ਜਾਕਟ (ਵਾਕਸਟ) ਤੇ ਪੈਰਾਂ ਵਿਚ ਘੁੰਗਰੂ ।

ਭੰਗੜੇ ਦੀ ਰੁੱਤ ਵਿਸਾਖੀ ਦੇ ਮੇਲੇ ਸਮੇਂ ਖ਼ਤਮ ਹੁੰਦੀ ਹੈ । ਕਣਕਾਂ ਵੱਢ ਲਈਆਂ ਜਾਂਦੀਆਂ ਹਨ ਅਤੇ ਸਾਰੇ ਸਾਲ ਲਈ ਅੰਨ੍ਹ ਕੋਠਿਆਂ ਵਿਚ ਰੱਖ ਲਿਆ ਜਾਂਦਾ ਹੈ ।

ਗਿੱਧਾ : ਪੰਜਾਬਣਾਂ ਦਾ ਵੀ, ਭੰਗੜੇ ਵਾਂਗ ਹੀ, ਇਕ ਲੋਕ-ਨਾਚ ਹੁੰਦਾ ਹੈ ਇਸ ਨੂੰ ਗਿੱਧਾ ਕਹਿੰਦੇ ਹਨ, ਇਸ ਵਿਚ ਵੀ ਉਨੀ ਜਾਨ ਅਤੇ ਤੇਜ਼ੀ ਹੁੰਦੀ ਹੈ ।

ਟੱਪੇ ਗਾਉਂਦੀਆਂ ਕੁੜੀਆਂ ਗੋਲ ਚੱਕਰ ਵਿਚ ਘੁੰਮਦੀਆਂ ਹਨ। ਉਨ੍ਹਾਂ ਦੇ ਲਹਿਰਾਉਂਦੇ ਰੇਸ਼ਮੀ ਦੁਪੱਟੇ, ਕਢੀਆਂ ਹੋਈਆਂ ਪੁਸ਼ਾਕਾਂ ਅਤੇ ਗਹਿਣਿਆਂ ਨਾਲ ਝਿਲਮਿਲ ਕਰਦੇ ਅੰਗ ਸਿੱਧੇ ਸਾਦੇ ਨਾਚ ਨੂੰ ਵੀ ਚਾਰ ਚੰਦ ਲਗਾ ਦਿੰਦੇ ਹਨ । ਉਨ੍ਹਾਂ ਦੇ ਕੋਮਲ ਕਦਮ ਤਦ ਤੱਕ ਹੌਲੀ ਹੌਲੀ ਤੇਜ਼ੀ ਫੜਦੇ ਜਾਂਦੇ ਹਨ ਜਦ ਤੱਕ ਕਿ ਉਨ੍ਹਾਂ ਵਿਚੋਂ ਦੋ ਜਾਂ ਤਿੰਨ ਜੋੜੇ ਦਾਇਰੇ ਵਿਚੋਂ ਨਿਕਲ ਕੇ ਵਿਚਾਲੇ ‘ਕਿੱਕਲੀ’ ਪਾਉਣ ਨਹੀਂ ਲੱਗ ਜਾਂਦੇ । ਦਾਇਰੇ ਵਿਚ ਖੜੀਆਂ ਕੁੜੀਆਂ ਗਿੱਧੇ ਦੇ ਕਦਮਾਂ ਦੇ ਨਾਲ ਨਾਲ ਗਿੱਧਾ ਪਾਉਂਦੀਆਂ ਹਨ । ਕਿੱਕਲੀ ਪਾਉਣ ਵਾਲੀਆਂ ਦੋਵੇਂ ਕੁੜੀਆਂ ਇਕ ਦੂਜੇ ਦੇ ਹੱਥਾਂ ਨੂੰ ਇਸ ਤਰ੍ਹਾਂ ਫੜ ਕੇ ਰੱਖਦੀਆਂ ਹਨ ਕਿ ਉਨ੍ਹਾਂ ਦੇ ਪੈਰ ਇਕ ਦੂਜੇ ਦੇ ਨੇੜੇ ਅਤੇ ਸਰੀਰ ਇਸਦੇ ਉਲਟ ਤਣੇ ਹੋਏ ਹੁੰਦੇ ਹਨ । ਇੰਝ ਉਹ ਆਪਣੇ ਪੈਰਾਂ ਨੂੰ ਇਕੋ ਥਾਂ ਟਿਕਾ ਕੇ ਤੇਜ਼ੀ ਨਾਲ ਘੁੰਮਦੀਆਂ ਹਨ । ਗਿੱਧਾ ਫ਼ਸਲਾਂ ਦੀ ਕਟਾਈ ਦੇ ਮੌਕੇ, ਵਿਆਹ, ਜਨਮ, ਮੇਲੇ ਆਦਿ ਤੇ ਆਮ ਪ੍ਰਚਲਤ ਹੈ ।

ਗਿੱਧਾ ਅਤਿਅੰਤ ਜਿਉਂਦਾ ਲੋਕ-ਨਾਚ ਹੈ । ਘੁੰਮਣ ਵਾਲਿਆਂ ਦੀ ਰਫ਼ਤਾਰ ਆਪਣੇ ਸਿਖ਼ਰ ਦੇ ਪਲਾਂ ਵਿਚ ਕਈ ਵਾਰ ਇੰਨੀ ਤੇਜ਼ ਹੁੰਦੀ ਹੈ ਕਿ ਦੇਖਣ ਵਾਲੇ ਲਈ ਜਦੋਂ ਦੋਬਾਰਾ ਰਫ਼ਤਾਰ ਘੱਟ ਨਾ ਹੋਵੇ, ਅੱਖ ਝਮਕਣੀ ਤੱਕ ਔਖੀ ਹੁੰਦੀ ਹੈ । ਇਸ ਨਾਚ ਦੇ ਦੌਰਾਨ ਜੋ ਗੀਤ ਗਾਏ ਜਾਂਦੇ ਹਨ। ਉਨ੍ਹਾਂ ਨੂੰ ‘ਬੋਲੀਆਂ’ ਕਹਿੰਦੇ ਹਨ ।

ਤਰਿੰਝਣ : ਪੰਜਾਬਣ ਦਾ ਚਰਖ਼ੇ ਨਾਲ ਬੇਹੱਦ ਪਿਆਰ ਹੈ । ਚਰਖੇ ਸਮੇਂ ਮਿਲ ਬੈਠਣ ਦਾ ਸੁਭਾਅ ਉਸ ਨੂੰ ਅਜਿਹੀਆਂ ਰੰਗ ਬਰੰਗੀਆਂ ਕੁੜੀਆਂ ਦੇ ਇਕੱਠਾਂ ਵਿਚ ਜੋੜ ਦਿੰਦਾ ਹੈ ਜਿਸ ਨੂੰ “ਤ੍ਰਿੰਝਣ” ਕਹਿੰਦੇ ਹਨ । ਇਹ ਇਸਤਰੀਆਂ ਦਾ ਕਲੱਬ ਹੈ । ਇਸ ਕਲੱਬ ਵਿਚ ਉਹ ਕਤਦੀਆਂ ਅਤੇ ਗੱਪਾਂ ਮਾਰਦੀਆਂ ਹਨ ਅਤੇ ਗਾਉਣ ਅਤੇ ਨੱਚਣ ਵੀ ਲਗ ਜਾਂਦੀਆਂ ਹਨ ।

ਆਪਣਾ ਘਰੇਲੂ ਕੰਮ ਨਿਪਟਾਉਣ ਤੋਂ ਬਾਦ ਆਪਣੇ ਰੰਗਲੇ ਚਰਖ਼ਿਆਂ ਨਾਲ ਕਿਸੇ ਘਰ ਦੇ ਖੁਲ੍ਹੇ ਵੇਹੜੇ ਵਿਚ ਜਾਂ ਭੀੜ ਤੋਂ ਥੋੜ੍ਹਾ ਜਿਹਾ ਦੂਰ ਕਿਸੇ ਰੁੱਖ ਦੀ ਛਾਂ ਹੇਠ ਇਕੱਠੀਆਂ ਹੋ ਜਾਂਦੀਆਂ ਹਨ । ਇਸ ਬੈਠਕ ਵਿਚ ਸਭ ਉਮਰ ਦੀਆਂ ਇਸਤਰੀਆਂ ਦੀ ਪ੍ਰਤੀਨਿਧਤਾ ਹੁੰਦੀ ਹੈ, ਕੁਆਰੀਆਂ- ਨਵ-ਵਿਆਹੀਆਂ, ਅਧਖੜ ਉਮਰ ਦੀਆਂ ਅਤੇ ਦਾਦੀਆਂ ਨਾਨੀਆਂ ਇਕੱਠੀਆਂ ਹੁੰਦੀਆਂ ਹਨ । ਇਸਤਰੀਆਂ ਚਰਖ਼ਾ ਕਰਦੀਆਂ ਹੋਈਆਂ ਗਾਉਂਦੀਆਂ ਹਨ। ਇਹ ਗੀਤ, ਪ੍ਰੇਮ, ਬਿਰਹਾ, ਆਸ, ਅਭਿਲਾਸ਼ਾ ਨਾਲ ਭਰੇ ਹੁੰਦੇ ਹਨ । ਵੇਖਿਆ ਜਾਵੇ ਤਾਂ ਇਨ੍ਹਾਂ ਵਿਚ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਹਰ ਪੱਖ ਦਾ ਚਿਤ੍ਰਣ ਹੁੰਦਾ ਹੈ । ਮਨੁੱਖੀ ਸੋਚ, ਦੱਬੀਆਂ ਇਛਾਵਾਂ, ਅਧੂਰੇ ਸੁਧਨਿਆਂ ਅਤੇ ਜੀਵਨ ਦੀਆਂ ਖੁਸ਼ੀਆਂ ਨੂੰ ਇਨ੍ਹਾਂ ਗੀਤਾਂ ਵਿਚ ਪ੍ਰਗਟ ਕੀਤਾ ਜਾਂਦਾ ਹੈ ।

ਪੰਜਾਬ ਦੇ ਪਿੰਡਾਂ ਵਿਚ ਚਰਖਾ ਇਕ ਲਾਹੇਵੰਦ ਵਸਤੂ ਹੀ ਨਹੀਂ ਮੰਨੀ ਜਾਂਦੀ ਸਗੋਂ ਇਹ ਇਸਤਰੀਆਂ ਦਾ ਇਕ ਅਟੁੱਟ ਸਾਥੀ ਵੀ ਹੈ । ਗਾਂਧੀ ਜੀ ਨੂੰ ਚਰਖਾ ਕੱਤਣ ਦਾ ਵੱਲ ਇਕ ਪੰਜਾਬਣ ਨੇ ਹੀ ਸਿਖਾਇਆ ਸੀ । ਉਨ੍ਹਾਂ ਨੇ ਚਰਖੇ ਨੂੰ ਭਾਰਤ ਦੇ ਸਾਧਨ ਹੀਨ ਹੋ ਚੁੱਕੇ ਪਿੰਡਾਂ ਦੇ ਆਰਥਕ ਅਤੇ ਸਮਾਜਕ ਪੁਨਰ ਸੁਧਾਰ ਦਾ ਇਕ ਸਾਧਨ ਮੰਨਿਆ । ਗਾਂਧੀ ਜੀ ਅਨੁਸਾਰ ਚਰਖਾ ਪੇਂਡੂ ਸਵੈ- ਨਿਰਭਰਤਾ ਅਤੇ ਬਦੇਸ਼ੀ ਰਾਜ ਤੋਂ ਬਚਣ ਦਾ ਇਕ ਪ੍ਰਤੀਕ ਹੈ ।

ਸੁਤੰਤਰਤਾ ਅੰਦੋਲਨ ਦੇ ਦੌਰਾਨ ਲਿਖੇ ਗਏ ਇਕ ਪੰਜਾਬੀ ਲੋਕ ਗੀਤ ਦੀ ਨਿਮਨ ਪੰਕਤੀ ਚਰਖੇ ਅਤੇ ਅਹਿੰਸਾ ਰਾਹੀਂ ਆਜ਼ਾਦੀ ਪ੍ਰਾਪਤ ਕਰ ਲੈਣ ਦੇ ਦ੍ਰਿੜ ਨਿਸ਼ਚੇ ਨੂੰ ਪ੍ਰਗਟ ਕਰਦੀ ਹੈ :–

“ਦੇ ਚਰਖੇ ਨੂੰ ਗੇੜਾ, ਲੋੜ ਨਾ ਤੋਪਾਂ ਦੀ ।”

ਖੇਡਾਂ

ਪੰਜਾਬ ਨੇ ਖੇਡਾਂ ਦੇ ਵਿਕਾਸ ਲਈ ਕਾਫ਼ੀ ਕੰਮ ਕੀਤਾ ਹੈ। ਅੱਜ ਇਥੇ ਖੇਡਾਂ ਦੇ ਸੰਗਠਨ ਦੀ ਸਭ ਤੋਂ ਚੰਗੀ ਵਿਵਸਥਾ ਹੈ । ਸਰਬ ਭਾਰਤੀ ਖੇਡ ਪ੍ਰੀਸ਼ਦ ਨੇ ਮਾਰਚ 1961 ਵਿਚ ਪੰਜਾਬ ਦੇ ਖੇਡਾਂ ਸਬੰਧੀ ਪ੍ਰਬੰਧ ਦੀ ਬਹੁਤ ਸ਼ਲਾਘਾ ਕੀਤੀ ਸੀ ਅਤੇ ਇਸ ਨੂੰ ਦੇਸ਼ ਦੇ ਬਾਕੀ ਖੇਡ ਸੰਗਠਨਾਂ ਲਈ ਆਦਰਸ਼ ਦੱਸਿਆ । ਇਸ ਪ੍ਰਬੰਧ ਵਿਚ ਪਿੰਡਾਂ ਤੋਂ ਲੈ ਕੇ ਰਾਜ ਪੱਧਰ ਤੱਕ ਖੇਡਾਂ ਦੇ ਸੰਗਠਨ ਦਾ ਧਿਆਨ ਰੱਖਿਆ ਗਿਆ ਹੈ । ਪੰਜਾਬ ਵਿਚ ਪਟਿਆਲਾ ਵਿਖੇ ਵੀ ਇਕ ਖੇਡਾਂ ਦੀ ਕੌਮੀ ਪੱਧਰ ਦੀ ਸੰਸਥਾ ਹੈ ।

ਪੰਜਾਬ ਵਿਚ ਪਹਿਲੀ ਵਾਰ ਸੰਗਠਿਤ ਰੂਪ ਵਿਚ ਖੇਡਾਂ, ਪੰਜਾਬ ਯੂਨੀਵਰਸਿਟੀ (ਲਾਹੌਰ) ਵਲੋਂ ਅੰਤਰ-ਯੂਨੀਵਰਸਿਟੀ ਪ੍ਰਤੀਯੋਗਤਾ 19 ਵੀਂ ਸਦੀ ਦੇ ਅੰਤ ਵਿਚ ਆਯੋਜਿਤ ਕੀਤੀਆਂ ਗਈਆਂ । 1924 ਵਿਚ ਸਵਰਗਵਾਸੀ ਸ੍ਰੀ ਜੀ. ਡੀ. ਸੌਂਧੀ ਨੇ ਲਾਹੌਰ (ਹੁਣ ਪਾਕਿਸਤਾਨ ਵਿਚ) ਪੰਜਾਬ ਓਲਿੰਪਿਕ ਸੰਘ ਦੀ ਨੀਂਹ ਰੱਖੀ ।

ਆਜ਼ਾਦੀ ਤੋਂ ਲੈ ਕੇ ਹੁਣ ਤੱਕ ਖੇਡਾਂ ਵਿਚ ਕਾਫ਼ੀ ਪ੍ਰਗਤੀ ਹੋਈ ਹੈ। 1940 ਤੋਂ ਹੀ ਹਰ ਵਰ੍ਹੇ ਤਹਿਸੀਲ ਪੱਧਰ ਤੇ ਪੰਚਾਇਤ ਮੁਕਾਬਲੇ ਹੁੰਦੇ ਹਨ । ਪ੍ਰੰਤੂ ਪਹਿਲੀ ਵਾਰੀ ਅੰਤਰ ਜ਼ਿਲਾ ਪੰਚਾਇਤ ਮੁਕਾਬਲੇ 1956 ਵਿਚ ਹੋਏ । ਗਭਰੂ ਪਰੰਪਰਾਗਤ ਢੰਗ ਨਾਲ ਆਯੋਜਿਤ ਹਾਕੀ, ਕਬੱਡੀ, ਕੁਸ਼ਤੀ, ਉੱਚੀ ਛਾਲ, ਲੰਬੀ ਛਾਲ ਅਤੇ ਦੌੜਾਂ ਵਿਚ ਹਿੱਸਾ ਲੈਂਦੇ ਹਨ । 1959 ਵਿਚ ਖੇਡਾਂ ਦਾ ਵਿਭਾਗ ਬਣਿਆ ਹੈ । ਇਹ ਵਿਭਾਗ ਸਟੇਡੀਅਮ ਖੇਡਾਂ ਲਈ ਮੈਦਾਨ ਖੇਡਾਂ ਦੇ ਸਾਮਾਨ ਦਾ ਪ੍ਰਬੰਧ ਕਰਦਾ ਹੈ । ਇਹ ਖੇਡ ਸੰਗਠਨਾਂ ਨੂੰ ਆਰਥਕ ਸਹਾਇਤਾ ਦੇਂਦਾ ਹੈ । ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਹੌਂਸਲਾ ਦੇਣ ਲਈ ਵਜ਼ੀਫ਼ੇ ਆਦਿ ਦੀਆਂ ਸਹੂਲਤਾਂ ਵੀ ਪ੍ਰਦਾਨ ਕਰਦਾ ਹੈ । 1960 ਵਿਚ ਸਰਕਾਰ ਅਤੇ ਵੱਖ ਵੱਖ਼ ਗ਼ੈਰ-ਸਰਕਾਰੀ ਖੇਡ ਸੰਗਠਨਾਂ ਦੇ ਵਿਚਕਾਰ ਤਾਲਮੇਲ ਪੈਦਾ ਕਰਨ ਲਈ ‘ਪੰਜਾਬ ਰਾਜ ਖੇਡ ਪ੍ਰੀਸ਼ਦ’ ਦੀ ਸਥਾਪਨਾ ਕੀਤੀ ਗਈ । ਕਈ ਹੋਰ ਗੱਲਾਂ ਤੋਂ ਬਿਨਾਂ ਪ੍ਰੀਸ਼ਦ ਖੇਡ ਸੰਗਠਨਾਂ ਨੂੰ ਸਹਾਇਤਾ ਦਿੰਦੀ ਹੈ ਅਤੇ ਆਮ ਤੌਰ ਤੇ ਇਸ ਗੱਲ ਦੀ ਜਿੰਮੇਵਾਰੀ ਵੀ ਇਸੇ ਦੀ ਹੀ ਹੈ ਕਿ ਰਾਜ ਵਿਚ ਖੇਡਾਂ ਦਾ ਸੰਗਠਨ ਕਿਸ ਤਰ੍ਹਾਂ ਹੋਵੇਗਾ।

ਪੰਜਾਬ, 1964-65 ਅਤੇ 1965-66 ਵਿਚ ਅੰਤਰ-ਰਾਜੀ ਐਥਲੈਟਿਕ ਦਾ ਚੈਂਪੀਅਨ ਰਿਹਾ । 1965 ਵਿਚ ਬੰਗਲੌਰ ਵਿਚ ਹੋਈ ਐਥਲੈਟਿਕ ਪ੍ਰਤੀਯੋਗਤਾ ਵਿਚ ਪੰਜਾਬ ਨੇ 23 ਵਿਚੋਂ 14 ਸੋਨੇ ਦੇ ਤਮਗੇ ਜਿੱਤੇ । ਇਸ ਤੋਂ ਬਿਨਾਂ ਪੰਜ ਵਿਚੋਂ ਤਿੰਨ ਰਾਸ਼ਟਰੀ ਰਿਕਾਰਡ ਪੰਜਾਬੀਆਂ ਨੇ ਤੋੜੇ । ਪੰਜਾਬ ਦੀ ਪੁਰਸ਼ਾਂ ਦੀ ਹਾਕੀ ਟੀਮ 1963-64 ਅਤੇ 1964-65 ਵਿਚ ਰਾਸ਼ਟਰੀ ਚੈਂਪੀਅਨ ਰਹੀ । ਰਾਸ਼ਟਰੀ ਵਾਲੀ ਬਾਲ ਚੈਂਪੀਅਨ ਵੀ ਪੰਜਾਬ ਦੀਆਂ ਪੁਰਸ਼ਾਂ ਅਤੇ ਔਰਤਾਂ ਦੀਆਂ ਟੀਮਾਂ ਨੇ ਕ੍ਰਮਵਾਰ 1963-64 ਅਤੇ 1964-65 ਵਿਚ ਜਿੱਤੀ ।

1964-65 ਵਿਚ ਪੰਜਾਬ ਯੂਨੀਵਰਸਿਟੀ ਨੇ ਅੰਤਰ ਯੂਨੀਵਰਸਿਟੀ ਐਥਲੈਟਿਕਸ ਵਿਚ ‘ ਹਾਕੀ (ਲੜਕੀਆਂ) ਕੁਸ਼ਤੀਆਂ, ਬਾਕਸਿੰਗ, ਕ੍ਰਿਕਟ (ਉੱਤਰੀ ਖੇਤਰ) ਅਤੇ ਬਾਸਕਿਟ ਬਾਲ ਮੁਕਾਬਲੇ ਜਿੱਤੇ । 1966-67 ਵਿਚ ਉਹ ਫਿਰ ਹਾਕੀ (ਲੜਕੀਆਂ) ਬਾਲੀਬਾਲ (ਲੜਕੀਆਂ) ਬਾਸਕਿਟਬਾਲ (ਲੜਕੀਆਂ) ਬੈਡਮਿੰਟਨ (ਉੱਤਰ ਖੇਤਰ) ਚੈਂਪੀਅਨ ਰਹੇ ।

ਸੰਨ 1964-65 ਵਿਚ ਜਿਸ ਭਾਰਤੀ ਹਾਕੀ ਟੀਮ ਨੇ ਟੋਕੀਓ ਓਲਿੰਪਿਕ ਵਿਚ ਸੋਨੇ ਦਾ ਤਮਗਾ ਜਿੱਤਿਆ, ਉਸਦੇ 26 ਖਿਲਾੜੀਆਂ ਵਿਚੋਂ 10 ਖਿਡਾਰੀ ਪੰਜਾਬੀ ਸਨ । ਟੀਮ ਦਾ ਕਪਤਾਨ ਵੀ ਪੰਜਾਬੀ ਸੀ। ਜਿਸ ਪ੍ਰਬੰਧਕ ਨੇ ਹਾਕੀ ਟੀਮ ਨੂੰ ਸਿਖਲਾਈ ਦਿੱਤੀ ਸੀ ਉਹ ਰਾਜ ਖੇਲ ਵਿਭਾਗ ਦਾ ਅਧਿਕਾਰੀ ਸੀ । ਇਸੇ ਓਲਿੰਪਿਕ ਵਿਚ ਗੁਰਬਚਨ ਸਿੰਘ 110 ਮੀਟਰ ਦੀ ਹਰਡਲ ਰੇਸ ਵਿਚ ਚੌਥੇ ਸਥਾਨ ਤੇ ਰਿਹਾ। ਭਾਰਤੀ ਟੀਮ ਨੇ ਫਿਰ 1965 ਵਿਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਵਿਚ ਏਸ਼ੀਆਈ ਹਾਕੀ ਤਮਗਾ ਜਿੱਤਿਆ । ਇਸ ਟੀਮ ਦੇ 16 ਖਿਡਾਰੀਆਂ ਵਿਚੋਂ 11 ਪੰਜਾਬੀ ਸਨ ਅਤੇ ਟੀਮ ਨੂੰ ਪੰਜਾਬ ਦੇ ਵਿਭਾਗ ਦੇ ਕੋਚਾਂ ਨੇ ਸਿਖਲਾਈ ਦਿੱਤੀ ਸੀ । ਅੰਤਰ ਰਾਸ਼ਟਰੀ ਪ੍ਰਸਿਧੀ ਦਾ ਖਿਡਾਰੀ ਪ੍ਰਵੀਨ ਕੁਮਾਰ ਵੀ ਪੰਜਾਬੀ ਹੈ। ਉਸਨੇ 1965 ਦੀ ਰਾਸ਼ਟਰ ਮੰਡਲ ਖੇਡਾਂ ਵਿਚ ਚਾਂਦੀ ਦਾ ਤਮਗਾ ਅਤੇ 1966 ਦੀਆਂ ਏਸ਼ਿਆਈ ਖੇਡਾਂ ਵਿਚ ਸੋਨੇ ਅਤੇ ਕਾਂਸੀ ਦੇ ਤਮਗੇ ਜਿੱਤੇ । 1966 ਦੀਆਂ ਏਸ਼ੀਆਈ ਖੇਡਾਂ ਵਿਚ ਪਹਿਲਾ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਇਸਤਰੀ ਮਨਜੀਤ ਵਾਲੀਆ ਵੀ ਪੰਜਾਬੀ ਹੈ । ਇਨ੍ਹਾਂ ਹੀ ਏਸ਼ਿਆਈ ਖੇਡਾਂ ਵਿਚ ਸੋਨੇ ਅਤੇ ਚਾਂਦੀ ਦੇ ਤਮਗੇ ‘ ਜਿੱਤਣ ਵਾਲਾ ਇਕ ਹੋਰ ਪੰਜਾਬੀ ਖਿਡਾਰੀ ਅਜਮੇਰ ਸਿੰਘ ਹੈ । ਦਿਨੇਸ਼ ਖੰਨਾ ਨੇ 1966 ਵਿਚ ਬੈਡਮਿੰਟਨ ਦੀ ਏਸ਼ਿਆਈ ਖੇਡ ਜਿੱਤੀ । 1965 ਵਿਚ ਰਾਸ਼ਟਰ ਮੰਡਲ ਦੇਸ਼ਾਂ ਵਿਚ 4 ਸੋਨੇ ਦੇ ਤਮਗੇ ਜਿੱਤਣ ਵਾਲੇ, ਭਾਰਤੀ ਕੁਸ਼ਤੀ ਦਲ ਵਿਚ 5 ਪੰਜਾਬੀ ਪਹਿਲਵਾਨ ਸਨ । ਇਸ ਤੋਂ ਬਿਨਾਂ 1975 ਵਿਚ ਵਿਸ਼ਵ ਹਾਕੀ ਕੱਪ ਭਾਰਤ ਦੀ ਹਾਕੀ ਟੀਮ ਨੇ ਜਿੱਤਿਆ ਜਿਸ ਦੀ ਸਿਖਲਾਈ ਪੰਜਾਬ ਵਿਚ ਹੀ ਕਰਵਾਈ ਗਈ ਸੀ ਅਤੇ ਉਸ ਟੀਮ ਦਾ ਕਪਤਾਨ ਅਤੇ ਟੀਮ ਦੇ ਵਧੇਰੇ ਮੈਂਬਰ ਪੰਜਾਬੀ ਸਨ । 1982 ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਵੀ ਪੰਜਾਬੀਆਂ ਠੇ ਚੰਗੇ ਸਥਾਨ ਤੇ ਤਮਗੇ ਹਾਸਲ ਕੀਤੇ।

ਵੇਖਣ ਯੋਗ ਸਥਾਨ

ਮਹਾਨ ਇਤਿਹਾਸਕ ਘਟਨਾਵਾਂ ਦਾ ਕੇਂਦਰ ਹੋਣ ਕਰਕੇ, ਪੰਜਾਬ ਦਾ ਚੱਪਾ ਚੱਪਾ ਇਤਿਹਾਸਕ ਤੇ ਸਾਂਸਕ੍ਰਿਤਿਕ ਮਹੱਤਤਾ ਰੱਖਦਾ ਹੈ । ਚੰਡੀਗੜ੍ਹ ਤੋਂ ਲਗਭਗ 50 ਕਿਲੋਮੀਟਰ ਦੂਰ ਰੋਪੜ, ਵਿਚ 5000 ਵਰ੍ਹੇ ਪੁਰਾਣੀ ਸਭਿਅਤਾ ਦੇ ਪ੍ਰਮਾਣ ਮਿਲ ਹਨ । ਰੋਪੜ ਦੀ ਖੁਦਾਈ ਤੋਂ ਸਿੰਧ ਘਾਟੀ ਦੀ ਸਭਿਅਤਾ ਦੇ ਸਤਲੁਜ ਦੇ ਖੇਤਰ ਵਿਚ ਫੈਲਣ ਦੇ ਪ੍ਰਮਾਣ ਮਿਲਦੇ ਹਨ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਰੋਪੜ ਤੋਂ 37 ਕਿਲੋਮੀਟਰ ਦੀ ਦੂਰੀ ਤੇ ਆਨੰਦਪੁਰ ਸਾਹਿਬ ਕਸਬਾ ਹੈ. ਜੋ ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਵਾਸ ਸਥਾਨ ਸੀ । ਇਹ ਖਾਲਸੇ ਦਾ ਜਨਮ ਸਥਾਨ ਹੈ ।

ਅਨੰਦਪੁਰ ਸਾਹਿਬ ਦੇ ਕੋਲ ਹੀ ਨੰਗਲ ਹੈ ਜੋ ਕਿ ਸਾਰੇ ਦੇਸ਼ ਵਿਚ ਬਹੁ-ਮੰਤਵੀ ਭਾਖੜਾ ਨੰਗਲ ਯੋਜਨਾ ਲਈ ਪ੍ਰਸਿੱਧ ਹੈ । ਭਾਖੜਾ, ਜਿਥੇ ਸਤਲੁਜ ਦਾ ਪਾਣੀ ਜਮਾ ਹੁੰਦਾ ਹੈ, ਨੰਗਲ ਤੋਂ 11 ਕਿਲੋਮੀਟਰ ਦੂਰ ਹੈ ।

ਬਾਰੀ ਦੁਆਬ ਦੇ ਉੱਤਰੀ ਕਿਨਾਰੇ ਤੇ ਵਸਿਆ ਪਠਾਨਕੋਟ ਦਾ ਸਥਾਨ ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਵਿਚੋਂ ਵਿਸ਼ੇਸ਼ ਹੈ । ਅਨੰਤ ਕਾਲ ਤੋਂ ਇਹ ਵਪਾਰ ਅਤੇ ਵਣਜ ਦਾ ਕੇਂਦਰ ਰਿਹਾ ਹੈ । ਇਥੋਂ ਕੁਲੂ, ਕਾਂਗੜਾ ਅਤੇ ਚੰਬਾ ਦੇ ਪਹਾੜੀ ਖੇਤਰਾਂ ਦੀਆਂ ਲੋੜਾਂ ਦਾ ਸਮਾਨ ਭੇਜਿਆ ਜਾਂਦਾ ਰਿਹਾ ਹੈ।

ਅੰਮਿ੍ਤਸਰ, ਜਿਸ ਦਾ ਸ਼ਾਬਦਿਕ ਅਰਥ ਅੰਮ੍ਰਿਤ ਦਾ ਸਰੋਵਰ ਹੈ, ਧਾਰਮਕ ਅਤੇ ਰਾਸ਼ਟਰੀ ਪਰੰਪਰਾ ਦਾ ਕੇਂਦਰ ਰਿਹਾ ਹੈ । ਇਥੋਂ ਦਾ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਸਿੱਖਾਂ ਅਤੇ ਹਿੰਦੂਆਂ ਦੇ ਤੀਰਥ ਸਥਾਨ ਹਨ । ਇਥੋਂ ਦਾ ਜ਼ਲ੍ਹਿਆਂ ਵਾਲਾ ਬਾਗ਼ ਸੁਤੰਤਰਤਾ ਪ੍ਰੇਮੀਆਂ ਤਾ ਮੱਕਾ ਮਦੀਨਾ ਹੈ ! ਇਥੋਂ ਦੀ ਮਾਰਕੀਟ ਦੇਸ-ਬਦੇਸ਼ ਦੇ ਵਪਾਰੀਆਂ ਦੀ ਖਿੱਚ ਦਾ ਕੇਂਦਰ ਹੈ । ਸਵਰਨ ਮੰਦਰ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਖਿੱਚ ਦਾ ਕਾਰਨ ਹੈ । ਸਿੱਖ ਇਸ ਨੂੰ ਹਰਿਮੰਦਰ (ਵਾਹਿਗੁਰੂ ਦਾ ਘਰ) ਜਾਂ ਦਰਬਾਰ ਸਾਹਿਬ (ਆਤਮਕ ਨਿਵਾਸ ਸਥਾਨ) ਕਹਿੰਦੇ ਹਨ ।

ਬਠਿੰਡਾ ਰਾਜ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਹੈ ਅਤੇ ਇਸ ਦੀ ਇਤਿਹਾਸਕ ਮਹੱਤਤਾ ਵੀ ਬਹੁਤ ਹੈ । ਬਾਦਸ਼ਾਹ ਅਲਤਮਸ਼ ਦੀ ਮੰਦ ਭਾਗੀ ਲੜਕੀ ਅਤੇ ਭਾਰਤ ਦੀ ਪਹਿਲੀ ਇਸਤਰੀ ਸ਼ਾਸਕ ਰਜ਼ੀਆ ਸੁਲਤਾਨ ਆਪਣੀ ਹਾਰ ਦੇ ਬਾਦ ਪਹਿਲੀ ਵਾਰ ਇਥੇ ਫੜ ਕੇ ਕੈਦ ਕੀਤੀ ਗਈ ਸੀ । ਬਠਿੰਡੇ ਦੇ ਕਿਲ੍ਹੇ ਸਬੰਧੀ ਵਿਸ਼ਵਾਸ ਹੈ ਕਿ ਇਹ 1,800 ਵਰ੍ਹੇ ਪਹਿਲਾਂ ਇਕ ਹਿੰਦੂ ਰਾਜੇ ਰਾਜ ਦੇਵ ਨੇ ਬਣਵਾਇਆ ਸੀ ।

ਕਪੂਰਥਲਾ ਪੰਜਾਬ ਦਾ ਦੂਜਾ ਇਤਿਹਾਸਕ ਸ਼ਹਿਰ ਹੈ । ਇਸ ਦਾ ਇਤਿਹਾਸ ਸੌ ਵਰ੍ਹੇ ਤੋਂ ਵੀ ਵੱਧ ਪੁਰਾਣਾ ਹੈ । ਕਿਹਾ ਜਾਂਦਾ ਹੈ ਕਿ ਇਸ ਦੀ ਸਥਾਪਨਾ ਜੈਸਲਮੇਰ ਦੇ ਰਾਜਪੂਤ ਰਾਜ ਘਰਾਣੇ ਦੇ ਰਾਣਾ ਕਪੂਰ ਨੇ ਕੀਤੀ ਸੀ । ਸ਼ਹਿਰ ਦੇ ਮਹੱਤਵਪੂਰਣ ਸਥਾਨਾਂ ਵਿਚੋਂ ਹਨ : ਬਹੁਤ ਵੱਡਾ ਸਫ਼ੈਦ ਗੁੰਬਦ ਦਾ ਦਰਬਾਰ ਹਾਲ, ਪ੍ਰਾਚੀਨ ਸ਼ੈਲੀ ਦਾ ਪੰਚ ਮੰਦਰ ਅਤੇ ਮੂਰ ਸ਼ੈਲੀ ਦੀ ਜਾਮਾ ਮਸਜਿਦ ਜਿਸ ਦਾ ਨਕਸ਼ਾ ਇਕ ਫ਼ਰਾਂਸੀਸੀ ਨਮੂਨਾਕਾਰ ਨੇ ਮਾਰਕੇਸ਼ ਦੀ ਪ੍ਰਸਿੱਧ ਕੁਤਬਿਆਰ ਮਸਜਿਦ ਦੇ ਆਧਾਰ ਤੇ ਬਣਾਇਆ ਸੀ ।

ਮਹਿਲਾਂ ਅਤੇ ਬਾਗ਼ਾਂ ਦਾ ਸ਼ਹਿਰ ਪਟਿਆਲਾ ਪੁਨਰ-ਗਠਤ ਪੰਜਾਬ ਦੇ ਕੁਝ ਨਵੇਂ ਸ਼ਹਿਰਾਂ ਵਿਚੋਂ ਹੈ । ਸ਼ਹਿਰ ਦੀ ਵਸਤੂ ਕਲਾ ਦੀ ਆਪਣੀ ਹੀ ਵਿਸ਼ੇਸ਼ਤਾ ਹੈ ।

ਇਤਿਹਾਸਕ ਗ੍ਰੈਂਡ ਟੰਕ ਰੋਡ ਉੱਤੇ ਵਪਾਰ ਅਤੇ ਉਦਯੋਗ ਦੇ ਵੱਡੇ-ਵੱਡੇ ਕੇਂਦਰ ਹਨ । ਲੁਧਿਆਣਾ ਵਿਚ ਦੇਸ਼ ਦਾ 95% ਹੌਜ਼ਰੀ ਉਦਯੋਗ ਕੇਂਦਰਤ ਹੈ । ਜਲੰਧਰ ਸ਼ਹਿਰ ਦੇਸ਼ ਵਿਚ ਖੇਡਾਂ ਦੇ ਸਾਮਾਨ ਦੇ ਉਦਯੋਗ ਦਾ ਬਹੁਤ ਮਹੱਤਵਪੂਰਣ ਕੇਂਦਰ ਹੈ । ਬਟਾਲਾ ਆਪਣੇ ਖੇਤੀ ਦੇ ਸੰਦਾ ਲਈ ਪ੍ਰਸਿੱਧ ਹੈ । ਪੰਜਾਬ ਰਾਜ ਦੀ ਰਾਜਧਾਨੀ ਚੰਡੀਗੜ੍ਹ ਸ਼ਾਇਦ ਭਾਰਤ ਦਾ ਇਕੋ ਇਕ ਸ਼ਹਿਰ ਹੈ ਜੋ ਪੂਰੀ ਵਿਉਂਤਬੰਦੀ ਅਧੀਨ ਉਸਾਰਿਆ ਗਿਆ ਹੈ । ਇਥੋਂ ਦੀਆਂ ਸਮਕੋਣ ਬਣਾਉਂਦੀਆਂ ਸੜਕਾਂ ਤੋਂ ਲੈ ਕੇ ਉਨ੍ਹਾਂ ਦੀ ਸ਼ੋਭਾ ਵਧਾਉਣ ਲਈ ਲਾਏ ਰੁੱਖ ਅਤੇ ਝਾੜੀਆਂ ਸਭ ਯੋਜਨਾ-ਬੱਧ ਹਨ ।

ਪ੍ਰਸਿੱਧ ਫ਼ਰਾਂਸੀਸੀ ਨਕਸ਼ਾਨਵੀਸ ਲਾ ਕਾਰਬੂਜਿਯ ਵਲੋਂ ਰੂਪ ਦਿੱਤੀ ਨਗਰੀ, ਚੰਡੀਗੜ੍ਹ, ਰਾਜ ਪ੍ਰਸਿੱਧ ਦੇ ਬੁਰੀ ਤਰ੍ਹਾਂ ਡਗਮਗਾਉਂਦੇ ਪ੍ਰਬੰਧਕੀ, ਸਮਾਜਕ ਅਤੇ ਸਾਂਸਕ੍ਰਿਤਕ ਜੀਵਨ ਨੂੰ ਮੁੜ ਵਸਾਉਣ ਲਈ ਬਣਾਈ ਗਈ ਸੀ । ਉਪ-ਪਰਬਤੀ ਖੇਤਰ ਵਿਚ ਅੰਬਾਲਾ, ਕਾਲਕਾ ਸੜਕ ਤੋਂ ਅੱਠ ਕਿਲੋ ਮੀਟਰ ਦੱਖਣ ਵਿਚ ਸਥਿਤ, ਚੰਡੀਗੜ੍ਹ 33 ਵਰਗ ਕਿਲੋ ਮੀਟਰ ਤੋਂ ਵੱਧ ਥਾਂ ਵਿਚ ਫੈਲਿਆ ਹੋਇਆ ਹੈ । ਇਸ ਦੀ ਸਥਿਤੀ ਅਤੇ ਕਸ਼ਮੀਰ ਤੋਂ ਤਿੱਬਤ ਦੇ ਰਸਤਿਆਂ ਦੀ ਪਹੁੰਚ ਤੋਂ ਇਸ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ ਅਤੇ ਇਹ ਇਸ ਦੀ ਉਦਯੋਗਕ ਅਤੇ ਵਪਾਰਕ ਕੇਂਦਰ ਬਣਨ ਦੀ ਸਮਰਥਾ ਦਰਸਾਉਂਦਾ ਹੈ । ਸ਼ਹਿਰ ਦਾ 7 ਅਕਤੂਬਰ, 1953 ਨੂੰ ਭਾਰਤ ਦੇ ਰਾਸ਼ਟਰਪਤੀ ਨੇ ਰਸਮੀ ਤੌਰ ਤੇ ਉਦਘਾਟਨ ਕੀਤਾ ਸੀ । ਹੁਣ ਇਸ ਦੀ ਆਬਾਦੀ ਇਕ ਲੱਖ ਤੋਂ ਵੱਧ ਹੈ । ਚੰਡੀਗੜ੍ਹ ਦੇ ਸਾਰੇ ਨਿਵਾਸੀਆਂ ਨੂੰ ਚੰਗਾ ਰਿਹਾਇਸ਼ੀ ਸਥਾਨ ਉਪਲਭਧ ਹੈ ਜਿਸ ਵਿਚ ਬਿਜਲੀ ਜਲ ਨਿਕਾਸ ਆਦਿ ਦਾ ਪ੍ਰਬੰਧ ਵੱਡੇ-ਵੱਡੇ ਸ਼ਹਿਰਾਂ ਦੇ ਉਲਟ ਹੱਲੇ-ਗੁੱਲੇ ਤੋਂ ਅਲੱਗ ਵਾਤਾਵਰਣ ਉਪਲਭਦ ਹੈ । ਚੰਡੀਗੜ੍ਹ ਦਾ ਰੋਜ਼ ਗਾਰਡਨ ਅਤੇ ਰੌਕ ਗਾਰਡਨ ਸੰਸਾਰ ਪ੍ਰਸਿੱਧ ਹਨ ।

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

ਪੰਜਾਬ - ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

 

 

 

Credit – ਸ਼ੇਰ ਸਿੰਘ ਗੁਪਤਾ ਭਾਸ਼ਾ ਵਿਭਾਗ, ਪੰਜਾਬ

 

 

Leave a comment