ਜੰਗ ਮੁਕਤਸਰ ਕਵਿ ਭਾਈ ਸੋਹਣ ਸਿੰਘ

੧ ੴ ਸਤਿਗੁਰਪ੍ਰਸਾਦਿ ॥

॥ ਦੋਹਰਾ ॥

ਨਿਮਸ਼ਕਾਰ ਗੁਰ ਪੂਰਿਆਂ ਪੂਰੀ ਕਰਣੀ ਆਸ

ਹੱਥ ਬੰਨਕੇ ਬੰਦਨਾ ਕਰਦਾ ਹੈ ਕਵਿ ਦਾਸ 

ਪੌਂਟੇ ਸਾਹਿਬ ਦਾ ਜੰਗ ਮਾਝੇ ਦਿਆਂ ਸਿੰਘਾਂ ਨੇ ਬਦਾਵਾ ਸਿੱਖੀ ਦਾ ਗੁਰਾਂ ਨੂ ਲਿਖਕੇ ਦੇ ਜਾਣਾ

॥ ਕੋਰੜਾ ਛੰਦ ॥

ਪੌਂਟੇ ਸਾਹਿਬ ਜਦੋਂ ਜੰਗ ਹੋਯਾ ਭਾਰੀ ਜੀ । ਤਾਕਤ ਪਹਾੜੀਆਂ ਲਗਾਈ ਸਾਰੀ ਜੀ । ਆਪ ਦਸਮੇਸ ਗੁਰੂ ਜੰਗ ਕਰਦੇ । ਮਾਰ ਲਖਾਂ ਵੈਰੀਆਂ ਨੂੰ ਸਿੰਘ ਮਰਦੇ । ਗੁਰੂ ਜੀ ਨੂੰ ਵਿਚ ਸੀ ਮਿਲ਼ੇ ਦੇ ਘੇਰਿਆ।ਰਾਜਿਆਂ ਪਹਾੜੀਆਂ ਨੇ ਪੱਲਾ ਫੇਰਿਆ । ਫੌਜ ਆਪਣੀ ਨੂੰ ਰਾਜੇ ਲਲਕਾਰਦੇ । ਮਾਰ ਲੈਣਾਂ ਗੁਰਾਂ ਨੂੰ ਮੁਖੋਂ ਪੁਕਾਰਦੇ । ਗੁਰਾਂ ਨਾਲ ਵੈਰ ਗਲ ਕੀਤੀ ਮਾੜੀ ਜੇ । ਵੇਖ ਪ੍ਰਤਾਪ ਸਕੇ ਨਾ ਪਹਾੜੀਏ । ਗੁਰਾਂ ਨੇ ਗਵਾਏ ਲੱਖਾਂ ਮਾਰ ਮਾਰਕੇ। ਔਣ ਅੱਗੇ ਜੋਰ ਪਿੱਛਾਂ ਜਾਣ ਹਾਰਕੇ । ਕਿਲੇ ਵਿਚ ਗੁਰੂ ਖੇਲਾਂ ਕੀ ਰਚਾਂਵਦੇ । ਖਾਲਸੇ ਦਾ ਦੇਖਣਾਂ ਸਿਦਕ ਚਾਂਹਵਦੇ । ਕਰਦੇ ਨੇ ਜੰਗ ਸਿੰਘ ਗੱਜ ਗੱਜ ਕੇ । ਖਾਵਣੇ ਨੂੰ ਮਿਲੇ ਨਾਹੀਂ ਅੰਨ ਰੱਜਕੇ । ਮਾਝੇ ਦਿਆਂ ਸਿੰਘਾਂ ਨੇ ਮਤਾ ਪਕਾਲਿਆ । ਸਿੱਖੀ ਦਾ ਬਦਾਵਾ ਦੇਣ ਦਾ ਖਿਆਲਿਆਂ । ਸੋਹਣ ਸਿੰਘ ਕੱਠੇ ਹੋ ਸਲਾਰ ਕਰਦੇ । ਚਲੇ ਘਰੀਂ ਕਾਸਨੂ ਨਿਹਕ ਮਰਦੇ ॥ ਦੋਹਰਾ ॥ ਸਿੰਘ ਮਜੈਲ ਕੈਹਣ ਸਤਿਗੁਰੂ ਨੂੰ ਜੇ ਹੈ ਤੂੰ ਜੰਗ ਕਰਨਾ ਸੁਖ ਨੂੰ ਗੁਰੂ ਬਣਾਯਾ ਤੈਨੂੰ ਅਸਾਂ ਦੁਖ ਨਹੀਂ ਜਰਨਾ। ਸਤਿਗੁਰ ਕੈਂਹਦੇ ਲਿਖੋ ਬਦਾਵਾ ਸਿਖ ਨ ਸਾਡੇ ਹੋਏ ਮਾਝਾ ਗੁਰੂ ਅਸਾਡੇ ਡਾਈਂ ਮੂਲ ਨਾਂ ਮੰਨੇ ਕੋ ਏ।ਏਸੈਤਰਾਂ ਬਦਾਵਾ ਲਿਖਕੇ ਸਤਿਗੁਰ ਹਥ ਫੜੋਂਦੇ। ਕਰਕੇ ਜਾਨ ਪਿਆਰੀ ਸਭੇ ਮਾਝੇ ਨੂੰ ਫਿਰ ਔਂਦੇ॥ਰੋਰੜਾਵੈ ਦ॥ਬੇ ਮੁਖ ਪਿੰਡੀ ਜਦੋਂ ਵੜੇ ਆਇਕੇ । ਪੁਛਦੇ ਨੇ ਲੋਕ ਓਨਾਂ ਤਾਈਂ ਜਾਇਕੇ । ਦਸੋ ਹਾਲ ਜੰਗ ਦਾ ਮੁਖੋਂ ਪੁਕਾਰ। ਫਤੇ ਪਾਕੇ ਆਏ ਹੋ ਕਿ ਨਸੇ ਹਾਰਕੇ । ਕੇਹੜੀ ਲੈ ਬਹਾਦਰੀ ਗੁਰਾਂ ਤੋਂ ਆਏ ਜੇ । ਨਿੰਮੇ ਝਾਣ ਹੋਏ ਮੁਖ ਕਿਉਂ ਛਪਾਏ ਜੇ।ਬੋਲਦੇ ਨਹੀਂ ਮੁਖੋਂ ਪੈ ਗਈ ਜਬਾਨ ਓਏ ਜਾਪਦੇ ਹੋ ਲੈਕੇ ਤੁਸੀਂ ਆਏ ਜਾਨ ਓਏ । ਏਨੀ ਬਾਤ ਸੁਣਕੈ ਕਲੇਜਾ ਹਲਿਆ 1 ਸਚ ਮੁਖੋਂ ਦੇਖ ਲੌ ਨਿਕਲ ਚਲਿਆ । ਹੋਈ ਜੇਹੜੀ ਬਾਤ ਸਾਰੀ ਚਾ ਸੁਣਾਵਦੇ । ਹੋਏ ਸ਼ਰਮਿੰਦੇ ਮੁਖ ਨੂੰ ਛਪਾਂਵਦੇ ਗੁਰਾਂ ਉੱਤੇ ਬਣੀਆਂ ਬਹੁਤ ਭਾਰੀਆਂ । ਅਸੀ ਜਿੰਦਾ` +ਕਰਕੇ ਨਸੇ ਤਿਆਰੀਆਂ । ਸਿਖੀ ਦਾ ਬਦਾਵਾ ਕੈਂਹਦੇ ਆਏ ਲਿਖ ਜੀ । ਅਜ ਤੋਂ ਮਝੈਲ ਨਾ ਗੁਰਾਂ ਦੇ ਸਿਖ ਜੀ । ਸੋਹਣ ਸਿੰਘਾ ਬਾਤ ਸੁਣ ਲਈ ਅਖੀਰ ਜੀ ।  ਛਾਤੀ ਜੇ ਮਝੈਲਾਂ ਵਾਲੀ ਨਗਾ ਤੀਰ ਜੀ ॥ ਕਬਿਤ ॥ ਸੁਣਿਆਂ ਹਵਾਲ ਮਾਝੇ ਵਾਸੀਆਂ ਨੇ ਓਨਾਂ ਪਾਸੋਂ ਜੇੜੇ ਦਿਲ ਰੋਅਬ ਮੁਖੋਂ ਬੋਲਕੇ ਸੁਣਾਈ ਜੈ। ਪਾਪੀਓ ਕਮਾਯਾ ਪਾਪ ਤੁਸਾ ਨੇ ਹੈ ਬਹੁਤ ਭਾਰਾ ਲਾਨਤ ਤੁਹਾ ਨੂੰ-ਧ੍ਰਿਗ ਤੁਸਾਂ ਦੀ ਕਮਾਈ ਜੇ । ਮਸ਼ਹੂਰ ਮਾਝਾ ਦੇਸ ‘ ਦੇਸਾਂ ਪਰਦੇਸਾਂ ਵਿਚ ਅਜ ਸਾਰੀ ਕੀਤੀ ਵਿੱਚ ਖਾਕ ਦੇ ਨਮਿਲਾਈ ਜੈਮਰ ਜਾਂਦੇ ਵਿਚ ਦਰਯਾ ਡੁਬ ਸੋਹਣ ਸਿੰਘ * ਐਹੋ ਜੇਹੀ ਸ਼ਕਲ ਸਾਨੂੰ ਕਾਸਦੀ ਦਖਾਈ ਜੇ ॥ ਕਬਿਤ ॥ ਆਯਾਂ ਨਾ ਤਰਸ ਹਤਿਆਰਿਓ ਤੁਹਾਡੈਂ ਤਾਈਂ ਕੇਹੜੇ ਹਥ ਨਾਲ ਲਿਖ ਦਿਤਾ ਸੀ ਬਿਦਾਵੇ ਨੂੰ। ਸਚ ਦੇ ਬਪਾਰੀ ਕਚ ਕਾਸਨੁ ਵਿਹਾਝ ਲਿਆ ਮੁਖ ਵਿਹ ¸ ਪਾਯਾ ਕਾਹਨੂੰ ਜ਼ੈਹਰ ਵਾਲੇ ਮਾਵੇ ਨੂੰ । ਜੇਹੜੀ ਗੰਦੀ 图 ਤੂੰਬੜੀ ਦਾ ਤੁਸਾਂ ਨੇ ਪਿਆਰ ਕੀਤਾ ਫਟ ਜਾਣਾ ਏਸਨੇ ਅਖੀਰ ਦਿਨ ਆਵੇ ਨੂੰ । ਸੋਚਦੇ ਨੇ ਕਰੋ ਤਦਬੀਰ ਕੋਈ 3 ਸੋਹਣ ਸਿੰਘਾ ਗੁਰੂ ਦਸਮੇਸ ਨਾਲ ਕਰੀਏ ਮਲਾਵੇ ਨੂੰ ।

ਜੰਗ ਮੁਕਤਸਰ ਕਵਿ ਭਾਈ ਸੋਹਣ ਸਿੰਘ

ਕਬਿਤ ॥ ਜਿਸ ਪਾਸੇ ਜਾਣ ਮੇਹਣੇ ਮਾਰਦੇ ਤਮਾਮ ਲੋਕ ਜਾਣਦੇ ਨਗੁਰੇ ਬੋਲ ਬੋਲਕੇ ਸੁਣਾਂਵਦੇ । ਮਾਈਆਂ ਕੈਂਹਣ ਸਾਡੀ ਕੁਖੋਂ ਕਸ ਨੂੰ ਜਨਮ ਲਿਆ ਪਿਠ ਦੇਕੇ ਨਸੇ ਤੁਸੀ ਨਾਹੀਂ ਸ਼ਰਮਾਂਵਦੈਂ । ਭੈਣਾਂ ਕੈਂਹਣ ਕਾਹਨੂੰ ਵੀਰ ਬਣੇ ਸੀ ਅਸਾਡੇ ਤੁਸੀ ਭੈਣਾ ਨਿਗੁਰਿਆਂ ਦੀਆਂ ਲੋਕ ਨੇ ਬਲਾਂਵਦੇ । ਮ ਜਾਣਾ ਚੰਗਾ ਏਸ ਜੀਉਂਣ Origin ਨਾਲੋਂ ਸੋਹਣ ਸਿੰਘਾ ਜ਼ੈਹਰ ਨੂੰ ਮੰਗਾ ਕੇ ਹਈ ਕਿਉਂ ਨਹੀਂ ਤੁਸੀ ਖਾਂਵਦੇ ॥ ਕਬਿਤ ॥ ਪਾ ਲਓ ਸਾਡੇ ਕਪੜੇ ਪਕਾਓ ਬੈਠ ਰੋਟੀਆਂ ਨੂੰ ਘਰਾਂ ਵਿਚ ਬੈਠੋ ਮੁਖੋ ਨਾਰੀਆਂ ਨੇ ਆਂਹਦੀਆਂ । ਹੋਇਕੈ ਨਿਗੁਰੇ ਕਾਹਨੂੰ ਮਰਦਸਦਾਂਵਦੇ ਹੋ ਕੀਤੀ ਨਾ ਸ਼ਰਮ ਤੁਸਾਂ ਅਸੀ ਸ਼ਰ- ਮਾਂਦੀਆਂ । ਧਾਰ ਲੌ ਜਨਾਨੀ ਭੇਸ ਲਾਹੋ ਦਸਤਾਰੇ ਸਿਰੋਂ ਬੰਨ੍ਹ ਦਸਤਾਰ ਅਸੀ ਜੰਗ ਨੂੰ ਹਾਂ ਜਾਂਦੀਆਂ । ਆਖਦੇ ਨਿਗੁਰਾ ਬੁਰਾ ਲੋਕ ਸਾਰੇ ਸੋਹਣ ਸਿੰਘਾ ਲੱਖ ਲੱਖ ਲਾਨਤ ਨੇ ਤੀਵੀਂਆਂ ਸੁਣਾਂਦੀਆਂ ਕੋਰੜਾ ਛੰਦ ।

ਆਖਦੇ ਨਿਗੁਰੇ ਨਾ ਕੋਈ ਲਾਵੇ ਮੁਖ ਜੀ। ਲਗਾ ਜੇ ਨਗੁਰਿਆਂ ਤਾਂਈ ਡਾਢਾ ਦੁਖ ਜੀ । ਕੱਠੇ ਹੋਕੇ ਸਾਰੇ ਕਰਦੇ ਸਲਾਹ ਜੀ । ਏਸ ਜੀਉਣ ਨਾਲੋਂ ਕੁਝ ਮਰ ਜਾਈਏ ਖਾ ਜੀ । ਹੋਰ ਸਿੰਘ ਮਾਝੇ ਦੇ ਬੜੇ ਦਲੇਰ ਜੀ। ਕੈਂਹਦੇ ਮੁੜ ਚਲੋ ਸਿਖੀ ਲਈਏ ਫੇਰ ਜੀ । ਮਾਹਾਂ ਸਿੰਘ ਜੇਸੈ ਲੈ ਤੁਰੇ ਮਹੈਣ ਨੂੰ । ਬਾਜਾ ਵਾਲੇ ਗੁਰੂ ਕੋਲੋਂ ਸਿਖੀ ਲੈਣ ਨੂੰ । ਚਾਰ ਸੌ ਕ੍ਰੀਬ ਸਾਰੇ ਸਿੰਘ ਗੇਣਤੀ ਚਲੇ ਸਿਖੀ ਲੈਣ ਡਾਢੀ ਲਗੀ ਚੇਨਤੀ। ਤੁਰੇ ਘਰੋਂਸਿਖੀ ਵਾਲੀ ਨੀਤ ਠਾਣਕੇ । ਪਹੁੰਚ ਗਏ ਸੀ ਨਗਰ ਝਬਾਲ ਆਣਕੇ।ਓਥੇ ਮਾਤਾ ਭਾਗੋ ਸੀ ਗੁਰਾਂ ਦੀ ਪੁਤਰੀ । ਸਿਦਕ ਭਰੋਸੇ ਵਾਲੀ ਪੂਰੀ ਉੱਤਰੀ ਚੱਲੀ ਨਾਲ ਪੰਜੇ ਹਥਿਆਰ ਲਾਇਕੇ । ਵਾਪਸ ਗੁਰਾਂ ਤੋਂ ਸਿੱਖੀ ਲੈਣੀ ਜਾਇਕੇ । ਸੋਹਣਸਿੰਘਾ ਨਦੀ ਜਾ ਲੰਘੇ ਬਿਆਸ ਨੂੰ । ਪੁਛਦੇ ਨੇ ਸਿਖ ਓਥੇ ਆਸ ਪਾਸ ਨ 11 ਦੋਹਿਰਾ ॥ ਲੋਕਾਂ ਪਾਸੋਂ ਪੁਛਦੇ ਭਖੇ ਸਿੰਘਾਂ ਦਾ ਦੇਹਰਾ । ਬਾਜਾਂ ਵਾਲੇ ਗੁਰੂ ਦਾ ਕਿਥੇ ਹੈ ਹੁਣ ਡੇਰਾ । ਲੋਕਾਂ ਤਦੋਂ ਸਿਆਣਿਆ ਬੈਠ ਜੁਬਾਨੋਂ ਕਹੇ। ਜੈਤੋਂ ਦੀਆਂ ਝੁਗੀ ਆਂ ਲੰਘ ਸਤਿਗੁਰੂ ਗਏ ॥ ਕੋਰੜਾ ਛੰਦ ॥ ਏਨੀ ਗਲ ਸੁਣ ਸਿੰਘਾਂ ਕੀਤੀ ਧਾਈ ਜੀ । ਆਂਵਦੇ ਗੁਰਾਂ ਦੇ ਵਲ ਵਾਹੋ ਦਾਈ ਜੀ । ਪਹੁੰਚ ਗਏ ਨੇ ਕੋਲ ਕੋਟ ਆ ਕਪੂਰੇ ਦੇ । ਓਥੋਂ ਪਤੇ ਲਗੇ ਸਤਿਗੁਰੂ ਪੂਰੇ ਦੇ। ਲੋਕਾਂ ਨੇ ਸੁਣਾਯਾ ਨੇੜੇ ਗੁਰੂ ਜਾਂਵਦਾ । ਪਿਛੇ ਭਾਰੀ ਦਲ ਜਾਲਮਾਂ ਦਾ ਆਂਵਦਾ । ਅਗੇ ਭਾਰੀ ਢਾਬ ਪਾਣੀ ਦੀ ਸੁਣਾਂਵਦੇ। ਸਤਿਗੁਰੂ ਢਾਬ ਰੋਕਣੇ ਨੂੰ ਜਾਂਵਦੇ ‘ ਓਥੇ ਸਤਿਗੁਰਾਂ ਮੋਰਚੇ ਹੈਂ ਬੰਨਣੇ । ਜਿਥੇ ਏਹਕੇ ਜਾਲਮਾਂ ਦੇ ਦੰਦ ਭੰਨਣੇ । ਕਰੋ ਹਲਾ ਮਿਲ ਪਵੋ ‘ ਗੁਰਾਂ ਨੂੰ ਜਾਇਕੇ । ਪਿੰਡਾਂ ਵਾਲੇ ਲੋਕ ਆਖਦੇ ਸੁਨਾ- * ਇਕੇ । ਛਾਲਾਂ ਮਾਰ ਸਿੰਘ ਨੇ ਅਗੇ ਨੂੰ ਚਲਦੇ । ਪੰਧ 4 ਨੂੰ ਮੁਕਾਯਾ ਵਿਚ ਘੜੀ ਪਲਦੇ । ਦੇਖੇ ਅਗੇ ਬਾਜਾਂ ਵਾਲੇ ਗੁਰੂ ਜਾਂਵਦੇ । ਹਲਾ ਕਰ ਸਿੰਘ ਕੋਲ ਪਹੁੰਚ ਜਾਂਵਦੇ । ਸੋਹਣ ਸਿੰਘਾ ਸੀਸ ਗੁਰੂ ਨੂ ਨਵਾਂਵਦੇ । ਜਾਰੋ ਜਾਰ ਨੀਰ ਨੈਣਾ ਚੌਂ ਵਹਾਂਵਦੇ ॥ ਦੋਹਿਰਾ ॥ ਹਥ ਜੋੜਕੇ ਸਿੰਘ ਆਖਦੇ ਸਤਿਗੁਰ ਜਾਣੀ ਜਾਣ । ਹਮ ਨਿਰਗੁਣ ਤੂੰ ਬਖਸ਼ ਲੈ ਭੁਲਣ ਹਾਰ ਅਵਾਣ ਬਾਜ਼ਾਂ ਵਾਲੇ ਸਤਿਗੁਰੂ ਮੁਖੋਂ ਏ ਫੁਰਮੌਂਦੇ । ਏਥੋਂ ਮੁੜ ਜਾਓ ਪਿਛਾਂ ਨੂੰ ਅਸੀਂ ਨਹੀਂ ਮੁਖ ਲੌਂਦੇ । ਓਹਨਾਂ ਦੇ ਵਿਚ ਸਿਦਕੀ ਜਾਣੋਂ ਗਿਣਤੀ ਦੇ ਵਿਚ ਚਾਲੀ । ਬਾਕੀ ਸਿਦਕ ਸਿਖੀ ਥੋਂ ਸਮਝੋ ਬੌਥੇ ਹੈਸੀ ਖਾਲੀ। ਐਸੇ ਖੇਲ ਗੁਰਾਂ ਨੇ ਡਿਠੇ ਤਾਂ ਏ ਬੋਲ ਉਚਾਰੇ । ਸਿਦਕ ਸਿਖੀ ਵਿਚ ਮਾਤਾ ਭਾਗੋ ਚਾਲੀ ਹੋਰ ਪਿਆਰੇ ॥ ਕੋਰੜਾ ਛੰਦ ॥ ਗੁਰਾਂ ਨੇ ਜਵਾਬ ਦੇਕੇ ਤੋੜੀ ਆਸ ਜੀ । ਸਿੰਘਾਂ ਵਾਲੇ ਓਦੇਂ ਟੁਟ ਗਏ ਹਰਾਸ ਜੀ । ਜਿਨਾਂ ਸਿਖੀ ਸਿਦਕ ਲਿਆ ਸੀ ਧਾਰ ਜੀ। ਦਿਛਾ ਸੀਸ ਆਪਣਾ ਗੁਰਾਂ ਤੋਂ ਵਾਰ ਜੀ । ਉਹਤਾਂ ਓਥੇ ਬੈਠੇ ਹੌਂਸਲੇ ਨੇ ਧਾਰਦੇ। ਕੈਂਹਦੇ ਸਿਖੀ ਲੈਣੀ, ਅਸਾਂ ਸੀਸ ਵਾਰਕੇ । ਜੇਹੜੇ ਵਿਚੋਂ ਫੋਕੇ ਸਿੰਘ ਸੀ ਸਦਾਂਵਦੇ । ਵਾਚ ਗਏ ਨੇ ਪਤਰਾ ਨਾ ਡੇਰ ਲਾਂਵਦੇ । ਪਿਛੇ ਰੈਹ ਗਏ ਸਿੰਘ ਜਿਨਾਂ ਜਾਨਾਂ ਵਾਰੀਆਂ। ਗਿਦੜਾਂ ਦੀ ਫੌਜ ਨੇ ਲਈਆਂ ਉਡਾਰੀਆਂ। ਚਾਰਲੀ ਸਿੰਘ ਨਾਲ ਇਕ ਮਾਤਾ ਭਾਗੋ ਜੀ । ਸੁਣੋ ਸਾਕਾ ਸੁਤਿਓ ਗੁਰਾਂ ਦਾ ਜਾਗੋ ਜੀ । ਆਪੋ ਵਿਚ ਸਾਰੇ ਮਤਾ ਕੀ ਪਕਾਂਵਦੇ । ਦੇਖੋ ਪਿਛੋਂ ਦਲ ਵੈਰੀਆਂ ਦੇ ਆਂਵਦੇ ਝਾੜੀਆਂ ਦੇ ਉਤੇ ਸਿੰਘ ਲੀੜੇ ਪਾਂਵਦੇ । ਜਾਣੋਂ ਦੂਰੋਂ ਤੰਬੂ ਹੈਂ ਨਜ਼ਰ ਆਂਵਦੇ । ਫੇਰ ਝਟਾ ਪਟ ਮੋਰਚੇ ਹੈਂ ਪੱਟਦੇ । ਸਾਰਿਆਂ ਨੇ ਆੜ ਜਾਣੋਂ ਲੈ ਲੈ ਵੱਟਦੇ । ਟਿੱਬੀ ਸਾਹਿਬ ਬੈਠਾ ਬਾਜਾਂ ਵਾਲਾ ਗੁਰੂ ਜੀ । ਸੋਹਣ ਸਿੰਘਾ ਜੰਗ ਹੋਣ ਲੱਗਾ ਸ਼ੁਰੂ ਜੀ ॥ ਦੋਹਰਾ ॥ ਫੌਜ ਜ਼ਾਲਮਾਂ ਆਂਵਦੀ ਕਰਦੀ ਮਾਰੋ ਮਾਰ । ਰੁੱਡ ਮਹੀਨਾ ਜੇਠ ਦਾ ਲੱਗੀ ਖੂਬ ਦੁਪਾਰ । ਜਿੱਥੇ ਚਾਲੀ ਸਿੰਘ ਸੀ ਓਥੇ ਪਹੁੰਚੇ ਆਨ । ਸਿੰਘਾਂ ਮਾਰੀਆਂ ਵਾਲੀਆਂ ਲੱਗੇ ਖਬ ਨਸ਼ਾਨ ॥ ਕਬਿਤ ॥ ਜਦੋਂ ਸਿੰਘਾਂ ਵਾਲੀ ਮਾਰੀ ਫੌਜ ਖੜੀ ਹੋਗਈ ਸਾਰੀ ਪੈ ਗਈ ਸੂਬੇ ਨੂ ਲਚਾਰੀ ਕਰੋ ਦਿਲ ਮੈਂ ਵਿਚਾਰ ਜੇ । ਕਿੱਥੋ ਪੈਗਿਆਂ ਤੁਫਾਨ ਸਾਡਾ ਹੋਯਾ ਨੁਕਸਾਨ ਨਾਹੀਂ ਦਿੱਸਦੇ ਜੁਵਾਨ ਜਿਨਾਂ ਦਿੱਤੀ ਵਾਲੀ ਮਾਰ ਜੇ । ਅਗੋਂ ਹੋਰ ਵਾਲੀ ਆਈ ਫੌਜ ਪਿਛਾਂਹ ਨੂੰ ਹਟਾਈ ਜਾਨ ਕਈਆਂ ਨੇ ਗੁਵਾਈ ਕੈਂਹਦਾ ਆਈ ਸਾਨੂੰ ਹਾਰ ਜੇ । ਸੂਬਾ ਫੌਜ ਨੂੰ ਸੁਣੀਂਦਾ ਛੇਤੀ ਮੋਰਚੇ ਪੁਟੌਂਦਾ ਸੋਹਣ ਸਿੰਘ ਫੁਰਮੌਂਦਾ ਦਿਲ ਬੰਨੇ ਨਾ ਕਰਾਰ ਜੇ ॥ ਕਬਿੱਤ ॥ ਲੀੜੇ ਪਾਏ ਉੱਤੇ ਝਾੜ ਸਿੰਘਾਂ ਲੈਕੇ ਲਾਂਭੇ ਆੜ ਭੇਤੀ ਹੈਸ਼ੀ ਜੇਹੜੇ ਜਾੜ ਬੈਠੇ ਗੋਲੀਆਂ ਚਲਾਂਵਦੇ । ਜੇਹੜੀ ਪਾਣੀ ਵਾਲੀ ਢਾਬ, ਗੁਰਾਂ ਰੋਕੀ ਸੀ ਸ਼ਤਾਬ ਲੜੇ ਜਾਲਮਾਂ ਨਾ ਆਬ ਦੁਖੀ ਹੋਏ ਕੁਰਲਾਂਵਦੇ । ਇਕ ਜੇਠ ਦਾ ਮਹੀਨਾ ਦੂਜਾ ਦੁਖੀ ਹੋਇਆ ਸੀਨਾ ਤੀਜਾ ਕੈਹਣ ਪਾਣੀ ਪੀਨਾ ਬੋਲ ਸੂਬੇ ਨੂੰ ਸੁਣਾਂਵਦੇ। ਗੁਰੂ ਮਾਰਦੇ ਨੇ ਤੀਰ ਜਾਣ ਜਾਲਮਾਂ ਨੂੰ ਚੀਰ ਸੋਹਣ ਸਿੰਘ ਤਦਬੀਰ ਕੇਹੜੀ ਜਾਲਮ ਬਣਾਂ. ਵਦੇ ॥ ਕੋਰਕਾ ਛੰਦ ॥ ਝਾੜਾਂ ਉਤੇ ਸਿੰਘ ਜੇਹੜੇ ਲੀੜੇ ਪਾਂਵਦੇ । ਜਾਲਮਾਂ ਨੂੰ ਤੰਬੂ ਹੈ ਨਜਰ ਆਂਵਦੇ । ਹਲੇਂ ਉਤੇ ਹਲਾ ਜਾਲਮ ਭਾਂਵਦੇ । ਸਿੰਘ ਅਗੋਂ ਮਾਰ ਵਾਲੀਆਂ ਮੁਕਾਂਵਦੈਂ । ਜ਼ਾਲਮ ਤਿਹਾਏ ਦੁਖੀ ਸੀ ਪਿਆਸ ਦੇ । ਟੁਟ ਗਏ ਸੀ ਮਾਨ ਜਿਤ ਵਾਲੀ ਆਸ ਦੇ । ਪੁਛਦੇ ਕਪੂਰੇ ਭਾਈਂ ਹੈ ਨਬਾਬ ਜੀ 1 ਦਸ ਕਿਥੋਂ ਪੀਣ ਨੂੰ ਮਿਲੇਗਾ ਆਬ ਜੀ । ਆਖਦਾ ਕਪੂਕਗਲਸੁਣੋਂ ਖਾਨ ਜੀ । ਏਥੇ ਕਿਥੇ ਪਾਣੀ ਰੰਜ ਬੀਆਬਾਨ ਜੀ ਰੋਕ ਲਈ ਗੁਰਾਂ ਨੇ ਢਾਬ ਸੱਚ ਜਾਣੀ ਜੀ । ਹੋਰ ਬਾਰਾਂ ਕੋਹਾਂ ਵਿੱਚ ਨਾਹੀਂ ਪਾਣੀ ਜੀ । ਆਖਦਾ ਉਮੈਦ ਵਾਲਾ ਰਸਾ ਕਟਿਆ । ਗੁਰਾਂ ਨਾਲ ਵੈਰ ਲਾ ਅਸਾਂ ਕੀ ਖਟਿਆ । ਚਾਲੀ ਸਿੰਘ ਲੜਦੇ ਰਹੇ ਅਖੀਰ ਜੀ ਜਿਨਾ ਚਿਰ ਿਹਾ ਕੋਲ ਗੋਲੀ ਤੀਰ ਜੀ। ਮੁਕਿਆ ਬਰੂਦ ਫੇਰ ਤੇਗਾਂ ਫੜਦੇ। ਮਾਰ ਲਲਕਾਰੇ ਫੌਜ ਵਿਚ ਵੜਦੇ। ਸੀਸ ਦਿਤਾ ਸਿੰਘਾਂ ਨੇ ਕਈਆਂ ਨੂੰ ਮਾਰਕੇ। ਸੋਹਣ ਸਿੰਘਾ ਮਰੇ ਜਾਲਮ ਵੰਗਾਰਕੇ ॥ ਕੋਰੜਾ ਛੰਦ ॥ ਚਾਲੀ ਸਿੰਘ ਮਾਝੇ ਦੇ ਸ਼ਹੀਦੀ ਪਾਂਵਦੇ । ਸਤਿਗੁਰੂ ਤਾਈਂ ਹੈ ਸੁਣਾਵਦੇ । ਜਾਲਮਾਂ ਦੀ ਫੌਜ ਨੂ ਨ ਦੇਵੋ ਜਾਣ ਜੀ। ਜੰਗ ਵਿਚ ਆਪਣਾ ਲਗਾਓ ਤਾਣ ਜੀ L ਖਾਲਸੇ ਨੇ ਹਲਾ ਤਦੋਂ ਕੀਤ ਜੋਰਦਾ । ਭਾ ਜੰਗ ਹੋਯਾ ਡਾਢਾ ਅੰਧ ਘੋਰ ਦਾ । ਬਾਜਾਂ ਵਾਲੇ ਗੁਰੂ ਮਾਰਦੇ ਹੈਂ ਤੀਰ ਜੀ । ਵੀਹਾਂ ਪੰਝੀਆਂ ਨੂ ਜਾਂਵਦਾ ਹੈ ਚੀਰ ਜੀ। ਵਾਹਿਗੁਰੂ ਦੀ ਫਤੇ ਸਿੰਘ ਹੈ ਬੁਲਾਂਵਦੇ । ਜੰਗ ਵਿਚ ਹਥ ਵਧਕੇ ਦਖਾਂਵਦੇ। ਬੋਲਕੇ ਅਕਾਲ ਖਾਲਸਾ ਹੈ ਜੁਟਿਆ । ਜ਼ਾਲਮਾਂ ਦੀ ਫੌਜ ਦਾ ਹੈ ਮਾਣ ਟੁਟਿਆ j ਲਭਦਾ ਨਹੀਂ ਪਾਣੀ ਜ਼ਾਲਮਾਂ ਦੀ ਫੌਜ ਨੂੰ । ਪੈ ਗਏ ਦੁਖ ਆਣ ਲੁਟਦੇ ਸੀ ਮੌਜ ਨੂੰ । ਜੇਠ ਦਾ ਮਹੀਨਾ ਧੁਪ ਲਗੀ ਕਾਰੀ ਜੀ । ਦੂਸਰਾ ਪਿਆਸ ਦੁਖੀ ਕੀਤਾ ਭਾਰੀ ਜੀ । ਜਾਲਮਾਂ ਪਿਆਰੀ ਤਦੋਂ ਕੀਤਾ ਜਾਨ ਨੂੰ । ਸੋਹਣ ਸਿੰਘਾ ਛਡ ਕੇ ਭਜੇ ਮਦਾਨ ਨੂੰ । ਕੋਰੜਾ ਜੰਦ ॥ ਜਾਲਮਾਂ ਵਖਾਲੀ ਕੰਡ ਜਦੋਂ ਭਜਕੇ । ਖਾਲਸੇ ਬੁਲਾਯਾ ਹੱਲਾ ਫੇਰ ਗੜਕੇ । ਜਾਲਮਾਂ ਦੇ ਲੀੜੇ ਝਾੜਾਂ ਨਾਲ ਅੱੜਦੇ । ਰੋਂਦੇ ਧਾਹੀਂ ਮਾਰ ਕਹਿੰਦੇ ਸਿੰਘ ਫੜਦੇ। ਇਕ ਦੂਜੇਤਾਈਂਮੂਲ ਨਾ ਉਡੀਕਦੇ।ਝਾੜਾਂਵਿਚਫਸੇਥਓਥਾਈਂ ਚੀਕਦੇ।ਦੁਖਾਂ ਨਾਲਰੋਂਦੇਕੜਦੇ ਕਹਾਣੀਆਂ।ਕੈਹਦੇਸਿੰਘੋ ਅਸੀਂ ਗਊਆਂ ਜੇ ਨਮਾਣੀਆਂ । ਦੇਖਦੇ ਨਾ ਪਿੱਛਾ ਅੱਖੀਂ ਜਾਣ ਮੀਟਦੇ । ਝਾੜਾਂ ਵਿੱਚ ਫਸੇ ਜਿੰਦੜੀ ਘਸੀਟ ਦੇ। ਖ਼ਾਲਸੇ ਦਾ ਖੌਫ ਦਿਲ ਬੈਠ ਆਨ ਜੀ । ਖੌਫ ਨਾਲ ਕਈਆਂ ਦੀ ਉੱਡੀ ਹੈ ਜਾਨ ਜੀ । ਬਹੁਤਿਆਂ ਨੇ ਜਾਨਾ ਭੱਜਕੇਂ ਬੱਚਾ ਲਈਆਂ । ਕਈਆਂ ਝਾੜਾਂ ਵਿਚ ਫਸਕੇ ਗੁਵਾ ਲਈਆਂ । ਖਾਲਸੇ ਦੀ ਫਤੇ ਵਿੱਚ ਹੋਈ ਜੰਗਦੇ । ਬਾਜਾਂ ਵਾਲੇ ਗੁਰੂ ਜਾਣੀ ਜਾਣ ਰੰਗਦੇ। ਘਟ ਘਟ ਵਿੱਚ ਸਤਿਗੁਰੂ ਵਸਦੇ । ਸੋਹਣਸਿੰਘਾ ਭੇਤ ਨਾ ਕਿਸੇ ਨੂੰ ਦੱਸਦੇ । ਦੋਹਰਾ ॥ ਟਿੱਬੀ ਸਾਹਿਬੋਂ ਉਠ ਸਤਿਗੁਰੂ ਆਉਂਦੇ ਜੰਗ ਮਦਾਨ । ਚਾਲੀ ਸਿੰਘ ਮਾਝੇ ਦੇ ਜਿਥੇ ਹੋਏ ਸੀ ਕੁਰਬਾਨ । ਹਥ ਰੁਮਾਲ ਗੁਰਾਂ ਨੇ ਫੜਿਆ ਕੇਹੜੀ ਕਾਰ ਕਮੋਂਦੇ ਸਿੰਘਾਂ ਸੰਦੇ ਮੁਖ ਪੂੰਝਦੇ ਮੁਖੋਂ ਇਹ ਫਰਮੌਂਦੇ। ਗੁਰੂ ਸਾਹਿਬ ਚਾਲੀਆਂ ਸਿੰਘਾਂ ਦੇ ਰੁਮਾਲ ਨਾਲ ) ਖ ਪੂੰਝਦੇ ਹਨ ਤੇ ਇਕ ਸਿੰਘ ਦਾ ਨਾਮ ਹਜਾਰੀ ਤੇ ਕਿਸੇ ਦਾ ਵੀਹ ਹਜਾਰੀ ਰਖਦੇ ਹਨ

ਕਬਿਤ ॥ ਮੁਖੜਾ ਰੁਮਾਲ ਨਾਲ ਪੂੰਝਦੇ ਪਰੈਮ ਨਾਲ ਬਾਜਾਂ ਵਾਲੇ ਗੁਰੂ ਮੁਖੋਂ ਬੋਲਕੇ ਸੁਣਾਂਵਦੇ ॥ ਕਿਸੇ ਤਾਈਂ ਕੈਹਣ ਮੇਰਾ ਸਿੰਘ ਹੈ ਹਜਾਰੀ ਪੰਜ ਕਿਸੇ ਨੂ ਹਜਾਰੀ ਦਸ ਗੁਰੂ ਫੁਰਮਾਂਵਦੇ । ਕਈਆਂ ਤਾਈ ਕੈਹਣ ਸਵਾ ਲਖੀ ਵਡੇ ਸੂਰਮੇ ਨੇ ਲੱਖਾਂ ਵੈਰੀਆਂ ਦੇ ਤਾਂ ਬੀ ਮਾਰਕੇ ਮੁਕਾਂਵਦੇ। ਧੰਨ ਹੈਨ ਮਾਈਆਂ ਜਿਨਾ ਜਾਏ- ਬੇਟੇ ਸੋਹਣ ਸਿੰਘਾ ਸੀਸ ਨਾਲ ਜੇਹੜੇ ਗੁਰ ਸਿਖੀ ਨੂ ਨਭਾਂਵਦੇ ॥

“ਭਾਈ ਮਹਾਂ ਸਿੰਘ ਦਾ ਜ਼ਖਮੀ ਹੋਕੇ ਡਿਗਣਾ

ਹੋਯਾ ਸੀ ਗੁਰੂ ਜੀ ਨੇ ਮਿਲਨਾ ਅਤੇ ਕੈਂਹਣਾ

ਮੰਗ ਜੋ ਚਾਹੇਂ ਤੈਨੂ ਦੇਈਏ

ਕਬਿਤ॥

ਮਹਾਂ ਸਿੰਘ ਡਿਗਾ ਹੋਕੇ ਜਖਮੀ ਸੀ ਬਹੁਤ ਭਾਰਾ ਗੁਰੂ ਦਸਮੇਸ ਹਥੀਂ ਆਪਣੀ ਉਠਾਂਵਦੇ । ਪੂੰਝ ਦੇ ਰੁਮਾਲ ਨਾਲ ਮੁਖੜੇ ਤੋਂ ਰਤ ਸਾਰੀ ਮੁਖ ਵਿਚ ਪਾਣੀ ਬਾਜਾਂ ਵਾਲੇ ਗੁਰੂ ਪਾਂਵਦੇ । ਜਫੀ ਵਿਚ ਲੈਕੇ ਬੈਠੇ ਸਿੰਘ ਨੂ ਪਰੇਮ ਨਾਲ ਆਈ ਜਦੋਂ ਹੋਸ਼ ਸਤਿਗੁਰੂ ਫੁਰਮਾਂਵਦੇ । ਮੰਗਣਾ ਜੋ ਮੰਗ ਸਾਡੇ ਪਾਸੋਂ ਹੁਣ ਸੋਹਣ ਸਿੰਘਾ ਵਾਹਿਗੁਰੂ ਦੇ ਪਾਸੌਂ ਤੈਨੂ ਅਸੀਂ ਹਾਂ ਦਵਾਂਵਦੇ ॥ ਭਾਈ ਮਹਾਂ ਸਿੰਘ ਜੀਨੇ ਗੁਰੂ ਜੀ ਨੂੰ ਕੈਂਹਣਾ ਸਾਡੀ ਟੁਟੀ ਰੰਢ ਲੌ ਜੀ ਕਬਿਤ ॥ ਹਥ ਜੋੜ ਮਹਾਂ ਸਿੰਘ ਕਰਦਾ ਹੈ ਬੇਨਤੀ ਨੂੰ ਧੰਨ ਧੰਨ ਧੰਨ ਮੁਖੋਂ ਬੋਲਦੀ ਜੁਬਾਨ ਜੀ । ਮੇਰੇ ਜਹੇ ਭਿਖਾਰੀ ਲਖਾਂ ਫਿਰਦੇ ਜਹਾਨ ਉੱਤੇ ਡੇਰੇ ਜੇਹਾ ਗੁਰੂ ਨਾ ਕੋਈ ਦੇਣ ਵਾਲਾ ਦਾਨ ਦੀ । ਵਿਸਟੈਂ ਨਾ ਸਾਨੂੰ ਅਠ ਪੈਹਰ ਬਾਜਾਂ ਵਾਲਿਆ ਤੂੰ ਗੰਢ ਦੇ ਟੁਟੀ ਨੂੰ ਜੇਕਰ ਹੋਯਾ ਮੇਹਰਬਾਨ ਜੀ । ਪਾੜ ਦੇ ਬਦਾਵਾ ਜੇਹੜਾ ਲਿਖਿਆ ਹੈ ਸੋਹਣ ਸਿੰਘਾ ਤੇਰੇ ਬਿਨਾਂ ਕੌਣ ਸਾਡਾ ਸਜਣ ਜਹਾਨ ਜੀ ॥ਕਬਿਤ॥

ਮੰਗਲੈ ਤੂੰ ਹੋਰ ਜੋ ਹੈ ਮੰਗਨਾ ਅਸਾਡੇ ਰੋਲੋਂ ਏਸ ਗਲ ਵਾਲਾ ਸਿੰਘਾ ਛਡ ਦੇ ਖਿਆਲ ਤੂੰ। ਮੰਗ ਲੈ ਜਗੀਰ ਪਿਛੋਂ ਖਾਏਗੀ ਉਲਾਦ ਤੇਰੀ ਹੋਰ ਮੰਗ ਰਾਜ ਸਾਡੇ ਕੋਲੋਂ ਧਨ ਮਾਲ ਤੂੰ । ਮੰਗ ਲੈ ਮੁਕਤ ਰਾਜ ਇੰਦਰਾ ਪੂਰੀ ਦਾ ਭਾਵੇਂ ਕਰ ਲੈ ਬਹਾਰ ਹੁਣ ਖੁਸ਼ੀਆਂ ਦੇ ਨਾਲ ਤੂੰ ! ਜੀਵਣਾ ਜੇ ਚਾਹੇਂ ‘ਤੇ ਬਚਾਈਏ ਤੈਨੂੰ ਮੌਤ ਕੋਲੋਂ ਸੋਹਣ ਸਿੰਘ ਦਸ ਖੋਲ ਆਪਣਾ ਹਵਾਲ ਤੂੰ ॥ ਕੋਰੜਾ ਛੰਦ ॥ ਬੋਲਦਾ ਹੈ ਸਿੰਘ ਅਗੋਂ ਹਥ ਜੋੜ ਜੀ। ਹੋਰ ਕੁਝ ਮੰਗਣੇ ਦੀ ਨਾਹੀਂ ਲੋੜ ਜੀ । ਲੈਂਦੇ ਨਾਂ ਮੈਂ ਰਾਜ ਜੀਵਣਾ ਨਹੀਂ ਚਾਂਵਦੇ । ਇੰਦਰਾ ਪੂਰੀ ਤੇ ਚਿਤ ਨਹੀਂ ਡੁਲਾਂਵਦਾ । ਧਨ ਮਾਲ ਦੇਖ ਨਾ ਧਰਮ ਹਾਰਦਾ। ਗੰਢ ਦੇ ਟੁਟੀ ਨੂੰ ਦਾਜ ਹੈ ਪੁਕਾਰ ਦਾ । ਸਿਖੀ ਬਿਨਾ ਹੋਰ ਮੰਗਣਾ ਜੋ ਬਿਖਿਆ। ਪਾੜ ਦੇਹ ਬਦਾਵਾ ਜੋ ਅਸਾਂ ਨੇ ਲਿਖਿਆ। ਗਲ ਲੌਂਦੇ ਮਾਤੇ ਪੁਤਰ ਨੂੰ ਤਾੜ ਦੇ । ਪਿਤਾ ਜੀ ਪੁਤਰ ਨਿਤ ਹੀ ਵਿਗਾੜ ਦੇ । ਮਾਣ ਦੇਣ ਵਾਲੇ ਹੋ ਪਿਛਾਂ ਹਟੌਣ ਜੀ। ਤੁਸਾਂ ਬਿਨਾਂ ਹੋਰ ਸਾਡਾ ਦਰਦੀ ਹੈ ਕੌਣ ਜੀ । ਤੇਰੇ ਜੋਗੇ ਹੋਏ ਛਡ ਘਰ “ਬਾਰ ਜੀ। ਹੋਰ ਕਿਥੇ ਜਾਈਏ ਤੂੰ ਦੇ ਵਿਸਾਰ ਜੀ  ਮਾਣ ਤੂੰ ਨਿਮਾਣਿ ਾ ਦਾ ਬਾਜਾਂ ਵਾਲਿਆ। ਦੁਖੀਆਂ ਨੇ ਹਾਲ ਦੁਖਾਂ ਦਾ ਸੁਣਾਲਿਆ। ਖੋਟੇ ਖਰੇ ਤਾਂਈ ਗੁਰੂ ਜੀ ਪਰਖਦੇ । ਸ਼ੋਹਣ ਸਿੰਘ ਮਾਝੇ ਵਾਲੀ ਲਾਜ ਰਖਦੇ । ਕੋਰੜਾ ਛੰਦ ॥ ਮਹਾਂ ਸਿੰਘ ਵਾਲੀ ਗੁਰੂ ਸੁਣ ਏਨਤੀ । ਕੈਂਹਦੇ ਧੰਨ ਧੰਨ ਸਿੰਘ ਤੇਰੀ ਗੈਨਤੀ । ਧੰਨ ਹੈ ਓਹ ਮਾਈ ਜਿਨ ਰੁਖੋ ਜਣਿਆ।ਧੰਨਹੈਓਹ ਪਿਤਾਜੇਹੜਾ ਤੇਰਾ ਬਣਿਆ।ਧੰਨ ਸੀ ਓਹ ਘੜੀ ਜਾਂ ਲਿਆ ਜਰਮ ਤੂੰ। ਮਾਝੇ ਵਾਲਾ ਲੈਕੇ ਜੰਮਿਆਂ ਕਰਮ ਤੂੰ । ਮਾਝੇ ਦੇਸ ਵਾਲਾ ਹੈ ਤੂੰ ਭਲਾ ਲੋੜਿਆ । ਤੇਰਾ ਨਾ ਬਚਨ ਮੈਥੋਂ ਜਾਵੇ ਮੋੜਿਆ। ਖੀਸੇ ਚੌਂ ਬਦਾਵੇ ਦਾ ਕਾਗਜ ਕਢਿਆ । ਸਿੰਘ ਦੀ ਨਜ਼ਰ ਸਾਹਵੇਂ ਪਾੜ ਛੱਡਿਆ । ਮਾਝੀ ਵਾਲੀ ਮਹਾਂ- ਸਿੰਘ ਰਖੀ ਪਤ ਰੇ । ਰਤੀ ਰਤੀ ਕਾਗਜ਼ ਦੇ ਕੀਤੇ ਕਤਰੇ । ਬਾਜਾਂ ਵਾਲੇ ਰੁਰੂ ਮੁਖੋਂ ਏਹ ਸੁਨਾਏ ਜੀ । ਟੁਟੀ ਗੰਢ ਸਿਖੀ ਮਾਝੇ ਦੀ ਵਖਾਈ ਜੀ । ਸਿੰਘ ਸਚ ਖੰਡ ਨੂੰ ਕਰੀ ਝੜਾਈ ਜੀ । ਸੋਹਣ ਸਿੰਘ ਮਾਝੇ ਨੂੰ ਕਰੀ ਝੜਾਈ ਜੀ । ਸੋਹਣ ਸਿੰਘ ਮਾਝੇ ਨੂੰ ਮਿਲੀ ਵਧਾਈ ਜੀ॥

ਜਿੱਥੇ ਮਾਝੇ ਦੇ ਚਾਲੀ ਸਿੰਘ ਸ਼ਹੀਦ ਹੋਏ

ਗੁਰੂ ਜੀ ਨੇ ਓਹ ਜਗ੍ਹਾ ਦਾ ਨਾਮ ਮੁਕਤਸਰ

ਰੱਖਣਾ ਤੇ ਵਰ ਦੇਣਾ ਕਿ ਜੇਹੜਾ ਏਥੇ

ਸਾਫ ਨੀਯਤ ਨਾਲ ਅਸ਼ਨਾਨ ਕਰੇਗਾ’ ਓਸਦੀ ਮੁਕਤ ਹੋਵੇਗੀ

ਕੋਰੜਾ ਛੰਦ ॥ ਬਾਜਾਂ ਵਾਲੇ ਗੁਰੂ ਮੁਖ ਤੋਂ ਪੁਕਾਰ ਦੇ । ਧੰਨਹੈ ਸਿੱਖ ਜੋ ਸਿਦਕ ਧਾਰਦੇ । ਲੋਥਾਂ ਚੁਕਵੋਂਣ ਸਿੰਘ ਕੀਤੇ ਸ਼ੁਰੂਜੀ। ਕੀਤਾ ਹੱਥੀ ਆਪ ਸਸਕਾਰ ਗੁਰੂ *. ਜੀ। ਗੇਨਤੀ ਮਝੇਲਸਿੰਘ ਸਾਰੇ ਚਾਲੀ ਜੀ। ਜਿਨ੍ਹਾਂ ਦੀ ਸ਼ਹੀਦੀ ਜੱਗਤੋਂ ਨਰਾਲੀਜੀ । ਟੁਟੀ ਜਿਨ੍ਹਾਂ ਗੰਢੀ ਸੀਸ ਵਾਰ ਆਪਣਾ। ਬਾਜਾਂਵਾਲੇ ਗੁਰੂ ਕਰਦੇਅਲਾਪਣਾ ਕਰ ਸਸਕਾਰ ਏਂ ਬਚਨ ਕਰਦੇ। ਹੋਏ ਚਾਲੀ ਭਾਗੀ ਏ ਮੁਕਤਸਰ ਦੇ। ਤੀਰਥ ਰਚਾਯਾ ਓਥੇ ਗੁਰਾਂ ਭਾਰੀ ਜੀ। ਮਹਿਮਾਂ ਜੀਦੀ ਸੁਣੋਂ ਅਪਰ ਅਪਾਰੀ ਜੀ । ਗੁਰੂ ਦਸਮੇਸ ਬੋਲਦੇ ਪੁਕਾਰ ਕੇ। ਕਰੇ ਅਸ਼ਨਾਨ ਨੀਤ ਸਾਫ ਧਾਰਕੇ । ਕੱਟੀ ਜਾਉਗੀ ਚੁਰਾਸੀ ਓਹਦੀ ਜਮਾਂ ਵਾਲੜੀ। ਸੇਵਾ ਕੀਤੀ ਖਲਸਾ ਨਾ ਜਾਵੇ ਖਾਲੜੀ। ਹੋਰ ਕਈ ਅਨੇਕਾਂ ਮੁਖੋ ਦੇਕੇ ਵਰ ਜੀ। ਨਾਮ ਗੁਰਾਂ ਰੱਖਿਆ ਮੁਕਤਸਰ ਜੀ । ਟੁਟੀ ਮਾਝੇ ਵਾਲੀ ਯਾਦਗਾਰ ਜੀ। ਅਜ ਓਥੇ ਦੇਖੋ ਲਗੀ ਹੈ ਬਹਾਰ ਜੀ ।ਲੱਗਦਾ ਪੁਰਬ ਓਥੇ ਬਹੁਤ ਭਾਰੀ ਜੀ। ਆਂਵਦੀ ਸੰਗਤਦੂਰੋਂਬੇਸ਼ੁਮਾਰੀ ਜੀ! ਝੂਲਦੇਨੇਉਚੇ ਗੁਰਾਂ ਦੇ ਨਸ਼ਾਨ ਜੀ । ਖਾਲਸੇ ਦੇ ਭਾਰੀ ਲੱਗਦੇ ਦੀਵਾਨ ਜੀ। ਹੁੰਦੇ ਪਰਚਾਰ ਓਥੇ ਗੁਰੂ ਮੱਤ ਦੇ । ਸੋਹਣ ਸਿੰਘਾ ਖਾਲਸਾ ਨਰੌਲ ਤੱਤ ਦੇ ॥ ਛੰਦ ॥ ਸੁਣੋ ਮੇਰੀ ਬੇਨਤੀ ਧਰੋ ਧਿਆਨ ਸੀ। ਸਭਾ ਵਿਚ ਕਵੀ ਕਰਦਾ ਬਿਆਨ ਜੀ। ਘੁਕੇ ਵਾਲੀ ਜਾਣਿਓਂ ਕਵੀ ਦਾ ਗਾਮ ਹੈ। ਮਾਝੇ ਵਿਚ ਲੋਕ ਜਾਣਦੇ ਤਮਾਮ ਹੈ । ਗੁਰਾਂ ਦਾ ਦੁਵਾਰਾ ਓਥੇ ਬਹੁਤ ਭਾਰੀ ਹੈ । ਲਗੇ ਮੇਲਾ ਮੱਸਿਆ ਦਾ ਮਹਾਂਵਾਰੀ ਹੈ । ਅੰਮ੍ਰਿਤਸਰ ਜ਼ਿਲਾ ਕਵੀ ਵਾਲਾ ਜੀ। ਠਾਣਾ ਤੇ ਤਾਸੰ ਲ ਡਾਕ ਅਜਨਾਲਾ ਜੀ । ਵਸਦਾ ਹਮੇਸ਼ ਹੈ ਅੰਮ੍ਰਿਤਸਰ ਜਾਂ । ਰਾਮਦਾਸ ਗੁਰੂ ਵਾਲਾ ਸੋਹਣਾ ਘਰ ਜੀ । ਚਿਠੀ ਪਾਕੇ ਸਦੇ ਹੋਵੇ ਕੰਮਕਬੀਰ ਜੀ। ਲਿਖੋ ਉੱਤੇ ਮਾਈ ਸੇਵਾ ਦਾ ਬਜਾਰ ਜੀ। ਮਿਲੇ ਜੀਊਣ ਸਿੰਘ ਕੁਤਬ ਫਰੋਸ਼ ਨੂੰ । ਦੂਸਰਾ ਚਭਰ ਸਿੰਘ ਭਾਈ ਓਸਨੂੰ । ਸੋਹਣ ਸਿੰਘ ਦਾਸ ਤਾਈਂ ਨਾ ਵਿਸਾਰਿਓ । ਲਿਖੇ ਅੱਗੇ ਨਾਮ ਕਵੀ ਦਾ ਪਿਆਰਿਓ ॥ ਇਤੀ ॥

ਜੰਗ ਮੁਕਤਸਰ ਕਵਿ ਭਾਈ ਸੋਹਣ ਸਿੰਘ

ਵੱਡਾ ਯੂਨਾਨੀ ਚਕਿਤਸਾ ਭੰਡਾਰ

ਤਿੱਬਅਕਬਰੀ

ਕਰਤਾ ਸ੍ਰੀਮਾਨ ਭਾਈ ਮੋਹਨ ਸਿੰਘ ਜੀ ਵੈਰ ਤਰਨ ਤਾਰਨ (ਪੰਜਾਬ)

ਪਰਲੇ ਨਾਂਮ ਦੀ ਪੁਸਤਕ ਯੂਨਾਨੀ ਦਾਨੀਆਂ ਵਿਚ ਵੱਡਾਂ ਖਜ਼ਾਨਾ ਹੈ, ਇਸ ਗ੍ਰੰਥ ਵਿਸ ਕਰਤਾ ਨੇ ¥ ਅਜੇਹੀ ਰੀਤੀ ਨਾਲ ਸੁਖੈਨ ਸੁਖੈਨ ਨੁਸਖੇ ਲਿਖੇ ਹਨ ਕਿ ਅਨਜਾਨ ਸਿਆਨ ਫੈਦਾ ਉਠਾ ਸਕੇ । ਇਸ ਪੁਸਤਕ ਨੂੰ ਅਗਰ ਤਿੱਬ ਦਾ ਨਚੋੜ ਆਖਿਆ ਜਾਵੇ ਤਾ” ਚੰਗਾ ਹੈ ਅਜੇਹੀ ਪੁਸਤਕ ਅੱਜ ਤਕ ਯੂਨਾਨੀ ਵਿਚ ਕੋਈ ਇਸਤੋਂ ਵਡੀ ਨਹੀਂ ਛਪੀ ।ਭੇਟਾਂ ਪ )

ਡਾਕ ਖਰਚ ਵਖਰਾ ।

ਭਾਵ ਪ੍ਰਕਾਸ

ਇਹ ਬਬੜਾਸੁੰਦ ਹਿਕਮਤ ਦਾ ਸਭਤੋਂ ਵਡਾ ਤੇ ਪੂਰਨ ਗ੍ਰੰਥ • ਹੈ ਜੋਐਡਾ ਵਡਾਂ ਗ੍ਰੰਥ ਅਜੇ ਤਕ ਪੰਜਾਬੀ ਵਿਚ ਨ ਿਆ ਭੇਟਾ ਪਹਿਲੇ ਹਿਸੇ ਦੀ ੫)

ਮੰਗਾਉ ਦਾ ਪਤਾ-

ਚਤਸਿੰਘ ਜੀਵਨਸਿੰਘ

ਪੁਸਤਕਾ ਵਾਲੇ, ਬਜ਼ਾਰ ਮਾਈ ਸੇਵਾ ਅਮ੍ਰਿਤਸਰ ਜੀ ।

 

Credit – ਕਵਿ ਭਾਈ ਸੋਹਣ ਸਿੰਘ

 

Leave a comment