ਗੁਰਦਆਰੈ ਲਾਇ ਭਾਵਨੀ
ਮੈਂ ਮਹਿਸੂਸ ਕਰ ਰਹਿਆ ਸਾਂ,ਕਿ ਜਦ ਯਾਤਰੂ ਉਨ੍ਹਾਂ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਂਦੇ ਹਨ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਾਂ ਉਨ੍ਹਾਂ ਦੀ ਇਨ੍ਹਾਂ ਸਭਨਾਂ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਬਾਰੇ ਜਾਣਨ ਦੀ ਇੱਛਾ ਪ੍ਰਬਲ ਹੁੰਦੀ ਹੈ ਅਤੇ ਇਹ ਨਾ ਮਿਲਣ ਕਾਰਨ, ਘਰ ਮੁੜਦਿਆਂ ਆਪਣੇ ਨਿਕਟਵਰਤੀਆਂ ਨੂੰ ਆਪਣੀ ਅਸਮਰਥਾ ਪ੍ਰਗਟਾਉਂਦੇ ਹਨ।
ਸੋ ਅੱਜ ਮੈਨੂੰ ਦਿਲੀ ਪ੍ਰਸੰਨਤਾ ਹੈ, ਕਿ ਉਨ੍ਹਾਂ ਸਮੂਹ ਗੁਰਦੁਆਰਾ ਸਾਹਿਬਾਨ ਦੀ ਸੰਖੇਪ ਜਾਣਕਾਰੀ, ਉਚੇਚੇ ਲਏ ਗਏ ਫੋਟੋਜ਼ ਸਮੇਤ, ਇਕ ਪੁਸਤਕ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇ ਦਿੱਤੇ ਹਨ । ਇਨ੍ਹਾਂ ਨਾਲ ਦਰਸ਼ਨਾਂ ਦਾ ਚਾਅ ਤੇ ਸੇਵਾ ਸੰਭਾਲ ਲਈ ਉਤਸ਼ਾਹ ਪੈਦਾ ਹੋਵੇਗਾ ।
ਗੁਰੂਦੁਆਰਾ ਸਾਹਿਬ ਦਾ ਅਦਬ ਗੁਰੂ ਰੁਲ ਹੀ ਕਰਨ ਦਾ ਹੁਕਮ ਸਾਨੂੰ ਗੁਰੂ ਸਾਹਿਬ ਨੇ ਆਪ ਹੀ ਕੀਤਾ ਸੀ । ‘ਗੁਰਦੁਆਰੈ ਹੋਇ ਸੋਝੀ ਪਾਇਸੀ’ ਦੇ ਅਸੂਲ ਦਾ ਸਿੱਖ ਧਾਰਨੀ ਹੈ ਅਤੇ ਇਹੀ ਹੀ ਕਾਰਨ ਹੈ, ਕਿ ਗੁਰਦੁਆਰਿਆਂ ਦੀ ਪਵਿਤਰਤਾ ਲਈ ਸਿੱਖਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ ਅਤੇ ਤਨ-ਮਨ-ਧਨ ਵਾਰਨ ਤੋਂ ਕਦੇ ਗੁਰੇਜ਼ ਨਹੀਂ ਕੀਤਾ ।
ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਖੁਲ੍ਹੇ ਦਰਸ਼ਨ-ਦੀਦਾਰ ਲਈ ਪੰਥ ਦੀ ਤੜਪ, ਨਿਤ ਕੀਤੀ ਜਾਂਦੀ ਅਰਦਾਸ ਤੋਂ ਰੋਜ਼ ਪ੍ਰਗਟ ਹੁੰਦੀ ਹੈ ।
ਅਕਾਲ ਪੁਰਖ ਅਗੇ ਅਰਦਾਸ ਹੈ, ਕਿ ਉਹ ਮੇਹਰ ਕਰੇ ਅਤੇ ਪੰਥ ਨੂੰ ਇਨ੍ਹਾਂ ਗੁਰਦੁਆਰਿਆਂ ਦੀ ਧੂੜੀ ਮੱਥੇ ਲਗਾਉਣ ਦਾ ਦਾਨ ਬਖੜੇ । ਮੈਨੂੰ ਵਿਸਵਾਸ਼ ਹੈ, ਕਿ ਇਹ ਪੁਸਤਕ ਇਕ ਅਹਿਮ ਲੋਡ ਨੂੰ ਪੂਰਾ ਕਰਨ ਵਿੱਚ ਕਾਫੀ
ਸਹਾਇਕ ਹੋਵੇਗੀ ।
ਗੁਰੂ ਪੰਥ ਦਾ ਦਾਸ
ਗੁਰਚਰਨ ਸਿੰਘ ਟੌਹੜਾ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ।
ਕੁਝ ਇਸ ਪੁਸਤਕ ਬਾਰੇ
ਅਰਦਾਸ ਵਿਚ ਜਿਥੇ ਅਸੀਂ ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ…ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ, ਵਾਹਿਰਲਾ ਬੋਲਦੇ ਹਾਂ, ਉਥੇ ਜਿਨ੍ਹਾਂ ਗੁਰਦੁਆਰਿਆਂ ਦੀ ਪਵਿਤਰਤਾ ਲਈ ਜਾਨਾਂ ਵਾਰੀਆਂ, ਉਨ੍ਹਾਂ ਨੂੰ ਵੀ ਸ਼ਰਧਾ ਭਿੱਜੀਆਂ ਨਾਲ ਯਾਦ ਕਰਦੇ ਹਾਂ ।ਇਸੇ ਸ਼ਰਧਾ ਦਾ ਪ੍ਰਤੀਕ ਅਰਦਾਸ ਦੇ ਉਹ ਸ਼ਬਦ ਹਨ, ਜੋ ਅਸੀਂ ਰੋਜ ਇਹ ਕਹਿਕੇ ਦੁਹਰਾਉਂਦੇ ਹਾਂ, ਕਿ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ । ਇਕ ਵਾਰੀ ਜਦ ਪਾਕਿਸਤਾਨ ਦੇ ਸਦਰ ਨਾਲ ਮੇਰਾ ਮੇਲ ਹੋਇਆ ਤਾਂ ਉਨ੍ਹਾਂ ਬੜੇ ਤਪਾਕ ਨਾਲ ਕਹਿਆ, ਕਿ ਗੁਰਦੁਆਰਿਆਂ ਦੀ ਸੰਭਾਲ ਲਈ ਅਸੀਂ ਕੋਈ ਕਸਰ ਨਹੀਂ ਛੱਡਾਰੀ, ਤਾਂ ਮੈਂ ਵੀ ਸੁਭਾਵਕ ਕਹਿਆ, ਕਿ ਸੰਭਾਲ ਤਾਂ ਤੁਸੀਂ ਕਰੋਗੇ ਪਰ ਸੇਵਾ ਨਹੀਂ ਹੋ ਰਹੀ । ਉਨ੍ਹਾਂ ਕਹਿਆ ਕਿ ਸੇਵਾ ਕਿਵੇਂ ਹੋਵੇ? ਤਾਂ ਮੈਂ ਕਿਹਾ, ਗੁਰਦੁਆਰੇ ਨਿਰਾ ਪੂਜਾ ਅਸਥਾਨ ਨਹੀਂ, ਸਗੋਂ ਇਹ ਆਤਮਿਕ ਸ਼ਾਤੀ ਦੇ ਸੋਮੇ, ਭੁੱਖੇ ਲਈ ਅੰਨਪੂਰਣਾ, ਮੁਸਾਫਰ ਲਈ ਰੈਣ ਬਸੇਰਾ, ਬੀਮਾਰ ਲਈ ਸਫ਼ਾਖਾਨਾ ਤੇ ਵਿਦਿਆਰਥੀ ਲਈ ਪਾਠਸ਼ਾਲਾ ਹਨ । ਗੁਰੂ ਜੀ ਦਾ ਵਰਮਾਣ ਹੈ, ਮੈ ਬਧੀ ਸਚੁ ਧਰਮਸਾਲ ਹੈ । ਗੁਰਸਿਖਾ ਲਹਦਾ ਭਾਲਿ ਕੇ। ਸੱਚ ਦਾ ਢੂੰਢਾਉ ਸਿੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਤਰਸਦਾ ਰਹਿੰਦਾ ਹੈ। ਜ਼ਰਾ ਕੁ ਉਚਾਟ ਹੋਵੇ ਤਾਂ ਗੁਰਦੁਆਰੇ ਜਾ ਸੰਗਤ ਕਰ ਮਨ ਸ਼ਾਤ ਕਰ ਲੈਂਦਾ ਹੈ ।
ਸਰਦਾਰ ਗੁਰਚਰਨ ਸਿੰਘ ਜੀ ਟੌਹੜਾ ਕਈ ਵਾਰੀ ਕਹਿ ਚੁਕੇ ਹਨ, ਕਿ ਨਵੀਂ ਪੀੜੀ ਨੂੰ ਤਾਂ ਸਮਾਂ ਗੁਜ਼ਰ ਜਾਣ ਬਾਅਦ ਇਹ ਵੀ ਨਹੀਂ ਪਤਾ ਰਹਿਣਾ, ਕਿ ਕਿਹੜੇ ਪਾਵਨ ਗੁਰਧਾਮਾਂ ਤੇ ਪੰਥ ਨੂੰ ਵਿਛੋੜਿਆ ਗਿਆ ਹੈ ? ਸੋ ਇਹ ਜ਼ਰੂਰੀ ਹੈ ਕਿ ਇਕ ਪੁਸਤਕ ਜਿਸ ਵਿਚ ਸੰਖੇਪ ਜਹਿਆ ਇਤਿਹਾਸ ਦਰਸਾ ਕੇ, ਦਰਸ਼ਨਾਂ ਹਿਤ ਆਏ ਯਾਤਰੂਆਂ ਨੂੰ ਦਿੱਤਾ ਜਾਏ, ਤਾਂ ਕਿ ਆਪਣੇ ਬੱਚਿਆਂ ਨੂੰ ਗੁਰਦੁਆਰਿਆਂ ਦਾ ਗੋਰਵ ਮਈ ਇਤਿਹਾਸ ਸੁਣਾ ਸਕਣ । ਇਹ ਪੁਸਤਕ ਉਸੇ ਖਿਆਲ ਦਾ ਪ੍ਰਗਟਾ ਹੈ । ਉਚੇਚੇ ਤੌਰ ਤੇ ਖਿੱਚੀਆਂ ਰੰਗਦਾਰ ਫੋਟੋਜ਼ ਨਾਲ ਇਸ ਪੁਸਤਕ ਦੀ ਦਿਖ ਅੱਖਾਂ ਨੂੰ ਭਲੀ ਲਗਦੀ ਹੈ ਅਤੇ ਚਿਤ ਗੁਰਧਾਮਾਂ ਦੀ ਯਾਤਰਾ ਕਰਨ ਲਈ ਉਤਸੁਕਤਾ ਵਿਚ ਆਉਂਦਾ ਹੈ।
ਮੈਨੂੰ ਵਿਸਵਾਸ਼ ਹੈ ਕਿ ਇਹ ਪੁਸਤਕ ਗੁਰ ਅਸਥਾਨਾਂ ਦੇ ਦਰਸ਼ਨਾਂ ਨੂੰ ਆਏ ਯਾਤਰੂਆਂ ਲਈ ਇਕ ਗਾਈਡ ਦਾ ਕਾਰਜ ਨਿਸ਼ਾਹੇਗੀ ਤੇ ਸਾਭਣ ਯੋਗ ਸੁਗਾਤ ਹੋਵੇਗੀ ।
ਸਤਿਬੀਰ ਸਿੰਘ
ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ)
ਨਨਕਾਣਾ ਸਾਹਿਬ ਉਹ ਪਵਿਤ੍ਰ ਅਸਥਾਨ ਹੈ, ਜਿੱਥੇ ਸਿੱਖ ਧਰਮ ਦੇ ਸਵਾਮੀ, ਅਗਿਆਨ ਅੰਧੇਰੇ ਦੇ ਵਿਨਾਸ਼ਕ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਮਹਿਤਾ ਕਾਲੂ ਜੀ ਦੇ ਘਰ, ਮਾਤਾ ਤ੍ਰਿਪਤਾ ਦੀ ਕੁੱਖੋਂ ਵੈਸਾਖ ਸੁਦੀ ਤਿੰਨ, ਸੰਮਤ ੧੫੨੬ (੧੫ ਅਪ੍ਰੈਲ, ੧੪੬੯ ਈ:) ਨੂੰ ਅੰਮ੍ਰਿਤ ਵੇਲੇ ਹੋਇਆ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ-
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ। (ਵਾਰ ੧/੨੭)
ਅਤੇ ਪੁਰਾਤਨ ਜਨਮ ਸਾਖੀਆਂ ਅਨੁਸਾਰ ਦਰਖਤਾਂ ਵਿਚੋਂ ਰਸ ਚੋਣ ਲੱਗਾ। ਕਈ ਦਲਿਦੀ ਧਨਵੰਤ ਹੋਏ। ਰੋਗੀ ਅਰੋਗ ਹੋਏ। ਪ੍ਰਿਥਵੀ ਨੇ ਆਪਣੇ ਆਪ ਨੂੰ ਹੌਲਾ-ਹੌਲਾ ਮਹਿਸੂਸ ਕੀਤਾ।
ਦੋਲਤਾਂ ਦਾਈ ਨੂੰ ਜਦ ਮਹਿਤਾ ਕਾਲੂ ਜੀ ਰੁਪਇਆ ਦਾ ਭਰਿਆ ਬਾਲ ਦੇਣ ਲੱਗੇ ਤਾਂ ਉਸ ਕਹਿਆ ਰਹਿਣ ਦਿਓ, ਮੈਂ ਤਾਂ ਰੱਜ ਗਈ। ਗੁਰੂ ਨਾਨਕ ਬਾਬੇ ਨੇ ਜਗਤ ‘ਤੇ ਪ੍ਰਗਟ ਹੋਏ ਆਪਣਾ ਪੈਗਾਮ ਦੇ ਸ਼ਬਦ ਬੋਲ: ਹਉ ਤੇਰਾ: ਤੇਰਾ ਨਾਉ ਕਹਿਕੇ ਦਿੱਤਾ ਤੇ ਭਾਈ ਨੰਦ ਲਾਲ ਜੀ ਦੇ ਕਥਨ ਅਨੁਸਾਰ ਵਾਹਿਗੁਰੂ ਨੇ ਕਿਹਾ ਸੀ: ਦੁਨੀਆਂ ਦਾ ਧਿਆਨ ਉਸ ਵਲ ਮੋੜੇ’। ਇਸ ਕਸਬੇ ਦਾ ਪਹਿਲਾ ਨਾਂ ਰਾਏਪੁਰ ਤੇ ਫਿਰ ‘ਰਾਇ ਤੋਇ ਦੀ ਤਲਵੰਡੀ ਹੋਇਆ। ਗੁਰੂ ਜੀ ਦੇ ਆਗਮਨ ਨਾਲ ਇਸ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਨਾਨਕਿਆਣਾ-ਨਨਕਾਣਾ ਸਾਹਿਬ ਜਗਤ ਪ੍ਰਸਿੱਧ ਹੋਇਆ।
ਨਨਕਾਣਾ ਸਾਹਿਬ ਲਾਹੌਰ ਸ਼ਹਿਰ ਤੋਂ ਪੱਛਮ ਵਾਲੇ ਪਾਸੇ ੪੮ ਮੀਲ ਦੀ ਦੂਰੀ ‘ਤੇ ਹੈ। ਇਸ ਅਸਥਾਨ ‘ਤੇ ਗੁਰੂ ਜੀ ਨੇ ਆਪਣੀ ਬਾਲ ਵਰੇਸ ਤੇ ਚੜ੍ਹਦੀ ਜਵਾਨੀ ਦੇ ਕਈ ਸਾਲ ਬਿਤਾਏ। ਜਦ ਪੰਡਤ ਹਰਦਿਆਲ ੯ ਸਾਲ ਦੀ ਉਮਰੇ ਜਨੇਊ ਪਾਉਣ ਲਈ ਆਇਆ ਤਾਂ ਆਪ ਜੀ ਨੇ ਕਿਹਾ ਅਸਾਂ ਨਹੀਂ ਪਾਉਣਾ ਇਹ ਵਿਤਕਰੇ ਵਾਲਾ ਜਨੇਉ। ਜੋ ਬ੍ਰਾਹਮਣ ਲਈ ਰੇਸ਼ਮ ਦਾ, ਖੜ੍ਹੀ ਲਈ ਸੂਤ ਦਾ ਤੇ ਵੈਸ ਲਈ ਉੱਨ ਦਾ ਅਤੇ ਸੁੰਦਰ ਜਿਸ ਨੂੰ ਪਾ ਨਹੀਂ ਸਕਦਾ। ਫਿਰ ਬ੍ਰਾਹਮਣ ਲਈ ਤੀਹਰਾ, ਖੜ੍ਹੀ ਲਈ ਦੁਹਰਾ ਅਤੇ ਦੇਸ ਲਈ ਇਕਹਿਰਾ। ਗੁਰੂ ਜੀ ਨੇ ਫੁਰਮਾਇਆ-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟ॥
ਏਹੁ ਜਨੇਉ ਜੀਅ ਕਾ ਹਈ ਤ ਪਾੜੇ ਘਤੁ॥ (ਪੰਨਾ ੪੭੧)
ਇਸ ਅਸਥਾਨ ‘ਤੇ ਹੀ ਜਦ ਪਾਠਸ਼ਾਲਾ ਪਾਇਆ, ਤਾਂ ਐਸੀ ਪੱਟੀ ‘ਤੇ ਵਿਦਿਆ ਪ੍ਰਣਾਲੀ ਦੇ ਮੁਢਲੇ ਸਿਧਾਂਤ ਉੱਕਰ ਦਿਤੇ। ਮਦਰੱਸੇ ਜਾ ਕੇ ਅਲਫ ਪਾ ਕੇ ਤੰਹੀਦ ਦਾ ਪੈਗਾਮ ਦੇ ਕੇ ਸੁੱਤਿਆਂ ਨੂੰ ਉਠਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ੨੧ ਮਈ, ੧੪੮੭ ਈ: ਨੂੰ ਬਟਾਲੇ ਦੇ ਰਹਿਣ ਵਾਲੇ ਮੂਲ ਚੰਦ ਖੱਤਰੀ ਦੀ ਲੜਕੀ, ਬੀਬੀ ਸੁਲੱਖਣੀ’ ਨਾਲ ਹੋਇਆ। ਭਾਈ ਮਰਦਾਨ ਨਾਲ ਮਿਲਾਪ ਵੀ ਨਨਕਾਣਾ ਸਾਹਿਬ ਦੀ ਧਰਤ ‘ਤੇ ਹੀ ਹੋਇਆ, ਜਿਸਨੇ ਐਸਾ ਸਾਥ ਨਿਭਾਇਆ, ਕਿ ੪੭ ਸਾਲ ਬਾਣੀ ਗਾਂਵਦਾ ਤੇ ਸੁਣਦਾ ਰਿਹਾ। ਸਿੱਖ ਇਤਿਹਾਸ ਅਨੁਸਾਰ ਬਾਈ ਸਾਲਾਂ ਦੀ ਉਮਰੇ ੧੪੯੧ ਈ: ਵਿੱਚ ਗੁਰੂ ਨਾਨਕ ਦੇਵ ਜੀ ਕਈ ਦਿਨ ਚੁੱਪ ਹੀ ਰਹੇ। ‘ਨੇ ਐਨ ਜੇਵੇ, ਨ ਕਿਸੀ ਸਿਉਂ ਬੋਲੈ’। ਸਰੀਕੇ ਬਹਾਦਰੀ ਦੀ ਸਲਾਹ ਨਾਲ ਪਿਤਾ ਕਾਲੂ ਜੀ ਵੈਦ ਬੁਲਾ ਲਿਆਏ। ਵੈਦ ਨੇ ਨਬਜ ਦੇਖੀ ਨਬਜ਼ ਠੀਕ-ਠਾਕ ਸੀ, ਸਰੀਰ ਬਿਲਕੁਲ ਅਰੋਗ ਸੀ। ਵੈਦ ਕਿਹੜਾ ਰੰਗ ਦੱਸੇ?
ਕਿਹੜੀ ਦਵਾਈ ਦੇਵੋ, ਵੈਦ ਦੀ ਘਬਰਾਹਟ ਦੂਰ ਕਰਨ ਲਈ ਗੁਰੂ ਜੀ ਨੇ ਸਮਝਾਇਆ, ਕਿ ਮੈਨੂੰ ਕੋਈ ਸਰੀਰਕ ਰੰਗ ਨਹੀਂ। ਹਾਂ. ਦਿਲ ਵਿੱਚ ਇਕ ਐਸਾ ਦਰਦ ਹੈ, ਜਿਸ ਦੀ ਤੈਨੂੰ ਪਛਾਣ ਨਹੀਂ:- ਭਲਾ ਵੈਦੁ ਨ ਜਾਣਈ ਕਰਕ ਕਰੋਜੇ ਮਾਹਿ।। (ਪੰਨਾ ੧੨੭੯)
ਗੁਰੂ ਨਾਨਕ ਦੇਵ ਜੀ ਆਪਣੀ ਜਨਮ ਭੂਮੀ ਨਨਕਾਣਾ ਦੀ ਧਰਤ ‘ਤੇ ਲਗਭਗ ੩੫ ਸਾਲ ਰਹੇ। ਪਿਛੋਂ ਸੁਲਤਾਨਪੁਰ ਲੋਧੀ ਆ ਗਏ।
ਕਾਫੀ ਸਮਾਂ ਇਹ ਇਤਿਹਾਸਿਕ ਅਸਥਾਨ ਆਮ ਹਾਲਤ ਵਿੱਚ ਹੀ ਰਿਹਾ। ਸੰਮਤ ੧੬੭੦ सिद्धभी १६१७ टीः ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਅਸਥਾਨ ਦੇ ਦਰਸ਼ਨਾਂ ਨੂੰ ਆਏ ਤਾਂ ਆਪ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਅਲਮਸਤ ਜੀ ਨੂੰ ਏਥੋਂ ਦੀ ਸੇਵਾ ਸੌਂਪੀ। ਬਹੁਤ ਲੰਮਾ ਸਮਾਂ ਇਸ ਪਾਵਨ ਅਸਥਾਨ ਦੀ ਸੇਵਾ ਸੰਭਾਲ ਉਦਾਸੀ ਸਾਧੂ ਹੀ ਕਰਦੇ ਰਹੇ।
ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਦੀ ਸੇਵਾ ਕਰਾ ਆਲੀਸ਼ਾਨ ਇਮਾਰਡ ਦਾ ਨਿਰਮਾਣ ਕਰਵਾਇਆ। ਬਾਬਾ ਸਾਹਿਬ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ, ਇਸ ਪਾਵਨ ਅਸਥਾਨ ਦੇ ਨਾਂ ੭੦੦ ਏਕੜ ਦੀ ਜਾਗੀਰ ਲਵਾਈ। ਸੇਵਾ ਸੰਭਾਲ ਉਦਾਸੀ ਸਾਧੂ ਹੀ ਕਰਦੇ ਰਹੇ। ਅਤਿ ਬਿਖੜੇ ਸਮੇਂ ਜਦੋਂ ਸਿੰਘਾਂ ਨੂੰ ਆਪਣਾ ਨਿਵਾਸ ਘੋੜਿਆਂ ਦੀਆਂ ਕਾਠੀਆਂ ‘ਤੇ ਕਰਨਾ ਪਿਆ, ਤਾਂ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ-ਮਰਯਾਦਾ ਨਿਭਾਉਣ ਦਾ ਕਾਰਜ ਮਹੰਤ, ਨਿਰਮਲੇ ਤੇ ਉਦਾਸੀ ਸਾਧੂ ਹੀ ਕਰਦੇ ਰਹੇ। ਪਰ ਸਮਾਂ ਬੀਤਣ ਨਾਲ ੨੦ਵੀਂ ਸਦੀ ਦੇ ਆਰੰਭ ਵਿੱਚ ਮਹੰਤ, ਗੁਰੂ ਘਰ ਦੀ ਜਾਇਦਾਦ ਨੂੰ ਆਪਣੀ ਨਿੱਜੀ ਮਲਕੀਅਤ ਸਮਝਣ ਲੱਗੇ। ਉਨ੍ਹਾਂ ਗੁਰਦੁਆਰਿਆਂ ਨੂੰ ਐਸ ਦਾ ਵਸੀਲਾ ਬਣਾ ਲਿਆ। ਮਹੰਤਾਂ ਤੋਂ ਗੁਰਦੁਆਰੇ ਪੰਥਕ ਪ੍ਰਬੰਧ ਵਿੱਚ ਲਿਆਉਣ ਤੇ ਅਜਾਦ ਕਰਾਉਣ ਲਈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀ। ਗੁਰਦੁਆਰਾ ਜਨਮ ਅਸਥਾਨ ਦਾ ਪ੍ਰਬੰਧ, ਪੰਥਕ ਪ੍ਰਬੰਧ ਵਿੱਚ ਲੈਣ ਲਈ ਇਕ ਸਾਂਤਮਈ ਜੱਥਾ ਗੁ ਜਨਮ ਅਸਥਾਨ ਵਿੱਚ ਦਾਖਲ ਹੋਇਆ। ਮਹੰਤ ਨਾਰਾਇਣ ਦਾਸ ਦੇ ਪਹਿਲਾਂ ਹੀ ਖ੍ਰੀਦ ਗੁੰਡਿਆਂ-ਬਦਮਾਸ਼ਾਂ ਨੇ ਸਿੰਘਾਂ ਨੂੰ ਗੋਲੀਆਂ, ਬਰਛਿਆਂ ਵਰੀਆਂ ਤੇ ਹੋਰ ਮਾਰੂ ਹਥਿਆਰਾਂ ਦਾ ਨਿਸ਼ਾਨਾ ਬਣਾਇਆ ਤੇ ਬੜੀ ਬੇ-ਰਹਿਮੀ ਨਾਲ ਕਤਲ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਵੀ ਗੋਲੀਆਂ ਲੱਗੀਆਂ। ਕਈਆਂ ਨੂੰ ਜੰਡ ਨਾਲ ਬੰਨ੍ਹ ਕੇ, ਜਿਉਂਦਿਆਂ ਸਾਖਿਆ ਗਿਆ। ਅੱਧ-ਸੜੀਆਂ ਲਾਸਾਂ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ।
ਕੰਮ ਵਿੱਚ ਇਤਨਾ ਜੋਸ਼ ਵਧਿਆ ਕਿ ਉਨ੍ਹਾਂ ਵੱਲੋਂ ਇਸ ਅਸਥਾਨ ਦਾ ਪ੍ਰਬੰਧ ਖਾਲਸਾ ਜੀ ਨੂੰ ਸੌਂਪਿਆ ਗਿਆ। ਇਸ ਗੁਰਦੁਆਰੇ ਦੀ ਵਿਸਾਲ ਆਲੀਸ਼ਾਨ ਇਮਾਰਤ ਦਰਸ਼ਨੀ ਡਿਉਢੀ ਤੇ ਖੁਲ੍ਹੇ ਆਲੇ-ਦੁਆਲੇ ਤੋਂ ਪਾਰਕਾਂ ਦਾ ਪ੍ਰਭਾਵ ਹਰੇਕ ਗੁਰਸਿੱਖ ਦੇ ਮਨ ਨੂੰ ਮੋਹ ਲੈਣ ਵਾਲਾ ਹੈ। ਗੁਰਦੁਆਰੇ ਦੇ ਨਾਲ ਵਿਸ਼ਾਲ ਪਾਵਨ ਸਰੋਵਰ ਤੇ ਯਾਤਰੂਆਂ ਦੀ ਰਿਹਾਇਸ਼ ਲਈ ਬਹੁਤ ਵੱਡੀ ਸਰਾ ਹੈ। ਗੁਰਦੁਆਰਾ ਸਾਹਿਬ ਵਿੱਚ ਸਥਿਤ, ਜੰਡ ਦਾ ਦਰੱਖਤ ਤੇ ਸ਼ਹੀਦੀ ਖੂਹ ਅੱਜ ਵੀ ਨਰਾਇਣ ਦਾਸ ਵਲੋਂ ਢਾਹੇ ਜ਼ੁਲਮਾਂ ਦੀ ਦਾਸਤਾਨ ਪ੍ਰਸਤਤ ਕਰ ਰਹੇ ਹਨ। ਕਰਤਾ ਮਹਾਨ ਕੇਸ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਇਸ ਗੁਰਦੁਆਰੇ ਦੇ ਨਾਂ ਅਠਾਰਾਂ ਹਜਾਰ ਏਕੜ ਜਮੀਨ ਤੇ ਨੇ ਹਜਾਰ ਅਠ ਸੌ ਬਾਨਵੇਂ ਰੁਪਏ ਦੀ ਨਗਦ ਜਗੀਰ ਸੀ।
ਜਿੱਥੇ ਦੇਸ਼ ਦੀ ਵੰਡ ਨਾਲ, ਸਿੱਖਾਂ ਦਾ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਥੇ ਪ੍ਰਾਣਾਂ ਨਾਲੋਂ ਪਿਆਰੇ ਗੁਰ ਅਸਥਾਨਾਂ ਤੋਂ ਵੀ ਸਿੱਖ ਕੌਮ ਨੂੰ ਅਲੱਗ ਹੋਣਾ ਪਿਆ। ਦੇਸ਼ ਵੰਡ ਪਿਛ ਗੁਰਦੁਆਰਾ ਨਨਕਾਣਾ ਸਾਹਿਬ, ਰੋਜਾਨਾ ਸਿੱਖ ਅਰਦਾਸ ਦਾ ਹਿੱਸਾ ਬਣ ਗਿਆ। ਦੇਸ਼ ਦੀ ਵੰਡ ਤੋਂ ਪਿਛੋਂ ਪਾਕਿਸਤਾਨ ਵਿਚਲ ਸਿਖ ਧਾਰਮਿਕ ਅਸਥਾਨਾਂ ਦਾ ਪ੍ਰਬੰਧ, ਇਕ ਵਕਫ਼ ਬੋਰਡ ਕਰਦਾ ਹੈ। ਹੁਣ ਹਰ ਸਾਲ ਚਾਰ ਮੌਕਿਆਂ ‘ਤੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਯਾਤਰ ਜੱਥੇ ਦੇ ਰੂਪ ਵਿਚ ਜਾਂਦੇ ਹਨ।
ਨਨਕਾਣਾ ਸਾਹਿਬ ਵਿੱਚ ਇਸ ਵੇਲੇ ੨੫-੩੦ ਪਰਿਵਾਰ ਸਿੱਖਾਂ ਦੇ ਰਹਿ ਰਹੇ ਹਨ। ਇਸ ਕਰਕੇ ਗੁ: ਜਨਮ ਅਸਥਾਨ ‘ਤੇ ਰੋਜਾਨਾ ਪ੍ਰਕਾਸ਼ ਤੇ ਪਾਠ ਹੁੰਦਾ ਹੈ। ਭਾਈ ਪ੍ਰਤਾਪ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ‘ਤੇ ਭਾਰਤ ਵਿਚੋਂ ਤਿੰਨ ਹਜਾਰ ਸਿੱਖ ਯਾਤਰੂਆਂ ਦਾ ਜਥਾ ਗੁਰਦੁਆਰਾ ਜਨਮ ਅਸਥਾਨ ‘ਤੇ ਵਿਸ਼ੇਸ਼ ਤੌਰ ‘ਤੇ ਜਾਂਦਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ਾਂ ਤੋਂ ਸ਼ਰਧਾਲੂ ਸ਼ਰਧਾ ਦੇ ਫੁੱਲ ਭੇਟ ਕਰਨ ਨਨਕਾਣਾ ਸਾਹਿਬ ਪਹੁੰਚਦੇ ਹਨ।
ਗੁਰਦੁਆਰਾ ਬਾਲ ਲੀਲ੍ਹਾ (ਨਨਕਾਣਾ ਸਾਹਿਬ)
ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ‘ਤੇ ਗੁਰਦੁਆਰਾ ਬਾਲ ਲੀਲ੍ਹਾ ਗੁਰਦੁਆਰਾ ਜਨਮ ਅਸਥਾਨ ਦੇ ਨੇੜੇ ਹੀ ੪੦੦ ਗਜ ਦੀ ਦੂਰੀ ‘ਤੇ ਸਥਿਤ ਹੈ। ਇਸ ਗੁਰਦੁਆਰੇ ਦੇ ਨਾਲ ਤਲਵੰਡੀ ਦੇ ਹਾਕਮ ਰਾਇ ਬੁਲਾਰ ਨੇ ਨਾਨਕ ਸਰ ਨਾਂ ਦਾ ਸਰੋਵਰ ਤਿਆਰ ਕਰਵਾਇਆ ਸੀ। ਜਿਵੇਂ ਨਾਂ ਤੋਂ ਸਪੱਸ਼ਟ ਹੈ, ਕਿ ਇਹ ਅਸਥਾਨ ਗੁਰੂ ਜੀ ਦੀ ਬਾਲ ਵਰੇਸ ਦੇ ਕੰਤਕਾਂ ਨਾਲ ਸਬੰਧਤ ਹੈ। ਇਸ ਅਸਥਾਨ ‘ਤੇ ਗੁਰੂ ਜੀ ਬਾਲ ਉਮਰ ਵਿੱਚ ਆਪਣੇ ਹਾਣੀਆਂ ਨਾਲ ਖੇਡਦੇ-ਖੇਡਦੇ ਹੀ ਉਨ੍ਹਾਂ ਵਿੱਚ ਨਾਮ ਦਾ ਪ੍ਰਕਾਸ਼ ਕਰ ਦੇਂਦੇ ਸਨ। ਇਸ ਗੁਰਦੁਆਰੇ ਦੇ ਨਾਂ ੧੨੦ ਮੁਰੱਬੇ ਜ਼ਮੀਨ ਤੇ ਕੁਝ ਜਗੀਰ ਵੀ ਸੀ। ਫਰਵਰੀ, ੧੯੨੧ ਈ: ਦੇ ਸਾਕੇ ਤੋਂ ਪਹਿਲਾਂ ਇਸ ਗੁਰਦੁਆਰੇ ਦਾ ਪ੍ਰਬੰਧ ਨਿਰਮਲੇ ਸਿੰਘਾਂ ਦੇ ਹੱਥ ਸੀ। ਗੁਰਦੁਆਰਾ ਸਾਹਿਬ ਦੇ ਮਹੰਤ ਤੀਰਥ ਸਿੰਘ ਤੋਂ ਇਲਾਵਾ ੩੭ ਹੋਰ ਪੱਤੀਦਾਰ ਸਨ। ਗੁ: ਸੁਧਾਰ ਲਹਿਰ ਸਮੇਂ ਇਹ ਗੁਰਦੁਆਰਾ ਵੀ ਪੰਥਕ ਪ੍ਰਬੰਧ ਅਧੀਨ ਆ ਗਿਆ। ੧੯੪੭ ਈ: ਤੱਕ ਇਸ ਗੁਰਦੁਆਰੇ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਰਿਹਾ, ਪਰ ਵੰਡ ਤੋਂ ਪਿਛੋਂ ਇਸ ਗੁਰਦੁਆਰੇ ਦੀ ਸੇਵਾ ਸੰਭਾਲ ਪਾਕਿਸਤਾਨ ਵਕਟ ਬੋਰਡ ਕਰ ਰਿਹਾ ਹੈ। ਗੁਰਦੁਆਰੇ ਨਾਲ ਲੱਗਦਾ ਸਰੋਵਰ ਸੁੱਕਾ ਪਿਆ ਹੈ ਤੇ ਇਸ ਗੁਰਦੁਆਰਾ ਸਾਹਿਬ ਨੂੰ ਕੇਵਲ ਸਿੱਖ ਯਾਤਰੂਆਂ ਦ ਜਾਣ ਸਮੇਂ ਹੀ ਖੋਲ੍ਹਿਆ ਜਾਂਦਾ ਹੈ। ਪ੍ਰਕਾਸ਼ ਦਾ ਪ੍ਰਬੰਧ ਨਹੀਂ ਹੈ, ਕੇਵਲ ਇਮਾਰਤ ਹੀ ਸੁਰੱਖਿਅਤ ਹੈ।
ਗੁਰਦੁਆਰਾ ਪੱਟੀ ਸਾਹਿਬ (ਨਨਕਾਣਾ ਸਾਹਿਬ)
ਇਹ ਗੁਰਦੁਆਰਾ, ਗੁਰਦੁਆਰਾ ਬਾਲ ਲੀਲ੍ਹਾ ਦੇ ਨਜਦੀਕ ਹੀ ਹੈ। ਇਸ ਅਸਥਾਨ ‘ਤੇ ੭ ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਪੰਡਿਤ ਗੋਪਾਲ ਦਾਸ ਪਾਸ, ਹਿੰਦੀ ਪੜ੍ਹਨ ਲਈ ਬਿਠਾਇਆ ਗਿਆ ਤੇ ਫਿਰ ਪੰਡਿਤ ਬ੍ਰਿਜ ਲਾਲ ਪਾਸ, ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ। ੧੩ ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਤਲਵੰਡੀ ਦੇ ਮੌਲਵੀ ਕੁਤਬਦੀਨ ਪਾਸ ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ। ਸਤਿਗੁਰੂ ਨਾਨਕ ਦੇਵ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਤੇ ਰੋਸ਼ਨ ਦਿਮਾਗ ਦੇ ਸਾਹਮਣੇ, ਵਾਰੀ ਵਾਰੀ ਤਿੰਨਾਂ ਹੀ ਸੰਸਾਰਿਕ ਉਸਤਾਦਾਂ ਨੇ ਸਿਰ ਨਿਵਾਇਆ। ਗੁਰੂ ਜੀ ਨੇ ਪ੍ਰਚਲਤ ਵਿਦਿਆ ‘ਤੇ ਕਟਾਕਸ ਕਰਦਿਆਂ ਵਿਦਿਆ ਦਾ ਅਸਲ ਸਰੂਪ ਉਜਾਗਰ ਕੀਤਾ। ਹਰ ਅੱਖਰ ਨੂੰ ਨਵੇਂ ਅਰਥ ਦਿੱਤੇ। ਜਿਸ ਅਧਿਆਤਮਕ ਵਿਦਿਆ ਨਾਲ ਗੁਰੂ ਜੀ ਬਾਲ ਵਰੇਸ ਤੋਂ ਹੀ ਮਾਲਾ-ਮਾਲ ਸਨ, ਉਸ ਵਿਦਿਆ ਤੋਂ ਮੌਲਵੀ ਅਤੇ ਪੰਡਿਤ ਅਭਿੱਜ ਸਨ। ਗੁਰੂ ਜੀ ਨੇ ਪੰਡਤ ਦੇ ਮੌਕੇ ਨਵਿਰਤ ਕਰਨ ਲਈ ਆਸਾ ਰਾਗ ਵਿੱਚ ‘ਪੱਟੀ’ ਨਾਮ ਦੀ ਬਾਣੀ ਉਚਾਰਣ ਕੀਤੀ-
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬ ਏਕ ਭਇਆ ॥
ਸੇਵਤੁ ਰਹੈ ਚਿਤੁ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ।। (ਪੰਨਾ ੪੩੨)
ਜਿਸ ਅਸਥਾਨ ‘ਤੇ ਗੁਰਦੇਵ ਜੀ ਨੂੰ ਪੜ੍ਹਨ ਬਿਠਾਇਆ ਗਿਆ ਸੀ, ਉਸੇ ਅਸਥਾਨ ‘ਤੇ ਹੁਣ ਗੁਰਦੁਆਰਾ ਪੱਟੀ ਸਾਹਿਬ ਸੁਭਾਇਮਾਨ ਹੈ। ਇਸ ਅਸਥਾਨ ‘ਤੇ ਮੌਲਵੀ ਕੁਤਬਦੀਨ ਪਾਸੋਂ ਫ਼ਾਰਸੀ ਪੜ੍ਹਨ ਕਰਕੇ ਗੁਰਦੁਆਰਾ ਮੌਲਵੀ ਪੱਟੀ ਸਾਹਿਬ ਵੀ ਆਖਦੇ ਹਨ। ਇਸ ਗੁਰਦੁਆਰਾ ਸਾਹਿਬ ਵਿੱਚ ਕੁਝ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਕਾਇਦਾ ਪ੍ਰਕਾਸ ਨਨਕਾਣਾ ਸਾਹਿਬ ਵਿਖੇ ਰਹਿਣ ਵਾਲੇ ਸਿੱਖ ਕਰਦੇ ਹਨ। ਇਸ ਗੁਰਦੁਆਰੇ ਦੀ ਇਮਾਰਤ ਵਿਸ਼ਾਲ ਤੇ ਠੀਕ ਹਾਲਰ ਵਿੱਚ ਹੈ।
ਗੁਰਦੁਆਰਾ ਮਾਲ ਜੀ ਸਾਹਿਬ (ਨਨਕਾਣਾ ਸਾਹਿਬ)
ਇਹ ਪਾਵਨ ਅਸਥਾਨ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਦੇ ਬਾਲ ਉਮਰ ਕੈਤਕਾਂ ਨਾਲ ਸਬੰਧਤ ਹੈ। ਇਕ ਦਿਨ ਮੋਰੀਆ, ਗਾਈਆਂ ਚਾਰਦਿਆਂ ਗੁਰਦੇਵ ਜੀ ਇਕ ਦਰੱਖਤ ਹੇਠ ਅਰਾਮ ਕਰ ਰਹੇ ਸਨ, ਕਿ ਇਨ੍ਹਾਂ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਈ। ਪਰਛਾਵੇਂ ਢਲ ਗਏ, ਉਨ੍ਹਾਂ ਦੇ ਇਲਾਹੀ ਚੇਹਰੇ ‘ਤੇ ਧੁੱਪ ਆ ਗਈ। ਉਸ ਸਮੇਂ ਇਕ ਵਨੀਅਰ ਸੱਪ ਨੇ ਆਪਣੇ ਫੋਨ ਨਾਲ ਗੁਰਦੇਵ ਦੇ ਚਿਹਰੇ ‘ਤੇ ਛਾਂ ਕੀਤੀ। ਜਦ ਤਲਵੰਡੀ ਦੇ ਹਾਕਮ ਰਾਇ ਬੁਲਾਰ ਨੇ ਦੂਰੋਂ ਦੇਖਿਆ, ਤਾਂ ਉਸ ਸਮਝਿਆ, ਕਿ ਬਾਲਕ ਨਾਨਕ ਨੂੰ ਸੱਪ ਨੇ ਡੱਸ ਦਿੱਤਾ ਹੋਵੇਗਾ। ਰਾਏ ਬੁਲਾਰ ਦੇ ਨੇੜੇ ਪਹੁੰਚਣ ‘ਤੇ ਸੱਪ ਆਪਣੀ ਵਰਮੀ ਵਿੱਚ ਵੜ ਗਿਆ। ਰਾਇ ਬੁਲਾਰ ਨੇ ਗੁਰਦੇਵ ਨੂੰ ਜਗਾਇਆ ਤਾਂ ਉਹ ਬਿਲਕੁਲ ਠੀਕ-ਠਾਕ ਸਨ। ਇਹ ਅਨੋਖਾ ਕੌਤਕ ਤੱਕ ਰਾਇ ਬੁਲਾਰ ਨੂੰ ਗੁਰੂ ਜੀ ਦੀ ਰੂਹਾਨੀ ਸ਼ਖ਼ਸੀਅਤ ਦੀ ਪਹਿਚਾਣ ਹੋ ਗਈ। ਰਾਇ ਬੁਲਾਰ ਉਸ ਦਿਨ ਤੋਂ ਗੁਰੂ ਜੀ ਦਾ ਮੁਰੀਦ ਬਣ ਗਿਆ ਤੇ ਉਸ ਨੇ ਮਹਿਤਾ ਕਾਲੂ ਜੀ ਨੂੰ ਕਿਹਾ, ਕਿ ਉਹ ਨਾਨਕ ਨੂੰ ਕੇਵਲ ਆਪਣਾ ਪੁੱਤਰ ਹੀ ਨਾ ਸਮਝੋ ਉਹ ਰੱਬੀ-ਦਰਗਾਹ ਦਾ ਸਨਮਾਨਤ ਵਲੀ ਹੈ।
ਇਸ ਇਤਿਹਾਸਕ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਬਣੀ ਹੋਈ ਹੈ ਤੇ ਹੁਣ ਇਹ ਪਾਵਨ ਅਸਥਾਨ ਨਨਕਾਣਾ ਸਾਹਿਬ ਦੀ ਘਣੀ ਅਬਾਦੀ ਵਿੱਚ ਸਥਿਤ ਹੈ। ਵੰਡ ਤੋਂ ਪਿਛੋਂ ਇਥੇ ਕਦੇ ਪ੍ਰਕਾਸ਼ ਨਹੀਂ ਹੋਇਆ। ਪ੍ਰਕਾਸ਼ ਅਸਥਾਨ ‘ਤੇ ਤਸਵੀਰ ਸਿੱਖ ਯਾਤਰੂਆਂ ਦੇ ਜਾਣ ਸਮੇਂ ਰੱਖੀ ਜਾਂਦੀ ਹੈ। ਵਣ ਦਾ ਦਰੱਖਤ ਇਸ ਕੰਤਕ ਦੀ ਇਤਿਹਾਸਿਕਤਾ ਨੂੰ ਦਰਸਾ ਰਿਹਾ ਹੈ।
ਗੁਰਦੁਆਰਾ ਕਿਆਰਾ ਸਾਹਿਬ (ਨਨਕਾਣਾ ਸਾਹਿਬ)
ਇਹ ਗੁਰਦੁਆਰਾ, ਗੁਰਦੁਆਰਾ ਜਨਮ ਅਸਥਾਨ ਤੋਂ ਡੇਢ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਜਨਮ ਸਾਖੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਇਕ ਦਿਨ ਮੇਲੀਆਂ ਚਰਾਣ ਲਈ ਬਾਹਰ ਖੇਤਾਂ ਵੱਲ ਲੈ ਗਏ। ਰੁੱਖ ਦੀ ਠੰਡੀ ਛਾਂ ਹੇਠ ਬੈਠਿਆਂ ਗੁਰੂ ਜੀ ਦੀ ਸੁਰਤਿ ਕੁਦਰਤ ਦੇ ਕਾਦਰ ਨਾਲ ਜੁੜ ਗਈ ਤੇ ਮੱਝੀਆਂ ਕਿਸੇ ਕਿਸਾਨ ਦੀ ਫਸਲ ‘ਚ ਜਾਂ ਵਡੀਆਂ। ਫਸਲ ਵੇਖਣ ਆਇਆ ਕਿਸਾਨ, ਮੱਝੀਆਂ ਖੇਤ ਚਰਦੀਆਂ ਦੇਖ ਬਹੁਤ ਕ੍ਰੋਧ ਵਿੱਚ ਆਇਆ। ਰੈਲਾ ਸੁਣ ਗੁਰੂ ਜੀ ਦੀ ਅੱਖ ਖੁਲ੍ਹ ਗਈ। ਗੁਰੂ ਨਾਨਕ ਨਿਰੰਕਾਰੀ ਨੂੰ ਦੇਖ ਉਹ ਠਠੰਬਰ ਗਿਆ, ਪਰ ਸ਼ਿਕਾਇਤ ਜਾ ਰਾਇ ਬੁਲਾਰ ਅੱਗੇ ਕੀਤੀ। ਗੁਰੂ ਜੀ ਨੇ ਮੱਠੀਆਂ ਘਰ ਵੱਲ ਨੂੰ ਹਿੱਕ ਲਈਆਂ। ਵਾਪਸੀ ‘ਤੇ ਗੁਰੂ ਜੀ ਨੇ ਪਿਆਰ ਨਿਗਾਹ ਨਾਲ ਖੇਤ ਵੱਲ ਤੱਕਿਆ-ਕਿਸਾਨ ਦਾ ਖੇਤ ਹਰਿਆ ਭਰਿਆ ਹੋ ਗਿਆ। ਕਿਸਾਨ ਨੇ ਸਾਰੀ ਵਾਰਤਾ ਦੁਖੀ ਮਨ ਨਾਲ ਰਾਇ ਬੁਲਾਰ ਨੂੰ ਦੱਸੀ। ਰਾਇ ਬੁਲਾਰ ਨੇ ਆਪਣੇ ਆਦਮੀ ਰਸਲ ਦੇਖਣ ਘੋਲੇ। ਖੇਤ ਹਰਿਆ ਭਰਿਆ ਸੀ। ਇਹ ਕੰਤਕ ਤੱਕ ਸਭ ਹਿੰਦੂ, ਮੁਸਲਮਾਨਾਂ ਵਿੱਚ ਗੁਰੂ ਜੀ ਦਾ ਮਾਣ-ਸਤਿਕਾਰ ਹੋਰ ਵਧਿਆ।
ਇਹ ਗੁਰਦੁਆਰਾ ਉਸ ਖੇਤ ਵਿੱਚ ਬਣਿਆ ਹੋਇਆ ਹੈ। ਇਮਾਰਤ ਵਿਸ਼ਾਲ ਹੈ। ਪੂਰੇ ਖੇਤ ਦੇ ਦੁਆਲੇ ਚਾਰ ਦੀਵਾਰੀ ਕਰ ਵਿਚਕਾਰ ਸਰੋਵਰ ਬਣਾਇਆ ਗਿਆ ਹੈ। ਇਸ ਗੁਰਦੁਆਰੇ ‘ਤੇ ਪੰਥਕ ਪ੍ਰਬੰਧ ਹੋਣ ਤੋਂ ਪਹਿਲਾਂ ਇਕ ਮਹੰਤ ਫੌਜਾ ਸਿੰਘ ‘ਤੇ ਦੇ ਪੱਤੀਦਾਰ ਉਜਾਗਰ ਸਿੰਘ ਤੇ ਮਹੰਤਨੀ ਇੰਦਰ ਕੌਰ ਕਾਬਜ ਸਨ। ਫਰਵਰੀ ੧੯੨੧ ਈ: ਤੋਂ ਪਿਛੋਂ ਇਹ ਗੁ: ਪੰਥਕ ਪ੍ਰਬੰਧ ਹੇਠ ਆ ਗਿਆ। ੧੯੪੭ ਈ: ਤੋਂ ਪਿਛੋਂ ਇਹ ਗੁਰਦੁਆਰਾ ਪਾਕਿਸਤਾਨ ਵਕਫ਼ ਬੋਰਡ ਦੇ ਪ੍ਰਬੰਧ ਅਧੀਨ ਹੈ। ਹੁਣ ਸਰੋਵਰ ਸੁੱਕਾ ਹੋਇਆ ਹੈ ਤੇ ਇਸ ਅਸਥਾਨ ‘ਤੇ ਪ੍ਰਕਾਸ ਵੀ ਨਹੀਂ ਹੁੰਦਾ। ਕੇਵਲ ਯਾਦਗਾਰੀ ਇਮਾਰਤ ਹੀ ਹੈ।
ਗੁਰਦੁਆਰਾ ਤੰਬੂ ਸਾਹਿਬ (ਨਨਕਾਣਾ ਸਾਹਿਬ)
ਇਹ ਅਸਥਾਨ ‘ਤੇ ਤੰਬੂ ਦੀ ਤਰ੍ਹਾਂ ਫੈਲਿਆ ਹੋਇਆ ਇਕ ਵਣ ਦਾ ਵਿਸ਼ਾਲ ਪੁਰਾਣਾ ਦਰੱਖਤ ਹੈ, ਜਿਸ ਦੀਆਂ ਟਹਿਣੀਆਂ ਜਮੀਨ ਨੂੰ ਛੁਹੰਦੀਆਂ ਹਨ ਤੇ ਵਿਚਕਾਰੋਂ ਉੱਚਾ ਹੈ। ਸਿੱਖ ਇਤਿਹਾਸ ਅਨੁਸਾਰ, ਇਸ ਅਸਥਾਨ ‘ਤੇ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਚੂਹੜਕਾਣੇ ਤੋਂ ਸੱਚਾ ਸੌਦਾ ਕਰ ਵਾਪਸੀ ਸਮੇਂ ਰੁਕੇ ਸਨ। ਗੁਰੂ ਜੀ ਸੱਚਾ ਸੌਦਾ ਕਰਨ ਲਈ ਦਿਤੇ ੨੦ ਰੁਪਿਆ ਦਾ ਰੁੱਖਿਆ ਸਾਧੂਆਂ ਨੂੰ ਭੋਜਨ ਛਕਾ ਆਏ ਸਨ। ਜਦ ਮਹਿਤਾ ਕਾਲੂ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ, ਤਾਂ ਉਹ ਪੁੱਤਰ ਭਾਵਨਾ ਨਾਲ ਗੁਰੂ ਜੀ ਨੂੰ ਪਹਿਲਾਂ ਨਰਾਜ਼ ਹੋਏ ਤੇ ਫਿਰ ਉਠਾ ਕੇ ਘਰ ਲੈ ਗਏ। ਜਦ ਮਹਿਤ ਕਾਲ ਜੀ ਨੇ ਕਝ ਤਾੜਨਾ ਭਰੇ ਸ਼ਬਦ ਕਹੇ ਤਾਂ ਆਪ ਜੀ ਨੇ ਫਰਮਾਇਆ ਕਿ, ਮੈਂ ਤਾਂ ਆਪ ਜੀ ਦੀ ਮਾਇਆ ਸਵਾਰ ਆਇਆ ਹਾਂ। ਜਦ ਰਾਇ ਬੁਲਾਰ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਮਹਿਤਾ ਕਾਲੂ ਜੀ ਨੂੰ ਕਿਹਾ: ਪਟਵਾਰੀ ਜੀ! ਮਤੇ ਇਸ ਬਾਲਕ ਨੂੰ ਕੁਝ ਆਖੇ ਇਸ ਸਦਕਾ ਤਾਂ ਮੇਰਾ ਸ਼ਹਿਰ ਵਸਦਾ ਹੈ” ਵਣ ਦੇ ਦਰਖੱਤ ਨਾਲ ਗੁਰਦੁਆਰੇ ਦੀ ਇਮਾਰਤ ਸੁਭਾਇਮਾਨ ਹੈ, ਪਰ ਪ੍ਰਕਾਸ਼ ਨਹੀਂ ਹੁੰਦਾ। ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੇ ਕਿਲੇ ਮੀਟਰ ਦੀ ਵਿੱਥ ‘ਤੇ ਸਥਿਤ ਹੈ। ਯਾਤਰਾ ਸਮੇਂ ਸਿੱਖ ਸ਼ਰਧਾਲੂ ਇਸ ਅਸਥਾਨ ‘ਤੇ ਵੀ ਸਿਰ ਝੁਕਾ ਆਪਣੇ ਧੰਨ ਭਾਗ ਸਮਝਦੇ ਹਨ।
ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ (ਨਨਕਾਣਾ ਸਾਹਿਬ)
ਮੀਰੀ-ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਾੜ ਮਹੀਨੇ, ਸੰਮਤ ੧੬੭੦ ਮੁਤਾਬਿਕ ੧੬੧੩ ਈ: ਨੂੰ ਕਸ਼ਮੀਰ ਤੋਂ ਵਾਪਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ‘ਤੇ ਚਰਨ ਛੋਹ ਪ੍ਰਾਪਤ ਧਰਤ, ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਆਏ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਸ੍ਰੀ ਚੰਦ ਦੇ ਚੇਲੇ ਅਲਮਸਤ ਜੀ ਨੂੰ ਗੁਰਦੁਆਰਾ ਜਨਮ ਅਸਥਾਨ ਦੀ ਸੇਵਾ-ਸੰਭਾਲ ਲਈ ਸਥਾਪਿਤ ਕੀਤਾ। ਅਲਮਸਤ ਜੀ ਨੂੰ ਗੁਰੂ ਜੀ ਕਸ਼ਮੀਰ ਯਾਤਰਾ ਤੋਂ ਮੁੜਦੇ ਨਾਲ ਲਿਆਏ ਸਨ, ਜਿਸ ਜਗ੍ਹਾ ਗੁਰੂ ਹਰਿਗੋਬਿੰਦ ਸਾਹਿਬ ਬਿਰਾਜੇ ਸਨ, ਉਸ ਜਗ੍ਹਾ ‘ਤੇ ਬਾਅਦ ਵਿੱਚ ਯਾਦਗਾਰੀ ਗੁਰਦੁਆਰਾ ਬਣਾਇਆ ਗਿਆ ਹੈ। ਇਹ ਗੁਰ ਅਸਥਾਨ ਗੁਰਦੁਆਰਾ ਤੰਬੂ ਸਾਹਿਬ ਦੇ ਨਜ਼ਦੀਕ ਹੀ ਹੈ। ਗੁਰੂ ਜੀ ਇਸ ਜਗ੍ਹਾ ਤਿੰਨ ਦਿਨ ਠਹਿਰੇ ਸਨ। ਗੁਰੂ ਜੀ ਇਥੇ ਹਾੜ ਮਹੀਨੇ ਨਿਮਾਣੀ-ਇਕਾਦਸ਼ੀ ਨੂੰ ਆਏ ਅਤੇ ਉਸ ਦਿਨ ਦਾ ਮੇਲਾ ਰਚਿਆ। ਇਹ ਮੇਲਾ ਹੁਣ ਕੱਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਰਿਹਾ ਹੈ। ਪਰ ਪਿਛੋਂ ਬੰਦ ਹੋ ਗਿਆ। ਇਸ ਗੁਰਦੁਆਰੇ ਦੇ ਨਾਲ ਹੀ ਇਕ ਹੋਰ ਗੁਰਦੁਆਰਾ ਹੈ । ਕਿਹਾ ਜਾਂਦਾ ਹੈ, ਕਿ ਇਥੇ ਸਹੀਦਾ ਦੇ ਸਿਰਤਾਜ ਪੰਚਮ ਪਾਤਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਇਮਾਰਤ ਸੁਰੱਖਿਅਤ ਹੈ, ਪਰ ਪ੍ਰਕਾਸ਼ ਦਾ ਪ੍ਰਬੰਧ ਨਹੀਂ ਹੈ
ਗੁਰਦੁਆਰਾ ਨਿਹੰਗ ਸਿੰਘਾਂ (ਨਨਕਾਣਾ ਸਾਹਿਬ) ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਮਿਆਨ-ਗੁਰਦੁਆਰਾ ਨਿਹੰਗ ਸਿੰਘਾਂ ਦਾ ਹੈ। ਇਸ ਗੁਰਦੁਆਰੇ ਬਾਰੇ ਕੋਈ ਇਤਿਹਾਸਿਕ ਜਾਣਕਾਰੀ ਨਹੀਂ ਮਿਲਦੀ। ਗੁਰਦੁਆਰੇ ਦੀ ਇਮਾਰਤ ਸੁਰੱਖਿਅਤ ਹੈ, ਪਰ ਪ੍ਰਕਾਸ ਦਾ ਪ੍ਰਬੰਧ ਗੁਰਦੁਆਰਾ ਸੱਚਾ-ਸੌਦਾ (ਚੂਹੜਕਾਣਾ)
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਸਾਰ ਫੇਰੀ ਨਾਲ ਸਬੰਧਤ, ਇਹ ਪਾਵਨ ਅਸਥਾਨ ਹੋਰ-ਲਾਇਲਪੁਰ ਰੇਲਵੇ ਲਾਈਨ ‘ਤੇ ਲਾਹੌਰ ਤੋਂ ੩੭ ਮੀਲ ਦੀ ਦੂਰੀ ‘ਤੇ ਹੈ। ਸ੍ਰੀ ਗੁਰੂ ਨਾਨਕ ਵ ਜੀ ਨੂੰ ਸੰਸਾਰਿਕ ਕਾਰ-ਵਿਹਾਰ ਵਿੱਚ ਪਾਉਣ ਲਈ, ਮਹਿਤਾ ਕਾਲੂ ਜੀ ਨੇ ਉਨ੍ਹਾਂ ਨੂੰ ੨੦ ਰੁਪਏ ਦਾ ਸੱਚਾ-ਸੌਦਾ ਕਰਨ ਲਈ ਭੇਜਿਆ। ਜਦ ਉਨ੍ਹਾਂ ਨੇ ਦੇਖਿਆ, ਕਿ ਕੁਝ ਸਾਧੂ ਕਈ ਦਿਨਾਂ ਦੇ ਭੁੱਖੇ ਭਾਣੇ ਬੈਠੇ ਸਨ, ਤਾਂ ਉਨ੍ਹਾਂ ਲੰਗਰ ਆਦਿ ਤਿਆਰ ਕਰਕੇ ਛਕਾ ਦਿੱਤਾ। ਤਾਂ ਪਿਤਾ ਕਾਲੂ ਜੀ ਕਾਫੀ ਨਰਾਜ ਹੋਏ। ਜਿਸ ਜਗ੍ਹਾ ਗੁਰੂ ਜੀ ਨੇ ਸਾਧੂਆਂ ਸੰਤਾਂ ਨੂੰ ਭੋਜਨ ਛਕਾਇਆ ਸੀ, ਉਸ ਜਗ੍ਹਾ ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ, ਆਲੀਸ਼ਾਨ ਕਿਲ੍ਹਾ ਨਮਾ ਗੁਰਦੁਆਰਾ ਬਣਵਾਇਆ। ਗੁਰਦੁਆਰੇ ਦੀ ਇਮਾਰਤ ਬਹੁਤ ਹੀ ਸੁੰਦਰ ਹੈ। ਦਰਸ਼ਨੀ ਡਿਉਂਦੀ ਦਾ ਪ੍ਰਭਾਵ ਹਰ ਗੁਰਸਿੱਖ ਦੇ ਮਨ ਨੂੰ ਮੋਹ ਲੈਣ ਵਾਲਾ ਹੈ। ਪਹਿਲਾਂ ਪੁਜਾਰੀ ਉਦਾਸੀ ਸਨ। ਗੁਰਦੁਆਰਾ ਸੁਧਾਰ ਲਹਿਰ ਸਮੇਂ ਇਹ ਗੁਰਦੁਆਰਾ ਵੀ ਪੰਥਕ ਪ੍ਰਬੰਧ ਅਧੀਨ ਆ ਗਿਆ। ਦੇਸ-ਵੰਡ ਤੋਂ ਪਿਛੋਂ ਇਹ ਗੁਰਦੁਆਰਾ ਬੰਦ ਪਿਆ ਸੀ। ਅਪਰੈਲ ੧੯੯੩ ਦੀ ਵੈਸਾਖੀ ਮੇਲੇ ‘ਤੇ ਪਹਿਲੀ ਵਾਰ ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੂਆਂ ਦੇ ਦਰਸ਼ਨਾਂ ਲਈ ਇਹ ਇਤਿਹਾਸਿਕ ਗੁਰਦੁਆਰਾ ਖੋਲਿਆ
ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ)
ਹਸਨ ਅਬਦਾਲ ਰਾਵਲ ਪਿੰਡੀ ਤੋਂ ਕੋਈ ੪੫ ਕਿਲੋਮੀਟਰ ਲਹਿੰਦੇ ਪਹਾੜ ਦੀ ਬਾਹੀ ਬਹੁਤ ਪੁਰਾਣਾ ਸ਼ਹਿਰ ਹੈ। ਇਲਾਕਾ ਪਹਾੜੀ ਹੈ। ਪਹਾੜੀ ਇਲਾਕਿਆ ਵਿੱਚ ਪਾਣੀ ਦੇ ਕੁਦਰਤੀ ਚਸਮੇ ਕੁਝ ਥਾਵਾਂ ‘ਤੇ ਹੀ ਮਿਲਦੇ ਹਨ। ਰੱਬ ਦੇ ਪਿਆਰੇ ਆਮ ਕਰਕੇ ਪਾਣੀ ਸਰੋਤਾਂ ਪਾਸ ਹੀ ਆਪਣੇ ਡੇਰੇ ਬਣਾਉਂਦੇ ਹਨ। ਹਸਨ ਅਬਦਾਲ ਵਿੱਚ ਵੀ ਪਾਣੀ ਦੇ ਇਕ ਚਸਮੇ ਨਜ਼ਦੀਕ ਵਲੀ ਕੰਧਾਰੀ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ, ਜਿਸ ਦੀ ਬਹੁਤ ਮੰਨਤਾ ਸੀ। ਕੁਝ ਲੋਕ ਵਰਾਂ ਦੀ ਪ੍ਰਾਪਤੀ ਲਈ ਤੇ ਕੁਝ ਸਰਾਪਾਂ ਤੋਂ ਡਰਦਿਆਂ ਵਲੀ ਦੀ ਈਨ ਮੰਨਦੇ ਸਨ।
ਵੈਸਾਖ, ਸੰਮਤ ੧੫੭੮ ਬਿਕਰਮੀ, ੧੫੨੧ ਈ: ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਹਸਨ ਅਬਦਾਲ ਪਹੁੰਚੇ। ਰੁੱਤ ਗਰਮੀ ਦੀ ਸੀ। ਪਹਾੜੀ ਦੇ ਥੱਲੇ ਇਕ ਪਿੱਪਲ ਦੀ ਠੰਡੀ ਛਾਂ ਹੇਠ, ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਅਲਾਹੀ ਬਾਣੀ ਦਾ ਗਾਇਨ ਸ਼ੁਰੂ ਕੀਤਾ। ਪ੍ਰੇਮੀ ਇਕੱਤਰ ਹੋਣ ਲੱਗੇ। ਵਲੀ ਕੰਧਾਰੀ ਗੁਰੂ ਜੀ ਦੀ ਮੰਨਤਾ ਹੁੰਦੀ ਦੇਖ ਬਹੁਤ ਕਰੋਧਵਾਨ ਹੋਇਆ, ਪਰ ਉਸ ਦੀ ਪੇਸ਼ ਕੋਈ ਨਾ ਜਾਏ। ਇਤਿਹਾਸਕ ਸਾਖੀ ਅਨੁਸਾਰ ਮਰਦਾਨੇ ਨੂੰ ਪਿਆਸ ਲੱਗਣ ‘ਤੇ ਗੁਰੂ ਜੀ ਨੇ ਉਸ ਨੂੰ ਪਾਣੀ ਲੈਣ ਲਈ ਤਿੰਨ ਵਾਰ ਵਲੀ ਪਾਸ ਭੇਜਿਆ। ਵਲੀ ਕੰਧਾਰੀ ਨੇ ਹਰ ਵਾਰ ਪਾਣੀ ਦੇਣੋਂ ਨਾਂਹ ਕਰ ਦਿੱਤੀ ਸਗੋਂ ਬੁਰਾ ਭਲਾ ਵੀ ਕਿਹਾ। ਮਰਦਾਨੇ ਫਿਰ ਨਿਮਰਤਾ ਨਾਲ ਪਾਣੀ ਮੰਗਿਆ, ਤਾਂ ਵਲੀ ਕੰਧਾਰੀ ਨੇ ਮੋਹਣਾ ਦਿੱਤਾ, ਜਿਸ ਫ਼ਕੀਰ ਦਾ ਤੂੰ ਮੁਰੀਦ ਹੈ ਉਹ ਤੈਨੂੰ ਪਾਣੀ ਨਹੀਂ ਪਿਲਾ ਸਕਦਾ।’ ਪਿਆਸ ਨਾਲ ਵਿਆਕੁਲ ਮਰਦਾਨਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵਾਪਸ ਪਹੁੰਚਿਆ ‘ਤੇ ਕਹਿਣ ਲੱਗਾ, ‘ਸੱਚੇ ਪਾਤਸ਼ਾਹ। ਆਪ ਜੀ ਦੇ ਚਰਨਾਂ ‘ਚ ਪਿਆਸਾ ਮਰ ਜਾਵਾਂਗਾਂ, ਪਰ ਹੁਣ ਮੈਂ, ਹਉਮੈ ਗ੍ਰਸਤ ਵਲੀ ਕੰਧਾਰੀ ਪਾਸ ਨਹੀਂ ਜਾਵਾਂਗਾਂ।” ਸੱਚੇ ਪਾਤਸ਼ਾਹ ਹੱਸ ਬੋਲੇ, ‘ਮਰਦਾਨਿਆ! ਕਰਤਾਰ ਦਾ ਨਾਮ ਲੈ ਅਤੇ ਜਲ ਛਕ”।
ਗੁਰੂ ਜੀ ਨੇ ਲਾਗਿਓ ਇਕ ਪੱਥਰ ਹਟਾਇਆ, ਜਿਥੋਂ ਨਿਰਮਲ ਜਲ ਦਾ ਅਮੁੱਕ ਸੋਮਾ ਫੁੱਟ ਪਿਆ। ਮਰਦਾਨੇ ਨੇ ਜਲ ਛਕਿਆ ਤੇ ਕਰਤਾਰ ਦਾ ਸ਼ੁਕਰ ਕੀਤਾ। ਓਧਰ ਵਲੀ ਕੰਧਾਰੀ ਦਾ ਚਸਮਾਂ ਨਿਭਾਰੀ ਮਨੁੱਖ ਦੇ ਸੁਖਾ ਵਾਂਗ ਸੁੱਕ ਗਿਆ। ਇਹ ਕੌਤਕ ਦੇਖ ਵਲੀ ਕੰਧਾਰੀ ਨੇ ਕਹਿਰਵਾਨ ਹੈ, ਗੁਰੂ ਜੀ ਵੱਲ ਇਕ ਵੱਡਾ ਪੱਥਰ ਰੋਡ ਦਿੱਤਾ। ਸੱਚੇ ਪਾਤਸ਼ਾਹ ਨੇ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆ। ਪੱਥਰ ਉਪਰ ਗੁਰੂ ਜੀ ਦੇ ਪਾਵਨ ਪੰਜੇ ਦਾ ਅਮਿੱਟ ਨਿਸ਼ਾਨ ਉੱਕਰ ਗਿਆ। ਇਹ ਕ੍ਰਿਸ਼ਮਾ ਤੱਕ ਵਲੀ ਕੰਧਾਰੀ ਦਾ ਹੰਕਾਰ ਦੂਰ ਹੋ ਗਿਆ ਤੇ ਉਹ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੋਰਾ ਬਣ ਗਿਆ। ਇਸ ਪੰਜੇ ਨੂੰ ਮਿਟਾਣ ਦੇ ਕਈ ਯਤਨ ਹੋਏ, ਪਰ ਰਹਿਓ ਸੁ ਚਿੰਨ ਹਾਰ ਗਏ ਕਈ, ਇਹ ਪੂਜਣ ਯੋਗ ਅਸਥਾਨ ਪੰਜਾ ਸਾਹਿਬ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹੋਇਆ।
ਸਿੱਖ ਰਾਜ ਸਮੇਂ ਜਦ ਸ੍ਰ: ਹਰੀ ਸਿੰਘ ਨਲਵਾ ਨੇ ਸਿੰਧ ਨੂੰ ਫਤਹਿ ਕੀਤਾ ਤਾਂ ਇਸ ਅਸਥਾਨ ਤੇ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਤੇ ਸਰੋਵਰ ਬਣਾਇਆ। ਗੁਰਦੁਆਰੇ ਦਾ ਪ੍ਰਬੰਧ ਜੱਦੀ-ਪੁਸਤੀ ਮਹੰਤਾਂ ਪਾਸ ਹੀ ਸੀ। ਨਵੰਬਰ ੧੯੨੦ ਈ: ਨੂੰ ਇਸ ਗੁਰਦੁਆਰੇ ਦਾ ਮਹੰਤ ਮਿੱਠਾ ਸਿੰਘ ਮਰ ਗਿਆ। ਲੋਕਾਂ ਨੂੰ ਮਹੰਤ ਵਿਰੁੱਧ ਬਹੁਤ ਸ਼ਿਕਾਇਤਾਂ ਸਨ। ਗੁ: ਪੰਜਾ ਸਾਹਿਬ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲੈਣ ਲਈ, ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਇਕ ਜਥਾ ਰਵਾਨਾ ਹੋਇਆ, ਜੇ ੧੮ ਨਵੰਬਰ,੧੯੨੦ ਨੂੰ ਪੰਜਾ ਸਾਹਿਬ ਪਹੁੰਚਿਆ। ਗੁਰਦੁਆਰੇ ਦਾ ਪ੍ਰਬੰਧ ਗੁ: ਪ੍ਰਬੰਧਕ ਕਮੇਟੀ ਅਧੀਨ ਹੋ ਗਿਆ।
ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੀ ਨਵੀਂ ਇਮਾਰਤ ਤਿਆਰ ਕਰਵਾਈ ਤੇ ਰਿਹਾਇਸ ਲਈ ਸਰਾਂ ਦਾ ਵਿਸਥਾਰ ਕੀਤਾ। ਪੰਜਾ ਸਾਹਿਬ ਵਿਖੇ ਵੈਸਾਖੀ ਦਾ ਮੇਲਾ ਦੇਖਣ ਯੋਗ ਸੀ।
ਗੁਰੂ ਕੇ ਮੋਰਚੇ ਸਮੇਂ ਸਾਂਤਮਈ ਸਿੰਘਾਂ ਦੇ ਇਕ ਜਥੇ ਨੂੰ ਅੰਗਰੇਜ਼ ਹਾਕਮਾਂ ਨੇ ਮਾਰ-ਮਾਰ ਧਰਤੀ ‘ਤੇ ਲਿਟਾ ਦਿੱਤਾ। ਇਕ ਪਾਸੇ ਡਾਂਗਾਂ-ਸੋਟਿਆਂ ਦੀ ਬੁਛਾੜ ਸੀ ਤੇ ਇਕ ਪਾਸੇ ਸਬਰ ਦਾ ਨਾਅਰਾ ਸਤਿ ਸ੍ਰੀ ਅਕਾਲ। ਫੱਟੜਾਂ ਨੂੰ ਲਾਰੀਆਂ ‘ਤੇ ਲੱਦ ਕੇ ਅੰਮ੍ਰਿਤਸਰ ਲਿਆਂਦਾ ਗਿਆ। ਦੋ-ਤਿੰਨ ਦਿਨ ਦੇ ਭੁੱਖੇ ਤਿਹਾਏ ਸਿੰਘ ਗੱਡੀ ਰਾਹੀਂ ਅਟਕ ਜੇਲ੍ਹ ਭੇਜ ਦਿੱਤੇ। ਜਦ ਪੰਜਾ ਸਾਹਿਬ ਦੀ ਸੰਗਤ ਨੂੰ ਪਤਾ ਲੱਗਾ ਕਿ ਭੁੱਖੇ ਤਿਹਾਏ ਸਿੰਘ ਗੱਡੀ ਰਾਹੀਂ ਕੈਦੀ ਬਣਾ ਲਿਜਾਏ ਜਾ ਰਹੇ ਹਨ ਤਾਂ ਉਠਾ ਸਿੰਘਾਂ ਨੂੰ ਪ੍ਰਸਾਦ ਛਕਾਉਣਾ ਚਾਹਿਆ। ਪੰਜਾ ਸਾਹਿਬ ਦੀਆਂ ਸੰਗਤਾਂ ਦੁੱਧ, ਫਲ, ਪਦਾਰਥ ਲੈ ਕੇ ਹਸਨ ਅਬਦਾਲ ਦੇ ਸਟੇਸ਼ਨ ‘ਤੇ ਪਹੁੰਚ ਗਈਆਂ। ਜਥੇਦਾਰ ਨੇ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਲਈ ਬੇਨਤੀ ਕੀਤੀ। ਸਟੇਸ਼ਨ ਮਾਸਟਰ ਨੇ ਜੁਆਬ ਦਿੱਤਾ ਕਿ ‘ਮੇਰੇ ਮਾਲਕ ਦਾ ਹੁਕਮ ਹੈ, ਕਿ ਇਥੇ ਗੱਡੀ ਨਹੀਂ ਰੁਕੇਗੀ।” ਜਥੇਦਾਰ ਕਰਮ ਸਿੰਘ ਨੇ ਕਿਹਾ, ‘ਜੇ ਤੇਰੇ ਮਾਲਕ ਦਾ ਇਹ ਹੁਕਮ ਹੈ ਕਿ ਇਥੇ ਗੱਡੀ ਨਹੀਂ ਰੁਕੇਗੀ, ਤਾਂ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਕਿ ਗੱਡੀ ਰੁਕੇਗੀ। ਸਿੰਘ ਅਰਦਾਸ ਕਰ, ਗੱਡੀ ਦੀ ਲਾਈਨ ਮੇਲ ਬੈਠ ਗਏ। ਜਥੇ ਦੀ ਅਗਵਾਈ ਭਾਈ ਕਰਮ ਸਿੰਘ (ਮੈਨੇਜਰ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਪ੍ਰਤਾਪ ਸਿੰਘ ਕਰ ਰਹੇ ਸਨ। ੩੧ ਅਕਤੂਬਰ, ੧੯੨੨ ਈ: ਨੂੰ ਸਿੰਘਾਂ ਨੇ ਆਪਣੀਆਂ ਛਾਤੀਆਂ ਨਾਲ ਗੱਡੀ ਨੂੰ ਰੋਕਿਆ, ਤੇ ਭੁੱਖੇ ਤਿਹਾਏ ਸਿੰਘਾਂ ਨੂੰ ਜਲ-ਪਾਣੀ ਛਕਾਇਆ। ਡੇਢ ਘੰਟਾ ਗੱਡੀ ਰੁਕੀ, ਜੋ ਅਰੁੱਕ ਸੀ। ਸਿੰਘਾਂ ਦੀ ਆਗਿਆ ਮਿਲਣ ‘ਤੇ ਗੱਡੀ ਅੱਗੇ ਰਵਾਨਾ ਹੋਈ। ਇਸ ਸਾਕੇ ਵਿੱਚ ਦੇ ਸਿੰਘ ਭਾਈ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਸ਼ਹੀਦ ਹੋਏ ਤੇ ਛੇ ਫੱਟੜ ਹੋਏ। ਇਸ ਇਤਿਹਾਸਿਕ ਸਾਕੇ ਦੀ ਯਾਦ ਵਿੱਚ ਕੋਈ ਵੀ ਯਾਦਗਾਰੀ ਨਿਸ਼ਾਨ ਨਹੀਂ ਹੈ।
ਗੁਰਦੁਆਰਾ ਪੰਜਾ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਵਕਟ ਬੋਰਡ ਪਾਸ ਹੈ। ਵੈਸਾਖੀ ‘ਤੇ ਇਕ ਵਿਸ਼ੇਸ਼ ਜਥਾ ਇਸ ਪਾਵਨ ਅਸਥਾਨ ‘ਤੇ ਵੈਸਾਖੀ ਦਾ ਮੇਲਾ ਮਨਾਉਣ ਜਾਂਦਾ ਹੈ। ਇਸ ਸਮੇਂ ਇਕ ਸਿੰਘ ਇਥੇ ਵਕਟ ਬੋਰਡ ਵਲੋਂ ਰਹਿੰਦਾ ਹੈ, ਜੋ ਗੁਰਦੁਆਰੇ ਦੀ ਪਾਵਨ ਮਰਯਾਦਾ ਨਿਭਾਉਂਦਾ ਹੈ।
ਗੁਰਦੁਆਰਾ ਪਹਿਲੀ ਪਾਤਸਾਹੀ (ਲਾਹੌਰ)
ਇਹ ਇਤਿਹਾਸਿਕ ਅਸਥਾਨ ਦਿੱਲੀ ਦਰਵਾਜ਼ੇ ਦੇ ਅੰਦਰ, ਪੁਰਾਣੀ ਕੇਤਵਾਲੀ ਦੇ ਚੌਕ ਪਾਸ ਚੌਹੱਟਾ ਮੁਫਤੀ ਬਾਕਰ ਵਿੱਚ, ਸਿਰੀਆਂ ਵਾਲੇ ਬਜਾਰ ਦੇ ਨਜਦੀਕ ਹੀ ਹੈ। ਲਾਹੌਰ ਸ਼ਹਿਰ ਦੇ ਚੁਵੇਰੇ ਬਣੇ ਦਰਵਾਜਿਆਂ ਵਿਚੋਂ, ਕਿਸੇ ਰਾਹੀਂ ਵੀ ਇਥੇ ਪਹੁੰਚਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ੧੫੬੭ ਬਿਕ੍ਰਮੀ, ੧੫੧੦ ਈ: ਨੂੰ ਸੰਸਾਰ ਦਾ ਉਧਾਰ ਕਰਦੇ ਹੋਏ, ਗੁਰੂ ਘਰ ਦੇ ਪ੍ਰੀਤਵਾਨ ਦੁਨੀ ਚੰਦ ਦੇ ਘਰ ਪਹੁੰਚੇ। ਭਾਈ ਦੁਨੀ ਚੰਦ ਦੇ ਘਰ ਦੇ ਨੇੜੇ ਸਾਰੇ ਲਾਹੌਰ ਸ਼ਹਿਰ ਵਿੱਚ ਹਲਾਲ ਕੀਤੇ ਬੱਕਰਿਆਂ ਦੀਆਂ ਸਿਰੀਆਂ ਵਿਕਦੀਆਂ ਸਨ। ਇਸ ਕਰਕੇ ਇਸ ਨੂੰ ਸਿਰੀਆਂ ਵਾਲਾ ਬਜਾਰ ਕਿਹਾ ਜਾਂਦਾ ਸੀ। ਜਿਸ ਦਿਨ ਗੁਰੂ ਜੀ ਦੁਨੀ ਚੰਦ ਦੇ ਘਰ ਪਹੁੰਚੇ, ਉਸ ਦਿਨ ਉਹ ਆਪਣੇ ਪਿਤਾ ਦਾ ਸਰਾਧ ਕਰ ਰਿਹਾ ਸੀ। ਗੁਰੂ ਜੀ ਨੇ ਪਿਤਰ ਪੂਜਾ ਦੇ ਫੈਕਟ ਕਰਮ ਦਾ ਭਰਮ ਨਵਿਰਤ ਕਰਦੇ ਹੋਏ, ਉਪਦੇਸ਼ ਦਿੱਤਾ ਕਿ ਕਿਸੇ ਭੁੱਖੇ ਨੂੰ ਪ੍ਰਸਾਦਾ ਛਕਾਉਣਾ, ਨੰਗ ਨੂੰ ਬਸਤਰ ਦੇਣੇ, ਜਾਂ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਤਾਂ ਪਰਉਪਕਾਰੀ ਕਰਮ ਹੈ ਪਰ ਪਿਤਰ ਪੂਜਾ ਤਾਂ ਵਿਅਰਥ ਹੈ। ਦੁਨੀ ਚੰਦ ਦਾ ਭਰਮ ਨਵਿਰਤ ਹੋਇਆ, ਉਸ ਦੇ ਘਰ ਨੂੰ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋਣ ਕਰਕੇ ਉਸ ਨੂੰ ਗੁਰੂ ਅਸਥਾਨ ਬਣਾ ਦਿੱਤਾ। ਜਿਸ ਨੂੰ ਧਰਮਸਾਲਾ ਸਤਿਗੁਰੂ ਨਾਨਕ ਦੇਵ ਜੀ ਜਾਂ ਗੁਰਦੁਆਰਾ ਪਾਤਸਾਹੀ ਪਹਿਲੀ ਕਿਹਾ ਜਾਂਦਾ ਹੈ। ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਸ਼ੁਰੂ ਤੋਂ ਹੀ ਮਹੰਤਾਂ ਦੇ ਹੱਥਾਂ ਵਿਚ ਸੀ। ੧੯੨੦ ਈ: ਵਿੱਚ ਇਸ ਗੁਰੂ ਅਸਥਾਨ ਦਾ ਪ੍ਰਬੰਧ, ਸ਼ਹਿਰ ਦੀ ਲੋਕਲ ਕਮੇਟੀ ਨੇ ਆਪਣੇ ਹੱਥ ਵਿੱਚ ਲਿਆ ਅਤੇ ੧੯੨੭ ਈ: ਵਿੱਚ ਗੁਰਦੁਆਰਾ ਐਕਟ ਅਨੁਸਾਰ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਇਆ, ਜੋ ਨਿਰੰਤਰ ਦੇਸ ਦੀ ਵੰਡ ਤਕ ਰਿਹਾ।
ਗੁਰਦੁਆਰਾ ਸ੍ਰੀ ਨਾਨਕ ਗੜ੍ਹ (ਲਾਹੌਰ)
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਯਾਦਗਾਰੀ ਅਸਥਾਨ, ਫੋਟੋ ਰਾਵੀ ਅਥਵਾ ਬੂੰਦ ਦਰਿਆ ਦੇ ਪਾਸ, ਬਦਾਮੀ ਬਾਗ ਰੇਲਵੇ ਸਟੇਸ਼ਨ ਦੇ ਨੇੜੇ ਹੀ ਹੈ। ਕਿਹਾ ਜਾਂਦਾ ਹੈ, ਕਿ ਇਸ ਅਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਚੰਦ ਦੇ ਪਿਤਾ ਨੂੰ ਚੌਰਾਸੀ ਤੋਂ ਮੁਕਤ ਕੀਤਾ ਸੀ। ਇਸ ਅਸਥਾਨ ‘ਤੇ ਯਾਦਗਾਰੀ ਗੁੰਬਦ ਕਾਇਮ ਹੈ। ਇਸ ਦਾ ਪ੍ਰਬੰਧ ਮਹੰਤਾਂ ਪਾਸ ਹੀ ਰਿਹਾ ਅਤੇ ਜ਼ਮੀਨ ਜਾਇਦਾਦ ਵੀ ਮਹੰਤਾਂ ਦੇ ਕਬਜ਼ੇ ਵਿੱਚ ਹੀ ਰਹੀ।
ਬਾਉਲੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ (ਲਾਹੌਰ)
ਇਹ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਦੇ ਪਾਸ, ਚੂਨਾ ਮੰਡੀ ਵਿੱਚ, ਮੁਲਤਾਨੀ ਮੁਹੱਲੇ ਦੇ ਬਿਲਕੁਲ ਸਾਹਮਣੇ ਹੈ। ਸ੍ਰੀ ਗੁਰੂ ਅਮਰਦਾਸ ਜੀ ਜਦ ਲਾਹੌਰ ਸ਼ਹਿਰ ਵਿੱਚ ਆਏ, ਤਾਂ ਇਸ ਥਾਂ ਪਰ ਨਿਵਾਸ ਕਰ, ਪਵਿੱਤਰ ਕੀਤਾ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਲਾਹੌਰ ਆਇਆ ਕਰਦੇ ਸਨ, ਤਾਂ ਇਸ ਅਸਥਾਨ ਜਾਂ ਬਾਉਲੀ ਸਾਹਿਬ ਡੱਬੀ ਬਜਾਰ ਵਿੱਚ ਹੀ ਨਿਵਾਸ ਕਰਿਆ ਕਰਦੇ ਸਨ। ਸੰਗਤਾਂ ਨੇ ਇਸ ਯਾਦਗਾਰੀ ਅਸਥਾਨ ‘ਤੇ ਇਕ ਬਾਉਲੀ ਬਣਵਾਈ। ਯਾਦਗਾਰੀ ਬੜ੍ਹਾ ਕਾਇਮ ਹੈ, ਪਰ ਬਾਉਲੀ ਵੰਡ ਤੇ ਪਿਛੋਂ ਪੂਰ ਦਿੱਤੀ ਗਈ।
ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ (ਲਾਹੌਰ)
ਇਹ ਉਹ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਹੈ, ਜਿਥੇ ੨੫ ਅੱਸੂ, ਸੰਮਤ ੧੫੯੧ ੨੪ ਸਤੰਬਰ, ੧੫੩੪ ਈ: ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸੋਢੀ ਹਰਦਾਸ ਜੀ ਦੇ ਘਰ, ਮਾਤਾ ਦਯਾ ਕੌਰ ਦੀ ਕੁੱਖ ਤੋਂ ਹੋਇਆ। ਸਤਿਗੁਰੂ ਜੀ ਨੇ ਉਮਰ ਦੇ ਪਹਿਲੇ ੭ ਸਾਲ ਇਥੇ ਹੀ ਗੁਜਾਰੇ। ਇਹ ਅਸਥਾਨ ਦਿੱਲੀ ਦਰਵਾਜ਼ੇ ਅੰਦਰ, ਪੁਰਾਣੀ ਕੇਤਵਾਲੀ ਦੇ ਚੌਕ ਪਾਸ ਦੁਨੀ ਮੰਡੀ ਵਿੱਚ ਹੈ। ਗੁਰੂ ਜੀ ਦਾ ਪਿਤਾ-ਪੁਰਖੀ ਮਕਾਨ ਬਹੁਤ ਹੀ ਛੋਟਾ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ “ਨਕੈਣ” ਨੇ ਆਪਣੇ ਸਪੁੱਤਰ ਖੜਕ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਇਸ ਯਾਦਗਾਰੀ ਅਸਥਾਨ ‘ਤੇ ਨਵੀਂ ਇਮਾਰਤ ਬਨਾਉਣ ਦੀ ਇੱਛਾ ਪ੍ਰਗਟ ਕੀਤੀ। ਮਹਾਰਾਜਾ ਨੇ ਮਹਾਰਾਣੀ ਦੀ ਇੱਛਾ ਪੂਰਤੀ ਲਈ ਚੁਫੇਰੇ ਕਾਜੀਆਂ ਦੇ ਮਕਾਨ ਖ੍ਰੀਦ ਕਰ ਲਏ ਅਤੇ ੧੨੨-੬” ੯੭੬ ਅਕਾਰ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ।
ਇਸ ਗੁਰਦੁਆਰੇ ਦਾ ਨਕਸ਼ਾ ਸ੍ਰੀ ਹਰਿਮੰਦਰ ਸਾਹਿਬ ਨਾਲ ਰਲਦਾ-ਮਿਲਦਾ ਹੈ। ਪੱਛਮ ਵੱਲ ਖੁੱਲ੍ਹਾ ਵੇਹੜਾ ਹੈ। ਨਿਸ਼ਾਨ ਸਾਹਿਬ ਦੱਖਣ-ਪੱਛਮ ਕੋਨੇ ਵਿੱਚ ਹੈ।
ਸਿੰਘ ਸਭਾ ਲਹਿਰ ਦਾ ਅਰੰਭ ਇਸ ਅਸਥਾਨ ਤੋਂ ਹੀ ਹੋਇਆ ਸੀ। ੧੯੨੭ ਈ: ਗੁਰਦੁਆਰਾ ਐਕਟ ਅਨੁਸਾਰ, ਇਸ ਗੁਰਦੁਆਰੇ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਆ ਗਿਆ। ਨਿੱਤ ਸੁਬਾ ਸ਼ਾਮ ਦੀਵਾਨ ਸਜਦੇ, ਸੰਗਤਾਂ ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਕਰ ਜਨਮ ਸਫਲਾ ਕਰਦੀਆਂ। ਪੰਜਾਬ ਦੀ ਵੰਡ ਸਮੇਂ ਇਥੇ ੧੮ ਸਿੰਘਾਂ ਨੇ ਸਹੀਦੀਆਂ ਪਾਈਆਂ।
ਗੁਰਦੁਆਰਾ ਦੀਵਾਨ ਖਾਨਾ (ਲਾਹੌਰ)
ਇਹ ਗੁਰਦੁਆਰਾ ਚੁਨੀ ਮੰਡੀ ਚੌਕ ਦੇ ਪਾਸ ਸਤਿਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਦੇ ਨਜ਼ਦੀਕ ਹੀ ਹੈ। ਗੁਰੂ ਰਾਮਦਾਸ ਜੀ ਦੇ ਵੱਡੇ-ਵਡੇਰੇ ਸਭ ਲਾਹੌਰ ਦੇ ਹੀ ਰਹਿਣ ਵਾਲੇ ਸਨ। ਗੁਰੂ ਰਾਮਦਾਸ ਜੀ ਆਪਣੇ ਭਰਾਤਾ ਸਹਾਰੀ ਮਲ ਦੇ ਲੜਕੇ ਦੀ ਸ਼ਾਦੀ ਵਿੱਚ ਆਪ ਤਾਂ ਸ਼ਾਮਲ ਨਾ ਹੋ ਸਕੇ, ਪਰ (ਗੁਰੂ) ਅਰਜਨ ਦੇਵ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੇ ਤਾਏ ਪਾਸ ਲਾਹੌਰ ਜਾਓ ਅਤੇ ਤਦ ਤਕ ਨਹੀਂ ਆਉਣਾ, ਜਦ ਤਕ ਅਸੀ ਬੁਲਾਵਾ ਨਹੀਂ ਭੇਜਦੇ। ਵਿਆਹ ਤੋਂ ਪਿਛੋਂ ਕਾਫੀ ਸਮਾਂ ਬੀਤ ਗਿਆ, ਪਰ ਗੁਰੂ ਪਿਤਾ ਵਲੋਂ ਕੋਈ ਬੁਲਾਵਾ ਨਾ ਆਇਆ। ਗੁਰੂ ਅਰਜਨ ਦੇਵ ਜੀ ਨੇ ਇਸ ਅਸਥਾਨ ਤੋਂ ਗੁਰੂ-ਪਿਤਾ ਵੱਲ ਤਿੰਨ ਪੱਤਰ ਲਿਖੇ, ਜਿਨ੍ਹਾਂ ਵਿਚ ਦਰਸ਼ਨਾਂ ਦੀ ਤਾਂਘ ਪ੍ਰਗਟ ਕੀਤੀ। ਪਹਿਲੇ ਦੇ ਪੱਤਰ ਤਾਂ ਬਾਬਾ ਪ੍ਰਿਥੀ ਚੰਦ ਦੇ ਹੱਥ ਆਉਣ ਕਰਕੇ ਗੁਰੂ-ਪਿਤਾ ਪਾਸ ਪਹੁੰਚੇ ਹੀ ਨਾ। ਤੀਸਰਾ ਪੱਤਰ ਪਹੁੰਚ ਗਿਆ, ਜਿਸ ਵਿਚ ਪਹਿਲੇ ਦੇ ਪੱਤਰਾਂ ਬਾਰੇ ਵੀ ਲਿਖਿਆ ਹੋਇਆ ਸੀ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਬੁਲਾ ਲਿਆ।
ਇਸ ਯਾਦਗਾਰੀ ਪਾਵਨ ਅਸਥਾਨ ‘ਤੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ, ਜੋ ਲਾਹੌਰ ਦੀ ਕਾਰਪੋਰੇਸ਼ਨ ਦੇ ਕਾਰਡ ਨੰਬਰ ਐਨ-੨੧੪੩ ਅਧੀਨ ਦਰਜ ਹੈ। ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨਾਂ ਲਈ ਸੰਗਤਾਂ ਇਥੋਂ ਪੈਦਲ ਚੱਲ ਕੇ ਨਨਕਾਣਾ ਸਾਹਿਬ ਪਹੁੰਚਦੀਆਂ ਸਨ। ਇਸ ਗੁਰਦੁਆਰੇ ਦਾ ਪ੍ਰਬੰਧ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ੧੯੨੭ ਈ: ਵਿੱਚ ਆਇਆ।
ਧਰਮਸ਼ਾਲਾ ਸ੍ਰੀ ਗੁਰੂ ਰਾਮਦਾਸ ਜੀ (ਲਾਹੌਰ)
ਸ੍ਰੀ ਗੁਰੂ ਰਾਮਦਾਸ ਜੀ ਦੀ ਸੰਸਾਰ ਫੇਰੀ ਨਾਲ ਸਬੰਧਤ ਇਹ ਅਸਥਾਨ ਗੁਰਦੁਆਰਾ ਦੀਵਾਨ ਖਾਨਾ ਚੂਨਾ ਮੰਡੀ ਵਿੱਚ ਹੀ ਹੈ। ਇਥੇ ਹੀ ਗੁਰੂ ਰਾਮਦਾਸ ਜੀ ਦੇ ਵਡੇਰੇ ਵਪਾਰ ਕਰਦੇ ਸਨ। ਗੁਰੂ ਅਰਜਨ ਦੇਵ ਜੀ ਜਦ ਆਪਣੇ ਤਾਏ ਭਾਈ ਸਹਾਰੀ ਮਲ ਦੇ ਲੜਕੇ ਦੇ ਵਿਆਹ ਲਾਹੌਰ ਆਏ ਤਾਂ ਇਥੇ ਹੀ ਠਹਿਰੇ ਸਨ। ਇਹ ਧਰਮਸ਼ਾਲਾ ਬਾਅਦ ਵਿੱਚ ਗੁਰਦੁਆਰਾ ਦੀਵਾਨ ਖਾਨਾ ਵਿੱਚ ਹੀ ਮਿਲਾ ਦਿੱਤੀ ਗਈ।
ਗੁਰਦੁਆਰਾ ਬਾਉਲੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ (ਲਾਹੌਰ)
ਇਹ ਗੁਰਦੁਆਰਾ ਲਾਹੌਰ ਸ਼ਹਿਰ ਦੇ ਵਿਚਕਾਰ ਪ੍ਰਸਿੱਧ ਵਪਾਰ ਮੈਡੀ, ਡੱਬੀ ਬਜਾਰ ਵਿੱਚ ਹੈ। ਇਸ ਗੁਰਦੁਆਰੇ ਦੀ ਇਕ ਬਾਹੀ ਪੱਖੀ ਬਜਾਰ, ਦੂਜੀ ਲੋਹਾ ਬਜਾਰ, ਤੀਜੀ ਕਸੇਰਾ ਬਜਾਰ ਅਤੇ ਚੌਥੀ ਗੁਰੂ ਬਜਾਰ ਨਾਲ ਜੁੜਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਜਦ ਲਾਹੌਰ ਆਇਆ ਕਰਦੇ ਸਨ, ਤਾਂ ਆਮ ਕਰਕੇ ਇਥੇ ਹੀ ਨਿਵਾਸ ਕਰਦੇ। ਗੁਰੂ ਅਰਜਨ ਦੇਵ ਜੀ ਨੇ ਇਥੇ ਬਾਉਲੀ ਦਾ ਨਿਰਮਾਣ ਕਰਵਾਇਆ।
੧੫੯੯ ਈ: ਵਿੱਚ ਜਦ ਗੁਰੂ ਅਰਜਨ ਦੇਵ ਜੀ ਮਾਨਵਤਾ ਦਾ ਪਾਰ-ਉਤਾਰਾ ਕਰਦੇ ਲਾਹੌਰ ਆਏ, ਤਾਂ ਭਾਈ ਛੱਜੂ ਭਗਤ ਜੀ ਇਕ ਪਠਾਣ ਦੇ ਨਾਲ ਗੁਰੂ ਚਰਨਾਂ ਵਿੱਚ ਹਾਜਰ ਹੋਏ ਅਤੇ ੨੮੨ ਮੇਹਰਾਂ ਦੀ ਇਕ ਬੇਲੀ ਗੁਰੂ ਚਰਨਾਂ ‘ਚ ਰੱਖ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਨੂੰ ਧਰਮ ਅਰਥ ਕਾਰਜ ਹਿਤ ਖਰਚ ਲਵੇ। ਗੁਰੂ ਜੀ ਨੇ ਪੁੱਛਿਆ ਕਿ ਇਹ ਮਾਇਆ ਕਿਥੋਂ ਆਈ ਹੈ? ਭਗਤ ਜੀ ਨੇ ਵਾਰਤਾ ਸੁਣਾਈ ਕਿ ਕੁਝ ਸਮੇਂ ਦੀ ਗੱਲ ਹੈ, ਕਿ ਮੇਰਾ ਸਾਥੀ ਪਠਾਣ ਮੇਰੇ ਪਾਸ ਮੋਹਰਾਂ ਦੀ ਥੈਲੀ ਅਮਾਨਤ ਵਜੋਂ ਰੱਖ ਗਿਆ। ਮੁਨੀਮ ਪਾਸ ਨਾ ਹੋਣ ਕਰਕੇ ਰਕਮ ਵਹੀ-ਖਾਤੇ ਵਿੱਚ ਦਰਜ ਨਾ ਹੋ ਸਕੀ। ਸਮਾਂ ਬੀਤਣ ਨਾਲ ਮੈਨੂੰ ਚੇਤਾ ਭੁੱਲ ਗਿਆ। ਜਦ ਪਠਾਣ ਨੇ ਪੈਸਿਆਂ ਦੀ ਮੰਗ ਕੀਤੀ, ਮੈਂ ਇਨਕਾਰ ਕਰ ਦਿੱਤਾ, ਕਿਉਂਕਿ ਵਹੀ ਵਿੱਚ ਦਰਜ ਨਹੀਂ ਸਨ। ਮੁਕੱਦਮਾ ਹਾਕਮ ਪਾਸ ਗਿਆ, ਜਿਥੇ ਪਠਾਣ ਹਾਰ ਗਿਆ, ਪਰ ਜਦ ਦੀਵਾਲੀ ਦੇ ਸਮੇਂ ਸਾਰੀ ਦੁਕਾਨ ਦੀ ਸਫਾਈ ਕੀਤੀ, ਤਾਂ ਮੇਹਰਾਂ ਦੀ ਥੈਲੀ ਮਿਲ ਗਈ। ਮੈਂ ਆਪਣੇ ਪਾਸੋਂ ਸੋ ਰੁਪਏ ਹੋਰ ਪਾਏ ਤੇ ਪਠਾਣ ਪਾਸੋਂ ਭੁੱਲ ਦੀ ਮੁਆਫ਼ੀ ਮੰਗਦਿਆਂ ਬੋਲੀ ਵਾਪਸ ਦੇਣੀ ਚਾਹੀ, ਪਰ ਪਠਾਣ ਨੇ ਇਨਕਾਰ ਕਰ ਦਿੱਤਾ, ਕਿਉਂਕਿ ਉਹ ਮੁਕੱਦਮਾ ਹਾਰ ਚੁੱਕਾ ਹੈ। ਇਹ ਹੁਕਮ ਮੇਰੀ ਵੀ ਨਹੀਂ। ਇਸ ਲਈ ਅਸੀਂ ਇਹ ਮਾਇਆ ਗੁਰੂ ਦਰਬਾਰ ਵਿੱਚ ਹਾਜ਼ਰ ਕਰਨ ਆਏ ਹਾਂ। ਗੁਰੂ ਜੀ ਦੇਹਾਂ ਦੀ ਇਮਾਨਦਾਰੀ ‘ਤੇ ਖੁਸ ਹੋਏ ਤੇ ਇਸ ਅਸਥਾਨ ‘ਤੇ ਬਾਉਲੀ ਦਾ ਨਿਰਮਾਣ ਸ਼ੁਰੂ ਕਰ ਦਿੱਤਾ।
ਦੀਵਾਨ ਜਸਪਤ ਰਾਏ ਦੇ ਕਹਿਣ ‘ਤੇ ਇਹ ਧਰਮ ਮੰਦਰ ਗਿਰਾ ਦਿੱਤਾ ਗਿਆ ਤੇ ਇਸ ਥਾਂ ਮਕਾਨ ਉਸਾਰੇ ਗਏ। ਮਹਾਰਾਜਾ ਰਣਜੀਤ ਸਿੰਘ ਨੇ ੧੮੩੪ ਈ: ਵਿੱਚ ਇਸ ਅਸਥਾਨ ਦੀ ਸੇਵਾ ਕਰਵਾਈ ਤੇ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਸਰੋਵਰ ਬਣਵਾਇਆ। ਲੰਗਰ ਆਦਿ ਦੀ ਖਰਚ ਚਲਾਉਣ ਲਈ ਚਾਰ ਚੁਫੇਹੇ ਦੁਕਾਨਾਂ ਬਣਵਾਈਆਂ। ਬਾਉਲੀ ਦੇ ਪਾਸ ਯਾਦਗਾਰੀ ਦਰਵਾਜਾ ਬਣਵਾਇਆ। ਇਸ ਅਸਥਾਨ ਦੀ ਸੇਵਾ ਭਾਈ ਨਿਹਾਲ ਸਿੰਘ ਨੂੰ ਸੌਂਪੀ ਗਈ ।
੧੯੦੩ ਈ: ਵਿੱਚ ਸ੍ਰੀ ਗੁਰੂ ਸਿੰਘ ਸਭਾ, ਲਾਹੌਤ ਨੇ ਇਥੇ ਹਫਤਾਵਾਰੀ ਦੀਵਾਨ ਲਗਾਉਣ ਸ਼ੁਰੂ ਕੀਤੇ। ੧੯੧੧ ਈ: ਵਿੱਚ ਸੰਤ ਅਤਰ ਸਿੰਘ ਜੀ ਗੁਰ ਅਸਥਾਨ ਦੇ ਦਰਸ਼ਨਾਂ ਲਈ ਗਏ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ‘ਆਸਾ ਦੀ ਵਾਰ’ ਦਾ ਕੀਰਤਨ ਰੋਜਾਨਾ ਕਰਨਾ ਅਰਤਿਆ। ੧੯੨੭ ਈ: ਵਿੱਚ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ, ਸ੍ਰੋਮਣੀ ਕਮੇਟੀ ਪਾਸ ਆ ਗਿਆ, ਪਰ ਗੁਰਪੁਰਬਾਂ ਦੇ ਦੀਵਾਨ ਸਿੰਘ ਸਭਾ, ਲਾਹੌਰ ਹੀ ਕਰਵਾਉਂਦੀ ਰਹੀ। ਹਿੰਦੁਸਤਾਨ ਦੀ ਵੰਡ ਵੇਲੇ ੧੧ ਅਗਸਤ ੧੯੪੭ ਨੂੰ, ਭਾਈ ਦਲੀਪ ਸਿੰਘ ਗੁਰਦੁਆਰੇ ਦੀ ਪਵਿਤ੍ਰਤਾ ਲਈ ਸ਼ਹੀਦੀ ਪਾ ਗਏ।
ਗੁਰਦੁਆਰਾ ਭਾਈ ਬੁੱਧੂ ਦਾ ਆਵਾ (ਲਾਹੌਰ)
ਇਹ ਅਸਥਾਨ ਸਾਲੀਮਾਰ ਸੜਕ ‘ਤੇ ਗੁਲਾਬੀ ਬਾਗ ਗੇਟ ਦੇ ਨੇੜੇ (ਜਿਥੇ ਪਹਿਲਾਂ ਸਿੱਖ ਨੈਸ਼ਨਲ ਕਾਲਜ ਹੁੰਦਾ ਸੀ) ਹੈ । ਗੁਰੂ ਘਰ ਦੇ ਪ੍ਰੀਤਵਾਨ ਸਿੱਖ ਭਾਈ ਬੁੱਧੂ ਜੀ ਨੇ ਇੱਟਾ ਪਕਾਉਣ ਦਾ ਆਵਾ ਲਗਵਾਇਆ ਸੀ। ਕਿਹਾ ਜਾਂਦਾ ਹੈ ਕਿ ਭਾਈ ਕਮਲੀਆ ਜੀ ਦੇ ਵਾਕ ਕਰਕੇ ਇੱਟਾ ਪੂਰੀਆ ਪੱਕਦੀਆਂ ਨਹੀਂ ਸਨ। ਭਾਈ ਬੁੱਧੂ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ‘ਚ ਬੇਨਤੀ ਕੀਤੀ, ‘ਸੱਚੇ ਪਾਤਸਾਹ ਮਿਹਰ ਕਰੋ। ਗੁਰੂ ਜੀ ਨੇ ਫੁਰਮਾਇਆ, ‘ਗੁਰਸਿੱਖ ਦਾ ਵਾਕ ਅਟੱਲ ਹੈ, ਪਰ ਤੇਰੀਆਂ ਕੱਚੀਆਂ ਇੱਟਾਂ ਵੀ ਪੱਕੀਆਂ ਦੇ ਭਾਅ ਵਿਕਣਗੀਆਂ।” ਉਸ ਸਾਲ ਇੱਟਾਂ ਦੀ ਮੰਗ ਇਤਨੀ ਵਧ ਗਈ, ਕਿ ਭਾਈ ਬੁੱਧੂ ਦੇ ਆਵੇ ਦੀਆਂ ਸਭ ਇੱਟਾਂ ਵਿਕ ਗਈਆਂ। ਭਾਈ ਬੁੱਧੂ ਨੇ ਖੁਸ਼ੀ ਵਿੱਚ ਆਵੇ ਦੀ ਜ਼ਮੀਨ ਦੇ ਨਜ਼ਦੀਕ ਇਕ ਗੁਰਦੁਆਰਾ ਬਣਾਇਆ।
ਇਹ ਗੁਰਦੁਆਰਾ ਬਹੁਤ ਸਮਾਂ ਗੁਰੂ-ਸਰ, ਸਤਲਾਣੀ ਦੇ ਮਹੰਤਾ ਦੇ ਪ੍ਰਬੰਧ ਅਧੀਨ ਰਿਹਾ। ੧੯੨੭ ਈ: ਵਿੱਚ ਗੁਰਦੁਆਰਾ ਐਕਟ ਅਨੁਸਾਰ, ਇਹ ਅਸਥਾਨ ਵੀ ਪੰਥਕ ਪ੍ਰਬੰਧ ਅਧੀਨ ਆ ਗਿਆ। ੧੯੩੮ ਈ: ਜਦ ਸਿੱਖ ਨੈਸ਼ਨਲ ਕਾਲਜ ਦੀ ਇਮਾਰਤ ਬਣਾਈ ਗਈ ਤਾਂ ਗੁਰਦੁਆਰੇ ਦੀ ਵੀ ਸਾਨਦਾਰ ਇਮਾਰਤ ਤਿਆਰ ਕਰਵਾਈ ਗਈ। ਇਹ ਅਸਥਾਨ ਹੁਣ ਆਰਕਾਵੀਜ ਵਿਭਾਗ ਨੇ ਸੰਭਾਲ ਲਿਆ ਹੈ।
ਗੁਰਦੁਆਰਾ ਲਾਲ ਖੂਹ (ਲਾਹੌਰ)
ਇਹ ਗੁਰਦੁਆਰਾ ਸ਼ਹਿਰ ਦੇ ਵਿਚਕਾਰ ਮੁਹੱਲਾ ਬਾਰੂਦਖਾਨਾ, ਪਾਣੀ ਵਾਲੇ ਤਲਾਂ ਦੇ ਪਿਛਲੇ ਪਾਸੇ ਹੈ। ਇਸ ਅਸਥਾਨ ‘ਤੇ ਚੰਦੂ ਦੀ ਹਵੇਲੀ ਸੀ। ੧੬੦੬ ਈ: ਵਿੱਚ ਗ੍ਰਿਫਤਾਰੀ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਨੇ ਆਪਣੀ ਹਵੇਲੀ ਦੀ ਇਕ ਕੋਠੜੀ ਵਿੱਚ ਹੀ ਰੱਖਿਆ ਸੀ। ਹਵੇਲੀ ਵਿੱਚ ਇਕ ਖੂਹ ਸੀ, ਜਿਸ ਤੋਂ ਗੁਰੂ ਅਰਜਨ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ। ਇਸ ਜਗ੍ਹਾ ‘ਤੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਨੇ ਅਨੇਕਾਂ ਤਸੀਹੇ ਦਿੱਤੇ। ਗੁਰੂ ਜੀ ਨੂੰ ਦੇਗ ਵਿੱਚ ਉਬਾਲਿਆ, ਤੱਤੀ ਰੇਤਾ ਸੀਸ ‘ਤ ਪਾਈ ਗਈ ਅਤੇ ਤੱਤੀ ਲੋਹ ‘ਤੇ ਬਿਠਾਇਆ ਗਿਆ। ਪਰ ਗੁਰੂ ਜੀ ਨੇ ਪ੍ਰਭੂ ਦੇ ਹੁਕਮ ਨੂੰ ਸਤਿ ਕਰਕੇ ਮੰਨਿਆ। ਜਦ ੧੬੧੯ ਈ: ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲਾਹੌਰ ਆਏ, ਤਾਂ ਸਿੱਖਾਂ ਨੇ ਚੰਦੂ ਦੁਸ਼ਟ ਦੇ ਨੱਕ ‘ਚ ਨਕੇਲ ਪਾ ਬਜ਼ਾਰਾਂ ਵਿਚ ਫੇਰਿਆ। ਜਦੋਂ ਚੰਦੂ ਇਸ ਹਾਲਤ ਵਿੱਚ ਖੂਹ ਦੇ ਨਜ਼ਦੀਕ ਪਹੁੰਚਿਆਂ ਤਾਂ ਭੜਭੁੰਜੇ (ਜਿਸ ਨੇ ਗੁਰੂ ਮਹਾਰਾਜ ਪਰ ਰੇਤ ਪਾਈ ਸੀ) ਨੇ ਆਪਣਾ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਮਾਰਿਆ। ਇਸ ਜਗ੍ਹਾ ਤੇ ਗੁਰਦੁਆਰਾ ਉਸਾਰਿਆ ਗਿਆ। ਪਹਿਲਾਂ ਗੁਰਦੁਆਰਾ ਬਹੁਤ ਛੋਟਾ ਸੀ, ਫਿਰ ਨਾਲ ਲਗਦੇ ਮਕਾਨ ਸੰਗਤਾਂ ਨੇ ਮਾਇਆ ਇਕੱਤਰ ਕਰ ਕੇ ਖ੍ਰੀਦੇ ਤੇ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕੀਤਾ। ਇਹ ਗੁਰੂ ਅਸਥਾਨ ਲੋਕਲ ਕਮੇਟੀ ਦੇ ਪ੍ਰਬੰਧ ਵਿੱਚ ਸੀ। ੧੯੨੭ ਈ: ਵਿੱਚ ਇਹ ਗੁਰਦੁਆਰਾ ਗੁਰਦੁਆਰਾ ਐਕਟ ਅਨੁਸਾਰ ਪੰਥਕ ਪ੍ਰਬੰਧ ਵਿੱਚ ਆ ਗਿਆ।
ਗੁਰਦੁਆਰਾ ਡੇਹਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ (ਲਾਹੌਰ)
ਗੁਰਦੁਆਰਾ ਡੇਹਰਾ ਸਾਹਿਬ, ਸ਼ਾਹੀ ਕਿਲੇ ਲਾਹੌਰ ਦੇ ਬਿਲਕੁਲ ਸਾਹਮਣੇ ਤੇ ਸ਼ਾਹੀ ਮਸਜਿਦ ਦੇ ਨਜ਼ਦੀਕ ਹੈ। ਇਸ ਅਸਥਾਨ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਗ ਵਿੱਚ ਉਬਾਲਣ, ਤੱਤੀ ਤਵੀ ‘ਤੇ ਬਿਠਾਉਣ ਤੇ ਤੱਤੀ ਰੇਤਾ ਸੀਸ ਉਪਰ ਪਾਉਣ ਉਪਰੰਤ ਹੋਰ ਤਸੀਹੇ ਦੇਣ ਲਈ ਰਾਵੀ ਦੇ ਠੰਡੇ ਪਾਣੀ ਵਿੱਚ ਸੁਟਵਾ ਦਿੱਤਾ ਗਿਆ।
ਉਸ ਸਮੇਂ ਰਾਵੀ ਕਿਲੇ ਦੀ ਦੀਵਾਰ ਨਾਲ ਵੱਗਦੀ ਹੁੰਦੀ ਸੀ। ਗੁਰੂ ਜੀ ਅਕਹਿ ਤੇ ਅਸਹਿ ਕਸ਼ਟ ਸਹਾਰਦੇ ਹੋਏ ੩੦ ਮਈ, ੧੬੦੬ ਈ: ਨੂੰ ਸ਼ਹੀਦੀ ਪ੍ਰਾਪਤ ਕਰ ਗਏ।
੧੬੧੯ ਈ: ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਗੁਰ ਅਸਥਾਨਾਂ ਦੇ ਦਰਸ਼ਨਾਂ ਨੂੰ ਆਏ, ਤਾਂ ਆਪ ਨੇ ਸ਼ਹੀਦੀ ਅਸਥਾਨ ‘ਤੇ ਯਾਦਗਾਰੀ ਬੜਾ ਤਿਆਰ ਕਰਵਾਇਆ। ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੀ ਨਵ-ਉਸਾਰੀ ਕਰਵਾਈ ਪਰ ਗੁਰਦੁਆਰੇ ਦੀ ਇਮਾਰਤ ਛੋਟੀ ਹੀ ਰਹੀ। ਪਹਿਲਾਂ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਕੋਈ ਵੱਡਾ ਹਾਲ ਕਮਰਾ ਨਹੀਂ ਸੀ । ੧੯੦੯ ਈ: ਨੂੰ ਪ੍ਰਕਾਸ਼ ਅਸਥਾਨ ਲਈ ਮੌਜੂਦਾ ਹਾਲ ਤਿਆਰ ਹੋਣਾ ਸ਼ੁਰੂ ਹੋਇਆ। ਰੋਜ਼ਾਨਾ ਦੀਵਾਨ ਦਾ ਪ੍ਰਬੰਧ ਹੋਇਆ। ਯਾਤਰੂਆਂ ਦੀ ਰਿਹਾਇਸ਼ ਲਈ ਇਕ ਸਰਾਂ ਬਣਾਈ ਗਈ। ਗੁਰਦੁਆਰੇ ਦਾ ਪ੍ਰਵੇਸ਼ ਮਾਰਗ ਸੰਗਮਰਮਰ ਦਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਨਾਲ ਹੀ ਨਿਸ਼ਾਨ ਸਾਹਿਬ ਹੈ। ਗੁਰਦੁਆਰੇ ਅੰਦਰ ਵਰਗਾਕਾਰ ਅਕਾਰ ਬਰਾਂਡਾ ਹੈ।
ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ੧੯੨੫ ਈ: ਵਿਚ, ਇਸ ਗੁਰਦੁਆਰੇ ਦੇ ਪ੍ਰਬੰਧ ਲਈ ਸ੍ਰੋਮਣੀ ਕਮੇਟੀ ਨੇ ਇਕ ਲੋਕਲ ਕਮੇਟੀ ਬਣਾਈ। ੧੯੨੭ ਈ: ਵਿਚ ਇਸ ਗੁਰਦੁਆਰੇ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਨੇ ਆਪ ਸੰਭਾਲ ਲਿਆ। ੨੧ ਅਪ੍ਰੈਲ ੧੯੩੦ ਈ: ਵਿੱਚ ਇਸ ਗੁਰਦੁਆਰੇ ਦੀ ਸੇਵਾ ਫਿਰ ਆਰੰਭ ਹੋਈ। ਜੋ ੯ ਸਤੰਬਰ, ੧੯੩੪ ਈ: ਨੂੰ ਸੰਪੂਰਨ ਹੋਈ। ਗੁੰਬਦਾਂ ਉਪਰ ਸੋਨਾ ਚੜ੍ਹਾਇਆ ਗਿਆ। ਗੁਰਦੁਆਰੇ ਦੇ ਦੋਹੀਂ ਪਾਸੀਂ ਥਾਂ ਕੱਚੀ ਸੀ ਜੇ ਪੱਕੀ ਕੀਤੀ ਗਈ। ਰੋਜਾਨਾ ਦੀਵਾਨ ਵਿੱਚ ਰੌਣਕਾਂ ਵੱਧ ਗਈਆਂ। ਹਾਲ ਨੂੰ ਹੋਰ ਵੱਡਾ ਕਰਨ ਦੀ ਸਕੀਮ ਬਣੀ ਸੀ ਜੇ ਦੇਸ਼ ਦੀ ਵੰਡ ਕਰਕੇ ਵਿੱਚ ਹੀ ਰਹਿ ਗਈ। ੯ ਸਤੰਬਰ, ੧੯੪੭ ਨੂੰ ਇਹ ਗੁਰਦੁਆਰਾ ਵੀ ਸਿੰਘਾਂ ਨੂੰ ਛੱਡਣਾ ਪਿਆ। ਗੁਰਦੁਆਰਾ ਡੇਹਰਾ ਸਾਹਿਬ ਹੁਣ ਵੀ ਰੋਜਾਨਾ ਪ੍ਰਕਾਸ਼ ਹੁੰਦਾ ਹੈ। ਦੇ ਸਿੰਘ ਗੁਰਦੁਆਰੇ ਦੀ ਸੇਵਾ-ਸੰਭਾਲ ਕਰਦੇ ਹਨ, ਜੇ ਵਕਟ ਬੋਰਡ ਦੇ ਮੁਲਾਜ਼ਮ ਹਨ। ਹਰ ਸਾਲ ਸ਼ਹੀਦੀ ਜੰਡ ਮੇਲੇ ‘ਤੇ ਸਿੱਖ ਯਾਤਰੂਆਂ ਦਾ ਇਕ ਜੱਥਾ ਦਰਸ਼ਨ ਕਰਨ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦਾ ਹੈ।
ਗੁਰਦੁਆਰਾ ਪਾਤਸਾਹੀ ਛੇਵੀਂ (ਚੁਮਾਲ੍ਹਾ)
ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਹ ਪਾਵਨ ਅਸਥਾਨ ਭਾਟੀ ਦਰਵਾਜ਼ੇ ਦੇ ਅੰਦਰ ਚਮਾਲ੍ਹਾ ਮੁਹੱਲੇ ਵਿੱਚ ਹੈ। ਲਾਹੌਰ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਗੁਰੂ ਜੀ ਲਾਹੌਰ ਪਹੁੰਚੇ ਅਤੇ ਪ੍ਰੇਮੀ ਸਿੱਖ “ਭਾਈ ਜੀਵਨ” ਦੇ ਘਰ ਨਿਵਾਸ ਕੀਤਾ। ਤਿੰਨ ਦਿਨ ਸੰਗਤਾਂ ਨੂੰ ਦਰਸ਼ਨ ਦੇ ਕੇ ਅੰਮ੍ਰਿਤ ਬਚਨਾਂ ਦੁਆਰਾ ਨਿਹਾਲ ਕੀਤਾ। ‘ਭਾਈ ਜੀਵਨ’ ਨੇ ਗੁਰੂ ਜੀ ਦੀ ਆਮਦ ਦੀ ਖੁਸ਼ੀ ਵਿੱਚ ਆਪਣੇ ਘਰ ਨੂੰ ਗੁਰਦੁਆਰਾ ਬਣਾ ਦਿੱਤਾ। ਭਾਈ ਬਿਧੀ ਚੰਦ ਜੀ ਜਦ ਗੁਰੂ ਦਰਬਾਰ ਦੇ ਘੋੜੇ ਲੈਣ ਦੇ ਵਾਰ ਲਾਹੌਰ ਆਏ, ਤਾਂ ਉਹ ਵੀ ਇਥੇ ਹੀ ਟਿਕੇ। ਇਸ ਅਸਥਾਨ ਦੀ ਸੇਵਾ-ਸੰਭਾਲ ਮਹੰਤਾਂ ਪਾਸ ਰਹੀ। ੧੯੧੫ ਈ: ਵਿੱਚ ਗੁਰਦੁਆਰੇ ਦੇ ਹਾਲ ਦਾ ਵਿਸਥਾਰ ਕੀਤਾ ਗਿਆ। ਕੁਝ ਸਮੇਂ ਪਿਛੋਂ ਮਹੰਤ ਹਰੀ ਸਿੰਘ ਗੁਰਦੁਆਰੇ ਵਿੱਚ ਮਨਮਤ ਕਰਨ ਲੱਗ ਪਿਆ। ੧੯੨੧ ਈ: ਵਿਚ ਇਸ ਗੁਰਦੁਆਰੇ ਦਾ ਪ੍ਰਬੰਧ ਸਿੱਖ ਸੰਗਤਾਂ ਨੇ ਆਪਣੇ ਹੱਥਾਂ ਵਿੱਚ ਲਿਆ। ਪਹਿਲਾਂ ਲੋਕਲ ਕਮੇਟੀ ਪ੍ਰਬੰਧ ਕਰਦੀ ਸੀ, ੧੯੨੭ ਈ: ਵਿੱਚ ਇਹ ਗੁਰਦੁਆਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆ ਗਿਆ। ਦੇਸ਼ ਦੀ ਵੰਡ ਸਮੇਂ ਇਸ ਗੁਰਦੁਆਰੇ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਬਹੁਤ ਸਾਰੇ ਸਿੰਘ ਸ਼ਹੀਦੀ ਜਾਮ ਪੀ ਗਏ।
ਗੁਰਦੁਆਰਾ ਪਾਤਸ਼ਾਹੀ ਛੇਵੀਂ (ਮੁਜੰਗ)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ੧੬੧੯ ਈ: ਵਿੱਚ, ਦੀਵਾਨ ਚੰਦੂ ਨੂੰ ਨਾਲ ਲੈ ਕੇ ਲਾਹੌਰ ਆਏ, ਤਾਂ ਇਸ ਅਸਥਾਨ ‘ਤੇ ਨਿਵਾਸ ਕੀਤਾ। ਇਹ ਉਹ ਅਸਥਾਨ ਹੈ, ਜਿਥੇ ਲਾਹੌਰ ਦੇ ਕਾਜੀ ਦੀ ਲੜਕੀ ਬੀਬੀ ਕੌਲਾ ਨੂੰ ਉਸ ਦੀ ਗੁਰੂ ਘਰ ਪ੍ਰਤੀ ਸਰਧਾ ਪ੍ਰੀਤ ਨੂੰ ਤੱਕ ਕੇ, ਸਾਈਂ ਮੀਆ ਮੀਰ ਦੇ ਕਹਿਣ ‘ਤੇ ਗੁਰੂ ਜੀ ਆਪਣੇ ਨਾਲ ਅੰਮ੍ਰਿਤਸਰ ਵਾਪਸੀ ਸਮੇਂ ਠਹਿਰੇ ਸਨ। ਇਹ ਅਸਥਾਨ ਮੁਜੱਗ -ਟੈਂਪਲ ਬਾਣੇ ਦੇ ਕੋਲ ਹੈ (ਹੁਣ ਮੰਦਰ ਰੋਡ ਕੁੰਡਪੁਰਾ)। ਇਸ ਯਾਤਰਾ ਸਮੇਂ ਹੀ ਗੁਰੂ ਜੀ ਨੇ ਸਹੀਦ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ‘ਤੇ ਨਿਰਮਾਣ ਦਾ ਅਰੰਤ ਆਪਣੇ ਕਰ-ਕਮਲਾਂ ਨਾਲ ਕੀਤਾ। ਗੁਰੂ ਜੀ ਦੇ ਨਿਵਾਸ ਅਸਥਾਨ ‘ਤੇ ਮੁਜੰਗਾਂ ਵਾਲਾ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ। ੧੯੨੬ ਈ: ਸਵਰਗੀ ਸ੍ਰ: ਮੋਹਰ ਸਿੰਘ ਦੇ ਉਦਮ ਉਤਸਾਹ ਸਦਕਾ ਮੌਜੂਦਾ ਹਾਲ ਹੋਂਦ ਵਿੱਚ ਆਇਆ। ਰੋਜਾਨਾ ਦੀਵਾਨ ਸਜਦਾ। ਪਹਿਲਾਂ ਇਸ
ਪਾਵਨ ਅਸਥਾਨ ਦਾ ਪ੍ਰਬੰਧ ਲੋਕਲ ਕਮੇਟੀ ਪਾਸ ਸੀ, ਜੇ ੧੯੨੭ ਈ: ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆ ਗਿਆ।
ਗੁਰਦੁਆਰਾ ਸ਼ਿਕਾਰਗੜ੍ਹ ਪਾਤਸ਼ਾਹੀ ਛੇਵੀਂ (ਲਾਹੌਰ)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਲਾਹੌਰ ਫੇਰੀ ਨਾਲ ਸਬੰਧਤ ਇਹ ਯਾਦਗਾਰੀ ਅਸਥਾਨ, ਫਿਰੋਜ਼ਪੁਰ ਰੋਡ ‘ਤੇ ਮੁਜੰਗਾਂ ਤੋਂ ਅੱਗੇ ਹੈ। ਉਸ ਸਮੇਂ ਇਥੇ ਭਾਰੀ ਜੰਗਲ ਹੁੰਦਾ ਸੀ। ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਨੇ ਇਥੇ ਸ਼ਿਕਾਰ ਖੇਡਿਆ। ਇਸ ਅਸਥਾਨ ਦੇ ਨਾਲ ਇਕ ਖੁਸ਼ਕ ਤਲਾਬ ਹੈ, ਜੇ ਸਿੱਖ ਦੁਸ਼ਮਣ ਲਖਪਤ ਰਾਇ ਨੇ ਬਣਾਇਆ। ਅੰਗ੍ਰੇਜਾਂ ਦੇ ਸਮੇਂ ਭਾਈ ਮਲ ਰਾਏ ਜੀ ਨੇ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਪਿਛੋਂ ਇਹ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧ ਵਿੱਚ ਆ ਗਿਆ। ਗੁਰਦੁਆਰਾ ਕਮੇਟੀ ਦਾ ਖਿਆਲ ਸੀ, ਕਿ ਇਸ ਜਗ੍ਹਾ ਦੇ ਨਾਲ ਬੱਚੀਆਂ ਦੀ ਉਚ ਵਿਦਿਆ ਲਈ ਕਾਲਜ ਬਣਾਇਆ ਜਾਵੇ, ਪਰ ਮਨ ਦੀਆਂ ਮਨ ਵਿੱਚ ਹੀ ਰਹਿ ਗਈਆਂ ਜਦ ਦੇਸ਼ ਵੰਡ ਸਮੇਂ ਇਸ ਅਸਥਾਨ ਨੂੰ ਛੱਡਣਾ ਪਿਆ।
ਸਹੀਦ ਗੰਜ ਭਾਈ ਤਾਰੂ ਸਿੰਘ
ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ, ਨੌ ਲੱਖੋ ਬਜਾਰ ਵਿੱਚ ਹੈ। ਭਾਈ ਸਾਹਿਬ ਦਸਾਂ ਨਹੁੰਆਂ ਦੀ ਕਿਰਤ-ਕਮਾਈ ਨਾਲ ਆਪਣੀ ਵਿਧਵਾ ਮਾਤਾ ਤੇ ਭੈਣ ਦੀ ਪਾਲਣਾ ਕਰਦੇ ਅਤੇ ਆਏ ਗੁਰਸਿੱਖਾਂ, ਲੋੜਵੰਦ ਤੇ ਪੰਥ ਦਰਦੀਆਂ ਦੀ ਸੇਵਾ ਕਰਦੇ। ਆਪਦੀ ਸੇਵਾ ਸਮੇਂ ਦੇ ਹਾਕਮਾਂ ਨੂੰ ਹਮੇਸ਼ਾ ਰੜਕਦੀ ਸੀ। ਇਸ ਜੁਰਮ ਅਧੀਨ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਕੇ ਕਈ ਤਰ੍ਹਾਂ ਦੇ ਲਾਲਚ, ਡਰਾਵੇ ਤੇ ਤਸੀਹੇ ਦਿੱਤੇ ਗਏ, ਪਰ ਆਪ ਜੀ ਅਡੋਲ ਰਹੇ। ਕਾਜੀਆਂ ਨੇ ਫਤਵਾ ਦਿੱਤਾ, ਕਿ ਇਹਨਾਂ ਦੀ ਖੋਪਰੀ ਉਤਾਰ ਦਿੱਤੀ ਜਾਵੇ। ਜਲਾਦ ਨੇ ਇਸ ਅਸਥਾਨ ‘ਤੇ ਰੰਬੀਆਂ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ, ਪਰ ਭਾਈ ਸਾਹਿਬ ਸਵਾਸ-ਗਰਾਸ ਪ੍ਰਭੂ ਸਿਮਰਨ ਕਰਦੇ ਰਹੇ। ੧੩ ਅੱਸੂ ੧੮੦੨ ਬਿਕ੍ਰਮੀ (੧੭੪੫ ਈ:) ਨੂੰ ਭਾਈ ਤਾਰੂ ਸਿੰਘ ਨੇ ਆਪਣੇ ਕੀਤੇ ਵਾਹਦੇ ਅਨੁਸਾਰ, ਸੁਬੇਦਾਰ ਖਾਨ ਬਹਾਦਰ ਨੂੰ ਆਪਣੇ ਪੈਰ ਦੀ ਜੁੱਤੀ ਅੱਗੇ ਲਗਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾ ਵਿੱਚ ਜਾ ਬਿਰਾਜੇ।
ਗੁਰੂ ਘਰ ਦੇ ਪ੍ਰੀਤਵਾਨ ਗੁਰਸਿੱਖਾਂ ਨੇ ਸਹੀਦੀ ਅਸਥਾਨ ‘ਤੇ ਸ਼ਹੀਦ ਗੰਜ ਬਣਾਇਆ। ਸਿੱਖ ਰਾਜ ਸਮੇਂ ਇਸ ਅਸਥਾਨ ਦੇ ਨਾ ਕਾਫ਼ੀ ਜਮੀਨ-ਜਾਇਦਾਦ ਲਗਾਈ ਗਈ ਸੀ, ਜੋ ਪਿਛੋਂ ਪੁਜਾਰੀ ਮਹੰਤਾਂ ਨੇ ਖੁਰਦ-ਬੁਰਦ ਕਰ ਦਿੱਤੀ। ਜਦ ਇਸ ਅਸਥਾਨ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ, ਤਾਂ ਇਸ ਦੀ ਸੇਵਾ-ਸੰਭਾਲ ਭਾਈ ਅੱਛਰ ਸਿੰਘ ਜੀ ਨੂੰ ਸੌਂਪੀ ਗਈ, ‘ਜੇ ਪਿਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ ਉਹਨਾਂ ਦੇ ਵਿਅਕਤੀਗਤ ਗੁਣਾਂ ਕਰਕੇ ਰੌਣਕਾਂ ਬਹੁਤ ਵੱਧ ਗਈਆਂ, ਪ੍ਰੰਤੂ ਦੇਸ਼ ਵੰਡ ਸਮੇਂ ਇਹ ਪਾਵਨ ਅਸਥਾਨ ਵੀ ਸਾਨੂੰ ਛੱਡਣਾ ਪਿਆ। ਸ਼ਹੀਦੀ ਰਜ ਹੁਣ ਵੀ ਕਾਇਮ ਹੈ। ਸੇਵਾ-ਸੰਭਾਲ ਦਾ ਪ੍ਰਬੰਧ ਵਕਫ਼ ਬੋਰਡ ਕਰਦਾ ਹੈ।
ਗੁਰਦੁਆਰਾ ਸ਼ਹੀਦ ਗੰਜ ਸਿੰਘਣੀਆਂ
ਇਹ ਇਤਿਹਾਸਿਕ ਅਸਥਾਨ ਸ਼ਹੀਦ ਗੰਜ, ਭਾਈ ਤਾਰੂ ਸਿੰਘ ਜੀ ਦੇ ਬਿਲਕੁਲ ਸਾਹਮਣੇ ਹੈ। ਇਤਿਹਾਸਕਾਰਾਂ ਦੀ ਰਾਇ ਹੈ ਕਿ ਇਸ ਅਸਥਾਨ ‘ਤੇ ਲਗਭਗ ਢਾਈ ਲੱਖ ਨੌਜੁਆਨ-ਬਜ਼ੁਰਗ ਬੱਚੇ-ਬੱਚੀਆਂ ਤੇ ਬੀਬੀਆਂ ਨੂੰ ਸ਼ਹੀਦ ਕੀਤਾ ਗਿਆ। ਬੀਬੀਆ ਦਾ ਸ਼ਹੀਦੀ ਸਾਕਾ ਸਭ ਤੋਂ ਪਿਛ ਹੋਣ ਕਰਕੇ, ਇਸ ਜਗ੍ਹਾ ਦਾ ਨਾਂ ਸ਼ਹੀਦ ਗੰਜ ਸਿੰਘਣੀਆ ਜਗਤ ਪ੍ਰਸਿੱਧ ਹੋਇਆ। ਮਾਰਚ ੧੭੬੪ ਈ: ਵਿੱਚ ਮੀਰ ਮਨੂੰ ਪੰਜਾਬ ਦਾ ਸੂਬੇਦਾਰ ਬਣਿਆ ਤਾਂ ਉਸ ਨੇ ਸੁਗੰਧ ਖਾਧੀ ਸੀ, ਕਿ ਮੈਂ ਸਿੱਖਾਂ ਨੂੰ ਖਤਮ ਕਰਕੇ ਹੀ ਅਰਾਮ ਕਰਾਂਗਾ। ਸੂਬੇਦਾਰ ਦੇ ਆਦੇਸ਼ ਅਨੁਸਾਰ, ਸਿੱਖਾਂ ਨੂੰ ਗ੍ਰਿਫਤਾਰ ਕਰ, ਇਸ ਅਸਥਾਨ ‘ਤੇ ਲਿਆ ਕੇ ਸ਼ਹੀਦ ਕੀਤਾ ਜਾਂਦਾ। ਇਥੇ ਹੀ ਉਹ ਤੇਰਾ ਹੈ, ਜਿਥੇ ਧਰਮੀ ਸਿੰਘਣੀਆਂ ਨੂੰ ਕੈਦ ਕਰਕੇ ਚੁੱਕੀਆਂ ਪੀਸਣ ਦੀ ਸਜਾ ਦਿਤੀ ਜਾਂਦੀ। ਕੈਦੀ ਸਿੰਘਣੀਆਂ ਦੇ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਉਨ੍ਹਾਂ ਦੇ ਹਾਰ ਬਣਾ, ਧਰਮੀ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ।
ਜਦ ਦੀਵਾਨ ਕੌੜਾ ਮੱਲ ਦੇ ਕਹਿਣ ‘ਤੇ ਸਿੱਖਾਂ ਨੇ ਮੁਲਤਾਨ ਵਿੱਚ ਮੀਰ ਮੰਨੂ ਦੀ ਮੱਦਦ ਕੀਤੀ ਤਾਂ ਸਿੱਖਾਂ ਨੂੰ ਇਹ ਅਸਥਾਨ ਪ੍ਰਾਪਤ ਹੋਇਆ। ਸਿੱਖਾਂ ਨੇ ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ, ਗੁਰਦੁਆਰਾ ਬਣਾਇਆ। ਜਦ ਭੰਗੀ ਮਿਸਲ ਦੇ ਸਰਦਾਰਾਂ ਦਾ ਲਾਹੌਰ ‘ਤੇ ਕਬਜਾ ਹੋਇਆ, ਤਾਂ ਇਸ ਅਸਥਾਨ ਦੀ ਮਹਾਨਤਾ-ਮਹੱਤਤਾ ਹੋਰ ਵੀ ਵਧ ਗਈ। ਸੌਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੀ ਹਫ਼ਤੇ ਵਿੱਚ ਦੋ-ਤਿੰਨ ਵਾਰ, ਇਸ ਅਸਥਾਨ ਦੇ ਦਰਸ਼ਨਾਂ ਨੂੰ ਆਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਅਸਥਾਨ ਦੇ ਨਾਂ ਕਾਫੀ ਜਗੀਰ ਵੀ ਲਾਈ ਪਰ ਪ੍ਰਬੰਧ ਮਹੰਤਾਂ ਪਾਸ ਹੀ ਰਿਹਾ। ੧ ਦਸੰਬਰ ੧੯੩੪ ਈ: ਨੂੰ ਇਸ ਪਾਵਨ ਇਤਿਹਾਸਿਕ ਅਸਥਾਨ ਦਾ ਪ੍ਰਬੰਧ, ਸ੍ਰੋਮਣੀ ਕਮੇਟੀ ਪਾਸ ਆ ਗਿਆ। ਦੇਸ਼ ਵੰਡ ਸਮੇਂ ਇਹ ਅਸਥਾਨ ਵੀ ਸਾਨੂੰ ਛੱਡਣਾ ਪਿਆ। ਹੁਣ ਇਸ ਅਸਥਾਨ ਦਾ ਪ੍ਰਬੰਧ ਵਕਫ਼ ਬੋਰਡ ਪਾਸ ਹੈ। ਇਮਾਰਤ ਸੁਰੱਖਿਅਤ ਹੈ, ਪਰ ਪ੍ਰਕਾਸ਼ ਦਾ ਪ੍ਰਬੰਧ ਨਹੀਂ।
ਸ਼ਹੀਦ ਗੰਜ ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ, ਸ਼ਾਹੀ ਕਿਲ੍ਹੇ ਲਾਹੌਰ ਦੇ ਪਿਛਲੇ ਪਾਸੇ, ਮਸਤੀ ਦਰਵਾਜੇ ਦੇ ਅੰਦਰ ਹੈ। ਭਾਈ ਮਨੀ ਸਿੰਘ ਜੀ ਦਾ ਜਨਮ, ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਪਰਿਵਾਰ ਵਿੱਚ ਹੋਇਆ ਸੀ। ਭਾਈ ਮਨੀ ਸਿੰਘ ਜੀ ਨੂੰ ਦਸ਼ਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦਾ ਬਾਲ-ਸਖਾਈ ਮਿੱਤਰ ਹੋਣ ਦਾ ਮਾਣ ਪ੍ਰਾਪਤ ਹੋਇਆ। ਭਾਈ ਸਾਹਿਬ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਕਲਮ-ਬੰਦ ਕਰਨ ਦਾ ਵੀ ਮਾਣ ਹਾਸਲ ਹੋਇਆ। ੧੭੨੧ ਈ: ਨੂੰ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਗ੍ਰੰਥੀ ਥਾਪਿਆ। ਦੀਵਾਲੀ ਦੇ ਮੌਕੇ ਭਾਈ ਮਨੀ ਸਿੰਘ ਜੀ ਨੇ ਹਕੂਮਤ ਤੋਂ ਆਗਿਆ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇਕੱਠ ਬੁਲਾਇਆ, ਪਰ ਜਦ ਭਾਈ ਸਾਹਿਬ ਨੂੰ ਸਰਕਾਰੀ ਸਾਜਿਸ ਦਾ ਪਤਾ ਲਗਿਆ, ਕਿ ਹਕੂਮਤ ਇਕੱਤਰ ਹੋਏ ਸਿੱਖਾਂ ਦਾ ਕਤਲ ਕਰ ਦੇਵੇਗੀ, ਤਾਂ ਆਪ ਜੀ ਨੇ ਇਕੱਤਰਤਾ ਮੁਲਤਵੀ ਕਰ ਦਿੱਤੀ। ਇਸ ਦੇਸ਼ ਵਿੱਚ ਹੀ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ। ਕਈ ਤਰ੍ਹਾਂ ਦੇ ਲਾਲਚ ਤੇ ਡਰਾਵੇ ਦਿੱਤੇ ਗਏ, ਪਰ ਭਾਈ ਸਾਹਿਬ ਅਡੋਲ ਰਹੇ।
ਇਸ ਅਸਥਾਨ ‘ਤੇ ੧੭੨੪ ਈ: ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਇਸ ਅਸਥਾਨ ‘ਤੇ ਇਕ ਪੁਰਾਤਨ ਖੂਹ ਵੀ ਸੀ। ਇਸ ਵਿੱਚ ਸਿੰਘਾਂ ਨੂੰ ਸ਼ਹੀਦ ਕਰਕੇ ਸੁੱਟ ਦਿੱਤਾ ਜਾਂਦਾ ਸੀ। ਸ਼ਹੀਦ ਗੰਜ ਭਾਈ ਮਨੀ ਸਿੰਘ ਦਾ ਪਹਿਲਾ ਪ੍ਰਬੰਧ ਮਹੰਤਾਂ ਪਾਸ ਸੀ। ੧੯੨੩ ਈ: ਵਿੱਚ ਇਸ ਦਾ ਪ੍ਰਬੰਧ ਲੋਕਲ ਕਮੇਟੀ ਪਾਸ ਆਇਆ। ੧੯੨੭ ਈ: ਤੋਂ ਦੇਸ-ਵੰਡ ਸਮੇਂ ਤੱਕ ਇਸ ਅਸਥਾਨ ਦੀ ਸੇਵਾ-ਸੰਭਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਉਂਦੀ ਰਹੀ। ਦੇਸ਼-ਵੰਡ ਤੋਂ ਇਹ ਅਸਥਾਨ ਬੰਦ ਪਿਆ।