ਦਸਮ ਪਾਤਸ਼ਾਹ ਤੋਂ ਕੁਰਬਾਨ ਪੀਰ ਬੁੱਧੂ ਸ਼ਾਹ ਸਢੌਰਾ
ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਹਾਣੀ ਮਹਾਂ-ਪੁਰਖ ਸਨ । ਉਹ ਮੁਗਲ ਬਾਦਸ਼ਾਹ ਔਰੰਗਜ਼ੇਬ (ਰਾਜਕਾਲ 1658-1707 ਈ.) ਦੇ ਸਮਕਾਲੀ ਸਨ। ਔਰੰਗਜ਼ੇਬ ਦੇ ਜਨੂੰਨੀ ਰਾਜ ਵਿਚ ਮਨੁੱਖੀ ਹੱਕਾਂ ਦੀ ਜੋ ਮਿੱਟੀ ਪਲੀਤ ਹੋ ਰਹੀ ਸੀ, ਉਸ ਨੂੰ ਦਸਮ ਪਾਤਸ਼ਾਹ ਵਰਗਾ ਦੈਵੀ ਸੂਰਮਾ ਹੀ ਠੱਲ੍ਹ ਪਾ ਸਕਦਾ ਸੀ । ਦੋਹਾਂ ਹਸਤੀਆਂ ਦੀ ਤਾਕਤ ਵਿਚ ਜ਼ਮੀਨ ਆਸਮਾਨ ਦਾ ਫਰਕ ਸੀ ਪਰ ਗੁਰੂ ਦਸਮੇਸ਼ ਨੇ ਔਰੰਗਜ਼ੇਬੀ ਫੌਜਾਂ ਦੀਆਂ ਲੱਖੀ ਧਾੜਾਂ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਜ਼ਬਰ ਤੇ ਜ਼ੁਲਮ ਵਿਰੁੱਧ ਲੜਨਾ ਸੀ ਅਤੇ ਲੜੇ। ਜ਼ਫ਼ਰਨਾਮੇ ਵਿਚ ਦਸਮ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖਿਆ ਸੀ-ਜੇ ਤੈਨੂੰ ਆਪਣੇ ਵੱਡੇ ਰਾਜ ਤੇ ਦੌਲਤਾਂ ਉਤੇ ਮਾਣ ਹੈ ਤਾਂ ਮੈਨੂੰ ਆਪਣੇ ਅਕਾਲ ਪੁਰਖ ਉਤੇ ਭਰੋਸਾ ਹੈ:
ਕਿ ਤੋ ਰਾ ਗਰੂਰ ਅਸਤ ਬਰ ਮੁਲਕੋ ਮਾਲ ।
ਵ ਮਾਰਾ ਪਨਾਹ ਅਸਤ ਯਜ਼ਦਾਂ ਅਕਾਲ ।੧੦੬।
ਕਲਗੀਧਰ ਪਾਤਸ਼ਾਹ ਨੇ ਇਸ ਸੰਸਾਰ ‘ਤੇ ਆਪਣੇ ਆਉਣ ਦਾ ਮਨੋਰਥ ਇੰਜ ਦੱਸਿਆ ਹੈ
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ ॥
ਦੂਜੇ ਪਾਸੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਅਤੇ ਉਨ੍ਹਾਂ ਦੇ ਮੰਦਰ- ਸ਼ਿਵਾਲੇ ਢਾਹ ਕੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਦੇਸ਼ (ਦਾਰੁਲ ਇਸਲਾਮ) ਬਣਾਉਣ ਦਾ ਤਹੱਈਆ ਕੀਤਾ ਹੋਇਆ ਸੀ ਪਰ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋਇਆ। ਇਹੀ ਕਾਰਨ ਹੈ ਕਿ ਮਰਨ ਤੋਂ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਪੁੱਤਰਾਂ ਨੂੰ ਬੜੇ ਨਿਰਾਸ਼ ਤੇ ਪਸ਼ਚਾਤਾਪ-ਭਰੇ ਖ਼ਤ ਲਿਖੇ। ਆਪਣੇ ਤੀਜੇ ਪੁੱਤਰ ਮੁਹੰਮਦ ਆਜ਼ਮ ਨੂੰ ਉਹ ਲਿਖਦਾ ਹੈ, “ਬੁਢੇਪਾ ਆ ਗਿਆ ਹੈ ਤੇ ਕਮਜ਼ੋਰੀ ਵਧ ਗਈ ਹੈ। ਮੈਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ ਅਤੇ ਇੱਥੇ ਕੀ ਕਰ ਰਿਹਾ ਹਾਂ। ਮੈਂ ਆਪਣੀ ਸਲਤਨਤ ਉਤੇ ਬਿਲਕੁਲ ਹੀ ਚੰਗਾ ਰਾਜ ਨਹੀਂ ਕੀਤਾ। …ਕੀਮਤੀ ਜੀਵਨ ਨਿਸਫਲ ਬੀਤ ਗਿਆ। ਅੱਲਾ-ਤਾਅਲਾ ਮੇਰੇ ਘਰ ਵਿਚ ਸੀ ਪਰ ਮੇਰੀਆਂ ਅੰਨ੍ਹੀਆਂ ਅੱਖਾਂ ਉਸ ਦੀ ਸ਼ਾਨ-ਸ਼ੋਭਾ ਨੂੰ ਪਹਿਚਾਨ ਨਹੀਂ ਸਕੀਆਂ। …ਮੇਰੀ ਰੂਹ ਹੁਣ ਪਾਰੇ ਦੀ ਤਰ੍ਹਾਂ ਕੰਬ ਰਹੀ ਹੈ। ਮੈਂ ਇਸ ਸੰਸਾਰ ਵਿਚ ਖ਼ਾਲ੍ਹੀ ਹੱਥ ਆਇਆ ਸਾਂ ਪਰ ਹੁਣ ਕੀਤੇ ਗੁਨਾਹਾਂ ਦੀ ਪੰਡ ਆਪਣੇ ਨਾਲ ਲਿਜਾ ਰਿਹਾ ਹਾਂ। ਪਤਾ ਨਹੀਂ, ਮੇਰੇ ਗੁਨਾਹਾਂ ਦੀ ਮੈਨੂੰ ਕੀ ਸਜ਼ਾ ਮਿਲੇਗੀ।” ਦੂਜੇ ਪਾਸੇ ਹੱਕ-ਸੱਚ, ਨਿਆਂ, ਸਮਾਨਤਾ, ਸੁਤੰਤਰਤਾ ਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਵਿਸ਼ਵਾਸੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਤ ਸਮਾਂ ਜਦੋਂ ਨੇੜੇ ਆਇਆ ਤਾਂ ਉਨ੍ਹਾਂ ਨੇ ਆਪਣੇ ਖ਼ਾਲਸੇ ਨੂੰ ਚੜ੍ਹਦੀ ਕਲਾ ਦਾ ਇਹ ਸੰਦੇਸ਼ ਦਿੱਤਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ।” ਉਨ੍ਹਾਂ ਨੂੰ ਆਪਣੇ ਪਰਾਕਰਮੀ ਤੇ ਪਰਉਪਕਾਰੀ ਜੀਵਨ ਉਤੇ ਕੋਈ ਸ਼ੰਕਾ ਜਾਂ ਪਛਤਾਵਾਂ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਦੇ 42-ਸਾਲਾ ਜੀਵਨ ਦੀ ਕੀਰਤੀ ਅਨੰਤ-ਕਾਲ ਤੱਕ ਹੁੰਦੀ ਰਹੇਗੀ; ਜਦ ਕਿ ਔਰੰਗਜ਼ੇਬ ਨੇ 88 ਸਾਲ ਜੀ ਕੇ ਵੀ ਕੋਈ ਨੇਕਨਾਮੀ ਨਹੀਂ ਖੱਟੀ ਦਸਮ ਪਾਤਸ਼ਾਹ ਜੀ ਦੀ ਕਥਨੀ ਤੇ ਕਰਨੀ ਤੋਂ ਸਿੱਧ ਹੈ ਕਿ ਉਹ ਮੁਸਲਮਾਨਾਂ ਦੇ ਜਾਂ ਇਸਲਾਮ ਦੇ ਵਿਰੋਧੀ ਨਹੀਂ ਸਨ, ਉਹ ਜਬਰ, ਜ਼ੁਲਮ ਤੇ ਅਨਿਆਂ ਦੇ ਵਿਰੋਧੀ ਸਨ। ਜੇ ਉਹ ਇਸਲਾਮ ਦੇ ਵਿਰੋਧੀ ਹੁੰਦੇ ਤਾਂ ਪੀਰ ਭੀਖਣ ਸ਼ਾਹ ਘੁੜਾਮ ਵਾਲੇ, ਨਵਾਬ ਰਹੀਮ ਬਖਸ਼, ਕਰੀਮ ਬਖਸ਼ ਪਟਨਾ ਸਾਹਿਬ ਵਾਲੇ, ਕਾਜ਼ੀ ਪੀਰ ਮੁਹੰਮਦ, ਗਨੀ ਖਾਂ ਨਬੀ ਖਾਂ, ਨਿਹੰਗ ਖ਼ਾਨ, ਉੱਚ ਦੇ ਪੀਰ ਵਾਲੇ ਪੰਜ ਸੂਫ਼ੀ ਪੀਰ, ਮੁਗਲ ਜਰਨੈਲ ਸੈਦ ਬੇਗ, ਮੈਮੂੰ ਖਾਂ ਤੇ ਸੈਦ ਖਾਂ, ਰਾਏ ਕੱਲ੍ਹਾ ਰਾਏਕੋਟ, ਵਹਿਮੀ ਸ਼ਾਹ (ਜੋ ਅੰਮ੍ਰਿਤ ਛਕ ਕੇ ਅਜਮੇਰ ਸਿੰਘ ਬਣਿਆ) ਸਾਈਂ ਵਲਾਇਤ ਸ਼ਾਹ (ਝੰਡਾ ਕਲਾਂ ਵਾਲਾ) ਆਦਿ ਮੁਸਲਮਾਨ ਪੀਰ-ਫ਼ਕੀਰ ਦਸਮ ਪਾਤਸ਼ਾਹ ਦੇ ਸ਼ਰਧਾਲੂ ਜਾਂ ਹਮਦਰਦ ਨਾ ਹੁੰਦੇ। ਸਢੌਰੇ ਵਾਲਾ ਪੀਰ ਬੁੱਧੂ ਸ਼ਾਹ ਵੀ ਅਜਿਹੇ ਧਰਮੀ ਪੀਰਾਂ ਫ਼ਕੀਰਾਂ ਵਿਚੋਂ ਇਕ ਸੀ। ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਬੇਮਿਸਾਲ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼-ਕੌਮ ਦੀ ਖ਼ਾਤਰ ਆਪਣਾ ਸਰਬੰਸ ਵਾਰ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਨੇ ਦਸਮ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰਨ ਲਈ ਆਪਣੇ ਪੁੱਤਰ ਭਰਾ ਤੇ ਕਈ ਮੁਰੀਦ ਕੁਰਬਾਨ ਕਰ ਦਿੱਤੇ । ਅਨੰਦਪੁਰ ਸਾਹਿਬ ਤੇ ਚਮਕੌਰ ਦੀ ਗੜ੍ਹੀ ਵਿਚੋਂ ਪ੍ਰਸਥਾਨ ਕਰਨ ਮਗਰੋਂ ਬਹੁਤ ਸਾਰੇ ਮੁਸਲਮਾਨ ਵੀਰਾਂ ਨੇ, ਜਾਨ ਦਾ ਖ਼ਤਰਾ ਮੁੱਲ ਲੈ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਕਿਉਂਕਿ ਦਸਮ ਪਾਤਸ਼ਾਹ ਸਰਬ ਮਾਨਵ-ਜਾਤ ਨੂੰ ਇਕ ਪਰਿਵਾਰ ਸਮਝਦੇ ਸਨ।
ਪੀਰ ਬੁੱਧੂ ਸ਼ਾਹ ਦਾ ਸਿੱਖ ਇਤਿਹਾਸ ਵਿਚ ਬਹੁਤ ਵੱਡਾ ਸਥਾਨ ਹੈ ਪਰ ਉਨ੍ਹਾਂ ਦਾ ਮੁਕੰਮਲ ਜੀਵਨ ਇਤਿਹਾਸ ਅਜੇ ਤੱਕ ਸਾਹਮਣੇ ਨਹੀਂ ਆਇਆ। ਕੁਝ ਕੁ ਵਿਦਵਾਨ ਸੱਜਣਾਂ ਨੇ ਪੀਰ ਜੀ ਬਾਰੇ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਵਿਚ ਪੇਸ਼ ਕੀਤੀ ਗਈ ਜਾਣਕਾਰੀ ਤਕਰੀਬਨ ਇਕੋ-ਜਿਹੀ ਹੈ। ਮਾਸਟਰ ਲਛਮਣ ਸਿੰਘ ਰਾਠੌਰ ਦੀ ਹੱਥਲੀ ਪੁਸਤਕ ‘ਮਹਾਨ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ’ ਵੀ ਇਸੇ ਵੰਨਗੀ ਵਿਚ ਆਉਂਦੀ ਹੈ। ਇਸ ਪੁਸਤਕ ਦੀ ਖੂਬੀ ਇਹ ਹੈ ਕਿ ਇਸ ਵਿਚ ਸੂਫ਼ੀ ਮੱਤ ਦੇ ਇਤਿਹਾਸ, ਅਤੇ ਪ੍ਰਸਿੱਧ ਸੂਫ਼ੀ ਘਰਾਣਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੀਰ ਬੁੱਧੂ ਸ਼ਾਹ ਦੀ ਬੇਗਮ ਬੀਬੀ ਨਸੀਰਾਂ ਬਾਰੇ ਰਾਠੌਰ ਜੀ ਨੇ ਬੜੇ ਪਿਆਰ ਤੇ ਵਿਸਥਾਰ ਨਾਲ ਲਿਖਿਆ ਹੈ। ਪੀਰ ਬੁੱਧੂ ਸ਼ਾਹ ਦੀ ਸੁਪਤਨੀ ਨਸੀਰਾਂ ਬੇਗਮ, ਬੀਬੀ ਨਸੀਰਾਂ ਦੀ ਦਸਮੇਸ਼ ਜੀ ‘ਤੇ ਅਥਾਹ ਸ਼ਰਧਾ, ਬੀਬੀ ਨਸੀਰਾਂ ਉਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਅਸਰ, ਬੀਬੀ ਨਸੀਰਾਂ ਉਤੇ ਮਾਤਾ ਗੁਜਰੀ ਜੀ ਦਾ ਪ੍ਰਭਾਵ ਆਦਿ ਸਿਰਲੇਖ ਦੇ ਕੇ ਨਸੀਰਾਂ ਬੇਗਮ ਦੀ ਸ਼ਖਸੀਅਤ ਨੂੰ ਉਭਾਰਨ ਦਾ ਯਤਨ ਕੀਤਾ ਹੈ। ਬੀਬੀ ਨਸੀਰਾਂ ਮੁਗਲ ਫੌਜ ਦੇ ਜਰਨੈਲ ਸੈਦ ਬੇਗ ਦੀ ਛੋਟੀ ਭੈਣ ਸੀ। ਜਦੋਂ ਨਸੀਰਾਂ ਬੇਗਮ ਦਾ ਭਰਾ ਸੈਦ ਬੇਗ ਗੁਰੂ ਗੋਬਿੰਦ ਸਿੰਘ ਜੀ ਉਤੇ ਚੜ੍ਹਾਈ ਕਰ ਕੇ ਆਇਆ ਤਾਂ ਬੀਬੀ ਨਸੀਰਾਂ ਨੇ ਉਸ ਦੀਆਂ ਅੱਖਾਂ ਸਾਹਮਣੇ ਦਸਮ ਪਾਤਸ਼ਾਹ ਦੀ ਐਸੀ ਮਨਮੋਹਕ ਤਸਵੀਰ ਪੇਸ਼ ਕੀਤੀ ਕਿ ਉਸ ਨੇ ਦਸਮ ਪਾਤਸ਼ਾਹ ਉਤੇ ਵਾਰ ਕਰਨ ਦੀ ਬਜਾਏ ਉਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਉਨ੍ਹਾਂ ਦੇ ਚਰਨਾਂ ਉਤੇ ਮਸਤਕ ਟੇਕ ਦਿੱਤਾ। ਰਾਠੌਰ ਜੀ ਨੇ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਦਾ ਦਸਮ ਪਾਤਸ਼ਾਹ ਪ੍ਰਤੀ ਜੋ ਪਿਆਰ ਤੇ ਸਤਿਕਾਰ ਸੀ ਉਸ ਨੂੰ ਪੂਰੀ ਵਾਹ ਲਾ ਕੇ ਵਾਰ ਵਾਰ ਬੜੇ ਚਾਅ ਤੇ
ਉਤਸ਼ਾਹ ਸਹਿਤ ਵਿਸਥਾਰ ਨਾਲ ਲਿਖਿਆ ਹੈ। ਰਾਠੌਰ ਜੀ ਦੀ ਖੋਜ-ਬਿਰਤੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਪੀਰ ਬੁੱਧੂ ਸ਼ਾਹ ਬਾਰੇ ਵਧ ਤੋਂ ਵਧ ਪੁਸਤਕਾਂ ਪੜ੍ਹਨ ਦਾ ਯਤਨ ਕੀਤਾ ਹੈ। ਆਸ ਹੈ ਰਾਠੌਰ ਜੀ ਦੀ ਇਹ ਪੁਸਤਕ ਪੀਰ ਬੁੱਧੂ ਸ਼ਾਹ ਜੀ ਬਾਰੇ ਜਾਣਕਾਰੀ ਵਿਚ ਕੁਝ ਨਾ ਕੁਝ ਵਾਧਾ ਜ਼ਰੂਰ ਕਰੇਗੀ।
ਨਰਿੰਜਨ ਸਿੰਘ ਸਾਥੀ
ਮਹਾਨ ਸੂਫ਼ੀ ਪੀਰ ਬੁੱਧੂ ਸ਼ਾਹ-ਇਕ ਗੌਰਵਮਈ ਪੁਸਤਕ
ਲਛਮਣ ਸਿੰਘ ਰਠੌਰ ਮੀਰਪੁਰ ਦੀ ਇਹ 11ਵੀਂ ਪੁਸਤਕ ਹੈ। ਇਸ ਪੁਸਤਕ ਦੀ ਸਿਰਜਣਾ ਕਰਦਿਆਂ ਜਿੱਥੇ ਲਛਮਣ ਸਿੰਘ ਰਠੌਰ ਮੀਰਪੁਰ ਨੇ ਪੀਰ ਬੁੱਧੂ ਸ਼ਾਹ ਅਤੇ ਉਸਦੇ ਪਰਿਵਾਰ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਲਈ ਕੀਤੀਆਂ ਕੁਰਬਾਨੀਆਂ ਨੂੰ ਸਿੱਜਦਾ ਕੀਤਾ ਹੈ, ਉੱਥੇ ਗੁਰੂ ਜੀ ਦੇ ਮੁਸਲਮਾਨ ਸ਼ਰਧਾਲੂਆਂ ਨਾਲ ਜੁੜੇ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਨੂੰ ਕੁਲ ਜਗਤ ਦੇ ਸਾਹਮਣੇ ਲਿਆਉਣ ਲਈ ਵੱਡਮੁਲੀ ਘਾਲਣਾ ਦਾ ਪ੍ਰਮਾਣ ਦਿੱਤਾ ਹੈ। ਭਾਵੇਂ ਇਸ ਪੁਸਤਕ ਦੇ ਹੋਂਦ ਵਿੱਚ ਆਉਣ ਤੋਂ ਪਹਿਲਾ ਵੀ ਸਿੱਖ ਲਿਖਾਰੀਆਂ ਨੇ ਮੁਸਲਮਾਨ ਸ਼ਰਧਾਲੂਆਂ ਦਾ ਆਪਣੀਆਂ ਪੁਸਤਕਾਂ ਵਿੱਚ ਜ਼ਿਕਰ ਕੀਤਾ ਹੈ, ਪ੍ਰੰਤੂ ਜਿਵੇਂ ਲਛਮਣ ਸਿੰਘ ਰਠੌਰ ਮੀਰਪੁਰ ਨੇ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਬਾਰੇ ਬਹੁਤ ਵਿਸਥਾਰ ਵਿੱਚ ਇਕ ਪੁਸਤਕ ਦੀ ਸਿਰਜਣਾ ਕੀਤੀ ਹੈ, ਅਜਿਹਾ ਇਹ ਪਹਿਲ ਮੌਲਿਕ ਯਤਨ ਹੈ।
ਇਸ ਤੋਂ ਪਹਿਲਾਂ ‘ਗੁਰੂ ਗੋਬਿੰਦ ਸਿੰਘ ਜੀ ਦੇ ਮੁਸਲਮਾਨ ਸ਼ਰਧਾਲੂ’ (1980), ‘ਮੁਸਲਮਾਨੁ ਕਹਾਵਣੁ ਮੁਸਕਲਿ’ (ਇਕਬਾਲ ਸਿੰਘ ਲਾਲਪੁਰਾ); ‘ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ’ (ਅਲੀ ਰਾਜਪੁਰਾ); ‘ਵਾਰ ਪੀਰ ਬੁੱਧੂ ਸ਼ਾਹ’ (ਹਿੰਮਤ ਸਿੰਘ ਰਮਤਾ); ਅਤੇ ‘ਜਿਨਾ ਪਛਾਤਾ ਸਚ’ (ਜੋਗਿੰਦਰ ਸਿੰਘ ਧਾਮੀ) ਆਦਿ ਪੁਸਤਕਾਂ ਵਿੱਚ ਇਨ੍ਹਾਂ ਸ਼ਰਧਾਲੂਆਂ ਬਾਰੇ ਵੇਰਵੇ ਮਿਲਦੇ ਹਨ। ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਜਗਤ ਪ੍ਰਸਿੱਧ ਪੁਸਤਕ ‘ਸਹਿਜੇ ਰਚਿਓ ਖ਼ਾਲਸਾ’ ਵਿੱਚ ਗੁਰੂ ਘਰ ਦੇ ਇਨ੍ਹਾਂ ਪ੍ਰੀਤਵਾਨਾਂ ਨੂੰ ਸਹੀ ਇਤਿਹਾਸਕ ਪਰਿਪੇਖ (Context) ਵਿੱਚ ਰੱਖ ਕੇ ਬੜੇ ਕਾਵਿਕ ਤੇ ਰੂਹਾਨੀ ਸਿਖਰ ਦੇ ਸੱਚ ਰਾਹੀਂ ਪੇਸ਼ ਕੀਤਾ ਹੈ। ਹੱਥਲੀ ਪੁਸਤਕ ਦੇ ਵਿਸ਼ੇ ਨਾਲ ਮਿਲਦੇ ਉਨ੍ਹਾਂ ਦੀ ਪੁਸਤਕ ਵਿਚੋਂ ਦੋ ਹਵਾਲੇ ਦੇਣ ਨਾਲ ਸਾਨੂੰ ਅਹਿਸਾਸ ਹੋ ਜਾਵੇਗਾ ਕਿ ਲਛਮਣ ਸਿੰਘ ਰਠੌਰ ਮੀਰਪੁਰ ਨੇ ਪੀਰ ਬੁੱਧੂ ਸ਼ਾਹ ਬਾਰੇ ਪੁਸਤਕ ਰਚਨਾ ਕਰਨ ਸਮੇਂ ਪੀਰ ਜੀ ਦੀ ਮਹਾਨ ਅਜ਼ਮਤ ਨੂੰ ਸਹੀ ਪਹਿਚਾਣਿਆਂ ਹੈ।
‘ਸਹਿਜੇ ਰਚਿਓ ਖ਼ਾਲਸਾ’ ਵਿੱਚ ਦਰਜ ਹੈ—(ੳ) “ਜਦੋਂ ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੇ ਹਨ ਤਾਂ ਪੀਰ ਜੀ ਨੂੰ ਕੁੱਲ ਕਾਇਨਾਤ ਦੇ ਮੁੱਖੜੇ ਉੱਤੇ ਕੁਰਾਨ ਮਜੀਦ ਦੇ ਨੂਰੀ ਵਰਕੇ ਦਿਸੇ। ਗੁਰੂ ਜੀ ਅਤੇ ਮੁਸਲਮਾਨ ਪੀਰ ਦੀ ਇਹ ਮਿਲਣੀ ਸਿੱਖ ਕੌਮ ਲਈ ਇਕ ਮਹਾਨ ਪ੍ਰੇਰਣਾ ਹੋ ਨਿੱਬੜੀ, ਜੋ ਕਿ ਸਦੀਵੀ ਤੌਰ ‘ਤੇ ਉਸ ਦੇ ਡੂੰਘੇ ਕਾਵਿ ਸੋਮਿਆਂ ਵਿੱਚ ਸੁੱਤੀ ਆਤਮਾ ਨੂੰ ਨਵੇਂ ਤੋਂ ਨਵੇਂ ਨਜ਼ਾਰਿਆਂ ਵਿੱਚ ਪਲਟਦੀ ਰਹੇਗੀ।…” (ਅ) ਜਦੋਂ ਕਲਗੀਧਰ ਦੇ ਦੀਦ ਦੀ ਰਹਿਮਤ ਭਰੀ ਛਾਂ ਉਸ ਦਰਵੇਸ਼ਨੀ (ਨਸੀਰਾਂ ਬੀਬੀ) ਦੇ ਗ਼ਮ ਜ਼ਦਾ ਦਿਲ ਉੱਤੇ ਪਈ, ਤਾਂ ਉਸ ਨੇ ਵੇਖਿਆ, ਕਿ ਦਸ਼ਮੇਸ਼ ਦੇ ਹਜ਼ਾਰਾਂ ਪੁੱਤਰਾਂ ਵਿੱਚ ਉਸ ਦਾ ਪਰਿਵਾਰ ਵੀ ਸ਼ਾਮਲ ਹੈ ਅਤੇ ਉਸ ਦੇ ਵੱਡੇ-ਵਡੇਰਿਆਂ ਦੇ ਰਾਹ ਕਲਗੀਧਰ ਦੀ ਪੈੜ ਪਿੱਛੇ-ਪਿੱਛੇ ਜਾ ਰਹੇ ਹਨ। ਲਛਮਣ ਸਿੰਘ ਰਠੌਰ ਮੀਰਪੁਰ ਇਸ ਪੁਸਤਕ ਵਿੱਚ ਇਸ ਸੂਫ਼ੀ ਪਰਿਵਾਰ ਦੇ ਗੂੜੇ ਰੂਹਾਨੀ ਸੰਬੰਧਾਂ ਬਾਰੇ ਸਹਿਜ ਸੁਭਾ ਇਉਂ ਲਿਖਦੇ ਹਨ। (ੳ) “ਪੀਰ ਬੁੱਧੂ ਸ਼ਾਹ ਦੀਆਂ ਗੁਰੂ ਮਿਲਾਪ ਦੀਆਂ ਮਿਲਣੀਆਂ ਤੇ ਦਿਨੋ ਦਿਨ ਆਤਮਿਕ ਭਾਵਨਾਵਾਂ ਦੀਆਂ ਪਰਤਾਂ ਅਤਿ ਪ੍ਰਭਾਵਸ਼ਾਲੀ ਅਤੇ ਗਹਿਰੀਆਂ ਹੋ ਰਹੀਆਂ ਸਨ । ਮਿਲਾਪ ਦੀਆਂ ਤੰਦਾਂ ਨੂੰ ਫਰੋਲਣ ’ਤੇ ਗਹੁ ਨਾਲ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਸਤਿਗੁਰਾਂ ਦੇ ਮਿਲਾਪ ਦੀ ਛੁਹ ਨੇ, ਪੀਰ ਜੀ ‘ਤੇ ਇਕ ਹੋਰ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਰੱਬੀ ਰਮਜ਼ਾਂ ਤਾਂ ਗੁਰੂਆਂ, ਪੀਰਾਂ, ਫਕੀਰਾਂ ਦੀਆਂ ਪਹਿਲੇ ਹੀ ਅਧਿਆਤਮਿਕ ਭਾਵਨਾ ਸਦਕਾ ਜੁੜੀਆਂ ਹੁੰਦੀਆਂ ਹਨ, ਪਰੰਤੂ ਦਸਮੇਸ਼ ਜੀ ਦੇ ਸੰਤ ਸਿਪਾਹੀ, ਸ਼ੇਰ ਦਿਲ ਪਾਤਸ਼ਾਹ ਦਰਵੇਸ਼ ਅਤੇ ਸੂਰਬੀਰ ਯੋਧੇ ਬਣਨ ਦੀ ਮਹਾਨ ਪ੍ਰੇਰਨਾ ਤੇ ਸਿਦਕ ਨੇ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਨੂੰ ਮਹਾਂਬਲੀ ਯੋਧਿਆਂ ਦੀ ਗੁੜਤੀ ਤੇ ਅਗੰਮੀ ਸ਼ਕਤੀ ਦੇ ਧਾਰਨੀ ਬਣਾ ਦਿੱਤਾ।” (ਅ) “ਫਿਰ ਵੀ ਤੀਸਰੇ ਪੁੱਤਰ ਦੀ ਸ਼ਰੇਆਮ ਇਹ ਕੁਰਬਾਨੀ ਕਰਦਿਆਂ ਨਸੀਰਾਂ ਬੇਗਮ ਮਾਂ ਦੇ ਜਿਗਰੇ ਨੇ ਖਿੜੇ ਮੱਥੇ, ਦਿਲ ਤੇ ਪੱਥਰ ਰੱਖ ਕੇ ਸਭ ਕੁਝ ਪ੍ਰਵਾਨ ਕਰ ਲਿਆ। ਉਸ ਮੁਸਲਿਮ ਸੂਫ਼ੀ ਪੀਰ ਜੀ ਦੀ ਪਤਨੀ ਦੇ ਰੱਬੀ ਵਿਸ਼ਵਾਸ਼ ਤੇ ਆਸਥਾ ਨੂੰ ਸੌ-ਸੌ ਵਾਰ ਪ੍ਰਣਾਮ ਹੈ। ਇਹੋ ਜਿਹੀ ਕੁਰਬਾਨੀ ਆਪਣੇ ਅਕੀਦੇ ਤੇ ਵਿਸਵਾਸ਼ ਦੇ ਰੱਬੀ ਰਹਿਬਰ ਲਈ, ਕੋਈ ਆਮ ਨਹੀਂ ਹੋ ਸਕਦੀ। ਸਿੱਖ ਕੌਮ ਨੂੰ ਇਸ ਮਹਾਨ ਕੁਰਬਾਨੀ ‘ਤੇ ਨਾਜ਼ ਹੈ।”
ਹੱਥਲੀ ਪੁਸਤਕ ਵਿੱਚ ਉਪਰੋਕਤ ਵਿਚਾਰਧਾਰਾ ਅਨੁਸਾਰ ਮਹਾਨ ਸੂਫ਼ੀ-ਪੀਰ ਬੁੱਧੂ ਸ਼ਾਹ ਜੀ ਅਤੇ ਉਨ੍ਹਾਂ ਦੀ ਸੁਪਤਨੀ ਨਸੀਰਾਂ ਬੀਬੀ ਦੀ ਉੱਚੀ ਸੁਰਤਿ ਅਤੇ ਰੂਹਾਨੀ ਅੰਤਰਦ੍ਰਿਸ਼ਟੀ ਵਿਚੋਂ ਪੈਦਾ ਹੋਈਆਂ ਕੁਰਬਾਨੀਆਂ ਨੂੰ ਵਿਸਥਾਰ ਵਿਚ ਪੜ੍ਹਿਆ ਜਾ ਸਕਦਾ ਹੈ। ਅਜਿਹੀ ਇਤਿਹਾਸਕ ਪੇਸ਼ਕਾਰੀ ਮਾਸਟਰ ਲਛਮਣ ਸਿੰਘ ਰਠੌਰ ਮੀਰਪੁਰ ਦੇ ਹਿੱਸੇ ਆਈ ਹੈ। ਗੁਰੂ ਸਾਹਿਬ ਦੇ ਹੋਰ ਮੁਸਲਮਾਨ ਸ਼ਰਧਾਲੂਆਂ ਵਿੱਚ ਸੱਯਦ ਭੀਖਣ ਸ਼ਾਹ ਚਿਸ਼ਤੀ, ਪੀਰ ਆਰਫਦੀਨ, ਖਵਾਜਾ ਅਬਦੁੱਲਾ, ਕਰੀਮ ਖ਼ਾਂ, ਕਾਜ਼ੀ ਸਲਾਰਦੀਨ, ਗਨੀ ਖ਼ਾਂ, ਨਬੀ ਖ਼ਾਂ, ਰਾਏ ਕੱਲਾ ਆਦਿ ਅਨੇਕਾਂ ਦੇ ਨਾਮ ਸ਼ਾਮਲ ਹਨ। ਐਪਰ ਇਹ ਮਹਾਨ ਪੀਰ ਬੁੱਧੂ ਸ਼ਾਹ ਜੀ ਹਨ, ਜਿਨ੍ਹਾਂ ਬਾਰੇ ਲਿਖਿਆ ਇਹ ਖੋਜ ਭਰਪੂਰ ਇਤਿਹਾਸ ਹੁਣ 256 ਪੰਨਿਆਂ ਵਿੱਚ ਪੜ੍ਹਿਆ ਜਾਵੇਗਾ। ਪੁਸਤਕ ਦੇ 14 ਅਧਿਆਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਸੱਯਦ ਘਰਾਣਿਆਂ, ਪੀਰ ਜੀ ਦੇ ਪਿਤਾ-ਪੁਰਖਿਆਂ, ਪੀਰ ਜੀ ਦਾ ਜਨਮ, ਬਚਪਨ ਤੇ ਗ੍ਰਹਿਸਥੀ ਜੀਵਨ, ਪੀਰ ਜੀ ਦੇ ਪਰਿਵਾਰ ਦੀ ਕੁਰਬਾਨੀ, ਨਸੀਰਾਂ ਬੀਬੀ ਦਾ ਗੁਰੂ ਘਰ ਲਈ ਪ੍ਰੇਮ, ਉਸਮਾਨ ਖ਼ਾਨ ਦੁਆਰਾ ਪੀਰ ਜੀ ਉੱਪਰ ਢਾਹੇ ਗਏ ਜ਼ੁਲਮ ਅਤੇ ਬੰਦਾ ਸਿੰਘ ਬਹਾਦਰ ਵਲੋਂ ਜ਼ਾਲਮਾਂ ਵੱਲੋਂ ਕੀਤੇ ਜ਼ੁਲਮਾਂ ਦੀ ਸਜ਼ਾ ਦੇਣ ਦਾ ਇਤਿਹਾਸ ਬੜੀ ਸਰਲ ਤੇ ਸੁਹਜਮਈ ਵਾਰਤਕ ਸ਼ੈਲੀ ਵਿੱਚ ਲਿਖਿਆ ਗਿਆ ਹੈ।
ਇਤਿਹਾਸਕ ਸੱਚ ਨੂੰ ਪੇਸ਼ ਕਰਦੀ ਇਸ ਪੁਸਤਕ ਨੂੰ ਮੈਂ ‘ਖ਼ੁਸ਼ ਆਮਦੀਦ’ ਆਖਦਾ ਹਾਂ।
-ਚੇਤਨ ਸਿੰਘ
ਅਧਿਆਏ ਪਹਿਲਾ
ਮਹਾਨ ਸੂਫ਼ੀ ਪੀਰ-ਸੱਯਦ ਬੁੱਧੂ ਸ਼ਾਹ ਸਢੌਰਾ
ਕੋਈ ਵੀ ਗੁਰਸਿੱਖ, ਗੁਰੂ ਨਾਨਕ ਨਾਮ ਲੇਵਾ ਜਾਂ ਸਿੱਖ ਇਤਿਹਾਸ ਦੀ ਜਾਣਕਾਰੀ ਰੱਖਣ ਵਾਲਾ ਵਿਅਕਤੀ, ਪੀਰ ਬੁੱਧੂ ਸ਼ਾਹ ਦੇ ਨਾਮ ਤੋਂ ਅਣਜਾਣ ਨਹੀਂ ਹੋਵੇਗਾ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਭੰਗਾਣੀ ਦੇ ਜੰਗ ਦਾ ਵਰਨਣ ਕਰਨ ਲੱਗਿਆਂ ਉਸ ਮਹਾਨ ਸ਼ਖ਼ਸੀਅਤ ਪੀਰ ਬੁੱਧੂ ਸ਼ਾਹ ਦੇ ਮਹਾਨ ਯੋਗਦਾਨ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਕਲਗੀਧਰ ਜੀ ਦੇ ਪਹਾੜੀ ਰਾਜਿਆਂ ਨਾਲ ਹੋਏ ਇਸ ਜੰਗ ਵਿਚ ਸਤਿਗੁਰਾਂ ਦੀ ਨਾਨਕ ਜੋਤ ਤੋਂ ਪ੍ਰਭਾਵਿਤ ਹੋ ਕੇ, ਜੋ ਵਿਲੱਖਣ ਯੋਗਦਾਨ ਪੀਰ ਬੁੱਧੂ ਸ਼ਾਹ ਵਲੋਂ ਪਾਇਆ ਗਿਆ, ਉਹ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਤ ਹੋ ਚੁੱਕਾ ਹੈ। ਪੀਰ ਬੁੱਧੂ ਸ਼ਾਹ ਜੋ ਇਸਲਾਮ ਧਰਮ ਦਾ ਸ਼ਰਧਾਲੂ ਹੋਵੇ ਤੇ ਸਤਿਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਵਿਚ ਅੱਲ੍ਹਾ ਤਾਲ੍ਹਾ ਦੀ ਹੂ-ਬ-ਹੂ ਜੋਤ ਦੇ ਨੂਰਾਨੀ ਨੂਰ ਤੋਂ ਆਕਰਸ਼ਿਤ ਹੋ ਖ਼ੁਦ ਹੀ ਨਹੀਂ, ਸਗੋਂ ਚਾਰ ਪੁੱਤਰ, ਦੋ ਭਰਾ, ਇੱਕ ਭਤੀਜਾ ਤੇ ਸੱਤ ਸੌ ਮੁਰੀਦ ਨਿਛਾਵਰ ਕਰਕੇ ਇੱਕ ਇਲਾਹੀ ਬਖਸ਼ਿਸ਼ ਦਾ ਪਾਤਰ ਹੋਣ ਦਾ ਮਾਣ ਅਨੁਭਵ ਕਰੇ, ਮਹਾਨ ਪੀਰ ਬੁੱਧੂ ਸ਼ਾਹ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ? ਸੀਨਾ-ਬ-ਸੀਨਾ ਚਲੀ ਆ ਰਹੀ ਰਵਾਇਤ, ਮਸ਼ਹੂਰ ਹੈ ਕਿ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮੱਕਾ ਮਦੀਨਾ ਤੇ ਬਗ਼ਦਾਦ ਦੀ ਉਦਾਸੀ ਸਮੇਂ, ਉਥੋਂ ਦੇ ਲੋਕ ਗੁਰੂ ਨਾਨਕ ਜੀ ਦੇ ਰੱਬੀ ਨੂਰ ਤੋਂ, ਇੰਨੇ ਪ੍ਰਭਾਵਿਤ ਹੋਏ ਕਿ ਤਕਰੀਬਨ ਦੋ ਸੌ ਪਰਿਵਾਰ ਗੁਰੂ ਸਾਹਿਬ ਨਾਲ ਪੰਜਾਬ ਆ ਵਸੇ।
ਹਜ਼ਰਤ ਮੁਹੰਮਦ ਸਾਹਿਬ ਦੀ ਛੋਟੀ ਬੇਟੀ, ਸੱਯਦ ਮੀਆਂ ਮੀਰ, ਪੀਰ ਭੂਰੇ ਸ਼ਾਹ, ਸੂਫ਼ੀ ਪੀਰ ਸ਼ਾਹ ਹੁਸੈਨ ਸਾਰੇ ਹੀ ਸੱਯਦ ਪਰਿਵਾਰਾਂ ਵਿਚੋਂ ਹੋਏ ਹਨ। ਸੱਯਦ ਸ਼ਬਦ ਇਸਲਾਮ ਦੇ ਪੱਕੇ ਮੁਸਲਮਾਨੀ ਮਜ਼੍ਹਬ ਦੇ ਧਾਰਨੀ ਤੇ ਪਾਕ ਰੱਬੀ ਨੂਰ ਦੇ ਵਰੋਸਾਏ ਉੱਚ ਜਾਤੀ ਜਾਂ ਸ਼੍ਰੇਣੀ ਦੇ ਸਨਮਾਨਿਤ ਘਰਾਣੇ ਦੇ ਸਿੰਬਲ ਵਜੋਂ ਪ੍ਰਮਾਣਿਤ ਮੰਨੇ ਜਾਂਦੇ ਹਨ। ਪੀਰ ਭੀਖਣ ਸ਼ਾਹ ਘੜਾਮ (ਪਟਿਆਲੇ ਨੇੜੇ) ਨਿਵਾਸੀ ਨੇ ਤਾਂ ਕਲਗੀਧਰ ਸਾਹਿਬ ਦੇ ਸੰਸਾਰ ਆਗਮਨ ਸਮੇਂ ਚੜ੍ਹਦੇ ਵੱਲ ਨਿਮਾਜ਼ ਪੜ ਅਪਣੇ ਮੁਰੀਦਾਂ ਨੂੰ ਹੈਰਾਨਕੁੰਨ ਪੇਸ਼ੀਨਗੋਈ ਨਾਲ ਸਪੱਸ਼ਟ ਕਰ ਦਿੱਤਾ ਸੀ ਕਿ ਅੱਜ ਅੱਲ੍ਹਾ ਦਾ ਨੂਰ ਚੜ੍ਹਦੇ ਵੱਲ ਪ੍ਰਗਟਿਆ ਹੈ।
ਚੇਲਿਆਂ ਦੀ ਸੰਤੁਸ਼ਟੀ ਲਈ ਮੁਰੀਦਾਂ ਸਹਿਤ ਪਟਨੇ ਪੁੱਜ, ਦੋ ਕੁੱਜੀਆਂ ਤੇ ਦਸ਼ਮੇਸ਼ ਜੀ ਦੇ ਨੰਨ੍ਹੇ ਕਰ-ਕਮਲਾਂ ਦਾ ਸਪਰਸ਼ ਕਰਾ ਕੇ ਇਹ ਦਰਸਾ ਦਿੱਤਾ ਕਿ ਇਹ ਸਮੁੱਚੀ ਮਾਨਵਤਾ ਦਾ ਸਾਂਝਾ ਪੀਰ ਹੋਵੇਗਾ। ਪਟਨਾ ਤੋਂ ਅਨੰਦਪੁਰ ਸਾਹਿਬ ਵੱਲ ਆਉਂਦਿਆਂ ਰਾਹ ਵਿਚ ਲਖਨੌਰ ਵਿਖੇ, ਮੁਸਲਿਮ ਪੀਰ-ਪੀਰ ਮੁਹੰਮਦ ਰੋਪੜ ਵਾਲੇ, ਪੀਰ ਭੂਰੇ ਸ਼ਾਹ, ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ, ਸਤਿਗੁਰਾਂ ਦੇ ਸਵਾਗਤ ਹਿੱਤ ਉਚੇਚੇ ਤੌਰ ‘ਤੇ ਪੁੱਜੇ ਸਨ। ਇਨ੍ਹਾਂ ਸੂਫ਼ੀ ਪੀਰਾਂ ਦਾ ਗੁਰੂ ਨਾਨਕ ਘਰ ਨਾਲ ਦਿਲੋਂ ਨਿੱਘਾ ਪਿਆਰ ਤੇ ਸਤਿਕਾਰ ਚੱਲ ਰਿਹਾ ਸੀ। ਇਹੋ ਕਾਰਣ ਸੀ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੇ ਬਾਲ ਗੁਰੂ ਦਸ਼ਮੇਸ਼ ਜੀ ਨੂੰ ਉਰਦੂ, ਅਰਬੀ ਤੇ ਫ਼ਾਰਸੀ ਦੀ ਵਿਦਿਆ ਦੇਣ ਦੀ ਡਿਉਟੀ ਪੀਰ ਮੁਹੰਮਦ ਸਲੋਹ (ਰੋਪੜ) ਵਾਲਿਆਂ ਦੀ ਲਾਈ ਸੀ।
ਗੁਰੂ ਨਾਨਕ ਮਿਸ਼ਨ ਅਕਾਲ ਪੁਰਖ ਦੀ ਸਰਬ ਸ੍ਰੇਸ਼ਟ ਉਹ ਅਧਿਆਤਮਿਕ ਦ੍ਰਿਸ਼ਟੀ ਦੀ ਅਗਾਧਬੋਧ ਮਿਸਾਲ ਹੈ ਜਿਸ ਨੇ ਮਾਤਲੋਕ ਤੋਂ ਅਲੋਪ ਹੋ ਚੁੱਕੀਆਂ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਮੁੜ ਬਹਾਲ ਕਰਨ ਲਈ ਭਾਰਤੀ ਸਮਾਜ ਦੀ ਮਰ ਚੁੱਕੀ ਤੇ ਅਣਖ ਹੀਣ ਹੋ ਚੁੱਕੀ ਆਤਮਾ ਨੂੰ ਸੁਰਜੀਤ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ। ਬਦੇਸ਼ੀ ਹੰਕਾਰੇ ਹੋਏ ਸਮੇਂ ਦੇ ਧਾੜਵੀਆਂ ਦੀ ਲੁੱਟ ਘਸੁੱਟ ਨੇ ਭਾਰਤ ਵਰਸ਼ ਦੀ ਭਾਵਨਾ ਨੂੰ ਹੀਣਤਾ ਦੇ ਗਹਿਰੇ ਸਾਗਰ ਵਿਚ ਐਸਾ ਡਬੋ ਦਿੱਤਾ ਕਿ ਮਹਾਂ ਭਾਰਤ ਦੇ ਹਾਥੀਆਂ ਦੀਆਂ ਪੂਛਾਂ ਫੜ ਗਗਨ ਮੰਡਲ ਦੀਆਂ ਬੁਲੰਦੀਆਂ ਵਿਚ ਉਡਾ ਦੇਣ ਵਾਲੇ ਯੋਧੇ ਕਾਇਰਤਾ ਦੇ ਪੁਜਾਰੀ ਬਣ ਡਰਪੋਕ ਹੋ ਗਏ। ਸੋਮਨਾਥ ਦੇ ਧਾਰਮਿਕ ਸ਼ਿਵਾਲਿਆਂ ਦੀ ਦੁਰਦਸ਼ਾ ਕਰ ਮਹਿਮੂਦ ਗਜਨਵੀ ਵਰਗਿਆਂ ਧਾੜਵੀਆਂ ਨੇ ਹਿੰਦੂਮੱਤ ਦੀ ਪੂਜਨੀਕ ਗਊ ਮਾਤਾ ਦੀਆਂ ਕਤਾਰਾਂ ਬਣਾ ਤੋਪਾਂ ਨਾਲ ਉਡਾ ਦਿੱਤਾ। ਹਿੰਦੁਸਤਾਨ ਦੀਆਂ ਅਤਿ ਖੂਬਸੂਰਤ ਨਾਜ਼ਕ ਬਹੂ ਬੇਟੀਆਂ ਨੂੰ ਗ਼ੁਲਾਮ ਬਣਾ ਕੇ ਗਜ਼ਨੀ ਲਿਆਂਦਾ ਗਿਆ। ਗਜਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਮੁੱਲ ਪਾ ਨਿਲਾਮ ਕਰ ਵੇਚਿਆ ਗਿਆ। ਪਵਿੱਤਰ ਮੰਦਰ ਦੇ ਮੇਨ ਗੇਟ ਉਤਾਰ ਕੇ ਲੈ ਤੁਰੇ। ਭਾਰਤ ਦੇ ਸੂਰਬੀਰ ਯੋਧੇ ਜਾਦੂ-ਟੂਣਿਆਂ ਦੇ ਸ਼ਿਕਾਰ ਹੋ ਅਣਖੋਂ ਹੀਣੇ ਹੋ ਗਏ। ਘਰ-ਘਰ ਗੈਰਤਹੀਣ ਤੇ ਬੁਜ਼ਦਿੱਲ ਬਣ ਗਏ । ਇਸ ਦਾ ਸੱਭ ਹਾਲ ਤੇ ਮੂੰਹ ਬੋਲਦੀ ਤਸਵੀਰ ਗੁਰੂ ਨਾਨਕ ਸਾਹਿਬ ਨੇ ਏਮਨਾਬਾਦ ਦੀ ਧਰਤੀ ‘ਤੇ ਹੋਏ ਬਾਬਰ ਦੇ ਹਮਲੇ ਸਮੇਂ “ਬਾਬਰ ਬਾਣੀ” ਦੇ ਸ਼ਬਦਾਂ ਵਿਚ ਖੋਲ੍ਹ ਕੇ ਵਰਨਣ ਕੀਤਾ ਤੇ ਭਾਰਤੀ ਯੋਧਿਆਂ ਨੂੰ ਲਾਨਤਾਂ ਪਾਈਆਂ।
ਕਹਾ ਸੁ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ ॥..
ਕਹਾ ਸੁ ਆਰਸੀਆ ਮੁਹ ਬੰਕੇ, ਐਥੇ ਦਿਸਹਿ ਨਾਹੀ ॥…
ਕਹਾ ਸੁ ਤੇਗਬੰਦ ਗਾਡੇਰੜਿ……
ਅਕਾਲ ਪੁਰਖ ਨੇ ਭਾਰਤੀ ਧਰਤੀ ਮਾਂ ਦੀ ਪੁਕਾਰ ਸੁਣ, ਨਾਨਕ ਮਿਸ਼ਨ ਦੀ ਸੰਪੰਨਤਾ ਲਈ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਪੰਜਾਬ ਦੀ ਧਰਤੀ ‘ਤੇ ਭੇਜਿਆ। ਗੁਰੂ ਸਾਹਿਬ ਨੇ ਹਮਲਾਵਰ ਜ਼ਾਲਮ ਬਾਬਰ ਨੂੰ ਜਾਬਰ ਕਹਿ ਕੇ ਵੰਗਾਰਿਆ। ਸੋ ਸਮੇਂ ਦੀ ਵਾਗਡੋਰ ਸੂਰਬੀਰ ਯੋਧਿਆਂ ਦੇ ਹੱਥ ਦੇਣ ਦੀ ਲੋੜ ਸੀ। ਸੋ ਦੱਸ ਪਾਤਸ਼ਾਹੀਆਂ ਦੇ ਰੂਪ ਵਿਚ ਆ ਸਤਿਗੁਰਾਂ ਨੇ ਸਮੇਂ ਦੀ ਨੁਹਾਰ ਬਦਲੀ। ਚਿੜੀ ਉਡਣ ਦੀ ਸਰਸਰਾਹਟ ਸੁਣ ਕੰਬ ਜਾਣ ਵਾਲੇ ਡਰਪੋਕਾਂ ਨੂੰ, ਖ਼ਾਲਸਾ ਪੰਥ ਸਾਜ ਕੇ, ਇਕ ਐਸੀ ਪਾਣ ਚਾੜ੍ਹੀ ਕਿ ਉਹ ਬੁਜ਼ਦਿਲ, ਸਿਰਧੜ ਯੋਧੇ ਬਣ ਗਏ। ਸੋਮਨਾਥ ਮੰਦਰ ਦੇ ਲੁੱਟੇ ਹੋਏ ਦਰਵਾਜ਼ੇ ਨਾਦਰ ਲੁਟੇਰੇ ਤੋਂ ਖੋਹ ਕੇ ਹਰਿਮੰਦਰ ਸਾਹਿਬ ਲਾਏ ਗਏ। ਗ਼ੁਲਾਮ ਬਣਾ ਕੇ ਗਜਨੀ ਲਿਜਾਈਆਂ ਜਾ ਰਹੀਆਂ ਬਹੂ-ਬੇਟੀਆਂ ਮੁੜ ਉਨ੍ਹਾਂ ਦੇ ਘਰੋ ਘਰੀ ਬਾਇਜ਼ਤ ਪਹੁੰਚਾਈਆਂ ਗਈਆਂ। ਸਮੇਂ ਦੇ ਹਾਕਮ ਜ਼ਾਲਮਾਂ ਦੀਆਂ ਮਨੁੱਖ ਮਾਰੂ ਨੀਤੀਆਂ ਦੇ ਵੰਗਾਰ ਕੇ ਵਿਰੋਧ ਕੀਤੇ ਗਏ। ਹਕੂਮਤੀ ਜ਼ੁਲਮਾਂ ਤੋਂ ਛੁਟਕਾਰਾ ਪਾਉਣ ਲਈ ਹਰ ਤਰ੍ਹਾਂ ਦੇ ਸੰਘਰਸ਼ ਅਰੰਭੇ ਗਏ। ਜ਼ੁਲਮ ਦਾ ਟਾਕਰਾ ਕਰਨ ਲਈ ਜਥੇਬੰਦ ਤੇ ਲਾਮ ਲਸ਼ਕਰ ਵਸੀਲੇ ਅਪਣਾਏ ਗਏ । ਫਿਰ ਕੀ ਸੀ, ਗੁਰੂ ਦੀਆਂ ਲਾਡਲੀਆਂ ਫ਼ੌਜਾਂ ਮੂਹਰੇ, ਹੀਣ ਭਾਵਨਾ ਤੇ ਬੁਜ਼ਦਿਲੀ ਪਰ ਲਾ ਕੇ ਉੱਡ ਗਏ। ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਖ਼ਾਲਸਾ ਪੰਥ ਨੇ ਸ਼ਾਂਤਮਈ ਕੁਰਬਾਨੀਆਂ ਦੀ ਇੰਤਹਾਅ ਕਰ ਵਿਖਾਈ। ਪੰਜਵੇਂ ਨਾਨਕ ਨੇ ਲਾਹੌਰ ਵਿਚ ਜ਼ੁਲਮ ਦੀ ਸੜ੍ਹਦੀ ਤਵੀ ਤੇ ਆਸਣ ਲਾ, ਸਮੇਂ ਦੀ ਜਾਬਰ ਮੁਗ਼ਲ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਉਸ ਸਮੇਂ ਰੱਬੀ ਨੂਰ ਦਾ ਵਾਰਸ ਸਾਈਂ ਪੀਰ ਮੀਆਂ ਮੀਰ ਵੇਖ ਕੇ ਤੜਪ ਉਠਿਆ। ਮੁਗ਼ਲ ਹਕੂਮਤ ਜਹਾਂਗੀਰ ਦਾ ਤਖ਼ਤ ਡੋਲ੍ਹ ਗਿਆ।
ਉਸ ਵੇਲ੍ਹੇ ਦੀ ਰਾਜਸੀ, ਧਾਰਮਿਕ ਤੇ ਸਮਾਜਿਕ ਦਸ਼ਾ ਹਾਸੋ-ਹੀਣੀ ਹੋ ਚੁੱਕੀ ਸੀ। ‘ਚੋਰ ਉਚੱਕੇ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ’ ਦੇ ਅਖਾਣ ਅਨੁਸਾਰ ਮੁਲਕ ਦੇ ਰਾਜੇ ਆਪਣੀ ਆਯਾਸ਼ੀ ਤੇ ਬਦਚਲਨੀ ਦੇ ਮੁਥਾਜ ਹੋ ਘੋਰ ਜਬਰ, ਜ਼ੁਲਮ ਤੇ ਧੱਕੇਸ਼ਾਹੀ ਦੇ ਆਚਰਣਹੀਣ ਜੀਵਨ ਦੇ ਆਦੀ ਹੋ ਚੁੱਕੇ ਸਨ। ਮੁਸਲਿਮ ਮਜ਼੍ਹਬ ਇਸਲਾਮੀ ਸ਼ਰ੍ਹਾ ਦੇ ਅਖੌਤੀ ਮੁਖੌਟੇ ਪਾ ਕੇਵਲ ਦਿਖਾਵੇ ਦੇ ਮਜ਼੍ਹਬੀ ਅਸੂਲਾਂ ਦੇ ਧਾਰਨੀ ਹੋ ਚੁੱਕੇ ਸਨ। ਉਨ੍ਹਾਂ ਦਾ ਮੁੱਦਾ ਹੈਦਰੀ ਝੰਡੇ ਦੀ ਹਰ ਥਾਂ ਇਸਲਾਮਿਕ ਸ਼ਮੂਲੀਅਤ ਦਾ ਬੋਲਬਾਲਾ ਹੀ ਰਹਿ ਗਿਆ ਸੀ। ਅਸਲੀ ਮੁਸਲਮਾਨੀਅਤ ਦੇ ਹੱਕ, ਸੱਚ, ਇਨਸਾਫ ਦੇ ਮੁੱਢਲੇ ਅਸੂਲ, ਅਖੋਂ ਪਰੋਖੇ ਹੋ ਉੱਡ ਚੁੱਕੇ ਸਨ। ਇਨਸਾਫ਼ ਦੇ ਹੋਕੇ ਦੀ ਆਖਰੀ ਆਸ ਸਮੇਂ ਦੇ ਹਾਕਮ ਦੀ ਦਹਿਲੀਜ਼ ਹੀ ਹੁੰਦੀ ਹੈ। ਜੇ ਹਾਕਮ ਹੀ ਅਤਿ ਜਾਬਰ ਤੇ ਸੱਚ ਦਾ ਕਾਤਲ ਹੋਵੇ ਤਾਂ ਉੱਥੇ ਕੀ ਇਨਸਾਫ਼ ਹੋਵੇਗਾ?
ਬੱਸ ਫਿਰ ਕੀ ਹੋਇਆ? ਸਮੇਂ ਦੇ ਜਾਬਰ ਹਾਕਮਾਂ ਨੇ ਰੱਬੀ ਨੂਰ ਦੇ ਪੁੱਜੇ ਆਸ਼ਕਾਂ ਨੂੰ ਸੂਲੀ ਤੇ ਟੰਗ, ਅਖੌਤੀ ਇਸਲਾਮ ਦੇ ਫਤਵੇ ਲਾ, ਕਰੜੀ ਸਜਾ ਲਾ ਦਿੱਤੀ। ਸਮੇਂ ਦੀ ਜ਼ਾਲਮ ਹਕੂਮਤ ਨੇ ਪੁੱਠੀ ਖੱਲ ਲਾਹੁਣ ਦੇ ਆਦੇਸ਼ ਜਾਰੀ ਕਰ ਦਿੱਤੇ । ਜਬਰੀ ਮੁਸਲਮਾਨ ਬਣਾਉਣ ਦੇ ਹੁਕਮਾਂ ‘ਤੇ ਤੁਰੰਤ ਅਮਲ ਕਰਵਾਏ ਗਏ। ਮਜ਼੍ਹਬੀ ਸ਼ਹਿਨਸ਼ਾਹ ਦੇ ਜਾਨੂੰਨ ਵਿਚ, ਔਰੰਗਜ਼ੇਬ ਜਿਹੇ ਜਾਬਰਾਂ ਨੇ, ਇਕੋ ਸਮੇਂ ਸਵਾ ਸਵਾ ਮਣ ਜੰਜੂ ਲਾਹ. ਘੋਰ ਅਨਰਥ ਕਰ ਕਸ਼ਮੀਰੀ ਪੰਡਤਾਂ ਨੂੰ ਕਤਲ ਕਰ ਖਾਣਾ ਖਾਣ ਦਾ ਦਾਵਾ ਕੀਤਾ। ਹਿੰਦੂਆਂ ਦੇ ਮੰਦਰ ਢਾਹ ਢੇਰੀ ਕਰ ਮਸਜਿਦਾਂ ਬਣਵਾਈਆਂ ਗਈਆਂ । ਹਿੰਦੂਆਂ ‘ਤੇ ਹਿੰਦੂ ਮਜ਼੍ਹਬ ਦੀ ਪੂਜਾ ਕਰਨ ਤੇ ਜਜੀਆ ਨਾਂ ਦਾ ਟੈਕਸ ਲਾਇਆ ਗਿਆ। ਹਿੰਦੂ ਤੇ ਸਿੱਖਾਂ ‘ਤੇ ਕਹਿਰ ਵਰਤਾਏ ਗਏ। ਇਸਲਾਮ ਦੇ ਫਤਵੇ ਹੇਠ ਤੱਤੀ ਤਵੀ ‘ਤੇ ਬਿਠਾਏ ਗਏ, ਦੇਗਾਂ ਵਿਚ ਉਬਾਲੇ ਗਏ, ਆਰੇ ਨਾਲ ਦੋ ਫਾੜ ਕਰਵਾਏ ਗਏ, ਜਬਰੀ ਰੂੰ ਵਿਚ ਬੰਨ ਸਾੜੇ ਗਏ, ਜਿਉਂਦਿਆਂ ਦੀਆਂ ਖੋਪਰੀਆਂ ਲੁਹਾਈਆਂ ਗਈਆਂ, ਚਰਖੜੀ ਤੇ ਚਾੜ੍ਹੇ ਗਏ, ਬੰਦ ਬੰਦ ਕਟਵਾਏ ਗਏ, ਜੰਬੂਰਾਂ ਨਾਲ ਮਾਸ ਤੁੜਵਾ ਸ਼ਹੀਦ ਕੀਤਾ ਗਿਆ, ਤੇ ਅਣਮਨੁੱਖੀ ਢੰਗਾਂ ਨਾਲ ਮਰਵਾਇਆ ਗਿਆ ਤੇ ਖ਼ੁਦਾਈ ਖੌਫ਼ ਨੂੰ ਛਿੱਕੇ ਟੰਗ ਮਨ ਆਈਆਂ ਦੇ ਦੌਰ ਚਲਾਏ ਗਏ।
ਪੀਰ ਬੁੱਧੂ ਸ਼ਾਹ, ਪੁੱਤਰ, ਭਤੀਜੇ, ਤੇ ਮੁਰੀਦ ਵੀ ਇਸੇ ਲੜੀ ਵਿਚ ਪਰੋਏ ਗਏ। ਹੱਕ, ਸੱਚ, ਤੇ ਇਨਸਾਫ਼ ਦੇ ਮੁਦੱਈ ਹੋਣ ਨਾਤੇ ਪੀਰ ਬੁੱਧੂ ਸ਼ਾਹ ਨੇ ਦਸਮੇਸ਼ ਜੀ ਵਿਚ ਰੱਬੀ ਨੂਰ ਤੱਕ ਲਿਆ ਸੀ। ਭੰਗਾਣੀ ਦੇ ਜੰਗ ਵਿਚ ਸੱਚ ਦਾ ਸਾਥ ਦੇਣ ਖਾਤਰ ਹੀ ਪੀਰ ਜੀ ਨੇ ਇਹ ਸਾਰੀ ਕੁਰਬਾਨੀ ਕਰਨ ਦਾ ਫੈਸਲਾ ਲੈ ਲਿਆ ਸੀ । ਸਾਰੇ ਮਜ਼੍ਹਬ ਧਰਮ ਉਸ ਖ਼ੁਦਾ ਦੇ ਪੈਦਾ ਕੀਤੇ ਹੋਏ ਹਨ। ਪਰੰਤੂ ਜ਼ੁਲਮ ਤੇ ਤਸ਼ੱਦਦ ਨਾਲ ਰੱਬ ਕਦੀ ਵੀ ਖੁਸ਼ ਨਹੀਂ ਹੁੰਦਾ। ਇਹੋ ਕਾਰਣ ਸੀ ਕਿ ਪੀਰ ਬੁੱਧੂ ਸ਼ਾਹ ਦਾ ਫੈਸਲਾ ਹੱਕ ਤੇ ਸੱਚ ਤੇ ਚੱਲਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੀ। ਉਨ੍ਹਾਂ ਉੱਤੇ ਵੀ ਇਹੋ ਫ਼ਤਵਾ ਲਾਇਆ ਗਿਆ ਕਿ ਪੀਰ ਜੀ ਨੇ ਹਕੂਮਤ ਦੇ ਬਾਗ਼ੀ ਦਸਮੇਸ਼ ਜੀ ਦਾ ਸਾਥ ਦਿੱਤਾ ਸੀ । ਪਰੰਤੂ ਰੱਬੀ ਆਸ਼ਕਾਂ ਨੂੰ ਪ੍ਰਵਾਹ ਨਹੀਂ ਹੁੰਦੀ। ਖ਼ੁਦਾ ਉਨ੍ਹਾਂ ਦਾ ਸਦਾ ਹਾਮੀ ਹੁੰਦਾ ਹੈ ।
ਸਤਿਗੁਰੂ ਨਾਨਕ ਸਾਹਿਬ ਨੇ ਸਮੇਂ ਦੀ ਨਬਜ਼ ਨੂੰ ਟੋਹਿਆ। ਸਮਾਜ ਦੇ ਮਾਰੂ, ਭਿਆਨਕ ਤੇ ਘੁਣ ਵਾਂਗ ਖਾ ਰਹੇ ਰੋਗਾਂ ਨੂੰ ਮਨੁੱਖ ਮਾਤਰ ਦੀ ਹਿਰਦੇ ਵੇਦਕ ਪੀੜਾ। ਸਮਝਿਆ । ਇਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਨੁਭਵ ਕਰਕੇ ਆਪਣੀ ਮਾਨਸਿਕ ਪੀੜਾ ਦੇ ਰੂਪ ਵਿਚ ਅਪਣਾ ਕੇ ਤਨ ‘ਤੇ ਹੰਢਾਇਆ ਤੇ ਸੋਚ ਵਿਚਾਰ ਕੀਤੀ । ਪੰਜ ਭੂਤਕ ਸਰੀਰ ਵਿਚ ਰਹਿੰਦਿਆਂ ਭਾਰਤੀ ਸਮਾਜ ਦੀ ਸਮਾਜਿਕ ਭਾਈਚਾਰੇ ਦੀ ਬਿਖਰੀ ਤੇ ਮੁੱਕ ਚੁੱਕੀ ਸਾਂਝ ਨੂੰ ਨਵੇਂ ਸਿਰਿਉਂ ਸਿਰਜ ਕੇ ਨਵ ਜੀਵਨ ਪ੍ਰਦਾਨ ਕੀਤਾ। ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਬਹਾਲ ਕਰਨ ਲਈ ਸਮੇਂ ਦੇ ਉਸ ਵਕਤ ਦੇ ਵਿਗੜੇ ਹੋਏ ਸਮਾਜਕ ਢਾਂਚੇ ਨੂੰ ਲਾਮਬੰਦ ਕਰਨ ਲਈ ਉਚੇਚੇ ਤੌਰ ‘ਤੇ ਵਾਗਡੋਰ ਸੰਭਾਲੀ। ਸਮਾਜਿਕ ਤੇ ਧਾਰਮਿਕ ਪਾੜਿਆਂ ਦੀ ਪ੍ਰੰਪਰਾਵਾਦੀ ਛੂਤਛਾਤ ਦਾ ਖੰਡਨ ਕਰਦਿਆਂ ਮਿਰਾਸੀ ਜਾਤ ਦੇ ਭਾਈ ਮਰਦਾਨੇ ਨੂੰ ਜੀਵਨ ਭਰ ਦਾ ਸਾਂਝੀਦਾਰ ਬਣਾ ਕੇ ਸਮੇਂ ਦੇ ਸਮਾਜ ਵਿਚ ਦੁਨੀਆ ਭਰ ਵਿਚ ਪ੍ਰਚਾਰ ਕੀਤਾ। ਭਾਈ ਮਰਦਾਨੇ ਨੂੰ ਰਬਾਬ ਲੈ ਕੇ ਦਿੱਤੀ । ਰੱਬੀ ਇਲਾਹੀ ਕੀਰਤਨ ਦੀਆਂ ਧੁਨਾਂ ਰਾਹੀਂ ਅਗਿਆਨ ਤੇ ਗਫਲਤ ਦੀ ਨੀਂਦੇ ਸੁੱਤੇ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਆਗੂਆਂ ਨੂੰ ਵੰਗਾਰਿਆਂ ਤੇ ਸਹੀ ਜੀਵਨ ਦੀਆਂ ਰਮਜ਼ੀ ਚੋਟਾਂ ਮਾਰ ਕੇ ਜਗਾਇਆ। ਧਰਮਾਂ ਦੇ ਮਖੌਟੇ ਪਾ ਮਨੁੱਖਤਾ ਨੂੰ ਹੱਥੋਂ ਹੱਥੀਂ ਲੁੱਟ ਰਹੇ ਸੱਜਣ ਠੱਗਾਂ, ਮੁਸਲਿਮ ਪੀਰਾਂ ਫ਼ਕੀਰਾਂ, ਜੰਗਮ, ਸਨਿਆਸੀ, ਸਿੱਧਾਂ, ਨਾਥਾਂ ਤੇ ਤਾਂਤਰਿਕਾਂ ਦੇ ਸੱਭ ਪਰਦੇ ਫਾਸ਼ ਕਰ ਦਿੱਤੇ। ਸੱਚੇ ਰੱਬ ਦੀ ਇਬਾਦਤ ਤੇ ਸਹੀ ਢੰਗ ਸਮਝਾ ਮਾਨਵਵਾਦੀ ਜੀਵਨ ‘ਤੇ ਚੱਲਣ ਦਾ ਅਸਲ ਮਾਰਗ ਦਰਸ਼ਨ ਕੀਤਾ। ਕਰਮ ਤੇ ਕੁਕਰਮ, ਭਲੇ ਤੇ ਬੁਰੇ ਦਾ ਸਾਰਥਕ ਵਰਨਣ ਕਰ ਕੇ ਮਨੁੱਖੀ ਜੀਵਨ ਵਿਚ ਅਜੀਬ ਰੌਚਕਤਾ ਭਰ ਦਿੱਤੀ।
ਸਮਾਜਿਕ ਕੋਹੜਾਂ ਤੇ ਰੱਬੀ ਨਾਮ ਸਿਮਰਣ ਦੇ ਖੁੰਬੇ ਰੱਖ, ਮਰ ਰਹੀ ਮਨੁੱਖਤਾ ਨੂੰ ਨਿਰਾਸਤਾ ‘ਚੋਂ ਕੱਢ ਕੇ ਇਕ ਆਸ਼ਾਵਾਦੀ ਸੁਚੱਜੇ ਜੀਵਨ ਦੀ ਆਸ਼ਾ ਕਿਰਨ ਵਿਖਾ ਦਿੱਤੀ। ਭਾਰਤੀ ਸਮਾਜ ਦੇ ਮਨੁੱਖ ਨੂੰ ਇਕ ਨਵਾਂ ਜੀਵਨ ਰਾਹ ਦਿੱਸ ਪਿਆ। ਅਰਥਹੀਣ ਜੀਵਨ ਦੇ ਟੂਣੇ, ਧਾਗੇ, ਤਵੀਤਾਂ, ਜੰਤਰਾਂ, ਮੰਤਰਾਂ ਦੇ ਭੰਬਲ ਭੂਸਿਆਂ ਨੇ ਜੀਵਨ ਹਰਾਮ ਕਰ ਰੱਖਿਆ ਸੀ। ਨਾਨਕ ਨਾਮ ਲੇਵਾ ਸਿੱਖ ਬਣ, ਜੀਵਨ ਦੀ ਨਵਜੀਵਨ ਪ੍ਰਕ੍ਰਿਆ ਨੇ ਇਕ ਨਵਾਂ ਸਾਹਸ ਭਰ ਦਿੱਤਾ। ਨਾਨਕ ਦੀ ਰੱਬੀ ਬਾਣੀ ਦੇ ਜਾਪ ਨੇ ਜੀਵਨ ਦੀ ਉਤਸੁਕਤਾ ਨੂੰ ਨਵਾਂ ਹੁਲਾਰਾ ਦਿੱਤਾ। ਜੰਤਰਾਂ-ਮੰਤਰਾਂ ਦੀ ਦੁਨੀਆ ਦਾ ਭੇਖੀ ਤੇ ਵਹਿਮੀ ਬੰਦਾ, ਵੰਗਾਰ ਕੇ ਸੱਚ ਦਾ ਹੋਕਾ ਦੇਣ ਲੱਗਾ। ਰੱਬੀ ਬਾਣੀ ਦਾ ਉਪਾਸਕ ਬਣ ਮਾਨਸਿਕ ਤੌਰ ਤੇ ਅਤਿ ਬਲਵਾਨ ਹੋ ਅਖੌਤੀ ਧਰਮ ਦੇ ਠੇਕੇਦਾਰਾਂ ਨਾਲ ਲੋਹਾ ਲੈਣ ਦੇ ਸਮਰਥ ਹੋ ਨਿਬੜਿਆ। ਨਵ ਜੀਵਨ ਨੇ ਸਮਾਜ ਵਿਚ ਕਰਾਂਤੀਕਾਰੀ ਪ੍ਰਵਾਹ ਚਲਾ ਦਿੱਤੇ। ਆਪਣੇ ਹੱਕ ਲੈਣ ਤੇ ਖੋਹਣ ਦੀ ਪਰਵਿਰਤੀ ਜਾਗੀ। ਬੁਜ਼ਦਿਲੀ ਪਰ੍ਹਾਂ ਸੁੱਟ ਹਰ ਸਹੀ ਜੀਵਨ ਜੀਉਣ ਵਾਲਾ ਬੰਦਾ ਸਹੀ ਜੀਵਨ ਫ਼ਲਸਫ਼ੇ ਨੂੰ ਘੋਖਣ ਲੱਗਾ । ਨਾਨਕ ਦੇ ਬਾਬਰ ਨੂੰ ਵੰਗਾਰਣ ਦੇ ਸ਼ਬਦਾਂ ਨੇ ਅੱਗੇ ਜਾ ਕੇ ਹੋਰ ਰੰਗ ਲਿਆਂਦਾ । ਸਹੀ ਜੀਵਨ ਤਾਂਘ ਦੀਆਂ ਕਦਰਾਂ-ਕੀਮਤਾਂ ਨੇ ਅਖੌਤੀ ਜੰਜੂ ਪਾਉਣੇ ਨਾਂਹ ਕਰ ਦਿੱਤੀ । ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਂ ਲੋਧੀ ਤੇ ਕਾਜ਼ੀ ਨੂੰ ਸਹੀ ਨਿਮਾਜ਼ ਤੇ ਸੱਚੇ ਦਿਲੋਂ ਇਬਾਦਤ ਕਰਨ ਲਈ ਸੰਦੇਸ਼ ਦਿੱਤਾ। ਸਚੇ ਤੇ ਨੇਕ ਮੁਸਲਮਾਨ ਵੀ ਗੁਰੂ ਸਾਹਿਬ ਦੇ ਦਿਲੋਂ ਉਪਾਸ਼ਕ ਬਣ ਮੁਰੀਦ ਬਣ ਗਏ। ਤਲਵੰਡੀ ਦਾ ਹਾਕਮ ਗੁਰੂ ਜੀ ਦਾ ਸੱਚਾ ਮੁਰੀਦ ਬਣ ਕੇ ਜੀਵਨ ਜੀਉਣ ਲੱਗਾ। ਨਵਾਬ ਦੌਲਤ ਖ਼ਾਂ ਵੀ ਗੁਰੂ ਜੀ ਉੱਤੇ ਸੱਚਾ ਅਕੀਦਾ ਤੇ ਵਿਸ਼ਵਾਸ਼ ਰੱਖਦਾ ਸੀ। ਗੁਰੂ ਸਾਹਿਬ ਦੀ ਸੰਸਾਰ ਫੇਰੀ ਨੇ ਯੁੱਗ ਪੱਲਟੀ ਦਾ ਕੰਮ ਕੀਤਾ ਤੇ ਹਿੰਦੂ ਸਮਾਜ ਹੀ ਨਹੀਂ, ਸਗੋਂ ਧਰਮ ਤੇ ਰਾਜਨੀਤੀ ਦੇ ਬਦਲਫੇਰ ਨੇ ਤਵਾਰੀਖ਼ ਦੇ ਪੰਨਿਆਂ ਤੇ ਨਵੀਂ ਰੰਗਤ ਚਾੜ੍ਹ ਦਿੱਤੀ।
ਸਤਿਗੁਰੂ ਨਾਨਕ ਸਾਹਿਬ ਦੀ ਸੰਸਾਰ ਆਗਮਨ ਦੀ ਮਹਾਨ ਚੇਤਨਾ ਨੇ ਅੰਧਕਾਰ ਵਿਚ ਫਸੇ ਸਮਾਜਿਕ ਤੇ ਧਾਰਮਿਕ ਰਾਜੇ-ਰਾਣਿਆਂ ਦੀਆਂ ਅਗਿਆਤ ਤੇ ਭਟਕੀਆਂ ਹੋਈਆਂ ਰਹੁ-ਰੀਤਾਂ ਤੇ ਵਿਚਰਣ ਦੇ ਢੰਗ-ਤਰੀਕਿਆਂ ਨੂੰ ਨਵੀਂ ਸੇਧ ਦੇ ਕੇ ਵਿਲੱਖਣ ਪ੍ਰਸਥਿਤੀਆਂ ਦੇ ਧਾਰਨੀ ਬਣਾ ਦਿੱਤਾ। ਉਨ੍ਹਾਂ ਦੀ ਬੁੱਧੀ ਸਵੱਛ ਤੇ ਕਲਿਆਣਕਾਰੀ ਹੋ ਨਿਬੜੀ। ਇਸ ਵਿਚੋਂ ਮਾਨਵਵਾਦੀ ਭਲੇ ਦੀ ਚੇਤਨਾ ਪ੍ਰਕਾਸ਼ਮਾਨ ਹੋ ਉੱਠੀ। ਸਮੇਂ ਦੇ ਹਰ ਵਰਗ ਨੂੰ ਉਚੇਚਾ ਮਾਣ ਤੇ ਸਨਮਾਣ ਪ੍ਰਦਾਨ ਕੀਤਾ ਗਿਆ । ਸਮਾਜ ਦੇ ਛੂਤਛਾਤ ਨੂੰ ਵਹਿਮ-ਭਰਮ ਦੱਸ ਕੇ “ਸਭੇ ਸਾਝੀਵਾਲ ਸਦਾਇਨਿ ਤੂੰ, ਕਿਸੈ ਨ ਦਿਸਹਿ ਬਾਹਰਾ ਜੀਉ।” “ਏਕੁ ਪਿਤਾ ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ।” ਜਿਹੇ ਮਹਾਂ ਵਾਕਾਂ ਨਾਲ ਸੁਭਾਏਮਾਨ ਕਰ, ਹਰ ਇੱਕ ਪ੍ਰਾਣੀ ਮਾਤਰ ਨੂੰ ਨਿੱਘਾ ਪਿਆਰ ਦਿੱਤਾ। ਲੋਕ ਵਹੀਰਾਂ ਘੱਤ ਕੇ ਨਾਨਕ ਮਿਸ਼ਨ ਦੇ ਧਾਰਨੀ ਬਣ ਗਏ। ਭੁੱਖੇ ਨੂੰ ਰੋਟੀ ਤੇ ਅੰਨ੍ਹੇ ਨੂੰ ਅੱਖਾਂ ਤੋਂ ਵੱਧ ਕੀ ਚਾਹੀਦੈ? ਸੰਸਾਰ ਦੇ ਹਉਮੈ ਭਰੇ ਸਮੁੰਦਰ ਵਿਚ ਗੋਤੇ ਖਾ ਰਹੇ ਤੇ ਅਗਿਆਨਤਾ ਦੀ ਭਟਕਣ ਵਿਚ ਤੜਪਦੇ ਜੀਵਾਂ ਨੂੰ ਸਹੀ ਗਾਡੀ ਰਾਹ ਵਿਖਾਉਣ ਵਾਲਾ ਇਲਾਹੀ ਰਹਿਬਰ ਮਿਲ ਗਿਆ। ਉਨ੍ਹਾਂ ਨੂੰ ਹਿਰਦੇ ਦੀ ਸ਼ਾਂਤੀ ਦਾ ਵਸੀਲਾ ਉਪਲੱਭਧ ਹੋ ਗਿਆ।
ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਮਨੁੱਖ ਮਾਤਰ ਨੂੰ ਧਰਮ ਬਦਲਣ ਜਾਂ ਆਪਣੇ ਨਵੇਂ ਧਰਮ ਦਾ ਚੇਲਾ ਨਹੀਂ ਬਣਾਇਆ। ਹਰੇਕ ਨੂੰ ਉਹਦੇ ਆਪਣੇ ਧਰਮ ਜਾਂ ਮਜ੍ਹਬ ਤੇ ਧਰਮ ਦੀ ਸਹੀ ਤੇ ਸੱਚੀ ਉਪਾਸ਼ਨਾ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਮਿਸ਼ਨ ਦਾ ਇਹ ਸੰਦੇਸ਼ ਮੁਸਲਮਾਨਾਂ ਲਈ ਵੀ ਸੀ।
ਮਿਹਰ ਮਸੀਤ, ਸਿਦਕੁ ਮੁਸਲਾ, ਹਕੁ ਹਲਾਲੁ ਕੁਰਾਣੁ ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
ਕਰਣੀ ਕਾਬਾ, ਸਚੁ ਪੀਰੁ, ਕਲਮਾ, ਕਰਮ ਨਿਵਾਜ ॥
ਤਸਬੀ ਸਾ ਤਿਸੁ ਭਾਵਸੀ, ਨਾਨਕ ਰਖੈ ਲਾਜ॥
ਇੱਕ ਹਿੰਦੂ ਨੂੰ ਹਿੰਦੂ ਧਰਮ ਦੀ ਦਿਲੋਂ ਤੇ ਸੱਚੇ ਮਨ ਤੋਂ ਪੂਜਾ ਕਰਨ ਦੀ ਵਿਧੀ ਨੂੰ ਸਾਰਥਕ ਰੂਪ ਵਿਚ ਪਰਪੱਕ ਕਰਕੇ ਰੱਬ ਦੀ ਸਹੀ ਭਗਤੀ ਦਾ ਅਮਲੀ ਢੰਗ ਸਮਝਾ ਕੇ ਦਿਖਾਵੇ ਦੀ ਪੂਜਾ ਦਾ ਖੰਡਨ ਕੀਤਾ। ਆਸਾ ਦੀ ਵਾਰ ਵਿਚ ਹਿੰਦੂ ਨੂੰ ਵੰਗਾਰ ਕੇ ਕਿਹਾ:
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥…
ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥
ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥
ਸਭ ਅਖੌਤੀ ਤੇ ਦਿਖਾਵੇ ਦੇ ਕਰਮ-ਕਾਂਡਾਂ ਦਾ ਮੂਲੋਂ ਹੀ ਖੰਡਨ ਕੀਤਾ ਗਿਆ। ਦੇਸ਼ ਕੌਮ ਤੇ ਵਤਨ ਦੇ ਸੇਵਾ ਭਾਵ ਕਰਮਾਂ ਨੂੰ ਸਹੀ ਧਰਮ ਨਾਲ ਜੋੜਿਆ ਗਿਆ।
ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ ਬੈਠੇ ਸੁਤੇ ॥…
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਗੁਰੂ ਸਾਹਿਬ ਨੇ ਸਮੇਂ ਦੀ ਰਾਜਨੀਤਿਕ ਦੁਰਦਸ਼ਾ ਦਾ ਵਰਨਣ ਬਾਣੀ ਵਿਚ ਖ਼ੂਬ ਨਿਭਾਹਿਆ। ਅਗਿਆਨੀ ਜਨਤਾ ਨੂੰ ਜ਼ੁਲਮ ਵਿਰੁੱਧ ਤਕੜੇ ਹੋਣ ਦਾ ਬੱਲ ਬਖਸ਼ਿਆ। ਸੱਚ ਤੇ ਇਨਸਾਫ ਲਈ ਜ਼ਾਲਮ ਨਾਲ ਲੋਹਾ ਲੈਣਾ ਹੀ ਅਸਲ ਮਜ਼੍ਹਬ ਹੋਣਾ ਮੰਨਿਆਂ। “ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ॥” ਭਾਰਤੀ ਸਮੇਂ ਦੀ ਲਿਤਾੜੀ ਹੋਈ ਜਨਤਾ ਦੀ ਕਿਸੇ ਨੇ ਬਾਂਹ ਫੜ ਲਈ। ਉਹ ਅਪਣੇ ਹੱਕਾਂ ਲਈ ਉੱਠ ਤੁਰੇ। ਉਹ ਆਪਣੇ ਫਰਜ਼ਾਂ ਦੀ ਪੂਰਤੀ ਵਿਚ ਰੱਬੀ ਮਜ਼੍ਹਬ ਦੀ ਝਲਕ ਪਾਉਣ ਲੱਗੇ।
ਸਤਿਗੁਰ ਨਾਨਕ ਸਾਹਿਬ ਤੋਂ ਪਹਿਲਾਂ ਜਾਤ-ਪਾਤ ਵਰਣ ਵਹਿਮ ਤੇ ਧਰਮਾਂ ਦੀ ਵੰਡ ਐਸੀ ਪਸਰ ਚੁੱਕੀ ਸੀ ਕਿ, ਹਰ ਮਜ਼੍ਹਬ ਦਾ ਆਗੂ, ਸਵੈਮਾਨ ਦੀ ਅੱਗ ਵਿਚ ਸੜ ਰਿਹਾ ਸੀ। ਦੁਬਿਧਾ ਦੀ ਗਿਲਾਨੀ ਚਾਰੇ ਵਰਣਾਂ ਵਿਚ ਵਿਆਪਕ ਹੋ ਪ੍ਰਚੰਡ ਰੂਪ ਵਿਚ ਭੜਕ ਰਹੀ ਸੀ।
ਭਈ ਗਿਲਾਨਿ ਜਗਤਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ ॥
ਦਸਿ ਨਾਮਿ ਸੰਨਿਆਸੀਆ ਜੋਗੀ ਬਾਰਹ ਪੰਥਿ ਚਲਾਏ ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦਿ ਕਰਾਏ ॥
ਬ੍ਰਹਮਣਿ ਬਹੁ ਪਰਕਾਰਿ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ ॥
ਖਟੁ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ ॥
ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ
ਇਕਸਿ ਤੇ ਬਹੁ ਰੂਪਿ ਕਰਿ ਰੂਪਿ ਕੁਰੂਪੀ ਘਣੇ ਦਿਖਾਏ ॥
ਕਲਿਜੁਗਿ ਅੰਦਰਿ ਭਰਮਿ ਭੁਲਾਏ ॥੧੯॥
ਭਾਰਤੀ ਜਨਤਾ ਦੇਸ਼ ਕੌਮ ਦੇ ਕੰਮਾਂ ਨੂੰ ਰੋਜ਼ਮੱਰਾ ਜੀਵਨ ਤੋਂ ਵਿਭਿੰਨ ਸਮਝ ਕੇ ਵਾਧੂ ਸਿਰਦਰਦੀ ਸਮਝਣ ਲੱਗ ਪਈ ਸੀ। ਅਖੌਤੀ ਮਜ਼੍ਹਬਾਂ ਦੇ ਭਰਮਾਂ ਨੇ ਇਕ ਵਿਲੱਖਣ ਦੌਰ ਚਲਾ ਕੇ ਡਰਪੋਕ ਤੇ ਬੁਜਦਿੱਲ ਬਣਾ ਦਿੱਤਾ ਸੀ । ਜੋਗੀਆਂ ਦੇ ਜੋਗ ਆਸਣਾਂ ਦੇ ਹੀ ਗ਼ੁਲਾਮ ਹੋ ਚੁੱਕੇ ਸਨ । ਕਰਮ ਕੁਕਰਮ ਦੇ ਤਾਣੇ ਬਾਣੇ ਨੇ ਆਮ ਜਨ ਜੀਵਨ ਨੂੰ ਜੋਗੀ ਤੇ ਪੀਰਾਂ ਫ਼ਕੀਰਾਂ ਦੇ ਜੰਤਰ-ਮੰਤਰਾਂ ਦੀਆਂ ਰਹੁ-ਰੀਤਾਂ ਤੇ ਦੇਵੀ ਦੇਵਤਿਆਂ ਦੇ ਪੂਜਣ ਤੱਕ ਹੀ ਸੀਮਿਤ ਕਰ ਦਿੱਤਾ ਸੀ । ਭਾਰਤ ਵਰਸ਼ ਦੀ ਅਣਖ ਮਾਨੋ ਅਲੋਪ ਹੋ ਚੁੱਕੀ ਸੀ । ਨਾਨਕ ਦੇ ਗੁਰਮਤਿ ਸਿੱਧਾਂਤ ਨੇ ਭਾਰਤੀ ਸਮਾਜ ਨੂੰ ਹਲੂਣਾ ਦਿੱਤਾ। ਇਸਤਰੀ ਜਾਤੀ ਨੂੰ ਸਮਾਜ ਵਿਚ ਇਕ ਖਾਸ ਰੁੱਤਬਾ ਪਰਦਾਨ ਕਰਨ ਲਈ ਨਾਹਰਾ ਬੁਲੰਦ ਕੀਤਾ ਤੇ ਕਿਹਾ,
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਗੁਰੂ ਨਾਨਕ ਦੀ ਬਾਣੀ ਨੇ ਸੱਚ ਦਾ ਹੋਕਾ ਦੇ ਕੇ ਸਦੀਆਂ ਤੋਂ ਪੈਰ ਦੀ ਜੁੱਤੀ ਕਹਿ ਕੇ ਪੁਕਾਰੀ ਜਾਣ ਵਾਲੀ ਜਗਤ ਜਨਨੀ ਨੂੰ ਉਚੇਚਾ ਸਨਮਾਨ ਦੇ ਕੇ ਨਿਵਾਜਿਆ। ਪੁਰਖ ਸਮਾਜ ਵਲੋਂ ਔਰਤ ਨੂੰ ਘਟੀਆ ਦਰਜਾ ਦੇਣ ਦੀ ਪ੍ਰਥਾ ਨੂੰ ਘੋਰ ਪਾਪ ਤੇ ਅਪਰਾਧ ਆਖਿਆ। ਨਾਰੀ ਨੂੰ ਪੁਰਖ ਦੀ ਦਾਸੀ ਸਮਝ ਕੇ ਘੋਰ ਜ਼ੁਲਮ ਢਾਹੁਣ ਦੇ ਸ਼ਰਮਨਾਕ ਰਿਵਾਜ ਨੂੰ ਰੱਬੀ ਹੁਕਮ ਦੇ ਖਿਲਾਫ਼ ਦਸਿਆ। ਮਨੁੱਖੀ ਜੀਵਨ ਵਿਚ ਹਰ ਪੱਧਰ ਤੇ ਬੰਦੇ ਨਾਲ ਮੋਢਾ ਡਾਹ ਕੇ ਪ੍ਰਗਤੀਆਂ ਤੇ ਬੁਲੰਦੀਆਂ ਛੋਹਣ ਵਾਲੀ ਨੂੰ ਘਟੀਆ ਆਖਣ ਤੇ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਮਨ੍ਹਾਂ ਕੀਤਾ। ਔਰਤ ਦੇ ਵਿਰੁੱਧ ਭੈੜੀਆਂ ਰਸਮਾਂ ਨੂੰ ਬੰਦ ਕਰਨ ਲਈ ਨਾਨਕ ਮਿਸ਼ਨ ਨੇ ਸਮਾਜਿਕ ਮੋਰਚੇ ਲਾਏ। ਤੀਸਰੀ ਨਾਨਕ ਜੋਤ ਗੁਰੂ ਅਮਰਦਾਸ ਜੀ ਨੇ ਗੁਰਮਤਿ ਹੁਕਮ ਜਾਰੀ ਕਰ ਕੇ, ਜਬਰੀ ਸਤੀ ਕਰਨ ‘ਤੇ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ । ਬਾਲ ਵਿਆਹ ਬੰਦ ਕਰਨ ਤੇ ਵਿਧਵਾ ਵਿਆਹ ਕਰਾਉਣ ਦੀ ਖੁੱਲ੍ਹ ਦਿੱਤੀ। ਸਮਾਜ ਵਿਚ ਨਵੀਂ ਚੇਤਨਾ ਦੇ ਪ੍ਰਵਾਹ ਵੱਗ ਤੁਰੇ। ਭਾਰਤੀ ਸਮਾਜ ਦੀ ਜ਼ਿੰਦਗੀ ਵਿਚ ਨਵਾਂ ਹੁਲਾਰਾ ਆਇਆ। ਉਚੇ ਨੀਵੇਂ, ਚੰਗੇ ਮਾੜੇ ਦੀ ਭਾਵਨਾ ਨੂੰ ਖੰਡਨ ਕਰ ਕੇ, ਸਰਬ ਸੰਗਤ ਲਈ, ਇਕੋ ਪੰਗਤ ਵਿਚ ਬੈਠ ਕੇ ਪ੍ਰਸ਼ਾਦ ਛੱਕਣ ਦੀ ਪ੍ਰਥਾ ਨੂੰ ਪਿਆਰ ਨਾਲ ਅਪਣਾਇਆ ਗਿਆ। ਇਥੋਂ ਤੱਕ ਕਿ ਉਸ ਸਮੇਂ ਦੇ ਮੁਗ਼ਲ ਹਾਕਮ ਨੂੰ ਵੀ ਸੰਗਤ ਤੇ ਪੰਗਤ ਵਿਚ ਬੈਠਣ ਲਈ ਪ੍ਰੇਰਿਆ ਗਿਆ। ਪਾਤਸ਼ਾਹ ਅਕਬਰ ਰੱਬੀ ਭਾਵਨਾ ਦੀ ਮਹਾਨ ਪਰੰਪਰਾ ਤੋਂ ਬਹੁਤ ਪ੍ਰਭਾਵਿਤ ਹੋਇਆ। ਬਾਦਸ਼ਾਹ ਨੇ ਗੁਰੂ ਘਰ ਲਈ ਜਗੀਰ ਦੇਣ ਦੀ ਇੱਛਾ ਪ੍ਰਗਟਾਈ ਜੋ ਗੁਰੂ ਸਾਹਿਬ ਨੇ ਪ੍ਰਵਾਨ ਨਾ ਕੀਤੀ।
ਸਮੇਂ ਦੇ ਵੇਗ ਨਾਲ ਹਰ ਸ਼ੈਅ ਬਦਲ ਜਾਂਦੀ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਸਮਾਂ ਇਕਸਾਰ ਕਦੀ ਨਹੀਂ ਚਲਦਾ। ਸਮਾਂ ਇਤਿਹਾਸ ਹੈ, ਵਕਤ ਤਵਾਰੀਖ਼ ਦੇ ਪੰਨੇ ਲਿਖਦਾ ਹੈ। ਇਕ ਸ਼ਾਇਰ ਦੇ ਲਫ਼ਜ਼ ਗਵਾਹੀ ਭਰਦੇ ਹਨ :
“ਇਹ ਸਮੇਂ ਦਾ ਦਸਤੂਰ ਹੈ, ਹਰ ਸ਼ੈਅ ਬਦਲ ਜਾਂਦੀ ਹੈ।
ਬਦਲ ਜਾਂਦੇ ਰੰਗ ਰਾਗ, ਜੀਵਨ ਅਦਾ ਬਦਲ ਜਾਂਦੀ ਹੈ।
ਬਦਲ ਜਾਂਦੇ ਨੇ ਤੌਰ ਤਰੀਕੇ, ਤੇ ਸਾਜ਼ੋ ਸਮਾਨ ਸਾਰਾ,
ਸਮਾਂ ਪ੍ਰਚੰਡ ਸ਼ਕਤੀ ਹੈ, ਵਾਯੂ ਮੰਡਲ ਤੇ ਥਾਂ ਬਦਲ ਜਾਂਦੀ ਹੈ।”
ਇਤਿਹਾਸ ਨੇ ਪਾਸਾ ਪਰਤਿਆ, ਮੁਗ਼ਲ ਖ਼ਾਨਦਾਨੀ ਰਾਜ ਭਾਗ ਦੀਆਂ ਵੱਖੋ- ਵੱਖ ਪ੍ਰਸਥਿਤੀਆਂ ਨੇ ਆਪੋ ਆਪਣੇ ਰੰਗ ਵਿਖਾਏ। ਪਰ ਮੁਗ਼ਲ ਰਾਜ ਦਾ ਸਮਕਾਲੀ ਹੋ ਗੁਰੂ ਨਾਨਕ ਮਿਸ਼ਨ ਵੀ ਆਪਣੇ ਪ੍ਰਭਾਵਸ਼ਾਲੀ ਰੱਬੀ ਤੇ ਹੱਕ ਸੱਚ ਦੀ ਦ੍ਰਿਸ਼ਟੀਕੋਣ ਵਾਲਾ ਦ੍ਰਿੜ ਅਕੀਦਾ ਲੈ, ਪ੍ਰਬਲ ਹੋ ਸਮੇਂ ਦੀਆਂ ਗ਼ਲਤ ਰਵਾਇਤਾਂ ਤੇ ਸ਼ਕਤੀਆਂ ਦਾ ਮੂੰਹ ਤੋੜ ਜੁਆਬ ਦਿੰਦਾ ਰਿਹਾ। ਸਮੇਂ ਦੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਵਾਵਰੋਲਿਆਂ ਤੇ ਝੱਖੜਾਂ ਦੇ ਭਾਵਪੂਰਤ ਸਰੋਕਾਰਾਂ ਦੇ ਅਸਰ ਨੂੰ ਡੱਟ ਕੇ ਕਬੂਲਿਆ । ਲੋੜ ਅਨੁਸਾਰ ਹਿੱਕ ਤਾਣ ਕੇ ਤੇ ਮਰਦਾਂ ਵਾਂਗ ਵੰਗਾਰ ਕੇ ਕੁਰਬਾਨੀਆਂ ਦਾ ਰਾਹ ਵਿਖਾਇਆ। ਗਰੀਬ ਨਿਮਾਣੇ ਦੀ ਰਖਿਆ ਲਈ ਆਪਾ ਵਾਰ ਕੇ ਉਹ ਗਾਡੀ ਰਾਹੁ ਦੇ ਪਾਂਧੀ ਬਣੇ ਤੇ ਵਕਤ ਦੇ ਸਮਾਜ ਨੂੰ ਜਾਗ੍ਰਤ ਕਰ ਭਰਪੂਰ ਆਸ਼ਾਵਾਦੀ ਤੇ ਅਗਾਂਹ ਵਧੂ ਸਮਾਜ ਦੀ ਸਿਰਜਣਾ ਕੀਤੀ। ਜੋ ਲੋਕ ਬੁਜ਼ਦਿਲ ਤੇ ਕਾਇਰ ਹੋ ਗ਼ੁਲਾਮੀ ਦੇ ਆਦੀ ਹੋ ਚੁੱਕੇ ਸਨ, ਉਨ੍ਹਾਂ ਦੀ ਆਤਮਿਕ ਸ਼ਕਤੀ ਬਲਵਾਨ ਹੋ ਗੁਰੂ ਸਾਹਿਬਾਂ ਦੀ ਅਗਵਾਈ ਕਬੂਲ ਕੇ ਖ਼ੁਦ ਚੇਤਨਾ ਪ੍ਰਧਾਨ ਹੋ ਜੂਝਣ ਲੱਗੀ। ਉਨ੍ਹਾਂ ਹੱਕ ਸੱਚ ਦੀ ਆਵਾਜ਼ ਨੂੰ ਪਛਾਣ ਲਿਆ । ਛੇਵੇਂ ਨਾਨਕ ਜੋਤ ਗੁਰੂ ਹਰਿਗੋਬਿੰਦ ਜੀ ਤੋਂ ਲੈ ਕੇ ਦਸਵੀਂ ਜੋਤ ਤੱਕ ਪੰਜਾਬ ਤੋਂ ਭਾਰਤ ਦੇ, ਹਰ ਸੂਬੇ ਤੱਕ ਗੁਰੂ ਨਾਨਕ ਮਿਸ਼ਨ ਦੀ ਦਸਤਕ ਪਹੁੰਚ ਚੁੱਕੀ ਸੀ। ਤੀਸਰੇ ਗੁਰੂ ਅਮਰਦਾਸ ਜੀ ਦੇ ਨਾਨਕ ਮਿਸ਼ਨ ਦੇ ਪ੍ਰਚਾਰਕ ਕੇਂਦਰਾਂ ਦੀ ਗੂੰਜ ਸ਼ਿਵਾਲਕ ਤੇ ਬਾਈਧਾਰ ਦੀਆਂ ਪਹਾੜੀਆਂ ਵਿਚ ਪੱਸਰ ਚੁੱਕੀ ਸੀ। ਗੁਰੂ ਅਮਰਦਾਸ ਜੀ ਨੇ ਸਮੇਂ ਦੀ, ਪ੍ਰਚਾਰਕ ਮੰਜੀਆਂ ਤੇ ਪੀੜ੍ਹਿਆਂ ਦੀ ਸਥਾਪਨਾ ਕਰ ਕੇ, ਉਸ ਵੇਲੇ ਦੀ ਮਹਾਨ ਪ੍ਰਥਾ ਨੂੰ ਇਕ ਨਵੀਂ ਸੇਧ ਦਿੱਤੀ।
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥…
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥…
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
ਇਤਿ ਆਦਿ ਗੁਰਮਤਿ ਫ਼ਿਲਾਸਫ਼ੀ ਦੀਆਂ ਪ੍ਰਚਲਤ ਧਾਰਨਾਵਾਂ ਨੇ ਮੁਰਦੇ ਰੂਹਾਂ ਵਿਚ ਇਕ ਨਵੀਂ ਰੂਹ ਫੂਕਣ ਦੀ ਸ਼ਕਤੀ ਪ੍ਰਦਾਨ ਕੀਤੀ। ਜ਼ੁਲਮ ਨੂੰ ਠੱਲ੍ਹ ਪਾਣਾ ਕੋਈ ਆਸਾਨ ਨਹੀਂ ਹੁੰਦਾ। ਰਾਜ ਬੱਲ ਵਿਚ ਅੰਨ੍ਹੇ ਹੋਏ ਸਮੇਂ ਦੇ ਹਾਕਮਾਂ ਨਾਲ ਟੱਕਰ ਲੈਣਾ ਸੌਖਾ ਨਹੀਂ ਸੀ। ਸੋ ਨਾਨਕ ਮਿਸ਼ਨ ਦਾ ਮੁੱਖ ਮੁੱਦਾ ਸੜਦੇ ਬਲਦੇ ਸੰਸਾਰ ਨੂੰ ਸ਼ਾਂਤੀ ਬਖਸ਼ਣਾ ਸੀ। ਇਸ ਕੰਮ ਲਈ ਹਾਕਮਾਂ ਨੂੰ ਜ਼ੁਲਮ ਤੋਂ ਰੋਕਣਾ ਤੇ ਸਮਝਾ ਕੇ ਭਲੇ ਪਾਸੇ ਲਾਉਣਾ ਵਕਤ ਦੀ ਲੋੜ ਸੀ। ਰਾਜ ਪ੍ਰਾਪਤੀ ਲਈ ਮਨੁੱਖ ਰਾਜ ਦੀ ਤੀਬਰ ਲਾਲਸਾ ਲਈ ਅੰਨ੍ਹਾ ਹੋ, ਸਕੇ ਭਰਾਵਾਂ ਦੇ ਖੂਨ ਵਿਚ ਵੀ ਹੱਥ ਰੰਗ ਲੈਂਦਾ ਹੈ। ਜ਼ਾਲਮ ਔਰੰਗਜ਼ੇਬ ਨੇ ਇਸੇ ਰਾਜ ਦੀ ਖਾਤਰ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਕੇ ਆਗਰੇ ਦੇ ਕਿਲ੍ਹੇ ਵਿਚ ਸੁੱਟ ਦਿੱਤਾ । ਸਕੇ ਭਰਾਵਾਂ ਨੂੰ ਕਤਲ ਕਰ ਕੇ ਈਦ ਵਾਲੇ ਦਿਨ ਭਰਾਵਾਂ ਦੇ ਸਿਰ ਪਿਉ ਨੂੰ ਭੇਟ ਕਰ ਦਿੱਤੇ ਸਨ । “ਰਾਜ ਪਿਆਰੇ ਰਾਜਿਆਂ, ਵੀਰ ਦੁਪਰਆਰੇ।” ਸੋ ਇਹੋ ਜਿਹੇ ਜ਼ਾਲਮ ਹਾਕਮਾਂ ਨਾਲ ਮੁਕਾਬਲਾ ਕਰਨਾ ਨਾਨਕ ਮਿਸ਼ਨ ਦਾ ਹੀ ਕੰਮ ਸੀ।
ਇਨ੍ਹਾਂ ਵੇਰਵਿਆਂ ਤੋਂ ਭਲੀਭਾਂਤ ਸਪੱਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਹੱਕ, ਸੱਚ ਦੇ ਅਕੀਦਿਆਂ ਤੋਂ ਸਮੇਂ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂ ਨੱਕ ਵੱਟਦੇ ਸਨ। ਉਨ੍ਹਾਂ ਦੇ ਔਗੁਣਾਂ ਤੇ ਦਿਖਾਵੇ ਦੇ ਕਰਮ-ਕਾਂਡ ਦੇ ਮਖੌਟਿਆਂ ਦਾ ਗੁਰੂ ਸਾਹਿਬ ਸ਼ਰੇਆਮ ਪਰਦਾਫਾਸ਼ ਕਰਕੇ ਉਸ ਸੱਚੇ ਰੱਬ ਦੀ ਭਗਤੀ ਤੇ ਉਪਾਸ਼ਨਾ ਦਾ ਸਹੀ ਪ੍ਰਚਾਰ ਕਰਦੇ ਸਨ। ਇਹ ਕਹਿਣੀ ਕਰਣੀ ਦੀ ਨਿਪੁੰਨਤਾ ਹਰ ਹਿੰਦੂ ਤੇ ਮੁਸਲਮਾਨ ਨੂੰ ਗੁਰੂ ਨਾਨਕ ਸਾਹਿਬ ਦਾ ਉਪਾਸ਼ਕ ਬਣਨ ਲਈ ਮਜਬੂਰ ਕਰ ਦੇਂਦੀ। ਸਪੱਸ਼ਟ ਹੈ ਕਿ ਹਿੰਦੂਆਂ ਦੇ ਬੇਦੀ ਪਰਿਵਾਰ ਵਿਚ ਜਨਮ ਲੈ ਕੇ ਸਤਿਗੁਰੂ ਨਾਨਕ ਸਾਹਿਬ ਨੇ ਜੰਜੂ ਦੀ ਰਸਮ ਤੋਂ ਖੁੱਲ੍ਹ ਕੇ ਬਗਾਵਤ ਕਰਨ ਦੀ ਸਮਾਜਿਕ ਰਵਾਇਤ ਦਾ ਬਾਗ਼ੀਆਨਾ ਕਦਮ ਚੁੱਕ ਕੇ ਵਕਤ ਦੇ ਜਗਤ ਨੂੰ ਅਚੰਭੇ ਵਿਚ ਪਾ ਦਿੱਤਾ। ਨਗਰ ਤਲਵੰਡੀ ਦਾ ਨਵਾਬ ਗੁਰੂ ਜੀ ਦੀ ਨੂਰਾਨੀ ਜੋਤ ਤੋਂ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕਾ ਸੀ । ਸੱਚੀ ਸੋਚ ਤੇ ਰੱਬੀ ਝਲਕ ਦੇ ਪਾਂਧੀ ਸੱਚ ਦੀ ਭਾਲ ਵਿਚ ਨਜ਼ਰ ਰੱਖਦੇ ਹਨ। ਉਹ ਸ਼ਹਿਦ ਦੀ ਮੱਖੀ ਵਾਂਗ ਆਪਣੀ ਲਗਨ ਵਿਚ ਮਗਨ ਰਹਿੰਦੇ ਹਨ। ਆਪਣੀ ਮੰਜ਼ਿਲ ਦੇ ਪਾਂਧੀ ਪੀਰ ਭੀਖਣ ਸ਼ਾਹ ਵਾਂਗੂੰ ਸੱਚ ਦੀ ਊਸ਼ਾ ਕਿਰਨ ਨੂੰ ਝੱਟ ਸਿਜਦਾ ਕਰਨ ਲਈ ਤਤਪਰ ਰਹਿੰਦੇ ਹਨ। ਸਾਈਂ ਮੀਆਂ ਮੀਰ ਵਾਂਗ ਉਹ ਅਡੋਲ ਤੇ ਬੇਝਿਜਕ ਹੋ ਸਮੇਂ ਦੀਆਂ ਸਰਕਾਰਾਂ ਦਾ ਮੂੰਹ ਤੋੜ ਜੁਆਬ ਦੇ ਸਕਦੇ ਹਨ। ਸਚੇ ਸਿਰਜਣਹਾਰ ਰੱਬ ਦੇ ਆਸ਼ਕ ਪੀਰ ਬੁੱਧੂ ਸ਼ਾਹ ਵਾਂਗ ਸਮੇਂ ਦੀ ਹਕੂਮਤ ਨੂੰ ਵੰਗਾਰ ਕੇ ਭੰਗਾਣੀ ਦੇ ਜੰਗ ਵਿਚ ਮੁਰੀਦ ਤੇ ਪੁੱਤਰ ਸ਼ਹੀਦ ਕਰਵਾ ਸਕਦੇ ਹਨ। ਉਨ੍ਹਾਂ ‘ਤੇ ਮਜ੍ਹਬੀ ਰੰਗਣ ਤਾਂ ਹੁੰਦੀ ਹੈ ਪ੍ਰੰਤੂ ਸੱਚੇ ਰੱਬ ਦੇ ਸਚੇ ਆਸ਼ਕ ਫਿਰਕੂ ਪੁਣੇ ਦੀ ਆੜ ਵਿਚ ਕਿਸੇ ਮਜ਼੍ਹਬੀ ਦਿਖਾਵੇ ਦੇ ਮੁਥਾਜ ਨਹੀਂ ਹੁੰਦੇ। ਉਹ ਮੁਸਲਿਮ ਪੀਰ ਹੁੰਦਿਆਂ ਵੀ ਹੋਰ ਰੂਪ ਵਿਚ ਆਪਣੇ ਅੱਲ੍ਹਾ ਤਾਲ੍ਹਾ ਨੂੰ ਪਛਾਣ ਲੈਂਦੇ ਹਨ। ਉਹ ਸੱਯਦ ਹੁੰਦਿਆਂ ਵੀ ਬੁਲ੍ਹੇ ਸ਼ਾਹ ਵਾਗੂੰ ਅਰਾਈਂ ਮੁਰਸ਼ਦ ਅਨਾਇਤ ਸ਼ਾਹ ‘ਚੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਪਾ ਲੈਂਦੇ ਹਨ। ਉਨ੍ਹਾਂ ਨੂੰ ਜਾਤ-ਪਾਤ ਜਾਂ ਫਿਰਕੂ ਨਫ਼ਰਤ ਦੀ ਵਲਗਣ ਬੰਦਸ਼ ਨਹੀਂ ਪਾ ਸਕਦੀ। ਉਨ੍ਹਾਂ ਦੀ ਖ਼ੁਦਾਈ ਨੂਰ ਦੀ ਅੱਖ ਨੂੰ ਵਰਣਾਂ ਮਜ਼ਬਾਂ ਦੀ ਭੰਬਲ ਭੂਸਿਆਂ ਵਿਚ ਲਪੇਟੀ ਗੋਦੜੀ ਵਿਚੋਂ ਵੀ ਇਲਾਹੀ ਜੋਤ ਦੀ ਝਲਕ ਮਿਲ ਜਾਂਦੀ ਹੈ। ਉਹ ਇਲਾਹੀ ਮੁਰਸ਼ਦ ਦੀ ਬਖਸ਼ਿਸ਼ ਦੇ ਜਲਵੇ ਦਾ ਅਨੰਦ ਮਾਣ ਲੈਂਦੇ ਹਨ।
ਇਤਿਹਾਸ ਨੂੰ ਵਾਚੀਏ ਤਾਂ ਪਾਠਕ ਹੈਰਾਨ ਹੁੰਦਾ ਹੈ ਕਿ ਗੁਰੂ ਨਾਨਕ ਮਿਸ਼ਨ ਵਾਕਿਆ ਹੀ ਧੁਰ ਦਰਗਾਹੋਂ ਅਕਾਲ ਪੁਰਖ ਵਲੋਂ ਵਰੋਸਾਇਆ ਉਹ ਇਲਾਹੀ ਮਜ਼੍ਹਬ ਹੈ ਜਿਸ ਨੂੰ ਵੇਖ ਕੇ ਵੱਡੇ-ਵੱਡੇ ਰਹਿਬਰ ਵੀ ਦੰਗ ਰਹਿ ਗਏ। ਇਹ ਜੋਤ, ਪਿਤਾ ਪੁਰਖੀ ਜਾਂ ਵਿਰਾਸਤੀ ਨਹੀਂ ਬਣਾਈ ਗਈ । ਗੁਰੂ ਨਾਨਕ ਜੀ ਵਲੋਂ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਗਈ। ਸੇਵਾ ਭਾਵ ਤੇ ਗੁਰੂ ਦੇ ਹੁਕਮ ਦੀ ਪਾਲਣਾ ਨੂੰ ਪਹਿਲ ਦਿੱਤੀ ਗਈ। ਪਰਖ ਤੇ ਪਰਖ ਕਰ ਕੇ ਪੂਰਨ ਗੁਰਸਿੱਖ ਨੂੰ ਗੱਦੀ ਦੇ ਵਾਰਸ ਦੀ ਮਹਾਨ ਦਾਤ ਬਖਸ਼ੀ ਗਈ । ਨਾਨਕ ਜੋਤ ਦੀ ਸੰਪੂਰਨ ਯੋਗ ਪਰੰਪਰਾ ਅਨੁਸਾਰ ਬਾਲਾ ਪ੍ਰੀਤਮ ਸ੍ਰੀ ਹਰਿ ਕ੍ਰਿਸ਼ਨ ਜੀ ਪੋਤੇ ਵਲੋਂ ਬਾਬੇ ਨੂੰ ਗੱਦੀ ਦੀ ਬਖਸ਼ਿਸ਼ ਇਕ ਅਲੌਕਿਕ ਇਤਿਹਾਸ ਹੈ।
ਰੂਹਾਨੀਅਤ ਦੇ ਰਹਿਬਰ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਲਾਤਮਿਕ ਰੂਹਾਨੀ ਸੂਝ ਨੇ ਸੰਸਾਰ ਦੇ ਵਕਤੀ ਧਾਰਮਿਕ ਆਗੂਆਂ ਤੇ ਪਾਖੰਡੀ ਪ੍ਰਤੀਨਿਧਾਂ ਦੀਆਂ ਅੱਖਾਂ ਚੁੰਧਿਆਂ ਦਿੱਤੀਆਂ। ਅਗਿਆਨਤਾ ਦੀ ਧੁੰਦ ਨੂੰ ਸਰਬ ਸ਼ਕਤੀਮਾਨ ਅਕਾਲ ਪੁਰਖ ਦੇ ਰੂਹਾਨੀ ਗਿਆਨ ਦੇ ਪ੍ਰਚੰਡ ਸੂਰਜ ਨੇ ਤੇਜ ਪ੍ਰਤਾਪ ਰਾਹੀਂ ਮਾਤ ਪਾ ਦਿੱਤਾ। ਫਿਰ ਕੀ ਸੀ? ਭਾਈ ਗੁਰਦਾਸ ਜੀ ਦੇ ਕਥਨਾਂ ਅਨੁਸਾਰ
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਿਪੇ ਅੰਧੇਰੁ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥
ਗੁਰੂ ਨਾਨਕ ਸਾਹਿਬ, ਭਟਕੇ ਹੋਏ ਮਾਤਲੋਕ ਦੇ ਭਿਆਨਕ ਜੰਗਲ ਵਿਚ, ਇਕ ਗਿਆਨ ਦੇ ਪ੍ਰਚੰਡ ਸ਼ਕਤੀਸ਼ਾਲੀ ਸ਼ੇਰ ਜਿਉਂ ਪ੍ਰਗਟ ਹੋਏ, ਜਿਸ ਤੇਜ ਪ੍ਰਤਾਪ ਅੱਗੇ ਸਮੇਂ ਦੇ ਪਾਖੰਡੀ ਖੜ੍ਹ ਨਾ ਸਕੇ ਤੇ ਗਿੱਦੜਾਂ ਵਾਂਗ ਡਰ ਕੇ ਦੌੜ ਗਏ। ਗੁਰੂ ਸਾਹਿਬ ਨੇ ਸ਼ਾਂਤਮਈ ਗਿਆਨ ਦੇ ਉਪਦੇਸ਼ਾਤਮਿਕ ਡੰਡੇ ਨਾਲ ਸਿੱਧੇ ਕਰ ਕੇ ਰਾਹੇ-ਰਸਤੇ ਲਿਆਉਣ ਦੇ ਸਾਰਥਕ ਉਪਰਾਲੇ ਕੀਤੇ। ਸਮੇਂ ਦੇ ਹਿੰਦੂ ਜਾਂ ਮੁਸਲਿਮ, ਕਿਸੇ ਫਿਰਕੇ ਨੂੰ ਨਫ਼ਰਤ ਨਹੀਂ ਕੀਤੀ ਸਗੋਂ ਹਰ ਧਰਮ ਦੇ ਸਹੀ ਉਪਦੇਸ਼ ਨੂੰ ਪ੍ਰੇਰ ਕੇ ਮਾਨਵਤਾ ਦੇ ਢੰਗ ਨਾਲ ਅਸਲੀ ਰੱਬ ਨਾਲ ਜੋੜਿਆ। ਉਹ ਗੁਰੂ ਸਾਹਿਬ ਦੇ ਹਾਰਦਿਕ ਪ੍ਰਸੰਸਕ ਬਣ ਕੇ ਸਦਾ ਲਈ ਸੱਚੇ ਪ੍ਰਚਾਰਕ ਬਣ ਗਏ ਤੇ ਨਾਨਕ ਨਾਮ ਲੇਵਾ ਹੋ ਨਿਬੜੇ।
ਇਹੋ ਕਾਰਣ ਸੀ ਕਿ ਕੁੱਝ ਮੁਸਲਮਾਨ ਅਰਬ ਦੇਸ਼ਾਂ ਵਿਚ ਵੀ ਗੁਰੂ ਨਾਨਕ ਸਾਹਿਬ ਤੋਂ ਇੰਨੇ ਪ੍ਰਭਾਵਤ ਹੋਏ ਕਿ ਗੁਰੂ ਜੀ ਦੇ ਦਿਲੋਂ ਉਪਾਸ਼ਕ ਹੋ, ਸਦਾ ਉੱਥੇ ਰਹਿਣ ਦੀ . ਅਰਦਾਸ ਕਰਨ ਲੱਗੇ। ਅੰਤ ਗੁਰੂ ਸਾਹਿਬ ਦੀ ਖੜਾਂਵ ਰੱਖ ਪੂਜਣ ਲੱਗੇ। ਨਾਨਕ ਮਿਸ਼ਨ ਸਦਾ ਹੀ ਹੱਕ, ਸੱਚ ਤੇ ਇਨਸਾਫ ਦਾ ਹਾਮੀ ਬਣ ਮਾਨਵਤਾ ਦਾ ਪੱਕਾ ਹਾਣੀ ਹੋ ਦਸਾਂ ਜਾਮਿਆਂ ‘ਚੋਂ ਵਿਚਰ ਸੰਸਾਰ ਦਾ ਨਵੀਨ ਤੇ ਵਿਲੱਖਣ ਧਰਮ ਦਾ ਰੂਪ ਬਣ ਪ੍ਰਗਟ ਹੋਇਆ। ਇਸਲਾਮੀ ਰਾਜ ਦੀ ਛੱਤਰ ਛਾਇਆ ਵਿਚ ਵੀ ਅਸਲੀ ਰੱਬ ਦੀ ਝਲਕ ਪਛਾਨਣ ਵਾਲੇ ਮੁਸਲਮਾਨ ਵੀ ਨਾਨਕ ਮਿਸ਼ਨ ਦੇ ਧਾਰਨੀ ਹੋ ਸਮੇਂ ਦੇ ਜਾਬਰਾਂ ਖਿਲਾਫ਼ ਸ਼ਮਸ਼ੀਰ ਚੁੱਕ ਡੱਟ ਗਏ। ਮਹਾਨ ਪੀਰ ਸੱਯਦ ਬੁੱਧੂ ਸ਼ਾਹ ਵੀ ਇਸੇ ਮਾਲਾ ਦੇ ਸੁੱਚੇ ਮੋਤੀ ਹੋ ਇਤਿਹਾਸ ਦੇ ਪੰਨਿਆਂ ‘ਤੇ ਛਾ ਗਏ। ਤਵਾਰੀਖ਼ ‘ਚ, ਹਮੇਸ਼ਾ ਰਾਜ ਤੇ ਤਖ਼ਤ ਦੀ ਹਵੱਸ ਨੇ ਹੱਕ ਸੱਚ ਇਨਸਾਫ ਨੂੰ ਅੱਖੋਂ-ਪਰੋਖੇ ਕਰ ਮਾਂ, ਪਿਉ, ਭੈਣਾਂ ਤੇ ਭਰਾਵਾਂ ਦੇ ਖੂਨ ਵਿਚ ਵੀ ਹੱਥ ਰੰਗ ਇਨਸਾਫ ਦੀ ਹੂਕ ਨੂੰ ਨਹੀਂ ਪਛਾਣਿਆ। ਇਸ ਦੇ ਨਾਲ-ਨਾਲ ਉਸ ਸੱਚੇ ਰੱਬ ਦੇ ਪੈਦਾ ਕੀਤੇ ਕੌਮੀ ਪ੍ਰਵਾਨੇ ਵੀ ਸ਼ਮ੍ਹਾ ਤੇ ਜਾਨ ਲੁਟਾ, ਨਵੇਂ ਤੋਂ ਨਵੇਂ ਇਤਿਹਾਸ ਬਣਾਉਂਦੇ ਰਹੇ। ਸ਼ਮਸ ਤਬਰੇਜ਼ ਵਰਗੇ ਖ਼ੁਦਾ ਪ੍ਰਸਤ ਫ਼ੱਕਰ ਫ਼ਕੀਰਾਂ ਦੀ ਸਮੇਂ ਦੇ ਅੰਨ੍ਹੇ ਜਾਬਰਾਂ ਨੇ ਖੱਲ ਲੁਹਾ ਆਪਣੇ ਅਖੌਤੀ ਰੱਬ ਦੇ ਖੂਨੀ ਫਤਵਿਆਂ ਨੂੰ ਸਾਕਾਰ ਕਰਨ ਦੀ ਜ਼ਿੱਦ ਨੂੰ ਪੂਰਾ ਕੀਤਾ। ਪਰ ਅਫਸੋਸ ਇਸਲਾਮ ਦੀ ਸ਼ਰਾਅ ਪੁਗਾਣ ਵਾਲੇ, ਪਾਕ ਕੁਰਾਨ ਦੇ ਇਨ੍ਹਾਂ ਸ਼ਬਦਾਂ ਨੂੰ ਭੁੱਲ ਗਏ, “ਰੱਬ ਤੋਂ ਸਿਵਾ ਕਿਸੇ ਹੋਰ ਇਸ਼ਟ ਨੂੰ ਨਾ ਪੁਕਾਰੋ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ ਹੈ। ਉਸ ਦੀ ਹਸਤੀ ਤੋਂ ਸਿਵਾ ਹਰੇਕ ਚੀਜ਼ ਨਾਸ਼ਵਾਨ ਹੈ। ਪਾਤਸ਼ਾਹੀ ਉਸੇ ਦੀ ਹੈ ਤੇ ਉਸੇ ਵਲੋਂ ਤੁਸੀਂ ਸਾਰੇ ਪਰਤਾਏ ਜਾਉਗੇ।”
ਅਧਿਆਏ ਦੂਜਾ
ਸੱਯਦ ਪੀਰ ਬੁੱਧੂ ਸ਼ਾਹ ਅਤੇ ਪੰਜਾਬ ਦੇ ਸੱਯਦ ਘਰਾਣੇ
ਪੀਰ ਬੁੱਧ ਸ਼ਾਹ ਸੱਯਦ ਘਰਾਣੇ ਨਾਲ ਸੰਬੰਧ ਰੱਖਦਾ ਸੀ । ਸੱਯਦ ਸ਼ਬਦ ਮੁਸਲਮਾਨ ਮਜ਼੍ਹਬ ਦੇ ਮਜ਼੍ਹਬੀ ਅਕੀਦੇ ਨਾਲ ਜੁੜਿਆ ਹੋਇਆ ਬੜੇ ਮਾਣ ਤੇ ਸਤਿਕਾਰ ਵਾਲੇ ਜਾਤੀ ਫਿਰਕੇ ਦਾ ਪ੍ਰਤੀਕ ਹੈ। ਸੱਯਦ ਸ਼ਬਦ ਇਸਲਾਮ ਦਾ ਰਵਾਇਤੀ ਲਖਾਇਕ ਹੈ ਤੇ ਦੂਜਾ ਮਜ੍ਹਬੀ ਉੱਚ ਘਰਾਣੇ ਦਾ ਪ੍ਰਤੀਬਿੰਬ । ਮੁਗ਼ਲ ਰਾਜ ਸਮੇਂ ਰਾਜੇ ਜਾਂ ਹਾਕਮ ਦੀ ਸ਼ਾਹੀ ਸਵਾਰੀ ਦੇ ਹਾਥੀ ਦਾ ਮਹਾਵਤ ਸੱਯਦ ਘਰਾਣੇ ਵਿਚੋਂ ਹੋਣਾ ਲਾਜ਼ਮੀ ਸੀ। ਹਾਥੀ ਦਾ ਮਹਾਵਤ ਸਦਾ ਸ਼ਾਹੀ ਸਵਾਰੀ ਦੇ ਅੱਗੇ ਬੈਠਦਾ ਤੇ ਹਾਕਮ ਉਸ ਦੇ ਪਾਲਕੀ ਵਿਚ ਸਵਾਰ ਹੋ ਸੁਭਾਏਮਾਨ ਹੁੰਦਾ। ਪਿੱਠ ਕਰ ਕੇ ਬੈਠਣ ਦਾ ਅਧਿਕਾਰ ਕੇਵਲ ਸੱਯਦਾਂ ਦਾ ਹੀ ਮੰਨਿਆਂ ਜਾਂਦਾ ਸੀ। ਹੋਰ ਕੋਈ ਰਾਜੇ ਵੱਲ ਪਿੱਠ ਕਰਕੇ ਨਹੀਂ ਬੈਠ ਸਕਦਾ ਸੀ। ਸੱਯਦ ਸ਼ਬਦ ਇਸਲਾਮ ਦਾ ਸਤਿਕਾਰਯੋਗ ਜਾਤੀ ਮਾਣ ਹੈ। ਸੂਫ਼ੀ ਫ਼ਕੀਰ ਬੁਲ੍ਹੇ ਸ਼ਾਹ ਦਾ ਮੁਰਸ਼ਦ ਅਨਾਇਤ ਸ਼ਾਹ ਅਰਾਈਂ ਜਾਤ ਵਿਚੋਂ ਸੀ । ਜਦੋਂ ਬੁਲ੍ਹੇ ਸ਼ਾਹ ਦੇ ਸੰਬੰਧੀਆਂ ਨੂੰ ਪਤਾ ਲੱਗਾ ਕਿ ਬੁਲ੍ਹੇ ਦਾ ਗੁਰੂ ਨੀਵੀਂ ਜਾਤੀ ਦਾ ਹੈ ਤਾਂ ਘਰ ਦਿਆਂ ਨੇ ਬੁਰਾ ਮਨਾਇਆ। ਬੁਲ੍ਹੇ ਸ਼ਾਹ ਲਿਖਦੇ ਹਨ, “ਬੁੱਲ੍ਹੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ॥ ਓ ਬੁਲ੍ਹਿਆ ! ਸੱਯਦ ਹੋ ਕੇ ਕੁੱਲ ਨੂੰ ਲੀਕਾਂ ਲਾਈਆਂ॥” ਉਪਰੋਕਤ ਸ਼ਬਦ ਇਸ ਜਾਤੀਵਾਦ ਦੀ ਡੱਟ ਕੇ ਪ੍ਰੋੜ੍ਹਤਾ ਕਰ ਰਹੇ ਹਨ ਤੇ ਸੱਯਦ ਸ਼ਬਦ ਦੀ ਪਰੰਪਰਾ ਨੂੰ ਇੱਜ਼ਤ ਤੇ ਮਾਣ ਪ੍ਰਦਾਨ ਕਰਦੇ ਹਨ। ਸੱਯਦ ਲਫਜ਼ ਬਹੁਅਰਥੀ ਅਲਫਾਜ਼ ਹੋ ਚੁੱਕਾ ਹੈ। ਇਸਲਾਮ ਦੀਆਂ ਰਵਾਇਤਾਂ ਅਨੁਸਾਰ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਬੀਬੀ ਫ਼ਾਤਮਾ ਦੇ ਦੋ ਫਰਜ਼ੰਦ ਭਾਵ ਬੇਟੇ ਸਨ । ਸੁਣਨ ਵਿਚ ਆਉਂਦਾ ਹੈ ਕਿ ਉਨ੍ਹਾਂ ਦੇ ਬੇਟੇ ਕਰਬਲਾ ਦੇ ਮਾਰੂਥਲ ਵਿਚ ਪਿਆਸੇ ਸ਼ਹੀਦ ਹੋ ਕੇ ਅੱਲ੍ਹਾ ਤਾਲ੍ਹਾ ਨੂੰ ਪਿਆਰੇ ਹੋ ਗਏ। ਉਨ੍ਹਾਂ ਦਾ ਨਾਮ ਹੁਸੈਨ ਇਮਾਮ ਲਿਆ ਜਾਂਦਾ ਹੈ । ਉਸ ਤੋਂ ਬਾਅਦ ਸੱਯਦ ਸ਼ਬਦ ਦੀ ਵਰਤੋਂ ਹੋਣ ਲੱਗੀ । ਯਅਨੀ ਕਿ ਇਸਲਾਮਿਕ ਰਹੁ-ਰੀਤਾਂ ਦੇ ਨਿਯਮਬੰਦ ਜੀਵਨ ਦੇ ਸੰਜਮੀ ਅਸੂਲਾਂ ਵਿਚ ਵਿਚਰ ਕੇ ਜੀਵਨ ਫ਼ਲਸਫ਼ਾ ਸੱਯਦ ਦਾ ਜੀਵਨ ਮਾਰਗ ਹੈ। ਜਿਵੇਂ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਅਰਬ ਦੇਸ਼ਾਂ ਦੀਆਂ ਉਦਾਸੀਆਂ ਸਮੇਂ ਬਹੁਤ ਸਾਰੇ ਮੁਸਲਮਾਨ ਪਰਿਵਾਰ ਗੁਰੂ ਸਾਹਿਬ ਦੀ ਦਿੱਬ ਦ੍ਰਿਸ਼ਟੀ ਤੇ ਮਿੱਠ ਬੋਲੜੇ ਸੁਭਾਵ ਤੇ ਪ੍ਰਚਾਰ ਤੋਂ ਇੰਨੇ ਕੀਲੇ ਗਏ ਕਿ ਉਹ ਆਪਣੇ ਪਰਿਵਾਰਾਂ ਸਮੇਤ ਪੰਜਾਬ ਵਿਚ ਆ ਵਸੇ। ਉਹ ਪਰਿਵਾਰ ਤਾਂ ਗੁਰੂ ਨਾਨਕ ਨਾਮ ਲੇਵਾ ਹੋ ਸਦਾ ਲਈ ਗੁਰੂ ਨਾਨਕ ਮਿਸ਼ਨ ਨਾਲ ਜੁੜ ਗਏ। ਪੀਰ ਬੁੱਧੂ ਸ਼ਾਹ ਵੀ ਉਨ੍ਹਾਂ ਵਿਚੋਂ ਹੀ ਸਨ।
ਇਸਲਾਮੀ ਵਿਦਿਆ ਤੇ ਸਿਖਿਆ ਦੇ ਕਰੜੇ ਤੇ ਕੱਟੜ ਪ੍ਰਭਾਵ ਹੇਠ ਨਿਰਦਈ ਹਾਕਮਾਂ ਨੇ ਭਾਰਤ ‘ਤੇ ਉਹ ਜ਼ੁਲਮ ਢਾਹੇ ਕਿ ਸੁਣ ਕੇ ਇਤਿਹਾਸ ਵੀ ਕੰਬ ਉਠਦਾ ਹੈ। ਇਤਨੀ ਬੇਰਹਿਮੀ ਨਾਲ ਕਤਲ ਕਰਕੇ ਹਿੰਦੂਆਂ ਨੂੰ ਜ਼ਲੀਲ ਕੀਤਾ ਕਿ ਬਹੁਤ ਸਾਰੇ ਹਿੰਦੂ ਮੌਤ ਤੋਂ ਡਰਦੇ ਮੁਸਮਲਮਾਨ ਹੋ ਗਏ। ਲਾਲਾ ਦੌਲਤ ਰਾਏ ਆਪਣੀ ਲਿਖਤ ਵਿਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ ਲਿਖਦੇ ਕਮਾਲ ਕਰ ਜਾਂਦੇ ਹਨ। ਉਨ੍ਹਾਂ ਹਾਲਾਤਾਂ ਦਾ ਵਰਨਣ ਕਰਦੇ ਸਪੱਸ਼ਟ ਕਰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਹਿੰਦ ਦੀ ਦਸ਼ਾ ਕਿੰਨੀ ਹਾਸੋਹੀਣੀ ਤੇ ਨਾਜਕ ਹੋ ਚੁੱਕੀ ਸੀ । ਲਾਲਾ ਜੀ ਦੀ ਲਿੱਖਤ ਲੂੰ ਕੰਡੇ ਖੜ੍ਹੇ ਕਰ ਦਿੰਦੀ ਹੈ। ਪਾਠਕ ਦਾ ਹਿਰਦਾ ਕੰਬ ਉਠਦਾ ਹੈ ਕਿ ਹਿੰਦ ਵਾਸੀ ਅਸਲੋਂ ਹੀ ਨਕਾਰੇ ਹੋ ਚੁੱਕੇ ਸਨ। ਬਦੇਸ਼ੀ ਮੁਸਲਮਾਨ ਧਾੜਵੀ ਲੁਟੇਰੇ ਹਿੰਦ ਦੀਆਂ ਬਹੂ-ਬੇਟੀਆਂ ਤੇ ਹਿੰਦ ਵਾਸੀਆਂ ਨੂੰ ਗੁਲਾਮ ਬਣਾ ਗਜਨੀ ਦੇ ਬਜਾਰਾਂ ਵਿਚ ਪੈਸੇ ਪੈਸੇ ਤੇ ਟਕੇ ਟਕੇ ਤੋਂ ਵੇਚ ਕੇ ਹਿੰਦ ਦੀ ਇਜ਼ਤ ਨਾਲ ਜ਼ੁਲਮ ਦੀ ਹੋਲੀ ਖੇਡ ਰਹੇ ਸਨ। ਹਿੰਦੀ ਅਣਖਹੀਣ ਤੇ ਹਿਜੜਿਆਂ ਤੋਂ ਵੀ ਭੈੜੇ ਹੋ ਗਿਰ ਚੁੱਕੇ ਸਨ। ਲਾਲਾ ਜੀ ਰੋਣਹਾਕੇ ਹੋ ਇਤਿਹਾਸ ਦੇ ਪੰਨੇ ਫੋਲ ਹਿੰਦੂਆਂ ਦੀ ਹਾਲਤ ਦੱਸਦੇ ਗੁਰੂ ਗੋਬਿੰਦ ਸਿੰਘ ਜੀ ਦੀ ਲੋੜ ਤੇ ਹਿੰਮਤ ਦੀ ਦਾਦ ਦਿੰਦੇ ਸਿਫਤ ਲਿਖ ਰਹੇ ਸਨ।
ਭਾਰਤ ਵਰਸ਼ ਦੀ ਤਵਾਰੀਖ਼ ਦੇ ਪੰਨੇ ਵਰਨਣ ਕਰਦੇ ਹਨ ਕਿ ਇਕ ਸਮਾਂ ਐਸਾ ਆਇਆ ਕਿ ਜੇ ਕੋਈ ਤਾਕਤਵਰ ਹਿੰਦੂ ਪਹਿਲਵਾਨ ਕਿਸੇ ਮੁਸਲਮਾਨ ਨੂੰ ਢਾਹ ਲਵੇ ਤਾਂ ਤੁਰੰਤ ਇਸਲਾਮੀ ਹਾਕਮ ਦੇ ਹੁਕਮ ਜਾਰੀ ਹੋ ਜਾਂਦੇ ਕਿ ਇਸ ਪਹਿਲਵਾਨ ਨੂੰ ਮੁਸਲਮਾਨ ਬਣਾਇਆ ਜਾਵੇ। ਜੇ ਕੋਈ ਹਿੰਦੂ ਕਿਸੇ ਖੇਡ ਜਾਂ ਸ਼ਤਰੰਜ ਦੀ ਖੇਡ ਵਿਚ ਕਿਸੇ ਇਸਲਾਮ ਦੇ ਹਾਕਮਾਂ ਨੂੰ ਸ਼ਿਕਸਤ ਦੇ ਦੇਵੇ ਤਾਂ ਉਸ ਹਿੰਦੂ ਨੂੰ ਤੁਰੰਤ ਮੁਸਲਮਾਨ ਬਣਨਾ ਪੈਂਦਾ ਜਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ । “ਤਾਰੀਖ ਅਲਫਿਨਸਟਨ” ਦੇ ਪੰਨਾ 616 ‘ਤੇ ਅੰਕਤ ਬਿਆਨ ਅਨੁਸਾਰ, “ਇਸਲਾਮੀ ਵਿਦਿਆ ਤੇ ਸਿਖਿਆ ਦੇ ਪ੍ਰਭਾਵਾਂ ਵੱਲ ਧਿਆਨ ਦੇਣਾ ਜ਼ਰੂਰੀ ਸੀ । ਨੇਕੀ, ਤਰਸ ਤੇ ਦਯਾ ਅਲੋਪ ਹੋ ਚੁੱਕੇ ਸਨ। ਉਨ੍ਹਾਂ ਦੇ ਦਿਲਾਂ ਅੰਦਰ ਕਹਿਰ ਤੇ ਜ਼ੁਲਮ ਭਰ ਦਿੱਤਾ ਜਾਂਦਾ। ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਜਾਂਦਾ, ਉਹ ਵੀ ਜ਼ਾਲਮ ਮੁਸਲਮਾਨ ਹੋ ਜ਼ਾਲਮ ਅਤੇ ਹਤਿਆਰੇ ਨਿਰਦਈ ਹੋ ਆਪਣੇ ਹਿੰਦੂ ਭਰਾਵਾਂ ਦੇ ਖੂਨ ਦੇ ਪਿਆਸੇ ਹੋ ਜਾਂਦੇ । ਜਿਹੜੇ ਬ੍ਰਾਹਮਣ ਮੁਸਲਮਾਨ ਬਣਦੇ ਮੁਸਲਮਾਨ ਉਨ੍ਹਾਂ ਨੂੰ ਸੱਯਦ ਮੰਨ ਲੈਂਦੇ ਸਨ । ਇਹੋ ਹੀ ਕਾਰਣ ਹੈ ਕਿ ਹਿੰਦੁਸਤਾਨ ਵਿਚ ਸਈਅਦਾਂ ਦੀ ਨਫਰੀ ਕਾਫ਼ੀ ਹੈ। ਉਨ੍ਹਾਂ ਨੂੰ ਵਡਿਆਈ ਮਿਲ ਜਾਂਦੀ ਤੇ ਉਹ ਮਾਰ ਖਾਣ ਵਾਲੇ ਬ੍ਰਾਹਮਣਾਂ ਦੀ ਥਾਂ ਜ਼ਾਲਮ ਹਾਕਮ ਬਣਨਾ ਪਸੰਦ ਕਰਨ ਲੱਗੇ । ਖੱਤਰੀਆਂ ਨੂੰ ਮੁਗ਼ਲਾਂ ‘ਚ ਬਦਲ ਲਿਆ ਜਾਂਦਾ। ਉਹ ਵੀ ਜ਼ਾਲਮ ਹਕੂਮਤ ਦੇ ਭਾਈਵਾਲ ਬਣ ਕੇ ਆਪਣੇ ਦੇਸ਼ ਵਾਸੀਆਂ ਉੱਤੇ ਜ਼ੁਲਮ ਕਰ ਉਨ੍ਹਾਂ ਦੀ ਹੀ ਰੱਤ ਵਿਚ ਨਹਾਉਣ ਲੱਗ ਪੈਂਦੇ।”
ਇਸ ਤਰ੍ਹਾਂ ਸੱਯਦ ਜਾਂ ਸਈਅਦ ਸ਼ਬਦ, ਮੁਸਲਿਮ ਭਾਈਚਾਰੇ ਵਿਚ ਇਕ ਚੰਗਾ ਰਸੂਖ ਰੱਖਣ ਵਾਲੇ ਇਨਸਾਨ, ਜੋ ਖ਼ੁਦਾ ਪ੍ਰਸਤ ਹੋਵੇ, ਲਈ ਵਰਤਿਆ ਜਾਂਦਾ ਹੈ। ਸੋ ਸਤਿਕਾਰਯੋਗ ਪੀਰ ਬੁੱਧੂ ਸ਼ਾਹ ਉਂਜ ਵੀ ਨੇਕ ਦਿੱਲ, ਭੱਦਰ ਪੁਰਸ਼ ਤੇ ਇਨਸਾਨੀਅਤ ਦੇ ਮੁੱਦਈ ਮੁਸਲਮਾਨ ਸਨ। ਖ਼ੁਦਾਪ੍ਰਸਤ ਤੇ ਦਿੱਬ ਦ੍ਰਿਸ਼ਟੀ ਆਚਰਣ ਵਾਲੇ ਪੀਰ ਜੀ ਉਸ ਸਮੇਂ ਦੇ ਸਮਾਜ ਵਿਚ ਬਹੁਤ ਹਰਮਨ ਪਿਆਰੇ ਇਨਸਾਨ ਸਨ। ਉਨ੍ਹਾਂ ਦੀ ਸੋਚ ਤੇ ਵਿਚਾਰ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਇਕ ਇਸਲਾਮਿਕ ਵਿਚਾਰਧਾਰਾ ਦੇ ਇਨਸਾਨ ਲਈ ਆਮ ਪੱਧਰ ਤੋਂ ਉੱਠ ਕੇ ਸਮੇਂ ਦੇ ਮੁਸਲਮ ਹਾਕਮ ਦੇ ਤਸ਼ੱਦਦ ਤੇ ਜ਼ੁਲਮ ਖ਼ਿਲਾਫ਼ ਡੱਟ ਕੇ ਲੜਨ ਦੀ ਹਿੰਮਤ ਕਰਨਾ ਤੇ ਸਮੇਂ ਦੇ ਸਮਾਜ ਨੂੰ ਝੰਜੋੜਨਾ ਕਿਸੇ ਜਨ ਸਾਧਾਰਣ ਦੇ ਹਿੱਸੇ ਨਹੀਂ ਆਇਆ। ਇਕੱਲੀ ਜ਼ੁਲਮ ਵਿਰੁੱਧ ਆਵਾਜ਼ ਹੀ ਨਹੀਂ ਉਠਾਈ ਸਗੋਂ ਸਮੇਂ ਦੇ ਸੱਚ ਨੂੰ ਘੋਖ ਕੇ ਉਸ ਤੇ ਪਹਿਰਾ ਦੇਣਾ ਤੇ ਉਸ ਅੱਲ੍ਹਾ ਤਾਲ੍ਹਾ ਦੀ ਅਗੰਮੀ ਹੂਕ ਨੂੰ ਪਰਖ ਕੇ ਆਪਣਾ ਆਪਾ ਵਾਰ ਵਿਖਾਉਣਾ ਪੀਰ ਬੁੱਧੂ ਸ਼ਾਹ ਦੀ ਵਿਲੱਖਣਤਾ ਦਾ ਹੀ ਪ੍ਰਤੀਕ ਹੈ। ਜ਼ਾਲਮ ਹਾਕਮ ਔਰੰਗਜ਼ੇਬ ਵਲੋਂ ਕੱਢੇ ਗਏ ਪੰਜ ਸੌ ਪਠਾਣਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਨੌਕਰ ਰਖਾਉਣਾ ਤੇ ਉਨ੍ਹਾਂ ਧੋਖੇਬਾਜ਼ ਪਠਾਣਾਂ ਦਾ ਨਿਮਕ ਹਰਾਮੀ ਹੋ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵਿਚ ਜਾ ਰਲਣਾ ਪੀਰ ਬੁੱਧੂ ਸ਼ਾਹ ਦੇ ਵਿਸ਼ਵਾਸ਼ ’ਤੇ ਕਰੜੀ ਸੱਟ ਸੀ। ਆਫਰੀਨ ਹੈ ਪੀਰ ਜੀ ਦੀ ਸੱਚੀ ਤੇ ਅਗਾਧ ਬੋਧ ਗੁਰੂ ਜੀ ਪ੍ਰਤੀ ਸ਼ਰਧਾ, ਕਿ ਪਠਾਣਾਂ ਦੇ ਧੋਖੇ ਬਾਰੇ ਆਪ ਉੱਠ, ਇਲਾਕੇ ਵਿਚ ਪੱਲੂ ਫੇਰਨਾ ਤੇ ਸੱਤ ਸੌ ਮੁਰੀਦ, ਲੈ ਕੇ ਵਕਤ ਦੇ ਜ਼ੁਲਮ ਖ਼ਿਲਾਫ਼ ਭੰਗਾਣੀ ਦੇ ਯੁੱਧ ਵਿਚ ਜਾ ਪਹੁੰਚਣਾ ਪੀਰ ਜੀ ਦੀ ਹੀ ਬਹਾਦਰੀ ਤੇ ਦਲੇਰੀ ਹੈ। ਕਿਉਂ ਨਾ ਉਸ ਮਹਾਨ ਅਕੀਦੇ ਨੂੰ ਝੁੱਕ ਝੁੱਕ ਕੇ ਸਲਾਮ ਕਰੀਏ ! ਜਿਸ ਮਹਾਨ ਸ਼ਖ਼ਸੀਅਤ ਨੇ ਭੰਗਾਣੀ ਦੇ ਯੁੱਧ ਵਿੱਚ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੀ ਜੰਗ ਹੀ ਹੱਕ, ਸੱਚ ਤੇ ਇਨਸਾਫ ਦੇ ਲਈ ਸੀ, ਵਿਚ ਡੱਟ ਕੇ ਸਾਥ ਦਿੱਤਾ ਤੇ ਤਵਾਰੀਖ਼ ਦੇ ਪੰਨਿਆਂ ਦੇ ਹੀਰੋ ਬਣ ਗਏ।
ਤਵਾਰੀਖ਼ ਗੁਰੂ ਖ਼ਾਲਸਾ (ਪਾਤਸ਼ਾਹੀ ੧੦) ਕ੍ਰਿਤ ਗਿਆਨੀ ਗਿਆਨ ਸਿੰਘ ਜੀ ਸੱਯਦ ਪੀਰ ਭੀਖਣ ਸ਼ਾਹ ਬਾਰੇ ਇਉਂ ਲਿਖਦੇ ਹਨ; “ਏਸੇ ਸਮੇਂ ਕਸਬੇ ਘੁੜਾਮ ਵਿਚ ਜੋ (ਸੱਯਦ ਭੀਖਣ ਸ਼ਾਹ) ਸੱਯਦ ਭੀਖਸ਼ਾਹ ਨਾਮੇ ਵੱਡਾ ਕਰਾਮਾਤੀ ਪੀਰ ਮੰਨਿਆ ਹੋਯਾ ਰਿਹਾ। ਕਰਦਾ ਸੀ । ਮਕਾਨ ਉਸਦਾ ਜਗੀਰਦਾਰ ਮੀਰਾਂ ਦੇ ਠਸਕੇ ਪਿੰਡ ਵਿਚ ਹੁਣ ਤੱਕ ਉਜਾਗਰ ਹੈ । ਸੱਯਦ ਭੀਖਣ ਸ਼ਾਹ ਆਪਣੇ ਮੁਰੀਦਾਂ ਤੋਂ ਕਾਰ ਭੇਟ ਲੈਂਦਾ ਹੋਯਾ ਜਦ ਸਾਹਿਬਜ਼ਾਦੇ ਦੀ ਮਹਿਮਾ ਸੁਣ ਕੇ ਲੱਖਨੌਰ ਆਯਾ ਤੇ ਬਾਲਕਾਂ ਵਿਚ ਖਿਦੋ ਖੂੰਡੀ ਖੇਲਦੇ ਹੋਏ ਦਸ਼ਮੇਸ਼ ਜੀ ਦਾ ਦੀਦਾਰ ਪਾਯਾ, ਤਾਂ ਓਨ ਸੱਤ ਸਲਾਮਾਂ ਕੀਤੀਆਂ, ਜਿਸ ਤੋਂ ਉਸ ਦੇ ਫ਼ਕੀਰਾਂ ਮੁਰੀਦਾਂ ਨੇ ਬਹੁਤ ਬੁਰਾ ਮੰਨ ਕੇ ਆਖਿਆ ਕਿ ਆਪ ਨੇ ਵਲੀ ਅੱਲਾ ਤੇ ਪੀਰ ਮਰਦ ਮੋਮਨ ਹੋ ਕੇ ਏਸ ਹਿੰਦੂ ਕਾਫ਼ਰ ਦੇ ਬਾਲਕ ਅੱਗੇ ਕਿਉਂ ਸਿਰ ਝੁਕਾਯਾ? ਏਹ ਬਹੁਤ ਬੁਰਾ ਕੀਤਾ। ਭੀਖਣ ਸ਼ਾਹ ਨੇ ਉਨ੍ਹਾਂ ਦੀ ਧਰ ਠਿਕਾਣੇ ਕਰਨ ਵਾਸਤੇ ਦੋ ਬਰਤਨ ਮਿਠਾਈ ਦੇ ਮੰਗਾਏ। ਇਕ ਹਿੰਦੂਆਂ ਦਾ ਦੂਜਾ ਮੁਸਲਮਾਨਾਂ ਦਾ। ਦੋਵੇਂ ਦਸ਼ਮੇਸ਼ ਜੀ ਅੱਗੇ ਰੱਖ ਦਿੱਤੇ। ਦਸ਼ਮੇਸ਼ ਜੀ ਨੇ ਉਨ੍ਹਾਂ ਦੋਹਾਂ ਉੱਤੇ ਦੋਵੇਂ ਹੱਥ ਧਰ ਕੇ ਤੀਜਾ ਬਰਤਨ ਹੋਰ ਮਿਠਾਈ। ਦਾ ਮੰਗਵਾ ਕੇ ਦੋਹਾਂ ਦੇ ਵਿਚਕਾਰ ਰਖਾ ਦਿੱਤਾ ਤੇ ਓਸ ਉੱਤੇ ਦੋਵੇਂ ਹੱਥ ਰੱਖੇ ਦਿੱਤੇ। ਏਸ ਚੇਸ਼ਟਾ ਦਾ ਸਿੱਧਾਂਤ ਸਮਝ ਕੇ ਭੀਖਣ ਸ਼ਾਹ ਨੇ ਸੱਤ ਸਲਾਮਾਂ ਕੀਤੀਆਂ ਤੇ ਤੁਰ ਗਿਆ। ਮੁਰੀਦਾਂ ਨੇ ਇਸ ਰੱਬੀ ਭੇਦ ਬਾਰੇ ਪੁਛਿਆ ਤਾਂ ਭੀਖਣ ਸ਼ਾਹ ਨੇ ਹਿੰਦੂ ਮੁਸਲਿਮ ਦਾ ਸਾਂਝਾ ਪੀਰ ਹੋਣ ਬਾਰੇ ਦਸਿਆ।”
ਪੀਰ ਬੁੱਧੂ ਸ਼ਾਹ ਵੀ ਸੱਯਦ ਤੇ ਸੂਫ਼ੀ ਪੀਰ ਫ਼ਕੀਰ ਸੀ ਤੇ ਅਕਸਰ ਪੰਜਾਬ ਵਿਚ ਮਸ਼ਹੂਰ ਪੀਰ ਭੀਖਣ ਸ਼ਾਹ ਨੂੰ ਮਿਲਦਾ ਰਹਿੰਦਾ ਸੀ । ਪਟਨੇ ਤੋਂ ਆਉਂਦੇ ਜਦੋਂ ਸਤਿਗੁਰੂ ਜੀ ਲਖਨੌਰ ਵਿਖੇ ਭਾਈ ਜੇਠੇ ਤੇ ਝੰਡੇ ਮਸੰਦ ਦੇ ਘਰ ਠਹਿਰੇ ਹੋਏ ਸੀ, ਉਥੇ ਕਈ ਮੁਸਲਿਮ ਪੀਰ ਫ਼ਕੀਰ ਸਤਿਗੁਰਾਂ ਦੇ ਦਰਸ਼ਨਾਂ ਲਈ ਆਏ ਤੇ ਮਿਲਦੇ ਰਹੇ। ਨਗਰ ਵਿਚ ਖਾਰਾ ਪਾਣੀ ਸੀ। ਲੋਕਾਂ ਦੀ ਬੇਨਤੀ ਤੇ ਮਾਤਾ ਗੁਜਰੀ ਜੀ ਨੇ ਨਵਾਂ ਖੂਹ ਬਣਵਾਇਆ ਜਿਸਦਾ ਅੱਜ ਵੀ ਮਿੱਠਾ ਪਾਣੀ ਲੋਕ ਪੀ ਕੇ ਤ੍ਰਿਪਤ ਹੋ ਰਹੇ ਹਨ। ਇਸ ਤਰ੍ਹਾਂ ਲਖਨੌਰ ਵਿਚ ਹੀ ਮਾਤਾ ਜੀ ਨੇ ਮੁਨਸ਼ੀ ਸਾਹਿਬ ਚੰਦ ਪਾਸੋਂ ਗੁਰਮੁਖੀ ਅੱਖਰਾਂ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਸੀ । ਫ਼ਾਰਸੀ ਦੇ ਮੁਸਲਮਾਨ ਆਲਮ ਮੁਨਸ਼ੀ ਪੀਰ ਮੁਹੰਮਦ ਕਾਜੀ ਪਾਸੋਂ ਫ਼ਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜੋ ਥੋੜ੍ਹੇ ਸਮੇਂ ਵਿਚ ਹੀ ਪਰਪੱਕਤਾ ਦੀਆਂ ਬੁਲੰਦੀਆਂ ਛੋਹਣ ਲੱਗੇ । ਇਨ੍ਹਾਂ ਦੀ ਤੀਖਣ ਬੁੱਧੀ ਵੇਖ ਕਾਜ਼ੀ ਜੀ ਹੈਰਾਨ ਹੋ ਇਨ੍ਹਾਂ ਨੂੰ ਵਲੀ ਅੱਲ੍ਹਾ ਸਮਝ ਕੇ ਦਸਮੇਸ਼ ਜੀ ਦੇ ਮੁਰੀਦ ਬਣ ਗਏ। ਦਸਮੇਸ਼ ਜੀ ਨੇ ਖੁਸ਼ ਹੋ ਕੇ ਕਾਜੀ ਜੀ ਦੇ ਨਾਮ ਸਨਦ (ਹੁਕਮਨਾਮਾ) ਦਿੱਤੀ ਜੋ ਉਨ੍ਹਾਂ ਦੀ ਸੰਤਾਨ ਪਾਸ ਹੁਣ ਤੱਕ ਸੰਭਾਲਿਆ ਹੋਇਆ ਮਿਲਦਾ ਹੈ।
ਇਕ ਹੋਰ ਮਸ਼ਹੂਰ ਕਾਜ਼ੀ ਤੇ ਸੱਯਦ ਪੀਰ ਮੁਹੰਮਦ, ਨਗਰ ਸਲੋਹ ਵਾਲੇ, ਜਿਨ੍ਹਾਂ ਤੋਂ ਦਸਮੇਸ਼ ਜੀ ਨੇ ਫ਼ਾਰਸੀ ਪੜ੍ਹੀ ਸੀ, ਉਹ ਵੀ ਗੁਰੂ ਜੀ ਦੇ ਮੁਰੀਦ ਤੇ ਖ਼ੁਦਾਈ ਨੂਰ ਨੂੰ ਸਮਝਣ ਵਾਲਿਆਂ ਵਿਚੋਂ ਸਨ । ਪੁੱਜੇ ਹੋਏ ਪੀਰ ਫ਼ਕੀਰ, ਸੱਯਦ ਅਨਾਇਤ ਅਲੀ, ਨਗਰ ਨੂਰਪੁਰੀਆ ਅਤੇ ਉਸ ਸਮੇਂ ਦੇ ਜਾਣੇ ਪਛਾਣੇ ਸੱਯਦ ਹਸਨ ਅਲੀ ਮੋਨੂ ਮਾਜਰੀਆ, ਉਹ ਮਹਾਨ ਇਸਲਾਮਿਕ ਰੂਹਾਨੀ ਸ਼ਖ਼ਸੀਅਤਾਂ ਸਨ, ਜਿਨ੍ਹਾਂ ਨੇ ਮਾਛੀਵਾੜੇ ਦੇ ਜੰਗਲਾਂ ਵਿਚ ਗੁਰੂ ਦਸਮੇਸ਼ ਜੀ ਨੂੰ “ਉੱਚ ਦਾ ਪੀਰ” ਸਾਬਿਤ ਕਰਨ ਸਮੇਂ ਸਰਕਾਰੀ ਹਾਕਮਾਂ ਦੀ ਤਸੱਲੀ ਕਰਵਾ ਕੇ ਉਨ੍ਹਾਂ ਨੂੰ ਆਖਿਆ, “ਉਮਰਾਓ ਜੀ!, ਤੁਹਾਡੇ ਭਾਗ ਚੰਗੇ ਹਨ, ਜੋ ਏਸ ਪੀਰਾਂ ਦੇ ਪੀਰ ਨੇ ਹੁਣ ਤੱਕ ਤੁਹਾਨੂੰ ਕੋਈ ਬਦ-ਦੁਆ ਨਹੀਂ ਦਿੱਤੀ। ਇਹ ਪੀਰ ਤਾਂ ਸੈਫ਼-ਜੁਬਾਨ ਹੈ। ਜੋ ਮੂੰਹੋਂ ਕੱਢੇ, ਝੱਟ ਹੋ ਜਾਂਦਾ ਹੈ ।” ਦਸ਼ਮੇਸ਼ ਜੀ ਨੇ ਇਨ੍ਹਾਂ ਪੀਰਾਂ ਫ਼ਕੀਰਾਂ ਤੇ ਪ੍ਰਸੰਨ ਹੋ, ਖੁਸ਼ੀ ਦੇ ਹੁਕਮ ਨਾਮੇ ਜਾਰੀ ਕੀਤੇ । ਜੋ ਹੁਣ ਤੱਕ ਇਨ੍ਹਾਂ ਦੀਆਂ ਸੰਤਾਨਾਂ ਪਾਸ ਮੌਜੂਦ ਹਨ।
ਅਧਿਆਏ ਤੀਜਾ
ਪੀਰ ਬੁੱਧੂ ਸ਼ਾਹ ਦਾ ਪਿਤਾ ਪੁਰਖੀ ਪਿਛੋਕੜ (ਕੁਰਸੀਨਾਮਾ)
ਮਹਾਨ ਪੀਰ ਬੁੱਧੂ ਸ਼ਾਹ ਉਰਫ ਬਦਰ-ਉਦ-ਦੀਨ, ਜਿਸਨੇ ਪਾਉਂਟਾ ਸਾਹਿਬ ਨੇੜੇ ਭੰਗਾਣੀ ਦੇ ਮਹਾਨ ਇਤਿਹਾਸਿਕ ਜੰਗ ਵਿਚ ਪਿਉ, ਭਰਾ, ਪਿਆਰੇ ਪੁੱਤਰਾਂ ਸਮੇਤ, ਸੱਤ ਸੌ ਮੁਰੀਦ ਲੈ ਕੇ ਦਸਮੇਸ਼ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹ ਗੁਰੂ ਸਾਹਿਬ ਦਾ ਮਹਾਨ ਗੁਰਸਿੱਖ ਤੇ ਨਗਰ ਸਢੌਰੇ ਦਾ ਪੁੱਜਾ ਹੋਇਆ ਸੂਫ਼ੀ ਸੰਤ ਸੀ । ਉਸਦੀ ਨੂਰੀ ਦ੍ਰਿਸ਼ਟੀ ਨੇ ਰੂਹਾਨੀ ਨੂਰ ਦੇ ਕ੍ਰਿਸ਼ਮੇ ਤੱਕ ਕੇ ਉਸ ਦਾ ਸੰਪੂਰਨ ਅਨੰਦ ਮਾਣ ਸਾਰੇ ਖ਼ਾਨਦਾਨ ਦਾ ਨਾਮ ਰੌਸ਼ਨ ਕਰ ਖ਼ੁਦਾ ਅੱਲ੍ਹਾ ਤਾਲ੍ਹਾ ਦੀਆਂ ਬਖਸ਼ਿਸ਼ਾਂ ਦੇ ਇਲਾਹੀ ਜਲਵੇ ਦਿਖਾ ਕੇ ਅਸਲ ਨਿਰੋਲ ਸੂਫ਼ੀਵਾਦ ਦਾ ਪ੍ਰਦਰਸ਼ਨ ਕੀਤਾ।
ਸਿੱਖ ਇਤਿਹਾਸ ਜਾਂ ਸਿੱਖ ਵਿਦਵਾਨਾਂ ਨੇ ਇਤਿਹਾਸਿਕ ਖੋਜਾਂ ਦੇ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਪੀਰ ਬੁੱਧੂ ਸ਼ਾਹ ਦੇ ਵਡੇਰਿਆਂ ਵਿਚੋਂ ਸ਼ਾਹ-ਨਿਜ਼ਾਮ- ਦੀਨ, ਦਾ ਨਾਮ ਸਾਹਮਣੇ ਆਇਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਪੀਰ ਬੁੱਧੂ ਸ਼ਾਹ ਵਰਗੇ ਮਹਾਨ ਸੱਚੇ ਸੁੱਚੇ ਯੋਧੇ, ਸੰਤ ਸਿਪਾਹੀ ਦਾ ਸ਼ਾਇਦ ਇਸ ਕਰਕੇ ਗੌਰ ਨਹੀਂ ਕੀਤਾ ਗਿਆ ਕਿ ਉਹ ਇਕ ਮੁਸਲਮਾਨ ਫਿਰਕੇ ਨਾਲ ਸੰਬੰਧ ਰੱਖਦਾ ਸੀ। ਪਰੰਤੂ ਉਸਦੇ ਇਤਿਹਾਸਿਕ ਕਾਰਨਾਮਿਆਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਕ ਸੱਚਾ ਸੁੱਚਾ ਕਲਗੀਧਰ ਦਾ ਸਿੱਖ ਮਾਣ ਨਾਲ ਉਸਦੇ ਨਾਮ ਤੇ ਪਰਿਵਾਰ ਲਈ ਝੁੱਕ ਝੁੱਕ ਕੇ ਸਲਾਮ ਕਰਨ ਲਈ ਤਿਆਰ ਹੋ ਜਾਵੇਗਾ। ਧੰਨ-ਧੰਨ ਹਨ ਉਸਦੀਆਂ ਕੁਰਬਾਨੀਆਂ ਤੇ ਧੰਨ ਹੈ ਪੀਰ ਬੁੱਧੂ ਸ਼ਾਹ ! ਆਓ ਜ਼ਰਾ ਪੀਰ ਬਦਰ-ਉਦ-ਦੀਨ ਦੇ ਕੁਰਸੀਨਾਮੇ ਤੇ ਝਾਤ ਮਾਰੀਏ। ਸ਼ਾਹ ਨਿਜ਼ਾਮ-ਉਦ-ਦੀਨ ਦੇ ਪੁੱਤਰ ਦਾ ਨਾਮ ਸ਼ਾਹ ਅਬਦੁਲ ਹਮੀਦ ਗੰਜ-ਉੱਲ-ਇਲਮ ਸੀ । ਇਸ ਦੀ ਕਬਰ, ਸਢੌਰੇ ਨਗਰ ਦੀ ਈਦਗਾਹ ਵਿਚ ਮੌਜੂਦ ਹੈ। ਉਸ ਦੇ ਘਰ ਪੁੱਤਰ ਜੰਮਿਆ, ਜਿਸ ਦਾ ਨਾਮ, ਸ਼ਾਹ ਅਬਦੁਲ ਵਹਾਬ ਕੁੱਤਬ-ਉੱਲ-ਕੁਤਬ ਦਰਜ ਹੈ। ਇਸ ਦਾ ਮਕਬਰਾ ਮਹੱਲਾ ਸਵਾਣੀਆਂ (ਸੱਯਦਾਂ) ਵਿਚ ਮੌਜੂਦ ਹੈ। ਉਨ੍ਹਾਂ ਦੇ ਘਰ ਸੱਯਦ ਅਬਦੁੱਲ ਹਮਦ ਸਾਨੀ (ਦੂਸਰਾ) ਹੋਇਆ। ਉਸਦਾ ਬੇਟਾ, ਜਿਸਦਾ ਨਾਮ ਸ਼ਾਹ ਅਲੀ ਅਸਗਰ, ਦਸਿਆ ਜਾਂਦਾ ਹੈ। ਪੀਰ ਬੁੱਧੂ ਸ਼ਾਹ ਦੀ ਅੱਲ ਵਿਚ ਅਗਲਾ ਨਾਮ, ਰਾਹਾ ਸ਼ਾਗ ਇਬਰਾਹੀਮ ਬਾਲਾ, ਜੋ ਪੀਰ ਜੀ ਦਾ ਪੜਦਾਦਾ ਤੇ ਸੱਯਦ ਗੁਲਾਮ ਸ਼ਾਹ ਦਾ ਦਾਦਾ ਸੀ। ਸ਼ਾਗ ਇਬਰਾਹੀਮ ਬਾਲਾ ਦਾ ਪੁੱਤਰ ਸੀ, ਸੱਯਦ ਮੁਹੰਮਦ ਅਸ਼ਰਫ, ਜੋ ਪੀਰ ਜੀ ਸੱਯਦ ਗੁਲਾਮ ਸ਼ਾਹ ਦਾ ਪਿਤਾ ਤੇ ਪੀਰ ਬੁੱਧੂ ਸ਼ਾਹ ਦਾ ਦਾਦਾ ਬਣ ਕੇ ਉਭਰਿਆ। ਗ਼ੁਲਾਮ ਸ਼ਾਹ, ਪੀਰ ਜੀ ਦਾ ਪਿਤਾ ਤੇ ਭੰਗਾਣੀ ਦਾ ਸੂਰਮਾ ਸਿਪਾਹੀ ਬਣ ਕੇ ਸ਼ਹੀਦ ਹੋਣ ਵਾਲਾ ਯੋਧਾ ਹੋਇਆ ਹੈ। ਬਹੁਤ ਸਾਰੇ ਇਤਿਹਾਸਾਂ ਵਿਚ ਪੀਰ ਜੀ ਦੇ ਪਿਤਾ ਜੀ ਨੂੰ ਸ਼ਹੀਦਾਂ ਦੀ ਸੂਚੀ ਵਿਚ ਨਹੀਂ ਲਿਖਿਆ ਗਿਆ। ਪ੍ਰੰਤੂ ਇਹ ਕੁਰਸੀਨਾਮਾ, ਗੁਰਚਰਨ ਸਿੰਘ ਤੇ ਵੀ.ਐੱਸ.ਸੂਰੀ ਦੀ ਅੰਗਰੇਜ਼ੀ ਲਿਖਤ ਕਿਤਾਬ, “ਪੀਰ ਬੁੱਧੂ ਸ਼ਾਹ ਸਢੌਰੇ ਦਾ ਸੰਤ”, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਐਡੀਸ਼ਨ ਦੂਸਰੀ, 1971, ਵਿਚੋਂ ਧੰਨਵਾਦ ਸਹਿਤ ਲਿਆ ਗਿਆ ਹੈ।
ਵੱਖ-ਵੱਖ ਲਿਖਾਰੀਆਂ ਨੇ ਪੀਰ ਜੀ ਦੇ ਜਨਮ ਬਾਰੇ ਵੀ ਭਿੰਨ-ਭਿੰਨ ਲਿਖਿਆ ਹੈ। ਉਸ ਬਾਰੇ ਵੀ ਇਸ ਪੁਸਤਕ ਵਿਚ ਦਰਜ ਕੀਤਾ ਗਿਆ ਹੈ। ਲੱਖ-ਲੱਖ ਧੰਨਵਾਦ ਹੈ। ਉਨ੍ਹਾਂ ਮਹਾਨ ਲਿਖਾਰੀਆਂ ਦਾ, ਜਿਨ੍ਹਾਂ ਨੇ ਇਹ ਉਦਮ ਕਰ ਕੇ ਉਸ ਮੁਸਲਮਾਨ, ਗ਼ੈਰ ਸਿੱਖ ਦੀ ਮਹਾਨ ਕੁਰਬਾਨੀ ਨੂੰ ਅਪਣੀ ਕਲਮ ਦਾ ਵਿਸ਼ਾ ਬਣਾ ਕੇ ਸਿੱਖ ਸੰਗਤਾਂ ਦਾ ਮਨ ਜਿੱਤਿਆ ਹੈ।
ਪੀਰ ਬੁੱਧੂ ਸ਼ਾਹ (ਬਦਰ-ਉਦ-ਦੀਨ) ਦੇ ਘਰ, ਬੇਗ਼ਮ ਨਸੀਰਾਂ ਦੇ ਪੇਟੋਂ ਚਾਰ ਬੱਚਿਆਂ ਨੇ ਜਨਮ ਲਿਆ। ਇਹ ਸਾਰੇ ਹੀ ਪਿਆਰੇ ਪੁੱਤਰ ਬੜੇ ਹੋਣਹਾਰ ਤੇ ਪਿਤਾ ਵਾਂਗ ਅਤਿ ਹੀ ਨਾਮ ਭਗਤੀ ਵਾਲੇ ਆਪਣੇ ਮਾਤਾ-ਪਿਤਾ ਦੇ ਆਗਿਆਕਾਰ ਤੇ ਸੁਸ਼ੀਲ ਹੋਏ। ਸਰੀਰ ਪੱਖੋਂ ਬੜੇ ਸਡੌਲ ਤੇ ਪਿਤਾ ਵਾਂਗ ਨਰੋਏ ਤੇ ਦ੍ਰਿੜ੍ਹ ਆਤਮ ਵਿਸ਼ਵਾਸ਼ ਦੇ ਧਾਰਨੀ ਹੋ ਗੁਜਰੇ । ਇਨ੍ਹਾਂ ਦੇ ਨਾਮ ਤਵਾਰੀਖ਼ ਦੇ ਪੰਨਿਆਂ ਤੇ ਇਉਂ ਅੰਕਿਤ ਹੈ; ਸੱਭ ਤੋਂ ਵੱਡਾ- ਸੱਯਦ ਸ਼ਾਹ ਹੁਸੈਨ, ਉਸ ਤੋਂ ਛੋਟਾ-ਸੱਯਦ ਮੁਹੰਮਦ ਬਖਸ਼ ਜਿਸਨੇ ਭੰਗਾਣੀ ਦੇ ਜੰਗ ਉਪਰੰਤ ਦਸਮੇਸ਼ ਜੀ ਨੂੰ, ਉਸਮਾਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਚਾਉਣ ਲਈ ਆਪਣਾ ਖੂਨ ਦੇ ਕੇ ਵਾਪਿਸ ਭੇਜ ਦਿੱਤਾ, ਤੇ ਕਿਹਾ ਇਹ ਲਹੂ ਗੁਰੂ ਜੀ ਦਾ ਹੈ। ਤੀਸਰਾ ਪੁੱਤਰ- ਸੱਯਦ ਮੁਹੰਮਦ ਸ਼ਾਹ ਸੀ। ਇਹ ਵੀ ਆਪਣੇ ਪਿਤਾ, ਭਰਾਵਾਂ ਤੇ ਚਾਚੇ ਭੂਰੇ ਸ਼ਾਹ ਨਾਲ ਡੱਟ ਕੇ ਲੜਦਾ ਰਿਹਾ ਤੇ ਦਸਮੇਸ਼ ਜੀ ਦੇ ਹੁਕਮ ਤੇ ਫੁੱਲ ਚੜਾਉਂਦਿਆਂ ਭੰਗਾਣੀ ਦੇ ਯੁੱਧ ਵਿਚ ਸ਼ਹਾਦਤ ਪਾ ਕੇ ਸਦਾ ਸਦਾ ਲਈ ਅਮਰ ਹੋ ਗਿਆ । ਸਭ ਤੋਂ ਛੋਟਾ ਤੇ ਲਾਡਲਾ ਪੁੱਤਰ, ਸੱਯਦ ਅਸ਼ਰਫ ਵੀ ਇਸ ਜੰਗ ਵਿਚ ਆਪਣਾ ਆਪ ਵਾਰ ਕੇ ਸ਼ਹਾਦਤ ਦੀ ਮਹਾਨ ਪੱਦਵੀ ਪਾ ਗਿਆ। ਸਭ ਤੋਂ ਵੱਡੇ ਪੁੱਤਰ ਦੇ ਪਰਿਵਾਰ ਵਿਚ ਉਸ ਦਾ ਬੇਟਾ, ਸੱਯਦ ਅੱਤਾ ਸ਼ਾਹ ਹੋਇਆ । ਸੱਯਦ ਅੱਤਾ ਸ਼ਾਹ ਦੇ ਅਗੋਂ ਤਿੰਨ ਪੁੱਤਰ ਜਨਮੇ । ਜੇਠਾ ਪੁੱਤਰ ਸੱਯਦ ਮੁਹੰਮਦ ਹੁਸੈਨ, ਤੇ ਪੋਤਰਾ ਸੱਯਦ ਮਕਸੂਦ-ਓ-ਹੁਸੈਨ ਹੋਏ। ਅੱਤਾ ਸ਼ਾਹ ਦਾ ਦੂਸਰਾ ਪੁਤਰ ਸੱਯਦ ਆਲਮ ਅਲੀ ਸ਼ਾਹ ਹੋਯਾ । ਆਲਮ ਦਾ ਪੁੱਤਰ ਸੱਯਦ ਮਨਜ਼ੂਰ ਸ਼ਾਹ ਜਨਮਿਆ। ਉਸ ਦਾ ਪੁੱਤਰ, ਸੱਯਦ ਸ਼ਰਾਫਤ ਹੁਸੈਨ ਹੋਏ । ਇਨ੍ਹਾਂ ਦੀ ਔਲਾਦ ਹੁਣ ਤੱਕ ਝੰਗ (ਪਾਕਿਸਤਾਨ) ਵਿਚ ਰਹਿ ਰਹੀ ਹੈ।
ਸੱਯਦ ਅੱਤਾ ਸ਼ਾਹ ਦੇ ਤੀਸਰੇ ਪੁੱਤਰ ਦਾ ਨਾਮ ਸੱਯਦ ਮਲਕ ਹੁਸੈਨ ਆਇਆ ਹੈ । ਸੱਯਦ ਮਲਕ ਦੇ ਪੁੱਤਰ ਦਾ ਨਾਮ ਸੀ- ਸੱਯਦ ਮਸੀਹਾ ਹੁਸੈਨ । ਮਸੀਹਾ ਹੁਸੈਨ ਦੇ ਪੁੱਤਰ ਦਾ ਨਾਮ ਸੀ ਸੱਯਦ ਹੈਦਰ ਹੁਸੈਨ । ਇਸੇ ਤਰ੍ਹਾਂ ਅੱਲ ਚਲਦੀ ਰਹੀ ਤੇ ਹੈਦਰ ਹੁਸੈਨ ਦੇ ਘਰ ਤਿੰਨ ਪੁੱਤਰਾਂ ਦਾ ਜਨਮ ਹੋਇਆ। ਵੱਡੇ ਦਾ ਨਾਮ ਰਖਿਆ- ਸੱਯਦ ਨਾਤਕ ਹੁਸੈਨ । ਉਸ ਤੋਂ ਛੋਟਾ ਹੋਇਆ ਸੱਯਦ ਸੈਫ਼ ਅਲੀ । ਸਭ ਤੋਂ ਛੋਟੇ ਪੁੱਤਰ ਦਾ ਨਾਮ ਤਵਾਰੀਖ਼ ਵਿਚ ਸੱਯਦ ਇਲਮ ਹੁਸੈਨ ਲਿਖਿਆ ਹੈ। ਇਹ ਪਰਿਵਾਰ ਹੁਣ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਵੱਸ ਰਿਹਾ ਹੈ ।
ਪੀਰ ਬਦਰ-ਉਦ-ਦੀਨ ਉਰਫ ਬੁੱਧੂ ਸ਼ਾਹ ਦਾ ਤੀਸਰਾ ਬੇਟਾ ਵੀ ਸ਼ਾਦੀ ਸ਼ੁਦਾ ਦੱਸਿਆ ਜਾਂਦਾ ਹੈ। ਭਾਵੇਂ ਇਹ ਸੂਰਬੀਰ ਯੋਧਾ ਭੰਗਾਣੀ ਦੇ ਜੰਗ ਵਿਚ ਸ਼ਹਾਦਤ ਦਾ ਜਾਮ ਪੀ ਗਿਆ ਸੀ, ਉਸ ਦੇ ਪੁੱਤਰ ਦਾ ਨਾਮ ਸੱਯਦ ਇਮਾਮ ਸ਼ਾਹ ਲਿਆ ਜਾਂਦਾ ਹੈ । । ਇਮਾਮ ਸ਼ਾਹ ਦੇ ਘਰ ਦੋ ਬੇਟੇ ਜਨਮੇ, ਜਿਨ੍ਹਾਂ ਦੇ ਨਾਮ ਸਨ ਸੱਯਦ ਤਸਾਦਕ ਹੁਸੈਨ ਤੇ ਸੱਯਦ ਤਹਾਵਰ ਹੁਸੈਨ । ਸੱਯਦ ਤਸਾਦਕ ਹੁਸੈਨ ਦਾ ਪੁੱਤਰ ਸੀ ਸੱਯਦ ਮੁਹੰਮਦ ਹਮੀਦ । ਮੁਹੰਮਦ ਹਮੀਦ ਦੇ ਘਰ ਤਿੰਨ ਬੇਟੇ ਜਨਮੇ । ਸਭ ਤੋਂ ਵੱਡਾ ਸੱਯਦ ਮੁਨੱਵਰ ਹੁਸੈਨ। ਉਸ ਤੋਂ ਛੋਟਾ ਸੱਯਦ ਜ਼ਫਰਯਾਬ ਹੁਸੈਨ, ਤੇ ਸਭ ਤੋਂ ਛੋਟਾ ਸੀ- ਸੱਯਦ ਤਸਾਵਰ ਹੁਸੈਨ (ਸੱਯਦ ਨਾਜਰ ਹੁਸੈਨ) । ਇਨ੍ਹਾਂ ਸਾਰਿਆਂ ਦੀ ਔਲਾਦ ਝੰਗ (ਪਾਕਿਸਤਾਨ) ਵਿਚ ਰਹਿੰਦੀ ਦੱਸੀ ਜਾਂਦੀ ਹੈ।
ਸੱਯਦ ਇਮਾਮ ਸ਼ਾਹ ਦਾ ਦੂਜਾ ਪੁੱਤਰ, ਸ਼ਹੀਦ ਮੁਹੰਮਦ ਸ਼ਾਹ ਦਾ ਪੋਤਰਾ, ਸੱਯਦ ਤਹਾਵਰ ਹੁਸੈਨ ਦੀ ਔਲਾਦ ਦਾ ਜ਼ਿਕਰ ਕਿਤੇ ਨਹੀਂ ਮਿਲਦਾ ।
ਅਧਿਆਏ ਚੌਥਾ
ਮਹਾਨ ਸੂਫ਼ੀ ਪੀਰ ਬੁੱਧੂ ਸ਼ਾਹ ਤੇ ਸੂਫ਼ੀ ਮੱਤ
ਭਾਰਤ ਵਰਸ਼ ਦੇ ਇਤਿਹਾਸ ਨੂੰ ਵਾਚੀਏ ਤਾਂ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਬਾਹਰਲੇ ਹਮਲਾਵਰਾਂ ਦੀ ਆਮਦ ਨਾਲ ਸਮੇਂ ਦੀ ਸਭਿਅਤਾ, ਧਰਮ ਤੇ ਬੁਨਿਆਦੀ ਜੀਵਨ ਦੀ ਚਾਲ-ਢਾਲ ਵਿਚ ਪਰਿਵਰਤਨ ਸੁਭਾਵਿਕ ਹੀ ਹੋ ਜਾਂਦਾ ਹੈ । ਰਹਿਣ-ਸਹਿਣ, ਬੋਲਚਾਲ ਤੇ ਜੀਵਨ ਦੇ ਵਿਚਰਨ ਦੇ ਸੁਭਾਵਕ ਕਰਮ-ਕਾਂਡਾਂ ਤੇ ਹਰ ਤਰ੍ਹਾਂ ਹੀ ਪਰਿਵਰਤਨਸ਼ੀਲ ਹੋਣਾ ਕੁਦਰਤੀ ਹੈ। ਸਮੇਂ ਦੀ ਜ਼ੁਬਾਨ ਤੇ ਬੋਲੀ ਉਪਰ ਸਮੇਂ ਦੀਆਂ ਹਕੂਮਤਾਂ ਦਾ ਪ੍ਰਭਾਵ ਪੈਣਾ ਤੇ ਸਰਕਾਰੀ ਪ੍ਰਬੰਧਕ ਢਾਂਚਿਆਂ ਦਾ ਅਦਾਨ ਪ੍ਰਦਾਨ ਹੋਣਾ। ਜ਼ਰੂਰੀ ਸੀ । ਇਸ ਨਾਲ ਹਰ ਕੌਮ ਜਾਂ ਦੇਸ਼ ਦੀ ਧਾਰਮਿਕ ਦਸ਼ਾ ਬਦਲਣਾ ਇਤਿਹਾਸਿਕ ਪ੍ਰਵਿਰਤੀ ਹੈ। ਅਰਬ ਦੇਸ਼ਾਂ ‘ਚੋਂ ਹਮਲਾਵਰ ਹਾਕਮਾਂ ਦਾ ਸਮੇਂ ਦੇ ਮਜ਼੍ਹਬੀ ਪ੍ਰਭਾਵ ਨੂੰ ਬਦਲ ਕੇ ਆਪਣੇ ਅਨੁਕੂਲ ਕਰਨਾ ਹਾਕਮਾਂ ਦਾ ਵਤੀਰਾ ਸੀ । ਇਸ ਲਈ ਪੰਜਾਬ ਦੀ ਧਰਤੀ ਹਿੰਦੁਸਤਾਨ ਵਿਚ ਦਰਵਾਜ਼ੇ ਦਾ ਸਥਾਨ ਰੱਖਦੀ ਸੀ। ਇਥੇ ਹਾਕਮ ਪ੍ਰਸਥਿਤੀਆਂ ਦਾ ਅਦਲ-ਬਦਲ ਬਹੁਤ ਜ਼ਰੂਰੀ ਸੀ।
ਅਰਬ ਦੇਸ਼ਾਂ ਦੇ ਪ੍ਰਾਚੀਨ ਸੰਬੰਧਾਂ ਦਾ ਭਾਰਤ ਵਿਚ ਇਸਲਾਮ ਦਾ ਫੈਲਾਉਣਾ ਮਹੱਤਵਪੂਰਨ ਰਿਹਾ ਹੈ। ਮੁਸਲਮਾਨੀ ਮਜ਼੍ਹਬ, ਇਸਲਾਮ ਵਿਚ ਭਗਤੀ ਲਹਿਰ ਦੇ ਬਹੁਪੱਖੀ ਤਰੀਕਿਆਂ ਦੇ ਵਰਨਣ ਕਰਦਿਆਂ ਪਤਾ ਲਗਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਚਲਾਏ ਇਸਲਾਮੀ ਧਰਮ ਦੇ ਪੈਰੋਕਾਰਾਂ ਨੇ ਇਸਲਾਮ ਨੂੰ ਭਾਰਤ ਵਿਚ ਹਿੰਦੂ ਬਸਤੀਆਂ ਤੇ ਮੰਦਰਾਂ ਨੂੰ ਢਾਹਢੇਰੀ ਕਰ ਮੁਸਲਮਾਨੀ ਮੱਤ ਦੇ ਪ੍ਰਚਾਰ ਨੂੰ ਇਕ ਇਲਾਹੀ ਹੁਕਮ ਸਮਝ ਕੇ ਜਬਰੀ ਫ਼ਤਵੇ ਦੇ ਦੇ ਕੇ ਹਰ ਹੀਲਾ ਕੀਤਾ । ਉਹ ਹਾਕਮ, ਰਾਜ ਕਰਨ ਲਈ ਘੱਟ ਪਰ ਲੁੱਟ ਖੋਹ ਨੂੰ ਆਪਣੀ ਹਵਸ ਬਣਾ ਕੇ ਹਿੰਦੂ ਬਹੂ-ਬੇਟੀਆਂ ਦੇ ਸੁਹੱਪਣ ਤੇ ਰੂਪ ਦਾ ਅਨੰਦ ਮਾਣਨ ਦਾ ਵਸੀਲਾ ਬਣਾ ਕੇ ਵਿਚਰਦੇ ਰਹੇ । ਹਰ ਮੁਸਲਮਾਨ ਨੂੰ ਨਾਲ ਗੰਢਣ ਲਈ ਤੇ ਇਸਲਾਮ ਮਜ਼੍ਹਬ ਨੂੰ ਰਾਜਸੀ ਧਰਮ ਬਣਾਉਣ ਦੇ ਉਪਰਾਲੇ ਨਾਲ, ਇਨਸਾਨੀ ਤੇ ਗੈਰ-ਇਨਸਾਨੀ ਢੰਗ ਤਰੀਕੇ ਅਪਣਾਉਂਦੇ ਰਹੇ । ਮੁਸਲਮਾਨ ਸਿਪਾਹੀਆਂ ਨੂੰ ਲੁੱਟਣ ਤੇ ਸੁੰਦਰ ਹਿੰਦੂ ਸੁੰਦਰੀਆਂ ਦੇ ਹੁਸਨ ਮਾਣਨ ਦੀ ਪੂਰੀ ਖੁੱਲ੍ਹ ਹੁੰਦੀ ਸੀ। ਅਰਬ ਦੇਸ਼ਾਂ ਤੋਂ ਵਪਾਰੀ ਬਹੁਤ ਵਸਤਾਂ ਵਪਾਰ ਦੇ ਨੁਕਤਾ ਨਿਗਾਹ ਤੋਂ ਫਰੋਖਤ ਕਰਨ ਲਈ ਭਾਰਤ ਵਿਚ ਵਿਚਰਨ ਲੱਗ ਪਏ ਸਨ।
ਇਕ ਇਤਿਹਾਸਕਕਾਰ “ਫਾਰਿਕ” ਲਿਖਦਾ ਹੈ।
“ਛੇਵੀਂ ਸਦੀ ਈਸਵੀ ਦੇ ਪਿਛਲੇ ਅੱਧ ਵਿਚ ਮੱਕਾ ਇੱਕ ਮਹੱਤਵਪੂਰਨ ਵਪਾਰਕ ਸਥਾਨ ਸੀ, ਜਿੱਥੋਂ ਦੱਖਣੀ ਅਰਬ ਦੇ ਕਾਫ਼ਲੇ ਭਾਰਤੀ ਤੇ ਯਮਨੀ ਵਸਤਾਂ ਨੂੰ ਸੀਰੀਆ, ਯੂਨਾਨ ਅਤੇ ਹੋਰਨਾਂ ਉੱਤਰੀ ਖੇਤਰਾਂ ਤੱਕ ਪਹੁੰਚਾਉਣ ਲਈ ਲੱਦਿਆ ਕਰਦੇ ਸਨ।”
ਇਹ ਸੰਬੰਧ ਆਰਥਕ ਜਾਂ ਵਪਾਰਕ ਸੀਮਾ ਤੱਕ ਹੀ ਸੀਮਿਤ ਨਹੀਂ ਸਨ ਸਗੋਂ ਰਾਜਸੀ ਰੰਗਤ ਦੇ ਨਾਲ ਮਜ਼੍ਹਬੀ ਸਮੀਕਰਣ ਨਾਲ ਵੱਧ ਵਿਆਪਕ ਸਨ । ਇਸਲਾਮਿਕ ਰਾਜਿਆਂ ‘ਤੇ ਮਜ਼੍ਹਬੀ ਪ੍ਰਭਾਵ ਹਾਵੀ ਹੋ ਚੁੱਕਾ ਸੀ । ਹਰ ਕਾਨੂੰਨ ਬਣਾਉਣ ਲੱਗਿਆਂ ਮੁਸਲਿਮ ਕਾਜ਼ੀ ਮੁੱਲਾਂ ਦੇ ਫ਼ਤਵਿਆਂ ਦਾ ਉਚੇਚੇ ਤੌਰ ਤੇ ਧਿਆਨ ਰਖਿਆ ਜਾਂਦਾ ਸੀ । ਇਸਲਾਮੀ ਰਾਜ ਵਿਚ ਹਿੰਦੂ ਹੋਣਾ ਗ਼ੈਰ-ਕਾਨੂੰਨੀ ਤੇ ਜ਼ੁਰਮ ਸੀ। ਹਰ ਹਿੰਦੂ ਨੂੰ ਹਿੰਦੂ ਹੋਣ ਦਾ ਟੈਕਸ ਦੇਣਾ ਪੈਂਦਾ ਸੀ। ਇਸ ਟੈਕਸ ਦਾ ਨਾਮ “ਜੱਜ਼ੀਆ” ਰਖਿਆ ਗਿਆ ਸੀ। ਵਪਾਰਕ ਸੰਬੰਧਾਂ ਵਿਚ ਸਮੁੰਦਰ ਰਾਹੀਂ ਮਲਾਹ ਭਾਰਤੀ ਦੇਸ਼ਾਂ ਵਿਚ ਆਉਣ ਲੱਗ ਪਏ ਸਨ । ਸਮੁੰਦਰ ਰਾਹੀਂ ਮੁਸਲਿਮ ਵਪਾਰੀ ਸ਼੍ਰੀ ਲੰਕਾ ਤੇ ਇੰਡੋਨੇਸ਼ੀਆ ਤੱਕ ਜਾ ਪਹੁੰਚੇ ਸਨ।
ਸ਼ੇਖ ਉੱਲ-ਹਿੰਦ ਮੌਲਾਨਾ ਮਹਿਮੂਦ-ਉਲ ਹਸਨ ਨੇ ਅਰਬੀ ਭਾਸ਼ਾ ‘ਚ ਛਪੇ ਕੁਰਾਨ ਸ਼ਰੀਫ ਦੇ ਉਰਦੂ ਭਾਸ਼ਾ ਐਡੀਸ਼ਨ ਦੇ ਉਲੱਥੇ ਵਿਚ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸਦੀਆਂ ਪਹਿਲੋਂ ਕਦੀ ਪੈਗੰਬਰ ਹਜ਼ਰਤ ਮੁਹੰਮਦ ਨੇ ਅਗਾਂਹ ਵਧੂ ਰੂਹਾਨੀ ਕਦਰਾਂ- ਕੀਮਤਾਂ ਬਾਰੇ ਇਉਂ ਲਿਖਿਆ ਹੈ ਜੋ ਰੂਹਾਨੀ ਪਾਰਖੂਆਂ ਨੂੰ ਸਾਰੇ ਬ੍ਰਹਿਮੰਡ ਦਾ ਭਲਾ ਚਾਹੁਣ ਦੀ ਪ੍ਰੇਰਨਾ ਦਰਸਾਉਂਦਾ ਹੈ।
“ਕਸਮ ਅੰਤਰਮਨ ਦੀ, ਜਿਵੇਂ ਕਿ ਅਸੀਂ ਉਸ ਨੂੰ ਸਾਜਿਆ ਹੈ, ਉਸ ਨੂੰ ਚੰਗੇ ਜਾਂ ਮਾੜੇ ਵਿਚ ਭੇਦ ਕਰਨ ਦੀ ਸਮਝ ਦਿੱਤੀ ਹੈ, ਨਿਸਚਿਤ ਤੌਰ ‘ਤੇ ਉਹ ਲੋਕ ਸਫ਼ਲ ਹੋਏ ਜਿਨ੍ਹਾਂ ਨੇ ਆਪਣੇ ਅੰਤਰਮਨ ਨੂੰ ਸਵਾਰ ਲਿਆ ਹੈ। ਅੰਤ ਉਹ ਲੋਕ ਬਰਬਾਦ ਹੋਏ ਜਿਨ੍ਹਾਂ ਆਪਣੇ ਅੰਤਰਮਨ ਨੂੰ ਖ਼ਾਕ ‘ਚ ਮਿਲਾ ਸੁਟਿਆ।”
ਇਸਲਾਮ ਦੇ ਪ੍ਰਚਾਰਕ ਆਮ ਤੌਰ ‘ਤੇ ਰੂਹਾਨੀਅਤ ‘ਤੇ ਇੰਨਾ ਜ਼ੋਰ ਦਿੰਦੇ ਨਜ਼ਰ ਆਉਂਦੇ ਹਨ ਕਿ ਹਰ ਸ਼ੈਅ ਵਿਚ ਰੱਬੀ ਨੂਰ ਦੀ ਜੋਤ ਨੂੰ ਭਾਂਪਦੇ ਹਨ । ਈਦ ਦੇ ਤਿਉਹਾਰ ਤੇ ਰਲ ਵੰਡ ਕੇ ਖਾਣਾ ਤੇ ਗ਼ਰੀਬ ਤੇ ਮਾੜੇ ਭਰਾ ਭਾਈ ਨੂੰ ਬਰਾਬਰੀ ਦਾ ਮਾਣ ਦਿੰਦੇ ਨਜ਼ਰ ਆਉਂਦੇ ਹਨ। ਇਹ ਤਾਂ ਅਤਿਅੰਤ ਮਾਣ ਤੇ ਰੱਬੀ ਪਿਆਰ ਦੀ ਪ੍ਰਤੀਕ ਹੁੰਦੀ ਹੈ। ਰੂਹਾਨੀਅਤ ਖ਼ੁਦਾਈ ਨੂਰ ਦਾ ਹੀ ਅਕਸ ਹੈ। ਇਸਲਾਮ ਦੇ ਕਥਨ ਅਨੁਸਾਰ, ਇਹ ਇਕ ਰੂਹਾਨੀਅਤ ਇੱਕਸੁਰਤਾ ਦਾ ਰੱਬੀ ਪੈਗਾਮ ਹੈ, ਜੋ ਹਜ਼ਰਤ ਮੁਹੰਮਦ ਸਾਹਿਬ ਆਪਣੇ ਪੈਰੋਕਾਰਾਂ ਰਾਹੀਂ ਦੂਰ 2 ਤੱਕ ਫੈਲਾਉਣਾ ਚਾਹੁੰਦੇ ਸਨ । ਇਸਲਾਮ ਦੇ ਬਹੁਤ ਸਾਰੇ ਸੂਫ਼ੀ ਸੰਤਾਂ, ਪੀਰਾਂ ਫ਼ਕੀਰਾਂ ਤੇ ਰੱਬੀ ਫ਼ਕਰਾਂ ਨੇ ਸਹੀ ਤੌਰ ਤੇ ਸੂਫ਼ੀਵਾਦ ਦੇ ਢੰਗ ਤਰੀਕਿਆਂ ਨੂੰ ਅਪਣਾ ਕੇ ਸੂਫ਼ੀਵਾਦ ਨੂੰ ਖ਼ੁਦਾਈ ਨੂਰ ਦੇ ਸੂਫ਼ੀ ਰੰਗਾਂ ਵਿਚ ਰੰਗ ਕੇ ਅਤਿ ਪ੍ਰਭਾਵਸ਼ਾਲੀ ਤੇ ਵਿਲੱਖਣ ਧਰਮ ਪੇਸ਼ ਕੀਤਾ। ਸੂਫ਼ੀ ਫ਼ਕੀਰ ਬਾਬਾ ਫ਼ਰੀਦ ਜੀ ਦੇ ਸੂਫ਼ੀਵਾਦ ਨੇ ਲਹਿੰਦੇ ਪੰਜਾਬ ‘ਚ ਬੜਾ ਡੂੰਘਾ ਤੇ ਮਹੱਤਵਪੂਰਨ ਪ੍ਰਭਾਵ ਛੱਡਿਆ । ਉਨ੍ਹਾਂ ਦੇ ਸਲੋਕ ਪੰਜਾਬੀਆਂ ਦੀ ਜੁਬਾਨ ‘ਤੇ ਗੂੰਜਣ ਲਗੇ । ਉਨ੍ਹਾਂ ਦੇ ਕਈ ਸਲੋਕ ਲੋਕ ਗਾਥਾਵਾਂ ਦੇ ਅੰਗ ਹੋ ਨਿਬੜੇ। ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਰੂਹਾਨੀਅਤ ਡੁੱਲ੍ਹ ਡੁੱਲ੍ਹ ਪੈਂਦੀ ਸੀ । ਸ਼ੱਕਰ ਗੰਜ ਫਰੀਦ ਦੇ ਸਲੋਕਾਂ ਨੇ ਪੰਜਾਬੀ ਮਾਂ ਬੋਲੀ ਨੂੰ ਅਤਿਅੰਤ ਭਰਪੂਰ ਹੀ ਨਹੀਂ ਕੀਤਾ ਸਗੋਂ ਪੰਜਾਬ ਵਿਚ ਸੂਫ਼ੀਵਾਦ ਦਾ ਰੱਜ ਕੇ ਸਤਿਕਾਰ ਤੇ ਪ੍ਰਚਾਰ ਕੀਤਾ।
ਇਸ ਸੂਫ਼ੀਵਾਦ ਦੇ ਇਸਲਾਮ ਨੇ ਨਿਰਸੰਦੇਹ ਫੈਲਾਅ ਤੇ ਪ੍ਰਚਾਰ ਤਾਂ ਕਰਨਾ ਹੀ ਸੀ ਪ੍ਰੰਤੂ ਲੋਕਾਂ ਵਿਚ ਨਿਮਰਤਾ ਤੇ ਰੱਬੀ ਪਿਆਰ ਨੂੰ ਅਨੋਖਾ ਹਲੂਣਾ ਮਿਲਿਆ, ਤੇ ਪਿੰਡਾਂ, ਗਿਰਾਵਾਂ ਤੇ ਸ਼ਹਿਰਾਂ ਵਿਚ ਖ਼ਾਨਗਾਹਾਂ ਤੇ ਸਿਲਸਿਲਿਆਂ ਦਾ ਦੌਰ ਪ੍ਰਾਰੰਭ ਹੋਇਆ। ਸਮਾਜਿਕ ਸਾਂਝ ਤੇ ਭਾਈਚਾਰੇ ਦੀ ਬਰਾਬਰੀ ਤੇ ਰੱਬੀ ਪਿਆਰ ਦੇ ਜਜ਼ਬੇ ਉਤਪੰਨ ਹੋ ਮਾਨਵੀ ਕਦਰਾਂ-ਕੀਮਤਾਂ ਦੀ ਮਹੱਤਤਾ ਵਧਾਉਣ ਲੱਗੇ। ਖ਼ਾਨਗਾਹਾਂ ਸੂਫ਼ੀ ਪ੍ਰੰਪਰਾਵਾਂ ਦੇ ਸਿੱਧਾਂਤਕ ਕੇਂਦਰ ਵਜੋਂ ਉਭਰਨ ਲੱਗੀਆਂ। ਇਸ ਸਮੇਂ ਪ੍ਰਸਿੱਧ ਫ਼ਕੀਰ ਤੇ ਸੂਫ਼ੀ ਰੂਹਾਨੀ ਪੀਰ ਮੀਆਂ ਮੀਰ, ਜਿਸ ਦਾ ਨਾਮ ਉਸ ਮੁਯੀਨ-ਉਲ-ਅਸਲਮ ਸੀ, ਪੰਜਾਬ ਵਿਚ ਵਿਚਰਨ ਲੱਗੇ। ਉਹ ਖ਼ੁਦਾ ਨੂੰ ਪਹੁੰਚੇ ਸੂਫ਼ੀ ਪੀਰ ਮੀਆਂ ਮੀਰ ਦੇ ਮਹਾਨ ਨਾਮ ਨਾਲ ਪ੍ਰਸਿੱਧ ਹੋਏ। ਉਨ੍ਹਾਂ ਦਾ ਜ਼ਿਕਰ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਹੈ।
ਹੌਲੀ-ਹੌਲੀ ਅਰਬ ਦੇਸ਼ਾਂ ਦੇ ਲੋਕ ਹਿੰਦ ਵਿਚ ਵਿਚਰਨ ਲਗੇ । ਇਹ ਸੁਭਾਵਕ ਸੀ ਕਿ ਅਰਬ ਤੋਂ ਆਏ ਲੋਕ ਆਪਣੀ ਸਭਿਅਤਾ ਦੇ ਨਾਲ-ਨਾਲ ਧਾਰਮਿਕ ਪ੍ਰਭਾਵ ਵੀ ਜਮਾਉਣ ਲੱਗੇ । ਇਸ ਤਰ੍ਹਾਂ ਅਰਬ ਦੇਸ਼ਾਂ ਤੋਂ ਆਏ ਵਾਸੀਆਂ ਦੇ ਮਜ਼੍ਹਬ ਦਾ ਭਾਰਤ ਵਿਚ ਫੈਲਣਾ ਕੁਦਰਤੀ ਗੱਲ ਸੀ । ਬਾਬਰ ਨਾਲ ਆਏ ਸਿਪਾਹੀਆਂ ਦੀ ਭਾਵੇਂ ਘੱਟ ਗਿਣਤੀ ਜ਼ਰੂਰ ਸੀ ਪ੍ਰੰਤੂ ਉਨ੍ਹਾਂ ਲੋਕਾਂ ਵਿਚ ਬਾਬਰ ਦੇ ਜੇਤੂ ਹੋਣ ਦੀ ਭਾਵਨਾ ਨੇ ਆਪਣੇ ਜੇਤੂ ਬਾਦਸ਼ਾਹ ਦੇ ਅਸਰ ਹੇਠ ਹਿੰਦੂ ਸੰਸਕ੍ਰਿਤੀ ਨੂੰ ਬਰਬਾਦ ਕਰ ਦਿੱਤਾ। ਨਵ ਵਿਆਹੁਤਾ ਹੁਸਨ ਤੇ ਖੂਬਸੂਰਤੀ ਨੂੰ ਮਲੀਆਮੇਟ ਕਰਨ ਦੀ ਦੁਰਦਸ਼ਾ ਨਾਲ ਏਮਨਾਬਾਦ ਕੁਰਲਾ ਉਠਿਆ। ਇਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਨੇ ਉਸ ਬਾਬਰ ਜਿਹੇ ਜਾਬਰ ਨੂੰ ਮੂੰਹ ਤੋੜ ਜੁਆਬ ਦਿੰਦਿਆਂ ਜਾਬਰ ਕਹਿ ਝੰਜੋੜ ਦਿੱਤਾ। ਬਾਬਰ ਨੇ ਗੁਰੂ ਸਾਹਿਬ ਨੂੰ ਕੈਦ ਕਰ ਚੱਕੀਆਂ ਪੀਸਣ ਦਾ ਹੁਕਮ ਦੇ ਦਿੱਤਾ। ਪਰ ਹੱਕ ਸੱਚ ਇਨਸਾਫ ਦੇ ਬਾਨੀ ਨੇ ਨਿਧੜਕ ਹੋ ਕੇ ਰੱਬੀ ਹੁਕਮ ਨੂੰ ਬੁਲੰਦ ਕਰ ਕੇ ਵੰਗਾਰਿਆ । ਬਾਬੇ ਨਾਨਕ ਨੇ ਉਸ ਜ਼ੁਲਮ ਨੂੰ ਤਕ ਕੇ ਪਾਪ ਦੀ ਜੰਜ ਲੈ ਕੇ ਆਇਆ ਦੁਸ਼ਟ ਤੇ ਪਾਪੀ ਕਹਿ ਦਿੱਤਾ। ਜਬਰੀ ਲੁੱਟ ਨੂੰ ਗ਼ਲਤ ਤੇ ਨਜਾਇਜ ਕਰਾਰ ਦਿੱਤਾ। ਇਕ ਸੱਚਾ ਮੁਸਲਮਾਨ ਬਣਨ ਲਈ ਹਦਾਇਤ ਕੀਤੀ। ਹਿੰਦੁਸਤਾਨ ਦੇ ਬੁਜ਼ਦਿੱਲ ਤੇ ਕਾਇਰਾਂ ਨੂੰ ਬਾਬਰਬਾਣੀ ਦੇ ਉਚਾਰਣ ਕੀਤੇ ਸ਼ਬਦਾਂ ਦੀ ਬਾਣੀ ਵਿਚ ਰੱਜ ਕੇ ਲਾਨ੍ਹਤਾਂ ਪਾਈਆਂ। ਨਾਨਕ ਸਤਿਗੁਰੂ ਦੀਆਂ ਦਸ ਜੋਤਾਂ ਵਿਚ ਆਏ ਰਹਿਬਰਾਂ ਨੇ ਹੱਕ ਤੇ ਸੱਚ ਦੀ ਆਵਾਜ਼ ‘ਤੇ ਡੱਟ ਕੇ ਪਹਿਰਾ ਦਿੱਤਾ । ਬਾਬਰ ਦੀ ਅੰਸ਼ ਨੇ ਇਸਲਾਮ ਫੈਲਾਉਣ ਲਈ ਜ਼ੁਲਮ ਦੀ ਇੰਤਹਾਅ ਕਰ ਦਿੱਤੀ। ਬਾਬੇ ਨਾਨਕ ਦੇ ਇਲਾਹੀ ਮਿਸ਼ਨ ਨੇ ਸ਼ਹਾਦਤਾਂ ਦੇ ਦੌਰ ਚਲਾ ਕੇ ਉਸ ਸਮੇਂ ਦੇ ਹਾਕਮਾਂ ਨੂੰ ਠੱਲ੍ਹ ਪਾਈ। ਇਸ ਜ਼ਾਲਮਾਨਾ ਦੌਰ ਵਿਚ ਸੂਫ਼ੀ ਪੀਰ ਤੇ ਰੱਬੀ ਭਗਤੀ ਵਿਚ ਰੰਗੇ ਮੁਸਲਮਾਨ ਪੀਰ ਬੁੱਧੂ ਸ਼ਾਹ ਤੇ ਉਸ ਦੇ ਪਰਿਵਾਰ ਨੂੰ ਬਲੀ ਦੇ ਬੱਕਰੇ ਬਣਾ ਸ਼ਹੀਦ ਕਰ ਕੇ ਔਰੰਗਜ਼ੇਬ ਦੀ ਹਕੂਮਤ ਨੇ ਅੰਨ੍ਹੇਵਾਹ ਇਸਲਾਮ ਦੇ ਇਕਤਰਫਾ ਫ਼ਤਵੇ ਦੇ ਕੇ ਮਨ ਮਾਨੀਆਂ ਕੀਤੀਆਂ। ਪਰ ਸੂਫ਼ੀ ਪੀਰਾਂ ਫ਼ਕੀਰਾਂ ਤੇ ਬਾਬਾ ਫ਼ਰੀਦ ਵਰਗਿਆਂ ਦੇ ਮਹਾਨ ਵਾਕਾਂ ਨੂੰ ਛਿੱਕੇ ਟੰਗ ਕੇ ਇੰਨੇ ਮਾਰੂ ਤੇ ਅਣ-ਮਨੁੱਖੀ ਢੰਗ ਅਪਣਾਏ ਗਏ ਕਿ, “ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥” “ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥” ਵਾਲੀ ਸੂਫ਼ੀਵਾਦ ਦੀ ਭਾਵਨਾ ਕਿੱਥੇ ਚਲੀ ਗਈ।
ਡਾਕਟਰ ਮੁਹੰਮਦ ਹਬੀਬ ਇਕ ਥਾਂ ਸੂਫ਼ੀਵਾਦ ਦਾ ਜ਼ਿਕਰ ਕਰਦਿਆਂ ਲਿਖਦੇ ਹਨ, “ਇਸ ਤੋਂ ਮਗਰੋਂ ਹਿੰਦ ਉੱਤੇ ਇਸਲਾਮੀ ਪ੍ਰਭਾਵ ਦਾ ਦੂਜਾ ਦੌਰ ਸ਼ੁਰੂ ਹੋ ਚੁੱਕਾ ਸੀ । ਕਈ ਸੂਫ਼ੀਆਂ ਨੇ ਭਾਰਤ ਵੱਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਇਸ ਸਮੇਂ ਤੱਕ ਹਿੰਦੁਸਤਾਨੀਆਂ ਦਾ ਮੁਸਲਮਾਨਾਂ ਨਾਲ ਪਹਿਲਾਂ ਜਿਹਾ ਲਗਾਓ ਨਹੀਂ ਸੀ ਰਿਹਾ। ਇਸ ਦਾ ਸਭ ਤੋਂ ਵੱਡਾ ਕਾਰਣ ਇਹ ਸੀ ਕਿ ਮੁਸਲਿਮ ਹੁਕਮਰਾਨ ਆਪਣੀ ਤਾਕਤ ਦੇ ਜ਼ੋਰ ਨਾਲ ਆਪਣਾ ਸ਼ਾਸਨ ਕਾਇਮ ਕਰਨ ਦੀ ਦਿਲਚਸਪੀ ਰੱਖਦੇ ਸਨ। ਪਰ ਉਹ ਪੈਗੰਬਰ ਤੇ ਖੁਲਫਾ-ਏ-ਰਾਸ਼ਦੀਨ ਦੇ ਆਦਰਸ਼ ਤੋਂ ਬਹੁਤ ਦੂਰ ਸਨ। ਇਸ ਵਰਤਾਰੇ ਨੇ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਪ੍ਰਤੀਕਰਮ ਦੀ ਭਾਵਨਾ ਪੈਦਾ ਕਰ ਦਿੱਤੀ । ਸਿੱਟੇ ਵਜੋਂ ਇਸਲਾਮ ਇਕ ਉਹ ਧਰਮ ਬਣ ਗਿਆ ਜਿਹੜਾ ਲੋਕਾਂ ਨੂੰ ਇਨਸਾਨ ਨਹੀਂ ਸਗੋਂ ਰਾਖਸ਼ਿਸ਼ ਜਾਂ ਸ਼ੈਤਾਨ ਬਣਾ ਰਿਹਾ ਸੀ। ਇਹੀ ਕਾਰਣ ਹੈ ਕਿ ਅੱਜ ਤੱਕ ਵੀ ਇਸਲਾਮ ਫੈਲਣ ਦਾ ਕਾਰਣ ਕੋਈ ਆਦਰਸ਼ ਜਾਂ ਕਿਰਦਾਰ ਨਹੀਂ ਸਗੋਂ ਤਲਵਾਰ ਦੀ ਤਾਕਤ ਨੂੰ ਮੰਨਿਆ ਜਾਂਦਾ ਹੈ। ਪਰ ਇਹ ਲੋਕ ਭੁੱਲ ਜਾਂਦੇ ਹਨ ਕਿ ਤਲਵਾਰ ਰਾਹੀਂ ਧਰਤੀ ਤੇ ਧਨ ਤਾਂ ਜਿੱਤਿਆ ਜਾ ਸਕਦਾ ਹੈ, ਪਰ ਮਨ ਤੇ ਆਸਥਾ ਨਹੀਂ।”
“ਇਸਲਾਮੀ ਸਾਹਿਤ ਦੇ ਅਧਿਅਨ ਤੇ ਇਸਲਾਮ ਦੇ ਬੁਨਿਆਦੀ ਸ੍ਰੋਤਾਂ, ਕੁਰਾਨ ਤੇ ਹਦੀਸ ਅਨੁਸਾਰ ਸਰਬ ਮਾਨਵਤਾ ਦਾ ਇਕੋ ਰੱਬ ਤੇ ਇਕੋ ਹੀ ਪਿਤਾ ਮੰਨਿਆਂ ਜਾਂਦਾ ਹੈ। ਆਪਸ ਵਿਚ ਹਰ ਖੇਤਰ ਤੇ ਨਸਲ ਦੇ ਲੋਕ ਭਰਾ ਹਨ। ਸੁਭਾਵਿਕ ਤੇ ਕੁਦਰਤੀ ਨੇੜਤਾ ਤੇ ਏਕਤਾ ਹੋਣ ਕਰਕੇ ਰੱਬ ਵਲੋਂ ਸੱਭ ਵਾਸਤੇ “ਅੱਦ-ਦੀਨ” ਭਾਵ ਜੀਵਨ ਪ੍ਰਣਾਲੀ ਇਕੋ ਹੈ, ਇਕੋ ਹੀ ਰਹੀ ਹੈ, ਤੇ ਅਗੋਂ ਵੀ ਇੱਕੋ ਹੀ ਰਹੇਗੀ। ਇਸ ਦਾ ਅਸਲ ਕਾਰਣ ਇਹ ਦੱਸਿਆ ਜਾਂਦਾ ਹੈ ਕਿ ਇਨਸਾਨ ਦੀਆਂ ਸੁਭਾਵਕ ਲੋੜਾਂ ਅਤੇ ਕੁਦਰਤੀ ਬਣਤਰ ਵਿਚ ਕੋਈ ਪਰਿਵਰਤਨ ਨਹੀਂ ਵਾਪਰਦਾ। ਇਸਲਾਮ ਨੂੰ ਦੀਨ-ਏ-ਫਿਤਰਤ, ਭਾਵ ਪ੍ਰਾਕਿਰਤਕ ਤੇ ਸੁਭਾਵਕ ਧਰਮ ਦਸਿਆ ਗਿਆ ਹੈ।” ਇਹ ਸ਼ਬਦ ਪੈਗੰਬਰਾਂ ਦੇ ਸਿਲਸਿਲੇ ਦੀ ਕੜੀ ਵਿਚੋਂ ਆਮ ਮਿਲਦੇ ਹਨ।
ਅਤਿ ਹੈਰਾਨੀ ਹੁੰਦੀ ਹੈ ਕਿ ਇਸਲਾਮਿਕ ਸਾਹਿਤ ਤੇ ਮਜ਼੍ਹਬੀ ਗ੍ਰੰਥਾਂ ਵਿਚ ਇਕੋ ਖ਼ੁਦਾ ਦੀ ਸਰਬਪੱਖੀ ਹੋਂਦ ਵਿਚ ਮਾਨਵਤਾ ਦੀ ਹਰ ਥਾਂ ਭਰਪੂਰ ਹਾਮੀ ਭਰਦਿਆਂ ਮੁਸਲਮ ਭਾਈਚਾਰੇ ਦੀ ਮੂਲ ਇਕਾਈ ਔਰਤ ਤੇ ਮਰਦ ਨੂੰ ਇਕ ਦੂਜੇ ਪ੍ਰਤੀ ਅਧਿਕਾਰਾਂ ਤੇ ਜ਼ਿੰਮੇਦਾਰੀਆਂ ਬਾਰੇ ਇਕ ਦੂਜੇ ਦੇ ਪੂਰਕ ਦਸਿਆ ਹੈ। ਮਰਦਾਂ ਨੂੰ ਖਾਸ ਤੌਰ ਤੇ ਹਦਾਇਤ ਕੀਤੀ ਹੈ ਕਿ ਉਹ ਔਰਤ ਨਾਲ ਚੰਗਾ ਤੇ ਯੋਗ ਵਰਤਾਓ ਕਰਦੇ ਸਮੇਂ ਰੱਬ ਦਾ ਖ਼ੌਫ ਖਾਣ।
“ਲੋਕੋ! ਔਰਤਾਂ ਨਾਲ ਵਰਤਾਓ ਕਰਦੇ ਸਮੇਂ, ਰੱਬ ਤੋਂ ਡਰੋ। ਉਨ੍ਹਾਂ ਨਾਲ ਚੰਗਾ ਵਰਤਾਓ ਕਰੋ।”
(ਸਹੀ…ਮੁਸਲਿਮ ਅਤੇ ਸੁਨਨ ਅਬੂ ਦਾਊਦ)
“ਤੁਹਾਡੇ ਉਨ੍ਹਾਂ ਔਰਤਾਂ ਉੱਤੇ ਕੁੱਝ ਹੱਕ ਹਨ ਤੇ ਉਨ੍ਹਾਂ ਔਰਤਾਂ ਦੇ ਤੁਹਾਡੇ ਉੱਤੇ ਵੀ ਕੁੱਝ ਹੱਕ ਹਨ।
(ਸੀਰਤ ਇਬਨ-ਏ-ਹਿੱਸਾਮ ਅਤੇ ਤਾਰਖੀ-ਏ-ਤਿਬਰੀ)
ਕੀ ਉਪਰੋਕਤ ਕਥਨਾਂ ਦੀ ਪ੍ਰੌੜ੍ਹਤਾ ਇਸਲਾਮਿਕ ਭਾਈਚਾਰੇ ਵਿਚ ਹੁੰਦੀ ਹੈ? ਅਜੋਕੇ ਸਮੇਂ ਵਿਚ ਵੀ ਔਰਤ ਦੇ ਮਾਨਵੀ ਹੱਕ-ਹਕੂਕਾਂ ਬਾਰੇ ਜੋ ਅੱਜ ਤੱਕ ਹੁੰਦਾ ਰਿਹੈ ਇਤਿਹਾਸ ਦੇ ਪੰਨੇ ਖੋਲ੍ਹ ਕੇ ਦਰਸਾ ਰਹੇ ਹਨ। ਅਰਬ ਦੇਸ਼ਾਂ ਵਿਚ ਅਜੋਕੇ ਵਰਤਮਾਨ ਯੁੱਗ ਵਿਚ ਔਰਤ ਦੇ ਹੱਕਾਂ ਬਾਰੇ ਵਰਨਣ ਕਰਨਾ ਅਵੱਸ਼ਕ ਨਹੀਂ। ਹਰ ਸੋਝੀਵਾਨ ਮਾਨਵ ਦੀ ਦ੍ਰਿਸ਼ਟੀਗੋਚਰ ਹਨ। ਖ਼ੁਦਾ ਕਰੇ ਕਿ ਹਰ ਮਜ਼੍ਹਬ ਵਿਚ ਔਰਤ ਨੂੰ ਸਿੱਖ ਧਰਮ ਵਾਂਗ ਸਨਮਾਨ ਮਿਲੇ।
ਇਸਲਾਮ ਦੀ ਦੁਨੀਆ ਵਿਚ ਇਸਲਾਮੀ ਵਿਚਾਰਧਾਰਾ ਅਨੁਸਾਰ ਮਾਨਵ ਦਾ ਪਰਮ ਸਤਾ ਨਾਲ ਸੰਬੰਧ ਜੋੜਨ ਦੇ ਸਿਲਸਿਲੇ ਵਿਚ ਇਕ ਰੱਬ ਨੂੰ ਸਵੀਕਾਰ ਕਰਨ ਮਗਰੋਂ ਪੈਗੰਬਰ ਸਾਹਿਬ ਨੇ ਜਿਹੜੀ ਗੱਲ ਸਭ ਤੋਂ ਪਹਿਲਾਂ ਦੱਸੀ, ਉਹ ਸੀ ‘ਅਹਿਸਾਨ’ ਅਰਥਾਤ ਰੱਬੀ ਇਬਾਦਤ ਅਤੇ ਉਪਾਸ਼ਨਾ ਵੇਲੇ ਦਰਜਾ-ਏ-ਇਹਸਾਨ ਪੈਦਾ ਕਰਨਾ। ਇਸ ਅਵਸਥਾ ਵਿਚ ਆਬਿਦ ਰੱਬੀ ਹੋਂਦ ਅਨੁਭਵ ਕਰਕੇ ਦਿਲ ਵਿਚ ਰੱਬੀ ਭੈਅ ਤੇ ਮੁਹੱਬਤ ਦੇ ਭਾਵ ਮਹਿਸੂਸ ਕਰਕੇ ਸਮਝੇ ਕਿ ਰੱਬ ਉਸ ਨੂੰ ਵੇਖ ਰਿਹਾ ਹੈ। ਬੰਦਾ ਜੋ ਵੀ ਕੰਮ ਕਰੇ ਇਸ ਭਾਵਨਾ ਤੇ ਸੰਦਰਭ ਵਿਚ ਵਿਚਰਦਿਆਂ ਹੀ ਕਰੇ । ਉਸ ਪੈਗੰਬਰ ਤੋਂ ਬਾਅਦ ਹੋਰ ਖ਼ਲੀਫ਼ੇ ਪੈਦਾ ਹੋਏ।
ਹਜਰਤ ਸਾਹਿਬ ਦੀ ਸੋਚ ਮੁਤਾਬਿਕ ਮੁਸਲਿਮ ਸਮਾਜ ਰੱਬ ਦਾ ਆਗਿਆਕਾਰੀ ਤੇ ਅਧਿਆਤਮਿਕ ਹੋਵੇ । ਉਨ੍ਹਾਂ ਦੇ ਜੀਵਨ ਕਾਲ ਵਿਚ ਦੁਨਿਆਵੀ ਤੇ ਅਧਿਆਤਮਿਕ ਭਾਵ ਦੀ ਅਗਵਾਈ ਨਿਰਸੰਦੇਹ ਬਹੁਤ ਉਤਮ ਚਲਦੀ ਰਹੀ । ਪਰੰਤੂ ਬਾਅਦ ਵਿਚ ਹਜ਼ਰਤ ਅਬੂਬਕਰ ਤੋਂ ਹਜ਼ਰਤ ਅਲੀ ਤੱਕ ਹੋਏ ਚਾਰ ਖ਼ਲੀਫ਼ਿਆਂ ਨੂੰ ਖੁਲਫ਼ਾ-ਏ-ਰਾਸ਼ਦੀਨ ਦੇ ਤੌਰ ਤੇ ਨਿਵਾਜਿਆ ਗਿਆ। ਅਰਥਾਤ ਅੱਲਾਹ ਦੇ ਰਸੂਲ ਵਜੋਂ ਮੁਸਲਿਮ ਸਮਾਜ ਤੇ ਪ੍ਰਸ਼ਾਸਨ ਦਾ ਸੰਚਾਲਨ ਕਰਨ ਲੱਗੇ। ਇਸ ਬਾਰੇ ਇਕ ਇਸਲਾਮਿਕ ਲਿਖਾਰੀ ਆਪਣੇ ਵਿਚਾਰ ਇਉਂ ਪੇਸ਼ ਕਰਦਾ ਹੈ;
“ਖੁਲਫ਼ਾ-ਏ-ਰਾਸ਼ਦੀਨ ਤੋਂ ਮਗਰੋਂ ਮੁਸਲਮਾਨਾਂ ਦੀ ਸਿਆਸੀ ਜ਼ਿੰਦਗੀ ਨੇ ਇੱਕ ਕਰਵੱਟ ਲਈ ਜਿਸ ਤੋਂ ਮੁਸਲਿਮ ਸਮਾਜ ਆਮ ਤੌਰ ‘ਤੇ ਸੰਤੁਸ਼ਟ ਨਹੀਂ ਸੀ। ਖ਼ਾਸ ਤੌਰ ‘ਤੇ ਉਹ ਲੋਕ ਬੜੇ ਬੇਚੈਨ ਸਨ ਜਿਨ੍ਹਾਂ ਦੀਆਂ ਨਜ਼ਰਾਂ ਵਿਚ ਪੈਗੰਬਰ ਤੇ ਉਨ੍ਹਾਂ ਦੇ ਸਾਹਾਬਾ ਦਾ ਜੀਵਨ ਇੱਕ ਇਹੋ ਜਿਹਾ ਉਚੇਚਾ ਅਨੁਕਰਣੀਯ ਆਦਰਸ਼ ਸੀ ਜਿਸ ਤੋਂ ਥੋੜ੍ਹਾ ਜਿਹਾ ਵੀ ਪਰੇ ਹੋਣਾ, ਸਿਰਾਤ-ਏ-ਮੁਸਤਕੀਮ, ਤੋਂ ਭਟਕਣਾ ਸੀ । ਉਨ੍ਹਾਂ ਵਾਸਤੇ ਇਹ ਤਬਦੀਲੀ ਇਕ ਬਹੁਤ ਵੱਡਾ ਮਜ਼੍ਹਬੀ ਹਾਦਸਾ ਸੀ। ਉਨ੍ਹਾਂ ਦੇ ਖ਼ਿਆਲ ਵਿਚ ਹੁਣ ਅੱਲਾਹ ਦੀ ਹਕੂਮਤ ਦੀ ਥਾਂ ਬੰਦਿਆਂ ਉੱਤੇ ਬੰਦਿਆਂ ਦੀ ਹਕੂਮਤ ਭਾਵ ਉਮਈਆ ਖ਼ਾਨਦਾਨ ਦੀ ਹਕੂਮਤ ਕਾਇਮ ਹੋ ਗਈ ਸੀ, ਜਿਹੜੀ ਕਿ ਉਨ੍ਹਾਂ ਦੇ ਖ਼ਿਆਲ ਵਿਚ ਇਸਲਾਮੀ ਸਿਆਸੀ ਅਸੂਲਾਂ ਨਾਲ ਮੇਲ ਨਹੀਂ ਖਾਂਦੀ ਸੀ। ਇਹ ਲੋਕ ਬਦਲਦੀ ਹੋਈ ਆਮ ਸਿਆਸੀ ਜ਼ਿੰਦਗੀ ਤੋਂ ਅਲੱਗ ਹੋ ਕੇ ਅਹਿਸਾਸ ਤੇ ਇਖਲਾਸ ਉੱਤੇ ਆਧਾਰਿਤ ਅੱਲਾਹ ਦੀ ਭਗਤੀ ਵਿਚ ਲੀਨ ਹੋ ਗਏ। ਇਹ ਪਹਿਲਾ ਅਵਸਰ ਸੀ ਜਦੋਂ ਇਸਲਾਮੀ ਵਿਚਾਰਧਾਰਾ ਤੇ ਸਮਾਜਿਕ ਵਿਚਾਰਧਾਰਾ ਦਾ ਕੇਂਦਰੀਕਰਨ, ਜੋ ਹਜ਼ਤਰ ਮੁਹੰਮਦ ਸਾਹਿਬ ਤੋਂ ਖੁਲਫਾ-ਏ ਰਾਸ਼ਦੀਨ ਤੱਕ ਵੱਡੀ ਖੂਬੀ ਨਾਲ ਚਲਿਆ ਆ ਰਿਹਾ ਸੀ, ਹੁਣ ਵਖਰੇਵੇਂ ਵੱਲ ਤੁਰ ਪਿਆ ਹੌਲੀ- ਹੌਲੀ ਮੁਸਲਮਾਨਾਂ ਵਿਚ ਵੱਖਰੀਆਂ-ਵੱਖਰੀਆਂ ਜਮਾਤਾਂ ਬਣਨ ਲੱਗੀਆਂ। ਇਨ੍ਹਾਂ ਵਿਚ ਇੱਕ ਜਮਾਤ ਖਾਲਿਸ ਅਧਿਆਤਮਿਕ ਲੋਕਾਂ ਦੀ ਵੀ ਸੀ। ਇਨ੍ਹਾਂ ਨੇ ਸੰਸਾਰਕਤਾ ਤੋਂ ਮੂੰਹ ਮੋੜ ਕੇ ਰੱਬੀ ਜ਼ਿੰਦਗੀ ਵਿਚ ਲੀਨ ਰਹਿਣਾ ਉਚਿਤ ਸਮਝਿਆ। ਬਾਅਦ ਦੇ ਸਮੇਂ ਵਿਚ ਇਸ ਜਮਾਤ ਦੇ ਲੋਕ ‘ਸੂਫ਼ੀ’ ਤੇ ‘ਦਰਵੇਸ਼’ ਦੇ ਨਾਮ ਨਾਲ ਮਸ਼ਹੂਰ ਹੋਏ।”
ਇਸ ਤਰ੍ਹਾਂ ਸੂਫ਼ੀ ਮੱਤ ਦਾ ਆਗਾਜ਼ ਹੋਇਆ। ਕੁਝ ਲੋਕ ਐਸੇ ਵੀ ਉਭਰ ਕੇ ਸਾਹਮਣੇ ਆਏ ਜੋ ਰੱਬ ਤੋਂ ਬਹੁਤ ਡਰਦੇ ਸਨ ਤੇ ਜੋ ਈਮਾਨ ਤੇ ਅਹਿਸਾਸ ‘ਤੇ ਜ਼ੋਰ ਦਿੰਦੇ ਸਨ। ਇਹ ਲੋਕ ਆਮ ਜੀਵਨ ਤੋਂ ਟੁੱਟਣ ਲੱਗੇ। ਰੋਂਦੇ ਰਹਿਣ ਵਾਲੀ ਜਮਾਤ ਜਾਂ ਫਿਰਕੇ ਨੂੰ ਅਲਬਕਕੂਨ ਭਾਵ ਰੋਣ ਵਾਲੇ ਨਾਮ ਪੈ ਗਿਆ। ਇਨ੍ਹਾਂ ਦੇ ਖ਼ਿਆਲ ਅਨੁਸਾਰ ਦੂਜੇ ਲੋਕ ਪੈਗੰਬਰ ਤੇ ਕੁਰਾਨ ਦੇ ਅਦਰਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਸਨ। ਨਿਕਲਸਨ ਤੇ ਦੂਜੇ ਸੂਫ਼ੀ ਵਿਚਾਰਧਾਰਕਾਂ ਅਨੁਸਾਰ ਉਦਾਸੀਨ ਲੋਕਾਂ ਦਾ ਇਹ ਸਮੂਹ ਹੀ ਮੁੱਢਲੇ ਜ਼ਮਾਨੇ ਦੇ ਸੂਫ਼ੀਆਂ ਦਾ ਸਮੁਦਾਇ ਸੀ। ਬਾਅਦ ਵਿਚ ਕੁੱਝ ਰਹੱਸਵਾਦੀਆਂ ਦਾ ਇੱਕ ਵੱਖਰਾ ਜੁੱਟ ਸੂਫ਼ੀ ਸੰਪ੍ਰਦਾਇ ਬਣਾ ਕੇ ਉਪ-ਸੰਪ੍ਰਦਾਵਾਂ ਦੇ ਰੂਪ ਵਿਚ ਵਿਚਰਨ ਲੱਗੇ । ਕੁੱਝ ਰਹੱਸਵਾਦੀ ਸੰਪਰਦਾਵਾਂ ਨੇ ਪੈਗੰਬਰ ਦੇ ਜੀਵਨ ਨੂੰ ਆਧਾਰ ਬਣਾ ਕੇ ਰੂਹਾਨੀ ਦਰਸ਼ਨ ਦੀ ਸਿਰਜਣਾ वीडी।
ਬਾਅਦ ਵਿਚ ਇਨ੍ਹਾਂ ਸੂਫ਼ੀਆਂ ਦੀਆਂ ਬੇਅੰਤ ਸੰਪ੍ਰਦਾਵਾਂ ਹੋਂਦ ਵਿਚ ਆ ਗਈਆਂ। ਇਸ ਨੂੰ ਤਸੱਵੁਫ ਭਾਵ ਸੂਫ਼ੀਵਾਦੀ ਦਰਸ਼ਨ ਦਾ ਨਾਮ ਦਿੱਤਾ ਗਿਆ। ਮੁੱਢਲੇ ਜਮਾਨੇ ਦੇ ਸੂਫ਼ੀਆਂ ਵਿਚ ਇਮਾਮ ਹੱਸਨ ਬੱਸਰੀ, ਇਬਰਾਹੀਮ ਬਿਨ ਅਧਮ, ਅਬੂ ਹਾਸਿਮ ਉਸਮਾਨ, ਤੇ ਰਾਬੀਆ ਬੱਸਰੀ, ਆਦਿ ਦੇ ਨਾਮ ਬਹੁਤ ਮਸ਼ਹੂਰ ਹਨ।
ਸੂਫ਼ੀ’ ਸ਼ਬਦ ਮੁਸਲਮਾਨੀ ਮਜ਼੍ਹਬ ਦਾ ਹਰਮਨ ਪਿਆਰਾ ਤੇ ਸਤਿਕਾਰਯੋਗ ਸ਼ਬਦ ਹੈ। ਇਸਦੇ ਸ਼ਬਦੀ ਅਰਥਾਂ ਬਾਰੇ ਵਿਦਵਾਨਾਂ ਨੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਸੂਫ਼ੀ ਸ਼ਬਦ ਸੂਫ਼ ਅਰਥਾਤ ਊਨੀਂ ਬਸਤਰਾਂ ਦੇ ਪਹਿਨਣ ਤੋਂ ਪ੍ਰਚਲਤ ਹੋਇਆ ਹੈ। ਕਈ ਵਿਚਾਰਵਾਨ ‘ਸਫ਼ਾ’ ਜਾਂ ਉਦਗਮ (ਪਵਿਤਰਤਾ) ਵੀ ਅਰਥਾਉਂਦੇ ਹਨ। ‘ਸਫ਼’ ਮਤਲਬ ਪੰਗਤੀ, ਅਹਿਲ-ਏ-ਸੁਫ਼ਾ (ਚਬੂਤਰੇ ਤੇ ਬੈਠਣ ਵਾਲੇ) । ‘ਸਫ਼’ ਉਹ ਲੋਕ ਜੋ ਦਿਲ ਦੀ ਪਵਿੱਤਰਤਾ ਵੱਲ ਖਾਸ ਧਿਆਨ ਦਿੰਦੇ ਹਨ। ‘ਸਫ਼’ ਤੋਂ ਭਾਵ ਪੰਗਤੀ, ਜੋ ਨੇਕ ਦਿਲ ਵਾਲੇ, ਨਮਾਜ਼ ਪੜਣ ਸਮੇਂ ਸਭ ਤੋਂ ਅੱਗੇ ਬੈਠਦੇ ਹਨ। ਇਨ੍ਹਾਂ ਬਾਰੇ ਮੰਨਿਆ। ਜਾਂਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਪੈਗੰਬਰ, ਦੇ ਮੱਕੇ ਤੋਂ ਮਦੀਨੇ ਦੀ ਹਿਜਰਤ ਸਮੇਂ ਘਰ ਬਾਹਰ ਛੱਡ ਕੇ ਆਏ ਤੇ ਮਸਜਿਦ ਨਬੀ ਦੇ ਸਾਹਮਣੇ ਚਬੂਤਰੇ ਉੱਤੇ ਰਹਿੰਦੇ ਰਹੇ। ਉਹ “ਲਬੀਸੁ-ਸ-ਸੂਫ਼” ਭਾਵ ਉੱਨ ਦੇ ਕਪੜੇ ਪਾਉਂਦੇ ਸਨ।
ਸੱਯਦ ਅਤਹਰ ਅਬਾਸ ਰਿਜਵੀ ਇਕ ਨਾਮਵਰ ਸੂਫ਼ੀ ਹੋਏ ਹਨ। ਉਹ ਸੂਫ਼ ਸ਼ਬਦ ਬਾਰੇ ਲਿਖਦੇ ਹਨ, “ਸੂਫ਼ੀ ਸ਼ਬਦ ਮੁਸਲਿਮ ਦਰਵੇਸ਼ਾਂ ਅਤੇ ਫ਼ਕੀਰਾਂ ਦੇ ਨਾਮ ਵਾਸਤੇ ਵਰਤਿਆ ਗਿਆ। ਜੋ ਦੁਨੀਆਦਾਰੀ ਛੱਡ ਕੇ ਗੋਰ-ਉ-ਫਿਕਰ ਅਤੇ ਮੁਰਾਕਬਾ ਭਾਵ ਸਾਧਨਾ ਤੇ ਤਪਸਿਆ ਵਿਚ ਰਹਿ ਕੇ ਰੂਹਾਨੀਅਤ ਦੀਆਂ ਬੁਲੰਦੀਆਂ ਨੂੰ ਛੂੰਹਦੇ ਅਤੇ ਰੱਬ ਨਾਲ ਨੇੜਲੇ ਸੰਬੰਧ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਨ ।” ਇਨਸਾਈਕਲੋਪੀਡੀਆ ਆਫ ਬਰਤਾਨੀਆ ਅਨੁਸਾਰ ਪਹਿਲੀ ਸਦੀ ਹਿਜਰੀ ਅਤੇ ਸਤਵੀਂ ਸਦੀ ਈਸਵੀ ਤੱਕ “ਤਸੱਵੁਫ” ਤੇ ਸੂਫ਼ੀ ਸ਼ਬਦਾਂ ਦੀ ਵਰਤੋਂ ਮੁਸਲਿਮ ਸਮਾਜ ਵਿਚ ਸੀ ਪ੍ਰੰਤੂ ਕਿਸੇ ਕਿਸਮ ਦੇ ਲੋਕਾਂ ਦੇ “ਲਕਬ” ਵਾਸਤੇ ਨਹੀਂ ਵਰਤਿਆ ਜਾਂਦਾ ਸੀ। ਇਸ ਦਾ ਕਾਰਨ ਇਹ ਸਮਝਿਆ ਜਾਂਦਾ ਸੀ ਕਿ ਉਦੋਂ ਇਹ ਸ਼ਬਦ ਸੁਹਾਬੀ-ਏ-ਰਸੂਲ ਤੋਂ ਉਚੇਰਾ “ਤਾਬੀਈਨ” ਦਾ ਸੀ । ਇਸ ਤੋਂ ਬਾਅਦ ਅੱਠਵੀਂ ਸਦੀ ਦੇ ਮੁਸਲਿਮ ਸਮਾਜ ਵਿਚ ਇਹ “ਸੂਫ਼ੀ” ਸ਼ਬਦ ਰੂਹਾਨੀ ਪਰਵਿਰਤੀ ਦੇ ਬੰਦਿਆਂ ਵਾਸਤੇ ਸਭ ਤੋਂ ਵੱਡਾ ਮਾਣ ਵਾਲਾ ‘ਲਕਬ’ ਬਣ ਕੇ ਉਭਰਿਆ।
ਕੁਝ ਵਿਦਵਾਨਾਂ ਦੇ ਵਿਚਾਰ ਅਨੁਸਾਰ ਇਹ ਸਹੀ ਨਹੀਂ ਮੰਨਿਆ ਗਿਆ। ਉਨ੍ਹਾਂ ਦੀ ਸੋਚਣੀ ਅਨੁਕੂਲ “ਸੂਫ਼ੀ” ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਈਰਾਨ ਤੇ ਈਰਾਕ ਦੇ ਮਸ਼ਹੂਰ ਸ਼ਹਿਰ ਬਗਦਾਦ ਦੇ ਲੋਕਾਂ ਵਲੋਂ ਮੁਸਲਿਮ ਸਮਾਜ ਵਿਚ ਹੋਈ। “ਇਨਸਾਈਕਲੋਪੀਡੀਆ ਆਫ ਰਿਲੀਜਨ ਐਂਡ ਐਥਕਸ” ਦੇ ਹਵਾਲੇ ਤੋਂ ਪਤਾ ਲਗਦਾ ਹੈ ਕਿ “ਸੂਫ਼ੀ” ਲਫ਼ਜ਼ ਦੀ ਸਭ ਤੋਂ ਪਹਿਲਾਂ ਈਰਾਕ ਵਿਚ ਇਕ ਰਸਾਇਣ ਸ਼ਾਸਤਰੀ ਜਾਬਰ-ਬਿਨ-ਹਈਆਨ ਤੇ ਅਬੂ ਹਾਸਿਮ ਕੂਫੀ ਵਾਸਤੇ ਵਰਤਿਆ ਗਿਆ। ਉਸ ਵੇਲ੍ਹੇ ਇਸ “ਸੂਫ਼ੀ” ਸ਼ਬਦ ਦੇ ਇੰਨਾਂ ਹਰਮਨ ਪਿਆਰਾ ਹੋਣ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਛੇਤੀ ਹੀ ਇਸ ਦੀ ਵਰਤੋਂ ਖੁਰਾਸਾਨ ਤੇ ਦੂਜੇ ਮੁਸਲਿਮ ਮੁਲਕਾਂ ਵਿਚ ਹੋਣ ਲੱਗੀ। ਹੌਲੀ ਹੌਲੀ ਦੋ ਕੁ ਸਦੀਆਂ ਵਿਚ ਹੀ ਇਸ ਦੀ ਵਰਤੋਂ ਸਾਰੀ ਦੁਨੀਆ ਦੇ ਰਹੱਸਵਾਦੀ ਲੋਕਾਂ ਲਈ ਮਸ਼ਹੂਰ ਹੋ ਗਈ। ਇਸ ਤਰ੍ਹਾਂ ਸੂਫ਼ੀ ਸ਼ਬਦ ਇਸਲਾਮ ਦਾ ਇਕ ਬੜਾ ਮਹੱਤਵਪੂਰਨ ਤੇ ਰਹੱਸਵਾਦੀ ਚਿੰਨ੍ਹ ਹੈ।
ਸੂਫ਼ੀਆਂ ਦਾ ਇਹ ਮੰਨਣਾ ਕਿ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਵੀ ਕੰਬਲੀ ਤੇ ਊਨੀਂ ਬਸਤਰ ਪਹਿਨ ਕੇ ਰੱਬੀ ਇਬਾਦਤ ਕਰਿਆ ਕਰਦੇ ਸਨ। ਜਦੋਂ ਉਨ੍ਹਾਂ ਨੇ ਫ਼ਾਨੀ ਸੰਸਾਰ ਨੂੰ ਛਡਿਆ ਉਦੋਂ ਵੀ ਸੂਫ਼ੀਆਨਾ ਲਿਬਾਸ ਵਿਚ ਸਨ। ਹਦੀਸਾਂ ਦੀਆਂ ਪ੍ਰਸਿੱਧ ਮਜ਼੍ਹਬੀ ਪੁਸਤਕਾਂ ਵਿਚ ਵੀ ਉਨ੍ਹਾਂ ਦੇ ਮਜ਼੍ਹਬੀ ਲਿਬਾਸ ਦਾ ਵਰਨਣ ਕਰਦਿਆਂ “ਬੁਖਾਰੀ ਸ਼ਰੀਫ” ਤੇ “ਇਬਨ-ਏ-ਮਾਜਾ” ਦੀਆਂ ਰਵਾਇਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕੁਰਾਨ ਵਿਚ ਵੀ ਅੱਲ੍ਹਾ ਤਾਲ੍ਹਾ ਨੇ ਪੈਗੰਬਰ ਸਾਹਿਬ ਨੂੰ “ਕੰਬਲੀ ਵਾਲਾ” ਕਹਿ ਕੇ ਪੁਕਾਰਿਆ ਹੈ। ਕੁਰਾਨ ਦੀ ਇਸ ਆਇਤ, “ਐ ਕੰਬਲੀ ਵਾਲੇ ਰਾਤ ਦਾ ਕਿਆਮ ਕਰ।” ਸ਼ਬਦ ਸੂਫ਼ੀ ਬਸਤਰਾਂ ਦੇ ਲਖਾਇਕ ਹਨ। ਇਹ ਮਸ਼ਹੂਰ ਹੈ ਕਿ ਹਜ਼ਰਤ ਮੂਸਾ ਨੇ ਰੱਬ ਨੂੰ ਜਦੋਂ ਸੰਬੋਧਨ ਕੀਤਾ, ਉਨ੍ਹਾਂ ਵੀ ਉਨ ਦਾ ਲਿਬਾਸ ਧਾਰਨ ਕੀਤਾ ਹੋਇਆ ਸੀ। ਹਰ ਮੁਸਲਮਾਨ ਮਜ਼੍ਹਬੀ ਵਿਚਾਰਧਾਰਾ ਬਾਰੇ ਕਿਸੇ ਵੀ ਮਸਲੇ ਤੇ ਵਿਚਾਰਦਿਆਂ ਪੁਰਾਣੇ ਤੇ ਵਡੇਰੇ ਪੈਗੰਬਰਾਂ ਦੀਆਂ ਮਿਸਾਲਾਂ ਮੁੱਖ ਰੱਖਦੇ ਹਨ। ਕੁੱਝ ਵਿਦਵਾਨਾਂ ਦਾ ਕਥਨ ਹੈ ਕਿ ਸੂਫ਼ੀਵਾਦ ਦੇ ਸਿਰਕੱਢ ਲਿਖਾਰੀ ਦਰਵੇਸ਼ ਅਬਦੁਲਾਹ ਅੱਲ-ਸਿਰਾਜ ਅਲ-ਤੂਸੀ ਦੀ ਪੁਸਤਕ, “ਕਿਤਾਬ-ਉਲ-ਲਮਾ” ਵਿਚ ਵੀ ‘ਸੂਫ਼ੀ’ ਸਬਦ ਦਾ ਜ਼ਿਕਰ ਆਇਆ ਹੈ। ਉਹ ਲਿਖਦੇ ਹਨ ਕਿ ਸੂਫ਼ੀ ਸ਼ਬਦ ਦਾ ਸੰਬੰਧ ਉੱਨ ਦੇ ਲਿਬਾਸ ਨਾਲ ਹੈ । ਅੰਬੀਆ, ਔਲੀਆ ਤੇ ਸੂਫ਼ੀਆਂ ਦਾ ਇਹ ਆਮ ਪਹਿਰਾਵਾ ਰਿਹਾ ਹੈ। ਇਹ ਇਸੇ ਤਰ੍ਹਾਂ ਹੈ ਜਿਵੇਂ ਹਜ਼ਰਤ ਈਸਾ ਤੇ ਸੂਫ਼ੀਆਂ ਦਾ ਇਹ ਆਮ ਪਹਿਰਾਵਾ ਰਿਹਾ ਹੈ। ਇਹ ਇਸੇ ਤਰ੍ਹਾਂ ਹੈ ਜਿਵੇਂ ਹਜ਼ਰਤ ਈਸਾ ਦੇ ਪੈਰੋਕਾਰਾਂ ਨੂੰ “ਹਵਾਰੀ” ਕਿਹਾ ਜਾਂਦਾ ਸੀ। ਇਸ ਦਾ ਅਰਥ ਸਫੈਦ ਉੱਨ ਦੇ ਲਿਬਾਸ ਨਾਲ ਹੈ। ਅੰਬੀਆ, ਔਲੀਆ ਤੇ ਸੂਫ਼ੀਆਂ ਦਾ ਇਹ ਆਮ ਪਹਿਰਾਵਾ ਰਿਹਾ ਹੈ। ਇਹ ਇਸੇ ਤਰ੍ਹਾਂ ਹੈ ਜਿਵੇਂ ਹਜ਼ਰਤ ਈਸਾ ਦੇ ਪੈਰੋਕਾਰਾਂ ਨੂੰ “ਹਵਾਰੀ” ਕਿਹਾ ਜਾਂਦਾ ਸੀ। ਇਸ ਦਾ ਅਰਥ ਹੈ, ਸਫੈਦ ਉੱਨ ਦਾ ਲਿਬਾਸ ਪਾਉਣ ਵਾਲੇ।
ਸੂਫ਼ੀਮਤ ਕੀ ਹੈ? ਇੱਕ ਥਾਂ ਪ੍ਰਸਿੱਧ ਸੂਫ਼ੀ ਦਰਵੇਸ਼ ਅਬੁਲ ਹਸਨ ਸੂਰੀ ਲਿਖਦੇ ਹਨ, ‘ਇਹ ਨਾ ਤਾਂ ਕੋਈ ਰਸਮ ਹੈ ਤੇ ਨਾ ਹੀ ਕੋਈ ਇਲਮ, ਬਲਕਿ ਇਹ ਤਾਂ ਇਖਲਾਕ ਹੀ ਇਖਲਾਕ ਹੈ। ਭਾਵ ਨੇਕ ਆਚਰਣ ਤੋਂ ਸਿਵਾ ਹੋਰ ਕੁੱਝ ਵੀ ਨਹੀਂ। ਹਕੀਕਤ ਵਿਚ ਸੂਫ਼ੀ ਉਹੀ ਲੋਕ ਸਨ ਜਿਨ੍ਹਾਂ ਦਾ ਆਚਰਣ ਨੇਕ ਸੀ ਤੇ ਆਪਣੇ ਜ਼ਾਹਿਰ ਨੂੰ ਆਪਣੇ ਬਾਤਿਨ ਵਾਂਗ ਸਾਦਾ, ਸਰਲ, ਸਵਛ, ਤੇ ਹਉਮੈ ਰਹਿਤ ਬਣਾਈ ਰੱਖਣ ਵਾਸਤੇ “ਸੂਫ਼” ਦੇ ਕਪੜੇ ਪਾਉਂਦੇ ਸਨ।” ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੇਂ ਦੇ ਰੱਬੀ ਜਗਿਆਸੂਆਂ ਵਿਚ ਮੁਸਲਮ ਫਿਰਕੇ ਦੇ ਉਹ ਲੋਕ ਜੋ ਆਪਣੀ ਮਰਜੀ ਨਾਲ ਇਬਾਦਤ ਤੇ ਰਿਆਜ਼ਤ ਭਾਵ ਸਾਧਨਾ ਦੇ ਔਖੇ ਰਸਤੇ ਉੱਤੇ ਚੱਲ ਪਏ, ਸੂਫ਼ੀ ਕਹਾਉਣ ਲੱਗੇ।
ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦਾ ਜੀਵਨ ਤੇ ਕਮਾਈ ਸਹੀ ਸੂਫ਼ੀਆਂ ਵਾਲਾ ਹੋਣ ਕਾਰਨ ਅੱਲ੍ਹਾ ਤਾਲ੍ਹਾ ਦੀ ਨੂਰਾਨੀ ਜੋਤ ਨੂੰ, ਜਾਤ ਪਾਤ, ਮਜ਼੍ਹਬ ਤੇ ਅਖੌਤੀ ਜਾਲ ਵਿਚੋਂ ਨਿਰਲੇਪ ਹੋ ਕੇ ਰੂਹਾਨੀ ਰਹੱਸਵਾਦੀ ਤੇ ਵਿਸਮਾਦੀ ਪਰਖ ਦੀ ਸੋਝੀ ਵਾਲਾ ਪਾਰਖੂ ਹੋ ਨਿਬੜਿਆ ਸੀ । ਅੱਲ੍ਹਾ ਦੀ ਜਾਤ ਦਾ ਸਹੀ ਉਪਾਸ਼ਕ ਤੇ ਰਹੱਸਵਾਦੀ ਸੂਫ਼ੀ ਮੰਜ਼ਿਲ ਦਾ ਪਾਂਧੀ ਬਣ ਕੇ ਉਸ ਖ਼ੁਦਾਈ ਰਹਿਮਤ ਸਦਕਾ ਸਾਹਮਣੇ ਆਇਆ। ਸੂਫ਼ੀ ਦੀ ਅਸਲੀਅਤ ਕੀ ਹੈ? ਹਜ਼ਰਤ ਜੁਨੈਦ ਬਗਦਾਦੀ ਤੋਂ ਪੁਛਿਆ ਗਿਆ ਤਾਂ ਉਹ ਕਹਿੰਦੇ ਹਨ, “ਤੁਸੀਂ ਇਸ ਦੇ ਜ਼ਾਹਿਰ ਨੂੰ ਹੀ ਸਮਝਦੇ ਰਹੋ, ਬਾਤਿਨ ਭਾਵ ਅੰਦਰਲੀ ਹਕੀਕਤ ਬਾਰੇ ਕੁਝ ਨਾ ਪੁੱਛੋ, ਕਿਉਂਕਿ ਸੂਫ਼ੀ ਦਾ ਸੰਬੰਧ ਰੱਬ ਨਾਲ ਹੈ। ਉਹ ਹੀ ਉਹਦੀਆਂ ਰਮਜ਼ਾਂ ਨੂੰ ਸਮਝ ਸਕਦਾ ਹੈ। ਬੰਦੇ ਉਸ ਦੀ ਹਕੀਕਤ ਨੂੰ ਨਹੀਂ ਪਛਾਣ ਸਕਦੇ । ਇਹ ਇਕ ਐਸਾ ਇਲਮ ਹੈ ਜਿਸ ਦੀ ਪ੍ਰੀਭਾਸ਼ਾ ਦੇਣ ਤੋਂ ਆਮ ਬੰਦਾ ਅਸਮਰਥ ਹੈ।” ਇਸੇ ਤਰ੍ਹਾਂ “ਸ਼ੇਖ ਫਰੀਦੁਦੀਨ ਅੱਤਾਰ” ਮੁਤਾਬਿਕ, “ਸੂਫ਼ੀ ਉਹ ਹੈ ਜਿਸ ਦਾ ਦਿਲ ਦੁਨੀਆ ਤੋਂ ਨਫ਼ਰਤ ਕਰਦਾ ਹੋਵੇ, ਪਰ ਰੱਬ ਦੇ ਫੁਰਮਾਨ ਨੂੰ ਮੰਨਣ ਵਾਲਾ ਹੋਵੇ । ਉਸ ਦੇ ਮਨ ਅੰਦਰ ਤਸਲੀਮ ਹਜ਼ਰਤ ਇਸਮਾਈਲ ਵਾਂਗ ਹੋਵੇ।” ਅਸਲੀ ਸੂਫ਼ੀ ਦੀ ਪਰਖ ਰਹੱਸਵਾਦ ਦੀ ਵਿਸਮਾਦੀ ਝਲਕ ਵਿਚੋਂ ਹੀ ਹੋ ਸਕਦੀ ਹੈ। ਇਹ ਕਿਸੇ ਵਿਰਲੇ ਰੱਬ ਦੀ ਮੰਜ਼ਿਲ ਤੇ ਪੁੱਜੇ ਹੋਏ ਪੀਰ ਫ਼ਕੀਰ ਨੂੰ ਹੀ ਹਾਸਿਲ ਹੁੰਦੀ ਹੈ।
ਪੀਰ ਬੁੱਧੂ ਸ਼ਾਹ ਸਢੌਰਾ ਵੀ ਖ਼ਾਨਦਾਨੀ ਸੂਫ਼ੀਆਂ ਵਿਚੋਂ ਇਕ ਨਾਮਵਰ ਸੂਫ਼ੀ ਪੀਰ ਸੀ । ਪੀਰ ਜੀ ਦੇ ਸੁਭਾਓ ਵਿਚ ਸੂਫ਼ੀਆਂ ਵਾਲੇ ਸਾਰੇ ਗੁਣ ਉਪਲੱਭਧ ਹੀ ਨਹੀਂ ਬਲਕਿ ਪੂਰੀ ਤਰ੍ਹਾਂ ਰੋਮ-ਰੋਮ ਵਿਚੋਂ ਸੁਭਾਏਮਾਨ ਸਨ। ਜਿਵੇਂ ਸੱਚੇ ਤੇ ਪੁੱਜੇ ਹੋਏ ਸੂਫ਼ੀਆਂ ਦੇ ਇਲਾਹੀ ਗੁਣ ਤੇ ਲੱਛਣ ਵਰਨਣ ਕਰਦਿਆਂ ਇਸਲਾਮੀ ਮੁਸਲਮਾਨ ਆਲਮ ਫਾਜ਼ਲਾਂ ਦੇ ਕਥਨ ਹਨ ਕਿ ਸੱਚਾ ਸੂਫ਼ੀ ਉਹ ਹੈ ਜਿਸ ਵਿਚ ਰੱਬੀ ਫੁਰਮਾਣ ਨੂੰ ਸੱਚੇ ਦਿਲੋਂ ਮੰਨ ਕੇ ਰੱਬੀ ਹੁਕਮ ਤੋਂ ਅਪਣਾ ਆਪ ਨਿਛਾਵਰ ਕਰ ਵਿਖਾਣ ਵਾਲਾ ਜਜ਼ਬਾ ਠਾਠਾਂ ਮਾਰਦਾ ਹੋਵੇ। ਉਹ ਸਮੇਂ ਦੀ ਹਕੂਮਤ ਤੋਂ ਬੇ-ਖੌਫ਼ ਹੋ ਖ਼ੁਦਾ ਦੀ ਖ਼ੁਦਾਈ ਤੇ ਮਖਲੂਕ ਤੇ ਹੋ ਰਹੇ ਜ਼ੁਲਮ ਵਿਰੁੱਧ ਸੱਚ ਦੀ ਆਵਾਜ ਨੂੰ ਬੁਲੰਦ ਕਰੇ । ਜਾਤ ਪਾਤ ਤੇ ਮਜ਼੍ਹਬੀ ਵਿਤਕਰੇ ਤੋਂ ਉਪਰ ਉੱਠ ਕੇ ਉਸ ਸਮੇਂ ਦੇ ਖ਼ੁਦਾਈ ਨੂਰ ਨੂੰ ਪਰਖ ਸਕੇ । ਮੁਸਲਮਾਨ ਹੋ ਕੇ ਵੀ ਮੁਸਲਮ ਹਕੂਮਤ ਦੇ ਜ਼ਾਲਮਾਨਾ ਕਦਮਾਂ ਤੇ ਡੱਟ ਕੇ ਸੱਚ ਦਾ ਹੋਕਾ ਦੇਵੇ। ਜਿੱਥੇ ਲੋੜ ਪਵੇ ਜਿੰਦ ਜਾਨ ਦੀ ਪ੍ਰਵਾਹ ਨਾ ਕਰਦਿਆਂ ਸੱਚੇ ਅਕੀਦੇ ਦੇ ਅਸੂਲਾਂ ਨੂੰ ਅਪਣਾ ਕੇ ਆਪਾ ਵਾਰ ਵਿਖਾਵੇ । ਇਸ ਨੂੰ ਹੀ ਸੱਚੀ ਭਗਤੀ ਤੇ ਉਪਾਸ਼ਨਾ ਦੇ ਸੂਫ਼ੀ ਰਹੱਸਵਾਦ ਦਾ ਅਨੰਦ ਸਮਝੇ। ਸੱਚਾ ਮੁਸਲਮਾਨ ਪਾਕਿ ਦਿਲ ਹੋਵੇ। ਅਨੁਸਾਰ ਮਹਾਨ ਸੂਫ਼ੀ ਸ਼ੇਖ-ਉਲ-ਇਸਲਾਮ ਜ਼ਕਰੀਆ ਅਨੁਸਾਰੀ ਕਹਿੰਦੇ ਹਨ; ਸੂਫ਼ੀਵਾਦ ਇਹ ਸਿਖਾਉਂਦਾ ਹੈ ਕਿ ਦਿਲ ਦੀ ਪਵਿਤਰਤਾ ਕਿਵੇਂ ਹਾਸਿਲ ਕਰਨੀ ਹੈ ਤੇ ਨੈਤਿਕ ਜੀਵਨ ਵਿਚ ਸੁਧਾਰ ਕਿਵੇਂ ਲਿਆਉਣਾ ਹੈ। ਆਪਣੇ ਅੰਤਰਮਨ ਅਤੇ ਸੰਸਾਰਿਕ ਜੀਵਨ ਨੂੰ ਕਿਵੇਂ ਸੁਧਾਰਨਾ ਹੈ। ਇਸੇ ਤਰ੍ਹਾਂ ਪੀਰ ਜੀ ਦੇ ਰੂਹਾਨੀ ਸੱਚ ਦੀ ਪਰਖ ਨੇ ਸੂਫ਼ੀਵਾਦ ਦੀ ਪ੍ਰਪੱਕਤਾ ਤੇ ਮਾਨਵਵਾਦੀ ਮਿਸ਼ਨ ਨੂੰ ਇਤਿਹਾਸ ਦੇ ਪੰਨਿਆਂ ਤੇ ਇੱਕ ਰੌਸ਼ਨ ਮੀਨਾਰ ਦੇ ਰੂਪ ਵਿਚ ਪੇਸ਼ ਕੀਤਾ। ਇਸੇ ਤਰ੍ਹਾਂ ਇਕ ਨੇਕ ਦਿਲ ਸੱਚੇ ਸੂਫ਼ੀ ਦੀਆਂ ਹੋਰ ਕਈ ਵਿਸ਼ੇਸ਼ਤਾਈਆਂ ਬਾਰੇ ਇਉਂ ਵਰਨਣ ਹੈ; ਇਸਲਾਮੀ ਗ੍ਰੰਥ, “ਆਬ-ਏ-ਕੋਸਰ” ਵਿਚ ਇਬਰਾਹੀਮ ਬਿਨ ਅਧਮ, ਲਿਖਦੇ ਹਨ,” ਸੂਫ਼ੀ ਤੇ ਆਮ ਆਦਮੀ ਵਿਚ ਇਹ ਫਰਕ ਹੁੰਦਾ ਹੈ ਕਿ ਰੱਬੀ ਦਰਸ਼ਨ ਦੀ ਪਿਆਸੀ ਆਤਮਾ ਭਾਵ ਦਰਵੇਸ਼ ਦੀ ਅੱਖ ਕਦੀ ਵੀ ਸੰਸਾਰਕਤਾ ਵੱਲ ਨਹੀਂ ਵੇਖਦੀ ਸਗੋਂ ਖ਼ੁਦਾਈ ਝਲਕ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ।” ਨਿਕਲਸਨ ਦੇ ਅਨੁਸਾਰ ਸੂਫ਼ੀਵਾਦ ਖ਼ੁਦਾਈ ਨੂਰ ਪ੍ਰਤੀ ਮੁਹੱਬਤ ਦਾ ਜਜ਼ਬਾ ਲੈ ਕੇ ਰਾਹਿ-ਏ-ਸਲੂਕ ਦੀਆਂ ਮੰਜ਼ਿਲਾਂ ਤਹਿ ਕਰਦਾ ਹੈ। ਉਹ ਇਛਾਵਾਂ ਤੇ ਵਾਸ਼ਨਾਵਾਂ ਦੀ ਦਲਦਲ ਵਿਚੋਂ ਨਿਕਲ ਕੇ ਰੱਬੀ ਗਿਆਨ ਦੇ ਘੇਰੇ ਵਿਚ ਦਾਖਿਲ ਹੋ ਜਾਂਦਾ ਹੈ। ਇਸ ਤੋਂ ਅੱਗੇ ਚੱਲ ਕੇ ਪ੍ਰਸਿੱਧ ਸੂਫ਼ੀ ਯਹਯਾ ਬਿਨ ਮੁਆਜ ਨੂੰ ਕਿਸੇ ਨੇ ਸੁਆਲ ਕੀਤਾ ਕਿ ਸੂਫ਼ੀ, ਰੱਬੀ ਰਜਾ ਦੇ ਮੁਕਾਮ ਤੇ ਕਿਵੇਂ ਤੇ ਕਦੋਂ ਪਹੁੰਚਦਾ ਹੈ? ਉਸ ਨੇ ਉੱਤਰ ਦਿੱਤਾ, “ਜਦੋਂ ਸੂਫ਼ੀ ਇਹ ਚਾਰ ਮੰਜ਼ਿਲਾਂ, ਜੇ ਤੂੰ ਦੇਵੇਂ ਤਾਂ ਮੈਂ ਕਬੂਲ ਕਰਦਾ ਹਾਂ, ਜੇ ਨਾ ਦੇਵੇਂ ਤਾਂ ਤੇਰੀ ਰਜ਼ਾ ਵਿਚ ਰਾਜ਼ੀ ਹਾਂ, ਜੇ ਜ਼ਿੰਦਗੀ ਦੇਵੇਂ ਤਾਂ ਮੈਂ ਬੰਦਗੀ ਹੀ ਕਰਾਂ, ਜੇ ਬੁਲਾ ਲਵੇਂ (ਮੌਤ ਦੇਵੇਂ) ਤਾਂ ਵੀ ਖੁਸ਼ ਹਾਂ, ਗਿਲਾ ਨਹੀਂ। ਇਹ ਮੰਜ਼ਿਲਾਂ ਤਹਿ ਕਰ ਜਾਵੇ ਤਾਂ ਸੂਫ਼ੀ ਬਣਦਾ ਹੈ।”
ਬਲਖ (ਮੱਧ-ਏਸ਼ੀਆ) ਦੇ ਇਕ ਸੂਫ਼ੀ ਫ਼ਕੀਰ ਨੂੰ ਕਿਸੇ ਨੇ ਇਹ ਸੁਆਲ ਪੁਛਿਆ ਕਿ “ਰਾਹਿ-ਸਲੂਕ” ਕੀ ਹੈ? ਅਗੋਂ ਉਸਨੇ ਜੁਆਬ ਦਿੱਤਾ ਜੋ ਕੁੱਝ ਰੱਬ ਤੋਂ ਮਿਲੇ ਉਸ ਉੱਤੇ ਸਬਰ ਸ਼ਕਰ ਕਰ ਉਸ ਦਾ ਧੰਨਵਾਦ ਹੀ “ਰਾਹਿ-ਸਲੂਕ” ਹੈ।
ਸੂਫ਼ੀਵਾਦ ਦੇ ਆਰੰਭ ਤੇ ਵਿਕਾਸ ਦਾ ਜ਼ਿਕਰ ਕਰਦਿਆਂ ਇਹ ਗੱਲ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਸਮੇਂ ਦੇ ਬਾਹਰੀ ਮਜ਼੍ਹਬਾਂ ਤੇ ਸਭਿਅਤਾਵਾਂ ਦੇ ਸੁਮੇਲ ਸਦਕਾ ਵੀ ਰੂਹਾਨੀ ਸੰਦਰਭ ਵਿਚ ਵਿਚਰਦਿਆਂ ਕੁੱਝ ਤਬਦੀਲੀਆਂ ਤੇ ਰਹੁ-ਰੀਤਾਂ ਦੀ ਭਿੰਨਤਾ ਇਕ ਸੁਭਾਵਕ ਅਸੂਲ ਹੋ ਨਿਬੜਦੀ ਹੈ। ਇਹ ਵੀ ਵਿਚਾਰ ਹੈ ਕਿ ਇਸਲਾਮ ਵਿਚ ਇਸ ਰਹੱਸਵਾਦੀ ਵਿਚਾਰਧਾਰਾ ਦਾ ਸ਼ੁਰੂ ਹੋਣ ਦਾ ਮੁੱਖ ਕਾਰਣ ਬਾਹਰੀ ਪ੍ਰਭਾਵ ਹਨ। ਜਿਵੇਂ ਈਸਾਈ ਤੇ ਯਹੂਦੀ ਧਰਮਾਂ ਦੀਆਂ ਪ੍ਰੰਪਰਾਵਾਂ, ਮੁਸਲਮਾਨਾਂ ਵਿਚ ਨਵ-ਅਫਲਾਤੂਨੀ ਤੇ ਦੂਜੇ ਯੂਨਾਨੀ ਵਿਚਾਰਾਂ ਦਾ ਫੈਲਾਅ, ਮੁਸਲਮਾਨਾਂ ਦਾ ਪਾਰਸੀ ਧਰਮ, ਬੁੱਧ ਧਰਮ ਤੇ ਹਿੰਦੂ ਧਰਮ ਦੇ ਸੰਪਰਕ ਵਿਚ ਆਉਣਾ।
ਭਾਰਤ ਵਿਚ ਸਭ ਤੋਂ ਪਹਿਲਾਂ ਜੋ ਸੂਫ਼ੀ ਪੀਰ, ਫ਼ਕੀਰ ਹੋਏ, ਉਨ੍ਹਾਂ ਵਿਚ ਸ਼ੇਖ ਅਬੂ- ਤੂਰਾਬੀ (ਹਾਜੀ ਤੂਰਾਬੀ), ਸ਼ੇਖ ਸਫੀਉਦੀਨ ਗਾਜ-ਰੂਨੀ, ਸ਼ੇਖ ਇਸਮਾਈਲ ਬੁਖਾਰੀ, ਸ਼ੇਖ ਅਬੁਲ ਹਸਨ ਅਲੀ ਬਿਨ ਉਮਰ ਲਾਹੌਰੀ, ਸ਼ੇਖ ਅਲੀ ਬਿਨ ਉਸਮਾਨ ਹੁਜਵੀਰੀ, ਜਿਹੜੇ ਦਾਤਾ ਗੰਜ ਬਖਸ਼ ਲਾਹੌਰੀ ਦੇ ਨਾਂ ਨਾਲ ਮਸ਼ਹੂਰ ਹਨ, ਇਮਾਮ ਹਸਨ ਸਨਸਾਨੀ ਲਾਹੌਰੀ ਤੇ ਸੁਲਤਾਨ ਸਖੀ ਸਰਵਰ ਦੇ ਨਾਮ ਪ੍ਰਸਿੱਧ ਹਨ। ਸਭ ਤੋਂ ਪਹਿਲਾਂ ਸਿੰਧ ਵਿਚ ਸੂਫ਼ੀ ਹਾਜੀ ਤੁਰਾਬੀ ਹੋਏ। ਖੁਆਜਾ ਅਬੂ ਇਸਹਾਕ ਗਾਜਰੂਨੀ ਦੇ ਮੁਰੀਦ ਬਹਾਵਲਪੁਰ ਵਿਚ ਮਸ਼ਹੂਰ ਹੋਏ । ਪ੍ਰਸਿੱਧ ਕਸਬਾ “ਉੱਚ” ਇਨ੍ਹਾਂ ਕਰਕੇ ਵਸਿਆ ਤੇ ਲੋਕ ਪ੍ਰਿਯ ਹੋਯਾ । ਦਸਵੀਂ ਸਦੀ ਦੇ ਸ਼ੁਰੂ ਵਿਚ ਸ਼ੇਖ ਇਸਮਾਈਲ ਬੁਖਾਰੀ (ਲਾਹੌਰੀ) ਪੰਜਾਬ ਆ ਗਏ ਸਨ। ਇਸ ਸਮੇਂ ਬਜ਼ੁਰਗ ਅਬੁਲ ਹਸਨ ਅਲੀ ਬਿਨ ਉਮਰ ਹੋਏ। ਉਨ੍ਹਾਂ ਦਾ ਨਾਮ ਚੰਗੇ ਸਾਹਿਤਕਾਰ ਤੇ ਸ਼ਾਇਰ ਕਰਕੇ ਵੀ ਉਭਰਿਆ। ਸੁਲਤਾਨ ਸਖੀ ਸਰਵਰ ਮਸ਼ਹੂਰ ਸੂਫ਼ੀ ਨੇ ਪੱਛਮੀ ਪੰਜਾਬ ਵਿਚ, ਡੇਰਾ ਗਾਜ਼ੀਖਾਨ ਵਿਚ ਖ਼ਾਨਗਾਹ ਬਣਾਈ। ਸਖੀ ਸਰਵਰ ਦੀ ਸੇਵਕੀ ਪੰਜਾਬ ਵਿਚ ਦੂਰ ਦੂਰ ਫੈਲ ਗਈ ਸੀ। ਸਿੱਖ ਇਤਿਹਾਸ ਵਿਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਮੰਝ ਪਹਿਲਾਂ ਸਖੀ ਸਰਵਰੀਆ ਭਾਵ ਸਖੀ ਸਰਵਰ ਦਾ ਹੀ ਚੇਲਾ ਸੀ। ਉਸਦਾ ਸਾਰਾ ਪਰਿਵਾਰ ਤੇ ਆਲੇ ਦੁਆਲੇ ਦੇ ਪਿੰਡ ਸਖੀ ਸਰਵਰ ਨੂੰ ਆਮ ਪੂਜਦੇ ਸਨ। ਕੁਝ ਆਮ ਪ੍ਰਚਲਤ ਲੋਕ ਚਰਚਾ ਵਿਚ ਸਖੀ ਸਰਵਰ ਦੀਆਂ ਕਰਾਮਾਤਾਂ ਵੀ ਸੁਣਨ ਵਿਚ ਆਉਂਦੀਆਂ ਹਨ।
ਸੂਫ਼ੀ ਪੀਰਾਂ ਫ਼ਕੀਰਾਂ ਬਾਰੇ ਮਸ਼ਹੂਰ ਹੈ ਕਿ ਉਨ੍ਹਾਂ ਦਾ ਲੋਕ, ਫ਼ਕੀਰ ਸਮਝ ਕੇ ਬਹੁਤ ਮਾਣ ਸਤਿਕਾਰ ਕਰਦੇ ਸਨ । ਪ੍ਰੰਤੂ ਇਹ ਆਮ ਲੋਕਾਂ ਨੂੰ ਇਸਲਾਮ ਵਿਚ ਲਿਆਉਣ ਦਾ ਪ੍ਰਚਾਰ ਜਾਂ ਡਰ ਨਹੀਂ ਦਿੰਦੇ ਸਨ। ਇਹ ਤਾਂ ਰੱਬੀ ਭਗਤੀ ਤੇ ਉਪਾਸ਼ਨਾ ਤੇ ਜ਼ੋਰ ਦਿੰਦੇ ਸਨ। ਭਾਰਤ ਵਿਚ ਸੂਫ਼ੀ ਪ੍ਰਭਾਵਾਂ ਬਾਰੇ ਵਿਚਰਦਿਆਂ ਇਸ ਗੱਲ ਦਾ ਅਨੁਭਵ ਹੁੰਦਾ ਹੈ ਕਿ ਸੂਫ਼ੀਵਾਦ ਆਮ ਤੌਰ ਤੇ ਉੱਥੇ ਫੈਲਿਆ, ਜਿਥੇ ਬੁੱਧ ਧਰਮ ਦਾ ਪ੍ਰਭਾਵ ਸੀ, ਕਿਉਂਕਿ ਇਥੇ ਬ੍ਰਾਹਮਣਵਾਦ ਉੱਤੇ ਮੰਨੂਵਾਦੀ ਨਿਜ਼ਾਮ ਬਲਹੀਣ ਸੀ । ਇਸ ਲਈ ਸ਼ਾਇਦ ਇਹੋ ਕਾਰਣ ਸੀ ਕਿ ਮੁਸਲਮਾਨੀ ਮੱਤ, ਜ਼ਿਆਦਾ ਤਰ ਸਿੰਧ ਅਤੇ ਅਫ਼ਗਾਨਿਸਤਾਨ, ਪੱਛਮੀ ਪੰਜਾਬ ਤੇ ਬੰਗਾਲ ਵਿਚ ਪਸਰ ਗਿਆ।
ਸਮਾਂ ਬੀਤਿਆ ਬਾਬਾ ਸ਼ੇਖ ਫਰੀਦ ਜੀ ਮਹਾਨ ਸੂਫ਼ੀ ਦਰਵੇਸ਼ ਪੰਜਾਬ ਵਿਚ ਰੂਹਾਨੀ ਮੰਜ਼ਿਲਾਂ ਤੈਅ ਕਰਨ ਲੱਗੇ। ਹਜ਼ਰਤ ਬਖਤਿਆਰ ਕਾਕੀ ਦੇ ਮੁਰੀਦ ਬਣ ਰਾਹ-ਏ-ਸਲੂਕ ਦੀਆਂ ਮੰਜ਼ਿਲਾਂ ਤੇ ਵਿਚਰ ਕੇ ਖ਼ੁਦਾਈ ਦਰਸ਼ਨ ਦੀ ਪ੍ਰਾਪਤੀ ਦੇ ਉਪਾਸ਼ਕ ਬਣੇ। ਇਸ ਤਰ੍ਹਾਂ ਬਾਬਾ ਫਰੀਦ ਜੀ ਵੀ ਖੁਆਜਾ ਮੁਈਨਦੀਨ ਦੇ ਗ਼ੈਰ-ਰਸਮੀ ਮੁਰੀਦ ਸਨ।
ਪੀਰ ਬੁੱਧੂ ਸ਼ਾਹ ਦੇ ਸੂਫ਼ੀਵਾਦੀ ਜੀਵਨ ਨੇ ਸਾਖਿਆਤ ਇਕ ਸੱਚੇ ਤੇ ਸੁੱਚੇ ਮੁਸਲਮਾਨ ਹੋਣ ਦੀ ਰੂਹਾਨੀ ਤਸਵੀਰ ਨੂੰ ਪੇਸ਼ ਕੀਤਾ ਹੈ। ਜਿਵੇਂ ਸੂਫ਼ੀਵਾਦ ਦੇ ਵਡੇਰੇ ਸੂਫ਼ੀਆਂ ਨੇ ਇਕ ਪਾਕ ਦਿਲ ਮੋਮਨ (ਸੂਫ਼ੀ) ਦੇ ਸਹੀ ਤੇ ਸੁੱਚੇ ਕਿਰਦਾਰ ਦੀ ਪ੍ਰੀਭਾਸ਼ਾ ਨੂੰ ਦਸਦਿਆਂ ਸੂਫ਼ੀ ਦੇ ਲੱਛਣਾਂ ਵਿਚ ਨੇਕ ਅਤੇ ਦਿਲ ਦੀ ਸਫਾਈ ਵਾਲੇ ਰੂਹਾਨੀ ਸੰਤ, ਪੀਰ ਤੇ ਫ਼ਕੀਰ, ਜੋ ਦੁਨਿਆਵੀ ਝੰਬੇਲਿਆਂ ਵਿਚੋਂ ਖ਼ੁਦਾਈ ਤੇ ਨੂਰਾਨੀ ਝਲਕ ਨੂੰ ਪਾ ਸਕੇ, ਉਹ ਹੀ ਅਸਲ ਸੂਫ਼ੀ ਪੀਰ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਹੌਲੀ-ਹੌਲੀ ਪੀਰ ਜੀ ਦੇ ਰਹੱਸਵਾਦੀ ਜੀਵਨ ਮੰਜ਼ਿਲਾਂ ਦੇ ਉਹ ਪੜਾਅ ਜਿਨ੍ਹਾਂ ਤੇ ਵਿਚਰਦਿਆਂ ਸੂਫ਼ੀ ਮੱਤ ਦੇ ਮਹਾਨ ਰੂਹਾਨੀ ਸਖ਼ਸ਼ੀਅਤ ਨੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵਿਚੋਂ ਉਸ ਨੂਰਾਨੀ ਤੇ ਖ਼ੁਦਾਈ ਝਲਕ ਨੂੰ ਤਕਿਆ, ਬਾਰੇ ਜਾਣਨਾ ਵੀ ਅਤਿ ਜ਼ਰੂਰੀ ਹੈ।
ਉਸ ਸਮੇਂ ਪੰਜਾਬ ਵਿਚ ਸੂਫ਼ੀਵਾਦ ਜੋ ਮੁਸਲਮਾਨੀ ਤੇ ਇਸਲਾਮਿਕ ਮਜ਼੍ਹਬ ਦਾ ਇਕ ਮਹੱਤਵਪੂਰਨ ਫਿਰਕਾ ਹੈ, ਆਮ ਫੈਲ ਚੁੱਕਾ ਸੀ। ਸਮੇਂ ਦੀ ਹਕੂਮਤ, ਮੁਗ਼ਲਾਂ ਦਾ ਰਾਜ ਤੇ ਪੂਰਾ ਬੱਲ ਸੀ। ਇਸਲਾਮ ਦੇ ਫੈਲਾਉਣ ਲਈ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਜ਼ਾਲਮਾਨਾ ਹੁਕਮਾਂ ਅੱਗੇ ਜਨਤਾ ਤਰਾਹ-ਤਰਾਹ ਕਰਦੀ ਹੋਈ ਗੋਡੇ ਟੇਕ ਰਹੀ ਸੀ। ਹਾਲੇ ਕੁੱਝ ਚਿਰ ਪਹਿਲਾਂ ਹੀ ਕਸ਼ਮੀਰ ਦੇ ਹਿੰਦੂ ਪੰਡਿਤ ਅਤੇ ਬ੍ਰਾਹਮਣ ਸ੍ਰੀ ਅਨੰਦਪੁਰ ਦੀ ਧਰਤੀ ਤੇ ਪੁੱਜ ਕੇ ਆਪਣੇ ਹਿੰਦੂ ਧਰਮ ਦੀ ਅਧੋਗਤੀ ਦੇ ਦੁਖ ਰੋ ਰੋ ਕੇ, ਹਿੰਦੂ ਧਰਮ ਦੇ ਬਚਾਉ ਲਈ ਵਾਸਤੇ ਪਾ ਜੀਵਨ ਦਾਤ ਲਈ ਅਰਜ਼ੋਈ ਕੀਤੀ, ਤਾਂ ਨੌਂ ਸਾਲ ਦੀ ਉਮਰ ਵਿਚ ਹੀ ਕਲਗੀਧਰ ਜੀ ਨੇ ਆਪਣੇ ਪਿਤਾ ਜੀ— ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਦਿੱਲੀ ਸੀਸ ਵਾਰਨ ਲਈ ਭੇਜ ਕੇ ਗੁਰੂ ਨਾਨਕ ਮਿਸ਼ਨ ਨੂੰ ਸਾਕਾਰ ਕਰ ਵਿਖਾਇਆ ਸੀ। ਨਾਨਕ ਮਿਸ਼ਨ ਜੋ ਬਾਬਰ ਦੇ ਹਿੰਦ ਵਿਚ ਆਉਣ ਸਮੇਂ ਸ਼ੁਰੂ ਹੋ ਚੁੱਕਾ ਸੀ, ਆਹਮੋ- ਸਾਹਮਣੇ ਸੁਆਲ ਜੁਆਬ ਹੋਏ ਸਨ, ਤੇ ਬਾਬੇ ਨੇ ਸਪੱਸ਼ਟ ਕਰ ਦੱਸ ਦਿੱਤਾ ਸੀ। ਗੁਰੂ ਸਾਹਿਬ ਨੇ ਸੱਚ ਦਾ ਹੋਕਾ ਦੇ ਸੁੱਤੇ ਹਿੰਦੀਆਂ ਨੂੰ ਜਗਾ ਕੇ ਹਾਅ ਦਾ ਨਾਅਰਾ ਮਾਰਿਆ ਸੀ। ਇਸੇ ਵਾਸਤੇ ਸਮੇਂ-ਸਮੇਂ ਦੀਆਂ ਮੁਗ਼ਲ ਹਕੂਮਤਾਂ ਦਾ ਨਾਲੋ-ਨਾਲ ਗੁਰੂ ਨਾਨਕ ਸਾਹਿਬ ਦੀ ਜੋਤ, ਸਾਕਾਰ ਰੂਪ ਵਿਚ ਦਸ ਪਾਤਸ਼ਾਹੀਆਂ ਦੇ ਜਾਮੇ ਧਾਰ ਮੁਗ਼ਲਾਂ ਦੇ ਜ਼ੁਲਮਾਂ ਦਾ ਵਿਰੋਧ ਕਰਦੀ ਚਲੀ ਆ ਰਹੀ ਸੀ। ਉਸ ਸਮੇਂ ਭਾਰਤ ਦੀ ਧਰਤੀ ਤੇ ਜੇ ਕੋਈ ਮੁਗ਼ਲ ਬਾਦਸ਼ਾਹ ਦਾ ਮੂੰਹ ਤੋੜ ਜੁਆਬ ਦੇਣ ਵਾਲਾ ਹੈ ਸੀ ਤਾਂ ਉਹ ਸੀ ਦਸਵੇਂ ਜਾਮੇ ਦੇ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਔਰੰਗੇ ਮੁਗ਼ਲ ਦੇ ਹਰ ਹੁਕਮ ਨੂੰ ਪੈਰ ਦੀ ਜੁੱਤੀ ਨਾਲ ਵੰਗਾਰ ਕੇ ਪਿੱਛੇ ਸੁੱਟ ਦਿੱਤਾ। ਪਹਾੜੀ ਰਾਜੇ ਵੀ ਔਰੰਗਜ਼ੇਬ ਮੁਗ਼ਲ ਬਾਦਸ਼ਾਹ ਦਾ ਪਾਣੀ ਭਰਦੇ ਤੇ ਮੂੰਹ ਮੰਗਿਆ ਟੈਕਸ ਦੇ ਕੇ ਦਿਨ ਕਟੀ ਕਰ ਰਹੇ ਸਨ। ਕਿਸੇ ਦਾ ਹੀਆ ਨਹੀਂ ਪੈਂਦਾ ਸੀ ਕਿ ਮੁਗ਼ਲਾਂ ਦੇ ਜ਼ੁਲਮਾਂ ਖਿਲਾਫ਼ ਕੋਈ ਜ਼ਰਾ ਵੀ ਜ਼ੁਬਾਨ ਖੋਲ੍ਹ ਸਕੇ। ਇਥੋਂ ਤੱਕ ਕਿ ਪਹਾੜੀ ਰਾਜੇ ਮੁਗ਼ਲਾਂ ਦੇ ਰਾਜ ਦੀ ਹਾਮੀ ਭਰ ਗੁਰੂ ਸਾਹਿਬ ਨਾਲ ਲੜਨ ਲਈ ਉੱਠ ਪੈਂਦੇ। ਪਰ ਸੱਚ ਅੱਗੇ ਕੌਣ ਅੜ ਸਕਦਾ ਸੀ। ਇਸੇ ਲਈ ਬਾਈਧਾਰ ਦੇ ਪਹਾੜੀ ਰਾਜਿਆਂ ਨੇ ਦਿੱਲੀ ਤੋਂ ਫ਼ੌਜਾਂ ਵੀ ਮੰਗਵਾ ਕੇ ਟਾਕਰੇ ਕੀਤੇ ਪ੍ਰੰਤੂ ਸੱਚ ਹੱਕ ਅਕਾਲ ਪੁਰਖ ਦੀ ਫ਼ੌਜ ਅੱਗੇ ਧੌਣਾਂ ਨਿਵਾ ਤੇ ਧੌਣਾਂ ਤੁੜਵਾ ਕੇ ਮੁੜਦੇ ਰਹੇ।
ਪੀਰ ਬੁੱਧੂ ਸ਼ਾਹ ਦੇ ਸੂਫ਼ੀਵਾਦ ਦਾ ਜ਼ਿਕਰ ਕਰਦਿਆਂ ਹੋਰ ਵੀ ਸਪੱਸ਼ਟ ਹੁੰਦਾ ਹੈ। ਕਿ ਪੀਰ ਬੁੱਧੂ ਸ਼ਾਹ ਦੇ ਬਹੁਤ ਸਾਰੇ ਸਮਕਾਲੀ ਸੂਫ਼ੀ ਪੀਰ ਫ਼ਕੀਰ ਵੀ ਉਨ੍ਹਾਂ ਵਾਂਗ ਸਮੇਂ ਦੀਆਂ ਪ੍ਰਸਥਿਤੀਆਂ ਅਨੁਕੂਲ ਗੁਰੂ ਨਾਨਕ ਸਾਹਿਬ ਦੀ ਰੂਹਾਨੀ ਜੋਤ ਤੇ ਰਹੱਸਵਾਦੀ ਅਧਿਆਤਮਿਕ ਰਮਜ਼ ਤੋਂ ਜਾਣੂ ਹੋ ਗੁਰੂ ਨਾਨਕ ਮਿਸ਼ਨ ਦੇ ਦਿਲੋਂ ਉਪਾਸ਼ਕ ਹੋ ਪੰਜਾਬ ਵਿਚ ਵਿਚਰ ਰਹੇ ਸਨ । ਗੁਰੂ ਨਾਨਕ ਸਾਹਿਬ ਦੀ ਹਿੰਦੂ ਸਾਧਾਂ, ਸੰਤਾਂ, ਜੋਗੀਆਂ, ਸਿੱਧਾਂ, ਨਾਥਾਂ, ਜੰਗਮ, ਸਨਿਆਸੀ, ਤੇ ਮੁਸਲਿਮ ਪੀਰਾਂ ਫ਼ਕੀਰਾਂ ਨਾਲ ਹੋਈਆਂ ਵਿਚਾਰਾਂ ਤੇ ਸਿੱਧ ਗੋਸ਼ਟੀਆਂ ਤੇ ਪ੍ਰਭਾਵਾਂ ਨੇ ਵਕਤ ਦੇ ਮਜ਼੍ਹਬੀ ਕੇਂਦਰਾਂ ਤੇ ਉਚੇਚਾ ਤੇ ਮਹੱਤਵ ਪੂਰਨ ਅਸਰ ਛਡਿਆ ਹੋਇਆ ਸੀ। ਬਹੁਤ ਸਾਰੇ ਮੁਸਲਿਮ ਤੇ ਸੂਫ਼ੀ ਪੀਰ ਫ਼ਕੀਰ ਗੁਰੂ ਨਾਨਕ ਮਿਸ਼ਨ ਦੇ ਹਾਮੀ ਬਣ ਮਾਨਵਵਾਦੀ ਪ੍ਰੰਪਰਾਵਾਂ ਦੇ ਧਾਰਨੀ ਹੋ ਗੁਰੂ ਸਾਹਿਬਾਂ ਨੂੰ ਮਿਲ ਕੇ ਉਨ੍ਹਾਂ ਵਿਚੋਂ ਖ਼ੁਦਾਈ ਨੂਰ ਦੀਆਂ ਝਲਕਾਂ ਅਨੁਭਵ ਕਰਨ ਲੱਗੇ ਸਨ।
ਸਤਿਗੁਰ ਨਾਨਕ ਸਾਹਿਬ ਦੇ ਅਵਤਾਰ ਧਾਰਨ ਉਪਰੰਤ ਰਾਏ ਬੁਲਾਰ ਜੋ ਨਗਰ ਤਲਵੰਡੀ ਦਾ ਮੁਸਲਿਮ ਹਾਕਮ ਸੀ, ਗੁਰੂ ਨਾਨਕ ਦੇਵ ਜੀ ਦੇ ਖ਼ੁਦਾਈ ਨੂਰ ਤੋਂ ਪ੍ਰਭਾਵਿਤ ਹੋ ਪੱਕਾ ਤੇ ਸੱਚਾ ਪੈਰੋਕਾਰ ਸਿੱਖ ਬਣ ਚੁੱਕਾ ਸੀ । ਬਾਲਪੁਣੇ ਦੀਆਂ ਰੱਬੀ ਖੇਡਾਂ ਤੱਕ ਰਾਇ ਬੁਲਾਰ ਗੁਰੂ ਸਾਹਿਬ ਤੋਂ ਬਲਿਹਾਰ ਜਾਂਦਾ ਸੀ । ਅਰਬ ਦੇਸ਼ਾਂ ਦੀਆਂ ਯਾਤਰਾਵਾਂ ਤੇ ਉਦਾਸੀਆਂ ਵਿਚ ਮੁਸਲਿਮ ਪੀਰਾਂ ਫ਼ਕੀਰਾਂ ਨਾਲ ਵਿਚਾਰ ਵਿਟਾਂਦਰੇ, ਕਿਸੇ ਖਾਸ ਫਿਰਕੇ ਨਾਲ ਪੱਖਪਾਤ ਤੋਂ ਨਿਰਲੇਪ ਹੋ ਇਕੋ ਰੱਬ ਦੀ ਹੋਂਦ ਦਾ ਨਾਅਰਾ ਬੁਲੰਦ ਕਰਦੇ ਸਨ । ਸਤਿਗੁਰ ਗੁਰੂ ਨਾਨਕ ਸਾਹਿਬ ਦੇ ਸਾਰੇ ਜੀਵਨ ਵਿਚ ਮੁਸਲਮਾਨਾਂ ਨਾਲ ਜਾਤਪਾਤ ਤੋਂ ਰਹਿਤ ਹੋ ਖ਼ੁਦਾਈ ਹੋਕਾ ਦੇਣਾ ਤੇ ਜੀਵਨ ਭਰ ਮੁਸਲਿਮ ਜਾਤ ਦੇ ਭਾਈ ਮਰਦਾਨਾ ਜੀ ਨੂੰ ਦਿਲੋਂ ਪਿਆਰ ਤੇ ਸਤਿਕਾਰ ਦੇਣਾ, ਗੁਰੂ ਨਾਨਕ ਮਿਸ਼ਨ ਦੀ ਅਨੌਖੀ ਤੇ ਦੁਰਲੱਭ ਮਿਸਾਲ ਸੀ। ਸਤਿਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਹਿੰਦੂ ਤੇ ਮੁਸਲਿਮ ਵੀਰਾਂ ਤੇ ਮੰਨਣ ਵਾਲਿਆਂ ਦੇ ਆਪੋ ਆਪਣੇ ਮਜ਼੍ਹਬੀ ਖਿਚ ਦਾ ਪ੍ਰਦਰਸ਼ਨ ਗੁਰੂ ਸਾਹਿਬ ਦੇ ਸੱਚੇ ਇਸ਼ਟ ਦਾ ਪ੍ਰਤੀਕ ਸੀ । ਆਖਿਰ ਗੁਰੂ ਨਾਨਕ ਸਾਹਿਬ ਦੀ ਚਾਦਰ ਦਾ ਅੱਧੋ-ਅੱਧ ਕਰ ਅੰਤਮ ਰਸਮਾਂ ਦੇ ਉਪਰਾਲੇ ਸਰਬ ਸੁੱਚੀ ਮਨੁੱਖਤਾ ਦਾ ਜਿਉਂਦਾ ਜਾਗਦਾ ਨਜ਼ਾਰਾ ਸੀ।
ਸ੍ਰੀ ਗੁਰੂ ਅਮਰਦਾਸ, ਤੀਸਰੇ ਗੁਰਾਂ ਦੇ ਵੇਲੇ ਮੁਗ਼ਲ ਬਾਦਸ਼ਾਹ ਅਕਬਰ ਦੀ ਯਾਤਰਾ ਤੇ ਸਰਬ ਸਾਂਝੇ ਲੰਗਰ ਦੀ ਪ੍ਰਥਾ ਨੇ, ਸਮੇਂ ਦੇ ਬਾਦਸ਼ਾਹ ਨੂੰ, ਗੁਰੂ ਨਾਨਕ ਦਾ ਘਰ ਇਕ ਉਚੇਰਾ ਖ਼ੁਦਾਈ ਚਾਨਣ ਮੁਨਾਰੇ ਦੇ ਰੂਪ ਵਿਚ ਪੇਸ਼ ਕੀਤਾ। ਖੁਸ਼ ਹੋ ਬਾਦਸ਼ਾਹ ਨੇ ਗੁਰੂ ਘਰ ਦੇ ਲੰਗਰ ਵਾਸਤੇ ਜਗੀਰ ਦੇਣ ਦੀ ਪੇਸ਼ਕਸ਼ ਕੀਤੀ। ਪਰ ਗੁਰੂ ਜੀ ਨੇ ਪ੍ਰਵਾਨ ਨਾ ਕੀਤੀ। ਅਕਬਰ ਬਾਦਸ਼ਾਹ ਬਹੁਤ ਉਦਾਰ-ਚਿਤ ਤੇ ਦੂਰ ਦ੍ਰਿਸ਼ਟ ਰਾਜਾ ਸੀ । ਉਸ ਨੇ ਅਪਣੇ ਸਮੇਂ ਵਿਚ ਗੁਰੂ ਨਾਨਕ ਦੀ ਗੁਰਗੱਦੀ ਤੇ ਬਿਰਾਜਮਾਨ ਨਾਨਕ ਜੋਤ, ਗੁਰੂ ਸਾਹਿਬਾਂ ਨਾਲ ਸਾਰੇ ਮਜ਼੍ਹਬਾਂ, ਧਰਮਾਂ ਦਾ ਸਨਮਾਨ ਕਰਕੇ ਮੁਗ਼ਲ ਰਾਜ ਨੂੰ ਚੰਗਾ ਮਜ਼ਬੂਤ ਕੀਤਾ। ਸਮਾਂ ਆਇਆ ਤੇ ਪੰਜਵੀਂ ਨਾਨਕ ਜੋਤ ਨੇ, ਉਸ ਸਮੇਂ ਦੇ ਮਸ਼ਹੂਰ ਰਹੱਸਵਾਦੀ ਰੱਬ ਨੂੰ ਪੁੱਜੇ ਸੰਤਾਂ, ਮਹੰਤਾਂ, ਤੇ ਭਗਤਾਂ ਦੀਆਂ ਬਾਣੀਆਂ ਨੂੰ ਇਕਤਰ ਕਰ, ਕਲਜੁਗੀ ਜੀਵਾਂ ਦੇ ਭਲੇ ਲਈ, ਮਾਨਵ ਜਾਤ ਦੇ ਕਲਿਆਣ ਹਿੱਤ “ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਸਥਾਪਨਾ ਕਰ ਦਿੱਤੀ। ਇਨ੍ਹਾਂ ਪੀਰਾਂ, ਫ਼ਕੀਰਾਂ, ਤੇ ਸੰਤਾਂ ਵਿਚ ਜਾਤ ਪਾਤ ਦਾ ਖੰਡਨ ਕਰ, ਰੂਹਾਨੀਅਤ ਪੱਖੋਂ ਸ੍ਰੇਸ਼ਟ ਸਾਹਿਤਕ ਰਚਨਾਵਾਂ ਨੂੰ ਉਚੇਚੇ ਤੌਰ ਤੇ ਮਾਣ ਬਖਸ਼ਿਆ ਗਿਆ ਜੋ ਆਸ਼ਾਵਾਦੀ ਤੇ ਅਗਾਂਹ ਵਧੂ ਜੀਵਨ ਸੋਚ ਨੂੰ ਅਰਪਿਤ ਹੋਣ। ਸਮੇਂ ਦੇ ਰੂਹਾਨੀਅਤ ਦੇ ਮੁਜੱਸਮੇ ਪ੍ਰਸਿੱਧ ਮੁਸਲਿਮ ਸੂਫ਼ੀ ਫਰੀਦ ਸ਼ਕਰਗੰਜ ਜੀ ਦੀ ਬਾਣੀ ਦੇ ਸਲੋਕ ਇਲਾਹੀ ਤੇ ਰੱਬੀ ਗੁਰਬਾਣੀ ਦੇ ਸਰੂਪ ਬਣ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ। ਇਹ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ ਦਾ ਪ੍ਰਤੱਖ ਸਬੂਤ ਹੈ।
ਪੀਰ ਬੁੱਧੂ ਸ਼ਾਹ ਦੇ ਸੂਫ਼ੀਵਾਦ ਵਿਚ ਸੱਚੇ ਤੇ ਸੁੱਚੇ ਮੁਸਲਮਾਨ ਹੋਣ ਵਿਚ ਬਾਬਾ ਨਾਨਕ ਦੀ ਸਿੱਖੀ ਦੇ ਕਈ ਅੰਸ਼ ਉਪਲੱਬਧ ਸਨ। ਅਰਬ ਦੇਸ਼ਾਂ ਵਿਚ ਪੀਰ ਬਹਾਵਲ ਸ਼ਾਹ, ਤੇ ਮੱਕੇ ਦੀ ਯਾਤਰਾ (ਉਦਾਸੀ) ਸਮੇਂ ਜੀਵਨ ਨਾਮੀ ਹਾਜੀ ਨਾਲ ਵਿਚਾਰ ਗੋਸ਼ਟੀ ਤੇ ਸੂਫ਼ੀ ਮੱਤ ਦੀਆਂ ਗੁੱਝੀਆਂ ਰਮਜ਼ਾਂ ਵਿਚ ਅਤਿ ਦੀ ਨੇੜਤਾ ਤੇ ਰੱਬੀ ਰਹੱਸਵਾਦ ਦੀ ਸੁਮੇਲਤਾ ਹੈ। ਬਾਬੇ ਨਾਨਕ ਦੀ ਸਿੱਖੀ ਵਿਚ ਕਿਧਰੇ ਵੀ ਜ਼ੋਰ ਜ਼ਬਰ ਨਾਲ ਦੂਜੇ ਦਾ ਮਜ਼੍ਹਬ ਬਦਲਾ ਕੇ ਆਪਣੇ ਧਰਮ ਵਿਚ ਸ਼ਾਮਿਲ ਕਰਨਾ ਰੱਬੀ ਹੁਕਮ ਦੀ ਰਜ਼ਾ ਨਹੀਂ ਦਸਿਆ। ਮਜ੍ਹਬ (ਧਰਮ) ਹਰ ਇੱਕ ਇਨਸਾਨ (ਬੰਦੇ) ਦਾ ਨਿੱਜੀ ਵਿਚਾਰਧਾਰਾ ਦਾ ਵਿਸ਼ਾ ਹੈ। ਬਾਬਾ ਤਾਂ ਹਰ ਮੁਸਲਿਮ ਨੂੰ ਹੋਕਾ ਦੇ ਕੇ ਵੰਗਾਰਦਾ ਹੈ, ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥… ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥ ਇਹ ਰਹੱਸਵਾਦੀ ਕਥਨ ਇਸਲਾਮ ਤੇ ਸਿੱਖੀ ਨੂੰ ਅਤਿ ਕਰੀਬ ਲੈ ਆਉਂਦੇ ਹਨ। ਇਹੋ ਕਾਰਣ ਸਨ ਕਿ ਸੱਚਾ ਤੇ ਪੱਕਾ ਮੁਸਲਮਾਨ, ਇਸਲਾਮ ਵਿਚ ਰਹਿੰਦਿਆਂ ਵੀ ਨਾਨਕ ਮਿਸ਼ਨ ਦੇ ਸਾਰੇ ਗੁਰੂ ਸਾਹਿਬਾਂ ਦੇ ਉਦੇਸ਼ਾਂ ‘ਤੇ ਡੱਟ ਕੇ ਪਹਿਰਾ ਦਿੰਦੇ ਰਹੇ। ਇਸਲਾਮ ਦਾ ਮਸ਼ਹੂਰ ਸੂਫ਼ੀ- ਮੁੱਲਾਂ ਸ਼ਾਹ ਇਕ ਰੁਬਾਈ ਵਿਚ, ਸਰਬ ਸਾਂਝੀਵਾਲਤਾ ਤੇ ਮਾਨਵੀ ਰਹੱਸ ਬਾਰੇ ਇਉਂ ਲਿਖਦਾ ਹੈ,
ਮੋਮਿਨ ਨਾ ਸ਼ਵਦ ਤਾ ਕੈ, ਬਰਾਬਰ ਨਾ ਸ਼ਵਦ,
ਬਬਾਂਗੇ ਨਮਾਜ਼, ਬਾਂਗੇ ਨਾਕੂਸੇ ਫਰੰਗ॥”
ਇਸ ਰੁਬਾਈ ਵਿਚ ਸਾਰੇ ਧਰਮਾਂ ਦੀ ਰੂਹਾਨੀ ਏਕਤਾ ਦੀ ਬਹੁਮੁੱਲੀ ਸਾਂਝ ਨਜ਼ਰ ਆ ਰਹੀ ਹੈ। ਭਾਵ ਬੰਦੇ! ਤੂੰ ਉਦੋਂ ਤੱਕ ਸਹੀ ਮੁਸਲਮਾਨ ਨਹੀਂ ਹੋ ਸਕਦਾ, ਜਦੋਂ ਤੱਕ ਅਜਾਨ ਭਾਵ ਨਮਾਜ਼ ਦੇ ਬੁਲਾਵੇ ਲਈ ਦਿੱਤੀ ਜਾਣ ਵਾਲੀ ਆਵਾਜ਼ ਤੇ ਦੂਜੇ ਧਰਮ ਸਥੱਲਾਂ ਵਿਚ ਰੱਬ ਵਲੋਂ ਦਿੱਤੀ ਜਾਣ ਵਾਲੀ ਆਵਾਜ਼ ਵਿਚ ਬਰਾਬਰੀ ਦੇ ਭਾਵ ਨਾ ਸਮਝੇ । ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਮੁੱਲਾਂ ਸ਼ਾਹ, ਪੀਰ ਮੀਆਂ ਮੀਰ ਦੇ ਖ਼ਲੀਫ਼ਾ ਤੇ ਮੁਰੀਦ ਸਨ। ਪੀਰ ਮੀਆਂ ਮੀਰ, ਸਾਰੇ ਰੱਬੀ ਧਰਮਾਂ ਦੀ ਰੂਹਾਨੀ ਏਕਤਾ ਤੇ ਬੰਦਿਆਂ ਲਈ ਇਕ ਪ੍ਰੇਰਨਾ ਦੇ ਮੁੱਖ ਸਰੋਤ ਸਨ। ਦਾਰਾ ਸ਼ਕੋਹ ਨੂੰ ਮੁੱਲਾਂ ਸ਼ਾਹ ਤੇ ਪੀਰ ਮੀਆਂ ਮੀਰ ਦੋਹਾਂ ਤੋਂ ਰੂਹਾਨੀ ਸੰਦੇਸ਼ ਤੇ ਸਰਬ ਸਾਂਝੀ ਮਨੁੱਖਤਾ ਦੇ ਸਮਾਚਾਰ ਪ੍ਰਾਪਤ ਹੁੰਦੇ ਰਹਿੰਦੇ ਸਨ । ਦਾਰਾ ਸ਼ਿਕੋਹ ਬਾਰੇ ਤਾਂ ਵਿਦਵਾਨਾਂ ਦਾ ਵਿਚਾਰ ਹੈ ਕਿ ਰੂਹਾਨੀ ਏਕਤਾ ਦੇ ਸੰਬੰਧ ਵਿਚ ਜਿੰਨਾ ਦਾਰਾ ਸ਼ਿਕੋਹ ਨੇ ਅਮਲ ਕੀਤਾ, ਓਨਾ ਪੀਰ ਮੀਆਂ ਮੀਰ ਤੇ ਮੁੱਲਾਂ ਸ਼ਾਹ ਨੇ ਵੀ ਸ਼ਾਇਦ ਹੀ ਕੀਤਾ ਹੋਵੇ । ਉਹ ਦੂਜੇ ਧਰਮ ਗ੍ਰੰਥਾਂ ਖਾਸ ਕਰ ਹਿੰਦੂ ਵੇਦਾਂਤਾਂ ਦੀ ਸਚਾਈ ਘੋਖਣ ਲਈ ਖਾਸ ਦਿਲਚਸਪੀ ਰੱਖਦਾ ਸੀ। ਉਸ ਦੇ ਦੂਜੇ ਧਰਮਾਂ ਦੀ ਖੋਜ ਤੇ ਸੰਸਕ੍ਰਿਤ ਤੋਂ ਉਰਦੂ ਫ਼ਾਰਸੀ ਵਿਚ ਉਲਥਾਵਣ ਦੀ ਰੁਚੀ ਉੱਚ ਦਰਜੇ ਦੀ ਸੀ। ਇਹ ਵੀ ਖਾਸ ਗੱਲ ਉਭਰ ਕੇ ਸਾਮਹਣੇ ਆਉਂਦੀ ਹੈ ਕਿ ਮੁੱਲਾਂ ਸ਼ਾਹ, ਸਾਈਂ ਮੀਆਂ ਮੀਰ ਦੀ ਤੁਲਨਾ ਵਿਚ ਵਧੇਰੇ ਖੁਲ੍ਹੇ ਵਿਚਾਰਾਂ ਦੇ ਮਾਲਕ ਸਨ । ਇਸ ਸੰਬੰਧ ਵਿਚ ਦਾਰਾ ਸ਼ਿਕੋਹ ਤੇ ਮੁੱਲਾਂ ਸ਼ਾਹ ਦਾ ਵੱਧ ਪ੍ਰਭਾਵ ਪਿਆ ਲਗਦਾ ਹੈ। ਕਦੀ ਕਦੀ ਵੱਜਦ ਦੀ ਹਾਲਤ ਵਿੱਚ ਮੁੱਲਾਂ ਸ਼ਾਹ ਅਜਿਹੇ ਵਿਚਾਰ ਪ੍ਰਗਟ ਕਰ ਜਾਂਦੇ ਜੋ ਧਰਮ ਸ਼ਾਸਤਰਾਂ ਦੇ ਬਹੁਤ ਉਲਟ ਮੰਨੀਆਂ ਜਾਂਦੀਆਂ ਸਨ । ਉਨ੍ਹਾਂ ਦਾ ਸ਼ੇਅਰ, “ਪੰਜਾ ਦਰ ਪੰਜਾ ਖ਼ੁਦਾ ਦਾਰਮ ਚਿ-ਪਰਵਾ- ਏ-ਮੁਸਤਫਾ ਦਾਰਮ” ਜਿਸ ਦੇ ਅਰਥ ਇਹ ਕੱਢੇ ਜਾ ਸਕਦੇ ਹਨ।
ਇਸ ਸ਼ੇਅਰ ਦੇ ਅਰਥ ਇਉਂ ਦਸੇ ਜਾਂਦੇ ਹਨ- (ਮੈਂ ਖ਼ੁਦਾ ਨਾਲ ਪੂਰੀ ਤਰ੍ਹਾਂ ਇੱਕ ਮਿੱਕ ਹੋ ਗਿਆ ਹਾਂ । ਹੁਣ ਮੈਨੂੰ ਉਸ ਦੇ ਰਸੂਲ ਦੀ ਕੀ ਲੋੜ ਹੈ) । ਇਹ ਸੁਣ ਕੇ ਕਸ਼ਮੀਰ ਦੇ ਧਰਮ ਸ਼ਾਸਤਰੀਆਂ ਨੇ ਮੁੱਲਾਂ ਜੀ ਦੀ ਕਰੜੀ ਅਲੋਚਨਾ ਕੀਤੀ ਸੀ। ਗੱਲ ਇੰਨੀ ਵੱਧ ਗਈ ਕਿ ਬਾਦਸ਼ਾਹ ਸ਼ਾਹ ਜਹਾਂ ਤੱਕ ਪੁੱਜ ਗਈ। ਅਲੋਚਕਾਂ ਤੇ ਤਰਕਵਾਦੀਆਂ ਦਾ ਇਹ ਕਹਿਣਾ ਸੀ ਕਿ ਪੈਗੰਬਰ ਨੂੰ ਮੰਨਣਾ ਮੁਸਲਮਾਨਾਂ ਲਈ ਨਿਹਾਇਤ ਜ਼ਰੂਰੀ ਹੈ। ਇਕ ਮੁਸਲਮਾਨ ਲਈ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਲੋੜ ਨਾ ਸਮਝਣਾ ਇਸਲਾਮ ਦੀ ਸ਼ਰਾਅ ਦੇ ਉਲਟ ਹੈ। ਇਹ ਇਕ ਅਵੱਗਿਆ ਤੇ ਬਾਗ਼ੀਆਨਾ ਬਿਆਨ ਹੈ। ਇਹ ਸ਼ੇਅਰ ਜਦੋਂ ਸ਼ਾਹ ਜਹਾਂ ਨੇ ਸੁਣਿਆ ਤਾਂ ਉਹ ਖ਼ੁਦ ਵੀ ਤਰਕਵਾਦੀਆਂ ਨਾਲ ਸਹਿਮਤ ਹੋ ਗਿਆ। ਸ਼ਾਹ ਜਹਾਂ ਨੇ ਕਸ਼ਮੀਰ ਦੇ ਗਵਰਨਰ ਨੂੰ ਆਦੇਸ਼ ਜਾਰੀ ਕਰ ਦਿੱਤਾ ਕਿ ਉਹ ਤੁਰੰਤ ਮੁੱਲਾ ਸ਼ਾਹ ਦੇ ਖ਼ਿਲਾਫ਼ ਉਚਿਤ ਕਾਰਵਾਈ ਕਰੇ । ਇਸ ਮੌਕੇ ਦਾਰਾ ਸ਼ਿਕੋਹ ਸਾਹਮਣੇ ਆਏ ਤੇ ਬਾਦਸ਼ਾਹ ਨੂੰ ਸਿਫਾਰਸ਼ ਕੀਤੀ ਕਿ ਇਸ ਮਾਮਲੇ ਵਿਚ ਜਲਦਬਾਜ਼ੀ ਕਰਨਾ ਠੀਕ ਨਹੀਂ ਹੋਵੇਗਾ। ਦਾਰਾ ਸ਼ਿਕੋਹ ਨੇ ਰਾਏ ਦਿੱਤੀ ਕਿ ਇਸ ਫ਼ੈਸਲੇ ਬਾਰੇ ਕਿਸੇ ਵੱਡੇ ਦਰਵੇਸ਼ ਤੋਂ ਸਾਲਾਹ ਲਈ ਜਾਵੇ । ਇਹ ਵੀ ਕਿਹਾ ਕਿ ਸਾਈਂ ਮੀਆਂ ਮੀਰ ਵਰਗੇ ਦਰਵੇਸ਼ ਬਜ਼ੁਰਗ ਤੋਂ ਮਸ਼ਵਰਾ ਲੈਣਾ ਉਚਿਤ ਹੋਵੇਗਾ। ਬਾਦਸ਼ਾਹ ਨੂੰ ਮਸ਼ਵਰਾ ਪਸੰਦ ਆਇਆ। ਜਦੋਂ ਸਾਈਂ ਮੀਆਂ ਮੀਰ ਜੀ ਤੋਂ ਪੁਛਿਆ ਗਿਆ ਤਾਂ ਮੀਆਂ ਮੀਰ ਨੇ ਉੱਤਰ ਦਿੱਤਾ, ਮੁੱਲਾਂ ਸ਼ਾਹ ਅਕਸਰ ਐਸੀਆਂ ਗੱਲਾਂ “ਹਾਲ” ਦੀ ਅਵਸਥਾ ਵਿਚ ਕਰ ਜਾਂਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਇਸ ਖਤਾ ਲਈ ਉਨ੍ਹਾਂ ਨੂੰ ਸਜ਼ਾਏ ਮੌਤ ਦੇਣਾ ਸਹੀ ਨਹੀਂ ਹੋਵੇਗਾ। ਇਸ ਤਰ੍ਹਾਂ ਬਾਦਸ਼ਾਹ ਸ਼ਾਹ ਜਹਾਂ ਨੇ ਮੀਆਂ ਮੀਰ ਦੀ ਰਾਏ ਨੂੰ ਠੀਕ ਮੰਨਿਆ ਤੇ ਮੁੱਲਾ ਸ਼ਾਹ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ।
ਪੀਰ ਬੁੱਧੂ ਸ਼ਾਹ ਵੀ ਸੂਫ਼ੀਵਾਦ ਵਿਚ ਬਾਬਾ ਫਰੀਦ ਸ਼ਕਰਗੰਜ ਤੇ ਲਾਹੌਰ ਦੇ ਸੂਫ਼ੀ ਪੀਰ ਮੀਆਂ ਮੀਰ, ਜਿਨ੍ਹਾਂ ਨੂੰ ਇਤਿਹਾਸ ਵਿਚ ਮੁਈਨ-ਉਲ-ਅਸਲਮ ਕਿਹਾ ਗਿਆ ਹੈ, ਵਾਂਗ ਉਦਾਰ ਚਿਤ ਸੂਫ਼ੀ ਪੀਰ ਫ਼ਕੀਰ ਸੀ, ਵਹਦਤ ਤੇ ਰਹੱਸਵਾਦ ਵਿਚ ਵਿਚਰਦਿਆਂ ਰੱਬੀ ਹਸਤੀ ਤੇ ਨੂਰਾਨੀ ਮੰਜ਼ਿਲ ਦੇ ਪਾਂਧੀ ਹੋ ਨਿਬੜੇ ਸਨ। ਇਸ ਤੋਂ ਸਾਬਿਤ ਹੁੰਦਾ ਹੈ। ਕਿ ਇਸਲਾਮ ਵਿਚ ਵੀ ਇਲਾਹੀ ਤੇ ਰੂਹਾਨੀ ਅਵਸਥਾ ਦੀ ਕੋਈ ਥਾਂ ਹੈ। ਮੀਆਂ ਮੀਰ ਜੀ ਇਸਲਾਮ ਦੇ ਕਾਦਰੀ ਫਿਰਕੇ ਨਾਲ ਸੰਬੰਧਿਤ ਸਨ। ਉਹ ਵਹਦਤ-ਉਲ-ਵਜੂਦੀ ਵਿਚਾਰ ਦੇ ਦਰਵੇਸ਼ ਸਨ ਤੇ ਦੂਜੇ ਧਰਮਾਂ ਬਾਰੇ ਅਤਿਅੰਤ ਉਦਾਰ ਚਿਤ ਰੂਹ ਵਾਲੇ ਸਨ। ਮੀਆਂ ਮੀਰ ਜੀ ਕਹਿੰਦੇ ਸਨ, “ਰਾਹ-ਏ-ਸਲੂਕ” ਦਾ ਪਹਿਲਾ ਮੁਕਾਮ ਸ਼ਰੀਅਤ ਹੈ। ਜਦੋਂ ਉਹ ਸ਼ਰੀਅਤ ਵਿਚ ਪੂਰਾ ਉਤਰੇਗਾ, ਤਾਂ ਉਸਨੂੰ “ਮੁਕਾਮ-ਏ-ਤਰੀਕਤ” ਹਾਸਿਲ ਹੋਵੇਗਾ। ਜਦੋਂ ਸ਼ਰੀਅਤ ਤੇ ਤਰੀਕਤ ਦੋਹਾਂ ਵਿਚ ਪ੍ਰਪੱਕਤਾ ਹੋ ਜਾਵੇ ਤਾਂ ਰੱਬ ਬੰਦੇ ਦੀਆਂ ਅੱਖਾਂ ਤੋਂ ਪਰਦਾ-ਏ-ਬਸ਼ਰੀਅਤ ਭਾਵ ਸੰਸਾਰਕ ਪ੍ਰਭਾਵ ਨੂੰ ਹਟਾ ਦਿੰਦਾ ਹੈ। ਉਸ ਦੀਆਂ ਅੱਖਾਂ ਸਾਹਮਣੇ ਹਕੀਕਤ ਜ਼ਾਹਿਰ ਹੋ ਜਾਂਦੀ ਹੈ। ਉਹ “ਮੁਕਾਮ-ਏ-ਹਕੀਕਤ” ਵਿਚ ਪਹੁੰਚ ਜਾਂਦਾ ਹੈ। ਸ਼ਰੀਅਤ ਰੱਬ ਨਾਲ ਰੂਹਾਨੀ ਸੰਬੰਧਾਂ ਦੀ ਰਖਿਆ ਕਰਦੀ ਹੈ। ਦਿਲ ਵਿਚ ਅੱਲ੍ਹਾ ਦਾ ਨੂਰ ਜ਼ਾਹਿਰ ਤੇ ਪ੍ਰਗਟ ਹੋ ਜਾਂਦਾ ਹੈ। ਬੰਦਾ ਤਿੰਨ ਚੀਜ਼ਾਂ, ਨਫਸ (ਆਪਾ), ਦਿਲ ਤੇ ਰੂਹ ਦਾ ਸੰਗਮ ਹੈ। ਇਨ੍ਹਾਂ ਤਿੰਨਾਂ ਦੇ ਸੁਧਾਰ ਦੇ ਅੱਡੋ-ਅੱਡ ਤਰੀਕੇ ਹਨ। ਨਫ਼ਸ ਦੀ ਇਸਲਾਹ ਸ਼ਰੀਅਤ ਦੀ ਪਾਬੰਦੀ ਰਾਹੀਂ ਹੁੰਦੀ ਹੈ। ਦਿਲ ਦੀ ਇਸਲਾਹ ਤਰੀਕਤ ਰਾਹੀਂ ਹੁੰਦੀ ਹੈ ਅਤੇ ਰੂਹ ਦੇ ਸੁਧਾਰ ਲਈ ਮੁਕਾਮ-ਏ-ਤਰੀਕਤ ਦੀਆਂ ਪਾਬੰਦੀਆਂ ਜ਼ਰੂਰੀ ਹੁੰਦੀਆਂ ਹਨ।”
ਇਸੇ ਗੱਲੋਂ ਪੀਰ ਮੀਆਂ ਮੀਰ, ਸੂਫ਼ੀ ਮੁੱਲਾਂ ਸ਼ਾਹ, ਪੀਰ ਭੀਖਣ ਸ਼ਾਹ ਘੜਾਮ ਬਾਬਾ ਫਰੀਦ ਸ਼ਕਰਗੰਜ, ਸੱਯਦ ਨੂਰ ਮੁਹੰਮਦ ਰੋਪੜੀ, ਤੇ ਸੱਯਦ ਸੂਫ਼ੀ ਪੀਰ ਬੁੱਧੂ ਸ਼ਾਹ ਦੇ ਇਸਲਾਮਿਕ ਦ੍ਰਿਸ਼ਟੀਕੋਣ ਨਕਸ਼ਬੰਦੀਆਂ ਤੋਂ ਨਿਵੇਕਲੇ ਸਨ।
ਦੁਨੀਆ ਵਿਚ ਰਾਜ ਸਤਾ ਲਈ ਤਾਂ ਭਰਾ ਨੇ ਭਰਾ ਤੇ ਪੁੱਤਰ ਨੇ ਪਿਉ ਨੂੰ ਵੀ ਨਹੀਂ ਬਖਸ਼ਿਆ। ਔਰੰਗਜ਼ੇਬ ਨੇ ਆਪਣੇ ਪਿਉ ਸ਼ਾਹ ਜਹਾਨ ਨੂੰ ਕੈਦ ਕਰ ਕੇ ਰਾਜ ਭਾਗ ਸੰਭਾਲਿਆ ਤੇ ਈਦ ਵਾਲੇ ਦਿਨ ਆਪਣੇ ਭਰਾ ਦਾ ਸਿਰ ਵੱਢ ਕੇ ਪਿਉ ਨੂੰ ਪੇਸ਼ ਕੀਤਾ। ਜ਼ਬਰੀ ਇਸਲਾਮ ਦੇ ਫੈਲਾਅ ਲਈ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਦੀ ਕੁਰਬਾਨੀ ਲਈ ਗਈ। ਕਸ਼ਮੀਰੀ ਪੰਡਤਾਂ ਦੇ ਜੰਜੂ ਜ਼ਬਰੀਂ ਲਾਹ ਹਿੰਦੂ ਖੂਨ ਵਹਾਇਆ ਗਿਆ । ਚਾਂਦਨੀ ਚੌਂਕ ਦੇ ਜ਼ਾਲਮ ਸਾਕੇ ਕਰ ਕੇ, ਇਸਲਾਮ ਦੇ ਹੈਦਰੀ ਝੰਡੇ ਝੁਲਾਏ ਗਏ। ਨਾਨਕ ਮਿਸ਼ਨ ਦੇ ਸਿਦਕੀ ਪਰਵਾਨਿਆਂ ਨੂੰ ਜ਼ਬਰੀ ਮਜ਼੍ਹਬ ਨਾ ਬਦਲਣ ਦੇ ਦੋਸ਼ ਹਿੱਤ, ਸਖ਼ਤ ਫ਼ਤਵੇ ਲਾ ਆਰੇ ਨਾਲ ਦੋ ਫਾੜ ਚੀਰਿਆ ਗਿਆ, ਰੂੰ ਵਿਚ ਬੰਨ੍ਹ ਕੇ ਸਾੜਿਆ ਗਿਆ, ਤੇ ਉਬਲਦੀ ਦੇਗ਼ ਵਿਚ ਬਿਠਾ ਕੇ ਸ਼ਹੀਦ ਕੀਤਾ ਗਿਆ। ਦਿੱਲੀ ਤਖ਼ਤ ਦੀ ਇਸਲਾਮੀ ਹਕੂਮਤ ਨੇ ਸ਼ਾਹੀ ਫੁਰਮਾਨ ਜਾਰੀ ਕਰ ਕੇ ਸੱਚ ਤੇ ਹੱਕ ਦੀ ਲੜਾਈ ਲੜ ਰਹੇ ਗੁਰ ਨਾਨਕ ਮਿਸ਼ਨ ਦੇ ਦਸਵੇਂ ਨੂਰ ਦੇ ਮਾਸੂਮ ਬੱਚਿਆਂ ਨੂੰ ਇਸਲਾਮ ਨਾ ਕਬੂਲਣ ਦੇ ਮਾਰੂ ਫ਼ਤਵੇ ਲਾ ਕੇ ਕੰਧਾਂ ਵਿਚ ਚਿਣਾਇਆ ਗਿਆ। ਫਿਰ ਤਸੀਹੇ ਦੇ ਦੇ ਕੇ, ਸ਼ਾਹ ਰਗ ਤੇ ਛੁਰੀਆਂ ਫੇਰ, ਹਲਾਲ ਕਰ, ਕਲਮੇ ਪੜ੍ਹ ਜਾਨਵਰਾਂ ਵਾਂਗ ਅਣ-ਮਨੁੱਖੀ ਢੰਗ ਵਰਤ ਕੇ ਸ਼ਹੀਦ ਕੀਤਾ ਗਿਆ।
ਇਹੋ ਜਿਹੇ ਦਿਲ ਕੰਬਾਊ ਸਾਕਿਆਂ ਨੇ ਅੱਲ੍ਹਾ ਤਾਲ੍ਹਾ ਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੋਵੇਗਾ। ਇਹ ਇਸਲਾਮ ਦੇ ਮਜ਼੍ਹਬੀ ਬੰਦੇ, ਕਾਜ਼ੀ, ਮੁੱਲਾਂ, ਮੌਲਾਣਿਆਂ, ਜੋ ਇਸਲਾਮ ਦੇ ਤੇ ਇਸਲਾਮ ਦੀਆਂ ਸ਼ਰਾਹ ਦੇ ਰਹਿਬਰ ਬਣੇ ਬੈਠੇ ਸਨ, ਰਾਹੀਂ ਖ਼ੁਦਾਈ ਹੁਕਮ ਦਾ ਨਾਮ ਦੇ ਕੇ ਜ਼ਾਲਮ ਸਾਕੇ ਵਰਤਾਏ ਗਏ। ਉਹ ਇਸਲਾਮ ਜਿਸ ਦੇ ਪੀਰਾਂ ਫ਼ਕੀਰਾਂ ਨੇ ਹਰ ਇਨਸਾਨ ਵਿਚ ਰੱਬੀ ਨੂਰ ਦੀ ਜ਼ਾਤ ਨੂੰ ਤਕਿਆ ਤੇ ਕਿਸੇ ਦਾ ਦਿਲ ਤੋੜਨ ਨੂੰ ਪਾਪ ਸਮਝਿਆ । ਜਿਸ ਇਸਲਾਮ ਦੇ ਫਿਰਕਿਆਂ ਵਿਚੋਂ ਸੂਫ਼ੀਆਂ ਨੇ ਰਹੱਸਵਾਦ ਰਾਹੀਂ ਹਰ ਸ਼ਖਸ ਨੂੰ ਬੰਦੇ ਦੀ ਜਾਤ ਤੇ ਰੱਬੀ ਰੂਪ ਸਮਝਿਆ, ਉਸੇ ਇਸਲਾਮ ਦੇ ਕਾਰਕੁੰਨਾਂ ਨੇ ਜ਼ੁਲਮ ਦੇ ਭਾਂਬੜ ਬਾਲ ਧਰਤੀ ਹਿਲਾ ਦਿੱਤੀ। ਉਸੇ ਇਸਲਾਮ ਦੇ ਰੱਬੀ ਪੀਰਾਂ, ਫ਼ਕੀਰਾਂ, ਸੂਫ਼ੀਵਾਦ ਦੇ ਫਿਰਕਿਆਂ ਵਿਚੋਂ ਸੱਚੇ ਖ਼ੁਦਾਈ ਬੰਦਿਆਂ ਨੇ ਜ਼ੁਲਮ ਤੇ ਤਸ਼ਦੱਦ ਖ਼ਿਲਾਫ਼, ਸੱਚ ਤੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰ ਹਾਅ ਦਾ ਨਾਅਰਾ ਮਾਰਿਆ।
ਸੂਫ਼ੀਵਾਦ ਦੀ ਖੋਲ੍ਹ ਕੇ ਵਿਆਖਿਆ ਕਰਨ ਦਾ ਇਹੋ ਮੁੱਖ ਕਾਰਨ ਹੈ ਕਿ ਉਂਜ ਤਾਂ ਦੁਨੀਆ ਦੇ ਹਰ ਫਿਰਕੇ, ਧਰਮ ਤੇ ਜਥੇਬੰਦੀਆਂ ਦੇ ਦ੍ਰਿਸ਼ਟੀਕੋਣਾਂ ਵਿਚ ਥੋੜ੍ਹਾ ਬਹੁਤ ਫਰਕ ਸੀ, ਇਵੇਂ ਹੀ ਪੀਰ, ਸੱਯਦ ਬੁੱਧੂ ਸ਼ਾਹ ਦੀ ਸੂਫ਼ੀ ਤੇ ਰਹੱਸਵਾਦੀ ਭਾਵਨਾ ਤੇ ਤਪਸਿਆ ਨੇ ਨਾਨਕ ਦੀ ਦਸਵੀਂ ਜੋਤ, ਗੁਰੂ ਕਲਗੀਧਰ ਵਿਚ ਇਲਾਹੀ ਨੂਰ ਦੀ ਝਲਕ ਨੂੰ ਪਹਿਲਾਂ ਹੀ ਵੇਖਿਆ ਹੋਇਆ ਸੀ | ਸੋ ਸਢੌਰੇ ਨੇੜੇ ਪਹੁੰਚੇ ਪਾਉਂਟਾ ਸਾਹਿਬ ਦੀ ਧਰਤੀ ‘ਤੇ ਵਿਚਰ ਰਹੇ ਗੁਰੂ ਸਾਹਿਬ, ਭੁੱਲੀ ਭਟਕੀ ਮਨੁੱਖਤਾ ਨੂੰ ਤਾਰ ਰਹੇ ਸਨ । ਇਸੇ ਕਾਰਨ, ਪੀਰ ਬੁੱਧੂ ਸ਼ਾਹ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਤੱਕਿਆ ਕਿ ਪਹਾੜੀ ਰਾਜੇ ਸੱਚੇ ਪਾਤਸ਼ਾਹ ਨਾਲ ਲੜ ਰਹੇ ਹਨ। ਪੀਰ ਜੀ ਨੇ ਔਰੰਗੇ ਵਲੋਂ ਕੱਢੇ ਹੋਏ ਪੰਜ ਸੌ ਪਠਾਣ, ਆਪਣੀ ਸਿਫ਼ਾਰਿਸ਼ ਤੇ ਗੁਰੂ ਜੀ ਕੋਲ ਭਰਤੀ ਕਰਵਾਏ ਸਨ । ਪ੍ਰੰਤੂ ਉਹ ਅਕ੍ਰਿਤਘਣ ਪਠਾਣ ਭੰਗਾਣੀ ਦੇ ਜੰਗ ਵਿਚ ਜਾ ਕੇ ਧੋਖਾ ਦੇ ਗਏ ਤੇ ਦੌੜ ਗਏ। ਇਸ ਘਟਨਾ ਨੂੰ ਸੱਚੇ ਪੀਰ ਬੁੱਧੂ ਸ਼ਾਹ ਨੇ ਸੁਣਿਆ ਤੇ ਬਹੁਤ ਬੁਰਾ ਮਨਾਇਆ। ਪੀਰ ਜੀ ਉਸੇ ਵੇਲੇ ਆਪਣੇ ਭਰਾ ਤੇ ਪੁੱਤਰਾਂ ਸਮੇਤ ਸੱਤ ਸੌ ਮੁਰੀਦ ਇਕੱਠੇ ਕਰ, ਧਰਮ ਯੁੱਧ ਵਿਚ ਪਹੁੰਚ ਗਏ। ਆਪਣਾ ਸੱਚਾ ਧਰਮ ਨਿਭਾ ਕੇ ਕਲਗੀਧਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਥੇ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਰੱਬੀ ਜੋਤ ਦੇ ਉਪਾਸ਼ਕ, ਰੱਬੀ ਸੂਝ ਵਾਲੇ, ਧਰਮਾਂ, ਫਿਰਕਿਆਂ ਤੋਂ ਉੱਚਾ ਉੱਠ ਆਪਣਾ ਫਰਜ਼ ਨਿਭਾ ਜਾਂਦੇ ਹਨ। ਪੀਰ ਬੁੱਧੂ ਸ਼ਾਹ ਉਸ ਸਮੇਂ, ਔਰੰਗਜ਼ੇਬ ਜ਼ਾਲਮ (ਹਾਕਮ) ਹਕੂਮਤ ਤੋਂ ਭਲੀ ਭਾਂਤ ਵਾਕਿਫ ਸੀ ਕਿ ਸਰਕਾਰ ਦੇ ਦੁਸ਼ਮਣ ਪਰ ਮਾਨਵਤਾ ਦੇ ਹਮਦਰਦ, ਤੇ ਕਰਾਂਤੀਕਾਰੀ ਗੁਰੂ ਨਾਨਕ ਮਿਸ਼ਨ ਦੇ ਦਸਵੇਂ ਜਾਮੇ ਵਿਚ ਪ੍ਰਤੱਖ ਰੱਬੀ ਜੋਤ ਦੇ ਮਸੀਹੇ ਦੀ ਮਦਦ ਕਰਨੀ ਮੌਤ ਨੂੰ ਮਾਸੀ ਆਖਣ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਉਹ ਇਹ ਵੀ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਕਾਫ਼ਰਾਂ ਦੇ ਪੀਰ, ਦਾ ਮਾਰੂ ਫ਼ਤਵਾ ਦੇ ਕੇ ਗੁਰੂ ਸਾਹਿਬ ਨੂੰ ਜੀਉਂਦੇ ਜਾਂ ਮੁਰਦੇ ਪਕੜਨ ਜਾਂ ਪਕੜਾਉਣ ਲਈ ਭਾਰੀ ਇਨਾਮ ਰੱਖ ਕੇ ਹੁਕਮ ਜਾਰੀ ਕਰ ਚੁੱਕੇ ਸਨ। ਸੋ ਗੁਰੂ ਜੀ ਦੀ ਹਮਾਇਤ ਵਿਚ ਫ਼ੈਸਲਾ ਲੈਣਾ ਦਿੱਲੀ ਸਰਕਾਰ ਦੇ ਖ਼ਿਲਾਫ਼ ਹੈ। ਪਰ ਸਦਕੇ ਜਾਈਏ ਉਸ ਮਹਾਨ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਜੀ ਦੇ, ਗੁਰੂ ਨਾਨਕ ਮਿਸ਼ਨ ਪ੍ਰਤੀ ਫ਼ੈਸਲੇ ਤੋਂ ਜੋ ਦਸ਼ਮੇਸ਼ ਜੀ ਦੇ ਅਥਾਹ ਵਿਸ਼ਵਾਸ ਅਤੇ ਅਕੀਦੇ ਤੇ ਅਧਾਰਿਤ ਸੀ। ਇਕ ਸੂਫ਼ੀ ਪੀਰ ਫ਼ਕੀਰ ਦੀ ਰਹੱਸਵਾਦੀ ਲਗਨ ਤੇ ਸੱਚ ਦੀ ਪਹਿਚਾਨ ਕਰਨ ਵਾਲੀ ਕਰਾਂਤੀਕਾਰੀ ਚੇਤਨਾ ਨੂੰ ਸ਼ਰੇਆਮ ਅਮਲ ਵਿਚ ਲਿਆਉਣਾ ਹੀ ਹੈਰਾਨੀਜਨਕ ਤੇ ਅਜੀਬ है।
ਇਉਂ ਹੀ ਹੋਇਆ ਤੇ ਪੀਰ ਜੀ ਦੇ ਇਸ ਬਹਾਦਰ ਤੇ ਸੱਚੇ ਫੈਸਲੇ ਨੇ ਪੀਰ ਜੀ ਨੂੰ ਦਸ਼ਮੇਸ਼ ਜੀ ਦੇ ਨਾਲ, ਭੰਗਾਣੀ ਦੇ ਜੰਗ ਵਿਚ ਆ ਖੜਾ ਕੀਤਾ। ਪੀਰ ਬੁੱਧੂ ਸ਼ਾਹ ਤੇ ਸਾਰਾ ਪਰਿਵਾਰ ਸਮੇਤ ਸੱਤ ਸੌ ਮੁਰੀਦ, ਡੱਟ ਕੇ ਸਤਿਗੁਰਾਂ ਦੇ ਹੁਕਮ ਅਨੁਸਾਰ ਪਹਾੜੀ ਰਾਜਿਆਂ ਦੇ ਛੱਕੇ ਛੁਡਾ ਕੇ, ਜਿੱਤ ਦੇ ਨਾਰ੍ਹੇ ਮਾਰਦੇ ਵਾਪਿਸ ਮੁੜੇ। ਇਸੇ ਕਾਰਣ ਉਨ੍ਹਾਂ ਨੂੰ ਮੁਗ਼ਲ ਹਕੂਮਤ ਦੇ ਬਾਗ਼ੀ ਗਰਦਾਨਿਆਂ ਗਿਆ। ਹਕੂਮਤ ਨੇ ਫ਼ਤਵੇ ਜਾਰੀ ਕਰ ਦਿੱਤੇ ਤੇ ਬਾਗ਼ੀ ਗੁਰੂ ਦਸਮੇਸ਼ ਜੀ ਦੀ ਮਦਦ ਕਰਨ ਦੇ ਦੋਸ਼ ਵਿਚ ਸਜ਼ਾਵਾਂ ਦੇ ਹੁਕਮ ਜਾਰੀ ਕਰ ਦਿੱਤੇ ।
ਸੋ ਇਸ ਲਈ ਪੀਰ ਜੀ ਨੂੰ, ਤੀਰ ਮਾਰ-ਮਾਰ ਕੇ ਸ਼ਹੀਦ ਕਰਨ ਦੀ ਸਜ਼ਾ ਨਹੀਂ ਡੁਲਾ ਸਕੀ। ਇਹੋ ਉਨ੍ਹਾਂ ਦੀ ਆਸਥਾ, ਪ੍ਰੇਮਾ ਭਗਤੀ, ਇਲਾਹੀ ਵਿਸ਼ਵਾਸ, ਤੇ ਸੱਚੀ ਲਗਨ ਹੈਰਾਨ ਕਰ ਦਿੰਦੀ ਹੈ ਕਿ ਮੁਸਲਮਾਨ ਹੁੰਦਿਆਂ ਵੀ ਸਾਹਿਬੇ ਕਮਾਲ ਕਲਗੀਧਰ ਜੀ ਦੇ ਇੰਨੇ ਸੱਚੇ ਉਪਾਸ਼ਕ ਸਨ, ਜਿਨ੍ਹਾਂ ਨੇ ਆਪ ਹੀ ਨਹੀਂ ਸਗੋਂ ਪੁੱਤਰਾਂ, ਭਰਾ ਅਤੇ ਸੱਤ ਸੌ ਮੁਰੀਦਾਂ ਦੀ ਕੁਰਬਾਨੀ ਖਿੜੇ ਮੱਥੇ ਪ੍ਰਵਾਨ ਕੀਤੀ। ਇਥੋਂ ਤੱਕ ਗੁਰੂ ਸਾਹਿਬ ਦੇ ਸੱਚੇ ਸਿੱਖ ਵਜੋਂ ਪੀਰ ਜੀ ਦੀ ਧਰਮ ਪਤਨੀ ਬੇਗਮ ਨਸੀਰਾਂ ਦਾ ਵਿਸ਼ਵਾਸ ਸੀ ਕਿ ਆਪਣੇ ਸਕੇ ਭਰਾ, ਬਾਦਸ਼ਾਹ ਔਰੰਗਜ਼ੇਬ ਦੇ ਸ਼ਾਹੀ ਸਿਪਾਹ ਸਿਲਾਰ, ਨੂੰ ਗੁਰੂ ਜੀ ਦੀ ਨੂਰਾਨੀ ਤੇ ਇਲਾਹੀ ਜੋਤ ਬਾਰੇ ਤਾੜਨਾ ਭਰੀ ਵੰਗਾਰ ਨਾਲ ਡੱਟ ਕੇ ਵਰਜਣਾ ਇਕ ਅਨੌਖੀ ਮਿਸਾਲ ਹੈ। ਇਨ੍ਹਾਂ ਘਟਨਾਵਾਂ ਨੂੰ ਇਤਿਹਾਸ ਵਿਚ ਵਿਲੱਖਣ ਸਥਾਨ ਪ੍ਰਾਪਤ ਹੈ। ਪ੍ਰੰਤੂ ਅਫਸੋਸ ਕਿ ਅਸੀਂ ਗੁਰੂ ਨਾਨਕ, ਕਲਗੀਧਰ ਦੇ ਸਿੱਖ ਤੇ ਸਮੁੱਚੀ ਕੌਮ ਉਸ ਮਹਾਨ ਪੀਰ ਜੀ ਦੇ ਸਿੱਖੀ ਜਜ਼ਬਾਤਾਂ ਦੇ ਸਿੱਖੀ ਪਿਆਰ ਦਾ ਮੁੱਲ ਨਹੀਂ ਪਾ ਸਕੇ । ਸਢੌਰੇ ਨਗਰ ਵਿਚ ਛੋਟੇ ਜਿਹੇ ਗੁਰੂ ਘਰ ਤੇ ਰਿਹਾਇਸ਼ ਦੇ ਪੁਰਾਣੇ ਖੋਲ੍ਹਿਆਂ ਦੀ ਯਾਦ ਸਾਡੇ ਹਰ ਸਿੱਖ ਨੂੰ ਸ਼ਰਮਸਾਰ ਕਰਦੇ ਹਨ। ਗੁਰੂ ਕਲਗੀਧਰ ਦੀ ਕਿਰਪਾ ਹੋਵੇ, ਆਪਣੇ ਮਹਾਨ ਤੇ ਪਰਉਪਕਾਰੀ ਮੁਸਲਮਾਨ ਸ਼ਰਧਾਲੂ ਸਿੱਖ ਦੀ ਆਸਥਾ ਨੂੰ ਸਮਝਣ ਦੀ ਸੋਝੀ ਤੇ ਸਮਰੱਥਾ ਦੇਣ। ਲੇਖਕ ਰਾਠੌਰ ਦੀ, ਧੰਨ-ਧੰਨ ਕਲਮਾਂ ਦੇ ਧਨੀ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਸ਼ਹਿਨਸ਼ਾਹ ਜੀਓ! ਦਾਸ ਨੂੰ ਬੱਲ ਬਖਸ਼ੋ ਕਿ ਨਿਮਾਣਾ ਜਿਹਾ ਦਾਸ ਇਸ ਮਹਾਨ ਗੁਰਸਿੱਖ ਸ਼ਰਧਾਲੂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇ ਸਕੇ।
ਅਫ਼ਸੋਸ ਹੈ ਕਿ ਸਿੱਖ ਇਤਿਹਾਸਕਾਰਾਂ ਦੇ ਵੱਡੇ-ਵੱਡੇ ਗ੍ਰੰਥਾਂ ਵਿਚ ਵੀ ਇਸ ਮਹਾਨ ਗੁਰਸਿੱਖ ਨੂੰ ਉਸ ਦੀ ਤੇ ਸਾਰੇ ਪਰਿਵਾਰ ਦੀ ਅਗਾਧਬੋਧ ਆਸਥਾ ਤੇ ਸ਼ਰਧਾ ਦੇ ਆਧਾਰ ‘ਤੇ ਯੋਗ ਸਥਾਨ ਨਹੀਂ ਦਿੱਤਾ ਗਿਆ। ਸਿਰਫ ਥੋੜ੍ਹੇ-ਥੋੜ੍ਹੇ ਨੁਕਤਿਆਂ ਨਾਲ ਹੀ ਏਡੇ ਵੱਡੇ ਇਤਿਹਾਸਿਕ ਸਾਕੇ ਨੂੰ ਲਿਖਿਆ ਗਿਆ ਹੈ। ਲੋੜ ਹੈ ਕਿ ਪੀਰ ਬੁੱਧੂ ਸ਼ਾਹ ਬਾਰੇ ਵਿਸਤਾਰਤ ਖੋਜ ਕਰਕੇ ਹੋਰ ਵੀ ਮਹੱਤਵਪੂਰਨ ਤੱਥ ਸਿੱਖ ਸੰਗਤ ਸਾਹਮਣੇ ਪੇਸ਼ ਕੀਤੇ ਜਾਣ। ਆਸ ਹੈ ਵਿਦਵਾਨ ਪਾਠਕ ਦਾਸ ਦੀ ਬੇਨਤੀ ਨੂੰ ਚਰਨਾਂ ਵਿਚ ਥਾਂ ਦੇ ਕੇ ਧੰਨਵਾਦੀ ਬਣਾਉਣ ਦੀ ਕਿਰਪਾਲਤਾ ਕਰਨਗੇ !
ਅਧਿਆਏ ਪੰਜਵਾਂ
ਮਹਾਨ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਜਨਮ ਅਤੇ ਪਰਿਵਾਰ
ਜਨਮ ਅਸਥਾਨ : ਨਗਰ ਸਢੌਰਾ (ਸਾਧੂਵਾੜਾ) ਜਿਲ੍ਹਾ ਜਮੁਨਾ ਨਗਰ।
ਪਿਤਾ/ਖ਼ਾਨਦਾਨ : ਪੀਰ ਸੱਯਦ ਗ਼ੁਲਾਮ ਸ਼ਾਹ ਸਢੌਰਾ (ਨਕਸ਼ਬੰਦੀ)।
ਜਨਮ : 13 ਜੂਨ , ਸੰਨ 1647
ਪੀਰ ਭੀਖਣ ਸ਼ਾਹ ਘੜਾਮ : ਸ਼ਰੀਕੇ ‘ਚੋਂ ਦੂਰੋਂ ਭਾਈ ਲਗਦੇ ਸਨ। ਸੂਫ਼ੀ ਫ਼ਕੀਰ ਸ਼ੇਖ ਨਿਜ਼ਾਮ-ਉਦ-ਦੀਨ ਔਲੀਆ। ਸਤਵੀਂ ਪੁਸ਼ਤ ਦੇ ਵਡੇਰੇ ਪੀਰ ਹੋਏ ਹਨ।
ਵਡੇਰੇ ਬਜ਼ੁਰਗ : ਮੁੱਲਾਂ ਅਬਦੁਲ ਵਹਾਬ ਕੁਤਬ-ਉਲ-ਅਕੁਤਾਬ (ਜਿਸਦਾ ਮਕਬਰਾ, ਔਰੰਗਜ਼ੇਬ ਨੇ ਸਢੌਰਾ ਵਿਚ ਬਣਵਾਇਆ मी)
ਸਾਈਂ ਮੀਆਂ ਮੀਰ ਜੀ : ਪੀਰ ਬੁੱਧੂ ਸ਼ਾਹ ਦੇ ਵਡੇਰੇ ਸਨ।
ਬੇਗ਼ਮ ਨਸੀਰਾਂ : ਜਰਨੈਲ ਸੈਦ ਖ਼ਾਂ ਦੀ ਭੈਣ
ਪੀਰ ਜੀ ਦੇ ਬੇਟੇ : ਮੁਹੰਮਦ ਅਸ਼ਰਫ, ਮੁਹੰਮਦ ਸ਼ਾਹ, ਸੱਯਦ ਮੁਹੰਮਦ ਬਖਸ਼, ਸੱਯਦ ਸ਼ਾਹ ਹੁਸੈਨ ਕੁੱਲ ਚਾਰ ਬੇਟੇ ਸਨ।
ਬੁੱਧੂ ਸ਼ਾਹ ਦੇ ਭਰਾ : ਸੱਯਦ ਭੂਰੇ ਸ਼ਾਹ ਤੇ ਇਕ ਹੋਰ ਭਰਾ।
ਪੀਰ ਬਾਬਾ ਬੁੱਢਣ ਸ਼ਾਹ : ਪੀਰ ਬੁੱਧੂ ਸ਼ਾਹ ਦੇ ਵਡੇਰਿਆਂ ਦੀ ਅੱਲ ਵਿਚੋਂ ਦੱਸੇ ਜਾਂਦੇ ਹਨ।
ਗੁਰੂ ਮਿਲਾਪ : 1685, ਉਮਰ 38 ਸਾਲ।
ਸਤਿਕਾਰਯੋਗ ਮਹਾਨ ਪੀਰ ਸੱਯਦ ਬੁੱਧੂ ਸ਼ਾਹ ਜੀ ਦਾ ਨਾਮ ਅਤੇ ਸ਼ਹਾਦਤ ਸਿੱਖ ਇਤਿਹਾਸ ਦੇ ਮਹਾਨ ਸੁਨਹਿਰੀ ਪੰਨਿਆਂ ‘ਤੇ ਦਰਜ ਹੈ। ਜਦੋਂ ਤੱਕ ਦੁਨੀਆ ਦੇ ਮਹਾਨ ਸ਼ਹੀਦਾਂ ਦਾ ਜ਼ਿਕਰ ਆਵੇਗਾ, ਮਹਾਨ ਸ਼ਹੀਦਾਂ ਦੀ ਸੂਚੀ ਵਿਚ ਪੀਰ ਬੁੱਧੂ ਸ਼ਾਹ ਦਾ ਵਰਨਣ ਬੜੇ ਮਾਨ ਨਾਲ ਕੀਤਾ ਜਾਵੇਗਾ। ਉਹ ਹੱਕ ਸੱਚ ਦੇ ਮਸੀਹੇ, ਸਿੱਖ ਇਤਿਹਾਸ ਦੇ ਕੌਮੀ ਪ੍ਰਵਾਨੇ ਤੇ ਸੱਚੇ ਸੂਫ਼ੀ ਫ਼ਕੀਰ ਦਾ ਇਕ ਅਲੌਕਿਕ ਵਾਕਿਆ ਦੁਨੀਆ ਦੇ ਲੋਕਾਂ ਨੂੰ ਰੱਬੀ ਕਸ਼ਿਸ਼ ਤੇ ਇਸ਼ਕ ਹਕੀਕੀ ਦੇ ਪਾਂਧੀ ਦੀ ਝਲਕ ਪੇਸ਼ ਕਰਦਾ ਰਹੇਗਾ। ਦੁਨੀਆ ‘ਤੇ ਸਮੇਂ- ਸਮੇਂ ਬੜੇ ਇਲਾਹੀ ਰਹਿਬਰ ਆਉਂਦੇ ਤੇ ਜਾਂਦੇ ਰਹੇ । ਹਰ ਇਕ ਆਪੋ ਆਪਣਾ ਮਿਸ਼ਨ ਤੇ ਅਕੀਦਾ ਦੁਨੀਆ ਦੇ ਲੋਕਾਂ ਲਈ ਕਰਿਸ਼ਮਾ ਬਣ ਸੁਭਾਏਮਾਨ ਹੁੰਦਾ ਰਿਹਾ ਹੈ। ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਦਾ ਇਸਲਾਮ ਦਾ ਸੂਫ਼ੀ ਪੀਰ ਹੁੰਦਿਆਂ, ਮੁਸਲਮਾਨੀ ਸ਼ਰਾਅ ਦਾ ਬੋਲਬਾਲਾ ਤੇ ਪੁਰਜ਼ੋਰ ਰਾਜਸੀ ਹਨੇਰੀ ਦੇ ਝੱਖੜਾਂ ਦਾ ਤੂਫ਼ਾਨ ਝੁਲਦਿਆਂ, ਮੁਗ਼ਲ ਪਾਤਸ਼ਾਹ ਦੇ ਜ਼ੁਲਮਾਂ ਦੀ ਕਾਲੀ ਬੋਲੀ ਰਾਤ ਵਿਚ ਹੱਕ ਸੱਚ ਦੀ ਊਸ਼ਾ ਕਿਰਨ ਬਣ ਸਮੇਂ ਦੀ ਹਕੂਮਤ ਦਾ ਵਿਰੋਧ ਕਰ ਉਭਰਨਾ ਸਿਰਫ ਪੀਰ ਬੁੱਧੂ ਸ਼ਾਹ ਦੇ ਹਿੱਸੇ ਹੀ ਆਇਆ ਹੈ। ਮੁਗ਼ਲਾਂ ਦੇ ਰਾਜ ਵਿਚ ਅੰਬਾਲਾ ਨੇੜੇ ਮੁਸਲਮਾਨਾਂ ਦੀ ਸੰਘਣੀ ਵਸੋਂ ਦੀ ਆਬਾਦੀ ਵਾਲੇ ਇਕ ਕਸਬੇ ਵਿਚ ਮੁਗ਼ਲਾਂ ਦੇ ਇਕ ਮੰਨੇ ਪ੍ਰਮੰਨੇ ਸੱਯਦ ਘਰਾਣੇ ਵਿਚ ਇਕ ਬਾਲਕ ਜਨਮਿਆ । ਸੱਯਦ ਗੁਲਾਮ ਸ਼ਾਹ ਦੇ ਘਰ ਖ਼ੁਦਾ ਨੇ ਖੁਸ਼ੀਆਂ ਵਰਸਾਈਆਂ । ਰੱਬ ਨੇ ਮਿਤੀ 13 ਜੂਨ ਸੰਨ 1647 ਈ: ਵਾਲੇ ਦਿਨ ਇਕ ਬੱਚੇ ਨੂੰ ਜਨਮ ਦਿੱਤਾ, ਜੋ ਸਮੇਂ ਦੀਆਂ ਮੰਜ਼ਿਲਾਂ ਤੈਅ ਕਰਦਾ ਤਵਾਰੀਖ਼ ਦਾ ਹੀਰੋ ਬਣ ਕੇ ਪ੍ਰਗਟ ਹੋਇਆ। ਬੱਚੇ ਦੀ ਆਮਦ ਨੇ ਸੱਯਦ ਗੁਲਾਮ ਸ਼ਾਹ ਦੇ ਗ੍ਰਹਿ ਗਹਿਮਾ ਗਹਿਮ ਦੇ ਇਜ਼ਹਾਰ ਤੇ ਖੁਸ਼ੀਆਂ ਦੇ ਮੰਗਲ ਗਾਣ ਦੇ ਮਾਹੌਲ ਪੈਦਾ ਕਰ ਦਿੱਤੇ। ਇਸਲਾਮਿਕ ਰਸਮਾਂ ਅਨੁਸਾਰ ਸੱਯਦ ਗ਼ੁਲਾਮ ਸ਼ਾਹ ਦੇ ਘਰ ਰੌਣਕਾਂ ਹੋਣ ਲੱਗੀਆਂ। ਸਢੌਰਾ, ਜਿਸਨੂੰ ਕਿਸੇ ਵਕਤ ਸਾਧੂਵਾੜਾ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਸੀ, ਵਿਖੇ ਹੋਣਹਾਰ ਬੱਚੇ ਦੀ ਬਹੁਤ ਚੰਗੇ ਢੰਗ ਨਾਲ ਪਰਵਰਿਸ਼ ਹੋਣ ਲੱਗੀ। ਘਰ ਵਿਚ ਸੱਯਦ ਘਰਾਣੇ ਦਾ ਪ੍ਰਭਾਵ ਹੋਣ ਕਾਰਣ ਮਾਤਾ ਜੀ ਨੇ ਹੋਸ਼ ਸੰਭਲਦਿਆਂ, ਰੱਬੀ ਰੰਗ ਵਿਚ ਰੰਗਣਾ ਯੋਗ ਸਮਝਿਆ। ਛੋਟੇ ਹੁੰਦਿਆਂ ਹੀ ਮੁਸਲਮਾਨੀ ਰਹੁਰੀਤਾਂ ਦੀ ਸਿਖਲਾਈ ਤੇ ਸੁੰਨਤ ਦੀਆਂ ਸਮਾਜਿਕ ਰਸਮਾਂ ਪੀਰ ਬੁੱਧੂ ਸ਼ਾਹ ਦੇ ਬਚਪਨ ਦਾ ਅਹਿਮ ਹਿੱਸਾ ਬਣੀਆਂ। ਜਿਉਂ-ਜਿਉਂ ਹੋਸ਼ ਸੰਭਾਲੀ, ਇਕ ਚੰਗੇ ਸੁਲਝੇ ਮੁਸਲਿਮ ਪਰਿਵਾਰ ਵਾਂਗ ਮਜ਼੍ਹਬੀ ਭਾਵਨਾਵਾਂ ਨੂੰ ਉਜਾਗਰ ਕਰ ਬੱਚੇ ਨੂੰ ਨਿਤਾ ਪ੍ਰਤੀ ਜੀਵਨ ਜਾਚ ਸਿਖਲਾਅ ਕੇ ਮਾਤਾ ਜੀ ਨੇ ਇਕ ਸੱਚੇ ਤੇ ਸੁੱਚੇ ਮੁਸਲਮਾਨ ਦੇ ਗੁਣ ਭਰ ਦਿੱਤੇ । ਬੱਚਿਆਂ ਨਾਲ ਖੇਡਦਿਆਂ ਰੱਬੀ ਨਾਂ ਦੇ ਕਲਮੇ ਪੜ੍ਹਦੇ-ਪੜ੍ਹਦੇ ਬੜੇ ਹੱਸਮੁੱਖ ਸੁਭਾਉ ਦੇ ਧਾਰਨੀ ਹੋ ਨਿਬੜੇ। ਖਾਣ ਪੀਣ ਤੋਂ ਪਹਿਲਾਂ ਤੇ ਪਿਛੋਂ ਕੁਰਾਨ ਸ਼ਰੀਫ ਦੀਆਂ ਆਇਤਾਂ ਯਾਦ ਕਰ ਬਚਪਨ ਵਿਚ ਹੀ ਇਸਲਾਮੀ ਦੁਨੀਆ ਦੇ ਰਹੱਸਵਾਦੀ ਚੰਗੇ ਮੁਸਲਮਾਨ ਦਾ ਰੂਪ ਬਣ ਗਏ। ਸੁਚੱਜੀ ਰੱਬੀ ਭਾਵਨਾ ਵਿਚ ਰੰਗੀ ਮਾਂ ਦੇ ਪਿਆਰ ਨੇ ਬੱਚੇ ਨੂੰ ਇਕ ਸਹੀ ਸੇਧ ਦੇ ਕੇ ਸੱਯਦ ਘਰਾਣੇ ਦੇ ਇਸ ਬੱਚੇ ਨੂੰ ਸੱਯਦਾਂ ਦੀ ਕਤਾਰ ਵਿਚ ਆਣ ਖੜ੍ਹਾ ਕੀਤਾ।
ਇਸ ਬੱਚੇ ਦਾ ਨਾਮ ਸੱਯਦ ਬਦਰ-ਉਦ-ਦੀਨ ਰਖਿਆ ਗਿਆ। ਇਹ ਸ਼ਹਿਰ ਉਸ ਵੇਲੇ ਪੰਜਾਬ ਦੇ ਵੱਡੇ ਮੁਸਲਮਾਨੀ ਮੁੱਲਾਂ ਮੌਲਾਣਿਆਂ ਤੇ ਨਵਾਬਾਂ ਦਾ ਗੜ੍ਹ ਮੰਨਿਆ ਜਾਂਦਾ ਸੀ । ਸੂਫ਼ੀ ਪੀਰਾਂ ਫ਼ਕੀਰਾਂ ਤੇ ਸੱਯਦਾਂ ਦੇ ਘਰਾਂ ਤੇ ਵਡੇਰੇ ਮੁਸਲਮਾਨਾਂ ਦੇ ਮਕਬਰਿਆਂ ਨਾਲ ਕਸਬਾ ਪ੍ਰਸਿੱਧ ਸੀ।
ਮੁਸਲਿਮ ਪੀਰਾਂ ਫ਼ਕੀਰਾਂ ਦੀ ਸੰਘਣੀ ਵਸੋਂ ਤੇ ਸੱਯਦਾਂ ਦੇ ਸ਼ਹਿਰ ਵਿਚ ਪੀਰਾਂ ਦੇ ਰੋਜੇ ਤੇ ਮਜ਼ਾਰਾਂ ਦੀ ਬਹੁਤਾਤ ਸਦਕਾ, ਸੱਯਦ ਗੁਲਾਮ ਸ਼ਾਹ ਨਾਲ ਅਕਸਰ ਪੀਰਾਂ ਫ਼ਕੀਰਾਂ ਦੀਆਂ ਗੁਫ਼ਤਗੋਆਂ ਤੇ ਮਿਲਣ ਜੁਲਣ ਹੋਣਾ ਸੁਭਾਵਿਕ ਸੀ । ਉਸ ਵਕਤ ਦੇ ਲਿਖਾਈ ਪੜ੍ਹਾਈ ਦੇ ਪ੍ਰਬੰਧ ਸੀਮਿਤ ਤੇ ਪੀਰਾਂ ਦੇ ਡੇਰੇ ਤੇ ਖ਼ਾਨਗਾਹਾਂ ਤੇ ਇਸਲਾਮਿਕ ਪ੍ਰੰਪਰਾਵਾਂ ‘ਤੇ ਆਧਾਰਿਤ ਹੀ ਹੁੰਦੇ ਸਨ । ਮੁਸਲਿਮ ਬੱਚਿਆਂ ਨੂੰ ਉਨ੍ਹਾਂ ਦੇ ਮਾਪੇ ਕੁਰਾਨ ਸ਼ਰੀਫ਼ ਦੀ ਪੜ੍ਹਾਈ ਦੇ ਨਾਲ-ਨਾਲ ਉਰਦੂ ਫ਼ਾਰਸੀ ਦੀ ਤਾਲੀਮ ਦੇਣਾ ਵੀ ਵਾਜਿਬ ਤੇ ਯੋਗ ਸਮਝਦੇ ਸਨ। ਇਹੋ ਹੀ ਅਕਸਰ ਮਦਰੱਸਿਆਂ ਦੇ ਕੰਮ-ਕਾਜ ਵਜੋਂ ਬੱਚਿਆਂ ਨੂੰ ਤਾਲੀਮ ਦੇ ਕੇ ਮਜ਼੍ਹਬੀ ਗ੍ਰੰਥਾਂ ਦਾ ਮੁਤਾਲਿਆ ਕਰਨ ਲਈ, ਸਢੌਰੇ ਦੀ ਮਸਜਿਦ ਵਿਚ ਹੋਰ ਮੁਸਲਿਮ ਬੱਚਿਆਂ ਦੇ ਨਾਲ ਬਦਰ-ਉਦ-ਦੀਨ ਬੱਚੇ ਨੂੰ ਵੀ ਸਮੇਂ ਦੇ ਮੁੱਲਾਂ ਮੌਲਾਣਿਆਂ ਨੇ ਮਜ਼੍ਹਬੀ ਤਾਲੀਮ ਦੇਣ ਦਾ ਕੰਮ ਸ਼ੁਰੂ ਕਰ ਕੇ ਕੁਰਾਨ ਸ਼ਰੀਫ ਦਾ ਲਫਜ਼ੀ ਅਧਿਐਨ ਕਰਵਾ ਦਿੱਤਾ। ਬੱਚੇ ਦੀ ਬੜੀ ਪਵਿੱਤਰ ਤੇ ਪਾਕ ਰੂਹ ਵਿੱਚ ਕੁਦਰਤੀ ਫ਼ਕੀਰਾਂ ਵਾਲਾ ਰੁਝਾਨ ਮੌਜੂਦ ਸੀ। ਹਰ ਵੱਡੇ ਬਜ਼ੁਰਗ ਦਾ ਝੁਕ ਕੇ ਦਿਲੋਂ ਮਾਣ ਸਨਮਾਣ ਕਰਨਾ ਤੇ ਅਤਿ ਦੀ ਹਲੀਮੀ ਨਾਲ ਸਲਾਮ ਦੁਆ ਤੇ ਸਿਜਦਾ ਕਰਨਾ ਬਦਰ-ਉਦ-ਦੀਨ ਦਾ ਸੁਭਾਉ ਬਣ ਚੁੱਕਾ ਸੀ ਘਰ ਵਿਚ ਅੰਮਾ ਜਾਨ ਦੇ ਨਿੱਘਾ ਸੁਭਾ ਸਦਕਾ ਸਾਰੇ ਹੀ ਬੱਚੇ ਖ਼ੁਦਾ ਦੇ ਖੌਫ਼ ਵਾਲੇ ਤੇ ਅਤਿ ਹੀ ਸਾਊ ਤੇ ਮਿੱਠਬੋਲੜੇ ਫਰਜ਼ੰਦ ਸਨ।
ਅੰਮਾ ਜਾਨ ਆਪਣੇ ਬੱਚਿਆਂ ਨੂੰ ਖ਼ੁਦਾ ਦੀ ਮੰਜ਼ਿਲ ਤੇ ਪੁੱਜੇ ਪੀਰਾਂ ਫ਼ਕੀਰਾਂ ਦੇ ਤੇ ਵੱਡੇ ਵਡੇਰਿਆਂ ਦੀਆਂ ਦੱਸੀਆਂ ਅੱਛੀਆਂ ਗੱਲਾਂ ਦੇ ਉਪਦੇਸ਼ ਸਦਾ ਦੇਂਦੇ ਰਹਿੰਦੇ। ਸੱਯਦ ਗ਼ੁਲਾਮ ਸ਼ਾਹ ਦੇ ਸਮਕਾਲੀ ਪੀਰਾਂ ਫ਼ਕੀਰਾਂ ਨਾਲ ਮੇਲ-ਜੋਲ ਹੁੰਦਾ ਤਾਂ ਬਦਰ- ਉਦ-ਦੀਨ ਨੂੰ ਵੀ ਸੂਫ਼ੀਵਾਦ ਦੇ ਅਸੂਲਾਂ ਦਾ ਸਬਕ ਮਿਲਦਾ ਰਹਿੰਦਾ। ਸਮੇਂ ਦੀਆਂ ਸਮਾਜਿਕ ਤੇ ਮਜ਼੍ਹਬੀ ਜਥੇਬੰਦੀਆਂ ਦੇ ਵਿਚਰਣ ਨਾਲ ਬਦਰ-ਉਦ-ਦੀਨ ਨੂੰ ਰਾਜਸੀ ਘਟਨਾਵਾਂ ਦਾ ਗਿਆਨ ਹੋਣਾ ਵੀ ਸੁਭਾਵਿਕ ਸੀ। ਔਰੰਗਜ਼ੇਬ ਦੇ ਕੱਟੜਪੁਣੇ ਦੀਆਂ ਕਈ ਘਟਨਾਵਾਂ ਤੇ ਨੇਕਦਿਲ ਮੁਸਲਮਾਨ ਵੀ ਸੋਚਣ ਤੇ ਮਜਬੂਰ ਹੋ ਜਾਂਦੇ। ਕਸ਼ਮੀਰੀ ਪੰਡਤਾਂ ਦਾ ਅਨੰਦਪੁਰ ਜਾਣਾ, ਉਸ ਸਮੇਂ ਦੇ ਮਹਾਨ ਕਾਰਨਾਮਿਆਂ ਵਿਚੋਂ ਇਕ ਅਹਿਮ ਸਾਕਾ ਸੀ । ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਦਿੱਲੀ ਜਾਂਦੇ ਸਮੇਂ ਬਹਾਦਰਗੜ੍ਹ (ਪਟਿਆਲਾ) ਪਾਸ ਤਿੰਨ ਮਹੀਨੇ ਰੁਕਣਾ, ਗੁਰੂ ਨਾਨਕ ਮਿਸ਼ਨ ਵੀ ਰੱਬੀ ਜੋਤ ਦਾ ਲਖਾਇਕ ਸੀ। ਹੋਰ ਅਨੇਕਾਂ ਪੀਰਾਂ ਫ਼ਕੀਰਾਂ ਤੇ ਹਿੰਦੂ ਜੰਗਮ, ਜਤੀ ਸਤੀ ਸੰਨਿਆਸੀਆਂ ਦੀਆਂ ਗੁਰੂ ਨਾਨਕ ਸਾਹਿਬ ਨਾਲ ਗਿਆਨ ਗੋਸ਼ਟੀਆਂ ਦੇ ਸਮਾਚਾਰ ਜਨਤਾ ਵਿਚ ਚਲਦੇ ਰਹਿੰਦੇ ਸਨ। ਇਸ ਲਈ ਹਰ ਘਟਨਾ ਦਾ ਆਮ ਜਨਤਾ ਤੇ ਪ੍ਰਭਾਵ ਪੈਣਾ ਕੁਦਰਤ ਦਾ ਨਿਯਮ ਹੈ।
ਬੱਚੇ ਹਰ ਗੱਲ ਦਾ ਅਸਰ ਬਹੁਤ ਜਲਦੀ ਕਬੂਲਦੇ ਹਨ। ਜਿਵੇਂ ਮਸ਼ਹੂਰ ਹੈ ਕਿ ਭੰਗਾਣੀ ਦੇ ਯੁੱਧ ਸਮੇਂ ਪੀਰ ਬੁੱਧੂ ਸ਼ਾਹ ਦੀ ਆਵਾਜ਼ ‘ਤੇ ਸੱਤ ਸੌ ਮੁਰੀਦਾਂ ਦਾ ਜੰਗ ਵਿਚ ਕੁੱਦ ਪੈਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਇਸੇ ਤਰ੍ਹਾਂ ਔਰੰਗਜ਼ੇਬ ਦੀਆਂ ਕੱਟੜ ਤੇ ਜ਼ਾਲਮਾਨਾ, ਜਬਰ ਦੀਆਂ ਰਾਜ-ਨੀਤੀਆਂ ਕਿਸੇ ਵੀ ਨੇਕ ਦਿਲ ਮੁਸਲਮਾਨ ਨੂੰ ਵੀ ਹਲੂਣ ਕੇ ਰੱਖ ਦਿੰਦੀਆਂ ਸਨ।
ਬਚਪਨ ਦੇ ਦਿਨ
ਜਿਉਂ-ਜਿਉਂ ਸਮਾਂ ਤੇਜ਼ ਦੌੜਦੀ ਹਿਰਣੀ ਵਾਂਗ ਪੁਲਾਂਘਾਂ ਭਰਦਾ ਗਿਆ, ਬੱਚੇ ਬਦਰ-ਉਦ-ਦੀਨ ਦੀ ਚੇਤਨਾ ਜੁਆਨ ਹੁੰਦੀ ਗਈ। ਬੱਚੇ ਦਾ ਸੁਭਾਵ ਤਾਂ ਪਹਿਲਾਂ ਹੀ ਫ਼ਕਰਾਂ ਤੇ ਫ਼ਕੀਰਾਂ ਵਾਲਾ ਹੈ ਹੀ ਸੀ । ਸੂਫ਼ੀਵਾਦ ਦੀ ਚੇਤੰਨਤਾ ਨੇ ਹੋਰ ਵੀ ਗੰਭੀਰ ਬਣਾ ਦਿੱਤਾ। ਉਹ ਜਦੋਂ ਘੁੜਾਮ ਜਾਂ ਠਸਕੇ ਦੇ ਮਹਾਨ ਪੁੱਜੇ ਹੋਏ ਪੀਰ ਭੀਖਣ ਸ਼ਾਹ ਨੂੰ ਜਾ ਮਿਲੇ ਤਾਂ ਜੀਵਨ ਵਿਚ ਇਕ ਨਵਾਂ ਪਰਿਵਰਤਨ ਆ ਗਿਆ। ਪੀਰ ਭੀਖਣ ਸ਼ਾਹ ਦੇ ਰੂਹਾਨੀ ਜਜ਼ਬੇ ਨੇ ਬਦਰ-ਉਦ-ਦੀਨ ਦੀ ਸੂਫ਼ੀਅਤ ਨੂੰ ਇਕ ਨਵਾਂ ਮੋੜ ਦਿੱਤਾ। ਹੱਕ ਸੱਚ ਦੀ ਰੂਹਾਨੀ ਝਲਕ ਦੀ ਤੜਪਨਾ ਨੇ ਪੀਰ ਸੱਯਦ ਮੀਆਂ ਮੀਰ ਵਾਲੀ ਇਲਾਹੀ ਵੇਦਨਾ ਨੂੰ ਜਨਮ ਦੇ ਦਿੱਤਾ । ਬਚਪਨ ਤੋਂ ਹੀ ਰੱਬੀ ਖਿਚ ਤੇ ਰੂਹਾਨੀਅਤ ਦੀ ਤਸਵੀਰ ਬਣੇ ਬੈਠੇ ਸਨ । ਹੁਣ ਪੀਰ ਜੀ ਨੇ ਜਦੋਂ ਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਦੇ ਇਲਾਹੀ ਸਾਕੇ ਨੂੰ ਆਪਣੀ ਰਮਜ਼ ਰਾਹੀਂ ਵਰਨਣ ਕੀਤਾ ਤਾਂ ਪੀਰ ਬਦਰ-ਉਦ-ਦੀਨ ਤੋਂ ਇਕ ਮਹਾਨ ਉਚੇਰੀ ਹਸਤੀ ਵਾਲੇ ਪੀਰ ਬੁੱਧੂ ਸ਼ਾਹ ਹੋ ਨਿਬੜੇ। ਪੀਰ ਭੀਖਣ ਸ਼ਾਹ ਜੀ ਦੇ ਪਟਨੇ ਦੀ ਮਹਾਨ ਤੇ ਹੈਰਾਨੀਜਨਕ ਯਾਤਰਾ ਬਾਰੇ ਮਹਾਨ ਗ੍ਰੰਥ “ਸ੍ਰੀ ਕਲਗੀਧਰ ਚਮਤਕਾਰ” ਦੇ ਕਰਤਾ ਪੰਨਾ 26, 27 ਤੇ 28 ’ਤੇ ਇਉਂ ਲਿਖਦੇ ਹਨ; ਐਸੇ ਪਿਆਰੇ ਪੋਹ ਦਾ, ਜਿਸ ਵਿਚ ਬਿਖਿਆ ਪੋਹ ਨਾ ਸਕਈ ਦਾ ਬਾਨ੍ਹਣੂੰ ਬੰਨਣ ਵਾਲਾ, ਤੇਜਸਵੀ ਮਹਾਰਾਜ ਪ੍ਰਗਟ ਹੋਇਆ। ਉਸ ਦਿਨ ਸਪਤਮੀ ਥਿਤੀ ਸੀ। ਇਸ ਭਾਗ ਭਰੇ ਦਿਨ ਸਵਾ ਪਹਿਰ ਰਾਤ ਰਹਿੰਦੀ ਸੀ। ਗੁਰੂ ਤੇਗ਼ ਬਹਾਦਰ ਧਰਮ ਦੀ ਚਾਦਰ, ਧਰਮ ਧੁਨੰਤਰ ਪੂਰਨ ਗੁਰ ਅਵਤਾਰ ਦੇ ਗ੍ਰਹਿ ਵਿਖੇ, ਮਾਤਾ ਗੁਜਰੀ ਜੀ ਦੇ ਸੁਲਖਣੇ ਗ੍ਰਹਿ, ਸ੍ਰੀ ਕਲਗੀਧਰ ਜੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰਧਾਰੀ ਹੋਏ। ਮਹਾਂ ਪੁਰਖਾਂ ਦੇ ਅਵਤਾਰ ਧਰਤੀ ਦੇ ਉਧਾਰ ਨਮਿਤ ਹੋਇਆ ਕਰਦੇ ਹਨ। ਆਤਮ ਦ੍ਰਿਸ਼ਟੀ ‘ਚੋਂ ਅਤਿ ਪ੍ਰਕਾਸ਼ ਹੋਣੇ ਕੁਦਰਤੀ ਬਾਤ ਹੈ। ਉਸ ਵੇਲੇ ਇਕ ਤਪੀ ਫ਼ਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਤੇ ਉਸੇ ਸੇਧ ਤੇ ਪਟਣੇ ਪਹੁੰਚੇ। ਸ੍ਰੀ ਗੁਰੂ ਜੀ ਦੇ ਦਵਾਰੇ ਜਾ ਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ਼ ਗੁਜਾਰੀ । ਉੱਘੇ ਆਤਮ ਰਸੀਆਂ ਦਾ ਇਸ ਘਰ ਆਉਣਾ ਤਾਂ ਐਉਂ ਕਦਰ ਪਾਉਣ ਵਾਲਾ ਸੀ, ਜੀਕੂੰ ਸੋਨੇ ਚਾਂਦੀ ਦੇ ਵਪਾਰੀ ਸਰਾਫ਼ ਦੇ ਘਰ ਆਦਰ ਪਾਉਂਦੇ ਹਨ। ਦੈਵੀ ਬਾਲਕ ਨੂੰ ਕੁਛੜ ਚੱਕ ਕੇ ਦਾਈ ਆਈ ਤੇ ਸਾਂਈਂ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫਲ ਕੀਤਾ। “ਸ਼ੰਕਾ ਉਠਿਆ ਦੋ ਕੁੱਜੀਆਂ ਲੀਤੀਆਂ। ਇਕ ਵਿਚ ਦੁੱਧ, ਦੂਜੀ ਵਿਚ ਪਾਣੀ ਪਾ ਕੇ, ਦੈਵੀ ਬਾਲਕ ਅੱਗੇ ਕੀਤਾ। ਪਰ ਕੌਤਕਹਾਰ ਬਾਲਕ ਨੇ ਇਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ। ਡੁੱਲ੍ਹ ਕੇ ਦੁੱਧ ਪਾਣੀ ਇੱਕ ਹੋ ਗਏ। ਇਉਂ ਹਿੰਦੂ ਮੁਸਲਮਾਨ ਇਕ ਕਰਕੇ ਤੀਜਾ ਪੰਥ ਚਲਾਵਾਂਗਾ। ਪੀਰ ਜੀ ਦਾ ਸ਼ੰਕਾ ਨਵਿਰਤ ਹੋ ਗਿਆ।”
ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦੇ ਜੀਵਨ ਵਿਚ ਅਲੌਕਿਕ ਜੀਵਨ ਦਰਸ਼ਨ ਦੀ ਸੋਝੀ ਨੇ ਸੂਫ਼ੀ ਮਤ ਵਿਚ ਵਿਚਰ ਕੇ ਕਲਗੀਧਰ ਦਸਮੇਸ਼ ਜੀ ਦੇ ਵਿਚੋਂ ਰੱਬੀ ਨੂਰ ਦੀ ਇਲਾਹੀ ਜੋਤ ਨੂੰ ਪਾ ਕੇ ਰਹੱਸਵਾਦ ਦੇ ਨਜ਼ਾਰੇ ਮਾਣੇ। ਇਹ ਇਕ ਬੜੀ ਅਜੀਬ ਘਟਨਾ ਸੀ ਕਿ ਪੀਰ ਬੁੱਧੂ ਸ਼ਾਹ ਦੇ ਪਿਤਾ ਜੀ ਮੁਸਲਮਾਨਾਂ ਦੀ ਜਮਾਤ ਨੂੰ ਅਪਣਾ ਕਈ ਗੱਲਾਂ ਤੋਂ ਸੂਫ਼ੀਆਂ ਵਿਚ ਵਿਲੱਖਣ ਰੂਪ ਵਿਚ ਵਿਚਰਦੇ ਰਹੇ।
ਬਚਪਨ ਅਤੇ ਪਰਿਵਾਰ
ਇਹ ਸ਼ਹਿਰ ਸਢੌਰਾ, ਨਵਾਬਾਂ ਦੇ ਸ਼ਹਿਰ ਸਮਾਣੇ ਵਾਂਗ ਮੁਸਲਿਮ ਪੀਰਾਂ ਫ਼ਕੀਰਾਂ ਦੇ ਗੜ੍ਹ ਤੇ ਹਿੰਦੂ ਸਾਧੂ ਸੰਤਾਂ ਦਾ ਪਹਾੜਾਂ ਵੱਲ ਜਾਣ ਆਉਣ ਤੇ ਠਹਿਰਨ ਦਾ ਅੱਡਾ ਵੀ ਬਣਿਆ ਰਹਿੰਦਾ ਸੀ। ਭਗਤ ਸਧਨੇ ਜੀ ਦਾ ਸਥਾਨ ਵੀ ਇਸੇ ਕਸਬੇ ਵਿਚ ਸਥਿਤ ਹੈ। ਮੁਗ਼ਲ ਸਲਤਨੱਤ ਦੇ ਉਸ ਸਮੇਂ ਦੇ ਸ਼ਹਿਨਸ਼ਾਹ ਔਰੰਗਜ਼ੇਬ ਨਾਲ, ਬੱਚੇ ਬਦਰ-ਉਦ- ਦੀਨ ਦੇ ਪਿਤਾ ਸੱਯਦ ਗ਼ੁਲਾਮ ਸ਼ਾਹ ਤੇ ਉਸ ਦੇ ਵਡੇਰੇ ਮੁੱਲਾਂ ਅਬਦੁੱਲ ਵਹਾਬ ਕੁਤਬ- ਉਲ-ਅਕੁਤਾਬ ਨਾਲ ਬਹੁਤ ਨੇੜੇ ਦੇ ਸੰਬੰਧ ਸਨ। ਇਸਲਾਮੀ ਰਵਾਇਤਾਂ ਮੁਤਾਬਿਕ ਹਜ਼ਰਤ ਅਲੀ ਦੀ ਵੰਸ਼ ਦੇ ਲੋਕਾਂ ਲਈ ਸੱਯਦ ਸ਼ਬਦ ਵਰਤਿਆ ਜਾਂਦਾ ਸੀ । ਮੁਸਲਿਮ ਮਜ਼੍ਹਬ ਵਿਚ ਸੱਯਦਾਂ ਦਾ ਸਤਿਕਾਰ ਇਸੇ ਲਈ ਬਹੁਤ ਹੀ ਕੀਤਾ ਜਾਂਦਾ ਹੈ । ਜਦੋਂ ਗ਼ੁਲਾਮ ਸ਼ਾਹ ਸਢੌਰੇ ਵਿਚ ਆਏ ਸਨ, ਇਨ੍ਹਾਂ ਦੇ ਮੁਹੱਲੇ ਦਾ ਨਾਮ “ਸਮਾਨੀਆ” ਮਸ਼ਹੂਰ ਸੀ। ਗ਼ੁਲਾਮ ਸ਼ਾਹ ਸੱਯਦ ਹੋਣ ਕਾਰਣ, ਹੁਣ ਇਸ ਮੁਹੱਲੇ ਨੂੰ ਸੱਯਦਾਂ ਦਾ ਮੁਹੱਲਾ ਕਹਿਣ ਲੱਗ ਪਏ ਸਨ।
ਇਤਿਹਾਸ ਦੱਸਦਾ ਹੈ ਕਿ ਕਲਗੀਧਰ ਜੀ ਦੇ ਨਾਨਕੇ ਤੇ ਮਾਤਾ ਗੁਜਰੀ ਜੀ ਦੇ ਪੇਕੇ ਲੱਖਨੌਰ ਵਿਚ ਰਿਹਾ ਕਰਦੇ ਸਨ। ਲਖਨੌਰ ਨੇੜੇ ਘੁੜਾਮ ਵਿਚ ਮੁਸਲਿਮ ਪੀਰ ਸਾਈਂ ਭੀਖਣ ਸ਼ਾਹ ਰਹਿੰਦੇ ਸਨ। ਇਹ ਕਥਨ ਬਹੁਤ ਮਸ਼ਹੂਰ ਹੋ ਚੁੱਕਾ ਸੀ ਕਿ ਘੁੜਾਮ (ਠੱਸਕੇ) ਰਹਿੰਦੇ ਮੁਸਲਿਮ ਸੂਫ਼ੀ ਪੀਰ ਭੀਖਣ ਸ਼ਾਹ ਨੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਸਮੇਂ ਮੱਕੇ (ਲਹਿੰਦੇ) ਵੱਲ ਨਹੀਂ ਸਗੋਂ ਚੜ੍ਹਦੇ ਵੱਲ, ਨਮਾਜ਼ ਕੀਤੀ ਸੀ, ਕਿਉਂਕਿ ਚੜ੍ਹਦੇ ਵੱਲ ਬਿਹਾਰ ਪ੍ਰਦੇਸ਼ ਵਿਚ ਪਟਨਾ ਸ਼ਹਿਰ ਹੈ। ਇਥੇ ਹੀ ਬਾਲ ਗੁਰੂ ਦਸਮੇਸ਼ ਜੀ ਦਾ ਜਨਮ ਹੋਇਆ ਸੀ । ਸੋ ਪੀਰ ਭੀਖਣ ਸ਼ਾਹ ਦੇ ਚੜ੍ਹਦੇ ਵੱਲ ਨਮਾਜ਼ ਪੜਣ ਕਰਕੇ ਮੌਕੇ ‘ਤੇ ਤੱਕ ਰਹੇ ਮੁਸਲਿਮ ਮੁਰੀਦਾਂ ਨੇ ਪੀਰ ਭੀਖਣ ਸ਼ਾਹ ਤੇ ਬਹੁਤ ਸ਼ੰਕਾ ‘ਤੇ ਤਰਕ ਕੀਤਾ ਸੀ। ਪੀਰ ਜੀ ਸਮੇਂ ਦੇ ਸ਼ੰਕਾਵਾਦੀ ਮੁਰੀਦਾਂ ਨੂੰ ਉਦੋਂ ਨਾਲ ਲੈ ਕੇ ਪਟਨੇ ਪਹੁੰਚੇ ਸਨ ਤੇ ਨੰਨ੍ਹੇ ਮੁੰਨ੍ਹੇ ਬਾਲ ਗੁਰੂ ਜੀ ਨੂੰ ਮਿਲ ਕੇ ਮੁਰੀਦਾਂ ਦੀ ਨਿਸ਼ਾਂ (ਤਸੱਲੀ) ਕਰਵਾਈ ਸੀ। ਪੀਰ ਭੀਖਣ ਸ਼ਾਹ ਦਾ ਪਿਛਲਾ ਪਿੰਡ ਸਢੌਰਾ ਹੀ ਸੀ ਤੇ ਬਾਲਕ ਬਦਰ-ਉਦ- ਦੀਨ (ਪੀਰ ਬੁੱਧੂ ਸ਼ਾਹ) ਸ਼ਰੀਕੇ ਵਿਚੋਂ ਪੀਰ ਭੀਖਣ ਸ਼ਾਹ ਦੇ ਚਚੇਰੇ ਭਾਈ ਹੀ ਲਗਦੇ ਸਨ। ਸੋ ਬਦਰ-ਉਦ-ਦੀਨ ਬਚਪਨ ਤੋਂ ਪੀਰ ਭੀਖਣ ਸ਼ਾਹ ਨੂੰ ਮਿਲਦੇ ਗਿਲਦੇ ਰਹਿੰਦੇ ਸਨ । ਗੁਰੂ ਦਸਮੇਸ਼ ਜੀ ਨਾਲ ਮੇਲ-ਮਿਲਾਪ ਦੀਆਂ ਘਟਨਾਵਾਂ ਦਾ ਜ਼ਿਕਰ ਅਕਸਰ ਹੁੰਦਾ ਰਹਿੰਦਾ ਸੀ । ਸੋ ਸੂਫ਼ੀਵਾਦ ਦੇ ਰਹੱਸਮਈ ਗੂੜ੍ਹ ਗਿਆਨ ਬਾਰੇ ਵਾਰਤਾਲਾਪ ਹੁੰਦੇ ਰਹਿੰਦੇ ਸਨ । ਸੋ ਮੁੱਢ ਤੋਂ ਹੀ ਇਸ ਫ਼ਕੀਰੀ ਰੰਗਣ ਨੇ ਬਾਲਕ ਬਦਰ-ਉਦ-ਦੀਨ ਨੂੰ ਬਹੁਤ ਗਹਿਰ ਗੰਭੀਰ ਬਣਾ ਦਿੱਤਾ ਸੀ।
ਬਚਪਨ ਤੋਂ ਹੀ ਰੱਬੀ ਭਗਤੀ ਦੀ ਲਗਨ ਵਿਚ ਰਹਿਣ ਕਾਰਨ ਆਮ ਦੁਨੀਆ ਦਾਰੀ ਤੋਂ ਨਿਵੇਕਲਾ ਰਹਿਣ ਦਾ ਸੁਭਾਵ ਬਣਨ ਕਰਕੇ, ਸਮੇਂ ਦੇ ਚੁਸਤ ਚਲਾਕ ਸਾਥੀ ਤੇ ਰਿਸ਼ਤੇਦਾਰ ਰੱਬੀ ਰੰਗ ਵਿਚ ਰੰਗੇ ਬਦਰ-ਉਦ-ਦੀਨ ਨੂੰ ਬੁੱਧੂ ਤੇ ਸਾਦਾ ਮਨੁੱਖ, ਭਾਵ ਕਮਲਾ ਰਮਲਾ ਸਮਝਣ ਲੱਗ ਪਏ ਸਨ। ਹੌਲੀ-ਹੌਲੀ ਕਈ ਲੋਕਾਂ ਨੇ ਇਸ ਗਹਿਰ ਗੰਭੀਰ ਬੱਚੇ ਦਾ ਨਾਮ ਹੀ “ਬੁੱਧੂ ਸ਼ਾਹ” ਰੱਖ ਦਿੱਤਾ ਤੇ ਸੱਯਦ ਘਰਾਣੇ ਨਾਲ ਸੰਬੰਧਿਤ ਹੋਣ ਕਾਰਣ, ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਸੰਬੋਧਨ ਕਰਨ ਲੱਗ ਪਏ । ਪਰੰਤੂ ਬਦਰ-ਉਦ- ਦੀਨ ਇਸ਼ਕ ਹਕੀਕੀ ਦੀਆਂ ਮੰਜ਼ਿਲਾਂ ਪਾ, ਪੀਰ ਬੁੱਧੂ ਸ਼ਾਹ ਬਣ ਗਿਆ।
ਇਕ ਹੋਰ ਸਿੱਖ ਲਿਖਾਰੀ, ਸੱਤਪਾਲ ਸਿੰਘ, ਆਪਣੀ ਅੰਗਰੇਜ਼ੀ ਦੀ ਪੁਸਤਕ ‘ਜ਼ਫ਼ਰਨਾਮਾ ਆਫ਼ ਗੁਰੂ ਗੋਬਿੰਦ ਸਿੰਘ’ ਵਿਚ ਪੀਰ ਬੁੱਧੂ ਸ਼ਾਹ ਦੇ ਬਚਪਨ ਤੇ ਇਕਾਂਤ ਬਿਰਤੀ ਬਾਰੇ ਇਉਂ ਵਰਨਣ ਕਰਦੇ ਹਨ:-
“Pir Budhu Shah formally known as Sayed Badar-ud-din was born on July 13, 1647 at Sadhaura in a wealthy Sayed family that was bestowed with immense favours by the Mughal Rulers. From his childhood Pir showed distinct leaning towards spiritualism. He had a divine inclination towards the realization of God and therefore spent less time in conducting wordly affairs. This prompted the people of his place to call him Budhu, meaning in their language- an ignorant, simple minded human being. Having been blessed with a saintly posture. He cared not what others thought of him, rather his interest in the communion with God developed further later on when he advanced in his spiritual status, he was honoured to be rocognized as a “Pir” or a religious leader and was then popularly known as “Pir Budhu Shah”.
ਬਚਪਨ ਤੋਂ ਇਕ ਮਜ਼੍ਹਬੀ ਪਰਿਵਾਰ ਦਾ ਪ੍ਰਭਾਵ ਹੋਣਾ ਤੇ ਰੱਬੀ ਗੱਲਾਂਬਾਤਾਂ ਵਿਚ ਵਿਚਰਨਾ ਸੁਭਾਵਿਕ ਹੀ ਇਹੋ ਜਿਹਾ ਸੁਭਾਵ ਦਾ ਲਖਾਇਕ ਹੋ ਨਿਬੜਦਾ ਹੈ। ਵਕਤੀ ਪੀਰਾਂ ਫ਼ਕੀਰਾਂ ਦਾ ਅਸਰ ਵੀ ਸੱਯਦ ਗ਼ੁਲਾਮ ਸ਼ਾਹ ਦੇ ਸਮੁੱਚੇ ਜੀਆਂ ‘ਤੇ ਇਸਲਾਮਿਕ ਰਸਮਾਂ ਤੇ ਪ੍ਰੰਪਰਾਵਾਂ ਛੱਡਣਾ ਵੀ ਇਕਾਂਤ ਅਵਸਥਾ ਦਾ ਕਾਰਣ ਬਣ ਜਾਂਦੇ ਹਨ। “The Sikh Review” August, 1979 Vol.38 हिच थीव यु तारा के प्रभवाली थीठ ਭੀਖਣ ਸ਼ਾਹ ਘੁੜਾਮ ਬਾਰੇ ਇਉਂ ਲਿਖਿਆ ਮਿਲਦਾ ਹੈ।
“Pir Budhu Shah always sought the company of the pious Sufis and Saints and thus had a chance to meet a renowned Muslim saint Bhikhan Shah who was residing at the village of THUSKA near Karnal (Punjab) Reverse direction, in the direction of not towards Maccca but to the city of Patna, where Guru Gobind Singh was borne. Eager to meet the new star of the rising spiritual power. Bhikhan Shah went on a pilgrimage to Patna to meet the child Gobind and to pay homage to him. It was again Bhikhan Shah who initiated Pir Budhu Shah into the teachings of Guru Nanak. On Bhikhan Shah return from Patna, the Pir approached him to know more detail about the divine spirituality of Guru Gobind Singh. Bhikan shah is said to have briefed the Pir with the prediction that Guru Gobind Singh, was expected to perform feats with his extra- ordinary spiritual powers.”
ਸੋ ਇਨ੍ਹਾਂ ਜੀਵਨ ਘਟਨਾਵਾਂ ਤੋਂ ਅਤੇ ਸਮੇਂ ਦੇ ਹੋਰ ਪੀਰਾਂ ਫ਼ਕੀਰਾਂ ਦੇ ਮਿਲਵਰਤਨ ਨਾਲ ਗੁਰੂ ਨਾਨਕ ਸਾਹਿਬ ਦੀ ਸਾਂਝ ਹੋਰ ਵੀ ਪਕੇਰੀ ਹੁੰਦੀ ਗਈ।
ਪੀਰ ਬੁੱਧੂ ਸ਼ਾਹ ਦਾ ਘਰੇਲੂ ਵਾਤਾਵਰਣ ਅਤੇ ਸਮਾਜਿਕ ਮਿਲਵਰਤਣ ਬੜਾ ਰੁਝੇਵੇਂ ਭਰਪੂਰ ਤੇ ਰਹੱਸਮਈ ਸੀ । ਮੁਸਲਮਾਨ ਹੋਣਾ ਤੇ ਉਹ ਵੀ ਸੂਫ਼ੀ ਸੰਵਾਦ ਵਿਚ ਰੁੱਝੇ ਹੋਣ ਕਰ ਕੇ ਦਿਨ ਭਰ ਦੀਆਂ ਸਮੁੱਚੀਆਂ ਨਿਮਾਜ਼ਾਂ ਗੁਜ਼ਾਰਨੀਆਂ, ਪੀਰ ਬੁੱਧੂ ਸ਼ਾਹ ਨੂੰ ਹਰ ਸਮੇਂ ਖ਼ੁਦਾ ਪ੍ਰਸਤ ਤੇ ਡੂੰਘੀਆਂ ਰੂਹਾਨੀ ਰਮਜ਼ਾਂ ਦਾ ਜਾਨਸ਼ੀਨ ਬਣਾ ਰਹੀਆਂ ਸਨ । ਸੂਫ਼ੀ ਲਈ ਸੱਚੇ ਦਿਲੋਂ ਨਮਾਜ਼ ਗੁਜਾਰਨੀ ਨਿਹਾਇਤ ਜ਼ਰੂਰੀ ਹੈ । ਪ੍ਰਸਿੱਧ ਸੂਫ਼ੀ ਪੀਰ ਬਾਬਾ ਫਰੀਦ ਜੀ ਤਾਂ ਹਰ ਮੁਸਲਮਾਨ ਲਈ, ਇਉਂ ਲਿਖਦੇ ਹਨ, “ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥ ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥” ਇਹ ਸੱਤਰਾਂ ਇਕ ਸਾਧਾਰਣ ਮੁਸਲਮਾਨ ਨੂੰ ਨਮਾਜ਼ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦੀਆਂ ਹਨ। ਪ੍ਰੰਤੂ ਸੂਫ਼ੀਵਾਦ ਤਾਂ ਸ਼ਰਾਅ ਦੀਆਂ ਨਮਾਜ਼ਾਂ ਨੂੰ ਹੋਰ ਵੀ ਪਰਪੱਕ ਰਵਾਇਤ ਬਣਾਉਣ ਲਈ ਇਥੋਂ ਤੱਕ ਫੱਤਵਾ ਦਿੰਦਾ ਹੈ ਕਿ ਜੋ ਮੁਸਲਮਾਨ ਪੰਜੇ ਵਕਤ ਮਸੀਤ ਨਹੀਂ ਜਾਂਦਾ, ਉਸਦਾ ਸਿਰ ਵੱਢ ਦੇਣਾ ਵਾਜਿਬ ਹੈ। ਸੋ ਪੀਰ ਬੁੱਧੂ ਸ਼ਾਹ ਆਮ ਮਸਜਿਦਾਂ ਵਿਚ ਇਸ ਰੱਬੀ ਫੁਰਮਾਨ ਦੀ ਨਸੀਅਤ ‘ਤੇ ਚਲਦਿਆਂ ਰੱਬੀ ਰੰਗ ਵਿਚ ਰੰਗੇ ਰਹਿੰਦੇ ਤੇ ਆਏ ਗਏ ਹਰ ਪੀਰ ਫ਼ਕੀਰ ਨਾਲ ਰੱਬੀ ਮਸਲਤ ਕਰ ਕੇ ਆਪਣੇ ਸੂਫ਼ੀ ਮਿਸ਼ਨ ਦਾ ਰੰਗ ਮਾਣਦੇ ਰਹਿੰਦੇ।
ਜਦੋਂ ਭਰਪੂਰ ਜੁਆਨੀ ਵਿਚ ਜੁੱਸਾ ਭਰ ਆਇਆ ਤਾਂ ਪੀਰ ਬੁੱਧੂ ਸ਼ਾਹ ਜੀ ਕਦੀ ਕਦੀ ਸ਼ਹਿਰ ਸਢੌਰੇ ਤੋਂ ਬਾਹਰ ਵੀ ਜਾਣ ਲੱਗੇ । ਰੱਬੀ ਭਗਤੀ ਦੇ ਤੇਜ ਪ੍ਰਤਾਪ ਤੇ ਭਰਵੇਂ ਜੁੱਸੇ ਦੇ ਜਵਾਨ ਹੋਣ ਕਾਰਣ ਮੱਥੇ ਦਾ ਜਲਾਲ ਪ੍ਰਤੱਖ ਨਜ਼ਰ ਆਉਣ ਲੱਗਾ। ਪਿਤਾ ਪੀਰ ਸੱਯਦ ਗ਼ੁਲਾਮ ਸ਼ਾਹ ਦੇ ਚੰਗੇ ਰਸੂਖ ਨੇ ਸਢੌਰੇ ਕਸਬੇ ਤੇ ਆਲੇ ਦੁਆਲੇ ਚੰਗੀ ਚੋਖੀ ਸ਼ਾਗਿਰਦੀ ਦੀ ਨਫ਼ਰੀ ਬਣਾ ਰੱਖੀ ਸੀ। ਸਰਕਾਰੇ ਦਰਬਾਰੇ ਸ਼ਹਿਨਸ਼ਾਹ ਔਰੰਗਜ਼ੇਬ ਦੇ ਰਾਜ ਵਿਚ ਵੀ ਇਸ ਪਰਿਵਾਰ ਦੀ ਕਾਫ਼ੀ ਪੁੱਛ-ਪੜਤਾਲ ਸਮਝੀ ਜਾਂਦੀ ਸੀ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪੀਰ ਬੁੱਧੂ ਸ਼ਾਹ ਦੇ ਵਡੇਰੇ ਰਾਜ ਘਰਾਣੇ ਵਿਚ ਚੰਗੇ ਸਨਮਾਨਿਤ ਸਨ । ਇਸ ਘਰ ਮੁਸਲਮ ਪੀਰਾਂ ਫ਼ਕੀਰਾਂ ਦੀ ਆਮਦ ਨਾਲ ਨਿਤ ਰੌਣਕ ਰਹਿੰਦੀ। ਇਤਿਹਾਸ ਦੱਸਦਾ ਹੈ ਕਿ ਇਹ ਹੈਣ ਤਾਂ ਮੁਸਲਿਮ ਸੂਫ਼ੀ ਪੀਰ, ਪ੍ਰੰਤੂ ਹੋਰ ਮਜ਼੍ਹਬੀ ਅਦਾਰਿਆਂ ਤੇ ਜਾਤੀ ਵਿਤਕਰਿਆਂ ਤੋਂ ਉੱਚੇ ਉੱਠ ਕੇ ਹਰ ਵੇਲੇ ਹਰ ਇਨਸਾਨ ਵਿਚ ਰੱਬੀ ਨੂਰ ਭਾਂਪ ਕੇ ਸੇਵਾ ਭਾਵ ਕਰ ਖ਼ੁਦਾ ਦੀਆਂ ਖੁਸ਼ੀਆਂ ਪਾ ਕੇ ਇਲਾਹੀ ਖੁਸ਼ੀ ਪ੍ਰਾਪਤ ਕਰਦੇ। ਜਿਵੇਂ ਸਾਈਂ ਬੁਲ੍ਹੇ ਸ਼ਾਹ ਦੀਆਂ ਲਾਈਨਾਂ ਨੂੰ ਆਮ ਸੂਫ਼ੀ ਮੱਤ ਦੇ ਲੋਕ ਨਿਮਰਤਾ ਤੇ ਰੂਹਾਨੀ ਮੰਜ਼ਿਲ ਬਾਰੇ ਪੜ੍ਹਦੇ ਰਹਿੰਦੇ ਹਨ;- “ਬੁਲੇ ਨਾਲੋਂ ਚੁੱਲ੍ਹਾ ਚੰਗਾ, ਜਿਸ ਤੇ ਤਾਮ ਪਕਾਈਦਾ॥ ਰੰਗੜ ਨਾਲੋਂ ਖਿੰਗਰ ਚੰਗਾ ਜਿਸ ਤੇ ਪੈਰ ਘਸਾਈਦਾ।’ ਇਸ ਲਈ ਬੁਲ੍ਹੇ ਸ਼ਾਹ ਦੇ ਸੂਫ਼ੀਵਾਦ ਦੀਆਂ ਰਮਜ਼ਾਂ ਉੱਚੇ ਤੇ ਸੁੱਚੇ ਫ਼ਕੀਰ ਦੀ ਦਰਵੇਸ਼ੀ ਦੇ ਗੁਣ ਗਾਇਨ ਕਰਕੇ, ਇਲਾਹੀ ਸੰਦੇਸ਼ ਦੇ ਰਹੀਆਂ ਹਨ।
ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦੇ ਇਕਾਂਤਮਈ ਜੀਵਨ ਰਹੱਸ ‘ਚੋਂ ਬਹੁਤ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ। ਪੀਰ ਬੁੱਧੂ ਸ਼ਾਹ ਦੀ ਸੰਗਤ ਬਾਰੇ ਵਿਚਾਰ ਕਰੀਏ ਤਾਂ ਹੈਰਾਨ ਹੋਈਦਾ ਹੈ ਕਿ ਜਦੋਂ ਪੀਰ ਜੀ ਨੇ ਗੁਰੂ ਸਾਹਿਬ ਕੋਲ ਉਹ ਪੰਜ ਸੌ ਪਠਾਣ ਭਰਤੀ ਕਰਵਾਏ ਸਨ ਜੋ ਸ਼ਹਿਨਸ਼ਾਹ ਔਰੰਗਜੇਬ ਵਲੋਂ ਸ਼ੀਆ ਮੁਸਲਮਾਨ ਹੋਣ ਕਾਰਣ, ਮੁਸਲਿਮ ਫ਼ੌਜਾਂ ਵਿਚੋਂ ਕੱਢ ਕੇ ਘਰ ਭੇਜ ਦਿੱਤੇ ਸਨ, ਪੀਰ ਜੀ ਨੇ ਉਹੋ ਮੁਸਲਮਾਨ ਸਤਿਗੁਰਾਂ ਕੋਲ ਭਰਤੀ ਕਰਵਾਏ ਸਨ । ਪੀਰ ਜੀ ਨੇ ਉਨ੍ਹਾਂ ਦੀ ਆਪ ਸਿਫ਼ਾਰਿਸ਼ ਕਰਕੇ ਉਨ੍ਹਾਂ ਦੀ ਦੁਰਦਸ਼ਾ ਤੱਕ ਕੇ ਮਾਨਵੀ ਪੱਧਰ ਦੀ ਸੋਚ ਤੇ ਪਹਿਰਾ ਦੇਂਦਿਆਂ ਸਭ ਕੁੱਝ ਕੀਤਾ ਸੀ । ਪਰੰਤੂ ਉਹ ਇੰਨੇ ਲੂਣ-ਹਰਾਮ ਨਿਕਲੇ ਕਿ ਸਭ ਕੁੱਝ ਭੁੱਲ ਕੇ ਪੀਰ ਜੀ ਦੀ ਨੇਕੀ ਨੂੰ ਛਿਕੇ ਟੰਗ ਕੇ ਧੋਖਾ ਦੇ ਕੇ ਦੌੜ ਗਏ। ਉਦੋਂ ਪੀਰ ਜੀ ਨੇ ਬਹੁਤ ਬੁਰਾ ਮਹਿਸੂਸ ਕੀਤਾ। ਸੋ ਪੀਰ ਜੀ ਦੀ ਇਕੋ ਆਵਾਜ਼ ਤੇ ਸੱਤ ਸੌ ਮੁਰੀਦਾਂ ਦਾ ਭੰਗਾਣੀ ਦੇ ਜੰਗ ਵਿਚ ਠਿਲ ਪੈਣਾ ਛੋਟੀ ਜਿਹੀ ਗੱਲ ਨਹੀਂ।
ਨਗਰ ਸਢੌਰੇ ਦਾ ਆਲਾ ਦੁਆਲਾ
ਨਗਰ ਸਢੌਰਾ, ਪੁਰਾਤਨ ਸਮਿਆਂ ਦਾ ਵਸਿਆ ਕਸਬਾ ਹੈ ਜੋ ਮੁਸਲਿਮ ਤੇ ਖਾਸ ਕਰ ਮੁਗ਼ਲ ਸਮੇਂ ਦੀਆਂ ਪ੍ਰਸਿੱਧ ਇਤਿਹਾਸਿਕ ਘਟਨਾਵਾਂ ਦੇ ਬੜੇ ਮਹੱਤਵਪੂਰਨ ਨੁਕਤਿਆਂ ਨਾਲ ਜੁੜਿਆ ਹੋਇਆ ਹੈ। ਸਮੇਂ ਦੀ ਤੇਜ਼ ਰਫਤਾਰ ਨਾਲ ਇਸ ਸ਼ਹਿਰ ਦੀਆਂ ਇਤਿਹਾਸਿਕ ਗਤੀਵਿਧੀਆਂ ਵੀ ਤਬਦੀਲ ਹੁੰਦੀਆਂ ਰਹੀਆਂ ਹਨ। ਇਹ ਜ਼ਿਕਰ ਪਹਿਲਾਂ ਕੀਤਾ ਗਿਆ ਹੈ ਕਿ ਇਸ ਪਿੰਡ ਵਿਚ ਭਗਤ ਸਧਨਾ ਜੀ ਦੀ ਯਾਦਗਾਰ ਵੀ ਹੈ। ਇਸ ਦਾ ਨਾਮ ਪਹਿਲਾਂ ਸਾਧੂਵਾੜਾ ਵੀ ਹੁੰਦਾ ਸੀ। ਪਹਾੜ੍ਹਾਂ ਦੀਆਂ ਗੁਫਾਵਾਂ ਵਿਚ ਤਪਸਿਆ ਕਰਨ ਲਈ ਆਉਂਦੇ ਜਾਂਦੇ ਹਿੰਦੂ ਸੰਤ, ਮਹਾਤਮਾ ਵੀ ਇਥੇ ਟਿੱਕ ਕੇ ਅੱਗੇ ਪਹਾੜਾਂ ਵੱਲ ਜਾਂਦੇ ਜਾਂ ਪਿਛਾਂਹ ਮੁੜਦੇ ਹੋਏ ਬਿਸਰਾਮ ਫੁਰਮਾਉਂਦੇ ਸਨ । ਇਸੇ ਲਈ ਇਸ ਪਿੰਡ ਦਾ ਨਾਮ ਸਾਧੂਵਾੜਾ ਪਿਆ ਹੋਇਆ ਸੀ। ਇਹ ਪਹਾੜਾਂ ਦੇ ਪੈਰਾਂ ਵਿਚ ਕਈ ਛੋਟੇ ਨਦੀ ਨਾਲਿਆਂ ਦੇ ਵਿਚਕਾਰ ਪਾਉਂਟਾ ਸਾਹਿਬ ਤੋਂ 15-20 ਮੀਲ ਦੂਰ ਭਾਰਤ ਦੀ ਮਸ਼ਹੂਰ ਨਦੀ ਜਮਨਾ ਦੇ ਨੇੜੇ ਹੀ ਹੈ। ਪਿੰਡ ਬੀੜ ਮਾਜਰਾ, ਲਾਹੜਪੁਰ, ਟੋਕਾ ਸਾਹਿਬ, ਕਾਲਾ ਅੰਬ, ਕਪਾਲਮੋਚਨ, ਬਰਾੜਾ, ਛਛਰੌਲੀ, ਪਾਉਂਟਾ ਸਾਹਿਬ ਤੇ ਅੰਬਾਲਾ ਕੈਂਟ ਦੇ ਵੀ ਨਜ਼ਦੀਕ ਸੰਘਣੀ ਆਬਾਦੀ ਵਿਚ ਘਿਰਿਆ ਇਹ ਨਗਰ ਮਹਾਨ ਸੂਫ਼ੀਆਂ ਦੀਆਂ ਯਾਦਾਂ ਵੀ ਆਪਣੀ ਬੁਕੱਲ ਵਿਚ ਛੁਪਾਈ ਬੈਠਾ ਹੈ । ਮੁਗ਼ਲ ਸਮੇਂ ਦੀਆਂ ਬਹੁਤ ਇਤਿਹਾਸਿਕ ਵੇਰਵਿਆਂ ਦਾ ਪ੍ਰਤੀਕ ਸਢੌਰਾ ਸ਼ਹਿਰ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਦੇ ਮਾਣ ਮੱਤੇ ਸੂਫ਼ੀ ਪੀਰ ਬੁੱਧੂ ਸ਼ਾਹ ਦੇ ਗੁਰੂ ਦਸਮੇਸ਼ ਪ੍ਰਤੀ ਸੱਚੇ ਵਿਸ਼ਵਾਸ ਤੇ ਅਕੀਦੇ ਦੀ ਕਹਾਣੀ ਨੂੰ ਤਵਾਰੀਖ਼ ਦੇ ਪੰਨਿਆਂ ਤੇ ਸੁਭਾਏਮਾਨ ਕਰ ਰਿਹਾ ਹੈ। ਹੋਰ ਅਨੇਕਾਂ ਸਮੇਂ ਦੇ ਨਾਮਵਰ ਸੂਫ਼ੀ ਪੀਰ ਵੀ ਇਸ ਸ਼ਹਿਰ ਦੇ ਰਹਿਣ ਵਾਲੇ ਹੋਏ ਹਨ।
ਇਤਿਹਾਸ ਦੇ ਪੰਨੇ ਪਰਤੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਪੀਰ ਭੀਖਣ ਸ਼ਾਹ ਜੋ ਪਿਛੋਂ ਕਰਨਾਲ ਨੇੜੇ ਪਿੰਡ ਠੱਸਕਾ, ਘੁੜਾਮ ਰਹਿਣ ਲੱਗ ਪਿਆ, ਉਸਦਾ ਪਿਛੋਕੜ ਵੀ ਸਢੌਰਾ ਹੈ। ਸ਼ਰੀਕੇ ਵਿਚ ਉਹ ਸੱਯਦ ਸੀ ਤੇ ਇਸੇ ਨਗਰ ਦੇ ਪੀਰ ਸੱਯਦ ਬੁੱਧੂ ਸ਼ਾਹ ਦਾ ਚਚੇਰਾ ਭਾਈ ਜਾਨ ਸੀ । ਮੁਗ਼ਲ ਰਾਜ ਦੇ ਇਸਲਾਮਿਕ ਜਾਣੇ ਪਛਾਣੇ ਮੁੱਲਾਂ ਅਬਦੁਲ ਵਹਾਬ-ਉਲ- ਅਕੁਤਾਬ ਦਾ ਮਕਬਰਾ ਵੀ ਇਸੇ ਸਢੌਰੇ ਸ਼ਹਿਰ ਵਿਚ ਔਰੰਗਜ਼ੇਬ ਨੇ ਆਪ ਬਣਵਾਇਆ ਸੀ । ਨਾਹਣ ਦੇ ਪਹਾੜੀ ਇਲਾਕੇ ਵੀ ਇਸ ਨਗਰ ਦੇ ਨਜ਼ਦੀਕ ਸਨ । ਰਮਣੀਕ ਤੇ ਸੁੰਦਰ ਸਰਸਬਜ਼ ਜਮੀਂ ਦੇ ਸੂਚਕ ਪਹਾੜੀ ਏਰੀਏ ਤੋਂ ਪੀਰ ਬੁੱਧੂ ਸ਼ਾਹ ਜੀ ਬਹੁਤ ਪ੍ਰਭਾਵਤ ਸਨ । ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ, ਉਸ ਸਮੇਂ ਦੇ ਰਿਵਾਜ ਅਨੁਸਾਰ ਪੀਰ ਮੁਰੀਦੀ ਪਾਲਕੀ ਵਿਚ ਸਜ, ਪਹਾੜੀ ਇਲਾਕਿਆਂ ਦੀ ਸੈਰ ਕਰਨ ਜਾਂਦੇ ਸਨ । ਪੀਰ ਜੀ ਦਾ ਸਮੇਂ ਦੇ ਮੁਰੀਦਾਂ ਵਿਚ ਬੜਾ ਮਾਣ ਸਤਿਕਾਰ ਤੇ ਸ਼ਰਧਾ ਸੀ। ਇਹ ਵੀ ਇਤਿਹਾਸ ਵਿਚ ਆਉਂਦਾ ਹੈ ਕਿ ਪੀਰ ਜੀ ਜਦੋਂ ਸਤਿਗੁਰਾਂ ਦੇ ਦਰਸ਼ਨਾਂ ਲਈ ਸ੍ਰੀ ਪਾਉਂਟਾ ਸਾਹਿਬ ਆਉਂਦੇ ਤਾਂ ਗੁਰੂ ਜੀ ਦੇ ਦਰਸ਼ਨ ਕਰਨ ਸਮੇਂ ਪਾਲਕੀ ਤੋਂ ਉਤਰ ਕੇ ਪੈਦਲ ਤੁਰ ਕੇ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਸਨ। ਗੁਰੂ ਸਾਹਿਬ ਨਾਲ ਵਿਚਾਰ ਗੋਸ਼ਟੀ ਸਮੇਂ ਵੀ ਅਤਿਅੰਤ ਨਿਮਰਤਾ, ਸ਼ਰਧਾ ਤੇ ਅਕੀਦਤ ਦੇ ਫੁੱਲ ਭੇਟ ਕਰ ਸਤਿਗੁਰਾਂ ਤੋਂ ਪ੍ਰਸੰਨਤਾ ਦੀ ਦਾਤ ਪ੍ਰਾਪਤ ਕਰਦੇ ਸਨ । ਇਹੋ ਕਾਰਣ ਹੈ ਕਿ ਇਕੱਲੇ ਪੀਰ ਜੀ ਹੀ ਨਹੀਂ ਸਗੋਂ ਬੁੱਧੂ ਸ਼ਾਹ ਦਾ ਸਮੁੱਚਾ ਪਰਿਵਾਰ ਹੀ ਸਤਿਗੁਰਾਂ ਦੀ ਨੂਰਾਨੀ ਝਲਕ ਤੋਂ ਕਾਇਲ ਹੋ ਸੱਚੇ ਖ਼ੁਦਾ ਦਾ ਨੂਰ ਮੰਨਦਾ ਸੀ । ਇਥੋਂ ਤੱਕ ਕਿ ਪੀਰ ਜੀ ਦੇ ਭਾਈ ਸਾਹਿਬ ‘ਤੇ ਵੀ ਇਸ ਰੂਹਾਨੀਅਤ ਦਾ ਪੂਰਾ ਪ੍ਰਭਾਵ ਸੀ । ਉਹ ਪੀਰ ਜੀ ਦੇ ਕਹਿਣ ਤੇ ਝੱਟ ਭੰਗਾਣੀ ਦੇ ਯੁੱਧ ਵਿਚ ਕੁੱਦ ਪਿਆ ਤੇ ਖ਼ੁਸ਼ੀ-ਖ਼ੁਸ਼ੀ ਆਪਣਾ ਆਪ ਸਤਿਗੁਰਾਂ ਦੇ ਹੁਕਮ ਤੋਂ ਨਿਛਾਵਰ ਕਰ ਦਿੱਤਾ।
ਉਦੋਂ ਮੁਸਲਿਮ ਪੀਰਾਂ ਦਾ ਪਾਲਕੀ ਵਿਚ ਚਲਣ ਦਾ ਆਮ ਰਿਵਾਜ ਸੀ। ਇਹ ਪੀਰਾਂ-ਫ਼ਕੀਰਾਂ ਦੇ ਕਰਾਮਾਤੀ ਹੋਣ ਦਾ ਵੀ ਸੂਚਕ ਸੀ । ਪਾਲਕੀ ਨੂੰ ਉਸਦੇ ਚਾਰ ਜਾਂ ਦੋ ਮੁਰੀਦ ਮੋਢਿਆਂ ਤੇ ਚੁੱਕ ਕੇ ਆਪਣੇ ਪੀਰ ਦੀ ਬਖ਼ਸ਼ਿਸ਼ ਪ੍ਰਾਪਤੀ ਅਨੁਭਵ ਕਰਦੇ ਸਨ । Sacrifice of Pir Budhu Shah To Guru Gobind Singh Ji दिस टिष् वठवे लिधिभा वै, “While Guru Gobind Rai was staying at Patna the Pir Budhu Shah came to know that Guru Gobind Rai, the tenth embodiment in the line of Guru Nanak, was staying at Paonta, he went to move with royal poump and show, in palanquins, with attendants and servants. The audience with the Guru gave him the piece of mind which the study of religious books prayers and meditation had not given. His mind was cleared of all doubts and after exhange of views with the Guru, the difference of “That is yours and this is mine” had disappeared from his mind. The Pir could see everything belong to our God when he left for Sidhaura…”
ਪੀਰ ਬੁੱਧੂ ਸ਼ਾਹ ਦਾ ਸ਼ਾਹਾਨਾ ਠਾਠ, ਹੱਕ, ਸੱਚ ਤੇ ਇਨਸਾਫ਼ ਦੀ ਹੂਕ ਇਸ਼ਕ ਹਕੀਕੀ ਦੀਆਂ ਮੰਜ਼ਿਲਾਂ ਤੈਅ ਕਰਦਿਆਂ ਸੱਚੇ ਖ਼ੁਦਾ ਦਾ ਇਲਾਹੀ ਰੂਪ ਬਣ ਚੁੱਕੀ ਸੀ । ਪੀਰ ਜੀ ਦੇ ਮਸਤਕ ਦੀ ਝਲਕ ਅਜੀਬ ਤੇ ਅਲੌਕਿਕ ਕਰਿਸ਼ਮੇ ਦਾ ਨੂਰ ਹੋ ਨਿਬੜੀ ਸੀ । ਪੀਰ ਮੁਰੀਦੀ ਦਾ ਘੇਰਾ ਅਤਿਅੰਤ ਵਿਸ਼ਾਲ ਤੇ ਵਿਸਮਾਦੀ ਰੂਪ ਅਖਤਿਆਰ ਕਰ ਚੁੱਕਾ ਸੀ । ਘਰੇਲੂ ਜੀਵਨ ਭਾਵੇਂ ਗ੍ਰਿਸਤੀ ਜ਼ਰੂਰ ਸੀ, ਪ੍ਰੰਤੂ ਪੀਰ ਜੀ ਦੇ ਇਲਾਹੀ ਤੇ ਰਹੱਸਮਈ ਸ਼ਬਦ ਘਰ ਦੇ ਹਰ ਮੈਂਬਰ ਲਈ ਰੱਬੀ ਰਜ਼ਾ ਬਣ ਅਟੱਲ ਸਮਝੇ ਜਾਂਦੇ ਸਨ। ਇਥੋਂ ਤੱਕ ਕਿ ਘਰ ਦੀ ਸੁਆਣੀ, ਸੁਪਤਨੀ ਰੂਪ ਹੋ ਪਤੀ ਨੂੰ ਖ਼ੁਦਾ ਦਾ ਸਾਖਿਆਤ ਪੈਗੰਬਰ ਸਮਝ ਕੇ ਹਰ ਬੋਲ ਤੇ ਫੁੱਲ ਚੜਾਉਂਦੀ। ਪੂਰੇ ਜੀਵਨ ਪ੍ਰਵਾਹ ਵਿਚ ਵਿਚਰਦਿਆਂ ਬੜੇ ਬੜੇ ਸਖ਼ਤ ਇਮਤਿਹਾਨਾਂ ਵਿਚੋਂ ਹਰ ਮੈਂਬਰ ਪੂਰੇ-ਪੂਰੇ ਨੰਬਰ ਲੈ ਕੇ ਪਾਸ ਹੁੰਦੇ ਰਹੇ। ਸਦਕੇ ਜਾਈਏ ਉਨ੍ਹਾਂ ਸਕੇ ਭਰਾਵਾਂ ਦੇ ਜਿਨਾਂ ਪੀਰ ਜੀ ਦੇ ਸਲਾਹ ਮਸ਼ਵਰੇ ਨੂੰ ਰੱਬੀ ਰੂਪ ਦੇ ਹਰ ਹੁਕਮ ਨੂੰ ਸਿਰ ਮੱਥੇ ਮੰਨ ਕੇ ਆਪਣਾ ਆਪ ਗੁਰੂ ਜੀ ਤੋਂ ਵਾਰ ਦਿੱਤਾ।
ਸਤਿਗੁਰਾਂ ਦੇ ਸ੍ਰੀ ਪਾਉਂਟਾ ਸਾਹਿਬ ਦੀ ਇਤਿਹਾਸਿਕ ਘਟਨਾ ਦਾ ਉਦੇਸ਼ ਜਿਉਂ ਅਕਾਲ ਪੁਰਖ ਨੇ ਆਪ ਸਾਜਿਆ ਸੀ। ਪਹਾੜੀ ਰਾਜੇ ਤਾਂ ਸ੍ਰੀ ਅਨੰਦਪੁਰ ਦੇ ਦੁਆਲੇ ਵੀ ਬਿਅੰਤ ਵਿਚਰ ਰਹੇ ਸਨ। ਉਨ੍ਹਾਂ ਦੇ ਨਿਸ਼ਾਨੇ ਤੇ ਸਤਿਗੁਰਾਂ ਦੇ ਖ਼ਿਲਾਫ਼ ਤਕੜੇ ਮਨਸੂਬੇ ਘੜੇ ਜਾ ਰਹੇ ਸਨ। ਸਮੇਂ ਦੀ ਘੋਰ ਜ਼ਾਲਮ ਸਰਕਾਰ, ਦਸਮੇਸ਼ ਪਿਤਾ ਜੀ ਨੂੰ ਹਕੂਮਤ ਦਾ ਅਤਿ ਖਤਰਨਾਕ ਬਾਗ਼ੀ ਸਮਝ ਕੇ ਹਰ ਹੀਲੇ ਖ਼ਤਮ ਕਰਨ ਤੇ ਤੁਲੀ ਹੋਈ ਸੀ। ਦੇਵਨੇਤ ਨਾਲ ਹਿੰਦੁਸਤਾਨੀ ਰਾਜੇ ਹਿੰਦ ਦੀ ਧਰਤੀ ਦੇ ਜੰਮ-ਪਲ ਤੇ ਰਾਖੇ ਤਾਂ ਕਹਿਲਾਉਂਦੇ ਸਨ ਪ੍ਰੰਤੂ ਮੁਗ਼ਲਾਂ ਦੀ ਗ਼ੁਲਾਮੀ ਵਿਚ ਜੱਕੜੇ ਡਰਦੇ ਮਾਰੇ ਔਰੰਗੇ ਨੂੰ ਟੈਕਸ ਭਰ, ਛੋਟੀਆਂ ਛੋਟੀਆਂ ਰਿਆਸਤਾਂ ਦੇ ਮਾਲਕ ਬਣ ਸਮਾਂ ਪਾਸ ਕਰ ਰਹੇ ਸਨ । ਗੁਰੂ ਸਾਹਿਬ ਨੂੰ ਦਿੱਲੀ ਤਖ਼ਤ ਦੇ ਵੈਰੀ ਸਮਝ ਕੇ ਦਸਮੇਸ਼ ਜੀ ਨੂੰ ਖ਼ਤਮ ਕਰ, ਦਿੱਲੀ ਦਰਬਾਰ ਤੋਂ ਇਨਾਮ ਤੇ ਅਹੁਦੇ ਪ੍ਰਾਪਤ ਕਰਨਾ ਲੋੜਦੇ ਸਨ। ਪਹਿਲਾਂ ਪਹਿਲ ਗੁਰੂ ਜੀ ਨਾਲ ਸਿੱਧੀ ਟੱਕਰ ਲੈ ਕੇ ਵੇਖ ਚੁੱਕੇ ਸਨ। ਕਈ ਵਾਰ ਹਾਰ ਦਾ ਮੂੰਹ ਵੇਖ, ਹੁਣ ਦਿੱਲੀ ਤੇ ਸਰਹਿੰਦ ਵਰਗੀਆਂ ਸਰਕਾਰੀ ਤਾਕਤਾਂ ਤੋਂ ਮਦਦ ਲੈਣ ਲਈ ਮਜਬੂਰ ਹੋ ਚੁੱਕੇ ਸਨ। ਬਹੁਤ ਸਾਰੇ ਪਹਾੜੀ ਰਾਜਿਆਂ ਦੀ ਬੇਵਕੂਫੀ ਦਾ ਪ੍ਰਤੱਖ ਪ੍ਰਮਾਣ ਹਨ। ਗੁਰੂ ਸਾਹਿਬ ਨੇ ਕਈ ਵਾਰ ਸਮਝਾਇਆ ਕਿ ਸਾਡੀ ਤੁਹਾਡੇ ਨਾਲ ਨਹੀਂ ਬਲਕਿ ਜ਼ਾਲਮ ਔਰੰਗੇ ਦੇ ਜ਼ੁਲਮ ਨਾਲ ਟੱਕਰ ਹੈ। ਪਹਾੜੀ ਰਾਜਿਆਂ ਦੇ ਸਿਰ ਤੇ ਰਾਜ ਬਲ ਦੀ ਹੈਂਕੜ ਸਵਾਰ ਸੀ।
ਸੋ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ‘ਤੇ ਆ ਕੇ ਭੰਗਾਣੀ ਦਾ ਯੁੱਧ ਤੇ ਹੋਰ ਕਈ ਕਾਰਨਾਮੇ ਕਰਨੇ ਇਕ ਇਲਾਹੀ ਹੁਕਮ ਵਜੋਂ ਵਾਪਰਨੇ ਸਨ । ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਸ੍ਰੀ ਪਾਉਂਟਾ ਸਾਹਿਬ ਆ ਕੇ ਜਮਨਾ ਨਦੀ ਕਿਨਾਰੇ ਰਹਿਣਾ ਵੀ ਪੁਰਾਤਨ ਰਿਸ਼ੀਆਂ ਮੁਨੀਆਂ ਦੇ ਤੱਪ ਅਸਥਾਨ ਪਰਗਟ ਹੋਣੇ ਵੀ ਕੁਦਰਤੀ ਹੈ। ਧਿਆਨ ਨਾਲ ਵਾਚੀਏ ਤਾਂ ਇਹ ਗੱਲ ਪਰਤੱਖ ਨਜ਼ਰ ਆਉਂਦੀ ਹੈ ਕਿ ਇਸ ਅਸਥਾਨ ਨਾਲ ਗੁਰੂ ਸਾਹਿਬ ਦਾ ਕੋਈ ਪੁਰਾਣਾ ਸੰਬੰਧ ਸੀ । ਕਾਲਪੀ ਰਿਸ਼ੀ ਦਾ ਪ੍ਰਸੰਗ ਤੇ ਏਥੇ ਆ ਕੇ ਸਰੀਰ ਤਿਆਗਣਾ ਵੀ ਇਸੇ ਇਤਿਹਾਸਿਕ ਪ੍ਰਕਰਣ ਦੀ ਲੜੀ ਹੈ। ਜੇ ਗੁਰੂ ਸਾਹਿਬ ਇਥੇ ਆ ਕੇ ਭੰਗਾਣੀ ਦੇ ਯੁੱਧ ਦਾ ਕੌਤਕ ਨਾ ਰੱਚਦੇ ਤਾਂ ਇਤਿਹਾਸ ਦਾ ਪ੍ਰਸੰਗ ਕੁੱਝ ਹੋਰ ਹੀ ਹੋਣਾ ਸੀ। ਇਸ ਹੱਥਲੀ ਪੁਸਤਕ ਦੇ ਮੁੱਖ ਨਾਇਕ ਸਾਈਂ ਪੀਰ ਬੁੱਧੂ ਸ਼ਾਹ ਦਾ ਵਰਨਣ ਵੀ ਸ਼ਾਇਦ ਕਿਸੇ ਹੋਰ ਰੂਪ ਵਿਚ ਸਾਡੇ ਕੋਲ ਪਹੁੰਚਦਾ। ਸੋ ਸਤਿਗੁਰਾਂ ਦੀ ਇਹ ਇਲਾਹੀ ਖੇਡ ਸੀ ਜੋ ਭੰਗਾਣੀ ਦੇ ਜੰਗ ਦੇ ਰੂਪ ਵਿਚ ਸਾਹਮਣੇ ਆਈ।
ਅਧਿਆਏ ਛੇਵਾਂ
ਮਹਾਨ ਸੂਫ਼ੀ ਪੀਰ ਬੁੱਧੂ ਸ਼ਾਹ ਦਾ ਗ੍ਰਹਿਸਥੀ ਜੀਵਨ
ਪੀਰ ਬੁੱਧੂ ਸ਼ਾਹ ਦਾ ਪਰਿਵਾਰ ਤੇ ਕਬੀਲਾ ਸਢੌਰਾ ਨਗਰ ਵਿਚ ਚੰਗਾ ਚੋਖਾ ਪਸਰ ਚੁੱਕਾ ਸੀ। ਇਹ ਵੀ ਪਤਾ ਲੱਗ ਚੁੱਕਾ ਹੈ, ਕਿ ਇਹ ਮੁਗ਼ਲ ਰਾਜ ਤੇ ਸ਼ਹਿਨਸ਼ਾਹ ਔਰੰਗਜ਼ੇਬ ਦੇ ਅੱਛੇ ਤੇ ਤਕੜੇ ਰਸੂਖ ਵਾਲੇ ਪਰਿਵਾਰਾਂ ਵਿਚੋਂ ਸੀ । ਸੱਯਦਾਂ ਦੇ ਕਹਿੰਦੇ ਕਹਾਉਂਦੇ ਟੱਬਰ ਵਿਚੋਂ ਸੱਯਦ ਗ਼ੁਲਾਮ ਸ਼ਾਹ ਦੇ ਪਰਿਵਾਰਕ ਮੈਂਬਰਾਂ ਦੀ ਚੰਗੀ ਗਿਣਤੀ ਹੋਣ ਕਾਰਣ, ਉਸ ਮੁਹੱਲੇ ਦਾ ਨਾਮ “ਸਮਾਨੀਆ” ਤੋਂ ਹੁਣ “ਮੁਹੱਲਾ ਸੱਯਦਾਂ” ਪੈ ਗਿਆ ਸੀ । ਪੀਰ ਭੀਖਣ ਸ਼ਾਹ ਨਾਲ ਪਹਿਲਾਂ ਤੋਂ ਹੀ ਚੰਗੇ ਸੰਬੰਧ ਹੋਣ ਕਾਰਣ ਪੀਰ ਬੁੱਧੂ ਸ਼ਾਹ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਵੀ ਦਸਮੇਸ਼ ਜੀ ਨੂੰ ਮਿਲ ਚੁੱਕੇ ਸਨ । ਇਸ ਤਰ੍ਹਾਂ ਕਲਗੀਧਰ ਜੀ ਨਾਲ ਪੀਰ ਬੁੱਧੂ ਸ਼ਾਹ ਦਾ ਮੇਲ ਅਕਸਰ ਹੁੰਦਾ ਰਹਿੰਦਾ ਸੀ। ਇਹ ਵੀ ਇਤਿਹਾਸ ਵਿਚ ਆ ਚੁੱਕਾ ਹੈ ਕਿ ਪਟਿਆਲੇ ਦੇ ਨਾਲ ਲਗਦੇ ਛੋਟੇ ਜਿਹੇ ਪਿੰਡ ਸੈਫ਼ਾਬਾਦ ਵਿਖੇ ਵੀ ਪੀਰ ਭੀਖਣ ਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਕਰਕੇ ਰੱਬੀ ਤੇ ਰੂਹਾਨੀ ਵਿਚਾਰ ਵਿਟਾਂਦਰੇ ਹੁੰਦੇ ਰਹਿੰਦੇ ਸਨ।
ਗੁਰੂ ਨਾਨਕ ਦੇ ਗੱਦੀ ਨਸ਼ੀਨ ਗੁਰੂ ਸਾਹਿਬ ਗ੍ਰਹਿਸਥੀ ਜੀਵਨ ਜੀਉ ਕੇ ਘਰ ‘ਚ ਰਹਿੰਦਿਆਂ ਚੰਗੇ ਅਸੂਲਾਂ ਦਾ ਜੀਵਨ ਜੀ ਕੇ ਰੱਬੀ ਪ੍ਰਾਪਤੀ ਦਾ ਗਿਆਨ ਦੇ ਰਹੇ ਸਨ। ਉਹ ਹਰ ਪ੍ਰਾਣੀ ਮਾਤਰ ਨੂੰ “ਅੰਜਨ ਮਾਹਿ ਨਿਰੰਜਣ ਰਹੀਏ, ਜੋਗ ਜੁਗਤਿ ਇਵ ਪਾਈਏ” ਦੀ ਮਹਾਨ ਤੇ ਉਤਮ ਪੱਦਵੀ ਪਾਣ ਦੀ ਸੁਖੈਣ ਵਿਧੀ ਦਰਸਾਉਂਦੇ ਰਹਿੰਦੇ ਸਨ । ਸੈਫ਼ਾਬਾਦ ਰਹਿੰਦੇ ਮੁਸਲਮਾਨ ਗਵਰਨਰ ਵੀ ਖ਼ੁਦਾਪ੍ਰਸਤ ਤੇ ਨੇਕ-ਦਿਲ ਇਨਸਾਨ ਸਨ। ਸਤਿਗੁਰੂ ਤੇਗ਼ ਬਹਾਦਰ ਜੀ ਉਥੇ ਦੋ ਵਾਰ ਠਹਿਰੇ ਸਨ । ਮੇਲ ਮਿਲਾਪ ਸਦਕਾ ਸੰਤਾਂ ਮਹੰਤਾਂ, ਪੀਰਾਂ ਫ਼ਕੀਰਾਂ ਦੀ ਮਜਲਸ ਨਾਲ ਇਕ ਦੂਜੇ ਦੀ ਰਮਜ਼ ਦੇ ਭੇਤੀ ਹੋ ਜਾਂਦੇ ਸਨ । ਸਤਿਗੁਰ ਤੇਗ਼ ਬਹਾਦਰ, ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਬਾਰੇ ਜਾਣ ਕੇ ਇਸ ਸੈਫ਼ਾਬਾਦ ਵਾਲੇ ਗਵਰਨਰ ਨੇ ਬਹੁਤ ਦੁੱਖ ਮਨਾਇਆ ਸੀ ਤੇ ਚਾਲੀ ਦਿਨ ਅਫਸੋਸ ਵਜੋਂ ਕਾਲਾ ਚੋਲਾ ਪਾ ਕੇ ਦੁੱਖ ਦਾ ਇਜ਼ਹਾਰ ਕੀਤਾ ਸੀ । ਇਥੇ ਪੀਰ ਭੀਖਣ ਸ਼ਾਹ ਨਾਲ ਸਾਈਂ ਬੁੱਧੂ ਸ਼ਾਹ ਵੀ ਮਿਲਦੇ ਰਹਿੰਦੇ ਸਨ।
ਗੁਰੂ ਦਸਮੇਸ਼ ਪਿਤਾ ਸ੍ਰੀ ਅਨੰਦਪੁਰ ਜਦੋਂ ਗੱਦੀ ਤੇ ਬੈਠੇ ਸਨ ਤੇ ਪਹਾੜੀਆਂ ਨਾਲ ਮੇਲ-ਮਿਲਾਪ ਹੋਏ ਤਾਂ ਗੁਰੂ ਸਾਹਿਬ ਨੇ, ਆਪਣੇ ਅਸਲੀ ਮਿਸ਼ਨ ਬਾਰੇ ਦੱਸਿਆ। ਬਾਈਧਾਰ ਦੇ ਪਹਾੜੀ ਰਾਜੇ ਆਪਣੀ ਮਰਜ਼ੀ ਅਨੁਸਾਰ ਈਨਾਂ ਮਨਾਉਣੀਆਂ ਚਾਹੁੰਦੇ ਸਨ । ਪਰੰਤੂ ਗੁਰੂ ਸਾਹਿਬ ਨੂੰ ਇਹ ਪ੍ਰਵਾਨ ਨਹੀਂ ਸੀ। ਇਸ ਸਮੇਂ ਕੁਝ ਦੇਰ ਲਈ ਪੀਰ ਬੁੱਧੂ ਸ਼ਾਹ ਜੀ ਅਪਣੇ ਚੇਲਿਆਂ ਤੇ ਮੁਰੀਦਾਂ ਸਮੇਤ ਦਿੱਲੀ ਵੱਲ ਭ੍ਰਮਣ ਕਰਦੇ ਰਹੇ। ਨੇਕ-ਦਿਲ ਸੱਚੇ ਤੇ ਸੁੱਚੇ ਸੂਫ਼ੀ ਪੀਰ ਜੀ ਪਹਾੜਾਂ ਦੀ ਰਮਣੀਕ ਥਾਂ ਨੂੰ ਪਹਿਲ ਦੇਂਦੇ ਤੇ ਕੁਦਰਤ ਦੀਆਂ ਖੂਬਸੂਰਤੀਆਂ ਬਾਰੇ ਸੱਚੇ ਖ਼ੁਦਾ ਦਾ ਧੰਨਵਾਦ ਤੇ ਬੰਦਗੀ ਕਰ ਜੀਵਨ ਸਫਲ ਕਰਦੇ। ਪਾਉਂਟਾ ਸਾਹਿਬ ਦੀ ਰਮਣੀਕ ਪਹਾੜੀ ਤੇ ਜਮਨਾ ਨਦੀ ਦੇ ਖ਼ੂਬਸੂਰਤ ਸਥਾਨ ਦੀ ਯਾਤਰਾ ਪੀਰ ਜੀ ਨੂੰ ਬਹੁਤ ਚੰਗੀ ਲੱਗਦੀ । ਪੀਰ ਜੀ ਦਾ ਰਿਹਾਇਸ਼ੀ ਸਥਾਨ ਸਢੌਰਾ ਵੀ ਨੇੜੇ ਹੋਣ ਕਾਰਨ ਪਾਉਂਟਾ ਸਾਹਿਬ ਨਾਲ ਚੰਗੇ ਸੰਬੰਧ ਬਣ ਗਏ ਸਨ। ਉਹ ਆਮ ਤੌਰ ਤੇ ਪਾਉਂਟਾ ਸਾਹਿਬ ਦੀ ਯਾਤਰਾ ਤੇ ਭ੍ਰਮਣ ਨੂੰ ਬਹੁਤ ਤਰਜੀਹ ਦੇਂਦੇ ਸਨ।
ਸਿੱਧਾਂ, ਨਾਥਾਂ, ਜੋਗੀਆਂ, ਜੰਗਮਾਂ ਤੇ ਸੰਨਿਆਸੀਆਂ ਨਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ, ਦਸਮੇਸ਼ ਜੀ ਤੱਕ ਧਾਰਮਿਕ (ਮਜ੍ਹਬੀ) ਵਿਚਾਰਾਂ ਜਾਂ ਗੋਸ਼ਟੀਆਂ ਹੁੰਦੀਆਂ ਆਈਆਂ ਹਨ, ਉਵੇਂ ਹੀ ਸਮੇਂ-ਸਮੇਂ ਦੇ ਮੁਸਲਿਮ ਪੀਰਾਂ, ਫ਼ਕੀਰਾਂ ਤੇ ਰਹਿਬਰਾਂ ਨਾਲ ਵੀ ਰੱਬੀ ਰਜ਼ਾ ਤੇ ਸੂਫ਼ੀ ਰਹੱਸਵਾਦ ਦੀਆਂ ਗਾਥਾਵਾਂ ਆਮ ਪ੍ਰਚਲਤ ਹਨ। ਹਰ ਮੁਸਲਮਾਨ ਦਾ ਪੱਕਾ ਨਿਸਚਾ ਤੇ ਅਕੀਦਾ ਹੈ ਕਿ ਰੱਬ ਮੱਕੇ ਮਦੀਨੇ ਵਿਚ ਵੱਸਦਾ ਹੈ। ਜੰਮਦਾ ਮੁਸਲਮਾਨ ਮਰਦੇ ਦਮਾਂ ਤੱਕ ਲਹਿੰਦੇ ਵੱਲ ਹੀ ਝੁਕ ਕੇ ਨਮਾਜ਼ ਪੜ੍ਹਦਾ ਹੈ। ਹੋਰ ਕਿਸੇ ਪਾਸੇ ਵੀ ਖ਼ੁਦਾ ਮੌਜੂਦ ਨਹੀਂ। ਪ੍ਰੰਤੂ ਗੁਰੂ ਨਾਨਕ ਦੀ ਫ਼ਿਲਾਸਫ਼ੀ ਇਸਦੇ ਉਲਟ ਹੈ। ਗੁਰੂ ਸਾਹਿਬ ਦੀ ਸਿੱਖੀ ਕਹਿੰਦੀ ਹੈ ਕਿ ਖ਼ੁਦਾ ਹਰ ਤਰਫ ਤੇ ਹਰ ਥਾਂ ਮੌਜੂਦ ਹੈ। ਉਹ ਤਾਂ ਸਰਬਵਿਆਪਕ, ਲੱਖਾਂ ਪਾਤਾਲਾਂ ਤੇ ਆਕਾਸ਼ਾਂ ਵਿਚ ਵਰਤ ਰਿਹਾ ਹੈ। ਭੀਖਣ ਸ਼ਾਹ ਵਰਗੇ ਜੋ ਬਹੁਤ ਉੱਚੀ ਅਵਸਥਾ ਦੇ ਲਖਾਇਕ ਹਨ, ਉਨ੍ਹਾਂ ਦੀ ਅੱਖ ਦਸਮੇਸ਼ ਜੀ ਦੇ ਪਟਨੇ ਸ਼ਹਿਰ ਵਿਚ ਪਰਗਟ ਹੁੰਦੇ ਰਹਿਬਰ ਨੂੰ ਝੱਟ ਪਛਾਣ ਲੈਂਦੀ ਹੈ। ਉਨ੍ਹਾਂ ਨੂੰ ਸਮੇਂ ਦੀ ਹਕੂਮਤ ਤੇ ਮੁਸਲਮ ਧਰਮ ਦੀ ਕਰੜੀ ਅਲੋਚਨਾ ਜਾਂ ਸ਼ਰਾਅ ਦਾ ਮੂਲੋਂ ਹੀ ਡਰ ਖੌਫ਼ ਨਹੀਂ। ਬਲਿਹਾਰ ਜਾਈਏ ਉਸ ਭੀਖਣ ਸ਼ਾਹ ਪੀਰ ਦੇ, ਜੋ ਅਪਣੇ ਮੁਰੀਦਾਂ ਦੀ ਨਿਸ਼ਾ ਕਰਾਉਣ ਲਈ ਪਟਨੇ ਦੀ ਧਰਤੀ ‘ਤੇ ਪੁੱਜ ਕੇ ਦਰਸ਼ਨ ਕਰਦਾ ਹੈ।
ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਦਾ ਵਿਸ਼ਵਾਸ ਤੇ ਸੱਚਾ ਅਕੀਦਾ ਦਸਮੇਸ਼ ਜੀ ਵਿਚ ਰੱਬੀ ਤੇ ਖ਼ੁਦਾਈ ਝਲਕ ਦਾ ਅਕਸ ਪੂਰਨ ਰੂਪ ਵਿਚ ਵਿਚਰਿਆ ਤੇ ਸਦਾ ਹੀ ਜ਼ਿੰਦਗੀ ਭਰ ਪਰਪੱਕ ਰਿਹਾ। ਗਹਿਰਾਈ ਨਾਲ ਪੀਰ ਬੁੱਧੂ ਸ਼ਾਹ ਦੇ ਜੀਵਨ ਨੂੰ ਵਾਚੀਏ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਉਂ ਚੁੰਬਕ ਕਿੰਨੇ ਵੀ ਮਿੱਟੀ ਘੱਟੇ, ਰੇਤ, ਕੱਖ-ਕਾਨ ਜਾਂ ਸ਼ੀਸ਼ੇ ਦੇ ਮਿਸ਼ਰਣ ਵਿਚੋਂ ਲੋਹੇ ਦੀ ਧਾਤ ਨੂੰ ਇਉਂ ਸਫ਼ਾਈ ਨਾਲ ਪਕੜ ਕੇ ਵੱਖ ਕਰ ਲੈਂਦਾ ਹੈ ਜਿਉਂ ਮੱਖਣ ਵਿਚੋਂ ਵਾਲ । ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਦੇ ਸੁਚੱਜੇ ਤੇ ਬੁੱਧੀਵਾਨ ਨਜ਼ਰੀਏ ਨੇ ਮਜ਼੍ਹਬ ਦੇ ਮਹਾਨ ਸਾਗਰ ਵਿਚ ਚੁੱਭੀ ਲਾਉਂਦਿਆਂ ਮੁਸਲਿਮ ਸੂਫ਼ੀਵਾਦ ਦੇ ਰਹੱਸ ਰਾਹੀਂ ਨਾਨਕ ਮਿਸ਼ਨ ਦੇ ਬੁਲੰਦ ਕਾਰਨਾਮਿਆਂ ਨੂੰ ਅਪਣਾ ਕੇ ਜੀਵਨ ਮਾਰਗ ਲੱਭਿਆ। ਗੁਰੂ ਨਾਨਕ ਜੀ ਵਾਂਗ ਗ੍ਰਿਸਤੀ ਜੀਵਨ ਦੇ ਤਾਣੇ ਬਾਣੇ ਵਿਚ ਰਹਿੰਦਿਆਂ, ਗੁਰੂ ਤੇਗ਼ ਬਹਾਦਰ ਜੀ ਨੌਵੇਂ ਪਾਤਸ਼ਾਹ ਵਾਂਗ ਗ੍ਰਹਿਸਥੀ ਫਰਜ਼ ਨਿਭਾਉਂਦਿਆਂ, ਤੇ ਕਲਗੀਧਰ ਗੁਰੂ ਦਸਮੇਸ਼ ਜੀ ਵਾਂਗ ਸੰਸਾਰ ਦੇ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਦੀ ਪੂਰਤੀ ਕਰਦਿਆਂ, ਹੱਕ, ਸੱਚ ਤੇ ਇਨਸਾਫ਼ ਦਾ ਰਾਹ ਅਪਣਾਇਆ, ਉਸੇ ਮੰਜ਼ਿਲ ਦੇ ਪਾਂਧੀ ਬਣ ਕੇ ਗ੍ਰਹਿਸਥੀ ਜੀਵਨ ਜੀਉਣ ਦੇ ਰਾਹ ‘ਤੇ ਚਲਣ ਦਾ ਪੱਕਾ ਹੀਆ ਕਰ ਲਿਆ।
ਹੁਣ ਪੀਰ ਜੀ ਦੇ ਭਰਵੇਂ ਸਰੀਰ ਵਿਚ ਜਵਾਨੀ ਤੇ ਨਿਪੁੰਨਤਾ ਦਰਸਾਉਣ ਲੱਗ ਪਈ। ਰਿਸ਼ਤੇਦਾਰੀ ਵਿਚ ਚਲਦੀ ਆ ਰਹੀ ਪਿਤਾ ਪੁਰਖੀ ਰਸਮ ਨੇ ਪੀਰ ਜੀ ਨੂੰ ਵਿਆਹ ਸ਼ਾਦੀ ਲਈ ਪ੍ਰੇਰਣਾ ਸ਼ੁਰੂ ਕਰ ਦਿੱਤਾ । ਅੱਬਾ ਜਾਨ ਸੱਯਦ ਗ਼ੁਲਾਮ ਸ਼ਾਹ ਤੇ ਅੰਮਾ ਜਾਨ ਦੀਆਂ ਰੀਝਾਂ ਉਭਰ ਆਈਆਂ। ਅੰਮਾਂ ਜਾਨ ਦੇ ਦੀਦਿਆਂ ਨੇ ਪੁੱਤਰ ਪਿਆਰ ਦਾ ਹੁਲਾਰਾ ਮਾਰਿਆ। ਸੱਯਦ ਗ਼ੁਲਾਮ ਸ਼ਾਹ ਘਰ ਵਿਚ ਨਵੀਂ ਨੂੰਹ ਰਾਣੀ ਦੀ ਆਮਦ ਦੇ ਖ਼ਾਬ ਤੱਕਣ ਲੱਗੇ । ਸਮੇਂ ਦੇ ਰਿਵਾਜ ਅਨੁਸਾਰ ਰਿਸ਼ਤੇ ਨਾਤੇ ਦੀਆਂ ਗੱਲਾਂ ਹੋਣ ਲੱਗੀਆਂ। ਇਸ ਤਰ੍ਹਾਂ ਪੀਰ ਜੀ ਦੇ ਵਿਆਹੁਤਾ ਜੀਵਨ ਦੇ ਵਿਚਾਰ ਸ਼ੁਰੂ ਹੋਏ।
ਪੀਰ ਬੁੱਧੂ ਸ਼ਾਹ ਦੇ ਗ੍ਰਹਿਸਥੀ ਜੀਵਨ ਬਾਰੇ ਇਹ ਤਾਂ ਸਪੱਸ਼ਟ ਹੈ ਕਿ ਪੀਰ ਜੀ ਦੀ ਬੇਗ਼ਮ ਬਹੁਤ ਸੁਚੱਜੇ ਪਰਿਵਾਰ ਦੀ ਪੁੱਤਰੀ ਤੇ ਉਸ ਸਮੇਂ ਦੇ ਉੱਘੇ ਕੋੜਮੇ ਕਬੀਲੇ ਮੁਸਲਿਮ ਖ਼ਾਨਦਾਨ ਦੀ ਹੋਣਹਾਰ ਬੇਟੀ ਸੀ । ਇਤਿਹਾਸ ਵਿਚ ਪੀਰ ਜੀ ਦੇ ਸਹੁਰਾ ਪਰਿਵਾਰ ਬਾਰੇ ਬਹੁਤ ਕੁੱਝ ਨਹੀਂ ਮਿਲਦਾ। ਪੀਰ ਜੀ ਦੀ ਬੇਗ਼ਮ ਦਾ ਨਾਮ ਨਸੀਰਾਂ ਦੇ ਨਾਮ ਨਾਲ ਪ੍ਰਸਿੱਧ ਹੈ। ਇਹ ਵੀ ਇਤਿਹਾਸਿਕ ਘਟਨਾ ਦਾ ਮਸ਼ਹੂਰ ਸਾਕਾ ਦਰਜ ਹੈ। ਕਿ ਨਸੀਰਾਂ ਦਾ ਭਰਾ, ਸ਼ਹਿਨਸ਼ਾਹ ਔਰੰਗਜ਼ੇਬ, ਦਿੱਲੀ ਤਖ਼ਤ ਦੀਆਂ ਫ਼ੌਜਾਂ ਵਿਚ ਨਾਮਵਰ ਸਿਪਾਸਿਲਾਰ ਸੀ, ਜਿਸਦਾ ਨਾਮ ਤਵਾਰੀਖ਼ ਵਿਚ ਜ਼ਰਨੈਲ ਸੈਦ ਖ਼ਾਂ, ਜਾਂ ਜਰਨਲ ਸੱਯਦ घेता भाष्टिभा है। “Early Gursikhs, Pir Bhdhu Shah-Gateway to Sikhism” ਵਿਚ ਪੀਰ ਬੁੱਧੂ ਸ਼ਾਹ ਜੀ ਦੇ ਵਿਆਹ ਬਾਰੇ ਇਸ ਤਰ੍ਹਾਂ ਲਿਖਿਆ ਹੈ, “When he grew up to manhood, people considered him a man of God, and designated Pir or a saint, the epithet of Budhu Shah stuck to him. He became Pir Budhu Shah. At the age of 18, Budhu Shah was married to Nasiran, younger sister of General Sayed Beg of Bhareli in Ambala district. He had four sons by her.”
ਇਤਿਹਾਸ ਅਨੁਸਾਰ ਨਸੀਰਾਂ ਦਾ ਵਿਆਹੁਤਾ ਜੀਵਨ ਬਹੁਤ ਚੰਗਾ ਨਿਭਣ ਲੱਗਾ। ਪਤੀ ਬਰਤਾ ਦੇ ਜੀਵਨ ਵਿਚ ਉਸਦੀ ਪ੍ਰਵੀਨਤਾ ਉੱਚ ਪਾਏ ਦੀ ਦਰਸਾਈ ਗਈ ਹੈ। ਜਿੱਥੇ ਪੀਰ ਜੀ ਨੇ ਹਾਂ ਆਖੀ ਉੱਥੇ ਨਸੀਰਾਂ ਨੇ ਆਪਣੇ ਪਤੀ ਭਗਵਾਨ ਨੂੰ ਖ਼ੁਦਾ ਰੂਪ ਸਮਝ ਕੇ ਸਹੀ ਤੇ ਪ੍ਰਪੱਕ ਮੰਨਿਆਂ। ਪੂਰੇ ਜੀਵਨ ਸਾਥ ਦੌਰਾਨ ਕਦੀ ਵੀ ਜੀਉ ਵਿਚ ਕੁੜੱਤਣ ਦਾ ਸਾਯਾ ਨਹੀਂ ਪੈਣ ਦਿੱਤਾ। ਪੀਰ ਜੀ ਦੇ ਹਰੇਕ ਫੈਸਲੇ ਤੇ ਖਿੜੇ ਮੱਥੇ ਅਗਾਂਹ ਵੱਧ ਕੇ ਸਾਥ ਦਿੱਤਾ। ਇਹ ਤਾਂ ਪਤਾ ਹੀ ਹੈ ਕਿ ਨਸੀਰਾਂ ਵੀ ਇਸਲਾਮ ਦੇ ਦਾਇਰੇ ਵਿਚ ਜੰਮੀ ਪਲੀ ਸੀ । ਉਸਦਾ ਸਕਾ ਭਾਈ, ਕੱਟੜ ਬਾਦਸ਼ਾਹ ਔਰੰਗਜੇਬ ਦਾ ਜਰਨੈਲ ਸੀ ਤੇ ਉਸ ਵਾਤਾਵਰਣ ਵਿਚ ਜਵਾਨ ਹੋਈ ਨਸੀਰਾਂ ਤੇ ਪੀਰ ਜੀ ਦਾ ਗੁਰੂ ਦਸਮੇਸ਼, ਬਾਰੇ ਖ਼ੁਦਾਈ ਝਲਕ ਦੀ ਪਛਾਣ ਕਰਨੀ ਤੇ ਉਸਨੂੰ ਅਪਨਾਉਣਾ ਕਿੰਨਾ ਔਖਾ ਲਗਦਾ ਹੈ। ਪਰੰਤੂ ਪੀਰ ਜੀ ਨਾਲ ਹਰ ਤਰ੍ਹਾਂ ਸਹਿਮਤ ਹੋਣਾ ਨਸੀਰਾਂ ਦਾ ਬਹੁਤ ਮਹਾਨ ਤੇ ਵਿਲੱਖਣ ਗੁਣ ਸੀ । ਸਾਰੀ ਉਮਰ ਵਿਚ ਨਸੀਰਾਂ ਦਾ ਅਥਾਹ ਵਿਸ਼ਵਾਸ ਪੀਰ ਬੁੱਧੂ ਸ਼ਾਹ ਦੇ ਹਰ ਸਲਾਹ ਮਸ਼ਵਰੇ ਵਿਚ ਪੀਰ ਜੀ ਦੇ ਨਾਲ ਅਟੱਲ ਰਹਿੰਦਾ ਰਿਹਾ ਹੈ। ਜੀਵਨ ਵਿਚ ਇਥੋਂ ਤੱਕ ਕਿ ਪੇਟੋਂ ਜਨਮੇ ਪਿਆਰੇ ਪੁੱਤਰ ਦੀ ਸ਼ਹਾਦਤ ਦੇ ਸਮਾਚਾਰਾਂ ਨੇ ਵੀ ਦਸਮੇਸ਼ ਜੀ ਦੇ ਸੱਚੇ ਤੇ ਪੱਕੇ ਸਿੱਦਕ ਤੇ ਅਕੀਦੇ ਤੋਂ ਡੋਲਣ ਨਹੀਂ ਦਿੱਤਾ। ਉਹ ਵੀ ਸਮਾਂ ਆਇਆ ਕਿ ਮਾਂ ਜੰਮਿਆ ਭਾਈ ਜਾਨ, ਜੋ ਬਾਦਸ਼ਾਹ ਤੋਂ ਮਾਣ ਤੇ ਅਹੁਦੇ ਪ੍ਰਾਪਤੀ ਦੀ ਖਾਹਿਸ਼ ਲੈ ਕੇ ਤੁਰਿਆ ਸੀ, ਉਸਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਤੋਂ ਵਰਜਣਾ ਤੇ ਸਾਹਿਬੇ ਕਮਾਲ ਸਤਿਗੁਰਾਂ ਦੇ ਇਲਾਹੀ ਨੂਰ ਬਾਰੇ ਆਪਣਾ ਪੱਕਾ ਵਿਸ਼ਵਾਸ ਦਰਸਾਉਣਾ ਬਹੁਤ ਕਮਾਲ ਦੀ ਗੱਲ ਹੈ। ਬੇਗ਼ਮ ਨਸੀਰਾਂ ਦੇ ਅਥਾਹ ਹੱਦੋਂ ਪਰਾਂ ਦੀ ਸ਼ਰਧਾ ਸਿੱਖ ਇਤਿਹਾਸ ਵਿਚ ਕਿਸੇ ਤੋਂ ਵੀ ਭੁੱਲੀ ਹੋਈ ਨਹੀਂ ਹੈ। ਬੇਗ਼ਮ ਨਸੀਰਾਂ ਦੀ ਦਿਲੋਂ ਅਰਦਾਸ ਨੂੰ ਫ਼ਲ ਲੱਗਾ ਤੇ ਬਿਨਾਂ ਲੜਾਈ, ਉਹ ਸੈਦ ਖ਼ਾਂ ਸਤਿਗੁਰਾਂ ਦਾ ਸਿੱਖ ਬਣ ਕੇ ਅਨੰਦਪੁਰ ਹੀ ਰਹਿ ਗਿਆ। ਅੰਤ ਪੀਰ ਜੀ ਦੀ ਸ਼ਹਾਦਤ ਪਿਛੋਂ ਵੀ ਬੇਗ਼ਮ ਨਸੀਰਾਂ ਦੀ ਮਹਾਨ ਕੁਰਬਾਨੀ ਦਾ ਜ਼ਿਕਰ ਵੀ ਕਰਾਂਗੇ।
ਕਈ ਲੇਖਕਾਂ ਨੇ ਪੀਰ ਬੁੱਧੂ ਸ਼ਾਹ ਦੇ ਵਿਆਹ-ਸ਼ਾਦੀ ਦੀ ਉਮਰ ਸਤਾਰਾਂ ਸਾਲ ਵੀ ਲਿਖੀ ਹੈ। ਸੋ ਪੀਰ ਜੀ ਦੇ ਜਨਮ ਬਾਰੇ ਵੀ ਕਈਆਂ ਲੇਖਕਾਂ ਨੇ ਜਨਮ ਦਾ ਸਾਲ 1641 ਤੇ ਕਈਆਂ ਨੇ 1647 ਲਿਖਿਆ ਹੈ। ਸੋ ਸਤਾਰਾਂ ਅਠਾਰਾਂ ਸਾਲ ਦਾ ਅੰਦਾਜ਼ਾ ਲਾਇਆਂ ਇਹ ਜਾਪਦਾ ਹੈ ਕਿ ਪੀਰ ਬੁੱਧੂ ਸ਼ਾਹ ਦੀ ਸ਼ਾਦੀ ਸਾਲ 1666 ਵਿਚ ਹੋਈ ਮੰਨੀ ਜਾ ਸਕਦੀ ਹੈ। ਨੌਜਵਾਨ ਧੀ ਜਾਂ ਪੁੱਤਰ ਦੇ ਪ੍ਰਨਾਉਣ ਦੇ ਫਰਜ਼ ਅਦਾ ਕਰਨ ਹਿੱਤ ਸੱਯਦ ਗ਼ੁਲਾਮ ਸ਼ਾਹ ਦੇ ਘਰ ਅਕਸਰ ਪੀਰ ਜੀ ਦੇ ਵਿਆਹ ਸ਼ਾਦੀ ਦੀਆਂ ਗੱਲਾਂਬਾਤਾਂ ਹੋਣ ਲੱਗੀਆਂ। ਇਹ ਮੁਸਲਮਾਨ ਸੱਯਦ ਘਰਾਣੇ ਦੀ ਚਰਚਾ ਦੂਰ ਦੂਰ ਤਕ ਫੈਲੀ ਹੋਈ ਸੀ। ਅੰਤ ਚੰਗੇ ਸਿਆਣੇ ਰਿਸ਼ਤੇਦਾਰਾਂ ਰਾਹੀਂ ਪੀਰ ਜੀ ਦੇ ਨਿਕਾਹ ਦੀ ਗੱਲ ਜਿਲ੍ਹਾ ਅੰਬਾਲਾ ਦੇ ਪਿੰਡ ਬਰੇਲੀ ਦੇ ਸੂਝਵਾਨ ਪਰਿਵਾਰ ਵਿਚ ਤੋਰੀ ਗਈ। ਆਖਰ ਨਿਕਾਹ ਦਾ ਦਿਨ ਮਿੱਥ ਕੇ ਪੂਰੇ ਰਸਮਾਂ-ਰਿਵਾਜਾਂ ਦੇ ਨਾਲ ਉਸ ਸਮੇਂ ਦੀ ਸੋਹਣੀ ਸੁਨੱਖੀ ਬੇਟੀ ਨਸੀਰਾਂ ਨੂੰ ਸਢੌਰੇ ਦੇ ਮਸ਼ਹੂਰ ਸੱਯਦ ਗੁਲਾਮ ਸ਼ਾਹ ਦੇ ਸਪੁੱਤਰ ਦੇ ਨਾਲ ਨਿਕਾਹ ਪੜ੍ਹ ਕੇ ਬੇਗ਼ਮ ਨਸੀਰਾਂ ਦੇ ਰੂਪ ਵਿਚ ਵਿਦਾ ਕੀਤਾ ਗਿਆ। ਪੂਰੀਆਂ ਇਸਲਾਮਿਕ ਰਸਮਾਂ ਦੀ ਸੰਪੂਰਨਤਾ ਸਹਿਤ ਸੱਯਦ ਗ਼ੁਲਾਮ ਸ਼ਾਹ ਦੇ ਸਪੁੱਤਰ ਸੱਯਦ ਬਦਰ-ਉਦ-ਦੀਨ ਦੇ ਘਰ ਸ਼ਾਦੀ ਦੀਆਂ ਰੌਣਕਾਂ ਤੇ ਖੁਸ਼ੀਆਂ ਹੋਣ ਲੱਗੀਆਂ। ਇਸ ਤਰ੍ਹਾਂ ਹੁਣ ਸੱਯਦ ਬਦਰ- ਉਦ-ਦੀਨ ਦਾ ਨਾਮ ਪੀਰ ਬੁੱਧੂ ਸ਼ਾਹ ਦੇ ਤੌਰ ਤੇ ਆਮ ਪ੍ਰਚਲਤ ਹੋ ਚੁੱਕਾ ਸੀ।
ਬੇਗ਼ਮ ਨਸੀਰਾਂ ਨੇ ਸੱਯਦ ਗ਼ੁਲਾਮ ਸ਼ਾਹ, ਆਪਣੀ ਸੱਸ ਅੰਮਾਂ ਜਾਨ, ਆਪਣੇ ਪਤੀ ਦੇ ਦੋ ਛੋਟੇ ਭਰਾ ਤੇ ਸਹੁਰਾ ਪਰਿਵਾਰ ਨੂੰ ਆਪਣੇ ਫਰਜ਼ਾਂ ਸਹਿਤ ਪੂਰੀ ਤਰ੍ਹਾਂ ਸਮਝ ਲਿਆ ਸੀ। ਸੁਲਝੇ ਪਰਿਵਾਰ ਦੀ ਬੇਟੀ ਹੋਣ ਕਾਰਨ ਸਾਰੇ ਘਰ ਦੇ ਜੀਆਂ ਦਾ ਪੂਰਾ-ਪੂਰਾ ਮਾਨ- ਸਨਮਾਨ ਕਰ ਕੇ, ਇਕ ਸਮਝਦਾਰ ਨੂੰਹ ਰਾਣੀ ਦਾ ਸਥਾਨ ਬਣਾ ਲਿਆ ਸੀ । ਪੀਰ ਬੁੱਧੂ ਸ਼ਾਹ ਦੇ ਅਤਿ ਦਰਜੇ ਦੇ ਧਾਰਮਿਕ ਪੀਰ ਹੋਣ ਦੇ ਨਾਤੇ ਵੀ ਉਹ ਪੂਰਾ ਸਾਥ ਦੇ ਰਹੀ ਸੀ। ਹੌਲੀ-ਹੌਲੀ ਉਹ ਸਾਰੇ ਪਰਿਵਾਰ ਵਿਚ ਇਉਂ ਰਚ ਮਿਚ ਗਈ ਸੀ ਜਿਵੇਂ ਨੂੰਹ ਨਹੀਂ ਸਗੋਂ ਧੀ ਹੋਵੇ । ਉਸ ਦੇ ਮਿੱਠਬੋਲੜੇ ਸੁਭਾਅ ਨੇ ਪੂਰੇ ਘਰ ਦੇ ਜੀਆਂ ਦਾ ਮਨ ਜਿੱਤ ਲਿਆ ਸੀ। ਸਹੁਰੇ ਪਰਿਵਾਰ ਦੀਆਂ ਪੂਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਉਹ ਸਾਰੇ ਰਿਸ਼ਤੇਦਾਰਾਂ ਵਿਚ ਬਹੁਤ ਹੀ ਹਰਮਨ ਪਿਆਰੀ ਬਣ ਕੇ ਮਾਣ ਪਾ ਰਹੀ ਸੀ । ਇਹੋ ਜਿਹੀ ਬੇਗ਼ਮ ਤੇ ਧਰਮ ਪਤਨੀ ਦਾ ਘਰ ਵਿਚ ਹੋਣਾ ਪੀਰ ਬੁੱਧੂ ਸ਼ਾਹ ਦੇ ਘਰੇਲੂ ਜੀਵਨ ਵਿਚ ਅੱਲਾ ਤਾਲਾ ਦੀ ਰਹਿਮਤ ਤੇ ਬਖਸ਼ਿਸ਼ ਦਾ ਇਲਾਹੀ ਵਰਦਾਨ ਹੀ ਸਮਝਿਆ ਜਾਂਦਾ ਸੀ ।
ਧਾਰਮਿਕ ਤੇ ਮਜ਼੍ਹਬੀ, ਸੱਯਦ ਪਰਿਵਾਰ ਹੋਣ ਕਾਰਣ ਮੁਸਲਿਮ ਪੀਰਾਂ-ਫ਼ਕੀਰਾਂ ਦਾ ਘਰ ਵਿਚ ਅਕਸਰ ਆਉਣ ਜਾਣ ਦਾ ਸਿਲਸਿਲਾ ਚਲਦਾ ਰਹਿੰਦਾ ਸੀ। ਹਰ ਆਏ ਗਏ ਮੰਗਤੇ ਤੇ ਦਰਵੇਸ਼ਾਂ ਦਾ ਪੀਰ ਬੁੱਧੂ ਸ਼ਾਹ ਦੇ ਗ੍ਰਹਿ ਵਿਖੇ ਰੱਬੀ ਰੂਪ ਇਨਸਾਨ ਹੋਣ ਨਾਤੇ ਵੱਧ ਤੋਂ ਵੱਧ ਸੇਵਾ ਭਾਵ ਤੇ ਸੰਭਾਲ ਹੁੰਦੀ। ਇਹ ਸਮੁੱਚਾ ਪਰਿਵਾਰ ਬਹੁਤੀ ਵਾਰ ਗੁਰੂ ਦਸਮੇਸ਼ ਜੀ ਦੇ ਦਰਸ਼ਨਾਂ ਹਿੱਤ ਸ੍ਰੀ ਅਨੰਦਪੁਰ ਸਾਹਿਬ ਵੀ ਜਾਇਆ ਕਰਦਾ ਸੀ। ਸ੍ਰੀ ਪਾਉਂਟਾ ਸਾਹਿਬ ਤਾਂ ਆਮ ਹੀ ਵਿਚਰਦੇ ਰਹਿੰਦੇ ਸਨ, ਕਿਉਂਕਿ ਇਹ ਅਤਿ ਸੁੰਦਰ ਤੇ ਰਮਣੀਕ ਦ੍ਰਿਸ਼ਾਂ ਦੀ ਪਹਾੜੀ ਨਜ਼ਾਰਿਆਂ ਨਾਲ ਭਰਪੂਰ ਧਰਤੀ ਸੈਲਾਨੀਆਂ ਲਈ ਬੜੀ ਖਿੱਚ ਦਾ ਕੇਂਦਰ ਬਣੀ ਰਹਿੰਦੀ। ਦਰਿਆ ਜਮਨਾ ਦਾ ਅਤਿ ਸੁਭਾਏਮਾਨ ਕੰਢਾ ਬਹੁਤ ਹੀ ਸੋਹਣਾ ਲਗਦਾ। ਇਹੋ ਕਾਰਣ ਸੀ ਕਿ ਸਤਿਗੁਰੂ ਕਲਗੀਧਰ ਜੀ ਆਪ ਵੀ ਇਥੇ ਇਕਾਂਤਮਈ ਨਜ਼ਾਰਿਆਂ ਵਿੱਚ ਸੁੰਦਰ ਰਚਨਾਵਾਂ ਕਰਦੇ ਰਹਿੰਦੇ ਸਨ । ਦਰਿਆ ਜਮੁਨਾ ਦੇ ਕਿਨਾਰੇ ‘ਤੇ ਬਵੰਜਾ ਕਵੀਆਂ ਦੀਆਂ ਮਨੋਹਰ ਕਵਿਤਾਵਾਂ ਦੇ ਕਵੀ ਦਰਬਾਰਾਂ ਦੇ ਸਮਾਗਮ ਆਮ ਹੀ ਕਰਿਆ ਕਰਦੇ ਸਨ, ਜੋ ਅੱਜ ਤੱਕ ਇਹ ਰਵਾਇਤ ਪ੍ਰਚਲਤ ਹੈ।
ਪੀਰ ਬੁੱਧੂ ਸ਼ਾਹ ਅਤੇ ਸੁਪਤਨੀ ਨਸੀਰਾਂ ਬੇਗਮ
ਨਸੀਰਾਂ ਬੇਗ਼ਮ ਦੀ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਵਿਚ ਵਿਆਹੇ ਜਾਣ ਉਪਰੰਤ ਪੀਰ ਬੁੱਧੂ ਸ਼ਾਹ ਦੀ ਸੰਗਤ ਪੀਰ ਭੀਖਣ ਸ਼ਾਹ ਨਾਲ ਹੋਣ ਸਦਕਾ, ਬੇਗ਼ਮ ਨਸੀਰਾਂ ਦੇ ਮਜ਼੍ਹਬੀ ਸੰਬੰਧਾਂ ਦਾ ਮੇਲ-ਮਿਲਾਪ ਵੀ ਸਮੇਂ ਦੀ ਗਰਦਿਸ਼ ਨਾਲ ਤਬਦੀਲ ਹੋਣ ਲੱਗਾ। ਜੋ ਜੋ ਘਟਨਾਵਾਂ ਤੇ ਹਾਲਾਤ ਪੀਰ ਭੀਖਣ ਸ਼ਾਹ ਦੇ ਦਸ਼ਮੇਸ਼ ਜੀ ਨਾਲ ਵਾਪਰਦੇ ਰਹੇ, ਉਨ੍ਹਾਂ ਇਲਾਹੀ ਸਾਕਿਆਂ ਦਾ ਪ੍ਰਭਾਵ, ਪੀਰ ਬੁੱਧੂ ਸ਼ਾਹ ਦੇ ਨਾਲ ਉਸਦੀ ਧਰਮ ਪਤਨੀ ਬੇਗ਼ਮ ਨਸੀਰਾਂ ‘ਤੇ ਹੋਣਾ ਕੁਦਰਤੀ ਗੱਲ ਸੀ। ਸ੍ਰੀ ਕਲਗੀਧਰ ਜੀ ਦੇ ਪਟਨੇ ਵਿਖੇ ਆਗਮਨ ਦੀ ਘਟਨਾ ਬਾਰੇ ਠਸਕਾ (ਘੁੜਾਮ) ਤੋਂ ਸ਼ਰੇਆਮ ਮੱਕੇ ਨੂੰ ਛੱਡ ਕੇ ਚੜ੍ਹਦੇ (ਪਟਨੇ) ਵੱਲ ਝੁੱਕ ਕੇ ਨਿਮਾਜ਼ ਗੁਜ਼ਾਰਨਾ ਕੋਈ ਆਮ ਤੇ ਸਾਧਾਰਣ ਘਟਨਾ ਨਹੀਂ ਸੀ। ਸਮੇਂ ਦੇ ਮੁਰੀਦਾਂ ਦੇ ਸ਼ੰਕੇ ਨਿਵਾਰਨ ਹਿੱਤ ਪਟਨਾ ਸਾਹਿਬ ਜਾਣਾ ਤੇ ਤਸੱਲੀ ਕਰਵਾਉਣਾ ਉਸ ਸਮੇਂ ਦੀਆਂ ਅਜੀਬ ਘਟਨਾਵਾਂ ਸਨ । ਬੇਗ਼ਮ ਨਸੀਰਾਂ ਦਾ ਆਪਣੇ ਪਤੀ ਸੰਗ ਪੀਰ ਭੀਖਣ ਸ਼ਾਹ ਦੀਆਂ ਪੇਸ਼ੀਨਗੋਈਆਂ ਦਾ ਪ੍ਰਭਾਵ ਕਬੂਲਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਜਾਣਾ, ਇਸ ਗੱਲ ਦੇ ਸੂਚਕ ਸਨ ਕਿ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦਾ ਅਕੀਦਾ ਤੇ ਸ਼ਰਧਾ ਹੋਰ ਵੀ ਪਰਪੱਕ ਹੋ ਰਹੇ ਸਨ।
ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਂਦਿਆਂ ਲਖਨੌਰ ਕਸਬੇ ਵਿਚ ਵੀ ਇਨ੍ਹਾਂ ਮੁਸਲਿਮ ਪੀਰਾਂ-ਫ਼ਕੀਰਾਂ ਦਾ ਬਾਲ ਗੁਰੂ ਦਸ਼ਮੇਸ਼ ਜੀ ‘ਤੇ ਅੰਨਿਨ ਵਿਸ਼ਵਾਸ਼ ਜਤਾਇਆ ਗਿਆ। ਬਾਲ ਗੁਰੂ ਜੀ ਦਾ ਪਟਨਾ ਸਾਹਿਬ ਰਹਿੰਦਿਆਂ ਰਾਜਾ ਫ਼ਤਹਿ ਚੰਦ ਮੈਣੀ ਦੀ ਸ਼ਰਧਾ ਤੇ ਪੰਡਿਤ ਸ਼ਿਵ ਚੰਦ ਦੀ ਪੂਜਾ ਤੇ ਅਲੌਕਿਕ ਖੇਡਾਂ ਬਾਰੇ ਲੋਕ ਚਰਚਾ ਆਮ ਹੋ ਚੁੱਕੀ ਸੀ। ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਦੀ ਧਰਤੀ ਵੱਲ ਆਉਂਦਿਆਂ ਮੁਸਲਿਮ ਪੀਰ ਆਰਫ਼ ਸ਼ਾਹ ਦਾ ਬਾਲ ਗੁਰੂ ਦੇ ਦਰਸ਼ਨ ਕਰਨ ਲਈ ਪਾਲਕੀ ‘ਚੋਂ ਉਤਰ ਕੇ ਸਿਜਦਾ ਕਰਨਾ, ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦੀ ਸ਼ਰਧਾ ਨੂੰ ਚਾਰ ਚੰਨ ਲਾ ਰਹੇ ਸਨ।
ਗੁਰੂ ਨਾਨਕ ਸਾਹਿਬ ਦੇ ਮਿਸ਼ਨ ਬਾਰੇ ਪੀਰ ਬੁੱਧੂ ਸਾਹ ਦੇ ਵਡੇਰੇ ਭਲੀ ਭਾਂਤ ਜਾਣਦੇ ਸਨ । ਤਵਾਰੀਖ਼ ਦੇ ਪੰਨਿਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਾ, ਲਾਹੌਰ ਦੇ ਕਰਾਮਾਤੀ ਪੀਰ ਸਾਈਂ ਮੀਆਂ ਮੀਰ ਹੱਥੀਂ ਰਖਵਾਉਣ ਦੀਆਂ ਪ੍ਰਚਲਤ ਲੋਕ ਗਾਥਾਵਾਂ ਨੂੰ ਬੇਗ਼ਮ ਨਸੀਰਾਂ ਸੁਣ ਚੁੱਕੀ ਸੀ । ਉਸ ਸਮੇਂ ਦੀ ਹਕੂਮਤ ਤੇ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਗੁਰੂ ਸਾਹਿਬਾਂ ਦੇ ਮਾਨਵਵਾਦੀ ਤੇ ਸੱਚੇ ਇਨਸਾਫ਼ਪਸੰਦ ਨਿਰਨਿਆਂ ਬਾਰੇ ਪੀਰ ਬੁੱਧੂ ਸ਼ਾਹ ਦਾ ਸਾਰਾ ਪਰਿਵਾਰ ਜਾਣੂ ਹੋ ਚੁੱਕਾ ਸੀ । ਸੋ ਹੌਲੀ-ਹੌਲੀ ਹਿੰਦੂ ਮੁਸਲਿਮ ਦੇ ਕੱਟੜ ਪੱਖਪਾਤੀ ਜਜ਼ਬਾਤਾਂ ਬਾਰੇ ਸੱਚੀ ਸੂਝਬੂਝ ਦਾ ਨਿਰਨਾ ਲੈਣਾ ਹੁਣ ਚੰਗੇ ਇਨਸਾਨ ਦੀ ਸੋਚ ਸੀ। ਇਹ ਵੀ ਇਕ ਭਲਾ ਇਨਸਾਨ ਸੋਚਣ ਲੱਗ ਪਿਆ ਸੀ ਕਿ ਕਈ ਫੈਸਲੇ ਮਜ੍ਹਬੀ ਰੰਗ ਦੀ ਆੜ ਹੇਠਾਂ ਸਰਾਸਰ ਗ਼ਲਤ ਤੇ ਪੱਖਪਾਤੀ ਹੁੰਦੇ ਹਨ। ਉਸ ਤਰ੍ਹਾਂ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਕੇ ਮਨ ਸ਼ਾਂਤ ਹੋ ਜਾਂਦਾ ਸੀ । ਕਈ ਵਾਰ ਪੀਰ ਜੀ ਦੇ ਸੂਫ਼ੀਵਾਦ ਦੇ ਸਵਾਲ ਜੁਆਬ ਵੀ ਮਨ ਨੂੰ ਅਥਾਹ ਰੱਬੀ ਭਰੋਸੇ ਦਾ ਬੱਲ ਪ੍ਰਦਾਨ ਕਰਦੇ ਸਨ ਤੇ ਇਹੋ ਸਭ ਤੋਂ ਵੱਡਾ ਕਾਰਣ ਸੀ ਕਿ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਦੇ ਮੈਂਬਰ ਸੱਚੇ ਸਤਿਗੁਰਾਂ ਦੀ ਬਖਸ਼ਿਸ਼ ਲਈ ਤਤਪਰ ਰਹਿੰਦੇ ਸਨ । ਸਢੌਰਾ ਕਸਬਾ ਵੀ ਬਹੁਤ ਦੂਰ ਨਹੀਂ ਸੀ । ਪੀਰ ਜੀ ਦੀਆਂ ਕਈ ਫੇਰੀਆਂ ਸ੍ਰੀ ਪਾਉਂਟਾ ਸਾਹਿਬ ਆਮ ਹੁੰਦੀਆਂ ਰਹਿੰਦੀਆਂ ਸਨ।
ਬੇਗ਼ਮ ਨਸੀਰਾਂ ਦੀ ਦਸ਼ਮੇਸ਼ ਜੀ ‘ਤੇ ਅਥਾਹ ਸ਼ਰਧਾ
ਪਹਿਲਾਂ ਵਰਨਣ ਕੀਤਾ ਜਾ ਚੁੱਕਾ ਹੈ ਕਿ ਸੱਯਦ ਬੁੱਧੂ ਸ਼ਾਹ ਸਢੌਰਾ ਬਚਪਨ ਤੋਂ ਹੀ ਸੱਯਦ ਘਰਾਣੇ ਵਿਚ ਪੈਦਾ ਹੋਣ ਤੇ ਪਿਤਾ ਸੱਯਦ ਗ਼ੁਲਾਮ ਸ਼ਾਹ ਦੇ ਘਰੇਲੂ ਵਾਤਾਵਰਣ ਵਿਚ ਮਜ਼੍ਹਬੀ ਰਹੁ-ਰੀਤਾਂ ਦੇ ਧਾਰਨੀ ਹੋਣ ਕਾਰਨ ਅਤਿ ਨਿਮਰਤਾ ਦੇ ਪ੍ਰਤੀਕ ਤੇ ਸੂਫ਼ੀਵਾਦ ਦੇ ਰੰਗ ‘ਚ ਰੰਗੇ ਹੋਏ ਸਨ। ਆਲੇ-ਦੁਆਲੇ ਦੇ ਸਾਕ ਸੰਬੰਧੀਆਂ ਵਿਚ ਵਿਚਰਨ ਵਾਲੇ ਪੀਰ ਭੀਖਣ ਸ਼ਾਹ ਵੀ ਸ਼ਰੀਕੇ ਵਿਚੋਂ ਹੀ ਲਗਦੇ ਸਨ ਤੇ ਸਢੌਰੇ ਤੋਂ ਹੀ ਰਹਿੰਦੇ ਗਏ ਸਨ। ਇਸੇ ਤਰ੍ਹਾਂ ਬਚਪਨ ਤੋਂ ਹੀ ਰੱਬੀ ਨਿਮਾਜ਼ਾਂ ਗੁਜ਼ਾਰੀਆਂ ਤੇ ਸਾਰੇ ਭਲੇ ਪਾਸੇ ਲੱਗੇ ਮਜ਼੍ਹਬੀ ਇਨਸਾਨਾਂ ਦੀ ਦਿਲੋਂ ਕਦਰ ਕਰਨੀ ਸਾਧਾਰਨ ਸੁਭਾਵ ਬਣ ਗਿਆ ਸੀ । ਸੋ ਇਹੋ ਜਿਹੇ ਘਰ ਵਿਚ ਬੇਗ਼ਮ ਨਸੀਰਾਂ ਦਾ ਵਿਆਹੇ ਜਾਣਾ ਹੋਰ ਵੀ ਖ਼ੁਦਾ ਪ੍ਰਸਤ ਤੇ ਰੱਬ ਵਾਲੇ ਪਾਸੇ ਰੰਗਿਆ ਜਾਣਾ ਕੁਦਰਤੀ ਜਾਪਦਾ ਹੈ। ਉਂਜ ਵੀ ਕਈ ਇਨਸਾਨਾਂ ਨੂੰ ਖ਼ੁਦਾ ਵਲੋਂ ਇਹੋ ਜਿਹੇ ਮੌਕੇ ਮਿਲਦੇ ਰਹਿੰਦੇ ਹਨ, ਜਿਨ੍ਹਾਂ ਸਦਕਾ ਇਸ ਦੁਨੀਆ ਤੇ ਕੌਮੀ ਇਤਿਹਾਸ ਬਣਾਉਣ ਦੀ ਇਲਾਹੀ ਬਖਸ਼ਿਸ਼ ਦੇ ਅਵਸਰ ਪ੍ਰਾਪਤ ਹੋ ਹੀ ਜਾਂਦੇ ਹਨ।
ਪੀਰ ਬੁੱਧੂ ਸ਼ਾਹ ਦੀ ਸ਼ਰਧਾ ਤੇ ਦਸ਼ਮੇਸ਼ ਜੀ ਪ੍ਰਤੀ ਅਥਾਹ ਪਿਆਰ ਦੀਆਂ ਮਿਲਣੀਆਂ ਦਾ ਵਰਨਣ ਸਿੱਖ ਇਤਿਹਾਸ ‘ਚ ਥਾਂ-ਥਾਂ ਮਿਲਦਾ ਹੈ। ਪੀਰ ਜੀ ਦੀ ਬੇਗ਼ਮ ਦੀ ਸ਼ਰਧਾ ਤੇ ਅਰਦਾਸ ਬੜੀ ਭਾਵਪੂਰਤ ਹੋ ਨਿਬੜਦੀ ਹੈ, ਜਦੋਂ ਆਪਣੇ ਵੀਰ ਤੋਂ ਗੁਰੂ ਜੀ ਨੂੰ ਕਾਫ਼ਰ ਦੇ ਬੋਲਾਂ ਰਾਹੀਂ ਹੰਕਾਰ ਤੇ ਹੈਂਕੜ ਦੀ ਸ਼ਬਦਾਵਲੀ ਵਰਤਦਿਆਂ ਸੁਣਦੀ ਹੈ। ਇਕ ਸ਼ਾਇਰ ਦੇ ਬੋਲ ਇਉਂ ਹਨ,
“ਭੈਣ ਨਸੀਰਾਂ, ਕੀ ਮੈਂ ਸੁਣ ਰਿਹਾ ਹਾਂ? ਇਕ ਕਾਫ਼ਰ ਦੇ ਤੁਸੀਂ ਮੁਰੀਦ ਹੋ ਗਏ?
ਹੋ ਕੇ ਹਜ਼ਰਤ ਮੁਹੰਮਦ ਦੇ ਮੁਸਲਮਾਨ ਪੱਕੇ, ਬੁੱਤ ਪ੍ਰਸਤਾਂ ਦੇ ਕਿਉਂ ਕਰੀਬ ਹੋ ਗਏ?
ਪੀਰ ਬੁੱਧੂ ਸ਼ਾਹ ਸ਼ਰਾ ਇਸਲਾਮ ਵਾਲਾ, ਰਾਹ ਭਟਕ ਕਿਉਂ ਬਦ-ਨਸੀਬ ਹੋ ਗਏ?
ਕਾਫਰ ਪੀਰ ਦੀ ਕਰਦੇ ਹੋ ਸਿਫਤ ਕੂੜੀ, ਕੂੜੇ ਪੀਰ ਦੇ ਕੂੜ੍ਹੇ ਤਬੀਬ ਹੋ ਗਏ?
ਮੈਂ ਹਾਂ ਸੈਦ ਖਾਨ, ਮੁਸਲਮਾਨ ਪੱਕਾ, ਕਾਫਰ ਪੀਰ ਨੂੰ ਤਾਰੇ ਵਿਖਾ ਦਿਆਂਗਾ।
ਚੜ੍ਹਾਂ ਤੂਫਾਨ ਵਾਂਗੂੰ, ਚੱਲਾਂ ਹੜ੍ਹ ਵਾਂਗੂ, ਬੁੱਤ ਪ੍ਰਸਤ ਦੇ ਛੱਕੇ ਛੁਡਾ ਦਿਆਂਗਾ।
ਦੁਨੀਆ ਕਰੇਗੀ ਯਾਦ ਇਤਿਹਾਸ ਅੰਦਰ, ਕਦੀ ਸੈਦ ਖ਼ਾਂ ਨੇ ਹੱਲਾ ਬੋਲਿਆ ਸੀ ।
ਇਕ ਚਿੜੀ ਨੇ ਬਾਜ਼ ਨਾਲ ਲਿਆ ਪੰਜਾ, ਭੁੱਖੇ ਬਾਜ ਨੇ ਕਿਉਂਕਰ ਰੋਲਿਆ ਸੀ।”
ਇਹ ਕੌੜੇ ਸ਼ਬਦ ਨਸੀਰਾਂ ਨਾ ਸਹਾਰ ਸੱਕੀ ਤੇ ਵੀਰ ਨੂੰ ਤੋੜ ਕੇ ਇਉਂ ਜੁਆਬ ਦਿੱਤਾ,
ਕਦੀ ਭੁੱਲ ਕੇ ਮਾਣ ਨਾ ਕਰੀਂ ਵੀਰਾ, ਸੱਚੇ ਪੀਰ ਦੀ ਲਾਹੁਣ ਤੂੰ ਧੌਣ ਆਇਐਂ?
ਉਹਦੇ ਕਦਮਾਂ ‘ਚ, ਜਿਮੀਂ ਅਸਮਾਨ ਝੁਕਦੈ, ਕਿਨ੍ਹਾਂ ਬੁਲੰਦੀਆਂ ਨੂੰ ਛੋਹਣ ਆਇਐਂ? ਪੁੱਠੀ ਮੱਤ ਹੋਈ ਸ਼ੈਤਾਨ ਵਾਲੀ, ਕਿਸਮਤ ਆਪਣੀ ਨੂੰ ਵੀਰਾ ਤੂੰ ਰੋਣ ਆਇਆ? ਮੇਰੀ ਤਾਂ ਦਿਲੋਂ ਮੁਰਾਦ ਇਹੋ, ਉਹਦੇ ਕਦਮਾਂ ਵਿਚ ਤੂੰ ਰੁੱਲ ਜਾਵੇਂ। ਸਚੇ ਪੀਰ ਦੀ, ਨਦਰ ਦੀ ਹੋਵੇ ਬਖਸ਼ਿਸ਼, ਫੋਕੀ ਆਕੜ ਹੰਕਾਰ ਨੂੰ ਭੁੱਲ ਜਾਵੇਂ।”
ਇਨ੍ਹਾਂ ਸਤਰਾਂ ਵਿਚ ਬੇਗ਼ਮ ਨਸੀਰਾਂ ਦੀ ਹਾਰਦਿਕ ਸ਼ਰਧਾ ਠਾਠਾਂ ਮਾਰਦੀ ਨਜ਼ਰ ਆ ਰਹੀ ਹੈ। ਨਸੀਰਾਂ ਦੀ ਦਿਲੋਂ, ਸੱਚੀ ਅਰਦਾਸ ਮੰਜੂਰ ਹੋ ਗਈ ਤੇ ਸੈਦ ਖ਼ਾਂ ਗੁਰੂ ਜੀ ਨਾਲ ਲੜਨ ਦੀ ਥਾਂ ਚਰਨੀ ਡਿੱਗ ਪਿਆ ਤੇ ਸਦਾ ਲਈ ਸੱਚਾ ਸਿੱਖ ਬਣ ਗਿਆ।
ਨਸੀਰਾਂ ਬੇਗ਼ਮ ਤੇ ਪੀਰ ਬੁੱਧੂ ਸ਼ਾਹ
ਨਸੀਰਾਂ ਬੇਗ਼ਮ ਇਕ ਅਤਿ ਉੱਚੇ ਤੇ ਸੁੱਚੇ ਕਿਰਦਾਰ ਵਾਲੀ ਮੁਸਲਿਮ ਔਰਤ ਸੀ। ਉਹ ਪੀਰ ਬੁੱਧੂ ਸ਼ਾਹ ਦੀ ਸੁਚੱਜੇ ਸਦਾਚਾਰ ਦੀ ਮੂਰਤ ਤੇ ਮਜ਼੍ਹਬੀ ਸੁਭਾਵ ਵਾਲੀ ਇਖਲਾਕੀ ਸੂਰਤ ਸੀ। ਰੱਬੀ ਖੌਫ਼ ਤੇ ਪਤੀਬਰਤਾ ਕਦਰਾਂ-ਕੀਮਤਾਂ ਵਿਚ ਵਿਚਰਨ ਵਾਲੀ, ਦ੍ਰਿੜ੍ਹ ਇਰਾਦੇ ਦੀ ਲਖਾਇਕ ਤੇ ਬਹਾਦਰ ਔਰਤ ਨੇ ਸਾਰੀ ਜ਼ਿੰਦਗੀ, ਸੂਰਬੀਰ ਮਰਦ ਵਾਂਗ ਬਿਤਾ ਕੇ ਤਵਾਰੀਖ਼ ਦੇ ਪੰਨਿਆਂ ‘ਤੇ ਆਪਣੀ ਮੋਹਰ ਛਾਪ ਛੱਡੀ ਹੈ । ਸ਼ਾਦੀ ਤੋਂ ਥੋੜ੍ਹੀ ਦੇਰ ਬਾਅਦ ਹੀ ਭਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਹੰਢਾ ਕੇ ਬੇਗ਼ਮ ਨਸੀਰਾਂ ਨੇ ਪੀਰ ਬੁੱਧੂ ਸ਼ਾਹ ਦਾ ਵਿਸ਼ਵਾਸ਼ ਜਿੱਤ ਲਿਆ ਸੀ।
ਵਿਆਹ ਪਿਛੋਂ ਸੱਯਦ ਗ਼ੁਲਾਮ ਸ਼ਾਹ ਦੇ ਸਮੁੱਚੇ ਪਰਿਵਾਰ ਵਿਚ ਰਹਿ ਕੇ ਅਤਿ ਸੋਝੀ ਤੇ ਸਿਆਣਪ ਦੀ ਜੀਵਨ ਵਿਧੀ ਸਦਕਾ, ਉਸਨੇ ਸਮੇਂ ਤੇ ਪਰਿਵਾਰਕ ਕਬੀਲੇ ਦੇ ਵਰਤਮਾਨ ਤੇ ਅਤੀਤ ਦੇ ਸਾਰੇ ਭੇਦਾਂ ਨੂੰ ਸਮਝ ਲਿਆ ਸੀ। ਪਰਿਵਾਰ ਦੇ ਵੱਡੇ ਵਡੇਰਿਆਂ ਦੇ ਸੰਬੰਧ, ਸਮਾਜਿਕ ਤੇ ਮਜ਼੍ਹਬੀ ਸਾਂਝ ਦੇ ਅਸੂਲਾਂ ਨੂੰ ਭਲੀਭਾਂਤ ਸਮਝ ਲਿਆ ਸੀ। ਪਿਛਲੇ ਬੀਤ ਚੁੱਕੇ ਸਮੇਂ ਵਿਚ ਗੁਰੂ ਨਾਨਕ ਮਿਸ਼ਨ ਦੇ ਸਾਈਂ ਮੀਆਂ ਮੀਰ ਨਾਲ ਗੁਰੂ ਸਾਹਿਬਾਨਾਂ ਦੇ ਸੰਬੰਧਾਂ ਬਾਰੇ ਉਹ ਅਕਸਰ ਬਹੁਤ ਵਾਰ ਸੁਣ ਚੁੱਕੀ ਸੀ । ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਤੋਂ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੀਆਂ ਸਭ ਕਹਾਣੀਆਂ, ਉਹ ਬੜੇ ਗੌਰ ਨਾਲ ਸੁਣਦੀ। ਮੁਗ਼ਲ ਹਕੂਮਤ ਤੇ ਗੁਰੂ ਨਾਨਕ ਮਿਸ਼ਨ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਪੀਰ ਬੁੱਧੂ ਸ਼ਾਹ ਦੇ ਦਸਮੇਸ਼ ਸਤਿਗੁਰਾਂ ਦੇ ਦਰਸ਼ਨਾਂ ਦੇ ਭ੍ਰਮਣ ਸਮੇਂ ਉਹ ਪੀਰ ਜੀ ਦੇ ਨਾਲ ਰਹਿ ਕੇ ਸਾਰੇ ਸਲਾਹ-ਮਸ਼ਵਰੇ ਦੀ ਸਾਂਝ ਪਾਉਂਦੀ ਸੀ । ਸੋ ਬੇਗ਼ਮ ਨਸੀਰਾਂ ਦਾ ਜਾਤੀ ਤੌਰ ਤੇ, ਗੁਰੂ ਜੀ ‘ਤੇ ਅਥਾਹ ਸ਼ਰਧਾ ਬੱਝ ਚੁੱਕੀ ਸੀ। ਇਕ ਥਾਂ ਸਤਿਗੁਰਾਂ ਦੇ ਦਰਸ਼ਨਾਂ ਬਾਰੇ ਕਵੀ ਰਘੁਬੀਰ ਸਿੰਘ ਜੀ ਅਨੰਦਪੁਰੀ ਇਉਂ ਲਿਖਦੇ ਹਨ :-
“ਨਾਲ ਨਸੀਰਾਂ ਬੇਗ਼ਮ, ਬਾਤ ਕੀਤੀ ਪੀਰ ਜੀ,
ਪਾਕਿ ਨਬੀ ਦੀ ਜਾਤ ਤੱਕੀਏ ਜਾਏ ਕੇ॥
ਨਵੇਂ ਕੋਟ, ਜਮੁਨਾ ਕਿਨਾਰੇ ਨੂਰ ਵਸਿਆ ਏ, ਪਾਉਂਟਾ ਸਾਹਿਬ, ਹਜ਼ੂਰ, ਉਸਨੂੰ ਕਹਿਣ ਆਏ ਕੇ॥”
ਇਤਨੀ ਸ਼ਰਧਾ ਦਾ ਹੜ੍ਹ ਪੀਰ ਜੀ ਤੇ ਬੇਗ਼ਮ ਨਸੀਰਾਂ ਦੇ ਹਿਰਦੇ ਵਿਚ ਵੱਸ ਚੁੱਕਾ ਸੀ। ਅਜੇ ਸ਼ਾਦੀ ਹੋਇਆਂ ਕੋਈ ਜ਼ਿਆਦਾ ਵਕਤ ਨਹੀਂ ਹੋਇਆ ਸੀ ਕਿ ਸਭ ਤੋਂ ਵੱਡੇ ਪੁੱਤਰ ਨੇ ਪੀਰ ਬੁੱਧੂ ਸ਼ਾਹ ਦੇ ਘਰ ਜਨਮ ਲਿਆ । ਪੀਰ ਜੀ ਦੇ ਘਰ ਖੁਸ਼ੀ ਦੇ ਜਸ਼ਨ ਮਨਾਣੇ ਸ਼ੁਰੂ ਹੋਏ। ਮਾਂ ਤੇ ਪਿਓ ਵਾਂਗ ਇਹ ਬੱਚਾ ਬਹੁਤ ਪਿਆਰਾ ਲਗਦਾ ਸੀ । ਘਰ ਵਿਚ ਪੀਰ ਜੀ ਦੇ ਆਮ ਮੁਰੀਦਾਂ ਦੇ ਹੱਥੋਂ ਹੱਥੀਂ ਉਹ ਵੀ ਰੱਜ ਕੇ ਪਿਆਰ ਮਾਣਨ ਲੱਗਾ। ਮਾਂ ਨਸੀਰਾਂ ਦੇ ਘਰ ਪਹਿਲਾ ਬੱਚਾ ਤੇ ਉਹ ਵੀ ਲੜਕਾ ਹੋਣ ਕਾਰਣ ਸਾਰੇ ਪਰਿਵਾਰ ਦੇ ਜੀਅ ਰੱਜ ਕੇ ਮਾਣ ਭਾਵ ਪ੍ਰਦਾਨ ਕਰਦੇ । ਸਾਰੇ ਮੁਹੱਲੇ ਵਿਚ ਮੁਬਾਰਕਾਂ ਦੇ ਦੌਰ ਸ਼ੁਰੂ ਹੋ ਗਏ ਸਨ। ਨਵ ਜੰਮਿਆ ਬੱਚਾ ਹਰ ਇਕ ਨੂੰ ਬਹੁਤ ਪਿਆਰਾ ਲੱਗ ਰਿਹਾ ਸੀ। ਸਾਰਿਆਂ ਨੇ ਰਲ ਕੇ ਬੱਚੇ ਨਾ ਨਾਮ ਸੱਯਦ “ਅਸ਼ਰਫ” ਰੱਖਿਆ । ਬੱਚਾ ਅਸ਼ਰਫ ‘ਤੇ ਰੱਬ ਦੀ ਰਹਿਮਤ ਹੋਣ ਲੱਗੀ ਤੇ ਉਹ ਰਿਸ਼ਟਪੁਸ਼ਟ ਹੋਣਹਾਰ ਬੱਚਾ ਰਿਹਾ ਸੀ।
ਸਮਾਂ ਅਪਣੀ ਚਾਲ ਨਾਲ ਪੁਲਾਂਘਾਂ ਭਰਦਾ ਜਾ ਰਿਹਾ ਸੀ । ਪੀਰ ਬੁੱਧੂ ਸ਼ਾਹ ਦੇ ਘਰ, ਬੇਗ਼ਮ ਨਸੀਰਾਂ ਦਾ ਜਨਮਿਆ ਬੇਟਾ, ਅਸ਼ਰਫ ਸਢੌਰੇ ਦੀਆਂ ਗਲੀਆਂ ਵਿਚ ਰਿੜਨ ਤੁਰਨ ਲੱਗ ਪਿਆ ਸੀ । ਦਾਦਾ ਗ਼ੁਲਾਮ ਸ਼ਾਹ ਤੇ ਦਾਦੀ ਅੰਮਾਂ ਜਾਨ ਵੱਡੇ ਪੋਤਰੇ ਨੂੰ ਖਿਡਾ ਕੇ ਆਪਣੀਆਂ ਰੀਝਾਂ ਪੂਰ ਰਹੇ ਸਨ। ਉਹ ਆਪਣੀ ਨੂੰਹ ਰਾਣੀ ਬੇਗ਼ਮ ਨਸੀਰਾਂ ਦੇ ਚੰਗੇ ਵਰਤਾਓ ਤੇ ਪੰਜਾਬੀ ਸਮਾਜਿਕ ਵਾਤਾਵਰਣ ਦੇ ਸੂਝਵਾਨ ਸਲੀਕੇ ਤੋਂ ਅਤੀ ਪ੍ਰਸੰਨ ਸਨ। ਹੁਣ ਅਸ਼ਰਫ ਥੋੜ੍ਹਾ ਵੱਡਾ ਹੋ ਗਿਆ ਸੀ । ਜਦੋਂ ਉਹ ਦੋ ਸਾਲ ਦਾ ਹੋਇਆ ਤਾਂ ਉਹ ਆਪਣੇ ਦਾਦਾ ਜਾਨ ਨਾਲ ਮਸਜਿਦ ਵਿਚ ਵੀ ਜਾ ਆਉਂਦਾ। ਮੁਸਲਿਮ ਰਹੁ- ਰੀਤਾਂ ਵਿਚ ਛੋਟੇ ਹੁੰਦਿਆਂ ਹੀ ਮਜ਼੍ਹਬੀ ਰੰਗਣ ਦਾ ਧਾਰਨੀ ਹੋਣਾ ਅਵਸ਼ਕ ਸੀ।
ਪੀਰ ਬੁੱਧੂ ਸ਼ਾਹ ਤਾਂ ਪਹਿਲਾਂ ਹੀ ਭਜਨ ਬੰਦਗੀ ਵਿਚ ਲਿਵਲੀਨ ਰਹਿੰਦੇ ਹੀ ਸਨ। ਬੇਗ਼ਮ ਨਸੀਰਾਂ ਵੀ ਖ਼ੁਦਾ ਦੀ ਇਬਾਦਤ ਵਿਚ ਬਹੁਤ ਸ਼ਰਧਾਵਾਨ ਸੀ । ਖ਼ੁਦਾ ਨੇ ਬੜੀ ਹੀ ਰਹਿਮਤ ਕੀਤੀ ਤੇ ਸਮਾਂ ਪਾ ਕੇ ਦੂਸਰਾ ਬੱਚਾ ਜਨਮਿਆ, ਜਿਸ ਦਾ ਨਾਮ ਸੱਯਦ ਮੁਹੰਮਦ ਰਖਿਆ ਗਿਆ। ਪੀਰ ਬੁੱਧੂ ਸ਼ਾਹ ਦੇ ਬੱਚਿਆਂ ਨਾਲ ਸਾਰੇ ਪਰਿਵਾਰ ਦੀਆਂ ਰੌਣਕਾਂ ਤੇ ਖੁਸ਼ੀਆਂ ਵੱਧ ਰਹੀਆਂ ਸਨ। ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਦੇ ਘਰ ਬੇਗ਼ਮ ਨਸੀਰਾਂ ਦੇ ਪੇਟੋਂ ਦੋ ਹੋਰ ਬੱਚਿਆਂ ਨੇ ਜਨਮ ਲਿਆ। ਉਨ੍ਹਾਂ ਪੁੱਤਰਾਂ ਦਾ ਨਾਮ ਸੱਯਦ ਸ਼ਾਹ ਤੇ ਚੌਥੇ ਪੁੱਤਰ ਦਾ ਨਾਮ ਆਲਮ ਸ਼ਾਹ ਰਖਿਆ ਗਿਆ । ਹੁਣ ਖ਼ੁਦਾ ਦੀ ਪੂਰੀ ਮਿਹਰ ਸਦਕਾ ਬੇਗ਼ਮ ਨਸੀਰਾਂ ਨੇ ਚਾਰ ਪੁੱਤਰਾਂ ਨੂੰ ਜਨਮ ਦਿੱਤਾ।
ਇਸ ਸੱਯਦ ਪਰਿਵਾਰ ਦਾ ਸੰਬੰਧ ਸਮੇਂ ਦੇ ਪੀਰਾਂ ਫ਼ਕੀਰਾਂ ਤੇ ਇਸਲਾਮ ਦੇ ਧਾਰਨੀਆਂ ਨਾਲ ਵਿਕਸਤ ਹੁੰਦਾ ਰਿਹਾ। ਮੁਗ਼ਲ ਰਾਜ ਦੀਆਂ ਧੱਕੇਸ਼ਾਹੀਆਂ ਤੇ ਜ਼ੁਲਮ ਦੀਆਂ ਨੀਤੀਆਂ ਦਾ ਅਸਰ ਇਸ ਖ਼ੁਦਾ-ਪ੍ਰਸਤ ਪਰਿਵਾਰ ਤੇ ਹੋਣ ਕਾਰਨ ਗੁਰੂ ਨਾਨਕ ਦੀ ਦਸਵੀਂ ਜੋਤ ਨਾਲ ਮੇਲ-ਜੋਲ ਤੇ ਰੱਬੀ ਪਿਆਰ ਵੱਧਦਾ ਰਿਹਾ। ਹੱਕ ਸੱਚ ਦੇ ਰਾਜ ਜਾਣਨ ਵਾਲੇ ਰੱਬੀ ਗਹਿਰਾਈਆਂ ਦੇ ਰਹੱਸਮਈ ਭੇਦਾਂ ਦੇ ਜਾਣਕਾਰ ਇਕ ਦੂਜੇ ਦੇ ਨੇੜੇ ਆਉਂਦੇ ਰਹੇ। ਇਨ੍ਹਾਂ ਰੱਬੀ ਰਾਹ ਤੇ ਮੰਜ਼ਿਲ ਦੇ ਪਾਂਧੀਆਂ ਲਈ ਜਾਤ-ਪਾਤ ਦੇ ਮਜ਼੍ਹਬਾਂ ਦੇ ਵਿਤਕਰੇ, ਨੇਕੀ ਤੇ ਪਰਉਪਕਾਰ ਦੇ ਕਾਰਜਾਂ ਵਿਚ ਰੁਕਾਵਟ ਨਹੀਂ ਬਣ ਸਕਦੇ । ਪੀਰ ਜੀ ਦੇ ਨਾਲ-ਨਾਲ ਇਹ ਚਾਰੇ ਪੁੱਤਰ ਤੇ ਬੇਗ਼ਮ ਨਸੀਰਾਂ ਦਸਮੇਸ਼ ਪਿਤਾ ਜੀ ਦੇ ਦਿਨੋ ਦਿਨ ਸੱਚੇ ਸੇਵਕ ਬਣ ਕੇ ਦਰਸ਼ਨ ਕਰਦੇ ਰਹੇ।
ਸਢੌਰੇ ਦੀਆਂ ਮਸਜਿਦਾਂ ਦੀ ਚਾਰ ਦੀਵਾਰੀ ਇਨ੍ਹਾਂ ਹੱਕ ਸੱਚ ਦੇ ਆਸ਼ਕਾਂ ਤੇ ਦਿਵਾਨਿਆਂ ਨੂੰ ਇਸਲਾਮਿਕ ਵਿਦਿਆ ਦੀ ਪ੍ਰਵੀਨਤਾ ਵਿਚ ਨਿਪੁੰਨ ਤਾਂ ਕਰਦੀ ਰਹੀ ਪਰੰਤੂ ਇਨ੍ਹਾਂ ਦੇ ਸੂਫ਼ੀਵਾਦ ਦੇ ਰਹੱਸ ਨੂੰ ਮਾਨਵਤਾ ਜਾਂ ਖ਼ੁਦਾਈ ਦੇ ਪਰਉਪਕਾਰੀ ਕਾਰਜਾਂ ਲਈ ਹਿੰਦੂ ਮੁਸਲਿਮ ਦੇ ਫਰਕ ਜਾਂ ਮਜ਼੍ਹਬੀ ਕੱਟੜਵਾਦ ਦੇ ਮੁਦਈ ਬਣਾਉਣ ਵਿਚ ਸਹਾਈ ਨਾ ਹੋ ਸਕੀਆਂ। ਬੇਗ਼ਮ ਨਸੀਰਾਂ ਦੇ ਖੂਨ ਦੀ ਤਾਸੀਰ ਨੇ ਚਾਰੇ ਪੁੱਤਰਾਂ ਨੂੰ ਪਿਤਾ ਵਾਂਗ ਰੂਹਾਨੀ ਸੋਝੀ ਦੇ ਪ੍ਰਤੀਕ ਬਣਾ ਕੇ ਪੇਸ਼ ਕੀਤਾ। ਮੁਗ਼ਲ ਹਕੂਮਤ ਦੀਆਂ ਸਖ਼ਤ ਕਾਨੂੰਨੀ ਕਾਰਵਾਈਆਂ ਵੀ ਇਹ ਮਹਾਨ ਸ਼ਖ਼ਸੀਅਤਾਂ ਦੇ ਅਕੀਦਿਆਂ ਨੂੰ ਆਪਣੇ ਆਸ਼ੇ ਤੋਂ ਡੁਲਾ ਨਾ ਸਕੀਆਂ। ਸਮਾਂ ਆਉਣ ਤੇ ਇਨ੍ਹਾਂ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪੋ ਆਪਣੇ ਖ਼ੁਦਾਈ ਫਰਜ਼ਾਂ ਨੂੰ ਖਿੜੇ ਮੱਥੇ ਨਿਭਾ ਕੇ ਰੱਬੀ ਖੁਸ਼ੀਆਂ ਪ੍ਰਾਪਤ ਕੀਤੀਆਂ।
ਬੇਗ਼ਮ ਨਸੀਰਾਂ ਉਪਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਅਸਰ
ਗੁਰੂ ਨਾਨਕ ਮਿਸ਼ਨ ਦੇ ਬਦਲਦੇ ਹਾਲਾਤਾਂ ਦੇ ਰੰਗ, ਸਮੇਂ ਦੇ ਇਤਿਹਾਸ ‘ਤੇ ਅਨੋਖਾ ਤੇ ਜ਼ਾਹਰਾ ਪ੍ਰਭਾਵ ਛੱਡਦੇ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਸੰਸਾਰ ਆਗਮਨ ਤੋਂ ਦਸ ਗੁਰੂ ਸਾਹਿਬਾਂ ਦੀ ਪ੍ਰਤੱਖ ਜੋਤ ਦਾ, ਭਾਰਤੀ ਸਮਾਜ ਦੇ ਰਾਜਨੀਤਿਕ, ਆਰਥਿਕ ਤੇ ਧਾਰਮਿਕ ਜਨ ਜੀਵਨ ‘ਤੇ ਬੜਾ ਸਾਰਥਕ ਤੇ ਅਗਾਂਹਵਧੂ ਪਰਿਵਰਤਨ ਵਾਪਰਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਦੇ ਏਮਨਾਬਾਦ ਦੇ ਫੇਰੇ ਸਮੇਂ ਮੁਗ਼ਲ ਬਾਬਰ ਦੇ ਜ਼ਾਲਮ ਹਮਲੇ ਨਾਲ ਹਿੰਦੁਸਤਾਨ ਦੀ ਦੁਰਦਸ਼ਾ ਨਾਲ ਹਿੰਦ ਦੀ ਹਾਲਤ ਅਤਿ ਤਰਸਯੋਗ ਹੋ ਗਈ ਸੀ। ਇਸ ਦਾ ਵਰਨਣ ਗੁਰੂ ਸਾਹਿਬ ਨੇ ਆਪਣੀ ਬਾਣੀ, ‘ਬਾਬਰਬਾਣੀ’ ਵਿਚ ਖੁੱਲ੍ਹ ਕੇ ਕੀਤਾ ਹੈ। ਗੁਰੂ ਨਾਨਕ ਮਿਸ਼ਨ ਦੀ ਜਾਗਤ ਜੋਤ ਤੇ ਮੁਗ਼ਲ ਰਾਜ ਦੀ ਰਾਜਨੀਤਿਕ ਤੇ ਧਾਰਮਿਕ ਪ੍ਰਣਾਲੀ ਨਾਲੋ ਨਾਲ ਚਲਦੀ ਰਹੀ। ਮੁਗ਼ਲਾਂ ਦੀ ਰਾਜ ਗੱਦੀ ਤੇ ਗੁਰੂ ਨਾਨਕ ਸਾਹਿਬ ਦੀ ਦਸ ਪਾਤਸ਼ਾਹੀ ਜੋਤ ਪ੍ਰਥਾ ਨਾਲੋ ਨਾਲ ਚਲਦੇ ਰਹੇ। ਜਿਸ ਤਰ੍ਹਾਂ ਪਹਿਲੇ ਵਰਨਣ ਆ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਮੱਕੇ ਮਦੀਨੇ ਦੀ ਯਾਤਰਾ ਸਮੇਂ ਦੋ ਸੌ ਤੋਂ ਵੱਧ ਮੁਸਲਿਮ ਪਰਿਵਾਰ, ਗੁਰੂ ਜੀ ਦੇ ਰੱਬੀ ਪ੍ਰਚਾਰ ਤੋਂ ਇੰਨੇ ਪ੍ਰਭਾਵਤ ਹੋਏ ਕਿ ਉਹ ਪੰਜਾਬ ਵਿਚ ਆ ਵਸੇ ਸਨ। ਗੁਰੂ ਸਾਹਿਬਾਨਾਂ ਦੇ ਵੱਖ-ਵੱਖ ਜੀਵਨ ਸਮਿਆਂ ਦੇ ਵੇਲੇ ਬਾਦਸ਼ਾਹ ਅਕਬਰ ਦੀ ਗੋਇੰਦਵਾਲ ਸਾਹਿਬ, ਤੀਸਰੇ ਗੁਰੂ ਸਾਹਿਬ ਦੇ ਸਾਂਝੇ ਲੰਗਰਾਂ ਦੀ ਵਿਥਿਆ, ਗੁਰੂ ਅਰਜਨ ਸਾਹਿਬ ਦੀ ਸਾਈਂ ਮੀਆਂ ਮੀਰ ਨਾਲ ਰੂਹਾਨੀ ਸਾਂਝ, ਗੁਰੂ ਨਾਨਕ ਸਾਹਿਬ ਦੀਆਂ ਮੁਸਲਿਮ ਪੀਰਾਂ ਫ਼ਕੀਰਾਂ ਨਾਲ ਵਾਰਤਾਲਾਪ ਤੇ ਗੋਸ਼ਟੀਆਂ, ਗੁਰੂ ਹਰਿਗੋਬਿੰਦ ਜੀ ਦਾ ਗਵਾਲੀਅਰ ਕਿਲ੍ਹੇ ਵਿਚ ਕੈਦ ਰਹਿਣਾ, ਜਹਾਂਗੀਰ ਦਾ ਪਸ਼ਤਾਤਾਪ ਕਰਨਾ, ਪੀਰ ਭੀਖਣ ਸ਼ਾਹ ਦੀ ਪਟਨਾ ਫੇਰੀ ਦੀ ਲੋਕ ਗਾਥਾ ਹੁਣ ਦੇ ਸਮੇਂ ਆਮ ਪ੍ਰਚਲਤ ਹੋ ਚੁੱਕੀਆਂ ਸਨ।
ਜਦੋਂ ਤੋਂ ਬੇਗ਼ਮ ਨਸੀਰਾਂ ਸਢੌਰੇ ਵਿਚ ਇਸ ਸੱਯਦ ਪਰਿਵਾਰ ਵਿਚ ਆਈ, ਉਦੋਂ ਤੋਂ ਹੀ ਗੁਰੂ ਸਾਹਿਬਾਂ ਦੇ ਬਾਰੇ ਸੁਣਦੀ ਰਹਿੰਦੀ ਸੀ । ਪੀਰ ਬੁੱਧੂ ਸ਼ਾਹ ਦੇ ਸੂਫ਼ੀਵਾਦ ਨੇ ਵੀ ਹਰ ਇਕ ‘ਚ ਰੱਬੀ ਜੋਤ ਦੀ ਹੋਂਦ ਨੂੰ ਅਨੁਭਵ ਕਰਨ ਦੇ ਸੁਭਾਵ ਨੇ, ਬੇਗ਼ਮ ਨਸੀਰਾਂ ਤੇ ਬੜਾ ਗੂੜ੍ਹਾ ਰੰਗ ਚਾੜ੍ਹਿਆ । ਹੁਣ ਉਹ ਗੁਰੂ ਜੀ ਦੀ ਦਸਵੀਂ ਜੋਤ ਨੂੰ ਸਚੇ ਦਿਲੋਂ ਅਪਣਾ ਸੱਚਾ ਰਹਿਬਰ ਸਮਝਣ ਲੱਗ ਪਈ ਸੀ। ਉਹ ਆਪਣੇ ਪੁੱਤਰਾਂ ਤੇ ਸਾਰੇ ਮੇਲ-ਜੋਲ ਵਾਲਿਆਂ ਨੂੰ ਗੁਰੂ ਦਸਮੇਸ਼ ਜੀ ਬਾਰੇ ਇਲਾਹੀ ਤੇ ਸਰਬ-ਸਾਂਝਾ ਪੀਰ ਦੱਸ ਕੇ ਰੱਬੀ ਬਖਸ਼ਿਸ਼ਾਂ ਪ੍ਰਾਪਤ ਕਰ ਰਹੀ ਸੀ । ਬੇਗ਼ਮ ਨਸੀਰਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ‘ਤੇ ਬਿਰਾਜਮਾਨ ਗੁਰੂ ਸਾਹਿਬ ਦੇ ਮਨ ਅੰਦਰ ਕਿਸੇ ਜਾਤ ਪਾਤ ਜਾਂ ਉੱਚੇ ਨੀਵੇਂ ਦਾ ਫਰਕ ਨਹੀਂ ਹੁੰਦਾ । ਰਾਏ ਬੁਲਾਰ, ਜੋ ਗੁਰੂ ਨਾਨਕ ਸਾਹਿਬ ਦੇ ਪਿੰਡ ਦਾ ਹਾਕਮ ਸੀ, ਉਹ ਗੁਰੂ ਜੀ ਦਾ ਪੱਕਾ ਸਿੱਖ ਤੇ ਸ਼ਰਧਾਲੂ ਸੀ । ਉਹ ਮੁਸਲਮਾਨ ਹੁੰਦਿਆਂ ਵੀ ਗੁਰੂ ਨਾਨਕ ਤੇ ਸੱਚੀ ਸ਼ਰਧਾ ਰੱਖਦਾ ਸੀ।
ਸੋ ਨਸੀਰਾਂ ਬੇਗ਼ਮ ਦੇ ਦਿਲ ਵਿਚ ਗੁਰੂ ਘਰ ਲਈ ਸੱਚਾ ਪ੍ਰੇਮ ਬਣ ਚੁੱਕਾ ਸੀ । ਇਸ ਗੱਲ ਦਾ ਵੀ ਜ਼ਿਕਰ ਹੋ ਚੁੱਕਾ ਹੈ ਕਿ ਉਸ ਦੇ ਪੇਕੇ ਪਰਿਵਾਰ ਵਿਚੋਂ ਉਸ ਦਾ ਸਕਾ ਭਾਈ ਜਦੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕਰ ਕੇ ਆ ਰਿਹਾ ਸੀ, ਤੇ ਉਹ ਆਪਣੀ ਭੈਣ ਦਾ ਘਰ ਸਮਝ ਕੇ ਇਥੇ ਸਢੌਰੇ ਆ ਕੇ ਠਹਿਰਿਆ ਤਾਂ ਭੈਣ ਭਰਾ ਦੇ ਵਿਚਕਾਰ ਇਸ ਵਿਸ਼ੇ ਤੇ ਬੜੀ ਬਹਿਸ ਹੋਈ । ਨਸੀਰਾਂ ਨੇ ਆਪਣੇ ਭਰਾ ਨੂੰ ਹਮਲਾ ਕਰਨ ਤੋਂ ਜ਼ੋਰ ਲਾ ਕੇ ਰੋਕਿਆ ਤੇ ਦੱਸਿਆ, “ਨਾਨਕ ਜੋਤ ਇਲਾਹੀ ਜੋਤ ਹੈ । ਗੁਰੂ ਸਾਹਿਬ ਉੱਤੇ ਹਮਲਾ ਕਰਨਾ ਸਰਾਸਰ ਗ਼ਲਤ ਹੈ। ਗੁਰੂ ਇਲਾਹੀ ਤਾਕਤਾਂ ਤੇ ਰੱਬੀ ਰਹਿਮਤਾਂ ਦਾ ਮਾਲਕ ਹੈ। ਦੀਨ ਦੁਨੀਆ ਦਾ ਉਹ ਸੱਚਾ ਮਾਲਕ ਤੇ ਖ਼ੁਦਾ ਹੈ। ਉਸ ਨੂੰ ਜਿੱਤਣ ਦਾ ਖ਼ਿਆਲ ਮਨੋਂ ਕੱਢ ਕੇ ਵਾਪਿਸ ਮੁੜ ਜਾ ।” ਪਰ ਉਹ ਨਾ ਮੰਨਿਆਂ ਤੇ ਉਦੋਂ ਬੇਗ਼ਮ ਨਸੀਰਾਂ ਦੀ ਅਰਜ਼ ਮੰਜ਼ੂਰ ਹੋ ਗਈ ਤੇ ਜਰਨੈਲ ਸੈਦ ਖ਼ਾਂ ਗੁਰੂ ਜੀ ਦੇ ਇਲਾਹੀ ਨੂਰ ਅੱਗੇ ਨਾ ਟਿੱਕ ਸਕਿਆ ਤੇ ਚਰਨੀਂ ਡਿੱਗ ਕੇ ਸਿੱਖ ਬਣ ਗਿਆ।
ਬੇਗ਼ਮ ਨਸੀਰਾਂ ਉੱਤੇ ਗੁਰੂ ਨਾਨਕ ਮਿਸ਼ਨ ਦੇ ਇਲਾਹੀ ਜੋਤਾਂ ਦਾ ਅਸਰ
ਪੀਰ ਬਦਰ-ਉਦ-ਦੀਨ ਉਰਫ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਉੱਤੇ ਸਿੱਖ ਇਤਿਹਾਸ ਦੇ ਭੂਤ ਕਾਲ ਤੇ ਉਦੋਂ ਦੇ ਵਰਤਮਾਨ ਸਮਕਾਲੀ ਹਾਲਾਤਾਂ ਤੇ ਵਾਪਰਦੀਆਂ ਘਟਨਾਵਾਂ ਦੇ ਪ੍ਰਭਾਵ ਪੈਣੇ ਸੁਭਾਵਕ ਸਨ, ਕਿਉਂਕਿ ਇਸ ਸੱਯਦ ਪਰਿਵਾਰ ਦਾ ਸੰਬੰਧ, ਗੁਰੂ ਸਾਹਿਬਾਂ ਨਾਲ ਬਹੁਤ ਨੇੜਲਾ ਹੋ ਚੁਕਿਆ ਸੀ । ਸਮੇਂ ਦੇ ਜ਼ਾਲਮ ਰਾਜੇ ਦੇ ਰਾਜਨੀਤਿਕ ਕਾਰਨਾਮਿਆਂ ਅਤੇ ਅਤਿ ਕਠੋਰ, ਮਜ਼੍ਹਬੀ ਕੱਟੜ ਕਾਨੂੰਨਾਂ ਨੂੰ ਉਸ ਸਮੇਂ ਦੇ ਕਾਜ਼ੀ ਤੇ ਮੁੱਲਾਂ- ਮੌਲਾਣਿਆਂ ਦੇ ਅਣ-ਮਨੁੱਖੀ ਫ਼ਤਵਿਆਂ ਰਾਹੀਂ ਭੋਲੀ ਭਾਲੀ ਜਨਤਾ ਤੇ ਜ਼ਬਰੀ ਠੋਸਣਾਂ, ਹਰ-ਨੇਕ ਦਿਲ ਇਨਸਾਨ ਨੂੰ ਹਿਲਾ ਕੇ ਰੱਖ ਦਿੰਦਾ ਸੀ। ਉਸ ਜ਼ਾਲਮ ਰਾਜ ਵਿਚ ਬੜੇ ਪਹੁੰਚੇ ਹੋਏ ਰੱਬੀ ਫ਼ਕੀਰਾਂ ਨੂੰ ਵੀ, ਇਨ੍ਹਾਂ ਮੁੱਲਾਂ-ਮੌਲਾਣਿਆਂ ਨੇ ਨਹੀਂ ਬਖਸ਼ਿਆ। ਸਰਮਦ ਵਰਗੇ ਰੱਬ ਰੂਪ ਤੇ ਇਲਾਹੀ ਰਮਜ਼ ਦੇ ਮੁਸਲਿਮ ਫ਼ਕੀਰ ਤੇ ਫ਼ਤਵੇ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਪੰਜਵੀਂ ਨਾਨਕ ਜੋਤ, ਗੁਰੂ ਅਰਜਨ ਸਾਹਿਬ ਨੂੰ ਝੂਠੇ ਦੋਸ਼ ਲਾ ਕੇ, ਸੜਦੀ ਤਵੀ ਤੇ ਬਿਠਾ ਕੇ ਦੇਗ਼ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ। ਇਸ ਅੱਖੀਂ ਡਿੱਠੇ ਸਾਕੇ ਨੇ ਮੁਸਲਿਮ ਪੀਰ ਮੀਆਂ ਮੀਰ ਦਾ ਦਿਲ ਬੜਾ ਤੜਫਾਇਆ ਸੀ । ਇਨ੍ਹਾਂ ਸੱਭ ਗੱਲਾਂ ਦਾ ਅਸਰ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਤੇ ਸਾਖਿਅਤ ਨਜ਼ਰ ਆਉਂਦਾ ਸੀ।
ਅਜੇ ਬੇਗ਼ਮ ਨਸੀਰਾਂ ਦੀ ਸ਼ਾਦੀ ਹੋਇਆਂ ਬਹੁਤਾ ਸਮਾਂ ਨਹੀਂ ਸੀ ਹੋਇਆ, ਕਿ ਨੌਵੇਂ ਗੁਰੂ ਸਾਹਿਬ ਕੋਲ ਕਸ਼ਮੀਰੀ ਪੰਡਿਤ ਪੁੱਜੇ । ਰੋਂਦੇ ਕੁਰਲਾਉਂਦਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਔਰੰਗਜ਼ੇਬ ਦੀ, ਜਬਰੀ ਮੁਸਲਮਾਨ ਬਣਾਉਣਾ ਜਾਂ ਮੌਤ ਕਬੂਲਣਾ, ਦੀ ਧੱਕੇਸ਼ਾਹੀ ਦੇ ਕਾਨੂੰਨ ਵਿਰੁੱਧ ਫਰਿਆਦ ਪੇਸ਼ ਕੀਤੀ। ਬਾਲ ਗੁਰੂ ਦਸਮੇਸ਼ ਜੀ ਦਾ ਆਪਣੇ ਪਿਤਾ ਜੀ ਨੂੰ ਸਹਾਇਤਾ ਲਈ ਕਹਿਣਾ ਤੇ ਅੰਤ ਗੁਰੂ ਤੇਗ਼ ਬਹਾਦਰ ਜੀ ਨੇ ਜ਼ੁਲਮ ਰੋਕਣ ਲਈ ਕਿਸੇ ਮਹਾਂ ਪੁਰਖ ਦੀ ਬਲੀ ਦੇਣ ਦੀ ਗੱਲ ਆਖਣਾ ਤੇ ਬਾਲ ਗੁਰੂ ਜੀ ਦਾ ਆਪਣੇ ਪਿਤਾ ਜੀ ਨੂੰ ਇਸ ਭਲੇ ਕੰਮ ਲਈ ਸ਼ਹੀਦ ਹੋਣ ਲਈ ਦਿੱਲੀ ਭੇਜਣਾ, ਦੇ ਪੂਰੇ ਸਾਕੇ ਬਾਰੇ ਸੁਣਿਆ ਹੋਇਆ ਸੀ। ਇਕ ਨੌਂ ਸਾਲ ਦੀ ਅਵਸਥਾ ਵਿਚ ਆਪਣੇ ਪਿਤਾ ਜੀ ਨੂੰ ਹੱਸ ਕੇ ਦਿੱਲੀ ਭੇਜਣਾ ਤੇ ਗੁਰਗੱਦੀ ਸੰਭਾਲਣਾ, ਇਲਾਹੀ ਕੌਤਕ ਸਨ।
ਬੇਗ਼ਮ ਨਸੀਰਾਂ ਨੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਵੀ ਗੌਰ ਨਾਲ ਤੱਕਿਆ ਸੀ । ਅਕਾਲ ਪੁਰਖ ਦੇ ਰੱਬੀ ਭਾਣੇ ਨੂੰ ਖਿੜੇ ਮੱਥੇ ਹੰਢਾਇਆ ਸੀ। ਇਹ ਸਭ ਹਾਲਾਤ ਗੁਰੂ ਨਾਨਕ ਸਾਹਿਬ ਜੀ ਦੀ ਰਹਿਮਤ ਸਦਕਾ ਹੀ ਝੱਲੇ ਜਾ ਸਕਦੇ ਸਨ। ਅਕਸਰ ਬੇਗ਼ਮ ਨਸੀਰਾਂ ਜਦੋਂ ਵੀ ਸ੍ਰੀ ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਉਂਦੀ, ਮਾਤਾ ਗੁਜਰੀ ਜੀ ਨੂੰ ਜ਼ਰੂਰ ਮਿਲਦੀ। ਵਿਚਾਰ ਵਿਟਾਂਦਰੇ ਤੇ ਰੱਬੀ ਵਾਰਤਾਲਾਪ ਹੁੰਦੇ ਰਹਿੰਦੇ। ਇਹ ਸਾਰੀਆਂ ਘਟਨਾਵਾਂ ਨੇ ਪੀਰ ਬੁੱਧੂ ਸ਼ਾਹ ਤੇ ਉਸ ਦੇ ਸਾਰੇ ਪਰਿਵਾਰ ਦਾ ਮਨ ਦੁਨਿਆਵੀ ਕਦਰਾਂ-ਕੀਮਤਾਂ ਬਾਰੇ ਬਹੁਤ ਪੱਕਾ ਕਰ ਦਿੱਤਾ ਸੀ। ਬੇਗ਼ਮ ਭਾਵੇਂ ਮੁਸਲਿਮ ਸੱਯਦ ਪਰਿਵਾਰ ਦੀ ਨੋਂਹ ਜ਼ਰੂਰ ਸੀ, ਪਰੰਤੂ ਨਾਨਕ ਮਿਸ਼ਨ ‘ਤੇ ਅਥਾਹ ਰੱਬੀ ਪਿਆਰ, ਠਾਠਾਂ ਮਾਰਦਾ ਨਜ਼ਰ ਆ ਰਿਹਾ ਹੁੰਦਾ ਸੀ । ਇਹ ਗੁਰੂ ਜੀ ਪ੍ਰਤੀ ਸ਼ਰਧਾ ਤੇ ਪਿਆਰ ਸਾਰੀ ਉਮਰ ਬਰਕਰਾਰ ਰਿਹਾ। ਜੀਵਨ ਦੀਆਂ ਅਤਿ ਨਾਜ਼ੁਕ ਘਟਨਾਵਾਂ ਵਿਚੋਂ ਵਿਚਰਦਿਆਂ ਵੀ ਮਨ ਨਹੀਂ ਡੋਲਿਆ
ਬੇਗ਼ਮ ਨਸੀਰਾਂ ਦਾ ਪਤੀ ਪੀਰ ਬੁੱਧੂ ਸ਼ਾਹ ਤੇ ਪੁੱਤਰਾਂ ਪ੍ਰਤੀ ਖਾਸ ਨਜ਼ਰੀਆ
ਪੀਰ ਸੱਯਦ ਬੁੱਧੂ ਸ਼ਾਹ ਦਾ ਨਸੀਰਾਂ ਪ੍ਰਤੀ ਵਤੀਰਾ ਬੜਾ ਹੀ ਆਦਰਨੀਯ ਤੇ ਖਾਸ ਘਰੇਲੂ ਪਿਆਰ ਮੁਹੱਬਤ ਵਾਲਾ ਹੁੰਦਾ ਸੀ । ਉਹ ਘਰ ਵਿਚ ਇਕ ਸੁਲਝੇ ਹੋਏ ਪਰਿਵਾਰ ਦੀ ਸੁਚੱਜੀ ਤੇ ਸੰਜਮ ਵਾਲੀ ਮੁਸਲਿਮ ਬੀਵੀ ਦੇ ਫਰਜ਼ ਸਦਾ ਨਿਭਾਉਂਦੀ। ਉਹ ਪੀਰ ਜੀ ਦਾ ਦਿਲੋਂ ਮਾਣ ਸਤਿਕਾਰ ਕਰਦੀ ਤੇ ਘਰ ਦੇ ਹਰ ਮੈਂਬਰ ਨੂੰ ਥਾਉਂ ਥਾਈਂ ਰੱਜ ਕੇ ਮਾਣ ਬਖਸ਼ਦੀ। ਇਸੇ ਲਈ ਵੱਡੇ ਛੋਟੇ ਸਾਰੇ ਹੀ ਬੇਗ਼ਮ ਨਸੀਰਾਂ ਦਾ ਨਿੱਘਾ ਆਦਰ ਕਰਦੇ। ਬਾਹਰੋਂ ਆਏ ਪੀਰ ਫ਼ਕੀਰ ਵੀ ਉਸਦੀ ਸੇਵਾ ਤੇ ਆਓ ਭਗਤ ਤੋਂ ਪ੍ਰਭਾਵਤ ਹੋ ਮਿੱਠੀਆਂ ਅਸ਼ੀਰਵਾਦਾਂ ਸਹਿਤ ਨਿਵਾਜਦੇ । ਪੁਸਤਕ “ਪੀਰ ਬੁੱਧੂ ਸ਼ਾਹ” ਦਾ ਲੇਖਕ, “ਖੋਜੀ ਕਾਫ਼ਰ” ਬੇਗ਼ਮ ਨਸੀਰਾਂ ਦੇ ਸੁਭਾਵ ਬਾਰੇ ਇਉਂ ਲਿਖਦਾ ਹੈ:-
“ਮਗ਼ਰਬ ਦੀ ਨਮਾਜ਼ ਅਦਾ ਕਰਨ ਮਗਰੋਂ ਨਸੀਰਾਂ ਬੇਗ਼ਮ ਚੌਂਕੇ ਚੁੱਲ੍ਹੇ ਦੇ ਕਾਰਜ ਰੁੱਝੀ ਹੋਈ ਸੀ, ਉਹ ਆਪਣੇ ਛੋਟੇ ਦੋ ਪੁੱਤਰਾਂ ਮੁਹੰਮਦ ਸ਼ਾਹ ਅਤੇ ਅਸ਼ਰਫ ਨੂੰ ਹਦੀਸਾਂ ‘ਚੋਂ ਹਕਾਇਤਾਂ ਯਾਨੀ ਵਾਰਤਾ ਵੀ ਜ਼ੁਬਾਨੀ ਸੁਣਾਈ ਜਾਵੇ, ਅਤੇ ਨਾਲ ਦੀ ਨਾਲ ਰੋਟੀ- ਟੁੱਕਰ ਪਕਾਉਣ ਦੇ ਆਰ੍ਹੇ ਵੀ ਲੱਗੀ ਹੋਈ ਦਿਸੇ।
ਇਕ ਹਕਾਇਤ ਵਿਚ, ਬਾਰ-ਬਾਰ, ਨਬੀ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਹਜ਼ਰਤ ਹਸਨ ਤੇ ਹਜਰਤ ਹੁਸੈਨ ਦੀ ਸ਼ਹੀਦੀ ਦਾ ਵਰਨਣ ਉਹਨਾਂ ਬਾਲ ਉਮਰ, ਬੱਚਿਆਂ ਨੂੰ ਅਚੰਭਤ ਕਰੀ ਜਾਵੇ, ਵਿਚੇ ਈ, ਨਵ ਉਮਰ, ਹਸਨ ਅਤੇ ਹੁਸੈਨ ਦੀ ਦਰਦਨਾਕ ਸ਼ਹੀਦੀ ਦਾ ਸਾਕਾ ਸੁਣਦਿਆਂ, ਉਨ੍ਹਾਂ ਦੇ ਚਿਹਰਿਆਂ ਉੱਤੇ ਡਰ ਦਾ ਪ੍ਰਭਾਵ ਵੀ ਉਭਰਦਾ ਅਤੇ ਮਿਟਦਾ ਸਾਫ਼ ਪ੍ਰਤੀਤ ਹੁੰਦਾ। ਪਰ ਰੋਟੀਆਂ ਥੱਪਦੀ ਨਸੀਰਾਂ, ਬੱਚਿਆਂ ਦੀ ਜਗਿਆਸਾ ਪਾਰੋਂ ਬੜੇ ਹੁਨਰੀ ਢੰਗ ਨਾਲ, ਵਾਰਤਾ ਛੋਹੀ ਰੱਖਦੀ, “ਪੁੱਤਰੋ ! ਐਸੀ ਸ਼ਹੀਦੀ ਅੱਲਾਹ ਮੀਆਂ ਦੇ ਫਜ਼ਲ ਪਾਰੋਂ ਈ ਨਸੀਬ ਹੋਇਆ ਕਰਦੀ ਏ… ਸੂਰਮੇ ਏਸ ਤੋਂ ਡਰਿਆ ਨਹੀਂ ਕਰਦੇ… ਤੁਸੀਂ ਵੀ ਸੁਣ ਕੇ ਨਾ ਡਰੋ.. ਡਰਨਾ ਸਿਰਫ ਫਜ਼ੂਲ ਦੀ ਮੌਤ ਤੋਂ ਈ ਚਾਹੀਦੈ।” ਨਾਲ ਈ ਨਸੀਰਾਂ ਨੇ ਚੁਲ੍ਹੇ ‘ਚ ਮੱਠੀਆਂ ਪੈਂਦੀਆਂ ਅੰਗਿਆਰੀਆਂ ਨੂੰ, ਚਿਮਟੇ ਨਾਲ, ਸੂਤ ਕਰ ਕੇ ਅੱਗ ਵਾਹਵਾ ਮੱਘਦੀ ਕਰ ਦਿੱਤੀ।
“ਅੰਮੀ! ਫੇਰ ਮੈਂ ਮਰਨਾ ਨਹੀਂ… ਮੈਨੂੰ ਫਜ਼ੂਲ ਦੀ ਮੌਤ ਚੰਗੀ ਨਹੀਂ ਲੱਗਦੀ… ਮੈਂ ਵੀ ਸ਼ਹੀਦ ਈ ਹੋਵਾਂਗਾ, ਹਸਨ ਹੁਸੈਨ ਵਾਂਗੂੰ,” ਆਖਦਾ ਮੁਹੰਮਦ ਸ਼ਾਹ, ਬਾਲਾਂ ਵਾਂਗ ਲਾਡਲਾ ਜੇਹਾ ਹਾਸਾ ਹਸਦਾ।
“ਚੰਗਾ! ਫੇਰ ਮੈਂ ਵੀ ਨਹੀਂ ਮਰਨਾ, ਮੁਹੰਮਦਾ! ਮੈਂ ਵੀ ਤੇਰੇ ਸੰਗ ਈ ਰਹੂੰ, ਸ਼ਹੀਦੀ ਵੇਲੇ… ਅੱਛਾ।” ਮਾਸੂਮ ਬੋਲ ਬੋਲਦਿਆਂ ਅਸ਼ਰਫ ਦੂਜੇ ਭਾਈ ਦੇ ਗਲ ਦੁਆਲੇ ਬਾਂਹ ਆ ਵਲਦਾ।
ਇਸ ਤਰ੍ਹਾਂ ਬੇਗਮ ਨਸੀਰਾਂ ਦੇ ਘਰੇਲੂ ਵਾਤਾਵਰਣ ਵਿਚ ਮਜ਼੍ਹਬੀ ਪਰ ਬਹਾਦਰੀ ਦੇ ਮਾਹੌਲ ਬਾਰੇ ਵਾਰਤਾਲਾਪ ਹੁੰਦੇ ਰਹਿੰਦੇ। ਬਹਾਦਰਾਂ ਦੀਆਂ ਕਹਾਣੀਆਂ ਸੁਣਾ ਕੇ ਉਹ ਆਪਣੇ ਪੁੱਤਰਾਂ ਨੂੰ ਚੰਗੇ ਸੂਰਮੇ ਤੇ ਬਹਾਦਰ ਬਣਾਉਣ ਦੇ ਸੁਪਨੇ ਵੇਖਦੀ ਰਹਿੰਦੀ। ਸਮੇਂ ਦੇ ਚਲਦੇ ਰੁਝਾਨ ਨਾਲ ਜਦੋਂ ਵੀ ਸਮਾਂ ਮਿਲਦਾ ਚਾਰੇ ਪੁੱਤਰਾਂ ਨੂੰ ਸ਼ਸਤਰਾਂ ਦੀ ਸਿਖਲਾਈ ਲਈ ਨੀਯਤ ਥਾਵਾਂ ਤੇ ਭੇਜਦੀ ਰਹਿੰਦੀ। ਇਹ ਵੀ ਸਮੇਂ ਦੀ ਮੰਗ ਸਮਝੀ ਜਾਂਦੀ ਸੀ । ਨਿੱਜੀ ਸੁਰੱਖਿਆ ਦੇ ਮਨੋਰਥ ਨਾਲ ਹਥਿਆਰਾਂ ਦੀ ਸਿਖਲਾਈ ਵੀ ਅਤਿ ਲੋੜੀਂਦੀ ਹੈ। ਪੀਰ ਜੀ ਦੇ ਦੂਜੇ ਪੁੱਤਰ ਵੀ ਲੋੜ ਮੁਤਾਬਿਕ ਹਥਿਆਰਾਂ ਦੀ ਸਿਖਿਆ ਜ਼ਰੂਰ ਲੈਂਦੇ । ਇਸ ਤਰ੍ਹਾਂ ਬੇਗ਼ਮ ਨਸੀਰਾਂ ਦੇ ਘਰੇਲੂ ਰੁਝੇਵੇਂ ਦਿਨੋਂ ਦਿਨ ਵੱਧ ਰਹੇ ਸਨ।
ਪੀਰ ਜੀ ਦੀ ਬੇਗ਼ਮ ਨਸੀਰਾਂ ਉੱਤੇ ਮਾਤਾ ਗੁਜਰੀ ਜੀ ਦਾ ਪ੍ਰਭਾਵ
ਬੇਗ਼ਮ ਨਸੀਰਾਂ ਆਪਣੇ ਆਪ ਨੂੰ ਅਤਿ ਭਾਗਸ਼ਾਲੀ ਔਰਤ ਸਮਝਦੀ। ਨਸੀਰਾਂ ਪੀਰ ਜੀ ਪਾਸੋਂ ਬਾਦਸ਼ਾਹ ਔਰੰਗਜ਼ੇਬ ਤੇ ਕੱਟੜ ਮਜ਼੍ਹਬੀ ਮੁੱਲਾਂ ਮੌਲਾਣਿਆਂ ਦੀਆਂ ਆਮ ਪ੍ਰਚਲਤ ਵਾਪਰਦੀਆਂ ਘਟਨਾਵਾਂ ਤੇ ਰੱਬ ਤੋਂ ਨਿਡਰ ਤੇ ਬੇਖੌਫ਼ ਹੋ ਕੇ, ਜ਼ੁਲਮ ਢਾਹੁਣ ਦੇ ਖ਼ੂਨੀ ਸਾਕਿਆਂ ਬਾਰੇ ਅਕਸਰ ਸੁਣਦੀ ਰਹਿੰਦੀ ਸੀ। ਪਰੰਤੂ ਪੀਰ ਬੁੱਧੂ ਸ਼ਾਹ ਇਹ ਗ਼ਲਤ ਫ਼ਤਵਿਆਂ ਤੇ ਔਰੰਗਜ਼ੇਬ ਦੀਆਂ ਕਰਤੂਤਾਂ ਤੋਂ ਬਹੁਤ ਨਫਰਤ ਕਰਨ ਲੱਗ ਪਏ ਸਨ। ਜਦੋਂ ਵੀ ਸਮਾਂ ਮਿਲਦਾ ਤਾਂ ਪੀਰ ਜੀ ਨਸੀਰਾਂ ਤੇ ਆਪਣੇ ਸਾਰੇ ਪਰਿਵਾਰਾਂ ਦੇ ਜੀਆਂ ਨੂੰ ਸੱਚੇ ਸੂਫ਼ੀਵਾਦ ਦੇ ਰਹੱਸਵਾਦ ਬਾਰੇ ਸਮਝਾਉਂਦੇ ਰਹਿੰਦੇ। ਕਦੀ ਕਦੀ ਉਹ ਬੜੇ ਨਿਧੜਕ ਹੋ ਸਮੇਂ ਦੀ ਧੱਕੇਸ਼ਾਹੀ ਤੇ ਬਾਦਸ਼ਾਹ ਦੀਆਂ ਗ਼ਲਤ ਨੀਤੀਆਂ ‘ਤੇ ਖੁੱਲ੍ਹ ਕੇ ਅਲੋਚਨਾ ਕਰਦੇ। ਉਹ ਸੱਚੇ ਰੱਬ ਦੇ ਉਪਾਸ਼ਕ ਸਨ । ਤਾਹੀਉਂ ਤਾਂ ਉਹ ਦਸਮੇਸ਼ ਗੁਰੂ ਸਾਹਿਬ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ ਦਿਲੋਂ ਖੂਬ ਸਲਾਹੁੰਦੇ । ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ, ਮਾਤਾ ਗੁਜਰੀ ਜੀ ਬਾਰੇ ਸਾਰੇ ਪਰਿਵਾਰ ਤੇ ਖਾਸ ਕਰ ਨਸੀਰਾਂ ਨੂੰ ਦਸਦੇ ਰਹਿੰਦੇ ਸਨ। ਉਨ੍ਹਾਂ ਦੀ ਰੱਬ ਪ੍ਰਤੀ ਸੱਚੀ ਲਗਨ ਬਿਰਤੀ ਤੇ ਰੱਬੀ ਭਾਣੇ ਨੂੰ ਖਿੜ੍ਹੇ ਮੱਥੇ ਮੰਨਣ ਦੀ ਮਹਾਨ ਪ੍ਰਵਿਰਤੀ ਨੂੰ ਬਹੁਤ ਪਸੰਦ ਕਰਦੇ। ਇਹ ਵੀ ਇਕ ਮਹਾਨ ਕਾਰਨ ਸੀ ਕਿ ਮਾਤਾ ਗੁਜਰੀ ਜੀ ਦਾ ਬੇਗ਼ਮ ਨਸੀਰਾਂ ‘ਤੇ ਡੂੰਘਾ ਤੇ ਗਹਿਰਾ ਪ੍ਰਭਾਵ ਸੀ। ਉਹ ਕਈ ਵਾਰ ਮਾਤਾ ਜੀ ਦੇ ਲੰਮੇ ਸੰਘਰਸ਼ਮਈ ਜੀਵਨ ਦੀਆਂ ਘਟਨਾਵਾਂ ਆਪਣੇ ਪੁੱਤਰਾਂ, ਤੇ ਸੱਸ ਅੰਮਾਂ ਜਾਨ ਨੂੰ ਵੀ ਦੱਸਦੀ ਰਹਿੰਦੀ। ਪੀਰ ਜੀ ਦਾ ਪਿਤਾ ਸੱਯਦ ਗ਼ੁਲਾਮ ਸ਼ਾਹ ਜੋ ਕਿਸੇ ਸਮੇਂ ਗੁਰੂ ਘਰ ਬਾਰੇ ਬਹੁਤਾ ਨਹੀਂ ਜਾਣਦਾ ਸੀ, ਉਹ ਵੀ ਪੀਰ ਭੀਖਣ ਸ਼ਾਹ ਦੀਆਂ ਗੱਲਾਂ ਸੁਣ ਕੇ ਤੇ ਪੁੱਤਰ ਬੁੱਧੂ ਸ਼ਾਹ ਤੋਂ ਜਾਣ ਕੇ ਗੁਰੂ ਘਰ ਦਾ ਕਾਫ਼ੀ ਸ਼ਰਧਾਲੂ ਬਣ ਚੁੱਕਾ ਸੀ।
ਪਿਉ ਨਾਲੋਂ ਮਾਂ ਦੀਆਂ ਦੱਸੀਆਂ ਗੱਲਾਂ ਦਾ ਬੱਚਿਆਂ ਤੇ ਬਹੁਤ ਛੇਤੀ ਅਸਰ ਹੁੰਦਾ ਹੈ। ਸੋ ਬੇਗ਼ਮ ਨਸੀਰਾਂ ਦੇ ਪਿਆਰ ਨਾਲ ਵਰਨਣ ਕੀਤੇ ਬਿਆਨਾਂ ਦਾ ਸੱਯਦ ਸ਼ਾਹ ਹੁਸੈਨ, ਸੱਯਦ ਮੁਹੰਮਦ ਬਖਸ਼, ਸੱਯਦ ਮੁਹੰਮਦ ਸਾਹ ਤੇ ਸੱਯਦ ਅਸ਼ਰਫ ਉੱਤੇ ਅਮਿੱਟ ਪ੍ਰਭਾਵ ਪੈਂਦਾ । ਅਗੋਂ ਸਾਰੇ ਪੁੱਤਰ ਮਾਂ ਨੂੰ ਬੜੇ ਸੁਆਲ ਜੁਆਬ ਕਰਦੇ । ਛੋਟੇ ਪੁੱਤਰ ਤੋਤਲੀ ਜ਼ੁਬਾਨੇ ਕਈ ਕਈ ਬਹਾਦਰੀ ਦੇ ਸੁਆਲ ਵੀ ਪੁੱਛ ਲੈਂਦੇ। ਮਾਂ ਨਸੀਰਾਂ ਵੱਲੋਂ ਨੰਨ੍ਹੇ ਮੁੰਨ੍ਹੇ ਪੁੱਤਰਾਂ ਦੇ ਹਰ ਸੁਆਲ ਦਾ ਉੱਤਰ ਬੜੇ ਠਰੰਮੇ ਨਾਲ ਦਿੱਤਾ ਜਾਂਦਾ । ਇਸ ਤਰ੍ਹਾਂ ਇਸ ਪਰਿਵਾਰ ਦੇ ਹਰ ਜੀਅ ਦਾ ਵਿਸ਼ਵਾਸ ਸੱਚੀ ਤੇ ਸੁੱਚੀ ਲਗਨ ਵਾਲਾ ਹੋ ਨਿਬੜਿਆ । ਉਹ ਸੰਜੀਦਾ। ਤੇ ਰੱਬੀ ਵਿਸ਼ਵਾਸ ਦਾ ਠੋਸ ਆਧਾਰ ਇਸ ਪਰਿਵਾਰ ਦੇ ਰੋਮ-ਰੋਮ ਵਿਚ ਪ੍ਰਵੇਸ਼ ਕਰ ਗਿਆ, ਜਿਸਨੇ ਦਸਮੇਸ਼ ਪਿਤਾ ਦੀ ਬਖਸ਼ਿਸ਼ ਪ੍ਰਾਪਤ ਕਰ ਕੇ ਸਿੱਖ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਤੇ ਮਹੱਤਵਪੂਰਨ ਕਾਰਨਾਮਾ ਅੰਕਿਤ ਕਰ ਦਿੱਤਾ।
ਇਸ ਪੀਰ ਬਦਰ-ਉਦ-ਦੀਨ ਉਰਫ਼ ਬੁੱਧੂ ਸ਼ਾਹ ਦੇ ਪਰਿਵਾਰ ਤੇ ਪਿਤਾ ਸੱਯਦ ਗੁਲਾਮ ਸ਼ਾਹ ਵੀ ਭੰਗਾਣੀ ਦੇ ਜੰਗ ਵਿਚ ਲੜ ਕੇ ਸ਼ਹੀਦ ਹੋਇਆ ਸੀ । ਪੀਰ ਜੀ ਦੇ ਭਾਈ ਜਾਨ ਭੂਰੇ ਸ਼ਾਹ ਤੇ ਦੋ ਪੁੱਤਰ ਜਾਨਾਂ ਨਿਛਾਵਰ ਕਰ ਸਦਾ ਲਈ ਅਮਰ ਹੋ ਗਏ।
ਪੀਰ ਸੱਯਦ ਬੁੱਧੂ ਸ਼ਾਹ ਦਾ ਗੁਰੂ ਦਸਮੇਸ਼ ਜੀ ਨਾਲ ਮਿਲਾਪ
ਨਗਰ ਸਢੌਰੇ ਦਾ ਸੰਤ, ਪੀਰ ਬੁੱਧੂ ਸ਼ਾਹ, ਉਰਫ਼ ਪੀਰ ਬਦਰ-ਉਦ-ਦੀਨ ਇਥੇ ਬਚਪਨ ਤੋਂ ਹੀ ਰਹਿ ਰਿਹਾ ਸੀ । ਸੱਯਦ ਘਰਾਣੇ ਵਿਚੋਂ ਹੋਣ ਕਾਰਣ ਪਿਤਾ ਸੱਯਦ ਗ਼ੁਲਾਮ ਸ਼ਾਹ ਪਹਿਲਾਂ ਹੀ ਸੂਫ਼ੀ ਮਤ ਵਿਚ ਵਿਸ਼ਵਾਸ ਰੱਖਦਾ ਸੀ। ਇਸ ਲਈ ਇਸਲਾਮ ਮਜ਼੍ਹਬ, ਮੁਸਲਮਾਨ ਧਰਮ ਇਨ੍ਹਾਂ ਨੂੰ ਵਿਰਸੇ ‘ਚੋਂ ਹੀ ਮਿਲ ਚੁੱਕਾ ਸੀ । ਪਰੰਤੂ ਉਸ ਸਮੇਂ ਦੇ ਵਰਤਮਾਨ ਮੁਸਲਮਾਨ ਪੀਰਾਂ ਦੇ ਮਿਲਣ-ਜੁਲਣ ਤੋਂ ਪੀਰ ਭੀਖਣ ਸ਼ਾਹ ਦੇ ਨਾਮ ਵਜੋਂ ਮਸ਼ਹੂਰ ਸਨ, ਦੀ ਸੰਗਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਉਹ ਰੱਬੀ ਬਿਰਤੀ ਦੇ ਖ਼ੁਦਾਵੰਦ ਕਰੀਮ ਦੇ ਅਤਿ ਨਿਵਾਜੇ ਤੇ ਕਰਾਮਾਤੀ ਸੋਝੀ ਦੇ ਪ੍ਰਵੀਨ ਸੂਫ਼ੀ ਪੀਰ ਸਨ । ਰੱਬ ਦੀ ਭਜਨ ਬੰਦਗੀ ਤੇ ਇਬਾਦਤ ਵਿਚ ਉਨ੍ਹਾਂ ਦੀ ਅਗਮ ਨਿਗਮ ਦੀ ਦ੍ਰਿਸ਼ਟੀ ਬਹੁਤ ਅਗਾਂਹਵਧੂ ਤੇ ਸੰਪੂਰਨ ਹੋ ਚੁੱਕੀ ਸੀ । ਆਲੇ ਦੁਆਲੇ ਤੇ ਦੂਰ-ਦੂਰ ਤੱਕ ਪੀਰ ਭੀਖਣ ਸ਼ਾਹ ਦੀ ਰੂਹਾਨੀ ਸ਼ਖ਼ਸੀਅਤ ਦੇ ਚਰਚੇ ਫੈਲ ਚੁੱਕੇ ਸਨ । ਇਸ ਲਈ ਪੀਰ ਬਦਰ-ਉਦ-ਦੀਨ ਦਾ ਮੇਲ ਆਮ ਹੀ ਪੀਰ ਜੀ ਨਾਲ ਹੁੰਦਾ ਰਹਿੰਦਾ ਸੀ ਤੇ ਸੂਫ਼ੀਵਾਦ ਦੀਆਂ ਰਮਜ਼ਾਂ ਦੇ ਵਿਚਾਰ ਵਿਟਾਂਦਰੇ ਸਦਾ ਹੀ ਚਲਦੇ ਰਹਿੰਦੇ ਸਨ । ਜੇ ਥੋੜ੍ਹਾ ਚਿਰ ਵੀ ਮੇਲ-ਜੋਲ ਨਾ ਹੁੰਦਾ ਤਾਂ ਰੂਹਾਨੀ ਖਿੱਚ ਨਾਲ ਇਕ ਦੂਜੇ ਦੇ ਮਿਲਣ ਦੀ ਤਾਂਘ ਪ੍ਰਬਲ ਹੋ ਉਠਦੀ ਤੇ ਪੀਰ ਬੁੱਧੂ ਸ਼ਾਹ ਜੀ ਆਪਣੇ ਮੁਰੀਦਾਂ ਦੇ ਸੰਗ ਪੀਰ ਭੀਖਣ ਸ਼ਾਹ ਜੀ ਕੋਲ ਝੱਟ ਪਹੁੰਚ ਜਾਂਦੇ। ਦੋਹਾਂ ਪੀਰਾਂ ਦੇ ਸੂਫ਼ੀ ਮੱਤ ਦੇ ਵਿਚਾਰਾਂ ਦੀ ਸਾਂਝ ਬੜੀ ਸਪੱਸ਼ਟ ਤੇ ਮਾਨਵਵਾਦੀ ਸੀ । ਖ਼ੁਦਾ ਦੇ ਖ਼ੁਦਾਈ ਨੂਰ ਦੀ ਝਲਕ ਨੂੰ ਹਰ ਬੰਦੇ ਵਿਚ ਭਾਂਪ ਲੈਣਾ ਤੇ ਮਜ਼੍ਹਬੀ ਕੱਟੜਪੁਣੇ ਤੋਂ ਨਵਿਰਤ ਹੋ ਸਮਦ੍ਰਿਸ਼ਟੀ ਦੇ ਧਾਰਨੀ ਹੋਣ ਦੀ ਪ੍ਰਕਿਰਿਆ ਇਨ੍ਹਾਂ ਦੋਹਾਂ ਇਸਲਾਮੀ ਸ਼ਖ਼ਸੀਅਤਾਂ ਵਿਚ ਖ਼ੁਦਾਵੰਦ ਕਰੀਮ ਨੇ ਅਥਾਹ ਬਖਸ਼ੀ ਹੋਈ ਸੀ । ਇਨ੍ਹਾਂ ਦੋਹਾਂ ਦੀ ਸ਼ਾਗਿਰਦੀ ਵੀ ਸੈਂਕੜਿਆਂ ਵਿਚ ਮੌਜੂਦ ਸੀ । ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਪੁਸਤਕ, ਸਢੌਰੇ ਦਾ ਸੰਤ, ਵਿਚ ਇਨ੍ਹਾਂ ਦੋਹਾਂ ਪੀਰਾਂ ਬਾਰੇ ਇਉਂ ਲਿਖਿਆ ਹੈ :-
“ਠਸਕੇ ਵਾਂਗ ਸਢੌਰਾ ਪਿੰਡ ਵੀ ਇਕ ਜ਼ਿਆਰਤ ਅਸਥਾਨ ਵਾਲਾ ਮੁਕਾਮ ਹਾਸਲ ਕਰ ਚੁੱਕਾ ਸੀ। ਜੇ ਨਿਰੋਲ ਮਜ਼੍ਹਬੀ ਆਸਥਾ ਪੱਖੋਂ ਤੱਕੀਏ ਤਾਂ ਇਨ੍ਹਾਂ ਦੋਹਾਂ ਖ਼ੁਦਾਪ੍ਰਸਤਾਂ ਦੇ ਪਿਤਰੀ ਤੇ ਸਮਾਜਿਕ ਪਿਛੋਕੜ ਦੇ ਨਜ਼ਰੀਏ ਤੋਂ ਪੀਰ ਜੀ ਤੇ ਸਾਈਂ ਜੀ ਪੱਕੇ ਮੁਸਲਮਾਨ, ਪੰਜ ਨਿਮਾਜ਼ਾਂ ਦੇ ਪੂਰੇ ਪਾਬੰਦ ਤੇ ਪਾਕ ਕੁਰਾਨ ਮਜੀਦ ਦੇ ਹਾਫਿਜ਼ ਸਨ। ਉਹ ਮੁਸਲਮਾਨ ਜ਼ਰੂਰ ਸਨ, ਪਰ ਤੰਗ-ਦਿਲ ਤੇ ਕੱਟੜ ਬਿਰਤੀ ਵਾਲੇ ਬਿਲਕੁਲ ਨਹੀਂ ਸਨ। ਪੀਰ ਬੁੱਧੂ ਸ਼ਾਹ ਤੇ ਸਾਈ ਭੀਖਣ ਸ਼ਾਹ ਦੇ ਮੁਰੀਦਾਂ ਵਿਚੋਂ ਕਈ ਮੁਰੀਦ ਖ਼ੁਦਾਈ ਅਭਿਲਾਸ਼ੀ ਤਾਂ ਆਪਣੇ ਮੁਰਸ਼ਦਾਂ ਨਾਲ ਪੱਕੇ ਹੀ ਜੁੜੇ ਹੋਏ ਸਨ। ਪੀਰ ਭੀਖਣ ਸ਼ਾਹ ਤੇ ਸੱਯਦ ਬੁੱਧੂ ਸ਼ਾਹ ਆਪਣੇ ਆਪ ਨੂੰ ਸਿਰਫ ਰੂਹਾਨੀ ਮੰਜ਼ਿਲਾਂ ਤਕ ਹੀ ਸੀਮਿਤ ਨਹੀਂ ਰੱਖਦੇ ਸਨ, ਸਗੋਂ ਉਹ ਦੋਵੇਂ ਹੀ ਸਮਾਜਿਕ ਤੇ ਦੁਨਿਆਵੀ ਜੀਵਨ ਪੱਖੋਂ ਵੀ ਅਤਿ ਮਹਾਨ ਤੇ ਉੱਚੇ ਸੁੱਚੇ ਆਦਰਸ਼ਵਾਦੀ ਸਿਧਾਂਤਾਂ ਦੀਆਂ ਕਦਰਾਂ-ਕੀਮਤਾਂ ਦੇ ਪੁੱਜ ਕੇ ਗੁਣਵਾਨ ਸਨ। ਉਹ ਦੋਵੇਂ ਹੀ ਰਹਿਬਰੀ ਹਸਤੀਆਂ ਸਮਝੇ ਜਾਂਦੇ ਸਨ । ਇਸ ਤੋਂ ਇਲਾਵਾ ਉਹ ਦੋਵੇਂ ਹੀ ਹਿੰਦੁਸਤਾਨ ਦੀ ਰਾਜਸੀ ਸੂਝ ਵੀ ਰੱਖਦੇ ਸਨ । ਇਸਲਾਮੀ ਰਾਜ ਦੀਆਂ ਗ਼ੈਰ ਜ਼ਿੰਮੇਦਾਰਾਨਾ ਘਟਨਾਵਾਂ ਬਾਰੇ ਗੌਰ-ਓ-ਫਿਕਰ ਵੀ ਕਰਦੇ ਸਨ, ਤੇ ਚਿੰਤਾ ਵੀ। ਸਮੇਂ ਦੇ ਵੇਗ ਨਾਲ ਕਈ ਵਾਰ ਭੈ-ਰਹਿਤ ਟਿਪਣੀਆਂ ਵੀ ਕਰ ਜਾਂਦੇ ਸਨ । ਉਨ੍ਹਾਂ ਦੀ ਇਹ ਤਰਜ਼ੇ-ਏ-ਜ਼ਿੰਦਗੀ ਉਨ੍ਹਾਂ ਦੀ ਦਲੇਰ ਆਤਮਾ ਦੀ ਸ਼ਨਾਖਤ, ਉਨ੍ਹਾਂ ਦੇ ਸਪੱਸ਼ਟਵਾਦੀ ਹੋਣ ਪਾਰੋਂ, ਪੀਰ ਜੀ ਤੇ ਸਾਈਂ ਜੀ ਅਹਿਮ ਗੱਲਾਂ ਨੂੰ ਚੱਬ ਕੇ ਨਹੀਂ ਸਗੋਂ ਗੜ੍ਹਕ ਕੇ ਕਰਨ ਦਾ ਲਾ-ਜਵਾਬ ਹੌਸਲਾ ਰੱਖਦੇ ਸਨ।”
ਹਿੰਦੁਸਤਾਨ ਦੀ ਧਰਤੀ ‘ਤੇ ਜਦੋਂ ਦਾ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ, ਇਥੇ ਬਾਹਰੋਂ ਆਏ ਧਾੜਵੀਆਂ ਦੇ ਨਾਲ ਧਾਰਮਿਕ ਦਸ਼ਾ ਦਾ ਉਥਲ-ਪੁੱਥਲ ਵੀ ਹੁੰਦਾ ਰਿਹਾ। ਬਾਬਰ ਜ਼ਾਬਰ ਨਾਲ ਗੁਰੂ ਸਾਹਿਬ ਦੇ ਸੁਆਲ- ਜੁਆਬਾਂ ਦੇ ਵਰਨਣ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤੀ ਬਸਤੀਆਂ ਜੋ ਹਿੰਦੂ ਮੱਤ ਦੇ ਬੁੱਤਪ੍ਰਸਤੀ ਪੂਜਣ ਸੇਵਨ ਦੀ ਪ੍ਰਕਿਰਿਆ ਨਾਲ ਹੀ ਸੰਬੰਧਿਤ ਸਨ, ਇਸਲਾਮ ਦੇ ਕੱਟੜ ਪੰਥੀਆਂ ਨੇ ਮਲੀਆਮੇਟ ਕਰਨ ਦੀ ਪੂਰੀ ਵਾਹ ਲਾਈ, ਪਰੰਤੂ ਗੁਰੂ ਨਾਨਕ ਮਿਸ਼ਨ ਦੇ ਪ੍ਰਯਤਨਾਂ ਨੇ ਇਸ ਨੂੰ ਬਹਾਲ ਰੱਖਣ ਦੇ ਡੱਟ ਕੇ ਯਤਨ ਕੀਤੇ। ਸਮੇਂ ਦੀਆਂ ਹਕੂਮਤਾਂ ਨੇ ਰਾਜਸੀ ਪ੍ਰਭਾਵਾਂ ਦੇ ਪੁਰਜ਼ੋਰ ਸਾਧਨਾਂ ਦੀ ਵਰਤੋਂ ਕਰਕੇ ਇਸਲਾਮ ਧਰਮ ਫੈਲਾਉਣ ਦੇ ਯਤਨ ਕੀਤੇ। ਜੋ ਗੁਰੂ ਨਾਨਕ ਮਿਸ਼ਨ ਨੇ ਢਾਲ ਬਣ ਕੇ ਆਪਣੀ ਹਿੱਕ ਤੇ ਸਹਿ ਲਏ ਪਰੰਤੂ ਹਿੰਦੂ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ।
ਸਮੇਂ ਦੀਆਂ ਸਰਕਾਰਾਂ ਦਾ ਅਪਣਾ ਅਸਰ ਹੁੰਦਾ ਹੀ ਹੈ । ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਦੇ ਪ੍ਰੋਫੈਸਰ, ਡਾਕਟਰ ਮੁਹੰਮਦ ਹਬੀਬ ਭਾਰਤ ਵਿਚ ਸੂਫ਼ੀ ਪ੍ਰਭਾਵ ਵਿਚ ਲਿਖਦੇ ਹਨ, “ਜਦੋਂ ਹਿੰਦੁਸਤਾਨ ਵਿਚ ਇਸਲਾਮੀ ਵਿਚਾਰਧਾਰਾ ਨੇ ਪਰਵੇਸ਼ ਕੀਤਾ, ਇਥੇ ਮੁਸਲਮਾਨ ਸੂਫ਼ੀਆਂ ਨੇ ਰਿਸ਼ੀਆਂ ਤੇ ਸਾਧੂਆਂ ਦੇ ਤਰੀਕੇ ਅਪਣਾਏ। ਇਕ ਮਿਸਾਲ ਦੇ ਤੌਰ ਤੇ ਬਾਬਾ ਫਰੀਦ ਨੇ ਜਦ ਖ਼ਵਾਜਾ ਕੁਤਬਦੀਨ ਨੇ ਬੈਅਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਫਰੀਦ ਹੁਣ “ਮਲੇ” ਦਾ ਰੋਜ਼ਾ ਰਖੋ। ਇਹ ਹਿੰਦੋਸਤਾਨੀ ਤਰੀਕੇ ਦਾ ਰੋਜਾ ਸੀ। ਜਿਸ ਵਿਚ ਇਫ਼ਤਾਰ (Break Fast) ਕੇਵਲ ਪਾਣੀ ਤੋਂ ਕੀਤਾ ਜਾਂਦਾ ਹੈ ਅਤੇ ਕਈ ਦਿਨਾਂ ਤੱਕ ਕੁੱਝ ਵੀ ਖਾਧਾ ਨਹੀਂ ਜਾਂਦਾ। ਮੱਧ ਕਾਲ ਵਿਚ ਇਹ ਆਮ ਹਾਲਤ ਸੀ ਕਿ ਸੂਫ਼ੀਆਂ ਦੀਆਂ ਮਹਿਫ਼ਲਾਂ ਵਿਚ ਸਾਧੂ ਹੁੰਦੇ ਸਨ ਅਤੇ ਬੁੱਤਖ਼ਾਨਿਆਂ ਦਾ ਜ਼ਿਕਰ ਹੁੰਦਾ ਸੀ । ਇਸੇ ਤਰ੍ਹਾਂ ਸਾਧੂਆਂ ਦੀ ਮਹਿਫ਼ਲ ਵਿਚ ਸੂਫ਼ੀ ਹੁੰਦੇ ਸਨ ਅਤੇ ਉਨ੍ਹਾਂ ਨੂੰ ਇਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਸਤਾਰੀ ਕਾਦਰੀ ਤੇ ਨਕਸ਼ਬੰਦੀ ਸੂਫ਼ੀ, ਹਬਸ਼-ਏ-ਦਸ, ਭਾਵ ਸਾਹ ਰੋਕ ਕੇ, ਰੱਬ ਦੀ ਯਾਦ ਕਰਿਆ ਕਰਦੇ ਸਨ, ਜਿਹੜਾ “ਯੋਗ ਪ੍ਰਾਣਾਯਾਮ” ਦਾ ਦੂਜਾ ਰੂਪ ਹੈ। ਇਹ ਬੋਧੀਆਂ ਦਾ ਵੀ ਤਰੀਕਾ ਰਿਹਾ ਹੈ। ਚਿਸ਼ਤੀ ਸੂਫ਼ੀਆਂ ਦਾ ਗੇਰੂਏ ਰੰਗਾ ਲਿਬਾਸ ਵੀ ਬੁੱਧ ਸੰਨਿਆਸੀਆਂ ਦਾ ਪ੍ਰਭਾਵ ਜਾਪਦਾ ਹੈ। ਸੂਫ਼ੀਆਂ ਨੇ ਅਪਣੀ ਗੱਲ ਦੱਸਣ ਲਈ ਆਮ ਲੋਕਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਤੇ ਸੰਸਕ੍ਰਿਤ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ। ਮਿਸਾਲ ਵਜੋਂ ਮਹਾਂਰਾਸ਼ਟਰ ਦੇ ਮਸ਼ਹੂਰ ਸੂਫ਼ੀ ਸ਼ੇਖ਼ ਮੁਹੰਮਦ ਨੇ “ਤਸੱਵੁਫੁ” ਬਾਰੇ ਕਿਤਾਬ ਲਿਖੀ ਅਤੇ ਉਸਦਾ ਨਾਮ “ਯੋਗ ਸੰਗ੍ਰਹਿ” ਰਖਿਆ। ਇਸ ਵਿਚ ਦਿਲ ਲਈ ਅੰਤਹਿਕਰਣ, ਜਲਾਲੀਅਤ ਲਈ ਤਮੋ ਗੁਣ ਅਤੇ ਕਮਾਲੀਆਤ ਲਈ ਸੱਦ ਗੁਣ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਦੱਖਣ ਦੇ ਮਸ਼ਹੂਰ ਸੂਫ਼ੀ, ਸ਼ੇਖ ਮੁਹੰਮਦ ਦਕਨੀ ਨੇ “ਵੇਦਾਂਤ ਅਤੇ ਤਸੱਵੁਫੁ” ਦੇ ਸਮਾਨ ਅੰਤਰ ਸ਼ਬਦਾਂ ਤੇ ਸਿਧਾਂਤਾਂ ਦਾ ਇਕ ਸ਼ਬਦ ਕੋਸ਼ ਤਿਆਰ ਕੀਤਾ ਜਿਸ ਦੀ ਸੋਭਾ ਸ਼ਿਵਾ ਜੀ ਦੇ ਰੂਹਾਨੀ ਗੁਰੂ ਸਮਰੱਥ ਰਾਮਦਾਸ ਹੋਰਾਂ ਕੀਤੀ। ਇਸੇ ਤਰ੍ਹਾਂ ਮਹਿਮੂਦ ਗਜ਼ਨਵੀ ਨਾਲ ਆਏ ਮੁਸਲਿਮ ਵਿਦਵਾਨ “ਅਲਬੈਰੂਨੀ” ਨੇ ਸੰਸਕ੍ਰਿਤੀ ਦਾ ਗਯਾਨ ਹਾਸਿਲ ਕਰਕੇ “ਕਿਤਾਬ-ਉਲ-ਹਿੰਦ” ਨਾਮੀ ਪੁਸਤਕ ਲਿਖ ਦਿੱਤੀ।”
ਇਸ ਤਰ੍ਹਾਂ ਗੁਰੂ ਨਾਨਕ ਮਿਸ਼ਨ ਤੇ ਮੁਗ਼ਲ ਰਾਜ ਦੇ ਧਾਰਮਿਕ ਸੰਬੰਧਾਂ ਦਾ ਆਪਸੀ ਅਦਾਨ ਪ੍ਰਦਾਨ ਹੁੰਦਾ ਰਿਹਾ। ਉਨ੍ਹਾਂ ਰੂਹਾਨੀ ਰੰਗ ਦੇ ਪੀਰਾਂ ਵਿਚੋਂ ਪੀਰ ਬੁੱਧੂ ਸ਼ਾਹ ਵੀ ਇਕ ਰੱਬ ਰੂਪ ਫ਼ਕੀਰ ਹੋਏ ਹਨ, ਜਿਨ੍ਹਾਂ ਨੂੰ ਸਿੱਖ ਲਿਖਾਰੀਆਂ ਨੇ ‘ਸਢੌਰੇ ਦਾ ਸੰਤ’ ਦਾ ਖਿਤਾਬ ਦਿੱਤਾ ਹੈ। ਸੱਚੀ ਸ਼ਰਧਾ ਤੇ ਲਗਨ ਕਾਰਨ ਦਸਮੇਸ਼ ਜੀ ਨਾਲ ਮੇਲ ਹੋਣਾ ਸੁਭਾਵਕ ਸੀ। ਇਹ ਸ਼ਮ੍ਹਾ ਤੇ ਪਰਵਾਨੇ ਦਾ ਮੇਲ ਸੀ।
ਗੁਰੂ ਪੀਰਾਂ ਦੇ ਮਿਲਾਪ ਦੀ ਗਾਥਾ ਅਗਾਧ ਬੋਧ ਤੇ ਰੂਹਾਨੀ ਮੰਜ਼ਿਲਾਂ ਦੇ ਪੰਧ ਹੋਇਆ ਕਰਦੇ ਹਨ। ਜਨ ਸਾਧਾਰਣ, ਮਾਨਵ ਦੀ ਸੋਚ ਤੋਂ ਕਿਤੇ ਅਗਾਂਹ ਦੀਆਂ ਰਹੱਸਵਾਦੀ ਰਮਜ਼ਾਂ ਦੀ ਭਾਵਆਤਮਿਕ ਅਵੱਸਥਾ ਦੀ ਪੱਧਰ ਤੇ ਰੱਬ ਨੂੰ ਪੁੱਜੀਆਂ ਹੱਸਤੀਆਂ ਹੀ ਸਮਝ ਸਕਦੀਆਂ ਹਨ। ਦਸਮੇਸ਼ ਪਿਤਾ ਦੇ ਸੰਸਾਰ ਆਗਮਨ ਦੀ ਸਭ ਤੋਂ ਪ੍ਰਥਮ ਸੋਝੀ, ਪੀਰ ਭੀਖਣ ਸ਼ਾਹ ਵਰਗੇ ਰੱਬ ਰੂਪ ਦਰਵੇਸ਼ ਨੂੰ ਹੀ ਹੋ ਸਕਦੀ ਸੀ । ਭਾਵੇਂ ਸਰੀਰਿਕ ਤੌਰ ਤੇ ਪੀਰ ਭੀਖਣ ਸ਼ਾਹ ਨੂੰ ਪਟਨੇ ਪੁੱਜ ਕੇ ਦਰਸ਼ਨ ਹੋਏ ਪਰ ਅਧਿਆਤਮਿਕ ਪੱਧਰ ਤੇ ਉਸ ਨੂੰ ਉਸ ਇਲਾਹੀ ਨੂਰ ਦੇ ਦਰਸ਼ਨ ਤੇ ਮਿਲਾਪ ਘੁੜਾਮ ਵਿਖੇ ਪੀਰਾਂ ਦੀ ਫਜ਼ਰ ਦੀ ਨਮਾਜ਼ ਅਸਥਾਨ ‘ਤੇ ਹੀ ਹੋ ਚੁੱਕੇ ਸਨ। ਪੀਰ ਬੁੱਧੂ ਸ਼ਾਹ ਸਢੌਰਾ ਵਾਲੇ ਵੀ ਉਸ ਨਮਾਜ਼ ਵਿਚ ਸ਼ਾਮਿਲ ਸਨ । ਇਸ ਪਾਕ ਤੇ ਰੂਹਾਨੀ ਮਿਲਾਪ ਦੀ, ਗੁੰਝਲ ਖੋਲ੍ਹਦਿਆਂ ਪੀਰ ਭੀਖਣ ਸ਼ਾਹ ਤੇ ਪੀਰ ਬੁੱਧੂ ਸ਼ਾਹ ਦੀ ਉਸ ਫਜ਼ਰ ਦੀ ਰੂਹਾਨੀ ਨਮਾਜ਼ ਦਾ ਵਰਨਣ ਕਰਦਿਆਂ, ਇਸ ਬਾਰੇ, “ਸਿੰਘ ਬ੍ਰਦਰਜ” ਦੀ ਪ੍ਰਕਾਸ਼ਿਤ ਪੁਸਤਕ “ਪੀਰ ਬੁੱਧੂ ਸ਼ਾਹ” ਦਾ ਲਿਖਾਰੀ, ਖੋਜੀ ਕਾਫਿਰ ਇਉਂ ਬਿਆਨ ਕਰਦਾ ਹੈ:-
“ਪੀਰ ਬੁੱਧੂ ਸ਼ਾਹ ਅਤੇ ਸਾਈਂ ਭੀਖਣ ਸ਼ਾਹ ਦੋਹਾਂ ਦੇ ਮੁਰੀਦ ਲਾਗਲੇ ਕੋਠੇ ‘ਚ ਸੁੱਤੇ ਪਏ ਸਨ, ਸਫਾਂ ਵਿਛਾ ਕੇ, ਉਨ੍ਹਾਂ ਨੂੰ ਇਲਮ ਸੀ ਬਈ ਦੋਹਾਂ ਫ਼ੱਕਰਾਂ ਨੇ ਰਾਤ ਨੂੰ ਚਿਰ ਤੱਕ ਗੱਲੀਂ ਲੱਗੇ ਰਹਿਣੈ ਤੇ ਏਦਾਂ ਉਹ ਪੂਰੀ ਨੀਂਦਰ ਨਹੀਂ ਲੈ ਸਕਣਗੇ । ਉਸੇ ਰਾਤ ਦੇ ਤੀਜੇ ਪਹਿਰ ਦੇ ਵਿਚਾਲੇ ਜਹੇ, ਸਾਈਂ ਭੀਖਣ ਸ਼ਾਹ ਦੀ ਅਚਾਨਕ ਅੱਖ ਖੁੱਲ੍ਹ ਜਾਂਦੀ ਆ, ਇਕ ਦਮ: ਉਂਜ ਅਜੇ ਨੀਂਦ ਸੀ ਅਧੂਰੀ ਈ: ਉਹ ਪੂਰੀ ਤਰ੍ਹਾਂ ਹੋ ਜਾਂਦੇ ਨੇ ਸੋਮਨ, ਜਿਵੇਂ ਭਰਵੀਂ ਨੀਂਦ ਲੈ ਲਈ ਹੁੰਦੀ ਆ ਉਨ੍ਹਾਂ ਨੂੰ ਇਉਂ ਲਗਿਆ ਜਿਵੇਂ ਕਿਸੇ ਨੇ ਹਲੂਣ ਕੇ ਜਗ੍ਹਾ ਦਿੱਤਾ ਹੁੰਦੈ। ਸਾਈਂ ਜੀ, ਕੁੱਛ ਪੱਲ ਗੁਆਚੇ ਜਿਹੇ ਵਾਂਗੂੰ, ਇਸਦੀ ਤੰਦ ਲੱਭਣ ਦੀ ਕੋਸ਼ਿਸ਼ ਵਿਚ ਜੁੱਟੇ ਰਹੇ ਵੈਸੇ ਚੰਦ ਪੱਲ ਈ ਕਿਸੇ ਸੁਪਨੇ ਜਹੇ ਦੀ ਯਾਦ ਨਿਖਰਨ ਲੱਗ ਪੈਂਦੀ ਹੈ। ਫੇਰ ਮਨ ਵਿਚ ਅਕਾਸ਼ੋਂ ਆਉਂਦੇ ਕਾਵਿਕ-ਬੋਲ ਤਰਬਾਂ ਛੇੜਨ ਲੱਗ ਪੈਂਦੇ ਹਨ। ਪੀਰ ਬੁੱਧੂ ਸ਼ਾਹ ਜਾਗ ਨਾ ਪੈਣ ਦੇ ਡਰੋਂ, ਚੁਪੀਤੇ ਈ ਕੋਠੇ ‘ਚੋਂ ਬਾਹਰ ਜਾ ਤਕੀਏ ਦੇ ਖੁੱਲ੍ਹੇ ਵੇਹੜੇ ਵਿਚ ਘੁੰਮਣ ਲਗਦੇ ਹਨ। ਮਨ ਦੀ ਲਹਿਰ ਮੱਠੀ ਹੋਣ ਦੀ ਥਾਂ ਹਿਰਦੇ ਵਿਚਲੀ ਸੁਰ ਟੁਣਕਾਣ ਲੱਗਦੀ ਹੈ।
‘ਆ ਜੋ ਸੁਣ ਲਓ ਕਈ!… ਇਕ ਪੀਰ ਪੀਰਾਂ ਦਾ ਆਇਆ।
ਆ ਜੋ ਕੋ ਬਈ, ਅੰਬਰੀਂ ਚਾਨਣ ਛਾਇਆ।
ਬਈ ਇਕ ਬਲਕਾਰੀ ਯੋਧਾ ਆਇਆ।
ਉਹ ਬਦਲੂ ਦੇਸ਼ ਕੌਮ ਦੀ ਕਾਇਆ।
ਉਹ ਵੇਖਣ ਜਗਤ ਤਮਾਸ਼ਾ ਧਾਇਆ।
ਬਈ ਸ਼ਸਤਰ, ਕਲਮਾਂ, ਉਹਦੀ ਮਾਇਆ।
ਪੈਗੰਬਰ ਅਦਭੁੱਤ ਦਰਗਾਹੋਂ ਆਇਆ।
ਆ ਜੋ ਸੁਣ ਲਓ ਲੋਕੋ ਬਈ, ਉਹਦਾ ਜੱਸ ਫਰਿਸ਼ਤੇ ਗਾਇਆ।
ਉਹ ਬਦਲੂ, ਦੇਸ਼ ਕੌਮ ਦੀ ਕਾਇਆ, ਬਈ ਜਦ ਖੰਡਾ ਖੇਤ ਚਲਾਇਆ।
ਆਜੋ ਸੁਣ ਲਓ ਲੋਕੋ ਬਈ, ਉਹ ਵੇਖਣ ਜਗਤ ਤਮਾਸ਼ਾ ਧਾਇਆ।
ਇਕ ਪੀਰ ਪੀਰਾਂ ਦਾ ਆਇਆ, ਪੈਗੰਬਰ ਅਦਭੁੱਤ ਦਰਗਾਹੋਂ ਆਇਆ।”
ਭੀਖਣ ਸ਼ਾਹ ਜੀ ਕਿਸੇ ਲੁੱਤਫ਼ ਵਿਚ, ਹੱਲਕੀ ਮੱਧਮ ਤਾੜੀ ਵੀ ਮਾਰ ਕੇ ਸਿਰ ਹਿਲਾਉਂਦੇ ਰਹੇ।
“ਅੱਲਾਹ ਦੇ ਪਿਆਰਿਓ! ਸੂਰਜ ਨਿਕਲਣ ਹੀ ਵਾਲਾ ਏ, ਆਪਾਂ ਖ਼ੁਦਾ ਦੀ ਇਬਾਦਤ ਵਿਚ ਫਜ਼ਰ ਦੀ ਨਮਾਜ਼ ਅਦਾ ਕਰਨ ਤੋਂ ਹੁਣ ਹੋਰ ਨਾ ਪੱਛੜੀਏ।” ਮਾਖਿਉਂ ਮਿੱਠੇ ਬਚਨ ਪੀਰ ਭੀਖਣ ਸ਼ਾਹ ਜੀ ਉਚਾਰਣ ਕੀਤੇ। ਉਨ੍ਹਾਂ ਦੇ ਪਿੱਛੇ ਪੀਰ ਬੁੱਧੂ ਸ਼ਾਹ ਤੇ ਹੋਰ ਮੁਰੀਦ ਤੁਰੇ ਆ ਰਹੇ ਸਨ।
“ਪਾਕ ਅੱਲਾਹ ਤਾਲਾ ਦੀ ਯਾਦ ਵਿਚ ਅੱਜ ਤੁਸੀਂ ਮੋਹਰੀ ਹੋਵੋਗੇ। ਅਸੀਂ ਸਾਰੇ ਤੁਸਾਂ ਦੇ ਮਗਰ ਨਮਾਜ਼ ਅਦਾ ਕਰਾਂਗੇ।” ਪੀਰ ਭੀਖਣ ਸ਼ਾਹ ਜੀ, ਪੀਰ ਬੁੱਧੂ ਸ਼ਾਹ ਨੂੰ ਮੁਖਾਤਿਬ ਹੋਏ।
“ਨਹੀਂ-ਦਰਵੇਸ਼ ਜੀ! ਪਰਵਰਦਗਾਰ ਅਲਾਹ ਮੀਆਂ ਦੀ ਬੰਦਗੀ ਨਾਤੇ ਤੁਹਾਡਾ ਰੂਹਾਨੀ ਮੁਕਾਮ ਬੜਾ ਬੁਲੰਦ ਏ। ਤੁਹਾਡੇ ਪਿੱਛੇ ਸਾਡਾ ਨਮਾਜ਼ ਅਦਾ ਕਰਨਾ, ਸਾਡੀ ਖ਼ੁਸ਼ਨਸੀਬੀ ਹੋਵੇਗੀ।”
ਪੀਰ ਬੁੱਧੂ ਸਾਹ ਜੀ ਨੇ ਹਲੀਮੀ ਭਰੇ ਸ਼ਬਦਾਂ ਨਾਲ ਪੀਰ ਭੀਖਣ ਸ਼ਾਹ ਜੀ ਨੂੰ ਫਜ਼ਰ ਦੀ ਇਸ ਨਮਾਜ਼ ਦੀ ਅਗਵਾਈ ਦੀ ਬੇਨਤੀ ਕਰ ਦਿੱਤੀ।
“ਅੱਛਾ ! ਜੋ ਸੰਗਤ ਦੀ ਇੱਛਾ।” ਕਹਿ ਭੀਖਣ ਸ਼ਾਹ ਨੇ ਆਪਣੀ ਸਫ਼ ਸੱਭ ਤੋਂ ਮੂਹਰੇ ਵਿਛਾ ਲਈ। ਉਨ੍ਹਾਂ ਦੇ ਤਿੰਨ ਕੁ ਫੁੱਟ ਪਿੱਛੇ ਪੀਰ ਬੁੱਧੂ ਸ਼ਾਹ ਤੇ ਬਾਕੀ ਸਾਰੇ ਮੁਰੀਦ ਨਮਾਜ਼ ਵਿਚ ਹਾਜ਼ਰ ਹੋ ਗਏ। ਸਭ ਦੇ ਮੂੰਹ ਪੱਛਮ ਵੱਲ ਹਮੇਸ਼ਾਂ ਦੀ ਤਰ੍ਹਾਂ ਮੱਕੇ ਵੱਲ ਹੋ ਰਹੇ ਸਨ । ਜੋ ਮੁਸਲਿਮ ਜਗਤ ਦਾ ਆਮ ਰਿਵਾਜ ਜਾਂ ਉਨ੍ਹਾਂ ਦੀ ਸ਼ਰ੍ਹਾ ਅਨੁਸਾਰ ਹੈ।
ਏਸ ਮਰਹਲੇ ਤੇ ਇਕ ਅਣ-ਕਿਆਸਿਆ ਅਚੰਭਾ ਵਾਪਰਦੈ, ਦਰਵੇਸ਼ ਭੀਖਣ ਸ਼ਾਹ, ਅਚਾਨਕ ਆਪਣੀ ਵਿੱਛੀ ਹੋਈ ਸਫ਼ ਦੇ ਮਸ਼ਰਕੀ ਸਿਰੇ ਤੋਂ ਹਿੱਲ ਕੇ ਮਗਰਬੀ ਬਾਹੀ ਜਾ ਖੜਦੇ ਆ ਅਤੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੰਦੇ ਨੇ।
ਉਸ ਨੇ ਬੜੀ ਅਜੀਬ ਸਥਿਤੀ ਪੈਦਾ ਕਰ ਦਿੱਤੀ ਨਮਾਜ਼ ਦਾ ਅਗਵਾਨ-ਦਰਵੇਸ਼ ਭੀਖਣ ਸ਼ਾਹ ਅਗਵਾਨ ਦੀ ਥਾਂ, ਬਾਕੀ ਦੇ ਨਮਾਜ਼ੀਆਂ ਦੇ ਬਿਲਮੁਕਾਬਿਲ ਖਲੋਤਾ, ਉਨਾਂ ਦੇ ਰੂ-ਬ-ਰੂ ਹੋਣ ਦੀ ਪੋਜੀਸ਼ਨ ਅਖਤਿਆਰ ਕਰ ਲੈਂਦੇ ਚਿਹਰੇ ਤੇ ਗਜ਼ਬ ਦਾ ਜਲਾਲ ਅੱਖਾਂ ‘ਚ ਇਲਾਹੀ ਸਰੂਰ ਲਬਾਂ ‘ਤੇ ਖ਼ੁਦਾਵੰਦ ਕਰੀਮ ਦਾ ਜੱਸ ਅਤੇ ਸ਼ੁਕਰਾਨਾ।
ਏਸੇ ਹਾਲਤ ਵਿਚ ਨਮਾਜ਼ ਦਾ ਕਾਰਜ ਸ਼ੁਰੂ ਵੀ ਹੋ ਜਾਂਦੈ। ਸਭ ਦੀ ਜ਼ੁਬਾਨ ਤੋਂ ਖ਼ੁਦਾਵੰਦ ਰਹੀਮ ਅਤੇ ਕੁਰਾਨ ਮਜੀਦ ਦੇ ਪਾਕ ਬਚਨਾਂ ਯਾਨੀ ਆਇਤਾਂ ਦਾ ਜਾਪ ਹੋਈ ਪਿਆ ਜਾਂਦੈ, ਵੈਸੇ ਲਬਾਂ ਉੱਤੇ ਈ ਮਧੁਰ ਸੁਰ ‘ਚ ਅੱਲਾਹ ਮੀਆਂ ਦੀ ਅਦਿੱਖ/ ਅਰੂਪ ਦਰਗਾਹ ‘ਚ, ਅਰਦਾਸ ਮਈ, ਨਮਾਜ਼ੀ-ਸਜਦਾ ਵੀ ਹੋਣ ਲੱਗ ਪਿਆ : ਇਸਲਾਮੀ ਮਜ਼੍ਹਬੀ ਅਕੀਦਤਮੰਦੀ ਦੇ ਪ੍ਰਵਾਨਤ ਤਰਜ਼ੋ-ਤਰੀਕੇ, ਨੱਤਮਸਤਕੀ ਡੰਡੋਤ ਅਤੇ ਤੌਬਾ, ਦਾ ਸਰੀਰਿਕ ਇਜ਼ਹਾਰ ਅਪਣਾ ਜਲਵਾ ਵੀ ਵਿਖਾਈ ਜਾਵੇ ।”
ਇਸ ਤਰ੍ਹਾਂ ਦਸ਼ਮੇਸ਼ ਜੀ ਦੇ ਆਗਮਨ ਸਮੇਂ ਤੋਂ ਹੀ ਇਸ ਇਲਾਹੀ ਦਰਸ਼ਨਾਂ ਦੀ ਇਕ ਐਸੀ ਤਾਂਘ ਪੈਦਾ ਹੋ ਚੁੱਕੀ ਸੀ, ਜਿਸ ਨਾਲ ਮਨ ਵਿਚ ਵਸ ਰਹੇ ਗੁਰੂ ਨਾਨਕ ਮਿਸ਼ਨ ਦਾ ਯਕੀਨ ਦਿਨੋ ਦਿਨ ਸੋਨੇ ਦੀ ਝਾਲ ਵਾਂਗ ਚਮਕਦਾ ਹੋਇਆ ਨਿਰੋਲ ਪਰਤੱਖ ਸੋਨਾ ਹੋ ਨਿਬੜਿਆ।
ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਦੇ ਦਸਮੇਸ਼ ਆਗਮਨ ਸਮੇਂ ਹੀ ਇਲਾਹੀ ਅਧਿਆਤਮਿਕ ਮਿਲਾਪ ਹੋ ਗਏ ਸਨ। ਪੀਰ ਭੀਖਣ ਸ਼ਾਹ ਨੇ ਹਰ ਸਮੇਂ ਦੇ ਨਾਲ ਰਹਿੰਦੇ ਮੁਸਲਮਾਨ ਪੀਰ ਬੁੱਧੂ ਸ਼ਾਹ ਨੂੰ ਵੀ ਇਸ ਇਲਾਹੀ ਰਮਜ਼ ਬਾਰੇ ਸਮਝਾ ਦਿੱਤਾ ਸੀ। ਪੀਰ ਭੀਖਣ ਸ਼ਾਹ ਦੇ ਇਸ ਅਗੰਮੀ ਭੇਦ ਨੂੰ ਸਮਝਾਉਣ ਤੋਂ ਪਹਿਲਾਂ ਵੀ ਪੀਰ ਬੁੱਧੂ ਸ਼ਾਹ ਦੇ ਮਨ ਅੰਦਰ ਰੱਬ ਦੇ ਸਰਬ ਵਿਆਪਕ ਹੋਣ ਬਾਰੇ, ਸਤਿਗੁਰ ਬਾਬੇ ਨਾਨਕ ਜੀ ਦੇ ਮੱਕੇ ਦੀ ਜ਼ਿਆਰਤ ਦਾ ਸਾਕਾ ਹੂ-ਬ-ਹੂ ਨਜ਼ਰ ਆਣ ਲੱਗ ਪਿਆ ਸੀ। ਪੀਰ ਬੁੱਧੂ ਸ਼ਾਹ, ਬਾਬੇ ਨਾਨਕ ਦੀ ਮੱਕੇ ਵੱਲ ਪੈਰ ਕਰ ਸੌਣਾ ਤੇ ਜੀਵਨ ਹਾਜੀ ਦਾ ਗੁੱਸੇ ਨਾਲ ਲੱਤਾਂ ਘੁਮਾ ਕਾਫ਼ਰ ਕਹਿਣਾ, ਤੇ ਫਿਰ ਬਾਬੇ ਦਾ, ਰੱਬ ਦੇ ਸਰਬ ਵਿਆਪਕ ਦੱਸਣ ਬਾਰੇ ਪੂਰੀ ਸਾਖੀ ਸੁਣੀ ਹੋਈ ਸੀ। ਅੱਜ ਉਹ ਕ੍ਰਿਸ਼ਮਾ ਹਿੰਦ ਦੀ ਧਰਤੀ ‘ਤੇ ਵਾਪਰਿਆ ਤੇ ਪੀਰ ਭੀਖਣ ਸ਼ਾਹ ਦਾ ਆਪਣੇ ਮੁਰੀਦਾਂ ਦੀ, ਨਿਸ਼ਾਂ ਕਰਾਉਣ ਲਈ ਖ਼ੁਦ ਚੱਲ ਕੇ ਪਟਨੇ ਜਾਣਾ ਸਾਖਿਆਤ ਤੇ ਪ੍ਰਤੱਖ ਸਬੂਤ ਸਨ । ਸੋ ਸੱਯਦ ਬੁੱਧੂ ਸ਼ਾਹ ਦਾ ਯਕੀਨ ਹੋਰ ਵੀ ਦ੍ਰਿੜ੍ਹ ਕਰਾਉਣ ਵਿਚ ਸਹਾਈ ਹੋਏ।
ਹੁਣ ਤਾਂ ਪੀਰ ਜੀ ਉਸ ਸੁਭਾਗ ਭਰੇ ਸਮੇਂ ਦੀ ਇੰਤਜ਼ਾਰ ਕਰ ਰਹੇ ਸੀ, ਜਦੋਂ ਉਸ ਮਹਾਨ ਰੱਬੀ ਹਸਤੀ ਜ਼ਾਹਰਾ ਪੀਰ ਪੈਗੰਬਰ ਦੇ ਮਿਲਾਪ ਹੋ ਸਕਣਗੇ। ਫਿਰ ਦਸਮੇਸ਼ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾਣੇ ਤੇ ਸਿੱਖ ਸੰਗਤਾਂ ਦਾ ਦਰਸ਼ਨ ਕਰਨ ਦੇ ਅਵਸਰ ਬਣਾਉਣੇ, ਵਹੀਰਾਂ ਘੱਤ ਕੇ ਸਿੱਖ ਸੰਗਤਾਂ ਦਾ, ਥਾਂ-ਥਾਂ ਤੇ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਇਲਾਹੀ ਦਰਸ਼ਨ ਪਾਉਣ ਦੀਆਂ ਚੱਲ ਰਹੀਆਂ ਸਮੇਂ-ਸਮੇਂ ਦੀਆਂ ਘਟਨਾਵਾਂ ਦਾ ਪੀਰ ਜੀ ਨੂੰ ਸਮਾਚਾਰ ਮਿਲਦਾ ਰਹਿੰਦਾ। ਇਸ ਸੱਯਦ ਪਰਿਵਾਰ ਦੇ ਸਾਰੇ ਜੀਅ ਸਤਿਗੁਰਾਂ ਦੇ ਦਰਸ਼ਨਾਂ ਦੀ ਤੀਬਰ ਤਾਂਘ ਰੱਖਦੇ ਸਨ । ਪੀਰ ਜੀ ਦੇ ਪਿਤਾ ਜੀ ਵੀ ਗੁਰੂ ਨਾਨਕ ਸਾਹਿਬ ਦੇ ਦਿਲੋਂ ਉਪਾਸ਼ਕ ਸਨ । ਪਰੰਤੂ ਮੁਸਲਮਾਨ ਸਰਦਾਰਾਂ, ਉਸਮਾਨ ਖ਼ਾਂ ਤੇ ਕਈ ਹੋਰ ਜੋ ਜ਼ਾਲਮ ਹਕੂਮਤ ਔਰੰਗਜ਼ੇਬ ਦੇ ਪਿੱਠੂ ਬਣੇ ਹੋਏ ਸਨ, ਦੀ ਬਹੁਤਾਤ ਹੋਣ ਕਾਰਨ, ਸਢੌਰੇ ਦੇ ਝੋਲੀ ਚੁੱਕ, ਮੁਸਲਮਾਨ ਇਹ ਹਰਗਿਜ਼ ਨਹੀਂ ਚਾਹੁੰਦੇ ਸਨ ਕਿ ਨੇਕ- ਦਿਲ ਸੱਯਦ ਗ਼ੁਲਾਮ ਸ਼ਾਹ ਦਾ ਪਰਿਵਾਰ, ਕਿਸੇ ਹਿੰਦੂ ਪੀਰ, ਜਾਂ ਨਾਨਕ ਮਿਸ਼ਨ ਦੇ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਦੇ, ਮੁਰੀਦ ਬਣ, ਉਨ੍ਹਾਂ ਨੂੰ ਸਿਜਦਾ ਕਰਨ। ਇਹੋ ਕਾਰਣ ਸੀ ਜੋ ਪੀਰ ਜੀ ਦੇ ਦਿਲੋਂ ਚਾਹੁੰਦਿਆਂ ਵੀ ਪੈਰੋ ਪੈਰ ਦੇਰ ਹੁੰਦੀ ਗਈ। ਪੀਰ ਜੀ ਦੇ ਘਰੋਂ ਨੇਕ-ਦਿਲ ਅਜੀਜ਼ ਬੇਗ਼ਮ ਨਸੀਰਾਂ ਸਦਾ ਹੀ ਆਪਣੇ ਘਰੋਂ ਸਤਿਗੁਰਾਂ ਦੇ ਦਰਸ਼ਨਾਂ ਲਈ ਤਤਪਰ ਹੋ ਦਿਲੋਂ ਸਿਜਦੇ ਕਰ ਬੰਦਗੀ ਕਰਦੀ ਰਹਿੰਦੀ। ਉਹ ਵੀ ਮੁਸਲਿਮ ਰਹੁ-ਰੀਤਾਂ ਅਨੁਸਾਰ ਪੰਜੇ ਵਖ਼ਤ ਉਸ ਖ਼ੁਦਾਵੰਦ ਕਰੀਮ ਦੀ ਨਮਾਜ਼ ਗੁਜ਼ਾਰ ਉਸ ਪੈਗੰਬਰ ਦੇ ਪਾਕ ਕਦਮਾਂ ਦੀ ਖ਼ਾਕ ਨੂੰ ਲੋਚਦੀ ਰਹਿੰਦੀ ।
ਹੁਣ ਪੀਰ ਬੁੱਧੂ ਸ਼ਾਹ ਨੂੰ ਪਤਾ ਲਗਾ ਕਿ ਬਾਲ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਅਨੰਦਪੁਰ ਵੱਲ ਜਾਂਦੇ ਹੋਏ ਕੁਝ ਦਿਨਾਂ ਲਈ, ਲਖਨੌਰ ਵਿਖੇ, ਕਿਸੇ ਸ਼ਰਧਾਲੂ ਦੇ ਘਰ ਰੁੱਕੇ ਹਨ। ਉੱਥੇ ਹੀ, ਘੁੜਾਮ ਦੇ ਮਹਾਨ ਪੀਰ ਭੀਖਣ ਸ਼ਾਹ ਜੀ ਵੀ ਦਰਸ਼ਨਾਂ ਲਈ ਪੁੱਜੇ ਸਨ। ਦੂਰ-ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆ ਰਹੀਆਂ ਸਨ। ਇਹ ਵੀ ਉਨ੍ਹਾਂ ਸੁਣਿਆ ਕਿ ਉਹ ਇਕ ਐਸੀ ਖ਼ੁਦਾਈ ਹਸਤੀ ਦੇ ਮਾਲਕ ਹਨ, ਜਿਨ੍ਹਾਂ ਨੂੰ ਅਤਿ ਪਹੁੰਚੇ ਹੋਏ ਮੁਸਲਮਾਨ ਪੀਰ-ਫ਼ਕੀਰ ਵੀ ਸਿਜਦੇ ਕਰਨ ਆਉਂਦੇ ਹਨ। ਪੀਰ ਆਰਫ਼ ਦੀਨ ਜੋ ਆਪਣੇ ਮੁਰੀਦਾਂ ਨਾਲ ਜਾ ਰਹੇ ਸਨ, ਰਸਤੇ ਵਿਚ ਬਾਲ ਗੁਰੂ ਜੀ ਦੇ ਦੀਦਾਰ ਕਰਨ ਹਿੱਤ ਮੁਰੀਦਾਂ ਨੂੰ ਕਿਹਾ ਕਿ ਕੁੱਝ ਚਿਰ ਲਈ ਰੁਕ ਜਾਵੋ। ਮੁਰੀਦ ਰੁਕ ਗਏ ਤਾਂ ਪੀਰ ਆਰਫ਼ ਦੀਨ ਉਸ ਪਾਲਕੀ ਤੋਂ ਉਤਰ ਕੇ ਬਾਲ ਗੁਰੂ ਦੇ ਦੀਦਾਰ ਕਰਨ ਆਇਆ। ਇਹ ਸਭ ਕੁੱਝ ਸੁਣ ਕੇ ਪੀਰ ਨੇ ਗੁਰੂ ਜੀ ਦੇ ਦੀਦਾਰ ਲਈ ਅਨੰਦਪੁਰ ਸਾਹਿਬ ਦਰਸ਼ਨਾਂ ਦਾ ਮਨ ਬਣਾਇਆ।
ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਦੀ ਰੂਹਾਨੀ ਖਿੱਚ, ਦਸਮ ਪਿਤਾ ਕਲਗੀਧਰ ਜੀ ਦੇ ਦਰਸ਼ਨਾਂ ਲਈ ਬਣੀ ਰਹਿੰਦੀ। ਇਕ ਦਿਨ ਸਢੌਰੇ ਰਹਿੰਦਿਆਂ, ਜਾਣਕਾਰ ਵਸੀਲਿਆਂ ਤੋਂ ਪਤਾ ਲੱਗਾ ਕਿ ਗੁਰੂ ਸਾਹਿਬ ਪਾਉਂਟਾ ਸਾਹਿਬ, ਜਮਨਾ ਨਦੀ ਦੇ ਕੰਢੇ ਅਤਿ ਰਮਣੀਕ ਸਥਾਨ ‘ਤੇ ਰਹਿ ਰਹੇ ਹਨ। ਪੀਰ ਜੀ ਨੇ ਬੜੀ ਸ਼ਰਧਾ ਤੇ ਸੱਚੀ ਭਾਵਨਾ ਹਿੱਤ ਪਾਉਂਟਾ ਸਾਹਿਬ ਪੁੱਜ ਦਰਸ਼ਨ ਕਰਨ ਦਾ ਮਨ ਬਣਾਇਆ ਤੇ ਸਰਬ ਪਰਿਵਾਰ ਤੇ ਮੁਰੀਦਾਂ ਸਹਿਤ ਪੁੱਜ ਗਏ। ਗੁਰੂ ਨਾਲਕ ਸਾਹਿਬ ਦੀ ਦਸਵੀਂ ਜੋਤ ਬਾਰੇ ਤੇ ਗੁਰੂ ਸਾਹਿਬ ਦੀ ਲੋਕ ਪ੍ਰਿਅਤਾ ਬਾਰੇ ਉਹ ਪਹਿਲਾਂ ਹੀ ਜਾਣ ਚੁੱਕੇ ਸਨ। ਉਨ੍ਹਾਂ ਦੀਆਂ ਅਧਿਆਤਮਿਕ ਰਮਜ਼ਾਂ ਤਾਂ ਗੁਰੂ ਸਾਹਿਬ ਨਾਲ ਪਹਿਲਾਂ ਹੀ ਮਿਲ ਚੁੱਕੀਆਂ ਸਨ। ਉਨ੍ਹਾਂ ਦੀ ਇਸ ਮਿਲਣੀ ਬਾਰੇ, “Supreme Sacrifice of Pir Budhu Shah & Begum Nasiran.” री ਲਿਖਤ ਵਿਚ ਇਉਂ ਦਰਜ਼ ਹੈ:
“After the martyrdom of Guru Teg Bahadur, in Chandni Chaunk in 1675, the Guru’s reputation for piety and chivalry became known to a greater section of the populace. It is also probable that he must have heard of Guru-Ji from Syed Bhikhan Shah, who had first met the Guru as a child in Patna Sahib, and later in Kalanaur. A desire must have sprung in his heart to meet the youthful Guru. This opportunity came in 1685 when Pir Budhu Shah was on his way to Paonta Sahib with his family and disciples. Guru Ji was staying in Paonta Sahib at the invitation of Raja Medhani Parkash the chieftain of the territory.
Pir Budhu Shah and his Begum was greatly impressed by what they saw at Poanta Sahib. The Pir was impressed wpen he held long discourses with the Guru, He was greatly surprised to see people of all races, without any discrimination whatsoever, sitting together to dine at the Guru Ka Langer.
In the evening. Guru Ji, held the Kavi Darbar, and the Pir noticed that there were also Muslim poets who were treated with respect and dignity. He noticed was veritable “Utopia” where everyone was treated equally. He was so impressed with the wisdom of the handsomely rediant Guru that he became an ardent devotee.”
ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦਾ ਯਕੀਨ ਗੁਰੂ ਸਾਹਿਬ ਤੇ ਦਿਨ- ਬ-ਦਿਨ ਇਕ ਸੱਚੇ ਰਹਿਬਰ ਦੇ ਰੂਪ ਵਿਚ ਪ੍ਰਪੱਕ ਹੁੰਦਾ ਗਿਆ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਵੀ ਆਮ ਹਾਜ਼ਰੀ ਭਰ ਕੇ ਗੁਰੂ ਗੋਬਿੰਦ ਜੀ ਦੀਆਂ ਖੁਸ਼ੀਆਂ ਤੇ ਰਹਿਮਤਾਂ ਦੇ ਪਾਤਰ ਬਣਦੇ ਰਹਿੰਦੇ। ਉਹ ਸੈਫ਼ਾਬਾਦ (ਪਟਿਆਲਾ) ਵਿਖੇ ਵੀ ਗੁਰੂ ਤੇਗ਼ ਬਹਾਦਰ ਜੀ ਦੇ ਦਰਸ਼ਨ ਕਰ ਚੁੱਕੇ ਸਨ । ਨਸੀਰਾਂ ਬੇਗ਼ਮ ਤੇ ਛੋਟੇ ਬੱਚਿਆਂ ਦੀ ਸ਼ਰਧਾ ਵੀ ਬੇਅੰਤ ਹੋ ਚੁੱਕੀ ਸੀ । ਮੁਸਲਮਾਨ ਹੋਣ ਨਾਤੇ ਪੰਜ ਨਮਾਜ਼ਾਂ ਦੇ ਪੂਰੇ ਨਮਾਜ਼ੀ ਸਨ। ਪੀਰ ਜੀ ਬਚਪਨ ਤੋਂ ਹੀ ਇਬਾਦਤ ਵਿਚ ਜੁੜ ਕੇ ਦੁਨਿਆਵੀ ਗੱਲਾਂ ਤੋਂ ਬੇਬਾਕ ਹੋ ਪਰਵਰਦਗਾਰ ਨਾਲ ਇਕਮਿਕ ਹੋ ਅਨੰਦ ਮਾਣਦੇ ਰਹਿੰਦੇ ਹੋਏ ਤੰਗਦਿਲੀ ਤੋਂ ਦੂਰ ਸਨ। ਉਹ ਇਕ ਸੱਚੇ ਸੂਫ਼ੀ ਮੁਸਲਮਾਨ ਸਨ ਜੋ ਰੱਬੀ ਰਜ਼ਾ ਦੇ ਫਿਰਾਖ਼ ਦਿਲ, ਹਰ ਬੰਦੇ ਵਿਚ ਉਸ ਖ਼ੁਦਾ ਦੀ ਜਾਤ ਤੇ ਨੂਰੀ ਨੂਰ ਦੇ ਸੱਚੇ ਆਸ਼ਕ ਸਨ।
ਹੁਣ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ ਸਨ। ਇਸ ਧਰਤੀ ਤੇ ਸ਼ਹਿਰ ਦਾ ਨਾਮਕਰਣ ਕਰਨ ਲਈ ਚੱਕ ਮਾਤਾ ਨਾਨਕੀ, ਤੋਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਰੱਖ ਕੇ ਬਾਲ ਗੁਰੂ ਗੋਬਿੰਦ ਸਿੰਘ ਜੀ ਵਾਹਵਾ ਗੱਭਰੂ ਹੋ ਜਵਾਨੀ ਦੀ ਦਹਿਲੀਜ ‘ਤੇ ਪੈਰ ਰੱਖਣ ਲੱਗੇ ਸਨ। ਸੋ ਸਮੇਂ ਦੀਆਂ ਨਾਜ਼ੁਕ ਤੇ ਜ਼ਾਲਮ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਲਈ, ਆਤਮ ਨਿਰਭਰ ਹੋਣ ਦੀ ਇਹ ਵਰਤਮਾਨ ਸਮੇਂ ਦੀ ਤੁਰੰਤ ਲੋੜ ਸੀ। ਕਸ਼ਮੀਰੀ ਪੰਡਤਾਂ ਦੀ ਫਰਿਆਦ ਦੀ ਪੂਰਤੀ ਹਿੱਤ ਨੌਵੇਂ ਸਤਿਗੁਰਾਂ ਦੀ ਅਗੰਮੀ ਸ਼ਹਾਦਤ, ਗੁਰੂ ਨਾਨਕ ਮਿਸ਼ਨ ਲਈ ਬਹੁਤ ਤੱਕੜੀ ਵੰਗਾਰ ਸੀ। ਭਾਵੇਂ ਨੌ ਸਾਲ ਦੀ ਉਮਰ ਵਿਚ ਦਸਮੇਸ਼ ਜੀ ਵਲੋਂ, ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦੀ ਰਖਿਆ ਲਈ, ਉਸ ਵਕਤ ਦੇ ਜ਼ਾਲਮ ਤੇ ਨਿਰਦਈ ਬਾਦਸ਼ਾਹ ਔਰੰਗਜ਼ੇਬ ਦੇ ਕੱਟੜ ਹੈਦਰੀ ਫੁਰਮਾਨ ਦਾ ਮੂੰਹ ਤੋੜ ਜੁਆਬ ਦੇਣ ਦੀ ਹਿੰਮਤ ਤੇ ਸਾਹਸ, ਉਸ ਅਕਾਲ ਪੁਰਖ ਦੀ ਦੈਵੀ ਹਸਤੀ ਤੇ ਸ਼ਕਤੀ ਦਾ ਪਰਤੱਖ ਤੇ ਵਿਲੱਖਣ ਪ੍ਰਮਾਣ ਸੀ । ਸਤਿਗੁਰਾਂ ਦੀ ਚੜ੍ਹਦੀ ਜਵਾਨੀ, ਸਿੱਖ ਸਮਾਜ ਦੀ ਸਮੂਹਿਕ ਸੂਝਵਾਨ ਅਗਵਾਈ, ਸੰਗਤਾਂ ਦੀ ਗੁਰੂ ਘਰ ਲਈ ਆਤਮਿਕ ਖਿੱਚ ਤੇ ਅਡੋਲ ਦ੍ਰਿੜ੍ਹ ਇਰਾਦੇ ਦੇ ਐਸੇ ਪ੍ਰੇਰਨਾ ਸ੍ਰੋਤ ਸਨ, ਜਿਨ੍ਹਾਂ ਸਦਕੇ ਸ੍ਰੀ ਅਨੰਦਪੁਰ ਦੀਆਂ ਰੌਣਕਾਂ ਦਿਨ ਦੁਗਣੀ ਤੇ ਰਾਤ ਚੌਗੁਣੀ ਪ੍ਰਗਤੀ ਕਰ ਰਹੀਆਂ ਸਨ। ਕਲਗੀਧਰ ਜੀ ਦੇ ਅਗੰਮੀ ਚੋਜ ਤੇ ਸਮੇਂ ਦੇ ਸਮਾਜ ਨੂੰ ਅਗਾਂਹਵਧੂ ਚੁਣੌਤੀ ਦੇਣ ਸਦਕਾ ਨਾਲ ਦੇ ਇਰਦ ਗਿਰਦ ਰਹਿ ਰਹੇ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਢਿੱਡ ਵਿਚ ਸੂਲ ਪੈਣੇ ਪ੍ਰਾਰੰਭ ਹੋ ਗਏ ਸਨ।
ਨੌਵੇਂ ਪਾਤਸ਼ਾਹ ਜੀ ਦੀ ਅਦੁੱਤੀ ਕੁਰਬਾਨੀ ਨੇ ਤਵਾਰੀਖ਼ ਦੇ ਪੰਨਿਆਂ ਤੇ ਸੁਨਹਿਰੀ ਸ਼ਬਦਾਂ ਵਿਚ ਇਤਿਹਾਸ ਨੂੰ ਇਕ ਐਸਾ ਮੋੜ ਦਿੱਤਾ, ਜਿਸ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਵਿਚ ਤੇਲ ਪਾਉਣ ਦਾ ਮਹੱਤਵਪੂਰਨ ਰੋਲ ਅਦਾ ਕੀਤਾ। ਉਸ ਸਮੇਂ ਦੇ ਰਹਿਬਰੀ ਪੁਰਸ਼ ਤੇ ਰੱਬੀ ਖ਼ੁਦਾਈ ਦੀ ਝਲਕ ਪ੍ਰਸਣ ਵਾਲੇ ਅਧਿਆਤਮਿਕ ਸੂਝ ਦੇ ਰਹੱਸਵਾਦੀ ਸੂਫ਼ੀ ਪੀਰਾਂ ਫ਼ਕੀਰਾਂ ਦੀ ਰੂਹ ਕੰਬ ਉਠੀ। ਇਸ ਹਿਰਦੇਵੇਦਕ ਜ਼ੁਲਮ ਨੇ ਧਰਤੀ ਹਿਲਾ ਕੇ ਰੱਖ ਦਿੱਤੀ। ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਸਮੇਂ ਮੁਸਲਿਮ ਪੀਰ ਜੋ ਲਾਹੌਰ ਰਹਿ ਰਹੇ ਸਨ, ਸੂਫ਼ੀ ਪੀਰ ਸਾਈਂ ਮੀਆਂ ਮੀਰ ਵਰਗੇ ਜ਼ੁਲਮ ਇੰਤਹਾ ਤੋਂ, ਤੋਬਾ-ਤੋਬਾ ਕਰ ਉੱਠੇ ਸਨ, ਉਵੇਂ ਹੀ ਹੁਣ ਸੂਫ਼ੀ ਪੀਰ ਭੀਖਣ ਸ਼ਾਹ ਤੇ ਪੀਰ ਬੁੱਧੂ ਸ਼ਾਹ ਦੀਆਂ ਆਤਮਾਵਾਂ ਡੋਲ ਗਈਆਂ ਸਨ । ਉਹ ਗੁਰੂ ਨਾਨਕ ਮਿਸ਼ਨ ਦੇ ਸੱਚੇ ਮੁਦੱਈ ਤੇ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ, ਦੇ ਉਪਾਸ਼ਕ ਬਣ ਗਏ ਸਨ। ਉਨ੍ਹਾਂ ਦੀ ਖ਼ੁਦਾਈ ਹੂਕ, ਪ੍ਰਬਤਾਂ ਦੀ ਹਿੱਕ ਚੀਰ, ਅਕਾਲ ਪੁਰਖ ਦੇ ਚਰਨਾਂ ਵਿਚ ਇਸ ਜ਼ਾਲਮ ਰਾਜ ਦੀ ਤਬਾਹੀ ਦੀਆਂ ਅਰਜੋਈਆਂ ਕਰ ਰਹੀ ਸੀ।
ਪੀਰ ਬੁੱਧੂ ਸ਼ਾਹ ਦੀਆਂ ਗੁਰੂ ਮਿਲਾਪ ਦੀਆਂ ਮਿਲਣੀਆਂ ਤੇ ਦਿਨੋ ਦਿਨ ਆਤਮਿਕ ਭਾਵਨਾਵਾਂ ਦੀਆਂ ਪਰਤਾਂ ਅਤਿ ਪ੍ਰਭਾਵਸ਼ਾਲੀ ਅਤੇ ਗਹਿਰੀਆਂ ਹੋ ਰਹੀਆਂ ਸਨ। ਬੁੱਧੂ ਸ਼ਾਹ ਜੀ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਸੰਗਤ ਪੰਗਤ ਦੀ ਰੰਗਤ ਵਿਚ ਸਤਿਗੁਰਾਂ ਦੀ ਸ਼ਰਧਾ ਦਾ ਇਕ ਅਨੂਠਾ ਰੰਗ ਚੜ੍ਹ ਰਿਹਾ ਸੀ । ਪਟਿਆਲੇ ਨੇੜੇ ਸੈਫ਼ਾਬਾਦ ਤੇ ਲਖਨੌਰ ਵਿਚ ਬਾਲ ਗੁਰਾਂ ਦੇ ਦਰਸ਼ਨਾਂ ਨੇ ਸੂਫ਼ੀਵਾਦ ਦੇ ਰਹੱਸ ਵਿਚ ਅਨੌਖੀ ਸਾਂਝ ਪਾਈ ਸੀ। ਉਹ ਨਾਨਕ ਮਿਸ਼ਨ ਦੇ ਦਸਵੇਂ ਗੁਰੂ ਦਿਆਂ ਗੈਬੀ ਨੈਣਾਂ ਦੀ ਦਿੱਬਦ੍ਰਿਸ਼ਟੀ ‘ਚੋਂ ਪੈਗੰਬਰੀ ਤੇ ਰਹਿਬਰੀ ਝਲਕ ਪ੍ਰਾਪਤ ਕਰ ਰਹੇ ਸਨ । ਉਨ੍ਹਾਂ ਨੂੰ ਸਤਿਗੁਰ ਦੇ ਦਰਸ਼ਨ ਵਿਚੋਂ ਖ਼ਲਕਤ ਦੇ ਸੱਚੇ ਖ਼ਾਲਕ ਦਾ ਇਲਾਹੀ ਨੂਰ ਨਜ਼ਰ ਮਿਸ਼ਨ ਦੇ ਦਸਵੇਂ ਗੁਰੂ ਦੀਆਂ ਗੈਬੀ ਨੈਣਾਂ ਦੀ ਦਿਬਦ੍ਰਿਸ਼ਟੀ ‘ਚੋਂ ਪੈਗੰਬਰੀ ਤੇ ਰਹਿਬਰੀ ਝਲਕ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਨੂੰ ਸਤਿਗੁਰ ਦੇ ਦਰਸ਼ਨ ਵਿਚੋਂ ਖਲਕਤ ਦੇ ਸੱਚੇ ਖ਼ਾਲਕ ਦਾ ਇਲਾਹੀ ਨੂਰ ਨਜ਼ਰ ਆਉਂਦਾ ਸੀ। ਇਸੇ ਆਸਤਕਤਾ ਦੀ ਸੰਤੁਸ਼ਟੀ ਨੇ ਪੀਰ ਬੁੱਧੂ ਸ਼ਾਹ ਦੀ ਜ਼ਿੰਦਗੀ ਦਾ ਮਿਸ਼ਨ ਸੰਪੂਰਨ ਤੇ ਸਫਲ ਕਰ ਵਿਖਾਇਆ।
ਮਹਾਨ ਸੂਫ਼ੀ ਪੀਰ, ਸੱਯਦ ਬੁੱਧੂ ਸ਼ਾਹ ਦੀ ਅੰਤਰਆਤਮਾ ਬੜੀ ਨਿਰਮਲ ਤੇ ਸਵੱਛ ਹੋ ਚੁੱਕੀ ਸੀ । ਉਸਦੇ ਮਨ ਵਿਚੋਂ ਕੱਟੜ ਪੰਥੀ ਔਰੰਗਜ਼ੇਬ ਵਰਗਾ ਜਾਤੀ ਤੇ ਮਜ਼੍ਹਬੀ ਜ਼ਹਿਰ ਬਿਲਕੁਲ ਖ਼ਤਮ ਹੋ ਗਿਆ ਸੀ । ਹਰ ਸ਼ਖ਼ਸ ਦੀ ਅੱਖ ਵਿਚ ਰੱਬ ਦੀ ਜਾਤ ਨੂੰ ਪਛਾਣ ਲੈਣਾ ਤੇ ਹੱਕ ਸੱਚ ਦੀ ਸਦਾਅ ਦਾ ਹੋਕਾ ਦੇਣਾ, ਉਸਦਾ ਮਾਨਵੀ ਧਰਮ ਹੋ ਨਿਬੜਿਆ ਸੀ। ਭਾਈ ਘਨੱਈਆ ਜੀ ਵਾਂਗ ਦੁਸ਼ਮਣ ਦੀ ਅੱਖ ਵਿਚ ਵੀ ਆਪਣੇ ਪਰਵਰਦਗਾਰ ਦਾ ਰੂਪ ਤੱਕ ਲੈਣਾ ਤੇ ਮੁਰਦੇ ਨੂੰ ਜੀਵਨ ਦੇਣ ਦੀ ਸਰਬ ਸਾਂਝੀਵਾਲਤਾ ਦੀ ਦੈਵੀ ਰੁੱਚੀ ਦੇ ਸ਼ੁੱਭ ਆਚਾਰ, ਇਸ ਮਹਾਨ ਆਤਮਾ, ਸੰਤ ਸੂਫ਼ੀ ਪੀਰ ਬੁੱਧੂ ਸ਼ਾਹ ਦੇ ਦਿਲ ਵਿਚ ਪ੍ਰਵੇਸ਼ ਕਰ ਚੁੱਕੇ ਸਨ। ਪਰ ਸੰਤ ਸਿਪਾਹੀ ਦੇ ਮਹਾਨ ਬਹਾਦਰਾਂ ਵਾਂਗ ਹੱਕ, ਸੱਚ ਤੇ ਇਨਸਾਫ ਲਈ ਝੂਜਣ ਦੀ ਅਥਾਹ ਸ਼ਕਤੀ ਵੀ ਇਸ ਮਹਾਨ ਆਤਮਾ ਦਾ ਸ਼ਿੰਗਾਰ ਬਣ ਗਏ ਸਨ। ਇਸ ਮਹਾਨ ਗੁਣ ਤੇ ਸੋਚ ਬਾਰੇ ਇਸ ਦੀ ਪੁਸ਼ਟੀ ਕਰਦਿਆਂ, ਪੁਸਤਕ, “ਮਹਾਨ ਸੂਫ਼ੀ ਸੰਤ, ਪੀਰ ਬੁੱਧੂ ਸ਼ਾਹ” ਦੇ ਲਿਖਾਰੀ “ਖੋਜੀ ਕਾਫਿਰ” ਇਉਂ ਅੰਕਤ ਕਰਦੇ ਹਨ:-
“ਪੀਰ ਬੁੱਧੂ ਸ਼ਾਹ ਦਾ ਮੰਨਣਾ ਸੀ ਕਿ ਲੋਕਾਂ ਨੂੰ ਕੁਰਾਨ ਮਜੀਦ ਵਿਚ ਲਿਖੀਆਂ ਆਇਤਾਂ ਨਾਲ ਮੱਤਭੇਦ ਹੋ ਸਕਦੇ ਹਨ, ਪਰੰਤੂ ਉਸ ਮੁਕੱਦਸ ਕਿਤਾਬ ਵਿਚ, ਇਕ ਵੀ ਆਇਤ ਐਸੀ ਨਹੀਂ ਜਿਸ ਵਿਚ ਦੱਸਿਆ ਹੋਵੇ ਕਿ ਹਜ਼ਰਤ ਮੁਹੰਮਦ ਸਾਹਿਬ ਨੇ, ਅੱਲ੍ਹਾ ਤਾਲਾ (ਅਕਾਲ ਪੁਰਖ) ਤੋਂ ਵੱਧ ਆਪਣੀ ਹਸਤੀ ਨੂੰ ਤਰਜੀਹ ਦਿੱਤੀ ਹੋਵੇ। ਇਹੀ ਪਰੰਪਰਾ ਸਿੱਖ ਧਰਮ ਦੀ ਵੀ ਸੀ। ਇਸਲਾਮ ਸ਼ਬਦ ਦਾ ਪ੍ਰਮੁੱਖ ਦੈਵੀ ਰਹੱਸ ਹੀ ਹੈ ਕਿ ਮਨੁੱਖ ਖ਼ੁਦੀ ਦੇ ਸੀਮਿਤ ਰੂਪ ਨੂੰ, ਅੱਲ੍ਹਾ ਤਾਲਾ ਦੇ ਅਛੋਹ-ਅਸੀਮ ਰੂਪ ਵਿਚ ਮਿਲਾ ਦੇਵੇ। ਉਸ ਅੱਗੇ ਆਪਣੇ ਸਭ ਕੁੱਝ ਨੂੰ ਸੱਜਦੇ ਦੀ ਖ਼ੂਬਸੂਰਤੀ ਬਣਾ ਦੇਵੇ ਤੇ ਜ਼ਿੰਦਗੀ ਦੇ ਕੁੱਲ ਅਮਲਾਂ ਨੂੰ ਅੱਲ੍ਹਾ ਦੀ ਹਜ਼ੂਰੀ ਵਿਚ ਲੈ ਆਵੇ। ਜਦੋਂ ਵੀ ਉਹ ਆਪਣੇ ਮਹਿਬੂਬ ਦਾ ਜ਼ਿਕਰ ਕਰਦੇ ਸਨ, ਉਨ੍ਹਾਂ ਦੀ ਦਰਵੇਸ਼ੀ ਤੇ ਹਲੀਮੀ ਦਾ ਆਰ-ਪਾਰ ਨਹੀਂ ਸੀ ਰਹਿੰਦਾ। ਇੰਜ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਸਾਰਾ ਰਹੱਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚੋਂ ਮਿਲ ਗਿਆ ਸੀ।”
ਸਤਿਗੁਰਾਂ ਦਸ਼ਮੇਸ਼ ਜੀ ਦੇ ਮਿਲਾਪ ਨਾਲ ਪੀਰ ਜੀ ਦੇ ਜੀਵਨ ਵਿਚ ਇਕ ਵਿਲੱਖਣ ਪਰਿਵਰਤਨ ਆ ਗਿਆ ਸੀ । ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ‘ਤੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਹਿਤ ਰਚਿਆ ਤੇ ਸਮੇਂ ਦੇ ਬੁੱਧੀਜੀਵੀਆਂ ਲਈ ਨਦੀ ਜਮੁਨਾ ਦੇ ਰਮਣੀਕ ਕਿਨਾਰੇ, ਉੱਚ ਕੋਟੀ ਸਾਹਿਤ ਰਚਨ ਦਾ ਸਮਾਂ ਉਤਪੰਨ ਕੀਤਾ। ਉਨ੍ਹਾਂ ਦੀਆਂ ਪਾਕਿ ਕਲਮਾਂ ਅੱਜ ਤੱਕ ਵੀ ਵੱਡੇ ਤੋਂ ਵੱਡੇ ਲੇਖਕਾਂ ਨੂੰ ਸਾਹਿਤਕ ਜੀਵਨ ਪ੍ਰਦਾਨ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। “ਮਹਾਨ ਕੋਸ਼” ਕ੍ਰਿਤ ਭਾਈ ਕਾਹਨ ਸਿੰਘ ਨਾਭਾ ਵਿਚ ਲਿਖਿਆ ਮਿਲਦਾ ਹੈ ਕਿ ਪੀਰ ਬੁੱਧੂ ਸ਼ਾਹ ਜੀ ਅਰਬੀ ਫ਼ਾਰਸੀ ਜ਼ੁਬਾਨਾਂ ਦੇ ਗਿਆਤਾ ਸਨ । ਦਸਮ ਪਿਤਾ ਜੀ ਦੇ 52 ਕਵੀਆਂ ਨਾਲ ਵੀ ਪਾਉਂਟਾ ਸਾਹਿਬ ਵਿਖੇ, ਸਹਿਯੋਗ ਕਰਦੇ ਸਨ। ਗੁਰੂ ਜੀ ਦੇ ਆਦੇਸ਼ ਅਨੁਸਾਰ ਪੀਰ ਜੀ ਨੇ ਈਰਾਨ ਦੇ ਪ੍ਰਸਿੱਧ ਸੂਫ਼ੀ ਸੰਤ “ਅਲ ਗਜ਼ਾਲੀ” ਦੀ ਅਰਬੀ ਭਾਸ਼ਾ ਵਿਚ ਰਚੀ, ਪੁਸਤਕ, “ਇਹਯਾਉਲ-ਉਲ੍ਹਮ- ਉਲਦੀਨ” ਦਾ ਪੰਜਾਬੀ ਜ਼ੁਬਾਨ ਵਿਚ ਟੀਕਾਕਰਨ ਕਰਾਇਆ ਸੀ । ਸੰਤ ਅਲ ਗਜ਼ਾਲੀ 1059 ਈਸਵੀ ਵਿਚ ਖੁਰਾਸਾਨ ਦੇ ਜਿਲਾ ਤੁਸ ਵਿਚ ਪੈਦਾ ਹੋਏ ਸਨ । ਇਹ ਅਨੁਵਾਦਿਤ ਪੁਸਤਕ ਅੱਜ ਕਲ ਸੇਵਾ ਪੰਥੀ ਡੇਰਿਆਂ ਵਿਚ “ਪਾਰਸ ਭਾਗ” ਦੇ ਨਾਮ ਜਾਣੀ ਜਾਂਦੀ ਹੈ। ਡਾਕਟਰ ਗੁਰਮੁਖ ਸਿੰਘ ਦੀ ਪੁਸਤਕ “ਸੇਵਾ ਪੰਥੀਆਂ ਦੀ ਪੰਜਾਬੀ ਸਾਹਿਤ ਨੂੰ ਦੇਣ” ਜੋ ਭਾਸ਼ਾ ਵਿਭਾਗ ਪੰਜਾਬ ਵਲੋਂ ਛਪੀ, ਪੰਨਾ 181 ਤੇ ਦਰਜ ਹੈ; ਪ੍ਰਸਿੱਧ ਵਿਦਵਾਨ ਸਰਦਾਰ ਕਪੂਰ ਸਿੰਘ ਦਾ ਮੱਤ ਹੈ ਕਿ ਇਸ ਗਰੰਥ ਦਾ ਅਨੁਵਾਦ ਦਸਮ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਸਤਾਰ੍ਹਵੀਂ ਸਦੀ ਦੇ ਅੰਤ ਵਿਚ (1690-1698) ਵਿਚ ਸੱਯਦ ਬਦਰ-ਉਦ-ਦੀਨ, ਸਾਧੂਵਾੜਾ (ਸਢੌਰਾ) ਪੀਰ ਬੁੱਧੂ ਸ਼ਾਹ ਆਦਿ ਸੂਫ਼ੀ ਵਿਦਵਾਨਾਂ ਦੀ ਸਹਾਇਤਾ ਨਾਲ ਪੰਜਾਬੀ ਗੱਦ (ਕਵਿਤਾ) ਰੂਪ ਵਿਚ ਕਰਾਇਆ ਗਿਆ। ਇਹ ਸੇਵਾ ਪੰਥੀ ਡੇਰਿਆਂ ਤੋਂ ਅੱਜ ਤੱਕ ਉਪਲੱਬਧ ਹੈ।
ਸੱਯਦ ਪੀਰ ਬੁੱਧੂ ਸ਼ਾਹ ਦਾ ਗੁਰੂ ਦਸਮੇਸ਼ ਜੀ ਨਾਲ ਮਿਲਾਪ ਦੀਆਂ ਤੰਦਾਂ ਨੂੰ ਫਰੋਲਣ ਤੇ ਗਹੁ ਨਾਲ ਅਧਿਐਨ ਕਰਨ ਤੋਂ ਪਤਾ ਲਗਦਾ ਹੈ ਕਿ ਸਤਿਗੁਰਾਂ ਦੇ ਮਿਲਾਪ ਦੀ ਛੋਹ ਨੇ, ਪੀਰ ਜੀ ਤੇ ਇਕ ਹੋਰ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ। ਰੱਬੀ ਰਮਜ਼ਾਂ ਤਾਂ ਗੁਰੂਆਂ, ਪੀਰਾਂ, ਫ਼ਕੀਰਾਂ ਦੀਆਂ ਪਹਿਲੇ ਹੀ ਅਧਿਆਤਮਿਕ ਭਾਵਨਾ ਸਦਕਾ ਜੁੜੀਆਂ ਹੁੰਦੀਆਂ ਹਨ, ਪਰੰਤੂ ਦਸਮੇਸ਼ ਜੀ ਦੇ ਸੰਤ ਸਿਪਾਹੀ, ਸ਼ੇਰ-ਦਿਲ ਪਾਤਸ਼ਾਹ ਦਰਵੇਸ਼ ਅਤੇ ਸੂਰਬੀਰ ਯੋਧੇ ਬਣਨ ਦੀ ਮਹਾਨ ਪ੍ਰੇਰਨਾ ਤੇ ਸਿਦਕ ਨੇ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਨੂੰ ਮਹਾਂਬਲੀ ਯੋਧਿਆਂ ਦੀ ਗੁੜ੍ਹਤੀ ਦੇ, ਅਗੰਮੀ ਸ਼ਕਤੀ ਦੇ ਧਾਰਨੀ ਬਣਾ ਦਿੱਤਾ । ਉਸ ਇਲਾਹੀ ਪੀਰ ਜੀ ਦੇ ਮਨ ਅੰਦਰ ਹੱਕ, ਸੱਚ ਤੇ ਇਨਸਾਫ ਤੇ ਝੂਜਣ ਦੀ ਮਹਾਂਬਲੀਆਂ ਵਾਲੀ ਧਰਤ ਕੰਬਾਊ ਹੂਕ ਨੇ ਸ਼ਿਵਾਲਿਕ ਤੇ ਬਾਈਧਾਰ ਦੇ ਰਾਜਿਆਂ ਦੀ ਗਿੱਦੜ ਭੱਬਕੀਆਂ ਦੇ ਸਾਹ ਸੁਕਾ ਦਿੱਤੇ । ਸਮੇਂ ਦੇ ਜ਼ਾਲਮ ਤੇ ਨਿਰਦੱਈ ਬਾਦਸ਼ਾਹ, ਇਸਲਾਮ ਦੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਹੋਏ ਹੈਂਕੜਬਾਜ਼, ਤੁਅਸਬੀ ਹੈਦਰੀ ਕੱਟੜ ਮੁਗ਼ਲ ਹਾਕਮ ਨੂੰ ਸਹੀ ਮੁਸਲਮਾਨ ਬਣ, ਹਜ਼ਰਤ ਮੁਹੰਮਦ ਸਾਹਿਬ ਦੇ ਸੱਚੇ ਅਕੀਦਿਆਂ ‘ਤੇ ਚਲਣ ਲਈ ਵੰਗਾਰਿਆ । ਪੀਰ ਭੀਖਣ ਸ਼ਾਹ ਦੀ ਸੰਗਤ ਕਰਦਿਆਂ ਉਨ੍ਹਾਂ ਦੀਆਂ ਵਾਰਤਾਲਾਪਾਂ ਦੇ ਸ਼ਬਦ ਸੱਚ ਹੀ ਬੰਦੇ ਦੀ ਆਤਮਾ ਨੂੰ ਹਲੂਣਦੇ ਹਨ। ਕਲਗੀਧਰ ਸਾਹਿਬ ਜੀ ਦੇ ਆਗਮਨ ਸਮੇਂ ਪੀਰ ਬੁੱਧੂ ਸ਼ਾਹ ਜੀ ਘੁੜਾਮ ਪਹੁੰਚੇ ਹੋਏ ਸਨ। ਪੀਰ ਭੀਖਣ ਸ਼ਾਹ ਦੀ ਚੜ੍ਹਦੇ ਵੱਲ ਫਜ਼ਰ ਦੀ ਨਮਾਜ਼ ਪੱਖੋਂ, ਦੋਹਾਂ ਪੀਰਾਂ ਵਿਚਕਾਰ ਜੋ ਵਾਰਤਾਲਾਪ ਹੋਏ, ਉਨ੍ਹਾਂ ਨੂੰ ਪੁਸਤਕ, ਪੀਰ ਬੁੱਧੂ ਸ਼ਾਹ ਵਿਚ ਲੇਖਕ ‘ਖੋਜੀ ਕਾਫ਼ਿਰ’ ਇਸ ਤਰ੍ਹਾਂ ਪੇਸ਼ ਕਰਦੇ ਹਨ;
“ਪਾਕ ਕੁਰਾਨ ਸ਼ਰੀਫ ‘ਚ, ਦਰਜ ਸੂਰਤਾਂ ਮੁਤਾਬਿਕ, ਪੀਰ ਜੀ ਤੁਹਾਨੂੰ ਏਸ ਹਕੀਕਤ ਦਾ ਵੀ ਭਲੀ ਭਾਂਤ ਪਤਾ ਹੋਣੈ, ਬਈ ਫਰਾਊਨ ਰਾਮਜੇ ਕੋਲੋਂ ਕਿਵੇਂ ਹਜ਼ਰਤ ਮੂਸਾ ਨੇ ਆਪਣੀ ਕੌਮ ਦੀ ਗਤੀ ਕਰਵਾਈ ਸੀ ।… ਅਤੇ ਅੱਲ੍ਹਾ ਤਾਲਾ ਦੀ ਬਖਸ਼ਿਸ਼ ਪਾਰੋਂ ਕਿਵੇਂ ਹਜ਼ਰਤ ਮੂਸਾ ਦੀ ਕੌਮ, ਲਾਲ ਸਾਗਰ ‘ਚੋਂ ਬੱਚ ਕੇ ਨਿਕਲ ਆਉਂਦੀ ਆ,… ਉਸ ਸੱਤ ਆਸਮਾਨਾਂ ਦੇ ਖ਼ੁਦਾ ਦੇ ਕਹਿਰ ਪਾਰੋਂ, ਫਰਾਉਨ ਰਾਮਜੇ ਦੀ ਹਮਲਾਵਰ ਫ਼ੌਜ ਤਬਾਹ ਹੋ ਜਾਂਦੀ ਆ…” “ਤੁਸਾਂ ਠੀਕ ਫੁਰਮਾਇਆ ਏ, ਖ਼ੁਦਾ ਦੀ ਤਾਕਤ ਦਾ ਕੋਈ ਪਾਰਾਵਾਰ ਨਹੀਂ” ਪੀਰ ਬੁੱਧੂ ਸ਼ਾਹ ਦੀ ਸੁਰਤੀ ਵੀ ਸੱਤਵੇਂ ਅਸਮਾਨ ਖ਼ੁਦਾ ਨਾਲ ਜਾ ਕੇ ਜੁੜ ਜਾਂਦੀ ਹੈ, ਅੱਲ੍ਹਾ ਮੀਆਂ ਦੇ ਨਾਲ।
“ਆਪਣੇ ਪਾਕ ਨਬੀ ਹਜ਼ਰਤ ਮੁਹੰਮਦ ਸਲ ਅੱਲਹ ਅਲੈਹਿ ਵਸੱਲਮ ਦੀ ਕ੍ਰਿਸ਼ਮੀ ਜ਼ਿੰਦਗੀ ਵੱਲ ਵੀ ਝਾਤੀ ਮਾਰ ਲਵੋ, ਇਨਸਾਨੀਅਤ ਤੋਂ ਭਟਕੇ, ਇਖਲਾਕ ਤੋਂ ਗਿਰੇ ਅਤੇ ਰੱਬ ਦੀ ਰਜ਼ਾ ਤੋਂ ਮੁਨਕਰ, ਉਨ੍ਹਾਂ ਵੇਲਿਆਂ ਦੇ ਲੋਕ, ਕਈ ਤਰ੍ਹਾਂ ਦੇ ਜ਼ੁਲਮਾਂ ‘ਚ, ਗੁੱਸੇ ਰਹਿੰਦੇ ਸਨ… ਬਦ-ਇਖਲਾਕੀ ਵੀ ਹੱਦਾਂ ਪਾਰ ਕਰ ਚੁੱਕੀ ਸੀ…ਲੋਕਾਂ ‘ਚ, ਤੇ ਹਾਕਮਾਂ ਔਰ ਸ਼ੇਖਾਂ ‘ਚ, ਵੀ…ਹਰ ਥਾਂ ਬੇਈਮਾਨੀ ਚੱਲੇ..ਜਿਸ ਕਾਅਬਾ ਮੁਤਬਰਕ ਦੀ ਬੁਨਿਆਦ ਹਜ਼ਰਤ ਇਬਰਾਹੀਮ ਨੇ ਆਪਣੇ ਦਸਤੇ-ਮੁਬਾਰਕ ਨਾਲ ਰੱਖੀ ਸੀ ਨਾ… ਉੱਥੇ ਈ ਹੁਣ 365 ਪੱਥਰਾਂ ਯਅਨੀ ਬੁੱਤਾਂ ਦੀ ਇਬਾਦਤ ਦੀ ਵੱਡੀ ਗੁਨਾਹਗਾਰੀ ਹੋਣ ਲੱਗ ਪਈ ਸੀ… ਗੁੰਮਰਾਹ ਹੋਏ ਲੋਕਾਂ ਵਲੋਂ… ਏਸ ਝੂਠ, ਫਰੇਬ, ਜ਼ੁਲਮੋ-ਸਿਤਮ ਦੇ ਖ਼ਾਤਮੇ ਲਈ ਫੇਰ ਪਾਕ ਰਸੂਲ ਹਜ਼ਰਤ ਮੁਹੰਮਦ ਨੂੰ ਅੱਲ੍ਹਾ ਮੀਆਂ ਨੇ ਘੱਲਿਆ, ਏਸ ਸੰਸਾਰ ‘ਚ, ਸੁਧਾਰ ਕਰਨ ਹਿੱਤ…ਤੁਹਾਨੂੰ ਕਿਹੜਾ ਨਹੀਂ ਪਤਾ ਬਈ ਪਾਕ ਨੱਬੀ ਨੂੰ ਆਪਣੇ ਫਰਿਸ਼ਤੇ ਜਬਰਾਈਲ ਰਾਹੀਂ ਖ਼ੁਦਾ ਨੇ, ਆਪਣਾ ਪਾਕ ਫੁਰਮਾਨ ਯਅਨੀ ਕਿ ਮੁਤਬਰਕ ਆਇਤਾਂ ਘੱਲ ਕੇ, ਪਾਕ ਕੁਰਾਨ ਦੀ ਤਖ਼ਲੀਕ ਕਰਵਾਈ… ਤੇ ਇਨ੍ਹਾਂ ਪਾਕ ਆਇਤਾਂ-“ਦੀ ਬਦੌਲਤ ਈ ਹਜ਼ਰਤ ਹਸਨ ਤੇ ਹਜ਼ਰਤ ਹੁਸੈਨ ਨੇ ਯਜੀਦ ਵਰਗੇ ਦੁਸ਼ਟ ਜ਼ਾਲਮ ਨਾਲ ਟੱਕਰ ਲਈ…ਤੇ ਅਖ਼ੀਰ ਉਹ ਪਾਪੀ ਮਲੀਆਮੇਟ ਹੋ ਜਾਂਦੈ।”
“ਦਰਵੇਸ਼ ਜੀ ! ਮੁਆਫ਼ ਕਰਨਾ… ਤੁਸੀਂ ਮਜ਼ਮੂਨ ਤੋਂ ਦੂਰ ਨਿਕਲ ਗਏ ਉਂ, ਕਿ ਮੈਂ ਗ਼ਲਤ ਕਹਿ ਰਿਹਾ?” ਪੀਰ ਬੁੱਧੂ ਸ਼ਾਹ ਦੇ ਪ੍ਰਤੀਕਰਮ ਨੇ ਪਰ ਛੱਡੇ। ਮੁਰੀਦ ਵੀ ਕੁੱਝ ਉਕਤਾ ਰਹੇ ਸਨ । ਨਮਾਜ਼ ਵਾਲਾ ਨੁਕਤਾ ਘੱਟੇ ਕੌਡੀ ਹੋਣ ਸਦਕਾ।
ਦਰਵੇਸ਼ ਭੀਖਣ ਸ਼ਾਹ ਦਾ ਸਵੈ-ਭਰੋਸਾ ਮੁਸਕਰਾਇਆ, “ਨਹੀਂ..ਨਹੀਂ..ਇਹ ਵਜ਼ਾਹਤ ਜਾਂ ਪਛੋਕੜ ਦੀ ਸੋਝੀ ਜ਼ਰੂਰੀ ਸੀ… ਆਪਾਂ ਇਹ ਬਾਤ ਕਰ ਰਹੇ ਆਂ ਹਿੰਦੁਸਤਾਨ ਦੀ ਧਰਤੀ ‘ਤੇ ਬੈਠ ਕੇ… ਏਸ ਸਦਕਾ ਹਿੰਦੁਸਤਾਨ ‘ਚ, ਇਸਲਾਮ ਤੇ ਇਸਲਾਮੀ ਹਕੂਮਤਾਂ ਤੱਕ ਪਹੁੰਚਣਾ ਜ਼ਰੂਰੀ ਸੀ, ਅੱਜ ਵਾਲੀ ਨਮਾਜ਼ ‘ਚੋਂ ਪੈਦਾ ਹੋਏ ਨੁਕਤੇ ਨੂੰ ਸਾਫ ਕਰਨ ਹਿੱਤ…” “ਚਲੋ… ਕਿਬਲਾ! ਜੋ ਆਪ ਦੀ ਇੱਛਾ”, ਪੀਰ ਬੁੱਧੂ ਸ਼ਾਹ ਨੇ ਸਹਿਮਤੀ ਪ੍ਰਗਟ ਕਰ ਦਿੱਤੀ। “ਹਿੰਦੁਸਤਾਨ ਨਾਲ ਬਾਵਸਤਾ ਸਾਰੀ ਇਸਲਾਮੀ ਤਵਾਰੀਖ਼ ਦੀ ਦਾਸਤਾਨ ਬਹੁਤ ਲੰਮੀ ਏ… ਆਪਣੇ ਵਾਲੇ ਮਸਲੇ ਨਾਤੇ ਸ਼ਾਇਦ ਬੇਲੋੜੀ ਵੀ… ਮਗਰ ਏਸ ਪੱਖੋਂ ਮੈਂ ਸਿਰਫ ਔਰੰਗਜ਼ੇਬ ਬਾਦਸ਼ਾਹ ਦੇ ਹਵਾਲੇ ਨਾਲ ਈ ਮੁਖਤਸਰ ਵਜ਼ਾਹਤ ਦੇਣੀ ਚਾਹਵਾਂਗਾ…।”
“ਇਸਲਾਮ ਦੇ ਜਨੂਨੀ ਜਜ਼ਬੇ ਸਦਕਾ ਔਰੰਗਜ਼ੇਬ ਹਰ ਗ਼ੈਰ-ਮੁਸਲਿਮ ਨੂੰ ਮੁਸਲਮਾਨ ਬਣਾਉਣ ਬਾਰੇ ਹੀ ਤੁਲਿਆ ਫਿਰਦੈ, ਅਕਬਰ-ਏ-ਆਜ਼ਮ ਬਾਦਸ਼ਾਹ ਔਰ ਸੂਫ਼ੀਆਂ ਦੀ ਪ੍ਰੇਮ-ਭਾਵਨਾ ਦੇ ਉਲਟ, ਤਲਵਾਰ ਦੇ ਜ਼ੋਰ ਨਾਲ । ਔਰੰਗਜ਼ੇਬ ਨੇ ਹੁਣ ਤੱਕ ਬੜੇ ਜ਼ੁਲਮ ਕੀਤੇ ਨੇ… ਏਥੋਂ ਤੱਕ ਕਿ ਆਪਣੇ ਪਿਉ ਤੇ ਭਰਾਵਾਂ ਨੂੰ ਵੀ ਏਸ ਦੁਨੀਆ ਤੋਂ ਚਲਦਾ ਕਰ ਛਡਿਆ ਸੂ, ਖਬੀਸ ਨੇ… ਮੈਨੂੰ ਨਜ਼ਰ ਪਿਆ ਪੈਂਦੈ; ਉਹਦੇ ਜ਼ੁਲਮ-ਓ-ਸਿਤਮ ਦੀ ਤੇਗ਼ ਬੜੀ ਤਬਾਹੀ ਕਰਨ ਵਾਲੀ ਏ…ਇਸਲਾਮ ਦੇ ਨਾਂ ਉੱਤੇ ਉਹ ਆਪਣੀ ਜਨੂੰਨੀ ਸ਼ਮਸ਼ੀਰ ਨੂੰ ਗ਼ੈਰ-ਮੁਸਲਿਮ-ਵਸੋਂ ਦੇ ਖੂਨ ਨਾਲ ਰੰਗਣ ਦੇ ਮਨਸੂਬੇ ਬਣਾਈ ਪਿਆ ਜਾਂਦੈ ।…..ਇਹ ਤਾਂ ਕੁਰਾਨ ਪਾਕ ਦੇ ਵੀ ਉਲਟ ਆ… ਇਸ ਨਾਲ ਸਗੋਂ ਇਸਲਾਮ ਬਦਨਾਮ ਹੋਊ… ਔਰ ਮੁਸਲਮਾਨੀ-ਜ਼ੁਲਮ ਦੇ ਖਿਲਾਫ਼, ਖ਼ੁਦਾਈ ਰਜ਼ਾ ‘ਚ ਕੋਈ ਬਲਕਾਰੀ ਯੋਧਾ ਵੀ ਏਸ ਧਰਤੀ ਨੂੰ ਭਾਗ ਲਾ ਸਕਦੈ… (ਪੱਲ ਕੁ ਅਟਕ ਕੇ) ਜਿਵੇਂ ਪਿੱਛੇ ਏਦਾਂ ਈ ਹੁੰਦੀ ਆਈ ਐ।” ਪੀਰ ਜੀ ਨੇ ਵਿਚੋਂ ਈ ਹੁੰਗਾਰਾ ਭਰਿਆ।
“ਬਿਲਕੁੱਲ ਉਸੇ ਹੀ ਖ਼ੁਦਾਈ ਰਜਾ ‘ਚ ਰਾਤੀਂ ਪਟਨੇ ਸ਼ਹਿਰ ਵਿਚ ਦੁਨੀਆ ਤੋਂ ਨਿਆਰੇ ਇਕ ਬਲਕਾਰੀ ਯੋਧੇ ਨੇ ਏਸ ਧਰਤੀ ਯਅਨੀ ਹਿੰਦੁਸਤਾਨ ਨੂੰ ਰੌਸ਼ਨ ਕਰ ਦਿੱਤਾ। टे…”
ਭੀਖਣ ਸ਼ਾਹ ਦੇ ਚਿਹਰੇ ਤੇ ਖਿੜ੍ਹੀ ਨੂਰਾਨੀ ਖੁਸ਼ੀ ਨੇ ਗੱਲ ਨੂੰ ਹੋਰ ਅੱਗੇ ਤੋਰਿਆ; “ਦੁਨੀਆ ਦੇ ਮਸਾਲੀ ਅਮਨ ਪਸੰਦ ਗੁਰੂ ਤੇਗ਼ ਬਹਾਦਰ ਦੇ ਘਰ, ਮਾਤਾ ਗੁਜਰੀ ਜੀ ਦੀ ਕੁਖੋਂ, ਜੇਸ ਬਾਲਕ ਨੇ ਜਨਮ ਲਿਆ ਏ ਨਾ, ਉਹ ਅਲੋਕਾਰ ਜਵਾਂ ਮਰਦ ਇਕ ਦਿਨ ਨਾ ਸਿਰਫ ਔਰੰਗਜ਼ੇਬ ਦੇ ਘੁਮੰਡ ਦੀ ਘੰਡੀ ਈ ਭੰਨੇਗਾ, ਸਗੋਂ ਮੁਗ਼ਲ ਸਲਤਨਤ ਦੀ ਕਬਰ ਵੀ ਆਪਣੇ ਖੰਡੇ ਨਾਲ ਪੁਟੇਗਾ…।”
“ਤੁਹਾਨੂੰ ਓਸ ਬਲਕਾਰੀ ਬਾਲਕ ਦੇ ਜਨਮ ਦੀ ਸੂਹ ਕਿੱਦਾਂ ਹੋਈ ਆ?… ਕਿਧਰੇ ਕੋਈ ਖੁਆਬ ਤਾਂ ਨਹੀਂ ਬਿਆਨਦੇ ਪਏ?” ਪੀਰ ਬੁੱਧੂ ਸ਼ਾਹ ਨੇ ਅੱਧ-ਲੇਟੀ ਸਰੀਰਿਕ ਮੁਦਰਾ ਤੋਂ ਸਿੱਧੇ ਬੈਠਦੇ ਤੁਅਜੁਬ ਜ਼ਾਹਰ ਕੀਤਾ ਸ਼ੱਕ ਵੀ।
“ਪੀਰ ਜੀ ! ਤੁਹਾਨੂੰ ਖ਼ੁਦ ਨੂੰ ਇਲਮ ਏ; ਇਲਾਹੀ ਰਮਜ਼ਾਂ ਦੀ ਵਜਾਹਤ ਨਹੀਂ ਹੋ ਸਕਦੀ ਹੁੰਦੀ; ਤੇ ਏਸ ਰੱਬੀ ਪੈਗ਼ੰਬਰ ਦੀ ਪੈਦਾਇਸ਼ ਦੇ ਰੱਬੀ ਜਲਵੇ ਦੇ ਜਲਾਲ ਪਾਰੋਂ ਈ ਅਸਾਂ ਉਸ ਖ਼ੁਦਾਈ ਰੂਹ ਨੂੰ ਸੱਜਦਾ ਕੀਤਾ ਸੀ, ਨਮਾਜ਼ ਵੇਲੇ; ਕਿਉਂਕਿ ਪਟਨਾ ਸ਼ਹਿਰ ਏਥੋਂ ਮਸ਼ਰਕ (ਪੂਰਬ) ਪਾਸੇ ਵਾਕਿਆ ਏ, ਏਸੇ ਸਦਕਾ ਈ ਓਸ ਅਜ਼ੀਮ ਤਰੀਨ ਹੱਸਤੀ ਦੀ ਪਹਿਲ-ਪਲੱਕੜੀ ਜਨਮ-ਚੀਕ ਸਾਡੀ ਅੰਤਰ-ਆਤਮਾ ਨੇ ਜਦੋਂ ਸੁਣੀ ਸਾਡਾ ਮੂੰਹ ਮਗਰਬ (ਪੱਛਮ) ਵਲੋਂ ਘੁੰਮ ਕੇ ਪਟਨੇ (ਚੜ੍ਹਦੇ) ਕੰਨੀ ਹੋ ਗਿਆ ਸੀ… ਖ਼ੁਦ-ਬਖ਼ੁਦ।” ਇਸ ਤਰ੍ਹਾਂ ਸਤਿਗੁਰਾਂ ਦੇ ਮਿਲਾਪ ਸੰਬੰਧੀ ਆਮ ਪ੍ਰਚਲਤ ਹੈ ਕਿ ਗੁਰੂ ਸਾਹਿਬ ਜੀ ਦੇ ਦੈਵੀ ਤੇ ਅਧਿਆਤਮਿਕ ਆਤਮਾ ਨਾਲ ਇਨ੍ਹਾਂ ਪੀਰਾਂ ਫ਼ਕੀਰਾਂ ਦਾ ਮੇਲ ਮਿਲਾਪ ਵੀ ਰੱਬੀ ਰਜ਼ਾ ਦਾ ਅਹਿਮ ਹਿੱਸਾ ਸੀ। ਅਧਿਆਤਮਿਕ ਰਮਜ਼ਾਂ ਮਨੁੱਖੀ ਸਮਝ ਤੋਂ ਅਗਾਂਹ ਦੀਆਂ ਗੱਲਾਂ ਹਨ। ਇਤਿਹਾਸ ਦੇ ਪੱਖੋਂ ਪੀਰ ਬੁੱਧੂ ਸ਼ਾਹ ਦੇ ਸੂਫ਼ੀਵਾਦ ਤੇ ਸਿੱਖ ਧਰਮ ਦੇ ਮੁੱਢਲੇ ਅਸੂਲ ਆਪਸ ਵਿਚ ਬਹੁਤ ਹੱਦ ਤੱਕ ਮੇਲ ਖਾਂਦੇ ਹਨ। ਸਰਬ ਸਾਂਝੇ ਅਕਾਲ ਪੁਰਖ ਦੀ ਸਾਜੀ ਹੋਈ ਸ੍ਰਿਸ਼ਟੀ ਦੀ ਮਾਨਵਵਾਦੀ ਧਾਰਨਾ ਸਿੱਖ ਕੌਮ ਦੀ ਅਨੂਠੀ ਦੇਣ ਹੈ। ਜਿਸ ਤੋਂ ਸਾਰੇ ਧਰਮ ਪ੍ਰਭਾਵਤ ਹੁੰਦੇ ਰਹੇ ਹਨ।
“The Sikh Review” ਅੰਗਰੇਜ਼ੀ ਦੇ ਮਾਸਕ ਪੱਤਰ, ਸਤੰਬਰ 2010, ਦੇ भाग्टीवल, “Supreme Sacrifice of Pir Budhu Saha & Begum Nasiran” ਦੇ ਲਿਖਾਰੀ, ਸ. ਸੁਰਜਨ ਸਿੰਘ (ਲੰਡਨ) ਦਸਮੇਸ਼ ਜੀ ਤੇ ਪੀਰ ਬੁੱਧੂ ਸ਼ਾਹ ਦੇ ਮਿਲਾਪ ਬਾਰੇ ਇਉਂ ਲਿਖਦੇ ਹਨ :-
“Pir Bhudhu Shah was pious God fearing Muslim and a divinely inspired personality. His full name was Badr-Ud-Din, but because of his utter humility and withdraw nature during his early childhood, every body started calling him, Budhu, meaning a simpleton. Later he became famous as “Pir-Bhudhu Shah. He belonged to a prosperous Syed family of Sadhaura a few kilometers north west of Ambala.
It is not certain how he came to know of Guru Gobind Singh Ji after the martyrdom of Guru Teg Bahadur in Chandni chanuk in 1675 the Guru’s reputation for piety and chivalry became known to a greater section of the populace. It is also probable that he must have heard of Guru Ji from Syed Bhikhan Shah, who had first met the Guru as a child in Patna Sahib and later in Kalanaur. A desire must have sprung in his heart to meet the youthful Guru. This apportunity came in 1685, when Pir Budhu Shah was, on his way to Paonta Sahib with his family and disciples. Guru Ji was staying in Paonta Sahib at the invitation of Raja Medani Parkash, the chieftain of the territory.”
“Pir Budhu Shah and his Begun were greatly impressed by what they saw at Paonta Sahib. The Pir was impressed when he held long discourses with the Guru. He was greatly surprised to see the people of all races, without any discrimination whatsoever, sitting together to dine at the Guru Ka Langer.
In the evening Guru Ji held the Kavi Darbar, and the Pir noticed that there were also Muslim poets, who were treated with respect and dignity. He noticed too Muslim soldiers in the employ of Guru’s army. He found the whole place was a veritable “Utopia” where everyone was treated. He was so impressed by the wisdom of the handsomely radiant Guru that he became an ardent devotee.”
ਜਿਵੇਂ ਉਪਰ ਵਰਨਣ ਕੀਤਾ ਜਾ ਚੁੱਕਾ ਹੈ ਕਿ ਸਤਿਗੁਰੂ ਕਲਗੀਧਰ ਜੀ ਦੇ ਮਿਲਾਪ ਨਾਲ ਇਸ ਸੱਯਦ ਪਰਿਵਾਰ ਦੇ ਅਧਿਆਤਮਿਕ ਜੀਵਨ ਵਿਚ ਦੇਰ ਤੋਂ ਲੱਗ ਰਹੇ ਕਿਆਫ਼ੇ ਸੱਚ ਹੋ ਨਿਬੜੇ ਸਨ । ਸਾਈਂ ਮੀਆਂ ਮੀਰ (ਲਾਹੌਰ) ਦੇ ਪੰਜਵੇਂ ਗੁਰਾਂ ਨਾਲ ਵਾਪਰੇ ਹਾਲਾਤਾਂ ‘ਤੇ ਗੌਰ ਕਰਦਿਆਂ ਪੀਰ ਜੀ ਨੂੰ ਅਨੁਭਵ ਹੋਣ ਲੱਗਾ ਸੀ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਦੀਆਂ ਰਾਜਨੀਤਿਕ ਗ਼ਲਤੀਆਂ ਕਾਰਣ ਹੀ ਉਸ ਸਮੇਂ ਦੇ ਮੁੱਲਾਂ ਮੌਲਾਣਿਆਂ ਦੇ ਗ਼ਲਤ ਫ਼ਤਵਿਆਂ ਨੇ ਇਸਲਾਮ ਧਰਮ ਨੂੰ ਅਤਿ ਗਿਰਾਵਟ ਵੱਲ ਧੱਕ ਦਿੱਤਾ ਸੀ। ਮੁਗਲ ਰਾਜ ਵਿਚ ਮੁਸਲਿਮ ਪੀਰਾਂ, ਫ਼ਕੀਰਾਂ ਤੇ ਸਤਿਵਾਦੀ ਰੱਬ ਰੂਪ ਸੰਤਾਂ ਮਹੰਤਾਂ ਨੂੰ ਬਹੁਤ ਬੁਰੀਆਂ ਸਜ਼ਾਵਾਂ ਦੇ ਕੇ ਸ਼ਹੀਦ ਕੀਤਾ ਗਿਆ। ਉਹ ਇਸਲਾਮ ਦੀ ਸੇਧ ਨਾਲ ਖ਼ੁਦਾ ਦੀ ਰੱਬੀ ਬਖਸ਼ਿਸ਼ ਨਹੀਂ ਸਗੋਂ ਰੱਬੀ ਕਰੋਪੀ ਹੀ ਵਰਤੀ ਹੋਵੇਗੀ। ਇਸਲਾਮਿਕ ਰਾਜ ਦੇ ਹੁੰਦਿਆਂ ਹੀ ਸਰਮਦ ਵਰਗੇ ਖ਼ੁਦਾ ਪ੍ਰਸਤ, ਰੱਬੀ ਰੂਪ ਸ਼ਖ਼ਸੀਅਤਾਂ ਨੂੰ ਬੇਰਹਿਮ ਤੇ ਅਣ-ਮਨੁੱਖੀ ਸਜ਼ਾਵਾਂ ਦੇਣਾ, ਸਮੇਂ ਦੀ ਇਸਲਾਮਿਕ ਮੁਗ਼ਲ ਰਾਜ ਦੇ ਕੱਟੜਪੁਣੇ ਤੇ ਖ਼ੁਦਾ ਦੀ ਨੂਰੀ ਝਲਕ ਤੋਂ ਵਾਂਝੇ ਹੋਣ ਦੀ ਪ੍ਰਤੱਖ ਮਿਸਾਲ ਹੈ। ਜਾਤ- ਪਾਤ ਤੇ ਮਜ਼੍ਹਬੀ ਵੱਖਰੇਵਿਆਂ ਦੀ ਦੀਵਾਰ ਉਸ ਸਰਬ ਸਾਂਝੇ ਪਰਿਪੂਰਨ ਪ੍ਰਮਾਤਮਾ ਨੂੰ ਪਰਵਾਨ ਨਹੀਂ ਹੁੰਦੀ। ਮੁਸਲਮਾਨੀ ਰਾਜ ਵਿਚ ਹੀ ਮਨਸੂਰ ਵਰਗੇ, ਖ਼ੁਦਾ ਨੇ ਨੂਰ, ਮਹਾਂਪੁਰਖਾਂ ਨੂੰ ਸਮੇਂ ਦੀ ਹਕੂਮਤ ਨੇ ਪੱਥਰ ਮਾਰ-ਮਾਰ ਕੇ ਮਾਰ ਦੇਣ ਦੀ ਕਰੜੀ ਸਜ਼ਾ ਦੇ ਹੁਕਮ ਜਾਰੀ ਕਰ ਦਿੱਤੇ। ਉਸ ਨੇ ਭੋਰਾ ਗਿਲਾ ਸ਼ਿਕਵਾ ਨਾ ਕੀਤਾ। ਪੱਥਰ ਮਾਰਨ ਵਾਲੇ ਭੁਲੇ ਭਟਕੇ ਤੇ ਅਗਿਆਨੀ ਭੀੜ ‘ਤੇ ਉਸਨੂੰ ਕੋਈ ਗੁੱਸਾ ਨ ਆਇਆ, ਪਰੰਤੂ ਉਸਦੇ ਗੁਰਭਾਈ ਸ਼ਿਵਲੀ ਨੇ ਜਦੋਂ ਫੁੱਲ ਮਾਰਿਆ, ਉਹ ਕੁਰਲਾ ਉਠਿਆ। ਸ਼ਿਵਲੀ ਦੇ ਪੁਛਣ ਤੇ ਉਸਦਾ ਉਤਰ ਇਹ ਸੀ ਕਿ ਲੋਕਾਂ ‘ਤੇ ਗਿਲ੍ਹਾ ਇਸ ਲਈ ਨਹੀਂ, ਕਿਉਂਕਿ ਉਹ ਗਿਆਨਵਾਨ ਨਹੀਂ ਤੇ ਹਕੂਮਤ ਦੇ ਗੁੰਮਰਾਹਕੁੰਨ ਫੈਸਲੇ ਮੁਤਾਬਕ ਪੱਥਰ ਮਾਰ ਰਹੇ ਹਨ, ਪਰੰਤੂ ਤੂੰ ਤਾਂ ਮੇਰਾ ਗੁਰਭਾਈ ਹੋਣ ਨਾਤੇ ਸਭ ਕੁਝ ਜਾਣਦੇ ਹੋਏ ਵੀ ਹਕੂਮਤ ਦੇ ਫੈਸਲੇ ਮੰਨ ਰਿਹਾ ਹੈਂ। ਰੱਬੀ ਪਿਆਰੇ ਸੂਲੀ ਤੇ ਚੜ੍ਹ ਗਏ ਪਰ ਹਕੂਮਤਾਂ ਤੋਂ ਨਹੀਂ ਡਰੇ। ਇਸ ਤਰ੍ਹਾਂ ਕੁਦਰਤ ਦੇ ਕਰਿਸ਼ਮੇ ਹੀ ਐਸੇ ਹੋਏ ਹਨ ਤੇ ਰਹਿੰਦੀ ਦੁਨੀਆ ਤੱਕ ਹੁੰਦੇ ਰਹਿਣਗੇ।
ਸੋ ਪੀਰ ਬੁੱਧੂ ਸ਼ਾਹ ਤੇ ਉਸਦੇ ਪਰਿਵਾਰ ਵਿਚ ਇਹ ਅਡੋਲ ਤੇ ਦ੍ਰਿੜ ਸ਼ਕਤੀ ਉਸ ਸੱਚੇ ਰੱਬ, ਅਕਾਲ ਪੁਰਖ ਨੇ ਅਥਾਹ ਬਖਸ਼ਿਸ਼ ਕਰ ਕੇ ਸਰਸ਼ਾਰ ਕਰ ਦਿੱਤੀ ਸੀ। ਇਹੋ ਕਾਰਣ ਸੀ ਕਿ ਸਮੇਂ ਦੀ ਮੁਗ਼ਲ ਸਰਕਾਰ ਦੇ ਤਾਨਾਸ਼ਾਹੀ ਹੈਦਰੀ ਫੁਰਮਾਨ ਉਸ ਲਈ ਬੇਅਸਰ ਤੇ ਅਰਥਹੀਣ ਹੋ ਨਿਬੜੇ।
ਸਤਿਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਲ ਅਵਸਥਾ ਵਿਚੋਂ ਵਿਚਰ ਰਹੇ ਸਨ ਤਾਂ ਪਿਤਾ ਗੁਰਦੇਵ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਚੋਜੀ ਪ੍ਰਤੀਮ ਗੋਬਿੰਦ ਰਾਏ ਜੀ ਨੂੰ, ਫ਼ਾਰਸੀ ਵਿਦਿਆ ਦੀ ਪੜ੍ਹਾਈ ਦੀ ਯੋਗਤਾ ਲਈ, ਮੁਨਸ਼ੀ ਪੀਰ ਮੁਹੰਮਦ ਕਾਜ਼ੀ ਪਾਸ ਪੜ੍ਹਨ ਬਿਠਾ ਦਿੱਤਾ ਸੀ। ਇਨ੍ਹਾਂ ਦੇ ਨਾਲ ਕਈ ਹੋਰ ਬਾਲਕ ਵੀ ਜਮਾਤੀ ਬਣਾਏ ਗਏ ਸਨ। ਬਾਲਪਨ ਵਿਚ ਹੀ, ਮੁਨਸ਼ੀ ਪੀਰ ਮੁਹੰਮਦ ਕਾਜ਼ੀ ਹੋਰੀਂ ਸਤਿਗੁਰਾਂ ਦੀ ਤੀਖਣ ਬੁੱਧੀ ਤੋਂ ਪ੍ਰਭਾਵਤ ਹੋ ਅਤਿ ਪ੍ਰਸੰਨ ਹੁੰਦੇ । ਸੋ ਸਤਿਗੁਰੂ ਜੀ ਫ਼ਾਰਸੀ ਦੇ ਆਲਮ-ਫਾਜ਼ਿਲ ਬਣ ਚੁੱਕੇ ਸਨ। ਬਚਪਨ ਤੋਂ ਹੀ ਮੁਸਲਿਮ ਮਜ਼੍ਹਬ ਦੇ ਧਾਰਮਿਕ ਆਗੂਆਂ ਨਾਲ ਬਾਵਸਤਾ ਹੋਣ ਦਾ ਅਵਸਰ ਪ੍ਰਾਪਤ ਹੁੰਦਾ ਰਿਹਾ। ਪੀਰ ਭੀਖਣ ਸ਼ਾਹ ਤੇ ਪੀਰ ਬੁੱਧੂ ਸ਼ਾਹ ਉਨ੍ਹਾਂ ਵਿਚੋਂ ਪ੍ਰਮੁੱਖ ਹਸਤੀਆਂ ਗਿਣੀਆਂ ਜਾ ਸਕਦੀਆਂ ਸਨ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਮੇਲ ਤੇ ਮਿਲਾਪ ਦਾ ਅਧਿਆਤਮਿਕ ਜੀਵਨ ਦਾ ਅਗੰਮੀ ਸਫ਼ਰ ਹੋਂਦ ਵਿਚ ਆਇਆ। ਅੰਗਰੇਜ਼ੀ ਭਾਸ਼ਾ ਵਿਚ ਸਿੱਖ ਇਤਿਹਾਸ ਦੇ ਲਿਖਾਰੀ, ਮੈਕਸ ਆਰਥਰ ਮੈਕਾਲਫ਼ ਪੀਰ ਬੁੱਧੂ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਲਾਪ ਬਾਰੇ, ਆਪਣੀ ਪੁਸਤਕ, The Sikh Religion, ਵਿਚ ਵਰਨਣ ਕੀਤੇ ਵਾਕਿਆ ਬਾਰੇ,ਮਾਸਿਕ ਪੱਤਰ , “The Sikh Review” August 1979 ਦੇ ਵਿਚ ਇਉਂ ਲਿਖਿਆ ਹੈ :
“Max Arthur Macauliffe, in his book, The Sikh Religion, records, Budhu Shah a Saiyed, who lived in Sadhaura, went with his disciples to pay a visit to the Guru and make his offerings. Bhudhu Shah represented himself as a great sinner, said that he should certainly have to render an account of his transgression here after and why he should not be pardoned now by the Guru’s meditation? The Guru replied, Thou shall not have to render, an account hereafter. Guru Nanak hath procured thy pardon’. Budhu Shah remained for some time with the Guru, who conceived a great affection for him and vouchsafed him religious instruction suitable to his circumstances.
Regarding this meeting, Professor Kartar Singh has remarked that it was a great love victory of Guru Gobind Singh over the body, the mind and the soul of Pir Budhu Shah. They were drawn closer to each other despite their devotion to two different religions. This was possible because both were free from fanaticism and the two religious schools agreed on fundamental principles. Pir Budhu Shah returned to Sadhaura inspired with the teachings of the Tenth Master while establishing a strong bond of friendship and fellowship of faith between them.”
ਉਪਰੋਕਤ ਹਵਾਲਿਆਂ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਪੀਰ ਬੁੱਧੂ ਸ਼ਾਹ ਦੇ ਗੁਰੂ ਦਸਮੇਸ਼ ਜੀ ਨਾਲ ਮੇਲ-ਮਿਲਾਪ ਸਦਕਾ ਪੀਰ ਜੀ ਦਾ ਗੁਰੂ ਘਰ ਨਾਲ ਅਧਿਆਤਮਿਕ ਸਨੇਹ ਤੇ ਦਿਲੀ ਸ਼ਰਧਾ ਦਿਲ ਦੀਆਂ ਗਹਿਰਾਈਆਂ ਤੱਕ ਪਰਪੱਕ ਹੋ ਚੁੱਕੀ ਸੀ। ਇਕੱਲੇ ਪੀਰ ਜੀ ਨਾਲ ਹੀ ਨਹੀਂ ਸਗੋਂ ਬੇਗ਼ਮ ਨਸੀਰਾਂ ਤੇ ਉਨ੍ਹਾਂ ਦੇ ਫਰਜ਼ੰਦਾਂ ਉੱਤੇ ਵੀ ਕਲਗੀਧਰ ਜੀ ਦੀ ਅਪਾਰ ਰਹਿਮਤ ਦੀ ਬਖਸ਼ਿਸ਼ ਵਰਸ ਚੁੱਕੀ ਸੀ । ਜ਼ਰਾ ਗਹੁ ਨਾਲ ਵਿਚਾਰ ਕੀਤਾ ਜਾਏ ਤਾਂ ਇਤਿਹਾਸ ਪੜ੍ਹ ਕੇ ਗਿਆਨ ਪ੍ਰਾਪਤ ਹੁੰਦਾ ਹੈ ਕਿ ਭੰਗਾਣੀ ਦੇ ਯੁੱਧ ਵਿਚ ਸ਼ਹੀਦ ਹੋਣ ਵਾਲਿਆਂ ਵਿਚ ਪੀਰ ਜੀ ਦੇ ਪਰਮ ਪਿਤਾ, ਸੱਯਦ ਗ਼ੁਲਾਮ ਸ਼ਾਹ ਵੀ ਸ਼ਾਮਿਲ ਹੈ। ਨਿਸਚਿਤ ਹੈ ਕਿ ਗ਼ੁਲਾਮ ਸ਼ਾਹ ਦਾ ਵਿਸ਼ਵਾਸ ਵੀ ਗੁਰੂ ਘਰ ਤੇ ਅਤੁੱਟ ਸ਼ਰਧਾ ਤੇ ਹਾਰਦਿਕ ਭਾਵਨਾ ਹੋਵੇਗੀ।
ਸੱਯਦ ਗ਼ੁਲਾਮ ਸ਼ਾਹ ਦੇ ਸਾਰੇ ਪਰਿਵਾਰ ਉੱਤੇ ਗੁਰੂ ਘਰ, ਨਾਨਕ ਮਿਸ਼ਨ ਦੀ ਆਪਾਰ ਕਿਰਪਾ ਦੇ ਹਾਲਾਤ ਵਾਪਰ ਰਹੇ ਸਨ । ਸਾਈਂ ਮੀਆਂ ਮੀਰ ਦੇ ਪਹਿਲਾਂ ਤੋਂ ਹੀ ਨਾਨਕ ਮਿਸ਼ਨ ਨੂੰ ਜਾਨਣ ਪਹਿਚਾਨਣ ਦੇ ਇਤਿਹਾਸਿਕ ਪੱਖਾਂ ਤੇ ਪ੍ਰਸੰਗਾਂ ਨੇ ਬਹੁਤੇ ਨੇਕ-ਦਿਲ ਮੁਸਲਮਾਨਾਂ ਨੂੰ ਗੁਰੂ ਨਾਨਕ ਜੀ ਦੇ ਸਿੱਖੀ ਮਿਸ਼ਨ ਦੇ ਨੇੜੇ ਕਰ ਦਿੱਤਾ ਸੀ। ਸਤਿਗੁਰ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਤੋਂ ਹੀ, ਨੇਕ ਤੇ ਖ਼ੁਦਾਪ੍ਰਸਤ ਵਿਚਾਰਾਂ ਦੇ ਧਾਰਨੀ, ਰਾਏ ਭੋਇ ਦੀ ਤਲਵੰਡੀ ਦੇ ਮੁਸਲਮਾਨ ਹਾਕਮ ਰਾਏ ਬੁਲਾਰ ਦੀ ਅੱਖ ਨੇ ਗੁਰੂ ਨਾਨਕ ਸਾਹਿਬ ਵਿਚ ਸੁਭਾਏਮਾਨ ਖ਼ੁਦਾਈ ਨੂਰ ਨੂੰ ਅਨੁਭਵ ਕਰ ਕੇ ਸੀਸ ਨਿਵਾ, ਸਿਜਦਾ ਕਰ ਦਿੱਤਾ ਸੀ। ਇਤਿਹਾਸ ਦੀ ਨਜ਼ਰ ਵਿਚ ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲੇ ਸਿੱਖ ਮੁਸਲਮਾਨ ਹਾਕਮ ਰਾਏ ਬੁਲਾਰ ਜੀ ਹੀ ਗਿਣੇ ਜਾਦੇ ਹਨ । ਸਾਈਂ ਮੀਆਂ ਮੀਰ ਜੀ ਸੱਯਦ ਗ਼ੁਲਾਮ ਸ਼ਾਹ ਦੇ ਵੱਡੇ ਵਡੇਰਿਆਂ ਵਿਚੋਂ ਸਨ। ਸੱਯਦ ਗ਼ੁਲਾਮ ਸ਼ਾਹ ਤੇ ਉਸਦੇ ਪਰਿਵਾਰ ਵਿਚ ਸਾਈਂ ਮੀਆਂ ਮੀਰ ਦਾ ਬਜ਼ੁਰਗੀ ਸਤਿਕਾਰ ਅਜੇ ਤੱਕ ਪੂਰੀ ਤਰ੍ਹਾਂ ਨਾਲ ਬਹਾਲ ਸੀ । ਉਧਰ ਕਲਗੀਧਰ ਜੀ ਦੇ ਰੱਬੀ ਨੂਰ ਦੀ ਝਲਕ ਦੇ ਨੂਰਾਨੀ ਸ਼ਾਹਕਾਰ ਦੇ ਕਦਰਦਾਨ ਸੱਯਦ ਪੀਰ ਭੀਖਣ ਸ਼ਾਹ ਵੀ ਪੀਰ ਬੁੱਧੂ ਸ਼ਾਹ ਜੀ ਦੇ ਨਜ਼ਦੀਕੀ ਘਰਾਣੇ ਵਿਚੋਂ, ਚਚੇਰੇ ਭਾਈ ਲਗਦੇ ਸਨ । ਇਉਂ ਪੀਰ ਬੁੱਧੂ ਸ਼ਾਹ ਦੇ ਗਿਰਦ ਹਰ ਵੇਲੇ ਦੇ ਸੰਗਤੀ ਮੁਸਲਮਾਨਾਂ ਦਾ ਪ੍ਰਭਾਵ ਨਾਨਕ ਮਿਸ਼ਨ ਨੂੰ ਸਿਰ ਨਿਵਾਉਣ ਵਾਲਾ ਮੰਨਿਆ ਜਾਂਦਾ ਸੀ । ਅਗੋਂ ਪੀਰ ਜੀ ਦੀ ਬੇਗ਼ਮ ਤੇ ਵੀ ਦਸਮੇਸ਼ ਜੀ ਦਾ ਅਗੰਮੀ ਪ੍ਰਭਾਵ ਪੈ ਚੁੱਕਾ ਸੀ। ਉਹ ਸੰਪੂਰਨ ਰੂਪ ਵਿਚ ਸਤਿਗੁਰਾਂ ਨੂੰ ਇਲਾਹੀ ਰਹਿਬਰ ਦਾ ਦਰਜਾ ਦੇ ਕੇ ਹਿਰਦੇ ਵਿਚ ਵਸਾ ਚੁੱਕੀ ਸੀ । ਪੀਰ ਜੀ ਦੇ ਚਾਰੇ ਪੁੱਤਰਾਂ ਦੇ ਮਨਾਂ ਵਿਚ ਬੇਗ਼ਮ ਨਸੀਰਾਂ ਨੇ ਗੁਰੂ ਜੀ ਦੇ ਖ਼ੁਦਾਈ ਰਹਿਬਰੀ ਦੀ ਸ਼ਰਧਾ ਪੂਰੀ ਤਰ੍ਹਾਂ ਭਰ ਦਿੱਤੀ ਸੀ । ਪੀਰ ਬੁੱਧੂ ਸ਼ਾਹ ਦੇ ਭਰਾਵਾਂ ਨੇ ਵੀ ਆਪਣੇ ਭਰਾਤਾ ਪੀਰ ਜੀ ਤੇ ਪਿਤਾ ਗ਼ੁਲਾਮ ਸ਼ਾਹ ਦੇ ਅਕੀਦਤ ਭਰੇ ਰੱਬੀ ਵਿਸ਼ਵਾਸ ਨੂੰ ਖਿੜੇ ਮੱਥੇ ਸਵੀਕਾਰਦਿਆਂ ਗੁਰੂ ਦਸ਼ਮੇਸ਼ ਜੀ ਦੇ ਅਧਿਆਤਮਕ ਰਹੱਸ ਨੂੰ ਹਿਰਦੇ ਦੀ ਭਾਵਨਾ ਬਣਾ ਕੇ ਮੰਨ ਲਿਆ ਸੀ। ਭੰਗਾਣੀ ਦੀ ਜੰਗ ਨੇ ਇਸ ਸੱਚੇ ਰੰਗ ਨੂੰ ਪ੍ਰਖਣ ਹਿੱਤ ਜਾਨ ਦੀ ਅਹੂਤੀ ਦੇ ਰੂਪ ਵਿਚ ਵੇਖਣਾ ਚਾਹਿਆ, ਜਿਸ ਇਮਤਿਹਾਨ ਵਿਚੋਂ ਉਹ ਸੌ ਪ੍ਰਤੀਸ਼ਤ ਅੰਕ ਲੈ ਕੇ ਪਾਸ ਹੋ ਨਿਬੜੇ। ਇਸ ਵਿਲੱਖਣ ਘਟਨਾ ਦਾ ਅੰਤ ਇਥੇ ਹੀ ਨਹੀਂ ਸਗੋਂ ਆਖਰ ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਤੱਕ ਆ ਪੁੱਜਾ।
ਪਰੰਤੂ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਤਿਹਾਸ ਦੇ ਇਸ ਅਲੌਕਿਕ ਤੇ ਅਤਿ ਮਹਾਨ ਸ਼ਹੀਦੀ ਕਾਰਨਾਮੇ ਨੂੰ ਸਾਡੇ ਸਿੱਖ ਇਤਿਹਾਸਕਾਰਾਂ ਨੇ ਪੂਰੇ ਗਹੁ ਨਾਲ ਨਹੀਂ ਤਕਿਆ। ਲੋੜ ਹੈ ਕਿ ਇਸ ਮਹਾਨ ਸਾਕੇ ਨੂੰ ਵੀ ਮਹੱਤਵਪੂਰਨ ਮਾਣ ਬਖ਼ਸ਼ ਕੇ ਇਸ ਪੀਰ ਜੀ ਦੇ ਸਾਰੇ ਪਰਿਵਾਰ ਦੀ ਸ਼ਹਾਦਤ ਦਾ ਮੂਲਾਂਕਣ ਕਰਕੇ ਇਤਿਹਾਸ ਵਿਚ ਪੂਰਾ ਸਥਾਨ ਦਿੱਤਾ ਜਾਵੇ । ਇਸ ਨੂੰ ਇਕ ਮੁਸਲਿਮ ਪਰਿਵਾਰ ਸਮਝ ਕੇ ਅਖੋਂ ਪਰੋਖੇ ਨਾ ਕੀਤਾ ਜਾਵੇ। ਪੀਰ ਜੀ ਦੀ ਕੁਰਬਾਨੀ ਮੁਤਾਬਿਕ ਪੀਰ ਬੁੱਧੂ ਸ਼ਾਹ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਦੁੱਖੀ ਹੁੰਦਾ ਹੈ ਕਿ ਕਲਗੀਧਰ ਜੀ ਦੇ ਇਸ ਸਿੱਖ ਨੂੰ ਸਿੱਖ ਕੌਮ ਦੇ ਆਗੂਆਂ ਨੇ ਕਦੀ ਵੀ ਯੋਗ ਮਾਣ ਬਖਸ਼ਣ ਦਾ ਯਤਨ ਨਹੀਂ ਕੀਤਾ ਹੈ।
ਅਧਿਆਏ ਸੱਤਵਾਂ
ਭੰਗਾਣੀ ਦਾ ਯੁੱਧ
ਸਿੱਖ ਧਰਮ, ਸਤਿਗੁਰ ਨਾਨਕ ਮਿਸ਼ਨ ਦਾ ਸਹੀ ਅਕੀਦਾ ਜਾਂ ਮੰਤਵ ਹੀ ਇਸ ਸੰਸਾਰ ਤੇ ਮਨੁੱਖਤਾ ਨੂੰ ਜ਼ਾਲਮਾਂ ਹੱਥੋਂ ਆਜ਼ਾਦ ਕਰਾਉਣਾ ਤੇ ਸਰਬਸਾਂਝੀ ਮਾਨਵਤਾ ਨੂੰ ਇਕ ਰੱਬ ਦੀ ਉਤਪਤੀ ਤੇ ਬਰਾਬਰ ਹੱਕਾਂ ਦੀ ਉਪਲੱਭਤਤਾ ਹੈ। ਗੁਰੂ ਸਾਹਿਬ ਦਾ ਇਹ ਮਿਸ਼ਨ ਰਹਿੰਦੀ ਦੁਨੀਆ ਤੱਕ ਇਹੋ ਰਿਹਾ ਹੈ ਤੇ ਸਦਾ ਰਹੇਗਾ। ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਆਗਮਨ ਇਹੋ ਹੀ ਦਰਸਾਉਂਦਾ ਹੈ ਕਿ ਇਸ ਧਰਤੀ ਤੇ ਜਦੋਂ ਵੀ ਜ਼ੁਲਮ ਹੋਇਆ, ਉਸ ਸਮੇਂ ਦੀ ਪ੍ਰਭੂਸਤਾ ਸ਼ਕਤੀ ਜਾਂ ਉਸ ਵੇਲੇ ਦਾ ਗੁਰੂ, ਪੀਰ, ਅਵਤਾਰ ਜਾਂ ਰਹਿਬਰ ਆ ਪ੍ਰਗਟ ਹੋਇਆ ਤੇ ਸਮੇਂ ਦੇ ਯੋਗ ਸ਼ਾਸਤਰ ਨਾਲ ਉਸ ਸਮੇਂ ਦੇ ਪਾਪੀ, ਦੁਸ਼ਟ, ਜ਼ਾਲਮ, ਅਤਿਆਚਾਰੀ ਦਾ ਨਾਸ ਕਰ ਮਾਨਵਤਾ ਨੂੰ ਸੁਤੰਤਰ ਕਰ ਦਿੱਤਾ। ਧਰਮ ਦੀ ਰੱਖਿਆ ਲਈ ਸ਼ਸਤਰਧਾਰੀ ਹੋਣਾ ਅਵੱਸ਼ਕ ਹੈ। ਜ਼ਰਾ ਗਹੁ ਨਾਲ ਵਾਚੀਏ ਤਾਂ ਆਪ ਮੁਹਾਰੇ ਹੀ ਗਿਆਨ ਹੋ ਜਾਂਦਾ ਹੈ ਕਿ ਜਿੰਨੇ ਵੀ ਸੰਸਾਰ ਦੇ ਰਹਿਬਰ ਜਾਂ ਅਵਤਾਰ ਇਸ ਧਰਤੀ ‘ਤੇ ਆਏ ਉਨ੍ਹਾਂ ਕੋਲ ਇਕ ਸ਼ਸਤਰ ਉਨ੍ਹਾਂ ਦਾ ਧਾਰਮਿਕ ਚਿੰਨ੍ਹ ਉਨ੍ਹਾਂ ਦਾ ਸਰੀਰਿਕ ਸ਼ਿੰਗਾਰ ਦਾ ਅਤੁੱਟ ਹਿੱਸਾ ਮੰਨਿਆ ਜਾਂਦਾ ਸੀ । ਉਦਾਹਰਣ ਵਜੋਂ ਸ਼ਿਵਜੀ ਜੀ ਕੋਲ ਤ੍ਰਿਸ਼ੂਲ, ਰਾਮ ਚੰਦਰ ਕੋਲ ਤੀਰ ਕਮਾਣ, ਸ੍ਰੀ ਕ੍ਰਿਸ਼ਨ ਜੀ ਕੋਲ ਸੁਦਰਸ਼ਨ ਚੱਕਰ, ਮਹਾਂਬਲੀ ਹਨੂਮਾਨ ਕੋਲ ਗਦਾਹ, ਪਰਸਰਾਮ ਕੋਲ ਕੁਹਾੜਾ, ਸ਼ੇਰਾਂ ਵਾਲੀ ਦੇਵੀ ਕੋਲ ਤ੍ਰਿਸ਼ੂਲ ਤੇ ਹੋਰ ਹਥਿਆਰ, ਇਤਿ ਆਦਿ। ਇਸੇ ਤਰ੍ਹਾਂ ਹੀ ਸਿੱਖ ਗੁਰੂ ਸਾਹਿਬਾਨ ਕੋਲ ਸ਼ਮਸ਼ੀਰ (ਤਲਵਾਰ) ਜਿਸ ਨੂੰ ਸ੍ਰੀ ਸਾਹਿਬ ਦਾ ਨਾਮ ਦਿੱਤਾ ਗਿਆ, ਸੁਸ਼ੋਭਿਤ ਹੋਇਆ ਕਰਦੇ ਸਨ । ਗੁਰੂ ਨਾਨਕ ਮਿਸ਼ਨ ਦੇ ਇਤਿਹਾਸ ਵਿਚ ਪੰਜਵੀਂ ਜੋਤ ਦੀ ਸ਼ਹਾਦਤ ਉਪਰੰਤ, ਸ਼ਸਤਰਧਾਰੀ ਹੋਣਾ ਅਤਿ ਜ਼ਰੂਰੀ ਹੋ ਗਿਆ ਸੀ । ਉਹ ਪੰਜਵੇਂ ਪਾਤਸ਼ਾਹ ਆਪ ਖ਼ੁਦ ਹੀ ਆਉਣ ਵਾਲੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ, ਛੇਵੇਂ ਗੁਰੂ ਸਾਹਿਬ ਨੂੰ ਇੰਜ ਹਥਿਆਰਬੰਦ ਹੋਣ ਦੇ ਹੁਕਮ ਜਾਰੀ ਕਰ ਗਏ ਸਨ। ਤਾਂ ਹੀ ਉਨ੍ਹਾਂ ਨੇ ਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਸਿੱਖਾਂ ਨੂੰ ਚੰਗੇ ਤੋਂ ਚੰਗੇ ਘੋੜੇ ਤੇ ਸ਼ਸਤਰ ਭੇਟਾ ਵਿਚ ਲਿਆਉਣ ਦੇ ਆਦੇਸ਼ ਦੇ ਦਿੱਤੇ ਸਨ । ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਗੱਦੀ ਨਸ਼ੀਨ ਹੋਣ ਸਮੇਂ ਸਤਿਕਾਰਯੋਗ ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ ਹੱਥੀਂ ਦੋ ਤਲਵਾਰਾਂ ਧਾਰਨ ਕਰਨ ਦੀ ਰਸਮ ਅਦਾ ਕਰਨ ਦਾ ਮਕਸਦ ਹੀ ਉਸ ਸਮੇਂ ਦੀ ਜ਼ਾਲਮ ਸਰਕਾਰ ਨਾਲ ਦੋ ਹੱਥ ਕਰ ਜ਼ੁਲਮ ਨੂੰ ਨੱਥ ਪਾਉਣ ਦਾ ਹੀਆ ਕਰਨਾ ਸੀ। ਇਸੇ ਤਰ੍ਹਾਂ ਹੀ ਹੋਇਆ ਤੇ ਛੇਵੇਂ ਪਾਤਸ਼ਾਹ ਨੇ ਜ਼ਾਲਮ ਮੁਗ਼ਲ ਸਰਕਾਰ ਨਾਲ ਚਾਰ ਜੰਗਾਂ ਲੜ ਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦਾ ਅਕੀਦਾ ਕਿਸੇ ਰਾਜ ਨੂੰ ਹਥਿਆਉਣ ਦਾ ਨਹੀਂ ਸਗੋਂ ਹੱਕ ਸੱਚ ਤੇ ਇਨਸਾਫ ਦਾ ਹੋਕਾ ਦੇਣਾ ਹੀ ਸੀ।
ਇਸੇ ਤਰ੍ਹਾਂ ਦਸਵੇਂ ਜਾਮੇ ਵਿਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਵੀ ਨਿਰੋਲ ਜ਼ਾਲਮ ਹਕੂਮਤ ਦੇ ਦੰਦ ਖੱਟੇ ਕਰ ਉਸ ਸਮੇਂ ਦੀ ਲਾਵਾਰਸ ਹਿੰਦੂ ਕੌਮ ਤੇ ਤਸ਼ੱਦਦ ਢਾਹੁਣ ਵਾਲੇ, ਨਿਰਦਈ ਹਾਕਮ ਦੀਆਂ ਅੱਖਾਂ ਖੋਲ੍ਹਣ ਦਾ ਹੀ ਸੀ। ਇੱਕ ਅਕਾਲ ਪੁਰਖ ਦੀ ਸਾਜੀ ਸ੍ਰਿਸ਼ਟੀ ਉੱਤੇ ਜਬਰੀ ਹੁਕਮ ਠੋਕ ਕੇ ਮੁਸਲਮਾਨ ਬਣਾਉਣਾ ਜ਼ੁਲਮ ਦੀ ਇੰਤਹਾ ਦਾ ਪ੍ਰਤੀਕ ਸੀ। ਕਸ਼ਮੀਰ ਦੇ ਹਿੰਦੂ ਮੱਤ ਤੇ ਐਨਾ ਜ਼ੁਲਮ ਕਿ ਸਵਾ ਮਣ ਜੰਜੂ ਲਾਹ ਕੇ ਰੋਟੀ ਖਾਣਾ, ਇਸਲਾਮ ਫੈਲਾਉਣਾ, ਹੈਦਰੀ ਝੰਡੇ ਝੁਲਾਉਣਾ ਸਬਰ ਦੀਆਂ ਹੱਦਾਂ ਟੱਪ ਮਾਨਵਤਾ ਨੇਸਤੋ ਨਾਬੂਦ ਕਰਨਾ ਹੀ ਸੀ। ਇਸ ਤੋਂ ਵੱਧ ਹੋਰ ਜ਼ੁਲਮ ਕੀ ਹੋ ਸਕਦਾ ਸੀ? ਔਰੰਗਜ਼ੇਬ ਦਾ ਮਜ਼੍ਹਬੀ ਤੁਅਸਬ ਜ਼ੁਲਮ ਦੀਆਂ ਹੱਦਾਂ ਪਾਰ ਕਰ ਚੁੱਕਾ ਸੀ। ਤਦੋਂ ਦਸ਼ਮੇਸ਼ ਜੀ ਦੇ ਹੱਥ ਸ਼ਮਸ਼ੀਰ ਦੇ ਦੱਸਤੇ ‘ਤੇ ਪਹੁੰਚਣੇ ਅਤਿ ਜ਼ਰੂਰੀ मठ।
ਭੰਗਾਣੀ ਦਾ ਯੁੱਧ ਤੇ ਪੀਰ ਬੁੱਧੂ ਸ਼ਾਹ
ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰਗੱਦੀ ਸੰਭਾਲੀ, ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੁਆਲੇ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਭਰਮਾਰ ਸੀ। ਇਹ ਆਪਣੇ ਆਪ ਨੂੰ ਰਾਜਪੂਤ ਰਾਜੇ ਕਹਾਉਂਦੇ ਸਨ । ਪਰੰਤੂ ਛੋਟੀਆਂ 2 ਰਿਆਸਤਾਂ ਦੇ ਹਾਕਮ ਦਿੱਲੀ ਤਖ਼ਤ ਦੇ ਗ਼ੁਲਾਮ ਹੋ, ਪਾਤਸ਼ਾਹ ਨੂੰ ਟੈਕਸ ਭਰਦੇ ਸਨ । ਮੁਗ਼ਲਾਂ ਵਿਰੁੱਧ ਬੋਲਣ ਦਾ ਇਨ੍ਹਾਂ ਵਿਚ ਮੂਲੋਂ ਹੀ ਹੌਸਲਾ ਨਹੀਂ ਸੀ। ਈਰਖਾਲੂ ਹੱਦ ਦਰਜੇ ਦੇ ਸਨ। ਇਨ੍ਹਾਂ ਵਿਚ ਏਕਤਾ ਤੇ ਸੁਮੇਲਤਾ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਖ਼ਫ਼ਾ ਹੋ ਇਕ ਦੂਜੇ ਤੇ ਹਮਲੇ ਵੀ ਕਰ ਕੇ ਫੁੱਟ ਦੇ ਸ਼ਿਕਾਰ ਹੋਏ ਬੈਠੇ ਸਨ । ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜੋ ਕਿਸੇ ਸਮੇਂ ਮਾਖੋਵਾਲ ਦੇ ਦੇਓ ਦੇ ਮਾਰੂ ਤੇ ਭੈਭੀਤ ਪ੍ਰਭਾਵ ਹੇਠ ਉਜਾੜ ਪਈ ਸੀ, ਸਤਿਗੁਰ ਨੌਵੇਂ ਪਾਤਸ਼ਾਹ ਜੀ ਨੇ ਖਰੀਦ ਕੇ ਦਯਾ ਤੇ ਦਿੱਬ ਦ੍ਰਿਸ਼ਟੀ ਨਾਲ ਸਰਸ਼ਾਰ ਕਰ ਗੁਰ ਸੰਗਤਾਂ ਦੀ ਅਤਿ ਰਮਣੀਕ ਭੋਂਇ ਬਣਾ ਦਿੱਤੀ। ਪਹਾੜਾਂ ਦੀ ਗੋਦ ਵਿਚ ਦਰਿਆ ਸਤਲੁਜ ਦੇ ਕੰਢੇ ਇਹ ਧਰਤੀ ਦੇਵ ਗੁਣਾਂ ਦੀ ਸਤਿਸੰਗ ਭੂਮੀ ਹੋ ਨਿਬੜੀ। ਸੰਗਤਾਂ ਦੀ ਨਿਤਾਪ੍ਰਤੀ ਆਮਦ ਤੇ ਸਤਿਗੁਰਾਂ ਦੀ ਮਿਹਰਾਂ ਤਰੁਠੀ ਮਾਖੋਵਾਲ ਦੀ ਪਹਾੜੀ, ਮਾਨੋ ਇੰਦਰਪੁਰੀ ਦੇ ਸਵਰਗਾਂ ਦਾ ਰੂਪ ਧਾਰਨ ਕਰ ਗਈ । ਜਿਥੇ ਪਹਾੜੀ ਰਾਜਿਆਂ ਦੀ ਜਨਤਾ ਡਰ ਕੇ ਉਧਰ ਮੂੰਹ ਕਰਨ ਤੋਂ ਭੈਭੀਤ ਸੀ, ਉਥੇ ਗੁਰੂ ਤੇਗ਼ ਬਹਾਦਰ ਜੀ ਤੇ ਦਸਮੇਸ਼ ਜੀ ਦੇ ਅਧਿਆਤਮਿਕ ਤੇ ਮਾਨਵੀ ਰੰਗਾਂ ਨੇ ਇਕ ਵਿਲੱਖਣ ਕ੍ਰਿਸ਼ਮਾ ਪੇਸ਼ ਕਰ ਦਿੱਤਾ। ਫਿਰ ਕੀ ਸੀ, ਆਲੇ ਦੁਆਲੇ ਦੇ ਹਾਕਮ ਰਾਜਿਆਂ ਦੀਆਂ ਅੱਖਾਂ ਚੁੰਧਿਆਂ ਗਈਆਂ । ਉਥੇ ਮਾਨਵੀ ਕਦਰਾਂ-ਕੀਮਤਾਂ ਦੀ ਕਦਰ ਹੋਣ ਲੱਗੀ । ਉੱਥੇ ਗੁਰੂ ਨਾਨਕ ਮਿਸ਼ਨ ਦੇ ਅਨੁਆਈ, ਜਾਤ-ਪਾਤ, ਮਜ਼੍ਹਬ, ਰੰਗ-ਰੂਪ ਦੇ ਭਿੰਨ ਭੇਦਾਂ ਤੋਂ ਨਵਿਰਤ ਹੋ ਸਤਿਗੁਰਾਂ ਦੀ ਬਾਣੀ ਦਾ ਉਚਾਰਣ ਕਰ ਇਕ ਦੈਵੀ ਤੇ ਗੈਬੀ ਅਨੰਦ ਦਾ ਰਸ ਮਾਣਨ ਲੱਗੇ । ਉਥੇ ਚਹੁੰ ਵਰਨਾਂ ਦੇ ਦੁੱਖਾਂ ਦਾ ਨਿਵਾਰਣ ਹੋਣ ਲੱਗਾ ।
ਇਸ ਅਦਭੁੱਤ ਅਗੰਮੀ ਖੇਡ ਨੇ ਪਹਾੜੀ ਰਾਜਿਆਂ ਦੇ ਹੋਸ਼ ਉੱਡਾ ਦਿੱਤੇ। ਸਤਿਗੁਰਾਂ ਦੀ ਇਸ ਆਪਾਰ ਮਹਿਮਾ ਨੂੰ ਤੱਕ ਕੇ ਸਹਿਣ ਨਾ ਕਰ ਸਕੇ । ਉਨ੍ਹਾਂ ਦੀ ਫੋਕੀ ਸ਼ਾਨੋ ਸ਼ੌਕਤ ਤੇ ਹਾਕਮੀ ਹਉਮੈ ਢੇਰੀ ਹੋ ਅਪਮਾਨਤ ਹੋਣ ਲੱਗੀ । ਪਹਾੜੀ ਬਾਈਧਾਰ ਦੇ ਰਾਜਿਆਂ ਨੇ ਮਸ਼ਵਰਾ ਕੀਤਾ ਤੇ ਇਸ ਸੰਭਾਵਿਤ ਆ ਰਹੀ ਚਾਣਚੱਕ ਸਮੱਸਿਆ ਦੇ ਹੱਲ ਦਾ ਉਪਰਾਲਾ ਸੋਚਿਆ। ਉਹ ਰਹਿ ਨਾ ਸਕੇ ਤੇ ਆਖਰ ਰੱਲ ਕੇ ਗੁਰੂ ਜੀ ਕੋਲ ਆ ਪੁੱਜੇ । ਉਨ੍ਹਾਂ ਆਪਣੇ ਰਾਜਸੀ ਹਾਕਮ ਹੋਣ ਦਾ ਰੋਅਬ ਜਮਾਉਣ ਦਾ ਯਤਨ ਕੀਤਾ ਤੇ ਗੁਰੂ ਜੀ ਨੂੰ ਉਨ੍ਹਾਂ ਦੀ ਜਨਤਾ ਬਣ ਕੇ ਰਹਿਣ ਦਾ ਹੁਕਮ ‘ ‘ ਕੀਤਾ । ਗੁਰੂ ਜੀ ਨੇ ਬੜੀ ਨਿਡਰਤਾ ਸਹਿਤ ਉਨ੍ਹਾਂ ਦੇ ਹੁਕਮ ਨੂੰ ਠੁਕਰਾ ਦਿੱਤਾ। ਹੈਂਕੜ ਤੇ ਬੋਅ ਨਾਲ ਸੜ ਰਹੇ ਬਾਈਧਾਰ ਦੇ ਰਾਜਿਆਂ ਨੂੰ ਅੰਤ ਨਿਰਾਦਰੀ ਤੇ ਅਪਮਾਨਜਨਕ ਮੂੰਹ ਤੋੜ ਉਤਰ ਸੁਣ ਕੇ ਪਿਛਾਂਹ ਮੁੜਨਾ ਪਿਆ। ਜਦੋਂ ਨੌਵੇਂ ਗੁਰਾਂ ਨੇ ਇਹ ਧਰਤੀ ਮੁੱਲ ਲਈ ਸੀ, ਇਸ ਦਾ ਨਾਮ “ਚੱਕ ਮਾਤਾ ਨਾਨਕੀ” ਜੀ ਰੱਖਿਆ ਸੀ । ਪਰੰਤੂ ਬਾਅਦ ਵਿਚ ਦਸਮੇਸ਼ ਜੀ ਨੇ, ਇਸ ਨਗਰ ਦਾ ਨਾਮ “ਸ੍ਰੀ ਅਨੰਦਪੁਰ ਸਾਹਿਬ” ਰੱਖ ਦਿੱਤਾ। ਸੋ ਇਹ ਨਗਰ ਰਮਣੀਕ ਤੇ ਅੰਤ ਗੁਰੂ ਨਾਨਕ ਨਾਮ ਲੇਵਾ ਸੰਗਤ ਤੇ ਦਸਵੇਂ ਪਾਤਸ਼ਾਹ ਜੀ ਦੀ ਰਿਹਾਇਸ਼ ਤੇ ਵਿਸਾਖੀ 1699 ਨੂੰ ਇਹ ਪਵਿਤਰ ਖ਼ਾਲਸੇ ਦੀ ਇਤਿਹਾਸਿਕ ਜਨਮ ਭੂਮੀ ਬਣ ਗਿਆ। ਇਥੇ ਪਹਾੜੀ ਰਾਜਿਆਂ ਨੇ ਇਹ ਵੀ ਯਤਨ ਕੀਤਾ ਕਿ ਨੀਵੀਆਂ ਜਾਤੀਆਂ ਨੂੰ ਵੱਖਰਾ ਅੰਮ੍ਰਿਤ ਛਕਾਇਆ ਜਾਵੇ । ਪਹਾੜੀ ਰਾਜਿਆਂ ਨੂੰ ਉੱਚ ਜਾਤੀ ਦਾ ਮਾਣ ਬਖਸ਼ਿਆ ਜਾਵੇ । ਪ੍ਰੰਤੂ ਗੁਰੂ ਜੀ ਨੇ ਇਸ ਨੂੰ ਮਨ੍ਹਾ ਕਰ ਆਖਿਆ ਇਹ ਸਾਡਾ ਮਿਸ਼ਨ ਨਹੀਂ ਹੈ। ਇਸੇ ਧਰਤੀ ਤੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ ਦਸਮੇਸ਼ ਜੀ ਨੇ, ਹਿੰਦੂ ਰੱਖਿਆ ਲਈ, ਪਿਤਾ ਜੀ ਨੂੰ ਦਿੱਲੀ ਚਾਂਦਨੀ ਚੌਂਕ ਵਿਖੇ ਸੀਸ ਵਾਰ ਕੇ ਨਿਛਾਵਰ ਹੋਣ ਲਈ ਭੇਜਿਆ । ਇਥੇ ਹੀ ਪੀਰ ਬੁੱਧੂ ਸ਼ਾਹ ਵਰਗੇ ਮਹਾਨ ਪੀਰ, ਗੁਰੂ ਜੀ ਦੇ ਚਰਨ ਪ੍ਰਸਣ ਆਉਂਦੇ ਰਹੇ । ਇਥੇ ਹੀ ਗੁਰੂ ਤੇਗ਼ ਬਹਾਦਰ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਲਿਆਉਣ ਵਾਲੇ ਰੰਗਰੇਟੇ ਗੁਰ ਕੇ ਬੇਟੇ ਸੇਵਾ ਨਿਭਾਉਂਦੇ ਰਹੇ। ਇਥੇ ਹੀ ਪਹਾੜੀ ਰਾਜਿਆਂ ਵਲੋਂ ਗੁਰੂ ਦਸਮੇਸ਼ ਜੀ ਤੇ ਰਲ ਕੇ ਹਮਲੇ ਕੀਤੇ ਗਏ, ਜਿਸ ਦਾ ਗੁਰੂ ਕੀਆਂ ਫ਼ੌਜਾਂ ਨੇ ਡੱਟ ਕੇ ਮੁਕਾਬਲਾ ਕੀਤਾ। ਇਸ ਅਨੰਦਪੁਰ ਦੀ ਧਰਤੀ ਤੇ ਗੁਰੂ ਜੀ ਦੀ ਕਿਰਪਾ ਨਾਲ ਭਾਈ ਬਚਿੱਤ੍ਰ ਸਿੰਘ ਜੀ ਨੇ ਮਸਤ ਹਾਥੀ ਦਾ ਨਾਗਣੀ ਨਾਲ ਮੁਕਾਬਲਾ ਕਰ ਕੇ ਪਹਾੜੀ ਰਾਜਿਆਂ ਦਾ ਗਰੂਰ ਤੋੜ ਦਿੱਤਾ।
ਇਸ ਤਰ੍ਹਾਂ ਸ਼ੁਰੂ ਤੋਂ ਹੀ ਬਾਈਧਾਰ ਦੇ ਰਾਜਿਆਂ ਦਾ ਮਿਸ਼ਨ ਸਤਿਗੁਰਾਂ ’ਤੇ ਸ਼ਾਹੀ ਰਾਜਸੱਤਾ ਦਾ ਰੋਅਬ ਜਮਾਉਣਾ ਤੇ ਨਾਨਕ ਮਿਸ਼ਨ ਦਾ ਅਕੀਦਾ ਜ਼ੁਲਮ ਦਾ ਮੂੰਹ ਤੋੜਨਾ ਸੀ। ਇਸ ਲਈ ਜਬਰ ਤੇ ਸਬਰ ਦੀ ਟੱਕਰ ਗੁਰੂ ਨਾਨਕ ਸਾਹਿਬ ਤੋਂ ਹੀ ਚੱਲ ਰਹੀ ਸੀ। ਇਹ ਟੱਕਰ ਏਮਨਾਬਾਦ ਦੀ ਧਰਤੀ ਤੋਂ ਬਾਬਰ ਮੁਗ਼ਲ ਨਾਲ ਸ਼ੁਰੂ ਹੋਈ ਅੱਜ ਤੱਕ ਚੱਲ ਰਹੀ ਸੀ ਤੇ ਹੁਣ ਵੀ ਚੱਲ ਰਹੀ ਹੈ। ਕੁਝ ਸਾਲ ਇਸੇ ਤਰ੍ਹਾਂ ਰਾਜਿਆਂ ਦੇ ਦਿਲਾਂ ਅੰਦਰ ਇਹ ਰੋਹ ਤੇ ਗੁੱਸੇ ਦੀ ਲਹਿਰ ਧੁੱਖਦੀ ਅੱਗ ਵਾਂਗ ਸੁਲਗਦੀ ਰਹੀ । ਪਹਾੜੀ ਰਾਜੇ ਬਾਦਸ਼ਾਹ ਕੋਲ ਜਾ ਕੇ ਸ਼ਕਾਇਤਾਂ ਲਾਉਂਦੇ ਰਹੇ। ਕਈ ਵਾਰ ਆਨੇ ਬਹਾਨੇ ਮਿਲਣ ਦੇ ਅਵਸਰ ਬਣਾਉਂਦੇ ਰਹੇ ਤੇ ਗੁਰੂ ਘਰ ਤੇ ਉਸ ਸਮੇਂ ਦੀਆਂ ਸੰਗਤਾਂ ਦੇ ਜਾਹੋ-ਜਲਾਲ ਤੱਕ, ਆਪਣੇ ਮਨਾਂ ਵਿਚ ਸੜਦੇ ਕੁੜ੍ਹਦੇ ਰਹੇ। ਸੰਗਤਾਂ ਵਲੋਂ ਇਲਾਹੀ ਰਹਿਬਰ ਦੇ ਮਾਣ ਸਤਿਕਾਰ ਵਿਚ ਪ੍ਰੇਮ ਭੇਟਾਵਾਂ ਲਿਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਾਕਿ ਪਵਿੱਤਰ ਚਰਨਾਂ ਦੀ ਪਾਵਨ ਧੂੜੀ ਨੂੰ ਪਰਸ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ । ਸਤਿਗੁਰਾਂ ਦੇ ਸ਼ਾਹੀ ਠਾਠ ਬਾਠ ਦੀਆਂ ਤੇ ਕਲਗੀ- ਜਿਗ੍ਹਾ ਦੀ ਸ਼ਾਨ- ਸ਼ੌਕਤ ਨੇ ਪਹਾੜੀ ਰਾਜਿਆਂ ਦੇ ਤੌਖਲੇ ਵਧਾ ਦਿੱਤੇ । ਉਹ ਕਦੋਂ ਚਾਹੁੰਦੇ ਸਨ ਕਿ ਸਾਡੇ ਰਾਜ ਤੇ ਰਿਆਸਤ ਵਿਚ ਕੋਈ ਸੰਤ ਫ਼ਕੀਰ ਸ਼ਾਹਾਨੇ ਠਾਠ ਬਾਠ ਨਾਲ ਸਾਡੇ ਤੋਂ ਵੀ ਵੱਧ ਸ਼ਾਨ-ਸ਼ੌਕਤ ਨਾਲ ਰਹਿ ਕੇ ਹਕੂਮਤ ਦੇ ਖਿਲਾਫ਼ ਫ਼ੌਜਾਂ ਬਣਾ ਸ਼ਸਤਰਧਾਰੀ ਸੂਰਮਿਆਂ ਦੇ ਬੱਲ ਹੋ, ਸਾਡੀ ਹੁਕਮ ਅਦੂਲੀ ਕਰੇ ।
ਇਉਂ ਦਸ਼ਮੇਸ਼ ਜੀ ਪਹਾੜੀ ਰਾਜਿਆਂ ਦੇ ਮਨੋ ਭਾਵ ਤੇ ਅੰਦਰੂਨੀ ਰਾਜਸੀ ਚਾਲਾਂ ਤੋਂ ਭਲੀ ਭਾਂਤ ਜਾਣੂ ਹੋ ਚੁੱਕੇ ਸਨ । ਅਨੰਦਪੁਰ ਸਾਹਿਬ ਰਹਿ ਕੇ ਗੁਰਗੱਦੀ ਤੇ ਬੈਠ ਸਾਹਿਬਾਂ ਨੇ ਸਮੇਂ ਦੀ ਰਾਜਸੀ ਚਾਲ ਢਾਲ ਨਾਲ ਵਿਚਰਦਿਆਂ ਕੁੱਝ ਨਵੇਂ ਫੈਸਲੇ ਲੈ, ਸੰਗਤਾਂ ਨਾਲ ਸੈਰ ਸਪਾਟਾ ਕਰਦੇ ਕਰਦੇ ਵਿਚਰਣ ਲੱਗੇ । ਕੁਝ ਦਿਨ ਨਾਹਨ ਸ਼ਹਿਰ ਰਹਿ ਕੇ ਗੁਰੂ ਸਾਹਿਬ ਇਲਾਕੇ ਦਾ ਦੌਰਾ ਕਰਕੇ ਹਿਮਾਚਲ ‘ਚ ਜਮੁਨਾ ਨਦੀ ਕਿਨਾਰੇ ਇੱਕ ਅਤਿ ਸੁੰਦਰ ਤੇ ਰਮਣੀਕ ਥਾਂ ਤੇ ਆਸਣ ਲਾਣ ਲੱਗੇ । ਇਹ ਕੁਦਰਤੀ ਸੁਹੱਪਣ ਨਾਲ ਭਰਪੂਰ ਸਥਾਨ ਗੁਰੂ ਸਾਹਿਬ ਜੀ ਨੂੰ ਬਹੁਤ ਭਾਇਆ। ਇਸ ਦਾ ਵਰਨਣ ਕਰਦਿਆਂ ਭਾਈ ਵੀਰ ਸਿੰਘ ਜੀ ਲਿਖਦੇ ਹਨ, “ਜਿੱਥੇ ਹੁਣ ਪਾਉਂਟਾ ਸਾਹਿਬ ਹੈ, ਜਮਨਾ ਦੇ ਇਸ ਪੱਛਮੀ ਪਾਸੇ ਨੂੰ, ਸਿਰਮੋਰ ਦੀ ਦੂਨ, ਆਖਦੇ ਹਨ। ਜਮਨਾ ਦੇ ਪੂਰਬੀ ਪਾਸੇ ਰਾਮ ਰਾਏ ਦੀ ਦੂਨ ਹੈ, ਜਿਸ ਨੂੰ ਰਾਮ ਰਾਇ ਦਾ ਡੇਰਾ ਹੋਣ ਕਰਕੇ ਡੇਹਰਾਦੂਨ ਆਖਦੇ ਹਨ। ਪਰ ਖਾਸ ਕਰ ਜਿੱਥੇ ਗੁਰੂ ਜੀ ਨੇ ਡੇਰਾ ਲਾਇਆ, ਉਸ ਇਲਾਕੇ ਦਾ ਨਾਮ ਹੈ ਕਿਆਰ ਦੀ ਦੂਨ।” ਭਾਈ ਸੰਤੋਖ ਸਿੰਘ ਜੀ ਪਾਉਂਟਾ ਸਾਹਿਬ ਬਾਰੇ ਇਉਂ ਵਰਨਣ ਕਰਦੇ ਹਨ, “ਇਥੇ ਗੁਰੂ ਜੀ ਨੇ ਸ਼ਹਿਰ ਵਸਾਇਆ ਤੇ ਨਾਉ ਧਰਿਆ ਪਾਉਂਟਾ, ਪਾਉ ਟਿਕਾਣੇ ਦੀ ਜਗ੍ਹਾ। ਜਮਨਾ ਨਦੀ ਹਿਮਾਲਿਆ ਨੂੰ ਚੀਰਦੀ ਹੋਈ, ਦੋ ਦੁਨਾਂ ਦੇ ਵਿਚਕਾਰ ਕਾਲਸੀ ਤੋਂ ਜ਼ਰਾ ਹੇਠਾਂ ਆ ਵਗਦੀ ਹੈ ਜਿੱਥੇ ਪਹਾੜ ਨੂੰ ਜਾਂਦੀ ਸੜਕ ਦਾ ਪੁੱਲ ਹੈ। ਇਥੋਂ ਅੱਗੇ ਜਮਨਾ, ਜਿਸ ਵੇਲੇ ਦੋਹਾਂ ਦੁਨਾਂ ਵਿਚੋਂ ਲੰਘ ਕੇ ਸ਼ਿਵਾਲਿਕ ਪਹਾੜਾਂ ਵਿਚੋਂ ਨਿਕਲ ਕੇ ਮੈਦਾਨਾਂ ਵਿਚ ਪ੍ਰਵੇਸ਼ ਕਰਦੀ ਹੈ, ਤਾਂ ਇਸ ਪਾਉਂਟੇ, ਟਿਕਾਣੇ ਕੋਲ ਇਕ ਦਮ ਪਿੱਛੋਂ ਦਾ ਰੁੱਖ ਲੈਂਦੀ, ਸ਼ਿਵਾਲਿਕ ਦੇ ਪੱਬ ਦੀ ਮਾਨੋ ਚਰਨਾਂ ਦੇ ਚੱਕਰ ਲਗਾਉਂਦੀ ਹੋਈ ਗੁਲਿਆਈ ਲੈਂਦੀ, ਮੈਦਾਨਾਂ ਵਿਚ ਚਲੀ ਜਾਂਦੀ ਹੈ। ਇਸ ਫੇਰ ਵਿਚ ਇਸ ਦਾ ਵੇਗ ਅਤਿ ਸੁੰਦਰ ਤੇ ਸੁਹਾਵਣਾ ਹੋ ਜਾਂਦਾ ਹੈ। ਜਮੁਨਾ ਕੰਢੇ, ਜਿਹੜੀ ਥਾਂ ਆਪ ਨੇ ਡੇਰਾ ਲਾਇਆ, ਉਥੇ ਕੁਝ ਦਿਨਾਂ ਵਿਚ ਇਕ ਕਿਲ੍ਹੇ ਵਰਗੀ ਇਮਾਰਤ ਉਸਰ ਗਈ। ਉਹਦੇ ਨਾਲ ਹੀ ਲੋਕਾਂ ਦੇ ਰਹਿਣ ਤੇ ਕਾਰੋਬਾਰ ਲਈ ਨਗਰ ਉਸਰਨਾ ਸ਼ੁਰੂ ਹੋ ਗਿਆ। ਰਾਜਾ ਮੇਦਨੀ ਪ੍ਰਕਾਸ਼ ਨੇ ਇਹ ਸਾਰੀ ਭੋਂਇ ਗੁਰੂ ਜੀ ਦੇ ਹਵਾਲੇ ਕਰ ਦਿੱਤੀ। ਪਿਛੋਂ ਛੇ ਸੌ ਵਿਘੇ ਜ਼ਮੀਨ ਲੰਗਰ ਚਲਾਉਣ ਲਈ ਗੁਰੂ ਅਸਥਾਨ ਦੇ ਨਾਮ ਲਵਾ ਦਿੱਤੀ।”
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਪ ਵਸਾਏ ਸ਼ਹਿਰ ਦਾ ਨਾਮ ਪਾਉਂਟਾ ਰਖਿਆ। ਭਾਈ ਕਾਨ੍ਹ ਸਿੰਘ ਜੀ ਨਾਭਾ, ‘ਮਹਾਨ ਕੋਸ਼’ ਵਿਚ ਪਾਉਂਟਾ, ਸ਼ਬਦ ਦੇ ਤਿੰਨ ਅਰਥ ਕਰਦੇ ਹਨ।
1. ਜਿਸ ਵਿਚ ਪੈਰ ਅਟਕਾਇਆ ਜਾਵੇ, ਰਕਾਬ।
2. ਜੋੜਾ, ਜੁੱਤਾ।
3. ਮਕਾਨ ਅੱਗੇ ਵਿਛਾਇਆ ਉਹ ਫਰਸ਼ ਜਿਸ ਪਰ ਸਨਮਾਨਯੋਗ ਪ੍ਰਾਹਣਾ ਪੈਰ ਰੱਖ ਕੇ ਅੰਦਰ ਆਵੇ ।
ਪਾਉਂਟਾ ਸਾਹਿਬ ਦੀ ਵਸੋਂ ਸਤਿਗੁਰਾਂ ਆਪਣੀ ਦੇਖ ਰੇਖ ਵਿਚ ਕਰਵਾਈ। ਇਸ ਰਮਣੀਕ ਅਸਥਾਨ ‘ਤੇ ਸਤਿਗੁਰਾਂ ਬਹੁਤ ਰੌਣਕਾਂ ਲਾਈਆਂ, ਇਤਿਹਾਸ ਰਚਿਆ, 52 ਕਵੀਆਂ ਦੀਆਂ ਸਾਹਿਤਕ ਰਚਨਾਵਾਂ ਤੇ ਦਸਮੇਸ਼ ਜੀ ਦੀਆਂ ਬਹੁਮੁੱਲੀਆਂ ਸਾਹਿਤਕ ਲਿਖਤਾਂ ਦਾ ਇਸ ਰਮਣੀਕ ਧਰਤੀ ਤੇ ਜਨਮ ਹੋਇਆ। ਪਹਾੜੀ ਰਾਜੇ ਜੋ ਔਰੰਗੇ ਦੀ ਸ਼ਹਿ ਤੇ ਅਤਿ ਅਭਿਮਾਨੀ ਤੇ ਦੁਰਾਚਾਰੀ ਹੋ ਚੁੱਕੇ ਸਨ, ਨੂੰ ਸੋਧਣ ਦੇ ਯਤਨ ਕਰਨ ਹਿੱਤ ਇਹ ਭੰਗਾਣੀ ਦਾ ਯੁੱਧ ਕੀਤਾ ਤੇ ਅਕਾਲ ਪੁਰਖ ਦੇ ਹੁਕਮ ਨਾਲ ਜਿੱਤ ਪ੍ਰਾਪਤ ਕੀਤੀ । ਇਸ ਪਾਉਂਟਾ ਸਾਹਿਬ ਦੇ ਸਥਾਨ ਬਾਰੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-
ਪਾਵ ਟਿਕਯੋ ਸਤਿਗੁਰ ਕੋ ਅਨੰਦਪੁਰ ਤੇ ਆਇ॥
ਨਾਮ ਧਰਯੋ ਇਸ ਪਾਂਵਟਾ, ਸਭ ਦੇਸਨ ਪ੍ਰਗਟਾਇ ॥
ਪ੍ਰਬੰਧਕ ਕਮੇਟੀ ਗੁਰਦੁਆਰਾ ਪਾਉਂਟਾ ਸਾਹਿਬ ਵਲੋਂ ਪ੍ਰਕਾਸ਼ਿਤ ਇਤਿਹਾਸ ਵਿਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ 17 ਵਿਸਾਖ, 1742 ਸੰਮਤ ਤੇ 1685 ਈ. ਨੂੰ ਨਾਹਨ ਪਹੁੰਚੇ ਤੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਉੱਤੇ ਮੱਘਰ ਮਹੀਨੇ ਦੀ ਸੰਗਰਾਂਦ 1742 ਸੰਮਤ ਨੂੰ ਪਾਉਂਟਾ ਸਾਹਿਬ ਦੀ ਨੀਂਹ ਰੱਖੀ। ਝੱਟ ਪਟ ਹੀ ਜੰਗਲ ਵਿਚ ਮੰਗਲ ਹੋ ਗਿਆ। ਦੂਰ-ਦੂਰ ਤੋਂ ਸਿੱਖ ਸੰਗਤਾਂ ਪਾਉਂਟੇ ਆਉਣ ਲੱਗ ਪਈਆਂ। ਕਈਆਂ ਨੇ ਇੱਥੇ ਹੀ ਵੱਸਣਾ ਸ਼ੁਰੂ ਕਰ ਦਿੱਤਾ। ਕਾਰੋਬਾਰ ਲਈ ਇਹ ਅਸਥਾਨ ਇਕ ਕੇਂਦਰ ਬਣ ਗਿਆ। ਕਿਸਾਨ ਜ਼ਮੀਨਾਂ ਵਾਹੀਯੋਗ ਬਣਾਉਣ ਵਿਚ ਰੁੱਝ ਗਏ। ਦੂਰ ਦੂਰ ਤੋਂ ਸ੍ਰੀ ਕਲਗੀਧਰ ਦੀ ਸ਼ਖ਼ਸੀਅਤ ਦੇ ਖਿਚੇ ਕਵੀ ਲੋਕ ਵੀ ਇੱਥੇ ਆਉਣ ਲੱਗ ਪਏ। ਪਾਉਂਟਾ ਛੇਤੀ ਹੀ ਇਕ ਮਹਾਨ ਸਾਹਿਤਕ ਕੇਂਦਰ ਬਣ ਗਿਆ। ਕਥਾ-ਕੀਰਤਨ ਤੇ ਆਸਾ ਦੀ ਵਾਰ ਦੇ ਦੀਵਾਨ ਸੱਜਣ ਲੱਗੇ। ਦੂਜੇ ਪਾਸੇ ਸੂਰਮੇ ਫ਼ੌਜੀ ਖੇਡਾਂ ਤੇ ਕੁਵੈਦਾਂ ਦੇ ਰੰਗ ਜੰਮਣ ਲੱਗੇ। ਦੂਰ-ਦੂਰ ਤੱਕ ਡੇਰੇ ਤੰਬੂ, ਫੂਸ ਦੇ ਛੱਪਰ, ਸ਼ਾਮੇਆਨੇ ਦੇ ਖੇਮੇ ਸੱਜ ਗਏ। ਸਿੱਖੀ ਉਪਦੇਸ਼ ਪ੍ਰਚਾਰ ਦੇ ਪ੍ਰਵਾਹ ਚੱਲ ਪਏ। ਸਤਿਗੁਰ ਜੀ ਦੇ ਜਮਨਾ ‘ਚ ਇਸਨਾਨ, ਤਾਰੀਆਂ, ਖੇਡਾਂ, ਜੰਗਲ ਵਿਚ ਸ਼ਿਕਾਰ ਖੇਡਣ, ਸ਼ੇਰਾਂ ਦਾ ਮਾਰਨਾ ਤੇ ਸਿੱਖਾਂ ਨੂੰ ਤਿਆਰ-ਬਰ-ਤਿਆਰ ਕਰਨ ਦੇ ਅਸਚਰਜ ਕੌਤਕ ਦਿਖਾਈ ਦੇਣ ਲੱਗੇ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸਿਲਹਖ਼ਾਨਾ ਵੀ ਬਣਾਇਆ। ਕੇਵਲ ਦੋ ਮਹੀਨਿਆਂ ਵਿਚ ਹੀ ਇਹ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਾਂਗ ਬਹੁਤ ਖੂਬਸੂਰਤ ਤੇ ਮਨ ਮੋਹਿਕ ਦਿਸਣ ਲੱਗਾ।
ਇਸ ਤਰ੍ਹਾਂ ਪਾਉਂਟਾ ਸਾਹਿਬ ਦੀਆਂ ਰੌਣਕਾਂ ਪਹਾੜੀ ਰਾਜਿਆਂ ਦੀ ਸਿਰਦਰਦੀ ਬਣ ਰਹੀਆਂ ਸਨ। ਸਮੇਂ ਦੀ ਲੋਕ ਚਰਚਾ ਦੀਆਂ ਸ਼ਿਕਾਇਤਾਂ ਬਣਾ ਕੇ, ਪਹਾੜੀ ਰਾਜੇ ਮੁਗ਼ਲ ਹਕੂਮਤ ਦੇ ਕੰਨ ਭਰਨ ਲੱਗੇ । ਸ਼ਾਹੀ ਠਾਠ ਤੇ ਗੁਰੂ ਸਾਹਿਬ ਦੀਆਂ ਸਿੱਖੀ ਫ਼ੌਜਾਂ ਦੇ ਚਰਚੇ ਦਿੱਲੀ ਦਰਬਾਰ ਤੱਕ ਪੁੱਜਣ ਲੱਗੇ। ਛੇਵੇਂ ਪਾਤਸ਼ਾਹ ਦੇ ਜੰਗਾਂ ਯੁੱਧਾਂ ਵਿਚ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਪਹਿਲਾਂ ਹੀ ਮੁਗ਼ਲ ਜਾਣਦੇ ਸਨ। ਇਸ ਤਰ੍ਹਾਂ ਕਈ ਪਹਾੜੀ ਰਾਜਿਆਂ ਦੀ ਘੁਸਰ ਮੁਸਰ ਗੁਰੂ ਜੀ ਦੇ ਖ਼ਿਲਾਫ਼ ਹੁੰਦੀ ਰਹਿੰਦੀ।
ਸ੍ਰੀ ਨਗਰ ਗੜਵਾਲ ਦੇ ਰਾਜਾ ਫ਼ਤਹਿ ਸ਼ਾਹ ਨੇ, ਨਾਹਨ ਰਿਆਸਤ ‘ਤੇ ਹਮਲੇ ਦੀ ਯੋਜਨਾ ਬਣਾਈ ਤੇ ਡੇਹਰਾਦੂਨ ਤੋਂ ਬਾਬਾ ਰਾਮਰਾਇ ਨੇ ਉਸ ਦੀ ਮਦਦ ਦਾ ਵਚਨ ਦਿੱਤਾ। ਜਦੋਂ ਦਸ਼ਮੇਸ਼ ਜੀ ਨਾਹਨ ਰਿਆਸਤ ਵਿਚ ਆ ਟਿਕੇ ਤਾਂ ਰਾਮ ਰਾਏ ਜੀ ਨੇ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਤੇ ਫ਼ਤਹਿ ਸ਼ਾਹ ਨੂੰ ਸਮਝਾਇਆ ਕਿ ਤੁਰੰਤ ਮੇਦਨੀ ਪ੍ਰਕਾਸ਼ ਨਾਲ ਸੁਲਾਹ ਕਰ ਲਵੋ ਨਹੀਂ ਤਾਂ ਤੁਹਾਡੀ ਖ਼ੈਰ ਨਹੀਂ। ਫ਼ਤਹਿ ਸ਼ਾਹ ਨੇ ਇਹ ਸਲਾਹ ਮੰਨ ਲਈ ਤੇ ਮੇਦਨੀ ਪ੍ਰਕਾਸ਼ ਦਾ ਕਬਜ਼ੇ ਵਾਲਾ ਇਲਾਕਾ ਵਾਪਿਸ ਕਰ ਦਿੱਤਾ। ਅਗੋਂ ਲਈ ਮਿੱਤਰ ਬਣ ਗਿਆ ਤੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਫ਼ਤਹਿ ਸ਼ਾਹ ਪਾਉਂਟਾ ਆਇਆ। ਇਸ ਇਲਾਕੇ ਦੇ ਜੰਗਲ ਵਿਚ ਇਕ ਸ਼ੇਰ ਆ ਵੜਿਆ ਜਿਸ ਨੇ ਇਲਾਕੇ ਦਾ ਬਹੁਤ ਜਾਨੀ ਨੁਕਸਾਨ ਕਰ ਦਿੱਤਾ। ਕੋਈ ਵੀ ਸੂਰਮਾ ਉਸ ਦੇ ਸਾਮ੍ਹਣੇ ਆਉਣ ਦਾ ਹੀਆ ਨਹੀਂ ਕਰ ਰਿਹਾ ਸੀ । ਜਦੋਂ ਇਹ ਸੂਚਨਾ ਗੁਰੂ ਜੀ ਪਾਸ ਪਹੁੰਚੀ ਤਾਂ ਉਨ੍ਹਾਂ ਨੇ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫ਼ਤਹਿ ਸ਼ਾਹ ਦੀਆਂ ਫ਼ੌਜਾਂ ਸਮੇਤ ਜੰਗਲ ਵਿਚ ਸ਼ੇਰ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਸਾਰੇ ਸ਼ੇਰ ਦੇ ਟਿਕਾਣੇ ਤੇ ਪੁੱਜੇ ਤਾਂ ਬਿਫਰਾ ਸ਼ੇਰ, ਗੁਰੂ ਜੀ ਤੇ ਹਮਲਾ ਕਰਨ ਟੁੱਟ ਪਿਆ। ਦਸ਼ਮੇਸ਼ ਜੀ ਨੇ ਢਾਲ ‘ਤੇ ਵਾਰ ਰੋਕ ਕੇ ਤਲਵਾਰ ਦੇ ਨਾਲ ਪੈਂਤੜਾ ਲੈ ਸ਼ੇਰ ਤੇ ਵਾਰ ਕਰ ਦੋ ਟੋਟੇ ਕਰ ਕੇ ਸੁੱਟ ਦਿੱਤਾ। ਦੋਨੋਂ ਰਾਜੇ ਵੇਖ ਕੇ ਹੈਰਾਨ ਰਹਿ ਗਏ।
ਪਾਉਂਟਾ ਸਾਹਿਬ ਦੀ ਸ਼ਾਨੋ-ਸ਼ੌਕਤ ਦਿਨ-ਬ-ਦਿਨ ਸਿੱਖਰਾਂ ਛੋਹਣ ਲੱਗੀ। ਗੁਰੂ ਸਾਹਿਬ ਦੀ ਉਪਮਾ ਹਰ ਪਾਸੇ ਫੈਲ ਚੁੱਕੀ ਸੀ । ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਘੇਰਾ ਬੜਾ ਵਿਸ਼ਾਲ ਹੋ ਚੁੱਕਾ ਸੀ । ਸੋ ਗੁਰੂ ਸਾਹਿਬ ਦੀ ਇਸ ਰਮਣੀਕ ਧਰਤੀ ਦੀ ਪਾਵਨ ਛੋਹ ਨੇ ਜਮੁਨਾ ਕੰਢੇ ਇਕ ਨਵਾਂ ਸਵਰਗ ਉਤਪਨ ਕਰ ਕੇ ਇਸ ਧਰਤੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ ਸਨ। ਕਈ ਸਾਧੂ ਸੰਤ ਤੇ ਮੁਸਲਿਮ ਪੀਰ ਫ਼ਕੀਰ ਵੀ ਗੁਰੂ ਸਾਹਿਬ ਨੂੰ ਮਿਲ ਕੇ ਅਧਿਆਤਮਿਕ ਰਸ ਦੇ ਅਨੰਦ ਮਾਣ ਰਹੇ ਸਨ। ਉਨ੍ਹਾਂ ਵਿਚ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਦੇ ਨਾਮ ਵਰਨਣਯੋਗ ਹਨ। ਇਹ ਇਸਲਾਮਿਕ ਪੀਰ ਦਸਮੇਸ਼ ਜੀ ਦੇ ਪੱਕੇ ਸ਼ਰਧਾਲੂ ਤੇ ਅਨਿਨ ਸਿੱਖ ਹੋ ਜੀਵਨ ਸਫਲਾ ਕਰਨ ਵਾਲੇ ਨਾਮਵਰ ਹਸਤੀਆਂ ਹੋ ਗੁਜ਼ਰੇ । ਪੀਰ ਬੁੱਧੂ ਸ਼ਾਹ ਬਾਰੇ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ, “ਪਾਉਂਟਾ ਸਾਹਿਬ ਦੇ ਪੱਛਮ ਵਿਚ ਤੀਹ ਕੋਹ ਤੇ ਪਿੰਡ ਸਢੌਰਾ ਵਿਚ ਪ੍ਰਸਿੱਧ ਮੁਸਲਮਾਨ, ਪੀਰ ਬੁੱਧੂ ਸ਼ਾਹ ਰਹਿੰਦਾ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਮੁਨਾ ਕੰਢੇ ਆਉਣ ਬਾਰੇ ਸੁਣਿਆ ਤਾਂ ਦਰਸ਼ਨ ਕਰਨ ਆਇਆ। ਪੁਰਾਤਨ ਸਮੇਂ ਇਸ ਨਗਰ ਦਾ ਨਾਮ ਸਾਧਾਵਰ ਸੀ। ਕਦੇ ਇਹ ਬੋਧੀ ਸਾਧੂਆਂ ਦਾ ਵੱਡਾ ਕੇਂਦਰ ਸੀ। ਪੀਰ ਬੁੱਧੂ ਸ਼ਾਹ ਦਾ ਅਸਲੀ ਨਾਮ ਬਦਰੁਦੀਨ ਸੀ। ਇਸਦੇ ਹਜ਼ਾਰਾਂ ਮੁਰੀਦ ਸਨ। ਬੜੇ ਪ੍ਰਤਾਪ ਵਾਲਾ ਪੀਰ ਮੰਨਿਆ ਜਾਂਦਾ ਸੀ । ਬੜਾ ਰੂਹਾਨੀ ਬੰਦਾ ਹੋਣ ਨਾਤੇ, ਦਸ਼ਮੇਸ਼ ਜੀ ਦੀ ਰੂਹਾਨੀ ਸ਼ਕਤੀ ਤੱਕ ਕੇ ਸਤਿਗੁਰਾਂ ਦਾ ਸੱਚਾ ਉਪਾਸ਼ਕ ਬਣ ਚੁੱਕਾ ਸੀ। ਕੱਟੜ ਮੁਸਲਮਾਨਾਂ ਦਾ ਵਤੀਰਾ ਉਹ ਪਸੰਦ ਨਹੀਂ ਕਰਦਾ ਸੀ। ਸੋ ਗੁਰੂ ਜੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਲਈ ਤਿਆਰ ਸੀ । ਭੰਗਾਣੀ ਦੇ ਯੁੱਧ ਵਿਚ ਉਸ ਦੇ ਸਾਰੇ ਪਰਿਵਾਰ ਦੀ ਕੁਰਬਾਨੀ ਦਾ ਅਹਿਮ ਰੋਲ ਦਰਜ ਹੈ।”
ਪਾਉਂਟਾ ਸਾਹਿਬ ਤੋਂ ਤੀਹ ਕੁ ਮੀਲ ਦੂਰ ਡੇਹਰਾਦੂਨ ਵਿਖੇ ਬਾਬਾ ਰਾਮ ਰਾਏ ਰਹਿ ਰਹੇ ਸਨ। ਇੱਥੇ ਔਰੰਗਜ਼ੇਬ ਨੇ ਉਨ੍ਹਾਂ ਨੂੰ ਕੁੱਝ ਪਿੰਡਾਂ ਦੀ ਜ਼ਮੀਨ ਦਿੱਤੀ ਹੋਈ ਸੀ । ਕਈ ਸੁਨੇਹੇ ਭੇਜ ਕੇ ਬਾਬਾ ਰਾਮ ਰਾਏ ਜੀ ਨੇ, ਕਲਗੀਧਰ ਪਾਤਸ਼ਾਹ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ। ਉਨ੍ਹਾਂ ਦੀ ਬਜ਼ੁਰਗੀ ਦਾ ਸਤਿਕਾਰ ਕਰਦੇ ਅੱਗੇ ਜਾ ਕੇ ਜਮੁਨਾ ਦਰਿਆ ਦੇ ਵਿਚਕਾਰ, ਉਨ੍ਹਾਂ ਦਾ ਸਵਾਗਤ ਕੀਤਾ ਤੇ ਗਲ ਨਾਲ ਲਾ ਲਿਆ। ਰਾਮ ਰਾਏ ਦੇ ਮਸੰਦਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਇਕ ਦਿਨ ਸਮਾਧੀ ਵਿਚ ਮਗਨ ਤੱਪ ਕਰਦੇ ਰਾਮ ਰਾਏ ਜੀ ਨੂੰ ਮਸੰਦਾਂ ਨੇ ਚੁੱਕ ਕੇ ਅੱਗ ਵਿਚ ਸੁੱਟ ਦਿੱਤਾ ਤੇ ਕਿਹਾ ਕਿ ਸਸਕਾਰ ਕਰ ਦਿੱਤਾ ਹੈ। ਮਾਤਾ ਪੰਜਾਬ ਕੌਰ ਨੇ ਇਹ ਸਾਰੀ ਗੱਲ ਦੀ ਲਿਖਤੀ ਰਿਪੋਟ ਗੁਰੂ ਸਾਹਿਬਾਂ ਨੂੰ ਦਿੱਤੀ। ਗੁਰੂ ਜੀ ਡੇਹਰਾਦੂਨ ਗਏ ਤੇ ਦੋਸ਼ੀ ਮਸੰਦਾਂ ਨੂੰ ਗ੍ਰਿਫ਼ਤਾਰ ਕਰਕੇ ਕਰੜੀਆਂ ਸਜ਼ਾਵਾਂ ਦਿੱਤੀਆਂ।
ਪਾਉਂਟਾ ਸਾਹਿਬ ਦੀ ਧਰਤੀ ਤੋਂ ਹੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੱਖਾਂ ਨੂੰ ਬਨਾਰਸ (ਕਾਂਸ਼ੀ) ਸੰਸਕ੍ਰਿਤ ਦੀ ਉੱਚ ਵਿਦਿਆ ਲਈ ਭੇਜਿਆ ਤਾਂ ਕਿ ਉਹ ਸੰਸਕ੍ਰਿਤ ਵਿਚ ਨਿਪੁੰਨ ਹੋ ਸਕਣ। ਅੱਜ ਕੱਲ੍ਹ ਉਨ੍ਹਾਂ ਨੂੰ ਨਿਰਮਲੇ ਕਿਹਾ ਜਾਂਦਾ ਹੈ। ਭੰਗਾਣੀ ਦਾ ਯੁੱਧ ਵੀ 1689 ਵਿਚ ਪਹਾੜੀ ਰਾਜਿਆਂ ਨਾਲ ਲੜਨਾ ਪਿਆ। “ਜੰਗਨਾਮਾ ਗੁਰੂ ਗੋਬਿੰਦ ਸਿੰਘ ਜੀ” ਵਿਚੋਂ ਜੋ ਸੰਕੇਤ ਮਿਲਦੇ ਹਨ, ਉਸ ਤੋਂ ਜ਼ਾਹਿਰ ਹੈ ਕਿ ਭੰਗਾਣੀ ਦੇ ਜੰਗ ਦੀ ਪਿੱਠਭੂਮੀ ਪਿੱਛੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਵਲੋਂ ਪਹਾੜੀ ਰਾਜਿਆਂ ਨੂੰ ਇਸ਼ਾਰੇ ਮਿਲ ਰਹੇ ਸਨ । ਸੋ ਉਹ ਬਾਦਸ਼ਾਹ ਨੂੰ ਖੁਸ਼ ਕਰਨ ਹਿੱਤ ਭੰਗਾਣੀ ਦਾ ਜੰਗ ਕਰਨ ਲਈ ਤਿਆਰ ਹੋ ਗਏ। ਭਾਈ ਵੀਰ ਸਿੰਘ ਜੀ ਦਾ ਅਨੁਮਾਨ ਹੈ ਕਿ ਜੋ ਪਠਾਣ ਪੀਰ ਬੁੱਧੂ ਸ਼ਾਹ ਰਾਹੀਂ ਗੁਰੂ ਜੀ ਕੋਲ ਭਰਤੀ ਕਰਵਾਏ ਗਏ ਸਨ, ਉਹ ਵੀ ਮੁਗ਼ਲ ਬਾਦਸ਼ਾਹ ਦੀ ਜਾਸੂਸੀ ਕਰਨ ਲਈ ਨਾਟਕੀ ਢੰਗ ਨਾਲ ਭੇਜਣ ਦੀ ਸਕੀਮ ਸੀ। ਉਹ ਪਠਾਣ ਪਹਿਲਾਂ ਤਾਂ ਗੁਰੂ ਸਾਹਿਬ ਦੇ ਮਿੱਤਰ ਬਣ ਕੇ ਭੇਤ ਲੈਂਦੇ ਰਹੇ ਤੇ ਜੰਗ ਸਮੇਂ ਧੋਖਾ ਦੇ ਕੇ ਬਾਗ਼ੀ ਹੋ ਗਏ। ਆਖਿਰ ਉਹ ਅਪਣੀ ਔਕਾਤ ‘ਤੇ ਆ ਹੀ ਗਏ ਤੇ ਪਹਾੜੀ ਰਾਜਿਆਂ ਨਾਲ ਜਾ ਰਲੇ ਤਾਂ ਕਿ ਉਹ ਗੁਰੂ ਜੀ ਦੀਆਂ ਫ਼ੌਜਾਂ ਦੇ ਭੇਤ ਦੇ ਕੇ ਗੁਰੂ ਸਾਹਿਬ ਨੂੰ ਹਰਾ ਸਕਣ। ਸੋ ਇਹੋ ਜਿਹੇ ਘਿਨਾਉਣੇ ਯਤਨ ਪਹਾੜੀ ਰਾਜਿਆਂ ਵੱਲੋਂ ਪਹਿਲਾਂ ਹੀ ਕੀਤੇ ਜਾ ਰਹੇ ਸਨ। ਪਰੰਤੂ ਅਕਾਲ ਪੁਰਖ ਦੀ ਅਗੰਮੀ ਸ਼ਕਤੀ ਨੂੰ ਕੌਣ ਜੰਮਿਆ ਸੀ ਜੋ ਸ਼ਿਕਸਤ ਦੇ ਸਕਦਾ? ਸੋ ਪੂਰੀ ਟਿੱਲ ਲਾਉਣ ਦੇ ਬਾਵਜੂਦ ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ।
ਅਕਾਲ ਪੁਰਖ ਦੇ ਭੇਜੇ ਹੋਏ ਅਗੰਮੀ ਸ਼ਕਤੀ ਦੇ ਵਰਦਾਨ ਨਾਲ ਵਰੋਸਾਏ ਹੋਏ ਰੱਬੀ ਰਹਿਬਰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਰਬਪੱਖੀ ਵਿਕਾਸ ਨੇ ਮੁਗ਼ਲ ਹਕੂਮਤ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ। ਜ਼ੁਲਮ ਦੇ ਮੱਦ ਵਿਚ ਮੱਤੇ ਬਾਦਸ਼ਾਹ ਔਰੰਗਜ਼ੇਬ ਦੇ ਦਿੱਲੀ ਹਕੂਮਤ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਜ਼ੁਲਮ ਦੇ ਮੱਦ ਵਿਚ ਮੱਤੇ ਬਾਦਸ਼ਾਹ ਔਰੰਗਜ਼ੇਬ ਦੇ ਦਿੱਲੀ ਤਖ਼ਤ ਦੇ ਮਨ ਮਾਨੇ ਤੇ ਜਬਰੀ ਹੈਦਰੀ ਹੁਕਮਰਾਨਾਂ ਦੇ ਅਤਿ ਘਿਨਾਉਣੇ ਤੇ ਜ਼ਾਲਮ ਫੁਰਮਾਨਾਂ ਦੇ ਖਿਲਾਫ਼ ਪੰਜਾਬ ਦੀ ਧਰਤੀ ਤੋਂ ਹੂਕ ਉੱਠੀ, ਜਿਸ ਨੇ ਸ਼ਿਵਾਲਿਕ ਦੀਆਂ ਬਾਈਧਾਰ ਦੀਆਂ ਰਿਆਸਤਾਂ ਹਿਲਾ ਕੇ ਰੱਖ ਦਿੱਤੀਆਂ। ਹੁਣ ਸਤਿਗੁਰ ਜੀ, ਪਾਉਂਟਾ ਸਾਹਿਬ ਦੀ ਰਮਣੀਕ ਧਰਤੀ ਦੇ ਜਮੁਨਾ ਕੰਢੇ ਵਿਚਰ ਰਹੇ ਸਨ । ਸ੍ਰੀ ਨਗਰ ਗੜ੍ਹਵਾਲ ਦੇ ਰਾਜਾ, ਫ਼ਤਹਿ ਸ਼ਾਹ ਦੀ ਲੜਕੀ, ਦੀ ਸ਼ਾਦੀ, ਕੈਹਲੂਰ ਦੇ ਰਾਜਾ ਭੀਮ ਚੰਦ ਦੇ ਲੜਕੇ ਨਾਲ ਹੋ ਰਹੀ ਸੀ। ਫ਼ਤਹਿ ਸ਼ਾਹ ਨੇ ਗੁਰੂ ਜੀ ਨੂੰ ਵੀ ਸੱਦਿਆ, ਪਰ ਗੁਰੂ ਜੀ ਆਪ ਨਾ ਗਏ ਤੇ ਉਨ੍ਹਾਂ ਨੇ ਦੀਵਾਨ ਨੰਦ ਚੰਦ ਨੂੰ, ਸਵਾ ਲੱਖ ਰੁਪਏ ਦੀਆਂ ਸੁਗਾਤਾਂ ਤੇ ਸ਼ਗਨ ਦੇ ਕੇ ਭੇਜਿਆ। ਪਰੰਤੂ ਗੁਰੂ ਜੀ ਨੂੰ ਸ਼ਾਦੀ ਤੇ ਸੱਦਣ ਕਾਰਨ ਸਭ ਪਹਾੜੀ ਰਾਜੇ ਫ਼ਤਹਿ ਸ਼ਾਹ ਨਾਲ ਨਾਰਾਜ਼ ਹੋਏ ਤੇ ਪੂਰਾ ਜ਼ੋਰ ਪਾ ਕੇ ਉਸ ਨੂੰ ਮਨਾ ਲਿਆ ਕਿ ਉਹ ਗੁਰੂ ਜੀ ਨੂੰ ਵਿਆਹ ਵਿਚ ਨਾ ਵੜਨ ਦੇਵੇ। ਇਥੋਂ ਤੱਕ ਫੈਸਲਾ ਹੋ ਗਿਆ ਕਿ ਫ਼ਤਹਿ ਸ਼ਾਹ ਵੀ ਹੋਰ ਪਹਾੜੀਆਂ ਨਾਲ ਰੱਲ ਕੇ ਗੁਰੂ ਜੀ ਵਿਰੁੱਧ ਜੰਗ ਲੜੇ। ਇਸ ਤਰ੍ਹਾਂ ਸਭ ਕੁਝ ਵਾਪਿਸ ਮੋੜ ਦਿੱਤਾ ਗਿਆ। ਰਾਜਾ ਫ਼ਤਹਿ ਸ਼ਾਹ ਨੂੰ ਬੇਟੀ ਵਿਆਹੁਣ ਲਈ ਸਭ ਕੁੱਝ ਮੰਨਣਾ ਪਿਆ । ਸਾਰੇ ਰਾਜਿਆਂ ਨੇ ਜੰਗ ਦਾ ਐਲਾਨ ਕਰ ਦਿੱਤਾ । ਸਾਰੇ ਹਾਲਾਤ ਭਾਂਪ ਕੇ ਵਖਤ ਵੇਖਦਿਆਂ ਸਤਿਗੁਰਾਂ ਨੇ ਵੀ ਜੰਗ ਦਾ ਬਿਗਲ ਵਜਾ ਦਿੱਤਾ। ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਤੇ ਭਰਤੀ ਕੀਤੇ ਪਠਾਨ ਰਾਤੋ ਰਾਤ ਧੋਖਾ ਦੇ ਕੇ ਦੌੜ ਗਏ । ਸਿਰਫ ਇਕ ਸੌ ਪਠਾਨ ਗੁਰੂ ਜੀ ਦੇ ਪਾਸ ਰਹਿ ਗਿਆ। ਦਸਮੇਸ਼ ਜੀ ਨੇ ਉਹ ਪਠਾਨ ਵੀ ਵਾਪਿਸ ਭੇਜ ਦਿੱਤੇ। ਗੁਰੂ ਸਾਹਿਬ ਨੇ ਮੌਕਾ ਵੇਖ ਕੇ ਪਾਉਂਟਾ ਸਾਹਿਬ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਜੰਗ ਵਿਚ ਜਾਣ ਲਈ ਪ੍ਰੇਰਿਆ ਤਾਂ ਹਰ ਜਨ ਸਾਧਾਰਨ ਗੁਰੂ ਜੀ ਦਾ ਹੁਕਮ ਪਾ ਕੇ ਉੱਠ ਖੜੋਤਾ। ਗੁਰੂ ਜੀ ਨੇ ਪੰਜ ਹਜ਼ਾਰ ਸਿੱਖਾਂ ਨੂੰ ਤਿਆਰ ਕਰ ਪੰਜ ਜਰਨੈਲ ਨਿਯੁਕਤ ਕਰ ਦਿੱਤੇ। ਇਹ ਵੀ ਫੈਸਲਾ ਕਰ ਲਿਆ ਗਿਆ ਕਿ ਪਾਉਂਟਾ ਸਾਹਿਬ ਤੋਂ 19 ਕਿਲੋਮੀਟਰ ਦੂਰ, ਜਾ ਕੇ ਪਿੰਡ ਭੰਗਾਣੀ ਦੇ ਮੈਦਾਨ ਵਿਚ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਫ਼ੌਜ ਨਾਲ ਟਾਕਰਾ ਕੀਤਾ ਜਾਵੇ।
ਫ਼ੌਜੀ ਦ੍ਰਿਸ਼ਟੀਕੋਣ ਤੋਂ ਇਹ ਮਹੱਤਵਪੂਰਨ ਸਥਾਨ ਹੈ। ਇਕ ਪਾਸੇ ਜਮੁਨਾ ਦਰਿਆ ਹੈ, ਜਿਥੋਂ ਬਾਈ ਧਾਰ ਦੇ ਰਾਜਿਆਂ ਦੀਆਂ ਫ਼ੌਜਾਂ ਨੇ ਦਰਿਆ ਪਾਰ ਕਰਨਾ ਸੀ। ਦੂਜੇ ਪਾਸੇ ਉੱਚੀਆਂ ਪਹਾੜੀਆਂ ਤੋਂ, ਤੰਗ ਰਸਤਿਆਂ ਰਾਹੀਂ ਉਤਰਨਾ ਸੀ। ਗੁਰੂ ਸਾਹਿਬ ਦੀ ਜੰਗ ਦੀ ਨੀਤੀ ਅਨੁਸਾਰ ਇਹ ਬੜਾ ਮਹੱਤਵਪੂਰਨ ਨੁਕਤਾ ਸੀ ਇਥੇ ਪਹਾੜੀ ਰਾਜਿਆਂ ਨੇ ਰਲ ਕੇ ਗੁਰੂ ਸਾਹਿਬ ਦਾ ਮੁਕਾਬਲਾ ਕੀਤਾ। ਉਨ੍ਹਾਂ ਪਾਸ ਫ਼ੌਜ ਗੁਰੂ ਸਾਹਿਬ ਤੋਂ ਵੱਧ ਸੀ। ਇਤਿਹਾਸ ਦੱਸਦਾ ਹੈ ਕਿ ਪਹਾੜੀਆਂ ਦੀ 20 ਤੋਂ 25 ਹਜ਼ਾਰ ਫ਼ੌਜ ਮੈਦਾਨੇ ਜੰਗ ਵਿਚ ਉਤਰੀ, ਜੋ ਸਤਿਗੁਰਾਂ ਦੀ ਸਿਰਲੱਥ ਸਿੱਖ ਫ਼ੌਜਾਂ ਅੱਗੇ ਢਹਿ ਢੇਰੀ ਹੋ ਗਈ। ਕੁਝ ਸਿੱਖ ਵੀ ਸ਼ਹਾਦਤਾਂ ਪਾ ਕੇ ਅਮਰ ਹੋ ਗਏ। ਭੰਗਾਣੀ ਦਾ ਜੰਗ 12 ਦਿਨ ਤੱਕ ਚਲਦਾ ਰਿਹਾ। ਸਿੱਖ ਫ਼ੌਜਾਂ ਦੇ ਜਰਨੈਲਾਂ ਵਿਚੋਂ ਜਰਨੈਲ ਸੰਗੋ ਸ਼ਾਹ ਤੇ ਜੀਤ ਮੱਲ ਵੀ ਸ਼ਹਾਦਤ ਦੇ ਜਾਮ ਪੀ ਗੁਜ਼ਰੇ। ਭਾਈ ਸੰਤੋਖ ਸਿੰਘ ਤੇ ਭਾਈ ਵੀਰ ਸਿੰਘ ਜੀ ਦੇ, ਤੇ ਹੋਰ ਇਤਿਹਾਸਿਕ ਗ੍ਰੰਥਾਂ ਵਿਚ ਭੰਗਾਣੀ ਦੇ ਯੁੱਧ ਦੇ ਬਹੁਤ ਵੇਰਵੇ ਮਿਲਦੇ ਹਨ। ਗੁਰੂ ਸਾਹਿਬ ਨੇ ਭੂਆ ਜੀ, ਬੀਬੀ ਵੀਰੋ ਦੇ ਪੰਜ ਪੁੱਤਰਾਂ, ਸੰਗੋ ਸ਼ਾਹ, ਗੁਲਾਬ ਰਾਏ, ਜੀਤ ਮੱਲ, ਗੰਗਾ ਰਾਮ ਤੇ ਮਾਹਰੀ ਚੰਦ ਨੂੰ ਯੁੱਧ ਦੀ ਕਮਾਨ ਸੌਂਪੀ । ਸੰਗੋ ਸ਼ਾਹ ਸੈਨਾਪਤੀ ਬਣਾਏ ਗਏ। ਗੁਰੂ ਸਾਹਿਬ ਜੰਗ ਤੋਂ ਪਹਿਲਾਂ ਹੀ ਭੰਗਾਣੀ ਪਹੁੰਚ ਗਏ ਸਨ । ਦਰਿਆ ਦੇ ਕੰਢੇ ਨੀਵਾਂ ਮੈਦਾਨ ਜੰਗ ਲਈ ਛੱਡ ਦਿੱਤਾ ਗਿਆ, ਜਿਸ ਥਾਂ ਤੇ ਨੀਵੇਂ ਥਾਂ ਤੇ, ਦੁਸ਼ਮਣ ਉੱਤੇ ਆਸਾਨੀ ਨਾਲ ਹਮਲਾ ਕੀਤਾ ਜਾ ਸਕੇ । ਇਸ ਸੂਝ ਬੂਝ ਦੀ ਰਣ ਨੀਤੀ ਸਦਕਾ ਦਸਮੇਸ਼ ਜੀ ਦੀਆਂ ਫ਼ੌਜਾਂ ਦੀ ਜਿੱਤ ਹੁੰਦੀ ਰਹੀ ਤੇ ਹਜ਼ਾਰਾਂ ਦੇ ਦੁਸ਼ਮਣ ਟਿੱਢੀ ਦੱਲ ਦੇ ਘੋਗੇ ਸਿੱਖ ਫ਼ੌਜਾਂ ਨੇ ਚਿੱਤ ਕਰ ਸੁੱਟੇ। ਸਿੱਖ ਤੇ ਕਈ ਅੰਗਰੇਜ਼ ਲਿਖਾਰੀਆਂ ਨੇ ਇਸ ਯੁੱਧ ਦਾ ਹਾਲ ਚਿਤਰਨ ਬਹੁਤ ਵਿਸਥਾਰ ਨਾਲ ਕੀਤਾ ਹੈ । ਜਦੋਂ ਬਾਈਧਾਰ ਦੇ ਰਾਜਿਆਂ ਦੀਆਂ ਫ਼ੌਜਾਂ ਪਰਲੇ ਪਾਰ ਨਜ਼ਰ ਆਉਣ ਲੱਗ ਪਈਆਂ ਤਾਂ ਗੁਰੂ ਮਹਾਰਾਜ ਦੇ ਹੁਕਮ ਨਾਲ ਸੈਨਾਪਤੀ ਸੰਗੋ ਸ਼ਾਹ ਨੇ ਅੱਧੀ ਫ਼ੌਜ ਨੂੰ ਅੱਗੇ ਵੱਧਾ ਕੇ, ਮੈਦਾਨ ਵਿਚ ਰਣਥੰਮ ਗੱਡ ਕੇ ਹੁਕਮ ਦਿੱਤਾ ਕਿ ਇਸ ਤੋਂ ਪਿੱਛੇ ਨਹੀਂ ਹੱਟਣਾ, ਅੱਗੇ ਹੀ ਜਾਣਾ ਹੈ।
ਭੰਗਾਣੀ ਦੇ ਯੁੱਧ ਵਿਚ ਸਿੱਖ ਫ਼ੌਜਾਂ ਦੇ ਸੈਨਾਪਤੀ ਭਾਈ ਸੰਗੋ ਸ਼ਾਹ ਨੇ ਸਿੱਖ ਫ਼ੌਜਾਂ ਨੂੰ ਅਜਿਹੇ ਥਾਂ ਤੇ ਖੜ੍ਹਾ ਕੀਤਾ ਹੋਇਆ ਸੀ, ਜਿਥੋਂ ਗੁਰੂ ਸਾਹਿਬ ਦੇ ਮਰਜੀਉੜਿਆਂ ਦੇ ਤੀਰ ਵੈਰੀਆਂ ਨੂੰ ਆਸਾਨੀ ਨਾਲ ਵਿੰਨ ਸਕਣ। ਵੈਰੀ ਨੀਵੇਂ ਥਾਂ ਤੇ ਹੋਣ ਕਾਰਨ ਮੁਕਾਬਲੇ ਤੇ ਸਿੱਖ ਫ਼ੌਜਾਂ ਦਾ ਨੁਕਸਾਨ ਨਾ ਕਰ ਸਕਣ। ਅੱਧੀ ਫ਼ੌਜ ਗੁਰੂ ਸਾਹਿਬ ਨੇ ਆਪਣੇ ਕੋਲ ਰੱਖੀ ਹੋਈ ਸੀ ਤਾਂ ਕਿ ਜੇ ਕੋਈ ਪਾਸਾ ਕਮਜ਼ੋਰ ਨਜ਼ਰ ਆਵੇ ਤਾਂ ਉੱਥੇ ਰੀਜ਼ਰਵ ਫ਼ੌਜੀ ਕੁਮਕ ਤੁਰੰਤ ਭੇਜੀ ਜਾਵੇ। ਇਹ ਗੱਲ ਰਣਨੀਤੀ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਸਮਝੀ ਜਾਂਦੀ ਹੈ। ਸੋ ਗੁਰੂ ਜੀ ਭਾਵੇਂ ਆਪਣੀ ਉਮਰ ਦਾ ਸਭ ਤੋਂ ਪਹਿਲਾ ਜੰਗ ਕਰ ਰਹੇ ਸਨ ਪਰੰਤੂ ਜੰਗ ਦੀ ਸੂਝ ਬੂਝ ਦੇ ਤੌਰ ਤਰੀਕੇ ਬਹੁਤ ਪ੍ਰਭਾਵਸ਼ਾਲੀ ਵਰਤ ਰਹੇ ਸਨ। ਗੁਰੂ ਸਾਹਿਬ ਦੇ ਸਿਰਲੱਥ ਯੋਧੇ ਸਿੱਖ ਸੂਰਮੇ ਪਹਾੜੀ ਸੈਨਾ ਦੇ ਆਹੂ ਲਾਹ ਲਾਹ ਕੇ ਸੱਥਰ ਵਿਛਾ ਰਹੇ ਸਨ। ਸਿੱਖ ਫ਼ੌਜਾਂ ਤੇ ਗੁਰੂ ਸਾਹਿਬ ਦੇ ਭੱਥੇ ‘ਚੋਂ ਤਿੱਖੇ ਤੀਰਾਂ ਦੀਆਂ ਮਾਰੂ ਜੀਭਾਂ ਭਿਆਨਕ ਕਾਲੇ ਨਾਗਾਂ ਵਾਂਗ ਡੱਸ ਕੇ ਅਗਲੀ ਦੁਨੀਆ ਪਹੁੰਚਾ ਰਹੇ ਸਨ। ਵੈਰੀ ਦੀ ਫ਼ੌਜ ਦੇ ਪੈਰ ਉਖੜਦੇ ਨਜ਼ਰ ਆ ਰਹੇ ਸਨ। ਲੋੜ ਪੈਣ ਤੇ ਜੇ ਕਦੀ ਪਹਾੜੀ ਰਾਜਿਆਂ ਦੀ ਫ਼ੌਜ ਦਾ ਹੜ੍ਹ ਜ਼ਰਾ ਕੁ ਵੀ ਵੱਧਣ ਲਗਦਾ ਤਾਂ ਗੁਰੂ ਸਾਹਿਬ ਦੀ ਸਹਾਇਕ ਟੁੱਕੜੀ ਯਕ ਦਮ ਉਮਡ ਪੈਂਦੀ ਤੇ ਵੈਰੀ ਦੱਲ ਦੇ ਪੈਰ ਉਖੜ ਜਾਂਦੇ ਤੇ ਮੂੰਹ ਭੰਨਾ ਕੇ ਪਿਛਾਂਹ ਭੱਜ ਉਠਦੇ। ਸੋ ਸਿੱਖ ਫ਼ੌਜਾਂ ਗੁਰੂ ਸਾਹਿਬ ਦੀ ਸੁਚੱਜੀ ਵਿਉਂਤ ਤੇ ਗੁਰੂ ਸਿੱਖ ਦੇ ਜਜ਼ਬੇ ਤੇ ਕੌਮੀ ਪ੍ਰਵਾਨੇ ਬਣ ਕਲਗੀਧਰ ਜੀ ਦੇ ਆਦੇਸ਼ਾਂ ਤੇ ਨਿਛਾਵਰ ਹੋਣ ਲਈ ਸਦਾ ਤੱਤਪਰ ਰਹਿੰਦੇ । ਇਹੋ ਹੀ ਕਾਰਨ ਸੀ ਕਿ ਸਿੱਖ ਫ਼ੌਜਾਂ ਦੁਸ਼ਮਨ ਦੇ ਤਨਖਾਹ ‘ਤੇ ਕੰਮ ਕਰਨ ਵਾਲੇ ਸੈਨਿਕਾਂ ਤੋਂ ਬਹੁਤ ਅੱਗੇ ਵੱਧ ਕੇ ਮਾਰੂ ਭੀੜਾਂ ਵਿਚੋਂ ਹੱਸ ਕੇ ਲੰਘ ਜਾਂਦੇ।
ਪਹਾੜੀ ਰਾਜਿਆਂ ਵਿਚੋਂ ਰਾਜਾ ਹਰੀ ਚੰਦ ਬਾਰੇ ਗੁਰੂ ਸਾਹਿਬ ਲਿਖਦੇ ਹਨ ਕਿ ਉਹ ਬਹੁਤ ਬਹਾਦਰ ਰਾਜਾ ਸੀ । ਉਹ ਬਹੁਤ ਬਹਾਦਰੀ ਨਾਲ ਲੜਿਆ। ਜਿਥੇ ਕਿਤੇ ਵੀ ਗੁਰੂ ਸਾਹਿਬ ਨਾਲ ਸਿੱਧੀ ਟੱਕਰ ਹੋਈ, ਸਾਹਿਬਾਂ ਨੇ ਦੁਸ਼ਮਨ ਨੂੰ ਪਹਿਲਾਂ ਵਾਰ ਕਰਨ ਲਈ ਵੰਗਾਰਿਆ। ਇਸ ਜੰਗ ਵਿਚ ਗੁਰੂ ਸਾਹਿਬ ਜੀ ਨੇ ਬਾਈਧਾਰ ਦੇ ਰਾਜਿਆਂ ਨੂੰ ਪੂਰੀ ਤਰ੍ਹਾਂ ਲਲਕਾਰਿਆ ਤੇ ਆਪ ਬਾਅਦ ਵਿਚ ਵਾਰ ਕੀਤਾ। ਇਸ ਪ੍ਰਥਾਇ “ਬਚਿਤਰ ਨਾਟਕ” ਵਿਚ ਇਉਂ ਫੁਰਮਾਉਂਦੇ ਹਨ :
॥ ਦੋਹਰਾ ॥
ਕਹਾ ਲਗੇ ਬਰਨਨ ਕਰੋ ॥ ਮਚਿਓ ਜੁਧੁ ਅਪਾਰ ॥
ਜੇ ਲੁਝੇ, ਜੁਝੇ ਸਭੈ ॥ ਭਜੇ ਸੂਰ ਹਜ਼ਾਰ ॥
ਭਾਵ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਇਸ ਭਿਆਨਕ ਯੁੱਧ ਦਾ ਮੈਂ ਕਿੱਥੋਂ ਤੀਕ ਵਰਨਣ ਕਰਾਂ? ਜਿਹੜਾ ਵੀ ਇਸ ਵਿਚ ਭਾਗ ਲੈਣ ਆਇਆ, ਉਹੋ ਹੀ ਮਾਰਿਆ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰ ਨੱਸ ਗਏ । ਬਾਈਧਾਰ ਦੇ ਰਾਜਿਆਂ ਵਿਚੋਂ ਰਾਜਾ ਹਰੀ ਚੰਦ ਬਹੁਤ ਬਹਾਦਰ ਤੇ ਯੋਧਾ ਸੀ। ਇਸ ਰਾਜੇ ਨੇ ਬੜੇ ਹੀ ਗੁੱਸੇ ਵਿਚ ਗੁਰੂ ਸਾਹਿਬ ਤੇ ਤਿੰਨ ਵਾਰ ਕੀਤੇ, ਜਿਸ ਦਾ ਵਰਨਣ ਗੁਰੂ ਜੀ ਇਸ ਪ੍ਰਕਾਰ ਕਰਦੇ ਹਨ।
॥ ਭੁਜੰਗ ਛੰਦ ॥
ਹਰੀ ਚੰਦ ਕੋਪੇ ਕਮਾਣੰ ਸੰਭਾਰੰ ॥
ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ ॥
ਦੁਤੀਯ ਤਾਕ ਕੈ ਤੀਰ ਮੋ ਕੇ ਚਲਾਯੋ ॥
ਰਖਿਓ ਦਈਵ ਮੈ ਕਾਨਿ ਛਵੈ ਕੈ ਸਿਧਾਯੰ ॥
ਇਸ ਛੰਦ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਹਰੀ ਚੰਦ ਨੇ ਗੁੱਸੇ ਵਿਚ ਧਨੁਸ਼ ਪਕੜ ਕੇ ਪਹਿਲਾ ਤੀਰ ਚਲਾਇਆ, ਜੋ ਘੋੜੇ ਦੇ ਰਕਾਬ ਵਿਚ ਵੱਜਾ ਫਿਰ ਦੂਜਾ ਤੀਰ ਮੇਰੇ ‘ਤੇ ਨਿਸ਼ਾਨਾ ਲਾ ਕੇ ਚਲਾਇਆ।
ਦਸਮੇਸ਼ ਜੀ, “ਬਚਿੱਤਰ ਨਾਟਕ” ਵਿਚ ਰਾਜਾ ਹਰੀ ਚੰਦ ਨਾਲ ਹੋਈ ਝੜਪ ਬਾਰੇ ਵਰਨਣ ਕਰ ਰਹੇ ਹਨ ਕਿ ਦੂਜਾ ਤੀਰ ਤੇ ਵਾਰ ਬੜਾ ਤੇਜ਼ ਸੀ ਪਰ ਅਕਾਲ ਪੁਰਖ ਨੇ ਮੈਨੂੰ ਰੱਖ ਲਿਆ। ਇਹ ਤੀਰ ਮੇਰੇ ਕੰਨ ਕੋਲੋਂ ਛੰ ਕਰਦਾ ਹੋਇਆ ਲੰਘ ਗਿਆ। ਫਿਰ ਤੀਜਾ ਤੀਰ ਰਾਜੇ ਹਰੀ ਚੰਦ ਨੇ ਚਲਾਇਆ। ਉਸ ਬਾਰੇ ਕਲਗੀਧਰ ਇਉਂ ਲਿਖਦੇ ਹਨ :
ਤ੍ਰਿਤੀਯ ਬਾਣ ਮਾਰਯੋ ਸੋ ਪੇਟੀ ਮਝਾਰੰ ॥ ਬਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ ॥
ਚੁਭੀ ਚਿੰਚ ਚਰਮੰ ਕਛੂ ਘਾਇ ਨਾ ਆਯੰ ॥
ਕਲੰ ਕੇਵਲੰ ਜਾਨ ਦਾਸੰ ਬਚਾਯੰ ॥
ਗੁਰੂ ਜੀ ਫੁਰਮਾਉਂਦੇ ਹਨ ਕਿ ਹਰੀ ਚੰਦ ਨੇ ਤੀਸਰਾ ਤੀਰ ਮੇਰੀ ਪੇਟੀ ਵਿਚ ਮਾਰਿਆ, ਐਪਰ ਉਹ ਮੇਰੀ ਸੰਜੋਅ ਨੂੰ ਚੀਰਦਾ ਹੋਇਆ ਤਸਮੇ ‘ਚੋਂ ਪਾਰ ਲੰਘ ਗਿਆ। ਭਾਵੇਂ ਇਸ ਤੀਰ ਦੀ ਚੁੰਝ ਮੈਨੂੰ ਚੁੱਭ ਗਈ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਈ ਜਖ਼ਮ ਨਾ ਹੋਇਆ । ਪਰੰਤੂ ਬਹਾਦਰ ਰਾਜੇ ਹਰੀ ਚੰਦ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਉਸ ਵਲੋਂ ਕੋਈ ਕਸਰ ਨਾ ਰਹੀ। ਹਰੀ ਚੰਦ ਵੱਡਾ ਯੋਧਾ ਤੇ ਸੂਰਮਾ ਸੀ । ਗੁੱਸੇ ਵਿਚ ਆ ਕੇ ਉਸ ਨੇ ਤੀਰਾਂ ਦੀ ਬੁਛਾੜ ਲਾ ਦਿੱਤੀ। ਜਿਸ ਨੂੰ ਵੀ ਉਸਦੇ ਤੀਰ ਲਗਦੇ ਗਏ ਉਸਦੇ ਸਰੀਰ ਨੂੰ ਚੀਰ ਕੇ ਪਾਰ ਲੰਘਦੇ ਗਏ। ਇਸ ਤਰ੍ਹਾਂ ਰਾਜੇ ਹਰੀ ਚੰਦ ਨੇ ਬੜੀ ਯੋਗਤਾ ਤੇ ਸੂਰਬੀਰਤਾ ਨਾਲ ਯੁੱਧ ਲੜਿਆ ਤੇ ਕਈ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਤਿਗੁਰਾਂ ਨੇ ਇਸ ਘਟਨਾ ਨੂੰ ਰਸਾਵਲ ਛੰਦ ਵਿਚ ਪੇਸ਼ ਕੀਤਾ ਹੈ।
ਹਰੀ ਚੰਦ ਕ੍ਰਧੰ॥ ਹਨੇ ਸੂਰ ਸੁਧੰ॥
ਭਲੇ ਬਾਣ ਬਾਹੇ ॥ ਬਡੇ ਸੈਨ ਗਾਹੇ ॥
ਇਸ ਤਰ੍ਹਾਂ ਗੁਰੂ ਜੀ ਵਰਨਣ ਕਰਦੇ ਹਨ ਕਿ ਮੈਨੂੰ ਹਰੀ ਚੰਦ ਰਾਹੀਂ ਚਲਾਇਆ ਹੋਇਆ ਤੀਜਾ ਬਾਣ ਲੱਗਾ ਤਾਂ ਮੇਰਾ ਰੋਸ ਵੀ ਜਾਗਿਆ। ਫਿਰ ਮੈਂ ਵੀ ਕਮਾਨ ਨੂੰ ਹੱਥ ਵਿਚ ਫੜ ਕੇ ਬਾਣ ਖਿੱਚ ਕੇ ਮਾਰਿਆ। ਜੋਸ਼ ਵਿਚ ਆ ਕੇ ਤੀਰ ਛਡਿਆ। ਉਸ ਬਾਰੇ ਬਚਿੱਤਰ ਨਾਟਕ ਵਿਚ ਬਿਆਨ ਕਰਦੇ ਹਨ :
ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ॥ ਕਰੰ ਲੈ ਕਮਾਣੰ ॥ ਹਨੰ ਬਾਣ ਤਾਣੰ ॥ ਇਸ ਭੰਗਾਣੀ ਦੇ ਯੁੱਧ ਦਾ ਹਾਲ ਵਰਨਣ ਕਰਦਿਆਂ ਇਉਂ ਬਿਆਨ ਕਰ ਰਹੇ ਹਨ; ਜਦੋਂ ਮੈਂ ਤੀਰ ਚਲਾਏ ਤਾਂ ਦੁਸ਼ਮਣ ਦੀ ਫ਼ੌਜ ਦੇ ਪੈਰ ਹਿੱਲ ਗਏ। ਪਹਾੜੀ ਸੈਨਾ’ ਦੇ ਬਹੁਤ ਸੂਰਮੇ ਪਿਛਾਂਹ ਨੱਸ ਉੱਠੇ। ਇਸ ਦੌਰਾਨ ਮੈਂ ਇਕ ਹੋਰ ਬਾਣ ਛਡਿਆ, ਜੋ ਬਹਾਦਰ ਸੂਰਬੀਰ ਰਾਜੇ ਹਰੀ ਚੰਦ ਦੇ ਐਸਾ ਵੱਜਾ ਕਿ ਰਾਜਾ ਹਰੀ ਚੰਦ ਬੀਰਗਤੀ ਪ੍ਰਾਪਤ ਕਰ ਗਿਆ। ਮੇਰੇ ਬਾਣਾਂ ਨੇ ਪਹਾੜੀਆਂ ਦੇ ਸੀਨੇ ਵਿੰਨ੍ਹ ਸੁੱਟੇ ਤੇ ਇਕ ਸਾਕੋੜ ਨਾਂ ਦਾ ਰਾਜਾ ਵੀ ਮਾਰਿਆ ਗਿਆ। ਰਾਜਾ ਹਰੀ ਚੰਦ ਦੇ ਮਰਨ ਤੇ ਪਹਾੜੀ ਫ਼ੌਜਾਂ ਮੈਦਾਨ ਛੱਡ ਪਿਛਾਂਹ ਦੌੜ ਪਈਆਂ। ਫ਼ੌਜਾਂ ਡਰ ਕੇ ਪਿੱਛੇ ਹੱਟ ਗਈਆਂ । ਇਸ ਮੈਦਾਨੇ ਜੰਗ ਦੇ ਜੋਸ਼ੀਲੇ ਤੇ ਬੀਰ ਰਸੀ ਘਟਨਾ ਕ੍ਰਮ ਨੂੰ ਕਾਵਿ-ਰੰਗ ਵਿਚ ਇਉਂ ਪੇਸ਼ ਕਰ ਰਹੇ ਹਨ: ਹਰੀ ਚੰਦ ਮਾਰੇ ॥ ਸੋ ਜੋਧਾ ਲਤਾਰੇ ॥
ਸੁ ਕਾਰੋੜ ਰਾਯੰ ॥ ਵਹੈ ਕਾਲ ਘਾਯੰ ॥
ਰਣੰ ਤਿਆਗ ਭਾਗੇ ॥ ਸਬੈ ਤ੍ਰਾਸ ਪਾਗੇ ॥ ਭਈ ਜੀਤ ਮੇਰੀ ॥ ਕ੍ਰਿਪਾ ਕਾਲ ਕੇਰੀ ॥ ਸੋ ਗੁਰੂ ਸਾਹਿਬ ਦਰਸਾ ਰਹੇ ਹਨ ਕਿ ਸਤਿਗੁਰਾਂ ਦੇ ਤਿੱਖੇ ਬਾਣਾਂ ਦੀ ਸ਼ਸਤਰ ਵਿਦਿਆ ਨੇ ਰਾਜਾ ਹਰੀ ਚੰਦ ਨੂੰ ਮੌਤ ਦੇ ਘਾਟ ਉਤਾਰ ਕੇ ਯੁੱਧ ਦਾ ਸਮੁੱਚਾ ਰੁੱਖ ਹੀ ਮੋੜ ਦਿੱਤਾ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਗੁਰੂ ਸਾਹਿਬ ਦੀਆਂ ਘੱਟ ਗਿਣਤੀ ਫ਼ੌਜਾਂ, ਅਗੇ ਵੱਧ ਕੇ ਲੜ ਰਹੀਆਂ ਸਨ। ਇਹ ਗੱਲ ਸਿੱਖੀ ਇਤਿਹਾਸ ਨੂੰ ਬੜੀ ਤਕੜੀ ਮਾਨਤਾ ਪ੍ਰਦਾਨ ਕਰਦੀ ਹੈ ਕਿ ਸਿੱਖ ਫ਼ੌਜਾਂ ਭਾਵੇਂ ਇੰਨੀਆਂ ਸਿੱਖਿਅਤ ਨਹੀਂ ਸਨ ਪਰੰਤੂ ਉਹ ਆਤਮਿਕ ਵਿਸ਼ਵਾਸ਼ ਨਾਲ ਭਰਪੂਰ ਸੱਚੇ ਸਿਦਕ ਤੇ ਦ੍ਰਿੜ੍ਹ ਇਰਾਦੇ ਦੀਆਂ ਮਾਲਕ ਜ਼ਰੂਰ ਸਨ । ਲੜਾਈ ਵਿਚ ਇਸ ਗੁਣ ਦਾ ਹੋਣਾ ਅਤਿ ਅਵਸ਼ਕ ਹੈ। ਪਹਾੜੀ ਰਾਜਿਆਂ ਦੀਆਂ 20-25 ਹਜ਼ਾਰ ਫੌਜਾਂ ਨੂੰ ਸਤਿਗੁਰਾਂ ਦੀਆਂ ਕੇਵਲ ਪੰਜ ਕੁ ਹਜ਼ਾਰ ਸਿਰਲੱਥ ਯੋਧਿਆਂ ਦੀਆਂ ਫ਼ੌਜਾਂ ਨੇ ਭਾਜੜਾਂ ਪਾ ਦਿੱਤੀਆਂ। ਗੁਰੂ ਸਾਹਿਬ ਦੀਆਂ ਫ਼ੌਜਾਂ ਪਾਸ ਹਥਿਆਰ ਵੀ ਸੀਮਿਤ ਤੇ ਸਾਦੇ ਖੰਡੇ, ਕਿਰਪਾਨਾਂ, ਡੰਡੇ ਸੋਟੇ ਤੇ ਭਾਰੇ ਕੁਤਕੇ, ਹਲਵਾਈਆਂ ਕੋਲ ਲੋਹੇ ਦੇ ਪੌਂਚੇ, ਇਤਿਆਦਿ ਹੀ ਸਾਮਾਨ ਸਨ, ਜੋ ਉਨ੍ਹਾਂ ਦੇ ਕੰਮ ਆਏ। ਮਹੰਤ ਕਿਰਪਾਲ ਦਾਸ ਕੋਲ ਵੱਡਾ ਸੋਟੇ ਵਰਗਾ ਕੁਤਕਾ ਤੇ ਲਾਲ ਚੰਦ ਕੋਲ ਹਲਵਾਈਆਂ ਵਾਲਾ ਖੁਰਚਣਾ ਪਕੜੇ ਹੋਏ ਸਨ। ਜਿਉਂ ਹੀ ਗੁਰੂ ਸਾਹਿਬ ਦਾ ਹੁਕਮ ਹੋਇਆ ਉਹ ਜੋ ਵੀ ਹੱਥ ਲੱਗਾ ਫੜ ਕੇ ਜੂਝ ਪਏ। ਆਤਮਿਕ ਬੱਲ ਦੇ ਤਿੱਖੇ ਸ਼ਸਤਰਾਂ ਨੇ ਵੈਰੀ ਦੇ ਛੱਕੇ ਛੁਡਾ ਦਿੱਤੇ।
ਉਧਰ ਪੀਰ ਬੁੱਧੂ ਸ਼ਾਹ ਕੋਲ ਪੰਜ ਸੌ ਉਹ ਪਠਾਣ ਆਏ ਸਨ, ਜੋ ਬਾਦਸ਼ਾਹ ਔਰੰਗਜ਼ੇਬ ਦੇ ਮਜ਼੍ਹਬੀ ਤੁਅਸਬ ਦਾ ਸ਼ਿਕਾਰ ਹੋਏ, ਸ਼ੀਆ ਮੁਸਲਮਾਨ ਹੋਣ ਕਾਰਨ, ਸ਼ਾਹੀ ਫ਼ੌਜਾਂ ਵਿਚੋਂ ਕੱਢੇ ਗਏ ਸਨ । ਸੋ ਉਹ ਭਟਕਦੇ ਹੋਏ, ਨੌਕਰੀ ਦੀ ਤਲਾਸ਼ ਵਿਚ ਜਦੋਂ ਸਢੌਰੇ ਪੀਰ ਬੁੱਧੂ ਸ਼ਾਹ ਕੋਲ ਪੁੱਜੇ ਤਾਂ ਉਨ੍ਹਾਂ ਦੀ ਭੈੜੀ ਦਸ਼ਾ ਨੂੰ ਵੇਖ, ਤਰਸ ਖਾ ਕੇ ਪੀਰ ਜੀ ਨੇ ਦਸਮੇਸ਼ ਜੀ ਪਾਸ ਭਰਤੀ ਕਰਾ ਦਿੱਤੇ । ਪਰੰਤੂ ਜਦੋਂ ਭੰਗਾਣੀ ਦੇ ਯੁੱਧ ਦੇ ਡੰਕੇ ਵੱਜ ਗਏ ਤਾਂ ਉਹ ਸ਼ੀਆ ਪਠਾਣ ਗੁਰੂ ਜੀ ਤੋਂ ਬਾਗੀ ਹੋ ਗਏ। ਭੰਗਾਣੀ ਦੇ ਜੰਗ ਦਾ ਮੋਰਚਾ ਚੱਲ ਪਿਆ ਸੀ । ਜਦੋਂ ਇਕ ਸਿੱਖ ਨੇ ਇਹ ਖ਼ਬਰ ਪੀਰ ਜੀ ਕੋਲ ਪਹੁੰਚਾਈ ਤਾਂ ਪੀਰ ਬੁੱਧੂ ਸ਼ਾਹ, ਜੋ ਸਤਿਗੁਰਾਂ ਦੇ ਪੱਕੇ ਸ਼ਰਧਾਲੂ ਸਨ, ਇਕ ਦਮ ਉੱਠੇ ਤੇ ਇਲਾਕੇ ਵਿਚ ਹੱਕ ਸੱਚ ਦਾ ਹੋਕਾ ਦੇ ਕੇ, ਸੱਤ ਸੌ ਮੁਰੀਦ ਨਾਲ ਲੈ ਯੁੱਧ ਵਿਚ ਆ ਪੁੱਜੇ। ਭਾਈ ਵੀਰ ਸਿੰਘ ਜੀ ਤਾਂ ਇਸ ਨੂੰ ਚਲਾਕ ਹਕੂਮਤ ਦਾ ਫਰੇਬ ਮੰਨਦੇ ਹਨ ਕਿ ਇਹ ਔਰੰਗੇ ਦੀ ਫਰੇਬੀ ਚਾਲ ਸੀ, ਤੇ ਇਸੇ ਲਈ ਉਹ ਭੰਗਾਣੀ ਦੇ ਯੁੱਧ ਵਿਚ ਧੋਖਾ ਦੇ ਭੱਜ ਉੱਠੇ। ਇੱਕ ਅੰਗਰੇਜ਼ੀ ਇਤਿਹਾਸਕਾਰ, “Joseph Davey Cunninghum,” ਆਪਣੀ ਤਵਾਰੀਖ਼ ਦੀ ਕਿਤਾਬ, HISTORY OF THE SIKHS, ਵਿਚ ਇਉਂ ਲਿਖਦਾ ਤੇ ਬਿਆਨ ਕਰਦਾ ਹੈ :-
“Once Peer Budhu Shah was staying at Sadhaura, when he was visited by 500 soldiers of Aurangzeb army, who had been freed from his military (because they were shias Muslims) and it was ordered that no one should employ them in any army. They requested Peer Budhu Shah that they are disable now as they have sold all their belongings for the sake of food and the situation is that now they have to sell their weapons too, to survive. They wanted to enter in any army of such a man, who was not scared of Aurangzeb.
Peer Budhu Shah took the Pathans to Guru Gobind Singh Ji to engage them in his army. At his recommendation, Guru Sahib, engaged 500 Pathans soldiers under the command of four leaders, Kale Khan, Bhikhan Khan, Nijabit Khan and Hayat (Omar Khan) They were all trained by Guru Sahib. Soon there was a battle between Guru Sahib and hill rulers who started the battle as they were scared by the gathering strength of Guru Sahib’s community and the bold activities of Guru Sahib. With this the Pathans who had been recommended by Pir Ji, into the Guru Sahib’s army started to move away from the Guru Sahib’s force. They were leaving the army, giving various excuses, Guru Sahib did not pressurize them and said they could leave and go if this is what they wanted. One Pathan Kale Khan did not leave Guru Sahib. Guru Gobind Singh Ji, wrote a letter to Peer Ji to bring his attention the fact that the pathans recommended by him and who had been drawing salaries from the Guru Sahib’s darbar were now betraying the cause when there was a serious need, When Pir Budhu Shah came to know this disloyality of the Pathans, he came to Guru Sahib’s aid with his seven hundred followers, four sons and two brothers. Guru Sahib was very much happy to his followers fighting against hill chief’s, as they were not professionally soldiers. Guru Sahib felt very happy seeing the devotion of Pir Budhu Shah. Many of the Pir’s disciples as well as two of the sons, Ashraf and Muhamad Shah and his brother, Bhure Shah fell in the action.’
ਅੰਗਰੇਜ਼ ਸਿੱਖ ਇਤਿਹਾਸਕਾਰ ਮੁਤਾਬਿਕ, ਪੰਜ ਸੌ ਪਠਾਣਾਂ ਦੇ ਧੋਖੇਬਾਜ਼ ਹੋ ਜਾਣ ਉਪਰੰਤ ਜਦੋਂ ਗੁਰੂ ਸਾਹਿਬ ਦਾ ਹੁਕਮਨਾਮਾ ਸੱਯਦ ਪੀਰ ਬੁੱਧੂ ਸ਼ਾਹ ਕੋਲ ਪੁੱਜਾ, ਪੀਰ ਬੁੱਧੂ ਸ਼ਾਹ ਦੀ ਮਾਨਸਿਕ ਅਵਸਥਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਕ ਦਮ ਸੁਣਦੇ ਸਾਰ ਸੱਤ ਸੌ ਮੁਰੀਦਾਂ ਦਾ ਵੱਡਾ ਕਾਫ਼ਲਾ ਲੈ ਕੇ ਦੋ ਭਰਾ ਤੇ ਚਾਰੇ ਜਿਗਰ ਦੇ ਟੁਕੜੇ ਲੈ ਕੇ ਭੰਗਾਣੀ ਦੇ ਮੈਦਾਨੇ ਜੰਗ ਵਿਚ ਉਤਰ ਆਉਣਾ ਤੇ ਜ਼ਿੰਦ ਹਥੇਲੀ ਤੇ ਰੱਖ ਗੁਰੂ ਸਾਹਿਬ ਦੇ ਅਧਿਆਤਮਿਕ ਸ਼ਰਧਾ ਭਾਵਨਾ ਵਿਚ ਲੱਥ ਪੱਥ ਹੋ ਪਹਾੜੀ ਰਾਜਿਆਂ ਦੇ ਛੱਕੇ ਛੁਡਾਉਣੇ ਆਮ ਗੱਲ ਨਹੀਂ, ਸਗੋਂ ਸਤਿਗੁਰਾਂ ਦੇ ਅਨਿਨ ਸੱਚੇ ਅਕੀਦੇ ਦੀ ਦਾਸਤਾਨ ਤੋਂ ਘੱਟ ਨਹੀਂ ਹੈ। ਕਨਿੰਘਮ ਦੇ ਸ਼ਬਦਾਂ ਵਿਚ ਗੁਰੂ ਸਾਹਿਬਾਨ ਅਤਿਅੰਤ ਪ੍ਰਸੰਨਤਾ ਦੇ ਘਰ ਆ ਰਹਿਮਤਾਂ ਤੇ ਬਖਸ਼ਿਸ਼ਾਂ ਦੇ ਵਰਦਾਨ ਨਾਲ ਨਿਵਾਜ ਰਹੇ ਸਨ। ਗੁਰੂ ਸਾਹਿਬ ਵੇਖ ਕੇ ਹੈਰਾਨ ਹੋ ਰਹੇ ਸਨ ਕਿ ਪੀਰ ਬੁੱਧੂ ਸ਼ਾਹ ਦੇ ਮੁਰੀਦ, ਭਰਾ ਤੇ ਪੁੱਤਰ ਜੋ ਇਕ ਸੂਫ਼ੀ ਪੀਰ ਦੇ ਵਰੋਸਾਏ ਪੰਜ ਵਖ਼ਤ ਨਿਮਾਜ਼ੀਏ ਸਨ, ਅੱਜ ਜੋ ਹੱਥ ਆਇਆ ਉਹੋ ਸੰਦ ਪੈੜਾ ਚੁੱਕ ਵੈਰੀ ਦਲ ਦੇ ਆਹੂ ਲਾ ਰਹੇ ਸਨ । ਪਹਾੜੀਆਂ ਦੇ ਰੋਜ਼ ਮੱਰਾਅ ਦੇ ਸਿਖਿਅਤ ਸੈਨਿਕ ਇਨ੍ਹਾਂ ਸੂਫ਼ੀਆਂ ਤੇ ਸੰਤਾਂ ਭਗਤਾਂ ਦੀ ਮਾਰ ਨਾ ਝੱਲਦੇ ਹੋਏ ਪਿਛਾਂਹ ਭੱਜਦੇ ਨਜ਼ਰ ਆ ਰਹੇ ਸਨ । ਭਾਵੇਂ ਪੀਰ ਜੀ ਦੇ ਦੋ ਲੱਖਤੇ ਜਿਗਰ ਤੇ ਇਕ ਭਰਾ ਜਾਨ ਸ਼ਹਾਦਤ ਦੇ ਜਾਮ ਪੀ ਕੇ ਖ਼ੁਦਾਵੰਦ ਕਰੀਮ ਦੀ ਦਰਗਾਹ ਪ੍ਰਵਾਨ ਹੋ ਚੁੱਕੇ ਸਨ, ਪਰੰਤੂ ਪੀਰ ਬੁੱਧੂ ਸ਼ਾਹ ਦੇ ਮਨ ਅੰਦਰ ਸਤਿਗੁਰਾਂ ਦੇ ਇਲਾਹੀ ਹੁਕਮ ਤੇ ਰਜ਼ਾ ਦੀ ਪ੍ਰਵਾਨਗੀ ਦੀ ਖੁਸ਼ੀ ਮਸਤਕ ਤੇ ਚਿਹਰੇ ਤੇ ਦਮਕ ਰਹੀ ਸੀ।
ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਪੁਸਤਕ, Pir Budhu Shah (The Saint of Sadhaura) रे लिखावी ही. म. मुठी डे गुचवत ਸਿੰਘ ਜੀ ਇਉਂ ਬਿਆਨ ਕਰਦੇ ਹਨ, “The rising strength of Guru Gobind Singh in the Shivalik foothills, which he had made the center of his activities after the execution of his father, was an eyesore to the hill Rajas. According to Professor Indu Bhushan Banerji, the Guru was becoming a menace to Raja Bhim Chand of Kahlur and the integrity of his state was in danger. Raja Bhim Chand made up his mind to take stern measures against the encroachment by the followers of Guru Gobind Singh. He prepared to plan which was to be implemented after the marriage of his son with the daughter of Raja Fateh Chand of Srinagar Garhwal. In-fact Bhim Chand invited Guru Sahib to the wedding, which he refused on account of his strained relations with the Rajas. Instead the Guru sent Diwan Nand Chand to Srinagar with rich presents. The marriage indirectly provided an apportunity for the hill chiefs to confer together for concerted action against Guru Gobind Singh.”
“As this critical juncture the Pathans recently employed by Guru Gobind Singh on the recommendation of Pir Budhu Shah proved traitors. Nijabit Khan, Hayat Khan and Bhikhan Khan came to the Guru and asked for themselves and their follower’s leave to depart for their home. The clever pretext for their unwarranted behaviour was given to be the necessity to visit their homes on account of certain births, deaths and marriages, failing which they might be declared outcast by their kinsmen. Guru Gobind Singh exhorted them to stick to their duties and not bring bad names to their profession and their race. He was at pains to explain to them that he who forsook his Master in the battle would be dishonoured in this world and would be condemned hereafter. He assured them that birth in the human form would bring honour only to those who would be prepared to lose their lives in facling the foes. Apart from all these exhortations the Guru offered to double their pay. He promised to triple and even quadruple it. But all offers and admonitions failed to change their mind. Infact the greedy Pathans had been won over by the hill rajas. They even intended to plunder the Guru’s camp on account of their intimate knowledge about the belongings of the Guru. Thus they have planned to take full advantages of the anxiety of the hill rajas to buy them at all cost and about the difficult position of Guru Gobind Singh to which he was expected to be reduced as a result of their desertion. The Pathans entered the services of Fateh Chand on account of tempting offers made to them. Only Kale Khan remained with the Guru along with his one hundered followers.
In the hour of peril Guru Gobind Singh wrote a letter to Pir Budhu Shah saying, The Pathans who were recommended for employment by you received their pay from us. At the time of need for fighting they have deserted us, perhaps they felt afraid of the immence forces of the hill rajas. The cowards have joined our enemies. It is a pity you got such
untrustworthy soldiers appointed.”
ਇਹ ਖ਼ਤ ਸਤਿਗੁਰੂ ਕਲਗੀਧਰ ਜੀ ਵਲੋਂ ਪੀਰ ਜੀ ਨੂੰ ਇਕ ਸਿੱਖ ਹੱਥ ਭੇਜਿਆ ਗਿਆ। ਇਸ ਸੰਦੇਸ਼ ਨੂੰ ਸੁਣ ਕੇ ਪੀਰ ਜੀ ਦਾ ਮਨ ਬੜਾ ਦੁਖੀ ਹੋਇਆ। ਦਿਲੋਂ ਬੜੀ ਘਾਟ ਅਨੁਭਵ ਹੋਈ ਕਿ ਗੁਰੂ ਸਾਹਿਬ ਦੇ ਮਨ ਵਿਚ ਇਤਨਾ ਪਿਆਰ ਤੇ ਭਰੋਸਾ ਜੋ ਬਣਿਆ ਹੋਇਆ ਸੀ, ਉਸ ਨੂੰ ਸੱਟ ਵੱਜੀ ਹੋਵੇਗੀ। ਵਾਰ ਵਾਰ ਸੋਚਣ ਲੱਗਾ ਕਿ ਹੁਣ ਕੀ ਕੀਤਾ ਜਾਵੇ? ਤੁਰੰਤ ਬੇਗ਼ਮ ਨਸੀਰਾਂ ਤੇ ਪਿਉ, ਪੁੱਤਰਾਂ ਤੇ ਭਰਾਵਾਂ ਨਾਲ ਵਿਚਾਰ ਕੀਤੀ। ਫੌਰੀ ਤੌਰ ‘ਤੇ ਸਮੁੱਚੇ ਪਰਿਵਾਰ ਨੇ ਫੈਸਲਾ ਲੈ ਲਿਆ ਕਿ ਜਲਦ ਤੋਂ ਜਲਦ ਗੁਰੂ ਜੀ ਦੀ ਸਹਾਇਤਾ ਲਈ ਸੈਨਿਕ ਟੁਕੜੀ ਬਣਾ ਕੇ ਯੁੱਧ ਵਿਚ ਪਹੁੰਚਿਆ ਜਾਵੇ। ਇਸ ਤਰ੍ਹਾਂ ਸਾਰਾ ਪਰਿਵਾਰ ਤੇ ਪੀਰ ਜੀ ਦੇ ਸੱਤ ਸੌ ਮੁਰੀਦ ਫ਼ੌਜੀ ਸਹਾਇਤਾ ਲਈ ਤਿਆਰ ਕੀਤੇ ਗਏ। ਸੱਯਦ ਪੀਰ ਬੁੱਧੂ ਸ਼ਾਹ ਦੇ ਸਾਰੇ ਟੱਬਰ ਤੇ ਪੈਰੋਕਾਰਾਂ ਦੇ ਸੱਚੇ ਸੁੱਚੇ ਅਕੀਦੇ ਵੱਲੋਂ ਗੁਰੂ ਜੀ ਨੂੰ ਇਲਾਹੀ ਰਹਿਬਰ ਮੰਨ ਕੇ ਇਹ ਸਾਰਾ ਕਾਫ਼ਲਾ ਬੜੇ ਜੋਸ਼ੋ ਖ਼ਰੋਸ਼ ਨਾਲ ਭੰਗਾਣੀ ਦੇ ਯੁੱਧ ਵਿਚ ਸਤਿਗੁਰਾਂ ਦੀ ਮਦਦ ਲਹੀ ਪਹਾੜੀ ਸੈਨਾ ‘ਤੇ ਟੁੱਟ ਕੇ ਆ ਪਏ। ਇਸ ਅਣ-ਕਿਆਸੇ ਫ਼ੌਜੀ ਹਮਲੇ ਦੇ ਹੜ੍ਹ ਅੱਗੇ ਪਹਾੜੀ ਫ਼ੌਜਾਂ ਦੀ ਲੱਕ ਤੋੜਵੀਂ ਹਾਰ ਹੋਣ ਲੱਗੀ ਤੇ ਪਹਾੜੀਆਂ ਦੇ ਪੈਰ ਉੱਖੜ ਗਏ। ਬਾਅਦ ਵਿਚ ਰਾਜਾ ਫ਼ਤਹਿ ਚੰਦ ਨੇ ਮੁਗ਼ਲ ਬਾਦਸ਼ਾਹ ਮੂਹਰੇ ਬੜੇ ਔਖੇ ਹੋ ਹੋ ਰੋਣੇ ਰੋਏ ਤੇ ਪੀਰ ਜੀ ਦੀ ਸ਼ਕਾਇਤ ਕੀਤੀ।
ਪੀਰ ਜੀ ਦੇ ਪਿਤਾ ਗ਼ੁਲਾਮ ਸ਼ਾਹ, ਵੀ ਇਸ ਭੰਗਾਣੀ ਦੇ ਧਰਮ ਯੁੱਧ ਵਿਚ ਕੁੱਦ ਪਏ ਤੇ ਰੱਬੀ ਰਹਿਬਰ ਦੀਆਂ ਬਖਸ਼ਿਸ਼ਾਂ ਪਾ ਕੇ ਸ਼ਹੀਦ ਹੋ ਗਏ। ਇਸ ਤੋਂ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦੇ ਇਕੋ ਹੁਕਮਨਾਮੇ ਨੂੰ ਸੁਣਦਿਆਂ ਸਾਰੀ ਜ਼ਿੰਦਗੀ ਦਾਅ ਤੇ ਲਾ ਦੇਣਾ, ਸਤਿਗੁਰਾਂ ਦੇ ਸੱਚੇ ਵਿਸ਼ਵਾਸ ਦੀ ਕਿਹੜੀ ਸੀਮਾ ਬਣ ਚੁੱਕੀ ਸੀ। ਫਿਰ ਇਕ ਦੋ ਨਹੀਂ ਸਮੁੱਚੇ ਪਰਿਵਾਰ ਨੂੰ ਯੁੱਧ ਦੇ ਪ੍ਰਜਵਲੱਤ ਮੱਚਦੇ ਭਾਂਬੜ ਵੇਖਦਿਆਂ ਵੀ, ਜੰਗ ਦੀ ਇਸ ਭੱਠੀ ਵਿਚ ਖਿੜੇ ਮੱਥੇ ਝੋਕ ਦੇਣਾ ਕਿਸ ਅਗੰਮੀ ਅਕੀਦੇ ਦੀ ਹੈਰਾਨਕੁੰਨ ਦਸ਼ਾ ਹੈ? ਬਲਿਹਾਰੇ ਦਸ਼ਮੇਸ਼ ਜੀ ਦੀ ਸੁਹਿਰਦ ਸਿੱਖੀ ਦੇ, ਜਿਸ ਨੇ ਮਜ਼੍ਹਬੀ ਦੀਵਾਰਾਂ ਤੋੜ ਉਸ ਸੱਚੇ ਰਹਿਬਰ ਦੀ ਪਛਾਣ ਕਰ ਲਈ, ਜਿਸ ਦੀ ਮਹਾਂ ਰੱਬੀ ਸੋਚ ਦੀ ਦ੍ਰਿਸ਼ਟੀ ਨੇ ਅਕਾਲ ਪੁਰਖ ਦੇ ਸੱਚੇ ਭੇਜੇ ਰਹਿਬਰ ਦੀ ਇਲਾਹੀ ਝਲਕ ਨੂੰ ਝੱਟ ਹੀ ਭਾਂਪ ਲਿਆ ਤੇ ਸਮੁੱਚੇ ਪਰਿਵਾਰ ਦੀ ਬਾਂਹ ਸੱਚੇ ਰਹਿਬਰ ਦੇ ਹੱਥ ਪਕੜਾ ਕੇ ਇਲਾਹੀ ਦਰਜੇ ਪਾ ਲਏ। ਇਸ ਵੇਲੇ ਦੀ ਹਿਰਦੇਵੇਦਕ ਦਸ਼ਾ ਨੂੰ ਵੀ. ਐਸ. ਸੂਰੀ ਇਉਂ ਲਿਖਦਾ ਹੈ :-
:- “Pir Budhu Shah felt grieved to receive the letter from the Guru. He was filled with shame on account of the treacherous behaviour of the Pathan soldiers. His conscience was pricked at the remonstrance of the Guru. To make amends for the infidelity of the Pathans, Pir Budhu Shah decided to join Guru Gobind Singh with relations and followers. He felt it his duty to atone for the faithlessness of the Pathans who had dishonoured him in the eyes of the Guru whom he held in the highest esteem. Pir Budhu Shah made up his mind to help Guru Gobind Singh with all his resources at his command. Pir Budhu Shah arrived with a large force at the apportune time. The Udasies and the Pathans had deserted Guru Gobind Singh and his position was precarious. Pir Bhudu Shah came with his relations to support the cause of the Guru and plunged into the battle without delay. Guru Gobind Singh was overjoyed to see him and the followers. The Pir’s sense of devotion and sacrifice greatly impressed him. Pir Budhu Shah, his relations and disciples fought with great courage and succeeded in slaying a large number of the enemy. The ground looked like a red carpet. His men shouted like thunder and swept everything like a hurricane.”
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਪੀਰ ਬੁੱਧੂ ਸ਼ਾਹ ਤੇ ਉਸਦੇ ਮੁਰੀਦ ਇੰਨੀ ਸੂਰਮਤਾਈ ਤੇ ਬਹਾਦਰੀ ਨਾਲ ਲੜ ਰਹੇ ਸਨ ਕਿ ਕੋਈ ਇਹ ਅੰਦਾਜ਼ਾ ਹੀ ਨਹੀਂ ਲਾ ਸਕਦਾ ਸੀ ਕਿ ਇਹ ਬੰਦੇ ਅਣਸਿੱਖੇ ਤੇ ਆਮ ਜੱਟ ਬੂਟਾਂ ਵਿਚੋਂ ਪੀਰ ਜੀ ਦੇ ਧਾਰਮਿਕ ਮੁਰੀਦ ਹੋਣਗੇ। ਉਨ੍ਹਾਂ ਦੇ ਸਾਹਸ ਤੇ ਹੌਂਸਲੇ ਇੰਨੇ ਬੁਲੰਦ ਤੇ ਜੋਸ਼ੀਲੇ ਨਜ਼ਰ ਆ ਰਹੇ ਸਨ ਕਿ ਉਹ ਕੋਈ ਵਿਸ਼ੇਸ਼ ਜੰਗੀ ਢੰਗਾਂ ਤੇ ਦਾਅ ਪੇਚ ਤਰੀਕਿਆਂ ਨਾਲ ਲੈਸ ਸਨ। ਇਹ ਪ੍ਰਸ਼ੰਸਾਯੋਗ ਹੌਸਲੇ ਪਿਛੇ ਮਜ਼੍ਹਬੀ ਅਕੀਦੇ ਦੀ ਪੱਕੀ ਦੀਵਾਰ ਖੜ੍ਹੀ ਸੀ ਜੋ ਉਨ੍ਹਾਂ ਨੂੰ ਤਰੋ- ਤਰ ਕਰਕੇ ਨਵ-ਜੀਵਨ ਦੀ ਪ੍ਰੇਰਨਾ ਪ੍ਰਦਾਨ ਕਰ ਰਹੀ ਸੀ । ਗੁਰੂ ਸਾਹਿਬ ਦੇ ਸਿੱਖ ਸੈਨਿਕਾਂ ਦੇ ਹੌਸਲੇ ਇਹ ਵੇਖ ਕੇ ਹੋਰ ਵੀ ਬੁਲੰਦ ਹੋ ਰਹੇ ਸਨ ਕਿ ਹੁਣ ਪਹਾੜੀਆਂ ਦੀ ਖੈਰ ਨਹੀਂ। ਇਸ ਤਰ੍ਹਾਂ ਪੀਰ ਜੀ ਦੇ ਮਨ ਵਿਚ ਪਠਾਣਾਂ ਪ੍ਰਤੀ ਨਫ਼ਰਤ ਦੇ ਭਾਂਬੜ ਪੂਰੇ ਜ਼ੋਰਾਂ ਤੇ ਬਲ ਰਹੇ ਸਨ।
ਉਧਰ ਪਹਾੜੀਆਂ ਦੇ ਦਿਲਾਂ ਵਿਚ ਇਹ ਭਾਵਨਾ ਕਿ ਗੁਰੂ ਜੀ ਦੀਆਂ ਮੁੱਠੀ ਭਰ ਫ਼ੌਜਾਂ ਸਾਡਾ ਕੁੱਝ ਵੀ ਨਹੀਂ ਵਿਗਾੜ ਸਕਦੀਆਂ, ਉਨ੍ਹਾਂ ਦੇ ਮਨਾਂ ਵਿਚ ਜਿੱਤ ਯਕੀਨਨ ਸੀ । ਹੁਣ ਪੰਜ ਸੌ ਪਠਾਣ ਵੀ ਬਾਗੀ ਹੋ ਸਿੱਖ ਫ਼ੌਜਾਂ ਨੂੰ ਛੱਡ ਕੇ ਪਹਾੜੀਆਂ ਨਾਲ ਆ ਰਲੇ ਸਨ। ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਗੁਰੂ ਜੀ ਦੇ ਹਾਰਨ ਉਪਰੰਤ ਲੁੱਟ ਦਾ ਸਾਰਾ ਮਾਲ ਜੋ ਹੱਥ ਆਵੇ ਉਹ ਪਠਾਣਾਂ ਦਾ ਹੋਵੇਗਾ। ਇਸ ਲਈ ਪਹਿਲਾਂ ਤਾਂ ਪਹਾੜੀ ਸੈਨਾ ਬੜੇ ਮਨ ਨਾਲ ਲੜ ਰਹੀ ਸੀ ਕਿ ਸਿੱਖ ਫ਼ੌਜਾਂ ਸਾਡੇ ਸਾਹਮਣੇ ਆਟੇ ਵਿਚ ਲੂਣ ਬਰਾਬਰ ਹਨ।
ਇਹ ਸਿਆਣਿਆਂ ਦਾ ਕਥਨ ਹੈ ਕਿ ਹੰਕਾਰ ਦਾ ਸਿਰ ਸਦਾ ਹੀ ਨੀਵਾਂ ਹੁੰਦਾ ਹੈ। ਸੋ ਹੰਕਾਰੀ ਬਾਈਧਾਰ ਦੇ ਹੈਂਕੜਬਾਜ਼ ਰਾਜਿਆਂ ਦੀ ਯਕੀਨਨ ਜਿੱਤ ਦੀ ਉਦੋਂ ਭੂਤਨੀ ਭੁੱਲ ਗਈ ਜਦੋਂ ਉਨ੍ਹਾਂ ਦੀ ਫ਼ੌਜ ਵਿਚ ਐਸੀ ਭਾਜੜ ਪਈ ਕਿ ਉਹ ਬੇਬੱਸ ਹੋ ਸੱਥਰਾਂ ਦੇ ਸੱਥਰ ਧਰਤੀ ਦੀ ਹਿੱਕ ਤੇ ਲੇਟ ਗਏ ਤੇ ਮੈਦਾਨੇ ਜੰਗ ਲਹੂ ਲੁਹਾਨ ਹੋ ਖੂਨੀ ਸਮੁੰਦਰੀ ਤੱਲ ਨਜ਼ਰ ਆਉਣ ਲੱਗਾ। ਰਾਜਾ ਹਰੀ ਚੰਦ ਤਾਂ ਪਹਿਲਾਂ ਹੀ ਗੁਰੂ ਸਾਹਿਬ ਦੇ ਤਿੱਖੇ ਤੀਰਾਂ ਦਾ ਸ਼ਿਕਾਰ ਹੋ ਬੀਰਗਤੀ ਪ੍ਰਾਪਤ ਕਰ ਚੁੱਕਾ ਸੀ । ਬਾਕੀ ਰਾਜਿਆਂ ਦੀ ਗਿਣਤੀ ਤਾਂ ਭਾਵੇਂ ਬਹੁਤ ਸੀ ਪ੍ਰੰਤੂ ਸਿਰਲੱਥ ਸਿੱਖ ਯੋਧਿਆਂ ਦੀ ਤਾਬੜ ਤੋੜ ਜੋਸ਼ੀਲੀ ਬੀਰ ਰੱਸੀ ਮਾਰ ਨੂੰ ਨਾ ਸਹਾਰਦਿਆਂ ਉਹ ਢਹਿ ਢੇਰੀ ਹੋਣ ‘ਤੇ ਮਜਬੂਰ ਹੋ ਗਏ। ਪੰਜਾਬੀ ਸਿੱਖ ਇਤਿਹਾਸ ਲਿਖਣ ਵਾਲਿਆਂ ਵਿਚ, ‘ਗੁਰੂ ਭਗਤ ਪੀਰ ਬੁੱਧੂ ਸ਼ਾਹ’ ਦੀ ਲੇਖਿਕਾ, ਪ੍ਰਿੰਸੀਪਲ ਭੁਪਿੰਦਰ ਕੌਰ, ਇਨ੍ਹਾਂ ਬਾਈਧਾਰ ਦੇ ਪਹਾੜੀ ਰਾਜਿਆਂ ਦੀ ਗਿਣਤੀ ਲਿਖਦਿਆਂ ਇਉਂ ਬਿਆਨ ਕਰਦੀ ਹੈ :-
“ਭੀਮ ਚੰਦ ਜੋ ਪਹਿਲਾਂ ਹੀ ਗੁਰੂ ਸਾਹਿਬ ਦਾ ਵੱਡਾ ਵਿਰੋਧੀ ਸੀ, ਉਸਨੇ ਪਹਾੜੀ ਰਾਜਿਆਂ ਨੂੰ ਉਤਸ਼ਾਹਿਤ ਕੀਤਾ ਕਿ ਗੁਰੂ ਸਾਹਿਬ ਪਾਉਂਟਾ ਵਿਖੇ ਥੋੜ੍ਹੇ ਜਿਹੇ ਸਿੰਘਾਂ ਸਮੇਤ ਠਹਿਰੇ ਹੋਏ ਹਨ। ਜੇ ਅਚਾਨਕ ਹਮਲਾ ਕਰ ਦਿੱਤਾ ਜਾਵੇ ਤਾਂ ਮਾਮੂਲੀ ਜਿਹੇ ਜੰਗ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਭੀਮ ਚੰਦ ਉਸ ਸਮੇਂ ਤਾਂ ਚੁੱਪ ਰਿਹਾ, ਕਿਉਂਕਿ ਉਸਦੇ ਪੁੱਤਰ ਦਾ ਵਿਆਹ ਸੀ । ਪਰ ਬਾਅਦ ਵਿਚ ਉਸਨੇ ਵੀ ਗੁਰੂ ਜੀ ਤੇ ਹੱਲਾ ਬੋਲਣ ਦਾ ਐਲਾਨ ਕਰ ਦਿੱਤਾ। ਜਿਹੜੇ ਰਾਜੇ ਇਸ ਹਮਲੇ ਵਿਚ ਸ਼ਾਮਿਲ ਹੋਣ ਲਈ ਤਿਆਰ ਹੋਏ, ਉਹ ਇਸ ਪ੍ਰਕਾਰ ਹਨ; ਕਹਿਲੂਰ ਦਾ ਰਾਜਾ ਭੀਮ ਚੰਦ, ਗੜ੍ਹਵਾਲ ਦਾ ਰਾਜਾ ਫ਼ਤਹਿ ਸ਼ਾਹ, ਗੁਲੇਰ ਦਾ ਰਾਜਾ ਗੋਪਾਲਚੰਦ, ਕਾਂਗੜੇ ਦਾ ਰਾਜਾ ਕ੍ਰਿਪਾਲ ਚੰਦ, ਮੰਡੀ ਦਾ ਰਾਜਾ ਬੀਰ ਸੈਣ, ਜੱਸਵਾਲ ਦਾ ਰਾਜਾ ਕੇਸਰੀ ਚੰਦ, ਕਾਠਗੜ੍ਹ ਦਾ ਰਾਜਾ ਦਿਆਲ ਚੰਦ, ਹਿੰਡੋਰ ਦਾ ਰਾਜਾ ਹਰੀ ਚੰਦ, ਭੰਬੋਰ ਦਾ ਰਾਜਾ ਕਰਮਚੰਦ, ਨੂਰਪੁਰ ਦਾ ਰਾਜਾ ਦਇਆ ਸਿੰਘ, ਤਰਲੋਕਪੁਰ ਦਾ ਰਾਜਾ ਭਾਗ ਸਿੰਘ, ਇੰਦੌਰ ਦਾ ਰਾਜਾ ਗੁਰਭੱਜ, ਨਦੌਣ ਦਾ ਰਾਜਾ ਸੰਸਾਰ ਚੰਦ, ਕੋਟੀਵਾਲ ਦਾ ਰਾਜਾ ਹਰੀ ਚੰਦ ਤੇ ਸ਼ਿਮਲੇ ਦਾ ਰਾਜਾ ਲੱਛੂ ਚੰਦ। ਇਸ ਹਮਲੇ ਵਿਚ ਨਾਹਨ ਦਾ ਰਾਜਾ ਮੇਦਨੀ ਪ੍ਰਕਾਸ਼ ਕਿਸੇ ਪਾਸੇ ਨਹੀਂ ਰਲਿਆ। ਇਸ ਤਰ੍ਹਾਂ ਬਹੁਤ ਸਾਰੇ ਪਹਾੜੀ ਰਾਜਿਆਂ ਦੀ ਭੜਕੀ ਭੀੜ ਨਾਲ ਗੁਰੂ ਜੀ ਦੀਆਂ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਹੋ ਰਿਹਾ ਸੀ। ਪੀਰ ਬੁੱਧੂ ਸ਼ਾਹ ਦੇ ਮੁਰੀਦ ਤੇ ਭਾਈ ਸਾਹਿਬਾਨ ਤੇ ਪੀਰ ਜੀ ਦੇ ਪੁੱਤਰਾਂ ਦੀ ਬਹਾਦਰੀ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਨੇ ਸਿੱਖ ਇਤਿਹਾਸ ਦੇ ਮਸ਼ਹੂਰ ਗਰੰਥ “ਸੂਰਜ ਪ੍ਰਕਾਸ਼” ਦੀ ਬਾਰਵੀਂ ਰਾਸਿ, ਰਿਤੁ ਦੂਜੀ ਵਿਚ ਬਿਆਨ ਕੀਤਾ ਹੈ;
ਗਿਰ ਲੋਕਨ ਕਿਆ ਹੇਲਾ ਕਰਾਲ ।
ਰੂਪ ਰਹਯੋ ਸ਼ਹਿ ਬੁੱਧੂ ਬਿਸਾਲ ।
ਸਭਿ ਲੀਨ ਤਾਲ ਪਧ ਨਾਹਿ ਹਾਲ।
ਅਤਿ ਘਮਸਾਣ ਦਾ ਯੁੱਧ ਹੋ ਰਿਹਾ ਸੀ। ਬੁੱਧੂ ਸ਼ਾਹ ਆਪਣੇ ਯੋਧਿਆਂ ਨੂੰ ਲੈ ਕੇ ਫ਼ਤਹਿ ਸ਼ਾਹ ਦੀ ਫ਼ੌਜ ਤੇ ਟੁੱਟ ਪਿਆ ਤੇ ਅੱਗੇ ਵੱਧ ਰਹੇ ਨੂੰ ਥੰਮ ਦਿੱਤਾ। ਇਸ ਨਾਲ ਪਹਾੜੀ ਫ਼ੌਜਾਂ ਦੇ ਹੌਸਲੇ ਪਸਤ ਹੋ ਗਏ। ਪੀਰ ਜੀ ਦੇ ਪੁੱਤਰਾਂ ਤੇ ਮੁਰੀਦਾਂ ਨੇ ਵੈਰੀਆਂ ਤੇ ਹੱਲਾ ਬੋਲ ਕੇ ਉਨ੍ਹਾਂ ਨੂੰ ਪਾਰ ਭਜਾਇਆ । ਬਹੁਤ ਸਾਰੇ ਸੈਨਾ ਦੇ ਮੁੱਖੀ ਮਾਰ ਮੁਕਾਏ। ਪਹਾੜੀ ਫ਼ੌਜਾਂ ਭੱਜਦੀਆਂ ਵੇਖ ਸੈਨਾ ਮੁੱਖੀ ਗੁਪਾਲ ਚੰਦ ਗੁਲੇਰੀਆ ਇਕ ਵੱਡੀ ਫ਼ੌਜੀ ਟੁੱਕੜੀ ਲੈ ਕੇ ਅੱਗੇ ਵਧਿਆ। ਇਕ ਦਮ ਪੀਰ ਬੁੱਧੂ ਸ਼ਾਹ ਤੇ ਚਾਰੇ ਪੁੱਤਰ ਤੱਕੜੀ ਫ਼ੌਜੀ ਕੁਮਕ ਲੈ ਕੇ ਪਹਾੜੀਆਂ ‘ਤੇ ਪੈ ਗਏ। ਇਸ ਨਾਲ ਪਹਾੜੀ ਫ਼ੌਜਾਂ ਦੇ ਹੋਰ ਵੀ ਹੌਸਲੇ ਟੁੱਟ ਗਏ।
ਸੁਤ ਚਤੁਰ ਪੀਰ ਕੇ ਬਲਿ ਬਿਸਾਲ ॥
ਹੁਇ ਖਰੇ ਅਗੇ, ਸਿਖ ਕੈ ਗੁਪਾਲ ॥12॥
ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਤੇ ਲਖਤਿ ਜਿਗਰ ਪੁੱਤਰਾਂ ਦੀ ਚਲਦੀ ਹੋਈ ਸ਼ਮਸ਼ੀਰ ਸਾਹਮਣੇ ਪਹਾੜੀਆਂ ਦੇ ਪੈਰ ਨਾ ਟਿੱਕ ਸਕੇ । ਜਦੋਂ ਗੁਪਾਲ ਚੰਦ ਗੁਲੇਰੀਏ ਨੇ ਆਪਣੀ ਫ਼ੌਜ ਮਰਦੀ ਵੇਖੀ ਤਾਂ ਬਹੁਤ ਕ੍ਰੋਧਵਾਨ ਹੋ ਕੇ ਰਾਜਾ ਗੁਪਾਲ ਚੰਦ ਪਹਾੜੀ ਸੈਨਾ ਦਾ ਇਕ ਸੈਨਿਕ ਜਥਾ ਲੈ ਕੇ ਜੋਸ਼ ਨਾਲ ਅੱਗੇ ਵਧਿਆ। ਉਹ ਸੱਯਦ ਪੀਰ ਬੁੱਧੂ ਸ਼ਾਹ ਦੇ ਬੇਟੇ ਸੱਯਦ ਅਸ਼ਰਫ ‘ਤੇ ਹਮਲਾ ਕਰ ਕੇ ਟੁੱਟ ਪਿਆ। ਗੁਰੂ ਜੀ ਆਪ ਉੱਚੀ ਥਾਂ ‘ਤੇ ਬੈਠੇ ਸਾਰੇ ਯੁੱਧ ਦਾ ਹਾਲ ਵੇਖ ਰਹੇ ਸਨ । ਗੁਰੂ ਜੀ ਨੇ ਮਾਮਾ ਕ੍ਰਿਪਾਲ ਜੀ ਨੂੰ ਸਿੱਖ ਫ਼ੌਜਾਂ ਲੈ ਕੇ ਸੱਯਦ ਅਸ਼ਰਫ ਦੀ ਸਹਾਇਤਾ ਵਾਸਤੇ ਤੁਰੰਤ ਭੇਜ ਦਿੱਤਾ। ਪਹਾੜੀ ਰਾਜਿਆਂ ਵੱਲ ਕਹਿਲੂਰ ਦੀਆਂ ਫ਼ੌਜਾਂ ਇਲਾਵਾ ਰਾਜਾ ਫ਼ਤਹਿ ਸ਼ਾਹ, ਹਯਾਤ ਖਾਨ ਤੇ ਭੀਖਣ ਸ਼ਾਹ ਵਰਗੇ ਜਰਨੈਲ ਵੀ ਲੜ ਰਹੇ ਸਨ । ਗੁਰੂ ਸਾਹਿਬ ਦਾ ਕਮਾਂਡਰ ਸੰਗੋ ਸ਼ਾਹ ਸੀ ਜੋ ਗੁਰੂ ਸਾਹਿਬ ਦੀ ਭੂਆ ਦਾ ਪੁੱਤਰ ਭਰਾ ਸੀ। ਪਹਾੜੀ ਦੁਸ਼ਮਨ ਫ਼ੌਜਾਂ ਪੀਰ ਜੀ ਦੇ ਪੁੱਤਰ ‘ਤੇ ਆ ਪਏ ਤੇ ਕਮਾਂਡਰ ਸੰਗੋ ਸ਼ਾਹ ਤੇ ਮਾਮੇ ਕਿਰਪਾਲ ਜੀ ਨੇ ਜ਼ੋਰਦਾਰ ਹੱਲਾ ਬੋਲ ਕੇ ਗੁਪਾਲ ਚੰਦ ਦਾ ਘੇਰਾ ਤੋੜ ਦਿੱਤਾ। ਪਰੰਤੂ ਰਾਜਾ ਗੁਪਾਲ ਚੰਦ ਦਾ ਇਕ ਸ਼ੂਕਦਾ ਹੋਇਆ ਤੀਰ ਪੀਰ ਜੀ ਦੇ ਬੇਟੇ ਨੂੰ ਆਣ ਲੱਗਾ। ਸੱਯਦ ਅਸ਼ਰਫ ਡਿੱਗ ਪਿਆ ਤੇ ਬੀਰਗਤੀ ਪਰਾਪਤ ਕਰ ਗਿਆ। ਸ਼ਹੀਦ ਅਸ਼ਰਫ ਦੇ ਸਰੀਰ ਨੂੰ ਚੁੱਕਣ ਲਈ ਦੋਵੇਂ ਧਿਰਾਂ ਅੱਗੇ ਵੱਧੀਆਂ ਪਰ ਪੀਰ ਬੁੱਧੂ ਸ਼ਾਹ ਜੀ ਦੇਹ ਪ੍ਰਾਪਤ ਕਰਨ ਵਿਚ ਸਫਲ ਹੋ ਗਏ।
ਭੰਗਾਣੀ ਦੇ ਹੋ ਰਹੇ ਯੁੱਧ ਵਿਚ ਫ਼ੌਜਾਂ ਜੋ ਕ੍ਰਿਸ਼ਮੇ ਵਿਖਾ ਰਹੀਆਂ ਸਨ, ਉਹ ਪਹਾੜੀ ਰਾਜਿਆਂ ਦੇ ਸੋਚਣ ਤੋਂ ਐਨ ਉਲਟ ਤੇ ਅਚੰਭਿਤ ਕਰਨ ਵਾਲੇ ਸਿੱਟੇ ਨਿਕਲ ਰਹੇ ਸਨ। ਤਵਾਰੀਖ਼ ਗੁਰੂ ਖ਼ਾਲਸਾ (ਪਾ: ੧੦) ਕ੍ਰਿਤ ਗਿਆਨੀ ਗਿਆਨ ਸਿੰਘ ਜੀ ਪਹਾੜੀ ਰਾਜਿਆਂ ਦੀ ਸੋਚ ਬਾਰੇ ਵਿਚਾਰ ਇਉਂ ਅੰਕਤ ਕੀਤੇ; “ਰਾਜੇ ਫ਼ਤਹਿ ਸ਼ਾਹ ਦੇ ਵਜੀਰ ਰਤਨ ਚੰਦ ਤੇ ਭੀਮ ਚੰਦ ਦੇ ਵਜ਼ੀਰ ਪ੍ਰਮਾਨੰਦ ਨੇ ਲੜਾਈ ਤੋਂ ਪਹਿਲਾਂ, ਹੀ ਉਨ੍ਹਾਂ ਪਠਾਣਾਂ ਨੂੰ, ਜੋ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਪਾਸ ਭਰਤੀ ਕਰਵਾਏ ਸਨ, ਲਾਲਚ ਦੇਣਾ ਕਰ ਕੇ ਪਾੜ ਲਿਆ। ਉਨ੍ਹਾਂ ਨਮਕ ਹਰਾਮ ਬੇਈਮਾਨਾਂ ਨੇ ਪਹਾੜੀ ਰਾਜਾਂ ਦੇ ਮੁਹਤਬਰਾਂ ਨੂੰ ਕਿਹਾ ਕਿ ਸਾਥੋਂ ਬਿਨਾਂ ਗੁਰੂ ਪਾਸ ਹੋਰ ਕੋਈ ਲੜਨ ਵਾਲਾ ਆਦਮੀ ਨਹੀਂ ਹੈ। ਨਿਰੇ ਜੱਟ, ਨਾਈ, ਛੀਂਬੇ, ਰੋੜੇ, ਖੱਤਰੀ, ਕਿਰਾੜ, ਕਮੀਣ, ਕਾਂਦੂ ਜਾਂ ਹਲਵਾ ਖਾਣੇ ਫ਼ਕੀਰ ਕੱਠੇ ਹੋ ਰਹੇ ਹਨ ਜੋ ਬੰਦੂਕਾਂ ਦੇ ਭੜ੍ਹਾਕੇ ਸੁਣਦੇ ਹੀ ਭੁਰੜ ਹੋ ਜਾਣ ਵਾਲੇ ਹਨ। ਅਸੀਂ ਪੁਰਾਣੇ ਨੌਕਰ ਨਹੀਂ ਜੋ ਨਮਕ ਦੀ ਸ਼ਰਤ ਤੇ ਜਾਨਾਂ ਦੇਈਏ? ਕੁੱਲ ਇਕ ਛਿਮਾਹੀ ਲਈ ਹੈ, ਦੂਜੀ ਚੜ੍ਹੀ ਹੋਈ ਹੈ। ਸੋ ਭੀ ਜੁਗਤ ਨਾਲ ਕਢਾ ਲਵਾਂਗੇ। ਏਹੋ ਮਿੱਥ ਕੇ ਭੀਖਣ ਸ਼ਾਹ ਆਦਿਕ, ਪੰਜਾਹ ਕੁ ਪਠਾਣਾਂ ਨੇ ਗੁਰੂ ਜੀ ਪਾਸ ਅਰਜ਼ ਕੀਤੀ ਕਿ ਸਾਡੇ ਮੁੰਡਿਆਂ ਕੁੜੀਆਂ ਦੇ ਕਈ ਨਿਕਾਹ ਹੋਣੇ ਹਨ, ਸੁੰਨਤੀ ਬੈਹਣੇ ਹਨ, ਸਾਨੂੰ ਛਿਮਾਹੀ ਦੀ ਤਨਖਾਹ ਤੇ ਛੁੱਟੀ ਬਖਸ਼ੋ । ਅਸਾਂ ਜ਼ਰੂਰ ਜਾਣਾ ਹੈ। ਜੇ ਨਾ ਭੇਜੋਗੇ ਤਾਂ ਭੀ ਜਾਵਾਂਗੇ । ਮਾਮੇ ਕਿਰਪਾਲ ਚੰਦ ਨੇ ਕਿਹਾ, “ਤੁਸੀਂ ਓਹੋ ਗੱਲ ਕਰਦੇ ਹੋ, ਸ਼ਿਕਾਰ ਵੇਲੇ ਕੁੱਤੀ ਹਲਕਾਈ। ਕੰਮ ਦੇ ਵੇਲੇ ਹੁਣ ਡਰਦੇ ਮਾਰੇ ਵਿਆਹ ਤੇ ਸੁੰਨਤਾਂ ਦੇ ਬਹਾਨੇ ਬਣਾ ਕੇ ਆਪਣੀ ਕੌਮ ਨੂੰ ਵੱਟਾ ਲਾਉਂਦੇ ਹੋ? ਤੇ ਤੁਸੀਂ ਆਪਣੇ ਪੀਰ ਬੁੱਧੂ ਸ਼ਾਹ ਨੂੰ ਲਾਜ ਦੇ ਸਮੁੰਦਰ ਵਿਚ ਕਿਉਂ ਗੋਤਾ ਦੇਂਦੇ ਹੋ? ਸ਼ਰਮ ਨਹੀਂ ਆਉਂਦੀ ਐਸ ਵੇਲੇ ਛੁੱਟੀ ਮੰਗਦੇ ਹੋ? ਖ਼ਾਂ ਸਾਹਿਬੋ! ਗੁਰੂ ਜੀ ਦਾ ਘਰ ਕਿਸੇ ਦਾ ਮੁਹਤਾਜ ਨਹੀਂ । ਇਹ ਨਾ ਗੁਮਾਨ ਕਰੋ ਕਿ ਸਾਡੇ ਆਸਰੇ ਜੰਗ ਛਿੜੇਗਾ। ਏਥੇ ਤਨਖਾਹ ਦੇਣ ਦੀ ਦੇਰ ਨਹੀਂ। ਛੁੱਟੀ ਤਨਖਾਹ ਬਹੁਤ ਲੈ ਜਾਵਣੀ। ਪਰ ਰਤਾ ਕੁ ਪਹਾੜੀਆਂ ਦਾ ਡੂਮ ਡਰਾਵਾ ਵੇਖ ਲਵੋ | ਸ਼ੈਦ ਉਹ ਲੜਾਈ ਦਾ ਅਰੰਭ ਕਰ ਬੈਠਣ ਦੋ ਮਹੀਨੇ ਨੂੰ ਫੇਰ ਚਲੇ ਜਾਣਾ।” ਉਹ ਬੋਲੇ, ਤੁਸੀਂ ਤਾਂ ਦੋ ਮਹੀਨੇ ਕਹਿੰਦੇ ਹੋ, ਅਸੀਂ ਤਾਂ ਅੱਠ ਦਿਨ ਵੀ ਨਹੀਂ ਠਹਿਰ ਸਕਦੇ।” ਇਹ ਜਵਾਬ ਸੁਣ ਕੇ ਗੁਰੂ ਸਾਹਿਬ ਬੋਲੇ, “ਜੇ ਤੁਸਾਂ ਠਹਿਰਣਾਂ ਹੀ ਨਹੀਂ, ਤਾਂ ਫੇਰ ਸਾਨੂੰ ਕੀ ਪੁੱਛਦੇ ਹੋ? ਉਨ੍ਹਾਂ ਨੂੰ ਗੁਮਾਨ ਸੀ ਕਿ ਜੰਗ ਹੋਣ ਵਾਲਾ ਹੈ। ਗੁਰੂ ਜੀ ਸਾਨੂੰ ਬਹੁਤ ਦੌਲਤ ਦੇਣੀ ਕਰ ਕੇ ਖੁਸ਼ਾਮਦ ਨਾਲ, ਆਪੇ ਮੋੜ ਲੈਣਗੇ। ਨਗਾਰੇ ਵਜਵਾ, ਤੁਰ ਪਏ। ਗੁਰੂ ਸਾਹਿਬ ਤਾਂ ਬਿਨਾਂ ਅਕਾਲ ਪੁਰਖ ਤੋਂ ਹੋਰ ਕਿਸੇ ਦੀ ਸਹਾਇਤਾ ਨਹੀਂ ਚਾਹੁੰਦੇ ਸਨ। ਇਸ ਲਈ ਅਨੰਦ ਹੋ ਰਹੇ। ਇਕ ਕਾਲੇ ਖ਼ਾਂ ਦੇ ਡੇਰੇ ਤੋਂ ਬਿਨਾਂ ਬਾਕੀ ਚਾਰ ਸੌ ਪਠਾਣ ਪਹਾੜੀਆਂ ਨਾਲ ਜਾ ਮਿਲੇ। ਪਹਾੜੀ ਰਾਜਿਆਂ ਦੀ ਦਿਲੋਂ ਬਦਨੀਤੀ ਬਹੁਤ ਕਾਰਨਾਂ ਕਰ ਕੇ ਦਿਨੋ ਦਿਨ ਵੱਧ ਰਹੀ ਸੀ। ਸਾਰੇ ਬਾਈਧਾਰ ਦੇ ਰਿਆਸਤੀ ਰਾਜੇ ਸਤਿਗੁਰੂ ਕਲਗੀਧਰ ਸਾਹਿਬ ਨੂੰ ਨਫ਼ਰਤ ਭਰੀ ਨਜ਼ਰ ਨਾਲ ਤੱਕਣ ਲੱਗ ਪਏ ਸਨ। ਦੇਵ ਨੇਤ ਨਾਲ ਕਈ ਐਸੇ ਕਾਰਨ ਬਣ ਗਏ ਸਨ ਜਿਨ੍ਹਾਂ ਕਰਕੇ ਗੁਰੂ ਸਾਹਿਬ ਦੇ ਖਿਲਾਫ਼ ਮਹੌਲ ਤਿਆਰ ਹੋ ਗਿਆ। ਸ਼ਿਵਾਲਕ ਦੇ ਪਹਾੜੀ ਰਾਜਿਆਂ ਨੇ ਇਸ ਉਭਰਦੀ ਨਵੀਂ ਸ਼ਕਤੀ ਨੂੰ ਨਾ ਸਹਾਰਦਿਆਂ ਕਈ ਢੰਗ ਤਰੀਕੇ, ਜਾਇਜ਼ ਜਾਂ ਨਾਜਾਇਜ਼ ਉਪਰਾਲੇ ਲੱਭਣੇ ਸ਼ੁਰੂ ਕਰ ਦਿੱਤੇ ਸਨ। ਕਈ ਵਾਰ ਇਹ ਕੋਸ਼ਿਸ਼ ਕੀਤੀ ਜਾਣ ਲੱਗੀ ਕਿ ਗੁਰੂ ਸਾਹਿਬ ਦੀ ਹੋਂਦ ਹੀ ਮਿਟਾਈ ਜਾਵੇ। ਬਾਦਸ਼ਾਹ ਔਰੰਗਜ਼ੇਬ ਨੂੰ ਕਈ ਮਸਾਲੇ ਲਾ ਕੇ ਗ਼ਲਤ ਸੁਨੇਹੇ ਭੇਜ ਕੇ ਮੁਗ਼ਲ ਰਾਜ ਦੇ ਬਾਗ਼ੀ ਹੋਣ ਦੇ ਦੋਸ਼ ਲਗਾਏ ਗਏ। ਆਨੇ ਬਹਾਨੇ ਅਨੰਦਪੁਰ, ਗੁਰੂ ਸਾਹਿਬ ਦੇ ਵਧਦੇ ਤੇਜ ਪ੍ਰਤਾਪ ਨੂੰ ਸੱਟ ਮਾਰਨ ਦੇ ਬਹੁਤ ਸਾਰੇ ਘਿਨਾਉਣੇ ਯਤਨ ਅਰੰਭੇ ਗਏ। ਆਖਰਕਾਰ ਪਾਉਂਟਾ ਸਾਹਿਬ ਗੁਰੂ ਜੀ ਤੇ ਸਿੱਖਾਂ ਨੂੰ ਘੇਰਨ ਦਾ ਪ੍ਰੋਗਰਾਮ ਬਣਾਇਆ ਗਿਆ। ਭੰਗਾਣੀ ਦੇ ਯੁੱਧ ਬਾਰੇ ਗਿਆਨੀ ਗਿਆਨ ਸਿੰਘ ਜੀ ਸਾਰੇ ਰਾਜਿਆਂ ਨੂੰ ਭੜਕਾਉਣ ਬਾਰੇ ਇਉਂ ਬਿਆਨ ਕਰਦੇ ਹਨ- “ਜਦੋਂ ਦੀਵਾਨ ਨੰਦ ਚੰਦ ਸ੍ਰੀ ਨਗਰ ਤੋਂ ਲੁੱਟ ਖੋਹ ਕਰਕੇ ਚਲਾ ਆਯਾ ਤਾਂ ਪਿਛੋਂ ਰਾਜੇ ਭੀਮ ਚੰਦ ਨੇ ਅਤਯੰਤ ਕ੍ਰੋਧ ਕਰ ਕੇ ਸਿਪਾਹੀ ਨੂੰ ਕਿਹਾ, “ਮਾਂਖੁਚੇ ਤੁਜੀ ਮਰੀ ਕਿ ਨਾ ਗਏ, ਸਿਖੜਿਓਂ ਨੇ ਨੱਕੀਂ ਵੱਢ ਛੱਡਯਾ” ਫੇਰ ਸਭਨਾ ਰਾਜਿਆਂ ਵੱਲ ਤੱਕ ਕੇ ਕਿਹਾ, “ਦੇਖੋ ਇਹ ਖੱਟ ਨਹੀਂ ਲੁੱਟੀ ਗਈ, ਬਾਈਧਾਰ ਦੇ ਰਾਜਿਆਂ ਦੀ ਮੁੱਛ ਕੱਟੀ ਗਈ ਸਮਝੋ। ਸਿੱਖਾਂ ਨੂੰ ਹੌਸਲਾ ਹੋ ਗਿਆ ਹੈ। ਹੁਣ ਉਹ ਤੁਹਾਨੂੰ ਘਰੋਂ ਕੱਢ ਛੱਡਣਗੇ। ਤਾਂ ਤੇ ਆਪਣੀ ਆਪਣੀ ਫ਼ੌਜ ਸਮੇਤ ਚੱਲ ਕੇ ਗੁਰੂ ਜੀ ਨੂੰ ਮਾਰ ਛਡੋ ਯਾਂ ਫੜ ਕੇ ਦਿੱਲੀ ਭੇਜ ਦੇਵੋ। ਆਪੇ ਬਾਦਸ਼ਾਹ ਉਸ ਨੂੰ ਉਸਦੇ ਬਾਪ ਪਾਸ ਪੁੱਜਾ ਛੱਡੇਗਾ। ਏਹੀ ਜਿਹੀ ਸ਼ਰਮਿੰਦਗੀ ਤੇ ਨੱਕ ਲੈ ਕੇ ਤੁਸੀਂ ਕੀ ਕੂੰ ਘਰ ਜਾ ਕੇ ਲਾੜੀਆਂ ਦੇ ਤਾਹਨੇ ਸਹਾਰੋਗੇ? ਇਹੋ ਜਿਹੇ ਮਿਹਣੇ ਮਾਰ ਕੇ ਸਭ ਨੂੰ ਤਿਆਰ ਕਰ ਲੀਤਾ। ਓੜਕ ਜੰਗ ਕਰਨ ਦੀ ਸਲਾਹ ਕਰ ਕੇ ਦੂਲੇ, ਦੁਲਹਨ ਨੂੰ ਬਿਲਾਸਪੁਰ ਵੱਲ ਤੋਰ ਕੇ ਸਭ ਰਾਜੇ ਪਾਉਂਟੇ ਵੱਲ ਚੜ੍ਹ ਆਏ। ਰਾਜਾ ਭੀਮ ਚੰਦ, ਫ਼ਤਹਿ ਸ਼ਾਹ, ਗੁਪਾਲ ਚੰਦ ਗੁਲੇਰੀਆ, ਕ੍ਰਿਪਾਲ ਚੰਦ ਕਾਂਗੜੀਆਂ, ਬੀਰਸੈਨ ਮੰਡੀਵਾਲਾ, ਕੇਸਰੀ ਚੰਦ ਜਸਵਾਲੀਆ, ਦਿਆਲ ਚੰਦ ਕਾਠਗੜ੍ਹੀਆ, ਹਰੀ ਚੰਦ ਹੰਡੂਰੀਆ, ਕਰਮ ਚੰਦ ਭੰਬੋਰੀਆ, ਉਮੈਦ ਸਿੰਘ ਜਸਵਾਂ, ਅਨੰਤ ਚੰਦ ਪ੍ਰਿਥੀ ਪੁਰੀਆ, ਝਗੜ ਚੰਦ ਮਨਸਵਾਲਾ, ਭਾਊ ਸਿੰਘ ਸੀਬੇਵਾਲਾ, ਧਰਮਪਾਲ ਕੁੱਟਲੈੜਦਾ, ਦਯਾ ਸਿੰਘ ਨੂਰਪੁਰੀਆ, ਭਾਗ ਸਿੰਘ ਤ੍ਰਿਲੋਕਪੁਰੀਆ, ਟੇਕ ਸਿੰਘ ਕਸਤਵਾਰੀਆ, ਸੁਧਰ ਸੈਣ ਮੰਡੀ ਵਾਲਾ, ਗੁਰਭੱਜ ਇੰਦੌਰੀਆ, ਜੈ ਚੰਦ ਬੇਝੇ ਵਾਲਾ, ਠੋਡੀ ਸਿੰਘ ਸੰਘਰੀਵਾਲਾ, ਸੰਸਾਰ ਚੰਦ ਨਦੌਣੀਆਂ, ਹਰੀ ਚੰਦ ਕੋਟੀ ਵਾਲਾ, ਲੱਛੂ ਚੰਦ ਕਸੌਲੀ ਵਾਲਾ, ਭੂਤ ਸਿੰਘ ਥਯੋਗ, ਸਭ ਰਾਜੇ ਆਪੋ ਆਪਣੀਆਂ ਫ਼ੌਜਾਂ ਨੂੰ ਜੰਗੀ ਸਾਜ ਸਜਵਾਉਂਦੇ ਹੋਏ ਮੇਘਾਂ ਵਾਂਗੂੰ ਗਰਜਦੇ ਉਮਡ ਆਏ।”
ਪਹਾੜੀ ਸੈਨਾ ਮੈਦਾਨੇ ਜੰਗ ਵਿਚ ਹਾਰ ਰਹੀ ਸੀ। ਉਹ ਪੰਜ ਸੌ ਪਠਾਣ ਨਮਕ ਹਰਾਮ ਹੋ ਗਏ ਤਾਂ ਪਹਾੜੀਆਂ ਦੀਆਂ ਫ਼ੌਜਾਂ ਬਾਰੇ ਸੁਣ ਕੇ ਕੁਝ ਫ਼ਕੀਰ ਤੇ ਮਹੰਤ ਜੋ ਲੰਗਰ ਵਿਚੋਂ ਹਲਵਾ ਮੰਡਾ ਖਾਣ ਵਾਲੇ ਕੱਠੇ ਹੋਏ ਰਹਿ ਰਹੇ ਸਨ, ਚੋਰੀ ਖਿਸਕਣੇ ਸ਼ੁਰੂ ਹੋ ਗਏ। ਜੰਗ ਤੋਂ ਡਰਦੇ ਮਾਰੇ ਰਫੂਚੱਕਰ ਹੋ ਗਏ। ਕੇਵਲ ਇਕ ਮਹੰਤ ਕਿਰਪਾਲ ਦਾਸ ਜੀ ਹੇਰਾਂ ਵਾਲਾ, ਗੁਰੂ ਜੀ ਨਾਲ ਡਟਿਆ ਰਿਹਾ। ਅਖੀਰ ਤੱਕ ਸਤਿਗੁਰਾਂ ਦੇ ਨਾਲ ਰਿਹਾ। ਉਨ੍ਹਾਂ ਫ਼ਕੀਰਾਂ ਦੀ ਕਾਇਰਤਾ ਬਾਰੇ ਸੁਣ ਕੇ ਗੁਰੂ ਕਲਗੀਧਰ ਜੀ ਨੇ ਬਚਨ ਕੀਤਾ, “ਕ੍ਰਿਪਾਲ ਨੇ ਫ਼ਕੀਰੀ ਦਾ ਬੀਜ ਰੱਖ ਲੀਤਾ ਹੈ।”
ਭਾਵੇਂ ਉਦਾਸੀ ਸਾਧ ਤੇ ਹੋਰ ਹਰਾਮ ਖਾਣੇ ਜੰਗ ਤੋਂ ਡਰਦੇ ਬੇਮੁੱਖ ਹੋ ਕੇ ਚਲੇ ਗਏ ਸਨ, ਪ੍ਰੰਤੂ ਗੁਰੂ ਸਾਹਿਬ ਨੇ ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ। ਪਹਾੜੀ ਸੈਨਾ ਦੀ ਐਨੀ ਵੱਡੀ ਫ਼ੌਜ ਵੇਖ ਕੇ ਵੀ ਰਤਾ ਡਰ ਖੌਫ਼ ਮਹਿਸੂਸ ਨਹੀਂ ਕੀਤਾ। ਉਨ੍ਹਾਂ ਨੂੰ ਅਕਾਲ ਪੁਰਖ ਦਾ ਸੱਚਾ ਆਸਰਾ ਸੀ। ਇਹ ਫ਼ੌਜਾਂ ਉਨ੍ਹਾਂ ਦਾ ਕੀ ਵਿਗਾੜ ਸਕਦੀਆਂ ਸਨ? ਬੜੇ ਵੱਡੇ ਹੌਸਲੇ ਨਾਲ ਬਾਈ ਕਾਲੇ, ਮਿਹਰੇ, ਲਟਕਣ, ਸਾਹਿਬ ਚੰਦ, ਰਾਮ ਕੌਰ ਜੀ, ਤੇ ਕੁਝ ਸਿੱਖ ਫ਼ੌਜੀ ਪਾਉਂਟੇ ਦੀ ਰਖਵਾਲੀ ਲਈ, ਛੱਡ ਕੇ ਆਪ ਮਾਮਾ ਕਿਰਪਾਲ ਜੀ, ਲਾਲ ਚੰਦ, ਬਿਧੀ ਚੰਦ ਦੇ ਬੇਟੇ, ਹਲਵਾਈ ਲਾਲ ਚੰਦ, ਦੀਵਾਨ ਨੰਦ ਚੰਦ, ਉਦੈ ਸਿੰਘ, ਬਚਿਤਰ ਸਿੰਘ, ਆਲਮ ਸਿੰਘ, ਸਾਂਗੋ ਰਾਣੋ, ਤੇ ਬਹਾਦਰ ਚੰਦਨ ਰਾਏ, ਆਦਿਕ ਯੋਧੇ ਨਾਲ ਪੰਜ ਹਜ਼ਾਰ ਸਿੱਖ ਫ਼ੌਜਾਂ, ਜੋ ਸੱਚੇ ਸਿੱਖ ਗੁਰੂ ਜੀ ਦੀ ਫ਼ੌਜ ਵਜੋਂ, ਕੱਠੇ ਹੋ ਚੁੱਕੇ ਸਨ, ਵੈਰੀ ਦੱਲ ਦੇ ਆਹੂ ਲਾਹੁਣ ਦੀ ਰੀਝ ਲੈ ਕੇ, ਰਣਜੀਤ ਨਗਾਰਾ ਵਜਾਉਂਦੇ ਹੋਏ ਮੈਦਾਨੇ ਜੰਗ ਵਿਚ ਆ ਨਿਤਰੇ। ਪਰੰਤੂ ਸਿੱਖ ਫ਼ੌਜਾਂ ਵਿਚ ਗੁਰੂ ਸਾਹਿਬ ਦੀ ਪ੍ਰਸੰਨਤਾ ਦੀ ਮਿਹਰ ਹੀ ਮਹਾਨ ਹੌਸਲਾ ਤੇ ਫ਼ਿਰਾਖ਼ਦਿਲੀ ਦੀ ਮਿਸਾਲ ਸੀ । ਕਈ ਸਿੱਖ ਬੜੇ ਮਾਣ ਨਾਲ ਕਹਿ ਰਹੇ ਸਨ- “ਸਤਿਗੁਰੂ ਜੀ ਪਹਾੜੀ ਸੈਨਾ ਭਾਵੇਂ ਇਸ ਤੋਂ ਵੀ ਚਾਰ ਗੁਣਾ ਵੱਧ ਆ ਜਾਵੇ, ਪ੍ਰਵਾਹ ਨਹੀਂ। ਤੁਹਾਡੀ ਮਿਹਰ ਸਿਰ ‘ਤੇ ਹੋਵੇ ਤਾਂ ਮਲੀਆਮੇਟ ਕਰ ਦਿਆਂਗੇ । ਗੁਰੂ ਜੀ ਦੀਆਂ ਫ਼ੌਜਾਂ ਵਿਚ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ, ਪਹਾੜੀਆਂ ਵਿਚ ਤਰਥੱਲੀ ਮਚਾ ਰਹੇ ਸਨ । ਸਿੱਖ ਫ਼ੌਜਾਂ ਦੇ ਮਨੋਬਲ ਪੈਰੋ ਪੈਰ ਵੱਧਦੇ ਜਾ ਰਹੇ ਸਨ। ਪਹਾੜੀ ਸੈਨਾ ਦੇ ਪੈਰ ਉਖੜਦੇ ਜਾ ਰਹੇ ਸਨ।
18 ਵੈਸਾਖ 1744 ਬਿਕ੍ਰਮੀ ਨੂੰ ਪਹਾੜੀ ਸੈਨਾ ਵਲੋਂ ਯੁੱਧ ਅਰੰਭ ਹੋਇਆ। ਗੁਰ ਜੀ ਦੇ ਹੁਕਮ ਨਾਲ ਸੈਨਾਪਤੀ ਸੰਗੋ ਸ਼ਾਹ ਨੇ, ਅੱਧੀ ਫ਼ੌਜ ਨੂੰ ਅੱਗੇ ਵਧਾ ਕੇ ਮੈਦਾਨ ਵਿਚ ਰਣ ਥੰਭ ਗੱਡ ਕੇ ਹੁਕਮ ਦਿੱਤਾ, ਕਿ ਇਸ ਤੋਂ ਪਿੱਛੇ ਨਹੀਂ ਹੱਟਣਾ। ਐਸੀ ਰਣ ਨੀਤੀ ਨਾਲ ਜੰਗ ਕੀਤਾ ਕਿ ਸਿੱਖਾਂ ਤੇ ਤੀਰ ਤੇ ਗੋਲੀ ਬਰੂਦ ਪਹਾੜੀਆਂ ਨੂੰ ਚੀਰ- ਚੀਰ ਕੇ ਵਿੰਨ੍ਹ ਸੁਟਿਆ। ਪਹਾੜੀਆਂ ਦੇ ਵਾਰ ਖ਼ਾਲੀ ਜਾ ਰਹੇ ਸਨ । ਅੱਧੀ ਫ਼ੌਜ ਪਿਛੇ ਤਾਜਾ ਦਮ ਰਿਜ਼ਰਵ ਤਿਆਰ ਖੜ੍ਹੀ ਹੋਈ ਸੀ । ਲੜਾਈ ਦੇ ਮੈਦਾਨ ‘ਚੋਂ ਉਠਦਾ ਹੋਇਆ। ਧੂੰਆਂ ਹਵਾ ਦੇ ਰੁੱਖ ਲੈ ਕੇ ਪਹਾੜੀ ਫ਼ੌਜਾਂ ਵੱਲ ਜਾ ਰਿਹਾ ਸੀ । ਧੂਏ ਵਿਚ ਸਿੱਖ ਫ਼ੌਜਾਂ ਘੱਟ ਦਿਸ ਰਹੀਆਂ ਸਨ । ਸਿੱਖ ਫ਼ੌਜਾਂ ਨੂੰ ਹਰ ਚੀਜ ਨਜ਼ਰ ਆ ਰਹੀ ਸੀ। ਗੁੱਸਾ ਖਾ ਕੇ ਰਾਜਾ ਭੀਮ ਚੰਦ ਤੇ ਹਰੀ ਚੰਦ ਆਪਣੀਆਂ ਫ਼ੌਜਾਂ ਲੈ ਕੇ ਕਾਫੀ ਅੱਗੇ ਵੱਧ ਆਏ। ਸੰਗੋ ਸ਼ਾਹ ਨੇ ਆਪਣੀਆਂ ਸਿੱਖ ਫ਼ੌਜਾਂ ਇਕ ਨਾਲੇ ਦੀ ਆੜ ਵਿਚ ਬਿਠਾ ਦਿੱਤੀਆਂ। ਜਦੋਂ ਪਹਾੜੀ ਸੈਨਾ ਐਨ ਮਾਰ ਹੇਠ ਆ ਗਈ ਤਾਂ ਸਿੱਖ ਸੈਨਾਪਤੀ ਨੇ ਇਕੋ ਵਾਰੀ ਦੋ ਹਜ਼ਾਰ ਤੋੜੇਦਾਰ ਬੰਦੂਕ ਨਾਲ ਹੱਲਾ ਬੋਲ ਦਿੱਤਾ । ਪਹਾੜੀਆਂ ਦੀ ਤੱਕੜੀ ਫ਼ੌਜ ਢਹਿ- ਢੇਰੀ ਹੋ ਗਈ। ਸਿੱਖ ਉਨ੍ਹਾਂ ਫ਼ੌਜਾਂ ਉੱਤੇ ਟੁੱਟ ਪਈਆਂ। ਵੱਡੀ ਗਿਣਤੀ ਫ਼ੌਜ ਮਰਵਾ ਕੇ ਰਾਜੇ ਹਰੀ ਚੰਦ ਦੇ ਕਹਿਣ ਤੇ ਪਹਾੜੀ ਫ਼ੌਜਾਂ ਪਿੱਛੇ ਹੱਟ ਗਈਆਂ। ਇਸ ਤਰ੍ਹਾਂ ਪਹਿਲੇ ਹੱਲੇ ਵਿਚ ਚਾਰ ਸੌ ਤੇ ਦੂਜੇ ਹਮਲੇ ਵਿਚ ਛੇ ਸੌ ਪਹਾੜੀ ਫ਼ੌਜੀ ਮਰਵਾ ਕੇ ਫ਼ਤਹਿ ਸ਼ਾਹ ਪਿਛਾਂਹ ਹੱਟਣ ਲੱਗਾ।
ਕੇਸਰੀ ਸਿੰਘ ਜੱਸਵਾਲੀਆ ਸੱਜੇ ਪਾਸੇ ਤੋਂ, ਗੁਰੂ ਸਾਹਿਬ ਤੋਂ ਬਾਗ਼ੀ ਹੋਏ ਚਾਰ ਸੌ ਪਠਾਣਾਂ ਨੂੰ ਚਾੜ੍ਹ ਲਿਆਇਆ। ਹਰੀ ਚੰਦ ਹੰਡੂਰੀਆ ਨੇ ਘੋੜਾ ਦੁੜਾ ਕੇ ਨਜਾਬਤ ਖਾਨ ਨੂੰ ਸੋਨੇ ਦੇ ਕੜਿਆਂ ਦੀ ਜੋੜੀ ਦਾ ਲਾਲਚ ਦੇ ਕੇ ਕਿਹਾ ਤੁਸੀਂ ਜੰਗ ਦੇ ਮੱਛ ਹੋ। ਇਨ੍ਹਾਂ ਸਿੱਖਾਂ ਨੂੰ ਆਪਣਾ ਜੌਹਰ ਦਿਖਾਓ ਤੇ ਆਪਣਾ ਸੁਪਨਾ ਪੂਰਾ ਕਰੋ। ਸਿੱਖਾਂ ਨੂੰ ਹਰਾ ਕੇ ਬੜਾ ਖ਼ਜ਼ਾਨਾ ਹੱਥ ਲਗੇਗਾ। ਇਹ ਗੱਲ ਸੁਣ ਕੇ ਲਾਲਚੀ ਪਠਾਣ ਲੋਭ ਲਹਿਰ ਵੱਸ ਹੋ ਕੇ, ਹਲਕਾਏ ਕੁੱਤੇ ਵਾਂਗ ਝਹੀ ਲੈ ਕੇ ਸਿੱਖ ਫ਼ੌਜਾਂ ਵੱਲ ਵੱਧਣ ਲੱਗੇ। ਉਧਰ ਇਹ ਸਭ ਨਜ਼ਾਰਾ ਗੁਰੂ ਸਾਹਿਬ ਅੱਖੀਂ ਵੇਖ ਰਹੇ ਸਨ । ਗੁਰੂ ਸਾਹਿਬ ਨੇ ਤੁਰੰਤ ਦੀਵਾਨ ਨੰਦ ਚੰਦ ਤੇ ਪ੍ਰੋਹਤ ਦਯਾ ਰਾਮ ਨੂੰ ਪੰਜ ਸੌ ਸਿੱਖ ਫ਼ੌਜਾਂ ਦਾ ਜਥਾ ਦੇ ਕੇ ਭਾਈ ਸੰਗੋ ਸ਼ਾਹ ਦੀ ਮਦਦ ਵਾਸਤੇ ਭੇਜ ਦਿੱਤਾ । ਫਿਰ ਕੀ ਸੀ, ਸਿੱਖ ਫ਼ੌਜਾਂ ਦੇ ਤੀਰਾਂ ਤੇ ਸ਼ਮਸ਼ੀਰਾਂ ਨੇ ਪਠਾਣਾਂ ਦੇ ਬੁਥਾੜ ਭੰਨ ਸੁੱਟੇ। ਇਨ੍ਹਾਂ ਨਵੇਂ ਆਏ ਸਿੱਖ ਜਰਨੈਲਾਂ ਨੇ, ਮਹਾਂਭਾਰਤ ਦੇ ਯੁੱਧ ਵਾਂਗ ਦਰੋਹਨ ਤੇ ਕਰਨ ਵਾਂਗੂੰ ਅਜਿਹਾ ਘਮਸਾਣ ਦਾ ਹੱਲਾ ਬੋਲਿਆ ਤੇ ਖਿੱਚ ਖਿੱਚ ਕੇ ਬਾਣ ਵਾਹੇ ਜੋ ਪਹਾੜੀ ਫ਼ੌਜਾਂ ਦੇ ਸਰੀਰ ਛਾਨਣੀ ਕਰ ਸੁੱਟੇ । ਇਹ ਨਵੀਂ ਪੁੱਜੀ ਕੁਮਕ ਨੇ ਵੈਰੀਆਂ ਦੇ ਛੱਕੇ ਛੁਡਾ ਦਿੱਤੇ । ਪੀਰ ਬੁੱਧੂ ਸ਼ਾਹ ਨੇ ਇਹ ਗੁੱਸਾ ਲਾਹੁਣ ਲਈ ਸਿੱਖ ਫ਼ੌਜਾਂ ਨਾਲ ਰਲ ਕੇ, ਆਪਣੇ ਮੁਰੀਦਾਂ ਤੇ ਪੁੱਤਰਾਂ ਨੂੰ ਲੈ ਕੇ ਹੱਲਾ ਬੋਲਿਆ। ਇਹ ਸਭ ਕੁੱਝ ਤੱਕ ਕੇ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ। ਗੁਰੂ ਜੀ ਦਾ ਇਕ ਹੋਰ ਜਰਨੈਲ ਕਾਲੇ ਖ਼ਾਂ ਕੋਲ ਖੜ੍ਹਾ ਸੀ । ਗੁਰੂ ਸਾਹਿਬ ਨੇ ਕਾਲੇ ਖ਼ਾਂ ਨੂੰ ਸੌ ਸਵਾਰ ਸਮੇਤ ਭੇਜਿਆ ਤਾਂ ਕਿ ਪੀਰ ਜੀ ਦੀ ਮਦਦ ਕੀਤੀ ਜਾਵੇ । ਵੇਖਦਿਆਂ ਸਾਰ ਪੀਰ ਜੀ ਦਾ ਹੌਂਸਲਾ ਬੁਲੰਦ ਹੋ। ਗਿਆ। ਪੀਰ ਜੀ ਦੇ ਸਾਥੀ ਅਗਾਂਹ ਵੱਧ ਕੇ ਲੜਨ ਲੱਗੇ ਤੇ ਵੈਰੀਆਂ ਦੇ ਆਹੂ ਲਾਹ ਸੁੱਟਣ ਲੱਗੇ। ਸਤਿਗੁਰਾਂ ਦਾ ਪਹਿਲਵਾਨ ਲਾਲ ਚੰਦ ਬੇਨਤੀ ਕਰ ਰਿਹਾ ਸੀ, ਕਿ ਪਾਤਸ਼ਾਹ ਜੀਓ ਮੈਨੂੰ ਹੁਕਮ ਕਰੋ ਤੇ ਮੈਂ ਵੀ ਮੈਦਾਨੇ ਜੰਗ ਵਿਚ ਕੁਦ ਪਵਾਂ। ਸਤਿਗੁਰਾਂ ਨੇ ਇਸ਼ਾਰਾ ਕੀਤਾ ਤੇ ਉਹ ਗੁਰੂ ਸਾਹਿਬ ਜੀ ਦੀ ਭੂਆ ਜੀ, ਬੀਬੀ ਵੀਰੋ ਦੇ ਬੇਟੇ, ਜਿਥੇ ਲੜ ਰਹੇ ਸਨ, ਉਥੇ ਘੋੜਾ ਛੇੜ ਕੇ ਜਾ ਪੁੱਜਾ। ਸੰਗੋ, ਮੋਹਰੀ, ਗੁਲਾਬ ਚੰਦ ਹੋਰਾਂ ਨਾਲ, ਰਲ ਕੇ ਲੜਨ ਲੱਗਾ। ਉਹ ਸਾਰੇ ਭਰਾ ਪਾਂਡਵ ਪੁੱਤਰਾਂ ਵਾਂਗ ਡੱਟ ਕੇ ਯੁੱਧ ਮਚਾ ਰਹੇ ਸਨ। ਭਾਵੇਂ ਉਹ ਤੀਰਅੰਦਾਜ਼ੀ ਵਿਚ ਐਨਾ ਪਰਵੀਨ ਨਹੀਂ ਸੀ ਪਰ ਉਸਨੇ ਖਿੱਚ-ਖਿੱਚ ਕੇ ਐਸੇ ਤੀਰ ਚਲਾਏ ਕਿ ਪਹਾੜੀ ਸੈਨਾ ਉਫ਼-ਉਫ਼ ਕਰ ਉੱਠੀ। ਉਸ ਦੀ ਵਾਹ-ਵਾਹ ਹੋਈ ਵੇਖ ਕੇ ਲਾਲ ਚੰਦ ਹਲਵਾਈ, ਜਿਸ ਨੇ ਕਦੀ ਸ਼ਸਤਰ ਫੜ ਕੇ ਨਹੀਂ ਵੇਖਿਆ ਸੀ, ਢਾਲ ਤਲਵਾਰ ਲੈ ਕੇ ਗੁਰੂ ਜੀ ਨੂੰ ਮੱਥਾ ਟੇਕ ਕੇ, ਭਾਈ ਨੰਦ ਚੰਦ ਵਾਲੇ ਮੋਰਚੇ ਤੇ ਆ ਖੜ੍ਹਿਆ ਤੇ ਜ਼ੋਰਦਾਰ ਹੱਲੇ ਕਰ ਕੇ ਨਮਕ ਹਰਾਮ ਪਠਾਣਾਂ ਦੇ ਛੱਕੇ ਛੁਡਾਉਣ ਲੱਗਾ। ਇਨ੍ਹਾਂ ਵੀਰਾਂ ਦੇ ਤੱਕੜੇ ਹੌਸਲੇ ਤੇ ਮਾਰੂ ਵਾਰਾਂ ਅੱਗੇ ਪਠਾਣ ਹਥਿਆਰ ਸੁੱਟ ਕੇ ਭੱਜਣ ਲੱਗੇ। ਇਨ੍ਹਾਂ ਅਸਿਖਿਅਤ ਸਿੱਖਾਂ ਦੇ ਤਾਬੜ ਤੋੜ ਹਲਿਆਂ ਅੱਗੇ ਉਹ ਖੜੋ ਨਾ ਸਕੇ। ਇਨ੍ਹਾਂ ਦੋਹਾਂ ਨੇ ਮੱਝਾਂ ਚਾਰਨ ਤੇ ਤੱਕੜੀ ਤੋਲਣ ਤੋਂ ਬਿਨਾਂ ਕਦੀ ਕੁੱਝ ਨਹੀਂ ਕੀਤਾ ਸੀ। ਅੱਜ ਉਨ੍ਹਾਂ ਨੇ ਵੱਡੇ ਵੱਡੇ ਯੋਧਿਆਂ ਦੇ ਕਾਰਨਾਮੇ ਕਰ ਵਿਖਾਏ। ਇਹਨਾਂ ਨੂੰ ਝੂਜਦਿਆਂ ਵੇਖ ਮਾਹਰੀ ਚੰਦ ਹੱਲਾ ਕਰ ਸ਼ਤਰੂ ਸੈਨਾ ਵਿਚ ਜਾ ਧਸਿਆ। ਉਸਨੇ ਪਠਾਣਾਂ ਨੂੰ ਭਾਰੀ ਵਖ਼ਤ ਪਾਇਆ ਪਰ ਦੁਸ਼ਮਨਾਂ ਦੇ ਘੇਰੇ ਵਿਚ ਆ ਕੇ ਸਖ਼ਤ ਜਖ਼ਮੀ ਹੋ ਗਿਆ। ਉਸ ਨੂੰ ਵੇਖ ਕੇ ਚੰਦਨ ਰਾਏ ਤੇ ਸਾਂਗਰਾਣਾ ਪੰਜਾਹ ਕੁ ਸਵਾਰਾਂ ਨੂੰ ਲੈ ਕੇ ਮੋਹਰੀ ਚੰਦ ਦੀ ਸਹਾਇਤਾ ਲਈ ਆ ਪੁੱਜੇ। ਇਨ੍ਹਾਂ ਦੇ ਤੀਰਾਂ ਨੇ ਵੈਰੀ ਦਾ ਬਹੁਤ ਨੁਕਸਾਨ ਕੀਤਾ ਤੇ ਮਾਹਰੀ ਚੰਦ ਨੂੰ ਕੱਢ ਲਿਆਏ। ਸੰਗੋ ਸ਼ਾਹ ਨਾਲ ਰਲ ਕੇ ਬਹੁਤ ਭਾਰੀ ਯੁੱਧ ਕੀਤਾ।
ਇਕ ਹੋਰ ਮੋਰਚੇ ਤੇ ਸੱਯਦ ਬੁੱਧੂ ਸ਼ਾਹ, ਮੁਰੀਦਾਂ ਤੇ ਪੁੱਤਰਾਂ ਨੇ ਮੋਰਚਾ ਖੋਲ੍ਹ ਭਾਰੀ ਜੰਗ ਮਚਾ ਰਖਿਆ ਸੀ । ਪੀਰ ਜੀ ਦੇ ਦੋ ਫਰਜ਼ੰਦ ਤੇ ਅਨੇਕਾਂ ਮੁਰੀਦ ਸ਼ਹੀਦ ਹੋ ਚੁੱਕੇ मठ।
ਅਜੇ ਵੀ ਇਸ ਮੋਰਚੇ ਤੋਂ ਸਿੱਖ ਫ਼ੌਜਾਂ ਤੇ ਪੀਰ ਜੀ ਅੱਗੇ ਵੱਧ ਰਹੇ ਸਨ। ਰਾਜਾ ਗੋਪਾਲ ਚੰਦ ਸੈਨਾ ਲੈ ਕੇ ਪੀਰ ਬੁੱਧੂ ਸ਼ਾਹ ਅੱਗੇ ਆ ਗਿਆ। ਗੁਰੂ ਜੀ ਨੇ ਬੁੱਧੂ ਸ਼ਾਹ ਦੀ ਮਦਦ ਲਈ ਮਾਮਾ ਕ੍ਰਿਪਾਲ ਜੀ ਨੂੰ ਘੱਲਿਆ । ਰਾਜੇ ਗੁਪਾਲ ਚੰਦ ਨੇ ਬੜੇ ਗੁੱਸੇ ਨਾਲ ਇਕ ਬਾਣ ਛੱਡਿਆ ਜੋ ਜੀਨ ਵਿਚ ਲੱਗ ਕੇ ਘੋੜੇ ਦੀ ਵੱਖੀ ਵਿਚ ਧਸ ਗਿਆ। ਮਾਮੇ ਕਿਰਪਾਲ ਦੇ ਤੀਰਾਂ ਨੇ ਪਹਾੜੀਏ ਹਿਲਾ ਕੇ ਰੱਖ ਦਿੱਤੇ। ਮਾਮੇ ਕਿਰਪਾਲ ਨੇ ਘੋੜੇ ਦੀ ਵੱਖੀ ‘ਚੋਂ ਤੀਰ ਖਿਚ ਕੇ ਬਾਹਰ ਸੁੱਟ ਦਿੱਤਾ।
ਮਾਮਾ ਕਿਰਪਾਲ ਚੰਦ ਨੇ ਰਾਜਾ ਗੁਪਾਲ ਚੰਦ ਤੇ ਵਾਰ ਕੀਤਾ ਤੇ ਉਹ ਉਹ ਜਖ਼ਮ ਖਾ ਕੇ ਦੌੜ ਗਿਆ ਤੇ ਫ਼ੌਜ ਦੇ ਪਿੱਛੇ ਜਾ ਕੇ ਲੁੱਕ ਗਿਆ। ਤਦੋਂ ਰਾਜਾ ਹੰਡੂਰੀ ਤੇ ਚੰਦੇਲ ਕੁਠਾੜੀਆ ਫ਼ੌਜ ਲੈ ਕੇ ਗੁਰੂ ਸਾਹਿਬ ਵੱਲ ਵਧੇ। ਅਗੋਂ ਦਸਮੇਸ਼ ਜੀ ਦੇ ਤਿੱਖੇ ਤੀਰਾਂ ਦੀ ਮਾਰ ਨਾ ਝੱਲਦੇ ਹੋਏ, ਦੰਦ ਭੰਨਾ ਪਿਛੇ ਮੁੜ ਗਏ । ਰਾਜਾ ਭੀਮ ਚੰਦ ਨੇ ਖਰੀਦੇ ਹੋਏ ਪਠਾਣਾਂ ਵਿਚੋਂ ਭੀਖਣ ਖ਼ਾਂ ਨੂੰ ਝਾੜ ਪਾਈ ਤੇ ਪੁਛਿਆ, “ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਪਾਸ ਜੱਟ, ਬੂਟ, ਕਮੀਣ ਕਾਂਦੂ, ਕੱਠੇ ਹੋ ਰਹੇ ਹਨ। ਆਹ ਤੁਹਾਡੇ ਦੰਦ ਖੱਟੇ ਕੌਣ ਕਰ ਰਿਹਾ ਹੈ? ਹੁਣ ਈਦ ਪਿੱਛੇ ਤੰਬਾ ਕਿਸ ਵੇਲੇ ਕੰਮ ਦੇਊ? ਤੁਸੀਂ ਕਿਉਂ ਨਹੀਂ ਅੱਗੇ ਹੋ ਕੇ ਲੜਦੇ? ਨਿਰੀ ਪੁਰੀ ਖ਼ਜ਼ਾਨੇ ਦੀ ਲੁੱਟ ਹੀ ਮੰਗਦੇ ਸਾਓ, ਕਿ ਕੁਝ ਕਰ ਕੇ ਭੀ ਦਿਖਾਉਂਦੇ ਹੋ?” ਭੀਖਣ ਖ਼ਾਂ ਬੋਲਿਆ, “ਏਹੋ ਦਸ ਵੀਹ ਯੋਧੇ ਗੁਰੂ ਜੀ ਪਾਸ ਹਨ। ਸੋ ਹੁਣੇ ਮੁਕੇ ਲਵੋ।”
ਗੁੱਸਾ ਖਾ ਕੇ ਇਹ ਪਠਾਣ ਅਲੀ ਅਲੀ ਕਰ ਕੇ ਅੱਗੇ ਵਧੇ। ਉਨ੍ਹਾਂ ਨੂੰ ਅੱਗੇ ਵਧਦਿਆਂ ਵੇਖ ਪਹਾੜੀ ਸੈਨਾ ਨੂੰ ਕੁਝ ਬੱਲ ਮਿਲਿਆ। ਪਹਾੜੀ ਸੈਨਾ ਨੇ ਬੜਾ ਜ਼ੋਰ ਲਾਇਆ। ਪਠਾਣਾਂ ਦੀ ਸ਼ਹਿ ਤੇ ਹੱਲੇ ਬੋਲੇ। ਬੜੇ ਢੋਲ ਨਗਾਰੇ ਵਜਾ ਕੇ ਮੈਦਾਨੇ ਜੰਗ ਵਿਚ ਆ ਨਿਤਰੇ। ਦੋਹਾਂ ਪਾਸਿਆਂ ਤੋਂ ਤੀਰਾਂ ਦੀ ਬਰਸਾਤ ਹੋ ਰਹੀ ਸੀ । ਅੰਧਾ ਧੁੰਦ ਗੋਲੀਆਂ ਦੀ ਬੁਛਾੜ ਨਾਲ ਸੂਰੇ ਵੀਰ ਗਤੀ ਪ੍ਰਾਪਤ ਕਰ ਰਹੇ ਸਨ। ਘੋੜ ਸਵਾਰ ਤੀਰਾਂ ਨਾਲ ਚੀਰੇ ਜਾ ਰਹੇ ਸਨ। ਧੂੰਆਂ ਧਾਰ ਹਵਾ ਗਗਨ ਮੰਡਲ ਨੂੰ ਕਾਲਾ ਸ਼ਾਹ ਤੇ ਧਰਤੀ ਤੇ ਡੁਲਦਾ ਖੂਨ ਧਰਤੀ ਨੂੰ ਸੂਹੇ ਰੰਗੀ ਭਾਅ ਵਿਚ ਬਦਲ ਰਿਹਾ ਸੀ। ਆਦਮੀ ਤੇ ਘੋੜੇ ਗੋਲੀਆਂ, ਤੀਰਾਂ, ਸ਼ਮਸ਼ੀਰਾਂ, ਨੇਜ਼ਿਆਂ ਤੇ ਤੇਜ਼ ਹਥਿਆਰਾਂ ਨਾਲ ਚੀਰ ਫਾੜ ਹੋ ਸ਼ਹੀਦੀਆਂ ਪਾ ਸਦਾ ਦੀ ਨੀਂਦੇ ਸੌਂ ਰਹੇ ਸਨ। ਰਾਜੇ ਹੰਡੂਰੀਏ ਦਾ ਬੇਟਾ ਤੇ ਦੀਵਾਨ ਫ਼ਤਹਿ ਸ਼ਾਹ ਦਾ ਭਣੇਵਾਂ ਅਰਕੀਦਾ ਰਾਣਾ, ਗੋਪਾਲ ਚੰਦ ਦਾ ਸਾਲਾ ਇਸ ਹਮਲੇ ਵਿਚ ਜਾਂਦਾ ਰਿਹਾ। ਪਹਾੜੀਆਂ ਨੇ ਸ਼ਹੀਦਾਂ ਦੀਆਂ ਲੋਥਾਂ ਚੁਕਣ ਦੇ ਬੜੇ ਉਪਰਾਲੇ ਕੀਤੇ ਪਰ ਸਿੱਖਾਂ ਨੇ ਪੇਸ਼ ਨਾ ਚੱਲਣ ਦਿੱਤੀ। ਪਹਾੜੀਆਂ ਦੇ ਮੂੰਹ ਮੋੜ ਦਿੱਤੇ।
ਮਹੰਤ ਕਿਰਪਾਲ ਦਾਸ ਨੇ ਗੁਰੂ ਸਾਹਿਬ ਦਾ ਇਸ਼ਾਰਾ ਪਾ ਹੱਥ ਵਿਚ ਫੜੇ ਡੰਡੇ ਨੂੰ ਹਥਿਆਰ ਬਣਾ ਕੇ ਜੰਗ ਵਿਚ ਹਿੱਸਾ ਲਿਆ ਤੇ ਕਮਾਲ ਕਰ ਵਿਖਾਈ। ਪਹਾੜੀ ਰਾਜਿਆਂ ਦੀਆਂ ਨਜ਼ਰਾਂ ਕੰਬ ਰਹੀਆਂ ਸੀ। ਭੋਲੇ ਭਾਅ ਸਿੱਖਾਂ ਦੀ ਬਹਾਦਰੀ ਨੇ ਪਹਾੜੀ ਸੈਨਾ ਦਾ ਨਾਸ ਕਰ ਵਿਖਾਇਆ ਸੀ। ਮਹੰਤ ਕਿਰਪਾਲ ਦਾਸ ਅੱਠ ਸੇਰ ਦਾ ਮਜ਼ਬੂਤ ਡੰਡਾ (ਕੁੱਤਕ) ਮੋਢੇ ਧਰੀ ਲੜ ਰਿਹਾ ਸੀ । ਪਠਾਣਾਂ ਨੂੰ ਅੱਗੇ ਵੱਧਦਾ ਵੇਖ ਪਠਾਣ ਹਯਾਤ ਖ਼ਾਂ ਦੇ ਸਿਰ ਤੇ ਜ਼ੋਰ ਨਾਲ ਪੱਬਾਂ ਭਾਰ ਹੋ ਕੁਤਕੇ ਨਾਲ ਐਸਾ ਵਾਰ ਕੀਤਾ ਕਿ ਹਯਾਤ ਖ਼ਾਂ ਦੇ ਸਿਰ ਦੀ ਮਟਕੀ ਦੋ ਫਾੜ ਹੋ ਗਈ। ਹਯਾਤ ਖ਼ਾਂ ਗਸ਼ ਖਾ ਧਰਤੀ ‘ਤੇ ਡਿੱਗ ਪਿਆ। ਸਿਰ ਦੀ ਸੰਘਣੀ ਮਿੱਝ ਨਾਲ ਧਰਤੀ ਰੰਗ ਬਰੰਗੀ ਹੋ ਗਈ। ਮਾਨੋ ਦਹੀਂ ਦੀ ਮੱਟਕੀ ਫੁੱਟ ਕੇ ਚੂਰ ਹੋ ਗਈ ਸੀ। ਵੇਖ ਕੇ ਨਜ਼ਾਬਤ ਖ਼ਾਂ ਨੇ ਘੋੜਾ ਫੇਰ ਮਹੰਤ ਕਿਰਪਾਲ ਦਾਸ ‘ਤੇ ਤਲਵਾਰ ਦਾ ਵਾਰ ਕੀਤਾ। ਪਰੰਤੂ ਨੰਦ ਚੰਦ ਨੇ ਇਕ ਦਮ ਬਰਛੀ ਮਾਰ ਕੇ ਉਸ ਨੂੰ ਘੋੜੇ ਉੱਤੋਂ ਥੱਲੇ ਸੁੱਟ ਲਿਆ। ਪਰ ਜਖ਼ਮ ਕਾਰੀ ਨਾ ਬੈਠਾ। ਛੇਤੀ ਦੂਜੇ ਘੋੜੇ ਤੇ ਸਵਾਰ ਹੋ ਨੰਦ ਚੰਦ ਤੇ ਵਾਰ ਕੀਤਾ। ਨੰਦ ਚੰਦ ਦੀ ਤਲਵਾਰ ਟੁੱਟ ਗਈ ਤੇ ਉਸਨੇ ਕਟਾਰੀ ਨਾਲ ਵਾਰ ਕੀਤਾ।
ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਪੀਰ ਬੁੱਧੂ ਸ਼ਾਹ, ਉਸਦੇ ਪੁੱਤਰ, ਪਿਉ, ਭਰਾ ਤੇ ਸੱਤ ਸੌ ਮੁਰੀਦਾਂ ਦੇ ਜੰਗੀ ਕਾਰਨਾਮੇ ਤੇ ਅਦੁੱਤੀ ਸ਼ਰਧਾ ਬਾਰੇ ਪ੍ਰਕਾਸ਼ਿਤ ਪੁਸਤਕ, Pir Budhu Shah- The Saint of Sadhaura से लिखाठी ही. भैम मुठी नी ਇਉਂ ਲਿਖਦੇ ਹਨ :
“It is really amazing that the untrained and inadequately armed followers of Pir Budhu Shah could display such a remarkable skill in the battle. This was mainly due to the inspiration of Pir Budhu Shah who had himself taken the field on the side of the Guru. Many authors have given a detailed account of the battle of Bhangani. Even Guru Gobind Singh has narrated it in detail in his Vichitera Natak. Without dwelling much on the actual fighting, it would suffice to say that the participation of Pir Budhu Shah and his followers at this most critical juncture turned the scales in favour of the Guru. Despite the overwhelming numbers of professional soldiers, the hill rajas were decisively beaten. All their numerical strength, army and ammunition and military manoeuvers proved in ineffective. The role of Pir Budhu Shah in the battle of Bhangani was pivotal. Two of his sons, named Sayed Ashraf and Sayed Mohumad Shah, a brother named Bhure Shah and many followers of the Pir died fighting in the battle.”
ਸੋ ਪਹਾੜੀ ਰਾਜਿਆਂ ਨੂੰ ਪਠਾਣਾਂ ਨੇ ਜੋ ਝੂਠਾ ਵਿਸ਼ਵਾਸ ਦਿਵਾਇਆ ਸੀ ਉਹ ਤਾਂ ਸਰਾਸਰ ਉਲਟ ਨਜ਼ਰ ਆ ਰਿਹਾ ਸੀ। ਇਸ ਬਾਰੇ “ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ 2) ਵਿਚ ਵੀ ਪਠਾਣਾਂ ਮੂੰਹੋਂ ਆਪਣੀ ਬਹਾਦਰੀ ਤੇ ਸਿੱਖ ਫ਼ੌਜਾਂ ਦੀ ਕਮਜ਼ੋਰੀ ਬਾਰੇ ਇਉਂ ਦੱਸਿਆ ਗਿਆ ਹੈ ਕਿ ਇਹ ਲੋਕ ਗੁਰੂ ਘਰੋਂ ਕੜਾਹ ਛੱਕਣ ਵਾਲੇ ਵਿਹਲੜ ਲੋਕ ਹਨ। ਇਹ ਤਰ੍ਹਾਂ-ਤਰ੍ਹਾਂ ਦੇ ਬਹੁ-ਜਿਣਸੀ ਲੋਕ ਜੰਗ ਵਿਚ ਤਲਵਾਰਾਂ ਕਿਵੇਂ ਵਾਹ ਸਕਦੇ ਹਨ? ਸਾਡੇ ਸਾਹਮਣੇ ਇਨ੍ਹਾਂ ਦੀ ਕੁਛ ਵੀ ਤਾਕਤ ਨਹੀਂ ਹੈ। ਗੁਰੂ ਜੀ ਨੇ ਸਾਨੂੰ ਬਹੁਤ ਲਾਲਚ ਦਿੱਤੇ ਪਰ ਅਸਾਂ ਇਕ ਨਹੀਂ ਮੰਨੀ। ਇਸ ਬਾਰੇ ਇਉਂ ਵਰਨਣ ਕੀਤਾ ਗਿਆ ਹੈ:
“ਗੁਰ ਘਰ ਅਪਰ ਸੈਨ ਹੈ ਕਹਾਂ॥ ਪਿਖਿ ਖਾਨਨ ਢਿਗ, ਲਰਿਬੇ ਚਹਾ।
ਸੋ ਹਮ ਸਭਿ ਹੀ ਉਠਿ ਚਲਿ ਆਏ। ਹਿਤ ਰਾਖਨ ਕੇ ਬਹੁਤ ਅਲਾਏ।
ਅਧਿਕ ਪੰਚ ਗੁਨ ਧਨ ਦੇ ਰਹੇ। ਬਹੁਤ ਸਿਪਰ ਭਰ ਓਰਕ ਕਹੇ।
ਤੁਮਤੇ ਤ੍ਰਸਤਿ ਬਿਸਾਲ ਬਖਾਨੀ। ਤਊ ਹਮਹੁ ਨੇ ਏਕ ਨ ਮਾਨੀ॥34॥
ਬਾਕੀ ਦਲ ਖ਼ੁਦਾਇ ਕੋ ਨਾਉ। ਮਿਲੇ ਗਵਾਰ ਲੋਕ ਸਮੁਦਾਉ।
ਹਸਿਬੇ ਜੋਗਿ ਜਾਤਿ ਤਿਨ ਕੇਰੀ। ਮੋ ਤੇ ਸੁਨੋ ਕਹੌਂ ਇਸ ਬੇਰੀ ॥35॥
ਘਨੇ ਜਾਤਿ ਹੈਂ ਅਧਿਕ, ਗਵਾਰ । ਨਾਈ, ਬਾਮਨ, ਸੂਦ, ਸੁਨਾਰ ॥
ਬਨੀਏ, ਰੋੜੇ, ਜਾਟ, ਲੁਹਾਰ । ਝੀਵਰ, ਜਾਤਿ, ਕਲਾਲ, ਕੁਮ੍ਹਾਰ ॥36॥
ਖਾਤੀ, ਛੀਂਬੇ, ਔਰ ਲੁਬਾਣੇ। ਛੱਤੀਸ ਜਾਤਿ ਸਨਾਤ ਪਛਾਣੇ ।
ਅਪਰ ਕਹਾਂ ਲਗਿ ਕਰੌਂ ਉਚਾਰ। ਹੈਂ ਹਲਾਲ ਖੁਰ ਨੀਚ ਚੁਮਾਰ ॥37॥
ਪਕਰੀ ਜਾਇ ਨ ਕਰ ਤਲਵਾਰੇਂ। ਨਹਿਂ ਜਾਨਹਿ ਕਿਮ ਤੋਮਰ ਧਾਰੇਂ ।
ਤੀਰ ਤੁਫੰਗ ਪ੍ਰਹਾਰਨਿ ਜੋਇ। ਇ ਬਿਦਯਾ ਤਿਨ ਕੇ ਕਿਮ ਹੋਇ॥38॥
ਯੋਧਾ ਆਪ ਗੁਰੂ ਇਕ ਭਾਰੀ । ਸੋ ਠਹਿਰੈਗੋ ਸਭਿਨਿ ਅਗਾਰੀ।
ਇਕ ਕ੍ਰਿਪਾਲ ਮਾਤੁਲ ਤਿਨ ਕੇਰਾ। ਕਰਨਿ ਜੰਗ ਕੌ ਬੀਰ ਬਡੇਰਾ ॥39॥
ਪੰਚ ਭਾਣਜੇ ਸੋ ਬਲਵੰਤੇ । ਸ਼ਸਤ੍ਰਨਿ ਕੀ ਬਿਦਯਾ ਮਤਿਵੰਤੇ।
ਨੰਦਚੰਦ ਹੈ ਏਕ ਦੀਵਾਨ । ਸੋ ਭੀ ਰਾਖੈ ਲਰਿਬੇ ਮਾਨ ॥40॥
ਦਯਾਰਾਮ ਪ੍ਰੋਹਤ ਦਿਜ ਸੋਈ। ਅਪਰ ਨ ਬੀਰ ਬਿਲੋਕਯੋ ਕੋਈ।
ਘਨੇ ਫ਼ਕੀਰ ਨ ਰਨ ਕੋ ਆਵਹਿ। ਬੈਠੇ ਨਿਤ ਕਰਾਹਿ ਕੋ ਖਾਵਹਿ॥41॥”
ਇਹ ਵੇਖ ਕੇ ਸਤਿਗੁਰੂ ਕਲਗੀਧਰ ਜੀ ਬੀਰ ਰਸ ਵਿਚ ਐਸੇ ਆਏ ਕਿ ਕਮਾਣ ਨੂੰ ਆਪਣੇ ਕਰ-ਕਮਲਾਂ ਵਿਚ ਖਿਚ ਕੇ ਤੀਰਾਂ ਦਾ ਪੱਥਾ ਨੇੜੇ ਕਰ ਬਾਣਾ ਦਾ ਮੀਂਹ ਵਰਸਾ ਦਿੱਤਾ। ਮਾਨੋ ਅੰਬਰ ‘ਚੋਂ ਤਿੱਖੇ ਤੀਰ ਬਰਸ ਰਹੇ ਸਨ ਜੋ ਪਹਾੜੀ ਸੈਨਾ ਦੇ ਸੀਨੇ ਚੀਰ-ਚੀਰ ਕੇ ਵਿੰਨ੍ਹ-ਵਿੰਨ੍ਹ ਸੁੱਟਦੇ ਜਾ ਰਹੇ ਸਨ। ਦੁਸ਼ਮਣਾਂ ਦੇ ਸੱਥਰ ਵਿਛਦੇ ਜਾ ਰਹੇ ਸਨ । ਬਹੁਤ ਸਾਰੇ ਪਹਾੜੀ ਰਾਜੇ ਵੀ ਭੰਗਾਣੀ ਦੇ ਯੁੱਧ ਵਿਚ ਤੀਰਾਂ ਤੇ ਸ਼ਮਸ਼ੀਰਾਂ ਦੇ ਭੇਟ ਚੜ੍ਹ ਚੁੱਕੇ ਸਨ । ਭਾੜੇ ਦੇ ਟੱਟੂ ਸ਼ੀਆ ਪਠਾਣ ਮੂੰਹ ਦੀ ਖਾ ਕੇ ਸ਼ੂਟਾਂ ਵੱਟ ਗਏ ਸਨ। ਦਸਮੇਸ਼ ਜੀ ਦੀ ਅਗੰਮੀ ਸਿਫ਼ਤ ਦੇ ਗਾਏ ਸੋਹਲੇ, ਕਵੀਆਂ ਦੇ ਬੋਲ ਸਾਖਿਆਤ ਨਜ਼ਰ ਆ ਰਹੇ ਸਨ।
ਦਸਮ ਪਿਤਾ ਅਨੰਦਪੁਰ ਵਾਸੀਆ ਓ,
ਕਰਾਂ ਕਿਸ ਤਰ੍ਹਾਂ ਸਾਰੇ ਬਿਆਨ ਤੇਰੇ ।
ਪੱਥਰ ਚਿੱਤ ਪਹਾੜੀਆਂ ਵਿਚ ਦਿਸਨ,
ਅੱਜ ਤੱਕ ਝੂਲਦੇ ਖਾਸ ਨਿਸ਼ਾਨ ਤੇਰੇ ।
ਥਲਾਂ ਵਾਂਗ ਸਭ ਖ਼ਾਲੀ ਮੈਦਾਨ ਦਿਸਣ,
ਜਿਧਰ ਜਿਧਰ ਚੱਲਣ ਪਿਆਰਿਆ ਬਾਣ ਤੇਰੇ। ਹਿਰਦਾ ਨਜ਼ਰ ਨਹੀਂ ਆਉਂਦਾ ਕੋਈ ਐਸਾ, ਉਕਰੇ ਹੋਏ ਨਹੀਂ ਜਿਥੇ ਅਹਿਸਾਨ ਤੇਰੇ।
ਸੰਗੋ ਸ਼ਾਹ ਨੂੰ ਝੂਜਦਿਆਂ ਤੱਕ, ਦਸਮੇਸ਼ ਜੀ ਬਹੁਤ ਗੁੱਸੇ ਵਿਚ ਆਏ । ਤਿੱਖੇ ਤੀਰਾਂ ਦੀ ਮਾਰ ਨਾ ਝੱਲਦਿਆਂ ਪਠਾਣ ਸਭ ਸ਼ੂਟਾਂ ਵੱਟ ਗਏ। ਭੀਖਣ ਖ਼ਾਂ ਜਖ਼ਮੀ ਹੋ, ਘੋੜਾ ਮਰਵਾ ਕੇ ਪਿੱਛੇ ਭੱਜ ਗਿਆ। ਜ਼ੋਰਦਾਰ ਹੱਲੇ ਵੇਖ ਹਰੀ ਚੰਦ ਹੰਡੂਰੀ ਜਖ਼ਮ ਬੰਨ੍ਹ ਕੇ ਫਿਰ ਉਠਿਆ। ਆਪਣੀ ਫ਼ੌਜ ਲੈ ਲਲਕਾਰੇ ਮਾਰਦਾ ਗੁਰੂ ਜੀ ਵੱਲ ਵਧਿਆ। ਅਜੀਤ ਮੱਲ ਜੀ ਨੇ ਇਹ ਹੱਲਾ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਤੇ ਇਸ ਹਮਲੇ ਵਿਚ ਅਜੀਤ ਮੱਲ ਸ਼ਹਾਦਤ ਪਾ ਗਿਆ । ਹਰੀ ਚੰਦ ਨੇ ਗੁਰੂ ਜੀ ’ਤੇ ਤੱਕੜੇ ਵਾਰ ਕੀਤੇ। ਬੜੇ ਜ਼ੋਰਦਾਰ ਬਾਣ ਛੱਡੇ, ਜਿਸ ਨਾਲ ਸਤਿਗੁਰਾਂ ਨੂੰ ਜੋਸ਼ ਆ ਗਿਆ । ਘੋੜਾ ਅੱਗੇ ਕਰ ਬਾਣ ਵਰਖਾ ਹੋਰ ਤੇਜ਼ ਕਰ ਦਿੱਤੀ। ਬੇਅੰਤ ਪਹਾੜੀਏ ਤੇ ਪਠਾਣ ਧਰਤੀ ‘ਤੇ ਸੁਆ ਦਿੱਤੇ। ਹਰੀ ਚੰਦ ਨੇ ਇਕ ਤੀਰ ਐਸੇ ਜ਼ੋਰ ਨਾਲ ਵਾਹਿਆ ਜੋ ਘੋੜੇ ਨੂੰ ਜਖ਼ਮੀ ਕਰ ਗਿਆ। ਨਾਲ ਲੱਗਾ ਤੀਰ ਗੁਰੂ ਸਾਹਿਬ ‘ਤੇ ਛਡਿਆ ਜੋ ਕੰਨ ਦੇ ਪਾਸੋਂ ਜ਼ਰਾ ਕੁ ਲੱਗ ਕੇ, ਦਸਤਾਰ ਦੇ ਪੇਚਾਂ ਵਿਚੋਂ ਨਿਕਲ ਗਿਆ। ਗੁਰੂ ਸਾਹਿਬ ਨੇ ਤੁਰੰਤ ਦੁਪੱਟੇ ਨਾਲ ਬੰਨ੍ਹ ਲਿਆ। ਝੱਟ ਹੀ ਤੀਜਾ ਤੀਰ ਦਾ ਵਾਰ ਸਾਹਿਬਾਂ ‘ਤੇ ਕੀਤਾ ਜੋ ਚੰਮ ਦੀ ਪੇਟੀ ਵਿੰਨ੍ਹ ਕੇ ਦੋ ਉਂਗਲ ਪੇਟ ਵਿਚ ਧੱਸ ਗਿਆ। ਗੁਰੂ ਜੀ ਨੇ ਝੱਟ ਪੁੱਟ ਕੇ ਸੁੱਟ ਦਿੱਤਾ। ਅਕਾਲ ਪੁਰਖ ਨੇ ਹੱਥ ਦੇ ਕੇ ਰੱਖ लिभा।
ਫਿਰ ਕੀ ਸੀ, ਤੀਰਅੰਦਾਜ਼ੀ ਦੇ ਮਾਹਰ ਸਤਿਗੁਰਾਂ ਨੇ ਜੋਸ਼ ਵਿਚ ਆ ਕੇ ਕੰਨਾਂ ਤੱਕ ਖਿਚ ਕੇ ਐਸਾ ਤੀਰ ਛਡਿਆ ਜੋ ਹਰੀ ਚੰਦ ਦੀ ਸੰਜੋਅ ਨੂੰ ਚੀਰਦਾ ਹੋਇਆ ਛਾਤੀ ਦੇ ਆਰ ਪਾਰ ਨਿਕਲ ਗਿਆ। ਰਾਜਾ ਹਰੀ ਚੰਦ ਜੋ ਇਸ ਜੰਗ ਦਾ ਲਾੜਾ ਬਣਿਆ ਹੋਇਆ ਸੀ, ਘੋੜੇ ਉਤੋਂ ਉਛਲ ਕੇ ਇਉਂ ਡਿੱਗਾ ਜਿਉਂ ਬਿਜਲੀ ਦਾ ਚਾਨਣ ਮੁਨਾਰਾ ਟੁੱਟ ਕੇ ਡਿੱਗ ਪੈਂਦਾ ਹੈ। ਉਸ ਨੂੰ ਮਰਿਆ ਵੇਖ ਕੇ ਪਹਾੜੀਆਂ ਦੇ ਸਾਹ ਸੱਤ ਹੀ ਨਿਕਲ ਗਏ। ਪਹਾੜੀ ਸੈਨਾ ਜਾਨ ਬਚਾ ਕੇ ਪਿਛਾਂਹ ਭੱਜ ਤੁਰੀ। ਇਕ ਤੋਂ ਅੱਗੇ ਇਕ, ਮਿਰਗਾਂ ਵਾਂਗ ਹੋ ਦੌੜਿਆ। ਪਹਾੜੀ ਸੈਨਾ ਵਿਚ ਭਾਜੜ ਪੈ ਗਈ ਸੀ। ਪਿਛੋਂ ਸਿੱਖ ਫ਼ੌਜਾਂ ਨੇ ਵਾਢ ਧਰ ਦਿੱਤੀ। ਰਾਜੇ ਮਦਕਰ ਸ਼ਾਹ ਤੇ ਫ਼ਤਹਿ ਚੰਦ ਨੇ ਰਾਜੇ ਹਰੀ ਚੰਦ ਦਾ ਬਦਲਾ ਲੈਣ ਲਈ ਅਤਿ ਕ੍ਰੋਧ ਵਿਚ ਆ ਕੇ, ਆਪਣੀ ਸੈਨਾ ਨੂੰ ਲਲਕਾਰਦਿਆਂ ਸਿੱਖਾਂ ਉੱਤੇ ਹਮਲਾ ਬੋਲ ਦਿੱਤਾ। ਗੋਲੀ ਸਿੱਕੇ ਦਾ ਮੀਂਹ ਵਰਸਾ ਕੇ ਅੱਗੇ ਵੱਧਣ ਦਾ ਯਤਨ ਕੀਤਾ। ਇਕ ਵਾਰ ਤਾਂ ਸਿੱਖ ਫ਼ੌਜਾਂ ‘ਤੇ ਆ ਭੀੜ ਬਣੀ। ਗੁਰੂ ਜੀ ਨੇ ਅੱਗੇ ਵੱਧ ਕੇ, ਬਾਣ ਬਰਖਾ ਤੇਜ ਕਰ ਹੱਲੇ ਦਾ ਰੁੱਖ ਮੋੜ ਦਿੱਤਾ। ਫਿਰ ਵੀ ਪਹਾੜੀ ਸੈਨਾ ਅੱਗੇ ਵੱਧਦੀ ਆ ਰਹੀ ਸੀ। ਇਸ ਮੌਕੇ ਭਾਈ ਰਾਮਾ, ਤਰਖਾਣ ਸਿੱਖ, ਚੰਡਾਲ ਗੜੀਆ ਲੱਕੜ ਦੀਆਂ ਦੋ ਤੋਪਾਂ ਗੱਡੇ ਤੇ ਲੱਦ ਕੇ ਆ ਪਹੁੰਚਾ। ਇਹ ਕਾਂਸ਼ੀ ਤੋਂ ਪਰਾਂਹ, ਮਸ਼ਹੂਰ ਕਾਰੀਗਰ ਸੀ। ਇਸ ਨੇ ਇਮਲੀ ਦੇ ਰੁੱਖਾਂ ਨੂੰ ਛਿੱਲ ਕੇ ਤੋਪਾਂ ਬਣਾ ਲਈਆਂ ਸਨ। ਸਤਿਗੁਰਾਂ ਨੇ ਤੁਰੰਤ ਉੱਚੀ ਥਾਂ ਤੇ ਰੱਖ ਕੇ ਤੋਪਾਂ ਚਲਾ ਦਿੱਤੀਆਂ। ਤੋਪਾਂ ਦੀ ਕੜਕਣੀ ਤੇ ਡਰਾਉਣੀ ਧਮਕ ਨੇ ਪਹਾੜ ਕੰਬਾ ਕੇ ਰੱਖ ਦਿੱਤੇ । ਪਹਾੜੀਏ ਹੈਰਾਨ ਹੋਣ ਲੱਗੇ । ਉਨ੍ਹਾਂ ਨੂੰ ਤੋਪਾਂ ਬਾਰੇ ਕਦੀ ਸੋਚ ਵੀ ਨਹੀਂ ਆਈ ਸੀ । ਪੱਥਰਾਂ ਦੇ ਗੋਲੇ ਪਹਾੜੀ ਫ਼ੌਜਾਂ ਤੇ ਬਰਸਣ ਲੱਗੇ । ਇਹ ਪੱਥਰ ਬੰਬ, ਟੁੱਟ ਫੁੱਟ ਕੇ ਸ਼ਿਵਾਲਕੀ ਸੈਨਾ ਦਾ ਨਾਸ ਕਰਨ ਲੱਗੇ । ਪਹਾੜੀ ਫ਼ੌਜੀ ਡਰ ਕੇ ਦਹਿਲ ਗਏ ਤੇ ਜਾਨ ਬਚਾਉਂਦੇ ਗਿੱਦੜਾਂ ਵਾਂਗ ਪਿੱਠ ਵਿਖਾਉਂਦੇ ਨੱਠ ਦੌੜੇ। ਮੌਕਾ ਵੇਖ ਪਿਛੋਂ ਸਿੱਖ ਫ਼ੌਜਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਉਹ ਬੱਬਰ ਸ਼ੇਰਾਂ ਵਾਂਗ ਗਿੱਦੜਾਂ ‘ਤੇ ਟੁੱਟ ਪਏ। ਸਿੱਖ ਸ਼ੇਰਾਂ ਨੇ ਪਹਾੜੀਆਂ ਦੇ ਸੱਥਰ ਲਾਹ ਸੁੱਟੇ । ਪਹਾੜੀ ਰਾਜਿਆਂ ਨੇ ਆਪਣੀਆਂ ਫ਼ੌਜਾਂ ਨੂੰ ਬੜੀ ਗਾਲ ਵਾਹੀ ਤੇ ਕਾਇਰਤਾ ਦੇ ਮਿਹਣੇ ਮਾਰੇ, ਪਰ ਸੈਨਾ ਜਾਨ ਬਚਾਉਂਦੀ ਹੋਈ ਤਿੱਤਰ ਬਿੱਤਰ ਹੋ ਗਈ। ਪਠਾਣ ਤਾਂ ਪਹਿਲਾਂ ਹੀ ਜਾਨ ਬਚਾ ਕੇ ਸ਼ੂਟਾਂ ਵੱਟ ਗਏ ਸਨ। ਸਿੱਖਾਂ ਤੋਂ ਡਰਦੇ ਜਮਨਾ ਪਾਰ ਕਰਨ ਲਈ ਬੇੜੀ ‘ਤੇ ਪਹੁੰਚ ਕੇ ਆਪੋ ਵਿਚੀ ਲੜਨ ਲੱਗੇ । ਆਪਸੀ ਲੜਾਈ ਵਿਚ ਕਈ ਪਾਰ ਹੋਏ ਤੇ ਕਈ ਜਮਨਾ ਦੀ ਭੇਟਾ ਚੜ੍ਹ ਗਏ। ਇਤਨੇ ਸਮੇਂ ਵਿਚ ਸਿੱਖ ਫ਼ੌਜਾਂ ਜਾ ਚੜ੍ਹੀਆਂ। ਜਿੰਨਾ ਸਾਮਾਨ ਪਹਾੜੀਆਂ ਦਾ ਹੱਥ ਲੱਗਾ ਸਿੱਖ ਲੁੱਟ ਲਿਆਏ। ਸੈਂਕੜੇ ਘੋੜੇ ਤੇ ਹਥਿਆਰ ਸਿੱਖਾਂ ਦੇ ਹੱਥ ਲੱਗੇ।
ਇਸ ਯੁੱਧ ਵਿਚ ਗੁਰੂ ਸਾਹਿਬ ਦੀ ਸੰਪੂਰਨ ਜਿੱਤ ਹੋਈ। ਗੁਰੂ ਜੀ ਦੇ ਕਈ ਪਿਆਰੇ ਸਿੱਖ ਤੇ ਪੀਰ ਬੁੱਧੂ ਸ਼ਾਹ ਦੇ ਦੋ ਬੇਟੇ ਇਕ ਭਾਈ ਤੇ ਸੈਂਕੜੇ ਮੁਰੀਦ ਜੰਗ ਦੀ ਭੇਟਾ ਹੋ ਗਏ। ਸਿੱਖ ਸੈਨਾਪਤੀ ਭਾਈ ਸੰਗੋ ਸ਼ਾਹ ਤੇ ਭਾਈ ਜੀਤ ਮੱਲ ਜੀ ਵੀ ਭੰਗਾਣੀ ਦੇ ਯੁੱਧ ਵਿਚ ਸ਼ਹੀਦ ਹੋ ਗਏ। ਉਦਰੋਂ ਨਜਾਬਤ ਖਾਂ, ਹੈਯਾਤ ਖਾਂ, ਦੋ ਸਰਦਾਰ ਤੇ ਬਹੁਤ ਸਾਰੇ ਪਠਾਣ ਸਦਾ ਦੀ ਨੀਂਦੇ ਸੌਂ ਗਏ। ਕਈ ਨਾਮਵਰ ਪਹਾੜੀ ਰਾਜੇ ਤੇ ਉਨ੍ਹਾਂ ਦੇ ਸੈਨਾਪਤੀ ਸ਼ਹੀਦੀ ਜਾਮ ਪੀ ਗਏ। ਸ਼ਿਵਾਲਕ ਪਹਾੜੀਆਂ ਦੇ ਸਿਰਕੱਢ ਯੋਧੇ ਤੇ ਸੂਰਬੀਰ ਭੰਗਾਣੀ ਦੇ ਮੈਦਾਨੇ ਜੰਗ ਵਿਚ ਜਮਨਾ ਨਦੀ ਦੇ ਤੱਟ ਤੇ ਸਦਾ ਲਈ ਸੌਂ ਗਏ। ਬਾਈਧਾਰ ਦੇ ਰਾਜਿਆਂ ਦੇ ਸਰਦਾਰਾਂ ਦੀਆਂ ਲੋਥਾਂ ਦੇ ਢੇਰ ਲੱਗ ਗਏ। ਬਿਅੰਤ ਰਾਣੀਆਂ ਤੇ ਹਿੰਦੂ ਲਾੜੀਆਂ ਆਪਣੇ ਪਤੀਆਂ ਦੀਆਂ ਸਤੀਆਂ ਬਣ ਕੇ ਉਨ੍ਹਾਂ ਦੇ ਨਾਲ ਸੜ ਮਰੀਆਂ। ਉਨ੍ਹਾਂ ਦੀਆਂ ਮੜ੍ਹੀਆਂ ਨੂੰ ਪਹਾੜੀ ਲੋਕ ਅੱਜ ਤੱਕ ਸਤੀਆਂ ਕਹਿ ਕੇ ਪੂਜਦੇ ਆ ਰਹੇ ਹਨ। ਇਹ ਬੇਗਿਣਤ ਪਹਾੜੀ ਮੜ੍ਹੀਆਂ ਤੇ ਸਤੀਆਂ, ਪਹਾੜੀ ਰਾਜਿਆਂ ਤੇ ਫ਼ੌਜਾਂ ਦੇ ਭਾਰੀ ਨੁਕਸਾਨ ਦਾ ਪਰਤੱਖ ਇਤਿਹਾਸਿਕ ਪ੍ਰਮਾਣ ਹਨ। ਭਾਵੇਂ ਨੁਕਸਾਨ ਤਾਂ ਸਿੱਖ ਫ਼ੌਜਾਂ ਦਾ ਵੀ ਕਾਫੀ ਹੋਇਆ, ਪ੍ਰੰਤੂ ਪਹਾੜੀ ਰਾਜੇ ਜੰਗੀ ਵਾਜੇ ਤੇ ਮਾਰੂ ਧੌਂਸੇ ਪੁੱਠੇ ਕਰ ਕੇ ਰੋਂਦੇ ਕੁਰਲਾਉਂਦੇ ਘਰੀਂ ਜਾ ਵੜੇ। ਇਧਰ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਜਿੱਤ ਦੇ ਨਾਅਰੇ ਲਾਉਂਦੇ ਹੋਏ, ਰਣਜੀਤ ਨਗਾਰਾ ਵਜਾਉਂਦੇ ਹੋਏ, ਪਾਉਂਟਾ ਸਾਹਿਬ ਦੀ ਰਮਣੀਕ ਧਰਤੀ ‘ਤੇ ਖੁਸ਼ੀਆਂ ਮਨਾ ਰਹੇ ਸਨ। ਸ਼ਹਿਰ ਵਿਚ ਦੀਪ ਮਾਲਾ ਕਰਾਈ ਗਈ । ਮਾਤਾ ਗੁਜਰੀ ਜੀ ਨੇ ਬਹੁਤ ਪੁੰਨ ਦਾਨ ਕੀਤਾ ਤੇ ਗ਼ਰੀਬਾਂ ਨੂੰ ਧਨ ਵੰਡਿਆ। ਮੈਦਾਨੇ ਜੰਗ ਵਿਚ ਜਖ਼ਮੀ ਸਿੱਖਾਂ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਵਾ ਕੇ ਮਰਹਮ ਪੱਟੀ ਕਰਾਈ ਗਈ । ਜਖ਼ਮਾਂ ਤੇ ਸਾਲ ਪੱਤਰ ਬੰਨ੍ਹ ਕੇ ਗਰਮ-ਗਰਮ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਲੰਗਰ ਛਕਾਏ ਗਏ।
ਭੰਗਾਣੀ ਦੀ ਜਿੱਤ ਤੋਂ ਬਾਅਦ ਸਤਿਗੁਰੂ ਜੀ ਤਾਂ ਪਾਉਂਟਾ ਸਾਹਿਬ ਆ ਗਏ। ਦੀਵਾਨ ਨੰਦ ਚੰਦ ਤੇ ਮਾਮਾ ਕਿਰਪਾਲ ਚੰਦ ਜੀ ਜੰਗ ਵਿਚ ਸ਼ਹੀਦ ਤੇ ਜ਼ਖ਼ਮੀ ਹੋਏ ਸਿੰਘਾਂ ਦੀ ਸਾਂਭ-ਸੰਭਾਲ ਲਈ ਪਿੱਛੇ ਰਹਿ ਗਏ ਸਨ। ਹੁਣ ਉਹ ਵੀ ਦੋਵੇਂ ਘਰ ਆ ਗਏ। ਸ਼ਹੀਦਾਂ ਦੇ ਸਰੀਰ ਜਮਨਾ ਦੀ ਭੇਟ ਕੀਤੇ ਗਏ ਤੇ ਘਾਇਲ ਸਿੱਖਾਂ ਦੀ ਯੋਗ ਸਹਾਇਤਾ ਕੀਤੀ ਗਈ। ਗੁਰੂ ਸਾਹਿਬ ਦੀ ਮਹਿਮਾ ਚੜ੍ਹਦੇ ਸੂਰਜ ਵਾਂਗ ਪਹਿਲਾਂ ਤੋਂ ਵੀ ਸੌ ਗੁਣਾ ਹੋ ਚੁੱਕੀ ਸੀ। ਚਾਰ ਚੁਫੇਰੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਲੀਲ੍ਹਾ ਦੀ ਸੁਗੰਧੀ ਫੈਲ ਚੁੱਕੀ ਸੀ। The Sikh Religion ਵਿਚ ਅੰਗਰੇਜ਼ੀ ਇਤਿਹਾਸਕਾਰ, ਮੈਕਸ ਆਰਥਰ ਮੈਕਾਲਫ਼, ਜੰਗ ਦੇ ਬਾਅਦ ਦੇ ਹਾਲ ਇਉਂ ਲਿਖਦਾ ਹੈ:
“When the Guru’s fame extended after his recent success and prowess in arms, he was visited by many accomplished persons. Poets, singers and musicians flocked to his court, and all who visited him, he endeavoured to suitably rewards. Now that the war was over, the Sikh soldiers formed various projects to occupy their time for the future. They would go and sieze Raja-Fateh Shah, and make him bow at the Guru’s feet. And they would conquer and obtain the freedom of the country between Paonta and Anandpur, so as to remove the obstacles interposted in marching hither and thither. This last enterprise, as being the one that effected them most closely, they specially urged on the Guru’s consideration.
The Guru remonstrated and restrained them. He bade them bide their opportunity. Their empire should yet extend far and wide. He knew however, that his troops would not sit down idle, flushed as they were with their recent victory. Accordingly he gave them an order to return to Anandpur, an order with which they were delighted. They all set forth accordingly, taking their wounded and their baggage.”
ਇਹ ਸਤਿਗੁਰ ਦਸ਼ਮੇਸ਼ ਜੀ ਦਾ ਸਭ ਤੋਂ ਪਹਿਲਾ ਜੰਗ ਸੀ ਜੋ ਬਾਈਧਾਰ ਦੇ ਮਾਣ ਮੱਤੇ ਹੈਂਕੜਬਾਜ ਰਾਜਿਆਂ ਦੇ ਜ਼ਾਲਮ ਹੰਕਾਰ ਲਈ ਲੜਨਾ ਪਿਆ। ਸਤਿਗੁਰਾਂ ਦੇ ਸਿਰ ਤੇ ਅਕਾਲ ਪੁਰਖ ਦਾ ਹੱਥ ਸੀ । “ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਆ ਖ਼ਾਲਸਾ ਪ੍ਰਮਾਤਮ ਕੀ ਮੌਜ॥” ਪਹਾੜੀ ਰਾਜ ਦੇ ਬਾਈਧਾਰ ਦੇ ਰਿਆਸਤੀ ਹਾਕਮਾਂ ਨੂੰ ਤਾਂ ਇਹ ਪੱਕੀ ਤੇ ਯਕੀਨਨ ਜਿੱਤ ਦਾ ਵਿਸ਼ਵਾਸ ਸੀ, ਜੋ ਅਚੰਬਾ ਹੋ ਗਿਆ ਤੇ ਇਹ ਰਾਜੇ ਭਾਰੀ ਫ਼ੌਜ ਮਰਵਾ ਕੇ ਪਿੱਠ ਦਿਖਾ ਦੌੜਨ ਤੇ ਮਜਬੂਰ ਹੋ ਗਏ । ਇਸ ਹਾਰ ਦਾ ਦਿੱਲੀ ਦੇ ਮੁਗ਼ਲ ਹਾਕਮਾਂ ਤੇ ਵੀ ਚੋਖਾ ਅਸਰ ਪਿਆ ਤੇ ਰਾਜੇ ਸ਼ਰਮਸਾਰ ਹੁੰਦੇ ਹੋਏ ਚੋਰ ਦੀ ਮਾਂ ਵਾਂਗ ਅੰਦਰ ਵੜ-ਵੜ ਰੋਣ ਤੇ ਪਛਤਾਉਣ ਲੱਗੇ। ਇਕ ਧਾਰਮਿਕ ਪੀਰ ਦੀ ਗੱਦੀ ਦੇ ਜਾਨਸ਼ੀਨ ਤੇ ਨਾਨਕ ਮਿਸ਼ਨ ਦੇ ਦਸਵੇਂ ਜਾਮੇ ਦੇ ਗੁਰੂ ਨੇ ਹੱਕ ਸੱਚ ਤੇ ਇਨਸਾਫ ਦੇ ਨਾਅਰੇ ਤੇ ਜੰਗ ਦਾ ਰੁੱਖ ਹੀ ਬਦਲ ਕੇ ਰੱਖ ਦਿੱਤਾ । ਮਾਲਾ ਤੇ ਤਸਬੀ ਫੇਰਨ ਵਾਲਿਆਂ ਹੱਥਾਂ ਨੇ ਸ਼ਮਸ਼ੀਰ ਦੇ ਦਸਤੇ ਤੇ ਦ੍ਰਿੜ੍ਹ ਇਰਾਦੇ ਦੇ ਪ੍ਰਤੱਖ ਨਜ਼ਾਰੇ ਵਿਖਾ ਕੇ ਕਮਾਲ ਕਰ ਵਿਖਾਈ। ਪੀਰ ਬੁੱਧੂ ਸ਼ਾਹ ਤੇ ਮਹੰਤ ਕਿਰਪਾਲ ਦਾਸ ਦੀ ਰੱਬੀ ਆਸਥਾ ਨੇ, ਨਾਨਕ ਮਿਸ਼ਨ ਨੂੰ ਇਲਾਹੀ ਸ਼ਕਤੀ ਦੇ ਸੱਚੇ ਰਹਿਬਰ ਬਣ ਵਿਖਾਇਆ। ਸਤਿਗੁਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਬਹਾਦਰ ਜੰਗੀ ਸੂਰਬੀਰਾਂ ਦਾ ਸਨਮਾਨ ਕਰ ਰਹੇ ਸਨ। ਇਨਾਮ ਤੇ ਰੁਤਬੇ ਪ੍ਰਦਾਨ ਕਰ ਰਹੇ ਸਨ । ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੇ ਹੋਏ ਦਰਗਾਹੀ ਹੁਕਮ ਦੇ ਫ਼ੁਰਮਾਨ ਬਖਸ਼ ਰਹੇ ਸਨ।
ਭੰਗਾਣੀ ਦਾ ਯੁੱਧ ਤੇ ਦਿੱਲੀ ਦਰਬਾਰ
ਭੰਗਾਣੀ ਦੀ ਜੰਗ ਨੇ ਸ਼ਿਵਾਲਿਕ ਦੇ ਪਹਾੜੀ ਰਾਜਿਆਂ ਦੇ ਤੌਰ ਭੁਲਾ ਦਿੱਤੇ। ਇਸ ਯੁੱਧ ਦੇ ਭਿਆਨਕ ਨਤੀਜਿਆਂ ਨੇ ਰਿਆਸਤੀ ਹਾਕਮਾਂ ਦੇ ਨੱਕ ਵਿਚ ਦਮ ਕਰ ਦਿੱਤਾ। ਉਹ ਸੋਚਣ ਤੇ ਮਜਬੂਰ ਹੋ ਗਏ ਕਿ ਹੁਣ ਕੀ ਕੀਤਾ ਜਾਵੇ । ਪਹਾੜੀ ਰਾਜਿਆਂ ਦੀ ਬੇਬੱਸੀ ਦਾ ਹੱਲ ਨਾ ਸੁੱਝਦਾ ਤੱਕ, ਉਨ੍ਹਾਂ ਦਿੱਲੀ ਤਖ਼ਤ ਨੂੰ ਭੜਕਾਵੇਂ ਤੇ ਬਗਾਵਤੀ ਸੁਰਾਂ ਦੇ ਅਲਾਪਦੇ ਸ਼ਿਕਾਇਤ ਪੱਤਰ ਲਿਖ ਕੇ ਦਿੱਲੀ ਤੋਂ ਤੱਕੜੀ ਕੁਮਕ ਭੇਜਣ ਦੇ ਵਾਸਤੇ ਪਾਉਣੇ ਸ਼ੁਰੂ ਕਰ ਦਿੱਤੇ । ਉਨ੍ਹਾਂ ਗੁਰੂ ਨਾਨਕ ਮਿਸ਼ਨ ਨੂੰ, ਮੁਗ਼ਲ ਹਕੂਮਤ ਖ਼ਿਲਾਫ਼, ਤਕੜਾ ਹਊਆ ਤੇ ਮੁਗ਼ਲ ਸਰਕਾਰ ਵਿਰੁੱਧ ਭੱਖਦੇ ਰਾਜਸੀ ਤੂਫਾਨ ਦੇ ਸੰਕੇਤ ਦਸ ਕੇ ਤੁਰੰਤ ਹੱਲ ਕਰਨ ਦਾ ਉਪਾਉ ਕਰਨ ਦੀਆਂ ਅਰਜੋਈਆਂ ਲਿਖ ਭੇਜੀਆਂ। ਇਸ ਰਾਜਸੀ ਮਾਮਲੇ ਦੇ ਸੰਭਾਵੀ ਵਿਦਰੋਹ ਦੀ ਰੋਕਥਾਮ ਲਈ ਲਿਖੇ ਤੇ ਭੇਜੇ ਖ਼ਬਰਨਾਮੇ ਬਾਰੇ, ਪੁਸਤਕ ਪੀਰ ਬੁੱਧੂ ਸ਼ਾਹ ਦਾ ਕਰਤਾ, ਲੇਖਕ ਖੋਜੀ ਕਾਫ਼ਿਰ, ਇਉਂ ਪੇਸ਼ ਕਰਦਾ ਹੈ:
“ਬਾਦਸ਼ਾਹ ਔਰੰਗਜ਼ੇਬ ਜਦੋਂ ਦੀਵਾਨਖ਼ਾਨੇ ਵਿਚ ਦਾਖਿਲ ਹੋਇਆ, ਸਾਹਮਣੇ ਖੜ੍ਹੇ ਜਰਨੈਲ ਸੈਦ ਖ਼ਾਂ ਨੇ ਬੜੇ ਅਦਬ ਨਾਲ, ਸਿਰ ਨਿਵਾ ਕੇ ਮੁਗ਼ਲ ਸ਼ਹਿਨਸ਼ਾਹ ਨੂੰ ਸਿਜਦਾ ਕਰਦਿਆਂ, ਰਸਮੀ ਆਦਰ ਪੇਸ਼ ਕੀਤਾ। ਮੁਗ਼ਲ ਬਾਦਸ਼ਾਹ ਦੇ ਤੇਵਰ ਬੜੇ ਤਲਖ ਨਜ਼ਰ ਆ ਰਹੇ ਸਨ। ਰੋਹ ਭਰੇ ਅੰਦਾਜ਼ ਵਿਚ ਸ਼ਹਿਨਸ਼ਾਹ ਔਰੰਗਜ਼ੇਬ ਸੈਦ ਖ਼ਾਂ ਨੂੰ ਇਹ ਪੁੱਛਣ ਲੱਗਾ, “ਸੈਦ ਖਾਂ ! ਸਾਨੂੰ ਤਸੱਲੀਬਖ਼ਸ਼ ਜ਼ਰੀਏ ਤੋਂ ਇਤਲਾਹ ਮਿਲੀ ਏ ਕਿ, ਤੇਰੇ, ਬਹਿਨੋਈ ਪੀਰ ਬੁੱਧੂ ਸ਼ਾਹ ਦੇ, ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਕੁਫ਼ਰ ਦਾ ਅੱਡਾ ਜਮਾਈ ਬੈਠੇ, ਇਕ ਤੇਗ਼ ਬਹਾਦਰ ਕਾਫ਼ਿਰ ਨਾਲ, ਬੜੇ ਨਜ਼ਦੀਕੀ ਵਾਲੇ ਹਮਦਾਰਾਨਾ ਤੁਅੱਲਕਾਤ ਨੇ… ਕੀ ਇਹ ਹਕੀਕਤ ਨਹੀਂ?” ਔਰੰਗਜ਼ੇਬ ਦੇ ਲਫ਼ਜ਼ਾਂ ਨੇ ਸੈਦ ਖ਼ਾਂ ਨੂੰ ਝੰਜੋੜ ਕੇ ਰੱਖ ਦਿੱਤਾ। ਐਪਰ ਅੰਦਰਲੇ ਫ਼ੌਜੀ ਖੂਨ ਨੇ ਛੇਤੀ ਹੀ ਸੰਭਾਲ ਲਿਆ। ਫਿਰ ਸਲਾਮ ਕਰਦਿਆਂ ਬੋਲਣ ਦਾ ਹੀਆ ਕੀਤਾ, “ਸ਼ਹਿਨਸ਼ਾਹ-ਏ-ਹਿੰਦ, ਜਹਾਂ ਪਨਾਹ ! ਹਜ਼ੂਰ ਦਾ ਫੁਰਮਾਉਣਾ ਠੀਕ ਹੋਵੇਗਾ… ਮਗਰ…ਬੁਲੰਦ ਇਕਬਾਲ ਆਲਮਗੀਰ ਦੇ ਨਾਚੀਜ਼ ਖਾਦਿਮ ਨੂੰ, ਇਸ ਬਾਰੇ ਜਾਣਕਾਰੀ ਨਹੀਂ ਹੈ, ਕਿਉਂਕਿ ਕਾਫ਼ੀ ਅਰਸੇ ਤੋਂ ਨਾ ਤਾਂ ਇਹ ਨਾਚੀਜ਼ ਖ਼ੁਦ ਹੀ ਸਢੌਰੇ ਜਾ ਸਕਿਆ ਏ, ਔਰ ਨਾ ਹੀ ਪੀਰ ਬੁੱਧੂ ਸ਼ਾਹ ਜਾਂ ਮੇਰੀ ਹਮਸ਼ੀਰਾ ਬੀਬੀ ਨਸੀਰਾਂ ਜਾਂ ਉਨ੍ਹਾਂ ਦੇ ਪੁੱਤਰ ਮੇਰੇ ਪਾਸ ਆਏ ਨੇ। ਬੰਦਾ ਪਰਵਰ ਆਲੀ ਜਾਂਹ! ਵੈਸੇ ਪੀਰ ਬੁੱਧੂ ਸ਼ਾਹ ਤੇ ਉਨ੍ਹਾਂ ਦਾ ਕੁਨਬਾ ਔਰ ਉਸ ਦੇ ਮੁਰੀਦ ਵਕਤ ਦੇ ਨਮਾਜ਼ੀ ਪੱਕੇ ਮੁਸਲਮਾਨ ਨੇ।” ਇਸ ਤਰ੍ਹਾਂ ਜਰਨੈਲ ਸੈਦ ਖ਼ਾਂ ਨੇ ਫ਼ੌਜੀ ਜ਼ਾਬਤੇ ਵਾਲੀ ਸੁਰ ਵਿਚ ਜੁਆਬ ਤਲਬੀ ਪਾ ਦਿੱਤੀ।
ਬਾਅਦ ਵਿਚ ਇਸ ਵਿਚ ਕੋਈ ਸ਼ੱਕ ਨਹੀਂ ਕਿ ਜਰਨੈਲ ਸੈਦ ਖ਼ਾਂ ਨੂੰ ਦਿੱਲੀ ਦਰਬਾਰ ਵਿਚ ਇਸ ਵੰਗਾਰ ਦਾ ਜੁਆਬ ਦੇਣ ਹਿੱਤ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦੀ ਰਾਜਸੀ ਤਲਖ਼ੀ ਨੂੰ ਸ਼ਾਂਤ ਕਰਨ ਹਿੱਤ ਤੱਕੜੀ ਫ਼ੌਜ ਲੈ ਕੇ ਸ੍ਰੀ ਅਨੰਦਪੁਰ ‘ਤੇ ਹਮਲਾ ਕਰਨ ਆਉਣਾ ਪਿਆ। ਸਢੌਰੇ ਰੁੱਕ ਕੇ ਉਸਦੀ ਭੈਣ ਬੇਗਮ ਨਸੀਰਾਂ ਨਾਲ ਵਿਚਾਰ ਗੋਸ਼ਟੀ ਵਿਚ ਇਕ ਮੁਗ਼ਲ ਹਮਲਾਵਰ ਬਣ ਔਰੰਗਜ਼ੇਬ ਦੇ ਫ਼ੌਜੀ ਸੁਰ ਅਲਾਪਣੇ ਪਏ । ਬਾਦਸ਼ਾਹ ਦੇ ਕਹਿਣ ਮੁਤਾਬਿਕ ਗੁਰੂ ਜੀ ਨੂੰ ਸਮੇਂ ਦੀ ਮੁਗ਼ਲ ਸਰਕਾਰ ਦਾ ਬਾਗੀ ਤੇ ਵਿਦਰੋਹੀ ਕਹਿ ਝਗੜਨਾ ਪਿਆ। ਫ਼ੌਜ ਦੀ ਫੋਕੀ ਹੈਂਕੜ ਦੀ ਚੜ੍ਹੀ ਪਾਣ ਨੂੰ ਲਾਹੁਣ ਲਈ ਬੇਗ਼ਮ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਦੇ ਗੁਰੂ ਨਾਨਕ ਮਿਸ਼ਨ ਦੇ ਅਥਾਹ ਵਿਸ਼ਵਾਸ ਤੇ ਰੱਬੀ ਰੂਪ ਦੇ ਇਲਾਹੀ ਰਹਿਬਰ ਦੀ ਨੂਰਾਨੀ ਝਲਕ ਦੇ ਸ਼ੈਦਾਈਪਣ ਨੇ ਹਲੂਣ ਕੇ ਰੱਖ ਦਿੱਤਾ। ਇਹ ਵੀ ਸਾਖਿਆਤ ਇਤਿਹਾਸਕ ਪੱਖ ਨਜ਼ਰ ਆਉਂਦਾ ਹੈ ਕਿ ਲੰਬੀ ਚੌੜੀ ਬਹਿਸ ਉਪਰੰਤ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦੇ ਅਥਾਹ ਯਕੀਨ ਤੇ ਭਰੋਸੇ ਨੇ ਸਾਹਿਬ ਦਸਮੇਸ਼ ਜੀ ਦੀ ਅਗੰਮੀ ਸ਼ਖ਼ਸੀਅਤ ਦਾ ਕੀ ਅਕਸ ਪੇਸ਼ ਕੀਤਾ ਹੋਵੇਗਾ ਕਿ, ਉਹ ਜਰਨੈਲ ਜੋ ਦਿੱਲੀ ਦਰਬਾਰ ਤੋਂ ਹਕੂਮਤ ਦੇ ਬਾਗ਼ੀ ਮੰਨਣ ਵਾਲੇ ਗੁਰੂ ਜੀ ਨੂੰ ਜੀਉਂਦਾ ਜਾਂ ਮੁਰਦਾ ਪੇਸ਼ ਕਰਨ ਦਾ ਅਕੀਦਾ ਲੈ ਕੇ ਤੁਰਿਆ, ਸਢੌਰੇ ਇਕ ਰਾਤ, ਰੁੱਕਣ ਤੋਂ ਬਾਅਦ ਗੁਰੂ ਸਾਹਿਬ ਦੇ ਸਨਮੁਖ ਹੁੰਦਿਆਂ ਹੀ ਮੁਰੀਦ ਬਣ ਚਰਨੀ ਢਹਿ ਪਿਆ । ਸੋ ਦਿੱਲੀ ਦਰਬਾਰ ਵਿਚ ਇਸ ਫ਼ੌਜੀ ਸਾਕੇ ਤੇ ਘਟਨਾ ਨੇ ਪਹਾੜੀਆਂ ਦੇ ਹੋਰ ਵੀ ਸਾਹ ਸੁਕਾ ਦਿੱਤੇ। ਇਸ ਉਪਰੰਤ ਦਿੱਲੀ ਦੇ ਤਖ਼ਤ ਨੇ ਸੂਬਾ ਸਰਹਿੰਦ ਨੂੰ ਕਈ ਜ਼ਾਲਮ ਮਨਸੂਬੇ ਬਣਾ ਕੇ ਭੇਜੇ ਜੋ ਇਤਿਹਾਸ ਵਿਚ ਅੰਕਿਤ ਹਨ ।
ਭੰਗਾਣੀ ਦੇ ਜੰਗ ਨੇ ਇਕ ਵਾਰ ਤਾਂ ਮੁਗ਼ਲ ਹਕੂਮਤ ਦੇ ਆਕੀ ਹਾਕਮ ਔਰੰਗਜ਼ੇਬ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ । ਉਸ ਨੇ ਸਮੇਂ ਦੇ ਰਾਜ ਦਰਬਾਰ ਦੇ ਆਲੀ ਵਜ਼ੀਰਾਂ ਤੇ ਫ਼ੌਜ ਦੇ ਸੈਨਾਪਤੀ ਸੱਦ ਕੇ ਹੰਗਾਮੀ ਹਾਲਤ ਨੂੰ ਮੱਦੇ ਨਜ਼ਰ ਰੱਖਦਿਆਂ ਕਰੜੇ ਹੁਕਮ ਜਾਰੀ ਕਰ ਇਸ ਉੱਠ ਰਹੇ ਬਗ਼ਾਵਤੀ ਗੱਦਰ ਨੂੰ ਕੁਚਲਣ ਦੇ ਸਭ ਉਪਰਾਲੇ ਜਾਰੀ ਕਰ ਦਿੱਤੇ । ਬਾਦਸ਼ਾਹ ਨੂੰ ਖੁਫ਼ੀਆ ਇਤਲਾਹਾਂ ਮਿਲੀਆਂ ਕਿ ਪੀਰ ਬੁੱਧੂ ਸ਼ਾਹ ਮੁਗ਼ਲ ਹਕੂਮਤ ਦੀਆਂ ਗੁਪਤ ਸੂਹਾਂ ਗੁਰੂ ਨਾਨਕ ਮਿਸ਼ਨ ਦੇ ਪੈਰੋਕਾਰ ਗੁਰੂ ਗੋਬਿੰਦ ਸਿੰਘ ਨੂੰ ਪੁਚਾ ਰਿਹਾ ਹੈ। ਇਸ ਬਾਰੇ ਵੀ ਖੋਜੀ ਕਾਫ਼ਿਰ ਲਿਖਦਾ ਹੈ :
“ਔਰੰਗਜ਼ੇਬ ਨੇ ਸੈਦ ਖ਼ਾਂ ਦਾ ਜੁਆਬ ਸੁਣ ਕੇ ਵਜ਼ੀਰ ਵੱਲ ਸੁਆਲੀਆ ਨਜ਼ਰਾਂ ਨਾਲ ਤੱਕਿਆ। ਵਜ਼ੀਰ ਨੇ ਜਰਨੈਲ ਸੈਦ ਖ਼ਾਂ ਦੀ ਹਾਮੀ ਭਰਦਿਆਂ ਕਿਹਾ, ਆਲੀ- ਜਾ-ਹਜ਼ੂਰੇ ਆਲਾ ! ਮੈਨੂੰ ਏਸ ਵਿਚ ਕੋਈ ਘੁੰਡੀ ਜਾਂ ਗ਼ਲਤ ਬਿਆਨੀ ਨਜ਼ਰ ਨਹੀਂ ਆ ਰਹੀ। ਇਸਨੇ ਇਕ ਸੱਚੇ ਤੇ ਵਫ਼ਾਦਾਰ ਫ਼ੌਜੀ ਜਰਨੈਲ ਵਾਂਗ ਬਿਨਾਂ ਵੱਲ ਛੱਲ ਸਾਫ ਔਰ ਮਾਕੂਲ ਹਕੀਕਤ ਬਿਆਨ ਕਰ ਦਿੱਤੀ ਆ।”
“ਮਗ਼ਰ ਸੈਦ ਖ਼ਾਂ ਨੇ ਪੀਰ ਬੁੱਧੂ ਸ਼ਾਹ ਔਰ ਕਾਫ਼ਿਰ ਤੇਗ਼ ਬਹਾਦਰ ਵਿਚਲੇ ਆਪਸੀ ਤਅਲੁਕਾਤ ਵਾਲੀ ਹਕੀਕਤ ਵੀ ਤਾਂ ਸਾਫ ਨਹੀਂ ਕੀਤੀ…ਮੈਨੂੰ ਤਾਂ ਹੋਰ ਖਤਰਾ ਏ ਕਿ ਪੀਰ ਬੁੱਧੂ ਸ਼ਾਹ ਸਢੌਰੇ ਵਾਲਾ, ਸਾਡੇ ਨਾਜ਼ਮ ਉਸਮਾਨ ਖ਼ਾਂ ਤੋਂ ਕਿਸੇ ਢੰਗ ਨਾਲ ਸਰਕਾਰੀ ਸੂਹ ਕੱਢ ਕੇ, ਕਾਫ਼ਿਰ ਤੇਗ਼ ਬਹਾਦਰ ਨੂੰ ਸ਼ਾਹੀ ਮਾਮਲਿਆਂ ਬਾਰੇ ਖੁਫ਼ੀਆ ਜਾਣਕਾਰੀ ਵੀ ਦਿੰਦਾ ਹੋ ਸਕਦੈ। ਇਹ ਦਿੱਲੀ ਦੇ ਤਖ਼ਤ ਨੂੰ ਕਦਾਚਿਤ ਬਰਦਾਸ਼ਿਤ ਨਹੀਂ ਹੋ ਸਕਦਾ।” ਔਰੰਗਜ਼ੇਬ ਰਾਜਸੀ ਸ਼ੱਕ ਦੀ ਬਿਨਾ ਤੇ ਤਾਨਾਸ਼ਾਹੀ ਜ਼ਹਿਰ ਉਗਲ ਰਿਹਾ ਸੀ।
ਅਧਿਆਏ ਅੱਠਵਾਂ
ਭੰਗਾਣੀ ਦਾ ਯੁੱਧ ਤੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਨਾਮਕਰਨ
ਭੰਗਾਣੀ ਦਾ ਯੁੱਧ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਰਹਿੰਦਿਆਂ, ਗੁਰੂ ਸਾਹਿਬ ਨੂੰ ਲੜਨਾ ਪਿਆ। ਸਤਿਗੁਰਾਂ ਦੇ ਦਸਵੇਂ ਜਾਮੇ ਦੇ ਸਰੂਪ ਵਿਚ ਇਹ ਸਭ ਤੋਂ ਪਹਿਲਾ ਜੰਗੀ ਅਭਿਆਸ ਤੇ ਇਕ ਮਹੱਤਵਪੂਰਨ ਕਾਰਨਾਮਾ ਸੀ। ਸਤਿਗੁਰ ਖ਼ੁਦ ਨਹੀਂ ਚਾਹੁੰਦੇ ਸਨ, ਪਰੰਤੂ ਸ਼ਿਵਾਲਿਕ ਦੇ ਪਹਾੜੀ ਰਾਜਿਆਂ ਦਾ ਇਹ ਅਪਣੀ ਪ੍ਰਭੂਸੱਤਾ ਦਾ ਰੋਅਬ ਤੇ ਗੁਰੂ ਸਾਹਿਬ ’ਤੇ ਪ੍ਰਭਾਵ ਜਮਾਉਣ ਦਾ ਪ੍ਰਭਾਵਸ਼ਾਲੀ ਅਨੁਭਵ ਸੀ ਜੋ ਸਾਰੇ ਰਿਆਸਤੀ ਹਾਕਮਾਂ ਦੀ ਇੱਜ਼ਤ ਤੇ ਵਕਾਰ ਦਾ ਸਵਾਲ ਸੀ। ਇਸ ਵਿਚ ਹਿੱਸਾ ਲੈਣ ਵਾਲੇ ਰਿਆਸਤੀ ਹਾਕਮਾਂ ਤੇ ਉਨ੍ਹਾਂ ਦੀਆਂ ਸੈਨਾਵਾਂ ਦਾ ਵੱਧ ਚੜ੍ਹ ਕੇ ਜਿੱਤ ਪ੍ਰਾਪਤੀ ਦੇ ਅੰਦਾਜ਼ ਤੋਂ ਪ੍ਰਗਟ ਹੋ ਜਾਂਦਾ ਹੈ । ਇਸ ਜੰਗ ਕਾਰਣ ਹੀ ਸਤਿਗੁਰੂ ਸਾਹਿਬ ਨੂੰ ਪਾਉਂਟਾ ਸਾਹਿਬ ਕਾਫ਼ੀ ਚਿਰ ਠਹਿਰਨਾ ਪਿਆ। ਭੰਗਾਣੀ ਦਾ ਜੰਗ ਸ਼ਿਵਾਲਿਕ ਦੇ ਪਹਾੜੀ ਲੋਕਾਂ ਤੇ ਪਹਾੜੀ ਰਾਜਿਆਂ ਦਾ, ਗੁਰੂ ਨਾਨਕ ਮਿਸ਼ਨ ਸੰਬੰਧੀ ਅਨੁਭਵੀ ਕਿਰਦਾਰ ਦੀ ਮਾਨਸਿਕ ਦਸ਼ਾ ਦਾ ਨਕਸ਼ਾ ਸੀ ਜੋ ਉਨ੍ਹਾਂ ਦੀ ਅੰਦਰੂਨੀ ਵਾਸਤਵਿਕਤਾ ਦੀ ਸਾਖਿਆਤ ਮਿਸਾਲ ਬਣ ਸਾਹਮਣੇ ਆਇਆ। ਧੋਖ਼ੇਬਾਜ਼ ਪਹਾੜੀ ਰਾਜਿਆਂ ਦੀ ਅੰਦਰੂਨੀ ਸਮੂਹਕ ਫੁੱਟ ਤੇ ਬਾਹਰੀ ਸਦਭਾਵਨਾ ਦਾ ਪ੍ਰਤੱਖ ਪ੍ਰਮਾਣ ਸੀ। ਉਹ ਕਈ ਗੱਲਾਂ ਤੋਂ ਇਕ ਦੂਜੇ ਦੇ ਜਾਨੀ ਦੁਸ਼ਮਨ ਤੇ ਰਾਜਸੀ ਭੁੱਖ ਦੇ ਸ਼ਿਕਾਰੀ ਬਣੇ ਬੈਠੇ ਸਨ । ਉਹ ਆਪ ਤਾਂ ਖ਼ੁਦ ਮੁਗ਼ਲ ਸਰਕਾਰ ਦਾ ਸਾਲਾਨਾ ਟੈਕਸ ਭਰ ਕੇ ਦਿਖਾਵੇ ਦੀ ਫੋਕੀ ਸ਼ਾਨ ਤੇ ਜੀਅ ਰਹੇ ਸਨ । ਉਨ੍ਹਾਂ ਗੁਰੂ ਸਾਹਿਬ ਨਾਲ ਪੰਜਾ ਲੈ ਕੇ ਐਸੀ ਦੁਰਦਸ਼ਾ ਦੀ ਮਾਰ ਖਾਧੀ ਕਿ ਸਦਾ ਬੇਬਸੀ ਦੇ ਹਾੜੇ ਬਾਦਸ਼ਾਹ ਔਰੰਗਜ਼ੇਬ ਅੱਗੇ ਕੱਢ, ਆਪਣੀ ਮਦਦ ਦੇ ਵਾਸਤੇ ਪਾਉਂਦੇ ਰਹੇ। ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਫੋਕੀ ਸ਼ਾਨ ਸ਼ੌਕਤ ਦਾ ਪ੍ਰਭਾਵ ਪਾ ਕੇ ਅਨੰਦਪੁਰ ਦੇ ਸਤਿਗੁਰਾਂ ਉੱਤੇ ਰਾਜਸੱਤਾ ਦਾ ਅਖੌਤੀ ਡਰ ਤੇ ਰੋਅਬ ਜਮਾਉਣਾ ਚਾਹੁੰਦੇ ਸਨ।
ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ॥
ਸ਼ਾਹਾ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ॥
ਸਾਹਿਬੇ ਕਮਾਲ ਸ਼ਹਿਨਸ਼ਾਹ ਦਸਮੇਸ਼ ਜੀ ਦੀ ਸ਼ਾਨ ਤੇ ਸ਼ੌਕਤ ਨੂੰ ਤੱਕ ਕੇ ਇਨ੍ਹਾਂ ਪਹਾੜੀਆਂ ਦੇ ਸਾਹ ਸੁੱਕ ਜਾਂਦੇ ਸਨ । ਸਾਹਿਬਾਂ ਕੋਲ ਸ਼ਕਤੀਸ਼ਾਲੀ ਬਾਜ, ਪ੍ਰਸਾਦੀ ਹਾਥੀ ਬਹੁ-ਕਲਾਂ ਵਾਲੀ ਚੌਂਕੀ, ਬਹੁਤ ਕੀਮਤੀ ਚਾਨਣੀ ਇਤਿ ਆਦਿ ਬਹੁਮੁੱਲੀਆਂ ਵਸਤਾਂ ਸ਼ਰਧਾਲੂ ਸੰਗਤਾਂ ਵਲੋਂ ਸ਼ਰਧਾ ਸਹਿਤ ਭੇਂਟ ਕੀਤੀਆਂ ਗਈਆਂ ਸਨ । ਸ੍ਰੀ ਅਨੰਦਪੁਰ ਸਾਹਿਬ, ਰਿਆਸਤ ਕਹਿਲੂਰ ਵਿਚ ਪੈਂਦਾ ਸੀ, ਜਿਸਦਾ ਰਾਜਾ ਭੀਮ ਚੰਦ ਗੁਰੂ ਸਾਹਿਬ ਨਾਲ ਈਰਖਾ ਰੱਖਦਾ ਤੇ ਖਾਰ ਖਾਂਦਾ ਸੀ । ਉਸਨੇ ਗੁਰੂ ਜੀ ਤੋਂ ਬਹੁ ਕੀਮਤੀ ਚਾਨਣੀ ਮੰਗ ਕੇ ਲੜਾਈ ਦਾ ਬਹਾਨਾ ਬਣਾ ਲਿਆ। ਆਖਰ ਇਥੋਂ ਤੱਕ ਕਹਿ ਦਿੱਤਾ ਕਿ ਮੇਰੀ ਰਿਆਸਤ ਵਿਚ ਰਹਿਣਾ ਹੈ ਤਾਂ ਟੈਕਸ ਭਰ ਕੇ ਮੇਰੀ ਰਈਅਤ ਬਣ ਕੇ ਰਹਿਣਾ ਪਵੇਗਾ। ਪਰ ਸਤਿਗੁਰਾਂ ਕਿਹਾ ਕਿ ਅਸਾਂ ਇਹ ਥਾਂ ਦਾ ਮੁੱਲ ਅਦਾ ਕਰ ਕੇ ਖਰੀਦਿਆ ਹੈ, ਫਿਰ ਟੈਕਸ ਕਿਉਂ? ਇਸ ਗਲੋਂ ਪਹਾੜੀ ਰਾਜੇ ਦੁਸ਼ਮਣ ਬਣ ਕੇ ਹਮਲਾ ਕਰ ਕੇ ਚੜ੍ਹ ਆਏ ਤੇ ਹੱਲਾ ਬੋਲ, ਹਾਰ ਖਾ, ਫ਼ੌਜਾਂ ਮਰਵਾ ਮੁੜਦੇ ਰਹੇ।
ਸਤਿਗੁਰਾਂ ਦੀਆਂ ਤਿੰਨ ਸ਼ਾਂਦੀਆਂ-ਪਹਿਲੀ ਸ਼ਾਦੀ ਮਾਤਾ ਜੀਤੋ ਜੀ, ਦੂਸਰਾ ਵਿਆਹ ਮਾਤਾ ਸੁੰਦਰੀ ਜੀ ਤੇ ਤੀਸਰਾ ਅਨੰਦ ਕਾਰਜ ਮਾਤਾ ਸਾਹਿਬ ਕੌਰ ਜੀ ਨਾਲ ਸੰਪੰਨ ਹੋਇਆ। ਸਭ ਤੋਂ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ, ਮਾਤਾ ਸੁੰਦਰੀ ਜੀ ਦੀ ਕੁਖੋਂ ਜਨਮਿਆ। ਬਾਕੀ ਤਿੰਨ ਸਾਹਿਬਜ਼ਾਦੇ, ਬਾਬਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਸਭ ਤੋਂ ਵੱਡਾ ਸਾਹਿਬਜ਼ਾਦਾ 7 ਜਨਵਰੀ 1687 ਨੂੰ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਇਆ। ਇਸ ਤਰ੍ਹਾਂ ਭੰਗਾਣੀ ਦੇ ਯੁੱਧ ਸਮੇਂ ਵੱਡਾ ਸਾਹਿਬਜ਼ਾਦਾ ਪੰਜ ਮਹੀਨਿਆਂ ਦਾ ਹੋ ਚੁੱਕਾ ਸੀ। ਭੰਗਾਣੀ ਦੀ ਵਿਜੈ ਤੋਂ ਖੁਸ਼ ਹੋ ਗੁਰੂ ਜੀ ਵੱਲੋਂ ਅਕਾਲ ਪੁਰਖ ਦਾ ਸ਼ੁਕਰ ਅਦਾ ਕਰਦਿਆਂ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮਕਰਣ ਕੀਤਾ ਗਿਆ ਤੇ ਸਾਹਿਬਜ਼ਾਦੇ ਦਾ ਨਾਮ ਬਾਬਾ ਅਜੀਤ ਸਿੰਘ ਜੀ ਰੱਖਿਆ ਗਿਆ।
ਭੰਗਾਣੀ ਦੇ ਜੰਗ ਦਾ ਸਿੱਖ ਇਤਿਹਾਸ ਵਿਚ ਬਹੁਤ ਹੀ ਸ਼ਲਾਘਾਯੋਗ ਸਥਾਨ ਹੈ। ਇਹ ਕਹਿਣਾ ਸੱਚ ਹੈ ਕਿ ਦਸਮੇਸ਼ ਜੀ ਦੇ ਜੀਵਨ ਕਾਲ ਤੇ ਨਾਨਕ ਮਿਸ਼ਨ ਦੇ ਮਾਨਵਵਾਦੀ ਸਿਧਾਂਤ ਦੇ ਪ੍ਰਮੁੱਖ ਰਾਜਸੀ, ਧਾਰਮਿਕ, ਸਮਾਜਿਕ ਤੇ ਸਦਾਚਾਰਕ ਵਿਚਰਦੇ ਪੜਾਵਾਂ ਤੇ ਭੰਗਾਣੀ ਦੇ ਜੰਗ ਦਾ ਅਹਿਮ ਰੋਲ ਹੈ, ਜਿਸ ਨੇ ਸਿੱਖ ਤਵਾਰੀਖ਼ ਦੇ ਪੰਨਿਆਂ ਤੇ ਇਕ ਵਿਲੱਖਣ ਚਿੰਨ੍ਹ ਦਾ ਸਰਵੇਖਣ ਨਿਭਾਇਆ ਹੈ। ਇਸ ਜੰਗ ਵਿਚ ਅਤਿ ਭੋਲੇ ਭਾਲੇ, ਪਰੰਤੂ ਸਿੱਖੀ ਸ਼ਰਧਾ ਵਿਚ ਇਕਮਿੱਕ ਹੋਏ ਭਾਵਨਾ ਵਿਚ ਰੰਗੇ ਗੁਰ ਸਿੱਖਾਂ, ਸਾਧੂਆਂ, ਸੰਨਿਆਸੀਆਂ, ਮਹੰਤਾਂ, ਇਸਲਾਮਿਕ ਪੀਰ ਫ਼ਕੀਰਾਂ ਤੇ ਜਨ ਸਾਧਾਰਣ ਜੀਵਨ ਜਾਚਨਾ ਦੇ ਪੇਸ਼ਿਆਂ ਵਿਚ ਰਹਿੰਦੇ ਹੋਏ ਗੁਰਸਿੱਖਾਂ ਨੇ ਪੱਕੇ ਵਿਸ਼ਵਾਸ ਦੀ ਭਾਵਨਾ ਸਦਕਾ ਕਮਾਲ ਕਰ ਵਿਖਾਈ ਤੇ ਆਕੜ ਹੰਕਾਰ ਦੀ ਬੋਅ ਵਿਚ, ਮਦਮੱਤੇ ਬਾਈਧਾਰ ਦੇ ਹੈਂਕੜਬਾਜ਼ ਰਿਆਸਤੀ ਰਾਜਿਆਂ ਦੇ ਦੰਦ ਖੱਟੇ ਕਰ ਵਿਖਾਏ। ਉਨ੍ਹਾਂ ਦੀ ਸੋਚ ਦੇ ਇਹ ਬਿਲਕੁਲ ਹੀ ਉਲਟ ਹੀ ਹੋ ਨਿਬੜਿਆ। ਪਹਾੜੀ ਰਾਜਿਆਂ ਨੇ ਕਿਆਸ ਨਹੀਂ ਕੀਤਾ ਸੀ ਕਿ ਪੇਂਡੂ, ਜੱਟ ਬੂਟ, ਜਿਨ੍ਹਾਂ ਕਦੀ ਵੀ, ਤਲਵਾਰ ਜਾਂ ਕੋਈ ਸ਼ਸਤਰ ਫੜ ਕੇ ਨਹੀਂ ਵੇਖਿਆ ਸੀ, ਉਹ ਬਾਈਧਾਰ ਦੇ ਟਰੇਂਡ, ਜੰਗ ਲੜਨ ਵਾਲੀਆਂ ਫ਼ੌਜਾਂ ਦੇ ਪੈਰ ਉਖਾੜ ਦੇਣਗੇ। ਮਹੰਤ ਕਿਰਪਾਲ ਦਾਸ ਦਾ ਕੁੱਤਕਾ, ਤੇ ਹਲਵਾਈ ਗੁਰਸਿੱਖਾਂ ਦੇ ਲੋਹੇ ਦੇ ਖੌਚਿਆਂ ਨੇ ਕਮਾਲ ਦੇ ਕ੍ਰਿਸ਼ਮੇ ਕਰ ਵਿਖਾਏ। ਸਤਿਗੁਰਾਂ ਦੀ ਸਿੱਖ ਸੈਨਾ ਦੇ ਸੈਨਾਪਤੀ, ਕਲਗੀਧਰ ਜੀ ਦੀ ਭੂਆ ਵੀਰੋ ਜੀ ਦੇ ਬੇਟੇ, ਸੰਗੋ ਸ਼ਾਹ ਤੇ ਜੀਤ ਮੱਲ ਜਿਹੇ ਰਿਸ਼ਤੇਦਾਰ ਸਿਦਕੀ ਸਿੱਖ ਹੀ ਸਨ। ਇਕ ਤਰਖਾਣ ਸਿੱਖ ਵਲੋਂ ਦਰਖ਼ਤ ਦੇ ਤਨੇ ਨੂੰ ਖੋਖਲਾ ਕਰ ਕੇ ਇੱਟਾਂ ਪੱਥਰਾਂ ਦੇ ਬਾਰੂਦ ਬਣਾ ਕੇ ਵਰਤੀਆਂ ਤੋਪਾਂ ਨੇ, ਪਹਾੜੀਆਂ ਦੇ ਪੈਰ ਉਖਾੜ ਦਿੱਤੇ। ਸਾਦੀਆਂ ਤੋਪਾਂ ਨੇ ਪਹਾੜ ਕੰਬਾ ਦਿੱਤੇ।
ਭੰਗਾਣੀ ਦਾ ਜੰਗ ਜਿੱਤਣ ਦੀ ਸਿੱਖ ਸੰਗਤਾਂ ਤੇ ਗੁਰੂ ਸਾਹਿਬ ਜੀ ਨੂੰ ਅਤਿਅੰਤ ਪ੍ਰਸੰਨਤਾ ਹੋਈ, ਅਕਾਲ ਪੁਰਖ ਦਾ ਲੱਖ-ਲੱਖ ਸ਼ੁਕਰਾਨਾ ਕਰ, ਕੜਾਹ ਪ੍ਰਸ਼ਾਦ ਦੀਆਂ ਦੇਸ਼ਾਂ ਤਿਆਰ ਕਰ ਖੁਲ੍ਹੇ ਗੱਫੇ ਛਕਾਏ ਗਏ। ਸੋ ਦਸਮੇਸ਼ ਜੀ ਨੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ। ਬਚਪਨ ਤੋਂ ਹੀ ਬਹਾਦਰੀ, ਸੂਰਬੀਰਤਾ, ਨਿਰਭੈਤਾ, ਯੋਧਿਆਂ ਦੀਆਂ ਵਾਰਾਂ ਤੇ ਚੜ੍ਹਦੀਕਲਾ ਦੀ ਗੁੜ੍ਹਤੀ ਦਿੱਤੀ ਗਈ। ਜਿਵੇਂ ਬਾਲ ਗੁਰੂ ਆਪ ਪਟਨਾ ਸਾਹਿਬ ਦੀ ਧਰਤੀ ਤੇ ਛੋਟੇ-ਛੋਟੇ ਬੱਚਿਆਂ ਦੀਆਂ ਟੋਲੀਆਂ ਬਣਾ ਕੇ ਬਾਲ ਖੇਡਾਂ ਵਿਚ ਜੰਗ ਕਰਨ ਦੀ ਪ੍ਰੇਰਨਾ ਦਿੰਦੇ ਸਨ, ਉਵੇਂ ਹੀ ਇਨ੍ਹਾਂ ਸਾਹਿਬਜ਼ਾਦਿਆਂ ਨੂੰ, ਹੀਣ ਭਾਵਨਾ ਤੋਂ ਬਚਾਉਣ ਲਈ, ਸਿਰਾਂ ਉੱਤੇ ਦੁਮਾਲੇ ਸਜਾਉਂਦੇ ਤੇ ਸਿੱਖੀ ਦੀਆਂ ਰਵਾਇਤਾਂ ਵਿਚ ਪਰਪੱਕ ਰਹਿਣ ਦੀ ਸਿਖਿਆ ਦੇਂਦੇ ਰਹਿੰਦੇ। ਮਾਤਾ ਗੁਜਰੀ ਜੀ ਅਪਣੇ ਹੋਣਹਾਰ ਪੋਤਿਆਂ ਨੂੰ ਦਾਦੇ ਪੜਦਾਦਿਆਂ ਦੇ ਮਹਾਨ ਕਾਰਨਾਮਿਆਂ ਬਾਰੇ ਜ਼ਰੂਰ ਦਸਦੇ ਰਹਿੰਦੇ। ਨੌਵੇਂ ਸਤਿਗੁਰੂ ਜੀ ਦੀ ਬਹਾਦਰੀ ਬਾਰੇ ਖੋਲ੍ਹ ਕੇ ਸਮਝਾਉਂਦੇ ਕਿ ਕਰਤਾਰਪੁਰ ਦੀ ਜੰਗ ਵਿਚ ਗੁਰੂ ਤੇਗ਼ ਬਹਾਦਰ ਜੀ ਨੇ ਕਿਵੇਂ ਤਲਵਾਰ ਵਾਹੀ ਸੀ। ਇਸੇ ਲਈ ਹੀ ਇਨ੍ਹਾਂ ਦਾ ਪਵਿੱਤਰ ਨਾਮ ਬਦਲ ਕੇ “ਤਿਆਗ ਮੱਲ” ਤੋਂ ਤੇਗ਼ ਬਹਾਦਰ ਜੀ ਰਖਿਆ ਗਿਆ।
ਭੰਗਾਣੀ ਦੇ ਜੰਗ ਵਿਚ ਪੀਰ ਬੁੱਧੂ ਸ਼ਾਹ ਤੇ ਉਸਦੇ ਛੋਟੇ ਬੱਚਿਆਂ ਨੂੰ ਹੱਕ, ਸੱਚ, ਨਿਆਂ ਖਾਤਰ ਝੂਜਣ ਦੀ ਪ੍ਰੇਰਨਾ ਜੋ ਬੇਗ਼ਮ ਨਸੀਰਾਂ ਦਿੰਦੀ ਸੀ, ਉਨ੍ਹਾਂ ਦੀ ਸ਼ਹਾਦਤ ਦਾ ਰਾਜ਼ ਮਾਂ ਨਸੀਰਾਂ ਦੀ ਸਿੱਖਿਆ ਤੇ ਪਰਵਰਸ਼ ਦਾ ਨਤੀਜਾ ਹੀ ਸਮਝਣਾ ਚਾਹੀਦਾ ਹੈ। ਸ਼ਾਮ ਸਵੇਰੇ ਚੌਂਕੇ ਚੁਲ੍ਹੇ ਦੁਆਲੇ ਖਾਣਾ ਪਕਾਉਂਦਿਆਂ ਤੇ ਪਰੋਸਦਿਆਂ ਮਾਂ ਨਸੀਰਾਂ ਵਲੋਂ ਆਪਣੇ ਪੁੱਤਰਾਂ ਨੂੰ, ਇਸਲਾਮਿਕ ਰਹੁ-ਰੀਤਾਂ ਬਾਰੇ ਦਸਦਿਆਂ ਹਜ਼ਰਤ ਮੁਹੰਮਦ ਸਾਹਿਬ ਦੇ ਸ਼ਹੀਦ ਹੋਏ ਦੋਹਤਰਿਆਂ ਦੀ ਮਹਾਨ ਕੁਰਬਾਨੀ ਦਾ ਜਜ਼ਬਾ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਬਾਰੇ ਦੱਸਣਾ ਮਹਾਨ ਕੰਮ ਸੀ। ਭੰਗਾਣੀ ਦੇ ਜੰਗ ਨੇ ਜਿੱਥੇ ਪੀਰ ਬੁੱਧੂ ਸ਼ਾਹ ਤੇ ਉਸਦੇ ਸਾਰੇ ਪਰਿਵਾਰ ਨੂੰ ਸ਼ਹਾਦਤ ਦੇ ਜਾਮ ਪੀਣ ਲਈ ਪ੍ਰੇਰਿਆ, ਉੱਥੇ ਗੁਰੂ ਸਾਹਿਬ ਦੀ ਸਿੱਖੀ ਦਾ ਹੁੰਗਾਰਾ ਵੀ ਰੱਜ ਕੇ ਭਰਿਆ।
ਭੰਗਾਣੀ ਦੇ ਯੁੱਧ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਜੋ ਸਤਿਗੁਰੂ ਦਸਮੇਸ਼ ਜੀ ਦੇ ਪਲੇਠੀ ਦੇ ਪੁੱਤਰ, ਸਾਹਿਬਜ਼ਾਦੇ ਤੇ ਸਿੱਖ ਕੌਮ ਦੇ ਨਾਮਵਰ ਸਿੱਖ ਯੋਧਿਆਂ ਵਿਚ ਗਿਣੇ ਜਾਣ ਵਾਲੇ, ਚੜ੍ਹਦੀ ਜਵਾਨੀ ਕੌਮ ਦੇ ਲੇਖੇ ਲਾਉਣ ਵਾਲੇ ਸਿੰਘ ਸੂਰਮੇ ਹੋਏ ਹਨ। ਸ਼ਸਤਰ ਵਿਦਿਆ ਵਿਚ ਨਿਪੁੰਨ ਦਸ ਲੱਖ ਮੁਗ਼ਲ ਸੈਨਾ ਦੇ ਛੱਕੇ ਛੁਡਾਉਣ ਵਾਲੇ ਸਿਰਲੱਥ ਵਰਿਆਮ ਯੋਧੇ ਹੋਏ ਹਨ। ਇਨ੍ਹਾਂ ਦੇ ਜਨਮ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਸਾਹਮਣੇ ਆਏ ਹਨ। ਬਹੁਤਿਆਂ ਇਤਿਹਾਸਕਾਰਾਂ ਨੇ ਜਨਮ ਪਾਉਂਟਾ ਸਾਹਿਬ ਵਿਖੇ ਹੋਇਆ ਲਿਖਿਆ ਹੈ, ਪਰ “ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ” ਦੇ ਦੇ ਕਰਤਾ, ਕਵੀ ਭਾਈ ਸੰਤੋਖ ਸਿੰਘ ਜੀ, (ਰੁਤਿ 2), ਵਿਚ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਬਾਰੇ ਇਉਂ ਲਿਖਦੇ ਹਨ :
ਏਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰਿ ।
ਆਨਿ ਕੇ ਸਮੀਪ ਹੱਥ ਜੋਰਿ ਕਰਿ ਖਰੀ ਭਈ,
ਲਾਜ ਕੇ ਸਮੇਤ ਨਿੱਜ ਕਾਜ ਕੋ ਬਿਚਾਰ ਕਰਿ ॥
ਪਤਿ ਕੋ ਇਕਾਂਤ ਪਾਇ ਪ੍ਰੇਮ ਉਪਜਾਇ ਅਤਿ,
ਆਨੰਦ ਵਧਾਇ ਥਿਰੀ ਨੀਚੀ ਨਿਜ ਨਾਰਾ ਕਰਿ ॥
ਬੋਲੇ ਦੇਖਿ ਪ੍ਰਭੁ, ਕੌਨ ਸੁੱਧ ਘਰ ਵਾਲਯੋਂ ਹੂੰ ਕੀ?
ਕਹੁ ਮਨ ਠਾਨਿ ਠਾਂਢੀ ਭਈ ਜੁ, ਉਚਾਰ ਕਰਿ ॥
ਘਟਿ ਘਟਿ ਮਾਲਕ ਤੁਮਾਰੇ ਸਭਿ ਤਾਲਕ ਪਛਾਨੋ
ਤੀਨ ਕਾਲ ਮੈਂ ਸਭਨਿ ਗਤਿ ਮਨ ਕੀ॥
ਕਹੌਂ ਕਹਾਂ ਕਹਾਂ ਆਪ ਆਗੇ ਬੂਝਨ ਜੁ ਲਾਗੇ ਤੁਮ,
ਨਾਹਿਨ ਬਤਾਵੋਂ ਤਊ ਨੀਕੀ ਹੈ ਨ ਜਨ ਕੀ॥
ਜਗਤ ਕੀ ਸਾਂਝ ਹਿਤ ਚਾਹਤਿ ਸਦੀਵ ਮੇਰੋ,
ਉਪਜੈ ਸਪੂਤ ਦੁਤਿ ਧਾਰੈ ਤੁਮ ਤਨਿ ਕੀ॥
ਤ੍ਰੀਯਨ ਕੋ ਚਿਤ ਐਸੇ ਚਾਹਤਿ ਹਮੇਸ਼ ਤੈਸੇ,
ਪਤਿ ਕੀ ਪ੍ਰਸੰਨਤਾ ਕੈ ਸੁਤ ਰੂਪ, ਧਨ ਕੀ॥
ਬਿਨੈ ਸੁਨਿ ਸੁੰਦਰੀ ਕੀ ਸੁੰਦਰ ਸੁ ਨੰਦ ਹੇਤੁ,
ਸ੍ਰੀ ਗੁਬਿੰਦ ਸਿੰਘ ਸੁਖਕੰਦ ਬਰ ਦੀਨਯੋ ॥
ਪਾਇਂ ਮਨ ਕਾਮਨਾ ਕੋ ਕੇਤਕਿ ਸਮੇਂ ਮੈਂ ਅਬਿ,
ਸੁਨਿ ਕੀਨ ਬੰਦਨਾ, ਅਨੰਦ ਉਰ ਚੀਨਯੋ ॥
ਕੋਕਰਸ ਜੋਗ ਰਸ ਸਗਰੇ ਦਿਖਾਇ ਨੀਕੇ,
ਜੇਤਕਿ ਮਨੋਰਥ ਕਰਤਿ ਪੂਰ ਲੀਨਯੋ ॥
ਦੋਹਰਾ ॥
ਭਈ ਸਗਰਭਾ ਸੁੰਦਰੀ, ਸੁੰ ਦਰਦਿਪਹਿ ਸਰੂਪ॥
ਰਿਦੇ ਅਨੰਦ ਬਿਲੰਦ ਕਰਿ, ਬਾਂਛਤਿ ਅਨੰਦ ਅਨੂਪ॥
ਬੀਤ ਗਏ ਨਵ ਮਾਸ ਜਬਿ, ਦਸਮ ਪ੍ਰਬ੍ਰਿਤਯੋ ਫੇਰ ॥
ਹੋਯੇ ਸਮੈਂ ਪ੍ਰਸੂਤ ਸੋ, ਗੁਜਰੀ ਮੁਦਤਿ ਬਡੇਰ ॥
ਮਾਘ ਮਾਸ, ਪੱਖ ਪਾਛਲੋ, ਚੌਥ ਤਿਥੀ, ਤ੍ਰਿਗੁਵਾਰ ॥
ਭਲੇ ਲਗਨ ਗ੍ਰੈਹਉਚਿਕ ਤਬਿ, ਜਨਮਯੋ ਪੁਤ੍ਰ ਉਦਾਰ ॥
ਦੋਹਰਾ ॥
ਜਨਮਯੋ ਨੰਦ ਅਨੰਦ ਭਯੋ, ਮੰਗਲ ਬ੍ਰਿਦ ਬਨਾਇ ॥
ਬਜੀ ਵਧਾਈ ਦਵਾਰ ਪਰ, ਨੌਬਤ ਨਾਦਿ ਉਠਾਇ ॥
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਭਾਈ ਸੰਤੋਖ ਸਿੰਘ ਜੀ ਚੂੜਾਮਣਿ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ, ਸ੍ਰੀ ਅਨੰਦਪੁਰ ਸਾਹਿਬ ਦੇ ਦਰਸਾਏ ਹਨ। ਜਨਮ ਉਪਰੰਤ ਅਨੰਦਪੁਰ ਸ਼ਹਿਰ ਵਿਖੇ ਸਿੱਖ ਸੰਗਤਾਂ ਤੇ ਹੋਰ ਸਾਰੇ ਨਗਰ ਵਿਚ ਵਧਾਈਆਂ ਤੇ ਖੁਸ਼ੀਆਂ ਦੇ ਪ੍ਰਵਾਹ ਬਾਰੇ ਤੇ ਨਾਮਕਰਨ ਬਾਰੇ ਵੀ ਇਉਂ ਲਿਖ ਰਹੇ ਹਨ:
ਸਵੈਯਾ ਛੰਦ॥
ਸ੍ਰੀ ਅਨੰਦਪੁਰ ਭਯੋ ਕੁਲਾਹਲ ਜਾਚਕ ਲੋਕ ਮਿਲੇ ਸਮੁਦਾਇ ॥
ਪੌਤ੍ਰ ਜਨਮ ਤੇ ਗੁਜਰੀ ਹਰਖਤਿ, ਦੇਤਿ ਦਰਬ ਕੌ ਜੋ ਦਰ ਆਇ॥
ਉਤਸਵ ਕਰਤਿ ਮਿਲੀ ਪਿਕ ਬੈਨੀ, ਮਧੁਰ ਮਧੁਰ ਸੁਰ ਗੀਤਨਿ ਗਾਇ॥
ਕਰਿ ਕਰਿ ਆਦਰ ਸਦਨ ਬਿਠਾਵਤਿ ਜਥਾ ਜੋਗ ਤਿਨ ਗਿਰਾ ਸੁਨਾਇ ॥
ਕਮਲ ਪੁੱਤ੍ਰ ਸਮ ਬਿਸਤ੍ਰਿਤ ਲੋਚਨ, ਬਰਨ ਬਰਨ ਕੇ ਅੰਬਰ ਪਾਇ ॥
ਦੇਤਿ ਬਧਾਈ ਮੇਦਤਿ ਗੁਜਰੀ, ਕਹਤਿ ਅਸੀਸਨ ਸੀਸ ਚਢਾਇ ॥
ਨਾਚ ਹੀਜ ਫਿਰ ਲੇਤਿ ਭਵਾਲੀ ਟਲਕਾ ਤਾਲੀ ਮੇਲ ਬਜਾਇ ॥
ਸ੍ਰੀ ਸਤਿਗੁਰ ਸਮੀਪ ਜੋ ਮੰਗਤ, ਮਨ ਭਾਵਤਿ ਕੋ ਪਾਇ ਸਿਧਾਇ॥
ਦਰਬ ਪਟੰਬਰ ਲੇਤਿ ਬਿਭੂਖਨ ਮਿਲੇ ਨਾਰਿ ਨਰ ਗਨ ਚਿਤ ਚਾਇ ॥
ਸਿੰਘ ਪੌਰ ਪਰ ਠੌਰ ਨਾ ਪ੍ਰਾਪਤਿ, ਭੀਰ ਅਧਿਕ ਹੁਇ ਰੌਰ ਉਪਾਇ ॥
ਜਹਿਂ ਕਹਿਂ ਤੇ ਸੁਨਿ ਸੁਨਿ ਬਹੁ ਆਏ, ਦੇਨਿ ਬਿਸਾਲ ਸੁਜਸੁ ਬਿਰਥਾਇ ॥
ਕਰਹਿ ਮੰਗਲਾਚਾਰ ਘਨੇਰੇ, ਜੁਗਤ ਅਨੰਦ ਸ਼ਬਦ ਕੋ ਗਾਇ॥
ਪ੍ਰੌਦਸ ਦਿਨ ਬੀਤੇ ਸ੍ਰੀ ਗੁਜਰੀ, ਦਯਾਰਾਮ ਕੋ ਪਠਯੋ ਸੁਨਾਇ ॥
ਸ੍ਰੀ ਮੁਖ ਤੇ ਸੁਤ ਨਾਮ ਧਰਹੁ ਕੋ, ਜੋ ਗੁਰ ਬੰਸ ਬਿਖੈ ਦੁਤਿ ਪਾਇ ॥
ਆਇ ਸਭਾ ਮਹਿ ਬਿਪਰ ਭਨਯੋ ਜਬਿ, ਮਾਤਾ ਇਸ ਬਿਧਿ ਬਾਕ ਅਲਾਇ॥
ਸ੍ਰੀ ਕਲਗੀਧਰ ਉਰ ਬਿਚਾਰ ਕਰ, ਸੱਤਰਨ ਤੇ ਅਜੀਤ ਹੋਇ ਜੋਇ॥
ਯਾਂ ਤੇ ਨਾਮ ਅਜੀਤ ਸਿੰਘ ਧਰਿ, ਪਠਯੋ ਮਾਤ ਢਿਗ ਦਿਜਵਰ ਸੋਇ।”
ਗੁਰਮਤਿ ਤੇ ਸਿੱਖ ਫਲਸਫ਼ੇ ਦੇ ਮਹਾਂ ਵਿਦਵਾਨ ਪੰਡਤ, ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਰਚਿਤ “ਮਹਾਨ ਕੋਸ਼” ਵਿਚ ਵੀ ਸਾਹਿਬਜਾਦੇ ਅਜੀਤ ਸਿੰਘ ਜੀ ਬਾਰੇ ਇਉਂ ਹੀ ਲਿਖਿਆ ਹੈ, ਕਿ ਉਨ੍ਹਾਂ ਦਾ ਜਨਮ ਮਾਤਾ ਸੁੰਦਰੀ ਜੀ ਦੇ ਉਦਰ ਤੋਂ 23 ਮਾਘ ਸੰਮਤ 1743 ਨੂੰ ਹੋਇਆ। ਪਰੰਤੂ ਜਨਮ ਅਸਥਾਨ ਬਾਰੇ ਵੇਰਵਾ ਨਹੀਂ ਦਿੱਤਾ ਗਿਆ। ਸੋ ਤਵਾਰੀਖ਼ ਗੁਰੂ ਖ਼ਾਲਸਾ (ਪਾ. ੧੦) ਅਨੁਸਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਭੰਗਾਣੀ ਦੇ ਜੰਗ ਜਿਤਣ ਦੀ ਖੁਸ਼ੀ ਵਿਚ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰਖਿਆ।
ਅਧਿਆਏ ਨੌਵਾਂ
ਪੀਰ ਬੁੱਧੂ ਸ਼ਾਹ ਉੱਤੇ ਦਸਮੇਸ਼ ਜੀ ਦੀ ਬਖਸ਼ਿਸ਼
ਇਸ ਪੁਸਤਕ ਦੇ ਸ਼ੁਰੂ ਵਿਚ ਪੀਰ ਜੀ ਤੇ ਦਸਮੇਸ਼ ਜੀ ਦੇ ਅਧਿਆਤਮਿਕ ਸੰਬੰਧਾਂ ਦਾ ਖੋਲ੍ਹ ਕੇ ਵਰਨਣ ਕੀਤਾ ਗਿਆ ਹੈ। ਕੁਰਬਾਨੀ ਦੇ ਪੁੰਜ, ਰੂਹਾਨੀਅਤ ਦੇ ਸ਼ਾਹਕਾਰ ਤੇ ਰੱਬੀ ਰਮਜ਼ ਨੂੰ ਸਮਝਣ ਵਾਲੇ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਦਾ ਭੰਗਾਣੀ ਦੇ ਯੁੱਧ ਵਿਚ ਮਹਾਂ ਯੋਗਦਾਨ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਅੰਕਿਤ ਹੈ। ਇਸ ਅਗੰਮੀ ਮਾਨਵਵਾਦੀ ਸੋਚ ਦੇ ਸੰਦਰਭ ਬਾਰੇ ਕਿਸੇ ਸ਼ਾਇਰ ਦੇ ਇਹ ਬੋਲ ਸਹੀ ਪ੍ਰੋੜ੍ਹਤਾ ਕਰ ਕੇ ਇਉਂ ਦਰਸਾਉਂਦੇ ਹਨ :
ਨਾ ਹਿੰਦੂ ਹੈਂ ਅੱਛੇ, ਨਾ ਮੁਸਲਮਾਨ ਹੈਂ ਅੱਛੇ॥ ਦਿਲ ਨੇਕ ਹੋ ਜਿਨ ਕੇ, ਵੁਹੀ ਇਨਸਾਨ ਹੈਂ ਅੱਛੇ॥
ਸੋ ਸਤਿਗੁਰੂ ਸ਼ਹਿਨਸ਼ਾਹ ਮਹਾਨ ਯੋਧੇ ਸ਼ਸਤਰ ਵਿਦਿਆ ਦੇ ਪ੍ਰਪੱਕ ਮਹਾਂਬਲੀ ਜੀ ਨੇ ਪੀਰ ਬੁੱਧੂ ਸ਼ਾਹ ਦੀ ਇਸ ਨੇਕ ਦਿਲ ਸੂਫ਼ੀ ਪਰਖ ਨੂੰ ਬੜਾ ਵੱਡਾ ਮਾਣ ਸਤਿਕਾਰ ਦੇ ਕੇ ਨਿਵਾਜਿਆ। ਦਸ਼ਮੇਸ਼ ਜੀ ਦੀ ਇਸ ਅਦੁੱਤੀ ਬਖਸ਼ਿਸ਼ ਤੇ ਕੁਰਬਾਨੀ ਦਾ ਜ਼ਿਕਰ ਭਾਈ ਸਾਹਿਬ ਕਾਨ੍ਹ ਸਿੰਘ ਜੀ ਨਾਭਾ “ਮਹਾਨ ਕੋਸ਼” ਦੇ ਪੰਨਾ 882 ਤੇ ਇਉਂ ਲਿਖਦੇ ਹਨ :
“ਬੁੱਧੂ ਸ਼ਾਹ ਸਢੌਰਾ (ਜ਼ਿਲ੍ਹਾ ਅੰਬਾਲਾ) ਨਿਵਾਸੀ ਮੁਸਲਮਾਨ ਪੀਰ ਸੀ, ਜਿਸ ਦਾ ਅਸਲ ਨਾਮ ਸੱਯਦ ਸ਼ਾਹ ਬਦਰ-ਉ-ਦੀਨ ਸੀ। ਇਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ ਸਿਫਾਰਸ਼ ਕਰਕੇ ਪੰਜ ਸੌ ਪਠਾਣ ਨੌਕਰ ਕਰਵਾਏ ਸਨ, ਜਿਨ੍ਹਾਂ ਦੇ ਚਾਰ ਮੁੱਖ ਸਰਦਾਰ ਕਾਲਾ ਖ਼ਾਨ, ਭੀਖਣ ਖ਼ਾਨ, ਨਿਜਾਬਤ ਖ਼ਾਨ ਤੇ ਹਯਾਤ ਖ਼ਾਨ ਸਨ। ਇਨ੍ਹਾਂ ‘ਚੋਂ ਕਾਲਾ ਖ਼ਾਨ ਨਮਕ ਹਰਾਮ ਨਹੀਂ ਹੋਇਆ। ਬਾਕੀ ਤਿੰਨ ਸਰਦਾਰ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੇ ਜੰਗ ਸਮੇਂ ਛੱਡ ਗਏ।
ਜਦ ਪਠਾਣ ਸਰਦਾਰ ਨਮਕ ਹਰਾਮ ਹੋ ਕੇ ਵੈਰੀਆਂ ਨਾਲ ਮਿਲ ਗਏ ਤੱਦ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰ, ਸੱਤ ਸੌ ਮੁਰੀਦ ਲੈ ਕੇ ਦਸਮੇਸ਼ ਜੀ ਦੀ ਸਹਾਇਤਾ ਲਈ ਭੰਗਾਣੀ ਦੇ ਜੰਗ ਵਿਚ ਪੁੱਜਾ । ਇੱਥੇ ਇਸ ਦੇ ਦੋ ਪੁੱਤਰ ਅਤੇ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ। ਜੰਗ ਦੀ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ, ਕੰਘੇ ਸਹਿਤ, ਜਿਸ ਵਿਚ ਵਧੇ ਹੋਏ ਕੇਸ ਲਗੇ ਸਨ ਅਤੇ ਛੋਟੀ ਕ੍ਰਿਪਾਨ ਬੁੱਧੂ ਸ਼ਾਹ ਨੂੰ ਹੁਕਮਨਾਮੇ ਸਮੇਤ ਬਖਸ਼ੀ। ਨਾਭਾਪਤਿ ਮਹਾਰਾਜਾ ਭਰਪੂਰ ਸਿੰਘ ਜੀ (1840-1863 ਈ.) ਨੇ ਪੀਰ ਬੁੱਧੂ ਸ਼ਾਹ ਦੀ ਸੰਤਾਨ ਨੂੰ ਬਹੁਤ ਭੇਟਾ ਅਤੇ ਜਗੀਰ ਦੇ ਕੇ ਇਹ ਵਸਤਾਂ ਲੈ ਲਈਆਂ, ਜੋ ਹੁਣ ਨਾਭਾ ਰਿਆਸਤ ਦੇ ਗੁਰਦੁਆਰੇ “ਸਿਰੋਪਾਓ” ਵਿਚ ਮਾਣ ਨਾਲ ਰਖੀਆਂ ਹੋਈਆਂ ਹਨ।
ਗੁਰੂ ਸਾਹਿਬ ਨੂੰ ਸਹਾਇਤਾ ਦੇਣ ਦਾ ਅਪਰਾਧ ਲਾ ਕੇ ਉਸਮਾਨ ਖ਼ਾਨ ਹਾਕਮ ਸਢੌਰਾ ਨੇ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ । ਇਸ ਵਾਸਤੇ ਬੰਦਾ ਬਹਾਦਰ ਨੇ ਸੰਮਤ 1766 ਵਿਚ ਸਢੌਰਾ ਫ਼ਤਹਿ ਕਰਕੇ ਉਸਮਾਨ ਖ਼ਾਨ ਨੂੰ ਫ਼ਾਂਸੀ ‘ਤੇ ਲਟਕਾਇਆ।
ਪੀਰ ਬੁੱਧੂ ਸ਼ਾਹ ਜੀ ਸਢੌਰੇ ਦੇ ਇਲਾਕੇ ਵਿਚ ਇਕ ਮਹਾਨ ਵਿਅਕਤੀ ਸਨ । ਲੋਕ ਉਨ੍ਹਾਂ ਦੇ ਇਕ ਇਸ਼ਾਰੇ ‘ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ ਸਨ। ਪਰੰਤੂ 1701 ਤੋਂ 1704 ਈ. ਤੱਕ ਪਹਾੜੀ ਰਾਜਿਆਂ ਵਲੋਂ ਗਊਆਂ ਤੇ ਮੁਗ਼ਲਾਂ ਵਲੋਂ ਪਵਿੱਤਰ ਕੁਰਾਨ ਸ਼ਰੀਫ ਦੀਆਂ ਝੂਠੀਆਂ ਕਸਮਾਂ ਖ਼ਾਣ ਕਰਕੇ ਅਨੰਦਪੁਰ ਸਾਹਿਬ ਦੁਆਲੇ ਦੁਸ਼ਮਨਾਂ ਦਾ ਘੇਰਾ ਸਖ਼ਤ ਹੋ ਗਿਆ। ਦਿੱਲੀ ਸਰਕਾਰ ਨੇ ਉਸਮਾਨ ਖ਼ਾਨ ਨੂੰ ਨਵਾਬ ਬਣਾ ਕੇ ਸਢੌਰੇ ਭੇਜਿਆ। ਉਸ ਨੇ ਬਹੁਤ ਜ਼ੁਲਮ ਢਾਹੇ। ਪੀਰ ਬੁੱਧੂ ਸ਼ਾਹ ਦੀ ਜੱਦੀ ਜਮੀਨ ਜੋ ਕੇ 4000 ਏਕੜ ਸੀ, ਕੁਰਕ ਕਰ ਕੇ ਜ਼ਬਤ ਕਰ ਲਈ। ਪੀਰ ਜੀ ਦੇ 150 ਅਤਿ ਕਰੀਬ ਪਰਿਵਾਰਾਂ ਨੂੰ ਮਾਰ ਕੇ, ਉਨ੍ਹਾਂ ਦੇ ਘਰਾਂ ਮਕਾਨ ਸਰਾਵਾਂ ਤੇ ਹਵੇਲੀਆਂ ਵਿਚ 400 ਪਠਾਣ ਵਸਾ ਦਿੱਤੇ। ਮੁਗ਼ਲ ਹਕੂਮਤ ਦੇ ਪਿੱਠੂ ਬਣ ਬੜਾ ਕਹਿਰ ਵਰਤਾਇਆ
ਪੀਰ ਜੀ ਨੇ ਪੀਰਾਂ ਦੇ ਪੀਰ (ਸਤਿਗੁਰ ਦਸ਼ਮੇਸ਼ ਜੀ) ਵਲੋਂ ਮਿਲੀ ਸੁਗਾਤ, ਰੱਖੀ ਬਖਸ਼ਿਸ਼, ਪਵਿੱਤਰ ਕੇਸ ਅਤੇ ਕੰਘੇ ਨੂੰ ਸੁੰਦਰ ਰੁਮਾਲਿਆਂ ਵਿਚ ਲਪੇਟ ਕੇ ਇਕ ਸੰਦੂਕ ਵਿਚ ਬੰਦ ਕਰ ਕੇ, ਦੀਵਾਰ ਵਿਚ ਚਿਣਵਾ ਦਿੱਤੇ, ਤਾਂ ਕਿ ਇਨ੍ਹਾਂ ਦੀ ਬੇ-ਅਦਬੀ ਨਾ ਹੋਵੇ । ਫਿਰ 21 ਮਾਰਚ 1704 ਈਸਵੀ. ਨੂੰ ਉਸਮਾਨ ਖ਼ਾਨ ਨੇ ਪੀਰ ਜੀ ਦੀਆਂ ਜਾਇਦਾਦਾਂ ਨੂੰ ਅੱਗਾਂ ਲਗਵਾ ਦਿੱਤੀਆਂ ਤੇ ਪੀਰ ਜੀ ਨੂੰ ਛੱਤ ਬੀੜ (ਬਨੂੜ) ਦੇ ਜੰਗਲਾਂ ਵਿਚ ਲੈ ਜਾ ਕੇ ਪੁਰਜਾ-ਪੁਰਜਾ ਕੱਟ ਕੇ ਸ਼ਹੀਦ ਕਰ ਦਿੱਤਾ। ਸੰਨ 1704 ਈਸਵੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ, ਬੰਦਾ ਸਿੰਘ ਬਹਾਦਰ ਨੂੰ ਅਸ਼ੀਰਵਾਦ ਬਖ਼ਸ਼ ਕੇ ਪੰਜਾਬ ਭੇਜਿਆ। ਜਿੱਥੇ ਬਹੁਤ ਸਾਰੇ ਹੁਕਮਨਾਮੇ ਤੇ ਅਸ਼ੀਰਵਾਦਾਂ ਬਖ਼ਸ਼ੀਆਂ, ਉਨ੍ਹਾਂ ਵਿਚੋਂ ਦੋ ਅਹਿਮ ਹਦਾਇਤਾਂ ਸਨ। ਕੰਧਾਂ ਵਿਚ ਜੀਉਂਦੇ ਚਿਣਵਾ ਕੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਤੇ ਦੂਜਾ ਮੇਰੇ ਪਿਆਰੇ ਮਹਿਬੂਬ ਯਾਰ (ਸੱਯਦ ਬੁੱਧੂ ਸ਼ਾਹ) ਦੀ ਸ਼ਹੀਦੀ ਦਾ ਬਦਲਾ, ਉਸਮਾਨ ਖ਼ਾਨ ਪਾਸੋਂ ਲੈਣਾ । ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਦੋਸ਼ੀਆਂ ਨੂੰ ਇੰਨ ਬਿੰਨ ਸਜ਼ਾ ਦਿੱਤੀ। ਕੰਧ ਵਿਚੋਂ ਪਵਿੱਤਰ ਕੰਘਾ ਸਮੇਤ ਕੇਸਾਂ ਦੇ ਕੱਢਿਆ ਤੇ ਸੁਰੱਖਿਅਤ ਥਾਂ ਤੇ ਪਹੁੰਚਾਇਆ।
ਇਸ ਤਰ੍ਹਾਂ ਭੰਗਾਣੀ ਦੇ ਜੰਗ ਵਿਚ ਪੀਰ ਬੁੱਧੂ ਸ਼ਾਹ ਤੇ ਉਸ ਦੇ ਪੁੱਤਰਾਂ, ਭਰਾਵਾਂ ਅਤੇ ਸੱਤ ਸੌ ਮੁਰੀਦਾਂ ਦੀ ਮਹਾਨ ਕੁਰਬਾਨੀ ਦਾ ਯੋਗਦਾਨ ਸਿੱਖ ਇਤਿਹਾਸ ਵਿਚ ਕਲਗੀਧਰ ਜੀ ਦੇ ਉਨ੍ਹਾਂ ਸਿੱਖਾਂ ਵਿਚ ਸ਼ੁਮਾਰ ਹੋ ਜਾਂਦਾ ਹੈ ਜਿਨ੍ਹਾਂ ਦੀ ਸੱਚੀ ਸੁੱਚੀ ਆਸਥਾ ਅਭੁੱਲ ਅਤੇ ਅਮਰ ਹੈ। ਸਤਿਗੁਰ ਵਾਲੀ-ਏ-ਦੋ ਜਹਾਨ, ਕਲਗੀਧਰ ਨੇ ਇਸਲਾਮ ਧਰਮ ਦੇ ਸੂਫ਼ੀ ਪੀਰ ਦੀ ਅਧਿਆਤਮਿਕ ਪੁੱਜੀ ਹੋਈ ਦਿੱਬ ਦ੍ਰਿਸ਼ਟੀ ਦਾ ਰੱਜ ਕੇ ਮੁੱਲ ਪਾਇਆ। ਇਸੇ ਕਾਰਣ ਹੀ ਪੀਰ ਜੀ ਦੇ ਪਿਤਾ, ਭਰਾ ਤੇ ਦੋ ਪੁੱਤਰਾਂ ਦੇ ਨਾਲ-ਨਾਲ ਬੇਗ਼ਮ ਨਸੀਰਾਂ ਦੀ ਸ਼ਰਧਾ ਵੀ ਜ਼ਿੰਦਗੀ ਦੇ ਆਖ਼ਰੀ ਸਵਾਸਾਂ ਤੱਕ ਸੰਪੂਰਨ ਨਿਭ ਗਈ। ਗੁਰੂ ਜੀ ਨੇ ਭੰਗਾਣੀ ਦੇ ਜੰਗ ਉਪਰੰਤ, ਪੀਰ ਜੀ ਨੂੰ ਜੋ ਪਿਆਰ ਤੇ ਹੋਰ ਬਖਸ਼ਿਸ਼ਾਂ ਨਾਲ ਨਿਵਾਜਿਆ, ਉਸ ਦਾ ਜ਼ਿਕਰ ਸਿੱਖ ਇਤਿਹਾਸਕਾਰਾਂ ਨੇ, ਆਪਣੀ ਕਲਮ ਨਾਲ ਉਜਾਗਰ ਕੀਤਾ ਹੈ। ਅੰਗਰੇਜ਼ ਇਤਿਹਾਸਕਾਰ, ਮੈਕਸ ਆਰਥਰ ਮੈਕਾਲਿਫ ਦੀ ਪੁਸਤਕ The Sikh Religion ਵਿਚ ਇਉਂ ਦਰਜ ਹੈ:
“After the battle, the Guru went to where lay the bodies of Sango Shah, Jit Mal, and his other brave fallen Sikhs. He ordered the slain on both sides to be disposed of. The bodies of the Sikhs were cremated, of the Hindhus thrown into the adjacent river, and of the Musalmans buried with all solemnity. Bards assembled and chanted their praises, Saiyid Budhu Shah presented himself and his two surviving sons to the Guru. The Guru said, I hail thee as a true priest of. The human life is profitable into thee. Deem not that your sons are dead. Nay, they shall live for ever. Only those die who despise God’s name and turn cowards on the field of battle. Budhu Shah replied, “True king! I mourn not for my sons, who are slain, because in the first place they have gone to enjoy seats in paradise and secondly because they have lost their lives in defence of thee. Such a boon is not obtained even by the greatest austerities.”
ਇਸ ਤਰ੍ਹਾਂ ਦਸਮੇਸ਼ ਜੀ ਦੀ ਬਖਸ਼ਿਸ਼ ਤੇ ਰਹਿਮਤ ਭਰੀਆਂ ਯਾਦਗਾਰੀ ਵਸਤਾਂ ਦਾ ਵਰਨਣ ਕਰਦਿਆਂ ਵੱਖ-ਵੱਖ ਇਤਿਹਾਸਕਾਰਾਂ ਨੇ ਆਪੋ-ਆਪਣੇ ਵਿਚਾਰ ਲਿਖ ਕੇ ਪੀਰ ਬੁੱਧੂ ਸ਼ਾਹ ਦੇ ਇਸ ਅਤਿ ਕੁਰਬਾਨੀ ਭਰਪੂਰ ਵਿਸ਼ਵਾਸ ਨੂੰ ਸਿੱਖ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਪ੍ਰਦਾਨ ਕੀਤਾ ਹੈ। Sikh Review ਵਿਚ A Forgotten Episode ਨਾਮ ਦੇ ਲੇਖ ਵਿਚ ਸ੍ਰ. ਸੁਰਜਨ ਸਿੰਘ (ਲੰਡਨ) ਇਸ ਤਰ੍ਹਾਂ ਅੰਕਿਤ ਕਰਦੇ ਹਨ :
“After the battle Guru Ji offered rich presents to all who fought on His side. On another occasion, Pir Budhu Shah begged the Guru to bestow on him the comb with some hair still stuck to it and the Dastar (short turban) that he was going to tie. Guru Ji gladly gave the item together with a small kirpan.”
ਇਹ ਯਾਦਗਾਰੀ ਇਤਿਹਾਸਿਕ ਸਿਰੋਪਾਓ ਤੇ ਪਵਿੱਤਰ ਵਸਤਾਂ ਜੋ ਕਲਗੀਧਰ ਜੀ ਨੇ ਭੰਗਾਣੀ ਦੇ ਜੰਗ ਦੀ ਜਿੱਤ ਉਪਰੰਤ ਪੀਰ ਬੁੱਧੂ ਸ਼ਾਹ ਨੂੰ ਬਖਸ਼ੀਆਂ ਤੇ ਜਿੱਥੇ ਇਹ ਪਵਿੱਤਰ ਦਸਤਾਰ ਦੀ ਅਰਪਨਾ ਹੋਈ ਉਸ ਯਾਦਗਾਰੀ ਇਤਿਹਾਸਿਕ ਸਥਾਨ ਦਾ ਨਾਮ “ਗੁਰਦੁਆਰਾ ਦਸਤਾਰ ਸਾਹਿਬ” ਮੌਜੂਦ ਹੈ।
ਕੀ ਪੈਮਾਨਾ ਹੋਵੇਗਾ ਰੱਬ ਹੀ ਜਾਣਦਾ ਹੈ, ਜੋ ਹੱਥ ਜੋੜ ਪੀਰ ਜੀ ਨੇ ਮੰਗਿਆ ਸੋ ਸਤਿਗੁਰਾਂ ਨੇ ਅਤਿ ਬਖਸ਼ਿਸ਼ ਦੇ ਘਰ ਆ ਕੇ ਪ੍ਰਦਾਨ ਕੀਤਾ। ਮੰਗ ਅਨੁਸਾਰ ਸਤਿਗੁਰਾਂ ਦੇ ਪਾਵਨ ਕਰ ਕਮਲਾਂ ਵਿਚ ਪਵਿਤਰ ਕੇਸਾਂ ਵਿਚ ਵਾਹੇ ਜਾ ਰਹੇ ਕੰਘੇ ਤੇ ਕੇਸ ਤੇ ਸਤਿਗੁਰਾਂ ਦੇ ਸੀਸ ਤੇ ਮੁਖੜੇ ਦੀ ਸ਼ਾਨ, ਦਸਤਾਰ ਦੇ ਸਮੇਤ ਛੋਟੀ ਕਿਰਪਾਨ (ਕਟਾਰ) ਤੇ ਬੇਅੰਤ ਧਨ ਸਹਿਤ ਵਿਦਾ ਕੀਤਾ ਗਿਆ।
टिव चैव टिडिगमिव लिउ, “Sacrifice of Pir Budhu Shah to Guru Gobind Singh Ji” ਦਾ ਲੇਖਕ ਇਉਂ ਬਿਆਨ ਕਰਦਾ ਹੈ।
“After the war was over, the Guru asked the Pir, you have rendered great service to me. You may ask if you have any special wish. At that time the Guru was combing his hair. The Pir said to the Guru, if you are so pleased with my services, be kind enough to grant me this comb with your hair intangled in it. The Guru gave the comb with the hair to Pir Budhu Shah.”
ਭੰਗਾਣੀ ਦਾ ਜੰਗ ਦਸਮੇਸ਼ ਜੀ ਦੇ ਮਹਾਨ ਮਿਸ਼ਨ ਦਾ ਪ੍ਰਥਮ ਤੇ ਮਹੱਤਵਪੂਰਨ ਨਿਰਣਾ ਸੀ। ਗੁਰੂ ਨਾਨਕ ਮਿਸ਼ਨ ਦੇ ਮਾਨਵਵਾਦੀ ਤੇ ਸਤਿਵਾਦੀ ਧਾਰਮਿਕ ਤੇ ਜ਼ੁਲਮ ਦੇ ਖਿਲਾਫ਼ ਨਾਸਵਾਨ ਵਬਾਲ ਦਾ ਆਸ਼ਾਵਾਦੀ ਕਦਮ ਸੀ। ਉਸ ਵਕਤ ਦੇ ਹਾਕਮ ਤੇ ਜ਼ੁਲਮ ਤਸ਼ੱਦਦ ਦੇ ਹੰਕਾਰੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਤਾੜਨਾ ਭਰਪੂਰ ਵੰਗਾਰ ਦੀ ਕਿਰਨ ਵਿਖਾਉਣ ਦਾ ਯਤਨ ਸੀ। ਗੁਰੂ ਸਾਹਿਬ ਦੀ ਭੰਗਾਣੀ ਦੀ ਜਿੱਤ ਭਾਰਤ ਵਰਸ਼ ਦੇ ਇਤਿਹਾਸ ਨੂੰ ਸਿਰਜਣ ਲਈ ਦੁਨੀਆ ਦੀ ਤਵਾਰੀਖ਼ ਵਿਚ ਇਕ ਮੀਲ ਪੱਥਰ ਵਜੋਂ ਉਭਰ ਕੇ ਸਾਹਮਣੇ ਆਈ। ਪੀਰ ਬੁੱਧੂ ਸ਼ਾਹ ਦੇ ਸੂਫ਼ੀ ਮੱਤ ਵਿਚ ਲੀਨਤਾ ਤੇ ਪਰਪੱਕ ਹੋਣ ਦੇ ਪਰਤੱਖ ਪ੍ਰਮਾਣਾਂ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਪੀਰ ਜੀ ਹੱਕ ਸੱਚ ਦੇ ਉਪਾਸ਼ਕ ਤੇ ਅਤੀ ਦਿਆਲੂ ਸੁਭਾਉ ਦੇ ਧਾਰਨੀ ਹੋਣ ਦੇ ਬਾਵਜੂਦ ਇਸ ਭੰਗਾਣੀ ਦੇ ਜੰਗ ਵਿਚ ਆਪਣੇ ਪਰਿਵਾਰ ਤੇ ਭਾਰੀ ਗਿਣਤੀ ਦੇ ਮੁਰੀਦਾਂ ਸਹਿਤ ਬਹਾਦਰ ਸੂਰਬੀਰ ਦੇ ਰੂਪ ਵਿਚ ਦੁਨੀਆ ਦੇ ਸਾਹਮਣੇ ਆਏ। ਉਨ੍ਹਾਂ ਦੀ ਨਜ਼ਰ ਵਿਚ ਵਕਤ ਦੇ ਜ਼ਾਲਮ ਹਾਕਮਾਂ ਦੇ ਇਸਲਾਮਿਕ ਦਿਖਾਵੇ ਕੂੜ ਤਕੱਬਰ ਤੇ ਜ਼ੁਲਮ ਦੀ ਇੰਤਹਾਅ ਦੇ ਲਖਾਇਕ ਸਨ। ਉਹ ਗੁਰੂ ਦਸਮੇਸ਼ ਜੀ ਨੂੰ ਸਹੀ ਖ਼ੁਦਾ ਦਾ ਨੂਰ ਸਮਝ ਕੇ ਪੂਜਦੇ ਸਨ। ਸੋ ਸਭ ਕੁਝ ਕਰ ਕੇ ਜੇ ਦਸਮੇਸ਼ ਜੀ ਨੇ ਅਤਿਅੰਤ ਮਿਹਰਬਾਨ ਹੋ ਪੁਛਿਆ ਕਿ ਪੀਰ ਜੀ ਇਸ ਭੰਗਾਣੀ ਦੇ ਜੰਗ ਵਿਚ ਮਹਾਨ ਯੋਗਦਾਨ ਲਈ ਕੀ ਇੱਛਾ ਹੈ? ਅਗੋਂ ਪੀਰ ਜੀ ਦਾ ਉੱਤਰ ਬਹੁਤ ਹੀ ਭਾਵਪੂਰਤ ਤੇ ਅਤਿ ਸ਼ਰਧਾ ਦਾ ਲਖਾਇਕ ਸੀ। ਇਸ ਬਾਰੇ ਵੀ. ਐੱਸ ਸੂਰੀ ਨੇ ਇਸ ਤਰ੍ਹਾਂ ਲਿਖਿਆ ਹੈ :
“Guru Gobind Singh Ji wanted to bestow priceless presents on his devoted friend, but he refused to accept them and begged only for the Guru’s benediction. He accepted from him only a turban, a wooden comb, with some combed hair on it, and a small sword (katar) by way of the momentos of war, they had lately fought.”
ਪੀਰ ਜੀ ਦੀ ਦਸਮੇਸ਼ ਜੀ ਪ੍ਰਤੀ ਅਤਿਅੰਤ ਸ਼ਰਧਾ ਤੇ ਸਿਦਕ ਦਿਲੀ ਦਾ ਮਹਾਨ ਸਾਗਰ ਸਾਰੀ ਉਮਰ ਠਾਠਾਂ ਮਾਰਦਾ ਰਿਹਾ ਤੇ ਅੰਤਮ ਸਾਹਾਂ ਤੱਕ ਨਿਭਦਾ ਹੋਇਆ ਇਕ ਅਦੁੱਤੀ ਸ਼ਹਾਦਤ ਦੇ ਰੂਪ ਵਿਚ ਪ੍ਰਗਟ ਹੋ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਛਾ ਗਿਆ। ਮਹਾਨ ਇਤਿਹਾਸਕਾਰ ਡਾਕਟਰ ਗੋਕਲ ਚੰਦ ਨਾਰੰਗ ਤਾਂ ਇਥੋਂ ਤੱਕ ਲਿਖਦਾ ਹੈ ਕਿ ਇਸ ਭੰਗਾਣੀ ਦੇ ਜੰਗ ਦੇ ਨਤੀਜਿਆਂ ਉਪਰੰਤ ਪਹਾੜੀ ਰਾਜਿਆਂ ਦੀ ਰਾਜਸੀ ਹਾਲਤ ਇੰਨੀ ਪਤਲੀ ਪੈ ਗਈ ਕਿ ਉਹ ਬਾਦਸ਼ਾਹ ਔਰੰਗਜ਼ੇਬ ਅੱਗੇ ਮੂੰਹ ਵਿਖਾਉਣ ਯੋਗ ਹੀ ਨਾ ਰਹੇ। ਉਨ੍ਹਾਂ ਭੰਗਾਣੀ ਦੀ ਜਿੱਤ ਦਾ ਵੱਡਾ ਕਾਰਣ ਹੀ ਪੀਰ ਬੁੱਧੂ ਸ਼ਾਹ ਦੀਆਂ ਨਵੇਂ ਸਾਹ, ਤਾਜ਼ਾ ਦਮ ਹੌਂਸਲੇ ਵਾਲੀਆਂ ਪੁੱਜੀਆਂ ਫ਼ੌਜਾਂ ਦਾ ਟੁੱਟ ਕੇ ਪੈਣਾ ਹੀ ਦਸਿਆ।
ਭੰਗਾਣੀ ਦੇ ਯੁੱਧ ਉਪਰੰਤ ਪੀਰ ਬੁੱਧੂ ਸ਼ਾਹ ਅਤੇ ਮੁਗ਼ਲ ਰਾਜ
ਭੰਗਾਣੀ ਦੇ ਇਤਿਹਾਸਿਕ ਯੁੱਧ ਨੇ ਜਿੱਥੇ ਸਤਿਗੁਰੂ ਕਲਗੀਧਰ ਜੀ ਦੇ ਇਸ ਸੰਤ ਸਿਪਾਹੀ ਦੇ ਮਹਾਂ ਜੀਵਨ ਪ੍ਰਵਾਹ ਦਾ ਆਗਾਜ਼ ਕੀਤਾ, ਉੱਥੇ ਮੁਗ਼ਲ ਰਾਜ ਦੇ ਰਾਜਸੀ ਰੰਗਮੰਚ ਤੇ ਅਨੋਖੀ ਹਿੱਲਜੁਲ ਦਾ ਪ੍ਰੀਵਰਤਨ ਹੋਂਦ ਵਿਚ ਆਇਆ। ਪਹਾੜੀ ਰਿਆਸਤਾਂ ਦੇ ਛੋਟੇ-ਛੋਟੇ ਹਕੂਮਤੀ ਰਾਜਿਆਂ ਲਈ ਮੁਸੀਬਤ ਖੜ੍ਹੀ ਹੋ ਗਈ । ਮੁਗ਼ਲ ਬਾਦਸ਼ਾਹ ਅੱਗੇ ਟੈਕਸ ਭਰ ਕੇ ਉਸਦੀ ਰਈਅਤ ਬਣੀ ਬੈਠੇ ਪਹਾੜੀਆਂ ਨੂੰ ਗੁਰੂ ਜੀ ਦੇ, ਨਾਨਕ ਮਿਸ਼ਨ ਸੰਤ ਸਿਪਾਹੀ ਦੇ ਮਹਾਨ ਸਰੂਪ (ਦ੍ਰਿੜ੍ਹ) ਨੇ “ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਤ ਆਨਿ॥” ਦੇ ਮਹਾਂ ਅਸੂਲ ਨੇ ਭੈ-ਭੀਤ ਕਰ ਦਿੱਤਾ। ਉਹ ਸੋਚਾਂ ਵਿਚ ਡੁੱਬ ਗਏ ਕਿ ਹੁਣ ਕੀਤਾ ਕੀ ਜਾਵੇ? ਉਨ੍ਹਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਸੰਤਾਂ ਸਾਧੂਆਂ ਦੀ ਰਲੀ ਮਿਲੀ ਫੌਜ ਤੇ ਰੱਬ ਦਾ ਨਾਂ ਜਪਣ ਵਾਲੇ ਲੋਕ ਪਹਾੜੀ ਫ਼ੌਜਾਂ ਨੂੰ ਨਾਨੀ ਚੇਤੇ ਕਰਵਾ ਦੇਣਗੇ। ਇਹ ਉਨ੍ਹਾਂ ਦੀ ਸੋਚ ਤੋਂ ਬਾਹਰ ਸੀ। ਪਰ ਹੁਣ ਕੀ ਕਰਨ? ਸਮੇਂ ਦਾ ਵੱਡਾ ਸੁਆਲ ਸੀ। ਪਹਾੜੀਆਂ ਦੀਆਂ ਮੀਟਿੰਗਾਂ ਹੋਈਆਂ ਇਕ ਦੂਜੇ ਤੇ ਦੋਸ਼ ਥੋਪੇ ਗਏ। ਗੁਰੂ ਜੀ ਨੂੰ ਏਥੇ ਨਾਹਣ ਰਿਆਸਤ ਵਿਚ ਇਹ ਥਾਂ ਦੇਣ ਦੇ ਕਸੂਰ ਹੇਠ ਰਾਜਾ ਮੇਦਨੀ ਪ੍ਰਕਾਸ਼ ਨੂੰ ਦੋਸ਼ੀ ਠਹਿਰਾਇਆ ਗਿਆ। ਉਸ ਦਾ ਕਿਲ੍ਹਾ ਸਢੌਰੇ ਤੋਂ 16-17 ਮੀਲ ‘ਤੇ ਪੈਂਦਾ
ਸੀ। ਸੂਫ਼ੀ ਪੀਰ ਬੁੱਧੂ ਸ਼ਾਹ ਦਾ ਦਸਮੇਸ਼ ਜੀ ਨਾਲ ਮਿਲਣ ਦਾ ਵੱਡਾ ਕਾਰਣ ਇਹੋ ਸਮਝਿਆ ਗਿਆ। ਪਰੰਤੂ ਇਹ ਤਾਂ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਰੂਹਾਨੀ ਸੰਬੰਧ ਤਾਂ ਢੇਰ ਚਿਰ ਪਹਿਲਾਂ ਪੀਰ ਭੀਖਣ ਸ਼ਾਹ ਰਾਹੀਂ ਹੋ ਚੁੱਕਾ ਸੀ ਤੇ ਇਸੇ ਰੂਹਾਨੀ ਚੋਜ ਤੇ ਖਿੱਚ ਦੇ ਵਿਸ਼ਵਾਸ ਨੇ ਜ਼ੁਲਮ ਦੇ ਖਿਲਾਫ਼ ਭੰਗਾਣੀ ਦੇ ਜੰਗ ਵਿਚ ਜੂਝਣ ਦਾ ਬਲ ਬਖਸ਼ਿਆ। ਜਦੋਂ ਪਟਨੇ ਤੋਂ ਬਾਲ ਗੁਰੂ ਦੇ ਰੂਪ ਵਿੱਚ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਵੱਲ ਆ ਰਹੇ ਸਨ, ਰਾਹ ਵਿਚ ਕਲਾਨੌਰ ਦੇ ਕਸਬੇ ਵਿਚ ਪੀਰ ਬੁੱਧੂ ਸ਼ਾਹ ਗੁਰੂ ਜੀ ਨੂੰ ਮਿਲ ਚੁੱਕੇ ਸਨ। ਹੁਣ ਤਾਂ ਉਸਦੇ ਭਾਈ ਤੇ ਪਿਤਾ ਜੀ ਵੀ ਸਤਿਗੁਰਾਂ ਦੀ ਰੂਹਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਚੁੱਕੇ ਸਨ। ਪਰੰਤੂ ਭੰਗਾਣੀ ਦੇ ਯੁੱਧ ਵਿਚ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਤੇ ਸੱਤ ਸੌ ਮੁਰੀਦਾਂ ਦੀ ਆਮਦ ਨਾਲ ਪਹਾੜੀਆਂ ਦੇ ਹੌਸਲੇ ਪਸਤ ਹੋ ਗਏ। ਗੁਰੂ ਸਾਹਿਬ ਦੀ ਰਣਨੀਤੀ ਪੂਰੀ ਤਰ੍ਹਾਂ ਸਫਲ ਹੋ ਨਿਬੜੀ ਤੇ ਬਾਈਧਾਰ ਦੇ ਪਹਾੜੀਏ ਕਈ ਰਾਜੇ ਤੇ ਫ਼ੌਜਾਂ ਮਰਵਾ ਕੇ ਮੈਦਾਨੋਂ ਭੱਜ, ਜਾਨ ਬਚਾਉਣ ਲਈ ਮਜਬੂਰ ਹੋ ਉੱਠੇ। ਪਹਾੜੀ ਫ਼ੌਜਾਂ ਮੁਸਲਮਾਨ ਸੂਫ਼ੀ ਪੀਰ ਤੇ ਉਸਦੇ ਕਈ ਪੈਰੋਕਾਰ ਚੇਲਿਆਂ ਦੇ ਨਵੇਂ ਹੌਸਲੇ ਨਾਲ ਸਿੱਖ ਫ਼ੌਜਾਂ ਦੇ ਮਨੋਬਲ ਹੋਰ ਵੀ ਬੁਲੰਦ ਹੋ ਗਏ । ਯੁੱਧ ਦਾ ਫੈਸਲਾ ਹੋਣ ਵਿਚ ਦੇਰੀ ਨਹੀਂ ਲੱਗੀ।
ਜੰਗ ਤੋਂ ਬਾਅਦ ਪਹਾੜੀ ਰਾਜਿਆਂ ਦੀ ਘਬਰਾਹਟ ਭਰੀ ਤੜਪਨਾ ਨੇ ਇਕ ਵਾਰ ਤਾਂ ਬਾਈਧਾਰ ਦੇ ਹਾਕਮਾਂ ਦੇ ਪੈਰ ਹਿਲਾ ਕੇ ਰੱਖ ਦਿੱਤੇ। ਪਹਾੜੀ ਰਾਜਿਆਂ ਨੇ ਹੋਰ ਕਈ ਸ਼ੱਕ ਤੇ ਤੌਖ਼ਲੇ ਭਰੇ ਭਰਮ ਭੁਲੇਖੇ ਪੈਦਾ ਕਰ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਭਾਗ ਲਈ ਚੁਣੌਤੀ ਤੇ ਬੜੀ ਵੱਡੀ ਬਗ਼ਾਵਤ ਦੇ ਅਸਾਰ ਬਣਦੇ ਵਿਖਾ ਕੇ ਦਿੱਲੀ ਦਰਬਾਰ ਵਿਚ ਜਾ ਰੋਣੇ ਰੋਏ । ਇਸਲਾਮ ਧਰਮ ਨੂੰ ਖੋਰਾ ਲੱਗਦਾ ਦਸ ਕੇ ਗੁਰੂ ਨਾਨਕ ਮਿਸ਼ਨ ਨੂੰ ਵੱਡਾ ਖ਼ਤਰਾ ਤੇ ਹਊਆ ਬਣਾ ਕੇ ਮੁਸਲਮਾਨਾਂ ਦਾ ਤੱਕੜਾ ਵੈਰੀ ਦੁਸ਼ਮਣ ਵਿਖਾਉਣ ਦਾ ਯਤਨ ਕੀਤਾ। ਪੀਰ ਬੁੱਧੂ ਸ਼ਾਹ ਦਾ ਦਸਮੇਸ਼ ਜੀ ਨਾਲ ਸੰਬੰਧ ਰੱਖਣਾ ਮੁਸਲਿਮ ਸਫਾਂ ਵਿਚ ਇੱਕ ਬਹੁਤ ਵੱਡਾ ਸ਼ੱਕ ਤੇ ਚਿੰਤਾ ਦਾ ਵਿਸ਼ਾ ਬਣ ਗਿਆ । ਪਹਾੜੀ ਰਾਜਿਆਂ ਨੇ ਮੁਸਲਮਾਨਾਂ ਦੇ ਕੰਨੀਂ ਇਸਲਾਮ ਨੂੰ ਖਤਰਾ ਦੱਸ ਇਹ ਚਰਚਾ ਛੇੜ ਦਿੱਤੀ ਕਿ ਸਢੌਰੇ ਦਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਅਨੰਦਪੁਰੀਏ ਦਾ ਚੇਲਾ ਤੇ ਸਿੱਖ ਬਣ ਗਿਆ ਹੈ। ਇਹ ਵੀ ਗੱਲ ਛੇੜੀ ਦਿੱਤੀ ਗਈ ਕਿ ਉਹ ਆਪਣੇ ਮੁਰੀਦਾਂ ਨੂੰ ਵੀ ਸਿੱਖ ਬਣਾਉਣ ਦਾ ਦੌਰ ਚਲਾ ਰਿਹਾ ਹੈ ਤੇ ਉਸਦੀ ਪਤਨੀ ਤੇ ਪੁੱਤਰ ਵੀ ਸਿੱਖ ਬਣ ਗਏ ਹਨ। ਇਸ ਗੱਲ ਦੀ ਸਾਖੀ ਭਰਦਿਆਂ ਵੀ.ਐੱਸ.ਸੂਰੀ ਆਪਣੀ ਪੁਸਤਕ, ਪੀਰ ਬੁੱਧੂ ਸ਼ਾਹ ‘ਏ ਸੇਂਟ ਆਫ ਸਢੌਰਾ’ ਵਿਚ ਇਉਂ ਲਿਖ ਰਹੇ ਹਨ।
“The Guru advised him (Pir Ji) to stay at Ponta Sahib for some time. Pir Budhu Shah was actually keen to stay with the Guru, but some of his followers were anxious to return home. On his way back some of his followers pointed out to the Pir that he (Pir) being a Syed had reposed his faith in a Hindu. The Pir explained that it was not correct to think that way. In reality God is one. All human beings are equal and that he saw the image of God in the person of Guru Gobind Singh.”
ਸੋ ਪਹਾੜੀ ਰਾਜੇ ਇਸ ਗੱਲ ਦਾ ਸ਼ੋਸ਼ਾ ਬਣਾ ਕੇ ਬਾਈਧਾਰੀਆਂ ਦਾ ਇਕ ਵੱਡਾ ਵਫ਼ਦ ਲੈ ਕੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਜਾ ਪਹੁੰਚੇ । ਗਲ ਵਿਚ ਪਲੂ ਪਾ ਆਪਣੇ ਦੁਖੜੇ ਸੁਨਾਉਣ ਲੱਗੇ। ਇਧਰ ਉਧਰ ਦੀਆਂ ਕਈ ਘਾੜਤਾਂ ਘੜ-ਘੜ ਕੇ ਮੁਗ਼ਲ ਰਾਜ ਨੂੰ ਵੱਡੀ ਬਗ਼ਾਵਤ ਦੇ ਭਾਂਬੜ ਸ਼ੋ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਤੇ ਅਨੰਦਪੁਰ ਨੂੰ ਫ਼ਤਹਿ ਕਰਨ ਦੀਆਂ ਵਿਉਂਤਾਂ ਬਣਾਉਣ ਲੱਗੇ। ਸਮੇਂ ਦੀ ਚਲਦੀ ਹਵਾ ਦਾ ਰੁੱਖ ਤਾੜ ਕੇ ਅਨੰਦਪੁਰ ਨੂੰ ਖ਼ਤਮ ਕਰਨ ਕਰਾਉਣ ਦੇ ਉਪਰਾਲੇ ਸੋਚਣ ਲੱਗੇ।
ਬਹੁਤ ਸਾਰੇ ਗੁਰੂ ਨਾਨਕ ਮਿਸ਼ਨ ਦੇ ਦੋਖੀ ਤੇ ਮੁਗ਼ਲ ਰਾਜ ਦੇ ਸਮੇਂ ਤੋਂ ਲਾਹਾ ਲੈਣ ਦੇ ਮੌਕਾਪ੍ਰਸਤ, ਖ਼ੁਦਗਰਜ਼ ਲੋਕ ਵੀ ਨਾਲ ਹੋ ਤੁਰੇ। ਸੂਬਾ ਸਰਹੰਦ ਵਜ਼ੀਰ ਖ਼ਾਨ ਤੇ ਹੋਰ ਕੱਟੜ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਦੀਆਂ ਉਸ ਸਮੇਂ ਦੀਆਂ ਭੜਕਾਊ ਕਾਰਵਾਈਆਂ ਨੂੰ ਹੋਰ ਤਲਖ਼ ਹਵਾ ਦੇਣ ਦਾ ਹੀਲਾ ਕੀਤਾ। ਇਹ ਲੋਕ ਦਿੱਲੀ ਦਰਬਾਰ ਵਿਚ ਜਾ ਕੇ ਔਰੰਗਜ਼ੇਬ ਦੇ ਦਰਬਾਰੀਆਂ ਨੂੰ ਗੁਰੂ ਜੀ ਖਿਲਾਫ਼ ਉਕਸਾਉਣ ਲੱਗੇ। ਪਹਾੜੀ ਰਾਜਿਆਂ ਨੇ ਉਸ ਸਮੇਂ ਦੀ ਉੱਠ ਰਹੀ ਨਵੀਂ ਬਗ਼ਾਵਤ ਦਾ ਰੂਪ ਦੇ ਕੇ ਭੜਕਾਉਣ ਦਾ ਯਤਨ ਕੀਤਾ। ਭੰਗਾਣੀ ਦੇ ਜੰਗ ਵਿਚ ਪੀਰ ਬੁੱਧੂ ਸ਼ਾਹ ਦੇ ਰੋਲ ਨੂੰ ਇਸਲਾਮ ਦੇ ਖ਼ਿਲਾਫ਼ ਤੇ ਬਾਦਸ਼ਾਹ ਔਰੰਗਜ਼ੇਬ ਦੀ ਆਲਮੀ ਹੁਕਮ ਅਦੂਲੀ ਸਾਬਤ ਕਰਨ ਦਾ ਉਪਰਾਲਾ ਕੀਤਾ। ਖ਼ਾਸ ਤੌਰ ‘ਤੇ ਬਾਦਸ਼ਾਹ ਦੀਆਂ ਫ਼ੌਜਾਂ ਵਿਚੋਂ ਬਰਤਰਫ਼ ਕਰ ਕੇ ਬੇਦਖ਼ਲ ਕੀਤੇ ਗਏ ਪੰਜ ਸੌ ਪਠਾਣਾਂ ਨੂੰ ਬੁੱਧੂ ਸ਼ਾਹ ਵਲੋਂ ਸ਼ਰਨ ਦੇਣਾ ਤੇ ਬਾਅਦ ਵਿਚ ਜ਼ੋਰ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਫ਼ੌਜ ਵਿਚ ਭਰਤੀ ਕਰਵਾ ਦੇਣ ਦਾ ਹਵਾਲਾ ਦੇ ਕੇ, ਦਿੱਲੀ ਦਰਬਾਰ ਵਿਚ ਬਗ਼ਾਵਤੀ ਸੁਰਾਂ ਅਲਾਪਣ ਦਾ ਸਬੂਤ ਪੇਸ਼ ਕੀਤਾ ਗਿਆ। ਇਥੋਂ ਤੱਕ ਕਿ ਪੀਰ ਬੁੱਧੂ ਸ਼ਾਹ ਦੇ ਰਿਸ਼ਤੇਦਾਰ, ਜੋ ਬੇਗ਼ਮ ਨਸੀਰਾਂ ਦਾ ਸਕਾ ਭਾਈ ਤੇ ਮੁਗ਼ਲ ਫ਼ੌਜਾਂ ਦਾ ਵਿਸ਼ਵਾਸੀ ਸਿਪਾਹ-ਸਾਲਾਰ ਸੈਦ ਖ਼ਾਂ ਸੀ, ਨੂੰ ਬਾਦਸ਼ਾਹ ਵਲੋਂ ਤਲਬ ਕਰਵਾ ਕੇ ਪੇਸ਼ ਹੋਣ ਦੇ ਹੁਕਮ ਜਾਰੀ ਕਰਾਏ ਗਏ। ਜਰਨੈਲ ਸੈਦ ਖਾਂ ਨੂੰ ਪੀਰ ਬੁੱਧੂ ਸ਼ਾਹ ਦੀ ਇਸ ਬਾਗ਼ਵਾਨਾ ਕਾਰਵਾਈ ਦਸ ਕੇ ਪੁੱਛ ਪੜਤਾਲ ਕੀਤੀ ਗਈ। ਸੈਦ ਖ਼ਾਂ ਵਲੋਂ ਬਹੁਤ ਵੱਡੀ ਭੈਣ ਨਸੀਰਾਂ ਦੀ ਨੇਕ ਨੀਅਤੀ ਤੇ ਪੀਰ ਬੁੱਧੂ ਸ਼ਾਹ ਦਾ ਪੁੱਜੇ ਹੋਏ ਸਈਯਦ ਮੁਸਲਿਮ ਤੇ ਪੰਜ ਨਿਮਾਜ਼ਾਂ ਦਾ ਪਾਬੰਦ ਨਿਮਾਜ਼ੀ, ਹੋਣ ਦਾ ਸਬੂਤ ਦੇਣ ਦੇ ਬਾਵਜੂਦ ਯਕੀਨ ਨਾ ਕੀਤਾ ਗਿਆ । ਬਹੁਤ ਸਾਰੀਆਂ ਗੁਪਤ ਰਿਪੋਰਟਾਂ ਦੇ ਹਵਾਲੇ ਦਿੱਤੇ ਗਏ। ਦਿੱਲੀ ਦਰਬਾਰ ਦੀ ਚਿੰਤਾ ਦਾ ਵਿਸ਼ਾ ਬਣਾਇਆ ਗਿਆ। ਉਸ ਸਮੇਂ ਦੇ ਮੁਗ਼ਲ ਰਾਜ ਦੇ ਚੋਟੀ ਦੀਆਂ ਗੁਪਤ (ਸੀ.ਆਈ.ਡੀ) ਦੀਆਂ ਏਜੰਸੀਆਂ ਨੂੰ ਭੰਗਾਣੀ ਦੇ ਜੰਗ ਦੀ ਤਹਿਕੀਕਾਤ ਤੇ ਇਸ ਦੀ ਹਾਰ ਦੇ ਕਾਰਨ ਲੱਭਣ ਲਈ ਨਿਯੁਕਤ ਕੀਤਾ ਗਿਆ । ਇਸ ਜੰਗ ਵਿਚ ਸਢੌਰੇ ਦੇ ਪੀਰ ਬੁੱਧੂ ਸ਼ਾਹ (ਪੀਰ ਬਦਰ- ਉਦ-ਦੀਨ) ਦੇ ਰੋਲ ਤੇ ਪੰਜ ਸੌ ਪਠਾਣਾਂ ਦੀ ਗੁਰੂ ਜੀ ਵਲੋਂ ਫ਼ੌਜ ਵਿਚ ਭਰਤੀ ਕੀਤੇ ਜਾਣ ਦੀ ਕਾਰਵਾਈ ਬਾਰੇ ਪੁੱਛ ਪੜਤਾਲ ਕਰਵਾਈ ਗਈ। ਜਰਨੈਲ ਸੈਦ ਖ਼ਾਂ ਦੇ ਪੀਰ ਜੀ ਨਾਲ ਸੰਬੰਧਾਂ ਬਾਰੇ ਨਜ਼ਰ ਰੱਖੀ ਜਾਣ ਲੱਗੀ। ਇਥੋਂ ਤੱਕ ਕੁੱਝ ਹੋਰ ਮੁਸਲਮਾਨਾਂ ਦੇ ਪਹਿਲੇ ਹੋਏ ਮੁਗ਼ਲ ਬਾਦਸ਼ਾਹ ਜਹਾਂਗੀਰ ਦੀਆਂ ਉਨ੍ਹਾਂ ਰਿਪੋਰਟਾਂ ਦੇ ਹਵਾਲੇ ਦਿੱਤੇ ਗਏ, ਜਿਨ੍ਹਾਂ ਵਿਚ ਗੁਰੂ ਨਾਨਕ ਮਿਸ਼ਨ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਜਹਾਂਗੀਰ ਨੇ ਅਪਣਾ ਜ਼ਹਿਰ ਉਗਲਿਆ ਸੀ । ਉਸ ਸਮੇਂ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਜੋ ਮੂਲ ਕਾਰਣ ਇਤਿਹਾਸ ਵਿਚ ਆਇਆ ਹੈ, ਉਸ ਦਾ ਪਿਛੋਕੜ ਇਹੋ ਸੀ । ਬਾਦਸ਼ਾਹ ਜਹਾਂਗੀਰ ਨੇ ਨਾਨਕ ਮਿਸ਼ਨ, ਗੁਰੂ ਗੱਦੀ ਨੂੰ ਆਪਣੀ ਪੁਸਤਕ, ਜਿਸ ਦਾ ਨਾਮ ‘ਤੁਜ਼ਕੇ ਜਹਾਂਗੀਰੀ’ ਲਿਖਿਆ ਹੈ, ਵਿਚ ਉਸ ਨੇ ਗੁਰੂ ਨਾਨਕ ਘਰ ਨੂੰ ਇਕ ਝੂਠ ਦੀ ਦੁਕਾਨ ਕਿਹਾ ਹੈ। ਇਥੋਂ ਤੱਕ ਲਿਖਿਆ ਕਿ ਉਹ ਬੜੀ ਦੇਰ ਤੋਂ ਇਸ ਨੂੰ ਬੰਦ ਕਰਵਾ ਕੇ ਇਸਲਾਮ ਵਿਚ ਲਿਆਉਣਾ ਚਾਹੁੰਦਾ ਸੀ। ਬੰਦ ਕਰਾਉਣ ਦਾ ਜੋ ਕਾਰਣ ਉਸਨੇ ਦਸਿਆ ਉਹ ਵੀ ਇਹ ਸ਼ੱਕ ਸੀ ਕਿ ਬਹੁਤ ਸਾਰੇ ਭੋਲੇ ਭਾਲੇ ਮੁਸਲਮਾਨਾਂ ਨੂੰ ਉਹ ਭਰਮਾ ਕੇ ਹਿੰਦੂ ਮਤਿ ਵਿਚ ਲਿਆ ਰਿਹਾ ਹੈ। ਇਹ ਸਰਾਸਰ ਗ਼ਲਤ ਤੇ ਸ਼ੱਕ ਹੀ ਸੀ। ਕਿਸੇ ਨੂੰ ਮਜ਼੍ਹਬ ਬਦਲਣ ਦਾ ਮੂਲ ਡਰ ਇਸਲਾਮ ਦੇ ਪੈਰੋਕਾਰਾਂ ਵਿਚ ਬਹੁਤ ਮਾੜਾ ਤੇ ਖ਼ਤਰਨਾਕ ਸਾਬਤ ਹੋਇਆ ਹੈ। ਕਿਸੇ ਰਾਜੇ ਦੇ ਰਾਜ ਵਿਚ ਇਹ ਸ਼ੱਕ ਪੈਦਾ ਕਰਨਾ ਬਹੁਤ ਗ਼ਲਤ ਨਤੀਜਿਆਂ ਤੱਕ ਪਹੁੰਚ ਜਾਂਦਾ ਹੈ। ਸੋ ਇਸ ਸ਼ੱਕ ਨੇ ਇਤਿਹਾਸ ਵਿਚ ਕਈ ਧਰਮਾਂ ਵਿਰੁੱਧ ਮਾਰੂ ਜੰਗ ਛੇੜ ਦਿੱਤੇ। ਹਰ ਇਕ ਨੂੰ ਆਪਣਾ ਮਜ਼੍ਹਬ ਹੀ ਸਹੀ ਲੱਗਦਾ ਹੈ। ਸੋ ਮਜ਼੍ਹਬ, ਧਰਮ ਦੇ ਵਿਸ਼ੇ ਤੇ ਛਿੜੇ ਵੈਰ ਵਿਰੋਧਾਂ ਨੇ ਮਾਨਵਤਾ ਦਾ ਬਹੁਤ ਨਾਸ ਕੀਤਾ ਹੈ। ਬੁੱਧ ਧਰਮ ਭਾਰਤ ਵਿਚ ਪੈਦਾ ਹੋਇਆ। ਹਿੰਦੂ ਮੱਤ ਦੇ ਵਿਰੋਧ ਕਾਰਣ ਬੜਾ ਭਾਰਾ ਨੁਕਸਾਨ ਹੋਇਆ ਤੇ ਬੜੇ ਖੂਨ ਖ਼ਰਾਬੇ ਬਾਅਦ ਭਾਰਤ ਵਿਚ ਇਹ ਨਾਂ ਮਾਤਰ ਹੀ ਰਹਿ ਗਿਆ ਤੇ ਦੁਨੀਆ ਦੇ ਹੋਰ ਬਹੁਤ ਦੇਸ਼ਾਂ ਵਿਚ ਛਾ ਗਿਆ। ਸੋ ਪੀਰ ਬੁੱਧੂ ਸ਼ਾਹ ‘ਤੇ ਵੀ ਪਹਾੜੀ ਰਾਜਿਆਂ ਨੇ ਵਕਤ ਦੇ ਸ਼ੱਕੀ ਮੁੱਲਾਂ ਮੌਲਾਣਿਆਂ ਤੇ ਕੱਟੜ ਪੰਥੀ ਮੁਸਲਮਾਨਾਂ ਨੂੰ ਉਕਸਾ ਕੇ ਗੁਰੂ ਸਾਹਿਬ ਬਾਰੇ ਸ਼ਕਾਇਤਾਂ ਕਰਕੇ ਪੀਰ ਜੀ ਨੂੰ ਬਾਗ਼ੀ ਕਾਰਵਾਈਆਂ ਦੇ ਕਾਰਕੁੰਨ ਤੇ ਗੁਰੂ ਸਾਹਿਬ ਦਾ ਸਾਥੀ ਦੱਸਣ ਦਾ ਪੁਰਜ਼ੋਰ ਯਤਨ ਕੀਤਾ। ਇਸ ਮੁੱਦੇ ਵਿਚ ਬਾਦਸ਼ਾਹ ਬੜਾ ਕੰਨਾਂ ਦਾ ਕੱਚਾ ਸੀ । ਸੋ ਉਸ ਨੇ ਇਸ ਨੂੰ ਇਕ ਖਾਸ ਬਗ਼ਾਵਤ ਸਮਝ ਕੇ ਗੁਰੂ ਸਾਹਿਬ ਤੇ ਪੀਰ ਬੁੱਧੂ ਸ਼ਾਹ ਖਿਲਾਫ਼ ਐਕਸ਼ਨ ਲੈਣ ਦਾ ਐਲਾਨ ਕਰ ਦਿੱਤਾ । ਪੰਜਾਬ ਦੇ ਸੂਬੇਦਾਰ ਸੂਬਾ ਸਰਹੰਦ ਨੂੰ ਇਸ ਬਾਰੇ ਖ਼ਾਸ ਹਦਾਇਤਾਂ ਲਿਖ ਕੇ ਲੋੜੀਂਦੇ ਫੁਰਮਾਨ ਜਾਰੀ ਕੀਤੇ ਗਏ। ਪਹਾੜੀ ਰਾਜਿਆਂ ਨੇ ਆਪਣੇ ਰਿਆਸਤੀ ਅਦਾਰਿਆਂ ਨੂੰ ਸੁਰੱਖਿਅਤ ਰੱਖਣ ਲਈ, ਸੂਬਾ ਸਰਹੰਦ ਦੀਆਂ ਫ਼ੌਜਾਂ ਦੀ ਮਦਦ ਦੀ ਬੇਨਤੀ ਕੀਤੀ ਜੋ ਬਾਦਸ਼ਾਹ ਨੇ ਮਨਜ਼ੂਰ ਕਰ ਦਿੱਤੀ। ਇਸ ਤਰ੍ਹਾਂ ਭੰਗਾਣੀ ਦੇ ਜੰਗ ਵਿਚ ਗੁਰੂ ਜੀ ਦਾ ਸਾਥ ਦੇਣ ਦੀ ਸਜ਼ਾ ਲਈ ਸ਼ਕਾਇਤ ਵੀ ਕੀਤੀ ਗਈ।
ਪਹਾੜੀ ਰਾਜੇ ਇਸ ਗੱਲ ‘ਤੇ ਬਹੁਤ ਖ਼ੁਸ਼ ਸਨ ਕਿ ਭੰਗਾਣੀ ਦੇ ਜੰਗ ਵਿਚ ਪਹਾੜੀ ਰਾਜਿਆਂ ਦੀ ਹੋਈ ਦੁਰਦਸ਼ਾ ਦਾ ਬਦਲਾ ਲੈਣ ਦਾ ਮੌਕਾ ਬਣਾਇਆ ਜਾਵੇ। ਜੰਗ ਵਿਚ ਮਾਰੇ ਜਾ ਚੁੱਕੇ ਬਾਈਧਾਰ ਦੇ ਰਾਜੇ ਬਹੁਤ ਗੁੱਸਾ ਮਨਾ ਰਹੇ ਸਨ । ਸਢੌਰੇ ਦੇ ਪੀਰ ਸੱਯਦ ਬੁੱਧੂ ਸ਼ਾਹ ਅਜੇ ਵੀ ਦਸ਼ਮੇਸ਼ ਜੀ ਕੋਲ ਆ ਕੇ ਰੁਹਾਨੀ ਮਸਲਿਆਂ ‘ਤੇ ਮਜਲਸ ਕਰਕੇ ਅਨੰਦ ਮਾਣਦੇ ਤੇ ਉਸ ਦੇ ਮੁਰੀਦ ਵੀ ਗੁਰੂ ਜੀ ਕੋਲ ਆਉਂਦੇ ਜਾਂਦੇ ਰਹਿੰਦੇ। ਪਹਾੜੀ ਰਾਜੇ ਇਹ ਸਹਿਣ ਨਹੀਂ ਕਰ ਰਹੇ ਸਨ। ਸੋ ਪੀਰ ਜੀ ਦੀਆਂ ਸ਼ਕਾਇਤਾਂ ਉਹ ਉਸ ਸਮੇਂ ਦੇ ਇਸਲਾਮਿਕ ਹਾਕਮਾਂ ਕੋਲ ਲਗਾਤਾਰ ਪਹੁੰਚਾ ਰਹੇ ਸਨ । ਪੀਰ ਜੀ ਸੂਫ਼ੀ ਮੰਜ਼ਲਾਂ ਦੇ ਡੂੰਘੇ ਰਹੱਸ ਨੂੰ ਸਮਝਣ ਲੱਗ ਪਏ ਸਨ ਤੇ ਪੰਜ ਨਿਮਾਜ਼ਾਂ ਤੇ ਹੋਰ ਸੂਫ਼ੀ ਮੱਤ ਦੇ ਰੂਹਾਨੀ ਰੰਗ ਵਿਚ ਰੰਗੇ ਰਹਿੰਦੇ। ਪੀਰ ਜੀ ਨੂੰ ਮੁਸਲਿਮ ਹਾਕਮਾਂ ਦੇ ਕੁਝ ਸੁਨੇਹੇ ਵੀ ਮਿਲੇ ਪਰੰਤੂ ਉਹ ਰੱਬ ਦੇ ਹਰ ਹੁਕਮ ਨੂੰ ਰੱਬੀ ਭਾਣਾ ਮੰਨ ਕੇ ਟਾਲ ਛੱਡਦੇ। ਭੰਗਾਣੀ ਦੇ ਜੰਗ ਵਿਚ ਜੋ ਕੁਝ ਉਨ੍ਹਾਂ ਕੀਤਾ ਜਾਂ ਉਨ੍ਹਾਂ ਦੇ ਪਰਿਵਾਰ ਨੇ ਕੀਤਾ, ਉਸ ਨੂੰ ਖ਼ੁਦਾ ਦਾ ਹੁਕਮ ਮੰਨ ਕੇ ਸਵੀਕਾਰ ਕਰ ਰਹੇ ਸਨ। ਉਹ ਨਿਤਾਪ੍ਰਤੀ ਜੀਵਨ ਵਿਚ ਆਪਣੇ ਪੁੱਤਰਾਂ ਦੇ ਵਿਛੋੜੇ ਨੂੰ ਮਨ ’ਤੇ ਭਾਰ ਨਹੀਂ ਸਮਝਦੇ ਸਨ। ਪੀਰ ਜੀ ਤਾਂ ਇਸ ਨੂੰ ਇਕ ਰੱਬੀ ਰਹਿਮਤ ਸਮਝ ਕੇ ਆਤਮਿਕ ਤੇ ਰੂਹਾਨੀ ਬਖਸ਼ਿਸ਼ ਸਮਝ ਰਹੇ ਸਨ। ਸੋ ਸਰਕਾਰੀ ਸ਼ਕਾਇਤਾਂ ਦਾ ਉਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਸੀ।
ਪੀਰ ਜੀ ਦਸਮੇਸ਼ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਵੀ ਪੁੱਜ ਜਾਂਦੇ ਸਨ । ਸੰਗਤ ਦੇ ਬਹੁਤ ਮੌਕੇ ਬਣਦੇ ਰਹੇ। ਕਦੀ ਵੀ ਗੁਰੂ ਜੀ ਨੇ ਪੀਰ ਜੀ ਜਾਂ ਕਿਸੇ ਹੋਰ ਮਜ਼੍ਹਬ ਦੇ ਪੈਰੋਕਾਰ ਨੂੰ ਧਰਮ ਪਰਿਵਰਤਨ ਦੀ ਰਾਏ ਬਿਲਕੁਲ ਨਹੀਂ ਦਿੱਤੀ। ਹਰ ਇਕ ਇਨਸਾਨ ਨੂੰ ਆਪਣੇ ਧਰਮ ਵਿਚ ਹੀ ਰਹਿ ਕੇ ਰੱਬ ਪਾਣ ਦਾ ਮਸ਼ਵਰਾ ਦਿੱਤਾ। ਨਾਨਕ ਮਿਸ਼ਨ ਹਰ ਧਰਮ ਦਾ ਪੂਰਾ-ਪੂਰਾ ਸਤਿਕਾਰ ਕਰਦਾ ਰਿਹਾ ਹੈ। ਇਹੋ ਕਾਰਣ ਸੀ ਕਿ ਪੀਰ ਮੀਆਂ ਮੀਰ, ਜਿਨ੍ਹਾਂ ਦਾ ਨਾਮ ਇਤਿਹਾਸ ਵਿਚ, ਮਿਊਨ ਅਲ-ਅਸਲਮ ਆਇਆ ਹੈ, ਨੇ ਪੰਜਵੇਂ ਤੇ ਛੇਵੇਂ ਗੁਰੂ ਸਾਹਿਬ ਦੀ ਰੱਜ ਕੇ ਸਿਫਤ ਕਰਦਿਆਂ ਉਸ ਵਕਤ ਦੇ ਮੁਸਲਿਮ ਬਾਦਸ਼ਾਹ ਨੂੰ ਗਿਆਤ ਕਰਵਾ ਦਿੱਤਾ ਸੀ ਕਿ ਜਿਸ ਅੱਲ੍ਹਾ-ਤਾਲਾ ਦੀ ਇਬਾਦਤ ਤੁਸੀਂ ਕਰਦੇ ਹੋ ਤੇ ਜਿਸ ਖ਼ੁਦਾ ਦੀ ਨਦਰਿ ਅਨਾਇਤ ਲਈ ਮੈਂ ਨਮਾਜ਼ ਵਿਚ ਜੁੜਦਾ ਹਾਂ, ਉਸ ਇਲਾਹੀ ਨੂਰ ਦਾ ਗੁਰੂ ਨਾਨਕ ਕਰਿਸ਼ਮਾ ਹੈ। ਇਹ ਦਰ ਉਸੇ ਨੂਰ ਦਾ ਅਸਲੀ ਨੂਰ ਹੈ।
ਪਹਾੜੀ ਰਾਜਿਆਂ ਦੀ ਹੰਗਾਮੀ ਮੀਟਿੰਗ ਵਿਚ, ਬਾਈਧਾਰ ਦੇ ਰਿਆਸਤਾਂ ਦੇ ਮੁੱਖੀ, ਰਾਜਾ ਫ਼ਤਹਿ ਚੰਦ ਨੇ ਭੰਗਾਣੀ ਦੇ ਜੰਗ ਦੀ ਹਾਰ ਦਾ ਮੂਲ ਕਾਰਨ ਇਹੋ ਦਸਿਆ ਕਿ ਸਾਡੀਆਂ ਪਹਾੜੀ ਫ਼ੌਜਾਂ ਸਭ ਮੋਰਚਿਆਂ ਤੋਂ ਸਫ਼ਲਤਾ ਨਾਲ ਅੱਗੇ ਵੱਧ ਰਹੀਆਂ ਸਨ। ਸਾਨੂੰ ਪੂਰੀ ਆਸ ਸੀ ਕਿ ਅਸੀਂ ਇਹ ਜੰਗ ਹਰ ਹਾਲੇ ਜਿੱਤਾਂਗੇ। ਪਰੰਤੂ ਅਚਾਨਕ ਹੀ ਸਾਡੀਆਂ ਸਾਰੇ ਦਿਨ ਭਰ ਦੀਆਂ ਥੱਕੀਆਂ ਟੁੱਟੀਆਂ ਫ਼ੌਜੀ ਦਲਾਂ ਦੀ ਆਸ ਚਕਨਾਚੂਰ ਹੋ ਗਈ, ਜਦੋਂ ਇਕਦਮ ਨਵੇਂ ਸਾਹ, ਸਢੌਰੇ ਦੇ ਮੁਸਲਿਮ ਪੀਰ, ਸੱਯਦ ਬੁੱਧੂ ਸ਼ਾਹ ਦੀ ਭਾਰੀ ਫ਼ੌਜ ਨੇ ਸਿੱਖ ਫ਼ੌਜਾਂ ਨਾਲ ਰਲ ਕੇ ਲੜਨਾ ਸ਼ੁਰੂ ਕਰ ਦਿੱਤਾ। ਸਾਡੀਆਂ ਸੈਨਿਕ ਟੁਕੜੀਆਂ ‘ਤੇ ਨਵੇਂ ਸਾਹ ਪੁੱਜੀਆਂ ਫ਼ੌਜਾਂ ਨਾਲ ਸਿੱਖ ਫ਼ੌਜਾਂ ਹਾਵੀ ਹੋ ਗਈਆਂ । ਸੋ ਇਹ ਕਾਰਣ ਦਸਦਿਆਂ ਉਸਨੇ ਜੰਗ ਦੀ ਹਾਰ ਦਾ ਸਾਰਾ ਠੀਕਰਾ ਪੀਰ ਬੁੱਧੂ ਸ਼ਾਹ ’ਤੇ ਫੋੜ ਦਿੱਤਾ।
ਜੰਗ ਜਿੱਤ ਜਾਣਾ ਇਸ ਕਰਕੇ ਵੀ ਸੁਭਾਵਿਕ ਸੀ, ਕਿਉਂਕਿ ਪੀਰ ਬੁੱਧੂ ਸ਼ਾਹ ਵੱਲੋਂ ਸਿੱਖ ਫ਼ੌਜਾਂ ਵਿਚ ਭਰਤੀ ਕਰਵਾਏ ਚਾਰੇ ਮੁਸਲਮਾਨ ਜਰਨੈਲਾਂ ਤੇ ਉਨ੍ਹਾਂ ਦੀਆਂ ਸਹਾਇਕ ਫ਼ੌਜਾਂ ਨਾਲ ਅੰਦਰ ਖਾਤੇ ਸੌਦੇਬਾਜ਼ੀ ਦਾ ਜ਼ਿਕਰ ਵੀ ਫ਼ਤਹਿ ਚੰਦ ਨੇ ਕਰ ਦਿੱਤਾ ਸੀ। ਸੋ ਬਾਦਸ਼ਾਹ ਦਿੱਲੀ ਅੱਗੇ ਸ਼ਕਾਇਤ ਲਿਜਾਣ ਦਾ ਫੈਸਲਾ ਕੀਤਾ ਗਿਆ। ਹੁਣ ਗੁਰੂ ਘਰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਤ ਕੇ ਅਨੰਦਪੁਰ ਸਾਹਿਬ ਤੋਂ ਕੱਢਣਾ ਪਹਾੜੀ ਰਾਜਿਆਂ ਲਈ ਦੁੱਭਰ ਹੁੰਦਾ ਦਿਸ ਰਿਹਾ ਸੀ । ਪਉਂਟਾ ਸਾਹਿਬ ਰਹਿ ਕੇ ਭੰਗਾਣੀ ਦਾ ਜੰਗ ਜਿਤਣਾ ਸਿੱਖਾਂ ਲਈ ਖੁਸ਼ੀ ਤੇ ਪਹਾੜੀਆਂ ਵਾਸਤੇ ਚਿੰਤਾਂ ਦਾ ਵਿਸ਼ਾ ਬਣ ਚੁੱਕਾ ਸੀ । ਸੋ ਰਾਜਾ ਫ਼ਤਹਿ ਚੰਦ ਨੇ ਇਹ ਸਭ ਕੁਝ ਬਾਈਧਾਰ ਦੇ ਰਾਜਿਆਂ ਦੇ ਇਕੱਠ ਵਿਚ ਇਸ ਕਰ ਕੇ ਵੀ ਕੀਤਾ ਕਿਉਂਕਿ ਗੁਪਤ ਏਜੰਸੀਆਂ ਤੇ ਜਾਸੂਸੀ ਕਾਰਵਾਈਆਂ ਦੀ ਮਿਲੀ ਰਿਪੋਟ ਮੁਤਾਬਿਕ ਇਹ ਚਿੰਤਾ ਬਣ ਰਹੇ ਚਿੱਠੇ ਨੂੰ ਆਉਣ ਵਾਲੀ ਹਰ ਮੁਸੀਬਤ ਦੇ ਹੱਲ ਦੀ ਸੋਚ ਵਜੋਂ ਉਭਾਰਨਾ ਰਾਜਾ ਫ਼ਤਹਿ ਚੰਦ ਦੀ ਵੱਡੀ ਜ਼ਿੰਮੇਵਾਰੀ ਬਣ ਚੁੱਕੀ ਸੀ। ਸੋ ਇਸ ਮੁਸੀਬਤ ਦੇ ਹੱਲ ਲਈ ਬਾਦਸ਼ਾਹ ਔਰੰਗਜ਼ੇਬ ਪਾਸ ਅਨੰਦਪੁਰ ਤੇ ਭੰਗਾਣੀ ਦੇ ਜੰਗ ਨੂੰ ਇਕ ਵੱਡੀ ਉੱਠ ਰਹੀ ਵਿਦਰੋਹੀ ਬਗ਼ਾਵਤ ਦੇ ਰੂਪ ਵਿਚ ਪੇਸ਼ ਕਰਨ ਦੀ ਸਕੀਮ ਸੀ । ਸੋ ਇਸ ਦਾ ਪੂਰਾ ਪ੍ਰਬੰਧ ਕਰਨ ਦੀ ਘਾੜਤ ਘੜੀ ਗਈ। ਸ਼ਕਾਇਤ ਦੇ ਸ਼ਬਦਾਂ ਨੂੰ ਇਸ ਸੋਚੀ ਸਮਝੀ ਤੇ ਭੜਕਾਊ ਮੁਹਿੰਮ ਬਣਾਉਂਦਿਆਂ ਸਢੌਰੇ ਦੇ ਮੁਸਲਿਮ ਸੂਫ਼ੀ ਸੱਯਦ ਪੀਰ ਬੁੱਧੂ ਸ਼ਾਹ ਨੂੰ ਪੇਸ਼ ਕਰਦਿਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ, ਵੀ.ਐੱਸ.ਸੂਰੀ ਇਉਂ ਲਿਖਦੇ ਹਨ :
“O Lord! the son of Teg Bahadar has organized a revolutionary group which will one day prove a danger to the throne of Delhi. We had tried to crush this movement in the battle of Bhangani, but one of your Muslim Brethren, Pir Budhu Shah, brought a large number of followers, sons, and all relations to fight against us and thus helped to keep this dangerous organization alive. This heretic deserves to be given the direst punishment so that it should prove to be a deterrent for others not to support the enemies of the Royal Government.”
ਇਤਿਹਾਸ ਦਸਦਾ ਹੈ ਕਿ ਪਹਾੜੀ ਰਾਜਿਆਂ ਦੀ ਇਸ ਹੰਗਾਮੀ ਮੀਟਿੰਗ ਵਿਚ ਉਸ ਸਮੇਂ ਦੀ ਰਾਜਨੀਤੀ ਨੇ ਬੜੀ ਘੋਖਵੀਂ ਨਜ਼ਰ ਨਾਲ ਇਸ ਮੁੱਦੇ ਨੂੰ ਉਭਾਰਿਆ ਤੇ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਤੁਰੰਤ ਇਸ ਮੁਹਿੰਮ ਤੇ ਫ਼ੌਜੀ ਕਾਰਵਾਈ ਕਰਕੇ ਇਕ ਤੱਕੜਾ ਵਫ਼ਦ ਬਣਾ ਕੇ ਇਹ ਸ਼ਕਾਇਤ ਦਿੱਲੀ ਦਰਬਾਰ ਵਿਚ ਭੇਜੀ ਜਾਏ । ਰਾਜਾ ਫ਼ਤਹਿ ਚੰਦ ਦੀ ਸਰਪ੍ਰਸਤੀ ਵਿਚ ਇਹ ਸਭ ਕੁਝ ਤਿਆਰ ਕਰ ਕੇ ਦਿੱਲੀ ਵੱਲ ਰਵਾਨਾ ਕਰ ਦਿੱਤਾ ਗਿਆ।
ਦਿੱਲੀ ਦਰਬਾਰ ਦੇ ਖਤੋ-ਕਿਤਾਬਤ ਮਹਿਕਮੇ ਦੇ ਕਾਰਕੁੰਨਾਂ ਹੱਥ ਜਦੋਂ ਇਹ ਪੁਲੰਦਾ ਪੁੱਜਾ ਤਾਂ ਉਨ੍ਹਾਂ ਦਰਬਾਰੀਆਂ ਵਿਚੋਂ ਕਿਸੇ ਨੂੰ ਇਹ ਭਿਣਕ ਪਈ ਕਿ ਇਸ ਸ਼ਕਾਇਤ ਵਿਚ ਸਢੌਰੇ ਦੇ ਪੀਰ ਸੱਯਦ ਬੁੱਧੂ ਸ਼ਾਹ ਦੀ ਸ਼ਕਾਇਤ ਪਹਾੜੀ ਰਾਜਿਆਂ ਨੇ ਕੀਤੀ ਹੈ। ਉਸ ਵਿਅਕਤੀ ਨੂੰ ਪੂਰਾ ਪਤਾ ਸੀ ਕਿ ਪੀਰ ਬੁੱਧੂ ਸ਼ਾਹ ਦਿੱਲੀ ਦਰਬਾਰ ਦੇ ਵਿਚ ਕਹਿੰਦੇ ਕਹਾਉਂਦੇ ਸਿਪਾਹ-ਸਾਲਾਰ, ਫ਼ੌਜੀ ਜਰਨੈਲ ਸੈਦ ਖ਼ਾਂ ਦਾ, ਭਣੋਈਆ ਹੈ। ਸੋ ਇਸ ਮੁਹਿੰਮ ਦੀ ਹਵਾ ਜਰਨੈਲ ਸੈਦ ਖ਼ਾਂ ਕੋਲ ਵੀ ਜਾ ਪੁੱਜੀ। ਉਸ ਨੇ ਆਪਣੇ ਰਸੂਖ ਨਾਲ ਕੁੱਝ ਚਿਰ ਇਸ ਨੂੰ ਦਬਾਉਣ ਦਾ ਯਤਨ ਕੀਤਾ। ਪਰੰਤੂ ਇਹ ਸ਼ਿਕਾਇਤ ਤਾਂ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਇਹ ਸਾਰਾ ਮਾਮਲਾ ਸ਼ਹਿਨਸ਼ਾਹ ਔਰੰਗਜ਼ੇਬ ਦੇ ਸਾਹਮਣੇ ਆ ਗਿਆ । ਬਾਦਸ਼ਾਹ ਦੀ ਨਜ਼ਰ ਵਿਚ ਆਉਣ ਤੋਂ ਪਹਿਲਾਂ ਹੀ ਜਰਨੈਲ ਸੈਦ ਖ਼ਾਂ, ਪੀਰ ਬੁੱਧੂ ਸ਼ਾਹ ਤੋਂ ਇਸ ਖ਼ਬਰ ਦੀ ਤਸਦੀਕ ਕਰ ਰਿਹਾ ਸੀ। ਪਰੰਤੂ ਉਹ ਮੁਸਲਮਾਨੀ ਹੈਸੀਅਤ ਵਿਚ ਸੋਚ ਵਿਚਾਰ ਕੇ ਇਹ ਸੋਚ ਰਿਹਾ ਸੀ ਕਿ ਪੀਰ ਬੁੱਧੂ ਸ਼ਾਹ ਪੱਕਾ ਇਸਲਾਮ ਦਾ ਥੰਮ, ਪੰਜ ਨਿਮਾਜ਼ਾਂ ਦਾ ਧਾਰਨੀ, ਤੇ ਸੂਫ਼ੀਅਤ ਵਿਚ ਪਹੁੰਚਾ ਮੁਸਲਮਾਨ ਪੀਰ ਹੈ। ਉਹ ਸਦੀਆਂ ਤੋਂ ਮੁਸਲਿਮ ਘਰਾਣਿਆਂ ਦਾ ਸ਼ਰੱਈ ਮੁਸਲਮਾਨ ਹੈ। ਉਹ ਇਕ ਹਿੰਦੂ ਗੁਰੂ ਦੀ ਚੁੰਗਲ ਵਿਚ ਕਿਵੇਂ ਫਸ ਸਕਦਾ ਹੈ? ਉਸਦੀ ਭੈਣ ਨਸੀਰਾਂ ਦੀ ਮਜ਼੍ਹਬੀ ਸੋਚ ਦਾ ਪੂਰਾ ਵਿਸ਼ਵਾਸ ਤੇ ਉਸਦੇ ਨੰਨੇ ਮੁੰਨੇ ਭਾਣਜੇ ਤੇ ਉਨ੍ਹਾਂ ਨਾਲ ਰਿਸ਼ਤੇਦਾਰੀ ਦੇ ਮੋਹ ਮੁਹੱਬਤ ਬਾਰੇ ਵੀ ਉਹ ਅਣਜਾਣ ਨਹੀਂ ਸੀ।
ਇਸ ਤਰ੍ਹਾਂ ਭੰਗਾਣੀ ਦੇ ਜੰਗ ਉਪਰੰਤ ਪਹਾੜੀ ਰਾਜੇ ਕੁਝ ਹਾਰ ਟੁੱਟ ਵੀ ਗਏ ਸਨ। ਸੋ ਵਿਚੋਂ ਵਿਚੀ ਅੰਦਰ ਖਾਤੇ ਗੁਰੂ ਸਾਹਿਬ ਦੇ ਖਿਲਾਫ਼ ਬੜਾ ਵਿਸ਼ ਘੋਲਦੇ ਰਹੇ ਪਰੰਤੂ ਸਤਿਗੁਰਾਂ ਦੀ ਦਿੱਬ ਦ੍ਰਿਸ਼ਟੀ ਤੇ ਦੂਰ-ਅੰਦੇਸ਼ੀ ਤੇ ਸੂਝ ਭਰਪੂਰ ਵਿਉਂਤਬੰਦੀ ਅੱਗੇ ਬਾਈਧਾਰ ਦੇ ਰਾਜੇ ਫੇਲ੍ਹ ਹੀ ਹੁੰਦੇ ਰਹੇ। ਸਿੱਖ ਇਤਿਹਾਸ ਵਿਚ ਭੰਗਾਣੀ ਦੇ ਯੁੱਧ ਦਾ ਸਾਲ ਵੀ ਭਿੰਨ- ਭਿੰਨ ਲਿਖਿਆ ਮਿਲਦਾ ਹੈ। ਪਰੰਤੂ ਸਾਲ 1687-88 ਵਿਚ ਇਹ ਯੁੱਧ ਹੋਇਆ ਮੰਨਿਆ ਜਾਂਦਾ ਹੈ। ਜਦੋਂ ਗੁਰੂ ਸਾਹਿਬ ਦੀ ਉਮਰ ਵੀਹ-ਇੱਕੀ ਸਾਲ ਹੋਈ ਸੀ। ਇਹ ਗੁਰੂ ਸਾਹਿਬ ਦਾ ਪ੍ਰਥਮ ਯੁੱਧ ਕਿਹਾ ਜਾਂਦਾ ਹੈ। ਪਹਿਲੇ ਤਾਂ ਪਹਾੜੀਆਂ ਦੀ ਕੋਈ ਪੇਸ਼ ਨਾ ਗਈ ਤੇ ਗੁਰੂ ਸਾਹਿਬ ਨਾਲ ਛੋਟੀਆਂ-ਮੋਟੀਆਂ ਕਈ ਲੜਾਈਆਂ ਲੜਦੇ ਰਹੇ। ਇਹ ਬਾਈਧਾਰ ਦੇ ਰਾਜੇ ਅਕਸਰ ਹਿੰਦੂ ਰਾਜੇ ਸਨ। ਇਹ ਹਿੰਦੂ ਦੇਵੀ-ਦੇਵਤਿਆਂ ਦੀ ਬੁੱਤ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ। ਸੋ ਸਮੇਂ ਦਾ ਹਾਕਮ ਔਰੰਗਜ਼ੇਬ ਤਾਂ ਹਿੰਦੂ ਮੱਤ ਦਾ ਵੈਰੀ ਤੇ ਇਸਲਾਮ ਦਾ ਕੱਟੜ ਪੰਥੀ ਬਾਦਸ਼ਾਹ ਸੀ । ਸੋ ਭੰਗਾਣੀ ਦਾ ਜੰਗ ਨੂੰ ਕਾਫ਼ਰਾਂ ਦੀ ਲੜਾਈ ਵਿਚ ਮਰੇ ਮਰਾਏ ਸਿੱਖ ਜਾਂ ਪਹਾੜੀਏ ਹੀ ਸਨ। ਇਸ ਲਈ ਵੀ ਭੰਗਾਣੀ ਦੇ ਜੰਗ ਬਾਰੇ ਦਿੱਲੀ ਦਰਬਾਰ ਤੇ ਅਸਰ ਉਦੋਂ ਹੋਇਆ ਲਗਦੈ ਜਦੋਂ ਸੂਬਾ ਸਰਹਿੰਦ ਨਾਲ ਟੱਕਰ ਹੋਈ। ਜਦੋਂ ਬਾਈਧਾਰ ਦੇ ਰਾਜਿਆਂ ਦੀ ਕੋਈ ਪੇਸ਼ ਨਾ ਚੱਲੀ ਤੇ ਉਹ ਦਿੱਲੀ ਦੇ ਹਾਕਮਾਂ ਨੂੰ ਦਿੱਲੀ ਦੇ ਤਖ਼ਤ ਦਾ ਮਾਰੂ ਤੇ ਇਨਕਲਾਬੀ ਮੁਹਿੰਮ ਦਾ ਨੀਂਹ ਪੱਥਰ ਸਾਬਤ ਕਰਨ ਲੱਗੇ।
ਉਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਵਿਖੇ ਲਗਭਗ ਤਿੰਨ ਸਾਲ ਰਹੇ ਦਸੇ ਜਾਂਦੇ ਹਨ। ਇਨ੍ਹਾਂ ਸਾਲਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚ ਆਤਮਿਕ, ਰਾਜਨੀਤਿਕ ਤੇ ਸਾਹਿਤਕ ਪ੍ਰਵਿਰਤੀਆਂ ਇੰਨੀਆਂ ਪਰਫੁਲਿਤ ਹੋਈਆਂ ਜੋ ਗੁਰੂ ਸਾਹਿਬ ਦੇ ਸਮੁੱਚੇ ਜੀਵਨ ਇਤਿਹਾਸ ਵਿਚ ਅਮਰ ਹੋ ਨਿਬੜੀਆਂ। ਇਸੇ ਸਮੇਂ ਵਿਚ ਹੀ ਪਾਉਂਟਾ ਸਾਹਿਬ ਦੀ ਰਮਣੀਕ ਧਰਤੀ ‘ਤੇ ਦਰਿਆ ਜਮਨਾ ਦੇ ਕੰਢੇ ਤੇ ਉਹ ਸਫ਼ਲ ਕਵੀ ਦਰਬਾਰ ਹੋਏ ਜਿਨ੍ਹਾਂ ਬਾਰੇ ਅਮਰ ਸਾਹਿਤਕ ਵੰਨਗੀਆਂ ਦੀਆਂ ਮਿਸਾਲਾਂ ਅੱਜ ਤੱਕ ਕਾਇਮ ਹਨ। ਚੰਦਨ ਤੇ ਹੋਰ ਨਾਮਵਰ ਕਵੀਆਂ ਨੂੰ ਲਾ-ਮਿਸਾਲ ਇਨਾਮ ਦੇ ਕੇ ਬੜੇ ਮਾਣ ਨਾਲ ਸਨਮਾਨਿਤ ਕੀਤਾ ਗਿਆ । ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਵਿਖੇ ਬੜੀਆਂ ਮਹਾਨ ਗੁਰਬਾਣੀਆਂ ਜਪੁ ਸਾਹਿਬ, ਸਵੱਈਏ ਪਾਤਸ਼ਾਹੀ ਦਸ, ਤੇ ਅਕਾਲ ਉਸਤਤਿ ਉਚਾਰਣ ਕੀਤੀਆਂ ਗਈਆਂ। ਉੱਥੇ ਹਥਿਆਰਾਂ ਤੇ ਸ਼ਸਤਰ ਬਣਾਉਣ ਦੀਆਂ ਸਕੀਮਾਂ ਦੇ ਉਪਰਾਲੇ ਦੇ ਪ੍ਰਬੰਧ ਕਰਵਾਏ ਗਏ। ਉਥੇ ਹੀ ਗੁਰੂ ਜੀ ਨੇ ਕਾਲਪੀ ਰਿਸ਼ੀ ਵਰਗੇ ਮਹਾਨ ਰਿਸ਼ੀ ਤੇ ਸੰਤ ਮਹਾਤਮਾ ਦੇ ਆਸਣ ਲੁਆਏ ਗਏ । ਇਕ ਨਵਾਂ ਤੇ ਵਿਉਂਤਬੰਦ ਸ਼ਹਿਰ ਵਸਾਇਆ ਗਿਆ । ਸਾਹਿਬਜ਼ਾਦਾ ਅਜੀਤ ਸਿੰਘ ਦਾ ਨਾਮਕਰਣ ਇਥੇ ਇਸੇ ਲਈ ਰਖਿਆ ਗਿਆ ਕਿਉਂਕਿ ਭੰਗਾਣੀ ਦੇ ਜੰਗ ਦੀ ਜਿੱਤ ਮਹਾਨ ਗਿਣੀ ਗਈ।
ਪੀਰ ਬੁੱਧੂ ਸ਼ਾਹ ਤੇ ਗੁਰੂ ਸਾਹਿਬ ਦੇ ਸੰਬੰਧ ਗੁਰੂ ਤੇ ਸੱਚੇ ਸਿੱਖ ਵਾਲੇ ਬਣ ਚੁੱਕੇ ਸਨ। ਉਹ ਇੱਕ ਦੂਜੇ ਦੀ ਆਤਮਿਕ ਸਾਂਝ ਦੇ ਵੀ ਸਾਂਝੀਦਾਰ ਬਣ ਵਿਚਰ ਰਹੇ ਸਨ। ਭੰਗਾਣੀ ਦੇ ਜੰਗ ਤੋਂ ਬਾਅਦ ਗੁਰੂ ਜੀ ਦਾ ਸਢੌਰੇ ਜਾਣਾ ਵੀ ਵੱਧ ਗਿਆ ਸੀ । ਕਈ ਵਾਰ ਉਹ ਕੁਰਕਸ਼ੇਤਰ ਦੇ ਇਲਾਕੇ ਵੱਲ ਘੁੰਮਦੇ-ਘੁੰਮਾਉਂਦੇ ਜਦੋਂ ਵੀ ਸਫਰ ਕਰਦੇ ਤਾਂ ਸਢੌਰੇ ਵਿਖੇ ਪੀਰ ਜੀ ਵੱਲ ਜਾ ਕੇ ਮਿਲਣਾ ਸੁਭਾਵਿਕ ਸੀ। Life of Guru Gobind Singh Ji ਵਿਚ ਪ੍ਰੋਫੈਸਰ ਕਰਤਾਰ ਸਿੰਘ ਜੀ ਲਿਖਦੇ ਹਨ ਕਿ ਭੰਗਾਣੀ ਦੇ ਜੰਗ ਪਿਛੋਂ ਗੁਰੂ ਸਾਹਿਬ, ਪੀਰ ਜੀ ਦੀ ਬੇਗ਼ਮ ਨਸੀਰਾਂ ਨਾਲ ਸ਼ਹੀਦ ਦੋ ਪੁੱਤਰਾਂ ਦਾ ਅਫਸੋਸ ਕਰਨ ਲਈ ਉਹ ਸਢੌਰੇ ਪੁੱਜੇ ਤੇ ਮਿਲ ਕੇ ਸ਼ਹੀਦ ਦੋ ਬੱਚਿਆਂ ਨੂੰ ਬਹਿਸ਼ਤਾਂ ਵਿਚ ਸੁਭਾਏਮਾਨ ਦੱਸ ਕੇ ਉਨ੍ਹਾਂ ਦਾ ਪੂਰਾ ਮਾਣ ਸਨਮਾਣ ਕੀਤਾ। ਅਮਰ ਸ਼ਹੀਦਾਂ ਦੀ ਯਾਦ ਨੂੰ ਬਹੁਤ ਮਾਣਮੱਤਾ ਦਸ ਕੇ ਭਾਰਤੀ ਤਾਰੀਖ਼ ਦੇ ਸੁਨਹਿਰੀ ਪੰਨਿਆਂ ਤੇ ਚਮਕਦੇ ਰਹਿਣ ਦਾ ਵਰ ਦਿੱਤਾ। ਇਹ ਇਤਿਹਾਸ ਵਿਚ ਆਉਂਦਾ ਹੈ ਕਿ ਬੇਗ਼ਮ ਨਸੀਰਾਂ ਦੀ ਆਤਮਿਕ ਅਵਸਥਾ ਬਹੁਤ ਬੁਲੰਦ ਹੋ ਚੁੱਕੀ ਸੀ। ਸੂਫ਼ੀ ਮੱਤ ਦੇ ਇਸਲਾਮਿਕ ਸ਼ਰਾ ਦੇ ਉਹ ਅਤਿ ਪਰਵੀਨ ਤੇ ਬੁਲੰਦੀਆਂ ਨੂੰ ਛੋਹ ਚੁੱਕੀ ਆਤਮਾ ਬਣ ਗਈ ਸੀ। ਰੂਹਾਨੀਅਤ ਦੀ ਮੰਜ਼ਿਲ ਤੇ ਸ਼ਰਾ ਦੀ ਸੰਪੂਰਨਤਾ ਵਿਚ ਨਮਾਜ਼ ਗੁਜ਼ਾਰਨ ਤੇ ਸੂਫ਼ੀ ਵਿਚਾਰਧਾਰਾ ਵਿਚ ਉਸ ਦਾ ਸਾਨੀ ਕੋਈ ਨਹੀਂ ਸੀ। ਸਢੌਰੇ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸੱਯਦ ਪੀਰ ਬੁੱਧੂ ਸ਼ਾਹ ਦਾ ਉਪਾਸ਼ਿਕ ਬਣ ਚੁੱਕਾ ਸੀ।
ਸਾਰੇ ਇਲਾਕੇ ਵਿਚ ਹਿੰਦੂ ਸਿੱਖ ਤੇ ਮੁਸਲਮਾਨ ਰਲੇ ਮਿਲੇ ਰਹਿ ਰਹੇ ਸਨ। ਪਹਾੜੀ ਰਾਜੇ ਗੁਰੂ ਸਾਹਿਬ ਦਾ ਦਿਲੋਂ ਵਿਰੋਧ ਰੱਖਦੇ ਸਨ। ਦਿਨੋ ਦਿਨ ਗੁਰੂ ਘਰ ਦੀ ਵੱਧਦੀ ਸ਼ੋਭਾ ਤੇ ਸਿੱਖੀ ਸੇਵਕੀ ਤੋਂ ਉਹ ਦੁੱਖੀ ਸਨ। ਪਰ ਉਨ੍ਹਾਂ ਦੀ ਪੇਸ਼ ਕਿਸੇ ਪਾਸੇ ਨਹੀਂ ਚੱਲ ਰਹੀ ਸੀ। ਸੋ ਉਹ ਮਾਂਗਵੀਂ ਧਾੜ ਤੇ ਆਸ ਰੱਖ ਦਿਨ ਕੱਟੀ ਕਰ ਰਹੇ ਸਨ। ਕਦੀ ਸੂਬਾ ਸਰਹਿੰਦ ਤੇ ਕਦੀ ਕਿਸੇ ਹੋਰ ਮੁਸਲਮਾਨ ਦੇ ਗੋਡੇ ਨੱਪ ਆਪਣੀ ਰਿਆਸਤਾਂ ਦੇ ਬਾਦਸ਼ਾਹ ਨੂੰ ਟੈਕਸ ਭਰ ਗੁਜ਼ਾਰਾ ਕਰ ਰਹੇ ਸਨ। ਉਹ ਕਈ ਵਾਰ ਸ੍ਰੀ ਅਨੰਦਪੁਰ ਉੱਤੇ ਰੋਅਬ ਜਮਾਉਣ ਦੀ ਫੋਕੀ ਕੋਸ਼ਿਸ਼ ਵਿਚ ਹਮਲੇ ਕਰਕੇ ਸਿੱਖਾਂ ਤੋਂ ਹਾਰ ਖਾ ਚੁੱਕੇ ਸਨ। ਦਿੱਲੀ ਦਰਬਾਰ ਵਿਚ ਆਏ ਦਿਨ ਸ਼ਿਕਾਇਤਾਂ ਪੁਚਾ ਰਹੇ ਸਨ।
ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਲੋਕਾਂ ਦੀ ਕਾਇਆਂਕਲਪ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ। ਇਸ ਮਿਸ਼ਨ ਦਾ ਅਗਾਜ਼ ਤਾਂ ਗੁਰੂ ਨਾਨਕ ਸਾਹਿਬ ਨੇ ਏਮਨਾਬਾਦ ਦੀ ਧਰਤੀ ਤੇ ਬਾਬਰ ਦੀ ਮਿਲਣੀ ਸਮੇਂ ਹੀ ਕਰ ਦਿੱਤਾ ਸੀ । ਬਾਬਰ ਬਾਦਸ਼ਾਹ ਨੂੰ ਕੌੜੇ ਕਰਾਰੇ ਸਾਫ਼ ਸਪੱਸ਼ਟ ਬੋਲਾਂ ਵਿਚ “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥” ਇਸ ਗੱਲ ਦਾ ਸਬੂਤ ਸੀ ਕਿ ਹੁਣ ਜ਼ੁਲਮ ਦੇ ਖਿਲਾਫ਼ ਬੋਲਣ ਵਾਲਾ ਕੋਈ ਰਹਿਬਰ ਪੈਦਾ ਹੋ ਚੁੱਕਾ ਹੈ। ਰਾਜਾ ਮੇਦਨੀ ਪ੍ਰਕਾਸ਼ ਨੇ ਆਪ ਥਾਂ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਵਾਂਗ ਇਥੇ ਵੀ ਜਮਨਾ ਦੇ ਕੰਢੇ ਇਹ ਪਾਉਂਟਾ ਸਾਹਿਬ ਵਸਾਉਣ ਦੀ ਬੇਨਤੀ ਦਸਮੇਸ਼ ਜੀ ਨੂੰ ਕੀਤੀ ਸੀ । ਸੋ ਇਥੇ ਗੁਰੂ ਜੀ ਨੇ ਆ ਕੇ ਸਭ ਤੋਂ ਪਹਿਲਾਂ ਸੰਸਕ੍ਰਿਤ ਦੇ ਪੁਰਾਤਨ ਗ੍ਰੰਥਾਂ ਦਾ ਅਧਿਐਨ ਕੀਤਾ ਤੇ ਵਿਚਾਰੇ । ਹਿੰਦੂ ਮੱਤ ਦੇ ਪੁਰਾਣ, ਰਾਮਾਇਣ, ਮਹਾਂਭਾਰਤ ਦੇ ਹੋਰ ਪ੍ਰਸਿੱਧ ਦੇਵੀ ਦੇਵਤਿਆਂ ਤੇ ਰਿਸ਼ੀਆਂ ਮੁਨੀਆਂ ਅਵਤਾਰਾਂ ਤੇ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਦਾ ਪੂਰੇ ਹਾਲ ਦੀ ਪੜਚੋਲਵੀਂ ਘੋਖ ਕੀਤੀ। ਜਲਦੀ ਹੀ ਸਾਹਿਤ ਵਿਚ ਪ੍ਰਵੀਨਤਾ ਪ੍ਰਾਪਤੀ ਦੇ ਨਾਲ ਸਮੇਂ ਦੇ ਮਸ਼ਹੂਰ ਕਵੀਆਂ ਨੂੰ ਸੱਦਾ ਦਿੱਤਾ। ਗੁਰੂ ਜੀ ਦੇ ਦਰਬਾਰੀ ਕਵੀਆਂ ਦੀ ਗਿਣਤੀ ਬਵੰਜਾ ਤੱਕ ਦੱਸੀ ਗਈ ਹੈ। ਗੁਰੂ ਜੀ ਨੇ ਕਈ ਪ੍ਰਸਿੱਧ ਗਾਥਾਵਾਂ ਦੇ ਉਲੱਥੇ ਵੀ ਕੀਤੇ ਤੇ ਕਰਵਾਏ। ਕਈ ਸਿੱਖ ਵਿਦਵਾਨਾਂ ਨੂੰ ਹਿੰਦੂ ਮੱਤ ਦੀਆਂ ਰਹੁ-ਰੀਤਾਂ ਤੇ ਆਰੀਆ ਸਮਾਜੀ ਫਿਲਾਸਫ਼ੀ ਦੇ ਗਿਆਨ ਲਈ ਬਨਾਰਸ ਭੇਜਿਆ। ਇਥੋਂ ਤੱਕ ਕਿ ਗੁਰੂ ਸਾਹਿਬ ਦੀ ਅਗਾਊਂ ਦਿੱਬ ਦ੍ਰਿਸ਼ਟੀ ਵਜੋਂ ਇਹ ਮਨੋਰਥ ਧਾਰ ਕੇ ਕਦਮ ਪੁੱਟਿਆ ਗਿਆ ਕਿ ਹਿੰਦੁਸਤਾਨ ਦੇ ਲੋਕਾਂ ਵਿਚ ਕਾਇਰਤਾ, ਬੁਜ਼ਦਿਲੀ ਦੀ ਲਾਹਨਤ ਦਾ ਸਦਾ ਲਈ ਭੋਗ ਪਾ ਕੇ ਇਕ ਨਵੀਂ ਰੂਹ ਫੂਕੀ ਜਾਵੇ । ਇਹ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜ਼ਾਲਮ ਹਾਕਮਾਂ ਦਾ ਮੂੰਹ ਤੋੜ ਜੁਆਬ ਦੇ ਸਕਣ । ਊਚ, ਨੀਚ, ਜਾਤ, ਪਾਤ ਤੇ ਵਰਣ ਵੰਡ ਖ਼ਤਮ ਕਰ ਕੇ ਨਵੇਂ ਸਮਾਜ ਦੀ ਨਿਰਮਾਣਤਾ ਕੀਤੀ ਜਾਵੇ। ਢਾਡੀ ਵਾਰਾਂ ਦੇ ਗਾਇਨ ਕਰਵਾਏ ਜਾਣ ਨਾਲ ਭਾਰਤੀ ਲੋਕਾਂ ਦੇ ਮਨਾਂ ਵਿਚ ਨਵਾਂ ਜੋਸ਼, ਹੁਲਾਰਾ ਤੇ ਬੀਰ ਰਸੀ ਧਰਤੀ ਤੇ ਸ਼ੁਰੂ ਹੋਇਆ। ਭੰਗਾਣੀ ਦੇ ਜੰਗ ਨੇ ਸਿੱਖ ਫ਼ੌਜਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਸਨ । ਹੁਣ ਤਾਂ ਗੁਰੂ ਸਾਹਿਬ ਦੇ ਜੰਗ ਪਹਾੜੀਆਂ ਜਾਂ ਮੁਗ਼ਲਾਂ ਨਾਲ ਨਹੀਂ ਸਗੋਂ ਜ਼ੁਲਮ ਤਸ਼ੱਦਦ ਤੇ ਅਨਿਆਂ ਦੇ ਨਿਹੱਕ ਨਾਲ ਝੂਜਣ ਦੀ ਦੇਵਾਂ-ਦੇਵਤਿਆਂ ਦੇ ਯੁੱਧ ਸਮਝੇ ਜਾਣ ਲੱਗੇ। ਇਸ ਭੰਗਾਣੀ ਦੇ ਜੰਗ ਵਿਚ ਤਾਂ ਰਿਸ਼ੀ ਤੇ ਤਪੱਸਵੀ ਕਿਰਪਾਲ ਦਾਸ ਵਰਗੇ ਸਾਧੂ ਵੀ ਅਪਣੇ ਕੁੱਤਕੇ ਫੜ ਧਰਮ ਯੁੱਧ ਮੰਨ ਕੇ ਦੁਸ਼ਮਨਾਂ ਦੇ ਆਹੂ ਲਾਹੁਣ ਲੱਗੇ। ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਫ਼ੌਜ ਵਿਚੋਂ ਪੰਜ ਸੌ ਪਠਾਣ ਇਸ ਲਈ ਕੱਢ ਦਿੱਤੇ ਕਿ ਉਹ “ਸ਼ੀਆ ਮੁਸਲਮਾਨ” ਹਨ। ਪਰੰਤੂ ਗੁਰੂ ਸਾਹਿਬ ਨੇ ਜਾਤ-ਪਾਤ ਦਾ ਖੰਡਨ ਕਰ ਕੇ ਇਨ੍ਹਾਂ ਕੱਢੇ ਹੋਏ ਪਠਾਣਾਂ ਨੂੰ ਸਿੱਖ ਫ਼ੌਜਾਂ ਵਿਚ ਭਰਤੀ ਕਰਕੇ ਨਵਾਂ ਸੰਦੇਸ਼ ਦਿੱਤਾ। ਇਹ ਗੱਲ ਵੱਖਰੀ ਹੈ ਕਿ ਇਹ ਲੋਕ ਫਿਰ ਗੁੰਮਰਾਹ ਹੋ ਕੇ ਪਹਾੜੀ ਫ਼ੌਜਾਂ ਨਾਲ ਜਾ ਰਲੇ। ਸਢੌਰੇ ਵਾਲੇ ਪੀਰ ਬੁੱਧੂ ਸ਼ਾਹ ਦਾ ਇਸ ਜੰਗ ਵਿਚ ਪੁੱਤਰ ਤੇ ਸੱਤ ਸੌ ਮੁਰੀਦ ਲੈ ਕੇ ਸਤਿਗੁਰਾਂ ਦਾ ਸਾਥ ਦੇਣਾ ਵੀ ਗੁਰੂ ਜੀ ਨਾਲ ਇਲਾਹੀ ਸਾਂਝ ਹੀ ਸੀ।
ਭੰਗਾਣੀ ਦੇ ਯੁੱਧ ਦੇ ਕੁਝ ਚਿਰ ਬਾਅਦ ਗੁਰੂ ਜੀ ਨੇ ਸ੍ਰੀ ਅਨੰਦਪੁਰ ਜਾਣਾ ਹੀ ਠੀਕ ਸਮਝਿਆ। ਗੁਰੂ ਸਾਹਿਬ ਦੇ ਭੂਆ ਦੇ ਦੋ ਪੁੱਤਰ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋ ਗਏ ਸਨ। ਬਾਈਧਾਰ ਦੇ ਰਾਜੇ ਗੁਰੂ ਸਾਹਿਬ ਨੂੰ ਅਨੰਦਪੁਰ ਤੋਂ ਉਠਾਉਣਾ ਚਾਹੁੰਦੇ ਸਨ । ਪਾਉਂਟਾ ਸਾਹਿਬ ਤੋਂ ਅਨੰਦਪੁਰ ਜਾਂਦਿਆਂ, ਸਢੌਰੇ ਤੋਂ ਨਗਰ ਲਾਹੜਪੁਰ ਪੁੱਜੇ। ਇਥੇ ਕੋਈ ਦਸ ਕੁ ਦਿਨ ਰੁੱਕ ਕੇ ਸ਼ਿਕਾਰ ਖੇਡਦੇ ਰਹੇ। ਰਾਜਾ ਮੇਦਨੀ ਪ੍ਰਕਾਸ਼ ਦਾ ਵਜ਼ੀਰ ਗੁਰੂ ਜੀ ਨੂੰ ਮਿਲਿਆ ਤੇ ਦਸਿਆ ਕਿ ਰਾਜਾ ਮੇਦਨੀ ਪ੍ਰਕਾਸ਼ ਮਿਲਣ ਲਈ ਆ ਰਿਹਾ। ਹੈ। ਉਧਰ ਵਿਰੋਧੀ ਰਾਜਿਆਂ ਨੂੰ ਪੱਤਾ ਲੱਗ ਗਿਆ ਤੇ ਉਨ੍ਹਾਂ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਨਾ ਮਿਲਣ ਦਿੱਤਾ । ਫਿਰਦੇ ਘੁੰਮਦੇ ਪਿੰਡ ਢਕੋਲੀ ਆ ਗਏ। ਇੱਥੇ ਪਾਣੀ ਦੀ ਬੜੀ ਘਾਟ ਸੀ । ਸੋ ਉੱਥੇ ਗੁਰੂ ਸਾਹਿਬ ਨੇ ਬੌਲੀ (ਖੂਹ) ਲਗਵਾਈ। ਢਕੌਲੀ ਤੋਂ ਪਿੰਡ ਕੋਟਲੇ ਆ ਰੁਕੇ। ਇਥੋਂ ਦੇ ਦੋ ਪਠਾਣ ਭਰਾਵਾਂ ਨੇ ਸਤਿਗੁਰਾਂ ਦੀ ਚੰਗੀ ਟਹਿਲ ਸੇਵਾ ਕਰ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਖ਼ੁਸ਼ ਹੋ ਕੇ ਇਕ ਤਲਵਾਰ ਦੀ ਬਖਸ਼ਿਸ਼ ਕੀਤੀ। ਉਥੋਂ ਚੱਲ ਕੇ ਕੀਰਤਪੁਰ ਬਾਅਦ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਏ। ਪਹਾੜੀਆਂ ਦੀ ਖੁੰਦਕ ਨਾਲੋਂ ਨਾਲ ਚੱਲ ਰਹੀ ਸੀ। ਸੋ ਗੁਰੂ ਸਾਹਿਬ ਨੇ ਸਮੇਂ ਨੂੰ ਮੁੱਖ ਰੱਖਦਿਆਂ ਹੀ। ਅਨੰਦਪੁਰ ਵਿਖੇ ਚਾਰ ਕਿਲ੍ਹਿਆਂ ਦੀ ਉਸਾਰੀ ਕਰਵਾਈ। ਕਿਲ੍ਹਾ ਅਨੰਦਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ, ਕੇਸਗੜ੍ਹ ਸਾਹਿਬ ਤੇ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਕਰਵਾਈ। ਗਈ। ਗੁਰਸਿੱਖਾਂ ਨੂੰ ਧਰਮ ਯੁੱਧਾਂ ਦੀ ਤਿਆਰੀ ਲਈ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਖ਼ਿਆਲ ਸਹੀ ਨਿਕਲਿਆ ਤੇ ਛੇਤੀ ਹੀ ਅਗਲੇ ਸਾਲ ਪਹਾੜੀਆਂ ਨਾਲ ਜੰਗ ਲੜਨਾ ਪੈ ਗਿਆ। ਇਸ ਤਰ੍ਹਾਂ ਭੰਗਾਣੀ ਦੇ ਜੰਗ ਨੇ ਸੁੱਤੀ ਕੌਮ ਨੂੰ ਜਗਾ ਕੇ ਆਪਣੇ ਮਿਸ਼ਨ ‘ਤੇ ਲਾ ਦਿੱਤਾ।
ਸਮਾਜ ਦੀ ਪੁਨਰ-ਉਸਾਰੀ ਵਿਚ ਸਾਹਿਤ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ। ਭਾਰਤੀ ਸਮਾਜ ਦੀ ਘੋਖ ਰਾਹੀਂ ਸਤਿਗੁਰਾਂ ਨੇ ਭਲੀਭਾਂਤ ਅਨੁਭਵ ਕਰ ਲਿਆ ਸੀ ਕਿ ਭਾਰਤੀ ਸਮਾਜ ਦੀ ਕਾਇਆਂਕਲਪ ਕਰਨ ਲਈ, ਸਾਹਿਤ ਤੇ ਸੰਸਕ੍ਰਿਤੀ ਨੂੰ ਨਵੇਂ ਸਿਰਿਓਂ ਖੜ੍ਹਾ ਕਰਨ ਲਈ ਸਾਹਿਤ ਵਿਚ ਸੁਲਝੇ ਤੇ ਬਹਾਦਰ ਸੂਰਬੀਰ ਯੋਧਿਆਂ ਦੀਆਂ ਬੀਰ ਗਾਥਾਵਾਂ ਦਾ ਮੁਲਅੰਕਣ ਕਰਾਉਣਾ ਪੈਣਾ ਹੈ। ਭਾਰਤ ਦੀ ਮਰ ਚੁੱਕੀ ਅਣਖ ਹੀਣ ਹੋ ਚੁੱਕੀ ਆਤਮਾ ਨੂੰ ਪ੍ਰਬਲ ਕਰਨ ਲਈ, ਬੀਰ ਰਸ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਜਦੋ-ਜਹਿਦ ਕਰਨ ਲਈ ਨਿਹਾਇਤ ਜ਼ਰੂਰੀ ਹੈ । ਸੋ ਸਤਿਗੁਰਾਂ ਨੇ ਪਾਉਂਟਾ ਸਾਹਿਬ ਦੀ ਰਮਣੀਕ ਹਰਿਆਵਲ ਭਰਪੂਰ ਵਾਦੀ ਵਿਚ ਨਦੀ ਜਮੁਨਾ ਦੇ ਕੰਢੇ ਕਵੀ ਦਰਬਾਰਾਂ ਦੀ ਪਰੰਪਰਾ ਸ਼ੁਰੂ ਕਰ ਕੇ ਹਰ ਉਤਮ ਕਵੀ ਦੀਆਂ ਰਚਨਾਵਾਂ ਨੂੰ ਬਹੁ-ਮੁੱਲਾ ਮਾਣ ਤੇ ਸਤਿਕਾਰ ਬਖਸ਼ਿਆ। ਉਤਮ ਰਚਨਾਵਾਂ ਦਾ ਮਾਣ ਕਰ ਕੇ ਭਰਵੇਂ ਇਨਾਮ ਦਿੱਤੇ ਗਏ। ਸੋ ਗੁਰੂ ਸਾਹਿਬ ਦੇ ਬਹੁਤ ਅਗਾਂਹ ਵਧੂ ਤੇ ਨਵੀਨਤਮ ਵਿਚਾਰਾਂ ਨੂੰ ਸਮੇਂ ਦੇ ਹਰ ਸਾਧੂ ਸੰਤ, ਨੇਕ ਦਿਲ, ਰੱਬੀ ਰੂਹ ਆਤਮਾ ਤੇ ਸੂਰਬੀਰ ਯੋਧਿਆਂ ਦੀ ਆਤਮਾ ਨੂੰ ਟੁੰਬਿਆ ਤੇ ਅਪਣਾਇਆ। ਸੋ ਪੀਰ ਬੁੱਧੂ ਸ਼ਾਹ ਇਕ ਮੁਸਲਮਾਨ ਸੂਫ਼ੀ ਦੀ ਆਤਮਾ ਨੇ ਵੀ ਨੇੜੇ ਹੋ ਕੇ ਅਪਣਾਇਆ। ਇਤਿਹਾਸ ਵਿਚ ਆਉਂਦਾ ਹੈ ਕਿ ਇਨ੍ਹਾਂ ਕਵੀ ਦਰਬਾਰਾਂ ਵਿਚ ਪੀਰ ਬੁੱਧੂ ਸ਼ਾਹ ਵੀ ਆਇਆ ਕਰਦਾ ਸੀ । ਪੀਰ ਜੀ ਬਹੁਤ ਵਾਰੀ ਸਢੌਰੇ ਤੋਂ ਪੁੱਜੇ ਹੋਏ ਪੀਰਾਂ ਦੀ ਪੂਰੀ ਸ਼ਾਨ ਤੇ ਠਾਠ ਨਾਲ ਨਿਕਲਦੇ ਸਨ । ਉਨ੍ਹਾਂ ਦੇ ਮੁਰੀਦ ਸੋਹਣੀ ਪਾਲਕੀ ਵਿਚ ਬਿਠਾ ਕੇ ਲਿਆਉਂਦੇ ਤੇ ਚਾਰ ਮੁਰੀਦ ਮੋਢਿਆਂ ਤੇ ਚੁੱਕਣ ਦਾ ਬੜਾ ਮਾਣ ਮਹਿਸੂਸ ਕਰਦੇ। ਇਹ ਉਸ ਸਮੇਂ ਦਾ ਰਿਵਾਜ ਤੇ ਰਵਾਇਤ ਸੀ । ਪਰੰਤੂ ਜਦੋਂ ਪੀਰ ਜੀ ਪਾਉਂਟਾ ਸਾਹਿਬ ਗੁਰੂ ਜੀ ਦੇ ਨੇੜੇ ਪੁੱਜਦੇ ਤਾਂ ਪਾਲਕੀ ਥੱਲੇ ਰੱਖ ਵਿਚੋਂ ਨਿਕਲ ਕੇ ਬੜੀ ਹੀ ਨਿਮਰਤਾ ਨਾਲ ਦਸਮੇਸ਼ ਜੀ ਦੇ ਦਰਬਾਰ ਵਿਚ ਆ ਕੇ ਨਿਵ ਕੇ ਸਿੱਜਦਾ ਕਰਦੇ । ਸੰਗਤ ਵਿਚ ਬੈਠ ਕੇ ਰਹੱਸਵਾਦੀ ਅਨੰਦ ਮਾਣਦੇ ਤੇ ਬੜੀ ਖੁਸ਼ੀ ਮਹਿਸੂਸ ਕਰਦੇ। ਪੀਰ ਜੀ ਤੇ ਗੁਰੂ ਸਾਹਿਬ ਦੀ ਵਿਚਾਰ ਤੇ ਗੋਸ਼ਟੀ ਕਈ-ਕਈ ਘੰਟੇ ਚਲਦੀ ਰਹਿੰਦੀ । ਉਹ ਗੁਰੂ ਸਾਹਿਬ ਦੀ ਸੰਗਤ ਤੋਂ ਰੂਹਾਨੀ ਮੰਜ਼ਿਲਾਂ ਦਾ ਇਕ ਅਨੋਖਾ ਲੁੱਤਫ਼ ਤੇ ਅਨੰਦ ਮਾਣਦੇ।
ਕਈ ਵਾਰ ਉਹ ਪਾਉਂਟਾ ਸਾਹਿਬ ਤੋਂ ਹੋ ਕੇ ਦੂਰ ਦੁਰਾਡੇ ਆਪਣੇ ਸਿੱਖ ਸੇਵਕਾਂ ਤੇ ਮੁਰੀਦਾਂ ਦੇ ਡੇਰਿਆਂ ਤੇ ਫੇਰਾ ਪਾ ਆਉਂਦੇ । ਦਿੱਲੀ ਦੁਆਲੇ ਵੀ ਪੀਰ ਜੀ ਦੇ ਮੁਰੀਦ ਰਿਹਾ ਕਰਦੇ ਸਨ। ਇਸ ਤਰ੍ਹਾਂ ਪੀਰ ਭੀਖਣ ਸ਼ਾਹ ਘੁੜਾਮ ਵਾਲਿਆਂ ਨਾਲ ਵੀ ਪੀਰ ਬੁੱਧੂ ਸ਼ਾਹ ਜੀ ਦਾ ਬੜਾ ਪ੍ਰੇਮ ਤੇ ਦਿਲੀ ਖਿੱਚ ਸੀ । ਪੀਰ ਭੀਖਣ ਸ਼ਾਹ ਜੀ ਬਾਰੇ ਸੰਗਤ ਨੂੰ ਪਤਾ ਹੀ ਹੈ ਕਿ ਦਸਮੇਸ਼ ਜੀ ਪ੍ਰਤੀ ਉਨ੍ਹਾਂ ਦੀ ਸ਼ਰਧਾ ਬੇਅੰਤ ਸੀ । ਸੋ ਕਈ ਵਾਰ ਪੀਰ ਜੀ ਦੀਆਂ ਬਾਹਰਮੁੱਖੀ ਫੇਰੀਆਂ ਵੀ ਲੰਬੀਆਂ ਹੋ ਜਾਂਦੀਆਂ। ਪੀਰ ਭੀਖਣ ਸ਼ਾਹ ਤੇ ਪੀਰ ਬੁੱਧੂ ਸ਼ਾਹ ਦੀਆਂ ਮੁਲਾਕਾਤਾਂ ਇਕ ਰੱਬੀ ਬੰਦਗੀ ਦਾ ਇਲਾਹੀ ਹਿੱਸਾ ਹੀ ਹੋ ਨਿਬੜਦੀਆਂ। ਇਕੋ ਰਮਜ਼ ਤੇ ਇਕੋ ਲਗਨ ਦੇ ਪੀਰਾਂ ਦੇ ਵਿਚਾਰਾਂ ਵਿਚ ਸੂਫ਼ੀ ਮਤ ਤੇ ਇਸਲਾਮ ਦੇ ਕੱਟੜਪੁਣੇ ਦੇ ਵਿਰੁੱਧ ਦੇ ਮਸਲੇ ਤੇ ਉਸ ਸਮੇਂ ਦੀ ਰਾਜਨੀਤੀ ਤੇ ਵਿਚਾਰਾਂ ਵਿਚ ਵੀ ਬੜੀ ਨੇੜਤਾ ਤੇ ਸਮਰੂਪਤਾ ਝੱਲਕਦੀ ਨਜ਼ਰ ਪੈਂਦੀ ਸੀ। ਖ਼ੁਦਾਈ ਨੂਰ ਵਿਚ ਰੰਗੇ ਰੱਬ ਦੇ ਪਿਆਰਿਆਂ ਨੂੰ ਔਰੰਗਜ਼ੇਬ ਦੀ ਕੱਟੜ ਸ਼ਰਈ ਤੰਗ ਦਿਲੀ ਤੇ ਗੁੱਸਾ ਵੀ ਆਉਂਦਾ ਤੇ ਤਰਸ ਵੀ। ਇਸ ਲਈ ਇਨ੍ਹਾਂ ਦੋਹਾਂ ਪੀਰਾਂ ਦਾ ਸੁਮੇਲ ਬੜਾ ਨਿਰਪੱਖ ਤੇ ਰੱਬੀ ਭਗਤੀ ਦਾ ਚਾਨਣ ਮੁਨਾਰਾ ਸੀ । ਪਾਉਂਟਾ ਸਾਹਿਬ ਦੀ ਰਚਨਾ, ਤੇ ਇਥੇ ਆ ਕੇ ਭੰਗਾਣੀ ਦਾ ਯੁੱਧ ਕਰਨਾ, ਗੁਰੂ ਨਾਨਕ ਮਿਸ਼ਨ ਦੀ ਮਹੱਤਵ ਪੂਰਨ ਕੜੀ ਦਾ ਅਹਿਮ ਹਿੱਸਾ ਸੀ । ਗੁਰੂ ਨਾਨਕ ਜੀ ਤੋਂ ਲੈ ਕੇ ਦਸਮੇਸ਼ ਜੀ ਦੇ ਜੀਵਨ ਮਨੋਰਥ ਵਿਚ ਇਹ ਕਲਿਆਣਕਾਰੀ ਕਦਮ ਹੀ ਭਾਰਤੀ ਸਮਾਜ ਦੀ ਪੁਨਰ ਉਸਾਰੀ ਦਾ ਅਗਾਜ਼ ਤੇ ਪ੍ਰਾਰੰਭ ਸੀ। ਸੋ ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਦੀ ਧਰਤੀ ਤੋਂ ਕਰਨਾ ਯੋਗ ਸਮਝਿਆ । ਪ੍ਰਸਿੱਧ ਸਿੱਖ ਇਤਿਹਾਸਕਾਰ ਪ੍ਰੋ. ਕਰਤਾਰ ਸਿੰਘ ਜੀ, ਸਿੱਖ ਇਤਿਹਾਸ, ਭਾਗ ਪਹਿਲਾ ਵਿਚ ਭੰਗਾਣੀ ਦੇ ਯੁੱਧ ਬਾਰੇ ਇਉਂ ਲਿਖਦੇ ਹਨ :
“ਦਸਮੇਸ਼ ਜੀ ਹਿੰਦੀਆਂ ਦੀ ਕਾਇਆਂਕਲਪ ਕਰਨ ਹਿੱਤ ਚਾਹੁੰਦੇ ਸਨ ਕਿ ਹਜ਼ਾਰਾਂ ਸਾਲਾਂ ਦੀ ਧਾਰਮਿਕ, ਸਮਾਜਿਕ ਤੇ ਜਬਰ ਦੀ ਪ੍ਰਦੇਸੀ ਹਕੂਮਤ ਹੇਠ ਰਾਜਸੀ ਗ਼ੁਲਾਮੀ ਤੋਂ ਪੈਦਾ ਹੋ ਚੁੱਕੀ ਮਾਨਸਿਕ ਅਵਸਥਾ ਨੂੰ ਬਦਲ ਕੇ ਆਜ਼ਾਦ ਕੌਮਾਂ ਵਾਲੇ ਗੁਣ ਪੈਦਾ ਕੀਤੇ ਜਾਣ। ਇਨ੍ਹਾਂ ਦੇ ਸੁਭਾਅ ਵਿਚ ਬੀਰ ਰਸੀ ਮੁਹਿੰਮ ਦਾ ਪ੍ਰਵਾਹ ਚਲਾਇਆ ਜਾਵੇ। ਆਪ ਜਾਣਦੇ ਸਨ ਕਿ ਕੌਮਾਂ ਦੇ ਸੁਭਾਅ ਤੇ ਰੁਚੀਆਂ ਵਿਚ ਬੀਰ ਰੱਸੀ ਆਚਰਣ ਘੜਨ ਲਈ ਕੌਮੀ ਸਾਹਿਤ ਵਿਚ ਬੀਰ ਰਸੀ ਕਾਵਿ ਸੰਚਾਲਣ ਅਤਿ ਅਵਸ਼ਕ ਹੈ। ਇਸ ਲਈ ਕੌਮੀ ਉਸਾਰੀ ਦੇ ਪ੍ਰੋਗਰਾਮ ਵਿਚ, ਗੁਰੂ ਜੀ ਨੇ ਪ੍ਰਥਮ ਨੰਬਰ ਸਾਹਿਤ ਰਚਨਾ ਨੂੰ ਦਿੱਤਾ। ਸਾਹਿਤ ਦੀ ਮਹਾਨ ਰਚਨਾ ਵਿਚ ਮੁੱਖ ਮਨੋਰਥ ਇਹੋ ਸੀ ਕਿ ਹਿੰਦੀਆਂ ਤੇ ਖਾਸ ਕਰ ਸਿੱਖਾਂ ਵਿਚ ਨਵੀਂ ਜਿੰਦ ਜਾਨ, ਨਵਾਂ ਜੋਸ਼, ਨਵੇਂ ਜੀਵਨ ਤਰੰਗ, ਨਵੀਆਂ ਤਾਂਘਾਂ ਤੇ ਬੁਲੰਦ ਇਰਾਦੇ ਭਰੇ ਜਾਣ। ਉਨ੍ਹਾਂ ਨੂੰ ਜਬਰ, ਧੱਕੇ ਜੁਰਮ ਤੇ ਬੇਇਨਸਾਫੀ ਦੇ ਵਿਰੁੱਧ ਹਿੱਕਾਂ ਤਾਣ ਕੇ ਡੱਟ ਜਾਣ ਦਾ ਅਹਿਸਾਸ ਹੋ ਉੱਠੇ। ਉਹ ਧਾਰਮਿਕ ਤੇ ਭਾਈਚਾਰਕ ਤੇ ਸਮਾਜਿਕ ਹੱਕਾਂ ਦੀ ਉਪਲੱਬਧੀ ਲਈ ਵੀ ਸੀਨਾ ਤਾਣ ਸਕਣ। ਇਕ ਪਾਸੇ ਔਰੰਗਜ਼ੇਬ ਦੀ ਹੈਦਰੀ ਧੱਕੇਸ਼ਾਹੀ ਤੇ ਦੂਜੇ ਪਾਸੇ ਸਮਾਜ ਦੀ ਸਮਾਜਿਕ ਬੰਧਨਾਂ ਦੀ ਬੰਦਸ਼ । ਬਾਹਮਣਾਂ ਦੀ ਜਾਤੀ ਹੰਕਾਰ ਦੀ ਬੇਇਨਸਾਫੀ ਆਮ ਮਨੁੱਖਤਾ ਨੂੰ ਝੰਜੋੜ ਰਹੀ ਸੀ।
ਸੋ ਗੁਰੂ ਸਾਹਿਬ ਨੇ ਬਾਕਾਇਦਾ ਫ਼ੌਜੀ ਤਿਆਰੀ ਤੇ ਜੰਗੀ ਸਾਮਾਨ ਵੱਲ ਧਿਆਨ ਦਿੱਤਾ। ਇਸ ਮਨੋਰਥ ਦੀ ਪੂਰਤੀ ਹਿੱਤ ਸਭ ਥਾਵਾਂ ਤੇ ਸੰਗਤਾਂ ਨੂੰ ਸੰਦੇਸ਼ ਭੇਜੇ ਗਏ। ਸੰਗਤਾਂ ਨੂੰ ਭੇਟਾ ਵਿਚ ਉਤਮ ਘੋੜੇ, ਸ਼ਸਤਰ ਤੇ ਸੂਰਮਿਆਂ ਦੀ ਆਮਦ ਦਾ ਹੁਕਮ ਕੀਤਾ।
ਰਿਆਸਤ ਨਾਹਣ ਜਾਂ ਸਿਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਘਰ ਦਾ ਉਪਾਸ਼ਕ ਸੀ। ਉਸਦਾ ਸ੍ਰੀਨਗਰ ਦੇ ਰਾਜੇ ਫ਼ਤਹਿ ਚੰਦ ਨਾਲ ਵੀ ਵੱਟ ਵਿਰੋਧ ਰਹਿੰਦਾ ਸੀ। ਗੁਰੂ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਦਾ ਸੱਦਾ ਪ੍ਰਵਾਨ ਕਰ ਲਿਆ। ਗੁਰੂ ਜੀ ਅਪ੍ਰੈਲ 1685 ਵਿਚ ਸਾਰਾ ਪਰਿਵਾਰ ਲੈ ਕੇ ਪੰਜ ਸੌ ਸਿੱਖ ਸਿਪਾਹੀਆਂ ਨਾਲ ਅਨੰਦਪੁਰ ਤੋਂ ਕੂਚ ਕਰ ਨਾਹਣ ਪੁੱਜੇ। ਰਾਜਾ ਮੇਦਨੀ ਪ੍ਰਕਾਸ਼ ਨੇ ਬੜੇ ਪ੍ਰੇਮ ਨਾਲ ਸਤਿਗੁਰਾਂ ਤੇ ਸਾਰੇ ਪਰਿਵਾਰ ਨੂੰ ਆਪਣੇ ਰਾਜ ਮਹਿਲਾਂ ਵਿਚ ਉਤਾਰਾ ਦਿੱਤਾ ਤੇ ਖੂਬ ਸੁਆਗਤ ਕੀਤਾ। ਨਾਹਣ ਰਹਿੰਦਿਆਂ ਗੁਰੂ ਜੀ ਨੇ ਪਰਬਤਾਂ ਦੀ ਸੈਰ ਕੀਤੀ ਤੇ ਸ਼ੇਰ, ਰਿੱਛਾਂ ਦਾ ਸ਼ਿਕਾਰ ਖੇਡਿਆ। ਦਸਮੇਸ਼ ਜੀ ਨੂੰ ਇਥੇ ਕਿਆਰਦੂਨ ਵਿਚ ਜਮੁਨਾ ਕੰਢੇ ਨਗਰ ਵਸਾਉਣ ਦੀ ਬੇਨਤੀ ਕੀਤੀ। ਰਾਜੇ ਨੇ ਇਥੇ ਇਕ ਕਿਲ੍ਹਾ ਬਣਾਉਣ ਲਈ ਵੀ ਕਿਹਾ। ਗੁਰੂ ਜੀ ਨੇ ਉਥੇ ਕਿਲ੍ਹਾ ਬਣਵਾ ਕੇ ਇਸ ਨਵੇਂ ਵਸਾਏ ਸ਼ਹਿਰ ਦਾ ਨਾਮ ਪਾਂਵਟਾ, (ਪਾਉਂਟਾ) ਸਾਹਿਬ ਰਖਿਆ। ਸਢੌਰੇ ਤੋਂ ਮੁਸਲਮਾਨ ਪੀਰ ਬੁੱਧੂ ਸ਼ਾਹ ਵੀ ਗੁਰੂ ਸਾਹਿਬ ਦਾ ਪੈਰੋਕਾਰ ਬਣ ਚੁੱਕਾ ਸੀ ਤੇ ਦਿੱਲੀ ਤੋਂ ਕੱਢੇ ਪਠਾਣ ਗੁਰੂ ਜੀ ਕੋਲ ਭਰਤੀ ਕਰਵਾਏ ਸਨ।”
ਭੰਗਾਣੀ ਦੇ ਜੰਗ ਤੋਂ ਬਾਅਦ ਪਹਾੜੀ ਰਾਜ ਦੇ ਬਾਈਧਾਰ ਦੀਆਂ ਪਹਾੜੀ ਰਿਆਸਤਾਂ ਦਾ ਇਤਿਹਾਸ ਜੰਗਾਂ ਯੁੱਧਾਂ ਦਾ ਹਿੱਸਾ ਬਣ ਗਿਆ। ਪਹਾੜੀ ਰਾਜੇ ਗੁਰੂ ਸਾਹਿਬ ਨਾਲ ਦਿਲੋਂ ਨਫ਼ਰਤ ਤੇ ਵਿਰੋਧ ਰੱਖਣ ਲੱਗ ਪਏ। ਇਸ ਤਰ੍ਹਾਂ ਗੁਰੂ ਸਾਹਿਬ ਵੀ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਹੋਏ ਜ਼ਾਲਮ ਰਾਜ ਨਾਲ ਦੋ ਹੱਥ ਕਰਨ ਦੇ ਚਾਹਵਾਨ ਸਨ। ਸੋ ਸਤਿਗੁਰਾਂ ਦੀ ਸਿੱਖ ਫ਼ੌਜ ਦੀ ਪਰੰਪਰਾ ਪਹਿਲੇ ਹਾਲਾਤਾਂ ਤੋਂ ਹੋਰ ਮਜ਼ਬੂਤ ਤੇ ਪਾਏਦਾਰ ਬਣਨ ਲੱਗੀ। ਹੁਣ ਗੁਰੂ ਜੀ ਅਨੰਦਪੁਰ ਸਾਹਿਬ ਆ ਚੁੱਕੇ ਸਨ। ਗੁਰੂ ਸਾਹਿਬ ਦੇ ਪਾਉਂਟਾ ਸਾਹਿਬ ਜਾਣ ਕਰਕੇ ਸ੍ਰੀ ਅਨੰਦਪੁਰ ਦੀ ਰੌਣਕ ਕੁੱਝ ਘੱਟ ਗਈ ਸੀ। ਹੁਣ ਗੁਰੂ ਸਾਹਿਬ ਦੇ ਵਾਪਿਸ ਆਉਣ ਤੇ ਸਿੱਖ ਸੰਗਤਾਂ ਦੀ ਹਰ ਰੋਜ਼ ਗਹਿਮਾ ਗਹਿਮ ਵੱਧਣ ਲੱਗੀ । ਦੂਰੋਂ-ਦੂਰੋਂ ਸ਼ਰਧਾਲੂ ਸਿੱਖ ਸੰਗਤਾਂ ਦੀ ਆਮਦ ਹੋਣ ਕਾਰਣ ਭਰਪੂਰ ਰੌਣਕਾਂ ਲੱਗ ਗਈਆਂ।
ਪਹਾੜੀ ਰਾਜਿਆਂ ਦੀਆਂ ਕਈ ਰਿਆਸਤਾਂ, ਟੈਕਸ ਜੋ ਦਿੱਲੀ ਦਰਬਾਰ ਨੂੰ ਬਾਦਸ਼ਾਹੀ ਦੀ ਅਧੀਨਗੀ ਦਾ ਕਰ ਸੀ, ਨਹੀਂ ਭਰ ਰਹੀਆਂ ਸਨ। ਸੋ ਦਿੱਲੀ ਤਖ਼ਤ ਦੇ ਟੈਕਸ ਦੀ ਪ੍ਰਾਪਤੀ ਲਈ ਦਿੱਲੀ ਦੇ ਹੁਕਮ ਕਰ ਵਸੂਲੀ ਲਈ ਪੁੱਜੇ। ਪਹਾੜੀ ਰਾਜਿਆਂ ਦੀ ਬੋਅ ਕੁਝ ਹੰਕਾਰੀ ਗਈ ਸੀ। ਇਨ੍ਹਾਂ ਨੇ ਟੈਕਸ ਨਾ ਭਰਿਆ। ਸੋ ਦਿੱਲੀ ਤੋਂ ਬਾਦਸ਼ਾਹ ਨੇ ਫ਼ੌਜਦਾਰ ਮੀਆਂ ਖ਼ਾਂ ਨੂੰ ਦਿੱਲੀ ਤੋਂ ਕਰ (ਹਕੂਮਤ ਅਧੀਨਗੀ ਖਿਰਾਜ਼) ਵਸੂਲਣ ਲਈ ਪਹਾੜਾਂ ਵਿਚ ਭੇਜਿਆ। ਉਹ ਆਪ ਤਾਂ ਜੰਮੂ ਕਸ਼ਮੀਰ ਵੱਲ ਚਲਾ ਗਿਆ ਤੇ ਆਪਣੇ ਭਤੀਜੇ ਅਲਫ਼ ਖ਼ਾਂ ਨੂੰ ਇਸ ਮੁਹਿੰਮ ਲਈ ਤੋਰ ਦਿੱਤਾ । ਅਗੋਂ ਪਹਾੜੀ ਰਾਜਿਆਂ ਨੇ ਦਿੱਲੀ ਦੇ ਟਕੇ ਭਰਨ ਤੋਂ ਇਨਕਾਰ ਕਰ ਦਿੱਤਾ । ਰਾਜਾ ਭੀਮ ਚੰਦ ਨੇ ਸਮੇਂ ਦੀ ਹਵਾ ਆਪਣੇ ਖਿਲਾਫ਼ ਵੇਖਦਿਆਂ ਹੋਰਨਾ ਰਾਜਿਆਂ ਨਾਲ ਮਸ਼ਵਰਾ ਕਰਕੇ ਗੁਰੂ ਜੀ ਨਾਲ ਸੰਧੀ ਕਰ ਲਈ ਕਿ ਦਿੱਲੀ ਦਰਬਾਰ ਦੀਆਂ ਫ਼ੌਜਾਂ ਨਾਲ ਲੜਾਈ ਵਿਚ ਸਾਡੀ ਸਹਾਇਤਾ ਕਰੋ । ਸਤਿਗੁਰੂ ਜੀ ਤਾਂ ਪਹਿਲਾਂ ਹੀ ਦਿੱਲੀ ਦੀ ਜ਼ਾਲਮ ਹਕੂਮਤ ਦੇ ਵਿਰੁੱਧ ਸਨ। ਸੋ ਇਸ ਸੰਧੀ ਨੂੰ ਸਵੀਕਾਰ ਕਰ ਗੁਰੂ ਜੀ ਤਿਆਰ ਹੋ ਗਏ। ਸੋ ਮੁਗ਼ਲ ਸੈਨਾ ਨਾਲ ਟੱਕਰ ਲੈਣ ਲਈ ਸਿੱਖ ਸੈਨਾ ਪਹਾੜੀਆਂ ਨਾਲ ਹਿੱਕਾਂ ਤਾਣ ਆ ਖੜੋਤੀ। ਸਤਿਗੁਰੂ ਜੀ ਇਸ ਜੰਗ ਨੂੰ ਕੌਮੀ ਜੰਗ ਜਾਣ ਕੇ ਡੱਟ ਗਏ ਤੇ ਚੰਗੀ ਜ਼ੋਰਦਾਰ ਲੜਾਈ ਵਿਚ ਅਲਫ ਖ਼ਾਨ ਟਾਕਰਾ ਨਾ ਕਰ ਸਕਿਆ ਤੇ ਛੇਤੀ ਹੀ ਹਾਰ ਖਾ ਕੇ ਮੈਦਾਨ ਛੱਡ ਦੌੜ ਗਿਆ। ਇਹ ਜੰਗ ਪਿੰਡ ਨਾਦੌਣ ਦੇ ਨੇੜੇ ਹੋਣ ਕਾਰਣ ਇਤਿਹਾਸ ਵਿਚ ਇਸ ਨੂੰ ਨਾਦੌਣ ਦੀ ਜੰਗ ਲਿਖਿਆ ਗਿਆ ਹੈ।
ਹੁਣ ਗੁਰੂ ਸਾਹਿਬ ਦੀਆਂ ਸਿੱਖ ਫ਼ੌਜਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੋ ਰਹੇ ਸਨ। ਹੱਕ ਸੱਚ ਇਨਸਾਫ ਦੇ ਜੰਗਾਂ ਯੁੱਧਾਂ ਦੇ ਇਲਾਹੀ ਮਿਸ਼ਨ ਤੇ ਅਨੌਖੇ ਤਜਰਬੇ ਦਾ ਅਸਰ ਆਮ ਲੋਕਾਂ ਦੀ ਹਿੰਮਤ ਵਿਚ ਸ਼ਾਮਿਲ ਹੋ ਬਹਾਦਰੀ ਸੈੱਲ ਪੈਦਾ ਕਰ ਰਿਹਾ ਸੀ। ਹੌਲੀ-ਹੌਲੀ ਪੰਜਾਬ ਦੇ ਆਮ ਲੋਕ ਅਨੰਦਪੁਰ ਸਾਹਿਬ ਆਉਣ ਲੱਗ ਪਏ ਸਨ। ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨਾਲ ਬਹੁਤ ਸਾਰੇ ਮੁਸਲਮਾਨ ਪੀਰ ਫ਼ਕੀਰ ਵੀ ਅਨੰਦਪੁਰ ਸਾਹਿਬ ਆ ਕੇ ਗੁਰੂ ਜੀ ਨਾਲ ਰੁਹਾਨੀ ਤੇ ਅਧਿਆਤਮਿਕ ਮਿਲਣੀ ਦਾ ਅਨੰਦ ਮਾਣਨ ਲੱਗ ਪਏ ਸਨ । ਮਾਛੀਵਾੜੇ ਦੇ ਮੁਸਲਮਾਨ ਵਿਉਪਾਰੀ ਗੁਰੂ ਸਾਹਿਬ ਨੂੰ ਚੰਗੇ ਚੰਗੇ ਘੋੜੇ ਲਿਆ ਕੇ ਵਪਾਰ ਕਰ ਰਹੇ ਸਨ। ਇੱਥੇ ਕਈ ਹੋਰ ਮੁਸਲਮਾਨ ਸ਼ਰਧਾਲੂ ਵੀ ਅਨੰਦਪੁਰ ਸਾਹਿਬ ਆਉਂਦੇ ਤੇ ਕਲਗੀਧਰ ਜੀ ਨਾਲ ਖ਼ੁਦਾਈ ਮਜਲਸਾਂ ਕਰਕੇ ਇਲਾਹੀ ਰੰਗ ਵਿਚ ਰੰਗੇ ਰਹਿੰਦੇ। ਸਤਿਗੁਰਾਂ ਨੂੰ ਫ਼ਾਰਸੀ ਪੜਾਉਣ ਵਾਲੇ ਕਾਜ਼ੀ ਪੀਰ ਮੁਹੰਮਦ ਸਲੋਹ ਵਾਲੇ ਅਕਸਰ ਗੁਰੂ ਸਾਹਿਬ ਨੂੰ ਮਿਲ ਕੇ ਅੱਲ੍ਹਾ ਤਾਲਾ ਬਾਰੇ ਵਿਚਾਰ ਗੋਸ਼ਟੀਆਂ ਕਰਦੇ ਰਹਿੰਦੇ। ਹੋਰ ਮੁਸਲਮਾਨਾਂ ਵਿਚ ਮਾਛੀਵਾੜੇ ਦੇ ਗ਼ਨੀ ਖ਼ਾਂ ਤੇ ਨਬੀ ਖ਼ਾਂ ਵੀ ਆਪਣੇ ਕਾਰੋਬਾਰ ਸੰਬੰਧੀ ਗੁਰੂ ਸਾਹਿਬ ਨੂੰ ਮਿਲ ਕੇ ਵਿਚਾਰ ਗੋਸ਼ਟੀਆਂ ਕਰਦੇ ਰਹਿੰਦੇ।
ਅਲਫ਼ ਖ਼ਾਂ ਦੀ ਹਾਰ ਨੇ ਸੂਬਾ ਲਾਹੌਰ ਨਾਲ ਸਲਾਹ ਕਰਕੇ, ਪਹਾੜੀਆਂ ਨੂੰ ਫ਼ਤਹਿ ਕਰਨ ਦੀ ਸਲਾਹ ਬਣਾਈ ਤੇ ਉਸਦੇ ਪੁੱਤਰ ਰੁਸਤਮ ਖ਼ਾਨ ਨੂੰ ਬਾਈਧਾਰ ਦੀਆਂ ਪਹਾੜੀਆਂ ਸਰ ਕਰਨ ਨੂੰ ਭੇਜਿਆ। ਪਹਾੜੀ ਰਿਆਸਤਾਂ ਵਿਚ ਆ ਕੇ ਉਸ ਨੂੰ ਅਨੰਦਪੁਰ ਰਹਿੰਦੇ ਸਿੱਖਾਂ ਬਾਰੇ ਪਤਾ ਲੱਗਾ । ਅਲਫ਼ ਖ਼ਾਂ ਨੇ ਦਸਿਆ ਸੀ ਕਿ ਅਨੰਦਪੁਰ ਦੀਆਂ ਫ਼ੌਜਾਂ ਬਹੁਤ ਜੁਝਾਰੂ ਤੇ ਸੂਰਬੀਰ ਹਨ। ਸੋ ਉਸ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਅਨੰਦਪੁਰ ਜਿੱਤ ਲਿਆ ਜਾਵੇ ਤਾਂ ਅਗਲੀ ਲੜਾਈ ਆਸਾਨ ਰਹੇਗੀ । ਸੋ ਅਨੰਦਪੁਰ ਵੱਲ ਵਧਿਆ ਤਾਂ ਅੱਗੋਂ ਸਿੱਖ ਫ਼ੌਜਾਂ ਆ ਡੱਟੀਆਂ। ਸਿੱਖਾਂ ਦੀ ਜੱਥੇਬੰਦੀ ਵੇਖ ਕੇ ਉਹ ਡਰ ਗਿਆ। ਉਧਰ ਬਰਸਾਤ ਸ਼ੁਰੂ ਹੋ ਗਈ ਤੇ ਅਨੰਦਪੁਰ ਸਾਹਿਬ ਨਾਲ ਲੱਗਦੀ ਸਤਿਲੁਜ ਦੀ ਸਹਾਇਕ ਨਦੀ ਚਰਨ ਗੰਗਾ ਵਿਚ ਹੜ੍ਹ ਆ ਗਿਆ। ਸੋ ਸਿੱਖਾਂ ਨੇ ਇਸ ਦਾ ਨਾਮ ਸਹਾਇਤੀ ਨਾਲਾ ਰੱਖ ਲਿਆ। ਰੁਸਤਮ ਖ਼ਾਂ ਚੁੱਪ ਕਰਕੇ ਵਾਪਿਸ ਦੌੜ ਗਿਆ । ਬਾਅਦ ਵਿਚ ਹੁਸੈਨ ਖ਼ਾਨ ਦੋ ਹਜ਼ਾਰ ਫ਼ੌਜ ਲੈ ਕੇ ਗੁਰੂ ਜੀ ਤੇ ਹੱਲਾ ਕਰਨ ਆਇਆ। ਰਾਜਾ ਭੀਮ ਚੰਦ ਕਟੋਚੀਆ ਹੁਸੈਨ ਖ਼ਾਂ ਨਾਲ ਜਾ ਰਲੇ। ਉਹ ਪਹਿਲਾਂ ਗੁਲੇਰ ਦੇ ਰਾਜੇ ‘ਤੇ ਹਮਲਾ ਕਰ ਕੇ ਅੱਗੇ ਵੱਧੇ। ਗੁਰੂ ਜੀ ਨੇ ਭਾਈ ਸੰਗਤੀਆ ਸਿੰਘ ਦੀ ਅਗਵਾਈ ਵਿਚ ਸੂਰਬੀਰ ਸਿੱਖਾਂ ਦੇ ਜੱਥੇ ਭੇਜੇ। ਘਮਸਾਨ ਦੀ ਲੜਾਈ ਹੋਈ ਤੇ ਇਸ ਜੰਗ ਵਿਚ ਹੁਸੈਨ ਖ਼ਾਂ, ਕਿਰਪਾਲ ਚੰਦ ਕਟੋਚੀਆ ਤੇ ਕਈ ਪਹਾੜੀ ਸਰਦਾਰ ਮਾਰੇ ਗਏ। ਰਾਜਾ ਭੀਮ ਚੰਦ ਮਸਾਂ-ਮਸਾਂ ਜਾਨ ਬਚਾ ਕੇ ਦੌੜ ਗਿਆ। ਹੁਸੈਨ ਖ਼ਾਂ ਦੀਆਂ ਫ਼ੌਜਾਂ ਮੈਦਾਨ ਛੱਡ ਦੌੜ ਗਈਆਂ। ਇਤਿਹਾਸ ਵਿਚ ਇਸ ਨੂੰ “ਜੰਗ ਹੁਸੈਨੀ” ਲਿਖਿਆ ਗਿਆ। ਇਹ ਜੰਗ ਸੰਨ 1695 ਵਿਚ ਹੋਇਆ।
ਇਨ੍ਹਾਂ ਜਿੱਤਾਂ ਬਾਰੇ ਸਾਰੀਆਂ ਰਿਪੋਰਟਾਂ ਦਿੱਲੀ ਦਰਬਾਰ ਵਿਚ ਜਾ ਰਹੀਆਂ ਸਨ। ਗੁਰੂ ਸਾਹਿਬ ਦੀ ਸ਼ੋਭਾ ਦੂਰ-ਦੂਰ ਤੱਕ ਫੈਲ ਚੁੱਕੀ ਸੀ। ਪਹਾੜੀ ਰਾਜੇ ਤਾਂ ਭੰਗਾਣੀ ਦੇ ਜੰਗ ਵਿਚ ਤੇ ਕਈ ਹੋਰ ਥਾਵਾਂ ਤੇ ਗੁਰੂ ਜੀ ਦੀਆਂ ਸਿੱਖ ਫ਼ੌਜਾਂ ਦੇ ਹੱਥ ਵੇਖ ਚੁੱਕੀਆਂ ਸਨ। ਦੇਰ ਤੋਂ ਦਿਲੀ ਦਰਬਾਰ ਵਿਚ ਅਨੰਦਪੁਰ ਬਾਰੇ ਕਈ ਤਰ੍ਹਾਂ ਦੀ ਦੰਦ ਕਥਾ ਤੇ ਘੁਸਰ- ਮੁਸਰ ਹੋ ਰਹੀ ਸੀ। ਪਰੰਤੂ ਬਾਦਸ਼ਾਹ ਨੂੰ ਇਹ ਵੀ ਪਤਾ ਸੀ ਕਿ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤੋਂ ਬਹੁਤ ਜੰਗ ਸਿੱਖ ਫ਼ੌਜਾਂ ਨੇ ਫ਼ਤਹਿ ਕਰਨ ਉਪਰੰਤ ਕੋਈ ਸਰਕਾਰ ਜਾਂ ਰਾਜ ਭਾਗ ਦੀ ਅਵਸੱਥਾ ਨਹੀਂ ਬਣਾਈ। ਸੋ ਭੰਗਾਣੀ ਦੇ ਜੰਗ ਤੋਂ ਹੀ ਰਿਪੋਰਟਾਂ ਗੁਰੂ ਜੀ ਦੇ ਖਿਲਾਫ਼ ਪੁੱਜ ਰਹੀਆਂ ਸਨ। ਸੋ ਇਸ ਲਈ ਬਾਦਸ਼ਾਹ ਨੇ ਮਸ਼ਵਰਾ ਕਰ ਕੇ ਸੰਨ 1696 ਵਿਚ ਆਪਣੇ ਪੁੱਤਰ ਸ਼ਾਹਜਾਦਾ ਮੁਅਜ਼ਮ ਨੂੰ ਪੰਜਾਬ ਵੱਲ ਭੇਜਿਆ। ਸੋ ਪਹਾੜੀ ਰਾਜੇ ਤੇ ਗੁਰੂ ਜੀ ਨੂੰ ਫ਼ਤਹਿ ਕਰਨ ਲਈ ਮਿਰਜ਼ਾ ਬੇਗ਼ ਦੀ ਕਮਾਨ ਹੇਠ ਚੋਖੀ ਫ਼ੌਜ ਭੇਜ ਕੇ ਤੋਰਿਆ। ਸ਼ਾਹਜਾਦਾ ਆਪ ਤਾਂ ਲਾਹੌਰ ਜਾ ਟਿਕਿਆ ਤੇ ਮਿਰਜ਼ਾ ਬੇਗ਼ ਨੂੰ ਬਾਈਧਾਰ ਦੇ ਰਾਜਿਆਂ ਨੂੰ ਸਰ ਕਰਨ ਲਈ ਚੜ੍ਹਾਇਆ । ਪਹਾੜੀਆਂ ਤੋਂ ਖਿਰਾਜ ਉਗਰਾ ਕੇ ਮਿਰਜ਼ਾ ਬੇਗ਼ ਅਨੰਦਪੁਰ ਤੇ ਹਮਲਾ ਬੋਲਣਾ ਚਾਹੁੰਦਾ ਸੀ । ਸ਼ਹਿਜਾਦੇ ਦੇ ਦਰਬਾਰ ਵਿਚ ਭਾਈ ਨੰਦ ਲਾਲ ਗੋਆ ਮੀਰ ਮੁਨਸ਼ੀ ਰਹਿ ਚੁੱਕਾ ਸੀ। ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਭ ਕੁੱਝ ਸ਼ਹਿਜ਼ਾਦੇ ਨੂੰ ਸਮਝਾ ਦਿੱਤਾ। ਉਸਨੇ ਮਿਰਜ਼ਾ ਬੇਗ਼ ਨੂੰ ਦੱਸ ਕੇ ਹਮਲਾ ਕਰਨ ਤੋਂ ਰੋਕ ਦਿੱਤਾ । ਬਾਅਦ ਵਿਚ ਭਾਈ ਨੰਦ ਲਾਲ ਜੀ ਸ਼ਾਹੀ ਦਰਬਾਰ ਦੀ ਨੌਕਰੀ ਛੱਡ ਕੇ ਅਨੰਦਪੁਰ ਆ ਵਸੇ ਤੇ ਸਿੱਖ ਬਣ ਗਏ।
ਗੁਰੂ ਨਾਨਕ ਸਾਹਿਬ ਦੇ ਦਸਮੇਂ ਜਾਮੇ ਦਾ ਇਹ ਮਿਸ਼ਨ, “ਯਾਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ ॥ ਜਹਾਂ ਤਹਾਂ ਤੇ ਧਰਮ ਚਲਾਏ॥ ਕੁਬੁੱਧ ਕਰਨ ਤੇ ਲੋਕ ਹਟਾਏ॥” ਦੇ ਸਪੱਸ਼ਟ ਮਿਸ਼ਨ ਤੋਂ ਭਲੀਭਾਂਤ ਪਰਗਟ ਹੁੰਦਾ ਹੈ ਕਿ ਗੁਰੂ ਸਾਹਿਬ ਦਾ ਅਸਲ ਕੀ ਮਨੋਰਥ ਸੀ। ਸੋ ਮਿੱਥੇ ਪ੍ਰੋਗਰਾਮ ਅਨੁਸਾਰ ਗੁਰੂ ਸਾਹਿਬ ਨੂੰ ਦਿੱਲੀ ਦੇ ਤਖ਼ਤ ਤੋਂ ਕੋਈ ਤੌਖਲਾ ਨਹੀਂ ਸੀ। ਉਹ ਤਾਂ ਜ਼ੁਲਮ ਦੇ ਨਾਸ ਲਈ ਡੱਟ ਕੇ ਅੜਨਾ ਚਾਹੁੰਦੇ ਸਨ । ਜੇ ਕੋਈ ਹਾਕਮ, ਮੁਸਲਮਾਨ ਜਾਂ ਹਿੰਦੂ, ਫ਼ੌਜ ਲੈ ਕੇ ਆਇਆ, ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਉਦੇਸ਼ ਇਹੋ ਸੀ ਕਿ ਪਿਆਰ ਨਾਲ ਸਮਝਾ ਕੇ ਮਾਨਵਵਾਦੀ ਲੀਹਾਂ ਤੇ ਤੋਰਨ ਦਾ ਯਤਨ ਕੀਤਾ ਜਾਵੇ। ਪਰ ਜੇ ਕਰ ਫਿਰ ਵੀ ਕੋਈ ਅੜੀ ਖੋਰ ਆਕੀ ਖ਼ਾਨ ਰੋਅਬ ਜਮਾਵੇ ਤਾਂ ਉਸਨੂੰ ਸ਼ਮਸ਼ੀਰ ਦੀ ਧਾਰ ਜਾਂ ਤੀਰ ਦੀ ਨੋਕ ਨਾਲ ਵੀ ਸੋਧਣ ਦਾ ਯਤਨ ਕਰਨਾ ਅਵਸ਼ਕ ਹੈ।
ਨਿੱਤ ਦਿੱਲੀ ਦਰਬਾਰ ਦੇ ਦੋਸ਼ੀਆਂ ਤੇ ਸੂਹੀਆਂ ਦੀਆਂ ਚੁਗਲੀਆਂ ਨੇ ਬਾਦਸ਼ਾਹ
ਔਰੰਗਜ਼ੇਬ ਦੇ ਫਿਕਰ ਨੂੰ ਬਹੁਤ ਹਵਾ ਦਿੱਤੀ। ਸਢੌਰੇ ਵਾਲੇ ਪੀਰ ਬੁੱਧੂ ਸ਼ਾਹ, ਇਕ ਮੁਸਲਮਾਨ ਸੂਫ਼ੀ ਪੀਰ ਜੀ ਦਾ ਗੁਰੂ ਸਾਹਿਬ ਨੂੰ ਮਿਲਣ ਦਾ ਬਹਾਨਾ ਪੀਰ ਜੀ ਤੇ ਗੁਰੂ ਘਰ ਦੇ ਦੋਖੀਆਂ ਲਈ ਬੜਾ ਵੱਡਾ ਮਾਮਲਾ ਬਣ ਗਿਆ ਸੀ। ਉਹ ਪੀਰ ਬੁੱਧੂ ਸ਼ਾਹ, ਜਿਸਦੀ ਪਤਨੀ ਦਾ ਸਕਾ ਭਾਈ ਮੁਗ਼ਲ ਫ਼ੌਜਾਂ ਦਾ ਸਿਪਾਹ-ਸਾਲਾਰ ਹੋਵੇ, ਉਹ ਆਕੀਆਂ ਵਾਂਗ ਬਾਦਸ਼ਾਹ ਦੇ ਵੈਰੀ (ਗੁਰੂ ਤੇਗ਼ ਬਹਾਦਰ ਦੇ ਸਪੁੱਤਰ ਗੋਬਿੰਦ ਸਿੰਘ) ਦਾ ਉਪਾਸ਼ਕ ਹੋਵੇ ਇਹ ਗੱਲ ਹਜ਼ਮ ਕਰਨਾ ਨਾ ਮੁਮਕਿਨ ਹੋ ਚੁੱਕਾ ਸੀ। ਜਰਨੈਲ ਸੈਦ ਖ਼ਾਂ ਤੋਂ ਬਾਦਸ਼ਾਹ ਨੇ ਇਸ ਪਹਾੜੀ ਰਾਜਿਆਂ ਦੀ ਸ਼ਕਾਇਤ ਦੀ ਪੂਰੀ-ਪੂਰੀ ਤਸਦੀਕ ਕੀਤੀ। ਸੈਦ ਖ਼ਾਂ ਇਕ ਭਲਾ ਪੁਰਸ਼ ਸੀ। ਉਸਨੇ ਸਾਰੇ ਰਾਜ ਦਰਬਾਰੀਆਂ ਨਾਲ ਚੰਗਾ ਚੋਖਾ ਰਸੂਖ ਬਣਾ ਰਖਿਆ ਸੀ। ਸੋ ਇਹ ਗੱਲ ਲੰਮਾ ਸਮਾਂ ਟਾਲ ਮਟੋਲ ਹੁੰਦੀ ਰਹੀ ਤੇ ਸੈਦ ਖ਼ਾਂ ਪੀਰ ਜੀ ਦੀ ਪੂਰੀ ਹਾਮੀ ਭਰਦਾ ਰਿਹਾ। ਆਖਿਰ ਇਕ ਦਿਨ ਸਿਰੋਂ ਪਾਣੀ ਲੰਘ ਤੁਰਿਆ ਤੇ ਔਰੰਗਜ਼ੇਬ ਬਾਦਸ਼ਾਹ ਨੇ ਇਸ ਮਸਲੇ ਨੂੰ ਪੂਰੀ ਹਵਾ ਦੇ ਕੇ ਉਛਾਲਿਆ। ਅਨੰਦਪੁਰ ਸਾਹਿਬ ਦੀ ਮੁਹਿੰਮ, ਦਿੱਲੀ ਦੇ ਤਖ਼ਤ ਲਈ ਬੜਾ ਚਿੰਤਾ ਦਾ ਵਿਸ਼ਾ ਬਣ ਗਿਆ। ਇਸ ਨੂੰ ਮੁਗ਼ਲ ਹਕੂਮਤ ਲਈ ਵੱਡਾ ਖਤਰਾ ਸਮਝਿਆ ਗਿਆ। ਇਸ ਕੌਮੀ ਮਸਲੇ ਦੇ ਹੱਲ ਲਈ ਸਾਰੀਆਂ ਮੁਗ਼ਲ ਫ਼ੌਜਾਂ ਦੀ ਰਾਏ ਲਈ ਗਈ। ਅਨੰਦਪੁਰ ਸਾਹਿਬ ਦੀ ਮੁਹਿੰਮ ਨੂੰ ਸਰ ਕਰਨ ਲਈ ਬਾਦਸ਼ਾਹ ਵਲੋਂ ਤੱਕੜੇ ਇਨਾਮ ਦਾ ਐਲਾਨ ਕੀਤਾ ਗਿਆ। ਸੋ ਦਿੱਲੀ ਦਰਬਾਰ ਅੰਦਰ ਸਾਰੇ ਜਰਨੈਲਾਂ ਤੇ ਸਿਪਾਹ-ਸਾਲਾਰਾਂ ਦਾ ਇਕੱਠ ਕੀਤਾ ਗਿਆ। ਬਾਦਸ਼ਾਹ ਨੇ ਇਸ ਦੀ ਪਾਏਦਾਰੀ ਲਈ ਅਮੀਰਾਂ ਵਜ਼ੀਰਾਂ ਤੋਂ ਮਸ਼ਵਰੇ ਮੰਗਵਾਏ। ਇਹ ਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਕਿ ਜੋ ਜਰਨੈਲ ਅਨੰਦਪੁਰ ਤੋਂ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲਿਆਵੇ, ਜ਼ਿੰਦਾ ਜਾਂ ਮੁਰਦਾ, ਉਸ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ। ਜਿੰਨੀ ਚਾਹੇ, ਉਹ ਜਰਨੈਲ, ਫ਼ੌਜ ਲਿਜਾ ਸਕਦਾ ਹੈ। ਹੋਰ ਵੀ ਉਹ ਜੋ ਮਨ ਚਾਹੇ ਅਸਲਾ ਗੋਲੀ ਸਿੱਕਾ ਬਾਰੂਦ ਤੇ ਹਥਿਆਰ, ਉਹ ਨਾਲ ਲੈ ਜਾਣਾ ਜ਼ਰੂਰੀ ਸਮਝੇ, ਲਿਜਾ ਸਕਦਾ ਹੈ। ਇਸ ਤਰ੍ਹਾਂ ਇਸ ਮੁਹਿੰਮ ਦੇ ਸਰ ਕਰਨ ਦਾ ਐਲਾਨ ਕੀਤਾ ਗਿਆ। ਇਹ ਵਕਤ ਦੀ ਹਕੂਮਤੀ ਲੋੜ ਸੀ। ਸਰਕਾਰੀ ਹੁਕਮ ਦੀ ਤਾਮੀਲ ਕਰਨ ਦੇ ਹੁਕਮ ਹੋ ਗਏ।
ਪੀਰ ਬੁੱਧੂ ਸ਼ਾਹ ਤੇ ਦਸਮੇਸ਼ ਜੀ ਪ੍ਰਤੀ ਮੁਗ਼ਲ ਹਕੂਮਤ ਦਾ ਰਵੱਈਆ
ਔਰੰਗਜ਼ੇਬ ਦੇ ਜਿਹਨ ਵਿਚ ਪੀਰ ਬੁੱਧੂ ਸ਼ਾਹ ਬਾਰੇ ਭੰਗਾਣੀ ਦੇ ਜੰਗ ਦੀ ਸ਼ਕਾਇਤ ਕਈ ਢੰਗਾਂ ਨਾਲ ਵਿਚਰ ਰਹੀ ਸੀ। ਪੀਰ ਬੁੱਧੂ ਸ਼ਾਹ ਦੀ ਸੂਫ਼ੀਅਤ ਦੇ ਚਰਚੇ ਉਹ ਸੁਣ ਚੁੱਕਾ ਸੀ। ਉਸਦੇ ਸੰਬੰਧਾਂ ਬਾਰੇ, ਪੀਰ ਭੀਖਣ ਸ਼ਾਹ ਘੁੜਾਮ ਵਾਲੇ ਤੇ ਪੀਰ ਬੁੱਧੂ ਸ਼ਾਹ ਦੇ ਸ਼ਰੀਕੇ ‘ਚੋਂ ਲਾਹੌਰ ਦੇ ਹੋ ਚੁੱਕੇ ਪੀਰ ਮੀਆਂ ਮੀਰ, ਦੀ ਸੂਫ਼ੀਆਨਾ ਕਰਾਮਾਤ ਦੀਆਂ ਕਹਾਣੀਆਂ ਨੂੰ ਵੀ ਦਿੱਲੀ ਦਰਬਾਰ ਦੇ ਵਡੇਰਿਆਂ ਦੀ ਬਖਸ਼ਿਸ਼ ਸਮਝਦਾ ਸੀ। ਸੋ ਬਾਦਸ਼ਾਹ ਦੀ ਸੋਚ ਕਈ ਵਾਰ ਤਾਂ ਇਕ ਵੱਡੀ ਗਦਰ ਦੀ ਉੱਠ ਰਹੀ ਹਨੇਰੀ ਭਾਸਣ ਲੱਗਦੀ ਤੇ ਕਈ ਵੇਰ ਪੀਰ ਬੁੱਧੂ ਸ਼ਾਹ ਦੀ ਇਹ ਹਰਕਤ ਆਮ ਤੇ ਸਾਧਾਰਣ ਜਾਪਣ ਲੱਗਦੀ। ਇਹੋ ਕਾਰਣ ਸੀ ਕਿ ਭੰਗਾਣੀ ਦੇ ਜੰਗ ਤੋਂ ਸੱਤ ਅੱਠ ਸਾਲ ਬੀਤ ਜਾਣ ਤੇ ਵੀ ਉਹ ਕੋਈ ਠੋਸ ਕਦਮ ਚੁਕਣ ਤੋਂ ਅਸਮਰਥ ਰਿਹਾ। ਆਖਿਰ ਉਸ ਨੇ ਜੰਗ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਦੀ ਛੇਵੀਂ ਪੀੜ੍ਹੀ ਦੇ ਮਸ਼ਹੂਰ ਹੋ ਚੁੱਕੇ ਪਾਕ ਪੀਰਾਂ ਫ਼ਕੀਰਾਂ ਵਿਚੋਂ, ਸਮੇਂ ਦੇ ਨਾਮਵਰ ਸੂਫ਼ੀ ਪੀਰ ਸ਼ਾਹ ਅਬਦੁਲ ਵਹਾਬ ਦੇ ਮਕਬਰੇ ਦੀ ਉਸਾਰੀ ਦੇ ਕੰਮ ਨੂੰ ਕਰਕੇ ਸਢੌਰੇ ਦੀ ਭਾਰੀ ਮੁਸਲਮ ਆਬਾਦੀ ਦੇ ਇਲਾਕੇ ਵਿਚ ਸਮੇਂ ਦੀ ਹਕੂਮਤ ਵਲੋਂ ਇਸਲਾਮੀ ਸ਼ੋਹਰਤ ਵਿਚ ਚੰਗੀ ਵਾਹ-ਵਾਹ ਖੱਟ ਲਈ ਸੀ। ਸਢੌਰੇ ਵਿਚ ਉਥੋਂ ਦਾ ਸਿਰਕੱਢ ਮੁਸਲਮਾਨ ਉਸਮਾਨ ਖ਼ਾਂ ਦਿੱਲੀ ਦਰਬਾਰ ਦਾ ਚਹੇਤਾ ਬਣ ਬਾਦਸ਼ਾਹ ਨੂੰ ਇਲਾਕੇ ਦੀਆਂ ਸੁਹਾਂ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਸੀ। ਇਕ ਲੰਮਾ ਸਮਾਂ ਬੀਤ ਜਾਣ ਤੇ ਵੀ ਗੁਰੂ ਜੀ ਤੇ ਪੀਰ ਬੁੱਧੂ ਸ਼ਾਹ ਦੇ ਮੇਲ ਮਿਲਾਪ ਨੂੰ ਉਹ ਮੁਗ਼ਲ ਹਕੂਮਤ ਦੇ ਵਿਦਰੋਹੀ ਮੱਚਦੇ ਭਾਂਬੜ ਦੇ ਸਰਗਰਮ ਲਾਵੇ ਦੀ ਅੱਗ ਵਾਂਗ ਪੇਸ਼ ਕਰ ਰਿਹਾ ਸੀ। ਇਸ ਵਿਦਰੋਹ ਦੀ ਭੱਖਦੀ ਅੱਗ ਨੂੰ ਸਦਾ ਲਈ ਮਲੀਆਮੇਟ ਕਰਨ ਲਈ ਉਹ ਕਿਸੇ ਫ਼ੌਜੀ ਜਰਨੈਲ ਨੂੰ ਇਸ ਉੱਠ ਰਹੇ ਗਦਰ ਨੂੰ ਕਾਬੂ ਕਰਨ, ਲਈ ਪੰਜਾਬ ਭੇਜਣਾ ਚਾਹੁੰਦਾ ਸੀ ।
ਸੋ ਅੱਜ ਬਾਦਸ਼ਾਹ ਔਰੰਗਜ਼ੇਬ ਨੇ ਸਾਰੇ ਪਾਸੇ ਹੁਕਮ ਜਾਰੀ ਕਰਕੇ, ਸ਼ਾਹੀ ਇਨਾਮ ਹੇਠ, ਭਾਰੀ ਇਕੱਠ ਦਾ ਪ੍ਰਬੰਧ ਕੀਤਾ। ਉਹ ਦਿਲੋਂ ਸਮਝ ਰਿਹਾ ਸੀ ਕਿ ਜੇ ਇਸ ਮੁਹਿੰਮ ਦਾ ਸਿਪਾਹ-ਸਾਲਾਰ ਪੁਰਾਣੇ ਜਰਨੈਲ ਸੈਦ ਖ਼ਾਂ ਨੂੰ ਬਣਾਇਆ ਜਾਵੇ ਤਾਂ ਹੋਰ ਵੀ ਚੰਗਾ ਹੋਵੇਗਾ। ਉਹ ਜਾਣਦਾ ਸੀ ਕਿ ਸੈਦ ਖ਼ਾਂ ਦੀ ਹਮਸ਼ੀਰਾ, ਸਕੀ ਭੈਣ ਸਢੌਰੇ ਦੇ ਪੀਰ ਬੁੱਧੂ ਸ਼ਾਹ ਨਾਲ ਵਿਆਹੀ ਹੋਈ ਹੈ । ਉਹ ਇਹ ਵੀ ਜਾਣਦਾ ਸੀ ਕਿ ਸੈਦ ਖ਼ਾਂ ਦੀ ਇਕੋ ਇਕ ਭੈਣ ਆਪਦੇ ਵੀਰ ਭਰਾ ਦੀ ਗੱਲ ਨਹੀਂ ਮੋੜੇਗੀ ਤੇ ਪੀਰ ਬੁੱਧੂ ਸ਼ਾਹ ਦਾ ਸੰਬੰਧ ਹਿੰਦੂ ਗੁਰੂ ਨਾਲੋਂ ਟੁੱਟ ਜਾਵੇਗਾ ਤੇ ਬਿਨਾਂ ਜੰਗ ਦੇ ਇਹ ਮੁਹਿੰਮ ਸਰ ਹੋ ਜਾਵੇਗੀ।
ਸੋ ਇਸ ਸੋਚ ਨੂੰ ਅਮਲੀ ਜਾਮਾ ਦੇਣ ਹਿੱਤ ਬਾਦਸ਼ਾਹ ਨੇ ਦਰਬਾਰ ਵਿਚ ਫ਼ੌਜਾਂ ਦਾ ਵੱਡਾ ਸਮਾਗਮ ਕਰਕੇ, ਸਾਰੇ ਵਜ਼ੀਰਾਂ ਦੀ ਹਾਜ਼ਰੀ ਵਿਚ ਇਕ ਚਮਕਦੀ ਹੋਈ ਵੱਡੀ ਤਲਵਾਰ ਦੇ ਨਾਲ ਸਮੇਂ ਦੇ ਰਿਵਾਜ ਅਨੁਸਾਰ ਪਾਨ ਬੀੜਾ ਰਖਿਆ । ਬਾਦਸ਼ਾਹ ਔਰੰਗਜ਼ੇਬ ਨੇ ਬੜੇ ਰੋਹ ਵਿਚ ਆ ਕੇ ਐਲਾਨ ਕੀਤਾ, “ਮੇਰੀਆਂ ਫ਼ੌਜਾਂ ਵਿਚ ਕੋਈ ਹੈ ਐਸਾ ਸੂਰਮਾ ਜੋ, ਹੁਣੇ ਪੰਜਾਬ ਦੀ ਧਰਤੀ ‘ਤੇ ਉੱਠ ਰਹੀ ਗ਼ਦਰੀ ਮੁਹਿੰਮ ਨੂੰ ਨੱਥ ਪਾਵੇ? ਸਮੇਂ ਦੇ ਉੱਠ ਰਹੇ ਉਸ ਬਾਗ਼ੀ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਮੇਰੇ ਅੱਗੇ ਪੇਸ਼ ਕਰੇ। ਇਹ ਵੀ ਖੁੱਲ੍ਹ ਹੋਵੇਗੀ ਕਿ ਉਹ ਜਰਨੈਲ, ਗੁਰੂ ਨੂੰ ਜ਼ਿੰਦਾ ਜਾਂ ਮੁਰਦਾ ਜਿੱਤ ਕੇ ਲਿਆਵੇ। ਸਢੌਰੇ ਦੇ ਕੁੱਝ ਭੋਲੇ ਭਾਲੇ ਸੂਫ਼ੀ ਪੀਰ ਬੁੱਧੂ ਸ਼ਾਹ ਦੇ ਮੁਰੀਦ, ਜੋ ਉਸ ਗੁਰੂ ਨੂੰ ਸ਼ਹਿ ਦਿੰਦੇ ਹਨ ਜਾਂ ਦਿੱਲੀ ਹਕੂਮਤ ਦੀਆਂ ਖੁਫੀਆਂ ਰਿਪੋਰਟਾਂ ਪਹੁੰਚਾਉਂਦੇ ਹਨ, ਸਾਰੇ ਬਾਗ਼ੀਆਂ ਨੂੰ ਦਿੱਲੀ ਦਰਬਾਰ ਵਿਚ ਪੇਸ਼ ਕੀਤਾ ਜਾਵੇ । ਜੋ ਸੂਰਮਾ ਇਹ ਮੁਹਿੰਮ ਸਰ ਕਰੇਗਾ, ਉਸ ਨੂੰ ਮੂੰਹ ਮੰਗੇ ਇਨਾਮ ਦਿੱਤੇ ਜਾਣਗੇ। ਇਹ ਵੀ ਐਲਾਨ ਹੋ ਚੁੱਕਾ ਹੈ ਕਿ ਫ਼ੌਜ ਦੀ ਗਿਣਤੀ, ਦਾਰੂ, ਬਾਰੂਦ ਸਿੱਕਾ ਉਸ ਜਰਨੈਲ ਦੀ ਖੁਸ਼ੀ ਦੇ ਮੁਤਾਬਿਕ ਹੋਵੇਗੀ। ਜਿੱਤ ਤੋਂ ਬਾਅਦ ਸਪੈਸ਼ਲ ਅਹੁਦੇ ਤੇ ਤਰੱਕੀ ਦਿੱਤੀ ਜਾਵੇਗੀ।”
ਇਸ ਐਲਾਨ ਨੇ ਸਾਰੇ ਫ਼ੌਜੀ ਜਰਨੈਲਾਂ ਦੇ ਖ਼ੂਨ ਗਰਮਾ ਦਿੱਤੇ । ਮੁਗ਼ਲ ਰਾਜ ਵਿਚ ਸ਼ਹਿਨਸ਼ਾਹ ਔਰੰਗਜ਼ੇਬ ਦੀ ਤਾੜਨਾ ਭਰਪੂਰ ਵੰਗਾਰ ਨੇ ਹਰ ਅਣਖੀ ਸਿਪਾਹ-ਸਾਲਾਰ ਦੀ ਮਾਨਸਿਕ ਅਵਸਥਾ ਵਿਚ ਭੂਚਾਲ ਲਿਆ ਦਿੱਤਾ । ਪਰ ਸ਼ਹਿਨਸ਼ਾਹ ਦੇ ਆਲਮਗੀਰੀ ਵਜ਼ੀਰਾਂ ਵਿਚੋਂ ਆਲਮਗੀਰੀ ਵਜ਼ੀਰ ਸਾਫੀ ਖ਼ਾਨ ਨੇ ਆਪਣਾ ਹੌਸਲਾ ਬੁਲੰਦ ਕਰਦਿਆਂ ਬਾਦਸ਼ਾਹ ਅੱਗੇ ਸਿਰ ਝੁਕਾਉਂਦਿਆਂ ਆਪਣਾ ਮਸ਼ਵਰਾ ਪੇਸ਼ ਕਰ ਹੀ ਦਿੱਤਾ। “ਆਲੀ ਜਾਹ, ਹਜ਼ੂਰ-ਏ-ਵਾਲਾ ! ਮੁਗ਼ਲ ਹਕੂਮਤ ਵਿਚ ਬਹਾਦਰੀ ਵਾਲੇ ਗਾਜ਼ੀਆਂ ਦਾ ਕੋਈ ਸ਼ੁਮਾਰ ਨਹੀਂ, ਲੇਕਿਨ ਤੁਹਾਡੀ ਫ਼ੌਜ ਵਿਚ ਜਰਨੈਲ ਸੈਦ ਖ਼ਾਂ ਵਰਗੇ ਮਾਕੂਲ ਔਰ ਸਹੀ ਕਾਰਗਰ ਹਕੀਕਤ ਪੇਸ਼ ਕਰਨ ਵਾਲੇ ਜਰਨੈਲ ਮੌਜੂਦ ਹਨ । ਮੇਰੇ ਖ਼ਿਆਲ, ਇਸਨੂੰ ਇਸ ਖਿਦਮਤ ਦਾ ਮੌਕਾ ਦੇਣਾ ਵਾਜਿਬ ਹੋਵੇਗਾ।”
ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਨੇ ਹਾਂ ਪੱਖੀ ਹੁੰਗਾਰਾ ਭਰਦਿਆਂ ਹੁਕਮ ਦੇ ਦਿੱਤਾ, “ਹਾਂ ਸਾਫ਼ੀ ਖ਼ਾਂ! ਇਹ ਤੇਰਾ ਫ਼ੈਸਲਾ ਦਰੁਸਤ ਰਹੇਗਾ।” ਸੁਣਦੇ ਸਾਰ ਜਰਨੈਲ ਸੈਦ ਖ਼ਾਂ ਪ੍ਰਸੰਨ ਹੋ ਸਿਰ ਨਿਵਾ ਕੇ ਉਠ ਖੜੋਤਾ। ਉਹ ਕੁਝ ਮੂੰਹੋਂ ਬੋਲਣ ਦਾ ਮਨ ਬਣਾ ਰਿਹਾ ਸੀ। ਇਉਂ ਲੱਗ ਰਿਹਾ ਸੀ ਕਿ ਇਹ ਜ਼ਿੰਮੇਵਾਰੀ ਉਹ ਮਨ ਵਿਚ ਧਾਰੀ ਬੈਠਾ ਇੰਤਜ਼ਾਰ ਕਰ ਰਿਹਾ ਸੀ। ਉਹ ਮੁਗ਼ਲ ਹਕੂਮਤ ਦਾ ਦਿਲੋਂ ਖੈਰਖਾਹ ਹੋਣ ਦਾ ਸਬੂਤ ਦੇਣਾ ਚਾਹੁੰਦਾ ਸੀ। ਉਸਦੇ ਮਨ ਵਿਚ ਕੋਈ ਹੇਰਾਫੇਰੀ ਜਾਂ ਮੰਦ ਭਾਵਨਾ ਮੂਲੋਂ ਨਹੀਂ ਸੀ। ਇਸ ਗ਼ਲਤਫਹਿਮੀ ਬਾਰੇ ਉਹ ਵਜ਼ੀਰ ਸਾਫੀ ਖ਼ਾਂ ਨੂੰ ਕਈ ਵੇਰ ਹਕੀਕਤ ਦੱਸ ਚੁੱਕਾ ਸੀ । ਫਿਰ ਵੀ ਬਾਦਸ਼ਾਹ ਔਰੰਗਜ਼ੇਬ ਉਸ ਨੂੰ ਕੁੱਝ ਤਾੜਨਾ ਕਰਨਾ ਫਰਜ਼ ਸਮਝ ਰਿਹਾ ਸੀ।
“ਸੈਦ ਖਾਂ!, ਸਾਨੂੰ ਤਸੱਲੀਬਖਸ਼ ਜ਼ਰੀਏ ਤੋਂ ਇਤਲਾਹ ਮਿਲੀ ਏ ਕਿ ਤੇਰੇ ਬਹਿਨੋਈ ਪੀਰ ਬੁੱਧੂ ਸ਼ਾਹ ਦੇ, ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਕੁਫ਼ਰ ਦਾ ਅੱਡਾ ਜਮਾਈ ਬੈਠੇ, ਇਕ ਕਾਫਰ ਗੋਬਿੰਦ ਸਿੰਘ ਨਾਲ ਬੜੇ ਨਜ਼ਦੀਕੀ ਵਾਲੇ ਹਮਦਰਦਾਨਾ ਤੁਅਲਕਾਤ ਨੇ…. ਕੀ ਇਹ ਹਕੀਕਤ ਨਹੀਂ?” ਬਾਦਸ਼ਾਹ ਔਰੰਗਜ਼ੇਬ ਦੇ ਲਫ਼ਜ਼ਾਂ ਨੇ ਸੈਦ ਖ਼ਾਂ ਨੂੰ ਇਕ ਵੇਰਾਂ ਤਾਂ ਹਿਲਾ ਕੇ ਰੱਖ ਦਿੱਤਾ । ਜਰਨੈਲ ਸੈਦ ਖ਼ਾਂ ਨੇ ਬੜੀ ਹਿੰਮਤ ਨਾਲ ਜੁਆਬ ਦੇਣਾ ਵਾਜਿਬ ਸਮਝਿਆ, “ਸ਼ਹਿਨਸ਼ਾਹ-ਏ-ਹਿੰਦ! ਜਹਾਂ ਪਨਾਹ!, ਹਜ਼ੂਰ ਦਾ ਫੁਰਮਾਉਣਾ ਸਹੀ ਹੋ ਸਕਦੈ, ਮਗ਼ਰ ਬੁਲੰਦ ਇਕਬਾਲ ਆਲਮਗੀਰ ਦੇ ਨਾਚੀਜ਼ ਇਸ ਖ਼ਾਦਮ ਨੂੰ ਏਸ ਬਾਰੇ ਜਾਣਕਾਰੀ ਨਹੀਂ। ਕਾਫੀ ਅਰਸੇ ਤੋਂ ਨਾ ਇਹ ਨਾਚੀਜ਼ ਖ਼ੁਦ ਈ, ਸਢੌਰੇ ਜਾ ਸਕਿਆ ਏ, ਔਰ ਨਾ ਈ ਪੀਰ ਬੁੱਧੂ ਸ਼ਾਹ ਜਾਂ ਮੇਰੀ ਹਮਸ਼ੀਰਾ, ਬੀਬੀ ਨਸੀਰਾਂ ਜਾਂ ਉਨ੍ਹਾਂ ਦੇ ਪੁੱਤਰ ਮੇਰੇ ਪਾਸ ਆਏ ਨੇ…ਬੰਦਾ ਪਰਵਰ ਆਲੀ ਜਾਹ! ਵੈਸੇ ਪੀਰ ਬੁੱਧੂ ਸ਼ਾਹ ਔਰ ਉਸ ਦਾ ਕੁਨਬਾ, ਔਰ ਉਸ ਦੇ ਮੁਰੀਦ ਪੰਜ ਵਖ਼ਤ ਦੇ ਨਿਮਾਜ਼ੀ, ਪੱਕੇ ਮੁਸਲਮਾਨ ਨੇ।”
ਸੈਦ ਖ਼ਾਂ ਦਾ ਜੁਆਬ ਸੁਣ ਕੇ ਬਾਦਸ਼ਾਹ ਨੇ ਵਜ਼ੀਰ ਵੱਲ ਸੁਆਲੀਆ ਨਜ਼ਰ ਨਾਲ ਤਕਿਆ। ਸਾਫੀ ਖ਼ਾਂ ਵਜ਼ੀਰ ਨੇ ਬੜੇ ਠਰੰਮੇ ਨਾਲ ਬਾਦਸ਼ਾਹ ਅੱਗੇ ਇਹ ਅਰਜ਼ੋਈ ਕਰਨ ਦਾ ਹੀਆ ਕੀਤਾ। ਹੌਲੀ ਜਿਹੀ ਬੇਨਤੀ ਕਰਨ ਲੱਗਾ। ਆਲੀ ਜਾਹ! ਹਜ਼ੂਰੇ ਵਾਲਾ! ਜਰਨੈਲ ਸੈਦ ਖ਼ਾਂ ਦਾ ਬਿਆਨ ਮੈਨੂੰ ਤਾਂ ਸਾਫ਼ਗੋ ਹੀ ਲਗਦੈ। ਮੈਨੂੰ ਇਸ ਵਿਚ ਕੋਈ ਘੁੰਡੀ ਜਾਂ ਗ਼ਲਤ ਬਿਆਨੀ ਨਹੀਂ ਲੱਗਦੀ। ਇਸਨੇ ਇਕ ਸੱਚੇ ਤੇ ਵਫ਼ਾਦਾਰ ਫ਼ੌਜੀ ਦੇ ਫਰਜ਼ ਅਦਾ ਕੀਤੇ ਹਨ। ਬਿਨਾਂ ਕਿਸੇ ਵੱਲ ਛੱਲ ਦੇ ਸਾਰੀ ਹਕੀਕਤ ਦੱਸ ਦਿੱਤੀ ਹੈ”
“ਮਗਰ ਸੈਦ ਖ਼ਾਂ ਨੇ ਪੀਰ ਬੁੱਧੂ ਸ਼ਾਹ ਤੇ ਕਾਫ਼ਰ ਗੋਬਿੰਦ ਸਿੰਘ ਵਾਲੇ ਆਪਸੀ ਤੁਅਲਕਾਤ ਸਾਫ਼ ਨਹੀਂ ਕੀਤੇ। ਮੈਨੂੰ ਤਾਂ ਹੋਰ ਖਤਰਾ ਏ ਕਿ ਪੀਰ ਬੁੱਧੂ ਸ਼ਾਹ, ਸਢੌਰੇ ਵਾਲੇ ਸਾਡੇ ਨਾਜ਼ਮ ਉਸਮਾਨ ਖ਼ਾਨ ਤੋਂ ਕਿਸੇ ਢੰਗ ਨਾਲ ਸੂਹ ਕੱਢ ਕੇ ਤੇਗ਼ ਬਹਾਦਰ ਦੇ ਪੁੱਤਰ ਗੋਬਿੰਦ ਸਿੰਘ ਨੂੰ ਨਾ ਪਹੁੰਚਾਉਂਦਾ ਹੋਵੇ। ਸਾਡੇ ਸ਼ਾਹੀ ਮਾਮਲਿਆਂ ਦੀ ਖੁਫ਼ੀਆਂ ਰਿਪੋਰਟ ਕਾਫ਼ਰਾਂ ਤੱਕ ਨਾ ਦੇਂਦਾ ਹੋਵੇ । ਦਿੱਲੀ ਨੂੰ ਇਹ ਕਦੇ ਵੀ ਬਰਦਾਸ਼ਿਤ ਨਹੀਂ ਹੋ ਸਕਦਾ। ਪਤਾ ਲੱਗਾ ਹੈ ਕਿ ਸੈਂਕੜੇ ਮੁਰੀਦ ਵੀ ਉਸਦੇ ਇਸ ਕੰਮ ਵਿਚ ਹੱਥ ਵਟਾਉਂਦੇ ਹਨ।”
ਦਿੱਲੀ ਦਰਬਾਰ ਅੰਦਰ ਇਹ ਮਸਲਾ ਬਹੁਤ ਭੱਖ ਚੁੱਕਾ ਸੀ । ਬਾਦਸ਼ਾਹ ਇਹ ਗ਼ਦਰ ਦੀ ਸੁਲਘਦੀ ਚੰਗਿਆੜੀ ਨੂੰ ਸਦਾ ਲਈ ਖ਼ਤਮ ਕਰਨਾ ਚਾਹੁੰਦਾ ਸੀ । ਰਾਜਿਆਂ ਵਾਲੀ ਚੰਗੀ ਤੇ ਮਾੜੀ ਵਿਚਾਰਧਾਰਾ ਦਾ ਉਹ ਪਹਿਲਾਂ ਹੀ ਸ਼ਿਕਾਰ ਹੋ ਚੁੱਕਾ ਸੀ । ਮੁੱਲਾਂ ਮੌਲਾਣਿਆਂ ਦੇ ਫ਼ਤਵਿਆਂ ਨੇ ਕਈ ਵਾਰ ਉਸ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ, ਪਰੰਤੂ ਆਲਮਗੀਰੀ ਹੈਂਕੜ ਤੇ ਹੈਦਰੀ ਨਿਜ਼ਾਮ ਦੇ ਕਰ ਚੁੱਕੇ ਐਲਾਨ ਨੇ ਉਸ ਪਾਸੋਂ ਬਹੁਤ ਸਾਰੇ ਗ਼ਲਤ ਫੈਸਲੇ ਕਰਵਾ ਦਿੱਤੇ । ਇਤਿਹਾਸ ਦੱਸਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਸੁਣ ਕੇ ਔਰੰਗਜ਼ੇਬ ਦੀ ਸ਼ਾਹੀ ਬੇਗ਼ਮ ਤੇ ਉਸਦੀ ਲਾਡਲੀ ਧੀ ਨੇ ਵੀ ਬਹੁਤ ਵਰਜਿਆ ਸੀ । ਪਰ ਬੀਤ ਚੁੱਕੇ ਸਮੇਂ ਨੂੰ ਕੌਣ ਮੋੜੇ? ਸੋ ਸੈਦ ਖ਼ਾਂ ਉੱਤੇ ਪੀਰ ਬੁੱਧੂ ਸ਼ਾਹ ਦੀ ਗ਼ਦਰ ਮੁਹਿੰਮ ਦੇ ਫ਼ੈਸਲੇ ਤੇ ਇਕ ਵਾਰ ਫਿਰ ਸੈਦ ਖ਼ਾਂ ਨੇ ਸਫ਼ਾਈ ਬਾਦਸ਼ਾਹ ਅੱਗੇ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਜੋ ਕਾਰਗਰ ਸਾਬਤ ਨਾ ਹੋ ਸਕੀ।
ਵਜ਼ੀਰ ਸਾਫੀ ਖ਼ਾਂ ਸੈਦ ਖ਼ਾਂ ਦੀ ਖੂਬ ਹਾਮੀ ਭਰ ਰਿਹਾ ਸੀ । ਸੈਦ ਖ਼ਾਂ ਜਰਨੈਲ ਪੀਰ ਬੁੱਧੂ ਸ਼ਾਹ ਦੀ ਸੂਫ਼ੀਆਨਾ ਤੇ ਇਸਲਾਮਿਕ ਰਹੁ-ਰੀਤਾਂ ਦੀ ਸ਼ਰ੍ਹਾ ਨੂੰ ਆਧਾਰ ਬਣਾ ਕੇ ਆਪਣਾ ਪੱਖ ਪੇਸ਼ ਕਰ ਰਿਹਾ ਸੀ, “ਜਹਾਂ ਪਨਾਹ, ਵਾਲੀ-ਏ-ਹਿੰਦ ! ਮੇਰੇ ਬਹਿਨੋਈ, ਪੀਰ ਬੁੱਧੂ ਸ਼ਾਹ ਨੂੰ, ਖ਼ੁਦਾ ਦੀ ਬੰਦਗੀ ਤੋਂ ਬਿਨਾਂ, ਹੋਰ ਕੋਈ ਦਿਲਚਸਪੀ ਨਹੀਂ। ਉਹ ਸ਼ਾਹੀ ਕਾਰ-ਵਿਹਾਰਾਂ ਜਾਂ ਦਰਬਾਰਾਂ ਤੋਂ ਬੇਨਿਆਜ਼ ਹੀ ਰਹਿਣ ਦਾ ਆਦੀ ਹੈ। ਰੱਬ ਦੀ ਰਜ਼ਾ ਮੰਨਣ ਵਾਲੇ ਪੀਰ ਬੁੱਧੂ ਸ਼ਾਹ ਨੂੰ ਆਪਣੀ ਜਾਤ ਕੁਨਬੇ ਦੇ ਨਾਲ-ਨਾਲ ਆਪਣੇ ਸੈਂਕੜੇ ਮੁਰੀਦਾਂ ਵਾਲੇ ਮੁਆਸ਼ਰੇ ਤੋਂ ਬਿਨਾਂ ਦੁਨੀਆ ਦੇ ਹੋਰ ਝੰਜਟਾਂ ਨਾਲ ਕੋਈ ਸਰੋਕਾਰ ਨਹੀਂ। ਮੈਂ ਇਹ ਗੱਲ ਦਾਹਵੇ ਨਾਲ ਕਹਿ ਸਕਦਾ ਹਾਂ।”
ਬਾਦਸ਼ਾਹ ਨੇ ਸੈਦ ਖ਼ਾਂ ਦੀ ਗੱਲ ਨੂੰ ਸੁਣੀ ਅਣ-ਸੁਣੀ ਕਰਦਿਆਂ ਆਪਣੇ ਰੋਹ ਭਰੇ ਤੇ ਤਲਖ਼ ਮਜ਼ਾਜ ਹੁਕਮਾਂ ਦੀ ਝੜੀ ਲਾਉਂਦਿਆਂ ਬੋਲਣਾ ਸ਼ੁਰੂ ਕਰ ਦਿੱਤਾ, “ਵਜ਼ੀਰ ਸਾਫੀ ਖ਼ਾਂ ! ਤੈਨੂੰ ਯਾਦ ਹੈ? ਸ਼ਾਇਦ ਤਵਾਰੀਖ਼ ਦੇ ਉਹ ਵਰਕੇ ਭੁੱਲ ਗਏ ਮਾਲੂਮ ਹੁੰਦੇ ਓ, ਜਦੋਂ ਲਾਹੌਰ ਦੇ ਪੀਰ ਸਾਂਈ ਮੀਆਂ ਮੀਰ ਦੇ ਦਖ਼ਲ ਨਾਲ ਰਿਹਾ ਹੋਏ ਹਰਿਗੋਬਿੰਦ ਨੇ ਮੁਗ਼ਲ ਫ਼ੌਜਾਂ ਨੂੰ ਸਖ਼ਤ ਟੱਕਰ ਦੇ ਕੇ ਚਾਰ ਦਫ਼ਾ, ਸਿਰਫ ਸ਼ਿਕਸਤ ਹੀ ਨਹੀਂ ਸੀ ਦਿੱਤੀ, ਸਗੋਂ ਦਿੱਲੀ ਦੇ ਤਖ਼ਤ ਨੂੰ ਵੀ ਵੰਗਾਰਿਆ ਸੀ। ਭੁੱਲ ਗਏ ਹੋ… ਉਸ ਕਾਫ਼ਿਰ ਵਲੋਂ ਅੰਮ੍ਰਿਤਸਰ ਵਿਚ ਦਿੱਲੀ ਦੇ ਮਸਾਵੀ ਆਪਣੀ ਖ਼ੁਦਮੁਖਤਾਰੀ ਦਾ ਅਕਾਲ ਤਖ਼ਤ ਵੀ ਖੜ੍ਹਾ ਕਰ ਲਿਆ ਸੀ ਤੇ ਆਪਣਾ ਝੰਡਾ ਵੀ ਝੁਲਾ ਲਿਆ ਸੀ।”
ਵਜ਼ੀਰ ਸਾਫ਼ੀ ਖ਼ਾਂ ਨੂੰ ਔਰੰਗਜ਼ੇਬ ਦੇ ਤਿਖੇ ਤੇਵਰ ਨੇ ਇਕ ਵਾਰ ਤਾਂ ਝੰਜੋੜ ਕੇ ਰੱਖ ਦਿੱਤਾ। ਮੱਥੇ ਤੇ ਤਰੇਲੀ ਜਿਹੀ ਵੀ ਆ ਗਈ। ਪਰ ਜਿਗਰਾ ਕਰਕੇ ਉਹ ਬਾਦਸ਼ਾਹ ਨੂੰ ਮੁਖਾਤਿਬ ਹੋਇਆ। “ਜਾਹ ਪਨਾਹ, ਸ਼ਹਿਨਸ਼ਾਹ! ਹਜ਼ੂਰ ਨੂੰ ਯਾਦ ਹੋਣੈ, ਹਿੰਦੂ ਵਜ਼ੀਰ ਬੀਰਬਲ ਨੂੰ ਸ਼ਹਿਨਸ਼ਾਹ-ਏ-ਅਕਬਰ ਆਜ਼ਮ ਨੇ ਉਚੇਚੀ ਖੁਲ੍ਹ ਦੇ ਰੱਖੀ ਸੀ। ਸ਼ਾਹੀ ਮਾਮਲਿਆਂ ਵਿਚ ਬੇ-ਖੌਫ਼ ਬੇਬਾਕੀ ਸੀ। ਔਰ ਸ਼ੱਕੀ ਤੇ ਸਖ਼ਤ ਸ਼ਾਹੀ ਮਾਮਲਿਆਂ ਤੇ ਫ਼ੈਸਲਿਆਂ ‘ਤੇ ਨਜ਼ਰਸਾਨੀ ਕਰਨ ਦੀ ਪੂਰੀ ਪੂਰੀ ਖੁੱਲ੍ਹ ਦੇ ਦਿੱਤੀ ਸੀ।” “ਹਾਂ ! ਹਾਂ !! ਇਹ ਤਾਂ ਸਾਨੂੰ ਚੰਗੀ ਤਰ੍ਹਾਂ ਯਾਦ ਏ। ਮਗਰ ਤੁਹਾਡੇ ਕਹਿਣ ਦਾ ਕੀ ਮਤਲਬ ਹੈ?” ਔਰੰਗਜ਼ੇਬ ਬਾਦਸ਼ਾਹ ਬੋਲਿਆ । ਉਸਦੀਆਂ ਨਜ਼ਰਾਂ ਵਜ਼ੀਰ ਦੇ ਜੁਆਬ ਵੱਲ ਸਨ। ਵਜ਼ੀਰ ਬਾਦਸ਼ਾਹ ਹੀ ਗੱਲ ਨੂੰ ਪੂਰੀ ਕਰਨਾ ਚਾਹੁੰਦਾ ਸੀ। “ਸ਼ਹਿਨਸ਼ਾਹ ਅਕਬਰ ਨੇ ਇਸ ਮੁਦਾ-ਖਲਿਤ ਕਾਰਣ ਕਈ ਫੈਸਲੇ ਬਦਲੇ ਵੀ ਸਨ।” ਵਜ਼ੀਰ ਨੇ ਗੱਲ ਪੂਰੀ ਕੀਤੀ।
ਬਾਦਸ਼ਾਹ ਔਰੰਗਜ਼ੇਬ ਦੀਆਂ ਗ਼ਲਤ ਨੀਤੀਆਂ ਸਦਕੇ ਉਸਦੇ ਰਾਜ ਵਿਚ ਹਰ ਆਏ ਦਿਨ ਛੋਟੀਆਂ ਤੇ ਵੱਡੀਆਂ ਗ਼ਦਰੀ ਮੁਹਿੰਮਾਂ ਉੱਠਦੀਆਂ ਰਹਿੰਦੀਆਂ ਸਨ। ਸਭ ਤੋਂ ਵੱਡੀ ਗ਼ਲਤੀ ਦਾ ਫ਼ਤਵਾ ਉਹ, ਹੈਦਰੀ ਝੰਡਾ ਝੁਲਾਉਣ ਦਾ ਛੇੜ ਚੁੱਕਾ ਸੀ। ਇਹ ਫੈਸਲਾ ਇਤਨਾ ਆਸਾਨ ਤੇ ਸੌਖਾ ਨਹੀਂ ਸੀ। ਐਡੇ ਵੱਡੇ ਰਾਜ ਭਾਗ ਵਿਚ ਇਕੋ ਰਾਜੇ ਦੀ ਮਨ ਪਸੰਦ ਦਾ ਧਰਮ ਕਾਇਮ ਕਰਨਾ ਸੰਭਵ ਨਹੀਂ ਸੀ। ਇਹੋ ਕਾਰਣ ਸੀ ਕਿ ਸ਼ਹਿਨਸ਼ਾਹ ਅਕਬਰ ਨੇ ਜਜ਼ੀਆ ਖ਼ਤਮ ਕਰ ਕੇ ਸਭ ਧਰਮਾਂ ਨੂੰ ਖੁੱਲ੍ਹ ਦਿੱਤੀ ਹੋਈ ਸੀ। ਤਾਂ ਹੀ ਉਹ ਐਨਾ ਲੰਮਾ ਸਮਾਂ ਰਾਜ ਕਰਨ ਦੇ ਯੋਗ ਹੋ ਸਕਿਆ। ਉਸ ਦੇ ਰਾਜ ਵਿਚ ਕੱਟੜਪੁਣਾ ਨਹੀਂ ਸੀ। ਉਸਨੇ ਹਿੰਦੂ ਦੇਵੀਆਂ ਦੇ ਮੰਦਰਾਂ ਤੇ ਸੋਨੇ ਦੇ ਛੱਤਰ ਚੜ੍ਹਾ ਕੇ ਮਾਣ ਖੱਟਿਆ। ਉਹ ਆਪ ਚੱਲ ਕੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਲੰਗਰ ਵਿਚ ਪੁੱਜਾ, ਪੰਗਤ ਵਿਚ ਬੈਠ ਕੇ ਪ੍ਰਸ਼ਾਦ ਛਕਿਆ ਤੇ ਖੁਸ਼ ਹੋ ਜਗੀਰਾਂ ਦੇਣ ਦੀ ਪੇਸ਼ਕਸ਼ ਕੀਤੀ। ਉਸ ਨੇ ਲੋਕ ਪ੍ਰਿਯਤਾ ਪ੍ਰਾਪਤ ਕਰਨ ਲਈ ਇਕ ਨਵਾਂ ਮਜ੍ਹਬ ਵੀ ਚਲਾਇਆ ਜਿਸ ਵਿਚ ਹਰ ਵਰਗ ਦਾ ਬੰਦਾ ਸ਼ਾਮਿਲ ਹੋ ਸਕਦਾ ਸੀ । ਉਸ ਧਰਮ ਦਾ ਨਾਮ ‘ਦੀਨ-ਏ- ਇਲਾਹੀ’ ਸੀ। ਪਰ ਔਰੰਗਜ਼ੇਬ ਦੇ ਕੱਟੜ ਸੁਭਾ ਵਿਚ ਸਭ ਕੁਝ ਇਸ ਦੇ ਉਲਟ ਚਲਦਾ ਰਿਹਾ।
ਹੁਣ ਉਸ ਨੂੰ ਆਪਣੇ ਕੀਤੇ ਫ਼ੈਸਲੇ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਵੀ ਗ਼ਲਤ ਭਾਸਣ ਲੱਗ ਪਿਆ ਸੀ। ਪਰ ਫੋਕੀ ਸ਼ੋਹਰਤ ਨੂੰ ਕਾਇਮ ਕਰਨ ਹਿੱਤ ਦਿਲ ਦੇ ਪਾਪਾਂ ‘ਤੇ ਪਰਦਾ ਪਾਉਣ ਦਾ ਯਤਨ ਵੀ ਕਰਦਾ। ਹੁਣ ਪੀਰ ਬੁੱਧੂ ਸ਼ਾਹ ਤੇ ਪਹਾੜੀ ਰਾਜਿਆਂ ਤੇ ਕੁੱਝ ਤੁਅੱਸਬੀ ਮੁਸਲਮਾਨਾਂ ਦੀਆਂ ਸ਼ਕਾਇਤਾਂ ਨੂੰ ਲੈ ਕੇ ਕਾਫ਼ੀ ਅਰਸੇ ਤੋਂ ਸੋਚ ਵਿਚਾਰ ਕਰ ਰਿਹਾ ਸੀ। ਉਹ ਪੀਰ ਬੁੱਧੂ ਸ਼ਾਹ ਸਢੌਰਾ ਤੇ ਘੁੜਾਮ ਦੇ ਪੀਰਾਂ ਦੇ ਗੁਰੂ ਗੋਬਿੰਦ ਸਿੰਘ ਨਾਲ ਸੰਬੰਧਾਂ ਨੂੰ ਭਲੀਭਾਂਤ ਸਮਝਣ ਤੇ ਵੀ ਮਜ਼੍ਹਬੀ ਤੇ ਕਟੜ ਮੁੱਲਾਂ ਮੌਲਾਣਿਆਂ ਦੀ ਸ਼ਹਿ ‘ਤੇ ਗ਼ਲਤ ਫ਼ਤਵੇ ਲੈ ਰਿਹਾ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਹੱਸ ਕੇ ਸ਼ਹਾਦਤ ਦਿੱਤੀ ਤੇ ਹਿੰਦੂਆਂ ਦੀ ਹੁੰਦੀ ਕਤਲਾਮ ਨੂੰ ਰੋਕਿਆ। ਔਰੰਗਜ਼ੇਬ ਦੇ ਹੈਦਰੀ ਝੰਡੇ ਦੇ ਫ਼ੈਸਲੇ ਮੁਤਾਬਿਕ, ਕਿ ਹਿੰਦ ਵਿਚ ਇਸਲਾਮ ਤੋਂ ਬਿਨਾਂ ਕੋਈ ਧਰਮ ਨਹੀਂ ਰਹਿਣ ਦੇਣਾ, ਗੁਰੂ ਤੇਗ਼ ਬਹਾਦਰ ਸਾਹਿਬ ਨੇ ਇਹ ਕਹਿ ਕੇ, ਸ਼ਹਾਦਤ ਦਾ ਜਾਮ ਪੀਤਾ ਸੀ ਕਿ ਔਰੰਗਜ਼ੇਬ! ਅਸੀਂ ਹਿੰਦੂ ਦਾ ਮੰਦਰ ਢਹਿਣ ਨਹੀਂ ਦੇਣਾ ਤੇ ਦੁਨੀਆ ‘ਤੇ ਇਕ ਹੋਰ ਸਿੱਖ ਧਰਮ ਦਾ ਆਗਾਜ਼ ਕਰ ਕੇ ਤੇਰੀ ਹੈਂਕੜ ਭੰਨ ਕੇ ਚੂਰ ਕਰ ਦੇਣੀ ਹੈ। ਤੂੰ ਦੂਜਾ ਮਜ਼੍ਹਬ ਮਿਟਾਉਣਾ ਚਾਹੁੰਦਾ ਏਂ, ਤੇ ਅਸੀਂ ਇਕ ਹੋਰ ਤੀਸਰਾ ਸਿੱਖ ਧਰਮ ਬਣਾਉਣਾ ਚਾਹੁੰਦੇ ਹਾਂ। ਸੋ ਇਸ ਮਜ਼੍ਹਬੀ ਮੁੱਠਭੇੜ ਦੀ ਹੈਂਕੜ ਨੇ ਔਰੰਗਜ਼ੇਬ ਨੂੰ ਅਸਲੋਂ ਹੀ ਗੁੰਮਰਾਹ ਕਰ ਦਿੱਤਾ ਸੀ। ਬਾਦਸ਼ਾਹ ਵਲੋਂ, ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦੀ ਮਜ਼੍ਹਬੀ ਜਨੂੰਨ ਦੀ ਨੀਤੀ ਦੂਰਰਸੀ ਨਤੀਜੇ ਵਿਚ ਬਹੁਤ ਬੁਰੀ ਤਰ੍ਹਾਂ ਫੇਲ੍ਹ ਹੋਈ। ਇਥੋਂ ਤੱਕ ਕਿ ਉਹ ਆਪਣੇ ਨਿੱਜੀ ਪਰਿਵਾਰ ਦੇ ਤੋਲ ਮਾਪ ਨੂੰ ਵੀ ਨਾ ਸਹੀ ਮਾਪ ਸਕਿਆ। ਬਾਦਸ਼ਾਹ ਦੀ ਬੇਗ਼ਮ ਰਾਬਿਆ ਦੁਰਾਨੀ ਤੇ ਧੀ ਜ਼ੇਬੁਨਿਸਾ ਨੇ ਵੀ ਇਸ ਜ਼ਾਲਮਾਨਾ ਸਾਕੇ, ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਦਿੱਲੀ ਦੇ ਸੂਬੇਦਾਰ, ਸਾਫ਼ੀ ਖ਼ਾਂ, ਸ਼ਾਹੀ ਮੌਲਵੀ, ਕੋਤਵਾਲ ਵੋਹਰਾ ਤੇ ਕੁਝ ਅਹਿਲਕਾਰਾਂ ਪਾਸ ਵੀ ਚਾਰਾਜ਼ੋਰੀ ਕੀਤੀ, ਜੋ ਨਾਕਾਮ ਸਾਬਿਤ ਹੋਈ।
ਸੋ ਹੁਣ ਸ਼ਾਹੀ ਦਰਬਾਰ ਦੇ ਹੁਕਮ ਮੁਤਾਬਿਕ ਇਕ ਵੱਡੇ ਫ਼ੌਜੀ ਦਸਤੇ ਦੀ ਕਮਾਨ ਹੇਠ ਜਰਨੈਲ ਸੈਦ ਖ਼ਾਂ ਨੂੰ ਸਢੌਰੇ ਰਾਹੀਂ ਪੀਰ ਬੁੱਧੂ ਸ਼ਾਹ ਦੇ ਰਾਜਨੀਤਿਕ ਮਸਲੇ ਦਾ ਹੱਲ ਲੱਭਣ ਲਈ ਕੂਚ ਕਰਨ ਦਾ ਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ ਗਿਆ । ਸੈਦ ਖ਼ਾਂ ਚਲਦਾ ਹੋਇਆ ਕਲਾਨੌਰ ਪਹੁੰਚਾ।
ਜਰਨੈਲ ਸੈਦ ਖ਼ਾਂ ਦੀ ਸਢੌਰੇ ‘ਤੇ ਚੜ੍ਹਾਈ
ਔਰੰਗਜ਼ੇਬ ਦੇ ਸਜੇ ਦਰਬਾਰ ਅੰਦਰ ਬਾਦਸ਼ਾਹ ਦੀ ਇਹ ਗਰਜਵੀਂ ਵੰਗਾਰ ਨੇ ਹਿੰਦੁਸਤਾਨ ਦੇ ਸਾਰੇ ਜਰਨੈਲਾਂ ਦੀ ਹਾਜ਼ਰੀ ਵਿਚ ਇਸ ਬਗਾਵਤ ਨੂੰ ਮਲੀਆਮੇਟ ਕਰ ਕੇ ਬਾਗ਼ੀ ਗੁਰੂ ਨੂੰ ਜਿਉਂਦੇ ਫੜ ਲਿਆਉਣ ਦਾ ਮਿਸ਼ਨ ਕੋਈ ਸੌਖਾ ਨਹੀਂ ਸੀ । ਬਾਦਸ਼ਾਹ ਦੀ ਇਹ ਰਾਜਸੀ ਚਾਲ ਕਿ ਇਸ ਮੁਹਿੰਮ ਦੀ ਸਫਲਤਾ ਲਈ ਖਾਸ ਕਰ ਸੈਦ ਖ਼ਾ ਨੂੰ ਭੇਜਿਆ ਜਾਵੇ, ਕਿਉਂਕਿ ਪੀਰ ਬੁੱਧੂ ਸ਼ਾਹ, ਉਸ ਦਾ ਬਹਿਨੋਈ ਹੈ, ਮਸਲਾ ਹੋਰ ਵੀ ਪੇਚੀਦਾ ਹੋ ਜਾਂਦਾ ਹੈ। ਸੋ ਭਰੇ ਦਰਬਾਰ ਅੰਦਰ ਇਸ ਮਸਲੇ ‘ਤੇ ਆ ਕੇ ਕਿਵੇਂ ਨਜਿਠਿਆ ਜਾਵੇ? ਸੈਦ ਖ਼ਾਂ ਨੂੰ ਸੋਚਣਾ ਪਿਆ ਕਿ ਇਸ ਮਾਹੌਲ ਨੂੰ ਕਿਵੇਂ ਸਾਂਭਿਆ ਜਾਵੇ? ਸੋ ਵਕਤ ਦੀ ਨਜ਼ਾਕਤ ਅਨੁਭਵ ਕਰਦਿਆਂ ਸੈਦ ਖ਼ਾਂ ਰਾਜਸੀ ਦਰਬਾਰ ਦੀ ਸ਼ਾਨ ਸ਼ੌਕਤ ਨੂੰ ਕਾਇਮ ਰੱਖਦਿਆਂ ਬੜੇ ਮਾਣ ਤੇ ਗੌਰਵ ਨਾਲ ਉੱਠ ਖੜ੍ਹਾ ਹੋਇਆ। ਮੁਗ਼ਲਰਾਜ ਦੇ ਸ਼ਾਹੀ ਠਾਠਬਾਠ ਤੇ ਬਾਦਸ਼ਾਹ ਔਰੰਗਜ਼ੇਬ ਦੇ ਰੋਹ ਭਰੇ ਵਤੀਰੇ ਨੂੰ ਭਾਂਪ ਕੇ ਉਹ ਸ਼ੇਰ ਬਣ ਭਬਕਿਆ, “ਸ਼ਹਿਨਸ਼ਾਹ ਮੈਂ ਮੁਗ਼ਲਰਾਜ ਦਾ ਸ਼ਾਹੀ ਜਰਨੈਲ ਹਾਂ। ਮੈਂ ਇਥੇ ਭਰਤੀ ਹੋਣ ਸਮੇਂ ਸੁਗੰਧ ਖਾਧੀ ਸੀ ਕਿ ਮੈਂ ਤਾਂ ਜ਼ਿੰਦਗੀ ਭਰ ਸ਼ਹਿਨਸ਼ਾਹ ਵਾਲੀ ਏ ਹਿੰਦ ਦਾ ਖੈਰਖਾਹ ਰਹਾਂਗਾ। ਸੋ ਮੈਂ ਹਕੂਮਤ ਨੂੰ ਯਕੀਨ ਦਿਵਾਉਂਦਾ ਹਾਂ ਕਿ ਸਰਕਾਰ ਦੀ ਰਹਿਮਤ ਸਦਕਾ ਮੈਂ ਅਨੰਦਪੁਰ ਦੀ ਮੁਹਿੰਮ ਨੂੰ ਹਰ ਤਰਹ ਫ਼ਤਹਿ ਕਰਕੇ, ਬਾਗ਼ੀ ਗੁਰੂ ਦਾ ਸਿਰ ਦਿੱਲੀ ਦਰਬਾਰ ਵਿਚ ਪੇਸ਼ ਕਰਾਂਗਾ।” ਇਹ ਕਹਿੰਦਿਆਂ ਉਸਨੇ ਸ਼ਾਹੀ ਦਰਬਾਰ ਦੇ ਤਖ਼ਤ ਤੇ ਉੱਚੀ ਥਾਂ ਪਈ ਤਲਵਾਰ ਨੂੰ ਦੋਹਾਂ ਹੱਥਾਂ ਨਾਲ ਚੁੱਕ ਕੇ ਚੁੰਮ ਲਿਆ। ਨਾਲ ਪਏ ਪਾਨਾਂ ਦੇ ਬੀੜੇ ਨੂੰ ਫੜ ਕੇ ਮੂੰਹ ਵਿਚ ਚਬਾ ਲਿਆ। ਸਾਰੇ ਦਰਬਾਰ ਵਿਚ ਤਾੜੀਆਂ ਦੀ ਆਵਾਜ਼ ਨਾਲ ਵਾਤਾਵਰਣ ਗੂੰਜ ਉਠਿਆ। ਹਰ ਪਾਸੇ ਜਰਨੈਲ ਸੈਦ ਖ਼ਾਂ ਦੇ ਨਾਮ ਦੇ ਨਾਹਰੇ ਸੁਣਾਈ ਦੇ ਰਹੇ ਸਨ । ਇਸ ਤਰ੍ਹਾਂ ਜਰਨੈਲ ਸੈਦ ਖ਼ਾਂ ਸ਼ਾਹੀ ਹੁਕਮਾਂ ਮੁਤਾਬਿਕ ਫ਼ੌਜੀ ਦਸਤਾ ਲੈ ਕੇ ਦਿੱਲੀ ਤੋਂ ਰਵਾਨਾ ਹੋ ਗਿਆ।
ਰਸਤੇ ਦੀਆਂ ਮੰਜ਼ਿਲਾਂ ਤੈਅ ਕਰਦਿਆਂ ਸੈਦ ਖ਼ਾਨ ਸ਼ਾਹੀ ਸ਼ਾਨਿ-ਸ਼ੌਕਤ ਨਾਲ ਕਲਾਨੌਰ ਪਹੁੰਚ ਗਿਆ। ਉੱਥੇ ਉਸ ਨੇ ਸਕੀਮ ਬਣਾਈ ਕਿ ਇਥੋਂ ਸਢੌਰਾ ਨਜ਼ਦੀਕ ਹੀ ਹੈ। ਪਹਿਲਾਂ ਤਾਂ ਉਸਨੇ ਮਨ ਵਿਚ ਸੋਚਿਆ ਕਿ ਸੁਨੇਹਾ ਘੱਲ ਕੇ ਅਪਣੀ ਹਮਸ਼ੀਰਾ (ਭੈਣ) ਨਸੀਰਾਂ ਤੇ ਬਹਿਨੋਈ ਪੀਰ ਸੱਯਦ ਬੁੱਧੂ ਸ਼ਾਹ ਨੂੰ ਬੁਲਾ ਕੇ ਇਸ ਮਸਲੇ ਤੇ ਸਲਾਹ ਮਸ਼ਵਰਾ ਕੀਤਾ ਜਾਵੇ। ਪਰ ਇਹ ਮਸ਼ਵਰਾ ਵੀ ਸਿਰੇ ਨਾ ਚੜ੍ਹ ਸਕਿਆ ਕਿਉਂਕਿ ਬਾਦਸ਼ਾਹ ਦਾ ਹੁਕਮ ਸੀ ਕਿ ਸਢੌਰੇ ਪਹੁੰਚ ਕੇ ਸਭ ਤੋਂ ਪਹਿਲਾਂ, ਦਿੱਲੀ ਦੇ ਮੁਗ਼ਲ ਰਾਜ ਦੇ ਸ਼ਾਹੀ ਮਸਲਿਆਂ ਵਜੋਂ ਨਿਯੁਕਤ ਸੂਬੇਦਾਰ ਉਸਮਾਨ ਖ਼ਾਨ ਨੂੰ ਨਾਲ ਲਿਆ ਜਾਵੇ। ਇਹ ਵੀ ਸ਼ਾਹੀ ਹੁਕਮ ਸੀ ਕਿ ਉਸਮਾਨ ਖ਼ਾਨ ਤੋਂ ਸਾਰੀ ਗੁਪਤ ਰਿਪੋਟ ਲੈ ਕੇ ਦਿੱਲੀ ਭੇਜੀ ਜਾਵੇ। ਸੋ ਕੁਝ ਸਿਪਾਹੀ ਲੈ ਕੇ ਸੈਦ ਖ਼ਾਂ ਪਹਿਲਾਂ ਸ਼ਾਹੀ ਫੁਰਮਾਨ ਅਨੁਸਾਰ ਸਢੌਰੇ ਦੇ ਹਾਕਮ ਉਸਮਾਨ ਖ਼ਾਂ ਕੋਲ ਪੁਜਾ ਤੇ ਉਸ ਨੇ ਉਸ ਦੇ ਫ਼ੌਜੀ ਦੌਰੇ ਦਾ ਪੂਰਾ ਮਕਸਦ ਦੱਸ ਕੇ ਉਸ ਇਲਾਕੇ ਦੀ ਗੁਪਤ ਰਿਪੋਰਟ ਦਿੱਲੀ ਭੇਜੀ। ਇਸ ਗੁਪਤ ਰਿਪੋਰਟ ਵਿਚ ਵੀ ਪੀਰ ਬੁੱਧੂ ਸ਼ਾਹ ਦੀਆਂ ਕਾਰਵਾਈਆਂ ਨੂੰ ਇਸਲਾਮ ਦੇ ਵਿਰੁੱਧ ਤੇ ਮੁਗ਼ਲ ਰਾਜ ਦੇ ਖਿਲਾਫ਼ ਵਧਾ ਚੜ੍ਹਾ ਕੇ ਲਿਖਿਆ ਗਿਆ ਸੀ । ਪੀਰ ਬੁੱਧੂ ਸ਼ਾਹ ਤੇ ਨਸੀਰਾਂ ਤੇ ਬੱਚਿਆਂ ਦੇ ਗੁਰੂ ਜੀ ਦੇ ਘਰਦਿਆਂ ਨੂੰ ਮਿਲਣਾ ਤੇ ਕਈ ਕਈ ਦਿਨ ਅਨੰਦਪੁਰ ਰੁਕਣ ਦੀਆਂ ਖ਼ਬਰਾਂ ਨੂੰ ਦਿੱਲੀ ਤਖ਼ਤ ਦੇ ਖਿਲਾਫ਼ ਵਿਦਰੋਹੀ ਬਣਾ ਕੇ ਦਸਿਆ ਗਿਆ ਸੀ। ਪਰ ਜਰਨੈਲ ਸੈਦ ਖ਼ਾਂ ਇਕੱਲਾ ਖੁਦ ਸਢੌਰੇ ਪੀਰ ਜੀ ਕੋਲ ਪੁੱਜ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਣਾ ਚਾਹੁੰਦਾ ਸੀ । ਸੋ ਉਸਨੇ ਆਪਣੇ ਸਿਪਾਹੀਆਂ ਨੂੰ ਪੂਰੀ ਗੱਲ ਸਮਝਾ ਕੇ ਆਪਣੀ ਭੈਣ (ਹਮਸ਼ੀਰਾ) ਨਸੀਰਾਂ ਤੇ ਬਹਿਨੋਈ, ਪੀਰ ਬੁੱਧੂ ਸ਼ਾਹ ਨੂੰ ਮਿਲਣ ਦਾ ਮਨ ਬਣਾ ਹੀ ਲਿਆ। ਇਸ ਤਰ੍ਹਾਂ ਘੋੜੇ ‘ਤੇ ਸਵਾਰ ਹੋ ਸੈਦ ਖ਼ਾਂ ਸਢੌਰੇ ਆ ਪੁੱਜਾ। ਭੈਣ ਨਸੀਰਾਂ ਘਰ ਵਿਚ ਚੌਂਕੇ ਚੁੱਲੇ ਦਾ ਕੰਮ ਸੰਭਾਲ ਰਹੀ ਸੀ।
ਪੀਰ ਜੀ ਕਿਤੇ ਬਾਹਰ ਗਏ ਹੋਏ ਸਨ।
ਜਰਨੈਲ ਸੈਦ ਖ਼ਾਂ ਆਪਣੇ ਘੋੜੇ ਦੀਆਂ ਵਾਗਾਂ ਮੋੜ ਆਪਣੀ ਭੈਣ ਨਸੀਰਾਂ ਦੇ ਵਿਹੜੇ ਆ ਵੜਿਆ। ਰਿਸ਼ਟ ਪੁਸ਼ਟ ਤਕੜੇ ਜੁੱਸੇ ਤੇ ਜਿਸਮ ਦਾ ਜੁਆਨ, ਸੱਯਦ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਪਹੁੰਚ ਕੇ ਘੋੜੇ ਤੋਂ ਉੱਤਰ ਕੇ ਘਰ ਵੱਲ ਵਧਿਆ। ਪੀਰ ਜੀ ਦੇ ਮੁਰੀਦਾਂ ਵਿਚੋਂ ਇਕ ਮੁਰੀਦ ਨੇ ਘੋੜੇ ਨੂੰ ਕਿੱਲੇ ਨਾਲ ਬੰਨ੍ਹ ਦਿੱਤਾ। ਘਰ ਵੱਲ ਆ ਰਿਹਾ ਨੌਜਵਾਨ ਓਪਰਾ ਨਹੀਂ ਸਗੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਭਾਸਦਾ ਸੀ । ਮੁਰੀਦਾਂ ਨਾਲ ਰਸਮੀ ਸਾਹਬ ਸਲਾਮ ਕਰਨ ਉਪਰੰਤ ਉਹ ਘਰ ਵਿਚ ਦਾਖਿਲ ਹੋਇਆ ਤੇ ਪੀਰ ਜੀ ਦੇ ਪੁੱਤਰ ਨੇ ਖੁਸ਼ੀ ਨਾਲ ਚਿਹਾੜਨਾ ਸ਼ੁਰੂ ਕਰ ਦਿੱਤਾ । “ਮਾਮੂੰ ਜਾਨ! ਮਾਮੂ ਜਾਨ !! ਆ ਗਏ। ਅੰਮੀ ਜੀ, ਮਾਮੂੰ ਜਾਨ ਆਏ ਨੇ।” ਕਾਕਾ ਅਸ਼ਰਫ ਦੀਆਂ ਪਿਆਰ ਭਰੀਆਂ ਆਵਾਜਾਂ ਵਿਚ ਮਾਮੂ ਜਾਨ ਦੇ ਪਹੁੰਚਣ ਦੀ ਖੁਸ਼ੀ ਦੇ ਇਜ਼ਹਾਰ ਦੇ ਪ੍ਰਗਟਾਅ ਸੀ । ਚੌਂਕੇ ਚੁੱਲ੍ਹੇ ਦਾ ਕੰਮ ਨਿਪਟਾ ਰਹੀ ਬੇਗ਼ਮ ਨਸੀਰਾਂ ਨੇ ਪੁੱਤਰ ਅਸ਼ਰਫ ਦੀ ਆਵਾਜ਼ ਸੁਣਦਿਆਂ ਬਾਹਰ ਵੱਲ ਝਾਕਿਆ। ਆਪਣੇ ਵੀਰ ਤੇ ਝਾਤ ਪਾ ਕੇ ਉਹ ਖੁਸ਼ੀ ਨਾਲ ਗਦ ਗਦ ਹੋ ਉੱਠੀ । ਐਤਕੀਂ ਵੀਰ ਸੈਦ ਖ਼ਾਂ ਬੜੀ ਦੇਰ ਬਾਅਦ ਭੈਣ ਨਸੀਰਾਂ ਦੇ ਘਰ ਪਹੁੰਚਾ ਸੀ। ਭੈਣ ਨਸੀਰਾਂ ਆਪਣੇ ਵੀਰ ਨੂੰ ਬੜੇ ਪਿਆਰ ਨਾਲ ਮਿਲੀ । ਬੈਠਣ ਨੂੰ ਮੂੜਾ ਦਿੱਤਾ ਤੇ ਭਾਬੀ ਜਾਨ ਤੇ ਪੇਕੇ ਘਰ ਦੀ ਸੁੱਖ ਸਾਂਦ ਪੁੱਛਣ ਲੱਗੀ। ਪੀਣ ਨੂੰ ਪਾਣੀ ਦਿੱਤਾ ਤੇ ਘਰੇਲੂ ਬਾਲ ਬਚਿਆਂ ਬਾਰੇ ਗੱਲਾਂ ਦੀ ਮੁਹਾਰਨੀ ਸ਼ੁਰੂ ਕੀਤੀ। ਜਰਨੈਲ ਸੈਦ ਖ਼ਾਂ ਵੀ ਆਪਣੀ ਹਮਸ਼ੀਰਾ ਨੂੰ ਮਿਲ ਕੇ ਅਦਭੁੱਤ ਪ੍ਰਸੰਨਤਾ ਦੇ ਵੇਗ ਵਿਚ ਵਹਿ ਤੁਰਿਆ। ਭੈਣ ਤੇ ਭਰਾ ਦੇ ਰਿਸ਼ਤੇ ਦੀਆਂ ਗੰਢਾਂ ਖੁੱਲ੍ਹ ਰਹੀਆਂ ਸਨ। ਗੱਲਾਂਬਾਤਾਂ ਦੇ ਗੇੜ ਦੇ ਚਲਦਿਆਂ ਭੈਣ ਨੇ ਚਿਰਾਂ ਤੋਂ ਮਿਲੇ ਵੀਰੇ ਦੀ ਆਮਦ ਵਿਚ, ਅਲਸੀ ਦੀਆਂ ਪਿੰਨੀਆਂ ਦੇ ਦੁੱਧ ਦਾ ਛੰਨਾ ਵੀਰੇ ਅੱਗੇ ਲਿਆ ਰੱਖਿਆ। ਕੋਲ ਬੈਠੇ ਅਸ਼ਰਫ ਨੂੰ ਵੀ ਦੁੱਧ ਤੇ ਪਿੰਨੀਆਂ ਦੇ ਦਿੱਤੀਆਂ। “ਵੀਰ ਸੈਦੇ! ਭਾਬੀ ਜਾਨ, ਨਾਲ ਨਹੀਂ ਲਿਆਇਆ? ਹੋਰ ਤੇਰੇ ਨਾਲ ਕੌਣ-ਕੌਣ ਆਏ ਨੇ?” ਹਮਸ਼ੀਰਾ ਦੇ ਅਪਣੇ ਪਿਆਰੇ ਭਾਈ ਜਾਨ ਨਾਲ ਸੁਆਲ ਜੁਆਬ ਚੱਲ ਰਹੇ ਸਨ । “ਭੈਣੇ! ਤੈਨੂੰ ਪਤਾ ਹੀ ਏ, ਸਰਕਾਰੀ ਨੌਕਰੀ ਵਿਚ ਬੱਚਿਆਂ ਤੇ ਤੇਰੀ ਭਾਬੋ ਜਾਨ ਨੂੰ ਲਿਆਉਣ ਦੀ ਫੁਰਸਤ ਕਿੱਥੇ ਮਿਲਦੀ ਏ?” ਗੱਲ ਕਰਦਿਆਂ ਹੀ ਸੈਦ ਖ਼ਾਂ ਦਾ ਧਿਆਨ ਦੁੱਧ ਦੇ ਛੰਨੇ ਤੇ ਕੋਲ ਪਈਆਂ ਪਿੰਨੀਆਂ ਵੱਲ ਚਲਾ ਗਿਆ। ਭੈਣ ਦੀਆਂ ਉਨ੍ਹਾਂ ਪਿੰਨੀਆਂ ਵਿਚ ਮਾਂ ਦੇ ਦੁੱਧ ਦੀ ਸਾਂਝ ਨੇ ਇਕ ਵਾਰ ਤਾਂ ਹੁਲਾਰਾ ਦਿੱਤਾ । ਪਰ ਸ਼ਾਹੀ ਫੁਰਮਾਨ ਤੇ ਫ਼ੌਜੀ ਰੁਤਬੇ ਦੀ ਹੈਂਕੜ ਨੇ ਝੱਟ ਹੀ ਸੰਭਾਲ ਲਿਆ। ਉਹ ਜਜ਼ਬਾਤੀ ਦੁਨੀਆ ਤੋਂ ਉੱਚਾ ਉੱਠ ਕੇ ਆਪਣੇ ਛੋਹੇ ਸਰਕਾਰੀ ਮਿਸ਼ਨ ਤੇ ਆ ਟਿਕਿਆ। ਘਰ ਦੀਆਂ ਗੱਲਾਂਬਾਤਾਂ ਦੇਰ ਤੱਕ ਚਲਦੀਆਂ ਰਹੀਆਂ। ਏਨੇ ਚਿਰ ਵਿਚ ਪੀਰ ਬੁੱਧੂ ਸ਼ਾਹ ਵੀ ਘਰ ਆ ਪੁੱਜੇ ਸਨ। ਰਿਸ਼ਤੇਦਾਰੀ ਦੇ ਲੋਕਾਚਾਰੀ ਮੇਲ ਮਿਲਾਪ ਤੇ ਭਾਈਚਾਰੇ ਦੀ ਰਵਾਇਤੀ ਸਾਂਝ ਨਾਲ ਰਾਤ ਸੰਝ ਦਾ ਖਾਣਾ ਬਣਾਇਆ ਗਿਆ। ਮਹਿਮਾਨ-ਨਿਵਾਜ਼ੀ ਵਿਚ ਘਰ ਵਿੱਚ ਪਹੁੰਚੇ ਰਿਸ਼ਤੇਦਾਰ ਲਈ ਉਚੇਚ ਦਾ ਪ੍ਰਦਰਸ਼ਨ ਕਰਦਿਆਂ ਮਿੱਠੇ ਚਾਵਲ ਵੀ ਬਣਾ ਲਏ ਗਏ। ਥਾਲੀਆਂ ਵਿਚ ਪਰੋਸ ਕੇ ਭੈਣ ਨੇ ਆਪਣੇ ਵੀਰੇ ਲਈ ਖਾਣਾ ਅੱਗੇ ਰੱਖਿਆ। ਸਾਰਿਆਂ ਨੇ ਬੜੀ ਪ੍ਰਸੰਨਤਾ ਨਾਲ ਖਾ ਕੇ ਭੋਜਨ ਦਾ ਲੁਤਫ਼ ਮਾਣਿਆ। ਹੋਰ ਦੂਰ ਨੇੜੇ ਦੀਆਂ ਗੱਲਾਂਬਾਤਾਂ, ਕਰ ਭੈਣ ਤੇ ਭਰਾ ਨੇ, ਇਸ ਸ਼ਾਮ ਦਾ ਅਨੰਦ ਲਿਆ। ਰਾਤ ਦੇ ਸੌਣ ਦਾ ਪ੍ਰਬੰਧ ਕਰਕੇ ਭੈਣ ਨੇ ਆਪਣੇ ਵੀਰ ਲਈ ਸੋਹਣਾ ਬਿਸਤਰਾ ਵਿਛਾ ਕੇ ਰਾਤ ਦੇ ਬਿਸਰਾਮ ਲਈ ਆਖਿਆ।
ਸੋ ਜਰਨੈਲ ਸੈਦ ਖ਼ਾਂ ਨੇ ਭੈਣ ਭਰਾ ਤੇ ਬਹਿਨੋਈ ਦੀ ਪ੍ਰਥਮ ਮਿਲਣੀ ਵਿਚ ਆਪਣੇ ਸ਼ੁਰੂ ਕੀਤੇ ਮਿਸ਼ਨ ਬਾਰੇ ਕੋਈ ਗੱਲ ਛੇੜਨੀ ਵਾਜਿਬ ਨਾ ਸਮਝੀ ਤੇ ਰਾਤ ਦੇ ਬਿਸਰਾਮ ਉਪਰੰਤ ਹੀ ਦੂਜੇ ਦਿਨ ਸਮੇਂ ਦੀ ਨਜ਼ਾਕਤ ਵੇਖ ਹੀ ਗੱਲ ਸ਼ੁਰੂ ਕਰਨਾ ਠੀਕ ਸਮਝਿਆ। ਇਹ ਮਸਲਾ ਵੀ ਤਾਂ ਕੋਈ ਸਾਧਾਰਣ ਮਸਲਾ ਨਹੀਂ ਸੀ । ਰਾਜਨੀਤੀ ਦੇ ਇਸ ਮਾਮਲੇ ਦੇ ਅਤਿ ਗੰਭੀਰ ਸਿੱਟੇ ਹੋ ਸਕਦੇ ਸਨ। ਸੈਦ ਖ਼ਾਂ ਦੀ ਸੋਚ ਨੇ ਇਸ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਤੇ ਆਰਾਮ ਨਾਲ ਆਪੋ ਆਪਣੇ ਬਿਸਤਰਿਆਂ ਤੇ ਜਾ ਬਿਰਾਜੇ।
ਸਵੇਰੇ ਉੱਠ ਸੈਦ ਖ਼ਾਂ ਨੇ ਆਪਣੇ ਨਿਤਾਪ੍ਰਤੀ ਜੀਵਨ ਦੀਆਂ ਰੋਜ਼ਾਨਾ ਢੰਗ ਤਰੀਕਿਆਂ ਮੁਤਾਬਿਕ ਦਾਤਣ ਕੁਰਲਾ ਕਰ ਮਜ਼੍ਹਬੀ ਰਹੁ-ਰੀਤਾਂ ਨੂੰ ਨਿਭਾਉਂਦਿਆਂ ਅਗਲੇ ਦਿਨ ਦਾ ਅਗਾਜ਼ ਕੀਤਾ। ਪੀਰ ਜੀ ਵੀ ਆਪਣੇ ਮਜ਼੍ਹਬੀ ਵਾਤਾਵਰਣ ਦੇ ਘੇਰੇ ਵਿਚ ਪਾਬੰਦ ਸਨ। ਬੇਗ਼ਮ ਨਸੀਰਾਂ ਨੇ ਵੀ ਘਰੇਲੂ ਕੰਮ ਕਾਜ ਕਰਦਿਆਂ ਰੱਬ ਦਾ ਸ਼ੁਕਰ ਕੀਤਾ ਤੇ ਨਿਮਾਜੀ ਫਰਜ਼ਾਂ ਨੂੰ ਵੀ ਨੇਪਰੇ ਚਾੜ੍ਹਿਆ। ਘਰ ‘ਚ ਆਏ ਵੀਰ ਦੀ ਆਮਦ ਨੇ ਉਸਦਾ ਰੂਹਾਨੀ ਚਿਹਰਾ ਅੱਗੇ ਨਾਲੋਂ ਜ਼ਿਆਦਾ ਖੇੜੇ ਭਰਪੂਰ ਬਣਾ ਦਿੱਤਾ ਸੀ। ਸਵੇਰ ਦਾ ਜੋ ਛਾਹ ਵੇਲਾ ਤਿਆਰ ਕੀਤਾ ਗਿਆ, ਉਸ ਵਿਚ ਉਚੇਚੇ ਤੌਰ ਤੇ ਪਿੰਨੀਆਂ, ਦੁੱਧ ਤੇ ਪਰੌਂਠੇ ਪਰੋਸਣ ਦਾ ਉਤਸ਼ਾਹ ਵੀਰ ਤੇ ਭੈਣ ਦਾ ਨਿੱਘੇ ਮੋਹ ਦਾ ਪ੍ਰਤੀਕ ਸੀ। ਸੋ ਸਾਰਿਆਂ ਨੇ ਰਸੋਈ ਦੀ ਵਲਗਣ ਵਿਚ ਬਹਿ ਕੇ ਇਕਠਿਆਂ ਛਾਹ ਵੇਲੇ ਦੇ ਭੋਜਨ ਦਾ ਅਨੰਦ ਮਾਣਿਆ। ਬੈਠਿਆਂ ਬੈਠਿਆਂ ਵੀਰ ਤੇ ਭੈਣ ਨੇ ਦੂਰ ਨੇੜੇ ਦੀ ਰਿਸ਼ਤੇਦਾਰੀ ਦੀ ਸੁੱਖ ਸਾਂਦ ਵੀ ਪੁੱਛੀ ਤੇ ਦੱਸੀ।
ਦਿਨ ਦਾ ਚੜ੍ਹਾਅ ਚੰਗਾ ਹੋ ਆਇਆ ਤੇ ਸੈਦ ਖ਼ਾਂ ਆਪਣੇ ਫ਼ੌਜੀ ਦਸਤੇ ਵੱਲ ਵੀ ਮੁੜਨ ਦੀ ਸੋਚ ਦੜਾਉਣ ਲੱਗਾ। ਮਹੱਤਵਪੂਰਨ ਵਿਸ਼ੇ ਦੀ ਪੂਰਤੀ ਵੱਲ ਅਜੇ ਉਸ ਨੇ ਝੁਕਾ ਨਹੀਂ ਕੀਤਾ ਸੀ । ਹੁਣ ਉਹ ਇਸ ਦੀ ਪੁੱਛ-ਗਿੱਛ ਬਾਰੇ ਵਿਚਾਰ ਕਰਨ ਲੱਗਾ। ਸੈਦ ਖ਼ਾਂ ਇਨ੍ਹਾਂ ਸੋਚਾਂ ਵਿਚ ਡੁੱਬਾ ਕੁੱਝ ਚਿੰਤਤ ਨਜ਼ਰ ਆਉਣ ਲੱਗਾ। ਭੈਣ ਨਸੀਰਾਂ ਰਹਿ ਨਾ ਸਕੀ ਤੇ ਵੀਰ ਨੂੰ ਸਵਾਲ ਕਰ ਹੀ ਦਿੱਤਾ। “ਕੀ ਗੱਲ ਵੀਰੇ ਸੈਦ ਖ਼ਾਂ! ਚੁੱਪ ਚੁੱਪ ਕਿਉਂ ਦਿਸ ਰਿਹਾ ਏਂ? ਵੀਰਾ ਅੱਗੇ ਕਿੱਥੇ ਤੇ ਕਿੱਧਰ ਦੇ ਪੈਂਡੇ ਤੈਅ ਕਰਨ ਜਾ ਰਿਹਾ ਏਂ?” ਭੈਣ ਨਸੀਰਾਂ ਦੇ ਸੁਆਲਾਂ ਨੇ ਸਾਰੀ ਘੁੰਡੀ ਖੋਲ੍ਹਣ ਲਈ ਮਜਬੂਰ ਕਰ ਦਿੱਤਾ। ਉਹ ਕੁੱਝ ਬੋਲਣ ਬਾਰੇ ਸੋਚ ਹੀ ਰਿਹਾ ਸੀ ਕਿ ਨਸੀਰਾਂ ਦੇ ਛੋਟੇ ਬੇਟੇ ਅਸ਼ਰਫ ਨੇ ਝੱਟ ਕਹਿ ਦਿੱਤਾ, “ਅੰਮੀ ਜਾਂ ਮੈਂ ਦੱਸਾਂ? ਮਾਮੂੰ ਜਾਨ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨ ਲਈ ਆਇਆ ਏ। ਮੈਂ ਪਿੰਡ ਦੇ ਆਮ ਲੋਕਾਂ ਤੋਂ ਸੁਣਿਆ ਏ।” ਸੁਣਦਿਆਂ ਭੈਣ ਨਸੀਰਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਭਾਸਦਾ ਸੀ। ਉਹ ਸੋਚਾਂ ਦੇ ਸਮੁੰਦਰਾਂ ਵਿਚ ਡੁੱਬ ਗਈ ਸੀ। ਇਹ ਸੁਣ ਕੇ ਇਕ ਵਾਰ ਤਾਂ ਸੈਦ ਖ਼ਾਂ ਦੇ ਚਿਹਰੇ ਤੇ ਢੁਕਵੇਂ ਉਤਰ ਦੇਣ ਦੇ ਖਾਸ ਗਿਲੇ-ਸ਼ਿਕਵੇ ਦੇ ਬਦਲ ਛਾ ਗਏ ਸਨ। ਹੁਣ ਜਜ਼ਬਾਤਾਂ ਦੇ ਘੋਰ ਹਨ੍ਹੇਰੇ ਨੂੰ ਪਰ੍ਹਾਂ ਸੁਟਦਿਆਂ ਉਸਦੇ ਫ਼ੌਜੀ ਕਸਮਾਂ ਤੇ ਫਰਜ਼ਾਂ ਨੇ ਹਲੂਣਿਆ ਤੇ ਉਹ ਤਕੜਾ ਹੋ ਕੁਝ ਬੋਲਣ ਦਾ ਹੀਆ ਕਰ ਸੋਚਣ ਲੱਗਾ । ਪਰ ਭੈਣ ਦੇ ਘਰ ਬੈਠਾ ਇਸ ਸਮੱਸਿਆ ਦੇ ਹੱਲ ਲਈ ਜੁਆਬ ਵਿਚ ਉਹ ਭੈਣ ਨੂੰ ਕਿਵੇਂ ਪੁੱਛੇ। ਇਸ ਮੁਹਿੰਮ ਦੀ ਅਗਲੀ ਮੰਜ਼ਿਲ ਬਾਰੇ ਕੀ ਮਸ਼ਵਰੇ ਕਰੇ । ਭੈਣ ਨਸੀਰਾਂ ਰਹਿ ਨਾ ਸਕੀ ਤੇ ਝੱਟ ਬੋਲ ਪਈ “ਕੀ ਵੀਰਾ ! ਮੈਂ ਸਹੀ ਸੁਣ ਰਹੀ ਹਾਂ?” ਨਸੀਰਾਂ ਕੁਝ ਫ਼ਿਕਰਮੰਦ ਹੋ ਨਿਮੋਝੂਣੀ ਹੋ ਗਈ ਸੀ? ਇਹ ਸੁਣ ਕੇ ਸੈਦ ਖ਼ਾਂ ਕੁਝ ਚਿਰ ਚੁੱਪ ਰਿਹਾ। ਥੋੜ੍ਹੇ ਜਿਹੇ ਠਰੰਮੇ ਨਾਲ ਉਸ ਨੇ ਭੈਣ ਅੱਗੇ ਅਪਣੀ ਚਿੰਤਾ ਭਰੀ ਵੇਦਨਾ ਦਾ ਚਿੱਠਾ ਖੋਲ੍ਹ ਹੀ ਦਿੱਤਾ। “ਹਾਂ ਭੈਣੇ! ਮੈਂ ਇਸ ਵਕਤ ਮੁਗ਼ਲ ਸਲਤਨਤ ਦਾ ਫ਼ੌਜੀ ਜਰਨੈਲ ਤੇ ਦਿੱਲੀ ਦਰਬਾਰ ਦਾ ਵਫਾਦਾਰ ਸਿਪਾਹੀ ਹਾਂ । ਹਕੂਮਤ ਨੇ ਮੇਰੇ ਸਿਰ ਬਹੁਤ ਜ਼ਿੰਮੇਵਾਰੀਆਂ ਨਿਭਾਉਣ ਦੀਆਂ ਕਸਮਾਂ ਖੁਵਾ ਰੱਖੀਆਂ ਨੇ । ਮੈਨੂੰ ਆਪਣੇ ਫਰਜ਼ਾਂ ਦੀ ਪੂਰਤੀ ਲਈ ਡੱਟਣਾ ਪੈਂਦਾ ਹੈ। ਇਥੋਂ ਦਾ ਸੂਬੇਦਾਰ ਉਸਮਾਨ ਖ਼ਾਂ ਨੇ ਗੁਪਤ ਰਿਪੋਟਾਂ ਪੀਰ ਜੀ ਦੇ ਖਿਲਾਫ਼ ਦੇ ਕੇ ਬਾਦਸ਼ਾਹ ਨੂੰ ਬਹੁਤ ਭੜਕਾਇਆ ਹੋਇਆ ਏ। ਕੁਝ ਸਾਲ ਪਹਿਲਾਂ ਭੰਗਾਣੀ ਦੇ ਜੰਗ ਵਿਚ ਪੀਰ ਜੀ ਤੇ ਤੁਹਾਡੇ ਪੁੱਤਰਾਂ ਨੇ ਅਨੰਦਪੁਰ ਦੇ ਬਾਗ਼ੀ ਗੁਰੂ ਦੀ ਸ਼ਰੇਆਮ ਮਦਦ ਕਰ ਕੇ ਹਕੂਮਤ ਖਿਲਾਫ਼ ਕੰਮ ਕੀਤਾ ਏ। ਸੋ ਬਾਦਸ਼ਾਹ ਨੇ ਮੈਨੂੰ ਇਸ ਗ਼ਦਰ ਦੇ ਰੋਕਣ ਦੀ ਮੁਹਿੰਮ ਤੇ ਭੇਜਿਆ ਹੈ। ਦਸ ਭੈਣੇ ਮੈਂ ਕੀ ਕਰਾਂ?”
ਸਵੇਰ ਦਾ ਸਮਾਂ ਹੋਣ ਕਾਰਣ ਪੀਰ ਬੁੱਧੂ ਸ਼ਾਹ ਘਰੋਂ ਬਾਹਰ ਆਪਣੇ ਮੁਰੀਦਾਂ ਨੂੰ ਸੂਫ਼ੀ ਨਮਾਜ਼ਾਂ ਦੀ ਜਗ੍ਹਾ ਬਾਰੇ ਦੱਸਦੇ ਹੋਏ, ਹਵੇਲੀ ਤੋਂ ਬਾਹਰ ਕਿਸੇ ਮਜਲਸ ਨੂੰ ਇਸਲਾਮ ਬਾਰੇ ਸੰਬੋਧਨ ਕਰ ਰਹੇ ਸਨ । ਪਰ ਵੀਰ ਸੈਦ ਖ਼ਾਂ ਦੇ ਕੱਚੇ ਚਿੱਠੇ ਨੇ ਭੈਣ ਨਸੀਰਾਂ ਦਾ ਹਿਰਦਾ ਤੋੜ ਕੇ ਰੱਖ ਦਿੱਤਾ। ਉਹ ਵੀਰ ਨੂੰ ਕੀ ਮਸ਼ਵਰਾ ਦੇਵੇ? ਇਕ ਪਾਸੇ ਸਕਾ ਮਾਂ ਜੰਮਿਆ ਭਾਈ ਜਾਨ ਤੇ ਦੂਜੇ ਪਾਸੇ ਖ਼ੁਦਾ ਦਾ ਰੂਪ ਏ, ਉਹ ਸੋਚਣ ਤੇ ਮਜਬੂਰ ਹੋ ਗਈ। ਇਕ ਪਾਸੇ ਦੀਨ ਤੇ ਦੂਜੇ ਪਾਸੇ ਦੁਨਿਆਵੀ ਖੂਨ ਦਾ ਰਿਸ਼ਤਾ। ਆਖ਼ਿਰ ਵੀਰ ਨੂੰ ਉਸ ਨੇ ਆਪਣੇ ਮਨ ਦੀ ਪੀੜਾ ਦਸ ਦੇਣੀ ਹੀ ਵਾਜਿਬ ਸਮਝੀ।
ਏਨੇ ਸਮੇਂ ਨੂੰ ਪੀਰ ਬੁੱਧੂ ਸ਼ਾਹ ਵੀ ਘਰ ਆ ਪੁੱਜੇ। ਚੌਂਕੇ ਵਿਚ ਹੀ ਇਕ ਹੋਰ ਮੂੜ੍ਹਾ ਸੁੱਟ ਕੇ ਪੀਰ ਜੀ ਵੀ ਆ ਬੈਠੇ। ਘਰ ਦੇ ਵਾਤਾਵਰਣ ਵਿਚ ਭੈਣ ਭਰਾ ਦੇ ਕੁਸੈਲੇ ਵਾਯੂਮੰਡਲ ਨੇ ਪੀਰ ਜੀ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। “ਕਿਉਂ ਬਈ ਕਿਉਂ ਕੌੜੀਆਂ ਕੁਸੈਲੀਆਂ ਗੱਲਾਂ ‘ਤੇ ਉਤਰ ਆਏ ਹੋ? ਜ਼ਰਾ ਹੌਂਸਲੇ ਨਾਲ ਸੋਚ ਵਿਚਾਰ ਕਰ ਲਵੋ | ਸੁਣੀਆਂ ਸੁਣਾਈਆਂ ਅਫ਼ਵਾਹਾਂ ਤੇ ਯਕੀਨ ਨਾ ਕਰ ਲਿਆ ਕਰੋ । ਦੁਨੀਆ ਤਾਂ ਕੁਫ਼ਰ ਤੋਲਦੀ ਹੀ ਏ, ਜ਼ਰਾ ਹਕੀਕਤ ਨੂੰ ਖੋਜ ਪਰਖ ਲਵੋ।” ਪੀਰ ਬੁੱਧੂ ਸ਼ਾਹ ਨੇ ਸੱਚੀਆਂ ਤੇ ਖਰੀਆਂ ਖਰੀਆਂ ਕਹਿ ਸੁਣਾਈਆਂ।
“ਪੀਰ ਜੀ ਤੁਸਾਂ ਮੇਰੀਆਂ ਗੱਲਾਂ ਸੁਣ ਹੀ ਲਈਆਂ ਹੋਣਗੀਆਂ? ਇਸ ਵੇਲੇ ਸਮੇਂ ਦੀ ਸਰਕਾਰ ਦਾ ਫ਼ਤਵਾ ਤੁਹਾਡੇ ਤੇ ਬੜਾ ਕਰੜਾ ਲੱਗ ਰਿਹਾ ਏ। ਤੁਸੀਂ ਮੇਰੇ ਰਿਸ਼ਤੇਦਾਰ ਤੇ ਸੰਬੰਧੀ ਹੋ, ਸੋ ਬਾਦਸ਼ਾਹ ਨੇ ਇਨ੍ਹਾਂ ਸ਼ਕਾਇਤਾਂ ਦੇ ਝਗੜੇ ਝਮੇਲਿਆਂ ਨੂੰ ਅਸਲੋਂ ਹੀ ਮੁਕਾਉਣ ਲਈ ਮੈਨੂੰ ਤੁਹਾਡੇ ਵੱਲ ਭੇਜਿਆ ਏ। ਕੀ ਤੁਸੀਂ ਉਸ ਕਾਫ਼ਰ ਗੁਰੂ ਗੋਬਿੰਦ ਰਾਏ ਦੀ ਮਦਦ ਕੀਤੀ ਤੇ ਕਰਦੇ ਹੋ? ਕੀ ਤੁਸੀਂ ਸਹੀ ਮੰਨਦੇ ਹੋ ਕਿ ਦਿੱਲੀ ਦਰਬਾਰ ਦੀ ਫ਼ੌਜ ‘ਚੋਂ ਸ਼ੀਆ ਪਠਾਣ, ਜੋ ਹਕੂਮਤ ਨੇ ਕੱਢ ਦਿੱਤੇ ਸਨ, ਉਨ੍ਹਾਂ ਨੂੰ ਉਸ ਬਾਗ਼ੀ ਫ਼ੌਜ ਵਿਚ ਭਰਤੀ ਕਰਵਾਇਆ ਸੀ? ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੇ ਉਲਟ ਤੁਸਾਂ ਬਾਗ਼ੀ ਗੁਰੂ ਗੋਬਿੰਦ ਰਾਏ ਦੀਆਂ ਫ਼ੌਜਾਂ ਵਿਚ ਆਪਣੇ ਪੁੱਤਰ, ਭਰਾ ਤੇ ਪਿਤਾ ਨੂੰ ਪੇਸ਼ ਕੀਤਾ, ਜੋ ਮਾਰੇ ਗਏ। ਕੀ ਇਹ ਹਕੀਕਤ ਹੈ ਕਿ ਭੰਗਾਣੀ ਦੇ ਜੰਗ ਤੋਂ ਬਾਅਦ ਵੀ ਭੈਣ ਨਸੀਰਾਂ, ਬੱਚੇ ਤੇ ਪੀਰ ਜੀ ਪਹਿਲਾਂ ਵਾਂਗ ਹੀ ਸੰਬੰਧ ਬਣਾਈ ਰੱਖ ਰਹੇ ਹੋ? ਬਾਦਸ਼ਾਹ ਔਰੰਗਜ਼ੇਬ ਇਕ ਸੱਚਾ ਤੇ ਸੁੱਚਾ ਮੁਸਲਮਾਨ ਹੈ। ਉਸ ਨੇ ਇਸਲਾਮ ਦੇ ਫੈਲਾਓ ਲਈ ਕੀ ਨਹੀਂ ਕੀਤਾ । ਪੀਰ ਜੀ ਦੇ ਵਡੇਰਿਆਂ ਦੀ ਯਾਦ ਵਿਚ ਵੱਡੇ-ਵੱਡੇ ਕਈ ਮਕਬਰੇ ਤੇ ਖ਼ਾਨਗਾਹਾਂ ਬਣਾ ਕੇ ਪਰਵਰਦਗਾਰ ਖ਼ੁਦਾ ਦੀ ਰਹਿਮਤ ਪ੍ਰਾਪਤ ਕੀਤੀ ਹੈ।” ਇਸ ਤਰ੍ਹਾਂ ਜਰਨੈਲ ਸੈਦ ਖ਼ਾਂ ਇਕ ਫ਼ੌਜੀ ਸਿਪਾਹ-ਸਾਲਾਰ ਹੋਣ ਦੇ ਫ਼ਰਜ਼ਾਂ ਨੂੰ ਸਪੱਸ਼ਟ ਨਿਭਾਉਂਦਿਆਂ ਸ਼ਾਹੀ ਹੁਕਮਾਂ ਦੀ ਜਿੰਮੇਵਾਰੀ ਨਿਭਾ ਰਿਹਾ ਸੀ।
ਜਰਨੈਲ ਸੈਦ ਖ਼ਾਂ ਦੇ ਮੂੰਹੋਂ ਇਹ ਸਬਦ ਸੁਣ ਕੇ ਭੈਣ ਨਸੀਰਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲਦੀ ਜਾ ਰਹੀ ਸੀ। “ਕੀ ਇਹ ਮੇਰਾ ਉਹੋ ਵੀਰ ਹੀ ਏ, ਜੋ ਮਾਂ ਜੰਮੇ ਸੰਬੰਧ ਦੀਆਂ ਖੁਸ਼ਬੋਆਂ ਲੈ ਕੇ ਮੇਰੇ ਘਰ ਦੀਆਂ ਦਹਿਲੀਜ਼ਾਂ ਤੋਂ ਲੰਘ ਮੈਨੂੰ ਮਿਲਣ ਆਇਆ ਸੀ?” ਨਸੀਰਾਂ ਲਗਾਤਾਰ ਸੋਚ ਵਿਚਾਰ ਕਰ ਰਹੀ ਸੀ। ਪੀਰ ਜੀ ਨੇ ਜਰਨੈਲ ਸੈਦ ਖ਼ਾਂ ਦੇ ਮੂੰਹੋਂ ਸਭ ਕੁਝ ਸੁਣ ਲਿਆ ਸੀ । ਪੀਰ ਜੀ ਰਹਿ ਨਾ ਸਕੇ ਤੇ ਸੱਚੀ ਹਕੀਕਤ ਨੂੰ ਪੇਸ਼ ਕਰਨ ਲੱਗੇ । ਫਿਰ ਕੀ ਸੀ ਪੀਰ ਬੁੱਧੂ ਸ਼ਾਹ ਵਰਗੇ ਮਸਤ ਸੂਫ਼ੀ ਪੀਰ ਫ਼ਕੀਰਾਂ ਦੀ ਸਚਾਈ ਮੂਹਰੇ ਬਨਾਵਟੀ ਦਿਖਾਵੇ ਦੇ ਮਖੌਟੀ ਮਜ਼੍ਹਬ ਤੇ ਮੌਕਾ ਪ੍ਰਸਤ ਮਜ਼੍ਹਬੀ ਕਿਵੇਂ ਟਿੱਕ ਸਕਦੇ ਸੀ ਸੋ ਪੀਰ ਜੀ ਨੇ ਸੈਦ ਖ਼ਾਂ ਦੇ ਕੰਨਾਂ ਦੇ ਪੜਦੇ ਖੋਲ੍ਹਣ ਲਈ ਔਰੰਗਜ਼ੇਬ ਦੇ ਸਾਰੇ ਕੱਚੇ ਚਿੱਠੇ ਖੋਲ੍ਹ ਦਿੱਤੇ।
ਸੈਦ ਖ਼ਾਂ ਦੇ ਫ਼ੌਜੀ ਜਰਨੈਲ ਹੋਣ ਦੇ ਫਰਜ਼ ਤੇ ਆਪਣੀ ਵਰਦੀ ਦੀ ਕਸਮ ਦੇ ਸਾਰੇ ਰੋਹ ਤੇ ਗਿਲੇ ਸ਼ਿਕਵਿਆਂ ’ਤੇ ਪੀਰ ਜੀ ਨੂੰ ਹੈਰਾਨੀ ਵੀ ਹੋਈ ਤੇ ਉਸ ’ਤੇ ਕਰੋਧ ਵੀ ਆਇਆ। ਆਖ਼ਿਰ ਸੱਯਦ ਤੇ ਸੂਫ਼ੀਮਤ ਦੇ ਅੰਦਰੂਨੀ ਫ਼ਲਸਫ਼ੇ ਨੂੰ ਉਜਾਗਰ ਕਰਦਿਆਂ ਸੱਯਦ ਬੁੱਧੂ ਸ਼ਾਹ ਦੇ ਬੋਲਾਂ ਵਿਚ ਤੱਲਖ਼ੀ ਤੇ ਸਚਾਈ ਉਬਾਲੇ ਖਾ ਰਹੀ ਸੀ। “ਸਾਡੇ ਬਜ਼ੁਰਗ ਵਲੀ ਸ਼ਾਹ ਅਬਦੁਲ ਵਹਾਬ ਦਾ ਇਹ ਸਢੌਰੇ ਵਿਚ ਮਕਬਰਾ ਬਣਵਾ ਕੇ ਬਾਦਸ਼ਾਹ ਨੇ ਸਾਡੇ ਸਿਰ ਕੋਈ ਅਹਿਸਾਨ ਨਹੀਂ ਕੀਤਾ। ਇਹ ਤਾਂ ਉਨ੍ਹਾਂ ਬਜ਼ੁਰਗਾਂ ਦੀ ਪੀਰੀ ਫ਼ਕੀਰੀ ਨੂੰ ਤਸਲੀਮ ਕਰਨਾ ਹੀ ਸੀ। ਮਕਬਰੇ ਤੇ ਮਜ਼ਾਰ ਬਣਾਉਣ ਨਾਲ ਜ਼ਾਲਮ ਤੇ ਮੁਰਦਾ ਜ਼ਮੀਰਾਂ ਤੋਂ ਭਾਰ ਨਹੀਂ ਲਹਿ ਸਕਦੇ। ਔਰੰਗਜ਼ੇਬ ਦੀ ਬੁੱਧੀ ਇਸ ਤਹਿ ਤੱਕ ਵੀ ਨਾ ਜਾ ਸਕੀ ਕਿ ਪੀਰਾਂ ਫ਼ਕੀਰਾਂ ਦੇ ਬਚਨ, ਇਰਾਦੇ ਤੇ ਵਾਅਦੇ, ਸਦਾ ਲਈ ਪੱਕੇ, ਸਥਿਰ ਤੇ ਅਥਿੜਕ ਹੋਇਆ ਕਰਦੇ ਹਨ। ਪਾਕ ਪੀਰਾਂ ਫ਼ਕੀਰਾਂ ਨੂੰ ਏਦਾਂ ਦੇ ਸ਼ੜਯੰਤਰ ਮੋਹ ਨਹੀਂ ਸਕਦੇ । ਪੀਰ ਗੋਬਿੰਦ ਰਾਏ ਦੀ ਰੱਬੀ ਤੇ ਇਲਾਹੀ ਰਮਜ਼ ਨੂੰ ਬਾਦਸ਼ਾਹ ਵਰਗਾ ਗੁਨਾਹਗਾਰ ਕਿਵੇਂ ਸਮਝ ਸਕਦਾ ਹੈ? ਉਹ ਤਾਂ ਆਪਣੇ ਪਿਉ ਦੇ ਖੂਨ ਦਾ ਦੋਸ਼ੀ ਤੇ ਸਕੇ ਭਰਾਵਾਂ ਦੇ ਕਤਲ ਦਾ ਲੇਖਾ-ਜੋਖਾ ਹੀ ਨਹੀਂ ਕਰ ਸਕਿਆ। ਉਸਦਾ ਦਾਮਨ ਤਾਂ ਪੀਰਾਂ ਫ਼ਕੀਰਾਂ ਦੇ ਪਾਕਿ ਲਹੂ ਨਾਲ ਲੱਥਪੱਥ ਹੈ। ਇਹੋ ਜਿਹੇ ਬਣਾਉਟੀ ਪਾਏ ਮਜ਼੍ਹਬੀ ਮਖੌਟਿਆਂ ਦੇ ਪਾਖੰਡੀਆਂ ਨੂੰ ਅੱਲਾ ਪਾਕ ਦੇ ਦਰ ਉੱਤੇ ਪਹੁੰਚਣਾ ਵੀ ਨਸੀਬ ਨਹੀਂ ਹੁੰਦਾ। ਉਸ ਅੱਲਾ ਪਾਕ ਦੇ ਸੱਚੇ ਤੇ ਸੁੱਚੇ ਇਲਾਹੀ ਨੂਰ ਦੀ ਝਲਕ ਨੂੰ ਗੁਨਾਹ ਦੇ ਚਿਕੜ ਵਿਚ ਗਲ- ਗਲ ਫਾਥਾ ਔਰੰਗਜ਼ੇਬ ਕਿਵੇਂ ਪਾ ਸਕਦਾ ਹੈ? ਇਸ ਖ਼ੁਦਾਈ ਨੂਰ ਨੂੰ ਤਾਂ ਸੱਯਦ ਭੀਖਣ ਸ਼ਾਹ ਵਰਗੀ ਹਸਤੀ ਹੀ ਜਾਣ ਸਕਦੀ ਹੈ। ਕਿਵੇਂ ਉਹ ਘੁੜਾਮ ਦੀ ਧਰਤੀ ਤੋਂ ਬਿਹਾਰ ਵਿਚ ਪਟਨਾ ਸਾਹਿਬ ਪੁੱਜ ਕੇ ਸਲਾਮ ਦੁਆ ਕਰ, ਖ਼ੁਦਾ ਦੀ ਜਾਤ ਨੂੰ ਸਿਜਦਾ ਕਰ ਆਪ ਵੀ ਨੂਰੋ ਨੂਰ ਹੋ ਗਏ। ਸੱਯਦ ਬਦਰ-ਓ-ਦੀਨ ਉਰਫ ਬੁੱਧੂ ਸ਼ਾਹ ਪੀਰ ਗੋਬਿੰਦ ਰਾਏ ਨੂੰ ਮਿਲ ਕੇ ਕੋਈ ਦੋਸ਼ ਜਾਂ ਗੁਨਾਹ ਨਹੀਂ ਕੀਤਾ। ਸੱਚੇ ਪੀਰਾਂ ਫ਼ਕੀਰਾਂ ਨੂੰ ਹਕੂਮਤਾਂ ਨਾਲ ਵਾਸਤਾ ਨਹੀਂ ਹੁੰਦਾ । ਉਹ ਕਿਸੇ ਵਿਰਾਸਤ ਦੇ ਹੱਕ ਲਈ ਕੋਈ ਕੰਮ ਨਹੀਂ ਕਰਦੇ। ਰੱਬ ਦੀ ਇਬਾਬਤ ਤੇ ਹੱਕ ਦੀ ਸ਼ਰ੍ਹਾ ਤੇ ਪਹਿਰਾ ਦੇਣਾ ਸੱਚੇ ਪੀਰ ਤੇ ਫ਼ਕੀਰ ਦਾ ਖ਼ੁਦਾਈ ਕਰਮ ਹੁੰਦਾ ਹੈ। ਸੱਚ ਤੇ ਇਨਸਾਫ ਲਈ ਡੱਟ ਜਾਣਾ ਹੀ ਇਖਲਾਕੀ ਫਰਜ਼ ਹੈ। ਇਸ ‘ਤੇ ਖ਼ੁਦਾ ਦੀ ਬਖਸ਼ਿਸ਼ ਤੇ ਕਰਮ ਹਾਸਿਲ ਹੁੰਦੇ ਹਨ। ਸੱਚੇ ਪੀਰਾਂ ਫ਼ਕੀਰਾਂ ਦੇ ਫ਼ੈਸਲੇ ਅਟੱਲ ਹੋਇਆ ਕਰਦੇ ਹਨ। ਇਸੇ ਇਨਸਾਨ ਤੇ ਹਕੂਮਤ ਦੇ ਖੌਫ਼ ਤੋਂ ਉਹ ਬੇਬਾਕ ਤੇ ਬੇਫ਼ਿਕਰ ਹੁੰਦੇ ਹਨ।” ਪੀਰ ਬੁੱਧੂ ਸ਼ਾਹ ਘਰ ਵਿਚ ਸਾਰੇ ਟੱਬਰ ਦੀ ਹਾਜ਼ਰੀ ਵਿਚ ਜਰਨੈਲ ਸੈਦ ਖ਼ਾਂ ਦੇ ਗਿਲੇ ਸ਼ਿਕਵਿਆਂ ਬਾਰੇ ਨਿਧੜਕ ਹੋ ਉੱਤਰ ਦਿੰਦੇ ਹੋਏ ਜਜ਼ਬਾਤੀ ਤੇ ਭਾਵੁਕ ਹੋ ਗਏ ਸਨ। ਉਹ ਜਿਵੇਂ ਕਿਸੇ ਮੁਰੀਦਾਂ ਦੀ ਸੂਫ਼ੀ ਮਜਲਿਸ ਵਿਚ ਆਪਣਾ ਮਜ਼੍ਹਬੀ ਰੋਲ ਅਦਾ ਕਰ ਰਹੇ ਸਨ । ਪੀਰ ਜੀ ਨੂੰ ਚੇਤਾ ਹੀ ਭੁੱਲ ਗਿਆ ਕਿ ਕੋਲ ਬੈਠੀ ਸੈਦ ਖ਼ਾਂ ਦੀ ਹਮਸ਼ੀਰਾ ਤੇ ਪੀਰ ਜੀ ਦੀ ਬੇਗ਼ਮ ਦੇ ਹਾਵ ਭਾਵ ਵੀ ਜਾਣ ਸਕਣ। ਬੇਗ਼ਮ ਨਸੀਰਾਂ ਤੇ ਕੋਲ ਬੈਠੇ ਪੁੱਤਰ ਅਸ਼ਰਫ ਨੇ ਵੀ ਪੀਰ ਜੀ ਨੂੰ ਰੋਕਣ ਜਾਂ ਟੋਕਣ ਦੀ ਜੁਰਅੱਤ ਨਹੀਂ ਸੀ ਕੀਤੀ। ਇਉਂ ਭਾਸਦਾ ਸੀ ਕਿ ਪੀਰ ਜੀ ਦੀਆਂ ਗੱਲਾਂ ਵਿਚ ਅਥਾਹ ਸੱਚਾਈ ਤੇ ਹਕੀਕਤ ਨੂੰ ਉਹ ਪੂਰੀ ਤਰ੍ਹਾਂ ਸਵੀਕਾਰ ਕਰ ਰਹੇ ਸਨ। ਨਸੀਰਾਂ ਬੇਗ਼ਮ ਉਡੀਕ ਰਹੀ ਸੀ ਕਿ ਉਹ ਆਪਣੇ ਕਲਾਮ ਪੇਸ਼ ਕਰ ਕੇ ਪੀਰ ਜੀ ਦੀਆਂ ਗੱਲਾਂ ਤੇ ਸਚਾਈਆਂ ਤੇ ਆਪਣੀ ਮੋਹਰ ਲਾ ਦੇਵੇ। ਪੀਰ ਜੀ ਦੇ ਮੂੰਹੋਂ ਕੱਢੇ ਵਿਚਾਰਾਂ ਨੂੰ ਪੁੱਤਰ ਅਸ਼ਰਫ ਵਲੋਂ, ਸਿਰ ਹਿਲਾ ਕੇ ਮਾਨਤਾ ਪ੍ਰਦਾਨ ਕੀਤੀ ਜਾ ਰਹੀ ਸੀ। ਸੋ ਹੁਣ ਜੇਕਰ ਸੈਦ ਖ਼ਾਂ ਆਪਣੇ ਅਗਲੇ ਫ਼ੈਸਲੇ ਬਾਰੇ ਭੈਣ ਨਸੀਰਾਂ ਤੋਂ ਕੁਛ ਪੁਛਣਾ ਵੀ ਚਾਹੇ ਤਾਂ ਕੀ ਕਰੇ? ਉਹ ਆਪਣੇ ਮਨ ਵਿਚ ਸੋਚ ਕੇ ਬੋਲਣਾ ਚਾਹੁੰਦਾ ਸੀ। ਆਖ਼ਰ ਹਰ ਬੰਦੇ ਦੇ ਵਿਚਾਰ ਆਪੋ ਆਪਣੇ ਹੁੰਦੇ ਹਨ। ਉਸ ਨੇ ਪੀਰ ਜੀ ਅੱਗੇ ਕੁੱਝ ਕਹਿਣ ਦਾ ਮਨ ਬਣਾ ਹੀ ਲਿਆ। ਉਹ ਪਹਿਲਾਂ ਨਾਲੋਂ ਹੋਰ ਵੱਧ ਚਿੰਤਾ ਵਿਚ ਗੋਤੇ ਖਾਣ ਲੱਗਾ।
ਜਰਨੈਲ ਸੈਦ ਖ਼ਾਂ ਪੀਰ ਬੁੱਧੂ ਸ਼ਾਹ ਦੀਆਂ ਸੱਚੀਆਂ ਤੇ ਖਰੀਆਂ-ਖਰੀਆਂ ਨੂੰ ਕਿਸ ਦੇ ਅੱਗੇ ਰੱਖ ਕੇ ਫੈਸਲੇ ਲਵੇ । ਪਰੰਤੂ ਸੈਦ ਖ਼ਾਂ ਦੀ ਅੰਤਰ-ਆਤਮਾ ਵੀ ਬੋਲ ਭਾਵੇਂ ਨਾ ਸਕੇ, ਪਰ ਜੋ ਗੱਲਾਂ ਪੀਰ ਜੀ ਨੇ ਨਿਡਰ ਤੇ ਬੇਖੌਫ਼ ਹੋ ਕੀਤੀਆਂ ਉਸ ਨੂੰ ਗ਼ਲਤ ਕੌਣ ਕਹੇ? ਪਰ ਉਹ ਬਾਦਸ਼ਾਹੀ ਹੁਕਮਰਾਨ ਦੇ ਡਰਾਵੇ ਤੇ ਬੜ੍ਹਕਾਂ ਨੂੰ ਵੀ ਉਹ ਆਪਣੀ ਭੈਣ ਨਸੀਰਾਂ ਤੇ ਬਹਿਨੋਈ ਪੀਰ ਬੁੱਧੂ ਸ਼ਾਹ ਅੱਗੇ ਖੋਲ੍ਹ ਕੇ ਰੱਖਣਾ ਚਾਹੁੰਦਾ ਸੀ । ਸੋ ਬਾਦਸ਼ਾਹ ਔਰੰਗਜ਼ੇਬ ਦੀਆਂ ਮੁਗ਼ਲ ਹਕੂਮਤ ਖਿਲਾਫ਼ ਕਰ ਰਹੇ ਬਗ਼ਾਵਤੀ ਸੁਰਾਂ ਨੂੰ ਵੀ ਉਹ ਦੱਬ ਘੁੱਟ ਕੇ ਗੁਪਤ ਨਹੀਂ ਰੱਖਣਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੀ ਭੈਣ ਨਸੀਰਾਂ ਸਾਹਮਣੇ ਦੱਸਣਾ ਬਹੁਤ ਜ਼ਰੂਰੀ ਸਮਝਿਆ।
“ਖੈਰ ਭੈਣ ਮੇਰੀਏ! ਮੈਂ ਜੋ ਚਾਹੁੰਦਾ ਸੀ ਤੇ ਜਿਸ ਕੰਮ ਲਈ ਮੇਰੀ ਜ਼ਿੰਮੇਵਾਰੀ ਲਾਈ ਗਈ ਸੀ, ਉਹ ਮੈਂ ਪੂਰੀ ਕਰ ਲਈ ਹੈ। ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਜਿਸ ਗੱਲ ਨੂੰ ਤਸਦੀਕ ਕਰਨ ਲਈ ਮੈਂ ਇਥੇ ਪੁੱਜਾ ਸੀ, ਉਹ ਬਿਲਕੁਲ ਸਹੀ ਤੇ ਦਰੁਸਤ ਹੈ। ਜੋ ਗੱਲ ਸੂਬੇਦਾਰ ਉਸਮਾਨ ਖ਼ਾਨ ਨੇ ਸ਼ਹਿਨਸ਼ਾਹ ਤੱਕ ਪੁਚਾਈ ਉਹ ਠੀਕ ਸੀ ਤੇ ਤੁਸਾਂ ਸ਼ਰੇਆਮ ਉਸ ਹਕੂਮਤ ਦੇ ਬਾਗ਼ੀ ਕਾਫ਼ਰ ਗੁਰੂ ਦੀ ਮਦਦ ਕੀਤੀ ਤੇ ਕਰਦੇ ਹੋ। ਹਕੂਮਤ ਦੇ ਸ਼ਾਹੀ ਫੁਰਮਾਨ ਮੁਤਾਬਿਕ ਮੁਗ਼ਲ ਰਾਜ ਦੇ ਬਾਗ਼ੀ ਹੋਣ ਦੀ ਜੋ ਵੀ ਸਰਕਾਰ ਚਾਹੇ ਸਜ਼ਾ ਸੁਣਾ ਸਕਦੀ ਹੈ। ਬਾਦਸ਼ਾਹ ਤੇ ਹੋਰ ਰਾਜ ਦਰਬਾਰੀਆਂ ਨੇ ਮੇਰੀ ਰਿਸ਼ਤੇਦਾਰੀ ਦਾ ਲਿਹਾਜ਼ ਕਰਦਿਆਂ ਨਰਮ ਢੰਗ ਦੇ ਤਰੀਕੇ ਅਪਣਾਏ, ਤੁਸੀਂ ਉਸ ਬਾਰੇ ਕੋਈ ਗੱਲ ਮਹਿਸੂਸ ਨਹੀਂ ਕਰ ਰਹੇ। ਸੋ ਹੁਣ ਸੁਣ ਲਵੋ ਮੁਗ਼ਲ ਹਕੂਮਤ ਦੇ ਬਾਗ਼ੀਆਂ ਦੀਆਂ ਸਜਾਵਾਂ ਬਹੁਤ ਸਖ਼ਤ ਹੁੰਦੀਆਂ ਹਨ। ਮੈਂ ਆਪਣੇ ਮੂੰਹੋਂ ਕੀ ਕਹਾਂ? ਸੈਦ ਖ਼ਾਂ ਇਸ ਬਹਿਸ ਵਿਚ ਆਪਣੀ ਰਿਸ਼ਤੇਦਾਰੀ ਦਾ ਵਾਸਤਾ ਪਾ ਕੇ ਇਹ ਦੱਸਣਾ ਚਾਹੁੰਦਾ ਹੈ ਕਿ ਇਸ ਮੁਗ਼ਲ ਰਾਜ ਦੀ ਬਗ਼ਾਵਤ ਦਾ ਨਤੀਜਾ ਬਹੁਤ ਬੁਰਾ ਹੋ ਸਕਦੈ। ਬਾਦਸ਼ਾਹ ਦਾ ਸੁਭਾਅ ਬੜਾ ਸਖ਼ਤ ਤੇ ਕਹਿਰੀ ਹੈ। ਇਸ ਬਗ਼ਾਵਤ ਦੀ ਨਾਰਾਜ਼ਗੀ ਸਹੇੜੀ ਤਾਂ ਮਨਹੂਸ ਹੁਕਮ ਰਾਹੀਂ ਤੁਹਾਡਾ ਸਾਰਾ ਕੁਨਬਾ ਕਬੀਲਾ ਕੋਹਲੂ ‘ਚ ਪੀੜੇ ਜਾਣ ਦਾ ਕਹਿਰ ਤੁਹਾਡੇ ’ਤੇ ਵਰਤ ਸਕਦਾ ਹੈ।” ਸੈਦ ਖ਼ਾਂ ਨਾ ਚਾਹੁੰਦਿਆਂ ਵੀ ਆਪਣੀ ਭੈਣ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਨੂੰ ਦੱਸ ਗਿਆ।
ਇਹ ਸੁਣ ਕੇ ਪੀਰ ਬੁੱਧੂ ਸ਼ਾਹ ਦੇ ਫ਼ਕੀਰਾਨਾ ਨੇਤਰਾਂ ਵਿਚ ਲਹੂ ਚੜ੍ਹ ਤੁਰਿਆ। ਚਿਹਰਾ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਪਰ ਮੂੰਹੋਂ ਕੋਈ ਬਦ-ਦੁਆ ਦੇਣ ਤੋਂ ਗੁਰੇਜ਼ ਕਰ ਗਏ। ਪੀਰ ਜੀ ਨੂੰ ਸੂਫ਼ੀ ਫ਼ਕੀਰ ਹੋਣ ਨਾਤੇ ਤੇ ਸੈਦ ਖ਼ਾਂ ਦੀ ਰਿਸ਼ਤੇਦਾਰੀ ਦੀ ਨਜ਼ਦੀਕੀ ਦਾ ਅਹਿਸਾਸ ਹੋਣ ਕਾਰਨ ਸ਼ਾਂਤ ਮਈ ਤੇ ਠਰੰਮੇ ਤੋਂ ਕੰਮ ਲੈਣਾ ਹੀ ਸਹੀ ਭਾਸਿਆ। ਸੈਦ ਖ਼ਾਂ ਦੀ ਕੋਈ ਗੱਲ ਅਧੂਰੀ ਰਹਿ ਗਈ ਜਾਪਦੀ ਸੀ। ਸੈਦ ਖ਼ਾਂ ਨੇ ਸੁਆਲੀਆ ਮੂਡ ਬਣਾ ਕੇ ਕੁਝ ਕਹਿਣ ਦਾ ਹੌਸਲਾ ਕੀਤਾ। ਪੀਰ ਜੀ ਨੂੰ ਸੰਬੋਧਨ ਕਰ ਕੇ ਜਰਨੈਲ ਸੈਦ ਖ਼ਾਂ ਬੋਲ ਪਿਆ, “ਪੀਰ ਜੀ ਤੁਸੀਂ ਸੱਯਦ ਮੁਸਲਮਾਨ ਤੇ ਸ਼ਰ੍ਹਾ ਦੇ ਪਾਬੰਦ ਪੰਜ ਵਕਤ ਦੇ ਨਿਮਾਜ਼ੀ ਹੋ। ਫਿਰ ਤੁਸੀਂ ਗੋਬਿੰਦ ਰਾਏ, ਗ਼ੈਰ-ਮੁਸਲਮਾਨ ਨਾਲ ਇਹ ਨੇੜਤਾ ਤੇ ਸੰਬੰਧ ਕਿਉਂ ਬਣਾਏ? ਇਹੋ ਵਜ੍ਹਾ ਹੈ ਕਿ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਇਹ ਤੁਹਾਡੀ ਸਾਂਝ ਬੁਰੀ ਤਰ੍ਹਾਂ ਰੜਕਦੀ ਪਈ ਹੈ। ਪੀਰ ਸੱਯਦ ਬੁੱਧੂ ਸ਼ਾਹ ਇਸਲਾਮ ਮਜ਼੍ਹਬ ਦਾ ਕਾਰਕੁੰਨ ਹੋਵੇ, ਜਿਸਦੇ ਸੈਂਕੜੇ ਮੁਰੀਦ ਪੀਰੀ ਦਾ ਦਮ ਭਰਦੇ ਹੋਣ ਤੇ ਪੀਰ ਦਾ ਕਾਫ਼ਰਾਂ ਨਾਲ ਵਾਸਤਾ ਹੋਵੇ? ਕੀ ਤੁਸੀਂ ਇਸ ਸਵਾਲ ਦਾ ਜੁਆਬ ਸਹੀ ਢੰਗ ਨਾਲ ਦੇ ਸਕਦੇ ਹੋ? ਬਾਦਸ਼ਾਹ ਇਸਲਾਮ ਮਜ਼੍ਹਬ ਦੇ ਫੈਲਾਅ ਲਈ ਹਰ ਤਰੀਕੇ ਦਾ ਕਾਨੂੰਨ ਬਣਾ ਰਿਹਾ ਹੈ। ਉਸਨੇ ਗੋਬਿੰਦ ਰਾਏ ਦੇ ਪਿਤਾ ਤੇਗ਼ ਬਹਾਦਰ ਤੇ ਨਾਲ ਦੇ ਸਿੱਖਾਂ ਨੂੰ ਦਿੱਲੀ ਵਿਚ ਚਾਂਦਨੀ ਚੌਕ ਦੇ ਵਿਚ ਇਸੇ ਲਈ ਖ਼ਤਮ ਕਰਵਾਇਆ ਸੀ ਕਿ ਹੋਰ ਕੋਈ ਹਿੰਦੂ ਉਸਦੇ ਅੱਗੇ ਅੜ ਨਾ ਸਕੇ। ਪਰ ਤੁਸੀਂ ਉਸ ਦੀ ਮਦਦ ਕਰਨ ਲਈ ਅੜੇ ਹੋਏ ਹੋ?” ਸੈਦ ਖ਼ਾਂ ਜਲਦੀ-ਜਲਦੀ ਇਕੋ ਸਾਹੇ ਕਹਿ ਗਿਆ।
ਸੈਦ ਖ਼ਾਂ ਦੀ ਗੱਲ ਅਜੇ ਪੂਰੀ ਹੋ ਹੀ ਰਹੀ ਸੀ ਕਿ ਪੀਰ ਬੁੱਧੂ ਸ਼ਾਹ ਬੜੇ ਰੋਹ ਵਿਚ ਭੜਕ ਉਠਿਆ, “ਸੈਦਿਆ! ਕਿਹੜੇ ਮਜ਼੍ਹਬੀ ਤੇ ਇਸਲਾਮ ਦੇ ਬਾਨੀ ਦੀ ਤੂੰ ਗੱਲ ਕਰ ਰਿਹਾ ਏਂ? ਤੇਰਾ ਬਾਦਸ਼ਾਹ ਬੁਜ਼ਦਿੱਲ, ਨਾਪਾਕ ਤੇ ਬੇਅਸੂਲਾ ਇਨਸਾਨ ਏ। ਮੈਂ ਸਮਝ ਗਿਆ ਹਾਂ। ਇਸ ਹੀ ਮਕਸਦ ਲਈ ਤੈਨੂੰ ਉਸ ਜਾਹਿਲ ਤੇ ਜ਼ਾਲਮ ਔਰੰਗਜ਼ੇਬ ਨੇ ਇਥੇ ਸਢੌਰੇ ਭੇਜਿਆ ਲੱਗਦਾ ਏ।”
“ਬਿਲਕੁੱਲ ਸਹੀ ਅੰਦਾਜਾ ਲਾ ਲਿਐ ਤੁਸਾਂ । ਪਰ ਤੁਹਾਡੀ ਤੱਲਖ਼ੀ ਵਿਚ ਬਾਦਸ਼ਾਹ ਨੂੰ ਦੁਸ਼ਟ ਗਰਦਾਨਣਾ ਵਾਜਿਬ ਨਹੀਂ ਲੱਗ ਰਿਹਾ। ਇਹ ਮੇਰੀ ਸਮਝ ਤੋਂ ਬਾਹਰ ਏ। ਉਹ ਤਾਂ ਸਾਰੇ ਹੀ ਹਿੰਦੁਸਤਾਨ ਅੰਦਰ ਇਕ ਹੈਦਰੀ ਝੰਡਾ ਝੁਲਾਉਣ ਦੇ ਸੁਪਨੇ ਤੱਕ ਰਿਹਾ ਨਜ਼ਰ ਆਉਂਦੈ। ਉਸਦੇ ਸਖ਼ਤ ਹੁਕਮਾਂ ਦੀ ਹਰ ਹਿੰਦੂ ਮੁਸਲਮਾਨ ਪਾਲਣਾ ਕਰ ਰਿਹਾ ਏ।” ਸੈਦ ਖ਼ਾਂ ਉਲਝਿਆ ਦਿਸ ਰਿਹਾ ਸੀ। ਇਕ ਪਾਸੇ ਵਕਤ ਦਾ ਹਾਕਮ ਬਾਦਸ਼ਾਹ ਤੇ ਦੂਜੇ ਪਾਸੇ ਸਕਾ ਬਹਿਨੋਈ।
“ਸੈਦਿਆ! ਜਿਸ ਬੰਦੇ ਨੇ ਥੋੜ੍ਹ-ਚਿਰੇ ਰਾਜ ਭਾਗ ਤੇ ਦੁਨਿਆਵੀ ਤਖ਼ਤੋ-ਤਾਜ ਲਈ ਆਪਣੇ ਪਿਓ ਨੂੰ ਕੈਦ ਕਰ ਤਾਸੀਹੇ ਦਿੱਤੇ ਹੋਣ ਤੇ ਸਕੇ ਵੀਰ ਭਰਾ ਸ਼ਰੇਆਮ ਮਾਰ ਕੇ ਉਨ੍ਹਾਂ ਦੇ ਖੂਨ ਵਿਚ ਹੱਥ ਰੰਗੇ ਹੋਣ, ਕੀ ਉਹ ਪਾਪੀ, ਜ਼ਾਲਿਮ ਤੇ ਦੁਸ਼ਟ ਨਹੀਂ? ਇਸ ਤੋਂ ਇਲਾਵਾ ਉਹ ਇਨਸਾਨ ਇਹਸਾਨ-ਫ਼ਰਾਮੋਸ਼ ਹੋਣ ਕੇ ਨਾਲ-ਨਾਲ ਇੱਕ ਘਟੀਆ ਮੁਸਲਮਾਨ ਵੀ ਏ।” “ਪੀਰ ਜੀ ਦੀਆਂ ਨੂਰੀ ਅੱਖਾਂ ਵਿਚੋਂ ਦੁਸ਼ਟ ਪਾਪੀ ਔਰੰਗਜ਼ੇਬ ਦੇ ਖਿਲਾਫ਼ ਹਿਕਾਰਤ ਦੀ ਅੱਗ ਦੇ ਭਾਂਬੜ ਤੇ ਲਪਟਾਂ ਨਿਕਲ ਰਹੇ ਸਨ।”
“ਪੀਰ ਜੀ ! ਤਖ਼ਤ ਥੋੜ੍ਹ-ਚਿਰਾ ਕਿਵੇਂ ਹੋ ਗਿਆ? ਜਰਨੈਲ ਸੈਦ ਖ਼ਾਂ ਨੇ ਪੀਰ ਜੀ ਦੀ ਗੱਲ ਨੂੰ ਟਾਲਣਾ ਚਾਹਿਆ। ਕਿਉਂਕਿ ਅੱਲ੍ਹਾ ਤਾਲਾ ਇਹਸਾਨ-ਫਰਾਮੋਸ਼ਾਂ ਨੂੰ ਆਪਣੇ ਅਣਦਿਸਦੇ ਹੱਥਾਂ ਨਾਲ ਕਰੜੀ ਸਜ਼ਾ ਦੇ ਦਿਆ ਕਰਦੈ।” ਪੀਰ ਬੁੱਧੂ ਸ਼ਾਹ ਜੀ, ਸੈਦ ਖ਼ਾਂ ਦੀਆਂ ਗੱਲਾਂ ਦਾ ਉਤਰ ਦੇ ਰਹੇ ਸਨ।
“ਬੁਲੰਦ ਇਕਬਾਲ ਸ਼ਹਿਨਸ਼ਾਹ-ਏ-ਹਿੰਦ, ਨੇ ਵੈਸੇ ਕਿਹੜੀ ਇਹਸਾਨ-ਫਰਾਮੋਸ਼ੀ ਕੀਤੀ ਆ? ਉਹ ਤਾਂ ਸਦਾ ਹੀ ਆਪਣੀ ਪਬਲਿਕ ਤੇ ਰਈਅਤ ਵਿਚ ਨੇਕ ਸੁਭਾਅ ਤੇ ਲੋਕ ਭਲੇ ਦਾ ਕੰਮ ਕਰ ਕੇ ਲੋਕਾਂ ਸਿਰ ਅਹਿਸਾਨ ਕਰਦੇ ਹਨ। ਲੋਕ ਉਨ੍ਹਾਂ ਦੇ ਭਲੇ ਦੀਆਂ ਦੁਆਵਾਂ ਮੰਗਦੇ ਹਨ।” ਸੈਦ ਖ਼ਾਂ ਹੁਣ ਬਾਦਸ਼ਾਹ ਦੇ ਕੰਮਾਂ ਦੀ ਪ੍ਰਸ਼ੰਸਾ ਕਰਕੇ ਬੁਰੇ ਕੰਮਾਂ ਤੇ ਪਰਦਾ ਪਾਉਣਾ ਚਾਹੁੰਦਾ ਸੀ।
“ਸੈਦਿਆ! ਤੈਨੂੰ ਯਾਦ ਹੋਵੇਗਾ, ਥੋੜ੍ਹੇ ਕੁ ਸਾਲ ਪਹਿਲਾਂ ਹੀ ਅਸਾਮ ਦੇ ਰਾਜਾ ਰਾਮ ਰਾਏ ਅਤੇ ਔਰੰਗਜ਼ੇਬ ਵਲੋਂ ਘੱਲੇ ਰਾਜਾ ਰਾਮ ਸਿੰਹੁ ਰਾਜਪੂਤ ਵਿਚ ਬੜੀ ਵੱਡੀ ਗੜਬੜ ਤੇ ਪਈ ਹੋਈ ਦੁਸ਼ਮਣੀ ਨੂੰ ਖ਼ਤਮ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਵਿਚੋਲਗੀ ਕਰ ਕੇ ਸਮਝੌਤਾ ਕਰਾ ਦਿੱਤਾ ਸੀ। ਇਕ ਤਕੜੇ ਹੋਣ ਵਾਲੇ ਖੂਨ ਖ਼ਰਾਬੇ ਨੂੰ ਪੀਰ ਤੇਗ਼ ਬਹਾਦਰ ਜੀ ਨੇ ਰੋਕ ਦਿੱਤਾ ਸੀ। ਇਸ ਨਾਲ ਦਿੱਲੀ ਦੇ ਖ਼ਜ਼ਾਨੇ ਵਿਚ ਖ਼ਿਰਾਜ਼ ਵੀ ਆਉਣ ਲੱਗ ਪਿਆ ਸੀ । ਪਰ ਇਹਸਾਨ-ਫ਼ਰਾਮੋਸ਼ ਔਰੰਗੇ ਨੇ ਗੁਰੂ ਜੀ ਤੇ ਕਈ ਸਿੱਖਾਂ ਨੂੰ ਸ਼ਹੀਦ ਕਰਵਾ ਦਿੱਤਾ। ਇਸ ਤੋਂ ਵੱਡਾ ਇਹਸਾਨ ਫਰਾਮੋਸ਼ ਕੌਣ ਹੋ ਸਕਦੈ?” ਪੀਰ ਬੁੱਧੂ ਸ਼ਾਹ ਦੀਆਂ ਦਲੀਲਾਂ ਅੱਗੇ ਸੈਦ ਖ਼ਾਂ ਦੇ ਹੱਥ ਖੜ੍ਹੇ ਹੋ ਗਏ ਭਾਸਦੇ ਸਨ । ਉਹ ਕੁਝ ਠਠੰਬਰ ਗਿਆ ਲਗਦਾ ਸੀ । ਪਰ ਬਾਦਸ਼ਾਹ ਵਲੋਂ ਸਿਪਾਹ-ਸਾਲਾਰ ਬਣ ਕੇ ਆਏ ਸੈਦ ਖ਼ਾਂ ਦੀ ਹਾਲਤ ਸੱਪ ਦੇ ਮੂੰਹ ਆਈ ਕਿਰਲੀ ਵਾਲੀ ਹੋ ਗਈ ਸੀ । ਪੀਰ ਜੀ ਦੀ ਸਮਝਾਉਣੀ ਦੇ ਭਾਸ਼ਨ ਅਜੇ ਜਿਉਂ ਦੇ ਤਿਉਂ ਹੀ ਚੱਲ ਰਹੇ ਸਨ । ਸੋ ਨਿੰਮੋਝੂਣਾ ਹੋ, ਉਹ ਸਭ ਕੁਝ ਸੁਣੀ ਜਾਂਦਾ ਤੇ ਇਹ ਸੋਚੀ ਜਾਵੇ ਕਿ ਹੁਣ ਮੈਨੂੰ ਕੀ ਪੈਂਤੜਾ ਅਖ਼ਤਿਆਰ ਕਰਨਾ ਚਾਹੀਦਾ ਹੈ? ਅਜੇ ਭੈਣ ਨਸੀਰਾਂ ਦੇ ਕਲਾਮ ਸੁਣਨੇ ਬਾਕੀ ਸਨ।
ਬੇਗ਼ਮ ਨਸੀਰਾਂ ਦੇ ਅੰਦਰ ਦੀ ਕੌਣ ਜਾਣੇ? ਕਦੀ ਸੁੱਖਾਂ ਸੁਖਦਿਆਂ, ਰੱਬ ਅੱਗੇ ਇਸ ਭੈਣ ਨੇ ਕਿੰਨੀਆਂ ਕੁ ਅਰਜ਼ੋਈਆਂ ਕਰ-ਕਰ ਤੇ ਝੋਲੀਆਂ ਅੱਡ-ਅੱਡ ਮੱਥੇ ਰਗੜ ਕੇ ਨਿਪੁੱਤੀ ਮਾਂ ਦੀ ਸੱਖਣੀ ਗੋਦ ਨੂੰ ਹਰਿਆ ਭਰਿਆ ਕਰਨ ਦੇ ਯਤਨ ਕੀਤੇ ਸਨ। ਅੱਜ ਉਸੇ ਭੈਣ ਅੱਗੇ ਉਸੇ ਵੀਰ ਭਰਾ ਦੇ ਗੁੰਮਰਾਹ ਹੋ ਜਾਣ ਦੀ ਹਿਰਦੇ ਵੇਦਕ ਸਮੱਸਿਆ ਨੇ ਮੁਸੀਬਤ ਦੇ ਪਹਾੜ ਖੜ੍ਹੇ ਕਰ ਦਿੱਤੇ ਸਨ। ਇਕ ਪਾਸੇ ਇਕਲੌਤਾ ਵੀਰ ਤੇ ਦੂਜੇ ਪਾਸੇ ਆਪਣੇ ਮਨ ਦਾ ਵਿਸ਼ਵਾਸ ਤੇ ਅਕੀਦਾ। ਕਿਸ ਨੂੰ ਪਹਿਲ ਦੇਵੇ? ਆਪਣੀ ਜ਼ਮੀਰ ‘ਤੇ ਆਤਮਾ ਦੀ ਆਵਾਜ਼ ਨੂੰ ਉਹ ਵੀਰ ਦੇ ਦੁਨਿਆਵੀ ਰਿਸ਼ਤੇ ਵਾਸਤੇ ਕੁਚਲ ਸੁੱਟੇ? ਫਿਰ ਪੀਰ ਗੋਬਿੰਦ ਰਾਏ ਜੋ ਕਿਸੇ ਦਾ ਵੈਰੀ ਨਹੀਂ, ਰੱਬੀ ਨੂਰ ਉੱਤੇ ਹਮਲਾ ਕਰਨ ਆਏ ਵੀਰ ਨੂੰ ਉਹ ਇਸ ਪਾਸਿਓ ਨਾ ਵਰਜੇ? ਸੋ ਭੈਣ ਨੇ ਸਿਰੋਂ ਲੰਘਦਾ ਪਾਣੀ ਵੇਖ, ਉਸ ਨੇ ਹੌਸਲਾ ਕਰ ਕੇ ਫ਼ੈਸਲਾ ਕਰ ਹੀ ਲਿਆ। ਪਤੀ ਦੇ ਸਹੀ ਤੇ ਢੁਕਵੇਂ ਪਾਸੇ ਤੋਰਦੇ ਵੀਰ ਨੂੰ ਉਸ ਨੇ ਖ਼ੂਬ ਸਲਾਹਿਆ। ਅੰਤ ਉਹ ਵੀ ਬੋਲ ਹੀ ਪਈ। ਗੱਲਾਂ-ਗੱਲਾਂ ਵਿਚ ਸੈਦ ਖ਼ਾਂ ਨੂੰ ਉਸ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਪੂਰੀ ਆਸ ਸੀ ਕਿ ਉਸ ਦੇ ਸਿਰ ਦੇ ਸਾਈਂ ਦੀਆਂ ਦਲੀਲਾਂ ਸਦਕਾ ਉਸ ਦੇ ਵਿਚਾਰ ਬਦਲ ਜਾਣਗੇ ਤੇ ਉਸਦਾ ਵੀਰ ਦਿੱਲੀ ਵਾਪਿਸ ਜਾਣ ਲਈ ਰਜ਼ਾਮੰਦ ਹੋ ਜਾਵੇਗਾ, ਪਰੰਤੂ ਸਭ ਕੁਝ ਇਸ ਦੇ ਉਲਟ ਹੁੰਦਾ ਵੇਖ ਕੇ ਉਹ ਵੀ ਗੁੱਸੇ ਨਾਲ ਭੜਕੇ ਵੀਰ ਨੂੰ ਤਾੜਨਾ ਕਰਨ ਲੱਗੀ।
“ਮੇਰੇ ਵੀਰਾ ਸੈਦਿਆ! ਕਿਉਂ ਆਪਣੇ ਕੁਨਬੇ ਸਿਰ ਪਾਪ ਦੀ ਪੰਡ ਰੱਖਣ ਤੁਰਿਆ ਏਂ? ਇਹ ਬਾਦਸ਼ਾਹ ਔਰੰਗਜ਼ੇਬ ਬੜਾ ਪਾਪੀ ਤੇ ਗ਼ੁਨਾਹਗਾਰ ਏ। ਉਸ ਦੇ ਮਨਹੂਸ ਹੁਕਮ ਨੂੰ ਲੈ ਕੇ ਕਿਉਂ ਤੂੰ ਇਹ ਆਪਣਾ ਦੀਨ ਖੂਹ ਵਿਚ ਸੁੱਟ ਰਿਹਾ ਏਂ? ਸਰਕਾਰਾਂ ਦੇ ਹੁਕਮ ਵਕਤੀ ਤੇ ਇਕ ਤਰਫ਼ਾ ਹੋਇਆ ਕਰਦੇ ਨੇ । ਇਹ ਤਾਂ ਤੈਨੂੰ ਵੀ ਸੂਲੀ ਤੇ ਟੰਗਣ ਦਾ ਹੁਕਮ ਦੇ ਸਕਦਾ ਏ। ਇਹ ਲੋਕ ਕੰਨਾਂ ਦੇ ਬੜੇ ਕੱਚੇ ਤੇ ਖ਼ੁਦਗਰਜ਼ ਹੋਇਆ ਕਰਦੇ ਨੇ। ਵੀਰਾ ਮਾੜੇ ਕੰਮ ਦਾ ਨਤੀਜਾ ਬੁਰਾ ਹੁੰਦਾ ਏ। ਜਿਸ ਭੈੜੇ ਪਾਸੇ ਤੂੰ ਤੁਰ ਕੇ ਜਾ ਰਿਹਾ ਏਂ, ਜੇ ਤੂੰ ਬਾਜ ਨਾ ਆਇਉਂ ਤਾਂ ਯਾਦ ਰੱਖ ਤੇਰੀ ਕੁੱਲ ਤੇ ਸਦਾ ਲਈ ਦਾਗ਼ ਲੱਗ ਜਾਵੇਗਾ ਤੇ ਅਸੀਂ ਵੀ ਇਸ ਪਾਪ ਦੇ ਪਲੇਥਣ ਵਿਚ ਆ ਜਾਵਾਂਗੇ।” ਭੈਣ ਦੇ ਪੂਰੇ ਯਤਨ ਵੀਰ ਨੂੰ ਪਿਛਾਂਹ ਮੋੜਨ ਦੇ ਹੋ ਰਹੇ ਸਨ। ਸੈਦ ਖ਼ਾਂ ਵੀ ਆਪਣੀ ਮਜਬੂਰੀ ਦੱਸ ਰਿਹਾ ਸੀ ।
“ਭੈਣ ਨਸੀਰਾਂ! ਮੈਂ ਹੁਣ ਮੁਗ਼ਲ ਸਲਤਨਤ ਦਾ ਸ਼ਾਹੀ ਸਿਪਾਹ-ਸਾਲਾਰ ਵਜੋਂ ਬਾਦਸ਼ਾਹ ਸ਼ਹਿਨਸ਼ਾਹ ਵਾਲੀ ਏ-ਹਿੰਦ ਔਰੰਗਜ਼ੇਬ ਦੇ ਭਰੇ ਦਰਬਾਰ ਵਿਚੋਂ, ਸਾਰੇ ਹਿੰਦੁਸਤਾਨ ਦੇ ਜਰਨੈਲਾਂ ਦੀ ਹਾਜ਼ਰੀ ਵਿਚ, ਮੌਕੇ ਦੀ ਮੁਹਿੰਮ ਸਰ ਕਰਨ ਦੀ ਵੰਗਾਰ ਨੂੰ ਆਪ ਸਵੀਕਾਰ ਕਰ ਕੇ, ਦਰਬਾਰ ਵਿਚ ਰੱਖੇ ਗਏ, ਨੰਗੀ ਤਲਵਾਰ ਪਾਨ ਤੇ ਬੀੜੇ, ਨੂੰ ਬਹਾਦਰੀ ਨਾਲ ਚੁੱਕ ਕੇ ਅਨੰਦੁਪਰ ਸਰ ਕਰ ਕੇ, ਕਾਫਰ ਗੋਬਿੰਦ ਰਾਏ ਨੂੰ ਜਿਉਂਦੇ ਜਾਂ ਮਾਰ ਕੇ ਦਿੱਲੀ ਤਖ਼ਤ ਤੇ ਪੇਸ਼ ਕਰਨ ਲਈ ਤੁਰਿਆ ਹਾਂ। ਕੀ ਮੈਂ ਬੁਜ਼ਦਿੱਲ ਬਣ ਕੇ ਉਸ ਕਾਫ਼ਰ ਤੋਂ ਡਰ ਕੇ ਪਿਛਾਂਹ ਚਲਾ ਜਾਵਾਂ? ਤੂੰ ਹੀ ਦਸ, ਕਿਹੜੇ ਮੂੰਹ ਨਾਲ ਵਾਪਿਸ ਮੁੜਾਂ? ਕੀ ਬਾਦਸ਼ਾਹ ਮੈਨੂੰ ਤੇ ਮੇਰੇ ਟੱਬਰ ਕਬੀਲੇ ਨੂੰ ਜਿਉਂਦਾ ਰਹਿਣ ਦੇਵੇਗਾ? ਮੈਂ ਇਕ ਬਹਾਦਰ ਸੂਰਮਾ ਹਾਂ ਤੇ ਕਸਮ ਖਾ ਕੇ ਤੁਰਿਆ ਹਾਂ । ਬਾਦਸ਼ਾਹ ਦੇ ਹੁਕਮ ਦੀ ਤਾਮੀਲ ਕਰਨਾ ਮੇਰਾ ਮਜ਼੍ਹਬੀ ਫਰਜ਼ ਹੈ। ਹੁਣ ਮੈਂ ਇਕ ਫ਼ੌਜਦਾਰ ਹੋਣ ਨਾਤੇ ਅਨੰਦਪੁਰ ਤੇ ਹਮਲਾ ਕਰਨ ਤੋਂ ਨਹੀਂ ਰਹਿ ਸਕਦਾ।” ਸੈਦ ਖ਼ਾਂ ਨੇ ਆਪਣੇ ਫ਼ੈਸਲੇ ਤੇ ਅੜੇ ਰਹਿਣ ਦਾ ਐਲਾਨ ਕਰ ਹੀ ਦਿੱਤਾ। “ਮਾਮੂ! ਅਨੰਦਪੁਰ ਤੇ ਹਮਲਾ ਕਰਨਾ ਚੰਗਾ ਨਹੀਂ। ਉਹ ਤਾਂ ਆਪ ਅੱਲ੍ਹਾ ਤਾਲਾ ਖ਼ੁਦਾ ਏ। ਪਹਾੜੀ ਰਾਜੇ ਵੀ ਮਾਰ ਖਾ ਬੈਠੇ ਨੇ । ਅੱਬਾ ਤੇ ਅੰਮਾ ਦੀ ਗੱਲ ਨੂੰ ਮੰਨ ਲੈ, ਵਾਪਿਸ ਚਲਾ ਜਾ” ਭਾਣਜਾ ਅਸ਼ਰਫ ਵੀ ਰਾਏ ਦੇਣ ਤੋਂ ਰਹਿ ਨਾ ਸਕਿਆ।
ਭੈਣ ਕੀ ਕਰੇ? ਸੈਦ ਖ਼ਾਂ ਸਾਰਿਆਂ ਦੀਆਂ ਗੱਲਾਂ ਸੁਣ-ਸੁਣਾ ਕੇ ਦੁਚਿੱਤੀ ਦਾ ਸ਼ਿਕਾਰ ਹੋ ਆਪਣੇ ਘੋੜੇ ਵੱਲ ਹੋ ਤੁਰਿਆ। ਟੁੱਟੇ ਦਿੱਲ ਨਾਲ ਭੈਣ ਤੇ ਬਹਿਨੋਈ ਤੇ ਭਾਣਜੇ ਤੋਂ ਵਿਦਾਇਗੀ ਲੈਣਾ ਵੀ ਭੁੱਲ ਗਿਆ। ਪਲਾਕੀ ਮਾਰ ਘੋੜੇ ‘ਤੇ ਸਵਾਰ ਹੋ ਗਿਆ। ਭੈਣ ਨਸੀਰਾਂ ਬੇਗ਼ਮ ਪਿੱਛੇ ਹੀ ਆ ਰਹੀ ਸੀ। ਘੋੜੇ ਤੇ ਚੜ੍ਹੇ ਵੀਰ ਦੇ ਅੱਗੇ ਹੋ ਉਸਨੇ ਘੋੜੇ ਦੀਆਂ ਵਾਗਾਂ ਨੂੰ ਹੱਥ ਆ ਪਾਇਆ। “ਸੈਦਿਆ! ਤੈਨੂੰ ਯਾਦ ਏ? ਤੇਰੇ ਵਿਆਹ ਤੇ ਜੰਜੇ ਚੜ੍ਹਦਿਆਂ ਮੈਂ, ਭੈਣ ਨਸੀਰਾਂ ਨੇ ਦਿਲ ਤੋਂ ਅਸ਼ੀਰਵਾਦ ਦਿੱਤੀ ਸੀ।” ਨਸੀਰਾਂ ਦੁੱਖੀ ਹਿਰਦੇ ਨਾਲ ਉਦਾਸ ਹੋ ਬੋਲ ਰਹੀ ਸੀ।
“ਹਾਂ ਭੈਣੇ! ਮੈਨੂੰ ਉਹ ਸਮਾਂ ਕਦੀ ਭੁੱਲ ਸਕਦੈ? ਤੂੰ ਬੜੇ ਸੁਹਾਗ ਦੇ ਗੀਤ ਗਾ- ਗਾ ਜੀਵਨ ਦੇ ਸੁੱਖਾਂ ਭਰੀਆਂ ਅਸ਼ੀਰਵਾਦਾਂ ਦਿੱਤੀਆਂ ਸਨ। ਉਨ੍ਹਾਂ ਅਸ਼ੀਰਵਾਦਾਂ ਨੇ ਹੀ ਤਾਂ ਮੈਨੂੰ ਇਹ ਅਹੁਦਾ ਤੇ ਉੱਚਾ ਰੁਤਬਾ ਬਖਸ਼ਿਆ ਏ।” ਸੈਦ ਖ਼ਾਂ ਭੈਣ ਨਸੀਰਾਂ ਦੀ ਗੱਲ ਦਾ ਹੁੰਗਾਰਾ ਭਰ ਗਿਆ।
“ਪਰ ਵੀਰਾ ਸੈਦਿਆ! ਅੱਜ ਉਹੋ ਭੈਣ, ਤੈਨੂੰ ਬਦ-ਦੁਆ ਦੇਣ ਬਿਨਾਂ ਨਹੀਂ ਰਹਿ ਸਕਦੀ । ਨਸੀਰਾਂ ਦੇ ਦਿਲ ਦੀ ਹਾਲਤ ਉਹ ਹੀ ਜਾਣ ਸਕਦੀ ਸੀ ਜਾਂ ਸੱਚਾ ਖ਼ੁਦਾ।” ਜਾਹ ਵੀਰਾ! ਉਸ ਨੂਰੀ ਪੀਰ ਜੀ ਦੇ ਕਦਮਾਂ ਵਿਚ ਤੇਰੀ ਹਾਰ ਹੋਵੇ। ਉਹਦੀ ਨੂਰਾਨੀ ਜੋਤ ਤੇ ਬਖਸ਼ਿਸ਼ ਸਦਕਾ ਉਹਦੇ ਪੈਰਾਂ ਹੇਠ ਰੁਲ ਕੇ ਦਿੱਲੀ ਦੀ ਜਰਨੈਲੀ ਭੁੱਲ ਜਾਵੇ। ਕਹਿੰਦਿਆਂ ਉਹਦੇ ਹੱਥ ਸੈਦ ਖ਼ਾਂ ਦੇ ਘੋੜੇ ਦੀਆਂ ਵਾਗਾਂ ਨਾਲੋਂ ਛੁੱਟ ਗਏ।
ਉਹਦੇ ਦੁੱਖੀ ਹਿਰਦੇ ‘ਚੋਂ ਨਿਕਲੇ ਬੋਲਾਂ ਨੂੰ ਪੁਸਤਕ ਪੀਰ ਬੁੱਧੂ ਸ਼ਾਹ ਦੇ ਕਰਤਾ = ਖੋਜੀ ਕਾਫ਼ਿਰ ਇਉਂ ਬਿਆਨ ਕਰਦੇ ਹਨ:-
“ਇਕ ਦਰਵੇਸ਼ ਦੇ ਪਾਕ ਮੁਕਾਮ ਉੱਤੇ,
ਕਾਹਤੋਂ ਚਲਿਆਂ ਏਂ, ਚੁੱਕ ਤਲਵਾਰ ਵੀਰਾ?
ਮਾੜੇ ਮਜ਼ਲੂਮਾਂ ਦਾ ਬਣੇ ਗੋਬਿੰਦ ਰਾਖਾ,
ਲਵੇ ਨਿਮਾਣਿਆਂ ਦੀ ਉਹ ਸਾਰ ਵੀਰਾ।
ਦਰਦਮੰਦਾਂ ਦੇ ਦੁੱਖਾਂ ਦਾ ਉਹ ਬਣੇ ਦਾਰੂ,
ਅੜੇ ਥੁੜੇ ਦਾ ਉਹ ਪੱਕਾ ਯਾਰ ਵੀਰਾ।
ਨਾਲ ਜ਼ੁਲਮ ਦੇ ਉਸ ਨੇ ਲਾਈ ਟੱਕਰ,
ਕਿਸੇ ਨਾਲ ਨਹੀਂ ਉਸ ਨੂੰ ਖਾਰ ਵੀਰਾ।
ਤੇਰੀ ਅਕਲ ਨੂੰ ਔਰੰਗੇ ਤੌਕ ਲਾਇਆ,
ਨਹੀਂ ਝੱਲਣਾ ਤੋਂ, ਗੁਰੂ ਦਾ ਵਾਰ ਵੀਰਾ।
ਆਖਾ ਮੰਨ ਮੇਰਾ, ਕਰਤੂਤੋਂ ਬਾਜ ਆ ਜਾ,
ਤੇਰੇ ਵਾਸਤੇ ਨਹੀਂ ਇਹ ਚੰਗੀ ਕਾਰ ਵੀਰਾ।
ਲਗੂ ਹਾਅ ਮੇਰੀ, ਜੇ ਕਰ ਨਾ ਟਲਿਓਂ,
ਹੋਵੇ ਸੈਦ ਖ਼ਾਨਾਂ ਤੇਰੀ ਹਾਰ ਵੇ ਵੀਰਾ।
ਜਾਹ ਵੇ ਸੈਦ ਖ਼ਾਨਾਂ ਤੇਰੀ ਹਾਰ ਵੀਰਾ।”
ਸੋਚਾਂ ਦੇ ਸਮੁੰਦਰੀਂ ਡੁੱਬਾ ਜਰਨੈਲ ਸੈਦ ਖ਼ਾਂ ਅਪਣੇ ਫ਼ੌਜੀ ਦਸਤੇ ਵਿਚ ਆ ਪਹੁੰਚਾ। ਅਗੋਂ ਸੂਬੇਦਾਰ ਉਸਮਾਨ ਖ਼ਾਨ ਉਸ ਦੀ ਉਡੀਕ ਕਰ ਰਿਹਾ ਸੀ। ਆਪਣੀ ਭੈਣ ਦੇ ਘਰੋਂ ਲਿਆਏ ਮਨੋਭਾਵਨਾ ਨੂੰ ਉਹ ਦਿਲ ਵਿਚ ਹੀ ਦਬੋਚ ਲੈਣਾ ਚਾਹੁੰਦਾ ਸੀ। ਸੈਦ ਖ਼ਾਂ ਦੀ ਦੀਵਾਰ ਉਸਮਾਨ ਖ਼ਾਂ ਲਈ ਸੂਬੇਦਾਰੀ ਦੇ ਰੰਗ ਵਿਖਾਉਣ ਵਾਸਤੇ ਅੜਚਨ ਬਣੀ ਹੋਈ ਸੀ। ਉਹ ਜਿਵੇਂ ਕਿਵੇਂ ਸੈਦ ਖ਼ਾਂ ਰਾਹੀਂ ਹੱਲ ਕਰ ਲੈਣਾ ਚਾਹੁੰਦਾ ਸੀ । ਉਸ ਦੀਆਂ ਦਿੱਲੀ ਦਰਬਾਰ ਵਿਚ ਜੋ ਸ਼ਕਾਇਤਾਂ ਪਹਾੜੀ ਰਾਜਿਆਂ ਰਾਹੀਂ ਭੇਜੀਆਂ ਗਈਆਂ ਸਨ, ਉਨ੍ਹਾਂ ਦੀ ਸਾਰਥਕਤਾ ਨੂੰ ਸੱਟ ਮਾਰਨ ਦੀ ਦਲੀਲ ਵਿਚ ਜਰਨੈਲ ਸੈਦ ਖ਼ਾਂ ਦਾ ਨਾਮ ਸਭ ਤੋਂ ਉਪਰ ਆਉਂਦਾ ਸੀ। ਇਹ ਗੱਲ ਉਸਮਾਨ ਖ਼ਾਨ ਕੋਲੋਂ ਭੁੱਲੀ ਹੋਈ ਨਹੀਂ ਸੀ ਕਿ ਉਸ ਸਮੇਂ ਦੇ ਫ਼ੌਜਦਾਰਾਂ ਵਿਚੋਂ ਸੈਦ ਖ਼ਾਂ ਦਾ ਨਾਮ ਅੱਵਲ ਮੰਨਿਆ ਜਾਂਦਾ ਸੀ। ਉਧਰ ਉਸ ਵਕਤ ਦੇ ਸਿਰਕੱਢ ਵਜ਼ੀਰਾਂ ਵਿਚੋਂ ਬਾਦਸ਼ਾਹ ਦੇ ਸਲਾਹਕਾਰ ਤੇ ਭਰੋਸੇਯੋਗ ਫ਼ਤਵੇ ਲੈਣ ਵਾਲਿਆਂ ਵਿਚ ਵਜ਼ੀਰ ਖ਼ਾਫ਼ੀ ਖ਼ਾਨ ਦਾ ਨਾਮ ਮਸ਼ਹੂਰ ਸੀ। ਵਜ਼ੀਰ ਖਾਫ਼ੀ ਖ਼ਾਨ ਤੇ ਜਰਨੈਲ ਸੈਦ ਖ਼ਾਂ ਦੀ ਬਹੁਤ ਬਣਦੀ ਸੀ । ਬਹੁਤ ਵਾਰ ਬਾਦਸ਼ਾਹ ਦੇ ਅਤਿ ਸਖ਼ਤ ਨਜ਼ਰੀਏ ਨੂੰ ਵਜ਼ੀਰ ਖ਼ਾਫ਼ੀ ਖ਼ਾਨ ਦੀ ਬਦਲਵੀਂ ਦਲੀਲ ਨਰਮ ਕਰ ਸੁੱਟਦੀ । ਇਸ ਲਈ ਜਰਨੈਲ ਸੈਦ ਖ਼ਾਂ ਨਾਲ ਮਿਲ ਕੇ ਉਹ, ਇਸ ਅਨੰਦਪੁਰ ਦੀ ਬਗ਼ਾਵਤ ਨੂੰ ਬਾਦਸ਼ਾਹ ਸਲਾਮਤ ਲਈ, ਇਕ ਵੱਡੀ ਚੁਣੌਤੀ ਪੇਸ਼ ਕਰਨ ਦਾ ਪ੍ਰੋਗਰਾਮ ਬਣਾ ਰਿਹਾ ਸੀ। ਉਸਮਾਨ ਖ਼ਾਨ ਇਸ ਬਗ਼ਾਵਤ ਨੂੰ ਖ਼ਤਮ ਕਰਨ ਦੇ ਫ਼ਲਸਰੂਪ ਸਰਹਿੰਦ ਦੀ ਸੂਬੇਦਾਰੀ ਲਈ ਸਿਫਾਰਿਸ਼ ਕਰਨ ਦੇ ਸਬਜ਼ ਬਾਗ਼ ਵਿਖਾਉਣਾ ਚਾਹੁੰਦਾ ਸੀ
ਜਰਨੈਲ ਸੈਦ ਖ਼ਾਂ ਦਾ ਸ੍ਰੀ ਅਨੰਦਪੁਰ ਸਾਹਿਬ ‘ਤੇ ਹਮਲਾ
ਸੈਦ ਖ਼ਾਂ ਦੇ ਪਹੁੰਚਣ ‘ਤੇ ਉਸਮਾਨ ਖ਼ਾਂ ਦੇ ਹੌਸਲੇ ਬੜੇ ਬੁਲੰਦ ਸਨ। ਉਸਨੂੰ ਬਹੁਤ ਆਸ ਸੀ ਕਿ ਜਰਨੈਲ ਸੈਦ ਖ਼ਾਂ ਅੱਗੇ ਉਸਦੀ ਵਿਉਂਤਬੰਦੀ ਤੇ ਸੂਬਾ ਸਰਹਿੰਦ ਦੀ ਸੂਬੇਦਾਰੀ, ਬਹੁਤ ਹੀ ਉਤਮ ਸੋਚ ਬਣ ਕੇ ਉਭਰੇਗੀ । ਸੋ ਉਸ ਨੇ ਸੈਦ ਖ਼ਾਂ ਨਾਲ ਇਕ ਗੁਪਤ ਮੀਟਿੰਗ ਕਰ ਕੇ ਇਸ ਵਿਉਂਤ ਨੂੰ ਸਿਰੇ ਚੜਾਉਣ ਦੀ ਗੱਲ ਸੋਚੀ । ਉਹ ਸੈਦ ਖ਼ਾਂ ਨੂੰ ਅਗਲੀ ਰਾਤ ਦੇ ਖਾਣੇ ਦੀ ਦਾਅਵਤ ਦੇ ਕੇ ਘਰ ਲਿਜਾਣਾ ਚਾਹੁੰਦਾ ਸੀ । ਸੋ ਉਸਮਾਨ ਖ਼ਾਨ ਬੜਾ ਖੁਸ਼ ਗਵਾਰ ਮਾਹੌਲ ਵਿਚ ਮਿਲਿਆ । ਪੀਰ ਜੀ ਦੇ ਘਰੋਂ ਆਉਂਦਿਆਂ ਉਸ ਦਾ ਮਨ ਕੁਝ ਅਵਾਜ਼ਾਰ ਹੋ ਗਿਆ ਸੀ । ਪਰ ਉਸਮਾਨ ਖ਼ਾਂ ਦੀ ਮਿਲਣੀ ਨੇ ਉਸ ਦੇ ਚੇਹਰੇ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਦੋਹਾਂ ਧਿਰਾਂ ਤੋਂ ਵਾਤਾਵਰਣ ਖੁਸ਼ਨੁਮਾ ਜਾਣ ਕੇ, ਉਸਮਾਨ ਖ਼ਾਨ ਨੇ ਆਪਣੇ ਘਰ ਲਿਜਾਣ ਤੇ ਸ਼ਾਮ ਦੇ ਖਾਣੇ ਦੀ ਦਾਵਤ ਦੇ ਦਿੱਤੀ । ਸੈਦ ਖ਼ਾਂ ਨੇ ਪੂਰੀ ਤਰ੍ਹਾਂ ਸਵੀਕਾਰ ਕਰ ਲਈ। ਇਹ ਕਹਿ ਕੇ ਉਹ ਆਪਣੇ ਘਰ ਵੱਲ ਵਿਦਾ ਹੋ ਗਿਆ। ਘਰ ਜਾ ਕੇ ਉਸ ਨੇ ਸਭ ਤੋਂ ਪਹਿਲਾਂ ਕੰਮ ਇਹ ਸੋਚਿਆ ਕਿ ਅਨੰਦਪੁਰ ਦੇ ਦੁਸ਼ਮਣ ਰਾਜਿਆਂ ਨੂੰ ਬਦਲਾ ਲੈਣ ਲਈ ਤਿਆਰ ਕਰਕੇ ਸੈਦ ਖ਼ਾਂ ਦੀ ਨਾਲ ਰਲਾਇਆ ਜਾਵੇ। ਇਸ ਕੰਮ ਲਈ ਉਸਨੇ ਆਪਣੇ ਸਿਆਣੇ ਸਾਥੀ ਨੂੰ ਤਿਆਰ ਕਰਕੇ ਭੰਗਾਣੀ ਦੇ ਜੰਗ ਵਿਚ ਹਾਰ ਚੁੱਕੇ ਪਹਾੜੀ ਰਾਜਿਆਂ ਵੱਲ ਭੇਜ ਦਿੱਤਾ। ਸਾਰੀ ਗੱਲ ਸਮਝਾ ਕੇ ਪਹਾੜੀਆਂ ਨੂੰ ਮਿਲਣ ਦਾ ਪਰੋਗਰਾਮ ਬਣਾਵਣ ਦਾ ਸੱਦਾ ਦੇ ਭੇਜਿਆ।
ਸੈਦ ਖ਼ਾਂ ਆਪਣੇ ਫ਼ੌਜੀ ਦਸਤੇ ਦੀ ਅਗਲੀ ਕਾਰਵਾਈ ਕਰਨ ਦੀ ਸਾਰੀ ਤਿਆਰੀ ਵਿਚ ਰੁੱਝ ਗਿਆ। ਭੈਣ ਦੇ ਰਵੱਈਏ ਤੋਂ ਉਹ ਪੂਰੀ ਤਰ੍ਹਾ ਖ਼ੁਸ਼ ਨਹੀਂ ਸੀ । ਪਰ ਅੱਗੇ ਜਾਣ ਦੇ ਪੱਕੇ ਮਨ ਨੇ ਉਸ ਨੂੰ ਹੌਸਲਾ ਪ੍ਰਦਾਨ ਕੀਤਾ। ਇਸ ਤਰ੍ਹਾਂ ਰਾਤ ਦੇ ਖਾਣੇ ਤੇ ਪੁੱਜ ਕੇ ਉਸ ਨੂੰ ਇਹ ਪਤਾ ਲੱਗਾ ਕਿ ਕੁੱਝ ਪਹਾੜੀ ਰਾਜੇ ਤੇ ਉਨ੍ਹਾਂ ਦੀਆਂ ਫ਼ੌਜਾਂ ਵੀ ਉਸ ਦਾ ਸਾਥ ਦੇਣਗੀਆਂ। ਉਸਮਾਨ ਖਾਨ ਨੇ ਕਈ ਗੱਲਾਂ ਨਾਲ ਉਸ ਦਾ ਮਨ ਪੱਕਾ ਕੀਤਾ ਕਿ ਘਬਰਾਉਣ ਦੀ ਲੋੜ ਨਹੀਂ। ਜੇ ਹੋਰ ਵੀ ਲੋੜ ਪਈ ਤਾਂ ਸੂਬਾ ਸਰਹਿੰਦ ਦੀਆਂ ਤਾਕਤਵਰ ਫ਼ੌਜਾਂ ਨਾਲ ਆ ਰਲਣਗੀਆਂ। ਉਸਮਾਨ ਖ਼ਾਂ ਕਈ ਤਰੀਕੇ ਸਮਝਾ ਰਿਹਾ ਸੀ ਕਿ ਜਿਵੇਂ ਵੀ ਹੋ ਸਕੇ, ਬਾਗ਼ੀ ਗੋਬਿੰਦ ਰਾਏ ਨੂੰ ਗ੍ਰਿਫਤਾਰ ਕਰ ਕੇ ਦਿੱਲੀ ਦਰਬਾਰ ਵਿਚ ਪਹੁੰਚਾਉਣਾ ਹੈ।
ਪੀਰ ਬੁੱਧੂ ਸ਼ਾਹ ਦੀਆਂ ਹਕੂਮਤ ਖਿਲਾਫ਼ ਹਰਕਤਾਂ ਤੇ ਬੇਗ਼ਮ ਨਸੀਰਾਂ ਦਾ ਬੱਚੇ ਲੈ ਅਨੰਦਪੁਰ ਜਾਣ ਦੀਆਂ ਗੁਪਤ ਰਿਪੋਰਟਾਂ ਉਸ ਨੇ ਜਰਨੈਲ ਸੈਦ ਖ਼ਾਂ ਸਾਹਮਣੇ ਪੇਸ਼ ਕਰ-ਕਰ ਆਪਣੇ ਮਨ ਦਾ ਭਾਰ ਹੌਲਾ ਕਰਨ ਦਾ ਨਿਗੂਣਾ ਉਪਰਾਲਾ ਕੀਤਾ। ਉਹ ਆਪਣੀ ਰਾਮ ਕਹਾਣੀ ਛੇੜ ਕੇ ਕੁੱਝ ਨਿੰਮੋਝੂਣਾ ਹੋ ਗਿਆ ਭਾਸਦਾ ਸੀ। ਅੰਤ ਉਸ ਨੇ ਹਵਾ ਦਾ ਰੁੱਖ ਭਾਂਪ ਕੇ ਹੋਰ ਗੱਲ ਛੇੜ ਲਈ।
ਜਰਨੈਲ ਸੈਦ ਖ਼ਾਂ ਤੇ ਨਾਲ ਆਏ ਫ਼ੌਜੀ ਦਸਤੇ ਦੀ ਪਹਿਲਾਂ ਕਲਾਨੌਰ ਕਸਬੇ ਦੀ ਇਕ ਪੁਰਾਣੀ ਸਰ੍ਹਾਂ ਵਿਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ। ਇਸ ਦਸਤੇ ਵਿਚ ਤਕਰੀਬਨ ਸੌ ਤੋਂ ਵੱਧ ਘੋੜ ਸਵਾਰ ਮੌਜੂਦ ਸਨ। ਘੋੜਿਆਂ ਦੀ ਖੁਰਾਕ ਦਾਣੇ ਪੱਠੇ ਅਤੇ ਫ਼ੌਜੀਆਂ ਦੇ ਲੰਗਰ ਦਾ ਇੰਤਜ਼ਾਮ ਸੂਬੇਦਾਰ ਨੇ ਆਪਣੀ ਦੇਖ ਰੇਖ ਵਿਚ ਚੰਗੇ ਢੰਗ ਨਾਲ ਕਰਵਾ ਦਿੱਤਾ ਸੀ। ਸੂਬੇਦਾਰ ਉਸਮਾਨ ਖ਼ਾਂ ਨੂੰ ਸਭ ਕੁੱਝ ਦੱਸ ਕੇ ਸੈਦ ਖ਼ਾਂ ਆਪਣੀ ਭੈਣ ਤੇ ਬਹਿਨੋਈ ਨੂੰ ਮਿਲਣ ਕਈ ਸਢੌਰੇ ਚਲਾ ਗਿਆ ਸੀ। ਜਿਵੇਂ ਪਹਿਲਾ ਦਸਿਆ ਗਿਆ ਹੈ ਕਿ ਇਸ ਇਲਾਕੇ ਦਾ ਮੁਸਲਮਾਨ ਸੂਬੇਦਾਰ ਉਸਮਾਨ ਖ਼ਾਂ ਨੂੰ ਦਿੱਲੀ ਸਰਕਾਰ ਨੇ ਕਾਫ਼ੀ ਚਿਰ ਪਹਿਲਾਂ ਹੀ ਥਾਪ ਦਿੱਤਾ ਸੀ । ਇਸੇ ਲਈ ਉਹ ਇਸ ਇਲਾਕੇ ਦੀ ਚੰਗੀ ਸੂਹ ਰੱਖਦਾ ਤੇ ਸਾਰੀ ਖ਼ਬਰ ਬਾਦਸ਼ਾਹ ਨੂੰ ਦਿੱਲੀ ਘਲਦਾ ਰਹਿੰਦਾ । ਮੁਸਲਮਾਨ ਰਾਜ ਤੇ ਮੁਗ਼ਲ ਹਕੂਮਤ ਦਾ ਉਹ ਪੱਕਾ ਖੈਰਖਾਹ ਤੇ ਪੂਰਾ ਮੁਖਬਰ ਸੀ। ਜਦੋਂ ਵੀ ਬਾਦਸ਼ਾਹ ਔਰੰਗਜ਼ੇਬ ਇਸ ਇਲਾਕੇ ਵਿਚੋਂ ਲੰਘਦਾ ਤਾਂ ਉਸਮਾਨ ਖ਼ਾਂ ਸਮੇਂ ਸਿਰ ਬਾਦਸ਼ਾਹ ਤੇ ਨਾਲ ਆਏ ਸਾਰੇ ਅਮਲੇ ਦਾ ਰੱਜ ਕੇ ਮਾਣ ਕਰਦਾ ਤੇ ਦਿੱਲੀ ਸਰਕਾਰ ਦੀਆਂ ਉਹ ਬਖਸ਼ਿਸ਼ਾਂ ਪ੍ਰਾਪਤ ਕਰਕੇ ਸਾਰੇ ਇਲਾਕੇ ਵਿਚ ਆਪਣੀ ਹੋਂਦ ਨੂੰ ਕਾਇਮ ਕਰੀ ਬੈਠਾ ਸੀ। ਪੀਰ ਬੁੱਧੂ ਸ਼ਾਹ ਦੇ ਵਡੇਰਿਆਂ ਵਿਚੋਂ ਮਸ਼ਹੂਰ ਸੂਫ਼ੀ ਅਬਦੁਲ ਵਹਾਬ ਦੇ ਮਕਬਰੇ ਬਣਾਉਣ ਸਮੇਂ ਜਦੋਂ ਬਾਦਸ਼ਾਹ ਖ਼ੁਦ ਸਢੌਰੇ ਆਇਆ ਸੀ, ਉਦੋਂ ਵੀ ਉਸਮਾਨ ਖ਼ਾਂ ਦੀ ਚੰਗੀ ਬੱਲੇ- ਬੱਲੇ ਹੋਈ ਸੀ।
ਇਕ ਰਾਤ ਆਪਣੀ ਭੈਣ ਨੂੰ ਮਿਲ ਗਿੱਲ ਕੇ ਸੈਦ ਖ਼ਾਂ ਵਾਪਿਸ ਆਪਣੇ ਫ਼ੌਜੀ ਦਸਤੇ ਵਿਚ ਪਹੁੰਚ ਗਿਆ ਸੀ। ਅਗਲੇ ਦਿਨ ਉਸਮਾਨ ਖ਼ਾਂ ਦੇ ਘਰ ਦਾਵਤ ‘ਤੇ ਵੀ ਉਹ ਗਿਆ ਤੇ ਸਭ ਕੁੱਝ ਤੱਕਦਾ ਰਿਹਾ। ਆਪਣੀ ਭੈਣ ਨਸੀਰਾਂ ਤੇ ਬਹਿਨੋਈ ਪੀਰ ਜੀ ਦੇ ਮਨ ਦੀਆਂ ਗੱਲਾਂ-ਬਾਤਾਂ ਨੂੰ ਵੀ ਉਹ ਸਾਂਭੀ ਬੈਠਾ ਸੀ । ਹੁਣ ਸੈਦ ਖ਼ਾਂ ਨੇ ਉਸਮਾਨ ਖ਼ਾਂ ਨੂੰ ਪੀਰ ਜੀ ਦੇ ਰਵੱਈਏ ਨੂੰ ਬੜੇ ਸ਼ਾਂਤ ਮਾਹੌਲ ਵਿਚ ਦੱਸ ਦਿੱਤਾ ਸੀ ਕਿ ਪੀਰ ਜੀ ਪੱਕੇ ਮੁਸਲਮਾਨ ਤੇ ਸ਼ਰ੍ਹਾ ਦੇ ਪੱਕੇ ਨਿਮਾਜ਼ੀ ਹਨ। ਉਹ ਮੁਗ਼ਲ ਹਕੂਮਤ ਦੇ ਸੱਚੇ ਵਫ਼ਾਦਾਰ ਹਨ। ਸੋ ਸੈਦ ਖ਼ਾਂ ਅਨੰਦਪੁਰ ਤੇ ਹਮਲਾ ਕਰ ਕੇ ਦਿੱਲੀ ਤੋਂ ਲਿਆਏ ਮਿਸ਼ਨ ਨੂੰ ਜ਼ਰੂਰ ਪੂਰਾ ਕਰੇਗਾ। ਉਸ ਨੇ ਇਸ ਰਮਜ਼ ਨੂੰ ਹੋਰ ਕਿਸੇ ਅੱਗੇ ਖੋਲ੍ਹਣ ਲਈ ਵਾਜਿਬ ਨਹੀਂ ਮੰਨਿਆ। ਪਹਾੜੀ ਰਾਜਿਆਂ ਦੀਆਂ ਸ਼ਕਾਇਤਾਂ ਨੂੰ ਸੁਣਿਆ ਤੇ ਮੁਹਿੰਮ ਦੇ ਫ਼ਤਹਿ ਹੋਣ ਦਾ ਭਰੋਸਾ ਦਿੱਤਾ। ਸੂਬੇਦਾਰ ਦੀ ਸਲਾਹ ਨੂੰ ਉਸਨੇ ਕਾਰਗਰ ਸਾਬਤ ਕਰ ਕੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੀ ਮਦਦ ਲਈ ਉਡੀਕਣ ਦਾ ਵੀ ਮਸ਼ਵਰਾ ਚੰਗਾ ਦਸਿਆ। ਉਸਮਾਨ ਖ਼ਾਂ ਵਲੋਂ ਭੇਜੇ ਏਲਚੀ ਨੇ ਆ ਕੇ ਦੱਸਿਆ ਕਿ ਜਦੋਂ ਸੈਦ ਖ਼ਾਂ ਦੀ ਫ਼ੌਜ ਅਨੰਦਪੁਰ ਨੇੜੇ ਪਹੁੰਚੇਗੀ ਤਾਂ ਪਹਾੜੀ ਫ਼ੌਜਾਂ ਆ ਰਲਣਗੀਆਂ। ਪਹਾੜੀ ਰਿਆਸਤਾਂ ਦੀ ਦੁਸ਼ਮਣੀ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ।
ਇਹ ਮਸ਼ਵਰੇ ਪਹਾੜੀਆਂ ਨਾਲ ਰੱਲ ਕੇ ਕਰਨ ਦੀ ਤਜਵੀਜ਼ ਪਾਸ ਕੀਤੀ ਗਈ। ਫਿਰ ਕੀ ਸੀ, ਉਸਮਾਨ ਖ਼ਾਂ ਬਹੁਤ ਖ਼ੁਸ਼ ਸੀ। ਉਸ ਨੂੰ ਪੂਰੀ ਉਮੀਦ ਸੀ ਕਿ ਹੁਣ ਸਮਾਂ ਦੂਰ ਨਹੀਂ ਮੈਂ ਪੀਰ ਸੱਯਦ ਬੁੱਧੂ ਸ਼ਾਹ ਦੀਆਂ ਰਿਪੋਰਟਾਂ ਬਾਦਸ਼ਾਹ ਮੂਹਰੇ ਰੱਖ ਕੇ ਮਨ ਆਏ ਫ਼ੈਸਲੇ ਲੈ ਸਕਾਂਗਾ । ਸੈਦ ਖ਼ਾਂ ਸਮੇਂ ਦੀ ਨਜ਼ਾਕਤ ਵੇਖ ਕੇ ਆਪਣੀਆਂ ਸੋਚਾਂ ਦੁੜਾ ਰਿਹਾ ਸੀ। ਇਹ ਸਾਰਾ ਅਮਲਾ ਫੈਲਾਅ ਪੂਰੀ ਤਰ੍ਹਾਂ ਅਨੰਦਪੁਰ ਤੇ ਟੁੱਟ ਪੈਣ ਦੀਆਂ ਦਲੀਲਾਂ ਬਣਾ ਕੇ ਪੂਰੀ ਤਰ੍ਹਾਂ ਤਿਆਰ ਸੀ। ਸਮੇਂ ਦੀ ਹਰ ਤਰ੍ਹਾਂ ਨਾਲ ਰੂਪ-ਰੇਖਾ ਤਿਆਰ ਕਰ ਲਈ ਗਈ।
ਬਾਦਸ਼ਾਹ ਔਰੰਗਜ਼ੇਬ ਵੀ ਅਨੰਦਪੁਰ ਦੀ ਮੁਹਿੰਮ ਨੂੰ ਬਾਗ਼ੀ ਜ਼ਰੂਰ ਸਮਝਦਾ ਸੀ ਪਰ ਮੁਗ਼ਲਾਂ ਦੇ ਤੇ ਦਿੱਲੀ ਤਖ਼ਤ ਲਈ ਬਹੁਤਾ ਘਾਤਕ ਜਾਂ ਖ਼ਤਰਨਾਕ ਨਹੀਂ ਮੰਨਦਾ ਸੀ। ਇਸ ਲਈ ਭੰਗਾਣੀ ਦਾ ਜੰਗ ਜੋ 1688 ਈਸਵੀ ਵਿਚ ਹੋਇਆ, ਉਸ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਮੁਗ਼ਲ ਹਕੂਮਤ ਖਿਲਾਫ਼ ਕਾਰਵਾਈਆਂ ਉਸ ਤੱਕ ਪੁਜਦੀਆਂ ਰਹੀਆਂ ਪਰ ਹਕੂਮਤ ਨੇ ਕੋਈ ਖ਼ਾਸ ਗੌਰ ਨਹੀਂ ਕੀਤਾ। ਇਸ ਦਾ ਕਾਰਨ ਇਹ ਸੀ ਕਿ ਇਹ ਮਿਸ਼ਨ ਜੋ ਬਾਬਰ ਦੇ ਰਾਜ ਸਮੇਂ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਮੁਗ਼ਲਾਂ ਦੇ ਬਦਲਦੇ ਹਾਕਮਾਂ ਦੇ ਰਾਜ ਭਾਗ ਦੇ ਨਾਲੋਂ-ਨਾਲ ਚਲਦਾ ਰਿਹਾ। ਕਈ ਮੁਗ਼ਲ ਰਾਜੇ ਸਿੱਖ ਮਿਸ਼ਨ ਦੇ ਵਿਰੋਧ ‘ਚ ਆਏ ਤੇ ਬਾਅਦ ਵਿੱਚ ਸਿੱਖਾਂ ਦੇ ਗੁਰੂ ਘਰਾਂ ਵਿਚ ਗੁਰਸਿੱਖ ਫ਼ੌਜਾਂ ਵੀ ਹੋਂਦ ਵਿਚ ਆਈਆਂ ਤੇ ਮੁਗ਼ਲਾਂ ਨਾਲ ਜੰਗ ਯੁੱਧ ਵੀ ਹੋਏ। ਅਕਬਰ ਵਰਗੇ ਮੁਗ਼ਲ ਬਾਦਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਮਾਨਵਵਾਦੀ ਸਿਧਾਂਤਾਂ ਨੂੰ ਮਾਨਤਾ ਦਿੱਤੀ। ਗੁਰੂ ਘਰ ਦੇ ਅਸੂਲਾਂ ਤੋਂ ਖ਼ੁਸ਼ ਹੋ ਜਗੀਰਾਂ ਪ੍ਰਦਾਨ ਕਰਨ ਲਈ ਹੁਕਮ ਭੇਜੇ, ਜੋ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤੇ। ਸੋ ਦੇਰ ਤੋਂ ਪਹਾੜੀਆਂ ਨਾਲ ਚਲਦੇ ਵਿਰੋਧ ਤੇ ਸਢੌਰੇ ਦੇ ਸੂਬੇਦਾਰਾਂ ਵਲੋਂ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਦੇ ਗੁਰੂ ਤੇਗ਼ ਬਹਾਦਰ ਜੀ ਤੇ ਗੋਬਿੰਦ ਰਾਏ ਜੀ ਨਾਲ ਮੇਲ ਮਿਲਾਪ ਦੇ ਸ਼ੋਰ ਸ਼ਰਾਬੇ ਨੂੰ ਕਦੀ ਕੋਈ ਬਹੁਤਾ ਮਹੱਤਵ ਨਹੀਂ ਦਿੱਤਾ ਗਿਆ। ਇਸ ਲਈ ਬਾਦਸ਼ਾਹ ਦੇ ਇਹ ਯਤਨ ਸਨ ਕਿ ਜਰਨੈਲ ਸੈਦ ਖ਼ਾਂ ਜੋ ਪੀਰ ਬੁੱਧੂ ਸ਼ਾਹ ਦਾ ਸਾਕ ਸੰਬੰਧੀ ਸੀ, ਰਾਹੀਂ ਸਮਝਾ ਕੇ ਮਸਲਾ ਸੁਲਝਾ ਲਿਆ ਜਾਏ ਤੇ ਅਨੰਦਪੁਰ ਦੇ ਸਿੱਖਾਂ ਨਾਲ ਜੰਗ ਨਾ ਲੜੀ ਜਾਵੇ। ਇਹੋ ਕਾਰਨ ਸੀ ਕਿ ਬਹੁਤੀ ਫ਼ੌਜ ਇਸ ਮੁਹਿੰਮ ਲਈ ਨਹੀਂ ਭੇਜੀ ਗਈ।
ਅੱਜ ਜਰਨੈਲ ਸੈਦ ਖ਼ਾਂ ਕਲਾਨੌਰ ਤੋਂ ਤੁਰ ਪਿਆ । ਦਿੱਲੀ ਤੋਂ ਆਈ ਮੁਗ਼ਲ ਫ਼ੌਜ ਦੇ ਦਸਤੇ ਦੇ ਸਿਪਾਹੀ ਦਿਲੋਂ ਹੈਰਾਨ ਸਨ ਕਿ ਜਰਨੈਲ ਸੈਦ ਖ਼ਾਂ ਦੇ ਤੌਰ ਤਰੀਕੇ ਤੇ ਬਾਗ਼ੀ ਗੁਰੂ ਨੂੰ ਫੜ ਕੇ ਦਿੱਲੀ ਪੇਸ਼ ਕਰਨ ਦੇ ਗੁੱਸੇ ਦੀਆਂ ਗੱਲਾਂ ਵਿਚ ਫਰਕ ਪਿਆ ਦਿਸਦਾ ਸੀ । ਉਹ ਆਪਣੇ ਜਰਨੈਲ ਨੂੰ ਇਹ ਪੁੱਛਣ ਤੋਂ ਅਸਮਰਥ ਤਾਂ ਸੀ, ਪਰੰਤੂ ਇਕ ਦੂਜੇ ਨਾਲ ਘੁਸਰ ਮੁਸਰ ਕਰਕੇ ਹਵਾੜ ਜ਼ਰੂਰ ਕੱਢ ਲੈਂਦੇ ਸਨ । ਇਹ ਤਬਦੀਲੀ ਦਾ ਖ਼ਾਸ ਕਾਰਨ ਵੀ ਉਹ ਜਾਣਦੇ ਸਨ ਕਿ ਭੈਣ ਨਸੀਰਾਂ ਤੇ ਬਹਿਨੋਈ ਪੀਰ ਜੀ ਦੇ ਮੇਲ-ਮਿਲਾਪ ਨੇ ਜਰਨੈਲ ਸੈਦ ਖ਼ਾਂ ਦੇ ਦਿਮਾਗ਼ ਵਿਚ ਕੋਈ ਖ਼ਾਸ ਗੱਲ ਭਰ ਦਿੱਤੀ ਸੀ। ਸੈਦ ਖ਼ਾਂ ਇਸ ਇਲਾਕੇ ਦੇ ਹਰ ਬੰਦੇ ਦੀ ਸ਼ਕਾਇਤ ਜ਼ਰੂਰ ਸੁਣਦਾ ਪਰ ਕੋਈ ਧੜੱਲੇਦਾਰ ਜੁਆਬ ਦੇਣ ਤੋਂ ਗੁਰੇਜ਼ ਕਰ ਕੇ ਟਾਲ ਮਟੋਲ ਕਰ ਜਾਂਦਾ। ਭਾਵੇਂ ਉਸਮਾਨ ਖ਼ਾਂ ਨੇ ਆਪਣੇ ਵਲੋਂ ਜਰਨੈਲ ਸੈਦ ਖ਼ਾਂ ਨੂੰ ਖੂਬ ਭੜਕਾਉਣ ਦਾ ਯਤਨ ਕੀਤਾ ਤੇ ਉਹ ਹਰ ਗੱਲ ਨੂੰ ਬੜੇ ਗੌਰ ਨਾਲ ਸੁਣਦਾ ਪਰ ਉਸ ਤੇ ਕੀ ਅਸਰ ਹੁੰਦਾ, ਇਸ ਦੀ ਗੱਲ ਉਹ ਹੀ ਜਾਣਦਾ ਸੀ। ਪਰ ਇਉਂ ਭਾਸਦਾ ਸੀ ਕਿ ਉਹ ਆਪਣੇ ਦਿਲ ਦੀ ਗੱਲ ਨੂੰ ਦਿਲ ਵਿਚ ਹੀ ਦੱਬੀ ਬੈਠਾ ਹੋਵੇ। ਮੰਜ਼ਲਾਂ ਮਾਰਦਾ ਇਹ ਫ਼ੌਜੀ ਢਾਣਾ ਅਨੰਦਪੁਰ ਨੇੜੇ ਆ ਪੁੱਜਾ ਸੀ । ਕੀਰਤਪੁਰ ਤੋਂ ਥੋੜ੍ਹਾ। ਜਿਹਾ ਅੱਗੇ ਲੰਘ ਕੇ ਉਸ ਨੇ ਫ਼ੌਜ ਨੂੰ ਉੱਥੇ ਠਹਿਰ ਜਾਣ ਦਾ ਹੁਕਮ ਦੇ ਦਿੱਤਾ। ਇੱਥੇ ਉਹ ਇਕ ਖਾਸ ਥਾਂ ਤੇ ਟਿਕਾਣਾ ਬਣਾ ਕੇ ਟਿੱਕ ਗਿਆ। ਨੇੜੇ ਹੀ ਫ਼ੌਜੀ ਵੀ ਬਿਸਰਾਮ ਕਰਨ ਲੱਗੇ। ਜਰਨੈਲ ਸੈਦ ਖ਼ਾਂ ਨੇ ਆਪਣੇ ਸਿਪਾਹੀਆਂ ਨੂੰ ਇਹ ਕਹਿ ਕੇ ਰੋਕ ਲਿਆ। ਕਿ ਹੁਣ ਸੂਬੇਦਾਰ ਉਸਮਾਨ ਖ਼ਾਂ ਦੇ ਏਲਚੀ ਨੇ ਪਹਾੜੀ ਫ਼ੌਜਾਂ ਦਾ ਇੰਤਜ਼ਾਰ ਕਰਨਾ ਤੇ ਮਿਲਾਉਣਾ ਹੈ। ਸ਼ਿਵਾਲਕ ਦੀਆਂ ਬਾਈਧਾਰ ਦੀਆਂ ਪਹਾੜੀਆਂ ਦੀ ਨਾਲ ਲੱਗਦੀ ਪਹਾੜੀਆਂ ਦੀ ਵਾਦੀ ਵੱਲ ਉਹ ਨਿਕਲ ਗਿਆ। ਇਕੱਲਾ ਕਿਸੇ ਖ਼ਾਸ ਸੋਚ ਵਿਚ ਉਹ ਗੁਆਚ ਗਿਆ ਭਾਸਨ ਲੱਗਾ। ਭੈਣ ਨਸੀਰਾਂ ਤੇ ਬਹਿਨੋਈ ਪੀਰ ਬਦਰ-ਉਦ-ਦੀਨ ਉਰਫ਼ ਬੁੱਧੂ ਸ਼ਾਹ ਦੀ ਇਕ ਇਕ ਗੱਲ ਨੂੰ ਸੋਚ ਕੇ ਵਿਚਾਰਨ ਲੱਗਾ । ਸੋਚਦਿਆਂ ਫ਼ੌਜੀ ਵਰਦੀ ਵਿਚ ਉਸ ਨੇ ਇਕ ਰੁੱਖ ਨਾਲ ਢਾਸਣਾ ਲਾ ਲਿਆ। ਉਸ ਨੂੰ ਨੀਂਦ ਆ ਗਈ। ਭੈਣ ਨਸੀਰਾਂ ਉਸ ਨੂੰ ਬੁਰੀ ਤਰ੍ਹਾਂ ਝਿੜਕ ਰਹੀ ਸੀ । ਉਹ ਦੱਸ ਰਹੀ ਸੀ ਕਿ, “ਗੈਬੀ ਹਕੂਮਤਾਂ ਦੇ ਮਾਲਕ ਨਾਲ ਟੱਕਰ ਲੈ ਕੇ, ਵੀਰਾਂ ਸਾਨੂੰ ਤੇ ਆਪਣੇ ਕਬੀਲੇ ਨੂੰ ਵੀ ਕਲੰਕਿਤ ਨਾ ਕਰ, ਬਾਜ ਆ ਜਾ।” ਪੀਰ ਬੁੱਧੂ ਸ਼ਾਹ ਦੀ ਹਰ ਗੱਲ ਸਾਹਮਣੇ ਆ ਕੇ ਝਾੜਾਂ ਪਾ ਰਹੀ ਸੀ। ਉਸ ਦੀ ਇਕ-ਇਕ ਗੱਲ ਸਮਝਾ ਰਹੀ ਸੀ ਕਿ ਔਰੰਗਜ਼ੇਬ ਬੜਾ ਗੁਨਹਗਾਰ ਤੇ ਪਾਪੀ ਹੈ। ਪੀਰ ਜੀ ਦੇ ਦੱਸੇ ਗਏ ਇਤਿਹਾਸਿਕ ਹਾਦਸਿਆਂ ਬਾਰੇ ਸੈਦ ਖ਼ਾਂ ਸੋਚ-ਸੋਚ ਕੇ ਮੰਨ ਰਿਹਾ ਸੀ ਕਿ ਬਾਦਸ਼ਾਹ ਠੀਕ ਹੀ ਅਹਿਸਾਨ-ਫਰਾਮੋਸ਼ ਤੇ ਨਾ ਬਖਸ਼ਿਆ ਜਾਣ ਵਾਲਾ ਰਾਜਾ ਹੈ। ਕਈ ਘੰਟੇ ਦੀ ਲਗਾਤਾਰ ਸੋਚ ਨੇ ਸੈਦ ਖ਼ਾਂ ਦਾ ਮਨ ਬਦਲ ਕੇ ਰੱਖ ਦਿੱਤਾ। ਉਹ ਸੋਚ ਰਿਹਾ ਸੀ ਕਿ ਕੀ ਕਰੇ? ਨਾਲ ਲਿਆਂਦੇ ਫ਼ੌਜੀਆਂ ਨੂੰ ਉਹ ਕੀ ਕਹਿ ਕੇ ਦਿੱਲੀ ਮੋੜੇਗਾ? ਸੋਚਣ ਲੱਗਾ। ਕੋਈ ਕੀ ਵੀ ਸੋਚੇ ਸੈਦ ਖ਼ਾਂ ਇਕ ਮੁਗ਼ਲ ਜਰਨੈਲ ਤੋਂ ਬਦਲ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਰਨੈਲ ਬਣ ਜਾਣਾ ਲੋਚ ਰਿਹਾ ਸੀ । ਸੋ ਸੋਚਾਂ ਦਾ ਬਦਲਾਅ ਤੇ ਫ਼ੈਸਲਾ ਲੈ ਕੇ ਉਹ ਆਪਣੇ ਟਿਕਾਣੇ ਤੇ ਆ ਪੁੱਜਾ। ਹੁਣ ਉਸ ਦੇ ਚੇਹਰੇ ਤੇ ਖ਼ਾਸ ਚਮਕ ਤੇ ਰੂਹਾਨੀਅਤ ਦੀ ਝਲਕ ਡਲ੍ਹਕ ਰਹੀ ਸੀ । ਉਸ ਨੂੰ ਆਪ ਭਲੀ ਭਾਂਤ ਗਿਆਨ ਸੀ ਕਿ ਕੋਈ ਮਦਦ ਪਹਾੜੀਆਂ ਵਲੋਂ ਨਹੀਂ ਆ ਸਕਦੀ। ਉਸਦਾ ਕਾਰਨ ਪ੍ਰਗਟ ਸੀ ਕਿ ਦਿੱਲੀ ਤੋਂ ਆਇਆ ਫ਼ੌਜੀ ਜਰਨੈਲ ਸੈਦ ਖਾਂ, ਪੀਰ ਬੁੱਧੂ ਸ਼ਾਹ ਦੀ ਬੇਗ਼ਮ ਨਸੀਰਾਂ ਦਾ ਸਕਾ ਭਾਈ ਹੈ। ਪਹਾੜੀਏ ਭੰਗਾਣੀ ਦੇ ਜੰਗ ਵਿਚ ਦਸ਼ਮੇਸ਼ ਜੀ ਦੇ ਸਿੱਖਾਂ ਤੋਂ ਮਾਰ ਖਾ ਚੁੱਕੇ ਸਨ, ਜਿਸ ਦੀ ਹਾਰ ਦਾ ਮੂਲ ਕਾਰਨ ਹੀ ਉਹ ਪੀਰ ਬੁੱਧੂ ਸ਼ਾਹ ਦੀ ਤਾਜ਼ਾ ਦਮ ਪਹੁੰਚੀ ਫ਼ੌਜ ਹੀ ਮੰਨਦੇ ਸਨ। ਦਿੱਲੀ ਤੋਂ ਆਏ ਫ਼ੌਜੀ ਜਰਨੈਲ ਸੈਦ ਖ਼ਾਂ ਤੋਂ ਹਮਲਾ ਕਰਨ ਬਾਰੇ ਪੁੱਛ ਰਹੇ ਸਨ। ਸੈਦ ਖ਼ਾਂ ਜੁਆਬ ਦੇ ਰਿਹਾ ਸੀ ਕਿ ਸਮੇਂ ਦੀ ਉਡੀਕ ਕਰੋ। ਉਧਰ ਗੁਰੂ ਜੀ ਨੂੰ ਜਰਨੈਲ ਸੈਦ ਖ਼ਾਂ ਦੇ ਹਮਲੇ ਦੀ ਜਾਣਕਾਰੀ ਮਿਲ ਚੁੱਕੀ ਸੀ । ਗੁਰੂ ਸਾਹਿਬ ਦੇ ਸਿੱਖ ਫ਼ੌਜੀਆਂ ਵਿਚ ਹਮਲੇ ਬਾਰੇ ਤਾਂ ਖ਼ਬਰ ਫੈਲ ਚੁੱਕੀ ਸੀ। ਇਹ ਵੀ ਚਰਚਾ ਹੋ ਰਹੀ ਸੀ ਕਿ ਪੀਰ ਬੁੱਧੂ ਸ਼ਾਹ ਦੀ ਬੇਗ਼ਮ ਦਾ ਭਾਈ ਦਿੱਲੀ ਤੋਂ ਸ਼ਾਹੀ ਫ਼ੌਜਾਂ ਲੈ ਕੇ ਅਨੰਦਪੁਰ ਸਾਹਿਬ ਤੇ ਹੱਲਾ ਕਰ ਕੇ ਆਇਆ ਹੈ। ਸਿੱਖ ਪੂਰੀ ਤਿਆਰੀ ਕਰ ਰਹੇ ਸਨ। ਸ਼ਸਤਰਧਾਰੀ ਸਿੰਘਾਂ ਦੀ ਪੂਰੀ ਚੜ੍ਹਤ ਨਜ਼ਰ ਆ ਰਹੀ ਸੀ। ਗੁਰੂ ਸਾਹਿਬ ਦੇ ਸੂਹੀਏ ਸਿੰਘਾਂ ਨੇ ਆ ਕੇ ਖ਼ਬਰ ਦਿੱਤੀ ਕਿ ਸਢੌਰੇ ਤੋਂ ਪੀਰ ਬੁੱਧੂ ਸ਼ਾਹ ਦੇ ਕੁੱਝ ਮੁਰੀਦ ਗੁਰੂ ਸਾਹਿਬ ਨੂੰ ਮਿਲਣ ਲਈ ਪੁੱਜੇ ਹਨ। ਸੋ ਗੁਰੂ ਜੀ ਨੇ ਸਮੇਂ ਦੀ ਹਵਾ ਦਾ ਰੁੱਖ ਭਾਂਪਿਆ । ਗੁਰੂ ਜੀ ਬੇਗ਼ਮ ਨਸੀਰਾਂ ਦੇ ਭੇਜੇ ਹੋਏ ਮੁਰੀਦਾਂ ਨੂੰ ਮਿਲੇ ਤੇ ਸਾਰੇ ਹਾਲਾਤਾਂ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਸਿੱਖਾਂ ਨੂੰ ਹੁਕਮ ਦਿੱਤਾ ਖ਼ਾਲਸਾ ਜੀ ਕੁੱਝ ਦਿੱਲੀ ਤੋਂ ਫ਼ੌਜ ਹਮਲਾ ਕਰਨ ਆਈ ਹੈ। ਸੋ ਪੂਰੀ ਹੋਸ਼ ਤੇ ਜੋਸ਼ ਨਾਲ ਪੈਂਤੜੇ ਨਾਲ ਜੰਗ ਕਰਨ ਲਈ ਤਤਪਰ ਹੋ ਕੇ ਕਿਲ੍ਹੇ ਦੇ ਮੁੱਖ ਦੁਆਰ ਸਾਹਮਣੇ ਮੋਰਚੇ ਕਾਇਮ ਕਰ ਲਵੋ । ਸਮੇਂ ਤੇ ਤਿਆਰ ਰਹੋ ਤੇ ਸਾਡੇ ਹੁਕਮਾਂ ਦੀ ਉਡੀਕ ਕਰੋ । ਉਧਰ ਸ਼ਾਹੀ ਫ਼ੌਜਾਂ ਤੇ ਜਰਨੈਲ ਸੈਦ ਖ਼ਾਂ ਆਪਣੇ ਫ਼ੌਜੀਆਂ ਨੂੰ ਤਿਆਰੀ ਲਈ ਯੋਜਨਾਬੱਧ ਕਰ ਰਿਹਾ ਸੀ। ਉਹ ਅਜੇ ਆਪਣੀ ਬਣਾਈ ਫ਼ੌਜੀ ਛਾਉਣੀ ਵਿਚ ਠਹਿਰਿਆ ਹੋਇਆ ਸੀ । ਨਾਲ ਆਏ ਫ਼ੌਜੀ ਸਰਦਾਰਾਂ ਨੂੰ ਪਹਿਲਾਂ ਹਮਲਾ ਨਾ ਕਰਨ ਲਈ ਦੱਸ ਰਿਹਾ ਸੀ । ਸੋ ਦੋਹਾਂ ਪਾਸਿਆਂ ਤੋਂ ਫ਼ੌਜਾਂ ਠੀਕ ਤਿਆਰੀ ਕਰ ਕੇ ਆਪੋ ਆਪਣੇ ਜਰਨੈਲਾਂ ਦੇ ਹੁਕਮਾਂ ਦੀ ਪਾਲਨਾ ਲਈ ਤਤਪਰ ਸਨ। ਸੈਦ ਖ਼ਾਂ ਸੋਚ ਰਿਹਾ ਸੀ ਕਿ ਕਿਵੇਂ ਮੈਂ ਸਿੱਖ ਗੁਰੂ ਸਾਹਿਬ ਨੂੰ ਮਿਲ ਕੇ ਇਸ ਮਸਲੇ ਨੂੰ ਸੁਲਝਾਉਣ ਦਾ ਰਜ਼ਾਮੰਦੀ ਤੇ ਸਹਿਮਤੀ ਦਾ ਢੰਗ ਸਮਝਾ ਸਕਾਂ। ਗੁਰੂ ਸਾਹਿਬ ਕੋਲ ਸਢੌਰੇ ਤੋਂ ਆਏ ਮੁਰੀਦਾਂ ਦੀ ਮਿਲਣੀ ਹੋਈ। ਹੁਣ ਸੈਦ ਖ਼ਾਂ ਨੇ ਨਾਲ ਦੇ ਫ਼ੌਜੀ ਸਰਦਾਰਾਂ ਨਾਲ ਕੁਝ ਗਿੱਟਮਿਟ ਕੀਤੀ। ਥੋੜ੍ਹੀ ਦੇਰ ਬਾਅਦ ਦਿੱਲੀ ਦੀ ਫ਼ੌਜ ਦੇ ਵੱਲੋਂ ਸੁਨੇਹਾ ਅਨੰਦਪੁਰ ਸਾਹਿਬ ਦੇ ਕਿਲ੍ਹੇ ਵੱਲ ਘਲਿਆ। ਸਿੱਖ ਫ਼ੌਜਾਂ ਵੀ ਹੈਰਾਨ ਸਨ ਕਿ ਦਿੱਲੀ ਤੋਂ ਜੋ ਹੱਲਾ ਕਰਨ ਲਈ ਫ਼ੌਜ ਆਈ ਹੈ, ਉਹ ਕੀ ਕਹਿਣਾ ਚਾਹੁੰਦੇ ਹਨ? ਦਿੱਲੀ ਤੋਂ ਆਏ ਫ਼ੌਜੀਆਂ ਨੇ ਇਹ ਸੈਦ ਖ਼ਾਂ ਜਰਨੈਲ ਦਾ ਸੁਨੇਹਾ ਗੁਰੂ ਸਾਹਿਬ ਨੂੰ ਦਿੱਤਾ। ਜਿਸ ਵਿਚ ਦੋਹਾਂ ਜਰਨੈਲਾਂ ਦੇ ਮੁਕਾਬਲੇ ਦਾ ਮਤਾ ਪੇਸ਼ ਕੀਤਾ ਗਿਆ ਸੀ । ਗੁਰੂ ਸਾਹਿਬ ਨੂੰ ਬੇਗ਼ਮ ਨਸੀਰਾਂ ਦੀ ਬੇਨਤੀ ਤੇ ਅਰਦਾਸ ਮਿਲ ਚੁੱਕੀ ਸੀ।
ਜਰਨੈਲ ਸੈਦ ਖ਼ਾਂ ਦਿੱਲੀ ਦਰਬਾਰ ਦੇ ਫ਼ੌਜੀ ਟਿਕਾਣੇ ਤੇ ਬੈਠਾ ਵੀ ਕਿਸੇ ਖਾਸ ਦੁਬਿਧਾ ਦਾ ਸ਼ਿਕਾਰ ਹੋਇਆ ਪਿਆ ਸੀ। ਉਸਦੇ ਬਹਿਨੋਈ ਪੀਰ ਬੁੱਧੂ ਸ਼ਾਹ ਦੀਆਂ ਦਲੀਲਾਂ ਤੇ ਇਸਲਾਮ ਮਜ਼ਬ ਦੀਆਂ ਰਵਾਇਤੀ ਸਿੱਖਿਆਵਾਂ ਨੇ ਨਾ ਚਾਹੁੰਦਿਆਂ ਵੀ ਉਹਦੇ ਮਨ ਤੇ ਗਹਿਰੀ ਸੱਟ ਮਾਰ ਦਿੱਤੀ ਸੀ। ਭਾਵੇਂ ਆਪਣੀ ਭੈਣ ਨਸੀਰਾਂ ਤੇ ਬਹਿਨੋਈ ਸਾਹਮਣੇ ਉਹ ਦਿੱਲੀ ਦਰਬਾਰ ਦਾ ਹੀ ਪੱਖ ਪੇਸ਼ ਕਰਦਾ ਰਿਹਾ ਪਰੰਤੂ ਉਸ ਦਾ ਆਪਣਾ ਅੰਦਰਲਾ ਦਿਲ ਉਨ੍ਹਾਂ ਦੀਆਂ ਦੱਸੀਆਂ ਵਿਚਾਰਾਂ ਨਾਲ ਜ਼ਰੂਰ ਕਾਇਲ ਹੋ ਗਿਆ ਸੀ । ਇਕਦਮ ਉਸਦਾ ਖ਼ਿਆਲ ਸੁਣ ਰਿਹਾ ਸੀ, “ਵੇਖੋ ਜੀ ! ਮੋਟੀ ਤੇ ਸਿੱਧੀ ਗੱਲ ਏ, ਬਈ ਖ਼ੁਦਾਵੰਦ ਕਰੀਮ ਕਿਸੇ ਵੀ ਕਿਸਮ ਦੇ ਜ਼ੁਲਮ ਨੂੰ ਸਵੀਕਾਰ ਨਹੀਂ ਕਰਦਾ। ਭਾਵੇਂ ਉਹ ਕੋਈ ਹਕੂਮਤ ਕਰੇ ਜਾਂ ਕੋਈ ਹੋਰ ਇਨਸਾਨ। ਹਰ ਬੰਦੇ ਵਿਚ ਉਸਦਾ ਇਲਾਹੀ ਨੂਰ ਮੌਜੂਦ ਹੈ। ਕਿਸੇ ਦੂਜੇ ਮਜ਼੍ਹਬ ਤੇ ਜਬਰੀ ਕਹਿਰ ਵੀ ਅੱਲ੍ਹਾ ਤਾਲਾ ਨੂੰ ਮੰਜ਼ੂਰ ਨਹੀਂ ਹੋ ਸਕਦਾ । ਹਕੂਮਤ ਦਾ ਤਖ਼ਤ ਰੱਬੀ ਬਖਸ਼ਿਸ਼ ਹੈ। ਉਸ ਦੀ ਦੁਰਵਰਤੋਂ ਕਰ ਕੇ ਮਜ਼ਲੂਮਾਂ ਤੇ ਗ਼ਰੀਬਾਂ ‘ਤੇ ਜ਼ੁਲਮ ਵਰਤਾਉਣਾ ਕਦਾਚਿਤ ਵੀ ਵਾਜਿਬ ਨਹੀਂ ਹੋ ਸਕਦਾ।” ਦਿੱਲੀ ਤੋਂ ਆਏ ਸਿਪਾਹੀਆਂ ਵਲੋਂ ਆਵਾਜ਼ ਆਈ, “ਹਜ਼ੂਰੇ-ਆਲਾ! ਹੁਕਮ ਕਰੋ ਹੁਣ ਕੀ ਕਰਨਾ ਹੈ?” ਸੈਦ ਖ਼ਾਂ ਦੀ ਸੂਰਤ ਤੇ ਖ਼ਿਆਲ ਸਾਵਧਾਨ ਹੋ ਸੰਭਲ ਗਿਆ ਸੀ। “ਅਨੰਦਪੁਰ ਸਿੱਖ ਫ਼ੌਜਾਂ ਵਲੋਂ ਕੀ ਜੁਆਬ ਮਿਲਦਾ ਹੈ? ਮੈਂ ਚਾਹੁੰਦਾ ਹਾਂ ਜੇਕਰ ਜੰਗ ਤੋਂ ਬਿਨਾਂ ਹੀ ਕੋਈ ਹੱਲ ਨਿਕਲ ਆਵੇ।”
ਦਿੱਲੀ ਦੇ ਮੁਸਲਮਾਨ ਸਿਪਾਹੀਆਂ ਨੂੰ ਤਿਆਰ ਰਹਿਣ ਦੇ ਆਦੇਸ਼ ਦੇ ਕੇ ਸੈਦ ਖ਼ਾਂ ਘੋੜੇ ਤੇ ਸਵਾਰ ਹੋ ਟਹਿਲਦਾ ਹੋਇਆ ਇਧਰ ਉਧਰ ਘੁੰਮ ਰਿਹਾ ਸੀ। ਕਿਸੇ ਖਾਸ ਸੋਚ ਵਿਚ ਡੁੱਬਾ ਉਹ ਆਪਣੇ ਫ਼ੌਜੀ ਅੱਡੇ ਦੁਆਲੇ ਚੱਕਰ ਲਾ ਰਿਹਾ ਸੀ। ਕੋਈ ਮਿੱਠੀ-ਮਿੱਠੀ ਧੁੰਨ ਉਸਦੇ ਕੰਨਾਂ ਵਿਚ ਪੈ ਰਹੀ ਸੀ।
ਕਦੀ ਭੁੱਲ ਕੇ ਵੀ ਮਾਣ ਨਾ ਕਰੀਂ ਵੀਰਾ, ਸੱਚੇ ਪੀਰ ਦੀ ਲਾਹੁਣ ਤੂੰ ਧੌਣ ਆਇਐਂ? ਦੀਨ ਦੁਨੀਆ ਦੇ ਚੌਦਾਂ ਨੇ ਤਬਕ ਉਸਦੇ, ਗ਼ੈਬੀ ਹਸਰਤਾਂ ਦਾ ਖਜ਼ਾਨਾ ਤੂੰ ਖੋਵਣ ਆਇਐਂ? ਪੁੱਠੀ ਮੱਤ ਹੋਈ ਤੇਰੀ ਸ਼ੈਤਾਨ ਵਾਲੀ, ਕਿਸਮਤ ਆਪਣੀ ਨੂੰ ਤੂੰ ਰੋਣ ਆਇਐਂ। ਉਹਦੇ ਕਦਮਾਂ ਵਿਚ ਜ਼ਿਮੀ ਅਸਮਾਨ ਝੁਕਦੈ, ਕਿਨ੍ਹਾਂ ਬੁਲੰਦੀਆਂ ਨੂੰ ਤੂੰ ਛੋਹਣ ਆਇਐਂ? ਮੇਰੀ ਤਾਂ ਪੀਰ ਜੀ ਅੱਗੇ ਮੁਰਾਦ ਵੀਰਾ, ਨੂਰੀ ਖ਼ਾਕ ਕਦਮਾਂ ਵਿਚ ਤੂੰ ਰੁੱਲ ਜਾਵੇਂ। ਉਹਦੇ ਨਦਰਿ ਮੁਬਾਰਕ ਦੀ ਹੋਵੇ ਰਹਿਮਤ, ‘ਰਠੌਰ’ ਫੋਕੀ ਆਕੜ ਤੇ ਖ਼ੁਦੀ ਨੂੰ ਭੁੱਲ ਜਾਵੇਂ।
ਉਸ ਨੂੰ ਇਉਂ ਭਾਸਿਆ ਜਿਉਂ ਬੇਗ਼ਮ ਨਸੀਰਾਂ ਆਪਣੇ ਕੁਰਾਹੇ ਪਏ ਵੀਰ ਨੂੰ ਕੋਈ ਖਾਸ ਨਸੀਅਤ ਤੇ ਸੰਦੇਸ਼ ਦੇ ਰਹੀ ਸੀ । ਉਹ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਅਨੰਦਪੁਰ ਦੇ ਕਿਲ੍ਹੇ ਤੋਂ ਕੋਈ ਸਿੱਖ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਪੁੱਜੇ। ਦੂਰੋਂ ਪੀਲੀ ਦਸਤਾਰ ਸਜਾਈ ਇਕ ਸਿੱਖ ਸੂਰਮਾ ਘੋੜਾ ਦੁੜਾਈ ਸੈਦ ਖ਼ਾਂ ਦੀਆਂ ਫ਼ੌਜਾਂ ਤੇ ਦਿੱਲੀ ਫ਼ੌਜ ਵੱਲ ਆ ਰਿਹਾ ਸੀ । ਉਹ ਫ਼ੌਜੀਆਂ ਦੇ ਟਿਕਾਣੇ ਅੱਗੇ ਆ ਕੇ ਘੋੜੇ ਤੋਂ ਉਤਰਿਆ ਤੇ ਹੱਥ ਵਿਚ ਫੜੇ ਲਿਖੇ ਸੁਨੇਹੇ ਨੂੰ ਜਰਨੈਲ ਸੈਦ ਖ਼ਾਂ ਦੇ ਹਵਾਲੇ ਕਰਨ ਲੱਗਾ। ਮੁਸਲਮਾਨ ਫ਼ੌਜੀ ਉਸ ਵੱਲ ਗੌਰ ਨਾਲ ਤੱਕ ਰਹੇ ਸਨ।
ਦਿੱਲੀ ਦੀ ਸ਼ਾਹੀ ਫ਼ੌਜ ਦੇ ਹੋਰ ਸਿਪਾਹੀ ਇਕ ਦੂਜੇ ਦੇ ਕੰਨਾਂ ਵਿਚ ਘੁਸਰ ਮੁਸਰ ਕਰ ਰਹੇ ਸਨ। ਪਰ ਉਹ ਆਪਣੇ ਜਰਨੈਲ ਦੀਆਂ ਅਜੀਬ ਹਰਕਤਾਂ ਤੋਂ ਹੈਰਾਨ ਤੇ ਅਚੰਭਿਤ ਹੋ ਰਹੇ ਸਲ। ਜਰਨੈਲ ਸੈਦ ਖ਼ਾਂ ਕਿਸੇ ਅਨੌਖੇ ਵੇਗ ਵਿਚੋਂ ਗੁਜ਼ਰ ਰਿਹਾ ਸੀ। ਉਸਦੇ ਭੱਖਦੇ ਚਿਹਰੇ ਦੀ ਲਾਲੀ ਤੇ ਇਕ ਵੱਖਰੀ ਕਿਸਮ ਦੀ ਪ੍ਰਭਾਵਸ਼ਾਲੀ ਚਮਕ ਦਮਕ ਦਗ਼-ਦਗ਼ ਕਰ ਰਹੀ ਸੀ । ਸੋ ਕਿਸੇ ਦੀ ਜੁਅੱਰਤ ਨਹੀਂ ਸੀ ਕਿ ਆਪਣੇ ਜਰਨੈਲ ਤੋਂ ਕਾਰਨ ਪੁੱਛ ਸਕੇ । ਅਨੰਦਪੁਰ ਸਾਹਿਬ ਤੋਂ ਕੋਈ ਪੈਗ਼ਾਮ ਲੈ ਕੇ ਪੁੱਜੇ ਉਸ ਤਿਆਰ-ਬਰ- ਤਿਆਰ ਸ਼ਸਤਰਧਾਰੀ ਸਿੰਘ ਸੂਰਮੇ ਨੇ ਬੜੀ ਫੁਰਤੀ ਨਾਲ ਗੁਰੂ ਸਾਹਿਬ ਦਾ ਸੰਦੇਸ਼ ਸੈਦ ਖ਼ਾਂ ਦੇ ਹਵਾਲੇ ਕੀਤਾ ਤੇ ਵਾਪਿਸ ਘੋੜੇ ਤੇ ਸਵਾਰ ਹੋ ਸਿੱਖ ਫ਼ੌਜਾਂ ਵਿਚ ਜਾ ਰਲਿਆ।
ਉਧਰ ਸਿੱਖ ਫ਼ੌਜਾਂ ਆਪਣੇ ਪੂਰੇ ਰੋਹ ਤੇ ਸਿੱਖੀ ਜੋਸ਼ ਵਿਚ ਜੈਕਾਰੇ ਬੁਲਾ ਰਹੀਆਂ ਸਨ। ਸ਼ਿਵਾਲਿਕ ਦੀਆਂ ਪਹਾੜੀਆਂ ਸਿੱਖੀ ਜੈਕਾਰਿਆਂ ਤੇ ਗੜਗੱਜ ਬੋਲਾਂ ਦੀ ਧਮਕ ਨਾਲ ਗੂੰਜ ਰਹੀਆਂ ਸਨ । ਰਣਜੀਤ ਨਗਾਰੇ ਦੀ ਧਮਕ ਪਹਾੜੀ ਰਾਜਿਆਂ ਦੇ ਦਿਲ ਦਹਿਲਾ ਰਹੀ ਸੀ। ਦਿੱਲੀ ਦੀਆਂ ਫ਼ੌਜਾਂ ਵੀ ਕੁਝ ਸਹਿਮੀਆਂ ਜਿਹੀਆਂ ਭਾਸਦੀਆਂ ਸਨ। ਸੋ ਨਾ ਚਾਹੁੰਦਿਆਂ ਵੀ ਸੈਦ ਖ਼ਾਂ ਨੇ ਆਪਣੀਆਂ ਫ਼ੌਜਾਂ ਦੇ ਸੈਨਕਾਂ ਨੂੰ ਪੂਰੀਆਂ ਹਦਾਇਤਾਂ ਦੇ ਕੇ ਲਾਮਬੰਦ ਤਰੀਕੇ ਨਾਲ ਸਿੱਖ ਫ਼ੌਜਾਂ ਵੱਲ ਵੱਧਣ ਦੇ ਆਦੇਸ਼ ਦੇ ਦਿੱਤੇ ਸਨ। ਉਨ੍ਹਾਂ ਨੂੰ ਹੁਕਮ ਸੀ ਕਿ ਮੇਰੇ ਹੁਕਮ ਤੋਂ ਬਿਨਾਂ ਕਿਸੇ ਨੇ ਕਿਸੇ ਸਿੱਖ ਤੇ ਵਾਰ ਨਹੀਂ ਕਰਨਾ। ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਫ਼ੌਜਾਂ ਤਿਆਰ ਹੋ ਮੈਦਾਨੇ ਜੰਗ ਵਿਚ ਉਤਰ ਆਈਆਂ। ਦਿੱਲੀ ਦੇ ਫ਼ੌਜੀ ਦਸਤੇ ਦੇ ਅੱਗੇ-ਅੱਗੇ ਜਰਨੈਲ ਸੈਦ ਖ਼ਾਂ ਅਗਵਾਈ ਕਰ ਰਿਹਾ ਸੀ। ਸਿੱਖ ਫ਼ੌਜਾਂ ਵਲੋਂ ਦਸਮੇਸ਼ ਜੀ ਸਾਰੇ ਸ਼ਸਤਰ ਸਜਾ ਕੇ ਮੋਢੇ ਤੀਰ ਦਾ ਭੱਥਾ ਤੇ ਕਮਾਨ ਸਜਾ ਕੇ ਭਬਕਦੇ ਸ਼ੇਰ ਵਾਂਗੂੰ ਤਿਆਰ ਖੜ੍ਹੇ ਸਨ। ਦੋਹਾਂ ਜਰਨੈਲਾਂ ਦੇ ਹੁਕਮਾਂ ਅਨੁਸਾਰ ਫੈਸਲਾ ਇਹ ਹੋਇਆ ਕਿ ਦੋਵੇਂ ਜਰਨੈਲਾਂ ਦਾ ਮੁਕਾਬਲਾ ਹੋਵੇਗਾ ਦੋਹਾਂ ਧਿਰਾਂ ਦੀਆਂ ਫ਼ੌਜਾਂ ਆਪਣੇ ਜਰਨੈਲਾਂ ਦੇ ਮੁਕਾਬਲੇ ਤੇ ਫ਼ੈਸਲੇ ਦਾ ਇੰਤਜ਼ਾਰ ਕਰਨ ਲੱਗੀਆਂ।
ਸੈਦ ਖ਼ਾਂ ਦੇ ਕੰਨਾਂ ਵਿਚ ਅਜੇ ਵੀ ਭੈਣ ਨਸੀਰਾਂ ਦੀ ਵਾਰਨਿੰਗ ਤੇ ਨਸੀਹਤ ਪੂਰੀ ਤਰ੍ਹਾਂ ਗੂੰਜ ਰਹੀ ਸੀ। ਇਸ ਸਮੇਂ ਪੰਜਾਬੀ ਦੇ ਸ਼ਾਇਰ ‘ਬਚਨ ਪਹਿਲਵਾਨ’ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ :
ਕਿਹਾ ਭੈਣ ਨਸੀਰਾਂ ਨੇ ਸੈਦ ਖ਼ਾਂ ਨੂੰ, ਨਾ ਤੂੰ ਮਾਣ ਦੀ ਟੱਪ ਲਕੀਰ ਵੀਰਾ। ਸਹੁੰ ਅੱਲ੍ਹਾ ਦੀ ਮੈਂ ਆਖਦੀ ਹਾਂ, ਗੋਬਿੰਦ ਸਿੰਘ ਹੈ, ਪੀਰਾਂ ਦਾ ਪੀਰ ਵੀਰਾ। ਸੋ ਦੋਹਾਂ ਦੇ ਮੁਕਾਬਲੇ ਹੋਣ ਲੱਗੇ। ਕਲਗੀਧਰ ਜੀ ਨੇ ਵੰਗਾਰ ਕੇ ਕਿਹਾ, “ਸੈਦ ਖ਼ਾਂ ! ਤੇਰੇ ਮਨ ਵਿਚ ਨਾ ਰਹਿ ਜਾਵੇ, ਸੋ ਪਹਿਲਾ ਵਾਰ ਤੂੰ ਕਰ ਲੈ” ਇਸ ਸਮੇਂ ਦੀ ਘਟਨਾ ਨੂੰ, Sikh Review ਦੇ ਸੁਰਜਨ ਸਿੰਘ PBM ਇਉਂ ਲਿਖਦੇ ਹਨ, “Said Khan was duty bound. Guru ji decided to challenge him to make the first attack on him Guru Ji”
ਇਸ ਸਮੇਂ ਬਾਰੇ ਬਚਨ ਕਵੀ ਇਉਂ ਬਿਆਨ ਕਰਦਾ ਹੈ।
ਗੁੱਸੇ ਨਾਲ ਜਾਂ ਖਿੱਚ ਮਿਆਨ ਵਿਚੋਂ, ਸੈਦ ਖ਼ਾਂ ਤਲਵਾਰ ਚਲਾਉਣ ਲੱਗਾ।
ਉਹਨੂੰ ਗੁਰੂ ਦਸਮੇਸ਼ ਦੇ ਨੈਣਾਂ ਵਿਚੋਂ, ਨਜ਼ਰੀਂ ਰੂਪ ਖ਼ੁਦਾ ਦਾ ਆਉਣ ਲੱਗਾ। ਸੈਦ ਖ਼ਾਂ ਨੂੰ ਭੈਣ ਨਸੀਰਾਂ ਤੇ ਪੀਰ ਜੀ ਦੀ ਗੱਲ ਸਹੀ ਜਾਪੀ । ਉਹ ਤਲਵਾਰ ਸੁੱਟ ਕੇ ਦਸਮੇਸ਼ ਜੀ ਦੇ ਚਰਨਾਂ ਵਿਚ ਆ ਡਿੱਗਾ। ਇਸ ਸਮੇਂ ਨੂੰ ਇਹ ਸ਼ਾਇਰ ਇਉਂ ਪੇਸ਼ ਕਰ ਰਿਹਾ ਹੈ :-
ਚਲੇ ਨਦਰਾਂ ਤੇ ਤੀਰ ਕਮਾਲ ਵਾਲੇ, ਮਸਤੀ ਮਿਹਰ ਦੀ ਨਸ਼ਾ ਭਰਪੂਰ ਹੋ ਗਈ। ਜਾਮ ਮਿਹਰ ਦਾ ਬਖਸ਼ਿਆ ਗੁਰੂ ਦਸਮੇਂ, ਦੇਹ ਸੈਦ ਖ਼ਾਂ ਦੀ ਚਕਨਾਚੂਰ ਹੋ ਗਈ। ਭੁੱਲ ਗਿਆ ਜਰਨੈਲੀਆਂ ਸਭ ਉੱਥੇ, ਕਲਗੀਧਰ ਦਾ ਪੱਕਾ ਮੁਰੀਦ ਬਣਿਆ। ‘ਰਠੌਰ’ ਢਹਿ ਪਿਆ ਦਸ਼ਮੇਸ਼ ਦੇ ਵਿਚ ਕਦਮਾਂ, ਹੈਂਕੜ, ਖ਼ੁਦੀ ਦਾ ਸ਼ਹੀਦ ਬਣਿਆ। ਇਸ ਤਰ੍ਹਾਂ ਬੇਗ਼ਮ ਨਸੀਰਾਂ ਦੀ ਅਰਦਾਸ ਮੰਜੂਰ ਹੋ ਗਈ।
ਇਹ ਸਮਾਂ 1702 ਈਸਵੀ ਦੇ ਇਤਿਹਾਸਿਕ ਵਾਕਿਆ ਦਾ ਹੈ। ਲਾਹੌਰ ਤੋਂ ਆਲਿਫ਼ ਖਾਨ ਮੁਗ਼ਲ ਫ਼ੌਜਾਂ ਦੇ ਕੁਝ ਦਸਤੇ ਲੈ ਕੇ ਦਿੱਲੀ ਜਾ ਰਿਹਾ ਸੀ। ਉਦੋਂ ਸ਼ਾਹੀ ਤੇ ਜਰਨੈਲੀ ਸੜਕ ਸਰਹਿੰਦ ਸ਼ਹਿਰ ਵਿਚੋਂ ਲੰਘ ਕੇ ਦਿੱਲੀ ਜਾਂਦੀ ਸੀ । ਸੂਬਾ ਸਰਹਿੰਦ ਵਜ਼ੀਰ ਖ਼ਾਂ ਨੂੰ ਆਲਿਫ਼ ਖ਼ਾਂ ਮਿਲਿਆ। ਦਿੱਲੀ ਨੂੰ ਜਾਣ ਦਾ ਪ੍ਰੋਗਰਾਮ ਦੱਸ ਕੇ ਕੁੱਝ ਚਿਰ ਬਿਸਰਾਮ ਕਰਨ ਲਈ ਸੂਬੇ ਵਜ਼ੀਰ ਖ਼ਾਨ ਨਾਲ ਮਸ਼ਵਰਾ ਕੀਤਾ। ਰਿਆਸਤ ਬਿਲਾਸਪੁਰ ਦੇ ਪਹਾੜੀ ਰਾਜੇ ਭੀਮ ਚੰਦ ਨੂੰ ਜਰਨੈਲ ਸੈਦ ਖ਼ਾਂ ਦੇ ਅਨੰਦਪੁਰ ਦੇ ਹਮਲਾ ਕਰਨ ਬਾਰੇ ਪਤਾ ਲੱਗਾ ਤੇ ਉਹ ਵਜ਼ੀਰ ਖਾਨ ਨੂੰ ਆ ਮਿਲਿਆ। ਭੰਗਾਣੀ ਦੇ ਜੰਗ ਵਿਚ ਹਾਰ ਖਾਣ ਪਿਛੋਂ ਉਨ੍ਹਾਂ ਦੀਆਂ ਬਹੁਤ ਸ਼ਕਾਇਤਾਂ ਦਿੱਲੀ ਦਰਬਾਰ ਗਈਆਂ ਸਨ। ਪਰੰਤੂ ਬਾਦਸ਼ਾਹ ਦੀਆਂ ਨਜ਼ਰਾਂ ਵਿਚ ਤੇ ਸੈਦ ਖ਼ਾਂ ਵਰਗਿਆਂ ਦੀਆਂ ਸਲਾਹਾਂ ਨੇ ਇਹ ਕਹਿ ਕੇ ਔਰੰਗਜ਼ੇਬ ਦੇ ਮਨੋਂ ਕੱਢ ਦਿੱਤੀਆਂ ਕਿ ਇਹ ਹਿੰਦੂ ਪਹਾੜੀ ਰਾਜੇ, ਪੱਥਰ ਪੂਜ ਤੇ ਕਾਫ਼ਰ ਹਨ। ਗੁਰੂ ਗੋਬਿੰਦ ਸਿੰਘ ਪੱਥਰਾਂ ਦੀ ਪੂਜਾ ਦੇ ਖਿਲਾਫ਼ ਹੈ। ਸੋ ਇਹ ਹਿੰਦੂਆਂ ਦੀ ਆਪਸੀ ਲੜਾਈ ਸੀ । ਪੀਰ ਬੁੱਧੂ ਸ਼ਾਹ, ਉਸਦੇ ਪਿਉ, ਭਰਾ ਤੇ ਪੁੱਤਰਾਂ ਦੇ ਮਾਰੇ ਜਾਣ ਦਾ ਵੀ ਉਸਨੂੰ ਪਤਾ ਲੱਗ ਗਿਆ ਸੀ । ਪਰ ਸੂਫ਼ੀ ਪੀਰ ਹੋਣ ਕਰਕੇ ਤੇ ਉਸਦੀ ਸਿੱਖਾਂ ਨਾਲ ਸਾਂਝ ਹੋਣ ਤੇ ਪੀਰ ਜੀ ਦੇ ਸੱਤ ਸੌ ਮੁਰੀਦਾਂ ਦਾ ਮਾਰੇ ਜਾਣਾ, ਕੱਟੜ ਸੁੰਨੀ ਮੁਸਲਮਾਨ ਔਰੰਗਜ਼ੇਬ ਲਈ ਕੋਈ ਖਾਸ ਚਿੰਤਾ ਦਾ ਵਿਸ਼ਾ ਨਹੀਂ ਸੀ। ਇਸ ਲਈ ਢੇਰ ਚਿਰ ਇਨ੍ਹਾਂ ਸ਼ਕਾਇਤਾਂ ਦਾ ਅਸਰ ਨਾ ਹੋਇਆ। ਪਰ ਹੁਣ ਭੀਮ ਚੰਦ ਨੇ ਗਰਮ ਲੋਹੇ ਤੇ ਸੱਟ ਮਾਰਨ ਦੀ ਗੱਲ ਸੋਚ ਕੇ ਸੂਬਾ ਵਜ਼ੀਰ ਖ਼ਾਨ ਨੂੰ ਆ ਭੜਕਾਇਆ ਤੇ ਉਸਮਾਨ ਖ਼ਾਂ, ਸਢੌਰੇ ਦੇ ਸਰਕਾਰੀ ਦਰੋਗੇ ਦੇ ਮਸ਼ਵਰੇ ਦਸ ਕੇ, ਅਨੰਦਪੁਰ ਤੇ ਹੱਲਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ਼ ਖੂਬ ਕੰਨ ਭਰੇ। ਵਜ਼ੀਰ ਖ਼ਾਨ ਨੇ ਆਲਿਫ ਖ਼ਾਂ ਨੂੰ ਫ਼ੌਜਾਂ ਲੈ ਕੇ ਅਨੰਦਪੁਰ ਨੂੰ ਸਰ ਕਰਨ ਲਈ ਉਕਸਾਇਆ।
ਸੈਦ ਖਾਂ ਦੀਆਂ ਫ਼ੌਜਾਂ ਦਿੱਲੀ ਵਾਪਸ ਮੁੜੀਆਂ
ਰਾਜਾ ਭੀਮ ਚੰਦ ਤੇ ਸੂਬਾ ਵਜ਼ੀਰ ਖਾਨ ਦੇ ਦਬਾਅ ਪਾਉਣ ਤੇ ਆਲਿਫ਼ ਖਾਨ ਫ਼ੌਜਾਂ ਲੈ ਸੈਦ ਖ਼ਾਂ ਨਾਲ ਰੱਲ ਕੇ ਅਨੰਦਪੁਰ ਤੇ ਹਮਲੇ ਲਈ ਚੜ੍ਹਿਆ। ਦਿਲੋਂ ਆਲਿਫ ਖ਼ਾਨ ਵੀ ਇਕ ਵੇਰਾਂ ਪਹਿਲਾਂ ਸਿੱਖ ਫ਼ੌਜਾਂ ਦੇ ਹੱਥ ਵੇਖ ਚੁੱਕਾ ਸੀ। ਉਦੋਂ ਕਾਂਗੜੇ ਦੀ ਲੜਾਈ ਵਿਚ ਸਿੱਖਾਂ ਨੇ ਆਲਿਫ ਖ਼ਾਂ ਨੂੰ ਚੰਗੇ ਚਨੇ ਚਬਾਏ ਸਨ ਤੇ ਆਲਿਫ਼ ਖਾਂ, ਸਿੱਖਾਂ ਤੋਂ ਬੁਰੀ ਮਾਰ ਖ਼ਾ ਕੇ ਜਾਨ ਬਚਾ ਕੇ ਨੱਸ ਗਿਆ ਸੀ। ਆਲਿਫ ਖ਼ਾਂ ਸੂਬਾ ਵਜ਼ੀਰ ਖ਼ਾਂ ਦੇ ਕਹਿਣ ਤੇ ਕੁਝ ਫ਼ੌਜ ਲੈ ਕੇ ਅਨੰਦਪੁਰ ਵੱਲ ਆਇਆ। ਅਗੋਂ ਸੈਦ ਖ਼ਾਂ ਨਾਲ ਉਸਦੀ ਟੱਕਰ ਹੋ ਗਈ। ਸਮੇਂ ਦੇ ਬਣੇ ਹਾਲਾਤਾਂ ਮੁਤਾਬਿਕ ਸੈਦ ਖ਼ਾਂ ਗੁਰੂ ਜੀ ਤੇ ਹਮਲਾ ਨਹੀਂ ਕਰਨਾ ਚਾਹੁੰਦਾ ਸੀ। ਉਸਦੀ ਆਲਿਫ਼ ਖ਼ਾਂ ਦੀਆਂ ਫ਼ੌਜਾਂ ਨਾਲ ਝੜਪ ਹੋ ਗਈ। ਕੁਝ ਝੜਪਾਂ ਬਾਅਦ ਫ਼ੌਜਾਂ ਮਰਵਾ ਕੇ ਆਲਿਫ਼ ਖ਼ਾਂ ਮੁੜ ਸਰਹਿੰਦ ਆ ਵੜਿਆ। ਸੈਦ ਖ਼ਾਂ ਤੇ ਗੁਰੂ ਸਾਹਿਬ ਦੀ ਸਹਿਮਤੀ ਹੋ ਗਈ ਸੀ । ਸੈਦ ਖ਼ਾਂ ਗੁਰੂ ਸਾਹਿਬ ਦਾ ਸੱਚੇ ਦਿਲੋਂ ਮੁਰੀਦ ਬਣ ਕੇ ਸਦਾ ਲਈ ਅਨੰਦਪੁਰ ਟਿਕਣ ਦਾ ਮਨ ਬਣਾ ਚੁੱਕਾ ਸੀ। ਦਿੱਲੀ ਤੋਂ ਸੈਦ ਖ਼ਾਂ ਨਾਲ ਆਈ ਫ਼ੌਜ ਵਾਪਿਸ ਚਲੀ ਗਈ। ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦੇ ਬੱਚੇ ਵੀ ਇਸ ਸਮੇਂ ਖ਼ੁਸ਼ੀ ਮਨਾ ਰਹੇ ਸਨ।
ਇਸ ਹਮਲੇ ਦੀ ਆਮਦ ਨਾਲ ਸਢੌਰੇ ਦਾ ਮੁਸਲਮਾਨ ਦਰੋਗਾ ਉਸਮਾਨ ਖ਼ਾਂ ਬਹੁਤ ਤੰਗ ਸੀ । ਉਹ ਤਾਂ ਸੈਦ ਖ਼ਾਂ ਤੋਂ ਹੱਲਾ ਕਰਵਾ ਕੇ ਗੁਰੂ ਗੋਬਿੰਦ ਸਿੰਘ ਨੂੰ ਸਦਾ ਲਈ ਖ਼ਤਮ ਕਰਵਾਉਣਾ ਚਾਹੁੰਦਾ ਸੀ, ਪਰ ਇਸਦੇ ਉਲਟ ਸੈਦ ਖ਼ਾਂ ਦਾ ਗੁਰੂ ਜੀ ਦਾ ਮੁਰੀਦ ਬਣ ਜਾਣਾ, ਉਸ ਲਈ ਮੁਸੀਬਤ ਖੜ੍ਹੀ ਹੋ ਗਈ ਸੀ । ਉਹ ਸਿੱਧਾ ਸਰਹਿੰਦ ਸੂਬਾ ਵਜ਼ੀਰ ਖ਼ਾਂ ਕੋਲ ਪੁੱਜਾ ਤੇ ਬੜੀਆਂ ਲੂਤੀਆਂ ਲਾ-ਲਾ ਕੇ ਬਾਦਸ਼ਾਹ ਨੂੰ ਬਗਾਵਤੀ ਖ਼ਬਰਾਂ ਬਣਾ ਕੇ ਭੜਕਾਉਣ ਦੀਆਂ ਸਕੀਮਾਂ ਤਿਆਰ ਕਰਨ ਲੱਗਾ। ਉਹ ਰਾਜਾ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੂੰ ਵੀ ਮਿਲ ਰਿਹਾ ਸੀ । ਸੋਚ ਰਿਹਾ ਸੀ ਕਿ ਕਿਵੇਂ ਦਿੱਲੀ ਦਰਬਾਰ ਵਿਚ ਜਾ ਕੇ ਆਪਣੇ ਮਨ ਦੀ ਹਵਾੜ ਤੇ ਨਫ਼ਰਤ ਦੇ ਬਲਦੇ ਭਾਂਬੜਾਂ ਨੂੰ ਬਾਦਸ਼ਾਹ ਮੂਹਰੇ ਪੇਸ਼ ਕਰਕੇ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਨੂੰ ਖ਼ਤਮ ਕਰਵਾ ਸਕੇ।
ਜਿਵੇਂ ਮੁਗ਼ਲ ਰਾਜ ਤੇ ਗੁਰੂ ਨਾਨਕ ਮਿਸ਼ਨ ਆਪੋ ਆਪਣੇ ਸਮਿਆਂ ਵਿਚ ਨਾਲੋਂ ਨਾਲ ਚਲਦੇ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਏਮਨਾਬਾਦ ਦੀ ਧਰਤੀ ਤੋਂ ਬਾਬਰ ਨਾਲ ਜਿਵੇਂ ਵਾਹ ਪਿਆ ਤੇ ਮੁਗ਼ਲ ਰਾਜ ਦੇ ਤਬਦੀਲ ਹੁੰਦੇ ਰਾਜ ਭਾਗ ਤੇ ਤਖ਼ਤਾਂ ਦੇ ਹਾਕਮ ਆਪਣੇ ਸਮੇਂ ਦਾ ਰਾਜ ਪ੍ਰਬੰਧ ਚਲਾ ਕੇ ਇਤਿਹਾਸ ਬਣਾਉਂਦੇ ਰਹੇ ਇਸੇ ਤਰ੍ਹਾਂ ਹੀ ਸਿੱਖ ਮਿਸ਼ਨ ਵਿਚ ਸਤਿਗੁਰੂ ਨਾਨਕ ਸਾਹਿਬ ਤੋਂ ਕਲਗੀਧਰ ਧਰਮ ਦੇ ਪੈਰੋਕਾਰਾਂ ਨਾਲ ਵਾਸਤਾ ਪੈਂਦਾ ਰਿਹਾ। ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ, ਪੀਰ ਭੀਖਣ ਸ਼ਾਹ ਦਾ ਮੇਲ ਮਿਲਾਪ ਗੁਰੂ ਦਸਮੇਸ਼ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਘਟਨਾਬੱਧ ਇਤਿਹਾਸ ਦੇ ਵੇਗ ਨਾਲ ਹੁੰਦਾ ਰਿਹਾ। ਜਿਸ ਤਰ੍ਹਾਂ ਬਹੁਤ ਵਾਰੀ ਜ਼ਿਕਰ ਆਇਆ ਹੈ ਕਿ ਦਸਮੇਸ਼ ਜੀ ਦੇ ਜਨਮ ਸਮੇਂ ਤੋਂ ਹੀ ਪੀਰ ਭੀਖਣ ਸ਼ਾਹ ਤੇ ਸਢੌਰੇ ਦੇ ਵਾਸੀ ਪੀਰ ਬੁੱਧੂ ਸ਼ਾਹ ਜੀ ਸਤਿਗੁਰੂ ਕਲਗੀਧਰ ਜੀ ਨੂੰ, ਮਾਤਾ ਜੀ ਗੁਜਰੀ ਜੀ ਤੇ ਮਾਮਾ ਕ੍ਰਿਪਾਲ ਜੀ, ਤੇ ਗੁਰੂ ਤੇਗ਼ ਬਹਾਦਰ ਜੀ ਨੂੰ, ਆਤਮਿਕ ਦਰਸ਼ਨਾਂ ਲਈ ਮਿਲਦੇ ਰਹੇ। ਪੀਰ ਬੁੱਧੂ ਸ਼ਾਹ ਦਾ ਜ਼ਿਆਦਾ ਤਰ ਜ਼ਿਕਰ ਕੇਵਲ ਭੰਗਾਣੀ ਦੇ ਜੰਗ ਤਕ ਹੀ ਸੀਮਿਤ ਦੱਸਿਆ ਜਾਂਦਾ ਹੈ। ਪਰ ਅਫਸੋਸ ਤੇ ਦੁੱਖ ਦੀ ਗੱਲ ਹੈ ਕਿ ਪਟਨਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੇ ਗੁਰੂ ਜੀ ਦੇ ਜੀਵਨ ਇਤਿਹਾਸ ਵਿਚ ਚਮਕੌਰ ਦੀ ਗੜ੍ਹੀ ਦੇ ਮਹਾਨ ਯੁੱਧ ਤੋਂ ਬਾਅਦ ਸਾਬੋ ਕੀ ਤਲਵੰਡੀ ਤੱਕ ਪੀਰ ਜੀ ਦਾ ਇਤਿਹਾਸਿਕ ਬਿਰਤਾਂਤ ਕਿਸੇ ਨਾ ਕਿਸੇ ਘਟਨਾ ਕਰਮ ਵਿਚ ਸਿੱਖ ਤਵਾਰੀਖ਼ ਨਾਲ ਜੁੜਿਆ ਹੋਇਆ ਹੈ। ਇਸ ਦਾ ਕੁਝ ਵਰਨਣ ਕਰਨ ਦਾ ਉਪਰਾਲਾ ਇਸ ਪੁਸਤਕ ਵਿਚ ਕੀਤਾ ਗਿਆ ਹੈ। ਸੋ ਜੇ ਜ਼ਰਾ ਗਹੁ ਨਾਲ ਤਕਿਆ ਜਾਏ ਤਾਂ ਪੀਰ ਬੁੱਧੂ ਸ਼ਾਹ ਦਾ ਸੰਬੰਧ ਸਿੱਖ ਧਰਮ ਤੇ ਸਿੱਖਾਂ ਦੇ ਇਤਿਹਾਸ ਨਾਲ ਕਾਫੀ ਸੰਬੰਧਿਤ ਹੈ।
ਭੰਗਾਣੀ ਦੇ ਜੰਗ ਤੋਂ ਬਹੁਤ ਚਿਰ ਬਾਅਦ ਤੱਕ ਪੀਰ ਬੁੱਧੂ ਸ਼ਾਹ ਦੇ ਖ਼ਿਲਾਫ਼ ਰਿਪੋਰਟਾਂ ਦਿੱਲੀ ਤੱਕ ਜਾਂਦੀਆਂ ਰਹੀਆਂ। ਬੜਾ ਸੁਭਾਵਕ ਸੀ ਕਿ ਪੀਰ ਬੁੱਧੂ ਸ਼ਾਹ, ਨਸੀਰਾਂ ਬੇਗ਼ਮ ਜਾਂ ਸਾਹਿਬਜ਼ਾਦੇ ਅਜੀਤ ਸਿੰਘ ਜੀ ਦੇ ਜਨਮ ਜਾਂ ਨਾਮਕਰਨ ਪਾਉਂਟਾ ਸਾਹਿਬ ਵਿਖੇ ਕਰਣ ਦੇ ਬਾਅਦ ਵਿਚ ਪੀਰ ਜੀ ਦੇ ਬੱਚਿਆਂ ਦਾ ਸਾਹਿਬਜ਼ਾਦਿਆਂ ਨਾਲ ਮਿਲਣਾ, ਖੇਡਣਾ ਤੇ ਕਈ ਕਈ ਦਿਨ ਅਨੰਦਪੁਰ ਵਿਚ ਇਕੱਠੇ ਰਹਿਣਾ ਆਮ ਹੋ ਚੁੱਕਾ ਸੀ । ਸੋ ਇਸ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਕਦਾਚਿਤ ਵੀ ਵਾਜਿਬ ਨਹੀਂ ਸਮਝਦਾ ਸੀ । ਇਸ ਲਈ ਦਿਲੋਂ ਉਹ ਬਹੁਤ ਤੰਗ ਤੇ ਪਰੇਸ਼ਾਨ ਸੀ। ਉਹ ਅਕਸਰ ਆਪਣੇ ਮੁਗ਼ਲ ਰਾਜ ਦੇ ਸਲਾਹਕਾਰਾਂ ਤੇ ਵਜ਼ੀਰਾਂ ਤੋਂ ਮਸ਼ਵਰੇ ਵੀ ਲੈਂਦਾ। ਉਹ ਹਮੇਸ਼ਾ ਕਿਸੇ ਢੁਕਵੇਂ ਸਮੇਂ ਦੀ ਤਲਾਸ਼ ਵਿਚ ਸੀ, ਤਾਂ ਕਿ ਬਾਦਸ਼ਾਹ, ਇਹ ਨਾ ਚਾਹੁੰਦੇ ਮਸਲੇ ਦਾ ਸਦਾ ਲਈ ਭੋਗ ਪਾ ਸਕੇ।
ਸਿੱਖ ਇਤਿਹਾਸ ਵਿਚ ਛੇਵੇਂ ਗੁਰੂ ਸਾਹਿਬ ਸਮੇਂ ਉਸਾਰੇ ਗਏ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਤੇ ਗੁਰੂ ਸਾਹਿਬਾਂ ਦੀਆਂ ਸਿੱਖ ਫ਼ੌਜਾਂ ਦੀ ਹੋਂਦ ਤੋਂ ਵੀ ਉਹ ਬੜਾ ਔਖਾ ਸੀ। ਬਾਦਸ਼ਾਹ ਨੇ ਇਹ ਜ਼ਿਕਰ ਆਪਣੇ ਵਜ਼ੀਰ ਖ਼ਾਫੀ ਖ਼ਾਂ ਨਾਲ ਵੀ ਕਈ ਵੇਰ ਕੀਤਾ ਸੀ ਕਿ ਇਹ ਸਿੱਖ ਦਿੱਲੀ ਤਖ਼ਤ ਦੇ ਬਰਾਬਰ ਹੋਣ ਦੇ ਸੁਪਨੇ ਲੈ ਰਹੇ ਹਨ। ਪੀਰ ਬੁੱਧੂ ਸ਼ਾਹ ਦੇ ਕੇਸ ਦੀ ਦੇਰੀ ਦਾ ਵੱਡਾ ਕਾਰਣ ਬੇਗ਼ਮ ਨਸੀਰਾਂ ਦੇ ਭਰਾ ਸੈਦ ਖ਼ਾਂ ਦਾ ਮੁਗ਼ਲ ਰਾਜ ਵਿਚ ਜਰਨੈਲ ਹੋਣਾ ਵੀ ਮੰਨਿਆ ਜਾਂਦਾ ਹੈ। ਇਕ ਹੋਰ ਕਾਰਣ ਇਹ ਵੀ ਸਮਝਿਆ ਜਾਂਦਾ ਹੈ ਕਿ ਗੁਰੂ ਨਾਨਕ ਮਿਸ਼ਨ ਦੀ ਫ਼ਿਲਾਸਫ਼ੀ ਵਿਚ ਕੇਵਲ ਇਕ ਪ੍ਰਭੂ ਦੀ ਹੋਂਦ ਤੇ ਬੁੱਤ ਪ੍ਰਥਾ ਦੀ ਮਨਾਹੀ, ਇਸਲਾਮ ਨਾਲ ਮੇਲ ਖਾਂਦੀ ਸੀ। ਇਸ ਲਈ ਭੰਗਾਣੀ ਦੇ ਜੰਗ ਵਿਚ ਦੇਵੀ ਪੂਜ, ਪਹਾੜੀ ਰਾਜਿਆਂ ਦੀਆਂ ਗੁਰੂ ਦਸਮੇਸ਼ ਜੀ ਤੇ ਪੀਰ ਬੁੱਧੂ ਸ਼ਾਹ ਖ਼ਿਲਾਫ਼ ਮਾਰੂ ਸ਼ਕਾਇਤਾਂ ਦਾ ਬਹੁਤਾ ਪ੍ਰਭਾਵ ਨਹੀਂ ਪੈ ਰਿਹਾ ਸੀ।
Pir Budhu Shah- Early Gursikh से लेधव, टिम र ग्रुट टिष्ぜ वत ग्वे ग्ठ, “Pir Budhu Shah’s case cropped up 16 years later. On Guru Gobind Singh’s escape from Chamkaur, every attempt was made by Wazir Khan, the governor of Sarhind to caputre the Guru alive or dead. Having failed in his attempts, the Governor’s wrath fell on the Pir as Sadhaura lay under his jurisdiction, Wazir Khan ordered Usaman Khan, the darogha of Sadhuaura to destroy the Pir and his family. They were all killed in cold blood on 21 March, 1705. Later on the Pir’s tomb became a place of pilgrimage for Hindus, Muslims and Sikhs alike.”
ਕਲਗੀਧਰ ਜੀ ਨੇ ਅਸਲ ਮਿਸ਼ਨ ਦਾ ਸਹੀ ਸਮਾਂ ਸਮਝ ਕੇ ਵਿਸਾਖੀ ਵਾਲੇ ਦਿਨ, 30 ਮਾਰਚ 1699 ਹਜ਼ਾਰਾਂ ਗੁਰਸਿੱਖਾਂ ਦੀ ਹਾਜ਼ਰੀ ਵਿਚ ਮਰਜੀਵੜਿਆਂ ਦੀ ਕੌਮ ਸਿਰਜਣ ਵਾਸਤੇ ਭਰੇ ਦੀਵਾਨ ਵਿਚ ਚਮਕਦੀ, ਨੰਗੀ, ਤਲਵਾਰ ਲੈ ਕੇ ਸਿੱਖ ਦੇ ਸਿਰ ਦੀ, ਰੋਹ ਭਰੇ ਤੇ ਜੋਸ਼ੀਲੇ ਅੰਦਾਜ਼ ਵਿਚ ਮੰਗ ਕੀਤੀ। ਦਸਮੇਸ਼ ਜੀ ਦੇ ਚਮਕਦੇ ਤੇ ਜੋਸ਼ੀਲੇ ਨੈਣਾਂ ਵਿਚੋਂ ਅਣਖ ਠਾਠਾਂ ਮਾਰ ਰਹੀ ਸੀ । ਪਹਿਲਾਂ ਤਾਂ ਸੰਗਤ ਵਿਚ ਡਰ ਭੈ ਦੀ ਰੰਗਤ ਛਾ ਗਈ। ਦਸ਼ਮੇਸ਼ ਜੀ ਦੇ ਵੰਗਾਰਨ ਤੇ ਵਾਰੋ ਵਾਰੀ ਪੰਜ ਸਿੱਖ ਸੂਰਮਿਆਂ ਨੇ ਪੰਜ ਪਿਆਰੇ ਬਣ ਆਪਣਾ ਆਪ ਗੁਰੂ ਜੀ ਦੇ ਹਵਾਲੇ ਕੀਤਾ। ਹਰ ਵਾਰੀ ਗੁਰੂ ਜੀ ਸਿੱਖ ਨੂੰ ਤੰਬੂ ਵਿਚ ਲੈ ਜਾਂਦੇ, ਤਲਵਾਰ ਚਲਣ ਦੀ ਆਵਾਜ਼ ਆਉਂਦੀ ਤੇ ਗੁਰੂ ਸਾਹਿਬ ਲਹੂ ਲਿਬੜੀ ਉਹ ਚਮਕਦੀ ਤਲਵਾਰ ਨੂੰ ਹਵਾ ਵਿਚ ਲਹਿਰਾ ਕੇ ਦੂਜਾ, ਤੀਜਾ, ਚੌਥਾ ਤੇ ਆਖਰੀ ਪੰਜਵਾਂ ਸੀਸ ਲੈ ਕੇ ਪੰਜਾਂ ਨੂੰ ਸਾਬਤ ਸੂਰਤ, ਕੇਸ, ਕੰਘਾ, ਕੜਾ, ਕੱਛਾ ਤੇ ਕਿਰਪਾਨ, ਦੀ ਮਹਾਨ ਬਖਸ਼ਿਸ਼ ਕਰ ਕੇ ਸਾਕਾਰ ਰੂਪ ਵਿਚ ਖੜ੍ਹਾ ਕਰ ਕੇ ਖ਼ਾਲਸਾ ਪੰਥ ਦੀ ਸਾਜਨਾ ਕਰ ਦਿੱਤੀ। ਇਹ ਸਮੇਂ ਦੀ ਮੰਗ ਤੇ ਲੋੜ ਸੀ। ਉਨ੍ਹਾਂ ਦੇ ਮਿੱਥੇ ਮਿਸ਼ਨ ਦੀ ਸੰਪੂਰਨਤਾ ਲਈ, “ਯਾਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹੁ ਸਾਧੂ ਸਭ ਮਨਮੰ ॥ ਧਰਮ ਚਲਾਵਨ, ਸੰਤ ਉਭਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥” ਦੇ ਕਾਰਜ ਅਤਿ ਜ਼ਰੂਰੀ ਸਨ । ਸੋ ਉਦੋਂ ਵੀ ਸਾਰੇ ਧਰਮਾਂ ਮਜ਼੍ਹਬਾਂ ਦੇ, ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਹੁੰਦਿਆਂ ਵੀ ਗੁਰੂ ਸਾਹਿਬ ਦੇ ਇਸ ਮਹਾਨ ਮਿਸ਼ਨ ਦੀ ਡੱਟ ਕੇ ਹਾਮੀ ਭਰਦੇ ਸਨ। ਉਹਨੇ ਮੁਸਲਮਾਨ ਸੂਫ਼ੀ ਪੀਰ ਹੋਣ ਦੇ ਨਾਤੇ ਵੀ ਗੁਰੂ ਜੀ ਤੇ ਮੁਗ਼ਲ ਹਕੂਮਤ ਦੇ ਭਿਆਨਕ ਸਮੇਂ ਦੀ ਵਰ੍ਹਦੀ ਅੱਗ ਵਿਚ ਪੁੱਤਰ, ਪਿਉ, ਪਤਨੀ ਤੇ ਆਪਣਾ ਆਪ ਵਾਰ ਕੇ ਦਸਮੇਸ਼ ਜੀ ਦੇ ਇਸ ਸਿੱਖੀ ਮਿਸ਼ਨ ਤੇ ਹੱਸ ਕੇ ਫੁੱਲ ਚੜਾਏ।
ਔਰੰਗਜ਼ੇਬ ਨੂੰ ਤੀਸਰੇ ਮਜ੍ਹਬ ਦੀ ਸਾਜਨਾ ਦਾ ਪਤਾ ਲੱਗਾ। ਉਸ ਨੇ ਆਪਣੇ ਵਜ਼ੀਰਾਂ ਦੀ ਮੀਟਿੰਗ ਸੱਦ ਕੇ ਕੋਈ ਹੱਲ ਲੱਭਣ ਦਾ ਯਤਨ ਕੀਤਾ । ਦੂਰ ਦੂਰ ਤੱਕ ਸ਼ਾਹੀ ਫੁਰਮਾਨ ਜਾਰੀ ਕਰਕੇ ਅਨੰਦਪੁਰ ਫ਼ਤਹਿ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਜਾਂ ਮੁਰਦਾ ਫੜਨ ਦੇ ਹੁਕਮ ਭੇਜ ਦਿੱਤੇ। ਬੜੇ-ਬੜੇ ਇਨਾਮ ਰੱਖੇ ਗਏ। ਖ਼ਾਸ ਤੌਰ ‘ਤੇ ਪੰਜਾਬ ਤੇ ਸੂਬਾ ਲਾਹੌਰ ਵਿਚ ਸਖ਼ਤ ਹੁਕਮ ਭੇਜ ਕੇ ਸਿੱਖਾਂ ਦੇ ਗੁਰੂ ਤੇ ਸਿੱਖ ਪੈਰੋਕਾਰਾਂ ਨੂੰ ਪਕੜਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਤਬਾਹ ਕਰਨ ਦੇ ਸ਼ਾਹੀ ਕਾਨੂੰਨ ਬਣਾ ਕੇ ਲਾਗੂ ਕੀਤੇ ਗਏ।
ਬਾਈਧਾਰ ਦੇ ਪਹਾੜੀ ਰਾਜਿਆਂ ਲਈ ਸੁਨਹਿਰੀ ਮੌਕਾ ਭਾਸਿਆ। ਉਹ ਦਿੱਲੀ ਤਖ਼ਤ ਦੇ ਹੁਕਮਾਂ ਦੀ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ । ਪੰਜਾਬ ਵਿਚ ਸੂਬਾ ਸਰਹਿੰਦ ਦੇ ਵਜ਼ੀਰ ਖ਼ਾਂ ਨੂੰ ਮਿਲ ਕੇ ਆਪਣੇ ਸਾਰੇ ਬੱਲ ਬਾਹੂ ਤਰੀਕੇ ਉਨ੍ਹਾਂ ਅੱਗੇ ਰੱਖ ਕੇ ਦੇਵੀਆਂ ਦੀਆਂ ਮੂਰਤੀਆਂ ਲੈ ਕਸਮਾਂ ਖਾ ਕੇ ਵਿਸ਼ਵਾਸ ਦਿਵਾਉਣ ਲੱਗੇ ਕਿ ਉਹ ਆਪਣੀਆਂ ਫ਼ੌਜਾਂ ਭੇਜ ਕੇ ਅਨੰਦਪੁਰ ਤੇ ਹਮਲਾ ਕਰਨ ਨੂੰ ਤਿਆਰ ਹਨ।
ਬਾਈਧਾਰ ਦੇ ਪਹਾੜੀ ਰਾਜਿਆਂ ਦੀ ਗੁਰੂ ਦਸਮੇਸ਼ ਜੀ ਨਾਲ ਪਹਿਲਾਂ ਤੋਂ ਹੀ ਨਹੀਂ ਬਣਦੀ ਸੀ। ਭੰਗਾਣੀ ਦੇ ਜੰਗ ਤੋਂ ਬਾਅਦ ਵੀ ਛੋਟੀਆਂ-ਛੋਟੀਆਂ ਕਈ ਝੜਪਾਂ ਤੇ ਜੰਗਾਂ ਪਹਾੜੀ ਰਾਜਿਆਂ ਨਾਲ ਹੁੰਦੀਆਂ ਰਹਿੰਦੀਆਂ ਸਨ। ਇਸੇ ਲਈ ਗੁਰੂ ਸਾਹਿਬ ਨੇ ਅਨੰਦਪੁਰ ਦੀ ਧਰਤੀ ‘ਤੇ ਚਾਰ ਕਿਲੇ ਵੀ ਉਸਾਰ ਲਏ ਸਨ । ਲਾਹੌਰ ਤੋਂ ਆਉਂਦੀਆਂ ਤੇ ਜਾਂਦੀਆਂ ਫ਼ੌਜੀ ਦਸਤਿਆਂ ਨਾਲ ਮੁੱਠ ਭੇੜਾਂ ਤਾਂ ਆਮ ਹੀ ਹੁੰਦੀਆਂ ਰਹਿੰਦੀਆਂ ਸਨ। ਸੰਨ 1699 ਦੀ ਵਿਸਾਖੀ ‘ਤੇ ਖ਼ਾਲਸਾ ਪੰਥ ਦੀ ਸਾਜਨਾ ਨੇ ਜਿੱਥੇ ਸਿੱਖ ਕੌਮ ਦੇ ਮਨੋਬਲ ਉੱਚੇ ਤੇ ਬੁਲੰਦ ਕਰ ਦਿੱਤੇ ਸਨ ਉੱਥੇ ਦਿੱਲੀ ਦੇ ਤਖ਼ਤ ਤੇ ਇਸ ਮਹਾਨ ਕਾਰਨਾਮੇ ਨੂੰ ਇੱਕ ਵੱਡੀ ਬਗ਼ਾਵਤ ਸਮਝਿਆ ਜਾਣ ਲੱਗ ਪਿਆ ਸੀ। ਔਰੰਗਜ਼ੇਬ ਬਾਦਸ਼ਾਹ ਇਸ ਮੁਹਿੰਮ ਨੂੰ ਸਾਧਾਰਣ ਤੇ ਮਾਮੂਲੀ ਨਹੀਂ ਸਗੋਂ ਵੱਡਾ ਗਦਰ ਮਚਾਉਣ ਦਾ ਆਰੰਭ ਸਮਝਣ ਲੱਗ ਪਿਆ ਸੀ। ਔਰੰਗਜ਼ੇਬ ਦੇ ਏਡੇ ਵੱਡੇ ਰਾਜ ਪ੍ਰਬੰਧ ਵਿਚ ਥਾਂ-ਥਾਂ ਤੇ ਕਈ ਬਗਾਵਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਦੱਖਣ ਵਿਚ ਬਹੁਤ ਵੱਡੀ ਬਗ਼ਾਵਤ ਦੇ ਰੂਪ ਵਿਚ ਸ਼ਿਵਾ ਜੀ ਤੇ ਹੋਰ ਮਰਹੱਟਿਆਂ ਦੀ ਬਹਾਦਰ ਕੌਮ ਨੇ ਵੀ ਬੜੀ ਮੁਸੀਬਤ ਖੜ੍ਹੀ ਕਰ ਰੱਖੀ ਸੀ । ਦਸਮੇਸ਼ ਜੀ ਸਿੱਖਾਂ ਨੂੰ ਸਮਝਾ ਰਹੇ ਸਨ ਕਿ ਮੁਗ਼ਲ ਰਾਜ ਦੀਆਂ ਜੜ੍ਹਾਂ ਹੁਣ ਕਾਫ਼ੀ ਹੱਦ ਤੱਕ ਖੋਖਲੀਆਂ ਹੋ ਚੁੱਕੀਆਂ ਸਨ । ਪਰੰਤੂ ਮੁਗ਼ਲਾਂ ਤੇ ਪਹਾੜੀਆਂ ਨੇ ਰਲ ਕੇ ਅਨੰਦਪੁਰ ਨੂੰ ਘੇਰਾ ਪਾ ਰਖਿਆ ਸੀ। ਕਦੀ-ਕਦੀ ਕਈ ਸਿੱਖ ਗੁਰੂ ਸਾਹਿਬ ਦੇ ਅਟੱਲ ਤੇ ਦ੍ਰਿੜ੍ਹ ਵਿਸ਼ਵਾਸ ਤੋਂ ਔਖੇ ਹੋਣ ਦਾ ਯਤਨ ਕਰਦੇ । ਪਰ ਅਤਿ ਸ਼ਰਧਾ ਤੇ ਯਕੀਨ ਵਾਲੇ ਸਿੱਖ ਤੇ ਮੁਸਲਮਾਨ ਸ਼ਰਧਾਲੂ ਗੁਰੂ ਜੀ ਨਾਲ ਅਟੱਲ ਖੜ੍ਹੇ ਸਨ । ਖ਼ਾਲਸਾ ਪੰਥ ਦੀ ਸਾਜਨਾ ਉਪਰੰਤ ਦਿੱਲੀ ਤੋਂ ਜਰਨੈਲ ਸੈਦ ਖ਼ਾਂ ਦਾ ਗੁਰੂ ਦਸਮੇਸ਼ ਤੇ ਹਮਲਾ ਕਰਨਾ ਤੇ ਸੈਦ ਖ਼ਾਂ ਦਾ ਭੈਣ ਨਸੀਰਾਂ ਤੇ ਬਹਿਨੋਈ ਪੀਰ ਬੁੱਧੂ ਸ਼ਾਹ ਦੇ ਪੱਕੇ ਵਿਸ਼ਵਾਸ ਤੇ ਅਕੀਦੇ ਨੇ ਜਰਨੈਲ ਸੈਦ ਖ਼ਾਂ ਨੂੰ ਬਦਲ ਕੇ ਰੱਖ ਦਿੱਤਾ। ਉਹ ਦਸਮੇਸ਼ ਜੀ ਨੂੰ ਪਕੜਨ ਤੇ ਮਾਰਨ ਆਏ ਨੇ, ਪੀਰ ਜੀ ਦੀਆਂ ਦਲੀਲਾਂ ਤੇ ਠੋਸ ਮਜ਼੍ਹਬ ਦੇ ਅਸੂਲਾਂ ਦੇ ਹੜ੍ਹ ਅੱਗੇ ਗੋਡੇ ਟੇਕ ਦਿੱਤੇ। ਉਹ ਸਦਾ ਲਈ ਦਸਮੇਸ਼ ਜੀ ਦਾ ਸਿੱਖ ਤੇ ਪੈਰੋਕਾਰ ਬਣ, ਅਰਬੀ ਫ਼ਾਰਸੀ ਦੇ ਮਹਾਂ ਵਿਦਵਾਨ ਭਾਈ ਨੰਦ ਲਾਲ ਗੋਆ ਵਾਂਗ ਪੈਰੋਕਾਰ ਬਣ ਗਿਆ ਜਿਸ ਨੇ ਆਪਣਾ ਬਾਕੀ ਦਾ ਰਹਿੰਦਾ ਸਾਰਾ ਜੀਵਨ ਅਨੰਦਪੁਰ ਰਹਿ ਕੇ ਗੁਰੂ ਜੀ ਦੇ ਲੇਖੇ ਲਾ ਦਿੱਤਾ।
ਜਦੋਂ ਸੰਨ 1704 ਵਿਚ ਗੁਰੂ ਗੋਬਿੰਦ ਸਿੰਘ ਜੀ ਅੱਗੇ ਪਹਾੜੀ ਰਾਜਿਆਂ ਤੇ ਮੁਗ਼ਲਾਂ ਨੇ ਆਟੇ ਦੀ ਗਊ ਬਣਾ ਕੇ ਦੇਵੀਆਂ ਦੀ ਕਸਮ ਖਾਧੀ, ਓਧਰ ਮੁਸਲਮਾਨਾਂ ਵਿਚੋਂ ਸੂਬਾ ਸਰਹਿੰਦ ਦਿਆਂ ਬੰਦਿਆਂ ਨੇ ਕੁਰਾਨ ਸ਼ਰੀਫ ਦੀਆਂ ਸੁਗੰਧਾਂ ਚੁੱਕ ਕੇ ਯਕੀਨ ਦਿਵਾਇਆ ਕਿ ਜੇਕਰ ਗੁਰੂ ਸਾਹਿਬ ਕਿਲ੍ਹਾ ਅਨੰਦਪੁਰ ਛੱਡ ਦੇਣ ਤਾਂ ਉਹ ਉਨ੍ਹਾਂ ਤੇ ਹਮਲਾ ਨਹੀਂ ਕਰਨਗੇ। ਗੁਰੂ ਜੀ ਨੂੰ ਪੂਰਾ ਪਤਾ ਸੀ ਪਰ ਸਿੱਖ ਸੰਗਤਾਂ ਦੀ ਸਲਾਹ ਤੇ ਕਸਮਾਂ ਮੰਨ ਕੇ ਕਿਲਾ ਛਡਿਆ ਤੇ ਪਿਛੋਂ ਮੁਗ਼ਲ ਫ਼ੌਜਾਂ ਨੇ ਹਮਲਾ ਕਰ ਕੇ ਸਾਰੀ ਖਾਧੀ ਸਹੁੰ ਨੂੰ ਛਿੱਕੇ ਟੰਗ ਹਜ਼ਾਰਾਂ ਫ਼ੌਜਾਂ ਨਾਲ ਹੱਲਾ ਬੋਲਿਆ, ਸੁਣ ਕੇ ਪੀਰ ਜੀ ਨੂੰ ਬੜਾ ਦੁੱਖ ਲੱਗਾ। ਪੀਰ ਜੀ ਨੇ ਔਰੰਗਜ਼ੇਬ ਨੂੰ ਅਹਿਸਾਨ-ਫਰਾਮੋਸ਼ ਇਸੇ ਲਈ ਕਿਹਾ ਸੀ ਕਿਉਂਕਿ ਉਹ ਆਪਣੇ ਦੀਨ ਮਜ਼੍ਹਬ ਦੇ ਅਸੂਲਾਂ ਤੋਂ ਗਿਰ ਚੁੱਕਾ ਹੈ। ਉਹ ਰਾਜਨੀਤੀ ਲਈ ਆਪਣੇ ਪਿਉ ਤੇ ਭਰਾਵਾਂ ਦਾ ਖੂਨ ਪੀ ਸਕਦਾ ਹੈ । ਉਹ ਤਾਂ ਆਦਮਬੋਅ ਤੇ ਰਾਕਸ਼ ਬਿਰਤੀ ਵਾਲਾ ਮੁਗ਼ਲ ਰਾਜਾ ਹੈ। ਉਹ ਕੁਰਾਨ ਦੀਆਂ ਕਸਮਾਂ ਤੋਂ ਵੀ ਨਹੀਂ ਡਰਦਾ। ਉਹ ਤਾਂ ਜ਼ਾਲਮ ਤੇ ਨਿਰਦਈ ਹਾਕਮ ਤੇ ਬਾਦਸ਼ਾਹ ਹੈ। ਉਹ ਤਾਂ ਆਪਣੇ ਨਾਮ ਨੂੰ ਵੀ ਧੱਬਾ ਲਾ ਰਿਹਾ ਹੈ। ਜਰਨੈਲ ਸੈਦ ਖ਼ਾਂ ਮੁੜ ਦਿੱਲੀ ਨਹੀਂ ਗਿਆ ਤੇ ਪਹਾੜਾਂ ਵਿਚ ਰਹਿ ਕੇ ਪੀਰ ਜੀ ਦੇ ਦੱਸੇ ਅਸੂਲਾਂ ‘ਤੇ ਚੱਲ ਜੀਵਨ ਬਿਤਾਉਂਦਾ ਰਿਹਾ। ਆਖ਼ਰ ਉਹ ਕਲਗੀਧਰ ਜੀ ਨੂੰ ਸਾਬੋ ਕੀ ਤਲਵੰਡੀ ਦੇ ਵਿਚਰਨ ਸਮੇਂ ਮਿਲਿਆ। ਇਸ ਤਰ੍ਹਾਂ ਨਾਲ ਪੀਰ ਜੀ ਤੇ ਹੋਰ ਪਰਿਵਾਰ ਦੇ ਸੰਬੰਧ ਗੁਰੂ ਸਾਹਿਬ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਰਹੇ।
ਅਨੰਦਪੁਰ ਛੱਡਣ ਉਪਰੰਤ ਪੀਰ ਬੁੱਧੂ ਸ਼ਾਹ ਤੇ ਮੁਗ਼ਲ ਫ਼ੌਜਾਂ
ਲੰਮਾ ਚਿਰ ਮੁਗ਼ਲ ਫ਼ੌਜਾਂ ਤੇ ਪਹਾੜੀਆਂ ਦੇ ਘੇਰੇ ਉਪਰੰਤ ਆਖ਼ਰ ਗੁਰੂ ਜੀ ਕਿਲ੍ਹਾ ਅਨੰਦਪੁਰ ਛੱਡ ਰੋਪੜ ਵੱਲ ਨਿਕਲ ਪਏ। ਅਕਾਲ ਦਾ ਭਾਣਾ ਵਰਤਿਆ ਉਹ ਪਾਪੀ ਪਹਾੜੀਏ ਆਪਣੇ ਦੀਨ ਈਮਾਨ ਨੂੰ ਛੱਡ, ਸਾਰੀਆਂ ਖਾਧੀਆਂ ਕਸਮਾਂ ‘ਤੇ ਪਾਣੀ ਫੇਰ ਕੇ ਮੁਸਲਿਮ ਫ਼ੌਜ ਨਾਲ ਰਲ ਕੇ ਗੁਰੂ ਜੀ ਦੇ ਸਿੰਘਾਂ ‘ਤੇ ਹੱਲਾ ਬੋਲ ਕੇ ਟੁੱਟ ਪਏ। ਕੜਕਦੀ ਸਰਦੀ ਪੋਹ ਮਹੀਨੇ ਦੇ ਦਿਨਾਂ ਵਿਚ ਰਾਤ ਨੂੰ ਬਰਸਾਤ ਦੇ ਵਾਪਰਦੇ ਕਹਿਰ ਦੌਰਾਨ ਸੂਬਾ ਸਰਹਿੰਦ ਦੀਆਂ ਫ਼ੌਜਾਂ ਨਾਲ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਉੱਤੇ ਜੰਗ ਕਰਨ ਲੱਗੇ। ਅਕਾਲ ਦੇ ਹੁਕਮ ਅਨੁਸਾਰ ਅਜੇ ਉਹ ਅਨੰਦਪੁਰ ਤੋਂ ਨਿਕਲੇ ਹੀ ਸਨ. ਕਿ ਰੋਪੜ ਵੱਲ ਆਉਂਦਿਆਂ ਰਸਤੇ ਵਿਚ ਪਹਾੜੀ ਨਦੀ ਸਰਸਾ ਵਿਚ ਹੜ੍ਹ ਆਇਆ ਹੋਇਆ ਸੀ। ਪਿਛੋਂ ਜ਼ਾਲਮਾਂ ਦਾ ਜ਼ੋਰ ਤੇ ਸ਼ੂਕਦੀ ਨਦੀ ਸਰਸਾ ਨੂੰ ਪਾਰ ਕਰਦੇ ਬੜਾ ਕੀਮਤੀ ਸਾਹਿਤ ਤੇ ਗੁਰੂ ਜੀ ਦੇ ਲਾਡਲੇ ਸਿੱਖ ਨਦੀ ਵਿਚ ਰੁੜ ਗਏ। ਠਰੂੰ-ਠਰੂੰ ਕਰਦੀਆਂ ਸਿੱਖ ਫ਼ੌਜਾਂ ਪਾਰ ਹੋਈਆਂ ਤੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ, ਗੰਗੂ ਬ੍ਰਾਹਮਣ ਰਸੋਈਏ ਦੇ ਨਾਲ ਚਲੇ ਗਏ ਤੇ ਮੁਗ਼ਲ ਫ਼ੌਜਾਂ ਦੀ ਸ਼ਕਾਇਤ ਤੇ ਫੜ ਕੇ ਸਰਹਿੰਦ ਦੀਵਾਰ ਵਿਚ ਫਤਵੇ ਲਾ ਸ਼ਹੀਦ ਕਰ ਦਿੱਤੇ ਗਏ। ਗੁਰੂ ਸਾਹਿਬ ਦੇ ਨਾਲ ਕੇਵਲ ਚਾਲੀ ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਰਹਿ ਗਏ। ਗੁਰੂ ਸਾਹਿਬ ਮੁਗ਼ਲ ਫ਼ੌਜਾਂ ਵਿਚ ਘਿਰ ਗਏ। ਸਮੇਂ ਮੁਤਾਬਿਕ ਕਲਗੀਧਰ ਜੀ ਨੇ ਚਮਕੌਰ ਦੇ ਵਿਚ ਇਕ ਕੱਚੀ ਗੜ੍ਹੀ ਵਿਚ ਆਪਣਾ ਮੋਰਚਾ ਬਣਾ ਕੇ ਮੁਗ਼ਲਾਂ ਦੀਆਂ ਦਸ ਲੱਖ ਫ਼ੌਜਾਂ ਨਾਲ ਡੱਟ ਕੇ ਯੁੱਧ ਕੀਤਾ। ਇਥੇ ਸਿੰਘਾਂ ਨੇ ਖ਼ਾਲਸਾ ਰੂਪ ਵਿਚ ਇਕੱਠੇ ਹੋ ਗੁਰੂ ਜੀ ਨੂੰ ਰਾਤ ਸਮੇਂ ਗੜ੍ਹੀ ‘ਚੋਂ ਨਿਕਲ ਜਾਣ ਦਾ ਹੁਕਮ ਦਿੱਤਾ। ਗੁਰੂ ਜੀ ਨੇ ਸਿਰ ਮੱਥੇ ਮੰਨ, ਇਕ ਉੱਚੀ ਟਿੱਬੀ ਤੇ ਚੜ੍ਹ ਤਾੜੀ ਮਾਰ ਕੇ ਦਸਿਆ ਕਿ “ਹਿੰਦ ਦਾ ਪੀਰ, ਜਾ ਰਿਹੈ, ਪਕੜ ਸਕਦੇ ਹੋ ਤਾਂ ਫੜ ਲਵੋ” ਵੰਗਾਰ ਕੇ ਆਵਾਜ਼ ਸੁਣ ਮੁਗ਼ਲ ਸੈਨਾ ਰਾਤ ਦੇ ਹਨ੍ਹੇਰੇ ਵਿਚ ਪਾਗਲ ਹੋ ਇਧਰ ਉਧਰ ਦੌੜਨ ਲੱਗੀ। ਵੱਡੇ ਸਾਹਿਬਜ਼ਾਦੇ ਤੇ ਸਿੰਘ ਬੜੀ ਬਹਾਦਰੀ ਨਾਲ ਲੜ ਕੇ ਸ਼ਹਾਦਤਾਂ ਪ੍ਰਾਪਤ ਕਰ ਗਏ। ਗੁਰੂ ਜੀ ਸਿੰਘਾਂ ਨੂੰ ਸਮਝਾ ਕੇ ਮਾਛੀਵਾੜਾ ਦੇ ਜੰਗਲ
ਵਿਚ ਨਿਕਲ ਗਏ।
ਗੁਰੂ ਦਸਮੇਸ਼ ਜੀ ਮਾਛੀਵਾੜੇ ਵਿਚ ਭਾਈ ਦਇਆ ਸਿੰਘ ਤੇ ਹੋਰ ਸਿੰਘਾਂ ਨੂੰ ਆ ਮਿਲੇ । ਉਥੋਂ ਮੁਸਲਿਮ ਸ਼ਰਧਾਲੂ ਗਨੀ ਖਾਂ ਤੇ ਨਬੀ ਖ਼ਾਂ ਨੇ ਆਪਣੇ ਘਰ ਰੱਖ ਕੇ ਖੂਬ ਸੇਵਾ ਕੀਤੀ। ਮੁਗ਼ਲ ਫ਼ੌਜਾਂ ਹਰਲ ਹਰਲ ਕਰਦੀਆਂ ਗੁਰੂ ਜੀ ਤੇ ਸਿੱਖਾਂ ਨੂੰ ਭਾਲ ਰਹੀਆਂ ਸਨ। ਮਾਛੀਵਾੜੇ ‘ਚੋਂ ਉਨ੍ਹਾਂ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਸਾਹਿਬ ਨੂੰ “ਉੱਚ ਦਾ ਪੀਰ” ਬਣਾ ਕੇ ਸ਼ਾਹੀ ਫ਼ੌਜ ਦੇ ਪਹਿਰੇ ਤੋਂ ਪਾਰ ਲੰਘਾ ਦਿੱਤਾ । ਹੁਣ ਗੁਰੂ ਜੀ ਮਾਲਵੇ ਵਿਚ ਦੀਨਾ ਕਾਂਗੜ ਦੇ ਇਲਾਕੇ ਵਿਚ ਜਾ ਨਿਕਲੇ। ਇਥੇ ਕੁਝ ਚਿਰ ਆ ਟਿਕੇ ਸਨ।
ਗੁਰੂ ਸਾਹਿਬ ‘ਤੇ ਵਰਤੇ ਰੱਬੀ ਭਾਣੇ ਬਾਰੇ ਪੀਰ ਬੁੱਧੂ ਸਾਹ ਨੂੰ ਸਢੌਰੇ ਵਿਖੇ ਪਤਾ ਲੱਗਾ ਤਾਂ ਮਨ ਬੜਾ ਪ੍ਰੇਸ਼ਾਨ ਹੋਇਆ। ਉਸਦਾ ਗੁਰੂ ਸਾਹਿਬ ਨਾਲ ਅਥਾਹ ਪਿਆਰ ਤੇ ਸ਼ਰਧਾ ਸੀ। ਇਕ ਸੂਫ਼ੀ ਪੀਰ ਦੇ ਸੱਚੇ ਤੇ ਸੁੱਚੇ ਅਸੂਲਾਂ ਨੇ ਜਾਤ-ਪਾਤ ਤੇ ਵਰਣ-ਵੰਡ ਦੇ ਸਮਾਜ ਤੋਂ ਉੱਚਾ ਉੱਠ ਕੇ ਗੁਰੂ ਨਾਨਕ ਮਿਸ਼ਨ ਦੀ ਇਲਾਹੀ ਹੋਂਦ ਨੂੰ ਪਛਾਣ ਲਿਆ ਸੀ। ਉਹ ਸੱਚੇ ਦਿਲ ਤੋਂ ਨਿਮਾਜ਼ ਗੁਜ਼ਾਰਦਾ ਤੇ ਰੱਬ ਦੀ ਦਾਤ ‘ਚੋਂ ਉਸਦਾ ਨੂਰ ਭਾਂਪ ਕੇ ਆਤਮਿਕ ਅਨੰਦ ਲੈਂਦਾ। ਸੋ ਉਹ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ।
ਚਮਕੌਰ ਦੇ ਜੰਗ ਉਪਰੰਤ ਪੀਰ ਬੁੱਧੂ ਸ਼ਾਹ ਤੇ ਦਸਮੇਸ਼ ਜੀ
ਕਲਗੀਧਰ ਜੀ ਨੇ ਰੱਬੀ ਭਾਣਾ ਮੰਨਦਿਆਂ ਸੰਨ 1704 ਦਸੰਬਰ ਮਹੀਨੇ ਸਰਦੀ ਦੀ ਭਰਪੂਰ ਰੁੱਤ ਦੀ ਪਰਵਾਹ ਨਾ ਕਰਦਿਆਂ ਵੀ ਪਰਿਵਾਰ ਨਾਲ ਲੈ ਅਣਡਿੱਠੀਆਂ ਮੰਜ਼ਿਲਾਂ ਵੱਲ ਚਾਲੇ ਪਾ ਦਿੱਤੇ। ਥਾਂ-ਥਾਂ ਤੇ ਦੁਸ਼ਮਣਾਂ ਦੀਆਂ ਫ਼ੌਜਾਂ ਦਾ ਮੂੰਹ ਤੋੜ ਜੁਆਬ ਦਿੰਦਿਆਂ ਆਪਣੇ ਰੱਬੀ ਮਿਸ਼ਨ ‘ਤੇ ਚੱਲ ਕੇ ਹੱਕ ਸੱਚ ਤੇ ਇਨਸਾਫ ਦੀਆਂ ਲੀਹਾਂ ‘ਤੇ ਤੁਰ ਵਿਖਾਇਆ। ਪਰਿਵਾਰ ਭਾਵੇਂ ਖੇਰੂੰ-ਖੇਰੂੰ ਹੋ ਚੁੱਕਾ ਸੀ । ਪਰ ਆਪਣੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਦੀ ਰਹੁ-ਰੀਤ ਨੂੰ ਸਿੱਖੀ ਵਿਚ ਸੰਪੂਰਨ ਤੇ ਪਰਪੱਕ ਕਰਨ ਹਿੱਤ ਦਸਮੇਸ਼ ਜੀ ਨੇ ਔਖੇ ਤੇ ਬਿਖੜੇ ਸਮਿਆਂ ਦੇ ਭਾਣੇ ਨੂੰ ਅਪਣੇ ਪਿੰਡੇ ਤੇ ਹੰਢਾ ਕੇ ਦਸਿਆ ਕਿ ਰੱਬੀ ਭਾਣਾ ਕਿਵੇਂ ਮੰਨਣਾ ਹੈ। ਇਹੋ ਸਿੱਖੀ ਰਵਾਇਤਾਂ ਤੇ ਚੱਲ ਉਸ ਸਮੇਂ ਦੇ ਤੇ ਹੋਰ ਪਿਛੋਂ ਬੀਤੇ ਸਿੱਖ ਇਤਿਹਾਸ ਦੇ ਸਿੱਖ ਸ਼ਹੀਦਾਂ ਨੇ ਗੁਰੂ ਸਾਹਿਬ ਦੀ ਕਹਿਣੀ ਤੇ ਕਰਣੀ ਤੇ ਆਪਾ ਵਾਰ ਕੇ ਪਹਿਰਾ ਦਿੱਤਾ ਤੇ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ। ਇਨ੍ਹਾਂ ਸਿੱਖਾਂ ਵਿਚ ਮਹਾਨ ਕੁਰਬਾਨੀ ਦੇ ਪੁੰਜ ਸਢੌਰੇ ਦੇ ਮੁਸਲਿਮ ਸੂਫ਼ੀ ਪੀਰ ਬੁੱਧੂ ਸ਼ਾਹ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।
ਸੰਨ 1704 ਅਨੰਦਪੁਰ ਛੱਡਣ ਉਪਰੰਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਜੋ ਮੁਕਾਬਲਾ ਸਤਿਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਤੇ ਬਤਾਲੀ ਸਿੰਘਾਂ ਨੇ ਕਰ ਵਿਖਾਇਆ, ਉਹ ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਇਕ ਵਿਲੱਖਣ ਮਿਸਾਲ ਕਾਇਮ ਹੈ। ਸੋ ਸਤਿਗੁਰ ਜੀ ਮਾਛੀਵਾੜੇ ਤੋਂ ਹੋ ਕੇ ਮਾਲਵੇ ਦੀ ਧਰਤੀ ‘ਤੇ ਜਾ ਪੁੱਜੇ ਸਨ । ਹੁਣ ਪੀਰ ਬੁੱਧੂ ਸ਼ਾਹ ਤੇ ਗਾਹੇ ਬਗਾਹੇ ਮੁਸੀਬਤਾਂ ਦੇ ਪਹਾੜ ਟੁੱਟ ਰਹੇ ਸਨ । ਭੰਗਾਣੀ ਦਾ ਯੁੱਧ ਸੰਨ 1688 ਵਿਚ ਹੋਇਆ ਸੀ। ਗੁਰੂ ਸਾਹਿਬ ਨਾਲ ਅਧਿਆਤਮਿਕ ਸਾਂਝ ਤੇ ਇਲਾਹੀ ਜੋਤ ਦੇ ਮੇਲ ਮਿਲਾਪ ਨੇ ਇਨ੍ਹਾਂ ਦੇ ਸੰਬੰਧ ਬੜੇ ਪੱਕੇ ਤੇ ਪੀਡੇ ਕਰ ਦਿੱਤੇ ਸਨ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਇਹ ਸੰਬੰਧ ਹੋਰ ਵੀ ਅਣਟੁੱਟ ਹੁੰਦੇ ਰਹੇ । ਇਥੋਂ ਤੱਕ ਕਿ ਪੀਰ ਜੀ ਦੀ ਪਤਨੀ ਦੇ ਸਕੇ ਭਾਈ ਜਾਨ ਦੇ ਸੰਬੰਧ ਵੀ ਗੁਰੂ ਸਾਹਿਬ ਜੀ ਦੇ ਵਿਸ਼ਵਾਸ ਤੇ ਅਕੀਦੇ ਦੀ ਨੇੜਤਾ ਨੂੰ ਸੱਟ ਨਹੀਂ ਮਾਰ ਸਕੇ। ਸਗੋਂ ਸੈਦ ਖ਼ਾਂ ਜੋ ਸਿਪਾਹ-ਸਾਲਾਰ ਜਾਂ ਜਰਨੈਲੀ ਦੀ ਬੋਅ ਤੇ ਹੈਂਕੜ ਦਿੱਲੀ ਦਰਬਾਰ ਤੋਂ ਲੈ ਕੇ ਤੁਰਿਆ ਸੀ, ਪੀਰ ਜੀ ਤੇ ਨਸੀਰਾਂ ਭੈਣ ਦੀਆਂ ਠੋਸ ਦਲੀਲਾਂ ਨੇ ਘੁਰਲ ਕਰ ਦਿੱਤੀਆਂ ਤੇ ਉਹ ਗੁਰੂ ਜੀ ਦੇ ਕਦਮਾਂ ਵਿਚ ਆ ਡਿੱਗਾ।
ਸੋ ਪੀਰ ਜੀ ਦੇ ਪਿਆਰ ਤੇ ਆਸਥਾ ਤੋਂ ਸਤਿਗੁਰੂ ਜੀ ਭਲੀਭਾਂਤ ਜਾਣਦੇ ਸਨ। ਉਹ ਅਕਸਰ ਮਿਲਦੇ ਗਿਲਦੇ ਤੇ ਆਤਮਿਕ ਰੰਗਾਂ ਦਾ ਅਨੰਦ ਵੀ ਮਾਣਦੇ ਰਹਿੰਦੇ ਸਨ। ਇਸੇ ਤਰ੍ਹਾਂ ਦੂਸਰੇ ਪੀਰ ਭੀਖਣ ਸ਼ਾਹ ਘੁੜਾਮ ਵਾਲੇ, ਜੋ ਦਸਮੇਸ਼ ਜੀ ਦੇ ਜਨਮ ਸਮੇਂ ਆਪਣੇ ਚੇਲੇ ਤੇ ਪੀਰ ਬੁੱਧੂ ਸ਼ਾਹ ਨੂੰ ਲੈ ਕੇ ਪਟਨੇ ਪੁੱਜੇ ਸਨ, ਦੇ ਮੇਲ-ਜੋਲ ਵੀ ਹੁੰਦੇ ਰਹਿੰਦੇ ਸਨ। ਪੀਰ ਭੀਖਣ ਸ਼ਾਹ ਜੀ ਦੀ ਉਮਰ ਵੀ ਵਡੇਰੀ ਹੋ ਚੁੱਕੀ ਸੀ। ਪਹਿਲੇ ਸਮੇਂ ਤੋਂ ਹੀ ਪੀਰ ਭੀਖਣ ਸ਼ਾਹ ਜੀ ਤੇ ਦਸਮੇਸ਼ ਜੀ ਦੇ ਬਚਨ ਬਿਲਾਸ ਹੁੰਦਿਆਂ ਇਹ ਵਾਅਦੇ ਤੇ ਪ੍ਰਣ ਹੋ ਚੁੱਕੇ ਸਨ ਕਿ ਪੀਰ ਭੀਖਣ ਸ਼ਾਹ ਆਖ਼ਰੀ ਸਮੇਂ ‘ਤੇ ਦਸਮੇਸ਼ ਜੀ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਨੇ ਚਾਹੁੰਦੇ ਹਨ। ਸੋ ਹੁਣ ਭਾਵੇਂ ਮੁਸੀਬਤਾਂ ਦੇ ਕਿੰਨੇ ਵੀ ਪਹਾੜ ਕਿਉਂ ਨਾ ਟੁੱਟ ਪੈਣ, ਪੱਕੇ ਤੇ ਪਹੁੰਚੇ ਹੋਏ ਵਲੀ ਪੀਰ ਪੈਗੰਬਰ ਆਪਣੇ ਕੀਤੇ ਪ੍ਰਣ ਜਾਂ ਬਚਨਾਂ ਤੋਂ ਕਦੀ ਵੀ ਪਿੱਛੇ ਨਹੀਂ ਹੱਟਦੇ। ਸੋ ਦਸਮੇਸ਼ ਜੀ ਘੁੜਾਮ ਤੇ ਕੁਰਕਸ਼ੇਤਰ ਇਲਾਕੇ ਦੇ ਪੀਰ ਬੁੱਧੂ ਸ਼ਾਹ ਤੇ ਭੀਖਣ ਸ਼ਾਹ ਨੂੰ ਮਿਲਣ ਦੀ ਖਾਹਿਸ਼ ਬਣਾ ਰਹੇ ਸਨ। ਸੋ ਦੀਨਾ ਕਾਂਗੜ ਤੋਂ ਗੁਰੂ ਜੀ ਨੇ ਇਧਰ ਕੁਰਕਸ਼ੇਤਰ ਦੇ ਏਰੀਏ ਵਿਚ ਜਾਣ ਦਾ ਪੱਕਾ ਪ੍ਰੋਗਰਾਮ ਬਣਾ ਲਿਆ। ਕੁੱਝ ਸਿੰਘ ਵੀ ਗੁਰੂ ਸਾਹਿਬ ਨਾਲ ਜਾਣ ਨੂੰ ਤਿਆਰ ਸਨ। ਉਸ ਸਮੇਂ ਮੁਗ਼ਲ ਹਕੂਮਤ ਦਾ ਕਹਿਰ ਸਿੱਖਾਂ ਤੇ ਗੁਰੂ ਗੋਬਿੰਦ ਸਿੰਘ ਜੀ ’ਤੇ ਪੂਰੇ ਜ਼ੋਰਾਂ ਤੇ ਵਰਤ ਰਿਹਾ ਸੀ। ਇਨ੍ਹਾਂ ਦਿਨਾਂ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਹੁਣੇ-ਹੁਣੇ ਹੀ ਹੋ ਚੁੱਕੀ ਸੀ। ਪੁੱਤਰਾਂ ਦੇ ਸੱਲ ਦਿਲ ਵਿਚ ਛੁਪਾਈ ਬੈਠੇ ਧੰਨ-ਧੰਨ ਦਸਮੇਸ਼ ਜੀ, ਕੌਮ ਤੇ ਦੇਸ਼ ਪ੍ਰਤੀ ਆਪਣੇ ਸਾਰੇ ਫਰਜ਼ਾਂ ਦੀ ਪੂਰਤੀ ਖਿੜੇ ਮੱਥੇ ‘ਤੇ ਨਿਭਾ ਰਹੇ ਸਨ।
ਚਮਕੌਰ ਯੁੱਧ ਬਾਅਦ ਪੀਰ ਬੁੱਧੂ ਸ਼ਾਹ ਤੇ ਮੁਗ਼ਲ ਹਕੂਮਤ
ਭਾਵੇਂ ਔਰੰਗਜ਼ੇਬ ਦੀ ਢਲਦੀ ਉਮਰ ਦਾ ਸੂਰਜ ਡਗਮਗਾਉਣ ਲੱਗ ਪਿਆ ਸੀ, ਪਰੰਤੂ ਪੰਜਾਬ ਵਿਚ ਸਿੱਖਾਂ ਤੇ ਮੁਗ਼ਲ ਰਾਜ ਦੇ ਜਬਰ ਜ਼ੁਲਮ ਦੇ ਘੋਰ ਝੱਖੜ ਝੁੱਲ ਰਹੇ ਸਨ। ਮੁਗ਼ਲ ਫ਼ੌਜਾਂ ਦੇ ਦਸਤੇ ਆਨੇ ਬਹਾਨੇ ਸਿੱਖਾਂ ਤੇ ਖਾਸ ਕਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸੇ ਤੇ ਗੁਰੂ ਜੀ ਦੇ ਪਿਆਰੇ ਸ਼ਰਧਾਲੂਆਂ ਉਪਰ ਵੱਸ ਲਗਦੇ ਜ਼ੁਲਮਾਂ ਦੇ ਕਹਿਰ ਵਰਸਾ ਰਹੇ ਸਨ। ਪਰ ਆਫਰੂੰ ਹੈ ਦਸਮੇਸ਼ ਜੀ ਦੇ ਸਾਜੇ ਸਿੰਘਾਂ ਦੇ ਜਥੇ ਡੱਟ ਕੇ ਜ਼ੁਲਮ ਦਾ ਟਾਕਰਾ ਕਰ ਰਹੇ ਸਨ। ਸ਼ਹਾਦਤਾਂ ਦੇ ਜਾਮ ਪੀ ਕੇ ਹੱਕ, ਸੱਚ ਤੇ ਇਨਸਾਫ਼ ਦੀਆਂ ਸਿੱਖੀ ਰਵਾਇਤਾਂ ਨਿਭਾਉਂਦੇ ਹੋਏ ਨਵੇਂ ਇਤਿਹਾਸ ਸਿਰਜ ਰਹੇ ਸਨ। ਇਨ੍ਹਾਂ ਮਰਜੀਉੜਿਆਂ ਦੀ ਲਿਸਟ ਵਿਚ ਮੁਸਲਿਮ ਸੂਫ਼ੀ ਪੀਰ ਬੁੱਧੂ ਸ਼ਾਹ, ਉਸਦੀ ਬੇਗ਼ਮ ਨਸੀਰਾਂ ਤੇ ਪੁੱਤਰਾਂ ਦੇ ਨਾਮ ਖ਼ਾਸ ਤੌਰ ਤੇ ਵਰਨਣਯੋਗ ਹਨ।
ਸਰਬੰਸਦਾਨੀ ਕਲਗੀਧਰ ਦਸਮੇਸ਼ ਜੀ ਚਾਰੇ ਜਿਗਰ ਦੇ ਟੁਕੜਿਆਂ ਨੂੰ ਦੇਸ਼ ਕੌਮ ਤੋਂ ਵਾਰ ਕੇ ਖਿੜੇ ਮੱਥੇ ਅਕਾਲ ਪੁਰਖ ਦਾ ਸ਼ੁਕਰ ਮਨਾਉਂਦੇ ਹੋਏ ਖ਼ਾਲਸਾ ਪੰਥ ਦੇ ਮਹੱਲ ਉਸਾਰ ਰਹੇ ਸਨ। ਦਸਮੇਸ਼ ਜੀ ਦੇ ਉਸ ਸਮੇਂ ਦੇ ਬਿਖੜੇ ਪੈਂਡੇ ਦੇ ਸਫ਼ਰ ਬਾਰੇ, ਪੁਸਤਕ, “ਪੀਰ ਬੁੱਧੂ ਸ਼ਾਹ, ਦੀ ਸੇਂਟ ਆਫ ਸਢੌਰਾ” ਦੇ ਲੇਖਕ ਪ੍ਰੋਫੈਸਰ, ਵੀ.ਐੱਸ.ਸੂਰੀ ਤੇ ਗੁਰਚਰਨ ਸਿੰਘ (ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਚੰਡੀਗੜ੍ਹ ਦੀ ਪ੍ਰਕਾਸ਼ਨਾ, ਸਫਾ 28 ਉੱਤੇ) ਪੀਰ ਜੀ ਦੀ ਕੁਰਬਾਨੀ, ਇਸ ਤਰ੍ਹਾਂ ਅੰਕਿਤ ਕਰ ਰਹੇ ਹਨ।
“After his departure from Chamkaur Sahib, the Guru is said to have wandered about for sometime. He reached the village Rai Kot. From there he went to Dina (Disrtrict Bathinda) where he rested for some time. To allay the deep anxiety and concern of Pir Budhu Shah, Guru Sahib came to Sadhaura again, the Pir’s joy knew no bounds. Guru Sahib embraced Pir Budhu Shah. Pir ji said, yours little sons have been brutally killed. This is the limit of cruelity. You have lost your own palace and now are wandering in the Jungles. I cannot stand whatever Usman Khan says. Guru Ji rested on a Charpayi while Pir Ji spread on a mat.”
ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸਢੌਰੇ ਦੀ ਇਸ ਫੇਰੀ ਦਾ ਜ਼ਿਕਰ ਕੀਤਾ ਹੈ। ਮੁਗ਼ਲ ਫ਼ੌਜਾਂ ਤਾਂ ਪਹਿਲਾਂ ਹੀ ਹਰਲ ਹਰਲ ਕਰਦੀਆਂ ਗੁਰੂ ਜੀ ਦੀ ਭਾਲ ਵਿਚ ਘੁੰਮ ਰਹੀਆਂ ਸਨ। ਸਢੌਰੇ ਦੇ ਦਰੋਗੇ ਉਸਮਾਨ ਖ਼ਾਨ ਨੂੰ ਕਿਸੇ ਸੂਹੀਏ ਨੇ ਜਾ ਦੱਸਿਆ। ਤੁਰੰਤ ਹੀ ਉਸਮਾਨ ਖ਼ਾਨ ਨੂੰ ਬਾਦਸ਼ਾਹ ਵਲੋਂ ਹੁਕਮ ਚੜ੍ਹਿਆ ਹੋਇਆ ਸੀ ਕਿ ਹਿੰਦ ਦੇ ਪੀਰ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਦਿੱਲੀ ਪੇਸ਼ ਕੀਤਾ ਜਾਵੇ। ਸੋ ਉਹ ਸੋਚ ਰਿਹਾ ਸੀ ਕਿ ਗੁਰੂ ਸਾਹਿਬ ਨੂੰ ਕਿਵੇਂ ਕਾਬੂ ਕੀਤਾ ਜਾਵੇ । ਪਰ ਗੁਰੂ ਜੀ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿੱਸੇ ਉਹ ਕਈ ਥਾਵਾਂ ਤੋਂ ਸੁਣ ਚੁੱਕਾ ਸੀ । ਉਸ ਨੇ ਆਪਣਾ ਸਿਪਾਹੀ ਪੀਰ ਬੁੱਧੂ ਸ਼ਾਹ ਵੱਲ ਭੇਜਿਆ ਕਿ ਦਿੱਲੀ ਸਰਕਾਰ ਦਾ ਹੁਕਮ ਹੈ, ਹਿੰਦ ਦਾ ਪੀਰ ਤੁਹਾਡੇ ਘਰ ਵਿਚ ਹਾਜ਼ਰ ਹੈ। ਸੋ ਤੁਰੰਤ ਫੜ ਕੇ ਮੇਰੇ ਹਵਾਲੇ ਕਰੋ। ਨਹੀਂ ਤਾਂ ਮੈਂ ਫ਼ੌਜ ਦਾ ਹਮਲਾ ਤੁਹਾਡੀ ਹਵੇਲੀ ਉੱਤੇ ਕਰ ਕੇ ਫੜ ਲਵਾਂਗਾ। ਜਦੋਂ ਇਹ ਸੁਨੇਹਾ ਪੀਰ ਜੀ ਤੇ ਉਸਦੇ ਪੁੱਤਰ ਤੱਕ ਪੁੱਜਾ ਉਹ ਸੋਚਣ ਲੱਗੇ । ਉਹ ਗੁਰੂ ਜੀ ਨੂੰ ਕਿਸੇ ਤਰ੍ਹਾਂ ਵੀ ਉਸਮਾਨ ਖ਼ਾਂ ਦੇ ਹਵਾਲੇ ਨਹੀਂ ਹੋਣ ਦੇਣਾ ਚਾਹੁੰਦੇ ਸਨ । ਉਹ ਲੜ ਮਰਨ ਲਈ ਵੀ ਪੂਰੇ ਤਿਆਰ ਸਨ । ਉਨ੍ਹਾਂ ਗੁਰੂ ਜੀ ਨੂੰ ਹਨੇਰੇ ਵਿਚ ਕੱਢ ਦਿੱਤਾ ਤੇ ਉਸਮਾਨ ਖ਼ਾਂ ਨੂੰ ਸੁਨੇਹਾ ਘੱਲ ਦਿੱਤਾ।
ਸਢੌਰੇ ਵਿਚ ਗੁਰੂ ਸਾਹਿਬ ਦੀ ਇਤਲਾਹ ਉਸਮਾਨ ਖ਼ਾਨ ਦੇ ਘੱਲੇ ਹੋਏ ਬੰਦੇ ਪਾਸੋਂ ਪ੍ਰਾਪਤ ਕਰਦਿਆਂ, ਤੇ ਵੇਲੇ ਨੂੰ ਸੰਭਾਲਦਿਆਂ ਪੀਰ ਜੀ ਦੇ ਪੁੱਤਰ ਨੇ ਉਸਮਾਨ ਖਾਨ ਨੂੰ ਇਕ ਸੁਨੇਹਾ ਦੇ ਕੇ ਤਸੱਲੀ ਕਰਵਾ ਦਿੱਤੀ ਕਿ ਪੀਰ ਜੀ ਤੇ ਉਨ੍ਹਾਂ ਦਾ ਪਰਿਵਾਰ ਹਕੂਮਤ ਦਾ ਸਾਥ ਦੇਵੇਗਾ ਤੇ ਸਾਡੇ ਘਰ ਤੇ ਹਮਲਾ ਨਾ ਕੀਤਾ ਜਾਵੇ। ਅਸੀਂ ਖ਼ੁਦ ਗੁਰੂ ਜੀ ਨੂੰ ਮਾਰ ਕੇ ਉਨ੍ਹਾਂ ਦਾ ਖੂਨ ਬੋਤਲ ਵਿਚ ਪਾ ਕੇ ਤੁਹਾਨੂੰ ਭੇਜ ਦਿੰਦੇ ਹਾਂ। ਤੁਸੀਂ ਇਹ ਖੂਨ ਦਿੱਲੀ ਬਾਦਸ਼ਾਹ ਨੂੰ ਭੇਜ ਸਕਦੇ ਹੋ । ਜਦੋਂ ਇਹ ਗੱਲ ਉਸਮਾਨ ਖਾਨ ਕੋਲ ਪੁੱਜੀ ਉਹ ਸੋਚ ਕੇ ਖੁਸ਼ ਹੋਇਆ ਕਿ ਬਾਦਸ਼ਾਹ ਦੇ ਸਖ਼ਤ ਹੁਕਮ ਦੀ ਪਾਲਨਾ ਵੀ ਹੋ ਜਾਵੇ ਤੇ ਸਿੱਖਾਂ ਨਾਲ ਖੂਨ ਖ਼ਰਾਬੇ ਤੋਂ ਬਚਾ ਵੀ ਕੀਤਾ ਜਾਵੇ। ਉਸ ਨੇ ਸਿੱਖਾਂ ਦੇ ਤੇਜ਼ ਤਰਾਰ ਜੰਗ ਦੇ ਹੱਥ ਵੇਖੇ ਹੋਏ ਸਨ। ਸੋ ਉਸਮਾਨ ਖ਼ਾਂ ਨੇ ਪੀਰ ਦੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਦਾ ਖੂਨ ਭੇਜਣ ਦੇ ਇਸ ਮਸ਼ਵਰੇ ਨੂੰ ਪ੍ਰਵਾਨਗੀ ਦੇ ਮੰਨ ਲਿਆ। ਗੁਰੂ ਸਾਹਿਬ ਪੀਰ ਜੀ ਨੂੰ ਮਿਲੇ ਤੇ ਸੁੱਖ-ਸਾਂਦ ਪੁੱਛ-ਪੁੱਛਾ ਕੇ ਰੱਬੀ ਭਾਣੇ ਨੂੰ ਹੱਸ ਕੇ ਪਰਵਾਨ ਕਰਨ ਦੇ ਮਹਾਂਵਾਕ ‘ਤੇ ਚੱਲਣ ਦੇ ਆਦੇਸ਼ ਦੇ ਕੇ ਰਾਤ ਸਮੇਂ ਸਿੱਖਾਂ ਦੇ ਨਾਲ ਅਗਲੇ ਪੜਾਅ ਲਈ ਨਿਕਲ ਗਏ।
ਪੀਰ ਜੀ ਤੇ ਗੁਰੂ ਸਾਹਿਬ ਦੇ ਵਾਰਤਾਲਾਪ ਨੂੰ ਪ੍ਰੋਫੈਸਰ ਵੀ.ਐੱਸ. ਸੂਰੀ ਆਪਣੀ ਲਿਖਤ ਵਿਚ ਪੰਨਾ 29 ਤੇ ਇਉਂ ਬਿਆਨ ਕਰਦੇ ਹਨ:-
“The Pir revealed to the Guru that he had seen a dreadful dream. God wished to put him to trail. The Guru consoled him by saying, the devotees of God should always be prepared to accept His will. You should not question God’s will to test you. The Guru explained him that, that was his last trial. He should face it boldly. The Guru remained there till the sun set. Meantime a messenger arrived with an order from Usman Khan in which it was stated that it had been realiably learnt that Guru Gobind Singh had come to see Pir Budhu Shah and he was ordered to handover the Guru to Usman Khan. If howerver, he did not wish to hand him over alive he could deliver his dead body.”
ਪੀਰ ਬੁੱਧੂ ਸ਼ਾਹ ਦਾ ਬੇਟਾ ਸੱਯਦ ਮੁਹੰਮਦ ਬਖ਼ਸ਼ ਉਸ ਵਕਤ ਮੌਜੂਦ ਸੀ। ਉਸ ਨੇ ਹੀ ਉਸਮਾਨ ਖ਼ਾਂ ਨੂੰ ਵਾਪਸੀ ਸੁਨੇਹਾ ਭੇਜ ਦਿੱਤਾ ਸੀ। ਅਸਲ ਵਿਚ ਇਹ ਸਾਰਾ ਪਲਾਨ ਸੱਯਦ ਮੁਹੰਮਦ ਬਖ਼ਸ਼ ਨੇ ਹੀ ਤਿਆਰ ਕੀਤਾ ਸੀ। ਗੁਰੂ ਸਾਹਿਬ ਨੂੰ ਛੇਤੀ-ਛੇਤੀ ਘਰੋਂ ਭੇਜ ਕੇ ਪੀਰ ਬੁੱਧੂ ਸ਼ਾਹ ਉਸਦੀ ਪਤਨੀ ਨਸੀਰਾਂ ਤੇ ਪੁੱਤਰ ਮੁਹੰਮਦ ਬਖਸ਼ ਨੇ ਰੱਲ ਕੇ ਸਲਾਹ ਕਰ ਲਈ ਸੀ ਕਿ ਹੁਣ ਗੁਰੂ ਜੀ ਨੂੰ ਜ਼ਾਲਮ ਉਸਮਾਨ ਖ਼ਾਂ ਹੱਥੋਂ ਬਚਾਉਣ ਦੀ ਇਕੋ ਇਕ ਸਕੀਮ ਹੀ ਵਰਤੀ ਜਾ ਸਕਦੀ ਸੀ। ਸੋ ਪੀਰ ਜੀ ਤੇ ਨਸੀਰਾਂ ਨੇ ਪੁੱਤਰ ਦੀ ਇਸ ਗੱਲ ਨੂੰ ਠੀਕ ਸਮਝਿਆ ਤੇ ਉਸਦੇ ਦੱਸੇ ਹੋਏ ਪ੍ਰੋਗਰਾਮ ਨੂੰ ਹੀ ਸਹੀ ਤੇ ਅਮਲੀ ਰੂਪ ਦੇਣ ਨੂੰ ਜਾਇਜ਼ ਠਹਿਰਾਇਆ।
ਇਸ ਤਰ੍ਹਾਂ ਪੀਰ ਜੀ ਦੇ ਪੁੱਤਰਾਂ ਵਿਚੋਂ ਰਹਿੰਦੇ ਪੁੱਤਰ ਦੀ ਕੁਰਬਾਨੀ ਦਾ ਸੁਝਾਅ ਉਸ ਪੁੱਤਰ ਨੇ ਖ਼ੁਦ ਹੀ ਦੇ ਦਿੱਤਾ ਸੀ । ਇਸ ਨਵੇਂ ਸਦਮੇ ਨੂੰ ਬਰਦਾਸ਼ਤ ਕਰਨ ਲਈ ਬੇਗ਼ਮ ਨਸੀਰਾਂ ਵੀ ਮੰਨ ਕੇ ਰੱਬੀ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਤੱਤਪਰ ਹੋ ਗਈ।
ਮੁਗ਼ਲ ਰਾਜ ਦੇ ਘੋਰ ਜ਼ੁਲਮ ਦੇ ਝੁੱਲਦੇ ਝੱਖੜਾਂ ਦੀ ਹਨੇਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਅੱਜ ਆਪਣੇ ਪਿਆਰੇ ਅਨਿਨ ਸਿੱਖ ਤੇ ਸੂਫ਼ੀ ਮੱਤ ਦੇ ਸੱਚੇ ਸੁੱਚੇ ਮੁਸਲਮਾਨ ਸੱਯਦ ਬਦਰ-ਉਦ-ਦੀਨ, ਉਰਫ ਪੀਰ ਬੁੱਧੂ ਸ਼ਾਹ ਦੇ ਨਿਵਾਸ ਅਸਥਾਨ ਵਿਖੇ ਸਢੌਰੇ ਪੁੱਜੇ ਹੋਏ ਸਨ। ਪੀਰ ਜੀ ਦੇ ਚਾਰ ਸਪੁੱਤਰਾਂ ‘ਚੋਂ ਸੱਯਦ ਸ਼ਾਹ ਹੁਸੈਨ ਅਤੇ ਸੱਯਦ ਮੁਹੰਮਦ ਬਖ਼ਸ਼ ਪੀਰ ਜੀ ਕੋਲ ਬਚੇ ਸਨ, ਤੇ ਬਾਕੀ ਦੋ ਸਪੁੱਤਰ ਸੱਯਦ ਮੁਹੰਮਦ ਸ਼ਾਹ ਤੇ ਸਭ ਤੋਂ ਛੋਟੇ ਸੱਯਦ ਅਸ਼ਰਫ ਪਹਿਲਾਂ ਹੀ ਕਲਗੀਧਰ ਜੀ ਦੇ ਰਹਿਮੋ-ਕਰਮ ਸਦਕਾ ਭੰਗਾਣੀ ਦੇ ਯੁੱਧ ਵਿਚ ਖ਼ੁਦਾ ਨੂੰ ਪਿਆਰੇ ਹੋ ਚੁੱਕੇ ਸਨ । ਗੁਰੂ ਗੋਬਿੰਦ ਸਿੰਘ ਜੀ ਦੇ ਅਤਿ ਪਿਆਰੇ ਦੋ ਲਖਤਿ ਜਿਗਰ ਜੋਰਾਵਰ ਸਿੰਘ ਤੇ ਫ਼ਤਹਿ ਸਿੰਘ ਹੱਕ ਤੇ ਸੱਚ ‘ਤੇ ਪਹਿਰਾ ਦਿੰਦੇ ਹੋਏ ਸਮੇਂ ਦੇ ਮੁਗ਼ਲ ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਕਾਨੂੰਨ ਹੇਠ ਫ਼ਤਵੇ ਲਾ ਕੇ ਜਿਉਂਦੇ ਨੀਹਾਂ ਵਿਚ ਚਿਣਾ ਕੇ ਸ਼ਹਾਦਤਾਂ ਪਾ ਚੁੱਕੇ ਸਨ। ਦੋ ਵੱਡੇ ਸਾਹਿਬਜ਼ਾਦੇ ਗੜ੍ਹੀ ਚਮਕੌਰ ਦੇ ਮੈਦਾਨੇ ਜੰਗ ਵਿਚ ਦੇਸ਼ ਕੌਮ ਤੋਂ ਨਿਛਾਵਰ ਹੋ ਚੁੱਕੇ ਸਨ। ਐਡਾ ਜ਼ੁਲਮ ਤੱਕ ਕੇ ਪੀਰ ਬੁੱਧੂ ਸ਼ਾਹ ਤੇ ਬੇਗਮ ਨਸੀਰਾਂ ਤਰਾਹ-ਤਰਾਹ ਕਰਦੇ ਬਹੁਤ ਮਾਯੂਸ ਤੇ ਪ੍ਰੇਸ਼ਾਨ ਸਨ । ਜਰਨੈਲ ਸੈਦ ਖ਼ਾਂ ਨੂੰ ਔਰੰਗਜ਼ੇਬ ਨੇ ਦਿੱਲੀ ਤੋਂ ਫ਼ੌਜ ਦੇ ਕੇ ਅਨੰਦਪੁਰ ਤੇ ਹਮਲਾ ਕਰਕੇ, ਗੁਰੂ ਜੀ ਨੂੰ ਫੜ ਕੇ ਪੇਸ਼ ਕਰਨ ਲਈ ਭੇਜਿਆ ਸੀ, ਜੋ ਪੀਰ ਬੁੱਧੂ ਸ਼ਾਹ ਤੇ ਭੈਣ ਨਸੀਰਾਂ ਬੇਗ਼ਮ ਦੀਆਂ ਸੱਚੀਆਂ ਦਲੀਲਾਂ ਤੇ ਨਸੀਅਤਾਂ ਤੋਂ ਕਾਇਲ ਹੋ ਗੁਰੂ ਜੀ ਦਾ ਸਿੱਖ ਬਣ ਕੇ ਮੁਗ਼ਲ ਰਾਜ ਦੀਆਂ ਜਰਨੈਲੀਆਂ ਨੂੰ ਲੱਤ ਮਾਰ ਗਿਆ ਸੀ। ਇਸ ਲਈ ਤਰ੍ਹਾਂ-ਤਰ੍ਹਾਂ ਦੇ ਫਤਵੇ ਲਾ ਕੇ ਪੀਰ ਜੀ ਨੂੰ ਤੰਗ ਕੀਤਾ ਜਾ ਰਿਹਾ ਸੀ । ਉਧਰ ਗੁਰੂ ਸਾਹਿਬ ਨੇ ਪ੍ਰਣ ਕੀਤਾ ਹੋਇਆ ਸੀ ਕਿ ਘੁੜਾਮ ਵਾਲੇ ਬਹੁਤ ਬਜ਼ੁਰਗ ਪੀਰ ਭੀਖਣ ਸ਼ਾਹ ਨੂੰ ਉਮਰ ਦੇ ਆਖ਼ਰੀ ਪੜਾਅ ‘ਤੇ ਜ਼ਰੂਰ ਦਰਸ਼ਨ ਦੇਣੇ ਸਨ । ਸੋ ਗੁਰੂ ਸਾਹਿਬ ਨੇ ਅਤਿ ਭੀੜ ਤੇ ਮੁਸੀਬਤਾਂ ਦੇ ਦੌਰ ਵਿਚੋਂ ਗੁਜ਼ਰਦਿਆਂ ਵੀ ਰਾਏ ਕੋਟ ਪਿੰਡ ਦੀਨੇ ਤੋਂ ਵਕਤ ਕੱਢਣਾ ਅਤਿ ਅਵੱਸ਼ਕ ਸਮਝਿਆ ਤੇ ਸਢੌਰੇ ਪੁੱਜ ਪੀਰ ਜੀ ਨੂੰ ਮਿਲੇ । ਖ਼ੁਦਾ ਤੇ ਭਰੋਸਾ ਰੱਖਣ ਦੀ ਸਿੱਖਿਆ ਦੇ ਕੇ ਮੁਗ਼ਲ ਫ਼ੌਜਾਂ ਦੇ ਘੇਰੇ ਤੋਂ ਬੱਚ ਕੇ ਨਿਕਲ ਗਏ। ਇਸ ਸਾਕੇ ਨੂੰ ਇਤਿਹਾਸਕਾਰ ਪ੍ਰੋਫੈਸਰ ਕਰਤਾਰ ਸਿੰਘ ਜੀ ਆਪਣੀ ਪੁਸਤਕ “Life of Guru Gobind Singh” ਵਿਚ ਹੇਠ ਲਿਖੀਆਂ ਸੱਤਰਾਂ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ।
“Sayed Mohammad Baksh, one of the Pir’s sons was with him at the time, Both of them turned a side, and gave the matter a deep thought. In case they would say that the Guru had not come there, army was sure to search their house and in that case it would be difficult for them to save the life of the Guru. The Pir realized that the time for supreme sacrifice had come. He wished now to do his duty. There was no point in fearing death which was inevitable he was prepared to make any sacrifice for the sake of his Guru. The Pir’s son, Sayed Mohamd Baksh had a number of children, He told his father to inform Usman Khan that they were not prepared to handover the Guru Gobind Singh to him alive or dead. For Usman Khan’s satisfaction however they would kill him and would send him Guru Sahib’s blood in token there of. The Pir asked him how could they send the Guru’s blood? The son told him with a smile, that he would cut his own throat and the blood that would gush forth would be collected in a vessel and the same should be sent in a bottle. A message was sent to Usman Khan accordingly. It was also added that it was not necessary to send the army.”
ਇਹ ਖ਼ਬਰ ਪੀਰ ਜੀ ਨੂੰ ਮਿਲੀ ਕਿ, ਉਸਮਾਨ ਖ਼ਾਨ, ਗੁਰੂ ਜੀ ਨੂੰ ਫੜਨ ਲਈ ਫ਼ੌਜ ਉਨ੍ਹਾਂ ਦੇ ਘਰ ਭੇਜ ਰਿਹਾ ਹੈ। ਸੋ ਗੁਰੂ ਜੀ ਨੂੰ ਉਸਮਾਨ ਖ਼ਾਨ ਤੇ ਸ਼ਾਹੀ ਫ਼ੌਜਾਂ ਦੀ ਪਕੜ ਤੋਂ ਬਚਾਉਣ ਦੇ ਵਿਚਾਰ ਅਧੀਨ ਪੀਰ ਜੀ ਦੇ ਪੁੱਤਰ ਨੇ ਆਪਣੇ ਪਿਤਾ ਤੇ ਮਾਤਾ ਨਸੀਰਾਂ ਨੂੰ, ਆਪਣਾ ਖੂਨ ਦੇ ਕੇ ਕੁਰਬਾਨੀ ਦੇਣ ਲਈ ਮਨਾ ਲਿਆ। ਸੱਯਦ ਮੁਹੰਮਦ ਬਖਸ਼ ਨੇ ਆਪਣੇ ਬੱਚਿਆਂ ਦੀ ਜ਼ਿੰਮੇਦਾਰੀ ਪਿਉ ਨੂੰ ਸੌਂਪ ਕੇ, ਆਪਣਾ ਗਲਾ ਕੱਟ ਕੇ, ਖੂਨ ਬੋਤਲ ਵਿਚ ਪਾ ਕੇ ਉਸਮਾਨ ਖ਼ਾਂ ਨੂੰ ਦੇ ਦੇਣ ਦੀ ਤਸੱਲੀ ਕਰਾਉਣ ਬਾਰੇ, ਵਿਉਂਤ ਮਾਂ ਪਿਉ ਨੂੰ ਸਮਝਾ ਦਿੱਤੀ ਸੀ। ਸੋ ਪੀਰ ਜੀ ਨੇ ਇਹ ਸੰਦੇਸ਼ ਉਸਮਾਨ ਖ਼ਾਨ ਨੂੰ ਭੇਜ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਮਾਰ ਕੇ ਗੁਰੂ ਜੀ ਦਾ ਖ਼ੂਨ ਇਕ ਬੋਤਲ ਵਿਚ ਪਾ ਕੇ ਸਵੇਰੇ ਪੇਸ਼ ਕਰ ਦੇਵੇਗਾ। ਇਸ ਲਈ ਫ਼ੌਜ ਘਰ ਭੇਜਣ ਦੀ ਲੋੜ ਨਹੀਂ । ਉਸਮਾਨ ਖ਼ਾਨ ਸਹਿਮਤ ਹੋ ਗਿਆ। ਇਸ ਬਾਰੇ ਪ੍ਰੋ. ਵੀ.ਐੱਸ. ਸੂਰੀ ਇਉਂ ਲਿਖਦੇ ਹਨ:
“On receiving the reply, Usman Khan felt very much pleased and remarked that the job, which could not be accomplished by any one had been done by him by a mere threat. Infact Usman Khan did not wish to face Guru Gobind Singh. If he could procure his blood without actual fighting, his prestige at Delhi would greatly increase. Being thus relieved of his anxiety, he busied himself in merry making.”
ਪ੍ਰੋਫੈਸਰ ਕਰਤਾਰ ਸਿੰਘ ਗੁਰੂ ਸਾਹਿਬ ਦੇ, ਰਾਤ ਦੇ ਹਨੇਰੇ ਦੀ ਬੁੱਕਲ ਵਿਚ ਚਲੇ ਜਾਣ ਬਾਰੇ ਇਉਂ ਲਿਖਦੇ ਹਨ :
“While the city was in deep slumber, Guru Gobind Singh escaped from Sadhaura under the cover of darkness.”
ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦੇ ਪਰਿਵਾਰ ਦੀਆਂ ਮਹਾਨ ਕੁਰਬਾਨੀਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਸੀ। ਫਿਰ ਵੀ ਤੀਸਰੇ ਪੁੱਤਰ ਦੀ ਸ਼ਰੇਆਮ ਇਹ ਕੁਰਬਾਨੀ ਕਰਦਿਆਂ ਨਸੀਰਾਂ ਬੇਗ਼ਮ ਮਾਂ ਦੇ ਜ਼ਿਗਰੇ ਨੇ ਖਿੜੇ ਮੱਥੇ, ਦਿਲ ਤੇ ਪੱਥਰ ਰੱਖ ਕੇ ਸਤਿਗੁਰਾਂ ਦੀ ਸੇਵਾ ਵਿਚ ਸਭ ਕੁਝ ਪ੍ਰਵਾਨ ਕਰ ਲਿਆ। ਇੱਥੇ ਸਾਡੇ ਸਿੱਖ ਜਗਤ ਵਲੋਂ ਵੀ ਇਹੋ ਜਿਹੇ ਮਹਾਨ ਗੁਰਸਿੱਖ ਆਤਮਾਵਾਂ ਨੂੰ ਝੁੱਕ ਕੇ ਸਲਾਮ ਹੈ। ਆਫ਼ਰੀਨ ਹੈ ਉਸ ਮੁਸਲਿਮ ਸੂਫ਼ੀ ਪੀਰ ਜੀ ਦੀ ਪਤਨੀ ਦੇ ਰੱਬੀ ਵਿਸ਼ਵਾਸ ਤੇ ਆਸਥਾ ਨੂੰ ਸੌ-ਸੌ ਵਾਰ ਪ੍ਰਣਾਮ ਹੈ !! ਇਤਨਾ ਕਰਨ ਉਪਰੰਤ ਵੀ ਪੀਰ ਜੀ ਦੀ ਸ਼ਰਧਾ ਪਲੋ ਪੱਲ ਵੱਧ ਰਹੀ ਸੀ।
ਪੀਰ ਬੁੱਧੂ ਸ਼ਾਹ ਦੇ ਤੀਸਰੇ ਪੁੱਤਰ ਮੁਹੰਮਦ ਬਖ਼ਸ਼ ਦੀ ਕੁਰਬਾਨੀ
ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਤੇ ਪੁੱਤਰ ਮੁਹੰਮਦ ਬਖ਼ਸ਼ ਨੇ ਗੁਰੂ ਸਾਹਿਬ ਨੂੰ ਘਰੋਂ ਰਾਤ ਸਮੇਂ, ਸੁਰੱਖਿਅਤ ਵਿਦਾ ਕਰਕੇ ਆਪਣੇ ਘਰ ਪਰਿਵਾਰ ਵਿਚ ਗੁਪਤ ਪਕਾਏ ਗਏ ਸਾਰੇ ਪ੍ਰੋਗਰਾਮ ਨੂੰ ਅਮਲੀ ਰੂਪ ਦੇ ਦਿੱਤਾ ਤੇ ਮਹਾਨ ਕੁਰਬਾਨੀ ਦੇ ਪੁੰਜ, ਮੁਹੰਮਦ ਬਖਸ਼ ਦੇ ਖੂਨ ਨੂੰ ਇਕ ਖ਼ਾਸ ਬੋਤਲ ਵਿਚ ਪਾ ਕੇ ਉਸਮਾਨ ਖ਼ਾਨ ਵਾਸਤੇ ਸੰਭਾਲ ਲਿਆ। ਇਹ ਕੰਮ ਮਾਂ ਬੇਗ਼ਮ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਦੇ ਆਪਣੇ ਹੱਥੀਂ ਕਰ ਕੇ ਨੇਪਰੇ ਚਾੜ੍ਹਨਾ, ਬਹੁਤ ਵੱਡੀ ਤੇ ਮਹਾਨ ਇਤਿਹਾਸਿਕ ਕੁਰਬਾਨੀ ਦੀ ਮਿਸਾਲ ਮੰਨੀ ਜਾਂਦੀ ਹੈ। ਇਹੋ ਜਿਹੀ ਕੁਰਬਾਨੀ ਆਪਣੇ ਅਕੀਦੇ ਤੇ ਵਿਸ਼ਵਾਸ ਦੇ ਰੱਬੀ ਰਹਿਬਰ ਲਈ, ਕੋਈ ਆਮ ਨਹੀਂ ਹੋ ਸਕਦੀ। ਸਿੱਖ ਕੌਮ ਨੂੰ ਇਸ ਮਹਾਨ ਕੁਰਬਾਨੀ ’ਤੇ ਨਾਜ਼ ਹੈ। ਸੋ ਸਾਡੇ ਸਿੱਖ ਕੌਮ ਦੇ ਕਾਰਕੁੰਨਾਂ ਤੇ ਸਿੱਖ ਲੀਡਰਾਂ ਨੂੰ ਇਸ ਬਾਰੇ ਖ਼ਾਸ ਧਿਆਨ ਦੇਣਾ ਤੇ ਇਨ੍ਹਾਂ ਮਹਾਨ ਸ਼ਹਾਦਤਾਂ ਦੀ ਯਾਦ ਮਨਾਉਣਾ ਵੱਡਾ ਫਰਜ਼ ਬਣਦਾ ਹੈ।
ਜਿਉਂ ਹੀ ਦਿਨ ਚੜ੍ਹਿਆ, ਉਸਮਾਨ ਖਾਨ ਦਾ ਭੇਜਿਆ ਹੋਇਆ, ਦੂਤ ਆ ਹਾਜ਼ਰ ਹੋਇਆ ਤੇ ਪੀਰ ਜੀ ਪਾਸੋਂ ਉਸ ਖੂਨ ਦੇ ਸੈਂਪਲ ਦੀ ਮੰਗ ਕੀਤੀ। ਪੀਰ ਜੀ ਨੇ ਉਸਮਾਨ ਖਾਨ ਨਾਲ ਇਕ ਦਿਨ ਪਹਿਲਾਂ ਕੀਤੇ ਵਾਅਦੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਉਹ ਖੂਨ ਦੀ ਬੋਤਲ ਉਸ ਦੂਤ ਦੇ ਹਵਾਲੇ ਕਰ ਕੇ ਆਪਣਾ ਪ੍ਰਣ ਪੂਰਾ ਕਰ ਦਿੱਤਾ।
ਹੁਣ ਪੀਰ ਜੀ ਅੱਗੇ ਇਸ ਸਾਰੀ ਬੀਤ ਚੁੱਕੀ ਘਟਨਾ ਨੂੰ ਸਰਕਾਰ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਉਣ ਤੇ ਗੁਪਤ ਰੱਖਣ ਦਾ ਸੁਆਲ ਸੀ । ਇਸ ਦੁਖੀ ਘਟਨਾ ਤੇ ਇਸ ਪਰਿਵਾਰ ਦੇ ਸਦਮੇ ਨੂੰ ਸਾਂਭਣਾ ਬੜਾ ਔਖਾ ਸੀ । ਪੀਰ ਜੀ ਤੇ ਬੇਗ਼ਮ ਨਸੀਰਾਂ ਨੇ ਬੜਾ ਵੱਡਾ ਹੌਸਲਾ ਕਰ ਕੇ ਘਰ ਦੀ ਵਲਗਣ ਅੰਦਰ ਹੀ ਪੁੱਤਰ ਦੀ ਕਬਰ ਬਣਾ ਕੇ ਦਬਾ ਦੇਣਾ ਯੋਗ ਸਮਝਿਆ। ਪੁੱਤਰ ਮੁਹੰਮਦ ਬਖਸ਼ ਆਪਣੀ ਮਾਂ ਨੂੰ ਇਹ ਸਭ ਕੁੱਝ ਕਰਨ ਦੀ ਪਹਿਲਾਂ ਹੀ ਸਲਾਹ ਦੇ ਗਿਆ ਸੀ । ਸੋ ਦਿਲ ‘ਤੇ ਵੱਡਾ ਸਦਮਾ ਸਹਿੰਦਿਆਂ ਪੀਰ ਜੀ ਤੇ ਨਸੀਰਾਂ ਨੇ ਇਹ ਵੀ ਰੱਬੀ ਭਾਣਾ ਮੰਨਦਿਆਂ ਬੜੇ ਸਬਰ ਨਾਲ ਨੇਪਰੇ ਚਾੜ੍ਹ ਦਿੱਤਾ। ਕਿਸੇ ਦੂਜੇ ਕੰਨੀਂ ਇਸ ਕਾਰਨਾਮੇ ਦੀ ਭਿਣਕ ਨਹੀਂ ਪੈਣ ਦਿੱਤੀ ਗਈ। ਪੀਰ ਜੀ ਤੇ ਬੇਗ਼ਮ ਨਸੀਰਾਂ ਨੇ ਘਰਦਿਆਂ ਬੱਚਿਆਂ ਤੇ ਮੁਹੰਮਦ ਬਖ਼ਸ਼ ਦੀ ਪਤਨੀ (ਨੂੰਹ ਰਾਣੀ) ਨੂੰ ਦੱਸਿਆ ਕਿ ਮੁਹੰਮਦ ਬਖਸ਼ ਸ਼ਾਹ ਫ਼ੌਜਾਂ ਤੋਂ ਬਚ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਚਲਾ ਗਿਆ ਹੈ। ਕੁੱਝ ਸਮੇਂ ਬਾਅਦ ਉਹ ਘਰ ਆ ਜਾਵੇਗਾ। ਇਸ ਤਰ੍ਹਾਂ ਪੀਰ ਜੀ ਨੇ ਇਸ ਸਾਰੇ ਸਾਕੇ ਨੂੰ ਅਮਲੀ ਰੂਪ ਦੇ ਕੇ ਗੁਰੂ ਜੀ ਨੂੰ ਬਚਾਉਂਦਿਆਂ ਪੁੱਤਰ ਦੀ ਕੁਰਬਾਨੀ ‘ਤੇ ਪਰਦਾ ਪਾ ਲਿਆ। ਨਸੀਰਾਂ ਲਈ ਇਹ ਅਸਹਿ ਸਦਮਾ ਹੈ ਤਾਂ ਬੜਾ ਔਖਾ ਸੀ ਪਰੰਤੂ ਉਹ ਪਹਿਲਾਂ ਤੋਂ ਆਦੀ ਹੋ ਚੁੱਕੀ ਸੀ। ਸੋ ਸਬਰ ਦੇ ਘੁੱਟ ਭਰਦਿਆਂ ਉਹ ਇਸ ਭਾਣੈ ਨੂੰ ਵੀ ਜਰ ਗਈ।
ਉਸਮਾਨ ਖ਼ਾਨ ਆਪਣੇ ਫ਼ੌਜੀ ਦਸਤੇ ਤਿਆਰ ਕਰ ਕੇ ਛੇਤੀ-ਛੇਤੀ ਦਿੱਲੀ ਵੱਲ ਰਵਾਨਾ ਹੋ ਗਿਆ। ਬਾਦਸ਼ਾਹ ਪਾਸੋਂ ਇਸ ਮੁਹਿੰਮ ਦੇ ਫ਼ਤਹਿ ਕਰਨ ਦੀ ਸਫਲਤਾ ਦੇ ਇਨਾਮ ਤੇ ਰੁਤਬੇ ਪਾਉਣ ਦੇ ਉਹ ਸੁਪਨੇ ਲੈ ਰਿਹਾ ਸੀ।
ਮਹਾਨ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਨੇ ਇਸ ਅਗੰਮੀ ਭੇਦ ਨੂੰ ਬੜੀ ਵੱਡੀ ਹਿੰਮਤ ਤੇ ਸਾਹਸ ਨਾਲ ਛੁਪਾ ਲਿਆ ਪਰ ਅਸਲ ਵਿਚ ਇਹ ਉਸਮਾਨ ਖ਼ਾਨ ਤੇ ਦਿੱਲੀ ਦੇ ਬਾਦਸ਼ਾਹ ਨੂੰ ਇਕ ਸਮਝਾਉਣ ਦਾ ਯਤਨ ਸੀ ਕਿ ਸੱਚੇ ਇਲਾਹੀ ਰਹਿਬਰ ਦੇ ਪੈਰੋਕਾਰ, ਸੱਚੇ ਸਿੱਖ ਵੀ ਆਪਣੇ ਗੁਰੂ ਲਈ ਜਾਨ ਵਾਰਨ ਦੀ ਕੁਰਬਾਨੀ ਕਰ ਸਕਦੇ ਹਨ। ਹੱਕ ਸੱਚ ਤੇ ਇਨਸਾਫ ਤੇ ਮਾਨਵਵਾਦ ਲਈ ਜਿਹੜਾ ਰਹਿਬਰ ਆਪਣਾ ਸਰਬੰਸ ਕੁਰਬਾਨ ਕਰ ਸਕਦਾ ਹੈ, ਉਸਦੇ ਪੈਰੋਕਾਰ ਤੇ ਸਿੱਖ ਵੀ ਆਪਣੀਆਂ ਜਾਨਾਂ ਉਸ ਰਹਿਬਰ ਤੋਂ ਨਿਛਾਵਰ ਕਰ ਸਕਦੇ ਹਨ। ਇਹ ਮਹਾਨ ਕੁਰਬਾਨੀ ਦੀ ਪਰਖ ਵਿਚੋਂ ਪੀਰ ਬੁੱਧੂ ਸ਼ਾਹ ਸੌ ਪ੍ਰਤੀਸ਼ਤ ਨੰਬਰ ਹਾਸਿਲ ਕਰਕੇ ਦੁਨੀਆ ਤੇ ਸਿੱਖ ਇਤਿਹਾਸ ਦਾ ਸੁਨਹਿਰੀ ਪਾਤਰ ਬਣ ਗਿਆ।
ਉਸਮਾਨ ਖ਼ਾਨ ਨੇ ਖੂਨ ਦਾ ਸੈਂਪਲ ਲੈ ਕੇ ਦਿੱਲੀ ਪਹੁੰਚਣਾ
ਇਤਿਹਾਸ ਗਵਾਹੀ ਭਰਦਾ ਹੈ ਕਿ ਸਢੌਰੇ ਦਾ ਮੁਸਲਿਮ ਦਰੋਗਾ ਬੜੀ ਖ਼ੁਸ਼ੀ ਨਾਲ ਸਢੌਰੇ ਤੋਂ ਤੁਰਿਆ ਤੇ ਮੰਜ਼ਲਾਂ ਮਾਰਦਾ ਛੇਤੀ-ਛੇਤੀ ਦਿੱਲੀ ਤਖ਼ਤ ਵੱਲ ਵੱਧ ਰਿਹਾ ਸੀ। ਉਹ ਮਨ ਵਿਚ ਕਈ ਤਰ੍ਹਾਂ ਦੇ ਖ਼ਾਬ ਤੱਕਦਾ ਹੋਇਆ ਦਿੱਲੀ ਪੁੱਜਾ ਤੇ ਸ਼ਾਹੀ ਵਜ਼ੀਰਾਂ ਨੂੰ ਇਸ ਮੁਹਿੰਮ ਦੀ ਸਫਲਤਾ ਦੀ ਜਿੱਤ ਦੱਸ ਕੇ ਇਨਾਮ ਤੇ ਅਹੁਦੇ ਪ੍ਰਾਪਤ ਕਰਨਾ ਚਾਹੁੰਦਾ ਸੀ । ਸੋ ਜਦੋਂ ਇਸ ਖੂਨ ਦੇ ਸੈਂਪਲ ਬਾਰੇ ਮੁਹੰਮਦ ਉਸਮਾਨ ਖ਼ਾਨ ਨੇ ਦਿੱਲੀ ਦਰਬਾਰ ਵਿਚ ਦੱਸਿਆ ਤੇ ਮੁਗ਼ਲ ਹਕੂਮਤ ਦੇ ਸ਼ਾਹੀ ਵਜ਼ੀਰਾਂ ਨੇ ਗੁਰੂ ਗੋਬਿੰਦ ਸਿੰਘ ਦੇ ਮਾਰ ਕੇ ਖੂਨ ਲਿਆਉਣ ਬਾਰੇ ਖ਼ਬਰ ਦਿੱਤੀ ਤਾਂ ਸ਼ਾਹੀ ਹੁਕਮ ਭੇਜ ਕੇ ਉਸ ਵਕਤ ਦੇ ਸ਼ਾਹੀ ਤੇ ਮਸ਼ਹੂਰ ਹਕੀਮ ਨੂੰ ਬੁਲਾ ਲਿਆ ਗਿਆ। ਉਸ ਸ਼ਾਹੀ ਹਕੀਮ ਨੂੰ ਇਹ ਦਸਿਆ ਗਿਆ ਕਿ ਇਹ ਖੂਨ ਦਾ ਸੈਂਪਲ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਕੇ ਲਿਆਂਦਾ ਗਿਆ ਹੈ। ਸ਼ਾਹੀ ਹਕੀਮ ਨੇ ਜਦੋਂ ਇਸ ਸੈਂਪਲ ਦੀ ਬੋਤਲ ਦਾ ਢੱਕਣ ਖੋਲ੍ਹ ਕੇ ਵੇਖਿਆ ਤਾਂ ਵਿਚੋਂ ਬਦਬੋਅ ਆ ਰਹੀ ਸੀ। ਹਕੀਮ ਨੇ ਇਹ ਕਹਿ ਕੇ ਫੈਸਲਾ ਦੇ ਦਿੱਤਾ ਕਿ ਉਸਦੀ ਪਰਖ ਮੁਤਾਬਿਕ ਇਹ ਖੂਨ ਕਦੀ ਵੀ ਉਸ ਬਹਾਦਰ ਤੇ ਸੂਰਬੀਰ ਯੋਧੇ ਦਾ ਨਹੀਂ ਹੋ ਸਕਦਾ। ਇਹ ਖੂਨ ਗ਼ਲਤ ਲਿਆਂਦਾ ਗਿਆ ਹੈ। ਉਸ ਸਮੇਂ ਦੇ ਬਹੁ ਚਰਚਿਤ ਖੂਨ ਦੇ ਪਾਰਖੂ, ਸ਼ਾਹੀ ਵੈਦ ਨੇ ਦਸਿਆ ਕਿ ਬਹਾਦਰਾਂ ਦੇ ਖੂਨ ਵਿਚੋਂ ਖੁਸ਼ਬੋਅ ਤੇ ਮਹਿਕ ਫੁੱਟਦੀ ਹੈ ਨਾ ਕਿ ਗੰਦੀ ਬਦ-ਬੋਅ। ਜਦੋਂ ਇਹ ਖ਼ਬਰ ਸਢੌਰੇ ਦੇ ਦਰੋਗੇ ਉਸਮਾਨ ਖ਼ਾਨ ਨੂੰ ਦਿੱਤੀ ਗਈ, ਤਾਂ ਉਹ ਇਸ ਨੂੰ ਧੋਖਾ ਤੇ ਫਰਾਡ ਦਸ ਕੇ ਪੀਰ ਬੁੱਧੂ ਸ਼ਾਹ ਤੇ ਉਸਦੇ ਪਰਿਵਾਰ ਖਿਲਾਫ਼ ਦਿੱਲੀ ਤੋਂ ਹੁਕਮ ਲੈਣ ਲਈ ਯਤਨ ਕਰਨ ਲੱਗਾ। ਹੁਣ ਉਸਮਾਨ ਖ਼ਾਨ ਕੋਲ ਹੋਰ ਕੋਈ ਚਾਰਾ ਨਜ਼ਰ ਨਾ ਆਉਂਦਾ ਵੇਖ ਕੇ ਉਸ ਨੇ ਕਈ ਤਰ੍ਹਾਂ ਦੀਆਂ ਲੂਤੀਆਂ ਲਾ ਕੇ ਮੁਗ਼ਲ ਸਰਕਾਰ ਨੂੰ ਭੜਕਾਉਣ ਦਾ ਯਤਨ ਕੀਤਾ।
ਇਸ ਗੱਲ ਦਾ ਜਦੋਂ ਪਤਾ ਔਰੰਗਜ਼ੇਬ ਬਾਦਸ਼ਾਹ ਨੂੰ ਲੱਗਾ ਤਾਂ ਉਹ ਵੀ ਬਹੁਤ ਗੁੱਸੇ ਵਿਚ ਆਇਆ। ਬਾਦਸ਼ਾਹ ਆਪ ਤਾਂ ਦੱਖਣ ਵਿਚ ਬਹੁਤ ਵੱਡੀਆਂ ਹੋ ਰਹੀਆਂ ਬਗ਼ਾਵਤਾਂ ਨੂੰ ਦਬਾਉਣ ਲਈ ਜਾ ਰਿਹਾ ਸੀ । ਉਸ ਨੇ ਸਢੌਰੇ ਦੇ ਦਰੋਗੇ ਨੂੰ ਪੀਰ ਬੁੱਧੂ ਸ਼ਾਹ ਦੀਆਂ ਹਕੂਮਤ ਦੇ ਖਿਲਾਫ਼ ਕੀਤੀਆਂ ਕਈ ਕਾਰਵਾਈਆਂ ਦਾ ਜਾਇਜ਼ਾ ਲੈ ਕੇ ਹੁਕਮ ਦਿੱਤਾ ਕਿ ਜਿੰਨੀ ਛੇਤੀ ਹੋ ਸਕੇ ਪੀਰ ਬੁੱਧੂ ਸ਼ਾਹ ਤੇ ਉਸਦੇ ਸਾਰੇ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਖ਼ਤਮ ਕੀਤਾ ਜਾਵੇ । ਤੁਰੰਤ ਹੁਕਮ ਲਾਗੂ ਕਰਨ ਦੇ ਐਲਾਨ ਹੋ ਗਏ।
ਔਰੰਗਜ਼ੇਬ ਬੁਢੇਪੇ ਦੀ ਬਿਮਾਰੀ ਦਾ ਸ਼ਿਕਾਰ ਹੋਇਆ ਪਹਿਲਾਂ ਨਾਲੋਂ ਕਈ ਗੁਣਾ ਵੱਧ ਕ੍ਰੋਧਵਾਨ ਹੋ ਚੁੱਕਾ ਸੀ। ਉਧਰ ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਮੁਗ਼ਲ ਰਾਜ ਦੀਆਂ ਜੜ੍ਹਾਂ ਵਿਚ ਐਸਾ ਤੇਲ ਪਾ ਦਿੱਤਾ ਸੀ, ਜੋ ਨਿੱਤ ਦੇ ਟਾਕਰੇ ਤੇ ਮੂੰਹ ਤੋੜ ਲੜਾਈਆਂ ਲੜ ਕੇ ਮੁਗ਼ਲ ਫ਼ੌਜਾਂ ਨੂੰ ਰੋਣਹਾਕਾ ਕਰ ਦਿੱਤਾ ਸੀ। ਅਨੰਦਪੁਰ ਤੋਂ ਝੂਠੀਆਂ ਕਸਮਾਂ ਖਾ ਕੇ ਕਿਲ੍ਹਾ ਅਨੰਦਗੜ੍ਹ ਤਾਂ ਖ਼ਾਲੀ ਕਰਵਾ ਲਿਆ ਪਰ ਗੁਰੂ ਸਾਹਿਬ ਨੂੰ ਫੜ ਲੈਣ ਦਾ ਮਿਸ਼ਨ ਪੂਰਾ ਨਾ ਕਰ ਸਕਿਆ। ਗੜ੍ਹੀ ਚਮਕੌਰ ਦੇ ਮਾਰੂ ਜੰਗ ਵਿਚ ਔਰੰਗਜ਼ੇਬ ਨੇ ਇੱਕ ਵੱਡਾ ਘੇਰਾ ਪਾ ਕੇ ਗੁਰੂ ਜੀ ਨੂੰ ਜਿਉਂਦਾ ਜਾਂ ਮੁਰਦਾ ਕਾਬੂ ਕਰਨ ਦਾ ਸੁਪਨਾ ਲੈ ਕੇ ਲਾਹੌਰ ਅਤੇ ਸਰਹੰਦ ਦੇ ਨਵਾਬਾਂ ਨੂੰ ਖੂਬ ਤਾੜਨਾ ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ। ਦਿੱਲੀ ਤੋਂ ਵੀ ਫ਼ੌਜੀ ਦਸਤੇ ਕਈ ਜਰਨੈਲਾਂ ਦੀ ਕਮਾਨ ਹੇਠਾਂ ਨਾਲ ਆ ਰਲੇ। ਪਰ ਜਿਸ ‘ਤੇ ਅਕਾਲ ਪੁਰਖ ਦੀ ਬਖਸ਼ਿਸ਼ ਦਾ ਹੱਥ ਹੋਵੇ ਉਸ ਨੂੰ ਕੌਣ ਮਾਰ ਸਕਦਾ ਹੈ? ਲੱਖਾਂ ਦੀ ਗਿਣਤੀ, ਮੁਗ਼ਲਾਂ ਦੇ ਬੇਸ਼ੁਮਾਰ ਟਿੱਡੀ ਦੱਲ ਦੇ ਹੜ੍ਹ ਵਿਚੋਂ ਗੁਰੂ ਜੀ ਖ਼ਾਲਸੇ ਪੰਥ ਦਾ ਹੁਕਮ ਮੰਨ ਕੇ ਉੱਚੀ ਟਿੱਬੀ ਤੇ ਚੜ੍ਹ ਕੇ ਰਾਤ ਦੇ ਹਨੇਰੇ ਵਿਚ ਮੁਗ਼ਲ ਫ਼ੌਜਾਂ ਨੂੰ ਵੰਗਾਰ ਕੇ, ਜ਼ੋਰ ਦੀ ਤਾੜੀ ਮਾਰ ਕੇ ਕਿਹਾ ਕਿ “ਹਿੰਦ ਦਾ ਪੀਰ ਜਾ ਰਿਹੈ, ਫੜ ਸਕਦੇ ਹੋ ਤਾਂ ਫੜ ਲਵੋ” ਮੁਗ਼ਲ ਫ਼ੌਜਾਂ ਵਿਚ ਸੁਣ ਕੇ ਗੜ੍ਹਬੜ ਪੈ ਗਈ। ਹਨੇਰੇ ਵਿਚ ਅੰਧਾ ਧੁੰਦ ਲੜਾਈ ਨੇ ਮੁਸਲਿਮ ਫ਼ੌਜਾਂ ਦੇ ਆਪੋ ਵਿਚ ਹੀ ਘਾਣ ਲਾਹ ਸੁਟੇ। ਜੰਗ ਸਮਾਪਤ ਹੋਇਆ ਗੁਰੂ ਸਾਹਿਬ ਜਾ ਚੁੱਕੇ ਸਨ । ਪਰ ਖਿਦਰਾਣੇ ਦੀ ਢਾਬ ਤੇ ਹੋਏ ਮਾਰੂ ਜੰਗ ਵਿਚ ਬਹਾਦਰ ਖਾਲਸਾ ਪੰਥ ਨੇ ਵਜ਼ੀਰ ਖ਼ਾਂ ਦੀਆਂ ਫ਼ੌਜਾਂ ਦੇ ਫੜਸੇ ਲਾਹ ਸੁਟੇ ਤੇ ਦਿੱਲੀ ਤੱਕ ਭਾਜੜਾਂ ਪਾ ਦਿੱਤੀਆਂ।
ਉਧਰ ਹਿੰਦੁਸਤਾਨ ਦੇ ਦੱਖਣ ਵਿਚ ਮਰਹੱਟਿਆਂ ਨੇ ਮੁਗ਼ਲ ਫ਼ੌਜਾਂ ਦੇ ਦੰਦ ਖੱਟੇ ਕਰ ਦਿੱਤੇ ਸਨ। ਅਨੰਦਪੁਰ ਤੇ, ਫ਼ੌਜੀ ਜਰਨੈਲ ਸੈਦ ਖ਼ਾਂ ਦਿੱਲੀ ਤੋਂ ਜਿਸ ਸ਼ਾਨੋ-ਸ਼ੌਕਤ ਨਾਲ ਹਮਲਾ ਕਰ ਕੇ ਚੜ੍ਹਿਆ ਸੀ, ਪੀਰ ਬੁੱਧੂ ਸ਼ਾਹ ਤੇ ਭੈਣ ਨਸੀਰਾਂ ਦੀ ਤਾੜਨਾ ਤੇ ਉਪਦੇਸ਼ ਨਾਲ ਸਦਾ ਲਈ ਗੁਰੂ ਸਾਹਿਬ ਦਾ ਸਿੱਖ ਬਣ ਗਿਆ । ਹੁਣ ਉਸਮਾਨ ਖਾਨ ਵੱਲੋਂ ਔਰੰਗਜ਼ੇਬ ਨੇ ਫ਼ੌਜੀ ਦਸਤੇ ਤੇ ਸ਼ਾਹੀ ਹੁਕਮ ਭੇਜ ਕੇ ਗੁਰੂ ਜੀ ਨੂੰ ਫੜਨਾ ਚਾਹਿਆ ਤੇ ਇਸ ਸਮੇਂ ਪੀਰ ਜੀ ਦੇ ਪੁੱਤਰ ਨੇ ਆਪਣੀ ਕੁਰਬਾਨੀ ਦੇ ਕੇ ਉਸਮਾਨ ਖਾਨ ਨੂੰ ਆਪਣਾ ਖ਼ੂਨ ਦੇ ਕੇ ਹਮਲਾ ਕਰਨ ਤੋਂ ਵਰਜ ਦਿੱਤਾ। ਇਸ ਤੋਂ ਢੇਰ ਚਿਰ ਪਹਿਲਾਂ ਭੰਗਾਣੀ ਦੇ ਜੰਗ ਵਿਚ ਪਹਾੜੀ ਰਾਜਿਆਂ ਦੀ ਲੱਕ ਤੋੜਵੀਂ ਹਾਰ ਵਿਚ ਪੀਰ ਬੁੱਧੂ ਸ਼ਾਹ ਤੇ ਉਸਦੇ ਸੱਤ ਸੌ ਮੁਰੀਦਾਂ ਦੇ ਅਹਿਮ ਯੋਗਦਾਨ ਬਾਰੇ ਦਿੱਲੀ ਤਖ਼ਤ ਨੂੰ ਪਤਾ ਲੱਗ ਚੁੱਕਾ ਸੀ। ਹੁਣ ਪੀਰ ਜੀ ਦੇ ਪੁੱਤਰ ਦੀ ਕੁਰਬਾਨੀ ਤੇ ਉਹ ਵੀ ਗੁਰੂ ਗੋਬਿੰਦ ਸਿੰਘ ਨੂੰ ਬਚਾਉਣ ਦਾ ਯੋਗ ਉਪਰਾਲਾ, ਮੁਗ਼ਲ ਰਾਜ ਲਈ ਇਕ ਵੱਡੀ ਚੁਣੌਤੀ ਤੋਂ ਘੱਟ ਨਹੀਂ ਸੀ।
ਸੋ ਬਾਦਸ਼ਾਹ ਔਰੰਗਜ਼ੇਬ ਨੇ ਉਸਮਾਨ ਖ਼ਾਨ ਨੂੰ ਪੀਰ ਬੁੱਧੂਸ਼ਾਹ ਦੀ ਹੋਂਦ ਨੂੰ ਮੁਕਾ ਦੇਣ ਦੀ ਜ਼ਿੰਮੇਵਾਰੀ ਦੀ ਪੂਰੀ ਖੁੱਲ੍ਹ ਦੇ ਕੇ ਹੁਕਮ ਜਾਰੀ ਕਰ ਦਿੱਤੇ। ਸਖ਼ਤ ਤੋਂ ਸਖ਼ਤ ਸਜ਼ਾ ਦੇ ਫ਼ਤਵੇ ਲੈਣ ਦੇ ਐਲਾਨ ਕੀਤੇ ਗਏ। ਇਹ ਐਲਾਨ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਸੂਬਾ ਵਜ਼ੀਰ ਖ਼ਾਂ ਦੀ ਸਲਾਹ ਤੇ ਮਸ਼ਵਰੇ ਤੇ ਅਮਲ ਦਰਾਮਦ ਕੀਤਾ ਜਾਵੇ। ਸਮੇਂ ਦੇ ਕਾਜ਼ੀ ਤੇ ਮੁੱਲਾਂ ਮੌਲਾਣਿਆਂ ਤੋਂ ਸਖ਼ਤ ਫ਼ਤਵੇ ਲਗਵਾ ਕੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਉਸਮਾਨ ਖਾਨ ਦੇ ਮਨ ਵਿਚ ਵੀ ਬੜਾ ਗੁੱਸਾ। ਤੇ ਕ੍ਰੋਧ ਦੇ ਭਾਂਬੜ ਮੱਚ ਰਹੇ ਸਨ। ਮੁਹੰਮਦ ਬਖ਼ਸ਼ ਦੀ ਸਾਜਸ਼ ਤੇ ਧੋਖਾਦੇਹ ਸਕੀਮ ਨੂੰ ਉਹ ਆਪਣੀ ਹੱਤਕ ਤੇ ਹਾਨੀ ਮੰਨ ਕੇ ਬਾਦਸ਼ਾਹ ਦੇ ਗੁੱਸੇ ਦਾ ਲਾਹਾ ਲੈਣਾ ਚਾਹੁੰਦਾ ਸੀ । ਸੋ ਉਹ ਕੀ ਕਰੇ? ਤੇ ਪੀਰ ਜੀ ਨੂੰ ਕਿਵੇਂ ਖ਼ਤਮ ਕਰੇ, ਸੋਚ ਰਿਹਾ ਸੀ।
ਅਧਿਆਏ ਦਸਵਾਂ
ਸੱਯਦ ਮੁਹੰਮਦ ਬਖ਼ਸ਼ ਦੀ ਕੁਰਬਾਨੀ (ਹੋਰ ਲੇਖਕਾਂ ਦੀ ਕਲਮ ਤੋਂ)
ਪੰਜਾਬ ਸਾਹਿਤ ਅਕਾਦਮੀ ਹਰਿਆਣਾ ਵੱਲੋਂ ਸਨਮਾਨਿਤ ਪੁਸਤਕ, “ਗੁਰੂ ਭਗਤ ਪੀਰ ਬੁੱਧੂ ਸ਼ਾਹ” ਵਿਚ ਗੁਰੂ ਸਾਹਿਬ ਦੇ ਸਢੌਰੇ ਪੁੱਜਣ ਤੇ, ਔਰੰਗਜ਼ੇਬ ਵਲੋਂ ਗੁਰੂ ਜੀ ਨੂੰ ਫੜਨ ਦੇ ਸ਼ਾਹੀ ਹੁਕਮ ਲੈ ਕੇ ਆਏ ਉਸਮਾਨ ਖ਼ਾਨ ਨੂੰ ਸੂਹ ਮਿਲ ਗਈ ਸੀ । ਉਸਮਾਨ ਖ਼ਾਨ ਨੇ ਪੀਰ ਜੀ ਵੱਲ ਦੂਤ ਭੇਜਿਆ ਕਿ ਗੁਰੂ ਜੀ ਨੂੰ ਫੜ ਕੇ ਮੇਰੇ ਹਵਾਲੇ ਕਰੋ ਨਹੀਂ ਤਾਂ ਮੈਂ ਫ਼ੌਜ ਲੈ ਕੇ ਹਮਲਾ ਕਰਾਂਗਾ। ਸੋ ਉਸ ਵੇਲੇ ਦੀ ਘਟਨਾ ਨੂੰ ਇਕ ਲਿਖਾਰੀ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ:-
“ਗੁਰੂ ਜੀ ਨੇ ਸਢੌਰੇ ਬੇਗ਼ਮ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਪੀਰ ਜੀ ਬਹੁਤ ਖ਼ੁਸ਼ ਹੋਏ।… ਗੁਰੂ ਜੀ ਨੇ ਕਿਹਾ ਕਿ ਰੱਬ ਦੀ ਰਜ਼ਾ ਵਿਚ ਹੀ ਰਹਿਣਾ ਚਾਹੀਦਾ ਹੈ। ਪ੍ਰਮਾਤਮਾ ਤੁਹਾਡੀ ਪ੍ਰੀਖਿਆ ਲੈ ਰਿਹਾ ਹੈ। ਇਹ ਤੁਹਾਡੀ ਆਖ਼ਰੀ ਅਜ਼ਮਾਇਸ਼ ਹੈ।” ਹੁਣ ਉਸਮਾਨ ਖ਼ਾਨ ਦਾ ਦੂਤ ਆ ਕੇ ਪੀਰ ਜੀ ਨੂੰ ਮਿਲਿਆ, ਤੇ ਦੱਸਿਆ ਕਿ ਪੱਕੇ ਪ੍ਰਮਾਣਾਂ ਤੋਂ ਪਤਾ ਲੱਗਾ ਹੈ ਕਿ ਗੁਰੂ ਜੀ ਇੱਥੇ ਹਨ, ਉਨ੍ਹਾਂ ਨੂੰ ਜੀਵਿਤ ਜਾਂ ਮ੍ਰਿਤਕ ਹਾਲਤ ਵਿਚ ਪੇਸ਼ ਕਰੋ।
ਪੀਰ ਜੀ ਦਾ ਵੱਡਾ ਬੇਟਾ ਸੱਯਦ ਮੁਹੰਮਦ ਬਖਸ਼ ਉਥੇ ਹੀ ਸੀ। ਉਸ ਨੇ ਪੀਰ ਜੀ ਨਾਲ ਸਲਾਹ ਕੀਤੀ ਕਿ ਅਸਾਂ ਗੁਰੂ ਜੀ ਨੂੰ ਉਸਮਾਨ ਖ਼ਾਨ ਕੋਲ ਪੇਸ਼ ਨਹੀਂ ਕਰਨਾ। ਉਸਮਾਨ ਖ਼ਾਨ ਨੂੰ ਸੁਨੇਹਾ ਭੇਜ ਦਿਓ ਕਿ ਸਵੇਰੇ ਗੁਰੂ ਜੀ ਦਾ ਕਤਲ ਕਰਕੇ, ਬੋਤਲ ਵਿਚ ਖੂਨ ਬੰਦ ਕਰਕੇ ਭੇਜ ਦਿਆਂਗੇ । ਇਹ ਖੂਨ ਮੈਂ ਆਪਣਾ ਗਲਾ ਵੱਢ ਕੇ ਦਿਆਂਗਾ। ਤੁਸਾਂ ਮੇਰਾ ਖੂਨ ਬੋਤਲ ਵਿਚ ਬੰਦ ਕਰ ਲੈਣਾ। ਇਹ ਖੂਨ ਦੀ ਬੋਤਲ ਤੁਸਾਂ ਉਸਮਾਨ ਖ਼ਾਨ ਨੂੰ ਸਵੇਰੇ ਦੇ ਦੇਣੀ। ਮੁਹੰਮਦ ਬਖ਼ਸ਼ ਦੀ ਗੱਲ ਸੁਣਕੇ ਪੀਰ ਜੀ ਬੜੇ ਖ਼ੁਸ਼ ਹੋਏ। ਉਨ੍ਹਾਂ ਨੂੰ ਲੱਗਾ ਕਿ ਹੁਣ ਫਰਜ਼ ਨਿਭਾਉਣ ਦਾ ਸਮਾਂ ਆ ਗਿਆ ਹੈ। ਇਹ ਅਸਲ ਪ੍ਰੀਖਿਆ ਦਾ ਵਕਤ ਹੁਣ ਆ ਪਹੁੰਚਾ ਹੈ। ਬੇਗ਼ਮ ਨਸੀਰਾਂ ਵੀ ਇਸ ਸਲਾਹ ਨਾਲ ਸਹਿਮਤ ਹੋ ਗਈ। ਉਨ੍ਹਾਂ ਸਾਰਿਆਂ ਨੇ ਇਸ ਪਰਖ ਵਿਚੋਂ ਪਾਸ ਹੋਣ ਲਈ ਮਨ ਪੱਕਾ ਕਰ ਲਿਆ। ਪੀਰ ਜੀ ਨੇ ਦੂਤ ਰਾਹੀਂ ਸੁਨੇਹਾ ਭੇਜ ਦਿੱਤਾ ਕਿ ਅਸੀਂ ਗੁਰੂ ਜੀ ਨੂੰ ਤਾਂ ਪੇਸ਼ ਨਹੀਂ ਕਰ ਸਕਦੇ, ਪਰ ਉਨ੍ਹਾਂ ਦਾ ਕਤਲ ਕਰਕੇ ਸਵੇਰੇ ਤੁਹਾਨੂੰ ਬੋਤਲ ਵਿਚ ਬੰਦ ਖੂਨ ਜ਼ਰੂਰ ਭੇਜ ਦਿਆਂਗੇ। ਹੁਣ ਫ਼ੌਜ ਦਾ ਹਮਲਾ ਕਰਨ ਦੀ ਲੋੜ ਨਹੀਂ ਹੈ। ਦੂਤ ਨੇ ਇਸੇ ਤਰ੍ਹਾਂ ਪੀਰ ਜੀ ਦਾ ਸੁਨੇਹਾ ਉਸਮਾਨ ਖ਼ਾਨ ਨੂੰ ਜਾ ਦਿੱਤਾ । ਉਸਮਾਨ ਖ਼ਾਨ ਸੁਣ ਕੇ ਬਹੁਤ ਖ਼ੁਸ਼ ਹੋਇਆ। ਉਸ ਨੇ ਸੋਚਿਆ ਜੋ ਕੰਮ ਕੋਈ ਹੋਰ ਨਹੀਂ ਕਰ ਸਕਿਆ, ਉਹ ਕੰਮ ਉਸ ਦੀ ਧਮਕੀ ਨਾਲ ਹੋ ਗਿਆ ਸੀ । ਹੁਣ ਉਸ ਦਾ ਸਨਮਾਨ ਸ਼ਾਹੀ ਦਰਬਾਰ ਵਿਚ, ਬਿਨਾਂ ਯੁੱਧ ਕੀਤਿਆਂ ਹੀ ਹੋ ਜਾਵੇਗਾ।
ਗੁਰੂ ਜੀ ਘੁੱਪ ਹਨ੍ਹੇਰੇ ਵਿਚ ਸਢੌਰੇ ਤੋਂ ਚਾਲੇ ਪਾ ਕੇ ਅੱਗੇ ਨਿਕਲ ਗਏ। ਮੁਹੰਮਦ ਬਖ਼ਸ਼ ਨੇ ਪੀਰ ਜੀ ਨੂੰ ਕਿਹਾ ਕਿ ਉਸ ਦਾ ਸਿਰ ਵੱਢ ਕੇ ਖ਼ੂਨ ਬੋਤਲ ਵਿਚ ਭਰ ਲੈਣ। ਇਸ ਕੰਮ ਦੀ ਖ਼ਬਰ ਕਿਸੇ ਨੂੰ ਵੀ ਨਾ ਦਿੱਤੀ ਗਈ। ਇਥੋਂ ਤੱਕ ਕਿ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਵੀ ਭਿਣਕ ਨਾ ਪੈਣ ਦਿੱਤੀ। ਉਸਮਾਨ ਖ਼ਾਨ ਨੇ ਸੁਨੇਹਾ ਭੇਜ ਕੇ ਖ਼ੂਨ ਦੀ ਬੋਤਲ ਮੰਗਵਾ ਲਈ। ਇਹ ਖੂਨ ਦੀ ਬੋਤਲ ਨੂੰ ਲੈ ਕੇ ਉਸਮਾਨ ਖਾਨ ਦਿੱਲੀ ਦਰਬਾਰ ਵਿਚ ਪਹੁੰਚ ਗਿਆ। ਦਿੱਲੀ ਦਰਬਾਰ ਵਲੋਂ ਖ਼ੂਨ ਦੀ ਪਰਖ ਲਈ ਸ਼ਾਹੀ ਹਕੀਮ, “ਰਬੀਬੀ” ਨੂੰ ਬੁਲਾਇਆ ਗਿਆ । ਸੁੰਘਣ ਤੇ ਹਕੀਮ ਨੇ ਦੱਸਿਆ ਕਿ ਇਹ ਖ਼ੂਨ ਗੁਰੂ ਸਾਹਿਬ ਦਾ ਨਹੀਂ ਹੈ। ਗੁਰੂ ਸਾਹਿਬ ਰੂਹਾਨੀ ਪੁਰਸ਼ ਹਨ, ਉਨ੍ਹਾਂ ਦਾ ਜੀਵਨ ਪਾਕ ਤੇ ਪਵਿੱਤਰ ਹੈ। ਉਹ ਰੱਬ ਦੇ ਪਿਆਰੇ ਹਨ। ਉਨ੍ਹਾਂ ਦੇ ਖੂਨ ਵਿਚੋਂ ਤਾਂ ਸੁਗੰਧੀ ਆਉਣੀ ਚਾਹੀਦੀ ਹੈ, ਪਰ ਇਹ ਅਜਿਹਾ ਖੂਨ ਨਹੀਂ ਹੈ। ਇਹ ਸੁਣ ਕੇ ਉਸਮਾਨ ਖ਼ਾਨ ਨੇ ਗੁੱਸੇ ਵਿਚ ਭਰੇ ਉੱਥੇ ਹੀ ਪੀਰ ਜੀ ਦੇ ਖ਼ਾਨਦਾਨ ਨੂੰ ਤਬਾਹ ਕਰਨ ਦੀ ਗੱਲ ਆਖ ਦਿੱਤੀ । ਸ਼ਹਿਨਸ਼ਾਹ ਔਰੰਗਜ਼ੇਬ ਨੂੰ ਵੀ ਬਹੁਤ ਕ੍ਰੋਧ ਆਇਆ। ਉਸ ਨੇ ਹੁਕਮ ਦੇ ਦਿੱਤਾ ਕਿ ਜੇ ਪਤਾ ਲਗੇ ਕਿ ਗੁਰੂ ਗੋਬਿੰਦ ਸਿੰਘ ਜ਼ਿੰਦਾ ਹੈ ਤਾਂ ਸ਼ਾਹੀ ਹੁਕਮ ਤੋਂ ਬਿਨਾਂ ਹੀ ਤੁਰੰਤ ਕਾਰਵਾਈ ਕੀਤੀ ਜਾਵੇ।”
“The Sikh Review, August, 1979” रे भामिव पॅउव दिस भाग्टीवल, “Pir Budhu Shah and his Supreme Sacrifice” से हिच र्थता 37 मुंडे ਦਰਜ, “Pir’s Third Son’s Sacrifice” ਬਾਰੇ ਅੰਗਰੇਜ਼ੀ ਵਿਚ ਖੋਲ੍ਹ ਕੇ ਵਰਨਣ ਕੀਤਾ ਹੈ :
“Suffering of the Pir’s family did not end here. After the battle of Chamkaur the Guru once again visited Pir Budhu Shah at Sadhaura. The Mughal army was still pursuing to capture Guru Gobind Singh alive. Muhamad Usman Khan, the governor of Sadhaura, learning that the Guru was with Pir Sahib, sent a message to Pir to hand over the Guru to him. But Sayed Muhamad Bakhash one of the Pir’s sons, told his father to inform Usman Khan that they will not hand over Guru Gobind Singh to Usman Khan. For satisfaction, of Usman Khan they would kill the Guru and send his blood to Usman Khan. Usman Khan agreed. M.Bakash cut his own throat, collected the blood and sent to Usman Khan. The next day he brought the blood to Delhi to prove that this was the Guru’s blood but after the test, the Government physician gave the result that this was a fraud and this was not the Guru’s blood”
ਸੋ ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦੀ ਮਹਾਨ ਕੁਰਬਾਨੀ ਦਾ ਵਰਨਣ ਕਰਦਿਆਂ ਸਿੱਖ ਇਤਿਹਾਸਕਾਰਾਂ ਨੇ ਕੁਰਬਾਨੀ ਦਾ ਪੂਰਾ ਮੁੱਲਾਂਕਣ ਨਹੀਂ ਕੀਤਾ। ਜਾਂ ਇਉਂ ਕਹਿ ਲਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਨਾ ਪੀਰ ਬੁੱਧੂ ਸ਼ਾਹ ਨੇ ਵਿਚਾਰਿਆ ਤੇ ਪੂਜਿਆ ਹੈ, ਸਾਡੇ ਸਿੱਖ ਲੇਖਕਾਂ ਤੇ ਇਤਿਹਾਸਕਾਰਾਂ ਨੇ ਅਨੁਭਵ ਨਹੀਂ ਕੀਤਾ ਤੇ ਮੁਸਲਮਾਨ ਸੂਫ਼ੀ ਪੀਰ ਹੋਣ ਨਾਤੇ ਪੀਰ ਜੀ ਦੇ ਸਮੁੱਚੇ ਪਰਿਵਾਰ ਦੀ ਪੂਰੀ ਸ਼ਰਧਾ ਤੇ ਰੱਬੀ ਪਿਆਰ ਨੂੰ ਗਹੁ ਨਾਲ ਵਿਚਾਰ ਕੇ ਨਹੀਂ ਲਿਖਿਆ। ਆਮ ਲੇਖਕਾਂ ਨੇ ਪੀਰ ਜੀ ਨੂੰ ਸਿਰਫ ਭੰਗਾਣੀ ਦੇ ਜੰਗ ਤੇ ਉਸ ਰਾਹੀਂ ਸ਼ੀਆ ਮੁਸਲਿਮ ਪਠਾਣਾਂ ਨੂੰ ਔਰੰਗੇ ਦੀ ਫ਼ੌਜ ਵਿਚੋਂ ਬਰਤਰਫ ਕੀਤੇ ਜਾਣਾ, ਉਪਰੰਤ ਗੁਰੂ ਜੀ ਨੇ ਸ਼ਰਣ ਦੇ ਕੇ ਭਰਤੀ ਕਰਨਾ ਤੇ ਬਾਅਦ ਵਿਚ ਬਾਗ਼ੀ ਹੋਣ, ਦੀ ਗਦਾਰੀ ਦਾ ਹੀ ਜ਼ਿਕਰ ਕੀਤਾ ਹੈ। ਬਹੁਤਿਆਂ ਲੇਖਕਾਂ ਨੇ ਭੰਗਾਣੀ ਯੁੱਧ ਵਿਚ ਗੁਰੂ ਸਾਹਿਬ ਦੀ ਮਦਦ ਦਾ ਕਾਰਨ ਵੀ ਇਹੋ ਲਿਖਿਆ ਹੈ। ਪਰ ਜੇ ਗਹੁ ਨਾਲ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਦੇ ਆਤਮਿਕ ਸੰਬੰਧਾਂ ਦਾ ਗੌਰ ਨਾਲ ਮੁਤਾਲਿਆ ਕੀਤਾ ਜਾਵੇ ਤਾਂ ਹਰ ਇੱਕ ਪਾਠਕ ਨੂੰ ਤਹਿ ਦਿਲ ਤੋਂ ਪੱਕਾ ਯਕੀਨ ਹੋ ਜਾਵੇਗਾ ਕਿ ਪੀਰ ਬੁੱਧੂ ਸ਼ਾਹ, ਉਸਦੀ ਧਰਮ ਪਤਨੀ ਬੇਗ਼ਮ ਨਸੀਰਾਂ ਤੇ ਪੀਰ ਜੀ ਦੇ ਚੌਹਾਂ ਪੁੱਤਰਾਂ ਦਾ ਜੋ ਰੋਲ ਹਿੰਦ ਦੇ ਇਤਿਹਾਸ ਵਿਚ ਦਰਜ ਕੀਤਾ ਮਿਲਦਾ ਹੈ, ਅਸੀਂ ਸਿੱਖ ਲੋਕ ਉਸ ਮਹਾਨ ਕੁਰਬਾਨੀ ਦੇ ਪੁੰਜ, ਸ਼ਹੀਦਾਂ ਨਾਲ ਇਨਸਾਫ਼ ਨਹੀਂ ਕਰ ਰਹੇ। ਅਸੀਂ ਸਿੱਖ ਲੋਕ ਆਪਣੇ ਵਿਸ਼ਵਾਸ ਤੇ ਪੀਰ ਜੀ ਦੇ ਗੁਰੂ ਸਾਹਿਬ ਪ੍ਰਤੀ ਵਿਸ਼ਵਾਸ ਤੇ ਆਸਥਾ ਦਾ ਮੁੱਲ ਨਹੀਂ ਪਾ ਰਹੇ। ਅਸੀਂ ਸਿੱਖ ਲੋਕ ਪੀਰ ਜੀ ਦੀ ਸ਼ਰਧਾ ਨੂੰ ਪੂਰੀ ਤਰ੍ਹਾਂ ਮਾਪ-ਤੋਲ ਹੀ ਨਹੀਂ ਸਕੇ। ਮੇਰੀ ਅਰਦਾਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਕੇ ਉਸ ਸੰਪੂਰਨ ਸਿੱਖ ਦੀ ਆਸਥਾ ਤੇ ਸ਼ਰਧਾ ਦਾ ਮੁੱਲ ਪੁਆ ਕੇ ਪੀਰ ਜੀ ਤੇ ਸਾਰੇ ਪਰਿਵਾਰ ਦੀ ਕੁਰਬਾਨੀ ਬਾਰੇ ਗਿਆਨ ਤੇ ਜਾਣਕਾਰੀ ਦਾ ਬਲ ਬਖਸ਼ਣ ਦੀ ਦਾਤ ਪ੍ਰਦਾਨ ਕਰਨ।
ਪੀਰ ਸੱਯਦ ਬੁੱਧੂ ਸ਼ਾਹ ਉੱਤੇ ਮੁਗ਼ਲ ਹਕੂਮਤ ਵਲੋਂ ਜ਼ੁਲਮ ਤੇ ਸਜ਼ਾਵਾਂ
ਸਿੱਖ ਇਤਿਹਾਸ ਦੇ ਪੰਨਿਆਂ ‘ਤੇ, ਜਿੱਥੇ ਦਸਮੇਸ਼ ਪਿਤਾ ਦੇ ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ, ਸ਼ਹਾਦਤ ਦੇ ਪਾਏ ਪੂਰਨਿਆਂ ਤੇ ਆਪਣਾ ਆਪ ਨਿਛਾਵਰ ਕਰ ਦੇਣ ਵਾਲੇ ਗੁਰਸਿੱਖ ਸ਼ਹੀਦਾਂ ਦਾ ਵਰਨਣ ਸੁਨਹਿਰੀ ਅੱਖਰਾਂ ਵਿਚ ਦਰਜ ਕੀਤਾ ਮਿਲਦਾ ਹੈ, ਉਥੇ ਇਕ ਮੁਸਲਮਾਨ ਸੂਫ਼ੀ ਪੀਰ ਜੀ ਬਦਰ-ਉਦ-ਦੀਨ ਉਰਫ਼ ਪੀਰ ਸੱਯਦ ਬੁੱਧੂ ਸ਼ਾਹ ਦਾ ਸ਼ਹੀਦੀ ਸਾਕਾ ਤੇ ਉਸ ਦੇ ਮਹਾਨ ਪਰਿਵਾਰ ਦੇ ਸੂਰਬੀਰ ਸ਼ਹੀਦਾਂ ਦਾ ਬਿਆਨ ਕਰਨਾ ਵੀ ਅਤਿ ਜ਼ਰੂਰੀ ਹੋ ਜਾਂਦਾ ਹੈ। ਜੋ ਕਾਰਨਾਮੇ ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੇ ਕਰ ਵਿਖਾਏ ਉਹ ਲਾਮਿਸਾਲ ਤੇ ਦੁਨੀਆ ਦੀਆਂ ਬਹਾਦਰ ਕੌਮਾਂ ਸਾਹਮਣੇ, ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕਰ ਦੇਣ ਵਾਲੇ ਹਨ। ਸਿਰਫ਼ ਇਕ ਮੁੱਠ ਭੁੱਜੇ ਛੋਲਿਆਂ ਨੂੰ ਚੱਬ ਕੇ ਜੰਗਲੀ ਦਰਿਆਵਾਂ, ਝੀਲਾਂ ਤੇ ਛੱਪੜਾਂ ਦੇ ਪਾਣੀ ਦੇ ਘੁੱਟ ਪੀ ਕੇ, ਬੜੇ ਸਿਦਕ ਤੇ ਸਬਰ ਦੇ ਮੁਜੱਸਮੇ ਬਣ, ਦੁਨੀਆ ਦੀਆਂ ਉਸ ਵਕਤ ਦੇ ਜੇਤੂ ਲੁਟੇਰਿਆਂ ਹਾਕਮਾਂ ਦੀਆਂ ਫ਼ੌਜਾਂ ਨਾਲ ਡੱਟ ਕੇ ਲੜਨਾ ਤੇ ਬਦੇਸ਼ੀ ਹਾਕਮਾਂ ਦੇ ਮੂੰਹ ਤੋੜ ਜੁਆਬ ਦੇਂਦਿਆਂ, ਐਸੇ ਚਨੇ ਚਬਾਣੇ ਕਿ ਉਹ ਮੁੜ ਹਿੰਦ ਵੱਲ ਝਾਕਣ ਦਾ ਹੀਆ ਨਾ ਕਰ ਸਕਣ, ਦਸਮੇਸ਼ ਜੀ ਦੇ ਖ਼ਾਲਸੇ ਦੇ ਹਿੱਸੇ ਹੀ ਆਇਆ ਹੈ। ਦੇਸ਼ ਕੌਮ ਤੇ ਧਰਮ ਦੇ ਹੱਕ ਸੱਚ ਇਨਸਾਫ ਲਈ, ਮਾਨਵਤਾ ਦੇ ਮੁਦੱਈ ਬਣ, ਸਬਰ ਦੀ ਢਾਲ ਲੈ ਜਬਰ ਦਾ ਮੂੰਹ ਤੋੜਨ ਦੀ ਸ਼ਕਤੀ, ਸਿੱਖ ਕੌਮ ਦੇ ਕੌਮੀ ਪਰਵਾਨਿਆਂ ਨੇ ਹੀ ਵਿਖਾਈ ਹੈ।
ਬਲਿਹਾਰੇ ਜਾਈਏ ਉਨ੍ਹਾਂ ਸਿੱਖ ਬੀਬੀਆਂ ਦੇ, ਜਿਨ੍ਹਾਂ ਸਿੱਖੀ ਸਿਦਕ ਨਿਭਾਉਂਦਿਆਂ ਆਪਣੇ ਮਾਸੂਮ ਬੱਚਿਆਂ ਦੇ ਟੁਕੜਿਆਂ ਦੇ ਹਾਰ ਗਲਾਂ ਵਿਚ ਪੁਵਾ ਕੇ ਸਿੱਖੀ ਸਿਦਕ ਨਿਭਾਇਆ। ਖੰਨੀ ਖੰਨੀ ਰੋਟੀ ਤੇ ਸਬਰ ਸ਼ੁਕਰ ਕਰਦਿਆਂ ਜ਼ਾਲਮ ਮੀਰ ਮੰਨੂੰ ਦੀਆਂ ਜੇਲ੍ਹਾਂ ਵਿਚ ਸਵਾ-ਸਵਾ ਮਣ ਦੇ ਪੀਸਣੇ ਪੀਂਹਦਿਆਂ ਚੱਕੀਆਂ ਝੋਈਆਂ ਤੇ ਰੱਬੀ ਭਾਣਾ ਮਿੱਠਾ ਕਰ ਕੇ ਮੰਨਿਆ। ਇਹ ਨਾਨਕ ਮਿਸ਼ਨ ਤੇ ਗੁਰੂ ਦਸਮੇਸ਼ ਜੀ ਦੇ ਅਗਾਧ ਬੋਧ ਖ਼ਾਲਸਾ ਪੰਥ ਦੀ ਹੀ ਦੇਣ ਹੈ। ਪੀਰ ਬਦਰ-ਉਦ-ਦੀਨ ਉਰਫ ਪੀਰ ਬੁੱਧੂ ਸ਼ਾਹ ਦੀ, ਗੁਰੂ ਨਾਨਕ ਮਿਸ਼ਨ ਤੇ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪਿਆਰ ਤੇ ਦਿਲੀ ਸ਼ਰਧਾ, ਤੇ ਸਾਧਨਾ ਦੇ ਸੰਦਰਭ ਵਿਚ ਵਿਚਰਦਿਆਂ ਜੋ ਕੁਰਬਾਨੀ ਆਪਣੇ ਆਪ ਦੀ, ਚੌਹਾਂ ਪੁੱਤਰਾਂ ਦੀ ਆਪਣੇ ਪਿਤਾ, ਭਰਾ, ਧਰਮ ਪਤਨੀ ਬੇਗ਼ਮ ਨਸੀਰਾਂ, ਨਸੀਰਾਂ ਦੇ ਭਾਈਜਾਨ ਸੈਦ ਖ਼ਾਂ ਅਤੇ ਸੱਤ ਸੌ ਮੁਰੀਦਾਂ ਦੀਆਂ ਸ਼ਹਾਦਤਾਂ ਦਾ ਅਦੁੱਤੀ ਇਤਿਹਾਸ ਸਿੱਖੀ ਰਵਾਇਤਾਂ ਨਾਲ ਜੁੜਿਆ ਹੈ, ਇਹ ਵੀ ਇਕ ਸੱਚੇ ਤੇ ਸੁੱਚੇ ਗੁਰਸਿੱਖ ਦੀ ਸਾਧਨਾ ਦੇ ਸਿੱਖੀ ਸਿਦਕ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਮੁਗ਼ਲ ਰਾਜ ਦੇ ਕੱਟੜ ਪੰਥੀ ਹਾਕਮਾਂ ਤੇ ਇਸਲਾਮ ਦੀ ਝੂਠੀ ਸ਼ਰ੍ਹਾ ਦੇ ਸ਼ਿਕੰਜੇ ਵਿਚ ਫਸੇ ਮੁਸਲਮਾਨਾਂ ਦੀਆਂ ਨਜ਼ਰਾਂ ਵਿਚ ਪੀਰ ਬੁੱਧੂ ਸ਼ਾਹ ਇਕ ਹਿੰਦੂ ਕਾਫ਼ਰ ਤੇ ਬੁੱਤਪ੍ਰਸਤ ਗੁਰੂ ਦਾ ਪੈਰੋਕਾਰ ਬਣ ਚੁੱਕਾ ਇਸਲਾਮਿਕ ਸ਼ਰ੍ਹਾ ਦਾ ਗੁਨਹਿਗਾਰ ਅਪਰਾਧੀ ਹੋ ਚੁੱਕਾ ਸੀ। ਉਸ ਸਮੇਂ ਦੇ ਸਹੀ ਖ਼ੁਦਾਈ ਨੂਰ ਤੇ ਰੱਬੀ ਇਨਸਾਨੀਅਤ ਨੂੰ ਪਰਖਣ ਵਾਲਿਆਂ ਦੀ ਦ੍ਰਿਸ਼ਟੀ ਵਿਚ ਪੀਰ ਬੁੱਧੂ ਸ਼ਾਹ ਅਸਲ ਸੂਫ਼ੀ ਪੀਰ ਤੇ ਸੱਚਾ ਮੁਸਲਮਾਨ ਹੈ ਸੀ । ਉਸ ਸਮੇਂ ਦੇ ਮੁਸਲਮਾਨਾਂ ਵਿਚ ਪਹੁੰਚੇ ਹੋਏ ਘੁੜਾਮ ਦੇ ਸੂਫ਼ੀ ਪੀਰ ਭੀਖਣ ਸ਼ਾਹ ਜੀ, ਮਾਛੀਵਾੜੇ ਦੇ ਗ਼ਨੀ ਖਾਨ ਤੇ ਨਬੀ ਖਾਨ, ਪੀਰ ਆਰਫ਼ ਦੀਨ, ਨਵਾਬ ਰਹੀਮ ਬਖ਼ਸ਼ ਪਟਨਾ ਸਾਹਿਬ, ਤੇ ਪੀਰ ਮੁਹੰਮਦ ਸਲੋਹ ਵਾਲੇ, (ਜਿਸ ਨੇ ਉੱਚ ਦੇ ਪੀਰ ਵਜੋਂ ਸ਼ਨਾਖਤ ਕੀਤੀ ਸੀ) ਸਾਰੇ ਮੁਸਲਮਾਨ ਹੁੰਦਿਆਂ ਦਸਮੇਸ਼ ਜੀ ਵਿਚ ਇਲਾਹੀ ਜੋਤ ਤੇ ਨੂਰਾਨੀ ਝਲਕ ਨੂੰ ਪਹਿਚਾਣਦੇ ਸਨ। ਸਿੱਖ ਇਤਿਹਾਸ ਦੇ ਪੰਨਿਆਂ ਤੇ ਉਨ੍ਹਾਂ ਇਸਲਾਮ ਦੇ ਪੈਰੋਕਾਰਾਂ ਦਾ ਜ਼ਿਕਰ ਦਰਜ ਹੈ ਜਿਨ੍ਹਾਂ ਆਪਣੀਆਂ ਜਾਨਾਂ ਮੁਗ਼ਲ ਹਕੂਮਤ ਦੇ ਸਖ਼ਤ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਵੀ, ਦਸਮੇਸ਼ ਜੀ ਤੋਂ ਕੁਰਬਾਨ ਕਰ ਕੇ ਉਸ ਇਲਾਹੀ ਰਹਿਬਰ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਸਿੱਖ ਇਤਿਹਾਸ ਦੀ ਮਹਾਨ ਪੁਸਤਕ, ਦਸਮੇਸ਼ ਯਾਤਰਾ ਦੇ ਪੰਨਾ 465 ਤੇ ਇਸਦੇ ਲਿਖਾਰੀ ਸੰਤਾ ਸਿੰਘ ਤਾਤਲੇ, ਲਿਖਦੇ ਹਨ ਕਿ ਗੜ੍ਹੀ ਚਮਕੌਰ ਵਿਚੋਂ ਨਿਕਲਣ ਸਮੇਂ ਕੁਝ ਮੁਸਲਮਾਨ ਪੈਰੋਕਾਰਾਂ ਨੇ ਦਸਮੇਸ਼ ਜੀ ਨੂੰ ਉਥੋਂ ਮਾਛੀਵਾੜੇ ਜਾਣ ਦੀ ਯੋਜਨਾ ਵਿਚ ਡੱਟ ਕੇ ਮਦਦ ਕੀਤੀ। ਉਨ੍ਹਾਂ ਵਿਚ ਸਢੌਰੇ ਦੇ ਮੁਸਲਮ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਦੇ ਮੁਰੀਦ ਵੀ ਸਨ। ਗ਼ਨੀ ਖ਼ਾਂ ਤੇ ਨਬੀ ਖ਼ਾਂ ਕੋਟਲਾ ਨਿਹੰਗ ਵਾਸੀ, ਮੁਸਲਮਾਨ ਨਿਹੰਗ ਖਾਨ ਦੀ ਭੂਆ ਦੇ ਪੁੱਤਰ ਸਨ। ਨਿਹੰਗ ਖਾਨ ਖ਼ੁਦ ਮਹਾਨ ਪੀਰ ਜੀ ਸੱਯਦ ਬਦਰ-ਉਦ-ਦੀਨ ਉਰਫ ਬੁੱਧੂ ਸ਼ਾਹ ਦੇ ਪੱਕੇ ਮੁਰੀਦ ਸਨ । ਚਮਕੌਰ ਯੁੱਧ ਦੇ ਵੱਡੇ ਤੂਫਾਨੀ ਮਾਰੂ ਘੇਰੇ ਸਮੇਂ ਗ਼ਨੀ ਖ਼ਾਂ ਮੁਗ਼ਲ ਫ਼ੌਜਾਂ ਦਾ ਸੈਨਾਪਤੀ ਸੀ। ਸੋ ਸਤਿਗੁਰੂ ਜੀ ਤੇ ਤਿੰਨੇ ਸਿੰਘ, ਪੀਰ ਬੁੱਧੂ ਸ਼ਾਹ ਦੇ ਮੁਰੀਦਾਂ, ਨਿਹੰਗ ਖਾਨ, ਗ਼ਨੀ ਖ਼ਾਂ ਤੇ ਨਬੀ ਖ਼ਾਂ ਦੇ ਨਾਲ ਉਨ੍ਹਾਂ ਦੀ ਸਹਾਇਤਾ ਨਾਲ ਉਥੋਂ ਸਫਲਤਾ ਨਾਲ ਨਿਕਲ ਗਏ। ਅੰਗਰੇਜ਼ੀ ਵਿਚ ਇਉਂ ਲਿਖਿਆ ਹੈ :
“It was Nihang Khan and Pir Badar-Ud-Din alias Budhu Shah who made appropriate arrangements for Guru Gobind Singh’s escape from Chamkaur. Gani Khan and Nabi Khan performed the night journey with the Guru to Machhiwara. After making arrangements for his stay at night at the house of Gulaba a former Masand, they took leave and return to Ropar to join their forces.”
ਇਹ ਵੀ ਲਿਖਿਆ ਮਿਲਦਾ ਹੈ ਕਿ, “ਇਥੇ ਮਾਛੀਵਾੜੇ ਵਿਚ ਪੀਰ ਬੁੱਧੂ ਸ਼ਾਹ ਦੇ ਪੰਜ ਮੁਰੀਦ ਜਿਨ੍ਹਾਂ ਦੇ ਨਾਮ, ਕਾਜ਼ੀ ਚਿਰਾਗ਼ ਅਲੀ, ਸ਼ਾਹ ਅਜਨੇਰ, ਇਨਾਇਤ ਅਲੀ ਨੂਰ ਪੁਰ, ਕਾਜ਼ੀ ਪੀਰ ਮੁਹੰਮਦ ਸਲੋਹ, ਸੁਬੇਗ ਸ਼ਾਹ ਹਲਵਾਰਾ ਸਨ। ਇਹ ਪੰਜੇ ਮੁਸਲਮਾਨ ਪੀਰ ਬੁੱਧੂ ਸ਼ਾਹ ਜੀ ਦੇ ਪੱਕੇ ਮੁਰੀਦ ਤੇ ਪੂਰੇ ਦ੍ਰਿੜ੍ਹ ਵਿਸ਼ਵਾਸੀ ਸਨ। ਮਾਛੀਵਾੜੇ ਵਿਚ ਹੀ ਸਤਿਗੁਰੂ ਜੀ ਨੇ ਮੁਸਲਿਮ ਉੱਚ ਦੇ ਪੀਰ ਦੇ ਨੀਲੇ ਰੰਗ ਦੇ ਬਸਤਰ ਪਹਿਨ ਕੇ ਉਥੋਂ ਜਾਣ ਦਾ ਅਗਲਾ ਪ੍ਰੋਗਰਾਮ ਬਣਾਇਆ ਸੀ। ਗਾਲਿਬਨ ਇਹ ਸੰਭਾਵਨਾ ਵੀ ਕੀਤੀ ਜਾਂਦੀ ਹੈ ਕਿ ਕਾਜ਼ੀ ਚਿਰਾਗ਼ ਅਲੀ ਸ਼ਾਹ ਉਹ ਲੋਟਾ ਹੀ ਆਪਣੇ ਨਾਲ ਲੈ ਕੇ ਆਇਆ ਸੀ, ਜਿਸ ਨੂੰ ਪਵਿੱਤਰ “ਗੰਗਾ ਸਾਗਰ” ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਸਤਿਗੁਰੂ ਜੀ ਨੇ ਆਪਣੇ ਸਾਥੀ ਸਿੰਘਾਂ ਨੂੰ ਵੀ ਇਹ ਹੁਕਮ ਕੀਤਾ ਕਿ ਉਹ ਵੀ ਨੀਲੇ ਬਸਤਰ ਪਾ ਕੇ ਅਗਲੇ ਪਿੰਡ ਹੇਹਰਾਂ ਵਿਚ ਚਲੇ ਜਾਣ। ਇਸ ਤਰ੍ਹਾਂ ਤਿੰਨੇ ਸਿੰਘ ਸਤਿਗੁਰਾਂ ਤੋਂ ਪਹਿਲਾਂ ਹੀ ਨਗਰ ਹੇਹਰਾਂ ਵਿਚ ਆ ਗਏ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦਾ ਗੁਰੂ ਸਾਹਿਬ ਦੇ ਜੀਵਨ ਵਿਚ ਹੋਰ ਵੀ ਮਹੱਤਵਪੂਰਨ ਰੋਲ ਨਜ਼ਰ ਆਉਂਦਾ ਹੈ। ਪੀਰ ਜੀ ਦੇ ਮੁਰੀਦਾਂ ਦਾ ਚਮਕੌਰ ਵਰਗੇ ਯੁੱਧ ਵਿਚ ਗੁਰੂ ਸਾਹਿਬ ਨਾਲ ਰਾਬਤਾ ਰੱਖਣਾ ਤੇ ਐਡੇ ਵੱਡੇ ਕੁਰਬਾਨੀ ਦੇ ਕਦਮ ਚੁਕਣੇ, ਪੀਰ ਜੀ ਦੀ ਸਿੱਖੀ ਸੇਵਕੀ ਵਿਚ ਸਿੱਖ ਮਿਸ਼ਨ ਅਤੇ ਗੁਰੂ ਸਾਹਿਬ ਤੇ ਸੱਚੀ ਸ਼ਰਧਾ ਰੋਮ- ਰੋਮ ਵਿਚ ਰਚੀ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ 11 ਦਸੰਬਰ 1705 ਮੁਤਾਬਿਕ 12 ਪੋਹ ਸੰਮਤ 1762 ਦਿਨ ਮੰਗਲਵਾਰ ਸਤਿਗੁਰੂ ਸਾਹਿਬ ਇਨ੍ਹਾਂ ਪੰਜ ਮੁਸਲਮਾਨਾਂ, ਪੀਰ ਜੀ ਦੇ ਮੁਰੀਦਾਂ ਦੀ ਸ਼ਰਧਾ ਸਾਹਿਤ ਸੇਵਾ ਭਾਵਨਾ ਨਾਲ ਉੱਚ ਦਾ ਪੀਰ ਬਣ ਕੇ ਮਾਛੀਵਾੜਾ ਤੋਂ ਕਿੜੀ ਪਠਾਣਾਂ, ਘੁੰਗਰਾਲੀ, ਰਾਮਪੁਰ, ਲੱਲਾਂ ਵੱਲ ਚੱਲ ਪਏ।
(ਸੰਪਰਕ ਤੇ ਹਵਾਲੇ ਲਈ ਪੜ੍ਹੋ, ‘ਗੁਰੂ ਕੀਆਂ ਸਾਖੀਆਂ’, ਪੰਨਾ 160)
ਭੰਗਾਣੀ ਦੇ ਜੰਗ ਤੋਂ ਬਾਅਦ ਪੀਰ ਬੁੱਧੂ ਸ਼ਾਹ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧ, ਸਮਾਜਿਕ, ਭਾਈਚਾਰਕ ਅਤੇ ਰੂਹਾਨੀ ਪੱਧਰ ‘ਤੇ ਸਦਾ ਹੀ ਵੱਧਦੇ ਚਲੇ ਗਏ। ਨਿਤਾਪ੍ਰਤੀ ਜੀਵਨ ਵਿਚ ਵਿਚਰਦਿਆਂ, ਸਢੌਰੇ ਤੇ ਅਨੰਦਪੁਰ ਦੀ ਸਾਂਝ ਦੀ ਗੰਢ ਹੋਰ ਵੀ ਪੱਕੀ ਹੁੰਦੀ ਚਲੀ ਗਈ। ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੇ ਬਚਪਨ ਬਾਰੇ ਇਤਿਹਾਸ ਵਿਚ ਬਹੁਤ ਕੁਝ ਮਿਲਦਾ ਹੈ। ਪੀਰ ਜੀ ਦੀ ਬੇਗ਼ਮ ਨਸੀਰਾਂ ਤੇ ਮਾਤਾ ਗੁਜਰੀ ਜੀ ਤੇ ਗੁਰੂ ਕੇ ਮਹਿਲਾਂ ਦੇ ਰਲ ਕੇ ਬਿਤਾਏ ਪਲਾਂ ਦੀ ਸਾਂਝ ਬੜੀ ਡੂੰਘੀ ਤੇ ਬੜੇ ਪਿਆਰ ਵਾਲੀ ਮਿਲਦੀ ਹੈ। ਸਤਿਗੁਰਾਂ ਦੇ ਮਿਸ਼ਨ ਤਾਂ ਪਹਿਲਾਂ ਹੀ ਬੜੇ ਮਾਨਵਵਾਦੀ ਤੇ ਉਦਾਰ ਚਿੱਤ ਹੈ ਹੀ ਸਨ। ਅੱਗੋਂ ਇਸ ਨੂੰ ਸਮਝਣ ਤੇ ਨਿਭਾਉਣ ਵਾਲੇ ਵੀ ਉਹ ਮਹਾਨ ਰੂਹਾਂ ਤੇ ਆਤਮਾਵਾਂ ਸਨ। ਜਿਨ੍ਹਾਂ ਨੇ ਸਤਿਗੁਰ ਦਸਮੇਸ਼ ਜੀ ਦੇ ਸੰਸਾਰ ਤੇ ਅਵਤਾਰ ਧਾਰਨ ਸਮੇਂ ਤੋਂ ਹੀ ਪਛਾਣ ਲਿਆ ਸੀ। ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਨੇ ਪਟਨੇ ਦੀ ਧਰਤੀ ਤੇ ਆਉਂਦੇ ਰਬੀ ਨੂਰ ਨੂੰ ਸਭ ਤੋਂ ਪਹਿਲਾਂ ਸਿਰ ਨਿਵਾ ਕੇ ਮੁਸਲਮਾਨੀ ਢੰਗ ਨਾਲ ਨਿਮਾਜ਼ ਪੜ੍ਹ ਕੇ ਸਿਜਦਾ ਕੀਤਾ ਸੀ । ਸੋ ਪੀਰ ਜੀ ਨੇ ਆਪਣੇ ਪੁੱਤਰਾਂ ਤੇ ਆਪਣੀ ਬੇਗ਼ਮ ਨੂੰ ਵੀ ਉਸੇ ਰੂਹਾਨੀ ਰੰਗ ਵਿਚ ਰੰਗ ਲਿਆ ਸੀ। ਇਥੇ ਹੀ ਬੱਸ ਨਹੀਂ ਸਗੋਂ ਪੀਰ ਜੀ ਦੇ ਪਿਤਾ ਜੀ ਤੇ ਭਾਈ ਜਾਨ ਵੀ ਸਤਿਗੁਰਾਂ ਦੇ ਰੂਹਾਨੀ ਨੂਰ ਤੋਂ ਬਲਿਹਾਰੇ ਜਾਂਦੇ ਸਨ । ਉਨ੍ਹਾਂ ਦੇ ਭਾਈ ਭੂਰੇ ਸ਼ਾਹ ਦੀ ਕਬਰ ਅੱਜ ਤੱਕ ਵੀ ਭੰਗਾਣੀ ਦੇ ਰਣ ਵਿਚ ਬਣੀ ਮਿਲਦੀ ਹੈ। ਆਪਣੀ ਹੀ ਗੱਲ ਨਹੀਂ ਸੱਤ ਸੌ ਮੁਰੀਦਾਂ ਵਿਚੋਂ ਤਿੰਨ ਸੌ ਦਾ ਸ਼ਹਾਦਤ ਪ੍ਰਾਪਤ ਕਰਨਾ ਵੀ ਪੀਰ ਬੁੱਧੂ ਸ਼ਾਹ ਜੀ ਦੀ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਤੇ ਆਸਥਾ ਦੀ ਸਿਖ਼ਰ ਦੀ ਮਿਸਾਲ ਸੀ। ਨਸੀਰਾਂ ਦੇ ਭਾਈ ਸੈਦ ਖ਼ਾਂ ਦਾ ਸ਼ਾਹੀ ਹੁਕਮ ਤੇ ਫੁਰਮਾਨ ਨੂੰ ਪਿੱਛੇ ਸੁੱਟ ਕੇ ਆਪਣੀ ਭੈਣ ਤੇ ਬਹਿਨੋਈ ਪੀਰ ਜੀ ਦੇ ਉਪਦੇਸ਼ ਨੂੰ ਮੰਨ ਲੈਣਾ ਗੁਰੂ ਜੀ ਦੀ ਸ਼ਰਧਾ ਦਾ ਪ੍ਰਤੀਕ ਸੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁਗ਼ਲ ਹਕੂਮਤ ਬੜੀ ਨੇੜੇ ਹੋ ਕੇ ਵੇਖ ਰਹੀ ਸੀ। ਹਕੂਮਤ ਦੀ ਸ਼ਾਹੀ ਤੇ ਜਾਸੂਸੀ ਰਿਪੋਰਟ ਪੀਰ ਜੀ ਦੇ ਬਹੁਤ ਖਿਲਾਫ਼ ਲਿਖੀ ਜਾ ਰਹੀ ਸੀ। ਸੋ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਹੀ ਫ਼ੁਰਮਾਨ ਜਾਰੀ ਹੋ ਚੁੱਕੇ ਸਨ । ਸਢੌਰੇ ਦੇ ਉਸ ਸਮੇਂ ਦੇ ਇਸਲਾਮ ਦੇ ਆਗੂ, ਮੁੱਖੀ ਤੇ ਸੂਬੇਦਾਰ ਉਸਮਾਨ ਖਾਨ ਨੂੰ ਪੂਰੇ ਹੱਕ ਹਕੂਕ ਦੇ ਦਿੱਤੇ ਗਏ ਸਨ ਕਿ ਜਿਵੇਂ ਕਿਵੇਂ ਛੇਤੀ ਤੋਂ ਛੇਤੀ ਪੀਰ ਜੀ ਤੇ ਉਸਦੇ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ । ਸੰਨ 2010 ਦੇ ਵਿਚ ਛਪੀ ਪੁਸਤਕ Moral Tradition ਦੇ ਅੰਕ 59 ਤੇ ਇਉਂ ਦਰਜ ਹੈ:
“The case against Pir Budhu Shah became even stronger. He was accused of not only assisting Guru Ji at the battle of Bhangani but also dissuading his brother in law Said Khan from carrying out the royal command. Naseeran was accused of being a party to the offence. Usman Khan a resident of Sadhaura, but one who was jealous of the popularity of the Pir Budhu Shah, was sent to chastise the Pir. Usman Khan seized the opportunity to arrest him together with his youngest son, and without calling their defence, quickly executed father and son piece by piece.”
ਪੀਰ ਬੁੱਧੂ ਸ਼ਾਹ ਉੱਤੇ ਮੁਗ਼ਲ ਹਕੂਮਤ ਦੇ ਜ਼ਾਲਮ ਫਤਵੇ
ਪ੍ਰੋਫੈਸਰ ਵੀ.ਐੱਸ.ਸੂਰੀ, ਮਹਾਨ ਪੀਰ ਸੱਯਦ ਬੁੱਧੂ ਸ਼ਾਹ ਦੇ ਇਤਿਹਾਸਿਕ ਲਿਖਤੀ ਅੰਕੜਿਆਂ ਦੇ ਵੇਰਵੇ ਪ੍ਰਾਪਤ ਕਰਨ ਸੰਬੰਧੀ ਸਹੀ ਤੇ ਮਹੱਤਵਪੂਰਨ ਜਾਣਕਾਰੀ ਦੇਂਦਿਆਂ, ਸਾਡੇ ਸਿੱਖ ਤੇ ਹੋਰ ਇਤਿਹਾਸਕਾਰਾਂ ਦੀ ਸਚਾਈ ਨੂੰ ਪੇਸ਼ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਤੇ ਕਲਗੀਧਰ ਜੀ ਦੇ ਐਡੇ ਵੱਡੇ ਸੱਚੇ ਸਿੱਖ ਤੇ ਸੂਫ਼ੀ ਮੁਸਲਮਾਨ ਦੀ ਸੱਚੀ ਤੇ ਸੁੱਚੀ ਆਸਥਾ ਨਾਲ ਘੋਰ ਅਨਿਆਂ ਕਰਕੇ ਸਿੱਖ ਇਤਿਹਾਸ ਵਿਚ ਇਤਿਹਾਸਿਕ ਘਟਨਾਵਾਂ ਨੂੰ ਅੱਖੋਂ ਪਰੋਖੇ ਕਰਨ ਦੀ ਅਣਗਹਿਲੀ ਨੂੰ ਕੇਵਲ ਪੀਰ ਜੀ ਨਾਲ ਹੀ ਧੱਕਾ ਨਹੀਂ ਸਗੋਂ ਸਿੱਖ ਕੌਮ ਨਾਲ ਬੇਇਨਸਾਫੀ ਤੇ ਬਹੁਤ ਵੱਡਾ ਧੋਖਾ ਕਹਿ ਰਹੇ ਹਨ। ਇਸ ਬਾਰੇ ਅੰਗਰੇਜ਼ੀ ਦੀ ਪੁਸਤਕ “ਦਾ ਸੇਂਟ ਆਫ ਸਢੌਰਾ” ਦੀ ਭੂਮਿਕਾ ਵਿਚ ਇਹ ਖੋਲ੍ਹ ਕੇ ਦੱਸਦੇ ਹਨ ਕਿ ਲਿਖਤੀ ਅੰਕੜੇ ਨਾ ਮਿਲਣ ਕਾਰਨ ਸਢੌਰੇ ਦੇ ਬਜ਼ੁਰਗ ਆਂਢੀ ਗੁਆਂਢੀ, ਦੂਰ ਨੇੜੇ ਦੇ ਸਾਕ ਸੰਬੰਧੀ ਤੇ ਹੋਰ ਕਈ ਵਸੀਲਿਆਂ ਤੋਂ ਜਾਣਕਾਰੀ ਲੈ ਕੇ ਸੀਨਾ ਬਸੀਨਾ ਹੱਡਬੀਤੀ ਤੇ ਸੁਣੀਆਂ ਮਿਸਾਲਾਂ ਨੂੰ ਆਧਾਰ ਬਣਾ ਕੇ ਅੰਕੜੇ ਇਕੱਠੇ ਕਰਨ ਦਾ ਯਤਨ ਕੀਤਾ ਹੈ। ਉਹ ਲਿਖਦੇ ਹਨ:
“While the author have tried to collect information about Pir Budhu Shah from all available sources, they must acknowledge that for the most valuable particulars in this regard, have been furnished by the local dignitaries. Thus the paucity of material from written sources has been more than made up by the traditional information and legends about Pir Budhu Shah still current in the locality. Information thus made available by the residents of Sadhaura had been found to be more detailed and interesting than whatever has been recorded in the books. By and large, this narrative is based on local tradition about Pir Budhu Shah, which had not been recorded before. The authors have however, tried to ascertain it as best as possible by personal enquiries and two visits to the place whereas the material for this brief biographical sketch has been collected from all available sources, the authers would however, like to make it clear again that the paucity of information had perforce to be made up from the account of life and work of the Saint of Sadhaura still current among the people of the locality, particularly Giani Hazara Singh Hans who kindly sent us copious notes containing a traditional account of the life of Pir Ji. Thier zeal and enthusiasm for perpetuating the memory of the holy man about whom they feel justifiably proud, was far beyond our expectations. The credit for the completion of the project, which appeared to be formidable at the outset, should in a very large measure go to the people of Sadhaura themselves. Thus we deem it our privileges to record our gratitude for the unstinted co- operation of the local dignitaries. The affection and esteem in which they hold Pir Budhu Shah even today make us feel that he still lives more in the hearts of the people than in the pages of history.”
ਸਿੱਖ ਇਤਿਹਾਸ ਦੀ ਮਹਾਨ ਸ੍ਰੇਸ਼ਟ, ਦੁਸ਼ਟ ਦਮਨ ਸਤਿਗੁਰ ਜੀ ਵੱਲੋਂ ਵਰੋਸਾਈ ਤੇ ਬਖਸ਼ੀ ਹੋਈ ਮਹਾਂ ਕੁਰਬਾਨੀ ਦੀ ਪੁੰਜ ਸਿੱਖ ਸ਼ਹੀਦ ਆਤਮਾ, ਪੀਰ ਬੁੱਧੂ ਸ਼ਾਹ ਜੀ ਨੂੰ, ਹਰ ਨਾਨਕ ਨਾਮ ਲੇਵਾ ਗੁਰਸਿੱਖ ਵੱਲੋਂ ਝੁੱਕ ਕੇ ਸਲਾਮ ਹੈ। ਉਸ ਮਹਾਨ ਸ਼ਹੀਦ ਦੀ, ਸਤਿਗੁਰੂ ਗੋਬਿੰਦ ਸਿੰਘ ਜੀ ਦੀ ਉਸ ਮਹਾਨ ਸ਼ਰਧਾ ਨੂੰ ਕਿੰਨੀ ਕੁ ਪਰਪੱਕ ਤੇ ਸਰਵ ਸ੍ਰੇਸ਼ਟ ਮੰਨੀਏ, ਜਿਸ ਤੋਂ ਉਸ ਸੂਫ਼ੀ ਪੀਰ ਨੇ ਮੁਸਲਮਾਨ ਰਹਿ ਕੇ ਵੀ ਦੁਨੀਆ ਦੇ ਲੋਕਾਂ ਤੇ ਸਮੇਂ ਦੀ ਜ਼ਾਲਮ ਸਰਕਾਰ ਨਾਲ ਡੱਟ ਕੇ ਲੋਹਾ ਲਿਆ ਤੇ ਦੱਸ ਦਿੱਤਾ ਕਿ ਸੰਸਾਰ ਦੇ ਭੁਲੜ ਲੋਕੋ, ਸਾਹਿਬੇ ਕਮਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ, ਸੱਚੀ ਸੁੱਚੀ ਤੇ ਇਲਾਹੀ, ਉਹ ਨੂਰੀ ਜੋਤ ਹੈ ਜੋ ਸਹੀ ਰੂਪ ਵਿਚ ਅਕਾਲ ਪੁਰਖ (ਰੱਬ) ਦਾ ਸਰੂਪ ਹੈ। ਇਹ ਸਿਰਫ਼ ਭਾਈ ਨੰਦ ਲਾਲ ਜੀ ਗੋਆ ਤੇ ਪੀਰ ਬੁੱਧੂ ਸ਼ਾਹ ਵਰਗੀਆਂ ਮਹਾਨ ਰੂਹਾਂ ਨੂੰ ਹੀ ਨਸੀਬ ਹੋਇਆ ਤੇ ਆਪਣੇ ਮਜ਼੍ਹਬੀ ਪਹਿਰਾਵੇ ਤੇ ਪਹਿਰਾ ਦੇਂਦਿਆਂ, ਗੁਰੂ ਗੋਬਿੰਦ ਸਿੰਘ, ਪਾਤਸ਼ਾਹ ਦਰਵੇਸ਼ ਜੀ ਦੇ ਨੂਰ ਤੋਂ ਆਪਣੇ ਇਸ਼ਟ ਨੂੰ ਭਾਂਪ ਕੇ ਰੂਹਾਨੀਅਤ ਦੀਆਂ ਮੰਜ਼ਿਲਾਂ ਦੀ ਬੁਲੰਦੀ ਦਾ ਅਨੰਦ ਮਾਣਿਆ।
ਭਾਵੇਂ ਸਿੱਖ ਇਤਿਹਾਸ ਦੇ ਨਾਮਵਰ ਲੇਖਕਾਂ ਨੇ ਪੀਰ ਜੀ ਦੀ ਮਹਾਨਤਾ ਦੀਆਂ ਕੁਝ ਇਤਿਹਾਸਕ ਘਟਨਾਵਾਂ ਨੂੰ, ਭੰਗਾਣੀ ਦੇ ਯੁੱਧ ਤੋਂ ਸਿਵਾ, ਇੰਨਾ ਮਾਣ ਨਹੀਂ ਦਿੱਤਾ, ਜਿੰਨੀ ਵੱਡੀ ਕੁਰਬਾਨੀ ਦਾ ਮਾਣ, ਕਲਗੀਧਰ ਜੀ ਨੇ ਆਪਣੀ ਮਹਾਨ ਕਿਰਪਾ ਕਰਕੇ, ਇਨ੍ਹਾਂ ਸਿੱਖ ਸ਼ਖ਼ਸੀਅਤਾਂ ਨੂੰ ਆਪਣੀ ਕਿਰਪਾ ਦੇ ਬੱਲ ਦੀ ਸੋਝੀ ਬਖ਼ਸ਼ੀ । ਪੀਰ ਜੀ ਦੀ ਸ਼ਹਾਦਤ ਬਾਰੇ, ਹੁਣ ਗੁਰੂ ਬਖਸ਼ਿਸ਼ ਵਾਲੇ ਵਿਦਵਾਨਾਂ ਨੇ ਇਹ ਖੋਜ ਭਰਪੂਰ ਲਿਖਤਾਂ ਦੇ ਵੇਰਵੇ ਇਕੱਤਰ ਕਰਕੇ ਇਤਿਹਾਸ ਸਿਰਜਣ ਦਾ ਕੰਮ ਆਰੰਭਿਆ ਹੈ। ਸੰਨ 1966 ਮਈ ਦੇ ਅੰਤਲੇ ਹਫ਼ਤੇ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸਰਦਾਰ ਕਿਰਪਾਲ ਸਿੰਘ ਨਾਰੰਗ ਜੀ ਦੀ ਦੇਖ ਰੇਖ ਹੇਠ, ਸ. ਗੁਰਚਰਨ ਸਿੰਘ ਪ੍ਰੋਫੈਸਰ ਤੇ ਮੁੱਖੀ, ਇਤਿਹਾਸ ਵਿਭਾਗ, ਅਤੇ ਪ੍ਰੋਫੈਸਰ ਵੀ.ਐੱਸ. ਸੂਰੀ, ਡਾਇਰੈਕਟਰ ਆਫ ਆਰਕਾਈਵਜ਼, ਪੰਜਾਬ, ਹੋਰਾਂ ਨੂੰ ਪੀਰ ਬੁੱਧੂ ਸ਼ਾਹ ਦੇ ਕੁਰਬਾਨੀ ਭਰੇ ਇਤਿਹਾਸ ਦੀ ਖੋਜ ਦੇ ਮਹੱਤਵਪੂਰਨ ਕਾਰਜ ਦੀ ਸੇਵਾ ਸੌਂਪੀ ਗਈ। ਉਹ ਨਗਰ ਸਢੌਰਾ ਵਿਚ ਬਣੇ ਛੋਟੇ ਜਿਹੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਮਿਲੇ । ਇਕ ਹੋਰ ਪੀਰ ਬੁਧੂ ਸ਼ਾਹ ਯਾਦਗਾਰ ਕਮੇਟੀ ਵੀ ਬਣਾਈ ਗਈ ਹੈ। ਇਸ ਤਰ੍ਹਾਂ ਪੀਰ ਜੀ ਦੀ ਸੰਤਾਨ 1947 ਵਿਚ ਪਾਕਿਸਤਾਨ ਚਲੀ ਗਈ, ਉਸ ਤੋਂ ਲੋੜੀਂਦੇ ਇਤਿਹਾਸਿਕ ਅੰਕੜੇ ਇਕਤਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀਰ ਜੀ ਦੀ ਸੰਤਾਨ ਤੇ ਹੋਰ ਵੇਰਵੇ ਇਕਤਰ ਕਰ ਕੇ ਪੀਰ ਜੀ ਦਾ ਪਰਿਵਾਰਕ ਕੁਰਸੀਨਾਮਾ ਛਾਪਿਆ ਗਿਆ ਹੈ। ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਸਬੂਤ ਪ੍ਰਾਪਤ ਕਰ ਕੇ ਇਤਿਹਾਸਿਕ ਸਾਮਗਰੀ ਦੇ ਰੂਪ ਵਿਚ ਸਿੱਖ ਸੰਗਤਾਂ ਦੇ ਸਨਮੁੱਖ ਪੇਸ਼ ਕਰਕੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸ਼ਰਧਾਂਜਲੀ ਅਰਪਤ ਕਰ ਸਕੀਏ।
ਭਾਵੇਂ ਮੁਗ਼ਲ ਰਾਜ ਵਿਚ ਥਾਂ-ਥਾਂ ਤੇ ਬਗ਼ਾਵਤਾਂ ਹੋ ਰਹੀਆਂ ਸਨ। ਬਾਦਸ਼ਾਹ ਔਰੰਗਜ਼ੇਬ ਦੀ ਰਾਜਸੀ ਹਾਲਤ ਪਤਲੀ ਤੇ ਕਮਜ਼ੋਰ ਹੋ ਰਹੀ ਸੀ। ਪ੍ਰੰਤੂ ਉੱਤਰੀ ਭਾਰਤ ਦੇ ਸੂਬਾ ਸਰਹਿੰਦ, ਵਜ਼ੀਰ ਖਾਨ ਆਪਣੇ ਬੁਰੇ ਕੰਮਾਂ ਨੂੰ ਛੁਪਾਉਣ ਲਈ, ਕੱਟੜ ਮੁੱਲਾਂ ਮੁਲਾਣਿਆਂ ਦੀ ਸ਼ਹਿ ਤੇ ਕਰੜੇ ਕਾਨੂੰਨ ਬਣਾ ਕੇ ਫੋਕੀ ਧੱਕੇਸ਼ਾਹੀ ਨਾਲ ਜ਼ੁਲਮਾਂ ਦੀ ਇੰਤਹਾਅ ਕਰ ਰਿਹਾ ਸੀ। ਢੇਰ ਚਿਰ ਤੋਂ ਅਨੰਦਪੁਰ ਦੀ ਧਰਤੀ ਤੇ ਗੁਰੂ ਸਾਹਿਬ ਦੀਆਂ ਫ਼ੌਜਾਂ ਤੋਂ ਵਾਰ-ਵਾਰ ਹਾਰ ਖਾ ਕੇ ਭਾਂਜ ਖਾਂਦੀਆਂ ਪਹਾੜੀ ਤੇ ਮੁਸਲਿਮ ਫ਼ੌਜਾਂ ਹੁਣ ਹਾਰ ਹੁੱਟ ਕੇ ਕਈ ਹੋਰ ਧੋਖੇਬਾਜ਼ ਕਾਰਨਾਮਿਆਂ ਤੇ ਉਤਰ ਆਈਆਂ। ਢੇਰ ਚਿਰ ਪਹਿਲਾਂ ਹੋਏ ਭੰਗਾਣੀ ਦੇ ਯੁੱਧ ਵਿਚ ਪੀਰ ਬੁੱਧੂ ਸ਼ਾਹ ਦੇ ਗੁਰੂ ਜੀ ਨਾਲ ਸੰਬੰਧਾਂ ਨੂੰ ਆਧਾਰ ਬਣਾ ਕੇ ਦੇਰ ਤੋਂ ਚੱਲ ਰਹੇ ਕੇਸ ਨੂੰ ਸਖ਼ਤੀ ਨਾਲ ਨਿਪਟਾਉਣ ਦੇ ਸ਼ਾਹੀ ਫੁਰਮਾਨ ਜਾਰੀ ਕਰਵਾਏ ਗਏ। ਸਢੌਰੇ ਦੇ ਮੁਸਲਮ ਇਲਾਕਾਈ ਹਾਕਮ ਨੂੰ ਜਦੋਂ ਪੂਰੇ ਅਧਿਕਾਰ ਐਲਾਨੇ ਗਏ ਤਾਂ ਪੀਰ ਜੀ ਦੇ ਹਰ ਰਾਜਸੀ ਤੇ ਧਾਰਮਿਕ ਵੈਰੀ ਨੂੰ ਇਕ ਬਦਲੇ ਦੀ ਭਾਵਨਾ ਪੂਰੀ ਕਰਨ ਦੇ ਮੌਕੇ ਮਿਲ ਗਏ। ਸੂਬਾ ਸਰਹਿੰਦ ਦੇ ਮੁੱਲਾਂ ਮੁਲਾਣਿਆਂ ਨੇ ਪੀਰ ਜੀ ਨੂੰ ਕਾਫ਼ਰਾਂ ਦਾ ਮੁਰੀਦ ਮੰਨ ਕੇ ਫ਼ਤਵੇ ਦੇਣੇ ਸ਼ੁਰੂ ਕਰ ਦਿੱਤੇ। ਉਸਮਾਨ ਖ਼ਾਨ ਦੇ ਸਰਕਾਰੀ ਬੰਦੇ ਪੀਰ ਜੀ ਨੂੰ ਹਲਕਾਏ ਕੁੱਤਿਆਂ ਵਾਂਗ ਭਾਲਣ ਲੱਗੇ।
ਪੀਰ ਬੁੱਧੂ ਸ਼ਾਹ ਦੇ ਪਰਿਵਾਰ ਉਪਰ ਉਸਮਾਨ ਖ਼ਾਨ ਦੇ ਕਹਿਰ
ਜਦੋਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰ ਤੇ ਅਪਾਰ ਕਿਰਪਾ ਬਖਸ਼ਿਸ਼ ਦੇ ਵਰਦਾਨ ਸੱਯਦ ਪੀਰ ਬੁੱਧੂ ਸ਼ਾਹ ਜੀ ਨੂੰ ਪ੍ਰਾਪਤ ਹੋ ਹੋਏ ਸਨ, ਉਦੋਂ ਤੋਂ ਹੀ ਪੀਰ ਜੀ, ਉਨ੍ਹਾਂ ਦੀ ਬੇਗ਼ਮ ਨਸੀਰਾਂ ਤੇ ਸਾਰੇ ਪਰਿਵਾਰ ਦੇ ਜੀਅ ਗੁਰੂ ਨਾਨਕ ਮਿਸ਼ਨ ਪ੍ਰਤੀ ਸੱਚੇ ਤੇ ਸੁੱਚੇ ਸੇਵਕ ਦੇ ਤੌਰ ਤੇ ਤਨ, ਮਨ ਅਤੇ ਧਨ ਸਹਿਤ ਗੁਰੂ ਸਾਹਿਬ ਨੂੰ ਸਮੱਰਪਿਤ ਸਨ। ਇਹ ਵੀ ਤਾਰੀਖ਼ ਦੇ ਪੰਨਿਆਂ ‘ਤੇ ਦਰਜ ਹੈ ਕਿ ਪੀਰ ਬੁੱਧੂ ਸ਼ਾਹ ਜੀ ਦੇ ਬਚਪਨ ਤੋਂ ਪਹਿਲਾਂ ਕਿਸੇ ਸਮੇਂ ਉਨ੍ਹਾਂ ਦੇ ਪਿਤਾ ਜੀ ਸੱਯਦ ਗ਼ੁਲਾਮ ਸ਼ਾਹ, ਸਰਹਿੰਦ ਦੇ ਕੱਟੜ ਮੁਸਲਮਾਨੀ ਸੂਫ਼ੀ ਫਿਰਕਾ “ਨਕਸ਼ਬੰਦੀ” ਨਾਲ ਸੰਬੰਧਿਤ ਸੀ । ਡਾ. ਮੁਹੰਮਦ ਹਬੀਬ ਪ੍ਰੋ. ਪੰਜਾਬੀ ਯੂਨੀਵਰਸਿਟੀ ਪਟਿਆਲਾ ਲਿਖਦੇ ਹਨ ਕਿ ਜਦੋਂ ਸੂਫ਼ੀ ਮੱਤ ਭਾਰਤ ਵਿਚ ਆਇਆ ਤਾਂ ਸੂਫ਼ੀਆਂ ਦੇ ਵੱਡੇ ਚਾਰ ਫਿਰਕੇ ਚੱਲ ਰਹੇ ਸਨ-1. ਸੁਹਰਾਵਰਦੀ, 2. ਚਿਸ਼ਤੀ, 3. ਕਾਦਰੀ ਅਤੇ 4. ਨਕਸ਼ਬੰਦੀ। ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਨੂੰ ਸ਼ਹੀਦ ਕਰਾਉਣ ਵਿਚ ਨਕਸ਼ਬੰਦੀ ਫਿਰਕੇ ਦਾ ਖ਼ਾਸ ਹੱਥ ਸੀ । ਪ੍ਰੰਤੂ ਹੁਣ ਸੱਯਦ ਗ਼ੁਲਾਮ ਸ਼ਾਹ ਤੇ ਪੀਰ ਬੁੱਧੂ ਸ਼ਾਹ ਕਾਦਰੀ ਫਿਰਕੇ ਨਾਲ ਸੰਬੰਧਿਤ ਸਨ। ਪੀਰ ਮੀਆਂ ਮੀਰ ਜੀ ਵੀ ਕਾਦਰੀ ਫ਼ਿਰਕੇ ਵਿਚੋਂ ਸਨ ਤੇ ਨੇਕ ਦਿਲ ਸ਼ਖ਼ਸੀਅਤ ਹੋਣ ਕਾਰਣ ਗੁਰੂ ਘਰ ਨਾਲ ਖ਼ਾਸ ਨੇਹੁੰ ਰਖਦੇ ਸਨ। ਸੋ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਵੀ ਕਾਦਰੀ ਸੂਫ਼ੀ ਫ਼ਕੀਰ ਹੋਣ ਕਾਰਣ ਹੱਕ ਤੇ ਸੱਚ ਦੀਆਂ ਰਵਾਇਤਾਂ ਨੂੰ ਪਿਆਰ ਕਰਦੇ ਸਨ। ਸੋ ਤਾਂ ਹੀ ਦਸਮੇਸ਼ ਜੀ ਦੇ ਜਨਮ ਸਮੇਂ ਹੀ ਅੱਲ੍ਹਾ ਤਾਲਾ ਦਾ ਸਹੀ ਨੂਰ ਪਹਿਚਾਣਦਿਆਂ ਲਹਿੰਦੇ (ਮੱਕੇ) ਵੱਲੋਂ ਛੱਡ ਕੇ ਚੜ੍ਹਦੇ (ਪਟਨੇ) ਵੱਲ ਨਿਮਾਜ਼ ਗੁਜ਼ਾਰੀ ਸੀ । ਪੀਰ ਜੀ ਦੇ ਪਿਤਾਮਾ ਸੱਯਦ ਗ਼ੁਲਾਮ ਸ਼ਾਹ ਵੀ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋ ਗਏ ਸੀ । ਸੋ ਆਪਣੇ ਰਹਿਬਰ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ‘ਤੇ ਸਭ ਕੁਝ ਵਾਰ ਕੇ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣਨ ਵਾਲੇ ਪੀਰ ਜੀ ਬਾਰੇ “The Sikh Review” ਵਿਚ ਪੰਨਾ 38 ਤੇ ਲੇਖਕ ਸਤਪਾਲ
ਨੈਂਸੀ ਸਿੰਘ (ਯੂ.ਐੱਸ.ਏ), ਇਉਂ ਲਿਖਦੇ ਹਨ: “The tragic sufferings and sacrifices of the, Muslim Saint of Sadhaura are quite uparalled in the history of mankind. It signifies how a muslim devout of Guru Gobind Singh, sacrificed all he had including himself for the Guru’s cause of rightiousness and freedom of religion and how he fought against the tyranny of injustice, bigotry, and intolerance which emperor Aurangzeb practiced throughout his life time rule. For generations to come, the name of Pir Budhu Shah will always be remembered for his supreme sacrifice in the name of Guru Gobind Singh,”
ਇਹ ਸੁਭਾਵਿਕ ਸੀ ਕਿ ਮੁਸਲਮਾਨੀ ਮੁਗ਼ਲ ਰਾਜ, ਜਿਸ ਹਕੂਮਤ ਦੇ ਕਾਨੂੰਨ ਹੀ ਜਬਰੀ ਮੁਸਲਮਾਨ ਬਣਾ ਰਹੇ ਸਨ, ਉਸ ਰਾਜ ਵਿਚ ਇਕ ਮੁਸਲਿਮ ਰਹੁ-ਰੀਤਾਂ ਵਿਚ ਵਿਚਰਣ ਵਾਲਾ ਸੂਫ਼ੀ ਸੰਤ ਹੀ ਸਮੇਂ ਦੇ ਹਾਕਮਾਂ ਤੋਂ ਨਾਬਰ ਹੋ ਕੇ ਕਿਸੇ ਹੋਰ ਰਹਿਬਰ ਦਾ ਉਪਾਸ਼ਕ ਬਣ ਕੇ ਹਕੂਮਤ ਦੀਆਂ ਗਲਤ ਰਵਾਇਤਾਂ ਨੂੰ ਵੰਗਾਰ ਰਿਹਾ ਹੋਵੇ। ਪਰੰਤੂ ਉਸ ਰੱਬੀ ਰਜ਼ਾ ਦੇ ਮਹਾਨ ਖ਼ੁਦਾਈ ਨੂਰ ਨੂੰ ਰਾਜਸੀ ਹਾਕਮਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਸੀ।
ਅਧਿਐਨ ਗਿਆਰਵਾਂ
ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਦੀ ਸ਼ਹਾਦਤ ਦੇ ਵੇਰਵੇ
ਹੁਣ ਪੀਰ ਬੁੱਧੂ ਸ਼ਾਹ ਨੂੰ ਪੂਰੀ ਤਰ੍ਹਾਂ ਗਿਆਨ ਹੋ ਚੁੱਕਾ ਸੀ ਕਿ ਹਕੂਮਤ ਦੇ ਕਹਿਰ ਵਰਸ ਰਹੇ ਹਨ। ਪੀਰ ਜੀ ਨੂੰ ਅਨਭੁਵ ਹੋ ਗਿਆ ਸੀ ਕਿ ਸ਼ਾਹੀ ਫੁਰਮਾਨ ਬਾਦਸ਼ਾਹ ਵਲੋਂ ਜਾਰੀ ਕਰ ਕੇ ਸਮੇਂ ਦੇ ਮੁਗ਼ਲ ਕਰਿੰਦੇ ਉਸਮਾਨ ਖ਼ਾਨ ਨੂੰ ਪੂਰੇ ਹੱਕ ਤੇ ਅਧਿਕਾਰ ਪ੍ਰਾਪਤ ਹੋ ਚੁੱਕੇ ਹਨ। ਇਹ ਵੀ ਕੁੱਝ ਮੁਰੀਦਾਂ ਨੇ ਆਣ ਦਸਿਆ ਸੀ ਕਿ ਪੀਰ ਜੀ ਤੇ ਸਾਰੇ ਪਰਿਵਾਰ ‘ਤੇ ਪੂਰੇ-ਪੂਰੇ ਫ਼ਤਵੇ ਲਗਾਏ ਗਏ ਹਨ ਤੇ ਕਿਸੇ ਵੇਲੇ ਵੀ ਮੁਗ਼ਲ ਫ਼ੌਜਾਂ ਫੜ ਕੇ ਉਸਮਾਨ ਖ਼ਾਨ ਦੇ ਹਵਾਲੇ ਕਰਨਗੇ ਤੇ ਮੌਤ ਦੇ ਘਾਟ ਉਤਾਰ ਦੇਣਗੇ। ਭੰਗਾਣੀ ਦੇ ਜੰਗ ਵਿਚ ਗੁਰੂ ਸਾਹਿਬ ਦੀ ਮਦਦ ਤੋਂ ਲੈ ਕੇ ਜਰਨੈਲ ਸੈਦ ਖ਼ਾਂ ਨੂੰ ਹਕੂਮਤ ਖਿਲਾਫ਼ ਉਕਸਾਉਣ ’ਤੇ ਉਸਮਾਨ ਖ਼ਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਾਉਣ ਲਈ ਪੀਰ ਜੀ ਦੇ ਤੀਜੇ ਪੁੱਤਰ ਦੀ ਕੁਰਬਾਨੀ ਕਰ ਕੇ ਬਚਾਉਣ ਦੇ ਹਕੂਮਤ ਵਿਰੋਧੀ ਕਾਰਵਾਈਆਂ ਨੂੰ ਦੇਸ਼ ਧਰੋਹੀ ਦੇ ਜੁਰਮ ਕਰਾਰ ਦੇ ਕੇ ਮਾਰਨ ਦੇ ਹੁਕਮ ਨਸ਼ਰ ਕੀਤੇ ਜਾ ਚੁੱਕੇ ਸਨ । ਪਰੰਤੂ ਸੱਚ ਦੇ ਆਸ਼ਕਾਂ ਨੂੰ ਆਪਣੇ ਮਿਸ਼ਨ ਤੇ ਡੱਟੇ ਰਹਿਣ ਦਾ ਇਲਾਹੀ ਨਸ਼ਾ ਸਦਾ ਚੜ੍ਹਦੀਆਂ ਕਲਾਂ ਵਿਚ ਰੱਖਦਾ ਹੈ। ਉਹ ਸਰਮੱਦ ਵਾਂਗ ਖੱਲ ਤਾਂ ਪੁੱਠੀ ਲੁਹਾ ਸਕਦੇ ਹਨ, ਪਰ ਆਪਣੇ ਅਕੀਦੇ ਤੇ ਦ੍ਰਿੜ੍ਹ ਰਹਿੰਦੇ ਹਨ। ਉਹ ਮਨਸੂਰ ਵਾਂਗ ਹੱਸ ਕੇ ਸੂਲੀ ‘ਤੇ ਚੜ੍ਹਨਾ ਪ੍ਰਵਾਨ ਕਰ ਲੈਂਦੇ ਹਨ ਪਰ ਸੱਚ ਦੇ ਮਿਸ਼ਨ ਤੇ ਟੱਸ ਤੋਂ ਮੱਸ ਨਹੀਂ ਹੁੰਦੇ। ਸੋ ਮੁਗ਼ਲ ਹਕੂਮਤ ਦੀਆਂ ਇਹ ਮੌਤ ਦੀਆਂ ਧਮਕੀਆਂ ਨੂੰ ਇਹ ਮਾਨਵਤਾ ਦੇ ਆਸ਼ਕ ਖਿੜੇ ਮੱਥੇ ਪ੍ਰਵਾਨ ਕਰ ਗਿਦੜ ਭੱਬਕੀਆਂ ਵਾਂਗ ਮੰਨਦੇ ਰਹੇ । ਜਿਸ ਖ਼ੁਦਾਈ ਨੂਰ ਦੇ ਆਸ਼ਕ ਨੇ ਹੱਸ ਕੇ ਤਿੰਨ ਪੁੱਤਰ, ਭਰਾ, ਪਿਉ ਤੇ ਸੈਂਕੜੇ ਮੁਰੀਦ ਵਾਰ ਦਿੱਤੇ, ਕੀ ਉਹ ਆਪ ਮੌਤ ਤੋਂ ਡਰ ਕੇ ਕਦੀ ਭੱਜ ਸਕਦਾ ਸੀ? ਨਹੀਂ, ਕਦਾਚਿੱਤ ਵੀ ਨਹੀਂ। ਇਨ੍ਹਾਂ ਕੌਮੀ ਪ੍ਰਵਾਨਿਆਂ ਤੇ ਖ਼ੁਦਾ ਦੀ ਰਹਿਮਤ ਰੱਬੀ ਵਰਦਾਨ ਹੁੰਦਾ ਹੈ।
ਕੁੱਝ ਲਿਖਾਰੀ ਲਿਖਦੇ ਹਨ ਕਿ ਛੋਟੇ ਬੱਚੇ ਤੇ ਬੇਗ਼ਮ ਨਸੀਰਾਂ ਨੂੰ ਇਸ ਆਫ਼ਤ ਤੋਂ ਬਚਾਉਣ ਲਈ ਪੀਰ ਜੀ ਨੇ ਇਕ ਵਿਉਂਤ ਬਣਾ ਕੇ ਪਹਾੜੀ ਰਾਜੇ ਮੇਦਨੀ ਪ੍ਰਕਾਸ਼ ਦੇ ਰਾਜ ਵਿਚ ਪੈਂਦੇ ਸੰਘਣੇ ਜੰਗਲਾਂ ਵਿਚ ਸ਼ਰਣ ਲੈਣ ਦਾ ਪ੍ਰੋਗਰਾਮ ਬਣਾ ਲਿਆ ਸੀ । ਇਹ ਪੀਰ ਜੀ ਨੂੰ ਪਤਾ ਸੀ ਕਿ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਦਾ ਪੱਕਾ ਸ਼ਰਧਾਲੂ ਤੇ ਸਿੱਖ ਹੈ। ਉੱਥੇ ਮੁਗ਼ਲ ਫ਼ੌਜਾਂ ਨਹੀਂ ਜਾਣਗੀਆਂ। ਸੋ ਮੁਗ਼ਲਾਂ ਤੇ ਖ਼ਾਸ ਕਰ ਔਰੰਗਜ਼ੇਬ ਦੇ ਕਹਿਰ ਦੀਆਂ ਤਲਖ਼ ਹਵਾਵਾਂ ਤੋਂ ਬੇਗ਼ਮ ਤੇ ਬੱਚੇ ਮਹਿਫੂਜ ਰਹਿ ਸਕਣ। ਇਤਿਹਾਸਕਾਰ ਵੀ.ਐੱਸ.ਸੂਰੀ ਇਸ ਸ਼ਹੀਦੀ ਸਾਕੇ ਤੋਂ ਪਹਿਲਾਂ ਦੇ ਵਾਕਿਆਤ ਬਾਰੇ ਇਉਂ ਲਿਖ ਰਹੇ ਹਨ:
“At this time some followers of Pir Budhu Shah had informed him about his (Usman Khan) intentions. The Pir was in consultation with his wife, Naseeran arranged to send his families of his sons to Nahan along with his youngest son. Raja Medani Parkash was also a devotee of the Guru Gobind Singh Ji. In addition that area was covered with thick jungle and offered good opportunities for hiding.”
ਪੀਰ ਬੁੱਧੂ ਸ਼ਾਹ ਦੇ ਗ੍ਰਿਫਤਾਰੀ ਦੇ ਹੁਕਮਾਂ ਦੇ ਨਾਲ-ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਉਂਦੇ ਜਾਂ ਮਾਰ ਕੇ ਫੜਨ ਦੇ ਆਦੇਸ਼ ਵੀ ਦਿੱਲੀ ਦਰਬਾਰ ਤੋਂ ਜਾਰੀ ਹੋ ਚੁੱਕੇ ਸਨ। ਕਈ ਤਰ੍ਹਾਂ ਦੇ ਇਨਾਮ ਤੇ ਫ਼ੌਜਦਾਰਾਂ ਤੇ ਹਾਕਮਾਂ ਦੇ ਉਚੇਰੇ ਅਹੁਦਿਆਂ ਦੀ ਪ੍ਰਾਪਤੀ ਦੇ ਐਲਾਨ ਵੀ ਦਿੱਲੀ ਦੇ ਤਖ਼ਤ ਵਲੋਂ ਨਸ਼ਰ ਕਰ ਕੇ ਥਾਂ-ਥਾਂ ਤੇ ਭੇਜੇ ਜਾ ਚੁੱਕੇ ਸਨ। ਸਰਕਾਰ ਦੇ ਜਾਸੂਸ ਤੇ ਲਾਲਚੀ ਮੁਗ਼ਲ ਹਾਕਮ ਗੁਰੂ ਸਾਹਿਬ ਤੇ ਪੀਰ ਬੁੱਧੂ ਸ਼ਾਹ ਦੇ ਪਕੜਨ ਦੇ ਮਨਸੂਬਿਆਂ ਵਿਚ ਰੁੱਝੇ ਹੋਏ ਸਨ। ਸਢੌਰੇ ਦੇ ਲਾਲਚੀ ਤੇ ਜ਼ਾਲਿਮ ਹਾਕਮ ਉਸਮਾਨ ਖਾਨ ਦੀ ਪ੍ਰਬਲ ਇੱਛਾ ਦੇ ਯਤਨ ਸਨ ਕਿ ਇਹ ਕੀਮਤੀ ਤੇ ਅਹੁਦੇ ਵਧਾਊ ਅਵਸਰ ਨੂੰ ਹੱਥੋਂ ਨਾ ਨਿਕਲਣ ਦਿੱਤਾ ਜਾਵੇ । ਉਸਮਾਨ ਖਾਨ ਦਾ ਇਲਾਕਾ ਵੀ ਸਢੌਰਾ ਸੀ ਤੇ ਪੀਰ ਬੁੱਧੂ ਸ਼ਾਹ ਦਾ ਘਰ ਤੇ ਡੇਰਾ ਵੀ ਇਸੇ ਸ਼ਹਿਰ ਵਿਚ ਹੋਣ ਕਾਰਣ, ਇਹ ਜ਼ਾਲਮ ਇਸ ਅਪਰਾਧ ਤੇ ਘੋਰ ਪਾਪ ਦੇ ਧੰਦੇ ਨੂੰ ਪਹਿਲ ਦੇਣਾ ਆਪਣਾ ਅਧਿਕਾਰ ਤੇ ਹੱਕ ਸਮਝਦਾ ਸੀ। ਗੁਰੂ ਗੋਬਿੰਦ ਸਿੰਘ ਜੀ ਬਾਰੇ ਉਸ ਨੂੰ ਖ਼ਬਰ ਮਿਲ ਚੁੱਕੀ ਸੀ ਕਿ ਗੁਰੂ ਸਾਹਿਬ ਚਮਕੌਰ ਦੇ ਜੰਗ ਵਿਚੋਂ ਸਿੰਘਾਂ ਸਮੇਤ ਬੱਚ ਕੇ ਨਿਕਲ ਗਏ ਹਨ ਤੇ ਉਹ ਦੀਨਾ ਕਾਂਗੜ ਪਹੁੰਚ ਗਏ ਹਨ। ਪੀਰ ਬੁੱਧੂ ਸ਼ਾਹ ਜੀ ਬਾਰੇ ਵੀ ਇਤਲਾਹ ਮਿਲੀ ਸੀ ਕਿ ਉਹ ਤੇ ਸਾਰੇ ਪਰਿਵਾਰ ਦੇ ਮੈਂਬਰ ਸਢੌਰੇ ਹੀ ਰਹਿ ਰਹੇ ਹਨ।
ਪੀਰ ਜੀ ਦੀ ਸ਼ਹਾਦਤ ਬਾਰੇ ਇਹ ਅਫ਼ਵਾ ਫੈਲ ਗਈ ਕਿ ਸਢੌਰੇ ਦੇ ਹਾਕਮ ਨੇ ਪੀਰ ਬੁੱਧੂ ਸ਼ਾਹ ਤੇ ਉਸ ਦੇ ਛੋਟੇ ਪੁੱਤਰ ਨੂੰ ਸ਼ਾਹੀ ਫ਼ੌਜਾਂ ਦਾ ਛਾਪਾ ਮਾਰ ਕੇ ਫੜ ਲਿਆ ਹੈ ਅਤੇ ਹੁਣ ਉਹ ਜ਼ਾਲਮ ਉਸਮਾਨ ਖਾਨ ਪੀਰ ਜੀ ਤੇ ਉਸ ਦੇ ਪੁੱਤਰ ਨੂੰ ਕਿਸੇ ਗੁਪਤ ਥਾਂ ਤੇ ਛੁਪਾਈ ਬੈਠਾ ਹੈ । ਉਸਮਾਨ ਖਾਨ ਨੂੰ ਇਹ ਵੀ ਡਰ ਸੀ ਕਿ ਜੇ ਗੁਰੂ ਜੀ ਜਾਂ ਸਿੱਖ ਫ਼ੌਜਾਂ ਨੂੰ ਪੀਰ ਜੀ ਦੀ ਕੋਈ ਸੂਹ ਮਿਲ ਗਈ ਤਾਂ ਉਹ ਕਿਤੇ ਹਮਲਾ ਕਰ ਕੇ ਛੁਡਾ ਨਾ ਲੈਣ। ਸੋ ਇਸ ਡਰ ਦੇ ਖਦਸ਼ੇ ਤੋਂ ਭੈ ਭੀਤ ਹੋ ਪੀਰ ਜੀ ਤੇ ਉਸਦੇ ਪਰਿਵਾਰ ਨੂੰ ਛੇਤੀ ਤੋਂ ਛੇਤੀ ਮਾਰ ਕੇ ਇਨਾਮ ਲੈਣਾ ਚਾਹੁੰਦਾ ਸੀ । ਇਹ ਵੀ ਖ਼ਬਰ ਮਿਲੀ ਕਿ ਕਿਸੇ ਸੰਘਣੇ ਜੰਗਲ ਵਿਚ ਲਿਜਾ ਕੇ ਪੀਰ ਜੀ ਤੇ ਉਨ੍ਹਾਂ ਦੇ ਪੁੱਤਰ ਨੂੰ ਕੁਝ ਜ਼ਾਲਮ ਸਿਪਾਹੀਆਂ ਹੱਥੋਂ ਮਰਵਾ ਕੇ, ਟੋਟੇ-ਟੋਟੇ ਕਰ ਕੇ ਸ਼ਹੀਦ ਕਰ ਦਿੱਤਾ ਗਿਆ ਹੈ । ਜਦੋਂ ਇਹ ਖ਼ਬਰ ਗੁਰੂ ਸਾਹਿਬ ਤੇ ਹੋਰ ਸਿੱਖ ਲੋਕਾਂ ਵਿਚ ਪੁੱਜੀ ਤਾਂ ਗੁਰੂ ਜੀ ਨੂੰ ਬਹੁਤ ਦੁੱਖ ਹੋਇਆ। ਸਤਿਗੁਰਾਂ ਦੇ ਐਸੇ ਅਨਿਨ ਸਿੱਖ ਭਗਤ ਦੀ ਸ਼ਹਾਦਤ ਦਾ ਗੁਰੂ ਸਾਹਿਬ ਜੀ ਨੇ ਖ਼ਾਸ ਨੋਟਿਸ ਲਿਆ। ਇਸ ਸ਼ਹਾਦਤ ਬਾਰੇ ਸਤਪਾਲ ਨੈਂਸੀ ਸਿੰਘ ਨੇ ਅੰਗਰੇਜ਼ੀ ਦੇ ਲੇਖ, “Peer Budhu Shah and his Supreme Sacrifice” ਵਿਚ ਇਉਂ ਲਿਖਿਆ ਹੈ:
“A report came to Usman Khan that the Guru Gobind Singh was still alive and was at that time at Dina. It was reported then that Pir Budhu Shah was arrested by Usman Khan and was brutally murdered by cutting his body into pieces, while the Pir is said to have gone an ecstasy. This execution took place on March, 21/ 1704. According to another version, Pir Budhu Shah was burnt alive a common punishment that is prescribed for apostasy in the faith of Islam.”
ਅੱਜ ਤੱਕ ਉਸ ਮਹਾਨ ਤੇ ਪਵਿੱਤਰ ਆਤਮਾ ਤੇ ਪਰਮ ਸ਼ਹੀਦ ਦੇ ਸ਼ਹਾਦਤ ਦੇ ਸਥਾਨ ਦਾ ਪ੍ਰਮਾਣੀਕ ਸਬੂਤ ਨਹੀਂ ਮਿਲ ਸਕਿਆ। ਗੁਰੂ ਸਾਹਿਬ ਦੇ ਮਨ ਅੰਦਰ ਪੀਰ ਜੀ ਤੇ ਉਨ੍ਹਾਂ ਦੇ ਸਾਰੇ ਹੀ ਪਰਿਵਾਰ ਬਾਰੇ ਇਕ ਵਿਸ਼ੇਸ਼ ਪਿਆਰ, ਹਮਦਰਦੀ ਤੇ ਇਲਾਹੀ ਬਖਸ਼ਿਸ਼ ਦਾ ਵਰਦਾਨ ਮੌਜੂਦ ਸੀ। ਇਸ ਗੱਲ ਦਾ ਸਬੂਤ ਕਲਗੀਧਰ ਜੀ ਨੇ ਆਪਣੇ ਡੂੰਘੇ ਜਜ਼ਬਾਤਾਂ ਰਾਹੀਂ ਨਾਂਦੇੜ ਵਿਖੇ ਦਰਸਾਇਆ ਸੀ।
ਇਕ ਸੱਯਦ ਮੁਸਲਮਾਨ ਤੇ ਸੂਫ਼ੀ ਪੀਰ, ਜਿਸਦੀ ਸਢੌਰੇ ਦੇ ਇਲਾਕੇ ਵਿਚ ਬੜੀ ਮਾਨ ਮਰਿਯਾਦਾ ਤੇ ਤੱਕੜੀ ਪੀਰੀ ਮੁਰੀਦੀ ਫੈਲੀ ਹੋਈ ਸੀ, ਇਕ ਕੱਟੜ ਮੁਸਲਿਮ ਰਾਜ ਦੀ ਹੈਦਰੀ ਗੱਜ ਵੱਜ ਦੀ ਮਾਰੂ ਹਨ੍ਹੇਰੀ ਦੇ ਰਾਜ ਵਿਚ, ਉਹ ਮੁਸਲਿਮ ਪੀਰ, ਗ਼ੈਰ-ਮੁਸਲਿਮ ਗੁਰੂ ਨਾਨਕ ਮਿਸ਼ਨ ਦਾ ਉਪਾਸ਼ਿਕ ਬਣ ਕੇ ਹਕੂਮਤ ਨੂੰ ਜ਼ਾਲਮ ਹਾਕਮ ਗਰਦਾਨਦਿਆਂ, ਤੇ ਉਸ ਹਕੂਮਤ ਦੇ ਜ਼ੁਲਮ ਬਰਦਾਸ਼ਤ ਕਰਦਿਆਂ, ਸ਼ਹਾਦਤ ਦੇ ਜਾਮ ਪੀ ਜਾਣਾ, ਬਹੁਤ ਅਜੀਬ ਤੇ ਅਲੌਕਿਕ ਘਟਨਾ ਦਾ ਵਾਕਿਆ ਸੀ। ਇਹੋ ਜਿਹੇ ਕੇਵਲ ਇਕੱਲੇ ਪੀਰ ਜੀ ਹੀ ਨਹੀਂ ਸਗੋਂ, ਸਮੁੱਚੇ ਪਰਿਵਾਰ ਦਾ ਹੱਕ ਸੱਚ ਤੋਂ ਨਿਛਾਵਰ ਹੋ ਜਾਣਾ ਬੜੇ ਅਚੰਭੇ ਦੀ ਗੱਲ ਸੀ। ਸ਼ਹਾਦਤ ਤੋਂ ਪਹਿਲਾਂ ਜ਼ਾਲਮ ਔਰੰਗਜ਼ੇਬ ਨੇ ਬੇਗ਼ਮ ਨਸੀਰਾਂ ਦੇ ਭਾਈ ਜੋ ਮੁਗ਼ਲ ਹਕੂਮਤ ਦਾ ਵੱਡਾ ਸੈਨਾਪਤੀ ਤੇ ਫ਼ੌਜਦਾਰ ਦੇ ਅਹੁਦੇ ‘ਤੇ ਨਿਯੁਕਤ ਸੀ, ਰਾਹੀਂ ਕਈ ਵਾਰ ਇਸ ਹਰਕਤ ਤੋਂ ਵਰਜਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਬੜੇ ਭਰਪੂਰ ਯਤਨਾਂ ਉਪਰੰਤ ਸੈਨਾਪਤੀ ਸੈਦ ਖ਼ਾਂ ਨੂੰ ਵੀ ਇਸ ਕੰਮ ਤੋਂ ਮਨਾਹੀ ਕਰ ਕੇ ਸਮਝਾਉਣ ਲਈ ਘੱਲਿਆ ਗਿਆ ਸੀ, ਪਰੰਤੂ ਸਭ ਅਸਫਲ ਰਿਹਾ। ਸੋ ਹੁਣ ਸ਼ਹਾਦਤ ਤੋਂ ਪਹਿਲਾਂ ਸਢੌਰੇ ਦੇ ਜ਼ਾਲਮ ਹਾਕਮ ਨੇ ਪੀਰ ਜੀ ਨੂੰ ਕਈ ਸਵਾਲ ਜੁਆਬ ਕੀਤੇ ਜਿਨ੍ਹਾਂ ਦਾ ਉਤਰ, ਉਸ ਰੱਬੀ ਰੂਪ ਪਹੁੰਚੀ ਹੋਈ ਸ਼ਖ਼ਸੀਅਤ ਨੇ, ਉਸ ਨਿਰਦੱਈ ਤੇ ਜ਼ਾਲਮ ਰੂਹ ਉਸਮਾਨ ਖਾਨ ਦਾ ਮੂੰਹ ਤੋੜਦਿਆਂ ਇਉਂ ਦਿੱਤਾ:
“ਗੁਰੂ ਗੋਬਿੰਦ ਸਿੰਘ, ਨਾਨਕ ਦੀ ਦਸਵੀਂ ਜੋਤ ਇਕ ਨੂਰਾਨੀ ਜਲਵਾ ਹੈ। ਉਹਦੇ ਕਦਮਾਂ ਵਿਚ ਜ਼ਿਮੀਂ ਅਸਮਾਨ ਝੁਕਦੈ, ਉਸਮਾਨ ਖਾਂ ! ਤੂੰ ਜ਼ੁਲਮ ਕਮਾਉਣ ਆਇਐ। ਦੀਨ ਦੁਨੀਆ ਦੇ ਚੌਦਾਂ ਨੇ ਤਬਕ ਉਸ ਦੇ ਗ਼ੈਬੀ ਹਸਰਤਾਂ ਨੂੰ ਤੂੰ ਅਜਮਾਉਣ ਆਇਐਂ। ਔਰੰਗੇ ਹਾਕਮ ਦੀ ਹੋਈ ਮੱਤ ਪੁੱਠੀ, ਕਿਸਮਤ ਭੈੜੀ ਨੂੰ ਤੂੰ ਵੀ ਰੋਣ ਆਇਐਂ। ਹਾਂ ਸੁਣ ਲੈ ਜ਼ਾਲਮਾ ! ਮੈਂ ਹੱਕ ਸੱਚ ਤੇ ਡੱਟ ਕੇ ਪਹਿਰਾ ਦੇ ਰਿਹਾ ਹਾਂ। ਜਿਥੋਂ ਤੱਕ ਮੇਰੇ ਕਿਰਦਾਰ ਦਾ ਸੁਆਲ ਹੈ, ਉਸ ਬਾਰੇ ਮੈਂ ਆਪਣਾ ਆਪਾ, ਆਪਣੇ ਲਖਤੇ ਜਿਗਰ, ਆਪਣਾ ਫ਼ਰਮਾਬਰਦਾਰ ਭਾਈ ਜਾਨ, ਮੇਰਾ ਵਾਲਦ ਤੇ ਮੇਰਾ ਸਾਰਾ ਖ਼ਾਨਦਾਨ ਵੀ ਮੇਰੇ ਗੁਰੂ ਰਹਿਬਰ ਦੇ ਲੇਖੇ ਲੱਗ ਜਾਏ ਤੇ ਮੈਨੂੰ ਮੇਰੇ ਉਸ ਰਹਿਬਰ ਦੇ ਨੂਰੀ-ਕਦਮਾਂ ਦੀ ਖਾਕ ਹਾਸਲ ਹੋ ਜਾਏ, ਤਾਂ ਵੀ ਮੇਰੇ ਲਈ ਇਹ ਸੌਦਾ ਮਹਿੰਗਾ ਨਹੀਂ ਮੰਨਦਾ। ਮੈਂ ਸੱਚ ਦਾ ਆਸ਼ਕ ਬਣ ਕੇ ਜਾ ਰਿਹਾ ਹਾਂ। ਮੇਰਾ ਰਹਿਬਰ ਮੇਰੇ ਲਈ ਜੰਨਤ ਦੇ ਦਰਵਾਜ਼ੇ ਖੋਲ੍ਹੀ ਬੈਠਾ ਇੰਤਜ਼ਾਰ ਕਰ ਰਿਹਾ ਹੈ।”
ਇਕ ਹੋਰ ਲੇਖਕ ਪੀਰ ਜੀ ਦੀ ਪਵਿੱਤਰ ਸ਼ਹਾਦਤ ਦਾ ਜ਼ਿਕਰ ਕਰਦਿਆਂ ਬਹੁਤ ਹੀ ਸੋਹਣਾ ਇਉਂ ਲਿਖਦਾ ਹੈ :
“A book of sacrifice of Pir Budhu Shah to Guru Gobind Singh Ji, Mr. Admin’s views are, when Aurangzeb came to know that the Pir had helped the Guru in the war of Bhangani, he sent Usman Khan with a force to Sadhaura. Usman Khan arrested the Pir and to punish the Pir for helping the Guru. Pir was martyred by burying alive.
Baba Banda Singh Bahadur avenged the Pir Budhu Shah’s execution in 1709 by storming Sadhaura and punishing Usman Khan. The ancestral house of Pir Budhu Shah in Sadhaura has since been converted into a Gurudwara named after Pir Budhu Shah.”
ਸੂਫ਼ੀ ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਬਾਰੇ ਕਲਗੀਧਰ ਜੀ ਦੇ ਵਿਚਾਰ
ਮਾਨਵਤਾ ਦੇ ਸੱਚੇ ਤੇ ਸੁੱਚੇ ਰਹਿਬਰ ਦਸਵੇਂ ਨਾਨਕ ਦੀ ਪਵਿੱਤਰ ਜੋਤ ਹਰ ਇਨਸਾਨ ਲਈ ਸਰਬਸਾਂਝੀ ਤੇ ਸਮਦ੍ਰਿਸ਼ਟੀ ਦੀ ਸੁੱਖ ਚਾਹੁਣ ਵਾਲੀ ਤੇ ਦਵੈਤ ਭਾਵਨਾ ਤੋਂ ਰਹਿਤ ਨੂਰੀ ਪ੍ਰਵਿਰਤੀ ਦੀ ਦੈਵੀ ਤੇ ਅਗੰਮੀ ਸਰਬਵਿਆਪਕ ਸ਼ਕਤੀ ਰਹੀ ਹੈ। ਕੱਟੜਤਾ ਤੇ ਦਵੈਤ ਦੀ ਅੱਗ ਵਿਚ ਸੜ ਰਹੇ ਹੈਦਰੀ ਰੰਗ ਵਿਚ ਰੰਗੇ, ਮੁਸਲਿਮ ਬਾਦਸ਼ਾਹ ਔਰੰਗਜ਼ੇਬ ਅਸਲ ਖ਼ੁਦਾਈ ਨੂਰ ਤੋਂ ਕੋਹਾਂ ਦੂਰ ਹੋ ਰਾਜਸੀ ਭੰਬਲ ਭੂਸਿਆਂ ਵਿਚ ਗ਼ਲਤਾਨ ਹੋ ਖ਼ੁਦਾ ਨੂੰ ਭੁੱਲ ਚੁੱਕਾ ਸੀ । ਸਮੇਂ ਦੇ ਗੁੰਮਰਾਹ ਹੋਏ ਮੁੱਲਾਂ ਮੁਲਾਣਿਆਂ ਦੇ ਜ਼ੋਰ ਅੱਗੇ ਔਰੰਗਜ਼ੇਬ ਗੋਡੇ ਟੇਕ ਕੇ ਬੈਠਾ, ਇਸਲਾਮਿਕ ਡਰਾਮੇ ਦੇ ਪਾਤਰ ਦਾ ਹੀ ਰੋਲ ਨਿਭਾ ਰਿਹਾ मी।
ਜਦੋਂ ਦਸ਼ਮੇਸ਼ ਜੀ ਨੇ ਸੁਣਿਆ ਕਿ ਖ਼ੁਦਾਈ ਰੂਪ ਸੱਚਾ ਤੇ ਨੇਕ ਮੁਸਲਮਾਨ, ਸੂਫ਼ੀ ਪੀਰ ਬੁੱਧੂ ਸ਼ਾਹ ਤੇ ਉਸਦੇ ਛੋਟੇ ਪੁੱਤਰ ਨੂੰ ਜ਼ਾਲਮ ਉਸਮਾਨ ਖ਼ਾਨ ਨੇ ਜਬਰੀ ਫੜ ਕੇ ਸ਼ਹੀਦ ਕਰ ਦਿੱਤਾ ਹੈ। ਇਹ ਕਲਗੀਧਰ ਜੀ ਨੇ ਸੁਣ ਲਿਆ ਸੀ ਕਿ ਜਿਉਂਦੇ ਜੀ ਧਰਤੀ ਵਿਚ ਦਫ਼ਨਾ ਦਿੱਤਾ ਗਿਆ ਹੈ। ਕਈ ਕਹਿ ਰਹੇ ਸਨ ਕਿ ਟੋਟੇ-ਟੋਟੇ ਕਰ ਕੇ ਸ਼ਹੀਦ ਕੀਤਾ ਗਿਆ ਹੈ। ਕਈ ਕਹਿ ਰਹੇ ਸਨ ਕਿ ਧਰਤੀ ਵਿਚ ਗੱਡ ਕੇ ਪਿਉ ਪੁੱਤਰਾਂ ਨੂੰ, ਤੀਰ ਮਾਰ-ਮਾਰ ਕੇ ਸ਼ਹੀਦ ਕਰ ਕੇ ਜ਼ੁਲਮ ਕਮਾਇਆ ਗਿਆ ਹੈ। ਇਸ ਤਰ੍ਹਾਂ ਭਾਂਤ-ਭਾਂਤ ਦੀਆਂ ਅਫਵਾਹਾਂ ਨੇ ਪੀਰ ਜੀ ਦੀ ਅਮਰ ਸ਼ਹਾਦਤ ਬਾਰੇ ਪੱਕੀ ਖ਼ਬਰ ਦੇ ਦਿੱਤੀ ਸੀ। ਸਤਿਗੁਰਾਂ ਨੇ ਮਨ ਵਿਚ ਉਸ ਸੂਫ਼ੀ ਪੀਰ ਦੀ ਨੇਕ ਨੀਅਤੀ, ਗੁਰੂ ਨਾਨਕ ਮਿਸ਼ਨ ਤੇ ਕਲਗੀਧਰ ਜੀ ਦੇ ਇਸ਼ਕ ਹਕੀਕੀ ਦੀ ਸਫਲ ਦ੍ਰਿੜ੍ਹਤਾ ਤੇ ਮਾਨਵਤਾ ਦੇ ਰਾਹ ਦੀ ਸੱਚਾਈ ਤੇ ਸਾਰੇ ਪਰਿਵਾਰ ਨੂੰ ਖਿੜੇ ਮੱਥੇ ਨਿਛਾਵਰ ਕਰ ਦੇਣ ਦੀ ਮਹਾਨ ਕੁਰਬਾਨੀ ਨੂੰ ਬੜੇ ਪਿਆਰ ਨਾਲ ਮਾਣ ਦਿੱਤਾ। ਸਤਿਗੁਰਾਂ ਦੇ ਮਨ ਵਿਚੋਂ ਇਸ ਜ਼ਾਲਮ ਹਕੂਮਤ ਬਾਰੇ ਉਹ ਹੂਕ ਨਿਕਲੀ ਜਿਸਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਕਲਗੀਧਰ ਜੀ ਨੇ ਫੁਰਮਾਇਆ ਕਿ ਮੁਗ਼ਲਾਂ ਦੀ ਜੜ੍ਹ ਪੁੱਟੀ ਗਈ ਹੈ। ਉਹ ਦਿਨ ਦੂਰ ਨਹੀਂ ਕਿ ਖ਼ਾਲਸਾ ਪੰਥ ਦੀ ਹਨ੍ਹੇਰੀ ਅੱਗੇ ਇਹ ਸਾਰੇ ਜ਼ਾਲਮ ਹਵਾ ਦੇ ਫੂਸ ਵਾਂਗ ਉੱਡ ਜਾਣਗੇ ਤੇ ਇਨ੍ਹਾਂ ਤੋਂ ਗਿਣ-ਗਿਣ ਕੇ ਬਦਲੇ ਲਏ ਜਾਣਗੇ। ਸਾਡੇ ਸਿੱਖ ਜਰਨੈਲ ਇਨ੍ਹਾਂ ਜ਼ਾਲਮਾਂ ਨੂੰ ਤਕੜੀਆਂ ਸਜ਼ਾਵਾਂ ਦੇ ਕੇ ਮੌਤ ਦੇ ਘਾਟ ਉਤਾਰ ਦੇਣਗੇ। ਇਨ੍ਹਾਂ ਪਾਪੀਆਂ ਦਾ ਅੰਤ ਆ ਚੁੱਕਾ ਹੈ।
ਇਸ ਤਰ੍ਹਾਂ ਗੁਰੂ ਜੀ ਦੇ ਮਹਾਂਵਾਕ ਪੂਰੇ ਹੋਏ ਤੇ ਸਤਿਗੁਰਾਂ ਨੇ ਨਾਂਦੇੜ ਦੀ ਧਰਤੀ ‘ਤੇ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਸੰਨ 1709 ਵਿਚ ਔਰੰਗਜ਼ੇਬ ਦੇ ਰਾਜ ਦਾ ਅੰਤ ਹੋ ਚੁੱਕਾ ਸੀ । ਮੁਗ਼ਲ ਹਕੂਮਤ ਖੇਰੂੰ-ਖੇਰੂੰ ਹੋ ਕੇ ਬਿਖਰ ਗਈ ਸੀ । ਗੁਰੂ ਸਾਹਿਬ ਨੇ ਬੰਦਾ ਸਿੰਘ ਬੈਰਾਗੀ ਨੂੰ ਅੰਮ੍ਰਿਤਪਾਨ ਕਰਾ ਕੇ ਸਿੰਘ ਸੂਰਮਾ ਬਣਾ ਕੇ ਪੰਜਾਬ ਭੇਜਿਆ। ਉਸ ਦਸਮੇਸ਼ ਜੀ ਦੇ ਸੂਰਮੇ ਨੇ ਪੰਜਾਬ ਦੀ ਧਰਤੀ ‘ਤੇ ਪੁੱਜ ਕੇ ਗਿਣ-ਗਿਣ ਕੇ ਬਦਲੇ ਲਏ ਤੇ ਜ਼ਾਲਮਾਂ ਨੂੰ ਪੁੱਠੇ ਲਟਕਾ ਕੇ ਸਜ਼ਾਵਾਂ ਦਿੱਤੀਆਂ। ਉਸਮਾਨ ਖ਼ਾਨ ਤੇ ਉਸਦੇ ਸਾਥੀਆਂ ਨੂੰ ਫਾਂਸੀ ਤੇ ਲਟਕਾ ਕੇ ਪੀਰ ਬੁੱਧੂ ਸ਼ਾਹ ਦਾ ਬਦਲਾ ਲੈ ਕੇ ਉਧਾਰ ਲਾਹਿਆ । ਗੁਰੂ ਸਾਹਿਬ ਨੇ ਪੀਰ ਜੀ ਤੇ ਹੋਏ ਜ਼ੁਲਮ ਬਾਰੇ ਖੋਲ੍ਹ ਕੇ ਦੱਸ ਦਿੱਤਾ ਸੀ । ਸੋ ਸੰਨ 1709 ਵਿਚ ਬਾਬਾ ਬੰਦਾ ਸਿੰਘ ਨੇ ਸ਼ਹਿਰ ਸਢੌਰਾ ਦੀ ਇੱਟ ਨਾਲ ਇੱਟ ਖੜਕਾ ਕੇ ਜ਼ਾਲਮਾਂ ਤੋਂ ਪੀਰ ਬੁੱਧੂ ਸ਼ਾਹ ਦੇ ਸਾਰੇ ਘਰ ਤੇ ਹੋਰ ਸੰਬੰਧਿਤ ਅਸਥਾਨ ਆਜ਼ਾਦ ਕਰਵਾ ਕੇ ਪੰਜਾਬ ਵਿਚ ਪਹਿਲੀ ਵਾਰ ਜਗੀਰਦਾਰੀ ਪ੍ਰਥਾ ਖ਼ਤਮ ਕਰ ਕੇ ਕਿਸਾਨਾਂ ਵਾਹੀਕਾਰਾਂ ਨੂੰ ਪੂਰੇ ਹੱਕ ਹਕੂਕ ਦਵਾ ਦਿੱਤੇ । ਪੀਰ ਜੀ ਦੇ ਘਰ ਤੇ ਹਵੇਲੀ ਨੂੰ ਗੁਰਦੁਆਰਾ ਬਣਾ ਕੇ ਪੀਰ ਬੁੱਧੂ ਸ਼ਾਹ ਗੁਰੂ ਘਰ ਸਢੌਰਾ ਦਾ ਨਾਮ ਦਿੱਤਾ । ਇਸ ਤਰ੍ਹਾਂ ਦਸਮੇਸ਼ ਜੀ ਦੇ ਹੁਕਮ ਪੂਰੇ ਹੋਏ ਤੇ ਪਾਪੀਆਂ ਨੂੰ ਦੰਡ ਦਿੱਤੇ ਗਏ।
ਜ਼ਾਲਮ ਮੁਗ਼ਲ ਰਾਜ ਦੇ ਨਿਰਦੱਈ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦੀ ਅਤਿ ਹੋ ਗਈ ਸੀ। ਇਸਲਾਮ ਦੇ ਨਾਂ ਹੇਠ ਜ਼ੁਲਮ, ਤਕੱਬਰ ਤੇ ਘੋਰ ਪਾਪਾਂ ਦੀ ਹਨ੍ਹੇਰੀ ਝੁੱਲ ਰਹੀ ਸੀ। ਇਸਲਾਮ ਦੇ ਦਾਅਵੇਦਾਰ ਧਰਮ ਤੇ ਈਮਾਨ ਦੇ ਫ਼ਤਵੇ ਲਾ ਕੇ ਮਾਨਵਤਾ ਦਾ ਘਾਣ ਕਰ ਰਹੇ ਸਨ। ਸੂਫ਼ੀਆਂ ਦੇ ਫਿਰਕਿਆਂ ਵਿਚੋਂ ਕਾਦਰੀ ਫਿਰਕੇ ਦੇ ਰੱਬ ਨੂੰ ਪਹੁੰਚੇ ਪੱਕੇ ਸ਼ਰੱਈ ਮੁਸਲਮਾਨ, ਔਰੰਗਜ਼ੇਬ ਦੇ ਜ਼ੁਲਮਾਂ ਤੇ ਅਤਿਆਚਾਰਾਂ ਤੋਂ ਤੰਗ ਆ ਕੇ ਖ਼ੁਦਾ ਦੇ ਦਰ ਤੇ ਫਰਿਆਦਾਂ ਕਰ ਰਹੇ ਸਨ। ਇਸੇ ਲਈ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਵਰਗੇ ਸੱਚ ਦੇ ਅਭਿਲਾਸ਼ੀ ਖ਼ੁਦਾਈ ਨੂਰ ਦੀ ਭਾਲ ਵਿਚ ਨਾਨਕ ਮਿਸ਼ਨ ਦੇ ਰਾਹ ‘ਤੇ ਚੱਲ ਪਏ ਸਨ। ਉਨ੍ਹਾਂ ਨੂੰ ਅੱਲਾ ਤਾਲਾ ਨੇ ਇਕ ਅਲੌਕਿਕ ਸ਼ਕਤੀ ਬਖ਼ਸ਼ੀ, ਜਿਸ ਨੇ ਮੁਗ਼ਲ ਰਾਜ ਵਿਚ ਇਸਲਾਮ ਦੀਆਂ ਗ਼ਲਤ ਰਵਾਇਤਾਂ ਨੂੰ ਦਰ ਕਿਨਾਰੇ ਕਰ ਕੇ ਜ਼ਾਲਮ ਕਹਿ ਕੇ ਪੁਕਾਰਿਆ। ਜ਼ਬਰਦਸਤੀ ਇਸਲਾਮ ਫੈਲਾਉਣ ਦੀ ਹਨ੍ਹੇਰੀ ਨੂੰ ਰੋਕਣ ਲਈ ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਪਵਿੱਤਰ ਸੀਸ ਨਿਛਾਵਰ ਕਰ ਦਿੱਤਾ, ਜਿਸ ਦੀ ਹਮਾਇਤ ਭਲੇ ਤੇ ਸੱਚੇ ਮੁਸਲਮਾਨਾਂ ਨੇ ਵੀ ਗੱਜ ਵੱਜ ਕੇ ਕੀਤੀ। ਅਹੁਦੇਦਾਰੀਆਂ ਤੇ ਭੁੱਖੀ ਚੌਧਰ ਦੀ ਹਵੱਸ ਦੇ ਸ਼ਿਕਾਰੀ ਮੁਸਲਮਾਨ ਅੱਗੇ ਆ ਕੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਝੂਠੀ ਤਾਰੀਫ਼ ਕਰ ਕੇ ਜ਼ੁਲਮ ਕਮਾਉਣ ਲੱਗੇ। ਸਢੌਰੇ ਦਾ ਉਸਮਾਨ ਖ਼ਾਨ ਤੇ ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਬਹੁਤ ਹੀ ਜ਼ਾਲਮ ਬਣ ਕੇ ਮਨ ਆਈਆਂ ਕਰ ਰਹੇ ਸਨ ।
ਵਕਤ ਦੇ ਮੁੱਲਾਂ ਮੌਲਾਣਿਆਂ ਤੇ ਮੁਗ਼ਲ ਹਾਕਮਾਂ ਨੇ ਪੀਰ ਬੁੱਧੂ ਸ਼ਾਹ ਨੂੰ ਕਈ ਵਾਰ ਇਹ ਸੁਆਲ ਵੀ ਕੀਤੇ ਕਿ, ਇਕ ਮੁਸਲਿਮ ਪੀਰ ਹੋਣ ਨਾਤੇ ਹਿੰਦੂ ਕਾਫ਼ਰ ਦੀ ਹਮਾਇਤ ਵਿਚ ਐਡਾ ਵੱਡਾ ਫੈਸਲਾ ਲੈ ਲੈਣਾ ਕਿਸ ਕਦਰ ਯੋਗ ਹੈ? ਆਪਣੇ ਮਜ਼੍ਹਬ ਖਿਲਾਫ਼ ਜਾ ਕੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਨੂੰ ਵੰਗਾਰ ਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਤੋਂ ਮੂਲੋਂ ਹੀ ਨਹੀਂ ਡਰ ਰਹੇ। ਕੀ ਇਹ ਤੁਹਾਡੇ ਸੂਫ਼ੀ ਮੱਤ ਦੇ ਮੁਨਾਸਿਬ ਹੈ? ਇਸ ਦੇ ਜੁਆਬ ਵਿਚ ਸੱਚੇ ਤੇ ਸੁੱਚੇ ਸੂਫ਼ੀ ਪੀਰ ਬੁੱਧੂ ਸ਼ਾਹ ਦਾ ਉਤਰ ਬੜਾ ਕਰੜਾ ਤੇ ਸੱਚ ਦੇ ਕਿਰਦਾਰ ਵਾਲਾ ਸੀ। ਪੀਰ ਜੀ ਦਾ ਇਹ ਕਹਿਣਾ ਸੀ ਕਿ ਸੂਫ਼ੀਮਤ ਰੱਬ ਦੇ ਰਾਹ ਦਾ ਉਹ ਦਰਵਾਜ਼ਾ ਹੈ, ਜੋ ਕਿਸੇ ਵੀ ਹਾਕਮ ਜਾਂ ਬਾਦਸ਼ਾਹ ਦਾ ਮੁਥਾਜ ਨਹੀਂ ਸਗੋਂ ਸੱਚ ਦਾ ਹੋਕਾ ਦੇਣ ਵਾਲਾ ਨਿਰਪੱਖ ਨਿਆਂ ਦੇਣ ਵਾਲਾ ਰੱਬੀ ਚਾਨਣ ਮੁਨਾਰਾ ਹੈ। ਅਸਾਂ ਜ਼ਾਲਮ ਔਰੰਗਜ਼ੇਬ ਦੇ ਅਣਮਨੁੱਖੀ ਤੇ ਇਨਸਾਨੀਅਤ ਤੋਂ ਗਿਰੇ ਤੇ ਘਿਨਾਉਣੇ ਪਾਪ ਤੱਕ ਕੇ ਹੀ ਇਹੋ ਜਿਹੇ ਗੁਨਾਹ ਦੇ ਖੱਡੇ ਵਿਚ ਆਪਣੇ ਆਪ ਨੂੰ ਨਹੀਂ ਗਿਰਨ ਦੇਣਾ ਚਾਹੁੰਦੇ। ਗੁਰੂ ਨਾਨਕ ਮਿਸ਼ਨ ਕਿਸੇ ਦਾ ਦੋਖੀ ਨਹੀਂ। ਸੋ ਅਸਾਂ ਸੱਚ ਦਾ ਪੱਲਾ ਫੜਿਆ ਹੈ। ਝੂਠੇ ਫ਼ਤਵੇ ਤੇ ਸਜ਼ਾਵਾਂ ਸਾਨੂੰ ਇਲਾਹੀ ਮਿਸ਼ਨ ਤੋਂ ਨਹੀਂ ਰੋਕ ਸਕਦੇ। ਇਹ ਜਿਸਮ ਤਾਂ ਨਾਸ਼ਵਾਨ ਹੈ ਪਰ ਰੱਬੀ ਅਕੀਦਾ ਅਮਰ ਤੇ ਸਦੀਵੀ ਹੈ, ਪੀਰ ਬੁੱਧੂ ਸ਼ਾਹ ਦੇ ਦ੍ਰਿੜ੍ਹ ਵਿਸ਼ਵਾਸ ਅੱਗੇ ਹਰ ਕਿਸੇ ਨੇ ਸੀਸ ਝੁਕਾਇਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਹਿ ਚੁੱਕੇ ਵਾਈਸ ਚਾਂਸਲਰ, ਸ. ਕਿਰਪਾਲ
ਸਿੰਘ ਨਾਰੰਗ ਪੀਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਲਿਖਦੇ ਹਨ ਕਿ
ਪੀਰ ਬੁੱਧੂ ਸ਼ਾਹ ਦੀ ਮਹਾਨ ਤੇ ਇਤਿਹਾਸਿਕ ਕੁਰਬਾਨੀ ਦਾ ਸਾਡੇ ਸਿੱਖ ਇਤਿਹਾਸਕਾਰਾਂ
ਨੇ ਪੂਰਾ ਮੁੱਲ ਨਹੀਂ ਪਾਇਆ। ਇਹ ਮਹਾਨ ਸੂਫ਼ੀ ਪੀਰ ਬੁੱਧੂ ਸ਼ਾਹ ਨਾਲ ਬੇਇਨਸਾਫੀ ਹੈ।
ਸਾਡੀ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਪੀਰ ਬੁੱਧੂ ਸ਼ਾਹ ਜੀ ਦੇ ਮਹਾਨ ਕਾਰਨਾਮਿਆਂ
ਨੂੰ ਪੂਰੀ ਤਰ੍ਹਾਂ ਇਤਿਹਾਸ ਵਿਚ ਅੰਕਿਤ ਹੀ ਨਹੀਂ ਕੀਤਾ ਗਿਆ । ਪੀਰ ਜੀ ਨੂੰ ਸਢੌਰੇ
ਦਾ ਸੰਤ ਕਿਹਾ ਗਿਆ ਹੈ। ਉਹ ਅੰਗਰੇਜ਼ੀ ਵਿਚ ਇਸ ਤਰ੍ਹਾਂ ਲਿਖਦੇ ਹਨ :
“This brief account, which is neither claimed to be comprehensive nor complete is however, an earnest effort to make the supreme sacrifice of the Saint of Sadhaura, known to the greneral public. Now that we celebrate the greatness of Guru Gobind Singh on the occasion of his tricentenary, it will be only proper to remember his great devotee Pir Budhu Shah, who had helped him so steadfastly and zealously despite the fear of dire punishment from the Government of the day. May his life and work blaze a new trail of tolerance and understanding for the people of this great land of ours!”
ਦਸਮ ਪਾਤਸ਼ਾਹ ਕਲਗੀਧਰ ਸਾਹਿਬ ਦੇ ਦਿਲ ਵਿਚ ਇਸ ਸੁੱਚੀ ਮਹਾਨ ਆਤਮਾ ਬਾਰੇ ਅਥਾਹ ਪਿਆਰ ਸਤਿਕਾਰ ਸੀ । ਮੁਗ਼ਲ ਹਕੂਮਤ ਤੇ ਪੰਜਾਬ ਦੇ ਕੱਟੜ ਹਾਕਮਾਂ ਤੇ ਤੱਕੜਾ ਰੋਸ ਤੇ ਗੁੱਸੇ ਦਾ ਠਾਠਾਂ ਮਾਰਦਾ ਜੋਸ਼ ਭੜਕ ਰਿਹਾ ਸੀ। ਦੱਖਣ ਵਿਚ ਪੁੱਜ ਕੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਕਦਮ ਇਸ ਜ਼ੁਲਮ ਦਾ ਨਾਸ ਕਰਨ ਹਿੱਤ ਵਧਿਆ। ਬੰਦਾ ਸਿੰਘ ਬੈਰਾਗੀ-ਭਾਈ ਗੁਰਬਖ਼ਸ਼ ਸਿੰਘ ਨੂੰ ਅੰਮ੍ਰਿਤ ਪਾਨ ਕਰਵਾ ਕੇ ਤਿਅਰ-ਬਰ-ਤਿਆਰ ਕਰਕੇ ਜ਼ਾਲਮਾਂ ਖਿਲਾਫ਼ ਖ਼ਾਲਸੇ ਦਾ ਗੂੜਾ ਰੰਗ ਚਾੜ੍ਹ ਕੇ ਪੂਰੇ ਜੋਸ਼ ਦੀ ਲਹਿਰ ਵਿਚ ਹਦਾਇਤਾਂ ਦੇ ਕੇ ਪੰਜਾਬ ਵੱਲ ਭੇਜਿਆ। ਪੀਰ ਬੁੱਧੂ ਸ਼ਾਹ ਤੇ ਆਪਣੇ ਪਿਆਰੇ ਸਿੱਖ ਦਾ ਬਦਲਾ ਲੈਣ ਲਈ, ਵੈਰੀ ਜ਼ਾਲਮਾਂ ਦੇ ਤਸ਼ੱਦਦਾਂ ਦਾ ਪੂਰਾ-ਪੂਰਾ ਵਰਨਣ ਕਰਦਿਆਂ ਸਤਿਗੁਰਾਂ ਨੇ ਪੰਜਾਬ ਦੀ ਧਰਤੀ ‘ਤੇ ਹੋਏ ਅਨਰਥ ਤੇ ਭਾਰੀ ਜ਼ੁਲਮਾਂ ਬਾਰੇ ਖੋਲ੍ਹ ਕੇ ਸਮਝਾ ਦਿੱਤਾ ਸੀ । ਹਰ ਤਰ੍ਹਾਂ ਨਾਲ ਸਿੱਖੀ ਰਹਿਤ ਮਰਿਆਦਾ ਵਿਚ ਪ੍ਰਪੱਕ ਕਰਕੇ ਪੰਜ ਸਿੰਘਾਂ ਨੂੰ ਬੰਦਾ ਸਿੰਘ ਨਾਲ ਪੰਜਾਬ ਵੱਲ ਭੇਜਿਆ। ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਪੰਜਾਬ ਦੇ ਜ਼ੁਲਮਾਂ ਦੀਆਂ ਦਿਲ ਕੰਬਾਊ ਵਾਰਤਾਵਾਂ ਨੇ ਬੰਦਾ ਸਿੰਘ ਦੇ ਬੈਰਾਗੀ ਮਨ ਨੂੰ, ਬੱਬਰ ਸ਼ੇਰ ਬਣਾ ਦਿੱਤਾ। ਹੁਣ ਉਹ ਅਤਿ ਜੋਸ਼ੀਲਾ ਤੇ ਸਿੱਖ ਸੂਰਬੀਰ ਯੋਧੇ ਦਾ ਰੂਪ ਧਾਰਨ ਕਰ ਚੁੱਕਾ ਸੀ। ਗੁਰੂ ਸਾਹਿਬ ਦੇ ਬਖ਼ਸ਼ੇ ਸਿੱਖੀ ਧੌਂਸੇ, ਪੰਜ ਤੀਰ, ਤੇ ਸਿੱਖ ਸੂਰਮਿਆਂ ਦੇ ਜਥੇ ਨਾਲ ਉਹ ਸਤਿਗੁਰਾਂ ਦੀ ਬਖਸ਼ਿਸ਼ ਦਾ ਥਾਪੜਾ ਲੈ ਦਿੱਲੀ ਵੱਲ ਰਵਾਨਾ ਹੋਇਆ।
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ, ਆਪਣੀ ਕਾਵਿ ਰਚਨਾ ਵਿਚ ਗੁਰੂ ਸਾਹਿਬ ਦੇ ਬੰਦਾ ਸਿੰਘ ਨੂੰ ਦਿੱਤੀਆਂ ਹਦਾਇਤਾਂ ਦੇ ਬਚਨਾਂ ਵਿਚ ਇਉਂ ਵਰਨਣ ਕੀਤਾ ਗਿਆ ਹੈ:
“ਤਹਾਂ ਵਜੀਦ ਖਾਨ ਸਿਰਦਾਰਹੁ । ਸਾਹਿਬਜਾਦੇ ਜਿਨ ਮਰਵਾਏ।
ਲਰਤਿ ਆਪ ਲਿਹੁ ਤਿਸ ਕੋ ਘਾਏ ॥16॥
ਨਿਜ ਕਰ ਤੇ ਸਿਰ ਛੇਦਨਿ ਕਰੋ । ਪੁਨਿ ਸਿਰੰਦ ਬਿਧਵੰਸ ਪ੍ਰਹਰੋ (ਨਾਸ ਕਰੋ)।
ਸਾਧੂ ਮੂਲ ਹੈ ਜਿਸ ਨਾਮ । ਬਸੇ, ਨ ਲੂਟਹੁ, ਨਗਰ ਸੁਨਾਮ ॥17॥
(ਨਗਰ ਸੁਨਾਮ ਜੋ ਪਟਿਆਲੇ ਵਿਚ ਹੈ ਉਸਨੂੰ ਨਹੀਂ ਲੁਟਨਾ)।
ਅਪਰ ਦੇਸ਼ ਮਹਿ ਘਾਲਹੁ ਰੌਰਾ । ਲੂਟਿ ਕੂਟਿ ਲੀਜੈ ਸਭਿ ਠੌਰਾ ।
ਪੁਨਹਿ ਪਹਾਰਨਿ ਬਿਖੈ ਪ੍ਰਵੇਸ਼ਹੁ । ਰਾਜੇ ਰਾਣੇ ਰਾਵ ਬਿਸ਼ੇਸ਼ਹੁ ॥18॥
ਗਨ ਮੀਏਂ ਬਿਧਵੰਸਨ ਕਰਿ ਕੈ।
ਸਭਿ ਧਾਰਨ (ਪਹਾੜਾਂ ਦੀਆਂ ਧਾਰਾਵਾਂ) ਕੇ ਬਿਖੈ ਬਿਚਰਿ ਕੈ।
ਖੋਜਿ ਖੋਜਿ ਦੋਹੀ (ਦੋਖੀ ਦੁਸ਼ਮਣ) ਗੁਰ ਘਰ ਕੇ।
ਅੰਤਕ ਧਾਮ ਪਠਾਵਨਿ ਕਰਿਕੇ ॥19॥
ਲਿਹੁ ਬਦਲਾ ਜਿਮ ਜਾਨਹਿ ਦੇਸ਼ । ਜਹਿ ਕਹਿੰ ਧੂਮ ਮਚਾਇ ਵਿਸ਼ੇਸ਼ ।
ਬੁੱਧੂ ਸ਼ਾਹ ਅਧਿਕ ਦਰਵੇਸ਼ । ਹਮ ਸੋਂ ਮੇਲ ਰਹਯੋ ਸ਼ੁਭ ਵੇਸ਼ ॥ 20 ॥
ਬਸਤਿ ਹੁਤੋ ਬਿਚ ਸ਼ਹਿਰ ਸਢੌਰੇ । ਮਿਲਯੋ ਪਾਂਵਟਾ ਮਹਿੰ ਰਣ ਠੋਰੇ ।
ਨਰ ਗਨ ਲੇ ਕਰਿ ਲਰਯੋ ਘਨੇਰੇ। ਬਿਜੈ ਲਈ ਰਿਪੁ ਹਤੇ ਬਡੇਰੇ ॥21॥
ਤਿਸ ਕੇ ਸਾਥ ਬਾਦ ਕਰਿ ਭਾਰੇ ।
(ਸਢੌਰੇ ਦੇ ਖੋਟੇ ਕਾਜ਼ੀਆਂ ਨੇ ਬੁੱਧੂ ਸ਼ਾਹ ਨਾਲ ਝਗੜੇ ਕਰਕੇ)
ਤੁਰਕੇਸ਼ਵਰ ਕੇ ਨਿਕਟ ਉਚਾਰੇ।
ਸਹਤ ਮੁਰੀਦ ਕਤਲ ਕਰਿਵਾਯੋ॥ ਇਕ ਲਰਕਾ ਬਚਿ ਅਨਤ ਸਿਧਾਯੋ॥22॥
ਇਸ ਕਾਰਨ ਤੇ ਸ਼ਹਿਰ ਸਢੌਰੇ । ਨਰ ਬਹੁ ਖੋਟੇ ਦੁਰਮਤਿ ਬੌਰੇ ।
ਪ੍ਰਥਮ ਬਿਨਾਸ਼ ਕਰਹੁ ਤਿਨ ਕੇਰਾ। ਪੁਨ ਲੇ ਕਰ ਦਲ ਚਲਹੁ ਅਗੇਰਾ ॥23॥
ਸੀਖਯਾ ਸਕਲ ਸੁਨੀ ਜਬਿ ਬੰਦੇ। ਬੂਝਨਿ ਲਗਯੋ ਜੁਗਮ ਕਰ ਬੰਦੇ।
ਜਾਇ ਤਹਾਂ ਏਕਲ ਕਯਾ ਕਰਿਹੂੰ। ਲਾਖਹੁ ਸੰਗ ਜੰਗ ਕਿਮ ਭਿਰਿਹੂੰ ॥24॥ ਜਿਮ
ਪਲਟਾ ਲੈ ਹੋ ਰਿਪ ਘਾਇ । ਜੱਥਾ ਲਾਜ ਮਮ ਜਗੁ ਰਹਿ ਜਾਇ॥
ਕਰਨਿ ਉਚਿਤ ਪ੍ਰਭੁ ਇਸ ਬਿਧਿ ਕਾਜ । ਪ੍ਰਗਟੈ ਨਾਮ ਗਰੀਬ ਨਿਵਾਜ ॥25॥
ਸਤਿਗੁਰ ਬਨਯੋਂ ਸੈਨ ਭੰਡਾਰਾ। ਹੋਨਿ ਅਕਾਲੀ ਲਾਖ ਹਜਾਰਾ।
ਸੋ ਦੇ ਕਰਿ ਕੀਨੇ ਅਨੁਸਾਰੀ । ਹੋਹਿ ਸੰਗ ਤੁਮ ਲਸ਼ਕਰ ਭਾਰੀ ॥26॥
ਜੇ ਪ੍ਰਤੀਤ ਨਹਿੰ ਮੁੰਦਹੁ ਨੈਨੰ । ਲਿਹੁ ਬਿਲੋਕਿ ਚਿਤ ਮਹਿੰ ਧਰ ਚੈਨੰ ।
ਸੁਨਤਿ ਬਿਲੋਚਨ ਮੂੰਦੇ ਜਬੈ । ਦਿਖੇ ਗਗਨ ਮਹਿ ਲਾਖਹੁੰ ਤਬੈ ॥27॥
ਪੰਥ ਅਨੇਕ ਆਹਿੰ, ਨਹਿੰ ਪਾਰਾ । ਭਾਈ ਭੀਰ ਦਲ ਸਿੰਘਨ ਭਾਰਾ।
ਤੁਪਕ ਧਨੁਖ ਸਰ ਧਾਰਨ ਹਾਰੇ। ਰਿਪ ਹਤਿਬੇ ਰਣ ਬਿਖੈ ਕਰਾਰੇ ॥28॥
ਪ੍ਰਭ ਕੀ ਪ੍ਰਭੁਤਾ ਪਿਖੀ ਬਿਸਾਲਾ । ਪਰਯੋ ਚਰਨ ਪਰ ਧਰਿ ਕਰ ਭਾਲਾ।
ਅਪਨੋ ਮਤਿ ਚਲਾਇਹੋਂ ਜਬੈ । ਪੰਥ ਆਪ ਕੇ ਬਿਗਰੈ ਤਬੈ ॥29 ॥
ਕੌਨ ਜੁਗਤਿ ਮਹਿੰ ਰਹੋਂ ਬਤਾਵਹੁ। ਮਿਲਨ ਖਾਲਸਾ ਜਿਮ ਫੁਰਮਾਵਹੁ ॥30॥”
ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਦੀ ਸ਼ਹਾਦਤ ਉਪਰੰਤ ਖ਼ਾਲਸੇ ਦਾ ਬੋਲਬਾਲਾ
ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਉਪਰੰਤ ਸਮੁੱਚੇ ਭਾਰਤ ਵਰਸ਼ ਦੀ ਰਾਜਸੀ ਹਾਲਤ ਵਿਚ ਤੇ ਖਾਸ ਕਰ ਪੰਜਾਬ ਦੀ ਮੁਗ਼ਲ ਹਕੂਮਤ ਵਿਚ ਕਈ ਤਰ੍ਹਾਂ ਦੀ ਉਥਲ ਪੁਥਲ ਹੋ ਰਹੀ ਸੀ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਦਾ ਪਤਨ ਹੋ ਰਿਹਾ ਸੀ ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰਾਂ ਵਿਚ ਵੀ ਦਿੱਲੀ ਤਖ਼ਤ ਤੇ ਕਾਬਜ਼ ਹੋਣ ਦੇ ਕਈ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਸਨ । ਪੰਜਾਬ ਵਿਚ ਮੁਗ਼ਲ ਹਾਕਮਾਂ ਵਿਚ ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਦਾ ਜ਼ਾਲਮ ਵਤੀਰਾ ਤੇ ਗੁਰੂ ਸਾਹਿਬ ਨਾਲ ਜੰਗੀ ਝੜਪਾਂ ਦੇ ਦੌਰ ਚੱਲ ਰਹੇ ਸਨ । ਚਮਕੌਰ ਦੇ ਵੱਡੇ ਘੇਰੇ ਵਿੱਚੋਂ ਗੁਰੂ ਜੀ ਦਾ ਮੁਗ਼ਲ ਫ਼ੌਜਾਂ ਨੂੰ ਵੰਗਾਰ ਕੇ ਨਿਕਲ ਜਾਣਾ ਸੂਬਾ ਵਜ਼ੀਰ ਖ਼ਾਨ ਲਈ ਤਕੜੀ ਨਮੋਸ਼ੀ ਦਾ ਹੀ ਸਬੱਬ ਬਣ ਚੁੱਕਾ ਸੀ। ਸਤਿਗੁਰਾਂ ਦਾ ਮਾਛੀਵਾੜੇ ਜੰਗਲਾਂ ਵਿਚੋਂ ਮੁਗ਼ਲ ਫ਼ੌਜਾਂ ਦੇ ਨਾਕਿਆਂ ਵਿਚੋਂ ਸ਼ਰੇਆਮ ਨਿਕਲ ਜਾਣਾ ਸੂਬਾ ਵਜ਼ੀਰ ਖ਼ਾਨ ਲਈ ਲਾਹਨਤ ਬਣ ਚੁੱਕਾ ਸੀ। ਸਮੇਂ ਦੀ ਜ਼ਾਲਮ ਤੇ ਨਿਰਦਈ ਹਕੂਮਤ ਤੋਂ ਜਨਤਾ ਦਾ ਵਿਸ਼ਵਾਸ ਉੱਠ ਚੁੱਕਾ ਸੀ । ਇਸੇ ਲਈ ਮੁਗ਼ਲ ਫ਼ੌਜਾਂ ਤੇ ਹੋਰ ਲੋਕਾਂ ਵਿਚ ਗੁਰੂ ਸਾਹਿਬ ਤੇ ਅਥਾਹ ਸ਼ਰਧਾ ਤੇ ਪਿਆਰ ਉਮਡ ਰਿਹਾ ਸੀ। ਮਾਛੀਵਾੜੇ ਵਿਚੋਂ ਗ਼ਨੀ ਖਾਂ, ਨਬੀ ਖਾਂ, ਤੇ ਸਲੋਹ ਦੇ ਕਾਜ਼ੀ ਗੁਰੂ ਸਾਹਿਬ ਨੂੰ ਆਪ ਖ਼ੁਦ ਉੱਚ ਦੇ ਪੀਰ ਬਣਾ ਕੇ ਅੱਗੇ ਤੋਰਦੇ ਹੋਏ ਗੁਰੂ ਸਾਹਿਬ ਦੀ ਸੱਚੀ ਆਸਥਾ ਦੇ ਸਬੂਤ ਪੇਸ਼ ਕਰ ਰਹੇ ਸਨ। ਇਥੇ ਪੀਰ ਬੁੱਧੂ ਸ਼ਾਹ ਸਢੌਰਾ ਦੇ ਕਈ ਮੁਰੀਦਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਨਿਭਾਉਂਦਿਆਂ ਡੱਟ ਕੇ ਵਿਉਂਤਬੰਦੀ ਕਰ ਸਤਿਗੁਰਾਂ ਦੀ ਬਖਸ਼ਿਸ਼ ਹਾਸਿਲ ਕੀਤੀ।
ਸ਼ਰਮ ਦੇ ਮਾਰੇ ਵਜ਼ੀਰ ਖ਼ਾਨ ਨੇ ਗੁਰੂ ਜੀ ਦੇ ਪਿੱਛੇ ਹੋਰ ਨਵੀਆਂ ਮੁਗ਼ਲ ਫ਼ੌਜਾਂ ਭੇਜ ਕੇ ਹੱਲਾ ਬੋਲਿਆ। ਮੁਕਤਸਰ ਦੀ ਢਾਬ ਤੇ ਮਾਝੇ ਦੀ ਸਿੱਖ ਫ਼ੌਜ, ਗੁਰੂ ਜੀ ਨੂੰ ਆ ਮਿਲੀ । ਮਾਝੇ ਤੋਂ ਮਾਈ ਭਾਗੋ ਤੇ ਭਾਈ ਮਹਾਂ ਸਿੰਘ ਦੇ ਸਿੱਖ ਦਸਤਿਆਂ ਨੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਦੇ ਉਹ ਦੰਦ ਖੱਟੇ ਕੀਤੇ ਕਿ ਮੁਗ਼ਲਾਂ ਦੀ ਲੱਕ ਤੋੜਵੀਂ ਹਾਰ ਹੋਈ ਤੇ ਮੈਦਾਨ ‘ਚੋਂ ਬੜੇ ਹਥਿਆਰ ਛੱਡ ਕੇ ਜਾਨਾਂ ਬਚਾਉਂਦੇ ਖਿਸਕ ਗਏ। ਗੁਰੂ ਸਾਹਿਬ ਕੁਝ ਸਮਾਂ ਸਾਬ੍ਹੋ ਕੀ ਤਲਵੰਡੀ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਵਾ ਕੇ ਫਿਰ ਦੱਖਣ ਵੱਲ ਚਲੇ ਗਏ। ਉਥੇ ਹੀ ਬੰਦਾ ਸਿੰਘ ਬੈਰਾਗੀ ਨੂੰ ਇਕ ਬੜੇ ਵੱਡੇ ਸਿੰਘ ਸੂਰਮੇ ਦੇ ਰੂਪ ਵਿਚ ਸਿੱਖ ਸੈਨਾਪਤੀ ਤੇ ਸਿਪਾਹ-ਸਾਲਾਰ ਦੀ ਸਿਰਜਣਾ ਕਰ ਕੇ ਪੰਜਾਬ ਵਿਚ ਭੇਜਿਆ।
ਇਸ ਕਲਗੀਧਰ ਦੇ ਸਿੱਖ ਸੂਰਮੇ ਨੇ ਪੰਜਾਬ ਵਿਚ ਇਕ ਨਵੇਂ ਤੇ ਵਿਲੱਖਣ ਇਤਿਹਾਸ ਦੀ ਕਾਂਇਆਂਕਲਪ ਕਰ ਵਿਖਾਈ। ਉਸ ਬੈਰਾਗੀ ਸਾਧੂ ਦੇ ਡੌਲਿਆਂ ਵਿਚ ਸਿੱਖੀ ਸੂਰਮੇ ਦੇ ਖੂਨ ਨੇ ਉਬਾਲਾ ਖਾਧਾ। ਉਹ ਬੱਬਰ ਸ਼ੇਰ ਬਣ ਗਿਆ। ਉਹ ਦਸਮੇਸ਼ ਜੀ ਦਾ ਅੰਮ੍ਰਿਤਧਾਰੀ ਸਿੰਘ ਸੱਜ ਕੇ ਕਾਇਰਤਾ ਤੇ ਬੁਜ਼ਦਿਲੀ ਨੂੰ ਮਨ ‘ਚੋਂ ਸਦਾ ਲਈ ਕੱਢ ਕੇ ਬਹਾਦਰ ਬਣ ਗਿਆ ਤੇ ਸਿੱਖੀ ਜਜ਼ਬਾਤ ਜੋਸ਼ ਨਾਲ ਠਾਠਾਂ ਮਾਰਨ ਲੱਗੇ। ਉਸ ਨੇ ਸਿੱਖੀ ਪੂਰੀ ਤਰ੍ਹਾਂ ਧਾਰਨ ਕਰ ਲਈ ਸੀ। ਵੱਖ-ਵੱਖ ਇਤਿਹਾਸਕਾਰਾਂ ਨੇ ਇਸ ਮਹਾਨ ਸਿੱਖ ਯੋਧੇ ਬਾਰੇ ਤਵਾਰੀਖ਼ ਵਿਚ ਖ਼ਿਆਲ ਇਸ ਤਰ੍ਹਾਂ ਦਰਸਾਏ ਹਨ:
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੱਖਣੀ ਭਾਰਤ ਵਿਚ ਜਾਣ ਸਮੇਂ ਬਹੁਤ ਹੀ ਗੁੰਝਲਦਾਰ ਤੇ ਸੰਘਰਸ਼ਮਈ ਪ੍ਰਸਥਿਤੀਆਂ ਵਿਚੋਂ ਗੁਜ਼ਰ ਰਹੇ ਸਨ। ਸਮੇਂ ਦੀ ਮੁਗ਼ਲ ਹਕੂਮਤ ਦੇ ਜ਼ੁਲਮਾਂ ਦੇ ਜ਼ਬਰਦਸਤ ਤੂਫ਼ਾਨਾਂ ਦਾ ਟਾਕਰਾ ਕਰਦੇ ਹੋਏ, ਨਵੀਂ ਸਿਰਜਣਾ ਅਧੀਨ ਖ਼ਾਲਸਾ ਪੰਥ ਨੂੰ ਲਾਮਬੰਦ ਕਰਨ ਹਿੱਤ ਕਿਸੇ ਖ਼ਾਸ ਯੋਜਨਾ ਦੀ ਰੂਪ-ਰੇਖਾ ਉਸਾਰ ਰਹੇ ਸਨ। ਸਮੇਂ ਦੇ ਨਵੇਂ ਰਾਜਨੀਤਿਕ ਉਤਰਾਅ ਚੜ੍ਹਾਅ ਦੀ ਗਰਦਸ਼ ਨੂੰ ਭਾਂਪਦਿਆਂ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੀ ਜੰਗੀ ਮਦਦ ਕਰਕੇ ਉਸ ‘ਤੇ ਪ੍ਰਭਾਵ ਪਾ ਕੇ ਉਸਦੀ ਰਜ਼ਾਮੰਦੀ ਹਾਸਿਲ ਕਰ ਲਈ ਸੀ। ਹੁਣ ਗੁਰੂ ਸਾਹਿਬ ਕਿਸੇ ਖਾਸ ਸਿੱਖ ਤੇ ਬਹਾਦਰ ਸੂਰਮੇ ਦੀ ਤਲਾਸ਼ ਵਿਚ ਸਨ ਜੋ ਸਤਿਗੁਰੂ ਜੀ ਦੇ ਦੱਸੇ ਪ੍ਰੋਗਰਾਮ ਅਨੁਸਾਰ ਪੰਜਾਬ ਵਿਚ ਜਾ ਕੇ ਜ਼ਾਲਮਾਂ ਨੂੰ ਸੋਧਾ ਲਾ ਕੇ ਜ਼ੁਲਮ ਦਾ ਨਾਸ ਕਰ ਨਵੇਂ ਇਤਿਹਾਸ ਦੀ ਸਿਰਜਣਾ ਕਰ ਸਕੇ। ਸੋ ਸਮੇਂ ਦੇ ਵੇਗ ਨਾਲ ਉਹ ਉਸ ਬੈਰਾਗੀ, ਜੋ ਤੱਪ ਸਾਧਨਾ ਦੀਆਂ ਸ਼ਕਤੀਆਂ ਦੇ ਚੱਕਰ ਵਿਚ ਫਸਿਆ ਗੁੰਮਰਾਹ ਹੋ ਚੁੱਕਾ ਸੀ। ਉਸ ਸਮੇਂ ਦੇ ਸਾਧੂ ਮਾਦੋ ਦਾਸ ਦੇ ਡੇਰੇ ਵਿਚ ਗੁਰੂ ਸਾਹਿਬ ਦੇ ਪ੍ਰਵੇਸ਼ ਨੇ ਬੜਾ ਕ੍ਰਾਂਤੀਕਾਰੀ ਘਟਨਾ ਦਾ ਵਾਤਾਵਰਣ ਬਣਾ ਦਿੱਤਾ। ਕੱਟੜ ਵੈਸ਼ਨਵ ਮੱਤ ਦੇ ਸਾਧੂ ਦੇ ਡੇਰੇ ਵਿਚ ਬੱਕਰੇ ਝਟਕਾ ਕੇ ਤੇ ਉਸ ਤਪ ਸਾਧਨਾ ਦੇ ਜੰਤਰ-ਮੰਤਰਾਂ ਦੇ ਅਖਾਉਤੀ ਪਾਖੰਡਵਾਦ ਦੇ ਭਿਅੰਕਰ ਪ੍ਰਚਾਰ ਨੇ ਇਕ ਅਜੀਬ ਹੀ ਘਟਨਾ ਕਰਮ ਨੂੰ ਉਤਪੰਨ ਕਰ ਕੇ ਮਾਧੋ ਦਾਸ ਨੂੰ ਸੋਚਾਂ ਵਿਚ ਪਾ ਦਿੱਤਾ। ਜੰਤਰਾਂ-ਮੰਤਰਾਂ ਦੀ ਸ਼ਕਤੀ ਤੋਂ ਹੀਣਾ ਹੋ ਸਤਿਗੁਰਾਂ ਦੇ ਚਰਨਾਂ ‘ਤੇ ਢਹਿ ਪਿਆ। ਗੁਰੂ ਸਾਹਿਬ ਨੇ ਐਸਾ ਸਿੱਖੀ ਦਾ ਸਹੀ ਪ੍ਰਚਾਰ ਕਰ ਕੇ ਬੈਰਾਗੀ ਮੱਤ ਦਾ ਖੰਡਨ ਕਰ ਦਿੱਤਾ। ਮਾਧੋ ਦਾਸ ਵਿਚੋਂ ਕਾਇਰਤਾ ਤੇ ਬੁਜ਼ਦਿਲੀ ਦਾ ਭੂਤ ਕੱਢ ਕੇ ਸਹੀ ਸੂਰਬੀਰਤਾ ਦਾ ਰੰਗ ਚਾੜ੍ਹ ਦਿੱਤਾ। ਉਹ ਅੰਮ੍ਰਿਤਪਾਨ ਕਰਕੇ ਸਿੰਘ ਸੂਰਮਾ ਹੋ। ਨਿਬੜਿਆ ਤੇ ਉਸਦਾ ਨਵਾਂ ਨਾਮ ਗੁਰਬਖਸ਼ ਸਿੰਘ ਰਖਿਆ ਗਿਆ । ਉਸਦੇ ਪਰਵਰਤਨਮਈ ਜੀਵਨ ਦੇ ਨਵੇਂ ਰੰਗ ਤੇ ਸਿੱਖੀ ਜੋਸ਼ੀਲੇ ਹੁਲਾਰੇ ਨੂੰ ਤਵਾਰੀਖ਼ ਵਿਚ ਇਤਿਹਾਸਕਾਰਾਂ ਨੇ ਆਪਣੀ ਸੋਚ ਨਾਲ ਕਲਮਬੰਦ ਕੀਤਾ ਹੈ।
ਇਤਿਹਾਸਕਾਰ ਰਤਨ ਸਿੰਘ ਭੰਗੂ, ਆਪਣੀ ਲਿਖਤ ਪੰਥ ਪ੍ਰਕਾਸ਼ ਵਿਚ ਲਿਖਦੇ ਹਨ:
ਤਬ ਉਨ ਕਹਿਓ, ਮੈਂ ਬੰਦਾ ਤੇਰਾ। ਮੈਂ ਤੋਹਿ ਸਿੱਖ, ਗੁਰੂ ਤੂੰ ਮੇਰਾ।
“ਜੋ ਆਖੀ ਸਤਿਗੁਰ ਉਸੇ, ਸੋ ਉਸ ਲੀਨੀ ਮਾਨ ।
ਧਰਯੋ ਸੋ ਬੰਦਾ ਨਾਮ ਤਿਸ, ਤਿਨ ਕਰ ਲੀਓ ਪ੍ਰਮਾਨ ।”
ਇਸ ਤਰ੍ਹਾਂ ਗੁਰਬਖਸ਼ ਸਿੰਘ ਦਾ ਨਾਮ ਬੰਦਾ ਤੇ ਫਿਰ “ਬੰਦਾ ਸਿੰਘ ਬਹਾਦਰ” ਮਸ਼ਹੂਰ ਹੋ ਗਿਆ।
ਸਿੱਖ ਇਤਿਹਾਸ ਦੇ ਖੋਜੀ ਸ. ਕਰਮ ਸਿੰਘ ਇਕ ਥਾਂ ਸੀ.ਐੱਚ.ਪੈਨ ਦੀ ਲਿਖਤ ‘ਏ ਸ਼ਾਰਟ ਹਿਸਟਰੀ ਆਫ਼ ਦਾ ਸਿੱਖਜ਼’ ਦਾ ਹਵਾਲਾ ਦੇ ਕੇ ਲਿਖਦੇ ਹਨ ਕਿ:
ਬੰਦਾ ਬ ਇਸਤਮਾਇ ਈਂ ਮਾਅਨੀ ਅਜ ਦਿਲੋ,
ਜਾਂ
ਇਰਾਦਤਮੰਦ ਸੂਦ, ਵ ਪਾਹੁਲ ਗ੍ਰਿਫਤਹ ਮੁਸਤਇਦ ਹੰਗਾਮਾ ਵਾ ਮੁਹਾਰਬਾ ਗਰਦੀਦ ।
ਅਰਥਾਤ
ਬੰਦਾ ਇਹ ਕੁਝ ਸੁਣ ਕੇ ਦਿਲ ਤੇ ਜਾਨ ਤੋਂ ਸਿੱਖ ਹੋ ਗਿਆ ਤੇ ਪਾਹੁਲ ਲੈ ਕੇ ਜੰਗ ਤੇ ਲੜਾਈ ਲਈ ਤਿਆਰ ਹੋ ਗਿਆ।
ਪੰਜਾਬ ਵਿਚ ਜ਼ੁਲਮ ਕਰਦੇ ਜ਼ਾਲਮਾਂ ਨੂੰ ਨੱਥ ਪਾਉਣਾ ਅਤਿ ਜ਼ਰੂਰੀ ਸੀ। ਇਸ ਲਈ ਗੁਰੂ ਜੀ ਨੇ ਦੂਰਅੰਦੇਸ਼ੀ ਸੂਝ ਬੂਝ ਤੇ ਗਿਆਨ ਦੇ ਨਾਲ-ਨਾਲ ਆਤਮਿਕ ਬਲ ਤੇ ਸਰੀਰਿਕ ਸ਼ਕਤੀ ਦੇ ਜੰਗੀ ਅਭਿਆਸ ਨੂੰ ਨਿੱਤਨੇਮ ਤੇ ਨਿਤਾਪ੍ਰਤੀ ਜੀਵਨ ਦਾ ਅੰਗ ਬਣਾ ਦਿੱਤਾ।
ਬੰਦਾ ਸਿੰਘ ਬਹਾਦਰ ਦੇ ਸਿੱਖ ਸਿਪਾਹ-ਸਾਲਾਰ ਬਣਨ ਬਾਰੇ ਇਤਿਹਾਸਕਾਰ ਮਿਸਟਰ ਮੁਹੰਮਦ ਲਤੀਫ਼ ਆਪਣੀ ਪੁਸਤਕ ਹਿਸਟਰੀ ਆਫ਼ ਦਾ ਪੰਜਾਬ ਵਿਚ ਲਿਖਦਾ ਹੈ:
“Govind and Banda became soon intimate friends, and the former by his persuasive eloquence and religious zeal, made such a deep impression on the mind of Banda, that he was intiated into the Pahul, and became a disciple of the Guru.”
ਇਸ ਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਬੰਦਾ ਬਹਾਦਰ ਦਾ ਬੜਾ ਹੀ ਪਿਆਰ ਹੋ ਗਿਆ। ਗੁਰੂ ਜੀ ਦੀ ਸਿੱਖਿਆ ਦਾ ਬੰਦੇ ਬਹਾਦਰ ਦੇ ਦਿਲ ‘ਤੇ ਬੜਾ ਡੂੰਘਾ ਅਸਰ ਹੋਇਆ। ਇਤਿਹਾਸ ਦੱਸਦਾ ਹੈ ਕਿ ਉਸ ਨੇ ਖੰਡੇ ਬਾਟੇ ਦੀ ਪਾਹੁਲ ਲੈ ਲਈ ਤੇ ਗੁਰੂ ਸਾਹਿਬ ਦਾ ਸੰਪੂਰਨ ਸਿੰਘ ਸੱਜ ਗਿਆ।
ਇਤਿਹਾਸਕਾਰ ਕਨ੍ਹਈਆ ਲਾਲ ਆਪਣੀ ਲਿਖਤ ਤਾਰੀਖ਼ੇ ਪੰਜਾਬ ਦੇ ਪੰਨਾ 56 ਤੇ ਇਸ ਸਿੱਖ ਸੂਰਮੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖੀ ਸੰਪਰਕ ਨੂੰ ਇਉਂ ਦਰਸਾਇਆ ਹੈ, “ਬੰਦਾ ਗੁਰੂ ਗੋਬਿੰਦ ਸਿੰਘ ਜੀ ਕਾ ਚੇਲਾ ਬਨ ਗਿਆ ਔਰ ਪਾਹੁਲ ਲੇ (ਅੰਮ੍ਰਿਤਪਾਨ ਕਰ) ਗੁਰੂ ਕਾ ਸਿੱਖ ਹੂਆ।”
ਗੁਰੂ ਸਾਹਿਬ ਬੰਦਾ ਬਹਾਦਰ ਵਰਗੇ ਸਿੱਖ ਸੂਰਮੇ ਨੂੰ ਸਮੇਂ ਦੇ ਖ਼ਾਲਸਾ ਪੰਥ ਦੀ ਵਾਗਡੋਰ ਦੇਣਾ ਚਾਹੁੰਦੇ ਸਨ, ਜੋ ਕਲਗੀਧਰ ਜੀ ਦੇ ਅਸੂਲਾਂ ਪ੍ਰਤੀ ਵਚਨਬੱਧ ਰਹਿ ਕੇ ਜ਼ਾਲਮਾਂ ਨੂੰ ਸੋਧ ਕੇ ਪੰਜਾਬ ਵਿਚ ਸੱਚੇ ਸੁੱਚੇ ਸਿੱਖ ਭਗਤ ਪੀਰ ਬੁੱਧੂ ਸ਼ਾਹ ਤੇ ਉਸਦੇ ਪਰਿਵਾਰ ਤੇ ਨਿਰਦੋਸ਼ ਸਿੱਖਾਂ ਦੀ ਸ਼ਹਾਦਤ ਦੇ ਬਦਲੇ ਲੈ ਕੇ ਮੁਗ਼ਲ ਜ਼ਾਲਮਾਂ ਨੂੰ ਸਬਕ ਸਿਖਾ ਸਕੇ। ਸੋ ਇਸ ਕੰਮ ਲਈ ਬੰਦਾ ਸਿੰਘ ਯੋਗ ਮੰਨਿਆ ਗਿਆ।
ਮਿਸਟਰ ਮੈਕਗ੍ਰੇਗਰ (1846 ਈ.) ਆਪਣੀ ਪੁਸਤਕ “ਹਿਸਟਰੀ ਆਫ਼ ਦੀ ਸਿਖਜ਼” ਦੇ ਪੰਨਾ 106 ਤੇ ਬੰਦਾ ਸਿੰਘ ਬਾਰੇ ਲਿਖਦਾ ਹੈ: “Banda immediately consented, received the pahool, and became a Sikh” भवघाउ मैरा ਉਸੇ ਵੇਲੇ ਗੁਰੂ ਜੀ ਦਾ ਹੁਕਮ ਮੰਨ, ਪਹੁਲ ਲੈ ਸਿੱਖ ਬਣ ਗਿਆ।
ਹਿਸਟੋਰੀਅਨ ਮੈਕਾਲਿਫ, ਆਪਣੀ ਪੁਸਤਕ ਸਿੱਖ ਰਿਲੀਜਨ ਜਿਲਦ ਨੰ. ਪੰਜ ਵਿਚ ਲਿਖਦਾ ਹੈ :
The Guru instructed Banda the tenets of his religion and in due time baptized him according to the new rite. On that occasion Banda received the name Gurbakhash Singh. (Page 238)
ਅਰਥਾਤ:
ਗੁਰੂ ਜੀ ਨੇ ਬੰਦੇ ਨੂੰ ਆਪਣੇ ਮੱਤ ਦਾ ਉਪਦੇਸ਼ ਦਿੱਤਾ ਤੇ ਮੁਨਾਸਿਬ ਸਮੇਂ ਤੇ ਉਸ ਨੂੰ ਨਵੀਆਂ ਰਸਮਾਂ ਅਨੁਸਾਰ ਅੰਮ੍ਰਿਤ ਛਕਾਇਆ। ਉਸ ਸਮੇਂ ਬੰਦੇ ਨੇ ਗੁਰਬਖਸ਼ ਸਿੰਘ ਨਾਮ ਪ੍ਰਾਪਤ ਕੀਤਾ।
ਅਧਿਆਏ ਬਾਰਵਾਂ
ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਪਿਛੋਂ ਖ਼ਾਲਸਾ ਜਰਨੈਲ ਬੰਦਾ ਸਿੰਘ ਦਾ ਜੋਸ਼
ਬੰਦਾ ਸਿੰਘ (ਬੈਰਾਗੀ) ਦਸਮੇਸ਼ ਜੀ ਨੂੰ ਮਿਲ ਕੇ ਬਹੁਤ ਖ਼ੁਸ਼ ਤੇ ਪ੍ਰਭਾਵਿਤ ਹੋ ਚੁੱਕਾ ਸੀ । ਹੁਣ ਉਹ ਦਸਮੇਸ਼ ਜੀ ਦੇ ਉਪਦੇਸ਼ ਨੂੰ ਜੀਵਨ ਦਾ ਅਸਲੀ ਲਕਸ਼ ਸਮਝਣ ਲੱਗਾ। ਪੱਲ-ਪੱਲ ਦੇ ਗੁਜ਼ਰ ਰਹੇ ਸਮੇਂ ਨੂੰ ਗੁਰੂ ਸਾਹਿਬ ਦੇ ਸਮਝਾਏ ਤੇ ਦੱਸੇ ਜੀਵਨ ਮਾਰਗ ‘ਤੇ ਚੱਲਣ ਦੇ ਸਾਰਥਕ ਯਤਨਾਂ ਨੂੰ ਸਹੀ ਤੇ ਯੋਗ ਮੰਨਣ ਲੱਗਾ। ਸਿੱਖਾਂ ਵਿਚ ਰਹਿ ਕੇ ਹੁਣ ਉਸਨੂੰ ਪੰਜਾਬ ਦੇ ਹਾਲ ਮਾਲੂਮ ਹੋ ਗਏ ਸਨ। ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ, ਤੇ ਸ਼ਹਾਦਤ ਬਾਰੇ ਸਿੱਖਾਂ ਨੇ ਖੋਲ੍ਹ ਕੇ ਦੱਸ ਦਿੱਤਾ ਸੀ। ਗੁਰੂ ਜੀ ਦੇ ਅਵਤਾਰ ਤੇ ਪੈਗੰਬਰੀ ਜਾਹੋ-ਜਲਾਲ ਦੇ ਨਾਲ ਜਨਤਾ ਸਿਰੋਂ ਭਾਰ ਉਤਾਰਨ ਦੇ ਸਾਕੇ ਕੰਨੀ ਸੁਣ ਚੁੱਕਾ ਸੀ । ਸੋ ਸੁੱਤੇ ਸਿੱਧ ਇਹ ਬਹਾਦਰੀ ਦੇ ਕਾਰਨਾਮੇ ਸੁਣ ਕੇ ਬੰਦਾ ਸਿੰਘ (ਗੁਰਬਖਸ਼ ਸਿੰਘ) ਦੀ ਸੁੱਤੀ ਆਤਮਾ ਜਾਗ ਉੱਠੀ। ਭੋਲੀ ਭਾਲੀ ਜਨਤਾ ‘ਤੇ ਮੁਗ਼ਲਾਂ ਦੇ ਕਹਿਰ ਤੇ ਜ਼ੁਲਮਾਂ ਨੇ ਉਸਦੀ ਆਤਮਾ ਨੂੰ ਝੰਜੋੜ ਕੇ ਜਗਾ ਦਿੱਤਾ। ਸੂਫ਼ੀ ਪੀਰ ਬੁੱਧੂ ਸ਼ਾਹ, ਉਸਦੇ ਪੁੱਤਰਾਂ ਤੇ ਮੁਰੀਦਾਂ ਤੇ ਢਾਹੇ ਜ਼ੁਲਮ ਤੇ ਤਸ਼ਦੱਦ ਨੇ ਉਸਨੂੰ ਹਿਲਾ ਕੇ ਰੱਖ ਦਿੱਤਾ । ਕਾਮਨਾ ਰਹਿਤ ਮਹਾਂਬਲੀ ਗੁਰੂ ਸਾਹਿਬ ਦੇ ਜੰਗਾਂ ਯੁੱਧਾਂ ਦੇ ਭਲੇ ਦੇ ਯਤਨਾਂ ਨੇ ਉਸਨੂੰ ਹੋਰ ਵੀ ਹੱਲਾਸ਼ੇਰੀ ਪ੍ਰਦਾਨ ਕਰ ਦਿੱਤੀ। ਸਤਿਗੁਰੂ ਜੀ ਗੋਦਾਵਰੀ ਨਦੀ ਦੇ ਕੰਢੇ ਬੈਠ ਕੇ ਸ਼ਸਤਰ ਵਿਦਿਆ ਦਾ ਅਭਿਆਸ ਤੇ ਨਾਲ ਹੀ ਸ਼ਸਤਰਾਂ ਬਾਰੇ ਗਿਆਨ ਚਰਚਾ ਦਾ ਪ੍ਰਵਾਹ ਚਲਾਉਂਦੇ ਸਨ । ਬੰਦਾ ਸਿੰਘ ਬਹੁਤ ਰੁਚੀ ਨਾਲ ਸਰਵਣ ਕਰਕੇ ਸਿੱਖਿਆ ਪ੍ਰਾਪਤ ਕਰ ਰਹੇ ਸਨ।
ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਵਿਖੇ ਸ਼ਿਕਾਰ ਘਾਟ ਦੇ ਸਥਾਨ ਤੇ ਸ਼ਿਕਾਰ ਖੇਡ ਕੇ ਆਏ ਸਨ। ਕਮਰਕੱਸੇ ਖੋਲ੍ਹ ਕੇ ਵਿਸ਼ਰਾਮ ਕਰ ਰਹੇ ਸਨ ਤੇ ਕੁਝ ਸਿੰਘ ਲੰਗਰ ਤਿਆਰ ਕਰ ਰਹੇ ਸਨ । ਕੋਲ ਬਾਬਾ ਬੰਦਾ ਸਿੰਘ ਬੈਠੇ ਗੁਰੂ ਜੀ ਦੇ ਚਰਨ ਦਬਾ ਰਹੇ ਸਨ । ਗੁਰੂ ਜੀ ਨੇ ਬੰਦੇ ਨੂੰ ਸਵਾਲ ਕੀਤਾ। “ਤਿਆਗ ਭਲਾ ਹੈ ਕਿ ਗ੍ਰਹਿਸਥ?” ਬੰਦੇ ਨੇ ਉੱਤਰ ਦਿੱਤਾ, “ਘਰ ਬਾਹਰ ਮਾਂ ਪਿਓ ਦਾ ਗ੍ਰਹਿਸਥ ਮੈਂ ਰਜੌਰੀ ਰਹਿੰਦਿਆਂ ਕਰ ਵੇਖਿਆ ਹੈ ਤੇ ਨਿਰਾ ਤਿਆਗ ਮੈਂ ਨਾਸਕ ਤੇ ਨਾਂਦੇੜ ਰਹਿ ਕੇ ਉਮਰਾਂ ਗਾਲ ਕੇ, ਹੰਢਾ ਕੇ ਵੇਖ ਚੁੱਕਾ ਹਾਂ। ਦੋਵੇਂ ਹੀ ਦੁੱਖ ਦਾ ਮੂਲ ਹਨ। ਜੇ ਆਪ ਮਿਹਰ ਕਰ ਕੇ ਮੇਰੇ ਅਗਿਆਨਤਾ ਭਰੇ ਜੀਵਨ ਦੇ ਨੇਤਰ ਖੋਲ੍ਹ ਦਿਓ, ਪਾਰ ਉਤਾਰੇ ਦਾ ਰਾਹ ਪੱਧਰਾ ਕਰ ਦਿਓ, ਮਨ ਨੀਵਾਂ ਮਤ ਉੱਚੀ ਕਰ ਦਿਓ, ਮਤ ਵਾਹਿਗੁਰੂ ਦੀ ਰਾਖੀ ਵਿਚ ਰਖਵਾ ਦਿਓ ਫੇਰ ਗ੍ਰਹਿਸਥ ਤਿਆਗ ਸਭ ਸਹੀ ਹੋ ਜਾਣਗੇ।
ਗੁਰੂ ਸਾਹਿਬ ਨੇ ਸਵਾਲ ਕੀਤਾ, “ਫਿਰ ਸਾਡੇ ਜੰਗ ਰਚਾਉਣੇ ਤੁਹਾਨੂੰ ਕੀ ਭਾਸੇ ਹਨ?”
ਬੰਦੇ ਨੇ ਉੱਤਰ ਦਿੱਤਾ, “ਇਹ ਸਭ ਤੁਹਾਡੇ ਚੋਜ ਸਨ।” ਗੁਰੂ ਸਾਹਿਬ ਨੇ ਪੁਛਿਆ, “ਜੇ ਤੁਹਾਡੇ ਸਿਰ ਜੰਗ ਦੀ ਪੰਡ ਧਰੀ ਜਾਵੇ ਤਾਂ ਕੀ ਵਿਚਾਰ ਹੈ?” ਬੰਦੇ ਨੇ ਮੱਥਾ ਟੇਕਿਆ। ਗੁਰੂ ਜੀ ਨੇ ਸਿਰ ਉੱਤੇ ਪਿਆਰ ਦਿੱਤਾ ਤੇ ਕੋਲ ਬਿਠਾ ਲਿਆ। “ਸੱਚੇ ਪਾਤਸ਼ਾਹ! ਆਪ ਦੋ ਜਹਾਨ ਦੇ ਵਾਲੀ ਹੋ । ਦਾਸ ਆਪ ਜੀ ਦਾ ਬੈ-ਖ਼ਰੀਦ ਬੰਦਾ ਹੈ। ਆਪ ਜੀ ਦਾ ਹੁਕਮ ਹੀ ਮੇਰੀ ਕਲਿਆਣ ਹੈ। ਇਹੋ ਮੇਰੀ ਖ਼ੁਸ਼ੀ ਹੋਵੇਗੀ ਤੇ ਮੇਰੀ ਮੁਕਤੀ ਦਾ ਸਾਧਨ ਹੋਵੇਗਾ। ਪਰੰਤੂ ਕਾਰਜ ਬਹੁਤ ਭਾਰੀ ਹੈ। ਇਹ ਤਾਂ ਧੁਰ ਦਰਗਾਹੋਂ ਆਇਆ ਮਹਾਂਪੁਰਖਾਂ ਦੇ ਕਰਨ ਵਾਲਾ ਹੈ। ਇਸ ਵਿਚ ਆਪ ਦੀ ਮਿਹਰ ਤੇ ਸ਼ਕਤੀ ਦੀ ਲੋੜ ਹੈ। ਨਿਮਾਣਾ ਦਾਸ ਕੀ ਕਰ ਸਕਦਾ ਹੈ?” ਦਸ਼ਮੇਸ਼ ਜੀ ਮੁਸਕਰਾਏ ਤੇ ਅਕਾਸ਼ ਵੱਲ ਤਕਿਆ। ਦੋ ਵਾਰੀ ਵਾਹਿਗੁਰੂ ! ਵਾਹਿਗੁਰੂ !! ਕਿਹਾ ਤੇ ਬੰਦੇ ਵੱਲ ਤੱਕ ਕੇ ਬੋਲੇ “ਬੰਦੇ ਬੁਲੰਦੇ, ਪਿਆਰੇ ਜੀਓ ! ਰੱਬੀ ਝਰਨਾਹਟ ਤੋਂ ਬਿਨਾਂ ਮਨੁੱਖ ਪਸ਼ੂ ਹੈ। ਰੱਬ ਵਲੋਂ ਇਹ ਦਾਤ ਤੁਹਾਨੂੰ ਬਖ਼ਸ਼ੀ ਗਈ ਹੈ। ਪਿਆਰ ਦੀ ਖਿੱਚ ਕਦੀ ਵੀ ਵਿਛੜਨ ਨਹੀਂ ਦਿੰਦੀ। ਜੇ ਸਾਡੇ ਬਚਨਾਂ ਦਾ ਪਾਲਨ ਕਰੋਗੇ ਤਾਂ ਅਸੀਂ ਸਦਾ ਤੁਹਾਡੇ ਅੰਗ ਸੰਗ ਰਹਾਂਗੇ।” ਸੁਣਦੇ ਸਾਰ ਹੀ ਪਿਆਰ ਦੇ ਹੰਝੂਆਂ ਦੇ ਮੋਤੀ, ਵੇਗ ਬਣ ਨੇਤਰਾਂ ‘ਚੋਂ ਵਹਿ ਤੁਰੇ। ਬੰਦੇ ਦੇ ਦਸਮੇਸ਼ ਜੀ ਪ੍ਰਤੀ ਪ੍ਰੀਤ ਦੇ ਆਂਸੂ ਠੱਲ੍ਹੇ ਨਹੀਂ ਜਾ ਰਹੇ ਸਨ। “ਬੰਦਿਆ! ਅਸਾਂ ਤੈਨੂੰ ਇਕ ਉੱਚਾ ਤੇ ਸੁੱਚਾ ਅਦਾਰਸ਼ਵਾਦੀ ਕੰਮ ਸੌਂਪਿਆ ਹੈ। ਇਸ ਵਿਚ ਜੀਵਨ ਦਾ ਅਮਲ ਨਿਭਾਉਣਾ ਪੈਂਦਾ ਹੈ। ਜੀਵਨ ਦੇ ਆਦਰਸ਼ ਨੂੰ ਪਹਿਲ ਦੇਣੀ ਪੈਂਦੀ ਹੈ। ਇਸ ਨੂੰ ਪਾਲਣਾ ਹੀ ਪਰਮ ਧਰਮ ਹੈ।” ਬੰਦਾ ਸੁਣ ਕੇ ਹੱਥ ਜੋੜੀ ਗੁਰੂ ਸਾਹਿਬ ਦੇ ਚਰਨੀਂ ਢਹਿ ਪਿਆ ਸੀ।
ਗੁਰੂ ਸਾਹਿਬ ਨੇ ਬੰਦੇ ਬਹਾਦਰ ਨੂੰ ਨਸੀਹਤ ਕਰਦਿਆਂ ਖ਼ਾਲਸੇ ਦੇ ਆਦਰਸ਼ ਬਾਰੇ ਜੋ ਕੁੱਝ ਸਮਝਾਇਆ, ਭਾਈ ਵੀਰ ਸਿੰਘ ਜੀ ਸ੍ਰੀ ਕਲਗੀਧਰ ਚਮਤਕਾਰ ਵਿਚ ਇਉਂ ਜ਼ਿਕਰ ਕਰਦੇ ਹਨ; “ਸੋ ਬੰਦੇ ! ਖ਼ਾਲਸਾ ਆਦਰਸ਼ ਨੂੰ ਕਦੀ ਅੱਖਾਂ ਤੋਂ ਉਹਲੇ ਨਹੀਂ ਕਰਨਾ। ਜੰਗਾਂ ਦੇ ਚਾਉ ਤੇ ਲੁੱਟ ਦੇ ਲਾਲਚ ਵਿਚ ਸਾਰੇ ਦੇਸ਼ ਦੇ ਗੁੰਡੇ ਤੇ ਉਚੱਕੇ ਤੇਰੇ ਪਾਸ ਆਉਣਗੇ, ਪਰ ਤੂੰ ਆਦਰਸ਼ ‘ਤੇ ਰਹਿਣਾ ਹੈ। ਭੀੜ ਵੱਧਦੀ ਦਾ ਚਾਉ ਤੇ ਫ਼ੌਜ ਬਣਦੀ ਦਾ ਲਾਲਚ ਤੈਨੂੰ ਆਦਰਸ਼ ਤੋਂ ਨਾ ਡੇਗ ਦੇਵੇ। ਅਸਾਂ ਪੰਜ ਸਿੰਘ ਜੋ ਤੈਨੂੰ ਦਿੱਤੇ ਹਨ, ਇਹ ਸੋਹਣੇ ਦੀਦਾਰ ਵਾਲੇ, ਇਹ ਆਦਰਸ਼ਕ ਖ਼ਾਲਸਾ ਹਨ। ਇਸ ਆਦਰਸ਼ ਨੂੰ, ਜੋ ਤੇਰੀਆਂ ਅੱਖਾਂ ਅੱਗੇ ਨਮੂਨਾ ਹੈ। ਜਗਤ ਖ਼ੁਦੀ ਵਿਚ ਹੈ, ਮਨੁੱਖ ਦੀ ਪੀੜ ਅਰਸ਼ਾਂ ਤੱਕ ਅਪੜਦੀ ਹੈ। ਇਸ ਦੁੱਖ ਨੂੰ ਹਰਨ ਲਈ ਅਸੀਂ ਆਏ ਹਾਂ। ਦੇਖੀਂ! ਮਤਾਂ ਪੀੜ ਹਰਦਾ, ਤੂੰ ਪੀੜਾ ਦੇਣ ਲੱਗ ਜਾਵੇਂ।” ਬੰਦੇ ਹੱਥ ਜੋੜੇ ਤੇ ਕਿਹਾ, “ਹੇ ਸੱਚੇ ਪਾਤਸ਼ਾਹ! ਤੁਸਾਂ ਮਿਹਰ ਕਰ ਮੈਨੂੰ ਜਗ੍ਹਾ ਦਿੱਤੀ ਹੈ। ਮੈਨੂੰ ਆਪ ਦਾ ਪਿਆਰਾ ਚੰਦ ਮੁਖੜਾ ਨਾ ਭੁੱਲੇ, ਗੁਰਬਾਣੀ ਮਿੱਠੀ ਲੱਗੇ, ਵਾਹਿਗੁਰੂ ਦੀ ਮਿਹਰ ਰਹੇ, ਮੇਰੇ ਅਮਲਾਂ ਵਿਚ ਆਪ ਬੈਠੇ। ਇਹ ਪੰਜ ਖ਼ਾਲਸਾ ਸਦਾ ਮੇਰੇ ਸਹਾਈ ਰਹਿਣ। ਸਤਿਗੁਰਾਂ ਫੁਮਾਇਆ ਪਿਆਰੇ ਬੰਦੇ! ਇਕ ਅਸੂਲ ਯਾਦ ਰੱਖੀਂ। ਤਾਕਤ ਸਾਰੀ ਏਕਾਗਰਤਾ ਵਿਚ ਹੈ। ਏਕਾਗਰਤਾ ਦੀ ਸਫਲਤਾ ‘ਸ਼ੁੱਭ ਆਚਰਣ’ ਵਿਚ ਹੀ ਹੈ। ਪੰਜਵੇਂ ਸਤਿਗੁਰਾਂ ਸਮੇਂ ਨਾਮਵਰ ਡਾਕੂ ਗੁਰੂ ਸ਼ਰਣ ਵਿਚ ਆ ਕੇ ਸਿੱਖ ਬਣਿਆ ਤੇ ਬਾਣੀ ਨਾਲ ਜੁੜ ਕੇ ਬਲਕਾਰੀ ਯੋਧਾ ਹੋ ਸੰਗਤਾਂ ਵਿਚ ਪਰਉਪਕਾਰ ਕਮਾਉਣ ਲੱਗਾ।”
ਬੰਦੇ ਹੱਥ ਜੋੜ ਸਿਰ ਨਿਵਾਇਆ, “ਸੱਚੇ ਪਾਤਸ਼ਾਹ! ਸਤਿ ਬਚਨ, ਹਰ ਕੰਮ ਆਪ ਜੀ ਦੀ ਮਿਹਰ ਤੇ ਬਖਸ਼ਿਸ਼ ਨਾਲ ਹੀ ਹੋਣਾ ਹੈ।”
ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ, “ਹੁਣ ਤੁਸਾਂ ਪੰਜਾਬ ਨੂੰ ਚਾਲੇ ਪਾਓ ਤੇ ਸਾਡੇ ਹੁਕਮਨਾਮੇ ਉਥੇ ਜਾ ਕੇ ਸਾਡੇ ਪਿਆਰੇ ਗੁਰਸਿੱਖਾਂ ਨੂੰ ਭੇਜੋ। ਮਾਝੇ, ਮਾਲਵੇ, ਦੜਪ, ਨੱਕੇ, ਪੋਠੋਹਾਰ, ਦੁਆਬੇ, ਮੈਨਦਾਬ, ਧੰਨੀ, ਸੁਆਂ, ਸਾਰੇ ਪੰਜਾਬ, ਪਸ਼ੌਰ, ਮੁਲਤਾਨ ਤੋਂ ਸਾਰੇ ਸਿੱਖ ਤੁਹਾਡੇ ਤੱਕ ਅੱਪੜ ਜਾਣਗੇ । ਸਾਰਾ ਖ਼ਾਲਸਾ ਵਹੀਰਾਂ ਘੱਤ ਕੇ ਆ ਮਿਲੇਗਾ । ਜਿਉਂ ਜਿਉਂ ਸਿੰਘ ਖ਼ਾਲਸਾ ਆ ਪੁੱਜੇ, ਧਰਮ ਯੁੱਧ ਦਾ ਕੰਮ ਆਰੰਭ ਦੇਣਾ। ਸਢੌਰੇ ਦਾ ਪੀਰ ਬੁੱਧੂ ਸ਼ਾਹ ਪ੍ਰੇਮੀ ਸਾਡੇ ਨਾਲ ਰਿਹਾ ਹੈ। ਉਸ ਨੇ ਆਪਣੇ ਪੁੱਤਰ ਵੀ ਖ਼ਾਲਸੇ ਦੇ ਜੰਗ ਵਿਚ ਵਾਰ ਦਿੱਤੇ ਸਨ। ਤੁਰਕਾਂ ਨੇ ਤੁਅਸਬ ਤੇ ਜ਼ੋਰ ਜ਼ੁਲਮ ਦੀ ਲਹਿਰ ਵਿਚ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ । ਨਸੀਰਾਂ ਫ਼ਰਿਸ਼ਤਾ ਸੀਰਤ ਤੇ ਦੇਵੀ ਉਨ੍ਹਾਂ (ਜ਼ਾਲਮਾਂ) ਹੱਥੋਂ ਰੱਬੀ ਗੀਤ ਗਾਉਂਦੀ ਸ਼ਹੀਦ ਹੋਈ। ਉਸ ਪਿਆਰੀ, ਰੱਬ ਦੀ ਦੁਲਾਰੀ ਤੇ ਉਸ ਰੱਬ ਪਿਆਰੇ ਦਾ ਇਕ ਨਿੱਕਾ ਬੱਚਾ ਅਜੇ ਕੈਦ ਸੁਣੀਂਦਾ ਹੈ, ਯਾ ਕਿਤੇ ਛੁਪਿਆ ਬੈਠਾ ਹੈ। ਉਸ ਦਾ ਪਤਾ ਕਰੋ, ਜੇ ਕੈਦ ਹੋਵੇ ਤਾਂ ਉਸ ਨੂੰ ਛੁਡਾ ਕੇ ਸੁਤੰਤਰ ਕਰਨਾ ਤੇ ਆਪਣੀਂ ਪੈਰੀਂ ਖੜ੍ਹਾ ਕਰਨਾ, ਜ਼ਰੂਰੀ ਕੰਮ ਹੈ।”
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੇਸ਼ ਦੀ ਯਾਤਰਾ ਕਰਦੇ ਇਹ ਸਿੱਖੀ ਦੇ ਭਵਿੱਖ ਲਈ ਨਵੇਂ ਕੁੱਝ ਐਸੇ ਮੀਲ ਪੱਥਰ ਕਾਇਮ ਕਰਨਾ ਚਾਹੁੰਦੇ ਸਨ ਜੋ ਆਉਣ ਵਾਲੀਆਂ ਭਾਰਤ ਵਰਸ਼ ਦੀਆਂ ਨਸਲਾਂ ਦੀਆਂ ਰਗਾਂ ਵਿਚ ਸਿੱਖੀ ਦੇ ਅਨੋਖੇ ਬੀਰ ਰਸੀ ਲਹੂ ਸਿਰਜਣ ਦੇ ਮਹਾਨ ਇਤਿਹਾਸ ਦਾ ਰਾਹ ਪੱਧਰਾ ਕਰਕੇ ਪਰਪੱਕ ਸਿੱਖੀ ਦਾ ਉੱਚਾ, ਬੁਲੰਦ ਤੇ ਵਿਲੱਖਣ ਕੇਸਰੀ ਨਿਸ਼ਾਨ ਝੁਲਾ ਸਕਣ । ਇਸ ਕਾਰਜ ਦੇ ਕਰਮ ਖੇਤਰ ਲਈ ਕਿਸੇ ਸਿਰਧੜ ਸੂਰਮੇ ਆਗੂ, ਜਰਨੈਲ ਦੀ ਲੋੜ ਸੀ। ਦੇਵ ਨੇਤ ਨਾਲ ਨਵੇਂ ਸਜੇ ਸਿੰਘ ਸੂਰਮੇ ਤੇ ਵਰਿਆਮ ਯੋਧੇ ਬੰਦਾ ਸਿੰਘ ਬਹਾਦਰ ਦੇ ਮੇਲ ਮਿਲਾਪ ਨੇ ਭਵਿੱਖ ਦੇ ਨਵੇਂ ਇਤਿਹਾਸ ਨੂੰ ਬੜੀ ਉਸਾਰੂ ਰੂਪ-ਰੇਖਾ ਘੜਨ ਦਾ ਅਵਸਰ ਪ੍ਰਦਾਨ ਕਰ ਦਿੱਤਾ । ਥੋੜ੍ਹੇ ਜਿਹੇ ਸਮੇਂ ਦੇ ਗੁਰੂ ਜੀ ਨਾਲ ਵਿਚਰਨ ਤੇ ਤਹਿ ਦਿਲ ਤੋਂ ਗੁਰੂ ਜੀ ਦੀਆਂ ਹਦਾਇਤਾਂ ਗ੍ਰਹਿਣ ਕਰਨ ਉਪਰੰਤ ਸਿੱਖੀ ਸਿਧਾਂਤਾਂ ਤੇ ਸਿੱਖੀ ਵਿਰਸੇ ਤੋਂ ਉਹ ਭਲੀ ਭਾਂਤ ਵਾਕਿਫ਼ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਤੋਂ ਸਪੱਸ਼ਟ ਕਰ ਰਹੇ ਸਨ ਕਿ ਬੰਦਾ ਸਿੰਘ ਸੂਰਮਾ ਤੇ ਜਰਨੈਲ ਹੈ, ਕੋਈ ਗੁਰੂ ਨਹੀਂ। ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ) ਤੇ ਗੁਰੂ ਪ੍ਰਤਾਪ ਸੂਰਜ ਆਦਿ ਲਿਖਤਾਂ ਅਨੁਸਾਰ ਬੰਦੇ ਨੂੰ ਗੁਰੂ ਸਾਹਿਬ ਨੇ ਦੱਖਣ ਤੋਂ ਆਪ ਖ਼ੁਦ ਪੰਜਾਬ ਵੱਲ ਤੋਰਿਆ। ਬੰਦਾ ਬਹਾਦਰ ਨੇ ਰਸਤੇ ਵਿਚ ਥਾਂ- ਥਾਂ ਡੇਰੇ ਲਾ ਕੇ ਸਿੱਖੀ ਪ੍ਰਚਾਰ ਵੀ ਕੀਤਾ ਤੇ ਪਰਜਾ ਦੀ ਰਾਖੀ ਦੇ ਕਈ ਮਾਅਰਕੇ ਵੀ ਮਾਰੇ । ਕਈ ਥਾਵਾਂ ਤੇ ਅਜ਼ਮਤਾਂ ਵੀ ਵਿਖਾਈਆਂ। ਆਮ ਲੋਕ ਪ੍ਰਭਾਵਿਤ ਹੋਏ ਤੇ ਵਹੀਰਾਂ ਘੱਤ ਕੇ ਸਾਥ ਦੇਣ ਲੱਗੇ। ਰਤਨ ਸਿੰਘ ਭੰਗੂ ਰਸਤੇ ਦਾ ਹਾਲ ਇਉਂ ਵਰਨਣ ਕਰਦੇ ਹਨ :
ਯੌ ਕਰ ਬੰਦੇ ਭਈ ਪਰਤੀਤ ॥ ਤੱਬ ਬੰਦਾ ਭਯੋ ਨਿਸ਼ਚਲ ਚੀਤ ॥
ਪੁਤ ਮੰਗੈ ਤਿਸ ਦਵਾਏ ਪੂਤ॥ ਦੁੱਧ ਮੰਗੇ ਦੇ ਦੁੱਧ ਬਹੂਤ ॥8॥
ਜੇਕਰ ਕੋਈ ਦੁਖੀਆ ਆਵੈ ॥ ਕਰ ਅਰਦਾਸ ਤਿਸ ਦੂਖ ਮਿਟਾਵੈ ॥
ਵਾਹਿਗੁਰੂ ਕਾ ਜਾਪ ਜਪਾਵੈ ॥ ਜੋ ਮਾਂਗੈ ਤਿਸ ਸੋਊ ਦਿਵਾਵੈ ॥9॥
ਐਸੀ ਜਗ ਮੈ ਪਰ ਗਈ ਧਾਂਕ ॥ ਆਇ ਮਿਲੈ ਰਾਣਾ ਔ ਰਾਂਕ ॥
ਦੂਰਹਿ ਤੇ ਜੋ ਨਿੰਦਤ ਆਵੈ॥ ਹੋਇ ਨੇੜ ਬਹੁ ਚਰਨੀ ਪਾਵੈ ॥10॥
“ਗੁਰ ਪ੍ਰਤਾਪ ਸੂਰਜ ਗ੍ਰੰਥ” ਵਿਚ ਲਿਖਿਆ ਹੈ
ਬੰਦਾ ਬਖਸ਼ੀ ਖ਼ਾਲਸਾ, ਚਲਾ ਤੇਜ ਦਿਖਰਾਇ॥
ਅਜਮਤ ਬਲ ਤੇ ਪੰਹੁਚਿਗਾ, ਸਿੰਘਨ ਤੇ ਅਗਵਾਇ ॥1॥
ਰਸਤੇ ਵਿਚ ਬੰਦਾ ਕਪਾਲ ਮੋਚਨ ਪੁੱਜਾ,
ਜਹਿ ਤੀਰਥ ਹੈ ਮੁਚਨ ਕਪਾਲ ॥ਤਹਿ ਤੇ ਪੰਚ ਕੋਸ ਥਲ ਲਾਲਿ॥
ਟੇਹਾ ਗਰਾਮ ਥੇਹ ਬਡ ਊਚੋ ॥ ਬੰਦਾ ਤਿਸ ਥਲ ਜਾਇ ਪਹੂਚੋ ॥
ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸਤਿਗੁਰਾਂ ਦੇ ਹੁਕਮਨਾਮੇ ਲੈ ਕਰ ਪੂਰੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਂਦੇ ਹੋਏ ਪੰਜਾਬ ਵੱਲ ਰਵਾਨਾ ਹੋਇਆ। ਸਤਿਗੁਰਾਂ ਨੇ ਸਭ ਕੁੱਝ ਸਮਝਾ ਕੇ ਸਿੰਘਾਂ ਦਾ ਜਥਾ ਇਕ ਨਗਾਰਾ, ਸਤਿਗੁਰਾਂ ਦੇ ਪੰਜ ਤੀਰ ਤੇ ਖ਼ਾਲਸੇ ਦਾ ਝੰਡਾ (ਨਿਸ਼ਾਨ ਸਾਹਿਬ) ਦੀ ਬਖਸ਼ਿਸ਼ ਦੇ ਨਾਲ ਪੰਜਾਬ ਦੇ ਕੁਝ ਨਾਮਵਰ ਪਿਆਰੇ ਸਿੱਖ ਜਥੇਦਾਰਾਂ ਦੇ ਨਾਮ ਹੁਕਮਨਾਮੇ ਵੀ ਭੇਜ ਦਿੱਤੇ । ਹੁਣ ਬਾਬਾ ਬੰਦਾ ਸਿੰਘ ਮੰਜ਼ਿਲਾਂ ਮਾਰਦਾ ਮਾਰੋ ਮਾਰ ਬੜੇ ਜੋਸ਼ ਨਾਲ ਪੰਜਾਬ ਵੱਲ ਵੱਧਣ ਲੱਗਾ।
ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਦੀ ਸ਼ਹਾਦਤ ਉਪਰੰਤ ਖ਼ਾਲਸੇ ਦੀ ਚੜ੍ਹਤ
ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਮੁਤਾਬਿਕ, “ਹਿੰਦੂ ਤੁਰਕ ਕੋਊ, ਰਾਫਜ਼ੀ ਇਮਾਮ ਸਾਫ਼ੀ । ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਉਨ੍ਹਾਂ ਦੀ ਨਜ਼ਰ ਵਿਚ ਪੀਰ ਬੁੱਧੂ ਸ਼ਾਹ ਸਢੌਰਾ ਤੇ ਪੀਰ ਭੀਖਣ ਸ਼ਾਹ ਘੁੜਾਮ, ਪੱਕੇ ਮੁਸਲਮਾਨਾਂ ਨਾਲ ਉਤਨਾ ਹੀ ਪਿਆਰ ਸੀ, ਜਿੰਨਾ ਹਿੰਦੂ ਭਾਈ ਨੰਦ ਲਾਲ ਗੋਆ, ਪੰਡਿਤ ਸ਼ਿਵ ਲਾਲ ਤੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨਾਲ ਬਖਸ਼ਿਸ਼ ਤੇ ਹਮਦਰਦੀ ਦਾ ਰੁਝਾਨ ਨਿਤਾਪ੍ਰਤੀ ਜੀਵਨ ਰੌ ਵਿਚ ਵਿਚਰ ਰਿਹਾ ਸੀ । ਹਾਂ ਜ਼ਾਲਮ ਕੋਈ ਵੀ ਹੋਵੇ ਉਸ ਨਾਲ ਜ਼ਰੂਰ ਡੱਟ ਕੇ ਲੋਹਾ ਲੈਣ ਦਾ ਜੋਸ਼ ਬੜ੍ਹਕਾਂ ਮਾਰਨ ਲੱਗ ਪੈਂਦਾ । ਜਿੰਨਾ ਜ਼ੁਲਮ ਗੁਰੂ ਸਾਹਿਬ ਦੇ ਮਾਸੂਮ ਬੱਚਿਆਂ ਅਤੇ ਪੀਰ ਬੁੱਧੂ ਸ਼ਾਹ ਸਢੌਰਾ ਵਰਗੇ ਪੀਰਾਂ ਫ਼ਕੀਰਾਂ ਨਾਲ ਵਾਪਰਿਆ, ਉਸ ਕਾਰੇ ਜ਼ਾਲਮ ਤੇ ਜ਼ੁਲਮ ਨੂੰ ਠਲ੍ਹ ਪਾਉਣ ਲਈ ਤਲਵਾਰ ਉਠਾਉਣਾ ਸਹੀ ਤੇ ਇਨਸਾਫ਼ ਦਾ ਕਦਮ ਸੀ। ਸੋ ਗੁਰੂ ਸਾਹਿਬ ਦਾ, ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਾਮਬੰਦ ਕਰਕੇ ਪੰਜਾਬ ਭੇਜਣਾ ਨਿਹਾਇਤ ਅਵਸ਼ੱਕ ਸੀ।
ਹੁਣ ਬਾਬਾ ਬੰਦਾ ਗੁਰੂ ਸਾਹਿਬ ਦੇ ਦੱਸੇ ਪ੍ਰੋਗਰਾਮ ਤੇ ਮਿਸ਼ਨ ਲੈ ਕੇ ਜੋਸ਼ੋ-ਖ਼ਰੋਸ਼ ਨਾਲ ਆ ਪੰਜਾਬ ਪੁੱਜਾ। ਔਰੰਗੇ ਦਾ ਅੰਤ ਹੋ ਚੁੱਕਾ ਸੀ । ਪ੍ਰੰਤੂ ਬੰਦਾ ਸਿੰਘ ਪਾਸ ਵੱਧ ਤੋਂ ਵੱਧ ਸਿੱਖ ਫ਼ੌਜਾਂ ਦਾ ਹੋਣਾ ਜ਼ਰੂਰੀ ਸੀ। ਸੋ ਇਕ ਸੁਲਝੇ ਤੇ ਸਿਆਣੇ ਨੀਤੀਵਾਨ ਜਰਨੈਲ ਦੀ ਹੈਸੀਅਤ ਵਿਚ ਇਨ੍ਹਾਂ ਗੱਲਾਂ ਦਾ ਵਿਚਾਰਨਾ ਅਤਿ ਲਾਜ਼ਮੀ ਸੀ । ਸੋ ਬੰਦੇ ਨੇ ਆਪਣੀ ਖ਼ਾਲਸਾਈ ਜਥੇਦਾਰਾਂ ਦੀ ਪੰਚਾਇਤ ਬਣਾ ਕੇ ਸੁਚੱਜੇ ਸਲਾਹ-ਮਸ਼ਵਰਿਆਂ ਦਾ ਦੌਰ ਚਲਾਇਆ। ਸਿੱਖ ਸਰਦਾਰਾਂ ਨੇ ਸੁਚੱਜੀ ਵਿਉਂਤਬੰਦੀ ਨਾਲ ਪੰਜਾਬ ਦੀ ਭੂਗੋਲਿਕ ਸਥਿਤੀ ਦਾ ਜਾਇਜ਼ਾ ਲੈ ਕੇ ਜੰਗ ਦੀ ਰਣਨੀਤੀ ਤਿਆਰ ਕੀਤੀ। ਗੁਰੂ ਸਾਹਿਬ ਜੀ ਦੀ ਦੱਸੀ ਹਦਾਇਤ ਮੁਤਾਬਿਕ ਗੁਰੂ ਸਾਹਿਬ ਦੇ ਹੁਕਮਨਾਮੇ ਭਰੋਸੇਯੋਗ ਸਿੱਖ ਜਥੇਦਾਰਾਂ ਤੱਕ ਪਹੁੰਚਾਉਣ ਦੇ ਤਸੱਲੀਬਖ਼ਸ਼ ਸਾਧਨ ਵਰਤੇ ਗਏ। ਸਿੱਖ ਫ਼ੌਜਾਂ ਦੇ ਹਥਿਆਰਾਂ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਪ੍ਰਾਪਤੀ ਦੇ ਯੋਗ ਢੰਗ ਭਾਲਣ ਦੇ ਵਸੀਲੇ ਤਿਆਰ ਕੀਤੇ ਗਏ। ਸਿੱਖ ਫ਼ੌਜਾਂ ਲਈ ਗੁਰੂ ਕੇ ਲੰਗਰਾਂ ਦਾ ਪ੍ਰਬੰਧ ਵੀ ਸਿੱਖ ਸਰਦਾਰਾਂ ਦੇ ਧਿਆਨ ਗੋਚਰੇ ਸੀ। ਸਿੱਖ ਫ਼ੌਜਾਂ ਵਿਚ ਭਾਵੇਂ ਸਿੱਖੀ ਪ੍ਰੇਮ ਤੇ ਆਸਥਾ ਦੇ ਵਿਸ਼ਵਾਸ ਤੇ ਅੰਤਲੇ ਸਵਾਸਾਂ ਤੱਕ ਡੱਟ ਕੇ ਲੜਨਾ ਗੁਰ ਸਿੱਖੀ ਸ਼ਰਧਾ ਦਾ ਪ੍ਰਤੀਕ ਸੀ, ਪਰ ਫਿਰ ਵੀ ਕੁਝ ਲੋੜੀਂਦਾ ਧਨ, ਮਾਇਆ ਖ਼ਜ਼ਾਨੇ ਵਿਚ ਹੋਣਾ ਲਾਜ਼ਮੀ ਸੀ।
ਇਹ ਕੋਈ ਲੋਟੂ ਟੋਲਾ ਨਹੀਂ ਸੀ। ਸਿੱਖੀ ਮਰਿਆਦਾ ਅਨੁਸਾਰ ਖ਼ਾਲਸੇ ਪੰਥ ਲਈ ਹਰ ਰੋਜ਼ ਨਿਤਾਪ੍ਰਤੀ ਦਿਵਸ ਪ੍ਰਭਾਤੇ ਉੱਠ, ਪੰਜ ਬਾਣੀਆਂ ਦਾ ਪਾਠ ਸਿਮਰਨ ਕਰਨਾ ਤੇ ਫਿਰ ਸਾਰਾ ਦਿਵਸ ਮਨੋ ਤਨੋ ਹੋ, ਨੇਕ ਕੰਮਾਂ ਦੀ ਕਿਰਤ ਨਿਭਾਉਣੀ ਜ਼ਰੂਰੀ ਸੀ। ਗੁਰਬਾਣੀ ਪਾਠ ਸਿਮਰਨ ਨਾਲ ਰੋਜ਼ ਸਵੇਰੇ ਸੁੱਚਾ ਕੜਾਹ ਪ੍ਰਸ਼ਾਦ ਦਾ ਭੋਗ ਲੁਆ ਕੇ ਸਾਰਿਆਂ ਨੂੰ ਛਕਾਉਣਾ, ਸਿੱਖੀ ਮਰਿਯਾਦਾ ਹੈ। ਇਨ੍ਹਾਂ ਸਾਰਿਆਂ ਕੰਮਾਂ ਲਈ ਮਾਇਆ ਦੀ ਅਵਸ਼ਕਤਾ ਹੁੰਦੀ ਹੈ। ਸੋ ਮਾਇਆ ਦੇ ਪ੍ਰਬੰਧ ਦੇ ਵਿਚਾਰ ਕੀਤੇ ਗਏ। ਜੰਗਾਂ ਤੇ ਯੁੱਧਾਂ ਸਮੇਂ ਵੀ ਨਾਮ ਬਾਣੀ ਅਭਿਆਸ ਜ਼ਰੂਰੀ ਹੁੰਦਾ ਹੈ। ਇਸ ਸੋਚ ਸਹਿਤ ਖ਼ਿਆਲ ਆਇਆ ਕਿ ਗੁਰੂ ਜੀ ਦਾ ਹੁਕਮ ਸੀ ਕਿ ਜਿੱਥੇ ਵੀ ਕੋਈ ਮੁਸ਼ਕਲ ਆਵੇ ਮਨੋ ਹੋ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਜਾਵੇ। ਸਤਿਗੁਰੂ ਆਪ ਸਹਾਈ ਹੋ ਕਾਰਜ ਸਿਰੇ ਚਾੜ੍ਹਨਗੇ। ਸੋ ਇਸੇ ਤਰ੍ਹਾਂ ਹੋਇਆ ਤੇ ਸਾਰੇ ਸਿੰਘਾਂ ਨੇ ਇਕ ਮਨ ਹੋ ਅਰਦਾਸ ਕੀਤੀ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਸਤਿਗੁਰਾਂ ਦਾ ਭਾਣਾ ਸਹੀ ਵਰਤਿਆ। ਸਿੱਖੀ ਮਰਿਆਦਾ ਹੈ। ਹਰ ਸਿੱਖ ਆਪਣੇ ਘਰਾਂ ਵਿਚ ਵਿਚਰਦੇ ਨੇਕ ਕਮਾਈ ਵਿਚੋਂ ਦਸਵੰਧ ਦਾ ਹਿੱਸਾ ਗੁਰੂ ਪ੍ਰਤੀ ਕੱਢਦੇ ਹਨ। ਸੋ ਉਸੇ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਦਸਵੰਧ ਆਉਣ ਲੱਗੇ। ਹੌਲੀ-ਹੌਲੀ ਮਾਇਆ ਦੇ ਗੱਫ਼ੇ ਪਹੁੰਚਣੇ ਸ਼ੁਰੂ ਹੋ ਗਏ। ਜਿਉਂ-ਜਿਉਂ ਪਤਾ ਲੱਗਾ, ਕੁੱਝ ਐਸੇ ਸਿੱਖ ਪਰਿਵਾਰ ਬਾਬਾ ਬੰਦਾ ਸਿੰਘ ਨੂੰ ਮਿਲਣ ਆਏ, ਜੋ ਬੜੀ ਦੇਰ ਤੋਂ ਦਸਵੰਧ ਰੱਖੀ ਬੈਠੇ ਸਨ ਤੇ ਗੁਰੂ ਸਾਹਿਬ ਜੀ ਦੇ ਨਾਂਦੇੜ ਚਲੇ ਜਾਣ ਕਾਰਨ ਸਹੀ ਗੁਰਸਿੱਖ ਮਸੰਦ ਦੀ ਉਡੀਕ ਕਰ ਰਹੇ ਸਨ, ਕਿ ਮਾਇਆ ਗੁਰੂ ਜੀ ਤੱਕ ਪਹੁੰਚਾ ਸਕਣ। ਉਹ ਵੀ ਆ ਪੁੱਜੇ ਤੇ ਪੰਜ-ਪੰਜ ਸੌ ਦੀਆਂ ਵੱਡੀਆਂ ਰਕਮਾਂ ਦੇ ਦਸਵੰਧ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਲਕ ਵਿਚ ਪਾਉਣ ਲੱਗੇ। ਸਿੰਘਾਂ ਨੇ ਵਿਚਾਰ ਕੀਤੀ। ਇਸ ਮਾਇਆ ਨਾਲ ਕੁਝ ਤਲਵਾਰਾਂ, ਨੇਜੇ, ਭਾਲੇ, ਢਾਲਾਂ ਤੇ ਬੰਦੂਕਾਂ ਖਰੀਦੀਆਂ ਗਈਆਂ। ਨਿੱਤ ਦੇ ਪ੍ਰਸ਼ਾਦ ਤੇ ਲੰਗਰਾਂ ਦੀ ਸੇਵਾ ਆਮ ਸੰਗਤ ਨਿਭਾਉਣ ਲੱਗੀ। ਖ਼ਾਲਸੇ ਦਾ ਪ੍ਰਤਾਪ ਦਿਨੋ ਦਿਨ ਵੱਧ ਰਿਹਾ ਸੀ। ਗੁਰੂ ਤੇ ਪੱਕਾ ਭਰੋਸਾ ਤੇ ਯਕੀਨ ਰੱਖਣ ਵਾਲੇ ਸਿੱਖ ਪਰਿਵਾਰ ਬਹੁਤ ਖ਼ੁਸ਼ ਤੇ ਪ੍ਰਸੰਨ ਹੋ ਰਹੇ ਸਨ। ਮੁਗ਼ਲਾਂ ਦੇ ਹੌਸਲੇ ਪਸਤ ਹੋ ਰਹੇ ਸਨ। ਸਿੱਖ ਸੰਗਤਾਂ ਦੇ ਇਕੱਠ ਵੱਧ ਰਹੇ ਸਨ। ਸਿੱਖਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਸੀ। ਜਦੋਂ ਖ਼ਬਰ ਸਿੱਖ ਸੰਗਤ ਨੂੰ ਮਿਲੀ ਕਿ ਬੇਦੋਸ਼ ਸਾਹਿਬਜ਼ਾਦਿਆਂ ਦੀ ਬੇਰਹਿਮੀ ਨਾਲ ਕੀਤੀ ਗਈ ਸ਼ਹਾਦਤ ਦਾ ਬਦਲਾ ਲੈਣ ਲਈ ਸਤਿਗੁਰੂ ਜੀ ਨੇ ਬਾਬਾ ਬੰਦਾ ਸਿੰਘ ਨੂੰ ਪੰਜਾਬ ਭੇਜਿਆ ਹੈ, ਇਹ ਸੁਣ ਕੇ ਸਿੱਖਾਂ ਦਾ ਰੋਹ ਹੋਰ ਵੀ ਭੜਕ ਪਿਆ ਸੀ। ਸਿੱਖ ਹੋਣ ਨਾਤੇ ਹਰ ਗੁਰਸਿੱਖ, ਗੁਰੂ ਸਾਹਿਬ ਵਲੋਂ ਭੇਜੇ ਹੋਏ ਸਿੱਖਾਂ ਦੇ ਨੁਮਾਇੰਦੇ ਬਾਬਾ ਬੰਦਾ ਸਿੰਘ ਦੀ ਹਰ ਤਰ੍ਹਾਂ ਨਾਲ ਮਦਦ ਕਰਨਾ ਸਿੱਖੀ ਦਾ ਅਹਿਮ ਫਰਜ਼ ਸਮਝਦਾ ਸੀ। ਜਿਥੇ ਵੀ ਸਿੱਖਾਂ ਦੇ ਜਥੇ ਜਾਂਦੇ ਜਾਂ ਮਿਲਦੇ-ਗਿਲਦੇ ਹੋਰ ਸਿੱਖ ਪਰਿਵਾਰ ਆਪਣਾ ਨਿੱਜੀ ਕਰਤਵ ਸਮਝ ਕੇ ਨਿਭਾਉਣਾ ਚਾਹੁੰਦੇ ਸਨ।
ਕੁਝ ਉਹ ਲੋਕ ਜਿਨ੍ਹਾਂ ‘ਤੇ ਮੁਗ਼ਲਾਂ ਵਲੋਂ ਵਧੀਕੀਆਂ ਹੋ ਰਹੀਆਂ ਸਨ, ਔਰੰਗਜ਼ੇਬ ਦੇ ਜ਼ਾਲਮ ਰਾਜ ਭਾਗ ਤੋਂ ਅੱਕ ਤੇ ਥੱਕ ਗਏ ਸਨ, ਉਹ ਵੀ ਦਿਲੋਂ ਰਾਹਤ ਮਹਿਸੂਸ ਕਰ ਰਹੇ ਸਨ। ਪੰਜਾਬ ਵਿਚ ਜਾਗੀਰਦਾਰੀ ਪ੍ਰਥਾ ਵਾਂਗ ਮੁਗ਼ਲ ਮੁਸਲਮਾਨ, ਔਰੰਗਜ਼ੇਬ ਦੇ ਇਸਲਾਮਿਕ ਤੇ ਕੱਟੜਪੰਥੀ ਹੈਦਰੀ ਰਾਜ ਦੇ ਲੰਬੇ ਅਰਸੇ ਦੇ ਮਨ ਮਾਨੀ ਤੇ ਧੱਕੇਸ਼ਾਹੀ ਦੇ ਰਾਜ ਤੋਂ ਔਖੇ ਸਨ । ਉਹ ਵੀ ਸਿੱਖ ਸਰਦਾਰਾਂ ਦੇ ਨਾਲ ਤੁਰਨ ਲੱਗ ਪਏ ਸਨ । ਜ਼ਮੀਨਾਂ ਬੀਜੇ ਤੇ ਪਾਲੇ ਕੋਈ, ਪਰ ਫਸਲ ਪੱਕਣ ਤੇ ਇਹ ਕਾਜ਼ੀ ਮੁੱਲਾਂ ਤੇ ਮੁਗ਼ਲ ਚੌਧਰੀ ਮਾਲਕ ਆ ਬਣਦੇ। ਦਿਲ ਚਾਹਾ ਹਿੱਸਾ ਆਪ ਰੱਖ ਕੇ ਥੋੜ੍ਹਾ ਬਹੁਤਾ ਜ਼ਿਮੀਂਦਾਰ ਕਿਰਸਾਨ ਨੂੰ ਦੇ ਛੱਡਦੇ। ਉਨ੍ਹਾਂ ਦੀ ਕੋਈ ਫ਼ਰਿਆਦ ਨਾ ਸੁਣਦਾ। ਉਹ ਰੋ ਪਿੱਟ ਕੇ ਚੁੱਪ ਕਰ ਬਹਿ ਜਾਂਦੇ । ਗ਼ਰੀਬ ਦੀ ਰੂਪਵੰਤ ਧੀ ਮੁਟਿਆਰ ਪਿੰਡ ਦੇ ਚੌਧਰੀ ਮੁਗ਼ਲ ਹਾਕਮਾਂ ਦੀ ਮਰਜ਼ੀ ਦਾ ਡੋਲਾ ਬਣ ਵਿਆਹੀ ਜਾਂਦੀ । ਕਾਜ਼ੀ ਮੁੱਲਾਂ ਮੌਲਾਣਿਆਂ ਦੀ ਕੱਟੜਸ਼ਾਹੀ ਨੇ ਜਨਤਾ ਦਾ ਗਲਾ ਘੁੱਟ ਛਡਿਆ ਸੀ । ਆਮ ਲੋਕ ਕਿਸੇ ਇਨਸਾਫ-ਪਸੰਦ ਰਾਜ ਦੀ ਦਿਲੋਂ ਦੁਆ ਮੰਗਦੇ ਝੱਟ ਲੰਘਾ ਰਹੇ ਸਨ।
ਜਦੋਂ ਉਨ੍ਹਾਂ ਲੋਕਾਂ ਨੇ ਸਿੱਖਾਂ ਦੀਆਂ ਗੱਲਾਂ ਸੁਣੀਆਂ, ਜਦੋਂ ਧੱਕੇ ਸ਼ਾਹੀ ਕਰਨ ਵਾਲਿਆਂ ਸਮੇਂ ਦੇ ਮੁਗ਼ਲ ਚੌਧਰੀਆਂ ਖਿਲਾਫ਼ ਬੋਲਣ ਦੀ ਹਿੰਮਤ ਤੱਕੀ, ਜਦੋਂ ਬੰਦਾ ਸਿੰਘ ਵਰਗੇ ਇਨਸਾਫ-ਪਸੰਦ ਸਿੱਖ ਸਰਦਾਰ ਦੇ ਵਿਚਾਰ ਸੁਣੇ, ਤੇ ਜ਼ਾਲਮ ਮੁਗ਼ਲ ਹਾਕਮਾਂ ਦੇ ਜ਼ੁਲਮ ‘ਤੇ ਠਲ੍ਹ ਪਾਉਣ ਦੇ ਤਕੜੇ ਹਮਲੇ ਹੁੰਦੇ ਵੇਖੇ, ਉਹ ਸਾਰੇ ਸਮੇਂ ਦੀ ਹਵਾ ਜਾਂਚ ਕੇ ਸਿੱਖਾਂ ਦਾ ਸਾਥ ਦੇਣ ਲੱਗੇ। ਸਿੱਖ ਫ਼ੌਜਾਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸੀ। ਸਿੰਘ ਜਾਨਬਾਜ਼ ਲੜਾਕੇ ਤਾਂ ਪਹਿਲਾਂ ਹੀ ਮਸ਼ਹੂਰ ਸਨ। ਖੰਡੇ ਬਾਟੇ ਦੇ ਅੰਮ੍ਰਿਤਪਾਨ ਕਰਨ ਨਾਲ ਚਿੜੀਆਂ ਤੋਂ ਬਾਜ ਤੁੜਾਉਣ ਦੀ ਅਮਰ ਸ਼ਕਤੀ ਤਾਂ ਪਹਿਲਾਂ ਹੀ ਮਿਲ ਚੁੱਕੀ ਸੀ। ਸੋ ਸਿੱਖ ਫ਼ੌਜਾਂ ਨਾਲ ਜਨਤਾ ਦੀ ਹਮਦਰਦੀ ਵੱਧਣ ਲੱਗੀ ਤੇ ਆਮ ਪਿੰਡਾਂ ਵਿਚ ਸਿੱਖੀ ਦਾ ਪ੍ਰਭਾਵ ਫੈਲਿਆ।
ਪੰਜਾਬੀ ਜਨਤਾ ਨੇ ਬੰਦੇ ਨੂੰ ਪੀਰ ਬੁੱਧੂ ਸ਼ਾਹ ਤੇ ਗੁਰੂ ਪਰਿਵਾਰ ‘ਤੇ ਹੋਏ ਜ਼ੁਲਮ ਸੁਣਾਏ
ਗੁਰੂ ਸਾਹਿਬ ਦਾ ਭੇਜਿਆ, ਗੁਰਬਖ਼ਸ਼ ਸਿੰਘ ਉਰਫ ਬੰਦਾ ਸਿੰਘ (ਬੈਰਾਗੀ) ਹੁਣ ਪੰਜਾਬ ਆ ਪੁੱਜਾ ਸੀ। ਕੁਝ ਸਿੰਘ ਤਾਂ ਗੁਰੂ ਸਾਹਿਬ ਨੇ ਸਿੱਖੀ ਆਦਰਸ਼ ਵਜੋਂ ਬੰਦੇ ਦੇ ਨਾਲ ਭੇਜੇ ਸੀ ਤੇ ਬਾਕੀ ਸਾਰੇ ਪੰਜਾਬ ਤੇ ਦੂਰ ਨੇੜੇ ਤੋਂ ਗੁਰੂ ਜੀ ਦੇ ਭੇਜੇ ਹੋਏ ਹੁਕਮਨਾਮੇ ਘੱਲਣ ‘ਤੇ ਗੁਰੂ ਜੀ ਦੇ ਪੰਥ ਖ਼ਾਲਸਾ ਦੇ ਜਥੇ ਪਹੁੰਚਣ ਲੱਗ ਪਏ ਸਨ। ਬੰਦਾ ਸਿੰਘ ਬਹਾਦਰ ਸਾਵਣ ਮਹੀਨਾ ਸੰਮਤ 1764 ਬਿਕ੍ਰਮੀ ਨੂੰ ਗੁਰੂ ਸਾਹਿਬ ਤੋਂ ਵਿਦਾ ਹੋਇਆ ਸੀ। ਸਭ ਤੋਂ ਪਹਿਲਾਂ ਬੰਦਾ ਬਹਾਦਰ ਦਿੱਲੀ ਤੋਂ ਵੀਹ ਕੁ ਮੀਲ ਦੂਰ ਪਿੰਡ ਸੇਹਰਖੰਡੇ ਪ੍ਰਗਨਾ ਖਰਖੋਦਾ ਵਿਖੇ ਪੁੱਜ ਕੇ ਪੜਾਅ ਕੀਤਾ। ਇਥੋਂ ਹੀ ਬੰਦੇ ਬਹਾਦਰ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਮਾਝੇ, ਮਾਲਵੇ, ਦੁਆਬੇ ਤੇ ਦੂਰ-ਦੂਰ ਤੱਕ ਹੁਕਮਨਾਮੇ ਭੇਜੇ। ਗੁਰੂ ਜੀ ਨੇ ਪੰਜਾਬ ਵਿਚ ਜਾ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਪਰਮ ਸਿੱਖ, ਪੀਰ ਬੁੱਧੂ ਸ਼ਾਹ ਸਢੌਰਾ ਦੇ ਜ਼ਾਲਮਾਂ ਨੂੰ ਸੋਧਣ ਤੇ ਉਸਦੇ ਛੋਟੇ ਪੁੱਤਰ ਦੀ ਸੂਹ ਕੱਢ ਕੇ ਉਸ ਨੂੰ ਸੰਭਾਲਣ ਦਾ ਕੰਮ ਸੌਂਪਿਆ ਸੀ।
ਗੁਰੂ ਸਾਹਿਬ ਨੇ ਪੰਜਾਬ ਭੇਜਣ ਸਮੇਂ ਸਿੱਖੀ ਡਸਿਪਲਨ ਤੇ ਜ਼ਾਬਤੇ, ਯਾਅਨੀ ਕਿ ਸਿੱਖੀ ਰਹਿਤ ਦੇ ਜ਼ਰੂਰੀ ਆਦੇਸ਼ ਤੇ ਤਾੜਨਾ ਭਰੇ ਹੁਕਮਨਾਮੇ ਜਾਰੀ ਕੀਤੇ ਸਨ। ਉਹ ਹਦਾਇਤਾਂ ਬੰਦੇ ਨੂੰ ਹਰ ਵਕਤ ਯਾਦ ਰਹਿੰਦੀਆਂ ਸਨ। ਜਦੋਂ ਵੀ ਸੂਬਾ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਬਾਣੀ ਦਾ ਪਾਠ ਕਰਦਾ, ਤਾਂ ਗੁਰੂ ਜੀ ਦੇ ਅੰਮ੍ਰਿਤ ਬਚਨ ਸਾਖਿਆਤ ਸਾਹਮਣੇ ਆ ਜਾਂਦੇ, “ਸ਼ਾਮ ਦੇ ਦੀਵਾਨ ਵਿਚ ਕੀਰਤਨ ਹੋ ਰਿਹਾ ਸੀ । ਸੰਗਤਾਂ ਦੀਵਾਨ ਵਿਚ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਰਸ ਭਿੰਨੇ ਸ਼ਾਂਤ ਮਾਹੌਲ ਵਿਚ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਲੀਏ ਦੋ ਜਹਾਨ ਆ ਪੁੱਜਦੇ ਹਨ। ਸੰਗਤਾਂ ਸੀਸ ਨਿਵਾ ਕੇ ਨਿਹਾਲ ਹੁੰਦੀਆਂ ਹਨ। ਕੀਰਤਨ ਦਾ ਭੋਗ ਪਿਆ ਤੇ ਅਰਦਾਸੀਏ ਸਿੰਘ ਨੇ ਅਰਦਾਸਾ ਸੋਧਿਆ। ਹੇ ਅਕਾਲ ਪੁਰਖ! ਆਪ ਦਾ ਸਾਜਿਆ ਨਿਵਾਜਿਆ ਬੰਦਾ ਸਿੰਘ ਤੇ ਪੰਜ ਲੱਖ ਖ਼ਾਲਸਾ, ਦੇਸ਼ ਚਲਿਆ ਹੈ। ਇਹ ਧਰਮ ਯੁੱਧ ਕਰੇਗਾ, ਚੜ੍ਹਦੀਆਂ ਕਲ੍ਹਾਂ ਵਿਚ ਖੇਡੇਗਾ, ਬਰਕਤ ਬਖਸ਼ੋ ਤੇ ਤੁਹਾਡੀ ਮਿਹਰ ਸਦਕਾ ਚਾਲੇ ਪਾਉਣ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਉੱਠੇ, ਕਮਾਨ ਤੇ ਤੀਰਾਂ ਦਾ ਭੱਥਾ, ਆਪਣੇ ਕਰ-ਕਮਲਾਂ ਨਾਲ, ਨਿਵਾਜੇ ਬੰਦਾ ਸਿੰਘ ਦੇ ਮੋਢੇ ਤੇ ਸਜਾ ਦਿੱਤੇ । ਪ੍ਰਸੰਨ ਹੋ ਆਪਣੇ ਮੁਖਾਰਬਿੰਦ ਤੋਂ ਫੁਰਮਾਇਆ, “ਇਹ ਹੈ ਮੇਰਾ ਬੰਦਾ।”
ਤਦ ਗੁਰੂ ਸਾਹਿਬ ਨੇ ਪੰਜ ਤਲਵਾਰਾਂ ਚੁੱਕੀਆਂ ਤੇ ਬੰਦੇ ਬਹਾਦਰ ਦੇ ਨਾਲ ਭੇਜੇ ਜਾ ਰਹੇ ਪੰਜ ਤਿਆਰ-ਬਰ-ਤਿਆਰ ਸਿੰਘਾਂ ਨੂੰ ਸੌਂਪ ਦਿੱਤੀਆਂ । ਇਹ ਫੁਰਮਾਇਆ; ਇਹ ਸ੍ਰੀ ਸਾਹਿਬਾਂ ਸ੍ਰੀ ਖ਼ਾਲਸਾ ਸਾਹਿਬ ਦਾ ਪੰਜ ਮਸਲਤੀ ਖ਼ਾਲਸਾ ਹੈ। ਬੰਦਾ ਬਹਾਦਰ ਤੇ ਪੰਜ ਸਿੰਘ ਦਸ਼ਮੇਸ਼ ਜੀ ਦੇ ਚਰਨੀ ਢਹਿ ਪਏ। ਗੁਰੂ ਸਾਹਿਬ ਨੇ ਮਿਹਰ ਕੀਤੀ ਤੇ ਛੇਆਂ ਨੂੰ ਪਿਆਰ ਤੇ ਦਿਲਾਸੇ ਦੇ ਕੇ ਨਿਵਾਜਿਆ। “ਜਾਉ ਮੇਰੇ ਪੁੱਤਰੋ! ਵਾਹਿਗੁਰੂ ਸਾਹਿਬ ਦਾ ਹੁਕਮ ਪੂਰਾ ਕਰੋ । ਤੁਸਾਂ ਵਿਚ ਧਰਮ ਤੇ ਨਿਆਂ ਆਇਆ ਹੈ। ਜਾਉ ਤੇ ਅਧਰਮ ਤੇ ਅਨਿਆਂ ਦੀਆਂ ਸਫਾਂ ਲਪੇਟ ਦਿਓ।” ਕੜਾਹ ਪ੍ਰਸ਼ਾਦਿ ਵਰਤਿਆ ਤੇ ਸਭ ਨੇ ਛਕਿਆ। ਹੁਣ ਘੋੜੇ ਆ ਗਏ, ਗੁਰੂ ਜੀ ਨੇ ਜਾਣ ਵਾਲਿਆਂ ਸਾਰਿਆਂ ਨੂੰ ਇਕ ਇਕ ਘੋੜਾ ਸੌਂਪਿਆ । ਤੁਪਕਾਂ ਆਈਆਂ ਹਰ ਪਿਆਰੇ ਨੂੰ ਇਕ-ਇਕ ਬੰਦੂਕ ਫੜਾਈ ਗਈ। ਕਿਹਾ ਖ਼ਾਲਸਾ ਨਿਸ਼ਾਨੇ ਵਿਚ ਤਾਕ ਹੋਵੇਗਾ। ਜੈਕਾਰੇ ਛੱਡਦੇ ਸਾਰੀ ਸੰਗਤ ਨਾਲ ਤੁਰ ਪਈ। ਅੱਗੇ-ਅੱਗੇ ਸਤਿਗੁਰੂ ਜੀ ਪਿਛੇ ਬੰਦਾ ਤੇ ਪੰਜ ਪਿਆਰੇ । ਕੋਈ ਥਾਂ ਆਈ, ਬੰਦਾ ਰੁੱਕ ਗਿਆ। ਨੈਣ ਭਰ ਆਏ। ਹੱਥ ਬੰਨ੍ਹ ਬੰਦਾ ਖਲੋ ਗਿਆ। “ਦਾਤਾ ਮਿਹਰ ਕਰੋ। ਵਿਛੜਨ ਨੂੰ ਚਿੱਤ ਨਹੀਂ ਕਰਦਾ। ਸਤਿਗੁਰਾਂ ਬਚਨ ਕੀਤਾ, ਮਿਹਰ! ਮਿਹਰ !! ਮਿਹਰ !!! ਸਤਿਗੁਰਾਂ ਸਾਰਿਆਂ ਨੂੰ ਗਲੇ ਲਾ ਪਿਆਰ ਕੀਤਾ। ਕਿਹਾ, “ਗੁਰੂ ਅੰਗ ਸੰਗ ਹੈ, ਜਾਓ ਕਾਰ ਕਮਾਓ। ਤੇ ਬਖਸ਼ਿਸ਼ਾਂ ਬਖਸ਼ੀਆਂ।” ਸੋ ਬੰਦੇ ਤੇ ਖ਼ਾਲਸਾ ਪੰਥ ਦੇ ਮਨ ਵਿਚ ਗੁਰੂ ਜੀ ਵਿਚਰ ਰਹੇ ਸਨ । ਗੁਰੂ ਜੀ ਦੇ ਹੁਕਮ ਬਾਰੇ ਬੰਦਾ ਸੋਚ ਰਿਹਾ ਸੀ।
ਪੀਰ ਬੁੱਧੂ ਸ਼ਾਹ ਦੀ ਸ਼ਹਾਦਤ ਬਦਲੇ ਸਢੌਰੇ ‘ਤੇ ਖ਼ਾਲਸੇ ਦਾ ਹਮਲਾ
ਹੁਣ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਉਹ ਸਾਰੇ ਅਹਿਮ ਕੰਮਾਂ ਨੂੰ ਪੂਰਾ ਕਰਕੇ ਸਤਿਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਵੱਡੀ ਜਿੰਮੇਵਾਰੀ ਨਿਭਾਉਣ ਦਾ ਮੋਰਚਾ ਆਰੰਭਣਾ ਇਕ ਵਕਤ ਦਾ ਸਵਾਲ ਸੀ। ਸਾਰੇ ਹੁਕਮਨਾਮਿਆਂ ਦੇ ਪਹੁੰਚਣ ਉਪਰੰਤ ਗੁਰੂ ਸਾਹਿਬ ਦੇ ਸਿਰਲੱਥ ਖ਼ਾਲਸੇ ਦੇ ਸਿੱਖ ਜਰਨੈਲ ਤੇ ਉਨ੍ਹਾਂ ਨਾਲ ਆਏ ਬੇਅੰਤ ਸਿੱਖ ਫ਼ੌਜਾਂ ਦੀ ਸੰਭਾਲ ਕਰਕੇ ਆਉਣ ਵਾਲੇ ਸਮੇਂ ਦੀ ਰਣ ਨੀਤੀ ਤਿਆਰ ਕਰਨ ਦੇ ਉਪਰਾਲੇ ਦੀ ਲੋੜ ਸੀ। ਜਿਉਂ ਗੁਰੂ ਸਾਹਿਬ ਨੇ ਸਮਝਾਇਆ ਸੀ, ਉਵੇਂ ਹੀ ਬੰਦੇ ਨੇ ਸਭ ਤੋਂ ਪਹਿਲਾਂ ਸਾਰੇ ਦੂਰੋਂ ਆਏ ਸਿੱਖ ਜਥੇਦਾਰਾਂ ਨੂੰ ਜੀ ਆਇਆਂ ਆਖਿਆ। ਚਾਹ ਪਾਣੀ ਦੀ ਟਹਿਲ ਸੇਵਾ ਉਪਰੰਤ ਸਤਿਗੁਰਾਂ ਦੇ ਮਹਾਂਵਾਕ ਤੇ ਗੁਰਸਿਖਾਂ ਪ੍ਰਤੀ ਸੁੱਖ ਸੁਨੇਹੇ ਦੇ ਕੇ ਗੁਰੂ ਜੀ ਵੱਲੋਂ ਬੰਦੇ ਪ੍ਰਤੀ ਲਾਈ ਜ਼ਿੰਮੇਵਾਰੀ ਤੇ ਸੇਵਾਵਾਂ ਦਾ ਵਰਨਣ ਕਰਕੇ ਸਿੱਖਾਂ ਅੱਗੇ ਬੰਦੇ ਦਾ ਪੰਜਾਬ ਆਉਣ ਦਾ ਪ੍ਰਯੋਜਨ ਤੇ ਮਕਸਦ ਸਮਝਾਇਆ । ਬਾਹਰੋਂ ਆਏ ਸਿੱਖ ਸਰਦਾਰ ਤੇ ਸਿੱਖ ਫ਼ੌਜਾਂ ਨੇ, ਬੰਦੇ ਦੀ ਸੱਚੀ ਤੇ ਸੁੱਚੀ ਭਾਵਨਾ ਤੇ ਤਿਆਗ ਨੂੰ ਸਮਝ ਕੇ ਬੜਾ ਮਾਣ ਤੇ ਸਤਿਕਾਰ ਦਿੱਤਾ। ਉਨ੍ਹਾਂ ਨੂੰ ਭਾਸਿਆ ਜਿਵੇਂ ਗੁਰੂ ਸਾਹਿਬ ਆਪ ਬੰਦੇ ਦੇ ਰੂਪ ਵਿਚ ਆ ਗਏ ਹਨ। ਬੰਦੇ ਦੇ ਸਿੱਖੀ ਕਾਰਨਾਮੇ ਤੇ ਸੱਚੀ ਰਹਿਤ ਮਰਿਆਦਾ ਤੇ ਸਿੱਖੀ ਕਕਾਰਾਂ ਦੀ ਸੇਵਾ ਸੰਭਾਲ ਨੇ ਸਾਰੀਆਂ ਸਿੱਖ ਫ਼ੌਜਾਂ ਵਿਚ ਚੰਗਾ ਪ੍ਰੇਮ ਭਾਵ ਤੇ ਪ੍ਰਮੁੱਖ ਆਗੂ ਵਜੋਂ ਦਿਲੋਂ ਮਾਣ ਦੀ ਲਹਿਰ ਚਲਾ ਦਿੱਤੀ ਸੀ। ਹੌਲੀ-ਹੌਲੀ ਸਾਰੇ ਸਿੱਖਾਂ ਦੇ ਦਿਲਾ ਵਿਚ ਬੰਦੇ ਦੀ ਦਿਲੋਂ ਕਦਰ ਤੇ ਸਦਭਾਵਨਾ ਦੀ ਥਾਂ ਬਣ ਗਈ ਸੀ। ਸਾਰੇ ਸਿੱਖ ਸਰਦਾਰਾਂ ਵਿਚੋਂ ਸੱਚੀ ਲਗਨ ਤੇ ਹਰ ਤਰ੍ਹਾਂ ਦੇ ਅਭਿਆਸ ਤੇ ਯੋਗਤਾ ਮੁਤਾਬਿਕ ਜੰਗੀ ਵਿਉਂਤ ਬੰਦੀ ਦੀਆਂ ਸੇਵਾਵਾਂ ਤੇ ਉਪਾਧੀਆਂ ਦਾ ਗਠਨ ਕੀਤਾ ਗਿਆ। ਲੰਗਰਾਂ ਲਈ ਲਾਂਗਰੀ, ਘੋੜ ਸਵਾਰਾਂ ਦੇ ਘੋੜਿਆਂ ਦੀ ਸੰਭਾਲ ਦੇ ਯੋਗ ਪ੍ਰਬੰਧ ਕਰਨ ਤੇ ਵਿਚਾਰ ਕਰਵਾਏ ਗਏ। ਕੁਝ ਦਿਨ ਰਹਿ ਕੇ ਜੰਗ ਦੀ ਪੂਰੀ ਤਿਆਰੀ ਦੇ ਵਿਚਾਰ ਹੋਏ।
ਭਾਵੇਂ ਮੁਗ਼ਲ ਰਾਜ ਵਿਚ ਦੱਖਣੀ ਹਿੰਦ ਦੇ ਹਾਲਾਤ ਮੁਗ਼ਲਾਂ ਦੇ ਹੱਕ ਵਿਚ ਪੂਰੀ ਤਰ੍ਹਾਂ ਨਾਲ ਕਾਬੂ ਵਿਚ ਨਹੀਂ ਸਨ, ਪਰੰਤੂ ਅੱਧੀ ਸਦੀ ਤੋਂ ਵੱਧ ਰਾਜ ਕਰਦੇ ਮੁਗ਼ਲ ਹਾਕਮ ਅਜੇ ਰੋਅਬ ਜਮਾਈ ਬੈਠੇ ਸਨ। ਉਤਰੀ ਭਾਰਤ ਵਿਚ ਉਹ ਫ਼ੌਜਾਂ ਰੱਖ ਕੇ ਸੂਬਿਆਂ ਦੀ ਰਾਜ ਸਤਾ ਸੰਭਾਲਣ ਦੇ ਦਾਅਵੇ ਕਰਦੇ ਤੇ ਇਸਲਾਮ ਦੇ ਝੰਡੇ ਗੱਡੀ ਹੈਂਕੜਾਂ ਜਮਾ ਰਹੇ ਸਨ । ਸਢੌਰੇ ਦਾ ਸੂਬੇਦਾਰ ਉਸਮਾਨ ਖ਼ਾਨ ਬੜਾ ਆਕੀ ਤੇ ਮੁਗ਼ਲ ਰਾਜ ਦਾ ਥੰਮ ਬਣ ਬਣ ਕੇ, ਸਰਹਿੰਦ ਦੇ ਸੂਬੇ ਦੀ ਸੱਜੀ ਬਾਂਹ ਬਣ ਕੇ ਸਢੌਰੇ ਉੱਤੇ ਬੜੇ ਜ਼ੁਲਮ ਤੇ ਅਨਿਆ ਦੇ ਦਮਗਜੇ ਮਾਰਦਾ ਰੱਬ ਨੂੰ ਭੁਲਾ ਕੇ ਹਿੰਦੂਆਂ ਦੇ ਇਨਸਾਫ-ਪ੍ਰਸਤ ਮੁਸਲਮਾਨਾਂ ਦਾ ਸਾਹ ਸੁਕਾਉਣਾ ਹਾਕਮ ਬਣ ਹੁਕਮ ਚਲਾ ਕੇ ਲੋਕਾਂ ਦਾ ਖੂਨ ਪੀ ਰਿਹਾ ਸੀ। ਪਹਿਲਾਂ ਇਕ ਦੋ ਵਾਰ ਸਿੱਖਾਂ ਦੇ ਹੱਥੋਂ ਵੀ ਮਾਰ ਖਾ ਚੁੱਕਾ ਸੀ। ਚਮਕੌਰ ਦੇ ਜੰਗ ਅੰਦਰ ਸੂਬਾ ਸਰਹਿੰਦ, ਵਜ਼ੀਰ ਖ਼ਾਨ ਤੇ ਹੋਰ ਨਾਮਵਰ ਮੁਗ਼ਲ ਜਰਨੈਲਾਂ ਨਾਲ ਰਲ ਕੇ, ਸਿੱਖਾਂ ਨਾਲ ਲੜਾਈਆਂ ਬਹਾਨੇ ਦਿੱਲੀ ਦਰਬਾਰ ਵਿਚ ਫੋਕੀ ਸ਼ੋਹਰਤ ਦੇ ਇਨਾਮ ਪ੍ਰਾਪਤ ਕਰ ਚੁੱਕਾ ਸੀ । ਖ਼ਾਸ ਕਰ ਰੱਬ ਵਰਗੀ ਮਹਾਨ ਸ਼ਖ਼ਸੀਅਤ ਪੀਰ ਬੁੱਧੂ ਸ਼ਾਹ ਦੀਆਂ ਦਿੱਲੀ ਤੱਕ, ਮਸਾਲੇ ਲਾ-ਲਾ ਦੇਸ਼-ਧਰੋਹੀ ਦੀਆਂ ਰਿਪੋਰਟਾਂ ਬਣਾ ਕੇ, ਭੜਕਾਊ ਖ਼ਬਰਾਂ ਦੇਣ ਵਾਲਾ ਇਹ ਨਾਮੁਰਾਦ ਹਾਕਮ, ਉਸਮਾਨ ਖ਼ਾਨ ਹੀ ਸੀ। ਗੁਰੂ ਸਾਹਿਬ ਨੂੰ ਜ਼ਿੰਦਾ ਜਾਂ ਮੁਰਦਾ ਫੜ ਕੇ ਲਿਆਉਣ ਦੀਆਂ ਕਸਮਾਂ ਖਾ ਮਨਸੂਬੇ ਬਣਾਉਣ ਵਾਲਾ ਇਹ ਕਮੀਨਾ ਉਸਮਾਨ ਖ਼ਾਨ ਹੀ ਸੀ। ਗੁਰੂ ਸਾਹਿਬ ਦਾ ਝੂਠਾ ਮੂਠਾ ਕਤਲ ਕਰਕੇ ਦੱਸਣ ਵਾਲਾ, ਗੁਰੂ ਜੀ ਦਾ ਖੂਨ ਬੋਤਲ ਵਿਚ ਬੰਦ ਕਰਕੇ ਬਾਦਸ਼ਾਹ ਤੱਕ ਪਹੁੰਚਾ ਕੇ ਇਨਾਮ ਲੈਣ ਦਾ ਇੱਛਕ ਇਹੋ ਹੀ ਸੀ। ਪਰ ਪਾਰਖੂਆਂ ਦੇ ਪਰਖਣ ਤੋਂ ਬਾਅਦ, ਇਹ ਸਿੱਧ ਹੋ ਜਾਣ ਤੇ ਕਿ ਇਹ ਖੂਨ ਬਹਾਦਰ ਸੂਰਬੀਰ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ, ਬਾਦਸ਼ਾਹ ਵਲੋਂ ਪੀਰ ਬੁੱਧੂ ਸ਼ਾਹ ਤੇ ਇਸ ਦਾ ਇਲਜ਼ਾਮ ਲਾ ਕੇ, ਪੀਰ ਜੀ ਤੇ ਸਾਰੇ ਪਰਿਵਾਰ ਨੂੰ ਤਸੀਹੇ ਦੇ ਕੇ ਮਾਰਨ ਦੇ ਫ਼ਤਵੇ ਲੁਆ ਕੇ ਆਪ ਜ਼ਿੰਮੇਵਾਰੀ ਲੈਣ ਵਾਲਾ ਇਹ ਬਦਬਖ਼ਤ ਗੰਦਾ ਇਨਸਾਨ ਹੀ ਸੀ। ਇਸ ਵੇਲੇ ਤੱਕ ਮੁਸਲਮ ਹਾਕਮ ਪੂਰੇ ਜ਼ੋਰਾਂ ਨਾਲ ਜ਼ੁਲਮ ਅਤੇ ਅਨਿਆਂ ਦਾ ਦੌਰ ਚਲਾ ਰਹੇ ਸਨ । ਭਾਵੇਂ ਬੰਦਾ ਸਿੰਘ ਦੇ ਆਉਣ ਦੀਆਂ ਖ਼ਬਰਾਂ ਪੰਜਾਬ ਵਿਚ ਫੈਲ ਚੁੱਕੀਆਂ ਸਨ ਤਾਂ ਵੀ ਇਹ ਜ਼ਾਲਮ ਮੁਗ਼ਲ ਹਾਕਮ ਬੇਖੌਫ਼ ਹੋ ਮਨ ਮਰਜ਼ੀਆਂ ਵਾਹ ਰਹੇ ਸਨ। ਖ਼ਾਸ ਤੌਰ ਤੇ ਸਰਹਿੰਦ ਦਾ ਸੂਬਾ ਵਜੀਰ ਖ਼ਾਨ ਤੇ ਸਢੌਰੇ ਦਾ ਹਾਕਮ ਮੁਹੰਮਦ ਉਸਮਾਨ ਖ਼ਾਨ, ਜ਼ੁਲਮ ਦੀ ਇੰਤਹਾਅ ਮਚਾਈ ਬੈਠਾ ਸੀ । ਬੰਦਾ ਬਹਾਦਰ ਦੀ ਤਾਕਤ ਤੇ ਕਰਾਮਾਤਾਂ ਬਾਰੇ ਲੋਕ ਸਹਿਮ ਗਏ ਸਨ । ਲੋਕ ਤਰ੍ਹਾਂ-ਤਰ੍ਹਾਂ ਦੀਆਂ ਕਈ ਕਹਾਣੀਆਂ ਸੁਣਦੇ ਤੇ ਹੈਰਾਨ ਹੋ ਜਾਂਦੇ। ਸ਼ਮਸ਼ੇਰ ਖ਼ਾਲਸਾ, ਭਾਗ ਪਹਿਲਾ, ਕ੍ਰਿਤ ਗਿਆਨੀ ਗਿਆਨ ਸਿੰਘ ਜੀ ਵਿਚ ਖ਼ਾਲਸੇ ਦੇ ਬੋਲ ਬਾਲੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਕਰਾਮਾਤਾਂ ਬਾਰੇ ਇਉਂ ਲਿਖੇ ਬਿਰਤਾਂਤ ਦਰਜ ਹਨ; “ਕੋਈ ਵੀ ਉਸਦੇ ਸਾਹਮਣੇ ਹੋਣ ਦੀ ਜ਼ੁਅਰਤ ਨਾ ਕਰ ਸਕਦਾ। ਉਹ ਦੂਰੋਂ ਹੀ ਮੁਵੱਕਲਾਂ ਤੋਂ ਮਰਵਾ ਦਿੰਦਾ ਜਾਂ ਕੋਈ ਅਸਾਧ ਰੋਗ ਲਾ ਦਿੰਦਾ। ਇਹ ਵੀ ਚਰਚਾ ਸੀ ਕਿ ਉਹ ਚੱਲਦੇ ਦਰਿਆ ਉਤੋਂ ਦੀ ਤੁਰ ਕੇ ਲੰਘ ਜਾਂਦਾ ਹੈ। ਮੁਰਦਿਆਂ ਨੂੰ ਜਿਵਾ ਦਿੰਦਾ ਹੈ। ਅਨੰਤ ਰੂਪ ਧਾਰ ਲੈਂਦਾ ਹੈ, ਕਿਤੇ ਗੁਪਤ, ਕਿਤੇ ਪ੍ਰਗਟ ਰੂਪ ਧਾਰ ਲੈਂਦਾ ਹੈ। ਸਾਰੇ ਫਰਿਸਤੇ ਮਵੱਕਲ ਭੂਤ, ਪ੍ਰੇਤ, ਚੁੜ੍ਹੇਲਾਂ, ਉਸ ਦਾ ਹੁਕਮ ਮੰਨਦੇ ਹਨ, ਜਿਸ ਨੂੰ ਚਾਹੇ ਚਮੇੜ ਦਿੰਦਾ ਹੈ। ਹੋ ਚੁੱਕੇ ਸਾਰੇ ਪੀਰ ਫ਼ਕੀਰ ਉਸ ਦਾ ਪਾਣੀ ਭਰਦੇ ਹਨ। ਹਰ ਤਰ੍ਹਾਂ ਦੀ ਰਸਾਇਣ ਉਹ ਤਿਆਰ ਕਰ ਲੈਂਦਾ ਹੈ ਤੇ ਪਾਰਸ ਦੀ ਵੱਟੀ ਉਸ ਪਾਸ ਹੈ। ਲੋਹੇ ਤੋਂ ਸੋਨਾ ਬਣਾ ਸਕਦਾ ਹੈ। ਇਹੋ ਜਿਹੀਆਂ ਬੇਅੰਤ ਕਰਾਮਾਤਾਂ, ਉਸ ਸਮੇਂ ਦੇ ਹਿੰਦੂ ਤੇ ਮੁਸਲਮਾਨ ਮੰਨੀ ਬੈਠੇ ਸਨ । ਸੋ ਬੰਦੇ ਦੇ ਮੁਕਾਬਲੇ ਕੋਈ ਖੜ੍ਹਾ ਹੋਣ ਨੂੰ ਤਿਆਰ ਨਾ ਹੁੰਦਾ । ਪਰੰਤੂ ਉਸਮਾਨ ਖ਼ਾਨ ਹਾਕਮ ਹਕੂਮਤ ਦੇ ਨਸ਼ੇ ਵਿਚ ਗੁੰਮਰਾਹ ਹੋਇਆ ਖਾਸ ਕਰ ਸਢੌਰੇ ਦੇ ਹਿੰਦੂਆਂ ਤੇ ਬਹੁਤ ਤਸ਼ੱਦਦ ਵਰਤ ਰਿਹਾ ਸੀ।
ਹੁਣ ਬੰਦੇ ਕੋਲ ਲੁਬਾਣੇ ਸਿੱਖਾਂ ਪਾਸੋਂ ਹਿੰਦੂਆਂ ਉੱਤੇ ਉਸਮਾਨ ਖ਼ਾਨ ਦੇ ਹੁੰਦੇ ਜ਼ੁਲਮ ਤੇ ਕੁਰਲਾਟ ਸੁਣੇ। ਉਹ ਪਹਿਲਾਂ ਹੀ ਗੁਰੂ ਸਾਹਿਬ ਤੋਂ ਸਢੌਰੇ ਦੇ ਪੀਰ ਜੀ ਉੱਤੇ ਹੋਏ ਜ਼ੁਲਮਾਂ ਬਾਰੇ ਸੁਣ ਚੁੱਕਾ ਸੀ। ਉਸ ਨੇ ਸਢੌਰੇ ਨੂੰ ਆ ਘੇਰਿਆ। ਸਢੌਰਾ ਸਰਹਿੰਦ ਦੇ ਬਾਈ ਪਰਗਣਿਆਂ ਵਿਚੋਂ ਇਕ ਵੱਡਾ ਪਰਗਣਾ ਸੀ । ਚੰਗੇ ਮਸ਼ਹੂਰ ਪਠਾਣਾਂ ਦੀ ਬਹੁਤ ਤੱਕੜੀ ਵਸਤੀ ਸੀ। ਸੱਯਦ ਨਿਜ਼ਾਮੁਦੀਨ ਨੇ ਉਨ੍ਹਾਂ ਨੂੰ ਇਥੋਂ ਕੱਢ ਕੇ ਆਪਣੀ ਮਲਕੀਅਤ ਬਣਾ ਲਈ ਸੀ । ਸੱਯਦ ਖ਼ਿਜਰ ਖ਼ਾਨ ਨੇ ਦਿੱਲੀ ਦੇ ਤਖ਼ਤ ਤੇ ਬੈਠ ਕੇ ਨਿਜ਼ਾਮੁਦੀਨ ਨੂੰ ਸੱਠ ਹਜ਼ਾਰ ਦੀ ਜਗੀਰ ਦੇ ਦਿੱਤੀ ਸੀ । ਉਸੇ ਨਿਜ਼ਾਮੁਦੀਨ ਦੀ ਪੁਸ਼ਤ ਵਿਚੋਂ ਹੀ ਸੱਯਦ ਬਦਰ-ਉਦ- ਦੀਨ ਉਰਫ ਪੀਰ ਬੁੱਧੂ ਸ਼ਾਹ ਜੀ ਹੋਏ ਹਨ, ਜਿਸ ਨੇ ਭੰਗਾਣੀ ਦੇ ਯੁੱਧ ਵਿਚ ਦਸਮੇਸ਼ ਜੀ ਦੀ ਮਦਦ ਕੀਤੀ ਸੀ। ਇਹ ਸਾਹਿਵਾਨੀ ਸੱਯਦ ਸਨ । ਦੂਜੇ ਕਾਜ਼ੀ ਤੇ ਸ਼ੇਖ ਜਾਗੀਰ ਦੇ ਹਿੱਸੇਦਾਰ ਸਨ। ਉਨ੍ਹਾਂ ਸ਼ੇਖ਼ਾਂ ਤੇ ਕਾਜ਼ੀਆਂ ਵਿਚੋਂ ਨਵਾਬ ਉਸਮਾਨ ਖ਼ਾਨ ਤੇ ਸ਼ਾਹ ਕੁਮੈਤ ਵਗੈਰਾ ਉਸ ਸਮੇਂ ਦੇ ਬੜੇ ਭਾਰੇ ਜ਼ਾਲਮ ਸਨ, ਜਿਨ੍ਹਾਂ ਦੇ ਦੁਖਾਏ ਹੋਏ ਹਿੰਦੂ ਬੰਦਾ ਸਿੰਘ ਨੂੰ ਸਢੌਰੇ ਦੇ ਜ਼ੁਲਮਾਂ ਤੋਂ ਤੰਗ ਹੋ ਫਰਿਆਦੀ ਬਣ ਲੈ ਆਏ ਸਨ।
ਖ਼ਾਲਸੇ ਨੇ ਜ਼ਾਲਮ ਉਸਮਾਨ ਖ਼ਾਨ ਨੂੰ ਪੁੱਠਾ ਲਟਕਾਉਣਾ ‘ਤੇ ਫਾਂਸੀ ਦੇਣੀ
ਬੰਦਾ ਸਿੰਘ ਬਹਾਦਰ ਨੂੰ ਨਾਂਦੇੜ ਵਿਚ, ਪੰਜਾਬ ਵੱਲ ਤੁਰਨ ਤੋਂ ਪਹਿਲਾਂ ਇਸ ਉਸਮਾਨ ਖ਼ਾਨ ਦੇ ਜ਼ੁਲਮਾਂ ਤੇ ਉਸ ਹੱਥੋਂ ਸੱਯਦ ਬਦਰ-ਉਦ-ਦੀਨ ਉਰਫ ਪੀਰ ਬੁੱਧੂ ਸ਼ਾਹ ਉੱਤੇ ਕੀਤੇ ਜ਼ੁਲਮ ਅਤੇ ਬਾਅਦ ਵਿਚ ਪੀਰ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਬਾਰੇ, ਖੋਲ੍ਹ ਕੇ ਦੱਸ ਦਿੱਤਾ ਸੀ । ਗੁਰੂ ਸਾਹਿਬ ਨੇ ਪੀਰ ਜੀ ਤੇ ਸਾਰੇ ਪਰਿਵਾਰ ਤੇ ਬਚਿਆਂ ਦੇ ਬਦਲੇ ਲੈ ਜ਼ੁਲਮ ਖ਼ਤਮ ਕਰਨ ਲਈ ਖ਼ਾਸ ਹਦਾਇਤ ਕੀਤੀ ਸੀ। ਹੁਣ ਬੰਦਾ, ਸਢੌਰੇ ‘ਤੇ ਹੋ ਰਹੇ ਜ਼ੁਲਮ ਤੇ ਜ਼ਾਲਮਾਂ ਦਾ ਅੰਤ ਕਰਨ ਦੀ ਬੜੀ ਉਤਸੁਕਤਾ ਰੱਖਦਾ ਸੀ। ਬੰਦਾ ਇਸ ਨੂੰ ਪਹਿਲ ਦੇ ਆਧਾਰ ‘ਤੇ ਖ਼ਤਮ ਕਰਨਾ ਚਾਹੁੰਦਾ ਸੀ। ਉਥੋਂ ਦੇ ਹਿੰਦੂਆਂ ਨੇ ਜਿਹੜੇ ਜ਼ੁਲਮਾਂ ਦਾ ਹਾਲ ਬੰਦੇ ਨੂੰ ਦੱਸਿਆ ਉਹ ਉਸ ਤੋਂ ਨਾ ਬਰਦਾਸ਼ਤ ਕਰਨ ਵਾਲੇ ਸਨ। ਸਢੌਰੇ ਸ਼ਹਿਰ ਦੇ ਹਿੰਦੂਆਂ ਦੇ ਘਰਾਂ ਵਿਚ ਗਊ ਵੱਢ ਕੇ ਜਬਰੀ ਸੁਟਵਾ ਦੇਣਾ ਤੇ ਉਨ੍ਹਾਂ ਨੂੰ ਤੰਗ ਕਰਕੇ ਪੂਜਾ ਨਾ ਕਰਨ ਦੇਣਾ। ਹਿੰਦੂ ਮੰਦਰਾਂ ਅੱਗੇ ਗਾਂ ਦੇ ਹੱਡ ਸੁਟਣੇ, ਤੇ ਮੰਦਰਾਂ ਦੀਆਂ ਮੂਰਤੀਆਂ ਤੋੜ ਫੋੜ ਕੇ ਹਿੰਦੂਆਂ ਦੀ ਬੇਪਤੀ ਕਰਨਾ, ਮੁਗ਼ਲ ਹਾਕਮਾਂ ਦਾ ਸ਼ੁਗਲ ਬਣ ਗਿਆ ਸੀ। ਹਿੰਦੂ ਬਹੂਆਂ ਤੇ ਰੂਪਵੰਤ ਸੁੰਦਰ ਧੀਆਂ ਭੈਣਾਂ ਦਾ ਜਬਰੀ ਚੁੱਕ ਕੇ ਮੁਗ਼ਲ ਹਾਕਮਾਂ ਦਾ ਆਪਣੇ ਘਰੀਂ ਪਾ ਲੈਣਾ, ਇਹ ਸਢੌਰੇ ਦੇ ਮੁਸਲਿਮ ਹਾਕਮਾਂ ਦੀ ਰੋਜ਼ਾਨਾ ਆਦਤ ਬਣ ਗਈ ਸੀ । ਹਿੰਦੂ ਲੋਕਾਂ ਦਾ ਕੋਈ ਵਾਲੀ ਵਾਰਸ ਨਾ ਹੋਣ ਕਰਕੇ ਜ਼ਾਲਮ ਲੁਟੇਰਿਆਂ ਤੇ ਧਾੜਵੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ। ਮੁਗ਼ਲ ਸੂਬੇਦਾਰ ਤੇ ਉਸ ਦੇ ਮੁਸਲਿਮ ਸਾਥੀ ਰੱਬ ਨੂੰ ਭੁਲਾ ਕੇ ਹਿੰਦੂ ਲੋਕਾਂ ਨੂੰ ਲੁੱਟ ਕੇ ਉਨ੍ਹਾਂ ਨੂੰ ਜਾਨੋਂ ਮਾਰ ਮੁਕਾ ਦੇਣਾ ਆਪਣਾ ਫਰਜ਼ ਮੰਨ ਕੇ ਕਰ ਰਹੇ ਸਨ । ਅਣਹੋਣੇ ਜੁਰਮ ਤੇ ਦੋਸ਼ ਲਗਾ ਕੇ ਮਨ ਮਰਜੀ ਦੀਆਂ ਸਜ਼ਾਵਾਂ ਤੇ ਦਫ਼ਾ ਲਗਵਾ ਕੇ ਕਾਜ਼ੀ, ਮੁੱਲਾਂ, ਮੌਲਾਣਿਆਂ ਤੋਂ ਮੁਗ਼ਲ ਹਾਕਮਾਂ ਨੂੰ ਖ਼ੁਸ਼ ਕਰਨਾ ਆਮ ਰਵਾਇਤ ਬਣ ਚੁੱਕੀ ਸੀ, ਸੱਚੇ ਹਿੰਦੂ ਦੀ ਬਿਲਕੁੱਲ ਸੁਣਵਾਈ ਨਹੀਂ ਸੀ। ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਜੁਰਮ ਤੇ ਪਾਪ ਉਪੱਧਰ ਸਮਝਿਆ ਜਾਂਦਾ ਸੀ । ਜਦੋਂ ਕਿਸੇ ਹਿੰਦੂ ਦੇ ਘਰ ਗਾਂ ਜਾਂ ਬੈਲ ਬਿਮਾਰ ਹੁੰਦਾ ਹੈ ਤਾਂ ਕਾਜ਼ੀ ਆ ਕੇ ਉਸ ਨੂੰ ਜ਼ਬਰਦਸਤੀ ਹਲਾਲ ਕਰਵਾ ਦਿੰਦੇ ਹਨ। ਉਸ ਦਾ ਮਾਸ ਜਬਰੀ ਘਰ ਵਾਲਿਆਂ ਦੇ ਸਿਰਾਂ ‘ਤੇ ਚੁਕਵਾ ਕੇ ਮਸੀਤ ਵਿਚ ਲਿਜਾ ਕੇ ਮੁਸਲਮਾਨਾਂ ਨੂੰ ਵੰਡ ਦੇਂਦੇ ਹਨ। ਜੇਕਰ ਮਰਦੇ ਪਸ਼ੂ ਦੀ ਖ਼ਬਰ ਨਾ ਕਰੀਏ ਤਾਂ ਕਾਜ਼ੀ ਆਖਦਾ ਹੈ ਕਿ ਹਰਾਮ ਕਿਉਂ ਮਰਨ ਦਿੱਤਾ ਹੈ? ਇਸ ਤਰ੍ਹਾਂ ਹਿੰਦੂਆਂ ਨੂੰ ਸਜ਼ਾਵਾਂ ਦਿਵਾਈਆਂ ਜਾਂਦੀਆਂ ਹਨ। ਇਹ ਆਖਦੇ ਹਨ ਕਿ ਹਿੰਦੂ ਕਾਫ਼ਰਾਂ ਨੂੰ ਖ਼ੁਦਾ ਨੇ ਮੁਸਲਮਾਨਾਂ ਦੀ ਗ਼ੁਲਾਮੀ ਵਾਸਤੇ ਪੈਦਾ ਕੀਤਾ ਹੈ। ਕਹਿੰਦੇ ਹਨ ਕਿ ਜਿਤਨਾ ਹਿੰਦੂਆਂ ਨੂੰ ਦੁੱਖ ਦੇਈਏ, ਉਤਨਾ ਹੀ ਸਵਾਬ ਜਾਂ ਪੁੰਨ ਹੁੰਦਾ ਹੈ। ਉਹ ਆਪਣੇ ਦੀਨ ਵਿਚ ਲਿਆਉਣ ਲਈ ਅਨੇਕ ਪ੍ਰਕਾਰ ਦੇ ਦੁੱਖ ਦਿੰਦੇ ਹਨ। ਹਿੰਦੂਆਂ ਨੂੰ ਕਿਸੇ ਤਰ੍ਹਾਂ ਵੀ ਚੈਨ ਨਹੀਂ ਲੈਣ ਦਿੰਦੇ । ਹੁਣ ਤਾਂ ਜੇ ਤੁਸੀਂ ਸਾਡੀ ਜਾਨ ਬਖਸ਼ੀ ਕਰਵਾਓ ਤਾਂ ਅਸੀਂ ਬਚ ਸਕਦੇ ਹਾਂ। ਸਾਡੀ ਜ਼ਿੰਦਗੀ ਬੜੀ ਔਖੀ ਬੀਤ ਰਹੀ ਹੈ।
ਉਸਮਾਨ ਖ਼ਾਨ ਦੇ ਜ਼ੁਲਮ ਤੇ ਵਧੀਕੀਆਂ ਬੰਦੇ ਨੇ ਸੁਣ ਕੇ ਬੜਾ ਗੁੱਸਾ ਖਾਧਾ। ਉਸ ਨੇ ਘੇਰਾ ਪਾ ਕੇ ਸਢੌਰੇ ਤੇ ਜ਼ੋਰਦਾਰ ਹੱਲਾ ਬੋਲ ਦਿੱਤਾ। ਸਿੱਖ ਫ਼ੌਜਾਂ ਦੇ ਨਾਲ ਕਈ ਲੁਟੇਰੇ ਤੇ ਧਾੜਵੀ ਵੀ ਆ ਰਲੇ ਸਨ। ਸਿੱਖ ਫ਼ੌਜ ਦੀ ਚੜ੍ਹਦੀਕਲਾ ਵੇਖ ਕੇ ਮੁਗ਼ਲ ਵੀ ਕੰਬ ਉੱਠੇ ਸਨ। ਪਰ ਉਸਮਾਨ ਖ਼ਾਨ ਵੀ ਕਈ ਮਾਂਗਵੀਆਂ ਧਾੜਾਂ ਨੂੰ ਨਾਲ ਰਲਾ, ਮੁਕਾਬਲੇ ਲਈ ਤਿਆਰ ਹੋ ਬੈਠਾ। ਬੜੇ ਜ਼ੋਰਦਾਰ ਜੰਗ ਦੇ ਵਾਜੇ ਵੱਜ ਗਏ । ਉਸਮਾਨ ਖ਼ਾਨ ਦਾ ਸੂਬਾ ਸਰਹਿੰਦ ਨਾਲ ਕਾਫੀ ਮੇਲ ਜੋਲ ਹੋਣ ਕਾਰਨ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖ ਫ਼ੌਜਾਂ ਸੁਣ ਕੇ ਕਾਫੀ ਵੱਡੀ ਫ਼ੌਜ ਦੀ ਕੁਮਕ ਤੇ ਹਥਿਆਰ ਸਢੌਰੇ ਭੇਜ ਦਿੱਤੇ। ਉਨ੍ਹਾਂ ਨੂੰ ਬੜਾ ਮਾਣ ਸੀ ਕਿ ਅਸੀਂ ਰਲ ਕੇ ਲੜਾਂਗੇ ਤੇ ਸਿੱਖਾਂ ਨੂੰ ਛੇਤੀ ਹੀ ਖਦੇੜ ਦਿਆਂਗੇ। ਉਂਜ ਵੀ ਲੋਕਲ ਰਣ ਮੈਦਾਨ ਵਾਲੇ ਨੂੰ ਸਾਰੇ ਇਲਾਕੇ ਤੇ ਥਾਵਾਂ ਦਾ ਭੇਤ ਹੁੰਦਾ ਹੈ। ਸੋ ਉਸਮਾਨ ਖ਼ਾਨ ਤਕੜੇ ਜ਼ੋਰ ਨਾਲ ਮੈਦਾਨ ਵੱਲ ਵਧਿਆ। ਗਿਆਨੀ ਗਿਆਨ ਸਿੰਘ ਜੀ, “ਸ਼ਮਸ਼ੇਰ ਖ਼ਾਲਸਾ, ਭਾਗ ਪਹਿਲਾ” ਵਿਚ ਇਸ ਸਢੌਰੇ ਦੇ ਜੰਗ ਦਾ ਹਾਲ ਇਸ ਤਰ੍ਹਾਂ ਲਿਖ ਰਹੇ ਹਨ:
“ਸਿੰਘਾਂ ਨੇ ਪੈਂਦਿਆਂ ਹੀ ਦੋਵਾਂ ਤੋਪਾਂ ਦੇ ਬੰਬ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ। ਗਹਿ ਗੱਚ ਲੜਾਈ ਸ਼ੁਰੂ ਹੋ ਗਈ ਸੀ। ਓਧਰ ਦੋਹਾਂ ਨਵਾਬਾਂ ਦੀਆਂ ਫ਼ੌਜਾਂ ਵਲੋਂ ਵੀ ਇਲਾਕੇ ਦੇ ਬੇਸ਼ੁਮਾਰ ਮੁਸਲਮਾਨ ਇਕੱਠੇ ਕਰ ਰੱਖੇ ਸਨ । ਤਿੰਨ ਪਹਿਰ ਘਮਸਾਣ ਦਾ ਜੰਗ ਹੋਇਆ। ਤੀਰਾਂ ਦੀ ਬੁਛਾੜ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਮੀਂਹ ਵਰਸ ਰਹੇ ਸਨ। ਲੜਾਈ ਚੰਗੀ ਪੈਰ ਗੱਡਵੀਂ ਹੁੰਦੀ ਰਹੀ। ਦੋਹਾਂ ਹੀ ਪਾਸਿਆਂ ਤੋਂ ਬੇਸ਼ੁਮਾਰ ਬੰਦੇ ਤੇ ਘੋੜੇ ਮਾਰੇ ਜਾ ਰਹੇ ਸਨ। ਪਰ ਸਢੌਰੇ ਦਾ ਕਿਲ੍ਹਾ ਨਹੀਂ ਫ਼ਤਹਿ ਹੋ ਰਿਹਾ ਸੀ। ਆਖਿਰਕਾਰ ਭਾਈ ਭਗਤੂ ਦੇ ਫ਼ਤਹਿ ਸਿੰਘ, ਜਿਸ ਨੂੰ ਬੰਦੇ ਨੇ ਅਪਣੇ ਲਸ਼ਕਰ ਦਾ ਸਰਦਾਰ ਬਣਾ ਕੇ ਨਵਾਬ ਦਾ ਖ਼ਿਤਾਬ ਦੇ ਰਖਿਆ ਸੀ, ਬੰਦੇ ਪਾਸ ਜਾ ਕੇ, ਜਿੱਥੇ ਉਹ ਦੂਰ ਬੈਠਾ ਭਜਨ ਕਰ ਰਿਹਾ ਸੀ, ਜਾ ਕੇ ਆਖਿਆ ਕਿ ਜਦ ਤੱਕ ਜੰਗ ਵਿਚ ਤੁਸੀਂ ਨਹੀਂ ਚਲੋਗੇ, ਤੱਦ ਤੱਕ ਫ਼ਤਹਿ ਹੋਣੀ ਮੁਸ਼ਕਲ ਹੈ।
ਜ਼ਬਰਦਸਤ ਜੰਗੀ ਝੜਪਾਂ ਦੇ ਬਾਵਜੂਦ ਸਢੌਰੇ ਦਾ ਕਿਲ੍ਹਾ ਅੜਿਆ ਬੈਠਾ ਸੀ । ਜਦੋਂ ਇਹ ਖ਼ਬਰ ਬੰਦਾ ਸਿੰਘ ਕੋਲ ਪੁੱਜੀ ਤੇ ਖ਼ਾਲਸੇ ਦੇ ਫ਼ੌਜਦਾਰ ਸ੍ਰ, ਫ਼ਤਹਿ ਸਿੰਘ ਨੇ ਜੰਗ ਦਾ ਜਾਇਜ਼ਾ ਲੈ ਕੇ ਸਾਰੀ ਹਾਲਤ ਦੱਸੀ, ਬੰਦਾ ਸਿੰਘ ਉਸ ਵੇਲੇ ਦੂਰ ਬੈਠਾ ਭਜਨ ਬੰਦਗੀ ਤੋਂ ਉਠ ਕੇ ਸ. ਫ਼ਤਹਿ ਸਿੰਘ ਨਾਲ ਜੰਗ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲੱਗਾ। ਸਾਰੀ ਸਥਿਤੀ ਨੂੰ ਗੌਰ ਨਾਲ ਵਿਚਾਰ ਕੇ ਉਹ ਮੈਦਾਨ ਵੱਲ ਚੱਲ ਪਿਆ। ਜਲਦੀ ਨਾਲ ਤਿਆਰ ਹੋ ਘੋੜੇ ਦੀਆਂ ਵਾਗਾਂ ਸੰਭਾਲੀਆਂ। ਪਹਿਲੇ ਖ਼ਾਲਸਾ ਫ਼ੌਜ ਨੂੰ ਪੂਰੇ ਬੱਲ ਨਾਲ ਮੁਗ਼ਲਾਂ ਤੇ ਚੜ੍ਹਾਈ ਦੇ ਹੁਕਮ ਦੇ ਕੇ ਉਹ ਵਕਤ ਦੀ ਇੰਤਜ਼ਾਰ ਵਿਚ ਸੀ, ਕਿ ਜੇ ਕੰਮ ਅੜ ਜਾਵੇ ਤਾਂ ਖ਼ਾਲਸਾ ਫ਼ੌਜ ਦੀ ਮਦਦ ਲਈ ਤਾਜ਼ਾ ਦਮ ਰੀਜ਼ਰਵ ਫ਼ੌਜੀ ਦਸਤੇ ਭੇਜੇ ਜਾਣ। ਸੋ ਹੁਣ ਉਹ ਸਮਾਂ ਆ ਗਿਆ ਸੀ । ਬੰਦਾ ਸਿੰਘ ਬਹਾਦਰ ਨੂੰ ਬੜਾ ਗੁੱਸਾ ਆਇਆ ਤੇ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰ ਕੇ ਤੀਰ ਕਮਾਨ ਸੰਭਾਲੀ ਤੇ ਮੈਦਾਨੇ ਜੰਗ ਵਿਚ ਆ ਕੇ ਤਰਥੱਲੀ ਮਚਾ ਦਿੱਤੀ । ਇਹ ਗੁਰੂ ਸਾਹਿਬ ਨੇ ਜਿਹੜੇ ਪੰਜ ਤੀਰ ਬਖਸ਼ੇ ਸਨ ਤੇ ਫੁਰਮਾਇਆ ਸੀ ਕਿ ਜਦੋਂ ਅਤਿ ਭੀੜ ਜਾਂ ਮੁਸ਼ਕਲ ਪੇਸ਼ ਆਵੇ, ਸਾਨੂੰ ਯਾਦ ਕਰ ਤੀਰ ਛੱਡਣਾ। ਮੋਰਚਾ ਫ਼ਤਹਿ ਹੋ ਜਾਵੇਗਾ। ਕੁੱਝ ਸਿੱਖ ਜੋ ਤਾਜ਼ਾ ਦਮ ਸਨ ਮੁਗ਼ਲਾਂ ਤੇ ਟੁੱਟ ਪਏ। ਕੁੱਝ ਧਾੜਵੀ ਤੇ ਲੁਟੇਰੇ ਵੀ ਸਮੇਂ ਦੀ ਝਾਕ ਵਿਚ ਸਨ। ਬੰਦੇ ਦੀਆਂ ਤਾਜ਼ਾ ਫ਼ੌਜਾਂ ਦੇ ਨਾਲ ਇਕ ਤੱਕੜਾ ਸਿੱਖ ਦਸਤਾ ਜ਼ੋਰਦਾਰ ਜੋਸ਼ੀਲਾ ਹੱਲਾ ਬੋਲ ਕੇ ਕਿਲ੍ਹੇ ਦੇ ਇਕ ਗੇਟ, ਦਰਵਾਜ਼ੇ ‘ਤੇ ਜਾ ਪਿਆ। ਤਿਖੀਆਂ ਤਲਵਾਰਾਂ ਤੇ ਨੇਜਿਆਂ ਨੇ ਦਰਵਾਜ਼ਾ ਤੋੜ ਦਿੱਤਾ। ਸਿੱਖ ਹੱਲਾ ਬੋਲ ਕੇ ਕਿਲ੍ਹੇ ਦੇ ਅੰਦਰ ਜਾ ਵੜੇ। ਬੰਦੇ ਬਹਾਦਰ ਦੇ ਤੀਰਾਂ ਨੇ ਮੁਗ਼ਲ ਫ਼ੌਜਾਂ ਦਾ ਲੱਕ ਤੋੜ ਸੁੱਟਿਆ। ਖ਼ਾਲਸੇ ਦੀ ਤਲਵਾਰ ਅੱਗੇ ਤਨਖਾਹ ਲੈਣ ਵਾਲੇ ਮੁਗ਼ਲ ਤੇ ਮੁਸਲਮਾਨ ਫ਼ੌਜੀ ਘਰਾਂ ਵਿਚ ਲੁਕ ਛਿਪ ਕੇ ਜਾਨ ਦੀ ਭੀਖ ਮੰਗ ਰਹੇ ਸਨ । ਡਰਦੇ ਮਾਰੇ ਸਢੌਰੇ ਦੇ ਬਹੁਤ ਮੁਸਲਮਾਨ ਪਰਿਵਾਰ ਘਰ ਛੱਡ ਕੇ ਪਹਾੜਾਂ ਵੱਲ ਨਿਕਲ ਗਏ ਸਨ। ਸ਼ਹਿਰ ਵਿਚ ਐਸੀ ਹਫੜਾ ਦਫੜੀ ਮੱਚ ਗਈ ਸੀ ਕਿ ਮੁਸਲਿਮ ਫ਼ੌਜ ਵੀ ਅਲੋਪ ਹੋ ਕੇ ਨਜ਼ਰ ਨਹੀਂ ਆ ਰਹੀ ਸੀ। ਹਥਿਆਰਾਂ ਦੇ ਅਸਲੇਖ਼ਾਨੇ ਉਪਰ ਖ਼ਾਲਸੇ ਦਾ ਕਬਜ਼ਾ ਹੋ ਗਿਆ ਸੀ । ਉਧਰ ਸਮੇਂ ਦੇ ਮੌਸਮ ਨੇ ਝੱਖੜ ਦੇ ਰੂਪ ਵਿਚ ਖ਼ਾਲਸੇ ਦਾ ਸਾਥ ਦਿੱਤਾ। ਮੀਂਹ ਹਨ੍ਹੇਰੀ ਝੁੱਲ ਪਈ। ਮੁਗ਼ਲ ਫ਼ੌਜ ਦੇ ਪੈਰ ਉਖੜ ਗਏ। ਮੁਸਲਮਾਨ ਫ਼ੌਜ ਦੇ ਸਿਪਾਹੀ ਜਾਨ ਬਚਾ ਕੇ ਦੌੜਨ ਲੱਗੇ। ਪਿੱਛੋਂ ਖ਼ਾਲਸੇ ਨੇ ਵਾਢ ਤੇ ਕਤਲੇਆਮ ਦਾ ਦੌਰ ਚਲਾ ਦਿੱਤਾ। ਕੁੱਝ ਵੱਢੇ ਗਏ ਤੇ ਬਾਕੀ ਜਾਨ ਬਚਾ ਕੇ ਮੈਦਾਨ ਛੱਡ ਗਏ। ਖ਼ਾਲਸੇ ਨੇ ਕਿਲ੍ਹੇ ਦੇ ਸਭ ਦਰਵਾਜ਼ੇ ਖੋਲ੍ਹ ਦਿੱਤੇ। ਲੁਟੇਰਿਆਂ ਨੇ ਸ਼ਹਿਰ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਸਢੌਰੇ ਵਿਚ ਹਾਹਾਕਾਰ ਮੱਚ ਗਈ ਸੀ । ਖ਼ਾਲਸੇ ਨੇ ਮੁਗ਼ਲ ਤੇ ਮੁਸਲਮਾਨ ਘਰਾਂ ਨੂੰ ਤਬਾਹ ਕਰ ਦਿੱਤਾ। ਮੁਸਲਿਮ ਮਸੀਤਾਂ ਨੂੰ ਨਹੀਂ ਛੇੜਿਆ ਗਿਆ। ਮੁਗ਼ਲਾਂ ਦੀਆਂ ਵੱਡੀਆਂ-ਵੱਡੀਆਂ ਹਵੇਲੀਆਂ ਨੂੰ ਖ਼ਾਲਸੇ ਨੇ ਢਹਿ ਢੇਰੀ ਕਰ ਕੇ ਖੂਬ ਬਦਲਾ ਲਿਆ। ਹਿੰਦੂਆਂ ਦੀ ਖ਼ਾਸ ਹਿਫਾਜ਼ਿਤ ਦਾ ਪ੍ਰਬੰਧ ਕੀਤਾ ਗਿਆ । ਹਿੰਦੂ ਲੋਕਾਂ ਵਲੋਂ ਜ਼ੋਰ-ਜਬਰ ਨਾਲ ਖੋਹੀਆਂ ਜਗੀਰਾਂ ਤੇ ਵਿਰਾਸਤਾਂ ਨੂੰ ਦੁਬਾਰਾ ਹਿੰਦੂ ਲੋਕਾਂ ਨੂੰ ਦਿਵਾਈਆਂ ਗਈਆਂ । ਹਿੰਦੂ ਲੋਕਾਂ ‘ਤੇ ਜ਼ੁਲਮ ਕਰਨ ਵਾਲੇ ਕਾਜ਼ੀਆਂ, ਮੁੱਲਾਂ ਮੌਲਾਣਿਆਂ ਤੇ ਮੁਸਲਿਮ ਅਫ਼ਸਰਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਉਥੇ ਹਿੰਦੂ ਅਫ਼ਸਰ ਲਾਏ ਗਏ। ਮੰਦਰਾਂ ਦੀ ਮੁਰੰਮਤ ਕਰਵਾ ਕੇ ਪੂਜਾ ਸ਼ੁਰੂ ਕਰਵਾਈ ਗਈ। ਖ਼ਾਸ ਤੌਰ ਤੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਤੇ ਘਰ ਜਿਸ ਤੇ ਮੁਸਲਮਾਨਾਂ ਨੇ ਕਬਜ਼ੇ ਕਰ ਲਏ ਸਨ, ਛੁਡਾ ਕੇ ਆਜ਼ਾਦ ਕਰਵਾ ਕੇ ਪੀਰ ਜੀ ਦੇ ਨਾਮ ਤੇ ਗੁਰੂ ਘਰ ਕਾਇਮ ਕੀਤੇ ਗਏ। ਪੀਰ ਜੀ ਦੇ ਮੁਰੀਦਾਂ ਦਾ ਖ਼ਾਸ ਖ਼ਿਆਲ ਰਖਿਆ ਗਿਆ ਤੇ ਉਨ੍ਹਾਂ ‘ਤੇ ਜ਼ੁਲਮ ਢਾਹੁਣ ਵਾਲਿਆਂ ਦੀ ਖ਼ਾਸ ਖ਼ਬਰ ਲੈ ਕੇ ਸਜ਼ਾਵਾਂ ਦਿੱਤੀਆਂ ਗਈਆਂ। ਪੀਰ ਜੀ ਦੇ ਵੱਡੇ ਵਡੇਰਿਆਂ ਦੀਆਂ ਕਬਰਾਂ ਛੱਡ ਕੇ ਬਾਕੀ ਸਭ ਮੁਸਲਮਾਨ ਹਾਕਮਾਂ ਦੀਆਂ ਕਬਰਾਂ ਪੁਟਵਾ ਕੇ ਅਗਨ ਭੇਟ ਕਰਵਾਈਆਂ ਗਈਆਂ। ਸਭ ਤੋਂ ਪਹਿਲੇ ਜ਼ਾਲਮ ਹਾਕਮ ਉਸਮਾਨ ਖਾਨ ਨੂੰ ਜਿਉਂਦੇ ਪਕੜ ਕੇ ਕੈਦ ਕੀਤਾ ਗਿਆ। ਉਸਮਾਨ ਖ਼ਾਨ ਮੁਗ਼ਲ ਰਾਜ ਵਿਚ ਸੂਬਾ ਸਰਹਿੰਦ ਦੇ ਬਾਈ ਪਰਗਣਿਆਂ ਵਿਚੋਂ ਇਕ ਮਹੱਤਵਪੂਰਨ ਤੇ ਸ਼ਕਤੀਸ਼ਾਲੀ ਮੁਗ਼ਲ ਨਵਾਬ ਮੰਨਿਆ ਜਾਂਦਾ ਸੀ। ਇਸ ਹੰਕਾਰੀ, ਦਗ਼ੇਬਾਜ਼ ਤੇ ਫਰੇਬੀ ਚੁਗਲਬਾਜ ਨੇ ਕੰਨਾਂ ਦੇ ਕੱਚੇ, ਦਿੱਲੀ ਦਰਬਾਰ ਦੇ ਦਰਬਾਰੀਆਂ ਦੇ ਕੰਨ ਭਰ ਛੱਡੇ ਸਨ। ਪਹਾੜੀ ਰਾਜੇ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾਹ ਦੇ ਵਿਰੁੱਧ ਸ਼ਕਾਇਤਾਂ ਕਰਨ ਲਈ ਸਢੌਰੇ ਦੇ ਨਵਾਬ ਨੂੰ ਵਰਤ ਕੇ ਭੜਕਾਉਂਦੇ ਰਹਿੰਦੇ ਸਨ। ਇਸ ਲਈ ਸਢੌਰੇ ਉਪਰ ਖ਼ਾਲਸੇ ਦੇ ਹਮਲੇ ਸਮੇਂ ਉਸਮਾਨ ਖ਼ਾਨ ਨੂੰ ਹਰਾਉਣ ਲਈ ਖ਼ਾਲਸੇ ਦਾ ਚੰਗਾ ਜ਼ੋਰ ਤੇ ਜੋਸ਼ ਵਰਤਾਉਣਾ ਪਿਆ। ਜਦੋਂ ਸਢੌਰੇ ਦਾ ਸ਼ਹਿਰ ਸਿੱਖ ਫ਼ੌਜਾਂ ਦੇ ਕਬਜ਼ੇ ਵਿਚ ਆ ਗਿਆ ਤਾਂ ਬਾਬਾ ਬੰਦਾ ਸਿੰਘ ਨੇ ਇਸ ਜ਼ਾਲਮ ਦੇ ਸਾਰੇ ਕੱਚੇ ਚਿੱਠੇ ਖੋਲ੍ਹ ਕੇ ਰੱਖ ਦਿੱਤੇ। ਇਸ ਤੋਂ ਪਹਿਲਾਂ ਨਾਂਦੇੜ ਤੋਂ ਤੁਰਨ ਲੱਗਿਆਂ ਗੁਰੂ ਸਾਹਿਬ ਨੇ ਇਸ ਮੁਸਲਮਾਨ ਜ਼ਾਲਮ ਬਾਰੇ ਸਮਝਾ ਦਿੱਤਾ ਸੀ । ਖ਼ਾਸ ਤੌਰ ਤੇ ਦਿੱਤੀਆਂ ਹਦਾਇਤਾਂ ਵਿਚ ਸਢੌਰੇ ਦਾ ਜ਼ਿਕਰ ਕਰਦਿਆਂ ਬਾਬਾ ਬੰਦਾ ਸਿੰਘ ਨੂੰ ਯਾਦ ਆਇਆ, ਕਿ ਇਸ ਜ਼ਾਲਮ ਲਈ ਬੜਾ ਕਰੜਾ ਹੁਕਮ ਲਾਇਆ ਸੀ। “ਜਦੋਂ ਖ਼ਾਲਸਾ ਫ਼ੌਜ ਆ ਪੁੱਜੀ, ਧਰਮ ਯੁੱਧ ਦਾ ਕੰਮ ਆਰੰਭ ਦੇਣਾ। ਸਢੌਰੇ ਦਾ ਪੀਰ ਬੁੱਧੂ ਸ਼ਾਹ ਸਾਡਾ ਪ੍ਰੇਮੀ, ਸਾਡੇ ਨਾਲ ਰਿਹਾ ਹੈ। ਉਸ ਨੇ ਆਪਣੇ ਪੁੱਤਰ ਵੀ ਖ਼ਾਲਸੇ ਦੇ ਜੰਗ ਵਿਚ ਵਾਰ ਦਿੱਤੇ ਸਨ । ਜ਼ਾਲਮਾਂ ਤੁਅਸਬ ਤੇ ਜ਼ੋਰ ਜ਼ੁਲਮ ਦੀ ਲਹਿਰ ਵਿਚ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ । ਨਸੀਰਾਂ ਫਰਿਸਤਾ ਤੇ ਦੇਵੀ ਤੇ ਮਹਾਂਬਲੀ ਕਵੀ ਸੰਤ, ਉਨ੍ਹਾਂ ਜ਼ਾਲਮਾਂ ਹੱਥੀਂ ਰੱਬੀ ਗੀਤ ਗਾਉਂਦੀ ਤੇ ਨਾਦ ਵਜਾਉਂਦੀ ਸ਼ਹੀਦ ਹੋਈ। ਉਸ ਪਿਆਰੀ ਰੱਬ ਦੀ ਦੁਲਾਰੀ, ਤੇ ਉਸ ਰੱਬ ਪਿਆਰੇ ਦਾ ਇੱਕ ਨਿੱਕਾ ਬੱਚਾ ਅਜੇ ਕੈਦ ਸੁਣੀਂਦਾ ਹੈ। ਜਾਂ ਕਿਤੇ ਛੁਪਿਆ ਬੈਠਾ ਹੈ। ਉਸ ਦਾ ਪਤਾ ਕਰਨਾ। ਜੇ ਕੈਦ ਵਿਚ ਹੋਵੇ ਤਾਂ ਉਸ ਨੂੰ ਛੁਡਾ ਕੇ ਸੁਤੰਤਰ ਕਰਨਾ ਤੇ ਆਪਣੇ ਪੈਰੀਂ ਖੜ੍ਹਾ ਕਰਨਾ, ਸਾਡਾ ਹੁਕਮ ਹੈ।”
ਯਾਦ ਕਰਕੇ, ਬਾਬਾ ਬੰਦਾ ਸਿੰਘ ਦੇ ਸਰੀਰ ਨੂੰ ਜੋਸ਼ ਤੇ ਗੁੱਸੇ ਨਾਲ ਕੰਬਣੀ ਛਿੜ ਪਈ । ਸੋ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਇਸ ਜ਼ਾਲਮ ਨੇ ਬੜੇ ਪਾਪ ਤੇ ਉਪੱਧਰ ਜ਼ੁਲਮ ਕੀਤੇ ਹਨ। ਸੋ ਇਸ ਨੂੰ ਕਿਵੇਂ ਤੇ ਮੌਤ ਦੀ ਕਿਹੜੀ ਸਜ਼ਾ ਦਿੱਤੀ ਜਾਵੇ? ਬੰਦਾ ਸਿੰਘ ਸੋਚਣ ਲੱਗ ਪਿਆ। ਬੰਦਾ ਸਿੰਘ ਤੇ ਇਸ ਪਾਪੀ ਨੂੰ ਤਕੜੇ ਪਹਿਰੇ ਦੇ ਹੁਕਮ ਦੇ ਦਿੱਤੇ। ਹੁਣ ਪਾਪੀ ਨੂੰ ਵੱਡੀ ਸਜ਼ਾ ਦੇਣ ਬਾਰੇ ਸੋਚ ਰਿਹਾ ਸੀ, ਕਿ ਸਾਰੀ ਦੁਨੀਆ ਇਸਦੇ ਅਪਰਾਧਾਂ ਬਾਰੇ ਦਿੱਤੀ ਸਜ਼ਾ ਨੂੰ ਵੇਖ ਸਕੇ। ਸੋ ਉਸਨੇ ਹੋਰ ਵੀ ਸੁਚੱਜੀ ਸੋਚ ਤੇ ਸਲਾਹ ਲਈ ਖ਼ਾਲਸਾ ਫ਼ੌਜ ਦੇ ਨਾਮਵਰ ਸਰਦਾਰਾਂ ਦੀ ਵੀ ਸਲਾਹ ਲੈਣੀ ਯੋਗ ਸਮਝੀ ਤੇ ਉਸ ਨੇ ਖ਼ਾਲਸਾ ਫ਼ੌਜੀ ਸਰਦਾਰਾਂ ਦੀ ਹੰਗਾਮੀ ਇੱਕਤਰਤਾ ਬੁਲਾ ਕੇ ਸਜ਼ਾ ਨਿਸਚਿਤ ਕਰਨ ਦਾ ਫ਼ੈਸਲਾ ਕੀਤਾ। ਜਲਦੀ ਹੀ ਹੁਕਮ ਜਾਰੀ ਹੋ ਗਏ।
ਸਾਰੇ ਸਰਦਾਰਾਂ ਦੇ ਮਨਾਂ ਵਿਚ ਇਸ ਪਾਪੀ ਲਈ ਬੜੀ ਨਫਰਤ ਸੀ । ਪੀਰ ਬੁੱਧੂ ਸ਼ਾਹ ਦੀ ਸਤਿਗੁਰੂ ਦਸਮੇਸ਼ ਜੀ ਪ੍ਰਤੀ ਐਡੀ ਵੱਡੀ ਸ਼ਰਧਾ ਤੇ ਪਰਿਵਾਰ ਵਾਰ ਦੇਣ ਦੀ ਨਿੱਘੀ ਤੇ ਦਿਲੀ ਭਾਵਨਾ ਨੂੰ ਇਤਿਹਾਸ ਸਿਰ ਨਿਵਾਉਂਦਾ ਹੈ। ਐਸੇ ਸੱਚੇ ਸੁੱਚੇ ਨਿਰਵੈਰ ਮੁਸਲਮਾਨ ਨੂੰ ਮਾਰਨ ਦੇ ਦੋਸ਼ ਵਿਚ ਸਜ਼ਾ ਉਹ ਦਿੱਤੀ ਜਾਵੇ ਜਿਸ ਨੂੰ ਦੁਨੀਆ ਵੇਖੇ। ਸੋ ਬਾਬਾ ਬੰਦਾ ਸਿੰਘ ਤੇ ਸਾਰੇ ਸਰਦਾਰਾਂ ਨੇ ਸੋਚਿਆ ਕਿ ਖੁਲ੍ਹੇ ਚੌਕ ਵਿਚ ਲੋਕਾਂ ਦੇ ਇਕੱਠ ਵਿਚ ਕਿਸੇ ਦਰੱਖ਼ਤ ਦੇ ਟਾਹਣੇ ਨਾਲ ਫਾਂਸੀ ਦੇ ਕੇ ਲਟਕਾਇਆ ਜਾਵੇ। ਜਿੱਥੋਂ ਲੰਘਣ ਵਾਲਾ ਹਰ ਰਾਹੀ ਤੱਕੇ ਕਿ ਇਸ ਜ਼ਾਲਮ ਨੇ ਪੀਰ ਜੀ ‘ਤੇ ਜ਼ੁਲਮ ਕੀਤੇ ਸਨ। ਸੋ ਸਾਰਾ ਦਿਨ ਲਾਸ਼ ਟੰਗ ਕੇ ਆਮ ਲੋਕਾਂ ਸਾਹਮਣੇ ਜ਼ਾਲਮ ਨੂੰ ਸਜ਼ਾ ਦਿੱਤੀ ਜਾਵੇ ਤੇ ਲਾਸ਼ ਅੱਗ ਵਿਚ ਸੁੱਟੀ ਜਾਵੇ।
ਗੁਰੂ ਸਾਹਿਬ ਦਾ ਹੁਕਮ ਸੀ ਕਿ ਸਾਡੇ ਪਿਆਰੇ ਸਿੱਖ, ਮੁਸਲਿਮ ਪੀਰ ਸੱਯਦ ਬਦਰ- ਉਦ-ਦੀਨ ਉਰਫ ਬੁੱਧੂ ਸ਼ਾਹ ਰੱਬੀ ਪਿਆਰੇ ਨੂੰ ਸਢੌਰੇ ਦੇ ਜ਼ਾਲਮ ਹਾਕਮ ਉਸਮਾਨ ਖ਼ਾਨ ਵਲੋਂ ਤਸੀਹੇ ਦੇ ਕੇ ਤੁਅਸਬੀ ਨਫਰਤ ਨਾਲ ਇਸ ਲਈ ਸ਼ਹੀਦ ਕਰ ਦਿੱਤਾ ਗਿਆ ਕਿ ਉਸਨੇ ਹੱਕ, ਸੱਚ ਤੇ ਨਿਆਂ ਦੀ ਜੰਗ ਜੋ ਗੁਰੂ ਸਾਹਿਬ ਨੇ ਭੰਗਾਣੀ ਵਿਖੇ ਲੜੀ ਤੇ ਜਿੱਤੀ, ਉਸ ਵਿਚ ਆਪਣੇ ਪੁੱਤਰ, ਭਰਾ ਤੇ ਸੱਤ ਸੌ ਮੁਰੀਦ ਸ਼ਹੀਦ ਕਰਵਾ ਦਿੱਤੇ ਸਨ। ਗੁਰੂ ਸਾਹਿਬ ਨੇ ਨਾਂਦੇੜ ਤੋਂ ਬੰਦਾ ਸਿੰਘ ਬਹਾਦਰ ਨੂੰ ਇਸੇ ਲਈ ਹੀ ਪੰਜਾਬ ਭੇਜਿਆ ਸੀ ਕਿ ਜਾ ਕੇ ਉਸ ਜ਼ਾਲਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਗੁਰੂ ਜੀ ਦੇ ਲਾਡਲੇ, ਸਾਹਿਬਜ਼ਾਦਿਆਂ ਦੇ ਕਾਤਲ ਸੂਬਾ ਵਜ਼ੀਰ ਖਾਨ ਨੂੰ, ਜਿੱਤ ਕੇ ਉਸ ਨੂੰ ਖ਼ਾਲਸੇ ਵਲੋਂ ਸੋਧਿਆ ਜਾਵੇ । ਸੋ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਢੌਰੇ ਦੇ ਜ਼ਾਲਮ ਹਾਕਮ ਨੂੰ ਖ਼ਾਲਸੇ ਵਲੋਂ ਹੱਲਾ ਬੋਲ ਕੇ ਤੇ ਸ਼ਹਿਰ ਨੂੰ ਜ਼ਾਲਮ ਰਾਜ ਹੱਥੋਂ ਆਜ਼ਾਦ ਕਰਵਾ ਕੇ ਖ਼ਾਲਸਾ ਰਾਜ ਦੇ ਉੱਚੇ ਸੁਨਹਿਰੀ ਝੰਡੇ ਝੁਲਾਏ ਗਏ। ਸਢੌਰੇ ਦੇ ਕਿਲ੍ਹੇ ਤੋਂ ਮੁਗ਼ਲ ਰਾਜ ਖ਼ਤਮ ਕਰਕੇ ਸਿੱਖਾਂ ਦੇ ਕੇਸਰੀ ਨਿਸ਼ਾਨ ਲਹਿਰਾ ਰਹੇ ਸਨ।
ਬੰਦਾ ਸਿੰਘ ਦੀਆਂ ਫ਼ੌਜਾਂ ਨੇ ਮੁਗ਼ਲ ਹਾਕਮ ਉਸਮਾਨ ਖ਼ਾਨ ਤੇ ਉਸਦੇ ਫ਼ੌਜੀ ਜਰਨੈਲਾਂ ਦੀਆਂ ਮੁਸ਼ਕਾਂ ਬੰਨ੍ਹ ਕਿਲ੍ਹੇ ਵਿਚ ਸੁੱਟ ਲਿਆ ਸੀ। ਦੂਰ-ਦੂਰ ਤੱਕ ਕਰੜੇ ਪਹਿਰੇ ਬਿਠਾ ਦਿੱਤੇ ਗਏ ਸਨ । ਬਾਬਾ ਬੰਦਾ ਸਿੰਘ ਦੀ ਸਖ਼ਤਾਈ ਦੀਆਂ ਧੁੰਮਾਂ ਪੈ ਚੁੱਕੀਆਂ ਸਨ । ਕਈ ਮੁਗ਼ਲ ਪਰਿਵਾਰ ਪਹਿਲਾਂ ਹੀ ਘਰ ਹਵੇਲੀਆਂ ਛੱਡ ਕੇ ਨਾਲ ਲੱਗਦੇ ਸੰਘਣੇ ਜੰਗਲ ਪਹਾੜਾਂ ਵਿਚ ਜਾ ਲੁਕੇ ਸਨ। ਬੰਦਾ ਬਹਾਦਰ ਦੇ ਤੇਜ ਪ੍ਰਤਾਪ ਤੇ ਫੈਲ ਚੁਕੀਆਂ ਕਰਾਮਾਤੀ ਸ਼ਕਤੀਆਂ ਦੀਆਂ ਖ਼ਬਰਾਂ ਨੇ ਮੁਸਲਮਾਨਾਂ ਦੇ ਸਾਹ ਸੁਕਾ ਕੇ ਸਢੌਰੇ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ ਸੀ । ਹੁਣ ਬੰਦਾ ਸਿੰਘ ਨੇ ਸ਼ਹਿਰ ਸਢੌਰੇ ਦੇ ਕਿਸੇ ਖੁੱਲ੍ਹੇ ਚੌਕ ਦੀ ਤਲਾਸ਼ ਕਰਵਾਈ, ਜਿਥੇ ਆਮ ਲੋਕਾਂ ਦਾ ਰਸਤਾ ਤੇ ਲਾਂਘਾ ਹੋਵੇ । ਉਥੇ ਸ਼ਰੇਆਮ ਦਿਸਦੇ ਉੱਚੇ ਦਰਖ਼ਤ ਨੂੰ ਚੁਣਿਆ ਗਿਆ। ਸੱਯਦ ਪੀਰ ਬੁੱਧੂ ਸ਼ਾਹ ਦੇ ਉਨ੍ਹਾਂ ਮੁਰੀਦਾਂ ਨੂੰ ਬੁਲਾਇਆ ਗਿਆ ਜੋ ਮੁਗ਼ਲਾਂ ਹੱਥੋਂ ਸਤਾਏ ਗਏ ਸਨ, ਜਿਨ੍ਹਾਂ ਦੀਆਂ ਹਵੇਲੀਆਂ ਤੇ ਘਰ ਜਾਂ ਜ਼ਮੀਨਾਂ ਜਾਇਦਾਦਾਂ ਇਸ ਲਈ ਜ਼ਬਤ ਕੀਤੀਆਂ ਗਈਆਂ ਸਨ ਕਿ ਉਹ ਪੀਰ ਬੁੱਧੂ ਸ਼ਾਹ ਦੇ ਮੁਰੀਦ ਸਨ। ਸ਼ਹਿਰ ਛੱਡ ਗਏ ਮੁਰੀਦਾਂ ਨੂੰ ਵੀ ਵਾਪਿਸ ਬੁਲਾ ਕੇ ਉਨ੍ਹਾਂ ਦੀਆਂ ਹੜੱਪ ਕੀਤੀਆਂ ਸਭ ਵਸਤਾਂ ਵਾਪਿਸ ਮੁੜਵਾਈਆਂ ਗਈਆਂ। ਸਢੌਰਾ ਜਾਂ ਨੇੜੇ-ਨੇੜੇ ਦੇ ਪਿੰਡ ਕਸਬਿਆਂ ਵਿਚ ਰਹਿੰਦੇ ਹਿੰਦੂਆਂ ਨੂੰ ਖ਼ਾਸ ਕਰ ਸੁਨੇਹੇ ਭੇਜ ਕੇ ਸਦਿਆ ਗਿਆ ਤੇ ਉਨ੍ਹਾਂ ਦੀਆਂ ਮੁਗ਼ਲਾਂ ਸੰਬੰਧੀ ਸ਼ਕਾਇਤਾਂ ਸੁਣੀਆਂ ਗਈਆਂ। ਉਨ੍ਹਾਂ ਦੇ ਜ਼ਬਤ ਕੀਤੇ ਕਰਵਾਏ ਘਰਾਂ ਤੇ ਹਵੇਲੀਆਂ ਜਾਂ ਕਿਸੇ ਤਰ੍ਹਾਂ ਦੀਆਂ ਖੋਹੀਆਂ ਵਸਤਾਂ ਦਾ ਲੇਖਾ ਜੋਖਾ ਕਰਵਾਇਆ ਗਿਆ। ਹਿੰਦੂ ਮੰਦਰਾਂ ਦੀ ਸਾਂਭ-ਸੰਭਾਲ ਲਈ ਸਰਕਾਰੀ ਸਹਾਇਤਾ ਦਿੱਤੀ ਗਈ । ਟੁੱਟੀਆਂ ਭੱਜੀਆਂ ਮਸਜਦਾਂ ਦੀ ਮੁਰੰਮਤ ਦੇ ਵੀ ਹੁਕਮ ਜਾਰੀ ਕੀਤੇ ਗਏ। ਜ਼ਾਲਮ ਉਸਮਾਨ ਖ਼ਾਨ ਦੀ ਸਜ਼ਾ ਦਾ ਦਿਨ ਨੀਯਤ ਕਰ ਕੇ ਪੀਰ ਜੀ ਦੇ ਸਾਰੇ ਮੁਰੀਦਾਂ ਤੇ ਉਸ ਇਲਾਕੇ ਦੇ ਹਿੰਦੂਆਂ ਨੂੰ ਉਸ ਚੌਕ ਵਿਚ ਬੁਲਾਇਆ ਗਿਆ। ਸ਼ਹਿਰ ਦੇ ਅਮੀਰ ਲੋਕਾਂ ਤੇ ਕਾਜ਼ੀ ਮੁਲਾਂ, ਮੌਲਾਣਿਆਂ ਨੂੰ ਵੀ ਉਥੇ ਹਾਜ਼ਰੀ ਭਰਨ ਦੇ ਆਦੇਸ਼ ਜਾਰੀ ਕਰਕੇ ਸਾਰੇ ਸ਼ਹਿਰ ਵਿਚ ਮੁਨਾਦੀ ਕਰਵਾਈ ਗਈ। ਸਾਰੇ ਸ਼ਹਿਰ ਵਿਚ ਡਰ ਤੇ ਸਹਿਮ ਛਾਏ ਹੋਏ ਸਨ। ਜੰਗ ਦੀ ਕਤਲੇਆਮ ਹੋਣ ਕਾਰਨ ਲਾਸ਼ਾਂ ਦੀ ਬਦਬੋਅ ਹਰ ਪਾਸੇ ਫੈਲ ਗਈ ਸੀ।
ਬੰਦਾ ਸਿੰਘ ਬਹਾਦਰ ਦੇ ਹਮਲੇ ਨੇ ਜ਼ਾਲਮਾਂ ਨੂੰ ਚੰਗੀ ਨੱਥ ਪਾਈ। ਜਿਹੜੇ ਵੀ ਜ਼ਾਲਮ ਪਾਪੀ ਜਾਂ ਮੁਗ਼ਲ ਹਾਕਮ ਦੀ ਖ਼ਬਰ ਬੰਦਾ ਸਿੰਘ ਤੱਕ ਪਹੁੰਚੀ, ਸਿੱਖ ਸਰਦਾਰਾਂ ਨੇ ਉਸਦੀ ਪੂਰੀ ਤਰ੍ਹਾਂ ਖੁੰਭ ਠੱਪੀ ਤੇ ਨਾਨੀ ਯਾਦ ਕਰਵਾ ਦਿੱਤੀ । ਔਰੰਗਜ਼ੇਬ ਦੇ ਮੁਗ਼ਲ ਰਾਜ ਵਿਚ ਸਤਾਏ ਤੇ ਤੜਫਾਏ ਗਏ ਹਿੰਦੂਆਂ ਨੂੰ ਸੁੱਖ ਦਾ ਸਾਹ ਆਇਆ। ਸੋ ਬਾਬਾ ਬੰਦਾ ਸਿੰਘ ਦੇ ਹੁਕਮ ਅਨੁਸਾਰ ਇਲਾਕੇ ਦੇ ਸਾਰੇ ਹਿੰਦੂ ਮੁਸਲਮਾਨ ਅਤੇ ਪੀਰ ਬੁੱਧੂ ਸ਼ਾਹ ਦੇ ਸਾਰੇ ਮੁਰੀਦ ਉਸ ਦੱਸੇ ਗਏ ਚੌਕ ਵਿਚ ਆ ਪੁੱਜੇ । ਉਸਮਾਨ ਖ਼ਾਨ ਨੂੰ ਦਿੱਤੀ ਜਾ ਰਹੀ ਸਜ਼ਾ ਵੇਖਣ ਲਈ ਤੇ ਨਵੇਂ ਸਿੱਖ ਹਾਕਮ ਦੇ ਹੁਕਮ ਮੁਤਾਬਿਕ ਉਸ ਚੌਂਕ ਵਿਚ ਕਈ ਹਜ਼ਾਰਾਂ ਦੀ ਗਿਣਤੀ ਜਮ੍ਹਾਂ ਹੋ ਚੁੱਕੀ ਸੀ । ਕੁਦਰਤ ਦੇ ਰੰਗ ਦਿਨ ਵੀ ਚੰਗਾ ਖਿੜ ਆਇਆ। ਬਾਬਾ ਬੰਦਾ ਸਿੰਘ ਦੀਆਂ ਫ਼ੌਜਾਂ ਨੇ ਜ਼ਬਰਦਸਤ ਹੰਗਾਮੀ ਹੁਕਮ ਜਾਰੀ ਕਰ ਦਿੱਤੇ ਸਨ। ਸਿੱਖ ਫ਼ੌਜਾਂ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਸੀ । ਮੁਸਲਮਾਨ ਡਰਦੇ ਤਰਾਹ ਤਰਾਹ ਕਰ ਰਹੇ ਸਨ। ਸਮੇਂ ਦੇ ਲੁਟੇਰੇ ਤੇ ਧਾੜਵੀ ਵੀ ਇਸ ਭਿਆਨਕ ਸਮੇਂ ਦੇ ਦ੍ਰਿਸ਼ ਵੇਖ ਕੇ ਕੰਬ ਉੱਠੇ ਸਨ। ਨੀਯਤ ਸਮੇਂ ਤੇ ਬੰਦਾ ਸਿੰਘ ਬਹਾਦਰ ਦਾ ਉੱਚੇ ਥਾਂ ਤੇ ਥੜ੍ਹਾ ਬਣਾ ਕੇ ਇਕ ਖ਼ਾਸ ਦਰਬਾਰ ਸਜਾਇਆ ਗਿਆ। ਨਾਲ ਹੀ ਸਿੱਖ ਨਵਾਬ, ਸਿੰਘ ਸਾਹਿਬ ਫ਼ਤਹਿ ਸਿੰਘ ਤੇ ਹੋਰ ਸਿੰਘ ਸੂਰਮੇ ਖੜ੍ਹੇ ਤਿਖੀਆਂ ਤਲਵਾਰਾਂ ਚਮਕਾ ਰਹੇ ਸਨ । ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਕੇ ਸਿੱਖ ਫ਼ੌਜਦਾਰਾਂ ਨੂੰ ਹੁਕਮ ਕੀਤਾ, ਖ਼ਾਲਸਾ ਜੀ ਇਸ ਦੁਸ਼ਟ ਉਸਮਾਨ ਖ਼ਾਨ ਤੇ ਮੁਗ਼ਲ ਫ਼ੌਜਦਾਰਾਂ ਨੂੰ ਮੁਸ਼ਕਾਂ ਬੰਨ੍ਹ ਕੇ ਜਨਤਾ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਵੇ। “ਥੋੜ੍ਹੇ ਸਮੇਂ ਵਿਚ ਹੀ ਸਿੱਖ ਫ਼ੌਜਾਂ ਨੇ ਮੁਸ਼ਕਾਂ ਬੰਨ੍ਹੇ ਜ਼ਾਲਮ ਉਸਮਾਨ ਖ਼ਾਨ ਨੂੰ ਬੰਦਾ ਸਿੰਘ ਸਾਹਮਣੇ ਪੇਸ਼ ਕੀਤਾ ਗਿਆ। ਹੋਰ ਮੁਸਲਮਾਨ ਫ਼ੌਜੀਆਂ ਦੀਆਂ ਮੁਸ਼ਕਾਂ ਬੰਨ੍ਹ ਕੇ ਬੰਦਾ ਬਹਾਦਰ ਦੇ ਕਦਮਾਂ ਵਿਚ ਹਾਜ਼ਰ ਕੀਤੇ ਗਏ। ਉਨ੍ਹਾਂ ਸਾਰਿਆਂ ਦੇ ਮੂੰਹ ਉਸ ਉੱਚੇ ਦਰਖ਼ਤ ਵੱਲ ਕੀਤੇ ਗਏ ਤਾਂ ਕਿ ਜ਼ਾਲਮ ਉਸਮਾਨ ਖ਼ਾਨ ਨੂੰ ਫਾਂਸੀ ਲਟਕਦੇ ਵੇਖ ਸਕਣ। ਦਰਖ਼ਤ ਦੇ ਉੱਚੇ ਵੱਡੇ ਟਾਹਣੇ ਨਾਲ ਮਜ਼ਬੂਤ ਰੱਸਾ ਪਾਇਆ ਗਿਆ । ਹੇਠ ਨੂੰ ਰੱਸਾ ਲਮਕਾ ਕੇ ਜ਼ਾਲਮ ਉਸਮਾਨ ਖਾਨ ਦੇ ਗਲ ਦੁਆਲੇ ਸਰਕਵਾਂ ਰੱਸਾ ਪਾ ਕੇ ਪੱਕੀ ਗੰਢ ਦੇ ਦਿੱਤੀ ਗਈ। ਉਸਦੇ ਦੋਵੇਂ ਹੱਥ ਪਿਛੇ ਬੰਨ੍ਹ ਦਿੱਤੇ ਗਏ ਤੇ ਦੋਵੇਂ ਪੈਰਾਂ ਨੂੰ ਵੀ ਚੰਗੀ ਤਰ੍ਹਾਂ ਨੂੜ ਕੇ ਬੰਨ੍ਹ ਦਿੱਤਾ। ਜੋਸ਼ ਵਿਚ ਤੇ ਗੁੱਸੇ ਦੀ • ਲਹਿਰ ਵਿਚ ਆਏ ਸਿੱਖ ਸਰਦਾਰਾਂ ਨੇ ਇਕ ਮੇਜ਼ ਤੇ ਖੜ੍ਹਾ ਕਰ ਲਟਕਦਾ ਰੱਸਾ ਗਲ ਵਿਚ ਪਾ ਦਿੱਤਾ ਸੀ। ਮੇਜ਼ ਤੇ ਬੰਨ੍ਹੇ ਹੋਏ ਜ਼ਾਲਮ ਨੂੰ ਉਸਦੇ ਕੀਤੇ ਦੀ ਸਜ਼ਾ ਦੇਣ ਲਗਿਆਂ ਬਾਬਾ ਬੰਦਾ ਸਿੰਘ ਨੇ ਰੋਹ ਭਰੀ ਗੜਕਵੀਂ ਆਵਾਜ਼ ਵਿਚ ਹੁਕਮ ਸੁਣਾਇਆ, “ਐ ਸਢੌਰਾ ਸ਼ਹਿਰ ਦੇ ਲੋਕੋ, ਤੁਸੀਂ ਰੱਬ ਵਰਗੇ ਸੱਯਦ ਪੀਰ ਬੁੱਧੂ ਸ਼ਾਹ ਨੂੰ ਜਾਣਦੇ ਹੋ । ਉਹ ਰੱਬ ਦਾ ਰੂਪ ਸੀ । ਉਸ ਉੱਤੇ ਜੋ ਜ਼ੁਲਮ ਇਸ ਜ਼ਾਲਮ ਨੇ ਢਾਹੇ ਤੇ ਬਿਨ੍ਹਾਂ ਕਿਸੇ ਦੋਸ਼, ਤਸੀਹੇ ਦੇ ਕੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਸ਼ਹੀਦ ਕਰਵਾਇਆ। ਸੋ ਉਸ ਰੱਬੀ ਫ਼ਕੀਰ ਤੇ ਕੀਤੇ ਜ਼ੁਲਮਾਂ ਲਈ ਹੀ ਅੱਜ ਇਸ ਨੂੰ ਸ਼ਰੇਆਮ ਜਨਤਾ ਸਾਹਮਣੇ ਫਾਂਸੀ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਸਦੇ ਮੁਰੀਦ ਵੀ ਵੇਖ ਰਹੇ ਹਨ।” ਬੰਦੇ ਬਹਾਦਰ ਦਾ ਇਸ਼ਾਰਾ ਹੋਇਆ ਤੇ ਉਸ ਦੇ ਪੈਰਾਂ ਹੇਠੋਂ ਮੇਜ਼ ਕੱਢ ਦਿੱਤਾ ਗਿਆ। ਸਾਰੀ ਦੁਨੀਆ ਤੱਕ ਰਹੀ ਸੀ। ਲੋਕ ਕਹਿ ਰਹੇ ਸਨ ਕਿ ਪਾਪੀ ਦੇ ਮਾਰਨ ਵਾਸਤੇ ਰੱਬ ਕਿਸੇ ਰੂਪ ਵਿਚ ਆਪ ਆ ਜਾਂਦਾ ਹੈ। ਜ਼ਾਲਮ ਨੂੰ ਆਪਣੇ ਕੀਤੇ ਪਾਪ ਲਈ ਜ਼ੁਲਮ ਦਾ ਲੇਖਾ-ਜੋਖਾ ਕਰਨਾ ਹੀ ਪੈਂਦਾ ਹੈ। ਹੌਲੀ-ਹੌਲੀ ਸਿੱਖ ਸੈਨਾ ਸਢੌਰੇ ਦੇ ਕਿਲ੍ਹੇ ਵਿਚ ਜਾ ਪੁੱਜੀ।
ਜਿਸ ਢੰਗ ਨਾਲ ਕਲਗੀਧਰ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ, ਆਪਣੇ ਸੱਚੇ ਤੇ ਸੁੱਚੇ ਸਿੱਖ, ਮੁਸਲਮਾਨ ਪੀਰ ਸੱਯਦ ਬੁੱਧੂ ਸ਼ਾਹ ਉੱਤੇ ਮੁਗ਼ਲ ਹਕੂਮਤ ਦੇ ਜ਼ੁਲਮ ਦੇ ਕਹਿਰਾਂ ਦਾ ਹਾਲ ਵਰਨਣ ਕੀਤਾ ਸੀ, ਉਸੇ ਦੁੱਖ ਨੂੰ ਬੰਦਾ ਸਿੰਘ ਨੇ ਆਪ ਖ਼ੁਦ ਅਨੁਭਵ ਕਰਦਿਆਂ, ਪਾਪੀ ਉਸਮਾਨ ਖ਼ਾਨ ਨੂੰ ਸਾਰੀ ਜਨਤਾ ਸਾਹਮਣੇ ਜ਼ਲੀਲ ਕਰ ਕੇ ਪੁੱਠਾ ਲਮਕਾ ਕੇ ਫਾਂਸੀ ਦੀ ਸਜ਼ਾ ਦਿੱਤੀ। ਉਸਦੇ ਮੁਗ਼ਲ ਕਾਰ-ਕੁੰਨ ਵੀ ਮੁਗ਼ਲਾਂ ਦੇ ਜ਼ੁਲਮ ਤੋਂ ਬੱਚ ਚੁੱਕੇ ਪੁੱਤਰ ਜਾਂ ਬੇਗ਼ਮ ਨਸੀਰਾਂ ਦੀ ਭਾਲ ਤੇ ਉਨ੍ਹਾਂ ਦੀ ਸੰਭਾਲ ਕਰਨੀ ਸੀ। ਬੰਦਾ ਸਿੰਘ ਨੇ ਖ਼ਾਲਸੇ ਦੇ ਹਰ ਸਿਪਾਹੀ ਨੂੰ ਆਦੇਸ਼ ਜਾਰੀ ਕੀਤਾ ਹੋਇਆ ਸੀ ਕਿ ਪੀਰ ਬੁੱਧੂ ਸ਼ਾਹ ਦਾ ਕੋਈ ਪੁੱਤਰ ਜਾਂ ਰਿਸ਼ਤੇਦਾਰ ਤੇ ਧਰਮ ਪਤਨੀ ਬੇਗ਼ਮ ਨਸੀਰਾਂ ਬਾਰੇ ਕੋਈ ਖ਼ਬਰ ਮਿਲੇ ਤਾਂ ਤੁਰੰਤ ਬਾਬਾ ਬੰਦਾ ਸਿੰਘ ਨੂੰ ਸੂਚਨਾ ਦਿੱਤੀ ਜਾਵੇ। ਕਿਸੇ ਕੈਦ ਵਿਚ ਬੰਦ ਕੀਤਾ ਜਾਂ ਕਿਤੇ ਲੁਕਿਆ ਛਿਪਿਆ ਵੀ ਮਿਲ ਜਾਵੇ ਤਾਂ ਉਸਦੀ ਰੱਖਿਆ ਤੇ ਹਿਫਾਜ਼ਿਤ ਦਾ ਪ੍ਰਬੰਧ ਕੀਤਾ ਜਾਵੇ । ਪਰੰਤੂ ਜ਼ਾਲਿਮ ਉਸਮਾਨ ਖਾਨ ਆਪਣੇ ਸਮੇਂ ਦੀ ਹਕੂਮਤ ਦੇ ਨਸ਼ੇ ਵਿਚ ਇਤਨਾ ਹੰਕਾਰੀ ਹੋ ਚੁੱਕਾ ਸੀ ਕਿ ਹੁਣ ਵਾਲੇ ਹਾਲਾਤਾਂ ਬਾਰੇ ਉਸ ਨੇ ਕਦੀ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ । ਪਾਪੀ ਉਸਮਾਨ ਖ਼ਾਨ ਨੇ ਹੱਥ ਲਗਦਿਆਂ ਕੋਈ ਪੀਰ ਜੀ ਦਾ ਮੁਰੀਦ ਜਾਂ ਸਾਕ ਸੰਬੰਧੀ ਨਹੀਂ ਛਡਿਆ ਸੀ। ਜੋ ਬੱਚ ਕੇ ਦੌੜ ਪਹਾੜਾਂ ਜਾਂ ਜੰਗਲਾਂ ਵਿਚ ਜਾ ਲੁਕਿਆ ਉਹ ਵੀ ਸਢੌਰੇ ਨਹੀਂ ਆ ਸਕਦਾ ਸੀ ਕਿਉਂਕਿ ਉੱਥੇ ਜ਼ਾਲਿਮ ਮੁਗ਼ਲ ਸ਼ਾਸਕ ਉਸਮਾਨ ਖ਼ਾਨ ਅਜੇ ਭਾਰੂ ਸੀ । ਸਰਹਿੰਦ ਦਾ ਸੂਬਾ ਉਸਦਾ ਪੱਕਾ ਹਤੈਸ਼ੀ ਤੇ ਮਦਦਗਾਰ ਸੀ। ਇਸ ਲਈ ਪੀਰ ਜੀ ਦਾ ਛੋਟਾ ਪੁੱਤਰ ਤੇ ਬੇਗ਼ਮ ਨਸੀਰਾਂ ਵੀ ਨਾ ਮਿਲ ਸਕੇ।
ਸਿੱਖ ਫ਼ੌਜਾਂ ਸਢੌਰੇ ਦੁਆਲੇ ਪੂਰੀ ਤਰ੍ਹਾਂ ਕਾਬਿਜ਼ ਸਨ । ਮੁਗ਼ਲ ਫ਼ੌਜੀ ਕੈਦ ਸਨ ਤੇ ਹਿੰਦੂ ਲੋਕ ਆਜ਼ਾਦ ਹੋ ਚੁੱਕੇ ਸਨ। ਪਰੰਤੂ ਸਢੌਰੇ ਦੇ ਮੁਸਲਮਾਨ ਦਿਲੋਂ ਤੰਗ ਸਨ। ਉਹ ਡਰਦੇ ਹੋਏ ਸਿੱਖਾਂ ਦਾ ਮਾਣ ਕਰ ਰਹੇ ਸਨ ਤੇ ਬਾਬਾ ਬੰਦਾ ਸਿੰਘ ਦੇ ਰਾਜ ਪ੍ਰਬੰਧ ਤੋਂ ਬੜੇ ਅਵਾਜ਼ਾਰ ਨਜ਼ਰ ਆ ਰਹੇ ਸਨ। ਇਕ ਦਿਨ ਸਮਾਣੇ ਦੇ ਸਾਰੇ ਸਰਦਾਰ ਇਕੱਠੇ ਹੋ ਕੇ ਕਿਲ੍ਹੇ ਵਿਚ ਬਾਬਾ ਬੰਦਾ ਸਿੰਘ ਨੂੰ ਮਿਲਣ ਆਏ। ਉਹ ਆਪਣੇ ਵੱਲੋਂ ਕੁੱਝ ਨਜ਼ਰਾਨੇ ਵੀ ਲੈ ਕੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਦੇ ਮਾਣ-ਸਨਮਾਨ ਜਤਾਉਣ ਲਈ ਆ ਪੁੱਜੇ। ਪੂਰੀ ਹਮਦਰਦੀ ਤੇ ਮਾਣ ਦਿਖਾਉਂਦਿਆਂ ਉਨ੍ਹਾਂ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਨੂੰ ਲਿਖਤੀ ਦਰਖਾਸਤ ਪੇਸ਼ ਕੀਤੀ ਕਿ ਅਸੀਂ ਸ਼ਹਿਰ ਵਾਸੀ ਪੂਰਾ ਅਮਨ ਅਮਾਨ ਤੇ ਸੁਖ ਸ਼ਾਂਤੀ ਦਾ ਸਮਾਂ ਬਿਤਾਉਣਾ ਚਾਹੁੰਦੇ ਹਾਂ, ਸਾਡੇ ਤੇ ਮਿਹਰ ਕਰਕੇ ਖ਼ਾਲਸਾ ਸਾਨੂੰ ਸੁੱਖ ਦਾ ਜੀਵਨ ਬਖਸ਼ੇ। ਅਸੀਂ ਪੂਰੀ ਤਰ੍ਹਾਂ ਸਿੱਖ ਰਾਜ ਨੂੰ ਮੰਨਦੇ ਹਾਂ । ਅਸੀਂ ਤੁਹਾਨੂੰ ਦਿਲੋਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਦਿਲੋਂ ਤੁਹਾਡਾ ਸਾਥ ਦਿਆਂਗੇ। ਸ਼ਹਿਰ ਵਿਚ ਮੁਸਲਮਾਨਾਂ ਤੇ ਜ਼ੁਲਮ ਤਸ਼ੱਦਦ ਨਾ ਕੀਤਾ ਜਾਵੇ ਤੇ ਹੁਕਮਰਾਨ ਲੁੱਟ ਸੁੱਟ ਬੰਦ ਕੀਤੀ ਜਾਵੇ । ਬੰਦਾ ਸਿੰਘ ਨੇ ਉਨ੍ਹਾਂ ਦੀ ਦਰਖ਼ਾਸਤ ਤੇ ਨਜ਼ਰਸਾਨੀ ਕਰ ਸ਼ਹਿਰ ਵਿਚ ਸ਼ਾਂਤੀ ਕਾਇਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪਰ ਸਿੱਖ ਫ਼ੌਜਾਂ ਨੂੰ ਪੂਰੀ ਤਰ੍ਹਾਂ ਚੌਕੰਨੇ ਰਹਿਣ ਦਾ ਵੀ ਹੁਕਮ ਦਿੱਤਾ। ਗਿਆ। ਸਾਰੇ ਸ਼ਹਿਰ ਸਢੌਰੇ ਦੇ ਬਾਜ਼ਾਰਾਂ ਵਿਚ ਪੂਰੀ ਤਰ੍ਹਾਂ ਅਮਨ ਅਮਾਨ ਹੋ ਚੁੱਕਾ ਸੀ। ਹਿੰਦੂ ਲੋਕ ਆਪਣੀ ਪੂਜਾ ਸਮਗਰੀ ਨਾਲ ਮੰਦਰੀਂ ਜਾ ਕੇ ਪੂਜਾ ਪਾਠ ਕਰਦੇ ਤੇ ਮੁਸਲਮਾਨ ਮਸਜਦਾਂ ਵਿਚ ਨਮਾਜ ਅਦਾ ਕਰਨ ਲੱਗ ਪਏ ਸਨ । ਸਿੱਖ ਫ਼ੌਜਾਂ ਲਈ ਕਿਲ੍ਹੇ ਵਿਚ ਲੰਗਰਾਂ ਦੇ ਪ੍ਰਵਾਹ ਚਲ ਰਹੇ ਸਨ । ਸੋ ਸਾਰੇ ਸ਼ਹਿਰ ਵਿਚ ਜੀਵਨ ਆਮ ਵਰਗਾ ਹੋਣ ਲੱਗਾ। ਸਿੱਖ ਆਪਣੇ ਮਿਸ਼ਨ ਮੁਤਾਬਿਕ ਹੋਰ ਸ਼ਹਿਰਾਂ ਨੂੰ ਫ਼ਤਹਿ ਕਰਨ ਦੀ ਸੋਚ ਵਿਚ ਮਸਤ ਹੋਣ ਲੱਗੇ। ਪਰੰਤੂ ਮੁਸਲਮਾਨਾਂ ਦੀ ਕਾਰਸ਼ਤਾਨੀ ਦੀ ਖ਼ਬਰ ਆਣ ਪੁੱਜੀ।
ਬਾਬਾ ਬੰਦਾ ਸਿੰਘ ਦੇ ਸਢੌਰੇ ‘ਤੇ ਕਬਜ਼ੇ ਬਾਅਦ ਮੁਗ਼ਲਾਂ ਵਲੋਂ ਧੋਖਾ
ਸਢੌਰੇ ਦੇ ਮੁਗ਼ਲ ਸਰਦਾਰਾਂ ਦੇ ਸਮੂਹ ਵਲੋਂ ਸਿੱਖ ਰਾਜ ਲਈ ਪੂਰਨ ਵਿਸ਼ਵਾਸ ਅਤੇ ਭਰੋਸੇ ਦਾ ਝਾਂਸਾ ਦੇਣ ਦਾ ਪਾਜ ਉਦੋਂ ਉਘੜ ਕੇ ਸਾਹਮਣੇ ਆ ਗਿਆ ਜਦੋਂ ਉਨ੍ਹਾਂ ਵਲੋਂ ਇਕ ਗੁਪਤ ਤੇ ਚੋਰੀ ਅਰਜ਼ੀਨਾਮਾ ਲਿਖ ਕੇ ਕਿਸੇ ਮੁਗ਼ਲ ਦੂਤ ਰਾਹੀਂ ਸੂਬਾ ਸਰਹਿੰਦ ਨੂੰ ਭੇਜਿਆ ਜਾ ਰਿਹਾ ਸੀ । ਇਕ ਪਾਸੇ ਤਾਂ ਮੁਗ਼ਲ ਸਰਦਾਰਾਂ ਨੇ ਇਕੱਠੇ ਹੋ ਬਾਬਾ ਬੰਦਾ ਸਿੰਘ ਪਾਸ ਜਾ ਵਾਸਤਾ ਪਾਇਆ ਤੇ ਪੂਰਨ ਤੌਰ ਤੇ ਕਤਲੇਆਮ ਤੇ ਲੁੱਟ ਖਸੁੱਟ ਬੰਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ । ਦੂਜੇ ਪਾਸੇ ਇਕ ਹੋਰ ਪੱਤਰ ਜੋ ਗੁਪਤ ਤੌਰ ਤੇ ਲਿਖਿਆ ਗਿਆ ਤੇ ਖ਼ਾਸ ਬੰਦੇ ਰਾਹੀਂ ਸੂਬਾ ਸਰਹਿੰਦ ਨੂੰ ਤੁਰੰਤ ਹਮਲਾ ਕਰਕੇ ਇਸ ਸਢੌਰੇ ਨੂੰ ਸਿੱਖਾਂ ਕੋਲੋਂ ਆਜ਼ਾਦ ਕਰਵਾਉਣ ਦਾ ਮਾਮਲਾ ਲਿਖ ਭੇਜਿਆ। ਉਹ ਖ਼ਤ ਕਿਸੇ ਊਠਾਂ ਦੇ ਖ਼ਾਸ ਚਰਵਾਹੇ ਹੱਥੀਂ ਭੇਜਿਆ ਗਿਆ। ਇਹ ਪੱਤਰ ਇਕ ਖੋਖਲੇ ਲੰਮੇ ਬਾਂਸ ਵਿਚ ਬੰਦ ਕਰਕੇ ਭੇਜਿਆ ਗਿਆ। ਰੱਬ ਦੀ ਕੁਦਰਤ ਦਾ ਐਸਾ ਸਬੱਬ ਬਣਿਆ ਕਿ ਉਸ ਚਰਵਾਹੇ ਦਾ ਇਕ ਊਠ ਜ਼ਿਮੀਂਦਾਰ ਦੇ ਖੇਤ ਵਿਚ ਜਾ ਵੜਿਆ। ਜ਼ਿਮੀਂਦਾਰ ਨੇ ਗੁੱਸੇ ਵਿਚ ਆ ਕੇ ਚਰਵਾਹੇ ਹਥੋਂ ਬਾਂਸ ਖੋਹ ਕੇ ਜੋਰ ਨਾਲ ਊਠ ਦੇ ਮਾਰਿਆ ਤੇ ਖੋਖਲਾ ਬਾਂਸ ਪਾਟ ਕੇ ਟੁੱਟ ਗਿਆ। ਮੁਗ਼ਲਾਂ ਵਲੋਂ ਲਿਖਿਆ ਉਹ ਗੁਪਤ ਪੱਤਰ ਡਿੱਗ ਪਿਆ। ਜਦੋਂ ਜ਼ਿਮੀਂਦਾਰ ਨੇ ਇਹ ਪੱਤਰ ਪੜ੍ਹਿਆ ਤਾਂ ਸਾਰਾ ਭੇਦ ਖੁੱਲ੍ਹ ਗਿਆ। ਜ਼ਿਮੀਂਦਾਰ ਇਹ ਪੱਤਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਪੁੱਜ ਗਿਆ। ਇਸ ਇਤਿਹਾਸਿਕ ਸਾਕੇ ਬਾਰੇ ਗਿਆਨੀ ਗਿਆਨ ਸਿੰਘ ਜੀ ਇਸ ਘਟਨਾ ਨੂੰ, “ਸ਼ਮਸ਼ੇਰ ਖਾਲਸਾ, ਭਾਗ ਪਹਿਲਾ” ਵਿਚ ਇਉਂ ਪੇਸ਼ ਕਰਦੇ ਹਨ- “ਬਾਬਾ ਬੰਦਾ ਸਿੰਘ ਨੇ ਜਦੋਂ ਸਢੌਰੇ ਦੇ ਕਿਲ੍ਹੇ ਉਪਰ ਆਪਣਾ ਪੂਰਾ ਕਬਜ਼ਾ ਕਰ ਲਿਆ ਤਾਂ ਦੂਸਰੇ ਦਿਨ ਸਢੌਰੇ ਦੇ ਸਭ ਸਰਦਾਰ ਬੰਦਾ ਬਹਾਦਰ ਪਾਸ ਆਏ ਤੇ ਲਿਖਤ ਪਾ ਦਿੱਤੀ ਕਿ ਅਸੀਂ ਖ਼ਾਲਸੇ ਨਾਲ ਕਦੀ ਬੁਰਾਈ ਨਹੀਂ ਕਰਾਂਗੇ। ਏਧਰ ਲਿਖਤ ਰਾਹੀਂ ਤੇ ਓਧਰ ਵਜ਼ੀਰ ਖ਼ਾਨ ਸੂਬੇ ਨੂੰ ਲਿਖ ਭੇਜਿਆ ਕਿ ਗੁਰੂ ਬੰਦੇ ਨੂੰ ਅਸਾਂ ਆਪਣੇ ਦਾਅ ਪੇਚ ਵਿਚ ਫਸਾ ਲਿਆ ਹੈ। ਤੁਸੀਂ ਸ਼ੀਘਰ ਹੀ ਫ਼ੌਜ ਲੈ ਕੇ ਆ ਜਾਓ। ਅਸੀਂ ਏਸ ਨੂੰ ਹੁਣੇ ਹੀ ਪਕੜਵਾ ਦੇਵਾਂਗੇ। ਇਹ ਚਿੱਠੀ ਇਕ ਪੋਲੇ ਬਾਂਸ ਵਿਚ ਬੰਦ ਕਰਕੇ ਹੋਰ ਆਦਮੀ ਦੇ ਹੱਥ ਸਰਹੰਦ ਨੂੰ ਤੋਰੀ। ਇਹ ਹਲਕਾਰਾ ਓਸ ਰਸਤੇ ਜਾਂਦਾ ਸੀ ਜਿੱਥੇ ਬਾਬੇ ਬੰਦੇ ਦਾ ਸਵਰਾਨ ਊਂਠ ਚਾਰ ਰਿਹਾ ਸੀ। ਦਗ਼ੇਬਾਜ਼ ਪਾਪੀ ਤੁਰਕਾਂ ਦਾ ਪਾਪ ਦੇਖੋ ਕੈਸੇ ਢੰਗ ਨਾਲ ਪ੍ਰਗਟ ਹੋ ਗਿਆ। ਇਕ ਊਂਠ ਖੇਤ ਵਿਚ ਵੜਿਆ ਤਾਂ ਚਰਵਾਹੇ ਨੇ ਜਲਦੀ ਨਾਲ ਓਸ ਹਰਕਾਰੇ ਤੋਂ ਪੋਲਾ ਬਾਂਸ ਖੋਹ ਕੇ ਜ਼ੋਰ ਨਾਲ ਊਂਠ ਦੇ ਮਾਰਿਆ ਤਾਂ ਵਾਂਸ ਟੁੱਟ ਗਿਆ ਤੇ ਉਹ ਲਿਖਿਆ ਹੋਇਆ ਕਾਗਜ਼ ਬਾਹਰ ਡਿੱਗ ਪਿਆ । ਚਰਵਾਹੇ ਨੇ ਹਲਕਾਰੇ ਨੂੰ ਤੇ ਕਾਗ਼ਜ਼ ਨੂੰ ਬਾਬੇ ਬੰਦੇ ਪਾਸ ਲੈ ਆਂਦਾ। ਬੰਦੇ ਨੇ ਉਸ ਨੂੰ ਕੈਦ ਕਰਕੇ ਸਾਰੇ ਸਰਦਾਰਾਂ ਨੂੰ ਬੁਲਾ ਕੇ ਇਕੱਠਾ ਕਰ ਕੇ ਪੁੱਛਿਆ, ਕਿ ਜੇ ਕੋਈ ਮਿੱਤਰ ਬਣ ਨੇਮ ਧਰਮ ਕਰ ਕੇ ਲਿਖਤ ਪਾ ਕੇ ਦਗਾ ਕਰੇ, ਓਸ ਵਾਸਤੇ ਤੁਹਾਡੀ ਸ਼ਰ੍ਹਾ ਵਿਚ ਕੀ ਸਜ਼ਾ ਲਿਖੀ ਹੈ? ਸਾਰਿਆਂ ਨੇ ਬੇਖ਼ਬਰੀ ਵਿਚ ਆਖ ਦਿੱਤਾ। ਕਿ ਉਹ ਕਤਲ ਦੇ ਲਾਇਕ ਹੁੰਦਾ ਹੈ। ਫੇਰ ਤਾਂ ਓਹੋ ਖ਼ਤ ਬਾਬਾ ਬੰਦੇ ਨੇ ਉਨ੍ਹਾਂ ਅੱਗੇ ਰੱਖ ਦਿੱਤਾ, ਜਿਸ ਉੱਤੇ ਉਹਨਾਂ ਦੇ ਦਸਤਖ਼ਤ ਤੇ ਮੋਹਰਾਂ ਲੱਗੀਆਂ ਹੋਈਆਂ ਸਨ। ਫੇਰ ਤਾਂ ਉਨ੍ਹਾਂ ਦੇ ਸਿਰ ਉਪਰ ਮਸਾਣ ਪੈ ਗਿਆ ਤੇ ਸ਼ੋਕ ਦੇ ਸਮੁੰਦਰ ਵਿਚ ਡੁੱਬ ਗਏ। ਬਾਬੇ ਬੰਦੇ ਨੇ ਕਤਲੇਆਮ ਦਾ ਹੁਕਮ ਦੇ ਦਿੱਤਾ।”
ਇਸ ਤਰ੍ਹਾਂ ਇਸ ਧੋਖੇਧੜੀ ਦੇ ਕੇਸ ਨੂੰ ਖ਼ਾਲਸੇ ਨੇ ਬਹੁਤ ਬੁਰਾ ਮੰਨਿਆ। ਬੰਦਾ ਬਹਾਦਰ ਦਾ ਇਨ੍ਹਾਂ ਧੋਖੇਬਾਜ਼ ਤੇ ਦਗ਼ੇਦਾਰ ਸਢੌਰੇ ਦੇ ਮੁਗ਼ਲਾਂ ਤੇ ਕ੍ਰੋਧ ਟੁੱਟ ਪਿਆ । ਹੁਣ ਉਸਨੂੰ ਪੀਰ ਬੁੱਧੂ ਸ਼ਾਹ ਦੇ ਜ਼ੁਲਮਾਂ ਦਾ ਹੋਰ ਵੀ ਰੋਹ ਚੜ੍ਹਿਆ ਤੇ ਉਸ ਸੱਚੇ ਪੀਰ ਤੇ ਕੀਤੇ ਜ਼ੁਲਮ ਦਾ ਬਦਲਾ ਲੈਣ ਦਾ ਮੌਕਾ ਮਿਲ ਗਿਆ। ਸ਼ਹਿਰ ਦੇ ਸਾਰੇ ਰਾਹ ਬੰਦ ਕਰ ਮਰੋਮਾਰੀ ਦਾ ਦੌਰ ਸ਼ੁਰੂ ਹੋ ਗਿਆ। ਸਾਰੇ ਮੁਗ਼ਲ ਗ਼ਲਤੀ ਦੀ ਮੁਆਫ਼ੀ ਮੰਗ ਰਹੇ ਸਨ। ਬੰਦਾ ਸਿੰਘ ਨੇ ਇਕ ਹੋਰ ਐਲਾਨ ਜਾਰੀ ਕਰ ਦਿੱਤਾ ਕਿ, “ਜੋ ਮੁਗ਼ਲ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਜਾ ਵੜੇਗਾ ਤੇ ਪੀਰ ਬੁੱਧੂ ਸ਼ਾਹ ਦਾ ਮੁਰੀਦ ਹੋਣ ਦਾ ਵਾਸਤਾ ਪਾਵੇਗਾ, ਉਸ ਦੀ ਜਾਨ ਬਖਸ਼ੀ ਜਾਵੇਗੀ।” ਸੁਣਨ ਦੀ ਦੇਰ ਸੀ ਵੱਡੇ ਤੋਂ ਵੱਡੇ ਅਮੀਰ ਘੁਸੜ ਮੁਸੜ ਕਰ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਜਾ ਵੜੇ। ਵੱਡੇ-ਵੱਡੇ ਮੁਗ਼ਲ ਜਾਨ ਪਰਿਵਾਰ ਦੇ ਬਚਾਉ ਲਈ ਪੀਰ ਬੁੱਧੂ ਸ਼ਾਹ ਦੀ ਦੱਸੀ ਹੋਈ ਹਵੇਲੀ ਵਿਚ ਜਾ ਵੜੇ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਬੜੇ ਅਮੀਰ ਜ਼ੋਰਾਵਰ ਮੁਗ਼ਲ ਦੌੜ-ਦੌੜ ਕੇ ਪੀਰ ਜੀ ਦੀ ਗੜ੍ਹੀ ਵਿਚ ਧੱਸਣ ਲੱਗੇ । ਹਵੇਲੀ ਕੀੜਿਆਂ ਵਾਗ ਭਰ ਗਈ। ਜਦੋਂ ਹੇਠੋਂ ਉੱਤੇ ਤੁੰਨ-ਤੁੰਨ ਕੇ ਦੋਵੇਂ ਛੱਤਾਂ ਭਰ ਗਈਆਂ ਤਾਂ ਬੰਦੇ ਬਹਾਦਰ ਨੇ ਸਭ ਕਤਲ ਕਰਵਾ ਸੁੱਟੇ। ਉਸ ਗੜ੍ਹੀ ਦਾ ਨਾਮ ਅੱਜ ਤਕ “ਕਤਲ ਗੜ੍ਹੀ” ਪੈ ਗਿਆ। ਅਜੇ ਵੀ ਇਹ ਸਾਹਿਵਾਨੀ ਸੱਯਦਾਂ ਦੇ ਮਹੱਲੇ ਵਿਚ ਮਸ਼ਹੂਰ ਤੇ ਪ੍ਰਸਿੱਧ ਹੈ। ਇਸ ਤਰ੍ਹਾਂ ਪੀਰ ਬੁੱਧੂ ਸ਼ਾਹ ਦੇ ਕਤਲਾਂ ਦਾ ਬਦਲਾ ਲੈਣ ਦਾ ਇਹ ਇਕ ਖਾਸ ਤੇ ਹੋਰ ਮੌਕਾ ਮਿਲ ਗਿਆ । ਬਾਬਾ ਬੰਦਾ ਸਿੰਘ ਨੇ ਜਦੋਂ ਮਾਰ ਕੁਟਾਈ ਤੇ ਕਤਲੇਆਮ ਦਾ ਹੁਕਮ ਕੀਤਾ ਤਾਂ ਸਮੇਂ ਦੇ ਧਾੜਵੀ ਤੇ ਲੁਟੇਰਿਆਂ ਨੂੰ ਫਿਰ ਮੌਕਾ ਮਿਲ ਗਿਆ। ਸ਼ਹਿਰ ਦੇ ਦੁਆਲਿਓਂ ਉਨ੍ਹਾਂ ਖ਼ੂਬ ਲੁਟਿਆ ਤੇ ਲੋਟੂ ਲੁਟੇਰੇ ਮਾਲ ਸਬਾਬ ਗਹਿਣੇ ਗੱਟੇ ਤੇ ਬਹੁਤ ਧਨ ਤੇ ਹੂੰਝਾ ਫੇਰ ਕੇ ਹੱਥ ਰੰਗ ਗਏ ਤੇ ਚਲਦੇ ਬਣੇ, ਇਉਂ ਸਢੌਰੇ ਦਾ ਬਹੁਤ ਬੁਰਾ ਹਾਲ ਹੋ ਰਿਹਾ ਸੀ।
ਬੰਦਾ ਬਹਾਦਰ ਦੇ ਖ਼ਾਲਸੇ ਨੇ ਪੀਰ ਜੀ ਦੇ ਦੁਸ਼ਮਣਾਂ ਨੂੰ ਖੂਬ ਸੋਧਿਆ
ਖ਼ਾਲਸਾ ਪੰਥ ਦੇ ਸਰਦਾਰਾਂ ਨੇ ਗੁਰੂ ਸਾਹਿਬ ਦੇ ਖ਼ਾਸ ਤੇ ਮਹੱਤਵਪੂਰਨ ਸੰਦੇਸ਼ ਬਾਰੇ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਤਲਾਸ਼ ਤੇ ਭਾਲ ਦਾ ਉਚੇਚਾ ਧਿਆਨ ਰਖਿਆ ਤੇ ਪੀਰ ਜੀ ਦੇ ਪੁੱਤਰਾਂ ਤੇ ਬੀਬੀ ਨਸੀਰਾਂ ਬਾਰੇ, ਪੀਰ ਸਾਹਿਬ ਦੇ ਭਰਾਵਾਂ ਦੀ ਔਲਾਦ ਵਿਚੋਂ ਜੇ ਕੋਈ ਲੱਭ ਸਕੇ, ਕਾਫ਼ੀ ਦੇਰ ਤੱਕ ਯਤਨ ਕੀਤਾ। ਪਰੰਤੂ ਸਾਰਿਆਂ ਤੋਂ ਇਹੋ ਹੀ ਪਤਾ ਚਲਿਆ ਕਿ ਜ਼ਾਲਮ ਹਾਕਮ ਉਸਮਾਨ ਖ਼ਾਨ ਨੇ ਉਸ ਪੀਰ ਜੀ ਦੇ ਕਿਸੇ ਵੀ ਸਾਕ ਸੰਬੰਧੀ ਨੂੰ ਨਹੀਂ ਬਖਸ਼ਿਆ। ਸੋ ਬਚੇ ਖੁੱਚੇ ਤੇ ਜੇ ਕੋਈ ਪੀਰ ਜੀ ਦਾ ਮੁਰੀਦ ਜਾਂ ਰਿਸ਼ਤੇਦਾਰ ਹੈ ਵੀ ਸੀ ਤਾਂ ਉਹ ਪੀਰ ਜੀ ਦੇ ਪੁਰਾਣੇ ਨਗਰ ਸਮਾਣੇ ਵਿਚ ਚਲਾ ਗਿਆ ਸੀ। ਉਸ ਵਕਤ ਸਢੌਰੇ ਨੇੜੇ ਪੈਂਦੇ ਪਹਾੜਾਂ ਤੇ ਜੰਗਲਾਂ ਵਿਚ ਸ਼ਰਣ ਲੈ, ਜਾਨ ਬਚਾਉਣ ਲਈ ਦੌੜ ਭੱਜ ਗਏ ਸਨ। ਇਸ ਲਈ ਪੀਰ ਜੀ ਦਾ ਛੋਟਾ ਪੁੱਤਰ ਜਿਸ ਬਾਰੇ ਦਸਮੇਸ਼ ਜੀ ਨੇ ਖ਼ਾਸ ਕਰ ਲੱਭ ਕੇ ਹਿਫ਼ਾਜ਼ਿਤ ਕਰਨ ਦੀ ਹਦਾਇਤ ਕੀਤੀ ਸੀ, ਉਹ ਵੀ ਨਹੀਂ ਮਿਲ ਸਕਿਆ ਸੀ । ਖ਼ਾਲਸਾ ਫ਼ੌਜਾਂ ਤੇ ਬਾਬਾ ਬੰਦਾ ਬਹਾਦਰ ਨੇ ਪੀਰ ਜੀ ਦੇ ਪੁੱਤਰ ਦੀ ਭਾਲ ਲਈ ਖ਼ਾਸ ਇਨਾਮ ਵੀ ਰੱਖਿਆ ਤਾਂ ਕਿ ਕਿਸੇ ਤੋਂ ਕੋਈ ਸੂਹ ਮਿਲ ਸਕੇ। ਪਰ ਇਸ ਦਾ ਕੋਈ ਸਾਰਥਕ ਨਤੀਜਾ ਨਾ ਨਿਕਲ ਸਕਿਆ।
ਪੀਰ ਬੁੱਧੂ ਸ਼ਾਹ ਦੀ ਹਵੇਲੀ ਤੇ ਘਰ ਜਾਂ ਰਿਹਾਇਸ਼ਗਾਹ ਨੂੰ ਸਾਫ ਸੁਥਰਾ ਕਰਵਾ ਕੇ ਪੀਰ ਬੁੱਧੂ ਸ਼ਾਹ ਦੀ ਯਾਦ ਕਾਇਮ ਕਰਵਾਈ ਗਈ। ਪੀਰ ਜੀ ਦੇ ਘਰ ਤੇ ਹਵੇਲੀ ਵਿਚ ਸਿੱਖ ਗੁਰੂ ਘਰ ਕਾਇਮ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਵਾਏ ਗਏ। ਇਹ ਗੁਰੂ ਘਰਾਂ ਵਿਚ ਉਚੇਚੇ ਤੌਰ ਤੇ ਗੁਰੂ ਸਾਹਿਬ ਦੇ ਲੰਗਰਾਂ ਦਾ ਪ੍ਰਬੰਧ ਕਰਵਾਇਆ ਗਿਆ। ਪੀਰ ਸਾਹਿਬ ਤੇ ਉਨ੍ਹਾਂ ਦੇ ਸੰਬੰਧੀਆਂ ਦੇ ਸਾਮਾਨ ਤੇ ਵਸਤਾਂ ਨੂੰ ਯਾਦਗਾਰੀ ਸਾਂਭ-ਸੰਭਾਲ ਤੇ ਸਿੱਖ ਵਿਰਸੇ ਦਾ ਨਾਮ ਦੇ ਕੇ ਪੂਰੀ ਤਰ੍ਹਾਂ ਸੁਰੱਖਿਅਤ ਕਰਵਾਉਣ ਦਾ ਉਪਰਾਲਾ ਕਰਵਾਇਆ ਗਿਆ। ਬਾਬਾ ਬੰਦਾ ਸਿੰਘ ਨੇ ਸਢੌਰੇ ਵਿਚ ਸਿੱਖ ਫ਼ੌਜਾਂ ਦੇ ਲਈ ਤੇ ਖ਼ਾਲਸਾ ਫ਼ੌਜ ਦੇ ਫ਼ੌਜੀ ਪ੍ਰਬੰਧ ਲਈ ਇਕ ਕਿਲ੍ਹਾ ਵੀ ਬਣਵਾਇਆ। ਪਰੰਤੂ ਇਤਿਹਾਸ ਦੇ ਖ਼ੂਨੀ ਵਾ-ਵਰੋਲਿਆਂ ਤੇ ਝੱਖੜ ਝਾਂਜੇ ਨੇ ਮਿਟਾਣ ਦਾ ਯਤਨ ਕਰਕੇ ਅਲੋਪ ਕਰਵਾ ਦਿੱਤਾ। ਅਜੇ ਤੱਕ ਵੀ ਸਿੱਖਾਂ ਦੇ ਰਾਜ ਦੇ ਕਈ ਨਿਸ਼ਾਨ ਤੇ ਯਾਦਗਾਰਾਂ ਮਿਲਦੀਆਂ ਹਨ। ਕਿਲ੍ਹਾ ਕਾਇਮ ਕਰ ਕੇ ਖ਼ਾਲਸੇ ਦਾ ਕੇਸਰੀ ਨਿਸ਼ਾਨ ਕਾਫ਼ੀ ਸਮਾਂ ਇਥੇ ਝੂਲਦਾ ਰਿਹਾ। ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾਈ ਰਾਜ ਦਾ ਹੀ ਇਤਿਹਾਸਿਕ ਪ੍ਰਮਾਣ ਹੈ। ਇਸ ਕਿਲ੍ਹੇ ਦਾ ਹੁਣ ਕਾਫ਼ੀ ਹਿੱਸਾ ਟੁੱਟ ਕੇ ਬਰਬਾਦ ਹੋ ਚੁੱਕਾ ਹੈ। ਸਮੇਂ ਦੀ ਕਿਸੇ ਸਰਕਾਰ ਨੇ ਕਦੀ ਇਨ੍ਹਾਂ ਇਤਿਹਾਸਿਕ ਵਿਰਸਿਆਂ ਨੂੰ ਸਾਂਭਣ ਦਾ ਬਿਲਕੁਲ ਹੀ ਯਤਨ ਨਹੀਂ ਕੀਤਾ। ਹੁਣ ਵੀ ਪੀਰ ਜੀ ਦੀ ਰਿਹਾਇਸ਼ ਟੁੱਟੇ ਭੱਜੇ ਖੋਲਿਆਂ ਵਿਚ ਇਤਿਹਾਸ ਨੂੰ ਸਾਂਭੀ ਬੈਠੀ ਹੈ। ਸਢੌਰੇ ਸ਼ਹਿਰ ਦੇ ਜ਼ਾਲਮ ਮੁਗ਼ਲਾਂ ਬਾਰੇ ਸਤਿਗੁਰਾਂ ਨੇ ਬੰਦੇ ਨੂੰ ਨਾਂਦੇੜ ਤੋਂ ਤੁਰਨ ਵੇਲੇ ਹੀ ਸਮਝਾ ਦਿੱਤਾ ਸੀ । “ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ” ਵਿਚ ਇਨ੍ਹਾਂ ਦੁਸ਼ਟ ਮੁਗ਼ਲਾਂ ਬਾਰੇ ਦਰਜ ਹੈ:-
ਲਿਹੁ ਬਦਲਾ ਜਿਮ ਜਾਹਹਿ ਦੇਸ਼। ਜਹਿ ਕਹਿ ਧੂਮ ਮਚਾਇ ਵਿਸ਼ੇਸ਼ ।
ਬੁੱਧੂ ਸ਼ਾਹ ਅਧਿਕ ਦਰਵੇਸ਼। ਹਮ ਸੋਂ ਮੇਲ ਕਰਯੋ ਸ਼ੁਭ ਵੇਸ਼ ॥ 20 ॥
ਬਸਤਿ ਹੁਤੋ ਬਿਚ ਸ਼ਹਿਰ ਸਢੌਰੇ । ਮਿਲਯੋ ਪਾਂਵਟਾ ਮਹਿ ਰਣ ਠੋਰੇ।
ਨਰ ਗਨ ਲੇ ਕਰਿ ਲਰਯੋ ਗਨੇਰੇ। ਬਿਜੈ ਲਈ ਰਿਪ ਹਤੇ ਬਡੇਰੇ ॥21॥
ਤਿਸ ਕੇ ਸਾਥ ਬਾਦ ਕਰਿ ਭਾਰੇ । ਤੁਰਕੇਸ਼ੁਰ ਕੇ ਨਿਕਟ ਉਚਾਰੇ ।
ਸਹਤ ਮੁਰੀਦ ਕਤਲ ਕਰਵਾਯੋ। ਇਕ ਲਰਕਾ ਬਚਿ ਅਨਤ ਸਿਧਾਯੋ ॥22॥
ਇਸ ਕਾਰਨ ਤੇ ਸ਼ਹਿਰ ਸਢੌਰੇ। ਨਰ ਬਹੁ ਖੋਟੇ ਦੁਰਮਤਿ ਬੌਰੇ ।
ਪ੍ਰਥਮ ਬਿਨਾਸ਼ ਕਰਹੁ ਤਿਨ ਕੇਰਾ। ਪੁਨ ਲੇ ਕਰ ਦਲ ਚਲਹੁ ਅਗੇਰਾ ॥23॥
ਸੋ ਸਢੌਰੇ ਦੇ ਨੀਚ ਦੁਸਟ ਮੁਗ਼ਲ ਜ਼ਾਲਮਾਂ ਬਾਰੇ ਬੰਦੇ ਨੂੰ ਅਗਾਊਂ ਹਦਾਇਤ ਸਤਿਗੁਰਾਂ ਪਾਸੋਂ ਮਿਲ ਚੁੱਕੀ ਸੀ। ਸਢੌਰੇ ਤੋਂ ਚਾਰ ਕੋਹ ਤੇ ਪੈਂਦੇ ਪਿੰਡ ਕਪੂਰੀ ਦਾ ਮੁਗ਼ਲ ਸੱਯਦ ਅਮਾਨਉੱਲਾ ਬੜਾ ਜ਼ਾਲਮ ਤੇ ਆਕੀ ਬਣ ਬੈਠਾ ਮੁਸਲਮਾਨ ਰਹਿੰਦਾ ਸੀ। ਕਿਸੇ ਵੇਲੇ ਉਹ ਦੱਖਣ ਦੇਸ਼ ਵਿਚ ਗੁਜਰਾਤ ਦਾ ਮੁਗ਼ਲ ਸੂਬੇਦਾਰ ਹੁੰਦਾ ਸੀ । ਉਸਨੇ ਆਪਣੇ ਪਿੰਡ ਵਿਚ ਬੇਗਿਣਤ ਦੌਲਤ ਕੱਠੀ ਕਰ ਰੱਖੀ ਸੀ। ਉਹ ਬੜਾ ਅਯਾਸ਼ ਤੇ ਸਿਰੇ ਦਾ ਗੁੰਡਾ- ਬਦਮਾਸ਼ ਬਣ ਚੁੱਕਾ ਸੀ । ਬੇਗ਼ਮਾਂ ਦੇ ਤੇ ਆਪਣੇ ਬਦਮਾਸ਼ੀ ਅੱਡੇ ਬਣਾ ਕੇ ਕੁਆਰੀਆਂ ਲੜਕੀਆਂ ਨੂੰ ਆਪਣੀ ਹੱਵਸ ਦਾ ਸ਼ਿਕਾਰ ਬਣਾ ਬਹਿਸ਼ਤ ਦੇ ਨਮੂਨੇ ਬਣਾਈ ਬੈਠਾ ਸੀ । ਅਤਿ ਲੋਭੀ ਤੇ ਵਿਸ਼ਈ ਮੁਗ਼ਲ ਸੀ। ਸੈਂਕੜੇ ਬੇਗੁਨਾਹ ਹਿੰਦੂ ਉਸ ਨੇ ਜਬਰੀ ਮਾਰ ਮੁਕਾਏ ਸਨ। ਹਿੰਦੂ ਨੂੰ ਜਬਰੀ ਮਾਰ ਕੇ ਉਸ ਨੂੰ ਸਵਾਬ ਮੰਨਦਾ ਤੇ ਇਸ ਪਾਪ ਤੇ ਜੁਰਮ ਨੂੰ ਪੁੰਨ ਸਮਝਦਾ ਸੀ। ਉਸਨੇ ਮੁਗ਼ਲ ਕਾਜ਼ੀ ਮੁੱਲਾਂ ਤੋਂ ਇਹ ਸੁਣ ਕੇ ਗੱਲ ਪੱਲੇ ਬੰਨ੍ਹੀ ਹੋਈ ਸੀ ਕਿ ਹਿੰਦੂ ਕਾਫ਼ਰ ਤੇ ਬੁੱਤ-ਪ੍ਰਸਤ ਹੈ ਤੇ ਇਕ ਹਿੰਦੂ ਮਾਰਨ ਬਦਲੇ ਅਵਸ਼ ਬਹਿਸ਼ਤ ਮਿਲਦਾ ਹੈ। ਸੋ ਹਿੰਦੂਆਂ ਦੀਆਂ ਧੀਆਂ ਨੂੰ ਆਪਣਾ ਸ਼ਿਕਾਰ ਬਣਾਈ ਬੈਠਾ ਸੀ। ਸਭ ਤੋਂ ਪਹਿਲਾਂ ਕੁਆਰੀਆਂ ਲੜਕੀਆਂ ਨੂੰ ਚਾਰ ਪੰਜ ਦਿਨ ਆਪਣੇ ਘਰ ਰੱਖਣ ਤੋਂ ਬਿਨਾਂ ਨਹੀਂ ਜਾਣ ਦਿੰਦਾ ਸੀ। ਅਗੋਂ ਉਸਦਾ ਪੁੱਤਰ ਉਸ ਤੋਂ ਵੀ ਚਾਰ ਗੁਣਾ ਅਗਾਂਹ ਦਾ ਖੋਟਾ ਤੇ ਮੰਦਾ ਮੁਗ਼ਲ ਬਣ ਗਿਆ ਸੀ। ਉਸਦੇ ਪੁੱਤਰ ਦਾ ਨਾਮ ਕੁਦਮਦੀਨ ਮਸ਼ਹੂਰ ਹੋ ਚੁੱਕਾ ਸੀ । ਉਹ ਸਿਰੇ ਦਾ ਚੋਰ ਯਾਰ ਧਾੜਵੀ ਤੇ ਪੱਕਾ ਬਦਮਾਸ਼ ਬਣ ਗਿਆ ਸੀ। ਉਹ ਬਾਪ ਨਾਲੋਂ ਵੀ ਵੀਹ ਗੁਣਾ ਵੱਧ ਜ਼ੁਲਮ ਕਰਨ ਲੱਗ ਪਿਆ ਸੀ। ਜਿਥੇ ਕਿਤੇ ਸੁੰਦਰ ਇਸਤਰੀ ਬਾਰੇ ਸੁਣਦਾ, ਕਿੰਨੀ ਵੀ ਸਤਵੰਤੀ ਜਾਂ ਪਤਵੰਤੀ ਹੋਵੇ, ਮੂੰਹ ਮੰਗੀ ਦੌਲਤ ਦੇ ਕੇ ਜਾਂ ਜ਼ੋਰੋ ਜ਼ੋਰੀ ਲੈ ਆਉਂਦਾ ਤੇ ਕਲੰਕਤ ਕਰ ਕੇ ਛੱਡਦਾ । ਇਹੋ ਜਿਹੀਆਂ ਬੁਰਾਈਆਂ ਤੇ ਬਹੁਤ ਇਕੱਠੀ ਕੀਤੀ ਦੌਲਤ ਬਾਰੇ ਸੁਣ ਕੇ ਸਿੰਘਾਂ ਦਾ ਇੱਕ ਵੱਡਾ ਜਥਾ ਸਰਦਾਰ ਤਖ਼ਤਾ ਸਿੰਘ ਦੁਲੱਟ ਦੀ ਕਮਾਨ ਹੇਠ, ਭੇਜ ਕੇ ਇਸ ਜ਼ਾਲਮ ਮੁਗ਼ਲ ਨੂੰ ਸੋਧਣ ਦੀ ਹਦਾਇਤ ਕਰ ਦਿੱਤੀ । ਬਾਬਾ ਬੰਦਾ ਸਿੰਘ ਦੀਆਂ ਸਿੱਖ ਫ਼ੌਜਾਂ ਨੇ ਸੁੱਤੇ ਪਏ ਮੁਗ਼ਲਾਂ ਨੂੰ ਜਾ ਨਪਿਆ । ਉਸਦੇ ਸਭ ਸੰਬੰਧੀ ਮੁਸ਼ਕਾਂ ਬੰਨ੍ਹ ਕੇ ਇਕ ਕਮਰੇ ਵਿਚ ਲਿਆ ਸੱਟੇ । ਜੋ ਉਸਦੇ ਘਰੋਂ ਧਨ ਦੌਲਤ ਤੇ ਕੀਮਤੀ ਸਾਮਾਨ ਹੱਥ ਲੱਗਾ ਸਿੱਖ ਫ਼ੌਜੀ ਲੁੱਟ ਕੇ ਲੈ ਆਏ। ਲੱਖਾਂ ਰੁਪਏ ਦੇ ਜ਼ੇਵਰ ਤੇ ਨਕਦੀ ਸਾਮਾਨ ਸਿੱਖ ਫ਼ੌਜਾਂ ਨੇ ਬਾਬਾ ਬੰਦਾ ਸਿੰਘ ਦੇ ਅੱਗੇ ਆ ਕੇ ਲਿਆ ਰੱਖੇ । ਸਾਰੀ ਮਾਇਆ ਤੇ ਧਨ ਜ਼ੇਵਰ ਬਾਬਾ ਬੰਦਾ ਸਿੰਘ ਨੇ ਸਿੱਖ ਫ਼ੌਜਾਂ ਵਿਚਕਾਰ ਵੰਡ ਦਿੱਤੀਆਂ। ਖ਼ਾਲਸਾ ਫ਼ੌਜ ਨੇ ਕੁਦਮਦੀਨ ਦੇ ਘਰ ਅੱਗੇ ਸਿੱਖ ਫ਼ੌਜਾਂ ਦਾ ਪਹਿਰਾ ਬਿਠਾ ਦਿੱਤਾ। ਤਿੰਨ ਦਿਨ ਤੇ ਰਾਤ ਮੁਸ਼ਕਾਂ ਬੰਨ੍ਹੇ ਹੀ ਉਹ ਨਰਕਾਂ ਵਿਚ ਜਾ ਪਿਆ।
ਇਸ ਤਰ੍ਹਾਂ ਖ਼ਾਲਸੇ ਦਾ ਇਤਨਾ ਦਬਦਬਾ ਫੈਲ ਚੁੱਕਾ ਸੀ ਕਿ ਕੋਈ ਸਾਹਮਣੇ ਖੜ੍ਹਨ ਦੀ ਜ਼ੁਅਰਤ ਨਾ ਕਰ ਸਕਦਾ। ਔਰੰਗਜ਼ੇਬ ਦੀ ਮੌਤ ਪਿਛੋਂ ਉਸਦੇ ਪੁੱਤਰਾਂ ਦੀ ਲੜਾਈ ਨੇ ਮੁਗ਼ਲ ਰਾਜ ਬਹੁਤ ਕਮਜ਼ੋਰ ਕਰ ਦਿੱਤਾ ਸੀ । ਪਰਜਾ ਵੱਲ ਕਿਸੇ ਪ੍ਰਸ਼ਾਸਕ ਦਾ ਧਿਆਨ ਨਹੀਂ ਜਾ ਰਿਹਾ ਸੀ।
ਬੰਦੇ ਬਹਾਦਰ ਦਾ ਨਾਮ ਸੁਣ ਕੇ ਮੁਗ਼ਲ ਜਰਨੈਲ ਵੀ ਥਰ-ਥਰ ਕੰਬਣ ਲੱਗ ਪੈਂਦੇ ਸਨ । ਬੰਦੇ ਬਹਾਦਰ ਦੀ ਖ਼ਾਲਸਾਈ ਬਹਾਦਰੀ ਦੇ ਨਾਲ-ਨਾਲ ਉਸ ਕੋਲ ਗੈਬੀ ਤਾਕਤਾਂ ਦੀਆਂ ਲੋਕਾਂ ਵਿਚ ਫੈਲੀਆਂ ਦੰਦ ਕਥਾਵਾਂ ਸੁਣ ਵੱਡੇ ਤੋਂ ਵੱਡੇ ਮੁਸਲਮਾਨ ਹਾਕਮ ਵੀ ਡੋਲ ਗਏ ਸਨ। ਇਉਂ ਵੀ ਮੰਨਣਾ ਪੈਂਦਾ ਹੈ ਕਿ ਕਲਗੀਧਰ ਜੀ ਦੀਆਂ ਰਹਿਮਤਾਂ ਸਦਕਾ ਉਹ ਜਿਧਰ ਵੀ ਮੂੰਹ ਕਰਦਾ, ਬੰਦੇ ਦੀ ਖ਼ਾਲਸਾ ਫ਼ੌਜ ਅੱਗੇ ਕਹਿੰਦੇ ਕਹਾਉਂਦੇ ਨਾਮਵਰ ਗਾਜ਼ੀ ਵੀ ਹਥਿਆਰ ਸੁੱਟ ਈਨ ਮੰਨ ਲੈਂਦੇ । ਬੰਦਾ ਬਹਾਦਰ ਵਿਚ ਗੁਰੂ ਪਿਆਰੇ ਖ਼ਾਲਸਾ ਜੀ ਦਾ ਡੂੰਘਾ ਤੇ ਨਿੱਘਾ ਪਿਆਰ ਸਤਿਕਾਰ ਹਰ ਵੇਲੇ ਠਾਠਾਂ ਮਾਰਦਾ ਰਹਿੰਦਾ ਸੀ। ਉਸਦੀ ਸਰਬਪੱਖੀ ਸਫਲਤਾ ਦਾ ਇਕ ਮੂਲ ਕਾਰਣ ਇਹ ਵੀ ਸੀ ਕਿ ਦਸਮੇਸ਼ ਜੀ ਨੇ ਇਹ ਇਕ ਤੱਕੜੀ ਸਿੱਖਿਆ ਤੇ ਹਦਾਇਤ ਕੀਤੀ ਸੀ ਕਿ ਆਪ ਗੁਰੂ ਨਹੀਂ ਬਣਨਾ ਤੇ ਖ਼ਾਲਸੇ ਨੂੰ ਮੇਰਾ ਹੀ ਰੂਪ ਮੰਨਣਾ ਹੈ। ਜਦੋਂ ਕਦੇ ਹਦੋਂ ਵੱਧ ਮੁਸੀਬਤ ਆਣ ਬਣੇ, ਉਦੋਂ ਅੰਤਰਧਿਆਨ ਹੋ ਗੁਰੂ ਨੂੰ ਯਾਦ ਕਰਨਾ ਤੇ ਅਰਦਾਸ ਕਰਨੀ। ਜੰਗ ਤੇ ਯੁੱਧ ਵਿਚ ਜਦੋਂ ਕੋਈ ਮੋਰਚਾ ਫ਼ਤਹਿ ਨਾ ਹੋਵੇ ਤਾਂ ਅਰਦਾਸ ਕਰ ਗੁਰੂ ਜੀ ਵਲੋਂ ਤੁਰਨ ਲਗਿਆਂ ਦਿੱਤੇ ਪੰਜ ਤੀਰਾਂ ਵਿਚੋਂ ਇਕ ਤੀਰ ਚਲਾਉਣਾ। ਅਕਾਲ ਪੁਰਖ ਫ਼ਤਹਿ ਬਖਸ਼ੇਗਾ। ਬੰਦੇ ਨੂੰ ਇਹ ਸਾਰੇ ਬਚਨ ਪੂਰੀ ਤਰ੍ਹਾਂ ਯਾਦ ਸਨ। ਗੁਰ ਮਰਿਆਦਾ ਅਨੁਸਾਰ ਉਹ ਜਿੱਥੇ ਵੀ ਜਾਂਦਾ, ਹਰ ਸੁਬਾ ਸ਼ਾਮ ਨੂੰ ਗੁਰਬਾਣੀ ਦੇ ਜਾਪ ਪ੍ਰਵਾਹ ਚਲਦੇ ਰਹਿੰਦੇ ਸਨ। ਗੁਰੂ ਕੇ ਲੰਗਰਾਂ ਦੀ ਮਰਿਆਦਾ ਨਿਤਾਪ੍ਰਤੀ ਚਲਦੀ ਰਹਿੰਦੀ। ਇਹੋ ਕਾਰਣ ਸੀ ਕਿ ਜ਼ਾਲਮਾਂ ਨੂੰ ਸੋਧ ਕੇ ਉਹ ਹਰ ਇਕ ਗ਼ਰੀਬ-ਗੁਰਬੇ ਦੀ ਸਹਾਇਤਾ ਕਰਦਾ। ਉਹ ਗ਼ਰੀਬ ਮੁਸਲਮਾਨਾਂ ਦੀ ਵੀ ਰੱਜ ਕੇ ਮਦਦ ਕਰਦਾ ਸੀ।
ਹੰਕਾਰੀ ਮੁਗ਼ਲਾਂ ਦੀਆਂ ਕਈ ਕਬਰਾਂ ਪੁਟਵਾ ਕੇ ਵੀ ਅੱਗ ਵਿਚ ਸੜਵਾ ਦਿੱਤੀਆਂ ਸਨ ਤੇ ਉਸਮਾਨ ਖ਼ਾਨ ਤੇ ਹੋਰ ਜ਼ਾਲਮਾਂ ਦੀਆਂ ਲਾਸ਼ਾਂ ਨੂੰ ਅੱਗ ਵਿਚ ਸੜਵਾ ਕੇ ਉਨ੍ਹਾਂ ਦਾ ਮਾਣ ਹੰਕਾਰ ਵੀ ਤੋੜ ਦਿੱਤਾ ਸੀ । ਹੁਣ ਸਢੌਰੇ ਦਾ ਸਾਰਾ ਇਲਾਕਾ ਮੁਗ਼ਲਾਂ ਹੱਥੋਂ ਆਜ਼ਾਦ ਹੋ ਗਿਆ ਸੀ। ਪੀਰ ਬੁੱਧੂ ਸ਼ਾਹ ਦੇ ਨਾਮ ਦੀ ਚਰਚਾ ਆਮ ਹੋਣ ਲਗ ਪਈ ਸੀ। ਪੀਰ ਜੀ ਦੇ ਪੁਰਾਤਨ ਮੁਰੀਦ ਵੀ ਸੱਯਦ ਬੁੱਧੂ ਸ਼ਾਹ ਦੀ ਇਬਾਦਤ ਤੇ ਕੁਰਬਾਨੀ ਨੂੰ ਸਲਾਮ ਕਰ ਰਹੇ ਸਨ।
ਅਧਿਆਏ ਤੇਰਵਾਂ
ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਦੀ ਬੇਗ਼ਮ ਨਸੀਰਾਂ ਤੇ ਦਸਮੇਸ਼ ਪਰਿਵਾਰ
ਜਿੱਥੇ ਸਿੱਖ ਇਤਿਹਾਸ ਵਿਚ ਸੱਯਦ ਪੀਰ ਬੁੱਧੂ ਸ਼ਾਹ ਦਾ ਅਹਿਮ ਰੋਲ ਬਿਆਨ ਹੋ ਚੁੱਕਾ ਹੈ, ਉਥੇ ਪੀਰ ਜੀ ਦੀ ਸੁਪਤਨੀ ਬੇਗ਼ਮ ਨਸੀਰਾਂ ਦਾ ਵੀ ਘੱਟ ਯੋਗਦਾਨ ਨਹੀਂ ਹੈ। ਜਿਵੇਂ ਹੱਕ ਸੱਚ ਤੇ ਇਨਸਾਫ ਦੀ ਜਿਉਂਦੀ ਜਾਗਦੀ ਮਿਸਾਲ ਸੱਯਦ ਪੀਰ ਬੁੱਧੂ ਸ਼ਾਹ ਕਲਗੀਧਰ ਜੀ ਦੀਆਂ ਨਜ਼ਰਾਂ ਵਿਚ ਅਤਿ ਪਿਆਰੇ ਗੁਰਸਿੱਖ ਅਤੇ ਅਨਿਨ ਸ਼ਰਧਾਵਾਨ ਗੁਰ ਭਗਤ ਦੇ ਰੂਪ ਵਿਚ ਉਭਰੇ, ਉਸੇ ਤਰ੍ਹਾਂ ਬੇਗ਼ਮ ਨਸੀਰਾਂ ਦੀ ਬੇਅੰਤ ਸ਼ਰਧਾ ਵੀ ਸਿੱਖਾਂ ਦੇ ਦਿਲ ਤੋਂ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। ਇਸ ਮੁਸਲਮਾਨ ਔਰਤ, ਬੇਗ਼ਮ ਨਸੀਰਾਂ ਨੇ ਸਤਿਗੁਰਾਂ ਨੂੰ ਸਹੀ ਅੱਲ੍ਹਾ ਤਾਲਾ ਦਾ ਨੂਰ ਮੰਨ ਕੇ ਇਬਾਬਤ ਕੀਤੀ ਤੇ ਆਪ ਹੀ ਨਹੀਂ ਸਗੋਂ ਆਪਣੇ ਸਕੇ ਭਰਾ ਅਤੇ ਪਿਆਰੇ ਜਾਨਸ਼ੀਨ ਪੁੱਤਰਾਂ ਦੇ ਦਿਲ ਵਿਚ ਵੀ ਬਾਬੇ ਨਾਨਕ ਤੇ ਕਲਗੀਧਰ ਦੇ ਮਿਸ਼ਨ ਬਾਰੇ ਅਥਾਹ ਠਾਠਾਂ ਮਾਰਦੇ ਜਜ਼ਬਾਤ ਦਾ ਇਜ਼ਹਾਰ ਕੀਤਾ। ਪੀਰ ਜੀ ਦੇ ਨਾਲ ਜੀਵਨ ਪ੍ਰਵਾਹ ਦੇ ਹਰ ਸਮੇਂ ਤੇ ਉਸਦਾ ਸੱਚਾ ਅਕੀਦਾ ਤੇ ਯਕੀਨ ਫੌਲਾਦ ਬਣ ਬਿਨਾਂ ਕਿਸੇ ਭੈ ਜਾਂ ਡਰ, ਸਾਹਮਣੇ ਆਇਆ। ਜੀਵਨ ਦੇ ਵੱਡੇ-ਵੱਡੇ ਇਮਤਿਹਾਨਾਂ ਵਿਚੋਂ ਉਹ ਪੀਰ ਜੀ ਦਾ ਸੰਪੂਰਨ ਸਾਥ ਦੇ ਕੇ ਪਾਸ ਹੋਈ। ਬੜੀਆਂ ਵੱਡੀਆਂ ਪਰਖਾਂ ਵਿਚੋਂ ਉਹ ਸਫ਼ਲਤਾ ਪੂਰਵਕ ਨਿਪੁੰਨਤਾ ਸਹਿਤ ਉਭਰ ਕੇ ਗੁਰੂ ਸਾਹਿਬ ਦਾ ਮਿਸ਼ਨ ਨਿਭਾਉਣ ਦੀਆਂ ਪੁਲਾਂਘਾਂ ਭਰਦੀ ਵਿਚਰਦੀ ਰਹੀ। ਇਸੇ ਲਈ ਹੀ ਗੁਰੂ ਸਾਹਿਬ ਜੀ ਦੇ ਤਹਿ ਦਿਲ ਤੋਂ ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਬੇਗ਼ਮ ਨਸੀਰਾਂ ਨੂੰ ਵੀ ਸਿੱਖ ਇਤਿਹਾਸ ਵਿਚ ਵਿਲੱਖਣ ਸਥਾਨ ਬਖਸ਼ਿਆ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ, ਇਤਿਹਾਸ ਦੇ ਖੋਜੀ, ਸ. ਗੁਰਚਰਨ ਸਿੰਘ ਤੇ ਪ੍ਰੋਫੈਸਰ ਵੀ.ਐੱਸ.ਸੂਰੀ, ਬੇਗ਼ਮ ਨਸੀਰਾਂ ਬਾਰੇ ਆਪਣੀ ਪੁਸਤਕ, “ਦਾ ਸੇਂਟ ਆਫ ਸਢੌਰਾ” ਵਿਚ ਇਉਂ ਲਿਖਦੇ ਹਨ :
“At the age of 18, Badar-Ud-Din was married to Nasiran, the sister of Sayad Khan. Nasiran was a noble lady and a devoted wife. She soon found out that Badar-Ud-Din was a siantly person. She therefore tried to adapt herself to the teachings of her husband. She also had developed great affection and esteem for Guru Gobind Singh, whom Badar-Ud-Din had come to venerate so much. She pleaded with her own brother, Sayad Khan not to appose Guru Gobind Singh, Both the husband and the wife sought the same goal in life and lived hapily together. They were blessed with four sons.”
ਵੀ.ਐੱਸ. ਸੂਰੀ ਦਸਦੇ ਹਨ ਕਿ ਬੇਗ਼ਮ ਨਸੀਰਾਂ ਇਕ ਅਤਿ ਸੁਲਝੇ ਤੇ ਚੰਗੇ ਉਤਮ ਪਰਿਵਾਰ ਦੀ ਬੇਟੀ ਸੀ । ਉਸਦਾ ਭਾਈ ਸੈਦ ਖ਼ਾਂ ਉਸ ਵਕਤ ਦੇ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦੀ ਸੈਨਾ ਵਿਚ ਸਿਪਾਹ-ਸਾਲਾਰ ਤੇ ਸੈਨਾਪਤੀ ਦੇ ਅਹੁਦੇ ਤੇ ਤਾਇਨਾਤ ਸੀ। ਜ਼ਿਲ੍ਹਾ ਅੰਬਾਲਾ ਵਿਚ ਪੈਂਦੇ ਨਗਰ ਵਿਚ ਸੈਦ ਖ਼ਾਂ ਤੇ ਉਸਦਾ ਪਰਿਵਾਰ ਰਹਿੰਦਾ ਸੀ । ਬੜੀ ਖੋਜ ਉਪਰੰਤ ਵੀ ਸੈਦ ਖ਼ਾਂ ਤੇ ਬੇਗ਼ਮ ਨਸੀਰਾਂ ਦੇ ਪੇਕੇ ਪਰਿਵਾਰ ਦਾ ਨਾਮ ਪਤਾ ਪ੍ਰਾਪਤ ਨਹੀਂ ਹੋ ਸਕਿਆ। ਪਰੰਤੂ ਬੇਗ਼ਮ ਨਸੀਰਾਂ ਦੀ ਕੁਰਬਾਨੀ ਅਤੇ ਪੱਕੇ ਸਿਦਕ ਦੀਆਂ ਘਟਨਾਵਾਂ ਸਿੱਖ ਇਤਿਹਾਸ ਦੇ ਪੰਨਿਆਂ ਤੇ ਦਰਜ ਹਨ ਤੇ ਸਦਾ ਅਮਰ ਰਹਿਣਗੀਆਂ।
ਜਿਵੇਂ ਸੱਯਦ ਘਰਾਣੇ ਨਾਲ ਸੰਬੰਧਿਤ ਹੋਣ ਕਾਰਨ ਪੱਕੇ ਅਤੇ ਸੱਚੇ ਸੁੱਚੇ ਮੁਸਲਮਾਨ ਦੀ ਰਹੁ-ਰੀਤ ਮੁਤਾਬਿਕ ਉਹ ਵੀ ਪੰਜ ਨਮਾਜ਼ਾਂ ਦੀ ਧਾਰਨੀ ਸੀ। ਪੀਰ ਜੀ ਦਾ ਮਾਣ ਸਤਿਕਾਰ ਤੇ ਇਕ ਇਸਲਾਮਿਕ ਔਰਤ ਦੇ ਉਸ ਵਿਚ ਸਾਰੇ ਗੁਣ ਮੌਜੂਦ ਸਨ। ਪੀਰ ਜੀ ਦੇ ਸਾਰੇ ਮੁਰੀਦਾਂ ਲਈ ਰੋਟੀ ਤੇ ਘਰ ਆਏ ਪੀਰ ਫ਼ਕੀਰਾਂ ਦੀ ਸੇਵਾ ਸੰਭਾਲ ਵਿਚ ਪੂਰੀ ਤਰ੍ਹਾਂ ਨਿਪੁੰਨ ਤੇ ਸਫਲ ਸੀ। ਅਤਿ ਦਰਜੇ ਦੀ ਨਿਮਰਤਾ ਤੇ ਸੁਘੜ ਸੁਭਾਉ ਦੀ ਦਾਤ ਅੱਲ੍ਹਾ ਤਾਲਾ ਵਲੋਂ ਉਸ ਨੂੰ ਵਿਰਾਸਤ ਵਿਚ ਹੀ ਮਿਲੀ ਹੋਈ ਸੀ ਤੇ ਇਸੇ ਲਈ ਜ਼ਿੰਦਗੀ ਦੇ ਹਰ ਮੋੜ ਤੇ ਸਫਲ ਹੋ ਵਿਚਰਦੀ ਰਹੀ।
ਪੀਰ ਬੁੱਧੂ ਸ਼ਾਹ ਦੀ ਬੇਗ਼ਮ ਨਸੀਰਾਂ ਦਾ ਸਤਿਗੁਰੂ ਦਸਮੇਸ਼ ਜੀ ਦੇ ਪਰਿਵਾਰ ਨਾਲ ਇਕ ਗੁਰਸਿੱਖ ਤੇ ਗੁਰੂ ਦਾ ਸੰਬੰਧ ਉਦੋਂ ਤੋਂ ਹੀ ਪੱਕਾ ਤੇ ਸ਼ਰਧਾ ਪੂਰਵਕ ਹੋ ਗਿਆ ਸੀ। ਜਦੋਂ ਤੋਂ ਪੀਰ ਬੁੱਧੂ ਸ਼ਾਹ ਜੀ ਦਾ ਸੰਪਰਕ, ਪੀਰ ਭੀਖਣ ਸ਼ਾਹ ਰਾਹੀਂ ਦਸਮੇਸ਼ ਜੀ ਦੇ ਨੂਰਾਨੀ ਮੇਲ ਦੀ ਝਲਕ ਨੇ ਕਰ ਦਿੱਤਾ ਸੀ। ਜਦੋਂ ਪਟਨੇ ਤੋਂ ਅਨੰਦਪੁਰ ਆਉਂਦਿਆਂ ਕਲਾਨੌਰ ਵਿਖੇ ਦਰਸ਼ਨ ਹੋਏ ਤੇ ਬਾਅਦ ਵਿਚ ਪੀਰ ਜੀ ਦੀ ਦਸਮੇਸ਼ ਜੀ ਪ੍ਰਤੀ ਖਿਚ ਸਦਾ ਹੀ ਵੱਧਦੀ ਗਈ। ਬੇਗ਼ਮ ਨਸੀਰਾਂ ਦਾ ਮੇਲ ਮਿਲਾਪ ਮਾਤਾ ਗੁਜਰੀ ਜੀ ਤੇ ਬਾਲ ਗੁਰੂ ਦਸਮੇਸ਼ ਜੀ ਦਾ ਪੀਰ ਜੀ ਤੇ ਨਸੀਰਾਂ ਦੇ ਪੁੱਤਰਾਂ ਨਾਲ ਅਤੁੱਟ ਚਲਦਾ ਰਿਹਾ। ਪੰਜਾਬੀ ਦੇ ਲੇਖਕ ਖੋਜੀ ਕਾਫ਼ਿਰ ਦੀ ਪੁਸਤਕ ਪੀਰ ਬੁੱਧੂ ਸ਼ਾਹ ਦੇ ਬਾਹਰਵੇਂ ਅਧਿਆਏ ਵਿਚ ਬੇਗ਼ਮ ਨਸੀਰਾਂ ਦਾ ਸਿੱਖ ਸੰਗਤ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨੌਵੇਂ ਸਤਿਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲ ਕੇ ਪੀਰ ਬੁੱਧੂ ਸ਼ਾਹ ਦੇ ਉਹ ਖ਼ਾਸ ਸੁਨੇਹਾ ਪਹੁੰਚਾਉਣ ਦਾ ਵਰਨਣ ਮੌਜੂਦ ਹੈ, ਜਿਸ ਵਿਚ ਕਸ਼ਮੀਰੀ ਪੰਡਤਾਂ ਵਲੋਂ, ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਲਈ ਸੀਸ ਵਾਰਨ ਤੋਂ ਮਨ੍ਹਾ ਕਰਨ ਲਈ ਨਸੀਰਾਂ ਦੇ ਭਾਈ ਸੈਦ ਖ਼ਾਂ ਰਾਹੀਂ ਔਰੰਗਜ਼ੇਬ ਦਾ ਪਹਿਲਾ ਯਤਨ ਸੀ। ਇਹ ਵੀ ਨਸੀਰਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਤੇ ਪੀਰ ਬੁੱਧੂ ਸ਼ਾਹ ਸੈਦ ਖ਼ਾਂ ਨਾਲ ਸਹਿਮਤ ਨਹੀਂ ਸਨ। ਉਦੋਂ ਵੀ ਨਸੀਰਾਂ ਮਾਤਾ ਗੁਜਰੀ ਜੀ ਕੋਲ ਕੁਝ ਦਿਨ ਰਹਿ ਕੇ ਤੇ ਆਪਣੇ ਪੁੱਤਰਾਂ ਨੂੰ ਉਸ ਇਲਾਹੀ ਨੂਰ ਦੇ ਦਰਸ਼ਨ ਕਰਵਾ ਕੇ ਨਿਹਾਲ ਹੋ ਅਨੰਦ ਮਾਣ ਰਹੀ ਸੀ। ਇਸ ਪੁਸਤਕ ਦੇ ਅੰਕ 71 ਤੇ ਲਿਖਦਾ ਹੈ; ਦੋ ਦਿਨਾਂ ਦੇ ਮੇਲ ਮਿਲਾਪ ਮਗਰੋਂ ਜਦੋਂ ਬੀਬੀ ਨਸੀਰਾਂ ਨੇ ਸਢੌਰੇ ਮੁੜਨ ਦੀ ਸੋਚੀ ਤਾਂ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੇ ਉਹਨੂੰ ਬੜੀ ਪ੍ਰੇਮ ਭਾਵਨਾ ਨਾਲ ਰੋਕ ਲਿਆ। “ਦੋ ਦਿਨਾਂ ‘ਚ ਤਾਂ ਮਸਾਂ ਲੰਬੇ ਪੰਧ ਦਾ ਥਕੇਵਾਂ ਈ ਲੱਥਾ ਹੋਣੈ, ਅਸੀਂ ਤੁਹਾਨੂੰ ਦੋ ਦਿਨ ਹੋਰ ਨਹੀਂ ਜਾਣ ਦੇਣਾ। ਵੇਖੋ ਅਸ਼ਰਫ਼ ਤੇ ਮੁਹੰਮਦ ਵੀ ਗੋਬਿੰਦ ਰਾਇ ਨਾਲ ਕਿੰਨਾ ਘੁਲ ਮਿਲ ਗਏ ਹਨ। ਅਕਸਰ ਬਾਲਕ ਈ ਨਵੀਂ ਥਾਂ ਤੇ ਉਦਾਸ ਹੋ ਜਾਇਆ ਕਰਦੇ ਨੇ ਤੇ ਮਾਪਿਆਂ ਨੂੰ ਪਿਛਾਂਹ ਘਰ ਵੱਲ ਜਾਣ ਲਈ ਤੰਗ ਕਰਦੇ ਹਨ ਪਰ ਅਸ਼ਰਫ਼ ਤੇ ਮੁਹੰਮਦ ਨੇ ਤਾਂ ਕੇਰਾਂ ਵੀ ਏਦਾਂ ਨਹੀਂ ਕੀਤੀ। ਨਾਲ ਹੀ ਮਾਤਾ ਗੁਜਰੀ ਨੇ ਦੋਹਾਂ ਬੱਚਿਆਂ ਨੂੰ ਗਲਵੱਕੜੀ ਵਿਚ ਲੈ ਲਿਆ। ਬੀਬੀ ਨਸੀਰਾਂ ਨੂੰ ਦੋ ਦਿਨ ਹੋਰ ਰਹਿਣ ਲਈ ਰੋਕ ਲਿਆ ਤੇ ਪੀਰ ਜੀ ਦੇ ਮੁਰੀਦ ਜੋ ਘੋੜੇ ਲੈ ਕੇ ਆਏ ਸਨ, ਉਨ੍ਹਾਂ ਨੂੰ ਦੱਸਿਆ ਗਿਆ।”
ਇਸ ਘਟਨਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਬੀਬੀ ਨਸੀਰਾਂ ਦਾ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨਾਲ ਕਿੰਨਾ ਤੇ ਕਦੋਂ ਤੋਂ ਮੇਲ ਮਿਲਾਪ ਸੀ । ਇਹੋ ਕਾਰਣ ਸੀ ਕਿ ਬੇਗ਼ਮ ਨਸੀਰਾਂ ਦੇ ਬੱਚਿਆਂ ਵਿਚ ਵੀ ਦਸਮੇਸ਼ ਜੀ ਦੇ ਬੱਚਿਆਂ ਵਾਂਗ ਬਚਪਨ ਤੋਂ ਹੀ ਹੱਕ ਸੱਚ ਤੇ ਇਨਸਾਫ ਤੇ ਚੱਲਣ ਦੀ ਜੀਵਨ-ਜਾਂਚ ਸਿਖਾਈ ਜਾ ਰਹੀ ਸੀ। ਇਕ ਹੋਰ ਥਾਂ ਬੇਗ਼ਮ ਨਸੀਰਾਂ ਦਾ ਆਪਣੇ ਘਰ ਵਿਚ ਬੈਠ ਕੇ ਘਰ ਦੀ ਰੋਟੀ ਜਾਂ ਖਾਣਾ ਪਕਾਉਣ ਸਮੇਂ ਵੀ ਬੇਗ਼ਮ ਨਸੀਰਾਂ ਆਪਣੇ ਪੁੱਤਰਾਂ ਨੂੰ ਆਪਣੇ ਮੁਸਲਮਾਨਾਂ ਦੇ ਰਹਿਬਰ, ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ, ਜੋ ਕਰਬਲਾ ਵਿਚ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀਆਂ ਸ਼ਹਾਦਤ ਦੀਆਂ ਕਹਾਣੀਆਂ ਸੁਣਾ ਕੇ ਪੁੱਤਰਾਂ ਦੇ ਮਨਾਂ ਵਿਚ ਬੀਰ ਰਸ ਪੈਦਾ ਕਰਦੇ ਰਹਿਣ ਦੀ ਮਹਾਨ ਆਦਤ ਬਣ ਚੁੱਕੀ ਸੀ। ਇਹੋ ਹੀ ਕਾਰਣ ਹੈ ਕਿ ਪੀਰ ਜੀ ਦੇ ਚਾਰੇ ਪੁੱਤਰ, ਦਸਮੇਸ਼ ਜੀ ਦੇ ਚਲ ਰਹੇ ਧਰਮ ਯੁੱਧ ਵਿਚ ਬੜੀ ਖ਼ੁਸ਼ੀ ਨਾਲ ਕੁੱਦ ਪਏ ਤੇ ਹੱਸ-ਹੱਸ ਸ਼ਹਾਦਤਾਂ ਦੇ ਜਾਮ ਪੀ ਲਏ। ਇਹ ਸਭ ਕੁਝ ਉਨ੍ਹਾਂ ਨੂੰ ਉਨ੍ਹਾਂ ਦੀ ਮਾਤਾ ਤੇ ਪਿਤਾ ਵਲੋਂ ਵਿਰਸੇ ਵਿਚ ਮਿਲਿਆ ਸੀ। ਤਾਂ ਹੀ ਉਹ ਪੀਰ ਬੁੱਧੂ ਸ਼ਾਹ ਜੀ ਦੇ ਮਿਸ਼ਨ ਤੇ ਜੀਵਨ ਭਰ ਪਹਿਰਾ ਦੇਂਦੇ ਰਹੇ। ਮਾਂ ਬੇਗ਼ਮ ਨਸੀਰਾਂ ਦਾ ਉਨ੍ਹਾਂ ਦੇ ਜੀਵਨ ਉਸਾਰਨ ਵਿਚ ਅਹਿਮ ਤੇ ਅਭੁੱਲ ਯੋਗਦਾਨ ਹੈ। ਬੇਗ਼ਮ ਨਸੀਰਾਂ ਨੇ ਸਦਾ ਹੀ ਪਤੀਬਰਤਾ ਬੇਗ਼ਮ ਬਣਨ ਦਾ ਸੰਪੂਰਨ ਯਤਨ ਕੀਤਾ ਤੇ ਇਸ ਮਿਸ਼ਨ ਵਿਚ ਉਹ ਸੌ ਪ੍ਰਤੀਸ਼ਤ ਸਫਲ ਤੇ ਕਾਮਯਾਬ ਹੋਈ। ਕਦੀ ਵੀ ਡਰਪੋਕ ਤੇ ਬੁਜ਼ਦਿਲ ਔਰਤ ਸਿੱਧ ਨਹੀਂ ਹੋਈ ਸੀ।
ਮਹਾਨ ਪੀਰਾਂ ਫ਼ਕੀਰਾਂ ਤੇ ਰੱਬ ਵੱਲੋਂ ਵਰੋਸਾਏ ਸੂਰਬੀਰਾਂ ਨੂੰ ਕੁਰਬਾਨੀ ਦੀ ਅਦੁੱਤੀ ਬਖਸ਼ਿਸ਼ ਧੁਰ ਦਰਗਾਹੋਂ ਹੀ ਹੋ ਜਾਂਦੀ ਹੈ । ਉਨ੍ਹਾਂ ਨੂੰ ਬਚਪਨ ਤੋਂ ਹੀ ਅਜਿਹਾ ਵਿਰਸਾ ਪ੍ਰਾਪਤ ਹੁੰਦਾ ਹੈ ਜਿਸ ਦੀਆਂ ਇਲਾਹੀ ਸ਼ੁਆਵਾਂ ਛੋਟੀ ਉਮਰੇ ਹੀ ਪ੍ਰਤੀਤ ਹੋਣ ਲਗਦੀਆਂ ਹਨ। ਪੀਰ ਬੁੱਧੂ ਸ਼ਾਹ ਦੇ ਟੱਬਰ ਵਿਚ ਸਾਰੇ ਜੀਆਂ ਦਾ ਇਕ ਅਜਿਹਾ ਮਜ਼੍ਹਬੀ ਵਾਤਾਵਰਣ ਵਿਚ ਵਿਚਰ ਕੇ ਮੁਸਲਮਾਨ ਸੱਯਦ ਪੀਰ ਹੋਣ ਦੇ ਨਾਤੇ ਮਜ਼੍ਹਬੀ ਹੱਦਾਂ ਬੰਨੇ ਟੱਪ ਕੇ ਇਲਾਹੀ ਨੂਰ ਦੀ ਝਲਕ ਨੂੰ ਪਾਉਣ ਲਈ ਸਾਹਿਬੇ ਕਮਾਲ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਾਕ ਚਰਨਾਂ ਨੂੰ ਸਪਰਸ਼ ਕਰ ਇਲਾਹੀ ਨੂਰ ਦਾ ਅਨੰਦ ਮਾਨਣਾ ਇਕ ਕਮਾਲ ਦੀ ਮਿਸਾਲ ਹੈ। ਪੀਰ ਬੁੱਧੂ ਸ਼ਾਹ ਤੇ ਸਮੁੱਚੇ ਪਰਿਵਾਰ ‘ਤੇ ਅੱਲ੍ਹਾ-ਤਾਲਾ ਦੀ ਮਿਹਰ ਸੀ। ਇਤਿਹਾਸ ਦੇ ਪੰਨੇ ਇਸ ਵਾਕਿਆਤ ਦੀ ਉਗਾਹੀ ਭਰਦੇ ਹਨ ਕਿ ਪੀਰ ਜੀ ਦੀ ਬੇਗ਼ਮ ਨਸੀਰਾਂ ਵੀ ਕੋਈ ਆਮ ਔਰਤ ਨਹੀਂ ਸੀ। ਉਸਦੀ ਆਪਣੇ ਪੁੱਤਰਾਂ ਨੂੰ ਪਾਲਣ ਪੋਸ਼ਣ ਦੀ ਪ੍ਰਕਿਰਿਆ ਬੜੀ ਮਹਾਨ ਤੇ ਉਤਮ ਸੀ। ਜਿਵੇਂ ਪ੍ਰਲਾਦ ਜੀ ਦੀ ਭਗਤੀ ਵਿਚ ਉਸਦੀ ਮਾਤਾ ਦਾ ਵਿਸ਼ੇਸ਼ ਸਥਾਨ ਵਰਨਣ ਹੈ, ਉਸੇ ਤਰ੍ਹਾਂ ਹੀ ਬੇਗ਼ਮ ਨਸੀਰਾਂ ਦੇ ਪੁੱਤਰਾਂ ਨੂੰ ਬਹਾਦਰੀ ਤੇ ਮਜ਼੍ਹਬੀ ਸਿੱਖਿਆ ਪ੍ਰਦਾਨ ਕਰਦੀ ਰਹਿੰਦੀ। ਇਸ ਦੀ ਇਕ ਮਿਸਾਲ ਹੇਠ ਲਿਖੇ ਖ਼ਿਆਲਾਂ ਤੋਂ ਭਲੀਭਾਂਤ ਸਿੱਧ ਹੋ ਜਾਂਦੀ ਹੈ। ਪੁਸਤਕ “ਪੀਰ ਬੁੱਧੂ ਸ਼ਾਹ” ਦੇ ਨੌਵੇਂ ਅਧਿਆਏ ਵਿਚ ਇਸ ਦਾ ਕਰਤਾ “ਖੋਜੀ ਕਾਫ਼ਿਰ” ਇਉਂ ਬਿਆਨ ਕਰਦਾ ਹੈ; “ਮਗਰਬ ਦੀ ਨਮਾਜ ਅਦਾ ਕਰਨ ਮਗਰੋਂ ਨਸੀਰਾਂ ਬੇਗ਼ਮ ਚੌਂਕੇ ਚੁੱਲ੍ਹੇ ਦੇ ਕਾਰਜ ਵਿਚ ਰੁੱਝੀ ਹੋਈ ਆਪਣੇ ਦੋ ਪੁੱਤਰਾਂ, ਮੁਹੰਮਦ ਸ਼ਾਹ ਤੇ ਅਸ਼ਰਫ਼ ਨੂੰ ਹਦੀਸਾਂ ‘ਚੋਂ ਹਕਾਇਤਾਂ ਯਾਅਨੀ ਵਾਰਤਾਂ ਵੀ ਜ਼ੁਬਾਨੀ ਪਈ ਸੁਣਾਈ ਜਾਵੇ। ਨਾਲ ਦੀ ਨਾਲ ਰੋਟੀ ਟੁੱਕਰ ਪਕਾਉਣ ਦੇ ਆਹਰੇ ਵੀ ਲੱਗੀ ਹੋਈ ਦਿਸ ਰਹੀ ਸੀ। ਇਕ ਹਕਾਇਤ ਵਿਚ ਬਾਰ-ਬਾਰ ਨਬੀ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਹਜ਼ਰਤ ਹਸਨ ਅਤੇ ਹਜ਼ਰਤ ਹੁਸੈਨ ਦੀ ਸ਼ਹੀਦੀ ਦਾ ਵਰਨਣ ਵੀ ਉਨ੍ਹਾਂ ਬੱਚਿਆਂ ਨੂੰ ਬਾਲ ਉਮਰੇ ਸਿੱਖਿਆ ਦੇ ਕੇ ਅਚੰਭਿਤ ਕਰੀ ਜਾਵੇ। ਨਵ ਉਮਰੇ ਹਸਨ ਤੇ ਹੁਸੈਨ ਦੀ ਦਰਦਨਾਕ ਸ਼ਹੀਦੀ ਦਾ ਸਾਕਾ ਸੁਣਦਿਆਂ ਉਨ੍ਹਾਂ ਦੇ ਚੇਹਰਿਆਂ ਉੱਤੇ ਡਰ ਦਾ ਪ੍ਰਭਾਵ ਵੀ ਉਭਰਦਾ ਤੇ ਮਿੱਟਦਾ ਸਾਫ਼ ਪ੍ਰਤੀਤ ਹੋ ਰਿਹਾ ਸੀ। ਰੋਟੀਆਂ ਥੱਪਦੀ ਨਸੀਰਾਂ, ਬੱਚਿਆਂ ਦੀ ਜਗਿਆਸਾ ਪਾਰੋਂ ਬੜੇ ਹੁਨਰੀ ਢੰਗ ਨਾਲ, ਵਾਰਤਾ ਛੋਹੀ ਰੱਖਦੀ। ਨਸੀਰਾਂ ਮਿੱਠੇ ਲਹਿਜ਼ੇ ਵਿਚ ਬੋਲਦੀ, “ਪੁੱਤਰੋ! ਐਸੀ ਸ਼ਹੀਦੀ ਅੱਲ੍ਹਾ ਮੀਆਂ ਦੇ ਫ਼ਜ਼ਲ ਪਾਰੋਂ ਹੀ ਨਸੀਬ ਹੋਇਆ ਕਰਦੀ ਏ। ਸੂਰਮੇ ਇਸ ਤੋਂ ਡਰਿਆ ਨਹੀਂ ਕਰਦੇ। ਤੁਸੀਂ ਵੀ ਸੁਣ ਕੇ ਨਾ ਡਰੋ । ਡਰਨਾ ਸਿਰਫ ਫ਼ਜ਼ੂਲ ਦੀ ਮੌਤ ਤੋਂ ਹੀ ਚਾਹੀਦਾ ਏ । ਨਾਲ ਈ ਨਸੀਰਾਂ ਨੇ ਚੁਲ੍ਹੇ ਵਿਚ ਮੱਠੀਆਂ ਪੈਂਦੀਆਂ ਅੰਗਿਆਰੀਆਂ ਨੂੰ, ਚਮਟੇ ਨਾਲ ਸੂਤ ਕਰਕੇ, ਅੱਗ ਵਾਹਵਾ ਮੱਘਦੀ ਕਰ ਦਿੱਤੀ। “ਅੰਮੀਂ ਫੇਰ ਮੈਂ ਮਰਨਾ ਨਹੀਂ। ਮੈਨੂੰ ਫ਼ਜ਼ੂਲ ਦੀ ਮੌਤ ਚੰਗੀ ਨਹੀਂ ਲਗਦੀ। ਮੈਂ ਵੀ ਸ਼ਹੀਦ ਈ ਹੋਵਾਂਗਾ, ਹਸਨ ਹੁਸੈਨ ਵਾਂਗੂੰ,” ਆਖਦਾ ਅਸ਼ਰਫ਼ ਬਾਲਾਂ ਵਾਂਗ ਲਾਡਲਾ ਹੱਸਣ ਲੱਗ ਪਿਆ। “ਚੰਗਾ ਫੇਰ ਮੈਂ ਵੀ ਨਹੀਂ ਮਰਨਾ ਅਸ਼ਰਫ਼ਾ ! ਮੈਂ ਵੀ ਤੇਰੇ ਸੰਗ ਈ ਰਹੂੰ ਸ਼ਹੀਦੀ ਵੇਲੇ। ਅੱਛਾ?” ਮਾਸੂਮ ਬੋਲ ਬੋਲਦਿਆਂ ਮੁਹੰਮਦ ਸ਼ਾਹ ਨੇ ਅਸ਼ਰਫ਼ ਦੇ ਗਲ ਦੁਆਲੇ ਸੱਜੀ ਬਾਂਹ ਆ ਵਲੀ। ਇਸ ਤਰ੍ਹਾਂ ਦੋਵੇਂ ਬੱਚੇ ਖੇਡਦੇ ਹੋਏ ਬਾਹਰ ਘਰ ਦੇ ਵਿਹੜੇ ਵਿਚ ਜਾ ਵੜੇ। ਬੇਗ਼ਮ ਨਸੀਰਾਂ ਆਪਣੇ ਘਰ ਦੇ ਚੌਂਕੇ ਚੁੱਲ੍ਹੇ ਦੇ ਕੰਮ ਵਿਚ ਅੱਗੇ ਨਾਲੋਂ ਵੀ ਹੋਰ ਮਸਰੂਫ਼ ਹੋ ਗਈ। ਬਾਹਰੋਂ ਪੀਰ ਜੀ ਵਿਹੜੇ ਵਿਚ ਆ ਗਏ ਸਨ। ਉਨ੍ਹਾਂ ਦੇ ਨਾਲ ਮੁਰੀਦ ਵੀ ਪਿੱਛੇ-ਪਿੱਛੇ ਆ ਰਹੇ ਸਨ।
ਔਰੰਗਜ਼ੇਬ ਨੇ ਬੇਗ਼ਮ ਨਸੀਰਾਂ ਉਤੇ ਸੈਦ ਖ਼ਾਂ ਰਾਹੀਂ ਗਲਬਾ ਪਾਣ ਦਾ ਯਤਨ
ਦਸਮੇਸ਼ ਜੀ ਦੇ ਪਟਨਾ ਸਾਹਿਬ ਵਿਖੇ ਪ੍ਰਗਟ ਹੋਣ ਸਮੇਂ ਘੁੜਾਮ ਦੇ ਮੁਸਲਿਮ ਪੀਰ ਭੀਖਣ ਸ਼ਾਹ ਵਲੋਂ ਚੜ੍ਹਦੇ ਵੱਲ ਸਿੱਜਦਾ ਕਰ ਕੇ, ਪ੍ਰਤੱਖ ਰੱਬੀ ਨੂਰ ਦੇ ਕਰਿਸ਼ਮੇ ਨੂੰ ਸਲਾਮ ਕਰਨ ਸਮੇਂ ਤੋਂ ਹੀ ਸਾਥੀ, ਪੀਰ ਬੁੱਧੂ ਸ਼ਾਹ ਨੇ ਵੀ ਗੁਰੂ ਨਾਨਕ ਮਿਸ਼ਨ ਨੂੰ ਦਿਲੋਂ ਸਵੀਕਾਰ ਕਰ ਲਿਆ ਸੀ। ਇਥੇ ਕੋਈ ਧਰਮ ਪਰਿਵਰਤਨ ਦਾ ਸਵਾਲ ਜਾਂ ਵਿਸ਼ਾ ਨਹੀਂ ਸੀ। ਗੁਰੂ ਨਾਨਕ ਮਿਸ਼ਨ ਵਿਚ ਧਰਮ ਜਾਂ ਮਜ਼੍ਹਬ ਕੋਈ ਵੀ ਹੋਵੇ, ਨੇਕੀ, ਹੱਕ ਤੇ ਸੱਚ ਦੇ ਅਸੂਲਾਂ ਦੇ ਧਾਰਨੀ ਹੋਣਾ ਹੀ ਸਿੱਖੀ ਹੈ। ਇਸੇ ਲਈ ਪੀਰ ਬਦਰ-ਉਦ-ਦੀਨ ਉਰਫ ਬੁੱਧੂ ਸ਼ਾਹ, ਸ਼ਾਦੀ ਬਾਅਦ ਬੇਗ਼ਮ ਨਸੀਰਾਂ, ਸੱਯਦ ਸ਼ਾਹ ਹੁਸੈਨ, ਸੱਯਦ ਮੁਹੰਮਦ ਬਖ਼ਸ਼, ਸੱਯਦ ਮੁਹੰਮਦ ਸ਼ਾਹ, ਸੱਯਦ ਅਸ਼ਰਫ (ਚਾਰੇ ਪੁੱਤਰ), ਪੀਰ ਜੀ ਦੇ ਪਿਤਾ ਸੱਯਦ ਗ਼ੁਲਾਮ ਸ਼ਾਹ, ਪੀਰ ਜੀ ਦੇ ਭਾਈ ਭੂਰੇ ਸ਼ਾਹ ਤੇ ਸੈਂਕੜੇ ਮੁਰੀਦ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਇਸ਼ਾਰੇ ਤੇ ਜਾਨਾਂ ਹੂਲਣ ਲਈ ਭੰਗਾਣੀ ਦੇ ਜੰਗ ਵਿਚ ਨਿਰੰਤਰ ਕੁੱਦ ਪਏ।
ਭਾਵੇਂ ਬੇਗ਼ਮ ਨਸੀਰਾਂ ਸਢੌਰੇ ਦੇ ਇਸ ਸੱਯਦ ਪਰਿਵਾਰ ਵਿਚ ਨਵੀਂ ਆਈ ਨੂੰ ਕੋਈ ਚੋਖਾ ਤੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ । ਪਰ ਪੀਰ ਜੀ ਦੇ ਗੁਰੂ ਘਰ ਨਾਲ ਦਿਲੋਂ ਤੇ ਨੇਕ ਸੰਬੰਧ ਹੋਣ ਕਾਰਣ ਉਹ ਵੀ ਛੇਤੀ ਹੀ ਗੁਰੂ ਪਰਿਵਾਰ ਨਾਲ ਘਿਉ ਖਿਚੜੀ ਹੋ ਨਿਬੜੀ। ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਦੇ ਮਿੱਠੇ ਸੁਭਾਉ ਤੇ ਮਿਲਵਰਤਨ ਨੇ ਬੇਗ਼ਮ ਨਸੀਰਾਂ ਦੇ ਮਨ ਵਿਚ ਸਿੱਖ ਗੁਰੂ ਸਾਹਿਬਾਨ ਤੇ ਗੁਰੂ ਨਾਨਕ ਮਿਸ਼ਨ ‘ਤੇ ਪੱਕਾ ਤੇ ਸੱਚਾ ਵਿਸ਼ਵਾਸ ਜਮਾ ਲਿਆ ਸੀ । ਬੇਗ਼ਮ ਨਸੀਰਾਂ ਅਨੰਦਪੁਰ ਵਿਖੇ ਬਾਲਕ ਗੋਬਿੰਦ ਰਾਏ ਨਾਲ ਆਪਣੇ ਪੁੱਤਰਾਂ ਦਾ ਮਿਲਾਪ ਕਰਾਉਣ ਵਿਚ ਮਾਣ ਤੇ ਖ਼ੁਸ਼ੀ ਅਨੁਭਵ ਕਰਦੀ ਸੀ । ਆਪਣੇ ਮੁਸਲਿਮ ਮਜ਼੍ਹਬ ਵਿਚ ਰਹਿ ਕੇ ਪੰਜ ਵਕਤ ਦੀ ਨਮਾਜ਼ ਦੇ ਫਰਜ਼ ਪੂਰਦਿਆਂ ਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਤੇ ਹਦੀਸਾਂ ਤੇ ਕਲਮੇ ਪੜ੍ਹ ਕੇ ਸੱਯਦ ਘਰਾਣੇ ਦੀਆਂ ਇਸਲਾਮਿਕ ਰਵਾਇਤਾਂ ਵੀ ਨਿਭਾ ਲੈਂਦੀ ਸੀ । ਗੁਰੂ ਗੋਬਿੰਦ ਸਿੰਘ ਜੀ ਵਿਚ ਪੀਰ ਭੀਖਣ ਸ਼ਾਹ ਵਾਂਗ ਨਸੀਰਾਂ ਬੇਗ਼ਮ ਇਲਾਹੀ ਤੇ ਨੂਰੀ ਝਲਕ ਦੇ ਜਲਵੇ ਪਾ ਰਹੀ ਸੀ । ਗੁਰੂ ਸਾਹਿਬ ਨੂੰ ਹੱਕ ਤੇ ਸੱਚ ਦਾ ਮਸੀਹਾ ਸਮਝ ਕੇ ਔਰੰਗਜ਼ੇਬ ਦੇ ਜ਼ੁਲਮੋ-ਸਿਤਮ ਦੀ ਤਬਾਹਕੁੰਨ ਤੇਗ਼ ਨੂੰ ਠਲ੍ਹ ਪਾਉਣ ਦੀ ਸੱਚੀ ਕੁਰਬਾਨੀ ਨੂੰ ਸਹੀ ਮੰਨ ਕੇ, ਗੁਰੂ ਸਾਹਿਬ ਦਾ ਸਾਥ ਨਿਬਾਉਣ ਦਾ ਯਤਨ ਤੇਜ ਕਰ ਦਿੱਤਾ ਸੀ । ਉਸ ਨੂੰ ਇਹ ਵੀ ਭਲੀ ਭਾਂਤ ਸਪੱਸ਼ਟ ਸੀ ਕਿ ਇਸ ਵਿਦਰੋਹੀ ਪੰਧ ‘ਤੇ ਚੱਲ ਕੇ ਮੁਸੀਬਤਾਂ ਦੇ ਪਰਬਤਾਂ ਨਾਲ ਮੱਥਾ ਡਾਹੁਣਾ ਪਵੇਗਾ ਤੇ ਸਾਰੇ ਪਰਿਵਾਰ ਨੂੰ ਵੱਡੀਆਂ ਔਕੜਾਂ ਵਿਚੋਂ ਗੁਜ਼ਰਨਾ ਪਵੇਗਾ। ਪਰੰਤੂ ਬਲਿਹਾਰ ਜਾਈਏ ਪੀਰ ਜੀ ਤੇ ਬੇਗ਼ਮ ਨਸੀਰਾਂ ਦੇ ਸੱਚੇ ਤੇ ਵਿਦਰੋਹੀ ਫ਼ੈਸਲੇ ਤੋਂ, ਜਿਸਨੂੰ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕਰਕੇ ਝੋਲੀ ਵਿਚ ਪਾ ਲਿਆ । ਬੇਗ਼ਮ ਨਸੀਰਾਂ ਨੇ ਕਿਸੇ ਵੀ ਕੁਰਬਾਨੀ ਦੇ ਇਮਤਿਹਾਨ ਵਿਚੋਂ ਪੈਰ ਪਿੱਛੇ ਨਹੀਂ ਹਟਾਇਆ। ਸਮੇਂ-ਸਮੇਂ ਤੇ ਆਪਣੇ ਹੀ ਜਿਗਰ ਦੇ ਟੋਟਿਆਂ ਦੀ ਅਹੂਤੀ ਦੇ ਕੇ ਗੁਰੂ ਨਾਨਕ ਮਿਸ਼ਨ ਦੇ ਹੱਕ-ਸੱਚ ਦੇ ਪੌਦੇ ਨੂੰ ਖੂਨ ਦਾ ਪਾਣੀ ਪਾ ਕੇ ਸਿੰਜਿਆ। ਜਦੋਂ ਕਦੀ ਬੇਗ਼ਮ ਨਸੀਰਾਂ ਦੇ ਸਕੇ ਵੀਰ ਨੇ ਆਪਣੀ ਨੌਕਰੀ ਤੇ ਔਰੰਗਜ਼ੇਬ ਦੀ ਮੁਗ਼ਲ ਸੈਨਾ ਵਿਚ ਸਿਪਾਹ-ਸਾਲਾਰ ਹੋਣ ਦੀ ਹੈਸੀਅਤ ਵਿਚ ਬਾਦਸ਼ਾਹ ਦੀ ਗੱਲ ਮਨਵਾਉਣ ਦਾ ਯਤਨ ਵੀ ਕੀਤਾ ਤਾਂ ਇਸ ਭੈਣ ਨਸੀਰਾਂ ਬੇਗ਼ਮ ਨੇ ਆਪਣੇ ਵੀਰ ਦੇ ਪਿਆਰ ਨੂੰ ਲੱਤ ਮਾਰ ਪਿੱਛੇ ਸੁੱਟ ਦਿੱਤਾ ਤੇ ਆਪਣੇ ਅਕੀਦੇ ਤੇ ਸੱਚ ਨੂੰ ਮਾਨਤਾ ਦਿੱਤੀ।
ਗੁਰੂ ਨਾਨਕ ਮਿਸ਼ਨ ਦਾ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ‘ਤੇ ਪ੍ਰਭਾਵ
ਜਦੋਂ ਦਾ ਬੇਗ਼ਮ ਨਸੀਰਾਂ ਦੇ ਪਰਿਵਾਰ ਦਾ ਮੇਲ ਜੋਲ ਗੁਰੂ ਜੀ ਨਾਲ ਹੋਇਆ ਤੇ ਪੀਰ ਜੀ ਦੇ ਬਚਨ-ਬਿਲਾਸ ਪਾਉਂਟਾ ਸਾਹਿਬ ਵਿਖੇ ਦਸਮੇਸ਼ ਜੀ ਨਾਲ ਹੋਏ, ਤੇ ਪੀਰ ਜੀ ਦੀ ਰੱਬ ਸੰਬੰਧੀ ਹੋ ਚੁੱਕੀ ਵਿਚਾਰ ਤੇ ਸੁਆਲ-ਜੁਆਬਾਂ ਦੀ ਗਹਿਰਾਈ ਦੇ ਪ੍ਰਭਾਵ ਨੇ ਗੁਰੂ ਗੋਬਿੰਦ ਰਾਏ ਵਿਚੋਂ ਇਲਾਹੀ ਨੂਰ ਦੀ ਝਲਕ ਪ੍ਰਗਟਾਈ ਇਹ ਸੱਯਦ ਪਰਿਵਾਰ ਸਦਾ ਲਈ ਗੁਰੂ ਨਾਨਕ ਦਾ ਪੱਕਾ ਸਿੱਖ ਤੇ ਮੁਰੀਦ ਹੋ ਨਿਬੜਿਆ। ਜਿਉਂ-ਜਿਉਂ ਸਮਾਂ ਲੰਘਦਾ ਗਿਆ, ਇਹ ਸੰਬੰਧ ਹਮੇਸ਼ਾ ਲਈ ਨਿਘਰ ਤੇ ਸਦੀਵੀ ਹੋ ਗਏ । ਉਧਰ ਕਸ਼ਮੀਰੀ ਪੰਡਤਾਂ ਨੂੰ ਇਸਲਾਮ ਦੇ ਹੈਦਰੀ ਝੰਡੇ ਹੇਠ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ ਤੇ ਕਸ਼ਮੀਰ ਦਾ ਸੂਬਾ ਇਫ਼ਤਿਖਾਰ ਖ਼ਾਨ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤਾਮੀਲ ਕਰਾਉਣ ਲਈ ਸ਼ਾਹੀ ਫੁਰਮਾਨ ਜਾਰੀ ਕਰਵਾ, ਹਿੰਦੂਆਂ ਤੇ ਰੋਅਬ ਜਮਾ ਰਿਹਾ ਸੀ। ਨਾਲ ਹੀ, ਮੁਗ਼ਲ ਫ਼ੌਜ ਦੇ ਜਰਨੈਲ ਸੈਦ ਖ਼ਾਂ ਰਾਹੀਂ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਉਪਰ ਦਬਾ ਪਾਇਆ ਜਾ ਰਿਹਾ ਸੀ, ਕਿ ਪੀਰ ਬੁੱਧੂ ਸ਼ਾਹ ਦੇ ਸੰਬੰਧ ਵੀ ਅਨੰਦਪੁਰ ਨਾਲੋਂ ਤੁੜਵਾਏ ਜਾਣ । ਬਾਦਸ਼ਾਹ ਨੂੰ ਖ਼ਬਰਾਂ ਮਿਲ ਰਹੀਆਂ ਸਨ ਕਿ ਗੁਰੂ ਨਾਨਕ ਸਾਹਿਬ ਦੇ ਗੱਦੀ ਨਸ਼ੀਨ ਨੌਵੇਂ ਗੁਰੂ ਤੇਗ਼ ਬਹਾਦਰ ਸਾਹਿਬ ਇਸ ਹੁਕਮ ਦੀ ਮਨਾਹੀ ਲਈ ਹਿੰਦੂਆਂ ਨੂੰ ਮੁਸਲਮਾਨ ਬਣਨ ਲਈ ਤੇ ਧਰਮ ਪਰਿਵਰਤਨ ਤੋਂ ਵਰਜ ਰਹੇ ਹਨ। ਹਰ ਥਾਂ ਰਹਿੰਦੇ ਹਿੰਦੂਆਂ ਤੇ ਕੱਟੜ ਮੁਗ਼ਲ ਹਿੰਦੂਆਂ ਤੇ ਕੱਟੜ ਮੁਗ਼ਲ ਸ਼ਰੱਈ ਮੁਸਲਮਾਨ ਆਨੇ ਬਹਾਨੇ ਹਿੰਦੂਆਂ ਦੀ ਸੁੰਨਤ ਕਰਵਾ ਕੇ ਮੁਸਲਮਾਨ ਬਣਾਉਣ ਦੇ ਪੂਰੇ ਜ਼ੋਰਾਂ ‘ਤੇ ਸਨ । ਦਿੱਲੀ ਦਰਬਾਰ ਦੇ ਵਜ਼ੀਰ ਸਾਫੀ ਖ਼ਾਂ ਅੱਗੇ ਬਾਦਸ਼ਾਹ ਨੇ ਪੀਰ ਬੁੱਧੂ ਸ਼ਾਹ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੰਬੰਧਾਂ ਬਾਰੇ ਖ਼ਾਸ ਗੁਫ਼ਤਗੂ ਕਰ ਕੇ ਇਹ, ਹੁਕਮ ਤੇ ਸ਼ਾਹੀ ਫੁਰਮਾਨ ਜਾਰੀ ਕਰਕੇ ਫ਼ੌਜ ਦੇ ਜਰਨੈਲ ਸੈਦ ਖ਼ਾਂ ਤੇ ਸਾਫੀ ਖ਼ਾਂ ਦੀ ਆਪਸੀ ਬਹੁਤ ਬਣ ਆਉਂਦੀ ਸੀ। ਸੋ ਵਜ਼ੀਰ ਨੇ ਸੈਦ ਖ਼ਾਂ ਨੂੰ ਕੋਲ ਬੁਲਾ ਕੇ ਸਾਰੇ ਸਰਕਾਰੀ ਹੁਕਮਾਂ ਤੋਂ ਜਾਣੂੰ ਕਰਵਾ ਦਿੱਤਾ ਗਿਆ।
ਇਸ ਫਿਕਰਮੰਦ ਸ਼ੱਕ ਦੀ ਨਵਿਰਤੀ ਲਈ ਜਰਨੈਲ ਸੈਦ ਖ਼ਾਂ ਨੂੰ ਸਢੌਰੇ ਜਾਣਾ ਪਿਆ। ਫ਼ੌਜੀ ਜਰਨੈਲ ਹੋਣ ਕਰਕੇ ਛੇ ਸਤ ਜਵਾਨ ਨਾਲ ਲੈ ਉਹ ਸਢੌਰੇ ਪੁੱਜ ਗਿਆ। ਬਾਕੀ ਜਵਾਨਾਂ ਨੂੰ ਸੈਦ ਖ਼ਾਂ ਸਢੌਰੇ ਦੇ ਇਲਾਕਾ ਇੰਚਾਰਜ ਉਸਮਾਨ ਖ਼ਾਨ ਕੋਲ ਛੱਡ ਕੇ ਸੈਦ ਖ਼ਾਂ ਆਪਣੀ ਭੈਣ ਬੇਗ਼ਮ ਨਸੀਰਾਂ ਕੋਲ ਜਾ ਪਹੁੰਚਿਆ। ਅਗੋਂ ਬੇਗ਼ਮ ਨਸੀਰਾਂ ਆਪਣੇ ਦੋ ਛੋਟੇ ਪੁੱਤਰਾਂ ਨੂੰ ਨਾਲ ਬਿਠਾਈ ਚੌਂਕੇ ਚੁੱਲੇ ਦਾ ਕੰਮ ਕਾਰ ਕਰ ਰਹੀ ਸੀ। ਰਸਮੀ ਮੇਲ-ਮਿਲਾਪ ਉਪਰੰਤ ਚਾਹ ਪਾਣੀ ਪੁਛਣ ਬਾਅਦ ਬੈਠ ਕੇ ਬੇਗ਼ਮ ਨਸੀਰਾਂ ਨੇ ਆਪਣੇ ਭਾਈਜਾਨ ਤੋਂ ਪੇਕੇ ਪਰਿਵਾਰ ਤੇ ਭਾਬੀ ਜਾਨ ਦੀ ਸੁੱਖ ਸਾਂਦ ਪੁੱਛਣੀ ਚਾਹੀ। ਵੀਰ ਸੈਦ ਖ਼ਾਂ ਛੋਟੀ ਥਾਂ ਤੇ ਹੋਣ ਕਾਰਣ ਭੈਣ ਨਸੀਰਾਂ ਦਾ ਪੂਰਾ ਮਾਣ ਤੇ ਸਤਿਕਾਰ ਕਰਦਾ ਸੀ। ਪੀਰ ਜੀ ਘਰ ਵਿਚ ਨਹੀਂ ਸਨ । ਸ਼ਾਮ ਦੇ ਖਾਣੇ ਤੋਂ ਪਹਿਲਾਂ ਹੀ ਉਹ ਇਸ ਮੁਸੀਬਤ ਦੀ ਘੁੰਡੀ ਨੂੰ ਖੋਲ੍ਹਣਾ ਚਾਹੁੰਦਾ ਸੀ । ਸੋ ਭੈਣ ਨੂੰ ਘਰ ਵਿਚ ਇਕੱਲੀ ਵੇਖ ਕੇ ਸੈਦ ਖ਼ਾਂ ਨੇ ਗੱਲ ਕਰਨੀ ਯੋਗ ਸਮਝੀ। “ਭੈਣ ਮੈਂ ਤੇਰੇ ਨਾਲ ਇਕ ਜ਼ਰੂਰੀ ਗੱਲ ਕਰਨੀ ਚਾਹੁੰਨਾ।” ਨਾਲ ਹੀ ਉਹ ਬਾਹਰ ਵੱਲ ਵੀ ਝਾਕਣ ਲੱਗਾ। ਬੇਗ਼ਮ ਨਸੀਰਾਂ ਬੜੇ ਅਚੰਭੇ ਨਾਲ ਸੋਚਣ ਲੱਗ ਪਈ। “ਪੀਰ ਜੀ ਨੂੰ ਸਮਝਾ, ਉਹ ਤੇਗ਼ ਬਹਾਦਰ (ਗੁਰੂ) ਅਤੇ ਉਹਦੇ ਕਾਫ਼ਿਰ ਸਿੱਖਾਂ ਨਾਲ ਮੇਲ ਜੋਲ ਨਾ ਰੱਖਣ। ਔਰੰਗਜ਼ੇਬ ਏਸ ਗਲੋਂ ਬੜਾ ਨਾਰਾਜ਼ ਏ ਕਿਧਰੇ ਮੇਰੀ ਤੇ ਤੁਹਾਡੀ ਸ਼ਾਮਤ ਈ ਨਾ ਆ ਜਾਵੇ।” ਸੁਣ ਕੇ ਬੇਗ਼ਮ ਨਸੀਰਾਂ ਨੇ ਬੜਾ ਦੁੱਖ ਮਨਾਇਆ, ਪਰ ਭਰਾ ਨੂੰ ਕੀ ਆਖੇ? ਆਖਿਰ ਸੈਦ ਖ਼ਾਂ ਨੂੰ ਪੀਰ ਜੀ ਨਾਲ ਵੀ ਗੱਲ ਕਰਨੀ ਪਈ। “ਪੀਰ ਜੀ ਤੁਸੀਂ ਸੱਯਦ ਤੇ ਪੰਜ ਨਮਾਜ਼ੀ ਹੋਣ ਦੇ ਬਾਵਜੂਦ ਪਤਾ ਨਹੀਂ ਤੇਗ਼ ਬਹਾਦਰ (ਗੁਰੂ) ਵਰਗੇ ਗ਼ੈਰ ਮੁਸਲਿਮ ਨਾਲ ਕਿਵੇਂ ਨੇੜਤਾ ਬਣਾਈ ਫਿਰਦੇ ਓ ! ਸ਼ਹਿਨਸ਼ਾਹ ਔਰੰਗਜ਼ੇਬ ਨੂੰ ਇਹ ਸਾਂਝ ਰੜਕਦੀ ਏ।” ਸੁਣ ਕੇ ਬੇਗ਼ਮ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਬੜੇ ਗੁੱਸੇ ਵਿਚ ਆ ਕੇ ਲਾਲ ਪੀਲੇ ਹੋ ਗਏ। ਪੀਰ ਜੀ ਤੇ ਨਸੀਰਾਂ ਦੇ ਸਬਰ ਦਾ ਪਿਆਲਾ ਉਛਲਣ ਲੱਗਾ ਪਰ ਘਰ ਆਏ ਮਹਿਮਾਨ ਨੂੰ ਉਹ ਕੀ ਆਖਣ?
ਬੇਗ਼ਮ ਨਸੀਰਾਂ ਤੇ ਪੀਰ ਬੁੱਧੂ ਸ਼ਾਹ ਨੂੰ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀਆਂ ਗ਼ਲਤ ਨੀਤੀਆਂ ਦਾ ਪਹਿਲਾਂ ਹੀ ਅਹਿਸਾਸ ਹੋ ਰਿਹਾ ਸੀ। ਪਰ ਘਰ ਆਏ ਮਹਿਮਾਨ ਦੀ ਪੂਰੀ ਟਹਿਲ ਸੇਵਾ ਤੇ ਆਦਰ ਭਾਉ ਕਰਨਾ ਇਸ ਸੱਯਦ ਪਰਿਵਾਰ ਦਾ ਪਰਮ ਧਰਮ ਬਣ ਚੁੱਕਾ ਸੀ। ਸੋ ਜਿਵੇਂ ਕਿਵੇਂ ਵੀ ਹੋ ਸਕਿਆ ਬੇਗ਼ਮ ਨਸੀਰਾਂ ਨੇ ਇਸ ਮਸਲੇ ਨੂੰ ਗੱਲਾਂ ਬਾਤਾਂ ਵਿਚ ਆਇਆ ਗਿਆ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਰਾਤ ਦਾ ਭੋਜਨ ਖਾਣ ਉਪਰੰਤ ਜਰਨੈਲ ਸੈਦ ਖ਼ਾਂ ਦੀ ਗੱਲ ਨੂੰ ਸੱਚੀ ਸੇਧ ਦੇਣ ਲਈ ਪੀਰ ਜੀ ਨੇ ਸਿਲਸਿਲਾ ਛੇੜ ਹੀ ਦਿੱਤਾ। “ਸੈਦਿਆ! ਕਿੱਥੇ ਇਹ ਜ਼ਾਲਮ ਬਾਦਸ਼ਾਹ ਤੇ ਕਿੱਥੇ ਇਲਾਹੀ ਜੋਤ ਗੁਰੂ ਤੇਗ਼ ਬਹਾਦਰ ! ਉਸੇ ਤੇਗ਼ ਬਹਾਦਰ ਨਾਲ ਕਦੀ ਇਸ ਔਰੰਗਜ਼ੇਬ ਨੇ ਖ਼ੁਦ ਸਾਂਝ ਬਣਾਈ ਸੀ। ਜਾਪਦੈ ਸੈਦਿਆ, ਤੈਨੂੰ ਬੇਅਸੂਲੇ ਦੁਸ਼ਟ ਔਰੰਗੇ ਨੇ ਏਸੇ ਮਕਸਦ ਲਈ ਘੱਲਿਆ ਏ ਬਈ ਬੁੱਧੂ ਸ਼ਾਹ ਦਾ ਪਰਿਵਾਰ ਗੁਰੂ ਤੇਗ਼ ਬਹਾਦਰ ਨਾਲ ਮੇਲ-ਜੋਲ ਨਾ ਰੱਖੇ।” ਪੀਰ ਜੀ ਨੇ ਸੈਦ ਖ਼ਾਂ ਦੇ ਸਢੌਰੇ ਆਉਣ ਦੇ ਖ਼ਾਸ ਮਕਸਦ ਦੀ ਧੌਣ ਨੂੰ ਜਾ ਹੱਥ ਪਾਇਆ ਸੀ।
“ਬਿਲਕੁੱਲ ਸਹੀ ਅੰਦਾਜ਼ਾ ਲਾ ਲਿਐ ਤੁਸਾਂ” ਸੈਦ ਖ਼ਾਂ ਦਾ ਫ਼ੌਜੀ ਸੁਭਾਅ ਸਾਹਮਣੇ ਆ ਗਿਆ ਸੀ। “ਪਰ ਪੀਰ ਜੀ, ਤੁਹਾਡੇ ਵਲੋਂ ਸ਼ਹਿਨਸ਼ਾਹ ਨੂੰ ਦੁਸ਼ਟ ਗਰਦਾਨਣਾ ਮੇਰੀ ਸਮਝ ਤੋਂ ਬਾਹਰ ਏ।” ਸੈਦ ਖ਼ਾਂ ਮੁਗ਼ਲ ਰਾਜ ਦਾ ਸੈਨਾਪਤੀ ਹੋਣ ਕਾਰਣ ਖੁੰਦਕ ਖਾ ਗਿਆ ਜਾਪਦਾ ਸੀ। ਅਜੇ ਪੀਰ ਬੁੱਧੂ ਸ਼ਾਹ ਸੈਦ ਖ਼ਾਂ ਦੇ ਗੁੱਸੇ ਦਾ ਜੁਆਬ ਦੇਣ ਬਾਰੇ ਸੋਚ ਰਿਹਾ ਸੀ ਕਿ ਬੇਗ਼ਮ ਨਸੀਰਾਂ ਰਹਿ ਨਾ ਸਕੀ ਤੇ ਬਿਫਰੀ ਸ਼ੇਰਨੀ ਵਾਂਗ ਭਬਕ ਪਈ, “ਸੁਣ ਵੀਰਨਾ! ਮੈਂ ਕਈ ਵਾਰ ਪੀਰ ਜੀ ਨਾਲ ਸੱਯਦ ਭੀਖਣ ਸ਼ਾਹ ਦੇ ਡੇਰੇ ਤੇ ਜਾ ਕੇ ਦਿੱਲੀ ਦੇ ਬਾਦਸ਼ਾਹ ਦੀ ਗੱਲ ਸੁਣ ਚੁੱਕੀ ਹਾਂ। ਇਨ੍ਹਾਂ ਪੀਰਾਂ ਫ਼ਕੀਰਾਂ ਦੇ ਫ਼ਤਵੇ ਸੱਚੇ ਤੇ ਲਾਜੁਆਬ ਹੋਣ ਨਾਤੇ ਅਟੱਲ ਹੋਇਆ ਕਰਦੇ ਨੇ । ਸੈਦੇ ! ਇਸ ਜ਼ਾਲਮ ਬਾਦਸ਼ਾਹ ਨੇ ਦੁਨਿਆਵੀ ਤਖ਼ਤ ਹਾਸਿਲ ਕਰਨ ਲਈ ਪਿਉ ਨੂੰ ਕੈਦ ਕਰ ਤਸੀਹੇ ਦੇ-ਦੇ ਕੇ ਮਾਰਿਐ…ਰਾਜ ਖੋਹਣ ਲਈ ਭਰਾਵਾਂ ਦਾ ਤੇ ਭਤੀਜਿਆਂ ਦਾ ਲਹੂ ਵਹਾ ਕੇ ਤਖ਼ਤ ਹਾਸਿਲ ਕੀਤਾ ਏ। ਬੇਗਿਣਤ ਬੇਦੋਸ਼ੇ ਹਿੰਦੂ ਮਜ਼੍ਹਬ ਦੇ ਨਾਂ ਤੇ ਮੌਤ ਦੇ ਘਾਟ ਉਤਾਰੇ ਜਾ ਰਹੇ ਨੇ। ਕੀ ਵੀਰਨਾ ! ਇਹ ਸ਼ਹਿਨਸ਼ਾਹ ਦੁਸ਼ਟ ਨਹੀਂ?” ਬੇਗ਼ਮ ਨਸੀਰਾਂ ਆਪਣੇ ਪਤੀ ਦੇ ਸ਼ਬਦਾਂ ਦੀ ਪੂਰੀ ਤਰ੍ਹਾਂ ਪ੍ਰੋੜ੍ਹਤਾ ਕਰਦੀ ਹੋਈ, ਭਰਾ ਨੂੰ ਸਮਝਾ ਰਹੀ ਸੀ।
“ਅੱਲ੍ਹਾ ਤਾਲਾ ਅਹਿਸਾਨ-ਫ਼ਰਾਮੋਸ਼ਾਂ ਨੂੰ ਅਣਦਿਸਦੇ ਹੱਥਾਂ ਨਾਲ ਕਰੜੀ ਸਜ਼ਾ ਦਿਆ ਕਰਦੈ।” ਪੀਰ ਬੁੱਧੂ ਸ਼ਾਹ ਦੇ ਸੱਚੇ ਤੇ ਅਣਖੀਲੇ ਤੀਰ ਸੁਣਨ ਵਾਲੇ ਨੂੰ ਵੀ ਵਿੰਨ੍ਹਦੇ ਜਾ ਰਹੇ ਸਨ।
“ਬੁਲੰਦ ਇਕਬਾਲ ਸ਼ਹਿਨਸ਼ਾਹ-ਏ-ਹਿੰਦ ਨੇ ਵੈਸੇ ਕਿਹੜੀ ਅਹਿਸਾਨ-ਫਰਾਮੋਸ਼ੀ ਕਰ ਦਿੱਤੀ ਆ? ਉਹ ਤਾਂ ਬਤੌਰ ਏ ਬਾਦਸ਼ਾਹ ਸਦਾ ਲੋਕਾਂ ਸਿਰ ਅਹਿਸਾਨ ਹੀ ਕਰਦੇ ਰਹਿੰਦੇ ਨੇ।” ਸੈਦ ਖ਼ਾਂ ਔਰੰਗਜ਼ੇਬ ਦੀ ਨੇਕ ਨੀਅਤੀ ਦੇ ਸਰਟੀਫਿਕੇਟ ਬਣਾ ਕੇ ਪੇਸ਼ ਕਰ ਰਿਹਾ ਸੀ।
“ਤੈਨੂੰ ਯਾਦ ਨਹੀਂ ਸੈਦਿਆ! ਕੁਝ ਕੁ ਸਾਲ ਪਹਿਲਾਂ ਅਸਾਮ ਦਾ ਰਾਜਾ ਰਾਮਰਾਏ ਤੇ ਔਰੰਗਜ਼ੇਬ ਦੇ ਭੇਜੇ ਰਾਜਾ ਰਾਮ ਸਿਹੁੰ ਵਿਚ ਗੁਰੂ ਤੇਗ਼ ਬਹਾਦਰ ਜੀ ਨੇ ਵਿਚੋਲਗੀ ਕਰਕੇ ਰਜ਼ਾਮੰਦੀ ਕਰਵਾ ਦਿੱਤੀ ਸੀ ਤੇ ਅਜਾਈਂ ਖ਼ੂਨ ਖ਼ਰਾਬਾ ਹੋਣ ਤੋਂ ਬਚਾ ਦਿੱਤਾ ਸੀ। ਕੀ ਇਹ ਗੁਰੂ ਸਾਹਿਬ ਦਾ ਔਰੰਗਜ਼ੇਬ ‘ਤੇ ਅਹਿਸਾਨ ਨਹੀਂ ਸੀ?” ਸੋ ਗੁਰੂ ਨਾਨਕ ਦੇ ਘਰ ਦੀ ਤਾਰੀਫ਼ ਕਰਨੋਂ ਪੀਰ ਜੀ ਤੇ ਬੇਗ਼ਮ ਨਸੀਰਾਂ ਕਿਵੇਂ ਰਹਿ ਸਕਦੇ ਸਨ। ਸੋ ਬੇਗ਼ਮ ਨਸੀਰਾਂ ਦੇ ਕਰੜੇ ਬੋਲ ਸੁਣ ਕੇ ਸੈਦ ਖ਼ਾਂ ਬੜਾ ਹੈਰਾਨ ਵੀ ਸੀ ਤੇ ਉਨ੍ਹਾਂ ਨੂੰ ਆਪਣੇ ਮਕਸਦ ਲਈ ਪ੍ਰੇਰਨ ਲਈ ਵੀ ਮਜਬੂਰ ਵੀ ਹੋ ਗਿਆ ਸੀ । ਪਰੰਤੂ ਪੀਰ ਬੁੱਧੂ ਸ਼ਾਹ ਤੇ ਉਸਦੀ ਭੈਣ ਨਸੀਰਾਂ ਦੇ ਵਿਚਾਰਾਂ ਵਿਚ ਅਥਾਹ ਸਚਾਈ ਤੇ ਠੋਸ ਦਲੀਲ ਦੀਆਂ ਮਿਸਾਲਾਂ ਦਾ ਤਕੜਾ ਵਜ਼ਨ ਸੀ।
ਹੋਰ ਵੀ ਵਿਚਾਰ ਵਿਟਾਂਦਰੇ ਬਾਅਦ ਸੈਦ ਖ਼ਾਂ ਭੈਣ ਨਸੀਰਾਂ ਤੋਂ ਵਿਦਾਇਗੀ ਲੈ ਕੇ ਦਿੱਲੀ ਦੇ ਰਾਹ ਪਿਆ। ਪਰ ਉਹ ਵੀ ਮਜਬੂਰ ਸੀ ਕਿ ਇਕ ਪਾਸੇ ਮਾਂ ਜਾਈ ਭੈਣ ਨਸੀਰਾਂ ਤੇ ਬਹਿਨੋਈ ਪੀਰ ਬੁੱਧੂ ਸ਼ਾਹ ਤੇ ਦੂਜੇ ਪਾਸੇ ਹਿੰਦੁਤਸਾਨ ਦਾ ਸ਼ਹਿਨਸ਼ਾਹ ਔਰੰਗਜ਼ੇਬ।
ਸ਼ੇਰ ਦਿਲ ਬੇਗ਼ਮ ਨਸੀਰਾਂ ਦੇ ਭੰਗਾਣੀ ਦੇ ਜੰਗ ਸਮੇਂ ਅਥਾਹ ਕੁਰਬਾਨੀ ਦੇ ਜਜ਼ਬੇ
ਕਹਿਣਾ ਬੜਾ ਸੌਖਾ ਪਰੰਤੂ ਅਮਲੀ ਰੂਪ ਵਿਚ ਕਰ ਵਿਖਾਉਣਾ ਅਤਿਅੰਤ ਕਠਿਨ ਹੁੰਦਾ ਹੈ। ਦੁਨੀਆ ਵਿਚ ਦਾਨੀ ਤੇ ਸੂਰਬੀਰ ਤਾਂ ਬਹੁਤ ਹੋਏ ਹਨ ਪਰੰਤੂ ਆਪਣੇ ਜਿਗਰ ਦੇ ਟੁਕੜੇ ਤੇ ਦਿਲ ਜਾਨ ਤੋਂ ਪਿਆਰੇ ਪੁੱਤਰਾਂ ਨੂੰ ਧਰਮ ਯੁੱਧ ਤੇ ਨੇਕੀ ਦੇ ਸੰਗਰਾਮ ਵਿਚ ਸ਼ਹੀਦ ਕਰਵਾਉਣਾ ਕੋਈ ਆਸਾਨ ਕੰਮ ਨਹੀਂ ਹੈ। ਅੱਜ ਤੱਕ ਸਰਬੰਸਦਾਨੀ ਦਸਮੇਸ਼ ਪਿਤਾ ਕਲਗੀਧਰ ਸਾਹਿਬ ਦਾ ਕੋਈ ਸਾਨੀ ਨਹੀਂ ਹੋ ਸਕਿਆ ਪਰੰਤੂ ਉਸ ਦੀਨ ਦੁਨੀਆ ਦੇ ਮਾਲਕ ਨੇ ਆਪਣੇ ਸਿੱਖਾਂ ਨੂੰ ਵੀ ਕਈ ਵਾਰ ਇਹੋ ਜਿਹਾ ਬਲ ਬਖ਼ਸ਼ ਕੇ ਹੈਰਾਨ ਕਰ ਦਿੱਤਾ ਕਿ ਸੰਸਾਰ ਵਿਚ ਇਕ ਅਦੁੱਤੀ ਮਿਸਾਲ ਵਜੋਂ ਉਹ ਉਭਰ ਕੇ ਸਾਹਮਣੇ ਆਈ। ਇਸ ਦੇ ਨਾਲ ਹੀ ਆਪਣੇ ਮੰਨਣ ਵਾਲਿਆਂ ਸਿੱਖਾਂ ਵਿਚ ਵੀ ਇਹ ਕੁਰਬਾਨੀ ਦੀ ਮਹਾਨ ਭਾਵਨਾ ਪੈਦਾ ਕਰ ਦਿੱਤੀ ਕਿ ਉਹ ਸਿੱਖੀ ਵੀ ਦੇਸ਼, ਕੌਮ ਤੇ ਧਰਮ ਦੇ ਮੋਰਚਿਆਂ ਦੇ ਸੰਗਰਾਮਾਂ ਵਿਚ ਪੁੱਤਰਾਂ ਦੀ ਅਹੂਤੀ ਪਾ ਕੇ ਵੀ ਘਬਰਾਏ ਨਹੀਂ।
ਦਸਮੇਸ਼ ਜੀ ਦੇ ਉਨ੍ਹਾਂ ਮਹਾਨ ਮੁਰੀਦਾਂ ਵਿਚੋਂ ਪੀਰ ਬੁੱਧੂ ਸ਼ਾਹ ਜੀ ਤੇ ਉਨ੍ਹਾਂ ਦੀ ਬੇਗ਼ਮ ਨਸੀਰਾਂ ਦਾ ਵਰਨਣ ਕਰਨਾ ਅਤਿ ਜ਼ਰੂਰੀ ਹੈ। ਆਪਣੇ ਪਿਆਰੇ ਪੁੱਤਰਾਂ ਨੂੰ ਮਜ਼੍ਹਬੀ ਰਵਾਇਤਾਂ ਦੀ ਪੂਰੀ ਸਿੱਖਿਆ ਦੇਣ ਦੇ ਨਾਲ-ਨਾਲ ਨਸੀਰਾਂ ਨੇ ਸੱਚ, ਨੇਕੀ ਤੇ ਇਨਸਾਫ਼ ਦੀ ਲੜਾਈ ਵਿਚ ਹੱਸ ਕੇ ਆਪਣਾ ਆਪ ਨਿਛਾਵਰ ਕਰ ਦੇਣ ਦੀ ਚਾਹਤ ਵੀ ਭਰ ਦਿੱਤੀ ਸੀ। ਜਦੋਂ ਪੀਰ ਜੀ ਨੇ ਸੁਣਿਆ ਕਿ ਪੀਰ ਜੀ ਵਲੋਂ ਪੂਰੀ ਸਿਫ਼ਾਰਸ਼ ਕਰਕੇ ਗੁਰੂ ਸਾਹਿਬ ਪਾਸ ਭਰਤੀ ਕਰਵਾਏ ਸਾਰੇ ਪਠਾਣ ਭੰਗਾਣੀ ਦੇ ਜੰਗ ਵਿਚ ਧੋਖਾ ਦੇ ਕੇ ਭੱਜ ਗਏ ਹਨ ਤੇ ਪਹਾੜੀ ਰਾਜਿਆਂ ਨਾਲ ਜਾ ਮਿਲੇ ਹਨ। ਪੀਰ ਬੁੱਧੂ ਸ਼ਾਹ ਨੂੰ ਬਹੁਤ ਦੁੱਖ ਹੋਇਆ ਤੇ ਤੁਰੰਤ ਚਾਰੇ ਪੁੱਤਰਾਂ, ਭਰਾਵਾਂ, ਪਿਤਾ ਜੀ ਤੇ ਸੱਤ ਸੌ ਮੁਰੀਦ ਲੈ ਕੇ ਗੁਰੂ ਸਾਹਿਬ ਦੀ ਮਦਦ ਲਈ ਆ ਡੱਟੇ । ਹੱਕ ਤੇ ਸੱਚ ਦੀ ਜੰਗ ਵਿਚ ਐਨਾ ਤਕੜਾ ਮੁਕਾਬਲਾ ਕੀਤਾ ਕਿ ਪਹਾੜੀ ਰਾਜਿਆਂ ਦੇ ਛੱਕੇ ਛੁਡਾ ਦਿੱਤੇ। ਪੀਰ ਜੀ ਦੇ ਦੋ ਛੋਟੇ ਪੁੱਤਰ ਵੈਰੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ । ਗੁਰੂ ਗੋਬਿੰਦ ਸਿੰਘ ਜੀ ਦੀ ਫ਼ਤਹਿ ਹੋਈ। ਪਰ ਪੀਰ ਜੀ ਸੱਚ ਦੀ ਲੜਾਈ ਦੀ ਜਿੱਤ ਵਿਚ ਪੁੱਤਰਾਂ ਦੀ ਕੁਰਬਾਨੀ ਦੇ ਕੇ ਡੋਲੇ ਨਹੀਂ। ਜਦੋਂ ਘਰ ਮੁੜੇ ਤਾਂ ਬੇਗ਼ਮ ਨਸੀਰਾਂ ਦੀ ਪਰਖ ਦੀ ਘੜੀ ਸੀ। ਉਸ ਸਮੇਂ ਦੇ ਹਾਲਾਤ ਨੂੰ ਇਕ ਪੁਸਤਕ ਦੀ ਸੇਂਟ ਆਫ਼ ਸਢੌਰਾ- ਪੀਰ ਬੁੱਧੂ ਸ਼ਾਹ ਵਿਚ ਇਉਂ ਲਿਖਿਆ ਹੈ, “ਈਦਗਾਹ ਵਿਖੇ ਪੀਰੀ ਤੇ ਸੈਨਾਪਤ ਵਾਲਾ ਫਰਜ਼ ਅਦਾ ਕਰਨ ਪਿਛੋਂ ਪੀਰ ਜੀ ਨੇ ਆਪਣੇ ਦੋਵਾਂ ਪੁੱਤਰਾਂ ਸ਼ਾਹ ਹੁਸੈਨ ਤੇ ਮੁਹੰਮਦ ਬਖ਼ਸ਼ ਨੂੰ ਨਾਲ ਲੈ ਕੇ ਸੋਚਮਈ ਮੁਦਰਾਂ ਵਿਚ ਆਪਣੇ ਘਰ ਪਰਵੇਸ਼ ਕੀਤਾ। ਬੀਬੀ ਨਸੀਰਾਂ ਨੇ ਉਮਡ ਕੇ ਬੜੇ ਚਾ ਨਾਲ ਸਭ ਨੂੰ ਖ਼ੁਸ ਆਮਦੀਦ ਆਖੀ। ਜਦੋਂ ਦੋਹਾਂ ਪੁੱਤਰਾਂ ਨੇ ਆਪਣੀ ਅੰਮੀ ਦੇ ਪੈਰਾਂ ਦੀ ਧੂੜ ਮੱਥੇ ਤੇ ਲਈ ਤਾਂ ਬੇਗ਼ਮ ਨਸੀਰਾਂ ਨੇ ਪੀਰ ਜੀ ਤੋਂ ਸਰਸਰੀ ਹੀ ਪੁੱਛ ਲਿਆ, “ਮੇਰੇ ਛੋਟੇ ਲਾਡਲੇ !” ਪੀਰ ਜੀ ਦੀ ਪਾਕ ਤੇਜਸਵੀ ਜ਼ਬਾਨ ਪਹਿਲਾਂ ਤਾਂ ਦੋ ਪੱਲ ਨਾ ਹਿੱਲ ਸਕੀ, ਪਰ ਫੇਰ ਵੱਡੀ ਹਿੰਮਤ ਨਾਲ ਜ਼ਬਤ ਵਿਚ ਬੋਲੇ, “ਤੇਰੇ ਉਹ ਛੋਟੇ ਲਾਡਲੇ, ਦਸਮੇਸ਼ ਗੁਰੂ ਜੀ ਸੱਚੇ ਪਾਤਸ਼ਾਹ ਦੇ ਇਲਾਹੀ ਆਸ਼ਰੀਵਾਦ ਨਾਲ ਜੰਨਤ ਵਿਚ ਜਾ ਬਿਰਾਜਮਾਨ ਹੋਏ ਹਨ। ਅੱਲ੍ਹਾ ਮੀਆਂ ਦੀ ਦਰਗਾਹ ਵਿਚ।” ਨਾਲ ਈ ਪੀਰ ਜੀ ਦੇ ਤਪਸਵੀ ਨੇਤਰਾਂ ਵਿਚ ਮੋਹ ਦਾ ਨੀਰ ਡਲ੍ਹਕ ਪਿਆ। ਲਾਗੇ ਖੜ੍ਹੇ ਦੋਹਾਂ ਪੁੱਤਰਾਂ ਦੇ ਸੰਘ ‘ਚ ਫਸੇ ਅਰਧ ਅਬੋਲ ਲਫਜ਼ ਪੀਰ ਜੀ ਦੀ ਦੱਸੀ ਹਕੀਕਤ ਦੀ ਸਾਖੀ ਭਰ ਗਏ। ਬੀਬੀ ਨਸੀਰਾਂ ਨੇ ਉਨ੍ਹਾਂ ਵੱਲ ਤਕਿਆ। ਬੇਗ਼ਮ ਨਸੀਰਾਂ ਦੀ ਛਾਤੀ ਵਿਚਲੇ ਸ਼ੇਰਨੀ ਸ਼ੀਰ ਨੇ ਝੱਟ ਛੱਲ ਮਾਰ ਦਿੱਤੀ, “ਇਨ੍ਹਾਂ ਦੋਹਾਂ ਪੁੱਤਾਂ ਨੇ ਕੀ ਮਾੜਾ ਕੀਤਾ ਸੀ… ਇਨ੍ਹਾਂ ਨੂੰ ਘਰੇ ਮੋੜ ਲਿਆਏ ਹੋ… ਜੰਨਤ ਵਿਚ ਇਨ੍ਹਾਂ ਲਈ ਥਾਂ ਮੁੱਕ ਗਈ ਸੀ?”
ਸਰਬੰਸਦਾਨੀ ਸਤਿਗੁਰੂ ਕਲਗੀਧਰ ਜੀ ਦੇ ਅਨਿਨ ਸਿੱਖ ਭਗਤ ਸੂਰਬੀਰਾਂ ਦੀ ਕੁਰਬਾਨੀ ਦੇ ਇਮਤਿਹਾਨਾਂ ਸਮੇਂ ਉਹ ਸਿੱਖ ਭਗਤ ਵੀ ਆਪਣੇ ਪੀਰ ਮੁਰਸ਼ਦ ਵਾਂਗ ਹੀ ਹੱਕ ਸੱਚ ਤੇ ਅਡੋਲ ਰਹੇ। ਇਕੋ ਚਰਖੜੀ ਤੇ ਪਿਉ ਪੁੱਤਰ ਸੁਬੇਗ਼ ਸਿੰਘ ਤੇ ਸ਼ਾਹਬਾਜ਼ ਸਿੰਘ ਦ੍ਰਿੜ੍ਹ ਰਹਿ ਕੇ ਸ਼ਹੀਦੀ ਜਾਮ ਪੀ ਗਏ। ਇਸੇ ਤਰ੍ਹਾਂ ਪੀਰ ਬੁੱਧੂ ਸ਼ਾਹ ਦੀ ਗੁਰਸਿੱਖ ਭਗਤ ਬੇਗ਼ਮ ਨਸੀਰਾਂ ਨੇ ਵੀ, ਪੁੱਤਰਾਂ ਦੀ ਕੁਰਬਾਨੀ ਦੇ ਘੁੱਟ ਸਬਰ ਨਾਲ ਪੀ ਕੇ ਸਿੱਖੀ ਸਿਦਕ ਤੇ ਗੁਰੂ ਨਾਨਕ ਮਿਸ਼ਨ ਦੇ ਸੱਚੇ ਅਕੀਦੇ ਦੀ ਜਾਮਨੀ ਭਰ ਦਿੱਤੀ। ਇਥੋਂ ਤੱਕ ਕਿ ਦੋ ਪੁੱਤਰ ਹੀ ਨਹੀਂ ਸਗੋਂ ਇਤਿਹਾਸ ਦੀ ਲਿਖਤ ਮੁਤਾਬਿਕ ਗੁਰੂ ਦਸਮੇਸ਼ ਜੀ ਤੇ ਉਸਮਾਨ ਖ਼ਾਨ ਦੇ ਜੀਉਂਦੇ ਫੜਨ ਦੇ ਹਮਲੇ ਸਮੇਂ, ਦਸਮੇਸ਼ ਜੀ ਦੀ ਸਲਾਮਤੀ ਲਈ, ਸਢੌਰੇ ਵਿਖੇ ਰਾਤ ਸਮੇਂ ਤੀਸਰੇ ਪੁੱਤਰ ਦੇ ਖੂਨ ਦੀ ਅਹੂਤੀ ਦੇ ਕੇ ਸੱਚਾ ਸਿਦਕ ਪੁਗਾਇਆ ਸੀ। ਉਦੋਂ ਦਸਮੇਸ਼ ਜੀ ਪੀਰ ਬੁੱਧੂ ਸ਼ਾਹ ਉੱਤੇ, ਉਸਮਾਨ ਖ਼ਾਨ ਦੇ ਜ਼ੁਲਮਾਂ ਦੇ ਕਹਿਰਾਂ ਬਾਰੇ ਸੁਣ ਕੇ ਪੀਰ ਜੀ ਦੇ ਹੀ ਘਰ ਹੌਸਲਾ ਦੇਣ ਪੁੱਜੇ ਹੋਏ ਸਨ। ਰਾਤ ਹਨ੍ਹੇਰਾ ਹੋ ਚੁੱਕਾ ਸੀ । ਗੁਰੂ ਸਾਹਿਬ ਪੀਰ ਜੀ ਦੇ ਘਰ ਘਿਰ ਗਏ ਸਨ । ਉਸ ਵਕਤ ਪੀਰ ਜੀ ਦੇ ਤੀਸਰੇ ਪੁੱਤਰ ਸੱਯਦ ਮੁਹੰਮਦ ਬਖ਼ਸ਼ ਨੇ ਮਾਂ ਤੇ ਪਿਉ ਨਾਲ ਸਲਾਹ ਕਰਕੇ ਗੁਰੂ ਸਾਹਿਬ ਨੂੰ ਸੁਰਖਿਅਤ ਸਢੌਰੇ ਤੋਂ ਨਿਕਲਣ ਦਾ ਢੰਗ ਸੋਚਿਆ ਤੇ ਉਸਮਾਨ ਖ਼ਾਨ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਗੁਰੂ ਸਾਹਿਬ ਨੂੰ ਮਾਰ ਕੇ ਖੂਨ ਬੋਤਲ ਵਿਚ ਭਰਕੇ ਸਵੇਰੇ ਭੇਜ ਦਿਆਂਗੇ। ਮੁਹੰਮਦ ਬਖ਼ਸ ਨੇ ਆਪਣਾ ਖੂਨ ਬੋਤਲ ‘ਚ ਪਾ ਕੇ ਉਸਮਾਨ ਖ਼ਾਨ ਨੂੰ ਵਾਪਿਸ ਭੇਜ ਦਿੱਤਾ । ਮਾਂ ਪਿਉ ਨੇ ਭਾਣਾ ਮੰਨ ਕੇ ਗੁਪਤ ਹੀ ਘਰ ਵਿਚ ਪੁੱਤਰ ਨੂੰ ਦਫ਼ਨਾ ਦਿੱਤਾ। ਉਸਦੇ ਬੱਚਿਆਂ ਤੇ ਬੀਵੀ ਨੂੰ ਇਹ ਦੱਸਿਆ ਗਿਆ ਕਿ ਮੁਹੰਮਦ ਬਖ਼ਸ਼ ਗੁਰੂ ਜੀ ਨਾਲ ਚਲਾ ਗਿਆ ਹੈ। ਇਹੋ ਜਿਹੀ ਕੁਰਬਾਨੀ ਕਰਨੀ ਖਾਸ ਤੌਰ ਤੇ ਮਾਵਾਂ ਦੇ ਹਿਰਦੇ ਦੀ ਵੇਦਨਾ ਲਈ ਬੜੀ ਦੁਰਲੱਭ ਤੇ ਅਲੌਕਿਕ ਹੈ। ਸੋ ਇੱਥੇ ਮਹਾਨ ਕੁਰਬਾਨੀ ਦੀ ਪੁੰਜ ਬੇਗ਼ਮ ਨਸੀਰਾਂ ਨੂੰ ਸਿੱਖ ਕੌਮ ਵਲੋਂ ਝੁਕ ਕੇ ਦਿਲੋਂ ਸਲਾਮ ਹੈ। ਇਸ ਕੁਰਬਾਨੀ ਬਾਰੇ ਰਸਾਲੇ Moral Tradition मउँघर 2010, A Forgotten Episode (Supreme Sacrifice of Pir Budhu Shah & Begum Nasiran) By Surjan Singh PBM, (London) हिँस ਇਉਂ ਬਿਆਨ ਹੈ
This episode of Pir Budhu Shah and Begum Nasiran shows that Guru Gobind Singh Ji was friend of all people, certainly no enemy of Islam. Indeed his “Zafarnama” to Aurangzeb shows his catholicity and good will. Without the timely assistance of Pir Budhu Shah, his family and disciples at the battle of Bhangani, the course of history for Sikhs as a nation would have been different one. The Sikh community salutes the great souls of Begum Nasiran and Pir Budhu Shah for their faith, anparalled sacrifice and the steadfastness in their mission to assist Guru Gobind Singh Ji”
ਜਿਸ ਪੱਕੇ ਇਰਾਦੇ ਤੇ ਦ੍ਰਿੜ੍ਹ ਵਿਸ਼ਵਾਸ ਦਾ ਸੱਚਾ ਮਿਸ਼ਨ ਬੇਗ਼ਮ ਨਸੀਰਾਂ ਦੇ ਹਿਰਦੇ ਉੱਤੇ ਗੁਰੂ ਨਾਨਕ ਜੀ ਤੇ ਕਲਗੀਧਰ ਸਾਹਿਬ ਦੇ ਅਕੀਦੇ ਦਾ ਪੂਰੇ ਖੂਨ ਵਿਚ ਰੱਚ ਚੁੱਕਾ ਸੀ, ਤੇ ਇਸੇ ਵਿਸ਼ਵਾਸ ਨੇ ਆਪਣੇ ਪਤੀ ਪਰਮੇਸ਼ਵਰ ਨਾਲ ਇਕ ਮਿਕ ਹੋ ਕੇ ਜੀਵਨ ਦੇ ਹਰ ਪੱਧਰ ਤੇ ਪਾਸ ਹੋਣ ਦਾ ਸਬੂਤ ਪੇਸ਼ ਕੀਤਾ, ਇਹ ਉਸਦੀ ਦਿਲੀ ਭਗਤੀ ਤੇ ਹੱਕ ਸੱਚ ਤੇ ਚੱਲਣ ਦੀ ਸੱਚੀ ਲਗਨ ਸੀ। ਉਹ ਸੱਚੀ ਲਗਨ ਸਕੇ ਭਾਈ ਦੇ ਮੋਹ ਤੇ ਮਾਪੇ ਪਿਆਰ ਤੋਂ ਵੀ ਟੱਸ ਤੋਂ ਮੱਸ ਨਾ ਹੋ ਸਕੀ। ਸਗੋਂ ਭੈਣ ਦੇ ਸੱਚੇ ਵਿਸ਼ਵਾਸ ਤੇ ਅਕੀਦੇ ਨੇ ਆਖ਼ਰ ਸਿਪਾਹ-ਸਾਲਾਰ ਤੇ ਜਰਨੈਲੀ ਦੇ ਅਹੁਦੇ ਨੂੰ ਵੀ ਲੱਤ ਮਾਰ ਕੇ ਪਰੇ ਵਗਾਅ ਮਾਰਿਆ ਤੇ ਭੈਣ ਦੇ ਸੱਚ ਮੂਹਰੇ ਸਭ ਕੁਝ ਤਿਆਗ ਕੇ ਦਸਮੇਸ਼ ਜੀ ਦੇ ਇਲਾਹੀ ਵਿਸ਼ਵਾਸ ਨੂੰ ਪਰਵਾਨ ਕਰ ਲਿਆ। ਇਹੋ ਹੀ ਸਿੱਖ ਧਰਮ ਦੀ ਖੂਬੀ ਹੈ, ਕਿ ਕਿਸੇ ਵੀ ਦੂਸਰੇ ਮਜ਼੍ਹਬ ਦੇ ਧਾਰਨੀ ਨੂੰ ਆਪਣਾ ਧਰਮ ਛੱਡ ਕੇ ਅੰਮ੍ਰਿਤਪਾਨ ਕਰਨ ਨੂੰ ਮਜਬੂਰ ਨਹੀਂ ਕੀਤਾ। ਸਗੋਂ ਇਹ ਦੱਸਿਆ ਕਿ ਸੱਚੇ ਦਿਲੋਂ ਧਰਮ ਦੀ ਪਾਲਨਾ ਕਰੋ ਤੇ ਹੱਕ ਸੱਚ ਤੇ ਇਨਸਾਫ਼ ਤੇ ਰਹਿ ਕੇ ਉਸ ਰੱਬ ਦੀ ਇਬਾਦਤ ਕਰਨੀ ਹੀ ਸੱਚਾ ਧਰਮ ਹੈ। ਪਟਨੇ ਦੇ ਪੰਡਤ ਸ਼ਿਵਦੱਤ ਤੇ ਰਾਣੀ ਮੈਣੀ ਦੀ ਸੱਚੀ ਸ਼ਰਧਾ ਮਰਦੇ ਦਮਾਂ ਤੱਕ ਪੂਰੇ ਉਤਰੇ ਤੇ ਦਸਮੇਸ਼ ਜੀ ਨੂੰ ਪੂਜਦੇ ਰਹੇ । ਹੋਰ ਕਈ ਦੂਜੇ ਧਰਮਾਂ ਦੇ ਸ਼ਰਧਾਲੂ ਵੀ ਗੁਰੂ ਜੀ ਨੂੰ ਆਪਣਾ ਈਸ਼ਟ ਮੰਨ ਪੂਜਦੇ ਰਹੇ । ਇਵੇਂ ਹੀ ਪੀਰ ਭੀਖਣ ਸ਼ਾਹ ਤੇ ਪੀਰ ਬੁੱਧੂਸ਼ਾਹ ਆਪਣੇ ਪਰਿਵਾਰਾਂ ਸਮੇਤ ਗੁਰੂ ਗੋਬਿੰਦ ਸਿੰਘ ਜੀ ਨੂੰ ਸੱਚਾ ਰਹਿਬਰ ਜਾਣ ਕੇ ਸਮੁੱਚਾ ਪਰਿਵਾਰ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦਿੱਤਾ। ਇਸੇ ਤਰ੍ਹਾਂ ਹੀ ਬੇਗ਼ਮ ਨਸੀਰਾਂ ਦੀ ਪ੍ਰੇਰਨਾ ਸਦਕੇ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦਾ ਵੱਡਾ ਨਾਮੀ ਜਰਨੈਲ ਦਸਮੇਸ਼ ਜੀ ਦਾ ਉਪਾਸ਼ਕ ਬਣ ਗਿਆ। ਉਹ ਜਰਨੈਲ ਜੋ ਸ਼ਾਹੀ ਫ਼ੌਜਾਂ ਲੈ ਕੇ ਦਿਲੀਓਂ ਕਸਮ ਖਾ, ਫ਼ੌਜਾਂ ਲੈ ਕੇ ਚੜ੍ਹਿਆ ਸੀ, ਬੇਗ਼ਮ ਨਸੀਰਾਂ ਦੀ ਪ੍ਰਰੇਨਾ ਤੇ ਦਸਮੇਸ਼ ਜੀ ਦੇ ਦਰਸ਼ਨ ਕਰ ਸਭ ਕੁਝ ਛੱਡ, ਸੱਚਾ ਸਿੱਖ ਬਣ ਗਿਆ। ਦਿੱਲੀ ਦਰਬਾਰ ਵਿਚ ਜਦੋਂ ਵਕਤ ਦੇ ਮੁੱਲਾਂ ਮੌਲਾਣਿਆਂ ਤੇ ਕੱਟੜਪੰਥੀ ਦਰਬਾਰੀ ਸਲਾਹਕਾਰ ਵਜ਼ੀਰਾਂ ਨੇ ਦਸਮੇਸ਼ ਜੀ ਨੂੰ ਮੁਗ਼ਲ ਹਕੂਮਤ ਦਾ ਵੱਡਾ ਖ਼ਤਰਾ ਤੇ ਉਭਰਦਾ ਭੜਕਾਊ ਗ਼ਦਾਰ ਗਰਦਾਨਦਿਆਂ, ਉਦੋਂ ਦਿੱਲੀ ਦਰਬਾਰ ਵਿਚ ਪਾਨ ਤੇ ਬੀੜਾ ਰੱਖ ਕੇ ਉੱਚੇ ਅਹੁਦੇ ਤੇ ਇਨਾਮਾਂ ਨਾਲ, ਖੱਬੀ ਖਾਨਾਂ ਬਹਾਦਰ ਜਰਨੈਲਾਂ ਨੂੰ ਵੰਗਾਰ ਕੇ ਐਲਾਨਿਆ ਸੀ ਕਿ ਜੋ ਬਹਾਦਰ ਸੂਰਮਾ ਅਨੰਦਪੁਰ ਤੋਂ ਬਾਗ਼ੀ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਫੜ ਕੇ, ਜਾਂ ਮਾਰ ਕੇ ਲਿਆਵੇਗਾ, ਉਸਨੂੰ ਮੂੰਹ ਮੰਗੇ ਇਨਾਮ ਤੇ ਅਹੁਦੇ ਦਿੱਤੇ ਜਾਣਗੇ। ਉਸ ਵਕਤ ਦਾ ਮਾਣਮੱਤਾ ਆਕੀ ਸਿਪਾਹ-ਸਾਲਾਰ ਸੈਦ ਖ਼ਾਂ ਬੜੇ ਹੰਕਾਰ ਵਿਚ ਖੜੋ ਕੇ ਇਸ ਮੁਹਿੰਮ ਨੂੰ ਸਰ ਕਰਨ ਲਈ ਫ਼ੌਜ ਲੈ ਚੜ੍ਹਿਆ ਸੀ ।
ਪਰੰਤੂ ਪੀਰ ਬੁੱਧੂ ਸ਼ਾਹ ਤੇ ਬੇਗ਼ਮ ਨਸੀਰਾਂ ਦੇ ਸੱਚੇ ਵਿਸ਼ਵਾਸ ਤੇ ਅਕੀਦੇ ਜਦੋਂ ਉਹ ਦਸਮੇਸ਼ ਜੀ ਨੂੰ ਫੜਨ ਲਈ ਅਨੰਦਪੁਰ ਪੁੱਜਾ ਤੇ ਦੋਹਾਂ ਜਰਨੈਲਾਂ ਦੀ ਟੱਕਰ ਵਿਚ ਉਹ ਅਸਲੋਂ ਹੀ ਬਦਲ ਗਿਆ ਤੇ ਹਥਿਆਰ ਸੁੱਟ ਗੁਰੂ ਸਾਹਿਬ ਦਾ ਪੱਕਾ ਮੁਰੀਦ ਬਣ ਗਿਆ। “ਸਿੱਖ ਰੀਵਿਊ, Sikh Review” ਵਿਚ ਇਕ ਲੇਖਕ ਇਉਂ ਬਿਆਨ ਕਰਦਾ ਹੈ:
“Later a royal order was given to capture Guru Gobind Singh. Taking a large army, Said Khan besieged the fort of Anandpur Sahib. Though he was a skillful military officer, he could not breach the fort. There were daily skirmishes and the siege dragged on for a few months. On one occasion Said Khan decided to meet his sister at Sadhaura, Pir Budhu Shah briefed him of the true situation as regards the enmity of the hill rajas, who were out to take revenge for their defeat at the battle of Bhangani. His sister Nasiran too, reminded him of the great sacrifice of her two sons who fell in the battle, she said she and her husband both had seen the Devine Light in Guru Gobind Singh and it was futile to lead an army against him. But Said Khan was duty bound, he decided to challenge Guru Gobind Singh and face him face to face. Guru ji told him that since he had come to capture him, he was at liberty to make the first attack on him but the effect was instantaneous, Said Khan left the royal army and went to the hills, but later joined Guru Ji at Sabo ki Talwandi. A persian poet has described the first meeting with Guruji as.”
ਖ਼ੁਦਾ ਆਇਦ, ਖ਼ੁਦਾ ਆਇਦ, ਕਿ ਮੈਂ ਆਇਦ ਖ਼ੁਦਾ ਬੰਦਾਹ।
ਹਕੀਕਤ ਦਰ ਮਜਾਜ ਆਇਦ, ਕਿ ਮੁਰਦਾ ਰਾ ਕੁਨੱਦ ਜਿੰਦਾਹ ।
Meaning:
“God had come, God has come, he (Guru Ji) is God’s representative. He is God’s light in human form, and He has enlivened my dead soul”
ਇਸ ਤਰ੍ਹਾਂ ਜਰਨੈਲ ਸੈਦ ਖ਼ਾਂ ਮੁਗ਼ਲ ਫ਼ੌਜ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਐਸਾ ਪੱਕਾ ਸ਼ਰਧਾਲੂ ਬਣ ਗਿਆ ਤੇ ਸਾਬੋ ਕੀ ਤਲਵੰਡੀ ਵਿਖੇ ਗੁਰੂ ਸਾਹਿਬ ਦੀ ਸੇਵਾ ਨਿਭਾਉਣ ਲੱਗਾ । ਇਸ ਦੀ ਗਵਾਹੀ ਸੈਦ ਖ਼ਾਂ ਨੇ ਕਈ ਸਿੱਖਾਂ ਨੂੰ ਵੀ ਦਿੱਤੀ ਤੇ ਅਪਣੀ ਭੈਣ ਨਸੀਰਾਂ ਦੀ ਭੇਜੀ ਚਿੱਠੀ ਬਾਰੇ ਵੀ ਦੱਸਿਆ ਕਿ ਜ਼ਾਲਮ ਉਸਮਾਨ ਖ਼ਾਨ ਦੇ ਜ਼ੁਲਮਾਂ ਨੂੰ ਉਹ ਕਿਵੇਂ ਬਹਾਦਰੀ ਨਾਲ ਸ਼ੇਰਨੀ ਬਣ ਕੇ ਝੱਲਦੀ ਰਹੀ।
ਦਿੱਲੀ ਦਰਬਾਰ ਦੇ ਵੱਡੇ ਜਰਨੈਲ ਨੂੰ ਅਨੰਦਪੁਰ ਵਿਖੇ ਮੁਗ਼ਲ ਹਕੂਮਤ ਵਿਰੁੱਧ ਉਭਰਦੀ ਮਹਾਨ ਬਗ਼ਾਵਤ ਨੂੰ ਕੁੱਚਲਣ ਦੀ ਮੁਹਿੰਮ ਬਣਾ, ਵੱਡੇ ਅਹੁਦੇ ਤੇ ਇਨਾਮਾਂ ਦੇ ਲਾਲਚ ਦੇ ਕੇ ਭੇਜਣਾ ਸ਼ਹਿਨਸ਼ਾਹ ਔਰੰਗਜ਼ੇਬ ਲਈ ਕੋਈ ਸਾਧਾਰਣ ਗੱਲ ਨਹੀਂ ਸੀ, ਸਗੋਂ ਬੜੀ ਵੱਡੀ ਰਾਜਸੀ ਚਿੰਤਾ ਦਾ ਵਿਸ਼ਾ ਸੀ । ਫਿਰ ਮੰਦੇਭਾਗੀਂ ਉਸ ਵਲੋਂ ਭੇਜੇ ਸ਼ਾਹੀ ਜਰਨੈਲ ਤੇ ਮੁਗ਼ਲ ਫ਼ੌਜਾਂ ਦਾ ਨਿਰਾਸ਼ ਤੇ ਅਸਫਲ ਹੋ ਮੁੜਨਾ ਵੀ ਮੁਗ਼ਲ ਹਕੂਮਤ ਦੀ ਵੱਡੀ ਸਿਰਦਰਦੀ ਬਣ ਗਈ ਸੀ। ਅਨੰਦਪੁਰ ਦੇ ਚੌਗਿਰਦ ਰਹਿੰਦੇ ਪਹਾੜੀ ਬਾਈਧਾਰ ਦੇ ਰਾਜੇ, ਸਰਹਿੰਦ ਦੇ ਸੂਬੇ ਵਜ਼ੀਰ ਖਾਨ ਦੀਆਂ ਤੇ ਗੁਰੂ ਸਾਹਿਬ ਦੇ ਖਿਲਾਫ਼ ਰਾਜਸੀ ਚੁਗ਼ਲਖ਼ੋਰਾਂ ਦੀਆਂ ਨਿਤਾਪ੍ਰਤੀ ਬਦਲਾ ਲਊ ਭੜਕਾਵੀਆਂ ਰਿਪੋਰਟਾਂ ਵੀ ਮਾਰੋਮਾਰ ਦਿੱਲੀ ਦਰਬਾਰ ਦੇ ਹਾਕਮਾਂ ਦੇ ਕੰਨ ਖਾ ਰਹੀਆਂ ਸਨ । ਹੁਣ ਜਰਨੈਲ ਸੈਦ ਖ਼ਾਂ ਦਾ ਮੁਗ਼ਲ ਫ਼ੌਜ ਵਿਚੋਂ ਬਾਗ਼ੀ ਹੋ ਜਾਣਾ ਤੇ ਗੁਰੂ ਸਾਹਿਬ ਦਾ ਸ਼ਰਧਾਲੂ ਹੋ ਚਰਨੀ ਡਿੱਗ ਪੈਣਾ ਵੀ ਔਰੰਗਜ਼ੇਬ ਦੀਆਂ ਨੀਂਦਾਂ ਹਰਾਮ ਕਰ ਦੇਣ ਵਾਲੀ ਖ਼ਬਰ ਤੋਂ ਘੱਟ ਨਹੀਂ ਸੀ । ਸੋ ਬਾਦਸ਼ਾਹ ਔਰੰਗਜ਼ੇਬ ਹੁਣ ਕਿਸੇ ਖਾਸ ਬੰਦੇ ਦੀ ਤਲਾਸ਼ ਵਿਚ ਸੀ, ਜੋ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਨਾਲ ਦੋ ਹੱਥ ਕਰਕੇ ਇਸ ਬਗ਼ਾਵਤ ਨੂੰ ਜੜੋਂ ਉਖਾੜ ਸਕੇ ਤੇ ਸਢੌਰੇ ਦੇ ਬਾਗ਼ੀ ਪੀਰ ਬੁੱਧੂ ਸ਼ਾਹ ਦੇ ਸਾਰੇ ਪਰਿਵਾਰ ਨੂੰ ਸਜ਼ਾਵਾਂ ਦੇ ਕੇ ਖ਼ਤਮ ਕਰ ਸਕੇ । ਇਹ ਕੰਮ ਸਿਰੇ ਚਾੜ੍ਹਨ ਲਈ ਸਢੌਰੇ ਦਾ ਇਕ ਆਕੀ ਮੁਸਲਮਾਨ ਮੁਹੰਮਦ ਉਸਮਾਨ ਖ਼ਾਨ ਦਾ ਨਾਮ ਸਾਹਮਣੇ ਆਇਆ ਜਿਸ ਨੇ ਮੁਗ਼ਲ ਰਾਜ ਦੀ ਫ਼ੌਜੀ ਤਾਕਤ ਵਰਤ ਕੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਨੂੰ ਸੋਧਣ ਦਾ ਜ਼ਿੰਮਾ ਲੈ ਲਿਆ। ਉਸਨੇ ਫੌਰੀ ਸ਼ਾਹੀ ਹੁਕਮ ਲੈ ਕੇ ਸਢੌਰੇ ਵਿਚ ਸਾਰੇ ਬਾਗ਼ੀ ਪੀਰ ਬੁੱਧੂ ਸ਼ਾਹ ਦੇ ਖਾਨਦਾਨ ਖ਼ਿਲਾਫ਼ ਕੇਸ ਤਿਆਰ ਕਰਵਾ ਕੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੇ ਫੁਰਮਾਨ ਜਾਰੀ ਕਰਵਾ ਲਏ। ਅੰਗਰੇਜ਼ੀ ਦੇ ਲਿਖਾਰੀ ਸੁਰਜਨ ਸਿੰਘ ਨੇ ਇਕ ਇਤਿਹਾਸਿਕ ਰਸਾਲੇ Moral Tradition ਵਿਚ ਇਸ ਬਾਰੇ ਇਉਂ ਲਿਖਿਆ ਹੈ:
“The case against Pir Budhu Shah became even stronger. He was accused of not only assisting Guru ji at the battle of Bhangani, but also of dissuading his brother-in-law, Said Khan, from carrying out the royal command. Nasiran was also accused of being a party to the offence. Usman Khan a resident of Sadhaura, but one who was jealous of the popularity of Pir Budhu Shah, was sent to chastise the Pir. Usman Khan seized the opportunity to arrest him together with his youngest son and without calling their defence, quickly executed father and son piece by piece.
At the time of the arrest of Pir Budhu Shah, Nasiran had taken shelter in the house of one of Pir’s disciples. She was told of the martyrdom of her husband and son and knew that Usman Khan’s men would soon arrest her. She wrote a letter to her brother and sent in through a messenger. Said Khan was at that time in Sabo ki Talwandi with Guru Gobind Singh Ji.
Bhai Sahib Bhai Vir Singh, the great Panjabi scoholar, recorded Nasirna’s letter in one of his writings, in which was written:
“Dear Brother,
The armies of the Emperor have ransacked Sadhaura and treated Pir Budhu Shah as a rebel, for having faith, in Guru Gobind Singh a Kafir ! And now it is my turn. These eyes have not recently had a glimpse of the Beloved, but they have drunk in beauty in meditation. The inner joy is blossoming in the fullness of a willing death, Dear brother! Lo good brother, they have come, I have tied a handkerchief on my head and slung a sword by my side I am dressed as a true soldier disciple. Your sister, Nasiran, is glad to die such a death farewell dear brother.”
This emotional letter of a muslim lady Nasiran and her deep devotion for Guru Gobind Singh Ji, should have the hearts of many “true Sikhs” and make them wonder some who call themselves; “Sikh” betray their Guru at every step by not adhering to his teachings and commands.
ਇਸ ਤਰ੍ਹਾਂ ਪੀਰ ਸੱਯਦ ਬੁੱਧੂ ਸ਼ਾਹ, ਉਸ ਦੀ ਧਰਮ ਪਤਨੀ ਬੇਗ਼ਮ ਨਸੀਰਾਂ ਤੇ ਪੀਰ ਜੀ ਦੇ ਸਾਰੇ ਪਰਿਵਾਰ ਦੀਆਂ ਕੁਰਬਾਨੀਆਂ ਤੇ ਸੱਚੇ ਸੁੱਚੇ ਅਕੀਦੇ ਤੇ ਵਿਸ਼ਵਾਸ ਤੋਂ ਸਾਰੀ ਸਿੱਖ ਕੌਮ ਬਲਿਹਾਰ ਜਾਂਦੀ ਹੈ। ਭਾਵੇਂ ਵਕਤ ਦੇ ਇਤਿਹਾਸਕਾਰਾਂ ਨੇ ਪੀਰ ਜੀ ਦੀ ਭਾਰੀ ਕੁਰਬਾਨੀ ਦਾ ਓਨਾ ਵਰਨਣ ਨਹੀਂ ਕੀਤਾ ਜਿੰਨੀ ਮਹਾਨਤਾ ਦੇ ਉਹ ਹੱਕਦਾਰ ਹਨ, ਆਸ ਹੈ ਆਉਣ ਵਾਲੀਆਂ ਪੀੜ੍ਹੀਆਂ ‘ਚੋਂ ਉਭਰਦੇ ਇਤਿਹਾਸ ਦੇ ਖੋਜੀ ਤੇ ਸਕਾਲਰ ਇਸ ਘਾਟ ਨੂੰ ਪੂਰਾ ਕਰਨ ਦਾ ਜ਼ਰੂਰ ਯਤਨ ਕਰਨਗੇ!
Credit – ਮਾਸਟਰ ਲਛਮਣ ਸਿੰਘ ਰਠੌਰ