ਸਿੱਖਾਂ ਦੀਆਂ ਸਿਆਸੀ ਭੁੱਲਾਂ
ਲੇਖਕ: ਸ. ਕਪੂਰ ਸਿੰਘ ICS
National Prof. of Sikhism
ਪੰਜਾਬੀ ਰੂਪ: ਸ. ਲਛਮਣ ਸਿੰਘ ਜਲਵਾਣਾ
ਭੈਣੋ ਤੇ ਭਰਾਵੋ,
ਕਿਉਂਕਿ ਅੱਜ ਦੀ ਸਭਾ ਵਿਚ ਜ਼ਿਆਦਾਤਰ ਪੰਜਾਬੀ ਅਤੇ ਮੂਲ ਰੂਪ ‘ਚ ਭਾਰਤੀ ਲੋਕ ਹਨ ਜੋ ਕਨੇਡਾ ਵਿਚ ਵਸਦੇ ਹਨ, ਇਸ ਲਈ ਮੈਂ ਪੰਜਾਬੀ ਭਾਸ਼ਾ ਵਿਚ ਜਾਂ ਸਰਲ ਪੰਜਾਬੀ ਸ਼ੈਲੀ ਵਿਚ ਹੀ ਗੱਲਬਾਤ ਕਰਨ ਨੂੰ ਤਰਜ਼ੀਹ ਦੇਵਾਂਗਾ ਤਾਂ ਜੋ ਇਸ ਮਜ਼ਮੂਨ ‘ਸਿੱਖ ਅਤੇ ਸਿੱਖ ਧਰਮ’ ਸੰਬੰਧੀ ਆਪਣੇ ਮੁਢਲੇ ਵਿਚਾਰ ਤੁਹਾਡੇ ਤੱਕ ਪਹੁੰਚਾ ਸਕਾਂ । ਜਿਵੇਂ ਕਿ ਇਸ ਵਿਸ਼ੇ ਉਤੇ, ਜੋ ਇਕ ਤਰ੍ਹਾਂ ਨਾਲ ਵਿਸ਼ਵ ਪੱਧਰ ਦਾ ਹੈ, ਬੋਲਣ ਦਾ ਕੰਮ ਮੈਨੂੰ ਸੌਂਪਿਆ ਗਿਆ ਹੈ ਤਾਂ ਜੋ ਆਲ ਕਨੇਡਾ ਸਿੱਖ ਫੈਡਰੇਸ਼ਨ ਗੈਰ ਸਿੱਖ ਕਨੇਡੀਅਨ ਅਤੇ ਹੋਰ ਅੰਗਰੇਜ਼ੀ ਭਾਸ਼ਾਈ ਲੋਕਾਂ ਨਾਲ ਇਸ ਵਿਸ਼ੇ ਉਤੇ ਗੱਲਬਾਤ ਕਰਨ ਦੇ ਮੰਤਵ ਨੂੰ ਮੁੱਖ ਰੱਖ ਕੇ, ਇਸ ਨੂੰ ਅਰਧ- ਪੱਕੇ ਦਸਤਾਵੇਜ਼ ਦੇ ਰੂਪ ਵਿਚ ਵਰਤ ਸਕਣ । ਜੇਕਰ ਮੇਰੀ ਗੱਲਬਾਤ ਸਮੇਂ ਤੁਹਾਨੂੰ ਕੁਝ ਅਸੁਖਾਵਾਂ ਲੱਗੇ ਤਾਂ ਮੈਂ ਇਹ ਸਭ ਅਕੇਵਾਂ ਅਤੇ ਥਕੇਵਾਂ ਸਹਿਣ ਲਈ ਨਿਮ੍ਰਤਾ ਪੂਰਵਕ ਬੇਨਤੀ ਕਰਾਂਗਾ ।
ਸਿੱਖ ਇਕੋ ਸਮੇਂ ਧਾਰਮਿਕ ਬਰਾਦਰੀ ਵੀ ਹਨ ਅਤੇ ਇਕ ਰਾਜਨੀਤਕ ਕੌਮ ਵੀ ਅਤੇ ਇਸ ਤਰ੍ਹਾਂ ਨਾਲ ਉਹ ਵਿਸ਼ਵ ਦਾ ਇਕ ਅਨੋਖਾ ਸਮਾਜ ਹਨ । ਹਿੰਦੂ ਸਮਾਜ ਨਾਲੋਂ ਸਿੱਖ ਵਿਲੱਖਣ ਹਨ, ਭਿੰਨ ਹਨ । ਸਿੱਖ ਯਥਾਰਤਕ ਰੂਪ ਨਾਲ ਇਕ ਪ੍ਰਾਦੇਸ਼ਿਕ ਸਭਿਆਚਾਰ ਜਮਾਤ ਹਨ ।
ਪੁਰਾਤਨ ਸੰਸਕ੍ਰਿਤ ਸੂਤਰਾਂ ਵਿਚ, ਵਿਸ਼ੇਸ਼ ਤੌਰ ਤੇ ਵਿਸ਼ਨੂੰ ਪੁਰਾਣ ਵਿਚ ਇਹ ਲਿੱਪੀ – ਬੱਧ ਹੈ ਕਿ ਹਿੰਦੂ ਉਹ ਲੋਕ ਹਨ, ਜੋ ਇਕ ਭੂਗੋਲਿਕ ਖੰਡ ਵਿਚ ਪੈਦਾ ਹੋਏ ਹਨ ਅਤੇ ਜਿਸ ਭੂਗੋਲਿਕ ਖੰਡ ਨੂੰ ਭਾਰਤ ਕਿਹਾ ਜਾਂਦਾ ਹੈ । ਇਸ ਦੀ ਸੀਮਾ ਹਿਮਾਲਿਆ ਪਹਾੜ ਤੋਂ ਲੈ ਕੇ ਕੰਨਿਆ ਕੁਮਾਰੀ ਤਕ, ਅਤੇ ਸਿੰਧ ਦਰਿਆ ਤੋਂ ਲੈ ਕੇ ਉਹਨਾਂ ਸਾਗਰਾਂ ਤਕ ਹੈ, ਜਿਹਨਾਂ ਨਾਲ ਭਾਰਤ ਦੀ ਧਰਤੀ ਘਿਰੀ ਹੋਈ ਹੈ । ਇਹ ਸਾਗਰ ਹਿੰਦ ਮਹਾਂਸਾਗਰ ਅਤੇ ਅਰਬ ਸਾਗਰ ਹਨ । ਹਿੰਦੂ ਵਾਦ ਗ਼ੈਰ ਨਿਕਾਸੀ ਅਤੇ ਸਥਾਪਿਤ ਰੂਪ ਵਿਚ ਹੈ ਅਤੇ ਇਸ ਦਾ ਆਧੁਨਿਕ ਰੂਪਾਂਤਰ ਅਤੇ ਵਿਸ਼ਵ ਵਿਆਪਕ ਨਵੀਆਂ ਰੀਤਾਂ, ਗੈਰ ਸਿਧਾਂਤਕ ਹਨ । ਮੁਸਲਿਮ ਸਮਾਜ ਬਰਾਦਰੀ ਦੇ ਕਾਨੂੰਨ ਕਾਇਦਿਆਂ ਦੀ ਸਰਵ ਸੱਤਾਵਾਦ ਉਤੇ ਆਧਾਰਤ ਹੈ । ਇਹ ਕਾਨੂੰਨ ਅਧਿਕ ਸਵਾਮੀਤਵ ਅਤੇ ਰਾਜਨੀਤਕ ਪ੍ਰਭੁਸਤਾ ਰਾਹੀਂ ਗ਼ੈਰ ਮੁਸਲਿਮ ਬਰਾਦਰੀਆਂ ਉਤੇ ਲਾਗੂ ਹੋ ਸਕਦੇ ਹਨ ।
ਈਸਾਈ ਮੱਤ ਅਤੇ ਈਸਾਈ ਲੋਕਾਂ ਨੇ ਮੱਧਕਾਲ ਸਮੇਂ ਰਾਜਨੀਤਕ ਭਾਈਚਾਰੇ ਦੀ ਸਥਾਪਨਾ ਕੀਤੀ, ਜੋ ਕਿ ਆਧੁਨਿਕ ਕਾਲ ਵਿਚ ਰਾਜਨੀਤਕ ਭਾਈਚਾਰਾ ਨਾ ਹੁੰਦੇ ਹੋਏ ਵੀ ਆਸਤਿਕ ਲੋਕਾਂ ਦਾ ਸਰਬ ਸਧਾਰਨ ਵਿਸ਼ਵ ਵਿਆਪਕ ਧਰਮ ਹੈ ।
ਯਹੂਦੀ ਬਰਾਦਰੀ ਬੁਨਿਆਦੀ ਤੌਰ ਤੇ ਅਤੇ ਪ੍ਰਚੰਡ ਰੂਪ ਵਿਚ ਅਚਾਰਿਕ ਹੈ ਜਦੋਂ ਕਿ ਬੁੱਧ ਧਰਮ ਮੁੱਖ ਰੂਪ ਵਿਚ ਗੈਰ ਸਮਾਜੀ ਅਤੇ ਗ਼ੈਰ ਰਾਜਨੀਤਕ ਹੈ ।
ਸਿੱਖ ਧਰਮ ਵਿਸ਼ਵ ਵਿਆਪਕ ਹੈ। ਇਹ ਗ਼ੈਰ ਨਸਲੀ ਅਤੇ ਸਮਾਜੀ ਧਰਮ ਹੈ । ਇਸ ਦੀਆਂ ਜੜ੍ਹਾਂ ਰਾਜਨੀਤਕ ਸਮਾਜ ਵਿਚ ਲੱਗੀਆਂ ਹੋਈਆਂ ਹਨ। ਇਹ ਧਰਮ ਸਰਲ, ਖੁੱਲ੍ਹਾ ਡੁੱਲ੍ਹਾ, ਸਹਿਣਸ਼ੀਲ ਪ੍ਰਗਤੀਸ਼ੀਲ ਅਤੇ ਸੁਤੰਤਰ ਸੁਭਾਓ ਦਾ ਹੈ ਜੋ ਕਿ ਇਕ ਬਹੁ- ਵਿਸ਼ਵ ਸਮਾਜ ਦੀ ਉਤਪਤੀ ਕਰਨ ਅਤੇ ਉਸ ਨੂੰ ਸਥਾਪਿਤ ਕਰਨ ਲਈ ਵਚਨਬੱਧ ਹੈ ।
ਇਸ ਤਰ੍ਹਾਂ ਨਾਲ ਸਿੱਖ ਅਤੇ ਸਿੱਖ ਧਰਮ ਇਕ ਵਿਲੱਖਣ ਧਰਮ ਅਤੇ ਅਨੋਖੇ ਸਮਾਜ ਦੀ ਰਚਨਾ ਕਰਦੇ ਹਨ ਇਸ ਤਰ੍ਹਾਂ ਨਾਲ ਸਿੱਖ ਅਤੇ ਸਿੱਖ ਧਰਮ ਸੰਸਾਰ ਦੇ ਹੋਰਨਾਂ ਧਰਮਾਂ ਅਤੇ ਰਾਜਨੀਤਕ ਭਾਈਚਾਰੇ ਤੋਂ ਸਪੱਸ਼ਟ ਤੌਰ ਤੇ ਨਿਖੇੜੇ ਜਾ ਸਕਦੇ ਹਨ ।
ਸੰਸਾਰ ਪ੍ਰਸਿੱਧ ਇਤਿਹਾਸਕਾਰ ਅਤੇ ਇਤਿਹਾਸਕ ਦਾਰਸ਼ਨਿਕ ਆਰਨੋਡਲ ਟਾਇਨਬੀ ਆਪਣੀ ਪੁਸਤਕ ‘Magumopus History’ ਵਿੱਚ ਸਿੱਖ ਧਰਮ ਨੂੰ ਲੈਨਿਨ ਦੀ ਕੋਮਿਊਨਿਸਟ ਪਾਰਟੀ ਦੇ ਸੱਚੇ ਵਲਵਲੇ ਦੇ ਮੋਢੀ ਹੋਣ ਦਾ ਉਲੇਖ ਕਰਦਾ ਹੈ। ਉਹ ਅੱਗੇ ਜਾ ਕੇ ਲਿਖਦਾ ਹੈ ਕਿ ਲੈਨਿਨ ਸਰਾਸਰ ਗਲਤ ਸੀ, ਜਦੋਂ ਉਹ ਦਾਅਵਾ ਕਰਦਾ ਸੀ ਕਿ ਦੁਨੀਆਂ ਦੇ ਇਤਿਹਾਸ ਵਿਚ ਉਸ ਦੀ ਪਾਰਟੀ`(ਕੋਮਿਊਨਿਸਟ ਪਾਰਟੀ) ਹੀ ਇਕ ਅਨੋਖੀ ਪਾਰਟੀ ਸੀ, ਜਿਸ ਦੀ ਸਥਾਪਨਾ ਪਹਿਲੀ ਵਾਰੀ ਹੋਈ । ਆਰਨੋਲਡ ਨਿਸ਼ਚੇ ਨਾਲ ਆਖਦਾ ਹੈ ਕਿ ਸਿੱਖ ਸਮਾਜ ਦਾ ਖਾਲਸਾ ਆਪਣੀ ਸਰਲਤਾ ਅਤੇ ਬਣਤਰ ਸਦਕਾ ਲੈਨਿਨ ਦੀ ਪਾਰਟੀ ਦਾ ਪੂਰਵ ਅਤੇ ਮੂਲਰੂਪ ਹੈ।
ਜਿੱਥੋਂ ਤਕ ਇਹ ਯਥਾਰਥਕ ਰੂਪ ਨਾਲ ਇਕ ਵਿਸ਼ਿਸ਼ਟ ਵਰਗ ਦੀ ਜਥੇਬੰਦੀ ਹੈ, ਜਿਸ ਦਾ ਮੰਤਵ ਸਮਾਜਿਕ ਪਰਿਵਰਤਨ ਨੂੰ ਉਤਸ਼ਾਹ ਦੇਣਾ ਹੈ, ਤਾਂ ਸਿੱਖ ਧਰਮ ਦਾ ਦੇਵ ਪਦਵੀ ਖਾਲਸਾ ਲੈਨਿਨ ਦੀ ਕੋਮਿਊਨਿਸਟ ਪਾਰਟੀ ਨਾਲ ਸਧਾਰਨ ਤੌਰ ਤੇ ਰਚਨਾਤਮਕ ਸਮਾਨਤਾ ਅਤੇ ਨੇੜਤਾ ਰੱਖਦਾ ਹੈ। ਪਰੰਤੂ ਉਦੇਸ਼ ਅਤੇ ਸਾਰ ਦੇ ਲਿਹਾਜ਼ ਨਾਲ ਸਿੱਖ ਧਰਮ ਸਾਮਵਾਦ ਤੋਂ ਬਿਲਕੁਲ ਭਿੰਨ ਹੈ । ਸਿੱਖ ਧਰਮ ਆਤਮਾ ਦੀ ਆਜ਼ਾਦੀ, ਸਹਿਨਸ਼ੀਲਤਾ ਪ੍ਰਤੀ ਵੱਚਨਬੱਧ ਹੈ। ਸਿੱਖ ਧਰਮ ਇਹ ਸਵੀਕਾਰ ਕਰਦਾ ਹੈ ਕਿ ਮਨੁੱਖ ਆਪਣੀ ਮੰਜ਼ਿਲ ਆਪ ਹੈ ਅਤੇ ਉਸ ਦੀ ਭਾਲ ਆਪੇ ਦੀ ਪਛਾਣ ਹੈ ਨਾ ਕਿ ਮਨੁੱਖ ਸਮਾਜਵਾਦ ਦੇ ਮਖੀਰ ਵਿੱਚ ਇੱਕ ਨਸ਼ਟ ਹੋਣ ਵਾਲਾ ਅੰਗ ਹੈ। ਆਰਨੋਲਡ ਆਪਣੀ ਮਹਾਨ ਪੁਸਤਕ ਵਿਚ ਵਿਸ਼ੇ ਦੇ ਇਸ ਪਹਿਲੂ ਵੱਲ ਸੰਕੇਤ ਕਰਨ ਅਤੇ ਇਸ ਦਾ ਮੁਲਾਂਕਣ ਕਰਨ ਵਿਚ ਅਸਫਲ ਰਿਹਾ ਹੈ।
ਸਭ ਤੋਂ ਵੱਧ ਮਹੱਤਤਾ ਵਾਲੀ ਇਹ ਹੈ ਕਿ ਸਿੱਖ ਧਰਮ ਪ੍ਰਮਾਤਮਾ ਦੀ ਹੋਂਦ ਦੇ ਸਿਧਾਂਤ ਵਿਚ ਅਤੁੱਟ ਵਿਸ਼ਵਾਸ਼ ਰੱਖਦਾ ਹੈ। ਇਕੋ ਸਰਬ ਸ਼ਕਤੀਮਾਨ ਪ੍ਰਮਾਤਮਾ, ਜੋ ਸਭ ਚੀਜ਼ਾਂ ਦਾ ਆਦਿ ਵੀ ਹੈ ਅਤੌਂ ਅੰਤ ਵੀ । ਉਹ ਇਸ ਸਮੇਂ ਵੀ ਹੈ ਅਤੇ ਸਦਾ ਰਹੇਗਾ ਵੀ । ਕੁਰਾਨ ਦਾ ਵੀ ਇਹੋ ਫੁਰਮਾਨ ਹੈ: Allewal Walakhir.
ਸਿੱਖ ਇਕ ਕੌਮਾਂਤਰੀ ਬਰਾਦਰੀ ਹਨ। ਉਹਨਾਂ ਦੀ ਗਿਣਤੀ ਲੱਗਭੱਗ 10 ਮਿਲੀਅਨ ਹੈ। ਮੁੱਖ ਤੌਰ ਤੇ ਸਿੱਖ ਭਾਰਤ ਦੇ ਉਤਰ – ਪੱਛਮ ਵਿਚ ਕੇਂਦ੍ਰਿਤ ਹਨ। ਉਂਝ ਉਹ ਸੰਸਾਰ ਦੇ ਬਹੁਤ ਸਾਰੇ ਮਹਾਂਦੀਪਾਂ ਅਤੇ ਦੇਸਾਂ ਵਿਚ ਵਸੇ ਹੋਏ ਹਨ । ਇਹ ਦੇਸ਼ ਹਨ: ਭਾਰਤ, ਮਲੇਸ਼ੀਆ, ਅਫਰੀਕਾ, ਯੂਰਪ, ਕਨੇਡਾ ਸਮੇਤ ਉਤਰੀ ਅਤੇ ਦੱਖਣੀ ਅਮਰੀਕਾ । ਉਤਰੀ ਅਮਰੀਕਾ ਵਿਚ ਸਿੱਖਾਂ ਦੀ ਪਹਿਲੀ ਬਸਤੀ ਵੈਨਕੂਵਰ ਹੈ। ਯੂਰਪ ਅਤੇ ਏਸ਼ੀਆ ਦੇ ਦੇਸਾਂ ਵਿਚ ਇਕ ਵਿਅੰਗ ਪ੍ਰਚੱਲਤ ਹੈ ਕਿ ਧਰਤੀ ਉਪਰ ਜਿੱਥੇ ਕਿੱਥੇ ਵੀ ਜੀਵਨ ਹੈ ਜਾਂ ਜੀਵਨ ਹੋ ਸਕਦਾ ਹੈ, ਉਥੇ ਸਿੱਖ ਅਤੇ ਆਲੂ ਟਗੇਤਰ ਅਗੇਤਰ ਅਵੱਸ਼ਕ ਹੀ ਪਹੁੰਚ ਜਾਣਗੇ ।
ਆਰਨੋਲਡ ਟਾਇਨਬੀ ਨੇ ਆਪਣੀਆਂ ਛੇਕੜਲੀਆਂ ਪੁਸਤਕਾਂ ਵਿਚ ਇਕ ਪੁਸਤਕ ਵਿਚ ਟੀਕਾ ਟਿੱਪਣੀ ਕੀਤੀ ਹੈ ਕਿ ਜੇਕਰ ਮਨੁੱਖ ਜ਼ਾਤੀ ਆਪਣੀਆਂ ਬੇਵਕੂਫੀਆਂ ਤੋਂ ਬਚ ਹੀ ਜਾਂਦੀ ਹੈ -ਉਸ ਨੂੰ ਸ਼ੱਕ ਹੈ। ਕਿ ਬਚ ਜਾਵੇਗੀ – ਪਰੰਤੂ ਉਸ ਦਾ ਕਹਿਣਾ ਹੈ ਕਿ ਜੇ ਮਨੁੱਖ ਜ਼ਾਤੀ ਬਚ ਹੀ ਜਾਂਦੀ ਹੈ ਤਾਂ ਸਿੱਖ ਇਸ ਗ੍ਰਹਿ ਉਪਰ ਹੱਠੀ ਅਤੇ ਸਾਹਸੀ ਹੋਣ ਸਦਕਾ ਯਕੀਨਨ ਤੌਰ ਤੇ ਉਥੇ ਹੋਣਗੇ। ਸਿੱਖ ਵਿਆਪ ਰੂਪ ਵਿਚ ਬਹੁਤ ਸਾਰੀਆਂ ਹੋਰਨਾਂ ਨਸਲਾਂ ਤੋਂ, ਮਨੁੱਖ ਦੀਆਂ ਮੁਢਲੀਆਂ ਕ੍ਰਿਆਵਾਂ,ਜਿਵੇਂ ਕਿ ਭੋਜਨ ਉਗਾਉਣਾ, ਹਥਿਆਰਾਂ ਨੂੰ ਸਹੀ ਢੰਗ ਨਾਲ ਵਰਤਣਾ ਅਤੇ ਲੜਨਾ ਆਦਿ ਵਿਚ, ਉੱਤਮ ਮੰਨੇ ਗਏ ਹਨ । ਉਹ ਕਾਸ਼ਤਕਾਰ, ਸ਼ਿਲਪਕਾਰ ਅਤੇ ਸਰੀਰਕ ਮੁਸ਼ੱਕਤ ਕਰਨ ਵਾਲੇ ਮਜ਼ਦੂਰਾਂ ਦੇ ਤੌਰ ਤੇ ਬਹੁਤ ਸਾਰੀਆਂ ਦੂਜੀਆਂ ਨਸਲਾਂ ਅਤੇ ਮਨੁੱਖਾਂ ਵਰਗਾਂ ਨੂੰ ਮਾਤ ਪਾਉਂਦੇ ਹਨ । ਦੁਨੀਆਂ ਦੇ ਇਤਿਹਾਸ ਵਿਚ ਉਹ ਬਤੌਰੇ ਸਿਪਾਹੀ, ਨੈਤਿਕ ਤਰਕ ਤੋਂ ਪ੍ਰੇਰਤ ਬਹਾਦਰੀ ‘ਚ, ਉਹ ਕਿਸੇ ਵੀ ਵਰਗ ਤੋਂ ਘੱਟ ਨਹੀਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ, ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਜਿਹਨਾਂ ਦਾ ਜਨਮ 1469 ਈ: ਵਿਚ ਹੋਇਆ। ਸਿੱਖ ਸ਼ਬਦਾਵਲੀ ਵਿਚ ਗੁਰੂ ਦਾ ਅਰਥ ਹੈ, ਪੈਗ਼ੰਬਰ, ਜਗਤ ਗੁਰੂ । ਸਿੱਖ ਧਰਮ ਇਕ ਅਗੰਮੀ ਧਰਮ ਹੈ ਜੋ ਕਿ ਪੱਛਮ ਦੇ ਯਹੂਦੀ ਧਰਮਾਂ ਵਾਂਗੂ ਇਕ ਨਿਸਚਿਤ ਇਲਹਾਮ ਤੇ ਆਧਾਰਤ ਹੈ। ਇਸ ਲਈ ਸਿੱਖ ਧਰਮ, ਬੁੱਧ ਧਰਮ, ਹਿੰਦੂ ਧਰਮ, ਤਾਉਵਾਦ ਆਦਿ ਪੂਰਬੀ ਧਰਮਾਂ, ਜਿਨ੍ਹਾਂ ਧਰਮਾਂ ਦੀ ਪ੍ਰਮਾਣਿਕਤਾ ਦਾ ਸੋਮਾ ਇਕ ਅਗੰਮੀ ਰਹੱਸਵਾਦ ਹੈ, ਤੋਂ ਸਪੱਸ਼ਟ ਤੌਰ ਤੇ ਭਿੰਨ ਕੀਤਾ ਜਾ ਸਕਦਾ ਹੈ । ਇਸ ਭਾਵ ਵਿਚ ਇਸ ਤਰ੍ਹਾਂ ਸਮਝਿਆ, ਗੁਰੂ ਨਾਨਕ ਭਾਰਤ ਵਿਚ ਪ੍ਰਕਾਸ਼ਵਾਨ ਹੋਣ ਵਾਲੇ ਸਭ ਤੋਂ ਪਹਿਲੇ ਪੈਗ਼ੰਬਰ ਹਨ । ਇਕ ਅਜਿਹੇ ਪੈਗ਼ੰਬਰ, ਜਿਨ੍ਹਾਂ ਦਾ ਦਾਅਵਾ ਹੈ ਕਿ ਜਿਹੜੇ ਧਰਮ ਦਾ ਪ੍ਰਚਾਰ ਉਹ ਕਰਦੇ ਹਨ, ਉਹ ਧਰਮ ਅਗੰਮੀ ਹੈ, ਅਲਾਹੀ ਹੈ। ਅਗੰਮੀ ਧਰਮ ਉਹ ਹੁੰਦਾ ਹੈ, ਜਿਹੜਾ ਕਿਸੇ ਨਿਸਚਿਤ ਵਿਅਕਤੀ ਦੇ ਪ੍ਰਮਾਤਮਾ ਸੰਗ ਮਿਲਾਪ ਦੇ ਫਲਸਰੂਪ ਪ੍ਰਦਾਨ ਹੁੰਦਾ ਹੈ । ਇਹ ਕਿਸੇ ਵਿਅਕਤੀ ਦੇ ਸੰਜਮ ਜਾਂ ਸਹਿਜ ਪ੍ਰਵ੍ਰਿਤੀ ਦੁਆਰਾ ਪ੍ਰਾਪਤ ਕੀਤੀ ਹੋਈ ਵਾਸਤਵਿਕਤਾ ਦੇ ਕਿਸੇ ਪੱਖ ਦੇ ਰਹੱਸਮਈ ਅਨੁਭਵ ਦਾ ਨਤੀਜਾ ਹੁੰਦਾ ਹੈ। ਇਹ ਧਰਮ ਉਨ੍ਹਾਂ ਸਦੀਵੀ ਸਚਾਈਆਂ, ਜਿਹੜੀਆਂ ਕਿਸੇ ਵਿਅਕਤੀ ਨੂੰ ਨਜ਼ਰ ਆਉਂਦੀਆਂ ਹਨ, ਪਰੰਤੂ ਉਹ ਸਚਾਈਆਂ, ਜਿਹਨਾਂ ਦੀ ਹੋਂਦ ਅਤੇ ਸੂਤਰੀਕਰਨ ਸਮੁੱਚੇ ਰੂਪ ਵਿਚ ਉੱਕਾ ਹੀ ਕਿਸੇ ਵਿਅਕਤੀ ਰਾਹੀਂ ਨਹੀਂ ਹੋਇਆ, Apaurshaya, ਨਾਲ ਗੈਰ -ਸ਼ਖਸੀ ਸੰਵੇਦਨਾ ਨਹੀਂ, ਜਿਵੇਂ ਕਿ ਵੇਦਾਂ ਪ੍ਰਤੀ ਦਾਅਵਾ ਕੀਤਾ ਜਾਂਦਾ ਹੈ, ਜਿਹਨਾਂ ਧਾਰਮਿਕ ਸਚਾਈਆਂ ਦਾ ਉਪਦੇਸ਼ ਗੁਰੂ ਨਾਨਕ ਕਰਦੇ ਹਨ, ਉਨ੍ਹਾਂ ਸਚਾਈਆਂ ਦਾ ਇਲਹਾਮ ਉਨ੍ਹਾਂ ਨੂੰ ਹੋਇਆ । ਗੁਰੂ ਨਾਨਕ ਇਸੇ ਤਰ੍ਹਾਂ ਹੀ ਹੋਇਆ ਆਖਦੇ ਹਨ । ਇਹ ਇਲਹਾਮ ਉਨ੍ਹਾਂ ਨੂੰ ਪ੍ਰਮਾਤਮਾ ਨਾਲ ਪ੍ਰਤੱਖ ਅਤੇ ਰੂ – ਹ- ਬਰੂ ਅਚਾਨਕ ਮਿਲਾਪ ਰਾਹੀਂ ਚੇਤਨਤਾ ਦੀ ਕਿਸੇ ਅਵਸਥਾ ਸਮੇਂ ਹੋਇਆ। ਚੇਤਨਤਾ ਦੀ ਉਹ ਅਵਸਥਾ, ਜਿਸ ਸੰਬੰਧੀ ਸਾਡੀ ਮਨੋਵਿਗਿਆਨਕ ਸੁਰਤੀ ਅਤੇ ਪ੍ਰਾਪਤ ਕੀਤੀ ਸ਼ਾਬਦਿਕ ਕਲਾ, ਜਿਸ ਨੂੰ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਇਕ ਪ੍ਰਥਾ ਬਣਾ ਲਿਆ ਹੈ, ਉਹ ਹਾਲੀਂ ਤੱਕ ਵੀ ਤਕਰੀਬਨ ਧੁੰਦਲੇ ਹਨ ਸਿਰਫ ਅਧੂਰੇ ਹੀ ਨਹੀਂ, ਬਲਕਿ ਲਗਭਗ ਧੁੰਦਲੇ ਹਨ । ਮਨੋਵਿਗਿਆਨਕ ਸੁਰਤੀ ਅਤੇ ਸ਼ਾਬਦਿਕ ਕਲਾ ਇਹ ਅਨੁਭਵ ਕਰਨ ਅਤੇ ਮਹਿਸੂਸ ਕਰਨ ਲਈ ਵੀ ਅਧੂਰੇ ਹਨ ਕਿ ਜਾਗ੍ਰਤ ਚੇਤਨਤਾ ਦੀਆਂ ਅਵਸਥਾਵਾਂ ਕਿਹੜੀਆਂ ਕਿਹੜੀਆਂ ਹਨ ਅਤੇ ਇਲਹਾਮ ਦਾ ਚਮਤਕਾਰ ਕਿਸ ਅਵਸਥਾ ਤੇ ਘਟਦਾ ਹੈ ।
ਸੰਨ 1496 ਵਿੱਚ, ਜਦੋਂ ਗੁਰੂ ਨਾਨਕ ਸਤਾਈ ਸਾਲਾਂ ਦੇ ਸਨ ਤਾਂ ਉਨ੍ਹਾਂ ਦੇ ਜੀਵਨ ਵਿਚ ਇਕ ਮੋੜ ਆਇਆ ਅਤੇ ਉਹ ਇਕ ਅਲਾਹੀ ਧਰਮ ਦੇ ਬਾਨੀ ਅਤੇ ਪੈਰਬਰ ਬਣ ਗਏ । ਉਨ੍ਹੀਂ ਦਿਨੀਂ ਉਹ ਸੁਲਤਾਨਪੁਰ (ਜੋ ਪੰਜਾਬ ਵਿਚ ਹੈ) ਦੇ ਸੁਲਤਾਨ ਦੇ ਮੋਦੀਖਾਨੇ ਵਿਚ ਬਤੌਰੇ ਸ਼ਾਹੀ ਮੋਦੀ ਕੰਮ ਕਰਦੇ ਸਨ । ਉਨ੍ਹੀਂ ਦਿਨੀਂ ਉਹ ਖਿਆਲੀ ਧੁੰਝ ‘ਚ ਮਗਨ ਹੋ ਜਾਂਦੇ ਅਤੇ ਲਗਭਗ ਸਮਾਧੀ ਦੀ ਅਵਸਥਾ ਨੂੰ ਪਹੁੰਚ ਜਾਇਆ ਕਰਦੇ ਸਨ । ਇਸ ਤਰ੍ਹਾਂ ਇਕ ਵਾਰੀ, ਜਦੋਂ ਉਹ ਮੋਦੀਖਾਨੇ ਦੀ ਨਿਗਰਾਨੀ ਅਤੇ ਤੁਲਾਈ ਕਰ ਰਹੇ ਸਨ ਤਾਂ ਉਹ ‘ਤੇਰਾਂ’ ਦੀ ਗਿਣਤੀ ਤੇ ਆ ਕੇ ਐਡੋਲ ਰੁਕ ਗਏ । ਪੰਜਾਬੀ ਭਾਸ਼ਾ ਵਿਚ ‘ਤੇਰਾਂ’ ਦਾ ਅਰਥ ‘ਤੇਰਾ’ ਵੀ ਹੈ, ਭਾਵ ‘ਮੈਂ ਤੇਰਾ ਹਾਂ ਨਾਨਕ ‘ਤੇਰਾ ਤੇਰਾ’ ਦਾ ਜਾਪ ਕਰਦੇ ਰਹੇ ਅਤੇ ਉਧਰ ਧੜਿਆਂ ਦੇ ਧੜੇ ਤੁਲਦੇ ਰਹੇ ।
ਆਮ ਤੌਰ ਤੇ ਜਿਵੇਂ ਅਜਿਹੇ ਮਾਮਲਿਆਂ ਵਿਚ ਹੋਇਆ ਕਰਦਾ ਹੈ, ਲੋਕਾਂ ਨੇ ਸੁਲਤਾਨ ਕੋਲ ਇਸ ਸੰਬੰਧੀ ਸ਼ਿਕਾਇਤਾਂ ਕੀਤੀਆਂ ਕਿ ਮੁਸਲਮਾਨ ਸਰਕਾਰ ਅਧੀਨ ਇਕ ਉਚ ਪਦਵੀ ਤੇ ਲੱਗਾ ਹਿੰਦੂ ਕਰਮਚਾਰੀ ਮੋਦੀਖਾਨੇ ਨੂੰ ਕਿਵੇਂ ਅੰਨ੍ਹੇਵਾਹ ਲੁਟਾਈ ਜਾ ਰਿਹਾ ਹੈ। ਇਸ ਘਟਨਾ ਤੋਂ ਕੋਈ ਜ਼ਿਆਦਾ ਸਮਾ ਮਗਰੋਂ ਦੀ ਗੱਲ ਨਹੀਂ (ਜਦੋਂ ਕਿ ਗੁਰੂ ਨਾਨਕ ਦੇ ਅਖੌਤੀ ਕੁਚਾਲ ਦੇ ਮਾਮਲੇ ਦੀ ਹਾਲੀਂ ਜਾਂਚ ਪੜਤਾਲ ਹੋ ਹੀ ਰਹੀ ਸੀ ਅਤੇ ਸੁਲਤਾਨ ਦਾ ਧਿਆਨ ਇਸ ਪਾਸੇ ਹੀ ਲੱਗਿਆ ਹੋਇਆ ਸੀ) ਕਿ ਨਾਨਕ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਵੇਰੇ ਨਦੀ ਵਿਚ ਇਸ਼ਨਾਨ ਕਰਨ ਲਈ ਗਏ । ਇਹ ਨਦੀ ਛੋਟੀ ਜਿਹੀ ਨਦੀ ਸੀ ਜੋ ਉਹਨਾਂ ਸਮਿਆਂ ਵਿਚ ਸੁਲਤਾਨਪੁਰ ਕਸਬੇ ਦੇ ਕੋਲ ਦੀ ਲੰਘਦੀ ਸੀ । ਹੁਣ ਇਹ ਨਦੀ ਮੌਸਮੀ ਹੈ ਅਤੇ ਨਿਰੰਤਰ ਨਹੀਂ ਵਗਦੀ ਜਿਵੇਂ ਇਹ ਪੰਦਰਵੀਂ ਸਦੀ ਵਿਚ ਵੰਗਿਆ ਕਰਦੀ ਸੀ । ਇਸ ਨਦੀ ਨੂੰ ਬੇਈਂ ਨਦੀ ਕਿਹਾ ਜਾਂਦਾ ਹੈ । ਇਹ ਹੁਣ ਵੀ ਉਥੇ ਹੈ। ਪਰੰਤੂ ਹੁਣ ਇਹ ਸਿਰਫ ਬਰਸਾਤਾਂ ਵਿਚ ਜਾਂ ਜਦੋਂ ਉਚੇ ਪਹਾੜਾਂ ਉਤੇ ਬਰਫ ਪਿਘਲਦੀ ਹੈ ਤਾਂ ਉਸ ਸਮੇਂ ਹੀ ਵਗਦੀ ਹੈ ਗੁਰੂ ਨਾਨਕ ਦੀਆਂ ਜੀਵਨ ਕਹਾਣੀਆਂ, ਜਿਹਨਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ, ਵਿਚ ਦਰਜ਼ ਹੈ ਕਿ ਜਦੋਂ ਉਹ ‘ਬੇਈਂ ਨਦੀ ਵਿਚ ਇਸ਼ਨਾਨ ਕਰਨ ਲਈ ਉਤਰੇ ਤਾਂ ਉਹ ਪੂਰੇ ਤਿੰਨ ਦਿਨ ਪਾਣੀ ਵਿਚ ਹੀ ਰਹੇ। ਲੋਕਾਂ ਨੂੰ ਵਿਸ਼ਵਾਸ਼ ਹੋ ਗਿਆ ਕਿ ਉਹ ਡੁੱਬ ਕੇ ਮਰ ਗਏ ਹਨ ਅਤੇ ਖਤਮ ਹੋ ਗਏ ਹਨ। ਚੌਥੇ ਦਿਨ ਸਵੇਰੇ ਹੀ ਉਹ ਉਸ ਥਾਂ ਉਤੇ ਨਦੀ ਵਿਚੋਂ ਬਾਹਰ ਨਿਕਲ ਆਏ, ਉਹ ਥਾਂ, ਜਿਥੇ ਉਹਨਾਂ ਦਾ ਵਫਾਦਾਰ ਸੇਵਕ, ਜਿਸ ਨੇ ਉਨ੍ਹਾਂ ਦਾ ਜੀਵਨ ਸੰਗੀ ਬਣਨਾ ਸੀ, ਮਰਦਾਨਾ, ਉਨ੍ਹਾਂ ਦੇ ਕੱਪੜੇ ਸੰਭਾਲੀ ਬੈਠਾ ਉਡੀਕ ਕਰ ਰਿਹਾ ਸੀ । ਪਾਣੀ ਵਿਚੋਂ ਬਾਹਰ ਆਉਂਦਿਆਂ ਹੀ ਜੋ ਉਹਨਾਂ ਪਹਿਲੇ ਸ਼ਬਦ ਉੱਚਰੇ ਸਨ, ਇਥੇ ਦਰਜ਼ ਕੀਤੇ ਜਾਂਦੇ ਹਨ, ਉਹਨਾਂ ਕਿਹਾ, ‘ਨਾ ਕੋਈ ਹਿੰਦੂ ਹੈ ਅਤੇ ਨਾ ਕੋਈ ਮੁਸਲਮਾਨ ਹੈ।’ ਦੋਹਾਂ ਸਭਿਆਚਾਰਾਂ, ਆਰੀਆ ਸਭਿਆਚਾਰ ਅਤੇ ਯਹੂਦੀ ਸਭਿਆਚਾਰ, ਦੇ ਇਤਨੇ ਡੂੰਘੇ ਅਧਿਅਨ ਮਗਰੋਂ ਉਨ੍ਹਾਂ ਦੇਖਿਆ ਕਿ ਦੋਹਾਂ ਸਭਿਆਚਾਰਾਂ ਦੀ ਸਮਾਨਤਾ ਦਾ ਆਧਾਰ ਸਾਂਝਾ ਹੈ । ਇਸ ਲਈ ਦੋਹਾਂ ਵਿਰੋਧੀ ਸਭਿਆਚਾਰਾਂ ਦੇ ਪੁਨਰ ਮੇਲ ਦੇ ਆਪਣੇ ਰੱਬੀ ਫੁਰਮਾਨ ਦੇ ਅਰੰਭ ਕਰਨ ਦਾ ਇਹ ਇਕ ਉਚਿੱਤ ਨੁਸਖਾ ਸੀ । ਉਹ ਲੋਕ, ਜੋ ਯੋਗ ਦੇ ਸਿਧਾਂਤ ਅਤੇ ਅਭਿਆਸ ਤੋਂ ਵਾਕਫ ਹਨ, ਜਾਣਦੇ ਹਨ ਕਿ ਕਈ ਕਈ ਦਿਨ ਅਤੇ ਮਹੀਨੇ ਪਾਣੀ ਅੰਦਰ ਸਮਾਧੀ ਲਗਾ ਲੈਣੀ ਸਭ ਯੋਗ ਮੁਹਾਰਤ ਹੀ ਹੈ। ਇਹ ਮੁਹਾਰਤ ਜਾਂ ਤਾਂ ਉਚਿਤ ਜ਼ਬਤ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਜਾਂ ਫਿਰ ਇਹ ਜਨਮ ਤੋਂ ਹੀ ਪ੍ਰਮਾਤਮਾ ਵਲੋਂ ਮਿਲੀ ਮੁਹਾਰਤ ਹੈ । ਪੁਰਾਤਨ ਯੋਗਿਕ ਸੂਤਰਾਂ ਵਿਚ ਇਸ ਨੂੰ ‘ਜਲ ਸਤੰਬ ਸਮਾਧੀ’ ਕਿਹਾ ਗਿਆ ਹੈ । ਇਸ ਲਈ ਗੁਰੂ ਨਾਨਕ ਦੇ ‘ਬੇਈਂ’ ਦੀ ਮੰਝਧਾਰ ਵਿਚੋਂ ਪੂਰੇ ਤਿੰਨ ਦਿਨ ਅਲੋਪ ਰਹਿਣ ਦੇ ਸਪੱਸ਼ਟੀਕਰਨ ਢੂੰਡਣ ਦੀ ਕੋਈ ਲੋੜ ਨਹੀਂ ਹੈ ।
ਗੁਰੂ ਨਾਨਕ ਦੀਆਂ ਸਭ ਜਨਮ ਸਾਖੀਆਂ ਵਿਚਲੇ ਬਿਆਨ ਇਸ ਗੱਲ ਤੇ ਸਹਿਮਤ ਹਨ ਕਿ ਇਸ ਅਵਸਰ ਤੇ ਉਨ੍ਹਾਂ ਨੂੰ ਇਕ ਨਵੇਂ ਧਰਮ ਅਤੇ ਇਕ ਨਵੇਂ ਜੀਵਨ ਦੀ ਬੁਨਿਆਦ ਰੱਖਣ ਅਤੇ ਉਪਦੇਸ਼ ਕਰਨ ਦਾ ਪਹਿਲਾ ਇਲਹਾਮ ਅਤੇ ਹੁਕਮ ਪ੍ਰਾਪਤ ਹੋਇਆ ।
ਇਲਹਾਮ ਮਨੁੱਖ ਦੇ ਅੰਤਰ ਹਿਰਦੇ ਦੀ ਮਾਨਸਿਕ ਪ੍ਰਕ੍ਰਿਆ ਨਹੀਂ । ਇਹ ਤਾਂ ਉਸ ਦਾ ਵਾਸਤਵਿਕਤਾ ਨਾਲ ਮਿਲਾਪ ਹੈ ਅਤੇ ਮਨੁੱਖ ਕੋਈ ਅਧਿਆਤਮਕ ਪ੍ਰਾਪਤੀ ਆਪਣੀ ਬੌਧਿਕ ਧਾਰਨਾ ਰਾਹੀਂ ਨਹੀਂ ਕਰਦਾ ਪਰੰਤੂ ਉਸ ਦਾ ਪ੍ਰਮਾਤਮਾ ਨਾਲ ਅਚਾਨਕ ਮੇਲ ਹੋ ਜਾਂਦਾ ਹੈ ਅਤੇ ਇਹੋ ਭੇਦ ਹੀ ਇਲਹਾਮ ਦਾ ਮੂਲ ਸਿਧਾਂਤ ਹੈ। ਇਸ ਤੋਂ ਅੱਗੇ ਨਾਨਕ, ਗੁਰੂ ਨਾਨਕ ਬਣ ਗਏ, ਨਾਨਕ – ਜਗਤ ਗੁਰੂ । ਵਾਸਤਵਿਕ ਸਚਾਈ ਨਾਲ ਨਾਨਕ ਦਾ ਇਹ ਅਚਾਨਕ ਮਿਲਾਪ ਜਨਮ ਸਾਖੀਆਂ ਵਿਚ ਹੇਠ ਲਿਖੇ ਸ਼ਬਦਾਂ ਵਿਚ ਵਰਨਣ ਕੀਤਾ ਜਾਂਦਾ ਹੈ:
ਜਿਵੇਂ ਪ੍ਰਮਾਤਮਾ ਦੀ ਰਜ਼ਾ ਹੋਈ, ਉਸ ਸ਼ਰਧਾਲੂ ਨਾਨਕ ਨੂੰ ਉਸ (ਪ੍ਰਮਾਤਮਾ) ਦੇ ਹਜ਼ੂਰ ਪੇਸ਼ ਕੀਤਾ ਗਿਆ ਅਤੇ ਅਮਰਤਵ ਰਸ ਦਾ ਭਰਿਆ ਜਾਮ ਉਸ ਨੂੰ ਪਿਲਾਇਆ ਗਿਆ ਅਤੇ ਨਾਲ ਹੀ ਹੁਕਮ ਹੋਇਆ – ਨਾਨਕ ਧਿਆਨ ਧਰ । ਇਹ ਮੇਰੇ ਨਾਮ ਦੀ ਅਰਾਧਣਾ ਦਾ ਪਵਿਤ੍ਰ ਜਾਮ ਹੈ, ਇਸ ਨੂੰ ਡੀਕ ਲਗਾ ਕੇ ਪੀ ਲੈ । ਮੈਂ ਸਦਾ ਤੇਰੇ ਸੰਗ ਹਾਂ । ਮੈਂ ਤੇਰੇ ਤੇ ਮਿਹਰਬਾਨ ਹਾਂ । ਮੈਂ ਤੈਨੂੰ ਉੱਚੀ ਪਦਵੀ ਪ੍ਰਦਾਨ ਕਰਦਾ ਹਾਂ । ਜਾਹ; ਜਾ ਕੇ ਮੇਰੇ ਨਾਮ (ਪ੍ਰਮਾਤਮਾ ਦੇ ਨਾਮ) ਦਾ ਸਿਮਰਨ ਕਰ ਅਤੇ ਅਨੰਦ ਮਾਣ । ਹੋਰਾਂ ਨੂੰ ਵੀ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਦਾ ਉਪਦੇਸ਼ ਕਰ । ਰੱਬੀ ਰਜ਼ਾ ਦਾ ਫੁਰਮਾਨ ਲੋਕਾਂ ਤਕ ਪਹੁੰਚਾਉਣਾ ਹੀ ਤੇਰਾ ਕਸਬ ਹੋਵੇ ?
ਗੁਰੂ ਨਾਨਕ ਆਪ ਇਸ ਰੱਬੀ ਸਪੁਰਦਗੀ ਦਾ (ਕਾਰ) ਅਤਿਅੰਤ ਅਹਿਸਾਨਮੰਤੀ ਨਾਲ ਉਲੇਖ ਕਰਦੇ ਹਨ । ਫੁਰਮਾਉਂਦੇ ਹਨ, “ਹਉ ਢਾਡੀ ਬੇਕਾਰ, ਕਾਰੇ ਲਾਇਆ ।” ਉਸ ਤੋਂ ਬਾਅਦ ਗੁਰੂ ਨਾਨਕ ਨੇ ਨੌਕਰੀ ਤਿਆਗ ਦਿੱਤੀ ਅਤੇ ਉਸ ਵੇਲੇ ਦੇ ਪਹੁੰਚ ਸਭਿਆ ਸੰਸਾਰ ਦੀਆਂ ਸਭ ਦਿਸ਼ਾਵਾਂ ਵੱਲ ਲੰਮੀਆਂ ਉਦਾਸੀਆਂ ਤੇ ਤੁਰ ਪਏ । ਉਨ੍ਹਾਂ ਦਾ ਉਦੇਸ਼ ਪ੍ਰਮਾਤਮਾ ਦੇ ਨਾਮ ਦਾ ਧਰਮ, ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ । ਉਨ੍ਹਾਂ ਦੀਆਂ ਉਸ ਸਮੇਂ ਦੇ ਪਹੁੰਚ ਸੰਸਾਰ ਦੀਆਂ ਉਦੇਸ਼ਮਈ ਉਦਾਸੀਆਂ, ਉਨ੍ਹਾਂ ਦੀਆਂ ਜਨਮ ਸਾਖੀਆਂ ਵਿਚ ਦਰਜ਼ ਹਨ । ਉਹ ਦੇਸ਼ ਹਨ: ਭਾਰਤ, ਲੰਕਾ, ਆਂਤਿਕ ਹਿਮਾਲਿਆ, ਮੱਧ ਏਸ਼ੀਆ, ਅਫ਼ਗਾਨਿਸਤਾਨ, ਅਰਬ ਅਤੇ ਟਰਕੀ ਦੇ ਕੁਝ ਭਾਗ । ਉਹਨਾਂ ਆਪਣਾ ਅਗੰਮ ਗਿਆਨ ਖੁਦ ਆਪ ਤਹਿਰੀਰ ਕੀਤਾ ਅਤੇ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਕੀਤਾ । ਇਹ ਤਹਿਰੀਰ ਕੀਤਾ ਅਗੰਮ ਗਿਆਨ ਸਿੱਖ ਧਰਮ ਗ੍ਰੰਥ (ਪਵਿੱਤ੍ਰ ਆਦਿ ਗ੍ਰੰਥ) ਵਿਚ ਦਰਜ਼ ਹੈ । ਹੁਣ ਇਹ ਧਰਮ ਗ੍ਰੰਥ ਸਿੱਖ ਬਰਾਦਰੀ ਦਾ ਅੰਤਮ ਗੁਰੂ ਸ਼ਬਦ ਪ੍ਰਵਾਨਿਆ ਜਾਂਦਾ ਹੈ। ਸਭ ਸਿੱਖ ਧਰਮ ਅਸਥਾਨਾਂ ਵਿਚ ਇਹ ਸਿੱਖ ਜਗਤ ਦਾ ਕੇਂਦਰੀ ਬਿੰਦੂ ਹੈ । ਇਸ ਧਰਮ ਗ੍ਰੰਥ ਨੂੰ ਇਕ ਉੱਚੇ ਅਸਥਾਨ ਤੇ ਸ਼ਸ਼ੋਬਤ ਕੀਤਾ ਜਾਂਦਾ ਹੈ । ਪਾਠ ਕਰਨਾ, ਵਿਆਖਿਆ ਕਰਨਾ ਅਤੇ ਪ੍ਰਮਾਤਮਾ ਦੀ ਉਸਤਤ ਵਿਚ ਧਰਮ ਗ੍ਰੰਥ ਵਿਚ ਸ਼ਾਮਲ ਸ਼ਲੋਕਾਂ ਦਾ ਗਾਇਨ ਕਰਨਾ ਸਿੱਖਾਂ ਦੀ ਉਪਾਸ਼ਨਾ ਦਾ ਅੰਗ ਹਨ । ਗੁਰੂ ਨਾਨਕ ਨੇ ਆਪਣੀਆਂ ਚਾਰ ਦਿਸ਼ਾਵਾਂ ਵੱਲ ਉਪਦੇਸ਼ਮਈ ਯਾਤਰਾਵਾਂ, ਜਿਹੜੀਆਂ ਚਾਰ ਉਦਾਸੀਆਂ ਕਰਕੇ ਦਰਜ਼ ਹਨ, ਸਮੇਂ ਮੁਢਲੇ ਸਿੱਖ ਸਿਧਾਂਤਾਂ ਦੇ ਵਾਸਤਵਿਕ ਪ੍ਰਯੋਗ ਨੂੰ ਪ੍ਰਮਾਣਿਤ ਅਤੇ ਨਿਰਧਾਰਤ ਕੀਤਾ। ਇਹ ਉਹ ਸਿੱਖ ਸਿਧਾਂਤ ਸਨ, ਜਿਨ੍ਹਾਂ ਉਤੇ ਸਿੱਖ ਸਮਾਜ ਦੀ ਬੁਨਿਆਦ ਰੱਖੀ ਜਾਣੀ ਸੀ। ਉਹਨਾਂ- ਆਪਣੀ ਭੀਤਰੀ ਹਿਮਾਲਿਆ ਫੇਰੀ ਸਮੇਂ ਕਾਲਪਨਿਤ ਪਰਬਤ ਕੈਲਾਸ਼ ਉਤੇ, ਬ੍ਰਹਮਾਲੋਕੀ ਝੀਲ ਮਾਨਸਰੋਵਰ ਦੇ ਨੇੜੇ ਸਿੱਖਤਾ ਦੇ ਉਹਨਾਂ ਪ੍ਰਥਮ ਮੂਲ ਸਿਧਾਂਤਾਂ ਦੀ ਵਿਆਖਿਆ ਕੀਤੀ, ਜਿਹਨਾਂ ਉਪਰ ਸਿੱਖੀ ਭਾਈਚਾਰੇ ਦੀ ਨੀਂਹ ਰੱਖੀ ਜਾਣੀ ਸੀ । ਇਹ ਉਹਨਾਂ ਦੀ ਤੀਸਰੀ ਉਦਾਸੀ ਸੀ । ਇਹ ਲੰਮੀ ਉਦਾਸੀ ਸੀ ਜਿਸ ਨੇ ਯੋਗੀਆਂ ਅਤੇ ਹਿੰਦੂ ਦੇਵਤਿਆਂ ਦੇ ਅਸਥਾਨ, ਕੈਲਾਸ਼ ਪ੍ਰਬਤ ਤਕ ਪਹੁੰਚਣਾ ਸੀ । ਉਹ ਭੀਤਰੀ ਹਿਮਾਲਿਆ ਵਿਚ ਦੂਰ ਤਕ ਗਏ। ਨੇਪਾਲ ਅਤੇ ਪੱਛਮੀ ਤਿੱਬਤ ਦੇ ਕੁਝ ਭਾਗਾਂ ਨੂੰ ਪਾਰ ਕਰ ਕੇ ਉਹ ਆਪਣੀ ਮੰਜ਼ਿਲ, ਪਵਿੱਤਰ ਝੀਲ ਅਤੇ ਪਹਾੜੀ ਚੋਟੀ ਤਕ ਪਹੁੰਚੇ । ਮੰਦੇ ਭਾਗੀਂ ਅੱਜਕੱਲ੍ਹ ਇਹ ਦੋਵੇਂ ਅਸਥਾਨ ਸਾਮਵਾਦੀ ਚੀਨ ਦੇ ਕਬਜ਼ੇ ਹੇਠ ਹਨ ਅਤੇ ਸਾਡੇ ਤੀਰਥ ਯਾਤਰੀ ਉਥੇ ਨਹੀਂ ਜਾ ਸਕਦੇ । ਜਿਥੇ ਕਿ ਉਹ ਅਤੀਤ ਵਿਚ ਹਜ਼ਾਰਾਂ ਸਾਲਾਂ ਤੋਂ ਤੀਰਥ ਯਾਤਰਾ ਤੇ ਜਾਂਦੇ ਰਹੇ ਹਨ । ਇਹ ਉਹ ਸਥਾਨ ਹੈ, ਜਿਥੇ ਉਹਨਾਂ ਆਪਣੇ ਸਿਧਾਂਤ ਨੂੰ ਬਹੁਤ ਹੀ ਸਪਸ਼ਟ ਸ਼ਬਦਾਂ ‘ਚ ਬਿਆਨ ਕੀਤਾ । ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦਾ ਆਧਾਰ ਸਚਾਈ ਹੋਣੀ ਚਾਹੀਦੀ ਹੈ ਅਤੇ ਧਰਮ ਨੂੰ ਸਮਾਜ ਪ੍ਰਤੀ ਵਚਨਬੱਧ ਹੋਣਾ ਜ਼ਰੂਰੀ ਹੈ । ਭਾਈ ਗੁਰਦਾਸ, ਸਿੱਖ ਧਰਮ ਦਾ ਮਹਾਨ ਵਿਦਵਾਨ, ਜਿਸ ਨੂੰ ਸਿੱਖ ਧਰਮ ਦਾ ਸੇਂਟ ਪਾਲ (St. Paul) ਕਿਹਾ ਜਾਂਦਾ ਹੈ, ਸਾਨੂੰ ਦੱਸਦਾ ਹੈ ਕਿ ਜਦੋਂ ਜੋਗੀ ਇਨ੍ਹਾਂ ਅ – ਪਹੁੰਚ ਖੰਡਾਂ ਵਿਚ ਜਾ ਛੁਪੇ ਹੋਏ ਸਨ ਤਾਂ ਉਨ੍ਹਾਂ ਨੇ ਗੁਰੂ ਨਾਨਕ ਤੋਂ ਪੁੱਛਿਆ ਕਿ ਮਾਤ ਲੋਕ ਦਾ ਕੀ ਹਾਲ ਹੈ। “ਮਾਤ ਲੋਕ ਮੇ ਕਿਆ ਵਰਤਾਰਾ” – ਤਾਂ ਗੁਰੂ ਜੀ ਦਾ ਉੱਤਰ ਬੜਾ ਸਪੱਸ਼ਟ ਅਤੇ ਢੁਕਵਾਂ ਸੀ । “ਸਮਾਜ ਧੁਰ ਅੰਦਰ ਤਕ ਗਲ੍ਹ ਸੜ ਗਿਆ ਹੈ।” ਇਥੇ ਉਨ੍ਹਾਂ ਨੇ ਯੋਗੀਆਂ ਨੂੰ ਦੋਸ਼ੀ ਠਹਿਰਾਇਆ, “ਤੁਸੀਂ ਕਸੂਰਵਾਰ ਹੋ ਕਿਉਂਕਿ ਉਤਮ ਸੁਚੇਤ ਅਤੇ ਸੁਚੱਜ ਆਚਾਰ ਵਾਲੇ ਮਨੁੱਖਾਂ ਤੋਂ ਬਿਨਾਂ ਸਮਾਜ ਦੀ ਰਹਿਨੁਮਾਈ ਨਹੀਂ ਹੋ ਸਕਦੀ ਅਤੇ ਨਾ ਹੀ ਇਸ ਨੂੰ ਜਿਉਂਦਾ ਰੱਖਿਆ ਜਾ ਸਕਦਾ ਹੈ । ਪਰੰਤੂ ਤੁਸੀਂ, ਜਿਹਨਾਂ ਕੋਲ ਇਹ ਗੁਣ ਹਨ, ਪਲਾਇਨਵਾਦੀ ਬਣ ਬੈਠੇ ਹੋ।” – “ਸਚ ਚੰਦ੍ਰਮਾ ਕੂੜ ਅੰਧਿਆਰਾ ਸਿੱਧ ਛੁਪ ਬੈਠੇ ਪਰਬਤੀਂ ਕੌਨ ਜਗਤ ਕੋ ਪਾਰਉਤਾਰਾ” ।
ਇਸ ਸਿਧਾਂਤ ਵਿਚ ਉਨ੍ਹਾਂ ਪ੍ਰਸ਼ਨਾਂ ਦੇ ਪ੍ਰਸ਼ਨ ਦਾ ਉਤਰ ਦਿੰਦੇ ਹਨ। ਉਹ ਪ੍ਰਸ਼ਨ ਜਿਹੜਾ ਹਜ਼ਾਰਾਂ ਸਾਲਾਂ ਤੋਂ ਇਕ ਚੇਤਨਾਸ਼ੀਲ ਅਤੇ ਸੋਚਵਾਨ ਮਨੁੱਖ ਪਰੇਸ਼ਾਨ ਕਰਦਾ ਆ ਰਿਹਾ ਸੀ ਅਤੇ ਜਿਹੜਾ ਸਵਾਲ ਅਜੇ ਤਕ ਵੀ ਲਾ – ਜਵਾਬ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ, ਕੀ ਰੱਬੀ ਕਰਮ ਦੇ ਪਾਤਰ, ਮੁਕਤਾ ਮਨੁੱਖ, ਉਹ ਮਨੁੱਖ, ਜੋ ਅਧਿਆਤਮਕ ਵਿਕਾਸ ਦੀ ਸਿਖਰ ਨੂੰ ਪ੍ਰਾਪਤ ਹਨ, ਬਹਾਦਰਾਂ ਦੀ ਭਾਂਤੀ ਉੱਠਣ ਜਾਂ ਕਮਜ਼ੋਰਾਂ ਦੀ ਨਿਆਈਂ ਮਰ ਜਾਣ? ਕੀ ਰੂਹਾਨੀ ਵਿਸ਼ਿਸ਼ਟ ਵਰਗ ਬੀਆਵਾਨ ਵੱਲ ਮੁੜ ਜਾਵੇ, ਜੋ ਕੁਝ ਸਮਾਜ ਵਿਚ ਹੋ ਰਿਹਾ ਹੈ, ਉਸ ਦੀ ਗਵਾਹੀ ਦੇਣ ਲਈ, ਜਾਂ ਫਿਰ ਮੌਜੂਦਾ ਹਾਲਤ ਨੂੰ ਤਬਦੀਲ ਕਰਨ ਵਾਸਤੇ ਕ੍ਰਿਆਸ਼ੀਲ ਹੋਵੇ? ਗੁਰੂ ਨਾਨਕ ਦਾ ਜਵਾਬ ਬਿਲਕੁਲ ਸਰਲ ਹੈ। ਉਹ ਇਹ ਕਿ, ਹਰ ਇਕ ਪੂਰਨ ਮੁਕਤਾ ਮਨੁੱਖ ਸਮਾਜਿਕ ਅਤੇ ਰਾਜਨੀਤਕ ਤੌਰ ਤੇ ਵਚਨਬੱਧ ਹੋਵੇ । ਉਹ ਸਮਾਜ ਦੀ ਸੇਵਾ, ਰਾਹਬਰੀ, ਸਮਾਜ ਨੂੰ ਉੱਚਾ ਚੁੱਕਣ ਲਈ, ਇਸ ਦੀਆਂ ਮੂਲ ਨੈਤਿਕ ਅਤੇ ਅਧਿਆਤਮਕ ਕੀਮਤਾਂ ਕਦਰਾਂ ਨੂੰ ਕਾਇਮ ਰੱਖਣ ਲਈ ਅਵੱਸ਼ਕ ਹੀ ਸਮਾਜ ਵੱਲ ਪਰਤ ਆਵੇ।
ਸਿੱਖ ਸਿਧਾਂਤ ਦਾ ਅਗਲਾ ਸਿਧਾਂਤ ਗੁਰੂ ਨਾਨਕ ਨੇ ਉਸ ਸਮੇਂ ਪ੍ਰਮਾਣਿਤ ਕੀਤਾ ਜਦੋਂ ਉਹ ਮੱਕਾ ਗਏ । ਮੱਕਾ ਇਸਲਾਮ ਧਰਮ ਦਾ ਪਵਿੱਤਰ ਅਸਥਾਨ ਹੈ। ਜਿਹੜੇ ਲੋਕ ਸਿੱਖ ਧਰਮ ਬਾਰੇ ਥੋੜੀ ਬਹੁਤੀ ਜਾਣਕਾਰੀ ਰੱਖਦੇ ਹਨ, ਲੱਗਭਗ ਉਹ ਸਾਰੇ ਇਸ ਕਹਾਣੀ ਤੋਂ ਭਲੀ ਭਾਂਤ ਵਾਕਫ ਹਨ। ਇਹ ਘਟਨਾ ਉਨ੍ਹਾਂ ਦੀ ਚੌਥੀ ਉਦਾਸੀ ਸਮੇਂ ਵਾਪਰੀ ਜਦੋਂ ਉਹ ਪੱਛਮ ਵੱਲ ਸਮੁੰਦਰ ਰਾਹੀਂ, ਭਾਰਤੀ ਮੁਸਲਮਾਨ ਤੀਰਥ ਯਾਤਰੀਆਂ ਨਾਲ ਮੱਕੇ ਦੀ ਯਾਤਰਾ ਵਾਸਤੇ ਗਏ ਸਨ । ਪਵਿੱਤਰ ਦਰਗਾਹ ਅੰਦਰ ਜਦੋਂ ਉਨ੍ਹਾਂ ਦੇ ਸਦਾਚਾਰ ਕਰਕੇ ਸ਼ੰਕਾਵਾਂ ਉਤਪੰਨ ਹੋਈਆਂ ਕਿ ਹਿੰਦੂ ਹਨ ਜਾਂ ਮੁਸਲਮਾਨ, ਤਾਂ ਉਨ੍ਹਾਂ ਨੂੰ ਸੰਬੋਧਨ ਕਰਕੇ ਪੁਛਿਆ ਗਿਆ “ਤੂੰ ਕੌਣ ਹੈਂ ? ਇਹ ਪੋਥੀ ਕਿਹੜੀ ਹੈ ਜੋ ਤੂੰ ਆਪਣੀਆਂ ਬਾਹਵਾਂ ਹੇਠ ਰੱਖੀ ਫਿਰਦਾ ਹੈਂ ? ਕਿਉਂਕਿ ਇਹ ਪਵਿੱਤਰ ਕੁਰਾਨ ਤਾਂ ਹੈ ਨਹੀਂ । ਮਿਹਰਬਾਨੀ ਕਰਕੇ ਆਪਣੀ ਪੋਥੀ ਖੋਲ੍ਹ ਕੇ ਦੱਸੋ ਕਿ ਮੁਸਲਮਾਨ ਧਰਮ ਸੱਚਾ ਹੈ ਜਾਂ ਹਿੰਦੂ ਧਰਮ ।” “ਪੁੱਛਣ ਖੇਹਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮ ਨੋਈ…” ।
ਗੁਰੂ ਜੀ ਦਾ ਜਵਾਬ ਨਾ ਕੇਵਲ ਸਪੱਸ਼ਟ ਹੀ ਸ੍ਰੀ ਬਲਕਿ ਨਿਧੱੜਕ ਵੀ ਸੀ । ਖਾਸ ਕਰਕੇ ਜਦੋਂ ਅਸੀਂ ਉਸ ਸਥਿਤੀ ਨੂੰ ਭਾਂਪਦੇ ਹਾਂ ਜਿਸ ਵਿੱਚ ਉਹ ਜਵਾਬ ਦਿੱਤਾ ਗਿਆ ‘ਓ ਤੀਰਥ ਯਾਤਰੀਓ, ਨਾ ਹਿੰਦੂ ਧਰਮ ਨੂੰ ਮੰਨਣ ਵਾਲੇ ਅਤੇ ਨਾ ਹੀ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਇੱਕ ਦੂਜੇ ਤੋਂ ਉਤਮ ਹਨ । ਇਹ ਤਾਂ ਸਿਰਫ ਅਮਲ ਹੈ ਜਾਂ ਇਸ ਦੇ ਨੈਤਿਕ ਗੁਣ ਹਨ ਜੋ ਕਿਸੇ ਵਿਅਕਤੀ ਨੂੰ ਪ੍ਰਮਾਤਮਾ ਦੀ ਨਜ਼ਰ ਵਿੱਚ ਉਤਮ ਬਣਾਉਂਦੇ ਹਨ । “— ਬਾਬਾ ਆਖੇ ਹਾਜੀਓ ਸ਼ੁਭ ਕਰਮਾਂ ਬਾਝੋਂ ਦੋਵੇਂ ਰੋਈ —”।
ਮੁਗਲ ਬਾਦਸ਼ਾਹ ਬਾਬਰ ਦੇ ਸੰਨ 1521 ਈ: ਦੇ ਹਿੰਦੋਸਤਾਨ ਉੱਤੇ ਹਮਲੇ ਸਮੇਂ ਹੋਏ ਅਤਿਆਚਾਰਾਂ ਵਿਰੁੱਧ ਆਵਾਜ਼ ਉਠਾ ਕੇ ਉਨ੍ਹਾਂ ਨੇ ਆਪਣੇ ਤੀਸਰੇ ਸਿਧਾਂਤ ਨੂੰ ਪ੍ਰਮਾਣਿਤ ਕੀਤਾ । ਜਦੋਂ ਉਹ ਹਾਲੀਂ ਮੱਧ ਏਸ਼ੀਆ ਵਿੱਚ ਹੀ ਸਨ ਤਾਂ ਉਨ੍ਹਾਂ ਨੇ ਇਸ ਹਮਲੇ ਬਾਰੇ ਸੁਣਿਆ । ਇੰਝ ਜਾਪਦਾ ਸੀ ਕਿ ਉਹ ਹਸਨ ਅਬਦਲ (ਹੁਣ ਹਸਨ ਅਬਦਲ ਪੰਜਾ ਸਾਹਿਬ ਵਿਖੇ ਸਿੱਖਾਂ ਦਾ ਸਮਾਰਕ ਹੈ) ਹੁੰਦੇ ਹੋਏ ਫੌਰਨ ਹੀ ਭਾਰਤ ਪਰਤ ਆਉਣਗੇ । ਬਾਬਰ ਬਾਣੀ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਸਬੰਧੀ ਇੱਕ ਸਭਿਆ ਅਤੇ ਸਮਾਜ ਪ੍ਰਤੀ ਵਚਨ-ਬੱਧ ਮਨੁੱਖ ਦੇ ਸਹੀ ਪ੍ਰਤੀਕਰਮ ਦੀ ਝਲਕ ਦਿਖਾਈ ਦਿੰਦੀ ਹੈ । ਇਸ ਤਰ੍ਹਾਂ ਦੀਆਂ ਸਥਿਤੀਆਂ, ਜਿਸ ਵਿੱਚ ਇੱਕ ਤਕੜਾ ਅਤੇ ਸ਼ਕਤੀਸ਼ਾਲੀ ਜ਼ਾਲਮ ਉਨਾਂ ਲੋਕਾਂ ਦੇ ਹੱਕਾਂ ਅਤੇ ਜਾਨਾਂ ਨੂੰ ਲਤਾੜਦਾ ਹੈ ਜਿੰਨ੍ਹਾਂ ਕੋਲ ਨਾ ਤਾਂ ਆਪਣੀ ਰੱਖਿਆ ਦੇ ਸਾਧਨ ਹਨ ਅਤੇ ਨਾ ਹੀ ਸ਼ਕਤੀ ਹੈ। ਅਤੇ ਨਾ ਹੀ ਕੋਈ ਹੋਰ ਅਜਿਹਾ ਵਿਅਕਤੀ ਹੈ ਜੋ ਉਨ੍ਹਾਂ ਦੀ ਰੱਖਿਆ ਕਰ ਸਕੇ । ਰੱਖਿਆ ਰਹਿਤ ਅਤੇ ਖਾਲੀ ਹੱਥ ਜਨਤਾ ਤੇ ਬਾਬਰ ਦੇ ਕੀਤੇ ਅਤਿਆਚਾਰਾਂ ਤੋਂ ਪੈਦਾ ਹੋਈ ਦੁਰਦਸ਼ਾ ਨੂੰ ਵੇਖ ਕੇ ਗੁਰੂ ਜੀ ਨੇ ਅਤੀ ਦੁਖਦਾਈ ਹਿਰਦੇਵੇਧਕ ਪੁਕਾਰ ਕੀਤੀ । ਬਾਬਰ ਬਾਣੀ ਗੁਰੂ ਜੀ ਦਾ ਪ੍ਰਮਾਤਮਾ ਤੋਂ ਪੁਛਿਆ ਨਿਧੱੜਕ ਪ੍ਰਸ਼ਨ ਹੈ । “ਉਸੇ ਪ੍ਰਕਾਰ ਜਿਵੇਂ ਇੱਕ ਖੂਨ ਦਾ ਪਿਆਸਾ ਸ਼ੇਰ ਵਿਚਾਰੀਆਂ ਗਊਆਂ ਦੇ ਵੱਗ ਤੇ ਹਮਲਾ ਕਰ ਦਿੰਦਾ ਹੈ —” ਜਿਵੇਂ ਗੁਰੂ ਜੀ ਬਿਆਨ ਕਰਦੇ ਹਨ :—-“ ਸ਼ੀਹ ਪਵੇ ਜਾ ਵੱਗੇ—-“, ਇਹ ਉਨ੍ਹਾਂ ਦੇ ਨਵੇਂ ਸੰਕਲਪ ਦਾ ਮੂਲ ਬੀਜ ਹੈ। ਉਹ ਇਹ ਕਿ ਹਰ ਮਨੁੱਖ ਦੀ ਇਹ ਵਿਅਕਤੀਗਤ ਨਿੱਜੀ ਅਤੇ ਮਾਨਵੀ ਜ਼ੁੰਮੇਵਾਰੀ ਹੈ ਕਿ ਉਹ ਧਰਤੀ ਉਪਰਲੀ ਬੁਰਾਈ ਨਾਲ ਸਿੱਧਾ ਸਬੰਧਤ ਹੋਵੇ ਅਤੇ ਇਸ ਦਾ ਡਟ ਕੇ ਵਿਰੋਧ ਕਰੇ । ਬਜਾਏ ਇਸ ਦੇ ਕਿ ਉਹ ਦੂਰ ਅਤੇ ਨਿਰਲੇਪ ਰਹੇ ਅਤੇ ਜਾਂ ਉਮੀਦ ਕਰੇ ਕਿ ਕੋਈ ਅਸਧਾਰਨ ਸ਼ਕਤੀ ਆ ਕੇ ਇਸ ਨੂੰ ਤਬਾਹ ਕਰੇਗੀ । ਗੁਰੂ ਨਾਨਕ ਨੇ ਆਪਣੇ ਇਲਹਾਮ ਜਿਸ ਨੂੰ ਬਾਬਰ ਬਾਣੀ ਕਿਹਾ ਜਾਂਦਾ ਹੈ, ਵਿੱਚ ਆਖਿਆ ਹੈ “ਹੇ ਪ੍ਰਮਾਤਮਾ ਵਿਚਾਰੇ ਲੋਕਾਂ ਨੂੰ ਇਤਨੇ ਤਸੀਹੇ ਦਿੱਤੇ ਗਏ ਇਤਨੀ ਪੀੜਾਂ ਹੋਈ ਜੋ ਤੂੰ ਆਪ ਦੇਖਿਆ ਅਤੇ ਉਨ੍ਹਾਂ ਸਾਰਿਆਂ ਦੇ ਵਿਰਲਾਪ ਨੂੰ ਤੂੰ ਆਪ ਸੁਣਿਆ। ਫਿਰ ਵੀ ਤੇਰੇ ਦਿਲ ਤੇ ਕੋਈ ਅਸਰ ਨਾ ਹੋਇਆ ਨਾ ਹੀ ਤੈਨੂੰ ਤਰਸ ਆਇਆ! ਅਤੇ ਨਾ ਹੀ ਤੂੰ ਕੋਈ ਦਖਲ ਦਿੱਤਾ।” ਇਸ ਤਰ੍ਹਾਂ ਦੀ ਸਥਿਤੀ ਬਾਰੇ ਗੁਰੂ ਨਾਨਕ ਦੀ ਇਹ ਨਾ-ਗਵਾਰ ਪੁਕਾਰ ਹੈ ਅਤੇ ਸਵਾਲ ਹੈ। ਇਹ ਕੁਰੱਖਤ ਪੁਕਾਰ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਅਜਿਹੇ ਵਾਤਾਵਰਨ ਵਿੱਚ ਇੱਕ ਪ੍ਰਬੁੱਧ ਅਤੇ ਅਧਿਆਤਮਕ ਤੌਰ ਤੇ ਵਚਨ- ਬੱਧ ਵਿਅਕਤੀ ਦਾ ਫਰਜ਼ ਹੈ ਕਿ ਉਹ ਆਪਦੇ ਵਰਗੇ ਸਭਿਆ ਵਿਅਕਤੀਆਂ ਨੂੰ ਬੁਰਾਈ ਦੇ ਵਿਰੁੱਧ ਸੰਗਠਤ ਕਰੇ । ਬੁਰਾਈ ਦਾ ਇਸ ਦੇ ਹਰ ਪੜ੍ਹਾ ਤੇ ਮੁਕਾਬਲਾ ਕਰੋ । ਇਸ ਉਮੀਦ ਨਾਲ ਅਤੇ ਇਸ ਨਿਸਚੇ ਨਾਲ ਕਿ ਪ੍ਰਮਾਤਮਾ ਉਸਨੂੰ ਸਫਲਤਾ ਬਖਸ਼ੇਗਾ । ਪਰੰਤੂ ਉਹ ਕਦੇ ਵੀ ਕਿਸੇ ਕੋਨੇ ਵਿੱਚ ਛੁੱਪ ਕੇ ਜਾਂ ਬੱਚ ਕੇ ਨਾ ਬੈਠੇ, ਇਹ ਸਮਝਕੇ ਕਿ ਬੁਰਾਈ ਦਾ ਵਿਰੋਧ ਕਰਨਾ ਉਸ ਦਾ ਕੰਮ ਨਹੀਂ । ਜਾਂ ਇਹ ਆਖੇ ਕਿ ਇਹ ਕੰਮ ਤਾਂ ਸਿਰਫ ਪ੍ਰਮਾਤਮਾ ਦਾ ਹੀ ਹੈ। ਜਿਸ ਦਾ ਫਰਜ਼ ਹੈ ਕਿ ਉਹ ਇਸ ਨੂੰ ਰੋਕਣ ਲਈ ਕਿਸੇ ਨੂੰ ਭੇਜੇ । ਸੰਕੇਤ ਬਿਲਕੁੱਲ ਸਪੱਸ਼ਟ ਹੈ – ਪ੍ਰਮਾਤਮਾ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਜੋ ਆਪਣੀ ਸਹਾਇਤਾ ਆਪ ਕਰਦੇ ਹਨ। ਇਹੋ ਹੀ ਗੱਲ ਹੈ ਕਿ ਜੋ ਉਸ ਨੂੰ ਸਮਾਜ ਨੂੰ, ਜਿਸ ਦੀ ਆਧਾਰਸ਼ਿਲਾ ਗੁਰੂ ਨਾਨਕ ਨੇ ਰੱਖੀ, ਪੂਰਣ ਵਰਤੀ ਸਮਾਜ ਜੋ ਪੂਰਾ: ਵਿੱਚ ਜਾਂ ਕਿਤੇ ਹੋਰ ਵਿਦਮਾਨ ਹੋਏ ਹਨ, ਨਾਲੋਂ ਨਿਖੇੜਦੀ ਹੈ ।
ਵਿਅਕਤੀਆਂ ਅਤੇ ਇਤਫਾਕੀਆਂ ਸਥਿਤੀਆਂ ਦੇ ਸੰਦ੍ਰਵ ਵਿੱਚ ਜਿੰਨ੍ਹਾਂ ਸਿਧਾਂਤਾਂ ਦੀ ਘੋਸ਼ਣਾ ਗੁਰੂ ਨਾਨਕ ਨੇ ਕੀਤੀ, ਉਨ੍ਹਾਂ ਦੇ ਜਾਨਸ਼ੀਨਾਂ ਨੇ ਉਹ ਸਿਧਾਂਤ ਇੱਕ ਨਵੇਂ ਸਮਾਜ—ਸਿੱਖ ਧਰਮ ਦੀ ਸਥਾਪਨਾ ਕਰਨ ਦੇ ਅਮਲੀ ਕੰਮਾਂ ਲਈ ਲਾਗੂ ਕੀਤੇ। ਸਿੱਖ ਪੈਗੰਬਰਾਂ ਵਿਚੋਂ ਆਖਰੀ ਪੈਗੰਬਰ, ਗੁਰੂ ਗੋਬਿੰਦ ਸਿੰਘ ਨੇ ਸਿੱਖ ਵਿਸ਼ਿਸ਼ਟ ਵਰਗ – ਖਾਲਸਾ ਸ਼੍ਰੇਣੀ ਨੂੰ ਸਥਾਪਤ ਕੀਤਾ। ਉਹ ਖਾਲਸਾ ਅੱਜ ਸਿੱਖ ਧਰਮ ਦੇ ਕਰਤੱਵਾਂ ਦਾ ਪ੍ਰਤੀਨਿਧ ਹੈ । ਉਸ ਨੂੰ ਦਾੜ੍ਹੀ ਅਤੇ ਦਸਤਾਰਧਾਰੀ ਸਿੱਖਾਂ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਸਵੀਕਾਰਿਆ ਜਾਂਦਾ ਹੈ । ਜਿਵੇਂ ਕਿ ਗੁਰੂ ਨਾਨਕ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਸੀ । ਕਿ ਅਜਿਹੇ ਵਿਸ਼ਿਸ਼ਟ ਵਰਗ ਨੂੰ ਸਮਾਜ ਸੁਧਾਰ ਅਤੇ ਸਮਾਜ ਨੂੰ ਉਚਾ ਚੁੱਕਣ ਲਈ ਅਵੱਸ਼ਕ ਹੀ ਸੰਗਠਤ ਹੋਣਾ ਚਾਹੀਦਾ ਹੈ ਇਹ ਵਿਸ਼ਿਸ਼ਟ ਵਰਗ, ਕੇਵਲ ਇੱਕ ਮਾਤਰ ਉਚਿੱਤ ਤੁਲ ‘ਸੰਗਠਨ’ ਸੰਗਤ ਅਤੇ ‘ਵਿਚਾਰ’ ਗੁਰਬਾਣੀ ਜੋ ਮਨੁੱਖ ਨੂੰ ਉਪਲੱਬਧ ਹਨ, ਦੀ ਵਰਤੋਂ ਕਰਕੇ ਹੀ ਸਮਾਜ ਦੀ ਨੁਹਾਰ ਬਦਲ ਸਕਦੀ ਹੈ। ਕੈਲਾਸ਼ ਪਰਬਤ ਵਿਖੇ ਸਿੱਧ ਜੋਗੀਆਂ ਨੇ ਤਦ ਗੁਰੂ ਨਾਨਕ ਤੋਂ ਪੁਛਿਆ ਕਿ ਬੁਰਾਈ ਨੂੰ ਖਤਮ ਕਰਨ ਅਤੇ ਜ਼ੁਲਮ ਦਾ ਮੁਕਾਬਲਾ ਕਰਨ ਲਈ ਉਹ ਕੀ ਸੁਝਾਅ ਦਿੰਦੇ ਹਨ। ਕਿਉਂਕਿ ਬੁਰਾਈ ਸਰਬ ਵਿਆਪਕ ਹੈ ਅਤੇ ਇਸ ਨੂੰ ਖਤਮ ਕਰਨ ਦੀ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਤਾਕਤ ਨਹੀਂ । ਇੱਕ ਵਿਅਕਤੀ ਜੋ ਰਾਜ ਦਾ ਮਾਲਕ ਹੈ, ਜਿਸ ਦੇ ਹੁਕਮ ਅਧੀਨ ਵਧੀਆ ਸੰਗਠਤ ਹਥਿਆਰ ਹਨ ਅਤੇ ਉਹ ਸਮਾਜ ਨੂੰ ਪਾਗਲ ਬਣਾਉਣ ਤੇ ਤੁਲਿਆ ਹੋਇਆ ਹੈ। ਅਜਿਹੇ ਵਿਅਕਤੀ ਦੇ ਜ਼ੁਲਮ ਦਾ ਵਿਰੋਧ ਕਰਨ ਅਤੇ ਰੋਕਣ ਦੀ ਕਿਸੇ ਵੀ ਨਿਹੱਥੇ ਸ਼ਹਿਰੀ ਜਾਂ ਉਨ੍ਹਾਂ ਦੇ ਸਮੂਹ ਵਿਚ ਸਮਰੱਥਾ ਨਹੀਂ ਅਤੇ ਇਨ੍ਹਾਂ ਸਿੱਧ ਜੋਗੀਆਂ ਨੇ ਗੁਰੂ ਨਾਨਕ ਤੋਂ ਪੁੱਛਿਆ, “ਕੀ ਤੁਹਾਡੇ ਕੋਲ ਕਰਾਮਾਤ ਜਾਂ ਦੈਵੀ ਸ਼ਕਤੀ ਹੈ ਜਿਸ ਦੁਆਰਾ ਤੁਸੀਂ ਸਮਾਜ ਦੇ ਇਹ ਦੁਵੱਲੇ ਰੋਗਾਂ ਦਾ ਇਲਾਜ ਕਰ ਸਕੋ ? ਜੇ ਤੁਹਾਡੇ ਪਾਸ ਕੋਈ ਅਜਿਹੀ ਸ਼ਕਤੀ ਨਹੀਂ ਹੈ ਤਾਂ ਇੱਕ ਸਧਾਰਨ ਮਨੁੱਖ ਹੁੰਦੇ ਹੋਏ ਤੁਸੀਂ ਸਰਾਸਰ ਬੇ-ਵਸ ਹੋ। ਜੇ ਤੁਹਾਡੇ ਪਾਸ ਅਜਿਹੀਆਂ ਸ਼ਕਤੀਆਂ ਹਨ, ਕੋਈ ਹੋਰ ਸਾਧਨ ਹਨ ਜਿੰਨਾਂ ਨਾਲ ਤੁਹਾਡੇ ਵਿਚਾਰ ਵਿੱਚ ਵਿਸ਼ਿਸ਼ਟ ਵਰਗ ਅਤੇ ਸਭਿਆ ਲੋਕ ਬੁਰਾਈ ਦੇ ਵਾਧੇ ਨੂੰ ਰੋਕ ਸਕਦੇ ਹਨ ਤਾਂ ਕ੍ਰਿਪਾ ਕਰਕੇ ਉਨ੍ਹਾਂ ਸ਼ਕਤੀਆਂ ਅਤੇ ਸਾਧਨਾਂ ਬਾਰੇ ਸਾਨੂੰ ਜ਼ਰੂਰ ਦੱਸੋ । ਸਿੱਧ ਜੋਗੀਆਂ ਦੀਆਂ ਪੁੱਛਾਂ ਦਾ ਉਤਰ ਜੋ ਗੁਰੂ ਨਾਨਕ ਨੇ ਦਿੱਤਾ, ਉਹ ਦਰਜ ਹੈ । ਗੁਰੂ ਜੀ
ਨੇ ਕਿਹਾ’ਜੋ ਕੁਝ ਇੱਕ ਸਧਾਰਨ ਮਨੁੱਖ ਨਹੀਂ ਕਰ ਸਕਦਾ, ਉਹ ਕੁਝ ਕਰਨ ਵਾਸਤੇ ਮੇਰੇ ਕੋਲ ਕੋਈ ਵਿਸ਼ੇਸ਼ ਮਾਨਸਿਕ ਬਲ ਨਹੀਂ । ਪਰੰਤੂ ਮੇਰਾ ਨਿਸਚਾ ਹੈ ਕਿ ਆਦਮੀ ਸਾਰੀਆਂ ਕਮਜ਼ੋਰੀਆਂ ਅਤੇ ਕਸਰਾਂ ਹੁੰਦੇ ਹੋਏ ਵੀ ਉਹ ਨਾ ਕੇਵਲ ਬੁਰਾਈ ਦੇ ਵਾਧੇ ਨੂੰ ਰੋਕਣ ਦੇ ਯੋਗ ਹੀ ਨਹੀਂ ਬਲਕਿ ਕਿਸੇ ਸਮੇਂ ਬੁਰਾਈ ਨੂੰ ਬੰਦ ਕਰ ਸਕਦਾ ਹੈ ਅਤੇ ਖਤਮ ਵੀ ਕਰ ਸਕਦਾ ਹੈ । ਸ਼ਰਤ ਇਹ ਹੈ ਕਿ ਉਹ ਠੀਕ ਢੰਗ ਨਾਲ ਸਭਿਆ ਹੋਵੇ, ਵਚਨ ਬੱਧ ਹੋਵੇ ਅਤੇ ਜ਼ਿੰਦਗੀ ਪ੍ਰਤੀ ਉਸ ਦਾ ਨਜ਼ਰੀਆ ਗੰਭੀਰ ਹੋਵੇ । ਅਤੇ ਉਹ ਤੁਲ ਜਿਹੜੇ ਉਹ ਮਨੁੱਖ ਵਰਤ ਸਕਦਾ ਹੈ– ਜਾਂ ਜਿਹੜੇ ਤੁਲ ਮੈਂ ਉਸ ਸਮਾਜ ਵਿੱਚ ਇਸਤੇਮਾਲ ਕਰਨ ਦਾ ਸੁਝਾਓ ਅਤੇ ਸਿਫਾਰਸ਼ ਕਰਦਾ ਹਾਂ ਜਿਸ ਸਮਾਜ ਦੀ ਮੈਂ ਇਸ ਸੰਸਾਰ ਵਿੱਚ ਬੁਨਿਆਦ ਰੱਖਣੀ ਚਾਹੁੰਦਾ ਹਾਂ – ਉਹ ਦੋ ਹਨ । ਜੋ ਗੁਰੂ ਜੀ ਨੇ ਉਚਾਰਿਆ ਉਹ ਦਰਜ ਕੀਤਾ ਜਾਂਦਾ ਹੈ:- ਮੈਂ ਇੰਨ੍ਹਾਂ ਦੋਹਾਂ ਤੁਲਾਂ ਨੂੰ ਪ੍ਰਯੋਗ ਕਰਨਾ ਚਾਹੁੰਦਾ ਹਾਂ – ਉਨ੍ਹਾਂ ਵਿਅਕਤੀਆਂ ਦਾ ਸੰਗਠਨ ਜੋ ਭਲਾਈ ਦੀ ਰੱਖਿਆ ਕਰਨ ਅਤੇ ਬੁਰਾਈ ਦਾ ਵਿਰੋਧ ਕਰਨ ਦੇ ਕਰਤੱਵ ਪ੍ਰਤੀ ਗੰਭੀਰ ਰੂਪ ਵਿੱਚ ਵਚਨ ਬੱਧ ਹਨ ਅਤੇ ਦੂਜਾ ਤੁਲ ਜੋ ਮੈਂ ਇਸਤੇਮਾਲ ਕਰਨਾ ਚਾਹੁੰਦਾ ਹਾਂ, ਉਹ ਉਨ੍ਹਾਂ ਸ਼ੁਧ ਅਤੇ ਸੁਚੇ ਵਿਚਾਰਾਂ ਦਾ ਹੈ। ਜੋ ਕਿ ਇੱਕ ਉਚੇਰੀ ਚੇਤਨਸ਼ੀਲ ਅਤੇ ਸਭਿਆ ਮਨੁੱਖ ਦੀ ਆਤਮਾ ਨੂੰ ਇਲਹਾਮ ਹੁੰਦੇ ਹਨ। ਸੰਗਤ ਅਤੇ ਸ਼ਬਦ ਜੋ ਦੋਵੇਂ ਹੀ ਮਨੁੱਖਾ ਹਨ। ਮੈਂ ਉਮੀਦ ਕਰਦਾ ਹਾਂ ਕਿ ਇੰਨ੍ਹਾਂ ਨਾਲ ਮੈਂ ਬੁਰਾਈ ਨੂੰ ਨਾ ਸਿਰਫ ਰੋਕਣ, ਸਮਾਜ ਵਿੱਚ ਬੁਰਾਈ ਦੇ ਵਾਧੇ ਨੂੰ ਰੋਕਣ ਬਲਕਿ ਸਮਾਜ ਨੂੰ ਉਸ ਪੱਧਰ ਤੱਕ ਉਚਾ ਉਠਾਉਣ ਅਤੇ ਨਿਖਾਰਨ ਦੇ ਯੋਗ ਹੋਵਾਂਗਾ । ਜਿਸ ਦਾ ਹਾਲੀਂ ਸੁਪਨਾ ਤੱਕ ਵੀ ਨਹੀਂ ਲਿਆ ਗਿਆ। “—ਜਿਨ ਮਾਨਸ ਤੇ ਦੇਵਤੇ ਕੀਏ —-”
ਇਸ ਸਮਾਜ ਰਾਹੀਂ ਮੈਂ ਇਸ ਧਰਤੀ ਉਤੇ ਐਸੇ ਦੇਵ-ਰੂਪ ਇਨਸਾਨ ਰਚਨ ਦੀ ਉਮੀਦ ਕਰਦਾ ਹਾਂ ਜੋ ਹਰੀ ਸਰੂਪ ਅਤੇ ਹਰੀ ਨਾਲ ਜੁੜੇ ਹੋਣਗੇ ਅਤੇ ਫਿਰ ਵੀ ਇਨਸਾਨ ਹੋਣਗੇ । ਸੋ ਸਿੱਖ ਧਰਮ ਦੇ ਅਜਿਹੇ ਮੁਢਲੇ ਸਮਾਜਿਕ ਅਤੇ ਅਧਿਆਤਮਕ ਅਸੂਲ ਹਨ ਜਿਸ ਦੀ ਘੋਸ਼ਣਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨੇ ਕੀਤੀ । ਜਿੰਨ੍ਹਾਂ ਅਸੂਲਾਂ ਨੂੰ ਉਨ੍ਹਾਂ ਦੇ ਨੰ ਵਾਰਿਸਾਂ ਨੇ ਪੂਰਨ ਕੀਤਾ ਅਤੇ ਜਿੰਨ੍ਹਾਂ ਨੂੰ ਫਿਰ ਅੰਤਮ ਨਾਨਕ, ਗੁਰੂ ਗੋਬਿੰਦ ਸਿੰਘ ਨੇ ਦੇਵ-ਪਦਵੀ ਪ੍ਰਦਾਨ ਕਰਕੇ ਖਾਲਸੇ ਦੇ ਰੂਪ ਵਿੱਚ ਜਥੇਬੰਦ ਕੀਤਾ। ਉਹ ਖਾਲਸਾ ਜਿਸ ਦੇ ਸਿਰ ਉਤੇ ਗੁਰੂ ਨਾਨਕ ਦੇ ਨਿਰਦੇਸ਼ਾਂ ਨੂੰ ਅਮਲੀ ਰੂਪ ਦੇਣ ਦੀ ਜ਼ਿੰਮੇਵਾਰੀ ਹੈ ਅਤੇ ਜਿਸ ਦੇ ਸਿਰ ਇੱਕ ਵਿਸ਼ਵ-ਸਮਾਜ ਦੀ ਸਥਾਪਨਾ ਕਰਨ ਦੀ ਭਾਰੀ ਜ਼ੁੰਮੇਵਾਰੀ ਹੈ। ਉਹ ਵਿਸ਼ਵ ਸਮਾਜ ਜਿਸ ਵਿੱਚ ਬੁਰਾਈ ਦਾ ਵਿਕਾਸ ਅਤੇ ਬੇਰੋਕ ਵਾਧਾ, ਜੇ ਖਤਮ ਨਾ ਵੀ ਹੋਵੇ, ਤਾਂ ਰੋਕਿਆ ਜਾ ਸਕਦਾ ਹੈ । ਇੰਨੇ ਮਹਾਨ ਕਾਰਜ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਦੇ ਮੋਢਿਆਂ ਉਤੇ ਹੈ ਜਿੰਨ੍ਹਾਂ ਨੂੰ ਤੁਸੀਂ ਦਸਤਾਰ ਸਜਾਈ ਅਤੇ ਸਾਬਤ ਸਬੂਤ ਕੇਸ ਰੱਖੇ ਹੋਏ, ਸੰਸਾਰ ਦੇ ਵੱਖ ਵੱਖ ਭਾਗਾਂ ਵਿੱਚ ਫਿਰਦੇ ਦੇਖਦੇ ਹੋ। ਇਹ ਦਸਤਾਰ ਅਤੇ ਸਾਬਤ ਸਬੂਤ ਰੋਮ ਆਧੁਨਿਕ ਸਭਿਆਚਾਰਕ ਨਜ਼ਰੀਏ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਦੇ ਚਿੰਨ੍ਹ ਨਹੀਂ ਹਨ । ਇਹ ਇੱਕ ਮਹਾਨ ਕਾਰਜ ਦੇ ਅੰਤਰਕਰਣ ਅਤੇ ਬੁੱਧੀ ਦਾ ਬਾਹਰੀ ਰੂਪ ਹਨ । ਉਹ ਮਹਾਨ ਕਾਜ ਜਿਸ ਤਰ੍ਹਾਂ ਦੇ ਮਹਾਨ ਕਾਜ ਪ੍ਰਤੀ ਸੰਸਾਰ ਦਾ ਇਤਿਹਾਸ ਅਣਜਾਣ ਹੈ । ਇੱਕ ਅਜਿਹਾ ਕਾਜ ਜਿਸ ਨੂੰ ਪਹਿਲਾਂ ਕਦੇ ਵੀ ਅਨੁਭਵ ਨਹੀਂ ਕੀਤਾ ਗਿਆ ਅਤੇ ਜਾਂ ਅਮਲ ਵਿੱਚ ਲਿਆਂਦਾ ਗਿਆ ।
ਅਠਾਰਵੀਂ ਸਦੀ ਦੇ ਸ਼ੁਰੂ ਤੋਂ ਹੀ ਖਾਲਸੇ ਦੇ ਸ਼੍ਰੇਣੀ-ਬੱਧ ਹੋਣ ਤੋਂ ਬਾਅਦ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੇ ਏਸ਼ੀਆ ਦੇ ਇਤਿਹਾਸ ਵਿੱਚ ਸਿੱਧੇ ਤੌਰ ਤੇ ਅਤੇ ਸੰਸਾਰ ਦੇ ਇਤਿਹਾਸ ਵਿੱਚ ਅਸਿੱਧੇ ਤੌਰ ਤੇ ਮਹੱਤਵ ਪੂਰਣ ਭੂਮਿਕਾ ਨਿਭਾਈ ਹੈ । 1817 ਈ: ਵਿੱਚ ਉਨ੍ਹਾਂ ਨੇ ਐਨ ਮੁਗਲ ਸਲਤਨਤ ਦੇ ਵਿਚਕਾਰ ਇੱਕ ਗਣਤੰਤਰ ਰਾਜ ਦੀ ਸਥਾਪਨਾ ਕੀਤੀ । ਜਿਸ ਵਿੱਚ ਉਨ੍ਹਾਂ ਨੇ ਜਾਗੀਰਦਾਰੀ ਸਮਾਜ ਦੇ ਅਧੀਨ ਕਾਸ਼ਤਕਾਰਾਂ ਨੂੰ ਜ਼ਮੀਨਾਂ ਦਿੱਤੀਆਂ ਅਤੇ ਐਲਾਨ ਕੀਤਾ ਕਿ ਰਾਜ ਸੱਤਾ ਲੋਕਾਂ ਦੇ ਹੱਥਾਂ ਵਿੱਚ ਹੈ। ਲੋਕਾਂ ਵਿੱਚ ਹੀ ਉਪਜਦੀ ਹੈ ਅਤੇ ਰਾਜ ਦੇ ਸਾਰੇ ਲੋਕ ਇੱਕ ਸ਼ਹਿਰੀ ਦੇ ਨਾਤੇ ਬਰਾਬਰ ਹਨ। ਇੰਨ੍ਹਾਂ ਵਚਿੱਤਰ ਆਧੁਨਿਕ ਸਿਧਾਂਤਾ ਨੂੰ ਨਾ ਕੇਵਲ ਪ੍ਰਵਾਨਿਆ ਹੀ ਗਿਆ ਬਲਕਿ ਅਮਲ ਵਿੱਚ ਵੀ ਲਿਆਂਦਾ ਗਿਆ । ਬੇਸ਼ੱਕ ਇਹ ਸਮਾਂ ਬੜਾ ਹੀ ਥੋੜਾ ਸੀ । ਇਹ ਅਸੂਲ ਇੱਕ ਇਤਿਹਾਸਕ ਚਮਤਕਾਰ ਹਨ ਜਿੰਨ੍ਹਾਂ ਦਾ ਪੱਛਮ ਅਤੇ ਪੂਰਬ ਵਿੱਚ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ । ਪਰੰਤੂ ਜੇਕਰ ਇਹਨਾ ਅਸੂਲਾਂ ਨੂੰ ਸਹੀ ਢੰਗ ਨਾਲ ਸਮਝਿਆ ਜਾਵੇ ਅਤੇ ਇੰਨ੍ਹਾਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਲੋਕ ਹੈਰਾਨ ਹੋਣਗੇ ਕਿ ਇਹ ਕਿਵੇਂ ਸੰਭਵ ਹੋ ਸਕਿਆ। ਕਿ ਵਿਕਾਸ ਅਤੇ ਸੰਘਰਸ਼ ਟਾਲੂ ਪੂਰਬ ਵਿੱਚ ਅਜਿਹੇ ਕ੍ਰਾਂਤੀਕਾਰੀ ਵਚਿੱਤਰ, ਵਿਕਾਸ਼ਸ਼ੀਲ ਵਿਚਾਰ ਨਾ ਸਿਰਫ ਪੁੰਗਰ ਹੀ ਸਕੇ ਬਲਕਿ ਉਨ੍ਹਾਂ ਨੂੰ ਅਮਲੀ ਰੂਪ ਵੀ ਦਿੱਤਾ ਗਿਆ । ਮੰਦੇ ਭਾਗੀਂ ਇਹ ਰਾਜ ਜਿਆਦਾ ਦੇਰ ਨਾ ਰਿਹਾ। ਇਹ ਸਿੱਖ ਰਾਜ ਸਿਰਫ ਛੇ, ਸੱਤ ਸਾਲ ਹੀ ਰਹਿ ਸਕਿਆ। ਭਾਰਤ ਤੋਂ ਉਤਰ ਵਿੱਚ ਸਿੱਖ ਗਣਤੰਤਰ ਨੂੰ ਤਬਾਹ ਕਰਨ ਲਈ ਬਾਦਸ਼ਾਹ ਬਹਾਦਰ ਸ਼ਾਹ, ਦਰੇਡੇ ਦੱਖਣ ਤੋਂ ਮੁਗਲ ਸਲਤਨਤ ਦੇ ਸਾਰੇ ਸਾਧਨ ਲੈ ਕੇ ਰਵਾਨਾ ਹੋਇਆ । ਇਹ ਸਿੱਖ ਗਣਤੰਤਰ ਲੁਧਿਆਣੇ ਦੀਆਂ ਸੀਮਾਂ ਤੋਂ ਲੈ ਕੇ ਪਾਨੀਪਤ -ਰਾਵੀ ਤੋਂ ਯਮੁਨਾ ਤੱਕ ਫੈਲਿਆ ਹੋਇਆ ਸੀ । ਜੇਕਰ ਇਹ ਗਣਤੰਤਰ ਰਹਿ ਸਕਦਾ ਜਾਂ ਅਗਲੇ ਚਾਲੀ ਪੰਜਾਹ ਸਾਲ ਤੱਕ ਇਸ ਦਾ ਟਿਕੇ ਰਹਿਣਾ ਸੰਭਵ ਹੋ ਸਕਦਾ ਤਾਂ ਨਾ ਸਿਰਫ ਮੁਗਲ ਸਲਤਨਤ ਦਾ ਹੀ ਬਹੁਤ ਸਮਾਂ ਪਹਿਲਾਂ ਪਤਨ ਹੋ ਜਾਂਦਾ । ਬਲਕਿ ਭਾਰਤ ਵਿੱਚ ਹੀ ਇਕ ਅਜਿਹੀ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀ ਆ ਜਾਂਦੀ ਕਿ ਸ਼ਾਇਦ ਭਾਰਤ ਦੀ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਵਰਗੇ ਆਧੁਨਿਕ ਵਿਚਾਰਾਂ ਦਾ ਮੋਢੀ ਹੁੰਦਾ। ਉਹ ਵਿਚਾਰ ਜਿੰਨ੍ਹਾਂ ਦੀ ਉਤਪਤੀ ਦਾ ਮਾਣ ਫਰਾਂਸੀਸੀ ਕ੍ਰਾਂਤੀ ਨੂੰ ਜਾਂਦਾ ਹੈ । ਅਤੇ ਜਿੰਨ੍ਹਾਂ ਵਿਚਾਰਾਂ ਨੇ ਪਿਛਲੀ ਇੱਕ ਸਦੀ ਤੋਂ ਅਧੁਨਿਕ ਰਾਜਨੀਤਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਹੈ ।
ਜਿਵੇਂ ਸਿੱਖ ਲੋਕ ਗੁਰੂ ਨਾਨਕ ਦੇ ਉਪਦੇਸ਼ਾਂ ਤੋਂ ਉਤਸ਼ਾਹਤ ਸਨ । ਉਨ੍ਹਾਂ ਪਾਸ ਇੱਕ ਹੋਰ ਵੀ ਅਸੂਲ ਸੀ ਜੋ ਉਨ੍ਹਾਂ ਇਸ ਥੋੜੇ ਚਿਰਕਾਲੀ ਗਣਤੰਤਰ ਰਾਜ ਅੰਦਰ ਵਾਸਤਵਿਕ ਰੂਪ ਵਿੱਚ ਲਾਗੂ ਕੀਤਾ । ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ 10 ਦਸੰਬਰ 1710 ਨੂੰ ਦਿੱਲੀ ਤੋਂ ਇੱਕ ਸ਼ਾਹੀ ਫੁਰਮਾਨ ਲਾਗੂ ਕੀਤਾ ਜੋ ਇਸ ਤਰ੍ਹਾਂ ਹੈ ਜੋ ਵੀ ਸਿੱਖ ਮਿਲਦਾ ਹੈ ਜਾਂ ਕਿਤੇ ਨਜ਼ਰ ਆਉਂਦਾ ਹੈ ਉਸ ਨੂੰ ਬਿਨਾਂ ਸੰਕੋਚ ਅਤੇ ਸੋਚ ਵਿਚਾਰ ਤੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ । ਇਹ ਉਸ ਸੰਕਲਪ ਤੋਂ ਵੀ ਪ੍ਰਚੰਡ ਅਤੇ ਭਿਆਨਕ ਸੀ ਜੋ ਦੂਸਰੇ ਵਿਸ਼ਵ ਯੁੱਧ ਸਮੇਂ ਹਿਟਲਹ ਦੇ ਦਿਮਾਗ ਵਿੱਚ ਵੜਿਆ ਹੋਇਆ । ਜਦੋਂ ਉਹ ਚਾਹੁੰਦਾ ਸੀ ਕਿ ਜਿਥੇ ਵੀ ਕੋਈ ਯਾਹੂਦੀ ਮਿਲੇ ਉਸ ਨੂੰ ਖਤਮ ਕਰ ਦਿੱਤਾ ਜਾਵੇ । ਇਸ ਨੂੰ ਉਹ ‘ਯਹੂਦੀ ਸਮੱਸਿਆ ਦਾ ਹੱਲ’ ਆਖਦਾ ਸੀ । ਇਹ ਸ਼ਾਹੀ ਫੁਰਮਾਨ 10 ਦਸੰਬਰ 1710 ਈ: ਨੂੰ ਜਾਰੀ ਹੋਇਆ ਜੋ ਉਨ੍ਹਾਂ ਘੱਟ ਗਿਣਤੀ ਲੋਕਾਂ ਦੇ ਵਿਰੁੱਧ ਸੀ । ਜੋ ਇੱਕ ਨਵੇਂ ਸਮਾਜ ਦੇ ਅਸੂਲਾਂ ਦੇ ਧਾਰਨੀ ਸਨ, ਅਤੇ ਉਹ ਸਮਾਜ ਜਿਸ ਦਾ ਮੰਤਵ ਇੱਕ ਆਧੁਨਿਕ ਗਣਤੰਤਰ ਰਾਜ ਸਥਾਪਤ ਕਰਨਾ ਸੀ ਜੋ ਆਉਣ ਵਾਲੀਆਂ ਸਦੀਆਂ ਦੇ ਵਿਸ਼ਵ-ਸਮਾਜ ਦੀ ਰਾਹਬਰੀ ਕਰ ਸਕੇ । ਇਸ ਸਰਵ ਸੱਤਾਵਾਦ ਅਤੇ ਅਤੀ ਵਹਿਸ਼ੀਪੁਣੇ ਵਾਲੇ ਸ਼ਾਹੀ ਹੁਕਮ ਵੱਲ ਸਿੱਖਾਂ ਦਾ ਪ੍ਰਤੀਕਰਮ ਧਿਆਨ ਦੇਣ ਯੋਗ ਹੈ ।
ਮੈਂ ਪਹਿਲਾਂ ਹੀ ਸੰਕੇਤ ਕਰ ਚੁੱਕਾ ਹਾਂ ਕਿ ਸਿੱਖਾਂ ਦੇ ਬੇ-ਰਹਿਮ ਵਿਨਾਸ਼ ਦਾ ਸ਼ਾਹੀ ਹੁਕਮ 10 ਦਸੰਬਰ 1710 ਈ: ਨੂੰ ਜਾਰੀ ਹੋਇਆ । ਮਸਾਂ ਤਿੰਨ ਮਹੀਨੇ ਕੁਝ ਕੁ ਦਿਨ ਮਗਰੋਂ ਹੀ 7 ਅਪਰੈਲ 1711 ਈ: ਨੂੰ ਸਿੱਖ ਗਣਤੰਤਰ ਵੱਲੋਂ ਉਨ੍ਹਾਂ ਦੇ ਮੁਖੀਏ ਬੰਦਾ ਸਿੰਘ ਬਹਾਦਰ ਦੇ ਦਸਤਖਤਾਂ ਹੇਠ ਸ਼ਾਹੀ ਹੁਕਮ ਦੇ ਉਤਰ ਵਿੱਚ ਇੱਕ ਅਧਿਆਦੇਸ਼ ਜਾਰੀ ਕੀਤਾ ਗਿਆ । ਜਿਸ ਰਾਹੀਂ ਐਲਾਨ ਕੀਤਾ ਕਿ :- ਅਸੀਂ ਮੁਸਲਮਾਨਾਂ ਜਾਂ ਇਸਲਾਮ ਧਰਮ ਦਾ ਵਿਰੋਧ ਨਹੀਂ ਕਰਦੇ । ਪਰੰਤੂ ਅਸੀਂ ਸਿਰਫ ਜ਼ੁਲਮ ਅਤੇ ਅਨਿਆਪੂਰਵਕ ਅਧਿਕਾਰ ਸਥਾਪਨਾ ਦੀ ਸ਼ਕਤੀ ਦਾ ਵਿਰੋਧ ਕਰਦੇ ਹਾਂ । ਇਸ ਅਧਿਆਦੇਸ਼ ਦਾ ਸਾਰ ਸਮਕਾਲੀ ਦਸਤਾਵੇਜ਼ਾਂ, ਜਿਵੇਂ ਕਿ ਪਰਸ਼ੀਅਨ Ruqnati-Aminuidavallah Dastural-insha স্পडे प्राची सचिनां हिंस रवन्न वै। ਇਸ ਕਠੋਰ ਸ਼ਾਹੀ ਫੁਰਮਾਨ, ਜੋ ਸਿੱਖ ਲੋਕਾਂ ਦੀ ਤਬਾਹੀ ਵਾਸਤੇ ਜਾਰੀ ਕੀਤਾ ਗਿਆ ਸੀ, ਤੋਂ ਤਿੰਨ ਮਹੀਨੇ ਮਗਰੋਂ ਹੀ ਸਿੱਖਾਂ ਨੇ ਉਸ ਜਵਾਬ ਵਿੱਚ ਇੱਕ ਅਧਿਆਦੇਸ਼ ਜਾਰੀ ਕੀਤਾ । ਇਸ ਅਧਿਆਦੇਸ਼ ਤੋਂ ਸਿੱਖ ਲੋਕਾਂ ਦੀ ਰਾਜਨੀਤਕ ਪਰਪੱਕਤਾ ਅਤੇ ਦਰਿਆਦਿਲੀ ਦਾ ਸਬੂਤ ਮਿਲਦਾ ਹੈ।”ਅਸੀਂ ਮੁਸਲਮਾਨਾ ਦਾ ਵਿਰੋਧ ਨਹੀਂ ਕਰਦੇ ਹਾਂ । ਅਸੀਂ ਸਿਰਫ ਉਸ ਅਨਿਆਪੂਰਵਕ ਸਥਾਪਤ ਰਾਜਸਤਾ ਦਾ ਵਿਰੋਧ ਕਰਦੇ ਹਾਂ ਜੋ ਕਿਸੇ ਵਿਸ਼ੇਸ਼ ਹੱਕਾਂ ਵਾਲਿਆਂ ਦੀ ਜਾਂ ਮੁਗਲਾਂ ਦੀ ਮਿਲਖ ਨਹੀਂ ਬਲਕਿ ਲੋਕਾਂ ਦੀ ਮਿਲਖ ਹੈ । ਇਹ ਨਜ਼ਰੀਆ ਸੁਭਾ, ਭਾਵਨਾ ਇੰਨੇ ਪ੍ਰਜਾਤੰਤਰੀ ਉਚੀ ਨੈਤਿਕਤਾ, ਉਤਮ ਸਭਿਆਚਾਰਕ ਇਖਲਾਕ ਵਾਲੇ ਸਨ ਕਿ ਭਾਵੇਂ ਤੁਸੀਂ ਉਸ ਸਮੇਂ ਸਤਾਰਵੀਂ, ਅਠਾਰਵੀਂ ਅਤੇ ਉਨੀਵੀਂ ਸਦੀ ਦੇ ਸਮਕਾਲੀ ਇਤਿਹਾਸ ਦੇ ਪੰਨੇ ਫਰੋਲ ਕੇ ਦੇਖ ਲਵੋ ਤਾਂ ਤੁਹਾਨੂੰ ਉਸ ਸਮੇਂ ਦੇ ਕਿਸੇ ਵੀ ਰਾਜ ਦੀਆਂ ਵਿਧੀਆਂ ਅਤੇ ਪ੍ਰਥਾਵਾਂ ਇਸ ਦੇ ਬਰਾਬਰ ਜਾਂ ਸਮਾਨਅੰਤਰ ਨਹੀਂ ਮਿਲਣਗੀਆਂ ।
ਭੈਣੇ ਅਤੇ ਭਰਾਵੇ, ਜਦੋਂ ਉਤਰੀ ਭਾਰਤ ਦੇ ਮੱਧ ਵਿੱਚ ਸਿੱਖ ਗਣਤੰਤਰ ਰਾਜ ਜਿਸ ਵਿੱਚ ਸਿੱਖਾਂ ਨੇ ਗੁਰੂਆਂ ਰਾਹੀਂ ਘੋਸ਼ਨਾ ਕੀਤੇ ਰਾਜਨੀਤੀ ਅਤੇ ਨੈਤਿਕਤਾ ਦੇ ਮਹਾਨ ਸਿਧਾਂਤਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਮਥਾਪਤ ਕਰਨ ਦੀ ਮੁਢਲੀ ਕੋਸ਼ਿਸ਼ ਅਸਫਲ ਰਹੀ ਤਾਂ ਇਸ ਤੋਂ ਮਗਰੋਂ ਲੱਗਭੱਗ ਅੱਧੀ ਸਦੀ ਦਾ ਸਮਾਂ ਸਿੱਖਾਂ ਉਪਰ ਬੇਰਹਿਮੀ ਜ਼ੁਲਮ, ਕੁਲਨਾਸ਼, ਕਤਲੇਆਮ ਦਾ ਸਮਾ ਹੈ। ਸਿੱਖਾਂ ਉਤੇ ਇਹ ਜ਼ੁਲਮ ਅਤੇ ਕਤਲੇਆਮ ਉਸ ਸਮੇਂ ਏਸ਼ੀਆਂ ਦੀਆਂ ਦੋ ਮਹਾਨ ਆਪਾ ਪਸਾਰ ਵਿੱਚ ਲੱਗੀਆਂ ਸਲਤਨਤਾਂ ਨੇ ਕੀਤਾ । ਇਹ, ਸਲਤਨਤਾਂ ਸਨ ਮੁਗਲ ਅਤੇ ਪਠਾਣ । ਪਠਾਣਾਂ ਨੇ ਅਹਿਮਦਸ਼ਾਹ ਅਬਦਾਲੀ ਵਰਗੇ ਜਰਨੈਲ ਦੀ ਅਗਵਾਈ ਹੋਠ ਸਿੱਖਾਂ ਦਾ ਕਤਲ ਕਰਨ ਅਤੇ ਵਿਨਾਸ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਰਨੈਲ ਏਸ਼ੀਆ ਵਿੱਚ ਪੈਦਾ ਹੋਏ ਮਹਾਨ ਜਰਨੈਲ ਚੰਗੇਜ਼ ਖਾਨ, ਹਲਾਗੂ ਅਤੇ ਨਾਦਰ ਦੇ ਮਿਆਰ ਦਾ ਸੀ । ਪਠਾਣਾਂ ਅਤੇ ਮੁਗਲਾਂ ਨੇ ਲੱਗਭੱਗ ਪੰਜਾਹ ਸਾਲ ਤੱਕ ਸਿੱਖਾਂ ਨੂੰ ਝੁਕਾਉਣ, ਖਤਮ ਕਰਨ ਅਤੇ ਹਾਰ ਮਨਾਉਣ ਦੀ ਬੇਹੱਦ ਕੋਸ਼ਿਸ਼ ਕੀਤੀ । ਪਰੰਤੂ ਸਿੱਖਾਂ ਨੇ ਇਹ ਭਿਆਨਕ ਹਮਲੇ ਜਰੇ ਉਹ ਨਾ ਤਾਂ ਝੁਕੇ ਅਤੇ ਨਾ ਹੀ ਉਨ੍ਹਾਂ ਨੇ ਆਪਣੀਆਂ ‘ਮੌਤ ਜਾਂ ਸੁਤੰਤਰਤਾ’ ਲਈ ਤਲਖ ਪੁਕਾਰ ਦਾ ਤਿਆਗ ਕੀਤਾ । ਮੌਤ ਅਤੇ ਸੁਤੰਤਰਤਾ ਦੀ ਅਜਿਹੀ ਭਾਵਨਾ ਜੋ ਆਧੁਨਿਕ ਅਤੇ ਪੁਰਾਤਨ ਪੂਰਬੀ ਬਰਾਦਰੀਆਂ ਵਾਸਤੇ ਓਪਰੀ ਸੀ ਅਤੇ ਅਗਿਆਤ ਸੀ । ਭਾਵੇਂ ਯੂਰਪ ਵਿੱਚ ਤਾਂ ਤੁਹਾਨੂੰ ਇਸ ਦੇ ਕੁਝ ਚਿੰਨ ਜਰੂਰ ਮਿਲਣਗੇ ਪਰ ਏਸ਼ੀਆ ਦੇ ਇਤਿਹਾਸ ਵਿੱਚ ਇਹ ਇੱਕ ਅਨੋਖੀ ਭਾਵਨਾ ਸੀ । ਪਰੰਤੂ ਸਿੱਖਾਂ ਨੇ ਪੰਜਾਹ ਸਾਲਾਂ ਦੇ ਅਤਿਅੰਤ ਭਿਆਨਕ ਜ਼ੁਲਮ ਅਤੇ ਅਤਿਆਚਾਰ ਅਧੀਨ, ਜਿਸ ਦਾ ਮੰਤਵ ਪੂਰਨ ਵਿਨਾਸ਼ ਸੀ ਸਿਰਫ ਹਾਰ ਮੰਨਣ ਤੋਂ ਹੀ ਨਹੀਂ ਬਲਕਿ ਆਪਣੀ ਸੁਤੰਤਰਤਾ ਦੀ ਪੁਕਾਰ ਦਾ ਤਿਆਗ ਕਰਨ ਤੋਂ ਵੀ ਇਨਕਾਰ ਕੀਤਾ ।
ਅਸੀਂ ਸੁਤੰਤਰਤਾ ਮੰਗਦੇ ਹਾਂ ਜਾਂ ਫਿਰ ਮੌਤ! ਅਸੀਂ ਸੁਤੰਤਰਤਾ ਮੰਗਦੇ ਹਾਂ ਜਾਂ ਫਿਰ ਮੌਤ! ਅਤੇ ਅਖੀਰ ਨੂੰ ਉਨ੍ਹਾਂ ਨੇ ਸੁਤੰਤਰਤਾ ਹਾਸਲ ਕਰ ਹੀ ਲਈ। ਤਦ ਫਿਰ ਸਿੱਖ ਸਰਦਾਰੀ ਦੀ ਸਥਾਪਨਾ ਹੋਈ ਅਤੇ ਹੋਲੀ ਹੋਲੀ ਇਹ ਸਿੱਖ ਸਲਤਨਤ ਵੱਲ ਸਿਰਕ ਗਈ ਜਿਸ ਨੂੰ ਅਠਾਰਵੀਂ ਸਦੀ ਦੇ ਅੱਧ ਤੋਂ ਉਨੀਵੀਂ ਸਦੀ ਦੇ ਅੱਧ ਤੱਕ ‘ਸਰਕਾਰ ਖਾਲਸਾ’ ਭਾਵ ਲੋਕਾਂ ਦੀ ਸਾਂਝੀ ਸਰਕਾਰ ਕਿਹਾ ਜਾਂਦਾ ਸੀ । ਤਦ ਸਿੱਖ ਸਰਦਾਰੀ ਯਮੁਨਾ ਦਰਿਆ ਤੋਂ ਆਧੁਨਿਕ ਅਫਗਾਨਿਸਤਾਨ ਅਤੇ ਸਿੰਧ ਨਦੀ ਤੋਂ ਛੋਟੇ ਤਿੱਬਤ, ਚੀਨ ਦੀਆਂ ਹੱਦਾਂ ਤੱਕ ਫੈਲ ਗਈ। ਇਥੇ ਸਭ ਤੋਂ ਵੱਧ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜਦੋਂ ਸਰਕਾਰ ਖਾਲਸਾ ਵਿਸਾਹ ਘਾਤੀ ਬ੍ਰਤਾਨੀਆ, ਖਾਲਸਾ ਫੌਜ ਦੇ ਦ੍ਰੋਹੀ ਗੈਰ-ਸਿੱਖ ਜਰਨੈਲਾਂ ਅਤੇ ਲਾਹੌਰ ਵਿਖੇ ਗੱਦਾਰ ਗੈਰ ਸਿੱਖ ਸਰਕਾਰ ਦੇ ਦਿੱਤੇ ਕਸ਼ਟ ਸਹਾਰ ਰਹੀ ਸੀ । ਤਾਂ ਸਿੱਖਾਂ ਨੇ ਉਤਰੀ ਹਿਮਾਲਿਆ ਦੇ ਭਾਗਾਂ ਵਿੱਚ ਨਵੀਂਆਂ ਜਿੱਤਾਂ ਪ੍ਰਾਪਤ ਕੀਤੀਆਂ । ਇਸ ਇਲਾਕੇ ਨੂੰ ਸਿੱਖਾਂ ਨੇ ਫਤਹਿ ਕਰਕੇ ਆਪਦੇ ਰਾਜ ਵਿੱਚ ਮਿਲਾ ਲਿਆ ਸੀ । ਇਹ ਇਲਾਕਾ ਹੁਣ ਫਿਰ ਚੀਨ ਅਤੇ ਛੋਟੇ ਤਿੱਬਤ ਦੇ ਕਬਜ਼ੇ ਹੇਠ ਹੈ । ਇਸ ਕਹਾਣੀ ਵਿੱਚ ਮਹੱਤਵ ਪੂਰਨ ਦਿਲਚਸਪੀ ਵਾਲੀ ਗੱਲ ਇਹ ਨਹੀਂ ਕਿ ਇਨਾਂ ਇਲਾਕਿਆਂ ਨੂੰ ਜਿੱਤ ਕੇ ਰਾਜ ਵਿੱਚ ਸ਼ਾਮਲ ਕੀਤਾ ਗਿਆ । ਉਹ ਵੀ ਉਸ ਸਮੇਂ ਜਦੋਂ ਸਿੱਖ ਆਪਣੀ ਹੀ ਜਾਨ ਬਚਾਉਣ ਲੰਈ ਲੜ ਰਹੇ ਸਨ ਅਤੇ ਉਨ੍ਹਾਂ ਤੇ ਅੱਗੋਂ ਪਿੱਛੇ ਹਮਲੇ ਹੋ ਰਹੇ ਸਨ । ਪਰੰਤੂ ਇਸ ਘਟਨਾ ਸਬੰਧੀ ਅਤੀ ਮਹੱਤਵਪੂਰਨ ਗੱਲ ਤਾਂ 1842 ਈ: ਦੀ ਸੰਧੀ ਹੈ ਜਿਸ ਰਾਹੀਂ ਇਹ ਇਲਾਕੇ ਸਰਕਾਰ ਖਾਲਸਾ, ਸਿੱਖ ਸਲਤਨਤ ਵਿੱਚ ਸ਼ਾਮਲ ਕੀਤੇ ਗਏ । ਇਹ ਸੰਧੀ ਹੁਣ ਦਿੱਲੀ ਵਿਖੇ ਭਾਰਤ ਸਰਕਾਰ ਦੇ ਪੁਰਾਲੇਖਾਂ ਵਿੱਚ ਸੁਰੱਖਿਅਤ ਰੱਖੀ ਹੋਈ ਹੈ । ਕੋਈ ਵੀ ਚਾਹਵਾਨ ਜਾ ਕੇ ਵੇਖ ਸਕਦਾ ਹੈ। ਇਸ ਸੰਧੀ ਦੇ ਦੋ ਧਿਰਾਂ ਵਿਚਕਾਰ ਹੋਣ ਦਾ ਵਰਨਣ ਹੈ। ਇੱਕ ਧਿਰ ਚੀਨ ਦਾ ਬਾਦਸ਼ਾਹ ਅਤੇ ਤਿੱਬਤ ਦਾ ਦਲਾਈ ਲਾਮਾ, ਅਤੇ ਦੂਜੀ ਧਿਰ ਖਾਲਸਾ ਜੀਓ, ਮਾਣਯੋਗ ਖਾਲਸਾ ਜੋ ਲੋਕਾਂ ਦੀ ਪ੍ਰਭੁਸਤਾ ਦਾ ਪ੍ਰਤੀਨਿਧ ਹੈ। ਇਹ ਵਿਚਾਰ ਆਪਦੇ ਆਪ ਵਿਚ ਹੀ ਇਤਨਾ ਨਵੀਨ ਅਤੇ ਆਧੁਨਿਕ ਜਾਪਦਾ ਹੈ ਕਿ ਉਨ੍ਹਾਂ ਸਮਿਆਂ ਵਿੱਚ ਪੱਛਮ ਵਿੱਚ ਵੀ ਇਸ ਦੀ ਤੁਲਨਾ ਅਤੇ ਸਮਾਨਤਾ ਢੂੰਡਣਾ ਅਸੰਭਵ ਹੋਵੇਗਾ । ਪੱਛਮ ਵਿੱਚ ਉਸ ਸਮੇਂ ਇਹ ਵਿਚਾਰ ਲੋਕਾਂ ਦੇ ਮਨਾਂ ਵਿਚੋਂ ਫੁੱਟ ਰਹੇ ਸਨ । ਪਰੰਤੂ ਇਨਾ. ਵਿਚਾਰਾਂ ਨੂੰ ਉਨ੍ਹਾਂ ਨੇ ਰਹੇਲੀ ਤੱਕ ਰਾਜਨੀਤਕ ਸ਼ਾਸ਼ਨ ਪ੍ਰਣਾਲੀ ਦੀ ਅਮਲੀ ਪ੍ਰਮਾਣਿਕਤਾ ਵਿੱਚ ਨਹੀਂ ਸੀ ਲਿਆਂਦਾ । ਵਿਚਾਰਵਾਨ ਲੋਕ ਪੱਤਰਕਾਵਾਂ ਲਿਖਣ ਵਾਲੇ ਲੋਕ ਅਤੇ ਖੁਦ ਨੂੰ ਕ੍ਰਾਂਤੀਕਾਰੀ ਆਖਣ ਵਾਲੇ ਲੰਕ ਇੰਨ੍ਹਾਂ ਸੰਕਲਪਾਂ ਉਪਰ ਵਿਚਾਰ ਕਰ ਰਹੇ ਸਨ । ਜੋ ਉਨ੍ਹਾਂ ਦੇ ਮਨਾਂ ਨੂੰ ਉਤੇਜਤ ਕਰ ਰਹੇ ਸਨ । ਸਮਾਂ ਪਾ ਕੇ ਇਹ ਵਿਚਾਰ ਪੱਛਮ ਦੀ ਰਾਜਨੀਤਕ ਮਹੱਤਤਵ ਪ੍ਰਾਪਤ ਕਰ ਗਏ ਪਰੰਤੂ ਪੱਛਮ ਵਿੱਚ ਇਹ ਵਿਚਾਰ ਹਾਲੀਂ ਤੱਕ ਠੋਸ ਰਾਜਨੀਤਿਕ ਰੂਪ ਵਿੱਚ ਪੇਸ਼ ਨਹੀਂ ਕੀਤੇ ਗਏ ਸਨ । ਜਿਸ ਰੂਪ ਵਿੱਚ ਸਿੱਖਾਂ ਨੇ ਸੰਨ 1842 ਈ: ਵਿੱਚ ਕੀਤੇ । ਰਾਜਨੀਤਿਕ ਸੁਚੇਤਨਾ ਦਾ ਇਹ ਉਚ ਪੱਧਰਾ ਵਿਕਾਸ ਕੋਈ ਸਧਾਰਨ ਚਮਤਕਾਰ ਨਹੀਂ ਸੀ । ਇਹ ਉਨੀਵੀਂ ਸਦੀ ਦਾ ਅੱਧ ਸੀ । ਜਦੋਂ ਅੰਗਰੇਜ਼ ਨੇ ਸਿੱਖ ਫੌਜ ਦੇ ਹਿੰਦੂ ਜਰਨੈਲਾਂ ਅਤੇ ਲਾਹੌਰ ਦੀ ਹਿੰਦੂ ਪ੍ਰਧਾਨ ਸਰਕਾਰ ਨੂੰ ਭ੍ਰਿਸ਼ਟ ਕਰਕੇ ਖਰੀਦ ਲਿਆ ਅਤੇ ਸਿੱਖ ਸਾਂਝੀ ਸਰਕਾਰ ਤੇ ਹਮਲਾ ਕੀਤਾ । ਐਂਗਲੇ ਸਿੱਖ ਲੜਾਈਆਂ ਅਤੇ ਜੰਗਾਂ ਸਮੇਂ, ਜਿਵੇਂ ਇੱਕ ਇਤਿਹਾਸਕਾਰ ਆਖਦਾ ਹੈ, ” ਸਿੱਖਾਂ ਨੇ ਅੰਗਰੇਜ਼ ਅਤੇ ਸੁਆਰਥੀ ਹਿੰਦੂ ਸੈਨਿਕਾਂ ਨੂੰ ਹਰ ਵਾਰੀ ਬੁਰੀ ਤਰਾਂ ਨਾਲ ਹਰਾਇਆ।” ਮੈਂ ਹਵਾਲਾ ਦੇ ਰਿਹਾ ਹਾਂ । ਪਰੰਤ ਤਦ ਵੀ ਸਿੱਖ ਰਾਜ ਨੀਤੀ ਨਿਪੁੰਨ ਫਰੇਬ ਜਿਸ ਦੇ ਵਿਸਥਾਰ ਵਿੱਚ ਮੈਨੂੰ ਜਾਣ ਦੀ ਲੋੜ ਨਹੀਂ; ਦੁਆਰਾ ਬਤਾਨਵੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ ।ਹੁਣ ਮੈਂ 1947 ਤੋਂ ਪਹਿਲੇ ਸਾਲਾਂ ਦੀ ਗੱਲ ਕਰਦਾ ਹਾਂ । ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਦੋਂ ਕਿ ਭਾਰਤ ਨੂੰ ਵਿਦੇਸ਼ੀ ਸਾਮਰਾਜ ਦੀ ਪੰਜਾਲੀ ਤੋਂ ਆਜ਼ਾਦ ਕਰਾਉਣ ਦਾ ਵਿਚਾਰ ਭਾਰਤੀ ਲੋਕਾਂ ਦੇ ਮਨਾਂ ਨੂੰ ਉਤੇਜਿਤ ਕਰ ਰਿਹਾ ਸੀ ਤਾਂ ਸਿੱਖ ਇਸ ਲਹਿਰ ਦੇ ਮੁੱਖੀ ਸਨ । ਇਸੇ ਹੀ ਸਥਾਨ, ਵੈਨਕੂਵਰ, ਤੋਂ 1913 ਵਿਚ ਦੋ ਸੌ ਸਿੱਖਾਂ ਦਾ ਜੱਥਾ, ਜਿਸ ਵਿੱਚ ਦੋ ਜਾਂ ਤਿੰਨ ਗੈਰ-ਸਿੱਖ ਸਨ, ਬਾਕੀ ਸਾਰੇ ਦੇ ਸਾਰੇ ਸਿੱਖ ਸਨ, ਸਮੁੰਦਰ ਰਾਹੀਂ ਰਵਾਨਾ ਹੋਇਆ । ਸਧਾਰਨ ਲੋਕ, ਸਰੀਰਕ ਮੁਸ਼ੱਕਤ ਕਰਨ ਵਾਲੇ ਕਿਰਤੀ ਅਤੇ ਕਿਸਾਨ ਲੋਕ ਸਨ । ਪਰੰਤੂ ਉਹ ਅਸਲੀ ਸਿੱਖ ਸਨ ਜਿੰਨ੍ਹਾਂ ਦਾ ਗੁਰੂ ਅਤੇ ਗੁਰੂ ਜੀ ਦੇ ਉਪਦੇਸ਼ਾਂ ਵਿੱਚ ਬੇ-ਦਾਗ ਅਤੇ ਅਤੁੱਟ ਵਿਸ਼ਵਾਸ਼ ਸੀ । ਇਸ ਜਥੇ ਦੀ ਯੋਜਨਾ ਭਾਰਤੀ ਫੌਜ ਵਿੱਚ ਕ੍ਰਾਂਤੀਕਾਰੀ ਸਰਗਰਮੀਆਂ ਪੈਦਾ ਕਰਕੇ ਬਰਤਾਨਵੀਂ ਸਾਮਰਾਜ ਨੂੰ ਡੇਗਣਾ ਸੀ । ਉਹ ਅਸਫਲ ਰਹੇ। ਉਨ੍ਹਾਂ ਵਿਚੋਂ ਬਹੁਤ ਸਾਰੇ ਕੈਦ ਕੀਤੇ ਗਏ । ਅਤੇ ਫਾਂਸੀ ਲਗਾ ਦਿੱਤੇ ਗਏ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਭਿਆਨਕ ਅੰਡੇਮਾਨ ਟਾਪੂਆਂ ਵਿੱਚ ਭੇਜ ਦਿੱਤਾ ਗਿਆ । ਉਹ ਉਥੇ ਜੀਵਨ ਭਰ ਰਹੇ । ਵੀਹ ਵਰ੍ਹੇ, ਪੱਚੀ ਵਰ੍ਹੇ ! ਅਤੇ ਕੈਦ ਬੰਦੀ ਦੀਆਂ ਅਜਿਹੀਆਂ ਹਾਲਤਾਂ ਵਿੱਚ ਮਰ ਗਏ ਜਿੰਨ੍ਹਾਂ ਦੀ ਤੁਸੀਂ ਆਧੁਨਿਕ ਯੁੱਗ ਵਿੱਚ ਕਲਪਨਾ ਵੀ ਨਹੀਂ ਕਰ ਸਕਦੇ । ਅਜਿਹੀਆਂ ਮੁਸੀਬਤਾਂ ਅਤੇ ਹੋਂਦ ਦੀਆਂ ਅਜਿਹੀਆਂ ਭਿਆਨਕ ਹਾਲਤਾਂ ਨੂੰ ਉਨ੍ਹਾਂ ਨੇ ਸਹਿਣ ਕੀਤਾ। ਸਾਨੂੰ ਕਿਸੇ ਵੀ ਇੱਕ ਸਿੱਖ ਦੇ ਅਮਲੇ ਬਾਰੇ ਪਤਾ ਨਹੀਂ ਜੋ ਕਿ ਡੋਲ ਗਿਆ ਹੋਵੇ ਜਾਂ ਜਿਸ ਨੇ ਮੁਆਫੀ ਮੰਗ ਲਈ ਹੋਵੇ । ਭਾਵੇਂ ਉਸ ਨੂੰ ਬਹੁਤ ਸਾਰੇ ਅਵਸਰ ਸਿਰਫ ਇਹੋ ਇੱਕੋ ਸ਼ਬਦ ਕਹਿਣ ਲਈ ਦਿੱਤੇ ਗਏ ਹੋਣ ਕਿ “ਜੋ ਕੁਝ ਅਸੀਂ ਕੀਤਾ ਹੈ ਉਸ ਲਈ ਸਾਨੂੰ ਅਫਸੋਸ ਹੈ।” ਅਤੇ ਅਜਿਹਾ ਕਹਿਣ ਤੇ ਉਹ ਵਾਪਿਸ ਆਪਣੇ ਪਿੰਡ ਆ ਸਕਦੇ ਸੀ । ਉਨ੍ਹਾਂ ਨੂੰ ਜ਼ਮੀਨਾਂ ਵਾਪਿਸ ਮਿਲ ਸਕਦੀਆਂ ਸਨ ਅਤੇ ਆਪਣੇ ਦੂਸਰੇ ਦੇਸ਼ ਵਾਸੀਆਂ ਦੀ ਤਰ੍ਹਾਂ ਐਸ਼ ਅਰਾਮ ਦਾ ਜੀਵਨ ਗੁਜ਼ਾਰ ਸਕਦੇ ਸਨ (ਤਾੜੀਆਂ) ਇਹ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹੈ ਕਿ ਜਦੋਂ ਇੰਨ੍ਹਾਂ ਸਿੱਖਾਂ ਨੂੰ ਫਾਂਸੀ ਦੇਣ ਲਈ ਫਾਂਸੀ ਦੇ ਕਮਰੇ ਵਿਚੋਂ ਲੈ ਜਾਇਆ ਜਾਂਦਾ ਸੀ ਤਾਂ —ਸ਼ਾਇਦ ਤੁਹਾਡੇ ਵਿਚੋਂ ਕੁਝ ਲੋਕਾਂ ਨੂੰ ਪਤਾ ਹੈ ਕਿ ਫਾਂਸੀ ਕਿਵੇਂ ਦਿੱਤੀ ਜਾਂਦੀ ਹੈ। ਮੈਨੂੰ ਪਤਾ ਹੈ। ਅੰਗਰੇਜ਼ਾਂ ਦੇ ਰਾਜ ਸਮੇਂ ਜਿਸ ਢੰਗ ਨਾਲ ਫਾਂਸੀ ਦਿੱਤੀ ਜਾਂਦੀ ਸੀ ਮੈਂ ਉਸ ਤਰ੍ਹਾਂ ਦੀਆਂ ਕੁਝ ਫਾਂਸੀਆਂ ਦੀ ਨਿਗਰਾਨੀ ਕੀਤੀ ਹੈ। । ਪਹਿਲਾਂ ਵਿਅਕਤੀ ਨੂੰ ਇਸ਼ਨਾਨ ਸੋਧਣ ਦਾ ਮੌਕਾ ਦਿੱਤਾ ਜਾਂਦਾ ਹੈ ਫਿਰ ਉਸ ਦੀਆਂ ਪਿੱਛੇ ਨੂੰ ਕਰਕੇ ਬਾਹਾਂ ਬੰਨ੍ਹੀਆਂ ਜਾਂਦੀਆਂ ਹਨ । ਉਸ ਨੂੰ ਕਾਲੇ ਕੱਪੜੇ ਨਾਲ ਢੱਕ ਕੇ ਫਾਂਸੀ ਦੇ ਤਖਤੇ ਵੱਲ ਜਾਂ ਫਾਂਸੀ ਵਾਲੇ ਕਮਰੇ ਵੱਲ ਤੋਰ ਕੇ ਲੈ ਜਾਇਆ ਜਾਂਦਾ ਹੈ । ਫਿਰ ਉਸ ਨੂੰ ਫਾਂਸੀ ਦੇ ਫੰਦੇ ਹੇਠ ਖੜ੍ਹਾ ਕਰਕੇ ਉਸ ਦੇ ਗੱਲ ਵਿੱਚ ਰੱਸਾ ਪਾਇਆ ਜਾਂਦਾ ਹੈ ਅਤੇ ਪੁਛਿਆ ਜਾਂਦਾ ਹੈ “ਕੀ ਤੂੰ ਅੰਤਮ ਸ਼ਬਦ ਦੇ ਤੌਰ ਤੇ ਕੁਝ ਕਹਿਣਾ ਚਾਹੁੰਦਾ ਹੈ ?” ਸਭ ਤੋਂ ਪਹਿਲਾਂ ਇਹ ਜਵਾਬ ਦੇਹ,”ਕੀ ਤੂੰ ਫਲਾਣਾ ਫਲਾਣਾ ਹੈਂ ? ਉਹ ਆਖਦਾ ਹੈ, “ਹਾਂ ਮੈਂ ਫਲਾਣਾ ਫਲਾਣਾ ਹਾਂ ।” ਠੀਕ ਹੈ ਤੇ ਤੈਨੂੰ ਫਲਾਂ ਫਲਾਂ ਜੁਰਮ ਕਾਰਨ ਫਾਂਸੀ ਦੀ ਸਜ਼ਾਹੋ ਰਹੀ ਹੈ ਅਤੇ ਹੁਣੇ ਹੀ ਅਸੀਂ ਲੀਵਰ ਖਿੱਚ ਦਿਆਂਗੇ ਅਤੇ ਰੱਸਾ ਤੁਹਾਨੂੰ ਮਾਰ ਦੇਵੇਗਾ । ਤੁਹਾਨੂੰ ਗੱਲ ਘੁੱਟ ਕੇ ਮਾਰ ਦੇਵੇਗਾ। ਤੂੰ ਆਪਦੇ ਅੰਤ ਆਉਣ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦਾ ਹਾਂ ?” ਇਹੋ ਹੀ ਸਵਾਲ ਹੈ ਜੋ ਆਮ ਤੌਰ ਤੇ ਪੁਛਿਆ ਜਾਂਦਾ ਹੈ ਅਤੇ ਇਸ ਦਾ ਜਵਾਬ ਦਰਜ ਕੀਤਾ ਜਾਂਦਾ ਹੈ । ਪਰੰਤੂ ਇੰਨ੍ਹਾਂ ਸਿੱਖਾਂ ਨੂੰ ਦੂਜਾ ਸਵਾਲ ਹੀ ਆਮ ਤੌਰ ਤੇ ਪੁਛਿਆ ਜਾਂਦਾ ਸੀ । “ਕੀ ਤੂੰ ਇਹ ਕਹਿਣ ਲਈ ਤਿਆਰ ਹੈਂ ਕਿ ਜੋ ਕੁਝ ਤੂੰ ਕੀਤਾ ਉਸ ਦਾ ਤੈਨੂੰ ਬਹੁਤ ਅਫਸੋਸ ਹੈ । ਅਤੇ ਫਾਂਸੀ ਦਾ ਫੰਦਾ ਤੇਰੇ ਗੱਲ ਤੋਂ ਉਤਾਰ ਦਿੱਤਾ ਜਾਵੇਗਾ । ਅਤੇ ਤੈਨੂੰ ਰਿਹਾ ਕੀਤਾ ਜਾਵੇਗਾ ?” ਬਿਨਾਂ ਕਿਸੇ ਛੋਟ ਤੋਂ ਉਨ੍ਹਾਂ ਵਿਚੋਂ ਹਰ ਇੱਕ ਇਹੋ ਆਖਦਾ ਦਰਜ਼ ਕੀਤਾ ਗਿਆ ਹੈ, “ਨਹੀਂ ਜੋ ਕੁਝ ਮੈਂ ਕੀਤਾ ਉਸ ਦਾ ਮੈਨੂੰ ਕੋਈ ਅਫਸੋਸ ਨਹੀਂ । ਅਤੇ ਜਦੋਂ ਮੈਂ ਦੂਜਾ ਜਨਮ ਲਵਾਂਗਾ ਤਾਂ ਫਿਰ ਇਹੋ ਕੁਝ ਹੀ ਕਰਾਂਗਾ । ਮੈਂ ਚਾਹੁੰਦਾ ਹਾਂ ਕਿ ਬਰਤਾਨੀਆਂ ਭਾਰਤ ਨੂੰ ਛੱਡ ਜਾਵੇ ਅਤੇ ਭਾਰਤ ਨੂੰ ਆਜ਼ਾਦ ਕਰ ਦੇਵੇ ।” (ਤਾੜੀਆ) ਅਤੇ ਫਿਰ ਸਵਾਲ ਪੁਛਿਆ ਜਾਂਦਾ ਸੀ, “ਫਲਾਣੇ ਫਲਾਣੇ ਹੁਣ ਇਸ ਧਰਤੀ ਤੋਂ ਤੇਰਾ ਜੀਵਨ ਖਤਮ ਹੋਣ ਤੋਂ ਪਹਿਲਾਂ ਤੂੰ ਕਿਹੜੇ ਅੰਤਮ ਸ਼ਬਦ ਕਹਿਣਾ ਚਾਹੁੰਦਾ ਹੈਂ ?” ਹਰ ਇੱਕ ਦੇ ਮਾਮਲੇ ਵਿੱਚ ਮੈਂ ਨਹੀਂ ਮੰਨਦਾ, ਪਰੰਤੂ ਮੈਂ ਕੁਝ ਕੁ ਫਾਈਲਾਂ ਦੇਖੀਆਂ ਹਨ, ਇੱਕੜ ਦੁਕੜ ਮਾਮਲੇ ਹੋ ਸਕਦੇ ਹਨ – ਮੁਸ਼ਕਲ ਨਾਲ ਕੋਈ ਹੀ – ਨਾ ਬਰਾਬਰ ਹੀ ਪਰੰਤੂ ਆਮ ਤੌਰ ਤੇ ਉਹ ਹੇਠ ਲਿਖਿਆ ਹੋਇਆ ਗੀਤ ਗਾਉਂਦੇ ਹਨ ” ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ । ਦਿੱਲੀ ਤਖਤ ਪਰ ਬੈਠੇਗੀ ਆਪ ਗੁਰੂ ਕੀ ਫੌਜ, ਰਾਜ ਕਰੇਗਾ ਖਾਲਸਾ ਵੱਡੀ ਹੋਗੀ ਮੌਜ” (ਤਾੜੀਆਂ) ਜਨਤਾ ਰਾਜ ਕਰੇਗੀ ਅਤੇ ਕੋਈ ਵੀ ਵਿਅਕਤੀ ਉਸ ਦੀ ਪ੍ਰਭੁਸਤਾ ਨੂੰ ਹੜੱਪ ਨਹੀਂ ਕਰੇਗਾ । ਭਾਰਤ ਦੀ ਕਿਸਮਤ ਦਾ ਨਿਰਮਾਣ ਖਾਲਸਾ ਕਰੇਗਾ ਅਤੇ ਮਨੁੱਖ ਜਾਤੀ ਲਈ ਸਦਾ ਵਿਕਾਸਸ਼ੀਲ ਸੈਪੰਨਤਾ ਅਤੇ ਅਮਨ ਦੇ ਯੁੱਗ ਦੀ ਪ੍ਰਭਾਤ ਹੋਵੇਗੀ। ਇਹ ਉਨ੍ਹਾਂ ਦੇ ਆਮ ਤੌਰ ਤੇ ਉਚਰੇ ਹੋਏ ਅੰਤਮ ਸ਼ਬਦ ਹਨ ਅਤੇ ਦਰਜ ਕੀਤੇ ਗਏ ਹਨ ।
ਇੱਕ ਹੋਰ ਘਟਨਾ ਹੈ ਜੋ ਭਾਈ ਰਣਧੀਰ ਸਿੰਘ ਹੋਰਾਂ ਨੇ ਆਪਣੇ ਜੀਵਨ ਬਿਰਤਾਂਤ (ਪੰਜਾਬੀ) ਵਿੱਚ ਦਰਜ ਕੀਤੀ ਹੈ। ਮੇਰੇ ਖਿਆਲ ਵਿੱਚ ਭਾਈ ਰਣਧੀਰ ਸਿੰਘ ਹੋਰਾਂ ਨੇ ਵੀਹ ਵਰ੍ਹੇ ਬ੍ਰਤਾਨਵੀ ਜੇਲ੍ਹਾਂ ਵਿੱਚ ਗੁਜ਼ਾਰੇ। ਉਹ ਵੀ ਇਸੇ ਹੀ ਦਲ, ਜਿਸ ਨੂੰ ਕ੍ਰਾਂਤੀਕਾਰੀਏ, ਗਦਰਕਾਰੀਏ ਕਿਹਾ ਜਾਂਦਾ ਸੀ, ਨਾਲ ਸਬੰਧਤ ਸਨ। ਇਹ ਘਟਨਾ ਭਾਰਤ ਦੇ ਦੱਖਣ ਵਿੱਚ ਮਦਰਾਸ ਪ੍ਰੈਜੀਡੈਂਸੀ ਦੀ ਇੱਕ ਜੇਲ੍ਹ ਵਿੱਚ ਵਾਪਰੀ । ਮੈਂ ਉਸ ਜੇਲ ਦਾ ਨਾ ਭੁੱਲ ਗਿਆ ਹਾਂ । ਜਿਸ ਵਿੱਚ ਅੰਡੇਮਾਨਜ਼ ਤੋਂ ਇੱਕ ਦਰਜਨ ਦੇ ਲੱਗਪੱਗ ਸਿੱਖ ਲਿਆਂਦੇ ਗਏ ਸਨ ਅਤੇ ਇਹ ਉਹ ਸਿੱਖ ਸਨ ਜਿੰਨ੍ਹਾਂ ਸਬੰਧੀ ਪਦ ਅਧਿਕਾਰੀਆਂ ਦਾ ਵਿਚਾਰ ਸੀ ਕਿ ਉਨ੍ਹਾਂ ਨੇ ਬਹੁਤ ਤਕਲੀਫਾਂ ਕੱਟੀਆਂ ਹਨ । ਜਦੋਂ ਉਹ ਜੇਲ੍ਹ ਗਏ ਤਾਂ ਉਹ ਤੀਹ ਚਾਲੀ ਸਾਲਾ ਜੁਆਨ ਸਨ ਅਤੇ ਹੁਣ ਉਹ ਸੱਠ ਸੱਤਰ ਸਾਲਾਂ ਦੇ ਸਨ । ਇੰਨ੍ਹਾਂ ਨਰਕ ਕੋਠੜੀਆਂ ਵਿੱਚ ਉਨ੍ਹਾਂ ਦੀਆਂ ਜ਼ਿੰਦਗੀਆਂ ਅਕਹਿ ਖੌਫ ਅਤੇ ਤਸੀਹਿਆਂ ਹੇਠ ਗੁਜ਼ਰੀਆਂ ਸਨ । ਜੈਸਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਉਨ੍ਹਾਂ ਨੂੰ ਮਦਰਾਸ ਪ੍ਰੈਜ਼ੀਡੈਂਸੀ ਵਿਖੇ ਇੱਕ ਜੇਲ੍ਹ ਵਿੱਚ ਲਿਆਂਦਾ ਗਿਆ ਅਤੇ ਫਿਰ ਸਰਕਾਰ ਖੁਫੀਆ ਪੁਲਿਸ ਦਾ ਇੱਕ ਸਿੱਖ ਕਰਮਚਾਰੀ ਅਸੈਨਿਕ ਲਿਬਾਸ ਵਿੱਚ ਉਸ ਜੇਲ੍ਹ ਵਿੱਚ ਆਇਆ । ਅਗੇਤਰੀਆਂ ਹਿਦਾਇਤਾਂ ਪਹੁੰਚ ਚੁੱਕੀਆਂ ਸਨ ਕਿ ਇੰਨ੍ਹਾਂ ਪੰਜ ਛੇ ਆਦਮੀਆਂ ਨਾਲ ਜ਼ਰਾ ਕੁ ਅੱਛਾ ਸਲੂਕ ਕੀਤਾ ਜਾਵੇ । ਅੱਛਾ ਭੋਜਨ ਦਿੱਤਾ ਜਾਵੇ । ਘੱਟ ਮੁਸ਼ੱਕਤ ਕਰਾਈ ਜਾਵੇ ਤਾਂ ਕਿ ਉਹ ਮਾੜਾ ਮੋਟਾ ਨਰਮ ਅਤੇ ਸ਼ਾਂਤ ਹੋ ਜਾਣ । ਇਹ ਉਹ ਲੋਕ ਸਨ ਜੋ ਭਾਰਤ ਉਪਰ ਬਿਦੇਸ਼ੀ ਅਧਿਕਾਰ ਦੇ ਕੱਟੜ ਵਿਰੋਧੀ ਸਨ ਅਤੇ ਜਿਹੜੇ ਆਪਣੀ ਉਚ ਦਰਜੇ ਦੀ ਵਿਚਾਰਤਮਕ ਪ੍ਰੋੜਤਾ ਕਰਕੇ ਜਾਣੇ ਜਾਂਦੇ ਸਨ । ਤਿੰਨ ਚਾਰ ਦਿਨਾਂ ਬਾਅਦ ਇੱਕ ਦਿਨ ਉਹ ਉਚ ਅਧਿਕਾਰੀ ਸਿੱਖ – ਜਿਸ ਦਾ ਸ਼ਾਇਦ ਨਾਂ ਵੀ ਦਿੱਤਾ ਹੋਇਆ ਹੈ – ਉਥੇ ਆਇਆ ਅਤੇ ਕਹਿਣ ਲੱਗਾ “ਮੈਂ ਪੰਜਾਬ ਤੋਂ ਆਇਆ ਹਾਂ। ਮੈਂ ਫਲਾਣੇ ਪਿੰਡ ਦਾ ਹਾਂ । ਕਿਸੇ ਰਿਸ਼ਤੇਦਾਰੀ ‘ਚੋਂ ਤੁਸੀਂ ਮੇਰੇ ਚਾਚੇ ਲੱਗਦੇ ਹੋ । –ਔਹ—ਆਦਿ ।” ਉਸ ਆਪਣਾ ਇਰਾਦਾ ਨੇਕ ਹੋਣ ਦਾ ਵੀ ਪੁਨਰ ਵਿਸ਼ਵਾਸ਼ ਦਿਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹਿਤਾਇਸ਼ੀ ਬਣਨ ਦੀ ਕੋਸ਼ਸ਼ ਵੀ ਕੀਤੀ ਅਤੇ ਉਸ ਨੇ ਕਹਿਣਾ ਜਾਰੀ ਰੱਖਿਆ, “ਮੈਨੂੰ ਬਰਤਾਨਵੀ ਭਾਰਤ ਸਰਕਾਰ ਨੇ ਇਥੇ ਖਾਸ ਤੌਰ ਤੇ ਭੇਜਿਆ ਹੈ। ਅਤੇ ਮੇਰਾ ਇਥੇ ਆਉਣ ਦਾ ਮੰਤਵ ਇਸ ਤਰ੍ਹਾਂ ਹੈ। “ਤੁਸੀਂ ਕੁਝ ਕੀਤਾ ਹੁਣ ਸਰਕਾਰ ਅਨੁਭਵ ਕਰਦੀ ਹੈ ਕਿ ਇਹ ਸਭ ਕੁਝ ਤੁਸੀਂ ਕਿਸੇ ਧਾਰਨਾ ਕਾਰਨ ਕੀਤਾ । ਸਰਕਾਰ ਦਾ ਇਹ ਵਿਚਾਰ ਨਹੀਂ ਕਿ ਤੁਸੀਂ ਸਧਾਰਨ ਮੁਜਰਮ ਹੋ। ਇਸ ਦੇ ਉਲਟ ਸਰਕਾਰ ਦਾ ਵਿਚਾਰ ਹੈ ਕਿ ਤੁਸੀਂ ਉਚ ਕੋਟੀ ਦੀ ਦੇਸ਼ ਭਗਤੀ ਅਤੇ ਚਰਿੱਤਰ ਵਾਲੇ ਆਦਮੀ ਹੋ ਅਤੇ ਹੁਣ ਤੱਕ ਤੁਸੀਂ ਆਪਣੀਆਂ ਧਾਰਨਾਵਾਂ ਦੀ ਕੀਮਤ ਉਤਾਰ ਚੁਕੇ ਹੋ । ਫਿਰ ਵੀ ਸਰਕਾਰ ਕੋਈ ਅ ਮਾਨਵੀ ਸਰਕਾਰ ਨਹੀਂ, ਇਹ ਮਾਨਵੀ ਸਰਕਾਰ ਹੈ । ਹੁਣ ਸਰਕਾਰ ਬਸਤੀਆਂ ਵਸਾਉਣ ਦਾ ਇਰਾਦਾ ਰੱਖਦੀ ਹੈ। ਅਤੇ ਉਹ ਉਨ੍ਹਾਂ ਪਿੰਡਾਂ ਨੂੰ ਜਿੰਨ੍ਹਾਂ ਵਿਚੋਂ ਤੁਸੀਂ ਆਏ ਹੋ ਜ਼ਮੀਨ ਦੇ ਕੁਝ ਟੁਕੜੇ ਵੰਡਣਾ ਚਾਹੁੰਦੀ ਹੈ ਅਤੇ ਸਰਕਾਰ ਦਾ ਇਹ ਵਿਚਾਰ ਹੈ ਕਿ ਉਨ੍ਹਾਂ ਪਿੰਡਾਂ ਦੇ ਵਸਨੀਕ ਹੋਣ ਦੇ ਨਾਤੇ ਜੋ ਤੁਹਾਡਾ ਹੱਕ ਬਣਦਾ ਹੈ ਜੇ ਨਾ ਦਿੱਤਾ ਜਾਵੇ ਤਾਂ ਤੁਹਾਡੇ ਨਾਲ ਇਹ ਬੇਇਨਸਾਫੀ ਹੋਵੇਗੀ । ਜੋ ਕਿ ਬਰਤਾਨੀਆ ਦੀ ਇਨਸਾਫ ਪਸੰਦੀ ਦੀ ਭਾਵਨਾ ਨਾਲ ਮੇਲ ਨਹੀਂ ਖਾਂਦੀ। ਜਿੰਨ੍ਹਾਂ ਪਿੰਡਾਂ ਵਿਚੋਂ ਤੁਸੀਂ ਆਏ ਹੋ ਉਥੇ ਤੁਹਾਡੇ ਸਕੇ ਸਬੰਧੀਆਂ ਨੂੰ ਜ਼ਮੀਨ ਦੇ ਅਜਿਹੇ ਟੁਕੜੇ ਦਿੱਤੇ ਗਏ ਹਨ ।
ਕਾਰ ਨਹੀਂ ਚਾਹੁੰਦੀ ਕਿ ਤੁਸੀਂ ਮੁਆਫੀ ਮੰਗੋ । ਸਾਨੂੰ ਪਤਾ ਹੈ ਕਿ ਤੁਸੀਂ ਮੁਆਫੀ ਨਹੀਂ ਮੰਗੋਗੇ ਕਿਉਂਕਿ ਤੁਸੀਂ ਕੱਟੜ ਧਾਰਨਾਵਾਂ ਵਾਲੇ ਵਿਅਕਤੀ ਹੋ। ਬੱਸ ਜੋ ਕੁਝ ਅਸੀਂ ਚਾਹੁੰਦੇ ਹਾਂ, ਉਹ ਇਹੋ ਹੈ ਕਿ ਜਦੋਂ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ, ਅਸੀਂ ਤੁਹਾਨੂੰ ਰਿਹਾ ਕਰ ਦੇਵਾਂਗੇ ਅਤੇ ਤੁਹਾਨੂੰ ਮੁਫਤ ਜ਼ਮੀਨ ਵੀ ਦੇਵਾਂਗੇ ਅਤੇ ਤੁਸੀਂ ਜਾ ਕੇ ਉਨ੍ਹਾਂ ਜ਼ਮੀਨਾਂ ਨੂੰ ਵਾਹੋ, ਬੀਜੋ । ਪਰ ਅੱਜ ਤੋਂ ਅੱਗੇ ਨੂੰ – ਜਦੋਂ ਤੋਂ ਤੁਹਾਨੂੰ ਇਹ ਜ਼ਮੀਨਾਂ ਦਿੱਤੀਆਂ ਜਾਂਦੀਆਂ ਹਨ, ਅਤੇ ਤੁਸੀਂ ਉਨ੍ਹਾਂ ਨੂੰ ਵਾਹੁਣ ਬੀਜਣ ਲੱਗ ਜਾਂਦੇ ਹੋ, ਤੁਸੀਂ ਸਾਨੂੰ ਬੱਸ ਇਕੋ ਭੱਦਰ ਪੁਰਸ਼ਾਂ ਵਾਲਾ ਬਚਨ ਦੇ ਦੇਵੋ, ਕੋਈ ਰਸਮੀ ਮੁਆਫੀ ਨਹੀਂ, ਬਿਲਕੁਲ ਹੀ ਅਜਿਹੀ ਕੋਈ ਗੱਲ ਨਹੀਂ, ਇਕ ਭਲੇਮਾਣਸ ਵਾਲਾ ਵਿਸ਼ਵਾਸ਼, ਕਿ ਤੁਸੀਂ ਅਜਿਹੀ ਕਿਸੇ ਵੀ ਸਰਗਰਮੀ ਵਿਚ ਭਾਗ ਨਹੀਂ ਲਵੇਗੇ ਜੋ ਹਕੂਮਤ ਵਿਰੋਧੀ ਹੋਵੇ ।” ਉਹ ਸਾਰੇ ਦੇ ਸਾਰੇ ਚੁੱਪ ਰਹੇ । ਕੋਈ ਵੀ ਨਾ ਬੋਲਿਆ ਅਤੇ ਫਿਰ ਉਸ ਨੇ ਕਿਹਾ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਵਿਅਕਤੀ ਹੈ ਜੋ ਇਹ ਚਾਹੁੰਦਾ ਹੋਵੇ ਕਿ ਜ਼ਮੀਨਾਂ ਦੀ ਮੁਫਤ ਹਿੱਸੇ ਵੰਡ ਵਾਸਤੇ ਉਸ ਦਾ ਨਾਂ ਬ੍ਰਤਾਨਵੀ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਜਾਵੇ?” ਉਨ੍ਹਾਂ ਸਭ ਨੇ ਵਾਰੀ ਵਾਰੀ ‘ਨਹੀਂ ਆਖਿਆ। ਉਥੇ ਇਕ, ਯੂਰਪੀਨ ਅਧਿਕਾਰੀ ਸੀ ਜੋ ਇਸ ਸਾਰੀ ਕਾਰਵਾਈ ਸਮੇਂ ਚੁੱਪ ਬੈਠਾ ਰਿਹਾ ਸੀ । ਉਸ ਨੇ ਕਿਹਾ, “ਤੁਹਾਡੇ ਵਿਚੋਂ ਉਹ ਲੋਕ, ਜੋ ਇਸ ਧਰਤੀ ਉਪਰ ਆਪਣੇ ਅੰਤਮ ਸਾਹ ਤਕ ਬ੍ਰਤਾਨਵੀ ਸਰਕਾਰ ਦਾ ਵਿਰੋਧ ਕਰਨਾ ਚਾਹੁੰਦੇ ਹਨ, ਕ੍ਰਿਪਾ ਕਰਕੇ ਇਕ ਕਦਮ ਅੱਗੇ ਆ ਜਾਣ।” ਉਹ ਸਾਰੇ ਛੇ ਦੇ ਛੇ ਜਾਂ ਜਿੰਨੇ ਵੀ ਸਨ, ਸਾਰੇ ਇਕ ਕਦਮ ਅੱਗੇ ਆ ਗਏ (ਤਾੜੀਆਂ ) ਅਜਿਹਾ ਸਮਾਜ ਸੀ, ਜਿਸ ਨੂੰ ਸਿੱਖ ਧਰਮ ਦੇ ਸਿਧਾਂਤਾਂ ਨੇ ਜਨਮ ਦਿੱਤਾ । ਇਸ ਸਮਾਜ ਦਾ ਅਜਿਹਾ ਇਤਿਹਾਸ ਹੈ ਅਤੇ ਅਜਿਹੇ ਸੰਕਟ ਹਨ। ਭਾਵੇਂ ਸਥੂਲ ਸਤਹ ਉਪਰ ਇਹ ਸਮਾਜ ਕੋਈ ਨਾਮਵਰ ਨਿਸ਼ਾਨ ਛੱਡਣ ਤੋਂ ਅਸਮਰਥ ਰਿਹਾ ਪਰ ਸਿਧਾਂਤਾਂ ਅਤੇ ਤੱਤਾਂ ਦੀ ਸਤਹ ਉਤੇ ਇਸ ਨੇ ਅਜਿਹਾ ਵਚਿੱਤਰ ਠੱਪਾ ਲਗਾਇਆ ਹੈ ਕਿ ਪੁਰਾਤਨ ਕਾਲ ਤੋਂ ਅਧੁਨਿਕ ਕਾਲ ਤੱਕ ਦੀਆਂ ਬਰਾਦਰੀਆਂ ਦੇ ਇਤਿਹਾਸਾਂ ਵਿਚ ਜਿਸ ਤੋਂ ਉਤਮ ਢੂੰਡਣਾ ਮੁਸ਼ਕਿਲ ਹੋਵੇਗਾ ।
ਜਦੋਂ 1947 ਵਿਚ – 1946 ਵਿਚ ਜਾਂ ਇਸ ਤੋਂ ਵੀ ਪਹਿਲਾਂ ਬ੍ਰਤਾਨੀਆਂ ਨੇ ਇਹ ਖੁੱਲੇ ਤੌਰ ਤੇ ਆਖਿਆ ਕਿ ਉਹ ਜ਼ਿਆਦਾ ਸਮੇਂ ਤਕ ਭਾਰਤ ਉਤੇ ਅਧਿਕਾਰ ਰੱਖਣਾ ਨਹੀਂ ਚਾਹੁੰਦੇ ਅਤੇ ਇਹ ਪਤਾ ਸੀ ਕਿ ਉਹ ਭਾਰਤ ਉਪਰ ਅਧਿਕਾਰ ਨਹੀਂ ਰੱਖ ਸਕਦੇ ਅਤੇ ਇਹ ਵੀ ਪਤਾ ਸੀ ਕਿ ਉਹ ਭਾਰਤ ਨੂੰ ਛੱਡ ਜਾਣਗੇ ਅਤੇ ਉਹ ਭਾਰਤ ਦੀ ਪ੍ਰਭੁਸਤਾ ਅਤੇ ਰਾਜਨੀਤਕ ਸੱਤਾ ਭਾਰਤੀਆਂ ਦੇ ਹੀ ਸਪੁੱਰਦ ਕਰਨਾ ਚਾਹੁੰਦੇ ਸਨ ਤਾਂ ਇਹ ਸਵਾਲ ਉਠਿਆ ਕਿ ਰਾਜਨੀਤਕ ਸੱਤਾ ਕਿਵੇਂ ਅਤੇ ਕਿਸ ਨੂੰ ਸੌਂਪੀ ਜਾਵੇ। ਮੈਂ ਵਿਸਥਾਰ ਵਿਚ ਨਹੀਂ ਜਾਵਾਂਗਾ ਕਿਉਂਕਿ ਨਾ ਤਾਂ ਸਮਾ ਹੀ ਹੈ ਅਤੇ ਨਾ ਹੀ ਇਸ ਥੋੜੇ ਸਮੇਂ ਵਿਚ ਵਿਸਥਾਰ ਵਿਚ ਜਾਣਾ ਇਸ ਅਵਸਰ ਤੋਂ ਉਚਿੱਤ ਹੋਵੇਗਾ । ਪਰੰਤੂ ਮੁੱਖ ਸਾਰ ਇਹ ਹੈ ਕਿ ਬ੍ਰਤਾਨਵੀ ਸੰਸਦ ਜੋ ਸੱਤਾ ਸੌਂਪਣ ਦੇ ਅਮਲੇ ਵਿਚ ਪੂਰਵ ਅੰਤਮ ਸ਼ਕਤੀ ਸੀ, ਨੇ ਸਪੱਸ਼ਟ ਤੌਰ ਤੇ ਐਲਾਨ ਕੀਤਾ ਕਿ ਬ੍ਰਤਾਨੀਆ ਦੇ ਭਾਰਤ ਛੱਡ ਜਾਣ ਤੋਂ ਮਗਰੋਂ ਤਿੰਨ ਕੌਮਾਂ – ਭਿੰਨ ਕੰਮਾਂ ਹਨ, ਜੋ ਭਾਰਤ ਦੀ ਪ੍ਰਭੁਤਾ ਦੀਆਂ ਯੋਗ ਉਤਰਾਧਿਕਾਰੀ ਹਨ । ਜੋ ਕੁਝ ਲਈ ਤਿੰਨੇ ਕੰਮਾਂ ਆਪਸ ਵਿੱਚ ਰਜ਼ਾਮੰਦ ਹੋਣ, ਬ੍ਰਤਾਨਵੀ ਸਰਕਾਰ ਭਾਰਤ ਛੱਡਣ ਤੋਂ ਪਹਿਲਾਂ ਉਨ੍ਹਾਂ ਦਾ ਫੈਸਲਾ ਪ੍ਰਵਾਨ ਕਰੇਗੀ । ਭਾਵੇਂ ਉਨ੍ਹਾਂ ਆਪਣੀ ਜਾਤੀ ਰਾਏ ਦਿੱਤੀ ਕਿ ਬ੍ਰਤਾਨਵੀ ਲੋਕਾਂ ਦੀ ਇੱਛਾ ਹੈ ਕਿ ਉਹ ਭਾਰਤ ਨੂੰ ਸੰਯੁਕਤ ਅਤੇ ਸਾਬਤ ਸਬੂਤ ਛੱਡ ਕੇ ਜਾਣ ਅਤੇ ਇਸ ਦੇ ਟੋਟੇ ਟੋਟੇ ਨਾ ਕੀਤੇ ਜਾਣ । ਉਹ ਮਹਿਸੂਸ ਕਰਦੇ ਸਨ ਕਿ ਜੇ ਅਜਿਹਾ ਹੋਇਆ ਤਾਂ ਭਾਰਤ ਲਈ ਇੱਕ ਦੁਖਾਂਤ ਹੋਵੇਗਾ ਅਤੇ ਜੋ ਕੁਝ ਉਹਨਾਂ ਨੇ ਨੇ ਭਾਰਤ ਉਪਰ ਆਪਣੇ ਅਧਿਕਾਰ ਸਮੇਂ ਸੰਪੂਰਨ ਕੀਤਾ, ਉਸ ਨੂੰ ਬੜਾ ਵੱਡਾ ਧੱਕਾ ਲੱਗੇਗਾ ਅਤੇ ਇਹ ਸਭ ਕੁਝ ਅੰਤਰ ਰਾਸ਼ਟਰੀ ਰਾਜਨੀਤਿਕ ਸਥਿਤੀ ਦੇ ਹਿੱਤਾਂ ਵਾਸਤੇ ਅੱਛਾ ਨਹੀਂ ਹੋਵੇਗਾ। ਇਸ ਆਧਾਰ ਤੇ ਹੀ ਬਰਤਾਨੀਆ ਨੇ ਭਾਰਤ ਨੂੰ ਇੱਕ ਅਤੇ ਸੰਯੁਕਤ ਰਹਿਣ ਦੀ ਜ਼ੋਰ ਨਾਲ ਅਤੇ ਦ੍ਰਿੜਤਾ ਨਾਲ ਸਲਾਹ ਦਿੱਤੀ । ਉਹ ਚਾਹੁੰਦੇ ਸਨ ਕਿ ਭਾਰਤ ਦੀ ਪ੍ਰਭੁਤਾ ਦੇ ਸਿਰਫ ਇਹ ਤਿੰਨ ਉਤਰਾਧਿਕਾਰੀ ਹੀ ਕਿਸੇ ਆਪਸੀ ਸਮਝੌਤੇ ਤੇ ਪੁੱਜਣ ਤਾਂ ਕਿ ਭਾਰਤ ਦੀ ਪ੍ਰਭੁਤਾ – ਭਾਰਤ ਰਾਜ ਦੀ ਰਾਜਨੀਤਕ ਸੱਤਾ – ਸ਼ਾਂਤਮਈ ਢੰਗ ਨਾਲ ਸੌਂਪ ਦਿੱਤੀ ਜਾਵੇ ਤਾਂ ਕਿ ਭਾਰਤ ਇਕ ਅਤੇ ਸੰਯੁਕਤ ਰਹਿ ਸਕੇ । ਇਹੋ ਸਮਾ ਸੀ ਜਦੋਂ ਭਾਰਤ ਨੂੰ ਜਾਂ ਇਕ ਅਤੇ ਸਾਬਤ ਸਬੂਤ ਰੱਖਣ ਲਈ ਤਾਂ ਤਿੰਨ ਹਿੱਸਿਆਂ ਵਿਚ ਵੰਡਣ ਦੇ ਪ੍ਰਸਤਾਵ ਪੇਸ਼ ਕੀਤੇ ਗਏ । ਇਥੇ ਮੈਂ ਸਿਰਫ ਸਿੱਖਾਂ ਦੇ ਮਸਲੇ ਬਾਰੇ ਹੀ ਗੱਲ ਕਰ ਰਿਹਾ ਹਾਂ । ਮੈਂ ਮੁਸਲਮਾਨਾਂ ਨੂੰ ਇਸ ਵਿਚ ਸ਼ਾਮਲ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਪਾਕਿਸਤਾਨ ਲੈ ਲਿਆ ਹੈ। ਉਹ ਕਿਹੜੇ ਹਾਲਾਤ ਸਨ, ਜਿਹਨਾਂ ਅਧੀਨ ਉਹ ਪਾਕਿਸਤਾਨ ਚਾਹੁੰਦੇ ਸਨ, ਪਾਕਿਸਤਾਨ ਦੀ ਮੰਗ ਲਈ ਉਨ੍ਹਾਂ ਨੂੰ ਕਿਸ ਨੇ ਮਜ਼ਬੂਰ ਕੀਤਾ, ਕੀ ਉਹਨਾਂ ਨੂੰ ਮੰਦੀ ਸਲਾਹ ਦਿੱਤੀ ਗਈ ਜਾਂ ਸਿਰਫ ਉਹਨਾਂ ਨੂੰ ਖੁਸ਼ ਹੀ ਕੀਤਾ ਗਿਆ, ਇਹ ਕੁਝ ਪ੍ਰਸ਼ਨ ਹਨ, ਜਿਹਨਾਂ ਦਾ ਹੁਣ ਕੋਈ ਅਮਲੀ ਮੁਫਾਦ ਨਹੀਂ । ਜੋ ਹੋ ਗਿਆ, ਸੋ ਹੋ ਗਿਆ । ਇਸ ਨੂੰ ਆਸਾਨੀ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਪਰੰਤੂ ਸਿੱਖਾਂ ਸੰਬੰਧੀ, ਮੁਸਲਿਮ ਲੀਗ ਅਤੇ ਬ੍ਰਤਾਨਵੀ ਸਰਕਾਰ ਵਲੋਂ ਅੱਧੀ ਦਰਜਨ ਵਾਰੀ ਸਪਸ਼ਟ ਠੋਸ ਅਤੇ ਜ਼ੋਰਦਾਰ ਪ੍ਰਸਤਾਵ ਪੇਸ਼ ਕੀਤੇ ਗਏ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੀ ਤਰ੍ਹਾਂ ਆਪਣੇ ਵਾਸਤੇ ਇਕ ਖੇਤਰ, ਇਲਾਕਾ ਲੈ ਲੈਣ ਜਿਸ ਵਿਚ ਉਹ ਵੀ ਬਤੌਰੇ ਆਜ਼ਾਦ ਕੋਮ ਰਹਿ ਸਕਣ । ਇਸ ਸੰਬੰਧੀ ਕੋਈ ਸ਼ੱਕ ਨਹੀਂ ਕਿਉਂਕਿ ਅਜਿਹੇ ਕੁਝ ਅਵਸਰ ਮੈਂ ਅੱਖੀਂ ਦੇਖੇ ਹਨ ਅਤੇ ਇਸ ਸੰਬੰਧੀ ਠੋਸ ਅਤੇ ਭਰੋਸੇਯੋਗ ਦਸਤਾਵੇਜ਼ੀ ਸਬੂਤ ਹਨ ਕਿ ਇਸ ਉਪਰ ਸ਼ੱਕ ਨਹੀਂ ਕੀਤੀ ਜਾ ਸਕਦੀ । ਜਾਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਪਰੰਤੂ ਹਰ ਇਕ ਅਵਸਰ ਉਤੇ ਸਿੱਖਾਂ ਨੇ, ਭਾਰਤੀ ਕਾਂਗਰਸ ਦੇ ਹਿੰਦੂ ਨੇਤਾਵਾਂ ਦੇ ਸਿੱਖਾਂ ਨਾਲ ਕੀਤੇ ਕੌਲ ਇਕਰਾਰਾਂ ਉਪਰ ਪੂਰਾ ਵਿਸ਼ਵਾਸ਼ ਰੱਖਦੇ ਹੋਏ, ਹਰ ਵਾਰੀ ਇਨ੍ਹਾਂ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ । ਜਦੋਂ ਕਦੇ ਵੀ ਬ੍ਰਤਾਨੀਆ ਨੇ ਸਿੱਖਾਂ ਅੱਗੇ ਇਹ ਪ੍ਰਸਤਾਵ ਰੱਖੇ ਤਾਂ ਉਨ੍ਹਾਂ ਨੇ ਕਿਹਾ, “ਨਹੀਂ, ਅਸੀਂ ਆਪਣੀ ਕਿਸਮਤ ਨੂੰ ਭਾਰਤ ਦੀ ਕਿਸਮਤ ਨਾਲ ਪੱਕੇ ਤੌਰ ਤੇ ਜੋੜਦੇ ਹਾਂ । ਕਿਉਂਕਿ ਭਾਰਤ ਸਾਡੀ ਪਵਿੱਤਰ ਪਿਤ੍ਰ ਭੂਮੀ ਹੈ । ਅਤੇ ਉਸ ਢੰਗ ਦਾ ਸਮਾਜ, ਜਿਸ ਦੀ ਬੁਨਿਆਦ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਣੀ ਚਾਹੀ, ਅਤੇ ਉਸ ਢੰਗ ਦਾ ਵਿਸ਼ਵ – ਸਮਾਨ, ਜਿਸ ਦੀ ਅਗਵਾਈ ਖਾਲਸਾ ਕਰਨੀ ਚਾਹੁੰਦਾ ਹੈ, ਬੜੀ ਆਸਾਨੀ ਨਾਲ ਅਤੇ ਬੜੇ ਪ੍ਰਪੱਕ ਤੌਰ ਤੇ ਭਾਰਤ ਦੀ ਧਰਤੀ ਉਪਰ ਹੀ ਸਥਾਪਤ ਕੀਤਾ ਜਾ ਸਕਦਾ। ਕਿਉਂਕਿ ਭਾਰਤ ਹੀ ਉਨ੍ਹਾਂ ਵਿਚਾਰਾਂ ਨੂੰ ਬਹੁਤ ਸਾਰੇ ਬਾਕੀ ਸੰਸਾਰ ਤੋਂ ਕਿਤੇ ਛੇਤੀ ਗ੍ਰਹਿਣ ਕਰ ਸਕਦਾ ਹੈ। ਇਸ ਕਰਕੇ ਸਾਡੀ ਕਿਸਮਤ ਭਾਰਤ ਨਾਲ ਹੈ। ਇਸ ਤੋਂ ਬਾਹਰ ਨਹੀਂ । ਉਹ ਵਾਇਦੇ ਅਤੇ ਕੋਲ ਇਕਰਾਰ, ਜੋ ਹਿੰਦੂ ਨੇਤਾਵਾਂ ਨੇ ਸਿੱਖਾਂ ਨਾਲ ਕੀਤੇ, ਇਸ ਤਰ੍ਹਾਂ ਸਨ:
ਬ੍ਰਤਾਨੀਆ ਦੇ ਭਾਰਤ ਛੱਡ ਜਾਣ ਮਗਰੋਂ ਅਤੇ ਹੋਰਨਾਂ ਵਲੋਂ ਸਿੱਖਾਂ ਨੂੰ ਆਪਣੇ ਵਾਸਤੇ ਇਕ ਵੱਖਰੇ, ਸਰਬ ਸੱਤਾ ਧਾਰੀ, ਅਰਧ ਸਰਬ ਸੱਤਾ ਧਾਰੀ ਖੇਤਰ ਪ੍ਰਵਾਨ ਕਰ ਲੈਣ ਦੇ ਪੇਸ਼ ਕੀਤੇ ਪ੍ਰਸਤਾਵਾਂ ਨੂੰ ਸਿੱਖਾਂ ਵਲੋਂ ਨਾ ਮੰਜ਼ੂਰ ਕਰਨ ਤੋਂ ਬਾਅਦ (ਹਿੰਦੂ ਬਹੁ – ਮੱਤ – ਭਾਰਤੀ ਕਾਂਗਰਸ ਜੋ ਆਪਣੇ ਆਪ ਨੂੰ ਹਿੰਦੂਆਂ ਦਾ ਬੁਲਾਰਾ ਸਮਝਦੀ ਸੀ) ਹਿੰਦੂ ਬਹੁ – ਮੱਤ ਬਰਾਦਰੀ ਨੇ ਸੰਜੀਦਗੀ ਨਾਲ ਵਚਨ ਦਿੱਤਾ ਕਿ ਉਹ ਭਾਰਤ ਦੀ ਅਗਾਮੀ ਸਰਕਾਰ ਵਾਸਤੇ ਕੋਈ ਵੀ ਅਜਿਹਾ ਸੰਵਿਧਾਨ ਲਾਗੂ ਨਹੀਂ ਕਰੇਗੀ, ਜਿਸ ਨੂੰ ਸਿੱਖਾਂ ਦੀ ਸੁਤੰਤਰ ਰਜ਼ਾਮੰਦੀ ਅਤੇ ਸਹਿਮਤੀ ਪ੍ਰਾਪਤ ਨਾ ਹੋਵੇ । ਦੂਜੇ – ਕਿ ਭਾਰਤ ਦੇ ਉਤਰ ਵਿਚ, ਸੁਤੰਤਰ ਹੈਸੀਅਤ ਵਾਲਾ ਇਕ ਖੇਤਰ ਕੱਟਿਆ ਜਾਵੇਗਾ – ਬਣਾਇਆ ਜਾਵੇਗਾ- ਜਿਸ ਵਿਚ – ਪੰਡਤ ਨਹਿਰੂ ਦੇ ਲੱਛੇਦਾਰ ਸ਼ਬਦਾਂ ਵਿਚ – “ਸਿੱਖ ਵੀ ਸੁਤੰਤਰਤਾ ਦੇ ਆਵੇਸ ਨੂੰ ਮਹਿਸੂਸ ਕਰਨ ।” ਜਿਸ ਦਾ ਅਰਥ ਸੀ ਕਿ ਸਿੱਖ ਉਸ ਖੇਤਰ ਅੰਦਰ ਰਾਜ ਪੱਧਰ ਤੇ ਅਸਰਦਾਇਕ ਢੰਗ ਨਾਲ ਆਪਣੀ ਹੋਣੀ ਖੁਦ ਆਪ ਘੜਨ ਦੇ ਯੋਗ ਹੋਣਗੇ । ਸੰਨ 1930 ਤੋਂ ਸੰਨ 1947 ਇਹ ਵਾਅਦੇ ਕੀਤੇ ਜਾਂਦੇ ਰਹੇ । ਇਹ ਕੌਲ ਇਕਰਾਰ ਵਾਰ ਵਾਰ ਕੀਤੇ ਗਏ ਅਤੇ ਦੁਹਰਾਏ ਗਏ । ਇਹ ਦਿੱਤੇ ਗਏ ਵਚਨ ਅੱਡ ਅੱਡ ਨੇਤਾਵਾਂ ਨੇ ਵੀ ਦੁਹਰਾਏ ਅਤੇ ਸਰਬ ਭਾਰਤੀ ਕਾਂਗਰਸ ਦੇ ਰਸਮੀ ਪ੍ਰਸਤਾਵਾਂ ਵਿਚ ਵੀ. ਵਾਰ ਵਾਰ ਦੁਹਰਾਏ ਗਏ । ਜਵਾਹਰ ਲਾਲ ਨਹਿਰੂ, ਮੋਤੀ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਹੋਰਾਂ ਸਾਰੇ ਲੋਕਾਂ ਨੇ ਦੁਹਰਾਏ ਕਿ ਕੁਝ ਵੀ ਕਿਉਂ ਨਾ ਹੋ ਜਾਵੇ, ਜਿੱਥੋਂ ਤਕ ਸਿੱਖਾਂ ਦਾ ਸੰਬੰਧ ਹੈ, ਹਿੰਦੂ ਬਰਾਦਰੀ ਅਤੇ ਹਿੰਦੂ ਲੋਕ ਇਨ੍ਹਾਂ ਇਕਰਾਰਾਂ ਪ੍ਰਤੀ ਅਟੱਲ ਰੂਪ ਨਾਲ ਵਚਨਬੱਧ ਹਨ। ਉਹ ਵਚਨ ਸਨ, ਜਿਹਨਾਂ ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਸੰਨ 1950 ਵਿਚ Constituent Assembly ਵਿਚ ਮੁਢਲਾ ਪ੍ਰਸਤਾਵ ਪੇਸ਼ ਕਰਨ ਵੇਲੇ, “ਧਾਰਮਿਕ ਪ੍ਰਤਿਗਿਆ ਦੀ ਹੈਸੀਅਤ ਰੱਖਦੇ ਹਨ,” ਆਖਿਆ ਸੀ । ਪਹਿਲਾ ਵਾਅਦਾ: ਭਾਰਤ ਵਿਚ ਕਿਸੇ ਅਜਿਹੇ ਸੰਵਿਧਾਨ ਦੀ ਰਚਨਾ ਨਹੀਂ ਕੀਤੀ ਜਾਵੇਗੀ ਜਿਸ ਨੂੰ ਸਿੱਖ ਆਪਣੀ ਸੁਤੰਤਰ, ਖੁੱਲ੍ਹ ਮਖੁੱਲ੍ਹੀ ਰਜ਼ਾਮੰਦੀ ਨਹੀਂ ਦਿੰਦੇ । ਦੂਜਾ: ਭਾਰਤ ਦੇ ਉਤਰ ਵਿਚ ਇਕ ਸੁਤੰਤਰ ਹੈਸੀਅਤ ਵਾਲਾ ਖੇਤਰ ਬਣਾਇਆ ਜਾਵੇਗਾ, ਜਿਸ ਵਿਚ ਸਿੱਖਾਂ ਨੂੰ ਆਪਣੀ ਹੋਣੀ ਆਪ ਘੜਨ ਦਾ ਪੂਰਾ ਅਤੇ ਅੰਤਮ ਅਧਿਕਾਰ ਹੋਵੇਗਾ ।
ਜਦ ਬ੍ਰਤਾਨੀਆ ਭਾਰਤ ਛੱਡ ਗਿਆ ਅਤੇ ਸਿੱਖ, ਹਿੰਦੂ ਨੇਤਾਵਾਂ ਨਾਲ ਹੋਏ ਸਮਝੌਤੇ ਨੂੰ ਪਵਿੱਤ੍ਰ ਸਮਝਦੇ ਹੋਏ ਆਪਣੇ ਵਚਨਾਂ ਤੇ ਅਡੋਲ ਖੜ੍ਹੇ ਰਹੇ । ਪਰੰਤੂ ਅਗਸਤ 1947 ਤੋਂ ਮਗਰੋਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਕੁਝ ਵੀ ਨਾ ਕੀਤਾ ਗਿਆ। ਉਹ ਵਾਅਦੇ ਭੁਲਾਏ ਗਏ ਜਾਪਣ ਲੱਗੇ । ਹੌਲੀ ਹੌਲੀ ਸਿੱਖ ਨੇਤਾਵਾਂ ਦੀ ਨੇਕ ਨੀਤੀ ਨੂੰ ਵਿਗਾੜਨ ਅਤੇ ਆਪਣੇ ਪੱਖ ਵਿਚ ਕਰਨ ਦੇ ਯਤਨ ਕੀਤੇ ਗਏ । ਫਿਰ ਸੰਨ 1950 ਵਿਚ ਭਾਰਤ ਦੇ ਸੰਵਿਧਾਨ ਦੀ ਰਚਨਾ ਹੋਈ। ਉਸ ਵਿਚ ਅਜਿਹਾ ਕੁਝ ਵੀ ਸ਼ਾਮਲ ਨਾ ਕੀਤਾ ਗਿਆ, ਜਿਸ ਦੀ ਸਿੱਖਾਂ ਨਾਲ ਕੀਤੇ ਸੰਜੀਦਾ ਵਾਅਦਿਆਂ ਦੀ ਪੂਰਤੀ ਨਾਲ ਮਾੜੀ ਮੋਟੀ ਵੀ ਸਮਾਨਤਾ ਹੋਵੇ । ਸਿੱਖਾਂ ਨਾਲ ਛਲ ਕਰ ਕੇ ਉਹਨਾਂ ਦਾ ਪ੍ਰਭੁਤਾ ਪ੍ਰਤੀ ਅਧਿਕਾਰ – ਉਹਨਾਂ ਦਾ ਭਾਰਤ ਦੀ ਪ੍ਰਭੁਤਾ ਅਤੇ ਸੱਤਾ ਦੇ ਯੋਗ ਉਤਰਾਧਿਕਾਰੀ ਹੋਣ ਦਾ ਅਧਿਕਾਰ ਛੁਡਾ ਦਿੱਤਾ ਗਿਆ ਅਤੇ ਜਦੋਂ ਸੰਨ 1953 ਵਿਚ ਮਾਸਟਰ ਤਾਰਾ ਸਿੰਘ ਹੋਰਾਂ ਜਵਾਹਰ ਲਾਲ ਨਹਿਰੂ ਨੂੰ ਪੁੱਛਿਆ, “ਇਸ ਦਾ ਕੀ ਕਾਰਨ ਹੈ ਕਿ ਤੁਸੀਂ ਲੋਕਾਂ ਨੇ ਸਾਨੂੰ ਝੂਠੇ ਵਾਅਦਿਆਂ ਨਾਲ ਗੁਮਰਾਹ ਕਰੀ ਰੱਖਿਆ, ਜਿਵੇਂ ਕਿ ਹੁਣ ਦਿਸਦਾ ਹੈ, ਵੀਹ ਸਾਲ ਤੋਂ ਵੀ ਵੱਧ ਸਮਾਂ ਗੁਜ਼ਰ ਚੁੱਕਾ ਹੈ, ਜਿਹਨਾਂ ਵਾਅਦਿਆਂ ਨੂੰ ਤੁਸੀਂ ਸਮੁੱਚੀ ਹਿੰਦੂ ਕੰਮ ਵਲੋਂ ਸੰਜੀਦਗੀ ਨਾਲ ਵਾਰ ਵਾਰ ਦੁਹਰਾਇਆ, ਤੁਸੀਂ ਹੁਣ ਉਹ ਵਾਅਦੇ ਕਿਉਂ ਮੁੱਕਰ ਗਏ ਹੋ?” ਜਵਾਹਰ ਲਾਲ ਨਹਿਰੂ ਦਾ ਜਵਾਬ ਕੋਮਲ ਅਤੇ ਨਿਰਲੱਜ ਸੀ, ‘ਅਬ ਹਾਲਾਤ ਬਦਲ ਚੁਕੇ ਹੈਂ ।”
ਭੈਣੋ ਤੇ ਭਰਾਵੋ, ਠੀਕ ਹੈ ਇਨ੍ਹਾਂ ਰਾਜਨੀਤਕ ਫਰੇਬਾਂ ਅਤੇ ਪੈਂਤਰੇਬਾਜ਼ੀ ਤੇ ਬਹਿਸ ਹੋ ਸਕਦੀ ਹੈ। ਪਰੰਤੂ ਉਨ੍ਹਾਂ ਦੀ ਸਮੁੱਚੀ ਅਨੈਤਿਕਤਾ ਅਤੇ ਸਨਕੀਪਨ – ਉਨ੍ਹਾਂ ਦਾ ਘਟੀਆ ਦੋਹੀਆਚਰਣ ਵੀ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ। ਸੰਨ 1950 ਵਿਚ, ਜਦੋਂ Constituent Assembly ਵਿਚ ਵਿਧਾਨ ਪਾਸ ਕੀਤਾ ਗਿਆ ਤਾਂ ਸਿਰਫ ਦੋ ਸਿੱਖ, ਜੋ ਉਥੇ ਅਕਾਲੀ ਦਲ ਦੇ ਪ੍ਰਤੀਨਿਧ ਸਨ, ਖੜ੍ਹੇ ਹੋ ਗਏ ਅਤੇ ਉਹਨਾਂ ਨੇ ਐਲਾਨ ਕੀਤਾ – ਇਕ ਐਲਾਨ ਜੋ ਭਾਰਤੀ ਸੰਸਦ ਦੀਆਂ ਸਥਾਈ ਕਾਰਵਾਈਆਂ ਵਿਚ ਅੰਕਤ ਹੈ, “ਸਿੱਖ ਇਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਕਰਦੇ । ਸਿੱਖ ਇਸ ਸੰਵਿਧਾਨ ਨੂੰ ਨਾ – ਮੰਜ਼ੂਰ ਕਰਦੇ ਹਨ ।” ਜੋ ਕੁਝ ਉਹ ਕਹਿ ਰਹੇ ਸਨ, ਉਸ ਵੱਲ ਕਿਸੇ ਨੇ ਵੀ ਭੋਰਾ ਭਰ ਗ਼ੈਰ ਨਹੀਂ ਕੀਤਾ ਭਾਵੇਂ ਇਨ੍ਹਾਂ ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਮੌਲਿਕ ਪਰਤ ਉਪਰ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ । ਇਹ ਕਾਪੀ ਭਾਰਤੀ ਸੰਸਦ ਸਭਾ ਦੀ ਲਾਇਬ੍ਰੇਰੀ ਵਿਚ ਨੁਮਾਇਸ਼ ਵਜੋਂ ਰੱਖੀ ਹੋਈ ਹੈ। ਉਹ ਸਿੱਖ, ਉੱਕਾ ਹੀ ਨਜ਼ਰ ਅੰਦਾਜ਼ ਕੀਤੇ ਗਏ । ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਕੋਈ ਦਿਨ ਭਰ ਚੰਗੀ ਤਰ੍ਹਾਂ ਕੰਮ ਕਰ ਕੇ ਘਰ ਵੱਲ ਮੁੜ ਰਿਹਾ ਹੁੰਦਾ ਹੈ ਅਤੇ ਗਲ੍ਹੀ ਵਿਚ ਨਿਕੰਮੇ ਕੁੱਤਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ । ਉਹ ਸਿੱਖ ਉੱਕਾ ਹੀ ਨਜ਼ਰ ਅੰਦਾਜ਼ ਕੀਤੇ ਗਏ । ਇਹ ਕੁਝ ਬ੍ਰਤਾਨਵੀ ਸੰਸਦ ਦੇ Transfer of Power Act of 1947 ਦੀਆਂ ਧਾਰਾਵਾਂ ਦੀ ਸਖਤ ਉਲੰਘਣਾ ਕਰਕੇ ਕੀਤਾ ਗਿਆ ਸੀ ।
ਉਸ ਵਿਧਾਨ ਵਿਚ ਇਹ ਵੀ ਵਿਸ਼ੇਸ਼ ਤੌਰ ਤੇ ਦਿੱਤਾ ਗਿਆ ਹੈ ਕਿ ਭਾਰਤੀ ਸਰਕਾਰ ਕੇਂਦਰ ਵਿਚ ਸੰਘੀ ਸਰਕਾਰ ਹੋਵੇਗੀ । ਜਿਸ ਕੋਲ ਸਿਰਫ ਤਿੰਨ ਹੀ ਵਿਸ਼ੇ ਹੋਣਗੇ – ਸੰਚਾਰ, ਰੱਖਿਆ ਅਤੇ ਵਿਦੇਸ਼ੀ ਮਾਮਲੇ । ਬਾਕੀ ਸਭ ਸ਼ਕਤੀਆਂ ਸੰਘੀ ਇਕਾਈਆਂ- ਰਾਜਾਂ ਕੋਲ ਹੋਣਗੀਆਂ । ਇਹ ਇਕ ਸੰਘੀ ਸਰਕਾਰ ਹੋਵੇਗੀ ਅਤੇ ਇਹ ਅਤੀ ਕੇਂਦ੍ਰਿਤ ਸਰਕਾਰ ਨਹੀਂ ਹੋਵੇਗੀ । ਇਨ੍ਹਾਂ ਕਾਨੂੰਨੀ ਧਾਰਾਵਾਂ ਦੇ ਹੁੰਦੇ ਹੋਏ ਵੀ Constituent Assembly, ਜੋ ਕਿ ਇਕ ਹੀ ਬਰਾਦਰੀ ਦੇ ਵਿਵੇਕਹੀਨ ਬਹੁਮਤ ਨਾਲ ਭਰੀ ਹੋਈ ਸੀ, ਨੇ ਸੰਵਿਧਾਨ ਬਣਾਇਆ, ਜੋ ਇਕ ਅਤੀ ਕੇਂਦ੍ਰਿਤ ਸਰਕਾਰ ਦੀ ਸਥਾਪਨਾ ਕਰਦਾ ਹੈ । ਜੋ ਸਮੁੱਚੇ ਤੌਰ ਤੇ ਇਕੋ ਹੀ ਸੰਪ੍ਰਦਾਇ ਦੇ ਹੱਥ ਵਿਚ ਹੋਵੇਗੀ – ਬਹੁਮੱਤ ਸੰਪ੍ਰਦਾਇ । ਅਤੇ ਸਿੱਖ ਨਿੱਜਤਵ ਨੂੰ ਪੂਰਨ ਤੌਰ ਤੇ ਵੰਚਿਤ ਕਰਦਾ ਹੈ। ਸੰਨ 1947 ਤੋਂ ਹੀ ਸਭਿਆਚਾਰਕ, ਰਾਜਨੀਤਕ ਅਤੇ ਆਰਥਿਕ ਪੱਧਰ ਤੇ ਪ੍ਰਯਤਨਸ਼ੀਨ, ਗਿਣੀਆਂ ਮਿਥੀਆਂ, ਯੋਜਨਾਬੱਧ ਅਤੇ ਬਾਕਾਇਦਾ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਹ ਕੋਸ਼ਿਸ਼ਾਂ ਸਿਰਫ ਖਾਲਸਾ – ਸਿੱਖ ਲੋਕਾਂ ਦੀ ਸਮੂਹਕਤਾ ਨੂੰ ਸਦਾ ਲਈ ਖੇਰੂ ਖੇਰੂ ਕਰਨ ਲਈ ਹੀ ਨਹੀਂ, ਬਲਕਿ ਸਿੱਖ ਨਾਗਰਿਕਾਂ ਨੂੰ ਅਜਿਹੇ ਢੰਗ ਨਾਲ ਆਰਥਿਕ ਤੌਰ ਤੇ ਕਮਜ਼ੋਰ ਕਰਨ ਲਈ ਕੀਤੀਆਂ ਗਈਆਂ, ਤਾਂ ਕਿ ਉਹ, ਜਿਸ ਨੂੰ ਚਪੜਾਸਗਿਰੀ ਕਿਹਾ ਜਾਂਦਾ ਹੈ – ਦੀ ਹੈਸੀਅਤ ਤਕ ਨੀਵੇਂ ਕੀਤੇ ਜਾਣ ਅਤੇ ਕੁਝ ਸਮੇਂ ਮਗਰੋਂ ਸਿੱਖ ਨਾਗਰਿਕ ਦੀ ਉੱਚੀ ਤੋਂ ਉੱਚੀ ਅਭਿਲਾਸ਼ਾ ਸਿਰਫ ਚਪੜਾਸੀ ਬਣਨ, ਕਿਸੇ ਹਿੰਦੂ ਉਦਯੋਗਪਤੀ ਦੇ ਮਹਿਲਨੁਮਾ ਦਰਵਾਜੇ ਉਤੇ ਰਾਤ ਦਾ ਪਹਿਰੇਦਾਰ ਬਣਨ, ਉਸ ਦੀ ਵਿਦੇਸ਼ੀ ਦਰਾਮਦ ਕੀਤੀ ਖੁੱਲ੍ਹੀ ਡੁੱਲ੍ਹੀ ਕਾਰ ਦਾ ਡਰਾਈਵਰ ਬਣਨ ਤਕ ਹੀ ਸੀਮਾ ਬੱਧ ਹੋ ਜਾਵੇ ਅਤੇ ਫੌਜ ਵਿਚ ਮਾਮੂਲੀ ਸਭ ਤੋਂ ਨੀਵਾਂ ਆਹੁਦੇਦਾਰ ਸਿਪਾਹੀ ਬਣਨ ਤਕ, ਤਾਂ ਕਿ ਜਦੋਂ ਕਦੇ ਵੀ ਦਿੱਲੀ ਦੇ ਸ਼ਾਸ਼ਕ ਕਿਸੇ ਨਾਲ ਲੜਾਈ ਕਰਨਾ ਚਾਹੁਣ ਤਾਂ ਉਹ ਤੋਪਾਂ ਦੀ ਭੇਂਟ ਹੋ ਸਕੇ ।
ਭੈਣੋ ਅਤੇ ਭਰਾਵੋ, ਇਹ ਕਠੋਰ ਤੱਥ ਹਨ । ਜੇ ਮੇਰੇ ਕੋਲ ਕਾਫੀ ਖੁੱਲ੍ਹਾ ਡੁੱਲ੍ਹਾ ਅਵਸਰ ਹੋਵੇ ਤਾਂ ਮੈਂ ਤੁਹਾਡੇ ਸਾਹਮਣੇ ਜਾਂ ਸੰਸਾਰ ਦੀ ਕਿਸੇ ਵੀ ਸੁਤੰਤਰ ਅਦਾਲਤ ਸਾਹਮਣੇ ਮੈਂ ਇਹ ਸਾਬਤ ਕਰਨ ਦੇ ਸਮਰੱਥ ਹਾਂ, ਮੈਨੂੰ ਵਿਸ਼ਵਾਸ਼ ਹੈ ਕਿ ਮੈਂ ਇਹ ਸਿੱਧ ਕਰ ਸਕਦਾ ਹਾਂ, ਕਿ ਜੋ ਕੁਝ ਮੈਂ ਕਹਿੰਦਾ ਹਾਂ ਉਹ ਤੱਥ ਤੋਂ ਵੀ ਕੁਝ ਵਧ ਕੇ ਹੈ। ਭੈਣੋ ਅਤੇ ਭਰਾਵੋ, ਇਹੋ ਹੈ ਜਿਥੇ ਕੁ ਹੁਣ ਅਸੀਂ ਖੜ੍ਹੇ ਹਾਂ ।
ਭੈਣੋ ਅਤੇ ਭਰਾਵੋ, ਮੈਂ ਤੁਹਾਡਾ ਬਹੁਤ ਸਾਰਾ ਸਮਾ ਲਿਆ ਹੈ । ਮੈਂ ਬੜੇ ਧਿਆਨ ਨਾਲ ਵੇਖਿਆ ਹੈ ਕਿ ਤੁਸੀਂ ਮੈਨੂੰ ਬਹੁਤ ਧੀਰਜ ਨਾਲ ਸੁਣਿਆ ਹੈ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ । ਇਸ ਲਈ ਜੋ ਕੁਝ ਤੁਹਾਡੇ ਤੱਕ ਪਹੁੰਚਾਉਣ ਦੀ ਇਥੇ ਕੋਸ਼ਿਸ਼ ਕਰਦਾ ਰਿਹਾ ਹੈ, ਉਸ ਨੂੰ ਕੁਝ ਪ੍ਰਸਤਾਵਾਂ ਵਿਚ ਸੰਖੇਪ ਕਰ ਕੇ ਮੈਂ ਖਤਮ ਕਰਾਂਗਾ ।
1 ਸਿੱਖ ਧਰਮ ਇਕ ਹਿੰਦੂ ਫਿਰਕਾ ਨਹੀਂ । ਪਰੰਤੂ ਇਕ ਇਲਾਹੀ ਧਰਮ ਹੈ ਅਤੇ ਇਕ ਅਦੁੱਤੀ ਰਾਜਨੀਤਕ ਭਾਈ ਚਾਰਾ ਹੈ, ਜਿਸ ਦੀ ਰਾਹਬਰੀ ਅਤੇ ਰਾਹਨੁਮਾਈ ਸ੍ਰੇਸ਼ਟ ਸਿੱਖ – ਖਾਲਸਾ ਕਰਦਾ ਹੈ। ਉਹ ਖਾਲਸਾ, ਜਿਸ ਦੇ ਸਾਬਤ ਸਬੂਤ ਕੇਸ ਅਤੇ ਦਸਤਾਰਾਂ ਉਨ੍ਹਾਂ ਦੇ ਧਾਰਮਿਕ, ਸੁਭਾਵਿਕ, ਪ੍ਰਾਕ੍ਰਿਤਿਕ, ਵਿਕਾਸਰਾਹ ਅਤੇ ਵਾਸਤਿਵਿਕ ਅੰਤਹਾ – ਕਰਣ ਦਾ ਬਾਹਰੀ ਰੂਪ ਹਨ । ਇਹ ਪਹਿਲਾ ਪ੍ਰਸਤਾਵ ਹੈ, ਜਿਸ ਦੀ ਮੈਂ ਤੁਹਾਡੇ ਸਾਹਮਣੇ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ।
2 ਦੂਸਰਾ ਪ੍ਰਸਤਾਵ, ਜੋ ਮੈਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਉਹ ਇਹ ਹੈ ਕਿ ਸਿੱਖ ਧਰਮ ਇਕ ਅਜਿਹਾ ਧਰਮ ਹੈ ਜਿਸ ਦਾ ਆਧਾਰ ਕੇਵਲ ਸਚਾਈ ਹੈ, ਮਨੁੱਖ ਦੇ ਪ੍ਰਕਾਸ਼ਿਤ ਅੰਤਰ – ਆਤਮਾ ਅੰਦਰਲੀ ਵਿਕਾਸ਼ ਸ਼ੀਲ ਸਚਾਈ, ਜਿਸ ਨੂੰ ਮਨੁੱਖਾਂ ਦੇ ਰੋਜ਼ਾਨਾ ਜੀਵਨ ਵਿਚ ਅਮਲੀ ਰੂਪ ਦਿੱਤਾ ਗਿਆ ਹੈ ।
3 ਤੀਸਰਾ ਪ੍ਰਸਤਾਵ ਜੋ ਤੁਹਾਡੇ ਸਾਹਮਣੇ ਪੇਸ਼ ਕਰਨ ਅਤੇ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਹੈ ਕਿ ਸਿੱਖ ਇਕ ਵਿਸਤ੍ਰਿਤ, ਅਨੇਕ, ਅ – ਦਮਨਸ਼ੀਲ ਆਸ਼ਾਵਾਦੀ ਅਤੇ ਪ੍ਰਮਾਤਮਾ ਵੱਲ ਪ੍ਰੇਰਤ ਜਗਤ ਸਮਾਜ ਦੀ ਰਚਨਾ ਕਰਨ ਵਿਚ ਸਹਾਇਕ ਹੋਣ ਲਈ ਵਚਨਬੱਧ ਹੈ। ਅਜਿਹਾ ਜਗਤ ਸਮਾਜ, ਜਿਸ ਵਿਚ ਵੱਧ ਤੋਂ ਵੱਧ ਸਹਿਨਸ਼ੀਲਤਾ ਨਿਰੰਤਰ ਸੈਪੰਨਤਾ ਅਤੇ ਆਪਸੀ ਵਿਨਾਸ ਦੀ ਘੱਟ ਤੋਂ ਘੱਟ ਲਾਲਸਾ ਹੋਵੇ ਅਤੇ ਇਸ ਦੇ ਆਧਾਰ ਤੇ ਹੀ ਮੈਂ ਚੌਥੇ ਪ੍ਰਸਤਾਵ ਦੇ ਰੂਪ ਵਿਚ ਇਹ ਕਹਿਣਾ ਚਾਹੁੰਦਾ ਹਾਂ ਕਿ :
4 ਕਨੇਡੀਅਨ ਸਮਾਜ ਦੀ ਮੋਜ਼ੇਕ ਵੰਨਗੀ ਸਿੱਖ ਆਦਰਸ਼ ਦੇ ਜਗਤ ਸਮਾਜ ਦੇ ਬਹੁਤ ਹੀ ਨੇੜੇ ਹੈ। ਭਾਵੇਂ ਕਨੇਡੀਅਨ ਸਮਾਜ ਹਰ ਪੱਖੋਂ ਅਤੇ ਵਾਸਤਵਿਕਤਾ ਵਿਚ ਸਿੱਖ ਸਮਾਜ ਦਾ ਪ੍ਰਤਿਰੂਪ ਜਾਂ ਮੂਲ ਰੂਪ ਨਹੀਂ ।
5 ਅਤੇ ਅੰਤਮ ਪ੍ਰਸਤਾਵ ਜੋ ਮੈਂ ਸੰਖੇਪ ਸ਼ਬਦਾਂ ਵਿਚ ਨਿਯਮ ਬੱਧ ਕਰਦਾ ਹਾਂ, ਇਹ ਹੈ ਕਿ ਸਿੱਖ ਕਨੇਡੀਅਨ ਨਾਗਰਿਕ ਹੋਣ ਦੇ ਨਾਤੇ ਇਕ ਆਸਵੰਦ ਅਤੇ ਉੱਜਲੇ ਭਵਿੱਖ ਵੱਲ ਤਕਦੇ ਹਨ । ਜਦੋਂ ਕਿ ਭਾਰਤ ਵਿਚ, ਜੋ ਉਹਨਾਂ ਦੀ ਇਤਿਹਾਸਕ ਪਿਤਰ ਭੂਮੀ ਹੈ, ਉਹ ਆਪਣੀ ਹੋਂਦ ਅਤੇ ਨਿੱਜਤਵ ਨੂੰ ਬਚਾਉਣ ਦੀ ਮੂਲ ਸਮੱਸਿਆ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਆਪਣੇ ਇਤਿਹਾਸ ਦਾ ਅਧਿਕਾਰ ਉਹਨਾਂ ਪਾਸੋਂ ਖੋਹ ਲਿਆ ਗਿਆ ਹੈ ਅਤੇ ਉਹਨਾਂ ਦੀ ਇਤਿਹਾਸਕ ਸਮਰੱਥਾ ਨੂੰ ਗਰਕ ਕੀਤਾ ਗਿਆ ਹੈ ਅਤੇ ਉਸਦਾ ਗਲ੍ਹਾਂ ਘੁੱਟ ਦਿੱਤਾ ਗਿਆ ਹੈ।
6 ਅਤੇ ਇਸ ਵਿਚ ਮੈਂ ਇਹ ਸ਼ਾਮਲ ਕਰਦਾ ਹਾਂ ਕਿ ਸਭ ਜੀਵਤ ਚੀਜ਼ਾਂ ਦੀ ਤਰ੍ਹਾਂ ਸਿੱਖ ਵੀ ਜਿਉਂਦੇ ਰਹਿਣਾ ਚਾਹੁੰਦੇ ਹਨ । ਉਹ ਮਰਨਾ ਨਹੀਂ ਚਾਹੁੰਦੇ ।
Credit – ਲੇਖਕ : ਸ. ਕਪੂਰ ਸਿੰਘ ICS ਪੰਜਾਬੀ ਰੂਪ : ਸ. ਲਛਮਣ ਸਿੰਘ ਜਲਵਾਣਾ