ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਕੂਕਾਂ-ਕਾਂਗੜੇ

Contents hide

ਇਹ ਪੰਜਾਬੀ ਬੱਚਿਆਂ ਦੀ ਰਵਾਇਤੀ ਖੇਡ ਹੈ। ਇਸ ਨੂੰ ਮੁੰਡੇ ਕੁੜੀਆਂ ਰਲ਼ ਕੇ ਖੇਡਦੇ ਹਨ। ਪਿੰਡਾਂ ਵਿੱਚ ਅਜੇ ਵੀ ਬੱਚੇ ਇਸ ਨੂੰ ਖੇਡਦੇ ਹਨ। ਇਸ ਖੇਡ ਵਿੱਚ ਦੋ ਟੋਲੀਆਂ ਖੇਡਦੀਆਂ ਹਨ। ਇਹ ਜਿੱਥੇ ਲੁਕਾਉਣ ਅਤੇ ਖੋਜਣ ਦੀ ਰੁਚੀ ਜਗਾ- – ਉਂਦੀ ਹੈ, ਉੱਥੇ ਗਿਣਤੀ ਕਰਨ ਦਾ ਅਭਿਆਸ ਵੀ ਕਰਵਾਉਂਦੀ ਹੈ।

ਖੇਡ ਸ਼ੁਰੂ ਕਰਨ ਸਮੇਂ ਖਿਡਾਰੀ ਦੋ ਟੋਲੀਆ ਬਣਾ ਲੈਂਦੇ ਹਨ। ਟੋਲੀਆਂ ਜਿਸ ਗਲੀ ਵਿੱਚ ਖੇਡਣਾ ਹੁੰਦਾ ਹੈ,ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਲੈਂਦੇ ਹਨ। ਸਾਰੇ ਹੀ ਖਿਡਾਰੀ ਇੱਕ ਥਾਂ ਇਕੱਠੇ ਹੋ ਕੇ ‘ਕੂਕਾਂ ਕਾਂਗੜੇ’ ਦੀ ਅਵਾਜ਼ ਦੇ ਕੇ ਫੁਰਤੀ ਨਾਲ ਜਾ ਕੇ ਆਪਣੇ-ਆਪਣੇ ਮੱਲੇ ਥਾਂ ਵਿੱਚ ਲੁਕਵੀਆਂ ਥਾਂਵਾਂ ਤੇ ਕੋਲੇ ਜਾਂ ਸਲੇਟੀਆਂ ਨਾਲ ਲਕੀਰਾਂ ਮਾਰਦੇ ਹਨ।ਹਰ ਟੋਲੀ ਲੁਕਵੀਆਂ ਥਾਵਾਂ ਉੱਤੇ ਵੱਧ ਤੋਂ ਵੱਧ ਲਕੀਰਾ ਮਾਰਦੀ ਹੈ। ਕੁੱਝ ਸਮੇਂ ਬਾਅਦ ਇੱਕ ਖਿਡਾਰੀ ਜਦ ‘ਕੂਕਾਂ ਕਾਂਗੜੇ’ ਦੀ ਅਵਾਜ ਦਿੰਦਾ ਹੈ ਤਾਂ ਦੋਵਾਂ ਪਾਸਿਆਂ ਦੇ ਖਿਡਾਰੀ ਵਾਪਸ ਇਕੱਠੇ ਹੋ ਜਾਂਦੇ ਹਨ।

ਖੇਡ ਦੇ ਦੂਜੇ ਪੜਾਅ ਵਿੱਚ ਵਿਰੋਧੀ ਟੀਮ ਦੂਜੀ ਟੀਮ ਵੱਲੋਂ ਮਾਰੀਆਂ ਲਕੀਰਾਂ ਤੇ ਕਾਂਟੇ ਫੇਰ ਕੇ ਮਿੱਥੇ ਸਮੇਂ ਤੇ ਵਾਪਸ ਆ ਜਾਂਦੀ ਹੈ। ਫਿਰ ਖਿਡਾਰੀ ਆਪਣੀਆਂ ਆਪਣੀਆਂ ਲਕੀਰਾਂ ਦੀ ਗਿਣਤੀ ਕਰਵਾਉਂਦੇ ਨੇ। ਜੋ ਲਕੀਰਾਂ ਕੱਟਣੋਂ ਰਹਿ ਜਾਂਦੀਆਂ ਨੇ, ਜਿਸ ਟੋਲੀ ਦੀਆਂ ਵੱਧ ਗਿਣਤੀ ਵਿੱਚ ਹੋਣ ਉਹ ਟੋਲੀ ਜਿੱਤ ਜਾਂਦੀ ਹੈ।

ਪੀਚੋ ਬੱਕਰੀ

ਪੀਚੋ ਬੱਕਰੀ ਪੰਜਾਬੀ ਕੁੜੀਆਂ ਦੀ ਇੱਕ ਪੁਰਾਤਨ ਖੇਡ ਹੈ। ਕੁੜੀਆਂ ਵਿੱਚ ਇਹ ਖੇਡ ਸਭ ਤੋਂ ਹਰਮਨ-ਪਿਆਰੀ ਹੈ। ਇਸ ਖੇਡ ਨੂੰ ਘਾਨਾ, ਸਟਾਪੂ, ਡੀਟੀ ਪਾੜਾ, ਸਮੁੰਦਰ ਪਟੜਾ, ਅਤੇ ਅੱਡੀ ਟੱਪਾ ਵੀ ਕਿਹਾ ਜਾਂਦਾ ਹੈ।

ਕੁੜੀਆਂ ਆਮ ਕਰਕੇ ਇਸ ਨੂੰ ਘਰ ਦੇ ਕੱਚੇ ਵਿਹੜੇ ਵਿੱਚ ਧਰਤੀ ਤੇ ਅੱਠ ਜਾਂ ਦਸ ਖਾਨੇ ਵਾਹ ਕੇ ਖੇਡਦੀਆਂ ਹਨ। ਇਸ ਖੇਡ ਨੂੰ ਖੇਡਣ ਲਈ ਇੱਕ ਡੀਟੀ ਦੀ ਜ਼ਰੂਰਤ ਹੁੰਦੀ ਹੈ। ਡੀਟੀ ਕਿਸੇ ਘੜੇ ਦੀ ਠੀਕਰੀ ਨੂੰ ਗੋਲ ਕਰਕੇ ਬਣਾਈ ਹੁੰਦੀ ਹੈ। ਖੇਡ ਦੀ ਸ਼ੁਰੂਆਤ ਸਮੇਂ ਇਸ ਦੇ ਨਿਯਮ ਨਿਸ਼ਚਿਤ ਕਰ ਲਏ ਜਾਂਦੇ ਹਨ। ਕੁੜੀਆਂ ਇੱਕ ਦੁਜੀ ਦਾ ਹੱਥ ਫੜ ਕੇ ਖੇਡਣ ਲਈ ਪੁੱਗਦੀਆਂ ਹਨ। ਵਾਰੀ ਵਾਲ਼ੀ ਕੁੜੀ ਡੀਟੀ ਨੂੰ ਸਿਰ ਦੇ ਉੱਤੋਂ ਦੀ ਪਿਛਲੇ ਪਾਸੇ ਬਣੇ ਖਾਨਿਆਂ ਵਿੱਚ ਸੁੱਟਦੀ ਹੈ। ਡੀਟੀ ਦਾ ਕਿਸੇ ਵੀ ਖਾਨੇ ਦੀ ਲਕੀਰ ਨੂੰ ਛੋਹਣ ਤੇ ਵਾਰੀ ਕੱਟੀ ਜਾਂਦੀ ਹੈ। ਵਾਰੀ ਵਾਲ਼ੀ ਕੁੜੀ ਫਿਰ ਇੱਕ ਲੱਤ ਦੇ ਭਾਰ ਤੇ ਡੀਟੀ ਨੂੰ ਠੋਕਰਾਂ ਮਾਰਦੀ ਹੋਈ ਖਾਨਿਆਂ ਵਿੱਚੋਂ ਲੰਘਦੀ ਹੈ। ਇੱਕ ਵਾਰ ਟੀਚਾ ਪੂਰਾ ਕਰਨ ਤੇ ਡੀਟੀ ਮੁੜ ਦੂਜੇ ਖਾਨੇ ਵਿੱਚ ਸੁੱਟੀ ਜਾਂਦੀ ਹੈ। ਇਸ ਤਰ੍ਹਾਂ ਵਾਰੀ ਵਾਰੀ ਸਾਰੇ ਖਾਨਿਆਂ ਵਿੱਚ ਸੁੱਟਣ ਤੇ ਅਖੀਰ ਖਾਨਾ ਡੁੱਕਣ ਦੀ ਵਾਰੀ ਆਉਂਦੀ ਹੈ। ਇਸ ਖਾਨੇ ਵਿੱਚ ਖਾਨਾ ਡੁੱਕ ਕੇ ਖੇਡਣ ਵਾਲ਼ੀ ਕੁੜੀ ਸਾਹ ਲੈ ਸਕਦੀ ਹੈ। ਇਸ ਤਰਾਂ ਕੁੜੀਆਂ ਸੀਮਤ ਸਾਧਨਾ ਨਾਲ਼ ਵੀ ਬਹੁਤ ਸੁੰਦਰ ਖੇਡ ਸਿਰਜ ਕੇ ਆਪਣਾ ਕਰਦੀਆਂ ਹਨ।

ਨੂਣ ਮਿਆਣੀ

ਨੂਣ ਮਿਆਣੀ ਪੰਜਾਬ ਦੀਆ ਬਗੈਰ ਕਿਸੇ ਖ਼ਰਚ ਤੋਂ ਖੇਡੀਆਂ ਜਾਂਦੀਆਂ ਖੇਡਾਂ ਵਿੱਚੋਂ ਇੱਕ ਹੈ।ਇਸ ਨੂੰ ਬਿੱਲ -ਬੱਚਿਆਂ ਦੀ ਮਾਂ ਜਾਂ ਰੱਖੜਾ ਵੀ ਕਹਿੰਦੇ ਹਨ। ਇਹ ਬਹੁਤ ਦਿਲਚਸਪ ਖੇਡ ਹੈ।ਇਹ ਖੇਡ ਆਮ ਕਰਕੇ ਪਾਲ਼ੀ ਮੁੰਡੇ ਹੀ ਖੇਡਦੇ ਸਨ।ਇਸ ਖੇਡ ਵਿੱਚ ਖਿਡਾਰੀਆਂ, ਸਮੇਂ, ਸਥਾਨ ਦੀ ਕੋਈ ਗਿਣਤੀ-ਮਿਣਤੀ ਨਹੀਂ ਹੁੰਦੀ ਨਾ ਹੀ ਕਿਸੇ ਸਮਾਨ ਦੀ ਲੋੜ ਹੁੰਦੀ ਹੈ।

ਇਸ ਖੇਡ ਵਿੱਚ ਜ਼ਮੀਨ ਤੇ ਲੀਕਾਂ ਵਾਹ ਕੇ ਚਾਰੇ ਪਾਸੇ ਨਿਸ਼ਾਨ ਲਾ ਕੇ ਸੜਕ ਬਣਾ ਲਈ ਜਾਂਦੀ ਹੈ। ਸੜਕਦੇ ਇੱਕ ਸਿਰੇ ਤੇ ਮੈਦਾਨ ਤੋਂ ਬਾਹਰ ਇੱਕ ਵਰਗਾਕਾਰ ਸੰਦੂਕ ਬਣਾ ਲਿਆ ਜਾਂਦਾ ਹੈ ਚਾਰੇ ਪਾਸੇ ਚੌਰਸ ਘੇਰੇ ਅਤੇ ਵਿਚਕਾਰ ਜਿੱਥੇ ਸੜਕਾਂ ਕੱਟਦੀਆਂ ਹਨ, ਉੱਥੇ ਮਿੱਟੀ ਦੀ ਢੇਰੀਲਾਲਈ ਜਾਂਦੀ ਹੈ। ਇੱਕ ਜਣਾ ਦਾਈ ਦਿੰਦਾ ਹੈ ਦੂਜੇ ਭੱਜਦੇ ਹਨ। ਭੱਜਣ ਵਾਲਿਆਂ ਨੇ ਮਿੱਟੀ ਦੀ ਮੁੱਠ ਭਰ ਕੇ ਬਾਹਰ ਨਿਕਲਣਾ ਹੁੰਦਾ ਹੈ ।ਜਿਹੜਾ ਫੜ੍ਹਿਆ ਜਾਵੇ ਉਹ ਮਦੀਨ, ਜੋ ਟੱਪ ਜਾਵੇ ਉਸ ਨੂੰ ਨਰ ਕਹਿੰਦੇ ਹਨ। ਇਸ ਖੇਡ ਵਿੱਚ ਦੌੜਣ, ਛੜੱਪਾ ਮਾਰਨ ਤੇ ਝਾਕਾ ਦੇਣ ਦਾ ਅਭਿਆਸ ਹੁੰਦਾ ਹੈ। ਨਰ ਖਿਡਾਰੀ ਸੰਦੂਕ ਦੇ ਇੱਕ ਪਾਸੇ ਖੜ੍ਹ ਕੇ ਮਦੀਨ ਨੂੰ ਪੁੱਛਦੇ ਹਨ – ‘ਬਿੱਲ-ਬੱਚਿਆਂ ਦੀ ਮਾਂ, ਰੋਟੀ ਪੱਕੀ ਏ ਕਿ ਨਾਂ ?’

ਮਦੀਨ ਖਿਡਾਰੀ ਪਹਿਲਾਂ ਨਾਂਹ ਅਤੇ ਫਿਰ ਪੁੱਛਣ ਤੇ ਹਾਂ ਕਹਿੰਦਾ ਹੈ। ਫਿਰ ਦੋਨੋਂ ਪਾਸਿਓਂ ਖਿਡਾਰੀ ਇੱਕ – ਦੂਜੇ ਨੂੰ ਛੂਹਣ ਲਈ ਦੌੜਦੇ ਹਨ। ਜੋ ਛੂਹਿਆ ਜਾਂਦਾ ਹੈ,ਉਸਨੂੰ ਫੜ੍ਹਣ ਵਾਲੇ ਨੂੰ ਕੰਧੇੜੀ ਚੁੱਕ ਕੇ ਹੂਟੇ ਦੇਣੇ ਪੈਂਦੇ ਹਨ| ਇਸ ਤੋਂ ਬਾਅਦ ਖੇਡ ਦੁਬਾਰਾ ਫਿਰ ਸ਼ੁਰੂ ਹੋ ਜਾਂਦੀ ਹੈ।

ਰੱਸਾਕਸ਼ੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਰੱਸਾ -ਕਸ਼ੀ ਇੱਕ ਪੁਰਾਤਨ ਅਤੇ ਹੁਨਰ ਵਾਲ਼ੀ ਖੇਡ ਹੈ। ਇਸ ਨੂੰ ਮਨੁੱਖ ਦੀ ਹਾਣੀ ਖੇਡ ਵੀ ਮੰਨਿਆ ਜਾਂਦਾ ਹੈ। ਇਹ ਖੇਡ ਜ਼ੋਰ ਅਜ਼ਮਾਇਸ਼ ਅਤੇ ਖ਼ੁਰਾਕ ਨੂੰ ਹਜ਼ਮ ਕਰਨ ਵਾਲ਼ੀ ਖੇਡ ਹੈ। ਖੇਡ ਮੈਦਾਨ ਵਿੱਚ ਦੋ ਟੀਮਾਂ ਵੱਖ-ਵੱਖ ਦਿਸ਼ਾਵਾਂ ਵੱਲ ਰੱਸੇ ਨੂੰ ਖਿੱਚਦੀਆਂ ਹਨ।ਇਸ ਸਮੇਂ ਦੋਵੇ ਪਾਸੇ ਇੱਕੋ ਜਿੰਨੇ ਖਿਡਾਰੀ ਹੁੰਦੇ ਹਨ। ਰੱਸੇ ਦੇ ਦੋਵੇਂ ਸਿਰਿਆਂ ਤੇ ਬੀਂਡੀ ਪਾ ਕੇ ਇੱਕ-ਇੱਕ ਖਿਡਾਰੀ ਜੋੜਿਆ ਜਾਂਦਾ ਹੈ। ਬਾਕੀ ਖਿਡਾਰੀ ਉਸ ਦੇ ਨਾਲ਼ ਰਲ਼ਕੇ ਜ਼ੋਰ ਲਾਉਂਦੇ ਹਨ।ਇਸ ਖੇਡ ਵਿੱਚ ਦਰਸ਼ਕਾਂ ਦਾ ਵੀ ਪੂਰਾ ਜ਼ੋਰ ਲੱਗਦਾ ਹੈ। ਰੱਸਾ ਖਿੱਚਦਿਆਂ ਜੋ ਟੀਮ ਨਿਸ਼ਾਨੀ ਲੱਗੀ ਰੇਖਾ ਤੋਂ ਲੰਘ ਜਾਵੇ, ਉਹ ਜਿੱਤ ਜਾਂਦੀ ਹੈ।

ਸੌਂਚੀ-ਪੱਕੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਕਿਸੇ ਸਮੇਂ ਪੰਜਾਬ ਦੀ ਮੰਨੀ-ਪ੍ਰਮੰਨੀ ਧੱਕੜ ‘ ਖੇਡ ਸੀ। ਪੰਜਾਬ ਦੀ ਇਹ ਹੁਸੀਨ ਖੇਡ ਬੀਤੇ ਸਮੇਂ ਦੀ ਯਾਦ ਬਣ ਕੇ ਰਹਿ ਗਈ ਹੈ।ਇਹ ਖੇਡ ਹਮਲਾ ਕਰਨ ਅਤੇ ਹਮਲਾ ਰੋਕਣ ਦੀ ਸਮਰੱਥਾ ਨੂੰ ਪਕੇਰਾ ਕਰਦੀ ਹੈ। ਕੁਸ਼ਤੀ ਵਾਂਗ ਸੌਂਚੀ-ਪੱਕੀ ਨੂੰ ਵੀ ਦੋ ਖਿਡਾਰੀ ਹੀ ਖੇਡਦੇ ਹਨ। ਦੋਨੋਂ ਪਹਿਲਵਾਨ ਪਿੰਡੇ ਤੇ ਤੇਲ ਮਲ ਕੇ ਅਖਾੜੇ ਵਿੱਚ ਆਉਂਦੇ ਹਨ। ਉਹ ਇੱਕ-ਦੂਜੇ ਦੀ ਛਾਤੀ ਵਿੱਚ ਜ਼ੋਰ ਨਾਲ ਤਲ਼ੀ ਮਾਰਦੇ ਹਨ,ਜਿਸਦੀ ਜ਼ੋਰਦਾਰ ਅਵਾਜ਼ ਪੈਦਾ ਹੁੰਦੀ ਹੈ। ਤਲ਼ੀ ਮਾਰਨ ਵਾਲੇ ਨੂੰ ਦੂਜੇ ਨੇ ਰੋਕਣਾ ਹੁੰਦਾ ਹੈ। ਜੇਕਰ ਵਿਰੋਧੀ ਖਿਡਾਰੀ ਗੁੱਟ ਫੜ ਕੇ ਰੋਕ ਜਾਂ ਡੇਗ ਲਵੇ ਤਾਂ ਉਹ ਜੇਤੂ, ਨਹੀਂ ਤਾਂ ਤਲੀਆਂ ਮਾਰਨ ਵਾਲ਼ਾ ਜੇਕਰ ਸਹੀ ਸਲਾਮਤ ਵਾਪਸ ਆਪਣੇ ਪਾਸੇ ਆ ਜਾਵੇ ਉਹ ਜੇਤੂ ਮੰਨਿਆ ਜਾਂਦਾ ਹੈ।

ਖਿੱਦੋ-ਖੂੰਡੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਖਿੱਦੋ – ਖੂੰਡੀ ਪੰਜਾਬ ਦੇ ਪੇਂਡੂ ਇਲਾਕੇ ਦੀਆਂ ਲੋਕ-ਖੇਡਾਂ ਵਿੱਚੋਂ ਇੱਕ ਹੈ। ਇਸ ਦੀ ਵਿਕਸਤ ਖੇਡ ਹਾਕੀ ਹੈ।ਇਸ ਖੇਡ ਲਈ ਇੱਕ ਲੀਰਾਂ ਦੀ ਬਣੀ ਖਿੱਦੋ ਅਤੇ ਲੱਕੜ ਦੀ ਬਣੀ ਖੁੰਡੀ ਦੀ ਲੋੜ ਹੁੰਦੀ ਹੈ। ਇਹ ਖੂੰਡੀਆਂ ਰੁੱਖਾਂ ਦੀਆਂ ਟਾਹਣੀਆਂ ਤੋਂ ਬਣਾ ਲਈਆਂ ਜਾਂਦੀਆਂ ਹਨ। ਇਸ ਖੇਡ ਵਿੱਚ ਖੁੱਲ੍ਹੀ ਥਾਂ ਨੂੰ ਖੇਡ ਦਾ ਮੈਦਾਨ ਮੰਨਕੇ ਦੋ ਟੋਲੀਆਂ ਵਿੱਚ ਖੇਡਿਆ ਜਾਂਦਾ ਹੈ। ਖੇਡ ਮੈਦਾਨ ਅਤੇ ਖਿਡਾਰੀਆਂ ਦੀ ਨਿਸ਼ਚਿਤ ਗਿਣਤੀ-ਮਿਣਤੀ ਨਹੀਂ ਹੁੰਦੀ। ਦੋਹਾਂ ਟੋਲੀਆਂ ਦਾ ਮੁੱਖ ਟੀਚਾ ਹਰ ਹੀਲੇ ਖਿੱਦੋ ਨੂੰ टुत्ते ਪਾਸੇ ਲਿਜਾ ਕੇ ਗੋਲ ਕਰਨਾ ਹੁੰਦਾ ਹੈ।ਖਿੱਦੋ ਨੂੰ ਖੂੰਡੀ ਨਾਲ ਟੁੱਲ ਮਾਰਿਆ ਜਾਂਦਾ ਹੈ। ਜੇਕਰ ਖਿੱਦੋ ਮਿੱਥੇ ਪਾਸਿਓਂ ਮੈਦਾਨ ਤੋਂ ਪਾਰ ਲੰਘ ਜਾਵੇ ਤਾਂ ਗੋਲ ਸਮਝਿਆ ਜਾਂਦਾ ਹੈ।ਵੱਧ ਗੋਲ ਕਰਨ ਵਾਲ਼ੀ ਟੋਲੀ ਜੇਤੂ ਮੰਨੀ ਜਾਂਦੀ ਹੈ

ਪੀਲ੍ਹ ਪਲਾਂਗੜਾ ਜਾਂ ਡੰਡਾ ਡੁੱਕ

ਇਸ ਖੇਡ ਰਾਹੀਂ ਸਰੀਰ ਦੇ ਲਚਕੀਲੇਪਨ,ਦਿਮਾਗਦੀ ਚੁਸਤੀ ਅਤੇ ਝਕਾਨੀ ਦੇਣ ਦਾ ਅਭਿਆਸ ਹੁੰਦਾ ਹੈ। ਇਹ ਖੇਡ ਆਮ ਕਰਕੇ ਛੋਟੇ ਕੱਦ ਦੇ ਲਚਕੀਲੇ ਰੁੱਖਾਂ ਹੇਠ ਖੇਡੀ ਜਾਂਦੀ ਹੈ।

ਬੱਚੇ ਰੁੱਖਾਂ ਹੇਠ ਇੱਕ ਗੋਲ ਦਾਇਰਾ ਵਾਹ ਕੇ ਉਸ ਵਿੱਚ ਇੱਕ ਡੰਡਾ ਰੱਖ ਲੈਂਦੇ ਹਨ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਉਹ ਆਪਸ ਵਿੱਚ ਪੁੱਗਦੇ ਹਨ। ਇੱਕ ਬੱਚਾ ਡੰਡੇ ਨੂੰ ਲੱਤ ਹੇਠੋਂ ਦੀ ਕੱਢ ਕੇ ਦੂਰ ਵਗਾਹ ਮਾਰਦਾ ਹੈ। ਦਾਈ ਵਾਲਾ ਬੱਚਾ ਛੇਤੀ – ਛੇਤੀ ਡੰਡਾ ਚੁੱਕ ਕੇ ਲਿਆ ਕੇ ਦਾਇਰੇ ਵਿੱਚ ਰੱਖ ਦਿੰਦਾ ਹੈ।

ਇੰਨੇ ਸਮੇਂ ਵਿੱਚ ਬਾਕੀ ਬੱਚੇ ਰੁੱਖਾਂ ਤੇ ਚੜ੍ਹ ਜਾਂਦੇ ਹਨ ਤੇ ਕੁੱਝ ਟਾਹਣੀਆਂ ਨਾਲ ਲਮਕ ਜਾਂਦੇ ਹਨ। ਦਾਈ ਵਾਲਾ ਬੱਚਾ ਉਹਨਾਂ ਨੂੰ ਫੜਨ ਲਈ ਦੌੜਦਾ ਹੈ। ਬੱਚੇ ਉਸ ਨੂੰ ਝਕਾਨੀਆਂ ਦਿੰਦੇ ਹਨ। ਦਾਅ ਬਚਾ ਕੇ ਜੇਕਰ ਕੋਈ ਬੱਚਾ ਡੰਡਾ ਡੁੱਕ ਲਵੇ ਤਾਂ ਦਾਈ ਦੇਣ ਵਾਲ਼ੇ ਬੱਚੇ ਨੂੰ ਦੁਬਾਰਾ ਵਾਰੀ ਦੇਣੀ ਪੈਂਦੀ ਹੈ। ਜੇਕਰ ਕੋਈ ਬੱਚਾ ਪਹਿਲਾਂ ਫੜਿਆ ਜਾਵੇ ਤਾਂ ਵਾਰੀ ਉਸ ਸਿਰ ਆ ਜਾਂਦੀ ਹੈ।

ਗੁੱਲੀ- ਡੰਡਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਪੰਜਾਬ ਦੀ ਹਰਮਨ ਪਿਆਰੀ ਅਤੇ ਮੰਨੋਰੰਜਕ ਖੇਡ ਹੈ।ਇਹ ਪੰਜਾਬ ਤੋਂ ਬਾਹਰ ਹੋਰ ਇਲਾਕਿਆਂ ਵਿੱਚ ਵੀ ਖੇਡੀ ਜਾਂਦੀ ਹੈ। ਇਸ ਖੇਡ ਵਿੱਚ ਕੋਈ ਨਿਸ਼ਚਿਤ ਖਿਡਾਰੀ ਨਹੀ ਹੁੰਦੀ। ਗੁੱਲੀ ਅਤੇ ਡੰਡੇ ਦਾ ਵੀ ਕੋਈ ਨਿਰਧਾਰਿਤ ਮਾਪ ਨਹੀਂ ਹੁੰਦਾ। ਇਸ ਖੇਡ ਵਿੱਚ ਵਾਰੀ ਲੈਣ ਲਈ ਖਿਡਾਰੀ ਗੁੱਲੀ ਦੀਆਂ ਡੰਡੇ ਨਾਲ ਬੱਚੀਆਂ ਪਾਉਂਦੇ ਹਨ। ਵੱਧ ਬੱਚੀਆਂ ਪਾਉਣ ਵਾਲ਼ੇ ਦੀ ਵਾਰੀ ਪਹਿਲਾਂ ਆਉਂਦੀ ਹੈ। ਵਾਰੀ ਵਾਲਾ ਖਿਡਾਰੀ ਧਰਤੀ ਤੇ ਗੋਲ ਦਾਇਰਾ ਵਾਹ ਕੇ ਵਿਚਕਾਰ ਜੋ ਖੁੱਤੀ ਪੁੱਟੀ ਹੁੰਦੀ ਹੈ ਤੇ ਗੁੱਲੀ ਰੱਖ ਕੇ ਰਾਬ ਦਿੰਦਾ ਹੈ ਅਤੇ ਡੰਡੇ ਨੂੰ ਖੁੱਤੀ ਤੇ ਰੱਖਦਾ ਹੈ। ਵਿਰੋਧੀ ਖਿਡਾਰੀ ਦੂਰ ਗਈ ਗੁੱਲੀ ਨੂੰ ਚੁੱਕ ਕੇ ਡੰਡੇ ਉੱਪਰ ਨਿਸ਼ਾਨਾ ਮਾਰਦਾ ਹੈ। ਜੇਕਰ ਗੁੱਲੀ ਡੰਡੇ ਤੇ ਲੱਗ ਜਾਵੇ ਜਾਂ ਗੋਲ ਦਾਇਰੇ ਵਿੱਚ ਪੈ ਜਾਵੇ ਤਾਂ ਵਾਰੀ ਬਦਲ ਜਾਂਦੀ ਹੈ ( ਖਿਡਾਰੀ ਗੁੱਲੀ ਨੂੰ ਦੂਰ ਸੁੱਟਣ ਲਈ ਡੰਡੇ ਨਾਲ਼ ਹਵਾ ਵਿੱਚ ਗੁੱਲੀ ਨੂੰ ਬੱਘ ਮਾਰਦਾ ਹੈ।ਇਸ ਤੋਂ ਬਾਅਦ ਜਿੱਥੇ ਗੁੱਲੀ ਜਾਂਦੀ ਹੈ, ਉੱਥੋਂ ਡੰਡੇ ਦਾ ਨਿਸ਼ਾਨਾ ਫਿਰ ਲਗਾਇਆ ਜਾਂਦਾ ਹੈ। ਜੇਕਰ ਵਿਰੋਧੀ ਖਿਡਾਰੀ ਬੱਘ ਲੱਗੀ ਗੁੱਲੀ ਨੂੰ ਹਵਾ ਵਿੱਚ ਬੁੱਚ ਲੈਂਦਾ ਹੈ ਤਾਂ ਵੀ ਵਾਰੀ ਬਦਲ ਜਾਂਦੀ ਹੈ।

ਡੁੰਮਣਾ ਮਖਿਆਲ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਖਿਡਾਰੀਆਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। ਖੇਡਣ ਤੋਂ ਪਹਿਲਾਂ ਪੁੱਗਿਆ ਜਾਂਦਾ ਹੈ।ਜਿਸ ਬੱਚੇ ਸਿਰ ਦਾਈਂ ਆ ਜਾਵੇ, ਉਹ ਹੇਠਾਂ ਜ਼ਮੀਨ ਤੇ ਪੈਰਾਂ ਭਾਰ ਬੈਠ ਜਾਂਦਾ ਹੈ। ਬਾਕੀ ਬੱਚੇ ਉਸ ਦੇ ਸਿਰ ਤੇ ਇਸ ਤਰਾਂ ਮੁੱਠੀਆਂ ਰੱਖਦੇ ਹਨ ਜਿਵੇਂ ਸ਼ਹਿਦ ਦੀਆਂ ਮੱਖੀਆ ਦਾ ਛੱਤਾ ਹੋਵੇ। ਬੱਚਿਆਂ ਵਿੱਚੋਂ ਇੱਕ ਮਾਮਾ ਤੇ ਦੂਜਾ ਭਾਣਜੀ ਬਣ ਕੇ ਸਲਾਹਾਂ ਕਰਦੇ ਹਨ। ਭਾਣਜੀ ਮਾਮੇ ਨੂੰ ਪੁੱਛਦੀ ਹੈ ਕਿ ਮਖਿਆਲ ਪੱਕ ਗਿਆ ਕਿ ਨਹੀਂ ? ਮਾਮਾ ਅੱਗੋਂ ਕਹਿੰਦਾ ਹੈ ਕਿ ‘ਅਜੇ ਕੱਚਾ ਹੈ। ਕੁੱਝ ਚਿਰ ਪਿੱਛੋਂ ਭਾਣਜੀ ਫਿਰ ਪੁੱਛਦੀ ਹੈ ,” ਮਾਮਾ, ਮਾਮਾ ਸ਼ਹਿਦ ਪੱਕ ਗਿਆ ਹੈ ਚੋਣ ਚੱਲੀਏ? ਮਾਮਾ ਕਹਿੰਦਾ ‘ਆਓ ਦੇਖਦੇ ਹਾਂ’

ਦੋਵੇਂ ਆ ਕੇ ਛੱਤੇ ਨੂੰ ਦੇਖਦੇ ਹਨ। ਜਦੋਂ ਮਾਮਾ ਛੱਤੇ ਵਿੱਚ ਡੱਕਾ ਮਾਰਦਾ ਹੈ ਤਾਂ ਸਾਰੇ ਬੱਚੇ ਉਹਨਾਂ ਨੂੰ ਫੜਨ ਲਈ ਦੌੜਦੇ ਹਨ ਮਾਮੇ ਅਤੇ ਭਾਣਜੀ ਵਿੱਚੋਂ ਜਿਹੜਾ ਪਹਿਲਾਂ ਫੜ੍ਹਿਆ ਜਾਵੇ, ਉਸ ਦੇ ਸਿਰ ਦਾਈ ਆ ਜਾਂਦੀ ਹੈ ਅਤੇ ਖੇਡ ਫਿਰ ਸ਼ੁਰੂ ਹੋ ਜਾਂਦੀ ਹੈ।

ਸ਼ੇਰ-ਬੱਕਰੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਲੜਕੀਆਂ ਦੀ ਇਹ ਖੇਡ ਬਹੁਤ ਪੁਰਾਣੀ ਖੇਡ ਹੈ। ਇਸ ਖੇਡ ਨੂੰ ਅੱਠ-ਦਸ ਲੜਕੀਆਂ ਰਲ ਕੇ ਖੇਡਦੀਆਂ ਹਨ। ਲੜਕੀਆਂ ਆਪਣੇ ਵਿੱਚੋਂ ਇੱਕ ਨੂੰ ਸ਼ੇਰ ਅਤੇ ਇੱਕ ਨੂੰ ਬੱਕਰੀ ਚੁਣ ਲੈਂਦੀਆਂ ਹਨ। ਲੜਕੀਆਂ ਇੱਕ ਦੂਜੀ ਦਾ ਹੱਥ ਫੜ੍ਹ ਕੇ ਗੋਲ ਘੇਰਾ ਬਣਾ ਲੈਂਦੀਆਂ ਹਨ। ਸ਼ੇਰ ਬਣੀ ਲੜਕੀ ਘੇਰੇ ਵਿੱਚ ਖੜ੍ਹੀ ਲੜਕੀ ਨੂੰ ਫੜ੍ਹਨ ਲਈ ਹਮਲਾ 1 ਨੂੰ ਤੋੜਨ ਲਈ ਜ਼ੋਰ ਲਾਉਂਦੀ ਹੈ। ਕਰਦੀ ਹੈ । ਉਹ ਘੇਰੇ ਨੂੰ ਘੇਰਾ ਪਾਈ ਖੜ੍ਹੀਆਂ ਲੜਕੀਆਂ ਉਸ ਨੂੰ ਰਾਹ ਨਹੀਂ ਦਿੰਦੀਆਂ ਪਰ ਦੂਜੀ ਲੜਕੀ ਦੇ ਬਚਾਅ ਲਈ ਸਮੇਂ ਸਮੇਂ ਤੇ ਘੇਰਾ ਤੋੜ ਕੇ ਉਸ ਨੂੰ ਛੂਹੇ ਜਾਣ ਤੋਂ ਬਚਾਉਂਦੀਆਂ ਹਨ। ਉਸ ਦੇ ਛੂਹੇ ਜਾਣ ਤੇ ਖੇਡ ਖਤਮ ਹੋ ਜਾਂਦੀ ਹੈ।

ਬਾਰਾਂ ਟਾਹਣੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਨੂੰ ਬਾਰਾਂ ਗੀਟੀ, ਬਾਰਾਂ ਬੀਟੀ ਜਾਂ ਬਾਰਾਂ ਬੀਕਰ ਵੀ ਕਹਿੰਦੇ ਹਨ।ਇਹ ਬੈਠੇ ਬਠਾਏ ਖੇਡਣ ਵਾਲੀ ਖੇਡ ਹੈ। ਇਸ ਖੇਡ ਨੂੰ ਦੋ ਖਿਡਾਰੀ ਆਹਮੋ ਸਾਹਮਣੇ ਬੈਠ ਕੇ ਖੇਡਦੇ ਹਨ।ਇਹ ਇੱਕ ਦਿਮਾਗੀ ਖੇਡ ਹੈ। ਇਸ ਖੇਡ ਲਈ ਧਰਤੀ ਤੇ ਲੀਕਾਂ ਮਾਰ ਕੇ ਡੱਬੇ ਬਣਾ ਲਏ ਜਾਂਦੇ ਹਨ। ਦੋਨੋ ਖਿਡਾਰੀ ਇੱਕ ਖ਼ਾਸ ਨਿਸ਼ਾਨੀਆਂ ਵਾਲੀਆਂ ਬਾਰਾਂ -ਬਾਰਾਂ ਗੀਟੀਆਂ ਵੰਡ ਲੈਂਦੇ ਹਨ।

ਦੋਵੇਂ ਖਿਡਾਰੀ ਆਹਮੋਂ ਸਾਹਮਣੇ ਬੈਠ ਕੇ ਡੱਬਿਆਂ ਦੇ ਘੁਰਿਆਂ ਤੇ ਆਪਣੀਆਂ ਆਪਣੀਆਂ ਗੀਟੀਆਂ ਰੱਖ ਕੇ ਚਾਲ ਸ਼ੁਰੂ ਕਰਦੇ ਹਨ। ਉਹ ਆਪਣੀ ਸਮਝ, ਤੇਜ਼ ਬੁੱਧੀ ਤੇ ਸੂਝ ਨਾਲ ਦੂਜੇ ਖਿਡਾਰੀ ਦੀ ਗੀਟੀ ਉਪਰੋਂ ਆਪਣੀ ਗੀਟੀ ਟਪਾ ਕੇ ਖਾਲੀ ਘੁਰਾ ਮਲਦਿਆਂ ਗੀਟੀ ਕੁੱਟਦੇ ਹਨ। ਆਖਰ ਤੇ ਜਿਸ ਦੀ ਗੀਟੀ ਬਚ ਜਾਵੇ ਉਹ ਖਿਡਾਰੀ ਜੇਤੂ ਮੰਨਿਆ ਜਾਂਦਾ ਹੈ।

ਕਬੱਡੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਪੰਜਾਬ ਦੀ ਮੁੱਖ ਖੇਡ ਹੈ। ਇਸ ਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ।ਇਸ ਖੇਡ ਵਿੱਚ ਕਈ ਖੇਡਾਂ ਦੇ ਗੁਣ ਰਲ਼ੇ ਮਿਲਦੇ ਹਨ।ਇਸ ਵਿੱਚ ਕੁਸ਼ਤੀ, ਅਬਲੈਟਿਕਸ ਤੇ ਜਿਮਨਾਸਟਿਕ ਵੀ ਹੈ। ਇਹ ਬੱਚਿਆਂ ਤੋਂ ਲੈ ਕੇ

ਜਵਾਨ ਗੱਭਰੂਆਂ ਤੱਕ ਟੋਲੀਆਂ ਵਿੱਚ ਖੇਡੀ ਜਾਂਦੀ ਹੈ । ਇਸ ਖੇਡ ਵਿੱਚ ਦੋਹਾਂ ਟੀਮਾਂ ਵਿੱਚ ਇੱਕੋ ਜਿਹੇ ਖਿਡਾਰੀ ਹੁੰਦੇ ਹਨ।ਇਹਨਾਂ ਵਿੱਚੋਂ ਕੁੱਝ ਧਾਵੀ ਤੇ ਕੁੱਝ ਜਾਫੀ ਬਣ ਜਾਂਦੇ ਹਨ। ਦੋਵੇਂ ਟੀਮਾਂ ਖੇਡ ਸ਼ੁਰੂ ਕਰਨ ਸਮੇਂ ਦਾਸ ਕਰਕੇ ਆਪਣਾ ਪਾਸਾ ਮੱਲ ਲੈਂਦੇ ਹਨ। ਮੈਦਾਨ ਦੇ ਅੱਧ ਵਿਚਕਾਰ ਵੰਡ ਕਰਕੇ ਦੋ ਢੇਰੀਆਂ ਲਾ ਕੇ ਪਾਲ਼ਾ ਬਣਾ ਲਿਆ ਜਾਂਦਾ ਹੈ। ਰੈਫ਼ਰੀ ਵੱਲੋਂ ਸੀਟੀ ਮਾਰਨ ਤੇ ਇੱਕ ਧਿਰ ਦਾ ਖਿਡਾਰੀ ਕੌਡੀ-ਕੌਡੀ (ਕਬੱਡੀ) ਕਰਦਾ ਵਿਰੋਧੀ ਧਿਰ ਵੱਲ ਵਧਦਾ ਹੈ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਹੱਬ ਲਾ ਕੇ ਬਿਨਾ ਸਾਹ ਤੋੜੇ ਵਾਪਸ ਮੁੜਦਾ ਹੈ । ਵਿਰੋਧੀ ਜਾਫੀ ਉਸ ਨੂੰ ਫੁਰਤੀ ਨਾਲ਼ ਪਕੜਨ ਦੀ ਕੋਸ਼ਸ਼ ਕਰਦੇ ਹਨ।ਜੇ ਉਹ ਬਿਨਾਂ ਸਾਹ ਤੋੜੇ ਵਾਪਸ ਆਪਣੇ ਪਾਲ਼ੇ ਤੇ ਆ ਜਾਵੇ ਤਾਂ ਉਸ ਜਿੰਨੇ ਵਿਰੋਧੀ ਖਿਡਾਰੀਆਂ ਨੂੰ ਛੋਹਿਆ ਸੀ,ਉਨੇ ਅੰਕ ਉਸ ਦੀ ਟੀਮ ਨੂੰ ਮਿਲ ਜਾਂਦੇ ਹਨ। ਜੇ ਉਹ ਫੜਿਆ ਜਾਵੇ ਤਾਂ ਅੰਕ ਵਿਰੋਧੀ ਟੀਮ ਦਾ ਹੋ ਜਾਂਦਾ ਹੈ। ਫਿਰ ਦੂਜੀ ਟੀਮ ਦਾ ਖਿਡਾਰੀ ਧਾਵਾ ਬੋਲਦਾ ਹੈ। ਨਿਰਧਾਰਿਤ ਸਮੇਂ ਵਿੱਚ ਜੋ ਟੀਮ ਵੱਧ ਅੰਕ (ਪੈਂਟ) ਲੈ ਜਾਵੇ ਉਹ ਜੇਤੂ ਮੰਨੀ ਜਾਂਦੀ ਹੈ।

ਮੰਗਲੀਆਂ ਫੇਰਨਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪੰਜਾਬੀ ਲੋਕਾਂ ਦੇ ਕਸਰਤ ਕਰਨ ਦੇ ਦੇਸੀ ਢੰਗਾਂ ਵਿੱਚ ਮੂੰਗਲੀਆਂ ਫੇਰਨਾ ਇੱਕ ਮਹਬੂਲ ਕਸਰਤ ਤੇ ਖੇਡ ਮੰਨੀ ਜਾਂਦੀ ਸੀ। ਆਮ ਕਰਕੇ ਭਲਵਾਨਾਂ ਦੇ ਅਖਾੜਿਆਂ ਵਿੱਚ ਇਹਨਾਂ ਦਾ ਅਭਿਆਸ ਕਹਿਆ ਜਾਂਦਾ ਸੀ। ਮੁੰਗਲੀ ਇੱਕ ਭਾਰੀ ਲੱਕੜ ਜੋ ਥੱਲਿਓਂ ਮੋਟੀ ਅਤੇ ਉੱਪਰੋਂ ਮੁੱਠ ਵਿੱਚ ਘੁੱਟੀ ਜਾਣ ਵਾਲੀ ਘੋਟਣੇ ટ્યૂટ ਵਰਗੀ ਹੁੰਦੀ ਹੈ। ਮੂੰਗਲੀ ਮੂੰਗਲੀਆਂ ਦੇ ਜੋੜੇ ਨੂੰ ਮੁਘਦਰ ਕਿਹਾ ਜਾਂਦਾ ਹੈ। ਜਵਾਨ ਅਤੇ ਵੱਡੇ ਮੂੰਗਲੀਆਂ ਨੂੰ ਹੱਥਾਂ ਵਿੱਚ ਫੜ੍ਹ ਕੇ ਕਦੇ ਪਿੱਠ, ਕਦੇ ਛਾਤੀ ਮੁਹਰੇ ਤੇ ਕਦੇ ਮੋਢਿਆਂ ਦੇ ਅੱਗੇ – ਪਿੱਛੇ, ਆਸੇ ਪਾਸੇ ਘੁਮਾ ਕੇ ਕਈ ਤਰਾਂ ਦੇ ਕਰਤੱਬ ਕਰਿਆ ਕਰਦੇ ਸਨ। ਮੇਲਿਆਂ ਵਿੱਚ ਗੱਭਰੂ ਵੱਖ-ਵੱਖ ਢੰਗਾਂ ਦੇ ਨਾਲ਼ ਮੰਗਲੀਆਂ ਫੇਰਦੇ ਦਰਸ਼ਕਾਂ ਤੋਂ ਇਨਾਮ ਲੈਂਦੇ ਸਨ। ਹੁਣ ਮੂੰਗਲੀਆਂ ਫੇਰਨ ਦੀ ਖੇਡ ਖਤਮ ਹੋ ਚੁੱਕੀ ਹੈ।

ਪਿੱਠੂ ਗਰਮ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਮੁੰਡਿਆਂ ਦੇ ਖੇਡਣ ਵਾਲ਼ੀ ਇਸ ਖੇਡ ਨੂੰ ਪਿੱਠੂ ਭੰਨ ਅਤੇ ਪਿਠੂ ਗੋਰੀਏ ਵੀ ਕਿਹਾ ਜਾਂਦਾ ਹੈ। ਪਿੰਡਾਂ ਵਿੱਚ ਬੱਚੇ ਇਸ ਨੂੰ ਬੜੇ ਹੀ ਚਾਅ ਨਾਲ ਖੇਡਦੇ ਹਨ।ਇਸ ਖੇਡ ਵਿੱਚ ਪੰਜ -ਛੇ ਡਿੱਕਰੀਆਂ ਵਰਤੀਆਂ ਜਾਂਦੀਆਂ ਹਨ।ਇਸ ਖੇਡ ਦੇ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ।ਖਿਡਾਰੀ ਦੋ ਇੱਕੋ ਜਿਹੀਆਂ ਟੋਲੀਆਂ ਬਣਾ ਲੈਂਦੇ ਹਨ।

ਖੇਡ ਸੁਰੂ ਕਰਨ ਸਮੇਂ ਡਿੱਕਰੀਆਂ ਨੂੰ ਇੱਕ ਛੋਟੇ ਜਿਹੇ ਗੋਲ਼ ਘੇਰੇ ਵਿੱਚ ਇੱਕ ਦੂਜੀ ਉੱਪਰ ਚਿਣ ਲਿਆ ਜਾਂਦਾ ਹੈ। ਇੱਕ ਟੋਲੀ ਪਹਿਲਾਂ ਵਾਰੀ ਲੈਂਦੀ ਹੈ। ਉਸ ਟੋਲੀਦਾ ਇੱਕ ਖਿਡਾਰੀ ਡਿੱਕਰੀਆਂ ਤੋਂ ਸੱਤ-ਅੱਠ ਫੁੱਟ ਦੂਰ ਬਣੇ ਪਾਲ਼ੇ ਤੋਂ ਡਿੱਕਰੀਆਂ ਤੇ ਨਿਸ਼ਾਨਾ ਲਾਉਂਦਾ ਹੈ। ਵਿਰੋਧੀ ਖਿਡਾਰੀ ਗੇਂਦ ਨੂੰ ਬੁੱਚਦੇ ਹਨ। ਹਰ ਖਿਡਾਰੀ ਇੱਕ-ਇੱਕ ਵਾਰ ਨਿਸ਼ਾਨਾ ਜ਼ਰੂਰ ਲਾਉਂਦਾ ਹੈ। ਜੇ ਨਿਸ਼ਾਨਾ ਲੱਗ ਜਾਵੇ ਤਾਂ ਡਿੱਕਰੀਆਂ ਖਿੱਲਰ ਜਾਂਦੀਆਂ ਹਨ ਅਤੇ ਨਿਸ਼ਾਨਾ ਲਾਉਣ ਵਾਲ਼ੇ ਦੀ ਟੀਮ ਆਸੇ-ਪਾਸੇ ਵੱਲ ਖਿੰਡ ਜਾਂਦੀ ਹੈ। ਵਿਰੋਧੀ ਖਿਡਾਰੀ ਗੇਂਦ ਉਹਨਾਂ ਦੀ ਪਿੱਠ ਤੇ ਮਾਰਦੇ ਹਨ ।ਇਸ ਸਮੇਂ ਹੀ ਪਹਿਲੀ ਟੋਲੀ ਵਿੱਚੋਂ ਜੇ ਕੋਈ ਡਿੱਕਰੀਆਂ ਚਿਲ ਜਾਵੇ ਤਾਂ ਵਾਰੀ ਫਿਰ ਉਹਨਾਂ ਦੀ ਜੇ ਗੇਂਦ ਲੱਗ ਜਾਵੇ ਤਾਂ ਵਾਰੀ ਵਿਰੋਧੀ ਟੀਮ ਦੀ।

ਕੋਟਲਾ ਛਪਾਕੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਨੂੰ ਕਾਜ਼ੀ ਕੋਟਲੇ ਦੀ ਮਾਰ ਵੀ ਕਹਿੰਦੇ ਹਨ।ਇਸ ਖੇਡ ਨੂੰ ਛੋਟੇ ਬੱਚੇ ਬੜੇ ਚਾਅ ਨਾਲ਼ ਖੇਡਦੇ ਹਨ। ਇਸ ਖੇਡ ਲਈ ਕੱਪੜੇ ਦਾ ਇੱਕ ਵਟਿਆ ਹੋਇਆ ਕੋਟਲਾ ਹੀ ਚਾਹੀਦਾ ਹੈ।

ਖੇਡ ਸ਼ੁਰੂ ਕਰਨ ਸਮੇਂ ਬੱਚੇ ਪੁੱਗਦੇ ਹਨ। ਇੱਕ ਬੱਚੇ ਸਿਰ ਦਾਈ ਆ ਜਾਂਦੀ ਹੈ। ਬਾਕੀ ਬੱਚੇ ਇੱਕ ਗੋਲ ਦਾਇਰੇ ਵਿੱਚ ਨੀਵੀਂ ਪਾ ਕੇ ਬੈਠ ਜਾਂਦੇ ਹਨ। ਵਾਰੀ ਵਾਲ਼ਾ ਬੱਚਾ ਕੋਟਲੇ ਨੂੰ ਆਪਣੇ ਝੰਗੇ ਵਿੱਚ ਲੁਕਾ ਕੇ ਉਹਨਾਂ ਦੇ ਦੁਆਲੇ ਘੁੰਮਦਿਆ ਗਾਉਂਦਾ ਹੈ: ‘ਕੋਟਲ ਛਪਾਕੀ ਜੁੰਮੇ ਰਾਤ ਆਈ ਏ ‘ ‘ ਦੂਜੇ ਬੱਚੇ ਅੱਗੋਂ ਕਹਿੰਦੇ ਨੇ: “ ਜਿਹੜਾ ਅੱਗੇ ਪਿੱਛੇ ਝਾਕੇ, ਉਹਦੀ ਸ਼ਾਮਤ ਆਈ ਏ।” ਕੋਟਲੇ ਵਾਲ਼ਾ ਬੱਚਾ ਕਿਸੇ ਬੱਚੇ ਮਗਰ ਚੁੱਪ-ਚੁਪੀਤੇ ਕੋਟਲਾ ਰੱਖ ਕੇ ਚੱਕਰ ਪੂਰਾ ਕਰਦਾ ਹੈ। ਜੇਕਰ ਚੱਕਰ ਪੂਰਾ ਹੋਣ ਤੋਂ ਪਹਿਲਾਂ ਦੂਜਾ ਬੱਚਾ ਕੋਟਲਾ ਚੁੱਕ ਲਵੇ ਤਾਂ ਉਹ ਦਾਈ ਵਾਲੇ ਬੱਚੇ ਦੇ ਮਗਰ ਕੋਟਲਾ ਮਾਰਨ ਦੌੜਦਾ ਹੈ ਅਤੇ ਦਾਈ ਵਾਲ਼ੇ ਨੇ ਉਸ ਦੇ ਸਥਾਨ ਤੇ ਆ ਬੈਠਣਾ ਹੁੰਦਾ ਹੈ। ਜੇ ਦਾਈ ਵਾਲ਼ਾ ਚੱਕਰ ਪੂਰਾ ਆਵੇ ਤਾਂ ਉਹ ਕੋਟਲਾ ਚੁੱਕ ਕੇ ਉਸ ਦੇ ਮਾਰਦਾ ਹੈ ਅਤੇ ਉਸਤੋਂ ਚੱਕਰ ਪੂਰਾ ਕਰਵਾਉਂਦਾ ਹੈ।ਫਿਰ ਦਾਈ ਬਦਲ ਕੇ ਦੂਜੇ ਦੇ ਸਿਰ ਆ ਜਾਂਦੀ ਹੈ।

ਚੌਪੜ 

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਨੂੰ ਸੂਝਵਾਨ ਗੱਭਰੂ ਜਾਂ ਵਡੇਰੀ ਉਮਰ ਦੇ ਆਦਮੀ ਖੇਡਦੇ ਹਨ। ਇਹ ਖੇਡ ਅਨੰਦਮਈ ਤੇ ਰੌਚਕ ਹੋਣ ਕਰਕੇ ਦਰਸ਼ਕ ਇਸ ਦਾ ਖੂਬ ਅਨੰਦ ਮਾਣਦੇ ਹਨ। ਇਸ ਖੇਡ ਵਿੱਚ ਬੁੱਧੀ ਤੋਂ ਕੰਮ ਲੈ ਕੇ ਬਾਜ਼ੀ ਨੂੰ ਲੰਮਾ ਸਮਾਂ ਚਾਲੂ ਰੱਖਿਆ ਜਾਂਦਾ ਹੈ।ਇਹ ਚਾਰ ਖਿਡਾਰੀਆਂ ਵਿੱਚ ਖੇਡੀ ਜਾਂਦੀ ਹੈ।ਜੇ ਖਿਡਾਰੀ ਜ਼ਿਆਦਾ ਹੋਣ ਤਾਂ ਚਾਰ ਟੋਲੀਆਂ ਬਣਾ ਕੇ ਖੇਡਦੇ ਹਨ।ਇਸ ਖੇਡ ਨੂੰ ਅਕਸਰ ਜ਼ਮੀਨ ਤੇ ਲੀਕਾਂ ਵਾਹ ਕੇ ਖੇਡਿਆ ਜਾਂਦਾ ਹੈ। ਸ਼ੌਕੀਨ ਲੋਕ ਕੱਪੜੇ ਦੇ ਚਾਰ ਪੱਟ ਜੋੜ ਕੇ ਧਾਗੇ ਨਾਲ਼ ਡੱਬੇ ਬਣਾ ਲੈਂਦੇ ਹਨ। ਇਹ ਖੇਡ ਲੁੱਡੋ ਨਾਲ ਕਾਫ਼ੀ ਮਿਲਦੀ ਹੈ ਪਰ ਗੁੰਝਲਦਾਰ ਹੈ। ਹਰ ਖਿਡਾਰੀ ਚਾਹੁੰਦਾ ਹੈ ਕਿ ਉਸ ਦੀਆਂ ਗੋਟੀਆਂ ਦੂਜੇ ਖਿਡਾਰੀ ਤੋਂ ਪਹਿਲਾਂ ਪੁੱਗ ਜਾਣ। ਇਸ ਖੇਡ ਨਾਲ਼ ਚੁਕੰਨੇ ਰਹਿਣ ਦਾ ਅਭਿਆਸ ਹੁੰਦਾ ਹੈ।

ਅੰਨ੍ਹਾ ਝੋਟਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪੰਜਾਬ ਦੀਆਂ ਪੁਰਾਤਨ ਖੇਡਾਂ ਵਿੱਚੋਂ ਇਹ ਬਹੁਤ ਹੀ ਹਰਮਨ ਪਿਆਰੀ ਖੇਡ ਹੈ। ਆਮ ਕਰਕੇ ਕੁੜੀਆਂ ਇਹ ਖੇਡ ਖੇਡਦੀਆਂ ਹਨ। ਕੁੱਝ ਕੁੜੀਆਂ ਇਕੱਠੀਆਂ ਹੋ ਕੇ ਪੁੱਗਦੀਆਂ ਹਨ। ਇਸ ਖੇਡ ਵਿੱਚ ਵਾਰੀ ਦੇਣ ਵਾਲੀ ਕੁੜੀ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ। ਉਸ ਨੂੰ ਅੰਨ੍ਹਾ ਝੋਟਾ ਬਣਾ ਕੇ ਇੱਕ ਕੁੜੀ ਦੂਜੀਆਂ ਨੂੰ ਪੁੱਛਦੀ ਹੈ, “ ਅੰਨ੍ਹਾ ਝੋਟਾ ਲੈ ਲੋ, ਅੰਨ੍ਹਾ ਝੋਟਾ। ਕੁੜੀਆਂ ਕਹਿੰਦੀਆਂ: ਕਿੰਨ੍ਹੇ ਦਾ ? ਉਹ ਕਹਿੰਦੀ! ‘ਲੱਖ ਦਾ’ ਤਾਂ ਬਾਕੀ ਕੁੜੀਆਂ “ ਇਹ ਤਾਂ ਕਾਣੀ ਕੌਡੀ ਦਾ ਵੀ ਨਹੀਂ’ ਕਹਿ ਕੇ ਉਸ ਦੇ ਆਲੇ- ਦੁਆਲੇ ਭੱਜਦੀਆਂ ਹਨ। ਅੰਨ੍ਹਾ ਝੋਟਾ ਬਣੀ ਘੜੀ ਉਹਨਾਂ ਦੀਆਂ ਅਵਾਜ਼ਾ ਦਾ ਪਿੱਛਾ ਕਰਦੀ ਹੋਈ ਉਹਨਾਂ ਨੂੰ ਫੜ੍ਹਨ ਦੀ ਕੋਸ਼ਸ਼ ਕਰਦੀ ਹੈ। ਜਿਹੜੀ ਕੁੜੀ ਫੜ੍ਹੀ ਜਾਵੇ ਉਸ ਨੂੰ ਅੰਨਾ ਝੋਟਾ ਬਣ ਕੇ ਵਾਰੀ ਦੇਣੀ ਪੈਂਦੀ ਹੈ।

ਥਾਲ਼ 

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪੰਜਾਬੀ ਕੁੜੀਆਂ ਦੀ ਹਰਮਨ- ਪਿਆਰੀ ਖੇਡ ਹੈ ਥਾਲ਼। ਇਹ ਖੇਡ ਦੋ ਕੁੜੀਆਂ ਜਾਂ ਜੋਟੀਆਂ ਵਿੱਚ ਖੇਡੀ ਜਾਂਦੀ ਹੈ। ਇੱਕ ਕੁੜੀ ਇੱਕ ਹੱਥ ਨਾਲ ਖਿੱਦੋ ਨੂੰ ਜ਼ਮੀਨ ਤੇ ਮਾਰ ਕੇ ਬੁੜਕਾਉਂਦੀ ਹੈ ਤੇ ਫਿਰ ਉਸ ਨੂੰ ਹੱਥ ਦੀ ਤਲੀ ਦੇ ਨਾਲ਼ ਬਾਰ ਬਾਰ ਬੜਕਾਉਂਦਿਆਂ ਹੋਇਆਂ ਥਾਲ ਦੇ ਬੋਲ ਵੀ ਗਾਉਂਦੀ ਜਾਂਦੀ ਹੈ। ਇਕ ਥਾਲ / ਗੀਤ ਦੇ ਬੋਲ ਖਤਮ ਹੋਣ ਤੇ ਇੱਕ ਬਾਜ਼ੀ ਹੋ ਜਾਂਦੀ ਹੈ। ਥਾਲਾਂ ਦੀ ਗਿਣਤੀ ਨਾਲ਼ੋ-ਨਾਲ ਕੀਤੀ ਜਾਂਦੀ ਹੈ। ਜੇ ਥਾਲ ਗਾਉਂਦਿਆਂ ਖਿੱਦੋ ਰੁੜ੍ਹ ਜਾਵੇ ਤਾਂ ਵਾਰੀ ਜਾਂਦੀ ਰਹਿੰਦੀ ਹੈ। ਜਿਸ ਕੁੜੀਨੇ ਸਭ ਤੋਂ ਵੱਧ ਥਾਲ਼ ਪਾਏ ਹੋਣ ਉਹ ਜੇਤੂ ਮੰਨੀ ਜਾਂਦੀ ਹੈ।

ਥਾਲ:

ਛੀ ਛੀ ਜੀਵੇ ਮਾਂ, ਖੱਖੜੀਆਂ ਖਰਬੂਜੇ ਖਾ, ਖਾਂਦੀ ਖਾਂਦੀ ਕਾਬਲ ਜਾ, ਕਾਬਲੋ ਆਂਦੀ ਗੋਰੀ ਗਾਂ, ਗੋਰੀ ਗਾਂ ਗੁਲਾਬੀ ਵੱਡਾ, ਮਾਰੇ ਸਿੰਗ ਤੁੜਾਵੇ ਰੱਸਾ …. ਆਲ ਮਾਲ ਹੋਇਆ ਪੂਰਾ ਥਾਲ।

ਦੱਸ ਦੱਸ ਦੱਸ, ਮੇਰੀ ਡੱਬੀ ਦੇ ਵਿੱਚ ਨੱਥ, ਕਦੀ ਲਾਹਵਾਂ ਕਦੀ ਪਾਵਾਂ, ਕਦੀ ਪੇਕਿਆਂ ਨੂੰ ਜਾਵਾਂ, ਸਹੁਰੇ ਪੈਰੀਂ ਜੁੱਤੀ, ਜੀਵੇ ਕਾਲ਼ੀ ਕੁੱਤੀ, ਕੁੱਤੀ ਦੇ ਕਤੂਰੇ, ਮੇਰੇ ਸੱਭੇ ਥਾਲ ਪੂਰੇ।

ਚੋਰ-ਸਿਪਾਹੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਚੋਰ-ਸਿਪਾਹੀ ਖੇਡ ਛੋਟੇ ਬੱਚਿਆਂ ਦੀ ਮਨਪਸੰਦ ਖੇਡ ਹੈ। ਇਸ ਖੇਡ ਨੂੰ ਬੱਚੇ ਟੋਲੀਆਂ ਬਣਾ ਕੇ ਖੇਡਦੇ ਹਨ। ਬੱਚੇ ਦੋ ਬਰਾਬਰ ਟੋਲੀਆਂ ਬਣਾ ਲੈਂਦੇ ਹਨ। ਇੱਕ ਟੋਲੀ ਚੋਰ ਅਤੇ ਦੂਜੀ ਟੋਲੀ ਸਿਪਾਹੀ ਬਣ ਜਾਂਦੀ ਹੈ। ਚੋਰ ਟੋਲੀ ਦੇ ਖਿਡਾਰੀ ਭੱਜ ਕੇ ਲੁਕ ਜਾਂਦੇ ਹਨ। ਸਿਪਾਹੀ ਟੋਲੀ ਵਾਲੇ ਇਕ ਖਾਸ ਨਿਸਚਿਤ ਗਿਣਤੀ ਤੱਕ ਗਿਣਦੇ ਹਨ ਅਤੇ ਫਿਰ ਚੋਰ ਟੋਲੀ ਦੇ ਖਿਡਾਰੀਆਂ ਨੂੰ ਲੱਭਣ ਲਈ ਨਿੱਕਲ ਤੁਰਦੇ ਹਨ। ਚੋਰ ਟੋਲੀ ਵਾਲ਼ੇ ਔਖੀਆਂ ਥਾਵਾਂ ਤੇ ਲੁਕਦੇ ਹਨ ਤਾਂ ਜੋ ਛੇਤੀ ਫੜੇ ਨਾ ਜਾ ਸਕਣ। ਸਿਪਾਹੀ ਟੋਲੀ ਵਾਲੇ ਚੋਰਾਂ ਨੂੰ ਲੱਭ ਲੱਭ ਕੇ ਪਕੜਦੇ ਹਨ ਅਤੇ ਉਹਨਾਂ ਤੋਂ ਅੱਗੇ ਵਾਸਤੇ ਚੋਰੀ ਨਾ ਕਰਨ ਦਾ ਅਹਿਦ ਕਰਵਾਉਂਦੇ ਹਨ। ਬੱਚੇ ਬੜੇ ਨਾਟਕੀ ਢੰਗ ਨਾਲ ਦੋਹਾਂ ਧਿਰਾਂ ਦਾ ਪਾਤਰ ਨਿਭਾਉਂਦੇ ਹਨ। ਸਾਰੇ ਚੋਰ ਪਕੜੇ ਜਾਣ ਤੇ ਵਾਰੀ ਦੂਜੀ ਟੋਲੀ ਸਿਰ ਆ ਜਾਂਦੀ ਹੈ।

ਭੰਡਾ-ਭੰਡਾਰੀਆ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਖੇਡ ਭੰਡਾ-ਭੰਡਾਰੀਆ ਜੋ ਅੱਜਕੱਲ ਅਲੋਪ ਹੋ ਰਹੀ ਹੈ ਕਿਸੇ ਜ਼ਮਾਨੇ ਵਿੱਚ ਕੁੜੀਆਂ ਦੀ ਹਰਮਨ ਪਿਆਰੀ ਖੇਡ ਸੀ। ਛੋਟੀਆਂ-ਛੋਟੀਆਂ ਕੁੜੀਆਂ ਰਲ਼ ਕੇ ਇਹ ਖੇਡ ਖੇਡਦੀਆਂ ਹਨ। ਇਸ ਖੇਡ ਲਈ ਕੋਈ ਵੀ ਸਮਾਂ ਅਤੇ ਕੁੜੀਆਂ ਦੀ ਗਿਣਤੀ ਨਿਸ਼ਚਿਤ ਨਹੀ ਹੈ। ਖੇਡ ਸ਼ੁਰੂ ਕਰਨ ਵੇਲ਼ੇ ਕੁੜੀਆਂ ਪੁੱਗਦੀਆਂ ਹਨ। ਜਿਸ ਸਿਰ ਦਾਈ ਆ ਜਾਵੇ ਉਹ ਉਹ ਪੈਰਾਂ ਭਾਰ ਹੇਠਾਂ ਬੈਠ ਜਾਂਦੀ ਹੈ। ਬਾਕੀ ਕੁੜੀਆਂ ਵਿੱਚੋਂ ਜੋ ਸਭ ਤੋਂ ਫੁਰਤੀਲੀ ਹੁੰਦੀ ਹੈ, ਸਭ ਤੋਂ ਪਹਿਲਾਂ ਉਸ ਦੇ ਸਿਰ ਤੇ ਆਪਣੀਆਂ ਮੁੱਠੀਆਂ ਰੱਖਦੀ ਹੈ।ਫਿਰ ਬਾਕੀ ਕੁੜੀਆਂ ਵੀ ਉਸ ਦੇ ਸਿਰ ਤੇ ਆਪਣੀਆਂ ਮੁੱਠੀਆਂ ਰੱਖਦੀਆਂ ਹਨ। ਸਾਰੀਆਂ ਉਸ ਤੋਂ ਪੁੱਛਦੀਆਂ ਹਨ, ਭੰਡਾ ਭੰਡਾਰੀਆ ਕਿੰਨਾ ਕੁ ਭਾਰ’ ਉਹ ਅੱਗੋਂ ਕਹਿੰਦੀ ਹੈ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ। ਹਰ ਵਾਰ ਇਸ ਤਰਾਂ ਕਹਿੰਦਿਆਂ ਕੁੜੀਆਂ ਮੁੱਠੀਆਂ ਚੁੱਕਦੀਆਂ ਜਾਂਦੀਆਂ ਹਨ ਤੇ ਪਿੱਛੇ ਹੱਟਦੀਆਂ ਜਾਂਦੀਆਂ ਹਨ। ਸਭ ਤੋਂ ਅਖੀਰ ਤੇ ਫੁਰਤੀਲੀ ਕੁੜੀ ਮੁੱਠੀ ਚੁੱਕ ਕੇ ਦੌੜ ਜਾਂਦੀ ਹੈ। ਦਾਈ ਦੇਣ ਵਾਲ਼ੀ ਦੂਜੀਆਂ ਕੁੜੀਆਂ ਨੂੰ ਛੂੰਹਦੀ ਹੈ। ਜਿਹੜੀ ਕੁੜੀ ਪਕੜੀ ਜਾਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।

ਚੈਨਾ (ਅੱਡਾ-ਖੱਡਾ)

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਖੇਡ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਦੇ ਕੁੱਝ ਸਰਹੱਦੀ ਇਲਾਕਿਆਂ ਵਿੱਚ ਖੇਡੀ ਜਾਂਦੀ ਹੈ। ਇਸ ਖੇਡ ਨੂੰ ਚਾਰ-ਚਾਰ ਖਿਡਾਰੀਆਂ ਦੀਆਂ ਜਾਂ ਦੋ-ਦੋ ਜਾਂ ਇਕੱਲੇ ਇਕੱਲੇ, ਕੱਲ ਚਾਰ ਟੀਮਾਂ ਖੇਡਦੀਆਂ ਹਨ।ਜ਼ਮੀਨ ਤੇ ਵਰਗ ਅਕਾਰ ਦੇ 25 ਖਾਨੇ ਬਣਾ ਲਏ ਜਾਂਦੇ ਹਨ। ਚਿੱਤਰ ਅਨੁਸਾਰ ਡੱਬਿਆਂ ਦੇ ਵਿਚਕਾਰ ਕਾਂਟੇ ਮਾਰ ਲਏ ਜਾਂਦੇ ਹਨ। ਹਰੇਕ ਟੀਮ ਕੋਲ ਚਾਰ-ਚਾਰ ਵੱਖ- ਵੱਖ ਰੰਗਾਂ ਦੀਆਂ ਗੋਟੀਆਂ ਹੁੰਦੀਆਂ ਹਨ। ਸਿੱਪੀਆਂ, ਕੌਡੀਆਂ ਜਾਂ ਕਾਨਿਆਂ ਦੀਆਂ ਚਾਲਾਂ ਬਣਾਈਆਂ ਜਾਂਦੀਆਂ ਹਨ। ਇਹ ਖੇਡ ਲੁੱਡੋ ਨਾਲ ਮਿਲਦੀ ਜੁਲਦੀ ਹੈ। ਚਾਲ ਚੱਲਣ ਵੇਲੇ ਚਾਲ ਵਾਲੀਆਂ ਕੌਡੀਆਂ ਨੂੰ ਉੱਪਰੋਂ ਸੁੱਟਿਆ ਜਾਂਦਾ ਹੈ ਜੇਕਰ ਚਾਰੋਂ ਕੌਡੀਆਂ ਪੁੱਠੀਆਂ ਤਾਂ ਅੱਠ ਅੰਕ, ਜੇ ਚਾਰ ਸਿੱਧੀਆਂ ਤਾਂ ਚਾਰ ਅੰਕ। ਜਿੰਨੀਆਂ ਪੁੱਠੀਆਂ ਉਨੇ ਅੰਕ) ਚਾਰੋਂ ਗੋਟੀਆਂ ਨੂੰ ਨੂੰ ਦੋਨਾਂ ਪਾਸ਼ਿਓਂ ਘੁੰਮਦੇ ਹੋਏ ਵਿਚਕਾਲੇ ਕਾਂਟੇ ਵਾਲੇ ਖਾਨੇ ਤੱਕ ਪੁੱਜਣਾ ਹੁੰਦਾ ਹੈ| ਘੇਰੇ ਤੇ ਬਣੇ ਖਾਨੇ ਵਿੱਚ ਪਈ ਗੀਟੀ ਸੁਰੱਖਿਅਤ ਰਹਿੰਦੀ ਹੈ। ਰਸਤੇ ਵਿੱਚ ਜੇਕਰ ਗੀਟੀ ਮਾਰੀ ਜਾਵੇ ਤਾਂ ਬਦਲੇ ਵਿੱਚ ਹੋਰ ਗੋਟੀਆਂ ਮਾਰ ਕੇ ਛਡਾਈਆਂ ਨੂੰ ਚੈਨਾ ਜਾਂ ਅੱਡਾ ਬੱਡਾ ਅਤੇ ਜਾਂਦੀਆਂ ਹਨ। ਸਾਰੀ ਖੇਡ ਨੂੰ ਹੀ ਖੇਡ ਨੂੰ ਚੈਨਾ ਬਾਕੀ ਲਕੀਰਾਂ ਨੂੰ ਐਰਾ ਗੈਰਾ, ਨੱਥੂ ਖੈਰਾ ਕਹਿੰਦੇ ਹਨ।

ਊਚ-ਨੀਚ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਛੂਹਣ-ਛੁਹਾਈ ਦੀ ਇਹ ਖੇਡ ਕੁੜੀਆਂ ਬੜੇ ਚਾਅ ਨਾਲ ਖੇਡਦੀਆਂ ਹਨ। ਖੇਡ ਸ਼ੁਰੂ ਕਰਨ ਤੋਂ ਪਹਿਲਾਂ ਕੁੜੀਆਂ ਆਪਸ ਵਿੱਚ ਪੁੱਗਦੀਆਂ ਹਨ। ਜਿਸ ਕੁੜੀ ਸਿਰ ਵਾਰੀ ਆ ਜਾਵੇ ਉਸ ਨੂੰ ਇੱਕ ਨਿਸ਼ਚਿਤ ਸਥਾਨ ਤੇ ਖੜਾ ਕਰਕੇ ਬਾਕੀ ਕੁੜੀਆਂ ਕੁੱਝ ਦੂਰੀ ਤੇ ਵੱਖ-ਵੱਖ ਥਾਵਾਂ ਤੇ ਖੜ੍ਹ ਜਾਂਦੀਆਂ ਹਨ। ਬਾਕੀ ਕੁੜੀਆਂ ਵਾਰੀ ਦੇਣ ਵਾਲ਼ੀ ਨੂੰ ਪੁੱਛਦੀਆਂ ਹਨ, ਉਚ ਮੰਗੀ ਕਿ ਨੀਚ ਦਾਈ ਵਾਲ਼ੀ ਕੁੜੀ ਜੇਕਰ ਨੀਚ ਕਹੇ ਤਾਂ ਦੂਜੀਆਂ ਕੁੜੀਆਂ ਉੱਚੀਆਂ ਥਾਵਾਂ ਤੇ ਜਾ ਖਲੋਂਦੀਆਂ ਹਨ। ਉਹ ਉਸ ਨੂੰ ਝਕਾਨੀ ਦੇ ਕੇ ਨੀਵੀ ਥਾਂ ਵੱਲ ਦੌੜਦੀਆਂ ਹਨ । ਦਾਈ ਵਾਲ਼ੀ ਲੜਕੀ ਉਹਨਾਂ ਨੂੰ ਛੂਹ ਦੀ ਕੋਸ਼ਸ਼ ਕਰਦੀ ਹੈ।ਜਿਹੜੀ ਕੁੜੀ ਨੂੰ ਉਹ ਛੂਹ ਲਵੇ, ਵਾਰੀ ਉਸ ਸਿਰ ਆ ਜਾਂਦੀ ਹੈ।

ਬੰਟੇ/ਅਖਰੋਟ (ਸਿਆਲਾ ਲਾਉਣਾ)

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਬੰਟੇ ਆਮ ਕਰਕੇ ਮੁੰਡੇ ਸਰਦੀਆਂ ਦੀ ਰੁੱਤ ਵਿੱਚ ਹੀ ਖੇਡਦੇ ਹਨ।ਇਹ ਖੇਡ ਦੋ ਤੋਂ ਵੱਧ ਖਿਡਾਰੀ ਖੇਡਦੇ ਹਨ। ਸਭ ਤੋਂ ਪਹਿਲਾ ਜ਼ਮੀਨ ਵਿੱਚ ਰਾਬ, ਖੁੱਤੀ ( ਇੱਕ ਛੋਟਾ ਜਿਹਾ ਟੋਆ) ਪੁੱਟ ਲਿਆ ਜਾਂਦਾ ਹੈ। ਸਾਰੇ ਖਿਡਾਰੀ ਆਪਸ ਵਿੱਚ ਪੁੱਗ ਲੈਂਦੇ ਹਨ। ਵਾਰੀ ਲੈਣ ਵਾਲਾ ਖਿਡਾਰੀ ਬਾਕੀ ਖਿਡਾਰੀਆਂ ਕੋਲੋਂ ਇੱਕ-ਇੱਕ ਜਾਂ ਦੋ-ਦੋ ਬੰਟੇ ਇਕੱਠੇ ਕਰਦਾ ਹੈ। ਉਹ ਫਿਰ ਸਾਰੇ ਬੰਟੇ ਖੁੱਤੀ ਵੱਲ ਰੋੜਨ ਲਈ ਵਲੇ ਪਾਲ਼ੇ ਤੇ ਖੜ੍ਹਕੇ ਬੰਟੇ ਰੋੜਦਾ ਹੈ। ਜਿੰਨੇ ਬੰਟੇ ਖੁੱਤੀ ਵਿੱਚ ਪੈ ਜਾਣ ਉਹ ਸਾਰੇ ਉਸ ਦੇ ਹੋ ਜਾਂਦੇ ਹਨ। ਦੂਜੇ ਮੁੰਡਿਆਂ ਦੇ ਕਹਿਣ ਤੇ ਉਹ ਬਾਕੀ ਖਿੰਡੇ ਹੋਏ ਬੰਟਿਆਂ ਵਿੱਚੋਂ ਇੱਕ ਖਾਸ ਤੇ ਨਿਸ਼ਾਨਾ ਲਗਾਉਂਦਾ ਹੈ।ਜੇ ਨਿਸ਼ਾਨਾ ਠੀਕ ਲੱਗ ਜਾਵੇ ਅਤੇ ਬੰਟੇ ਆਪਸ ਵਿੱਚ ਨਾ ਟਕਰਾਉਣ ਤਾਂ ਸਾਰੇ ਬੰਟੇ ਉਸ ਦੇ ਹੋ ਜਾਂਦੇ ਨੇ। ਜੇਕਰ ਟਕਰਾ ਜਾਣ ( ਠੁਕੇ ਹੋ ਜਾਣ) ਜਾਂ ਖੁੱਤੀ ਵਿੱਚ ਪੈ ਜਾਣ ਤਾਂ ਉਸ ਨੂੰ ਪੱਲਿਓ ਹਰਜਾਨਾ (ਤੇਲਾ) ਦੇਣਾ ਪੈਂਦਾ ਹੈ। ਸਾਰੇ ਮੁੰਡੇ ਵਾਰੀ ਵਾਰੀ ਇਸ ਖੇਡ ਨੂੰ ਖੇਡਦੇ ਹਨ।

ਬੰਟੇ ( ਪਿੱਲ ਚੋਟ )

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪਿੱਲ ਚੋਟ ਖੇਡ ਵਿੱਚ ਮੁੰਡੇ ਰਲ਼ ਕੇ ਦੋ-ਦੋ ਬੰਟੇ ਇਕੱਠੇ ਕਰ ਲੈਂਦੇ ਹਨ। ਉਹ ਉਹਨਾ ਬੰਟਿਆਂ ਨੂੰ ਖੁੱਤੀ ਕੋਲ ਖੜ੍ਹ ਕੇ ਦੂਰ ਰੋੜ ਦਿੰਦੇ ਹਨ। ਇਸ ਖੇਡ ਵਿੱਚ ਬੈਠ ਕੇ ਵੱਡੀ – ਵਿਚਕਾਰਲੀ ਉਂਗਲ ਤੇ ਬੰਟਾ ਚੜ੍ਹਾ ਕੇ ਨਿਸ਼ਾਨਾ ਲਗਾਇਆ ਜਾਂਦਾ ਹੈ। ਪਹਿਲਾਂ ਵਾਰੀ ਲੈਣ ਵਾਲਾ ਮੁੰਡਾ ਦੂਜਿਆਂ ਦੇ ਬੰਟਿਆਂ ਨੂੰ ਨਿਸ਼ਾਨੇ ਮਾਰ ਕੇ ਰੋੜਦਾ ਹੋਇਆ ਖੁੱਤੀ ਦੇ ਨੇੜੇ ਕਰਦਾ ਜਾਂਦਾ ਹੈ ਅਤੇ ਮੌਕਾ ਮਿਲਣ ਤੇ ਜਿੰਨੋ ਬੰਟੇ ਖੁੱਤੀ ਵਿੱਚ ਪਾ ਲਵੇ, ਸਾਰੇ ਲੈ ਜਾਂਦਾ ਹੈ। ਜੇਕਰ ਉਸ ਤੋ ਖੇਡਦੇ ਸਮੇਂ ਨਿਸ਼ਾਨਾ ਨਾਂ ਲੱਗੇ ਤਾਂ ਵਾਰੀ ਅਗਲੇ ਮੁੰਡੇ ਦੀ ਆ ਜਾਂਦੀ ਹੈ। ਜੇਕਰ ਨਿਸ਼ਾਨਾ ਲਗਾਉਂਦੇ ਸਮੇਂ ਉਸ ਦਾ ਆਪਣਾ ਬੰਟਾ ਖੁੱਤੀ ਵਿੱਚ ਪੈ ਜਾਵੇ ਤਾਂ ਉਸ ਨੂੰ ਤੇਲਾ ਵੀ ਭਰਨਾ ਪੈਂਦਾ ਹੈ ਅਤੇ ਵਾਰੀ ਵੀ ਗਵਾਉਣੀ ਪੈਂਦੀ ਹੈ।

ਬੰਟੇ (ਕੁੰਡਲ, ਕਲੀ-ਜੋਟਾ)

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਕੁੰਡਲ : ਬੰਟਿਆਂ ਦੀ ਇਸ ਖੇਡ ਵਿੱਚ ਸਾਰੇ ਮੁੰਡੇ ਦੋ-ਦੋ ਬੰਟੇ ਇਕੱਠੇ ਕਰਕੇ ਧਰਤੀ ਤੇ ਵਾਹੇ ਇੱਕ ਗੋਲ ਦਾਇਰੇ ‘ਚ ਰੱਖ ਲੈਂਦੇ ਹਨ। ਸਾਰੇ ਮੁੰਡੇ ਆਪਣਾ- ਆਪਣਾ ਖਾਸ ਨਿਸ਼ਾਨੀ ਵਾਲਾ ਬੰਟਾ ਇੱਕ ਮੁੰਡੇ ਨੂੰ ਦੇ ਦਿੰਦੇ ਹਨ। ਉਹ ਮੁੰਡਾ ਉਹਨਾਂ ਬੰਟਿਆਂ ਦਾ ਕੁੰਡਲ ਤੋਂ ਦੂਰ ਛਾਣਾ ਦੇ ਦਿੰਦਾ ਹੈ। ਸਭ ਤੋਂ ਦੂਰ ਬੰਟੇ ਵਾਲ਼ਾ ਮੁੰਡਾ ਗੋਲ ਦਾਇਰੇ ਵਿਚਲੇ ਬੰਟਿਆਂ ਨੂੰ ਬਾਹਰ ਕੱਢਣ ਵਾਸਤੇ ਪਿੱਲ-ਚੋਟ ਵਾਂਗ ਬੈਠ ਕੇ ਨਿਸ਼ਾਨਾ ਲਗਾਉਂਦਾ ਹੈ। ਜੇਕਹ ਉਸ ਦਾ ਬੰਟਾ ਗੋਲ ਦਾਇਰੇ ਵਿੱਚ ਰਹਿ ਜਾਵੇ ਤਾਂ ਉਸ ਨੂੰ ਪੱਲਿਓਂ ਇੱਕ ਹੋਰ ਬੰਟਾ ਦਾਇਰੇ ਵਿੱਚ ਰੱਖਣਾ ਪੈਂਦਾ ਹੈ ਨਹੀਂ ਤਾਂ ਜਿੰਨੇ ਬੰਟੇ ਦਾਇਰੇ ਵਿੱਚੋਂ ਨਿੱਕਲ ਜਾਣ ਉਸ ਦੇ ਹੋ ਜਾਂਦੇ ਨੇ। ਸਾਰੇ ਬੱਚੇ ਵਾਰੀ ਵਾਰੀ ਇਹ ਚਾਲ ਚੱਲਦੇ ਹਨ।

ਕੁਲੀ-ਜੋਟਾ : ਇਸ ਖੇਡ ਵਿੱਚ ਦੋ ਜਣੇ ਆਹਮੋ-ਸਾਮ੍ਹਣੇ ਬੈਠ ਜਾਂਦੇ ਹਨ।ਇੱਕ ਜਣਾ ਆਪਣੀ ਝੋਲੀ ਵਿੱਚ ਲੁਕਾ ਕੇ ਰੱਖੇ ਬੰਟਿਆਂ ਵਿੱਚ ਕੁੱਝ ਬੰਟੇ ਮੁੱਠੀ ਵਿੱਚ ਲੁਕਾ ਕੇ ਦੂਜੇ ਨੂੰ ਪੁੱਛਦਾ ਹੈ,” ਕਲੀ ਕਿ ਜੋਟਾ। ਦੂਸਰਾ ਕਲੀ ਜਾਂ ਜੋਟੇ ਵਿੱਚੋਂ ਇੱਕ ਦੱਸਦਾ ਹੈ। ਮੁੱਠੀ ਖੁੱਲ੍ਹਣ ਤੇ ਜੇ ਸਹੀ ਬੁੱਝਿਆ ਜਾਵੇ ਤਾਂ ਸਾਰੇ ਬੰਟੇ ਦੂਸਰੇ ਦੇ ਜੇ ਨਾ ਬੁੱਝਿਆ ਜਾਵੇ ਤਾਂ ਫਿਰ ਪਹਿਲੇ ਨੂੰ ਇੱਕ ਬੰਟਾ ਦੇਣਾ ਪੈਂਦਾ ਹੈ। ਇਸ ਤਰਾਂ, ਖੇਡ ਨਾਲ ਗਣਿਤਿਕ ਸੰਖਿਆਵਾਂ ਦਾ ਅਭਿਆਸ ਹੋ ਜਾਂਦਾ ਹੈ। ਕਲੀ ਟਾਂਕ ਅਤੇ ਜੋਟਾ ਜਿਸਤ ਸੰਖਿਆ ਮੰਨੀ ਜਾਂਦੀ ਹੈ।

ਤਿੰਨ ਟੰਗੀ ਦੌੜ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਛੋਟੇ ਮੁੰਡੇ ਕੁੜੀਆਂ ਦੀ ਬੜੀ ਦਿਲਚਸਪ ਖੇਡ ਹੈ। ਬੱਚੇ ਇਸ ਖੇਡ ਨੂੰ ਬੜੇ ਹੀ ਚਾਅ ਨਾਲ ਖੇਡਦੇ ਹਨ।ਇਸ ਖੇਡ ਵਿੱਚ ਖਿਡਾਰੀ ਦੋ-ਦੋ ਦੀਆਂ ਟੋਲੀਆਂ ਬਣਾ ਲੈਂਦੇ ਹਨ। ਉਹ ਇੱਕ ਨਿਸ਼ਚਿਤ ਪਾਲੇ ਤੇ ਖੜ ਜਾਂਦੇ ਹਨ। ਹਰ ਟੋਲੀ ਦੇ ਦੋਹਾਂ ਖਿਡਾਰੀਆਂ ਦੀ ਇੱਕ-ਇੱਕ ਲੱਤ ਚੁੰਨੀ ਜਾਂ ਸਾਫੇ ਨਾਲ ਬੰਨ੍ਹ ਦਿੱਤੀ ਜਾਂਦੀ ਹੈ।ਦੂਰ ਸਾਹਮਣੇ ਕੰਧ ਜਾਂ ਰੁੱਖ ਨੂੰ ਹੱਥ ਲਾ ਕੇ ਮੁੜਨ ਦਾ ਟੀਚਾ ਮਿੱਥ ਲਿਆ ਜਾਂਦਾ ਹੈ। ਇੱਕ . ਦੋ ਤਿੰਨ ਗਿਣ ਕੇ ਟੀਮਾਂ ਪਾਲ਼ੇ ਤੋਂ ਦੌੜ ਸ਼ੁਰੂ ਕਰਦੀਆਂ ਹਨ। ਇੱਕ ਦੂਜੇ ਵਿੱਚ ਵੱਜਦੇ, ਡਿੱਗਦੇ, ਉੱਠਦੇ ਕਿਲਕਾਰੀ- •ਆਂ ਮਾਰਦੇ ਬੱਚੇ ਮਿੱਥੇ ਟੀਚੇ ਤੱਕ ਪੁੱਜਦੇ ਹਨ। ਜਿਹੜੀ ਵੀ ਟੋਲੀ ਮਿੱਥੇ ਟੀਚੇ ਤੱਕ ਪਹਿਲਾਂ ਪੁੱਜ ਜਾਵੇ ਉਹ ਜੇ ਤੂ ਮੰਨੀ ਜਾਂਦੀ ਹੈ।

ਗੁੱਡੀਆਂ – ਪਟੋਲੇ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਗੁੱਡੀਆਂ-ਪਟੋਲੇ ਖੇਡ ਕੁੜੀਆਂ ਬੜੇ ਹੀ ਚਾਅ ਨਾਲ ਖੇਡਦੀਆਂ ਸਨ। ਉਹ ਇਹ ਖੇਡਣ ਵੇਲ਼ੇ ਵੱਖ-ਵੱਖ ਰੰਗਾਂ ਦੀਆਂ ਲੀਰਾਂ ਇਕੱਠੀਆਂ ਕਰਕੇ, ਉਹਨਾਂ ਦੀ ਗੁੱਡੀ ਅਤੇ ਗੁੱਡਾ ( ਪੁਤਲੇ) ਬਣਾ ਲੈਂਦੀਆਂ ਸਨ। ਉਹਨਾਂ ਨੂੰ ਬੜੀ ਹੀ ਰੀਝ ਨਾਲ ਸ਼ਿੰਗਾਰਦੀਆਂ ਸਨ। ਕੁੜੀਆਂ ਦੋ ਟੋਲੀਆਂ ਬਣਾ ਕੇ ਗੁੱਡੇ ਅਤੇ ਗੁੱਡੀ ਵਾਲੇ ਪਾਸੇ ਹੋ ਕੇ ਉਹਨਾਂ ਦਾ ਵਿਆਹ ਕਰਨ ਦੀ ਖੇਡ ਖੇਡਦੀਆਂ ਸਨ। ਉਹ ਆਪਣੀ ਸਮਝ ਅਨੁਸਾਰ ਉਹਨਾਂ ਦੇ ਰਿਸ਼ਤੇ-ਨਾਤੇ ਨਿਭਾਉਂਦੀਆਂ ਵਿਆਹ ਦੀਆਂ ਰੀਤਾਂ ਸੰਪੂਰਨ ਕਰਦੀਆਂ ਸਨ। ਉਹਨਾਂ ਦੀ ਕਲਪਨਾ ਦੀ ਉਡਾਰੀ ਇਸ ਖੇਡ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੀ ਸੀ।

ਅਟੇਰਨ

ਇਹ ਖੇਡ ਬਾਰਾਂ ਟਾਹਣੀ ਵਾਂਗ ਧਰਤੀ ਤੇ ਲਕੀਰਾਂ ਵਾਹ ਕੇ ਖੇਡੀ ਜਾਂਦੀ ਹੈ।ਇਸ ਖੇਡ ਦੀ ਸ਼ਕਲ ਜਾਂ ਖ਼ਾਕਾ ਸੂਤ ਬਣਾਉਣ ਵਾਲੇ ਅਟੇਰਨ ਵਰਗੀ ਹੋਣ ਕਰਕੇ ਹੀ ਇਸ ਅਟੇਰਨ ਖੇਡ ਕਿਹਾ ਜਾਂਦਾ ਹੈ। ਇਸ ਖੇਡ ਨੂੰ ਇੱਕ ਵੇਲ਼ੇ ਖਿਡਾਰੀ ਖੇਡਦੇ ਹਨ। ਦੋਨਾਂ ਖਿਡਾਰੀਆਂ ਕੋਲ਼ ਨੌ-ਨੌ ਗੀਟੀਆਂ, ਵੱਟੀਆਂ ਜਾਂ ਨਰਦਾਂ ਹੁੰਦੀਆਂ ਹਨ। ਇਸ ਖੇਡ ਨੂੰ ਖੇਡਣ ਸਮੇਂ ਪਹਿਲੀ ਚਾਲ ਕੇਂਦਰ ਵਿੱਚ ਖਾਲੀ ਘਰ ਵਿੱਚ ਨਰਦ ਟਿਕਾਉਣ ਨਾਲ ਸ਼ੁਰੂ ਕਰਕੇ ਖੇਡਿਆ ਜਾਂਦਾ ਹੈ। ਗੀਟੀ ਜਾਂ ਨਰਦ ਨੂੰ ਦੂਜੇ ਖਿਡਾਰੀ ਦੀ ਗੀਟੀ ਉੱਪਰੋਂ ਲੰਘਾ ਕੇ ਖਾਲੀ ਘਰ ਵਿੱਚ ਰੱਖਣਾ ਹੁੰਦਾ ਹੈ । ਇਸ ਤਰ੍ਹਾਂ ਦੋਵੇਂ ਖਿਡਾਰੀ ਆਪਣੀ ਸੂਝ ਨਾਲ ਇੱਕ ਦੂਜੇ ਦੀਆਂ ਗੀਟੀਆਂ ਕੁੱਟਦੇ ਜਾਂਦੇ ਹਨ।ਅੱਖਰ ਤੇ ਜਿਸ ਖਿਡਾਰੀ ਦੀ ਗੀਟੀ ਬਚ ਜਾਵੇ ਉਹ ਜੇਤੂ ਮੰਨਿਆ ਜਾਂਦਾ ਹੈ।

ਰੱਬ ਦਾ ਘਰ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਸਕੂਲਾਂ ਵਿੱਚ ਜਦੋਂ ਸਲੇਟਾਂ ਤੇ ਸਵਾਲ ਕੱਢਣ ਦਾ ਰਿਵਾਜ ਸੀ, ਉਸ ਸਮੇਂ ਬੱਚੇ ਵਿਹਲੇ ਸਮੇਂ ਸਲੇਟ ਸਲੇਟੀ ਨਾਲ ਇਹ ਖੇਡ ਆਮ ਹੀ ਖੇਡਦੇ ਸਨ।ਇਹ ਖੇਡ ਦੋ ਬੱਚਿਆਂ ਵਿਚਕਾਰ ਖੇਡੀ ਜਾਂਦੀ ਸੀ । ਪੁੱਗਣ ਤੋਂ ਪਿੱਛੋਂ ਜਿਸ ਦੀ ਵਾਰੀ ਪਹਿਲਾਂ ਆ ਜਾਵੇ ਉਹ ਸਲੇਟ ਤੇ 1 ਤੋਂ 9 ਤੱਕ ਗਿਣਤੀ ਲਿਖਦਾ ਹੈ। ਸਲੇਟ ਦੀ ਹੇਠਲੀ ‘ ਗੁੱਠ ਵਿੱਚ ਅੰਕ 10 ਨੂੰ ਲਿਖਦਾ ਸੀ। ਇਸ ਨੂੰ ਰੱਬ ਦਾ * ਘਰ ਕਿਹਾ ਜਾਂਦਾ ਸੀ। ਵਾਰੀ ਵਾਲੇ ਬੱਚੇ ਨੂੰ ਰੱਬ ਦੇ ਘਰ * ਤੋਂ ਕਿਸੇ ਇੱਕ ਖਾਸ ਅੰਕ ਨੂੰ ਮਿਲਾਉਣ ਲਈ ਆਖਿਆ ਜਾਂਦਾ ਸੀ। ਫਿਰ ਉਸ ਅੰਕ ਤੋਂ ਕਿਸੇ ਹੋਰ ਅੰਕ ਨੂੰ ਫਿਰ ਉਸ ਨੂੰ ਕਿਸੇ ਹੋਰ ਅੰਕ ਨੂੰ ਮਿਲਾਉਣ ਲਈ ਕਹਿੰਦਿਆਂ ਘੁੰਮਣਘੇਰੀ ਵਿੱਚ ਫਸਾਉਣ ਦਾ ਯਤਨ ਕੀਤਾ ਜਾਂਦਾ ਸੀ।

ਮਿਲਾਨ ਕਰਦੇ ਸਮੇਂ ਜੇਕਰ ਇੱਕ ਲਾਈਨ ਜੇ ਦੂਜੀ ਲਾਈਨ ਨਾਲ ਲੱਗ ਜਾਵੇ ਤਾਂ ਵਾਰੀ ਕੱਟੀ ਜਾਂਦੀ ਸੀ। ਬੱਚੇ ਬੜੀ ਲੈਅ ਅਤੇ ਰਿਦਮ ਨਾਲ ਇੱਕ ਦੂਜੇ ਨੂੰ ਛੇੜਦੇ ਹੋਏ ਇਹ ਖੇਡ ਖੇਡਦੇ ਸਨ।

ਜ਼ੀਰੋ ਕਾਂਟਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਸਲੇਟ- ਸਲੇਟੀਆਂ ਦੇ ਜ਼ਮਾਨੇ ਦੀ ਇਹ ਖੇਡ ਵੀ ਬੱਚਿਆਂ ਵਿੱਚ ਬੜੀ ਹਰਮਨ ਪਿਆਰੀ ਸੀ।ਇਸ ਖੇਡ ਵਿੱਚ ਬੱਚੇ ਸਲੇਟ ਉੱਤੇ ਬਿੰਦੀਆਂ ਵਾਲ਼ੀਆਂ ਲਕੀਰਾਂ ਵਾਹ ਲੈਂਦੇ ਸਨ। ਬਿੰਦੀਆਂ ਮੋਟੀਆਂ ਅਤੇ ਥੋੜ੍ਹੀ-ਥੋੜ੍ਹੀ ਵਿੱਥ ਤੇ ਇਸ ਤਰ੍ਹਾਂ ਲਗਾਈਆਂ ਜਾਂਦੀਆਂ ਸਨ ਕਿ ਇਹਨਾਂ ਨੂੰ ਮਿਲਾਉਣ ਤੋ ਚੌਰਸ ਡੱਬੇ ਬਣ ਜਾਣ।

ਇਸ ਖੇਡ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਬੱਚੇ ਖੇਡਦੇ ਸਨ। ਉਹ ਆਪਣੀ ਵਾਰੀ ਆਉਣ ਤੇ ਹਰ ਵਾਰ ਕੋਈ ਵੀ ਦੋ ਬਿੰਦੀਆਂ ਨੂੰ ਮਿਲਾਉਂਦੇ ਜਾਂਦੇ। ਜੋ ਬੱਚਾ ਆਪਣੀ ਵਾਰੀ ਵੇਲ਼ੇ ਡੁੱਬਾ ਪੂਰਾ ਕਰ ਲੈਂਦਾ, ਉਸ ਵਿੱਚ ਆਪਣੀ ਨਿਸ਼ਾਨੀ ਲਾ ਲੈਂਦਾ। ਜਦ ਸਾਰੇ ਡੱਬੇ ਪੂਰੇ ਹੋ ਜਾਂਦੇ ਤਾਂ ਸਾਰੇ ਆਪੋ-ਆਪਣੇ ਡੱਬੇ ਗਿਣਦੇ। ਜਿਸ ਦੇ ਡੱਬੇ ਸਭ ਤੋਂ ਵੱਧ ਹੁੰਦੇ ਉਹ ਜੇਤੂ ਮੰਨਿਆ ਜਾਂਦਾ।

ਸ਼ਬਦ ਪਹੇਲੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਖੇਡ ਬੱਚੇ ਟੋਲੀਆਂ ਬਣਾ ਕੇ ਖੇਡਦੇ ਹਨ। ਇਸ ਖੇਡ ਨਾਲ ਉਹਨਾਂ ਦੇ ਸ਼ਬਦ – ਭੰਡਾਰ ਵਿੱਚ ਵਾਧਾ ਹੁੰਦਾ ਹੈ। ਬੱਚੇ ਦੋ ਟੋਲੀਆਂ ਵਿੱਚ ਬੈਠ ਜਾਂਦੇ ਹਨ। ਉਹ ਆਪਣੀ ਪੁਸਤਕ ਵਿੱਚੋਂ ਕੋਈ ਕਵਿਤਾ ਜਾਂ ਕਿਸੇ ਪਾਠ ਵਿੱਚੋਂ ਪੈਰਾ ਚੁਣਦੇ ਹਨ। ਇੱਕ ਟੋਲੀ ਸਲੇਟ ਤੇ ਲੁਕਾ ਕੇ ਸ਼ਬਦ ਲਿਖਦੀ ਹੈ ਅਤੇ ਉਸ ਦਾ ਪਹਿਲਾ ਅੱਖਰ ਬੋਲ ਕੇ ਦੂਜੀ ਟੋਲੀ ਨੂੰ ਬੁੱਝਣ ਲਈ ਕਹਿੰਦੀ ਹੈ।ਜੇਕਰ ਦੂਜੀ ਟੋਲੀ ਸ਼ਬਦ ਨਾ ਬੁੱਝੇ ਤਾਂ ਇੱਕ ਨੰਬਰ ਲੈ ਕੇ ਸ਼ਬਦ ਦੱਸਦਿਆ ਫਿਰ ਸ਼ਬਦ ਹੋਰ ਪਾਇਆ ਜਾਂਦਾ ਹੈ। ਸ਼ਬਦ ਬੁੱਝ ਲੈਣ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਅਤੇ ਨੰਬਰ ਜੁੜਦੇ ਜਾਂਦੇ ਹਨ| ਸ਼ਬਦ ਬੁੱਝ ਲੈਣ ਤੇ ਵਾਰੀ ਦੂਜੀ ਟੋਲੀ ਕੋਲ ਚਲੀ ਜਾਂਦੀ ਹੈ। ਜਿਸ ਟੋਲੀ ਦੇ ਨੰਬਰ ਜ਼ਿਆਦਾ ਹੋਣ ਉਹ ਟੋਲੀ ਜਿੱਤ ਜਾਂਦੀ ਹੈ।

ਬੋਰੀ ਦੌੜ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਨੂੰ ਖੇਡਣ ਸਮੇਂ ਹਰ ਬੱਚਾ ਘਰੋਂ ਇੱਕ- ਇੱਕ ਬੋਰੀ ਜਾਂ ਖਾਲੀ ਗੱਟਾ ਲਿਆਉਂਦਾ ਹੈ।

ਆਮ ਦੌੜਾਂ ਵਾਂਗ ਬੱਚੇ ਧਰਤੀ ਤੇ ਪਾਲ਼ਾ ਵਲ਼ ਲੈਂਦੇ ਹਨ। ਉਹ ਥੋੜ੍ਹੀ ਦੂਰੀ ਤੇ ਕਿਸੇ ਥਮਲੇ ਜਾਂ ਰੁੱਖ ਨੂੰ ਸਭ ਤੋਂ ਪਹਿਲਾਂ ਹੱਥ ਲਾਉਣ ਦਾ ਨਿਸ਼ਾਨਾ ਮਿੱਥ ਲੈਂਦੇ ਹਨ। ਦੌੜ ਸ਼ੁਰੂ ਕਰਨ ਤੋਂ ਪਹਿਲਾਂ ਉਹ ਪਾਲੇ ਤੇ ਖੜ੍ਹ ਜਾਂਦੇ ਹਨ। ਉਹ ਬੋਰੀਆਂ ਨੂੰ ਪਜਾਮੇ ਵਾਂਗ ਲੱਤਾਂ ਤੇ ਚੜ੍ਹਾ ਲੈਂਦੇ ਹਨ। ਦੋਵੇਂ ਲੱਤਾਂ ਇੱਕੋ ਬੋਰੀ ਵਿੱਚ ਇਕੱਠੀਆਂ ਪਾ ਕੇ ਦੋਵੇਂ ਕੰਨੀਆਂ ਫੜ ਕੇ ਦੌੜਨ ਲਈ ਤਿਆਰੀ ਵੱਟ ਲੈਂਦੇ ਹਨ। ਇੱਕ -.. ਦੋ … ਤਿੰਨ ਗਿਣਦਿਆਂ ਹੀ ਦੌੜ ਸ਼ੁਰੂ ਹੋ ਜਾਂਦੀ ਹੈ। ਬੱਚੇ ਟਪੂਸੀਆਂ ਮਾਰਦੇ ਹੋਏ ਮਿੱਥੇ ਹੋਏ ਨਿਸ਼ਾਨੇ ਵੱਲ ਵਧਦੇ ਹਨ।ਜਿਹੜਾ ਬੱਚਾ ਪਹਿਲਾਂ ਪੁੱਜ ਜਾਵੇ ਉਹ ਜੇਤੂ ਮੰਨਿਆ ਜਾਂਦਾ ਹੈ।

ਟਿੱਲਵਾ ਟਿੱਲਵੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਰਾਤ ਦੀ ਰੋਟੀ ਖਾਣ ਤੋਂ ਬਾਅਦ ਬੱਚੇ ਸੌਣ ਤੋਂ ਪਹਿਲਾਂ ਜਾਂ ਤਾਂ ਵਡੇਰਿਆਂ ਤੋਂ ਬਾਤਾਂ ਸੁਣਦੇ ਸਨ ਜਾਂ ਆਪਸ ਵਿੱਚ ਇਹ ਖੇਡ ਖੇਡਦੇ ਸਨ।

ਸਾਰੇ ਭੈਣ ਭਰਾ ਰਲ਼ ਕੇ ਇੱਕ ਦੂਜੇ ਨੂੰ ਬੁਝਾਰਤਾਂ ਪਾਉਂਦੇ ਸਨ। ਉਹ ਇੱਕ ਦੂਜੇ ਨੂੰ ਗਲੀਂ ਗੁਆਂਢ ਵਿੱਚ ਵੱਸਦੇ ਪਰਿਵਾਰਾਂ ਦੇ ਮੁੰਡੇ (ਟਿੱਲਵੇ) ਅਤੇ ਕੁੜੀਆਂ (ਟਿੱਲਵੀਆਂ) ਬਾਰੇ ਪੁੱਛਦੇ ਸਨ। ਉਹ ਇੱਕ- ਦੂਜੇ ਨੂੰ ਸਿੱਧਾ ਨਾ ਪੁੱਛਕੇ ਬੁਝਾਰਤਾਂ ਪਾ ਕੇ ਪੁੱਛਦੇ ਸਨ।ਉਹ ਪਰਿਵਾਰ ਦੇ ਮੁੱਖੀ ਦੇ ਨਾਮ ਦਾ ਪਹਿਲਾ ਅੱਖਰ, ਕੋਈ ਖਾਸ ਨਿਸ਼ਾਨੀ ਆਦਿ ਦੱਸਕੇ ਪੁੱਛਦੇ ਸਨ। ਇਸ ਤਰ੍ਹਾਂ ਉਹ ਖੜਮਸਤੀਆਂ ਕਰਦੇ, ਟਿੱਲਵੇ ਟਿੱਲਵੀਆਂ ਬੁੱਝਦੇ ਜਾਣਕਾਰੀ ਇਕੱਠੀ ਕਰਦੇ ਹੋਏ ਬਹੁਤ ਜ਼ਿਆਦਾ ਮੰਨੋਰੰਜਨ ਕਰਦੇ ਸਨ।

ਬਾਂਦਰ ਕਿੱਲਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਕਸਰਤ ਦੇ ਨਾਲ਼-ਨਾਲ਼ ਇਹ ਖੇਡ ਮੰਨੋਰੰਜਨ ਵੀ ਕਰਦੀ ਹੈ।ਇਸ ਖੇਡ ਵਿੱਚ ਮੁੰਡੇ ਇੱਕ ਖੁੱਲ੍ਹੀ ਥਾਂ ‘ਤੇ ਇੱਕ ਛੋਟਾ ਜਿਹਾ ਗੋਲ ਚੱਕਰ ਵਾਹ ਲੈਂਦੇ ਹਨ। ਫਿਰ ਉਹ ਵਾਰੀ -ਵਾਰੀ ਪੁੱਗਦੇ ਹਨ। ਆਖ਼ਰ ਵਿੱਚ ਜਿਹੜੇ ਦੋ ਮੁੰਡੇ ਰਹਿ ਜਾਣ,ਉਹਨਾਂ ਵਿੱਚੋਂ ਜਿਸ ਸਿਰ ਵਾਰੀ ਆ ਜਾਵੇ ਉਹ ਗੋਲ ਚੱਕਰ ਵਿੱਚ ਬੈਠ ਜਾਂਦਾ ਹੈ।ਦੂਜਾ ਮੁੰਡਾ ਰੱਸੀ ਜਾਂ ਪਰਨੇ ਦਾ ਇੱਕ ਲੜ ਆ ਫੜ੍ਹ ਲੈਂਦਾ ਹੈ ਅਤੇ ਦੂਸਰਾ ਉਸ ਨੂੰ ਫੜ੍ਹਾ ਦਿੰਦਾ ਹੈ। ਬਾਕੀ ਮੁੰਡੇ ਆਸੇ ਪਾਸੇ ਥੋੜ੍ਹਾ ਦੂਰ ਖੜ੍ਹ ਜਾਂਦੇ ਹਨ। ਉਹ ਝਕਾਨੀਆਂ ਦਿੰਦੇ ਹੋਏ ਗੋਲ ਚੱਕਰ ਵਿੱਚ ਬੈਠੇ ਮੁੰਡੇ ਦੇ ਧੱਫੇ ਮਾਰ ਕੇ ਦੌੜਦੇ ਹਨ। ਦੂਸਰਾ ਮੁੰਡਾ ਉਸ ਨੂੰ ਦੂਜਿਆਂ ਤੋਂ ਬਚਾਉਂਦਾ ਹੈ ਅਤੇ ਨਾਲ ਹੀ ਉਹਨਾਂ ਨੂੰ ਛੂਹਣ ਦੀ ਕੋਸ਼ਸ਼ ਵੀ ਕਰਦਾ ਹੈ। ਇਸ ਸਮੇਂ ਇਹਨਾਂ ਦੋਹਾਂ ਮੁੰਡਿਆ ਨੇ ਰੱਸੀ ਜਾਂ ਪਰਨੇ ਦਾ ਲੜ ਵੀ ਨਹੀਂ ਛੱਡਣਾ ਹੁੰਦਾ। ਜਿਹੜਾ ਮੁੰਡਾ ਛੂਹਿਆ ਜਾਵੇ ਉਸ ਸਿਰ ਵਾਰੀ ਆ ਜਾਂਦੀ ਹੈ ਅਤੇ ਫਿਰ ਉਸ ਨੂੰ ਗੋਲ ਚੱਕਰ ਵਿੱਚ ਬੈਠਣਾ ਪੈਂਦਾ ਹੈ।

ਛਿੱਤਰ ਕਿੱਲਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪਿੰਡਾਂ ਦੇ ਨਿਆਣੇ ਅਜੇ ਵੀ ਕਿਤੇ ਕਿਤੇ ਇਹ ਖੇਡ ਖੇਡਦੇ ਹਨ।ਇਸ ਖੇਡ ਵਿੱਚ ਧਰਤੀ’ਤੇ ਇੱਕ ਛੋਟਾ ਜਿਹਾ ਗੋਲ ਦਾਇਰਾ ਵਾਹ ਲਿਆ ਜਾਂਦਾ ਹੈ। ਨਿਆਣੇ ਆਪਣੇ ਪੈਰਾਂ ਵਿੱਚ ਪਾਏ ਹੋਏ ਬੂਟ ਚੱਪਲਾਂ ਆਦਿ ਉਸ ਦਾਇਰੇ ਵਿੱਚ ਰੱਖ ਦਿੰਦੇ ਹਨ। ਫਿਰ ਉਹ ਵਾਰੀ ਵਾਰੀ ਪੁੱਗਦੇ ਹਨ । ਜਿਸ ਬੱਚੇ ਸਿਰ ਵਾਰੀ ਆ ਜਾਵੇ ਉਹ ਛਿੱਤਰਾਂ ਦੀ ਰਾਖੀ ਲਈ ਗੋਲ ਦਾਇਰੇ ਵਿੱਚ ਖੜ੍ਹ ਜਾਂਦਾ ਹੈ। ਦੂਜੇ ਬੱਚੇ ਰੌਲਾ ਪਾਉਂਦੇ, ਸੀਟੀਆਂ ਮਾਰਦੇ ਉਸ ਨੂੰ ਝਾਕੇ ਦਿੰਦੇ ਦਾਇਰੇ ਵਿੱਚੋਂ ਛਿੱਤਰ ਚੁੱਕਦੇ ਜਾਂਦੇ ਹਨ। ਇਸ ਵੇਲ਼ੇ ਜੋਕਰ ਕੋਈ ਬੱਚਾ ਛੂਹਿਆ ਜਾਵੇ ਤਾਂ ਵਾਰੀ ਉਸ ਸਿਰ ਆ ਜਾਂਦੀ ਹੈ ਨਹੀਂ ਤਾਂ ਜਦ ਸਾਰੇ ਛਿੱਤਰ ਚੁੱਕੇ ਜਾਣ ਤਾਂ ਵਾਰੀ ਵਾਲੇ ਬੱਚੇ ਨੂੰ ਦੂਜਿਆਂ ਤੋਂ ਅੱਖ ਬਚਾ ਕੇ ਅਚਾਨਕ ਨਿਸਚਿਤ ਕੀਤੇ ਸਥਾਨ ਨੂੰ ਹੱਥ ਲਾਉਣ ਲਈ ਦੌੜਨਾ ਪੈਂਦਾ ਹੈ। ਦੂਜੇ ਬੱਚੇ ਉਸ ਉੱਤੇ ਛਿੱਤਰਾਂ ਦੀ ਬਰਸਾਤ ਕਰਦੇ ਹੋਏ ਉਸ ਦੇ ਮਗਰ ਦੌੜਦੇ ਹਨ। ਇਸ ਤਰ੍ਹਾਂ ਇੱਕ ਵਾਰੀ ਪੂਰੀ ਹੋਣ’ਤੇ ਫਿਰ ਪੁੱਗ ਕੇ ਦੂਜੀ ਵਾਰੀ ਸ਼ੁਰੂ ਕਰ ਲੈਂਦੇ ਹਨ।

ਰੁਮਾਲ ਚੁੱਕਣਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਬੱਚੇ ਆਪਸ ਵਿੱਚ ਦੋ ਬਰਾਬਰ ਟੋਲੀਆਂ ਬਣਾ ਲੈਂਦੇ ਹਨ। ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਉਹ ਧਰਤੀ ਤੇ ਇੱਕ ਗੋਲ ਦਾਇਰਾ ਵਾਹ ਕੇ ਉਸ ਵਿੱਚ ਇੱਕ ਰੁਮਾਲ ਰੱਖ ਦਿੰਦੇ ਹਨ।ਦੋਵੇਂ ਟੋਲੀਆਂ ਉਸ ਦਾਇਰੇ ਤੋਂ ਇੱਕੋ ਜਿੰਨੀ ਦੂਰੀ ਤੇ ਆਪਣੇ ਪਾਲ਼ੇ ਤੇ ਖੜ੍ਹੋ ਜਾਂਦੀਆਂ ਹਨ।ਇੱਕ ਚੁਸਤ ਫ਼ੁਰਤੀਲਾ ਬੱਚਾ ਨਿਗਰਾਨੀ ਲਈ ਦਾਇਰੇ ਕੋਲ ਖੜ੍ਹ ਜਾਂਦਾ ਹੈ। ਉਸ ਦੇ ਇਸ਼ਾਰੇ ‘ਤੇ ਦੋਹਾਂ ਪਾਸਿਓਂ ਇੱਕ-ਇੱਕ ਖਿਡਾਰੀ ਦਾਇਰੇ ਕੋਲ਼ ਆਉਂਦਾ ਹੈ। ਦੋਵੇਂ ਖਿਡਾਰੀ ਇੱਕ ਦੂਜੇ ਨੂੰ ਝਕਾਨੀ ਦਿੰਦਿਆਂ ਰੁਮਾਲ ਚੁੱਕਣ ਦੀ ਕੋਸ਼ਸ਼ ਕਰਦੇ ਹਨ। ਉਹਨਾਂ ਵਿੱਚੋਂ ਜੋ ਵੀ ਤੇਜ਼- -ਤਰਾਰ ਹੁੰਦਾ ਹੈ ਉਹ ਰੁਮਾਲ ਚੁੱਕ ਕੇ ਆਪਣੇ ਪਾਲੇ ਵੱਲ ਭੱਜਦਾ ਹੈ ਅਤੇ ਦੂਸਰਾ ਉਸ ਨੂੰ ਛੂੰਹਦਾ ਹੈ। ਜੇਕਰ ਉਹ ਛੂਹਿਆ ਜਾਵੇ ਤਾਂ ਅੰਕ ਛੂਹਣ ਵਾਲੇ ਦੀ ਟੋਲੀ ਦਾ ਅਤੇ ਜੇਕਰ ਉਹ ਆਪਣਾ ਪਾਲ਼ਾ ਟੱਪ ਜਾਵੇ ਤਾਂ ਅੰਕ ਉਸ ਦੀ ਟੋਲੀ ਦਾ। ਇਸ ਤਰ੍ਹਾਂ ਦੋਵਾਂ ਟੋਲੀਆਂ ਦੇ ਸਾਰੇ ਹੀ ਖਿਡਾਰੀ ਇਹ ਖੇਡ ਖੇਡਦੇ ਹਨ।ਵੱਧ ਅੰਕ ਲੈਣ ਵਾਲ਼ੀ ਟੋਲੀ ਜੇਤੂ ਮੰਨੀ ਜਾਂਦੀ ਹੈ।

ਵਾਂਝੂ (ਫ਼ਰਲਾਂਗ)

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਦੋਹਾਂ ਟੋਲੀਆਂ ਦੇ ਆਮ ਕਰਕੇ ਪੰਜ-ਪੰਜ ਖਿਡਾਰੀ ਹੁੰਦੇ ਹਨ। ਉਹ ਧਰਤੀ ਲਕੀਰਾਂ ਮਾਰ ਕੇ ਸੜਕਾਂ ਬਣਾ . ਕੇ ਮੈਦਾਨ ਤਿਆਰ ਕਰ ਲੈਂਦੇ ਹਨ।ਵਾਰੀ ਦੇਣ ਵਾਲੀ ਟੀਮ ਦਾ ਸਭ ਤੋਂ ਫੁਰਤੀਲਾ ਖਿਡਾਰੀ ਅੱਗੇ ਵਾਲ਼ੀ ਸੜਕ ‘ਤੇ ਖੜ੍ਹ ਜਾਂਦਾ ਹੈ। ਉਹ ਆਪਣੀ ਸੜਕ ਤੋਂ ਇਲਾਵਾ ਵਿਚਕਾਰਲੀ ਸੜਕ’ਤੇ ਵੀ ਜਾ ਸਕਦਾ ਹੈ ਜਦਕਿ ਬਾਕੀ ਖਿਡਾਰੀ ਸਿਰਫ ਉਸੇ ਸੜਕ’ਤੇ ਹੀ ਦੌੜ ਸਕਦੇ ਹਨ ਜਿੱਥੇ ਉਹ ਖੜ੍ਹੇ ਹਨ। ਵਿਰੋਧੀ ਟੋਲੀ ਦੇ ਖਿਡਾਰੀ ਮੈਦਾਨ ਵਿੱਚ ਆਉਣ ਲਈ ਝਕਾਨੀਆਂ ਦਿੰਦੇ ਹੋਏ ਭੱਜ ਕੇ ਆਉਂਦੇ ਹਨ। ਉਹ ਸਾਰਾ ਮੈਦਾਨ ਪਾਰ ਕਰਕੇ ਫਿਰ ਵਾਪਸ ਆਪਣੀ ਥਾਂ ਤੇ ਆਉਣਾ ਚਾਹੁੰਦੇ ਹਨ। ਜੇਕਰ ਮੈਦਾਨ ਪਾਰ ਕਰਦੇ ਸਮੇਂ ਉਹਨਾਂ ਦਾ ਇੱਕ ਵੀ ਖਿਡਾਰੀ ਛੁਹਿਆ ਜਾਵੇ ਤਾਂ ਵਾਰੀ ਬਦਲ ਜਾਂਦੀ ਹੈ। ਜੇਕਰ ਉਹਨਾਂ ਵਿੱਚੋਂ ਇੱਕ ਵੀ ਮੈਦਾਨ ਵਿੱਚੋਂ ਸੁਰੱਖਿਅਤ ਵਾਪਸੀ ਕਰ ਲਵੇ ਤਾਂ ਸਾਰੀ ਹੀ ਟੀਮ ਜੇਤੂ ਮੰਨੀ ਜਾਂਦੀ ਹੈ।

ਲੰਗੜਾ ਸ਼ੇਰ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਲੰਗੜਾ ਸ਼ੇਰ ਛੋਟੇ ਬੱਚਿਆਂ ਦੀ ਬੜੀ ਮਨਪਸੰਦ ਖੇਡ ਹੈ। ਉਹ ਨੱਚਦੇ-ਟੱਪਦੇ, ਰੌਲ਼ਾ ਪਾਉਂਦੇ ਖ਼ੂਬ ਮਸਤੀ ਕਰਦੇ ਹਨ। ਇਸ ਖੇਡ ਵਿੱਚ ਬੱਚੇ ਜ਼ਮੀਨ’ਤੇ ਇੱਕ ਵੱਡਾ ਸਾਰਾ ਗੋਲ ਚੱਕਰ ਵਾਹ ਲੈਂਦੇ ਹਨ। ਫਿਰ ਉਹ ਆਪਸ ਵਿੱਚ ਪੁੱਗਦੇ ਹਨ। ਜਿਸ ਬੱਚੇ ਸਿਰ ਵਾਰੀ ਆ ਜਾਵੇ ਉਹ ਲੰਗੜਾ ਸ਼ੇਰ ਬਣ ਜਾਂਦਾ ਹੈ। ਸਾਰੇ ਬੱਚੇ ਉਸ ਚੱਕਰ ਵਿੱਚ ਖੜ ਜਾਂਦੇ ਹਨ। ਲੰਗੜਾ ਸ਼ੇਰ ਇੱਕ ਲੱਤ’ਤੇ ਟੱਪਦਾ ਹੋਇਆ ਉਹਨਾਂ ਨੂੰ ਛੂੰਹਦਾ ਹੈ। ਬੱਚਿਆਂ ਨੂੰ ਚੱਕਰ ਤੋਂ ਬਾਹਰ ਜਾਣ ਦੀ ਮਨਾਹੀ ਹੁੰਦੀ ਹੈ। ਜੋ ਬੱਚਾ ਛੂਹਿਆ ਜਾਵੇ ਫਿਰ ਉਸ ਨੂੰ ਲੰਗੜਾ ਸ਼ੇਰ ਬਣ ਕੇ ਵਾਰੀ ਦੇਣੀ ਪੈਂਦੀ ਹੈ।

ਗੀਟੇ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਗੀਟੇ ਕੁੜੀਆਂ ਦੀ ਸਭ ਤੋਂ ਪਿਆਰੀ ਖੇਡ ਹੈ। ਇਹ ਦੋ ਜਾਂ ਦੋ ਤੋਂ ਵੱਧ ਕੁੜੀਆਂ ਖੇਡਦੀਆਂ ਹਨ। ਕੁੜੀਆਂ ਬਾਲ ਗੀਤ ਗਾਉਂਦੀਆਂ, ਗੀਟਿਆਂ ਨੂੰ ਉਂਗਲਾਂ ਤੇ ਨਚਾਉਂਦੀਆਂ ਖੂਬ ਮੰਨੋਰੰਜਨ ਕਰਦੀਆਂ ਹਨ। ਇਹ ਖੇਡ ਰਬੜ ਦੀ ਗੇਂਦ ਨਾਲ਼ ਵੀ ਅਤੇ ਗੇਂਦ ਤੋਂ ਬਿਨਾਂ ਵੀ ਖੇਡੀ ਜਾਂਦੀ ਹੈ। ਕੁੜੀਆਂ ਆਮ ਕਰਕੇ ਪੱਥਰ ਜਾਂ ਪੱਕੀ ਰੋੜੀ ਦੇ ਪੰਜ ਗੀਟੇ ਲੈ ਕੇ ਖੇਡ ਸ਼ੁਰੂ ਕਰਦੀਆਂ ਹਨ। ਉਹ ਜ਼ਮੀਨ ਤੇ ਪਬਲਾ ਮਾਰ ਕੇ ਬੈਠ ਜਾਂਦੀਆਂ ਹਨ । ਇੱਕ ਕੁੜੀ ਗੀਟਿਆਂ ਨਾਲ ਖੇਡਦੀ ਹੈ ਅਤੇ ਬਾਕੀ ਕੁੜੀਆਂ ਉਸ ਦੀ ਵਾਰੀ ਖਤਮ ਹੋਣ ਦੀ ਉਡੀਕ ਕਰਦੀਆਂ ਹਨ।ਵਾਰੀ ਵਾਲ਼ੀ ਕੁੜੀ ਪੰਜਾਂ ਗੀਟਿਆਂ ਨੂੰ ਵਾਰੀ-ਵਾਰੀ ਹੱਥ ਤੇ ਰੱਖ ਕੇ ਬੁੜਕਾਉਂਦੀ ਹੈ।ਕਦੇ ਉਂਗਲਾਂ ਵਿੱਚ ਅੜਾਉਂਦੀਹੈ ਕਦੇ ਪੁੱਠੇ ਹੱਥ ਉੱਤੇ ਰੱਖ ਕੇ ਬੜਕਾਉਂਦਿਆ ਧਰਤੀ ਤੇ ਡਿੱਗਣ ਤੋਂ ਬਚਾਉਂਦੀ ਹੈ। ਇਹ ਕਰਤਬ ਕਰਦਿਆਂ ਜੇਕਰ ਗੀਟੇ ਹੇਠਾਂ ਡਿੱਗ ਪੈਣ ਤਾਂ ਵਾਰੀ ਕੱਟੀ ਜਾਂਦੀ ਹੈ।

ਨੂਣ ਤੇਲ ਲੱਲੇ 

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਖੇਡ ਬੱਚੇ ਖੁੱਲ੍ਹੀ ਥਾਂ ਤੇ ਖੇਡਦੇ ਹਨ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਇਹ ਖੇਡ ਬੜੀ ਫ਼ੁਰਤੀ ਨਾਲ਼ ਖੇਡਣੀ ਪੈਂਦੀ ਹੈ। ਖਿਡਾਰੀ ਇੱਕ-ਦੂਜੇ ਤੋਂ ਦਸ- ਬਾਰਾਂ ਫੁੱਟ ਦੀ ਦੂਰੀ ਤੇ ਛੋਟੇ-ਛੋਟੇ ਟੋਏ ਪੁੱਟਦੇ ਹਨ ਜਿਨ੍ਹਾਂ ਨੂੰ ਲੱਲ੍ਹੇ ਕਿਹਾ ਜਾਂਦਾ ਹੈ। ਖਿਡਾਰੀਆਂ ਕੋਲ ਦੇਸੀ ਖੂੰਡੇ ਹੁੰਦੇ ਹਨ। ਉਹ ਆਪਣੇ ਖੂੰਡਿਆਂ ਨੂੰ ਲੱਲਿਆਂ ਵਿੱਚ ਪਾਕੇ ਖੜ ਜਾਂਦੇ ਹਨ। ਵਾਰੀ ਦੇਣ ਵਾਲਾ ਖਿਡਾਰੀ ਖਿੱਦੋ (ਗੇਂਦ) ਨੂੰ ਫੜ੍ਹ ਕੇ ਭੱਜਦਾ ਹੋਇਆ ਨੇੜੇ ਦੇ ਕਿਸੇ ਖਿਡਾਰੀ ਦੇ ਮਾਰਦਾ ਹੈ। ਜੇਕਰ ਖਿੱਦੋ ਉਸ ਦੇ ਵੱਜ ਜਾਵੇ ਤਾਂ ਵਾਰੀ ਉਸ ਸਿਰ ਆ ਜਾਂਦੀ ਹੈ। ਖਿੱਦੋ ਵਾਲ਼ਾ ਖਿਡਾਰੀ ਉਸ ਦਾ ਖੂੰਡਾ ਅਤੇ ਲੱਲ੍ਹਾ ਮੱਲ ਲੈਂਦਾ ਹੈ। ਜੇਕਰ ਖਿੱਦੋ ਨਾ ਵੱਜੇ ਤਾਂ ਦੂਜੇ ਖਿਡਾਰੀ ਆਪਣੇ ਲੱਲ੍ਹੇ ਛੱਡ ਕੇ ਖਿੱਦੋ ਦੇ ਟੁੱਲ ਮਾਰਦੇ ਹਨ। ਵਾਰੀ ਵਾਲ਼ਾ ਖਿਡਾਰੀ ਕਦੇ ਖਿੱਦੋ ਨੂੰ ਫੜ੍ਹਨ ਲਈ ਦੌੜਦਾ ਹੈ ਅਤੇ ਕਦੇ ਲੱਲ੍ਹਾ ਮੱਲਣ ਲਈ। ਜੇਕਰ ਉਹ ਕਿਸੇ ਦਾ ਲੱਲ੍ਹਾ ਮੱਲ ਲਵੇ ਤਾਂ ਵਾਰੀ ਬਦਲ ਜਾਂਦੀ ਹੈ।

ਸ਼ੱਕਰ ਭਿੱਜੀ ਪੱਠਾਂ ਘਰਮੱਸ)

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਖੇਡ ਮੁੰਡੇ ਦੋ ਟੋਲੀਆਂ ਬਣਾ ਕੇ ਖੇਡਦੇ ਹਨ।ਦੋਨਾਂ ਟੋਲੀਆਂ ਵਿੱਚ ਇੱਕੋ ਜਿੰਨੇ ਖਿਡਾਰੀ ਹੁੰਦੇ ਹਨ। ਪੁੱਗਣ ਤੋਂ ਬਾਅਦ ਜਿਸ ਟੋਲੀ ਸਿਰ ਵਾਰੀ ਆ ਜਾਵੇ ਉਸ ਟੋਲੀ ਦੇ ਖਿਡਾਰੀ ਕਿਸੇ ਕੰਧ ਜਾਂ ਦਰਖਤ ਦਾ ਸਹਾਰਾ ਲੈਂਦਿਆਂ ਕੋਡੇ ਹੋਏ ਆਗੂ ਦੇ ਪਿੱਛੇ ਇੱਕ-ਦੂਜੇ ਪਿੱਛੇ ਕਤਾਰ ਵਿੱਚ ਕੋਡੇ ਖੜ੍ਹੋ ਜਾਂਦੇ ਹਨ। ਇਹਨਾਂ ਖਿਡਾਰੀਆਂ ਨੂੰ ਘੋੜੀਆਂ ਕਹਿੰਦੇ ਹਨ। ਦੂਜੀ ਟੋਲੀ ਦੇ ਖਿਡਾਰੀ ਵਾਰੀ-ਵਾਰੀ ਦੂਰੋਂ ਭੱਜ ਕੇ ਆਉਂਦੇ ਅਤੇ ਪਲਾਕੀ ਮਾਹ ਕੇ ਉਹਨਾਂ ਉੱਤੇ ਬੈਠਦੇ ਜਾਂਦੇ ਹਨ। ਇਹਨਾਂ ਨੂੰ ਸ਼ੱਕਰ ਦੀਆਂ ਬੋਰੀਆਂ ਕਹਿੰਦੇ ਹਨ। ਹੇਠਲੀ ਟੋਲੀ ਵਾਲੇ ਹਿਲਜੁਲ ਕਰਦੇ ਉਹਨਾਂ ਦੇ ਪੈਰ ਜ਼ਮੀਨ ਤੇ ਲਾਉਣਾ ਚਾਹੁੰਦੇਨੇ। ਜੇਕਰ ਪਲਾਕੀ ਮਾਰ ਕੇ ਬੈਠਾ ਨਾ ਜਾਵੇ ਤਾਂ ਸ਼ੱਕਰ ਭਿੱਜੀ ਹੋ ਜਾਂਦੀ ਹੈ। ਜੇ ਉਹਨਾਂ ਦੇ ਪੈਰ ਜ਼ਮੀਨ ਤੇ ਲੱਗ ਜਾਣ ਤਾਂ ਵਾਰੀ ਥਦਲ ਜਾਂਦੀ ਹੈ । ਜੇਕਰ ਹੇਠਲੀ ਟੋਲੀ ਥੱਕ ਜਾਵੇ ਤਾਂ ਉਪਰਲੇ ਉਹਨਾਂ ਨੂੰ ਠਿੱਠ ਕਰਦੇ ਹੋਏ ਪੁੱਛਦੇ ਹਨ- ਸ਼ੱਕਰ ਭਿੱਜੀ ਕਿ ਨਾਂ ? ਜੇਕਰ ਹੇਠਲੀ ਟੋਲੀ ਹਾਰ ਮੰਨਕੇ ਹਾਂ ਕਹਿ ਦੇਵੇ ਤਾਂ ਵਾਰੀ ਬਦਲ ਜਾਂਦੀ ਹੈ।

ਚਾਰ ਨੁੱਕਰੀ (ਗੁੱਠ ਮੱਲਣੀ)

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਆਮ ਕਰਕੇ ਪੰਜ ਖਿਡਾਰੀ ਖੇਡਦੇ ਹਨ। ਬੱਚੇ ਧਰਤੀ ਤੇ ਇੱਕ ਚੌਰਸ ਵੱਡਾ ਸਾਰਾ ਡੱਬਾ ਵਾਹ ਲੈਂਦੇ ਹਨ।

ਉਹ ਇਸ ਡੱਬੇ ਦੀਆਂ ਚਾਰੋਂ ਨੁੱਕਰਾਂ ਵਿੱਚ ਆਪਣੇ ਖੜ੍ਹਨ ਲਈ ਛੋਟੇ-ਛੋਟੇ ਘਰ ਬਣਾ ਲੈਂਦੇ ਹਨ। ਫਿਰ ਉਹ ਆਪਸ ਵਿੱਚ ਪੁੱਗਦੇ ਹਨ। ਜਿਸ ਬੱਚੇ ਸਿਰ ਵਾਰੀ ਆ ਜਾਵੇ ਉਹ ਡੱਬੇ ਦੇ ਵਿਚਾਲੇ ਖੜ੍ਹ ਜਾਂਦਾ ਹੈ ਅਤੇ ਬਾਕੀ ਬੱਚੇ ਚਾਰੇ ਵੱਖ-ਵੱਖ ਨੁੱਕਰਾਂ ਤੇ ਬਣੇ ਘਰ ਮੱਲ ਕੇ ਖੜ੍ਹ ਜਾਂਦੇ ਹਨ। ਵਾਰੀ ਦੇਣ ਵਾਲ਼ਾ ਬੱਚਾ ਪੂਰਾ ਚੌਕੰਨਾ ਹੋ ਕੇ ਉਹਨਾਂ ਵੱਲ ਦੇਖਦਾ ਹੈ। ਚਾਰੇ ਕੋਨਿਆਂ ਤੇ ਖੜ੍ਹੇ ਬੱਚੇ ਝੁਕਾਨੀ ਦਿੰਦੇ ਹੋਏ ਆਪਸ ਵਿੱਚ ਕੋਨੇ ਬਦਲਦੇ ਹਨ। ਵਾਰੀ ਵਾਲੇ ਬੱਚੇ ਨੇ ਇਸੇ ਸਮੇਂ ਵਿੱਚ ਹੀ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਛੁਹਣਾ ਹੁੰਦਾ ਹੈ। ਬੱਚੇ ਨੱਚਦੇ ਟੱਪਦੇ ਖੂਬ ਅਨੰਦ ਮਾਣਦਿਆਂ ਉਸ ਨੂੰ ਝਕਾਨੀਆਂ ਦਿੰਦੇ ਹਨ। ਜਿਹੜਾ ਛੂਹਿਆ ਜਾਵੇ ਵਾਰੀ ਉਸ ਸਿਰ ਆ ਜਾਂਦੀ ਹੈ।

ਇੱਟ ਖੜੱਕਾ ਜਾਂ ਇੱਟ ਵੱਟਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਪੱਛਮੀ ਪੰਜਾਬ ਵਿੱਚ ਇੱਟ ਖੜੱਕਾ ਅਤੇ ਪੂਰਬੀ ਪੰਜਾਬ ਵਿੱਚ ਇਸ ਖੇਡ ਨੂੰ ਇੱਟ ਵੱਟਾ ਕਿਹਾ ਜਾਂਦਾ ਹੈ। ਇਸ ਖੇਡ ਵਿੱਚ ਸ਼ਾਮਲ ਸਾਰੇ ਖਿਡਾਰੀ ਇੱਕ ਥਾਂ ਖੜ, ਜਾਂਦੇ ਹਨ। ਫਿਰ ਉਹ ਆਪਣਾ-ਆਪਣਾ ਵੱਟਾ ਦੂਰ ਵਗਾਹ ਮਾਰਦੇ ਹਨ।ਜਿਸ ਖਿਡਾਰੀ ਦਾ ਵੱਟਾ ਸਭ ਤੋਂ ਦੂਰ ਡਿੱਗਿਆ ਹੋਵੇ, ਉਹ ਉੱਥੋਂ ਖੜ੍ਹ ਕੇ ਆਪਣੇ ਵੱਟੇ ਨਾਲ ਦੂਜਿਆਂ ਦੇ ਵੱਟਿਆਂ ਨੂੰ ਨਿਸ਼ਾਨਾ ਲਗਾਉਂਦਾ ਹੈ। ਜਿਸ ਦੇ ਵੱਟੇ ਨੂੰ ਵੀ ਨਿਸ਼ਾਨਾ ਲੱਗ ਜਾਵੇ, ਉਹ ਉਸ ਨੂੰ ਘੋੜੀ ਬਣਾ ਕੇ ਆਪਣੇ ਵੱਟੇ ਤੱਕ ਹੂਟਾ ਲੈਂਦਾ ਹੈ। ਉੱਥੋਂ ਫਿਰ ਉਹ ਦੁਬਾਰਾ ਵਾਰੀ ਲੈ ਕੇ ਨਿਸ਼ਾਨਾ ਲਗਾਉਂਦਾ ਹੈ। ਜੇ ਨਿਸ਼ਾਨਾ ਲੱਗ ਜਾਵੇ ਤਾਂ ਫਿਰ ਹੂਟਾ ਲੈਂਦਾ ਹੈ। ਜੇਕਰ ਨਿਸ਼ਾਨਾ ਨਾ ਲੱਗੇ ਤਾਂ ਪਹਿਲਾ ਜੋ ਬੱਚਾ ਘੋੜੀ ਬਣਿਆ ਸੀ ਉਹ ਨਿਸ਼ਾਨਾ ਲਗਾਉਣ ਦੀ ਵਾਰੀ ਲੈਕੇ ਖੇਡ ਸ਼ੁਰੂ ਕਰ ਲੈਂਦਾ ਹੈ।

ਭਾਬੀ -ਦਿਉਰ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਤਾਸ਼ ਦੇ 52 ਪੱਤਿਆਂ ਦੀ ਇਹ ਖੇਡ ਬਹੁਤ ਹਾਸੇ- ਖੇਡੇ ਵਾਲ਼ੀ ਹੈ।ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ| ਪੱਤਿਆਂ ਨੂੰ ਚੰਗੀ ਤਰ੍ਹਾਂ ਤਰਾਸ਼ ਕੇ ਸਾਰਿਆਂ ਨੂੰ ਲੜੀਵਾਰ ਇੱਕੋ ਜਿੰਨੇ ਵੰਡੇ ਜਾਂਦੇ ਹਨ। ਸਭ ਤੋਂ ਪਹਿਲਾਂ ਹੁਕਮ ਦਾ ਯੱਕਾ (ਛੱਬੂ) ਸੁੱਟਿਆ ਜਾਂਦਾ ਹੈ। ਸਭ ਤੋਂ ਵੱਡਾ ਪੱਤਾ ਸੁੱਟਣ ਵਾਲੇ ਦੀ ਸਰ | ਵਾਰੀ ਮੰਨੀ ਜਾਂਦੀ ਹੈ। ਸਰ ਪੂਰੀ ਹੋਣ ਤੇ ਪਾਸੇ ਰੱਖ ਲਈ ਜਾਂਦੀ ਹੈ। ਵਾਰੀ ਵਾਲਾ ਜਿਸ ਰੰਗ ਦਾ ਪੱਤਾ ਸੁੱਟਦਾ ਹੈ ਬਾਕੀ ਖਿਡਾਰੀ ਵੀ ਉਸੇ ਰੰਗਦੇ ਪੱਤੇ ਸੁੱਟ ਕੇ ਸਰ ਪੂਰੀ ਕਰਦੇ ਹਨ।ਹਰ ਖਿਡਾਰੀ ਆਪਣੀ ਪੱਤਾ ਸੁੱਟਣ ਦੀ ਪਹਿਲ ਤੋਂ ਬਚਣਾ ਚਾਹੁੰਦਾ ਹੈ। ਜੇਕਰ ਸੁੱਟੇ ਗਏ ਪੱਤੇ ਨਾਲ ਦੇ ਰੰਗ ਦਾ ਪੱਤਾ ਅਗਲੇ ਖਿਡਾਰੀ ਕੋਲ਼ ਨਾ ਹੋਵੇ ਤਾਂ ਉਹ ਆਪਣੇ ਕੋਲੋਂ ਹੋਰ ਰੰਗ ਦਾ ਵੱਡਾ ਪੱਤਾ ਦੇ ਕੇ ਘੜੁੱਲ ਚਕਾਉਂਦਾ ਹੈ। ਭਾਵ ਕਿ ਉਸ ਗੇੜ ਦੇ ਸਾਰੇ ਪੱਤੇ ਹੇਠਾ ਪਏ ਪੱਤਿਆਂ ਵਿੱਚ ਵੱਡੇ ਵਾਲੇ ਨੂੰ ਚੁੱਕਣੇ ਪੈਂਦੇ ਹਨ। ਸਰਾਂ ਬਣਦੀਆਂ, ਵਾਰੀਆਂ ਚੱਲਦੀਆਂ ਅਤੇ ਪੱਤੇ ਮੁੱਕਣ ਤੇ ਖਿਡਾਰੀ ਵਾਰੀ ਵਾਰੀ ਖੇਡ ਤੋਂ ਬਾਹਰ ਹੋਈ ਜਾਂਦੇ ਨੇ। ਆਖ਼ਰ ਉੱਤੇ ਜਿਸ ਖਿਡਾਰੀ ਕੋਲ ਪੱਤੇ ਬਚ ਜਾਣ ਉਹ ਭਾਬੀ ਬਣ ਜਾਂਦਾ ਹੈ।

ਬਰਫ਼ ਪਾਣੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਬੱਚਿਆਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। ਬੱਚੇ ਇਕੱਠੇ ਹੋ ਕੇ ਪੁੱਗਦੇ ਹਨ।ਫਿਰ ਬੱਚੇ ਦੂਰ- ਦੂਰ ਜਾ ਖਲੋਂਦੇ ਹਨ। ਜਿਸ ਸਿਰ ਵਾਰੀ ਆ ਜਾਵੇ ਉਸ ਨੇ ਦੂਜੇ ਬੱਚਿਆ ਨੂੰ ਛੂਹ ਕੇ ਉਸ ਨੂੰ ਬਰਫ ਕਹਿਣਾ ਹੁੰਦਾ ਹੈ । ਜੋ ਛੋਹਿਆ ਜਾਵੇ ਉਹ ਉੱਥੇ ਹੀ ਬਰਫ ਬਣ ਕੇ ਜੰਮ ਕੇ ਇੱਕ ਥਾਂ ਖੜ ਜਾਂਦਾ ਹੈ। ਦੂਜੇ ਬੱਚੇ‘ਪਾਣੀ’ਬਣੇ ਹੁੰਦੇ ਹਨ,ਉਹ ਨੱਚਦੇ, ਟੱਪਦੈ ਛੂਹੇ ਜਾਣ ਤੋਂ ਬਚਣ ਲਈ ਭੱਜਦੇ ਹਨ।ਇਸੇ ਸਮੇਂ ਵਿੱਚ ਉਹਨਾਂ ਨੇ ਬਰਫ ਬਣੇ ਬੱਚੇ ਨੂੰ ਛੂਹ ਕੇ ‘ਪਾਣੀ’ ਵੀ ਕਹਿਣਾ ਹੁੰਦਾ ਹੈ। ਜੇ ਉਹ ਬਰਫ ਤੋਂ ਪਾਣੀ ਬਣਾ ਲੈਣ ਤਾਂ ਉਹ ਬੱਚਾ ਫਿਰ ਦੌੜਨ ਲੱਗਦਾ ਹੈ। ਵਾਰੀ ਵਾਲੇ ਬੱਚੇ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਬਰਫ ਬਣਾਉਣਾ ਤੇ ਦੂਜਿਆਂ ਨੇ ਬਚਦਿਆਂ ਹੋਇ- -ਆਂ ਪਾਣੀ ਬਣਾਉਣਾ ਹੁੰਦਾ ਹੈ। ਇਸ ਤਰਾਂ ਝਕਾਨੀਆ ਦਾ ਦੌਰ ਚੱਲਦਾ ਹੈ ਅਤੇ ਸਾਰੇ ਬੱਚਿਆਂ ਦੇ ਬਰਫ ਬਣ ਜਾਣ ਤੋਂ ਬਾਅਦ ਖੇਡ ਦੁਬਾਰਾ ਸ਼ੁਰੂ ਹੁੰਦੀ ਹੈ।

ਘੜਾ ਸਟਾਪੂ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਹ ਖੇਡ ਆਮ ਕਰਕੇ ਪੱਛਮੀਂ ਪੰਜਾਬ ਦੇ ਲਹੌਰ, ਕਸੂਰ, ਸ਼ੇਖੂਪੁਰਾ ਅਤੇ ਪੱਛਮੀਂ ਪੰਜਾਬ ਦੀ ਸਰਹੱਦ ਦੇ ਨਾਲ਼ ਲੱਗਦੇ ਪੂਰਬੀ ਪੰਜਾਬ ਦੇ ਇਲਾਕਿਆਂ ਵਿੱਚ ਖੇਡੀ ਜਾਂਦੀ ਹੈ। ਕੁੜੀਆਂ ਘੜੇ ਦੇ ਠੀਕਰੇ ਤੋਂ ਗੀਟੀ ਬਣਾ ਲੈਂਦੀਆਂ ਹਨ। ਉਹ ਜ਼ਮੀਨ’ਤੇ ਘੜੇ ਦੀ ਸ਼ਕਲ ਵਰਗਾ ਸਟਾਪੂ ਵਾਹ ਲੈਂਦੀਆਂ ਹਨ। ਫਿਰ ਉਹ ਪੁੱਗਦੀਆਂ ਹਨ। ਜੇਤੂ ਕੁੜੀ ਆਪਣੀ ਵਾਰੀ ਸ਼ੁਰੂ ਕਰਨ ਵੇਲੇ ਉੱਪਰ ਦਿੱਤੇ ਚਿੱਤਰ ਅਨੁਸਾਰ ਗੀਟੀ ਜਾਂ ਡਿੱਕਰੀ ਸੁੱਟ ਕੇ ਇੱਕ ਲੱਤ ਤੇ ਟੱਪਦਿਆਂ ਉਸ ਨੂੰ ਠੁੱਡੇ ਮਾਰ ਕੇ ਸਾਰੇ ਡੱਬਿਆਂ ਵਿੱਚੋਂ ਪਾਰ ਕਰਕੇ ਆਖਰ ਤੇ ਵਿਚਕਾਰਲੇ ਡੱਬੇ ਵਿੱਚ ਲਿਜਾਂਦੀ ਹੈ। ਖੇਡਦੇ ਸਮੇਂ ਜੇਕਰ ਡਿੱਕਰੀ ਲਕੀਰ ਤੇ ਅਟਕ ਜਾਵੇ ਜਾਂ ਦੋਵੇਂ ਪੈਰ ਜ਼ਮੀਨ ਤੇ ਲੱਗ ਜਾਣ ਤਾਂ ਵਾਰੀ ਕੱਟੀ ਜਾਂਦੀ ਹੈ।ਜੇ ਸਟਾਪੂ ਪੂਰਾ ਹੋ ਜਾਵੇ ਤਾਂ ਵਾਰੀ ਦੂਜੀ ਵਾਰ ਫਿਰ ਸ਼ੁਰੂ ਹੋ ਜਾਂਦੀ ਹੈ

ਰੱਸੀ ਟੱਪਣਾ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਕੁੜੀਆਂ ਆਪਣੇ ਹੱਥਾਂ ਵਿੱਚ ਰੱਸੀ ਦੇ ਦੋਹਾਂ ਸਿਰਿਆਂ ਨੂੰ ਫੜ੍ਹ ਕੇ ਰੱਸੀ ਨੂੰ ਆਪਣੇ ਉੱਪਰੋਂ ਘੁੰਮਾਉਂਦੀਆਂ ਹਨ। ਇਹ ਰੱਸੀਂ ਅੰਦਾਜ਼ਨ ਦੋ ਕੁ ਮੀਟਰ ਲੰਬੀ ਹੁੰਦੀ ਹੈ। ਰੱਸੀ ਘੁੰਮ ਕੇ ਜਦੋਂ ਜ਼ਮੀਨ ਨਾਲ ਲੱਗਦੀ ਹੈ ਤਾਂ ਉਹ ਫ਼ੁਰਤੀ ਨਾਲ਼ ਉਸ ਉੱਤੋਂ ਟੱਪਦੀਆਂ ਹਨ। ਰੱਸੀ ਲਗਾਤਾਰ ਘੁੰਮਾਉਂਦੀਆਹਨ ਅਤੇ ਟੱਪਦੀਆਂ ਜਾਂਦੀਆਂ ਹਨ। ਬਿਨ੍ਹਾਂ ਰੁੱਕੇ ਸਾਹ ਚੜ੍ਹਨ ਅਤੇ ਥੱਕ ਜਾਣ ਤੱਕ ਉਹ ਰੱਸੀ ਟੱਪਦੀਆਂ ਹਨ। ਵੱਧ ਸਮਾਂ ਰੱਸੀ ਟੱਪਣ ਵਾਲੀ ਕੁੜੀ ਜੇਤੂ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਕਈ ਵਾਰ ਦੋ ਵੱਖ-ਵੱਖ ਕੁੜੀਆਂ ਇੱਕ ਰੱਸੀ ਦੇ ਦੋਨੋਂ ਸਿਰਿਆਂ ਨੂੰ ਫੜ ਕੇ ਦੂਰ-ਦੂਰ ਹੋ ਕੇ ਖੜ੍ਹ ਜਾਂਦੀਆਂ ਹਨ। ਉਹ ਰੱਸੀ ਨੂੰ ਥੋੜ੍ਹਾ ਢਿੱਲਾ ਛੱਡਦਿਆਂ ਲਗਾਤਾਰ ਇੱਕੋ ਲੈਅ ਵਿੱਚ ਘੁੰਮਾਉਂਦੀਆਂ ਹਨ।ਇੱਕ ਕੁੜੀ ਵਿਚਾਲੇ ਖੜ੍ਹ ਕੇ ਇਸ ਰੱਸੀ ਨੂੰ ਟੱਪਦੀ ਹੈ। ਉਸ ਦੇ ਅਟਕਣ ਜਾਂ ਰੁਕਣ ਤੇ ਵਾਰੀ ਬਦਲ ਜਾਂਦੀ ਹੈ।

ਲਾਲ ਸਾੜ੍ਹੀ,ਨੀਲੀ ਸਾੜ੍ਹੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਕੁੜੀਆਂ ਆਪਸ ਵਿੱਚ ਦੋ ਬਰਾਬਰ ਟੋਲੀਆਂ ਵਿੱਚ ਵੰਡ ਕਰ ਲੈਂਦੀਆਂ ਹਨ।ਫਿਰ ਦੋਵੇਂ ਟੋਲੀਆਂ ਇੱਕ ਦੂਜੀ ਦੇ ਸਾਹਮਣੇ ਕੁੱਝ ਵਿੱਥ ਛੱਡ ਕੇ ਬੈਠ ਜਾਂਦੀਆਂ ਹਨ।ਵਿਰੋਧੀ ਟੋਲੀ ਵਿੱਚੋਂ ਇੱਕ ਕੁੜੀ ਜਾ ਕੇ ਦੂਜੀ ਟੋਲੀ ਵਿੱਚੋਂ ਕਿਸੇ ਇੱਕ ਕੁੜੀ ਦੀਆਂ ਅੱਖਾਂ ਤੇ ਹੱਥ ਧਰ ਕੇ ਆਪਣੀ ਟੋਲੀ ਨੂੰ ਸੰਬੋਧਿਤ ਕਰਕੇ ਗਾਉਂਦੀ ਹੈ: ‘ਲਾਲ ਸਾੜੀ, ਨੀਲੀ ਸਾੜ੍ਹੀ ਆ ਜਾ, ਮੱਥੇ ਤਿਲਕ ਲਗਾ ਜਾ। ਛੇਤੀ ਛੇਤੀ ਆਵੀਂ, ਦੇਰ ਨਾ ਲਗਾਵੀਂ।’ ਇਸੇ ਸਮੇਂ ਹੀ ਵਿਰੋਧੀ ਟੋਲੀ ਵਿੱਚੋਂ ਇੱਕ ਕੁੜੀ ਆ ਕੇ ਉਸ ਕੁੜੀ ਦੇ ਮੱਥੇ ‘ਤੇ ਤਿਲਕ ਲਾ ਕੇ ਅਪੋਛਲੇ ਜਿਹੇ ਆਪਣੀ ਥਾਂ ਤੇ ਵਾਪਸ ਆ ਬੈਠਦੀ ਹੈ। ਹੁਣ ਉਸ ਕੁੜੀ ਨੇ ਅੱਖਾ ਖੋਲ੍ਹਣ ਤੋਂ ਬਾਅਦ ਤਿਲਕ ਲਾਕੇ ਵਾਪਸ ਗਈ ਕੁੜੀ ਨੂੰ ਲੱਭਣਾ ਹੁੰਦਾ ਹੈ। ਜੇ ਉਹ ਲੱਭ ਲਵੇ ਤਾਂ ਫੜ੍ਹੀ ਗਈ ਕੁੜੀ ਨੂੰ ਦੋਹਾਂ ਟੋਲੀਆਂ ਦੇ ਵਿਚਾਲੇ ਖਾਲੀ ਥਾਂ ਤੇ ਬਿਠਾ ਦਿੱਤਾ’ ਜਾਂਦਾ ਹੈ । ਫਿਰ ਦੂਜੀ ਟੋਲੀ ਇਹੀ ਪ੍ਰੀਕਿਰਿਆ ਦੁਹਰਾਉਂਦੀ ਹੈ। ਜੇਕਰ ਕੁੜੀ ਨਾ ਬੁੱਝੀ ਜਾਵੇ ਤਾਂ ਉਸ ਟੋਲੀ ਦੀ ਵਾਹੀ ਬੱਚ ਜਾਂਦੀ ਹੈ। ਜਿਸ ਟੋਲੀ ਦੀਆਂ ਕੁੜੀਆਂ ਆਖ਼ਰ ਤੇ ਬਚ ਜਾਣ ਉਹ ਟੋਲੀ ਜੇਤੂ ਮੰਨੀ ਜਾਂਦੀ ਹੈ।

ਚਿੜੀ ਉੱਡ, ਕਾਂ ਉੱਡ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਇਸ ਖੇਡ ਵਿੱਚ ਦੋ ਬੱਚੇ ਆਹਮਣੇ-ਸਾਹਮਣੇ ਬੈਠ ਜਾਂਦੇ ਹਨ। ਇੱਕ ਬੱਚਾ ਦੂਸਰੇ ਬੱਚੇ ਨੂੰ ਪੰਛੀਆਂ ਦੇ ਨਾਮ ਲੈ ਕੇ ਉਹਨਾਂ ਦੇ ਉੱਡਣ ਬਾਰੇ ਪੁੱਛਦਾ ਹੈ। ਸਾਹਮਣੇ ਬੈਠੇ ਬੱਚੇ ਦੇ ਦੋਵੇਂ ਹੱਥ ਹੇਠਾਂ ਜ਼ਮੀਨ’ਤੇ ਰੱਖੇ ਹੁੰਦੇ ਹਨ। ਪਹਿਲਾ ਬੱਚਾ ਜਦ ਚਿੜੀ ਉੱਡ ਕਹਿੰਦਾ ਹੈ ਤਾਂ ਸਾਹਮਣੇ ਵਾਲ਼ਾ ਆਪਣੇ ਹੱਥ ਨੂੰ ਉੱਪਰ ਉਠਾ ਕੇ ਇਸਾਰੇ ਦੇ ਨਾਲ ਠੀਕ ਉੱਤਰ ਦਿੰਦਾ ਹੈ। ਕਾਂ ਉੱਡ ਕਹਿਣ ਤੇ ਵੀ ਉਹ ਇਸੇ ਤਰ੍ਹਾਂ ਕਰਦਾ ਹੈ। ਇਸ ਤਰਾਂ, ਪੁੱਛਦਿਆਂ ਉਸ ਨੂੰ ਭੁਲੇਖਾ ਦੇਣ ਲਈ ਨਾ ਉੱਡਣ ਵਾਲੇ ਪੰਛੀ, ਜਾਨਵਰ ਜਾਂ ਵਸਤੂ ਦਾ ਨਾਮ ਵੀ ਲਿਆ ਜਾਂਦਾ ਹੈ। ਜੇਕਰ ਉਹ ਬੇਧਿਆਨੀ ਵਿੱਚ ਗਲਤ ਜਵਾਬ ਦਿੰਦਿਆਂ ਹੱਥ ਉੱਪਰ ਉਠਾ ਲਵੇ ਤਾਂ ਪੁੱਛਣ ਵਾਲਾ ਬੱਚਾ ਉਸ ਦੇ ਦੋਵੇਂ ਹੱਥ ਜੜਾ ਕੇ ਉਸ ਦੇ ਹੱਥਾਂ ਤੇ ਮਾਰਦਾ ਹੈ। ਪਹਿਲੇ ਬੱਚੇ ਨੇ ਇਸ ਕੁੱਟ ਤੋਂ ਬਚਣ ਲਈ ਹੱਥਾਂ ਨੂੰ ਉੱਪਰ ਥੱਲੇ ਝਕਾਨੀਆਂ ਦੇਣੀਆਂ ਹੁੰਦੀਆਂ ਹਨ। ਵਾਰ ਖਾਲੀ ਜਾਣ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਜੇ ਮਾਰਨ ਵਾਲ਼ਾ ਉੱਕ ਜਾਵੇ ਤਾਂ ਵਾਰੀ ਬਦਲ ਜਾਂਦੀ ਹੈ।

ਕਾਲ਼ੇ ਕੁੱਜੇ ਕੋਕਲੀ

ਪੰਜਾਬ ਦੀਆਂ ਲੋਕ ਖੇਡਾਂ | Punjab Diya Lok Kheda

ਲੁਕਾ-ਛਿਪੀ ਵਰਗੀ ਇਸ ਖੇਡ ਵਿੱਚ ਬੱਚੇ ਆਮ ਕਰਕੇ ਪਿੰਡਾਂ ਵਿੱਚ ਕਿਸੇ ਢੱਠੀ ਹੋਈ ਕੰਧ ਜਾਂ ਕਿਸੇ ਖੁੰਢ, ਇੱਟਾਂ ਦੇ ਚੱਠੇ ਆਦਿ ਦੇ ਦੋਵੇਂ ਪਾਸੇ ਓਟ ਜਾਂ ਓਹਲਾ ਲੈ ਕੇ ਖੇਡਦੇ ਹਨ। ਬੱਚੇ ਆਪਸ ਵਿੱਚ ਦੋ ਬਰਾਬਰ ਟੋਲੀਆਂ ਵਿੱਚ ਖੇਡਦੇ ਹਨ। ਇਸ ਖੇਡ ਵਿੱਚ ਖਿਡਾਰੀਆਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। ਫਿਰ ਦੋਵੇਂ ਟੋਲੀਆਂ ਦੇ ਖਿਡਾਰੀ ਇੱਕ- ਦੂਜੀ ਟੋਲੀ ਤੋਂ ਉਹਲਾ ਕਰਕੇ ਕੰਧ, ਖੁੰਢ ਜਾਂ ਚੱਠੇ ਆਦਿ ਦੇ ਓਹਲੇ ਮਿੱਟੀ ਦੀ ਨਿੱਕੀਆਂ-ਨਿੱਕੀਆਂ ਢੇਰੀਆਂ ਬਣਾਉਂਦੇ ਹਨ। ਦੋਵਾਂ ਟੋਲੀਆਂ ਵਿੱਚੋਂ ਕੋਈ ਵੀ ਖਿਡਾਰੀ ਕਿਸੇ ਵੀ ਸਮੇਂ ‘ ਕਾਲੇ ਕੁੱਜੇ ਕੋਕਲੀ’ ਦੀ ਅਵਾਜ਼ ਦਿੰਦਾ ਹੈ । ਅਵਾਜ਼ ਸੁਣਦਿਆਂ ਹੀ ਦੋਵਾਂ ਟੋਲੀਆਂ ਦੇ ਖਿਡਾਰੀ ਇਕ ਦਮ ਖੜ੍ਹੇ ਹੋ ਜਾਂਦੇ ਹਨ। ਫਿਰ ਉਹ ਵਿਰੋਧੀ ਟੋਲੀ ਦੀਆਂ ਬਣਾਈਆਂ ਢੇਰੀਆਂ ਗਿਣਦੇ ਹਨ। ਜਿਸ ਟੋਲੀ ਵੱਲੋਂ ਵੱਧ ਢੇਰੀਆਂ ਬਣਾਈਆਂ ਹੋਣ ਉਹ ਜੇਤੂ ਮੰਨੀ ਜਾਂਦੀ ਹੈ।

 

Credit – ਜਗਤਾਰ ਸਿੰਘ ਸੋਖੀ

 

 

Leave a comment

error: Content is protected !!