ਜੈਤੋ ਮੋਰਚੇ ਦਾ ਆਰੰਭ ਮਹਾਰਾਜਾ ਰਿਪੁਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਗੱਦੀਓਂ ਉਤਾਰਣ ਕਾਰਨ ਸ਼ੁਰੂ ਹੋਇਆ। 1849 ਵਿਚ ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਸਨੇ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦੇ ਕੰਮ ਕੀਤੇ। ਅੰਗਰੇਜ਼ੀ ਸਰਕਾਰ ਨੇ ਗੁਰਦੁਆਰਿਆਂ ਦਾ ਮਹੱਤਵ ਸਮਝਦੇ ਹੋਏ ਇਹਨਾਂ ਉਤੇ ਆਪਣਾ ਪ੍ਰਭਾਵ ਵਧਾ ਲਿਆ ਅਤੇ ਆਪਣੇ ਰਾਜਨੀਤਕ ਕੰਮਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਗੁਰਦੁਆਰੇ ਮਹੰਤਾਂ ਦੇ ਹੱਥਾਂ ਵਿਚ ਸਨ, ਜਿਨ੍ਹਾਂ ਨੂੰ ਅੰਗਰੇਜ਼ਾਂ ਦਾ ਪੂਰਾ ਸਮਰਥਣ ਪ੍ਰਾਪਤ ਸੀ। ਖਾਲਸਾ ਰਾਜ ਦੀ ਸਮਾਪਤੀ ਨਾਲ 29 ਮਾਰਚ 1849 ਈ. ਨੂੰ ਲਾਰਡ ਡਲਹੌਜੀ ਦੀ ਸਰਕਾਰ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਕਰ ਲਿਆ। ਖਾਲਸਾ ਰਾਜ ਦੀ ਸਮਾਪਤੀ ਨਾਲ ਸਿੱਖਾਂ ਵਿਚ ਰੋਸ ਫੈਲ ਗਿਆ । ਮਹਾਰਾਜਾ ਦਲੀਪ ਸਿੰਘ ਨਾਲ ਤਾਂ ਅੰਗਰੇਜ਼ਾਂ ਨੇ ਸਭ ਤੋਂ ਵੱਡਾ ਧੋਖਾ ਕੀਤਾ । ਉਸ ਨੂੰ ਰਾਜ-ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਉਸ ਕੋਲੋਂ ਕੋਹਿਨੂਰ ਨਾਮੀ ਅਣਮੋਲ ਹੀਰਾ ਖੋਹ ਲਿਆ। ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਸੀ । ਉਹ ਬਨਾਰਸ ਵਿਖੇ ਰਹਿ ਰਹੀ ਸੀ। ਮਹਾਰਾਣੀ ਦੇ ਦੇਸ਼ ਨਿਕਾਲੇ ਨੂੰ ਇਕ ਕੌਮੀ ਅਪਮਾਨ ਅਤੇ ਰਣਜੀਤ ਸਿੰਘ ਦੇ ਵੰਸ ਦੇ ਰਾਜ ਨੂੰ ਸਮਾਪਤ ਕਰਨ ਵਲ ਮੁੱਢਲੀ ਕਾਰਵਾਈ ਸਮਝਿਆ ਗਿਆ ਸੀ । ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉਤੇ ਅੰਗਰੇਜ਼ਾਂ ਦੇ ਨਜਾਇਜ਼ ਕਬਜ਼ੇ ਅਤੇ ਦਲੀਪ ਸਿੰਘ ਦੀ ਬੇਦਖਲੀ ਨਾਲ ਉਸਦੇ ਰਾਜ ਵੰਸ ਦੇ ਖਾਤਮੇ ਕਾਰਣ ਪੰਜਾਬ ਦੇ ਸਰਦਾਰਾਂ ਤੇ ਲੋਕਾਂ ਦੀਆਂ ਭਾਵਨਾਵਾਂ ਅੰਗਰੇਜ਼ਾਂ ਵਿਰੁੱਧ ਉਤੇਜਿਤ ਹੋ ਗਈਆਂ, ਪੰਜਾਬ ਦੇ ਅੰਗਰੇਜ਼ ਪ੍ਰਬੰਧਕਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਅਨੇਕਾਂ ਕਾਰਜ ਕੀਤੇ। ਉਹਨਾਂ ਨੇ ਖਾਲਸਾ ਸੈਨਾ ਨੂੰ ਤੋੜ ਦਿੱਤਾ ਅਤੇ ਪੰਜਾਬ ਦੇ ਸਧਾਰਣ ਲੋਕਾਂ ਨੂੰ ਵੀ ਬੇਹਥਿਆਰ ਕਰ ਦਿੱਤਾ F ਉਹਨਾਂ ਸਰਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ, ਜਿਨ੍ਹਾਂ ਨੇ ਐਂਗਲੋ-ਸਿੱਖ ਯੁੱਧ ਵਿਚ ਹਿੱਸਾ ਲਿਆ ਸੀ। ਕਈਆਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ, ਕਈਆਂ ਨੂੰ ਕੈਦੀ ਬਣਾ ਕੇ ਅਲਾਹਾਬਾਦ ਅਤੇ ਕਲਕੱਤਾ ਭੇਜ ਦਿੱਤਾ ਗਿਆ। ਹੁਣ ਪੰਜਾਬ ਦਾ ਸਾਰਾ ਸ਼ਾਸਨ ਪ੍ਰਬੰਧ ਦਾ ਕੰਮ-ਕਾਜ ਵਿਦੇਸ਼ੀ ਨੌਕਰਸ਼ਾਹੀ ਦੇ ਹੱਥ ਆ ਗਿਆ। ਇੱਥੋਂ ਦੇ ਲੋਕਾਂ ਨੂੰ ਮਹੱਤਵਪੂਰਨ ਸਰਕਾਰੀ ਅਹੁਦਿਆਂ ਤੋਂ ਵਾਂਝਿਆਂ ਕਰ ਦਿਤਾ ਗਿਆ। ਇਸ ਕਾਰਣ ਵੀ ਪੰਜਾਬ ਦੇ ਲੋਕ ਅਸੰਤੁਸ਼ਟ ਹੋ ਗਏ।
ਪੰਜਾਬ ਵਿਚ ਲਗਾਨ ਅਵਸਥਾ ਵੀ ਅੰਗਰੇਜ਼ਾਂ ਨੇ ਦੋਸ਼-ਪੂਰਨ ਹੀ ਚਲਾਈ। ਇਹ ਲਗਾਨ ਪ੍ਰਣਾਲੀ ਕਿਸਾਨਾਂ ਨੂੰ ਸਭ ਤੋਂ ਵਧ ਚੁਭਦੀ ਸੀ ਕਿਉਂਕਿ ਲਗਾਨ ਜ਼ਿਆਦਾ ਸੀ ਤੇ ਨਗਦ ਅਦਾਇਗੀ ਸੀ ।P ਅੰਗਰਜ਼ਾਂ ਦਾ ਅਗਲਾ ਆਕਰਮਣ ਸਿੱਖ ਮੱਤ ਤੇ ਈਸਾਈਅਤ ਦਾ ਪ੍ਰਭਾਵ ਵਧਾਉਣਾ ਸੀ । ਪੰਜਾਬ ਵਿਚ ਈਸਾਈ ਮੱਤ ਦਾ ਪ੍ਰਚਾਰ ਜ਼ੋਰਾਂ ਨਾਲ ਹੋਣ ਲੱਗਾ। ਹੋਰ ਤਾਂ ਹੋਰ ਮਹਾਰਾਜਾ ਦਲੀਪ ਸਿੰਘ ਦੇ ਈਸਾਈ ਮੱਤ ਗ੍ਰਹਿਣ ਕਰ ਲੈਣ ਨਾਲ ਪੰਜਾਬ ਵਿਚ ਅੰਗਰੇਜ਼ਾਂ ਵਿਰੁੱਧ ਰੋਸ ਹੋਰ ਵੱਧ ਗਿਆ।*
ਉਸ ਸਮੇਂ ਪੰਜਾਬ ਵਿਚ ਸਿੱਖ ਸਮਾਜ ਵਿਚ ਸੁਧਾਰ ਕਰਨ ਲਈ ਕਈ ਮਹੱਤਵਪੂਰਨ ਲਹਿਰਾਂ ਚੱਲੀਆਂ, ਜਿਨ੍ਹਾਂ ਵਿਚ ਨਾਮਧਾਰੀ ਅਤੇ ਨਿਰੰਕਾਰੀ ਲਹਿਰਾਂ ਨੇ ਸ਼ਲਾਘਾਯੋਗ ਕੰਮ ਕੀਤੇ । ਉਸ ਸਮੇਂ ਇਕ ਹੋਰ ਮਹੱਤਵਪੂਰਨ ਨਾਮਧਾਰੀ ਲਹਿਰ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਵਿਚ ਵਧੀ ਫੁੱਲੀ। ਇਸ ਦੀ ਟੱਕਰ ਅੰਗਰੇਜ਼ ਸਰਕਾਰ ਨਾਲ ਹੋ ਗਈ ਅਤੇ ਅੰਗਰੇਜ਼ਾਂ ਨੇ ਬਾਬਾ ਰਾਮ ਸਿੰਘ ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲਾ ਦੇ ਦਿੱਤਾ । ਪੰਜਾਬ ਵਿਚ ਦਿਨ ਪ੍ਰਤੀ ਦਿਨ ਅੰਗਰੇਜ਼ਾਂ ਪ੍ਰਤੀ ਲਾਵਾ ਸੁਲਘਦਾ ਹੀ ਗਿਆ। ਸਿੱਖਾਂ ਵਿਚ ਰਾਜਨੀਤਕ ਜਾਗ੍ਰਿਤੀ ਲਿਆਉਣ ਵਿਚ ਸਿੰਘ ਸਭਾ ਲਹਿਰ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ ।P 1901 ਵਿਚ ਅੰਗਰੇਜ਼ੀ ਸਰਕਾਰ ਨੇ ਨਹਿਰੀ ਆਬਾਦੀਆਂ ਸਬੰਧੀ ਇਕ ਕਾਨੂੰਨ ਪਾਸ ਕਰਨਾ ਚਾਹਿਆ। ਇਸ ਦੀ ਸਖ਼ਤ ਵਿਰੋਧਤਾ ਹੋਈ। ਅੰਗਰੇਜ਼ਾਂ ਦੀ ਇਸ ਨੀਤੀ ਕਾਰਨ ਜ਼ਿਆਦਾਤਾਰ ਕਿਸਾਨ ਅਤੇ ਭੂਮੀ ਮਾਲਕ ਅੰਗਰਜ਼ਾਂ ਦੇ ਵਿਰੁੱਧ ਹੋ ਗਏ। ਜਿਸ ਨਾਲ ਅੰਗਰੇਜ਼ਾਂ ਨੂੰ ਘਬਰਾਹਟ ਹੋਈ ਅਤੇ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਂਡਲੇ (ਬਰਮਾ) ਦੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਅੰਤ ਸਰਕਾਰ ਨੂੰ ਮੂੰਹ ਦੀ ਖਾਣੀ ਪਈ । ਕਾਨੂੰਨ ਵਾਪਸ ਲੈ ਲਿਆ ਗਿਆ ਅਤੇ ਕੈਦ ਕੀਤੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ।P
ਉਸ ਸਮੇਂ ਜਿਹੜੇ ਪੰਜਾਬੀ ਵਿਦੇਸ਼ਾਂ ਵਿਚ ਰਹਿ ਰਹੇ ਸਨ ਉਹਨਾਂ ਨਾਲ ਵਿਦੇਸ਼ਾਂ ਵਿਚ ਹੋ ਰਹੇ ਨਸਲੀ ਵਿਤਕਰੇ ਦੀ ਨੀਤੀ ਨੇ ਇਹ ਅਹਿਸਾਸ ਕਰਵਾ ਦਿੱਤਾ ਕਿ ਆਜ਼ਾਦ ਦੇਸ਼ ਦੇ ਲੋਕ ਹੀ ਦੂਸਰੇ ਦੇਸ਼ਾਂ ਵਿਚ ਮਾਣ ਇੱਜ਼ਤ ਪ੍ਰਾਪਤ ਕਰ ਸਕਦੇ ਹਨ। ਪ੍ਰਵਾਸੀ ਪੰਜਾਬੀਆਂ ਨੇ ਅਮਰੀਕਾ ਤੋਂ ਪੰਜਾਬ ਵਿਚ ਗਦਰੀਆਂ ਨੂੰ ਵਿਦੇਸ਼ੀਆਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਭੇਜਿਆ ਪਰ ਆਪਣੀਆਂ ਇਹਨਾਂ ਸਰਗਰਮੀਆਂ ਦੇ ਦੌਰਾਨ ਉਹਨਾਂ ਵਿਚੋਂ ਬਹੁਤ ਸਾਰੇ ਪਕੜ ਲਏ ਗਏ। ਕਈਆਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ ਅਤੇ ਕਈਆਂ ਨੂੰ ਉਮਰ ਕੈਦਾਂ ਦੇ ਕੇ ਜੇਲ੍ਹ ਕੋਠੜੀਆਂ ਵਿਚ ਬੰਦ ਕਰ ਦਿੱਤਾ ਗਿਆ । ਗਦਰੀਆਂ ਵਿਰੁੱਧ ਸਰਕਾਰ ਨੇ ਸਖ਼ਤੀ ਤੋਂ ਕੰਮ ਲਿਆ । 20 ਗਦਰੀਆਂ ਨੂੰ ਫਾਂਸੀ, 58 ਨੂੰ ਉਮਰਕੈਦ ਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ P ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਪੰਜਾਬ ਵਿਚੋਂ ਵੱਡ ਪੈਮਾਨੇ ‘ਤੇ ਜ਼ਬਰਨ ਸੈਨਿਕ ਭਰਤੀ ਕੀਤੀ ਗਈ। ਭਰਤੀ ਲਈ ਅੰਗਰਜ਼ਾਂ ਨੇ ਪੰਜਾਬੀਆਂ ‘ਤੇ ਕਈ ਪ੍ਰਕਾਰ ਦੇ ਜ਼ੁਲਮ ਅਤੇ ਅੱਤਿਆਚਾਰ ਵੀ ਕੀਤੇ। ਫੌਜੀਆਂ ਦੀ ਭਰਤੀ ਵਾਰ ਓਡਵਾਇਰ ਨੇ ਲਿਖਿਆ ਕਿ ਪ੍ਰਭਾਰਤੀ ਵਰਤਮਾਨ ਤਰੀਕਾ ਕਿਸ ਪ੍ਰਕਾਰ ਦੀ ਜ਼ਬਰੀ ਭਰਤੀ ਨਾਲੋਂ ਬੇਚੈਨੀ ਮੁਖ਼ਾਲਫਤ ਪੈਦਾ ਕਰਦਾ ਹੈ ।°
ਜੰਗ ਤੋਂ ਬਾਅਦ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। 1918 ਵਿਚ ਦੇਸ਼ ‘ਚ ਅਕਾਲ ਪੈ ਗਿਆ। ਪੰਜਾਬ ਦੇ ਕਈ ਸ਼ਹਿਰਾਂ ‘ਚ ਅਨਾਜ ਲੁੱਟਣ ਦੀਆਂ ਘਟਨਾਵਾਂ ਹੋਈਆਂ ।” ਜੰਗ ਖਤਮ ਹੋਣ ਤੋਂ ਬਾਅਦ ਭਾਰਤੀਆਂ ਨੂੰ ਉਮੀਦ ਸੀ ਕਿ ਸੰਵਿਧਾਨਕ ਸੁਧਾਰਾਂ ਵਾਲੀ ਅਤੇ ਜ਼ੁੰਮੇਵਾਰ ਸਰਕਾਰ ਸਥਾਪਿਤ ਹੋਵਗੀ। ਪਰ ਸਰਕਾਰ ਨੇ ਉਲਟ ਸਖਤ ਕਾਨੂੰਨ ਰੋਲਟ ਐਕਟ ਲਾਗੂ ਕਰ ਦਿੱਤਾ। ਮੁਲਕ ਵਿਚ ਬੇਚੈਨੀ ਹੋਰ ਵਧ ਗਈ। 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਜਲਿਆਵਾਲਾ ਬਾਗ ਦਾ ਦੁਖਾਂਤ ਵਾਪਰਿਆ ਜਿਸ ਵਿਚ ਬਗੈਰ ਕਿਸੇ ਠੋਸ ਕਾਰਨ ਦੇ ਸੈਂਕੜੇ ਨਿਰਦੋਸ਼ ਦੇਸ਼ ਵਾਸੀਆਂ ਨੂੰ ਗੋਲੀ ਨਾਲ ਭੁੰਨ ਦਿੱਤਾ ਗਿਆ। ਇਸ ਨਾਲ ਸਾਰੇ ਮੁਲਕ ਵਿਚ ਹਾਹਾਕਾਰ ਮੱਚ ਗਈ। ਪਰ ਇਸ ਦਾ ਇਕ ਬਹੁਤ ਵੱਡਾ ਲਾਭ ਇਹ ਹੋਇਆ ਕਿ ਇਸ ਤੋਂ ਪਹਿਲਾਂ ਜੋ ਸਰਕਾਰ ਵਿਰੁੱਧ ਸੰਘਰਸ਼ ਮੱਠੀ ਰਫਤਾਰ ਨਾਲ ਚੱਲ ਰਿਹਾ ਸੀ, ਉਸ ਵਿਚ ਹੁਣ ਇੰਨੀ ਤੇਜ਼ੀ ਆ ਗਈ ਕਿ ਉਸ ਦਾ ਮੁਹਾਂਦਰਾ ਹੀ ਹੋਰ ਹੋ ਗਿਆ। ਰਾਜਨੀਤਕ ਖਤਰ ਵਿਚ ਆਏ ਇਸ ਪਲਟ ਨੇ ਸਿੱਖਾਂ ਦੇ ਮਨਾਂ ਉਤੇ ਬਹੁਤ ਡੂੰਘਾ ਅਸਰ ਕੀਤਾ ਅਤੇ ਉਹਨਾਂ ਦੇ ਚੀਫ ਖਾਲਸਾ ਦੀਵਾਨ ਵਿਚ ਬਵਿਸ਼ਵਾਸੀ ਪ੍ਰਗਟ ਕਰਕ ਇਕ ਨਵੀਂ ਸੰਸਥਾ ਸੈਂਟਰਲ ਸਿੱਖ ਲੀਗ ਦੀ ਸਥਾਪਨਾ ਕਰ ਲਈ। ਚੀਫ ਖਾਲਸਾ ਦੀਵਾਨ ਦੇ ਆਗੂ ਸਰਕਾਰ ਨਾਲ ਮਿਲਕੇ ਉਸਦੇ ਇਸ਼ਾਰੇ ‘ਤੇ ਚਲਦੇ ਸਨ ਪਰ ਸਿੱਖ ਲੀਗ ਦੀ ਨੀਤੀ ਰਾਸ਼ਟਰੀ ਮਾਮਲਿਆਂ ਵਿਚ ਕਾਂਗਰਸ ਦੀ ਨੀਤੀ ਨਾਲ ਮਿਲਦੀ ਜੁਲਦੀ ਸੀ।
1921 ਵਿਚ ਸ਼ੁਰੂ ਹੋਣ ਵਾਲੀ ਗੁਰਦੁਆਰਾ ਸੁਧਾਰ ਲਹਿਰ ਜਿਸਨੂੰ ਕਈ ਵਾਰ ਅਕਾਲੀ ਲਹਿਰ ਦੇ ਨਾਂ ਨਾਲ ਵੀ ਸੱਦਿਆ ਜਾਂਦਾ ਹੈ, ਸਿੱਖਾਂ ਦੀ ਇਸ ਤਰ੍ਹਾਂ ਪੈਦਾ ਹੋਈ ਨਵੀਂ ਮਨੋਬਿਰਤੀ ਦਾ ਪ੍ਰਗਟਾ ਹੀ ਸੀ । ਜਿਥੋਂ ਤਕ ਗੁਰਦੁਆਰਾ ਸੁਧਾਰ ਦੇ ਵਿਚਾਰ ਦਾ ਸਬੰਧ ਹੈ, ਉਹ ਤਾਂ ਇਸ ਤੋਂ ਢੇਰ ਚਿਰ ਪਹਿਲਾਂ ਸਾਹਮਣੇ ਆ ਚੁੱਕਾ ਸੀ । 1905 ਵਿਚ ਕਈ ਸਿੱਖ ਅਖਬਾਰਾਂ ਜਿਵੇਂ ਕਿ ਖਾਲਸਾ ਐਡਵੋਕਟ, ਖਾਲਸਾ ਸਮਾਚਾਰ, ਖਾਲਸਾ ਸੇਵਕ ਤੇ ਪੰਜਾਬ ਆਦਿ ਨੇ ਗੁਰਦੁਆਰਿਆਂ ਦੇ ਪ੍ਰਬੰਧਕ ਮਹੰਤਾਂ ਦੀ ਕੜੀ ਅਲੋਚਨਾ ਕੀਤੀ ਤੇ ਕਿਹਾ ਕਿ ਗੁਰਦੁਆਰਾ ਸਿੱਖ ਪੰਥ ਦੇ ਹਨ ਤੇ ਮਹੰਤ ਉਹਨਾਂ ਦੇ ਮਾਲਕ ਨਹੀਂ, ਸਗੋਂ ਪੰਥ ਦੇ ਸੇਵਕ ਹਨ। ਤੇ ਉਸ ਦੇ ਅੱਗ ਉਤਰਦਾਈ ਹਨ। ਅਸਲ ਵਿਚ ਜੋ ਰਾਜਨੀਤਕ ਜਾਗ੍ਰਿਤੀ ਆ ਰਹੀ ਸੀ ਉਸ ਦਾ ਕਾਰਨ ਵੀ ਸਿੱਖ ਇਹ ਸਮਝਦੇ ਸਨ ਕਿ ਸਰਕਾਰ ਨੇ ਖੁਦ ਹੀ ਮਹੰਤਾਂ ਰਾਹੀਂ ਗੁਰਦੁਆਰਿਆਂ ‘ਤੇ ਕਬਜ਼ਾ ਕੀਤਾ ਹੋਇਆ ਹੈ। ਫਜ਼ਲ ਹੁਸੈਨ ਕਹਿੰਦਾ ਹੈ ਕਿ ਪੰਜਾਬ ਵਿਚ ਜੋ ਰਾਸ਼ਟਰੀ ਜਾਗਰਣ ਦੀ ਲਹਿਰ ਚਲੀ ਹੈ। ਉਸਨੇ ਪੰਜਾਬ ਵਿਚ ਗੁਰਦੁਆਰਾ ਸੁਧਾਰ ਦੀ ਮੰਗ ਤੇਜ਼ ਕਰ ਦਿੱਤੀ। 1919 ਵਿਚ ਸੈਂਟਰਲ ਸਿੱਖ ਲੀਗ, ਜੋ ਕਿ ਸਿੱਖਾਂ ਦੀ ਨਵੀਂ ਰਾਜਨੀਤਕ ਸੰਸਥਾ ਬਣੀ ਸੀ, ਨੇ ਵੀ ਪ੍ਰਸਤਾਵ ਪਾਸ ਕੀਤੇ। ਜਿਨ੍ਹਾਂ ਰਾਹੀਂ ਮੰਗ ਕੀਤੀ ਗਈ ਕਿ ਗੁਰਦੁਆਰਿਆਂ ਉਤੇ ਸਿੱਖ ਪੰਥ ਦਾ ਹੀ ਕੰਟਰੋਲ ਹੋਣਾ ਚਾਹੀਦਾ ਹੈ। ਸਿੱਖਾਂ ਦਾ ਗੁੱਸਾ ਉਦੋਂ ਹੋਰ ਵਧ ਗਿਆ ਜਦੋਂ 1919 ਵਿਚ ਜਲ੍ਹਿਆਵਾਲਾ ਬਾਗ ਦੀ ਘਟਨਾ ਦੇ ਜ਼ਿੰਮਵਾਰ ਜਨਰਲ ਡਾਇਰ ਨੂੰ ਸਵਰਨ ਮੰਦਰ ਦੇ ਸਰਬਰਾਹ ਨੇ ਸਵਰਨ ਮੰਦਰ ਵਿਚ ਸਿਰੋਪਾ ਭੇਟ बीडा।
ਇਸ ਵਧਦੇ ਹੋਏ ਵਿਰੋਧ ਨੇ ਸਿੱਖਾਂ ਨੂੰ ਉਤਸ਼ਾਹ ਦਿੱਤਾ ਤੇ ਉਹਨਾਂ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਸਰਬਰਾਹ ਤੇ ਮਹੰਤਾਂ ਤੋਂ ਮੁਕਤ ਕਰਵਾ ਲਿਆ । ਭਾਵੇਂ ਨਨਕਾਣਾ। ਸਾਹਿਬ ਨੂੰ ਆਜ਼ਾਦ ਕਰਾਉਣ ਗਏ ਜਥੇ ਤੇ ਮਹੰਤ ਨੇ ਦਮਨਕਾਰੀ ਨੀਤੀ ਅਪਣਾਈ ਪਰ ਅੰਤ ਸਿੱਖਾਂ ਨੂੰ ਸਫਲਤਾ ਮਿਲੀ ਤੇ ਨਨਕਾਣਾ ਸਾਹਿਬ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ 14 ਇਸ ਤੋਂ ਬਾਅਦ ਸਿੱਖਾਂ ਦੀ ਅਗਲੀ ਸਫਲਤਾ ਗੁਰੂ ਕੇ ਬਾਗ ਮੋਰਚੇ ਦੀ ਸੀ 15
ਹਰੇਕ ਜਿੱਤ ਤੋਂ ਬਾਅਦ ਅਕਾਲੀ ਅੰਦੋਲਨ ਤਾਕਤਵਰ ਹੁੰਦਾ ਜਾ ਰਿਹਾ ਸੀ । ਇਕ ਤਾਂ ਸਰਕਾਰ ਇਹ ਸੋਚਦੀ ਸੀ ਕਿ ਗੁਰਦੁਆਰਾ ਅੰਦੋਲਨ ਕਾਰਨ ਪੰਜਾਬ ਵਿਚ ਰਾਸ਼ਟਰਵਾਦੀ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਦੂਸਰੇ ਪਾਸੇ ਪੰਜਾਬ ਵਿਚ ਰਾਜਨੀਤਕ ਜਾਗ੍ਰਿਤੀ ਆ ਰਹੀ ਸੀ । ਸੋ, ਨਤੀਜੇ ਵਜੋਂ ਨਾਭੇ ਦੇ ਮਹਾਰਾਜੇ ਦੇ ਪ੍ਰਸ਼ਨ ਅਤੇ ਜੈਤੋ ਦੇ ਮੋਰਚੇ ਤੇ ਫਿਰ ਅੰਗਰੇਜ਼ਾਂ ਨਾਲ ਟੱਕਰ ਹੋਈ। ਜੈਤੋ ਮੋਰਚੇ ਦਾ ਆਰੰਭ ਮਹਾਰਾਜਾ ਰਿਪੁਦਮਨ ਸਿੰਘ ਨੂੰ ਨਾਭਾ ਰਿਆਸਤ ਦੀ ਗੱਦੀਓਂ ਉਤਾਰਣ ਕਾਰਨ ਸ਼ੁਰੂ ਹੋਇਆ। ਇਹ ਮੰਨਿਆ ਜਾਂਦਾ ਹੈ ਕਿ ਉਹ ਅਕਾਲੀ ਅੰਦੋਲਨ ਨਾਲ ਹਮਦਰਦੀ ਰੱਖਦਾ ਸੀ । ਉਹ ਇਕ ਆਜ਼ਾਦ ਖਿਆਲੀ ਦੇਸ਼ ਭਗਤ ਸ਼ਾਸਕ ਸੀ, ਜਿਸ ਕਰਕੇ ਪੋਲੀਟੀਕਲ ਡਿਪਾਰਟਮੈਂਟ ਉਸ ਤੋਂ ਤੰਗ ਸੀ । ਉਸਨੇ ਗੱਦੀ ‘ਤੇ ਬੈਠਣ ਸਮੇਂ ਦੀ ਰਸਮ ਬ੍ਰਿਟਿਸ਼ ੲਜੰਟ ਤੋਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ । ਇਹੋ ਜਿਹੇ ਆਜ਼ਾਦ ਖਿਆਲ ਰਿਆਸਤ ਦੇ ਮਾਲਕ ਨੂੰ ਮਾਈਕਲ ਓਡਵਾਇਰ, ਗਵਰਨਰ ਪੰਜਾਬ ਜ਼ਿਆਦਾ ਚਿਰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਬ੍ਰਿਟਿਸ਼ ਸਰਕਾਰ ਨੇ ਨਾਭਾ ਪਟਿਆਲਾ ਦੇ ਝਗੜੇ ਦੀ ਪੜਤਾਲ ਕਰਵਾਉਣ ਦੇ ਬਹਾਨ ਮਿਸਟਰ ਸਟੂਅਰਟ ਨੂੰ ਅੰਬਾਲੇ ਭੇਜਿਆ। ਸਟੂਅਰਟ ਨੇ ਮਹਾਰਾਜ ਵਿਰੁੱਧ ਫੈਸਲਾ ਕੀਤਾ ਅਤੇ ਉਸਦੇ ਵਜ਼ੀਰਾਂ ਅਤੇ ਹੋਰ ਅਫਸਰਾਂ ਪਾਸੋਂ ਮਹਾਰਾਜ ਵਿਰੁਧ ਵਿਸ਼ਵਾਸਘਾਤ ਕਰਵਾ ਕੇ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ। ਰਿਪੁਦਮਨ ਸਿੰਘ ਨੂੰ 9 ਜੁਲਾਈ 1923 ਨੂੰ ਦੇਹਰਾਦੂਨ ਭੇਜ ਦਿੱਤਾ ਗਿਆ।
ਮਹਾਰਾਜਾ ਸਿੱਖਾਂ ਵਿਚ ਹਰਮਨ ਪਿਆਰਾ ਹੋ ਚੁੱਕਾ ਸੀ । ਅੰਗਰੇਜ਼ ਸਰਕਾਰ ਵਲੋਂ ਉਸ ਨੂੰ ਜ਼ਬਰਦਸਤੀ ਗੱਦੀ ਤੋਂ ਉਤਾਰਨ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਹੋਰ ਰਾਜਸੀ। ਨੇਤਾਵਾਂ ਨੂੰ ਵੀ ਉਸਦਾ ਹਮਦਰਦ ਬਣਾ ਦਿੱਤਾ। ਨਾਭਾ ਦੀ ਪ੍ਰਜਾ ਵੀ ਮਹਾਰਾਜ ਦੇ ਨਾਲ ਸੀ। 5 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਨੇ ਮਹਾਰਾਜਾ ਨਾਭਾ ਨਾਲ ਹਮਦਰਦੀ ਦਾ ਮਤਾ ਪਾਸ ਕੀਤਾ ਅਤੇ ਫੈਸਲਾ ਕੀਤਾ ਕਿ ਮਹਾਰਾਜਾ ਨੂੰ ਇਹ ਗੱਦੀ ‘ਤੇ ਵਾਪਸ ਬਿਠਾਉਣ ਲਈ ਪੂਰੀ ਮਦਦ ਕਰੇਗੀ ।16
ਮਹਾਰਾਜਾ ਰਿਪੁਦਮਨ ਸਿੰਘ ਨਾਲ ਹਮਦਰਦੀ ਪ੍ਰਗਟ ਕਰਨ ਲਈ ਅਗਸਤ 25- 27 ਵਾਲੇ ਦਿਨਾਂ ਵਿਚ ਜੈਤੋ ਦੀ ਸੰਗਤ ਨੇ ਗੁਰਦੁਆਰਾ ਗੰਗਸਰ ਵਿਚ ਦੀਵਾਨ ਤੇ ਪਾਠ ਕਰਨ ਦਾ ਫੈਸਲਾ ਕੀਤਾ ।7 25 ਅਗਸਤ ਨੂੰ ਇਸ ਦੀਵਾਨ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਪੁਲਸ ਨੇ ਲਿਸਟ ਤਿਆਰ ਕਰ ਲਈ। ਸਰਕਾਰ ਨੇ ਇਸ ਇਲਾਕੇ ਦੇ ਅਕਾਲੀਆਂ ਨੂੰ ਤੰਗ ਕਰਨਾ ਆਰੰਭ ਕਰ ਦਿੱਤਾ ਤੇ ਜਿਹੜਾ ਆਦਮੀ ਵੀ ਲੰਗਰ ਵਾਸਤੇ ਰਸਦ ਲਿਆਉਂਦਾ ਉਸ ‘ਤੇ ਸਖਤੀ ਕੀਤੀ ਜਾਂਦੀ। ਉਸ ਨੇ ਜਲਸੇ ਜਲੂਸ ਬੰਦ ਕਰ ਰੱਖੇ ਸਨ। ਨਾਭੇ ਦੇ ਮਹਾਰਾਜੇ ਦੀ ਬਹਾਲੀ ਦੀ ਗੱਲ ਛੱਡ ਉਸ ਦਾ ਅਰਦਾਸ ਵਿਚ ਜ਼ਿਕਰ ਕਰਨਾ ਵੀ ਇਕ ਵੱਡਾ ਜੁਰਮ ਬਣ ਗਿਆ ਸੀ। ਇਸ ਸਮੇਂ ਨਾਭਾ ਵਿਚ ਇਕ ਤਰ੍ਹਾਂ ਦਾ ਮਾਰਸ਼ਲ ਲਾਅ ਲੱਗਾ ਹੋਇਆ ਸੀ। ਨਾਭਾ ਵਿਚ ਸਾਰੀਆਂ ਸਭਾਵਾਂ ਉਤੇ ਪਾਬੰਦੀ ਲੱਗੀ ਹੋਈ ਸੀ । ਜਦੋਂ ਅਕਾਲੀ ਗੁਰਦੁਆਰਾ ਗੰਗਸਰ ਜੈਤੋ ‘ਚ ਦਿਵਾਨ ਕਰ ਰਹੇ ਸਨ ਤਾਂ ਸਰਕਾਰ ਨੇ ਪੁਲਿਸ ਰਾਹੀਂ ਦੀਵਾਨ ਭੰਗ ਕਰਨ ਅਤੇ ਅਖੰਡ ਪਾਠ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। 27 ਅਗਸਤ ਵਾਲੇ ਦਿਨ ਗਿਆਨੀ ਇੰਦਰ ਸਿੰਘ, ਪਿੰਡ ਮੌੜ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਸ ਪ੍ਰਕਾਰ ਸਰਕਾਰ ਵਲੋਂ ਸਿੱਖਾਂ ਦੀ ਧਾਰਮਿਕ ਮਰਿਆਦਾ ਦੀ ਹੱਤਕ ਕੀਤੀ ਗਈ। ਸੰਗਤਾਂ ਵਿਚ ਇਸ ਗੱਲ ‘ਤੇ ਬੜਾ ਰੋਸ ਪੈਦਾ ਹੋ ਗਿਆ ਅਤੇ ਉਹਨਾਂ ਨੇ ਇਕ ਮਤੇ ਅਨੁਸਾਰ ਫੈਸਲਾ ਕਰ ਲਿਆ ਕਿ ਜਦ ਤਕ ਸਰਕਾਰ ਆਪਣੀ ਗਲਤੀ ਨਹੀਂ ਮੰਨਦੀ, ਦੀਵਾਨ ਕਰਨੇ ਤੇ ਪਾਠਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ । ਸ਼੍ਰੋਮਣੀ ਕਮੇਟੀ ਤੇ ਅਕਾਲੀਆਂ ਨੇ ਇਹ ਫੈਸਲਾ ਕੀਤਾ ਕਿ ਦੀਵਾਨ ਬਿਨਾਂ ਰੋਕ ਚੱਲੇਗਾ Po ਇਸ ਤਰ੍ਹਾਂ ਜੈਤੋ ਦਾ ਮੋਰਚਾ ਸ਼ੁਰੂ ਹੋ ਗਿਆ। ਸਿੱਖਾਂ ਲਈ ਪਾਠ ਦਾ ਖੰਡਿਤ ਕੀਤੇ ਜਾਣਾ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਲਈ ਵੱਡਾ ਅਪਮਾਨ ਸੀ P’ ਹਾਲੇ ਤਕ ਇਹ ਮਸਲਾ ਰਾਜਨੀਤਕ ਸੀ ਪਰ ਹੁਣ ਇਹ ਮਸਲਾ ਧਾਰਮਿਕ ਬਣ ਗਿਆ। ਮਹਾਰਾਜਾ ਰਿਪੁਦਮਨ ਸਿੰਘ ਹੋਈ ਬੇਇਨਸਾਫੀ ਦਾ ਸਵਾਲ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਨ ਵਿਚ ਰੁਕਾਵਟ ਪਾਉਣ ਦਾ ਸਵਾਲ ਵੀ ਸਮਝ ਲਿਆ ਗਿਆ। ਇਸ ਤਰ੍ਹਾਂ ਨਾਭੇ ਦੀ ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਇਕ ਹੋਰ ਧਾਰਮਿਕ ਮੋਰਚੇ ਲਈ ਖੜ੍ਹਾ ਕਰ ਦਿੱਤਾ ।
ਸ਼੍ਰੋਮਣੀ ਕਮੇਟੀ ਨੇ 15 ਸਤੰਬਰ 1923 ਤੋਂ ਹਰ ਰੋਜ਼ 25 ਅਕਾਲੀਆਂ ਦਾ ਜਥਾ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਜੋ ਖੰਡਤ ਪਾਠ ਦਾ ਪਰਾਸਚਿਤ ਕੀਤਾ ਜਾਵੇ ਅਤੇ ਪਾਠ ਸੰਪੂਰਣ ਕੀਤਾ ਜਾਵੇ । ਇਹ ਸਿਲਸਿਲਾ ਸੱਤ ਮਹੀਨੇ ਤਕ ਜਾਰੀ ਰਿਹਾ। ਰਿਆਸਤੀ ਹਾਕਮ ਜਥਿਆਂ ਨੂੰ ਫੜ੍ਹਦੇ ਤੇ ਦੋ ਤਿੰਨ ਦਿਨ ਭੁੱਖੇ ਰੱਖਣ ਤੇ ਮਾਰ ਕੁਟਾਈ ਵੀ ਕਰਦੇ ਫਿਰ ਗੱਡੀ ਵਿਚ ਬਿਠਾ ਕੇ ਨਾਭਾ ਬੀੜ (ਜੰਗਲੀ ਇਲਾਕਾ) ਰੀਵਾੜੀ ਜਾਂ ਅੱਗੇ ਬਾਵਲ ਮਤਲਬ ਸੌ ਜਾਂ ਡੇਢ ਸੌ ਮੀਲ ਦੂਰ ਬਿਨਾਂ ਖਰਚ ਬਿਨਾਂ ਖੁਰਾਕ ਛੱਡ ਦਿੱਤਾ ਜਾਂਦਾ ।
ਮਹਾਰਾਜਾ ਨਾਭਾ ਨੂੰ ਗੱਦੀਓਂ ਉਤਾਰਣਾ ਸਾਰੇ ਹਿੰਦੁਸਤਾਨ ਦੀ ਦਿਲਚਸਪੀ ਦਾ ਮਸਲਾ ਬਣ ਗਿਆ ਸੀ । ਕਾਂਗਰਸ ਸ਼ੁਰੂ ਤੋਂ ਹੀ ਅਕਾਲੀ ਲਹਿਰ ਨਾਲ ਹਮਦਰਦੀ ਰੱਖਦੀ ਸੀ। 1923 ਦੀ ਕਾਂਗਰਸ ਦੀ ਬੈਠਕ ਵਿਚ ਅਕਾਲੀ ਲਹਿਰ ਨਾਲ ਹਮਦਰਦੀ ਰਖਦੀ ਸੀ। 1923 ਦੀ ਕਾਂਗਰਸ ਦੀ ਬੈਠਕ ਵਿਚ ਅਕਾਲੀ ਦਲ ਵਲੋਂ ਚਲਾਏ ਗਏ ਅੰਦੋਲਨ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ । ‘ ਪੰਡਤ ਜਵਾਹਰ ਲਾਲ ਨਹਿਰੂ, ਪ੍ਰੋਫੈਸਰ ਗਿਡਵਾਨੀ, ਲਾਹੌਰ ਦੇ ਕੇ. ਸਤਨਾਮ ਆਦਿ ਜੈਤੋ ਵਲ ਚੱਲ ਪਏ P’ ਰਸਤੇ ਵਿਚ ਉਹਨਾਂ ਨੇ ਦਰਬਾਰਾ ਸਿੰਘ ਨੂੰ ਨਾਲ ਲੈ ਲਿਆ । ਇਨ੍ਹਾਂ ਨੂੰ ਜੈਤੋ ਸਟੇਸ਼ਨ ‘ਤੇ ਹੀ ਗ੍ਰਿਫਤਾਰ ਕਰ ਲਿਆ । ਆਮ ਕੈਦੀਆਂ ਵਾਂਗ ਹੱਥਕੜੀਆਂ ਲਾ ਕੇ ਨਾਭਾ ਜੇਲ੍ਹ ਵਿਚ ਲਿਆਂਦਾ। ਉਹਨਾਂ ‘ਤੇ ਮੁਕੱਦਮਾ ਚੱਲਿਆ ਪਰ 15 ਦਿਨਾਂ ਬਾਅਦ ਰਿਹਾਅ ਕਰ ਦਿੱਤਾ। 24 ਸਤੰਬਰ ਨੂੰ ਜਵਾਹਰ ਲਾਲ ਨਹਿਰੂ ਦੇ ਪਿਤਾ ਮੋਤੀ ਲਾਲ ਨਹਿਰੂ ਆਪਣ ਲੜਕੇ ਨੂੰ ਮਿਲਣ ਵਾਸਤੇ ਆਏ ਪਰ ਬਿਨਾਂ ਮਿਲੇ ਵਾਪਸ ਜਾਣਾ ਪਿਆ ।
ਅਕਾਲੀਆਂ ਦੇ ਵਧਦੇ ਹੌਂਸਲੇ ਅਤੇ ਜੈਤੋ ਮੋਰਚੇ ਨੇ ਸਰਕਾਰੀ ਅਧਿਕਾਰੀਆਂ ਵਿਚ ਘਬਰਾਹਟ ਪੈਦਾ ਕਰ ਦਿੱਤੀ। ਉਹ ਅਕਾਲੀਆਂ ਨੂੰ ਰੋਕਣ ਲਈ ਸਖਤ ਕਦਮ ਚੁੱਕਣਾ ਚਾਹੁੰਦੇ ਸਨ। ਅੰਗਰਜ਼ੀ ਸਰਕਾਰ ਨੇ 12 ਅਕਤੂਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ । ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਸਾਰੇ ਮਹੱਤਵਪੂਰਨ ਸਿੱਖ ਆਗੂਆਂ ਨੂੰ ਕੈਦ ਕਰ ਕੇ ਜੇਲ੍ਹਾਂ ਵਿਚ ਡੱਕ ਦਿੱਤਾ P8 ਸਰਕਾਰ ਨੇ ਇਹਨਾਂ ਦੇ ਖਿਲਾਫ਼ ਹਿੰਦ ਸਰਕਾਰ ਤੇ ਬਾਦਸ਼ਾਹ ਦੇ ਖਿਲਾਫ਼ ਸਾਜ਼ਸ਼ ਦਾ ਮੁਕੱਦਮਾ ਚਲਾਇਆ ਜੋ ਲਾਹੌਰ ਦੇ ਕਿਲ੍ਹੇ ਵਿਚ ਜਨਵਰੀ 1926 ਤਕ ਚਲਦਾ ਰਿਹਾ।
ਅੰਦੋਲਨ ਨੂੰ ਤੇਜ਼ ਕਰਨ ਲਈ 9 ਫਰਵਰੀ 1924 ਵਿਚ ਅਕਾਲੀ ਦਲ ਨੇ 500 ਅਕਾਲੀਆਂ ਦਾ ਸ਼ਹੀਦੀ ਜਥਾ ਭੇਜਿਆ P” ਇਸ ਜਥੇ ਨਾਲ ਕਾਂਗਰਸੀ ਨੇਤਾ ਡਾਕਟਰ ਕਿਚਲੂ, ਪ੍ਰਿੰਸੀਪਲ ਗਿਡਵਾਨੀ, ਖਿਲਾਫ਼ਤ ਕਮੇਟੀ ਦੇ ਰਿਪੋਰਟਰ ਨੂਰ ਮੁਹੰਮਦ ਤੇ ਮੁਹੰਮਦ ਅਮੀਨ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧੀ ਮਿਸਟਰ ਜਿੰਮਦ ਵੀ ਸਨ । ਜਦੋਂ ਜਥਾ ਜੈਤੋ ਪਹੁੰਚਿਆ ਤਾਂ ਜਥੇ ਉਪਰ ਤਿੰਨ ਪਾਸੋਂ ਗੋਲੀ ਚਲਾਈ ਗਈ। ਜਿਸ ਨਾਲ 70 ਤੋਂ 150 ਆਦਮੀ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਹੋਏ ਪਰ ਮੋਰਚਾ ਚਲਦਾ ਰਿਹਾ ਅਤੇ ਜਥੇ ਜਾਂਦੇ ਰਹੇ P° ਇਸ ਘਟਨਾ ਤੋਂ ਬਾਅਦ ਨਾਭਾ ਪ੍ਰਸ਼ਾਸਨ ਨੇ ਬਾਹਰੋਂ ਆਉਣ ਵਾਲ ਵਿਅਕਤੀਆਂ ‘ਤੇ ਪਾਬੰਦੀ ਲਗਾ ਦਿੱਤੀ। ਜਿਨ੍ਹਾਂ ਵਿਚ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧੀ ਮਿਸਟਰ ਜਿੰਮਦ ਦੇ ਵੀ ਆਉਣ ‘ਤੇ ਪਾਬੰਦੀ ਲਗਾਈ Pl ਪੰਜਾਬੀ ਅਸੈਂਬਲੀ ਅਤੇ ਪੰਜਾਬ ਕੌਂਸਲ ਦੇ ਮੈਂਬਰ ਰਾਏਜ਼ਾਦਾ ਹੰਸ ਰਾਜ ਪ੍ਰਤਾਪ ਸਿੰਘ ਅਤੇ ਤਾਰਾ ਸਿੰਘ ਨੂੰ ਜੈਤੋ ਰੇਲਵੇ ਸਟੇਸ਼ਨ ‘ਤੇ ਗ੍ਰਿਫਤਾਰ ਕਰ ਲਿਆ ਗਿਆ।
28 ਫਰਵਰੀ 1924 ਨੂੰ ਦੂਸਰਾ ਸ਼ਹੀਦੀ ਜਥਾ ਅੰਮ੍ਰਿਤਸਰ ਤੋਂ ਚੱਲਿਆ ।P ਇਨ੍ਹਾਂ ਦੀ ਰਵਾਨਗੀ ਵਲ 40000 ਦਾ ਹਜੂਮ ਅਕਾਲ ਤਖਤ ’ਤੇ ਇਕੱਠਾ ਹੋ ਗਿਆ । ਇਹ ਜਥਾ 14 ਮਾਰਚ ਨੂੰ ਜੈਤੋ ਪਹੁੰਚਿਆ। ਨਾਭਾ ਪ੍ਰਸ਼ਾਸਨ ਨੇ ਜਥੇ ਨੂੰ ਗ੍ਰਿਫਤਾਰ ਕਰਕੇ ਉਹਨਾਂ ‘ਤੇ ਹਕੂਮਤ ਵਿਰੁੱਧ ਬਗਾਵਤ ਦੇ ਦੋਸ਼ ਲਾ ਕੇ ਜੇਲ੍ਹਾ ਵਿਚ ਬੰਦ ਕਰ ਦਿੱਤਾ।
ਇਸ ਉਪਰੰਤ ਤੀਜਾ ਜਥਾ 22 ਮਾਰਚ 1924 ਵਾਲੇ ਦਿਨ ਅੰਮ੍ਰਿਤਸਰ ਤੋਂ ਚਲਿਆ PS ਇਸ ਵਿਚ ਸ੍ਰ. ਗੁਰਦਿਆਲ ਸਿੰਘ ਰਾਜਾਸਾਂਸੀ, ਸ੍ਰ. ਦਲੀਪ ਸਿੰਘ, ਜਵੰਦ ਸਿੰਘ ਮੁਲਤਾਨ, ਸ੍ਰ. ਸੰਤ ਸਿੰਘ ਗੁਰਜਵਾਲ, ਸ੍ਰ. ਪ੍ਰਤਾਪ ਸਿੰਘ (ਦਿੱਲੀ) ਤੇ ਸ੍ਰ. ਗਲਾਬ ਸਿੰਘ ਝੰਗ ਮਘਿਆਣਾ ਸ਼ਾਮਲ ਸਨ । ਜਦੋਂ ਜਥਾ ਜੈਤੋ ਪੁੱਜਾ ਤਾਂ ਪੁਲਿਸ ਨੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵਾਲੇ ਅਕਾਲੀਆਂ ਨੂੰ ਰੱਸਿਆਂ ਨਾਲ ਜਕੜ ਕੇ ਕਿਲ੍ਹੇ ਵਲ ਲੈ ਗਏ। ਇਸ ਤਰ੍ਹਾਂ 60 ਅਕਾਲੀ ਕਿਲ੍ਹੇ ਵਲ ਲਿਜਾਏ ਗਏ ਤੇ ਇਸ ਤੋਂ ਬਾਅਦ ਹਥਿਆਰਬੰਦ ਫੌਜ ਜਥੇ ਨੂੰ ਨਿੱਕੀਆਂ ਨਿੱਕੀਆਂ ਟੋਲੀਆਂ ਵਿਚ ਘਰ ਕੇ ਜੈਤੋ ਦੇ ਕਿਲ੍ਹ ਵਲ ਲਿਜਾਣ ਲੱਗ ਪਈ। ਕਈ ਅਕਾਲੀਆਂ ਨੂੰ ਘਸੀਟਿਆ ਗਿਆ ਤੇ ਬੂਟਾਂ ਦੇ ਠੁੱਡੇ ਮਾਰੇ ਗਏ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਖੋਹ ਲਈ ਗਈ ਤੇ ਜਿਹੜੇ ਅਕਾਲੀ ਸੇਵਾਦਾਰ ਨਾਲ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੜ ਇਸ ਜਥੇ ਨੂੰ ਨਾਭੇ ਲਿਜਾ ਕੇ ਤਾਰਾਂ ਨਾਲ ਘੇਰੇ ਹੋਏ ਇਕ ਅਹਾਤੇ ਵਿਚ ਡੱਕ ਦਿੱਤਾ ਗਿਆ। ਸਿੱਖਾਂ ਨੂੰ ਬੜੇ ਤਸੀਹੇ ਦਿੱਤੇ ਗਏ ਜਿਸ ਨਾਲ ਦੇ ਸਿੰਘ ਸ਼ਹੀਦੀ ਪਾ ਗਏ।
ਚੌਥਾ ਸ਼ਹੀਦੀ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਤੋਂ 27 ਮਾਰਚ 1924 ਨੂੰ ਰਵਾਨਾ ਹੋਇਆ। 18 ਅਪਰੈਲ ਨੂੰ ਜਥਾ ਜੈਤੋ ਪਹੁੰਚਿਆ। ਜਥੇ ਨੂੰ ਗ੍ਰਿਫਤਾਰ ਕਰਕ ਛੇ-ਛੇ ਦੀ ਗਿਣਤੀ ਵਿਚ ਰੱਸੀਆਂ ਨਾਲ ਜਕੜ ਕੇ ਸਪੈਸ਼ਨ ਗੱਡੀ ਵਿਚ ਚੁੱਕ ਕੇ ਸੁੱਟਿਆ ਗਿਆ ।” ਸਰਕਾਰ ਨੇ ਅਕਾਲੀਆਂ ਦੇ ਇਸ ਮੋਰਚੇ ਨੂੰ ਦੇਖ ਕੇ ਸਮਝੌਤਾ ਕਰਨਾ ਠੀਕ ਸਮਝਿਆ। ਸਰਕਾਰ ਨੂੰ ਡਰ ਸੀ ਕਿ ਜੇਕਰ ਅਕਾਲੀ ਲਹਿਰ ਸਿੱਖ ਫੌਜੀਆਂ ਵਿਚ ਫੈਲ ਗਈ ਤਾਂ ਸਰਕਾਰ ਲਈ ਬੜੀ ਮੁਸ਼ਕਲ ਹੋ ਜਾਵੇਗੀ। ਭਾਵੇਂ ਸਰਕਾਰ ਨੇ ਬਰਡਵੁਡ ਕਮੇਟੀ ਨਿਯੁਕਤ ਕੀਤੀ ਪਰ ਗੱਲ ਸਿਰ ਨਾ ਚੜ੍ਹ ਸਕੀ। ਪੰਜਵਾਂ ਜਥਾ 21 ਮਈ 1924 ਨੂੰ ਜੈਤੋ ਪੁੱਜਿਆ ਉਸਨੂੰ ਵੀ ਪਿਛਲੇ ਜਥੇ ਵਾਂਗ ਰੱਸੀਆਂ ਨਾਲ ਬੰਨ੍ਹ ਕੇ ਨਾਭਾ ਜੇਲ੍ਹ ਵਿਚ ਭੇਜ ਦਿੱਤਾ। ਛੇਵਾਂ ਸ਼ਹੀਦੀ ਜਥਾ 10 ਮਈ ਨੂੰ ਅੰਮ੍ਰਿਤਸਰ ਤੋਂ ਚੱਲ ਕੇ 19 ਜੂਨ ਨੂੰ ਜੈਤੋ ਪੁੱਜ ਗਿਆ P” ਸਾਰੇ ਜਥੇ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਵਾਪਸ ਭੇਜ ਦਿੱਤਾ। ਇਸ ਜਥੇ ਦੀ ਗ੍ਰਿਫਤਾਰੀ ਪਿੱਛੋਂ ਸਮਝੋਤੇ ਦੀ ਗੱਲਬਾਤ ਸ਼ੁਰੂ ਹੋਈ। ਸਰਕਾਰ ਨੇ ਸਰ ਵਿਲੀਅਮ ਬਰਡਵੁੱਡ ਦੀ ਅਗਵਾਈ ਹੇਠਾਂ ਇਕ ਕਮੇਟੀ ਬਣਾਈ ਗਈ ਕਿ ਉਹ ਸਿੱਖ ਮੁਖੀਆਂ ਨਾਲ ਗੱਲ ਕਰੇ । ਪਰ ਕਈ ਕਾਰਨਾਂ ਕਰਕੇ ਸਮਝੌਤਾ ਸਿਰ ਨਾ ਚੜ੍ਹ ਸਕਿਆ। ਇਸ ਦਾ ਵੱਡਾ ਕਾਰਨ ਸਰਕਾਰ ਦੇ ਜੇਲ੍ਹਾਂ ਵਿਚ ਗਏ ਸਿੱਖਾਂ ਉਪਰ ਜ਼ੁਲਮ ਅਤੇ ਸਖਤੀਆਂ ਸਨ ਜਿਸ ਕਾਰਨ ਸਿੱਖਾਂ ਵਿਚ ਰੋਸ ਦਿਨੋਂ ਦਿਨ ਵੱਧ ਰਿਹਾ ਸੀ। ਸੱਤਵਾਂ ਸ਼ਹੀਦੀ ਜਥਾ 29 ਜੂਨ ਨੂੰ ਜੈਤੋ ਪੁੱਜਾ ਜਿਸਨੂੰ ਗ੍ਰਿਫਤਾਰ ਕਰਕੇ ਨਾਭਾ ਬੀੜ ਭੇਜ ਦਿੱਤਾ। ਗਿਆ ।P” ਫੇਰ ਅੱਠਵਾਂ ਸ਼ਹੀਦੀ ਜਥਾ ਨਨਕਾਣਾ ਸਾਹਿਬ ਤੋਂ 8 ਜੂਨ ਨੂੰ ਅੰਮ੍ਰਿਤਸਰ ਪੁੱਜਿਆ ਅਤੇ 9 ਜੂਨ ਨੂੰ ਜੈਤੋ ਪੁੱਜ ਕੇ ਗ੍ਰਿਫਤਾਰ ਹੋ ਗਿਆ। ਇਸ ਤੋਂ ਬਾਅਦ ਸੋਲਾਂ ਸ਼ਹੀਦੀ ਜਥੇ ਜੈਤੋ ਵਲ ਲਗਾਤਾਰ ਜਾਂਦੇ ਰਹੇ ਜਦ ਤਕ ਮੋਰਚਾ ਫਤਹਿ ਨਹੀਂ ਹੋ ਗਿਆ।
ਅਕਾਲੀ ਲਹਿਰ ਨੂੰ ਕਮਜ਼ੋਰ ਕਰਨ ਲਈ ਪੰਜਾਬ ਦੇ ਗਵਰਨਰ ਮੈਲਕਮ ਹੈਲੀ ਨੇ ਵਫ਼ਾਦਾਰ ਜਾਂ ਨਰਮ ਸੋਚ ਵਾਲੇ ਸਿੱਖਾਂ ਦੀ ਇਕ ਅਲੱਗ ਕਮਟੀ ਸਿੱਖ ਸੁਧਾਰ ਬਣਾ ਲਈ। ਜੈਤੋ ਮੋਰਚਾ ਖਤਮ ਕਰਨ ਲਈ ਇਸ ਕਮੇਟੀ ਵਲੋਂ ਜੈਤੋ ਵਿਚ ਜਾਂਦੇ ਹੀ ਅਖੰਡ ਪਾਠ ਰੱਖਿਆ ਪਰ ਸਿੱਖਾਂ ਨੂੰ ਇਹ ਮਨਜ਼ੂਰ ਨਹੀਂ ਸੀ । ਉਹ ਲਗਾਤਾਰ ਜਥੇ ਭੇਜਦੇ ਰਹੇ ਪਰ ਉਹਨਾਂ ਨੂੰ ਸਰਕਾਰ ਗ੍ਰਿਫਤਾਰ ਕਰ ਲੈਂਦੀ।
ਸੁਧਾਰ ਕਮੇਟੀ ਨੂੰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਸੀ ਤੇ ਉਸ ਨੂੰ ਗੁਰਦੁਆਰਾ ਬਿਲ ਬਣਾਉਣ ਲਈ ਆਖਿਆ। ਇਸ ਹਾਲਤ ਵਿਚ ਅਕਾਲੀਆਂ ਨੂੰ ਇਹ ਡਰ ਮਹਿਸੂਸ ਹੋਇਆ ਕਿ ਹੋ ਸਕਦਾ ਹੈ ਕਿ ਸੁਧਾਰ ਕਮਟੀ ਹੈਲੀ ਨਾਲ ਮਿਲ ਕੇ ਕੋਈ ਅਜਿਹਾ ਬਿਲ ਬਣਾ ਦੇਵੇ ਜੋ ਅਕਾਲੀਆਂ ਦੇ ਖਿਲਾਫ਼ ਹੋਵੇ । ਇਸ ਲਈ ਅਕਾਲੀਆਂ ਨੇ ਆਪਣਾ ਬਿਲ ਸੈਂਟਰਲ ਅਸੈਂਬਲੀ ਵਿਚ ਮੁਹੰਮਦ ਅਲੀ ਜਿਨਾਹ ਅਤੇ ਮਦਨ ਮੋਹਨ ਮਾਲਵੀਆ ਦੀ ਮਦਦ ਨਾਲ ਰੱਖਣ ਦਾ ਨਿਸ਼ਚਾ ਕੀਤਾ।*° ਹੈਲੀ ਨਹੀਂ ਚਾਹੁੰਦਾ ਸੀ ਕਿ ਅਜਿਹਾ ਕੋਈ ਬਿਲ ਸੈਂਟਰਲ ਅਸੈਂਬਲੀ ਵਿਚ ਪਾਸ ਹੋਵੇ । ਇਸ ਲਈ ਸ਼੍ਰੋਮਣੀ ਕਮੇਟੀ ਨਾਲ ਨਵੇਂ ਗੁਰਦੁਆਰਾ ਬਿਲ ਵਾਸਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਦੋਨਾਂ ਵਿਚ ਸਮਝੌਤਾ ਹੋ ਗਿਆ ਅਤੇ 1925 ਵਿਚ ਗੁਰਦੁਆਰਾ ਬਿਲ ਐਕਟ ਬਣ ਗਿਆ । ਅਕਾਲੀ ਆਪਣੇ ਮੋਰਚੇ ਵਿਚ ਸਫ਼ਲ ਹੋਏ। ਜੈਤੋ ਮੋਰਚਾ ਕਾਮਯਾਬ ਹੋ ਗਿਆ ਕਿਉਂਕਿ ਅਕਾਲੀਆਂ ਨੂੰ ਅਖੰਡ ਪਾਠ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਸਰਕਾਰ ਨੇ 1926 ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤੋਂ ਪਾਬੰਦੀ ਹਟਾ ਦਿੱਤੀ ਅਤੇ ਅਕਾਲੀ ਲੀਡਰਾਂ ਨੂੰ ਰਿਹਾਅ ਕਰ ਦਿੱਤਾ ।
ਸਰੋਜਨੀ ਨਾਇਡੂ ਅਨੁਸਾਰ, “ਅਕਾਲੀਆਂ ਦੀ ਸਫਲਤਾ ਦਾ ਰਾਜ ਜਬਬੰਦੀ ਦੀ ਏਕਤਾ ਵਿਚ ਹੈ।”
ਇਸ ਅੰਦੋਲਨ ਦਾ ਨਤੀਜਾ ਇਹ ਵੀ ਹੋਇਆ ਕਿ ਅਕਾਲੀਆਂ ਨੇ ਰਾਸ਼ਟਰੀ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਇਕ ਤਾਂ ਇਹ ਭਰਮ ਸੀ ਕਿ ਸਿੱਖ ਅੰਗਰੇਜ਼ਾਂ ਪ੍ਰਤੀ ਵਫ਼ਾਦਾਰ ਹਨ, ਟੁੱਟ ਗਿਆ। ਭਾਵੇਂ ਜੈਤੋ ਮੋਰਚੇ ਤੋਂ ਪਹਿਲਾਂ ਵੀ ਕਈ ਘਟਨਾਵਾਂ ਨੇ ਸਿੱਖਾਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾ ਦਿੱਤਾ ਸੀ ਜਿਵੇਂ ਗਦਰ ਲਹਿਰ, ਕਾਮਾਗਾਟਾਮਾਰੂ ਦੀ ਘਟਨਾ ਅਤੇ ਜਲ੍ਹਿਆਵਾਲਾ ਬਾਗ ਦੀ ਘਟਨਾ ਨੇ ਅਤੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਕਈ ਘਟਨਾਵਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਅੰਗਰੇਜ਼ਾਂ ਵਿਰੁਧ ਭੜਕਾ ਦਿੱਤੀਆਂ ਸਨ, ਪਰ ਜੈਤੋ ਮੋਰਚੇ ਦੌਰਾਨ ਅੰਗਰੇਜ਼ਾਂ ਦੁਆਰਾ ਕੀਤ ਜ਼ੁਲਮ, ਅੱਤਿਆਚਾਰ ਅਤੇ ਜਥੇ ‘ਤੇ ਗੋਲੀ ਚਲਾਉਣ ਨਾਲ ਸਿੱਖਾਂ ਵਿਚ ਅੰਗਰੇਜ਼ ਸਰਕਾਰ ਵਿਰੁੱਧ ਗੁੱਸਾ ਹੋਰ ਵਧ ਗਿਆ । ਜਿਸ ਨਾਲ ਉਹਨਾਂ ਨੇ ਰਾਸ਼ਟਰੀ ਅੰਦੋਲਨ ਵਿਚ ਬਹੁਤ ਹਿੱਸਾ ਪਾਇਆ। ਇਸ ਜੈਤੋ ਅੰਦੋਲਨ ਦੌਰਾਨ ਉਹਨਾਂ ਦਾ ਤਾਲਮੇਲ ਕਾਂਗਰਸ ਤੇ ਹੋਰ ਰਾਸ਼ਟਰੀ ਪਾਰਟੀਆਂ ਨਾਲ ਵੀ ਹੋਇਆ। ਜਿਸ ਨਾਲ ਸਿੱਖਾਂ ਨੇ ਸੁਤੰਤਰਤਾ ਸੰਗਰਾਮ ਵਿਚ ਮਹੱਤਵਪੂਰਨ ਹਿੱਸਾ ਪਾਇਆ। ਇਸ ਲਹਿਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਤਾਕਤਵਰ ਬਣਾ ਦਿੱਤਾ ।
ਜਿਸ ਤਰ੍ਹਾਂ ਅੰਗਰੇਜ਼ਾਂ ਨੇ ਜੈਤੋ ਮੋਰਚੇ ਨੂੰ ਦਬਾਉਣ ਲਈ ਸਖਤੀ ਕੀਤੀ, ਉਸ ਤੋਂ ਸਾਬਤ ਹੁੰਦਾ ਹੈ ਕਿ ਇਹ ਲਹਿਰ ਰਾਸ਼ਟਰੀ ਸੁਤੰਤਰਤਾ ਸੰਗਰਾਮ ਦਾ ਹੀ ਹਿੱਸਾ ਸੀ। ਭਾਵੇਂ ਸਰਕਾਰ ਵਲੋਂ ਬੜੀ ਸਖਤੀ ਕੀਤੀ ਗਈ ਪਰ ਇਸ ਅੰਦੋਲਨ ਨੇ ਪੰਜਾਬ ਵਿਚ ਅਤੇ ਖਾਸ ਕਰ ਰਿਆਸਤਾਂ ਵਿਚ ਜਾਗ੍ਰਿਤੀ ਪੈਦਾ ਕਰ ਦਿੱਤੀ। ਫਿਰ ਰਿਆਸਤਾਂ ਵਿਚ ਖਾਸ ਕਰ ਪਟਿਆਲਾ ਰਿਆਸਤ ਦੇ ਮਹਾਰਾਜਾ ਜਿਸ ਨੇ ਜੈਤੋ ਮੋਰਚਾ ਵਿਚ ਸਰਕਾਰ ਦਾ ਸਾਥ ਦਿੱਤਾ ਸੀ, ਵਿਰੁੱਧ ਅੰਦੋਲਨ ਆਰੰਭ ਹੋ ਗਿਆ।
Credit – “ਡਾ. ਕ੍ਰਿਸ਼ਨ ਗੋਪਾਲ