ਹ. ਲ. ਹਿਜਕੂਪ ਮਸੀਹ ਦੇ ਨਾਲ ਚੱਲਣਾ

‘ਕੀ ਇਕ ਮਨੁੱਖ ਦਾ ਬਦਲਣਾ ਜ਼ਰੂਰੀ ਹੈ ? 

ਪਿਆਰੇ ਦੋਸਤ, 

ਜੋ ਵਿਸ਼ਾ ਆਪ ਨੇ ਸਾਹਮਣੇ ਲਿਆਂਦਾ ਹੈ ਉਹ ਉਚਿੱਤ ਹੈ, ਅਤੇ ਮੈਂ ਭੀ ਬੜੀ ਖੁਸ਼ੀ ਨਾਲ ਇਸ ਬਾਰੇ ਵਿਚਾਰ ਕਰਾਂਗਾ । 

ਤੁਸੀਂ ਲਿਖਦੇ ਹੋ ਕਿ ਇਕੱਲੇ ਤੌਰ ਤੇ ਅਤੇ ਸੰਗਤਾਂ ਵਿਚ ਆਪ ਜੀ ਨੂੰ ਬਦਲਣ ਬਾਰੇ ਕਿਹਾ ਜਾਂਦਾ ਹੈ ਅਤੇ ਭਾਵੇਂ ਤੁਸੀਂ ਉਸ ਦੀ ਕੋਈ ਲੋੜ ਨਹੀਂ ਸਮਝਦੇ ਹੋ। ਤੁਸੀਂ ਆਪਣੀ ਪੜ੍ਹਾਈ ਜਾਂ ਆਪਣੇ ਕਾਰੋਬਾਰ ਵਿਚ ਮਗਨ ਹੋ ਸਕਦੇ ਹੋ, ਤੁਹਾਡਾ ਇਕ ਚੰਗਾ ਘਰ ਹੋ ਸਕਦਾ ਹੈ ਅਤੇ ਚੰਗੇ ਲੋਕ ਤੁਹਾਡੇ ਦੋਸਤ ਹੋ ਸਕਦੇ ਹਨ ਜਾਂ ਤੁਹਾਨੂੰ ਜਲਦੀ ਹੀ ਇਕ ਚੰਗੇ ਰੁਤਬੇ ਦੀ ਆਸ ਹੋ ਸਕਦੀ ਹੈ, ਜਿਸ ਨਾਲ ਤੁਸੀਂ ਇਸ ਸੰਸਾਰ ਵਿਚ ਕੁੱਝ ਵੇਖ ਸਕੋ । ਜਿਨ੍ਹਾਂ ਹਾਲਤਾਂ ਵਿਚ ਵੀ ਤੁਸੀਂ ਹੋਵੇ ਉਨ੍ਹਾਂ ਵਿਚ ਹੀ ਤੁਹਾਨੂੰ ਤਸੱਲੀ ਹੋ ਸਕਦੀ ਹੈ । ਅਤੇ ਜੇ ਕਰ ਤੁਹਾਨੂੰ ਬਾਰ ਬਾਰ ਕਿਹਾ ਜਾਵੇ ਕਿ ਤੁਹਾਨੂੰ ਬਦਲਣ ਦੀ ਲੋੜ ਹੈ ਤਾਂ ਤੁਹਾਨੂੰ ਇਹ ਚੰਗਾ ਨਹੀਂ ਲਗਦਾ ਅਤੇ ਤੁਸੀਂ ਸੱਚ ਮੁੱਚ ਇਸ ਤੋਂ ਉਕਤਾ ਜਾਂਦੇ ਹੋ । 

ਮੈਂ ਵੀ ਇਸ ਨੂੰ ਭਲੀ ਭਾਂਤ ਸਮਝਦਾ ਹਾਂ ਕਿ ਕੁੱਝ ਲੋਕ ਹਨ ਜੋ ਲਗਾਤਾਰ ਦੂਜਿਆਂ ਨੂੰ ਨਸੀਹਤਾਂ ਕਰਦੇ ਅਤੇ ਸਾਰਾ ਦਿਨ ਉਨ੍ਹਾਂ ਦੀਆਂ ਗਲਤੀਆਂ ਬਾਰੇ ਦਸਦੇ ਅਤੇ ਦੂਜਿਆਂ ਦੇ ਕੰਮਾਂ ਵਿਚ ਟੰਗਾਂ ਅੜਾਉਂਦੇ ਰਹਿੰਦੇ ਹਨ । ਕਈ ਵਾਰ ਜਦ ਤੁਸੀਂ ਇਹ ਸੱਚਦੇ ਵੀ ਹੋ ਕਿ ਉਹ ਠੀਕ ਹਨ ਤਾਂ ਵੀ ਉਨ੍ਹਾਂ ਦੇ ਬਾਰ ਬਾਰ ਕਹਿਣੇ ਤੇ ਤੁਹਾਨੂੰ ਗੁੱਸਾ ਆ ਜਾਂਦਾ ਹੈ । 

ਪਰ ਇਹ ਵੇਖਣ ਲਈ ਕਿ ਉਹ ਠੀਕ ਕਹਿੰਦੇ ਹਨ ਜਾਂ ਗਲਤ ਇਹ ਬਹੁਤ ਮਹੱਤਵਪੂਰਨ ਹੈ ਕਿ ਕੀ ਤੁਹਾਡਾ ਬਦਲਣਾ ਜ਼ਰੂਰੀ ਹੈ ਜਾਂ ਇਸਦੀ ਕੋਈ ਖਾਸ ਲੋਡ ਨਹੀਂ, ਜੇ ਇਹ ਇਕ ਝਗੜੇ ਦਾ ਵਿਸ਼ਾ ਹੈ ਤਾਂ ਤੁਸੀਂ ਇਸ ਵਿਚੋਂ ਸੋਖਿਆਂ ਹੀ ਬਚ ਨਿਕਲ ਸਕਦੇ ਹੋ, ਭਾਵੇਂ ਬਾਅਦ ਵਿਚ ਤੁਸੀਂ ਗਲਤ ਹੀ ਸਾਬਤ ਹੋਵੇ ਕਿਉਂਕਿ ਤੁਸੀਂ ਉਸ ਸਮੇਂ ਤੱਕ ਇਸ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਵੇਗੇ । ਪਰ ਬਦਲਾਹਟ ਦਾ ਸੰਬੰਧ ਇਸ ਪ੍ਰਸ਼ਨ ਨਾਲ ਜੁੜਿਆ ਹੋਇਆ ਹੈ ਕਿ ਤੁਸੀਂ ਅਨੰਤਕਾਲ ਕਿਥੇ ਗੁਜਾਰੋਗੇ ? ਅਤੇ ਸੱਚ ਮੁੱਚ ਇਹ ਇਕ ਮਹੱਤਵਪੂਰਨ ਵਿਸ਼ਾ ਹੈ ਅਤੇ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। 

ਕੀ ਤੁਸੀਂ ਗੰਭੀਰਤਾ ਨਾਲ ਇਸ ਬਾਰੇ ਵਿਚਾਰਿਆ ਹੈ ਕਿ ਅਨੰਤਕਾਲ ਕੀ ਹੈ ? ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਦ ਤੱਕ ਅਸੀਂ ਇਸ ਨੂੰ ਸਹੀ ਤਰ੍ਹਾਂ ਨਹੀਂ ਸਮਝਦੇ ਤਦ ਤੱਕ ਉਸ ਬਾਰੇ ਕੁੱਝ ਨਹੀਂ ਕਹਿ ਸਕਦੇ ਹਾਂ। ਫਿਰ ਵੀ ਇਕ ਵਾਰ ਤਾਂ ਇਸ ਬਾਰੇ ਸੋਚਣਾ ਹੀ ਪਵੇਗਾ ਤਾਂ ਕਿ ਇਸ ਨੂੰ ਥੋੜ੍ਹਾ ਬਹੁਤ ਸਮਝ ਸਕੀਏ । 

ਇਕ ਵਾਰ ਪੁਰਾਤਨ ਕਿੱਸਿਆਂ ਵਿਚੋਂ ਮੈਂ ਇਕ ਬਹੁਤ ਹੀ ਅਕਲਮੰਦ ਮੁੰਡੇ ਦੇ ਬਾਰੇ ਪੜ੍ਹਿਆ ਜਿਸ ਨੂੰ ਉਸ ਦੇਸ਼ ਦੇ ਰਾਜੇ ਨੇ ਪਰਖਣ ਲਈ ਪੁੱਛਿਆ ਕਿ ਅਨੰਤਕਾਲ ਕਦੋਂ ਤੱਕ ਖਤਮ ਹੋਵੇਗਾ ? 

”ਹੇ ਮਹਾਰਾਜ”, ਉਸ ਮੁੰਡੇ ਨੇ ਉੱਤਰ ਦਿੱਤਾ, “ਦੁਰ ਇਕ ਦੇਸ਼ ਵਿਚ ਇਕ ਪਿੱਤਲ ਦਾ ਪਹਾੜ ਹੈ ਜਿਸ ਦੀ ਚੋਟੀ ਉੱਚੇ ਬਦਲਾਂ ਤੋਂ ਵੀ ਉੱਚੀ ਹੈ, ਹਰ ਸੌ ਸਾਲ ਤੋਂ ਬਾਅਦ ਇਕ ਛੋਟਾ ਪਰਿੰਦਾ ਆਉਂਦਾ ਅਤੇ ਉਸ ਨਾਲ ਆਪਣੀ ਚੁੰਝ ਘਸਾਉਂਦਾ ਹੈ, ਅਤੇ ਇੱਡ ਹੁੰਦਿਆਂ ਹੁੰਦਿਆਂ ਜਦ ਉਹ ਪਹਾੜ ਪੂਰਾ ਹੀ ਘਿਸ ਜਾਵੇ ਤਦ ਹੀ ਅਨੰਤਕਾਲ ਦਾ ਇਕ ਸਥਿੱਟ ਖ਼ਤਮ ਹੋਵੇਗਾ ।” 

ਉਸ ਲੜਕੇ ਦਾ ਇਹ ਉੱਤਰ ਸਾਨੂੰ ਅਵਿਨਾਸ਼ੀ ਅਨੰਤਕਾਲ ਬਾਰੇ ਕੁੱਝ ਵਿਚਾਰ ਦਸਦਾ ਹੈ। ਕੀ ਭਲਾ ਇਹ ਨਹੀਂ ਦਸਦਾ ? ਪਰ ਤਦ ਵੀ ਇਹ ਸੱਚ ਨਹੀਂ ਹੈ ਕਿਉਂਕਿ ਅਨੰਤਕਾਲ ਵਿਚ ਸਥਿੱਟ ਨਹੀਂ ਹੁੰਦੇ ਉੱਥੇ ਤਾਂ ਇਕ ਹਜ਼ਾਰ ਸਾਲ ਇਕ ਦਿਨ ਦੇ ਬਰਾਬਰ ਅਤੇ ਇਕ ਦਿਨ ਇਕ ਹਜ਼ਾਰ ਸਾਲ ਦੇ ਬਰਾਬਰ ਹੁੰਦਾ ਹੈ। (2 ਪਤਰਸ 3:8) ਅਨੰਤਕਾਲ ਦਾ ਕੋਈ ਅੰਤ ਨਹੀਂ ਹੁੰਦਾ ਅਤੇ ਨਾ ਹੀ ਇਸ ਦੇ ਹਿੱਸੇ ਹੁੰਦੇ ਹਨ ਜਿਨ੍ਹਾਂ ਨਾਲ ਇਸ ਨੂੰ ਮਿਣਿਆ ਜਾਵੇ। 

ਫਿਰ ਵੀ ਇਹ ਕਹਾਣੀ ਸਾਨੂੰ ਉਸ ਸਮੇਂ ਦੀ ਲੰਬਾਈ, ਜੋ ਇਸ ਧਰਤੀ ਉੱਤੇ ਗੁਜ਼ਾਰਦੇ ਹਾਂ ਅਤੇ ਇਸ ਤੋਂ ਬਾਅਦ ਜੋ ਅਨੰਤਕਾਲ ਹੈ ਉਨ੍ਹਾਂ ਦੇ ਸੰਬੰਧ ਬਾਰੇ ਦਸਦੀ ਹੈ। ਭਲਾ ਦਸ ਸਾਲਾਂ ਦਾ ਜਾਂ ਪੰਜਾਹ ਸਾਲਾਂ ਦਾ ਜਾਂ ਅੱਸੀਂ ਸਾਲਾਂ ਦਾ ਜਾਂ ਸੌ ਸਾਲ ਦਾ ਅਨੰਤਕਾਲ ਨਾਲ ਕੀ ਮੁਕਾਬਲਾ ? ਤਾਂ ਭਲਾ ਇਸ ਦੀ ਕੋਈ ਮਹੱਤਤਾ ਨਹੀਂ ਕਿ ਅਸੀਂ ਇਹ ਜਾਣੀਏ ਕਿ ਅਨੰਤਕਾਲ ਦਾ ਸਮਾਂ ਅਸੀਂ ਕਿਵੇਂ ਅਤੇ ਕਿੱਥੇ ਗੁਜ਼ਾਰਨਾ ਹੈ? ਮੈਨੂੰ ਇਕ ਹੋਰ ਪੁਰਾਣੀ ਕਹਾਣੀ ਯਾਦ ਆਉਂਦੀ ਹੈ ਕਿ ਜਿਵੇਂ ਤੁਸੀਂ ਵੀ ਜਾਣਦੇ ਹੋ ਕਿ ਮੱਧ ਕਾਲ ਵਿਚ ਰਾਜੇ ਮਹਾਰਾਜੇ ਆਪਣੇ ਆਪਣੇ ਦਰਬਾਰ ਵਿਚ ਭੰਡ ਜਾਂ ਨਕਲੀਏ ਰਖਦੇ ਹੁੰਦੇ ਸਨ । ਇਹ ਬਹੁ-ਰੂਪੀਏ ਬਾਕੀ ਲੋਕਾਂ ਤੋਂ ਅਲੱਗ ਕਪੜੇ ਪਾਉਦੇ ਸਨ ਅਤੇ ਅਕਸਰ ਆਪਣੇ ਮਾਲਕਾਂ ਨੂੰ ਆਪਣੇ ਚੁਟਕਲਿਆਂ ਅਤੇ ਝੱਲੀਆਂ ਗੱਲਾਂ ਨਾਲ ਖੁਸ਼ ਕਰਦੇ ਹੁੰਦੇ ਸਨ ਉਹ ਆਪਣੇ ਸਮੇਂ ਦੇ ਜੇਕਰ ਹੁੰਦੇ ਸਨ । 

ਇਕ ਵਾਰ ਇਕ ਸ਼ਹਿਜ਼ਾਦੇ ਨੇ ਆਪਣੇ ਭੰਡ ਨੂੰ ਮੂਰਖ ਦੀ ਟੋਪੀ ਅਰਥਾਤ ਇਕ ਕੁੱਲਾ ਜਿਸ ਉੱਤੇ ਛੋਟੀਆਂ ਛੋਟੀਆਂ ਘੰਟੀਆਂ ਲੱਗੀਆਂ ਹੋਈਆਂ ਸਨ ਅਤੇ ਉਸ ਦੀ ਦਰਬਾਰੀ ਪਹਿਚਾਣ ਲਈ ਇਕ ਰਾਜ ਅਧਿਕਾਰ ਦਿੱਤਾ ਅਤੇ ਰਾਜੇ ਨੇ ਉਸ ਨੂੰ ਇਹ ਹੁਕਮ ਦਿੱਤਾ, ਕਿ ਜੋ ਕੋਈ ਉਸ ਤੋਂ ਵੀ ਵੱਡਾ ਮੁਰਖ ਉਸ ਨੂੰ ਮਿਲੇ ਤਾਂ ਉਹ ਟੋਪੀ ਅਤੇ ਰਾਜ ਅਧਿਕਾਰ ਉਸ ਨੂੰ ਦੇ ਦੇਵੇ । ਛੇਤੀ ਹੀ ਉਹ ਸ਼ਹਿਜ਼ਾਦਾ ਬਿਮਾਰ ਹੋ ਗਿਆ ਅਤੇ ਉਸ ਮਖੌਲੀਏ ਨੇ ਸਹਿਜ਼ਾਦੇ ਤੋਂ ਪੁਛਿਆ ਕਿ ਕੀ ਉਹ ਜਲਦੀ ਹੀ ਚੰਗੇ ਹੋ ਜਾਣਗੇ ? ਤਾਂ ਸ਼ਹਿਜ਼ਾਦੇ ਨੇ ਉੱਤਰ ਦਿੱਤਾ ਕਿ ਡਾਕਟਰ ਨੇ ਉਸ ਨੂੰ ਕਿਹਾ ਹੈ ਕਿ ਉਸ ਦੀ ਸਿਹਤ ਵਿਚ ਕੋਈ ਫਰਕ ਨਹੀਂ ਪੈ ਰਿਹਾ। ਇਸ ਲਈ ਸ਼ਾਇਦ ਉਹ ਜਲਦੀ ਹੀ ਮਰ ਜਾਵੇ । ਤਾਂ ਮਖੌਲੀਏ ਨੇ ਕਿਹਾ “ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਆਪਣੇ ਇਸ ਮਹਾਨ ਸਫਰ ਦੀ ਤਿਆਰੀ ਕਰ ਲਈ ਹੈ ਅਤੇ ਤੁਹਾਡੇ ਸੁਆਗਤ ਦੀ ਸਭ ਤਿਆਰੀ ਹੋ ਚੁੱਕੀ ਹੈ, ਇਸਦਾ ਪ੍ਰਬੰਧ ਵੀ ਕਰ ਲਿਆ ਹੈ” ਪਰ ਸ਼ਹਿਜ਼ਾਦੇ ਨੇ ਉਸ ਨੂੰ ਉੱਤਰ ਦਿੱਤਾ, “ਨਹੀਂ । ਇਹ ਤਾਂ ਇਕ ਦੁੱਖ ਭਰੀ ਕਹਾਣੀ ਹੈ ਕਿਉਂਕਿ ਮੈਂ ਇਸ ਬਾਰੇ ਕੁੱਝ ਨਹੀਂ ਜਾਣਦਾ ਕਿ ਮੇਰਾ ਸੁਆਗਤ ਕਿਸ ਪ੍ਰਕਾਰ ਹੋਵੇਗਾ ?” 

“ਪਰ ਕੀ ਤੁਹਾਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਇਕ ਦਿਨ ਤਾਂ ਤੁਹਾਨੂੰ ਇਹ ਸਫਰ ਕਰਨਾ ਹੀ ਸੀ ?” 

“ਐ ਇਸ ਨੂੰ ਭਲੀ ਭਾਂਤ ਜਾਣਦਾ ਸਾਂ ਪਰ ਅਫਸੋਸ ਮੈਂ ਆਪਣੇ ਆਪ ਨੂੰ ਇਸ ਨਾਲ ਕਦੇ ਨਹੀਂ ਜੋੜਿਆ ਕਿਉਂਕਿ ਕਰਨ ਲਈ ਹੋਰ ਹੀ ਕੰਮ ਬਹੁਤ ਸਨ ।” 

ਪਰ ਮਖੌਲੀਏ ਨੇ ਕਿਹਾ, ”ਜਦ ਤੁਸੀਂ ਕਿਤੇ ਜਾਣਾ ਹੁੰਦਾ ਸੀ ਤਾਂ ਏਲਚੀ ਘੋੜਿਆਂ ਉੱਤੇ ਤੁਹਾਡੇ ਖਾਣ ਪੀਣ ਅਤੇ ਬਾਕੀ ਲੱੜਾਂ ਨੂੰ ਪੂਰਾ ਕਰਨ ਬਾਰੇ ਪਹਿਲੇ ਜਾ ਕੇ ਇੰਤਜ਼ਾਮ ਕਰਦਾ ਸੀ ਅਤੇ ਜੇ ਤੁਸੀਂ ਕਿਤੇ ਕੁੱਝ ਹਫਤਿਆਂ ਜਾਂ ਮਹੀਨਿਆਂ ਲਈ ਜਾਂਦੇ ਸੀ ਤਾਂ ਉਸ ਤੋਂ ਕਾਫੀ ਪਹਿਲਾਂ ਹੀ ਹਰ ਚੀਜ਼ ਬਾਰੇ ਸੋਚਿਆ ਜਾਂਦਾ ਸੀ ਅਤੇ ਅਨੇਕਾਂ ਨੌਕਰ ਚਾਕਰ ਆਪ ਜੀ ਦੇ ਜਾਣ ਤੋਂ ਕਈ ਦਿਨ ਪਹਿਲੇ ਚਲੇ ਜਾਂਦੇ ਸਨ ਤਾਂ ਕਿ ਆਪ ਜੀ ਦੇ ਆਉਣ ਤੇ ਹਰ ਚੀਜ਼ ਠੀਕ ਠਾਕ ਹੋਵੇ । ਪਰ ਅਫਸੋਸ ਕਿ ਇਸ ਮਹਾਨ ਸਫ਼ਰ ਲਈ ਜਿੱਥੇ ਤੁਸੀਂ ਸਦਾ ਲਈ ਰਹਿਣਾ ਹੈ, ਤੁਸੀਂ ਬਿਲਕੁਲ ਕੋਈ ਤਿਆਰੀ ਨਹੀਂ ਕੀਤੀ ਅਤੇ ਆਹ ਲਉ ਆਪਣੀ ਮੂਰਖ ਦੀ ਟੋਪੀ ਅਤੇ ਰਾਜ ਅਧਿਕਾਰ ਕਿਉਂਕਿ ਮੈਂ ਜੀਵਨ ਵਿਚ ਕਦੇ ਵੀ ਇੰਨਾ ਮੂਰਖ ਨਹੀਂ ਰਿਹਾ। 

ਕੀ ਮਸਕਰ ਨੇ ਰਾਜੇ ਨੂੰ ਠੀਕ ਨਹੀਂ ਸੀ ਕਿਹਾ? ਤੁਸੀਂ ਦਸ ਸਾਲਾਂ ਤੋਂ ਜਿਆਦਾ ਸਕੂਲ ਜਾਂਦੇ ਰਹੇ ਹੋ ਅਤੇ ਹੁਣ ਤੁਸੀਂ ਦਿਨ ਨੂੰ ਕੰਮ ਅਤੇ ਰਾਤ ਨੂੰ ਪੜ੍ਹਾਈ ਕਰਦੇ ਹੋ ਅਤੇ ਜਲਦੀ ਹੀ ਕੋਈ ਚੰਗਾ ਅਹੁਦਾ ਪ੍ਰਾਪਤ ਕਰਨ ਦੀ ਆਸ ਰਖਦੇ ਹੋ, ਇਸ ਤਰ੍ਹਾਂ ਤੁਸੀਂ ਵੀਹ ਸਾਲ ਇਹ ਸਭ ਕਰਦੇ ਹੋ ਤਾਂ ਕਿ ਅਗਲੇ ਚਾਲੀ ਸਾਲਾਂ ਵਿਚ ਚੰਗਾ ਪੈਸਾ ਕਮਾ ਸਕੇ ਅਤੇ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਮਿਲੇ ਪੈਸੇ ਅਤੇ ਬਚਤ ਨਾਲ ਦਸ ਸਾਲ ਹੋਰ ਅਰਾਮ ਨਾਲ ਗੁਜਾਰ ਸਕੋ ਅਤੇ ਜੇ ਤੁਹਾਨੂੰ ਬੁਢਾਪੇ ਤੱਕ ਜਾਣਾ ਪਵੇ ਤਾਂ ਹੋਰ ਵੀਹ ਸਾਲ ਤਕ ਭੀ। ਪਰ ਤੁਸੀਂ ਉਨ੍ਹਾਂ ਮਾਪਿਆ ਬਾਰੇ ਕੀ ਸੋਚੰਗੇ ਜਿਨ੍ਹਾਂ ਨੇ ਕਦੇ ਆਪਣੇ ਬੱਚਿਆਂ ਨੂੰ ਸਕੂਲ ਹੀ ਨਹੀਂ ਘੁਲਿਆ? ਇਸ ਤੇ ਜੋ ਵੀ ਵਿਸ਼ਵਾਸ ਨਹੀਂ ਕਰਦੇ ਕਿ ਉਨ੍ਹਾਂ ਦੇ ਬੱਚਿਆਂ ਨੇ ਕੋਈ ਕਿੱਤਾ ਸਿੱਖਿਆ ਹੈ ਅਤੇ ਜਿਨ੍ਹਾਂ ਦੀ ਧਾਰਨਾ ਹੀ ਇਹ ਹੈ ਕਿ ਬੱਚਿਆਂ ਨੂੰ ਖੇਡਣ ਮਲਣ ਦਿਉ। ਬੱਚੇ ਕਦੇ ਵੀ ਭਵਿੱਖ ਬਾਰੇ ਨਹੀਂ ਸੋਚਦੇ । ਜਦ ਉਹ ਇਤਨੇ ਵੱਡੇ ਹੋ ਜਾਣਗੇ ਕਿ ਆਪਣੀ ਦੇਖ ਭਾਲ ਖੁਦ ਕਰ ਸਕਣ, ਤਦ ਕਿਸ ਰਰੀਕੇ ਕੀ ਕਰਨਾ ਹੈ ਉਹ ਖੁਦ ਹੀ ਦੇਖ ਲੈਣਗੇ । 

ਹੁਣ ਜੇਕਰ ਤੁਸੀਂ ਪੰਜਾਹ ਜਾਂ ਸੱਠ ਸਾਲ ਦੀ ਜ਼ਿੰਦਗੀ ਨੂੰ ਅਰਾਮ ਨਾਲ ਗੁਜਾਰਨ ਲਈ ਬਹੁਤ ਸਾਲਾਂ ਤੱਕ ਇੰਨੀਆਂ ਤੰਗੀਆਂ ਅਤੇ ਤਕਲੀਫਾਂ ਝਲਦੇ ਹੋ ਤਦ ਹਮੇਸ਼ਾਂ ਦੀ ਜ਼ਿੰਦਗੀ ਬਾਰੇ ਨਾ ਸੋਚਣਾ ਅਤੇ ਇਸ ਪ੍ਰਸ਼ਨ ਨਾਲ ਕਿ ਮੈਂ ਅਨੰਤਕਾਲ ਕਿਥੇ ਗੁਜਾਰਾਂਣਾ, ਨਾ ਜੁੜੇ ਰਹਿਣਾ ਭਲਾ ਇਕ ਗਲਤੀ ਨਹੀਂ ? ਅਤੇ ਇਹ ਵੀ ਕੌਣ ਜਾਣਦਾ ਹੈ ਕਿ ਬੇਈ ਬਿਮਾਰ ਨਾ ਹੋਵੇਗਾ ਅਤੇ ਜਾਂ ਉਸ ਪਦਵੀ ਨੂੰ ਪਾਉਣਾ ਨਿਸਚਿਤ ਹੈ? ਪਰ ਤੁਸੀਂ ਇਹ ਜ਼ਰੂਰ ਜਾਣਦੇ ਹੋ ਕਿ ਅਨੰਤਕਾਲ ਤੁਹਾਡੀ ਉਡੀਕ ਕਰ ਰਿਹਾ ਹੈ । ਇਕ ਵਾਰੀ ਮਰਨਾ ਇਹ ਮਨੁੱਖ ਦਾ ਹਿੱਸਾ ਹੈ। (ਇਬਰਾਨੀਆਂ 9 : 27) ਨਾ ਕੋਈ ਵੱਡੇ ਤੋਂ ਵੱਡਾ ਅਕਲਮੰਦ ਅਤੇ ਨਾ ਹੀ ਕੋਈ ਵੱਡੇ ਤੋਂ ਵੱਡਾ ਜੋ ਪ੍ਰਮੇਸਰ ਨੂੰ ਨਹੀਂ ਮੰਨਦਾ ਪ੍ਰਮੋਸਰ ਦੇ ਪਵਿੱਤਰ ਵਚਨ ਦੀ ਇਸ ਆਇਤ ਦਾ ਇਨਕਾਰ ਨਹੀਂ ਕਰ ਸਕਦਾ ਅਤੇ ਜੋ ਉਹ ਕਰਨ ਤਾਂ ਹਰ ਇਕ ਉਨ੍ਹਾਂ ਉੱਤੇ ਹੱਸੇਗਾ ਕਿਉਂਕਿ ਉਹ ਰੰਡ ਕੌਣ ਹੈ ਜੋ ਮੌਤ ਦੇ ਸਾਹਮਣੇ ਖੜ੍ਹਾ ਨਹੀਂ ਹੋਇਆ ? ਇਸ ਆਇਤ ਦਾ ਬਾਕੀ ਹਿੱਸਾ ਵੀ ਇਸੇ ਤਰ੍ਹਾਂ ਸੱਚ ਹੈ ਅਤੇ “ਇਸ ਤੋਂ’ ਬਾਅਦ ਨਿਆਂ ।” ਕੀ ਇਹ ਉਹ ਮੂਰਖਤਾ ਨਹੀਂ ਜਿਸ ਨੂੰ ਕਦੇ ਵੀ ਠੀਕ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਉਸ ਦੀ ਉਡੀਕ ਤਾਂ ਕਰੀਏ ਪਰ ਪ੍ਰਵਾਹ ਨਾ ਕਰੀਏ ? ਅਤੇ ਬੇਸ਼ਕ ਇਹ ਤੁਸੀਂ ਖੁਦ ਹੀ ਜਾਣ ਲਵੇਗੇ ਕਿ ਅਨੰਤਕਾਲ ਤੁਸੀਂ ਕਿੱਥੇ ਗੁਜ਼ਾਰਨਾ ਹੈ ਪਰ ਜੋ ਵੀ ਹੋਵੇਗਾ ਉਹ ਹਮੇਸ਼ਾ ਲਈ ਪੰਜਾ ਹੀ ਹੋਵੇਗਾ । ਅਰਥਾਤ “ਇਕ ਦਰੱਖਤ ਜਿੱਥੇ ਡਿੱਗਦਾ ਹੈ ਉੱਥੇ ਹੀ ਪਿਆ ਰਹਿੰਦਾ ਹੈ” (ਉਪਦੇਸ਼ਕ ਦੀ ਪੰਥੀ 11:3) 

ਪਰ ਹੁਣ ਤੁਸੀਂ ਸ਼ਾਇਦ ਇਹ ਕਹੋਗੇ ਕਿ ਇਹ ਸਭ ਕੁੱਝ ਤਾਂ ਠੀਕ ਹੈ ਪਰ ਕਾਹਲੀ ਕਾਹਦੀ ਹੈ? ਕਿਉਂਕਿ ਤੁਹਾਨੂੰ ਹੋਰ ਵੀ ਕੰਮ ਬਹੁਤ ਹਨ ਅਤੇ ਜਦ ਕਦੀ ਤੁਹਾਡੇ ਕੋਲ ਖੁਲ੍ਹਾ ਸਮਾਂ ਹੋਵੇਗਾ ਤਦ ਤੁਸੀਂ ਮੌਤ ਅਤੇ ਮਰਨ ਦੀਆਂ ਨਿਰਾਸ਼ਾਵਾਦੀ ਗਲਾਂ ਬਾਰੇ ਸੋਚੇਗੇ ਤੇ ਜਾਂ ਜਦ ਤੁਸੀਂ ਵਡੇਰੀ ਉਮਰ ਦੇ ਹੋ ਜਾਵੇਗੇ ਤਾਂ ਮੰਚ ਲਵੇਗ ਜ਼ਿੰਦਗੀ ਦੇ ਸਭ ਅਨੰਦ ਮਾਨਣ ਤੋਂ ਬਾਦ ਤੁਹਾਡੇ ਕੋਲ ਕਾਫੀ ਸਮਾਂ ਹੋਵੇਗਾ ਕਿ ਤੁਸੀਂ ਮੌਤ ਬਾਰੇ ਸੋਚੇ । 

ਕੀ ਤੁਹਾਨੂੰ ਇਹ ਪੱਕਾ ਭਰੋਸਾ ਹੈ ਕਿ ਤੁਸੀਂ ਪੰਜਾਹ ਸਾਲ ਜਾਂ ਤੀਹ ਸਾਲ ਜਾਂ ਦਸ ਸਾਲ ਜਾਂ ਬਾਰਾਂ ਮਹੀਨੇ ਅਤੇ ਜਾਂ ਕੇਵਲ ਬਾਰਾਂ ਘੰਟੇ ਭੀ ਜੀ ਸਕੋਗੇ ? ਮੈਨੂੰ ਇਕ ਮਨੁੱਖ ਦੀ ਯਾਦ ਆਉਂਦੀ ਹੈ ਜੋ ਆਪਣੀ ਦੁਕਾਨ ਦੇ ਦਰਵਾਜ਼ੇ ਦੇ ਪਿੱਛੇ ਹੀ ਕੇ ਮੁਕਤੀ ਦੇ ਉਸ ਪ੍ਰਚਾਰ ਨੂੰ ਸੁਣ ਰਿਹਾ ਸੀ ਜੋ ਉਸ ਗਲੀ ਵਿਚ ਕੀਤਾ ਜਾ ਰਿਹਾ ਸੀ । ਜਦ ਪ੍ਰਚਾਰ ਖ਼ਤਮ ਹੋਇਆ ਤਾਂ ਉਹ ਆਪਣੇ ਕਮਰੇ ਵਿਚ ਗਿਆ ਅਤੇ ਕੁਰਸੀ ਉੱਤੇ ਜਾ ਬੈਠਾ ਅਤੇ ਉੱਥੇ ਹੀ ਮਰ ਗਿਆ । 

ਜੇ ਗੁਹਾਨੂੰ ਲੰਮੇ ਸਮੇਂ ਲਈ ਜੀਉਣਾ ਪਵੇ, ਤਾਂ ਕੀ ਜਦ ਤਕ ਤੁਸੀਂ ਰਿਸ਼ਟ ਪ੍ਰਸ਼ਟ ਹੋ ਆਪਣੇ ਲਈ ਜੀਉਣਾ ਅਤੇ ਬਾਸ਼ੀ ਦਾ ਜੀਵਨ ਪ੍ਰਮੇਸਰ ਨੂੰ ਦੇਣਾ ਚਾਹੁੰਦੇ ਹੋ ਅਤੇ ਜੇ ਤੁਸੀਂ ਇੰਝ ਹੀ ਕਰਨਾ ਚਾਹੁੰਦੇ ਹੋ (ਇਹ ਸੰਚਦੇ ਹੋਏ ਕਿ ਉਹ ਸਭ ਕਰਨ ਲਈ ਤੁਸੀਂ ਲੰਮਾ ਜੀਵਨ ਜੀ ਸਕਦੇ ਹੋ) ਤਦ ਕੀ ਪ੍ਰੇਮਸਰ ਤੁਹਾਨੂੰ ਕਬੂਲ ਕਰੇਗਾ ? 

ਬੇਸ਼ੱਕ ਪ੍ਰਮੇਸ਼ਰ ਚਾਹੁੰਦਾ ਹੈ ਕਿ ਸਾਰੇ ਹੀ ਲੋਕ ਬਚਾਏ ਜਾਣ (1 ਤਿਮੋਥੀਅਸ 2 : 4) ਉਹ ਮਨੁੱਖਾਂ ਨੂੰ ਬੁਲਾਉਦਾ ਹੈ ਪ੍ਰਮੇਸ਼ਰ ਨਾਲ ਫਿਰ ਸੰਬੰਧ ਬਣਾਉ (2 ਕੁਰਿੰਥੀਆ 5 : 20) ਉਸ ਨੇ ਸਲੀਬ ਉੱਤੇ ਇਕ ਖੂਨੀ ਨੂੰ ਅਤੇ ਹਜ਼ਾਰਾਂ ਉਨ੍ਹਾਂ ਨੂੰ ਜਿਨ੍ਹਾਂ ਮਰਦੇ ਸਮੇਂ ਉਸ ਨੂੰ ਪ੍ਰਕਾਰਿਆ, ਸਵੀਕਾਰ ਕੀਤਾ ਹੈ । ਮੈਂ ਇਕ ਐਸੀ ਬੁੱਢੀ ਔਰਤ ਨੂੰ ਜਾਣਦਾ ਹਾਂ ਜਿਸ ਦੀ ਬਦਲਾਹਟ ਪਚਾਸੀ ਸਾਲ ਦੀ ਉਮਰ ਵਿਚ ਹੋਈ। 

ਪਰ ਅਯੂਥ ਦੀ ਕਿਤਾਬ ਦਾ 33ਵਾਂ ਭਾਗ ਸਾਨੂੰ ਦਸਦਾ ਹੈ ਕਿ “ਪ੍ਰਮੇਸਰ ਇਕ ਜਾਂ ਦੇ ਵਾਰ ਮਨੁੱਖ ਨਾਲ ਗਲ ਕਰਦਾ ਹੈ ਪਰ ਉਹ ਅੱਗੇ ਤੋਂ ਇਹ ਬੰਦ ਕਰ ਦਿੰਦਾ ਹੈ । ਜਦ ਰਾਜਾ ਫਿਰਉਨ ਨੇ ਕਈ ਵਾਰ ਪ੍ਰਮੇਸ਼ਰ ਦੇ ਹੁਕਮਾਂ ਨੂੰ ਨਾ ਮੰਨਿਆ ਤਾਂ ਉਸ ਨੇ ਰਾਜੇ ਦਾ ਦਿਲ ਸਖਤ ਹੋਣ ਦਿੱਤਾ ਤਾਂ ਕਿ ਫਿਰ ਉਹ ਪ੍ਰਮੇਸ਼ਰ ਵਲ ਨਾ ਮੁੜ ਸਕੇ ਅਤੇ ਇਸੇ ਤਰ੍ਹਾਂ ਕਲੀਸੀਆ ਦੇ ਉਪਰ ਉਠਾ ਲੈਣ ਤੋਂ ਬਾਦ ਪ੍ਰਮੇਸਰ ਉਨ੍ਹਾਂ ਲੋਕਾਂ ਉੱਤੇ ਕਰਨ ਲਈ ਇਕ ਹੋਰ ਗਲਤੀ ਭੇਜੇਗਾ ਜਿਨ੍ਹਾਂ ਨੇ ਮੁਕਤੀ ਦੇ ਕਲਾਮ ਨੂੰ ਤਾਂ ਸੁਣਿਆ ਪਰ ਉਸ ਨੂੰ ਸਵੀਕਾਰ ਨਾ ਕੀਤਾ ।” ਜਿਨ੍ਹਾਂ ਸੱਚਾਈ ਨੂੰ ਜਾਣ ਕੇ ਵੀ ਨਾ ਮੰਨਿਆ ਉਹ ਸੱਭੇ ਦੋਸ਼ੀ ਠਹਿਰਣ (2 ਪਸਲੋਨੀਕੀਆ 2 : 11, 12) ਜੇਕਰ ਤੁਸੀਂ ਬਾਰ ਬਾਰ ਉਸ ਦੇ ਬੁਲਾਉਣ ਤੇ ਵੀ ਉਸ ਵੱਲ ਨਹੀਂ ਮੁਬਦੇ ਹੋ ਤਾਂ ਪ੍ਰਮੇਸ਼ਰ ਤੁਹਾਡੇ ਨਾਲ ਵੀ ਇਹੋ ਹੀ ਕਰੇਗਾ। 

ਪ੍ਰਮੇਸ਼ਰ ਨੇ ਅਣਜਾਣ ਪੁਣੇ ਦੇ ਸਮਿਆਂ ਵੱਲੋ ਅੱਖੀਆਂ ਫੇਰ ਲਈਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਉਹ ਹਰੇਕ ਥਾਂ ਤੋਬਾ ਕਰਨ ਕਿਉਂਜੋ ਉਸ ਨੇ ਇਕ ਦਿਨ ਠਹਿਰਾਇਆ ਹੈ ਜਿਸ ਦੇ ਵਿਚ ਉਹ ਧਾਰਮਿਕਤਾ ਨਾਲ ਸੰਸਾਰ ਦਾ ਨਿਅਉਂ! ਕਰੇਗਾ ਉਸ ਮਨੁੱਖ ਦੇ ਰਾਹੀਂ ਜਿਸ ਨੂੰ ਉਸ ਨੇ ਠਹਿਰਾਇਆ ਅਤੇ ਉਸ ਨੂੰ ਮੁਰਦਿਆਂ ਵਿਚੋਂ’ ਜਿਵਾਲ ਕੇ ਇਹ ਗਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ (ਰਸੂਲਾਂ से बठडय 17:30, 31) 

ਕੀ ਤੁਸੀਂ ਇਨ੍ਹਾਂ ਗੱਲਾਂ ਬਾਰੇ ਫਿਕਰਮੰਦ ਨਹੀਂ ਹੋ ? ਕੀ ਤੁਸੀਂ ਪ੍ਰਮੇਸ਼ਰ ਅੱਗੇ ਜਾ ਕੇ, ਆਪਣੇ ਪਾਪਾਂ ਦਾ ਇਕਰਾਰ ਕਰਕੇ ਉਸ ਵੱਲੋਂ ਤੁਹਾਨੂੰ ਕਬੂਲ ਕਰਨ ਲਈ ਬੇਨਤੀ ਨਹੀਂ ਕਰਨਾ ਚਾਹੁੰਦੇ ਹੋ? 

ਅਸੀਂ ਮਸੀਹ ਦੇ ਏਲਚੀ ਹਾਂ ਭਈ ਜਾਣੇ ਪ੍ਰਮੇਸ਼ਰ ਸਾਡੇ ਰਾਹੀਂ ਮਿੰਨਤ ਕਰਦਾ ਹੈ ਜੇ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪ੍ਰਮੇਸ਼ਰ ਨਾਲ ਮੇਲ-ਮਿਲਾਪ ਕਰ ਲਉ। ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿਚ ਹੋ ਕੇ ਪ੍ਰਮੇਸ਼ਰ ਦੀ ਧਾਰਮਿਕਤਾ ਬਣੀਏ (2) बुडिचोला 5: 20, 21) 

**ਅੱਜ ਜੇ ਤੁਸੀਂ ਉਸ ਦੀ ਅਵਾਜ ਸੁਣੇ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ।” (ਇਬਰਾਨੀਆ ਦੀ ਪੱਤਰੀ 4 : 7) 

ਦਿਲੀ ਸ਼ੁਭ ਕਾਮਨਾਵਾਂ ਨਾਲ ਤੁਹਾਡਾ 

ਇਕ ਮਨੁੱਖ ਦਾ ਬਦਲਣਾ ਕਿਉਂ ਜ਼ਰੂਰੀ ਹੈ ? 

ਪਿਆਰੇ ਦੋਸਤੋ, 

ਤੁਸੀਂ ਪੁੱਛਿਆ ਹੈ ਕਿ ਇਕ ਮਨੁੱਖ ਦਾ ਬਦਲਣਾ ਜਰੂਰੀ ਕਿਉਂ ਹੈ ? ਇਹ ਬਦਲਾਹਣ ਅਸਲ ਵਿਚ ਹੈ ਕੀ? 

ਤੁਹਾਡੇ ਪ੍ਰਸ਼ਨ ਦਾ ਸਭ ਤੋਂ ਸਾਫ਼ ਉੱਤਰ ਇਹ ਹੈ ਕਿ, ”ਕਿਉਂਕਿ ਇਹ ਪ੍ਰਮੇਸਰ ਕਹਿੰਦਾ ਹੈ ਅਤੇ ਜਦ ਪ੍ਰਮੰਸਰ ਕਿਸੇ ਗੱਲ ਬਾਰੇ ਕਹਿੰਦਾ ਹੈ ਤਾਂ ਉਸ ਗੱਲ ਬਾਰੇ ਸਾਰੇ ਵਾਦ-ਵਿਵਾਦ ਖ਼ਤਮ ਹੋ ਜਾਂਦੇ ਹਨ ਅਤੇ ਸਾਨੂੰ ਜੋ ਉਸ ਦੀ ਉਤਪੱਤੀ ਹਾਂ ਉਸ ਅੱਗੇ ਸਿਰ ਨਿਵਾ ਕੇ ਉਸ ਦੇ ਹੁਕਮਾਂ ਨੂੰ ਮੰਨ ਲੈਣਾ ਚਾਹੀਦਾ ਹੈ” ਹੋ ਮਨੁੱਖ ਭਲਾ ਤੇ ਪ੍ਰਮੇਸਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ ? ਕੀ ਰਚਨਾ ਆਪਣੇ ਸਿਰਜਨਹਾਰ ਨੂੰ ਆਖੇਗੀ ਕਿ ਗ੍ਰੰ ਮੈਨੂੰ ਇਸ ਤਰ੍ਹਾਂ ਕਿਉਂ ਰੱਚਿਆ ? (ਜੰਮੀਆ 9 : 20) ਅਤੇ ਅਸੀਂ ਰਸੂਲਾਂ ਦੇ ਕਰਤਵ 17 : 30 ਵਿਚ ਵੇਖਦੇ ਹਾਂ ਕਿ ”ਪ੍ਰਮੇਸਰ ਨੇ ਅਣਜਾਣ ਪੁਣੇ ਦੇ ਸਮਿਆਂ ਤੋਂ ਅੱਖੀਆਂ ਫੇਰ ਲਈਆਂ ਹਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੇ ਉਹ ਹਰ ਥਾਂ ਤੋਬਾ ਕਰਨ ।” “ਹਾਂ ਪੁਰਾਣੇ ਨੇਮ ਵਿਚ ਕੋਈ 80 ਵਾਰ ਅਤੇ ਨਵੇਂ ਨੰਮ ਵਿਚ ਬੰਦੀ 70 ਕਾਰ ਬਦਲਾਹਟ ਬਾਰੇ ਕਿਹਾ ਗਿਆ ਹੈ ।” 

ਪ੍ਰਮੇਸ਼ਰ ਸਾਨੂੰ ਪਵਿੱਤਰ ਵਚਨ ਰਾਹੀਂ ਇਹ ਸਾਫ ਸਾਫ ਦਸਦਾ ਹੈ ਕਿ ਉਹ ਮਨੁੱਖ ਦੀ ਬਦਲਾਹਟ ਦਾ ਹੁਕਮ ਕਿਉਂ ਦਿੰਦਾ ਹੈ ”ਉਹ ਤੁਹਾਡੇ ਨਾਲ ਧੀਰਜ ਰਖਦਾ ਹੈ ਕਿਉਂ ਜੇ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ ਹੋਵੇ ਸਗੋਂ ਸਭ ਤੋਬਾ ਦੇ ਵਲ ਮੁੜਨ 2 ਪਤਰਸ 3 : 9) ਅਤੇ ਅਸੂਲਾਂ ਕਰਤਵ ਦੇ 17ਵੇਂ ਭਾਗ ਵਿਚ ਉਹ ਆਪਣੇ ਹੁਕਮ ਦਾ ਕਾਰਨ ਦਸਦਾ ਹੈ ਕਿ ਸਾਰੇ ਲੋਕ ਸੁਣਨ ਕਿਉਂਕਿ ਉਸ ਨੇ ਇਕ ਦਿਨ ਠਹਿਰਾਇਆ ਹੋਇਆ ਜਦ ਉਹ ਧਰਤੀ ਦੇ ਰਹਿਣ ਵਾਲਿਆਂ ਦਾ ਧਰਮ ਨਾਲ ਨਿਆਂ ਕਰੇਗਾ । 

ਉਸ ਦਿਨ ਹਰ ਮਨੁੱਖ ਆਪਣੀ ਜਿੰਦਗੀ ਵਿਚ ਕੀਤੇ ਕੰਮਾਂ ਦਾ ਲੱਖਾ ਆਪਣੇ ਸਿਰਜਨਹਾਰ ਨੂੰ ਦੇਵੇਗਾ ਅਤੇ ਪ੍ਰਮੇਸ਼ਰ ਜੋ ਮਨੁੱਖ ਨੂੰ ਹਰ ਪ੍ਰਕਾਰ ਨਾਲ ਜਾਣਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਨਿਆਂਕਾਰ ਵਲੋਂ ਕੀ ਸਜ਼ਾ ਹੋਵੇਗੀ । “ਕਿਉਂਕਿ ਸਭ ਨੇ ਪਾਪ ਕੀਤਾ ਅਤੇ ਪ੍ਰਮੇਸ਼ਰ ਦੀ ਮਹਿਮਾ ਤੋਂ ਰਹਿਤ ਹੋ ਗਏ (ਰੋਮੀਆ 3 : 23) ਇਸੇ ਕਾਰਨ ਪ੍ਰਮੇਸ਼ਰ ਚਾਹੁੰਦਾ ਹੈ ਕਿ ਮਨੁੱਖ ਮੁੜੇ ਅਤੇ ਮੁਕਤੀ ਦਾਰਾ ਚਾਹੁੰਦਾ ਹੈ ਕਿ ਸਭ ਮਨੁੱਖ ਸਚਾਈ ਦੇ ਗਿਆਨ ਨੂੰ ਜਾਣਨ ਅਤੇ ਬਚਾਏ ਜਾਣ (1 ਤਿਮੋਥੀਉਸ 2:3, 4)। 

ਪ੍ਰਮੇਸ਼ਰ ਮਨੁੱਖ ਦੀ ਬਦਲਾਹਣ ਦਾ ਹੁਕਮ ਕਿਉਂ ਦਿੰਦਾ ਹੈ । ਕਿਉਂਕਿ ਮਨੁੱਖ ਆਪਣੇ ਮਾਲਕ ਦੀ ਸੇਵਾ ਨਹੀਂ ਕਰਦਾ ਅਤੇ ਉਸ ਨੇ ਅਜੇ ਪ੍ਰਮੇਸਰ ਦੇ ਧਾਰਮਿਕ ਨਿਆਉਂ ਨੂੰ ਕਬੂਲਣਾ ਹੈ । 

ਮਨੁਖ ਪਾਪੀ ਹੈ 

ਇਹ ਇਕ ਡਰਾਉਣੀ ਸੱਚਾਈ ਹੈ। ਇਹ ਸੱਚ ਹੈ ਕਿ ਬਹੁਤ ਲੋਕ ਇਸ ਬਾਰੇ ਵਿਚਾਰ ਹੀ ਨਹੀਂ ਕਰਦੇ ਹਨ ਅਤੇ ਕੁਝ ਤਾਂ ਇਸ ਗੱਲ ਤੋਂ ਵੈਸੇ ਇਨਕਾਰ ਹੀ ਕਰਦੇ ਹਨ ਪਰ ਦੂਜੀ ਕਿਸਮ ਦੇ ਲੋਕਾਂ ਨੂੰ ਇਹ ਪੂਰਾ ਭਰੋਸਾ ਹੈ ਕਿ ਜੋ ਕੁਝ ਭੀ ਉਹ ਕਹਿੰਦੇ ਹਨ ਉਹ ਠੀਕ ਹੈ ? ਪਰ ਕੀ ਕੋਈ ਇਮਾਨਦਾਰੀ ਨਾਲ ਇਹ ਕਹਿ ਸਕਦਾ ਹੈ ਕਿ ਉਸ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ? 

ਕਈ ਵਾਰ ਮੈਂ ਮਨੁੱਖਾਂ ਕੋਲੋਂ ਇਹ ਪੁਛਿਆ ਹੈ ਜੋ ਇਹ ਦਾਅਵਾ ਕਰਦੇ ਹਨ ਕਿ ਉਹ ਹਮੇਸ਼ਾ ਚੰਗੇ ਕੰਮ ਕਰਦੇ ਹਨ ਅਤੇ ਬਾਕੀ ਹੋਰਨਾਂ ਨਾਲ ਭੀ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਹੈ ਅਤੇ ਕਿਸੇ ਵਿਚਾਰ ਜਾਂ ਸ਼ਬਦ ਜਾਂ ਕੰਮ ਕਰਕੇ ਉਹਨਾਂ ਦੀ ਅੰਤਰ ਆਤਮਾ ਨੇ ਉਹਨਾਂ ਨੂੰ ਕਦੇ ਬੁਰਾ ਨਹੀਂ ਕਿਹਾ। ਬਹੁਤ ਘੱਟ ਕੋਈ ਮਨੁੱਖ ਇਹ ਕਹਿਣ ਦੀ ਹਿੰਮਤ ਕਰ ਸਕਦਾ ਹੈ ਕਿ ਉਸ ਨਾਲ ਜ਼ਿੰਦਗੀ ਵਿਚ ਕਦੇ ਇੰਜ ਨਹੀਂ ਹੋਇਆ। 

ਪਾਪੀ ਉਹ ਹੈ ਜਿਸ ਨੇ ਪਾਪ ਕੀਤਾ ਹੈ, ਕੋਈ ਮਨੁੱਖ ਬਹੁਤ ਸਾਰੇ ਪਾਪ ਕਰਨ ਨਾਲ ਪਾਪੀ ਨਹੀਂ ਠਹਿਰਦਾ ਬਲਕਿ ਇਕੋ ਹੀ ਪਾਪ ਕਰਨ ਨਾਲ ਮਨੁੱਖ ਪਾਪੀ ਬਣ ਜਾਂਦਾ ਹੈ ਅਤੇ ਆਮ ਜ਼ਿੰਦਗੀ ਵਿਚ ਅਸੀਂ ਇਹ ਵੇਖਦੇ ਹਾਂ ਕਿ ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਹੈ ਕਿ ਜਿਸ ਮਨੁੱਖ ਨੇ ਖੂਨ ਕੀਤਾ ਹੈ ਉਹ ਖੂਨੀ ਨਹੀਂ ਕਿਉਂਕਿ ਉਸ ਨੇ ਕੇਵਲ ਇਕ ਜਾਂ ਦੋ ਵਾਰ ਹੀ ਕੇਵਲ ਖੂਨ ਕੀਤਾ ਹੈ ਪਰ ਜਿਥੋਂ ਤੱਕ ਉਸ ਦੇ ਪ੍ਰਮੇਸਰ ਨਾਲ ਸੰਬੰਧਾਂ ਦਾ ਸੁਆਲ ਹੈ ਮਨੁੱਖ ਉਸ ਬਾਰੇ ਕੁਝ ਹੋਰ ਹੀ ਤਰੀਕਾ ਅਪਨਾਉਂਦੇ ਹਨ ਕਿਉਂਕਿ ਨਹੀਂ ਤਾਂ ਇਕ ਮਨੁੱਖ ਨੂੰ ਆਪਣੇ ਆਪ ਨੂੰ ਹੀ ਬੁਰਾ ਕਹਿਣਾ ਪਵੇਗਾ। 

ਅੰਤਰ-ਆਤਮਾ 

ਪ੍ਰਮੇਸ਼ਰ ਨੇ ਹਰ ਮਨੁੱਖ ਨੂੰ ਅੰਤਰ ਆਤਮਾ ਦਿੱਤਾ ਹੈ (ਰੋਮੀਆ 2 : 15) #ਉਸ ਨੂੰ ਕਈ ਗ਼ਲਤ ਗੱਲਾਂ ਲਈ ਕਾਇਲ ਕਰਦਾ ਹੈ ਅਤੇ ਅੰਤਰ ਆਤਮਾ ਸਭ ਹੀ ਗਲਤ ਗੱਲਾਂ ਲਈ ਕਾਇਲ ਨਹੀਂ ਕਰਦਾ। ਕਈ ਵਾਰ ਤਾਂ ਅੰਤਰ ਆਤਮਾ ਤੇ ਮਾਹੌਲ ਦਾ ਭੀ ਅਸਰ ਹੁੰਦਾ ਹੈ। ਇਹ ਹਮੇਸ਼ਾ ਜਿਸ ਮਾਹੌਲ ਵਿਚ ਜੰਮਿਆ ਹੋਵੇ ਜਾਂ ਪਲਿਆ ਹੋਵੇ ਉਸੇ ਅਨੁਸਾਰ ਜੋ ਗਲਤ ਹੋਵੇ ਉਸੇ ਬਾਰੇ ਹੀ ਚੇਤਾਵਨੀ ਦਿੰਦਾ ਹੈ। ਪ੍ਰਮੇਸ਼ਰ ਸਾਰੇ ਲੋਕਾਂ ਨੂੰ ਵੇਖਦਾ ਹੈ। ਜਿਨ੍ਹਾਂ ਨੇ ਪ੍ਰਮੇਸਰ ਬਾਰੇ ਕਦੇ ਸੁਣਿਆ ਹੀ ਨਹੀਂ ਅਤੇ ਜੇ ਉਸ ਦੇ ਪਵਿੱਤਰ ਸ਼ਬਦ ਬਾਰੇ ਜਾਣਦੇ ਹੀ ਨਹੀਂ, ਜਦ ਉਹ ਜਾਣ ਬੁਝ ਕੇ ਕੋਈ ਗਲਤੀ ਕਰਦੇ ਹਨ ਤਾਂ ਉਹਨਾਂ ਨੂੰ ਇਹ ਅੰਤਰ ਆਤਮਾ ਹੀ ਜਿਨ੍ਹਦਾ ਹੈ ਤਾਂ ਕਿ ਉਹ ਆਪਣੀ ਹੋਸ਼ ਵਿਚ ਆਉਣ ਤੇ ਕਾਇਲ ਹੋ ਕੇ ਇਸ ਗੱਲ ਨੂੰ ਦਿਲੋਂ ਮੰਨਣ ਕਿ ਉਹ ਪਾਪੀ ਅਤੇ ਅਪਰਾਧੀ ਹਨ। 

ਜਦ ਤੁਸੀਂ ਆਪਣੀ ਪੁਰਾਣੀ ਜਿੰਦਗੀ ਬਾਰੇ ਸੋਚਦੇ ਹੋ ਤਾਂ ਕੀ ਇਹ ਜਾਣੋਗੇ ਕਿ ਕਿੰਨੀ ਵਾਰ ਅੱਗੇ ਹੀ ਤੁਸੀਂ ਜਾਣ ਬੁਝ ਕੇ ਪਾਪ ਕੀਤੇ ਹਨ ? ਫਰਜ ਕਰੋ ਤੁਸੀਂ ਹੁਣ ਅਠਾਰਾਂ ਸਾਲ ਦੇ ਹੋ ਅਤੇ ਅੱਠ ਸਾਲ ਦੀ ਉਮਰ ਤਕ ਤੁਸੀਂ ਜਾਣ ਬੁਝ ਕੇ ਕੋਈ ਪਾਪ ਨਹੀਂ ਕੀਤਾ ਪਰ ਇਹ ਇੰਝ ਨਹੀਂ ਕਿਉਂਕਿ ਤੁਹਾਡੀ ਅੰਤਰ ਆਰਮਾ ਨੇ ਇਸ ਸਮੇਂ ਤੋਂ ਪਹਿਲੇ ਹੀ ਤੁਹਾਨੂੰ ਦੱਸ਼ੀ ਠਹਿਰਾਇਆ ਹੈ । ਚਲੋ ਇਕ ਦਿਨ ਦੀ ਔਸਤ ਪਾਪ ਜੇ ਇਕ ਹੀ ਮਨ ਲਈਏ ਤਾਂ ਇਸ ਨਾਲ ਇਕ ਸਾਲ ਵਿਕ 365 ਅਤੇ ਦਸ ਸਾਲਾਂ ਵਿਚ 3650 ਹੋ ਜਾਣਗੇ ਅਤੇ ਜਿਸ ਕਿਸੇ ਦੀ ਉਮਰ 28 ਸਾਲ ਹੈ ਉਸ ਲਈ ਇਹ ਗਿਣਤੀ 7300 ਹੋਵੇਗੀ ਅਤੇ 68 ਸਾਲ ਦੀ ਉਮਰ ਲਈ 21,900 ਬਾਰ ਹੋਵੇਗੀ। 

ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡੇ ਵਿਵੇਕ ਨੇ ਤੁਹਾਨੂੰ ਹੁਣ ਤੱਕ 3650 ਪਾਪਾ ਬਾਰੇ ਦਸਿਆ ਹੈ ਅਤੇ ਅਸਲ ਵਿਚ ਕੀ ਉਹ ਇਸ ਗਿਣਤੀ ਤੋਂ ਕਿਤੇ ਵੱਧ ਨਹੀਂ ਹਨ? ਕੀ ਕੋਈ ਮਨੁੱਖ ਜਿਸ ਨੇ ਅਨੇਕਾਂ ਪਾਪ ਕੀਤੇ ਹਨ ਉਹ ਇਹ ਕਹਿ ਸਕਦਾ ਹੈ ਕਿ ਉਹ ਪਾਪੀ ਨਹੀਂ ? ਅਤੇ ਕੀ ਉਹ ਧਰਮੀ ਪ੍ਰਮੇਸ਼ਰ ਇਸ ਪ੍ਰਕਾਰ ਦੇ ਲੋਕਾਂ ਨੂੰ ਛੱਡ ਦੇਵੇਗਾ ? ਕੀ ਇਹ ਪੂਰਨ ਤੌਰ ਤੇ ਚਾਹਰ ਨਹੀਂ ਕਰਦਾ ਕਿ ਹਰ ਮਨੁੱਖ ਨਿਆਂ ਦਾ ਹੱਕਦਾਰ ਹੈ ਅਰਥਾਤ ਹਰ ਮਨੁੱਖ ਨੂੰ ਮੰਨਣਾ ਪਵੇਗਾ ਕਿ ਉਸ ਨੇ ਪ੍ਰਮੇਸਰ ਵਿਰੁੱਧ ਪਾਪ ਕੀਤਾ ਹੈ ਅਤੇ ਉਸ ਦਾ ਹਿਸਾ ਸਦਾ ਲਈ ਖਤਮ ਹੋਣਾਂ ਹੈ । 

ਅਨਜਣੇਂ ਦੇ ਪਾਪ 

ਪਰ ਹੁਣ ਇਕ ਹੋਰ ਪ੍ਰਸ਼ਨ ਉਠਦਾ ਹੈ ਕਿ ਕੀ ਇਕ ਮਨੁੱਖ ਤਦ ਹੀ ਪਾਪੀ ਹੈ ਜਦ ਉਹ ਜਾਣ ਬੁਝ ਕੇ ਪਾਪ ਕਰਦਾ ਹੈ? ਕੀ ਜਦ ਉਸ ਨੂੰ ਇਹ ਪਤਾ ਲਗਦਾ ਹੈ ਕਿ ਉਸ ਨੇ ਜੋ ਕੁਝ ਕੀਤਾ ਹੈ ਉਹ ਗਲਤ ਹੈ ਤਾਂ ਉਹ ਅਪਰਾਧੀ ਨਹੀਂ ? ਕੀ ਜਦ ਕੋਈ ਕਿਸੇ ਕਾਨੂੰਨ ਦੀ ਉਲਘੰਣਾ ਕਰਦਾ ਹੈ ਭਾਵੇਂ ਉਹ ਮਨੁੱਖ ਉਸ ਕਾਨੂੰਨ ਬਾਰੇ ਨਹੀਂ ਜਾਣਦਾ ਸੀ ਤਾਂ ਕੀ ਕੋਈ ਨਿਆਂਕਾਰ ਉਸ ਨੂੰ ਅਪਰਾਧੀ ਨਹੀਂ ਦਸਦਾ? ਕਿਉਂਕਿ ਉਹ ਉਸ ਕਾਨੂੰਨ ਬਾਰੇ ਕਾਨੂੰਨ ਦੀਆਂ ਕਿਤਾਬਾਂ ਵਿਚੋਂ ਜਾਣ ਸਕਦਾ ਸੀ ਜੋ ਇਸੇ ਕਰਕੇ ਲਿਖੀਆਂ ਗਈਆਂ ਹਨ ਅਤੇ ਅਸੀਂ ਸਭ ਇਹ ਜਾਣਦੇ ਹਾਂ ਕਿ ਕਾਨੂੰਨ ਬਾਰੇ ਨਾ ਜਾਨਣਾ ਸਾਨੂੰ ਕਾਨੂੰਨ ਤੋਂ ਬਚਾਅ ਨਹੀਂ ਸਕਦਾ ਹਾਂ । ਇਹ ਹੋ ਸਕਦਾ ਹੈ ਕਿ ਨਿਆਂਕਾਰ ਸਜ਼ਾ ਸੁਨਾਉਣ ਸਮੇਂ ਉਸ ਦੇ ਅਨਜਾਨੇਪਨ ਨੂੰ ਨਜ਼ਰ ਅੰਦਾਜ਼ ਨਾ ਕਰੋ । ਜੇ ਕੋਈ ਕਾਨੂੰਨ ਦੇ ਜਾਣਨ ਵਾਲਾ ਕਿਸੇ ਕਾਨੂੰਨ ਦੀ ਉਲਘਨਾ ਕਰੇ ਤਾਂ ਉਸ ਨੂੰ ਜ਼ਿਆਦਾ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ ਬਨਿਸਬਤ ਉਸ ਗੁਨਾਹ ਨੂੰ ਜੇ ਕੋਈ ਪੇਂਡੂ ਅਲ੍ਹੜ ਮੁੰਡਾ ਕਰੋ। ਬੇਸ਼ਕ ਇਨ੍ਹਾਂ ਦੋਹਾਂ ਹਾਲਤਾਂ ਵਿਚ ਉਹ ਦੋਨੋਂ ਅਪਰਾਧੀ ਹੀ ਹਨ।  

ਪ੍ਰਮਸਰ ਦੇ ਪਵਿੱਤਰ ਸ਼ਬਦ ਵਿਚ ਵੀ ਅਸੀਂ ਇਹੋ ਹੀ ਨਿਯਮ ਵੇਖਦੇ ਹਾਂ ਜੇ ਕੋਈ ਪ੍ਰਾਣੀ ਪਾਪ ਕਰੋ ਅਤੇ ਯਹੋਵਾਹ ਦੀਆਂ ਆਗਿਆਵਾਂ ਵਿਚ ਜਿਹੜੀਆਂ ਕਰਨ ਬੇਰ ਕਰੀ ਹਨ ਉਹਨਾਂ ਗੱਲਾਂ ਵਿਚੋਂ ਕਿਸੇ ਨੂੰ ਕਰੋ ਭਾਵੇਂ ਉਸ ਨੂੰ ਇਸਦੀ ਖਬਰ ਵੀ ਨਾ ਹੋਵੇ ਉਹ ਵੱਜੀ ਹੈ ਅਤੇ ਆਪਣਾ ਪਾਪ ਚੁਕਦਾ ਹੈ। (ਲੇਵੀਆਂ 5 : 17) ਅਤੇ ਇਹ ਪ੍ਰਤੀ ਤਰ੍ਹਾਂ ਸਾਫ ਹੈ । ਕੀ ਇਕ ਮਨੁੱਖ ਨੂੰ ਇਹ ਅਧਿਕਾਰ ਹੈ ਕਿ ਉਹ ਇਸ ਗੱਲ ਦਾ ਫੈਸਲਾ ਕਰੋ ਕਿ ਉਹ ਦੱਸ਼ੀ ਹੈ ਜਾਂ ਨਿਰਦੇਸ਼ੀ ? ਕਿਉਂਕਿ ਉਹ ਇਕ ਕਿਰਤ ਹੋਣ ਦੇ ਨਾਤੇ ਆਪਣੇ ਕਰਤਾਰ ਅੱਗੇ ਜੁਮੇਵਾਰ ਹੈ ਅਤੇ ਉਸ ਨੇ ਆਪਣੇ ਸਾਰੇ ਕੰਮਾਂ ਦਾ ਲੇਖਾ ਭੀ ਪ੍ਰਮੇਸਰ ਨੂੰ ਦੇਣਾ ਹੈ। ਕੀ ਮਨੁੱਖ ਨੂੰ ਇਹ ਭੀ ਅਧਿਕਾਰ ਹੈ ਕਿ ਉਹ ਇਸ ਗੱਲ ਦਾ ਭੀ ਫੈਸਲਾ ਖੁਦ ਹੀ ਕਰੋ ਕਿ ਉਹ ਗੁਨਾਹਗਾਰ ਹੈ ਜਾਂ ਸ਼ੁੱਧ ? ਅਤੇ ਬੇਸ਼ਕ ਉਸ ਨੂੰ ਇਹ ਅਧਿਕਾਰ ਨਹੀਂ ਹੈ। ਜਿਸ ਕਰਤਾ ਨੇ ਉਸ ਨੂੰ ਰਚਿਆ ਹੈ ਅਤੇ ਉਸ ਨੂੰ ਇਹ ਹੱਕ ਬਖੜਿਆ ਹੈ ਉਸੇ ਨੂੰ ਹੀ ਇਹ ਅਧਿਕਾਰ ਹੈ ਕਿ ਉਹ ਇਸਦੀ ਪਰਖ ਕਰ ਕਿ ਉਸ ਨੇ ਆਪਣੀ ਜਿੰਮੇਵਾਈ ਨੂੰ ਨਿਭਾਇਆ ਹੈ ਕਿ ਨਹੀਂ ? ਅਤੇ ਪਾਪ ਕੀ ਹੈ ਇਸ ਦਾ ਫੈਸਲਾ ਕੇਵਲ ਪ੍ਰਮੇਸ਼ਰ ਖੁਦ ਹੈ ਕਰਦਾ ਹੈ ਅਤੇ ਜੇ ਅਸੀਂ ਭੀ ਇਹ ਜਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਪ੍ਰਮੇਸ਼ਰ ਦੇ ਵਿਚਾਰਾਂ ਦੀ ਖੋਜ ਕਰਨੀ ਚਾਹੀਦੀ ਹੈ। 

ਪ੍ਰਮੇਸ਼ਰ ਦਾ ਸ਼ਬਦ ਇਸ ਨੁਕਤੇ ਨੂੰ ਬੜੀ ਸਫਾਈ ਨਾਲ ਲੈਂਦਾ ਹੈ । ਉਤਪਤੀ 1 : 28 ਅਤੇ 2 : 15-17 ਵਿਚ ਅਸੀਂ ਉਸ ਕੰਮ ਬਾਰੇ ਜਾਣਦੇ ਹਾਂ ਜੋ ਪ੍ਰਮੇਸ਼ਰ ਨੇ ਮਨੁੱਖ ਨੂੰ ਕਰਨ ਲਈ ਦਿੱਤਾ ਸੀ ਕਿ ਉਹ ਅਦਨ ਦੇ ਬਗ ਨੂੰ ਪ੍ਰਮੇਸ਼ਰ ਦੇ ਆਸਰੇ ਉਸ ਦੇ ਹੁਕਮ ਅਨੁਸਾਰ ਵਾਹੇ ਅਤੇ ਉਸ ਦੀ ਰਾਖੀ ਕਰੋ ਅਤੇ ਵਫਾਦਾਰੀ ਦਾ ਇਹ ਚਿੰਨ ਸੀ ਕਿ ਉਹ ਭਲੇ ਅਤੇ ਬੁਰੇ ਦੇ ਗਿਆਨ ਦੇ ਰੁੱਖ ਤੋਂ ਨਾ ਖਾਵੇ । 

ਪਰ ਮਨੁੱਖ ਨੇ ਕੀ ਕੀਤਾ ? ਪਹਿਲੇ ਹੀ ਮੌਕੇ ਜਦ ਉਸ ਨੇ ਪ੍ਰਮੇਸ਼ਰ ਪ੍ਰਤੀ ਆਪਣੀ ਵਫਾਦਾਰੀ ਅਤੇ ਨਿਰਭਰਤਾ ਵਿਖਾਉਣੀ ਸੀ ਤਾਂ ਉਸ ਨੇ ਪ੍ਰਮੇਸ਼ਰ ਦੇ ਉਹੋ ਅਵਸਰ ਨੂੰ ਹੀ ਪ੍ਰਮੇਸਟ ਦੀ ਅਵਾਜ਼ ਨਾ ਸੁਣਨ ਲਈ ਜਾਹਿਰ ਕੀਤਾ ਅਤੇ ਆਤਮਿਕ ਅਨਆਗਿਆਕਾਰ ਹੋ ਗਿਆ। ਅਤੇ ਉਹ ਸ਼ੁਰੂਆਤ ਹੀ ਸੀ ਅਤੇ ਇਸ ਤੋਂ ਤਿੰਨ ਹਜ਼ਾਰ ਸਾਲ ਬਾਦ ਪ੍ਰਮੇਸਰ ਨੂੰ ਆਪਣੇ ਪਵਿੱਤਰ ਸ਼ਬਦ ਵਿਚ ਤਾਂ ਹੀ ਇਹ ਲਿਖਣਾ ਪਿਆ, ”ਯਹੋਵਾਹ ਨੇ ਸੁਰਗ ਉਤੋਂ ਆਦਮ ਵੰਸ਼ ਉੱਤੇ ਦਰਿਸ਼ਟੀ ਕੀਤੀ ਤਾਂ ਕਿ ਉਹ ਵੇਖੋ ਭਈ ਕਈ ਬੁੱਧਵਾਨ, ਪ੍ਰਮੇਸ਼ਰ ਦਾ ਤਾਲਿਬ ਹੈ ਕਿ ਨਹੀਂ ? ਉਸ ਸਭ ਕੁਰਾਹੇ ਪੈ ਗਏ ਉਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ (ਜਬੂਰ 14 : 2-3) ਇਕ ਹਜ਼ਾਰ ਸਾਲ ਤੋਂ’ ਬਾਦ ਪ੍ਰਮੇਸ਼ਰ ਦਾ ਵਚਨ ਕਹਿੰਦਾ ਹੈ “ਕੋਈ ਸਮਝ ਵਾਲਾ ਨਹੀਂ, ਕੋਈ ਪ੍ਰਮੇਸ਼ਰ ਦਾ ਤਾਲਿਬ ਨਹੀਂ ਉਹ ਸਭ ਕੁਰਾਹੇ ਪੈ ਗਏ” ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ ਕੋਈ ਭਲਾ ਕਰਨ ਵਾਲਾ ਨਹੀਂ, ਇਕ ਵੀ ਨਹੀਂ (ਰੋਮੀਆਂ 3:11-12) ਇਹ ਪੂਰੀ ਤਰ੍ਹਾਂ ਸਾਵ ਨਹੀਂ ਕਿ ਜਦ ਪ੍ਰਮੇਸ਼ਰ ਦਾ ਫੈਸਲਾ ਇਹ ਹੈ। “ਸਭ ਨੇ ਪਾਪ ਕੀਤਾ ਅਤੇ ਪ੍ਰਮੇਸਰ ਦੇ ਪਰਤਾਪ ਤੇ ਰਹਿ ਗਏ ਹਨ” 

ਪਰ ਰੂਸੀਂ ਇਹ ਕਹਿ ਸਕਦੇ ਹੋ “ਸਾਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਈ ਵਾਰ ਅਸੀਂ ਉਹ ਗੱਲਾਂ ਕਰਦੇ ਹਾਂ ਜੋ ਗਲਤ ਹੁੰਦੀਆਂ ਹਨ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਮਨੁੱਖ ਚੰਗਾ ਕੰਮ ਨਹੀਂ ਕਰ ਸਕਦਾ। ਪਰ ਬੇਸਕ ਬਹੁਤ ਮਨੁੱਖ ਹਨ ਜੇ ਚੰਗੇ ਕੰਮ ਕਰਦੇ ਹਨ। ਪਰ ਉਨ੍ਹਾਂ ਮਨੁੱਖਾਂ ਬਾਰੇ ਸੱਚੇ ਜਿਹੜੇ ਆਪਣੀ ਜਾਨ ਭੀ ਹੋਰਨਾਂ ਲਈ ਕੁਰਬਾਨ ਕਰ ਦਿੰਦੇ ਹਨ, ਜਿਵੇਂ ਹੈਨਰੀ ਝੁਨਾਂਟ ਅਤੇ ਐਲਬਰਟ ਸਕਵੀਜ਼ਰ ਆਦਿ । ਮਿਸਾਲ ਦੇ ਤੌਰ ਤੇ ਜੋ ਮੈਂ ਖਾਂਦਾ ਹਾਂ ਅਤੇ ਪੀਂਦਾ ਹਾਂ ਜਾਂ ਸਕੂਲ ਜਾਂਦਾ ਹਾਂ ਜਾਂ ਕੋਈ ਕੰਮ ਕਰਦਾ ਹਾਂ ਤਾਂ ਬੇਸ਼ਕ ਇਕ ਬੁਰੇ ਕੰਮ ਨਹੀਂ ਹਨ ਭਲਾ ਕੀ ਤੁਸੀਂ ਇਨ੍ਹਾਂ ਨੂੰ ਬਰੇ ਕਹੋਗੇ ? 

ਦੁਨਿਆਵੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਇਹ ਬੁਰੇ ਕੰਮ ਨਹੀਂ ਹਨ ਪਰ ਰੂਹਾਨੀ ਤੌਰ ਤੇ ਇਹ ਕੰਮ ਬੁਰੇ ਵੀ ਹੋ ਸਕਦੇ ਹਨ। ਸੇਬ ਖਾਣਾ ਕੋਈ ਬੁਰੀ ਗੱਲ ਨਹੀਂ ਪਰ ਜੇ ਕਿਸੇ ਬੱਚੇ ਨੂੰ ਉਸ ਦੀ ਮਾਂ ਇਹ ਖਾਣ ਤੋਂ ਵਰਜੇ ਅਤੇ ਉਹ ਬੱਚਾ ਫਿਰ ਵੀ ਖਾਵੇ ਤਾਂ ਉਹ ਅਨਆਗਿਆਕਾਰੀ ਹੈ ਅਤੇ ਇਸ ਤਰ੍ਹਾਂ ਅਸੀਂ ਇਸ ਪ੍ਰਸ਼ਨ ਦੇ ਪੱਲ੍ਹ ਨੂੰ ਛੱਦੇ ਹਾਂ “वि धन्ध वो है ?” 

ਆਦਮ ਨੂੰ ਪ੍ਰਮੇਸ਼ਰ ਨੇ ਰਚਿਆ ਅਤੇ ਉਸ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਦੀ ਸੇਵਾ ਕਰੋ । ਪਰ ਆਦਮ ਮਨੁੱਖ ਹੋਣ ਦੇ ਨਾਤੇ ਪ੍ਰਮੇਸ਼ਰ ਦੇ ਦਿੱਤੇ ਕੰਮ ਵਿਰੁੱਧ ਜੋ ਭੀ ਕਰਦਾ ਹੈ ਉਹ ਪਾਪ ਹੈ ਅਤੇ ਇਹੋ ਨਿਯਮ ਦੀ ਪੁਸ਼ਟੀ ਅਸੀਂ 1 ਯੂਹੰਨਾ 3 : 4 ਵਿਚ ਵੇਖਦੇ ਹਾਂ ਅਰਥਾਤ ਸ਼ਰਾ ਅਨੁਸਾਰ ਨਾ ਹੋਣਾ ਪਾਪ ਹੈ । ਪਾਪ ਮਨੁੱਖ ਵਲੋਂ ਕੀਤਾ ਹੋਇਆ ਉਹ ਕੰਮ ਹੈ ਜਿਸ ਨੂੰ ਕਰਨ ਨਾਲ ਮਨੁੱਖ ਪ੍ਰਮੇਸ਼ਰ ਦੇ ਇਖਤਿਆਰ ਨੂੰ ਨਜ਼ਰ ਵਿਚ ਨਹੀਂ ਰਖਦਾ । 

ਇਸ ਤਰ੍ਹਾਂ ਮਿਸਾਲ ਦੇ ਤੌਰ ਤੇ ਜੇ ਅਸੀਂ ਪ੍ਰਮੇਸ਼ਰ ਵਲੋਂ ਬੇਪ੍ਰਵਾਹ ਹੋ ਕੇ ਕੁਝ ਖਾਂਦੇ ਹਾਂ ਉਹ ਪਾਪ ਹੈ । ਪ੍ਰਭੂ ਯਿਸੂ ਮਸੀਹ ਤਦ ਹੀ ਕੁਝ ਖਾਂਦੇ ਸਨ ਜਦ ਉਨ੍ਹਾਂ ਨੂੰ ਪ੍ਰਮੇਸ਼ਰ ਖਾਣ ਲਈ ਕਹਿੰਦਾ ਸੀ (ਮੱਤੀ 4: 4, ਯੂਹੰਨਾਂ 4 : 34) । ਇਸ ਪ੍ਰਕਾਰ ਪ੍ਰਮੇਸ਼ਰ ਦਾ ਸ਼ਬਦ ਸਾਨੂੰ ਦਸਦਾ ਹੈ ਕਿ ਜੋ ਕੁਝ ਭੀ ਅਸੀਂ ਬੇ ਵਿਸ਼ਵਾਸੀ ਨਾਲ ਕਰਦੇ ਹਾਂ ਉਹ ਪਾਪ ਹੈ (ਰੋਮੀਆਂ 14:23)। 

ਜੇ ਅਸੀਂ ਆਪਣੀਆਂ ਜਿੰ ਦਗੀਆਂ ਵਿਚ ਇਹ ਨੇਮ ਅਪਣਾਈਏ ਤਾਂ ਅਸੀਂ ਕੀ ਸਮਝਦੇ ਹਾਂ ? ਜੋ ਕੰਮ ਅਸੀਂ ਕੀਤੇ ਹਨ ਜੋ ਭੀ ਸ਼ਬਦ ਅਸੀਂ ਬੋਲੇ ਹਨ ਜਾਂ ਜੋ ਭੀ ਵਿਚਾਰ ਸਾਡੇ ਦਿਲ ਵਿਚ ਆਏ ਹਨ ਉਹ ਸਭ ਪ੍ਰਮੇਸ਼ਰ ਦੀ ਆਗਿਆਕਾਰੀ ਦੁਆਰਾ ਹੀ ਹੋਏ ਹਨ । ਅਤੇ ਸਾਡੇ ਦਿਲ ਵਿਚ ਇਹੀ ਪ੍ਰਸ਼ਨ ਹੋਵੇ ਕਿ ਹੇ ਪ੍ਰਭੂ ਤੂੰ ਕੀ ਚਾਹੁੰਦਾ ਹੈ ਜੋ ਮੈਂ ਕਰਾਂ ਤਾਂ ਇਸ ਨਾਲ ਅਸੀਂ ਇਹ ਸਥਾਪਤ ਕਰਦੇ ਹਾਂ ਕਿ ਤਦ ਤੱਕ ਜੋ ਭੀ ਅਸੀਂ ਕੀਤਾ ਹੈ ਸੋ ਪਾਪ ਹੈ। ਅਤੇ ਪ੍ਰਮੇਸਰ ਦਾ ਸ਼ਬਦ ਭੀ ਇਹੀ ਕਹਿੰਦਾ ਹੈ “ਕੋਈ ਬਲਾ ਕਰਨ ਵਾਲਾ ਨਹੀਂ ਇਕ ਵੀ ਨਹੀਂ” (ਰੋਮੀਆ 3: 12) ਆਦਮੀ ਦੇ ਮਨ ਦੀ ਭਾਵਨਾ ਸਾਰਾ ਦਿਨ ਰੀ ਹੀ ਰਹਿੰਦੀ ਹੈ (ਉਤਪਤੀ 6 : 5) ਇਸੇ ਕਰਕੇ ਹੀ ਧਰਮੀ ਪ੍ਰਸਵਤ ਮਨੁੱਖਾਂ ਨੂੰ ਚੌਜੀ ਠਹਿਰਾਉਂਦਾ ਹੈ ਅਤੇ ਥਾਂ ਹੀ ਕ੍ਰਿਪਾਲ ਪ੍ਰਮੇਸਰ ਸਭ ਮਨੁੱਖਾਂ ਨੂੰ ਸੱਦਦਾ ਹੈ ਕਿ ਉਹ ਸਭ ਪ੍ਰਮੇਸ਼ਰ ਵੱਲ ਮੁੜ ਆਉਣ ਤਾਂ ਕਿ ਉਨ੍ਹਾਂ ਨੂੰ ਆਉਣ ਵਾਲੀ ਸਜ਼ਾਰਾ। 

ਬਦਲਾਹਟ ਕੀ ਹੈ ? 

ਹੁਣ ਅਸੀਂ ਆਪ ਜੀ ਦੇ ਦੂਸਰੇ ਪ੍ਰਸ਼ਨ ਵੱਲ ਆਉਂਦੇ ਹਾਂ ਅਰਥਾਤ ”ਅਸਲ ਵਿਚ ਇਹ ਬਦਲਾਹਟ ਹੈ ਕੀ ? ਇਸ ਸ਼ਬਦ ਦਾ ਵਿਖਿਆਨ ਸਹਿਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਦਲਾਹਟ ਯੂਨਾਨੀ ਸ਼ਬਦ ‘ਮੈਟਾਨੋਈਆ’ ਜੋ ਪ੍ਰਮੇਸ਼ਰ ਦੇ ਸ਼ਬਦ ਦੀਆਂ ਪ੍ਰਚਾਰਨ ਹੱਥ ਲਿਖਤਾਂ ਦੇ ਵਿਚ ਵਰਤਿਆ ਗਿਆ ਹੈ, ਦਾ ਸਹੀ ਤਰਜਮਾਂ ਨਹੀਂ (ਕਈ ਵਾਰ ਇਸ ਦਾ ਤਰਜਮਾ ਤੱਬਾ ਕੀਤਾ ਜਾਂਦਾ ਹੈ) ਸਾਡੇ ਕੋਲ ਕੋਈ ਭੀ ਇਕ ਸ਼ਬਦ ਨਹੀਂ ਜੋ ਇਸ ਯੂਨਾਨੀ ਸ਼ਬਦ ਦਾ ਸਹੀ ਅਰਥ ਦਸ ਸਕੇ। 

1 ਬਸਲੰਨਕੀਆਂ 1 : 9 ਵਿਚ ਇਹ ਸਬੂਤ ਹੈ ਕਿ ਇਸ ਸ਼ਬਦ ਦੇ ਵਿਚ ਮੁੜਨ ਦਾ ਵਿਚਾਰ ਸਮਾਇਆ ਹੋਇਆ ਹੈ। ਕਿਉਂਕਿ ਬਸਲੋਨਕੀਆਂ ਦੇ ਲੋਕ ਇਸ ਤੋਂ ਪਹਿਲੇ ਤ ਪੂਜਾ ਕਰਦੇ ਹੁੰਦੇ ਸਨ । ਪਰ ਤਦ ਉਹ ਉਧਰੋਂ ਮੁੜੇ ਸਨ ਅਰਥਾਤ ਬੁੱਤਾਂ ਵੱਲ ਉਨ੍ਹਾਂ ਨੇ ਪਿੱਠ ਭੁਆ ਲਈ ਸੀ ਅਤੇ ਉਹ ਪ੍ਰਮੇਸ਼ਰ ਵੱਲ ਨੂੰ ਮੁੜੇ ਸਨ । ਪਰ ਕੁਝ ਆਇਤਾਂ ਜਿਵੇਂ उम्मुलां से बवजन 2:37:38, 17:30-31, धूवात सी पॅथी 9:20-21 ਆਦਿ ਇਸ ਗੱਲ ਨੂੰ ਸਾਫ ਚਾਹਿਰ ਕਰਦੀਆ ਹਨ ਕਿ ਪ੍ਰਮੇਸ਼ਰ ਅੱਗੇ ਆਪਣੇ ਆਪ ਦੀ ਪਰਖ ਅਤੇ ਪ੍ਰਮੇਸ਼ਰ ਸਾਹਮਣੇ ਆਪਣੀ ਜਿੰਦਗੀ ਦੀ ਅਤੇ ਕੰਮਾਂ ਦੀ ਪਰਖ ਭੀ ਇਸ ਪ੍ਰਸ਼ਨ ਨਾਲ ਹੀ ਜੁੜੇ ਹੋਏ ਹਨ। 

ਅਰਥਾਤ ਅਸੀਂ ਇਹ ਕਹਿ ਸਕਦੇ ਹਾਂ ਕਿ ਬਦਲਾਹਟ ਦਾ ਅਰਥ ਇਹ ਹੈ ਕਿ ਦੋਸ਼ੀ ਦਾ ਪ੍ਰਮੇਸ਼ਰ ਕੋਲ ਜਾਣਾ, ਆਪਣੇ ਆਪ ਨੂੰ ਦੋਸ਼ੀ ਮੰਨਣਾ ਅਤੇ ਪ੍ਰਮੇਸ਼ਰ ਸਾਹਮਣੇ ਇਹ ਮੰਨਣਾ ਕਿ ਅਸਾਡੀ ਜਿੰਦਗੀ ਉਸ ਮੁਤਾਬਕ ਨਹੀਂ ਰਹੀ ਅਰਥਾਤ ਅਸੀਂ ਪਾਪੀ ਅਤੇ ਅਪਰਾਧੀ ਹਾਂ ਅਤੇ ਨਾਲ ਹੀ ਕਹਿਣਾ ਕਿ ਸਾਨੂੰ ਉਸ ਦਾ ਬਹੁਤ ਅਫਸੋਸ ਹੈ। 

ਭਾਵੇਂ ਸ਼ਬਦ ਬਦਲਾਹਟ ਦੀ ਧਾਰਮਿਕ ਤੌਰ ਤੇ ਵਿਆਖਿਆ ਕਰਨਾ ਕੁਝ ਸੇਖਾ ਨਹੀਂ, ਪਰ ਜੋ ਪ੍ਰਮੇਸ਼ਰ ਦੇ ਚਾਨਣ ਵਿਚ ਆ ਜਾਂਦਾ ਹੈ ਅਤੇ ਇਹ ਜਾਣ ਲੈਂਦਾ ਹੈ ਕਿ ਪ੍ਰਮੇਸ਼ਰ ਅੱਗੇ ਉਹਦੀ ਕੀ ਹਾਲਤ ਹੈ ਅਤੇ ਉਸ ਦੀ ਸਜ਼ਾ ਕੀ ਹੈ ਤਾਂ ਉਸ ਨੂੰ ਇਹ ਸਭ ਸਮਝਣ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ। ਪ੍ਰਮੇਸ਼ਰ ਸਾਡੀ ਅਕਲ ਵੱਲ ਨਹੀਂ ਵੇਖਦਾ ਬਲਕਿ ਉਹ ਸਾਡੇ ਦਿਲ ਅਤੇ ਸਾਡੀ ਅੰਤਰ ਆਤਮਾ ਨੂੰ ਵੇਖਦਾ ਹੈ ਜਿਵੇਂ ਇਕ ਮਸੂਲੀਏ ਨੇ ਪ੍ਰਗਾਇਆ ਹੈ ”ਪ੍ਰਮੇਸ਼ਰ ਮੇਰੇ ਪਾਪੀ ਉੱਤੇ ਦਇਆ ਕਰ ।” 

ਪਰ ਪ੍ਰਮੇਸ਼ਰ ਜੋ ਦਿਲਾਂ ਨੂੰ ਪਰਖਦਾ ਹੈ ਅਤੇ ਜੋ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਚਦਾ ਹੈ (ਇਬਰਾਨੀਆ 4: 12) ਇਹ ਜਾਣਦਾ ਹੈ ਕਿ ਇਨ੍ਹਾਂ ਸ਼ਬਦਾਂ ਵਿਚ ਹੀ ਸਭ ਕੁਝ ਹੈ। 

ਜੋ ਸ਼ਬਦ ਅਸੀਂ ਬੋਲਦੇ ਹਾਂ ਉਨ੍ਹਾਂ ਤੋਂ ਨਹੀਂ ਬਲਕਿ ਸਾਡੇ ਦਿਲ ਦੀ ਹਾਲਤ ਤੋਂ ਪ੍ਰਮੇਸਰ ਇਹ ਫੈਸਲਾ ਕਰਦਾ ਹੈ ਕਿ ਕੀ ਸਾਡੀ ਬਦਲਾਹਟ ਹੋ ਚੁਕੀ ਹੈ ? 

ਹੁਣ ਮੈਂ ਤੁਹਾਨੂੰ ਇਕ ਗੱਲ ਪੁਛਣੀ ਚਾਹੁੰਦਾ ਹਾਂ ਕਿ ਕੀ ਤੁਸੀਂ ਬਦਲ ਚੁੱਕੇ ਹੋ । ਕੀ ਤੁਸੀਂ ਆਪਣੀ ਪੁਰਾਣੀ ਹਾਲਤ ਦਾ ਇਕਰਾਰ ਉਸ ਸਾਹਮਣੇ ਕੀਤਾ ਹੈ ਜਾਂ ਕੀ ਤੁਸੀਂ ਆਪਣੇ ਪਾਪਾਂ ਅਤੇ ਅਪਰਾਧਾਂ ਸਣੇ ਪ੍ਰਮੇਸ਼ਰ ਕੋਲ ਗਏ ਹੋ ? 

ਪਰ ਪਿਆਰਿਓਂ ਹੋਰ ਇੰਤਜ਼ਾਰ ਨਾ ਕਰਦੇ ਜਾਉ ਬਲਕਿ ਅੱਜ ਹੀ ਪ੍ਰਮੇਸ਼ਰ ਵੱਲ ਮੁੜੇ ਕਿਉਂਕਿ ਕਲ੍ਹ ਤੱਕ ਬਹੁਤ ਦੇਰ ਹੋ ਸਕਦੀ ਹੈ। 

ਸ਼ੁੱਭ ਇੱਛਾਵਾਂ ਨਾਲ ਆਪ ਦਾ ਮਿੱਤਰ  ਐਚ. ਐਲ. ਹੀਜਕੂਪ 

ਪ੍ਰਮੇਸ਼ਰ ਨਾਲ ਮੇਲ ਕਿਵੇਂ ਕਰੀਏ ? 

ਪਿਆਰੇ ਦੋਸਤ, 

ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੇ ਆਪ ਨੂੰ ਇਕ ਪਾਪੀ ਮੰਗ ਲਿਆ ਹੈ ਅਤੇ ਜੇ ਤੁਸੀਂ ਹੁਣ ਪ੍ਰਮੇਸ਼ਰ ਦੇ ਸਾਹਮਣੇ ਪੇਸ਼ ਨਾ ਹੋਏ ਤਾਂ ਤੁਸੀਂ ਸਦਾ ਲਈ ਖਤਮ ਹੋ ਜਾਵੇਗੇ । ਤੁਸੀਂ ਆਪਣੇ ਪਾਪਾਂ ਦਾ ਇਕਰਾਰ ਤਾਂ ਪ੍ਰਮੇਸ਼ਰ ਸਾਹਮਣੇ ਕੀਤਾ ਹੈ ਪਰ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਉਨ੍ਹਾਂ ਲਈ ਤੁਹਾਨੂੰ ਮੁਆਫੀ ਮਿਲ ਗਈ ਹੈ ਕਿ ਨਹੀਂ ? ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸ਼ਾਇਦ ਤੁਹਾਡੀ ਤੋਬਾ ਬਹੁਤ ਛੋਟੀ ਹੈ ਜਾਂ ਸ਼ਾਇਦ ਤੁਹਾਡੀ ਤੋਬਾ ਹਾਲੇ ਇਨ੍ਹੀ ਗਹਿਰੀ ਨਹੀਂ ਪਰ ਉਹ ਵੀ ਦਿਨ ਸਨ ਜਦ ਤੁਸੀਂ ਇਹਨਾਂ ਗੱਲਾਂ ਬਾਰੇ ਕਦੇ ਸੋਚਦੇ ਹੀ ਨਹੀਂ ਸੀ ਪਰ ਜੇ ਸੋਚਦੇ ਸੀ ਤਾਂ ਬਹੁਤ ਹੀ ਰੁੱਖੇਪਨ ਨਾਲ । 

ਕਿਉਂਕਿ ਮੇਰੇ ਨਾਲ ਵੀ ਇਸੇ ਤਰ੍ਹਾਂ ਵਾਪਰਿਆ ਸੀ । ਇਸ ਲਈ ਮੈਂ ਆਪ ਜੀ ਦੇ ਵਿਚਾਰਾਂ ਨੂੰ ਭਲੀ ਭਾਂਤ ਸਮਝਦਾ ਹਾਂ । ਕੁਝ ਸਾਲ ਪਹਿਲੇ (ਜਦ ਮੈਂ ਵੀ ਜੁਆਨ ਸਾਂ) ਮੈਂ ਵੀ ਭਟਕਿਆ ਹੋਇਆ ਸਾਂ । ਦਿਨ ਨੂੰ ਤਾਂ ਕਦੇ ਸੋਚਿਆ ਨਹੀਂ ਸੀ ਪਰ ਬਿਸਤਰੇ ਵਿਚ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ। ਮੈਂ ਇਹੀ ਸੋਚਦਾ ਹੁੰਦਾ ਸਾਂ ”ਜੇ ਮੈਂ ਅੱਜ ਰਾਤ ਮਰ ਗਿਆ ਤਾਂ ਸਦਾ ਲਈ ਗੁਆਚ ਜਾਵਾਂਗਾ” ਮੈਂ ਫਿਰ ਪ੍ਰਮੇਸਰ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕਰਦਾ ਅਤੇ ਪ੍ਰਮੇਸ਼ਰ ਅੱਗੇ ਫਿਰ ਬੇਨਤੀ ਕਰਦਾ ਕਿ ਉਹ ਮੇਰੇ ਪਾਪਾਂ ਲਈ ਮੈਨੂੰ ਮਾਫ ਕਰ ਦੇਵੇ ਪਰ ਮੈਨੂੰ ਇਹ ਤਸੱਲੀ ਕਦੇ ਨਹੀਂ ਹੋਈ ਸੀ ਕਿ ਮੇਰੇ ਪਾਪ ਮੁਆਵ ਕੀਤੇ ਗਏ ਹਨ। ਇਕ ਵਾਰ ਮੇਰੀ ਵੱਡੀ ਭੈਣ ਨੇ ਮੈਨੂੰ ਦਸਿਆ ਕਿ ਉਸ ਨੇ ਪ੍ਰਮੇਸ਼ਰ ਤੋਂ ਸ਼ਾਂਤੀ ਪਾਈ ਹੈ। ਮੈਂ ਉਸ ਨੂੰ ਪੁਛਿਆ ਕਿ ਉਹ ਸ਼ਾਂਤੀ ਪ੍ਰਾਪਤ ਕਰਨ ਲਈ ਉਸ ਨੇ ਕੀ ਕੁਝ ਕੀਤਾ ਸੀ ਅਤੇ ਮੈਂ ਉਸ ਦਿਨ ਵੀ ਉਹੀ ਸਾਧਾਰਨ ਤੌਰ ਤੇ ਕੀਤਾ ਪਰ ਉਸ ਨਾਲ ਕੋਈ ਫਰਕ ਨਾ ਪਿਆ। 

ਸਤਾਰਾਂ ਸਾਲ ਦੀ ਉਮਰ ਵਿਚ ਜਦ ਇਕ ਦਿਨ ਮੈਂ ਆਪਣੇ ਬਿਸਤਰੇ ਉੱਤੇ ਬੈਠਾ ਸਾਂ ਕਿ ਮੈਂ ਉਦਾਸ ਹੋ ਗਿਆ ਅਤੇ ਮੈਂ ਸੰਚਿਆ “ਕਿ ਦੁਆ ਪ੍ਰਾਰਥਨਾ ਨਾਲ ਵੀ ਕੁਝ ਨਹੀਂ ਬਣਦਾ” ਅਤੇ ਆਪਣੇ ਆਪ ਨੂੰ ਕਿਹਾ “ਕਈ ਸਾਲਾਂ ਤੋਂ ਅਕਸਰ ਹਰ ਸ਼ਾਮ ਨੂੰ ਆਪਣੀ ਮੁਕਤੀ ਲਈ ਪ੍ਰਾਰਥਨਾ ਕਰਦਾ ਆ ਰਿਹਾ ਹਾਂ। ਪਰ ਅਫਸੋਸ ਇਸ ਨਾਲ ਕੁਝ ਨਹੀਂ 

ਬਦਲਿਆ ਪਰ ਉਸ ਸਮੇਂ ਪ੍ਰਮੇਸ਼ਰ ਨੇ ਮੇਰੇ ਦਿਲ ਵਿਚ ਇਕ ਵਿਚਾਰ ਪਾਇਆ ਕਿ ਕੀ ਪ੍ਰਮੇਸ਼ਰ ਦਾ ਵਚਨ ਇਹ ਨਹੀਂ ਕਹਿੰਦਾ ਕਿ.ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਸਾਨੂੰ ਸਾਡੇ ਪਾਪਾਂ ਤੋਂ ਅਤੇ ਹਰ ਪ੍ਰਕਾਰ ਦੀ ਪਲੀਤਗੀ ਤੋਂ ਸਾਫ ਕਰਨ ਵਿਚ ਵਫਾਦਾਰ ਹੈ” (1 ਯੂਹੰਨਾਂ 1 : 9) ਇਹ ਸੱਚ ਹੈ ਕਿਉਂਕਿ ਪ੍ਰਮੇਸਰ ਕਦੇ ਝੂਠ ਨਹੀਂ ਬੋਲਦਾ ਅਤੇ ਉਸੇ ਹੀ ਸਮੇਂ ਪ੍ਰਮੇਸ਼ਰ ਨੇ ਮੈਨੂੰ ਦਸਿਆ ਕਿ ਮੇਰੇ ਲਈ ਉਸ ਦਾ ਕੀ ਅਰਥ ਸੀ । ਮੇਰੇ ਲਈ ਉਸਦਾ ਅਰਥ ਇਹ ਸੀ ਕਿ ਜਦ ਹੀ ਪਹਿਲੀ ਵਾਰ ਮੈਂ ਇਮਾਨਦਾਰੀ ਨਾਲ ਪ੍ਰਮੇਸ਼ਰ ਅੱਗੇ ਆਪਣੇ ਪਾਪਾਂ ਦਾ ਇਕਰਾਰ ਕੀਤਾ ਤਾਂ ਉਹ ਮਾਫ ਕੀਤੇ ਗਏ ਅਤੇ ਇਸ ਦੇ ਨਾਲ ਹੀ ਮੇਰੇ ਦਿਲ ਵਿਚ ਸ਼ਾਂਤੀ ਆ ਗਈ ਅਤੇ ਉਸ ਸ਼ਾਮ ਤੋਂ ਬਾਦ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੇ ਪਾਪ ਮਾਫ ਹੋ ਗਏ ਹਨ। ਉਸ ਤੋਂ ਬਾਦ ਮੈਂ ਕਦੇ ਇਸ ਉੱਤੇ ਸ਼ੱਕ ਨਹੀਂ ਕੀਤਾ ਕਿਉਂਕਿ ਪ੍ਰਮੇਸ਼ਰ ਨੇ ਖੁਦ ਇਹ ਕਿਹਾ ਹੈ। ਭਲਾ ਉਸ ਨੇ ਇਹ ਨਹੀਂ ਕਿਹਾ ? 

ਅਸੀਂ ਕਿਨ੍ਹੀਂ ਤੋਬਾ ਕਰੀਏ 

ਫਿਰ ਮੈਨੂੰ ਸ਼ਾਂਤੀ ਪ੍ਰਾਪਤ ਕਰਨ ਲਈ ਕਈ ਸਾਲ ਕਿਉਂ ਲੱਗਾ ? ਬੇਸ਼ਕ ਉਸ ਦਾ ਮੁੱਖ ਕਾਰਨ ਇਹ ਸੀ ਕਿ ਮੇਰੀ ਰੱਬਾ ਇਕ ਪੱਕੀ (ਗਹਿਰੀ) ਤੋਥਾ ਨਹੀਂ ਸੀ ਅਤੇ ਪਾਪ ਬਾਰੇ ਮੇਰੀ ਜਾਣਕਾਰੀ ਵੀ ਵੱਧ ਨਹੀਂ ਸੀ । ਪ੍ਰਮੇਸ਼ਰ ਕੋਲ ਕੋਈ ਐਸਾ ਪੰਮਾਨਾ ਨਹੀਂ ਕਿ ਜੇ ਕਿਸੇ ਦੀ ਪਾਪ ਬਾਰੇ ਜਾਣਕਾਰੀ ਜਾਂ ਤੋਬਾ ਉਸ ਮੁਤਾਬਿਕ ਨਾ ਹੋਵੇ ਤਾਂ ਉਹ ਪਾਪ ਮਾਫ ਨਹੀਂ ਕੀਤਾ ਜਾਵੇਗਾ। ਕੋਈ ਵੀ ਮਨੁੱਖ ਕੇਵਲ ਬਦਲਾਹਟ ਦੇ ਸਮੇਂ ਹੀ ਅੰਤਰ ਆਤਮਾ ਬਾਰੇ, ਪਾਪਾਂ ਬਾਰੇ, ਤੇ ਤੋਬਾ ਦੀ ਪੂਰੀ ਡੂੰਘਿਆਈ ਨਹੀਂ ਜਾਣਦਾ ਅਰਥਾਤ ਜਦ ਤੱਕ ਅਸੀਂ ਤੋਬਾ ਤੋਂ ਬਾਦ ਇਹ ਨਹੀਂ ਸਿਖਦੇ ਕਿ ਅਸੀਂ ਆਪਣੇ ਆਪ ਵਿਚ ਕਿੰਨੇ ਬੁਰੇ ਹਾਂ । 

ਤਦ ਵੀ ਪ੍ਰਮੇਤਰ ਇਹ ਚਾਹੁੰਦਾ ਹੈ ਕਿ ਅਸੀਂ ਆਪਣੀ ਪੁਰਾਣੀ ਜ਼ਿੰਦਗੀ ਬਾਰੇ ਕੁਝ ਵਿਚਾਰ ਰੱਖੀਏ ਕਿਉਂਕਿ ਜਿਨ੍ਹਾਂ ਅਸੀਂ ਇਸ ਬਾਰੇ ਡੂਘਿਆਈ ਵਿਚ ਜਾਵਾਂਗੇ ਉਨ੍ਹਾਂ ਹੀ ਸਾਡੀ ਬਦਲਾਹਟ ਮੁਕੰਮਲ ਹੁੰਦੀ ਜਾਵੇਗੀ ਅਤੇ ਉਨ੍ਹਾਂ ਵੱਧ ਸਾਨੂੰ ਉਸ ਸਜ਼ਾ ਦਾ ਵੀ ਗਿਆਨ ਹੁੰਦਾ ਜਾਵੇਗਾ ਜੋ ਸਾਨੂੰ ਮਿਲਨ ਵਾਲੀ ਸੀ ਅਤੇ ਉਨ੍ਹਾਂ ਹੀ ਜ਼ਿਆਦਾ ਗੁਨਾਹ ਦਾ ਇਕਰਾਰ ਇਮਾਨਦਾਰੀ ਨਾਲ ਕਰਾਂਗੇ ਅਤੇ ਇਸ ਤੋਂ ਬਾਦ ਸਾਨੂੰ ਹੋਰ ਵੀ ਵੱਧ ਸੁੱਖ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ । ਇਸੇ ਲਈ ਹੀ ਪਵਿੱਤਰ ਆਤਮਾ ਇਕ ਪਾਪੀ ਦੇ ਦਿਲ ਵਿਚ ਕੰਮ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਉਸ ਦੀ ਅੰਤਰ ਆਤਮਾ ਨੂੰ ਪ੍ਰਮੇਸ਼ਰ ਦੀ ਰੋਸ਼ਨੀ ਵਿਚ ਲਿਆਵੇ ਉਥੇ ਉਹ ਉਸ ਦੀ ਪਹਿਲੀ ਹਾਲਤ ਬਾਰੇ ਅਤੇ ਉਸ ਦੇ ਅਥਾਹ ਪਾਪਾਂ ਬਾਰੇ ਸਮਝਾਵੇ ਅਤੇ ਇਹ ਮਹਿਸੂਸ ਵੀ ਕਰਵਾਵੇ ਕਿ ਕਿਵੇਂ ਪਵਿੱਤਰ ਅਤੇ ਧਰਮੀ ਪ੍ਰਮੇਸਰ ਨੇ ਸਜ਼ਾ ਉਨ੍ਹਾਂ ਉੱਤੇ ਲਿਆਉਣੀ ਸੀ । 

ਪਰ ਇਸ ਵਿਸ਼ੇ ਦਾ ਅਸਲ ਕੇਂਦਰ ਇਹ ਨਹੀਂ ਹੈ। ਮੁੱਖ ਗੱਲ ਇਹ ਸੀ ਕਿ ਮੈਂ ਕੇਵਲ ਆਪਣੇ ਆਪ ਵੱਲ ਹੀ ਵੇਖਦਾ ਸੀ ਨਾ ਕਿ ਪ੍ਰਮੇਸ਼ਰ ਵੱਲ ਅਤੇ ਪ੍ਰਮੇਸ਼ਰ ਦਾ ਸ਼ਬਦ ਵੀ ਮੇਰੇ ਲਈ ਕਾਫੀ ਨਹੀਂ ਸੀ ਜਦ ਮੈਂ ਆਪਣੇ ਪਾਪਾਂ ਨੂੰ ਵੇਖਿਆ ਅਤੇ ਜਾਣਿਆ ਕਿ ਮੇਰਾ ਸਭ ਕੁਝ ਬਰਬਾਦ ਹੋ ਚੁੱਕਾ ਹੈ ਤਾਂ ਪ੍ਰਮੇਸ਼ਰ ਦੀ ਅਵਾਜ ਨੂੰ ਸੁਣਿਆ ਅਤੇ ਪ੍ਰਮੇਸ਼ਰ ਦਾ ਸ਼ਬਦ ਬਿਲਕੁਲ ਸਾਫ ਹੈ ”ਕਿ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਸਾਨੂੰ ਮੁਆਫ ਕਰਨ ਲਈ ਪੂਰੀ ਤਰ੍ਹਾਂ ਵਫਾਦਾਰ ਅਤੇ ਧਰਮੀ ਹੈ ।” ਮੈਂ ਆਪਣੇ ਦਿਲ ਵਿਚ ਅਤੇ ਜਿੰਦਗੀ ਵਿਚ ਕੋਈ ਐਸੀ ਗੱਲ ਦੀ ਉਡੀਕ ਵਿਚ ਸਾਂ ਜੋ ਮੈਨੂੰ ਇਸ ਗੱਲ ਦਾ ਵਿਸ਼ਵਾਸ ਦੁਆਵੇ ਕਿ ਮੈਨੂੰ ਮੁਆਫੀ ਮਿਲ ਚੁਕੀ ਹੈ। ਪਰ ਮੈਂ ਉਸ ਪ੍ਰਮੇਸ਼ਰ ਦੇ ਸ਼ਬਦ ਤੇ ਵਿਸ਼ਵਾਸ ਕਰਨਾ ਸੀ ਜਿਸ ਅਨੁਸਾਰ ਹਰ ਮਨੁੱਖ ਜੋ ਆਪਣੇ ਪਾਪਾਂ ਦਾ ਇਕਰਾਰ ਕਰਦਾ ਹੈ ਉਸ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਉਸ ਦੇ ਸਾਰੇ ਗੁਨਾਹ ਮੁਆਫ ਕੀਤੇ ਗਏ ਹਨ । 

ਪ੍ਰਮੇਸ਼ਰ ਦੀ ਧਾਰਮਿਕਤਾ 

ਪ੍ਰਮੇਸ਼ਰ ਕੋਈ ਦੁਨਿਆਵੀ ਹਾਕਮ ਦੀ ਤਰ੍ਹਾਂ ਨਰਮ ਦਿਲ ਨਹੀਂ ਹੈ ਮੁਮਕਿਨ ਹੈ ਕਿ ਕਿਸੇ ਨਿਆਂਕਾਰ ਦੇ ਦਿਲ ਤੇ ਕੁਝ ਅਸਰ ਹੋ ਜਾਵੇ ਅਤੇ ਤੁਸੀਂ ਅਸਾਨੀ ਨਾਲ ਬਚ ਜਾਓ ਬਨਿਸਬਤ ਕਿਸੇ ਹੋਰ ਦੇ ਜਿਸ ਤੇ ਅਸਰ ਨਾਂ ਹੋ ਸਕੇ । 

ਪਰ ਪ੍ਰਮੇਸ਼ਰ ਦਾ ਪਿਆਰ ਅਤੇ ਕ੍ਰਿਪਾ ਉਸ ਦੀ ਹੀ ਧਾਰਮਿਕਤਾ ਦੇ ਉਲਟ ਨਹੀਂ ਹੋ ਸਕਦੇ ਅਤੇ ਇੰਜੀਲ ਦੀ ਇਹੀ ਅਜੀਬ ਗੱਲ ਹੈ ਕਿ ਉਹ ਪ੍ਰਮੇਸ਼ਰ ਇਕ ਦਿਨ ਧਰਮ ਅਨੁਸਾਰ ਜੋ ਹਰ ਪਾਪੀ ਨੂੰ ਸਜ਼ਾ ਦੇਣ ਵਾਲਾ ਹੈ । ਅੱਜ ਉਹ ਪ੍ਰਮੋਸਰ ਹਰ ਪਾਪੀ ਨੂੰ ਜੋ ਪ੍ਰਭੂ ਯਿਸੂ ਮਸੀਹ ਰਾਹੀਂ ਉਸ ਕੋਲ ਆਉਂਦਾ ਹੈ ਉਸ ਨੂੰ ਪਾਪਾਂ ਦੀ ਮੁਆਫੀ ਦੇ ” ਹੈ ਕਿਉਂਕਿ ਰਿਹਾ ਹੈ ਜੋ ਉਸ ਵਿਚ ਪ੍ਰਮੇਸ਼ਰ ਦਾ ਉਹ ਧਰਮ ਹੈ ਜੋ ਨਿਸਚਾ ਤੋਂ ਨਿਸ਼ਚਾ ਲਈ ਪ੍ਰਗਟ ਹੁੰਦਾ ਹੈ । (ਰੋਮੀਆਂ 1: 17) ਹਾਂ ਇਸ ਵਰਤਮਾਨ ਸਮੇਂ ਵਿਚ ਵੀ ਆਪਣੇ ਧਰਮ ਨੂੰ ਪ੍ਰਗਟ ਕਰਦਾ ਹੈ ਤਾਂ ਜੋ ਉਹ ਧਰਮੀ ਰਹੇ ਅਤੇ ਨਾਲੇ ਉਸ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਸਚਾ ਕਰਦਾ ਹੈ । (ਰੋਮੀਆਂ 3: 26) 

ਧਰਮੀ ਠਹਿਰਾਏ ਜਾਣਾ 

ਸਚਮੁਚ ਪ੍ਰਮੇਸ਼ਰ ਇਨਸਾਫ਼ ਨਾਲ ਅਤੇ ਆਪਣੇ ਧਰਮ ਅਨੁਸਾਰ ਕੰਮ ਕਰਦਾ ਹੈ। ਜੇਕਰ ਯਿਸੂ ਮਸੀਹ ਮੁਕਤੀ ਦੇ ਕੰਮ ਨੂੰ ਕਲਵਰੀ ਤੇ ਪੂਰਾ ਨਾ ਕਰਦਾ ਤਾਂ ਮਨੁੱਖ ਨਾ ਉਮੀਦੀ ਵਿਚ ਖਤਮ ਹੋ ਗਿਆ ਹੁੰਦਾ । ਪ੍ਰਮੇਸ਼ਰ ਦੇ ਪ੍ਰੇਮ ਨੇ ਚਾਹਿਆ ਕਿ ਮਨੁੱਖ ਅਨਾਦੀ ਫੈਸਲੇ ਤੋਂ ਬਚ ਜਾਵੇ ਪਰ ਇਹ ਮੁਮਕਿਨ ਨਹੀਂ ਸੀ ਕਿਉਂਕਿ ਪ੍ਰਮੇਸ਼ਰ ਦੇ ਧਰਮ ਅਨੁਸਾਰ ਤਾਂ ਹਰ ਪਾਪੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪ੍ਰਮੇਸ਼ਰ ਦਾ ਪ੍ਰੇਮ ਕਦੇ ਵੀ ਪ੍ਰਮੇਸਰ ਦੇ ਧਰਮ ਦੇ ਉਲਟ ਕੁਝ ਨਹੀਂ ਕਰ ਸਕਦਾ । 

ਤਦ ਉਹ ਅਜੀਬ ਵਾਕਿਆ ਹੋਣ ਵਿਚ ਆਇਆ ਜਿਸ ਬਾਰੇ ਅਸੀਂ ਇਬਰਾਨੀਆਂ 10 ਜਬੂਰਾਂ ਦੀ ਪੋਥੀ 40 ਅਤੇ ਹੋਰ ਕੋਈ ਥਾਵਾਂ ਵਿਚ ਪੜਦੇ ਹਾਂ ‘ਪ੍ਰਮੇਸ਼ਰ ਦੀ ਉਹ ਮਰਜ਼ੀ ਸੀ ਕਿ ਸਾਰੇ ਪਾਪੀ ਬਚਾਏ ਜਾਣ (1 ਤਿਮੋਥੀਉਸ 2 : 4) ਪ੍ਰਭੂ ਯਿਸੂ ਮਸੀਹ ਮਨੁੱਖ ਬਣ ਕੇ ਆਇਆ ਅਤੇ ਕਿਹਾ ”ਹੋ ਪ੍ਰਮੇਸਰ ਮੈਂ’ ਇਸ ਧਰਤੀ ਉੱਤੇ ਆਇਆ ਹਾਂ ਕਿ ਤੇਰੀ ਮਰਜੀ ਪੂਰੀ ਕਰਾਂ । ਤਦ ਉਹ ਸਲੀਬ ਉੱਤੇ ਚੜ੍ਹ ਗਿਆ। वि ਇਕੋ ਵਾਰ ਹੀ ਪਾਪ ਦੇ ਪ੍ਰਸ਼ਨ ਨੂੰ ਸਦਾ ਲਈ ਹੱਲ ਕਰ ਦੇਵੇ ਉਹ ਉਥੇ ਪਾਪ ਬਣਿਆ ਅਤੇ ਪ੍ਰਮੇਸ਼ਰ ਨੇ ਪਾਪ ਦੀ ਸਜ਼ਾ ਨੂੰ ਉਸ ਉੱਤੇ ਫੁੱਲ ਦਿੱਤਾ ਇਸ ਪ੍ਰਕਾਰ ਪ੍ਰਮੇਸੁਰ ਦਾ ਧਰਮ ਇਸ ਸਜਾ ਨਾਲ ਪੂਰਾ ਹੋ ਗਿਆ। 

ਪਰ ਇਹ ਸਜ਼ਾ ਪ੍ਰਭੂ ਯਿਸੂ ਨੇ ਸਿਰਫ ਆਪਣੇ ਲਈ ਹੀ ਨਹੀਂ ਬੱਲੀ ਉਹ ਆਦ ਤੋਂ ਹੀ ਪਵਿੱਤਰ ਅਤੇ ਸ਼ੁੱਧ ਸੀ ਜਿਸ ਨੂੰ ਪਾਪ ਦਾ ਕੋਈ ਗਿਆਨ ਹੀ ਨਹੀਂ ਸੀ । ਉਸ ਨੇ ਤਾਂ ਉਸ ਹਰ ਮਨੁੱਖ ਲਈ ਜੋ ਉਸ ਨੂੰ ਆਪਣਾ ਮੁਕਤੀ ਦਾਤਾ ਮੰਨੇਗਾ, ਉਹ ਸਭ ਦੁੱਖ ਬੱਲੇ ਸਨ । 

ਹੁਣ ਪ੍ਰਮੇਸਰ ਹਰ ਮਨੁੱਖ ਨੂੰ ਇਹ ਕਹਿੰਦਾ ਹੈ ”ਪ੍ਰਮੇਸ਼ਰ ਨਾਲ ਆਪਣਾ ਹਿਸਾਬ ਠੀਕ ਕਰ ਲਓ” (2 ਕੁਰਿੰਥੀਆ 5 : 20) ਹੁਣ ਪ੍ਰਮੇਸਰ ਦਾ ਪਿਆਰ ਹੀ ਨਹੀਂ ਬਲਕਿ ਪ੍ਰਮੇਸ਼ਰ ਦਾ ਧਰਮ ਵੀ ਇਹ ਦਸਦਾ ਹੈ ਕਿ ਜੋ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਰਾਹੀਂ ਪ੍ਰਮੇਸ਼ਰ ਕੋਲ ਆਉਂਦਾ ਹੈ ਉਸ ਨੂੰ ਮੁਆਫੀ ਮਿਲਦੀ ਹੈ। 

ਮੁਰਦਿਆਂ ਵਿਚੋਂ ਜੀ ਉਠਣਾ ਪ੍ਰਮੇਸ਼ਰ ਦੀ ਧਾਰਮਿਕਰਤਾ ਦਾ ਸਬੂਤ ਹੈ 

ਪਰ ਮੈਂ ਇਸ ਨੁਕਤੇ ਤੇ ਕੁਝ ਵਿਸਥਾਰ ਨਾਲ ਵਿਚਾਰ ਕਰਨੀ ਚਾਹੁੰਦਾ ਹਾਂ । “ਪ੍ਰਭੂ ਯਿਸੂ ਨੇ ਸਲੀਬ ਤੇ ਉਹਨਾਂ ਸਭਨਾਂ ਦੇ ਪਾਪ ਜਿਹਨਾਂ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਜੋ ਅਗੇ ਤੋਂ ਕਰਨਗੇ ਆਪਣੇ ਸਰੀਰ ਉੱਤੇ ਰੁਕ ਲਏ। (1 ਪਤਰਸ 2 : 24 ਉਥੇ ਉਹ ਪਾਪ ਬਣਿਆ ਅਤੇ ਉਸੇ ਤਰ੍ਹਾਂ ਉਸ ਨੂੰ ਸਜ਼ਾ ਵੀ ਮਿਲੀ (2 ਕੁਰਿੰਥੀਆਂ 5: 21) ਫਿਰ ਇਹ ਸਜ਼ਾ ਕੀ ਸੀ। ‘ਪਾਪ ਦੀ ਮਜ਼ਦੂਰੀ ਮੌਤ” (ਰੋਮੀਆਂ 6 : 23) ਪ੍ਰਮੇਸ਼ਰ ਤੋਂ ਜੁਦਾਈ (ਪ੍ਰਕਾਸ਼ ਦੀ ਪੋਥੀ 20 : 14-15) ਅਤੇ ਪ੍ਰਭੂ ਯਿਸੂ ਨੇ ਇਹ ਸਭ ਸਲੀਬ ਉੱਤੇ ਸਹਿ ਲਿਆ। ਹਨੇਰੇ ਦੇ ਉਸ ਖਤਰਨਾਕ ਸਮੇਂ ਪ੍ਰਮੇਸ਼ਰ ਨੇ ਉਸ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਪਲਾਂ ਤੋਂ ਬਾਦ ਉਹ ਮਰ ਗਿਆ ਪਰ ਤਦ ਹੀ ਉਹ ਇਹ ਕਹਿ ਸਕਿਆ “ਪੂਰਾ ਹੋਇਆ ।” 

ਪਰ ਮੁਕਤੀ ਦੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਪ੍ਰਭੂ ਕਬਰ ਵਿਚ ਰਹਿ ਸਕਦਾ ਸੀ ? ਪ੍ਰਮੇਸ਼ਰ ਦੇ ਉਹ ਧਰਮ ਜਿਸ ਕਰਕੇ ਉਸ ਉੱਤੇ ਸਜ਼ਾ ਆਈ ਉਸ ਹੀ ਧਾਰਮਿਕਤਾ ਦੀ ਇਹ ਚਾਹ ਹੋਈ ਕਿ ਉਹ ਹੋਰ ਮੁਰਦਾ ਨਾ ਰਹੇ । ਪ੍ਰਮੇਸ਼ਰ ਦਾ ਕੰਮ ਪੂਰਾ ਹੋ ਗਿਆ ਸੀ ਅਰਥਾਤ ਪ੍ਰਮੇਸ਼ਰ ਦੀ ਸਜ਼ਾ ਪੂਰੀ ਹੋਈ ਅਤੇ ਧਾਰਮਿਕਤਾ ਦੀ ਵੀ ਪੂਰੀ ਨਿਸ਼ਾ ਹੋਈ ਤਦ ਪ੍ਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿਚੋਂ ਜਿੰਦਾ ਕੀਤਾ । (ਅਫ਼ਸੀਆਂ 1 : 20) ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਮੇਸ਼ਰ ਨੇ ਪ੍ਰਭੂ ਯਿਸੂ ਦੇ ਸਾਡੇ ਬਦਲੇ ਕੀਤੇ ਕੰਮ ਨੂੰ ਮੰਨ ਲਿਆ ਹੈ ਅਤੇ ਉਸ ਵਿਚ ਉਸ ਦੀ ਤਸੱਲੀ ਹੋਈ ਹੈ (ਯੂਹੰਨਾ 16: 8-10) ਜੇਕਰ ਪ੍ਰਭੂ ਮੁਰਦਿਆਂ ਵਿਚੋਂ ਜ਼ਿੰਦਾ ਨਾ ਹੁੰਦਾ ਤਾਂ ਇਹ ਇਸ ਗੱਲ ਨੂੰ ਸਾਬਤ ਕਰਦਾ ਕਿ ਮੁਕਤੀ ਦਾ ਕੰਮ ਪੂਰਾ ਨਹੀਂ ਹੋਇਆ ਅਤੇ ਸਾਡੇ ਲਈ ਮੁਕਤੀ ਨਾ ਹੀ ਹੁੰਦੀ । (1 ਕੁਰਿੰਥੀਆਂ 15: 17-18) ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪ੍ਰਭੂ ਦਾ ਮੁਰਦਿਆਂ ਵਿਚੋਂ ਜੀ ਉੱਠਣਾ ਹੀ ਇੰਜੀਲ ਦਾ ਕੇਂਦਰ ਬਿੰਦੂ ਹੈ ਅਤੇ ਇਸ ਉੱਤੇ ਦੋਸ਼ ਲਾਉਣਾ ਹੀ ਇਸ ਨੂੰ ਡੰਗਦਾ ਹੈ। (ਇਸ ਦੇ ਸੰਦੇਸ਼ ਨੂੰ ਵਿਗਾੜਦਾ ਹੈ) । 

ਇਸੇ ਕਰਕੇ ਹੀ ਰੋਮੀਆਂ 4 : 25 ਸਾਨੂੰ ਦੱਸਦਾ ਹੈ ਕਿ “ਕੌਣ ਸਾਡੇ ਗੁਨਾਹਾਂ ਲਈ ਮਾਰਿਆ ਗਿਆ ਅਤੇ ਸਾਨੂੰ ਉਚਿੱਤ ਠਹਿਰਾਉਣ ਲਈ ਮੁਰਦਿਆਂ ਵਿਚੋਂ ਫਿਰ ਜੀਉਂਦਾ ਕੀਤਾ ਗਿਆ ? 

ਇਸ ਕ੍ਰਿਪਾ ਦੇ ਯੁੱਗ ਜਿਸ ਵਿਚ ਅਸੀਂ ਰਹਿ ਰਹੇ ਹਾਂ, ਪ੍ਰਮੇਸਰ ਹਰ ਮਨੁੱਖ ਨੂੰ ਕਹਿੰਦਾ ਹੈ, “ਸਭ ਨੇ ਪਾਪ ਕੀਤਾ ਹੈ ਅਤੇ ਪ੍ਰਮੇਸ਼ਰ ਦੇ ਪਰਤਾਪ ਤੋਂ ਰਹਿਤ ਹੋ ਗਏ ਹਨ” ਪਰ ਅੱਗੇ ਉਹ ਇਹ ਭੀ ਕਹਿੰਦਾ ਹੈ, “ਸੋ ਉਸਦੀ ਕ੍ਰਿਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਯਿਸੂ ਮਸੀਹ ਤੋਂ ਹੁੰਦਾ ਹੈ ਜਿਸ ਨੂੰ ਪ੍ਰਮੇਸ਼ਰ ਨੇ ਉਹਦੇ ਉਤੇ ਨਿਸਚਾ ਕਰਨ ਨਾਲ ਪ੍ਰਾਸਚਿਤ ਠਹਿਰਾਇਆ (ਰੋਮੀਆਂ 3: 23-25)। 

ਇਹ ਸੰਦੇਸ ਸਭ ਲਈ ਹੈ ਪਰ ਉਨ੍ਹਾਂ ਸਭ ਲਈ ਹੈ ਜੋ ਇਸ ਉਤੇ ਵਿਸ਼ਵਾਸ ਕਰਦੇ ਹਨ (ਰੋਮੀਆ 3 : 22) ਪਰ ਇਨ੍ਹਾਂ ਵਿਚ ਉਹ ਹੀ ਸ਼ਾਮਲ ਹਨ ਜੋ ਈਸ਼ਵਰੀ ਸੰਦੇਸ਼ ਨੂੰ ਸਵਿਕਾਰ ਕਰਦੇ ਹਨ। ਆਪਣੇ ਆਪ ਨੂੰ ਪ੍ਰਮੇਸ਼ਰ ਵਲੋਂ ਗੁਆਚੇ ਮੰਨਦੇ ਹਨ ਅਤੇ ਵਿਸ਼ਵਾਸ ਨਾਲ ਪ੍ਰਭੂ ਯਿਸੂ ਮਸੀਹ ਨੂੰ ਸਵਿਕਾਰ ਕਰਦੇ ਹਨ। 

ਹੁਣ ਜਦ ਪ੍ਰਮੇਸ਼ਰ ਦੇ ਪਵਿੱਤਰ ਆਤਮਾ ਨੇ ਤੁਹਾਡੇ ਦਿਲ ਵਿਚ ਕੰਮ ਕੀਤਾ ਹੈ ਤਾਂ ਤੁਸੀਂ ਆਪਣੇ ਪਾਪ ਤੋਂ ਅਤੇ ਆਪਣੀ ਹਾਲਤ ਤੋਂ ਜਾਣੂੰ ਹੋਏ ਹੋ । ਤੁਸੀਂ ਪ੍ਰਮੇਸ਼ਰ ਕੋਲ ਗਏ ਅਤੇ ਇਹ ਮੰਨਿਆ ਕਿ ਤੁਸੀਂ ਕੀ ਹੋ ਅਤੇ ਤੁਸੀਂ ਕੀ ਕੀਤਾ ਹੈ । ਪ੍ਰਮੇਸ਼ਰ ਯਿਸੂ ਮਸੀਹ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ, “ਉਹ ਪਾਪੀਆਂ ਲਈ ਮਰਿਆ ਹੈ ਅਤੇ ਜੇ ਤੂੰ ਉਸ ਨੂੰ ਸਵਿਕਾਰ ਕਰੇਂ ਤਾਂ ਉਸ ਦੇ ਕੰਮ ਮੈਂ ਤੇਰੇ ਖਾਤੇ ਵਿਚ ਪਾ ਦੇਵਾਂਗਾ। ਫਿਰ ਜੇ ਤੁਸੀਂ ਯਿਸੂ ਮਸੀਹ ਨੂੰ ਸਵਿਕਾਰ ਕਰ ਲਿਆ ਹੈ ਤਾਂ ਪ੍ਰਮੇਸ਼ਰ ਦੇ ਸ਼ਬਦਾਂ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ ਕਿ ਤੁਹਾਡੇ ਪਾਪ ਮੁਆਫ ਹੋ ਗਏ ਹਨ। ਜੇ ਤੁਹਾਡੇ ਵਿਚਾਰ ਵੀ ਇਸ ਬਾਰੇ ਕੁਝ ਦੱਸਦੇ ਹਨ ਜਾਂ ਨਹੀਂ ਤਾਂ ਵੀ ਕੋਈ ਗੱਲ ਨਹੀਂ । ਪਰ ਗੱਲ ਤਾਂ ਇਹ ਹੈ ਕਿ ਪ੍ਰਮੇਸ਼ਰ ਖੁਦ ਕਹਿੰਦਾ ਹੈ ਕਿ ਸਭ ਕੁਝ ਠੀਕ ਠਾਕ ਹੈ । ਪਸਾਹ ਦੇ ਤਿਉਹਾਰ ਤੇ ਮਿਸਰ ਵਿਚੋਂ ਰਾਤ ਨੂੰ ਤਬਾਹ ਕਰਨ ਵਾਲਾ ਫਰਿਸ਼ਤਾ ਨਿਕਲਿਆ ਤਾਂ ਉਨ੍ਹਾਂ ਘਰਾਂ ਨੂੰ ਉਸ ਨੇ ਛੱਡ ਦਿੱਤਾ ਜਿਨ੍ਹਾਂ ਉਤੇ ਖੂਨ ਦਾ ਨਿਸ਼ਾਨ ਸੀ (ਕੁਚ 12) ਭਾਵੇਂ ਉਸ ਦੇ ਪਲੈਠਿਆ ਨੇ ਜਾਂ ਉਸ ਦੇ ਪਰਿਵਾਰ ਦੇ ਜੀਆਂ ਨੇ ਖੁਦ ਇਹ ਡਿੱਠਾ ਜਾਂ ਨਾ ਡਿੱਠਾ ਇਸ ਨਾਲ ਕੋਈ ਫਰਕ ਨਹੀਂ ਸੀ ਪਿਆ ਪਰ ਉਨ੍ਹਾਂ ਨੇ ਤਾਂ ਉਹ ਹੀ ਕੀਤਾ ਜਿਸ ਲਈ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਕਿਹਾ ਸੀ ਤਾਂ ਹੀ ਸਭ ਕੁੱਝ ਠੀਕ ਠਾਕ ਸੀ ਅਤੇ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ। 

ਸ਼ਾਂਤੀ ਲਈ ਉਨ੍ਹਾਂ ਨੂੰ ਇਹ ਵਿਸ਼ਵਾਸ ਕਰਨਾ ਹੀ ਪੈਂਦਾ ਸੀ ਕਿ ਉਹ ਸੁਰੱਖਿਅਤ ਹਨ ਕਿਉਂਕਿ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਇੰਝ ਹੀ ਕਿਹਾ ਸੀ। 

ਇਸ ਸਾਰੇ ਵਿਸ਼ੇ ਦਾ ਇਹ ਪਹਿਲੂ ਕਿੰਨਾ ਅਜੀਬ ਹੈ ਕਿ ਜਦ ਪ੍ਰਮੇਸ਼ਰ ਇਕ ਪਾਪੀ ਨੂੰ ਸਵਿਕਾਰ ਕਰਦਾ ਹੈ ਤਾਂ ਉਸ ਦੀ ਵਡਿਆਈ ਹਰ ਪ੍ਰਕਾਰ ਨਾਲ ਕੀਤੀ ਜਾਂਦੀ ਹੈ । 

ਕਿਉਂਕਿ ਉਸ ਦੇ ਫਜ਼ਲ ਕ੍ਰਿਪਾ ਅਤੇ ਪਿਆਰ ਨੂੰ ਇਹ ਪ੍ਰਗਟ ਕਰਦਾ ਹੈ ਪਰ ਇਹ ਹੀ ਸਭ ਕੁਝ ਨਹੀਂ ਕਿਉਂਕਿ ਜਦ ਇਕ ਪਾਪੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਰਾਹੀਂ ਪ੍ਰਮੇਜਰ ਕੋਲ ਆਉਂਦਾ ਹੈ ਤਾਂ ਪ੍ਰਮੇਬਰ ਯਿਸੂ ਦੇ ਕੀਤੇ ਕੰਮ ਨੂੰ ਉਸਦੇ ਖਾੜੇ ਵਿਚ ਲੈ ਲੈਂਦਾ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਪਾਪਾਂ ਦੀ ਪੂਰੀ ਸਜ਼ਾ ਸਹਿ ਲਈ ਹੈ ਪ੍ਰਮੇਸਰ ਇਕ ਵਿਸ਼ਵਾਸੀ ਵਿਚ ਉਹ ਇਕ ਪਾਪ ਭੀ ਨਹੀਂ ਵੇਖਦਾ ਜਿਸ ਦੀ ਸਜ਼ਾ ਉਸ ਨੂੰ ਮਿਲਨੀ ਬਾਕੀ ਹੋਵੇ । ਪ੍ਰਮੇਸ਼ਰ ਇਸ ਲਈ ਧਰਮੀ ਹੈ ਕਿ ਉਸ ਨੂੰ ਸਹੀ ਸਾਬਤ ਕਰੋ ਅਤੇ ਆਉਣ ਵਾਲੀ ਸਜ਼ਾ ਤੋਂ ਉਸ ਨੂੰ ਅਜ਼ਾਦ ਕਰੋ । ਉਸ ਨੇ ਆਪਣੇ ਸ਼ਬਦ ਵਿਚ ਇਹ ਵਾਇਦਾ ਕੀਤਾ ਹੈ ਕਿ ਉਸ ਦੀ ਧਾਰਮਿਕਤਾ ਅਤੇ ਸੱਚਾਈ ਵਡਿਆਏ ਜਾਣਗੇ । ਉਹ ਸਾਨੂੰ 1 ਯੂਹੰਨਾ 1 : 9 ਦਾ ਅਰਥ ਹੋਰ ਭੀ ਸਾਫ ਕਰਕੇ ਦੱਸਦਾ ਹੈ ਕਿ ਜੋ ਅਸੀਂ ਪ੍ਰਮੇਸ਼ਰ ਅੱਗੇ ਆਪਣੇ ਪਾਪਾਂ ਦਾ ਇਨਕਾਰ ਕਰੀਏ ਤਾਂ ਉਹ ਸਾਨੂੰ ਮਾਫ ਕਰਨ ਵਿਚ ਵਫਾਦਾਰ ਅਤੇ ਧਰਮੀਂ ਹੈ । 

ਪ੍ਰਮੇਸ਼ਰ ਨੇ ਇਹ ਜਾਣ ਲਿਆ ਸੀ ਕਿ ਅਸੀਂ ਕੌਣ ਹਾਂ 

ਹੁਣ ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਕਿਉਂਕਿ 

ਮੈਂ ਹੁਣ ਕਈ ਵਾਰ ਅੱਗੇ ਨਾਲੋਂ ਭੀ ਵੱਧ ਪਾਪ ਕਰਦਾ ਹਾਂ । 

ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਆਪ ਵਿਚ ਅੱਗੇ ਨਾਲੋਂ ਵੱਧ ਪਾਪ ਵੇਖਦੇ ਹੈ। ਕਿਉਂਕਿ ਇਦਾ ਕਾਰਨ ਇਹ ਹੈ ਕਿ ਪਵਿੱਤਰ ਆਤਮਾ ਨੇ ਤੁਹਾਡੀਆਂ ਅੱਖਾਂ ਨੂੰ ਰੌਸ਼ਨੀ ਦਿੱਤੀ ਹੈ । ਪਰ ਜਦ ਤੁਸੀਂ ਪ੍ਰਮੇਸ਼ਰ ਕੋਲ ਆਏ ਸੀ ਤਾਂ ਉਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ । ਉਹ ਤੁਹਾਡੇ ਦਿਲ ਨੂੰ, ਤੁਹਾਡੀ ਜ਼ਿੰਦਗੀ ਨੂੰ ਅਤੇ ਉਹਨਾਂ ਸਭ ਪਾਪਾਂ ਨੂੰ ਜਾਣਦਾ ਸੀ ਜੋ ਜੋ ਤੁਸੀਂ ਕੀਤੇ ਸਨ ਅਤੇ ਉਹਨਾਂ ਪਾਪਾਂ ਬਾਰੇ ਭੀ ਸੋ ਤੁਸੀਂ ਕਰਨ ਵਾਲੇ ਸੀ। ਧਰਤੀ ਉੱਤੇ ਜਿੰਨਾਂ ਤੁਸੀਂ ਜਾਣ ਸਕਦੇ ਹੋ ਉਸ ਤੋਂ ਭੀ ਜ਼ਿਆਦਾ ਉਸ ਨੇ ਤੁਹਾਨੂੰ ਜਾਣਿਆ ਸੀ ਅਤੇ ਜਾਣਦਾ ਹੈ “ਸਾਡੇ ਮੁਕਤੀ ਦਾਤਾ ਪ੍ਰਮੇਸ਼ਰ ਦੀ ਦਿਆਲਗੀ ਜੋ ਮਨੁੱਖ ਨਾਲ ਸੀ ਪ੍ਰਗਟ ਹੋਈ । ਜਦ ਅਸੀਂ ਨਦਾਨ ਅਨਆਗਿਆਕਾਰ, ਧੋਖਾ ਖਾਣ ਵਾਲੇ, ਬੁਰਿਆਂ ਵਿਸ਼ਿਆਂ ਅਤੇ ਭੋਗ ਵਿਲਾਸਾਂ ਦੇ ਗੁਲਾਮ ਬੁਰਾਈ ਅਤੇ ਖਾਰ ਵਿਚ ਉਮਰ ਭੋਗਦੇ ਸੀ। ਘਿਨਾਉਣੇ ਅਤੇ ਇਕ ਦੂਜੇ ਦੇ ਵੈਗੀ ਸਾਂ (ਡੀਸ 3 : 4, 3) ਜਦ ਅਸੀਂ ਨਿਰਬਲ ਸਾਂ ਤਦ ਵੇਲੇ ਸਿਰ ਮਸੀਹ ਕੁਧਰਮੀਆਂ ਲਈ ਮੋਇਆ । ਪ੍ਰਮੇਸ਼ਰ ਨੇ ਆਪਣਾ [ਪ੍ਰੇਮ ਇਉਂ ਪ੍ਰਗਟ ਕੀਤਾ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ । ਅਸੀ ਢੇਰੀ ਹੋ ਕੇ ਪ੍ਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਹਾਂ । (ਰੋਮੀਆਂ 5: 6-10, 2 at 5:20) 

ਪ੍ਰਮੇਸ਼ਰ ਨਾਲ ਸਾਡਾ ਮੇਲ 

ਇਸ ਤਰ੍ਹਾਂ ਪ੍ਰਮੇਸ਼ਰ ਪ੍ਰਤੀ ਤਰ੍ਹਾਂ ਜਾਣਦੇ ਹੋਏ ਵੀ ਕਿ ਤੁਸੀਂ ਵੀ ਸੀ ਉਸ ਨੇ ਮਸ਼ੀਰ ਨੂੰ ਤੁਹਾਡੇ ਲਈ ਦੇ ਦਿੱਤਾ ਤਾਂ ਕਿ ਜੇ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ ਤਾਂ ਹਕੀਏ ਦੀ ਜ਼ਿੰਦਗੀ ਤੁਹਾਨੂੰ ਮਿਲੇ । ਪ੍ਰਮੇਸ਼ਰ ਨੇ ਆਪਣੇ ਸ਼ਬਦ ਵਿਚ ਕਿਹਾ ਹੈ ਜੇ ਤੁਸੀਂ ਪੀ ਯਿਸੂ ਮਸੀਹ ਦੇ ਏ ਲਹੂ ਤੇ ਵਿਸ਼ਵਾਸ ਕਰੋ ਤਾਂ * ਉਹ ਤੁਹਾਨੂੰ ਮੁਫਤ ਵਿਚ ਪਾਪਾਂ ਦੀ ਮੁਆਫੀ ਦੇਵੇਗਾ । (ਰੋਮੀਆਂ 3: 23-25) ਅਤੇ ਉਸ ਨੇ ਇਹ ਭੀ ਕਿਹਾ ਕਿ: ਨਿਵੇ ਉਸ ਕੋਲ ਆਵੇ ਤਾਂ ਤੁਹਾਡੀ ਹਰ ਤਰ੍ਹਾਂ ਦੀ ਪਲੀਤਗੀ ਨੂੰ ਸਾਫ ਕਰਨ ਵਿਚ ਉਹ ਧਰਮੀ ਹੈ। ਕੀ ਇਸ ਦਾ ਇਕ ਸਬੂਤ ਨਹੀਂ ਹੈ ਕਿ ਜਦ ਤੋਂ ਤੁਸੀਂ ਆਪਣੀਆਂ ਬਦੀਆਂ ਨੂੰ ਮੰਨ ਲਿਆ ਹੈ ਤਾਂ ਉਹ ਭੀ ਕਿਸੇ ਗੱਲ ਵਿਚ ਤੁਹਾਡੇ ਵਿਰੁੱਧ ਨਹੀਂ। ਉਸ ਦੇ ਮਤ ਅਨੁਸਾਰ ਹੁਣ ਸਭ ਕੁੱਝ ਠੀਕ ਠਾਕ ਹੈ । 

ਕੀ ਹੁਣ ਭੀ ਪ੍ਰਮੇਸ਼ਰ ਵਿਰੁੱਧ ਤੁਹਾਡੇ ਦਿਲ ਵਿਚ ਕੁਝ ਹੈ ? ਮੇਰਾ ਖਿਆਲ ਹੈ ਹੁਣ ਤੁਸੀਂ ਉਸ ਵਿਰੁੱਧ ਨਹੀਂ ਹੋਵੇਗੇ । ਕੀ ਤੁਸੀਂ ਇਹ ਮਹਿਸੂਸ ਨਹੀਂ ਕੀਤਾ ਕਿ ਪ੍ਰਮੇਸ਼ਰ ਨਹੀਂ ਬਲਕਿ ਤੁਸੀਂ ਹੀ ਅਪਰਾਧੀ ਸੀ ਅਤੇ ਤੁਹਾਨੂੰ ਹੀ ਮੁਆਫੀ ਦੀ ਜਰੂਰਤ ਸੀ ? 

ਫਿਰ ਭੀ ਤੁਹਾਨੂੰ ਸ਼ਾਂਤੀ ਕਿਉਂ ਨਹੀਂ ? ਪ੍ਰਮੇਸ਼ਰ ਤੋਂ’ ਸ਼ਾਂਤੀ ਦਾ ਅਰਥ ਇਹ ਹੈ ਕਿ ਹੁਣ ਤੁਹਾਡੇ ਅਤੇ ਪ੍ਰਮੇਸ਼ਰ ਦੇ ਵਿਚਕਾਰ ਕੁਝ ਭੀ ਹਿਸਾਬ ਬਾਕੀ ਨਹੀਂ ਅਤੇ ਹੁਣ ਸਭ ਕੁਝ ਠੀਕ ਠਾਕ ਹੈ। ਹੁਣ ਪ੍ਰਮੇਸ਼ਰ ਤੁਹਾਡੇ ਵਿਰੁੱਧ ਨਹੀਂ ਕਿਉਂਕਿ ਉਸ ਨੇ ਤੁਹਾਡੇ ਸਾਰੇ ਪਾਪ ਇਸ ਲਈ ਮੁਆਫ ਕਰ ਦਿੱਤੇ ਹਨ ਕਿਉਂਕਿ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਉਸ ਕਰਕੇ ਉਸ ਦੀ ਅਨਾਦੀ ਮੁਕਤੀ ਵਿਚ ਤੁਹਾਡਾ ਹਿੱਸਾ ਹੈ ਜੋ ਤੁਸੀਂ ਪਾ ਭੀ ਚੁੱਕੇ ਹੋ (ਰੋਮੀਆਂ 5: 1, ਇਬਰਾਨੀ 9 : 12) ਹੁਣ ਤੁਹਾਡੇ ਵਿਚ ਪ੍ਰਮੇਸ਼ਰ ਵਿਰੁੱਧ ਕੁੱਝ ਨਹੀਂ ਅਰਥਾਤ ਮਸੀਹ ਨਾਲ ਸਾਡਾ ਮੇਲ ਹੋ ਚੁੱਕਾ ਹੈ (2 ਕੁਰਿੰਥੀਆਂ 5: 20) ਇਸ ਲਈ ਤੁਹਾਡੀ ਸ਼ਾਂਤੀ ਪ੍ਰਮੇਸ਼ਰ ਵਲੋਂ ਹੈ ਅਰਥਾਤ ਰੋਮੀਆਂ 5 : 1 ਦਸਦਾ ਹੈ ਕਿ “ਅਸੀਂ ਨਿਸਚੇ ਨਾਲ ਧਰਮੀਂ ਠਹਿਰਾਏ ਗਏ ਹਾਂ ਸਾਡੀ ਸ਼ਾਂਤੀ ਪ੍ਰਮੇਸ਼ਰ ਵੱਲੋਂ ਹੈ।” 

ਪਰ ਮੈਨੂੰ ਸ਼ਾਂਤੀ ਨਹੀਂ 

ਹੁਣ ਤੁਸੀਂ ਕਹਿ ਰਹੇ ਹੋ “ਮੈਨੂੰ ਸ਼ਾਂਤੀ ਨਹੀਂ”। ਕਿਉਂਕਿ ਤੁਸੀਂ ਅਜੇ ਇਸ ਸੱਚਾਈ ਨੂੰ ਕਬੂਲ ਨਹੀਂ ਕੀਤਾ । ਇਹ ਤਾਂ ਪਹਿਲੋਂ ਤੋਂ ਹੀ ਉਥੇ ਹੈ । ਯਿਸੂ ਮਸੀਹ ਨੇ ਸ਼ਾਂਤੀ ਨੂੰ ਰੱਚਿਆ ਹੈ ਅਰਥਾਤ ਉਹੀ ਸਾਡੀ ਸ਼ਾਂਤੀ ਹੈ ਅਤੇ ਉਹ ਆਪਣੀ ਹੀ ਸ਼ਾਂਤੀ ਦਾ ਪ੍ਰਚਾਰ ਸਾਡੇ ਤਾਈਂ ਕਰਦਾ ਹੈ (ਅਫਸੀਆਂ 2: 16, 14, 17) ਇਹ ਸ਼ਾਂਡੀ ਉਸ ਨੇ ਸਲੀਬੀ ਖੂਨ ਨਾਲ ਰੱਚੀ ਹੈ (ਕੁਲਸੀਆਂ 1: 20) ਜਦ ਤੁਸੀਂ ਉਸ ਨੂੰ ਸਵੀਕਾਰ ਕਰਦੇ ਹੋ ਤਾਂ ਤੁਹਾਡਾ ਹਿੱਸਾ ਉਸ ਸ਼ਾਂਤੀ ਵਿਚ ਭੀ ਹੋ ਜਾਂਦਾ ਹੈ ਪਰ ਇਸ ਦਾ ਪੂਰਾ ਲੁਤਫ ਲੈਣ ਲਈ ਇਹ ਵਿਸ਼ਵਾਸ ਕਰਨਾ ਪਵੇਗਾ ਕਿ ਇਹ ਸੱਚ ਹੈ । ਜਦ ਤੁਸੀਂ ਪ੍ਰਮੇਸ਼ਰ ਦੇ ਸੱਚੇ ਸ਼ਬਦਾਂ ਤੇ ਵਿਸਵਾਸ ਕਰੋਗੇ ਤਾਂ ਉਸ ਸਮੇਂ ਤੁਹਾਨੂੰ ਸ਼ਾਂਤੀ ਮਿਲ ਜਾਵੇਗੀ । ਅਰਥਾਤ ਜਦ ਤੁਸੀਂ ਇਹ ਵਿਸ਼ਵਾਸ ਕਰੋਗੇ ਕਿ ਪ੍ਰਭੂ ਯਿਸੂ ਮਸੀਹ ਨੇ ਇਸ ਸ਼ਾਂਤੀ ਨੂੰ ਸਲੀਬ ਉੱਤੇ ਬੱਚਿਆ ਹੈ ਪਰ ਤੁਹਾਡੇ ਇਹਨਾਂ ਸ਼ਬਦਾਂ ਕਰਕੇ ਕਿ “ਮੈਨੂੰ ਸ਼ਾਂਤੀ ਨਹੀਂ” ਤੁਸੀਂ ਜਪਾਨ ਦੇ ਉਹਨਾਂ ਫੌਜੀਆਂ ਵਾਂਗ ਕਰਦੇ ਹੋ ਜਦ ਉਹ ਟਾਪੂ ਵਿਚ ਲੜਦੇ ਸਨ ਅਤੇ ਸ਼ਾਂਤੀ ਦੇ ਸਮੇਂ ਭੀ ਉਹ ਲੜਾਈ ਦੀ ਹਾਲਤ ਵਿਚ ਹੀ ਰਹਿੰਦੇ ਸਨ । ਹਾਲਾਂ ਕਿ ਲੜਾਈ ਨੂੰ ਹੱਟਿਆਂ ਪੰਜ ਸਾਲ ਹੋ ਚੁੱਕੇ ਸਨ। ਉਹ ਹਮੇਸ਼ਾਂ ਇਸ ਪ੍ਰਕਾਰ ਸੁਰੱਖਿਆ ਪ੍ਰਬੰਧ ਰਖਦੇ ਸਨ ਜਿਵੇਂ ਕੋਈ ਦੁਸ਼ਮਨ ਦੇ ਹਮਲੇ ਦਾ ਮੁਕਾਬਲਾ ਕਰਨਾ ਹੋਵੇ ਜਿਵੇਂ ਸ਼ਾਇਦ ਉਹ ਲੜਾਈ ਵਿਚ ਹੀ ਹੋਣ । ਉਹ ਇਨ੍ਹਾਂ ਖਬਰਾਂ ਤੇ ਵਿਸ਼ਵਾਸ ਨਹੀਂ ਕਰਦੇ ਸਨ ਕਿ ਲੜਾਈ ਖਤਮ ਹੋ ਚੁੱਕੀ ਸੀ । 

ਜੇ ਅਜੇ ਭੀ ਤੁਹਾਨੂੰ ਸ਼ਾਂਤੀ ਨਹੀਂ ਤਾਂ ਇਸ ਦਾ ਇੱਕ ਇੱਕ ਕਾਰਨ ਇਹ ਹੈ ਕਿ ਤੁਸੀਂ ਪ੍ਰਮੇਸ਼ਰ ਦੇ ਸ਼ਬਦ ਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਨਹੀਂ ਕੀਤਾ । ਪਰ ਇਸ ਦਾ ਤੁਹਾਨੂੰ ਬਹੁਤ ਨੁਕਸਾਨ ਭੀ ਹੈ, ਅਤੇ ਉਸ ਦੇ ਸ਼ਬਦਾਂ ਤੇ ਵਿਸ਼ਵਾਸ ਨਾ ਕਰਨ ਨਾਲ ਪ੍ਰਮੇਸ਼ਰ ਦੀ ਭੀ ਨਿਰਾਦਰੀ ਹੈ ਕਿਉਂਕਿ ਪ੍ਰਮੇਸ਼ਰ ਮਨੁੱਖ ਨਹੀਂ ਜੋ ਝੂਠ ਬੋਲੇ (बिरुडी 23 : 19) 

ਜਦ ਤੁਸੀਂ ਪ੍ਰਮੇਸ਼ਰ ਦੇ ਵਚਨ ਉੱਤੇ ਵਿਸ਼ਵਾਸ ਕਰੋਗੇ ਤਾਂ ਤੁਸੀਂ ਉਸ ਵਲੋਂ ਦਿੱਤੀ ਗਈ ਹਰ ਚੀਜ਼ ਲਈ ਅਰਥਾਤ ਉਸ ਦੇ ਅਜੀਬ ਰਹਿਮ ਦਾ ਧੰਨਵਾਦ ਤੀ ਕਰ ਸਕੇਗੇ । ਤਦ ਤੁਸੀਂ ਆਪਣੇ ਦਿਲ ਵਿਚ ਸਾਂਤੀ ਮਹਿਸੂਸ ਕਰੋਗੇ ਪਰ ਉਸ ਤੋਂ ਪਹਿਲੇ ਨਹੀਂ, ਕਿਉਂਕਿ ਮਨੁੱਖ ਕਹਿੰਦਾ ਹੈ ਕਿ ਪਹਿਲੇ ਪ੍ਰਮਾਣ ਫਿਰ ਵਿਸ਼ਵਾਸ ਪਰ ਪ੍ਰਮੇਸ਼ਰ ਕਹਿੰਦਾ ਹੈ ਪਹਿਲੇ ਵਿਸ਼ਵਾਸ ਫਿਰ ਵੇਖ। 

ਦਿੱਲੀ ਸ਼ੁੱਭ ਇਸ਼ਾਵਾਂ ਨਾਲ ਆਪ ਦਾ ਮਿੱਤਰ ਐਚ. ਐਲ. ਹਿਜਕੂਪ ਅਧਿਆਇ 4 

ਪਾਪ ਦੀ ਸ਼ਕਤੀ ਤੋਂ ਮੁਕਤੀ 

ਪਿਆਰੇ ਦੋਸਤ, 

ਇਸ ਤਰ੍ਹਾਂ ਹੁਣ ਤੁਹਾਡੀ ਅੰਤਰ ਆਤਮਾ ਨੇ ਮਸੀਹ ਦੇ ਪੂਰੇ ਕੀਤੇ ਕੰਮ ਵਿਚ ਵਿਸ਼ਰਾਮ ਪਾ ਲਿਆ ਹੈ ਅਤੇ ਪ੍ਰਮੇਸ਼ਰ ਨੇ ਜੋ ਮਸੀਹ ਬਾਰੇ ਅਤੇ ਉਸ ਦੇ ਕੰਮ ਬਾਰੇ ਕਿਹਾ ਸੀ ਉਸ ਨੂੰ ਮੰਨ ਲਿਆ ਹੈ ਅਤੇ ਤੁਹਾਨੂੰ ਇਹ ਭੀ ਪਤਾ ਹੈ ਕਿ ਹੁਣ ਤੁਹਾਡੇ ਉੱਤੇ ਕੋਈ ਸਜ਼ਾ ਨਹੀਂ, ਹੁਣ ਤੁਸੀਂ ਖੁਸ਼ੀ ਦਾ ਇਹ ਗੀਤ ਗਾ ਸਕਦੇ ਹੋ :- 

ਮੇਰੇ ਸਾਰੇ ਪਾਪ 

ਵੱਡੇ ਵੱਡੇ ਪਾਪ 

ਅਨਗਿਨਤ ਪਾਪ 

ਉਦੇ ਖੂਨ ਨਾਲ 

ਸਭ ਧੋਤੇ ਗਏ ਨੇ । 

ਇਦੇ ਬਾਵਜੂਦ ਵੀ ਜੇ ਤੁਸੀਂ ਇਹ ਕਹੋ ਕਿ ਤੁਹਾਨੂੰ ਸੱਚੀ ਖੁਸ਼ੀ ਨਹੀਂ ਤਾਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਸ਼ਾਇਦ ਜੀ ਖੁਸ਼ੀ ਇਕ ਦਿਨ ਕੁਹਾਡੇ ਕੋਲ ਸੀ ਇਸ ਸਮੇਂ ਨਾ ਹੋਵੇ ਪਰ ਮੈਨੂੰ ਇਹ ਪੁੱਛਣ ਦੀ ਕੋਈ ਲੋੜ ਨਹੀਂ ਕਿ ਉਹਦਾ ਕੀ ਕਾਰਨ ਹੈ ? ਕਿਉਂਕਿ ਮੇਰਾ ਆਪਣਾ ਤਜਰਬਾ ਮੈਨੂੰ ਇਹ ਦੱਸਦਾ ਹੈ ਅਤੇ ਪ੍ਰਮੇਸ਼ਰ ਦਾ ਸ਼ਬਦ ਇਸ ਦੀ ਤਾਈਦ ਕਰਦਾ ਹੈ । 

ਤੁਸੀਂ ਆਪਣੇ ਆਪ ਵਿਚ ਬਹੁਤ ਨਿਰਾਸ਼ ਹੋ ਸਕਦੇ ਹੋ । ਤੁਸੀਂ ਇਹ ਸੰਚਦੇ ਹੋਵੇਗੇ ਕਿ ਹੁਣ ਤੁਹਾਡੀ ਜ਼ਿੰਦਗੀ ਪਹਿਲੇ ਨਾਲੋਂ ਅਲੱਗ ਹੋਣੀ ਚਾਹੀਦੀ ਸੀ ਕਿਉਂਕਿ ਹੁਣ ਤੁਸੀਂ ਮੁਕਤੀ ਪਾਏ ਹੋ ਅਤੇ ਪ੍ਰਮੇਸ਼ਰ ਦੀ ਸ਼ਾਂਤੀ ਤੁਹਾਡੇ ਨਾਲ ਹੈ ਪਰ ਤੁਸੀਂ ਇਹ ਵੇਖ ਲਿਆ ਹੈ ਕਿ ਇਹ ਇੰਜ ਨਹੀਂ ਹੈ ਕਿਉਂਕਿ ਉਹ ਗੰਦੇ ਵਿਚਾਰ ਹੁਣ ਭੀ ਤੁਹਾਡੇ ਮਨ ਵਿਚ ਆਉਂਦੇ ਹਨ ਅਤੇ ਤੁਹਾਡੇ ਵਿਚ ਜੋ ਗਲਤੀਆਂ ਤੋਬਾ ਤੋਂ ਪਹਿਲੇ ਸਨ ਅੱਜ ਭੀ ਹਨ। ਤੁਸੀਂ ਪਹਿਲੇ ਦੀ ਤਰ੍ਹਾਂ ਹੀ ਗੁਸੇ ਅਤੇ ਰੁੱਖੇ ਹੋ ਜਾਂਦੇ ਹੋ । ਤੁਸੀਂ ਸੋਚਦੇ ਹੋ ਕਿ ਇਹ ਨਹੀਂ ਹੋਣਾ ਚਾਹੀਦਾ (ਤੁਸੀਂ ਠੀਕ ਸੋਚਦੇ ਹੈ) ਕਿਉਂਕਿ ਪ੍ਰਮੇਸ਼ਰ ਕਦੇ ਭੀ ਇਹਦੀ ਇਜਾਜ਼ਤ ਨਹੀਂ ਦਿੰਦਾ । ਨਾ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਕਿ ਇਹ ਤੁਹਾਡੇ ਕੋਲੋਂ ਹੋਣ ਭੀ ਨਾ । ਪਰ ਕੁਝ ਨਹੀਂ ਬਣਦਾ, ਅਰਥਾਤ ਕੁਝ ਚੰਗਿਆ ਹੋਣ ਦੀ ਬਜਾਇ ਸਭ ਕੁਝ ਹੋਰ ਭੀ ਖਰਾਬ ਹੁੰਦਾ ਜਾਂਦਾ ਹੈ । ਜਦ ਤੁਸੀਂ ਸੋਚਦੇ ਹੀ ਹੋ ਕਿ ਇਹ ਕੁਝ ਕੁਝ ਠੀਕ ਹੋ ਰਿਹਾ ਹੈ ਤਾਂ ਜਲਦੀ ਹੀ ਤੁਸੀਂ ਇਹ ਜਾਣ ਜਾਂਦੇ ਹੋ ਕਿ ਉਹ ਪਹਿਲੇ ਦੀ ਤਰ੍ਹਾਂ ਹੀ ਖਰਾਬ ਹੈ । ਤੁਸੀਂ ਪ੍ਰਾਰਥਨਾ ਭੀ ਬਹੁਤ ਕਰਦੇ ਹੋ ਕਿ 

ਪ੍ਰਮੇਸਰ ਪਾਪ ਉੱਤੇ ਫ਼ਤਿਹ ਪਾਉਣ ਵਿਚ ਤੁਹਾਡੀ ਮਦਦ ਕਰੋ ਪਰ ਇਦਾਂ ਵੀ ਕੋਈ ਫਾਇਦਾ ਨਹੀਂ ਹੁੰਦਾ। ਸ਼ਾਇਦ ਤੁਹਾਡੇ ਭੀ ਵਿਚਾਰ ਉਸ ਮਸੀਹੀ ਔਰਤ ਵਰਗੇ ਹੋਣ ਜਿਸ ਨੇ ਇਕ ਵਾਰ ਮੈਨੂੰ ਦਸਿਆ, “ਸਵੇਰ ਨੂੰ ਜਿੰਨੀ ਜਿਆਦਾ ਕਰਦੀ ਹਾਂ ਉੱਨਾਂ ਹੀ ਦਿਨ ਬੁਰਾ ਬੀਤਦਾ ਹੈ ।” ਪ੍ਰਾਰਥਨਾ ਮੈਂ 

ਮੌਤੇ ਆਪਣੇ ਜੀਵਨ ਦਾ ਡੀ ਇਹ ਤਜ਼ਰਬਾ ਹੈ । ਆਪਣੀ ਅੰਤਰ ਆਤਮਾ ਵਿਚ ਖੁਸ਼ੀ ਪਾਉਣ ਦੇ ਪਹਿਲੇ ਦੋ ਸਾਲ ਮੇਰੀ ਹਾਲਤ ਭੀ ਬਹੁਤ ਤਰਸਯੋਗ ਸੀ। ਮੈਂ ਇਹ ਭੀ ਹਿੰਮਤ ਨਹੀਂ ਕਰਦਾ ਸੀ ਕਿ ਮੈਂ ਇਹ ਦੱਸਾਂ ਕਿ ਮੈਂ ਬੱਚਿਆ ਹੋਇਆ ਹਾਂ। ਉਹਨਾਂ ਦਿਨਾਂ ਵਿਚ ਹੋਰਨਾਂ ਦੇ ਨਾਲ ਮੇਰੀ ਮਾਂ ਭੀ ਮੈਨੂੰ ਅਕਸਰ ਦਸਿਆ ਕਰਦੀ ਸੀ ਕਿ ਮੈਨੂੰ ਪ੍ਰਮੇਸ਼ਰ ਵੱਲ ਮੁੜਨ ਦੀ ਲੋੜ ਹੈ ਪਰ ਮੈਂ ਇਹ ਦੱਸਣ ਦੀ ਹਿੰਮਤ ਭੀ ਨਹੀਂ ਕਰਦਾ ਸੀ ਕਿ ਮੈਂ ਪਹਿਲੇ ਹੀ ਚੌਥਾ ਕਰ ਚੁੱਕਾ ਸਾਂ ਕਿਉਂਕਿ ਮੈਂ ਜਾਣਦਾ ਸਾਂ ਕਿ ਮੈਂ ਜੇ ਉਸ ਨੂੰ ਦਸ ਭੀ ਦੇਵਾਂ ਤਾਂ ਉਹ ਮੇਰੇ ਕੰਮਾਂ ਨੂੰ ਵੇਖਦੇ ਹੋਏ ਮੇਰੇ ਉੱਤੇ ਵਿਸ਼ਵਾਸ ਨਹੀਂ ਕਰੇਗੀ। 

ਪਰ ਇਹ ਸਭ ਕਿਵੇਂ ਹੋਇਆ ? ਬੇਸ਼ਕ ਪ੍ਰਮੇਸ਼ਰ ਦੇ ਬੱਚੇ ਦੀ ਸਧਾਰਨ ਹਾਲਤ ਇਹ ਹੁੰਦੀ ਹੈ ਅਤੇ ਉਸ ਦੇ ਬਦਲਨ ਦੇ ਨਾਲ ਹੀ ਉਸ ਦੀ ਜ਼ਿੰਦਗੀ ਨਹੀਂ ਬਦਲ ਜਾਂਦੀ ਭਾਵੇਂ ਉਹ ਨਹੀਂ ਚਾਹੁੰਦਾ ਤਾਂ ਭੀ ਉਹ ਲਗਾਤਾਰ ਪਾਪ ਕਰਦਾ ਰਹਿੰਦਾ ਹੈ ਅਤੇ ਜਿਸ ਦੇ ਸਿੱਟੇ ਵਜੋਂ ਉਹ ਬਹੁਤ ਅਸ਼ਾਂਤ ਹੋ ਜਾਂਦਾ ਹੈ । ਅਤੇ ਇਸ ਦੇ ਦੇ ਕਾਰਨ ਹਨ :- 

(1) ਪਹਿਲਾ ਇਹ ਕਿ ਜੋ ਪ੍ਰਮੇਸ਼ਰ ਦਾ ਵਚਨ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੰਮ ਬਾਰੇ ਦੱਸਦਾ ਹੈ ਅਸੀਂ ਉਸ ਦੀ ਪੂਰੀ ਮਹੱਤਤਾ ਨੂੰ ਨਹੀਂ ਸਮਝਦੇ । (2) ਜੇ ਸਾਨੂੰ ਇਹ ਗਿਆਨ ਭੀ ਹੋਵੇ ਤਾਂ ਭੀ ਅਸੀਂ ਇਸ ਨੂੰ ਆਪਣੇ ਉੱਤੇ ਪਰਖਨ ਨਹੀਂ ਦਿੰਦੇ ਅਤੇ ਆਪਣੀਆਂ ਜ਼ਿੰਦਗੀਆਂ ਵਿਚੋਂ ਇਹ ਸੱਚਾਈ ਨੂੰ ਪ੍ਰਗਟ ਨਹੀਂ ਕਰਦੇ ਅਰਥਾਤ ਅਸੀਂ ਇਸ ਤੇ ਵਿਸ਼ਵਾਸ਼ ਨਹੀਂ ਕਰਦੇ ਕਿ ਇਹ ਸੱਚ ਹੈ ਕਿਉਂਕਿ ਪ੍ਰਮੇਸ਼ਰ ਦਾ ਵਚਨ ਭੀ ਇਹੋ ਦੱਸਦਾ ਹੈ। 

ਮਨੁਖ ਦੀ ਹਾਲਤ 

ਪਿਛਲੇ ਪੱਤਰਾਂ ਵਿਚ ਮੈਂ ਤੁਹਾਨੂੰ ਰੋਮੀਆਂ ਦੀ ਪੱਤਰੀ ਦੇ ਪਹਿਲੇ ਹਿੱਸਿਆਂ ਵਿਚੋਂ’ ਦਸਿਆ ਸੀ ਕਿ ਹਰ ਮਨੁੱਖ ਨੇ ਪਾਪ ਕੀਤਾ ਹੈ ਅਤੇ ਪ੍ਰਮੇਸ਼ਰ ਅੱਗੇ ਪਾਪੀ ਹੈ ਪਰ ਇਹ ਭੀ ਸੱਚ ਹੈ ਕਿ ਜੋ ਮਨੁੱਖ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਦਾ ਹੈ ਉਸ ਨੂੰ ਉਸ ਦੇ ਪਾਪਾਂ ਤੋਂ ਮੁਆਫੀ ਮਿਲ ਜਾਂਦੀ ਹੈ ਅਤੇ ਪ੍ਰਮੇਸ਼ਰ ਉਸ ਦੇ ਪਾਪ ਮੁਆਫ ਕਰ ਦਿੰਦਾ ਹੈ। ਇਸ ਲਈ ਜੋ ਪਾਪੀ ਬਦਲ ਜਾਂਦਾ ਹੈ ਉਹ ਇਹ ਕਹਿ ਸਕਦਾ ਹੈ ”ਵਿਸ਼ਵਾਸ਼ ਦੁਆਰਾ ਅਸੀਂ ਧਰਮੀਂ ਬਣ ਗਏ ਹਾਂ, ਪ੍ਰਭੂ ਯਿਸੂ ਮਸੀਹ ਦੁਆਰਾ ਸਾਡੀ ਸ਼ਾਂਤੀ ਪ੍ਰਮੇਸ਼ਰ ਦੇ ਵੱਲ ਹੈ (ਰੋਮੀਆਂ 5 : 1) ਪ੍ਰਮੇਸ਼ਰ ਨੇ ਪਾਪੀ ਮਨੁੱਖ ਦੇ ਬਚਾਉਣ ਲਈ ਸਭ ਕੁਝ ਜੋ ਜਰੂਰੀ ਸੀ ਕਰ ਦਿੱਤਾ ਹੈ। 

ਹੁਣ ਰੋਮੀਆਂ 5 : 12 ਦੇ ਸ਼ੁਰੂ ਵਿਚ ਇਕ ਹੋਰ ਵਿਸ਼ਾ ਹੀ ਲਿਆ ਗਿਆ ਹੈ। ਇਥੇ ਨਾ ਸਾਡੇ ਗੁਨਾਹਾਂ ਬਾਰੇ ਨਾ ਸਾਡੇ ਬੁਰੇ ਕੰਮਾਂ ਬਾਰੇ ਕੁਝ ਕਿਹਾ ਗਿਆ ਹੈ ਬਡ ਇਥੇ ਹਾਲਤ ਬਾਰੇ ਕਿਹਾ ਗਿਆ ਹੈ । ਮਨੁੱਖ ਕਿਉਂ ਪਾਪ ਕਰਦਾ ਹੈ। ਇਸ ਦਾ ਜਾਰੀ ਕਾਰਨ ਹੈ ਕਿ ਮਨੁੱਖ ਦਾ ਸੁਭਾਅ ਬੁਰਾ ਹੈ, ਉਸ ਦਾ ਦਿਲ ਬੁਰਾ ਹੈ। ਦਿਲ ਸਾਰਿਆਂ ਨਾਲੋਂ ਪੁਜ ਕੇ ਖਰਾਬ ਹੈ । ਇਸ ਦਾ ਕੋਈ ਇਲਾਜ ਨਹੀਂ ਅਤੇ ਇਸ ਨੂੰ ਲੈਣ ਜਾਣ ਸਕਦਾ ਹੈ।” (ਯਿਰਮਿਯਾਹ 17: 9) ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਮਨੁੱਖ ਦੇ ਦਿਲ ਦੇ, ਅੰਦਰੋਂ, ਬੁਰੇ ਖਿਆਲ, ਹਰਾਮ ਕਾਰੀਆਂ, ਚੰਰੀਆਂ, ਖੂਨ, ਜਨਾਹਕਾਰੀਆਂ, ਲੱਭ, ਬਦੀਆਂ, ਗੱਲ, ਮਸਤੀ ਬੁਰੀ, ਨਜ਼ਰ, ਕੁਫ਼ਰ, ਹੰਕਾਰ ਮੂਰਖਤਾਈ ਨਿਕਲਦੀ ਹੈ (ਮਰਕੁਸ 7 : 21,22 ਅਤੇ ਸੀਸ 3: 3 ਦੀ ਪੱਤਰੀ ਵਿਚ ਪਸ ਰਸੂਲ ਸਾਡੀ ਹਾਲਤ ਦੀ ਇਕ ਤਸਵੀਰ ਪੇਸ਼ ਕਰਦਾ ਹੈ, “ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ ਅਨਆਗਿਆਕਾਰ ਧੋਖਾ ਖਾਣ ਵਾਲੇ, ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਵਿਲਾਸ ਦੇ ਗੁਲਾਮ ਸਾਂ । ਬੁਰਿਆਈ ਅਤੇ ਖਾਰ ਵਿਚ ਉਮਰ ਭੋਗਦੇ ਸਾਂ ਅਤੇ ਇਕ ਦੂਜੇ ਦੇ ਵੈਰੀ ਸਾਂ (ਡੀਸ 3 : 3)। ਇਥੇ ਸਾਡੇ ਬੁਰੇ ਕੰਮਾਂ ਬਾਰੇ ਨਹੀਂ ਕਿਹਾ ਗਿਆ ਬਲਕਿ ਸਾਡੀ ਹਾਲਤ, ਸਾਡੇ ਸੁਭਾਅ ਅਤੇ ਸਾਡੀ ਤਬੀਅਤ ਬਾਰੇ ਕਿਹਾ ਗਿਆ ਹੈ । 

ਪ੍ਰਮੇਸ਼ਰ ਦੇ ਸਰੂਪ ਤੇ ਅਤੇ ਪ੍ਰਮੇਸ਼ਰ ਵਰਗਾ 

ਰੋਮੀਆਂ 5 : 12,21 ਸਾਨੂੰ ਦੱਸਦਾ ਹੈ ਕਿ ਸਾਡਾ ਪਾਪੀ ਸੁਭਾਅ ਕਿਉਂ ਹੈ। ਇਦਾ ਇਹ ਕਾਰਨ ਹੈ ਕਿ ਅਸੀਂ ਸਭ ਆਦਮ ਦੇ ਵੰਸ ਵਿਚੋਂ ਹਾਂ। 

ਆਦਮ ਪ੍ਰਮੇਸ਼ਰ ਦੇ ਸਰੂਪ ਤੇ ਅਤੇ ਪ੍ਰਮੇਸਰ ਵਰਗਾ ਰੱਚਿਆ ਗਿਆ ਸੀ। (ਉਤਪਤੀ 1 : 26, 5: 1) ‘ਪ੍ਰਮੇਸ਼ਰ ਦੇ ਸਰੂਪ ਤੋਂ ਇਹ ਸਾਨੂੰ ਉਸ ਹਾਲਤ ਬਾਰੇ ਦੱਸਦਾ ਹੈ ਜੋ ਉਤਪਤੀ ਸਮੇਂ ਓ * ਉਸ ਨੂੰ ਪ੍ਰਾਪਤ ਸੀ। ਉਸ ਨੇ ਪ੍ਰਮੇਸਰ से हिव ਚਾਕਰ ਦੀ ਤਰ੍ਹਾਂ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ ਅਤੇ ਧਰਤੀ ਤੇ ਸਭ ਜੀਵਾਂ ਤੋਂ ਉਹ ਉੱਪਰ ਸੀ । ਭਾਵੇਂ ਆਦਮ ਦੀ ਗਿਰਾਵਟ ਅਤੇ ਬੁਰੀ ਹਾਲਤ ਦੇ ਕਾਰਨ ਬਹੁਤ ਕੁਝ ਬਦਲ ਗਿਆ ਹੈ ਫਿਰ ਭੀ ਆਦਮ, ਮਨੁੱਖ ਦਾ ਪੁਰਖਾ, ਪ੍ਰਮੇਸ਼ਰ ਦੀ ਉਤਪਤ ਵਿਚੋਂ ਉਹ ਪ੍ਰਮੇਸ਼ਰ ਦਾ ਸਰੂਪ ਹੈ (1 ਕੁਰਿੰਥੀਆਂ 11 : 7) 

“ਪ੍ਰਮੇਸ਼ਰ ਵਰਗਾ” ਇਹ ਸਾਨੂੰ ਆਦਮ ਦੀ ਪਵਿੱਤਰਤਾ ਅਤੇ ਭੋਲੇਪਨ ਬਾਰੇ ਦੱਸਦਾ ਹੈ। ਰਚਨਾ ਅਤੇ ਰਚਨਹਾਰ ਵਿਚ ਇਕ ਨੈਤਿਕ ਇਕਰੂਪਤਾ ਸੀ ਪਰ ਅਫਸੋਸ ਕਿ ਉਹ ਜ਼ਿਆਦਾ ਦੇਰ ਨਾ ਚੱਲੀ । ਆਦਮ ਨੇ ਪ੍ਰਮੇਸ਼ਰ ਦੇ ਹੁਕਮ ਨੂੰ ਤੋੜ ਦਿੱਤਾ ਅਤੇ ਉਸ ਦੀ ਪਵਿੱਤਰਤਾ ਖਤਮ ਹੋ ਗਈ ਅਤੇ ਇਕ ਪਾਪੀ ਮਨੁੱਖ ਬਣ ਗਿਆ ਅਤੇ ਆਦਮ ਦੇ ਇਸ ਡਿਗਣ ਦੀ ਹਾਲਤ ਤੋਂ ਬਾਅਦ ਨਾ ਉਸਨੂੰ ਅਤੇ ਨਾ ਹੀ ਉਸ ਦੀ ਅੰਜੂ ਨੂੰ ਪ੍ਰਮੇਸ਼ਰ ਵਰਗਾ ਕਿਹਾ ਗਿਆ ਹੈ। ਇਹ ਵਿਚਾਰ ਤਾਂ ਕੇਵਲ ਉਤਪਤੀ मने जैब की प्रीभत है (विउपजी 1:26, 5:1 प्रवृध 3:9)  

ਆਦਮ ਦੇ ਸਰੂਪ ਤੇ ਆਦਮ ਵਰਗਾ 

ਉਤਪਤੀ ਦਾ ਪੰਜਵਾਂ ਭਾਗ ਇਸ ਬਾਰੇ ਬਹੁਤ ਸਾਫ ਹੈ । ਪਹਿਲੀ ਆਇਤ ਵਿਚ ਅਸੀਂ ਪੜ੍ਹਦੇ ਹਾਂ ਕਿ ਪ੍ਰਮੇਸਰ ਨੇ ਆਦਮ ਨੂੰ ਆਪਣੇ ਜਿਹਾ ਰਚਿਆ ਪਰ ਤੀਸਰੀ ਆਇਤ ਵਿਚ ਜਦ ਆਦਮ ਦੇ ਲੜਕਾ ਪੈਦਾ ਹੋਇਆ ਤਾਂ ਉਹ ਆਦਮ ਵਰਗਾ ਅਤੇ ਆਦਮ ਦੇ ਸਰੂਪ ਤੇ ਸੀ ਅਰਥਾਤ ਇਕ ਪਾਪੀ ਅਤੇ ਪ੍ਰਮੇਸ਼ਰ ਤੋਂ ਡਿੱਗਾ ਹੋਇਆ ਸੀ। ਇਸ ਪ੍ਰਕਾਰ ਹੋਰ ਬੱਚਾ ਜੋ ਜੰਮਦਾ ਹੈ ਉਹ ਪਾਪੀ ਹੈ ਕਿਉਂਕਿ ਉਸ ਦੇ ਮਾਤਾ ਪਿਤਾ ਦੇ ਗੁਣ ਉਸ ਵਿਚ ਹਨ । 

ਅਯੂਥ ਇਸ ਬਾਰੇ ਕਹਿੰਦਾ ਹੈ, “ਭਲਾ ਕੌਣ ਅਸ਼ੁੱਧ ਵਿਚੋਂ ਸ਼ੁੱਧ ਕੱਢ ਸਕਦਾ ਹੈ ?” ਪਰ ਕੋਈ ਨਹੀਂ (ਅਯੂਬ 14 : 4) ਦਾਊਦ ਕਹਿੰਦਾ ਹੈ, “ਵੇਖ ਮੈਂ ਬਦੀ ਵਿਚ ਜੰਮਿਆ ਅਤੇ ਪਾਪ ਵਿਚ ਮੇਰੀ ਮਾਂ ਨੇ ਮੈਨੂੰ ਕੁੱਖ ਵਿਚ ਲਿਆ (ਭਜਨ 51 : 5) ਅਤੇ (ਰੋਮੀਆਂ 5:12-21) ਵਿਚ ਇਸ ਸੱਚਾਈ ਦਾ ਇੰਜ ਨਿਚੋੜ ਕੱਢਿਆ ਗਿਆ ਹੈ ਕਿ ਜਦ ਆਦਮ ਦੇ ਅਪਰਾਧ ਤੋਂ ਬਹੁਤ ਮਰ ਗਏ ਅਤੇ ਇਸ ਦੁਆਰਾ ਮੌਤ ਨੇ ਰਾਜ ਕੀਤਾ (ਆਇਤ 15 ਅਤੇ 17) ਜਿਵੇਂ ਇਕ ਆਦਮ ਦੇ ਅਪਰਾਧ ਕਰਕੇ ਮਨੁੱਖਾਂ ਉੱਤੇ ਦੱਸ ਲੱਗਾ (ਆਇਤ 18) ਅਤੇ ਆਦਮ ਦੀ ਅਨਆਗਿਆਕਾਰੀ ਕਰਕੇ ਬਹੁਤ ਲੋਕ ਪਾਪੀ ਠਹਿਰਾਏ ਗਏ (ਆਇਤ 19) ਦੂਜੇ ਸ਼ਬਦਾਂ ਵਿਚ ਹਰ ਮਨੁੱਖ ਜੋ ਪੌਦਾ ਹੁੰਦਾ ਹੈ ਉਹ ਆਪਣੇ ਪੁਰਖੇ ਆਦਮ ਵਰਗਾ ਹੈ ਅਰਥਾਤ ਆਦਮ ਦੇ ਡਿੱਗਣ ਤੋਂ ਬਾਅਦ ਉਸ ਨੂੰ ਅਦਨ ਦੇ ਬਾਗ਼ ਤੋਂ ਬਾਹਰ ਅਰਥਾਤ ਪ੍ਰਮੇਸ਼ਰ ਦੀ ਹਜ਼ੂਰੀ ਤੋਂ ਬਾਹਰ ਕੱਢ ਉਸ ਪਾਪੀ ਵਰਗਾ ਹੈ ਜੋ ਮੌਤ ਨੂੰ ਉਡੀਕਦਾ ਹੈ । 

ਇਸ ਤਰ੍ਹਾਂ ਇਹ ਆਇਤਾਂ ਮਨੁੱਖ ਦੀਆਂ ਹਾਲਤਾਂ ਬਾਰੇ ਦੱਸਦੀਆਂ ਹਨ ਨਾ ਕਿ ਉਸ ਵਲੋਂ ਕੀਤੇ ਪਾਪਾਂ ਬਾਰੇ । ਮਨੁੱਖ ਵਲੋਂ ਕੇਵਲ ਮਾਤਰ ਪਾਪ ਕਰਨ ਤੋਂ ਪਹਿਲੇ ਭੀ ਮਨੁੱਖ ਦੀ ਹਾਲਤ ਇਹ ਹੈ ਜਿਸ ਕਰਕੇ ਉਸ ਨੇ ਮਰਨਾ ਹੀ ਹੈ, ਜੋ ਉਸ ਲਈ ਮਿਥਿਆ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਜਮਾਂਦਰੂ ਅਪਰਾਧੀ ਹੈ । ਅਪਰਾਧੀ ਤਾਂ ਉਹ ਤਦ ਬਣਦਾ ਹੈ ਜਦ ਬੁਰੇ ਕੰਮ ਕਰਦਾ ਹੈ ਅਤੇ ਉਹ ਪਾਪ ਕਰਦਾ ਹੈ । ਪ੍ਰਕਾਸ਼ ਦੀ ਪੰਥੀ 20 : 12 ਵਿਚ ਅਸੀਂ ਦੇਖਦੇ ਹਾਂ ਕਿ ਮੁਰਦਿਆਂ ਦਾ ਨਿਆਂ ਉਹਨਾਂ ਦੇ ਕਰਮਾਂ ਦੇ ਅਨੁਸਾਰ ਹੋਵੇਗਾ ਨਾ ਕਿ ਉਹਨਾਂ ਦੀ ਹਾਲਤ ਅਨੁਸਾਰ। ਪਰ ਤਦ ਵੀ ਮਨੁੱਖ ਦੀ ਹਾਲਤ ਉਸ ਨੂੰ ਸਵਰਗ ਤੱਕ ਪਹੁੰਚਣ ਨਹੀਂ ਦਿੰਦੀ। ਪ੍ਰਮੇਸ਼ਰ ਕਦੇ ਭੀ ਇਹ ਸਹਿਨ ਨਹੀਂ ਕਰੇਗਾ ਕਿ ਇਕ ਭੀ ਪਾਪੀ ਸੁਭਾ ਦਾ ਮਨੁੱਖ ਉਸ ਦੀ ਹਜੂਰੀ ਵਿਚ ਹੋਵੇ। ਪ੍ਰਮੇਸ਼ਰ ਜੋ ਪਵਿੱਤਰ ਹੈ ਇਸ ਤਰ੍ਹਾਂ ਦੇ ਸੁਭਾਅ ਵਾਲੇ ਮਨੁੱਖ ਨੂੰ ਹਮੇਸ਼ਾਂ ਲਈ ਆਪਣੀ ਹਜੂਰੀ ਵਿਚੋਂ ਕੱਢ ਦਿੰਦਾ ਹੈ। ‘ਜੇ ਚਾਨਣ ਹੈ ਅਤੇ ਜਿਸ ਵਿਚ ਹਨੇਰਾ ਹੈ ਹੀ ਨਹੀਂ” (1 ਯੂਹੰਨਾ 1 : 5) ਅਤੇ ਉਹ ਕਦੇ ਭੀ 

ਉਨ੍ਹਾਂ ਨੂੰ ਜੋ ਹਨੇਰੇ ਦੇ ਹਨ ਆਪਣੇ ਵੱਲ ਨਹੀਂ ਆਉਣ ਦਿੰਦਾ (ਅਫਸੀਆ 5 : 8)। ਉਹ ਉਹਨਾਂ ਨੂੰ ਹਨੇਰੇ ਵਿਚ ਸੁਣੇਗਾ ਜਿਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ 

ਹੋਵੇਗਾ (ਮੱਤ 8 : 12, 22: 13) ਇਸ ਪ੍ਰਕਾਰ ਜੇ ਪ੍ਰਭੂ ਯਿਸੂ ਮਸੀਹ ਨੇ ਮੁਕਤੀ ਦਾ ਕੰਮ ਪੂਰਾ ਨਾ ਕੀਤਾ ਹੁੰਦਾ ਤਾਂ ਕੋਈ ਮਨੁੱਖ ਭੀ ਸਵਰਗ ਤੱਕ ਜਾ ਨਾ ਸਕਦਾ, ਇਥੋਂ ਤੱਕ ਕਿ ਇਕ ਬਚਾ ਜੋ ਜੰਮਦੇ ਸਾਰ ਮਰ ਜਾਂਦਾ ਹੈ ਅਤੇ ਜਿਸ ਨੇ ਇਕ ਭੀ ਪਾਪ ਨਾ ਕੀਤਾ ਉਹ ਭੀ ਨਾਂ ਜਾ ਸਕਦਾ । 

ਪਾਪਾਂ ਦੀ ਮੁਆਫ਼ੀ ਹੀ ਕਾਫ਼ੀ ਨਹੀਂ 

ਇਸ ਤੋਂ ਬਾਦ ਇਹ ਹੀ ਕਾਫੀ ਨਹੀਂ ਕਿ ਪਾਪਾਂ ਦੀ ਮੁਆਫੀ ਮਿਲ ਗਈ ਹੈ। ਜੇ ਭੂ ਯਿਸੂ ਮਸੀਹ ਨੇ ਮੇਰੇ ਸਾਰੇ ਗੁਨਾਹ ਸਲੀਬ ਉੱਤੇ ਚੁੱਕ ਲਏ ਹਨ ਪਰ ਇਸ ਤੋਂ ਜ਼ਿਆਦਾ ਮੇਰੇ ਲਈ ਕੁੱਝ ਨਹੀਂ ਕੀਤਾ ਤਾਂ ਮੇਰੇ ਪਾਪਾਂ ਕਰਕੇ ਮੇਰੇ ਉੱਤੇ ਦੋਸ਼ ਤਾਂ ਨਾ ਲਗੇਗਾ ਪਰ ਮੈਂ ਹਮੇਸ਼ਾਂ ਲਈ ਖਤਮ ਹੋ ਜਾਵਾਂਗਾ ਕਿਉਂਕਿ ਪ੍ਰਮੇਸ਼ਰ ਪਾਪ ਤਾਂ ਮੁਆਫ ਕਰ ਸਕਦਾ ਹੈ ਪਰ ਸਾਡੀ ਗੰਦੀ ਹਾਲਤ ਅਤੇ ਸਾਡੇ ਪਾਪੀ ਸੁਭਾਅ ਨੂੰ ਕਦੇ ਮੁਆਫ ਨਹੀਂ ਕਰ ਸਕਦਾ । ਪ੍ਰਮੇਸ਼ਰ ਹਰ ਮਨੁੱਖ ਨੂੰ ਇਕ ਮੌਕਾ ਦਿੰਦਾ ਹੈ ਕਿ ਜੇ ਉਸ ਵਿਚ ਕੋਈ ਚੰਗੀ ਗੱਲ ਹੈ ਤਾਂ ਉਹ ਪ੍ਰਗਟ ਕਰੋ । ਜਲ ਪਰਲੋ ਤੋਂ ਪਹਿਲੇ ਇਕ ਸਮਾਂ ਸੀ ਜਦ ਪਰਮੇਸ਼ਰ ਨੇ ਇਕ ਭੀ ਹੁਕਮ ਜਾਂ ਬੰਧਸ਼ ਨਹੀਂ ਦਿੱਤੀ ਸੀ ਪਰ ਜਲ ਪਰਲੋ ਤੋਂ ਬਾਦ ਪ੍ਰਮੇਸ਼ਰ ਨੇ ਵਿਧਾਨ ਬਣਾਇਆ ਸੀ ਤਾਂ ਕਿ ਪਾਪ ਤੇ ਰੋਕ ਲਾ ਸਕੇ । ਉਹ ਵੀ ਇਕ ਸਮਾਂ ਸੀ (ਉਤਪਤੀ 9 : 5-6) ਤਦ ਉਸ ਨੇ ਇਸਰਾਈਲ ਨੂੰ ਆਪਣੀ ਕੌਮ ਕਿਹਾ ਅਤੇ ਉਸ ਨੂੰ ਆਪਣੇ ਹੁਕਮ ਅਤੇ ਵਿਧੀਆਂ ਦਿੱਤੀਆਂ ਅਤੇ ਸਵਰਗ ਤੋਂ ਆ ਕੇ ਉਹਨਾਂ ਦੇ ਵਿਚਕਾਰ ਰਿਹਾ । (ਵਿਵਸਥਾ ਸਾਰ 4 : 6 ਤੋਂ 8) ਇਸ ਤੋਂ ਬਾਦ ਉਸ ਨੇ ਉਹਨਾਂ ਨੂੰ ਨਿਆਈਂ ਦਿੱਤੇ, ਨੱਬੀ ਦਿਤੇ ਅਤੇ ਰਾਜੇ ਦਿੱਤੇ । ਉਸ ਨੇ ਉਹਨਾਂ ਨੂੰ ਅਨੁਸ਼ਾਸਨ ਵਿਚ ਪਾਲਿਆ ਅਤੇ ਆਖਰ ਪ੍ਰਮੇਸ਼ਰ ਖੁਦ ਦੇਹਧਾਰੀ ਹੋ ਕੇ ਕ੍ਰਿਪਾ ਲਈ, ਇਸ ਧਰਤੀ ਉਤੇ ਆਇਆ । “ਮੈਂ ਪ੍ਰਮੇਸ਼ਰ ਨੇ ਮਸੀਹ ਦੇ ਦੁਆਰਾ ਸੰਸਾਰ ਦਾ ਮੇਲ ਆਪਣੇ ਨਾਲ ਕੀਤਾ ਹੈ। ਹੁਣ ਉਹ ਲੋਕਾਂ ਦੇ ਪਾਪਾਂ ਦਾ ਲੇਖਾ ਉਹਨਾਂ ਵਿਰੁੱਧ ਨਹੀਂ ਰੱਖਦਾ ਹੈ’ (2 ਕੁਰਿੰਥੀਆਂ 5 : 19) ਤਾਂ ਫਿਰ ਕੀ ਹੋਇਆ ? ਉਹ ਆਪਣਿਆਂ ਕੋਲ ਆਇਆ ਪਰ ਉਸਦੇ ਆਪਣਿਆਂ ਨੇ ਉਸ ਨੂੰ ਕਬੂਲ ਨਾ ਕੀਤਾ “ਰੌਸ਼ਨੀ ਹਨੇਰੇ ਵਿਚ ਚਮਕਦੀ ਹੈ ਅਤੇ ਹਨੇਰਾ ਉਸ ਉੱਤੇ ਕਾਬੂ ਨਾ ਪਾ ਸਕਿਆ” ਅਤੇ ਮਨੁੱਖ ਨੇ ਚਾਨਣ ਨਾਲੋਂ ਹਨੇਰੇ ਨੂੰ ਵੱਧ ਪਿਆਰਾ ਜਾਣਿਆ (ਯੂਹੰਨਾ 1: 11, 5, 3 : 19) ਮਨੁੱਖ ਇਨ੍ਹਾਂ ਬੁਰਾ ਸੀ ਕਿ ਜੋ ਕ੍ਰਿਪਾ ਵਿਚ ਪ੍ਰਗਟ ਹੋਇਆ । “ਪ੍ਰਮੇਸ਼ਰ ਦੇਹਧਾਰੀ ਹੋਇਆ” (1 ਤਿਮੋਥੀਉਸ 3 : 16) ਉਸ ਦਾ ਭੀ ਇਨਕਾਰ ਕੀਤਾ ਅਤੇ ਉਸ ਨੂੰ ਸਲੀਬ ਤੇ ਜਾ ਚਾਹੜਿਆ । ਸਲੀਬ ਉੱਤੇ ਇਹ ਸੱਚਾਈ ਸਥਾਪਤ ਹੋਈ ਕਿ ਮਨੁੱਖ ਇੰਨਾ ਬੁਰਾ ਤੇ ਭੈੜਾ ਹੈ ਸੀ ਕਿ ਪ੍ਰਮੇਸ਼ਰ ਉੱਤੇ ਦੋਸ਼ ਲਾਉਣੋਂ ਭੀ ਨਾ ਰਹਿ ਸਕਿਆ । 

ਇਹੀ ਕਾਰਨ ਹੈ ਕਿ ਯੂਹੰਨਾ ਦੇ ਤੀਜੇ ਅਧਿਆਇ ਵਿਚ ਯਿਸੂ ਮਸੀਹ ਇਹ ਨਹੀਂ ਕਹਿੰਦਾ ਹੈ “ਜਦ ਤੱਕ ਮਨੁੱਖ ਦੇ ਪਾਪ ਮਾਫ ਨਹੀਂ ਹੁੰਦੇ ਉਹ ਪ੍ਰਮੇਸ਼ਰ ਦਾ ਰਾਜ ਨਹੀਂ ਵੇਖ ਸਕਦਾ” ਬਲਕਿ ਇਹ ਕਹਿੰਦਾ ਹੈ ਕਿ ਜਦ ਤੱਕ ਕੋਈ ਨਵੇਂ ਸਿਰੇ ਤੋਂ ਨਾ ਜੰਮੇ ਉਹ ਪ੍ਰਮੇਸ਼ਰ ਦੇ ਰਾਜ ਨੂੰ ਨਹੀਂ ਵੇਖ ਸਕਦਾ । 

ਪ੍ਰਮੇਸ਼ਰ ਦਾ ਉਤਰ 

ਪਰ ਰੋਮੀਆਂ 5: 12-21 ਵਿਚ ਅਸੀਂ ਇਸ ਸਮੱਸਿਆ ਦਾ ਰੱਬੀ ਉੱਤਰ ਪਾਉਂਦੇ ਹਾਂ ਕਿ ਪਹਿਲਾ ਮਨੁੱਖ ਅਰਥਾਤ ਪਹਿਲੇ ਆਦਮ ਦੇ ਪਾਪ ਵਿਚ ਡਿਗਣ ਤੋਂ ਬਾਅਦ ਦੀ ਜੋ ਹਾਲਤ ਸੀ ਉਹੀ ਆਪਣੇ ਪਰਵਾਰ ਦੇ ਸਭ ਲੋਕਾਂ ਨੂੰ ਦਿੱਤੀ । (ਸਭ ਮਨੁੱਖਾਂ ਨੂੰ ਜੋ ਜੰਮੇ ਸਨ) । ਫਿਰ ਪ੍ਰਮੇਸ਼ਰ ਨੇ ਯਿਸੂ ਮਸੀਹ ਨੂੰ ਦੂਸਰਾ ਆਦਮੀ ਅਤੇ ਆਖ਼ਰੀ ਆਦਮ ਨੂੰ ਇਥੇ ਭੇਜਿਆ । (1 ਕੁਰਿੰਥੀਆਂ 15: 45-47) ਤਾਂ ਕਿ ਉਹ ਉਸ ਜ਼ਿੰਦਗੀ ਅਤੇ ਰੁਤਬੇ ਨੂੰ ਜੋ ਉਸ ਨੂੰ ਸਲੀਬ ਉਤੇ ਪੂਰਾ ਕਰਨ ਨਾਲ ਪ੍ਰਾਪਤ ਹੋਈ ਸੀ । (ਜੋ ਉਸ ਨਾਲ ਜੁੜੇ ਹੋਏ ਸਨ ।) ਉਹਨਾਂ ਨੂੰ ਵੀ ਉਸ ਵਿਚ ਸਾਂਝੀ ਕਰੇ । ਪਰ ਪ੍ਰਸ਼ਨ ਇਹ ਉਠਦਾ ਹੈ ਕਿ ਉਹ ਹਾਲਤ ਕਿਹੜੀ ਹੈ ? ਪ੍ਰਮੇਸ਼ਰ ਦੀ ਸਜ਼ਾ ਹੇਠ ਪ੍ਰਭੂ ਯਿਸੂ ਨੇ ਆਪ ਸਾਡੇ ਪਾਪਾ ਨੂੰ ਸਲੀਬ ਉਤੇ ਚੁਕ ਲਿਆ (1 ਪਤਰਸ 2 : 24) ਪਰ ਇਹ ਇਥੇ ਹੀ ਖਤਮ ਨਹੀਂ ਕਿਉਂਕਿ ਰੋਮੀਆਂ 8 : 3 ਦੱਸਦਾ ਹੈ ਕਿ ਪ੍ਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਡੇ ਵਰਗੇ ਪਾਪੀ ਸਰੀਰ ਵਿਚ ਪਾਪ ਦਾ ਮੁਕਾਬਲਾ ਕਰਨ ਲਈ ਘਲਿਆ ਅਤੇ ਮਨੁੱਖੀ ਸਰੀਰ ਰਾਹੀਂ ਹੀ ਪਾਪ ਨੂੰ ਦੰਡ ਦਿੱਤਾ । ਅਤੇ 2 ਕੁਰਿੰਥੀਆਂ 5 : 21 ਵਿਚ ਅਸੀਂ ਪੜ੍ਹਦੇ ਹਾਂ ਕਿ “ਉਹ ਪਾਪੀ ਨਹੀਂ ਸੀ ਫਿਰ ਵੀ ਪ੍ਰਮੇਸ਼ਰ ਨੇ ਉਸ ਨੂੰ ਸਾਡੀ ਖਾਤਰ ਪਾਪ ਬਣਾਇਆ ਤਾਂ ਕਿ ਉਸ ਰਾਹੀਂ ਅਸੀਂ ਪ੍ਰਮੇਸ਼ਰ ਦੀ ਧਾਰਮਿਕਤਾ ਪਾ ਸਕੀਏ ।” 

ਇਥੇ ਦੋਹਾਂ ਥਾਵਾਂ ਤੇ ਸਾਡੇ ਬੁਰੇ ਕੰਮਾਂ ਦੀ ਗਲ ਨਹੀਂ ਕੀਤੀ ਗਈ ਬਲਕਿ ਪਾਪ ਦੀ, ਇਕ ਭੈੜੇ ਨਿਯਮ ਦੀ, ਪਾਪ ਦੇ ਸੋਮੇ ਦੀ ਅਤੇ ਸਾਡੇ ਪਾਪੀ ਸੁਭਾਅ ਦੀ ਗੱਲ ਕੀਤੀ ਗਈ ਹੈ । ਰੋਮੀਆਂ 8 : 3 “ਪਾਪ ਦਾ ਜਿਸਮ” ਅਤੇ “ਜਿਸਮ ਵਿਚ ਪਾਪ” ਬਾਰੇ ਦੱਸਦਾ ਹੈ ਕਿ ਇਹ ਵਿਚਾਰ ਰੋਮੀਆਂ ਦੇ 5ਵੇਂ ਤੋਂ 8ਵੇਂ ਭਾਗ ਤਕ ਸਾਡੇ ਗੰਦੇ ਸੁਭਾਅ ਨੂੰ ਜ਼ਾਹਰ ਕਰਨ ਲਈ ਹੀ ਕਹੇ ਗਏ ਹਨ । 

ਇਹਨਾਂ ਆਇਤਾਂ ਵਿਚ ਇਹ ਕਿਹਾ ਗਿਆ ਹੈ ਕਿ ਪ੍ਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਉਸ ਸਮੇਂ ਪਾਪ ਬਣਾਇਆ ਜਦ ਉਹ ਸਲੀਬ ਉਤੇ ਲਟਕ ਰਿਹਾ ਸੀ । ਯਿਸੂ ਮਸੀਹ ਨੇ ਨਾ ਕੇਵਲ ਸਾਡੇ ਪਾਪ ਹੀ ਚੁੱਕੇ ਸਨ ਬਲਕਿ ਸਾਡੇ ਪਾਪੀ ਸੁਭਾਅ ਦੀ ਜਗ੍ਹਾ ਵੀ ਲੈ ਲਈ ਸੀ। ਜਿਸ ਲਈ ਉਹ ਬਣਾਇਆ ਗਿਆ ਸੀ ਅਤੇ ਭਾਵੇਂ ਉਸ ਨੇ ਪਾਪ ਨਹੀਂ ਸੀ ਕੀਤਾ ਅਤੇ ਨਾ ਹੀ ਉਸ ਵਿਚ ਪਾਪੀ ਮਨੁੱਖ ਦਾ ਸੁਭਆ ਸੀ ਤਾਂ ਵੀ ਪ੍ਰਮੇਸ਼ਰ ਨੇ ਉਸ ਨੂੰ ਸਜ਼ਾ ਦਿੱਤੀ । – ਜੋ ਸਜ਼ਾ ਇਕ ਪਾਪੀ ਸੁਭਾਅ ਨੂੰ ਜਾਂ ਇਕ ਪਾਪੀ ਮਨੁੱਖ ਨੂੰ ਮਿਲਣੀ ਚਾਹੀਦੀ ਸੀ ਪ੍ਰਮੇਸ਼ਰ 7 ਨੇ ਉਹੋ ਸਜ਼ਾ ਯਿਸੂ ਮਸੀਹ ਉਤੇ ਡੋਲ੍ਹ ਦਿੱਤੀ । ਇਸ ਲਈ ਪ੍ਰਭੂ ਯਿਸੂ ਮਰ ਗਿਆ ਅਤੇ ਦਫ਼ਨਾਇਆ ਵੀ ਗਿਆ ।  

ਆਖਰੀ ਆਦਮ 

ਪਰ ਪ੍ਰਮੇਸ਼ਰ ਦੀ ਸ਼ਕਤੀ ਨੇ ਉਸ ਨੂੰ ਮੁਰਦਿਆਂ ਵਿਚੋਂ ਜਿਉਂਦਾ ਕਰ ਦਿੱਤਾ (ਅਫਸੀਆਂ 1 : 20) ਇਹ ਇਕ ਪ੍ਰਮਾਣ ਹੈ ਕਿ ਕਿਵੇਂ ਪ੍ਰਮੇਸਰ ਦੀ ਧਾਰਮਿਕਤਾ, ਸਾਡੇ ਪਾਪਾਂ ਦੀ ਸਜਾ ਅਤੇ ਸਾਡੇ ਪਾਪੀ ਸੁਭਾਅ ਤੇ ਪੂਰੀ ਹੋਈ । ਪ੍ਰਭੂ ਯਿਸੂ ਮਸੀਹ ਜੀ ਪਿਆ ਅਤੇ ਸਜ਼ਾ ਖਤਮ ਹੋ ਗਈ । ਹੁਣ ਉਹ ਪ੍ਰਮੇਸ਼ਰ ਅੱਗੇ ਇਕ ਹੋਰ ਹੀ ਅਵਸਥਾ ਵਿਚ ਖੜ੍ਹਾ ਹੈ । ਇਕ ਐਸੇ ਮਨੁੱਖ ਦੀ ਤਰ੍ਹਾਂ ਜਿਸ ਨੇ ਪਾਪਾਂ ਅਤੇ ਪਾਪ ਦੀ ਸਾਰੀ ਸਜਾ ਭੁਗਤ ਲਈ ਹੈ ਅਤੇ ਜਿਸ ਨੂੰ ਪ੍ਰਮੇਸਰ ਨੇ ਖੁਦ ਜੀਉਂਦਾ ਕੀਤਾ ਹੈ । ਇਹ ਸਾਬਤ ਕਰਨ ਲਈ ਕਿ ਉਸ ਦੀ ਸਾਰੀ ਸਜ਼ਾ ਖਤਮ ਹੋ ਚੁੱਕੀ ਹੈ ਅਤੇ ਉਹ ਪੁੱਨਰ ਉਥਾਨ ਦੀ ਜ਼ਿੰਦਗੀ ਮਾਣ ਰਿਹਾ ਹੈ । ਇਹ ਦੂਸਰੇ ਮਨੁੱਖ ਦੀ ਅਰਥਾਤ ਆਖਰੀ ਆਦਮ ਦੀ ਹਾਲਤ ਸੀ ਜਦ ਉਹ ਨਵੇਂ ਪਰਿ- ਵਾਰ ਦਾ ਅਰਥਾਤ ਪ੍ਰਮੇਸਰ ਦੇ ਪਰਿਵਾਰ ਦਾ ਮੁੱਖੀ ਬਣਿਆ। 

ਰੋਮੀਆਂ 5 : 12-21 ਸਾਨੂੰ ਦੱਸਦਾ ਹੈ ਕਿ ਜੋ ਉਸ ਨਾਲ ਜੁੜਿਆ ਹੋਇਆ ਹੈ, ਉਸ ਨਾਲ ਉਸ ਦੇ ਰੁਤਬੇ ਦਾ ਵੀ ਹਿੱਸੇਦਾਰ ਹੈ । ਪ੍ਰਮੇਸ਼ਰ ਦੀ ਕ੍ਰਿਪਾ ਅਤੇ ਉਹ ਬਖਸ਼ੀਸ ਜਿਹੜੀ ਇਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕ੍ਰਿਪਾ ਦੇ ਕਾਰਨ ਸੀ । ਬਹੁਤਿਆਂ ਲੋਕਾਂ ਲਈ ਵਾਫਰ ਪ੍ਰਗਟ ਹੋਈ (ਆਇਤ 15) ਪਰ ਉਸ ਬਖਸ਼ੀਸ਼ ਨੇ ਬਹੁਤ ਸਾਰਿਆਂ ਨੂੰ ਧਰਮੀ ਠਹਿਰਾਉਣ ਦਾ ਹੱਕ ਲਿਆਂਦਾ (ਆਇਤ 16) ਯਿਸੂ ਮਸੀਹ ਦੇ ਕੰਮ ਨਾਲ ਸਭਨਾਂ ਮਨੁੱਖਾਂ ਨੂੰ ਮਾਫੀ ਅਤੇ ਜੀਵਨ ਮਿਲਿਆ ਅਤੇ ਉਸਦੀ ਆਗਿਆਕਾਰੀ ਦੇ ਕਾਰਨ ਬਹੁਤ ਲੋਕ ਧਰਮੀ ਲਹਿਰਾਏ ਗਏ (ਆਇਤ 18-19) ਕ੍ਰਿਪਾ ਸਦੀਪਕ ਜੀਉਣ ਦੇ ਲਈ ਧਰਮ ਰਾਹੀਂ ਰਾਜ ਕਰਦੀ ਹੈ (ਆਇਤ 21) । ਜੇ ਅਸੀਂ ਉਸ ਦੀ ਮੌਤ ਦੀ ਸਮਾਨਤਾ ਵਿਚ ਉਸ ਨਾਲ ਜੋੜੇ ਗਏ ਹਾਂ ਤਾਂ ਉਸ ਦੇ ਜੀ ਉਠਣ ਦੀ ਸਮਾਨਤਾ ਵਿਚ ਵੀ ਹੱਵਾਂਗੇ (ਰੋਮੀਆਂ 6 : 5) 1 ਅਫਸੀਆਂ 2 : 5-6 ਇਸ ਤੋਂ ਵੀ ਅਗਾਂਹ ਹੈ ਕਿ ਅਸੀਂ ਉਸ ਨਾਲ ਜੀਉਂਦੇ ਕੀਤੇ ਗਏ ਹਾਂ ਅਸੀਂ ਉਸ ਨਾਲ ਖੜ੍ਹੇ ਕੀਤੇ ਗਏ ਹਾਂ ਅਤੇ ਮਸੀਹ ਨਾਲ ਸਵਰਗ ਵਿਚ ਬੈਠਣ ਲਈ ਬਣਾਏ ਗਏ ਹਾਂ। 

ਇਸ ਪ੍ਰਕਾਰ ਹੁਣ ਅਸੀਂ ਇਹ ਜਾਣਦੇ ਹਾਂ ਕਿ ਪ੍ਰਭੂ ਯਿਸੂ ਦਾ ਕੰਮ ਕੇਵਲ ਸਾਡੇ ਪਾਪਾਂ ਦੀ ਮਾਫੀ ਹੀ ਨਹੀਂ ਬਲਕਿ ਕੁਝ ਹੋਰ ਵੀ ਹੈ ਜਦ ਕੋਈ ਪਾਪੀ ਯਿਸੂ ਮਸੀਹ ਤੋਂ ਵਿਸ਼ਵਾਸ਼ ਕਰਦੇ ਹੋਏ ਪ੍ਰਮੇਸ਼ਰ ਸਾਹਮਣੇ ਆਪਣੇ ਪਾਪਾਂ ਦਾ ਇਕਰਾਰ ਕਰਦਾ ਹੈ ਤਾਂ ਪ੍ਰਮੇਸ਼ਰ ਉਸਨੂੰ ਆਪਣੇ ਪਰਵਾਰ ਵਿਚ ਰਲਾ ਲੈਂਦਾ ਹੈ ਅਤੇ ਉਸ ਤੋਂ ਬਾਦ ਉਹ ਯਿਸ ਮਸੀਹ ਦਾ ਹੋ ਜਾਂਦਾ ਹੈ । ਪ੍ਰਭੂ ਯਿਸੂ ਮਸੀਹ ਦਾ ਕੰਮ ਉਸ ਪਾਪੀ ਦੇ ਖਾਤੇ ਵਿਚ ਚਲਾ ਜਾਂਦਾ ਹੈ ਇਸ ਦਾ ਅਰਥ ਇਹ ਕਿ ਉਸ ਦੇ ਪਾਪਾਂ ਦੀ ਸਜ਼ਾ (ਜੋ ਉਸ ਨੇ ਪਾਪ ਕੀਤੇ ਸਨ) ਯਿਸੂ ਮਸੀਹ ਨੇ ਸਲੀਬ ਉਤੇ ਚੁੱਕ ਲਈ ਹੈ ਅਤੇ ਉਸ ਦੇ ਪਾਪ ਖਤਮ ਹੋ ਗਏ ਹਨ। ਉਸ ਦੇ ਪਾਪੀ ਸੁਭਾਅ ਦਾ ਵੀ ਨਿਆਂ ਕੀਤਾ ਗਿਆ ਅਤੇ ਉਹ ਵੀ ਮਸੀਹ ਦੀ ਸਲੀਬ ਤੇ ਮਰ ਗਿਆ, ਅਤੇ ਹੁਣ ਉਸ ਦਾ ਹਿੱਸਾ ਮਸੀਹ ਦੇ ਫਿਰ ਜੀ ਉਠਣ ਵਿਚ ਹੈ। ਆਖਰੀ ਆਦਮ (ਜੀਵਤ ਆਤਮਾ) 1 ਕੁਰਿੰਥੀਆਂ 15:45 ਨੇ ਆਪਣਾ ਸਾਹ ਉਸ ਵਿਚ ਫੂਕਿਆ ਅਤੇ ਆਪਣੀ ਜ਼ਿੰਦਗੀ ਉਸ ਨੂੰ ਦੇ ਜਿੰਦਗੀ ਉਸ ਦੀ ਹੈ ਜਾਂਦੀ ਹੈ ਅਤੇ ਪ੍ਰਭੂ 3:15-16) (1) पूठा 1:1,2; ਦਿੱਤੀ (ਯੂਹੰਨਾ 20 : 22) ਅਤੇ ਹਮੇਸਾਂ ਦੀ ਯਿਸੂ ਖੁਦ ਉਸ ਦਾ ਜੀਵਨ ਹਨ (ਯੂਹੰਨਾ 5:11, 13, 20) 

ਮਸੀਹ ਨਾਲ ਮੋਇਆ 

ਜਦ ਅਸੀਂ ਇਹ ਸਮਝ ਗਏ ਹਾਂ ਤਾਂ ਹੁਣ ਸਾਨੂੰ ਆਪਣੇ ਆਪ ਨੂੰ ਠੀਕ ਕਰਨ ਦੀ ਤੰਤ ਨਹੀਂ। ਜਿਸ ਨੂੰ ਪ੍ਰਮੇਸਰ ਨੇ ਨਾ ਉਮੀਦੀ ਵਿਚ ਛੱਡ ਦਿੱਤਾ ਉਸ ਨੂੰ ਸ਼ੁੱਧ ਕਰਨਾ ਸਾਡੇ ਲਈ ਨਾ ਮੁਮਕਿਨ ਹੈ । ਅਸੀਂ ਇਹ ਵੀ ਜਾਣਦੇ ਹਾਂ ਕਿ ਪ੍ਰਮੇਸ਼ਰ ਨੇ ਮਸੀਹ ਨਾਲ ਸਲੀਬ ਤੋਂ ਸਾਨੂੰ ਵੀ ਮੌਤ ਦੇ ਹਵਾਲੇ ਕੀਤਾ ਹੈ। ਬਪਤਿਸਮੇਂ ਰਾਹੀਂ ਅਸੀਂ ਇਸ ਦਾ ਇਕਰਾਰ ਕਰ ਚੁਕੇ ਹਾਂ । ਅਸੀਂ ਮਸੀਹ ਨਾਲ ਮੌਤ ਤੱਕ ਬਪਤਿਸਮਾਂ ਲੈ ਚੁਕੇ ਹਾਂ ਅਤੇ ਉਸ ਨਾਲ ਦੱਬੇ ਗਏ ਹਾਂ (ਰਮੀਆ 6 : 3-4) (ਡੁੱਬਕੀ ਦਾ ਬਪਤਿਸਮਾਂ ਨਾ ਲੈ ਕੇ ਛੜਕਾ ਦਾ ਬਪਤਿਸਮਾਂ ਲੈ ਕੇ ਸੱਚਾਈ ਨੂੰ ਕਿਵੇਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ) ਅਸੀਂ ਦੇਖਦੇ ਹਾਂ ਕਿ ਪ੍ਰਮੇਸ਼ਰ ਸਾਡੀ ਨਵੀਂ ਜਿੰਦਗੀ ਨੂੰ ਵੇਖਦਾ ਹੈ ਜੋ ਨਾ ਪਾਪ ਕਰਦੀ ਹੈ ਅਤੇ ਨਾ ਹੀ ਕਰੇਗੀ । ਅਤੇ ਆਪਣੇ ਆਪ ਨੂੰ ਵੀ ਇਸੇ ਤਰ੍ਹਾਂ ਵੇਖਦੇ ਹਾਂ” ਅਸੀਂ ਪਾਪ ਲਈ ਮੁਰਦਾ ਅਤੇ ਪ੍ਰਮੇਸਰ ਲਈ ਮਸੀਹ ਯਿਸੂ ਦੁਆਰਾ ਜੀਉਂਦੇ ਸਮਝਦੇ ਹਾਂ । (ਰੋਮੀਆਂ 6: 11) 

ਜੇ ਪਾਪ ਸਾਡੇ ਵਿਚ ਹੈ ਉਸ ਵਿਰੁੱਧ ਸਾਨੂੰ ਆਪਣੇ ਆਪ ਨਾਲ ਲੜਨਾ ਨਹੀਂ ਚਾਹੀਦਾ। ਇਹ ਕਿਤੇ ਨਹੀਂ ਲਿਖਿਆ ਕਿ ਮਸੀਹੀ ਲੋਕ ਇਹ ਕਰਨ ਬਲਕਿ ਸਾਨੂੰ ਇਸਦੇ ਉਲਟ ਕਰਨਾ ਚਾਹੀਦਾ ਹੈ । (ਇਬਰਾਨੀਆਂ 12 : 4 ਸਾਡੇ ਅੰਦਰਲੇ ਪਾਪਾਂ ਬਾਰੇ ਨਹੀਂ ਕਹਿੰਦਾ ਬਲਕਿ ਦੁਨੀਆਂ ਦੇ ਉਨ੍ਹਾਂ ਪਾਪਾਂ ਬਾਰੇ ਕਹਿੰਦਾ ਹੈ ਜੋ ਸਾਡੇ ਵਿਰੁੱਧ ਹਨ) । ਬੇਸ਼ਕ ਜਿਹੜਾ ਪਾਪ ਸਾਡੇ ਅੰਦਰ ਹੈ ਉਹ ਦੱਸੇਗਾ ਕਿ ਉਹ ਹਾਲੇ ਵੀ ਜਿਉਂਦਾ ਹੈ । ਪਰ ਸਾਨੂੰ ਇਸ ਦੀ ਇਜਾਜ਼ਰ ਨਹੀਂ ਦੇਣੀ ਚਾਹੀਦੀ ਸਾਨੂੰ ਇਸ ਵੱਲ ਕਦੇ ਵੀ ਧਿਆਨ ਨਹੀਂ ਦੇਣਾ ਚਾਹੀਦਾ ਬਲਕਿ ਹਮੇਸ਼ਾਂ ਪ੍ਰਭੂ ਯਿਸੂ ਵੱਲ ਵੇਖਦੇ ਰਹਿਣਾ ਚਾਹੀਦਾ ਹੈ। ਜੇ ਕੋਈ ਪਾਪ ਦਿਲ ਵਿਚ ਕੰਮ ਕਰ ਰਿਹਾ ਹੋਵੇ ਅਤੇ ਮੈਨੂੰ ਆਪਣੀ ਵੱਲ ਖਿਚਦਾ ਹੋਵੇ ਤਾਂ ਮੈਨੂੰ ਉਸ ਦੀ ਗੱਲ ਨਹੀਂ ਮੰਨਣੀ ਚਾਹੀਦੀ ਬਲਕਿ ਆਪਣੇ ਵਿਚਾਰਾਂ ਨੂੰ ਪ੍ਰਭੂ ਯਿਸੂ ਵੱਲ ਲਾਉਣਾ ਚਾਹੀਦਾ ਹੈ । ਜਦ ਮੈਂ ਇੰਜ ਕਰਾਂਗਾ ਤਾਂ ਪਾਪ ਬਾਰੇ ਸੱਚਾਂਗਾ ਹੀ ਨਹੀਂ । ਪ੍ਰਭੂ ਵੱਲ ਤੱਕਦੇ ਹੋਏ ਹੀ ਨਵੀਂ ਜ਼ਿੰਦਗੀ ਮੇਰੇ ਵਿਚ ਆਪਣੇ ਆਪ ਨੂੰ ਜ਼ਾਹਰ ਕਰ ਸਕਦੀ ਹੈ। ਜਿਵੇਂ ਅਸੀਂ ਬਿਨਾਂ ਮੂੰਹ ਢੱਕੇ ਪ੍ਰਭੂ ਦੇ ਤੇਜ ਨੂੰ ਵੇਖਦੇ ਹਾਂ ਉਸੇ ਤਰ੍ਹਾਂ ਤੇਜ਼ ਤੋਂ ਤੇਜ ਵਾਗ ਸਾਡਾ ਵੀ ਰੂਪ ਬਦਲ ਜਾਂਦਾ ਹੈ ਜਿਵੇਂ ਪ੍ਰਭੂ ਜੋ ਆਤਮਾ ਹੈ । (2 ਕੁਰਿੰ 3:18) 

ਜੇ ਮੈਂ ਇਹ ਕਰਾਂਗਾ ਤਾਂ ਪਵਿੱਤਰ ਆਤਮਾ ਜੋ ਮੇਰੇ ਵਿਚ ਰਹਿੰਦਾ ਹੈ, ਖੁਦ ਮਾਸ ਵਿਰੁੱਧ (ਪਾਪੀ ਸੁਭਾਅ) ਲੜਾਈ ਕਰੇਗਾ (ਗਲਾਤੀਆਂ 5 : 17) ਲੜਾਈ ਕਰਨਾ ਸਾਡਾ ਕੰਮ ਨਹੀਂ ਇਸ ਲਈ ਤੁਸੀਂ ਵੀ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਅਤੇ ਪ੍ਰਮੇਸ਼ਰ ਮਸੀਹ ਯਿਸੂ ਦੁਆਰਾ ਜੀਉਂਦੇ ਸਮਝੇ (ਰੋਮੀਆਂ 6: 11)। 

ਅਨੁਭਵ 

ਜਿਵੇਂ ਮੈਂ ਇਸ ਪੱਤਰ ਦੇ ਸ਼ੁਰੂ ਵਿਚ ਲਿਖਿਆ ਹੈ ਕਿ ਕਿਉਂ ਅਨੇਕਾਂ ਵਿਸ਼ਵਾਈ ਪਾਪ ਵਿਚ ਕੁਰਲਾ ਰਹੇ ਹਨ ? ਇਦਾ ਕੀ ਕਾਰਨ ਹੈ ਕਿ ਇਕ ਭੀ ਵਿਸ਼ਵਾਸੀ ਅਜਿਹਾ ਨਹੀਂ ਜੋ ਇਸ ਹਾਲ ਤੋਂ ਅਤੇ ਇਸ ਨਾਲ ਸਬੰਧਤ ਚਲਦੀ ਲੜਾਈ ਨੂੰ ਆਪਣੇ ਨਿੱਜੀ ਅਨੁਭਵ ਨਾਲ ਸਮਝੇ । ਜਿਵੇਂ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਇਕ ਵਿਸ਼ਵਾਸੀ ਜੀ ਜ਼ਿੰਦਗੀ ਭਰ ਇਹ ਲੜਾਈ ਚਲਣੀ ਚਾਹੀਦੀ ਹੈ। ਇਹ ਠੀਕ ਨਹੀਂ। ਪ੍ਰਮੇਸ਼ਰ ਦਾ ਸ਼ੁਕਰ ਹੈ ਕਿ ਉਹ ਅਜਿਹਾ ਨਹੀਂ ਪ੍ਰਭੂ ਯਿਸੂ ਨੇ ਸੰਤਾਨ ਅਤੇ ਪਾਪ ਦੋਹਾਂ ਤੇ ਫਤਿਹ ਪਾਈ ਹੈ । ਜਿਸਦਾ ਹਿੱਸਾ ਪ੍ਰਭੂ ਨਾਲ ਹੈ ਉਹ ਆਜ਼ਾਦੀ ਨਾਲ ਖਲ ਸਕਦਾ ਹੈ (ਗਲਾਤੀਆਂ 5:1, 13, 16) ਅਤੇ ਇਕ ਫਤਿਹ ਵਾਲੀ ਜਿੰਦਗੀ ਬਿਤਾ ਸਕਦਾ ਹੈ। (ਰੋਮੀਆਂ 8 : 1-4) ਹਰ ਇਕ ਜੋ ਰੋਮੀਆਂ 8 : 1, 11 ਦੀ ਮੱਤ ਅਨੁਸਾਰ ਜੀਵਨ ਭਰ ਚਲਦਾ ਹੈ ਉਹ ਸੰਤਾਨ ਪਾਪ ਅਤੇ ਮੌਤ ਦੀ ਸ਼ਕਤੀ ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਆਤਮਾ ਦਾ ਫਲ ਉਸ ਵਿਚ ਮਿਲਦਾ ਹੈ (ਗਲਾਤੀਆਂ 5: 22-23) ਅਤੇ ਸਰਾ ਦੀ ਧਾਰਮਿਕਤਾ ਉਸ ਵਿਚ ਪੂਰੀ ਕੀਤੀ ਜਾਵੇਗੀ। ਰੰਮੀਆਂ 8 : 4) । 

ਸਾਡੇ ਵਿਚੋਂ ਹਰ ਇਕ ਇਸ ਲੜਾਈ ਬਾਰੇ ਜਾਣਦਾ ਹੈ ਕਿਉਂਕਿ ਮੁਕਤੀ ਕੇਵਲ ਅਨੁਭਵ ਨਾਲ ਹੀ ਜਾਣੀ ਜਾ ਸਕਦੀ ਹੈ। 

ਜਦ ਕੋਈ ਪ੍ਰਮੇਸਰ ਵੱਲ ਮੁੜਦਾ ਹੈ ਤਾਂ ਉਹ ਆਪਣੇ ਪਾਪਾਂ ਨੂੰ ਹੀ ਵੇਖਦਾ ਹੈ ਜੋ ਉਸ ਵਿਚ ਹਨ ਕਿਉਂਕਿ ਪ੍ਰਮੇਸ਼ਰ ਦਾ ਨਿਆਂ ਉਸ ਦੇ ਸਾਹਮਣੇ ਹੈ, ਉਹ ਇਕ ਨਵੀਂ ਜ਼ਿੰਦਗੀ ਪ੍ਰਾਪਤ ਕਰਦਾ ਹੈ। ਅਤੇ ਉਸ ਵਿਚ ਇਕ ਸੁਰਜੀਤ ਉਮੰਗ ਹੁੰਦੀ ਹੈ ਜਿਹੜੀ ਪ੍ਰਮੇਸ਼ਰ ਦੀ ਸੇਵਾ ਦੀ ਤਮੰਨਾ ਕਰਦੀ ਹੈ । ਉਹ ਪ੍ਰਮੇਸ਼ਰ ਦੀ ਮਰਜੀ ਨੂੰ ਲੱਭਦਾ ਹੈ ਅਤੇ ਉਸਨੂੰ ਇਕ ਨਿਯਮ ਦੀ ਤਰ੍ਹਾਂ ਪੂਰਾ ਕਰਦਾ ਹੈ । ਕੇਵਲ ਇਸੇ ਤਰੀਕੇ ਹੀ ਉਹ ਆਪਣੇ ਪਾਪੀ ਸੁਭਾਅ ਅਤੇ ਆਪਣੀ ਹਾਲਤ ਬਾਰੇ ਜਾਨਣਾ ਸਿਖਦਾ ਹੈ। ਰੋਮੀਆਂ 7 ਸਾਨੂੰ ਇਸ ਅਨੁਭਵ ਬਾਰੇ ਦੱਸਦਾ ਹੈ। 

ਪਹਿਲੀਆਂ ਚਾਰ ਆਇਤਾਂ ਵਿਚ ਅਸੀਂ ਇਸ ਸੱਤ ਅਤੇ ਇਸ ਦੀ ਸਿੱਖਿਆ ਬਾਰੇ ਜਾਣਦੇ ਹਾਂ । ਅਸੀਂ ਸ਼ਰਾ ਲਈ ਮਾਣ ਨਾਲ ਮਰ ਚੁਕੇ ਹਾਂ ਅਤੇ ਮੁਰਦਿਆਂ ਵਿਚੋਂ ਮੁੜ ਜੀ ਉਠੇ ਅਰਥਾਤ ਯਿਸੂ ਮਸੀਹ ਨਾਲ ਰਲ ਗਏ ਹਾਂ। ਆਇਤ 5 ਅਤੇ 6 ਸਾਨੂੰ ਧਰਮ ਤੋਂ ਅਨੁਭਵ ਲਈ ਕਾਇਲ ਕਰਦੀਆਂ ਹਨ । 

ਪਹਿਲਾਂ ਹੀ ਅਨੁਭਵ ਇਹ ਹੈ ਕਿ ਸ਼ਰਾ ਦੀ ਕੋਈ ਤਾਕਤ ਨਹੀਂ ਭਾਵੇਂ ਇਹ ਪਵਿੱਤਰ ਸ਼ੁੱਧ ਅਤੇ ਚੰਗੀ ਹੈ। ਇਹ ਜੀਵਨ ਲਈ ਸੀ, ‘ਜੋਂ ਇਸ ਦੀ ਪਾਲਨਾ ਕਰੇਗਾ ਉਹ ਜੀਵੇਗਾ ।” ਪਰ ਇਹ ਮੇਰਾ ਅਨੁਭਵ ਹੈ ਕਿ ਇਸ ਨੇ ਮੈਨੂੰ ਮੌਤ ਦਿੱਤੀ ਕਿਉਂਕਿ ਇਥੇ ਹੁਕਮਾਂ ਨਾਲ ਮੇਰੇ ਦਿਲ ਵਿਚ ਕਾਮਨਾਵਾਂ ਜਾਗੀਆਂ ਅਤੇ ਸ਼ਰਾ ਉਹਨਾਂ ਦੀ ਇਜਾਜ਼ਤ ਨਹੀਂ ਦਿੰਦੀ। ਮੂਲ ਰੂਪ ਵਿਚ ਇਹ ਮੈਨੂੰ ਮੇਰੇ ਪੁਰਾਣੇ ਸੁਭਾਅ ਬਾਰੇ ਪੂਰੀ ਜਾਣਕਾਰੀ ਦਿੰਦੀ ਹੈ। ਮੈਂ ਜਾਣਦਾ ਹਾਂ ਕਿ ਮੇਰੇ ਅੰਦਰ, ਮੇਰੇ ਸਰੀਰ ਅੰਦਰ ਕੋਈ ਭਲੀ ਗੱਲ ਨਹੀਂ । (ਆਇਤ 18) 

ਫਿਰ ਵੀ ਇਹ ਸੱਚ ਹੈ ਕਿ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ। ਪਰ ਮੈਂ ਫਿਰ ਬੁਰਿਆਈ ਹੀ ਕਰਦਾ ਹੈ, ਜਿਸਨੂੰ ਮੈਂ ਖੁਦ ਨਫਰਤ ਕਰਦਾ ਹਾਂ । ਇਸ ਨਾਲ ਮੈਨੂੰ ਉਸ “ਮੈਂ” ਜੋ ਅੰਤਰੀ ਮਨੁੱਖ ਵਾਂਗ ਚੰਗਾ ਕੰਮ ਕਰਨਾ ਚਾਹੁੰਦਾ ਹੈ ਅਤੇ ਪ੍ਰਮੇਸ਼ਰ ਦੀ ਸਭਾ ਵਿਚ ਖੁਸ ਰਹਿੰਦਾ ਹੈ ਅਤੇ ਉਸ “ਮੰ” ਤੋਂ ਜੋ ਮੇਰੇ ਵੱਲੋਂ ਪਾਪ ਕਰਾਉਂਦਾ ਹੈ ਉਨ੍ਹਾਂ ਵਿਚ ਫਰਕ ਦਾ ਪਤਾ ਲੱਗਦਾ ਹੈ । ਜਿਸ ਨੂੰ ਮੈਂ ਖੁਦ ਨਫਰਤ ਕਰਦਾ ਹਾਂ ਇਹ ਮੈਨੂੰ ਉਸ “ਮੈਂ” ਦਾ ਜੋ ਅੰਤਰੀ ਮਨੁੱਖ ਵਾਂਗ ਚੰਗਿਆਈ ਕਰਨਾ ਚਾਹੁੰਦਾ ਹੈ ਅਤੇ ਪ੍ਰਮੋ- ਸਰ ਦੀ ਸਰਾ ਵਿਚ ਖੁਸ਼ ਰਹਿੰਦਾ ਹੈ (ਆਇਤ 22) ਅਤੇ ਮੇਰੇ ਵਿਚ ਉਹ ਸ਼ਕਤੀ ਜੋ ਮੈਨੂੰ ਪਾਪ ਕਰਨ ਲਈ ਉਕਸਾਉਂਦੀ ਹੈ (ਆਇਤ 20) ਇਨ੍ਹਾਂ ਦੋਹਾਂ ਵਿਚ ਫਰਕ ਦੱਸਦੀ ਹੈ। ਤਦ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜੋ ਪਾਪ ਮੇਰੇ ਅੰਦਰ ਵਾਸ ਕਰਦਾ ਹੈ ਮੈਂ ਉਸ ਦਾ ਗੁਲਾਮ ਹਾਂ । ਪਾਪ ਦਾ ਇਹ ਨੇਮ ਹੈ ਕਿ ਜੇ ਮੈਂ ਪਾਪ ਕਰਦਾ ਹਾਂ ਤਾਂ ਮੇਰੀ ਇਸ ਅੱਗੇ ਕੋਈ ਪੇਸ਼ ਨਹੀਂ ਜਾਂਦੀ ਅਰਥਾਤ ਮੈਂ ਇਸ ਦਾ ਗੁਲਾਮ ਹਾਂ। 

ਤੱਦ ਪਵਿੱਤਰ ਆਤਮਾ ਮੈਨੂੰ ਨਿਰਾਸ਼ਾਜਨਕ ਸ਼ਹਿ ਦਿੰਦਾ ਹੈ ਕਿ ਮੈਂ ਨਾ ਉਮੀਦੀ ਵਿਚ ਬਰਬਾਦ ਹੋ ਚੁੱਕਾ ਹਾਂ, ਅਤੇ ਮੈਂ ਉੱਚੀ ਉੱਚੀ ਪੁਕਾਰ ਕਰਦਾ ਹਾਂ । “ਆਹ ਮੈਂ ਕਿੰਨਾ ਮੰਦਭਾਗਾ ਮਨੁੱਖ ਹਾਂ। ਕੌਣ ਮੈਨੂੰ ਮੌਤ ਦੇ ਇਸ ਸਰੀਰ ਤੋਂ ਬਚਾਵੇਗਾ ? (ਆਇਰ 24) ਪਰ ਤਦ ਪ੍ਰਮੇਸਰ ਦੇ ਸ਼ਬਦ ਵਿਚੋਂ 25 ਆਇਤ ਰਾਹੀਂ ਇਸ ਦਾ ਉੱਤਰ ਆਉਂਦਾ ਹੈ ਅਤੇ ਮੈਂ ਪ੍ਰਭੂ ਯਿਸੂ ਮਸੀਹ ਰਾਹੀਂ ਪ੍ਰਮੇਸ਼ਰ ਦਾ ਧੰਨਵਾਦ ਕਰਦਾ ਹਾਂ । 

ਮੁਕਤੀ 

ਮੈਨੂੰ ਮਰਨਹਾਰ ਸਰੀਰ ਤੋਂ ਛੁਡਾਇਆ ਗਿਆ ਹੈ । ਇਸ ਦਾ ਨਿਆਂ ਸਲੀਬ ਉਤੇ ਮਸੀਹ ਵਿਚ ਹੋ ਚੁੱਕਾ ਹੈ (ਆਇਰ 3) ਹੁਣ ਮੈਂ ਨਹੀਂ ਬਲਕਿ ਮੇਰੇ ਵਿਚ ਮਸੀਹ ਜੀਉਂਦਾ ਹੈ (ਗਲਾਤੀਆ 2 : 20) ਮੈਂ ਮਸੀਹ ਵਿਚ ਹਾਂ ਇਸ ਲਈ ਮੈਂ ਉਸ ਦੀ ਉਹ ਪੂਰੀ ਅਵਸਥਾ ਵਿਚ ਹਾਂ ਜੋ ਉਸ ਨੂੰ ਮੁੜ ਜੀ ਉਠਣ ਤੋਂ ਮਿਲੀ ਹੈ। ਜਿਸ ਲਈ ਕੋਈ ਸਜ਼ਾ ਨਹੀਂ ਹੈ। (ਰੋਮੀਆਂ 8 : 1) ਪਵਿੱਤਰ ਆਤਮਾ ਨੇ ਮੇਰੇ ਅੰਦਰ ਇਕ ਨਵੀਂ ਜ਼ਿੰਦਗੀ ਪਾਈ ਹੈ ਜੋ ਪਾਪੀ ਨਹੀਂ ਅਤੇ ਨਾ ਹੀ ਇਹ ਪਾਪ ਕਰ ਸਕਦੀ ਹੈ । ਬਲਕਿ ਇਹਦਾ (ਯੂਹੰਨਾ 3: 5, 6) ਨਾਲ ਪੂਰਾ ਮੇਲ ਹੈ। ਇਸ ਤੋਂ ਵੀ ਹੋਰ ਕਿ ਪਵਿੱਤਰ ਆਤਮਾ ਇਕ ਮਨੁੱਖ ਦੀ ਤਰ੍ਹਾਂ ਮੇਰੇ ਵਿਚ ਵੱਸਦਾ ਹੈ ਅਤੇ ਉਸ ਦੀ ਸ਼ਕਤੀ ਮੈਨੂੰ ਇਸ ਕਾਬਲ ਬਣਾਉਂਦੀ ਹੈ ਕਿ ਮੈਂ ਉਸ ਦੇ ਗੁਣਾਂ ਅਨੁਸਾਰ ਕੰਮ ਕਰਾਂ। (1 ਕੁਰਿੰਥੀਆਂ 6:14) (रोता 4 : 14, 38-39) भजे प्रठीत बिहुँप लाटो ट्रिच भाप ਲੜਦਾ ਹੈ (ਗਲਾਤੀ 5 : 17) ਇਸ ਤਰ੍ਹਾਂ ਮਸੀਹ ਵਿਚ ਜੀਵਨ ਦੀ ਆਤਮਾ ਦੀ ਵਿਵਸਥਾ (ਜੋ ਬਦਲੀ ਨਹੀਂ ਜਾ ਸਕਦੀ) ਨੇ ਮੈਨੂੰ ਪਾਪ ਅਤੇ ਮੌਤ ਦੀ ਸ਼ਰਾ ਤੋਂ ਅਜ਼ਾਦ ਕਰ ਦਿੱਤਾ ਹੈ (ਰੋਮੀਆਂ 8 : 2 ਤੋਂ ਮਿਲਾਉ ਰੋਮੀਆਂ 7: 23)। ਹੁਣ ਮੈਂ ਜਿਸਮ ਵਿਚ ਨਹੀਂ (ਪੁਰਾਣੇ ਸੁਭਾਅ ਵਿਚ) ਬਲਕਿ ਆਤਮਾ ਵਿਚ ਹਾਂ। ਪਵਿੱਤਰ ਆਤਮਾ ਨੇ ਜੋ ਜ਼ਿੰਦਗੀ ਨਵੇਂ ਜਨਮ ਨਾਲ (ਯੂਹੰਨਾ 3) ਪੈਦਾ ਕੀਤੀ ਹੈ ਅਤੇ ਪਵਿੱਤਰ ਆਤਮਾ ਦੇ ਖੁਦ ਮੇਰੇ ਵਿਚ ਰਹਿਣ ਨਾਲ (ਰੋਮੀਆਂ 8 : 9) ਪੈਦਾ ਹੋਈ ਹੈ । ਉਸ ਨੂੰ ਪਾ ਕੇ ਮੇਰੀ ਹਾਲਤ ਦੀ ਇਹ ਵਿਸ਼ੇਸ਼ਤਾ ਹੋ ਗਈ ਹੈ ਕਿ ਹੁਣ ਇਸ ਦਾ ਇਹ ਅਰਥ ਹੈ ਕਿ ਮੇਰਾ ਸਬੰਧ ਮਸੀਹ ਨਾਲ ਹੈ ਇਸ ਲਈ ਮੈਂ ਮਸੀਹੀ ਹਾਂ । 

ਇਕ ਸਧਾਰਨ ਵਿਸ਼ਵਾਸੀ ਦੀ ਇਹੀ ਹਾਲਤ ਹੁੰਦੀ ਹੈ ਕਿ ਉਹ ਪਾਪ ਤੋਂ ਮੌਤ ਤੋਂ ਅਤੇ ਬੈਰਾਨ ਤੋਂ’ ਅਜ਼ਾਦ ਹੁੰਦਾ ਹੈ ਅਤੇ ਪ੍ਰਮੇਸ਼ਰ ਦੀ ਸੇਵਾ ਲਈ ਅਜ਼ਾਦ ਹੁੰਦਾ ਹੈ ਅਤੇ ਉਸ ਨੂੰ ਪ੍ਰਮੇਸ਼ਰ ਦੀ ਸੰਗਤ ਦੀ ਪੂਰੀ ਖੁਸ਼ੀ ਪ੍ਰਾਪਤ ਕਰਨ ਦੀ ਵੀ ਅਜ਼ਾਦੀ ਹੈ (1 ਯੂਹੰਨਾ 1:3-4)1 

ਪ੍ਰਮੇਸ਼ਰ ਕਰੋ ਕਿ ਤੁਸੀਂ ਅਤੇ ਮੈਂ ਸਦਾ ਹੀ ਇਸ ਸਾਧਾਰਨ ਹਾਲਤ ਵਿਚ ਰਹੀਏ । 

ਸ਼ੁੱਭ ਇਛਾਵਾਂ ਨਾਲ ਮਸੀਹ ਵਿਚ ਆਪ ਜੀ ਦਾ ਭਾਈ 

ਐਚ. ਐਲ. ਹਿਜਕੂਪ 

ਕੀ ਮਨੁੱਖਾਂ ਦਾ ਨਾਸ਼ ਪਹਿਲੇ ਤੋਂ ਹੀ ਮਿਥਿਆ ਹੈ ? 

ਪਿਆਰੇ ਦੋਸਤੋ, 

ਤੁਹਾਨੂੰ ਕਿਸੇ ਨੇ ਇਹ ਕਹਿ ਕੇ ਕੁਝ ਭੁਲੇਖੇ ਵਿਚ ਪਾ ਦਿੱਤਾ ਹੈ ਕਿ ਜੇ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਤੁਸੀਂ ਚੁਣੇ ਹੋਏ ਹੋ ਜਾਂ ਨਹੀਂ ਤਾਂ ਤੁਸੀਂ ਇਹ ਨਹੀਂ ਜਾਣ ਸਕਦੇ ਸੀ ਕਿ ਤੁਸੀਂ ਬਚਾਏ ਗਏ ਹੋ ਜਾਂ ਨਹੀਂ । 

ਇਹ ਠੀਕ ਹੈ, ਪਰ ਤੁਸੀਂ ਉਸ ਨੂੰ ਬਾਈਬਲ ਵਿਚੋਂ` ਬੜੀ ਆਸਾਨੀ ਨਾਲ ਉੱਤਰ ਦੇ ਸਕਦੇ ਹੋ । ਪ੍ਰਮੇਸ਼ਰ ਦਾ ਬਚਨ ਦੱਸਦਾ ਹੈ ਕਿ ਜੋ ਉਸ ਉਤੇ ਵਿਸ਼ਵਾਸ਼ ਕਰੇ ਨਾਸ ਨਾ ਹੋਵੇ ਸਗੋਂ ਅੰਨਤ ਜੀਵਨ ਪਾਵੇ । (ਯੂਹੰਨਾ 3: 16)। ਜੇਕਰ ਪ੍ਰਮੇਸ਼ਰ ਸੱਚ ਬੋਲਦਾ ਹੈ ਤਾਂ ਤੁਸੀਂ ਇਸ ਨੂੰ ਜਾਣ ਸਕਦੇ ਹੋ ਅਤੇ ਬੇਸ਼ਕ ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਪ੍ਰਮੇਸ਼ਰ ਦਾ ਵਚਨ ਹਮੇਸ਼ਾਂ ਸੱਚ ਬੋਲਦਾ ਹੈ । 

ਜੋ ਇਹੋ ਹੀ ਗੱਲ ਕਰਦਾ ਸੀ, ਇਕ ਵਾਰ ਮੈਂ ਉਸ ਨੂੰ ਪੁੱਛਿਆ ਕੀ ਉਹ ਸੋਚਦਾ ਸੀ ਕਿ ਪਲੂਸ ਰਸੂਲ ਪ੍ਰਮੇਸਰ ਨਾਲ ਰਿਹਾ ਸੀ ਜਿਥੇ ਉਸ ਨੇ ਪ੍ਰਮੇਸ਼ਰ ਦੀ ਕਿਤਾਬ ਨੂੰ ਪੜ੍ਹਿਆ ਸੀ ? ਸਧਾਰਨ ਤੌਰ ਤੇ ਉਸ ਨੇ ਕਿਹਾ “ਮੈਂ ਇਹ ਨਹੀਂ ਸੋਚਦਾ ਕਿ ਉਹ ਇੰਜ ਕਰਦਾ ਹੋਵੇਗਾ । ਫਿਰ ਮੈਂ ਪੁੱਛਿਆ, ਤਦ ਉਹ ਥਸਲੋਨਕੀਆਂ ਦੇ ਕਲੀਸੀਆ ਨੂੰ ਇਹ ਕਿਵੇਂ ਲਿਖ ਸਕਦਾ ਹੈ । ਹੇ ਭਰਾਵੋ ਤੁਸੀਂ ਪ੍ਰਮੇਸ਼ਰ ਦੇ ਚੁਣੇ ਹੋਏ ਹੋ”। (1 ਥਸਲੁਨੀਕੀਆਂ 1 : 4) ਅਤੇ ਆਪਣੀਆਂ ਸਾਰੀਆਂ ਪੱਤਰੀਆਂ ਵਿਚ ਉਸ ਨੇ ਲੋਕਾਂ ਨੂੰ ਕਿਉਂ ਸੰਤ ਲਿਖਿਆ ? ਉਹ ਮਨੁੱਖ ਕੋਈ ਉੱਤਰ ਨਾ ਦੇ ਸਕਿਆ ਪਰ ਦੂਸਰੇ ਦਿਨ ਉਹ ਮੇਰੇ ਕੋਲ ਆਇਆ ਅਤੇ ਪੁੱਛਣ ਲੱਗਾ “ਹੁਣ ਮੈਂ ਵੀ ਇਹ ਜਾਣਦਾ ਹਾਂ ਕਿ ਮੈਂ ਵੀ ਮੁਕਤ ਹਾਂ ।” 

ਸਚਮੁੱਚ ਪ੍ਰਮੇਸ਼ਰ ਦਾ ਵਚਨ ਚੋਣ ਬਾਰੇ ਬਹੁਤ ਸਿੱਧਾ ਦੱਸਦਾ ਹੈ । ਪ੍ਰਮੇਸ਼ਰ ਦਾ ਉਹ ਕਿਹੜਾ ਬੱਚਾ ਹੈ ਕਿ ਜੋ ਸਤਿਕਾਰ ਨਾਲ ਇਹ ਆਇਤਾਂ ਨਹੀਂ ਪੜ੍ਹਦਾ ਅਤੇ ਇਸ ਤੋਂ ਬਾਦ ਐਸੀ ਕ੍ਰਿਪਾ ਲਈ ਭਗਤੀ ਨਹੀਂ ਕਰਦਾ। ਅਫਸੀਆਂ 1: 4-5, ਰੋਮੀਅ 8 : 29-30, 1 ਪਤਰਸ 1 : 2 ਆਦਿ । 

ਬਦਕਿਸਮਤੀ ਨਾਲ ਮਨੁੱਖ ਪ੍ਰਮੇਸ਼ਰ ਦੇ ਲਿਖੇ ਸ਼ਬਦਾਂ ਅਰਥਾਤ ਬਾਈਬਲ ਨਾਲ ਖੜ੍ਹਾ ਨਾ ਰਹਿ ਸਕਿਆ ਅਤੇ ਆਪਣਾ ਮਨ ਇਸ ਤੋਂ ਦੂਰ ਕਰ ਲਿਆ ਅਤੇ ਕੁਝ ਤਰਕਸ਼ੀਲ ਗੱਲਾਂ ਨੂੰ ਉਸ ਨੇ ਧਰਮ ਬਣਾ ਲਿਆ । ਜਿਸ ਦਾ ਇਹ ਨਤੀਜਾ ਨਿਕਲਿਆ ਕਿ ਕੁਝ ਗੱਲਾਂ ਜੋ ਪ੍ਰਮੇਸ਼ਰ ਦੇ ਵਚਨ ਦੇ ਵਿਰੁੱਧ ਸਨ ਉਹਨਾਂ ਨੂੰ ਵਰਤੋਂ ਵਿਚ ਲੈ ਆਂਦਾ ਅਤੇ ਸੱਚਾਈ ਵਿਚ ਜੋ ਪ੍ਰਮੇਸ਼ਰ ਦੇ ਨਾਂ ਦਾ ਅਪਮਾਨ ਹੈ । ਸਭ ਲੋਕਾਂ ਦੇ ਪੂਰਬ ਮਿਥੇ ਦਾ ਸਿਧਾਂਤ ਇਕ ਉਹ ਸ਼ਾਨਦਾਰ ਤਸ ਵੀਰ ਦੀ ਨਕਲ ਹੈ ਜਿਹੜੀ ਸਾਨੂੰ ਪ੍ਰਮੇਸ਼ਰ ਦਾ ਵਚਨ ਚੋਣ ਲਈ ਦਸਦਾ ਹੈ । 

ਪੂਰਬ ਮਿਥੇ ਦਾ ਸਿਧਾਂਤ ਸਾਨੂੰ ਦਸਦਾ ਹੈ ਕਿ ਪ੍ਰਮੇਸ਼ਰ ਨੇ ਕੁਝ ਲੋਕ ਸਦਾ ਦੀ ਮੁਕਤੀ ਲਈ ਚੁਣੇ ਹੋਏ ਹਨ ਅਤੇ ਇਸ ਦੇ ਸਬੂਤ ਲਈ ਰੋਮੀਆਂ 9:8-23 ਦਸਦਾ ਹੈ ਕਿ, ਬਾਕੀ ਦੇ ਲੋਕਾਂ ਨੂੰ ਛੱਡ ਦੇਣ ਦਾ ਪ੍ਰਮੇਸ਼ਰ ਨੇ ਫੈਸਲਾ ਕੀਤਾ ਹੋਇਆ ਹੈ । ਅਤੇ ਇਸ ਲਈ ਸਾਨੂੰ ਬਾਈਬਲ ਦਾ ਇਹ ਭਾਗ ਇਕ ਵਾਰ ਫਿਰ ਪੜ੍ਹਨਾ ਚਾਹੀਦਾ ਹੈ । 

ਫ਼ਜ਼ਲ ਜੋ ਯਹੂਦੀਆਂ ਲਈ ਹੀ ਨਹੀਂ 

ਰੋਮੀਆਂ ਦੀ ਪੱਤਰੀ ਦੇ ਪਹਿਲੇ ਅੱਠ ਅਧਿਆਵਾਂ ਵਿਚ ਮਨੁੱਖ ਦੀ ਹਾਲਤ ਅਤੇ ਪ੍ਰਮੇਸ਼ਰ ਵਲੋਂ ਇਸ ਬਾਰੇ ਦਿੱਤੇ ਗਏ ਉੱਤਰ ਦੱਸੇ ਗਏ ਹਨ । ਮਨੁਖ ਨਾ ਉਮੀਦੀ ਵਿਚ ਗੁਆਚ ਚੁੱਕਾ ਹੈ । ਕਿਉਂਕਿ ਉਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਅਤੇ ਸਭ ਨੇ ਪਾਪ ਕੀਤਾ ਹੈ ਅਤੇ ਪ੍ਰਮੇਸ਼ਰ ਦੀ ਮਹਿਮਾ ਤੋਂ ਰਹਿਤ ਹੋ ਗਏ ਅਤੇ ਉਹ ਮੁਫਤ ਕ੍ਰਿਪਾ ਨਾਲ ਧਰਮੀ ਠਹਿਰਾਏ ਗਏ (ਰੋਮੀਆਂ 3:22-24)। ਜੇ ਸਭ ਕ੍ਰਿਪਾ ਦੇ ਅਧਾਰ ਤੇ ਹੀ ਬਚਾਏ ਜਾਂਦੇ ਹਨ ਤਾਂ ਫ਼ਿਰ ਕ੍ਰਿਪਾ ਯਹੂਦੀਆਂ ਤਕ ਹੀ ਸੀਮਤ ਨਹੀਂ । ਕ੍ਰਿਪਾ ਸਭ ਕੌਮਾਂ ਲਈ ਹੈ, ਗੈਰ ਯਹੂਦੀਆਂ ਲਈ ਵੀ । 

ਪਰ ਯਹੂਦੀ ਇਸ ਨੂੰ ਕਿਉਂ ਪ੍ਰਾਪਤ ਕਰਦੇ ? ਉਹਨਾਂ ਕੋਲ ਤਾਂ ਇਕ ਖਾਸ ਅਧਿਕਾਰ ਦੀ ਥਾਂ ਸੀ ਜਿਸ ਨੂੰ ਉਹਨਾਂ ਨੇ ਪਾਈ ਰਖਣਾ ਚਾਹਿਆ ਇਸੇ ਲਈ ਹੀ ਜਿਥੇ ਵੀ ਗੈਰ ਕੌਮਾਂ ਵਿਚ ਇਸ ਅੰਜੀਲ ਦਾ ਪ੍ਰਚਾਰ ਪਹੁੰਚਾਇਆ ਗਿਆ ਉਥੇ ਹੀ ਉਹਨਾਂ ਨੇ ਇਸ ਦੀ ਵਿਰੋਧਤਾ ਕੀਤੀ ਜਿਸ ਬਾਰੇ ਅਸੀਂ ਮਿਸਾਲ ਦੇ ਤੌਰ ਤੇ ਰਸੂਲਾਂ ਦੇ ਕਰਤਬ 13:45-50, 15:1 ; 17:5 ਅਤੇ 28:25-29 ਵਿਚ ਪੜ੍ਹ ਸਕਦੇ ਹਾਂ । 

ਰੋਮੀਆਂ ਦੀ ਪੱਤਰੀ ਦੇ ਨੌਵੇਂ ਤੋਂ ਗਿਆਰਵੇਂ ਭਾਗ ਵਿਚ ਰਸੂਲ ਹੇਠ ਲਿਖੇ ਵਿਸ਼ਿਆਂ ਬਾਰੇ ਦਸਦਾ ਹੈ। ਪਹਿਲੀ ਇਹ ਕਿ ਇੰਜੀਲ ਅਨੁਸਾਰ ਯਹੂਦੀ ਅਤੇ ਯੂਨਾਨੀ (ਗੈਰ ਕੌਮ) ਸਭੇ ਇਕੋ ਹੀ ਹਾਲਤ ਵਿਚ ਹਨ ਪਰ ਯਹੂਦੀ ਪ੍ਰਮੇਸ਼ਰ ਦੀ ਹਜ਼ੂਰੀ ਵਿਚ ਇਕ ਖਾਸ ਦਰਜਾ ਲੈਣ ਦੇ ਆਦੀ ਹਨ। ਇਹਨਾਂ ਦੋਹਾਂ ਹਾਲਤਾਂ ਨੂੰ ਕਿਵੇਂ ਇਕ ਕੀਤਾ ਜਾ ਸਕਦਾ ਹੈ ? 

ਅਬਰਾਹਮ ਦੀ ਅੰਸ਼ 

ਸਭ ਤੋਂ ਪਹਿਲੀ ਗੱਲ ਯਹੂਦੀ ਆਪਣੇ ਪੱਖ ਵਿਚ ਇਹ ਕਹਿੰਦੇ ਹਨ ਕਿ ਉਹ ਅਬਰਾਹਮ ਦੀ ਅੰਸ਼ ਹਨ । ਰਸੂਲ ਕਹਿੰਦਾ ਹੈ ਕਿ ਇਹ ਠੀਕ ਹੈ ਪਰ ਤੁਹਾਨੂੰ ਇਸਮਾਇਲ ਨੂੰ ਵੀ ਪਹਿਚਾਨਣਾ ਚਾਹੀਦਾ ਹੈ । ਕਿਉਂਕਿ ਉਹ ਵੀ ਅਬਰਾਹਮ ਦਾ ਪੁੱਤਰ ਸੀ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਇਸਮਾਇਲ ਦੀ ਮਾਂ ਤਾਂ ਸਿਰਫ ਗੋਲੀ ਹੀ ਸੀ । ਤਾਂ ਫਿਰ ਏਸਾਓ ਦੀ ਗੱਲ ਲੈ ਲਉ ਜੋ ਅਰਬੀਆਂ ਦਾ ਪਿਤਾ ਸੀ । ਏਸਾਓ ਅਤੇ ਯਾਕੂਬ ਇਕੋ ਹੀ ਮਾਂ ਪਿਉ ਦੇ ਪੁੱਤਰ ਸਨ । ਉਹ ਜੌੜੇ ਸਨ । ਭਾਵੇਂ ਏਸਾਓ ਵੱਡਾ ਸੀ ਪਰ ਫਿਰ ਵੀ ਪ੍ਰਮੇਸ਼ਰ ਦੇ ਲੋਕਾਂ ਦਾ ਵਡੇਰਾ (ਪਿਤਾ) ਨਾ ਬਣਿਆ ਪਰ ਇਹ ਇਸ ਲਈ ਨਹੀਂ ਹੋਇਆ ਕਿ ਯਕੂਬ ਉਸ ਨਾਲੋਂ ਜ਼ਿਆਦਾ ਚੰਗਾ ਸੀ । ਪ੍ਰਮੇਸ਼ਰ ਉਹਨਾਂ ਦੇ ਪੈਦਾ ਹੋਣ ਤੋਂ ਪਹਿਲੇ ਹੀ ਇਹ ਕਹਿ ਚੁੱਕਾ ਸੀ ਕਿ ਵੱਡਾ ਛੋਟੇ ਦੀ ਟਹਿਲ ਕਰੇਗਾ । 

ਇਸ ਤਰ੍ਹਾਂ ਇਹ ਯਹੂਦੀਆਂ ਦੇ ਕੋਈ ਅਧਿਕਾਰਾਂ ਕਰ ਕੇ ਜਾਂ ਯਹੂਦੀਆਂ ਦੇ ਖਾਸ ਅਧਿਕਾਰਾਂ ਵਾਲੇ ਰੁਤਬੇ ਕਰ ਕੇ ਨਹੀਂ ਹੋਇਆ ਬਲਕਿ ਪ੍ਰਮੇਸ਼ਰ ਦੀ ਆਪਣੀ ਇਛਿਆ ਕਰ ਕੇ ਹੋਇਆ। ਜੇ ਉਹ ਕਿਸੇ ਅਧਿਕਾਰ ਲਈ ਦੁਹਾਈ ਦਿੰਦੇ ਹਨ ਤਾਂ ਉਹਨਾਂ ਨੂੰ ਅਰਬ ਦੇ ਲੋਕਾਂ ਨੂੰ ਵੀ ਪ੍ਰਮੇਸ਼ਰ ਦੀ ਕੌਮ ਸਮਝਣਾ ਚਾਹੀਦਾ ਹੈ ਅਤੇ ਇਸ ਗੱਲ ਨੂੰ ਉਹ ਕਦੇ ਵੀ ਨਹੀਂ ਕਰਨਗੇ ਅਤੇ ਜੇ ਉਹ ਪ੍ਰਮੇਸ਼ਰ ਦੀ ਇਛਿਆ ਅਨੁਸਾਰ ਹੀ ਪ੍ਰਮੇਸ਼ਰ ਦੇ ਲੋਕ ਹਨ ਤਾਂ ਕੀ ਪ੍ਰਮੇਸ਼ਰ ਨੂੰ ਇਹ ਹੱਕ ਨਹੀਂ ਕਿ ਹੋਰਨਾਂ ਨੂੰ ਵੀ ਬਰਕਤ ਲਈ ਆਉ ਣ ਦੇਵੇ ? 

ਤਦ ਅਸੀਂ ਇਹ ਸਮਝ ਸਕਦੇ ਹਾਂ ਕਿ ਪ੍ਰਸ਼ਨ ਕੀ ਹੈ । ਅਨੰਤ ਜੀਵਨ ਲਈ ਚੁਣਨ ਜਾਂ ਰੱਦਣ ਦਾ ਕੋਈ ਸੁਆਲ ਹੀ ਨਹੀਂ । ਬਲਕਿ ਪੂਰੀ ਤਰ੍ਹਾਂ ਇਹ ਵਿਸ਼ਾ ਇਸ ਧਰਤੀ ਉਤੇ ਇਕ ਖਾਸ ਹਾਲਤ ਦਾ ਵਿਸ਼ਾ ਹੈ । 

ਮੈਂ ਯਾਕੂਬ ਨਾਲ ਪਿਆਰ ਅਤੇ ਏਸਾਓ ਨਾਲ ਵੈਰ ਕੀਤਾ ਹੈ 

ਤੇਰਵੀਂ ਆਇਤ ਦੇ ਕੁਝ ਸ਼ਬਦ ਹੋਰ ਕਿਸੇ ਨਾਲੋਂ ਪ੍ਰਮੇਸ਼ਰ ਵਲੋਂ ਤਿਆਗੇ ਜਾਣ ਦੇ ਸਿਧਾਂਤ ਲਈ ਵਰਤੇ ਜਾਂਦੇ ਹਨ । ਜੋ ਇਹ ਕਹਿੰਦੇ ਹਨ ਉਹ ਬਾਰਵੀਂ ਅਤੇ ਤੇਰ੍ਹਵੀਂ ਆਇਤਾਂ ਨੂੰ ਇਕੱਠੇ ਕਰਦੇ ਹਨ । ਬੇਸ਼ਕ ਪ੍ਰਮੇਸ਼ਰ 12ਵੀਂ ਆਇਤ ਵਿਚ ਕਹਿੰਦਾ ਹੈ ਕਿ ਜਦ ਕਿ ਬੱਚੇ ਪੈਦਾ ਵੀ ਨਹੀਂ ਹੋਏ ਸਨ ਅਰਥਾਤ ਇਸ ਧਰਤੀ ਦੀ ਨੀਂਹ ਰੱਖਣ ਤੋਂ ਪਹਿਲਾਂ ਨਹੀਂ ਜਿਵੇਂ ਅਸੀਂ ਆਪਣੇ ਆਪ ਬਾਰੇ ਪੜ੍ਹਦੇ ਹਾਂ (ਅਫਸੀਆਂ 1:4) । ਇਥੇ ਤਾਂ ਧਰਤੀ ਉਤੇ ਇਕ ਰੁਤਬੇ ਦਾ ਪ੍ਰਸ਼ਨ ਹੈ । ਜੋ ਜਨਮ ਤੋਂ ਕੁਝ ਸਮਾਂ ਪਹਿਲੇ ਹੀ ਦਸਦਾ ਹੈ (ਆਇਤ 11) । ਪਰ ਆਇਤ 13 ਮਲਾਕੀ ਦੀ ਕਿਤਾਬ ਦੇ ਪਹਿਲੇ ਭਾਗ ਵਿਚੋਂ ਲਈ ਗਈ ਹੈ । ਪ੍ਰਮੇਸ਼ਰ ਨੇ ਯਕੂਬ ਅਤੇ ਏਸਾਓ ਦੇ ਜਨਮ ਤੋਂ ਕੋਈ 1400 ਸਾਲ ਬਾਦ ਵਿਚ ਕਿਹਾ ਕਿਉਂਕਿ ਉਹ ਜਾਣਦਾ ਸੀ ਕਿ ਉਹ ਦੋਨੋਂ ਅਤੇ ਉਹਨਾਂ ਦੋਹਾਂ ਦੀ ਅੰਸ ਕਿਹੋ ਜਿਹੀਆਂ ਜ਼ਿੰਦਗੀਆਂ ਜੀਏ ਸਨ । ਇਬਰਾਨੀਆਂ 12:16-17 ਵਿਚ ਏਸਾਓ ਨੂੰ ਵਿਭਚਾਰੀ ਅਤੇ ਭਰਿਸ਼ਟ ਆਦਮੀ ਕਿਹਾ ਗਿਆ ਹੈ। ਜਿਸ ਨੇ ਇਕ ਸਮੇਂ ਦੇ ਖਾਣੇ ਕਰ ਕੇ ਹੀ ਆਪਣਾ ਪਹਿਲੋਠਾ ਪਨ ਵੇਚ ਦਿੱਤਾ ਅਤੇ ਜਿਸ ਨੂੰ ਫਿਰ ਤੌਬਾ ਲਈ ਵੀ ਕੋਈ ਥਾਂ ਨਾ ਮਿਲੀ । ਇਹ ਕੋਈ ਅਜੀਬ ਨਹੀਂ ਕਿ ਜੇ ਪ੍ਰਮੇਸ਼ਰ ਇਸ ਪ੍ਰਕਾਰ ਦੇ ਮਨੁਖ ਨੂੰ ਇਹ ਕਹੇ ਕਿ ਉਹ ਉਸ ਨੂੰ ਨਫਰਤ ਕਰਦਾ ਹੈ । ‘ਤੂੰ ਹਰ ਪ੍ਰਕਾਰ ਕੀ ਬੁਰਾਈ ਨਾਲ ਨਫਰਤ ਕਰਦਾ ਹੈਂ ।” (ਜਬੂਰ 5:5) । 

ਅਸੀਂ ਫਿਰ ਹੁਣ ਰੋਮੀਆਂ 9:15 ਆਇਤ ਨੂੰ ਵੇਖਦੇ ਹਾਂ “ਜਿਸ ਉਤੇ ਮੈਂ ਦਿਆਲ ਹੁੰਦਾ ਹਾਂ ਉਸ ਉਤੇ ਮੈਂ ਰਹਿਮ ਕਰਾਂਗਾ।” (ਇਹ ਹਵਾਲਾ ਕੂਚ 33:19 ਵਿਚ ਹੈ) ਜਦ ਲੋਕਾਂ ਨੇ ਸੋਨੇ ਦਾ ਇਕ ਬੱਛਾ ਬਣਾ ਲਿਆ ਸੀ ਅਤੇ ਪ੍ਰਮੇਸ਼ਰ ਯਹੋਵਾਹ ਨੂੰ ਤਿਆਗ ਦਿੱਤਾ ਸੀ । (ਕੂਚ 32:4) ਉਹ ਸਜ਼ਾ ਦੇ ਯੋਗ ਸਨ (ਕੂਚ 32:10) ਪਰ ਮੂਸਾ ਨੇ ਉਹਨਾਂ ਲਈ ਵਕਾਲਤ ਕੀਤੀ । ਤਦ ਪ੍ਰਮੇਸ਼ਰ ਨੇ ਫਿਰ ਆਪਣੀ ਦਇਆ ਪ੍ਰਗਟ ਕੀਤੀ ਅਤੇ ਆਪਣੇ ਲੋਕਾਂ ਨੂੰ ਇਕ ਵਾਰ ਫਿਰ ਮੁਆਫ ਕਰ ਦਿੱਤਾ । ਇਹ ਸ਼ਬਦ ਇਸ ਗੱਲ ਦਾ ਸਬੂਤ ਹਨ ਕਿ ਜਦ ਕਿਸੇ ਨੂੰ ਸਜ਼ਾ ਸੁਣਾਈ ਗਈ ਹੋਵੇ ਤਦ ਵੀ ਪ੍ਰਮੇਸ਼ਰ ਕ੍ਰਿਪਾ ਕਰਨ ਦਾ ਅਧਿਕਾਰ ਆਪਣੇ ਲਈ ਰਾਖਵਾਂ ਰਖਦਾ ਹੈ । ਇਸਰਾਈਲੀ ਲੋਕ ਵੀ ਕ੍ਰਿਪਾ ਦੇ ਅਧਾਰ ਤੇ ਪ੍ਰਮੇਸ਼ਰ ਦੇ ਲੋਕ ਸਨ । ਪਰ ਇਹ ਸ਼ਬਦ ਕੱਢੇ ਜਾਣ ਦੇ ਸਿਧਾਂਤ ਦੇ ਹੱਕ ਵਿਚ ਕਿਵੇਂ ਸੰਭਵ ਹੋ ਸਕਦੇ ਹਨ ? 

ਆਇਤ 15 ਕ੍ਰਿਪਾ ਦੇ ਨਿਯਮ ਨੂੰ ਪੱਕਾ ਕਰਦੀ ਹੈ ਜਿਥੇ ਸਾਰੇ ਲੋਕ ਸਜ਼ਾ ਦੇ ਭਾਗੀ ਹੋਣ ਉਥੇ ਕੇਵਲ ਪ੍ਰਮੇਸ਼ਰ ਦੀ ਕ੍ਰਿਪਾ ਹੀ ਬਚਾ ਸਕਦੀ ਹੈ । ਜੇ ਅਜ ਤੋਂ ਕੋਈ ਕਹੇ ਕਿ ਉਹ ਪਾਪ ਨਹੀਂ ਕਰੇਗਾ ਤਾਂ ਇਸ ਦਾ ਕੀ ਫਾਇਦਾ ਕਿਉਂਕਿ ਅੱਜ ਦੇ ਦਿਨ ਤਕ ਜੋ ਪਾਪ ਉਸ ਨੇ ਕੀਤੇ ਹਨ ਉਹਨਾਂ ਲਈ ਉਸ ਨੂੰ ਸਜ਼ਾ ਭੁਗਤਣੀ ਹੀ ਪਵੇਗੀ । 

ਪ੍ਰਮੇਸ਼ਰ ਕਈ ਲੋਕਾਂ ਨੂੰ ਸਖ਼ਤ ਕਰਦਾ ਹੈ 

17ਵੀਂ ਆਇਤ ਕੂਚ 9 : 16 ਦਾ ਵੇਰਵਾ ਹੈ । ਪ੍ਰਮੇਸ਼ਰ ਫਿਰ ਉਹਨਾਂ ਨੂੰ ਦਸਦਾ ਹੈ ਕਿ ਉਹ ਉਸ ਦੇ ਦਿਲ ਨੂੰ ਸਖਤ ਕਰੇਗਾ ਤਾਂ ਕਿ ਉਹ ਆਪਣੀ ਸ਼ਕਤੀ ਉਸ ਰਾਹੀਂ ਪ੍ਰਗਟ ਕਰ ਸਕੇ । ਪਹਿਲੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਕਿਵੇਂ ਹੋਇਆ ? ਕ੍ਰਚ 5 : 2 ਵਿਚ ਫਿਰਾਉਨ ਕਹਿੰਦਾ ਹੈ “ਯਹੋਵਾਹ ਕੌਣ ਹੈ ? ਜਿਦ੍ਹੀ ਮੈਂ ਅਵਾਜ਼ ਸੁਣਾਂ ਅਤੇ ਇਸਰਾਈਲ ਨੂੰ ਜਾਣ ਦੇਵਾਂ ? ਨਾ ਮੈਂ ਯਹੋਵਾਹ ਨੂੰ ਜਾਣਦਾ ਹਾਂ ਅਤੇ ਨਾ ਹੀ ਇਸਰਾਈਲ ਨੂੰ ਮੈਂ ਜਾਣ ਦੇਵਾਂਗਾ ਅਤੇ ਉਸ ਨੇ ਉਹਨਾਂ ਦੀ ਵਗ਼ਾਰ ਵਧਾ ਦਿੱਤੀ (ਕੁਚ 5 : 7)। ਉਹਨਾਂ ਸਭ ਅਚੰਭਿਆਂ ਅਤੇ ਬਵਾਵਾਂ ਦੇ ਬਾਵਜੂਦ ਭੀ ਉਸ ਨੇ ਯਹੋਵਾਹ ਦੀ ਭਾਉਣੀ ਨੂੰ ਨਾ ਮੰਨਿਆ । ਤਦ ਪ੍ਰਮੇਸ਼ਰ ਨੇ ਕਿਹਾ “ਹੁਣ ਮੈਂ ਤੇਰਾ ਦਿਲ ਸਖਤ ਕਰਾਂਗਾ ਤਾਂ ਕਿ ਮੇਰੀ ਸਜ਼ਾ ਦਾ ਪੂਰਾ ਬੋਝ ਤੇਰੇ ਉਤੇ ਪਵੇ ।”  

ਇਹ ਸੱਚ ਹੈ ਕਿ ਪ੍ਰਮੇਸ਼ਰ ਪਹਿਲੇ ਹੀ ਕਹਿ ਚੁਕਾ ਸੀ ਕਿ ਉਹ ਇੰਜ ਕਰੇਗਾ । (ਕੂਚ 4 : 21) ਕਿਉਂਕਿ ਉਹ ਜਾਣਦਾ ਸੀ ਕਿ ਫਿਰਾਉਨ ਉਸ ਦਾ ਕਹਿਣਾ ਨਹੀਂ ਮੰਨੇਗਾ । ਪ੍ਰਮੇਸ਼ਰ ਫਿਰਾਉਨ ਦੇ ਦਿਲ ਨੂੰ ਜਾਣਦਾ ਸੀ (ਕੂਚ 3: 19) ਪਰ ਜਦ, ਪ੍ਰਮੇਸ਼ਰ ਵਲੋਂ ਵਾਰ ਵਾਰ ਕਹਿਣ ਤੇ ਅਤੇ ਅਚੰਭੇ ਅਤੇ ਬਵਾਵਾਂ ਤੋਂ ਬਾਦ ਫਿਰਾਉਨ ਇਹ ਮੰਨ ਜਾਂਦਾ ਸੀ ਕਿ ਉਹ ਇਸਰਾਈਲੀਆਂ ਨੂੰ ਜਾਣ ਦੇਵੇਗਾ ਪਰ ਹਰ ਵਾਰ ਉਹ ਆਪਣਾ ਵਾਅਦਾ ਤੋੜ ਦਿੰਦ ਾ ਸੀ ਤਦ ਯਹੋਵਾਹ ਨੇ ਉਸ ਦੇ ਦਿਲ ਨੂੰ ਸਖਤ ਹੋਣ ਦਿੱਤਾ (ਕੂਚ 9 : 12) ਤਦ ਪ੍ਰਮਸ਼ਰ ਨੇ ਇਹ ਸ਼ਬਦ ਉਸ ਨੂੰ ਕਹੇ ਸਨ । 

ਇਹ ਇਕ ਪਵਿਤਰ ਸੱਚਾਈ ਹੈ ਕਿ ਕਈ ਵਾਰ ਪ੍ਰਮੇਸ਼ਰ ਦਿਲਾਂ ਨੂੰ ਸਖਤ ਕਰ ਦਿੰਦਾ ਹੈ । ਉਸ ਨੇ ਫਿਰਾਉਨ ਨਾਲ ਵੀ ਇਹੋ ਕੀਤਾ । ਉਹ ਅਜ ਵੀ ਕਈ ਵਾਰ ਇੰਜ ਹੀ ਕਰਦਾ ਹੈ । ਕਲੀਸੀਆਂ ਦੇ ਉਪਰ ਉਠਾ ਲੈਣ ਤੋਂ ਜਲਦੀ ਹੀ ਬਾਦ ਜਿਹਨਾਂ ਨੇ ਇੰਜੀਲ ਦਾ ਪ੍ਰਚਾਰ ਤਾਂ ਸੁਣਿਆ ਪਰ ਸਵੀਕਾਰ ਨਾ ਕੀਤਾ ਉਹਨਾਂ ਸਭ ਨਾਲ ਵੀ ਇੰਜ ਹੀ ਕਰੇਗਾ । (2 ਬਸਲੋਨੀਕੀਆਂ 2 : 11) ਪਰ ਜਦ ਤਕ ਪ੍ਰਮੇਸ਼ਰ ਨੇ ਲੋਕਾਂ ਨੂੰ ਆਪਣੇ ਵਲ ਮੁੜਨ ਦਾ ਅਵਸਰ ਨਹੀਂ ਦਿੱਤਾ ਉਹਨਾਂ ਨਾਲ ਤਦ ਤਕ ਇੰਜ ਨਹੀਂ ਕਰਦਾ । (ਅਯੂਬ 33 : 14-30) ਪਰ ਜੋ ਪਹਿਲੇ ਤੋਂ ਤਿਆਗਣ ਦਾ ਸਿਧਾਂਤ ਹੈ ਉਸ ਤੋਂ ਇਹ ਪੂਰੀ ਤਰ੍ਹਾਂ ਅਲੱਗ ਹੈ । 

ਪ੍ਰਮੇਸ਼ਰ ਆਪਣੇ ਕਾਰਜਾ ਵਿਚ ਸਰਵਸਤਾਵਾਨ ਹੈ 

ਰੋਮੀਆਂ 9 : 19-21 ਵਿਚ ਮੌਲਿਕ ਤੌਰ ਤੇ ਪ੍ਰਸ਼ਨ ਇਸ ਗੱਲ ਨਾਲ ਸੰਬੰਧਤ ਹੈ ਕਿ ਕੀ ਪ੍ਰਮੇਸ਼ਰ ਨੂੰ ਇਹ ਵੀ ਹੱਕ ਨਹੀਂ ਕਿ ਉਹ ਮਨੁੱਖ ਨਾਲ ਆਪਣੀ ਮਰਜ਼ੀ ਨਾਲ ਕੁਝ ਕਰ ਸਕੇ ? 

ਜੇ ਇਕ ਮਨੁੱਖ ਨੂੰ ਉਹ ਮਾਣ ਦਾ ਬਰਤਨ ਅਤੇ ਦੂਜੇ ਮਨੁੱਖ ਨੂੰ ਨਿਰਾਦਰੀ ਦਾ ਬਰਤਨ ਬਨਾਉਣਾ ਚਾਹੁੰਦਾ ਹੈ ਤਾਂ ਕੀ ਉਸ ਨੂੰ ਇਹ ਹੱਕ ਨਹੀਂ ? ਕੀ ਆਪਣੇ ਰਚਨਹਾਰ ਤੋਂ ਹਿਸਾਬ ਪੁਛ ਸਕਦੀ ਹੈ ? ਰਚਨਹਾਰ ਹੋਣ ਕਰ ਕੇ ਕੋਈ ਰਚਨਾ ਪ੍ਰਮੇਸ਼ਰ ਨੂੰ ਇਹ ਹੱਕ ਹੈ ਕਿ ਆਪਣੀ ਰਚਨਾ ਨਾਲ ਆਪਣੀ ਮਰਜ਼ੀ ਅਨੁਸਾਰ ਜੋ ਚਾਹੇ ਸੋ ਕਰੇ । ਉਸ ਨੂੰ ਇਹ ਵੀ ਹੱਕ ਹੈ ਕਿ ਇਕ ਨੂੰ ਉਹ ਮੁਆਫ ਕਰ ਦੇਵੇ ਅਤੇ ਦੂਜੇ ਨੂੰ ਨਾਸ਼ ਹੋਣ ਲਈ ਛਡ ਦੇਵੇ । ਪਰ ਪ੍ਰਮੇਸ਼ਰ ਨੇ ਇਸ ਦੂਜੇ ਹੱਕ ਨੂੰ ਕਦੇ ਵਰਤੋਂ ਵਿਚ ਨਹੀਂ ਲਿਆਂਦਾ ਪ੍ਰਮੇਸ਼ਰ ਚਾਨਣ ਹੈ ਅਤੇ ਪਿਆਰ ਹੈ ਅਤੇ ਉਸ ਦਾ ਕੋਈ ਕੰਮ ਵੀ ਆਪਣੇ ਹੀ ਵਿਰੁੱਧ ਨਹੀਂ ਹੁੰਦਾ । 

21 ਵੀਂ ਆਇਤ ਠੀਕ ਇਸੇ ਬਾਰੇ ਹੀ ਦਸਦੀ ਹੈ । ਇਸ ਦਾ ਇਸ਼ਾਰਾ ਯਿਰਮਿਯਾਹ 18 ਵਲ ਹੈ। ਉਥੇ ਪ੍ਰਮੇਸ਼ਰ ਆਪਣੇ ਉਸ ਹੱਕ ਬਾਰੇ ਦਸਦਾ ਹੈ ਕਿ ਜੋ ਕੁਝ ਇਸਰਾਈਲ ਨਾਲ ਚਾਹੁੰਦਾ ਹੈ ਉਹ ਕਰ ਸਕਦਾ ਹੈ । ਇਕ ਘੁਮਿਆਰ ਨੇ ਮਿੱਟੀ ਦਾ ਭਾਂਡਾ ਬਣਾਇਆ ਪਰ ਜਦ ਉਹ ਅਚਾਨਕ ਵਿਗੜ ਗਿਆ ਤਾਂ ਯਹੋਵਾਹ ਦਾ ਵਚਨ ਮੇਰੇ ਕੋਲ ਇਹ ਕਹਿੰਦੇ ਆਇਆ ਕਿ ਹੇ ਇਸਰਾਈਲ ਦੇ ਘਰਾਨੇ ਕੀ ਮੈਂ ਤੇਰੇ ਨਾਲ ਇਸ ਘੁਮਿਆਰ ਦੀ ਤਰ੍ਹਾਂ ਨਹੀਂ ਕਰ ਸਕਦਾ ? ਯਹੋਵਾਹ ਨੇ ਕਿਹਾ। ਜਿਵੇਂ ਮਿਟੀ ਘੁਮਿਆਰ ਦੇ ਹੱਥ ਵਿਚ ਹੈ। 

ਤਿਵੇਂ ਹੀ ਤੁਸੀਂ ਮੇਰੇ ਹੱਥ ਵਿਚ ਹੋ (ਯਿਰਮੀਯਾਹ 18:5,6) 

ਪਰ ਪ੍ਰਮੇਸ਼ਰ ਇਸ ਹੱਕ ਦਾ ਪ੍ਰਯੋਗ ਕਿਵੇਂ ਕਰਦਾ ਹੈ ? ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਵਿਖੇ ਬੋਲਾਂ ਕਿ ਮੈਂ ਉਸ ਨੂੰ ਪੁੱਟ ਸੁਟਾਂਗਾ, ਢਾਹ ਦਿਆਂਗਾ ਅਤੇ ਨਾਸ਼ ਕਰਾਂਗਾ ਅਤੇ ਜੇ, ਉਹ ਕੌਮ ਜਿਸ ਦੇ ਵਿਖੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ ਤਦ ਮੈਂ ਵੀ ਉਸ ਬਦੀ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਦੇ ਨਾਸ਼ ਕਰਨ ਲਈ ਸੋਚੀ ਸੀ ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਪਾਤਸ਼ਾਹੀ ਵਿਖੇ ਬੋਲਾਂ ਕਿ ਉਸ ਨੂੰ ਬਣਾਵਾਂਗਾ ਅਤੇ ਲਾਵਾਂਗਾ ਅਤੇ ਜੇ ਉਹ ਮੇਰੀ ਨਿਗਾਹ ਵਿਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨੂੰ ਨਾ ਸੁਣੇ ਤਾਂ ਮੈਂ ਉਸ ਦੀ ਭਲਾਈ ਤੋਂ ਪਛਤਾਵਾਂਗਾ ਜਿਹੜੀ ਮੈਂ ਭਲਾਈ ਉਸ ਦੇ ਨਾਲ ਕਰਨ ਲਈ ਆਖਿਆ ਸੀ । 

(ਯਿਰਮਿਯਾਹ 18:7-10) 

‘ਜੇ ਕੋਈ ਬੁਰਿਆਈ ਕਰਦਾ ਹੋਵੇ ਅਤੇ ਆਪਣੀ ਬੁਰਿਆਈ ਨੂੰ ਛੱਡ ਕੇ ਪ੍ਰਮੇਸ਼ਰ ਵੱਲ ਮੁੜਦਾ ਹੈ ਤਾਂ ਪ੍ਰਮੇਸ਼ਰ ਵੀ ਆਪਣੇ ਨਿਆਂ ਤੋਂ ਅਤੇ ਜੋ ਸਜ਼ਾ ਦੇਣਾ ਉਸ ਨੇ ਉਸ ਤੋਂ ਪਛਤਾਉਂਦਾ ਹੈ ਅਤੇ ਕ੍ਰਿਪਾ ਪ੍ਰਗਟ ਕਰਦਾ ਹੈ ਅਤੇ ਇਸ ਹੱਦ ਆਪਣੇ ਸਰਵਸਤਾਵਾਨ ਹੋਣ ਦੇ ਹੱਕ ਨੂੰ ਇਸਤੇਮਾਲ ਕਰਦਾ ਹੈ । ਸੋਚਿਆ ਸੀ ਤਕ ਪ੍ਰਮੇਸ਼ਰ 

ਬਰਬਾਦੀ ਲਈ ਗੁਸੇ ਦੇ ਭਰੇ ਭਾਂਡੇ 

ਰੋਮੀਆਂ 9 : 22-23 ਵੀ ਇਸੇ ਗੱਲ ਨੂੰ ਪ੍ਰਗਟ ਕਰਦਾ ਹੈ, ਭਾਵੇਂ ਇਹ ਆਇਤਾਂ ਰੱਦੇ ਜਾਣ ਦੇ ਸਿਧਾਂਤ ਦੇ ਹੱਕ ਵਿਚ ਇਕ ਵੱਡਾ ਸਬੂਤ ਹਨ ਪਰ ਅਸਲ ਵਿਚ ਉਸ ਦੇ ਵਿਰੁਧ ਇਹੀ ਸਭ ਤੋਂ ਵੱਡਾ ਪ੍ਰਮਾਣ ਹੈ। 

22ਵੀਂ ਆਇਤ ਸਾਨੂੰ ਪ੍ਰਮੇਸ਼ਰ ਦੇ ਗੁਸੇ ਦੇ ਭਾਂਡੇ ਜੋ ਬਰਬਾਦੀ ਲਈ ਹਨ, ੳਨ੍ਹਾਂ ਬਾਰੇ ਦਸਦੀ ਹੈ । ਉਨ੍ਹਾਂ ਨੂੰ ਕਿਸ ਨੇ ਬਣਾਇਆ ? ਇਸ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਗਿਆ, ਪਰ ਸਿਰਲੇਖ ਤੋਂ ਇਹ ਸਿੱਧ ਹੁੰਦਾ ਹੈ ਕਿ ਪ੍ਰਮੇਸ਼ਰ ਨੇ ਇਸ ਨੂੰ ਨਹੀਂ ਬਣਾਇਆ। ਕੀ ਇਹ ਕਿਹਾ ਜਾ ਸਕਦਾ ਹੈ ਜੋ ਪ੍ਰਮੇਸ਼ਰ ਨੇ ਉਹਨਾਂ ਨੂੰ ਬਰਬਾਦੀ ਲਈ ਹੀ ਬਣਾਇਆ? ਤਾਂ ਪ੍ਰਮੇਸ਼ਰ ਨੇ ਉਹਨਾਂ ਨੂੰ ਇੰਨੀ ਦੇਰ ਕਿਉਂ ਜਰਿਆ ? ਹੁਣ ਇਸ ਆਇਤ ਅਤੇ 23ਵੀਂ ਆਇਤ ਦਾ ਫਰਕ ਧਿਆਨ ਨਾਲ ਵੇਖੋ ਜਿੱਥੇ ਇਹ ਕਿਹਾ ਗਿਆ ਹੈ ਕਿ ਕ੍ਰਿਪਾ ਦੇ ਬਰਤਨ ਪਹਿਲੇ ਹੀ ਤਿਆਰ ਕੀਤੇ ਗਏ ਹਨ, ਇਸ ਤੋਂ ਇਹ ਬਿਲਕੁਲ ਸਾਫ ਹੋ ਜਾਂਦਾ ਹੈ ਕਿ ਉਹ ਖੁਦ ਹੀ ਬਣੇ ਹਨ, ਪਰ ਤੂੰ ਆਪਣੇ ਕਠੋਰ ਅਤੇ ਨਾ ਪਛਤਾਉਣ ਵਾਲੇ ਦਿਲ ਨਾਲ ਆਪਣੇ ਲਈ ਅੰਤਮ ਸਜ਼ਾ ਵਾਲੇ ਦਿਨ ਲਈ ਸਜ਼ਾ ਇਕੱਠੀ ਕਰ ਰਿਹਾ ਹੈਂ ਜਿਸ ਦਿਨ ਪ੍ਰਮੇਸ਼ਰ ਦਾ ਨਿਆਂ ਪ੍ਰਤੱਖ ਪ੍ਰਗਟ ਹੋਵੇਗਾ। (ਰੋਮੀਆਂ 2 : 5) 

ਪ੍ਰਮੇਸ਼ਰ ਦਾ ਸ਼ਬਦ ਰੱਦੇ ਜਾਣ ਦੇ ਪੂਰਬ ਮਿਥੇ ਨੂੰ ਨਹੀਂ ਜਾਣਦਾ ਬਾਈਬਲ ਵਿਚ ਕਿਤੇ ਇਕ ਵੀ ਐਸਾ ਵਾਕਿਆ ਨਹੀਂ ਜਿਥੇ ਪ੍ਰਮੇਸ਼ਰ ਨੇ ਰੱਦੇ ਜਾਣ ਲਈ ਪੂਰਬ ਮਿਥਿਆ ਹੋਵੇ । ਦੂਜੇ ਸ਼ਬਦਾਂ ਵਿਚ ਇਹ ਕਿ ਕੁਝ ਲੋਕਾਂ ਨੂੰ ਉਸ ਨੇ ਸਦਾ ਦੇ ਨਾਸ਼ ਲਈ ਬਣਾਇਆ ਹੈ ਅਤੇ ਦੂਜੇ ਪਾਸੇ ਜੋ ਕੁਝ ਪ੍ਰਮੇਸ਼ਰ ਨੇ ਆਪਣੇ ਸ਼ਬਦ ਵਿਚ ਆਪਣੇ ਬਾਰੇ ਕਿਹਾ ਹੈ ਉਸ ਦੇ ਉਲਟ ਹੈ। 

ਉਹ ਪ੍ਰਮੇਸ਼ਰ ਸਾਡਾ ਮੁਕਤੀ ਦਾਤਾ ਹੈ ਜੋ ਇਹ ਚਾਹੁੰਦਾ ਹੈ ਕਿ ਸਾਰੇ ਲੋਕ ਬਚ ਜਾਣ ਜਿਸ ਨੇ ਆਪਣਾ ਪੁੱਤਰ ਯਿਸੂ ਮਸੀਹ ਸਭ ਦੀ ਖਾਤਰ ਪ੍ਰਾਸਚਿਤ ਹੋਣ ਲਈ ਦੇ ਦਿੱਤਾ (1 ਤਿਮੋਥੀਉਸ 2 : 4-6) ਤਾਂ ਕਿ ਉਸ ਮੁਕਤੀ ਵਿਚ ਸਭ ਦਾ ਹਿਸਾ ਹੋਵੇ (ਸਾਰੇ ਹੀ ਮੁਕਤੀ ਪਾਉਣ) ਕੀ ਉਹ ਇਹ ‘ਸਭ” ਵਿਚੋਂ ਕੁਝ ਘੱਟ ਕਰਦਾ ਹੈ ਅਤੇ ਇਹ ਕਹਿੰਦਾ ਹੈ ਕਿ ਉਨ੍ਹਾਂ ਦਾ ਹਿੱਸਾ ਮੁਕਤੀ ਵਿਚ ਨਹੀਂ ਬਲਕਿ ਉਹ ਸਦਾ ਲਈ ਨਾਸ ਹੋ ਜਾਣ ? ਇਸ ਪ੍ਰਕਾਰ ਹੋਰ ਵੀ ਕਈ ਆਇਤਾਂ ਹਨ ਜਿਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਮਿਸਾਲ ਦੇ ਤੌਰ ਤੇ ਯੁਹੰਨਾਂ 3 : 16, ਰੋਮੀਆਂ 3 : 22 ਅਤੇ 1 ਯੁਹੰਨਾਂ 2 : 2 ਆਦਿ । 

ਨਹੀਂ, ਪ੍ਰਮੇਸ਼ਰ ਦਾ ਧੰਨਵਾਦ ਹੋਵੇ ਬਲਕਿ ਇਕ ਐਸੀ ਚੋਣ ਹੈ ਜਿਸ ਨਾਲ ਬਚਾਰੇ ਪਾਪੀ ਭੀ ਸਦੀਵੀ ਮਹਿਮਾਂ ਵਿਚ ਪ੍ਰਵੇਸ਼ ਕਰ ਸਕਦੇ ਹਨ ਪਰ ਕਿਤੇ ਵੀ ਪ੍ਰਮੇਸ਼ਰ ਦਾ ਵਚਨ (ਬਾਈਬਲ) ਇਹ ਨਹੀਂ ਦਸਦਾ ਕਿ ਸਜ਼ਾ ਲਈ ਚੋਣ ਹੈ। ਇਸ ਦੇ ਉਲਟ ਪ੍ਰਮੇਸ਼ਰ ਦਾ ਸ਼ਬਦ ਕਹਿੰਦਾ ਹੈ ਕਿ “ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ” (ਪ੍ਰਕਾਸ਼ ਦੀ ਪੋਥੀ 22 : 17) ਅਤੇ ਸਾਡੇ ਮੁਕਤੀ ਦਾਤਾ ਪ੍ਰਮੇਸ਼ਰ ਦੀ ਇਹੋ ਹੀ ਚਾਹ ਹੈ ਕਿ ਸਾਰੇ ਮਨੁਖ ਬਚਾਏ ਜਾਣ ਅਤੇ ਸੱਚ ਦੇ ਗਿਆਨ ਤਕ ਪਹੁੰਚਣ (1 ਤਿਮੋਥੀਉਸ 2 : 4) । 

ਅਤੇ ਜੇ ਅਸੀਂ ਇਹਨਾਂ ਦੋਹਾਂ ਚੀਜ਼ਾਂ ਨੂੰ ਇਕ ਦੂਜੇ ਨਾਲ ਮਿਲਾ ਨਹੀਂ ਸਕਦੇ ਅਰਥਾਤ ਕੁਝ ਲੋਕਾਂ ਦੀ ਜੀਵਨ ਲਈ ਚੋਣ ਅਤੇ ਬਾਕੀ ਸਭ ਲਈ ਪ੍ਰਮੇਸ਼ਰ ਵਲੋਂ ਇਹ ਸਦਾ ਹੈ ਕਿ ਉਸ ਕੋਲ ਆਉਣ (ਯਸਾਯਾਹ 55 : 9) ਤਾਂ ਇਹ ਸਾਡੇ ਲਈ ਜਦ ਪ੍ਰਮੇਸ਼ਰ ਕਹਿੰਦਾ ਹੈ ਕਿ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ ।” ਕਿਹੜਾ ਮਨੁੱਖ ਇਹ ਸੋਚਣ ਦੀ ਹਿੰਮਤ ਕਰੇਗਾ ਕਿ ਉਸ ਦਾ ਦਿਮਾਗ ਇਸ ਕਾਬਿਲ ਹੈ ਕਿ ਪ੍ਰਮੇਸ਼ਰ ਦੀ ਸਮਝ ਅਤੇ ਪ੍ਰਮੇਸ਼ਰ ਦੇ ਰਾਹਾਂ ਨੂੰ ਉਹ ਸਮਝ ਸਕਦਾ ਅਤੇ ਪਰਖ ਸਕਦਾ ਹੈ ਬਲਕਿ ਇਕ ਵਿਸ਼ਵਾਸੀ ਹੀ ਅਬਰਾਹਮ ਦੇ ਨਾਲ ਇਹ ਕਹਿ ਸਕਦਾ ਹੈ ਕਿ ਕੀ ਸਾਰੀ ਧਰਤੀ ਦਾ ਨਿਆਈਂ ਨਿਆਉਂ ਨਾ ਕਰੇਗਾ ? (ਉਤਪਤੀ 18 : 25) 

ਸ਼ੁਭ ਇਛਾਵਾਂ ਨਾਲ, 

ਮਸੀਹ ਵਿਚ ਆਪ ਦਾ ਭਾਈ । 

ਹ. ਲ. ਹਿਜਕੂਪ 

(ਚੁਣੇਂ ਜਾਣਾ) 

(ਪਿਛਲਾ ਪੱਤਰ ਚੱਲਦਾ) 

ਪਿਆਰੇ ਦੋਸਤੋ, 

ਹੁਣ ਇਹ ਪ੍ਰਸ਼ਨ ਪੁਛਿਆ ਜਾ ਸਕਦਾ ਹੈ ਕਿ ਮੈਨੂੰ ਇਹ ਕਿਵੇਂ ਪਤਾ ਲੱਗੇ ਕਿ ਪ੍ਰਮੇਸ਼ਰ ਨੇ ਮੈਨੂੰ ਚੁਣ ਲਿਆ ਹੈ ? 

ਸਭ ਤੋਂ ਪਹਿਲੇ ਸਾਨੂੰ ਇਹ ਪੂਰੀ ਤਰ੍ਹਾਂ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਪ੍ਰਮੇਸ਼ਰ ਦਾ ਸ਼ਬਦ ਚੋਣ ਦੇ ਬਾਰੇ ਕਦੇ ਵੀ ਕਿਸੇ ਗੈਰ ਵਿਸ਼ਵਾਸੀ ਨਾਲ ਗੱਲ ਨਹੀਂ ਕਰਦਾ ਬਾਈਬਲ ਵਿਚ ਜੋ ਪ੍ਰਮੇਸ਼ਰ ਵਲ ਹਾਲੇ ਤੱਕ ਨਹੀਂ ਮੁੜੇ ਉਹਨਾਂ ਨੂੰ ਸਦਾ ਦੇ ਨਾਸ਼ ਲਈ ਗੁਆਚੇ ਹੋਣ ਦੀ ਹਾਲਤ ਵਿਚ ਅਤੇ ਪ੍ਰਮੇਸ਼ਰ ਦੇ ਨਿਆਂ ਹੇਠ ਕਿਹਾ ਜਾਂਦਾ ਹੈ ਅਤੇ ਪ੍ਰਭੂ ਯਿਸੂ ਅਤੇ ਉਸ ਦੇ ਕੰਮ ਨੂੰ ਉਹਨਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਕਿ ਉਹ ਵਿਸ਼ਵਾਸ ਕਰਨ ਅਤੇ ਪ੍ਰਮੇਸ਼ਰ ਦੇ ਬੁਲਾਵੇ ਨਾਲ ਉਹ ਬਦਲ ਜਾਣ । 

ਅਤੇ ਜਦ ਉਹ ਬਦਲ ਜਾਂਦੇ ਹਨ ਅਤੇ ਪ੍ਰਭੂ ਯਿਸੂ ਤੇ ਵਿਸ਼ਵਾਸ ਕਰਦੇ ਹਨ ਤਦ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਪ੍ਰਮੇਸ਼ਰ ਨੇ ਉਹਨਾਂ ਨੂੰ ਚੁਣ ਲਿਆ ਹੈ । ਪਰ ਉਹ ਇਹ ਕਿਵੇਂ ਜਾਣ ਸਕਦੇ ਹਨ। ਇਸ ਦਾ ਉੱਤਰ ਬਾਈਬਲ 1 ਥਸਲੋਨੀਕੀਆਂ 1 : 4-6 ਵਿਚ ਦਿੰਦੀ ਹੈ । ਰਸੂਲ ਲਿਖਦਾ ਹੈ “ਭਾਈਓ ਇਹ ਜਾਣਦੇ ਹੋਏ ਕਿ ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਸੀਂ ਉਸ ਦੇ ਚੁਣੇ ਹੋਏ ਹੋ ਅਤੇ ਫਿਰ ਉਹ ਇਸ ਦਾ ਕਾਰਨ ਵੀ ਦਸਦਾ ਹੈ ਕਿ ਉਹ ਕਿਵੇਂ ਇਸ ਬਾਰੇ ਜਾਣਦਾ ਹੈ ।” ਸਾਡਾ ਅਨੰਦ ਤੁਹਾਡੇ ਨਾਲ ਦੁਨਿਆਵੀ ਹੀ ਨਹੀਂ ਸਗੋਂ ਸਮਰਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਤੁਹਾਡੇ ਕੋਲ ਪਹੁੰਚੇ । ਜਿਵੇਂ ਕਿ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਮਿਤ ਤੁਹਾਡੇ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ ਅਤੇ ਤੁਸੀਂ ਉਸ ਬਚਨ ਨੂੰ ਵੱਡੀ ਬਿਪਤਾ ਵਿਚ ਪਵਿਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਲੱਗ ਪਏ ਹੋ।” 

ਉਸ ਦਾ ਇਹ ਸਬੂਤ ਸੀ ਕਿ ਉਹਨਾਂ ਨੇਂ ਸ਼ਬਦ ਕਬੂਲ ਕਰ ਲਿਆ ਸੀ ਅਤੇ ਜਦ ਕੋਈ ਇੰਜੀਲ ਨੂੰ ਮੰਨਦਾ ਹੈ ਤਾਂ ਉਹ ਪ੍ਰਮੇਸ਼ਰ ਵੱਲੋਂ ਸ਼ਾਂਤੀ ਪ੍ਰਾਪਤ ਕਰਦਾ ਹੈ ਅਤੇ ਉਸ ਦੇ ਚੁਣੇ ਜਾਣ ਦਾ ਇਹੀ ਸਬੂਤ ਹੈ । 

ਚੁਣੇ ਜਾਣ ਬਾਰੇ ਬਾਈਬਲ ਕੀ ਕਹਿੰਦੀ ਹੈ ? 

ਭਾਣੇਂ ਚੁਣੇ ਜਾਣ ਬਾਰੇ ਬਾਈਬਲ ਵਿਚ ਬਹੁਤ ਥਾਂ ਲਿਖਿਆ ਗਿਆ ਹੈ ਜਿਵੇਂ (1 ਪਤਰਸ 1 : 2 ; 2 ਤਿਸੋਥੀਉਸ 1 : 9, ਤੀਸ 1 : 2 ਆਦਿ ਪਰ ਮੁੱਖ ਰੂਪ ਵਿਚ ਇਸ ਸਿੱਖਿਆ ਬਾਰੇ ਰੋਮੀਆ 8 : 29-30 ਅਤੇ ਅਫਸੀਆਂ 1:3-14 ਵਿਚ ਕਿਹਾ ਗਿਆ ਹੈ । 

ਰੋਮੀਆਂ 8 : 29-30 ਵਿਚ ਅਈਂ ਪੜ੍ਹਦੇ ਹਾਂ ਕਿ “ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੇ ਉਨ੍ਹਾਂ ਨੂੰ ਅਗਿਉਂ ਠਹਿਰਾਇਆ ਭਈ ਉਦੇ ਪੁੱਤਰ ਦੇ ਸਰੂਪ ਉਤੇ ਬਣਨ ਭਈ ਉਹ ਬਹੁਤੇ ਭਰਾਵਾਂ ਵਿਚੋਂ ਜੇਠਾ ਹੋਵੇ ਅਤੇ ਜਿਨ੍ਹਾਂ ਨੂੰ ਉਹਨੇ ਅਗਿਉਂ ਠਹਿਰਾਇਆ ਉਸ ਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ ।” 

ਸਭ ਤੋਂ ਪਹਿਲੇ ਅਸੀਂ ਇਹ ਸਿਖਦੇ ਹਾਂ ਕਿ ਪ੍ਰਮੇਸ਼ਰ ਸਾਰੇ ਮਨੁੱਖਾਂ ਨੂੰ ਪਹਿਲੇ ਤੋਂ ਹੀ ਜਾਣਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਉਹਨਾਂ ਦੀ ਹਾਲਤ ਬਾਰੇ ਜਾਣਦਾ ਹੈ ਕਿ ਉਹ ਕਿਵੇਂ ਰਹਿੰਦੇ ਹਨ ਜਾਂ ਉਹ ਉਸ ਵੱਲ ਮੁੜਨਗੇ ਕਿ ਨਹੀਂ ? ਪਰ ਉਹ ਮਨੁੱਖਾਂ ਨੂੰ ਜਾਣਦਾ ਹੈ ਅਤੇ ਅਫਸੀਆਂ 1 : 4 ਸਾਨੂੰ ਦਸਦਾ ਹੈ ਕਿ “ਪਹਿਲੇ ਤੋਂ ਹੀ ਜਾਣਦਾ ਸੀ ।” ਸਦੀਪ ਕਾਲ ਤੋਂ ਅਰਥਾਤ ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲੇ ਤੋਂ ਉਹ ਜਾਣਦਾ ਸੀ ।’ 

ਉਸ ਨੇ ਸਭ ਦੇ ਸਭ ਮਨੁੱਖਾਂ (ਇਕ ਵੀ ਘਟ ਨਹੀਂ) ਨੂੰ ਆਪਣੇ ਪੁੱਤਰ ਦੇ ਸਰੂਪ ਉਤੇ ਅਤੇ ਉਸ ਵਰਗੇ ਬਣਾਇਆ ਹੈ । 

ਚੋਣ ਇਹ ਹੈ ਕਿ ਸਾਡੇ ਪੈਦਾ ਹੋਣ ਤੋਂ ਪਹਿਲੇ, ਆਦਮ ਦੇ ਰਚੇ ਜਾਣ ਤੋਂ ਪਹਿਲੇ ਧਰਤੀ ਅਤੇ ਅਕਾਸ਼ ਦੇ ਰਚੇ ਜਾਣ ਤੋਂ ਪਹਿਲੇ ਜਿਵੇਂ ਉੱਤਪਤੀ 1: 1 ਦਸਦੀ ਹੈ ਪ੍ਰਮੇਸ਼ਰ ਨੇ ਸਾਡੇ ਬਾਰੇ ਸੋਚਿਆ ਅਤੇ ਇਹਦਾ ਦ੍ਰਿੜ ਨਿਸ਼ਚਾ ਕੀਤਾ ਕਿ ਅਸੀਂ ਉਸ ਦੇ ਪੁੱਤਰ ਦੇ ਸਰੂਪ ਤੇ ਹੋਈਏ। ਪ੍ਰਮੇਸ਼ਰ ਦਾ ਵਚਨ ਮਸੀਹ ਦੇ ਬਾਰੇ ਇਹ ਕਹਿੰਦਾ 1:15) ਇੱਥੋਂ ਅਸੀਂ ਇਹ ਵੇਖਦੇ ਹਾਂ ਕਿ ਅਸੀਂ ਉਸ ਦੇ ਸਰੂਪ ਤੇ ਹੋਵਾਂਗੇ । ਬਹੁਤ ਹੈ ਕਿ “ਉਹ ਅਲੱਖ ਪ੍ਰਮੇਸ਼ਰ ਦਾ ਰੂਪ ਅਤੇ ਸਾਰੀ ਸ਼ਰਿਸ਼ਟ ਵਿਚੋਂ ਜੇਠਾ ਹੈ (ਕੁਲਸੀਆਂ ਭਰਾਵਾਂ ਵਿਚ ਉਸ ਦਾ ਪਲੋਠਾ ਹੋਣਾ ਜ਼ਰੂਰੀ ਹੈ । ਭਾਵੇਂ ਉਹਦਾ ਦਰਜਾ ਪਹਿਲਾ ਹੈ ਪਰ ਅਸੀਂ ਵੀ ਉਸੇ ਵਰਗੇ ਹੋਵਾਂਗੇ । 

ਇੱਥੇ ਬੇਸ਼ੱਕ ਪ੍ਰਭ ਆਪਣੇ ਅਨਾਦੀ ਪੱਤਰਤਵ ਵਿਚ ਨਹੀਂ ਹੈ ਬਲਕਿ ਉਹ ਅਨਾਦੀ ਪ੍ਰਮੇਸ਼ਰ ਹੈ ਅਤੇ ਉਹ ਇਕੱਲਾ ਹੀ ਹੈ । ਮਸੀਹ ਜਿਸ ਨੂੰ ਪ੍ਰਮੇਸ਼ਰ ਦਾ ਪੱਤਰ ਕਿਹਾ ਜਾਂਦਾ ਦੇਹਧਾਰੀ ਹੋਇਆ, ਜਿਸ ਨੇ ਸਲੀਬ ਉੱਤੇ ਆਪਣੇ ਕੰਮ ਨੂੰ ਪੂਰਾ ਕੀਤਾ ਅਤੇ ਜਿਸ ਵਿਚ ਪ੍ਰਮੇਸ਼ਰ ਦੀ ਭਰਪੂਰੀ ਹੈ (ਕਲਸੀਆਂ 1: 19-21, ਅਫਸੀਆਂ 1:10, 20-23)1 

ਸਾਡੇ ਲਈ ਕ੍ਰਿਪਾ ਦਾ ਅਰੰਭ ਧਰਤੀ ਅਤੇ ਅਕਾਸ਼ ਦੀ ਉਤਪੱਤੀ ਤੋਂ ਪਹਿਲੇ ਦੇ ਅਨੰਤਕਾਲ ਅਤੇ ਅਕਾਸ਼ ਅਤੇ ਧਰਤੀ ਦੇ ਖ਼ਤਮ ਹੋਣ ਤੋਂ ਬਾਅਦ ਦੇ ਅਨੰਤਕਾਲ ਨਾਲ ਜੁੜਿਆ ਹੋਇਆ ਹੈ । ਪ੍ਰਮੇਸ਼ਰ ਦੇ ਦਿਲ ਦੀ ਪੂਰਨਤਾਈ ਜਿਵੇਂ 1 ਯੂਹੰਨਾ 3 : 2 ਵਿਚ ਦਸੀ ਗਈ ਹੈ, ਨਾਲ ਜੋੜੀ ਗਈ ਹੈ । ਅਸੀਂ ਇਹ ਜਾਣਦੇ ਹਾਂ ਕਿ ਜਦ ਉਹ ਪ੍ਰਗਟ ਹੋਵੇਗਾ ਤਾਂ ਅਸੀ ਵੀ ਉਸ ਵਰਗੇ ਹੋਵਾਂਗੇ ਕਿਉਂਕਿ ਪ੍ਰਮੇਸ਼ਰ ਦੇ ਪੁੱਤਰ ਹੋਣ ਕਰਕੇ ਜਿਹਾ ਉਹ ਹੈ ਤਿਹਾ ਹੀ ਉਸ ਨੂੰ ਵੇਖਾਂਗੇ (ਲੁੱਕਾ 20 : 36) ਅਸੀਂ ਵੀ ਪ੍ਰਮੇਸ਼ਰ ਦੇ ਪੁੱਤਰਾਂ ਵਾਂਗ ਪ੍ਰਗਟ ਹੋਵਾਂਗੇ ਜਦ ਉਹ ਸਾਰੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਂਈ ਬਣਾਵੇਗਾ (ਫਿਲਪੀਆਂ 3 : 21)। 

ਸੱਦੇ ਗਏ, ਧਰਮੀ ਠਹਿਰਾਏ ਗਏ ਅਤੇ ਵਡਿਆਏ ਗਏ 

ਰੋਮੀਆਂ 8 : 30 ਵਿਚ ਪ੍ਰਮੇਸ਼ਰ ਦੀ ਭਰਪੂਰੀ ਅਤੇ ਸਮੇਂ ਦੇ ਸੰਬੰਧ ਨੂੰ ਵੇਖਦੇ ਹਾਂ ਜਦ ਅਸੀਂ ਪੈਦਾ ਹੋਏ ਤਾਂ ਅਸੀਂ ਪਾਪੀ ਸਾਂ ਅਤੇ ਆਪਣੀ ਪਿੱਠ ਪ੍ਰਮੇਸ਼ਰ ਵੱਲ ਭੂਆਂ ਲਈ ਸੀ । ਪਰ ਪ੍ਰਮੇਸ਼ਰ ਆਮ ਸੱਦੇ ਨਾਲ ਹੀ ਸਭ ਲੋਕਾਂ ਨੂੰ ਨਹੀਂ ਬੁਲਾਉਂਦਾ ਹੈ ਕਿ ਉਹ ਉਸ ਵੱਲ ਮੁੜਨ ਬਲਕਿ ਪ੍ਰਮੇਸ਼ਰ ਦਾ ਉਸਾਰੂ ਕੰਮ ਇਹ ਹੈ ਕਿ ਪ੍ਰਮੇਸ਼ਰ ਅਣਹੋਣੀਆਂ ਗਲਾਂ ਨੂੰ ਕਰਦਾ ਹੈ (ਰੋਮੀਆਂ 4: 17) ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਹੈ ਉਨ੍ਹਾਂ ਨੂੰ ਧਰਮੀ ਵੀ ਠਹਿਰਾਇਆ ਹੈ । 

ਹੁਣ ਸਾਰੀਆਂ ਗੱਲਾਂ ਅਸੀਂ ਪ੍ਰਮੇਸ਼ਰ ਵਲੋਂ ਅਤੇ ਉਸ ਦੀ ਭਰਪੂਰੀ ਵੱਲੋਂ ਵੇਖਦੇ ਹਾਂ ਜਦ ਰੋਮੀਆਂ ਦੀ ਪੱਤਰੀ ਲਿੱਖੀ ਗਈ ਸੀ ਤਦ ਸਾਰੇ ਚੁਣੇ ਹੋਏ ਸੱਦੇ ਨਹੀਂ ਗਏ ਸਨ ਅਸਲ ਵਿਚ ਥੋੜ੍ਹੇ ਹੀ ਸੱਦੇ ਗਏ ਸਨ । ਵਿਸ਼ਾ ਤਾਂ ਹੈ ਦੁਨੀਆਂ ਦੇ ਨੀਂਹ ਰੱਖਣ ਤੋਂ ਪਹਿਲੇ ਤੋਂ ਚੁਣੇਂ ਜਾਣੇ ਦਾ ਅਤੇ ਇਥੇ ਇਸ ਦਾ ਸਬੰਧ ਕੇਵਲ ਕਲੀਸੀਆ ਨਾਲ ਹੀ ਹੈ । ਇਸਰਾਈਲ ਅਤੇ ਕਲੀ ਸੀਆ ਦੇ ਉਪਰ ਉਠਾਏ ਜਾਣ ਦੇ ਬਾਦ ਦੇ ਵਿਸ਼ਵਾਸੀ ਭੀ ਸੰਸਾਰ ਦੀ ਉਤਪਤੀ ਤੋਂ ਪਹਿਲੇ ਦੇ ਚੁਣੇ ਹੋਏ ਹਨ (ਪ੍ਰਕਾਸ਼ ਦੀ ਪੋਥੀ 13: 8) 

ਅੱਜ ਵੀ ਅਸਲ ਵਿਚ ਸਾਰੇ ਲੋਕ ਸੱਦੇ ਹੋਏ ਨਹੀਂ ਹਨ ਇਹ ਤਦ ਹੀ ਸੰਭਵ ਹੋਵੇਗਾ ਜਦ ਕਲੀਸੀਆ ਉਪਰ ਉਠਾ ਲਿਆ ਜਾਵੇਗਾ। ਪਰ ਪ੍ਰਮੇਸ਼ਰ ਦੀ ਭਰਪੂਰੀ ਦਸਦੀ ਹੈ ਕਿ ਇਹ ਜਰੂਰ ਹੋ ਕੇ ਰਹੇਗਾ ਇਹੀ ਕਾਰਨ ਹੈ ਕਿ ਨਬੀਆਂ ਦੀ ਬੋਲੀ ਵਿਚ ਇਹ ਇੰਜ ਕਿਹਾ ਜਾਂਦਾ ਹੈ ਜਿਵੇਂ ਇਹ ਹੋ ਚੁੱਕਾ ਹੈ ਭਾਵੇਂ ਰੋਮੀਆਂ 5 : 2 ਦਸਦਾ ਹੈ ਕਿ ਪ੍ਰਮੇਸ਼ਰ ਦਾ ਤੇਜ ਇਕ ਉਮੀਦ ਹੈ ਜਿਵੇਂ ਪਹਿਲੇ ਵੀ ਤੇਜ ਬਾਰੇ ਕਿਹਾ ਗਿਆ ਹੈ ਅਤੇ ਰੋਮੀਆਂ 8 : 11 ਦਸਦਾ ਹੈ ਕਿ ਉਹ ਤੁਹਾਡੀਆਂ ਮਰਨਹਾਰ ਦੇਹੀਆਂ ਨੂੰ ਜਿਵਾਏਗਾ । ਪਰ ਇਹ ਪੱਕਾ ਹੈ ਕਿ ਇਵੇਂ ਹੀ ਹੋਵੇਗਾ। ਸਾਨੂੰ ਇਹ ਦਰਜਾ ਲੈਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹ ਕ੍ਰਿਪਾ ਪਾਈਏ ਜਿਸ ਦੁਆਰਾ ਉਸ ਨੇ ਚੁਣਨਾ ਹੈ ਅਤੇ ਇਸ ਵਿਚ ਉਸ ਨੂੰ ਸਾਡੀ ਮਦਦ ਦੀ ਲੋੜ ਨਹੀਂ ਹੋਵੇਗੀ। ਇਹੀ ਸਾਡੀ ਤਸੱਲੀ ਹੈ । 

ਸਾਡਾ ਪ੍ਰਮੇਸ਼ਰ ਸਾਡਾ ਪਿਤਾ 

ਅਫ਼ਸੀਆਂ 1 : 4,5 ਵਿਚ ਸਾਨੂੰ ਹੋਰ ਵੀ ਵਿਸਥਾਰ ਮਿਲਦਾ ਹੈ । ਤੀਸਰੀ ਆਇਤ ਵਿਚ ਪ੍ਰਮੇਸ਼ਰ ਨੂੰ ਪ੍ਰਭੂ ਯਿਸੂ ਮਸੀਹ ਦਾ ਪ੍ਰਮੇਸ਼ਰ ਅਤੇ ਪਿਤਾ ਕਿਹਾ ਗਿਆ ਹੈ । ਮਨੁੱਖ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਵੀ ਕਹਿੰਦਾ ਹੈ ਕਿ “ਹੇ ਮੇਰੇਪਿਤਾ” (ਮੱਤੀ 27: 46) ਅਤੇ ਪ੍ਰਮੇਸ਼ਰ ਦਾ ਪੁੱਤਰ ਹੋਣ ਦੇ ਨਾਤੇ ਉਹ ਪ੍ਰਮੇਸ਼ਰ ਨੂੰ ਪਿਤਾ ਪ੍ਰਮੇਸ਼ਰ ਕਹਿੰਦਾ ਹੈ (ਯੂਹੰਨਾ 17: 1, 5 : 17, 18 ਆਦਿ)। ਮੁਰਦਿਆਂ ਵਿਚੋਂ ਜੀ ਉਠਣ ਤੋਂ ਬਾਦ ਵੀ ਉਸ ਨੇ ਪ੍ਰਮੇਸ਼ਰ ਨਾਲ ਆਪਣੇ ਇਸ ਰਿਸ਼ਤੇ ਨੂੰ ਦੁਹਰਾਇਆ ਹੈ । “ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾਂਦਾ ਹਾਂ ਅਤੇ ਆਪਣੇ ਪ੍ਰਮੇਸ਼ਰ ਅਤੇ ਤੁਹਾਡੇ ਪ੍ਰਮੇਸ਼ਰ ਕੋਲ ਜਾਂਦਾ ਹਾਂ (ਯੂਹੰਨਾ 20 : 17) ਬੇਸ਼ੱਕ ਇਹ ਫਰਕ ਹਮੇਸ਼ਾ ਹੀ ਬਣਿਆ ਰਹੇਗਾ । ਪ੍ਰਭੂ ਯਿਸੂ ਮਸੀਹ ਸਾਡਾ ਪਿਤਾ ਜਾਂ “ਸਾਡਾ ਪ੍ਰਮੇਸ਼ਰ” ਨਹੀਂ ਕਹਿੰਦਾ । ਉਹ ਬਹੁਤਿਆਂ ਵਿਚ ਪਲੌਠਾ ਹੀ ਰਹਿੰਦਾ ਹੈ । ਪਰ ਹੁਣ ਪ੍ਰਭੂ ਯਿਸੂ ਮਸੀਹ ਦੁਆਰਾ ਸਾਡਾ ਪ੍ਰਮੇਸ਼ਰ ਅਤੇ ਸਾਡਾ ਪਿਤਾ ਬਣ ਗਿਆ ਹੈ। 

ਅਫਸੀਆਂ 1 : 4-5 ਵਿਚ ਇਹ ਹਾਲਤ ਜਿਹੜੀ ਸਾਨੂੰ ਚੁਣੇ ਜਾਣ ਨਾਲ ਪ੍ਰਾਪਤ 

ਹੋਈ ਹੈ । ਉਸ ਦੇ ਵੀ ਇਹ ਗੁਣ ਹਨ। ਚੌਥੀ ਆਇਤ ਵਿਚ ਸਾਡੀ ਥਾਂ ਇਹ ਹੈ ਕਿ ਪ੍ਰਮੇਸ਼ਰ ਸਾਡਾ ਪ੍ਰਮੇਸ਼ਰ ਹੈ ਅਤੇ ਪੰਜਵੀ ਆਇਤ ਵਿਚ ਸਾਡੀ ਥਾਂ ਇਹ ਹੈ ਕਿ ਪ੍ਰਮੇਸ਼ਰ ਸਾਡਾ ਪਿਤਾ ਹੈ ਅਤੇ ਇਸ ਹਾਲਤ ਨੂੰ ਪੂਰੀ ਤਰਾਂ ਪ੍ਰਾਪਤ ਕਰਨ ਲਈ ਮਸੀਹ ਵਿਚ ਅਸੀਂ ਚੁਣੇ ਗਏ ਹਾਂ ਇਹ ਰੁੱਤਬਾ ਅਤੇ ਮਹਿਮਾਂ ਉਸ ਨੂੰ ਆਪਣੇ ਅਧਿਕਾਰਾਂਅਤੇ ਆਪਣੀ ਵਿਅਕਤੀ- ਗਤ ਸ਼ਾਨ ਕਰਕੇ ਮਿਲੀ ਹੈ ਅਤੇ ਅਸੀਂ ਇਹ ਉਸ ਵਿਚ ਪ੍ਰਾਪਤ ਕਰਦੇ ਹਾਂ। 

ਪ੍ਰੇਮ ਵਿਚ ਉਸ ਅੱਗੇ ਪਵਿੱਤਰ ਅਤੇ ਨਿਰਮਲ 

ਅਫਸੀਆਂ 1 : 4 ਨੂੰ ਫਿਰ ਵੇਖੀਏ  ਂ ‘ਜਿਵੇਂ ਉਸ ਨੇ ਸਾਨੂੰ ਜਗਤ ਦੀ ਨੀਂਹ ਰੱਖਣ ਤੋਂ ਪਹਿਲੇ ਚੁਣ ਲਿਆ ਭਈ ਅਸੀਂ ਉਸ ਦੇ ਸਨਮੁੱਖ ਪ੍ਰੇਮ ਵਿਚ ਪਵਿੱਤਰ ਅਤੇ ਨਿਰਮਲ ਹੋਈਏ ।” 

ਇੱਥੇ ਸਾਨੂੰ ਪ੍ਰਮੇਸ਼ਰੀ ਸੁਭਾਅ ਨਾ ਪਤਾ ਲਗਦਾ ਹੈ । ਪ੍ਰਮੇਸ਼ਰ ਆਪਣੇ ਆਪ ਵਿਚ ਪਵਿੱਤਰ ਅਤੇ ਨਿਰਮਲ ਹੈ ਅਤੇ ਉਸ ਦਾ ਸੁਭਾਅ ਪਿਆਰ ਹੈ (1 ਯੂਹੰਨਾ 1: 5, 4: 8-16) ਸਾਨੂੰ ਉਸ ਦੇ ਸੁਭਾਅ ਜਿਹੇ ਹੋਣਾ ਚਾਹੀਦਾ ਹੈ ਅਤੇ ਜਿਵੇਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਹੀ ਹਜ਼ੂਰੀ ਵਿਚ ਜਾਣਾ ਚਾਹੀਦਾ ਹੈ ਪਰ ਉਹ ਲੋਕ ਜਿਨ੍ਹਾਂ ਨੇ ਆਪਣੇ ਆਪ ਨੂੰ ਪਾਪ ਨਾਲ ਭਰਿਸ਼ਟ ਕੀਤਾ ਹੋਇਆ ਹੈ ਉਸ ਦੇ ਨਾਲ ਕਿਵੇਂ ਹੋ ਸਕਦੇ ਹਨ ? ਉਹ ਤਾਂ ਇੰਨਾ ਪਵਿੱਤਰ ਹੈ ਕਿ ਪਾਪ ਵੱਲ ਵੇਖਦਾ ਭੀ ਨਹੀਂ ਅਤੇ ਇਕ ਦਿਨ ਉਹ ਹਰ ਚੀਜ਼ ਨੂੰ ਜੋ ਪਾਪ ਨਾਲ ਜੁੜੀ ਹੋਈ ਹੈ ਅੱਗ ਦੀ ਬਲਦੀ ਝੀਲ ਵਿਚ ਸੁੱਟ ਦੇਵੇਗਾ । ਇਸ ਲਈ ਸਾਨੂੰ ਉਸ ਨੇ ਚੁਣਿਆ ਹੈ ਕਿ ਅਸੀਂ ਉਸ ਦੇ ਸੁਭਾਅ ਵਰਗੇ ਹੋਈਏ ਬਲਕਿ ਪ੍ਰਮੇਸ਼ਰ ਜੋ ਪਿਆਰ ਹੈ ਉਸ ਦੇ ਦਿਲ ਦੀਆਂ ਤਰੰਗਾਂ ਵਿਚ ਉੱਤਰ ਜਾਈਏ ਅਤੇ ਉਸ ਦੇ ਵਿਚਾਰਾਂ ਵਿਚ ਉਤਰ ਜਾਈਏ । ਇਸੇ ਕਰਕੇ ਹੀ ਚੌਥੀ ਆਇਤ ਕਹਿੰਦੀ ਹੈ ਕਿ “ਪ੍ਰੇਮ ਵਿਚ ਅੱਗੋਂ ਹੀ।” 

ਹੌਲੀ ਹੌਲੀ ਜਦ ਅਸੀਂ ਉਸ ਦੇ ਨਾਲ ਹੋ ਜਾਵਾਂਗੇ ਤਦ ਅਸੀਂ ਉਸ ਅੱਗੇ ਪਵਿੱਤਰ ਅਤੇ ਨਿਰਮਲ ਹੋਵਾਂਗੇ । ਤਦ ਜੋ ਵੀ ਸਾਡੇ ਵਿਚ ਪਾਪ ਨੂੰ ਦਰਸਾਉਂਦਾ ਹੈ ਖ਼ਤਮ ਕੀਤਾ ਜਾਵੇਗਾ ਅਰਥਾਤ ਸਾਡੇ ਵਿਚੋਂ ਸਭ ਤਰ੍ਹਾਂ ਦੀਆਂ ਕਮੀਆਂ ਕਮਜ਼ੋਰੀਆਂ ਅਤੇ ਪਾਪਾਂ ਨੂੰ ਖ਼ਤਮ ਕਰ ਦੇਵੇਗਾ ਤਦ ਸਰੀਰ ਦਾ ਸਾਰਾ ਕੰਮ ਖ਼ਤਮ ਹੋ ਜਾਵੇਗਾ । ਪਰ ਸਾਨੂੰ ਪ੍ਰਮੇਸ਼ਰ ਪਹਿਲੇ ਹੀ ਇਸ ਹਾਲਤ ਵਿਚ ਵੇਖਦਾ ਹੈ ਅਤੇ ਉਹ ਸਾਡੀ ਉਸ ਨਵੀਂ ਜ਼ਿੰਦਗੀ ਨੂੰ ਹੀ ਵੇਖਦਾ ਹੈ ਜੋ ਸਾਨੂੰ ਯਿਸੂ ਮਸੀਹ ਨੇ ਦਿੱਤੀ ਹੈ । ਅਸੀਂ ਮਸੀਹ ਵਿਚ ਸ਼ੁਭ ਕਰਮਾਂ ਲਈ ਕੱਢੇ ਗਏ ਹਾਂ ਜੋ ਪ੍ਰਮੇਸ਼ਰ ਨੇ ਅੱਗੇ ਹੀ ਤਿਆਰ ਕੀਤੇ ਸਨ (ਅਫਸੀਆਂ 2 : 10) ਕਿਉਂ ਜੋ ਉਸ ਨੇ ਇਕ ਹੀ ਕੁਰਬਾਨੀ ਦੁਆਰਾ ਉਨ੍ਹਾਂ ਨੂੰ ਜੋ ਪਾਪਾਂ ਤੋਂ ਸ਼ੁੱਧ ਹੋ ਚੁਕੇ ਹਨ । ਸਦਾ ਲਈ ਸੰਪੂਰਨ ਕੀਤਾ ਹੈ (ਇਬਰਾਨੀਆਂ 10 : 14) ਜਿਵੇਂ ਉਹ ਹੈ ਤਿਵੇਂ ਅਸੀਂ ਵੀ ਸੰਸਾਰ ਦੇ ਵਿਚ ਹਾਂ (1 ਯੂਹੰਨਾ 4: 17)। 

ਉਹ ਕਿਹੜੀ ਦਇਆ ਹੈ ਜੋ ਸਾਡੇ ਗ਼ਰੀਬਾਂ ਅਤੇ ਪਾਪੀ ਮਨੁੱਖਾਂ ਦੇ ਉਤੇ ਹੋਈ । 

ਆਪਣੇ ਲਈ ਲੇਪਾਲਕ (ਪੁਤਰ) ਹੋਣ ਲਈ 

ਪ੍ਰਮੇਸ਼ਰ ਦੀ ਹਜ਼ੂਰੀ ਵਿਚ ਸੇਵਕਾਂ ਦੀ ਤਰ੍ਹਾਂ ਰਹਿਣ ਲਈ ਉਪਰ ਲਿਖੀਆਂ ਗੱਲਾਂ ਸਾਡੇ ਵਿਚ ਹੋ ਸਕਦੀਆਂ ਹਨ ਪਰ ਇਹ ਹੀ ਸਭ ਕੁੱਝ ਨਹੀਂ। ਇਕ ਫਰਿਸ਼ਤੇ ਨੂੰ ਵੀ ਪ੍ਰਮੇਸ਼ਰ ਦੀ ਸ਼ਾਨ ਅਤੇ ਪਵਿੱਤਰਤਾਈ ਅਨੁਸਾਰ ਚਲਣਾ ਪੈਂਦਾ ਹੈ। ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਲਈ ਅਗੋਂ ਹੀ ਠਹਿਰਾਇਆ ਗਿਆ ਹੈ । (ਅਫਸੀਆਂ 1 : 5) ਹੁਣ ਇਕ ਬਾਪ ਦਾ ਆਪਣੇ ਬੱਚਿਆਂ ਨਾਲ ਪੱਕਾ ਰਿਸ਼ਤਾ ਹੈ ਅਤੇ ਬੱਚਿਆਂ ਦਾ ਆਪਣੇ ਬਾਪ ਨਾਲ । ਪ੍ਰਮੇਸ਼ਰ ਦੇ ਪੁੱਤਰ ਨੇ ਸਲੀਬ ਉੱਤੇ ਆਪਣੇ ਕੰਮ ਨੂੰ ਪੂਰਾ ਕਰਕੇ ਅਤੇ ਮੁਰਦਿਆਂ ਵਿਚੋਂ ਜੀ ਉੱਠਣ ਤੋਂ ਬਾਅਦ ਸਾਨੂੰ ਵੀ ਆਪਣੀ ਥਾਂ ਲਿਆਂਦਾ ਹੈ ਤਾਂ ਕਿ ਅਸੀਂ ਵੀ ਪ੍ਰਮੇਸ਼ਰ ਦੀ ਸੰਤਾਨ ਹੋਈਏ । ਪਰ ਇੱਥੇ ਅਫਸੀਆਂ ਦੀ ਪੱਤਰੀ ਵਿਚ ਅਸੀਂ ਇਹ ਸਿਖਦੇ ਹਾਂ ਕਿ ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲੇ ਹੀ ਸਾਨੂੰ ਚੁਣ ਲਿਆ ਗਿਆ ਸੀ ਅਤੇ ਪ੍ਰਮੇਸ਼ਰ ਨੇ ਪਹਿਲੇ ਹੀ ਸੋਚ ਲਿਆ ਸੀ ਕਿ ਅਸੀਂ ਇਹ ਰੁਤਬਾ ਪਾਈਏ । ਪਰ ਪ੍ਰਮੇਸ਼ਰ ਨੇ ਇਹ ਕਿਉਂ ਕੀਤਾ ? ਇਹ ਉਸ ਦੇ ਮਨ ਦੀ ਖੁਸ਼ੀ ਸੀ । ਉਸ ਦਾ ਆਪਣਾ ਪਿਆਰ ਹੀ ਇਸ ਕ੍ਰਿਪਾ ਦਾ ਮੂਲ ਹੈ । 

ਮਸੀਹੀਅਤ ਵਿਚ ਅਨੰਤਕਾਲ ਦੀ ਵਿਸ਼ੇਸ਼ਤਾ 

ਪਰ ਇਨ੍ਹਾਂ ਆਇਤਾਂ ਵਿਚੋਂ ਇਕ ਹੋਰ ਸਿੱਟਾ ਕੱਢਿਆ ਜਾਂਦਾ ਹੈ ਕਿ ਪ੍ਰਮੇਸ਼ਰ ਨੇ ਮਸੀਹ ਨਾਲ ਸਾਨੂੰ ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲੇ ਹੀ ਚੁਣ ਲਿਆ ਹੈ । ਇਹ ਚੋਣ ਪੂਰੀ ਤਰ੍ਹਾਂ ਸਮੇਂ ਤੋਂ ਬਾਹਰ ਅਰਥਾਤ ਅਨੰਤ ਸਮੇਂ ਲਈ ਚੋਣ ਹੈ ਅਤੇ ਇਹ ਇਸ ਧਰਤੀ ਉੱਤੇ ਹੀ ਨਹੀਂ ਹੈ । ਤੀਜੀ ਆਇਤ ਦਸਦੀ ਹੈ ਕਿ “ਸਰਗੀ ਥਾਵਾਂ ਵਿਚ ਆਤਮਕ ਬਰਕਤਾਂ ਨਾਲ ਬਰਕਤ ਦਿੱਤੀ ।” ਇਸ ਧਰਤੀ ਉੱਤੇ ਇਸਰਾਈਲ ਕੰਮ ਪ੍ਰਮੇਸ਼ਰ ਵੱਲੋਂ ਇਕ ਚੁਣੀ ਹੋਈ ਕੌਮ ਹੈ । (ਕੁਚ 19: 5) (ਲੇਵੀਆਂ 25 : 2-23, ਵਿਵਸਥਾ ਸਾਰ 7 : 6) ਪਰ ਮੱਤੀ 25 : 31 ਵਿਚ ਭੇਡਾਂ ਕਿਹਾ ਗਿਆ ਹੈ । ਸੰਸਾਰ ਦੇ ਮੁੱਢ ਤੋਂ ਪਹਿਲਾਂ ਹੀ ਜੋ ਰਾਜ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਸ ਦੇ ਵਾਰਸ ਹੋਵੇ । ਰਾਜ ਇਕ ਜਿਸਮਾਨੀ ਬਰਕਤ ਹੈ ਜੋ ਸਮੇਂ ਨਾਲ ਜੁੜੀ ਹੋਈ ਹੈ । (ਦੁਨੀਆਂ ਦੀ ਨੀਂਹ ਰੱਖਣ ਤੋਂ ਹੀ) । 

ਇਸ ਤੋਂ ਬਾਅਦ ਜੋ ਖਾਸ ਰੁਤਬਾ ਅਸੀਂ ਪਾਉਂਦੇ ਹਾਂ। ਅਸੀਂ ਇਕ ਸੰਘਠਤ (ਮਸੀਹੀਅਤ) ਨਾਲ ਸੰਬੰਧਤ ਹਾਂ ਅਤੇ ਇਕ ਸਰੀਰ (ਕਲੀਸੀਆ) ਨਾਲ ਸੰਬੰਧਤ ਹਾਂ ਜੋ ਪੂਰੀ ਤਰ੍ਹਾਂ ਸਮੇਂ ਦੀ ਹੱਦ ਤੋਂ ਬਾਹਰ ਹੈ। ਉਹਨਾਂ ਦਾ ਮੂਲ ਮਸੀਹ ਵਿਚ ਦੁਨੀਆਂ ਦੀ ਨੀਂਹ ਰੱਖਣ ਤੋਂ ਪਹਿਲੇ ਤੋਂ ਹੈ। ਉਹ ਇਸ ਸੰਸਾਰ ਦੇ ਨਹੀਂ ਹਨ (ਯੂਹੰਨਾ 17 : 14) ਅਤੇ ਇਸ ਸੰਸਾਰ ਦੇ ਖਤਮ ਹੋਣ ਤੋਂ ਬਾਅਦ ਵਿਚ ਵੀ ਇਸੇ ਪ੍ਰਕਾਰ ਰਹਿਣਗੇ । ਉਨ੍ਹਾਂ ਵਿਚ ਰੂਹਾਨੀ ਅਤੇ ਅਨਾਦੀ ਗੁਣ ਹਨ ਅਤੇ ਇਹ ਸਾਨੂੰ ਮਸੀਹੀਅਤ ਦੇ ਸੁਭਾ ਬਾਰੇ ਖਾਸ ਜਾਣੂੰ ਕਰਾਉਂਦੇ ਹਨ । 

ਇਹੀ ਕਾਰਨ ਹੈ ਕਿ ਅਫਸੀਆਂ 1 : 3-5 ਅਤੇ ਜਿੰਨੇ ਇਸ ਦੇ ਨਾਲ ਹਨ, ਉਹਨਾਂ ਬਾਰੇ ਕਿਸੇ ਵੀ ਜ਼ੁੰਮੇਵਾਰੀ ਬਾਰੇਕੁਝ ਨਹੀਂ ਦਸਦਾ । ਇਹ ਤਾਂ ਤਦ ਸ਼ੁਰੂ ਹੋਇਆ ਜਦ ਆਦਮ ਰੱਚਿਆ ਗਿਆ ਅਤੇ ਉਸ ਨੂੰ ਅਦਨ ਦੇ ਬਾਗ ਵਿਚ ਰੱਖਿਆ ਗਿਆ ਅਤੇ ਇਸ ਦਾ ਅੰਤ ਮਹਾਨ ਚਿੱਟੇ ਸਿੰਘਾਸਨ ਦੇ ਨਿਆਂ ਤੋਂ ਬਾਅਦ ਹੋਵੇਗਾ । (ਪ੍ਰਕਾਸ਼ ਦੀ ਪੋਥੀ 20)। 

ਅਦਨ ਦੇ ਬਾਗ ਵਿਚ ਦੋ ਰੁੱਖ ਸਨ । ਉੱਥੇ ਇਕ ਰੁੱਖ ਚੰਗੇ ਤੇ ਬੁਰੇ ਦੇ ਗਿਆਨ ਦਾ ਸੀ ਜੋ ਜ਼ੁੰਮੇਵਾਰੀ ਨੂੰ ਦਰਸਾਉਂਦਾ ਹੈ ਜਿਵੇਂ ਕਿ ਜਿਸ ਦਿਨ ਤੂੰ ਇਸ ਦੇ ਫਲ ਨੂੰ ਖਾਵੇਂਗਾ ਜਰੂਰ ਮਰ ਜਾਵੇਂਗਾ ਅਤੇ ਉੱਥੇ ਇਕ ਹੋਰ ਰੁੱਖ ਜੀਵਨ ਦਾ ਰੁੱਖ ਸੀ ਜੋ ਜੀਵਨ ਦੇ ਨਿਯਮ ਨੂੰ ਪ੍ਰਗਟ ਕਰਦਾ ਹੈ । ਪਹਿਲੇ ਰੁੱਖ ਤੋਂ ਆਦਮ ਨੇ ਖਾਧਾ ਪਰ ਦੂਜੇ ਰੁੱਖ ਤੋਂ ਨਾ ਖਾ ਸਕਿਆ ਅਤੇ ਉਸ ਨੇ ਸਜ਼ਾ ਕਰਕੇ ਮੌਤ ਨੂੰ ਪਾ ਲਿਆ । 

ਸਲੀਬ ਤੋਂ ਅਸੀਂ ਦੋ ਰੁੱਖ ਇਕੱਠੇ ਹੋਏ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਨੇਂ ਵਿਸ਼ਵਾਸ ਕਰਨ ਵਾਲਿਆਂ ਦੀ ਜੁਮੇਵਾਰੀ ਆਪਣੇ ਉੱਤੇ ਚੁੱਕ ਲਈ ਅਤੇ ਮੁਰਦਿਆਂ ਵਿਚੋਂ ਜੀ ਉਠਿਆ ਹੋਣ ਕਰਕੇ ਉਹਨਾਂ ਨੂੰ ਜ਼ਿੰਦਗੀ ਦੇ ਦਿੱਤੀ ਹੈ। ਉਹ ਜੀਵਨ ਦਾ ਰੁਖ ਹੈ । 

ਪਰ ਇਸ ਧਰਤੀ ਉੱਤੇ ਇਹ ਸਭ ਕੁਝ ਸਮੇਂ ਸਿਰ ਹੋਇਆ, ਫਿਰ ਵੀ ਪ੍ਰਮੇਸ਼ਰ ਦੀ ਅਨਾਦੀ ਯੋਜਨਾ ਨੇਂ ਇਸ ਨੂੰ ਨਹੀਂ ਬਣਾਇਆ ਪਰ ਇਹ ਜ਼ਰੂਰੀ ਸੀ ਅਤੇ ਇਸ ਲਈ ‘ਉਸ ਵਿਚ’ ‘ਮਸੀਹ ਵਿਚ’ ਚੋਣ ਹੋਈ ਅਤੇ ਸਲੀਬ ਤੋਂ ਬਾਅਦ ਪ੍ਰਮੇਸ਼ਰ ਦੀ ਯੋਜਨਾ ਦੀ ਪੂਰੀ ਰੂਪ ਰੇਖਾ ਪ੍ਰਗਟ ਹੋਈ ਅਤੇ ਜਦ ਦੂਸਰਾ ਆਦਮ ਨਵੀਂ ਸ਼ਿਟ ਦਾ ਅਰਥਾਤ ਪ੍ਰਮੇਸ਼ਰ ਦੇ ਪਰਿਵਾਰ ਦਾ ਮੁੱਖੀ ਬਣਿਆ । 

ਪ੍ਰਮੇਸ਼ਰ ਦੇ ਵਿਚਾਰਾਂ ਦੀ ਡੂੰਘਿਆਈ ਨੂੰ ਤੱਕਣਾ, ਉਸ ਦੀ ਬੁੱਧ ਨੂੰ ਸਲਾਉਣਾ ਅਤੇ ਤਦ ਇਹ ਸੋਚਣਾ ਕਿ ਉਹਦੇ ਵਿਚਾਰਾਂ ਅਤੇ ਸੋਚਾਂ ਪਿੱਛੇ ਅਸੀਂ ਹੀ ਸਾਂ, ਕਿੰਨਾ ਸੋਹਣਾ ਹੈ। 

ਸ਼ੁਭ ਇਛਾਵਾਂ ਨਾਲ 

ਮਸੀਹ ਵਿਚ ਤੁਹਾਡਾ ਭਾਈ ਹ. ਲ. ਹਿਜਕੂਪ 

ਮਸੀਹ ਸਾਡਾ ਮਹਾਂਜਾਜਕ 

ਪਿਆਰੇ ਦੋਸਤੋ, 

ਜਦ ਕੱਈ ਇਹ ਮਹਿਸੂਸ ਕਰਦਾ ਹੈ ਕਿ ਇਕ ਵਿਸ਼ਵਾਸ਼ੀ ਕੋਲ ਕੀ ਹੈ ਤਾਂ ਉਹ ਸੋਚਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਉਂਕਿ ਉਹ ਜਾਣਦਾ ਹੈ ਕਿ ਉਸ ਦੇ ਸਾਰੇ ਗੁਨਾਹ ਮੁਆਫ ਕੀਤੇ ਗਏ ਹਨ ਅਤੇ ਪ੍ਰਮੇਸ਼ਰ ਨਾਲ ਉਸਦਾ ਮੇਲ ਹੋ ਚੁੱਕਾ ਹੈ ਹੈ ਨਵੇਂ ਜਨਮ ਨਾਲ ਉਸ ਨੂੰ ਨਵਾਂ ਸੁਭਾਅ ਮਿਲਿਆ ਹੈ ਅਤੇ ਰਹਾਨੀ ਜ਼ਿੰਦਗੀ ਮਿਲੀ ਹੈ ਜੋ ਪਾਪ ਨਹੀਂ ਕਰਦੀ । ਪ੍ਰਮੇਸ਼ਰ ਨੇ ਉਸ ਦੇ ਪੁਰਾਣੇ ਸੁਭਾਅ ਦਾ ਨਿਆਉਂ ਸਲੀਬ ਉੱਤੇ ਕੀਤਾ ਹੈ ਅਤੇ ਉਸ ਨੂੰ ਦੂਰ ਸੁੱਟ ਦਿੱਤਾ ਹੈ । ਇਸ ਲਈ ਪ੍ਰਮੇਸ਼ਰ ਉਸ ਨੂੰ ਨਵੀਂ ਜ਼ਿੰਦਗੀ ਵਿਚ ਵੇਖਦਾ ਹੈ ਅਤੇ ਹੁਣ ਜੋ ਵੀ ਮਸੀਹ ਵਿਚ ਹਨ ਉਹਨਾਂ ਤੇ ਸਜ਼ਾ ਦਾ ਹੁਕਮ ਨਹੀਂ । ਪਵਿੱਤਰ ਆਤਮਾ ਉਸ ਵਿਚ ਵਾਸ ਕਰਦਾ ਹੈ । ਉਸ ਨੂੰ ਸ਼ੈਤਾਨ ਦੀ ਤਾਕਤ ਤੋਂ ਦੁਨੀਆਂ ਤੋਂ ਅਤੇ ਪਾਪ ਤੋਂ ਛੁੜਾ ਕੇ ਪ੍ਰਮੇਸ਼ਰ ਦੀ ਸੇਵਾ ਲਈ ਅਜ਼ਾਦ ਕੀਤਾ ਗਿਆ ਹੈ ਅਤੇ ਹੁਣ ਉਹ ਮਸੀਹ ਵਿਚ ਸਵੀਕਾਰ ਕੀਤਾ ਹੋਇਆ ਹੈ। ਉਹ ਪ੍ਰਮੇਸ਼ਰ ਦੀ ਵੱਡਿਆਈ ਵਿਚ ਮਾਣ ਕਰ ਸਕਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਉਹ ਉਸੇ ਲਈ ਹੀ ਬਣਾਇਆ ਗਿਆ ਹੈ। 

ਹੁਣ ਜਿਥੋਂ ਤਕ ਅਨੰਤਕਾਲ ਅਤੇ ਸਵਰਗ ਦੀ ਗੱਲ ਹੈ, ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਪ੍ਰਮੇਸ਼ਰ ਦੇ ਬੱਚੇ ਦੀਆਂ ਲੋੜਾਂ ਹਨ ਕਿਉਂਕਿ ਉਹ ਪ੍ਰਮੇਸ਼ਰ ਦਾ ਪੁੱਤਰ ਅਤੇ ਸਵਰਗ ਉੱਤੇ ਇਕ ਅਜਨਬੀ ਹੈ ਅਤੇ ਉਹ ਇਕ ਯਾਤਰੂ ਹੈ, ਜੋ (ਫਿਲਪੀਆਂ 3 : 20) ਇਸ ਤੋਂ ਇਲਾਵਾ ਉਹ ਸ਼ੈਤਾਨ ਦੀ ਇਹ ਸੱਚ ਹੈ ਕਿ ਉਮ ਇਸ ਧਰਤੀ ਉੱਤੇ ਕਈ ਦਾ ਵਾਸੀ ਹੈ ਅਤੇ ਧਰਤੀ ਸਵਰਗ ਨੂੰ ਜਾ ਰਿਹਾ ਹੈ । ਤਾਕਤ ਤੋਂ ਅਜ਼ਾਦ ਕੀਤਾ ਗਿਆ ਹੈ ਅਤੇ ਦਿਲੋਂ ਪ੍ਰਮੇਸ਼ਰ ਦੀ ਸੇਵਾ ਕਰਨੀ ਚਾਹੁੰਦਾ ਹੈ ਅਤੇ ਇਕਦਮ ਸ਼ੈਤਾਨ ਦੇ ਅਤੇ ਜੋ ਪ੍ਰਮੇਸ਼ਰ ਵੱਲ ਨਹੀਂ ਮੁੜੇ ਉਹਨਾਂ ਦੇ ਵਿਰੁੱਧ ਹੋ ਜਾਂਦਾ ਹੈ । ਬੇਸ਼ੱਕ ਸ਼ੈਤਾਨ ਦਾ ਇਹ ਕੰਮ ਹੈ ਕਿ ਉਹ ਲੋਕਾਂ ਨੂੰ ਪ੍ਰਮੇਸ਼ਰ ਦੇ ਹੁਕਮ ਮੰਨਣ ਤੋਂ ਰੋਕੇ ਅਤੇ ਇਸੇ ਲਈ ਹੀ ਉਹ ਆਪਣੀ ਸਾਰੀ ਤਾਕਤ ਅਤੇ ਚਲਾਕੀ ਇਕ ਵਿਸ਼ਵਾਸ਼ੀ ਦੇ ਵਿਰੁੱਧ ਲਾ ਦਿੰਦਾ ਹੈ ਤਾਂ ਕਿ ਉਹ ਉਸ ਨੂੰ ਪਾਪ ਕਰਨ ਲਈ ਉਕਸਾਏ ਅਤੇ ਪ੍ਰਮੇਸ਼ਰ ਦੇ ਹੁਕਮਾਂ ਨੂੰ ਨਾ ਮੰਨਣ ਦੇਵੇ । ਅਵਿਸ਼ਵਾਸ਼ੀਆਂ ਨਾਲ ਇਹ ਸਭ ਕਰਨ ਵਿਚ ਉਸ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਕਿਉਂਕਿ ਉਹ ਤਾਂ ਆਪਣੇ ਸੁਭਾਅ ਕਰਕੇ ਹੀ ਪ੍ਰਮੇਸ਼ਰ ਦੇ ਹੁਕਮਾਂ ਨੂੰ ਮੰਨਣਾ ਨਹੀਂ ਚਾਹੁੰਦੇ । ਉਹਨਾਂ ਦੇ ਦਿਲ ਪਾਪ ਨੂੰ ਲੋਚਦੇ ਹਨ ਅਤੇ ਜਦ ਉਹ ਪਾਪ ਕਰਦੇ ਹਨ ਉਹਨਾਂ ਦੇ ਦਿਲ ਅਰਾਮ ਪਾਉਂਦੇ ਹਨ (ਉਤਪੱਤੀ 6 : 5, ਮਰਕੁਸ 7: 20-23, ਰੋਮੀਆਂ 3 : 10-20) । ਇਹ ਸੰਸਾਰ ਅਤੇ ਸਮਾਜ ਇਸੇ ਹੀ ਨੀਂਹ ਉੱਤੇ ਬਣਾਏ ਗਏ ਹਨ ਤਾਂ ਕਿ ਉਹ ਪ੍ਰਮੇਸ਼ਰ ਦੇ ਆਸਰੇ ਨਾ ਰਹਿਣ ਬਲਕਿ ਆਪਣੇ ਹੀ ਵਿਚਾਰਾਂ ਅਨੁਸਾਰ ਰਹਿਣ (ਉਤਪਤੀ 9 : 1, 11 : 4-9) ਕਿਉਂਕਿ ਮਨੁੱਖ ਅਜ਼ਾਦ ਨਹੀਂ ਰਹਿ ਸਕਦਾ, ਇਸ ਲਈ ਉਸ ਨੇ ਸ਼ੈਤਾਨ ਨੂੰ ਆਪਣਾ ਪਾਤਸ਼ਾਹ ਮੰਨ ਲਿਆ ਹੈ ਅਤੇ ਪ੍ਰਮੇਸ਼ਰ ਦੇ ਪੁੱਤਰ ਨੂੰ ਰੱਦ ਕਰ ਕੇ ਸ਼ੈਤਾਨ ਨੂੰ ਆਪਣਾ ਰੱਬ ਮੰਨ ਲਿਆ ਹੈ (ਯੂਹੰਨਾ 12 : 31 ਅਤੇ 2 ਕੁਰਿੰਥੀਆਂ 4 : 4) । 

ਮਸੀਹੀ ਲੋਕਾਂ ਦੇ ਕੰਮ ਦੁਨੀਆਂ ਦੇ ਉਦਮਾਂ ਦੇ ਬਿਲਕੁਲ ਉਲਟ ਹੁੰਦੇ ਹਨ। ਦੁਨਿਆਵੀ ਮਨੁੱਖ ਇਸੇ ਕਰਕੇ ਹੀ ਮਸੀਹੀ ਲੋਕਾਂ ਦਾ ਦਿਲੀ ਦੁਸ਼ਮਣ ਹੁੰਦਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਇਹ ਮਸੀਹੀ ਉਹਨਾਂ ਨੂੰ ਪ੍ਰੇਸ਼ਾਨ ਕਰਦੇ ਹਨ। ਗੈਰ ਵਿਸ਼ਵਾਸ਼ੀਆਂ ਨੂੰ ਪ੍ਰਭੂ ਯਿਸੂ ਮਸੀਹ ਯੂਹੰਨਾ 7 : 7 ਵਿਚ ਕਹਿੰਦਾ ਹੈ “ਜਗਤ ਤੁਹਾਨੂੰ ਨਫ਼ਰਤ ਨਹੀਂ ਕਰਦਾ ਪਰ ਮੈਨੂੰ ਕਰਦਾ ਹੈ ਕਿਉਂਕਿ ਮੈਂ ਇਹ ਗਵਾਹੀ ਦਿੰਦਾ ਹਾਂ ਕਿ ਇਸ ਦੇ ਕੰਮ ਬੁਰੇ ਹਨ ।” ਪਰ ਵਿਸ਼ਵਾਸ਼ੀਆਂ ਬਾਰੇ ਯੂਹੰਨਾ 17 : 14 ਸੰਸਾਰ ਉਹਨਾਂ ਨੂੰ ਨਫਰਤ ਕਰਦਾ ਹੈ ਕਿਉਂਕਿ ਉਹ ਇਸ ਪ੍ਰਭੂ ਯਿਸੂ ਸੰਸਾਰ ਦੇ ਕਹਿੰਦਾ ਹੈ ਕਿ ਨਹੀਂ ਜਿਵੇਂ ਮੈਂ ਇਸ ਸੰਸਾਰ ਦਾ ਨਹੀਂ ਹਾਂ ।” ਅਤੇ ਯੂਹੰਨਾ 16 : 33 ਵਿਚ ਪ੍ਰਭੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ “ਇਸ ਦੁਨੀਆਂ ਵਿਚ ਤੁਹਾਡੇ ਲਈ ਦੁੱਖ ਹਨ ।” 

ਇਕ ਮਸੀਹੀ ਤਾਂ ਹੀ ਦੁਨੀਆਂ ਵਲੋਂ ਸਵੀਕਾਰ ਕੀਤਾ ਜਾਵੇਗਾ ਜੇਕਰ ਉਹ ਮਸੀਹ ਨੂੰ ਪ੍ਰਗਟ ਨਾ ਕਰੇ ਅਰਥਾਤ ਆਪਣੇ ਆਪ ਨੂੰ ਮਸੀਹੀ ਪ੍ਰਗਟ ਨਾ ਕਰੋ ਬਲਕਿ ਸ਼ੈਤਾਨ ਨਾਲ ਰਲ ਜਾਵੇ । ਯਥਾਰਥ ਤੌਰ ਤੇ ਆਪਣੇ ਆਪ ਨੂੰ ਸ਼ੈਤਾਨ ਦੀ ਸ਼ੈਤਾਨੀ ਦੇ ਹਵਾਲੇ ਕਰ ਦੇਵੇ । ਪਰ ਇਹ ਸਭ ਕਰਨ ਨਾਲ ਪ੍ਰਮੇਸ਼ਰ ਵਲੋਂ ਉਸ ਦਾ ਵਿਸ਼ਵਾਸ਼ ਖਤਮ ਹੋ ਜਾਵੇਗਾ । ਇਸ ਤਰ੍ਹਾਂ ਈਸਾਈ ਪ੍ਰਮੇਸ਼ਰ ਦੇ ਦੁ ਸ਼ਮਣ ਦਾ ਇਕ ਪੱਕਾ ਸਾਂਝੀਵਾਲ ਹੋ ਜਾਵੇਗਾ । 

ਇਥੋਂ ਹੀ ਮਜੀਹੀ ਜੰਗ ਸ਼ੁਰੂ ਹੁੰਦੀ ਹੈ । ਸ਼ੈਤਾਨ ਆਉਂਦਾ ਹੈ ਅਤੇ ਉਸ ਨੂੰ ਪਾਪ ਵਿਚ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਉਹ ਹੌਲੀ ਹੌਲੀ ਉਸ ਦੇ ਕੰਨਾਂ ਵਿਚ ਗੰਦੇ ਅਤੇ ਪਾਪ ਭਰੇ ਵਿਚਾਰ ਪਾਉਂਦਾ ਹੈ । ਉਹ ਉਸ ਨੂੰ ਗੰਦੀਆਂ ਚੀਜ਼ਾਂ ਦਿਖਾਉਂਦਾ ਹੈ । ਉਹ ਉਸ ਨੂੰ ਸ਼ੈਤਾਨੀ ਗੱਲਾਂ ਸੁਣਾਉਂਦਾ ਹੈ ਅਤੇ ਉਸ ਨੂੰ ਗੰਦੀਆਂ ਥਾਵਾਂ ਤੇ ਲਿਜਾਂਦਾ ਹੈ ਅਤੇ ਇਸ ਦੇ ਬਾਵਜੂਦ ਵੀ ਮਸੀਹੀ ਇਹ ਸਭ ਕੁਝ ਹੋਣ ਦੇ ਬਾਵਜੂਦ ਸਾਰੇ ਸੰਸਾਰ ਨਾਲ ਨਫ਼ਰਤ ਪ੍ਰਗਟ ਕਰਦਾ ਹੈ । ਇਕ ਨਵੇਂ ਵਿਸ਼ਵਾਸ਼ੀ ਨੂੰ ਇਸ ਦਾ ਬਹੁਤ ਦੁਖ ਹੁੰਦਾ ਹੈ । ਪਰ ਮਸੀਹੀ ਲੋਕਾਂ ਵਿਚ ਵੀ ਪੁਰਾਣਾ ਸੁਭਾਅ ਹੈ ਜਿਸ ਕਰਕੇ ਉਹ ਪ੍ਰਮੇਸ਼ਰ ਨੂੰ ਖੁਸ਼ ਕਰਨ ਦੀ ਬਜਾਏ ਪਾਪ ਕਰਦੇ ਹਨ ਅਤੇ ਇੱਥੇ ਹੀ ਸ਼ੈਤਾਨ ਕੋਲ ਮੇਲ ਲਈ ਥਾਂ ਹੈ ਅਤੇ ਇਥੇ ਹੀ ਇਹ ਖਤਰਾ ਹੁੰਦਾ ਹੈ ਕਿ ਸ਼ੈਤਾਨ ਉਸ ਨੂੰ ਪਾਪ ਕਰਨ ਲਈ ਉਕਸਾ ਕੇ ਫਤਹਮੰਦ ਨਾ ਹੋ ਜਾਵੇ ਪਰ ਪ੍ਰਮੇਸ਼ਰ ਦੇ ਪਿਆਰ ਨੇ ਇਸ ਦਾ ਵੀ ਬੰਦੋਬਸਤ ਕੀਤਾ ਹੋਇਆ ਹੈ । 

ਮਸੀਹ ਸਾਡਾ ਮਹਾਂਜਾਜਕ 

ਇਹ ਗੱਲਾਂ ਸਾਨੂੰ ਇਬਰਾਨੀਆਂ ਦੀ ਪੱਤਰੀ ਵਿਚ ਦੱਸੀਆਂ ਗਈਆਂ ਹਨ। ਉੱਥੇ ਅਸੀਂ ਇਕ ਮਸੀਹੀ ਨੂੰ ਯਾਤਰੀ ਅਤੇ ਉਹਬੜ ਦੀ ਤਰ੍ਹਾਂ ਵੇਖਦੇ ਹਾਂ ਜੋ ਵੱਡਿਆਈ ਵੱਲ ਸਫਰ ਕਰ ਰਿਹਾ ਹੈ (ਇਬਰਾਨੀਆਂ 11 : 40) ਕਿਉਂਕਿ ਉਹ ਸਵਰਗ ਲਈ ਬੁਲਾਏ ਗਏ ਹਨ (ਇਬਰਾਨੀਆਂ 3 : 1) ਪਰ ਫਿਲਹਾਲ ਉਹ ਮਾਰਬਲ ਦੀਆਂ ਹੀ ਮੁਸ਼ਕਲਾਂ ਅਤੇ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ । ਤਦ ਸਾਡਾ ਮਹਾਂਜਾਜਕ ਹਾਜ਼ਰ ਹੁੰਦਾ ਹੈ। ਅਤੇ ਸਵਰਗ ਵਿਚੋਂ ਪ੍ਰਭੂ ਯਿਸੂ ਮਸੀਹ ਸਾਡੀਆਂ ਮੁਸ਼ਕਲਾਂ ਅਤੇ ਖ਼ਤਰਿਆਂ ਨੂੰ ਵੇਖਦਾ ਹੈ ਅਤੇ ਪ੍ਰਮੇਸ਼ਰ ਅੱਗੇ ਸਾਡੀ ਸਫ਼ਾਰਸ਼ ਕਰਦਾ ਹੈ । 

ਅਕਸਰ ਇਹ ਸੋਚਿਆ ਜਾਂਦਾ ਹੈ ਕਿ ਯਿਸੂ ਮਸੀਹ ਦਾ ਜਾਜਕਪੁਣਾ ਕੇਵਲ ਸਾਡੇ ਪਾਪਾਂ ਨਾਲ ਹੀ ਜੁੜਿਆ ਹੋਇਆ ਹੈ । ਅਤੇ ਸਧਾਰਨ ਤੌਰ ਤੇ ਇਹ ਸੱਚ ਵੀ ਹੈ। ਬੇਸ਼ੱਕ ਸ਼ੁਰੂ ਵਿਚ ਮਹਾਂਜਾਜਕ ਹੋ ਕੇ ਆਉਣਾ ਸਾਡੇ ਪਾਪਾਂ ਨਾਲ ਜੋੜਿਆ ਹੋਇਆ ਸੀ । ਇਬਰਾਨੀਆਂ 2 : 17 ਦਸਦਾ ਹੈ ਕਿ “ਉਹ ਦਿਆਲੂ ਅਤੇ ਵਿਸ਼ਵਾਸ਼ ਯੋਗ ਮਹਾਂਜਾਜਕ ਦੇ ਰੂਪ ਵਿਚ ਪ੍ਰਮੇਸ਼ਰ ਦੀ ਸੇਵਾ ਕਰੇ ਅਤੇ ਲੋਕਾਂ ਦੇ ਪਾਪਾਂ ਨੂੰ ਮੁਆਫ ਕਰੇ ।” ਪਰ ਇਬਰਾਨੀਆਂ 10 : 12 ਦਸਦਾ ਹੈ ਕਿ ਮਸੀਹ ਨੇ ਇਕ ਹੀ ਕੁਰਬਾਨੀ ਹਮੇਸ਼ਾਂ ਦੇ ਲਈ ਚੜ੍ਹਾਈ ਅਤੇ ਫਿਰ ਪ੍ਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ ਅਤੇ 14ਵੀਂ ਆਇਤ ਇਸ ਨੂੰ ਹੋਰ ਵੱਧ ਦਸਦੀ ਹੈ ਕਿ “ਇਕ ਹੀ ਕੁਰਬਾਨੀ ਦੁਆਰਾ ਉਹਨਾਂ ਨੂੰ ਜੋ ਪਾਪਾਂ ਤੋਂ ਸ਼ੁੱਧ ਹੋ ਚੁੱਕੇ ਹਨ ਹਮੇਸ਼ਾਂ ਲਈ ਪੂਰਨ ਕਰ ਦਿੱਤਾ ।” 

ਇਬਰਾਨੀਆਂ ਦੀ ਪੱਤਰੀ ਇਕ ਵਿਸ਼ਵਾਸ਼ੀ ਦੇ ਪ੍ਰਮੇਸ਼ਰ ਨਾਲ ਸੰਬੰਧਾਂ ਬਾਰੇ ਦਸਦੀ ਹੈ । ਜਦ ਤੋਂ ਯਿਸੂ ਮਸੀਹ ਨੇ ਸਲੀਬ ਉੱਤੇ ਆਪਣੇ ਕੰਮ ਨੂੰ ਪੂਰਾ ਕੀਤਾ ਹੈ ਤਦ ਤੋਂ ਉਹ ਬਹੁਤ ਪ੍ਰਸੰਨ ਹੈ ਅਤੇ ਪਾਪ ਦੀ ਸਜ਼ਾ ਸਦਾ ਲਈ ਖ਼ਤਮ ਕਰ ਦਿੱਤੀ ਅਤੇ ਪਾਪ ਦਾ ਪ੍ਰਸ਼ਨ ਸਦਾ ਲਈ ਹੱਲ ਕਰ ਦਿੱਤਾ ਹੈ । ਉਸ ਨੇ ਸਦਾ ਲਈ (ਸਾਡੇ ਲਈ) ਛੁੱਟਕਾਰਾ ਪ੍ਰਾਪਤ ਕਰ ਲਿਆ ਹੈ । (ਇਬਰਾਨੀਆਂ 9 : 12) ਹੁਣ ਵਿਸ਼ਵਾਸੀ ਸਥਾਈ ਤੌਰ ਤੇ ਪੂਰਨ ਕੀਤਾ ਗਿਆ ਹੈ । ਯਿਸੂ ਮਸੀਹ ਨੇ ਆਪਣੇ ਆਪ ਨੂੰ ਕੁਰਬਾਨ ਕਰ ਕੇ ਪਾਪ ਦਾ ਅੰਤ ਕਰ ਦਿੱਤਾ ਹੈ (ਇਬਰਾਨੀਆਂ 9 : 26) 

ਵਿਸ਼ਵਾਸੀ ਅਤੇ ਪ੍ਰਮੇਸ਼ਰ ਦੇ ਵਿਚਕਾਰ ਪਾਪ ਦਾ ਪ੍ਰਸ਼ਨ ਫਿਰ ਦੁਬਾਰਾ ਕਦੇ ਨਹੀਂ ਉਠਾਇਆ ਜਾਵੇਗਾ ਇਸੇ ਲਈ ਇਬਰਾਨੀਆਂ ਦੀ ਪੱਤਰੀ ਵਿਚ ਇਸ ਬਾਰੇ ਹੋਰ ਕੁਝ ਨਹੀਂ ਕਿਹਾ ਗਿਆ । ਜੋ ਪਾਪ ਇਕ ਵਿਸ਼ਵਾਸੀ ਪ੍ਰਮੇਸ਼ਰ ਵੱਲ ਮੁੜਨ ਤੋਂ ਬਾਅਦ ਕਰਦਾ ਹੈ । ਇਸ ਬਾਰੇ ਪ੍ਰਮੇਸ਼ਰ ਉਸ ਮਨੁੱਖ ਤੋਂ ਉਨ੍ਹਾਂ ਬਾਰੇ ਨਹੀਂ ਪੁੱਛਦਾ ਬਲਕਿ ਫਿਰ ਇਹ ਵਿਸ਼ਾ ਪਿਤਾ ਅਤੇ ਉਸ ਦੇ ਪੁੱਤ ਦੇ ਆਪਸ ਦਾ ਹੀ ਰਹਿ ਜਾਂਦਾ ਹੈ ਅਤੇ ਇਹੀ ਅਸੀਂ ਯੂਹੰਨਾ ਦੀ ਪੱਤਰੀ ਵਿਚ ਵੇਖਦੇ ਹਾਂ । 

ਸਵਰਗ ਵਿਚ ਜਾਜਕ 

ਬੇਸ਼ੱਕ ਪ੍ਰਭੂ ਯਿਸੂ ਦੇ ਮਹਾਂਜਾਜਕ ਹੋਣ ਦਾ ਕੰਮ ਧਰਤੀ ਉਤੇ ਸਾਡੇ ਪਾਪਾਂ ਕਰਕੇ ਸ਼ੁਰੂ ਹੋਇਆ । ਹੁਣ ਸਾਡੇ ਪ੍ਰਭੂ ਦੇ ਮਹਾਂਜਾਜਕ ਹੋਣ ਦੇ ਇਹ ਗੁਣ ਨਹੀਂ ਹਨ । ਸਾਡਾ ਪ੍ਰਭੂ ਸਲੀਬ ਦੇ ਕੰਮ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਤੋਂ ਬਾਅਦ ਸਵਰਗ ਵਿਚ ਪ੍ਰਮੇਸ਼ਰ ਦੇ ਸੱਜੇ ਹੱਥ ਸਦਾ ਲਈ ਬੈਠ ਗਿਆ ਹੈ “ਐਸਾ ਮਹਾਂਜਾਜਕ ਜੋ ਅਕਾਸ਼ ਤੋਂ ਵੀ ਉੱਚਾ ਕੀਤਾ ਗਿਆ (ਇਬਰਾਨੀਆਂ 7 : 26) ਜੇਕਰ ਉਹ ਧਰਤੀ ਉੱਤੇ ਹੁੰਦਾ ਤਾਂ ਉਹ ਕੇਵਲ ਪ੍ਰੋਹਿਤ ਵੀ ਨਾ ਹੁੰਦਾ (ਇਬਰਾਨੀਆਂ 8 : 4) । 

ਇਸ ਤਰ੍ਹਾਂ ਸਵਰਗ ਵਿਚ ਸਾਡਾ ਇਕ ਜਾਜਕ ਹੈ ਅਤੇ ਜਿੱਥੋਂ ਤੱਕ ਸਾਡੇ ਪਾਪਾਂ ਦਾ ਪ੍ਰਸ਼ਨ ਹੈ ਉਹ ਉਸ ਨੂੰ ਹੱਲ ਕਰ ਚੁੱਕਾ ਹੈ ਜੋ ਸਦਾ ਲਈ ਜੀਉਂਦਾ ਹੈ ਤਾਂ ਕਿ ਉਹ ਆਪਣਿਆਂ ਦੀ ਸਿਫਾਰਸ਼ ਪ੍ਰਮੇਸ਼ਰ ਅੱਗੇ ਕਰੋ (ਇਬਰਾਨੀਆਂ 7 : 25)। 

ਉਹ ਜਾਜਕ ਕੌਣ ਹੈ ? ਇਬਰਾਨੀਆਂ ਦੀ ਪੱਤਰੀ ਦਾ ਪਹਿਲਾ ਭਾਗ ਸਾਨੂੰ ਇਸ ਬਾਰੇ ਦਸਦਾ ਹੈ ਕਿ ਉਹ ਪ੍ਰਮੇਸ਼ਰ ਦਾ ਪੁੱਤਰ ਹੈ ਅਤੇ ਤਾਂ ਹੀ ਉਹ ਹਮੇਸ਼ਾ ਪ੍ਰਮੇਸ਼ਰ ਕੋਲ ਸਾਡੀ ਸਫਾਰਸ਼ ਕਰਦਾ ਹੈ । ਹੋਰ ਕੋਈ ਨਹੀਂ ਬਲਕਿ ਪ੍ਰਮੇਸ਼ਰ ਹੀ ਇਹ ਕਰ ਸਕਦਾ ਸੀ । ਪਰ ਮਨੁੱਖਾਂ ਦੀ ਸਫ਼ਾਰਸ਼ ਕਰਨ ਲਈ ਉਸ ਦਾ ਮਨੁੱਖ ਹੋਣਾ ਬਹੁਤ ਜ਼ਰੂਰੀ ਸੀ ਅਤ ਇਬਰਾਨੀਆਂ 2 ਸਾਨੂੰ ਦਸਦਾ ਹੈ ਕਿ “ਉਹ ਇਕ ਪੂਰਨ ਪੁਰਖ ਬਣਿਆ ਉਹ ਮਨੁੱਖ ਦਾ ਪੁੱਤਰ ਹੈ । ਉਹ ਆਦਮ ਤੋਂ ਜ਼ਿਆਦਾ ਪੂਰਨ ਪੁਰਖ ਸੀ । ਉਹ ਔਰਤ ਤੋਂ ਪੈਦਾ ਹੋਇਆ ਸੀ (ਗਲਾਤੀਆਂ 4 : 4) । 

ਇਹ ਕਿੰਨਾ ਅਜੀਬ ਹੈ ਕਿ ਪ੍ਰਮੇਸ਼ਰ ਦੇਹਧਾਰੀ ਹੋਇਆ ਅਰਥਾਤ ਸ਼ਬਦ ਦੇਹਧਾਰੀ ਹੋਇਆ ਜਿਸ ਨੇ ਅਕਾਸ਼, ਧਰਤੀ ਅਤੇ ਮਨੁੱਖ ਨੂੰ ਰਚਿਆ ਉਹ ਖ਼ੁਦ ਇਕ ਮਨੁੱਖ ਬਣਿਆ । 

ਇਬਰਾਨੀਆਂ ਦਾ ਦੂਜਾ ਭਾਗ ਸਾਨੂੰ ਇਸ ਦੇ ਦੋ ਕਾਰਨ ਦਸਦਾ ਹੈ ਕਿ ਪ੍ਰਭੂ ਮਨੁੱਖ ਕਿਉਂ ਬਣਿਆ ਇਸੇ ਭਾਗ ਦੀਆਂ 14 ਤੋਂ 17 ਆਇਤਾਂ ਸਾਨੂੰ ਦਸਦੀਆਂ ਹਨ ਕਿ “ਉਹ ਸਾਡੇ ਗੁਨਾਹਾਂ ਦੀ ਮੁਆਫੀ ਲਈ ਅਤੇ ਸਾਨੂੰ ਸ਼ੈਤਾਨ ਅਤੇ ਮੌਤ ਦੀ ਤਾਕਤ ਤੋਂ ਅਜ਼ਾਦ ਕਰਨ ਲਈ ਮਨੁੱਖ ਬਣਿਆ ਪਰ ਕੁਝ ਆਇਤਾਂ ਇਹ ਦਸਦੀਆਂ ਹਨ ਕਿ ਉਹ ਸਾਡੇ ਲਈ ਰਹਿਮ ਦਿਲ ਅਤੇ ਵਫ਼ਾਦਾਰ ਮਹਾਂਜਾਜਕ ਹੋਵੇ । ਕੀ ਇਹ ਜੋ ਕਿਹਾ ਗਿਆ ਹੈ ਸਾਡੇ ਦਿਲਾਂ ਨੂੰ ਪਹਿਲੇ ਨਾਲੋਂ ਜ਼ਿਆਦਾ ਨਹੀਂ ਜਚਦਾ ? 

ਪ੍ਰਭੂ ਯਿਸੂ ਮਸੀਹ ਇਹ ਜਾਣਦਾ ਸੀ ਕਿ ਅਸੀਂ ਕਿਸ ਤਰ੍ਹਾਂ ਦੇ ਹੋਵਾਂਗੇ ਉਹ ਜਾਣਦਾ ਸੀ ਕਿ ਰਸਤੇ ਵਿਚ ਖ਼ਤਰੇ ਅਤੇ ਮੁਸ਼ਕਲਾਂ ਹੋਣਗੀਆਂ ਇਸੇ ਲਈ ਉਹ ਮਨੁੱਖ ਬਣਿਆ ਅਤੇ ਸਾਡੇ ਵਾਂਗ ਇਸ ਦੁਨੀਆਂ ਵਿਚ ਰਿਹਾ ਤਾਂ ਕਿ ਉਹ ਖ਼ੁਦ ਇਸ ਵਿਚ ਪੈ ਕੇ ਸਭ ਮੁਸ਼ਕਲਾਂ, ਸਭ ਦੁੱਖ ਅਤੇ ਹਰ ਪ੍ਰਕਾਰ ਦੇ ਲਾਲਚ ਨੂੰ ਵੇਖੇ, ਜਿਨ੍ਹਾਂ ਤੇ ਅਸੀਂ ਕਾਬੂ ਪਾਉਣਾ ਚਾਹੁੰਦੇ ਹਾਂ । 

ਸਾਡੇ ਨਾਲ ਰਹਿ ਕੇ ਉਸ ਨੂੰ ਉਨ੍ਹਾਂ ਦਾ ਸਾਡੇ ਜਿਹਾ ਪੂਰਾ ਗਿਆਨ ਹੋ ਸਕੇ ।  

ਉਸ ਨੇ ਆਗਿਆਕਾਰੀ ਸਿੱਖੀ 

ਉਹ ਜਾਣਦਾ ਹੈ ਕਿ ਪ੍ਰਮੇਸ਼ਰ ਵਿਰੋਧੀ ਮਾਹੌਲ ਵਿਚ ਪ੍ਰਮੇਸ਼ਰ ਦੇ ਆਗਿਆਕਾਰ ਹੋਣ ਦੀ ਕੀਮਤ ਕੀ ਹੈ? ਕੀ ਉਸ ਨੇ ਆਗਿਆਕਾਰੀ ਨਹੀਂ ਸਿੱਖੀ (ਇਬਰਾਨੀਆਂ 5 : 8) ਪ੍ਰਮੇਸ਼ਰ ਕਰਕੇ ਉਸ ਨੇ ਕਦੇ ਕਿਸੇ ਦਾ ਹੁਕਮ ਨਹੀਂ ਮੰਨਿਆ ਕਿਉਂਕਿ ਉਹ ਅੱਤ ਮਹਾਨ ਪ੍ਰਮੇਸ਼ਰ ਸੀ ਪਰ ਇਸ ਧਰਤੀ ਉੱਤੇ ਇਕ ਮਨੁੱਖ ਹੋਣ ਨਾਲ ਇਹ ਸਿੱਖਿਆ ਕਿ ਆਗਿਆਕਾਰੀ ਕੀ ਹੈ। ਉਹ ਯਸਾਯਾਹ 50 : 4-5 ਵਿਚ ਕਹਿੰਦਾ ਹੈ “ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ ਭਈ ਮੈਂ ਚੇਲਿਆਂ ਵਾਂਗ ਸੁਣਾਂ । ਪ੍ਰਭੂ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹੱਟਿਆ । ਪਰ ਉਸ ਨੇ ਪ੍ਰਮੇਸ਼ਰ ਦੀ ਇਸ ਦੁਨੀਆਂ ਲਈ ਨਫ਼ਰਤ ਕਰਕੇ ਵੀ ਇਹ ਸਭ ਝਲਿਆ “ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ, ਮੈਂ ਆਪਣੀਆਂ ਗਲਾਂ ਦਾੜ੍ਹੀ ਪੁੱਟਣ ਵਾਲਿਆਂ ਨੂੰ ਦਿੱਤੀਆਂ ਹਨ । ਮੈਂ ਆਪਣਾ ਮੂੰਹ ਸ਼ਰਮ ਅਤੇ ਥੱਕੇ ਜਾਣ ਤੋਂ ਨਾਂ ਲਕੋਇਆ (ਯਸਾਯਾਰ 50 : 6) “ਉਹ ਇਸ ਲਈ ਮਾਰਿਆ ਗਿਆ ਕਿ ਉਸ ਨੇ ਸੱਚ ਦਾ ਪ੍ਰਚਾਰ ਕੀਤਾ । (ਯੂਹੰਨਾ 18 : 23) ਪ੍ਰਮੇਸ਼ਰ ਦੇ ਪਿਆਰੇ ਨੂੰ ਜਦ ਇੰਜ ਕਿਹਾ ਗਿਆ ਹੋਵੇਗਾ ਤਾਂ ਉਹ ਕੀ ਸੋਚਦਾ ਹੋਵੇਗਾ ?” ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਜੇ ਤੂੰ ਸਾਮਰੀ ਹੈ ਅਤੇ ਤੈਨੂੰ ਇਕ ਭੂਤ ਚਿੰਬੜਿਆ ਹੋਇਆ ਹੈ।” ਹੁਣ ਅਸੀਂ ਇਹ ਜਾਣ ਗਏ ਹਾਂ ਕਿ ਤੈਨੂੰ ਇਕ ਭੂਤ ਚਿੰਬੜਿਆ ਹੋਇਆ ਹੈ । (ਯੂਹੰਨਾ 8 : 48-52) । ਪਰ ਉਸ ਨੇ ਪ੍ਰਮੇਸ਼ਰ ਦੀ ਤਾਕਤ ਵੱਲੋਂ ਉਸ ਦੀ ਜ਼ਿੰਦਗੀ ਨੂੰ ਸੰਭਾਲਦੇ ਹੀ ਵੇਖਿਆ ਹੈ। ‘‘ਪ੍ਰਭੁ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਆਪਣਾ ਮੂੰਹ ਚਕਮਕ ਵਾਂਗ ਬਣਾਇਆ ਅਤੇ ਮੈਂ ਜਾਣਦਾ ਹਾਂ ਭਈ ਮੈਂ ਲਜਿਆਵਾਨ ਨਾ ਹੋਵਾਂਗਾ ਅਤੇ ਮੈਨੂੰ ਧਰਮੀ ਠਹਿਰਾਉਣ ਵਾਲਾ ਨੇੜੇ ਹੈ (ਯਸਾਯਾਹ 50 : 7-8) । 

ਕਿਉਂਕਿ ਅਸੀਂ ਅਨਆਗਿਆਕਾਰ ਅਤੇ ਪਾਪੀ ਮਨੁਖ ਹਾਂ । ਇਸ ਲਈ ਸਾਨੂੰ ਆਗਿਆਕਾਰੀ ਸਿਖਣੀ ਚਾਹੀਦੀ ਹੈ । ਉਸ ਸਾਡੇ ਸਿਖਣ ਤੋਂ ਹੀ ਸਾਨੂੰ ਪੂਰੀ ਤਰ੍ਹਾਂ ਜਾਣ ਸਕਦਾ ਹੈ । ਜਦ ਸਾਡੀ ਆਗਿਆਕਾਰੀ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਡੇ ਉਤੇ ਹਸਦੇ ਹਨ ਜਾਂ ਕਈ ਵਾਰ ਸਾਨੂੰ ਪੈਸੇ ਧੇਲੇ ਦਾ ਨੁਕਸਾਨ ਝਲਣਾ ਪੈਂਦਾ ਹੈ ਜਾਂ ਅੱਗੇ ਵਧਣ ਦੇ ਸਾਡੇ ਅਵਸਰ ਘਟ ਜਾਂਦੇ ਹਨ ਜਾਂ ਕੋਈ ਇਹੋ ਜਿਹੀ ਹੋਰ ਗੱਲ ਸਾਡੀ ਜ਼ਿੰਦਗੀ ਵਿਚ ਹੋ ਜਾਂਦੀ ਹੈ ਤਾਂ ਉਹ ਸਾਡੇ ਨਾਲ ਪੂਰੀ ਹਮਦਰਦੀ ਕਰਦਾ ਹੈ ਅਤੇ ਪੂਰੀ ਦਿਆਲਗੀ ਨਾਲ ਉਹ ਸਾਡੀ ਮਦਦ ਲਈ ਆਉਂਦਾ ਹੈ ਅਤੇ ਸਾਡੀ ਸਿਫਾਰਸ਼ ਕਰਦਾ ਹੈ ਤਾਂ ਕਿ ਅਸੀਂ ਦਇਆ ਪ੍ਰਾਪਤ ਕਰੀਏ । ਜੋ ਸਮੇਂ ਸਿਰ ਸਾਡੀ ਮਦਦ ਕਰੋ (ਇਬਰਾਨੀਆਂ 2 : 18, 4: 16)। 

ਪ੍ਰਮੇਸ਼ਰ ਦੀ ਆਗਿਆਕਾਰੀ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਮਨੁੱਖਾਂ ਅਤੇ ਚੀਜ਼ਾਂ ਤੋਂ ਅਲੱਗ ਹੋਈਏ ਜਿਹਨਾਂ ਨਾਲ ਸਾਡੇ ਦਿਲ ਜੁੜੇ ਹੋਏ ਹਨ ਭਾਵੇਂ ਉਹ ਚੀਜ਼ਾਂ ਅਸੀਂ ਪ੍ਰਮੇਸ਼ਰ ਤੋਂ ਹੀ ਪਾਈਆਂ ਹਨ ਅਤੇ ਜਿਹੜੀਆਂ ਦੇਖਣ ਵਿਚ ਵੀ ਚੰਗੀਆਂ ਹਨ ਜਿਹਨਾਂ ਲੋਕਾਂ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਜੇ ਉਹਨਾਂ ਨੂੰ ਸਾਡੇ ਕੋਲੋਂ ਲੈ ਵੀ ਲੈਂਦਾ ਹੈ ਜਾਂ ਜੇ ਉਹ ਹੁਣ ਸਾਡੇ ਕੋਲ ਨਹੀਂ ਹਨ ਤਾਂ ਵੀ ਸਾਨੂੰ ਪ੍ਰਮੇਸ਼ਰ ਦੇ ਆਗਿਆ- ਕਾਰੀ ਹੀ ਹੋਣਾ ਚਾਹੀਦਾ ਹੈ । ਸਾਨੂੰ ਆਪਣਾ ਕਾਰੋਬਾਰ ਅਤੇ ਉਸ ਨੇ ਜੋ ਸੌਂਪਿਆ ਸੀ ਉਹ ਰੂਹਾਨੀ ਕੰਮ ਵੀ ਛੱਡਣਾ ਪੈ ਸਕਦਾ ਹੈ ਕਿਉਂਕਿ ਪ੍ਰਭੂ ਯਿਸੂ ਆਪਣੇ ਵਿਅਕਤੀਗਤ ਅਨੁਭਵ ਤੋਂ ਹੀ ਇਹ ਸਭ ਜਾਣਦਾ ਹੈ “ਉਸ ਨੇ ਆਪਣੇ ਆਪ ਨੂੰ ਸੱਖਣਾ ਕੀਤਾ ਅਤੇ ਮੌਤ ਤਕ ਬਲਕਿ ਸਲੀਬੀ ਮੌਤ ਤਕ ਵਫਾਦਾਰ ਰਿਹਾ (ਫਿਲਪੀਆਂ 2: 5-8) । ਉਸ ਨੇ ਗਥਸਮਨੀ ਦੇ ਬਾਗ ਵਿਚ ਬੜੇ ਯਤਨ ਨਾਲ ਇਹ ਦੁਆ ਕੀਤੀ । “ਹੇ ਪਿਤਾ ਜੇ ਤੂੰ ਚਾਹੇਂ ਤਾਂ ਇਹ ਪਿਆਲਾ ਮੇਰੇ ਤੋਂ ਦੂਰ ਕਰ ਸਕਦਾ ਹੈਂ” । (ਲੁਕਾਂ 22 : 42) 

ਕੀ ਇਹਨਾਂ ਸ਼ਬਦਾਂ ਨਾਲ ਉਸ ਦੀ ਪਵਿੱਤਰ ਰੂਹ ਆਪਣੇ ਰਸਤੇ ਤੋਂ ਭਟਕ ਨਹੀਂ ਗਈ । ਜਿਵੇਂ ਉਸਨੇ ਪ੍ਰਮੇਸ਼ਰ ਨੂੰ ਕਿਹਾ ਸੀ ਕਿ ਇਹ ਰਸਤਾ ਕਿਹਾ ਸੀ ਕਿ ਇਕ ਧਰਮੀ ਨੇ ਸਾਡੇ ਸਾਰੇ ਪਾਪਾਂ ਨੂੰ ਆਪਣੇ ਸਰੀਰ ਵਿਚ ਰਖ ਤੇ ਚੁਕ ਲੈਣਾ ਸੀ ਅਤੇ ਉਹ ਸਾਡੇ ਲਈ ਪਾਪੀ ਠਹਿਰਾਇਆ ਜਾਣਾ ਸੀ (1 ਪਰਤਸ 2 : 24) (2 ਕੁਰਿੰਥੀਆਂ 5: 21)। ਇਸ ਰਸਤੇ ਦਾ ਅਰਥ ਇਹ ਸੀ ਕਿ “ਪ੍ਰਮੇਸ਼ਰ ਨੇ ਉਸ ਨੂੰ ਛੱਡ ਦਿੱਤਾ ਅਤੇ ਪ੍ਰਮੇਸ਼ਰ ਦੀ ਸਜ਼ਾ ਉਸ ਉਤੇ ਆਈ ਭੀ (ਮੱਤੀ 27 : 46, ਜ਼ਕਰੀਯਾਹ 13 : 7, ਰੋਮੀਆਂ 8 : 3) । ਪ੍ਰਮੇਸ਼ਰ ਦੇ ਬੱਚਿਆਂ ਵਿਚੋਂ ਸਭ ਤੋਂ ਜ਼ਿਆਦਾ ਆਗਿਆਕਾਰੀ ਦੇ ਰਸਤੇ ਉਤੇ ਯਿਸੂ ਮਸੀਹ ਚਲਿਆ । ਨਾ ਤਾਂ ਉਸ ਤੋਂ ਪਹਿਲੇ ਹੀ ਕੋਈ ਇਨ੍ਹਾਂ ਆਗਿਆਕਾਰੀ ਹੋਇਆ ਅਤੇ ਨਾ ਹੀ ਇਸ ਕਾਬਲ ਕੋਈ ਹੋਵੇਗਾ ਜੋ ਯਿਸੂ ਮਸੀਹ ਦੀ ਤਰ੍ਹਾਂ ਆਗਿਆਕਾਰੀ ਹੋਵੇ । ਇਸ ਕਾਰਨ ਹੁਣ ਕਦੇ ਵੀ ਸਾਡੇ ਦਿਲਾਂ ਦੇ ਵਿਚਾਰਾਂ ਨੂੰ ਸਮਝੇ ਬਗੈਰ ਜਾਂ ਸਾਡੇ ਵਿਤਕਰਿਆਂ ਦੇ ਸਮਝੇ ਬਗੈਰ ਕੋਈ ਵੀ ਆਗਿਆਕਾਰੀ ਦੀ ਕੁਰਬਾਨੀ ਨਹੀਂ ਕਰੇਗਾ ਅਤੇ ਆਗਿਆਕਾਰੀ ਦੇ ਸਿਖਰ ਤੇ ਪਹੁੰਚ ਕੇ ਇਹੀ ਕਹੇਗਾ, “ਮੇਰੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ ।” ਉਹ ਆਪਣੇ ਅਨੁਭਵ ਤੋਂ ਜਾਣਦਾ ਹੈ ਕਿ ਇਸ ਤਰ੍ਹਾਂ ਦੇ ਸਮੇਂ ਦਿਲ ਦੇ ਬਾਰੇ ਪ੍ਰਮੇਸ਼ਰ ਕੀ ਸਮਝਦਾ ਹੈ ਅਤੇ ਕਿਹੜੀ ਮਦਦ ਉਹ ਕਰਦਾ ਹੈ ? ਜਿਵੇਂ ਲੁਕਾ 22 : 43 ਦਸਦਾ ਹੈ ਕਿ ਸਵਰਗ ਤੋਂ ਇਕ ਫਰਿਸ਼ਤਾ ਉਸ ਕੋਲ ਉਸ ਨੂੰ ਤਕੜਾ ਕਰਨ ਲਈ ਆਇਆ ਇਹੀ ਕਾਰਨ ਹੈ ਕਿ ਉਹ ਸਾਡੀ ਮਦਦ ਲਈ ਆਉਂਦਾ ਹੈ ਤਾਂ ਕਿ ਸਾਡੀ ਸਮੇਂ ਸਿਰ ਮਦਦ ਕਰੇ । 

ਸ਼ੈਤਾਨ ਦੇ ਪ੍ਰਤਾਵੇ 

ਜਦ ਸ਼ੈਤਾਨ ਆਪਣੇ ਪਰਤਾਵੇ ਲੈ ਕੇ ਸਾਡੇ ਕੋਲ ਆਉਂਦਾ ਹੈ ਤਾਂ ਸ਼ਾਨੂੰ ਇਹਦਾ ਬਹੁਤ ਦੁਖ ਹੁੰਦਾ ਹੈ । ਜਦ ਉਹ ਸਾਡੇ ਦਿਲ ਵਿਚ ਗੰਦੇ ਵਿਚਾਰ ਪੈਦਾ ਕਰਦਾ ਹੈ ਅਤੇ ਸਾਡੇ ਦਿਲਾਂ ਨੂੰ ਨਾਫ਼ਰਮਾਨੀ ਲਈ ਉਕਸਾਉਂਦਾ ਹੈ ਅਤੇ ਬਾਰ ਬਾਰ ਉਹ ਸਾਡੇ ਉਤੇ ਇਸ ਲਈ ਹਮਲੇ ਕਰਦਾ ਹੈ ਅਤੇ ਸਾਨੂੰ ਬਚਣ ਦੀ ਮੋਹਲਤ ਵੀ ਨਹੀਂ ਦਿੰਦਾ ਅਤੇ ਜਦ ਅਸੀਂ ਬਾਈਬਲ ਪੜ੍ਹਦੇ ਹਾਂ ਤਾਂ ਵੀ ਸਾਨੂੰ ਨਹੀਂ ਬਖਸ਼ਦਾ ਅਤੇ ਸਾਨੂੰ ਸਾਡੇ ਰਾਹ ਤੋਂ ਪਰ੍ਹੇ ਹਟਾਉਂਦਾ ਹੈ ਅਤੇ ਜਦ ਅਸੀਂ ਪ੍ਰਾਰਥਨਾ ਦੀ ਹਾਲਤ ਵਿਚ ਜਾਂ ਸਤਸੰਗ ਦੇ ਵਿਚ ਪੂਰੀ ਸ਼ਰਧਾ ਨਾਲ ਬੈਠੇ ਹੁੰਦੇ ਹਾਂ ਤਾਂ ਸਾਡੇ ਦਿਲਾਂ ਵਿਚ ਬੁਰੇ ਵਿਚਾਰ ਪੈਦਾ ਕਰਦਾ ਹੈ ਤਾਂ ਸਾਡੇ ਵਿਚ ਨਵੀਂ ਜ਼ਿੰਦਗੀ ਨੂੰ ਬਹੁਤ ਤਕਲੀਫ ਹੁੰਦੀ ਹੈ ।  

ਜਿਵੇਂ ਯਿਸੂ ਮਸੀਹ ਨੂੰ ਸ਼ੈਤਾਨ ਨੇ ਪਰਤਾਇਆ ਸੀ ਤਿਵੇਂ ਅੱਜ ਤਕ ਕੋਈ ਨਹੀਂ ਪਰਤਾਇਆ ਗਿਆ । ਚਾਲੀ ਦਿਨਾਂ ਤਕ ਬੜੀ ਹੁਸ਼ਿਆਰੀ ਨਾਲ ਉਹ ਪਰਤਾਇਆ ਗਿਆ ਸੀ (ਲੁਕਾ 4 : 2) । ਸ਼ੈਤਾਨ ਨੇ ਆਪਣੀ ਸਾਰੀ ਤਾਕਤ ਅਤੇ ਹੁਸ਼ਿਆਰੀ ਉਸ ਵਿਰੁੱਧ ਲਾ ਦਿੱਤੀ ਜੋ ਪਾਪ ਤੋਂ ਰਹਿਤ ਅਤੇ ਪਵਿੱਤਰ ਸੀ। 

ਪਾਪ ਵਿਚ ਡਿੱਗਣ ਤੋਂ ਬਾਅਦ ਸ਼ੈਤਾਨ ਲਈ ਬੰਦੇ ਨੂੰ ਸੁਟਣਾ ਬਹੁਤ ਸੌਖਾ ਕੰਮ ਸੀ । ਪਾਪ ਵਿਚ ਡਿੱਗੇ ਮਨੁੱਖ ਦੇ ਦਿਲ ਵਿਚ ਉਸ ਦਾ ਬਹੁਤ ਦਬਾ ਸੀ। ਉਹ ਦੱਬਾ ਜੋ ਹਮੇਸ਼ਾ ਪਾਪ ਕਰਨ ਵਿਚ ਖੁਸ਼ ਰਹਿੰਦਾ ਹੈ। “ਮਨੁਖ ਦੇ ਦਿਲ ਦਾ ਹਰ ਵਿਚਾਰ ਲਗਾਤਾਰ ਗੰਦਾ ਹੀ ਸੀ ।” (ਉਤਪਤੀ 6 : 5) 

ਆਦਮ ਦੇ ਡਿੱਗਣ ਤੋਂ ਪਹਿਲੇ ਉਸ ਦੀ ਇਹ ਹਾਲਤ ਨਹੀਂ ਸੀ । ਪ੍ਰਮੇਸ਼ਰ ਨੇ ਉਸ ਨੂੰ ਪਵਿੱਤਰ ਉਤਪਤ ਕੀਤਾ ਸੀ। ਦਿਲੋਂ ਭਾਵੇਂ ਸ਼ੈਤਾਨ ਦਾ ਆਦਮ ਨਾਲ ਕੋਈ ਰਿਸ਼ਤਾ ਨਹੀਂ ਸੀ । ਪਰ ਸ਼ੈਤਾਨ ਦੇ ਮਕਸਦ ਲਈ ਇਕੋ ਹੀ ਗੱਲ ਕਾਫੀ ਸੀ। ਆਦਮ ਡਿਗ ਪਿਆ ਅਤੇ ਸ਼ੈਤਾਨ ਦਾ ਗ਼ੁਲਾਮ ਹੋ ਗਿਆ । 

ਤਦ ਦੂਜਾ ਮਨੁੱਖ ਇਸ ਧਰਤੀ ਉਤੇ ਆਇਆ ਜਿਸ ਵਿਚ ਪਾਪ ਨਹੀਂ ਸੀ । ਬਲਕਿ ਉਹ ਪਾਪ ਨੂੰ ਜਾਣਦਾ ਵੀ ਨਹੀਂ ਸੀ । ਇਸ ਮਨੁੱਖ ਦੇ ਵਿਰੁਧ ਵੀ ਸ਼ੈਤਾਨ ਨੇ ਹੱਲਾ ਬੋਲਿਆ ਪਰ ਇਹ ਜੰਗ ਵੱਖਰੀ ਹੀ ਸੀ। 

ਆਦਮ ਉਤੇ ਹੱਲਾ ਅਦਨ ਦੇ ਬਾਗ ਵਿਚ ਕੀਤਾ ਗਿਆ ਸੀ । ਜਿਥੇ ਹਰ ਚੀਜ਼ ਪ੍ਰਮੇਸ਼ਰ ਦੀ ਮਹਾਨਤਾ ਅਤੇ ਚੰਗਿਆਈ ਬਾਰੇ ਦਸਦੀ ਸੀ । ਪਰ ਯਿਸੂ ਮਸੀਹ ਉਜਾੜ ਵਿਚ ਸੀ ਜੋ ਧਰਤੀ ਤੇ ਸਰਾਪੀ ਹੋਣ ਦਾ ਚਿੰਨ੍ਹ ਹੈ ਅਤੇ ਜਿਥੇ ਉਸ ਲਈ ਕੁਝ ਨਹੀਂ ਸੀ । ਇਥੇ ਸ਼ੈਤਾਨ ਨੇ ਆਪਣੀ ਸਾਰੀ ਤਾਕਤ ਅਤੇ ਚਤੁਰਾਈ ਨਾਲ ਇਕ ਧਰਮੀ ਨੂੰ ਵੀ ਪਾਪੀ ਬਨਾਉਣਾ ਚਾਹਿਆ । ਇਹ ਲੜਾਈ ਚਾਲੀਆਂ ਦਿਨਾਂ ਤਕ ਚਲਦੀ ਰਹੀ ਅਤੇ ਸਾਰੇ ਹਥਿਆਰ ਵਰਤਣ ਤੋਂ ਬਾਅਦ ਵੀ ਸ਼ੈਤਾਨ ਹਾਰ ਗਿਆ । ਸ਼ੈਤਾਨ ਉਥੋਂ ਚਲਾ ਗਿਆ ਪਰ ਯਿਸੂ ਮਸੀਹ ਉਥੇ ਹੀ ਰਿਹਾ । ਉਥੇ ਕੌਣ ਸੀ ਜੋ ਇਹ ਵੇਖਦਾ ਕਿ ਯਿਸੂ ਮਸੀਹ ਨੂੰ ਕਿਹੜੇ ਕਿਹੜੇ ਪੜਾਵਾਂ ਵਿਚੋਂ ਲੰਘਣਾ ਪਿਆ । ਸ਼ੈਤਾਨ ਦੀਆਂ ਸਾਰੀਆਂ ਚਲਾਕੀਆਂ ਨੂੰ ਕੌਣ ਜਾਣਦਾ ਹੈ ਅਤੇ ਹਨੇਰੇ ਦੇ ਪੁੱਤਰ ਦੀਆਂ ਸਾਰੀਆਂ ਚਾਲਾਂ ਨੂੰ ਵੀ । ਸਾਨੂੰ ਆਖਰੀ ਤਿੰਨ ਪਰਤਾਵੇ ਹੀ ਬਾਈਬਲ ਵਿਚ ਦੱਸੇ ਗਏ ਹਨ । ਇਕ ਪਵਿੱਤਰ ਅਤੇ ਸਾਫ ਦਿਲ ਮਨੁੱਖ ਨਾਲ ਜਿਸ ਨੂੰ ਪਾਪ ਦਾ ਪਤਾ ਵੀ ਨਾ ਹੋਵੇ। ਉਸ ਨਾਲ ਜਦ ਹਨੇਰੇ ਦੇ ਹਥਿਆਰਾਂ ਨੇ ਯੁੱਧ ਕੀਤਾ ਹੋਵੇਗਾ ਤਾਂ ਉਸ ਦੀ ਪਵਿੱਤਰ ਰੂਹ ਨੂੰ ਕਿੰਨਾ ਦੁਖ ਹੋਇਆ ਹੋਵੇਗਾ । ਜਦ ਸ਼ੈਤਾਨ ਆਪਣੀਆਂ ਚਲਾਕੀਆਂ ਨਾਲ ਸਾਨੂੰ ਭਰਮਾਉਂਦਾ ਹੈ ਤਾਂ ਉਹ ਇਸ ਨੂੰ ਭਲੀ ਭਾਂਤ ਸੰਮਝਦਾ ਹੈ ਅਤੇ ਉਹਦੀ ਹਮਦਰਦੀ ਸਾਡੇ ਨਾਲ ਹੁੰਦੀ ਹੈ । ਕੀ ਕੋਈ ਐਸਾ ਪਛਤਾਵਾ ਸਾਡੇ ਉਤੇ ਆਇਆ ਹੈ, ਜੋ ਪ੍ਰਭੂ ਯਿਸੂ ਤੇ ਨਾ ਆਇਆ ਹੋਵੇ ? ਇਹੀ ਕਾਰਨ ਹੈ ਕਿ ਉਹ ਸਾਡੀ ਮਦਦ ਕਰਦਾ ਹੈ। ਉਸ ਨੇ ਪਤਰਸ ਲਈ ਪ੍ਰਾਰਥਨਾ ਕੀਤੀ ਕਿ ਉਹ ਆਪਣੇ ਵਿਸ਼ਵਾਸ ਤੋਂ ਡਿਗ ਨਾ ਪਵੇ । “ਕਿਉਂਕਿ ਉਹ ਆਪ ਵੀ ਪ੍ਰਤਾਇਆ ਗਿਆ ਅਤੇ ਦੁੱਖ ਸਹੇ ਅਤੇ ਹੁਣ ਉਹ ਉਹਨਾਂ ਦੀ ਮਦਦ ਕਰ ਸਕਦਾ ਹੈ । ਜਿਨ੍ਹਾਂ ਦਾ ਪਰਤਾਵਾ ਹੁੰਦਾ ਹੈ।” 

(ਇਬਰਾਨੀਆ 2 : 18) 

ਸਾਡਾ ਮਹਾ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿਚ ਸਾਡੀ ਮਦਦ ਨਾ ਕਰ ਸਕੇ ਸਗੋਂ ਉਹ ਵੀ ਸਾਰੀਆਂ ਗੱਲਾਂ ਵਿਚ ਪ੍ਰਖਿਆ ਗਿਆ, ਪਰ ਫਿਰ ਵੀ ਨਿਰਦੋਸ਼ ਰਿਹਾ । (ਇਬਰਾਨੀਆਂ 4 : 15) 

ਦੁਖ ਤਕਲੀਫ਼ਾਂ ਵਿਚ ਉਹ ਦਿਲਾਸਾ ਦਿੰਦਾ ਹੈ 

ਜਦ ਸਾਡਾ ਕੋਈ ਪਿਆਰਾ ਮਰ ਜਾਂਦਾ ਹੈ ਤਾਂ ਸਾਡੇ ਦਿਲ ਦੇ ਦੁੱਖ ਨੂੰ ਉਸ ਮਨੁਖ ਦੀ ਤਰ੍ਹਾਂ ਕੌਣ ਸਮਝ ਸਕਦਾ ਹੈ ਜੋ ਆਪਣੇ ਦੋਸਤ ਦੀ ਕਬਰ ਉੱਤੇ ਰੋਂਦਾ ਹੋਵੇ । ਜਦ ਅਸੀਂ ਇਕੱਲੇ ਹੁੰਦੇ ਹਾਂ ਤਾਂ ਵੀ ਉਹਦੀ ਤਰ੍ਹਾਂ ਇਕੱਲੇ ਨਹੀਂ ਹੁੰਦੇ, ਜੋ ਕਹਿੰਦਾ ਹੈ, “ਮੈਂ ਵੇਖਿਆ ਕਿ ਮੈਂ ਇਕੱਲਾ ਇਕ ਚਿੜੀ ਵਾਂਗੂੰ ਹਾਂ ਜੋ- ਛੱਤ ਉੱਤੇ ਇਕੱਲੀ ਰਹਿੰਦੀ ਹੈ” (ਜਬੂਰ 102 : 7) । ਜਦ ਸਾਨੂੰ ਸਾਡੇ ਦੋਸਤ ਛੱਡ ਦਿੰਦੇ ਹਨ ਤਾਂ ਸਾਨੂੰ ਉਸ ਤੋਂ ਜ਼ਿਆਦਾ ਕੌਣ ਸਮਝ ਸਕਦਾ ਹੈ । ਜਿਸ ਬਾਰੇ ਬਾਈਬਲ ਕਹਿੰਦੀ ਹੈ ਕਿ “ਅਤੇ ਸਾਰੇ ਉਸ ਨੂੰ ਛੱਡ ਗਏ ਅਤੇ ਭੱਜ ਗਏ” (ਮਰਕੁਸ 14 : 50) “ਜਦ ਸਾਨੂੰ ਗਲਤ ਸਮਝ ਲਿਆ ਜਾਂਦਾ ਹੈ ਅਤੇ ਜਿਨ੍ਹਾਂ ਕੋਲ ਅਸੀਂ ਆਪਣੀਆਂ ਮੁਸ਼ਕਲਾਂ ਦਾ ਰੋਣਾ ਰੋਂਦੇ ਹਾਂ । ਉਹ ਸਾਡੇ ਨਾਲ ਕੁਝ ਹਮਦਰਦੀ ਨਹੀਂ ਵਿਖਾਉਂਦੇ ਤਾਂ ਉਸ ਤੋਂ ਜ਼ਿਆਦਾ ਇਕੱਲਾ ਹੋਰ ਕੌਣ ਹੋ ਸਕਦਾ ਹੈ । ਜਿਸ ਇਹ ਪੁਕਾਰਿਆ ਸੀ, ‘ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਹੀ ਨਹੀਂ ਸੀ” (ਜਬੂਰਾਂ ਦੀ ਪੋਥੀ 69 : 20) ਇਹ ਉਹ ਸੀ ਜਿਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਹਨਾਂ ਵਿਚੋਂ ਇਕ ਉਸ ਨਾਲ ਵਿਸ਼ਵਾਸਘਾਤ ਕਰੇਗਾ, ਅਤੇ ਉਹਨਾਂ ਹੀ ਵਾਸਤੇ ਮਰਨ ਲਈ ਦਿੱਤਾ ਜਾਵੇਗਾ। ਉਨ੍ਹਾਂ ਨੇ ਇਸ ਨੂੰ ਨਾ ਸਮਝਿਆ ਬਲਕਿ ਇਸ ਗੱਲ ਤੇ ਝਗੜਨ ਲੱਗੇ ਕਿ ਉਹਨਾਂ ਵਿਚੋਂ ਕੌਣ ਵੱਡਾ ਹੈ । (ਲੂਕਾ 22 : 19-24) ਜਦ ਸਾਨੂੰ ਪ੍ਰਕਾਸ਼ ਦੀ ਲੋੜ ਹੈ ਤਾਂ ਉਸ ਤੋਂ ਜ਼ਿਆਦਾ ਸਾਡੀ ਮਦਦ ਕੌਣ ਕਰ ਸਕਦਾ ਹੈ । ਜਿਸ ਬਾਰੇ ਲੂਕਾ ਦੀ ਇੰਜੀਲ ਵਿਚ ਇਹ ਸੱਤ ਵਾਰ ਕਿਹਾ ਗਿਆ ਹੈ ਕਿ ਉਹ ਪ੍ਰਾਰਥਨਾ ਕਰਨ ਨੂੰ ਗਿਆ । ਉਸ ਨੇ ਜਦ ਕੋਈ ਖਾਸ ਕੰਮ ਕਰਨਾ ਹੁੰਦਾ ਸੀ ਤਾਂ ਉਹ ਸਾਰੀ ਰਾਤ ਹੀ ਪ੍ਰਾਰਥਨਾ ਵਿਚ ਲੱਗਾ ਰਹਿੰਦਾ ਸੀ । 

ਸਵਰਗ ਵਿਚ ਇਕ ਸਾਡਾ ਮਹਾਂਜਾਜਕ ਹੈ ਜੋ ਸਦਾ ਸਾਡੇ ਲਈ ਸਿਫਾਰਸ਼ ਕਰਦਾ ਰਹਿੰਦਾ ਹੈ । (ਇਬਰਾਨੀਆਂ 7 : 25) ਹੁਣ ਉਹ ਆਪ ਕਿਸੇ ਕਸ਼ਟ ਵਿਚ ਨਹੀਂ ਪੈਂਦਾ। ਕਿਉਂਕਿ ਉਸ ਦੀ ਜੰਗ ਹੁਣ ਖਤਮ ਹੋ ਚੁੱਕੀ ਹੈ । ਪਰ ਇਹ ਝਗੜੇ ਅਤੇ ਤਕਲੀਫਾਂ ਦਾ ਜੋ ਨਿੱਜੀ ਅਨੁਭਵ ਉਸ ਨੂੰ ਹੋਇਆ ਸੀ । ਉਹਨਾਂ ਕਰ ਕੇ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ । 

ਕੀ ਮੈਨੂੰ ਰਾਹ ਵਿਚ ਮੁਸ਼ਕਲਾਂ ਅਤੇ ਤਕਲੀਫਾਂ ਆਉਂਦੀਆਂ ਹਨ ? ਜੇ ਇਹ ਹਨ ਤਾਂ ਮੈਂ ਮਸੀਹ ਦੀ ਦਖਲ ਅੰਦਾਜ਼ੀ ਤੋਂ ਮਦਦ ਲੈ ਸਕਦਾ ਹਾਂ । ਜੋ ਖੁਸ਼ੀਆਂ ਪ੍ਰਮੇਸ਼ਰ ਦੀ ਦਇਆ ਬਖਸ਼ਦੀਆਂ ਹਨ, ਉਹਨਾਂ ਨੂੰ ਪੂਰੀ ਤਰ੍ਹਾਂ ਜਾਣਦੇ ਹੋਏ ਉਹਨਾਂ ਲਈ ਉਹ ਸਾਡੀ ਸਿਫਾਰਸ਼ ਕਰਦਾ ਹੈ। ਕਿਉਂਕਿ ਇਸ ਧਰਤੀ ਉੱਤੇ ਐਸੇ ਹੀ ਮਾਹੌਲ ਵਿਚ ਉਸ ਨੇ ਇਹ ਖੁਸ਼ੀਆਂ ਪਾਈਆਂ ਸਨ । ਉਹ ਇਕ ਰੂਹ ਨੂੰ ਦੁੱਖ ਦੇ ਸਮੇਂ ਖੁਸ਼ ਕਰਨਾ ਜਾਣਦਾ ਹੈ।  

ਉਹ ਮੈਨੂੰ ਹਰ ਚੀਜ਼ ਦਿੰਦਾ ਹੈ । ਜਿਸ ਦੀ ਮੈਨੂੰ ਲੋੜ ਹੁੰਦੀ ਹੈ ਅਤੇ ਉਸ ਦੇ ਗਿਆਨ ਅਨੁਸਾਰ ਪ੍ਰਮੇਸ਼ਰ ਅੱਗੇ ਮੇਰਾ ਹੱਕ ਘੁਰਦਾ ਹੈ । ਭਲਾ ਮੈਨੂੰ ਚਾਨਣ ਦੀ ਲੋੜ ਹੈ ? ਪ੍ਰਮੇਸ਼ਰ ਸਭ ਕੁਝ ਦਿੰਦਾ ਹੈ । ਮੈਂ ਇਹ ਸਭ ਕੁਝ ਪ੍ਰਾਪਤ ਕਰਾਂਗਾ ਕਿਉਂਕਿ ਪ੍ਰਮੇਸ਼ਰ ਮੇਰੀ ਹਰ ਲੋੜ ਨੂੰ ਪੂਰਾ ਕਰਦਾ ਹੈ ਅਤੇ ਇਹ ਸਭ ਯਿਸੂ ਮਸੀਹ ਦੀ ਸਿਫਾਰਸ਼ ਦਾ ਹੀ ਸਦਕਾ ਹਨ । 

ਕੀ ਜੋ ਵੀ ਮੈਨੂੰ ਮਿਲਦਾ ਹੈ ਉਹ ਇਸ ਲਈ ਮਿਲਦਾ ਹੈ ਕਿ ਮੈਂ ਇਸ ਲਈ ਬੇਨਤੀ ਕਰਦਾ ਹਾਂ । ਉਸ ਨੇ ਪਤਰਸ ਲਈ ਦੁਆ ਕੀਤੀ ਭਾਵੇਂ ਪਤਰਸ ਵੀ ਇਹ ਨਹੀਂ ਜਾਣਦਾ ਸੀ ਕਿ ਕੀ ਹੋਣ ਵਾਲਾ ਹੈ ? ਅਸੀਂ ਪ੍ਰਭੂ ਨੂੰ ਸਿਫਾਰਸ਼ ਕਰਨ ਲਈ ਨਹੀਂ ਕਹਿਦੇ ਪਰ ਇਹ ਉਸ ਦੇ ਦਿਲ ਦਾ ਪ੍ਰੇਮ ਹੈ ਜੋ ਇਹ ਕਰਦਾ ਹੈ ਅਤੇ ਉਹ ਸਾਨੂੰ ਇਸ ਦੇ ਬਾਰੇ ਦੱਸਦਾ ਹੈ ਤਾਕਿ “ਅਸੀਂ ਹੌਸਲੇ ਨਾਲ ਦਇਆ ਦੇ ਤਖਤ ਅੱਗੇ ਖਲੋ ਸਕੀਏ ਅਤੇ ਰਹਿਮ ਅਤੇ ਸਮੇਂ ਸਿਰ ਮਦਦ ਲਈ ਕ੍ਰਿਪਾ ਪਾ ਸਕੀਏ । 

ਸ਼ੁਭ ਇਛਾਵਾਂ ਨਾਲ ਆਪ ਦਾ ਦੋਸਤ, 

ਹ. ਲ. ਹਿਜਕੂਪ । 

ਨਵਾਂ ਜਨਮ 

ਪਿਆਰੇ ਦੋਸਤੋ, 

ਪਹਿਲਿਆਂ ਖ਼ਤਾਂ ਵਿਚੋਂ ਇਕ ਖ਼ਤ ਵਿਚ ਅਸੀਂ ਇਹ ਜਾਣ ਚੁਕੇ ਹਾਂ ਕਿ ਮਸੀਹੀ ਉਹ ਹੈ ਜੋ ਮਸੀਹ ਨਾਲ ਮਰ ਚੁਕਾ ਹੈ । ਪੁਰਾਣੇ ਮਨੁੱਖ ਦਾ ਸੁਭਾਅ ਇੰਨਾ ਗੰਦਾ ਹੈ ਕਿ ਪ੍ਰਮੇਸ਼ਰ ਕੋਲ ਉਨ੍ਹਾਂ ਲਈ ਸਜ਼ਾ ਤੋਂ ਇਲਾਵਾ ਹੋਰ ਕੁਝ ਨਹੀਂ । ਯੂਹੰਨਾ ਦੀ ਇੰਜੀਲ ਦੇ ਤੀਸਰੇ ਬਾਬ ਵਿਚ ਪ੍ਰਭੂ ਯਿਸੂ ਮਸੀਹ ਇਸ ਸੱਚਾਈ ਬਾਰੇ ਇਕ ਮਨੁੱਖ ਨਿਕੋਦੀਮਸ ਨੂੰ ਦਸਦੇ ਹਨ ਅਤੇ ਇਸ ਪ੍ਰਸ਼ਨ ਦਾ ਰੱਬੀ ਉੱਤਰ ਪੇਸ਼ ਕਰਦੇ ਹਨ । 

ਅਸਲ ਵਿਚ ਇਹ ਗੱਲ ਯੂਹੰਨਾ 2 : 23 ਤੋਂ ਸ਼ੁਰੂ ਹੁੰਦੀ ਹੈ । ਇਥੇ ਅਸੀਂ ਪ੍ਰਭੂ ਯਿਸੂ ਨੂੰ ਯਰੂਸ਼ਲਮ ਵਿਚ ਪਸਾਹ ਦੇ ਤਿਉਹਾਰ ਤੇ ਵੇਖਦੇ ਹਾਂ ਉਹ ਬਹੁਤ ਨਿਸ਼ਾਨ ਵਿਖਾ ਰਿਹਾ ਸੀ । ਜਿਨ੍ਹਾਂ ਕਰ ਕੇ ਬਹੁਤ ਲੋਕਾਂ ਨੇ ਉਸ ਉਤੇ ਵਿਸ਼ਵਾਸ ਕੀਤਾ। ਪਰ ਯਿਸੂ ਨੇ ਆਪਣੇ ਆਪ ਨੂੰ ਉਹਨਾਂ ਉੱਤੇ ਹੀ ਨਹੀਂ ਛੱਡ ਦਿੱਤਾ ਸੀ ਕਿਉਂਕਿ ਉਹ ਉਹਨਾਂ ਸਭ ਨੂੰ ਜਾਣਦਾ ਸੀ । ਯਿਸੂ ਨੂੰ ਇਸ ਗੱਲ ਦੀ ਲੋੜ ਨਹੀਂ ਸੀ ਕਿ ਕੋਈ ਉਸ ਨੂੰ ਮਨੁੱਖਾਂ ਬਾਰੇ ਦੱਸੇ, ਕਿਉਂਕਿ ਉਹ ਮਨੁੱਖਾਂ ਦੇ ਮਨਾਂ ਦੇ ਅੰਦਰਲੇ ਵਿਚਾਰਾਂ ਨੂੰ ਵੀ ਜਾਣਦਾ ਸੀ ਤਾਂ ਹੀ ਜਦ ਉਨ੍ਹਾਂ ਵਿਚੋਂ ਇਕ ਆਦਮੀ ਯਿਸੂ ਕੋਲ ਆਇਆ ਤਾਂ ਯਿਸੂ ਨੇ ਚੀਰਦੇ ਹੋਏ ਸ਼ਬਦਾਂ ਵਿਚ ਉਸ ਨੂੰ ਕਿਹਾ, ਕੋਈ ਮਨੁੱਖ ਜੇ ਕਰ ਨਵੇਂ ਸਿਰਿਉਂ ਨਾਂ ਜੰਮੇਂ, ਪ੍ਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸਕਦਾ ।” 

ਮਨੁਖ ਦਾ ਪੁਤਰ ਜੋ ਸਵਰਗ ਵਿਚ ਹੈ 

ਯੂਹੰਨਾ 3 : 11 ਅਤੇ 13 ਵਿਚ ਉਹ ਇਹ ਦੱਸਦਾ ਹੈ ਕਿ ਉਹ ਕੀ ਹੈ। ਉਹ ਮਨੁੱਖ ਦਾ ਪੁੱਤਰ ਹੈ ਜੋ ਸਵਰਗ ਤੋਂ ਉਤਰਿਆ ਹੈ । ਅਸੀਂ ਉਸ ਦੇ ਪੁਰਸ਼ ਹੋਣ ਦਾ ਇਕ ਅਜੀਬ ਰਾਜ ਵੇਖਦੇ ਹਾਂ । ਯੂਹੰਨਾ 1 : 1 ਸਾਨੂੰ ਇਹ ਦਸਦਾ ਹੈ ਕਿ ਉਹ ਹੀ ਅਨਾਦੀ ਪ੍ਰਮੇਸ਼ਰ ਹੈ । ਪਰ 14ਵੀਂ ਆਇਤ ਵਿਚ ਕਿਹਾ ਗਿਆ ਹੈ ਕਿ “ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚ ਰਿਹਾ। (1 ਤਿਮੋਥੀਉਸ 3:16) ‘ਪ੍ਰਮੇਸਰ ਸਰੀਰ ਵਿਚ ਪ੍ਰਗਟ ਹੋਇਆ? ਇਹ ਕਿੰਨੀ ਭੇਦ ਦੀ ਗੱਲ ਹੈ ਕਿ ਪ੍ਰਮੇਸ਼ਰ ਅਤੇ ਮਨੁੱਖ ਇਕ ਸਰੀਰ ਹੋਏ ।  

ਪ੍ਰਭੂ ਯਿਸੂ ਅਨਾਦੀ ਪ੍ਰਮੇਸ਼ਰ ਹੈ ਉਸ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮਨੁੱਖ ਬਣਿਆ । ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਪ੍ਰਮੇਸ਼ਰ ਨਾ ਰਿਹਾ ਸੀ । ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਸੀ । ਉਹ ਮਾਸ ਅਤੇ ਲਹੂ ਵਿਚ ਸਾਂਝੀ ਹੋਇਆ (ਇਬਰਾਨੀਆਂ 2 : 14) ਉਹ ਮਨੁੱਖ ਬਣਿਆ (ਗਲਾਤੀਆਂ 4 : 4 ਅਤੇ 1 ਤਿਮੋਥੀਉਸ 2 : 5) ਉਹ ਇਕੋ ਹੀ ਸਮੇਂ ਮਨੁਖ ਅਤੇ ਅਨਾਦੀ ਪ੍ਰਮੇਸ਼ਰ ਸੀ । (ਯਸਾਯਾਹ 9 : 6) ਜਦ ਉਹ ਬੱਚਾ ਹੋ ਕੇ ਖੁਰਲੀ ਵਿਚ ਪਿਆ ਸੀ ਤਦ ਵੀ ਉਹ ਸਾਰੀਆਂ ਚੀਜ਼ਾਂ ਦੇ ਉਤਪਤ ਕਰਨ ਵਾਲਾ ਅਤੇ ਸੰਭਾਲਣ ਵਾਲਾ ਸੀ । ਜਦ ਉਹ ਸਫਰ ਵਿਚ ਥੱਕਿਆ ਹੋਇਆ ਭੁੱਖਾ ਅਤੇ ਤਿਹਾਇਆ ਸੀ, ਉਸ ਨੇ ਇਕ ਸਾਮਰੀ ਇਸਤਰੀ ਤੋਂ ਪਾਣੀ ਮੰਗਿਆ । ਇਥੇ ਉਹ ਆਪਣੇ ਆਪ ਨੂੰ ਸਰਬ ਸ਼ਕਤੀਮਾਨ ਜ਼ਾਹਰ ਕਰਦਾ ਹੈ । ਕਿਉਂਕਿ ਉਹ ਪਵਿੱਤਰ ਆਤਮਾ ਦਿੰਦਾ ਹੈ ਅਤੇ ਉਸ ਇਸਤਰੀ ਦੀ ਸਾਰੀ ਜ਼ਿੰਦਗੀ ਉਸ ਤਾਈਂ ਪ੍ਰਗਟ ਕਰਨ ਨਾਲ ਆਪਣੇ ਆਪ ਨੂੰ ਜਾਣੀਜਾਣ ਸਾਬਤ ਕਰਦਾ ਹੈ। ਮਨੁੱਖ ਮਾਤਰ ਹੋਣ ਕਰ ਕੇ ਉਹ ਉਠਿਆ ਅਤੇ ਹਵਾ ਅਤੇ ਲਹਿਰਾਂ ਨੂੰ ਦਬਕਾ ਦਿੱਤਾ । ਉਸ ਨੇ ਆਪਣਾ ਹੀ ਨਾਮ ਲਿਆ ਤਾਂ ਉਸ ਨੂੰ ਫੜਨ ਆਏ ਸਿਪਾਹੀ ਭੂਮੀ ਉੱਤੇ ਡਿਗ ਪਏ ਪਰ ਉਸੇ ਹੀ ਸਮੇਂ ਉਨ੍ਹਾਂ ਨੇ ਉਸ ਨੂੰ ਬੰਨ੍ਹ ਲਿਆ, ਉਸ ਦੇ ਮੂੰਹ ਉਤੇ ਥੁਕਿਆ ਅਤੇ ਉਸ ਦਾ ਮਖੌਲ ਉਡਾਇਆ । 

ਜਦ ਉਹ ਨਿਕੋਦੀਮੁਸ ਨਾਲ ਇਸ ਧਰਤੀ ਉੱਤੇ ਗੱਲਾਂ ਕਰ ਰਿਹਾ ਸੀ । ਉਹ ਉਸ ਸਮੇਂ ਸਵਰਗ ਵਿਚ ਵੀ ਸੀ ਉਸ ਨੇ ਉਹੀ ਬੋਲਿਆ ਜੋ ਉਹ ਜਾਣਦਾ ਸੀ । ਕਿਉਂਕਿ ਪ੍ਰਮੇਸ਼ਰ ਇਕੱਲਾ ਹੀ “ਜਾਣਦਾ ਹਾਂ” ਸ਼ਬਦ ਨੂੰ ਜਾਣਦਾ ਹੈ । ਕਿਉਂਕਿ ਕੋਈ ਮਨੁੱਖ ਵੀ ਸਵਰਗ ਵਿਚ ਨਹੀਂ ਗਿਆ ਅਤੇ ਨਾ ਹੀ ਕੋਈ ਸਵਰਗੀ ਚੀਜ਼ਾਂ ਬਾਰੇ ਕੁਝ ਦਸ ਸਕਦਾ ਹੈ । ਕਿਉਂਕਿ ਮਨੁੱਖ ਦਾ ਪੁੱਤਰ ਸਵਰਗ ਤੋਂ ਆਇਆ ਸੀ । ਇਸ ਲਈ ਸਵਰਗੀ ਚੀਜ਼ਾਂ ਬਾਰੇ ਉਹੀ ਦਸ ਸਕਦਾ ਸੀ । ਉਹ ਤਦ ਵੀ ਸਵਰਗ ਵਿਚ ਸੀ । ਜਦ ਉਹ ਸਵਰਗੀ ਚੀਜ਼ਾਂ ਬਾਰੇ ਬੋਲਦਾ ਸੀ। ਕਿਉਂਕਿ ਉਹ ਉਨ੍ਹਾਂ ਨੂੰ ਦੇਖ ਚੁਕਾ ਸੀ ਅਤੇ ਉਹ ਜਾਣਦਾ ਸੀ ਕਿ ਸਵਰਗ ਅਤੇ ਵਡਿਆਈ ਉਸੇ ਦੇ ਹਨ । ਉਸ ਵਿਚ ਮਨੁੱਖ ਅਤੇ ਪ੍ਰਮੇਸ਼ਰ ਦੋਨੋਂ ਹੀ ਇਕੱਠੇ ਕੀਤੇ ਗਏ ਸਨ । ਇਸ ਲਈ ਉਹ ਪ੍ਰਮੇਸ਼ਰ ਅਤੇ ਮਨੁੱਖ ਇਕ ਪੁਰਸ਼ ਸੀ । ਇਹੀ ਕਾਰਨ ਸੀ ਕਿ ਉਸ ਦੇ ਜਨਮ ਉਤੇ ਫਰਿਸ਼ਤੇ ਇਹ ਕਹਿ ਰਹੇ ਸਨ, “ਲੋਕਾਂ ਵਿਚ ਸ਼ਾਂਤੀ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ”। (ਲੂਕਾ 2 : 14) ਉਹ ਪ੍ਰਮੇਸ਼ਰ ਨੂੰ, ਆਪਣੀ ਵਡਿਆਈ ਨੂੰ ਜਾਣਦਾ ਸੀ ਅਤੇ ਮਨੁੱਖ ਨੂੰ ਵੀ ਜਾਣਦਾ ਸੀ । 

ਮਨੁਖ ਦਾ ਸੁਭਾਅ 

ਯੂਹੰਨਾ 2 : 23-25 ਵਿਚ ਅਸੀਂ ਮਨੁਖ ਬਾਰੇ ਉਸ ਦੀ ਰਾਏ ਵੇਖਦੇ ਹਾਂ। ਉਹ ਲੋਕ ਨਾ ਤਾਂ ਨਾਸਤਿਕ ਸਨ ਅਤੇ ਨਾ ਹੀ ਉਨ੍ਹਾਂ ਨੇ ਲੋਕਾਂ ਸਾਹਮਣੇ ਸਿੱਧੇ ਤੌਰ ਤੇ ਨਫਰਤ ਨਾਲ ਉਸ ਨੂੰ ਰੱਦ ਕੀਤਾ ਸੀ । ਉਨ੍ਹਾਂ ਨੇ ਉਸ ਵਲੋਂ ਕੀਤੇ ਅਚੰਭਿਆਂ ਨੂੰ ਵੇਖਿਆ ਸੀ ਇਸ ਲਈ ਉਨ੍ਹਾਂ ਨੇ ਉਸ ਨੂੰ ਪਹਿਚਾਣ ਲਿਆ ਸੀ ਕਿ ਉਹ ਮਸੀਹ ਹੈ। ਉਹਨਾਂ ਨੇ ਉਸ ਉੱਤੇ ਵਿਸ਼ਵਾਸ ਕਰ ਲਿਆ ਸੀ । ਜੇ ਕੇਵਲ ਅਸੀਂ ਸਰਸਰੀ ਤੌਰ ਤੇ ਯੂਹੰਨਾ 1 : 12 ਪੜ੍ਹੀਏ ਤਾਂ ਸਾਨੂੰ ਇਹ ਪਤਾ ਲਗਦਾ ਹੈ ਕਿ ਇਹ ਉਹ ਲੋਕ ਸਨ ਜਿਨ੍ਹਾਂ ਨੂੰ ਉਸ ਨੇ ਪ੍ਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਬਖਸ਼ਿਆ ਸੀ । ਪਰ ਯੂਹੰਨਾਂ ਦੀ ਇੰਜੀਲ ਦੇ ਦੂਸਰੇ ਬਾਬ ਦੇ ਅਖੀਰ ਵਿਚ ਇਹ ਕਿਹਾ ਗਿਆ ਹੈ ਕਿ ਪ੍ਰਭੂ ਨੇ ਉਹਨਾਂ ਤੇ ਇਤਬਾਰ ਨਾ ਕੀਤਾ ਕਿਉਂਕਿ ਉਹ ਸਭ ਮਨੁੱਖਾਂ ਨੂੰ ਜਾਣਦਾ ਸੀ ਅਤੇ ਉਸ ਨੂੰ ਨਾ ਇਸ ਦੀ ਲੋੜ ਹੀ ਸੀ ਕਿ ਕੋਈ ਮਨੁਖ ਸਾਖੀ ਦੇਵੇ ਕਿਉਂਕਿ ਉਹ ਆਪ ਇਹ ਜਾਣਦਾ ਸੀ ਕਿ ਮਨੁੱਖ ਦੇ ਅੰਦਰ ਕੀ ਹੈ । 

ਇਹ ਲੋਕ ਉਹ ਸਨ ਜੋ ਪ੍ਰਮੇਸ਼ਰ ਦੀ ਸੱਚਾਈ ਨੂੰ ਮੰਨ ਤਾਂ ਗਏ ਸਨ ਪਰ ਪ੍ਰਮੇਸ਼ਰ ਵਲ ਮੁੜੇ ਨਹੀਂ ਸਨ । ਉਹਨਾਂ ਨੇ ਉਸ ਦੇ ਨਾਂ ਉੱਤੇ ਵਿਸ਼ਵਾਸ ਤਾਂ ਕੀਤਾ ਸੀ । ਪਰ ਉਸ ਨੂੰ ਸਵੀਕਾਰ ਨਹੀਂ ਕੀਤਾ ਸੀ । (ਯੂਹੰਨਾਂ 1 : 12) ਉਨ੍ਹਾਂ ਲੋਕਾਂ ਨੇ ਉਸ ਵਲੋਂ ਕੀਤੇ ਅਦਭੁਤ ਕੰਮ ਅਤੇ ਨਿਸ਼ਾਨ ਵੇਖੇ ਸਨ ਜਿਨ੍ਹਾਂ ਕਰ ਕੇ ਉਹਨਾਂ ਦੇ ਦਿਲਾਂ ਅਤੇ ਵਿਚਾਰਾਂ ਨੂੰ ਇਹ ਮੰਨਣਾ ਪਿਆ ਸੀ ਕਿ ਉਹ ਸਮੀਹ ਹੈ। ਇਸ ਤਰ੍ਹਾਂ ਦੇ ਬਹੁਤ ਲੋਕ ਉਸ ਸਮੇਂ ਸਨ ਅਤੇ ਲੱਖਾਂ ਲੋਕ ਅੱਜ ਵੀ ਹਨ ਕਿ ਜੋ ਮਸੀਹੀਅਤ ਦੀਆਂ ਸੱਚਾਈਆਂ ਉੱਤੇ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਕਰਦੇ ਪਰ ਉਹਨਾਂ ਦੇ ਦਿਲੋ ਦਿਮਾਗ ਉਨ੍ਹਾਂ ਨੂੰ ਇਹ ਸੋਚਣ ਲਈ ਪ੍ਰੇਰਿਤ ਕਰਦੇ ਹਨ ਕਿ ਫਿਰ ਵੀ ਇਹਨਾਂ ਵਿਚ ਤਰਕ ਯੋਗ ਅਤੇ ਵਡਿਆਈ ਵਾਲਾ ਕੀ ਹੈ ? ਅਤੇ ਉਹਨਾਂ ਨੇ ਮਸੀਹੀਅਤ ਨੂੰ ਇਸੇ ਤਰ੍ਹਾਂ ਹੀ ਗ੍ਰਹਿਣ ਕੀਤਾ ਹੈ । ਇਸ ਤਰ੍ਹਾਂ ਇਕ ਸਧਾਰਨ ਮਨੁੱਖ ਇਹੀ ਚਾਹੁੰਦਾ ਹੈ ਅਤੇ ਇਸੇ ਤਰ੍ਹਾਂ ਹੀ ਉਹ ਸੱਚਾਈ ਤੋਂ ਅਤੇ ਪ੍ਰਮੇਸ਼ਰ ਤੋਂ ਵੀ ਉੱਪਰ ਹੈ। ਉਸ ਨੇ ਉਸੇ ਉਤੇ ਵਿਸ਼ਵਾਸ ਕੀਤਾ ਹੈ ਜਿਸ ਬਾਰੇ ਉਸ ਦੇ ਦਿਲੋ ਦਿਮਾਗ ਨੇ ਫੈਸਲਾ ਕਰ ਕੇ ਠੀਕ ਦੱਸਿਆ ਹੈ । 

ਜਦ ਅੰਤਰ ਆਤਮਾ ਪ੍ਰਮੇਸ਼ਰ ਦੇ ਚਾਨਣ ਵਿਚ ਆਉਂਦਾ ਹੈ ਤਾਂ ਪਹਿਲੇ ਨਾਲੋਂ ਕਿੰਨਾ ਭਿੰਨ ਹੁੰਦਾ ਹੈ । ਇਸ ਨੂੰ ਆਪਣੀ ਪਾਪੀ ਅਤੇ ਪਹਿਲੀ ਹਾਲਤ ਦਾ ਪਤਾ ਲੱਗਦਾ ਹੈ । ਤਦ ਇਹ ਪ੍ਰਮੇਸ਼ਰ ਨੂੰ ਪਰਖਣ ਬਾਰੇ ਨਹੀਂ ਸੋਚਦਾ ਨਾ ਹੀ ਉਸ ਨੂੰ ਜੋ ਪ੍ਰਮੇਸ਼ਰ ਨੇ ਪ੍ਰਗਟ ਕੀਤਾ ਹੈ । ਬਲਕਿ ਆਪਣੇ ਆਪ ਦੀ ਪਰਖ ਕਰਦਾ ਹੈ ਅਤੇ ਪ੍ਰਮੇਸ਼ਰ ਅੱਗੇ ਇਹ ਪੁਕਾਰਦਾ ਹੈ ਕਿ ਉਹ ਉਸ ਪਾਪੀ ਨੂੰ ਸਵੀਕਾਰ ਕਰੇ । 

ਇਕ ਸਧਾਰਣ ਮਨੁੱਖ ਇਸ ਗੱਲ ਨੂੰ ਜ਼ਰੂਰ ਸਵੀਕਾਰ ਕਰ ਲਵੇਗਾ ਕਿ ਜੋ ਲੋਕ ਬੂਤਾਂ ਦੀ ਪੂਜਾ ਕਰਦੇ ਹਨ ਜਾਂ ਉਹ ਲੋਕ ਜੋ ਪਾਪ ਵਿਚ ਜ਼ਿੰਦਗੀ ਗੁਜ਼ਾਰਦੇ ਹਨ । ਉਨ੍ਹਾਂ ਨੂੰ ਦੁਬਾਰਾ ਜਨਮ ਲੈਣਾ ਪਵੇਗਾ ਪਰ ਨਵੇਂ ਜਨਮ ਦੇ ਬਾਰੇ ਇਕ ਸਧਾਰਨ ਆਦਮੀ ਕੁਝ ਨਹੀਂ ਕਹਿ ਸਕਦਾ । ਉਥੇ ਯਹੂਦੀ ਲੋਕ ਸਨ ਕੁਝ ਫਰੀਸੀ ਅਤੇ ਕੁਝ ਉਹ ਲੋਕ ਸਨ ਜੋ ਪ੍ਰਭੂ ਨੂੰ ਚੰਗਾ ਸਮਝਦੇ ਸਨ ਅਤੇ ਨਿਕੋਦੀਮੁਸ ਜੋ ਫਰੀਸੀ ਸੀ ਅਤੇ ਯਹੂਦੀਆਂ ਦਾ ਨੇਤਾ ਸੀ ਅਤੇ ਇਸਰਾਈਲੀਆਂ ਨੂੰ ਸ਼ਰ੍ਹਾ ਸਿਖਾਉਣ ਵਾਲਾ ਸੀ । ਉਸ ਨੇ ਜਿੰਨਾ ਆਦਰ ਮਾਣਇਕ ਮਨੁੱਖ ਨੂੰ ਵੱਧ ਤੋਂ ਵੱਧ ਦਿੱਤਾ ਜਾ ਸਕਦਾ ਸੀ ਯਿਸੂ ਨੂੰ ਦਿੱਤਾ, ‘ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਪ੍ਰਮੇਸ਼ਰ ਵਲੋਂ ਘੱਲੇ ਗਏ ਗੁਰੂ ਹੋ ਕੋਈ ਆਦਮੀ ਵੀ ਇਹ ਮਹਾਨ ਚਿੰਨ੍ਹ ਨਹੀਂ ਵਿਖਾ ਸਕਦਾ ਜੋ ਤੁਸੀਂ ਵਿਖਾਉਂਦੇ ਹੋ ਜਦ ਤਕ ਕਿ ਪ੍ਰਮੇਸ਼ਰ ਉਸ ਦੇ ਨਾਲ ਨਾ ਹੋਵੇ । (ਯੂਹੰਨਾਂ 3 : 2) ਇਕ ਸਧਾਰਨ ਆਦਮੀ ਇਹ ਨਵੇਂ ਜਨਮ ਨੂੰ ਨਹੀਂ ਸਮਝ ਸਕਦਾ (ਆਇਤ 7) ਪਰ ਜੋ ਇਹ ਬੋਲਦਾ ਹੈ ਉਹ ਇਸ ਨੂੰ ਜਾਣਦਾ ਹੈ (ਆਇਤ 11) ਕਿਉਂਕਿ ਉਹ ਅਨਾਦੀ ਪ੍ਰਮੇਸ਼ਰ ਹੈ । ਭਲਾ ਇਹ ਸੱਚ ਨਹੀਂ ਕਿ ਉਹ ਇਹ ਸ਼ਬਦ ਆਪਣੇ ਵਿਰੋਧੀਆ ਬਾਰੇ ਹੀ ਨਹੀਂ ਕਹਿੰਦਾ, ਬਲਕਿ ਉਨ੍ਹਾਂ ਬਾਰੇ ਵੀ ਕਹਿੰਦਾ ਹੈ । ਜੋ ਉਸ ਨੂੰ ਸਵੀਕਾਰ ਕਰ ਚੁਕੇ ਸਨ । ਭਲਾ ਇਸ ਨਾਲ ਅਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਮਨੁੱਖ ਕਿਸ ਪ੍ਰਕਾਰ ਪ੍ਰਮੇਸ਼ਰ ਤੋਂ ਦੂਰ ਹੋ ਚੁਕਾ ਹੈ ਅਤੇ ਇਕ ਆਮ ਮਨੁੱਖ ਲਈ ਇਹ ਕਿੰਨਾ ਅਨਹੋਣਾ ਹੈ ਕਿ ਉਹ ਪ੍ਰਮੇਸ਼ਰ ਦੀ ਹਜ਼ੂਰੀ ਵਚ ਆਵੇ । 

ਨਵਾਂ ਜਨਮ ਪਾਉਣ ਤੋਂ ਬਿਨਾ ਕੋਈ ਮਨੁਖ ਪ੍ਰਮੇਸ਼ਰ ਦਾ ਰਾਜ ਨਹੀਂ ਵੇਖ ਸਕਦਾ 

ਹੁਣ ਪ੍ਰਭੂ ਫਿਰ ਰਾਜ ਦੇ ਬਾਰੇ ਕਹਿ ਰਿਹਾ ਹੈ। ਜਿਵੇਂ ਉਸ ਸਮੇਂ ਇਹ ਪ੍ਰਗਟ ਕੀਤਾ ਗਿਆ ਸੀ । ਜਦ ਇਹ ਸ਼ਾਨ ਨਾਲ ਪ੍ਰਗਟ ਕੀਤਾ ਜਾਵੇਗਾ ਤਾਂ ਸਾਰੀ ਦੁਨੀਆਂ ਇਸ ਨੂੰ ਵੇਖੇਗੀ। ਅੱਜ ਇਸਾਈਆਂ ਵਿਚ (ਜੋ ਮੈਨੂੰ ਇਹ ਸ਼ਬਦ ਪ੍ਰਯੋਗ ਕਰਨ ਦੀ ਇਜ਼ਾਜਤ ਦਿਉ) ਉਸ ਰਾਜ ਬਾਰੇ ਅਲੱਗ ਹੀ ਹਾਲਤ ਵਿਚਰ ਰਹੀ ਹੈ । 

ਜਦ ਪ੍ਰਭੂ ਯਿਸੂ ਇਸ ਧਰਤੀ ਉਤੇ ਆਇਆ ਤਾਂ ਰਾਜ ਉਸ ਵਿਚ ਸੀ ਪਰ ਜਿਹਨਾਂ ਨੇ ਉਸ ਨੂੰ ਪਹਿਚਾਣਿਆ ਅਤੇ ਉਸ ਦੀ ਪ੍ਰਮੇਸ਼ਰ ਦੇ ਪੁੱਤਰ ਹੋਣ ਦੀ ਸੱਚਾਈ ਨੂੰ ਮੰਨਿਆ ਉਹਨਾਂ ਨੇ ਹੀ ਰਾਜ ਨੂੰ ਵੇਖਿਆ । ਉਥੇ ਉਹੀ ਲੋਕ ਸਨ ਜੋ ਨਵਾਂ ਜਨਮ ਪਾ ਚੁਕੇ ਸਨ । 

ਕੀ ਇਹ ਸਾਡੇ ਦਿਮਾਗ ਵਿਚ ਕਦੇ ਨਹੀਂ ਆਇਆ ਕਿ ਪ੍ਰਭੂ ਯਿਸੂ ਦੇ ਭਰਾਵਾਂ ਨੇ ਕਦੇ ਉਸ ਉਤੇ ਵਿਸ਼ਵਾਸ ਨਹੀਂ ਕੀਤਾ ? ਮਰਕੁਸ 3 : 21 ਸਾਨੂੰ ਇਹ ਦਸਦਾ ਹੈ ਕਿ ਉਸ ਦੇ ਰਿਸ਼ਤੇਦਾਰ ਉਸ ਬਾਰੇ ਇਹ ਸੁਣ ਕੇ ਉਸ ਨੂੰ ਫੜਨ ਲਈ ਨਿਕਲੇ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਉਸ ਦਾ ਸਿਰ ਫਿਰ ਗਿਆ ਹੈ ।” 

ਕੀ ਉਹ ਪ੍ਰਭੂ ਨੂੰ ਜਾਣਦੇ ਨਹੀਂ ਸਨ ? ਕੀ ਉਨ੍ਹਾ ਹਰ ਦਿਨ ਹਰ ਘੜੀ ਨਾਸਰਤ ਨਗਰ ਵਿਚ ਉਸ ਦੀ ਪੂਰੀ ਤਰ੍ਹਾਂ ਪਵਿੱਤਰ ਜ਼ਿੰਦਗੀ ਨਹੀਂ ਵੇਖੀ ਸੀ ? ਕੀ ਮਰੀਅਮ ਅਤੇ ਯੂਸਫ ਨੇ ਵੀ ਜੋ ਉਨ੍ਹਾਂ ਨੂੰ ਉਸਦੇ ਜਨਮ ਸਮੇਂ ਫਰਿਸ਼ਤਿਆਂ ਨੇ ਅਜੀਬ ਗੱਲਾਂ ਕਹੀਆਂ ਸਨ ਜਿਵੇਂ ਅਸੀਂ ਵੀ ਪੜ੍ਹਦੇ ਹਾਂ ਨਹੀਂ ਦੱਸੀਆਂ ਸਨ ? ਮਿਸਾਲ ਦੇ ਤੌਰ ਤੇ ਲੁਕਾ ਮੁਤਾਬਿਕ ਜੋ ਉਸਦਾ ਮਸੇਰਾ ਭਾਈ ਯੂਹੰਨਾ ਬਪਤਿਸਮਾਂ ਦੇਣ ਵਾਲਾ ਉਸ ਸਮੇਂ ਉਸ ਬਾਰੇ ਗਵਾਹੀ ਦੇ ਰਿਹਾ ਸੀ ਨਹੀਂ ਸੁਣੀ ਸੀ ? ਕੀ ਉਨ੍ਹਾਂ ਉਸ ਵੱਲੋਂ ਕੀਤੀਆਂ ਕਰਾਮਾਤਾਂ ਨਹੀਂ ਵੇਖੀਆਂ ਸਨ ? ਜਦ ਕਿ ਯੂਹੰਨਾ ਉਸ ਨੂੰ ਜਾਨਣ ਤੋਂ ਬਾਅਦ ਲਿਖਦਾ ਹੈ । “ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਜਿਹਾ ਡਿਠਾ” (ਯੂਹੰਨਾ 1 : 14) ਅਤੇ ਉਨ੍ਹਾਂ ਇਹ ਨਹੀਂ ਸੋਚਿਆ ਸੀ ਕਿ ਉਸ ਲਈ ਕਿਵੇਂ ਅਕਾਸ਼ ਖੁਲ੍ਹ ਗਿਆ ਅਤੇ ਇਕ ਅਵਾਜ਼ ਸਵਰਗ ਤੋਂ ਆਈ ਸੀ ਅਤੇ ਉਸ ਨੂੰ ਕਿਹਾ ਸੀ ਕਿ ਤੂੰ ਮੇਰਾ ਪਿਆਰਾ ਪੁੱਤਰ ਹੈਂ ਤੇਰੇ ਤੋਂ ਮੈਂ ਪ੍ਰਸੰਨ ਹਾਂ (ਮਰਕਸ 1 : 11) ਉਸਦੇ ਰਿਸ਼ਤੇਦਾਰਾਂ ਨੇ ਸੋਚਿਆ ਕਿ ਉਸਦਾ ਸਿਰ ਫਿਰ ਗਿਆ ਹੈ ਅਤੇ ਉਨ੍ਹਾਂ ਉਸ ਨੂੰ ਫੜਨਾ ਚਾਹਿਆ। ਇਸ ਪ੍ਰਕਾਰ ਪ੍ਰਭੂ ਯਿਸੂ ਦੇ ਕਹੇ ਸ਼ਬਦਾਂ ਦੀ ਸੱਚਾਈ ਸਾਬਤ ਹੁੰਦੀ ਹੈ ਕਿ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜਦ ਤੱਕ ਕੋਈ ਨਵੇਂ ਸਿਰੇ ਤੋਂ ਨਾ ਜੰਮੇ ਪ੍ਰਮੇਸ਼ਰ ਦੇ ਰਾਜ ਨੂੰ ਨਹੀਂ ਵੇਖ ਸਕਦਾ ।” 

ਨਵੇਂ ਸਿਰਿਉਂ ਜੰਮਣਾ 

ਇਸ ਦਾ ਅਰਥ ਇਹ ਨਹੀਂ ਕਿ ਨਿਕੋਦੀਮਸ ਨੇ ਇਸ ਬਾਰੇ ਉਹ ਸੋਚਿਆ ਜੋ ਗੈਰ ਕੰਮਾਂ ਦੇ ਫਲਸਫ਼ਿਆਂ ਅਤੇ ਇਤਿਹਾਸਾਂ ਵਿਚ ਮਿਲਦਾ ਹੈ ਕਿ ਕੋਈ ਬੁਢਾ ਆਦਮੀ ਮਰਨ ਤੋਂ ਬਾਅਦ ਇਕ ਬੱਚਾ ਬਣਕੇ ਦੁਬਾਰਾ ਜੰਮੇਂ ਜਾਂ ਉਹ ਫਿਰ ਜੁਆਨ ਹੋ ਕੇ ਪਿਤਾ ਵਰਗਾ ਹੀ ਹੁੰਦਾ ਹੈ । ਸੇਥ ਜੋ ਪਾਪ ਵਿਚ ਡਿੱਗੇ ਆਦਮ ਦਾ ਪੁੱਤਰ ਸੀ ਆਪਣੇ ਪਿਤਾ ਦੇ ਸਰੂਪ ਤੇ ਅਤੇ ਉਸ ਵਰਗਾ ਸੀ । (ਉਤਪਤੀ 5 : 3) ਅਯੂਬ ਅੱਗੇ ਹੀ ਇਹ ਕਹਿ ਚੁੱਕਾ ਹੈ । ਕਿ “ਪਾਪੀ ਮਨੁੱਖਾਂ ਵਿਚੋਂ ਕੌਣ ਪਵਿੱਤਰ ਮਨੁੱਖ ਲੱਭ ਸਕਦਾ ਹੈ ? (ਅਯੂਬ 14 : 4) ਅਤੇ ਰੋਮੀਆਂ 5 : 19 ਸਾਨੂੰ ਦੱਸਦਾ ਹੈ ਕਿ “ਆਦਮ ਦੀ ਅਨਆਗਿਆਕਾਰੀ ਕਰਕੇ ਉਸ ਦੀ ਸਾਰੀ ਅੰਸ਼ ਪਾਪੀ ਗਿਣੀ ਜਾਂਦੀ ਹੈ” “ਜੋ ਮਾਸ ਤੋਂ ਜੰਮਿਆਂ ਸੋ ਮਾਸ ਹੀ ਹੈ” (ਯੂਹੰਨਾ 3 : 6) ਜਿਥੋਂ ਤੱਕ ਪ੍ਰਮੇਸ਼ਰ ਨਾਲ ਸੰਬੰਧਾਂ ਦਾ ਸੁਆਲ ਹੈ। ਜੇ ਨਿਕੋਦੀਸ ਜਿਵੇਂ ਪਹਿਲੇ ਜੰਮਿਆ ਸੀ ਉਸੇ ਤਰ੍ਹਾਂ ਜੇ ਦਸ ਵਾਰ ਵੀ ਪਾਪੀ ਮਾਤਾ ਪਿਤਾ ਤੋਂ ਪੈਦਾ ਹੁੰਦਾ ਤਾਂ ਕੁਝ ਨਹੀਂ ਬਣਨਾ ਸੀ । 

ਇਹ ਜ਼ਰੂਰੀ ਹੈ ਕਿ ਮਨੁੱਖ ਨਵੇਂ ਸਿਰੇ ਤੋਂ ਪੈਦਾ ਹੋਵੇ ਭਾਵੇਂ ਉਪਰ ਤੋਂ ਭਾਵੇਂ ਨਵੀਂ ਰੀਤੀ ਤੋਂ ਜਾਂ ਇਕ ਨਵੀਂ ਜ਼ਿੰਦਗੀ ਦੇ ਸੋਮੇ ਤੋਂ ਪ੍ਰਭੂ ਸਾਨੂੰ 5 ਵੀ ਆਇਤ ਵਿਚ ਦੱਸਦਾ ਹੈ ਕਿ ਉਹ ਜੀਵਨ ਦਾ ਸੋਮਾ ਕਿਹੜਾ ਹੈ ? “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦ ਤਕ ਕੋਈ ਪਾਣੀ ਅਤੇ ਆਤਮਾਂ ਤੋਂ ਨਹੀਂ ਜੰਮਦਾ ਉਹ ਪ੍ਰਮੇਸ਼ਰ ਦੇ ਰਾਜ ਵਿਚ ਵੜ ਨਹੀਂ ਸਕਦਾ ।” ਬਾਈਬਲ ਵਿਚ ਪਾਣੀ ਦਾ ਅਰਥ ਪਵਿੱਤਰ ਆਤਮਾਂ ਵੱਲੋਂ ਮਨੁੱਖਾਂ ਨੂੰ ਦਿੱਤਾ ਗਿਆ ਪ੍ਰਮੇਸ਼ਰ ਦਾ ਵਚਨ ਦੱਸਿਆ ਗਿਆ ਹੈ । (ਅਫਸੀਆ 5 : 26) ਇਹ ਸਾਨੂੰ ਇਸ ਬਾਰੇ ਦੱਸਦਾ ਹੈ ਅਤੇ ਇਸੇ ਪ੍ਰਕਾਰ ਯੂਹੰਨਾ 13 : 10 ਅਤੇ ਨਾਲ ਹੀ जुरीठा 15:3 मी । 

ਪਾਣੀ ਉਸੇ ਨੂੰ ਹੀ ਸਾਫ ਕਰਦਾ ਹੈ ਜਿਥੇ ਇਹ ਵਰਤਿਆ ਜਾਵੇ ਪ੍ਰਮੇਸ਼ਰ ਦਾ ਵਚਨ ਜਦ ਪਵਿੱਤਰ ਆਤਨਾ ਵੱਲੋਂ ਵਗਇਆ ਜਾਂਦਾ ਹੈ । ਤਾਂ ਇਹ ਵਿਚਾਰਾਂ ਅਤੇ ਕਰਮਾਂ ਦੀ ਸਾਰੀ ਮੈਲ ਧੋ ਦਿੰਦਾ ਹੈ। ਅਤੇ ਨਾਲ ਹੀ ਆਤਮਾ ਸ਼ਬਦ ਨੂੰ ਉਸ ਵਿਚ ਨਵੀਂ ਜ਼ਿੰਦਗੀ ਲਈ ਇਸਤੇਮਾਲ ਕਰਦਾ ਹੈ, ਇਕ ਐਸੀ ਜ਼ਿੰਦਗੀ ਜੋ ਬਿਲਕੁਲ ਅਲੱਗ ਹੀ ਹੁੰਦੀ ਹੈ । ਜਿਸ ਵਿਚ ਦੁਨਿਆਵੀ ਮਾਤਾ ਪਿਤਾ ਦੇ ਗੁਣ ਨਹੀਂ ਹੁੰਦੇ ਬਲਕਿ ਉਸ ਵਿਚ ਉਹਦੇ ਗੁਣ ਹੁੰਦੇ ਹਨ ਜਿਸ ਤੋਂ ਉਹ ਮਿਲੀ ਹੈ । ਜੋ ਆਤਮਾ ਤੋਂ ਜਨਮਿਆਂ ਹੈ ਉਹ ਆਤਮਾ ਹੈ। (जुरीता 3:6)। 

ਇਸ ਗੱਲ ਦੀ ਪੁਸ਼ਟੀ ਬਾਈਬਲ ਵਿਚ ਵਾਰ ਵਾਰ ਕੀਤੀ ਗਈ ਹੈ । ਸੱਚ ਮੁੱਚ ਨਵਾਂ ਜਨਮ ਕੇਵਲ ਪ੍ਰਮੇਸ਼ਰ ਦੇ ਵਚਨ ਤੋਂ ਹੀ ਪ੍ਰਾਪਤ ਹੁੰਦਾ ਹੈ। ਸੰਤ ਪਲ੍ਹਸ ਕੁਰਿੰਥੀਆਂ ਦੀ ਕਲੀਸੀਆਂ ਨੂੰ ਲਿਖਦਾ ਹੈ ਕਿ “ਮੈਂ ਤੁਹਾਨੂੰ ਯਿਸੂ ਮਸੀਹ ਵਿਚ ਹੋ ਕੇ ਜਨਮ ਦਿੱਤਾ ਹੈ” ਅਰਥਾਤ ਪ੍ਰਭੂ ਦੇ ਪ੍ਰਭ ਸਮਾਚਾਰ ਦੇ ਦੁਆਰਾ (1 ਕੁਰਿੰਥੀਆ 4 : 15) ਇਸੇ ਤਰ੍ਹਾਂ ਯਾਕੂਬ ਦੀ ਪਤਰੀ 1 : 18 ਉਸਨੇ ਆਪਣੀ ਇਛਿਆ ਨਾਲ ਅਤੇ ਸੱਚ ਦੇ ਸੰਦੇਸ਼ ਰਾਹੀਂ ਸਾਨੂੰ ਜਨਮ ਦਿੱਤਾ ਹੈ ਅਤੇ 1 ਪਤਰਸ 1: 22-25 ਵਿਚ ਪਤਰਸ ਲਿਖਦਾ ਹੈ “ਤੁਸੀਂ ਆਪਣੇ ਆਪ ਨੂੰ ਸੱਚ ਦੀ ਪਾਲਨਾ ਕਰਕੇ ਪਵਿੱਤਰ ਕੀਤਾ ਹੈ” ਤੁਸੀਂ ਦੂਜਾ ਜਨਮ ਪ੍ਰਾਪਤ ਕੀਤਾ ਹੈ । ਹੁਣ ਤੁਹਾਡਾ ਪਿਤਾ ਵਿਨਾਸ਼ੀ ਨਹੀਂ ਸਗੋਂ ਅਵਿਨਾਸ਼ੀ ਹੈ । ਤੁਹਾਡਾ ਇਹ ਜਨਮ ਪ੍ਰਮੇਸ਼ਰ ਦੇ ਜੀਉਂਦੇ ਅਤੇ ਅਟੱਲ ਵਚਨ ਦੇ ਦੁਆਰਾ ਹੋਇਆ ਹੈ । 1 ਬਸਲੋਨੀਕੀਆਂ 1 : 5 ਵਿਚ ਵੀ ਅਸੀਂ ਇਹੀ ਪੜ੍ਹਦੇ ਹਾਂ ਕਿ ਵਚਨ ਅਤੇ ਪਵਿੱਤਰ ਆਤਮਾ ਇਕ ਹੀ ਹਨ । 

ਇਥੇ ਸਵਰਗ ਦਾ ਰਾਜ ਵੇਖਣ ਲਈ ਅਤੇ ਇਸ ਵਿਚ ਦਾਖਲ ਹੋਣ ਲਈ ਨਵੇਂ ਜਨਮ ਦੀ ਜ਼ਰੂਰਤ ਬਾਰੇ ਪ੍ਰਭੂ ਦੱਸਦਾ ਹੈ। ਕਿਉਂਕਿ ਉਹ ਨਿਕੋਦੀਮੁਸ, ਯਹੂਦੀਆਂ ਦੇ ਇਕ ਸਰਦਾਰ ਨੂੰ ਦੱਸਦਾ ਹੈ ਪਰ ਜਿਸ ਤਰ੍ਹਾਂ ਪ੍ਰਭੂ ਯਿਸੂ ਸਮਝਾਉਂਦੇ ਹਨ, ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਇਕ ਆਮ ਨਿਯਮ ਹੈ ਜਿਵੇਂ ਕਿ ਅਸੀਂ ਯੂਹੰਨਾ ਦੀਆਂ ਲਿਖਤਾਂ ਵਿਚ ਹਰ ਜਗ੍ਹਾ ਪੜ੍ਹਦੇ ਹਾਂ ਕਿ ਮਨੁੱਖ ਦੇ ਡਿੱਗਨ ਤੋਂ ਲੈ ਕੇ ਦੁਨੀਆਂ ਦੇ ਅੰਤ ਤੱਕ ਪ੍ਰਮੇਸ਼ਰ ਨਾਲ ਸਬੰਧ ਕਾਇਮ ਕਰਨ ਲਈ ਨਵੇਂ ਜਨਮ ਦੀ ਹੀ ਲੋੜ ਹੈ । 

ਮਨੁਖ ਦੇ ਪੁਤਰ ਦਾ ਉਚਾ ਕੀਤੇ ਜਾਣਾ ਜ਼ਰੂਰੀ ਸੀ 

ਜਦ ਆਇਤ 12 ਤੋਂ ਪ੍ਰਭੂ ਸਵਰਗੀ ਗੱਲਾਂ ਬਾਰੇ ਦੱਸਦਾ ਹੈ ਤਾਂ ਇਕ ਜ਼ਰੂਰਤ ਹੋਰ ਰਲ ਜਾਂਦੀ ਹੈ । ਮਨੁੱਖ ਦਾ ਪੁੱਤਰ ਜੋ ਸਵਰਗ ਵਿਚ ਹੈ। ਸਵਰਗ ਦੇ ਜਲਾਲ ਨੂੰ ਜਾਣਦਾ ਹੈ । ਅਰਥਾਤ ਉਸ ਦੇ ਰਹਿਣ ਦੀ ਥਾਂ “ਜੋ ਚਾਨਣ ਹੈ” ਅਤੇ ਜਿਸ ਵਿਚ ਹਨੇਰਾ ਹੈ ਹੀ ਨਹੀਂ (1 ਯੂਹੰਨਾ 1: 5) ਜੇ ਮਨੁੱਖ ਚਾਹੁੰਦਾ ਹੈ ਕਿ ਉਸ ਚਾਨਣ ਵਿਚ ਦਾਖਲ ਹੋਵੇ ਤਾਂ ਪਾਪ ਦੀ ਸਮੱਸਿਆ ਉਸ ਨੂੰ ਪਹਿਲੇ ਹੱਲ ਕਰਨੀ ਹੀ ਹੋਵੇਗੀ। ਮਨੁੱਖ ਦੇ ਪਾਪ ਨੇ ਪ੍ਰਮੇਸ਼ਰ ਦਾ ਬਹੁਤ ਮੁਕਾਬਲਾ ਕੀਤਾ ਹੈ। ਇਸ ਲਈ ਪਾਪ ਕਰਨ ਦੇ ਵਿਸ਼ੇ ਵਿਚ ਪ੍ਰਮੇਸ਼ਰ ਦੀ ਪੂਰੀ ਤਸੱਲੀ ਹੋਣੀ ਚਾਹੀਦੀ ਹੈ । ਅਤੇ ਮਨੁੱਖ ਉਸ ਹਰ ਮਲੀਨਤਾਈ ਤੋਂ ਸ਼ੁੱਧ ਹੋਣਾ ਚਾਹੀਦਾ ਹੈ । ਜਿਹੜੀ ਉਸ ਨੂੰ ਪ੍ਰਮੇਸ਼ਰ ਦੇ ਚਾਨਣ ਵਿਚ ਵੜਨ ਲਈ ਰੁਕਾਵਟ ਬਣਦੀ ਹੈ । ਇਕ ਮਨੁੱਖ ਆਸਮਾਨੀ ਫਿਰਦੋਸਾਂ ਵਿਚ ਜਿਹੜੀ ਪ੍ਰਮੇਸ਼ਰ ਦੇ ਆਪਣੇ ਰਹਿਣ ਦੀ ਥਾਂ ਹੈ, ਕਿਵੇਂ ਵੜ ਸਕਦਾ ਹੈ ? ਜਿਸ ਨੇ ਉਸ ਮਨੁੱਖ ਤੋਂ ਹਜ਼ਾਰਾਂ ਗੁਣਾਂ ਵੱਧ ਪਾਪ ਕੀਤੇ ਹਨ । ਜਿਸ ਨੂੰ ਉਸਦੇ ਇਕ ਹੀ ਪਾਪ ਕਾਰਨ ਇਸ ਸੰਸਾਰ ਦੇ ਫਿਰਦੌਸ ਵਿਚੋਂ ਬਾਹਰ ਕੱਢਿਆ ਗਿਆ ਸੀ । ਪਰ ਇਹ ਤਦ ਸੰਭਵ ਹੋ ਸਕਦਾ ਸੀ ਜਦ ਉਹ ਪੁਰਸ਼ ਜੋ ਪ੍ਰਮੇਸ਼ਰ ਅਤੇ ਮਨੁੱਖ ਹੋਵੇ । ਉਸ ਕੰਮ ਨੂੰ ਪੂਰਾ ਕਰੇ ਅਤੇ ਉਸ ਲਈ ਜੋ ਵੀ ਲੋੜੀਂਦਾ ਹੈ ਉਸ ਨੂੰ ਮੁਕੰਮਲ ਕਰੇ, “ਜੋ ਮਨੁੱਖ ਦਾ ਪੁੱਤਰ ਉਚਾ ਕੀਤਾ ਜਾਵੇ ਭਈ ਜੇ ਕੋਈ ਵਿਸ਼ਵਾਸ਼ ਕਰੋ, ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ ।” (ਯੂਹੰਨਾ 3: 14-15) 

ਕੀ ਇਹ ਸਭ ਤੋਂ ਵੱਡੀ ਚੀਜ਼ ਨਹੀਂ ਜੋ ਪ੍ਰਮੇਸ਼ਰ ਸਾਨੂੰ ਦੇ ਸਕਦਾ ਹੈ ? ਪਰ ਵਾਹ । ਇਸ ਨਾਲ ਹੋਰ ਵੀ ਬਹੁਤ ਸਾਰੀਆਂ ਚੀਜਾਂ ਜੁੜੀਆਂ ਹੋਈਆਂ ਹਨ । ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ *ਹੋ ਪਿਤਾ” ਕਿਉਂਕਿ ਪਵਿੱਪਰ ਆਤਮਾ ਸਾਡੇ ਵਿਚ ਨਵੀਂ ਜ਼ਿੰਦਗੀ ਨਾਲ ਸਾਖੀ ਦਿੰਦਾ ਹੈ। ਭਈ ਅਸੀਂ ਪ੍ਰਮੇਸ਼ਰ ਦੇ ਬਾਲਕ ਹਾਂ (ਰੋਮੀਆਂ 8 : 15-16) ਹੁਣ ਅਸੀਂ ਮਸੀਹ ਦੇ ਨਾਲ ਵਾਰਸ ਵੀ ਹਾਂ ਅਤੇ ਸਮਾਂ ਆਉਣ ਤੇ ਅਸੀਂ ਇਸ ਸੰਸਾਰ ਉੱਤੇ ਰਾਜ ਵੀ ਕਰਾਂਗੇ ਅਤੇ ਉਸ ਨਾਲ ਇਸਦਾ ਨਿਆਂ ਵੀ ਕਰਾਂਗੇ (ਰੋਮੀਆਂ 8 : 17) ਅਫਸੀਆਂ 1: 10-11, 1 ਕੁਰਿੰਥੀਆਂ 6: 23 ਆਦਿ । 1 ਯੂਹੰਨਾ 3: 1 ਵੀ ਸਾਨੂੰ ਉਸੇ ਰੁਤਬੇ ਤੇ ਪਹੁੰਚਾਉਂਦਾ ਹੈ । ਭਾਵੇਂ ਇਸ ਸੰਸਾਰ ਨੇ ਯਿਸੂ ਮਸੀਹ ਨੂੰ ਨਹੀਂ ਜਾਣਿਆਂ ਸੀ । ਦੂਜੀ ਆਇਤ ਸਾਨੂੰ ਦੱਸਦੀ ਹੈ ਕਿ ਜਦ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਵੀ ਉਸ ਵਰਗੇ ਹੋਵਾਂਗੇ ਅਤੇ ਅਸੀਂ ਉਸ ਨੂੰ ਉਸੇ ਤਰ੍ਹਾਂ ਦਾ ਵੇਖਾਂਗੇ । ਜਿਸ ਤਰ੍ਹਾਂ ਦਾ ਉਹ ਹੈ । 1 ਯੂਹੰਨਾ 4: 17 ਦੱਸਦਾ ਹੈ ਕਿ ਜਿਥੋਂ ਤੱਕ ਨਿਆਂ ਦੀ ਗੱਲ ਹੈ ਅਸੀਂ ਧਰਤੀ ਉਤੇ ਵੀ ਉਸੇ ਤਰ੍ਹਾਂ ਹਾਂ -ਜਿਵੇਂ ਉਹ ਸਵਰਗ ਵਿਚ ਹੈ। 19ਵੀਂ ਆਇਤ ਵਿਚ ਅਸੀਂ ਵੇਖਦੇ ਹਾਂ ਕਿ ਜੇ ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਹਾਂ ਤਾਂ ਇਸ ਦਾ ਕਾਰਨ ਇਹ ਹੈ ਕਿ ਸਾਡੇ ਵਿਚ ਪ੍ਰਮੇਸ਼ਰ ਦਾ ਸੁਭਾਅ ਹੈ ਅਤੇ ਭਲਾ ਕੀ ਇਹ ਸਾਡੇ ਵਿਚ ਨਹੀਂ ਹੈ ? ਅਸੀਂ ਇਸ ਦੁਨੀਆਂ ਉਤੇ ਫਤਿਹ ਪਾਉਂਦੇ ਹਾਂ (1 ਯੂਹੰਨਾ 5 : 4) ਅਤੇ ਜਲਦੀ ਹੀ ਅਸੀਂ ਇਹ ਜਾਣਦੇ ਹਾ ਕਿ ਬਾਈਬਲ ਸਾਨੂੰ ਬਹੁਤ ਕੁਝ ਹੋਰ ਵੀ ਕਹਿੰਦੀ ਹੈ । 

ਪਰ ਕੀ ਇਹ ਸਭ ਤੋਂ ਉਤਮ ਨਹੀਂ ਕਿ ਸਾਨੂੰ ਇਸ ਵਿਸ਼ੇਸ਼ ਅਧਿਕਾਰ ਮਿਲਿਆ ਹੈ ਕਿ ਅਸੀਂ ਪਿਤਾ ਅਤੇ ਪੁੱਤਰ ਦੀ ਸੰਗਤੀ ਵਿਚ ਰਹੀਏ । ਯਿਸੂ ਮਸੀਹ ਦੇ ਸ਼ਬਦ ਜੋ ਉਸਨੇ ਯੂਹੰਨਾ ਦੀ ਇੰਜੀਲ ਦੇ ਤੀਸਰੇ ਬਾਬ ਵਿਚ ਕਹੇ ਹਨ, ਦੇ ਅਨੁਸਾਰ ਅਸੀਂ ਇਸ ਸੰਸਾਰ ਦੇ ਰਾਜ ਵਿਚ ਨਹੀਂ ਵੜ ਸਕਦੇ ਸਾਂ ਅਤੇ ਨਾ ਹੀ ਉਸ ਨੂੰ ਵੇਖ ਸਕਦੇ ਸਾਂ । ਅਸੀਂ ਪ੍ਰਮੇਸ਼ਰ ਤੋਂ ਦੂਰ ਸਾਂ ਪ੍ਰਮੇਸ਼ਰ ਦੇ ਵਿਰੋਧੀ ਸਾਂ ਅਤੇ ਉਸ ਦੀ ਨਿਗਾਹ ਵਿਚ ਘਿਰਨਾ ਯੋਗ ਸਾਂ । ਅਤੇ ਸਦਾ ਲਈ ਨਰਕ ਦੇ ਭਾਗੀ ਸਾਂ । ਅਸੀਂ ਪ੍ਰਮੇਸ਼ਰ ਪਿਤਾ ਨੂੰ ਅਤੇ ਮਸੀਹ ਯਿਸੂ ਨੂੰ ਜਾਣਦੇ ਹਾਂ (1 ਯੂਹੰਨਾ 5: 20) ਕੇਵਲ ਉਸ ਪ੍ਰਕਾਰ ਨਹੀਂ ਜਿਵੇਂ ਇਕ ਰਚਨਾ ਆਪਣੇ ਰਚਨਹਾਰ ਨੂੰ ਜਾਣਦੀ ਹੈ ਬਲਕਿ ਜਿਸ ਪ੍ਰਕਾਰ ਦੇ ਉਹ ਅਸਲ ਵਿਚ ਹਨ ਵੀ । ਸਾਡੀ ਸੰਗਤੀ ਪ੍ਰਮੇਸ਼ਰ ਪਿਤਾ ਨਾਲ ਅਤੇ ਉਸਦੇ ਪੁੱਤਰ ਪ੍ਰਭੂ ਯਿਸੂ ਮਸੀਹ ਨਾਲ ਹੈ । ਅਤੇ ਇਹ ਸੰਗਤੀ ਕੇਵਲ ਸਵਰਗ ਵਿਚ ਹੀ ਅਸੀਂ ਮਾਣ ਨਹੀਂ ਸਕਾਂਗੇ, ਬਲਕਿ ਹੁਣ ਵੀ ਜਦ ਅਸੀਂ ਇਸ ਧਰਤੀ ਉਤੇ ਹਾਂ ਭਾਵੇਂ ਬਾਹਰੀ ਤੌਰ ਤੇ ਸਾਨੂੰ ਉਨ੍ਹਾਂ ਲੋਕਾਂ ਤੋਂ ਵੱਖ ਰੇ ਨਹੀਂ ਵੇਖਿਆ ਜਾ ਸਕਦਾ ਜੋ ਸ਼ੈਤਾਨ ਦੇ ਕਬਜ਼ੇ ਵਿਚ ਹਨ, ਸਾਡੀ ਸੰਗਤੀ ਉਨ੍ਹਾਂ ਦੇ ਨਾਲ ਹੈ । 

ਜਦ ਅਸੀਂ ਇਸ ਨੂੰ ਮੰਨ ਲੈਂਦੇ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਇਸ ਨੂੰ ਧਾਰਨ ਕਰ ਲੈਂਦੇ ਹਾਂ ਤਾਂ ਭੱਲਾ ਸਾਡੀ ਖੁਸ਼ੀ ਚਰਮ ਸੀਮਾ ਤੇ ਨਹੀਂ ਪਹੁੰਚ ਜਾਂਦੀ ? 

ਸ਼ੁੱਭ ਇਛਾਵਾਂ ਨਾਲ 

ਹ. ਲ. ਹਿਜਕੂਪ 

 

ਪਿਤਾ ਅਤੇ ਪੁੱਤਰ ਨਾਲ ਸੰਗਤੀ 

ਪਿਆਰੇ ਦੋਸਤੋ, 

ਅਸੀਂ ਇਹ ਵੇਖਿਆ ਹੈ ਕਿ ਸਿਰਫ ਪਾਪਾਂ ਤੋਂ ਹੀ ਮੁਆਫੀ ਨਹੀਂ ਜੋ ਵੀ ਯਿਸੂ ਉਤੇ ਵਿਸ਼ਵਾਸ਼ ਕਰਦਾ ਹੈ ਉਸ ਨੂੰ ਮਿਲਦੀ ਬਲਕਿ ਨਵੇਂ ਜਨਮ ਕਾਰਨ ਉਸ ਨੂੰ ਇਕ ਤਰ੍ਹਾਂ ਨਵੀਂ ਜ਼ਿੰਦਗੀ ਵੀ ਮਿਲਦੀ ਹੈ । ਯਿਸੂ ਮਸੀਹ ਪ੍ਰਮੇਸ਼ਰ ਤੋਂ ਪੈਦਾ ਹੋਇਆ (ਯੂਹੰਨਾ 1 : 13) ਇਸ ਲਈ ਉਹਦੀ ਜ਼ਿੰਦਗੀ ਅਤੇ ਉਸ ਦਾ ਸੁਭਾ ਇਸ਼ਵਰੀ ਸਨ । (2 ਪਤਰਸ 1 : 4) ਇਸੇ ਜ਼ਿੰਦਗੀ ਦਾ ਸਭ ਤੋਂ ਸੋਹਣਾ ਰੂਪ ਹੈ, ਹਮੇਸ਼ਾ ਦੀ ਜ਼ਿੰਦਗੀ ਅਤੇ 1 ਯੂਹੰਨਾ 5 : 20 ਸਾਨੂੰ ਯਿਸੂ ਮਸੀਹ ਬਾਰੇ ਦੱਸਦਾ ਹੈ ਕਿ ਯਿਸੂ ਹੀ ਸੱਚਾ ਪ੍ਰਮੇਸ਼ਰ ਅਤੇ ਹਮੇਸ਼ਾ ਦੀ ਜ਼ਿੰਦਗੀ ਹੈ । ਪ੍ਰਭੂ ਯਿਸੂ ਖੁੱਦ ਹੀ ਸਾਡਾ ਜੀਵਨ ਹੈ । 

ਇਸ ਸੱਚਾਈ ਦੇ ਸਾਨੂੰ ਅਨਗਿਣਤ ਲਾਭ ਹਨ ਪ੍ਰਮੇਸ਼ਰ ਦੀ ਉਸ ਕ੍ਰਿਪਾ ਵਿਚ ਜਿਹੜੀ ਉਸ ਪਿਆਰੇ ਵਿਚ ਸਾਨੂੰ ਬਖ਼ਸ਼ ਦਿੱਤੀ ਹੈ । (ਅਫਸੀਆਂ 1 : 6) ਅਤੇ ਸਾਨੂੰ ਆਪਣੇ ਪੁੱਤਰ ਦੇ ਰਾਜ ਵਿਚ ਲੈ ਆਇਆ ਹੈ । (ਕੁਲਸੀਆਂ 1 : 13) ਇਸ ਤਰ੍ਹਾਂ ਅਸੀਂ ਮਸੀਹ ਵਿਚ ਜਿਸ ਨੂੰ ਪ੍ਰਮੇਸ਼ਰ ਆਪਣਾ ਪਿਆਰਾ ਕਹਿੰਦਾ ਹੈ । ਪ੍ਰਵਾਨ ਹੋਣ ਲਈ ਪ੍ਰਮੇਸ਼ਰ ਦੀ ਹਜੂਰੀ ਵਿਚ ਖੜੋਂਦੇ ਹਾਂ । ਹੁਣ ਅਸੀਂ ਯਿਸੂ ਮਸੀਹ ਨਾਲ ਪਹਿਚਾਣੇ ਜਾਂਦੇ ਹਾਂ । ਇਹ ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂਕਿ ਇਸ ਨੇ ਉਸ ਨੂੰ ਵੀ ਨਹੀਂ ਜਾਣਿਆ ਸੀ । (1 ਯੂਹੰਨਾ 3 : 1) ਅਸੀਂ ਇਸ ਸੰਸਾਰ ਵਿਚ ਹਾਂ ਜਿਵੇਂ ਉਹ (ਹੁਣ ਸਵਰਗ ਵਿਚ 1 ਯੂਹੰਨਾ 4 : 17) ਅਸੀਂ ਉਸੇ ਵਰਗੇ ਹੀ ਹੋ ਜਾਵਾਂਗੇ ਅਤੇ ਉਸ ਨੂੰ ਉਸੇ ਤਰ੍ਹਾਂ ਵੇਖਾਂਗੇ ਜਿਵੇਂ ਉਹ ਹੈ (1 ਯੂਹੰਨਾ 3 : 2) ਅਤੇ ਮਿਲਾਉ 1 ਯੂਹੰਨਾ 4: 12-13 ਨਾਲ ਹੀ ਯੂਹੰਨਾ 1 : 18। 1 ਯੂਹੰਨਾ 5 : 20 ਦੱਸਦਾ ਹੈ ਕਿ ਪ੍ਰਮੇਸ਼ਰ ਦੇ ਪੁੱਤਰ ਨੇ ਸਾਨੂੰ ਆਕੇ ਇਹ ਬੁੱਧ ਬਖਸ਼ੀ ਹੈ ਕਿ ਅਸੀਂ ਉਸ ਨੂੰ ਜਾਣੀਏ ਜੋ ਸੱਚ ਹੈ ।” ਅਤੇ ਇਸ ਗੱਲ ਦੇ ਵਿਚ ਹੀ ਸਭ ਕੁਝ ਆ ਜਾਂਦਾ ਹੈ । 

ਉਤਪਤੀ ਸਮੇਂ ਪ੍ਰਮੇਸ਼ਰ ਨੇ ਆਦਮ ਨੂੰ ਸਮਝ ਦਿੱਤੀ ਸੀ ਅਤੇ ਉੱਥੇ ਅਸੀਂ ਮਨੁੱਖ ਅਤੇ ਪਸ਼ੂ ਵਿਚ ਫਰਕ ਦੇਖਦੇ ਹਾਂ । ਪਰ ਮਨੁੱਖ ਦੀ ਸਮਝ ਇਸ ਸੰਸਾਰ ਦੀ ਸੀ । ਇਸ ਲਈ ਉਹ ਸੰਸਾਰ ਦੀਆਂ ਗੱਲਾਂ ਬਾਰੇ ਹੀ ਸੋਚ ਸਕਿਆ। ਭਾਵੇਂ ਮਨੁੱਖ ਨਾਲੋਂ ਪੈਦਾਇਸ਼ ਵਿਚ ਕਿਤੇ ਉੱਪਰ ਹਨ ਤਾਂ ਵੀ ਫਰਿਸ਼ਤੇ ਉਸ ਨੂੰ ਨਹੀਂ ਜਾਣ ਸਕਦੇ ਹਨ। ਉਹ ਪ੍ਰਮੇਸ਼ਰ ਦੇ ਮਹਾਨ ਸੇਵਕ ਹਨ ਅਤੇ ਜੋ ਪ੍ਰਮੇਸ਼ਰ ਦੀ ਮਰਜੀ ਨੂੰ ਪੂਰਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ । ਪਰ ਉਹ ਊਨਾ ਗੱਲਾਂ ਦੇ ਜਾਨਣ ਲਈ ਚਾਹਵਾਨ ਰਹਿੰਦੇ ਹਨ । ਜਿਨ੍ਹਾਂ ਦਾ ਪ੍ਰਚਾਰ ਤੁਹਾਡੇ ਤਾਈਂ ਕੀਤਾ ਜਾਂਦਾ ਹੈ । (1 ਪਤਰਸ 1 : 12) 

ਅਤੇ ਉਹ ਲੋਕ ਜੋ ਪਾਪ ਕਰਕੇ ਮਰ ਚੁੱਕੇ ਹਨ ਅਤੇ ਪ੍ਰਮੇਸ਼ਰ ਦੇ ਵੈਰੀ ਸਨ, ਉਨ੍ਹਾਂ ਵਿਚੋਂ ਜਿਨਿਆਂ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕੀਤਾ ਹੈ, ਪ੍ਰਮੇਸ਼ਰ ਨੇ ਉਨ੍ਹਾਂ ਨੂੰ ਆਪਣਾ ਪੁੱਤਰ ਹੀ ਉਨ੍ਹਾਂ ਦੇ ਨਵੇਂ ਜੀਵਨ ਲਈ ਦੇ ਦਿੱਤਾ ਹੈ। ਉਸੇ ਵਿਚ ਅਤੇ ਉਸ ਦੁਆਰਾ ਪ੍ਰਮੇਸ਼ਰ ਨੂੰ ਜਾਨਣ ਦੀ ਉਨ੍ਹਾਂ ਨੇ ਬੁੱਧ ਪ੍ਰਾਪਤ ਕੀਤੀ ਹੈ। ਅਸੀਂ ਉਸ ਵਡਿਆਈ ਨੂੰ ਜੋ ਪ੍ਰਗਟ ਹੋ ਚੁੱਕੀ ਹੈ, ਜਾਣਦੇ ਹਾਂ ਅਤੇ ਸੰਸਾਰ ਛੇਤੀ ਹੀ ਉਸ ਨੂੰ ਜਾਣ ਲਵੇਗਾ ਜਦ ਉਹ ਬਦਲਾਂ ਵਿਚ ਸਵਰਗ ਤੋਂ ਇਸ ਧਰਤੀ ਉੱਤੇ ਦੁਬਾਰਾ ਆਵੇਗਾ। ਤਦ ਹਰ ਅੱਖ ਉਸ ਨੂੰ ਵੇਖੇਗੀ ਪਰ ਅਸੀਂ ਉਸ ਨੂੰ ਉਸ ਤਰ੍ਹਾਂ ਦਾ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ, ਨਾ ਕਿ ਜਿਸ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਜ਼ਾਹਿਰ ਕਰਦਾ ਹੈ । ਹੁਣ ਅਸੀਂ ਉਸਦੇ ਵਿਚਾਰਾਂ ਨੂੰ ਭਲੀ ਭਾਂਤ ਜਾਣ ਸਕਦੇ ਹਾਂ । ਉਸ ਦੇ ਅੰਦਰ ਦੇ ਜਲਾਉਂ ਨਾਲ ਸਾਡਾ ਦਿਲ ਖੁਸ਼ੀ ਨਾਲ ਭਰ ਜਾਂਦਾ ਹੈ । ਹੁਣ ਸਾਡੀਆਂ ਸੋਚਾਂ ਅਤੇ ਵਿਚਾਰ ਪ੍ਰਮੇਸ਼ਰ ਨਾਲ ਸਾਂਝੇ ਹਨ । ਉਸ ਦੇ ਦਿਲ ਵਿਚ ਜੋ ਵੀ ਵਿਚਾਰ ਉਠਦੇ ਹਨ। ਉਨ੍ਹਾਂ ਕਰਦੇ ਉਹ ਆਪਣਾ ਦਿਲ ਖੋਲ੍ਹਦਾ ਹੈ। ਅਤੇ ਉਨ੍ਹਾਂ ਬਾਰੇ ਸਾਡੇ ਨਾਲ ਬੋਲਦਾ ਹੈ ਅਤੇ ਅਸੀਂ ਉਸ ਦੇ ਸ਼ਬਦਾਂ ਨੂੰ ਸਮਝ ਸਕਦੇ ਹਾਂ ਅਤੇ ਉਸ ਦੀਆਂ ਭਾਵਨਾਵਾਂ ਨੂੰ ਜਾਣ ਸਕਦੇ ਹਾਂ ਅਤੇ ਜੋ ਅਸੀਂ ਜਾਣਦੇ ਵੀ ਹਾਂ । 

ਪਿਤਾ ਅਤੇ ਪੁਤਰ ਯਿਸੂ ਮਸੀਹ ਨਾਲ ਸੰਗਤੀ 

ਉਹ ਕਿਹੜੀ ਚੀਜ਼ ਹੈ ਜੋ ਪਿਤਾ ਪ੍ਰਮੇਸ਼ਰ ਦੇ ਦਿਲ ਵਿਚ ਰਹਿੰਦੀ ਹੈ ? ਕੀ ਇਹ ਪੁੱਤਰ ਉਸ ਦੀ ਵਡਿਆਈ ਅਤੋ ਉਸ ਦਾ ਕੰਮ ਨਹੀਂ ਜੋ ਪਿਤਾ ਦੇ ਦਿਲ ਵਿਚ ਸਮਾਏ ਰਹਿੰਦੇ ਹਨ । ਜਦ ਪੁੜਰ ਇਸ ਧਰਤੀ ਉਪਰ ਸੀ “ਪ੍ਰਮੇਸ਼ਰ ਨੂੰ ਆਪ ਹੀ ਇਹ ਚੰਗਾ ਲੱਗਾ ਕਿ ਉਹ ਆਪ ਪੁੱਤਰ ਵਿਚ ਆਪਣੀ ਸਮ ਪੂਰਨਤਾ ਨਾਲ ਵਾਸ ਕਰੇ ।” (ਕੁਲਸੀਆਂ 1 : 19) ਪ੍ਰਭੂ ਦੀ ਸੇਵਕਾਈ ਦੇ ਆਰੰਭ ਵਿਚ (ਲੂਕਾ 3 : 22) ਅਤੇ ਅੰਤ ਸਮੇਂ ਤੋਂ ਕੁਝ ਪਹਿਲੇ (ਮੱਤੀ 17:5) ਵਿਚ ਪਿਤਾ ਨੇ ਕਿਹਾ “ਇਹ ਮੇਰਾ ਪਿਆਰਾ ਪੁੱਤਰ ਹੈ । ਜਿਸ ਤੋਂ ਮੈਂ ਪ੍ਰਸੰਨ ਹਾਂ ਅਤੇ ਇਸ ਤੋਂ ਬਾਅਦ ਉਹ ਕੰਮ ਜੋ ਉਸ ਨੇ ਗੁਲਗੱਥਾ ਉੱਤੇ ਕੀਤਾ ਸੀ ! 

ਪਿਤਾ ਲਈ ਇਹ ਕੰਮ ਕਿਹਾ ਕੁ ਸੀ ? “ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਣ ਦਿੰਦਾ ਹਾਂ ਕਿ ਉਸ ਨੂੰ ਵਾਪਸ ਲੈ ਲਵਾਂ” (ਯਹੂੰਨਾ 10 : 17) ਹਾਂ ਸਚਮੁੱਚ ਪਿਤਾ ਉਸ ਨੂੰ ਪਿਆਰ ਕਰਦਾ ਹੈ । ਜਿਸ ਨੇ ਆਪਣੇ ਆਪ ਨੂੰ ਸਲੀਬ ਲਈ ਦੇ ਦਿੱਤਾ ਅਤੇ ਪ੍ਰਮੇਸ਼ਰ ਦੇ ਨਾਂ ਨੂੰ ਉੱਚਾ ਕਰਨ ਲਈ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਲਈ ਆਪਣੀ ਜਾਨ ਦੇ ਦਿੱਤੀ ਇਥੋਂ ਤੱਕ ਕਿ ਸਾਡੇ ਸਾਰੇ ਪਾਪ ਆਪਣੇ ਸਰੀਰ ਵਿਚ ਚੁੱਕ ਲਏ । (1 ਪਤਰਸ 2 : 24) ਅਤੇ ਜੋ ਸਾਡੇ ਲਈ ਪਾਪੀ ਬਣਿਆ (2 ਕੁਰਿੰ- ਥੀਆਂ 5 : 21) ਜਿਸ ਨੇ ਪ੍ਰਮੇਸ਼ਰ ਵਲੋਂ ਸਾਰੀ ਸਜ਼ਾ ਆਪਣੇ ਉੱਤੇ ਲੈ ਲਈ ਅਤੇ ਉਹ ਪ੍ਰਮੇਸ਼ਰ ਵਲੋਂ ਤਿਆਗਿਆ ਗਿਆ ਅਤੇ ਉਹ ਇਹ ਸਭ ਵਿਚ ਪੂਰਨ ਸੀ, ਮਸੀਹ ਨੇ ਸਦੀਵੀ ਆਤਮਾ ਦੁਆਰਾ ਆਪਣੇ ਆਪ ਨੂੰ ਬਜ ਰਹਿਤ ਬਲੀ ਹੋਣ ਲਈ ਦੇ ਦਿੱਤਾ (ਇਬਰਾਨੀਆਂ 9 : 14) । 

ਪਿਤਾ ਸਾਨੂੰ ਇਹ ਦਸਦਾ ਹੈ ਕਿ “ਇਹ ਮੇਰਾ ਪਿਆਰਾ ਪੁੱਤਰ ਹੈ” ਅਸੀਂ ਉਦ੍ਹੇ ਉਤਰ ਵਿਚ ਕਹਿੰਦੇ ਹਾਂ “ਇਹ ਸਾਡਾ ਪਿਆਰਾ ਮੁਕਤੀਦਾਤਾ ਹੈ” (ਕੂਚ 21 : 5) ਉਸ ਨੇ ਸਾਰੇ ਦੁੱਖ ਗੁਲਗੱਥਾ ਉੱਤੇ ਆਪਣੇ ਤੇ ਝੱਲ ਲਏ ਅਤੇ ਮੁਕਤੀ ਦੇ ਕੰਮ ਨੂੰ ਪੂਰਾ ਕੀਤਾ” ਅਸੀਂ ਇਹ ਕਹਿੰਦੇ ਹਾਂ ਕਿ ‘ਪ੍ਰਮੇਸ਼ਰ ਪੁੱਤਰ ਨੇ ਸਾਨੂੰ ਅਜਿਹਾ ਪਿਆਰ ਕੀਤਾ ਹੈ । ਕਿ ਆਪਣੇ ਆਪ ਨੂੰ ਸਾਡੇ ਲਈ ਬਲੀਦਾਨ ਹੋਣ ਲਈ ਦੇ ਦਿੱਤਾ (ਅਫਸੀਆਂ 5 : 2) ਮੈਂ ਖੁਦ ਵੀ ਇਹ ਕਹਿੰਦਾ ਹਾਂ ਕਿ, ‘ਉਹ ਪ੍ਰਮੇਸ਼ਰ ਦਾ ਪੁੱਤਰ ਜਿਸ ਨੇ ਮੇਰੇ ਨਾਂਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ (ਗਲਾਤੀਆਂ 2 : 20) 

ਇਹੋ ਹੀ ਜਲਾਲੀ ਪੁਰਸ਼ ਜੋ ਪਿਤਾ ਦੇ ਦਿਲ ਦੀ ਨਿਸ਼ਾ ਕਰਦਾ ਹੈ ਮੇਰੇ ਵੀ ਦਿਲ ਦੀ ਨਿਸ਼ਾ ਕਰਦਾ ਹੈ । ਪਿਤਾ ਸਾਨੂੰ ਪੁੱਤਰ ਦਾ ਜਲਾਲ ਵਿਖਾਉਂਦਾ ਹੈ ਅਤੇ ਜੋ ਕੁਝ ਵੀ ਸਾਨੂੰ ਪੁੱਤਰ ਵਿਚ ਹੋ ਕੇ ਮਿਲਿਆ ਹੈ, ਪ੍ਰਮੇਸ਼ਰ ਨੂੰ ਦਸਦੇ ਹਾਂ ਅਤੇ ਇਹੀ ਸੰਗਤੀ ਹੈ ਜੋ ਸਾਡੇ ਵਿਚਾਰ ਸਾਂਝੇ ਹਨ ਅਤੇ ਸਾਡੀਆਂ ਲੋੜਾਂ ਵੀ ਸਾਂਝੀਆਂ ਹਨ। ਇਹੋ ਹੀ ਮਨੁਖ ਸਾਡੇ ਦਿਲਾਂ ਨੂੰ ਖੁਸ਼ੀ ਅਤੇ ਅਨੰਦ ਨਾਲ ਭਰਦਾ ਹੈ । 

ਕੀ ਪੁੱਤਰ ਦੀ ਵੀ ਇਹੋ ਹੀ ਹਾਲਤ ਨਹੀਂ ? ਕਿਉਂਕਿ ਉਸ ਨੇ ਸਾਡੇ ਲਈ ਪਿਤਾ ਨੂੰ ਪ੍ਰਗਟ ਕੀਤਾ ਹੈ । ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ ਹੈ, “ਹੇ ਪਿਤਾ” (ਮਰਕੁਸ 14 : 36) ਅਤੇ ਹੁਣ ਅਸੀਂ ਵੀ ਪ੍ਰਮੇਸ਼ਰ ਨੂੰ ਕਹਿੰਦੇ ਹਾਂ “ਹੇ ਪਿਤਾ” (ਰੋਮੀਆਂ 8 : 15) 

ਜਿੰਨੀਆਂ ਵੀ ਰਿਆਇਤਾਂ ਸਾਨੂੰ ਮਿਲੀਆਂ ਹਨ । ਕੀ ਇਹ ਸਭ ਤੋਂ ਵੱਡੀ ਰਿਆਇਤ ਨਹੀਂ ਕਿ ਅਸੀਂ ਪ੍ਰਮੇਸ਼ਰ ਨੂੰ ਸਮਝੀਏ ਅਤੇ ਉਸ ਨੂੰ ਜਾਣੀਏ । ਕੇਵਲ ਉਸ ਤੋਂ ਬਰਕਤਾਂ ਪਾਉਣ ਲਈ ਜਾਂ ਇਸ਼ਵਰੀ ਗੱਲਾਂ ਮਾਨਣ ਲਈ ਹੀ ਨਹੀਂ ਬਲਕਿ ਖੁਦ ਪ੍ਰਮੇਸ਼ਰ ਨੂੰ ਮਾਨਣ ਲਈ, ਤਾਕਿ ਸਾਡੀ ਸੰਗਤੀ ਪ੍ਰਮੇਸ਼ਰ ਪਿਤਾ ਅਤੇ ਪ੍ਰਮੇਸ਼ਰ ਪੁੱਤਰ ਨਾਲ ਹੋਵੇ । ਇਸ ਤੋਂ ਵੱਧ ਸਾਡੇ ਲਈ ਸ਼ਾਨ ਵਾਲੀ ਗੱਲ ਕਿਹੜੀ ਹੋ ਸਕਦੀ ਹੈ ? ਜੇ ਅਸੀਂ ਇਸ ਸੱਚਾਈ ਨੂੰ ਆਪਣੇ ਜੀਵਨ ਵਿਚ ਢਾਲ ਲਈਏ ਤਾਂ ਸਾਡੇ ਦਿਲ ਇਸ ਧਰਤੀ ਉਤੇ ਵੀ ਪੂਰੀ ਤਰ੍ਹਾਂ ਖੁਸ਼ ਰਹਿਣਗੇ ਅਤੇ ਇਸੇ ਲਈ ਹੀ ਯੁਹੰਨਾ ਰਸੂਲ ਇਹ ਕਹਿੰਦਾ ਹੈ । “ਇਹ ਗੱਲਾਂ ਅਸੀਂ ਤੁਹਾਨੂੰ ਇਸ ਲਈ ਲਿਖ ਰਹੇ ਹਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ” (1 ਯੁਹੰਨਾ 1 : 4) 

ਪ੍ਰਮੇਸ਼ਰ ਚਾਨਣ ਹੈ ਅਤੇ ਹਨੇਰਾ ਉਸ ਵਿਚ ਹੈ ਨਹੀ 

ਬੇਸ਼ਕ ਪਿਤਾ ਅਤੇ ਪੁੱਤਰ ਨਾਲ ਸੰਗਤੀ ਪ੍ਰਮੇਸ਼ਰ ਦੇ ਸੁਭਾਅ ਅਨੁਸਾਰ ਹੋਣੀ ਚਾਹੀਦੀ ਹੈ । ਪ੍ਰਮੇਸ਼ਰ ਚਾਨਣ ਹੈ ਅਤੇ ਉਸ ਨਾਲ ਸੰਗਤੀ ਰਖਣ ਲਈ ਸਾਨੂੰ ਵੀ ਚਾਨਣ ਵਿਚ ਰਹਿਣਾ ਚਾਹੀਦਾ ਹੈ । “ਅਸੀਂ ਪਹਿਲੇ ਹਨੇਰੇ ਵਿਚ ਸਾਂ ਪਰ ਹੁਣ ਅਸੀਂ ਪ੍ਰਭੂ ਵਿਚ ਆ ਕੇ ਚਾਨਣ ਦੇ ਹੋ ਗਏ ਹਾਂ (ਅਫਸੀਆਂ 5 : 8) ਇਕ ਦੂਜੇ ਨਾਲ ਸੰਗਤੀ ਕਰ ਕੇ ਅਸੀਂ ਚਾਨਣ ਵਿਚ ਚਲਦੇ ਹਾਂ ਅਤੇ ਪ੍ਰਮੇਸ਼ਰ ਦੇ ਪੁੱਤਰ ਯਿਸੂ ਦਾ ਲਹੂ ਸਾਡੀ ਮਿਰਾਸ ਦੀ ਬੁਨਿਆਦ ਅਤੇ ਹਲਾਲਪੁਣੇ ਦਾ ਪ੍ਰਮਾਣ ਹੈ । 

1 ਯੁਹੰਨਾ 1 : 7 ਵਿਚ ਪ੍ਰਸ਼ਨ ਇਹ ਨਹੀਂ ਕਿ ਅਸੀਂ ਚਲਦੇ ਕਿਵੇਂ ਹਾਂ ? 

ਬਲਕਿ ਪ੍ਰਸ਼ਨ ਇਹ ਹੈ ਕਿ ਅਸੀਂ ਚਲਦੇ ਕਿਥੇ ਹਾਂ ? ਜਦ ਅਸੀਂ ਇਕ ਐਸੇ ਚੱਲਣ ਸ਼੍ਰੀ ਬਾਰੇ ਜਿਸਦਾ ਸਮਝੌਤਾ ਚਾਨਣ ਨਾਲ ਹੈ ਬੋਲਦੇ ਹਾਂ, ਤਾਂ ਇਹ ਸਾਫ ਹੋ ਜਾਂਦਾ ਹੈ ਕਿ ਇਹ ਸਾਡੇ ਅਮਲੀ ਤੌਰ ਤੇ ਚੱਲਣ ਦਾ ਪ੍ਰਸ਼ਨ ਹੈ ! ਪਰ ਇਥੇ ਪ੍ਰਸ਼ਨ ਇਹ ਹੈ ਕਿ ਅਸੀਂ ਕਿਥੇ ਚਲਦੇ ਹਾਂ ? ਹਰ ਇਕ ਜੋ ਨਵਾਂ ਜਨਮ ਪਾ ਚੁੱਕਾ ਹੈ ਉਹ ਹਨੇਰੇ ਦੀ ਤਾਕਤ ਤੋਂ ਅਜ਼ਾਦ ਹੋ ਚੁਕਾ ਹੈ । ਉਹ ਇਸ ਕਾਬਲ ਹੈ ਕਿ ਉਸ ਦਾ ਹਿੱਸਾ ਸੰਤਾ ਵਿਚ ਹੋਵੇ। (ਕੁਲਸੀਆਂ 1: 12-13) ਉਹ ਚਾਨਣ ਵਿਚ ਚੱਲਦਾ ਹੈ। ਪ੍ਰਭੂ ਯਿਸੂ ਦਾ ਖੂਨ ਸਾਡੇ ਸਭ ਪਾਪਾਂ ਨੂੰ ਧੋ ਦਿੰਦਾ ਹੈ ਅਤੇ ਜਿਸ ਦਾ ਇਹੀ ਸਬੂਤ ਹੈ ਕਿ ਮੈਂ ਆਪਣੀ ਥਾਂ ਤੇ ਹੀ ਹਾਂ । ਮਿਸਾਲ ਦੇ ਤੌਰ ਤੇ ਜਦ ਮੈਂ ਆਪਣੇ ਹੱਥਾਂ ਨਾਲ ਬਾਲਟੀ ਵਿਚ ਸਾਬਣ ਵਾਲੇ ਪਾਣੀ ਨਾਲ ਕੰਮ ਕਰਦਾ ਹਾਂ ਤਾਂ ਉਹ ਮੈਲੇ ਨਹੀਂ ਹੋ ਸਕਦੇ ਸਾਬਣ ਦਾ ਪਾਣੀ ਇਕ ਤਾਂ ਮੇਰੇ ਹੱਥਾਂ ਨੂੰ ਸਾਫ ਰੱਖਦਾ ਹੈ ਦੂਸਰਾ ਇਨਾਂ ਨੂੰ ਗੰਦੇ ਨਹੀਂ ਹੋਣ ਦਿੰਦਾ। ਜਦ ਤੱਕ ਉਹ ਉਸ ਘੋਲ ਵਿਚ ਰਹਿੰਦੇ ਹਨ, ਉਹ ਕਿਵੇਂ ਗੰਦੇ ਹੋ ਸਕਦੇ ਹਨ ? ਕਿਉਂਕਿ ਸਾਬਣ ਦਾ ਇਹ ਗੁਣ ਹੈ ਕਿ ਉਹ ਹਰ ਚੀਜ਼ ਜੋ ਭੀ ਗੰਦੀ ਹੋਵੇ ਉਸ ਨੂੰ ਸਾਫ ਕਰਦਾ ਹੈ । ਇਸੇ ਤਰ੍ਹਾਂ ਲਹੂ ਦੀ ਤਾਕਤ ਹੈ ਜੋ ਚਾਨਣ ਵਿਚ ਰਾਜ ਕਰਦੀ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਉਸ ਚਾਨਣ ਨਾਲ ਮੇਰਾ ਸਮਝੌਤਾ ਹੋ ਚੁੱਕਾ ਹੈ । 

ਪਰ ਇਹ ਉਸ ਸੱਚਾਈ ਨੂੰ ਨਹੀਂ ਬਦਲਦਾ ਕਿ ਮੇਰਾ ਪੁਰਾਣਾ ਸੁਭਾ ਹਾਲੇ ਭੀ ਮੇਰੇ ਵਿਚ ਹੈ ਅਤੇ ਜੇ ਇਸ ਦਾ ਇਨਕਾਰ ਕਰਾਂ ਅਤੇ ਇਹ ਕਹਾਂ ਕਿ ਮੇਰੇ ਵਿਚ ਹੈ ਨਹੀਂ ਅਤੇ ਜੇ ਮੈਂ ਕਹਾਂ ਕਿ ਮੈਂ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਅਰਥਾਤ ਕੋਈ ਪਾਪ ਨਹੀਂ ਕੀਤਾ ਤਾਂ ਮੈਂ ਪ੍ਰਮੇਸ਼ਵਰ ਨੂੰ ਝੂਠਾ ਠਹਿਰਾਉਂਦਾ ਹਾਂ ਕਿਉਂਕਿ ਪ੍ਰਮੇਸ਼ਵਰ ਨੇ ਆਪਣੇ ਵਚਨ ਵਿਚ ਇਹ ਕਿਹਾ ਹੈ, “ਸਭ ਨੇ ਪਾਪ ਕੀਤਾ।” 

1 ਯਹੂੰਨਾ 1 : 10 ਇਹ ਨਹੀਂ ਕਹਿੰਦਾ ਕਿ “ਜੇ ਅਸੀਂ ਕਹੀਏ ਕਿ 

ਅਸੀਂ ਪਾਪ ਨਹੀਂ ਕਰਦੇ ਬਲਕਿ ਇਹ ਕਹਿੰਦਾ ਹੈ, “ਪਾਪ ਨਹੀਂ ਕੀਤਾ” ਬੀਤੇ ਸਮੇਂ ਦਾ ਦਸਦੇ ਹੋਏ ਬਾਈਬਲ ਦੱਸਦੀ ਹੈ । ਬਾਈਬਲ ਕਦੇ ਵੀ ਇਹ ਖਿਆਲ ਨਹੀਂ ਕਰਦੀ ਕਿ ਇਕ ਵਿਸ਼ਵਾਸੀ ਲਈ ਜ਼ਰੂਰੀ ਹੈ ਕਿ ਉਹ ਪਾਪ ਕਰੇ । ਹੁਣ ਸਾਡਾ ਸੁਭਾਅ ਹੈ ਜੋ ਪਾਪ ਨਹੀਂ ਕਰ ਸਕਦਾ ਅਤੇ ਸਾਡੇ ਵਿਚ ਹੁਣ ਇਹ ਈਸ਼ਵਰੀ ਸ਼ਕਤੀ ਅਰਥਾਤ ਪਵਿੱਤਰ ਆਤਮਾ ਹੈ ਜੋ ਸਾਨੂੰ ਇਸ ਕਾਬਲ ਬਣਾਉਂਦਾ ਹੈ, ਕਿ ਅਸੀਂ ਨਵੀਂ ਜ਼ਿੰਦਗੀ ਦੇ ਅਨੁਸਾਰ ਚਲੀਏ ਹੁਣ ਸਾਡਾ ਚਲਣਾ ਚਾਨਣ ਵਿਚ ਹੈ ਜਿਸ ਵਿਚ ਅਸੀਂ ਉਹ ਹਰ ਚੀਜ਼ ਬਹੁਤ ਸਾਫ ਸਾਫ ਵੇਖ ਸਕਦੇ ਹਾਂ ਜਿਸ ਨਾਲ ਚਾਨਣ ਦਾ ਸਮਝੌਤਾ ਨਹੀਂ ਹੋਇਆ । 

ਬੜੇ ਅਫਸੋਸ ਨਾਲ ਸਾਨੂੰ ਇਹੀ ਕਹਿਣਾ ਚਾਹੀਦਾ ਹੈ “ਕਿ ਅਸੀਂ ਸਾਰੇ ਅਕਸਰ ਪਾਪ ਕਰਦੇ ਹਾਂ । (ਯਾਕੂਬ 3 : 2) ਪਰ ਹੁਣ ਇਸ ਲਈ ਕੋਈ ਬਹਾਨਾ ਨਹੀਂ। 

ਮੈਨੂੰ ਇਹ ਉਮੀਦ ਹੈ ਕਿ ਅਸੀਂ ਅਗਲੇ ਪੱਤਰ ਵਿਚ ਇਸ ਬਾਰੇ ਗੱਲ ਕਰਾਂਗੇ ਤਾਕਿ ਇਹ ਪੱਤਰ ਹੋਰ ਵੱਡਾ ਨਾ ਹੋ ਜਾਵੇ । 

ਸ਼ੁਭ ਇਛਾਵਾਂ ਨਾਲ, 

ਮਸੀਹ ਵਿਚ ਆਪ ਦਾ, 

ਹ. ਲ. ਹਿਜਕੂਪ । 

 

ਮਸੀਹ ਸਾਡਾ ਵਕੀਲ 

ਪਿਆਰੇ ਦੋਸਤੋ, 

ਪਿਛਲੇ ਪੱਤਰ ਵਿਚ ਜਿਥੋਂ ਅਸੀਂ ਛਡਿਆ ਸੀ ਉਥੋਂ ਹੀ ਅੱਗੇ ਤੋਰਦਾ ਹਾਂ । 

ਜਦ ਕੋਈ ਵਿਸ਼ਵਾਸੀ ਪਾਪ ਕਰਦਾ ਹੈ 

ਜੇ ਅਸੀਂ ਵਿਸ਼ਵਾਸੀ ਹੁੰਦੇ ਹੋਏ ਵੀ ਪਾਪ ਕਰਦੇ ਹਾਂ ਤਾਂ ਕੀ ਹੁੰਦਾ ਹੈ ? ਕੀ ਅਸੀਂ ਇਸ ਹਾਲਤ ਵਿਚ ਪ੍ਰਮੇਸ਼ਰ ਦੇ ਬੱਚਿਆਂ ਜਿਹੇ ਹੋ ਸਕਦੇ ਹਾਂ ਜਾਂ ਫਿਰ ਸਾਨੂੰ ਪ੍ਰਮੇਸ਼ਰ ਦੇ ਹਜ਼ੂਰੋਂ ਬਾਹਰ ਧੱਕ ਦਿੱਤਾ ਜਾਵੇਗਾ ? 

ਇਸ ਦਾ ਉੱਤਰ ਸਾਨੂੰ ਇਬਰਾਨੀਆ ਦੀ ਪੱਤਰੀ ਦੇ ਨੌਵੇਂ ਅਤੇ ਦਸਵੇਂ ਭਾਗ ਵਿਚ ਮਿਲਦਾ ਹੈ । ਮਸੀਹ ਨੇ ਸਾਨੂੰ ਸਦਾ ਲਈ ਛੁਟਕਾਰਾ ਦਿੱਤਾ ਹੈ । ਕਿਉਂ ਜੋ ਉਸ ਨੇ ਇਕੋ ਭੇਂਟ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਸਦਾ ਲਈ ਸੰਪੂਰਨ ਕਰ ਦਿੱਤਾ (ਇਬਰਾਨੀਆਂ 10 : 14) ਪ੍ਰਮੇਸ਼ਰ ਨਾਲ ਮਨੁੱਖ ਦੀ ਤਰ੍ਹਾਂ ਸਾਡਾ ਰਿਸ਼ਤਾ ਹਮੇਸ਼ਾ ਲਈ ਤੈਅ ਹੋ ਚੁਕਾ ਹੈ । ਪਿਤਾ ਨਾਲ ਉਸ ਦੇ ਬੱਚਿਆਂ ਦੀ ਤਰ੍ਹਾਂ ਸਾਡਾ ਰਿਸ਼ਤਾ ਕਾਇਮ ਹੋ ਚੁਕਾ ਹੈ ਅਤੇ ਇਹ ਰਿਸ਼ਤਾ ਕਦੇ ਖ਼ਤਮ ਨਹੀਂ ਹੋਵੇਗਾ । 

ਪਰ ਕੀ ਸਾਡਾ ਪਿਤਾ ਇਸ ਤੋਂ ਬਾਅਦ ਸਾਡੇ ਪਾਪਾਂ ਨੂੰ ਨਜ਼ਰਅੰਦਾਜ਼ ਕਰ ਦੇ ਵੇਗਾ ? ਸਾਡਾ ਪਿਤਾ ਉਹ ਪ੍ਰਮੇਸ਼ਰ ਹੈ ਜਿਸ ਵਿਚ ਹਨੇਰਾ ਹੈ ਹੀ ਨਹੀਂ ਅਤੇ ਜੋ ਨਿਰਾ ਚਾਨਣ ਹੀ ਹੈ। ਉਹ ਇੰਨਾ ਪਵਿੱਤਰ ਹੈ ਕਿ ਉਹ ਪਾਪ ਨੂੰ ਸਹਿ ਨਹੀਂ ਸਕਦਾ। ਪ੍ਰਮੇਸ਼ਰ ਕੋਲ ਆਉਣ ਲਈ ਮਨੁੱਖ ਨੂੰ ਜ਼ਰੂਰੀ ਹੈ ਕਿ ਉਹ ਪਵਿੱਤਰ ਹੋਵੇ । ਬੇਸ਼ਕ ਉਹ ਉਸ ਦੇ ਗੁਨਾਹ ਤਾਂ ਝੱਲ ਸਕਦਾ ਹੈ ਕਿ ਜਿਸ ਨੇ ਅਜੇ ਤਕ ਵਿਸ਼ਵਾਸ਼ ਨਹੀਂ ਕੀਤਾ ਅਤੇ ਜੋ ਉਸ ਸੰਸਾਰ ਦਾ ਹੈ, ਜੋ ਪ੍ਰਮੇਸ਼ਰ ਨੂੰ ਨਫ਼ਰਤ ਕਰਦਾ ਹੈ, ਪਰ ਉਹ ਇਹ ਕਦੇ ਸਹਿਨ ਨਹੀਂ ਕਰੇਗਾ ਕਿ ਉਸ ਦੇ ਬੱਚਿਆਂ ਵਿਚ ਕੋਈ ਪਾਪ ਹੋਵੇ । ਇਹ ਕਿਵੇਂ ਹੋ ਸਕਦਾ ਹੈ ਕਿ ਇਕ ਪਵਿੱਤਰ ਜਨ ਪਾਪ ਨਾਲ ਮੇਲ ਰੱਖੇ ਜਾਂ ਉਸ ਮਨੁੱਖ ਨਾਲ, ਜਿਸ ਨੂੰ ਪਾਪ ਨੇ ਗੰਦਾ ਕੀਤਾ ਹੋਇਆ ਹੈ ? ਇਹੀ ਕਾਰਨ ਹੈ ਕਿ ਹਰ ਗੰਦਾ ਵਿਚਾਰ ਹਰ ਗੰਦਾ ਅਤੇ ਭੈੜਾ ਸ਼ਬਦ ਜਾਂ ਜੋ ਵੀ ਗੰਦਾ ਕੰਮ ਸਾਡੇ ਆਪਣੇ ਕਰ ਕੇ ਅਸੀਂ ਕਰਦੇ ਹਾਂ ਉਸ ਨਾਲ ਪਿਤਾ ਅਤੇ ਪੁੱਤਰ ਨਾਲ ਜੋ ਸਾਡੀ ਸੰਗਤੀ ਹੁੰਦੀ ਹੈ ਉਹ ਟੁਟ ਜਾਂਦੀ ਹੈ ਅਤੇ ਜਦ ਤਕ ਪਾਪ ਦਾ ਈਸ਼ਰੀ ਤਰੀਕੇ ਨਾਲ ਨਾਸ਼ ਨਹੀਂ ਕੀਤਾ ਜਾਂਦਾ ਤਦ ਤਕ ਸਾਡੀ ਸੰਗਤੀ ਦੁਬਾਰਾ ਕਾਇਮ ਨਹੀਂ ਹੁੰਦੀ । ਜੇ ਅਸੀਂ ਆਪਣੇ ਪਾਪ ਨੂੰ ਮੰਨ ਲਈਏ ਤਾਂ ਉਹ ਸਾਨੂੰ ਮਾਫ ਕਰਨ ਵਿਖ ਨਹੀਂ ਹੋਰ ਪ੍ਰਕਾਰ ਦੀ ਮਲੀਨਤਾ ਤੋਂ ਸਾਫ ਕਰਨ ਵਿਚ ਧਰਮੀ ਹੈ । (1 ਯੂਹੰਨਾ 1 : 9) ਅਸੀਂ ਸਿਰਫ ਪਾਪ ਨੂੰ ਮੰਨਣ ਨਾਲ ਅਰਥਾਤ ਆਪਣੇ ਆਪਦੀ ਆਪੇ ਹੀ ਪਰਖ ਕਰਨ ਨਾਲ ਸਾਫ ਕੀਤੇ ਜਾਂਦੇ ਹਾਂ । 

ਆਪਣੇ ਆਪ ਦੀ ਪਰਖ ਹੀ ਇਕ ਰਸਤਾ ਹੈ ਜਿਸ ਦੁਆਰਾ ਅਸੀਂ ਫਿਰ ਸੰਗਤੀ ਕਾਇਮ ਰਖ ਸਕਦੇ ਹਾਂ 

ਇਹੀ ਇਕ ਨਿਯਮ ਹੈ ਜੋ ਅਸੀਂ ਬਾਈਬਲ ਵਿਚ ਨਵੇਂ ਨੇਮ ਅਤੇ ਪੁਰਾਣੇ ਨੇਮ ਵਿਚ ਹਰ ਥਾਂ ਵੇਖਦੇ ਹਾਂ । ਆਉ ਅਸੀਂ ਕੁਝ ਖਾਸ ਉਦਾਹਰਣਾਂ ਪੁਰਾਣੇ ਨੇਮ ਵਿਚੋਂ ਲਈਏ । 

ਲੇਵੀਆਂ ਦੀ ਪੁਸਤਕ ਦੇ 4, 5, 6 ਅਤੇ 7 ਭਾਗਾਂ ਦੇ ਕੁਝ ਹਿੱਸਿਆਂ ਵਿਚ ਅਸੀਂ ਇਹ ਵੇਖਦੇ ਹਾਂ ਕਿ ਇਸਰਾਈਲੀ ਲੋਕਾਂ ਨੇ ਪਾਪ ਕੀਤਾ ਤਾਂ ਉਹਨਾਂ ਲਈ ਕੁਝ ਨੇਮ ਬਣਾਏ ਗਏ ਸਨ । ਭਾਵੇਂ ਇੰਜੀਲ ਦਾ ਕੋਈ ਪ੍ਰਚਾਰਕ ਇਨ੍ਹਾਂ ਅਧਿਆਵਾਂ ਨੂੰ ਇੰਜੀਲ ਦੇ ਪ੍ਰਚਾਰ ਲਈ ਹੀ ਵਰਤਦੇ ਹਨ, ਪਰ ਇਥੇ ਇਕ ਪਾਪੀ ਦੇ ਪ੍ਰਮੇਸ਼ਰ ਵਲ ਮੁੜਨ ਦੀ ਕੋਈ ਗੱਲ ਨਹੀਂ ਹੈ । ਇਨ੍ਹਾਂ ਆਗਿਆਵਾਂ ਵਿਚ ਇਨ੍ਹਾਂ ਲੋਕਾਂ ਵਲੋਂ ਪ੍ਰਾਸਚਿਤ ਦੇ ਦਿਨ ਦਿੱਤੇ ਗਏ ਬਲੀਦਾਨਾਂ ਲਈ ਇਨ੍ਹਾਂ ਨੂੰ ਪ੍ਰਮੇਸ਼ਰ ਦੀ ਕੌਮ ਕਿਹਾ ਗਿਆ ਹੈ। (ਲੇਵੀਆਂ 16) ਅਤੇ ਇਨ੍ਹਾਂ ਲੋਕਾਂ ਵਲੋਂ ਦਿੱਤੀਆਂ ਅੱਗ ਦੀਆਂ ਭੇਟਾਂ ਕਰ ਕੇ ਪ੍ਰਮੇਸ਼ਰ ਇਸ ਧਰਤੀ ਉਤੇ ਇਨ੍ਹਾਂ ਦੇ ਵਿਚ ਰਿਹਾ (ਕੂਚ 29 : 38-46) ਇਨ੍ਹਾਂ ਲੋਕਾਂ ਨੂੰ ਪ੍ਰਮੇਸ਼ਰ ਦੀ ਹਜ਼ੂਰੀ ਵਿਚ ਇਸ ਪ੍ਰਕਾਰ ਲਿਆਇਆ ਜਾਂਦਾ ਸੀ, ਜਿਵੇਂ ਇਹ ਪ੍ਰਮੇਸ਼ਰ ਦੇ ਆਪਣੇ ਲੋਕ ਹੋਣ ਤਾਂ ਕਿ ਉਹ ਆਪਣੀ ਆਤਮਾ ਵਿਚ ਸ਼ਾਂਤੀ ਪਾਉਣ ਅਤੇ ਉਸ ਪਿਆਰੇ ਦੀ ਕ੍ਰਿਪਾ ਵਿਚ ਅੰਦਰ ਵੀ ਸੱਦੇ ਗਏ ਸਨ । (ਅਫਸੀਆਂ 1 : 6, ਲੇਵੀਆਂ 1 ਅਤੇ 7 : 8) ਜਦ ਉਹ ਉਜਾੜ ਦੇ ਸਫਰ ਵਿਚ ਸਨ ਤਦ ਵੀ ਉਨ੍ਹਾਂ ਨੇ ਸੁੱਖ ਸਾਂਦ ਦੀਆਂ ਭੇਟਾਂ ਨੂੰ ਆਪਣੇ ਦਿਲ ਦਾ ਨਿਸ਼ਾਨਾ ਬਣਾ ਰਖਿਆ ਸੀ । (ਲੇਵੀਆਂ 2 ਵਿਚ ਹੋਮਬਲੀਆਂ) ਉਹ ਸੁਖ ਸਾਂਦ ਦੀਆਂ ਭੇਟਾਂ ਚੜ੍ਹਾਉਂਦੇ ਸਨ ਤਾਂ ਕਿ ਪ੍ਰਮੇਸ਼ਰ ਨਾਲ ਉਨ੍ਹਾਂ ਦੀ ਸੰਗਤੀ ਰਹਿ ਸਕੇ (ਲੋਵੀਆਂ 3 ਅਤੇ 7 : 11-34) ਅਤੇ ਰੋਜ਼ ਦੀ ਪਲੀਤਗੀ ਦਾ ਪ੍ਰਸ਼ਨ ਹਾਲੇ ਹੱਲ ਕਰਨ ਨੂੰ ਹੀ ਪਿਆ ਸੀ । 

ਲੇਵੀਆਂ 5 : 1-4 ਸਭ ਤੋਂ ਪਹਿਲੇ ਰੋਜ਼ ਦੀਆਂ ਪਲੀਤਗੀਆਂ ਨੂੰ ਤਿੰਨਾਂ ਹਿੱਸਿਆਂ ਵਿਚ ਦੱਸਿਆ ਗਿਆ ਹੈ । ਪਹਿਲੀ ਆਇਤ ਦੱਸਦੀ ਹੈ ਕਿ ਆਪਣੇ ਕੰਨੀ ਸੁਣੀ ਜਾਂ ਵੇਖੀ ਗੱਲ ਦੇ ਬਾਰੇ ਸੱਚ ਸੱਚ ਨਾ ਕਹਿਣਾ ਉਸ ਲਈ ਅਪਰਾਧ ਹੋਵੇਗਾ। ਕਿਸੇ ਚੀਜ਼ ਦੀ ਭੁੱਲ ਵੀ ਪਾਪ ਗਿਣੀ ਜਾ ਸਕਦੀ ਸੀ । ਦੂਜੀ ਆਇਤ ਸਾਨੂੰ ਦੱਸਦੀ ਹੈ ਕਿ ਬਿਨਾ ਮਲ੍ਹਮ ਕੀਤਿਆਂ ਵੀ ਜੋ ਪਲੀਤਗੀਆਂ ਬਾਹਰ ਤੋਂ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਸਧਾਰਨ ਤੇਰ ਤੇ ਇਸ ਦੁਨੀਆਂ ਤੋਂ ਵੱਖ ਨਹੀਂ ਕਰ ਸਕਦੇ ਉਹ ਵੀ ਪਾਪ ਹੁੰਦੀਆਂ ਸਨ । ਚੌਥੀ ਆਇਤ ਦੱਸਦੀ ਹੈ ਕਿ ਜੇ ਕੋਈ ਗੰਭੀਰ ਅਤੇ ਸੰਜਮੀ ਨਹੀਂ ਤਾਂ ਉਸ ਦੇ ਦਿਲ ਤੋਂ ਪਲੀਤਗੀਆਂ ਹੀ ਆਉਂਦੀਆਂ ਹਨ । ਪੰਦਰਵੀਂ ਆਇਤ ਤੋਂ ਪ੍ਰਮੇਸ਼ਰ ਕੁਝ ਇਉਂ ਨਬੇੜਾ ਕਰਦਾ ਹੈ ਕਿ ਜੋ ਪ੍ਰਮੇਸ਼ਰ ਨੇ ਆਪਣੇ ਲਈ ਠਹਿਰਾਇਆ ਹੈ ਉਹ ਉਸ ਲਈ ਹੀ ਹੈ ਅਤੇ ਭਾਗ 6 : 1-7 ਵਿਚ ਕਿਸੇ ਦੀ ਚੀਜ਼ ਨੂੰ ਛਲ ਨਾਲ ਪਾਇਆ ਹੋਵੇ ਅਤੇ ਕਿਸੇ ਦੀ ਚੀਜ਼ ਨੂੰ ਆਪਣੇ ਕੋਲ ਸਖ਼ਤੀ ਨਾਲ ਰੱਖਣ ਬਾਰੇ ਕਹਿੰਦਾ ਹੈ । 

ਜੇ ਕੋਈ ਇਸਰਾਈਲੀ ਪਾਪ ਕਰਦਾ ਸੀ ਤਾਂ ਉਹ ਕਿਵੇਂ ਸਾਫ ਹੋ ਸਕਦਾ ਸੀ ? ਉਥੇ ਇਕ ਹੀ ਰਸਤਾ ਸੀ ਅਤੇ ਉਸ ਬਾਰੇ ਭਾਗ 5 : 5-6 ਵਿਚ ਦੱਸਿਆ ਗਿਆ ਹੈ “ਅਤੇ ਇਉਂ ਹੋਵੇਗਾ ਕਿ ਜਾਂ ਉਹ ਇਨ੍ਹਾਂ ਗੱਲਾਂ ਵਿਚੋਂ ਇਕ ਦਾ ਦੋਸ਼ੀ ਠਹਿਰੇ ਅਤੇ ਮੰਨ ਲਵੇ ਜੋ ਉਸ ਨੇ ਉਹ ਪਾਪ ਕੀਤਾ ਹੈ ਤਾਂ ਉਸ ਲਈ ਦੋਸ਼ ਦੀ ਭੇਂਟ ਕਰ ਕੇ ਯਹੋਵਾਹ ਦੇ ਅੱਗੇ ਲਿਆਵੇ ।” 

ਹੋਰ ਵੀ ਕਈ ਚੀਜ਼ਾਂ ਇਸ ਵਿਚ ਜੋੜੀਆਂ ਜਾ ਸਕਦੀਆਂ ਹਨ, “ਜੇ ਘਾਟਾ ਪਾਇਆ ਹੋਵੇ ਤਾਂ ਉਸ ਦਾ ਵੱਟਾ ਦੇਵੇ ਅਤੇ ਗੁਆਚੀਆਂ ਹੋਈਆਂ ਚੀਜ਼ਾਂ ਮੋੜ ਦੇਵੇ” (ਲੇਵੀਆਂ 5 : 16, 6: 5) ਅਤੇ ਸਭ ਤੋਂ ਪਹਿਲੇ ਮੌਲਿਕ ਸ਼ਰਤ ਇਹ ਹੁੰਦੀ ਸੀ ਕਿ ਉਹ ਆਪਣੇ ਪਾਪ ਦਾ ਇਕਰਾਰ ਕਰੇ ਅਤੇ ਜੋ ਵੀ ਉਸ ਦੇ ਪ੍ਰਾਸ਼ਚਿਤ ਲਈ ਠਹਿਰਾਇਆ ਹੈ, ਲਿਆਵੇ । 

ਆਪੇ ਦੀ ਪਰਖ ਕਰਨਾ, ਆਪਣੇ ਗੁਨਾਹਾਂ ਨੂੰ ਮੰਨ ਲੈਣਾ ਅਤੇ ਆਪਣੀ ਗਿਰਾਵਟ ਨੂੰ ਸਵੀਕਾਰ ਕਰਨਾ ਹੀ ਪ੍ਰਮੇਸ਼ਰ ਦੇ ਨਾਲ ਸਬੰਧ ਕਾਇਮ ਰੱਖਣ ਲਈ ਅਤੇ ਉਸ ਕੋਲੋਂ ਪਾਪਾਂ ਦੀ ਮੁਆਫੀ ਪ੍ਰਾਪਤ ਕਰਨ ਲਈ ਜ਼ਰੂਰੀ ਹੈ। (ਮਿਸਾਲ ਦੇ ਤੌਰ ਤੇ ਵੇਖੋ 1 ਕੁਰਿੰਥੀਆਂ 11 : 31) ਅਤੇ (1 ਯੂਹੰਨਾ 1 : 9) ਪ੍ਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਆਪਣੇ ਆਪ ਦੀ ਸੱਚੀ ਪਰਖ ਕਰੀਏ । ਉਹ ਸਾਨੂੰ ਸਾਡੇ ਕਰਮਾਂ ਕਰ ਕੇ ਨਹੀਂ ਪਰਖਦਾ ਬਲਕਿ ਸਾਡੀ ਹਾਲਤ ਨੂੰ ਪਰਖਦਾ ਹੈ ਜਿਵੇਂ ਦਾਊਦ ਨੇ ਜਬੂਰ 1 : 5-7 ਵਿਚ ਬਿਆਨ ਕੀਤਾ ਹੈ । ਇਸ ਪ੍ਰਕਾਰ ਪ੍ਰਮੇਸ਼ਰ ਸਾਡੀਆਂ ਅੱਖਾਂ ਸਲੀਬ ਵੱਲ ਮੋੜਦਾ ਹੈ ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਪਾਪ ਕੀ ਹੈ । ਇਸ ਦਾ ਮਤਲਬ ਇਹ ਨਹੀਂ ਕਿ ਯਿਸੂ ਮਸੀਹ ਦਾ ਲਹੂ ਫਿਰ ਦੁਬਾਰਾ ਬਹਾਇਆ ਜਾਵੇ । ਇਹ ਤਾਂ ਇਕੋ ਵਾਰ ਹੀ ਸਭ ਲਈ ਹੋ ਚੁਕਾ ਹੈ । ਸਾਨੂੰ ਬਸ ਇਹ ਸਮਝਣ ਦੀ ਲੋੜ ਹੈ ਕਿ ਜੋ ਪਾਪ ਅਸੀਂ ਹੁਣੇ ਹੀ ਕੀਤੇ ਹਨ ਉਹ ਕਿੰਨੇ ਖਤਰਨਾਕ ਹਨ ਇਹ ਜਾਣਦੇ ਹੋਏ ਵੀ ਕਿ ਸਾਡੇ ਪਾਪਾਂ ਲਈ ਯਿਸੂ ਮਸੀਹ ਨੂੰ ਸਲੀਬ ਤੇ ਕਿੰਨੇ ਦੁਖ ਝਲਣੇ ਪਏ ਸਨ (ਪਾਪ ਦੀ ਬਲੀ) ਲੇਵੀਆਂ 1 : 7 ਵਿਚ ਅਸੀਂ ਸਲੀਬ ਨੂੰ ਨਹੀਂ ਬਲਕਿ ਮੁੜ ਕੇ ਸਲੀਬ ਵਲ ਵੇਖਦੇ ਹਾਂ । ਲੇਵੀਆਂ 16 ਅਤੇ ਕੂਚ 29 ਅਸੀਂ ਦੇਖਿਆ ਹੈ ਕਿ ਸਲੀਬ ਪ੍ਰਮੇਸ਼ਰ ਨਾਲ ਸਾਡੀ ਨੇੜਤਾ ਦੀ ਬੁਨਿਆਦ ਹੈ । 

ਹਾਂ, ਜੋ ਦੁੱਖ ਗੁਲਗੱਥਾ ਉਤੇ ਯਿਸੂ ਮਸੀਹ ਨੂੰ ਸਲੀਬ ਉਤੇ ਸਾਡੇ ਪਾਪਾਂ ਦੀ ਖਾਤਿਰ ਝਲਣੇ ਪਏ ਸਨ ਉਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਪਾਪ ਕਿੰਨੇ ਭਿਆਨਕ ਸਨ “ਉਹ ਪ੍ਰਮੇਸ਼ਰ ਵਲੋਂ ਤਿਆਗਿਆ ਗਿਆ ਅਤੇ ਪ੍ਰਮੇਸ਼ਰ ਦੀ ਤਾੜਨਾ ਉਸ ਉਤੇ ਹੋਈ ਅਤੇ ਉਹ ਮਰ ਗਿਆ ਕਿਉਂਕਿ ਉਸ ਨੇ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿਚ ਰੁੱਖ ਉਤੇ ਚੁਕ ਲਿਆ (1 ਪਤਰਸ 2: 24) ਇਸ ਪ੍ਰਕਾਰ ਸਾਨੂੰ ਉਹਨਾਂ ਕੰਮਾਂ ਦੀ ਜੋ ਅਸੀਂ ਕੀਤੇ ਹਨ ਅਤੇ ਆਪਣੇ ਆਪਦੀ ਅਤੇ ਕੰਮਾਂ ਦੇ ਦੁਖਾਂ ਦੀ ਪਰਖ ਹੁੰਦੀ ਹੈ। ਸਾਨੂੰ ਕਦੇ ਵੀ ਪਾਪ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਪਾਪ ਦੇ ਇਕਰਾਰ ਨੂੰ ਕਦੇ ਨਹੀਂ ਭੁਲਣਾ ਚਾਹੀਦਾ ਅਰਥਾਤ ਪ੍ਰਮੇਸ਼ਰ ਅੱਗੇ ਜੋ ਇਕਰਾਰ ਅਸੀਂ ਕਰ ਚੁੱਕੇ ਹਾਂ ਅਤੇ ਜੋ ਸਾਡੇ ਕੰਮਾਂ ਦਾ ਮਾੜਾ ਅਸਰ ਲੋਕਾਂ ਉਤੇ ਪੈਣ ਲੱਗੇ ਤਾਂ ਉਸ ਦਾ ਵੀ ਸਾਨੂੰ ਇਕੱ ਕਰਨਾ ਚਾਹੀਦਾ ਹੈ ਕਿਉਂਕਿ ਇਹੀ ਇਕ ਰਸਤਾ ਹੈ ਜਿਸ ਨਾਲ ਅਸੀਂ ਸੰਗਤੀ ਨੂੰ ਕਾਇਮ ਰੱਖ ਸਕਦੇ ਹਾਂ। 

ਅਨਜਾਣੇ ਵਿਚ ਕੀਤੇ ਪਾਪ 

ਪਰ ਹੁਣ ਅਸੀਂ ਬੜੀ ਮੁਸ਼ਕਿਲ ਵਿਚ ਫਸ ਗਏ ਹਾਂ । ਅਕਸਰ ਕਈ ਵਾਰ ਅਸੀਂ ਉਹ ਗੁਨਾਹ ਕਰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ ਹੁੰਦਾ ਅਤੇ ਕਈ ਵਾਰ ਤਾਂ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ । ਪਰ ਕਿਸੇ ਚੀਜ਼ ਬਾਰੇ ਨਾ ਜਾਨਣਾ ਸਾਨੂੰ ਅਨਜਾਣ ਨਹੀਂ ਬਣਾਉਂਦਾ । ਜੇ ਕੋਈ ਪਾਪ ਕਰੇ ਅਤੇ ਯਹੋਵਾਹ ਦੇ ਕਿਸੇ ਵੀ ਹੁਕਮ ਦੀ ਉਲੰਘਣਾ ਕਰੇ ਭਾਵੇਂ ਉਸ ਨੂੰ ਇਸ ਦੀ ਖਬਰ ਵੀ ਨਾ ਹੋਵੇ ਤਾਂ ਵੀ ਉਹ ਦੋਸ਼ੀ ਹੈ ਅਤੇ ਉਹ ਆਪਣਾ ਪਾਪ ਚੁਕਦਾ ਹੈ । (ਲੇਵੀਆਂ 5 : 17) ਇਸੇ ਲਈ ਹੀ ਜਬੂਰ 19 : 12 ਵਿਚ ਦਾਊਦ ਪ੍ਰਾਰਥਨਾ ਕਰਦਾ ਹੈ ‘‘ਮੈਨੂੰ ਮੇਰੇ ਅੰਦਰਲੇ ਪਾਪਾਂ ਤੋਂ ਸਾਫ ਕਰ” ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਨਾ ਚਾਹੁੰਦੇ ਹਾਂ ਅਤੇ ਪ੍ਰਮੇਸ਼ਰ ਨਾਲ ਆਪਣੀ ਸੰਗਤੀ ਕਾਇਮ ਰਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ । ਇਸੇ ਲਈ ਹੀ ਲੇਵੀਆਂ ਦੀ ਪੁਸਤਕ ਵਿਚ ਵਾਰ ਵਾਰ ਇਹ ਕਿਹਾ ਗਿਆ ਹੈ ਕਿ ‘‘ਜੇ ਕੋਈ ਪਾਪ ਕਰੇ, ਜਿਥੇ ਕਿਸੇ ਨੇ ਪਾਪ ਕੀਤਾ ਹੈ ਉਸ ਨੂੰ ਇਹ ਪਤਾ ਲੱਗੇ” ਪਰ ਇਹ ਕੌਣ ਕਰੇਗਾ ? ਸਾਨੂੰ ਉਹਨਾਂ ਵਿਚਾਰਾਂ, ਸ਼ਬਦਾਂ ਅਤੇ ਕੰਮਾਂ ਬਾਰੇ ਕੌਣ ਦੱਸੇਗਾ ਜਿਨ੍ਹਾਂ ਬਾਰੇ ਹੋਰਨਾਂ ਨੂੰ ਕੁਝ ਪਤਾ ਨਹੀਂ ਅਤੇ ਜਦ ਅਸੀਂ ਆਪਣੇ ਆਪ ਨੂੰ ਠੀਕ ਸਮਝਦੇ ਹਾਂ ਤਾਂ ਸਾਨੂੰ ਕੌਣ ਕਾਇਲ ਕਰੇਗਾ ? ਇਸ ਲਈ ਵੀ ਪ੍ਰਮੇਸ਼ਰ ਦੇ ਪ੍ਰੇਮ ਨੇ ਬੰਦੋਬਸਤ ਕੀਤਾ ਹੈ “ਮੇਰੇ ਬੱਚਿਓ, ਮੈਂ ਤਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਫਿਰ ਵੀ ਪਾਪ ਕਰਦਾ ਹੈ ਤਾਂ ਪ੍ਰਮੇਸ਼ਰ ਕੋਲ ਸਾਡਾ ਇਕ ਸਹਾਇਕ ਹੈ ਪ੍ਰਭੂ ਯਿਸੂ ਮਸੀਹ ਜੋ ਧਰਮੀ ਹੈ । (1 ਯੂਹੰਨਾਂ 2 : 1) ਕੀ ਅਸੀਂ ਇਸ ਆਇਤ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਇਸ ਉੱਤੇ ਮਨਨ ਕਰ ਸਕਦੇ ਹਾਂ ? 

ਮਸੀਹ ਸਾਡਾ ਸਹਾਇਕ 

ਯੂਨਾਨੀ ਸ਼ਬਦ ‘ਪਾਰਕਲੇਟਸ” ਦਾ ਇਥੇ ਤਰਜ਼ਮਾ “ਪੈਨ” ਕੀਤਾ ਗਿਆ ਹੈ ਅਤੇ ਯੂਹੰਨਾਂ 14 ਅਤੇ 16 ਵਿਚ ਇਸ ਨੂੰ ਸਹਾਇਕ ਲਈ ਇਸਤੇਮਾਲ ਕੀਤਾ ਗਿਆ ਹੈ। ਯੂਹੰਨਾ 14 ਅਤੇ 16 ਵਿਚ ਇਹ ਪਵਿੱਤਰ ਆਤਮਾ ਨੂੰ ਸਾਬਤ ਕਰਦਾ ਹੈ । ਜਿਸ ਦਾ ਤਰਜ਼ਮਾ ਸਹਾਇਕ ਕੀਤਾ ਗਿਆ ਹੈ । ਜੇ. ਐਨ. ਡਰਬੀ ਦੇ ਅੰਗਰੇਜ਼ੀ ਵਿਚ ਕੀਤੇ ਤਰਜ਼ਮੇ ਦੇ ਮੁੱਖ ਬੰਦ ਵਿਚ ਇਸ ਸ਼ਬਦ ਦਾ ਅਰਥ ਇਹ ਦੱਸਿਆ ਗਿਆ ਹੈ। ਕਿ ਜੋ ਕਿਸੇ ਦਾ ਮੁਕੱਦਮਾ ਆਪਣੇ ਸਿਰ ਲੈਂਦਾ ਹੈ ਅਤੇ ਉਸ ਦੀ ਮਦਦ ਕਰਦਾ ਹੈ। ਹੁਣ ਕੁਝ ਲੋਕਾਂ ਨੇ 1 ਯੂਹੰਨਾ 2 ਵਿਚ ਇਸ ਸ਼ਬਦ ਦਾ ਤਰਜ਼ਮਾ ਸਹਾਇਕ ਜਾਂ ਮਦਦਗਾਰ ਕੀਤਾ ਹੈ ।  

ਪ੍ਰਭੂ ਯਿਸੂ ਮਸੀਹ ਹੁਣ ਵੀ ਸਾਡੇ ਲਈ ਇਹ ਕੰਮ ਕਰ ਰਿਹਾ ਹੈ। ਉਹ ਸਾਡੇ ਮਸਲੇ ਨੂੰ ਪ੍ਰਮੇਸ਼ਰ ਦੇ ਸਾਹਮਣੇ ਨਹੀਂ ਰੱਖਦਾ ਕਿਉਂਕਿ ਜਿਥੋਂ ਤੱਕ ਰੱਬ ਦੀ ਗੱਲ ਹੈ ਸਾਡਾ ਮਸਲਾ ਸਲੀਬ ਉੱਤੇ ਪੂਰੀ ਤਰ੍ਹਾਂ ਤੈਅ ਹੋ ਚੁੱਕਾ ਹੈ । 

ਪਿੱਛਲੇ ਇਕ ਪੱਤਰ ਵਿਚ ਅਸੀਂ ਵੇਖਿਆ ਹੈ ਕਿ ਯਿਸੂ ਮਸੀਹ ਸਾਡਾ ਮਹਾਂਜਾਜਕ ਹੈ । ਉਹ ਸਾਡੀਆਂ ਕਮਜ਼ੋਰੀਆਂ ਅਤੇ ਇਸ ਧਰਤੀ ਉੱਤੇ ਸਾਡੀ ਹਾਲਤ ਬਾਰੇ ਪ੍ਰਮੇਸ਼ਰ ਅੱਗੇ ਸਿਫਾਰਸ਼ ਕਰਦਾ ਹੈ । ਇਥੇ ਸਾਨੂੰ ਇਹ ਪਤਾ ਲੱਗਦਾ ਹੈ ਜੋ ਪਾਪ ਅਸੀਂ ਨਿੱਤ ਕਰਦੇ ਹਾਂ ਉਨ੍ਹਾਂ ਬਾਰੇ ਯਿਸੂ ਮਸੀਹ ਦੇ ਕੀ ਵਿਚਾਰ ਹਨ । 

ਉਹ ਸਾਡਾ ਵਕੀਲ ਹੈ ਜਦ ਅਸੀਂ ਪਾਪ ਕਰਦੇ ਹਾਂ ਤਾਂ ਹੈ। ਉਹ ਸਿਰਫ ਉਦੋਂ ਹੀ ਸਾਡਾ ਵਕੀਲ ਨਹੀਂ ਬਣਦਾ ਜਦ ਉਹ ਸਾਡਾ ਪੱਖ ਪੂਰਦਾ ਅਸੀਂ ਪਸ਼ਚਾਤਾਪ ਕਰਦੇ ਹਾਂ ਅਤੇ ਪ੍ਰਮੇਸ਼ਰ ਅੱਗੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਬਲਕਿ ਜਦ ਹੀ ਮੈਂ ਪਾਪ ਕਰਦਾ ਹਾਂ ਤਾਂ ਸਵਰਗ ਵਿਚ ਉਹ ਮੇਰਾ ਪੱਖ ਪੂਰਕ ਹੁੰਦਾ ਹੈ । ਜੋ ਮੈਨੂੰ ਅਤੇ ਮੇਰੇ ਪਾਪ ਕਰਨ ਦੇ ਕਾਰਨ ਨੂੰ ਪ੍ਰਮੇਸ਼ਰ ਸਾਹਮਣੇ ਪੇਸ਼ ਕਰਦਾ ਹੈ । 

ਪਰ ਅਸੀਂ ਇਹ ਸਹਾਇਕ ਕਿਸ ਨੂੰ ਕਿਹਾ ਹੈ। ਉਹ ਯਿਸੂ ਮਸੀਹ ਹੈ ਜੋ ਧਰਮੀ ਹੈ । ਉਹ ਪ੍ਰਮੇਸ਼ਰ ਪਿਤਾ ਦੀ ਪੂਰਨ ਧਾਰਮਿਕਤਾ ਲਈ ਲੋੜੀਂਦੀ ਯੋਗਤਾ ਰੱਖਦਾ ਹੈ ਅਤੇ ਨਾਲ ਹੀ ਉਹ ਮੇਰੀ ਵੀ ਧਾਰਮਿਕਤਾ ਹੈ । (1 ਕੁਰਿੰ 1 : 30) ਸਿਰਫ ਇਹ ਹੀ ਨਹੀਂ ਕਿ ਉਸਨੇ ਉਹ ਕੰਮ ਹੀ ਪੂਰਾ ਕੀਤਾ ਜੋ ਕਿ ਸਾਡੇ ਪ੍ਰਾਸਚਿਤ ਕਰਨ ਲਈ ਹੀ ਪੂਰਨ ਹੈ ਬਲਕਿ ਸਾਰੇ ਪਾਪਾਂ ਲਈ ਪ੍ਰਾਸਚਿਤ ਹੈ । ਇਸ ਪ੍ਰਕਾਰ ਉਸ ਦਾ ਪੁਰਸ਼ ਹੋਣਾ ਅਤੇ ਉਸ ਦਾ ਕੰਮ ਦੋਨੋਂ ਹੀ ਪ੍ਰਮੇਸ਼ਰ ਲਈ ਮੰਨਣ ਯੋਗ ਹਨ । ਜਦ ਮੈਂ ਪਾਪ ਕੀਤਾ ਅਤੇ ਉਹ ਮੇਰਾ ਸਹਾਇਕ ਹੋਇਆ ਤਾਂ ਉਹਦੀ ਯੋਗਤਾ ਘੱਟ ਨਹੀਂ ਹੋਈ। 

ਪਰ ਇਸ ਤੋਂ ਪਹਿਲੇ ਅਸੀਂ ਦੇਖ ਚੁੱਕੇ ਹਾਂ ਕਿ ਪਾਪਾਂ ਦੀ ਮੁਆਫੀ ਪਾਪ ਦੇ ਮੰਨਣ ਤੋਂ ਬਾਅਦ ਹੀ ਹੈ । ਇਸ ਪ੍ਰਕਾਰ ਪ੍ਰਭੂ ਯਿਸੁ ਦੇ ਕੰਮ ਦਾ ਦੂਜਾ ਹਿਸਾ ਸਾਡੇ ਸਹਾਇਕ ਤੌਰ ਤੇ ਇਹ ਹੈ ਕਿ ਉਹ ਸਾਡੇ ਨਾਲ ਰਹਿੰਦਾ ਹੈ ਅਤੇ ਸਾਡੇ ਕੋਲੋਂ ਪਾਪਾਂ ਦਾ ਇਕਰਾਰ ਕਰਾਉਂਦਾ ਹੈ। 

ਚਰਨ ਧੋਣਾ 

ਉਸ ਰਾਤ ਜਦ ਯਿਸੂ ਫੜਿਆ ਗਿਆ ਸੀ ਉਸਨੇ ਆਪਣੇ ਚੇਲਿਆਂ ਨਾਲ ਇਕ ਯਾਦਗੀਰੀ ਦਾ ਕੰਮ ਕੀਤਾ। ਉਹ ਉਨ੍ਹਾਂ ਨਾਲ ਭੋਜਨ ਖਾਣਾ ਚਾਹੁੰਦਾ ਸੀ । ਕਿਉਂਕਿ ਉਹ ਖਾਣਾ ਉਨ੍ਹਾਂ ਦੀ ਸੰਗਤੀ ਦਾ ਚਿੰਨ੍ਹ ਸੀ, ਕਿ ਉਨ੍ਹਾਂ ਦੇ ਛੁਡਾਉਣ ਵਾਲਾ ਮਰ ਗਿਆ ਹੈ ਅਤੇ ਸਾਰੇ ਵਿਸ਼ਵਾਸੀ ਮਸੀਹ ਦੇ ਸਰੀਰ ਦੇ ਅੰਗ ਹਨ। (1 ਕੁਰਿੰਥੀਆਂ 10:16-17) ਪਰ ਇਹ ਕਿਵੇਂ ਸੰਭਵ ਹੋ ਸਕਦਾ ਸੀ ਕਿ ਉਹ ਚੇਲੇ ਜੋ ਆਪਣੇ ਪਾਪ ਕਰਕੇ ਪਲੀਤ ਹਨ, ਉਨ੍ਹਾਂ ਦੀ ਸੰਗਤੀ ਉਸ ਪ੍ਰਭੂ ਨਾਲ ਹੋਵੇ ਜਿਹੜਾ ਪਾਪ ਨੂੰ ਨਾਸ ਕਰਨ ਲਈ ਮਰ ਗਿਆ ਸੀ ਅਤੇ ਇਸ ਤੋਂ ਇਹੀ ਅਰਥ ਨਿਕਲਦਾ ਹੈ ਕਿ ਇਕ ਪਾਪੀ ਨੂੰ ਸਜ਼ਾ ਮਿਲੈ (1 ਕੁਬਿੰ ਥੀਆਂ 11 : 26-32) ਅਤੇ ਇਸ ਲਈ ਅਸੀਂ ਪੂਰੀ ਸੋਝੀ ਨਾਲ ਵੇਖਦੇ ਹਾਂ ਕਿ ਉਹ ਕੌਣ ਸੀ ਜਿਸ ਦਾ ਪਿਆਰ ਆਖਿਰ ਤੱਕ ਪਹੁੰਚ ਗਿਆ ਅਤੇ ਇਕੋ ਹੀ ਵਾਰੀ ਆਪਣੀ ਹੱਦ ਤੱਕ ਪਹੁੰਚ ਗਿਆ ਕਿ ਪਕ ਨੇ ਇਕ ਗੁਲਾਮ ਦੀ ਹਾਲਤ ਇਖਤਿਆਰ ਕੀਆ ਪਣੀ ਆਪਣੇ ਚੇਲਿਆਂ ਦੇ ਪੈਰ ਧੋਤੇ। ਪ੍ਰਮੇਸ਼ਰ ਨੇ ਪਤਰਸ ਦੀ ਕਮ ਅਕਲੀ ਨੂੰ ਇਸਤੇ ਅਤੇ ਕੀਤਾ ਕਿਉਂਕਿ ਉਸ ਨੇ ਇਹ ਨਾ ਸਮਝਿਆ ਕਿ ਪ੍ਰਭੂ ਜੋ ਭੀ ਕਰਦਾ ਹੈ ਠੀਕ ਹੀ ਕਰਦਾ ਹੈ ਅਤੇ ਜੇ ਅਸੀਂ ਉਸ ਦੇ ਕਿਸੇ ਕੰਮ ਨੂੰ ਨਾ ਸਮਝੀਏ ਤਾਂ ਵੀ ਸਾਨੂੰ ਉਸ ਅੱਗ ਹਲਮ ਹੋਣਾ ਚਾਹੀਦਾ ਹੈ ਕਿ ਸਾਨੂੰ ਇਸ ਬਾਰੇ ਪੂਰੀ ਤਰ੍ਹਾਂ ਸਮਝਾ ਸਕੇ । ਪੈਰ ਧੋਣ ਦਾ ਕੀ ਅਰਥ ਹੈ ? ਸਾਰੇ ਵਿਸ਼ਵਾਸ਼ੀ ਪਵਿੱਤਰ ਸਨ ਕਿਉਂਕਿ ਉਹ ਪੂਰੀ ਤਰ੍ਹਾਂ ਸਾਫ ਕੀਤੇ ਗਏ ਸਨੱਥ (ਬਪਤਿਸਮੇਂ ਅਤੇ ਨਵੇਂ ਜਨਮ ਰਾਹੀਂ) ਪਰ ਜੇ ਉਹ ਚਾਹੁੰਦੇ ਕਿ ਉਨ੍ਹਾਂ ਦਾ ਹਿੱਸਾ ਉਸ ਨਾਲ ਹੁੰਦਾ ਅਤੇ ਉਸ ਨਾਲ ਸੰਗਤੀ ਹੁੰਦੀ ਤਾਂ ਰੋਜ ਦੀਆਂ ਪਲੀਤਗੀਆਂ ਤੋਂ ਉਹ ਸ਼ੁੱਧ ਹੋ ਚੁਕੇ ਹੁੰਦੇ । (ਯੂਹੰਨਾ 13 ; 8-11) 

ਪਤਰਸ ਦਾ ਇਨਕਾਰ 

ਇੰਜੀਲ ਸਾਨੂੰ ਦਸਦੀ ਹੈ ਕਿ ਕਿਵੇਂ ਪ੍ਰਭੂ ਨੇ ਸਾਡੇ ਪ੍ਰਤੀ ਇਹ ਕੰਮ ਸ਼ੁਰੂ ਰਖਿਆ । ਅਸੀਂ ਪਤਰਸ ਦੇ ਜੀਵਨ ਵਿਚ ਵੀ ਇਹ ਵੇਖਦੇ ਹਾਂ। ਪਤਰਸ ਦੀ ਸੰਗਤੀ ਪ੍ਰਮੇਸ਼ਰ ਨਾਲ ਨਹੀਂ ਰਹੀ ਸੀ ਅਤੇ ਕਦੇ ਵੀ ਇਹ ਮੌਕਾ ਨਹੀਂ ਲਗਾ ਸੀ ਕਿ ਕੋਈ ਉਸ ਨੂੰ ਇਸ ਬਾਰੇ ਦੱਸੇ ਜਾਂ ਉਹ ਇਸ ਨੂੰ ਖੱਦ ਹੀ ਜਾਣ ਲਵੇ । ਪਰ ਜਦ ਹੀ ਪ੍ਰਭੂ ਨੇ ਇਹ ਕਿਹਾ ਕਿ ਤੁਸੀਂ ਸਾਰੇ ਮੈਨੂੰ ਛੱਡ ਦਿਉਗੇ ਤਾਂ ਪਤਰਸ ਨੂੰ ਇਹ ਸਾਫ ਹੋ ਗਿਆ ਕਿ ਉਸ ਨੂੰ ਇਹ ਕਿਹਾ ਗਿਆ ਸੀ । ਇਹ ਠੀਕ ਹੈ ਕਿ ਉਸ ਨੂੰ ਇਹ ਪੂਰਾ ਭਰੋਸਾ ਸੀ ਕਿ ਉਸ ਦਾ ਪਿਆਰ ਅਤੇ ਵਫ਼ਾਦਾਰੀ ਬਾਕੀ ਸਾਰਿਆਂ ਨਾਲੋਂ ਚੋਖੀ ਸੀ ਭਾਵੇਂ ਸਾਰੇ ਠੋਕਰ ਖਾਣ ਪਰ ਮੈਂ ਕਦੇ ਠੋਕਰ ਨਹੀਂ ਖਾਵਾਂਗਾ ।” (ਮੱਤੀ 26 : 33) ਪਰ ਪਤਰਸ ਪੂਰੀ ਤਰ੍ਹਾਂ ਨਾਲ ਨਹੀਂ ਕਹਿ ਸਕਦਾ ਸੀ ਕਿ ਉਸ ਦੀ ਸੰਗਤੀ ਪ੍ਰਮੇਸ਼ਰ ਨਾਲ ਠੀਕ ਹੈ । ਕਿਉਂਕਿ ਪ੍ਰਮੇਸ਼ਰ ਦੇ ਸਾਹਮਣੇ ਜਿਸਮ ਅਤੇ ਹੰਕਾਰ ਲਈ ਕੋਈ ਥਾਂ ਨਹੀਂ ਹੈ । 

ਪ੍ਰਭੂ ਨੇ ਪਤਰਸ ਦੇ ਹੀ ਸ਼ਬਦ ਉਸ ਨੂੰ ਚੇਤਾਵਨੀ ਲਈ ਵਰਤੇ ਅਤੇ ਉਸ ਨੂੰ ਇਹ ਵੀ ਦਸਿਆ ਕਿ ਪ੍ਰਭੂ ਸਭ ਕੁਝ ਜਾਣਦਾ ਸੀ । ਪਤਰਸ ਨੇ ਜਦ ਪ੍ਰਭੂ ਦਾ ਇਨਕਾਰ ਕੀਤਾ ਹੋਵੇਗਾ ਤਾਂ ਉਸ ਨੂੰ ਇਹ ਜ਼ਰੂਰ ਯਾਦ ਆਇਆ ਹੋਵੇਗਾ । ਪਰ ਇਸ ਖਿਆਲ ਦੇ ਆਉਂਦੇ ਹੀ ਪਤਰਸ ਦਾ ਹੌਸਲਾ ਬੁਲੰਦ ਹੋ ਗਿਆ ਹੋਵੇਗਾ ਕਿ ਭਾਵੇਂ ਪ੍ਰਭੂ ਉਹ ਸਭ ਕੁਝ ਪਹਿਲਾਂ ਤੋਂ ਹੀ ਜਾਣਦਾ ਸੀ ਤਾਂ ਵੀ ਪ੍ਰਭੂ ਨੇ ਅਪਨਾਉਣ ਤੋਂ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਹੁਣ ਕਰਦਾ ਹੈ ਅਤੇ ਨਾ ਹੀ ਕਰੇਗਾ । 

ਉਹ ਕਿਹੜੀ ਚੰਗਿਆਈ ਸੀ, ਉਹ ਕਿਹੜੀ ਕਿਰਪਾ ਸੀ ਉਹ ਕਿਹੜਾ ਪਿਆਰ ਸੀ ਅਤੇ ਉਹ ਕਿਹੜੀ ਸੋਚ ਸੀ ਜਿਸ ਲਈ ਪਤਰਸ ਦੇ ਪਾਪ ਕਰਨ ਤੋਂ ਪਹਿਲੇ ਹੀ ਪ੍ਰਭੂ ਉਸ ਲਈ ਪ੍ਰਾਰਥਨਾ ਕਰ ਰਿਹਾ ਸੀ । ਇਹ ਨਹੀਂ ਕਿ ਸ਼ੈਤਾਨ ਵਲੋਂ ਉਸ ਨੂੰ ਪਰਤਾਉਣ ਨਾ ਦਿੱਤਾ ਜਾਵੇ । ਪਤਰਸ ਨੂੰ ਇਸ ਤਰ੍ਹਾਂ ਡਿੱਗਣ ਦੀ ਲੋੜ ਸੀ ਤਾਂ ਕਿ ਉਹ ਆਪਣੇ ਆਪ ਨੂੰ ਸਮਝ ਸਕੇ । ਪ੍ਰਭੂ ਦੇ ਨਰਮ ਅਤੇ ਰਹਿਮ ਵਾਲੇ ਬੋਲਾਂ ਨਾਲ ਵੀ ਕੁਝ ਨਾ ਹੋਇਆ ਸੀ ਇਸ ਤਰ੍ਹਾਂ ਉਸ ਦੇ ਮੂੰਹ ਵਿਚੋਂ ਸਿੱਧੇ ਨਿਕਲੇ ਸ਼ਬਦਾਂ ਦਾ ਵੀ ਕੋਈ ਅਰਥ ਨਹੀਂ ਸੀ। ਇਹੀ ਕਾਰਨ ਸੀ ਕਿ ਪ੍ਰਭੂ ਨੇ ਇਹ ਪ੍ਰਾਰਥਨਾ ਨਹੀਂ ਕੀਤੀ ਸੀ “ਕਿ ਪਤਰਸ ਉੱਪਰ ਪ੍ਰਭਾਵਾ ਨਾ ਆਵੇ ਬਲਕਿ ਇਹ ਪ੍ਰਾਰਥਨਾ ਕੀਤੀ ਕਿ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਨਾ ਪਵੇ । ਇਸ ਲਈ ਕਿ ਪਤਰਸ ਦਾ ਦਿਲ ਇਸ ਗਿਰਾਵਟ ਤੋਂ ਬਾਅਦ ਟੁੱਟ ਜਾਵੇ । ਪ੍ਰਭੂ ਨੇ ਪਤਰਸ ਨੂੰ ਉਸ ਦੀ ਵਾਪਸੀ ਤੋਂ ਬਾਅਦ ਇਕ ਇਖਤਿਆਰ ਸੌਂਪ ਦਿੱਤਾ । 

ਪਰ ਪਪਰਸ ਆਪਣੇ ਆਪ ਵਿਚ ਇਤਨਾ ਮਗਨ ਸੀ ਕਿ ਉਸ  ਂਦੀ ਅੰਤਰਆਤਮਾ ਤੱਕ ਕੋਈ ਗੱਲ ਵੀ ਨਾ ਪਹੁੰਚੀ । ਬੇਸ਼ਕ ਪ੍ਰਭੂ ਦੇ ਇਹਨਾਂ ਸ਼ਬਦਾਂ ਦਾ ਉਸ ਨੂੰ ਬਹੁਤ ਦੁਖ ਹੋਇਆ ਹੋਵੇਗਾ, ਜੋ ਉਸ ਨੂੰ ਹੀ ਕਹੇ ਗਏ ਸਨ “ਤੁਹਾਥੋਂ ਇਕ ਘੜੀ ਵੀ ਮੇਰੇ ਨਾਲ ਜਾਗ ਨਾ ਹੋਇਆ” ? (ਮੱਤੀ 26 : 40) ਫਿਰ ਵੀ ਉਨ੍ਹਾਂ ਨੇ ਆਪਣੇ ਆਪ ਦੀ ਪਰਖ ਨਾ ਕਰਨ ਦਿੱਤੀ ਅਤੇ ਉਨ੍ਹਾਂ ਨਾਲ ਉਹ ਵੀ ਉੱਥੋਂ ਭੱਜ ਗਿਆ ਅਤੇ ਪ੍ਰਭੂ ਨੂੰ ਉਸ ਦੇ ਦੁਸ਼ਮਣ ਦੇ ਹੱਥ ਸੌਂਪ ਦਿੱਤਾ । (ਮੱਤੀ 27 : 56) ਹਾਂ ਜਦ ਉਸ ਨੇ ਪ੍ਰਭੂ ਦਾ ਇਨਕਾਰ ਕੀਤਾ ਸੀ ਅਤੇ ਜਦ ਉਹ ਸੌਂਹ ਖਾ ਕੇ ਇਹ ਕਹਿ ਰਿਹਾ ਸੀ “ਮੈਂ ਉਸ ਆਦਮੀ ਨੂੰ ਨਹੀਂ ਜਾਣਦਾ” ਇਹ ਉਹ ਹੀ ਪਤਰਸ ਸੀ ਜਿਸ ਨੇ ਇਹ ਕਿਹਾ ਸੀ ”ਤੂੰ ਮਸੀਹ ਹੈ ਜੀਉਂਦੇ ਪ੍ਰਮੇਸ਼ਰ ਦਾ ਪੁੱਤਰ ।” ਤਦ ਵੀ ਪਤਰਸ ਪ੍ਰਮੇਸ਼ਰ ਵੱਲ ਨਾ ਮੁੜਿਆ ਸੀ । ਅਫਸੋਸ ਮਨੁੱਖ ਦਾ ਦਿਲ ਕਿੰਨਾ ਭੈੜਾ ਹੈ । 

ਪਰ ਪ੍ਰਭੂ ਦਾ ਪਿਆਰ ਕਿੰਨਾ ਅਜੀਬ ਹੈ ? ਜਦ ਸਿਪਾਹੀ ਉਸ ਨੂੰ ਕੁੱਟ ਰਹੇ ਸਨ । ਉਸ ਨੂੰ ਚਪੇੜਾਂ ਮਾਰ ਰਹੇ ਸਨ ਅਤੇ ਉਸ ਦੇ ਮੂੰਹ ਉੱਤੇ ਥੁੱਕ ਰਹੇ ਸਨ (ਮੱਤੀ 26 : 67) ਪ੍ਰਭੂ ਨੇ ਮੁੜ ਕੇ ਪਤਰਸ ਵੱਲ ਵੇਖਿਆ। ਉਸ ਸਮੇਂ ਪ੍ਰਭੂ ਦੇ ਦੇਖਣ ਦੇ ਨਾਲ ਹੀ ਪ੍ਰਭੂ ਦੇ ਕਹੇ ਸ਼ਬਦ ਕੁੱਕੜ ਦੀ ਬਾਂਗ ਦੇ ਨਾਲ ਹੀ ਪਤਰਸ ਨੂੰ ਯਾਦ ਆਏ ਅਤੇ ਉਸ ਦੀਆਂ ਅੱਖਾਂ ਖੁਲ੍ਹ ਗਈਆਂ ਉਹ ਬਾਹਰ ਗਿਆ ਅਤੇ ਭੁੱਬਾਂ ਮਾਰਕੇ ਰੋਇਆ ? 

ਵਾਪਸੀ 

ਪਰ ਇਸ ਤੋਂ ਬਾਅਦ ਪ੍ਰਭੂ ਦਾ ਕੰਮ ਪੂਰਾ ਨਹੀਂ ਸੀ ਹੋ ਗਿਆ । ਮੁਰਦਿਆ ਵਿਚੋਂ ਜੀ ਉਠਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਉਸ ਨੇ ਇਹੀ ਕੀਤਾ ਕਿ ਚੇਲਿਆਂ ਨੂੰ ਖਾਸ ਕਰ ਪਤਰਸ ਨੂੰ ਸੁਨੇਹਾ ਭੇਜਿਆ (ਮਰਕੁਸ 16 : 7) ਅਤੇ ਇਸ ਤੋਂ ਬਾਅਦ ਉਸ ਨਾਲ ਇਕ ਖਾਸ ਤਰ੍ਹਾਂ ਮਿਲਿਆ (ਲੂਕਾ 24 : 34) ਬਾਈਬਲ ਸਾਨੂੰ ਇਹ ਨਹੀਂ ਦਸਦੀ ਕਿ ਉਨ੍ਹਾਂ ਵਿਚਕਾਰ ਕੀ ਕੀ ਗੱਲ ਹੋਈ । ਪਰ ਪ੍ਰਭੂ ਉਨ੍ਹਾਂ ਵਿਚੋਂ ਜਿਸ ਨਾਲ ਵੀ ਗੱਲ ਕਰਦਾ ਸੀ। ਤਾਂ ਉਸ ਲਈ ਪ੍ਰਭੂ ਕੁਝ ਖਾਸ ਸ਼ਬਦ ਬੋਲਦਾ ਸੀ ਪਰ ਇਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਜਦ ਪਤਰਸ ਅਤੇ ਪ੍ਰਭੂ ਇਕੱਠੇ ਹੋਈ ਖਾਰ ਇਹ ਇਕੱਠ ਬਹੁਤ ਦੁਖਦਾਈ ਬੀਰਪੁਰ ਬਰਕਤ ਵਾਲਾ ਸੀ ਜਿਸ ਬਾਰੇ ਅਸੀਂ ਯੂਹੰਨਾ ਦੇ 21ਵੇਂ ਅਧਿਆਇ ਵਿਚ ਹਾਂ । 

ਭਲਾ ਜੇ ਅਸੀਂ ਹੁੰਦੇ ਤਾਂ ਇਹ ਨਾਂ ਕਹਿੰਦੇ ਕਿ ਪਤਰਸ ਦੇ ਇਸ ਪ੍ਰਕਾਰ ਖੁਲ੍ਹੇ ਗ ਤੇ ਬੇਇੱਜ਼ਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਕ ਪਤ ਦੇ ਇਸ ਸਚੀਏ ਤਾਂ ਸਾਡੇ ਵਿਮਾਗ ਵਿਚ ਇਹ ਨਹੀਂ ਆਉਂਦਾ ਕਿ ਉਹ ਬਹੁਤ ਬੁਰੀ ਗੱਲ ਸੀ । ਪਤਰਸ ਆਪਣੇ ਆਪ ਨੂੰ ਸਮਝ ਗਿਆ ਸੀ ਜਦ ਉਹ ਭੱਬਾਂ ਮਾਰ ਮਾਰ ਕੇ ਰੋਇਆ ਸੀ । ਭੱਲਾ ਇਹ ਸਭ ਇੰਜ ਨਹੀਂ ਹੋਇਆ ਸੀ ? 

ਪਰ ਜੋ ਮਨੁੱਖ ਦੇ ਦਿਲ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਉਸ ਦੇ ਦਿਲ ਵਿਚ ਆਪਣਿਆਂ ਲਈ ਪਿਆਰ ਵੀ ਪੂਰਨ ਸੀ ਅਤੇ ਉਸ ਨੇ ਇਹ ਸਭ ਪੂਰੀ ਸਮਝ ਨਾਲ ਪ੍ਰਗਪਣਿਆਂ ਕਿਉਂਕਿ ਉਹ ਜਾਣਦਾ ਸੀ ਕਿ ਅਸਲ ਵਿਚ ਪਤਰਸ ਲਈ ਸਭ ਤੋਂ ਚੰਗਾ ਕੀ ਸੀ । 

ਪਤਰਸ ਨੇ ਜਦ ਸਹੀ ਤਰ੍ਹਾਂ ਆਪਣੇ ਕੰਮਾਂ ਨੂੰ ਨਾ ਵੇਖਦੇ ਹੋਏ ਆਪਣੇ ਆਪ ਦੀ ਪਰਖ ਕੀਤੀ ਅਤੇ ਜਦ ਉਸ ਨੇ ਦੇਖਿਆ ਕਿ ਪ੍ਰਮੇਸ਼ਰ ਜਾਣੀ ਜਾਣ ਹੈ ਤਾਂ ਉਸ ਨੇ ਆਪਣਾ ਪਿਆਰ ਪ੍ਰਭੂ ਲਈ ਪ੍ਰਗਟ ਕੀਤਾ ਅਤੇ ਤਦ ਹੀ ਪ੍ਰਭੂ ਵੀ ਉਸ ਨੂੰ ਉਸ ਦੀ ਕਮਜ਼ੋਰੀ ਤੋਂ ਅਜ਼ਾਦ ਕਰ ਸਕਿਆ ਅਤੇ ਉਸ ਨੂੰ ਆਪਣੀਆਂ ਭੇਡਾਂ ਦਾ ਚਰਵਾਹਾ ਹੋਣ ਦਾ ਅਤੇ ਉਸ ਦੀਆਂ ਭੇਡਾਂ ਬਕਰੀਆਂ ਨੂੰ ਚਾਰਨ ਦਾ ਇਖਤਿਆਰ ਦੇ ਸਕਿਆ । 

ਸਾਡਾ ਸਹਾਇਕ ਹੋਣ ਦੇ ਨਾਤੇ ਪਿਤਾ ਕੋਲ ਸਾਡੇ ਪ੍ਰਭੂ ਦਾ ਇਹੀ ਕੰਮ ਹੈ । 

ਜੇ ਅਸੀਂ ਉਸ ਨੂੰ ਸਹਾਇਕ ਨਾ ਮੰਨੀਏ ਤਾਂ ਸਾਡੀ ਥਾਂ ਕਿਥੇ ਹੋਵੇਗੀ ? ਕਿਉਂਕਿ ਹਰ ਗੰਦਾ ਵਿਚਾਰ ਹਰ ਬੁਰਾ ਸ਼ਬਦ ਅਤੇ ਹਰ ਭੈੜਾ ਕੰਮ ਜੋ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ । ਸਾਡੀ ਸੰਗਤੀ ਨੂੰ ਤੋੜ ਦਿੰਦਾ ਹੈ ਅਤੇ ਇਹ ਸੰਗਤੀ ਤਦ ਤੱਕ ਮੁੜ ਕਾਇਮ ਨਹੀਂ ਹੁੰਦੀ ਜਦ ਤੱਕ ਅਸੀਂ ਆਪਣੇ ਪਾਪ ਦਾ ਇਕਰਾਰ ਨਹੀਂ ਕਰਦੇ ਅਤੇ ਆਪਣੇ ਆਪ ਦੀ ਪਰਖ ਨਹੀਂ ਕਰਦੇ । 

ਸਾਡਾ ਸਹਾਇਕ ਸਾਡੇ ਪਾਪ ਕਰਨ ਤੋਂ ਪਹਿਲੇ ਹੀ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਤਾਂ ਕਿ ਅਸੀਂ ਵਿਸ਼ਵਾਸ ਤੋਂ ਡਿੱਗ ਨਾ ਪਈਏ । ਉਹ ਸਾਡੇ ਨਾਲ ਸ਼ਬਦ ਦੇ ਵਸੀਲੇ ਗੱਲ ਕਰਦਾ ਹੈ ਤਾਂ ਕਿ ਜੇ ਅਸੀਂ ਕੋਈ ਪਾਪ ਕੀਤਾ ਹੈ ਤਾਂ ਉਸ ਲਈ ਆਪਣੇ ਆਪ ਦੀ ਪਰਖ ਕਰੀਏ ਮੇਰੇ ਪਾਪ ਕਰਨ ਤੋਂ ਪਹਿਲੇ ਹੀ ਉਹ ਆਪਣੇ ਸ਼ਬਦ ਦੁਆਰਾ ਮੇਰੇ ਨਾਲ ਗੱਲ ਕਰਦਾ ਹੈ ਤਾਂ ਕਿ ਮੈਂ ਸਵੈ ਪਰਖ ਕਰ ਸਕਾਂ । ਉਹ ਮੇਰੀ ਵੱਲ ਵੇਖਦਾ ਰਹਿੰਦਾ ਹੈ ਅਤੇ ਸਹੀ ਸਮੇਂ ਤੇ ਉਹ ਭਾਈਆਂ ਨੂੰ ਕਿਤਾਬਾਂ ਨੂੰ ਅਤੇ ਹਾਲਾਤਾਂ ਨੂੰ ਅਤੇ ਜੋ ਲੋੜ ਪਵੇ ਤਾਂ ਇਕ ਕੁੱਕੜ ਨੂੰ ਵੀ ਸਾਡੇ ਲਈ ਇਸਤੇਮਾਲ ਕਰਦਾ ਹੈ ਕਿ ਉਸ ਦੇ ਸ਼ਬਦ ਮੈਨੂੰ ਯਾਦ ਆਉਣ । ਉਹ ਸਾਨੂੰ ਸਵੈ-ਪਰਖ ਅਤੇ ਪਾਪਾਂ ਦੇ ਮੰਨਣ ਲਈ ਕਾਇਲ ਕਰਦਾ ਹੈ ਤਾਂ ਕਿ ਪਿਤਾ ਪ੍ਰਮੇਸ਼ਰ ਅਤੇ ਪੁੱਤਰ ਨਾਲ ਸਾਡੀ ਸੰਗਤੀ ਮੁੜ ਕਾਇਮ ਹੋ ਸਕੇ । ਪਿਤਾ ਕੋਲ ਉਹ ਸਾਡਾ ਸਹਾਇਕ ਅਤੇ ਪੱਖ ਪੂਰਕ ਹੈ ਅਤੇ ਜਦ ਤਕ ਪੂਰੀ ਤਰ੍ਹਾਂ ਨਾਲ ਪ੍ਰਮੇਸ਼ਰ ਨਾਲ ਸਾਡਾ ਮੇਲ ਨਹੀਂ ਹੋ ਜਾਂਦਾ ਸਾਡੀ ਪੂਰੀ ਬਹਾਲੀ ਨਹੀਂ ਹੋ ਜਾਂਦੀ, ਉਹ ਚੈਨ ਨਹੀਂ ਲੈਂਦਾ । ਅੱਜ ਉਹ ਜਲਾਲੀ ਹੋ ਕੇ ਵੀ ਮੇਰੀ ਸੇਵਾ ਕਰਦਾ ਹੈ ਅਤੇ ਮੇਰੇ ਪੈਰ ਧੋਂਦਾ ਹੈ ਤਾਂ ਕਿ ਮੇਰਾ ਹਿੱਸਾ ਉਸ ਨਾਲ ਹੋਵੇ ਅਤੇ ਇਸ ਧਰਤੀ ਉੱਤੇ ਮੇਰਾ ਆਨੰਦ ਪੂਰਾ ਹੋਵੇ । 

ਸ਼ੁਭ ਇੱਛਾਵਾਂ ਨਾਲ ਮਸੀਹ ਵਿਚ ਆਪਦਾ 

ਹ. ਲ. ਹਿਜਕੂਪ 

 

ਸ਼ੁੱਧੀਕਰਨ 

ਪਿਆਰੇ ਦੋਸਤੋ, 

ਹੁਣ ਮੈਂ ਬੜੀ ਖੁਸ਼ੀ ਨਾਲ (ਸ਼ੁਧੀਕਰਨ) ਪਵਿੱਤਰ ਕਰਨ ਬਾਰੇ ਤੁਹਾਡੇ ਨਾਲ ਬੋਲਾਂਗਾ ਪਰ ਇਸ ਬਾਰੇ ਵਿਚਾਰ ਕਰਨ ਤੋਂ ਪਹਿਲੇ ਸਾਨੂੰ ਇਹ ਦੇਖਣਾ ਪਵੇਗਾ ਕਿ ਪ੍ਰਮੇਸ਼ਰ ਦਾ ਵਚਨ ਇਸ ਬਾਰੇ ਕੀ ਕਹਿੰਦਾ ਹੈ । ਸਧਾਰਨ ਬੋਲੀ ਵਿਚ ਇਹੀ ਕਿਹਾ ਜਾਂਦਾ ਹੈ ਕਿ ਉਹੀ ਸੰਤ ਹੈ ਜਿਸ ਵਿਚ ਕੋਈ ਪਾਪ ਜਾਂ ਕੋਈ ਕਮੀ ਕਮਜ਼ੋਰੀ ਨਾ ਹੋਵੇ ਜਾਂ ਇਹ ਕਹੋ ਕਿ ਕਿਸੇ ਪਾਪ ਜਾਂ ਕਮੀ ਨੂੰ ਜਾਣਦਾ ਵੀ ਨਾ ਹੋਵੇ ਇਸੇ ਕਰਕੇ ਹੀ ਕਈ ਵਿਸ਼ਵਾਸੀ ਰਸਤੇ ਤੋਂ ਭਟਕ ਜਾਂਦੇ ਹਨ ਜਦ ਉਨ੍ਹਾਂ ਨੂੰ ਇਸ ਪ੍ਰਕਾਰ ਦੀ ਪਵਿੱਤਰਤਾਈ ਬਾਰੇ ਸਿਖਿਆ ਦਿੱਤੀ ਜਾਂਦੀ ਹੈ ਅਤੇ ਕਈ ਵਾਰ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕੋਈ ਪਾਪ ਜਾਣ ਬੁਝ ਕੇ ਨਹੀਂ ਕੀਤਾ ਇਸ ਲਈ ਪਵਿੱਤਰਤਾਈ ਵਿਚ ਉਹ ਤਰੱਕੀ ਕਰ ਰਹੇ ਹਨ । 

ਇਸ ਪਿਛਲੇ ਵਿਚਾਰ ਬਾਰੇ ਸੰਤ ਪਲੂਸ 1 ਕੁਰਿੰਥੀਆਂ 4 : 4 ਵਿਚ ਦਸਦਾ ਹੈ। “ਭਾਵੇਂ ਉਹ ਆਪਣੇ ਆਪ ਵਿਚ ਦੋਸ਼ ਨਹੀਂ ਸੀ ਵੇਖਦਾਂ ਤਾਂ ਵੀ ਉਹ ਇਸ ਤੋਂ ਨਿਰਦੋਸ਼ ਨਹੀਂ ਠਹਿਰਦਾ” ਜਬੂਰ 19 : 12 ਵਿਚ ਦਾਊਦ ਪ੍ਰਾਰਥਨਾ ਕਰਦਾ ਹੈ ਕਿ ਉਸ ਨੂੰ ਗੁੱਝੇ ਪਾਪਾਂ ਤੋਂ ਸ਼ੁੱਧ ਕੀਤਾ ਜਾਵੇ ਅਤੇ 1 ਯੂਹੰਨਾ 3 : 20 ਅਤੇ ਲੇਵੀਆਂ 5 ਵੀ ਵੇਖੋ । ਜਦ ਪ੍ਰਭੂ ਆਵੇਗਾ ਤਾਂ ਉਹ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰੇਗਾ ਅਤੇ ਸਾਡੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ ਅਤੇ ਉਸ ਸਮੇਂ ਹਰ ਇਕ ਨੂੰ ਪ੍ਰਮੇਸ਼ਰ ਵਲੋਂ ਵਡਿਆਈ ਮਿਲੇਗੀ (1 ਕੁਰਿੰਥੀਆਂ 4 : 5) ਜੇ ਅੱਗੇ ਤੋਂ ਅਸੀਂ ਆਪਣੇ ਵਿਚ ਕੋਈ ਬੁਰਾਈ ਨਹੀਂ ਵੇਖਦੇ ਹਾਂ ਤਾਂ ਵੀ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਸੱਚੀ ਮੁੱਚੀ ਸਾਡੇ ਵਿਚ ਕੋਈ ਬੁਰਾਈ ਨਹੀਂ । ਪਰ ਉਹ ਕੌਣ ਹੈ ਜੋ ਪ੍ਰਮੇਸ਼ਰ ਦੇ ਵਚਨ ਨਾਲ ਪ੍ਰਮੇਸ਼ਰ ਦੇ ਚਾਨਣ ਵਿਚ ਆਪਣੇ ਆਪ ਨੂੰ ਪਰਖੇ ਅਤੇ ਆਪਣੇ ਆਪ ਵਿਚ ਅਨੇਕਾਂ ਅਨੇਕ ਗਲਤੀਆਂ ਨਾ ਵੇਖੋ । 

ਇਸ ਤੋਂ ਇਲਾਵਾ ਬਾਈਬਲ ਸਾਨੂੰ ਦਸਦੀ ਹੈ ਕਿ ਸ਼ੁੱਧਤਾਈ ਅਤੇ ਪਵਿੱਤਰਤਾਈ ਇਕ ਹੀ ਚੀਜ਼ ਨਹੀਂ ਹਨ। ਕੂਚ 28 : 38 ਵਿਚ ਅਸੀਂ ਪਵਿੱਤਰ ਚੀਜ਼ਾਂ ਦੀ ਅਸ਼ੁੱਧਤਾਈ ਬਾਰੇ ਪੜ੍ਹਦੇ ਹਾਂ 1 ਇਤਿਹਾਸ 23 : 28 ਵਿਚ ਅਸੀਂ ਪਵਿੱਤਰ ਚੀਜ਼ਾਂ ਬਾਰੇ ਪੜਦੇ ਹੀ ਅਤੇ ਅਵਸੀਆਂ 1 : 4 ਕਲਸੀਆਂ 1 : 22 ਵਿਚ ਇਹ ਕਿ ਸਾਨੂੰ ਪਵਿੱਤਰ ਅਤੇ ਬੱਜੂ ਅੰਗਤ ਹੋਣਾ ਚਾਹੀਦਾ ਹੈ । ਇਸ ਪ੍ਰਕਾਰ ਪਵਿੱਤਰਤਾਈ ਅਤੇ ਕ੍ਰਿ ਧਭਾਈ ਨੂੰ ਸਾਫ ਭਰ ਤੋਂ ਅਲੱਗ ਦਸਿਆ ਗਿਆ ਹੈ।  

ਸ਼ੁੱਧੀਕਰਨ ਕੀ ਹੈ 

ਜੇ ਅਸੀਂ ਬਾਈਬਲ ਵਿਚੋਂ “ਪਵਿੱਤਰਤਾ ਅਤੇ ਸ਼ੁੱਧੀਕਰਨ ਬਾਰੇ ਵੇਖੀਏ ਜਿਵੇਂ ਕਿ ਅਸੀਂ ਕਈ ਥਾਵਾਂ ਤੇ ਪੜ੍ਹਦੇ ਹਾਂ ਤਾਂ ਇਹ ਯਕੀਨਨ ਸਾਫ ਹੋ ਜਾਂਦਾ ਹੈ ਕਿ ਸ਼ੁੱਧੀਕਰਨ ਦਾ ਅਰਥ ਹੈ ਅਲੱਗ ਕਰਨਾ । ਸਾਡੇ ਲਈ ਇਸਦਾ ਅਰਥ ਇਹ ਹੈ ਕਿ ਪਹਿਲੇ ਜਿਹੜੀਆਂ ਚੀਜ਼ਾਂ ਦੇ ਅਸੀਂ ਗੁਲਾਮ ਸਾਂ ਉਨ੍ਹਾਂ ਤੋਂ ਅਲੱਗ ਕੀਤੇ ਗਏ ਹਾਂ ਤਾ ਕਿ ਪ੍ਰਮੇਸ਼ਰ ਲਈ ਪਵਿੱਤਰ ਹੋਈਏ । ਇਸ ਦਾ ਇਹ ਵੀ ਅਰਥ ਹੈ ਕਿ ਸਾਡੀ ਇਹ ਆਸ ਹੋਣੀ ਚਾਹੀਦੀ ਹੈ ਕਿ ਪ੍ਰਮੇਸ਼ਰ ਦੀ ਪਵਿੱਤਰਤਾਈ ਅਤੇ ਪ੍ਰਮੇਸ਼ਰ ਦੇ ਸਬੰਧਤ ਗੁਣ ਆਪਣੇ ਵਿਚ ਰਖੀਏ । ਮਿਸਾਲ ਦੇ ਤੌਰ ਤੇ ਵੇਖੋ (ਗਿਣਤੀ 6 : 1-11) 

ਪਵਿੱਤਰਤਾਈ ਦਾ ਕੋਈ ਵੀ ਸਿਧਾਂਤ ਸਾਡੇ ਉੱਤੇ ਲਾਗੂ ਨਹੀਂ ਹੁੰਦਾ । ‘’ਯਹੋਵਾਹ ਜਿਹਾ ਪਵਿੱਤਰ ਕੋਈ ਨਹੀਂ ਤੇਰੇ ਬਿਨਾਂ ਕੋਈ ਨਹੀਂ” (1 ਸਮੂਏਲ 2 : 2) “ਤੂੰ ਪਵਿੱਤਰ ਹੈ” (ਪ੍ਰਕਾਸ਼ ਦੀ ਪੋਥੀ 15 : 4) ਤੁਸੀਂ ਪਵਿੱਤਰ ਬਣੋ ਜਿਵੇਂ ਮੈਂ ਪਵਿੱਤਰ ਹਾਂ (1 ਪਤਰਸ 1 : 16) ਪ੍ਰਮੇਸ਼ਰ ਇਕੱਲਾ ਹੀ ਪਵਿੱਤਰਤਾਈ ਦਾ ਪੈਮਾਨਾ ਹੈ । ਜੋ ਆਪਣੇ ਆਪ ਨੂੰ ਆਪ ਹੀ ਪ੍ਰਖਦਾ ਹੈ ਉਹ ਮੂਰਖ ਹੈ। ਬਾਈਬਲ ਦਸਦੀ ਹੈ ਕਿ ਉਹ ਆਪਣੇ ਆਪ ਨੂੰ ਆਪਣੇ ਨਾਲ ਮਿਲਾ ਕੇ ਬੇਸਮਝ ਰਹਿੰਦੇ ਹਨ। ਜੋ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਲਾਉਂਦੇ ਹਨ ਆਪਣਾ ਮੁਕਾਬਲਾ ਆਪਣੇ ਆਪ ਨਾਲ ਹੀ ਕਰਦੇ ਹਨ ਅਕਲਮੰਦ ਨਹੀਂ ਹਨ। (2 ਕੁਰਿੰਥੀਆਂ 10 : 12) ਇਹ ਸਾਫ ਹੈ ਕਿ ਪ੍ਰਮੇਸ਼ਰ ਹੀ ਸਾਡੀ ਇਹ ਪਰਖ ਕਰ ਸਕਦਾ ਹੈ ਕਿ ਈਸ਼੍ਵਰੀ ਪੈਮਾਨੇ ਅਨੁਸਾਰ ਅਸੀਂ ਕਿਥੇ ਕੁ ਹਾਂ। 

ਯੂਹੰਨਾ 17 : 17 ਵਿਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਸ਼ੁੱਧ ਕਰੋ ਅਤੇ ਤੇਰਾ ਵਚਨ ਸੱਚਾਈ ਹੈ’ ਸੱਚਾਈ ਉਹ ਹੈ ਜੋ “ਸੱਚਾਈ ਨਾਲ ਉਨ੍ਹਾਂ ਨੂੰ ਪ੍ਰਮੇਸ਼ਰ ਨੇ ਆਪਣੇ ਆਪ ਬਾਰੇ ਪ੍ਰਗਟ ਕੀਤੀ ਹੈ ਅਤੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਪ੍ਰਮੇਸ਼ਰ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੈ ਅਤੇ ੲਹ ਕਿਹੋ ਜਿਹਾ ਹੋਣਾ ਚਾਹੀਦਾ ਹੈ ? ਇਹੀ ਕਾਰਨ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਬਾਰੇ  ਿੲਹ ਕਿਹਾ ਸੀ ਕਿ ਉਹ ਚਾਨਣ ਹੈ (ਯੂਹੰਨਾ 14 : 6) ਉਸ ਨੇ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ । (ਯੂਹੰਨਾ 1 : 18) ਭਲਾ ਕੀ ਉਸ ਨੇ ਨਹੀਂ ਕੀਤਾ ? ਪ੍ਰਮੇਸ਼ਰ ਦੇ ਵਚਨ ਵਿਚ ਵੀ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਦੱਸਿਆ ਹੈ ਕਿ ਉਹ ਸੱਚ ਹੈ । 

ਉਸ ਸੱਚ ਦੁਆਰਾ ਜਿਵੇਂ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਅਤੇ ਜੋ ਮਨੁੱਖ ਉੱਤੇ ਉਸ ਦਾ ਹੱਕ ਹੈ ਉਸ ਨੂੰ ਪ੍ਰਗਟ ਕੀਤਾ ਉਸ ਨੂੰ ਵੇਖਦੇ ਹੋਏ ਇਕ ਮਨੁੱਖ ਪ੍ਰਮੇਸ਼ਰ ਲਈ ਉਨ੍ਹਾਂ ਸਭ ਚੀਜ਼ਾਂ ਤੋਂ ਵੱਖਰਾ ਹੋ ਜਾਂਦਾ ਹੈ ਜਿਨ੍ਹਾਂ ਨਾਲ ਉਹ ਪਹਿਲੇ ਜੁੜਿਆ ਹੋਇਆ ਸੀ । 

ਪੁਰਾਣੇ ਨੇਮ ਵਿਚ ਅਸੀਂ ਪ੍ਰਮੇਸ਼ਰ ਦਾ ਪ੍ਰਕਾਸ਼ ਨਹੀਂ ਵੇਖਦੇ ਹਾਂ ਉਥੇ ਉਸ ਨੇ ਆਪਣੇ ਆਪ ਨੂੰ ਯਹੋਵਾਹ ਦਸਿਆ ਹੈ, ਜਿਸ ਦਾ ਸੰਸਾਰੀ ਮੰਦਰ ਉਹਦੇ ਲੋਕਾਂ ਦੇ ਵਿਚ ਹੈ ਜਿਥੇ ਉਹ ਰਹਿਣਾ ਚਾਹੁੰਦਾ ਹੈ । ਇਸ ਪ੍ਰਕਾਰ ਪੁਰਾਣੇ ਨੇਮ ਦਾ ਸ਼ੁੱਧੀਕਰਨ ਇਸ ਨਾਲ ਜੁੜਿਆ ਹੋਇਆ ਹੈ । ਪਹਾੜ, ਯਰੂਸ਼ਲਮ ਸ਼ਹਿਰ, ਤੰਬੂ, ਮੰਦਰ, ਜਾਜਕ, ਲੇਵੀ, ਸਾਰੇ ਲੋਕ ਪੂਜਾ ਦੇ ਬਰਤਨ ਆਦਿ ਇਹ ਸਭ ਸ਼ੁੱਧ ਸਨ। ਇਨ੍ਹਾਂ ਸਭ ਦਾ ਸਬੰਧ ਯਹੋਵਾਹ ਨਾਲ ਸੀ ਜੋ ਇਨ੍ਹਾਂ ਦੇ ਵਿਚਕਾਰ ਰਹਿੰਦਾ ਸੀ । “ਪਵਿੱਤਰਤਾਈ ਤੇਰੇ ਭਵਨ ਨੂੰ ਫਬਦੀ ਹੈਂ” (ਜਬੂਰ 93 : 5) ਜੋ ਮੇਰੇ ਨੇੜੇ ਢੁਕਦੇ ਹਨ ਮੈਂ ਉਨ੍ਹਾਂ ਸਾਹਮਣੋ ਪਵਿੱਤਰ ਹੋਵਾਂਗਾ (ਲੇਵੀਆਂ 10 : 3) 

ਪਰ ਹੁਣ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਿਸੂ ਮਮੀਹ ਵਿਚ ਪ੍ਰਗਟ ਕੀਤਾ ਹੈ । ਅਰਥਾਤ ਪ੍ਰਮੇਸ਼ਰ ਦੇਹਧਾਰੀ ਹੋਇਆ । ਭਾਵੇਂ ਪੂਰਨ ਪੁਰਖ ਸੀ ਤਾਂ ਵੀ ਉਸਦੇ ਉਹ ਕੰਮ ਜੋ ਇਸ ਧਰਤੀ ਉੱਤੇ ਕੀਤੇ ਇਹ ਚਿਤਰਨ ਕਰਦੇ ਹਨ ਕਿ ਉਸ ਨੇ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ ਉਹ ਮੁਰਦਿਆਂ ਵਿਚੋਂ ਜੀਉਂਦਾ ਹੋਇਆ ਅਤੇ ਪ੍ਰਮੇਸ਼ਰ ਦੇ ਸੱਜੇ ਹੱਥ ਜਾ ਬੈਠਾ ਅਤੇ ਹਮੇਸ਼ਾ ਦੀ ਮੁਕਤੀ ਲਿਆਂਦੀ ਅਤੇ ਯੂਹੰਨਾ 17 : 4-5 ਸਾਨੂੰ ਦੱਸਦਾ ਹੈ ਕਿ ਉਸ ਨੇ ਇਹ ਸਭ ਮਨੁੱਖ ਹੋ ਕੇ ਕੀਤਾ । 

ਪ੍ਰਮੇਸ਼ਰ ਕਰਕ ਉਸ ਦੀ ਅਨਾਦੀ ਮਹਿਮਾ ਉਸੇ ਦੀ ਸੀ । ਉਹ ਸੰਸਾਰ ਤੋਂ ਪਹਿਲੇ ਤੋਂ ਹੀ ਸੀ ਜਦ ਉਸ ਨੇ ਗੁਲਗੱਥਾ ਦੀ ਥਾਂ ਤੇ ਆਪਣਾ ਕੰਮ ਪੂਰਾ ਕਰ ਕੇ ਪ੍ਰਮੇਸ਼ਰ ਨੂੰ ਵਡਿਆਈ ਦਿੱਤੀ ਤਾਂ ਮਨੁੱਖ ਹੋਣ ਦੇ ਨਾਤੇ ਉਸ ਨੇ ਪ੍ਰਮੇਸ਼ਰ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਉਸ ਨੂੰ ਵਡਿਆਈ ਬਖ਼ਸ਼ੇ । ਹੁਣ ਉਹ ਇਕ ਮਹਿਮਾਂਮਈ ਮਨੁੱਖ ਹੋ ਕੇ ਪ੍ਰਮੇਸ਼ਰ ਦੇ ਸੱਜੇ ਹੱਥ ਬੈਠਾ ਹੈ । ਅਰਥਾਤ ਇਕ ਮਨੁੱਖ ਸਵਰਗ ਵਿਚ ਖੜ੍ਹਾ ਹੈ । ਇਹ ਪ੍ਰਮੇਸ਼ਰ ਦੀ ਇਕ ਅਨਾਦੀ ਚਾਹਣਾ ਸੀ ਕਿ ਅਸੀਂ ਉਸ ਦੇ ਪੁੱਤਰ ਦੇ ਸਰੂਪ ਤੇ ਹੋਈਏ ਤਾਂ ਕਿ ਉਹ ਸਾਡੇ ਭਰਾਵਾਂ ਵਿਚੋਂ ਜੇਠਾ ਹੋਵੇ (ਰੋਮੀਆਂ 8 : 29) ਯੂਹੰਨਾ 17 : 17-19. ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਉਹ ਆਪਣੇ ਆਪ ਨੂੰ ਆਪਣਿਆਂ ਲਈ ਸ਼ੁੱਧ ਕਰਦਾ ਹੈ। ਉਹ ਸਵਰਗ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਮੇਸ਼ਰ ਨਾਲੋਂ ਵੱਖਰਾ ਕਰਦਾ ਹੈ ਅਤੇ ਉਹ ਇਹ ਇਸ ਲਈ ਕਰਦਾ ਹੈ ਕਿ ਸੱਚ ਨਾਲ ਉਹ ਵੀ ਸ਼ੁੱਧ ਕੀਤੇ ਜਾਣ । ਇਥੇ ਸਾਡੇ ਕੱਲ ਸਾਡੀ ਸ਼ੁੱਧਤਾ ਲਈ ਪੰਮਾਨਾ ਹੈ ਅਤੇ ਉਹ ਸਾਧਨ ਵੀ ਜਿਸ ਦੁਆਰਾ ਸ਼ੁੱਧ ਕੀਤ ਜਾਂਦੇ ਹਾਂ ਅਤੇ ਉਹ ਹੈ ਜਲਾਲੀ ਯਿਸੂ ਮਸੀਹ । 

ਆਤਮਾ ਦਾ ਸ਼ੁੱਧੀਕਰਨ 

ਜਦ ਅਸੀਂ ਨਵਾਂ ਨੇਮ ਪੜ੍ਹਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਸਾਡੇ ਸ਼ੁੱਧੀਕਰਣ ਨੂੰ ਦੋ ਤਰੀਕਿਆਂ ਨਾਲ ਕਿਹਾ ਜਾਂਦਾ ਹੈ । ਇਕ ਤਾਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸ਼ੁੱਧ ਕੀਤੇ ਗਏ ਹਾਂ (1 ਕੁਰਿੰਥੀਆਂ 6: 11, 2; ਬਸਲੋਨੀਕੀਆਂ 2 : 13, 1 ਪਤਰਸ 1 : 2 ਆਦਿ) ਇਸ ਲਈ ਕਈ ਥਾਵਾਂ ਤੇ ਸਾਨੂੰ ਸੰਤ ਕਿਹਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਪੱਤਰੀਆਂ ਦੇ ਪਹਿਲੇ ਸ਼ਬਦਾਂ ਵਿਚ ਇਹ ਸ਼ੁੱਧਤਾਈ ਨਵੇਂ ਜਨਮ ਨਾਲ ਹੋਈ ਹੈ । ਪਵਿੱਤਰ ਆਤਮਾ ਸਾਨੂੰ ਇਕ ਨਵੀਂ ਜ਼ਿੰਦਗੀ ਦੇਣ ਨਾਲ ਸਾਨੂੰ ਉਸ ਸੰਸਾਰ ਤੋਂ ਵੱਖਰੇ ਕਰਦਾ ਹੈ, ਜਿਸ ਨਾਲ ਪਹਿਲੇ ਸਾਡਾ ਸਬੰਧ ਸੀ (ਯੂਹੰਨਾ 3, 2; ਪਤਰਸ 1 : 4; ਅਫਸੀਆਂ 4: 24) । 

ਦੂਜਾ ਇਹ ਕਿਹਾ ਜਾਂਦਾ ਹੈ ਕਿ “ਸਾਨੂੰ ਵਿਵਹਾਰਕ ਤੌਰ ਤੇ ਸ਼ੁੱਧ ਹੋਣਾ ਚਾਹੀਦਾ ਹੈ” (ਇਬਰਾਨੀਆਂ 12 : 14, ਅਫਸੀਆਂ 5 : 25-27) ਆਦਿ । 

ਪ੍ਰਕਾਸ਼ ਦੀ ਪੋਥੀ 22 : 11 ਵਿਚ ਇਹ ਦੋਨੋਂ ਵੀ ਜੋੜੇ ਗਏ ਹਨ । “ਜਿਹੜਾ ਪਵਿੱਤਰ ਹੈ ਅਗਾਹਾਂ ਨੂੰ ਪਵਿੱਤਰ ਹੁੰਦਾ ਜਾਵੇ ।” 

ਅਸੀਂ ਬਾਈਬਲ ਵਿਚ ਕਈ ਥਾਈਂ ਇਸ ਨਿਯਮ ਨੂੰ ਅਪਨਾਇਆ ਵੇਖਦੇ ਹਾਂ । ਜਿਵੇਂ ਅਸੀਂ ਰੋਮੀਆਂ 8 : 29 ਵਿਚ ਵੇਖਿਆ ਹੈ ਕਿ “ਪ੍ਰਮੇਸ਼ਰ ਨੇ ਜਨਮ ਤੋਂ ਪਹਿਲੇ ਹੀ ਸਾਨੂੰ ਪੁੱਤਰ ਦੇ ਸਰੂਪ ਤੇ ਬਣਾਇਆ ਹੈ ।” ਅਫਸੀਆਂ 1 : 4-5 ਵਿਚ ਲਿਖਿਆ ਹੋਇਆ ਹੈ ਅਤੇ 1 ਕੁਰਿੰਥੀਆਂ 15: 49 ਸਾਨੂੰ ਦਸਦਾ ਹੈ ਕਿ “ਜਿਸ ਤਰ੍ਹਾਂ ਅਸੀਂ ਮਿੱਟੀ ਵਾਲੇ ਦਾ (ਆਦਮ ਦਾ) ਰੂਪ ਧਾਰਿਆ ਹੈ ਇਸੇ ਤਰ੍ਹਾਂ ਸੁਰਗ ਵਾਲੇ ਦਾ (ਪ੍ਰਭ ਯਿਸੂ ਮਸੀਹ ਦਾ) ਸਰੂਪ ਵੀ ਧਾਰਾਂਗੇ ਅਤੇ 1 ਯੂਹੰਨਾ 3 : 2 ਦਸਦਾ ਹੈ ਕਿ ਜਦ ਇਹ ਸਭ ਕੁਝ ਪੂਰਾ ਹੋਵੇਗਾ ।” ਅਸੀਂ ਜਾਣਦੇ ਹਾਂ ਕਿ ਜਦ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਵੀ ਉਸ ਵਰਗੇ ਹੋਵਾਂਗੇ ਕਿਉਂ ਜੋ ਉਹ ਜਿਹਾ ਹੈ ਤਿਹਾ ਹੀ ਉਸ ਨੂੰ ਵੇਖਾਂਗੇ ਵੀ । 

ਦੂਜੇ ਪਾਸੇ ਬਾਈਬਲ ਵਿਚ ਕਈ ਜਗ੍ਹਾ ਸਾਨੂੰ ਪਹਿਲੇ ਤੋਂ ਯਿਸੂ ਮਸੀਹ ਨਾਲ ਕਿਹਾ ਗਿਆ ਹੈ, 1 ਯੂਹੰਨਾ 3 : 1 ਵਿਚ ਲਿਖਿਆ ਹੈ ਕਿ, “ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂਕਿ ਇਸ ਨੇ ਮਸੀਹ ਨੂੰ ਵੀ ਨਹੀਂ ਜਾਣਿਆ ਸੀ ਅਤੇ 1 ਯੂਹੰਨਾ 4 : 17 ਵਿਚ ਕਿਹਾ ਗਿਆ ਹੈ ਕਿ ਜਿਵੇਂ ਉਹ ਸਵਰਗ ਵਿਚ ਹੈ ਤਿਵੇਂ ਅਸੀਂ ਸੰਸਾਰ ਵਿਚ ਹਾਂ ।” 

ਇਸ ਦੀ ਵਿਆਖਿਆ ਇਹ ਹੈ ਕਿ ਹਰ ਚੀਜ਼ ਦਾ ਆਧਾਰ ਪ੍ਰਭੂ ਯਿਸੂ ਮਸੀਹ ਦਾ ਕੰਮ ਹੈ । ਜਿਥੋਂ ਤੱਕ ਸਾਡੀ ਹਾਲਤ ਦੀ ਗੱਲ ਹੈ ਸਾਡੇ ਕੋਲ ਸਭ ਕੁਝ ਹੁਣੇ ਹੀ ਹੈ । (1 ਕੁਰਿੰਥੀਆਂ 1 : 30) ਨਵੇਂ ਜਨਮ ਦੁਆਰਾ ਸੰਸਾਰ ਤੋਂ ਅਸੀਂ ਅਲੱਗ ਕੀਤੇ ਗਏ ਹਾਂ ਅਤੇ ਅਨੰਤ ਜੀਵਨ ਸਾਡੇ ਵਿਚ ਹੈ । ਇਕ ਹੀ ਬਲੀਦਾਨ ਦੁਆਰਾ ਅਸੀਂ ਪੂਰਨ ਕੀਤੇ ਗਏ ਹਾਂ ਅਤੇ ਪ੍ਰਮੇਸ਼ਰ ਅੱਗੇ ਨਿਰਦੋਸ਼ ਹਾਂ । ਅਸੀਂ ਪ੍ਰਮੇਸ਼ਰ ਦੇ ਪੁੱਤਰ ਹਾਂ ਅਤੇ ਮਸੀਹ ਵਿਚ ਸਵਰਗੀ ਥਾਵਾਂ ਦੇ ਵੀ ਵਾਰਸ ਹਾਂ । (ਅਫਸੀਆਂ 2: 6) ਜਿਥੋਂ ਤੱਕ ਸਾਡੀ ਆਤਮਾ ਦੀ ਗਲ ਹੈ ਸਾਡੇ ਕੋਲ ਸਭ ਕੁਝ ਹੈ ਪਰ ਸਾਡੇ ਸਰੀਰ ਦਾ ਸਾਰੀਆਂ ਗੱਲਾਂ ਵਿਚ ਹਿੱਸਾ ਨਹੀਂ ਕਿਉਂਕਿ ਸਾਡਾ ਪੁਰਾਣਾ ਸੁਭਾਅ ਹਾਲੇ ਵੀ ਸਾਡੇ ਵਿਚ ਕਾਇਮ ਹੈ । ਇਹੀ ਕਾਰਨ ਹੈ ਕਿ ਸਾਡੀ ਵਿਵਹਾਰਿਕ ਹਾਲਤ ਉਸ ਹਾਲਤ ਨਾਲ ਮੇਲ ਨਹੀਂ ਖਾਂਦੀ ਜੋ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਕੰਮ ਦੇ ਆਧਾਰ ਤੇ ਮਿਲੀ ਹੈ । 

ਵਿਵਹਾਰਿਕ ਸ਼੍ਰੀਕਰਨ 

ਸਾਰੇ ਧਰਮ ਉਪਦੇਸ਼ਾਂ ਵਿਚ ਇਹ ਵਿਵਹਾਰਿਕ ਸ਼ੁੱਧੀਕਰਨ ਮਿਲਦਾ ਹੈ ਅਤੇ ਪ੍ਰਮੇਸ਼ਰ ਦੀ ਸਾਰੀ ਸੇਵਕਾਈ ਦਾ ਇਹੀ ਨਿਸ਼ਾਨਾ ਹੈ ਕਿ ਸਾਨੂੰ ਇਸ ਗੱਲ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿ ਉਸ ਦਿਨ ਅਸੀਂ ਕਿਹੋ ਜਿਹੇ ਹੋਵਾਂਗੇ । (ਅਫਸੀਆਂ ਸਰ:11-16), (ਕੁਲਸੀਆਂ 1: 28) ਅਸੀਂ ਕਿਹੋ ਜਿਹੇ ਹੋਵਾਂਗ ? ਕੀ ਉਸ ਸਵਰਗੀ ਜਲਾਲੀ ਮਨੁੱਖ ਵਰਗੇ ? ਇਸ ਤਰ੍ਹਾਂ ਉਹ ਸਾਡੀ ਵਿਵਹਾਰਿਕ ਜ਼ਿੰਦਗੀ ਦਾ ਪੈਮਾਨਾ ਹੈ ਇਸ ਲਈ ਜਿਦ੍ਹੀ ਜ਼ਿੰਦਗੀ ਦੀ ਇਹ ਆਸ ਹੈ ਉਹ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ ਭਾਵੇਂ ਉਹ ਪਵਿੱਤਰ ਹੀ ਹੈ । (1 ਯੂਹੰਨਾ 3: 3, ਅਤੇ ਦੇਖੋ 1 ਥਸਲੋਨੀਕੀਆਂ 3:12-13)। 

ਪਰ ਵਿਵਹਾਰਿਕ ਤੌਰ ਤੇ ਅਸੀਂ ਉਸ ਵਰਗੇ ਕਿਵੇਂ ਹੋ ਸਕਦੇ ਹਾਂ ? ਭਲਾ ਕੀ ਕੋਸ਼ਿਸ਼ ਕਰਨ ਨਾਲ, ਜਾਂ ਆਪਣੇ ਆਪ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਰਹਿਣ ਨਾਲ, ਜਾਂ ਹੋਰ ਪਵਿੱਤਰ ਜੀਵਨ ਜੀਣ ਨਾਲ ? ਅਤੇ ਰੋਮੀਆਂ 7 ਵਿਚ ਕਿਸੇ ਨੂੰ ਕੁਝ ਐਸਾ ਹੀ ਕਰਦੇ ਦੇਖਦੇ ਹਾਂ । ਇਸ ਦਾ ਅੰਤ ਇਹ ਹੈ ਜਿਵੇਂ ਉਹ ਪੁਕਾਰਦਾ ਹੈ : “ ਮੈਂ ਕਿੰਨਾ ਮੰਦ ਭਾਗੀ ਹਾਂ, ਮੈਨੂੰ ਕੌਣ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ ?” 

ਪ੍ਰਮੇਸ਼ਰ ਦਾ ਵਚਨ ਸਾਨੂੰ ਇਕ ਚੰਗਾ ਰਸਤਾ ਦਸਦਾ ਹੈ, “ਅਸੀਂ ਸਭ ਬਿਨਾਂ ਕਿਸੇ ਪੜ੍ਹਦੇ ਦੇ ਇਸ ਮੁੱਖ ਨਾਲ ਪ੍ਰਭੂ ਦੇ ਤੇਜ ਨੂੰ ਮਾਨੋ ਤੇਜ ਤੋਂ ਤੇਜ ਤੀਕ ਉਸ ਦੀ ਆਤਮਾ ਤੋਂ ਉਸੇ ਰੂਪ ਵਿਚ ਬਦਲਦੇ ਜਾਂਦੇ ਹਾਂ ।” (2 ਕੁਰਿੰਥੀਆਂ 3 : 18) ਯਿਸੂ ਮਸੀਹ ਵਲ ਵੇਖਦੇ ਹੋਏ ਜਿਵੇਂ ਅਜ ਉਹ ਸਵਰਗ ਵਿਚ ਜਲਾਲੀ ਹੈ ਅਤੇ ਜੋ ਕੁਝ ਵੀ ਉਸ ਬਾਰੇ ਪ੍ਰਮੇਸ਼ਰ ਦੇ ਵਚਨ ਵਿਚ ਲਿਖਿਆ ਹੈ. ਉਸ ਦਾ ਮਨਨ ਕਰਕੇ ਸਾਡੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਹਨ । ਇਸ ਪ੍ਰਕਾਰ ਅਸੀਂ ਇਖ਼ਲਾਕੀ ਤੌਰ ਤੇ ਉਸ ਵਰਗੇ ਹੋ ਜਾਂਦੇ ਹਾਂ । ਜੋ ਗੱਲਾਂ ਸਾਡੇ ਦਿਲ ਵਿਚ ਹੁੰਦੀਆਂ ਹਨ ਉਹ ਸਾਡੀਆਂ ਜ਼ਿੰਦਗੀਆਂ ਉੱਤੇ ਵੀ ਆਪਣੇ ਚਿੰਨ੍ਹ ਛੱਡ ਜਾਂਦੀਆਂ ਹਨ । 

ਅਤੇ ਸ਼ੁੱਧੀਕਰਨ ਨਾਲ ਵੀ ਕੁਝ ਇੰਝ ਹੀ ਹੈ। ਸਾਡੇ ਸ਼ੁੱਧੀਕਰਨ ਦਾ ਮਾਪਦੰਡ ਇਹ ਹੈ ਕਿ ਇਕ ਦਿਨ ਅਸੀਂ ਆਪਣੇ ਜਲਾਲੀ ਪ੍ਰਭੂ ਦੇ ਸਮਰੂਪ ਹੋਵਾਂਗੇ । ਉਸ ਵਲ ਵੇਖਣ ਨਾਲ ਹੀ ਪਵਿੱਤਰਤਾਈ ਉਤਪੰਨ ਹੁੰਦੀ ਹੈ । ਉਹੀ ਸਾਡੀ ਸ਼ੁੱਧੀਕਰਨ ਦਾ ਪੈਮਾਨਾ ਹੈ । 

ਇਸੇ ਕਾਰਨ ਹੀ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ : “ਮੈਂ ਆਪਣੇ ਆਪ ਨੂੰ ਸ਼ੁੱਧ ਕਰਦਾ ਹਾਂ ਤਾਂ ਕਿ ਉਹ ਵੀ ਸੱਚਾਈ ਵਿਚ ਸ਼ੁੱਧ ਹੋ ਜਾਣ (ਯੂਹੰਨਾ 17 : 17-19) ਹੁਣ ਉਹ ਪ੍ਰਮੇਸ਼ਰ ਤੇ ਇਕ ਤੇਜਮਈ ਮਨੁੱਖ ਬਣ ਕੇ ਪ੍ਰਮੇਸ਼ਰ ਦੇ ਸਿੰਘਾਸਨ ਤੇ ਬੈਠਾ ਹੈ | ਉਹ ਪਵਿੱਤਰ ਭਲਾ ਕਰਨ ਵਾਲਾ ਹਰ ਪ੍ਰਕਾਰ ਦੀ ਪਲੀਤਗੀ ਤੋਂ ਰਹਿਤ, ਪਾਪੀਆਂ ਤੋਂ ਅਲੱਗ ਅਤੇ ਸਵਰਗ ਤੋਂ ਵੀ ਉੱਚਾ ਕੀਤਾ ਹੋਇਆ ਹੈ । (ਇਬਰਾਨੀਆਂ 7 : 26) ਤਾਂ ਕਿ ਉਸ ਵਲ ਤੱਕ ਕੇ ਹੀ ਅਸੀਂ ਪਵਿੱਤਰ ਹੋ ਜਾਈਏ । ਸੱਚ ਅਰਥਾਤ ਪ੍ਰਮੇਸ਼ਰ ਦਾ ਵਚਨ ਸਾਨੂੰ ਉਸ ਬਾਰੇ ਦਸਦਾ ਹੈ । ਉਸ ਦੇ ਪੁਰਸ਼ ਦੇ ਤੇਜ ਨੂੰ ਸਾਡੇ ਤਾਈਂ ਪੇਸ਼ ਕਰਦਾ ਹੈ । ਸਾਡੇ ਦਿਲ ਉਸ ਦੀ ਪੂਰਨਤਾਈ ਨਾਲ ਅਤੇ ਉਸ ਹਰ ਚੀਜ਼ ਨਾਲ ਭਰ ਜਾਦੇ ਹਨ, ਜੋ ਉਸ ਨਾਲ ਜੁੜੀਹੋਈ ਹੈ । ਤਦ ਸਾਡੇ ਦਿਲ ਵਿਚ ਸੰਸਾਰ ਲਈ ਜਾਂ ਸੰਸਾਰਿਕ ਚੀਜ਼ਾਂ ਲਈ ਕੋਈ ਥਾਂ ਨਹੀਂ ਰਹਿੰਦੀ। ਇਸ ਪ੍ਰਕਾਰ ਸਾਡੀਆਂ ਜ਼ਿੰਦ ਗੀਆਂ ਇਖ਼ਲਾਕੀ ਤੌਰ ਤੇ ਉਸ ਵਰਗੀਆਂ ਵਧੀਕ ਹੁੰਦੀਆਂ ਜਾਂਦੀਆਂ ਹਨ ਅਤੇ ਵੱਧ ਤੋਂ ਵੱਧ ਇਸ ਸੰਸਾਰ ਤੋਂ ਵੱਖ ਹੋ ਜਾਂਦੀਆਂ ਹਨ ਤਾਂ ਕਿ ਕੇਵਲ ਪ੍ਰਮੇਸ਼ਰ ਲਈ ਪਵਿੱਤਰ ਹੋ ਸਕਣ ਅਤੇ ਇਹੀ ਸ਼ੁੱਧੀਕਰਨ ਹੈ । 

ਇਸ ਰਸਤੇ ਤੇ ਸਾਨੂੰ ਪ੍ਰਮੇਸ਼ਰ ਦੀ ਵਫ਼ਾਦਾਰੀ ਤੇ ਭਰੋਸਾ ਰੱਖਣਾ ਚਾਹੀਦਾ ਹੈ। ਹੁਣ ਉਹ ਜਿਹੜਾ ਸਮਰੱਥੀ ਹੈ, ਜੋ ਤੁਹਾਨੂੰ ਨੇਡਾ ਖਾਣ ਤੋਂ ਬਚਾ ਸਕਦਾ ਹੈ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁੱਖ ਅਨੰਦ ਸਹਿਤ ਨਿਰਮਲ ਖੜ੍ਹਾ ਕਰ ਸਕਦਾ ਹੈ । ਉਸ ਦੀ ਅਰਥਾਤ ਉਸ ਅਦੁੱਤੀ ਪ੍ਰਮੇਸ਼ਰ ਦੀ ਜੋ ਸਾਡਾ ਮੁਕਤੀ ਦਾਤਾ ਹੈ । ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਨੰਤਕਾਲ ਤੋਂ ਪਹਿਲਾਂ ਅਤੇ ਹੁਣ ਵੀ ਅਨੰਤਕਾਲ ਤੀਕ ਮਹਿਮਾਂ, ਪ੍ਰਾਕਰਮ, ਮਹਾਨਤਾ ਅਤੇ ਇਖਤਿਆਰ ਹੋਵੇ ਅਮੀਨ (ਯਹੂਦਾ ਦੀ ਪਤਰੀ 24, 25 ਅਤੇ ਵੇਖੋ अॅडने 19:26)। 

ਸ਼ੁੱਭ ਇਛਾਵਾਂ ਨਾਲ ਮਸੀਹ ਵਿਚ ਆਪ ਦਾ । 

ਹ. ਲ. ਹਿਜਕੂਪ 

ਬਾਈਬਲ ਨੂੰ ਪੜ੍ਹਨ ਦੀ ਮਹੱਤਤਾ 

ਪਿਆਰੇ ਦੋਸਤੋ, 

ਪਹਿਲੇ ਮੈਂ ਤੁਹਾਨੂੰ ਇਹ ਪੁਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ ? ਮੇਰੇ ਕਹਿਣ ਦਾ ਅਰਥ ਇਹ ਨਹੀਂ ਕਿ ਰੋਟੀ ਖਾਣ ਦੇ ਸਮੇਂ ਜਦ ਪਰਿਵਾਰ ਦੇ ਸਾਰੇ ਜੀਅ ਇਕੱਠੇ ਹੋ ਕੇ ਬੈਠਦੇ ਹੋ ਤਦ ਹੀ ਪੜ੍ਹਦੇ ਹੋ ਜਾਂ ਤੁਸੀਂ ਜਦ ਇਕੱਲੇ ਹੁੰਦੇ ਹੋ ਤਾਂ ਆਪਣੇ ਲਈ ਵੀ ਪੜ੍ਹਦੇ ਹੋ ? ਅਤੇ ਜੇ ਤੁਸੀਂ ਇੰਝ ਕਰਦੇ ਹੋ ਤਾਂ ਇਸ ਦੀ ਬਹੁਤ ਮਹੱਤਤਾ ਹੈ । ਜੇ ਇਕ ਵਿਸ਼ਵਾਸੀ ਇਹ ਨਹੀਂ ਕਰਦਾ ਤਾਂ ਉਹ ਪ੍ਰਮੇਸ਼ਰ ਦੀ ਸੰਗਤ ਵਿਚ ਨਹੀਂ ਰਹਿੰਦਾ ਅਤੇ ਇਸ ਕਾਰਨ ਉਹ ਸੱਚਾ ਅਨੰਦਿਤ ਵੀ ਨਹੀਂ ਰਹਿੰਦਾ । 

ਸਾਨੂੰ ਕਦੇ ਵੀ ਬਾਈਬਲ ਦੀ ਮਹਾਨਤਾ ਨੂੰ ਘੱਟ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪ੍ਰਮੇਸ਼ਰ ਦਾ ਵਚਨ ਹੈ ਅਤੇ ਇਸ ਦੁਆਰਾ ਹੀ ਸਾਨੂੰ ਪ੍ਰਮੇਸ਼ਰ ਅਤੇ ਉਸ ਦੇ ਵਿਚਾਰਾਂ ਦਾ ਪਤਾ ਲਗਦਾ ਹੈ। ਪੁਰਾਣੇ ਨੇਮ ਵਿਚ ਪ੍ਰਮੇਸ਼ਰ ਨੇ ਆਪਣੇ ਆਪ ਨੂੰ ਵਚਨ ਦੁਆਰਾ ਪ੍ਰਗਟ ਕੀਤਾ । ਉਹ ਬੋਲਿਆ ਅਤੇ ਉਨ੍ਹਾਂ ਨੂੰ ਲਿਖਣ ਲਈ ਵੀ ਕਿਹਾ । ਇਸੇ ਦੁਆਰਾ ਹੀ ਉਸ ਨੇ ਦੱਸਿਆ ਹੈ ਕਿ ਉਹ ਕੌਣ ਹੈ ਅਤੇ ਉਸ ਨੇ ਕੀ ਕੁਝ ਕੀਤਾ ਹੈ ਅਤੇ ਉਹ ਕੀ ਕੁਝ ਕਰੇਗਾ ਅਤੇ ਮਨੁੱਖ ਨੂੰ ਕਿਸ ਪ੍ਰਕਾਰ ਪ੍ਰਮੇਸ਼ਰ ਦੀ ਸੇਵਕਾਈ ਕਰਨੀ ਚਾਹੀਦੀ ਹੈ । ਉਸ ਦਾ ਪੁੱਤਰ ਇਸ ਧਰਤੀ ਉੱਤੇ ਆਇਆ ਅਤੇ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ (ਯੂਹੰਨਾ 1 : 18) ਕੇਵਲ ਵਚਨ ਦੁਆਰਾ ਹੀ ਅਸੀਂ ਪੁੱਤਰ ਬਾਰੇ ਸਾਰੀਆਂ ਗੱਲਾਂ ਕਿ ਉਹ ਕਿਵੇਂ ਜੰਮਿਆ, ਕਿਵੇਂ ਪਲਿਆ ਅਤੇ ਕਿਵੇਂ ਮਰਿਆ, ਉਹ ਕੀ ਬੋਲਿਆ ਅਤੇ ਕਿਹੜੇ ਕੰਮ ਉਸ ਨੇ ਕੀਤੇ, ਜਾਣਦੇ ਹਾਂ ਅਤੇ ਪ੍ਰਮੇਸ਼ਰ ਪਵਿੱਤਰ ਆਤਮਾ ਜੋ ਇਸ ਧਰਤੀ ਉੱਤੇ ਵਿਸ਼ਵਾਸੀਆਂ ਵਿਚ ਵਾਸ ਕਰਦਾ ਹੈ ਉਹ ਵੀ ਸਾਨੂੰ ਇਹ ਸਾਰੀਆਂ ਗੱਲਾਂ ਪ੍ਰਮੇਸ਼ਰ ਦੇ ਵਚਨ ਦੁਆਰਾ ਹੀ ਦਸਦਾ ਹੈ । 

ਇਸ ਪ੍ਰਕਾਰ ਜੇ ਇਕ ਵਿਸ਼ਵਾਸੀ ਬਾਈਬਲ ਨੂੰ ਪਿਆਰ ਨਹੀਂ ਕਰਦਾ ਤਾਂ ਇਹ ਬੜੀ ਅਜੀਬ ਜਿਹੀ ਗੱਲ ਲੱਗਦੀ ਹੈ । ਕ੍ਰਿਪਾ ਵਿਚ ਵੱਧਣਾ ਅਤੇ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਸਾਰਾ ਗਿਆਨ ਰਖਣਾ ਇਕ ਵਿਸ਼ਵਾਸੀ ਦੇ ਬਾਈਬਲ ਨਾਲ ਪਿਆਰ ਅਤੇ ਵਚਨ ਨੂੰ ਮੰਨਣ ਨਾਲ ਜੁੜਿਆ ਹੋਇਆ ਹੈ । 

ਨਵਾਂ ਜਨਮ 

ਮਿਸਾਲ ਦੇ ਤੌਰ ਤੇ ਜਦ ਅਸੀਂ ਜਬੂਰ 119 ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਬਰ ਲਿਖਣ ਵਾਲੇ ਦੀ ਰੂਹਾਨੀ ਜ਼ਿੰਦਗੀ ਦਾ ਹਰ ਪਹਿਲੂ ਪ੍ਰਮੇਸ਼ਰ ਦੇ ਵਚਨ ਨਾਲ ਜੁੜਿਆ ਹੋਇਆ ਹੈ । ਸਭ ਤੋਂ ਪਹਿਲੇ ਅਸੀਂ ਇਹ ਵੇਖਦੇ ਹਾਂ ਕਿ ਨਵੀਂ ਜਿੰਦਗੀ ਸ਼ਬਦ ਤੋਂ ਹੀ ਹੈ (ਆਇਤ 93) ਤੇਰੇ ਫਰਮਾਨ ਮੈਂ ਕਦੇ ਨਹੀਂ ਭੁੱਲਾਂਗਾ, ਕਿਉਂਕਿ ਵਨਾ ਨਾਲ ਤੋਂ ਮੈਨੂੰ ਜੀਉਂਦਿਆਂ ਰੱਖਿਆ ਹੈ” ਅਤੇ ਹੋਰ ਕੁਝ ਆਇਤਾਂ ਵੀ ਵੇਖੋ ਜਿਵੇਂ 25, 37, 40, 50, 88, 107, 116, 144, 149, 154, 156, 159 ਅਤੇ 175 ਇਨ੍ਹਾਂ ਆਇਤਾਂ ਵਿਚ ਖਾਸ ਕਰ ਇਹੀ ਗੱਲ ਕਹੀ ਗਈ ਹੈ । ਉਸ ਨੇ ਆਪਣੀ ਮਰਜ਼ੀ ਨਾਲ ਸੱਚਾਈ ਦੇ ਵਚਨ ਨਾਲ ਸਾਨੂੰ ਜਨਮ ਦਿੱਤਾ ਹੈ ।’ (ਯਾਕੂਬ 1: 18), (1 ਪਤਰਸ 1 : 23) ਨਵੇਂ ਜਨਮ ਕਰਕੇ ਤੁਸੀਂ ਹੁਣ ਨਾਸ਼ਵਾਨ ਬੀਜ ਤੋਂ ਨਹੀਂ ਸਗੋਂ ਅਵਨਾਸੀ ਤੋਂ ਪ੍ਰਮੇਸ਼ਰ ਦੇ ਵਚਨ ਰਾਹੀਂ ਹੋ ।” ਪ੍ਰਭੂ ਯਿਸੂ ਮਸੀਹ ਵੀ ਯੂਹੰਨਾ 3 : 5 ਵਿਚ ਕਹਿੰਦਾ ਹੈ । ‘‘ਜਦ ਤੱਕ ਕੋਈ ਪਾਣੀ ਅਤੇ ਰੂਹ ਤੋਂ ਨਾ ਜੰਮੇ ਪ੍ਰਮੇਸ਼ਰ ਦੇ ਰਾਜ ਵਿਚ ਦਾਖ਼ਲ ਨਹੀਂ ਹੋ ਸਕਦਾ ।” ਅਫਸੀਆਂ 5: 26 ਅਤੇ ਹੋਰ ਕਈ ਆਇਤਾਂ ਇਸ ਦਾ ਪ੍ਰਮਾਣ ਹਨ ਕਿ ਬਾਈਬਲ ਵਿਚ ਜਦ ਪਾਣੀ ਪਵਿੱਤਰ ਆਤਮਾ ਵਲੋਂ ਮਨੁੱਖ ਤੇ ਡੋਲ੍ਹਿਆ ਜਾਂਦਾ ਹੈ ਤਾਂ ਉਹ ਇਹ ਵਚਨ ਹੈ । 

ਪ੍ਰਮੇਸ਼ਰ ਦਾ ਵਚਨ ਇਕ ਪਾਪੀ ਮਨੁੱਖ ਦੀ ਆਤਮਾ ਨੂੰ ਪ੍ਰਮੇਸ਼ਰ ਦੇ ਚਾਨਣ ਤਕ ਲਿਆਉਂਦਾ ਹੈ। ਇਸੇ ਦੁਆਰਾ ਹੀ ਮਨੁੱਖ ਜਾਣਦਾ ਹੈ ਕਿ ਉਹ ਕੀ ਹੈ ਅਤੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਆਪਣੇ ਗੁਨਾਹਾਂ ਦਾ ਇਕਰਾਰ ਉਹ ਪ੍ਰਮੇਸ਼ਰ ਅੱਗੇ ਕਰਦਾ ਹੈ । ਇਹੀ ਤੋਬਾ ਹੈ । ਸਵੈ ਪਰਖ ਨਾਲ ਮਨੁੱਖ ਦਾ ਦਿਲ ਸਾਫ ਹੋ ਜਾਂਦਾ ਹੈ, ਪਰ ਪ੍ਰਮੇਸ਼ਰ ਦੇ ਵਚਨ ਦੁਆਰਾ ਪਵਿੱਤਰ ਆਤਮਾ ਉਸ ਵਿਚ ਨਵਾਂ ਮਨੁੱਖ ਪੈਦਾ ਕਰਦਾ ਹੈ ਅਰਥਾਤ ਇਕ ਰੂਹਾਨੀ ਜ਼ਿੰਦਗੀ । 

ਇਸ ਤੋਂ ਬਾਅਦ ਜਦ ਅਸੀਂ ਆਮ ਲੋਕਾਂ ਨੂੰ ਇੰਜੀਲ ਬਾਰੇ ਦਸਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਪ੍ਰਮੇਸ਼ਰ ਦੇ ਵਚਨ ਦਾ ਸਾਨੂੰ ਗਿਆਨ ਹੋਵੇ । ਸਾਡੇ ਆਪਣੇ ਸ਼ਬਦਾਂ ਨਾਲ ਕੋਈ ਵੀ ਬਦਲ ਨਹੀਂ ਸਕਦਾ । ਬਲਕਿ ਪ੍ਰਮੇਸ਼ਰ ਦਾ ਵਚਨ ਹੀ ਇਹ ਸਭ ਕੁੱਝ ਕਰਦਾ ਹੈ।” ਵਿਸ਼ਵਾਸ ਸੁਣਨ ਨਾਲ ਅਤੇ ਸੁਣਨਾ ਪ੍ਰਮੇਸ਼ਰ ਦੇ ਵਚਨ ਤੋਂ (ਰੋਮੀਆਂ 10 : 17) ਪ੍ਰਮੇਸ਼ਰ ਦਾ ਵਚਨ ਕੁਝ ਹੋਰ ਵੀ ਹੈ । ਅਰਥਾਤ ਨਵੇਂ ਜੀਵਨ ਲਈ ਭੋਜਨ । 

ਨਵੇਂ ਜੀਵਨ ਲਈ ਭੋਜਨ 

“ਤੇਰੇ ਸ਼ਬਦ ਮੇਰੇ ਮੂੰਹ ਲਈ ਸ਼ਹਿਦ ਤੋਂ ਵੀ ਮਿੱਠੇ ਹਨ ।” (ਜਬੂਰ 119: 103) ਉਸ ਸ਼ਹਿਦ ਤੋਂ ਵੀ ਮਿੱਠਾ ਜੋ ਛੱਤੇ ਵਿਚੋਂ ਟਪਕਦਾ ਹੈ । (ਜਬੂਰ 19 : 10) ਪ੍ਰਭੂ ਯਿਸੂ ਮਸੀਹ ਕਹਿੰਦਾ ਹੈ. “ਮਨੁੱਖ ਕੇਵਲ ਰੋਟੀ ਨਾਲ ਹੀ ਨਹੀਂ ਸਗੋਂ ਪ੍ਰਮੇਸ਼ਰ ਦੇ ਮੂੰਹ ਵਿਚੋਂ ਨਿਕਲੇ ਹਰ ਸ਼ਬਦ ਨਾਲ ਜੀਉਂਦਾ ਰਹੇਗਾ । (ਮੱਤੀ 4 : 4) ਅਤੇ ਵੇਖੋ ਇਬਰਾਨੀਆਂ 5: 12-14 ਅਤੇ ਪਹਿਲਾ ਪਤਰਸ 1:25, 2:2. 

ਨਵਾਂ ਜੀਵਨ ਜੋ ਸ਼ਬਦ ਦੁਆਰਾ ਮਿਲਦਾ ਹੈ ਉਸ ਨੂੰ ਵੀ ਵਧਣ ਲਈ ਭੋਜਨ ਦੀ ਲੋੜ ਹੈ ਨੇ ਇਹ ਭੋਜਨ ਹੈ ਯਿਸੂ ਮਸੀਹ ਮੁਕਤੀ ਦਾਤਾ ਜੋ ਮਰ ਗਿਆ ਸੀ । (ਯੂਹੰਨਾ 6: 56) ਉਹ ਇਸ ਦੁਨੀਆਂ ਵਿਚ ਇਕ ਪਵਿੱਤਰ ਅਤੇ ਪੂਰਨ ਪੁਰਖ ਰਿਹਾ (ਯੂਹੰਨਾ 6 : 33-35) ਸਵਰਗ ਵਿਚ ਉਹੋ ਤੇਜਵਾਨ ਪ੍ਰਭੂ ਹੈ ਅਤੇ ਦੇਸ਼ ਦੀ ਪੁਰਾਣੀ ਪੈਦਾਵਾਰ (ਯਹੋਸ਼ੁਆ 5 : 11), ਪਰ ਉਹ ਸਾਨੂੰ ਵਚਨ ਵਿਚ ਹੀ ਮਿਲਦਾ ਹੈ। ਪੁਰਾਣੇ ਨੇਮ ਵਿਚ ਅਸੀਂ ਉਸ ਨੂੰ ਨਬੀਆਂ ਦੀਆਂ ਭਵਿਸ਼ਬਾਣੀਆਂ ਵਿਚ ਪਰਛਾਵਿਆਂ ਦੇ ਰੂਪ ਵਿਚ ਵੇਖਦੇ ਹਾਂ ਪਰ ਨਵੇਂ ਨੇਮ ਵਿਚ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਦੇਖਦੇ ਹਾ। ਇਸ ਧਰਤੀ ਉਤੇ ਉਸ ਦੀ ਜ਼ਿੰਦਗੀ ਅਤੇ ਉਸ ਦੀ ਮੌਤ ਜਿਵੇਂ ਬਾਈਬਲ ਵਿਚ ਲਿਖੀ ਗਈ ਹੈ। ਉਸ ਨੂੰ ਅਸੀਂ ਰਸੂਲਾ ਦੇ ਕਰਤੱਵ ਵਿਚ, ਪੱਤਰੀਆਂ ਵਿਚ ਅਤੇ ਪ੍ਰਕਾਸ਼ ਦੀ ਪੋਥੀ ਵਿਚ ਵੇਖਦੇ ਹਾਂ । 

ਇਹ ਕੋਈ ਅਨਹੋਣੀ ਗੱਲ ਨਹੀਂ ਕਿ ਬਹੁਤ ਸਾਰੀਆਂ ਰੂਹਾਨੀ ਜ਼ਿੰਦਗੀਆਂ ਕਮਜ਼ੋਰ ਅਤੇ ਬਿਮਾਰ ਹਨ ਅਤੇ ਉਹ ਦੁੱਧ ਹੀ ਪਚਾ ਸਕਦੀਆਂ ਹਨ । ਕੋਈ ਸਖਤ ਭੋਜਨ ਨਹੀਂ । (ਇਬਰਾਨੀਆਂ 5 : 12-14) ਜਦ ਉਹ ਨਾ ਤਾਂ ਪ੍ਰਮੇਸ਼ਰ ਦੇ ਸਤਸੰਗ ਵਿਚ ਆਉਂਦੇ ਹਨ, ਨਾ ਬਾਈਬਲ ਪੜ੍ਹਦੇ ਹਨ ਅਤੇ ਨਾ ਹੀ ਉਹ ਪ੍ਰਮੇਸ਼ਰ ਦੇ ਵਚਨ ਨੂੰ ਆਪ ਹੀ ਘੋਖਦੇ ਹਨ । 

ਰੂਹਾਨੀ ਜ਼ਿੰਦਗੀ ਵਿਚ ਵੱਧਣ ਲਈ ਇਹ ਇਕੋ ਇਕ ਸਾਧਨ ਹੈ ਕਿ ਅਸੀਂ ਪੌਸ਼ਟਿਕ ਅਹਾਰ ਲਗਾਤਾਰ ਖਾਈਏ । 

ਪ੍ਰਮੇਸ਼ਰ ਦਾ ਵਚਨ ਸਾਡੀ ਅਗਵਾਈ ਕਰਦਾ ਹੈ 

“ਜੁਆਨ ਕਿਵੇਂ ਆਪਣੀ ਚਾਲ ਨੂੰ ਠੀਕ ਕਰੇ ?” ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿਚ ਜਮ੍ਹਾਂ ਕਰ ਲਿਆ ਹੈ । ਤੇਰਾ ਵਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੈਰੇ ਰਾਹ ਲਈ ਚਾਨਣ ਹੈ (ਜਬੂਰ 119 : 9, 11, 105) । 

ਪ੍ਰਭੂ ਨੇ ਯਹੋਸ਼ੁਆ ਨੂੰ ਦੱਸਿਆ “ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਂਸਲਾ ਰੱਖ ਤਾਂ ਤੇ ਤੂੰ ਉਸ ਸਾਰੀ ਵਿਵਸਥਾ ਅਨੁਸਾਰ, ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਉੱਥਾਪਨਾ ਕਰਕੇ ਪੂਰਾ ਕਰੇਂ । ਉਸ ਤੋਂ ਖੱਬੇ ਜਾਂ ਸੱਚੇ ਨਾ ਮੂੜੀ ਅਤੇ ਜਿੱਥੇ ਤੂੰ ਜਾਵੇ ਦਿਨ ਰਾਤ ਤੂੰ ਦਿਸ ਦਾ ਵਿਚਾਰ ਕਰੀਂ ਤਾਂ ਕਿ ਓਸ ਸਾਰੇ ਦੇ ਅਨੁਸਾਰ ਜੋ ਉਸ ਵਿਚ ਇੱਥੇ ਹੀ ਵੱਧੇ ਵੱਲੋਂ । ਇਹ ਵਿਵਸਥਾ ਦੀ ਪੋਥੀ ਤੇਰੇ ਸਾਹਮਡੀ ਦੂਰ ਨਾ ਹੋਵੇ, ਸਗੋਂ ਲਿਖਿਆ ਹੋਇਆ ਹੈ ਤੰ ਚੱਲੇਂ ਤੇ ਪੂਰਾ ਕਰੇਂ ਤਾਂ ਤੇਰੇ ਮਾਰਗ ਵਿਚ ਤੇਨੰ ਸਫ਼ਲਤਾ ਮਿਲੇਗੀ ਅਤੇ ਤੇਰਾ ਬੋਲ-ਬਾਲਾ 

ਹੋਵੇਗਾ (ਯਹੋਸ਼ੁਆ 1 : 7-8) । ਰਸੂਲਾ ਦੇ ਕਰਤਬ 20:32 ਵਿਚ ਪਲੁਸ ਰਸੂਲ ਡਰ ਅਤੇ ਧਮਕੀਆਂ ਨੂੰ ਵੇਖਦੇ ਹੋਏ ਅਫਸੀਆਂ ਦੇ ਬਜ਼ੁਰਗਾਂ ਨੂੰ ਪ੍ਰਮੇਸ਼ਰ ਦੇ ਅਤੇ ਉਸ ਦੀ ਕ੍ਰਿਪਾ ਹਵਾਲੇ ਕਰਦਾ ਹੈ । ਤਿਮੋਥੀਉਸ ਨੂੰ ਲਿਖੀਆਂ ਪਤਰੀਆਂ ਵਿਚ ਉਹ ਗੱਲਾਂ ਲਿਖਦਾ ਹੈ ਜੋ ਤੁਹਾਨੂੰ ਵੀ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ । (2 ਤਿਮੋਥਿਉਸ 3 : 15) । 

ਜੇ ਅਸੀਂ ਪ੍ਰਮੇਸ਼ਰ ਦਾ ਵਚਨ ਨਹੀਂ ਪੜ੍ਹਦੇ ਤਾਂ ਸਾਨੂੰ ਕਿਵੇਂ ਪਤਾ ਲਗ ਸਕਦਾ ਹੈ ਕਿ ਪਾਥ ਕੀ ਹੈ ? ਨਾ ਜਾਨਣਾ ਸਾਨੂੰ ਅਨਜਾਣ ਨਹੀਂ ਬਣਾਉਂਦਾ (ਲੇਵੀਆਂ 5 : 17) ਅਸੀਂ ਇਹ ਕਿਵੇਂ ਜਾਣ ਸਕਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਪ੍ਰਮੇਸ਼ਰ ਦੀ ਮਨਸ਼ਾ ਕੀ ਹੈ ਜਦ ਤਕ ਅਸੀਂ ਵਚਨ ਨੂੰ ਘੋਖਦੇ ਨਹੀਂ ਜਿਸ ਵਿਚ ਪ੍ਰਮੇਸ਼ਰ ਹਰ ਚੀਜ਼ ਬਾਰੇ ਦਸਦਾ ਹੈ। ਜੇ ਅਸੀਂ ਵਚਨ ਨੂੰ ਨਹੀਂ ਜਾਣਦੇ ਹਾਂ ਤਾਂ ਉਸ ਗੱਲ ਦਾ ਫੈਸਲਾ ਕਿਵੇਂ ਕਰ ਸਕਦੇ ਹਾਂ ਕਿ ਸਾਨੂੰ ਕਿਹੜੇ ਰਾਹ ਚਲਣਾ ਹੈ । 

“ਤੇਰੇ ਸ਼ਬਦਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ ਅਤੇ ਸਿੱਧੇ ਸਾਧੇ ਲੋਕਾਂ ਨੂੰ ਸਮਝ ਦਿੰਦਾ ਹੈ ।” ਤੇਰੇ ਹੁਕਮਨਾਮੇ ਮੇਰੇ ਵੈਰੀਆਂ ਤੋਂ ਮੈਨੂੰ ਬੁਧਵਾਨ ਬਣਾਉਂਦੇ ਹਨ, ਕਿਉਂਕਿ ਇਹ ਸਦਾ ਮੇਰੇ ਨਾਲ ਰਹਿੰਦੇ ਹਨ । ਮੇਰੇ ਗੁਰੂਆਂ ਨਾਲੋਂ ਮੈਨੂੰ ਵੱਧ ਗਿਆਨ ਹੈ ਕਿਉਂਕਿ ਤੇਰੀਆਂ ਸਾਖੀਆਂ ਵਿਚ ਮੈਂ ਮਘਨ ਰਹਿੰਦਾ ਹਾਂ । ਬਜ਼ੁਰਗਾਂ ਤੋਂ ਮੈਂ ਜ਼ਿਆਦਾ ਸਮਝਦਾਰ ਹਾਂ ਕਿਉਂਕਿ ਮੈਂ ਤੇਰੇ ਫਰਮਾਨਾਂ ਨੂੰ ਸਾਂਭਿਆ ਹੈ । (ਜਬੂਰ 119 : 130, 98, 100) 

ਪ੍ਰਮੇਸ਼ਰ ਦਾ ਸ਼ਬਦ ਸਾਡਾ ਹਥਿਆਰ ਹੈ 

“ਆਤਮਾ ਦੀ ਤਲਵਾਰ ਪ੍ਰਮੇਸ਼ਰ ਦਾ ਸ਼ਬਦ ਹੈ” (ਅਫ਼ਸੀਆਂ 6 : 17) “ਮੈਂ ਆਪਣੇ ਦੁਸ਼ਮਣਾਂ ਨੂੰ ਇਸ ਵਿਚੋਂ ਹੀ ਉੱਤਰ ਦੇਵਾਂਗਾ” (ਜਬੂਰ 119 : 42)। 

ਪਰ ਪ੍ਰਭੂ ਯਿਸੂ ਮਸੀਹ ਨੇ ਇਹ ਸ਼ਬਦ ਰੂਪੀ ਤਲਵਾਰ ਨੂੰ ਇਉਂ ਵਰਤਿਆ ਹੈ ਕਿ ਜਦ ਵੀ ਸ਼ੈਤਾਨ ਨੇ ਹੱਲਾ ਕੀਤਾ (ਪ੍ਰਤਾਇਆ) ਤਾਂ ਉਸ ਨੇ ਇਹੀ ਕਿਹਾ “ਕਿ ਇਹ ਲਿਖਿਆ ਹੈ ।” (ਮੱਤੀ 4: 4, 7, 10) ਜਿਸ ਦਾ ਨਤੀਜਾ ਇਹ ਹੋਇਆ ਕਿ ਸ਼ੈਤਾਨ ਨੂੰ ਉਥੋਂ ਭਜਣਾ ਪਿਆ ਕਿਉਂਕਿ ਉਸ ਵਿਚ ਇੰਨੀ ਤਾਕਤ ਨਹੀਂ ਸੀ ਕਿ ਪ੍ਰਮੇਸ਼ਰ ਦੇ ਸ਼ਬਦ ਦਾ ਮੁਕਾਬਲਾ ਕਰ ਸਕਦਾ । 

ਪ੍ਰਮੇਸ਼ਰ ਨੇ ਇਹੀ ਸ਼ਬਦ ਮਨੁੱਖਾਂ ਦੇ ਨਹੀਂ ਲਿਖਿਆ ?” (ਯੂਹੰਨਾ 10 : 34) 20:17) ਵਿਰੁੱਧ ਵੀ ਵਰਤਿਆ ਹੈ ਕਿ ਕੀ ਇਹ “ਇਹ ਕੀ ਹੈ ਜੋ ਲਿਖਿਆ ਹੈ ?” (ਲੂਕਾ 

ਪ੍ਰਮੇਸ਼ਰ ਦਾ ਵਚਨ ਜੀਉਂਦਾ ਅਤੇ ਕਿਰਿਆਸ਼ੀਲ ਹੈ ਅਤੇ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾ ਹੈ ਅਤੇ ਜਾਨ ਅਤੇ ਆਤਮਾ ਜੋੜ ਜੋੜ ਅਤੇ ਗੱਦੇ ਗੁੱਦੇ ਨੂੰ ਵਿੰਨ੍ਹ ਕੇ ਆਰ ਪਾਰ ਹੋ ਜਾਂਦਾ ਹੈ ਇਹ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਦੀ ਵੀ ਜਾਂਚ ਕਰਦਾ ਹੈ। ਕੋਈ ਵਸਤ੍ਰ ਵੀ ਉਸ ਤੋਂ ਛੁਪੀ ਨਹੀਂ। ਜਿਸ ਨੂੰ ਅਸੀਂ ਲੇਖਾ ਦੇਣਾ ਹੈ ਉਸ ਦੀਆਂ ਅੱਖਾਂ ਸਾਹਮਣੇ ਹਰ ਚੀਜ਼ ਨੰਗੀ ਅਤੇ ਖੁਲ੍ਹੀ ਹੈ । (ਇਬਰਾਨੀਆਂ 4 : 12, 13). 

ਇਹੀ ਇਕ ਹਥਿਆਰ ਹੈ ਜਿਸ ਨੂੰ ਅਸੀਂ ਆਪਣੇ ਬਚਾਓ ਲਈ ਸ਼ੈਤਾਨ ਅਤੇ ਸੰਸਾਰ ਦੇ ਵਿਰੁੱਧ ਵਰਤਦੇ ਹਾਂ । ਸਾਨੂੰ ਇਹ ਕਦੀ ਵੀ ਨਹੀਂ ਭੁਲਣਾ ਚਾਹੀਦਾ ਇਹ ਜੀਉਂਦੇ ਪ੍ਰਮੇਸ਼ਰ ਦਾ ਵਚਨ ਹੈ ਇਸੇ ਕਰ ਕੇ ਇਸ ਵਿਚ ਸ਼ਕਤੀ ਹੈ। ਜਦ ਅਸੀਂ ਰੱਬੀ ਤਾਕਤ ਨੂੰ ਕਿਸੇ ਦੇ ਵਿਰੁੱਧ ਵਰਤਾਂਗੇ ਤਾਂ ਉਸ ਨੂੰ ਇਸ ਦਾ ਪਤਾ ਜ਼ਰੂਰ ਲੱਗੇਗਾ । ਜੇ ਅਸੀਂ ਇਸ ਰੱਬੀ ਤਾਕਤ ਨੂੰ ਕਿਸੇ ਖਾਸ ਮਨੁੱਖ ਦੇ ਵਿਰੁੱਧ ਬੋਲ ਕੇ ਵਰਤਦੇ ਹਾਂ ਤਾਂ ਭਾਵੇਂ ਉਹ ਬਾਹਰੀ ਤੌਰ ਤੇ ਇਸ ਨੂੰ ਸਵੀਕਾਰ ਨਹੀਂ ਕਰਦਾ, ਪਰ ਤਦ ਵੀ ਉਸ ਦੀ ਅੰਤਰ ਆਤਮਾ ਉਸ ਨੂੰ ਕਾਇਲ ਕਰਦੀ ਹੈ ਕਿ ਵਚਨ ਵਿਚੋਂ ਜੋ ਵੀ ਕਿਹਾ ਗਿਆ ਹੈ ਉਹ ਸੱਚ ਹੈ। 

ਇਕ ਵਾਰ ਜਦ ਮੈਂ ਹਾਲੇ ਛੋਟਾ ਹੀ ਸੀ ਤਾਂ ਮੈਂ ਇਹ ਗੱਲ ਸਾਬਤ ਕੀਤੀ ਸੀ । ਤਦ ਮੈਂ ਗੱਡੀ ਵਿਚ ਖੁਸ਼ਖਬਰੀ ਦੇ ਪਰਚੇ ਵੰਡ ਰਿਹਾ ਸਾਂ ਅਤੇ ਇਕ ਭੱਦਰ ਪੁਰਸ਼ ਨੇ ਮੇਰੇ ਨਾਲ ਮਸੀਹੀਅਤ ਬਾਰੇ ਬਹਿਸ ਕਰਨੀ ਸ਼ੁਰੂ ਕੀਤੀ । ਮੈਂ ਆਪਣੀ ਬਾਈਬਲ ਲਈ ਅਤੇ ਉਸ ਵਿਚੋਂ ਉੱਚੀ ਆਵਾਜ਼ ਨਾਲ ਉਹ ਪੈਰਾ ਪੜ੍ਹਿਆ ਜਿਸ ਵਿਚ ਉਹਦੇ ਪ੍ਰਸ਼ਨ ਦਾ ਉੱਤਰ ਸੀ । ਜਦ ਮੈਂ ਇਸ ਤਰ੍ਹਾਂ ਦੋ ਤਿੰਨ ਵਾਰ ਕੀਤਾ ਤਾਂ ਉਹ ਆਦਮੀ ਤਿੱਖੀ ਅਵਾਜ਼ ਵਿਚ ਬੋਲਿਆ, “ਸ਼੍ਰੀਮਾਨ ਜੀ ਮੈਂ ਪ੍ਰਮੇਸ਼ਰ ਦੇ ਵਚਨ ਬਾਈਬਲ ਦੇ ਵਿਰੁੱਧ ਬਹਿਸ ਨਹੀਂ ਕਰ ਰਿਹਾ ਬਲਕਿ ਆਪ ਜੀ ਦੇ ਵਿਰੁੱਧ ਕਰ ਰਿਹਾ ਹਾਂ ।” ਮੈਂ ਉਸ ਨੂੰ ਉੱਤਰ ਦਿੱਤਾ। ਕਿ ਬਾਈਬਲ ਹੀ ਮੇਰੀ ਸ਼ਕਤੀ ਹੈ । ਉਸ ਨੇ ਇਕ ਦੋ ਵਾਰ ਫਿਰ ਕੋਸ਼ਿਸ਼ ਕੀਤੀ ਪਰ ਫਿਰ ਗੁੱਸੇ ਵਿਚ ਇਕ ਪਾਸੇ ਹੋ ਗਿਆ ਅਤੇ ਇਹ ਕਹਿੰਦੇ ਹੋਏ ਪੜ੍ਹਨ ਲੱਗ ਪਿਆ “ਕੋਈ ਵੀ ਪ੍ਰਮੇਸ਼ਰ ਦੇ ਵਚਨ ਦਾ ਮੁਕਾਬਲਾ ਨਹੀਂ ਕਰ ਸਕਦਾ ।” 

ਉਸੇ ਸਮੇਂ ਹੀ ਇਸੇ ਪ੍ਰਕਾਰ ਦੀ ਇਕ ਹੋਰ ਘਟਨਾ ਵਾਪਰੀ । ਉਸ ਵਾਰ ਮੈਂ ਆਪਣੀ ਬਾਈਬਲ ਨਾ ਲਈ ਅਤੇ ਉਵੇਂ ਹੀ ਉਸ ਮਨੁੱਖ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਪਰ ਮੈਨੂੰ ਛੇਤੀ ਹੀ ਇਹ ਪਤਾ ਲਗ ਗਿਆ ਕਿ ਮੈਂ ਬਹਿਸ ਵਿਚ ਹਾਰ ਰਿਹਾ ਹਾਂ । 

ਕੁਝ ਸਾਲ ਪਹਿਲੇ ਮੈਂ ਗੱਡੀ ਦੇ ਇਕ ਪਲੇਟਫਾਰਮ ਤੇ ਖੜ੍ਹਾ ਸਾਂ ਜਿੱਥੇ ਹੋਰ ਵੀ ਕਾਫੀ ਲੋਕ ਸਨ । ਉਥੇ ਮੁਸਾਫਰਾਂ ਵਿਚੋਂ ਇਕ ਬੰਦਾ ਔਕੜਾਂ ਅਤੇ ਮੁਸੀਬਤਾਂ ਬਾਰੇ ਗੱਲਾਂ ਕਰ ਰਿਹਾ ਸੀ ਅਤੇ ਇਹ ਸੱਚ ਸਾਬਤ ਕਰ ਰਿਹਾ ਸੀ ਕਿ ਉਨ੍ਹਾਂ ਦੀ ਹਾਲਤ ਕਦੇ ਨਹੀਂ ਸੁਧਰੇਗੀ । ਮੈਂ ਉਨ੍ਹਾਂ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ ਅਤੇ ਕਿਹਾ ਕਿ ਮੈਂ ਇਹ ਪੱਕਾ ਜਾਣਦਾ ਹਾਂ ਕਿ ਇਕ ਦਿਨ ਜ਼ਰੂਰ ਚੰਗਾ ਆਵੇਗਾ ਅਤੇ ਅਸੀਂ ਇਸ ਵਿਚ ਰਹਾਂਗੇ ਅਤੇ ਮੈਂ ਉਸ ਨੂੰ ਕੁਝ ਪੈਰੇ ਬਾਈਬਲ ਵਿਚੋਂ ਪੜ੍ਹ ਕੇ ਸੁਣਾਏ, ਪਰ ਉਹ ਹੱਸ ਪਿਆ ਅਤੇ ਮੇਰਾ ਮਖੌਲ ਉਡਾਇਆ । ਮੈਂ ਫਿਰ ਵੀ ਉਸ ਨੂੰ ਬਾਈਬਲ ਵਿਚੋਂ ਕੁਝ ਆਇਤਾਂ ਪੜ੍ਹ ਕੇ ਸੁਣਾਈਆਂ, ਕਿ ਮਨੁੱਖ ਦੀ ਹਾਲਤ ਕੀ ਹੈ, ਇਸ ਸੰਸਾਰ ਦੀ ਹਾਲਤ ਕੀ ਹੈ ਅਤੇ ਉਸ ਮੁਕਤੀ ਬਾਰੇ ਵੀ ਦੱਸਿਆ ਜੋ ਪ੍ਰਭੂ ਯਿਸੂ ਮਸੀਹ ਵਿਚ ਮਿਲਦੀ ਹੈ । ਪਰ ਉਹ ਝਟ ਦੂਜੇ ਪਾਸੇ ਮੁੜਿਆ ਅਤੇ ਕਿਸੇ ਹੋਰ ਨਾਲ ਗੱਲਾਂ ਕਰਨ ਲੱਗਾ, ਪਰ ਕੁਝ ਹੀ ਮਿੰਟਾਂ ਤੋਂ ਬਾਅਦ ਮੈਨੂੰ ਉਹ ਆਪਣੇ ਨਾਲ ਲੈ ਗਿਆ ਅਤੇ ਇਕ ਕੋਣੇ ਵਿਚ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਮੇਰੇ ਕੋਲੋਂ ਇਕ ਬਾਈਬਲ ਮੰਗਣ ਲੱਗਾ, ਕਿਉਂਕਿ ਮੈਂ ਉਸ ਨੂੰ ਜੋ ਵੀ ਪੜ੍ਹ ਕੇ ਸੁਣਾਇਆ ਸੀ ਉਹ ਉਸ ਤੋਂ ਵੀ ਜ਼ਿਆਦਾ ਚਾਹੁੰਦਾ ਸੀ । 

ਪ੍ਰਮੇਸ਼ਰ ਦਾ ਵਚਨ ਸ਼ੁਧਤਾਈ ਦਾ ਸਾਧਨ ਹੈ 

ਪ੍ਰਮੇਸ਼ਰ ਦਾ ਵਚਨ ਹੀ ਇਕ ਐਸਾ ਸਾਧਨ ਹੈ ਜਿਸ ਨਾਲ ਅਸੀਂ ਸਾਫ ਅਤੇ ਸ਼ੁੱਧ ਹੋ ਸਕਦੇ ਹਾਂ । ਜਿਸ ਪ੍ਰਕਾਰ ਮਸੀਹ ਨੇ ਕਲੀਸੀਆ ਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਲਈ ਕੁਰਬਾਨ ਕਰ ਦਿੱਤਾ, “ਤਾਂ ਕਿ ਉਹ ਉਸ ਨੂੰ ਪਾਣੀ ਅਤੇ ਪਵਿੱਤਰ ਵਚਨ ਨਾਲ ਸ਼ੁੱਧ ਕਰੋ (ਅਫਸੀਆਂ 5 : 25, 26) “ਸੱਚਾਈ ਨਾਲ ਉਨ੍ਹਾਂ ਨੂੰ ਪਵਿੱਤਰ ਕਰ ਅਤੇ ਤੇਰਾ ਸ਼ਬਦ ਹੀ ਸੱਚਾਈ ਹੈ ।” (ਯੂਹੰਨਾ 17 : 17) 

ਵਾਰ ਵਾਰ ਲਗਾਤਾਰ ਪ੍ਰਮੇਸ਼ਰ ਦੇ ਵਚਨ ਨੂੰ ਜਦ ਅਸੀਂ ਆਪਣੀਆਂ ਜ਼ਿੰਦਗੀਆਂ ਦੀਆਂ ਰਾਹਾਂ ਵਿਚ ਵਰਤੋਂ ਵਿਚ ਲਿਆਉਂਦੇ ਹਾਂ ਤਾਂ ਸਾਡੀਆਂ ਜ਼ਿੰਦਗੀਆਂ ਸ਼ੁੱਧ ਹੋ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਅਸੀਂ ਸਭ ਪ੍ਰਕਾਰ ਦੀਆਂ ਪਲੀਤਗੀਆਂ ਤੋਂ ਸਾਫ ਹੋ ਜਾਂਦੇ ਹਾਂ । 

ਪ੍ਰਮੇਸ਼ਰ ਕੋਲ ਜੋ ਸਾਡਾ ਵਕੀਲ ਹੈ ਵਚਨ ਦੁਆਰਾ ਸਾਡੇ ਪੈਰ ਧੋਂਦਾ ਹੈ । (1 ਯੂਹੰਨਾ : 2 : 2, ਯੂਹੰਨਾ 13) ਪਰ ਇਹ ਸਾਡੀ ਆਪਣੀ ਜੁੰਮੇਂਵਾਰੀ ਹੈ ਕਿ ਅਸੀਂ ਆਪਣੇ ਪੈਰਾਂ ਨੂੰ ਧੋ ਲੈਣ ਦੇਈਏਂ । 

‘‘ਤੇਰਾ ਵਚਨ ਮੈਂ ਆਪਣੇ ਹਿਰਦੇ ਵਿਚ ਵਸਾ ਲਿਆ ਹੈ ਤਾਂ ਕਿ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ ।” (ਜਬੂਰ 119 : 11) “ਉਹਨਾਂ ਦੁਆਰਾ ਹੀ ਤੇਰੇ ਸੇਵਕ ਨੂੰ ਚਾਨਣ ਮਿਲਿਆ ਹੈ ।” ਕਿਉਂਕਿ ਉਨ੍ਹਾਂ ਦੇ ਪੂਰਾ ਕਰਨ ਦਾ ਬਹੁਤ ਇਨਾਮ ਹੈ । ਕੌਣ ਆਪਣੀਆਂ ਗਲਤੀਆਂ ਨੂੰ ਮੰਨਦਾ ਹੈ ? (ਜਬੂਰ 19 : 11-12) 

ਪ੍ਰਮੇਸ਼ਰ ਦਾ ਵਚਨ ਅਮਲ ਅਤੇ ਸਿਖਸ਼ਾ ਲਈ ਕਸੌਟੀ ਹੈ 

ਮੈਂ ਤੇਰੀਆਂ ਲਿਖਤਾਂ ਅਤੇ ਗਵਾਹੀਆਂ ਨੂੰ ਸਾਂਭ ਕੇ ਰੱਖਿਆ ਹੈ ਅਤੇ ਮੇਰੇ ਸਾਰੇ ਰਾਹ ਤੇਰੇ ਅੱਗੇ ਹਨ (ਜਬੂਰ 119 : 168) ਜਿਸ ਦੇ ਕੰਨ ਹੋਣ ਉਹ ਸੁਣੇ ਕਿ ਆਤਮਾ ਕਲੀਸੀਆ ਨੂੰ ਕੀ ਕਹਿੰਦਾ ਹੈ ? (ਪ੍ਰਕਾਸ਼ ਦੀ ਪੋਥੀ 2 ਤੇ 3) ਜੋ ਕੁਝ ਵੀ ਕਲੀਸੀਆ ਵਿਚ ਹੁੰਦਾ ਹੈ ਸਾਨੂੰ ਉਸ ਨੂੰ ਪਰਖਣਾ ਚਾਹੀਦਾ ਹੈ ਕਿ ਪਵਿੱਤਰ ਆਤਮਾ ਵਲੋਂ ਸ਼ਬਦ ਰਾਹੀਂ ਕਲੀਸੀਆ ਨੂੰ ਕੀ ਸਿਖਾਇਆ ਜਾਂਦਾ ਹੈ ਅਤੇ ਕੀ ਅਮਲ ਕੀਤਾ ਜਾਂਦਾ ਹੈ “ਦੋ ਜਾਂ ਤਿੰਨ ਨਬੀਆਂ ਨੂੰ ਬੋਲਣ ਦਿਓ ਅਤੇ ਬਾਕੀ ਇਸ ਨੂੰ ਪਰਖਣ” (1 ਕੁਰਿੰਥੀਆਂ 14:29) 

ਪਰ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਅਤੇ ਆਪਣੇ ਵਿਚਾਰਾਂ ਨੂੰ ਪ੍ਰਮੇਸ਼ਰ ਦੇ ਵਚਨ ਦੁਆਰਾ ਪ੍ਰਖੀਏ ਕਿਉਂਕਿ ਸਾਡੇ ਨਿੱਜੀ ਵਿਚਾਰਾਂ ਦੀ ਕੋਈ ਕੀਮਤ ਨਹੀਂ ਹੈ । ਜੋ ਪ੍ਰਮੇਸ਼ਰ ਦਾ ਵਚਨ ਕਹਿੰਦਾ ਹੈ ਉਹੋ ਲਈ ਵੇਖੋ ਲੇਵੀਆਂ 5: 14-19) ਹੀ ਪ੍ਰਮਾਣਕ ਹੈ (ਮਿਸਾਲ 

ਰਸੂਲਾਂ ਦੇ ਕਰਤਬ ਦੇ 17 : 11 ਵਿਚ ਬਰੀਆ ਦੇ ਯਹੂਦੀਆਂ ਨੂੰ ਥਸਲੋਨੀਕੀਆਂ ਦੇ ਯਹੂਦੀਆਂ ਨਾਲੋਂ ਨੇਕ ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਪਸੂਲ ਰਸੂਲ ਦੇ ਸ਼ਬਦਾਂ ਨੂੰ ਪ੍ਰਮੇਸ਼ਰ ਦੇ ਸ਼ਬਦ ਨਾਲ ਪਰਖਿਆ। ਕ੍ਰਿਥੀਆਂ 15: 3-4 ਵਿਚ ਰਸੂਲ ਖੁਦ ਇਹ ਦੱਸਦਾ ਹੈ ਕਿ ਬਾਈਬਲ ਹੀ ਉਸ ਦੀ ਸਿੱਖਿਆ ਦਾ ਮੂਲ ਹੈ । 

ਬਾਈਬਲ ਦੀ ਸਾਰੀ ਲਿਖਤ ਪ੍ਰਮੇਸ਼ਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ ਤਾੜਨ ਸੁਧਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ ਭਈ ਪ੍ਰਮੇਸ਼ਰ ਦਾ ਬੰਦਾ ਕਾਬਲ ਅਤੇ ਹਰ ਭਲੇ ਕੰਮ ਲਈ ਤਿਆਰ ਹੋਵੇ (2 ਤਿਮੋਥੀਉਸ 3 : 16-17) 

ਪ੍ਰਮੇਸ਼ਰ ਦਾ ਵਚਨ ਆਗਿਆਕਾਰੀ ਅਤੇ ਹਲੀਮ ਬਣਾਉਂਦਾ ਹੈ 

“ਤੂੰ ਸਾਨੂੰ ਆਪਣੇ ਫਰਮਾਨਾਂ ਦਾ ਹੁਕਮ ਦੱਸਿਆ ਕਿ ਅਸੀਂ ਮਨ ਲਾਕੇ ਉਨ੍ਹਾਂ ਦੀ ਪਾਲਨਾ ਕਰੀਏ (ਜਬੂਰ 119 : 4)। ਉਨ੍ਹਾਂ ਦੇ ਮਨਨ ਵਿਚ ਵੱਡਾ ਲਾਭ ਹੈ (ਜਬੂਰ 19 : 11) ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਸਦੇ ਪ੍ਰੇਮ ਵਿਚ ਰਹਿੰਦਾ ਹਾਂ (ਯੂਹੰਨਾ 15 : 10) ਜੋ ਕੋਈ ਮੈਨੂੰ ਪਿਆਰ ਕਰੋ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰੇ ਤਾਂ ਮੇਰਾ ਪਿਤਾ ਉਸ ਨੂੰ ਪਿਆਰ ਕਰਦਾ ਹੈ ਤਾਂ ਅਸੀਂ ਉਸ ਕੋਲ ਆਵਾਂਗੇ ਅਤੇ ਉਸਦੇ ਨਾਲ ਰਹਾਂਗੇ” (ਯੂਹੰਨਾ 14: 23) ਪ੍ਰਮੇਸ਼ਰ ਦਾ ਪ੍ਰੇਮ ਇਹ ਹੈ ਕਿ ਅਸੀਂ ਉਹਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਉਹਦੇ ਹੁਕਮ ਔਖੇ ਨਹੀਂ ਹਨ (1 ਯੂਹੰਨਾ 5 : 3) ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪ੍ਰਮੇਸ਼ਰ ਪਵਿੱਤਰ ਵਚਨ ਦੇ ਆਗਿਆਕਾਰ ਰਹਿਣ ਦੇ ਗਿਆਨ ਦੀ ਕਿੰਨੀ ਕਦਰ ਕਰਦਾ ਹੈ ਅਤੇ ਇਹ ਜਾਣਦੇ ਹੋਏ ਸਾਨੂੰ ਭਲਾ ਇਹ ਨਹੀਂ ਕਹਿਣਾ ਚਾਹੀਦਾ “ਹੇ ਪ੍ਰਭੂ ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ” ? 

ਸਭ ਤੋਂ ਪਹਿਲਾ ਪਾਪ ਤਾਂ ਪ੍ਰਮੇਸ਼ਰ ਦੇ ਸ਼ਬਦ ਦੀ ਉਪਰ ਇਖਤਿਆਰ ਹੋਣ ਦੀ ਸੱਚਾਈ ਨੂੰ ਅੱਖਾਂ ਤੋਂ ਕੁਝ ਕਰਨ ਵਿਚ ਨਾਕਾਮਯਾਬ ਰਹਿਣਾ ਪਾਪ ਹੈ । ਇਹ ਉਲੰਘਣਾ ਸੀ । ਪ੍ਰਭੂ ਦੇ ਸਾਡੇ ਉਹਲੇ ਕਰਕੇ ਕੁੱਝ ਕਰਨਾ ਜਾਂ ਸ਼ਰਾ ਦਾ ਤੋੜਨਾ ਹੈ । (1 ਯੂਹੰਨਾ 3 : 4) ਅਰਥਾਤ ਪ੍ਰਮੇਸ਼ਰ ਦੀ ਮਰਜ਼ੀ ਪੁੱਛੇ ਬਗੈਰ ਅਸੀਂ ਜੋ ਭੀ ਕੰਮ ਕਰਦੇ ਹਾਂ ਉਹ ਪਾਪ ਹੈ । 

ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਕਿੰਨੀ ਆਗਿਆਕਾਰੀ ਦੀ ਜ਼ਿੰਦਗੀ ਸੀ । ਉਹ ਇਸ ਧਰਤੀ ਉੱਤੇ ਪ੍ਰਮੇਸ਼ਰ ਦੀ ਮਰਜ਼ੀ ਪੂਰੀ ਕਰਨ ਲਈ ਆਇਆ (ਇਬਰਾਨੀਆਂ 10 : 7) ਇਸ ਤੋਂ ਉਸਨੇ ਆਗਿਆਕਾਰੀ ਸਿਖੀ (ਇਬਰਾਨੀਆਂ 5 : 8) ਉਹ ਅਨਾਦੀ ਪ੍ਰਮੇਸ਼ਰ ਸੀ ਇਸ ਲਈ ਉਸ ਦਾ ਆਗਿਆਕਾਰੀ ਹੋਣਾ ਅਨਹੋਣਾ ਸੀ । ਪਰ ਇਸ ਧਰਤੀ ਉਤੇ ਉਹ ਇਹੀ ਕਹਿ ਸਕਿਆ “ਮੈਂ ਸਦਾ ਉਹੀ ਕੰਮ ਕਰਦਾ ਹਾਂ ਜੋ ਉਸ ਨੂੰ (ਪਿਤਾ ਨੂੰ) ਚੰਗੇ ਲੱਗਦੇ ਹਨ” (ਯੂਹੰਨਾ 8 : 29) ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਮਰਜ਼ੀ ਨੂੰ ਪੂਰਾ ਕਰਾਂ ਅਤੇ ਉਸਦੇ ਕੰਮ ਨੂੰ ਪੂਰਾ ਕਰਾਂ (ਯੂਹੰਨਾ 4:34) 

ਪ੍ਰਮੇਸ਼ਰ ਸੰਸਾਰ ਵਿਚ ਕੁੱਝ ਇਸ ਪ੍ਰਕਾਰ ਚਾਹੁੰਦਾ ਸੀ ਕਿ ਜਿਥੇ ਲੋਕ ਆਪਣੀ ਹੀ ਮਰਜ਼ੀ ਪੂਰੀ ਕਰਦੇ ਸਨ ਉੱਥੇ ਇਸ ਮਨੁੱਖ ਦੁਆਰਾ ਪ੍ਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕੀਤਾ ਜਾਵੇ ਭਾਵੇਂ ਉਸ ਦੀ ਆਪਣੀ ਮਰਜ਼ੀ ਵੀ ਸੰਪੂਰਨ ਅਤੇ ਪਵਿੱਤਰ ਸੀਰ 

ਜਦ ਉਹ ਉਨ੍ਹਾਂ ਨੂੰ ਵੇਖਦਾ ਹੈ ਜਿਨ੍ਹਾਂ ਦੀ ਮਰਜ਼ੀ ਅਤੇ ਖੁਸ਼ੀ ਇਹ ਹੈ ਕਿ ਉਹ ਪ੍ਰਮੇਸ਼ਰ ਦੀ ਸੇਵਾ ਕਰਨ ਅਤੇ ਬੜੇ ਧਿਆਨ ਨਾਲ ਉਸਦੇ ਵਚਨ ਨੂੰ ਘੋਖਦੇ ਹਨ ਤਾਂ ਕਿ ਉਸ ਦੀ ਮਰਜ਼ੀ ਨੂੰ ਜਾਨਣ ਤਾਂ ਉਹ ਕਿੰਨਾ ਖੁਸ਼ ਹੁੰਦਾ ਹੋਵੇਗਾ। 

ਸਾਡੇ ਲਈ ਬਾਈਬਲ ਨੂੰ ਪੜਨ ਦੀ ਅਤੇ ਇਸ ਨੂੰ ਸਮਝਣ ਲਈ, ਅੱਜ ਭੀ ਕਿੰਨੀ ਮਹੱਤਤਾ ਹੈ । ਜਦ ਅਸੀਂ ਪ੍ਰਭੂ ਦੀ ਵਡਿਆਈ ਇਸ ਵਿਚ ਵੇਖਦੇ ਹਾਂ ਅਤੇ ਜੋ ਕੁੱਝ ਪ੍ਰਮੇਸ਼ਰ ਦੇ ਪਿਆਰ ਨੇ ਸਾਡੇ ਲਈ ਤਿਆਰ ਕੀਤਾ ਹੈ ਤਾਂ ਸਾਡਾ ਦਿਲ ਬਾਗ ਬਾਗ, ਹੋ ਜਾਂਦਾ ਹੈ । ਜਿੰਨਾ ਅਸੀਂ ਇਸ ਨਾਲ ਭਰੇ ਰਹਿੰਦੇ ਹਾਂ ਪ੍ਰਮੇਸ਼ਰ ਦੇ ਵਿਚਾਰਾਂ ਨੂੰ ਅਸੀਂ ਉਨ੍ਹਾਂ ਹੀ ਜ਼ਿਆਦਾ ਸਮਝਣਾ ਸਿੱਖ ਜਾਂਦੇ ਹਾਂ । ਇਸ ਤਰ੍ਹਾਂ ਪੂਰੇ ਹਥਿਆਰਾਂ ਨਾਲ ਭਰਿਆ ਬਖਤਰਬੰਦ ਸਾਨੂੰ ਮਿਲ ਜਾਂਦਾ ਹੈ ਅਤੇ ਜਿਸਨੂੰ ਸ਼ੈਤਾਨ ਦੇ ਹਮਲੇ ਵਿਰੁੱਧ ਆਪਣੀ ਸੁਰੱ- ਖਿਆ ਲਈ ਅਤੇ ਸ਼ੈਤਾਨ ਉਤੇ ਹਮਲੇ ਲਈ ਅਸੀਂ ਇਸਤੇਮਾਲ ਕਰਦੇ ਹਾਂ ਅਰਥਾਤ ਜਦ ਅਸੀਂ ਕਿਸੇ ਨੂੰ ਉਸ ਦੀ ਆਤਮਾ ਦੀ ਮੁਕਤੀ ਬਾਰੇ ਦੱਸਦੇ ਹਾਂ 

ਕੋਈ ਇਹ ਵੀ ਕਹਿ ਸਕਦਾ ਹੈ ਕਿ ਉਸਦਾ ਮਨ ਛਾਨਣੀ ਦੀ ਤਰ੍ਹਾਂ ਹੈ ਜਿਸ ਵਿਚ ਕਦੇ ਕੁੱਝ ਨਹੀਂ ਟਿਕਦਾ ਪਰ ਭਾਵੇਂ ਇਸ ਵਿਚ ਪਾਣੀ ਇਕੱਠਾ ਨਹੀਂ ਹੁੰਦਾ ਪਰ ਇਸ ਦੇ ਵਿਚੋਂ ਲੰਘਣ ਨਾਲ ਇਹ ਸਾਫ ਜ਼ਰੂਰ ਹੋ ਜਾਂਦੀ ਹੈ । ਪਾਣੀ ਸਭ ਪ੍ਰਕਾਰ ਦੀ ਮਲੀਨਤਾ ਦੂਰ ਕਰ ਦਿੰਦਾ ਹੈ ਅਤੇ ਇਸ ਤਰ੍ਹਾ ਹੀ ਪ੍ਰਮੇਸ਼ਰ ਦਾ ਵਚਨ ਹੈ । ਬਾਈਬਲ ਨੂੰ ਨਿਰਾ ਪੜ੍ਹੋ ਹੀ ਨਾ ਬਲਕਿ ਇਸ ਉਤੇ ਮਨਨ ਵੀ ਕਰੋ (ਧਿਆਨ ਲਾਓ) ਆਦਰ ਸਹਿਤ ਜੋ ਠੀਕ ਹੋਣ ਉਹਨਾਂ ਦਾ ਪ੍ਰਯੋਗ ਕਰੋ ਅਤੇ ਵਚਨ ਨਾਲ ਹਰ ਗੱਲ ਨੂੰ ਪ੍ਰਖੋ ਅਤੇ ਇਸੇ ਬਾਰੇ ਲਿਖੇ ਕਿਸੇ ਵਿਚਾਰ ਨੂੰ ਇਸ ਦੀ ਥਾਂ ਨਾ ਲੈਣ ਦੇਵੋ । ਜੇ ਅਸੀਂ ਇੰਜ ਕਰਾਂਗੇ ਤਾਂ ਸੱਚਮੁੱਚ ਇਹ ਇਕ ਬਹੁਤ ਬੁਰੀ ਆਦਤ ਹੋਵੇਗੀ। 

“ਹੇ ਮੇਰੇ ਪੁੱਤਰ ਜੇ ਤੂੰ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਕੇ ਰੱਖੇ ਭਈ ਬੁੱਧ ਵੱਲ ਕੰਨ ਲਾਵੇ ਅਤੇ ਸਮਝ ਉਤੇ ਚਿੱਤ ਲਾਵੇ, ਹਾਂ ਜੇ ਤੂੰ ਬਿਬੇਕ ਲਈ ਪੁਕਾਰੇ, ਸਮਝ ਲਈ ਅਵਾਜ਼ ਕੱਢੇ, ਜੇ ਤੂੰ ਚਾਂਦੀ ਵਾਂਗੂ ਉਸ ਦੀ ਭਾਲ ਕਰੇ ਅਤੇ ਗੁਪਤ ਧੰਨ ਵਾਂਗੂ ਉਸ ਦੀ ਖੋਜ ਕਰੇ ਤਾਂ ਤੂੰ ਯਹੋਵਾਹ ਦੇ ਭੈ ਨੂੰ ਮਨ ਲਵੇਗਾ ਅਤੇ ਪ੍ਰਮੇਸ਼ਰ ਦੇ ਗਿਆਨ ਨੂੰ 

ਪ੍ਰਾਪਤ ਕਰੇਂਗਾ (ਕਹਾਉਤਾ 2 : 1-5) 

ਸ਼ੁਭ ਇਛਾਵਾਂ ਨਾਲ, 

ਆਪ ਦਾ ਮਸੀਹ ਵਿਚ, ਹ. ਲ. ਹਿਜਕੂਪ  

ਪ੍ਰਾਰਥਨਾ 

ਪਿਆਰੇ ਦੋਸਤੋ, 

ਪਿਛੱਲੇ ਪੱਤਰ ਵਿਚ ਮੈਂ ਤੁਹਾਨੂੰ ਪ੍ਰਮੇਸ਼ਰ ਦੇ ਬਚਨ ਦੇ ਪੜ੍ਹਨ ਬਾਰੇ ਦੱਸਿਆ ਸੀ । ਹੁਣ ਮੈਂ ਤੁਹਾਨੂੰ ਪੁਛਣਾ ਚਾਹਵਾਂਗਾ ਕਿ ਤੁਹਾਡੀ ਜ਼ਿੰਦਗੀ ਵਿਚ ਪ੍ਰਾਰਥਨਾ ਕਿਹੋ ਜਹੀ ਹੈ । ਇਨ੍ਹਾਂ ਦੋ ਗੱਲਾਂ ਦੀ ਮਹੱਤਤਾ ਬਹੁਤ ਹੈ ਕਿਉਂਕਿ ਇਹ ਦੋਵੇਂ ਗੱਲਾਂ ਆਪਸ ਵਿਚ ਬਹੁਤ ਜੁੜੀਆਂ ਹੋਈਆਂ ਹਨ। ਜੇ ਕੋਈ ਬਾਈਬਲ ਪੜ੍ਹਦਾ ਹੈ ਅਤੇ ਦੁਆ ਪ੍ਰਾਰਥਨਾ ਨਹੀਂ ਕਰਦਾ ਤਾਂ ਇਸ ਨਾਲ ਥੋੜ੍ਹਾ ਜਿਹਾ ਅਭਿਮਾਨ ਅਤੇ ਹੰਕਾਰ ਪੈਦਾ ਹੁੰਦਾ ਹੈ ਅਤੇ ਜੇ ਕੋਈ ਦੁਆ ਕਰਦਾ ਹੈ ਅਤੇ ਪ੍ਰਮੇਸ਼ਰ ਦੀ ਬਾਣੀ ਨਹੀਂ ਪੜ੍ਹਦਾ ਤਾਂ ਉਸ ਨਾਲ ਕੱਟੜਤਾ ਅਤੇ ਅੰਧ ਵਿਸ਼ਵਾਸ਼ ਪੈਦਾ ਹੁੰਦਾ ਹੈ ਅਤੇ ਅਸੀਂ ਪ੍ਰਮੇਸ਼ਰ ਦੇ ਖਿਆਲ ਨਹੀਂ ਜਾਣ ਸਕਦੇ । ਇਹ ਸੱਚਾਈ ਹੈ ਕਿ ਜੇ ਕੋਈ ਬਾਣੀ ਨਹੀਂ ਪੜ੍ਹਦਾ ਉਹ ਪ੍ਰਮੇਸ਼ਰ ਦੇ ਖਿਆਲਾਂ ਨੂੰ ਅਤੇ ਉਸ ਦੀ ਮਰਜ਼ੀ ਨੂੰ ਨਹੀਂ ਜਾਣ ਸਕਦਾ। ਅਤੇ ਇਸ ਤਰ੍ਹਾਂ ਕੀਤੀ ਸਾਡੀ ਅਰਦਾਸ ਸਾਡੀ ਮਰਜ਼ੀ ਦੇ ਅਧੀਨ ਹੋਵੇਗੀ ਅਤੇ ਸਾਰੀ ਦੁਆ ਦਾ ਕੇਂਦਰ “ਮੈਂ” ਹੀ ਹੋਵੇਗਾ ਅਤੇ ਇਹ ਮੈਂ ਧਾਰਮਿਕਤਾ ਦਾ ਭੇਸ ਵਟਾ ਲਵੇਗੀ ਅਤੇ ਬਾਕੀ ਪ੍ਰਚਾਰਕਾਂ ਅਤੇ ਪ੍ਰਮੇਸ਼ਰ ਦੇ ਕੰਮਾਂ ਨਾਲ ਜਲਨ ਹੋਣ ਲੱਗੇਗੀ ਪਰ ਜਦ ਅਰਦਾਸ ਅਤੇ ਬਾਈਬਲ ਦਾ ਅਧਿਅਨ ਸਾਡੀ ਜ਼ਿੰਦਗੀ ਵਿਚ ਇਕੱਠੇ ਚੱਲਣਗੇ ਤਾਂ ਸਾਡੀ ਅਰਦਾਸ ਸਾਡੀ ਰੂਹਾਨੀ ਜ਼ਿੰਦਗੀ ਲਈ ਇਕ ਮਹਾਨ ਬਰਕਤ ਹੋਵੇਗੀ । 

ਬਾਈਬਲ ਵਿਚ ਵੀ ਪ੍ਰਾਰਥਨਾ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ । ਪ੍ਰਭੂ ਯਿਸੂ ਨੇ ਆਪਣੀ ਸੇਵਕਾਈ ਅਰਦਾਸ ਨਾਲ ਸ਼ੁਰੂ ਕੀਤੀ (ਲੂਕਾ 3 : 21) ਦਸ ਦਿਨਾਂ ਦੀ ਲਗਾ- ਤਾਰ ਪ੍ਰਾਰਥਨਾ ਕਰਨ ਤੋਂ ਬਾਅਦ ਤਿੰਨ ਹਜ਼ਾਰ ਲੋਕ ਪ੍ਰਮੇਸ਼ਵਰ ਵੱਲ ਮੁੱੜੇ ਅਤੇ ਕਲੀ- ਸੀਆ ਕਾਈਮ ਹੋਇਆ (ਰਸੂਲਾਂ ਦੇ ਕਰਤਬ 1 : 13-14) ਗੈਰ ਕੌਮਾਂ ਵਿਚ ਵੀ ਮੁਕਤੀ ਦਾ ਮਹਾਨ ਕੰਮ ਪ੍ਰਾਰਥਨਾ ਨਾਲ ਹੀ ਸ਼ੁਰੂ ਕੀਤਾ ਗਿਆ (ਰ. ਦੇ. ਕ. 13 : 2-3) ਬਾਈਬਲ ਅਨੁਸਾਰ ਯੂਰਪ ਵਿਚ ਪ੍ਰਚਾਰ ਦਾ ਪ੍ਰਵੇਸ਼ ਵੀ ਪ੍ਰਾਰਥਨਾ ਨਾਲ ਜੁੜਿਆ ਹੋਇਆ ਹੈ । (ਰ. ਦੇ. ਕ. 16 : 9-13) ਉਸ ਤੋਂ ਬਾਅਦ ਬਾਰਾਂ ਰਸੂਲਾਂ ਨੇ ਜੋ ਵੀ ਉਹ ਕਾਰੋਬਾਰ ਕਰਦੇ ਸਨ ਛੱਡ ਦਿੱਤੇ ਤਾਂਕਿ ਉਹ ਪ੍ਰਾਰਥਨਾ ਅਤੇ ਵਚਨ ਦੀ ਸੇਵਾ ਵਿਚ ਲੱਗੇ ਰਹਿਣ (ਰ. ਦੇ. ਕ. 6 : 4) ਜਦ ਅਸੀਂ ਰਸੂਲਾਂ ਦੇ ਕਰਤਬ ਪੜ੍ਹਦੇ ਹਾਂ ਤਾਂ ਇਹ ਲੱਗਦਾ ਹੈ ਕਿ ਜਿਵੇਂ ਪਲੂਸ ਰਸੂਲ ਆਪਣਾ ਸਾਰਾ ਸਮਾਂ ਪ੍ਰਚਾਰ ਕਰਨ ਵਿਚ ਹੀ ਬਤੀਤ ਕਰਦਾ ਸੀ ਪਰ ਜਦ ਅਸੀਂ ਉਸ ਵਲੋਂ ਲਿਖੀਆਂ ਪੱਤਰੀਆਂ ਪੜ੍ਹੀਏ ਤਾਂ ਸਾਨੂੰ ਇਉਂ ਲੱਗਦਾ ਹੈ ਕਿ ਜਿਵੇਂ ਹਰ ਵੇਲੇ ਉਹ ਪ੍ਰਰਾਥਨਾ ਹੀ ਕਰਦਾ ਰਹਿੰਦਾ ਹੁੰਦਾ ਸੀ । ਉਦਾਹਰਣ ਦੇ ਤੌਰ ਤੇ ਅਸੀਂ ਵੇਖਦੇ ਹਾਂ ਰੋਮੀਆਂ 1 : 9-10, 1 ਕੁਰਿੰਥੀਆਂ 1 : 4, ਅਫਸੀਆਂ 1 : 16, 3 : 14, ਫਿਲਪੀਆ 1 : 4, ਕੁਲਸੀਆਂ 1: 3, 9, 1 ਥਸਲੋਨੀਕੀਆਂ 1 : 2 ਅਤੇ ਪ੍ਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਸਾਨੂੰ ਹਰ ਵੇਲੇ ਪ੍ਰਾਥਨਾ ਕਰਦੇ ਰਹਿਣਾ ਚਾਹੀਦਾ ਹੈ (ਅਫਸੀਆਂ 6 : 18) ਅਤੇ ਲਗਾਤਾਰ ਪ੍ਰਾਰਥਨਾ ਕਰਦੇ ਰਹੋ (1 ਬਸਲੋਨੀਕੀਆਂ 5 : 17) ਇਸ ਤੋਂ ਇਲਾਵਾ ਬਾਈਬਲ ਵਿਚ ਅਨੇਕਾਂ ਥਾਵਾਂ ਤੇ ਸਾਨੂੰ ਇਹੀ ਦੱਸਿਆ ਗਿਆ ਹੈ । 

ਪ੍ਰਾਰਥਨਾ ਨਵੇਂ ਜਨਮ ਦਾ ਚਿੰਨ ਹੈ 

ਪ੍ਰਾਰਥਨਾ ਵਿਚ ਕੁੱਝ ਸ਼ਬਦ ਕਹਿਣਾ ਹੀ ਪ੍ਰਾਰਥਨਾ ਨਹੀਂ ਹੈ ਹਰ ਦਿਨ ਅਣਗਿਣਤ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ। ਇਕ ਵਾਰ ਅਮਰੀਕਾ ਦੇ ਇਕ ਅਖਬਾਰ ਵਿਚ ਇਹ ਆਇਆ ਕਿ ਬੋਸਟਕ ਦੀ ਕਲੀਸੀਆ ਵਿਚ ਅੱਗੇ ਕਦੇ ਉਸ ਤਰ੍ਹਾਂ ਦੀ ਸ਼ਬਦਾਵਲੀ ਪ੍ਰਾਰ- ਥਨਾ ਨਹੀਂ ਹੋਈ ਸੀ ਕਿਉਂਕਿ ਉਸ ਪ੍ਰਾਰਥਨਾ ਸਭਾ ਦਾ ਹਿਸਾਬ ਰੱਖਿਆ ਗਿਆ ਸੀ ਇਸੇ ਲਈ ਹੀ ਯਿਸੂ ਮਸੀਹ ਨੇ ਫਰੀਸੀਆਂ ਨੂੰ ਕਿਹਾ ਸੀ ਕਿ ਉਹ ਦਿਖਾਵੇ ਲਈ ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ । (ਮਰਕੁਸ 12 : 40) 

ਪਰ ਸਹੀ ਪ੍ਰਾਰਥਨਾ ਕੇਵਲ ਸੱਚੇ ਵਿਸ਼ਵਾਸੀ ਹੀ ਕਰਦੇ ਹਨ । ਪ੍ਰਾਰਥਨਾ ਪ੍ਰਮੇਸ਼ਰ ਵਿਚ ਨਵੀਂ ਜ਼ਿੰਦਗੀ ਦਾ ਇਕ ਸਬੂਤ ਹੈ। ਅਤੇ ਜੋ ਆਪਣੇ ਸੋਮੇਂ ਦੇ ਅਧਾਰ ਨੂੰ ਜਾਣਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਪ੍ਰਮੇਸ਼ਰ ਕਦੇ ਵੀ ਇਕ ਗੈਰ ਵਿਸ਼ਵਾਸੀ ਦੀ ਪ੍ਰਾਰਥਨਾ ਦਾ ਉੱਤਰ ਨਹੀਂ ਦਿੰਦਾ । ਪ੍ਰਮੇਸ਼ਰ ਤਾਂ ਇਕ ਕਾਂ ਦੀ ਕਾਂ ਕਾਂ ਵੀ ਸੁਣਦਾ ਹੈ ਅਤੇ ਉਸ ਨੂੰ ਭੋਜਨ ਦਿੰਦਾ ਹੈ ਇਸੇ ਤਰ੍ਹਾਂ ਜੇ ਗੈਰ ਵਿਸਵਾਸ਼ੀ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਇਮਾਨਦਾਰ ਹੋਣ ਤਾਂ ਪ੍ਰਮੇਸ਼ਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਵੀ ਦਿੰਦਾ ਹੈ ਅਤੇ ਸਾਨੂੰ ਉਤਪਤੀ 21 : 17 ਅਤੇ ਯੂਨਾਹ 1 : 14 ਬਾਰੇ ਸੋਚਣਾ ਹੋਵੇਗਾ । 

ਭਾਵੇਂ ਇਕ ਫਰੀਸੀ ਹੋਣ ਦੇ ਨਾਤੇ ਬਦਲਾਹਟ ਤੋਂ ਪਹਿਲੇ ਪਸੂਲ ਨੇ ਸੈਂਕੜੇ ਵਾਰ ਪ੍ਰਾਰਥਨਾ ਕੀਤੀ ਹੋਵੇਗੀ ਅਤੇ ਈਮਾਨਦਾਰੀ ਨਾਲ ਬੋਲਿਆ ਭੀ ਹੋਵੇਗਾ ਤਾਂ ਵੀ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ “ਵੇਖ ਉਹ ਪ੍ਰਾਰਥਨਾ ਕਰਦਾ ਹੈ (ਰ. ਦੇ. ਕ. 9 : 11) ਇਹ ਇਸ ਗੱਲ ਦਾ ਪ੍ਰਮਾਣ ਸੀ ਕਿ ਉਹ ਬਦਲ ਗਿਆ ਸੀ ਅਤੇ ਉਸ ਨੂੰ ਨਵਾਂ ਜੀਵਨ ਮਿਲ ਜਾਣ ਦਾ ਇਹ ਨਿਸ਼ਾਨ ਸੀ ਕਿ ਉਹ ਤਦ ਪ੍ਰਮੇਸ਼ਰ ਦੇ ਆਸਰੇ ਹੀ ਸੀ। 

ਨਵਾਂ ਜੀਵਨ ਪਾਇਆ ਮਨੁੱਖ ਆਪਣੇ ਆਪ ਨੂੰ ਰੱਬ ਦੇ ਆਸਰੇ ਸਮਝਦਾ ਹੈ ਅਤੇ ਇਸ ਨੂੰ ਨਵੇਂ ਜਨਮੇਂ ਬੱਚੇ ਦੀ ਤਰ੍ਹਾਂ ਪ੍ਰਗਟ ਕਰਦਾ ਹੈ ਅਰਥਾਤ ਜਦ ਉਹ ਰੋਂਦਾ ਹੈ ਤਾਂ ਉਸ ਦੀ ਕੋਈ ਸਮਝ ਨਹੀਂ ਆਉਂਦੀ ਅਤੇ ਉਸਦੇ ਮਾਂ ਬਾਪ ਨੂੰ ਵੀ ਚੰਗਾ ਨਹੀਂ ਲੱਗਦਾ ਪਰ ਪ੍ਰਮੇਸ਼ਰ ਸਭ ਅਜੋੜ ਅਤੇ ਬੇਅਕਲ ਦਲੀਲਾਂ ਨੂੰ ਸਮਝਦਾ ਹੈ । ਪ੍ਰਮੇਸ਼ਰ ਦੇ ਪਿਤਾ ਸਮਾਨ ਦਿਲ ਲਈ ਇਹ ਨਿਸ਼ਾਨ ਹਨ ਕਿ ਇਹ ਨਵੀਂ ਜ਼ਿੰਦਗੀ ਨੂੰ ਪ੍ਰਮੇਸ਼ਰ ਦੇ ਆਸਰੇ ਦਾ ਅਹਿਸਾਸ ਹੈ ਅਤੇ ਪ੍ਰਮੇਸ਼ਰ ਵੀ ਆਪਣੇ ਪ੍ਰਤੀ ਪਿਆਰ ਦੀ ਮਹਾਨਤਾ ਦੇ ਸਦਕੇ ਹਰ ਪ੍ਰਾਰਥਨਾ ਕਰਨ ਵਾਲੇ ਨੂੰ ਚੰਗੀਆਂ ਚੀਜ਼ਾਂ ਬਖ਼ਸ਼ਦਾ ਹੈ । 

ਪ੍ਰਾਰਥਨਾ ਕੇਵਲ ਤਜਰਬੇਕਾਰ ਵਿਸ਼ਵਾਸ਼ੀਆਂ ਲਈ ਹੀ ਨਹੀਂ 

ਜੇ ਇਕ ਮਨੁੱਖ ਜੋ ਅਜੇ ਬਦਲਿਆ ਹੀ ਹੈ ਉਹ ਇਹ ਨਹੀਂ ਜਾਣਦਾ ਕਿ ਉਹ ਕਿਸ ਪ੍ਰਕਾਰ ਪ੍ਰਾਰਥਨਾ ਕਰੇ ਜਾਂ ਜੋ ਕੁਝ ਉਹ ਮੰਗਦਾ ਹੈ ਉਹ ਚੰਗਾ ਹੈ ਜਾਂ ਨਹੀਂ ਤਾਂ ਕੀ ਐਸੇ ਲੋਕਾਂ ਨੂੰ ਪਹਿਲੇ ਇਸ ਨੂੰ ਸਮਝਣਾ ਨਹੀਂ ਚਾਹੀਦਾ ? 

ਥਸਲੁਨੀਕੀਆਂ ਦੇ ਵਿਸ਼ਵਾਸ਼ੀ ਕੁਝ ਮਹੀਨੇ ਪਹਿਲੇ ਹੀ ਪ੍ਰਮੇਸ਼ਰ ਵਲ ਮੁੜੇ ਸਨ ਕਿ ਜਦ ਸੰਤ ਪਲੂਸ ਨੇ ਉਨ੍ਹਾਂ ਨੂੰ ਪਹਿਲੀ ਪੱਤਰੀ ਲਿਖੀ ਤਦ ਉਹ ਇਸ ਵਿਚ ਲਿਖਦਾ ਹੈ “ਲਗਾਤਾਰ ਪ੍ਰਾਰਥਨਾ ਕਰਦੇ ਰਹੋ’ (5 : 17) । ਇਸ ਤੋਂ ਹੋਰ ਵੀ ਕਿ ਉਹ ਮਹਾਨ ਰਸੂਲ ਜਿਸ ਦੀ ਸੇਵਾ ਦੁਆਰਾ ਉਹ ਬੱਚੇ ਸਨ ਅਤੇ ਪ੍ਰਮੇਸ਼ਰ ਦੇ ਖਿਆਲਾਂ ਬਾਰੇ ਜੋ ਉਨ੍ਹਾਂ ਨੂੰ ਸਮਝਾਉਂਦਾ ਸੀ ਉਨ੍ਹਾਂ ਦੇ ਦੂਜਿਆਂ ਲਈ ਪ੍ਰਾਰਥਨਾ ਕਰਨ ਦੇ ਭਾਵ ਨਾਲ ਉਨ੍ਹਾਂ ਦੀ ਕਦਰ ਕਰਦੇ ਹੋਏ ਰਹਿੰਦਾ ਹੈ” ਭਰਾਵੋ ਸਾਡੇ ਲਈ ਦੁਆ ਕਰੋ” (5 : 25) 

ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਰਦਾਸ ਦੀ ਕਿੰਨੀ ਮਹਾਨਤਾ ਹੈ ਅਤੇ ਪ੍ਰਮੇਸ਼ਰ ਵੀ ਕਿਵੇਂ ਇਸ ਦੀ ਤਾਰੀਫ ਕਰਦਾ ਹੈ। ਕੀ ਕੋਈ ਉਹ ਮਾਂ ਬਾਪ ਵੀ ਹਨ ਜੋ ਇਹ ਚਾਹੁੰਣ ਕਿ ਉਨ੍ਹਾਂ ਦੇ ਬੱਚੇ ਨਾ ਤਾਂ ਉਹਨਾਂ ਨਾਲ ਬੋਲਣ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਚੀਜ਼ ਮੰਗਣ ਕਿਉਂਕਿ ਉਹ ਅਜੇ ਤਕ ਠੀਕ ਤਰ੍ਹਾਂ ਬੋਲ ਨਹੀਂ ਸਕਦੇ ? ਜਾਂ ਕਿ ਉਹ ਬੱਚੇ ਉਹ ਚੀਜ਼ਾਂ ਨਾ ਮੰਗ ਲੈਣ ਜੋ ਉਹ ਦੇ ਨਹੀਂ ਸਕਦੇ ? ਜਾਂ ਉਹ ਚੀਜ਼ਾਂ ਬੱਚਿਆਂ ਲਈ ਖਤਰਨਾਕ ਵੀ ਹੋ ਸਕਦੀਆਂ ਹਨ ? ਇਸੇ ਪ੍ਰਕਾਰ ਹੀ ਪ੍ਰਮੇਸ਼ਰ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਜਦ ਉਸ ਦੇ ਨਵ ਜਨਮੇ ਬੱਚੇ ਉਸ ਕੋਲ ਆਉਂਦੇ ਹਨ ਅਤੇ ਵਿਸ਼ਵਾਸ਼ ਨਾਲ ਆਪਣੀਆਂ ਸਾਰੀਆਂ ਜ਼ਰੂਰਤਾਂ ਉਸ ਨੂੰ ਦੱਸਦੇ ਹਨ । ਇਨ੍ਹਾਂ ਪ੍ਰਾਰਥਨਾਵਾਂ ਦੇ ਉੱਤਰ ਦੇਣਾ ਹੀ ਉਸ ਦੀ ਖੁਸ਼ੀ ਹੈ । ਭਾਵੇਂ ਉਸ ਦਾ ਪਿਆਰ ਉਸ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਉਹ ਪ੍ਰਾਰਥਨਾ ਵਿਚ ਮੰਗੀ ਹਰ ਚੀਜ਼ ਉਨ੍ਹਾਂ ਨੂੰ ਦੇਵੇ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਖਤਰਨਾਕ ਚੀਜ਼ਾਂ ਵੀ ਪ੍ਰਾਰਥਨਾ ਵਿਚ ਮੰਗੀਆਂ ਹੋਣ ਪਰ ਤਦ ਵੀ ਉਹ ਆਪਣੇ ਦੁਆ ਕਰਨ ਵਾਲੇ ਦੇ ਮਨ ਨੂੰ ਸ਼ਾਂਤੀ ਦਿੰਦਾ ਹੈ । ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਜੋ ਗੱਲ ਵੀ ਹੋਵੇ ਪ੍ਰਮੇਸ਼ਰ ਨੂੰ ਦੱਸੋ । ਗੱਲ ਕੀ ਪ੍ਰਾਰਥਨਾਵਾਂ ਅਤੇ ਧੰਨਵਾਦ ਦੁਆਰਾ ਉਸਦਾ ਧੰਨਵਾਦ ਕਰੋ ਤਦ ਪ੍ਰਮੇਸ਼ਰ ਦੀ ਸ਼ਾਂਤੀ ਜੋ ਸਾਡੀ ਸਾਰੀ ਸਮਝ ਤੋਂ ਪਰੇ ਹੈ ਮਸੀਹ ਦੇ ਵਿਚ ਤੁਹਾਡੇ ਮਨਾਂ ਅਤੇ ਵਿਚਾਰਾਂ ਦੀ ਰਾਖੀ ਕਰੇਗੀ । (ਫਿਲਪੀਆਂ 4: 6-7)  

ਪ੍ਰਾਰਥਨਾਂ ਦੇ ਉੱਤਰ ਦੀ ਨਿਸਚਿਤਾ 

ਰੋਮੀਆਂ 8 : 31-32 ਸਾਨੂੰ ਦੱਸਦਾ ਹੈ ਕਿ ਜਿਸ ਨੇ ਆਪਣੇ ਇਕਲੌਤੇ ਦਾ ਵੀ ਸਰਫਾ ਨਾ ਕੀਤਾ ਬਲਕਿ ਉਸ ਨੂੰ ਸਾਡੇ ਲਈ ਦੇ ਦਿੱਤਾ । ਸੋ ਉਹਦੇ ਨਾਲ ਸਾਨੂੰ ਸਾਰੀਆਂ ਵਸਤਾਂ ਵੀ ਕੀਕੁਰ ਨਾ ਦੇਵੇਗਾ ? ਅਤੇ ਯੂਹੰਨਾ 16 : 27 ਵਿਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ “ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦਾ ਹੈ।” 

ਜੇ ਸਰਬ ਸ਼ਕਤੀਮਾਨ ਪ੍ਰਮੇਸ਼ਰ ਸਾਡੀ ਵੱਲ ਹੈ । ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਸਭ ਵਸਤਾਂ ਦੇਣੀਆਂ ਚਾਹੁੰਦਾ ਹੈ ਤਾਂ ਫਿਰ ਪ੍ਰਾਰਥਨਾ ਦੀ ਤਾਕਤ ਕੀ ਹੈ ? 

ਇਥੇ ਹੀ ਅੰਤ ਨਹੀਂ, ਕਿਉਂਕਿ ਯੂਹੰਨਾ 14: 13-14 ਵਿਚ ਸਾਨੂੰ ਪ੍ਰਭੂ ਯਿਸੂ ਮਸੀਹ ਇਹ ਤਾਕਤ ਬਖ਼ਸ਼ਦਾ ਹੈ ਕਿ ਅਸੀਂ ਉਸ ਦੇ ਨਾਂ ਵਿਚ ਦੁਆ ਕਰੀਏ ਅਤੇ ਇਹ ਵੀ ਵਾਅਦਾ ਕਰਦਾ ਹੈ ਕਿ ਉਹ ਐਸੀ ਦੁਆ ਦਾ ਉੱਤਰ ਵੀ ਦੇਵੇਗਾ। ਯੂਹੰਨਾ 16 : 23 ਵਿਚ ਪ੍ਰਭੂ ਦੱਸਦਾ ਹੈ ਕਿ “ਤੁਸੀਂ ਜੋ ਵੀ ਪਿਤਾ ਕੋਲੋਂ ਮੇਰੇ ਨਾਂ ਵਿਚ ਮੰਗੋਗੇ ਉਹ ਤੁਹਾਨੂੰ ਦੇਵੇਗਾ” ਇਸ ਵਿਚ ਨਾ ਤਾਂ ਕੋਈ ਪਾਬੰਦੀ ਹੈ ਅਤੇ ਨਾ ਹੀ ਕੋਈ ਅਨਿਸਚਿਤਾ ਹੈ। 

ਜਦ ਅਸੀਂ ਬਾਈਬਲ ਵਿਚ ਯਿਸੂ ਮਸੀਹ ਦੇ ਜੀਵਨ ਬਾਰੇ ਪੜ੍ਹਦੇ ਹਾਂ ਤਾਂ ਇਹ ਸਾਫ ਹੋ ਜਾਂਦਾ ਹੈ । ਜਬੂਰ 109 : 4 ਵਿਚ ਪ੍ਰਭੂ ਕਹਿੰਦਾ ਹੈ ਕਿ ਜਦ ਉਹ ਇਸ ਧਰਤੀ ਉੱਤੇ ਸੀ ਤਾਂ ਉਹ ਪ੍ਰਾਰਥਨਾ ਕਰਦਾ ਸੀ । ਇਹ ਗੱਲ ਪ੍ਰਭੂ ਦਾ ਜੀਵਨ ਚਿਤਰਨ ਕਰਦੀ ਹੈ । ਉਹ ਪੂਰਨ ਪੁਰਖ ਸੀ ਅਤੇ ਸੱਚੀ ਮਨੁਖਤਾ ਪ੍ਰਮੇਸ਼ਰ ਦੇ ਹੀ ਆਸਰੇ ਹੁੰਦੀ ਹੈ । ਪ੍ਰਮੇਸ਼ਰ ਜੋ ਸਭ ਦਾ ਕਰਤਾ ਹੈ ਉਸ ਨੇ ਮਨੁਖ ਨੂੰ ਅਜ਼ਾਦ ਨਹੀਂ ਬਣਾਇਆ । ਇਸ ਲਈ ਜੋ ਮਨੁੱਖ ਪ੍ਰਮੇਸ਼ਰ ਦਾ ਆਸਰਾ ਨਹੀਂ ਲੈਂਦਾ ਤਾਂ ਉਹ ਸ਼ੈਤਾਨ ਦੇ ਆਸਰੇ ਹੁੰਦਾ ਹੈ । 

ਪ੍ਰਭੂ ਯਿਸੂ ਮਸੀਹ ਵਿਚ ਅਸੀਂ ਸੱਚੀ ਅਤੇ ਪੂਰਨ ਮਨੁਖਤਾ ਵੇਖਦੇ ਹਾਂ ਅਤੇ ਇਸਦੀ ਪੂਰਨ ਤੌਰ ਤੇ ਪ੍ਰਮੇਸ਼ਰ ਉਤੇ ਉਹਦੀ ਨਿਰਭਰਤਾ ਵੀ ਵੇਖਦੇ ਹਾਂ । ਯਸਾਯਾਹ 50: 4 ਵਿਚ ਉਹ ਕਹਿੰਦਾ ਹੈ ਅਰਥਾਤ ਪ੍ਰਮੇਸ਼ਰ ਬਾਰੇ ਕਹਿੰਦਾ ਹੈ “ਉਹ ਮੈਨੂੰ ਸਵੇਰੇ ਸਵੇਰੇ ਜਗਾ- ਉਂਦਾ ਹੈ ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ ਕਿ ਮੈਂ ਸ਼ਗਿਰਦਾਂ ਵਾਂਗ ਸੁਣਾਂ” ਅਤੇ ਚੌਹਾਂ ਸ਼ੁਭ ਸਮਾਚਾਰਾਂ ਵਿਚ ਅਸੀਂ ਉਸ ਦੀ ਪ੍ਰਾਰਥਨਾ ਵਾਲੀ ਜ਼ਿੰਦਗੀ ਨੂੰ ਵੇਖਦੇ ਹਾਂ । 

ਲੁਕਾ ਦੀ ਇੰਜੀਲ ਵਿਚ ਪ੍ਰਭੂ ਨੂੰ ਖਾਸ ਕਰ ਕੇ ਇਕ ਸੱਚੇ ਮਨੁਖ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ ਅਰਥਾਤ ਇਕ ਮਨੁੱਖ ਦੇ ਪੁੱਤਰ ਦੀ ਤਰ੍ਹਾਂ । ਇਸ ਇੰਜੀਲ ਵਿਚ ਅਸੀਂ ਪ੍ਰਭੂ ਨੂੰ ਅੱਠ ਵਾਰ ਪ੍ਰਾਰਥਨਾ ਕਰਦੇ ਵੇਖਦੇ ਹਾਂ ਬਲਕਿ ਕਈ ਵਾਰ ਤਾਂ ਸਾਰੀ ਸਾਰੀ ਰਾਤ ਹੀ ਉਸ ਦੇ ਦੁਆ ਕਰਨ ਬਾਰੇ ਪੜਦੇ ਹਾਂ (3 : 21, 5: 16,6 12, 9: 18, 29, 11 : 1, 22 : 41 ਅਤੇ 23 : 34) ਸਲੀਬ ਤੇ ਚੜ੍ਹਨ ਤੋਂ ਪਹਿਲੇ ਲੋਕਾਂ ਵਿਚ ਪ੍ਰਚਾਰ ਕਰਦੇ ਸਮੇਂ ਸੱਤ ਵਾਰ ਉਸ ਨੂੰ ਪ੍ਰਾਰਥਨਾ ਕਰਦੇ ਪੜ੍ਹਦੇ ਹਾਂ ਅਤੇ ਇਕ ਵਾਰ ਜਦ ਉਸ ਨੇ ਸਲੀਬ ਉਤੇ ਪ੍ਰਾਰਥਨਾ ਕੀਤੀ ਸੀ । ਜਿਨ੍ਹਾਂ ਹਾਲਤਾਂ ਵਿਚ ਪ੍ਰਭੂ ਨੇ ਦੁਆ ਕੀਤੀ ਸੀ ਜੇ ਉਨ੍ਹਾਂ ਬਾਰੇ ਸੋਚਿਆ ਜਾਵੇ ਤਾਂ ਇਹ ਬਹੁਤ ਅਜੀਬ ਲੱਗੇਗਾ । ਸਾਡੇ ਲਈ ਇਹ ਬਹੁਤ ਹੀ ਸ਼ਿਕਸ਼ਾਦਾਇਕ ਹੈ ਅਤੇ ਇਹ ਪੜ੍ਹ ਕੇ ਸਾਡੇ ਦਿਲ ਪਿਆਰ ਨਾਲ ਭਰ ਜਾਂਦੇ ਹਨ । ਪਰ ਮੈਂ ਹੁਣ ਇਸ ਬਾਰੇ ਨਹੀਂ ਬੋਲਣਾ ਚਾਹੁੰਦਾ ਬਲਕਿ ਹੁਣ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਇੰਨੀ ਜ਼ਿਆਦਾ ਦੁਆ ਕਰਦਾ ਹੁੰਦਾ ਸੀ ਅਤੇ ਤਾਂ ਹੀ ਤਾਂ ਉਹ ਇਹ ਕਹਿ ਸਕਿਆ ਸੀ “ਮੈਂ ਜਾਣਿਆ ਜੋ ਤੂੰ ਸਦਾ ਮੇਰੀ ਸੁਣਦਾ ਹੈਂ” (ਯੂਹੰਨਾ 11:42) ਉਸ ਦੀ ਹਰ ਦੁਆ ਦਾ ਉੱਤਰ ਪ੍ਰਮੇਸ਼ਰ ਨੇ ਦਿੱਤਾ ਸੀ ਭਾਵੇਂ ਇਹ ਇਕ ਉਸ ਮੁਰਦੇ ਦੇ ਜੀ ਉੱਠਣ ਲਈ ਹੀ ਸੀ ਜਿਹੜਾ ਚਾਰ ਦਿਨ ਪਹਿਲੇ ਦਫਨਾਇਆ ਗਿਆ ਸੀ ਅਤੇ ਪ੍ਰਭੂ ਯਿਸੂ ਮਸੀਹ ਇਸ ਨੂੰ ਪਹਿਲੇ ਹੀ ਜਾਣਦਾ ਸੀ । 

ਦੋ ਵਾਰ ਪ੍ਰਮੇਸ਼ਰ ਨੇ ਇਹ ਪ੍ਰਮਾਣਿਤ ਕੀਤਾ “ਤੂੰ ਮੇਰਾ ਪਿਆਰਾ ਪੁੱਤਰ ਹੈਂ ਤੋਰੇ ਤੋਂ ਮੈਂ ਪ੍ਰਸੰਨ ਹਾਂ ਅਤੇ ਦੋਨੋਂ ਹੀ ਮੌਕੇ ਪ੍ਰਭੂ ਯਿਸੂ ਦੀ ਪ੍ਰਾਰਥਨਾ ਨਾਲ ਜੁੜੇ ਹੋਏ ਹਨ । (ਲੂਕਾ 3 : 21-22, 9 : 35 ਨਾਲ ਜੋੜ ਮੱਤੀ 17 : 5) ਪ੍ਰਭੂ ਯਿਸੂ ਮਸੀਹ ਨੇ ਕਿਹਾ “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਮਰਦੀ ਨੂੰ ਪੂਰਾ ਕਰਾਂ ਅਤੇ ਉਹਦੇ ਕੰਮ ਨੂੰ ਪੂਰਾ ਕਰਾਂ” (ਯੂਹੰਨਾ 4: 34) ਅਤੇ ਮੈਂ ਉਹੀ ਕਰਦਾ ਹਾਂ ਜੋ ਉਸ ਨੂੰ ਚੰਗਾ ਲੱਗਦਾ ਹੈ (ਯੂਹੰਨਾ 8 : 29) ਇਹੀ ਕਾਰਨ ਹੈ ਕਿ ਪ੍ਰਮੇਸ਼ਰ ਨੇ ਉਸ ਦੀ ਹਰ ਦੁਆ ਦਾ ਉੱਤਰ ਦਿੱਤਾ ਕਿਉਂਕਿ ਜਿਸ ਗਲ ਲਈ ਵੀ ਉਹ ਪ੍ਰਾਰਥਨਾ ਕਰਦਾ ਸੀ ਉਹ ਪ੍ਰਮੇਸ਼ਰ ਦੀ ਸੋਚ ਅਨੁਸਾਰ ਹੀ ਹੁੰਦੀ ਸੀ ਅਤੇ ਹਰ ਗੱਲ ਵਿਚ ਉਹ ਪ੍ਰਮੇਸ਼ਰ ਦਾ ਨਾਂ ਹੀ ਉੱਚਾ ਕਰਦਾ ਸੀ । 

ਫਿਰ ਜਦ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਦੁਆ ਕਰਦੇ ਹਾਂ ਤਾਂ ਇਹ ਪੱਕਾ ਹੈ ਕਿ ਸਾਡੀ ਦੁਆ ਸੁਣੀ ਜਾਵੇਗੀ ਕਿਉਂਕਿ ਪ੍ਰਮੇਸ਼ਰ ਕੋਲ ਸਾਡੀ ਦੁਆ ਪ੍ਰਭੂ ਯਿਸੂ ਮਸੀਹ ਦੀ ਦੁਆ ਕਰ ਕੇ ਹੀ ਪਹੁੰਚਦੀ ਹੈ ਅਤੇ ਪ੍ਰਮੇਸ਼ਰ ਐਸੀ ਦੁਆ ਦਾ ਹਮੇਸ਼ਾ ਉੱਤਰ ਦੇਂਦਾ ਹੈ । 

ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਪ੍ਰਾਰਥਨਾ ਕਰਨ ਦਾ ਕੀ ਅਰਥ ਹੈ 

ਹੁਣ ਜਦ ਐਸੀ ਪ੍ਰਾਰਥਨਾ ਦਾ ਇਹੋ ਜਿਹਾ ਅਸਰ ਵੇਖਦੇ ਹਾਂ ਤਾਂ ਅਸੀਂ ਜ਼ਰੂਰ ਆਪਣੇ ਆਪ ਤੋਂ ਇਹ ਪ੍ਰਸ਼ਨ ਪੁਛਾਂਗੇ ਕਿ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਪ੍ਰਾਰਥਨਾ ਕਰਨ ਦਾ ਅਰਥ ਕੀ ਹੈ ? 

ਕੀ ਇਸ ਦਾ ਅਰਥ ਇਹ ਹੈ ਕਿ ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਤਾਂ ਜਿਸ ਚੀਜ਼ ਦੀ ਵੀ ਸਾਨੂੰ ਲੋੜ ਹੁੰਦੀ ਹੈ ਉਹ ਅਸੀਂ ਮੰਗੀਏ ਅਤੇ ਆਖਿਰ ਵਿਚ ਅਸੀਂ ਇਹ ਕਹੀਏ ਕਿ “ਅਸੀਂ ਇਹ ਸਭ ਤੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਮੰਗਦੇ ਹਾਂ” ਅਕਸਰ ਲੋਕ ਇਸ ਨੂੰ ਇਹੀ ਸਮਝਦੇ ਹਨ ਅਤੇ ਇਵੇਂ ਹੀ ਕਰਦੇ ਹਨ ਪਰ ਯਾਦ ਰੱਖੋ ਕਿ ਅਸਲ ਵਿਚ ਇਹ ਠੀਕ ਨਹੀਂ । 

ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਪ੍ਰਾਰਥਨਾ ਕਰਨ ਦਾ ਅਰਥ ਇਹ ਹੈ ਕਿ ਅਸੀਂ ਉਸ ਦੀ ਥਾਂ ਉਸ ਦਾ ਇਖਤਿਆਰ ਅਤੇ ਸਾਮਰਥ ਰਖਦੇ ਹੋਏ ਦੁਆ ਕਰੀਏ ਅਤੇ ਸਾਡੀ ਦੁਆ ਦੀਆਂ ਵਿਸ਼ੇਸ਼ਤਾਈਆਂ ਪ੍ਰਭੂ ਯਿਸ਼ ਮਸੀਹ ਦੀ ਦੁਆ ਵਰਗੀਆਂ ਹੋਣੀਆਂ ਚੀਹੀਦੀਆਂ ਹਨ । 

ਜੇ ਕੋਈ ਮਨੁੱਖ ਕਿਸੇ ਕਿਤਾਬਾਂ ਵੇਚਣ ਵਾਲੇ ਕੋਲ ਕਿਸੇ ਐਸੇ ਪੁਰਸ਼ ਦਾ ਨਾਂ ਲੈ ਕੇ ਬਾਈਬਲ ਮੰਗੇ ਜਿਸ ਨੂੰ ਉਹ ਦੁਕਾਨਦਾਰ ਇਕ ਚੰਗਾ ਮਸੀਹੀ ਸਮਝਦਾ ਹੋਵੇ ਤਾਂ ਉਹ ਉਸ ਤੇ ਵਿਸ਼ਵਾਸ ਕਰ ਲਵੇਗਾ ਅਤੇ ਜੇਕਰ ਉਸੇ ਦੇ ਨਾਂ ਉੱਤੇ ਕੋਈ ਤਾਸ਼ ਦੀ ਡੱਬੀ, ਕੋਈ ਗੰਦੇ ਨਾਵਲ ਮੰਗੇ ਤਾਂ ਉਹ ਦੁਕਾਨਦਾਰ ਯਕੀਨ ਨਹੀਂ ਕਰੇਗਾ। ਆਖਿਰ ਇਹ ਕਿਉਂ ? ਕਿਉਂਕਿ ਉਹ ਦੁਕਾਨਦਾਰ ਉਸ ਵਿਸ਼ਵਾਸੀ ਨੂੰ ਜਾਣਦਾ ਹੈ ਕਿ ਉਹ ਇਸ ਪ੍ਰਕਾਰ ਦੀਆਂ ਚੀਜ਼ਾਂ ਕਦੇ ਨਹੀਂ ਮੰਗਵਾ ਸਕਦਾ ਅਤੇ ਉਹ ਉਸ ਵਿਸ਼ਵਾਸੀ ਦੇ ਨਾਂ ਵਿਚ ਇਹ ਨਹੀਂ ਮੰਗ ਰਿਹਾ ਹੈ । 

ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਕੀਤੀ ਗਈ ਪ੍ਰਾਰਥਨਾ ਵਿਚ ਪ੍ਰਭੂ ਯਿਸੂ ਮਸੀਹ ਵਰਗੇ ਗੁਣ ਹੋਣੇ ਚਾਹੀਦੇ ਹਨ ਅਤੇ ਪ੍ਰਾਰਥਨਾ ਸੰਪੂਰਨ ਅਤੇ ਪ੍ਰਮੇਸ਼ਰ ਦੇ ਆਸਰੇ ਹੋਣੀ ਚਾਹੀਦੀ ਹੈ । ਉਹ ਪ੍ਰਾਰਥਨਾ ਪ੍ਰਮੇਸ਼ਰ ਦੇ ਨਾਂ ਨੂੰ ਉੱਚਾ ਕਰਨ ਵਾਲੀ ਅਤੇ ਪ੍ਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਹੋਣੀ ਚਾਹੀਦੀ ਹੈ । 

ਪ੍ਰਾਰਥਨਾ ਦੇ ਉੱਤਰ ਲਈ ਸ਼ਰਤਾਂ 

ਯੂਹੰਨਾ 15 : 7 ਵਿਚ ਪ੍ਰਭੂ ਕਹਿੰਦਾ ਹੈ “ਜੇਕਰ ਤੁਸੀਂ ਮੇਰੇ ਵਿਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿਚ ਰਹਿਣ ਅਤੇ ਜੋ ਚਾਹੋ ਮੰਗੋ ਤਾਂ ਉਹ ਤੁਹਾਡੇ ਲਈ ਹੋ ਜਾਵੇਗਾ ।” 

ਇਥੇ ਸਾਨੂੰ ਸਭ ਤੋਂ ਵਧ ਤਸੱਲੀ ਦਿੱਤੀ ਗਈ ਹੈ “ਪ੍ਰਮੇਸ਼ਰ ਤੁਹਾਨੂੰ ਹਰ ਚੀਜ਼ ਦੇਵੇਗਾ ਜਿਸ ਲਈ ਤੁਸੀਂ ਪ੍ਰਾਰਥਨਾ ਕਰਦੇ ਹੋ” ਜੋ ਤੁਸੀਂ ਚਾਹੁੰਦੇ ਹੋ ਉਸ ਤੋਂ ਕੁਝ ਵੀ ਘਟਾਇਆ ਨਹੀਂ ਜਾਂਦਾ ਬਲਕਿ ਵਧਾਇਆ ਜਾ ਸਕਦਾ ਹੈ ਕਿਉਂਕਿ ਲਿਖਿਆ ਹੈ ਜੋ ਕੁਝ ਵੀ ਤੁਸੀਂ ਚਾਹੋਗੇ ਅਤੇ ਮੰਗੋਗੇ ਉਹ ਤੁਹਾਨੂੰ ਦਿੱਤਾ ਜਾਵੇਗਾ। 

ਪਰ ਇਸ ਤਸੱਲੀ ਤੋਂ ਪਹਿਲੇ ਇਕ ਗੱਲ ਹੋਰ ਵੀ ਹੈ ਕਿ “ਜੇ ਤੁਸੀਂ ਮੇਰੇ ਵਿਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿਚ ਰਹਿਣ ।” ਜੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ ਤਾਂ ਉਸ ਲਈ ਇਹ ਸ਼ਰਤ ਪੂਰੀ ਹੋਣੀ ਜ਼ਰੂਰੀ ਹੈ । ਜੇ ਅਸੀਂ ਯਿਸੂ ਮਸੀਹ ਵਿਚ ਰਹਿੰਦੇ ਹਾਂ ਤਾਂ ਅਸੀਂ ਉਸ ਵਰਗੇ ਹੁੰਦੇ ਜਾਵਾਂਗੇ ਅਤੇ ਜੇ ਉਸ ਦੇ ਸ਼ਬਦ ਸਾਡੇ ਵਿਚ ਹਨ। ਸਾਡੇ ਵਿਚਾਰ ਉਸ ਨਾਲ ਮੇਲ ਖਾਣਗੇ ਅਤੇ ਜਿਨ੍ਹਾਂ ਚੀਜ਼ਾਂ ਵਿਚ ਸਾਡੀ ਦਿਲਚਸਪੀ ਹੈ ਅਤੇ ਜੋ ਵੀ ਸਾਡੀ ਚਾਣਾ ਹੈ ਉਹ ਉਸ ਦੇ ਵਿਚਾਰਾਂ ਅਨੁਸਾਰ ਅਤੇ ਉਸ ਦੀ ਮਰਜ਼ੀ ਅਨੁਸਾਰ ਹੋਣਗੀਆਂ ਅਤੇ ਇਹ ਜਾਣਦੇ ਹਾਂ ਕਿ ਇਹ ਸਭ ਗੱਲਾਂ ਪ੍ਰਮੇਸ਼ਰ ਦੀ ਮਰਜ਼ੀ ਦੇ ਐਨ ਮੁਤਾਬਿਕ ਹੀ ਹਨ ਤਾਂ ਸਾਨੂੰ ਇਹ ਵਾਹਿਦਾ ਯੂਹੰਨਾ 16 : 23-27 ਵਿਚ ਵੀ ਦਿੱਤਾ ਗਿਆ ਹੈ “ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਵਿਸ਼ਵਾਸ ਕੀਤਾ ਹੈ ਜੋ ਮੈਂ ਪ੍ਰਮੇਸ਼ਰ ਤੋਂ ਆਇਆ ਹਾਂ ।”  

ਇਬਰਾਨੀਆਂ 11 : 6 ਸਾਨੂੰ ਇਕ ਹੋਰ ਸ਼ਰਤ ਦੇ ਬਾਰੇ ਦੱਸਦਾ ਹੈ ਕਿ ਜੋ ਕੋਈ ਵੀ ਪ੍ਰਮੇਸ਼ਰ ਕੋਲ ਆਉਂਦਾ ਹੈ ਉਸ ਲਈ ਇਹ ਜ਼ਰੂਰੀ ਹੈ ਕਿ ਉਹ ਵਿਸ਼ਵਾਸ ਕਰੇ, ਉਹ ਵਿਸ਼ਵਾਸ ਨਾਲ ਮੰਗੇ ਅਤੇ ਕੋਈ ਸ਼ਕ ਨਾ ਕਰੇ ਕਿਉਂਕਿ ਜੋ ਸ਼ਕ ਕਰਦਾ ਹੈ ਉਹ ਸਮੁੰਦਰ ਦੀ ਉਸ ਲਹਿਰ ਵਰਗਾ ਹੈ ਜਿਸ ਨੂੰ ਹਵਾ ਇਧਰ ਉਧਰ ਉਛਾਲਦੀ ਫਿਰਦੀ ਹੈ ਅਤੇ ਇਹੋ ਜਿਹਾ ਆਦਮੀ ਇਹ ਕਦੀ ਨਾ ਸੋਚੈ ਕਿ ਉਹ ਪ੍ਰਮੇਸ਼ਰ ਤੋਂ ਕੁਝ ਪ੍ਰਾਪਤ ਕਰੇਗਾ । 

ਪ੍ਰਮੇਸ਼ਰ ਵਿਸ਼ਵਾਸ ਦਾ ਉੱਤਰ ਦਿੰਦਾ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ ਕਿ ਜੋ ਪ੍ਰਾਰਥਨਾ ਕਰਦਾ ਹੈ ਉਹ ਇਹ ਵਿਸ਼ਵਾਸ ਹੀ ਨਾ ਕਰੋ ਕਿ ਪ੍ਰਮੇਸ਼ਰ ਉਹ ਕਰ ਤਾਂ ਪ੍ਰਮੇਸ਼ਰ ਕਿਵੇਂ ਉਸ ਦੀ ਪ੍ਰਾਰਥਨਾ ਦਾ ਉੱਤਰ ਦੇ ਸਕਦਾ ਹੈ ? ਸਕਦਾ ਹੈ 

ਮੱਤੀ 21 : 21-22 ਵਿਚ ਵੀ ਪ੍ਰਭੂ ਇਹੋ ਹੀ ਗੱਲ ਦੱਸਦਾ ਹੈ ਪਰ ਇਕ ਗੱਲ ਦਾ ਨਾਲ ਵਾਧਾ ਵੀ ਕਰਦਾ ਹੈ ਕਿ ਉਸ ਦੇ ਵਿਸ਼ਵਾਸ ਦਾ ਕੋਈ ਸਬੂਤ ਵੀ ਹੋਣਾ ਚਾਹੀਦਾ ਹੈ । 

ਇਕ ਵਾਰ ਇਕ ਰੱਸੀ ਉੱਤੇ ਚੱਲਣ ਵਾਲਾ ਕਲਾਕਾਰ (ਨਟ) ਦੁਨੀਆਂ ਦੇ ਸਭ ਤੋਂ ਵੱਡੇ ਝਰਨੇ ਨਿਆਗਰਾ ਦੇ ਦੋਹਾਂ ਸਿਰਿਆਂ ਤੇ ਰੱਸੇ ਨੂੰ ਕੱਸ ਕੇ ਉਸ ਉੱਪਰ ਚੱਲਿਆ । ਦੂਜੀ ਵਾਰ ਉਹ ਆਪਣੇ ਕੋਲ ਇਕ ਪਹੀਏ ਵਾਲੀ ਰੇੜੀ ਲੈ ਕੇ ਰੱਸੇ ਉੱਤੇ ਚੱਲਿਆ ਅਤੇ ਤੀਸਰੀ ਵਾਰ ਇਕ ਕਾਫੀ ਵੱਡੇ ਖਿਲੌਣੇ ਨੂੰ ਆਪਣੇ ਕੋਲ ਲੈ ਕੇ ਰੱਸੇ ਉੱਤੇ ਚੱਲਿਆ ਤਦ ਉਸ ਕਲਾਕਾਰ ਨੇ (ਤਮਾਸ਼ਾਈਆਂ) ਵੇਖਣ ਵਾਲਿਆਂ ਨੂੰ ਪੁਛਿਆ ਕਿ ਕੀ ਉਹ ਵਿਸ਼ਵਾਸ ਕਰਦੇ ਹਨ ਕਿ ਉਹ ਕਿਸੇ ਜੀਉਂਦੇ ਮਨੁੱਖ ਨੂੰ ਆਪਣੇ ਨਾਲ ਲੈ ਕੇ ਵੀ ਰੱਸੇ ਉੱਤੇ ਚੱਲ ਸਕਦਾ ਹੈ ? ਤਾਂ ਉਨ੍ਹਾਂ ਸਭ ਨੇ ਉੱਚੀ ਅਵਾਜ਼ ਵਿਚ ਕਿਹਾ “ਹਾਂ ਤੂੰ ਇਹ ਕਰ ਸਕਦਾ ਹੈਂ ਤਾਂ ਉਸ ਨੇ ਕਿਹਾ ਕਿ ਕੀ ਕੋਈ ਉਸ ਕੋਲ ਆਵੇਗਾ ਤਾਕਿ ਉਹ ਉਸ ਨੂੰ ਆਪਣੀ ਪਿੱਠ ਤੇ ਚੁਕ ਕੇ ਰੱਸੇ ਉੱਤੇ ਚਲੇ ਅਤੇ ਦੂਜੇ ਪਾਰ ਲਿਜਾਵੇ ਪਰ ਕਿਸੇ ਨੇ ਵੀ ਇੰਨਾ ਦਿਲ ਨਾ ਕੱਢਿਆ। 

ਇਸੇ ਲਈ ਹੀ ਪ੍ਰਭੂ ਯਿਸੂ ਮਸੀਹ ਵਿਸ਼ਵਾਸ਼ ਬਾਰੇ ਨਿਰਾ ਬੋਲਦਾ ਹੀ ਨਹੀਂ ਬਲਕਿ ਉਸ ਦੇ ਸਬੂਤ ਬਾਰੇ ਵੀ ਕਹਿੰਦਾ ਹੈ ਜਿਵੇਂ ਉਸ ਨੇ ਇਹ ਕਿਹਾ ਕਿ ਇਹ ਸਬੂਤ ਹੈ ਕਿ ਜੋ ਇਕ ਪਹਾੜ ਨੂੰ ਕਿਹਾ ਜਾਵੇ “ਕਿ ਤੂੰ ਇਥੋਂ ਉੱਠ ਅਤੇ ਸਮੁੰਦਰ ਵਿਚ ਜਾ ਪਉ ।” ਤਾਂ ਉਹ ਜਾ ਪਵੇਗਾ। 

ਪ੍ਰਾਰਥਨਾ ਦੇ ਉਤਰ ਵਿਚ ਰੁਕਾਵਟਾਂ 

ਫਿਰ ਇਹ ਕਿਸ ਪ੍ਰਕਾਰ ਹੁੰਦਾ ਹੈ ਕਿ ਕੁਝ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਮਿਲਦਾ ? ਬਾਈਬਲ ਸਾਨੂੰ ਇਸਦੇ ਕਈ ਕਾਰਣ ਦਸਦੀ ਹੈ । 

ਦਾਨੀਅਲ 10 ਸਾਨੂੰ ਦੱਸਦਾ ਹੈ ਕਿ ਕਈ ਵਾਰ ਭਾਵੇਂ ਪ੍ਰਾਰਥਨਾ ਠੀਕ ਵੀ ਹੋਵੇ ਤਾਂ ਵੀ ਉਸ ਦਾ ਉਸੇ ਸਮੇਂ ਉੱਤਰ ਨਹੀਂ ਮਿਲਦਾ । ਸ਼ੈਤਾਨ ਆਪਣੀ ਪੂਰੀ ਤਾਕਤ ਨਾਲ ਉਨ੍ਹਾਂ ਪ੍ਰਾਰਥਨਾਵਾਂ ਦੇ ਉੱਤਰਾਂ ਨੂੰ ਰੋਕ ਦਿੰਦਾ ਹੈ । ਭਾਵੇਂ ਉਹ ਸਦਾ ਲਈ ਇਹ ਨਹੀਂ ਕਰ ਸਕਦਾ ਪਰ ਫਿਰ ਵੀ ਜੋ ਪ੍ਰਮੇਸ਼ਰ ਚਾਹੇ ਤਾਂ ਉਹ ਉਸਦੇ ਸਿੱਧੇ ਉੱਤਰ ਨੂੰ ਕੁਝ ਘਟਾ ਸਕਦਾ ਹੈ ਅਤੇ ਕਈ ਵਾਰ ਪ੍ਰਮੇਸ਼ਰ ਸਾਡੇ ਵਿਸ਼ਵਾਸ ਨੂੰ ਪ੍ਰਤਾਉਣ ਲਈ ਵੀ ਇਹ ਸਭ ਕੁਝ ਹੋਣ ਦਿੰਦਾ ਹੈ । 

ਪਰ ਜੇ ਪ੍ਰਮੇਸ਼ਰ ਸਾਡੀ ਦੁਆ ਦਾ ਉੱਤਰ ਨਹੀਂ ਦਿੰਦਾ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ । ਯਸਾਯਾਹ 59 : 2 ਵਿਚ ਇਸਰਾਈਲ ਨੂੰ ਦੱਸਿਆ ਗਿਆ ਹੈ ਕਿ ‘ਤੁਹਾਡੇ ਪਾਪਾਂ ਕਾਰਨ ਉਸ ਨੇ ਆਪਣਾ ਮੂੰਹ ਤੁਹਾਥੋਂ ਛੁਪਾ ਲਿਆ ਹੈ ਤਾਂ ਕਿ ਉਹ ਤੁਹਾਡੀ ਕੋਈ ਗੱਲ ਨਾ ਸੁਣੇ” ਜਬੂਰ ਲਿਖਣ ਵਾਲਾ ਕਹਿੰਦਾ ਹੈ “ਜ ਮੇਰੇ ਦਿਲ ਵਿਚ ਕੋਈ ਪਾਪ ਹੈ ਤਾਂ ਪ੍ਰਮੇਸ਼ਰ ਮੇਰੀ ਕਿਵੇਂ ਸੁਣ ਸਕਦਾ ਹੈ” (ਜਬੂਰ 66 : 18) ਅਤੇ 1 ਯੂਹੰਨਾ 3 : 21-22 ਵਿਚ ਅਸੀਂ ਪੜ੍ਹਦੇ ਹਾਂ ਕਿ ਜੇਕਰ ਸਾਡਾ ਦਿਲ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ ਤਾਂ ਅਸੀਂ ਪ੍ਰਮੇਸ਼ਰ ਸਾਹਮਣੇ ਪੂਰੇ ਭਰੋਸੇ ਨਾਲ ਜਾ ਸਕਦੇ ਹਾਂ । ਅਸੀਂ ਜੋ ਵੀ ਉਸ ਤੋਂ ਮੰਗਦੇ ਹਾਂ ਉਹ ਹੀ ਪ੍ਰਾਪਤ ਕਰਦੇ ਹਾਂ ਕਿਉਂਕਿ ਉਸਦੇ ਹੁਕਮਾਂ ਦੀ ਅਸੀਂ ਪਾਲਣਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜੋ ਉਸਨੂੰ ਚੰਗੇ ਲੱਗਦੇ ਹਨ । 

ਬਾਈਬਲ ਕਈ ਗੱਲਾਂ ਦੇ ਨਾਂ ਲੈ ਕੇ ਸਾਨੂੰ ਦੱਸਦੀ ਹੈ ਜਿਨ੍ਹਾਂ ਕਰਕੇ ਸਾਡੇ ਦਿਲ ਸਾਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਉਨ੍ਹਾਂ ਹੀ ਕਾਰਨ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਸਾਨੂੰ ਨਹੀਂ ਮਿਲਦਾ । 

ਮਰਕੁਸ 11 : 22-26 ਵਿਚ ਕਿਸੇ ਨੂੰ ਮੁਆਫ ਕਰਨ ਦੀ ਘਾਟ ਬਾਰੇ ਦੱਸਿਆ ਗਿਆ ਹੈ (ਵੇਖੋ ਅਫਸੀਆਂ 4: 32) ਪ੍ਰਮੇਸ਼ਰ ਨਾਲ ਸਾਡੇ ਸੰਬੰਧ ਇਸ ਗੱਲ ਤੇ ਆਧਾ- ਰਤ ਹਨ ਕਿ ਪ੍ਰਮੇਸ਼ਰ ਨੇ ਸਾਡੇ ਸਾਰੇ ਪਾਪ ਮਸੀਹ ਵਿਚ ਮੁਆਫ ਕਰ ਦਿੱਤੇ ਹਨ । ਸਾਡੇ ਦਿਲ ਵਿਚ ਉਹ ਤਾਕਤ ਕਿਵੇਂ ਆਵੇਗੀ ਜੇ ਅਸੀਂ ਆਪਣੇ ਦਿਲੋਂ ਕਿਸੇ ਨੂੰ ਮੁਆਫ ਨਹੀਂ ਕਰਦੇ ਜਦ ਕਿ ਕਿਸੇ ਨੇ ਸਾਡੇ ਨਾਲ ਇਉਂ ਹੀ ਕੀਤਾ ਹੈ । 

ਯਾਕੂਬ 4 : 3 ਦੱਸਦਾ ਹੈ ਕਿ “ਤੁਸੀਂ ਮੰਗਦੇ ਤਾਂ ਹੋ ਪਰ ਪ੍ਰਾਪਤ ਨਹੀਂ ਕਰਦੇ ਕਿਉਂਕਿ ਤੁਸੀਂ ਬੁਰੀ ਭਾਵਨਾ ਨਾਲ ਮੰਗਦੇ ਹੋ ਅਤੇ ਆਪਣੀਆਂ ਬੁਰੀਆਂ ਇਛਾਵਾਂ ਦੀ ਪੂਰਤੀ ਲਈ ਮੰਗਦੇ ਹੋ” 

ਜੇ ਅਸੀਂ ਪ੍ਰਮੇਸ਼ਰ ਕੋਲੋਂ ਆਪਣੇ ਦਿਲ ਦੀਆਂ ਕਾਮ ਵਾਸਨਾਵਾਂ ਦੀ ਪੂਰਤੀ ਲਈ ਅਤੇ ਪੁਰਾਣੇ ਸੁਭਾਅ ਦੀਆਂ ਇਛਾਵਾਂ ਦੀ ਪੂਰਤੀ ਲਈ ਮੰਗੀਏ ਤਾਂ ਪ੍ਰਮੇਸ਼ਰ ਉਹ ਚੀਜ਼ਾਂ ਕਿਵੇਂ ਦੇ ਸਕਦਾ ਹੈ ? ਪ੍ਰਮੇਸ਼ਰ ਮਨੁੱਖ ਦੇ ਪੁਰਾਣੇ ਸੁਭਾਅ ਨੂੰ ਪਸੰਦ ਨਹੀਂ ਕਰਦਾ ਜਿਸ ਨੂੰ ਉਹ ਸਲੀਬ ਉੱਤੇ ਸਜ਼ਾ ਦੇ ਚੁੱਕਾ ਹੈ (ਰੋਮੀਆ 8 : 23) ਉਹ ਸਾਨੂੰ ਪਾਪ ਵਲੋਂ ਮਰਨ ਲਈ ਕਹਿੰਦਾ ਹੈ (ਰੋਮੀਆਂ 6: 11) ਅਤੇ ਸਭ ਚੀਜ਼ਾਂ ਜੋ ਤੁਹਾਡੇ ਜੀਵਨ ਦੇ ਅੰਗ ਹਨ ਤਿਆਗ ਦੇਵੋ (ਕੁਲਸੀਆਂ 3 : 5 ਤੋਂ 17) ਪਰ ਹੁਣ ਜੋ ਮਸੀਹ ਵਿਚ ਹਨ ਉਹ ਸਰੀਰ ਨੂੰ ਬੁਰੀਆਂ ਇਛਾਵਾਂ ਅਤੇ ਕਾਮਨਾਵਾਂ ਸਮੇਤ ਸਲੀਬ ਤੇ ਚੜ੍ਹਾ ਦਿੱਤੇ ਗਏ ਹਨ। (ਗਲਾਤੀਆਂ 5 : 24) ਜੇ ਸਾਡੇ ਵਿਚ ਇਹੀ ਵਿਚਾਰ ਹਨ ਤਾਂ ਕੀ ਇਹ ਸਭ ਇਹ ਪ੍ਰਗਟ ਨਹੀਂ ਕਰਦੇ ਕਿ ਪ੍ਰਭੂ ਯਿਸੂ ਮਸੀਹ ਦੇ ਸ਼ਬਦ ਸਾਡੇ ਵਿਚ ਨਹੀਂ ਹਨ (ਯੂਹੰਨਾ 15 : 7) ਜੇ ਅਸੀਂ ਇਨ੍ਹਾਂ ਗੱਲਾਂ ਵਿਚ ਹੀ ਫਸੇ ਹੋਏ ਹਾਂ ਤਾਂ ਇਸ ਤੋਂ ਇਹੀ ਪ੍ਰਗਟ ਹੁੰਦਾ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਅਤੇ ਪ੍ਰਮੇਸ਼ਰ ਦੇ ਵਿਚਾਰਾਂ ਦੇ ਪੂਰੀ ਤਰ੍ਹਾਂ ਵਿਰੁੱਧ ਹਾਂ । 

1 ਪਤਰਸ 3 : 1 ਤੋਂ 7 ਸਾਨੂੰ ਇਕ ਹੋਰ ਕਾਰਨ ਦੱਸਦਾ ਹੈ ਅਰਥਾਤ ਸਾਡੇ ਪਰਿਵਾਰਿਕ ਸੰਬੰਧਾਂ ਬਾਰੇ ਜਿਵੇਂ (ਪਤਨੀ ਅਤੇ ਪਤੀ ਦੇ ਸੰਬੰਧਾਂ ਬਾਰੇ, ਬੱਚਿਆਂ ਅਤੇ ਮਾਪਿਆਂ ਬਾਰੇ ਅਤੇ ਬੱਚਿਆਂ ਦੇ ਆਪਸੀ ਸੰਬੰਧਾਂ ਬਾਰੇ) ਇਹ ਵੀ ਕਈ ਵਾਰ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਵਿਚ ਰੁਕਾਵਟ ਪਾਉਂਦੇ ਹਨ । ਜਦ ਤਕ ਸਾਡੇ ਪਰਿਵਾਰ ਵਿਚ ਹੀ ਸਭ ਕੁਝ ਠੀਕ ਠਾਕ ਨਾ ਹੋਵੇ ਤਾਂ ਪ੍ਰਮੇਸ਼ਰ ਵੱਲ ਸਾਡਾ ਹੌਂਸਲਾ ਕਿਵੇਂ ਹੋ ਸਕਦਾ ਹੈ ਜਦ ਤਕ ਸਾਡੇ ਪਰਿਵਾਰਿਕ ਮਸਲੇ ਹੱਲ ਨਹੀਂ ਹੁੰਦੇ ਤਦ ਤਕ ਪ੍ਰਮੇਸ਼ਰ ਵੀ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਦੇ ਸਕਦਾ । 

ਪਰਮੇਸ਼ਰ ਦੀ ਮਰਜ਼ੀ ਅਨੁਸਾਰ ਪ੍ਰਾਰਥਨਾ ਕਰਨਾ 

ਹਾਂ ਸਾਨੂੰ ਸਭ ਤੋਂ ਪਹਿਲਾਂ ਪ੍ਰਮੇਸ਼ਰ ਦੇ ਚਾਨਣ ਵਿਚ ਆਪਣੇ ਆਪ ਨੂੰ ਪਰਖਣਾ ਚਾਹੀਦਾ ਹੈ । ਸਾਡੇ ਵਿਚ ਜੋ ਪ੍ਰਮੇਸ਼ਰ ਦੇ ਵਿਰੋਧ ਵਿਚ ਹੈ ਉਸ ਦਾ ਇਕਰਾਰ ਕਰਨਾ ਚਾਹੀਦਾ ਹੈ । ਜਿਥੋਂ ਤਕ ਮਨੁੱਖ ਦੀ ਗੱਲ ਹੈ ਉਹਨਾਂ ਸਾਹਮਣੇ ਵੀ ਸਵੈਪਰਖ ਨਾਲ ਆਪਣੇ ਆਪ ਨੂੰ ਸ਼ੁੱਧ ਕਰਨਾ ਚਾਹੀਦਾ ਹੈ ਤਦ ਹੀ ਅਸੀਂ ਪ੍ਰਮੇਸ਼ਰ ਅੱਗੇ ਹਿੰਮਤ ਪ੍ਰਾਪਤ ਕਰਾਂਗੇ । 

ਪਰ ਜੇ ਅਸੀਂ ਚਾਹੁੰਦੇ ਹਾਂ ਕਿ ਜਿਸ ਚੀਜ਼ ਲਈ ਵੀ ਅਸੀਂ ਪ੍ਰਾਰਥਨਾ ਕਰੀਏ ਤਾਂ ਉਹ ਪ੍ਰਾਪਤ ਕਰੀਏ ਤਾਂ ਉਸ ਲਈ ਸ਼ਰਤ ਇਹ ਹੈ ਕਿ ਅਸੀਂ ਪ੍ਰਮੇਸ਼ਰ ਪਿਤਾ ਦੀ ਮਰਜ਼ੀ ਨੂੰ ਜਾਣੀਏ । ਪਰ ਅਸੀਂ ਉਸ ਦੀ ਮਰਜ਼ੀ ਨੂੰ ਕਿਵੇਂ ਜਾਣ ਸਕਦੇ ਹਾਂ ? ਉਸ ਨੇ ਆਪਣੇ ਵਿਚਾਰ ਬਾਈਬਲ ਰਾਹੀਂ ਸਾਨੂੰ ਦੱਸੇ ਹਨ । ਜਦ ਅਸੀਂ ਰੋਜ਼ ਪ੍ਰਮੇਸ਼ਰ ਨਾਲ ਸੰਗਤੀ ਰੱਖਾਂਗੇ ਤਾਂ ਉਸਦੇ ਵਚਨ ਵਿਚ ਪਵਿੱਤਰ ਆਤਮਾ ਦੁਆਰਾ ਅਸੀਂ ਉਸਦੇ ਵਿਚਾਰਾਂ ਨੂੰ ਜਾਣ ਸਕਾਂਗੇ । ਇਹੀ ਕਾਰਨ ਹੈ ਕਿ ਬਾਈਬਲ ਦਾ ਹਰ ਰੋਜ਼ ਪੜ੍ਹਨਾ ਕਿੰਨਾ ਮਹੱਤਵਪੂਰਨ ਹੈ । ਪ੍ਰਮੇਸ਼ਰ ਉਸ ਪ੍ਰਾਰਥਨਾ ਦਾ ਕੀ ਉੱਤਰ ਦੇਵੇਗਾ ਜਿਸ ਵਿਚ ਪ੍ਰਮੇਸ਼ਰ ਕੋਲੋਂ ਉਹੀ ਮੰਗਿਆ ਗਿਆ ਹੋਵੇ ਜੋ ਉਹ ਪਹਿਲੇ ਹੀ ਦੇ ਚੁੱਕਾ ਹੋਵੇ । ਉਦਾਹਰਣ ਦੇ ਤੌਰ ਤੇ ਜਦ ਅਸੀਂ ਪਵਿੱਤਰ ਆਤਮਾ ਦੀ ਭਰਪੂਰੀ ਲਈ ਦੁਆ ਕਰਦੇ ਹਾਂ ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਪਵਿੱਤਰ ਆਤਮਾ ਸਾਨੂੰ ਦੇ ਦਿੱਤਾ ਗਿਆ ਹੈ ਅਤੇ ਉਹ ਇਸ ਧਰਤੀ ਉੱਤੇ ਕਲੀਸੀਆ ਵਿਚ ਅਤੇ ਹਰ ਵਿਸ਼ਵਾਸੀ ਵਿਚ ਵਿਅਕਤੀਗਤ ਤੌਰ ਤੇ ਰਹਿੰਦਾ ਹੈ । ਜਾਂ ਜੇ ਅਸੀਂ ਇਹ ਦੁਆ ਕਰੀਏ ਕਿ ਜੋ ਪਾਪ ਸਾਡੇ ਅੰਦਰ ਹਨ ਉਨ੍ਹਾਂ ਤੋਂ ਅਸੀਂ ਆਜ਼ਾਦ ਕੀਤੇ ਜਾਈਏ ਤਾਂ ਕੀ ਉਹ ਪਹਿਲੇ ਹੀ ਸਾਡੇ ਪਾਪਾਂ ਲਈ ਯਿਸੂ ਮਸੀਹ ਨੂੰ ਸਲੀਬ ਉੱਤੇ ਸਜ਼ਾ ਨਹੀਂ ਦੇ ਚੁੱਕਾ ਹੈ ? (ਰੋਮੀਆਂ 8 : 3, 2 ਕੁਰਿੰਥੀਆਂ 5:21) 

ਪਵਿੱਤਰ ਵਚਨ ਦੁਆਰਾ ਅਤੇ ਪ੍ਰਮੇਸ਼ਰ ਨਾਲ ਰੋਜ਼ ਦੀ ਸੰਗਤੀ ਦੁਆਰਾ ਅਸੀਂ ਪ੍ਰਮੇਸ਼ਰ ਦੀ ਮਰਜ਼ੀ ਨੂੰ ਜਾਨਣਾ ਸਿਖਦੇ ਹਾਂ ਅਤੇ ਤਦ ਅਸੀਂ ਉਸਦੀ ਮਰਜ਼ੀ ਦੇ ਅਨੁਸਾਰ ਦੁਆ ਕਰਦੇ ਹਾਂ ਤਾਂ ਕਿ ਸਾਨੂੰ ਇਹ ਤਸੱਲੀ ਹੋਵੇ ਕਿ ਸਾਡੀਆਂ ਦੁਆਵਾਂ ਦੇ ਪ੍ਰਮੇਸ਼ਰ ਜ਼ਰੂਰ ਉੱਤਰ ਦੇਵੇਗਾ ।  

ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ 

ਭਲਾ ਕੀ ਪਹੁੰਚੇ ਵਿਸ਼ਵਾਸੀ ਹੀ ਅਰਥਾਤ ਜਿਨ੍ਹਾਂ ਨੇ ਬਾਈਬਲ ਨੂੰ ਪੂਰੀ ਤਰ੍ਹਾਂ ਘੋਖਿਆ ਹੈ ਉਹ ਹੀ ਪ੍ਰਾਰਥਨਾ ਕਰ ਸਕਦੇ ਹਨ ? 

ਇਹ ਸਾਡੀ ਖੁਸ਼ਕਿਸਮਤੀ ਹੈ ਕਿ ਇਹ ਇੰਝ ਨਹੀਂ ਹੈ । ਕੀ ਕੋਈ ਮਾਂ ਪਿਉ ਆਪਣੇ ਬੱਚੇ ਨੂੰ ਇਹ ਕਹੇਗਾ ਕਿ ਉਸ ਨੂੰ ਉਨ੍ਹਾਂ ਤੋਂ ਤਦ ਤਕ ਕੋਈ ਚੀਜ਼ ਮੰਗਣੀ ਨਹੀਂ ਚਾਹੀਦੀ ਜਦ ਤਕ ਉਹ ਜਵਾਨ ਨਾ ਹੋ ਜਾਵੇ ਕਿਉਂਕਿ ਇਕ ਬੱਚਾ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਕਈ ਵਾਰ ਉਹ ਐਸੀਆਂ ਚੀਜ਼ਾਂ ਮੰਗ ਸਕਦਾ ਹੈ ਜੋ ਠੀਕ ਨਾ ਹੋਣ ? ਪਰ ਇਹ ਬਿਲਕੁਲ ਗਲਤ ਹੈ ਕਿਉਂਕਿ ਮਾਤਾ ਪਿਤਾ ਕੋਲ ਜਦ ਉਨ੍ਹਾਂ ਦਾ ਬੱਚਾ ਆਪਦੀ ਕੋਈ ਜ਼ਰੂਰਤ ਲੈ ਕੇ ਆਉਂਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦੇ ਹਨ। ਇਹੀ ਮੌਕਾ ਹੁੰਦਾ ਹੈ ਜਦ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਉਸਦੇ ਮਾਪੇ ਹਨ ਅਤੇ ਉਨ੍ਹਾਂ ਤੋਂ ਬਗੈਰ ਉਸ ਦਾ ਗੁਜ਼ਾਰਾ ਨਹੀਂ ਅਤੇ ਉਸ ਨੂੰ ਉਨ੍ਹਾਂ ਤੇ ਭਰੋਸਾ ਵੀ ਹੁੰਦਾ ਹੈ ਅਤੇ ਇਹ ਉਸ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੀ ਫਿਕਰ ਵੀ ਹੈ ਭਾਵੇਂ ਉਸ ਨੂੰ ਇਨ੍ਹਾਂ ਸਭ ਗੱਲਾਂ ਦਾ ਗਿਆਨ ਵੀ ਨਹੀਂ ਹੁੰਦਾ । 

ਜਦ ਅਸੀਂ ਆਪਣੇ ਪਿਤਾ ਪ੍ਰਮੇਸ਼ਰ ਕੋਲ ਆਉਂਦੇ ਹਾਂ ਅਤੇ ਕੁਝ ਮੰਗਦੇ ਹਾਂ ਤਾਂ ਉਹ ਬੜੀ ਖੁਸ਼ੀ ਨਾਲ ਸਾਡੀ ਆਵਾਜ਼ ਨੂੰ ਸੁਣਦਾ ਹੈ । ਭਲਾ ਕੀ ਅਸੀਂ ਉਸਦੇ ਬੱਚੇ ਨਹੀਂ ਹਾਂ ? ਸੰਤ ਪਲੂਸ ਬਾਰੇ, ਜਦ ਉਹ ਅਜੇ ਪ੍ਰਮੇਸ਼ਰ ਵੱਲ ਮੁੜਿਆ ਹੀ ਸੀ ਤਾਂ ਉਸ ਦੇ ਬਾਰੇ ਹਨਾਨਿਯਾਹ ਨੂੰ ਕਿਹਾ “ਉਹ ਦੁਆ ਕਰਦਾ ਹੈ” ਅਤੇ ਇਹ ਸੰਤ ਪਲੂਸ ਹੀ ਸੀ ਜੋ ਬਸ- ਲੁਨੀਕੀਆਂ ਦੇ ਨਵੇਂ ਵਿਸ਼ਵਾਸੀਆਂ ਨੂੰ ਲਿਖਦਾ ਹੈ “ਲਗਾਤਾਰ ਪ੍ਰਾਰਥਨਾ ਕਰਦੇ ਰਹੋ” ਅਤੇ ਇਹ ਉਹ ਮਹਾਨ ਰਸੂਲ ਸੀ ਜਿਸ ਦੇ ਪ੍ਰਚਾਰ ਦੁਆਰਾ ਲੱਖਾਂ ਹੀ ਲੋਕ ਬਚਾਏ ਗਏ ਸਨ ਅਤੇ ਜਿਸ ਨੂੰ ਇਕ ਖਾਸ ਪ੍ਰਕਾਸ਼ ਰਾਹੀਂ ਪ੍ਰਮੇਸ਼ਰ ਦੀ ਪੂਰਨਤਾਈ ਸਮਝਾਈ ਗਈ ਸੀ ਅਤੇ ਉਹੀ ਜੋ ਤੀਸਰੇ ਅਕਾਸ਼ ਤਕ ਉਠਾਇਆ ਗਿਆ ਸੀ ਅਤੇ ਫਿਰਦੌਸ ਵਿਚ ਉਸ ਨੇ ਉਹ ਸ਼ਬਦ ਸੁਣੇ ਹਨ ਜੋ ਮਨੁੱਖ ਤੋਂ ਬੋਲੇ ਨਹੀਂ ਜਾ ਸਕਦੇ (2 ਕੁਰਿੰਥੀਆਂ 12 : 2- 4) ਉਨ੍ਹਾਂ ਨਵੇਂ ਵਿਸ਼ਵਾਸੀਆਂ ਦੀਆਂ ਪ੍ਰਾਰਥਨਾਵਾਂ ਦੀ ਤਾਕਤ ਤੋਂ ਇਹ ਇੰਨਾ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਨੂੰ ਬੇਨਤੀ ਕੀਤੀ, “ਭਾਈਉ ਸਾਡੇ ਲਈ ਦੁਆ ਕਰੋ” (1 ਬਸਲੋ- ਨੀਕੀਆਂ 5 : 25) 

ਕਿਸੇ ਵਿਸ਼ਵਾਸੀ ਦੇ ਵਿਸ਼ਵਾਸ ਵਿਚ ਵਧਣ ਦਾ ਕੇਵਲ ਸਭ ਤੋਂ ਸਾਫ ਸਬੂਤ ਇਹੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਾਰਥਨਾ ਦੀ ਮਹੱਤਤਾ ਨੂੰ ਸਮਝਦਾ ਹੈ ਅਤੇ ਇਹ ਸੱਚ ਹੈ ਕਿ ਪ੍ਰਾਰਥਨਾ ਤੋਂ ਬਗੈਰ ਹਰ ਚੀਜ਼ ਬੇਕਾਰ ਹੈ । 

ਸਾਡਾ ਪਿਤਾ ਪ੍ਰਮੇਸ਼ਵਰ ਸਾਨੂੰ ਦੱਸਦਾ ਹੈ ਕਿ “ਹਰ ਗੱਲ ਵਿਚ ਤੁਹਾਡੀਆਂ ਪ੍ਰਾਰ- ਬਨਾਵਾਂ ਬੇਨਤੀ ਨਾਲ ਧੰਨਵਾਦ ਸਹਿਤ ਕੀਤੀਆਂ ਜਾਣ ।” ਜੇ ਅਸੀਂ ਕੋਈ ਗਲਤ ਚੀਜ਼ ਮੰਗ ਵੀ ਲਈਏ ਤਾਂ ਵੀ ਉਸਦਾ ਪਿਆਰ ਸਾਨੂੰ ਉਹ ਚੀਜ਼ ਨਹੀਂ ਦੇ ਸਕਦਾ । ਪ੍ਰਮੇਸ਼ਰ ਦੀ ਸ਼ਾਂਤੀ ਜੋ ਹਰ ਸਮਝ ਤੋਂ ਪਰੇ ਹੈ, ਯਿਸੂ ਮਸੀਹ ਵਿਚ ਤੁਹਾਡੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ । (ਫਿਲਪੀਆਂ 4: 6-7) 

ਪ੍ਰਮੇਸ਼ਰ ਕਰੇ ਕਿ ਉਹ ਤੁਹਾਨੂੰ ਅਤੇ ਮੈਨੂੰ ਇਹ ਬਖਸ਼ੇ ਕਿ ਅਸੀਂ ਪ੍ਰਾਰਥਨਾ ਦੀ ਜ਼ਿਆਦਾ ਤੋਂ ਜ਼ਿਆਦਾ ਕੀਮਤ ਪਾਈਏ ਅਤੇ ਇਸ ਅਨਮੋਲ ਅਧਿਕਾਰ ਨੂੰ ਵੱਧ ਤੋਂ ਵੱਧ ਵਰਤੀਏ । ਤਦ ਸਾਡੇ ਦਿਲ ਕਿੰਨੇ ਖੁਸ਼ ਹੋਣਗੇ ਅਤੇ ਸਾਡੀਆਂ ਜ਼ਿੰਦਗੀਆਂ ਵਿਚੋਂ ਕਿੰਨੀ ਅਜੀਬ ਸਾਖੀ ਨਿਕਲੇਗੀ । 

ਸ਼ੁੱਭ ਇਛਾਵਾਂ ਨਾਲ 

ਮਸੀਹ ਵਿਚ ਆਪਦਾ 

ਹ. ਲ. ਹਿਜਕੂਪ । 

ਕੀ ਤੁਸੀਂ ਬਪਤਿਸਮਾ ਲਿਆ ਹੈ ? 

ਪੁਆ ਰੇ ਦੋਸਤੋ, 

ਇਸ ਵਾਰ ਮੈਂ ਚਾਹੁੰਦਾ ਸਾਂ ਕਿ ਤੁਹਾਨੂੰ ਪ੍ਰਭੂ ਭੋਜ ਦੇ ਬਾਰੇ ਲਿਖਾਂ, ਪਰ ਹੁਣ ਮੈਂ ਸੋਚਦਾ ਹਾਂ ਕਿ ਪ੍ਰਭੂ ਭੋਜ ਦੇ ਸਾਹਮਣੇ ਆਉਣ ਤੋਂ ਪਹਿਲੇ ਜੋ ਪਹਿਲੇ ਹੋਣਾ ਜ਼ਰੂਰੀ ਹੈ ਉਸ ਬਾਰੇ ਲਿਖਾਂ ਕਿ, “ਕੀ ਤੁਸੀਂ ਬਪਤਿਸਮਾ ਲਿਆ ਹੈ ।” 

ਇਹ ਇਕ ਬੜਾ ਹੀ ਖ਼ਾਸ ਪ੍ਰਸ਼ਨ ਹੈ ਕਿਉਂਕਿ ਪ੍ਰਮੇਸ਼ਰ ਦਾ ਵਚਨ ਸਾਨੂੰ ਦਸਦਾ ਹੈ ਕਿ, “ਉਹ ਜੋ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਬਚਾਇਆ ਜਾਵੇਗਾ (ਮਰਕੁਸ 16 : 16) ਅਰਥਾਤ ਜਿਸ ਨੇ ਬਪਤਿਸਮਾ ਨਹੀਂ ਲਿਆ ਉਹ ਬਚਿਆ ਨਹੀਂ । ਬਾਈਬਲ ਵਿਚ ਹੋਰ ਵੀ ਕਈ ਥਾਈਂ ਇਹ ਕਿਹਾ ਗਿਆ ਹੈ। ਉਦਾਹਰਣ ਦੇ ਤੌਰ ਤੇ 1 ਪਤਰਸ 3 : 21 ਵਿਚ ਇਹ ਕਿਹਾ ਗਿਆ ਹੈ ਕਿ, “ਉਹ ਇਹ ਬਪਤਿਸਮੇਂ ਦਾ ਨਮੂਨਾ ਹੈ ਜੋ ਤੁਹਾਨੂੰ ਯਿਸੂ ਮਸੀਹ ਦੇ ਜੀ ਉਠਣ ਦੇ ਕਾਰਨ ਬਚਾਉਂਦਾ ਹੈ ।” 

ਜੋ ਕੁਝ ਮੈਂ ਤੁਹਾਨੂੰ ਪਹਿਲੇ ਖਤਾਂ ਵਿਚ ਲਿਖਿਆ ਹੈ ਇਹ ਵਿਚਾਰ ਤੁਹਾਨੂੰ ਉਨ੍ਹਾਂ ਦੇ ਕਾਫੀ ਉਲਟ ਲਗਦੇ ਹੋਣਗੇ ਕਿਉਂਕਿ ਲੋਕ ਮੁਕਤੀ ਦਾ ਅਰਥ ਹੋਰ ਤਰ੍ਹਾਂ ਹੀ ਲੈਂਦੇ ਹਨ । ਕਈ ਇਹਦਾ ਅਰਥ ਸਵਰਗ ਨੂੰ ਜਾਣਾ, ਜਾਂ ਪ੍ਰਭੂ ਵੱਲ ਮੁੜਨਾ ਅਤੇ ਪਾਪਾਂ ਤੋਂ ਮੁਆਫੀ ਪਾਉਣਾ ਲੈਂਦੇ ਹਨ ਪਰ ਬਾਈਬਲ ਵਿਚ ਇਹ “ਮੁਕਤੀ” ਸ਼ਬਦ ਕਿਸੇ ਹੋਰ ਹੀ ਵਿਚਾਰ ਨਾਲ ਜੁੜਿਆ ਹੋਇਆ ਹੈ ਅਤੇ ਰ: ਦੇ: ਕ: 2 : 40 ਵਿਚ ਅਸੀਂ ਇਹ ਬਹੁਤ ਸਾਫ਼ ਪੜ੍ਹਦੇ ਹਾਂ। “ਇਸ ਕੱਬੀ ਪੀੜ੍ਹੀ ਤੋਂ ਲਾਂਭੇ ਰਹੋ ।” ਇਥੇ ਇਸ ਸ਼ਬਦ ਦਾ ਅਰਥ ਸਵਰਗ ਨੂੰ ਜਾਣਾ ਜਾਂ ਪਾਪਾਂ ਦੀ ਮੁਆਫੀ ਪ੍ਰਾਪਤ ਕਰਨਾ ਨਹੀਂ ਹੋ ਸਕਦਾ। ਵੇਖੋ वैभीभां 10 : 9-10 

ਬਪਤਿਸਮੇ ਦਾ ਸਵਰਗ ਨੂੰ ਜਾਣ ਨਾਲ ਕੋਈ ਸੰਬੰਧ ਨਹੀਂ । ਬਲਕਿ ਪ੍ਰਮੇਸ਼ਰ ਨਾਲ ਸਦੀਵੀ ਰਿਸ਼ਤਾ ਅਤੇ ਉਹ ਜਗ੍ਹਾ ਜਿੱਥੇ ਅਸੀਂ ਅਨੰਤਕਾਲ ਤਕ ਰਹਿਣਾ ਹੈ। ਇਸ ਗਲ ਤੋਂ ਹੈ ਅਰਥਾਤ ਇਸ ਤੋਂ ਹੈ ਕਿ ਕੀ ਅਸੀਂ ਪ੍ਰਮੇਸ਼ਰ ਅੱਗੇ ਆਪਣੇ ਗੁਨਾਹਾਂ ਦਾ ਇਕਰਾਰ ਕੀਤਾ ਹੈ ਅਤੇ ਪ੍ਰਭੂ ਯਿਸੂ ਤੇ ਵਿਸ਼ਵਾਸ ਕੀਤਾ ਹੈ ? ਉਹ ਖੂਨੀ ਜੋ ਯਿਸੂ ਨਾਲ ਸਲੀਬ ਦਿੱਤਾ ਗਿਆ ਸੀ ਉਸ ਨੇ ਬਸਤਿਸਮਾ ਨਹੀਂ ਲਿਆ ਸੀ ਤਦ ਵੀ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਕਿਹਾ, “ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿਚ ਹੋਵੇਂਗਾ” ਅਤੇ ਉਸ ਤੋਂ ਬਾਅਦ ਹਜ਼ਾਰਾਂ ਹੀ ਲੋਕਾਂ ਨੇ ਆਪਣੇ ਮੌਤ ਦੇ ਬਿਸਤਰਿਆਂ ਤੇ ਤੌਬਾ ਕੀਤੀ ਹੈ ਅਤੇ ਸਿੱਧੇ ਪ੍ਰਭੂ ਕੋਲ ਗਏ ਹਨ । ਉਹਨਾਂ ਨੇ ਕਦੇ ਬਪਤਿਸਮਾ ਨਹੀਂ ਲਿਆ ਸੀ । ਪਰ ਸਾਡੇ ਲਈ ਇਸ ਧਰਤੀ ਉੱਤੇ ਬਪਤਿਸਮਾ ਇਕ ਖਾਸ ਮਹੱਤਤਾ ਰੱਖਦਾ ਹੈ । 

ਬਪਤਿਸਮਾ ਕੀ ਦਰਸਾਉਂਦਾ ਹੈ ? 

ਆਮ ਤੌਰ ਤੇ ਬਪਤਿਸਮਾ ਯਹੂਦੀਆਂ ਵਿਚ ਹੀ ਜਾਣਿਆ ਜਾਂਦਾ ਸੀ । ਜਦ ਕੋਈ ਗੈਰ ਕੌਮਾਂ ਵਿਚੋਂ ਆਪਣੇ ਆਪ ਨੂੰ ਵੱਖ ਕਰਦਾ ਅਤੇ ਇਸਰਾਈਲ ਨਾਲ ਰਲਦਾ ਸੀ ਤਾਂ ਉਹ ਨਵੇਂ ਯਹੂਦੀ ਹੋਣ ਦਾ ਬਪਤਿਸਮਾ ਲੈਂਦਾ ਸੀ ਅਤੇ ਇਹੀ ਵਿਚਾਰ ਅਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਵੇਖਦੇ ਹਾਂ । ਉਸ ਨੇ ਇਹ ਪ੍ਰਚਾਰ ਕੀਤਾ ਸੀ ਕਿ ਯਹੂਦੀਆਂ ਦੇ ਨਿਆਂ ਦਾ ਸਮਾਂ ਨੇੜੇ ਹੈ (ਲੂਕਾ 3 : 7-9, 16-21) ਇਸ ਤਰ੍ਹਾਂ ਜਿਨ੍ਹਾਂ ਨੇ ਉਸ ਦੇ ਸ਼ਬਦਾਂ ਨੂੰ ਸੁਣਿਆ ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਬਾਕੀ ਦੇ ਗੈਰ ਵਿਸ਼ਵਾਸੀਆਂ ਤੋਂ ਆਪਣੇ ਆਪ ਨੂੰ ਅਲੱਗ ਕੀਤਾ । ਪ੍ਰਭੂ ਯਿਸੂ ਮਸੀਹ ਨੇ ਖੁਦ ਬਪਤਿਸਮਾ ਲਿਆ ਤਾਂ ਕਿ ਉਹ ਵੀ ਇਕ ਬੱਚਿਆ ਮਨੁੱਖ ਹੋ ਸਕੇ” ਉਹ ਦਰਵਾਜ਼ੇ ਰਾਹੀਂ ਭੇਡਾਂ ਦੇ ਬਾੜੇ ਵਿਚ ਵੜਿਆ ਤਾਂ ਕਿ ਭੇਡਾਂ ਨੂੰ ਚਾਰਾ ਪਾਵੇ (ਯੂਹੰਨਾ 10 : 1-3) 

ਮਸੀਹੀ ਬਪਤਿਸਮੇ ਵਿਚ ਵੀ ਖਾਸ ਕਰਕੇ ਅਸੀਂ ਇਹੀ ਵਿਚਾਰ ਵੇਖਦੇ ਹਾਂ । 

ਮੱਤੀ ਦੀ ਇੰਜੀਲ ਵਿਚ ਪ੍ਰਭੂ ਯਿਸੂ ਮਸੀਹ ਨੂੰ ਯਹੂਦੀਆਂ ਦਾ ਰਾਜਾ ਦਰਸਾਇਆ ਗਿਆ ਹੈ । ਜਦ ਉਹ ਆਪਣੇ ਚੇਲਿਆਂ ਨੂੰ ਪ੍ਰਚਾਰ ਲਈ ਭੇਜਦਾ ਹੈ ਤਾਂ ਉਹਨਾਂ ਨੂੰ ਕਹਿੰਦਾ ਹੈ, “ਤੁਸੀਂ ਗੈਰ ਕੌਮਾਂ ਕੋਲ ਨਾ ਜਾਣਾ ਅਤੇ ਨਾ ਹੀ ਸਾਮਰੀਆਂ ਦੇ ਸ਼ਹਿਰ ਵਿਚ ਵੜਨਾ ਪਰ ਇਸਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਭੇਡਾਂ ਕੋਲ ਹੀ ਜਾਣਾ ।” 

ਪਰ ਇਸਰਾਈਲੀਆਂ ਨੇ ਆਪਣੇ ਰਾਜੇ ਨੂੰ ਕਬੂਲ ਨਾ ਕੀਤਾ ਤਦ ਪ੍ਰਭੂ ਨੇ ਦੱਸਿਆ ਕਿ ਸਵਰਗ ਦਾ ਰਾਜ ਆਪਣੇ ਤੇਜ ਵਿਚ ਸਥਾਪਤ ਨਹੀਂ ਕੀਤਾ ਜਾਵੇਗਾ ਬਲਕਿ ਨਾਂ-ਮਾਤਰ ਅਤੇ ਅਸਾਧਾਰਣ ਰੂਪ ਵਿਚ ਹੋਵੇਗਾ ਕਿਉਂਕਿ ਇਸ ਵਿਚ ਰਾਜਾ ਨਹੀਂ ਹੋਵੇਗਾ ਅਤੇ ਦੁਸ਼ਮਣ ਵਿਚ ਇਹ ਤਾਕਤ ਹੋਵੇਗੀ ਕਿ ਉਹ ਇਸ ਵਿਚ ਚੁੱਸਤ ਰਹੇ (ਮੱਤੀ 13) ਪਰ ਨਾਲ ਹੀ ਪ੍ਰਭੂ ਦਸਦਾ ਹੈ ਕਿ ਹੁਣ ਇਹ ਰਾਜ ਕੇਵਲ ਇਸਰਾਈਲੀਆਂ ਤਕ ਹੀ ਸੀਮਤ ਨਹੀਂ ਰਹੇਗਾ ਕਿਉਂਕਿ ਸਾਰਾ ਸੰਸਾਰ ਖੇਤੀ ਹੈ ਅਤੇ ਬੀ ਬੀਜਣ ਵਾਲਾ ਬੀ ਬੀਜਦਾ ਹੈ (ਆਇਤ 37-38) ਜਦ ਪ੍ਰਭੂ ਦਾ ਪੂਰੀ ਤਰ੍ਹਾਂ ਇਨਕਾਰ ਕੀਤਾ ਗਿਆ ਅਤੇ ਸਲੀਬ ਤੇ ਚੜ੍ਹਾਇਆ ਗਿਆ ਤਾਂ ਉਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਯਲੀਲ ਵਿਚ ਯਰੂਸ਼ਲਮ ਤੋਂ ਦੂਰ, ਇਕੱਠੇ ਹੋਣ ਲਈ ਕਿਹਾ । ਤਦ ਉਸ ਨੇ ਉਨ੍ਹਾਂ ਨੂੰ ਇਹ ਇਖ਼ਤਿਆਰ ਦਿੱਤਾ ਕਿ ਉਹ ਇੰਜੀਲ ਦਾ ਪ੍ਰਚਾਰ ਸਾਰੇ ਸੰਸਾਰ ਵਿਚ ਕਰਨ ਅਤੇ ਜੋ ਕੋਈ ਇਸ ਨੂੰ ਕਬੂਲ ਕਰੇ ਇਸਰਾਈਲੀਆਂ ਵਿਚ ਨਾ ਰਲਾਇਆ ਜਾਵੇ ਬਲਕਿ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਵਿਚ ਉਨ੍ਹਾਂ ਨੂੰ ਬਪਤਿਸਮਾ ਦਿੱਤਾ ਜਾਵੇ । ਹੁਣ ਉਹ ਰਾਜ ਸਰੀਰ ਵਿਚ ਆ ਚੁੱਕਾ ਹੈ ਅਤੇ ਪ੍ਰਮੇਸ਼ਰ ਦਾ ਰੂਪੀ ਰੂਪ ਪੂਰੀ ਤਰ੍ਹਾਂ ਪ੍ਰਗਟ ਕੀਤਾ ਗਿਆ ਹੈ ਅਤੇ ਰਾਜ ਵਿਚ ਪ੍ਰਵੇਸ਼ ਕਰਨ ਲਈ ਇਸ ਕੋਲ ਆਉਣ ਦੇ ਸਿਵਾਏ ਹੋਰ ਕੋਈ ਰਸਤਾ ਨਹੀਂ ਅਰਥਾਤ ਰੂਪੀ ਪ੍ਰਮੇਸ਼ਰ ਕੋਲ ਆਉਣ ਦੇ, ਪ੍ਰਮੇਸ਼ਰ ਕੇਵਲ ਪ੍ਰਭੂ ਯਿਸੂ ਮਸੀਹ ਦੁਆਰਾ ਹੀ ਇਸ ਧਰਤੀ ਉੱਤੇ ਜਾਣਿਆ ਗਿਆ ਹੈ। ਬਾਈਬਲ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਿਸ਼ਵਾਸੀਆਂ ਨੂੰ ਉਸ ਦੇ ਨਾਂ ਵਿਚ ਬਪਤਿਸ਼ਲ ਦਿੱਤਾ ਜਾਵੇ । 

ਸਲੀਬ (ਕਰੂਸ) ਤੇ ਚੜ੍ਹਾਏ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਬਪਤਿਸਮਾ 

1 ਕੁਰਿੰਥੀਆਂ 10 : 2 ਸਾਨੂੰ ਇਸ ਬਾਰੇ ਬਹੁਤ ਸਾਫ਼ ਸਾਫ਼ ਦਸਦਾ ਹੈ ਕਿ ਕਿਸੇ ਦੇ ਬਪਤਿਸਮੇ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿਸੇ ਦੇ ਨਾਲ ਰਲਨਾ ਜਾਂ ਜਿਸ ਹਾਲਤ ਵਿਚ ਉਹ ਹੋਵੇ ਉਸੇ ਜਿਹੀ ਹਾਲਤ ਬਣਾਉਣਾ। ਇਸਰਾਈਲੀਆਂ ਨੂੰ ਮੂਸਾ ਦੇ ਨਾਂ ਤੇ ਬੱਦਲ ਅਤੇ ਲਾਲ ਸਮੁੰਦਰ ਵਿਚ ਬਪਤਿਸਮਾ ਦਿੱਤਾ ਗਿਆ ਸੀ । ਇਸੇ ਤਰ੍ਹਾਂ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਂ ਵਿਚ ਬਪਤਿਸਮਾ ਦਿੱਤਾ ਗਿਆ ਹੈ । (ਰ. ਦੇ. ਕ. 19 : 5) ਪਰ ਸਾਡਾ ਬਪਤਿਸਮਾ ਸਵਰਗੀ ਜਲਾਲੀ ਅਤੇ ਜ਼ਿੰਦਾ ਪ੍ਰਮੇਸ਼ਰ ਲਈ ਨਹੀਂ ਹੋਇਆ ਅਤੇ ਬੇਸ਼ੱਕ ਸਾਡਾ ਸੰਬੰਧ ਸਿਰਫ ਪ੍ਰਭੂ ਨਾਲ ਹੀ ਹੈ। ਅਸੀਂ ਹੁਣ ਤੋਂ ਅਨੰਤ ਕਾਲ ਤਕ ਉਸ ਨਾਲ ਵੈਸੇ ਹੀ ਸੰਗਤੀ ਰਖ ਸਕਦੇ ਹਾਂ । ਅਸੀਂ ਉਸ ਦੇ ਜਲਾਲ ਵਿਚੋਂ ਜਲਾਲ ਪ੍ਰਾਪਤ ਕਰਦੇ ਹਾਂ ਜਿਹੜਾ ਉਸ ਨੂੰ ਸਲੀਬ ਤੇ ਕੰਮ ਪੂਰਾ ਕਰਨ ਨਾਲ ਪ੍ਰਾਪਤ ਹੋਇਆ ਹੈ । 

ਪਰ ਇਸ ਸੰਸਾਰ ਨੇ ਉਸ ਨੂੰ ਮੁਰਦਿਆਂ ਵਿਚੋਂ ਜੀ ਉਠਿਆ ਅਤੇ ਜਲਾਲੀ ਹੋਣਾ ਨਾ ਜਾਣਿਆ । ਸੰਸਾਰ ਨੇ ਤਾਂ ਉਸ ਨੂੰ ਸਲੀਬ ਉੱਤੇ ਮਰਦੇ ਹੋਏ ਅਤੇ ਕਬਰ ਵਿਚ ਦੱਬ ਹੁੰਦੇ ਹੋਏ ਵੇਖਿਆ ਸੀ । ਸੰਸਾਰ ਲਈ ਤਾਂ ਉਹ ਕੇਵਲ ਇਕ ਐਸਾ ਮਨੁੱਖ ਸੀ ਜੋ ਬਹੁਤ ਹੀ ਬੁਰੀ ਮੰਨੀ ਜਾਣ ਵਾਲੀ ਸਲੀਬੀ ਮੌਤ ਮਰਿਆ ਸੀ ਅਤੇ ਦੱਬਿਆ ਗਿਆ ਸੀ । ਸੱਚ ਤਾਂ ਇਹ ਕਿ ਉਹ ਸੰਸਾਰ ਵੱਲੋਂ ਮਾਰਿਆ ਗਿਆ ਸੀ । 

ਅਸੀਂ ਉਸ ਸਲੀਬ ਚੜ੍ਹੇ ਨੂੰ ਸਵੀਕਾਰ ਕੀਤਾ ਹੈ । ਪ੍ਰਮੇਸ਼ਰ ਨੇ ਸਾਨੂੰ ਵਿਖਾਇਆ ਹੈ ਕਿ ਮੁਕਤੀ ਕੇਵਲ ਉਸ ਤਿਆਗੇ ਹੋਏ ਅਰਥਾਤ ਯਿਸੂ ਮਸੀਹ ਦੇ ਨਾਂ ਵਿਚ ਹੀ ਮਿਲ ਸਕਦੀ ਹੈ । 

(ਰ. ਦੇ. ਕ. 4 : 11, 12) ਸਾਨੂੰ ਆਪਣੇ ਪਾਪਾਂ ਦੀ ਮੁਆਫੀ ਅਤੇ ਅਨੰਤ ਜੀਵਨ ਉਸੇ ਦੁਆਰਾ ਹੀ ਮਿਲਿਆ ਹੈ। ਅਨੰਤ ਕਾਲ ਤਕ ਅਸੀਂ ਉਸ ਦੀ ਵਡਿਆਈ ਦੇ ਹਿੱਸੇਦਾਰ ਹੋਵਾਂਗੇ । ਹੁਣ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਧਰਤੀ ਉਤੇ ਉਸ ਦੇ ਰੱਦੇ ਜਾਣ ਦੇ ਹਿੱਸੇਦਾਰ ਹੋਈਏ । 

ਅਤੇ ਇਹ ਸਭ ਕੁਝ ਪ੍ਰਮੇਸ਼ਰ ਦੇ ਮਕਸਦ ਦੇ ਮੁਤਾਬਿਕ ਹੈ “ਜੇ ਅਸੀਂ ਉਸ ਨਾਲ ਦੁੱਖ ਝੱਲਦੇ ਹਾਂ ਤਾਂ ਉਸ ਨਾਲ ਅਸੀਂ ਮਹਿਮਾ ਵੀ ਪਾਵਾਂਗੇ ।” (ਰੋਮੀਆਂ 8 : 17)  

ਸਾਰਾ ਸੰਸਾਰ ਉਸ ਦਸ਼ਟ ਦੇ ਵੱਸ ਵਿਚ ਪਿਆ ਹੈ 

ਪ੍ਰਮੇਸ਼ਰ ਨੇ ਆਦਮ ਨੂੰ ਅਨਭੋਲਤਾ ਅਤੇ ਪਵਿੱਤਰਤਾਈ ਵਿਚ ਰਚਿਆ ਸੀ ਪਰ ਆਦਮ ਨੇ ਪ੍ਰਮੇਸ਼ਰ ਦਾ ਕਹਿਣਾ ਨਾ ਮੰਨਿਆ ਅਤੇ ਪਾਪੀ ਮਨੁੱਖ ਬਣ ਗਿਆ । ਉਸ ਦੀ ਔਲਾਦ ਨੇ ਇਕੱਠੇ ਹੋ ਕੇ ਪ੍ਰਮੇਸ਼ਰ ਦੇ ਵਿਰੁੱਧ ਹੋਣ ਦੀ ਤਾਕਤ ਪਾ ਕੇ ਮਹਾਨ ਬਣਨਾ ਚਾਹਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਸ ਧਰਤੀ ਉਤੇ ਪ੍ਰਮੇਸ਼ਰ ਦਾ ਸਰਾਪ ਆ ਗਿਆ । ਕਾਇਨ ਨੇ ਪਹਿਲਾਂ ਸ਼ਹਿਰ ਬਣਾਇਆ ਅਤੇ ਉਸ ਦੀ ਸੰਤਾਨ ਨੇ ਕ-ਫਾਂ ਕੱਢ ਕੇ ਜ਼ਿੰਦਗੀ ਨੂੰ ਅਰਾਮਮਈ ਬਣਾਇਆ । ਇਸ ਤਰਾਂ ਸਾਰੇ ਮਨੁੱਖ ਇਕੱਠੇ ਹੁੰਦੇ ਗਏ ਤਾਂ ਕਿ ਉਹ ਮਹਾਨ ਅਤੇ ਤਾਕਤਵਰ ਹੋਣ (ਉਤਪਤੀ 11 : 4) ਅਤੇ ਇਸ ਪ੍ਰਕਾਰ ਸੰਸਾਰ ਅਰਥਾਤ ਮਨੁੱਖੀ ਸਮਾਜ ਹੋਂਦ ਵਿਚ ਆਇਆ । 

ਪ੍ਰਮੇਸ਼ਰ ਨੇ ਸੰਸਾਰ ਨੂੰ ਯਾਦ ਰੱਖਿਆ ਅਤੇ ਨੂਹ ਦੁਆਰਾ ਚੇਤਾਵਨੀ ਦਿੱਤੀ । ਜਦ ਪਰਲੋ ਤੋਂ ਬਾਅਦ ਇਸ ਸਾਫ ਧਰਤੀ ਉਤੇ ਉਸ ਨੇ ਇਕ ਨਵਾਂ ਅਰੰਭ ਸ਼ੁਰੂ ਕੀਤਾ ਅਤੇ ਜਦ ਉਹ ਸ਼ੁੱਧ ਕੀਤੇ ਲੋਕ ਵੀ ਪ੍ਰਮੇਸ਼ਰ ਨੂੰ ਛੱਡ ਕੇ ਬੱਤਾਂ ਦੀ ਪੂਜਾ ਕਰਨ ਵੱਲ ਹੋ ਗਏ ਤਾਂ ਉਸ ਨੇ ਅਬਰਾਹਮ ਨੂੰ ਅਲੱਗ ਕੀਤਾ ਅਤੇ ਉਸ ਨਾਲ ਬੋਲਿਆ ਅਤੇ ਉਸ ਦੀ ਅੰਸ਼ ਨੂੰ ਬਾਕੀ ਲੋਕਾਂ ਤੋਂ ਅਲੱਗ ਕੀਤਾ । ਉਹਨਾਂ ਨੂੰ ਆਪਣੇ ਕਾਨੂੰਨ ਅਤੇ ਹੁਕਮ ਦਿੱਤੇ ਅਤੇ ਉਹਨਾਂ ਨਾਲ ਨੇਮ ਬੰਨ੍ਹਿਆ ਅਤੇ ਉਨ੍ਹਾਂ ਨੂੰ ਆਪਣੀ ਧਰਤੀ ਅਰਥਾਤ ਈਮਾਨੁਏਲ ਦੀ ਧਰਤੀ ਵਿਚ ਲਿਆਂਦਾ । 

ਇਸ ਤੋਂ ਬਾਅਦ ਦਾ ਵੀ ਅਸੀਂ ਜਾਣਦੇ ਹਾਂ ਕਿ ਕਿਵੇਂ ਉਹ ਵੀ ਪ੍ਰਮੇਸ਼ਰ ਵਲੋਂ ਮੁੜ ਗਏ । ਭਾਵੇਂ ਪ੍ਰਮੇਸ਼ਰ ਨੇ ਤਾੜਨਾ ਦੁਆਰਾ, ਨਿਆਈਆਂ ਦੁਆਰਾ, ਰਾਜਿਆਂ ਦੁਆਰਾ ਅਤੇ ਨਬੀਆਂ ਦੁਆਰਾ ਉਹਨਾਂ ਨਾਲ ਗੱਲਾਂ ਕੀਤੀਆਂ ਸਨ । 

ਤਦ ਪ੍ਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਉਨ੍ਹਾਂ ਦੇ ਪਾਪ ਮੁਆਫ ਕਰਨਾ ਚਾਹੁੰਦਾ ਸੀ ਅਤੇ ਯਿਸੂ ਮਸੀਹ ਦੁਆਰਾ ਉਨ੍ਹਾਂ ਨਾਲ ਫਿਰ ਸੰਬੰਧ ਸਥਾਪਤ ਕਰਨਾ ਚਾਹੁੰਦਾ ਸੀ । “ਸੋ ਪ੍ਰਮੇਸ਼ਰ ਨੇ ਮਸੀਹ ਦੁਆਰਾ ਸੰਸਾਰ ਨਾਲ ਮੇਲ ਕੀਤਾ ।” ਹੁਣ ਉਹ ਉਹਨਾਂ ਦੇ ਪਾਪਾਂ ਦਾ ਲੇਖਾ ਉਹਨਾਂ ਦੇ ਵਿਰੁੱਧ ਨਹੀਂ ਰੱਖਦਾ ।” (2 ਕੁਰਿੰਥੀਆਂ 5 19) ਪਰ ਸੰਸਾਰ ਨੇ ਪ੍ਰਮੇਸ਼ਰ ਦੇ ਵਧਾਏ ਹੋਏ ਹੱਥਾਂ ਨੂੰ ਸਵੀਕਾਰ ਕਰਨ ਦੀ ਬਜਾਏ ਯਿਸੂ ਮਸੀਹ ਦਾ ਇਨਕਾਰ ਕਰ ਦਿੱਤਾ। “ਅਸੀਂ ਨਹੀਂ ਚਾਹੁੰਦੇ ਕਿ ਇਹ ਮਨੁੱਖ ਸਾਡੇ ਉਤੇ ਰਾਜ ਕਰੇ ।” ਉਹਦੀ ਨਿੰਦਿਆ ਦਾ ਇਹੀ ਕਾਰਨ ਸੀ ਕਿ ਉਹ ਪ੍ਰਸੇਸ਼ਰ ਦਾ ਪੁੱਤਰ ਸੀ । ਉਨ੍ਹਾਂ ਉਸ ਨੂੰ ਸਲੀਬ ਉਤੇ ਚਾੜਿਆ ਅਤੇ ਜਿੱਥੋਂ ਤੱਕ ਉਹਨਾਂ ਦੀ ਜ਼ਿੰਮੇਵਾਰੀ ਦਾ ਸਵਾਲ ਹੈ, ਉਹਨਾਂ ਨੇ ਉਸ ਨੂੰ ਇਕ ਬੁਜ਼ਦਿਲੀ ਤਰੀਕੇ ਨਾਲ ਮਾਰ ਦਿੱਤਾ । 

ਮਸੀਹ ਨੂੰ ਸਲੀਬ ਉਤੇ ਚਾੜ੍ਹਨ ਲਈ ਸਾਰਾ ਸੰਸਾਰ ਉਸ ਦੇ ਵਿਰੁੱਧ ਇਕੱਠਾ ਹੋ ਗਿਆ । ਰਾਜਾ ਹੋਰੋਦੇਸ ਅਤੇ ਪਿਲਾਤੁਸ ਇਕ ਦੂਜੇ ਦੇ ਮਿੱਤਰ ਬਣ ਗਏ। ਯਹੂਦੀਆਂ ਦੇ ਧਰਮ ਮੁਤਾਬਿਕ ਮਹਾਂਯਾਜਕ ਅਤੇ ਧਰਮ ਗ੍ਰੰਥੀ ਜੋ ਇਸ ਧਰਤੀ ਉਤੇ ਸਭ ਤੋਂ ਵੱਡੀ ਧਾਰਮਿਕ ਸ਼ਕਤੀ ਮੰਨੇ ਜਾਂਦੇ ਸਨ, ਰੋਮੀ ਸਰਕਾਰ ਨਾਲ ਮਿਲ ਗਏ ਜਿਹੜੀ ਸੰਸਾਰ ਵਿਚ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਸੀ । ਸਲੀਬ ਉਤੇ ਉਸ ਸਮੇਂ ਦੀਆਂ ਤਿੰਨ ਮਹਾਨ ਬੋਲੀਆਂ ਵਿਚ ਇਹ ਸਿਰਲੇਖ ਲਿਖਿਆ ਗਿਆ ਸੀ ਅਤੇ ਪ੍ਰਮੇਸ਼ਰ ਦੇ ਵਿਰੁੱਧ ਸਭ ਨੇ ਸ਼ੈਤਾਨ ਦੇ ਹੁਕਮਾਂ ਨੂੰ ਮੰਨਿਆ ।  

ਜਦ ਯਿਸੂ ਮਸੀਹ ਸਲੀਬ ਤੇ ਚਾੜਿਆ ਗਿਆ ਸੀ ਤਾਂ ਸੰਸਾਰ ਦੀ ਅਸਲੀ ਹਾਲਤ ਸਾਹਮਣੇ ਪ੍ਰਗਟ ਹੋਈ । ਸਿਰਫ ਉਹਨਾਂ ਲੋਕਾਂ ਦੀ ਹੀ ਨਹੀਂ ਜੋ ਉਸ ਸਮੇਂ ਮਨੁੱਖਾਂ ਵਲੋਂ ਬਣਾਏ ਸਮਾਜ ਵਿਚੋਂ ਖੜ੍ਹੇ ਸਨ, ਬਲਕਿ ਸਾਰੇ ਹੀ ਵਸੀਲੇ ਜੋ ਸਮਾਜ ਕੋਲ ਸਨ, ਪ੍ਰਸਸਰ ਵਿਰੁੱਧ ਵਰਤੇ ਗਏ ਸਨ । ਤਦ ਸੰਸਾਰ ਵਿਚ ਕੋਈ ਰਹਿਮ ਨਹੀਂ ਸੀ। ਸਲੀਖ ਰ ਬਾਅਦ ਪ੍ਰਮੇਸ਼ਰ ਕੋਲ ਹੋਰ ਕੁਝ ਨਹੀਂ ਰਿਹਾ ਸੀ ਜਿਸ ਨੂੰ ਉਹ ਬਲੀਦਾਨ ਕਰੋ । ਹੁਣ ਇਸ ਸੰਸਾਰ ਦਾ ਹਿੱਸਾ ਨਿਆਂ ਹੀ ਹੈ ਅਤੇ ਪ੍ਰਮੇਸ਼ਰ ਉਹਨਾਂ ਨੂੰ ਸਜ਼ਾ ਤੋਂ ਬਰੀਰ ਨਾ ਛੱਡੇਗਾ । ਪ੍ਰਕਾਸ਼ ਦੀ ਪੋਥੀ ਦੇ 6ਵੇਂ ਅਧਿਆਇ ਤੋਂ 20ਵੇਂ ਅਧਿਆਇ ਤੱਕ ਸਾਨੂੰ ਬਾਈਬਲ ਇਸ ਬਾਰੇ ਹੀ ਦੱਸਦੀ । 

ਜੇ ਅਜੇ ਤੱਕ ਪ੍ਰਮੇਸ਼ਰ ਨੇ ਆਪਣੀ ਸਜ਼ਾ ਪ੍ਰਗਟ ਨਹੀਂ ਕੀਤੀ ਤਾਂ ਇਸ ਦਾ ਇਹੀ ਕਾਰਨ ਹੈ ਕਿ ਅਜੇ ਤੱਕ ਉਹ ਆਪਣਾ ਫਜ਼ਲ ਇਕ-ਇਕ ਵਿਅਕਤੀ ਉਤੇ ਕਰਨਾ ਚਾਹੁੰਦਾ ਹੈ । ਉਹ ਹਰੇਕ ਬੰਦੇ ਨੂੰ ਅਵਾਜ਼ ਮਾਰਦਾ ਹੈ ਕਿ ਉਹ ਉਸ ਵਲ ਮੁੜੇ “ਆਉ ਅਤੇ ਮੇਰੇ ਨਾਲ ਮੇਲ ਕਰ ਲਵੋ ।” 

ਮਸੀਹ ਦੀ ਸਲੀਬ 

ਸਵਰਗ ਉਤੋਂ ਪ੍ਰਮੇਸ਼ਰ ਨੇ ਗੁੱਸੇ ਨਾਲ ਸਲੀਬ ਉਤੇ ਵੇਖਿਆ ।ਉਹ ਕਰ ਵੀ ਕੀ ਸਕਦਾ ਸੀ ? ਜਦ ਉਸ ਦੇ ਪੁੱਤਰ ਨੂੰ ਨਫਰਤ ਕੀਤੀ ਜਾਂਦੀ ਸੀ ਅਤੇ ਗਾਲ੍ਹਾਂ ਕੱਢੀਆਂ ਜਾਂਦੀਆਂ ਸਨ ਅਤੇ ਉਸ ਨੂੰ ਮਾਰਿਆ ਕੁੱਟਿਆ ਜਾਂਦਾ ਸੀ । ਪਰ ਇਸ ਧਰਤੀ ਉਤੇ ਇਕ ਥਾਂ ਸੀ ਜਿਸ ਉੱਪਰ ਪ੍ਰਮੇਸ਼ਰ ਨੇ ਸਵਰਗ ਤੋਂ ਪੂਰੇ ਪਿਆਰ ਅਤੇ ਖੁਸ਼ੀ ਨਾਲ ਵੇਖਿਆ ਸੀ ) ਉਹ ਉਹੀ ਸੀ ਜੋ ਸਲੀਬ ਉੱਪਰ ਟੰਗਿਆ ਹੋਇਆ ਸੀ ਅਤੇ ਜਿਸ ਦੇ ਵਿਰੁੱਧ ਸਾਰਾ ਸੰਸਾਰ ਇਕੱਠਾ ਹੋਇਆ ਸੀ । ਪ੍ਰਮੇਸ਼ਰ ਨੇ ਇਸ ਵਿਚ ਕੋਈ ਸ਼ੱਕ ਨਾ ਛੋਡੀ ਕਿ ਉਹੀ ਕੇਵਲ ਉਸ ਦੀ ਵੱਲ ਹੈ ਜਿਸ ਨੂੰ ਸਲੀਬ ਦਿੱਤੀ ਗਈ ਹੈ । 

ਇਹ ਹਾਲਤ ਕੇਵਲ ਉਸ ਸਮੇਂ ਹੀ ਸੀ ਜਦ ਯਿਸੂ ਨੂੰ ਸਲੀਬ ਉਤੇ ਚਾੜਿਆ ਗਿਆ ਸੀ ਇਕ ਪਾਸੇ ਸੰਸਾਰ ਸੀ ਜਿਸ ਨੇ ਮਸੀਹ ਨੂੰ ਮਾਰ ਦਿੱਤਾ ਸੀ ਅਤੇ ਇਸ ਤੋਂ ਵਾਧੂ ਨਹੀਂ ਜਾਣਦੇ ਸਨ ਕਿ ਉਹ ਮਾਰਿਆ ਗਿਆ ਸੀ ਅਤੇ ਦਫਨਾਇਆ ਗਿਆ ਸੀ ਪਰ ਦੂਜੇ ਪਾਸੇ ਉਹ ਲੋਕ ਸਨ ਜੋ ਸਲੀਬ ਨਾਲ ਜੁੜੇ ਹੋਏ ਸਨ । 

ਪ੍ਰਮੇਸ਼ਰ ਅਜੇ ਵੀ ਹਰ ਮਨੁੱਖ ਤਾਈਂ ਆਪਣੀ ਕਿਰਪਾ ਪ੍ਰਗਟ ਕਰਦਾ ਹੈ, ਪਰ ਕੇਵਲ ਯਿਸੂ ਮਸੀਹ ਦੁਆਰਾ । ਪ੍ਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿਚੋਂ ਜਿਉਂਦਿਆਂ ਕੀਤਾ ਅਤੇ ਉਸ ਨੂੰ ਪ੍ਰਭੂ ਅਤੇ ਮਸੀਹ ਬਣਾਇਆ (ਰ. ਦੈ. ਕ. 2: 36) ਹੁਣ ਕੇਵਲ ਸਲੀਬ ਦਿੱਤੇ ਗਏ ਉਤੇ ਵਿਸ਼ਵਾਸ ਕਰਨ ਨਾਲ ਅਤੇ ਉਸ ਨੂੰ ਪ੍ਰਭੂ ਸਵੀਕਾਰ ਕਰਨ ਨਾਲ ਹੀ ਮੁਕਤੀ ਮਿਲਦੀ ਹੈ ਅਤੇ ਇਸ ਤਰ੍ਹਾਂ ਵਿਸ਼ਵਾਸ ਕਰਨ ਵਾਲਿਆਂ ਲਈ ਸਜ਼ਾ ਤੋਂ ਬਚਣਾ ਸੰਭਵ ਬਣਾਇਆ ਗਿਆ ਹੈ । ਅਸੀਂ ਸਲੀਬ ਦਿੱਤੇ ਮਸੀਹ ਦਾ ਪ੍ਰਚਾਰ ਕਰਦੇ ਹਾਂ ।” ਜੋ ਯਹੂਦੀਆਂ ਲਈ ਠੱਕਰ ਅਤੇ ਦੂਜੀਆਂ ਕੰਮਾਂ ਲਈ ਮੂਰਖਤਾ, ਪਰ ਉਹਨਾਂ ਲਈ ਜਿਨ੍ਹਾਂ ਨੂੰ ਪ੍ਰਮੇਸ਼ਰ ਨੇ ਸੱਦਿਆ ਹੈ, ਉਹ ਚਾਹੇ ਯਹੂਦੀ ਹੋਣ ਜਾਂ ਯੂਨਾਨੀ ਮਸੀਹ ਉਨ੍ਹਾਂ ਲਈ ਪ੍ਰਮੇਸ਼ਰ ਦੀ ਸ਼ਕਤੀ ਅਤੇ ਬੁੱਧ ਹੈ।” (1 ਕੁਰਿੰਥੀਆਂ 1 : 23, 24) 

ਹੁਣ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਉਸ ਅਧਾਰ ਤੇ ਸਵੀਕਾਰ ਕੀਤਾ ਹੈ ਜਿਸ ਤਰ੍ਹਾਂ ਕੋਈ ਪਾਪਾਂ ਦੀ ਮੁਆਫੀ ਲਈ ਕਰਦਾ ਹੈ । 

ਤ ਸੀਂ ਉਸ ਨੂੰ ਆਪਣਾ ਪ੍ਰਭੂ ਕਰਕੇ ਸਵੀਕਾਰ ਕੀਤਾ ਹੈ । ਇਸ ਲਈ ਤੁਸੀਂ ਉਸ ਨਾਲ ਹਮੇਸ਼ਾ ਜੁੜੇ ਰਹੋਗੇ ਅਤੇ ਉਸ ਦੀ ਸਲੀਬ ਉਤੇ ਕੀਤੇ ਕੰਮ ਦੇ ਆਦਰ ਭਰੇ ਨਤੀਜਿਆਂ ਦੇ ਵਿਚ ਹਿੱਸਾ ਵੰਡੋਗੇ । 

ਪਰ ਇਸ ਧਰਤੀ ਉਤੇ ਤੁਸੀਂ ਇਸ ਦਾ ਕੀ ਅਰਥ ਲੈਂਦੇ ਹੋ ? ਇਹਦਾ ਇਹ ਅਰਥ ਸਾਫ ਹੈ ਕਿ ਤੁਸੀਂ ਇਹ ਸਮਝਦੇ ਹੋ ਕਿ ਜਦ ਸੰਸਾਰ ਨੇ ਮਸੀਹ ਨੂੰ ਸਲੀਬ ਦਿੱਤੀ ਤਾਂ ਸੰਸਾਰ ਗਲਤ ਸੀ । ਜੇ ਇਸ ਦਾ ਅਰਥ ਇਹੀ ਹੈ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਤੁਸੀਂ ਸੰਸਾਰ ਦੇ ਪਾਸੇ ਨੂੰ ਛੱਡ ਦਿੱਤਾ ਹੈ ਅਤੇ ਪ੍ਰਭੂ ਯਿਸੂ ਮਸੀਹ ਦੇ ਪਾਸੇ ਅਰਥਾਤ ਪ੍ਰਮੇਸ਼ਰ ਦੇ ਪਰਿਵਾਰ ਵਿਚ ਸ਼ਾਮਲ ਹੋ ਗਏ ਹੋ । ਪਰ ਇਹ ਪ੍ਰਭੂ ਦਾ ਮੰਨਣਾ ਸਾਰੇ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਹੈ । ਇੰਨਾ ਹੀ ਕਾਫੀ ਨਹੀਂ ਕਿ ਤੁਸੀਂ ਆਪਣੇ ਦਿਲ ਵਿਚ ਇਸ ਨੂੰ ਮੰਨ ਲਿਆ ਹੈ ਬਲਕਿ ਬਾਹਰੀ ਤੌਰ ਤੇ ਵੀ ਇਹ ਪ੍ਰਗਟ ਕਰਨ ਦੀ ਲੋੜ ਹੈ ਕਿ ਤੁਸੀਂ ਸੰਸਾਰ ਨੂੰ ਛੱਡ ਦਿੱਤਾ ਹੈ। ਇਹੀ ਕਾਰਨ ਹੈ ਕਿ ਇਹ ਕਾਫੀ ਨਹੀਂ ਸੀ ਕਿ ਇਸਰਾਈਲੀ ਲੋਕ ਇਕ ਮੇਮਨੇ ਦੇ ਖੂਨ ਦੇ ਪਿੱਛੇ ਪਨਾਹ ਲੈਂਦੇ । ਉਨ੍ਹਾਂ ਨੂੰ ਮਿਸਰ ਦੇਸ਼ ਛੱਡਣਾ ਹੀ ਪਿਆ । ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਹੀ ਬਾਈਬਲ ਅਨੁਸਾਰ ਉਹਨਾਂ ਨੂੰ ਮੁਕਤੀ ਮਿਲੀ ਸੀ ਅਰਥਾਤ ਉਹ ਬਚਾਏ ਗਏ ਸਨ । ਅਸੀਂ ਪ੍ਰਮੇਸ਼ਰ ਦੇ ਵਚਨ ਵਿਚ ਵੇਖਿਆ ਹੈ ਕਿ 1 ਕੁਰਿੰਥੀਆਂ 10 ਅਧਿਆਇ ਵਿਚ ਲਾਲ ਸਮੁੰਦਰ ਦੇ ਵਿਚ ਦਾ ਪੈਰ੍ਹਾ ਬਪਤਿਸਮੇ ਦੀ ਤਸਵੀਰ ਵਾਂਗ ਵਰਤਿਆ ਗਿਆ ਹੈ । 

ਬਪਤਿਸਮਾ ਲੈਣ ਨਾਲ ਅਸੀਂ ਮਸੀਹ ਦੇ ਪਾਸੇ ਆਪਣੀ ਥਾਂ ਲੈਂਦੇ ਹਾਂ ਜੋ ਸੰਸਾਰ ਵਲੋਂ ਰੱਦਿਆ ਗਿਆ ਅਤੇ ਸਲੀਬ ਉਤੇ ਚਾੜ੍ਹਿਆ ਗਿਆ ਸੀ ਅਤੇ ਸਾਡਾ ਮਸੀਹੀ ਵਿਸ਼ਵਾਸੀਆਂ ਦਾ ਅਸਲੀ ਵਿਸ਼ਵਾਸ ਇਹੀ ਹੈ ਕਿ ਅਸੀਂ ਇਹ ਖੁੱਲ੍ਹੇ ਤੌਰ ਤੇ ਕਹਿੰਦੇ ਹਾਂ ਕਿ “ਸਲੀਬ ਦਿੱਤਾ ਹੀ ਸਾਡਾ ਪ੍ਰਭੂ ਹੈ ਅਤੇ ਅਸੀਂ ਸੰਸਾਰ ਦੇ ਵਿਰੁੱਧ ਉਸ ਦੇ ਪਾਸੇ ਨੂੰ ਚੁਣਦੇ ਹਾਂ ।” ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਜਿਹੜਾ ਬਪਤਿਸਮਾ ਮਸੀਹ ਨਾਲ ਲਿਆ ਹੈ, ਉਹ ਉਸ ਦੀ ਮੌਤ ਦਾ ਬਪਤਿਸਮਾ ਹੈ ? (ਰੋਮੀਆਂ 6: 3) 

ਹੁਣ ਪ੍ਰਮੇਸ਼ਰ ਆਪਣੇ ਰਾਜ ਵਿਚ ਸਾਡੀ ਵੱਲ ਇਉਂ ਵੇਖਦਾ ਹੈ ਕਿ ਅਸੀਂ ਇਸ ਪਾਪੀ ਸੰਸਾਰ ਨੂੰ ਛੱਡ ਕੇ ਮਸੀਹ ਮੁਕਤੀਦਾਤੇ ਵੱਲ ਆ ਗਏ ਹਾਂ ਜਿਸਨੇ ਸਾਡੀ ਸਜ਼ਾ ਆਪਣੇਂ ਉੱਤੇ ਝੱਲ ਲਈ ਹੈ ਅਤੇ ਜਿਨ੍ਹਾਂ ਤੇ ਹੁਣ ਦੰਡ ਦੀ ਆਗਿਆ ਨਹੀਂ । ਹੁਣ ਇਹ ਲੋਕ ਸ਼ੈਤਾਨ ਦੀ ਸਾਰੀ ਤਾਕਤ ਤੋਂ, ਸੰਸਾਰ ਤੋਂ ਅਤੇ ਸ਼ਰਾ ਤੋਂ ਅਜ਼ਾਦ ਹਨ ਅਤੇ ਉਨ੍ਹਾਂ ਤੇ ਸਜ਼ਾ ਦਾ ਕੋਈ ਹੁਕਮ ਨਹੀਂ । ਇਸੇ ਕਰ ਕੇ ਹੀ ਰਸੂਲਾਂ ਦੇ ਕਰਤੱਵ 22 : 16 ਵਿਚ ਹਨਾਨਯਾਹ ਸਾਉਲ ਨੂੰ ਕਹਿੰਦਾ ਹੈ “ਉਠ ਅਤੇ ਬਪਤਿਸਮਾ ਲੈ ਅਤੇ ਆਪਣੇ ਸਾਰੇ ਪਾਪ ਉਸ ਦੇ ਨਾਂ ਵਿਚ ਧੋ ਲੈ ।” 

ਭਲਾ ਕੀ ਤਦ ਤਕ ਸ਼ਾਉਲ ਦੇ ਸਾਰੇ ਪਾਪ ਮੁਆਫ ਨਹੀਂ ਹੋ ਚੁੱਕੇ ਸਨ ? ਜਿੱਥੋਂ ਤਕ ਪ੍ਰਮੇਸ਼ਰ ਨਾਲ ਉਸ ਦੇ ਅਨਾਦੀ ਸੰਬੰਧਾਂ ਦੀ ਗੱਲ ਹੈ ਉਹਦੇ ਪਾਪ ਮੁਆਫ਼ ਹੋ ਚੁੱਕੇ ਸਨ ਅਤੇ ਜੇਕਰ ਉਹ ਬਪਤਿਸਮਾ ਲੈਣ ਤੋਂ ਪਹਿਲਾਂ ਵੀ ਮਰ ਜਾਂਦਾ ਤਾਂ ਉਹ ਸਵਰਗ ਵਿਚ ਹੀ ਜਾਂਦਾ । ਹਨਾਨਯਾਹ ਉਸ ਨੂੰ ਭਾਈ ਕਹਿ ਕੇ ਬੁਲਾਉਂਦਾ ਹੈ। ਭਲਾ ਕੀ ਉਹ ਉਸ ਨੂੰ ਇਸੇ ਤਰ੍ਹਾਂ ਹੀ ਨਹੀਂ ਬੁਲਾਉਂਦਾ ? ਪਰ ਜਿੱਥੋਂ ਤਕ ਇਸ ਧਰਤੀ ਉਤੇ ਪ੍ਰਮੇਸ਼ਰ ਦੇ ਰਾਜ ਦੀ ਗੱਲ ਸੀ ਉਹ ਤਿਆਗੇ ਨਹੀਂ ਗਏ ਸਨ । ਬਾਹਰੀ ਤੌਰ ਤੇ ਉਹ ਉਸੇ ਸਸਾਰ ਨਾਲ ਸੰਬੰਧਤ ਸਨ ਜਿਸ ਦਾ ਅਜੇ ਨਿਆਉਂ ਹੋਣਾ ਹੈ । 

1 ਪਤਰਸ ਦੇ 3 ਬਾਬ ਵਿਚ ਇਸੇ ਲਈ ਹੀ ਕਿਹਾ ਗਿਆ ਹੈ ਕਿ ਬਪਤਿਸਮਾ ਜਲ ਪ੍ਰਲੋ ਦਾ ਨਿਸ਼ਾਨ ਹੈ ਜੋ ਅਜ ਵੀ ਤੁਹਾਨੂੰ ਬਚਾਉਂਦਾ ਹੈ । ਜਿਸ ਪ੍ਰਕਾਰ ਨੂਹ ਅਤੇ ਉਸ ਦੇ ਬੱਚੇ ਪਾਣੀਆਂ ਦੀ ਸਜ਼ਾ ਤੋਂ ਬਚ ਕੇ ਉਸ ਜਗ੍ਹਾ ਪਹੁੰਚੇ ਜਿਥੇ ਪ੍ਰਮੇਸ਼ਰ ਦਾ ਅਨੰਦ ਸੀ (ਸ਼ੁੱਧ ਕੀਤੀ ਧਰਤੀ) । (ਉਤਪਤੀ 8 : 21) ਇਸੇ ਪ੍ਰਕਾਰ ਅਸੀਂ ਬਪਤਿਸਮੇ ਦੇ ਪਾਣੀ ਵਿਚ ਦੀ ਜਾਂਦੇ ਹਾਂ, ਜਿੱਥੇ ਸਲੀਬ ਤੇ ਪਾਪ ਲਈ ਦਿੱਤੀ ਪ੍ਰਮੇਸ਼ਰ ਦੀ ਸਜ਼ਾ ਦਿਸਦੀ ਹੈ । ਜਿੱਥੇ ਪ੍ਰਮੇਸ਼ਰ ਦੀਆਂ ਨਜ਼ਰਾਂ ਖੁਸ਼ੀ ਵਿਚ ਲੱਗੀਆਂ ਹੋਈਆਂ ਹਨ ਕਿਉਂਕਿ ਉਸ ਥਾਂ ਹੀ ਪ੍ਰਭੂ ਯਿਸੂ ਮਸੀਹ ਮਾਰਿਆ ਗਿਆ ਸੀ । ਇਹੀ ਕਾਰਨ ਹੈ ਕਿ ਪਤਰਸ ਰ. ਦੇ. ਕ. 2 : 40 ਵਿਚ ਕਹਿੰਦਾ ਹੈ, “ਇਸ ਕੱਬੀ ਪੀੜ੍ਹੀ ਤੋਂ ਬਚੋ ।” ਇਸੇ ਕਾਰਨ ਹੀ ਜਿਨ੍ਹਾਂ ਨੇ ਉਸ ਦੇ ਬਚਨਾਂ ਨੂੰ ਮੰਨਿਆ ਬਪਤਿਸਮਾ ਵੀ ਲਿਆ । 

ਹੁਣ ਮੈਂ ਫਿਰ ਤੁਹਾਨੂੰ ਪੁਛਦਾ ਹਾਂ ਕਿ ਕੀ ਤੁਸੀਂ ਬਪਤਿਸਮਾ ਲਿਆ ਹੈ ? ਜੇ ਨਹੀਂ ਲਿਆ ਤਾਂ ਅਜੇ ਤਕ ਤੁਸੀਂ ਇਸ ਧਰਤੀ ਤੇ ਮਸੀਹੀ ਨਹੀਂ ਹੋ, ਕਿਉਂਕਿ ਤੁਸੀਂ ਅਜੇ ਤਕ ਲੋਕਾਂ ਸਾਹਮਣੇ ਮਸੀਹੀਅਤ ਨੂੰ ਨਹੀਂ ਮੰਨਿਆ ਜਿਵੇਂ ਕਰਨ ਲਈ ਸਾਨੂੰ ਪ੍ਰਮੇਸ਼ਰ ਦਾ ਬਚਨ ਦਸਦਾ ਹੈ । ਜੇ ਤੁਸੀਂ ਇਹ ਸਮਝ ਲਿਆ ਹੈ ਕਿ ਕੇਵਲ ਮਸੀਹ ਯਿਸੂ ਦੀ ਮੌਤ ਦੁਆਰਾ ਹੀ ਤੁਹਾਨੂੰ ਪਾਪਾਂ ਦੀ ਮੁਆਫੀ ਅਤੇ ਅਨੰਤ ਜੀਵਨ ਮਿਲਿਆ ਹੈ ਅਤੇ ਉਹਦੀ ਹਮੇਸ਼ਾ ਦੀ ਵਡਿਆਈ ਵਿਚ ਤੁਸੀਂ ਉਸ ਨਾਲ ਹੋਵੋਗੇ, ਭਲਾ ਇੰਨਾ ਕੁਝ ਹੁੰਦੇ ਹੋਏ ਵੀ ਤੁਸੀਂ ਇਸ ਧਰਤੀ ਉਤੇ ਲੋਕਾਂ ਸਾਹਮਨੇ ਇਹ ਇਕਰਾਰ ਨਹੀਂ ਕਰੋਗੇ ਕਿ ਤੁਸੀਂ ਉਸ ਦੇ ਨਾਲ ਹੋ ਭਾਵੇਂ ਇਹ ਸੰਸਾਰ ਉਸ ਨਾਲ ਨਫ਼ਰਤ ਹੀ ਕਰਦਾ ਹੈ ? 

ਇੰਨਾ ਕੁਝ ਕਹਿਣ ਤੇ ਵੀ ਮੈਂ ਇਹ ਸਪੱਸ਼ਟ ਕਹਿੰਦਾ ਹਾਂ ਕਿ ਬਪਤਿਸਮੇ ਦੇ ਹਰ ਪਹਿਲੂ ਬਾਰੇ ਮੈਂ ਗੱਲ ਨਹੀਂ ਕਰ ਸਕਿਆ ਹਾਂ । ਮੈਂ ਆਪਣੇ ਆਪ ਨੂੰ ਆਰੰਭਿਕ ਅਰਥਾਂ ਤਕ ਹੀ ਸੀਮਿਤ ਰੱਖਿਆ ਹੈ ਅਤੇ ਬੇਸ਼ੱਕ ਇਹੀ ਸਭ ਤੋਂ ਮਹੱਤਵਪੂਰਨ ਹਨ । 

ਸ਼ੁੱਭ ਇਸ਼ਾਵਾਂ ਨਾਲ 

ਮਸੀਹ ਵਿਚ ਤੁਹਾਡਾ ਭਾਈ 

ਹ. ਲ. ਹਿਜਕੂਪ 

ਪ੍ਰਭੂ ਭੋਜ  

ਪਿਆਰੇ ਦੋਸਤੋ, 

ਜਿਵੇਂ ਮੈਂ ਤੁਹਾਨੂੰ ਪਹਿਲੇ ਲਿਖਿਆ ਸੀ ਕਿ ਮੈਂ ਤੁਹਾਨੂੰ ਪ੍ਰਭੂ ਭੇਜ ਬਾਰੇ ਦੱਸਣਾ ਚਾਹੁੰਦਾ ਹਾਂ । ਇਹ ਇਕ ਵਰਣਨ ਯੋਗ ਗੱਲ ਹੈ ਕਿ ਬਪਤਿਸਮਾ ਅਤੇ ਪ੍ਰਭੂ ਭੋਜ ਮਸੀਹੀਅਤ ਦੇ ਦੋ ਖ਼ਾਸ ਅਤੇ ਪੱਕੇ ਨਿਯਮ ਹਨ ਇਹ ਦੋਨੋਂ ਸਾਡੀ ਉਸ ਪ੍ਰਭੂ ਨਾਲ ਏਕਤਾ ਦੱਸਦੇ ਹਨ ਜੋ ਮਰ ਗਿਆ ਸੀ। ਜਿਵੇਂ ਅਸੀਂ ਅੱਗੇ ਵੀ ਵੇਖ ਚੁੱਕੇ ਹਾਂ ਕਿ ਬਪਤਿਸਮਾ ਬਾਹਰੀ ਤੌਰ ਤੇ ਸੰਸਾਰ ਵਿਚ ਸਾਡੀ ਹਾਲਤ ਨਾਲ ਜੁੜਿਆ ਹੋਇਆ ਹੈ । ਇਸ ਪ੍ਰਕਾਰ ਬਪਤਿਸਮਾਂ ਪੂਰੀ ਤਰ੍ਹਾਂ ਇਕ ਵਿਅਕਤੀਗਤ ਵਿਸ਼ਾ ਹੈ । ਭਾਵੇਂ ਰ : ਦੇ : ਕ : ਦੇ : ਦੂਸਰੇ ਬਾਬ ਵਿਚ ਤਿੰਨ ਹਜ਼ਾਰ ਲੋਕਾਂ ਦਾ ਬਪਤਿਸਮਾ ਇਕੋ ਹੀ ਸਮੇਂ ਹੋਇਆ ਹੋਵੇਗਾ ਫਿਰ ਵੀ ਇਹ ਉਨ੍ਹਾਂ ਦਾ ਆਪਣਾ-ਆਪਣਾ ਮਸਲਾ ਸੀ ਅਤੇ ਇਸ ਵਿਚ ਉਹਨਾਂ ਦੀ ਇਕ ਦੂਜੇ ਨਾਲ ਕੋਈ ਸੰਗਤੀ ਨਹੀਂ ਸੀ । ਦੂਜੇ ਪਾਸੇ ਪ੍ਰਭੂ ਭੋਜ ਭਾਵੇਂ ਅਸੀਂ ਇਸ ਧਰਤੀ ਉਤੇ ਕਰਦੇ ਹਾਂ ਫਿਰ ਵੀ ਯਿਸੂ ਮਸੀਹ ਦੇ ਸਰੀਰ ਵਾਂਗ ਇਹ ਸਾਡੀ ਅੰਦਰਲੀ ਹਾਲਤ ਨਾਲ ਜੁੜਿਆ ਹੋਇਆ ਹੈ । ਇਥੇ ਸੰਗਤੀ ਦੀ ਇਕ ਖਾਸ ਮਹੱਤਤਾ ਹੈ। ਜੇ ਕੋਈ ਆਦਮੀ ਇਕੱਲਾ ਹੀ ਰੋਟੀ ਲਵੇ ਅਤੇ ਦਾਖਰਸ ਲਵੇ ਅਤੇ ਉਹ ਪ੍ਰਭੂ ਭੇਜ ਮਨਾਵੇ ਤਾਂ ਇਹ ਪਵਿੱਤਰ ਵਚਨ ਦੇ ਬਿਲਕੁਲ ਵਿਰੁੱਧ ਹੋਵੇਗਾ। ਪਲੂਸ ਰਸੂਲ ਜਿਸ ਨੂੰ ਇਹ ਖਾਸ ਇਖਤਿਆਰ ਦਿੱਤਾ ਗਿਆ ਸੀ ਕਿ ਉਹ ਕਲੀਸੀਆ ਦੀ ਸੱਚਾਈ ਨੂੰ ਅਤੇ ਮਸੀਹ ਯਿਸੂ ਨਾਲ ਉਹਦੇ ਇਹ ਰੂਪ ਨੂੰ ਪ੍ਰਗਟ ਕਰੇ, ਕਹਿੰਦਾ ਹੈ, ਯਿਸੂ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਘੱਲਿਆ (1 ਕੁਰਿੰ 1 : 17) ਭਾਵੇਂ ਉਸਨੇ ਆਪ ਵੀ ਬਪਤਿਸਮਾ ਲਿਆ ਸੀ ਅਤੇ ਕਈ ਹੋਰਾਂ ਨੂੰ ਵੀ ਬਪਤਿਸਮਾ ਦਿੱਤਾ ਸੀ । ਪਰ ਇਸੇ ਹੀ ਪੱਤਰੀ ਵਿਚ ਉਹ ਅੱਗੇ ਕਹਿੰਦਾ ਹੈ ਕਿ ਪ੍ਰਮੇਸ਼ਰ ਨੇ ਉਸ ਨੂੰ ਇਕ ਖਾਸ ਪ੍ਰਕਾਸ਼ ਪ੍ਰਭੂ ਭੋਜ ਦੇ ਬਾਰੇ ਵਿਖਾਇਆ ਹੈ (1 ਕੁਰਿੰ 11 : 23) ਅਤੇ ਇਥੋਂ ਤਕ ਕਿ ਉਹ ਦੋ ਅਧਿਆਵਾਂ ਵਿਚ ਇਸ ਬਾਰੇ ਹੀ ਲਿਖਦਾ ਹੈ । 

ਜੋ ਕੁਝ ਵਿਅਕਤੀਗਤ ਤੌਰ ਤੇ ਕਰਨ ਲਈ ਹੈ ਉਸ ਬਾਰੇ ਬਾਈਬਲ ਬਹੁਤ ਕੁੱਝ ਦੱਸਦੀ ਹੈ। ਜਿਵੇਂ ਹਰ ਮਨੁੱਖ ਨੂੰ ਵਿਅਕਤੀਗਤ ਤੌਰ ਤੇ ਪ੍ਰਮੇਸ਼ਰ ਵੱਲ ਮੁੜਨਾ ਚਾਹੀਦਾ ਹੈ ਅਤੇ ਵਿਅਕਤੀਗਤ ਤੌਰ ਤੇ ਹੀ ਪ੍ਰਭੂ ਉੱਤੇ ਅਤੇ ਉਸਦੇ ਲਹੂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਅਤੇ ਵਿਅਕਤੀਗਤ ਤੌਰ ਤੇ ਹੀ ਉਸਦੇ ਰੱਦੇ ਜਾਣ ਨੂੰ ਸਵੀਕਾਰ ਕਰਨਾ ਚਾਹੀਦਾ ਹੈ (ਬਪਤਿਸਮੇ ਰਾਹੀਂ) ਰੋਮਨ ਕੈਥੋਲਿਕ ਕਲੀਸੀਆ ਦੀ ਇਹ ਇਕ ਵੱਡੀ ਭੁੱਲ ਹੈ ਕਿ ਉਹ ਕਿਸੇ ਵੀ ਗੱਲ ਦੇ ਵਿਅਕਤੀਗਤ ਪੱਖ ਦਾ ਇਨਕਾਰ ਕਰਦੇ ਹਨ ਅਤੇ ਹਰ ਗੱਲ ਨੂੰ ਸਾਂਝੇ ਬਰਤ ਅਰਥਾਤ ਕਲੀਸੀਆ ਤੌਰ ਤੇ ਹੀ ਮੰਨਦੇ ਹਨ ਜਿਵੇਂ ਕਲੀਸੀਆ ਤੋਂ ਦੂਰ ਰਹਿ ਕੇ ਮੁਕਤੀ ਨਹੀਂ । ਪ੍ਰੋਟੈਸਟੈਂਟ ਮਤ ਵਿਚ ਸਭ ਤੋਂ ਵੱਡੀ ਭੁੱਲ ਇਹ ਹੈ ਕਿ ਇਹ ਸਾਂਝੇ ਪੱਖ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਦੇ ਹਨ । ਕਿਉਂਕਿ ਇਹ ਸਾਰੀਆਂ ਗੱਲਾਂ ਨੂੰ ਵਿਅਕਤੀਗਤ ਤੌਰ ਤੇ ਹੀ ਲੈਂਦੇ ਹਨ ਅਤੇ ਹਰ ਮਨੁੱਖ ਆਪਣੇ ਹੀ ਵਿਚਾਰਾਂ ਨਾਲ ਅਤੇ ਆਪਣੀ ਹੀ ਮਰਜ਼ੀ ਨਾਲ ਜਿਸ ਨੂੰ ਉਹ ਚੰਗਾ ਸਮਝਦਾ ਹੈ ਬਾਕੀਆਂ ਨਾਲ ਕਰਦਾ ਹੈ । ਪਰ ਬਾਈਬਲ ਮੁਤਾਬਿਕ ਬਰਕਤਾਂ ਸੰਗਤੀ ਨਾਲ ਹੀ ਜੁੜੀਆਂ ਹੋਈਆਂ ਹਨ । 

ਇਹ ਕੋਈ ਇਤਫਾਕ ਨਹੀਂ ਸੀ ਕਿ ਜਦ ਯਿਸੂ ਮਸੀਹ ਨੇ ਪ੍ਰਭੂ ਭੋਜ ਕੀਤਾ ਤਾਂ ਸਾਰੇ ਹੀ ਚੇਲੇ ਬੁਲਾਏ ਸਨ ਬਲਕਿ ਇਹ ਇਕ ਨਿਯਮ ਸੀ । ਪ੍ਰਭੂ ਭੇਜ ਦਾ ਅਸਲੀ ਮਨੋਰਥ ਪ੍ਰਭੂ ਦੀ ਯਾਦ ਵਿਚ ਉਸ ਦੀ ਮੌਤ ਦਾ ਪ੍ਰਚਾਰ ਕਰਨਾ ਹੈ । “ਅਸੀਂ ਇਕੋ ਰੋਟੀ ਵਿਚ ਸਾਂਝੀ ਹਾਂ” (1 ਰੁਰਿੰ 10 : 16-17) ਹਰ ਵਾਰ ਪ੍ਰਭੂ ਭੋਜ ਕਰਦੇ ਸਮੇਂ ਉਸ ਬਾਰੇ ਲੋਕਾਂ ਨੂੰ ਨਾ ਦੱਸਣਾ ਅਤੇ ਇਹ ਕਰਨ ਤੋਂ ਬਾਅਦ ਫਿਰ ਉਹੀ ਜ਼ਿੰਦਗੀ ਵਿਚ ਚੱਲਣਾ ਇਸ ਦੀ ਮਹਾਨਤਾ ਨੂੰ ਘਟਾਉਂਦਾ ਹੈ । ਜਦ ਪ੍ਰਭੂ ਨੇ ਇਸ ਮਰਯਾਦਾ ਨੂੰ ਕੀਤਾ ਸੀ ਅਤੇ ਸਾਰੇ ਹੀ ਚੇਲਿਆਂ ਨੂੰ ਇਕੱਠਾ ਹੀ ਬੋਲਿਆ ਸੀ ਅਤੇ ਇਹ ਅਸੀਂ 1 ਕੁਰਿੰਥੀਆ 10 ਅਤੇ 11 ਵਿਚ ਵੇਖਦੇ ਹਾਂ ਕਿ ਜਿਥੇ ਪ੍ਰਭੂ ਭੋਜ ਕੀਤਾ ਗਿਆ ਸੀ । 

ਪ੍ਰਭੂ ਭੋਜ ਦੀ ਮਰਿਯਾਦਾ 

ਮੱਤੀ 26 ਮਰਕੁਸ 14 ਅਤੇ ਲੁਕਾ 22 ਸਾਨੂੰ ਇਸ ਬਾਰੇ ਦੱਸਦੇ ਹਨ । ਪਹਿਲੇ ਦੋਹਾਂ ਅਨੁਸਾਰ ਇਹ ਉਸ ਸਮੇਂ ਹੋਇਆ ਕਿ ਜਦ ਪ੍ਰਭੂ ਨੇ ਕਿਹਾ ਸੀ ਕਿ ਯਹੂਦਾ ਉਸ ਨਾਲ ਵਿਸ਼ਵਾਸ਼ਘਾਤ ਕਰੇਗਾ ਅਤੇ ਜਦ ਉਹ ਬਾਹਰ ਚਲਾ ਗਿਆ ਸੀ ਅਤੇ ਲੁਕਾ ਦੀ ਇੰਜੀਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਭੂ ਭੋਜ ਤੋਂ ਬਾਅਦ ਯਹੂਦਾ ਬਾਹਰ ਗਿਆ ਸੀ । ਪਰ ਸੰਤ ਲੂਕਾ ਸਾਨੂੰ ਸਮੇਂ ਅਨੁਸਾਰ ਨਹੀਂ ਦੱਸਦਾ ਹਾਲਾਂਕਿ ਉਸ ਵਲੋਂ ਲਿਖੀ ਪੂਰੀ ਇੰਜੀਲ ਵਿਚ ਹਰ ਚੀਜ਼ ਨੂੰ ਅਸੀਂ ਉਸ ਦੀ ਸਿੱਖਿਆ ਨਾਲ ਸੰਬੰਧਤ ਵੇਖਦੇ ਹਾਂ । 

ਸਭ ਪੈਰ੍ਹਿਆਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਪਸਾਹ ਦੇ ਤਿਉਹਾਰ ਤੋਂ ਬਾਅਦ ਕੀਤਾ ਗਿਆ ਸੀ । ਪਸਾਹ ਸਾਨੂੰ ਉਸ ਲੇਲੇ ਦੀ ਯਾਦ ਦੁਆਉਂਦਾ ਹੈ ਜੋ ਕਿ ਇਕ ਵਾਰ ਕੋਹਿਆ ਗਿਆ ਸੀ। (ਕੂਚ 12) ਜਿਸ ਦੁਆਰਾ ਲੋਕੀਂ ਪ੍ਰਮੇਸ਼ਰ ਦੇ ਨਿਆਂ ਤੋਂ ਬਚ ਗਏ ਸਨ । ਹੁਣ ਉਹ ਸਮਾਂ ਸੀ ਜਦ ਪਸਾਹ ਲਈ ਸੱਚੇ ਲੇਲੇ ਨੇ ਬਲੀਦਾਨ ਹੋਣਾ ਸੀ (1 ਕੁਰਿੰ 5 : 7) ਉਸ ਦਾ ਖੂਨ ਇਸ ਲਈ ਬਹਾਇਆ ਗਿਆ ਸੀ ਕਿ ਬਹੁਤ ਲੋਕਾਂ ਦੇ ਪਾਪ ਮਾਫ਼ ਹੋਣ (ਮੱਤੀ 26 : 28) ਉਸ ਰਾਤ ਪ੍ਰਭੂ ਯਿਸੂ ਮਸੀਹ ਜਾਣਦੇ ਸਨ ਕਿ ਉਸ ਨੇ ਸਾਡੇ ਪਾਪ ਆਪਣੇ ਸਰੀਰ ਵਿਚ ਸਹਿਣੇ ਹਨ। (1 ਪਤਰਸ 2: 24) ਅਤੇ ਉਸ ਨੇ ਸਾਡੀ ਖ਼ਾਤਿਰ ਪਾਪ ਬਣਨਾ ਹੈ (2 ਕੁਰਿੰ 5 : 21) ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਡੀ ਮੁਕਤੀ ਲਈ ਜੋ ਕੀਮਤ ਉਸ ਨੇ ਚੁਕਾਉਣੀ ਸੀ ਅਤੇ ਅਸੀਂ ਇਹ ਵੀ ਵੇਖਦੇ ਹਾਂ ਕਿ ਉਸ ਲਈ ਇਸ ਦਾ ਕੀ ਅਰਥ ਸੀ । ਜਦ ਕੁਝ ਸਮਾਂ ਪਹਿਲੇ ਗਥਸਮਨੀ ਬਾਗ਼ ਵਿਚ ਸ਼ੈਤਾਨ ਨੇ ਇਹ ਸਭ ਉਸ ਦੀਆਂ ਅੱਖਾਂ ਦੇ ਸਾਹਮਣੇ ਲਿਆਂਦਾ ਸੀ ਤਾਂ ਕਿ ਹੋ ਸਕੇ ਤਾਂ ਇਸੇ ਤਰ੍ਹਾਂ ਦੇ ਸਮੇਂ ਪ੍ਰਭੂ ਨੂੰ ਅਨਆਗਿਆਕਾਰੀ ਵਿਚ ਲਿਜਾ ਸਕੇ । 

ਇਨ੍ਹਾਂ ਪਲਾਂ ਵਿਚ ਪ੍ਰਭੂ ਨੇ ਚਾਹਿਆ ਕਿ ਉਸ ਦੇ ਦੋਸਤ (ਚੇਲੇ) ਉਸ ਦੇ ਕੋਲ ਰਹਿਣ ਅਤੇ ਥੋੜ੍ਹੀ ਹੀ ਦੇਰ ਬਾਅਦ ਉਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਇਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ (ਮੱਤੀ 26 : 38-40) ਇਸ ਤਰ੍ਹਾਂ ਪ੍ਰਭੂ ਨੇ ਉਸ ਰਾਤ ਜਦ ਉਸ ਨੇ ਫੜਵਾਏ ਜਾਣਾ ਸੀ ਪ੍ਰਭੂ ਭੋਜ ਕੀਤਾ ਸੀ । (1 ਕੁਰਿੰ 11 : 23) 

ਪਰ ਚੇਲਿਆਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ । ਕਿਉਂਕਿ ਪ੍ਰਭੂ ਨੇ ਜਿਵੇਂ ਬਪਤਿਸਮਾ ਉਸੇ ਤਰ੍ਹਾਂ ਪ੍ਰਭੂ ਭੋਜ ਜੋ ਅੱਗੇ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਇਹ ਰਿਵਾਜ ਵੀ ਕੀਤਾ ਸੀ । ਭਾਵੇਂ ਉਸ ਨੇ ਇਸ ਦਾ ਉਸੇ ਤਰ੍ਹਾਂ ਇਹ ਰਿਵਾਜ ਵੀ ਕੀਤਾ ਸੀ ਪਰ ਉਸ ਨੇ ਇਸ ਦਾ ਇਕ ਨਵਾਂ ਅਤੇ ਗਹਿਰਾ ਅਰਥ ਵੀ ਦਿੱਤਾ ਸੀ ਜੋ ਉਸ ਨਾਲ ਅਤੇ ਉਸ ਦੀ ਮੌਤ ਨਾਲ ਸਬੰਧਤ ਸੀ । ਯਹੂਦੀਆਂ ਦਾ ਇਕ ਰਿਵਾਜ ਸੀ ਕਿ ਉਹ ਮੋਏ ਹੋਏ ਦੀ ਯਾਦ ਵਿਚ ਦੁੱਖ ਦੀ ਰੋਟੀ ਖਾਂਦੇ ਹੁੰਦੇ ਸਨ । ਜਿਵੇਂ ਯਿਰਮੀਯਾਹ 16 : 5-7 ਵਿਚ ਅਸੀਂ ਵੇਖਦੇ ਹਾਂ । ਪ੍ਰਮੇਸ਼ਰ ਨੇ ਪਸਾਹ ਦੇ ਤਿਉਹਾਰ ਦੀ ਮਰਯਾਦਾ ਖੁਦ ਸ਼ੁਰੂ ਕੀਤੀ ਤਾਂ ਕਿ ਉਸ ਮੇਮਨੇ ਨੂੰ ਯਾਦ ਕੀਤਾ ਜਾਵੇ ਜੋ ਕੋਹਿਆ ਗਿਆ ਸੀ ਅਤੇ ਜਿਸ ਨਾਲ ਇਸਰਾਈਲੀ ਲੋਕ ਪ੍ਰਮੇਸ਼ਰ ਦੀ ਸਜ਼ਾ ਤੋਂ, ਫਿਰਾਉਨ ਤੋਂ ਅਤੇ ਉਸ ਦੀ ਤਾਕਤ ਤੋਂ ਆਜ਼ਾਦ ਕੀਤੇ ਗਏ ਸਨ । ਅਤੇ ਭਲਾ ਕੀ ਉਹ ਉਸੇ ਲੇਲੇ ਦੇ ਖੂਨ ਤੋਂ ਹੀ ਆਜ਼ਾਦ ਨਹੀਂ ਕੀਤੇ ਗਏ ਸਨ ? ਪੁਰਾਣੇ ਨੇਮ ਦੇ ਪਸਾਹ ਦੇ ਤਿਉਹਾਰ ਵਿਚ ਪਿਆਲਾ ਨਹੀਂ ਹੁੰਦਾ ਸੀ । ਪਰ ਪ੍ਰਭੂ ਯਿਸੂ ਮਸੀਹ ਨੇ ਇਹ ਪਿਆਲਾ ਹੋਰ ਜੋੜ ਦਿੱਤਾ ਸੀ (ਲੂਕਾ 22 : 17) ਪ੍ਰਭੂ ਯਿਸ ਮਸੀਹ ਇਸੇ ਪਸਾਹ ਦੇ ਤਿਉਹਾਰ ਨੂੰ ਦੂਜਾ ਰੂਪ ਦੇ ਕੇ ਕਹਿੰਦਾ ਹੈ, “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਦਿੱਤਾ ਜਾਂਦਾ ਹੈ ਅਤੇ ਮੇਰੀ ਯਾਦ ਵਿਚ ਇਹ ਕਰਿਆ ਕਰੋ ਅਤੇ ਇਸੇ ਤਰ੍ਹਾਂ ਪਿਆਲਾ ਲਿਆ 19-20) ਅਤੇ ਚੇਲਿਆਂ ਨੂੰ ਦਿੱਤਾ ਅਤੇ ਕਿਹਾ ਸੀ (ਲੂਕਾ 22 : 

ਪ੍ਰਭੂ ਭੋਜ ਦਾ ਅਰਥ 

“ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ” ਇਸ ਤਰ੍ਹਾਂ ਇਹ ਸਾਨੂੰ ਪ੍ਰਭੂ ਯਿਸੂ ਮਸੀਹ ਦੀ ਯਾਦ ਦੁਆਉਂਦਾ ਹੈ । ਪਰ ਇਹ ਉਸ ਦੀ ਉਸ ਸ਼ਾਨ ਦੀ ਯਾਦ ਵਿਚ ਨਹੀਂ ਹੈ ਜੋ ਇਕ ਮਨੁੱਖ ਬਣਨ ਤੋਂ ਪਹਿਲੇ ਜਾਂ ਮਨੁੱਖ ਹੋ ਕੇ ਇਸ ਸੰਸਾਰ ਵਿਚ ਰਹਿਣ ਦੀ ਅਤੇ ਨਾ ਹੀ ਸਲੀਬ ਤੇ ਮਰਨ ਦੀ ਯਾਦ ਵਿਚ ਹੈ, ਨਾ ਹੀ ਜੋ ਕੁੱਝ ਉਸ ਨੇ ਸਰੀਰ ਤੇ ਝੱਲਿਆ ਸੀ ਬਲਕਿ “ਜਦ ਕਦੇ ਤੁਸੀਂ ਰੋਟੀ ਖਾਂਦੇ ਅਤੇ ਪਿਆਲਾ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ” (1 ਕੁਰਿੰ 11 : 26) ਜੋ ਨਿਸ਼ਾਨ ਇਥੇ ਵਰਤੇ ਗਏ ਹਨ। ਉਹ ਵੀ ਇਹ ਪੂਰਾ ਸਾਬਤ ਕਰਦੇ ਹਨ। ਰੋਟੀ ਜਿਸ ਨੂੰ ਪ੍ਰਭੂ ਨੇ ਆਪਣਾ ਸਰੀਰ ਕਿਹਾ ਸੀ ਤੋੜੀ ਗਈ ਅਤੇ ਬਾਅਦ ਵਿਚ ਰੋਟੀ ਤੋਂ ਇਲਾਵਾ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦਾਖਰਸ ਆਪਣੇ ਲਹੂ ਦੇ ਰੂਪ ਵਿਚ ਦਿੱਤਾ । ਸਰੀਰ ਅਤੇ ਲਹੂ ਨੂੰ ਇਕ ਦੂਜੇ ਤੋਂ ਵੱਖ ਕਰਨਾ ਵੀ ਸਾਨੂੰ ਇਹੀ ਦੱਸਦਾ ਹੈ ਕਿ “ਇਕ ਮੁਕਤੀ ਦਾਤਾ ਜੋ ਮਰ ਚੁੱਕਾ ਹੈ।” 

ਹਾਂ ਇਹੀ ਪ੍ਰਭੂ ਭੇਜ ਦੀ ਮਹੱਤਤਾ ਹੈ । ਇਹ ਸੰਗਤੀ ਦਾ ਇਕ ਉਹ ਭੋਜਨ ਹੈ ਜੋ ਉਸ ਦੀ ਯਾਦਗੀਰੀ ਵਿਚ ਕਰਦੇ ਹਾਂ, ਜੋ ਮਰ ਗਿਆ ਸੀ । 

ਇਸ ਦੇ ਤੱਤ ਕਿੰਨੇ ਸਾਦੇ ਹਨ । ਭਲਾ ਜੋ ਭੋਜਨ ਅਸੀਂ ਰੋਜ਼ ਖਾਂਦੇ ਹਾਂ, ਉਸ ਤੋਂ ਵੀ ਵੱਧ ਸਾਡੇ ਲਈ ਕੋਈ ਸਾਧਾਰਨ ਚੀਜ਼ ਹੋ ਸਕਦੀ ਹੈ ? ਕੀ ਪੂਰਬੀ ਦੇਸ਼ਾਂ ਵਿਚ ਸ਼ਰਾਬ ਜਾਂ ਬੀਅਰ ਤੋਂ ਵੱਧ ਵੀ ਆਮ ਵਰਤੋਂ ਵਾਲੀ ਕੋਈ ਪੀਣ ਵਾਲੀ ਚੀਜ਼ ਹੈ, ਜਿਸ ਨੂੰ ਲੋਕੀਂ ਚਾਹ ਜਾਂ ਕੌਫੀ ਦੀ ਤਰ੍ਹਾਂ ਪੀਂਦੇ ਹਨ ? ਪਰ ਪ੍ਰਭੂ ਨੇ ਕਿੰਨੇ ਸੋਹਣੇ ਤਰੀਕੇ ਨਾਲ ਇਸ ਦੇ ਅਰਥ ਨੂੰ ਰੋਟੀ ਦੇ ਨਾਲ ਜੋੜਿਆ ਹੈ । 

ਸੱਚ ਹੀ ਇਹ ਇਕ ਭੋਜਨ ਹੈ। ਅਸੀਂ ਰੋਟੀ ਵਿਚੋਂ ਖਾਂਦੇ ਹਾਂ ਅਤੇ ਦਾਖਰਸ ਵਿਚੋਂ ਪੀਂਦੇ ਹਾਂ । ਚੰਗੀ ਗੱਲ ਹੈ ਕਿ ਇਸ ਦੀ ਜਾਣਕਾਰੀ ਹੋਵੇ ਤਾਂ ਕਿ ਸੱਚਮੁੱਚ ਅਸੀਂ ਇਹ ਖਾਈਏ ਅਤੇ ਇਸ ਨੂੰ ਪੀਵੀਏ ਅਤੇ ਅਸੀਂ ਕੁਝ ਰੋਟੀ ਦੇ ਟੁਕੜੇ ਅਤੇ ਥੋੜ੍ਹਾ ਜਿਹਾ ਦਾਖ਼- ਰਸ ਹੀ ਨਹੀ ਲੈਂਦੇ ਭਾਵੇਂ ਰੋਟੀ ਸਾਧਾਰਨ ਰੋਟੀ ਹੀ ਹੁੰਦੀ ਹੈ ਅਤੇ ਦਾਖ਼ਰਸ ਸਾਧਾਰਨ ਦਾਖ਼ਰਸ ਹੀ ਹੁੰਦਾ ਹੈ । ਇਹ ਚੀਜ਼ਾਂ ਉਹੀ ਰਹਿੰਦੀਆਂ ਹਨ । ਜੇ ਰੋਟੀ ਅਤੇ ਪਿਆਲੇ ਲਈ ਦੁਆ ਵੀ ਕਰੀਏ ਤਾਂ ਉਹ ਬਦਲਦੇ ਨਹੀਂ (1 ਕੁਰਿੰ 11: 24, ਲੁਕਾ 22 : 19) ਵਿਚ ਇਹ ਸਬੂਤ ਹੈ ਕਿ “ਇਹ ਮੁਬਾਰਕ ਹੈ” ਮੱਤੀ 26 : 26 ਮਰਕੁਸ 14 : 22 ਵਿਚ ਇਸ ਦਾ ਅਰਥ ਹੈ “ਧੰਨਵਾਦ” ਅਤੇ ‘ਤਾਰੀਫ” ਅਤੇ ਅਸੀਂ ਇਹੀ ਅਫਸੀਆਂ 1 :3 ਵਿਚ ਵੀ ਵੇਖਦੇ ਹਾਂ ਜਿਥੇ ਪਲੂਸ ਰਸੂਲ ਪ੍ਰਮੇਸ਼ਰ ਦਾ ਧੰਨਵਾਦ ਕਰਦਾ ਹੈ। ਮੱਤੀ 14 : 19 ਵਿਚ ਪ੍ਰਭੂ ਯਿਸੂ ਮਸੀਹ ਵੀ ਧੰਨਵਾਦ ਕਰਦਾ ਹੈ ਅਤੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਦੋ ਮੱਛੀਆਂ ਅਤੇ ਪੰਜ ਰੋਟੀਆਂ ਮੱਛੀਆਂ ਅਤੇ ਰੋਟੀਆਂ ਨਾ ਰਹੀਆਂ ਸਨ । 

ਰੋਮਨ ਕੈਥੋਲਿਕ ਦੇ ਤੱਤ ਪ੍ਰੀਵਰਤਨ ਦੇ ਮਤ ਅਨੁਸਾਰ ਜਦ ਪਾਦਰੀ ਦੁਆ ਕਰਦਾ ਹੈ ਤਾਂ ਉਹਦੇ ਪੱਵਿਤਰ ਸ਼ਬਦਾਂ ਨਾਲ ਹੀ ਰੋਟੀ ਅਤੇ ਦਾਖ਼ਰਸ ਮਸੀਹ ਦਾ ਸਰੀਰ ਹੀ ਬਣ ਜਾਂਦੇ ਹਨ ਅਤੇ ਲੂਥਰਨ ਮਤ ਅਨੁਸਾਰ (ਪ੍ਰਭੂ ਹਾਜ਼ਰ ਨਾਜ਼ਰ ਹੋਣ ਕਰਕੇ ਸਰੀਰਕ ਤੌਰ ਤੇ ਛੋਟੀ ਨਾਲ ਅਤੇ ਰੋਟੀ ਵਿਚ ਹਾਜ਼ਰ ਹੁੰਦਾ ਹੈ) ਅਤੇ ਇਹ ਵਚਨ ਦੇ ਬਿਲਕੁਲ ਉਲਟ ਹੈ ਕਿਉਂਕਿ ਅਸਲ ਵਿਚ ਇਹ ਉਸ ਕੰਮ ਦਾ ਇਨਕਾਰ ਹੈ ਜੋ ਇਕ ਵਾਰ ਪੂਰਾ ਕੀਤਾ ਗਿਆ ਸੀ । ਆਪਣੇ ਬਾਰੇ ਕਹਿੰਦੇ ਹੋਏ ਪ੍ਰਭੂ ਵਾਰ-ਵਾਰ ਦ੍ਰਿਸ਼ਟਾਂਤਾਂ ਦਾ ਪ੍ਰਯੋਗ ਕਰਦਾ ਹੈ । ਯੂਹੰਨਾ 10 ਵਿਚ ਉਹ ਕਹਿੰਦਾ ਹੈ “ਮੈਂ ਹੀ ਭੇਡਾਂ ਦੇ ਵਾੜੇ ਦਾ ਦਰਵੱਜਾ ਹਾਂ ਅਤੇ ਇਹ ਵੀ ਕਹਿੰਦਾ ਹੈ ਕਿ “ਮੈਂ ਚੰਗਾ ਚਰਵਾਹਾ ਹਾਂ” ਅਤੇ ਯੂਹੰਨਾ 14 ਵਿਚ ਕਹਿੰਦਾ ਹੈ ਕਿ “ਰਾਹ ਸੱਚਾਈ ਅਤੇ ਜੀਵਨ ਮੈਂ ਹਾਂ” ਆਦਿ ਇਸ ਤੋਂ ਇਹ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਕਿ ਪ੍ਰਭੂ ਦ੍ਰਿਸ਼ਟਾਂਤਾਂ ਦਾ ਪ੍ਰਯੋਗ ਕਰਦਾ ਹੈ ।  

ਪ੍ਰਭੂ ਦੀ ਮੌਤ 

ਇਨ੍ਹਾਂ ਕੁੱਝ ਕੁ ਸ਼ਬਦਾਂ ਦੀ ਮਹੱਤਤਾ ਕੌਣ ਸਮਝ ਸਕਦਾ ਹੈ ? ਅਰਥਾਤ ਪ੍ਰਭੂ ਮਰ ਗਿਆ । ਕ੍ਰਿਪਾ ਪਿਆਰ ਅਤੇ ਰਹਿਮ ਦਾ ਕੀ ਅਰਥ ਹੈ? ਜਾਂ ਪ੍ਰਮੇਸ਼ਰ ਦੀ ਸਮਝ ਦਾ ਕੀ ਅਰਥ ਹੈ । ਜੀਵਨ ਦਾ ਰਾਜਾ, ਜੀਵਨ ਦਾ ਸੋਮਾ ਮਰ ਗਿਆ ਅਤੇ ਦੱਬਿਆ ਗਿਆ ਇਸ ਤੋਂ ਵੱਧ ਹੋਰ ਕੀ ਪ੍ਰਮਾਣ ਹੋ ਸਕਦਾ ਹੈ ਕਿ ਉਹ ਸਾਡੇ ਲਈ ਮਾਰਿਆ ਗਿਆ। ਅਰਥਾਤ ਉਸ ਨੇ ਸਾਡੀ ਥਾਂ ਲਈ । ਉਸਨੇ ਸਾਡੇ ਪਾਪ ਆਪਣੇ ਸਰੀਰ ਵਿਚ ਹੀ ਨਹੀਂ ਲਏ ਬਲਕਿ ਸਾਡੇ ਲਈ ਪਾਪ ਗਿਣਿਆ ਗਿਆ । 

ਜਦ ਅਸੀਂ ਉਸ ਨੂੰ ਇਸ ਰੂਪ ਵਿਚ ਵੇਖਦੇ ਹਾਂ ਤਾਂ ਧੰਨਵਾਦ ਅਤੇ ਤਾਰੀਫ ਦੇ ਵਿਚਾਰ ਸਾਡੇ ਦਿਲ ਵਿਚ ਪੈਦਾ ਹੁੰਦੇ ਹਨ । ਉਹ ਸਾਡੇ ਲਈ ਮੋਇਆ। ਉਸ ਦਾ ਸਾਡੇ ਲਈ ਪਿਆਰ ਇੰਨਾ ਵੱਧ ਸੀ ਕਿ ਉਸਨੇ ਸਾਡੀ ਮੁਕਤੀ ਲਈ ਇਹ ਕੀਮਤ ਦਿੱਤੀ “ਪਿਆਰ ਮੌਤ ਵਾਂਗ ਪੱਕਾ ਅਤੇ ਕੁੜੱਤਣ ਪ੍ਰਲੋਕ ਦੀ ਤਰ੍ਹਾਂ ਬੇਰਹਿਮ ਲਾਂਬੂ” ਯਹੋਵਾਹ ਦੀਆਂ ਲਾਟਾਂ ਲਾਂਬੂ ਹਨ ਅਰਥਾਤ ਅੱਗ ਦੇ ਲਾਂਬੂ । (ਪ੍ਰਮੇਸ਼ਰ ਦੇ ਨਿਆਂ) ਦੇ ਕਈ ਦਰਿਆ ਉਸਦੇ ਪਿਆਰ ਨੂੰ ਖਤਮ ਨਹੀਂ ਕਰ ਸਕਦੇ, ਨਾ ਹੀ ਹੜ੍ਹ ਇਸ ਨੂੰ ਘਟਾ ਸਕਦੇ ਹਨ । ਜੇ ਕੋਈ ਆਦਮੀ ਪਿਆਰ ਵਿਚ ਆਪਣੇ ਘਰ ਦਾ ਸਭ ਮਾਲ ਮੱਤਾ ਦੇਵੇ ਤਾਂ ਉਸ ਦੀ ਨਿਖੇਧੀ ਕੀਤੀ ਜਾਵੇਗੀ । ਸਰੇਸ਼ਟ ਗੀਤ 8 : 6, 7 ਅਤੇ ਵੇਖੋ (ਜਬੂਰ 69 : 1, 2) 

ਮਰਨ ਤੋਂ ਵੱਧ ਪ੍ਰਮੇਸ਼ਰ ਦੇ ਹੁਕਮਾਂ ਦਾ ਮੰਨਣਾ ਕੀ ਹੈ ? ਅਤੇ ਉਹ ਮੌਤ ਹੀ ਕੀ ਜੋ ਪ੍ਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਨਾ ਕਰੋ ਅਤੇ ਉਹ ਕਿਹੜੀ ਸੋਚ ਹੈ ਜੋ ਮੌਤ ਕਬੂਲ ਕਰੋ ਅਤੇ ਉਹ ਵੀ ਸਲੀਬੀ ਮੌਤ । 

ਦੂਜੇ ਪਾਸੇ ਘਰ ਦੇ ਮਾਲਿਕ ਦੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਸਾਨੂੰ ਸੱਦਦਾ ਹੈ ਕਿ ਅਸੀਂ ਉਸ ਦੀ ਮੇਜ਼ ਕੋਲ ਜਾਈਏ ਅਤੇ ਉਸਦੀ ਯਾਦ ਵਿਚ ਉਸਦੀ ਮੌਤ ਦਾ ਪ੍ਰਚਾਰ ਕਰੀਏ ਪਰ ਅਸੀਂ ਇਥੇ ਕੁਝ ਲੈਣ ਨਹੀਂ ਆਉਂਦੇ ਹਾਂ । ਪ੍ਰਭੂ ਭੋਜ ਕੋਈ ਧਾਰਮਿਕ ਰਿਵਾਜ ਜਾਂ ਕ੍ਰਿਪਾ ਪ੍ਰਾਪਤ ਕਰਨ ਲਈ ਨਹੀਂ ਹੈ ਜਿਵੇਂ ਬਾਈਬਲ ਵਿਚ ਇਹ ਕਿਤੇ ਵੀ ਨਹੀਂ ਲਿਖਿਆ ਗਿਆ । ਜਲਾਲੀ ਪ੍ਰਭੂ ਸਾਨੂੰ ਸੱਦਦਾ ਹੈ ਕਿ ਅਸੀਂ ਉਸਦੀ ਮੇਜ਼ ਕੋਲ ਜਾਈਏ ਅਤੇ 1900 ਸਾਲ ਪਹਿਲੇ ਜੋ ਉਸਦੀ ਮੌਤ ਹੋਈ ਸੀ ਉਸ ਨੂੰ ਯਾਦ ਕਰੀਏ। ਇਹ ਤਾਂ ਅਸੀਂ ਅਨੰਤ ਕਾਲ ਵਿਚ ਵੀ ਕਰਾਂਗੇ । ਪ੍ਰਕਾਸ਼ ਦੀ ਪੋਥੀ ਦੇ ਪੰਜਵੇਂ ਭਾਗ ਵਿਚ ਅਸੀਂ ਇਕ ਲੇਲੇ ਨੂੰ ਵੇਖਦੇ ਹਾਂ ਜੋ ਕੋਹਿਆ ਗਿਆ ਸੀ ਅਤੇ ਜਿਵੇਂ ਇਸ ਧਰਤੀ ਉੱਤੇ ਅਸੀਂ ਉਸ ਦੀ ਮੌਤ ਦਾ ਪ੍ਰਚਾਰ ਕਰਦੇ ਹਾਂ ਉਸੇ ਪ੍ਰਕਾਰ ਇਸ ਕੋਹੇ ਗਏ ਲੇਲੇ ਦਾ ਦ੍ਰਿਸ਼ ਸਾਰੇ ਸਵਰਗ ਨੂੰ ਧੰਨਵਾਦ ਅਤੇ ਭਗਤੀ ਦੇ ਸ਼ਬਦਾਂ ਨਾਲ ਭਰ ਦੇਵੇਗਾ ਜਿਵੇਂ ਉਸ ਵੱਲ ਵੇਖਣ ਨਾਲ ਸਾਡਾ ਖੂਨ ਖੌਲਣ ਲੱਗਦਾ ਹੈ ਅਤੇ ਸਾਡੇ ਮਨ ਭਰ ਆਉਂਦੇ ਹਨ । ਭਜਨ ਗਾਉਂਦੇ ਸਮੇਂ ਸ਼ੁਕਰ ਕਰਨ ਦੀਆਂ ਦੁਆਵਾਂ ਸਮੇਂ ਅਤੇ ਸ਼ਾਂਤ ਮਹੌਲ ਵਿਚ ਧੰਨਵਾਦ ਲਈ ਸਾਡੇ ਵਿਚਾਰ ਉਸਦੀ ਅਦਭੁਤਤਾ ਅਤੇ ਭਗਤੀ ਭਾਵ ਸਾਡੇ ਅੰਦਰ ਜਾਗ ਜਾਂਦੇ ਹਨ । 

ਬੇਸ਼ਕ ਉੱਥੇ ਅਸੀਂ ਮਸੀਹੀ ਹੋਣ ਕਰਕੇ ਹੀ ਇਕੱਠੇ ਹੁੰਦੇ ਹਾਂ ਅਰਥਾਤ ਕੇਵਲ ਉਹੀ ਜੋ ਜਾਣਦੇ ਹਾਂ ਕਿ ਸਾਡੇ ਪਾਪ ਮੁਆਫ ਕੀਤੇ ਗਏ ਹਨ ਅਤੇ ਜਿਨ੍ਹਾਂ ਨੇ ਪ੍ਰਮੇਸ਼ਰ ਕੋਲੋਂ ਸਾਂਤੀ ਪ੍ਰਾਪਤ ਕੀਤੀ ਹੈ। ਇਨ੍ਹਾਂ ਸਭ ਦਾ ਉੱਥੇ ਇਕੱਠੇ ਹੋਣਾ ਕੀ ਇਹ ਪ੍ਰਗਟ ਨਹੀਂ ਕਰਦਾ ਕਿ ਉਨ੍ਹਾਂ ਦੀ ਪ੍ਰਭੂ ਨਾਲ ਅਤੇ ਉਸਦੇ ਕੰਮਾਂ ਵਿਚ ਸਾਂਝ ਹੈ? (1 ਕਰਿ 10 : 16) ਕੀ ਇਥੇ ਸਾਰੀ ਬੇਚੈਨੀ ਆਪਣੇ ਪਾਪਾਂ ਕਰਕੇ ਹੀ ਨਹੀਂ ਜਾਂ ਉਹ ਕੰਮ ਨਾ ਸਮਝਣ ਕਰਕੇ ਹੀ ਨਹੀਂ ਜਿਹੜਾ ਪ੍ਰਭੂ ਨੇ ਉਨ੍ਹਾਂ ਸਭ ਦੇ ਲਈ ਪੂਰਾ ਕੀਤਾ ਹੈ, ਕਿਉਂਕਿ ਜੋ ਉਹ ਨੇਂ ਇਕੋ ਭੇਂਟ ਨਾਲ ਉਨ੍ਹਾਂ ਦ੍ਰਿੜੇ ਪਵਿੱਤਰ ਕੀਤੇ ਗਏ ਸਨ ਸਦਾ ਲਈ ਸੰਪੂਰਨ ਕੀਤਾ ਹੈ। 

ਇਬਰਾਨੀਆਂ 10 : 14) ( 

ਪਰ ਹੁਣ ਉਸ ਤੋਂ ਬਾਅਦ ਇਥੇ ਕੋਈ ਬਲੀਦਾਨ ਜੇ ਭੇਂਟ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਸਭ ਵਡਿਆਈ ਅਤੇ ਧੰਨਵਾਦ ਦੇ ਬਲੀਦਾਨ ਲੈ ਕੇ ਜਾਜਕਾਂ ਦੀ ਤਰ੍ਹਾਂ ਉਸ ਕੋਲ ਆਉਂਦੇ ਹਾਂ “ਉਨ੍ਹਾਂ ਦੇ ਬੁੱਲ੍ਹਾਂ ਦਾ ਫਲ ਜੋ ਉਸ ਦੇ ਨਾਂ ਨੂੰ ਮੰਨਦੇ ਹਨ” (ਇਬਰਾਨੀਆਂ 13 : 15) ਇਥੇ ਇਕ ਰਸੂਲ ਵੀ ਇਕ ਆਮ ਵਿਸ਼ਵਾਸੀ ਦੀ ਤਰ੍ਹਾਂ ਭਾਵੇਂ ਉਹ ਕੋਈ ਪਾਦਰੀ ਹੋਵੇ ਜਾਂ ਪ੍ਰਭੂ ਦੀ ਸੇਵਾ ਵਿਚ ਕੋਈ ਵੱਡੀ ਪਦਵੀ ਤੇ ਹੋਵੇ ਬਾਕੀ ਦੇ ਵਿਸ਼ਵਾਸੀ ਭਰਾਵਾਂ ਨਾਲ ਮਿਲ ਕੇ ਆਉਂਦਾ ਹੈ । 

ਕੀ ਤੁਸੀਂ ਪ੍ਰਭੂ ਦੇ ਬੁਲਾਵੇ ਨੂੰ ਕਬੂਲ ਕੀਤਾ ਹੈ ਅਤੇ ਕੀ ਤੁਸੀਂ ਉਸ ਨੂੰ ਮੰਨਿਆ ? 

ਪ੍ਰਭੂ ਭੋਜ ਅਸੀਂ ਕਦੋਂ ਅਤੇ ਕਿਵੇਂ ਕਰੀਏ ? 

ਅਨੰਤ ਕਾਲ ਸਮੇਂ ਅਸੀਂ ਲੇਲੇ ਦੀ ਉਸਤਤ ਅਤੇ ਪੂਜਾ ਕਰਾਂਗੇ। ਕਲੀਸੀਆ ਦੇ ਪਹਿਲੇ ਮੁਬਾਰਿਕ ਦਿਨਾਂ ਵਿਚ ਵਿਸ਼ਵਾਸੀ ਰੋਜ਼ ਹੀ ਯਰੂਸਲਮ ਵਿਚ ਰੋਟੀ ਤੋੜਿਆ ਕਰਦੇ ਸਨ । (ਰ. ਦੇ ਕ. 2 : 46) ਪਰ ਜਦ ਹਾਲਾਤ ਬਦਲਦੇ ਗਏ ਤਾਂ ਉਹ ਹਰ ਰੋਜ਼ ਮਿਲ ਨਹੀਂ ਸਕਦੇ ਸਨ । ਤਦ ਉਨ੍ਹਾਂ ਹਫਤੇ ਦੇ ਪਹਿਲੇ ਦਿਨ ਪ੍ਰਭੂ ਭੋਜ ਕਰਨਾ ਸ਼ੁਰੂ ਕੀਤਾ ਅਤੇ ਪ੍ਰਮੇਸ਼ਰ ਜੋ ਚਾਹੁੰਦਾ ਹੈ ਕਿ ਅਸੀਂ ਸਾਰੀਆਂ ਗੱਲਾਂ ਜਾਣੀਏ ਉਸ ਨੇ ਇਹ ਆਪਣੇ ਪਵਿੱਤਰ ਵਚਨ ਵਿਚ ਲਿਖਿਆ ਹੈ ਤਾਂ ਕਿ ਅਸੀਂ ਉਸ ਬਾਰੇ ਜਾਣ ਸਕੀਏ । ਰ. ਦੇ. ਕ. 20 : 7 ਦੱਸਦਾ ਹੈ ਕਿ ਭਾਈ ਰੋਟੀ ਤੋੜਨ ਲਈ ਇਕੱਠੇ ਹੁੰਦੇ ਸਨ । ਪਲੂਸ ਭਾਵੇਂ ਰਸੂਲ ਸੀ ਤਦ ਵੀ ਉਹ ਉਸ ਨੂੰ ਸੁਣਨ ਲਈ ਇਕੱਠੇ ਨਹੀਂ ਹੁੰਦੇ ਸਨ ਉਹ ਕਿਸੇ ਹੋਰ ਖਾਸ ਕੰਮ ਲਈ ਇਕੱਠੇ ਹੁੰਦੇ ਸਨ ਪਰ ਕੁਝ ਬੋਲਣ ਦਾ ਮੌਕਾ ਪਲੂਸ ਨੂੰ ਮਿਲ ਗਿਆ ਸੀ । ਜਿਸ ਪ੍ਰਕਾਰ ਇਨ੍ਹਾਂ ਬਾਰੇ ਦਸਿਆ ਗਿਆ ਹੈ। ਉਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਇਸ ਰਿਵਾਜ ਨੂੰ ਪੂਰਾ ਕਰਨ ਲਈ ਇਕੱਠੇ ਹੁੰਦੇ ਸਨ । 

ਜਦ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਪ੍ਰਮੇਸ਼ਰ ਨੇ ਸਾਨੂੰ ਇਹ ਸੋਹਣਾ ਅਧਿਕਾਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਕੰਮ ਅਸੀਂ ਕਰੀਏ ਅਤੇ ਐਸੀਂ ਥਾਂ ਜਾਣ ਦੀ ਸਾਨੂੰ ਇਜਾਜ਼ਤ ਹੈ ਕਿ ਅਸੀਂ ਪ੍ਰਭੂ ਦੀ ਮੌਤ ਦਾ ਜਦ ਤੱਕ ਉਹ ਵਾਪਸ ਨਹੀਂ ਆਉਂਦਾ, ਪ੍ਰਚਾਰ ਕਰੀਏ ਅਤੇ ਇਸ ਦੇ ਇਲਾਵਾ ਉਸ ਆਪਣੇ ਪਿਆਰੇ ਦਾ ਬੁਲਾਵਾ ਸੁਣੀਏ ਜੋ ਪ੍ਰਮੇਸ਼ਰ ਦਾ ਪੁੱਤਰ ਹੈ ਜਿਸ ਨੇ ਮੈਨੂੰ ਪਿਆਰ ਕੀਤਾ ਹੈ ਅਤੇ ਮੇਰੇ ਲਈ ਆਪਣੀ ਜਾਨ ਦੇ ਦਿੱਤੀ ਹੈ ਅਤੇ ਜਦ ਹਲੀਮ ਹੋ ਕੇ ਸਾਨੂੰ ਇਹ ਕਹਿੰਦਾ ਹੈ ਕਿ ‘ਮੇਰੀ ਯਾਦ ਵਿਚ ਇਹ ਕਰਿਆ ਕਰੋ” ਜਾਂ ਕੀ ਸਾਡਾ ਦਿਲ ਇਹ ਨਹੀਂ ਚਾਹੁੰਦਾ ਕਿ ਜਦ ਵੀ ਹੋ ਸਕੇ ਅਸੀਂ ਇਸ ਨੂੰ ਕਰੀਏ ? 

ਅਤੇ ਪ੍ਰਭੂ ਦੇ ਦਿਨ ਅਰਥਾਤ ਐਤਵਾਰ ਨਾਲੋਂ ਹੋਰ ਕਿਹੜਾ ਚੰਗਾ ਦਿਨ ਇਹਦੇ ਕਰਨ ਲਈ ਹੋ ਸਕਦਾ ਹੈ ? ਜਿਸ ਦਿਨ ਉਹ ਮੁਰਦਿਆਂ ਵਿਚੋਂ ਜੀ ਉਠਿਆ ਅਤੇ ਦੋ ਹਫਤੇ ਇਸੇ ਹੀ ਦਿਨ ਆਪਣੇ ਚੇਲਿਆਂ ਵਿਚ ਜਦ ਉਹ ਇਕੱਠੇ ਸਨ, ਖੜ੍ਹਾ ਹੋਇਆ (ਯਹੰਨਾ 20) 

ਨੋਟ-ਆਮ ਤੌਰ ਤੇ ਯੂਹੰਨਾ 6 ਰਾਹੀਂ ਪ੍ਰਭੂ ਭੋਜ ਇਕ ਸੰਸਕਾਰ ਤੌਰ ਤੇ ਪ੍ਰਮਾਣਿਤ ਕੀਤਾ ਜਾਂਦਾ ਹੈ ਅਤੇ ਇਹ ਕਿ ਦਿਸ ਦੁਆਰਾ ਕ੍ਰਿਪਾ ਪ੍ਰਾਪਤ ਹੁੰਦੀ ਹੈ ਫਿਰ ਭੀ ਇਹ ਪ੍ਰਭੂ ਭੋਜ ਬਾਰੇ ਕੁੱਝ ਨਹੀਂ ਕਹਿੰਦਾ ਕਿਉਂਕਿ ਤਦ ਤਕ ਪ੍ਰਭੂ ਭੋਜ ਹੋਇਆ ਹੀ ਨਹੀਂ ਸੀ । ਜਿਵੇਂ ਕਿ ਪ੍ਰਭੂ ਭੋਜ ਦੇ ਸਮੇਂ ਪ੍ਰਭੂ ਕਹਿੰਦਾ ਹੈ ਉਵੇਂ ਹੀ ਸਰੀਰ ਬਾਰੇ ਨਾਂ ਪਿਆਲੇ ਬਾਰੇ ਹੀ ਬੋਲਦਾ ਹੈ ਅਤੇ ਪੂਰਨ ਰੂਪ ਨਾਲ ਇਹ ਅਲੱਗ ਵਿਚਾਰ ਹੈ । 

ਆਪਣੇ ਆਪ ਨੂੰ ਪ੍ਰਗਟ ਕਰ੍ਨ 

ਪਰ ਇਸ ਮਾਮਲੇ ਵਿਚ ਪਵਿੱਤਰ ਵਚਨ ਸਾਨੂੰ ਆਪਣਾ ਆਪੇ ਨਿਆਂ ਅਰਥਾਤ ਸਵੈ ਪੜਚੋਲ ਬਾਰੇ ਦੱਸਦਾ ਹੈ । ਇਹ ਸਾਨੂੰ ਇਹ ਨਹੀਂ ਦਸਦਾ ਕਿ ਅਸੀਂ ਇਹ ਪੜਤਾਲ ਕਰੀਏ ਕਿ ਅਸੀਂ ਇਹ ਥਾਂ ਪ੍ਰਾਪਤ ਕਰ ਸਕਦੇ ਹਾਂ ਕਿ ਨਹੀਂ । ਹਰ ਮਸੀਹੀ ਇਹ ਕਰ ਸਕਦਾ ਹੈ ਅਤੇ ਇਸ ਤੇ ਸ਼ੱਕ ਕਰਨ ਦਾ ਅਰਥ ਪ੍ਰਭੂ ਦੇ ਕੰਮ ਉੱਤੇ ਸ਼ੱਕ ਕਰਨਾ ਹੋਵੇਗਾ । 

ਇਥੇ ਸੁਆਲ ਇਹ ਉੱਠਦਾ ਹੈ ਕਿ ਕੀ ਅਸੀਂ ਇਸ ਲਈ ਕੁਝ ਚੰਗੇ ਬਣੀਏ ਭਾਵੇਂ ਪ੍ਰਭੂ ਭੋਜ ਇਕ ਖਾਣਾ ਹੀ ਹੈ ਅਤੇ ਇਕ ਸਧਾਰਨ ਰੋਟੀ ਅਤੇ ਸਧਾਰਨ ਅੰਗੂਰਾਂ ਦਾ ਰਸ ਹੀ ਹੈ। ਪਰ ਇਹ ਪ੍ਰਭੂ ਦੀ ਮੇਜ਼ ਹੈ ਅਤੇ ਪ੍ਰਮੇਸ਼ਰ ਹੀ ਇਸ ਦਾ ਮਾਲਕ ਹੈ। ਤੋੜੀ ਹੋਈ ਰੋਟੀ ਅਤੇ ਡੋਲ੍ਹੀ ਗਈ ਸ਼ਰਾਬ ਤਾਂ ਚਿੰਨ੍ਹ ਹਨ ਕਿ ਕਿਵੇਂ ਉਸਦਾ ਸਰੀਰ ਸਾਡੀ ਖਾਤਿਰ ਦਿੱਤਾ ਗਿਆ ਸੀ ਅਤੇ ਕਿਵੇਂ ਉਸ ਦਾ ਖੂਨ ਸਾਡੇ ਲਈ ਬਹਾਇਆ ਗਿਆ ਸੀ ਜੇ ਅਸੀਂ ਪ੍ਰਭੂ ਭੋਜ ਲਈ ਆਉਂਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਪੂਰਾ ਧਿਆਨ ਹੋਣਾ ਚਾਹੀਦਾ ਹੈ ਅਤੇ ਇਸ ਲਈ ਸਾਨੂੰ ਸਵੈ ਨਿਆਉਂ ਅਤੇ ਸਵੈ ਪਰਖ ਦੀ ਲੋੜ ਹੈ । 

ਕੁਰਿੰਥੀਆ ਦੇ ਵਿਸ਼ਵਾਸੀ ਇਸ ਗੱਲ ਨੂੰ ਭੁੱਲ ਗਏ ਸਨ ਅਤੇ ਉਹ ਇਸਦਾ ਫਰਕ ਹੀ ਨਾ ਸਮਝ ਸਕੇ ਕਿ ਇਹ ਪ੍ਰਭੂ ਦਾ ਸਰੀਰ ਹੈ ਬਲਕਿ ਉਹ ਇਸ ਨੂੰ ਆਪਣਾ ਖਾਣਾ ਹੀ ਸਮਝਦੇ ਸਨ । ਇਸੇ ਕਰਕੇ ਹੀ ਪ੍ਰਮੇਸ਼ਰ ਨੇ ਆਪਣੇ ਬੰਦੇ ਰਾਹੀਂ ਦਖਲ ਅੰਦਾਜ਼ੀ वीडी मी । 

“ਇਸੇ ਕਾਰਨ ਹੀ ਤੁਹਾਡੇ ਵਿਚ ਬਹੁਤ ਕਮਜ਼ੋਰ ਅਤੇ ਨਿਤਾਣੇ ਹਨ ਅਤੇ ਕਈ ਉਹਨਾਂ ਵਿਚੋਂ ਸੌਂ ਵੀ ਗਏ ਹਨ । (1 ਕੁਰਿੰ 11 : 30) ਜਦ ਅਸੀਂ ਪ੍ਰਮੇਸ਼ਰ ਦੇ ਮਾਣ ਦਾ ਨਹੀਂ ਸੋਚਦੇ ਹਾਂ ਤਾਂ ਉਹ ਉਸ ਨੂੰ ਕਾਇਮ ਰੱਖਣ ਲਈ ਆਪ ਹੀ ਕੁਝ ਕਰਦਾ ਹੈ। ਇਹ ਇਕ ਪਵਿੱਤਰ ਵਿਚਾਰ ਹੈ । 

ਸ਼ੁੱਭ ਇੱਛਾਵਾਂ ਨਾਲ 

ਜਲਦੀ ਆਉਣ ਵਾਲੇ ਪ੍ਰਭੂ ਵਿਚ ਆਪ ਦਾ 

ਹ. ਲ. ਹਿਜਕੂਪ 

ਪ੍ਰਭੂ ਦੀ ਮੇਜ਼ 

ਪਿਆਰੇ ਦੋਸਤੋ, 

ਪਿਛਲੇ ਪੱਤਰ ਵਿਚ ਅਸੀਂ ਵੇਖਿਆ ਹੈ ਕਿ ਪ੍ਰਮੇਸ਼ਰ ਦਾ ਵਚਨ ਸਾਨੂੰ ਪ੍ਰਭੂ ਭੋਜ ਬਾਰੇ ਇੰਜੀਲ ਵਿਚ ਅਤੇ 1 ਕੁਰਿੰ 11 ਵਿਚ ਕੀ ਦਸਦਾ ਹੈ । ਅਸੀਂ ਵੇਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਦੀ ਮੌਤ ਦੀ ਯਾਦ ਵਿਚ ਇਹ ਭੋਜਨ ਹੈ। ਹੁਣ ਮੈਂ ਤੁਹਾਨੂੰ ਪ੍ਰਭੂ ਭੋਜ ਦੇ ਇਕ ਹੋਰ ਪੱਖ ਬਾਰੇ ਦਸਾਂਗਾ । ਜਿਹੜਾ ਅਸੀਂ 1 ਕੁਰਿੰ ਦੇ 10 ਵਿਚ ਵੇਖਦੇ ਹਾਂ । ਅਰਥਾਤ ‘‘ਸੰਗਤੀ” 

ਕੁਰਿੰਥੀਆ ਦੀ ਪਹਿਲੀ ਪੱਤਰੀ ਵਿਚ ਸੰਤ ਪਲੂਸ ਉਨ੍ਹਾਂ ਬਹੁਤ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਹੈ ਜਿਨ੍ਹਾਂ ਬਾਰੇ ਉਸ ਨੂੰ ਪੁਛਿਆ ਗਿਆ ਸੀ ਅਤੇ ਉਨ੍ਹਾਂ ਵਿਚੋਂ ਇਕ ਪ੍ਰਸ਼ਨ ਇਹ ਸੀ ਕਿ ਕੀ ਕੋਈ ਮਸੀਹੀ ਬੁੱਤਾਂ ਦੇ ਚੜ੍ਹਾਵੇ ਵਿਚੋਂ ਖਾ ਸਕਦਾ ਸੀ ? ਇਸ ਦਾ ਉੱਤਰ ਪਲੂਸ ਰਸੂਲ ਅੱਠਵੇਂ ਅਧਿਆਇ ਵਿਚ ਦਿੰਦਾ ਹੈ ਅਤੇ ਦਸਵੇਂ ਅਧਿਆਇ ਤੱਕ ਲਗਾਤਾਰ ਇਸ ਬਾਰੇ ਦੱਸਦਾ ਹੈ । 

“ਕੁਰਿੰਥੀਆ ਵਿਚ ਕੁਝ ਵਿਸ਼ਵਾਸੀ ਸਨ ਜੋ ਇਹ ਮੰਨਦੇ ਸਨ ਕਿ ਮੂਰਤ ਜਾਂ ਬੁੱਤ ਤਾਂ ਇਕ ਲੱਕੜ ਦੇ ਟੁਕੜੇ ਜਾਂ ਪੱਥਰ ਦੇ ਟੁਕੜੇ ਤੋਂ ਵੱਧ ਹੋਰ ਕੁਝ ਨਹੀਂ ਹਨ ਇਸ ਲਈ ਇਸ ਦੇ ਚੜ੍ਹਾਵੇ ਵਿਚੋਂ ਖਾਣਾ ਕੋਈ ਬੁਰਿਆਈ ਨਹੀਂ ਅਤੇ ਬੇਸ਼ਕ ਠਾਕਰ ਦੁਆਰੇ ਦਾ ਪ੍ਰਸਾਦ ਖਾਧਾ ਜਾ ਸਕਦਾ ਹੈ । ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਰੱਬ ਕੇਵਲ ਇਕੋ ਹੀ ਹੈ ਅਤੇ ਇਕ ਰੱਬ ਤੋਂ ਇਲਾਵਾ ਹੋਰ ਕੋਈ ਰੱਬ ਨਹੀਂ ਇਸ ਪ੍ਰਕਾਰ ਇਥੇ ਇਹ ਪ੍ਰਸ਼ਨ ਅਰਥਹੀਣ ਹੈ ਅਤੇ ਬਾਹਰ ਮੁੱਖੀ ਹੈ । ਬਾਹਰਲੇ ਕਿਸੇ ਨੂੰ ਠੋਕਰ ਲਈ ਵੀ ਅਸੀਂ ਇਹ ਕਿਉਂ ਕਰੀਏ ? 

ਇਥੇ ਰਸੂਲ ਇਹ ਸਾਬਤ ਕਰਦਾ ਹੈ ਕਿ ਮੂਰਤ ਕੋਈ ਚੀਜ਼ ਨਹੀਂ ਹੈ। ਇਹ ਵੀ ਦੱਸਦਾ ਹੈ ਕਿ ਇਹਨਾਂ ਮੂਰਤਾਂ ਪਿੱਛੇ ਸ਼ੈਤਾਨ ਲੁੱਕ ਕੇ ਬੈਠਾ ਹੁੰਦਾ ਹੈ । ਜਿਵੇਂ ਵਿਵਸਥਾਸਾਰ 32 : 17 ਵਿਚ ਪ੍ਰਮੇਸ਼ਰ ਪਹਿਲੇ ਹੀ ਕਹਿ ਚੁੱਕਾ ਹੈ। ਕਿਉਂਕਿ ਸੱਚ ਮੁੱਚ ਐਸੇ ਬਲੀਦਾਨ (ਚੜਾਵੇ) ਭੂਤਾਂ ਨੂੰ ਚੜ੍ਹਾਏ ਜਾਂਦੇ ਸਨ ਅਤੇ ਪਲੂਸ ਅੱਗੇ ਕਹਿੰਦਾ ਹੈ ਕਿ ਭਾਵੇਂ ਯਹੂਦੀ ਭਾਵੇਂ ਯੂਨਾਨੀ ਜਿਸ ਜਗਵੇਦੀ ਉੱਤੇ ਉਹ ਬਲੀਆਂ ਜਾਂ ਸੁਖਣਾ ਚੜ੍ਹਾਉਦਾ ਹੈ ਅਤੇ ਜਿਸ ਜੱਗ ਵੇਦੀ ਦੇ ਚੜ੍ਹਾਵੇ ਉਹ ਖਾਂਦਾ ਹੈ । ਉਸੇ ਨਾਲ ਹੀ ਉਸਦੀ ਸੰਗਤੀ ਹੁੰਦੀ ਹੈ । ਭਾਵੇਂ ਕੋਈ ਇਹ ਬਲੀਦਾਨ ਨਹੀਂ ਚੜ੍ਹਾਉਂਦਾ ਪਰ ਜੇ ਉਹ ਮੂਰਤੀਆਂ ਦਾ ਚੜਾਵਾਂ ਖਾਂਦਾ ਹੈ। ਤਾਂ ਉਹ ਉਸ ਵਿਚ ਹਿੱਸੇਦਾਰ ਹੈ । ਇਸ ਤਰ੍ਹਾਂ ਦੀਆਂ ਗੱਲਾਂ ਤੋਂ ਚੰਗਾ ਹੈ ਕਿ ਮਨੁੱਖ ਦੂਰ ਹੀ ਰਹੇ । ਜੇ ਕੋਈ ਇਸ ਪ੍ਰਕਾਰ ਦੇ ਕੰਮ ਵਿਚ ਜੋ ਧਾਰਮਿਕ ਤੌਰ ਤੇ ਗਲਤ ਹੈ, ਹਿੱਸਾ ਲੈਂਦਾ ਹੈ ਜਾਂ ਉਸ ਵਿਚ ਖੜਾ ਹੁੰਦਾ ਹੈ ਤਾਂ ਉਹ ਆਪਣੀ ਸਮਝ ਦੀ ਦੁਰ-ਵਰਤੋਂ ਕਰਦਾ ਹੈ ਅਤੇ ਭਾਵੇਂ ਉਸਦਾ ਦਿਲ ਉਸ ਵਿਚ ਨਹੀਂ ਹੁੰਦਾ । ਇਸ ਪ੍ਰਕਾਰ ਦੀਆਂ ਗੱਲਾਂ ਸਾਨੂੰ ਕੇਵਲ ਨੈਤਿਕਤਾ ਕਰਕੇ ਹੀ ਨਹੀਂ ਕਰਨੀਆਂ ਚਾਹੀਦੀਆਂ ਬਲਕਿ ਇਨ੍ਹਾਂ ਦੇ ਕਰਨ ਨਾਲ ਅਸੀਂ ਮਸੀਹ ਨੂੰ ਛੋਟਾ ਕਰਦੇ ਹਾਂ ਅਤੇ ਇਹ ਸ਼ੈਤਾਨ ਦੇ ਦਾਅ ਪੇਚਾਂ ਦੀ ਵੀ ਲਾਪਰਵਾਹੀ ਹੈ । ਕੀ ਇਕ ਮਸੀਹੀ ਸ਼ੈਤਾਨ ਦੀ ਤਾਕਤ ਤੋਂ ਇਸ ਲਈ ਅਜ਼ਾਦ ਨਹੀਂ ਕੀਤਾ ਗਿਆ ਕਿ ਸੱਚੇ ਅਤੇ ਜਿਉਂਦੇ ਪ੍ਰਮੇਸ਼ਰ ਦੀ ਸੇਵਾ ਕਰੇ ? ਕੀ ਪ੍ਰਮੇਸ਼ਰ ਦੀ ਮਹਿਮਾਂ ਕਰਨ ਲਈ ਉਸਦਾ ਮੁੱਲ ਨਹੀਂ ਭਰਿਆ ਗਿਆ ? 

ਪਵਿੱਤਰ ਆਤਮਾ ਇਸ ਨੂੰ ਪ੍ਰਭੂ ਭੋਜ ਦੇ ਉਸ ਪੱਖ ਤੇ ਜੋ ਅਸੀਂ ਪਵਿੱਤਰ ਵਚਨ ਵਿਚ ਨਹੀਂ ਵੇਖਦੇ ਹਾਂ। ਨਾ ਤਾਂ ਵਾਕਫੀਅਤ ਲਈ ਪ੍ਰਯੋਗ ਉਸ ਸਮੇਂ ਕਲੀਸੀਆ ਸੀ ਅਤੇ ਨਾਂ ਹੀ ਕਲੀਸੀਆ ਲਈ ਕੋਈ ਸਿੱਖਿਆਵਾਂ ਦਸੀਆਂ ਗਈਆਂ ਸਨ । ਇਸੇ ਲਈ ਹੀ ਇੰਜੀਲ ਵਿਚ ਜਾਂ ਸ਼ੁੱਭ ਸਮਾਚਾਰਾਂ ਵਿਚ ਕੁਝ ਨਹੀਂ ਪੜ੍ਹਦੇ ਹਾਂ । 

ਇਹਨਾਂ ਗੱਲਾਂ ਦੀ ਮਹਾਨਤਾ ਜਾਂ ਮਹੱਤਤਾ ਬਾਰੇ ਬੋਲਣਾ ਇਹ ਪ੍ਰਗਟ ਹੈ ਕਿ ਪਹਿਲੇ ਇਨ੍ਹਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਅਤੇ ਗਿਆਰਵੇਂ ਅਧਿਆਇ ਵਿਚ ਹੀ ਪ੍ਰਭੂ ਭੋਜ ਬਾਰੇ ਕਿਹਾ ਗਿਆ ਹੈ। ਜਿਸ ਤਰ੍ਹਾਂ ਬਾਈਬਲ ਇਸ ਵਿਸ਼ੇ ਬਾਰੇ ਦਸਦੀ ਹੈ । ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਵਿਸ਼ੇ ਦੀ ਬਹੁਤ ਮਹੱਤਤਾ ਹੈ ਅਤੇ ਜੇ ਕੋਈ 1 ਕੁਰਿੰ 10 : 15-22 ਤੱਕ ਦਿੱਤੀਆਂ ਸਿੱਖਿਆਵਾਂ ਨੂੰ ਨਹੀਂ ਜਾਣਦਾ ਤਾਂ ਇਹ ਨਾਮੁਮਕਿਨ ਹੈ ਕਿ ਉਹ ਪ੍ਰਭੂ ਭੋਜ ਨੂੰ ਠੀਕ ਮਰਯਾਦਾ ਅਨੁਸਾਰ ਕਰੇ । 

ਮਸੀਹ ਦੇ ਲਹੂ ਅਤੇ ਸਰੀਰ ਨਾਲ ਸਾਂਝ 

“ਮੈਂ ਤੁਹਾਨੂੰ ਅਕਲਮੰਦ ਸਮਝ ਕੇ ਕਹਿ ਰਿਹਾ ਹਾਂ, ਇਸ ਲਈ ਤੁਸੀਂ ਆਪ ਹੀ ਪ੍ਰਖੋ ਜੋ ਮੈਂ ਕਹਿ ਰਿਹਾ ਹਾਂ । ਅਸ਼ੀਰਵਾਦ ਦਾ ਪਿਆਲਾ ਜਿਸ ਲਈ ਅਸੀਂ ਪ੍ਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਕੀ ਇਹ ਮਸੀਹ ਦੇ ਲਹੂ ਨਾਲ ਸਾਡੀ ਸਾਂਝ ਨਹੀਂ ਅਤੇ ਜੋ ਰੋਟੀ ਅਸੀਂ ਤੋੜਦੇ ਹਾਂ ਉਹ ਮਸੀਹ ਦੇ ਸਰੀਰ ਨਾਲ ਸਾਡੀ ਸਾਂਝ ਨਹੀਂ ? (1 ਕੁਰਿੰ 10: 15-16) 

ਪਵਿੱਤਰ ਵਚਨ ਸਭ ਤੋਂ ਪਹਿਲੇ ਸਾਡੀ ਰੂਹਾਨੀ ਅਕਲ ਖੋਲ੍ਹਦਾ ਹੈ । ਅਸੀਂ ਇਕ ਨਵੀਂ ਜ਼ਿੰਦਗੀ ਅਤੇ ਉਸ ਪਵਿੱਤਰ ਤੋਂ ਮਸਹ ਪਾਇਆ ਹੈ (1 ਯੂਹੰਨਾ 2 : 20) ਪਵਿੱਤਰ ਆਤਮਾ ਤੁਹਾਨੂੰ ਸੰਪੂਰਨ ਸੱਚ ਵਲ ਲੈ ਜਾਵੇਗਾ । (ਯੂਹੰਨਾ 16 : 13, 1 ਕੁਰਿੰ 2 : 9-15) ਪ੍ਰਮੇਸ਼ਰ ਦਾ ਵਚਨ ਤਾਂ ਇਹੀ ਸੋਚਦਾ ਹੈ ਕਿ ਹਰ ਮਸੀਹੀ ਜੋ ਕੰਮ ਕਰਦਾ ਹੈ ਉਹ ਸਮਝ ਨਾਲ ਕਰਦਾ ਹੈ । ਬਲਕਿ ਉਹ ਇਹ ਵੀ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ । ਮਸੀਹੀਅਤ ਦੇ ਇਹ ਉੱਨਾ ਹੀ ਉਲਟ ਹੈ ਕਿ ਜੇ ਕੋਈ ਮਸੀਹੀ ਉਹ ਕੁਝ ਕਰਦਾ ਹੈ ਜਿਸ ਦਾ ਉਸ ਨੂੰ ਪਤਾ ਹੀ ਨਹੀਂ ਜਾਂ ਜੇਕਰ ਉਹ ਕੁਝ ਬਿਨਾਂ ਸੋਚੇ ਸਮਝੇ ਜਾਂ ਅੰਨ੍ਹੇ ਮਨੋਵੇਗ ਵਿਚ ਕਰਦਾ ਹੈ । 

ਹੁਣ ਜਿਹੜਾ ਵੀ ਪ੍ਰਭੂ ਭੱਜ ਵਿਚ ਹਿੱਸਾ ਲੈਂਦਾ ਹੈ ਉਹ ਇਹ ਦੱਸਦਾ ਹੈ ਕਿ ਉਸਦਾ ਹਿੱਸਾ ਪ੍ਰਭੂ ਯਿਸੂ ਮਸੀਹ ਦੇ ਲਹੂ ਅਤੇ ਉਸ ਦੇ ਸਰੀਰ ਵਿਚ ਹੈ ਕਿਉਂਕਿ ਦਾਖਰਸ ਅਤੇ ਰੋਟੀ ਉਸ ਦੇ ਚਿੰਨ੍ਹ ਹਨ । ਪਰ ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ ਕਿਉਂਕਿ ਇਸ ਤਰ੍ਹਾਂ ਉਹ ਉਹਨਾਂ ਸਭ ਨਾਲ ਮਿਲ ਜਾਂਦਾ ਹੈ ਜੋ ਇਹਨਾਂ ਗੱਲਾਂ ਵਿਚ ਹਿੱਸਾ ਰਖਦੇ ਹਨ । ਇਨ੍ਹਾਂ ਆਇਤਾਂ ਅਨੁਸਾਰ ਸੰਗਤੀ ਦਾ ਅਰਥ ਹੈ ਹਿੱਸਾ ਲੈਣਾ ਅਰਥਾਤ ਉਨ੍ਹਾਂ ਸਭ ਅਹਿਸਾਨਾਂ ਅਤੇ ਮਿਹਰਬਾਨੀਆਂ ਦੇ ਵਿਚ ਬਾਕੀ ਵਿਸ਼ਵਾਸ਼ੀਆਂ ਨਾਲ ਹਿੱਸੇਦਾਰ ਹੋਣਾ। 

ਖੂਨ ਅਤੇ ਸਰੀਰ ਨੂੰ ਅਲੱਗ ਅਲੱਗ ਕਰਨਾ ਸਾਨੂੰ ਉਸ ਮੁਕਤੀ ਦਾਤੇ ਬਾਰੇ ਦੱਸਦਾ ਹੈ ਜੋ ਮਰ ਗਿਆ ਹੈ । ਜਦ ਪ੍ਰਭੂ ਭੋਜ ਕੀਤਾ ਜਾਂਦਾ ਹੈ ਤਾਂ ਖੂਨ ਪਹਿਲੇ ਕਿਹਾ ਜਾਂਦਾ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਖੂਨ ਹੀ ਸਭ ਚੀਜ਼ਾਂ ਦੀ ਬੁਨਿਆਦ ਹੈ । 

ਸਾਡੀ ਸਾਂਝ ਉਹ ਲੋਕਾਂ ਦੀ ਸਾਂਝ ਹੈ ਜੋ ਉਸ ਮੁਕਤੀ ਦਾਤੇ ਵਿਚ ਹਿੱਸਾ ਰਖਦੇ ਹਨ ਜੋ ਮਰ ਗਿਆ ਸੀ । ਸਾਡਾ ਹਿੱਸਾ ਉਸ ਦੇ ਖੂਨ ਵਿਚ ਹੈ ਅਤੇ ਇਹ ਕਿੰਨਾ ਅਜੀਬ ਅਧਿਕਾਰ ਹੈ ? ਅਸੀਂ ਉਸ ਦੇ ਖੂਨ ਵਿਚ ਧੋਤੇ ਗਏ ਹਾਂ (ਪ੍ਰ: ਦੀ: ਪੋ: 1 : 5) ਪਾਪਾਂ ਤੋਂ ਮੁਕਤ ਕੀਤੇ ਗਏ ਹਾਂ । (ਅਫ. 1 : 7) ਸ਼ੁੱਧ ਕੀਤੇ ਗਏ ਹਾਂ (ਇਬ 13 : 1 ) ਉੱਚਿਤ ਸਬੰਧਾਂ ਵਾਲੇ ਹਾਂ (ਰੋਮੀ 5 : 9) ਪ੍ਰਮੇਸ਼ਰ ਲਈ ਖਰੀਦੇ ਹੋਏ ਹਾਂ (ਪ੍ਰ: ਦੀ: ਪੋ· 5 : 9) ਮਸੀਹ ਦੇ ਖੂਨ ਦੁਆਰਾ ਨੇੜੇ ਲਿਆਂਦੇ ਗਏ ਹਾਂ (ਅਫ. 2 : 13) ਉਹਦਾ ਖੂਨ ਸਾਨੂੰ ਸਭ ਪਾਪਾਂ ਤੋਂ ਸਾਫ਼ ਕਰਦਾ ਹੈ (1 ਯੂਹੰ: 1 : 7) ਉਸ ਦੇ ਖੂਨ ਦੁਆਰਾ ਸਾਨੂੰ ਪਵਿੱਤਰ ਅਸਥਾਨ ਵਿਚ ਜਾਨ ਦੀ ਹਿੰਮਤ ਮਿਲੀ ਹੈ । (ਇਬ 10: 19) ਉਸ ਦੇ ਖੂਨ ਨਾਲ ਪ੍ਰਮੇਸ਼ਰ ਨੇ ਝੁੰਡ ਨੂੰ ਖਰੀਦਿਆ ਹੈ (ਰ. ਦੇ. ਕ. 20 : 28) 

1 ਕੁਰਿੰਥੀਆਂ 10 : 16, 12 27 ਅਤੇ ਅਫਸੀਆਂ 4 : 12 ਵਿਚ ਮਸੀਹ ਦੇ ਜਿਸਮ ਨੂੰ ਝੁੰਡ ਜਾਂ ਕਲੀਸੀਆ ਕਿਹਾ ਗਿਆ ਹੈ ਅਤੇ ਰੋਮੀਆਂ 7 : 4 ਅਤੇ ਇਬਰਾਨੀਆ 10 : 10 ਵਿਚ ਵੀ ਅਸੀਂ ਇਹੀ ਪੜ੍ਹਦੇ ਹਾਂ । ਪਿਛਲੇ ਦੋਹਾਂ ਪੈਰਿਆਂ ਵਿਚ ਇਹ ਸਾਫ ਹੋ ਜਾਂਦਾ ਹੈ ਕਿ ਅਸੀਂ ਮਸੀਹ ਨਾਲ ਮਰ ਚੁੱਕੇ ਹਾਂ ਅਰਥਾਤ ਜੋ ਮਨੁੱਖ ਸਰੀਰ ਵਿਚ ਸਲੀਬ ਉੱਤੇ ਚਾੜ੍ਹਿਆ ਗਿਆ ਸੀ ਉਹ ਖ਼ਤਮ ਹੋ ਚੁੱਕਾ ਹੈ ਅਤੇ ਮਸੀਹ ਦੀ ਮੌਤ ਨਾਲ ਸਧਾਰਨ ਤੌਰ ਤੇ ਅਸੀਂ ਵੀ ਮਰ ਚੁਕੇ ਹਾਂ । ਜਿਵੇਂ ਕੁਲਸੀਆਂ 1 : 21, 22 ਸਾਨੂੰ ਦਸਦਾ ਹੈ ਕਿ “ਇਕ ਸਮਾਂ ਸੀ ਜਦੋਂ ਤੁਸੀਂ ਵੀ ਪ੍ਰਮੇਸ਼ਰ ਤੋਂ ਆਪਣੇ ਭੈੜੇ ਕੰਮਾਂ ਅਤੇ ਬੁਰੇ ਵਿਚਾਰਾਂ ਕਰ ਕੇ ਦੂਰ ਸਉ ਪਰ ਉਸ ਨੇ ਆਪਣੇ ਪੁੱਤਰ ਦੀ ਮੌਤ ਨਾਲ ਤੁਹਾਡੇ ਨਾਲ ਮੇਲ ਮਿਲਾਪ ਕਰ ਲਿਆ ਹੈ ।” 

ਇਸ ਪ੍ਰਕਾਰ ਇਹ ਉਹਨਾਂ ਲੋਕਾਂ ਦੀ ਸੰਗਤੀ ਹੈ ਜੋ ਯਿਸੂ ਮਸੀਹ ਦੇ ਸ਼ਾਨਮਈ ਕੰਮਾਂ ਵਿਚ ਹਿੱਸਾ ਲੈਂਦੇ ਹਨ ਅਤੇ ਮਸੀਹ ਦੇ ਨਾਲ ਮਰ ਵੀ ਚੁੱਕੇ ਹਨ ਅਤੇ ਹੁਣ ਉਹ ਨਵੇਂ ਮਨੁੱਖ ਬਣ ਗਏ ਹਨ। ਭਾਵੇਂ ਇਹ ਸੰਗਤੀ ਇਸ ਧਰਤੀ ਦੀ ਹੈ ਫਿਰ ਵੀ ਉਹ ਪੁਰਾਣਾ ਪੁਰਖ ਅਤੇ ਸੁਭਾਵਕ ਤੌਰ ਤੇ ਜਿਸ ਨਾਲ ਸਾਡਾ ਸਬੰਧ ਹੈ ਉਹ ਸਾਡੇ ਵਿਚ ਉੱਕਾ ਹੀ ਨਹੀਂ ਹੈ । 

ਕਲੀਸੀਆ ਮਸੀਹ ਦਾ ਭੇਦ ਭਰਿਆ ਸਰੀਰ 

“ਰੋਟੀ ਇਕ ਹੀ ਹੈ ਇਸ ਲਈ ਅਸੀਂ ਬਹੁਤ ਹੋਣ ਤੇ ਵੀ ਇਕ ਸਰੀਰ ਹਾਂ। ਕਿਉਂਕਿ ਅਸੀਂ ਇਕੋ ਹੀ ਰੋਟੀ ਵਿਚੋਂ ਖਾਂਦੇ ਹਾਂ” ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਸੀਂ ਬਹੁਤ ਹੋਣ ਕਰ ਕੇ ਵੀ ਇਕ ਰੋਟੀ ਹਾਂ, ਇਕ ਸਰੀਰ ਹਾਂ ਕਿਉਂਕਿ ਅਸੀਂ ਇਕੋ ਹੀ ਰੋਟੀ ਵਿਚੋਂ ਖਾਂਦੇ ਹਾਂ (1 ਕੁਰਿੰ 10 : 17) 

ਜੋ ਅਸੀਂ 16ਵੀਂ ਆਇਤ ਵਿਚ ਵੇਖਿਆ ਹੈ ਉਹੀ ਇਥੇ ਸਥਾਪਤ ਕੀਤਾ ਗਿਆ ਹੈ । ਜੋ ਵੀ ਪ੍ਰਭੂ ਦੇ ਖੂਨ ਵਿਚ ਹਿੱਸਾ ਲੈਂਦੇ ਹਨ ਅਤੇ ਉਸ ਦੇ ਸਰੀਰ ਵਿਚ ਹਿੱਸਾ ਲੈਂਦੇ ਹਨ ਜੋ ਕਿ ਸਾਡੀ ਖ਼ਾਤਿਰ ਦਿੱਤੇ ਗਏ ਸਨ ਉਹ ਇਕ ਸਰੀਰ ਹਨ ਤੇ ਉਨ੍ਹਾਂ ਦੀ ਇਕੋ ਹੀ ਸੰਗਤੀ ਹੈ । ਇਨ੍ਹਾਂ ਆਇਤਾਂ ਵਿਚ ਇਕ ਜਿਸਮ ਹੋਣ ਦੇ ਮਤ ਨੂੰ ਨਹੀਂ ਲਿਆ ਗਿਆ । ਕਿਉਂਕਿ ਇਥੇ ਵਿਸ਼ਾ ਸੰਗਤੀ ਦਾ ਅਤੇ ਉਸ ਦੇ ਪੂਰੇ ਗੁਣਾਂ ਦਾ ਹੈ । 1 ਕੁਰਿੰਥੀਆਂ ਦਾ 12ਵਾਂ ਅਧਿਆਇ ਅਫਸੀਆਂ ਦੀ ਪੱਤਰੀ ਅਤੇ ਹੋਰ ਕਈ ਜਗ੍ਹਾ ਇਕ ਜਿਸਮ ਦੇ ਬਾਰੇ ਕਾਫੀ ਕੁਝ ਕਿਹਾ ਗਿਆ ਹੈ । 

1 ਕੁਰਿੰਥੀਆਂ 12 : 13 ਵਿਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਸੰਗਤੀ ਕਿਵੇਂ ਸ਼ੁਰੂ ਹੋਈ । ਇਸ ਦੀ ਬੁਨਿਆਦ ਕੇਵਲ ਪ੍ਰਭੂ ਯਿਸੂ ਮਸੀਹ ਦਾ ਸਲੀਬ ਉੱਤੇ ਪੂਰਾ ਕੀਤਾ ਕੰਮ ਹੀ ਹੈ । ਪਰ ਇਹ ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਹੀ ਬਣਾਈ ਗਈ ਹੈ ਜਿਸ ਬਾਰੇ ਸਾਨੂੰ ਬਾਈਬਲ ਸਾਫ ਸਾਫ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਚੇਲਿਆਂ ਨੂੰ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲਾ ਪਹਿਲੇ ਹੀ ਕਹਿ ਚੁਕਾ ਸੀ । ਰਸੂਲਾਂ ਦੇ ਕਰਤੱਵ 1 : 4, 5 ਵਿਚ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਦੱਸਦਾ ਹੈ ਕਿ ਥੋੜ੍ਹਿਆਂ ਹੀ ਦਿਨਾਂ ਪਿਛੋਂ ਉਹ ਇਹ ਪਾਉਣਗੇ ਜਦ ਪਵਿੱਤਰ ਆਤਮਾ ਉਤਰੇਗਾ । 

ਬਾਈਬਲ ਸੰਗਤੀ ਨੂੰ ਦੋ ਤਰ੍ਹਾਂ ਮਸੀਹ ਦਾ ਸਰੀਰ ਦੱਸਦੀ ਹੈ । ਕਈ ਵਾਰ ਤਾਂ ਇਹ ਸੰਗਤੀ ਨੂੰ ਇਸ ਕਰ ਕੇ ਸਰੀਰ ਦੱਸਦੀ ਹੈ ਕਿਉਂਕਿ ਇਹ ਪ੍ਰਮੇਸ਼ਰ ਦੀ ਸਮਝ ਨਾਲ ਇਸ ਧਰਤੀ ਉੱਤੇ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਹੀ ਸਵਰਗ ਵਿਚ ਹੋਵੇਗੀ। ਉਦਾਹਰਣ ਦੇ ਤੌਰ ਤੇ ਅਫਸੀਆਂ 1 : 22। ਇਸ ਤਰ੍ਹਾਂ ਪੰਤੇਕੁਸਤ ਦੇ ਦਿਨ ਜਿਨ੍ਹਾਂ ਨੇ ਵੀ ਇਹ ਬਪਤਿਸਮਾਂ ਪਾਇਆ ਅਤੇ ਜੋ ਵੀ ਬਾਅਦ ਵਿਚ ਇਸ ਵਿਚ ਰਲਾਏ ਗਏ (ਰ. ਦੇ. ਕ. 2 : 47) ਅਤੇ ਜਦ ਤਕ ਕਲੀਸੀਆ ਉੱਪਰ ਉਠਾ ਨਹੀਂ ਲਿਆ ਜਾਂਦਾ ਤਦ ਤਕ ਸਾਰੇ ਵਿਸ਼ਵਾਸੀ ਇਸ ਵਿਚ ਹਨ । ਉਸ ਸਮੇਂ ਇਕ ਵਾਰ ਧਰਤੀ ਉੱਤੇ ਸੰਗਤ ਸੰਪੂਰਨ ਹੋਵੇਗੀ। ਮਸੀਹ ਵਿਚ ਮਰੇ ਹੋਏ ਜੀਉਂਦੇ ਹੋ ਜਾਣਗੇ ਅਤੇ ਅਸੀਂ ਉਸੇ ਸਮੇਂ ਬਦਲ ਜਾਵਾਂਗੇ ਪਰ ਇਹੀ ਉਹ ਚਿੰਨ੍ਹ ਹੈ, ਸਮੇਂ ਦਾ ਉਹ ਬਿੰਦੂ ਹੈ ਅਤੇ ਅਨਡਿੱਠ ਸਮਾਂ ਹੈ ਜਿਸ ਬਾਰੇ 1 ਬਸਲੋਨੀਕੀਆਂ 4 : 15-17 ਅਤੇ 1 ਰਿੰ 15 : 51-54 ਵਿਚ ਲਿਖਿਆ ਹੋਇਆ ਹੈ। 

ਆਮ ਤੌਰ ਤੇ ਜਦ ਵੀ ਇਸ ਧਰਤੀ ਉਤੇ ਸਾਡੇ ਚਾਲ ਚਲਣ ਅਤੇ ਸਾਡੀ ਜ਼ਿੰਮੇ- ਵਾਰੀ ਦਾ ਪ੍ਰਸ਼ਨ ਹੁੰਦਾ ਹੈ ਇਉਸ ਸਮੇਂ ਬਾਈਬਲ ਸਾਰੇ ਵਿਸ਼ਵਾਸ਼ੀਆਂ ਦੇ ਇਕੱਠ ਨੂੰ ਸੰਗਤੀ ਕਹਿੰਦੀ ਹੈ । ਜੋ ਇਸ ਧਰਤੀ ਤੋਂ ਜਾ ਚੁਕੇ ਹਨ ਜਾਂ ਪ੍ਰਭੂ ਵਿਚ ਸੁੱਤੇ ਹਨ, ਉਨ੍ਹਾਂ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਇਸ ਧਰਤੀ ਉੱਪਰ ਨਹੀਂ ਹਨ। 

1 ਕਰਿ 12 : 27 ਸਾਨੂੰ ਮਸੀਹ ਦੇ ਸਰੀਰ ਦੇ ਗੁਣਾਂ ਬਾਰੇ ਬਹੁਤ ਸਾਫ ਦੱਸਦਾ ਹੈ। ਕੁਰਿੰਥੀਆ ਦੇ ਵਿਸ਼ਵਾਸੀਆਂ ਨੂੰ ਇਹ ਕਿਹਾ ਗਿਆ ਸੀ “ਹੁਣ ਤੁਸੀਂ ਮਸੀਹ ਦਾ ਸਰੀਰ ਹੋ ਅਤੇ ਵੱਖ-ਵੱਖ ਅੰਗ ਵੀ” ਇਸ਼ ਤੋਂ ਅਸੀਂ ਇਹੀ ਸਮਝਦੇ ਹਾਂ ਕਿ ਇਹ ਵਿਸ਼ਵਾਸੀ ਭਾਵੇਂ ਉਹ ਜਿਥੇ ਵੀ ਹੋਣ ਉਨ੍ਹਾਂ ਨਾਲ ਹੀ ਮਸੀਹ ਦਾ ਸਰੀਰ ਬਣਦਾ ਹੈ। ਪਰ ਕੀ ਜਿੰਨੇ ਵਿਸ਼ਵਾਸੀ ਹੋਣਗੇ ਉੱਨੇ ਹੀ ਮਸੀਹ ਦੇ ਸਰੀਰ ਹੋਣਗੇ ? ਪਰ 1 ਕੁਰਿੰ 10 : 16-17 ਤੋਂ ਅਸੀਂ ਜੋ ਵੇਖਦੇ ਹਾਂ ਉਸ ਮੁਤਾਬਿਕ ਇਹ ਕਦੇ ਵੀ ਠੀਕ ਨਹੀਂ ਹੈ। ਆਇਤ 28 ਅਤੇ 12ਵਾਂ ਅਧਿਆਇ ਸਾਨੂੰ ਇਸ ਬਾਰੇ ਬਹੁਤ ਸਾਫ ਦੱਸਦਾ ਹੈ ਕਿ ਕਿਹੜੇ ਕਿਹੜੇ ਵਰਦਾਨ ਪ੍ਰਮੇਸ਼ਰ ਨੇ ਕਲੀਸੀਆ ਨੂੰ ਦਿੱਤੇ ਹਨ ਜਿਥੇ ਰਸੂਲਾਂ ਦੇ ਨਾਂ ਸਭ ਤੋਂ ਪਹਿਲੇ ਦੱਸੇ ਗਏ ਹਨ ਜਦ ਕਿ ਕੁਰਿੰਥੀਆਂ ਵਿਚ ਕੋਈ ਰਸੂਲ ਨਹੀਂ ਸੀ। ਕੁਰਿੰਥੀਆਂ ਦਾ ਕਲੀਸੀਆ ਇਕ ਸਰੀਰ ਹੋਣ ਦਾ ਇਕ ਚਿੰਨ੍ਹ ਸੀ । ਜਿਸ ਪ੍ਰਕਾਰ ਉਹ ਸੰਗਤ ਦੇ ਮੈਂਬਰ ਅਤੇ ਮਸੀਹ ਦੇ ਸਰੀਰ ਦੇ ਹਿੱਸੇ ਸਨ ਅਤੇ ਇਹ ਸਿਰਫ ਇਥੇ ਹੀ ਵੇਖਿਆ ਜਾਂਦਾ ਹੈ । 

ਪਰ ਆਉ ਅਸੀਂ ਫਿਰ ਪਿਛੇ 1 ਕੁਰਿੰ 10 : 16 ਨੂੰ ਵੇਖੀਏ । 

ਪ੍ਰਭ ਭੋਜ ਮਸੀਹ ਦੇ ਸਰੀਰ ਨੂੰ ਪ੍ਰਗਟ ਕਰਦਾ ਹੈ 

ਅਸੀਂ ਇਹ ਵੇਖਿਆ ਹੈ ਕਿ ਪਵਿੱਤਰ ਆਤਮਾ ਦੇ ਬਪਤਿਸਮੇ ਨਾਲ ਸਰੀਰ ਦਾ ਮੇਲ ਹੋਇਆ ਨਾ ਕਿ ਪ੍ਰਭੂ ਭੋਜ ਵਿਚ ਹਿੱਸਾ ਲੈਣ ਨਾਲ । ਹੁਣ ਭਲਾ ਕੀ ਇਸ ਦੇ ਉਲਟ ਹੋਵੇ ਕਿ ਜੋ ਪ੍ਰਭੂ ਭੋਜ ਵਿਚ ਹਿੱਸਾ ਲੈਂਦੇ ਹਨ ਸਿਰਫ ਉਹ ਹੀ ਕਲੀਸੀਆ ਜਾਂ ਸੰਗਤ ਹੋਵੇ ? ਪਰ ਇਹ ਤਾਂ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਦੇ ਉਲਟ ਹੋਵੇਗਾ । ਕਿਉਂਕਿ ਜੋ ਆਇਤ ਅਸੀਂ ਪੜ੍ਹੀ ਹੈ। ਉਹ ਇਸ ਤਰ੍ਹਾਂ ਨਹੀਂ ਦੱਸਦੀ । 

ਯਿਸੂ ਮਸੀਹ ਦੀ ਤਰ੍ਹਾਂ ਜਦ ਉਸ ਨੇ ਰੋਟੀ ਦਿੱਤੀ ਤਾਂ ਉਸ ਨੇ ਕਿਹਾ “ਇਹ ਮੇਰਾ ਸਰੀਰ ਹੈ” ਇਸ ਪ੍ਰਕਾਰ ਉਸ ਨੇ ਇਕ ਵੇਖਣ ਵਾਲਾ ਨਿਸ਼ਾਨ ਦਿੱਤਾ ਹੈ। ਅਰਥਾਤ ਆਪਣੇ ਸਰੀਰ ਨਾਲ ਮਿਲਦੀ ਚੀਜ਼ ਜੋ ਸਾਡੀ ਖਾਤਿਰ ਦਿੱਤੀ ਗਈ ਸੀ । ਇਸ ਲਈ ਬਾਈਬਲ ਦੱਸਦੀ ਹੈ ਕਿ ਰੋਟੀ ਅਤੇ ਦਾਖਰਸ ਨਜ਼ਰ ਆਉਣ ਵਾਲੇ ਚਿੰਨ੍ਹ ਹਨ । ਮਸੀਹ ਦਾ ਰਹੱਸਮਈ ਸਰੀਰ ਅਰਥਾਤ ਸੰਗਤ ਜਾਂ ਕਲੀਸੀਆ ਹਰ ਇਕ ਜੋ ਦਾਖਰਸ ਵਿਚੋਂ ਪੀਂਦਾ ਹੈ । ਉਹ ਇਹ ਪ੍ਰਗਟ ਕਰਦਾ ਹੈ ਕਿ ਉਹ ਉਸ ਸੰਗਤ ਨਾਲ ਸਬੰਧ ਰਖਦਾ ਹੈ ਜੋ ਸਲੀਬ ਤੇ ਜਾਨ ਦੇਣ ਵਾਲੇ ਅਤੇ ਪ੍ਰਭੂ ਯਿਸੂ ਮਸੀਹ ਦੇ ਖੂਨ ਬਹਾਉਣ ਦੇ ਸ਼ਾਨਦਾਰ ਨਤੀਜਿਆਂ ਦੀ ਹਿੱਸੇਦਾਰ ਹੈ । ਉਹ ਮਸੀਹ ਦੇ ਸਰੀਰ ਦਾ ਅੰਗ ਹੈ। ਇਸ ਪ੍ਰਕਾਰ ਇਥੇ ਬਾਈਬਲ ਸਾਨੂੰ ਪ੍ਰਭੂ ਭੋਜ ਦੇ ਬਾਰੇ ਦੱਸਦੀ ਹੈ ਕਿ ਅਸੀਂ ਕੀ ਹਾਂ ਅਤੇ ਅਧਿਆਇ ਗਿਆਰਾਂ ਅਤੇ ਸ਼ੁੱਭ ਸਮਾਚਾਰਾਂ ਵਿਚ ਅਸੀਂ ਇਹ ਵੇਖਦੇ ਹਾਂ ਕਿ ਅਸੀਂ ਕੀ ਕਰਦੇ ਹਾਂ ? 

ਇਸ ਪ੍ਰਕਾਰ ਪ੍ਰਭੂ ਭੋਜ ਨੂੰ ਵਿਅਕਤੀਗਤ ਤੌਰ ਤੇ ਨਹੀਂ ਮਨਾਉਂਦੇ ਹਾਂ ਬਲਕਿ ਇਕੱਠੇ ਤੌਰ ਤੇ ਉਸ ਸਰੀਰ ਦੇ ਅੰਗ ਹੋਣ ਦੇ ਨਾਤੇ । ਇਸ ਪ੍ਰਸੰਗ ਵਿਚ ਭਾਵੇਂ ਅਸੀਂ ਬਾਰ ਬਾਰ ਮੈਂ ਬਾਰੇ ਪੜ੍ਹਦੇ ਹਾਂ ਫਿਰ ਵੀ ਅਸੀਂ ਇਸ ਨੁਕਤੇ ਤੇ ਹਾਂ ਇਸ ਤੋਂ ਵੱਧ ਇਸ ਨੂੰ ਅਸੀਂ ਰੋਟੀ ਤੋੜਨ ਨਾਲ ਜ਼ਾਹਿਰ ਕਰਦੇ ਹਾਂ ਕਿ ਸਾਡੀ ਸਾਂਝ ਮਸੀਹ ਦੇ ਸਾਰੇ ਅੰਗਾਂ ਨਾਲ ਹੈ। ਇਸ ਲਈ ਇਹ ਸਾਫ ਹੈ ਕਿ ਸਾਰੇ ਹੀ ਇਸ ਕਾਬਿਲ ਹੋਣੇ ਚਾਹੀਦੇ ਹਨ। ਕਿ ਉਹ ਪ੍ਰਭੂ ਭੋਜ ਨੂੰ ਮਨਾਉਣ ਅਰਥਾਤ ਸਾਰੇ ਵਿਸ਼ਵਾਸੀ ਹੀ ਹੋਣ ਅਤੇ ਜੇਕਰ ਕੁਝ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਜੋ ਵਿਸ਼ਵਾਸੀ ਨਹੀਂ ਹਨ ਤਾਂ ਇਹ ਉਸ ਤਰ੍ਹਾਂ ਦੀ ਗੱਲ ਹੋਵੇਗੀ ਜਿਵੇਂ ਉੱਨਾ ਮਨੁੱਖਾਂ ਨੂੰ ਇਹ ਪੱਕਾ ਨਾ ਹੋਵੇ ਕਿ ਉਹ ਮਸੀਹ ਦੇ ਸਰੀਰ ਦੇ ਅੰਗ ਹਨ। ਉਨ੍ਹਾਂ ਲੋਕਾਂ ਨੂੰ ਜੇਕਰ ਪ੍ਰਭੂ ਭੋਜ ਵਿਚ ਸ਼ਾਮਲ ਕੀਤਾ ਜਾਵੇ ਤਾਂ ਉਹ ਪ੍ਰਭੂ ਭੋਜ ਨਹੀਂ ਅਖਵਾਏਗਾ ਬਲਕਿ ਉਹ ਉਨ੍ਹਾਂ ਲੋਕਾਂ ਦਾ ਹੀ ਭੋਜ ਹੋਵੇਗਾ । ਜਿਨ੍ਹਾਂ ਨੇ ਉਸ ਦਾ ਬੰਦੋਬਸਤ ਕੀਤਾ ਹੈ। ਇਹ ਗੱਲ ਤਦ ਭੀ ਸੱਚੀ ਹੁੰਦੀ ਹੈ ਜਦ ਕੋਈ ਉਨ੍ਹਾਂ ਵਿਸ਼ਵਾਸੀਆਂ ਨੂੰ ਹਿੱਸਾ ਲੈਣ ਤੋਂ ਮਨ੍ਹਾ ਕਰਦੇ ਹਨ ਜੋ ਅਸਲ ਵਿਚ ਮਸੀਹ ਦੇ ਸਰੀਰ ਦੇ ਅੰਗ ਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਲਈ ਇਨਕਾਰ ਕੀਤਾ ਜਾਂਦਾ ਹੈ ਕਿ ਉਹ ਬੁਰੀ ਚਾਲ ਚਲਦੇ ਹਨ ਉਨ੍ਹਾਂ ਦਾ ਮੱਤ ਠੀਕ ਨਹੀਂ ਹੈ ਜਾਂ ਉਹ ਉਨ੍ਹਾਂ ਗੱਲਾਂ ਨਾਲ ਸਬੰਧ ਰਖਦੇ ਹਨ ਜੋ ਅਸ਼ੁੱਧ ਹਨ । ਭਾਵੇਂ ਇਨ੍ਹਾਂ ਵਿਚੋਂ ਇਕ ਵੀ ਗੱਲ ਨਹੀਂ ਜਿਸ ਨੂੰ ਪ੍ਰਮੇਸ਼ਰ ਨੇ ਪ੍ਰਭੂ ਭੋਜ ਲਈ ਅੜਚਨ ਕਿਹਾ ਹੋਵੇ । ਜਦ ਅਸੀਂ ਕੁਝ ਸ਼ਰਤਾਂ ਰਖਦੇ ਹਾਂ । ਮਿਸਾਲ ਦੇ ਤੌਰ ਤੇ ਬਾਈਬਲ ਦੀਆਂ ਮੌਲਿਕ ਸੱਚਾਈਆਂ ਨੂੰ ਛੱਡ ਕੇ ਕੁਝ ਹੋਰ ਸੱਚਾਈਆਂ ਨਾਲ ਸਮਝੌਤਾ ਕਰਦੇ ਹਾਂ ਅਤੇ ਇਸ ਤਰ੍ਹਾਂ ਜੇਕਰ ਅਸੀਂ ਪ੍ਰਭੂ ਭੋਜ ਕਰਦੇ ਹਾਂ ਤਾਂ ਉਹ ਸਾਡਾ ਆਪਣਾ ਭੋਜ ਹੋਵੇਗਾ ਕਿਉਂਕਿ ਇਸ ਤਰ੍ਹਾਂ ਪ੍ਰਭੂ ਭੋਜ ਦੇ ਜੋ ਗੁਣ ਸਾਨੂੰ ਬਾਈਬਲ ਵਿਚ ਦੱਸੇ ਗਏ ਹਨ ਅਸੀਂ ਉਨ੍ਹਾਂ ਨੂੰ ਇਕ ਪਾਸੇ ਕਰ ਦਿੰਦੇ ਹਾਂ । 

ਇਸ ਦੇ ਉਲਟ ਜਿਵੇਂ ਅਸੀਂ ਪਹਿਲੇ ਵੇਖਿਆ ਹੈ ਕਿ ਬਾਈਬਲ ਪ੍ਰਭੂ ਭੋਜ ਬਾਰੇ ਬਹੁਤ ਸਾਫ਼ ਸਾਫ ਦੱਸਦੀ ਹੈ । ਇਹ ਇਕ ਸੰਗਤੀ ਦਾ ਭੋਜਨ ਹੈ ਜੋ ਅਸੀਂ ਮਸੀਹ ਅਤੇ ਉਸ ਦੇ ਆਪਣਿਆਂ ਨਾਲ ਕਰਦੇ ਹਾਂ । ਜੋ ਇਸ ਵਿਚ ਹਿੱਸਾ ਲੈਂਦੇ ਹਨ ਉਹ ਮਸੀਹ ਨਾਲ ਮਰ ਚੁਕੇ ਹਨ, ਉਹ ਸਭ ਨਵੇਂ ਜੀਵ ਹਨ। ਕਿਉਂਕਿ ਉਹ ਨਵੀਂ ਜ਼ਿੰਦਗੀ ਨੂੰ ਸਵੀਕਾਰ ਕਰ ਚੁਕੇ ਹਨ । ਜਿਸ ਨੂੰ ਬਾਈਬਲ ਵਿਚ “ਆਤਮਾ ਕਿਹਾ ਗਿਆ ਹੈ” (ਯੂਹੰਨਾ 3 : 6 ਅਤੇ ਜਿਨ੍ਹਾਂ ਵਿਚ ਪਵਿੱਤਰ ਆਤਮਾ ਵਾਸ ਕਰਦੀ ਹੈ ।” ਇਸ ਪ੍ਰਕਾਰ ਹੁਣ ਜੋ ਮਸੀਹ ਵਿਚ ਹਨ ਉਹ ਨਵੀਂ ਸਰਿਸ਼ਟੀ ਹਨ ਅਤੇ ਪੁਰਾਣੀਆਂ ਗੱਲਾਂ ਖਤਮ ਹੋ ਗਈਆਂ ਹਨ ਅਤੇ ਵੇਖੋ ਸਾਰੀਆਂ ਗੱਲਾਂ ਨਵੀਆਂ ਹੋ ਗਈਆਂ ਹਨ। (2 ਕੁਰਿੰ 5 : 17) 

ਇਸ ਪ੍ਰਕਾਰ ਪ੍ਰਭੂ ਭੋਜ ਕੋਈ ਵੱਡਿਆਂ ਦੀਆਂ ਰੀਤਾਂ ਦੀ ਤਰ੍ਹਾਂ ਨਹੀਂ ਮਨਾਇਆ ਜਾਂਦਾ ਕਿਉਂਕਿ ਇਹ ਉਸ ਪ੍ਰਭੂ ਦਾ ਭੋਜ ਹੈ ਜੋ ਮਰ ਗਿਆ ਸੀ ਅਤੇ ਫਿਰ ਜੀ ਉਠਿਆ ਹੈ। ਅਤੇ ਪ੍ਰਮੇਸ਼ਰ ਨੇ ਜਿਸ ਨੂੰ ਪ੍ਰਭੂ ਅਤੇ ਮਸੀਹ ਵੀ ਬਨਾਇਆ (ਰ. ਦੇ. ਕ. 2 : 36) ਸਾਡਾ ਮੁਰਦਿਆਂ ਵਿਚੋਂ ਜੀ ਉਠਿਆ ਪ੍ਰਭੂ ਆਪਣੇ ਲੋਕਾਂ ਨੂੰ ਮਹਿਮਾਨਾਂ ਦੀ ਤਰ੍ਹਾਂ ਪ੍ਰਭੂ ਭੇਜ ਨੂੰ ਮਨਾਉਣ ਲਈ ਸੱਦਦਾ ਹੈ। ਕੀ ਉਹ ਭੇਜ ਜਿਸ ਵਿਚ ਪ੍ਰਭੂ ਨੂੰ ਹੀ ਠੀਕ ਦਰਜਾ ਨਹੀਂ ਦਿੱਤਾ ਜਾਂਦਾ ਅਤੇ ਲੋਕ ਜਿਸ ਨੂੰ ਕੇਵਲ ਆਪਣੇ ਵਿਚਾਰਾਂ ਅਨੁਸਾਰ ਹੋਕੇ ਦਰਜਾ ਹਨ ਕੀ ਉਹ ਪ੍ਰਭੂ ਭੋਜ ਹੋ ਸਕਦਾ ਹੈ ? 

ਪ੍ਰਭ ਭੋਜ ਦੀ ਵਿਸ਼ਿਸ਼ਟਤਾ 

ਅਸੀਂ ਇਹ ਵੇਖਿਆ ਹੈ ਕਿ ਸੱਚੇ ਵਿਸ਼ਵਾਸੀ ਹੀ ਪ੍ਰਭੂ ਭੋਜ ਵਿਚ ਹਿੱਸਾ ਲੈ ਸਕਦੇ ਜਿਵੇਂ 1 ਕੁਰਿੰ ਦੇ ਪੰਜਵੇਂ ਅਧਿਆਇ ਅਤੇ 2 ਯੂਹੰਨਾ ਵਿਚ ਇਹ ਦੱਸਿਆ ਗਿਆ ਹਨ ਹੈ ਕਿ ਉਹ ਲੋਕ ਜੋ ਸੱਚੇ ਵਿਸਵਾਸ਼ੀ ਮੰਨੇ ਜਾਂਦੇ ਸਨ ਉਨ੍ਹਾਂ ਨੂੰ ਵੀ ਪ੍ਰਭੂ ਭੋਜ ਵਿਚ ਹਿੱਸਾ ਲੈਣ ਤੋਂ ਵਾਂਝੇ ਰੱਖਿਆ ਗਿਆ ਸੀ । 

ਪਰ ਇਸੇ ਅਧਿਆਇ ਦੇ 18-22 ਆਇਤਾਂ ਵਿਚ ਪਵਿੱਤਰ ਆਤਮਾ ਇਸ ਉਤੇ ਜ਼ੋਰ ਦਿੰਦਾ ਹੈ ਕਿ ਭਾਵੇਂ ਕੋਈ ਮਨੁੱਖ ਖੁੱਦ ਕੋਈ ਬੁਰਾ ਕੰਮ ਨਹੀਂ ਕਰਦਾ ਪਰ ਜੋ ਬੁਰਿਆਂ ਦੀ ਸੰਗਤ ਵਿਚ ਰਹਿੰਦਾ ਹੈ ਤਾਂ ਇਹ ਪ੍ਰਮੇਸ਼ਰ ਦੇ ਕੰਮ ਵਿਚ ਸਭ ਤੋਂ ਵੱਡੀ ਰੁਕਾਵਟ ਹੈ । 

ਅਸੀਂ ਵੇਖਦੇ ਹਾਂ ਕਿ ਕਿਵੇਂ ਕੁਰਿੰਥੀਆਂ ਦੇ ਕੁਝ ਭਾਈ ਇਹ ਬਹਿਸ ਕਰਦੇ ਸਨ ਕਿ ਮੂਰਤਾਂ ਕੇਵਲ ਲੱਕੜ, ਪੱਥਰ ਅਤੇ ਧਾਤ ਹੀ ਹਨ ਹੋਰ ਕੁਝ ਨਹੀਂ ਕਿਉਂਕਿ ਪ੍ਰਮੇਸ਼ਰ ਇਕੋ ਹੀ ਹੈ । ਅਤੇ ਜੇ ਮੂਰਤੀਆਂ ਦਾ ਚੜ੍ਹਾਵਾ ਜਾਂ ਮੂਰਤੀਆਂ ਦੇ ਮੰਦਰ ਵਿਚੋਂ ਪ੍ਰਸ਼ਾਦ ਖਾਧਾ ਵੀ ਜਾਵੇ ਤਾਂ ਇਸ ਦਾ ਕੋਈ ਹਰਜ ਨਹੀਂ ਹੈ। ਪਰ ਪਵਿੱਤਰ ਵਚਨ ਇਹ ਸਾਫ ਦੱਸਦਾ ਹੈ ਕਿ ਉਨ੍ਹਾਂ ਦੀ ਉਹ ਸਭ ਦਲੀਲਬਾਜ਼ੀ ਗਲਤ ਸੀ । ਪ੍ਰਮੇਸ਼ਰ ਦੇ ਭਗਤ ਕੇਵਲ ਉਹ ਕੰਮ ਕਰਦੇ ਹਨ ਜਿਨ੍ਹਾਂ ਨਾਲ ਬਾਕੀਆਂ ਤੋਂ ਉਹ ਅਲੱਗ ਪਛਾਣੇ ਜਾਣ । ਜਿਥੋਂ ਤਕ ਕਲੀ- ਸੀਆ ਦਾ ਪ੍ਰਸ਼ਨ ਹੈ ਇਹ ਪ੍ਰਭੂ ਦਾ ਲਹੂ ਅਤੇ ਸਰੀਰ ਹਨ। ਉਨ੍ਹਾਂ ਗੱਲਾਂ ਵਿਚ ਹਿੱਸਾ ਲੈਣਾ ਜੋ ਉਨ੍ਹਾਂ ਦੇ ਵਿਰੋਧ ਵਿਚ ਹਨ ਕਲੀਸੀਆ ਦੇ ਵਿਰੁੱਧ ਹੈ । 

ਬਾਈਬਲ ਇਸਰਾਈਲੀਆਂ ਵਲੋਂ ਦਿੱਤੇ ਬਲੀਦਾਨਾਂ ਅਤੇ ਬਾਕੀਆਂ ਕੌਮਾਂ ਵੱਲੋਂ ਦਿੱਤੀਆਂ ਬਲੀਆਂ ਬਾਰੇ ਦੱਸਦੀ ਹੈ। ਲੇਵੀਆਂ 3 ਤੋਂ 7 ਵਿਚ ਦੱਸੀਆਂ ਸੁੱਖ ਸਾਂਦ ਦੀਆਂ ਭੇਟਾਂ ਹੀ ਸਧਾਰਨ ਬਲੀਆਂ ਸਨ ਜਿਨ੍ਹਾਂ ਵਿਚੋਂ ਇਕ ਸਧਾਰਨ ਇਸਰਾਈਲੀ ਵੀ ਖਾ ਸਕਦਾ ਸੀ । ਇਸ ਪ੍ਰਕਾਰ ਇਹੀ ਇਕ ਬਲੀਦਾਨ ਹੈ ਜਿਸ ਦਾ ਇਸ਼ਾਰਾ ਪਵਿੱਤਰ ਵਚਨ ਕਰਦਾ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਇਹੀ ਬਲੀ ਪ੍ਰਭੂ ਭੋਜ ਦੀ, ਕਲੀਸੀਆ ਦੀ ਭਗਤੀ, ਜੋ ਇਸ ਨਾਲ ਜੁੜੀ ਹੋਈ ਹੈ ਉਹਦੀ ਪੂਰੀ ਤਸਵੀਰ ਹੈ । 

ਇਹ ਇਕ ਐਸਾ ਬਲੀਦਾਨ ਸੀ ਜੋ ਆਪਣੀ ਮਰਜ਼ੀ ਨਾਲ ਦਿੱਤਾ ਜਾਂਦਾ ਸੀ ਅਤੇ ਇਸ ਲਈ ਕੋਈ ਬੰਧਸ਼ ਨਹੀਂ ਹੁੰਦੀ ਸੀ । ਪਰ ਜੇ ਕਿਸੇ ਇਸਰਾਈਲੀ ਦੇ ਦਿਲ ਵਿਚ ਇਸ ਬਲੀਦਾਨ ਲਈ ਸ਼ਰਧਾ ਹੋਵੇ (ਲੇਵੀਆਂ 7 : 11) ਅਤੇ ਇਹ ਬਲੀਦਾਨ ਦੇਣਾ ਚਾਹੇ ਤਾਂ ਉਸ ਬਾਰੇ ਯਹੋਵਾਹ ਦੇ ਹੁਕਮ ਸਨ ਕਿ ਜਿਹੜੀ ਚੀਜ਼ ਲਿਆਂਦੀ ਜਾਵੇ ਜਿਸ ਨੂੰ ਪ੍ਰਮੇਸ਼ਰ ਸਵਿਕਾਰ ਕਰੋ । ਖਾਸ ਕਰ ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਸੀ ਕਿ ਉਹ ਇਹ ਭੇਟ ਕਿਥੇ ਚੜਾਉਣਾ ਚਾਹੁੰਦਾ ਸੀ । ਉਸ ਨੂੰ ਇਹ ਨਾ ਲੈ ਕੇ ਦੱਸਣਾ ਹੁੰਦਾ ਸੀ, ਅਰਥਾਤ ਯਹੋਵਾਹ ਅੱਗੇ ਜਾਂ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਜਿਥੇ ਪ੍ਰਮੇਸ਼ਰ ਰਹਿੰਦਾ ਸੀ ਜਿਥੇ ਲੋਕ ਉਸ ਨੂੰ ਮਿਲ ਸਕਦੇ ਸਨ ਅਰਥਾਤ ਜਗਵੇਦੀ ਉਪਰ ਜਿਵੇਂ ਅਸੀਂ ਜਾਣਦੇ ਹਾਂ ਕਿ ਸੇਵਾ ਜਗਵੇਦੀ ਤੋਂ ਵੱਖ ਨਹੀਂ ਕੀਤੀ ਜਾ ਸਕਦੀ । ਲਹੂ ਜਵਗਦੀ ਦੇ ਆਲੇ ਦੁਆਲੇ ਛਿੜਕਿਆ ਜਾਂਦਾ ਸੀ । (ਲੇਵੀ 3 : 2) ਜਦ ਜਾਜਕ ਯਹੋਵਾਹ ਅੱਗੇ ਛਾਤੀ ਨੂੰ ਹਲਾਉਣ ਦੀ ਭੇਟ ਕਰਕੇ ਲਿਆਉਂਦਾ ਸੀ ਤਾਂ ਚਰਬੀ ਅਤੇ ਗੁਰਦੇ ਜਗਵੇਦੀ ਉਤੇ ਸਾੜੇ ਜਾਂਦੇ ਸਨ ਅਤੇ ਯਹੋਵਾਹ ਦਾ ਇਹ ਭੋਜਨ ਹੁੰਦਾ ਸੀ (ਲੇਵੀਆਂ 7 : 29-31, 3 : 3-5, 11, 16) ਜੋ ਜਾਜਕ ਇਹ ਬਲੀ ਚੜਾਉਂਦਾ ਸੀ, ਸੱਜੀ ਰਾਣ ਉਸ ਦੀ ਹੁੰਦੀ ਸੀ । ਹਾਰਨ ਤੇ ਉਸਦੇ ਪੁੱਤਰ ਛਾਤੀ ਲੈਂਦੇ ਸਨ ਅਤੇ ਬਲੀ ਚੜਾਉਣ ਵਾਲਾ ਬੱਚਿਆ ਮਾਸ ਸ਼ੁੱਧ ਕੀਤੇ ਲੋਕਾਂ ਨਾਲ ਖਾ ਸਕਦਾ ਸੀ । 

ਲੇਵੀਆਂ 7 : 19-21 ਵਿਚ ਪਵਿੱਤਰ ਵਸਤਾਂ ਦੇ ਬਾਰੇ ਕੁਝ ਨਿਯਮ ਦੱਸੇ ਗਏ ਹਨ । ਉਹ ਮਾਸ ਜੋ ਕਿਸੇ ਅਸ਼ੁੱਧ ਵਸਤ ਨਾਲ ਛੋਹ ਜਾਵੇ ਸਾੜਿਆ ਜਾਵੇ । ਜਦ ਅਸੀਂ ਕੋਈ ਭੇਂਟ ਲਿਆਉਂਦੇ ਹਾ ਭਾਵੇਂ ਉਹ ਸ਼ੁੱਧ ਹੀ ਹੋਵੇ ਪਰ ਜੇ ਉਹ ਉਥੇ ਕੋਈ ਅਸ਼ੁੱਧ ਵਸਤੂ ਨਾਲ ਛੁਹੇ ਤਾਂ ਉਹ ਭੇਟ ਵੀ ਅਸ਼ੁੱਧ ਹੋ ਜਾਵੇਗੀ । ਅਤੇ ਜੋ ਕੋਈ ਮਨੁੱਖ ਆਪਣੇ ਆਪ ਵਿਚ ਅਸ਼ੁੱਧ ਹੈ ਉਸ ਨੂੰ ਸੱਖਤ ਹੁਕਮ ਹੈ ਕਿ ਉਹ ਚੜ੍ਹਾਵੇ ਵਿਚੋਂ ਨਾ ਖਾਵੇ । ਇਸੇ ਤਰ੍ਹਾਂ ਹੀ ਉਸ ਪੁਰਸ਼ ਨਾਲ ਹੈ ਜੋ ਆਪ ਤਾਂ ਅਸ਼ੁੱਧ [ਨਾ ਹੋਵੇ ਪਰ ਜਾਣੇ ਜਾਂ ਅਨਜਾਣੇ ਕਿਸੇ ਅਸ਼ੁੱਧ ਵਸਤ੍ਰ ਨੂੰ ਛੁਹੇ ਉਹ ਅਸ਼ੁੱਧ ਹੋਵੇਗਾ। ਵੇਖੋ ਗਿਣਤੀ ਦੀ ਪੁਸਤਕ 19 ਅਤੇ ਲੇਵੀਆਂ 5 : 17 ਇਨ੍ਹਾਂ ਦੋਹਾਂ ਲਈ ਹੀ ਸਜ਼ਾ ਬਰਾਬਰ ਹੈ । “ਉਹ ਬੰਦਾ ਆਪਣੇ ਲੋਕਾਂ ਵਿਚੋਂ ਮਾਰਿਆ ਜਾਵੇ” ਮਨੁੱਖ ਦਾ ਇਹ ਦਾਅਵਾ ਕਿ ਝੂਠੇ ਧਰਮ ਦੇ ਨਾਲ ਮਿਲਣ ਨਾਲ ਜਾਂ ਨੈਤਿਕ ਪਾਪ ਮਨੁੱਖ ਨੂੰ ਅਸ਼ੁੱਧ ਨਹੀਂ ਬਣਾਉਂਦੇ ਬਸ਼ਰਤੇ ਕਿ ਜੇ ਮਨੁੱਖ ਉਸ ਭੈੜ ਨੂੰ ਧਾਰਨ ਨਹੀਂ ਕਰਦਾ । ਇਹ ਵਿਚਾਰ ਪ੍ਰਮੇਸ਼ਰ ਦੀ ਸਜ਼ਾ ਨੂੰ ਕਿਵੇਂ ਉਲਟਾ- ਉਂਦਾ ਹੈ । 

ਪਰ ਨਿਰਾ ਇਹ ਹੀ ਨਹੀਂ ਹੋਰ ਗੱਲਾਂ ਵੀ ਜਗਵੇਦੀ ਦੇ ਸਬੰਧ ਵਿਚ ਹਨ। ਲੇਵੀਆਂ 7 : 15-18 ਵਿਚ ਕਿਹਾ ਗਿਆ ਹੈ ਕਿ ਸੁੱਖ ਸ਼ਾਂਦ ਦੇ ਬਲੀਦਾਨਾਂ ਦਾ ਮਾਸ ਜਿਸ ਦਿਨ ਜਗਵੇਦੀ ਤੇ ਚੜ੍ਹਾਇਆ ਜਾਵੇ ਉਸੇ ਦਿਨ ਹੀ ਖਾਧਾ ਜਾਵੇ । “ਬਲੀ ਦਾ ਜੋ ਸਬੰਧ ਜਗਵੇਦੀ ਨਾਲ ਹੈ ਉਸ ਨੂੰ ਉਹਦੇ ਗੁਣਾਂ ਨੂੰ ਛੱਡੇ ਬਿਨਾਂ ਉਸ ਤੋਂ ਅਲੱਗ ਨਹੀਂ ਕਰ ਸਕਦੇ ਹਾਂ । ਸਵੈ ਇੱਛਾ ਬਲੀਆਂ ਅਤੇ ਸੁੱਖਣਾਂ ਦੀ ਭੇਟ ਵੀ ਉਸੇ ਦਿਨ ਹੀ ਖਾਧੀ ਜਾਵੇ ਜੇ ਰਹਿ ਜਾਵੇ ਤਾਂ ਦੂਜੇ ਦਿਨ ਵੀ ਖਾਧੀ ਜਾਵੇ ਕਿਉਂਕਿ ਇਸ ਤਰ੍ਹਾਂ ਦੀ ਭੇਟ ਲਈ ਦਿਲ ਵਿਚ ਜ਼ਿਆਦਾ ਤਾਕਤ ਤੇ ਇੱਜਤ ਹੁੰਦੀ ਹੈ । ਇਸ ਤਰ੍ਹਾਂ ਜਗਵੇਦੀ ਦੇ ਨਾਲ ਸਬੰਧ ਜ਼ਿਆਦਾ ਕਾਇਮ ਰਹਿੰਦਾ ਹੈ । ਅਤੇ ਲੇਵੀਆਂ 17 ਵਿਚ ਇਸ ਗੱਲ ਦਾ ਖਾਸ ਹੁਕਮ ਦਿੱਤਾ ਗਿਆ ਸੀ ਕਿ ਉਹ ਮਿਲਾਪ ਦੇ ਤੰਬੂ ਤੋਂ ਦੂਰ ਸੁੱਖ ਸ਼ਾਂਦ ਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਲਹੂ ਅਤੇ ਚਰਬੀ ਜਗਵੇਦੀ ਉਤੇ ਸਾੜਨੀ ਸੀ ਅਤੇ ਜੋ ਇਸਦੇ ਉਲਟ ਕਰਦਾ ਸੀ ਉਸ ਨੂੰ ਛੇਕਿਆ ਜਾਂਦਾ ਸੀ । 

ਨਵੇਂ ਨੇਮ ਵਿਚ ਇਸ ਨੂੰ ਅਸੀਂ ਹੋਰ ਵੀ ਸਾਫ਼ ਵੇਖਦੇ ਹਾਂ । ਪ੍ਰਭੂ ਯਿਸੂ ਮਸੀਹ ਮੱਤੀ 23 : 19 ਵਿਚ ਕਹਿੰਦੇ ਹਨ ਕਿ ਜਗਵੇਦੀ ਭੇਟ ਪਵਿੱਤਰ ਕਰਦੀ ਹੈ । ਇਸ ਲਈ ਭੇਟ ਜਗਵੇਦੀ ਨਾਲੋਂ ਜ਼ਿਆਦਾ ਮਹੱਤਵਪੂਰਨ ਨਹੀਂ ਬਲਕਿ ਭੇਟ ਜਗਵੇਦੀ ਕੋਲ ਆਣ ਕੇ ਹੀ ਆਪਣੇ ਗੁਣ ਪ੍ਰਾਪਤ ਕਰਦੀ ਹੈ । 

ਪ੍ਰਭੂ ਦੀ ਮੇਜ਼ 

ਮਲਾਕੀ 1 : 7 ਵਿਚ ਅਤੇ ਹਿਜ਼ਕੀਏਲ 41 : 22 ਵਿਚ ਜਗਵੇਦੀ ਜਿਸ ਉਪਰ ਸੁੱਖ ਸਾਂਦ ਦੀਆਂ ਬਲੀਆਂ ਚੜਾਈਆਂ ਜਾਂਦੀਆਂ ਹਨ ਉਸ ਨੂੰ ਯਹੋਵਾਹ ਦੀ ਮੇਜ ਕਿਹਾ ਜਾਂਦਾ ਹੈ । ਇਨ੍ਹਾਂ ਦੋਹਾਂ ਆਇਤਾਂ ਵਿਚ ਵੇਖਦੇ ਹਾਂ ਕਿ “ਮੇਜ਼ ਜਾਂ ਜਗਵੇਦੀ ਇਕੋ ਹੀ ਅਰਥ ਦੱਸਦੇ ਹਨ । ਜਗਵੇਦੀ ਸ਼ਬਦ ਸਾਨੂੰ ਦੱਸਦਾ ਹੈ ਕਿ ਇਸ ਉਪਰ ਬਲੀ- ਦਾਨ ਚੜ੍ਹਾਇਆ ਜਾਂਦਾ ਹੈ । ਦੂਜੇ ਪਾਸੇ ਮੇਜ਼ ਦਾ ਸਬੰਧ ਭੋਜਨ ਨਾਲ ਹੈ ਅਤੇ ਇਹ ਦੋਨੋਂ ਹੀ ਸਬੰਧਿਤ ਹਨ । ਸੁੱਖ ਸਾਂਦ ਦੀ ਭੇਟ ਇਕ ਉਹ ਭੋਜਨ ਸੀ ਜਿਸ ਨੂੰ ਪ੍ਰਮੇਸ਼ਰ ਆਪਣੇ ਲੋਕਾਂ ਨਾਲ ਖਾਂਦਾ ਸੀ । ਇਸ ਵਿਚ ਪ੍ਰਮੇਸ਼ਰ ਆਪਣਾ ਹਿੱਸਾ ਲੈਂਦਾ ਸੀ ਹਾਰੂਨ ਤੇ ਉਸਦਾ ਘਰਾਣਾ ਆਪਣਾ ਹਿੱਸਾ ਲੈਂਦਾ ਸੀ । (ਮਸੀਹ ਤੇ ਉਸ ਦੇ ਕਲੀਸੀਆ ਨੂੰ ਜਾਜਕਾਂ ਦੀ ਮੰਡਲੀ ਕਿਹਾ ਗਿਆ ਹੈ) ਅਤੇ ਉਨ੍ਹਾਂ ਲੋਕਾਂ ਵਿਚੋਂ ਜੋ ਸ਼ੁੱਧ ਹੁੰਦੇ ਸਨ ਆਪਣਾ ਆਪਣਾ ਹਿੱਸਾ ਪ੍ਰਾਪਤ ਕਰਦੇ ਸਨ । 

ਨਵੇਂ ਨੇਮ ਵਿਚ ਵੀ ਅਸੀਂ ਇਸੇ ਤਰ੍ਹਾਂ ਵੇਖਦੇ ਹਾਂ । ਇਬਰਾਨੀਆਂ 13: 10 ਦੱਸਦਾ ਹੈ “ਸਾਡੀ ਤਾਂ ਇਕ ਜਗਵੇਦੀ ਹੈ। ਜਿਸ ਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਕੋਈ ਹੱਕ ਨਹੀਂ ਹੈ । (ਜੋ ਜਹੂਦਾ ਵੰਸ਼ ਦੇ ਹਨ) ਅਤੇ 1 ਕੁਰਿੰਥੀਆਂ 10 : 18 ਤੋਂ 21 ਵਿਚ ਸ਼ਬਦ ਜਗਵੇਦੀ ਅਤੇ ਮੇਜ਼ ਪ੍ਰਸਪਰ ਵਰਤੇ ਗਏ ਹਨ . 

ਪਵਿੱਤਰ ਆਤਮਾ ਨੇ ਜਿਵੇਂ ਪੁਰਾਣੇ ਨੇਮ ਵਿਚ ਸੁੱਖ ਸਾਂਦ ਦੀਆਂ ਭੇਟਾਂ ਲਈ ਜਗ- ਵੇਦੀ ਨੂੰ ਇਸ ਭਾਵ ਲਈ ਵਰਤਿਆ ਸੀ, ਉਸੇ ਤਰ੍ਹਾਂ ਇਸ ਨੂੰ ਪਵਿੱਤਰ ਆਤਮਾਂ ਪ੍ਰਭੂ ਭੋਜ ਨਾਲ ਜੋੜਦਾ ਹੈ ਅਰਥਾਤ ਭੋਜਨ ਦੀ ਇਸ ਸੰਗਤੀ ਨਾਲ । 

ਇਨ੍ਹਾਂ ਦੋਹਾਂ ਦਾ ਕੀ ਅਰਥ ਹੈ ? 66 ਪ੍ਰਭੂ ਦੀ ਮੇਜ਼ ਅਤੇ ਪ੍ਰਭੂ ਭੋਜ” ਇਹ ਉਸਦਾ ਮੇਜ਼ ਹੈ ਜਿਸ ਤੋਂ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਖਾਣਾ ਖਾਣ ਲਈ ਸੱਦਦਾ ਹੈ । ਇਹ ਕੋਈ ਲੱਕੜ ਦਾ ਮੇਜ਼ ਨਹੀਂ ਜਿਸ ਉਤੇ ਰੋਟੀ ਅਤੇ ਦਾਖਰਸ ਰੱਖੇ ਗਏ ਹਨ । ਬਲਕਿ ਇਹ ਮੇਜ਼ ਉਸ ਪ੍ਰਭੂ ਦਾ ਹੈ ਜੋ ਮਰ ਗਿਆ ਸੀ ਅਤੇ ਫਿਰ ਜੀ ਉਠਿਆ ਹੈ ਅਤੇ ਉਨ੍ਹਾਂ ਨੂੰ ਖਾਣ ਲਈ ਬੁਲਾਉਂਦਾ ਹੈ ਜੋ ਉਸ ਨਾਲ ਮਰ ਚੁੱਕੇ ਹਨ । ਇਹ ਇਕ ਰੂਹਾਨੀ ਮੇਜ਼ ਹੈ । ਅਰਥਾਤ ਉਸਦੇ ਆਤਮਕ ਘਰ ਵਿਚ ਇਕ ਥਾਂ ਹੈ। ਜਿਥੋਂ ਉਹ ਆਪਣੇ ਲੋਕਾਂ ਨੂੰ ਬੁਲਾਉਂਦਾ ਹੈ ਕਿ ਉਹ ਉਸ ਕੋਲ ਆਉਣ ਜਿਥੇ ਉਹ ਉਸ ਨਾਲ ਹੋਣ। ਇਹੀ ਜਗ੍ਹਾ ਹੈ ਜਿਥੇ ਉਸ ਦਾ ਭੋਜਨ ਹੈ । 

ਕੀ ਹਾਲੇ ਵੀ ਕਿਸੇ ਨੂੰ ਸ਼ੱਕ ਹੈ ਕਿ (ਪ੍ਰਮੇਸ਼ਰ ਦੀ ਮੇਚ ਕੋਲ ਸਿਰਫ ਉਹੀ ਆ ਸਕਦਾ ਹੈ ਜਿਸ ਨੂੰ ਇਹ ਇਖਤਿਆਰ ਹੋਵੇ ? ਉਥੇ ਇਕੋ ਹੀ ਹੈ ਜੋ ਇਹ ਦੱਸਦਾ ਹੈ ਕਿ ਭੋਜ ਵਿਚ ਕੌਣ ਹਿੱਸਾ ਲੈ ਸਕਦਾ ਹੈ ਅਤੇ ਉਹੋ ਇਕੋ ਹੀ ਹੈ ਜੋ ਇਹ ਦੱਸੇ ਕਿ ਇਹ ਸੇਵਾ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ ਅਤੇ ਉਸੇ ਇਕੋ ਨੇ ਹੀ ਇਹ ਚੁਣਨਾ ਹੈ ਕਿ ਕਿਸ ਤੋਂ ਇਹ ਸੇਵਾ ਲੈਣੀ ਹੈ। ਕੇਵਲ ਪ੍ਰਭੂ ਨੂੰ ਹੀ ਇਹ ਇਖਤਿਆਰ ਹੈ ਅਤੇ ਆਪਣੇਂ ਆਤਮਾ ਦੁਆਰਾ ਕਾ ਉਹ ਖੁਦ ਹੀ ਸਾਡੀ ਅਗਵਾਈ ਕਰਦਾ ਹੈ । ਉਥੇ ਕੋਈ ਮਨੁੱਖ ਕੁਝ ਨਹੀਂ ਕਹਿੰਦਾ ਅਤੇ ਤਦ ਤਕ ਕੋਈ ਮਨੁੱਖ ਕੁਝ ਨਹੀਂ ਕਰਦਾ ਜਦ ਤਕ ਪ੍ਰਭੂ ਉਸ ਕੋਲੋਂ ਨਾ ਚਾਹੇ । 

ਇਥੇ ਪਵਿੱਤਰ ਆਤਮਾ ਪ੍ਰਭੂ ਭੋਜ ਦੇ ਨਵੇਕਲੇ ਗੁਣਾਂ ਤੇ ਜ਼ੋਰ ਦਿੰਦਾ ਹੈ । ਕੋਈ ਵੀ ਮਨੁੱਖ ਪ੍ਰਭੂ ਦੇ ਮੇਜ਼ ਅਤੇ ਭੂਤਾਂ ਦੇ ਮੇਜ਼ ਵਿਚ ਸ਼ਾਮਲ ਨਹੀਂ ਹੋ ਸਕਦਾ ਕਿਉਂਕਿ ਪਿਆਰ ਖੁਣਸ ਵੀ ਕਰਦਾ ਹੈ । ਪ੍ਰਭੂ ਯਿਸੂ ਮਸੀਹ ਆਪਣੇ ਪਿਆਰਿਆਂ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਹ ਉਨ੍ਹਾਂ ਖਾਤਿਰ ਪ੍ਰਮੇਸ਼ਰ ਦੀ ਸਜ਼ਾ ਹੇਠ ਸਲੀਬ ਉੱਤੇ ਮਰਿਆ। ਉਹ ਇੰਨਾ ਪਿਆਰ ਕਰਦਾ ਹੈ ਕਿ ਉਹ ਪ੍ਰਮੇਸ਼ਰ ਤੱਕ ਸਾਡੀ ਸਿਫਾਰਸ਼ ਕਰਨ ਲਈ ਜਿਊਂਦਾ ਹੈ । (ਇਬ, 7 : 25) ਉਹ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਉਨ੍ਹਾਂ ਲਈ ਇਕ ਜਗ੍ਹਾ ਤਿਆਰ ਕੀਤੀ ਹੈ, ਇਕ ਮੇਜ਼ ਤਿਆਰ ਕੀਤਾ ਹੈ ਅਤੇ ਉਹ ਉਨ੍ਹਾਂ ਨੂੰ ਸੱਦਦਾ ਹੈ ਕਿ ਉਹ ਉਸ ਕੋਲ ਆਉਣ ਅਤੇ ਉਸਦਾ ਭੋਜਨ ਛਕਣ । ਉਹ ਇਹ ਕਦੇ ਵੀ ਸਹਿਨ ਨਹੀਂ ਕਰਦਾ ਕਿ ਲੋਕ ਉਸ ਨੂੰ ਤੁੱਛ ਜਾਨਣ, ਉਹਦੇ ਪਿਆਰ ਦੇ ਹੱਕ ਨੂੰ ਤੁੱਛ ਜਾਨਣ ਅਤੇ ਉਸਦੀ ਪਵਿੱਤਰ ਸੰਗਤੀ ਨੂੰ ਤੁੱਛ ਜਾਨਣ । ਉਸ ਨੇ ਆਪਣਿਆਂ ਨੂੰ ਸ਼ੈਤਾਨ ਤੋਂ ਅਤੇ ਇਸ ਸੰਸਾਰ ਤੋਂ ਮੁਕਤ ਕਰਾਇਆ ਹੈ । ਉਹ ਉਨ੍ਹਾਂ ਲਈ ਪਾਪ ਬਣਿਆ ਤਾਂਕਿ ਮਨੁੱਖੀ ਸਰੀਰ ਦਾ ਪਵਿੱਤਰ ਅਤੇ ਧਰਮੀ ਪ੍ਰਮੇਸ਼ਰ ਦੀ ਸਜ਼ਾ ਅਨੁਸਾਰ ਅੰਤ ਹੋ ਸਕੇ । ਫਿਰ ਉਹ ਕਿਵੇਂ ਇਹ ਸਹਿਣ ਕਰ ਸਕਦਾ ਹੈ ਕਿ ਉਹਦੇ ਲੋਕਾਂ ਵਿਚ ਸ਼ੈਤਾਨ ਦਾ, ਸੰਸਾਰ ਦਾ ਜਾਂ ਸਾਧਾਰਨ ਮਨੁੱਖਾਂ ਦੇ ਨਿਯਮਾਂ ਦਾ ਹਿੱਸਾ ਹੋਵੇ ਖ਼ਾਸ ਕਰਕੇ ਉਸ ਜਗ੍ਹਾ ਜਿਥੇ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਸਦੇ ਪਿਆਰ ਦੇ ਮਹਾਨ ਕੰਮ ਬਾਰੇ ਸੋਚਣ ਕਿ ਕਿਵੇਂ ਉਸਨੇ ਸਲੀਬ ਉਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਅਤੇ ਜਿਥੇ ਇਹ ਤੋੜੀ ਹੋਈ ਰੋਟੀ ਅਤੇ ਡੁਲ੍ਹੇ ਹੋਏ ਦਾਖ਼ਰਸ ਦੇ ਨਾਲ-ਨਾਲ ਇਹ ਕਹਿਣਾ ਪ੍ਰਗਟ ਕਰਦਾ ਹੈ ਕਿ ਇਹ ਮੇਰਾ ਲਹੂ ਹੈ ਜੋ ਆਪ ਸਭ ਲਈ ਬਹਾਇਆ ਜਾਂਦਾ ਹੈ ਅਤੇ ਇਹ ਮੇਰਾ ਸਰੀਰ ਹੈ ਜੋ ਆਪ ਸਭ ਲਈ ਦਿੱਤਾ ਜਾਂਦਾ ਹੈ ਅਤੇ ਮੇਰੀ ਯਾਦ ਵਿਚ ਇਹ ਕਰਿਆ ਕਰੋ । 

ਕੀ ਕੋਈ ਦਿਲ ਜੋ ਉਸ ਨੂੰ ਪਿਆਰ ਕਰਦਾ ਹੈ ਇਸ ਜਗ੍ਹਾ ਤੇ ਉਸ ਨੂੰ ਤੁੱਛ ਜਾਣ ਸਕਦਾ ਹੈ ? ਕੀ ਕੋਈ ਪ੍ਰਾਰਥਨਾ ਤੋਂ ਬਿਨਾਂ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ ? ਉਹ ਇਹ ਪੁੱਛ ਸਕੇਗਾ ਕਿ ਪ੍ਰਭੂ ਜੀ ਤੂੰ ਕੀ ਕਿਹੜੀ ਥਾਂ ਹੈ ਜਿਥੇ ਤੂੰ ਮੈਨੂੰ ਬੁਲਾਉਂਦਾ ਹੈ ਅਤੇ ਉਹ ਤੇਰਾ ਮੇਜ਼ ਕਿੱਥੇ ਹੈ ਜਿਥੇ ਮੈਂ ਤੇਰਾ ਭੋਜਨ ਖਾ ਸਕਾਂ ? ਕਿਉਂਕਿ ਤੂੰ ਮੈਨੂੰ ਸੱਦਿਆ ਹੈ । 

ਤਾਂ ਵੀ ਜੇ ਕੋਈ ਪ੍ਰਮੇਸ਼ਰ ਦਾ ਬੱਚਾ ਇਹ ਕਰਦਾ ਹੈ ਤਾਂ ਵੀ ਪ੍ਰਮੇਸ਼ਰ ਉਹੋ ਹੈ ਉਹ ਉਨ੍ਹਾਂ ਨਾਲ ਜੋ ਉਸ ਨੂੰ ਤੁੱਛ ਜਾਣਦੇ ਹਨ, ਸੰਗਤੀ ਰੱਖਣ ਤੋਂ ਇਨਕਾਰ ਕਰਦਾ ਹੈ “ਜੋ ਮੇਰੇ ਨਾਲ ਨਹੀਂ ਮੇਰੇ ਵਿਰੁੱਧ ਹੈ” (ਮੱਤੀ 12 : 30)  

ਅਤੇ ਕੀ ਅਸੀਂ ਪ੍ਰਭੂ ਨੂੰ ਅਣਖ ਦੁਆਉਂਦੇ ਹਾਂ?” ਕੀ ਅਸੀਂ ਉਸਤੋਂ ਸ਼ਕਤੀਸ਼ਾਲੀ ਹਾਂ ?  ਕੀ ਤੁਸੀਂ ਪ੍ਰਭੂ ਦੀ ਮੇਜ਼ ਤੇ ਉਥੇ ਹੀ ਹਿੱਸਾ ਲੈਂਦੇ ਹੋ, ਜਿਥੇ ਪ੍ਰਭੂ ਭੋਜ ਕੀਤਾ ਜਾਂਦਾ ਹੈ ? 

ਸ਼ੁੱਭ ਇਛਾਵਾਂ ਨਾਲ 

ਮਸੀਹ ਦੇ ਪਿਆਰ ਵਿਚ ਆਪਦਾ ਭਾਈ 

ਹ. ਲ. ਹਿਜਕੂਪ 

ਪੂਜਾ ਜਾਂ ਭਗਤੀ 

ਪਿਆਰੇ ਦੋਸਤੋ, 

ਪਿਛਲੇ ਪੱਤਰਾਂ ਵਿਚ ਪ੍ਰਭੂ ਭੱਜ ਤੇ ਵਿਚਾਰ ਕਰਨ ਤੋਂ ਬਾਅਦ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਇਬਾਦਤ, ਪੂਜਾ ਜਾਂ ਅਰਾਧਨਾ ਬਾਰੇ ਲਿਖਾਂ । ਪੂਜਾ ਪ੍ਰਭੂ ਭੋਜ ਨਾਲ ਬਹੁਤ ਜੁੜੀ ਹੋਈ ਹੈ । ਪਰ ਫਿਰ ਵੀ ਪ੍ਰਭੂ ਭੋਜ ਪੂਜਾ ਨਹੀਂ ਹੈ। ਬਾਈਬਲ ਅਨੁਸਾਰ ਪ੍ਰਭੂ ਭੋਜ ਸਾਨੂੰ ਪੂਜਾ ਵੱਲ ਲਿਜਾ ਸਕਦਾ ਹੈ ਪਰ ਇਹ ਖੁਦ ਪੂਜਾ ਨਹੀਂ ਹੈ । 

ਪੂਜਾ ਕੀ ਹੈ ? ਅਸੀਂ ਇਸ ਨੂੰ ਉਹ ਮਹਿਮਾ ਕਹਾਂਗੇ ਜੋ ਪ੍ਰਭੂ ਨੂੰ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਭਗਤਾਂ ਲਈ ਕੀ ਹੈ । ਇਬਰਾਨੀ ਸ਼ਬਦ ਜੋ ਅਕਸਰ ਪੁਰਾਣੇ ਨੇਮ ਵਿਚ ਪੂਜਾ ਲਈ ਵਰਤਿਆ ਗਿਆ ਹੈ, ਉਹਦਾ ਅਰਥ ਹੈ “ਆਪਣੇ ਆਪ ਨੂੰ ਨੀਵਾਂ ਕਰਨਾ” ਇਸੇ ਕਰਕੇ ਇਹ ਇਸ ਪ੍ਰਕਾਰ ਇਮਤੇਮਾਲ ਕੀਤਾ ਜਾਂਦਾ ਹੈ । ਉਦਾਹਰਣ ਦੇ ਤੌਰ ਤੇ ਉਤਪਤੀ 18 : 2 ਵਿਚ ਯੂਨਾਨੀ ਸ਼ਬਦ “ਪਰੌਸਕੂਨੀਉਂ” ਨਵੇਂ ਨਿਯਮ ਵਿਚ ਪ੍ਰਮੇਸ਼ਰ ਨੂੰ ਅਤੇ ਮਨੁੱਖ ਨੂੰ ਮਾਣ ਦੇਣ ਲਈ ਅਕਸਰ ਵਰਤਿਆ ਗਿਆ ਹੈ । 

ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਅਕਲਮੰਦ ਜੀਵ ਨੂੰ ਪ੍ਰਮੇਸ਼ਰ ਦੀ ਪੂਜਾ ਕਰਨੀ ਚਾਹੀਦੀ ਹੈ । ਫਰਿਸ਼ਤੇ ਵੀ ਉਸ ਦੀ ਪੂਜਾ ਕਰਦੇ ਹਨ । (ਨਹਮੀਯਾਹ 9 : 6) ਉਸਦੇ ਸੰਤ ਉਸਦੀ ਪੂਜਾ ਕਰਦੇ ਹਨ । ਉਸਦੇ ਅਨਾਦੀ ਅਤੇ ਪਵਿੱਤਰ ਵਚਨ ਵਿਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਪ੍ਰਮੇਸ਼ਰ ਦੀ ਵਡਿਆਈ ਕਰਨ ਅਤੇ ਉਸਦੀ ਭਗਤੀ ਕਰਨ (ਪ੍ਰਕਾਸ਼ ਦੀ ਪੋਥੀ 14 : 7) ਧਰਤੀ ਦਾ ਹਰ ਜੀਵ ਉਸ ਦੀ ਪੂਜਾ ਕਰੇਗਾ (ਸਫਨਯਾਹ 2 : 11, ਜ਼ਕਰਯਾਹ 14 : 16, ਜਬੂਰ 86 : 9 ਆਦਿ) 

ਫ਼ਰਿਸ਼ਤੇ ਉਸ ਦੀ ਸੱਚੀ ਵਡਿਆਈ ਕਰਦੇ ਹਨ ਇਹ ਜਾਣਦੇ ਹੋਏ ਕਿ ਉਹ ਕੀ ਹੈ ਪਰ ਜਿਨ੍ਹਾਂ ਲੋਕਾਂ ਨੇ ਨਵਾਂ ਜਨਮ ਨਹੀਂ ਪਾਇਆ ਉਹ ਸਾਰੇ ਉਸਦੀ ਇਸ ਲਈ ਪੂਜਾ ਕਰਨਗੇ ਕਿਉਂਕਿ ਨਿਆਉਂ ਕਰਕੇ ਉਨ੍ਹਾਂ ਨੇ ਉਸਦੀ ਤਾਕਤ ਨੂੰ ਦੇਖ ਲਿਆ ਹੈ, ਅਤੇ ਉਹ ਵੀ ਪ੍ਰਭੂ ਯਿਸੂ ਮਸੀਹ ਦੇ ਰਾਜ ਵਿਚ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹਨ । ਪਰ ਪ੍ਰਮੇਸ਼ਰ ਹੁਣ ਪੂਜਾ ਤੋਂ ਕੁਝ ਹੋਰ ਚਾਹੁੰਦਾ ਹੈ ਕਿ ਉਹ ਉਸਦੀ ਪੂਜਾ ਜਾਂ ਭਗਤੀ ਦਿਲੋਂ ਕਰਨ । ਉਹ ਵਡਿਆਈ ਚਾਹੁੰਦਾ ਹੈ ਪਰ ਉਹ ਜੋ ਮਨੁੱਖ ਦੇ ਦਿਲ ਵਿਚੋਂ ਉਤਪੰਨ ਹੁੰਦੀ ਹੈ । ਹੁਣ ਉਹ ਸਾਡੇ ਨਾਲ ਇਸ ਬਾਰੇ ਬੋਲਿਆ ਹੈ ਜਿਵੇਂ ਪਹਿਲੇ ਵੀ ਉਹ ਆਪਣੇ ਪਵਿੱਤਰ ਵਚਨ ਵਿਚ ਭਗਤੀ ਦੇ ਗੁਣਾਂ ਬਾਰੇ ਭਗਤੀ ਦੀ ਸ਼ਕਤੀ ਬਾਰੇ ਅਤੇ ਭਗਤੀ ਦੇ ਸਹੀ ਅਸਥਾਨ ਬਾਰੇ ਦੱਸਦਾ ਹੈ। ਉਦਾਹਰਣ ਦੇ ਤੌਰ ਤੇ ਯੂਹੰਨਾ 4 ਵਿਚ ਪ੍ਰਭੂ ਇਸ ਬਾਰੇ ਬਹੁਤ ਸਾਫ ਦੱਸਦਾ ਹੈ । 

ਭਗਤੀ ਦਾ ਸਹੀ ਅਸਥਾਨ 

ਸਾਮਰੀ ਤੀਵੀਂ ਨੇ ਉਸ ਨੂੰ ਕਿਹਾ “ਪ੍ਰਭੂ ਜੀ ਮੈਨੂੰ ਲੱਗਦਾ ਹੈ ਜੋ ਤੁਸੀ ਨਬੀ ਹੋ ਸਾਡੇ ਬਜੁਰਗਾਂ ਨੇ ਇਸ ਪਹਾੜ ਉੱਤੇ ਪੂਜਾ ਕੀਤੀ ਅਤੇ ਤੁਸੀਂ ਕਹਿੰਦੇ ਹੋ ਕਿ ਯਰੂਸ਼ਲਮ ਹੀ ਉਹ ਥਾਂ ਹੈ ਜਿਥੇ ਸਾਨੂੰ ਪੁਜਾ ਕਰਨੀ ਚਾਹੀਦੀ ਹੈ” (ਯੂਹੰਨਾ 4 : 19-20) 

ਜਿਵੇਂ ਉਸ ਔਰਤ ਨੇ ਵੀ ਲੋਕਾਂ ਦੀ ਹੀ ਰਾਇ ਪੁੱਛੀ ਸੀ। ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕ ਕਰਦੇ ਹਨ “ਤੂੰ ਕਹਿੰਦਾ ਹੈ” ਇਸ ਵਿਚ ਉਹ ਪ੍ਰਮੇਸ਼ਰ ਦੀ ਮਰਜ਼ੀ ਬਾਰੇ ਇਕ ਸ਼ਬਦ ਵੀ ਨਹੀਂ ਕਹਿੰਦੀ। ਉਸ ਨੇ ਇਹ ਵੀ ਨਹੀਂ ਸੋਚਿਆ ਕਿ ਪੁੱਛੇ ਕਿ ਕੀ ਯਰੋਵਾਹ ਨੇ ਇਸ ਬਾਰੇ ਉਸ ਨਾਲ ਗੱਲ ਕੀਤੀ ਹੈ ? ਜਾਂ ਕੀ ਉਸ ਨੇ ਇਕ ਥਾਂ ਦੇ ਮੁਕਾ- ਬਲੇ ਕਿਸੇ ਦੂਜੀ ਥਾਂ ਜਾ ਕੇ ਇਬਾਦਤ ਕਰਨ ਦਾ ਹੁਕਮ ਦਿੱਤਾ ਹੈ ? ਭਲਾ ਉਸ ਨੇ ਯਰੂਸ਼ਲਮ ਵੱਲ ਇਸ਼ਾਰਾ ਨਹੀਂ ਕੀਤਾ ? ਉਸ ਵੇਲੇ ਜਦ ਦਾਊਦ ਨੇ ਡਿੱਠਾ ਕਿ ਯਹੋਵਾਹ ਨੇ ਯਬੂਸੀ ਆਰਨਿਨ ਦੇ ਪਿੜ ਵਿਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਉਸਨੇ ਉਥੇ ਬਲੀਦਾਨ ਚੜਾਇਆ (1 ਇਤਿਹਾਸ 21 : 28) ਜਦ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਪਸੰਦ ਵੇਖੀ ਤਾਂ ਉਸਨੇ ਭਵਨ ਬਣਾਇਆ (ਦੂਜਾ ਇਤਿਹਾਸ 3 : 1) ਜਦ ਭਵਨ ਪੂਰਾ ਹੋਇਆ ਤਾਂ ਪ੍ਰਭੂ ਨੇ ਉਸ ਨੂੰ ਭਰੋਸਾ ਦੁਆਇਆ ਕਿ ਉਸਨੇ ਠੀਕ ਕੀਤਾ ਹੈ । ਉਸ ਨੇ ਉਹ ਭਵਨ ਚੁਣਿਆ ਅਤੇ ਉਸ ਨੂੰ ਪਵਿੱਤਰ ਕੀਤਾ ਤਾਂ ਕਿ ਉਸਦਾ ਨਾਂ ਸਦਾ ਉਥੇ ਰਹੇ ।” (2 ਇਤਿਹਾਸ 7:16) 

ਇਹ ਸਾਫ ਹੈ ਕਿ ਉਸ ਜਨਾਨੀ ਨੂੰ ਪਵਿੱਤਰ ਵਚਨ ਬਾਰੇ ਪੂਰੀ ਜਾਣਕਾਰੀ ਨਹੀਂ ਸੀ । ਪਰ ਇਸ ਵਿਚ ਕਸੂਰ ਕਿਸ ਦਾ ਸੀ? ਸ਼ਾਇਦ ਜਿਸ ਹਾਲਤ ਵਿਚ ਉਹ ਪੈਦਾ ਹੋਈ ਸੀ ਜਾਂ ਜਨਮ ਤੋਂ ਬਾਅਦ ਜਿਸ ਹਾਲਤ ਵਿਚ ਵੀ ਸੀ ਉਨ੍ਹਾਂ ਕਾਰਣਾਂ ਕਰਕੇ ਵੀ ਉਹ ਇਨ੍ਹਾਂ ਗੱਲਾਂ ਤੋਂ ਅਣਜਾਣ ਸੀ, ਕਿਉਂਕਿ ਉਹ ਇਸ ਦਾ ਦਾਅਵਾ ਕਰਦੀ ਹੈ ਕਿ ਉਨ੍ਹਾਂ ਦਾ ਰਿਸ਼ਤਾ ਯਾਕੂਬ ਦੇ ਪ੍ਰਮੇਸ਼ਰ ਨਾਲ ਹੈ ਪਰ ਨਾ ਤਾਂ ਉਹ ਇਸ ਵਿਸ਼ੇ ਬਾਰੇ ਜਾਣਦੀ ਸੀ ਅਤੇ ਨਾ ਹੀ ਉਸ ਨੇ ਇਸ ਵਿਸ਼ੇ ਬਾਰੇ ਉਸਦੇ ਵਿਚਾਰ ਜਾਨਣੇ ਚਾਹੇ ਸਨ । 

ਉਹ ਸਿਰਫ ਇਹ ਹੀ ਕਹਿ ਸਕੀ ਕਿ “ਸਾਡੇ ਬਜ਼ੁਰਗਾਂ ਨੇ ਇੰਜ ਕੀਤਾ ਸੀ” ਕਿਉਂਕਿ ਸਦੀਆਂ ਤੋਂ ਸਾਮਰੀ ਲੋਕ ਗਰਿੱਜ਼ੀਮ ਪਹਾੜ ਉਤਲੇ ਮੰਦਰ ਵਿਚ ਪੂਜਾ ਕਰਦੇ ਆ ਰਹੇ ਸਨ । ਪਰ ਇਹ ਸੱਚਾਈ ਵੀ ਉਸਦੇ ਦਾਅਵੇ ਵਿਚ ਮਦਦ ਨਾ ਕਰ ਸਕੀ ਸੀ ਕਿ ਮੰਦਰ ਹੀ ਪੂਜਾ ਦਾ ਸੱਚਾ ਅਸਥਾਨ ਹੈ । ਭਾਵੇਂ ਉਹ ਆਪਣੇ ਬਜ਼ੁਰਗਾਂ ਦੇ ਪੂਰਨਿਆਂ ਤੇ ਚੱਲ ਰਹੀ ਸੀ ਅਤੇ ਉਨ੍ਹਾਂ ਦੀ ਤਰ੍ਹਾਂ ਹੀ ਕਰਦੀ ਆ ਰਹੀ ਸੀ ਪਰ ਫਿਰ ਵੀ ਪ੍ਰਸ਼ਨ ਹੱਲ ਨਹੀਂ ਹੋਇਆ ਸੀ। ਕੀ ਉਹ ਜਗ੍ਹਾ ਸੱਚ ਹੀ ਪ੍ਰਮੇਸ਼ਰ ਨੇ ਆਪਨੇ ਲੋਕਾਂ ਲਈ ਇਸ ਲਈ ਚੁਣੀ ਸੀ ਕਿ ਉਹ ਉਥੇ ਉਸ ਦੀ ਭਗਤੀ ਕਰਨ ? ਪ੍ਰਮੇਸ਼ਰ ਦੇ ਵਚਨ ਦੇ ਇਕੋ ਐਲਾਨ ਨਾਲ ਹੀ “ਜਦ ਪ੍ਰਭੂ ਨੇ ਇਉਂ ਕਿਹਾ” ਉਸ ਦੀਆਂ ਸਾਰੀਆਂ ਦਲੀਲਾਂ ਤੇ ਉਸਦੇ ਸਾਰੇ ਵਿਚਾਰ ਖ਼ਤਮ ਹੋ ਗਏ । 

ਇਸ ਤੋਂ ਉਪਰੰਤ ਜੇ ਮੰਨ ਵੀ ਲਈਏ ਕਿ ਸੱਚਾਈ ਯਰੂਸ਼ਲਮ ਬਾਰੇ ਉਸ ਨੂੰ ਦੱਸੀ ਗਈ ਸੀ ਉਸ ਬਾਰੇ ਉਹ ਸੱਚਮੁੱਚ ਹੀ ਅਨਜਾਣ ਸੀ ਤਾਂ ਉਹ ਅਨਜਾਣ ਪੁਣੇ ਿਵਚ ਜੋ ਭਗਤੀ ਉਨ੍ਹਾਂ ਨੇਂ ਪਹਾੜ ਉਤੇ ਕੀਤੀ ਸੀ ਤਾਂ ਕੀ ਪ੍ਰਮੇਸ਼ਰ ਨੇ ਉਸਨੂੰ ਸਵੀਕਾਰ ਕੀਤਾ ਸੀ ? ਬੇਸ਼ਕ ਉਸ ਸਮੇਂ ਬਹੁਤ ਸਾਰੇ ਸਾਮਰੀ ਇਹੋ ਜਿਹੇ ਸਨ ਜੋ ਇਹ ਮੰਨਦੇ ਸਨ ਕਿ ਉਨ੍ਹਾਂ ਦੀ ਪੂਜਾ ਠੀਕ ਹੈ । ਪਰ ਇਸ ਦਾ ਅਰਥ ਇਹ ਸੀ ਕਿ ਉਨ੍ਹਾਂ ਦੀ ਪੂਜਾ ਪ੍ਰਮੇਸ਼ਰ ਦੇ ਵਚਨ ਤੋਂ ਵੀ ਉਪਰ ਸੀ ? ਕਦੇ ਵੀ ਨਹੀਂ । ਇਸ ਲਈ ਸਾਮਰੀਆਂ ਦੇ ਇਸ ਦਾਹਵੇ ਦਾ ਪ੍ਰਭੂ ਯਿਸੂ ਮਸੀਹ ਪੂਰਾ ਖੰਡਨ ਕਰਦੇ ਹਨ । ‘ਪਰ ਤੁਸੀਂ ਨਹੀਂ ਜਾਣਦੇ ਹੋ ਕਿ ਕ੍ਰਿਦੀ ਭਗਤੀ ਕਰਦੇ ਹੋ ਅਤੇ ਅਸੀਂ ਜਿਸ ਦੀ ਭਗਤੀ ਕਰਦੇ ਹਾਂ ਉਸ ਨੂੰ ਜਾਣਦੇ ਹਾਂ ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ ।” (ਯੂਹੰਨਾ 4: 22) 

ਇਸ ਗੱਲ ਬਾਤ ਵਿਚ ਤਿੰਨ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਹਨ । 

(1) ਇਹ ਇਹ ਖਤਰਨਾਕ ਅਤੇ ਬੁਰਾ ਵੀ ਹੈ ਕਿ ਜਿਸ ਵਿਸ਼ੇ ਬਾਰੇ ਪ੍ਰਮੇਸ਼ਰ ਸਾਨੂੰ ਆਪਣੇ ਵਿਚਾਰ ਦੱਸਦਾ ਹੈ ਉਸ ਬਾਰੇ ਮਨੁੱਖ ਆਪਣੀ ਕੋਈ ਰਾਇ ਰੱਖੇ । 

(2) ਆਪਣੇ ਬਜ਼ੁਰਗਾਂ ਅਨੁਸਾਰ ਪ੍ਰਮੇਸ਼ਰ ਦੀ ਭਗਤੀ ਕਰਨਾ ਇਸ ਗੱਲ ਦੀ ਤਸੱਲੀ ਨਹੀਂ ਦਿੰਦਾ ਕਿ ਅਸੀਂ ਠੀਕ ਭਗਤੀ ਕਰਦੇ ਹਾਂ । 

(3) ਜੇ ਅਸੀਂ ਚੰਗੇ ਅੰਤਹਕਰਨ ਨਾਲ ਕੋਈ ਕੰਮ ਕਰਦੇ ਹਾਂ ਤਾਂ ਇਹ ਇਸ ਦਾ ਕੋਈ ਕਾਰਨ ਨਹੀਂ ਕਿ ਪ੍ਰਮੇਸ਼ਰ ਉਸ ਨੂੰ ਕਬੂਲ ਕਰੇ । 

ਜਦ ਇਹੋ ਜਿਹਾ ਕੋਈ ਪ੍ਰਸ਼ਨ ਉੱਠਦਾ ਹੈ ਕਿ ਉਸ ਵਿਸ਼ੇ ਬਾਰੇ ਪ੍ਰਮੇਸ਼ਰ ਨੇ ਕੀ ਕਿਹਾ ਹੈ ਇਹੀ ਉਸ ਗੱਲ ਦੀ ਮਹਾਨਤਾ ਹੈ । ਪ੍ਰਮੇਸ਼ਰ ਦੇ ਬੱਚਿਆਂ ਦਾ ਕਰਤੱਵ ਬਣ ਜਾਂਦਾ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਪ੍ਰਮੇਸ਼ਰ ਦੇ ਵਿਚਾਰਾਂ ਵਿਚ ਢਾਲਣ । ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਕਿਸੇ ਹੁਕਮ ਦੇ ਵਿਰੁੱਧ ਕੁੱਝ ਕਰੇ ਜੋ ਕਰਨ ਦੇ ਯੋਗ ਨਹੀਂ ਹੈ, ਭਾਵੇਂ ਉਹ ਅਨਜਾਣ ਹੋਵੇ ਤਦ ਵੀ ਉਹ ਦੋਸ਼ੀ ਹੈ ਅਤੇ ਉਹ ਆਪਣਾ ਦੋਸ਼ ਚੁੱਕੇਗਾ (ਲੇਵੀਆਂ 5:17) 

ਪ੍ਰਭੂ ਫਿਰ ਯਰੂਸ਼ਲਮ ਬਾਰੇ ਨਹੀਂ ਬੋਲਿਆ ਬਲਕਿ ਸਿੱਧੇ ਤੌਰ ਤੇ ਉਸ ਨੇ ਸੱਚਾਈ ਨੂੰ ਸਥਾਪਤ ਕੀਤਾ ਪਰ ਜੋ ਉਸਨੇ ਦੱਸਿਆ ਉਹ ਨਵਾਂ ਸੀ । ਸ਼ਰਾ ਦੇ ਅਨੁਸਾਰ ਦੈਵੀ ਇਖ਼ਤਿਆਰ ਦੇ ਹਿਸਾਬ ਤੋਂ ਯਰੂਸ਼ਲਮ ਪੂਜਾ ਦਾ ਅਸਥਾਨ ਸੀ, ਪਰ ਹੁਣ ਪ੍ਰਮੇਸ਼ਰ ਦਾ ਪੁੱਤਰ ਇਸ ਧਰਤੀ ਉੱਤੇ ਆ ਗਿਆ ਹੈ । “ਪ੍ਰਮੇਸ਼ਰ ਦੇਹਧਾਰੀ ਹੋਇਆ” (1 ਤਿਮੋਥੀਉਸ 3 : 16) ਜੋ ਪਿਤਾ ਦੀ ਗੋਦ ਵਿਚ ਹੈ । ਉਸ ਇਕਲੌਤੇ ਨੇ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ । (ਯੂਹੰਨਾ 1 : 18) ਪਿਤਾ ਨੂੰ ਕੋਈ ਨਹੀਂ ਜਾਣਦਾ, “ਕੇਵਲ ਪੁੱਤਰ ਜਿਸ ਉੱਤੇ ਪ੍ਰਗਟ ਕਰਨਾ ਚਾਹੋ” (ਮੱਤੀ 11 : 27) ਕੀ ਮਨੁੱਖ ਵਲੋਂ ਪ੍ਰਮੇਸ਼ਰ ਦੀ ਭਗਤੀ ਉੱਤੇ ਇਸ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ ? ਕੀ ਪੂਜਾ ਪ੍ਰਮੇਸ਼ਰ ਦੇ ਗਿਆਨ ਤੇ ਆਧਾਰਿਤ ਨਹੀਂ ?  

ਮਸੀਹੀਅਤ ਦੇ ਮੂਲ ਤੱਤ 

ਯੂਹੰਨਾ 4: 10 ਵਿਚ ਕੁਝ ਸ਼ਬਦਾਂ ਵਿਚ ਹੀ ਪ੍ਰਭੂ ਯਿਸੂ ਮਸੀਹ ਇਸ ਨਵੇਂ ਯੁੱਗ ਦਿਆਂ ਗੁਣਾਂ ਬਾਰੇ ਅਰਥਾਤ ਕਲੀਸੀਆ ਦੇ ਯੁੱਗ ਬਾਰੇ ਦੱਸਦਾ ਹੈ । “ਜੇ ਤੂੰ ਪ੍ਰਮੇਸ਼ਰ ਦੇ ਵਰਦਾਨ ਬਾਰੇ ਜਾਣਦੀ ਕਿ ਤੇਰੇ ਕੋਲੋਂ ਜੋ ਪਾਣੀ ਮੰਗਦਾ ਹੈ ਉਹ ਕੌਣ ਹੈ ਤਾਂ ਤੂ ਜ਼ਰੂਰ ਉਸ ਕੋਲੋਂ ਅੰਮ੍ਰਿਤ ਜਲ ਮੰਗਦੀ” 

“ਪ੍ਰਮੇਸ਼ਰ ਦਾ ਵਰਦਾਨ” ਇਥੇ ਅਸੀਂ ਪ੍ਰਮੇਸ਼ਰ ਦਾ ਪੂਰਨ ਪ੍ਰਕਾਸ਼ ਦੇਖਦੇ ਹਾਂ । ਪ੍ਰਮੇਸ਼ਰ ਸ਼ਰਾ ਦੇ ਅਨੁਸਾਰ ਦੇਣ ਵਾਲਾ ਸਾਬਤ ਨਹੀਂ ਹੁੰਦਾ ਬਲਕਿ ਉਹ ਇਕ ਅਜਿਹਾ ਪ੍ਰਮੇਸ਼ਰ ਹੈ ਜਿਸ ਨੇ ਚਾਹਿਆ ਹੈ ਕਿ ਮਨੁੱਖ ਉਸ ਦੀ ਸੇਵਾ ਕਰਨ ਅਤੇ ਆਪਣੇ ਹੁਕਮਾਂ ਦੇ ਮੰਨਣ ਦੇ ਅਧਾਰ ਤੇ ਹੀ ਲੋਕਾਂ ਨੂੰ ਬਰਕਤਾਂ ਦਿੱਤੀਆਂ । ਉਹ ਗੂੜੇ ਬੱਦਲ ਵਿਚ ਰਿਹਾ (ਵਿਵਸਥਾਸਾਰ 4 : 11, 5: 22 ਅਤੇ 23 ਜਬੂਰ 18 : 11 ਅਤੇ 12) ਅਰਥਾਤ ਉਸ ਨੇ ਆਪਣੇ ਆਪ ਨੂੰ ਪ੍ਰਗਟ ਨਾ ਕੀਤਾ ਬਲਕਿ ਆਪਣੇ ਆਪ ਨੂੰ ਲਕੋਇਆ ਜਿਵੇਂ ਅਸੀਂ ਵੇਖਦੇ ਹਾਂ । ਇਸ ਦਾ ਅਰਥ ਇਹ ਨਹੀਂ ਸੀ ਕਿ ਸ਼ਰਾ ਸ਼ਰਾ ਪਵਿੱਤਰ, ਇਮਾਨਦਾਰ ਅਤੇ ਚੰਗੀ ਸੀ । ਪਰ ਕੇਵਲ ਮਨੁੱਖ ਸ਼ਰਾ ਦੇ ਪਵਿੱਤਰ ਨੇਮਾਂ ਤੇ ਖਾਸ ਜ਼ੋਰ ਦਿੱਤਾ ਜਾਂਦਾ ਸੀ ਉੱਨਾ ਹੀ ਹੀ ਜਾਂਦਾ ਸੀ । ਕੀ ਇਹ ਸੱਚ ਹੈ ਕਿ ਜਿਵੇਂ ਕੁੱਝ ਧਾਰਮਿਕ ਸ਼ਿਖਸਾ ਦੇਣ ਕਿ ਸ਼ਰਾ ਵੀ ਪ੍ਰਮੇਸ਼ਰ ਦਾ ਰੂਪ ਹੈ ? ਜੇ ਇਹ ਇੰਝ ਹੈ ਤਾਂ ਮਨੁੱਖ ਨਾ ਗਲਤ ਸੀ ਬਲਕਿ ਪਾਪੀ ਸੀ । ਜਿੰਨਾਂ ਮਨੁੱਖ ਪਾਪੀ ਬਣਦਾ ਵਾਲੇ ਕਹਿੰਦੇ ਹਨ ਉਮੀਦ ਵਿਚ ਛੱਡ ਦਿੱਤਾ ਗਿਆ ਹੁੰਦਾ । ਪਰ ਸੱਚਾਈ ਇਹ ਨਹੀਂ । ਭਾਵੇਂ ਸ਼ਰਾ ਪ੍ਰਮੇਸ਼ਰ ਦੀ ਹੈ ਪਰ ਇਹ ਖੁਦ ਪ੍ਰਮੇਸ਼ਰ ਨਹੀਂ ਅਤੇ ਨਾ ਹੀ ਪ੍ਰਮੇਸ਼ਰ ਦੀ ਸਹੀ ਜਾਣਕਾਰੀ ਦਿੰਦੀ ਹੈ । ਸ਼ਰਾ ਤਾਂ ਇਕ ਨੈਤਿਕ ਮਿਆਰ ਹੈ ਜੋ ਇਹ ਦੱਸਦੀ ਹੈ ਕਿ ਇਕ ਪਾਪੀ ਮਨੁੱਖ ਨੂੰ ਪ੍ਰਮੇਸ਼ਰ ਦੀ ਹਜ਼ੂਰੀ ਵਿਚ ਕੀ ਕਰਨਾ ਚਾਹੀਦਾ ਹੈ ? 

ਪ੍ਰਮੇਸ਼ਰ ਚਾਨਣ ਹੈ ਅਤੇ ਪ੍ਰਮੇਸ਼ਰ ਪਿਆਰ ਹੈ । ਜਦ ਮਨੁੱਖ ਨੂੰ ਬਹੁਤ ਲੋੜ ਹੁੰਦੀ ਹੈ ਤਾਂ ਪ੍ਰਮੇਸ਼ਰ ਉਸ ਨੂੰ ਮੁਫ਼ਤ ਅਤੇ ਪੂਰਾ ਦਿੰਦਾ ਹੈ। ਉਹ ਜਿਸਨੇ ਪੂਰੀ ਤਰ੍ਹਾਂ ਇਸ ਧਰਤੀ ਤੇ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ ਇਹ ਕਹਿੰਦਾ ਹੈ “ਲੈਣ ਨਾਲੋਂ ਦੇਣਾ ਮੁਬਾਰਕ ਹੈ (ਰਸੂਲਾਂ ਦੇ ਕਰਤੱਵ 20 : 35) ਕੀ ਜਿਸ ਗੱਲ ਵਿਚ ਉਹ ਜ਼ਿਆਦਾ ਮੁਬਾਰਕ ਕਹਿੰਦਾ ਹੈ ਉਸ ਵਿਚ ਹੀ ਉਹ ਘੱਟ ਹੋ ਸਕਦਾ ਹੈ ? 

ਸ਼ਰਾ ਮੁਤਾਬਕ ਜੇ ਸ਼ਰਾ ਨੂੰ ਤੋੜਿਆ ਨਾ ਜਾਂਦਾ ਤਾਂ ਪ੍ਰਮੇਸ਼ਰ ਕੇਵਲ ਲੈਣ ਵਾਲਾ ਹੀ ਹੂੰਦਾ ਪਰ ਬਾਈਬਲ ਅਨੁਸਾਰ ਉਹ ਸਦਾ ਹੀ ਦੇਣ ਵਾਲਾ ਰਿਹਾ ਹੈ । ਕੀ ਇਹ ਕੋਈ ਘੱਟ ਹੈ ਕਿ ਉਹਨਾਂ ਲੋਕਾਂ ਨੂੰ ਜੋ ਹਮੇਸ਼ਾਂ ਲਈ ਬਰਾਬਰ ਹੋਣ ਦੇ ਸਿਵਾ ਹੋਰ ਕਿਸੇ ਚੀਜ਼ ਦੇ ਕਾਬਲ ਨਹੀਂ ਆਪਣੀਆਂ ਸਭ ਤੋਂ ਚੰਗੀਆਂ ਚੀਜ਼ਾਂ ਵਿਚੋਂ ਦਿੰਦਾ ਹੈ ? ਇਬਰਾਨੀਆਂ ਦੀ ਪੱਤਰੀ ਵਿਚ ਸ਼ਰਾ ਨੂੰ ਮੰਨਣ ਵਾਲੇ ਇਕ ਇਸਰਾਈਲੀ ਦਾ ਮੁਕਾਬਲਾ ਇਕ ਮਸੀਹੀ ਦੀ ਹਾਲਤ ਨਾਲ ਕੀਤਾ ਗਿਆ ਹੈ। ਇਸਰਾਈਲੀਆਂ ਲਈ ‘ਪਵਿੱਤਰ ਅਸਥਾਨ ਦਾ ਰਾਹ* ਰੁਦ ਤੱਕ ਪ੍ਰਗਟ ਨਹੀਂ ਹੋਇਆ ਸੀ । (ਇਬਰਾਨੀਆਂ 9 : 8) ਤਦ ਤੱਕ ਦਿੱਤੀਆਂ ਜਾਣ ਵਾਲੀਆਂ ਬਲੀਆਂ ਪਾਪਾਂ ਨੂੰ ਚੁੱਕ ਨਾ ਸਕੀਆਂ ਸਨ (ਇਬਰਾਨੀਆਂ 9: 9, 10 : 4 ਤੋਂ 11) ਸ਼ਰਾ ਅਨੁਸਾਰ ਜਾਜਕ ਨੂੰ ਵੀ ਆਪਣੀਆਂ ਕਮਜ਼ੋਰੀਆਂ ਲਈ ਬਲੀਦਾਨ ਕਰਨਾ ਪੈਂਦਾ ਸੀ । (ਇਬਰਾਨੀਆਂ 5 : 3) 

ਮਸੀਹ ਦੇ ਵਿਸ਼ਵਾਸੀ ਸੰਪੂਰਨਤਾਈ ਵਿਚ ਪੂਰਨ ਕੀਤੇ ਗਏ ਹਨ । (ਇਬਰਾਨੀਆਂ 10 : 14) ਅਤੇ ਉਨ੍ਹਾਂ ਦਾ ਅੰਤਕਰਣ ਸ਼ੁੱਧ ਹੈ । (ਇਬਰਾ 9 : 14) ਇਸੇ ਲਈ ਹੀ ਉਹ ਅੱਤ ਪਵਿੱਤਰ ਅਸਥਾਨ ਵਿਚ ਜਾਣ ਦਾ ਹੌਸਲਾ ਰੱਖਦੇ ਹਨ । ਕਿਉਂਕਿ ਹੁਣ ਉਹ ਪੜਦਾ ਪਾੜ ਦਿੱਤਾ ਗਿਆ ਹੈ, ਤਾਂ ਕਿ ਪ੍ਰਮੇਸ਼ਰ ਦੀ ਰਾਹ ਸਭ ਲਈ ਖੁੱਲ੍ਹ ਜਾਵੇ । ਪ੍ਰਮੇਸ਼ਰ ਦੇ ਘਰ ਉਸ ਦਾ ਇਕ ਮਹਾਂ ਜਾਜਕ ਹੈ, ਜੋ ਸਦਾ ਲਈ ਪੂਰਨ ਕੀਤਾ ਗਿਆ ਹੈ । (ਇਬ 10 : 19-22, 7 : 28) ਹਾਂ ਪ੍ਰਮੇਸ਼ਰ ਕਿੰਨਾ ਦੇਣਾ ਵਾਲਾ ਹੈ । 

ਪਰ ਇਹ ਸਭ ਪ੍ਰਮੇਸ਼ਰ ਦੇ ਪੁੱਤਰ ਦੇ ਅਪਮਾਨ ਅਤੇ ਉਸਦੀ ਸ਼ਾਨ ਨਾਲ ਹੀ ਸੰਭਵ ਹੋ ਸਕਿਆ, ਜਦ ਉਸ ਨੇ ਇਸ ਧਰਤੀ ਉੱਤੇ ਇਕ ਪਾਪੀ ਮਨੁੱਖ ਲਈ ਜਿਸ ਨੇ ਉਸਨੂੰ ਨੁਕਸਾਨ ਪਹੁੰਚਾਇਆ, ਉਸ ਲਈ ਮਹਾਨ ਦੁੱਖ ਝੱਲਿਆ। ਉਹ ਔਰਤ ਉਸਨੂੰ ਨਹੀਂ ਜਾਣਦੀ ਸੀ । ਉਸਨੇ ਉਸ ਨੂੰ ਕੇਵਲ ਇਕ ਯਹੂਦੀ ਹੀ ਸਮਝਿਆ ਉਸ ਦੇ ਦਿਮਾਗ ਵਿਚ ਇਹ ਵਿਚਾਰ ਵੀ ਨਹੀਂ ਸੀ ਕਿ ਇਹ ਯਹੋਵਾਹ (ਪ੍ਰਮੇਸ਼ਰ ਖੁਦ ਹੀ ਸੀ) ਇਸ ਧਰਤੀ ਅਤੇ ਅਸਮਾਨ ਦੇ ਪ੍ਰਮੇਸ਼ਰ ਦੀ ਗੋਦ ਵਿਚ ਉਸ ਦਾ ਇਕਲੋਤਾ ਹੈ । ਜੇ ਉਸਨੂੰ ਇਸ ਬਾਰੇ ਥੋੜ੍ਹਾ ਜਿਹਾ ਵੀ ਪਤਾ ਹੁੰਦਾ ਤਾਂ ਉਸ ਨੇ ਉਸ ਤੋਂ ਮੰਗਿਆ ਹੁੰਦਾ ਅਤੇ ਉਸ ਵਲੋਂ ਵੀ ਅੰਮ੍ਰਿਤ ਜਲ ਦਿੱਤਾ ਹੁੰਦਾ । ਯੂਹੰਨਾ 7 : 39 ਅਨੁਸਾਰ ਅੰਮਿਤ ਜਲ ਪਵਿੱਤਰ ਆਤਮਾ ਦਾ ਰੂਪ ਹੈ ਜੋ ਇਕ ਵਿਸ਼ਵਾਸ਼ੀ ਵਿਚ ਰਹਿੰਦਾ ਹੈ । 

ਤਦ ਸਾਡੇ ਕੋਲ ਪ੍ਰਮੇਸ਼ਰ ਦੀ ਕ੍ਰਿਪਾ ਹੈ ਜੋ ਹਰ ਚੀਜ਼ ਦਾ ਸੋਮਾ ਹੈ ਅਤੇ ਇਸ ਧਰਤੀ ਉੱਤੇ ਆਦਮੀਆਂ ਵਿਚਕਾਰ ਅਧੀਨਗੀ ਨਾਲ ਰਹਿਣਾ ਪੁੱਤਰ ਪੁਰਸ਼ ਦੀ ਸ਼ਾਨ ਹੈ। ਆਖ਼ਿਰ ਸਾਡੇ ਕੋਲ ਪੁੱਤਰ ਹੈ ਜਿਹੜਾ ਤ੍ਰਿਹਾਈਆ ਰੂਹਾਂ ਨੂੰ ਅੰਮ੍ਰਿਤ ਜਲ ਅਰਥਾਤ ਪਵਿੱਤਰ ਆਤਮਾ ਆਪਣੀ ਸ਼ਾਨ ਵਿਚ ਦਿੰਦਾ ਹੈ। ਇਹੀ ਗੱਲਾਂ ਮਸੀਹੀ ਭਗਤੀ ਦੀ ਨੀਂਹ ਨੂੰ ਬਣਾਉਂਦੀਆਂ ਹਨ । 

ਪਿਤਾ ਭਗਤ ਭਾਲਦਾ ਹੈ 

“ਪਿਤਾ ਦੀ ਭਗਤੀ ਕਰੋ” ਉਸ ਔਰਤ ਨੂੰ ਇਹ ਗੱਲ ਨਵੀਂ ਹੀ ਲੱਗੀ ਹੋਵੇਗੀ । ਇਸਰਾਈਲ ਪ੍ਰਮੇਸ਼ਰ ਦਾ ਪੁੱਤਰ ਸੀ ਬਲਕਿ ਪਲੌਠਾ, (ਕੂਚ 4 : 22) ਯਹੋਵਾਹ ਪ੍ਰਮੇਸ਼ਰ ਦੇ ਪੁੱਤਰ (ਵਿਵਸਥਾ ਸਾਰ 14 : 1) ਯਹੋਵਾਹ ਇਸਰਾਈਲ ਲਈ ਪਿਤਾ ਸੀ । ਇਸਰਾਈਲ ਉਸਦਾ ਪਲੌਠਾ ਸੀ । (ਯਿਰਮਿਯਾਹ 31 : 9) ਪਰ ਉਨ੍ਹਾਂ ਨੇ ਪ੍ਰਮੇਸ਼ਰ ਦੀ ਪਿਤਾ ਕਰਕੇ ਕਦੇ ਵੀ ਭਗਤੀ ਨਹੀਂ ਕੀਤੀ ਕਿਉਂਕਿ ਉਹ ਉਸ ਨੂੰ ਜਾਣਦੇ ਨਹੀਂ ਸਨ । “ਪਿਤਾ ਨੂੰ ਕਿਸੇ ਨੇ ਨਹੀਂ ਜਾਣਿਆ” ਪਰ ਪੁੱਤਰ ਜਾਣਦਾ ਹੈ, ਜਾਂ ਉਹ, ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਦਾ ਹੈ । (ਮੱਤੀ 11 : 27) ਹੁਣ ਮਸੀਹੀ ਭਗਤੀ ਦੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਪ੍ਰਮੇਸ਼ਰ ਦੇ ਪਿਤਾ ਦੇ ਰਿਸ਼ਤੇ ਨੂੰ ਜਾਣਦਾ ਹੈ ਜੋ ਉਹ ਆਪਣੇ ਲੋਕਾਂ ਨਾਲ ਰੱਖਦਾ ਹੈ ਅਤੇ ਉਹ ਉਸਦੀ ਇਸ ਤਰ੍ਹਾਂ ਭਗਤੀ ਵੀ ਕਰਦੇ ਹਨ ।  

ਪਰ ਇਹ ਪ੍ਰਕਾਸ਼ ਕੇਵਲ ਇਕ ਨਿੱਜੀ ਮਾਮਲਾ ਹੈ ਕਿ ਉਸ ਆਦਮੀ ਉੱਤੇ ਜਿਸ ਤੇ ਪੁੱਤਰ ਖੁਸ਼ ਹੈ ਅਤੇ ਜਿਸ ਤੇ ਪ੍ਰਗਟ ਕਰਨਾ ਚਾਹੁੰਦਾ ਹੈ । 

ਇਸ ਲਈ ਇਹ ਜਿਸ ਕੋਲ ਵੀ ਗਿਆਨ ਹੈ ਉਹ ਉਸ ਨੂੰ ਪੁੱਤਰ ਕੋਲੋਂ ਮਿਲਿਆਂ ਹੈ । ਇਕਲੌਤਾ ਜੋ ਪਿਤਾ ਦੀ ਗੋਦ ਵਿਚ ਹੈ। ਉਸ ਨੇ ਹੀ ਸਾਡੇ ਤਾਈਂ ਪਿਤਾ ਨੂੰ ਪ੍ਰਗਟ ਕੀਤਾ ਹੈ । ਜਦ ਉਸਦਾ ਕੰਮ ਪੂਰਾ ਹੋਇਆ ਤਾਂ ਉਸ ਨੇ ਜੋ ਉਸ ਦੇ ਆਪਣੇ ਸਨ, ਉਨ੍ਹਾਂ ਨੂੰ ਆਪਣੀ ਸੰਗਤ ਵਿਚ ਪ੍ਰਮੇਸ਼ਰ ਨਾਲ ਲੈ ਆਇਆ “ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾਂਦਾ ਹਾਂ” (ਯੂਹੰਨਾ 20 : 17) ਸਭ ਤੋਂ ਛੋਟੇ ਵਿਸ਼ਵਾਸੀ ਦਾ ਵੀ ਇਹ ਹਿੱਸਾ ਹੈ । ਰਸੂਲ ਮਸੀਹ ਵਿਚ ਛੋਟੇ ਬਚਿਆਂ ਨੂੰ ਲਿਖਦਾ ਹੈ। “ਹੇ ਬਚਿਓ ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਪ੍ਰਮੇਸ਼ਰ ਪਿਤਾ ਨੂੰ ਜਾਣ ਲਿਆ ਹੈ । (1 ਯੂਹੰਨਾ 2 : 13) ਮਿਲਾਉ ਯੂਹੰਨਾ 17 : 2-3 । ਪਿਤਾ ਭਗਤ ਭਾਲਦਾ ਹੈ । ਇਸਰਾਈਲੀਆਂ ਨੂੰ ਸਾਲ ਵਿਚ ਤਿੰਨ ਵਾਰ ਯਰੂਸ਼ਲਮ ਨੂੰ ਭਗਤੀ ਲਈ ਜਾਣਾ ਪੈਂਦਾ ਸੀ । ਭਲਾ ਇਹ ਕੋਈ ਕ੍ਰਿਪਾ ਸੀ ? (ਵਿਵਸਥਾ ਸਾਰ 16 : 16) ਇਕ ਹਜ਼ਾਰ ਸਾਲ ਲਈ ਮਸੀਹ ਦੇ ਰਾਜ ਕਾਲ ਸਮੇਂ ਧਰਤੀ ਦੇ ਸਾਰੇ ਲੋਕ ਸਾਲ ਵਿਚ ਇਕ ਵਾਰ ਯਰੂਸਲਮ ਵਿਚ ਭਗਤੀ ਕਰਨ ਲਈ ਜਾਇਆ ਕਰਨਗੇ । ਜੋ ਨਹੀਂ ਜਾਇਆ ਕਰਨਗੇ ਉਹਨਾਂ ਨੂੰ ਸਜ਼ਾ ਮਿਲਿਆ ਕਰੇਗੀ। (ਜ਼ਕਰਯਾਹ 14 : 16-19) ਪਰ ਪ੍ਰਮੇਸ਼ਰ ਸੱਚੇ ਭਗਤ ਚਾਹੁੰਦਾ ਹੈ ਅਤੇ ਸੱਚੇ ਭਗਤ ਉਹੀ ਹਨ ਜਿਨ੍ਹਾਂ ਲਈ ਭਗਤੀ ਬਾਹਰੀ ਵਿਸ਼ਾ ਨਹੀਂ ਬਲਕਿ ਦਿਲ ਨਾਲ ਸਬੰਧਿਤ ਵਿਸ਼ਾ ਹੈ ਅਤੇ ਪਿਤਾ ਵਲੋਂ ਭਗਤਾਂ ਨੂੰ ਭਾਲਣ ਦਾ ਅਸੀਂ ਕੀ ਅਰਥ ਸਮਝਦੇ ਹਾਂ ? 

ਰੂਹ ਅਤੇ ਸੱਚਾਈ ਵਿਚ ਭਗਤੀ 

ਪਰ ਉਹ ਸਮਾਂ ਆਉਂਦਾ ਹੈ ਬਲਕਿ ਆ ਚੁੱਕਾ ਹੈ ਜਦ ਸੱਚੇ ਭਗਤ ਰੂਹ ਅਤੇ ਸੱਚਾਈ ਵਿਚ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਇਹੋ ਜਿਹੇ ਹੀ ਭਗਤਾਂ ਨੂੰ ਪਿਤਾ ਚਾਹੁੰਦਾ ਹੈ । ਪ੍ਰਮੇਸ਼ਰ ਆਤਮਾ ਹੈ ਅਤੇ ਜੋ ਉਸ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਉਸ ਦੀ ਭਗਤੀ ਰੂਹ ਅਤੇ ਸੱਚਾਈ ਵਿਚ ਕਰਨ । (ਯੂਹੰਨਾ 4: 23-24) 

ਇਥੇ ਅਸੀਂ ਮਸੀਹੀ ਲੋਕਾਂ ਦੀ ਭਗਤੀ ਦੀ ਵਿਸ਼ੇਸ਼ਤਾ ਵੇਖਦੇ ਹਾਂ । ਇਹ ਕੋਈ ਦੁਨਿਆਵੀਂ ਪੂਜਾ ਪਾਠ ਨਹੀਂ ਹੈ । ਜਿਹਾ ਪ੍ਰਮੇਸ਼ਰ ਹੈ ਉਹੋ ਜਿਹੀ ਹੀ ਇਹ ਭਗਤੀ ਹੈ ਅਤੇ ਪ੍ਰਮੇਸ਼ਰ ਨੇ ਜੋ ਪਹਿਲੇ ਹੀ ਸੋਚ ਰਖਿਆ ਸੀ ਉਹੀ ਪੂਰੀ ਤਰ੍ਹਾਂ ਪ੍ਰਗਟ ਕੀਤਾ ਗਿਆ ਹੈ । 

ਕੋਈ ਵੀ ਅਵਿਸ਼ਵਾਸੀ ਇਸ ਪ੍ਰਕਾਰ ਭਗਤੀ ਨਹੀਂ ਕਰ ਸਕਦਾ ਕਿਉਂਕਿ ਨਵੇਂ ਜਨਮ ਨਾਲ ਹੀ ਸਾਨੂੰ ਨਵਾਂ ਜੀਵਨ ਮਿਲਦਾ ਹੈ । ਜਿਸ ਨੂੰ ਪਵਿੱਤਰ ਵਚਨ ‘ਆਤਮਾ” ਕਹਿੰਦਾ ਹੈ । “ਜੋ ਸਰੀਰ ਤੋਂ ਪੈਦਾ ਹੁੰਦਾ ਹੈ ਉਹ ਸਰੀਰ ਹੈ ਅਤੇ ਜੋ ਆਤਮਾ ਤੋਂ ਜਨਮਦਾ ਹੈ ਉਹ ਆਤਮਾ ਹੈ (ਯੂਹੰਨਾ 3: 6 ਰੋਮੀਆਂ 8 : 16) ਪ੍ਰਮੇਸ਼ਰ ਦੇ ਕੰਮ ਦੇ ਅਨੁਸਾਰ ਇਕ ਨਵੇਂ ਮਨੁੱਖ ਲਈ ਇਹ ਇਕ ਰੂਹਾਨੀ ਭਗਤੀ ਹੈ ।  

ਪਰ ਵਿਸ਼ਵਾਸੀ ਵੀ ਗੈਰ ਰੂਹਾਨੀ ਹੋ ਸਕਦੇ ਹਨ । ਪਲੂਸ ਰਸੂਲ ਕੁਰਿੰਥੀਆਂ ਦੇ ਵਿਸ਼ਵਾਸੀਆਂ ਨਾਲ ਇਉਂ ਨਹੀਂ ਬੋਲ ਸਕਿਆ ਜਿਵੇਂ ਆਤਮਕ ਵਿਸ਼ਵਾਸੀਆਂ ਨਾਲ ਕਿਉਂਕਿ ਉਹ ਜਿਸਮਾਨੀ ਹੀ ਸਨ । (1 ਕੁਰਿੰ 3 : 1) “ਉਹ ਸਰੀਰ ਵਿਚ ਨਹੀਂ ਸਨ ।” ਭਾਵੇਂ ਬਦਲਾਹਟ ਤੋਂ ਪਹਿਲੇ ਉਹ ਜਿਸਮਾਨੀ ਹੀ ਸਨ, ਭਾਵੇਂ ਉਹ ਦੂਜਾ ਜਨਮ ਪਾ ਚੁੱਕੇ ਸਨ ਅਤੇ ਉਨ੍ਹਾਂ ਨੂੰ ਵੀ ਆਤਮਾ ਅਰਥਾਤ ਨਵਾਂ ਜੀਵਨ ਮਿਲਿਆਂ ਹੋਇਆ ਸੀ ਪਰ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੀਆਂ ਸੋਚਾਂ ਸਰੀਰ ਅਨੁਸਾਰ ਸਾਧਾਰਨ ਮਨੁੱਖਾਂ ਦੀ ਤਰ੍ਹਾਂ ਹੀ ਸਨ । 

ਇਸਰਾਈਲ ਦੀ ਭਗਤੀ ਸਰੀਰਕ ਅਤੇ ਸਧਾਰਨ ਸੀ। ਇਹ ਕੇਵਲ ਇਕ ਖਾਸ ਜਗ੍ਹਾ, ਇਕ ਆਲੀਸ਼ਾਨ ਮੰਦਰ ਵਿਚ ਪੂਰੇ ਨਿਯਮਾਂ ਅਨੁਸਾਰ ਕੀਤੀ ਜਾਂਦੀ ਸੀ । ਮਨੁੱਖ ਕੇਵਲ ਕੀਮਤੀ ਵਸਤਰ ਪਾ ਕੇ, ਸੁੰਦਰ ਪੁਸ਼ਾਕ ਪਾ ਕੇ ਵਧੀਆ ਸੰਗੀਤ ਨਾਲ ਧਰਤੀ ਦੀ ਸਭ ਤੋਂ ਵਧੀਆ ਉਪਜ ਲੈ ਕੇ ਹੀ ਪੂਜਾ ਲਈ ਉੱਥੇ ਜਾ ਸਕਦਾ ਸੀ । ਉਨ੍ਹਾਂ ਵਿਚੋਂ ਇਕ ਵੀ ਗੱਲ ਆਤਮਕ ਨਹੀਂ ਸੀ । ਜੋ ਕੋਈ ਪੂਜਾ ਕਰਨ ਲਈ ਭਾਵੇਂ ਉਹ ਜਾਜਕ ਹੋਵੇ ਭਾਵੇਂ ਕੋਈ ਭਜਨ ਗਾਉਣ ਵਾਲਾ ਜਾ ਕੋਈ ਸਧਾਰਨ ਮਨੁੱਖ ਜੋ ਆਪਣੀ ਭੇਂਟ ਚੜਾਉਣ ਵਾਲਾ ਹੋਵੇ ਉਨ੍ਹਾਂ ਲਈ ਇਹ ਕੋਈ ਬੰਧਸ਼ ਨਹੀਂ ਹੁੰਦੀ ਸੀ ਕਿ ਉਹ ਨਵੇਂ ਸਿਰਿਉਂ ਜਨਮੇ ਹੋਣ । ਪਹਿਲੇ ਪ੍ਰਮੇਸ਼ਰ ਨੇ ਇਸਦੀ ਇਹੀ ਮਰਯਾਦਾ ਬਣਾਈ ਸੀ ਕਿਉਂਕਿ ਉਹ ਭਗਤੀ ਉਸ ਪ੍ਰਮੇਸ਼ਰ ਦੀ ਸੀ ਜਿਸਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਸੀ ਬਲਕਿ ਆਪਣੇ ਆਪ ਨੂੰ ਹਨੇਰੇ ਵਿਚ ਲਕੋਇਆ ਸੀ ਅਤੇ ਭਗਤੀ ਕਰਨ ਵਾਲੇ ਸਭ ਲੋਕ ਸਰੀਰਕ ਸਨ । 

ਬੇਸ਼ਕ ਸਲੀਬ ਉੱਤੇ ਪ੍ਰਮੇਸ਼ਰ ਨੇ ਇਕ ਸਧਾਰਨ ਮਨੁੱਖ ਦਾ ਅੰਤ ਕਰ ਦਿੱਤਾ ਸੀ । ਅਸੀਂ ਜੋ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ, ਮਸੀਹ ਨਾਲ ਮਰ ਚੁੱਕੇ ਹਾਂ ਅਤੇ ਨਵਾਂ ਜਨਮ ਪ੍ਰਾਪਤ ਕਰ ਚੁਕੇ ਹਾਂ । (ਰੋਮੀਆਂ 6 : 8) ਸਾਨੂੰ ਨਵੇਂ ਜੀਵਨ ਅਨੁਸਾਰ ਜੋ ਪਵਿੱ- ਤਰ ਆਤਮਾ ਨੇ ਦਿੱਤਾ ਹੈ, ਅਨੁਸਾਰ ਚੱਲਣਾ ਹੈ । ਪਵਿੱਤਰ ਆਤਮਾ ਜੋ ਸਾਡੇ ਵਿਚ ਵਸਦਾ ਹੈ ਇਸ ਨੂੰ ਚਲਾਉਂਦਾ ਹੈ ਅਰਥਾਤ ਜੋ ਪ੍ਰਮੇਸ਼ਰ ਦੀ ਸੱਚੀ ਭਗਤੀ ਦੀ ਸ਼ਕਤੀ ਹੈ । 

ਇਸ ਲਈ ਸਾਡੀ ਭਗਤੀ ਆਤਮਕ ਹੋਣੀ ਚਾਹੀਦੀ ਹੈ । ਇਹ ਇਕ ਨੈਤਿਕ ਜ਼ਰੂ- ਰਤ ਹੈ ਅਤੇ ਇਸ ਵਿਚ ਕੋਈ ਛੋਟ ਨਹੀਂ ਯੂਹੰਨਾ 4: 14 ਵਿਚ ਪ੍ਰਭੂ ਯਿਸੂ ਦੇ ਬਚਨ ਇਸ ਨੂੰ ਹੋਰ ਵੀ ਸਾਫ ਕਰ ਦਿੰਦੇ ਹਨ ਕਿ ਜਦ ਉਹ ਕਹਿੰਦਾ ਹੈ ਕਿ “ਪਵਿੱਤਰ ਆਤਮਾ ਹੀ ਸਭ ਮਸੀਹੀ ਭਗਤੀ ਦੀ ਸ਼ਕਤੀ ਹੈ।” 

ਇਸ ਲਈ ਭਗਤੀ ਲਈ ਸਾਨੂੰ ਕੋਈ ਖਾਸ ਰੀਤ ਜਾਂ ਰਸਮ ਨਹੀਂ ਦਿੱਤੀ ਗਈ । ਇਹ ਇਕ ਵੇਖਣ ਵਾਲੀ ਗੱਲ ਹੈ ਕਿ ਇਸਰਾਈਲੀਆਂ ਨੂੰ ਵਿਸਥਾਰ ਨਾਲ ਭਗਤੀ ਕਰਨ ਬਾਰੇ ਕਿਹਾ ਗਿਆ ਸੀ । ਅਸੀਂ ਨਹੀਂ ਜਾਣਦੇ ਕਿ ਜਦ ਪ੍ਰਭੂ ਯਿਸੂ ਮਸੀਹ ਨੇ ਪ੍ਰਭੂ ਭੋਜ ਲਈ ਪ੍ਰਾਰਥਨਾ ਕੀਤੀ ਤਾਂ ਕੀ ਸ਼ਬਦ ਕਹੇ ਸਨ। ਰੋਟੀ ਤੋੜਨ ਦੇ ਵਰਣਨ ਬਾਰੇ ਸਾਡੇ ਕੋਲ ਇਕ ਵੀ ਰਸੂਲ ਦੇ ਸ਼ਬਦ ਨਹੀਂ ਹਨ। ਸਾਡੇ ਕੋਲ ਇਕ ਵੀ ਉਹ ਭਜਨ ਨਹੀਂ ਹੈ ਜੋ ਕਲੀਸੀਆ ਵਿਚ ਰਸੂਲਾਂ ਵਲੋਂ ਗਾਇਆ ਜਾਂਦਾ ਸੀ । ਸਾਡੇ ਕੋਲ ਕੋਈ ਮਸੀਹੀ ਭਜਨਾਂ ਦੀ ਕਿਤਾਬ ਨਹੀਂ ਹੈ । ਕਿਉਂਕਿ ਅਸੀਂ ਪ੍ਰਮੇਸ਼ਰ ਦੀ ਭਗਤੀ ਰੂਹ ਵਿਚ ਕਰਨੀ ਹੈ (ਫਿਲਪੀਆਂ 3 : 3) ਜੇ ਅਸੀਂ ਪੁਰਾਣੇ ਨੇਮ ਦੀਆਂ ਰੀਤਾਂ ਵੱਲ ਅਤੇ ਮਸੀਹੀ ਭਗਤੀ ਦੀ ਬਣਤਰ ਦੀ ਇਕਸਾਰਤਾ ਵੱਲ ਵੇਖੀਏ ਤਾਂ ਅਸੀਂ ਇਨ੍ਹਾਂ ਨੂੰ ਅਲੱਗ ਨਹੀਂ ਕਰ ਸਕਦੇ ਕਿਉਂਕਿ ਇਹ ਭਗਤੀ ਪ੍ਰਮੇਸ਼ਰ ਦੀ ਰੂਹ ਦੁਆਰਾ ਕੀਤੀ ਜਾਂਦੀ ਹੈ । 

ਪਰ ਭਗਤੀ ਕੇਵਲ ਆਤਮਾ ਵਿਚ ਹੀ ਨਹੀਂ ਹੋਣੀ ਚਾਹੀਦੀ ਬਲਕਿ ਕਿ ਸੱਚਾਈ ਵਿਚ ਵੀ ਹੋਣੀ ਚਾਹੀਦੀ ਹੈ । “ਸੱਚਾਈ ਕੀ ਹੈ ?” ਇਹੀ ਪਿਲਾਤੁਸ ਨੇ ਯਿਸੂ ਮਸੀਹ ਪਾਸੋਂ ਪੁਛਿਆ ਸੀ । ਕਿਉਂਕਿ ਉਹ ਨਹੀਂ ਸੀ ਜਾਣਦਾ ਕਿ ਜਿਸ ਦੇ ਸਿਰ ਉੱਤੇ ਕੰਡਿਆਂ ਦਾ ਤਾਜ ਰੱਖਿਆ ਹੋਇਆ ਹੈ ਉਹੀ ਸੱਚ ਹੈ। “ਸੱਚ ਇਹ ਹੈ ਕਿ ਪਮੇਸ਼ਰ ਨੇ ਆਪਣੇ ਆਪ ਬਾਰੇ ਜੋ ਕੁਝ ਪ੍ਰਗਟ ਕੀਤਾ ਅਤੇ ਉਹ ਪੁੱਤਰ ਹੈ ਜਿਸ ਨੇ ਪ੍ਰਮੇਸ਼ਰ ਨੂੰ ਪ੍ਰਗਟ ਕੀਤਾ ।” 

ਇਕ ਗੱਲੋਂ ਤਾਂ ਇਸਰਾਈਲ ਨੇ ਵੀ ਸੱਚਾਈ ਨਾਲ ਭਗਤੀ ਕੀਤੀ ਸੀ। ਜਿਵੇਂ ਉਸ ਸਮੇਂ ਪ੍ਰਮੇਸ਼ਰ ਯਹੋਵਾਹ ਵੱਲੋਂ ਪ੍ਰਗਟ ਕੀਤੀ ਗਈ ਸੀ ਤਿਵੇਂ ਹੀ ਉਹ ਇਸਦੀ ਭਗਤੀ ਕਰਦੇ ਸਨ । ਪਰ ਹੁਣ ਪ੍ਰਮੇਸ਼ਰ ਇਸ ਧਰਤੀ ਉੱਤੇ ਪੂਰੀ ਤਰ੍ਹਾਂ ਪ੍ਰਗਟ ਕੀਤਾ ਗਿਆ ਹੈ । “ਪ੍ਰਮੇਸ਼ਰ ਦੇਹ ਧਾਰੀ ਹੋਇਆ” ਅਤੇ ਉਸਦੀ ਅਪਾਰ ਕ੍ਰਿਪਾ ਨਾਲ ਅਸੀਂ ਉਸ ਨੂੰ ਜਾਣ ਸਕਦੇ ਹਾਂ । “ਅਸੀਂ ਜਾਣਦੇ ਹਾਂ ਕਿ ਪ੍ਰਮੇਸ਼ਰ ਦਾ ਪੱਤਰ ਆਇਆ ਹੈ ਅਤੇ ਸਾਨੂੰ ਇਹ ਸਮਝ ਦਿੱਤੀ ਹੈ ਕਿ ਉਸ ਨੂੰ ਜਾਣੀਏ ਜੋ ਸੱਚ ਹੈ। (1 ਯੂਹੰਨਾ 5 : 20) 

ਸੱਚ ਮੁੱਚ ਸੱਚਾਈ ਦੇ ਗਿਆਨ ਵਿਚ ਵਾਧਾ ਹੈ । ਪ੍ਰਮੇਸ਼ਰ ਦੀ ਆਤਮਾ ਸਾਡੇ ਵਿਚ ਕੰਮ ਕਰਕੇ ਸਾਨੂੰ ਸੱਚ ਤੱਕ ਲਿਜਾਂਦੀ ਹੈ । ਪਰ ਇਸ ਦੁਆਰਾ ਜੋ ਫਰਕ ਵਿਸ਼ਵਾਸੀਆਂ ਵਿਚ ਹੈ ਉਹ ਨਾਂਮਾਤਰ ਦਾ ਹੈ । ਜਦ ਅਸੀਂ ਸਭ ਤੋਂ ਛੋਟੇ ਵਿਸ਼ਵਾਸੀ ਦਾ ਮੁਕਾਬਲਾ ਇਕ ਜੋ ਦੁਬਾਰਾ ਪੈਦਾ ਨਹੀਂ ਹੋਇਆ ਉਸ ਨਾਲ ਕਰੀਏ ਤਾਂ ਇਹ ਪ੍ਰਗਟ ਹੁੰਦਾ ਹੈ। ਇਕ ਮਨੁੱਖ ਜੋ ਨਵੇਂ ਸਿਰਿਉਂ ਨਹੀਂ ਜੰਮਿਆ ਉਹ ਪ੍ਰਮੇਸ਼ਰ ਨੂੰ ਜ਼ਾਣਨ ਲਈ ਪੂਰੀ ਤਰ੍ਹਾਂ ਅਸਮਰੱਥ ਹੁੰਦਾ ਹੈ । ਇਹ ਉਸੇ ਤਰ੍ਹਾਂ ਇਸ ਨੂੰ ਨਹੀਂ ਸਮਝਦਾ ਜਿਵੇਂ ਕੋਈ ਪਸ਼ੂ ਸਾਇੰਸ ਜਾਂ ਮਨੋਵਿਗਿਆਨ ਨਹੀਂ ਸਮਝਦਾ । ਪਰ ਨਵੇਂ ਜਨਮ ਨਾਲ ਉਹ ਜਨਮ ਮਿਲਦਾ ਹੈ । ਜੋ ਆਤਮਕ ਹੈ ਅਤੇ ਤਦ ਅਸੀਂ ਪ੍ਰਮੇਸਰ ਨੂੰ ਜਾਣ ਸਕਦੇ ਹਾਂ । “ਇਹ ਪ੍ਰਮੇਸ਼ਰੀ ਸੁਭਾਉ ਹੈ” (2 ਪਤਰਸ 1 : 4) ਸਾਡੇ ਨਵੇਂ ਜੀਵਨ ਵਿਚ ਉਹ ਪਵਿੱਤਰ ਆਤਮਾ ਜੋ ਸਾਡੇ ਵਿਚ ਵਾਸ ਕਰਦਾ ਹੈ ਆਪਣਾ ਕੰਮ ਕਰਦਾ ਅਤੇ ਉਹ ਕੇਵਲ ਦੈਵੀ ਸ਼ਕਤੀ ਹੈ ਜੋ ਉਹ ਨਵਾਂ ਜੀਵਨ ਪ੍ਰਮੇਸ਼ਰ ਦੇ ਸਬੰਧ ਵਿਚ ਸਾਨੂੰ ਦਿੰਦੀ ਹੈ । (ਯੂਹੰਨਾ 4: 14) ਮਸੀਹੀ ਬੱਚਿਆਂ ਨੂੰ ਇਹ ਦਸਿਆ ਗਿਆ ਹੈ ਕਿ “ਤੁਸੀਂ ਉਸ ਵਲੋਂ ਜੋ ਪਵਿੱਤਰ ਹੈ ਮਸਹ ਕੀਤੇ ਗਏ ਹੋ ਅਤੇ ਸੱਭੋ ਕੁਝ ਜਾਣਦੇ ਹੋ। ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੋ ਤੁਸੀਂ ਸੱਚ ਨੂੰ ਨਹੀਂ ਜਾਣਦੇ ਹੋ ਬਲਕਿ ਇਸ ਲਈ ਕਿ ਤੁਸੀਂ ਜਾਣਦੇ ਹੋ । (1 ਯੂਹੰਨਾ 2: 20-21) 

ਇਸ ਲਈ ਅਸੀਂ ਪ੍ਰਮੇਸ਼ਰ ਆਪਣੇ ਪਿਤਾ ਨਾਲ ਮੇਲ ਰੱਖ ਸਕਦੇ ਹਾਂ। ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਜੋ ਸਾਡੇ ਨਵੇਂ ਜਨਮ ਨੂੰ ਪ੍ਰਮੇਸ਼ਰ ਨਾਲ ਜੋੜਦਾ ਹੈ ਅਤੇ ਅਸੀਂ ਉਸ ਨੂੰ ਵੇਖਦੇ ਹਾਂ ਅਤੇ ਉਸ ਵਿਚ ਆਨੰਦ ਵੀ ਮਾਣਦੇ ਹਾਂ । ਕੀ ਅਸੀਂ ਪ੍ਰਮੇਸ਼ਰ ਨੂੰ ਜਿਹਾ ਉਹ ਹੈ ਤਿਹਾ ਹੀ ਵੇਖ ਕੇ ਆਨੰਦ ਨਾ ਹੋਵਾਂਗੇ ਅਤੇ ਸਾਨੂੰ ਉਸ ਅੱਗੇ ਇਹ ਪ੍ਰਗਟ ਨਹੀਂ ਕਰਨਾ ਚਾਹੀਦਾ ? ਪ੍ਰਮੇਸ਼ਰ ਦਾ ਹਰ ਬੱਚਾ, ਜੋ ਉਸ ਨੂੰ ਬਰਕਤਾਂ ਮਿਲੀਆਂ ਹਨ ਜੇ ਉਨ੍ਹਾਂ ਵਿਚ ਉਹ ਜੁਟਿਆ ਨਹੀਂ ਪਰ ਕੇਵਲ ਦੇਣ ਵਾਲੇ ਦਾ ਆਦਰ ਹੀ ਕਰਦਾ ਹੈ ਤਾਂ ਉਹ ਆਪਣੇ ਤਜਰਬੇ ਤੋਂ ਜਾਣਦਾ ਹੈ ਕਿ ਇਹ ਨਾਮੁਮਕਿਨ ਹੈ। 

ਪਿਤਾ ਦਾ ਜਲਾਲ ਅਤੇ ਪੁੱਤਰ ਦਾ ਜਲਾਲ ਇਨ੍ਹਾ ਮਹਾਨ ਹੈ ਕਿ ਸਾਡੇ ਇਹ ਛੋਟੇ ਛੋਟੇ ਦਿਲ ਉਸਦਾ ਜੋ ਕੁਝ ਵੀ ਵੇਖਦੇ ਹਨ ਉਸ ਨੂੰ ਸਮਝ ਨਹੀਂ ਸਕਦੇ ਅਤੇ ਉਸ ਦੇ ਜਲਾਲ ਨੂੰ ਸ਼ਬਦਾਂ ਵਿਚ ਪ੍ਰਗਟ ਕਰਨ ਵਿਚ ਅਸੀਂ ਕਿੰਨੇ ਤੁੱਛ ਹਾਂ । ਪਰ ਅਸੀਂ ਇਬਾਦਤ ਰੂਹ ਵਿਚ ਕਰਦੇ ਹਾਂ ਇਸ ਲਈ ਸਾਡੇ ਸ਼ਬਦ ਸਾਡੀ ਪ੍ਰਜਾ ਨਹੀਂ ਹਨ ਬਲਕਿ ਉਹ ਧਾਰ- ਮਿਕ ਵਿਚਾਰ ਜੋ ਸਾਡੇ ਦਿਲਾਂ ਵਿਚ ਉਠਦੇ ਹਨ ਉਹ ਹੀ ਸਾਡੀ ਭਗਤੀ ਹਨ। 

ਤਾਂ ਫਿਰ ਕੀ ਇਕ ਪ੍ਰਸ਼ਨ ਹੋਰ ਰਹਿ ਜਾਂਦਾ ਹੈ ? 

ਅਸੀਂ ਪੂਜਾ ਕਿੱਥੇ ਕਰੀਏ ? 

ਬਿਨਾਂ ਸ਼ੱਕ ਹਰ ਵਿਸ਼ਵਾਸੀ ਨੂੰ ਚਾਹੀਦਾ ਹੈ ਕਿ ਉਹ ਵਿਅਕਤੀਗਤ ਤੌਰ ਤੇ ਭਗਤੀ ਕਰੋ । ਤਾਰੀਫ ਅਤੇ ਸ਼ੁੱਕਰ ਤੋਂ ਬਿਨਾਂ ਅਸੀਂ ਯਿਸੂ ਮਸੀਹ ਦੇ ਪਿਆਰ ਦੇ ਕੀਤੇ ਕੰਮ ਅਤੇ ਪ੍ਰਮੇਸ਼ਰ ਪਿਤਾ ਦੇ ਫ਼ਜਲ ਨੂੰ ਕਿਵੇਂ ਵੇਖ ਸਕਦੇ ਹਾਂ ? ਪਰ ਇਹ ਸਭ ਪ੍ਰਮੇਸ਼ਰ ਦੇ ਬਚਿਆਂ ਵਿਚ ਸਾਂਝੀ ਹਨ ਅਤੇ ਕੀ ਇਹ ਸਾਨੂੰ ਸਰਬ ਸਾਂਝੀ ਪੂਜਾ ਵੱਲ ਨਹੀਂ ਲਿਜਾਂਦਾ ? 

ਇਸ ਤੋਂ ਵੀ ਵੱਧ ਕੇ ਸਾਨੂੰ ਪੂਜਾ ਲਈ ਜਿਥੇ ਅਸੀਂ ਯਿਸੂ ਮਸੀਹ ਦੀ ਮੌਤ ਦਾ ਪ੍ਰਚਾਰ ਕਿਹੜੀ ਹੋਰ ਥਾਂ ਤੇ ਲਿਜਾ ਸਕਦਾ ਹੈ । ਕਰਨਾ ਹੈ ਅਤੇ ਉਸ ਦੇ ਹੱਥ ਵਿਚੋਂ ਹੀ ਟੁੱਟੀ ਹੋਈ ਰੋਟੀ ਪ੍ਰਾਪਤ ਕਰਨੀ ਅਤੇ ਉਹ ਦਾਖਰਸ ਜੋ ਸਾਡੇ ਲਈ ਬਹਾਇਆ ਗਿਆ । ਤਦ ਅਸੀਂ ਉਸ ਨੂੰ ਉਸਦੇ ਪੂਰਨ ਪਿਆਰ ਵਿਚ ਵੇਖਦੇ ਹਾਂ । ਕੋਹੇ ਗਏ ਲੇਲੇ ਦਾ ਦ੍ਰਿਸ਼ ਸਾਨੂੰ ਸਵਰਗ ਵਿਚ ਉਸ ਦੇ ਭਜਨ ਗਾਉਣ ਅਤੇ ਉਸ ਦੀ ਇਬਾਦਤ ਕਰਨ ਵੱਲ ਲੈ ਜਾਵੇਗਾ । (ਪ੍ਰਕਾਸ਼ ਦੀ ਪੋਥੀ 5) ਅਤੇ ਇਹ ਇਸ ਧਰਤੀ ਉੱਪਰ ਵੀ ਹੈ। 

ਹਾਂ, ਅਸੀਂ ਇਕੱਠੇ ਹੋ ਕੇ ਉਸਦੀ ਮੌਤ ਦਾ ਪ੍ਰਚਾਰ ਕਰਦੇ ਹਾਂ । ਪ੍ਰਭੂ ਭੇਜ ਦਾ ਕਰਨਾ ਆਪਣੇ ਆਪ ਵਿਚ ਕੋਈ ਪੂਜਾ ਨਹੀਂ ਹੈ । ਪਰ ਜਦ ਪ੍ਰਭੂ ਭੋਜ ਨੂੰ ਕਰਨ ਵਾਲੇ ਆਤਮਿਕ ਹੁੰਦੇ ਹਨ । ਤਦ ਉਹ ਧੰਨਵਾਦ ਕਰਦੇ ਹਨ ਅਤੇ ਇਬਾਦਤ ਵੀ ਕਰਦੇ ਹਨ। ਇਸ ਦੇ ਬਗੈਰ ਇਹ ਹੋ ਵੀ ਨਹੀਂ ਸਕਦਾ ਤਦ ਇਹ ਪ੍ਰਭੂ ਭੋਜ ਦਾ ਮਨਾਉਣਾ ਵੀ ਭਗਤੀ ਬਣ ਜਾਂਦਾ ਹੈ । 

ਇਸ ਕਾਰਨ ਕੀ ਕੋਈ ਇਕੱਲਾ ਪ੍ਰਮੇਸ਼ਰ ਦੇ ਮਜਬ ਭਗਤੀ ਕਰ ਸਕਦਾ ਹੈ ? ਆਦਮ ਦੇ ਡਿੱਗਣ ਤੋਂ ਪਹਿਲਾਂ ਉਹ ਪ੍ਰਮੇਸ਼ਰ ਦੀ ਚੰਗਿਆਈ ਲਈ ਉਸਦਾ ਸ਼ੁਕਰ ਕਰ ਸਕਦਾ ਸੀ ? ਪਰ ਹੁਣ ਪ੍ਰਭੂ ਯਿਸੂ ਮਸੀਹ ਵਿਚ ਪ੍ਰਮੇਸ਼ਰ ਪੁਰੀ ਤਰ੍ਹਾਂ ਪ੍ਰਗਟ ਹੋਇਆ ਹੈ। ਪੂਜਾਂ ਜੇ ਇਸ ਉਚਾਈ ਤੇ ਪਹੁੰਚ ਜਾਏ ਕਿ ਪੂਜਾ ਕਰਨ ਵਾਲਾ ਇਹ ਸਮਝੇ ਕਿ ਜਿਸਦੀ ਪੂਜਾ ਉਹ ਕਰਦਾ ਹੈ ਉਸੇ ਦੇ ਰੂਹਾਨੀ ਪੱਧਰ ਤੇ ਉਹ ਪੁੱਜ ਗਿਆ ਹੈ ।  

1 ਕੁਰਿੰਥੀਆਂ 14 ਵਿਚ ਅਸੀਂ ਵੇਖਦੇ ਹਾਂ ਕਿ ਪੂਜਾ ਕਲੀਸੀਆ ਨਾਲ ਜੁੜੀ ਹੋਈ ਹੈ। ਉੱਥੇ ਅਸੀਂ ਵੇਖਦੇ ਹਾਂ ਕਿ ਪੂਜਾ ਕਿਹੜੇ ਨਿਯਮਾਂ ਤੇ ਅਧਾਰਿਤ ਹੈ ਅਤੇ ਕਿਨ੍ਹਾਂ ਵਲੋਂ ਕੀਤੀ ਜਾਂਦੀ ਹੈ । ਪ੍ਰਮੇਸ਼ਰ ਦੀ ਮਰਜ਼ੀ ਦੇ ਗਿਆਨ ਵਿਚ ਇਹ ਇਕ ਖਾਸ ਵਾਧਾ ਹੈ। 

ਅਸੀਂ ਵੇਖਦੇ ਹਾਂ ਕਿ ਭਜਨ ਗਾਉਣਾ, ਧੰਨਵਾਦ ਕਰਨਾ ਅਤੇ ਸ਼ੁਕਰ ਕਰਨਾ ਪਹਿਲੇ ਤੋਂ ਹੀ ਭਗਤੀ ਦਾ ਭਾਗ ਰਹੇ ਹਨ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਕਿਸੇ ਇਕ ਨਾਲ ਨਹੀਂ ਬਲਕਿ ਕਲੀਸੀਆ ਵਿਚ ਪ੍ਰਮੇਸ਼ਰ ਦੇ ਕੰਮਾਂ ਨਾਲ ਜੁੜੇ ਹੋਏ ਸਨ । ਦੇਖੋ ਆਇਤਾਂ 12 ਤੋਂ 17 ਪ੍ਰਭੂ ਆਪਣੇ ਬਚਿਆਂ ਵਲੋਂ ਸੂਝ ਬੂਝ ਨਾਲ ਕੀਤੀ ਪੂਜਾ ਵੱਲ ਵੇਖਦਾ ਹੈ । 

ਜੋ ਪੂਜਾ ਕਰਨ ਆਉਂਦੇ ਹਨ ਉਹ ਪੂਰੀ ਤਰ੍ਹਾਂ ਜਾਣਦੇ ਹਨ ਕਿ ਉਹਨਾਂ ਸਭ ਵਿਚ ਇਕ ਪ੍ਰਭੂ ਹੈ ਜੋ ਉਨ੍ਹਾਂ ਸਭ ਤੇ ਇਖਤਿਆਰ ਰੱਖਦਾ ਹੈ । ਇਸ ਦਾ ਫੈਸਲਾ ਪ੍ਰਭੂ ਖੁਦ ਹੀ ਕਰਦਾ ਹੈ ਕਿ ਉਸ ਨੇ ਕਿਸ ਨੂੰ ਇਸਤੇਮਾਲ ਕਰਨਾ ਹੈ ਅਤੇ ਪ੍ਰਭੂ ਇਹ ਇਖਤਿਆਰ ਪਵਿੱਤਰ ਆਤਮਾ ਦੇ ਵਸੀਲੇ ਇਸਤੇਮਾਲ ਕਰਦਾ ਹੈ ਜੋ ਕਲੀਸੀਆ ਦੇ ਵਿਚ ਰਹਿੰਦਾ ਹੈ। ਪ੍ਰਸ਼ਨ ਇਹ ਨਹੀਂ ਕਿ ਪੂਜਾ ਵਿਚ ਇਕ ਜਾਂ ਦਸ ਜਾਂ ਵੀਹ ਲੋਕ ਹਿੱਸਾ ਲੈਣ ਬਲਕਿ ਪ੍ਰਸ਼ਨ ਇਹ ਹੈ ਕਿ ਪਵਿੱਤਰ ਆਤਮਾ ਨੂੰ ਇਹ ਖੁਲ੍ਹ ਹੈ ਕਿ ਜਿਨ੍ਹਾਂ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਅਤੇ ਇਹ ਇਕ ਹੋ ਸਕਦਾ ਹੈ, ਪੰਜ ਹੋ ਸਕਦੇ ਹਨ ਜਾਂ ਹੋਰ ਜ਼ਿਆਦਾ ਵੀ ਹੋ ਸਕਦੇ ਹਨ । 

ਕੀ ਤੁਸੀਂ ਇਸ ਭਗਤੀ ਨੂੰ ਆਪਣੇ ਅਨੁਭਵ ਤੋਂ ਜਾਣਦੇ ਹੋ ? ਇਥੇ ਤੁਹਾਡੇ ਮੰਨ ਦਾ ਪ੍ਰਸ਼ਨ ਨਹੀਂ । ਪਰ ਜਿਵੇਂ ਅਸੀਂ ਵੇਖਿਆ ਹੈ ਕਿ ਇਹ ਤਾਂ ਉਸ ਦਿਲ ਦਾ ਹੁੰਗਾਰਾ ਹੈ ਜੋ ਉਸ ਪ੍ਰਮੇਸ਼ਰ ਨਾਲ ਭਰੇ ਹੋਏ ਹਨ ਜਿਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੇ ਦਿੱਤਾ ਕਿ ਉਨ੍ਹਾਂ ਲਈ ਸਲੀਬੇ ਉੱਤੇ ਮਰੇ । ਜੋ ਮੁਕਤੀ ਦਾਤੇ ਨਾਲ ਜੁੜੇ ਹੋਏ ਹਨ ਅਰਥਾਤ ਪ੍ਰਮੇਸ਼ਰ ਦੇ ਪੁੱਤਰ ਨਾਲ ਜਿਸ ਨੇ ਉਨ੍ਹਾਂ ਨੂੰ ਇਨ੍ਹਾਂ ਪਿਆਰ ਕੀਤਾ ਕਿ ਉਨ੍ਹਾਂ ਲਈ ਆਪਣੇ ਆਪ ਨੂੰ ਦੇ ਦਿੱਤਾ । 

ਸ਼ੁਭ ਇੱਛਾਵਾਂ ਨਾਲ 

ਆਪ ਦਾ 

ਹ. ਲ. ਹਿਜਕੂਪ 

ਸੇਵਾ ਸੇਵਕਾਈ 

ਪਿਆਰੇ ਦੋਸਤੋ, 

ਇਕ ਮਸੀਹੀ ਦੀ ਜ਼ਿੰਦਗੀ ਲੈਣ ਅਤੇ ਦੇਣ ਦਾ ਸੰਤੁਲਨ ਹੈ । ਇਹ ਇਕ ਐਸੀ ਜ਼ਿੰਦਗੀ ਹੈ ਜਿਸ ਦਾ ਇਕ ਪਾਸਾ ਪ੍ਰਾਪਤ ਕਰਨ ਲਈ ਹੈ ਅਤੇ ਦੂਜਾ ਪਾਸਾ ਕੱਢਣ ਲਈ ਖੁਲ੍ਹਾ ਹੈ । ਇਕ ਮਸੀਹੀ ਜੋ ਲੈਂਦਾ ਹੀ ਜਾਂਦਾ ਹੈ ਅਤੇ ਦਿੰਦਾ ਨਹੀਂ, ਉਹ ਖਿਆਲੀ ਅਤੇ ਰਹੱਸਵਾਦੀ ਹੋਣ ਲਈ ਡੁੱਬ ਜਾਵੇਗਾ ਅਤੇ ਜੋ ਕੇਵਲ ਦੇਣ ਵਿਚ ਹੀ ਮਸਰੂਫ ਹੈ ਅਤੇ ਜਿਸ ਪਾਸ ਪ੍ਰਾਪਤ ਕਰਨ ਲਈ ਸਮਾਂ ਨਹੀਂ ਉਸ ਦਾ ਆਤਮਿਕ ਦੁਆਲਾ ਨਿਕਲ ਜਾਵੇਗਾ । 

ਜਿਵੇਂ ਮੈਂ ਪਹਿਲੇ ਹੀ ਦੱਸਿਆ ਹੈ ਕਿ ਸੇਵਾ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਵਿਚ ਬੈਠਣ ਨਾਲ ਹੀ ਉਤਪੰਨ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਦੀ ਸੁਣੀਏ ਤਾਂ ਕਿ ਸਾਡੀ ਸੰਗਤੀ ਉਸ ਨਾਲ ਰਹੇ । ਅਸੀਂ ਮਰੀਅਮ ਦੀ ਭਗਤੀ ਐਸੀ ਹੀ ਵੇਖੀ ਹੈ । ਠੀਕ ਸਮੇਂ ਹੀ ਉਸ ਨੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਨੂੰ ਅੱਤਰ ਨਾਲ ਧੋਤਾ । ਕਿਉਂ ? ਕਿਉਂਕਿ ਉਹ ਅਕਸਰ ਉਸ ਦੇ ਚਰਨਾਂ ਵਿਚ ਹੀ ਬੈਠੀ ਸੀ ਇਸ ਕਰਕੇ ਉਸ ਦੇ ਪੁਰਸ਼ ਨੂੰ ਜਾਣਦੀ ਸੀ ਅਤੇ ਉਸ ਦੇ ਵਿਚਾਰਾਂ ਨੂੰ ਭੀ ਜਾਣਦੀ ਸੀ ਅਤੇ ਮਾਰਥਾ ਨੂੰ ਵੀ ਅਸੀਂ ਵੇਖਦੇ ਹਾਂ ਕਿ ਉਸ ਨੇ ਉਸ ਦੀ ਸੇਵਾ ਕੀਤੀ ਪਰ ਤਦ ਜਦ ਉਸ ਨੇ ਆਪਣੇ ਦੁੱਖ ਵਿਚ ਉਸ ਨੂੰ ਸਵੀਕਾਰ ਕਰ ਲਿਆ ਸੀ । 

ਇਨ੍ਹਾਂ ਦੋਹਾਂ ਉਦਾਹਰਣਾਂ ਵਿਚ ਮਸੀਹੀ ਲੋਕਾਂ ਦੀ ਸੇਵਾ ਦੇ ਦੋ ਪੱਖ ਦੇਖਦੇ ਹਾਂ । ਮਰੀਅਮ ਦਾ ਪੱਖ ਸਿੱਧਾ ਪ੍ਰਮੇਸ਼ਰ ਵੱਲ ਹੈ। ਅਰਥਾਤ ਪ੍ਰਮੇਸ਼ਰ ਪ੍ਰਤੀ ਪਹਿਲੂ ਅਤੇ ਮਾਰਥਾ ਵਿਚ ਇਹ ਪਹਿਲੂ ਦੂਜਿਆਂ ਵਲ ਹੈ। ਇਸ ਲਈ 1 ਪਤਰਸ 2 : 5 ਵਿਚ ਅਸੀਂ ਪੜ੍ਹਦੇ ਹਾਂ ਕਿ ਅਸੀਂ ਜਾਜਕਾਂ ਦੀ ਪਵਿੱਤਰ ਮੰਡਲੀ ਹਾਂ ਤਾਂ ਕਿ ਆਤਮਕ ਬਲੀਦਾਨ ਚੜ੍ਹਾਈਏ ਜਿਹੜੇ ਮਸੀਹ ਦੇ ਰਾਹੀਂ ਪ੍ਰਮੇਸ਼ਰ ਨੂੰ ਭਾਉਂਦੇ ਹਨ ਅਤੇ ਇਸ ਤੋਂ ਬਾਅਦ 9ਵੀਂ ਆਇਤ ਵਿਚ ਕਿਹਾ ਗਿਆ ਹੈ ਕਿ, “ਅਸੀਂ ਸ਼ਾਹੀ ਜਾਜਕਾਂ ਦੀ ਮੰਡਲੀ ਹਾਂ ।” ਭਈ ਅਸੀਂ ਉਸ ਦੇ ਗੁਣਾਂ ਦਾ ਪ੍ਰਚਾਰ ਕਰੀਏ ਜਿਸ ਨੇ ਸਾਨੂੰ ਹਨੇਰੇ ਤੋਂ ਆਪਣੇ ਅਚਰਜ ਚਾਨਣ ਵਿਚ ਸੱਦਿਆ ਹੈ” ਅਸੀਂ ਚਾਹੁੰਦੇ ਹਾਂ ਕਿ ਸੇਵਾ ਦੇ ਇਸ ਦੂਸਰੇ ਪਹਿਲੂ ਨਾਲ ਜੁੜੇ ਰਹੀਏ । ਪਹਿਲੇ ਪੱਖ ਬਾਰੇ ਅਸੀਂ ਪ੍ਰਭੂ ਭੇਜ ਦੇ ਬਾਰੇ ਅਤੇ ਭਗਤੀ ਦੇ ਬਾਰੇ ਦੇਖ ਚੁੱਕੇ ਹਾਂ । 

ਬਾਈਬਲ ਦਾ ਇਹ ਇਕ ਮੌਲਿਕ ਨਿਯਮ ਹੈ ਕਿ ਸਾਨੂੰ ਪ੍ਰਭੂ ਪਾਸੋਂ ਇਹ ਅਧਿਕਾਰ ਮਿਲਣਾ ਚਾਹੀਦਾ ਹੈ ਅਤੇ ਉਸ ਅੱਗੇ ਸਾਨੂੰ ਇਕ ਜ਼ੁੰਮੇਂਵਾਰ ਹੋਣ ਦੇ ਨਾਤੇ ਮੰਨਣਾ ਵੀ ਚਾਹੀਦਾ ਹੈ ਉਸ ਲਈ ਇਹ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਂਦਾ ਹੈ, ਜੋ ਇਸ ਬਾਰੇ ਸੱਚਦਾ ਹੈ ਉਹ ਪ੍ਰਭੂ ਦੀ ਹੀ ਮਰਜ਼ੀ ਲੋਕਾਂ ਤੱਕ ਦਸਦਾ ਹੈ। ਇਸ ਤੋਂ ਇਲਾਵਾ ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਮੇਸ਼ਰ ਖੁਦ ਉਨ੍ਹਾਂ ਲੋਕਾਂ ਨੂੰ ਸੱਦੇ ਅਤੇ ਉਨ੍ਹਾਂ ਨੂੰ ਉਹ ਬਰਕਤਾਂ ਜਾਂ ਵਰਦਾਨ ਦੇਵੇ ਜਿਨ੍ਹਾਂ ਦੀ ਉਨਾਂ ਨੂੰ ਲੋੜ ਹੈ ? ਹੁਣ ਅਫਸੀਆਂ 4 : 7-12 ਅਤੇ ਜਬੂਰ 68 : 19 ਸਾਨੂੰ ਦੱਸਦੇ ਹਨ ਕਿ ਇਹ ਵਰਦਾਨ ਮੁਰਦਿਆਂ ਤੋਂ ਜੀ ਉਠੇ ਪ੍ਰਭੂ ਨੇ ਪ੍ਰਾਪਤ ਕੀਤੇ ਹਨ ਅਤੇ ਉਹ ਇਨ੍ਹਾਂ ਨੂੰ ਆਪਣੇ ਪਿਆਰਿਆਂ ਵਿਚ ਵੰਡਦਾ ਹੈ । ਬਾਈਬਲ ਵਿਚ ਜਿੱਥੇ ਵੀ ਇਸ ਵਿਸ਼ੇ ਬਾਰੇ ਕਿਹਾ ਗਿਆ ਹੈ ਉਹ ਇਸੇ ਦੀ ਹੀ ਪ੍ਰੋੜ੍ਹਤਾ ਕਰਦਾ ਹੈ । 

ਉਹ ਉਨ੍ਹਾਂ ਨੂੰ ਸੱਦਦਾ ਹੈ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਹੈ 

“ਫੇਰ ਉਸ ਨੇ ਪਹਾੜ ਉਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ ਅਤੇ ਉਸ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ ਭਈ ਪ੍ਰਚਾਰ ਕਰਨ ।” (ਮਰਕੁਸ 3:13-14) 

ਇਸ ਹਿੱਸੇ ਵਿਚ ਵਿਸ਼ਾ ਬਾਰਾਂ ਰਸੂਲਾਂ ਨੂੰ ਦੱਸਣ ਦਾ ਹੈ । ਜੋ ਅਧਿਕਾਰ ਜਾਂ ਸ਼ਕਤੀ ਉਨ੍ਹਾਂ ਨੂੰ ਦਿੱਤੀ ਗਈ ਸੀ ਉਸ ਦਾ ਮੁਕਾਬਲਾ ਉਸ ਸ਼ਕਤੀ ਨਾਲ ਨਹੀਂ ਕੀਤਾ ਜਾ ਸਕਦਾ, ਜੋ ਪ੍ਰਭੂ ਅੱਜ ਆਪਣੇ ਸੇਵਕਾਂ ਨੂੰ ਦਿੰਦਾ ਹੈ । ਮੱਤੀ 10 ਅਨੁਸਾਰ ਉਨ੍ਹਾਂ ਨੂੰ ਇਹੀ ਅਧਿਕਾਰ ਸੀ ਕਿ ਉਹ ਯਹੂਦੀਆਂ ਵਿਚ ਹੀ ਪ੍ਰਚਾਰ ਕਰਨ ਅਤੇ ਪ੍ਰਭੂ ਦੇ ਇਸਰਾਈਲੀਆਂ ਵਲੋਂ ਰੱਦੇ ਜਾਣ ਤੋਂ ਬਾਅਦ ਅਤੇ ਸਲੀਬ ਉਤੇ ਸ਼ਕਤੀ ਦੇ ਕੰਮ ਨੂੰ ਪੂਰਾ ਕੀਤੇ ਜਾਣ ਤੋਂ ਬਾਅਦ ਹੀ ਉਸ ਨੇ ਮਰਕੁਸ 16 : 15 ਵਿਚ ਇਕ ਨਵੀਂ ਸ਼ਕਤੀ ਜਾਂ ਅਧਿਕਾਰ ਦਿੱਤਾ ਕਿ “ਉਹ ਸਾਰੇ ਸੰਸਾਰ ਵਿਚ ਜਾਣ ।” ਪਰ ਉਸ ਦੇ ਸੱਦੇ ਦੇ ਨਿਯਮ ਦੋਨੋਂ ਵਾਰ ਉਹੋ ਹੀ ਹਨ । 

ਇਨ੍ਹਾਂ ਆਇਤਾਂ ਵਿਚ ਅਸੀਂ ਤਿੰਨ ਖ਼ਾਸ ਗੱਲਾਂ ਵੇਖਦੇ ਹਾਂ । ਪਹਿਲੇ ਇਹ ਕ ਪ੍ਰਭੂ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਸੱਦਦਾ ਹੈ ਦੂਸਰਾ ਇਹ ਕਿ ਉਹ ਉਸ ਨਾਲ ਸੰਗਤੀ ਰਖ ਸਕਣ ਅਤੇ ਤੀਸਰਾ ਇਹ ਕਿ ਉਹ ਉਨ੍ਹਾਂ ਨੂੰ ਬਾਹਰ ਪ੍ਰਚਾਰ ਲਈ ਭੇਜਣਾ ਚਾਹੁੰਦਾ ਹੈ । 

ਪਹਿਲਾ ਨਿਯਮ ਉਹ ਹੈ ਜਿਸ ਬਾਰੇ ਮੈਂ ਪਹਿਲੇ ਹੀ ਕਹਿ ਚੁੱਕਾ ਹਾਂ । ਪ੍ਰਭੂ ਆਪਣੇ ਕਾਮਿਆਂ ਨੂੰ ਆਪਣੀ ਅਜ਼ਾਦ ਮਰਜ਼ੀ ਦੇ ਅਨੁਸਾਰ ਬੁਲਾਉਂਦਾ ਹੈ । ਉਹ ਯਿਰਮੀਯਾਹ ਨਬੀ ਨੂੰ ਕਹਿੰਦਾ ਹੈ। “ਤੇਰੀ ਮਾਂ ਦੀ ਕੁੱਖ ਵਿਚ ਘੱਲਣ ਤੋਂ ਪਹਿਲਾਂ ਹੀ ਮੈਂ ਤੈਨੂੰ ਚੁਣ ਲਿਆ ਸੀ ਅਤੇ ਤੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੈਂ ਤੈਨੂੰ ਕੌਮਾਂ ਲਈ ਨਬੀ ਨਿਯੁਕਤ ਕੀਤਾ ਸੀ ।” (ਯਿਰਮਿਯਾਹ 1 : 5) ਇਵੇਂ ਹੀ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਵੀ ਲੂਕਾ 1 : 13-17 ਵਿਚ ਕਿਹਾ ਗਿਆ ਹੈ ਅਤੇ ਸੰਤ ਪਲੂਸ ਆਪਣੇ ਬਾਰੇ ਵੀ ਕਹਿੰਦਾ ਹੈ । “ਪ੍ਰਮੇਸ਼ਰ ਨੇ ਮੈਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵੱਖਰਾ ਕਰ ਲਿਆ। ਅਤੇ ਆਪਣੀ ਕ੍ਰਿਪਾ ਨਾਲ ਚੁਣ ਲਿਆ, ਕਿ ਮੇਰੇ ਉਤੇ ਆਪਣੇ ਪੁੱਤਰ ਨੂੰ ਪ੍ਰਗਟ ਕਰੋ ਤਾਂ ਜੋ ਮੈਂ ਹੋਰਨਾਂ ਕੰਮਾਂ ਨੂੰ ਉਸ ਦਾ ਸ਼ੁੱਭ ਸਮਾਚਾਰ ਸੁਣਾਵਾਂ (ਗਲਾਤੀਆਂ 1 : 15-16) 

ਨਾ ਕੋਈ ਮਨੁੱਖ, ਨਾ ਕੋਈ ਪ੍ਰਮੇਸ਼ਰ ਦਾ ਦਾਸ ਅਤੇ ਨਾ ਹੀ ਕਲੀਸੀਆ ਪ੍ਰਮੇਸ਼ਰ ਦੇ ਭਗਤ ਦੀ ਬਦਲਾਹਟ ਨਾਲ ਕੁੱਝ ਕਰ ਸਕਦਾ ਹੈ । ਪ੍ਰਭੂ ਨੇ ਖ਼ਾਸ ਕਰ ਕੇ ਇਹ ਅਧਿਕਾਰ ਆਪਣੇ ਹੀ ਕੋਲ ਰੱਖਿਆ ਹੈ। ਜਿਵੇਂ ਅਸੀਂ ਯਿਰਮਿਯਾਹ ਅਤੇ ਗਲਾਤੀਆਂ ਦੀ ਪੱਤਰੀ ਦੇ ਕੁਝ ਪੈਰ੍ਹਿਆਂ ਵਿਚ ਵੇਖਿਆ ਹੈ ਕਿ ਉਸ ਦੀ ਬਦਲਾਹਟ ਦੀ ਤਿਆਰੀ ਜਨਮ ਤੋਂ ਪਹਿਲੇ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਤਦ ਤਕ ਇਹ ਲਗਾਤਾਰ ਰਹਿੰਦੀ ਹੈ ਕਿ ਜਦ ਤਕ ਉਹ ਬੰਦਾ ਬਦਲ ਨਹੀਂ ਜਾਂਦਾ । 

ਉਸ ਦੇ ਨਾਲ ਰਹਿਣਾ 

ਪਰ ਪ੍ਰਭੂ ਬੁਲਾਉਂਦਾ ਕਿਉਂ ਹੈ ? ਕੀ ਉਹ ਕਿਸੇ ਨੂੰ ਇਸ ਲਈ ਬੁਲਾਉਂਦਾ ਹੈ ਕਿ ਬਦਲਾਹਟ ਤੋਂ ਬਾਅਦ ਉਹ ਮਹਾਨ ਕੰਮ ਕਰੇ ? ਉਸ ਨੇ ਚੇਲਿਆਂ ਨੂੰ ਇਸ ਲਈ ਸੱਦਿਆ ਕਿ ਉਹ ਉਸ ਦੇ ਨਾਲ ਰਹਿਣ । ਪ੍ਰਭੂ ਦੀ ਠੀਕ ਸੇਵਾ ਲਈ ਇਹ ਇਕ ਜ਼ਰੂਰੀ ਸ਼ਰਤ ਹੈ ਕਿ ਉਸ ਦੇ ਨਾਲ ਰਿਹਾ ਜਾਵੇ ਅਤੇ ਇਹੋ ਹੀ ਪ੍ਰਮੇਸ਼ਰ ਵਲੋਂ ਸਿਖਾਇਆ ਗਿਆ ਹੈ । ਮਰਕੁਸ 3 : 13 ਅਤੇ ਮਰਕੁਸ 6 : 7 ਵਿਚ ਬਹੁਤ ਸਮੇਂ ਦਾ ਫਰਕ ਹੈ ਕਿ ਜਦ ਪ੍ਰਭੂ ਨੇ ਆਪਣੇ ਚੇਲੇ ਬਾਹਰ ਪ੍ਰਚਾਰ ਲਈ ਭੇਜੇ ਸਨ । ਜਦ ਉਨ੍ਹਾਂ ਨੇ ਇਸ ਖਾਸ ਅਧਿਕਾਰ ਦਾ ਕੰਮ ਮੰਨ ਲਿਆ ਸੀ ਤਾਂ ਪ੍ਰਭੂ ਨੇ ਫਿਰ ਉਨ੍ਹਾਂ ਨੂੰ ਇੱਕਠਿਆਂ ਆਪਣੇ ਨਾਲ ਰਹਿਣ ਲਈ ਬੁਲਾ ਲਿਆ ਸੀ । ਜੇਕਰ ਕੋਈ ਸੇਵਕ ਪ੍ਰਮੇਸ਼ਰ ਦੀ ਹਜ਼ੂਰੀ ਵਿਚੋਂ ਬਾਹਰ ਨਹੀਂ ਆਉਂਦਾ ਅਤੇ ਜਦ ਉਸ ਦੀ ਸੇਵਾ ਪੂਰੀ ਹੋ ਜਾਵੇ ਤਾਂ ਉਹ ਮੁੜ ਪ੍ਰਮੇਸ਼ਰ ਦੇ ਕੋਲ ਨਹੀਂ ਆਉਂਦਾ ਤਾਂ ਉਸ ਦੀ ਸੇਵਾ ਨੂੰ ਸਹੀ ਬਰਕਤ ਨਹੀਂ ਮਿਲਦੀ । ਕੀ ਅਸੀਂ ਰਸੂਲਾਂ ਦੀ ਤਰ੍ਹਾਂ ਕਰਦੇ ਹਾਂ ? ਰਸੂਲ ਯਿਸੂ ਮਸੀਹ ਕੋਲ ਇੱਕਠੇ ਹੋਏ, ਉਨ੍ਹਾਂ ਨੇ ਸ਼ੁੱਧ ਸਾਰੀਆਂ ਗੱਲਾਂ ਜੋ ਉਨ੍ਹਾਂ ਨੇ ਕੀਤੀਆਂ ਸਨ ਅਤੇ ਜੋ ਉਨ੍ਹਾਂ ਨੇ ਪ੍ਰਚਾਰ ਕੀਤਾ ਸੀ, ਦੱਸਿਆ (ਮਰਕੁਸ 6 : 30-31) ਅਤੇ ਇਹ ਕਿੰਨੀ ਹੀ ਬਰਕਤ ਵਾਲੀ ਅਤੇ ਉਨ੍ਹਾਂ ਨੂੰ ਸ਼ੁੱਧ ਕਰਨ ਵਾਲੀ ਗੱਲ ਹੋਈ ਹੋਵੇਗੀ ? ਜਦ ਪ੍ਰਭੂ ਉਨ੍ਹਾਂ ਨੂੰ ਉਸ ਤੋਂ ਬਾਅਦ ਕੁਝ ਕਹਿਣ ਲਈ ਇਕ ਪਾਸੇ ਨੂੰ ਗਿਆ ਹੋਵੇਗਾ । “ਉਹ ਸਭ ਕੁਝ ਜੋ ਉਨ੍ਹਾਂ ਨੇ ਕੀਤਾ ਸੀ ਅਤੇ ਜੋ ਕੁਝ ਉਨ੍ਹਾਂ ਸਿਖਾਇਆ ਸੀ” ਅਤੇ ਜੇ ਅਸੀਂ ਇਹ ਕਰਾਂਗੇ ਤਾਂ ਕੀ ਸਾਡੀ ਸੇਵਾ ਹੋਰ ਵੀ ਵੱਧ ਬਰਕਤ ਵਾਲੀ ਨਹੀਂ ਹੋਵੇਗੀ ? 

ਸਰੀਰਕ ਤੌਰ ਤੇ ਅਸੀਂ ਰਸੂਲਾਂ ਦੀ ਤਰ੍ਹਾਂ ਮਸੀਹ ਦੇ ਨਾਲ ਨਹੀਂ ਰਹਿ ਸਕਦੇ, ਜਿਵੇਂ ਕਿਸੇ ਸਮੇਂ ਉਹ ਹੁੰਦੇ ਸਨ । ਪਰ ਆਤਮਿਕ ਤੌਰ ਤੇ ਅਸੀਂ ਉਸ ਨਾਲ ਹੋ ਸਕਦੇ ਹਾਂ । ਯੂਹੰਨਾ 14 : 21 ਦਸਦਾ ਹੈ, “ਜੋ ਕੋਈ ਮੇਰੇ ਹੁਕਮਾਂ ਨੂੰ ਜਾਣਦਾ ਹੈ ਅਤੇ ਉਨ੍ਹਾਂ ਨੂੰ ਮੰਨਦਾ ਹੈ ਤਾਂ ਉਹ ਮੈਨੂੰ ਪਿਆਰ ਕਰਦਾ ਹੈ ਪਰ, ਜੋ ਮੈਨੂੰ ਪਿਆਰ ਕਰਦਾ ਹੈ ਪਿਤਾ ਉਸ ਨੂੰ ਪਿਆਰ ਕਰਦਾ ਹੈ ਅਤੇ ਮੈਂ ਵੀ ਉਸ ਨੂੰ ਪਿਆਰ ਕਰਾਂਗਾ ਅਤੇ ਉਸ ਉਤੇ ਆਪਣੇ ਆਪ ਨੂੰ ਪ੍ਰਗਟ ਕਰਾਂਗਾ ਅਤੇ 23ਵੀ ਆਇਤ ਵਿਚ ਪ੍ਰਭੂ ਕਹਿੰਦਾ ਹੈ, “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਹੁਕਮ ਨੂੰ ਮੰਨਦਾ ਹੈ ਅਤੇ ਮੇਰਾ ਪਿਤਾ ਉਸ ਨੂੰ ਪਿਆਰ ਕਰਦਾ ਹੈ ਅਤੇ ਅਸੀਂ ਉਸ ਕੋਲ ਆਵਾਂਗੇ ਅਤੇ ਉਸ ਨਾਲ ਰਹਾਂਗੇ ।” 

ਪ੍ਰਭੂ ਲਈ ਪਿਆਰ, ਉਸ ਦੇ ਹੁਕਮਾਂ ਦੇ ਮੰਨਣ ਤੋਂ ਹੀ ਪ੍ਰਗਟ ਹੁੰਦਾ ਹੈ ਅਤੇ ਦੇਖੋ. 1 ਯੂਹੰਨਾ 5 : 3 ਜੋ ਇਹ ਕਹਿੰਦਾ ਹੈ ਕਿ ਉਹ ਪ੍ਰਭੂ ਨੂੰ ਪਿਆਰ ਕਰਦਾ ਹੈ ਅਤੇ ਪ੍ਰਭੂ ਦੀਆਂ ਸਿੱਖਿਆਵਾਂ ਜਾਂ ਹੁਕਮਾਂ ਦੇ ਵਿਰੁੱਧ ਕੁਝ ਕਰਦਾ ਹੈ ਤਾਂ ਉਸ ਲਈ ਇਹ ਕਿੰਨੀ ਉਲਟ ਜਿਹੀ ਗੱਲ ਹੈ। 

ਪਰ 23ਵੀਂ ਆਇਤ ਹੋਰ ਵੀ ਅਗਾਂਹ ਜਾਂਦੀ ਹੈ ਕਿ ਜੇ ਕੋਈ ਸੱਚ ਮੁੱਚ ਪ੍ਰਭੂ ਨੂੰ ਪਿਆਰ ਕਰਦਾ ਹੈ ਤਾਂ ਉਹ ਸਿਰਫ ਜੋ ਕੁਝ ਪ੍ਰਭੂ ਨੇ ਕਿਹਾ ਹੈ ਉਹ ਹੀ ਕਰਨ ਵਿਚ ਤਸੱਲੀ ਨਹੀਂ ਪਾਉਂਦਾ । ਤਦ ਤਾਂ ਪ੍ਰਭੂ ਦੀ ਇਕ ਛੋਟੀ ਜਹੀ ਤਮੰਨਾ ਹੀ ਕਾਫੀ ਹੋਵੇਗੀ ਕਿਉਂਕਿ ਪਿਆਰ ਉਸ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਨਵੇਂ ਨੇਮ ਵਿਚ ਕੋਈ ਖਾਸ ਹੁਕਮ ਨਹੀਂ ਹਨ । ਪਰ ਪ੍ਰਭੂ ਆਪਣੇ ਵਿਚਾਰ, ਆਪਣੇ ਵਚਨ ਬਾਈਬਲ ਵਿਚ ਪ੍ਰਗਟ ਕਰਦਾ ਹੈ ਅਤੇ ਇਹ ਉਮੀਦ ਵੀ ਕਰਦਾ ਹੈ ਕਿ ਉਸ ਦੇ ਆਪਣਿਆਂ ਲੋਕਾਂ ਲਈ ਇਹੋ ਕਾਫ਼ੀ ਹਨ ਤਾਂ ਕਿ ਉਹ ਉਨ੍ਹਾਂ ਅਨੁਸਾਰ ਕੰਮ ਕਰਨ ਅਤੇ ਇਸ ਤਰ੍ਹਾਂ ਦੇ ਸਮੇਂ ਹੀ ਪਿਤਾ ਅਤੇ ਪੁੱਤਰ ਆਉਣਗੇ ਅਤੇ ਉਸ ਮਨੁੱਖ ਨਾਲ ਵਾਸ ਕਰਨਗੇ । ਇਸ ਤਰ੍ਹਾਂ ਅਸੀਂ ਅੱਜ ਵੀ ਉਸ ਦੇ ਨਾਲ ਹੋ ਸਕਦੇ ਹਾਂ । ਇਸ ਲਈ ਇਹ ਜ਼ਰੂਰੀ ਹੈ ਕਿ ਜੋ ਸੇਵਾ ਸਾਡੇ ਪਾਸੋਂ ਉਹ ਲੈਣੀ ਚਾਹੁੰਦਾ ਹੈ ਉਹ ਸਾਨੂੰ ਉਸ ਦੇ ਯੋਗ ਬਣਾਵੇ । 

ਉਸ ਵੱਲੋਂ ਘੱਲੇ ਜਾਣਾ 

ਮਰਕੁਸ 6 : 7 ਵਿਚ ਪ੍ਰਭੂ ਚੇਲਿਆਂ ਨੂੰ ਘੱਲਦਾ ਹੈ । ਉਸ ਨੇ ਉਨ੍ਹਾਂ ਨੂੰ ਸਿਖਾਖਿਆ ਸੀ ਇਸ ਲਈ ਉਹ ਉਸ ਸੇਵਾ ਦੇ ਕਾਬਿਲ ਸਨ ਜਿਸ ਲਈ ਉਨ੍ਹਾਂ ਨੂੰ ਕਿਹਾ ਗਿਆ ਸੀ, ਮਨੁੱਖੀ ਰਾਇ ਦੇ ਅਨੁਸਾਰ ਇਹ ਇੰਝ ਨਹੀਂ ਸੀ । ਲੋਕਾਂ ਨੇ ਉਨ੍ਹਾਂ ਨੂੰ “ਅਸਿਖਿਅਕ ਅਤੇ ਸਾਧਾਰਨ ਲੋਕ ਹੀ ਜਾਣਿਆ ਸੀ ।” (ਰਸੂਲਾਂ ਦੇ ਕਰਤੱਵ 4 : 13) ਅਤੇ ਮਨੁੱਖੀ ਮਿਆਰ ਅਨੁਸਾਰ ਤਾਂ ਉਹ ਇਹੋ ਹੀ ਸਨ । ਉਨ੍ਹਾਂ ਨੇ ਉਸ ਸਮੇਂ ਕਿਸੇ ਵੀ ਧਰਮ ਸ਼ਿਕਸ਼ਾ ਕੇਂਦਰ ਤੋਂ ਧਾਰਮਿਕ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ ਅਤੇ ਨਾ ਹੀ ਗੁਰੂਆਂ ਵਾਂਗ ਉਹ ਬਾਈਬਲ ਦਾ ਵਿੱਖਿਆਨ ਕਰਦੇ ਸਨ । ਪ੍ਰਭੂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕਿੱਤਿਆਂ ਤੋਂ ਸਿੱਧੇ ਹੀ ਆਪਣੇ ਕੋਲ ਸੱਦ ਲਿਆ ਸੀ । ਪਰ ਉਹ ਉਸ ਦੇ ਨਾਲ ਰਹੇ ਸਨ । ਇੱਥੋਂ ਤਕ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਵੀ ਇਹੋ ਵੇਖਿਆ ਸੀ । (ਰਸੂਲਾਂ ਦੇ ਕਰਤੱਵ 4: 13) ਇਹੀ ਕਾਰਨ ਸੀ ਕਿ ਪ੍ਰਭੂ ਉਨ੍ਹਾਂ ਨੂੰ ਇਸ ਖਾਸ ਸੇਵਾ ਲਈ ਇਸਤੇਮਾਲ ਕਰ ਸਕਿਆ । ਪਤਰਸ ਦੇ ਇਕ ਦਿਨ ਦੇ ਪ੍ਰਚਾਰ ਨਾਲ ਹੀ ਤਿੰਨ ਹਜ਼ਾਰ ਮਨੁੱਖ ਬਦਲ ਗਏ ਸਨ । ਉਨ੍ਹਾਂ ਦੀ ਸਿੱਖਿਆ ਅਤੇ ਉਨ੍ਹਾਂ ਦੀ ਸੰਗਤੀ ਪ੍ਰਮੇਸ਼ਰ ਦੇ ਉਸ ਨਵੇਂ ਕੰਮ ਦਾ ਆਧਾਰ ਸੀ ਜੋ ਉਸ ਦਿਨ ਪ੍ਰਮੇਸ਼ਰ ਨੇ ਸ਼ੁਰੂ ਕੀਤ ਅਰਥਾਤ ਜੀਉਂਦੇ ਪ੍ਰਮੇਸ਼ਰ ਦਾ ਕਲੀਸੀਆ (ਰ. ਦੇ. ਕ. 2 : 42)  

ਇਸ ਦਾ ਅਰਥ ਇਹ ਨਹੀਂ ਕਿ ਉਸ ਦਿਨ ਤੋਂ ਪਹਿਲੇ ਚੇਲਿਆਂ ਨੇ ਕੁੱਝ ਨਹੀਂ ਸੀ ਕੀਤਾ । ਜਦ ਤੋਂ ਉਹ ਪ੍ਰਭੂ ਨਾਲ ਸਨ ਤਦ ਪਹਿਲੇ ਦਿਨ ਤੋਂ ਹੀ ਪ੍ਰਭੂ ਉਨ੍ਹਾਂ ਤੋਂ ਕੁਝ ਨਾ ਕੁਝ ਕੰਮ ਲੈਂਦਾ ਹੁੰਦਾ ਸੀ । ਪਰ ਇਹ ਉਹ ਸਾਧਾਰਨ ਕੰਮ ਸਨ ਜਿਨ੍ਹਾਂ ਨੂੰ ਅਸੀਂ ਮਦਦ ਲਈ ਕੁਝ ਕੰਮ ਕਹਿ ਸਕਦੇ ਹਾਂ । ਇੰਜੀਲ ਕਰ ਕੇ ਉਨ੍ਹਾਂ ਨੇ ਬਹੁਤ ਦੁੱਖ ਅਤੇ ਦੁਸ਼ਮਣ ਝੱਲੀ (ਮਰਕੁਸ 3) ਜਦ ਪ੍ਰਭੂ ਨੇ ਸਮੁੰਦਰ ਨੂੰ ਪਾਰ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਕਸ਼ਤੀ ਨੂੰ ਚੱਪੂ ਲਾਇਆ ਸੀ । (ਮਰਕੁਸ 4 : 35-41 ਆਦਿ) 

ਬਦਲਾਹਟ ਤੋਂ ਬਾਅਦ ਜੇ ਅਸੀਂ ਪ੍ਰਭੂ ਨਾਲ ਹਾਂ ਤਾਂ ਉਹ ਸਾਨੂੰ ਆਪਣੇ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ। ਜੇ ਅਸੀਂ ਪ੍ਰਭੂ ਚਾਹੁੰਦੇ ਹਾਂ ਤਾਂ ਕੁਝ ਨਾ ਕੁਝ ਜ਼ਰੂਰ ਸਾਡੇ ਲਈ ਹੁੰਦਾ ਹੈ । ਅਸੀਂ ਹਾਂ, ਅਸੀਂ ਇੰਜੀਲ ਦੇ ਸਤਸੰਗ ਵਿਚ ਅਤੇ ਬਾਈਬਲ ਵਿਖਿਆਨ ਉਸੇ ਦਿਨ ਤੋਂ ਹੀ ਲਈ ਕੁਝ ਕਰਨਾ ਪਰਚੇ ਵੰਡ ਸਕਦੇ ਵਿਚ, ਲੋਕਾਂ ਨੂੰ ਲਿਆ ਸਕਦੇ ਹਾਂ, ਅਸੀਂ ਇਨ੍ਹਾਂ ਧਾਰਮਿਕ ਸਤਸੰਗਾਂ ਦੇ ਪ੍ਰੋਗਰਾਮਾਂ ਵਿਚ ਮਦਦ ਕਰ ਸਕਦੇ ਹਾਂ ਆਦਿ । ਜੇ ਅਸੀਂ ਪ੍ਰਮੇਸ਼ਰ ਲਈ ਕੋਈ ਕੰਮ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਇਸ ਲਈ ਤਿਆਰ ਵੀ ਹਾਂ ਤਾਂ ਪ੍ਰਮੇਸ਼ਰ ਹਮੇਸ਼ਾ ਸਾਨੂੰ ਕਰਨ ਲਈ ਕੋਈ ਨਾ ਕੋਈ ਕੰਮ ਜ਼ਰੂਰ ਦਿੰਦਾ ਹੈ । ਇਸ ਦਾ ਅਰਥ ਇਹ ਹੈ ਕਿ ਪ੍ਰਭੂ ਜੋ ਵੀ ਸਾਡੇ ਕੋਲੋਂ ਚਾਹੁੰਦਾ ਹੈ ਸਾਨੂੰ ਉਹ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ । ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪ੍ਰਭੂ ਸਾਨੂੰ ਵੱਡੇ-ਵੱਡੇ ਕੰਮਾਂ ਦੇ ਕਰਨ ਨਾਲ ਹੀ ਇਸਤੇਮਾਲ ਕਰੋ । 

ਮੱਤੀ 25 ਵਿਚ ਪ੍ਰਭੂ ਆਪਣੇ ਨੌਕਰਾਂ ਨੂੰ ਉਨ੍ਹਾਂ ਦੀ ਖਾਸ ਯੋਗਤਾ ਅਨੁਸਾਰ ਦਿੰਦਾ ਹੈ ਅਤੇ ਇਹ ਖਾਸ ਵਰਣਨ ਯੋਗ ਹੈ ਕਿ ਇਹ ਇਕ ਸਿੱਕੇ ਵਾਲਾ ਚਾਕਰ ਹੀ ਸੀ, ਨਾ ਕਿ ਪੰਜ ਸਿੱਕਿਆਂ ਵਾਲਾ ਚਾਕਰ ਜਾਂ ਦੋ ਸਿੱਕਿਆਂ ਵਾਲਾ ਚਾਕਰ ਜਿਸ ਨੇ ਸਿੱਕੇ ਨਾਲ ਵਪਾਰ ਨਹੀਂ ਕੀਤਾ ਸੀ । ਇਸ ਲਈ ਉਹ ਇਕ ਵੀ ਉਸ ਪਾਸੋਂ ਲੈ ਕੇ ਉਸ ਨੂੰ ਦਿੱਤਾ ਗਿਆ ਸੀ ਜਿਸ ਨੇ ਪਹਿਲੇ ਦਿੱਤੇ ਸਿੱਕਿਆਂ ਨਾਲ ਸਖਤ ਮਿਹਨਤ ਨਾਲ ਵਪਾਰ ਕੀਤਾ ਸੀ । ਇਸ ਪ੍ਰਕਾਰ ਉਸ ਨੇ (ਬਹੁਤਿਆਂ ਵਾਲੇ ਨੇ) ਛੋਟੇ ਕੰਮਾਂ ਵਿਚ ਜੋ ਪ੍ਰਭੂ ਸਾਨੂੰ ਕਰਨ ਲਈ ਦਿੰਦਾ ਹੈ ਹੋਰ ਵੀ ਜੇ ਅਸੀਂ ਪ੍ਰਾਪਤ ਕੀਤਾ। ਛੋਟੇ- ਉਨ੍ਹਾਂ ਵਿਚ ਵਫਾਦਾਰ ਰਹੀਏ ਤਾਂ ਉਹ ਸਾਡੇ ਕੋਲੋਂ ਵੱਡੇ ਕੰਮ ਵੀ ਲਵੇਗਾ । ਅਰਥਾਤ ਜੇ ਕਰ ਅਸੀਂ ਉਹ ਛੋਟਾ ਕੰਮ ਉਸ ਦੀ ਆਗਿਆ ਅਨੁਸਾਰ ਅਤੇ ਉਸ ਦੇ ਆਸਰੇ ਕਰੀਏ । 

ਕੁਝ ਸਾਲ ਪਹਿਲੇ ਅਮਰੀਕਾ ਦੇ ਇਕ ਪਹਾੜੀ ਇਲਾਕੇ ਵਿਚ ਇਕ ਕੰਮ ਕਰਨ ਵਾਲੀ ਛੋਟੀ ਲੜਕੀ ਰਹਿੰਦੀ ਸੀ ਜੋ ਕੇਵਲ ਤਿੰਨ ਮਹੀਨੇ ਤੋਂ ਵੱਧ ਸਕੂਲ ਨਹੀਂ ਗਈ ਸੀ । ਉਸ ਦੀ ਆਮਦਨ ਕੇਵਲ ਚਾਰ ਡਾਲਰ ਹੀ ਸੀ । ਉਹ ਇਨ੍ਹਾਂ ਚੌਂਹ ਡਾਲਰਾਂ ਵਿਚੋਂ ਇਕ ਡਾਲਰ ਮਸੀਹੀ ਸਤਸੰਗ ਭਵਨ ਲਈ ਅਤੇ ਇਕ ਡਾਲਰ ਮਸੀਹੀ ਪ੍ਰਚਾਰ ਦੇ ਕੰਮਾਂ ਲਈ ਦਿੰਦੀ ਸੀ ਅਤੇ ਬਾਕੀ ਦੇ ਦੋ ਡਾਲਰ ਉਹ ਆਪਣੇ ਪਿਤਾ ਨੂੰ ਜੋ ਕਿ ਬਹੁਤ ਗਰੀਬ ਸੀ, ਉਸ ਦੇ ਵੱਡੇ ਪਰਿਵਾਰ ਲਈ ਖਰਚ ਕਰਨ ਲਈ ਦਿੰਦੀ ਸੀ । ਉਹ ਆਪਣੇ ਇਲਾਕੇ ਦੇ ਸਾਰੇ ਲੋਕਾਂ ਨਾਲੋਂ ਵੱਧ ਦਿੰਦੀ ਸੀ । ਸ਼ਾਮ ਨੂੰ ਅਕਸਰ ਉਹ ਵਾਧੂ ਸਮਾਂ ਕੰਮ ਕਰਦੀ ਸੀ ਤਾਂ ਕਿ ਉਹ ਕੁਝ ਪੈਸੇ ਕਮਾ ਸਕੇ ਅਤੇ ਆਪਣੇ ਲਈ ਕੱਪੜੇ ਖਰੀਦ ਸਕੇ । 

ਪ੍ਰਮੇਸ਼ਰ ਦਾ ਇਕ ਸੇਵਕ ਉਸ ਥਾਂ ਆਇਆ। ਕਿਉਂਕਿ ਉਥੇ ਰਹਿਣ ਲਈ ਥਾਂ ਬਹੁਤ ਘੱਟ ਸੀ, ਇਸ ਲਈ ਉਸ ਨੇ ਆਪਣਾ ਛੋਟਾ ਕਮਰਾ ਉਸ ਸੇਵਕ ਲਈ ਦੇ ਦਿੱਤਾ । ਉਹਦੀ ਬਾਈਬਲ ਉਦੋਂ ਮੇਜ਼ ਉਤੇ ਪਈ ਸੀ ਅਤੇ ਜਿਸਦੇ ਹਰ ਸਫੇ ਉਤੇ ਕੁੱਝ ਖਾਸ ਲਿਖਿਆ ਹੋਇਆ ਸੀ । ਪਰ ਸਭ ਤੋਂ ਜ਼ਿਆਦਾ ਜੋ ਉਸ ਨੂੰ ਪਸੰਦ ਆਇਆ ਉਹ ਮਰਕੁਸ 16 : 15 ਦੇ ਨਾਲ ਸੀ, ‘ਸਾਰੇ ਸੰਸਾਰ ਵਿਚ ਜਾਓ ਅਤੇ ਸਾਰੇ ਲੋਕਾਂ ਤਾਈਂ ਸ਼ੁੱਭ ਸਮਾਚਾਰ ਸੁਣਾਓ।” ਇਸ ਦੇ ਅੱਗੇ ਮੋਟੇ ਅਤੇ ਸਾਫ ਅੱਖਰਾਂ ਵਿਚ ਲਿਖਿਆ ਹੋਇਆ ਸੀ । ਕਾਸ਼ ! ਮੈਂ ਵੀ ਇਹ ਕਰ ਸਕਦੀ । 

ਅਗਲੇ ਦਿਨ ਉਸ ਸੇਵਕ ਨੇ ਉਸ ਲੜਕੀ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਸ ਦੇ ਨਾਲ ਹੀ ਉਹ ਲੜਕੀ ਉੱਚੀ ਉੱਚੀ ਰੋਣ ਲੱਗੀ ਅਤੇ ਇਕ ਵੀ ਸ਼ਬਦ ਨਾ ਬੋਲ ਸਕੀ । ਉਸ ਤੋਂ ਬਾਅਦ ਉਸ ਨੇ ਉਸ ਲੜਕੀ ਦੀ ਕਹਾਣੀ ਸੁਣੀ। ਉਹ 14 ਸਾਲ ਦੀ ਉਮਰ ਵਿਚ ਮਸੀਹ ਕੋਲ ਆਈ ਸੀ । ਇਕ ਦਿਨ ਜਦ ਉਹ ਘਰ ਆਈ ਤਾਂ ਉਥੇ ਇਕ ਪਰਚਾ ਪਿਆ ਸੀ ਜਿਸ ਦੀ ਸੁਰਖੀ ਇਹ ਸੀ ‘ਚੀਨ ਦੀ ਇੰਜੀਲ ਲਈ ਪੁਕਾਰ” ਉਹ ਪਰਚਾ ਕਿਥੋਂ ਆਇਆ ਇਸ ਬਾਰੇ ਕੁਝ ਪਤਾ ਨਹੀਂ ਸੀ । ਉਸੇ ਪਲ ਤੋਂ ਹੀ ਉਸ ਦੇ ਦਿਲ ਵਿਚ ਚੀਨ ਲਈ ਬੋਝ ਆ ਗਿਆ। ਦਸ ਸਾਲ ਤਕ ਹਰ ਦਿਨ ਉਸ ਨੇ ਪ੍ਰਮੇਸ਼ਰ ਅੱਗੇ ਇਹ ਅਰਦਾਸ ਕੀਤੀ ਕਿ ਉਹ ਉਸ ਨੂੰ ਚੀਨ ਵਿਚ ਘੱਲੇ । ਪਰ ਬੋੜ੍ਹੇ ਸਮੇਂ ਹੀ ਪਹਿਲਾਂ ਉਸ ਵਿਚ ਇਕ ਤਬਦੀਲੀ ਆ ਗਈ । ਉਸ ਨੇ ਸੋਚਿਆ ਕਿ ਉਹ ਚੀਨ ਲਈ ਮਿਸ਼ਨਰੀ ਹੋ ਕੇ ਜਾਣ ਦੀ ਮੰਗ ਕਰ ਕੇ ਇਕ ਭੁੱਲ ਕੀਤੀ ਸੀ ਕਿਉਂਕਿ ਸ਼ਾਇਦ ਪ੍ਰਮੇਸ਼ਰ ਉਸ ਨੂੰ ਚੀਨ ਵਿਚ ਮਿਸ਼ਨਰੀ ਬਣਾ ਕੇ ਭੇਜਣਾ ਨਹੀਂ ਚਾਹੁੰਦਾ ਸੀ ਬਲਕਿ ਰਸੋਈ ਵਿਚ ਹੀ ਉਸ ਦੀ ਸੇਵਾ ਚਾਹੁੰਦਾ ਸੀ । ਉਸ ਸਮੇਂ ਤੋਂ ਉਸ ਨੇ ਇਹੀ ਪ੍ਰਾਰਥਨਾ ਕੀਤੀ “ਹੇ ਪ੍ਰਭੂ ਮੈਨੂੰ ਆਪਣੀ ਸੇਵਕਾਈ ਲਈ ਰਸੋਈ ਵਿਚ ਹੀ ਇਸਤੇਮਾਲ ਕਰ ਅਤੇ ਪ੍ਰਮੇਸ਼ਰ ਨੇ ਉਸ ਦੀ ਦੁਆ ਦਾ ਉੱਤਰ ਦਿੱਤਾ । 

ਦਸ ਸਾਲ ਤਕ ਉਹ ਲੜਕੀ ਵੱਡੀਆਂ ਵੱਡੀਆਂ ਗੱਲਾਂ ਦੀ ਆਸ ਕਰਦੀ ਰਹੀ । ਭਾਵੇਂ ਉਸ ਨੇ ਛੋਟੀਆਂ ਗੱਲਾਂ ਨੂੰ ਵੀ ਕਦੇ ਕਰਨੋਂ ਛੱਡਿਆ ਨਹੀਂ ਸੀ ਕਿਉਂਕਿ ਸ਼ਾਇਦ ਮਾਇਕੀ ਹਿੱਸਾ ਜੋ ਉਹ ਪਾਉਂਦੀ ਸੀ ਉਹ ਇਸ ਗੱਲ ਨੂੰ ਪ੍ਰਗਟ ਕਰਦਾ ਸੀ ਪਰ ਹੁਣ ਬਹੁਤ ਹੀ ਛੋਟੀਆਂ ਗੱਲਾਂ ਕਰਨ ਦੀ ਚਾਹਵਾਨ ਸੀ ਅਰਥਾਤ ਉਹ ਰਸੋਈ ਦੇ ਛੋਟੇ ਜਿਹੇ ਦਾਇਰੇ ਵਿਚ ਪ੍ਰਭੂ ਦੀ ਗਵਾਹ ਹੋ ਕੇ ਚਮਕਣਾ ਚਾਹੁੰਦੀ ਸੀ । ਤਦ ਪ੍ਰਭੂ ਨੇ ਵੀ ਉਸ ਨੂੰ ਚੀਨ ਵਿਚ ਇਕ ਬੜੇ ਹੀ ਬਰਕਤ ਭਰੇ ਕੰਮ ਲਈ ਇਸਤੇਮਾਲ ਕੀਤਾ ਸੀ । ਇਸ ਤਰ੍ਹਾਂ ਉਸ ਪ੍ਰਭੂ ਦੇ ਸੇਵਕ ਨੂੰ ਇਹ ਪੂਰਾ ਵਿਸ਼ਵਾਸ ਹੋ ਗਿਆ ਕਿ ਪ੍ਰਮੇਸ਼ਰ ਨੇ ਖਾਸ ਉਸ ਲੜਕੀ ਦੀ ਮਦਦ ਕਰਨ ਲਈ ਹੀ ਉਸ ਨੂੰ ਉਸ ਪਿੰਡ ਵਿਚ ਭੇਜਿਆ ਸੀ । ਆਖਿਰ ਉਹ ਚੀਨ ਵਿਚ ਚਲੀ ਹੀ ਗਈ। ”ਜੋ ਥੋੜ੍ਹੇ ਵਿਚ ਵਫਾਦਾਰ ਹੁੰਦਾ ਹੈ ਉਹ ਬਹੁਤੇ ਵਿਚ ਵੀ ਵਫਾਦਾਰ ਹੁੰਦਾ ਹੈ ।” (ਲੂਕਾ 16 : 10)  

ਪ੍ਰਭੂ ਤੇ ਆਸਰਾ 

ਅਸੀਂ ਇਹ ਵੇਖਿਆ ਹੈ ਕਿ ਪ੍ਰਭੂ ਦੇ ਸੇਵਕ ਪ੍ਰਭੂ ਵਲੋਂ ਬੁਲਾਏ ਗਏ ਹੁੰਦੇ ਹਨ । ਅਰਥਾਤ ਉਹ ਸਭ ਉਸ ਦੀ ਆਪਣੀ ਮਰਜ਼ੀ ਅਨੁਸਾਰ ਹੁੰਦੇ ਹਨ ਅਤੇ ਉਸੇ ਵਲੋਂ ਹੀ ਘੱਲੇ ਗਏ ਹੁੰਦੇ ਹਨ । ਪਰ ਇਹ ਹੀ ਨਹੀਂ ਬਲਕਿ ਸੇਵਾ ਪ੍ਰਭੂ ਦੇ ਆਸਰੇ ਹੀ ਪੂਰੀ ਕਰਨੀ ਚਾਹੀਦੀ ਹੈ । ਸੇਵਾਵਾਂ ਕਈ ਪ੍ਰਕਾਰ ਦੀਆਂ ਹਨ । ਪਰ ਪ੍ਰਭੂ ਇਕੋ ਹੈ। (1 ਕੁਰਿੰ 12 : 5) ਅਤੇ ਮੱਤੀ 25 ਅਨੁਸਾਰ ਨੌਕਰਾਂ ਨੇ ਆਪਣੇ ਕੰਮ ਦਾ ਹਿਸਾਬ ਮਾਲਕ ਨੂੰ ਦੇਣਾ ਸੀ । ਮਰਕੁਸ 6 : 30 ਅਨੁਸਾਰ ਚੇਲੇ ਉਸ ਕੋਲ ਆਏ ਅਤੇ ਜੋ ਕੁਝ ਉਨ੍ਹਾਂ ਨੇ ਕੀਤਾ ਸੀ, ਜਾਂ ਜੋ ਕੁਝ ਉਨ੍ਹਾਂ ਨੇ ਸਿਖਾਇਆ ਸੀ, ਉਸ ਨੂੰ ਦੱਸਿਆ । 1 ਕੁਰਿੰਥੀਆਂ 3 : 10 ਅਤੇ 4 : 5 ਵੀ ਵੇਖੋ । 

ਇਸ ਜ਼ੁੰਮੇਵਾਰੀ ਨੂੰ ਮਾਪਣ ਦੇ ਕਾਬਿਲ ਹੋਣ ਲਈ ਸਾਨੂੰ ਪਵਿੱਤਰ ਆਤਮਾ ਮਿਲੀ ਹੈ । ਉਹ ਹਰ ਥਾਂ ਸਾਡੀ ਅਗਵਾਈ ਕਰਨਾ ਚਾਹੁੰਦਾ ਹੈ ਤਾਂ ਕਿ ਕਿਤੇ ਵੀ ਅਸੀਂ ਆਪਣੀ ਮਰਜ਼ੀ ਅਨੁਸਾਰ ਕੁਝ ਕਰ ਨਾ ਸਕੀਏ (ਗਲਾਤੀਆਂ 5 : 17) ਇਹ ਗੱਲ ਖ਼ਾਸ ਕਰ ਕੇ ਕਿ “ਸੇਵਾ”, “ਅਸੀਂ” ਜੋ ਭਗਤੀ (ਸੇਵਾ) ਪਵਿੱਤਰ ਆਤਮਾ ਦੁਆਰਾ ਕਰਦੇ ਹਾਂ । (ਫਿਲਪੀਆਂ 3 : 3) ਅਤੇ ਵੇਖੋ ਰਸੂਲਾਂ ਦੇ ਕਰਤਵ 16 : 6-10 ਪਰ ਇਹ ਸਭ ਗੱਲਾਂ ਇਕੋ ਹੀ ਆਤਮਾ ਜਿਵੇਂ ਉਸ ਦੀ ਮਰਜ਼ੀ ਹੁੰਦੀ ਹੈ ਤਿਵੇਂ ਕਰਦਾ ਹੈ, ਇਕ ਇਕ ਕਰ ਕੇ ਵੰਡ ਦਿੰਦਾ ਹੈ । (1 ਕੁਰਿੰ 12 : 11) ਇਸ ਤਰ੍ਹਾਂ ਸਾਡੀ ਭਗਤੀ ਵਿਚ ਪਵਿੱਤਰ ਆਤਮਾ ਸਾਡੀ ਅਗਵਾਈ ਕਰਦਾ ਹੈ । ਪਰ ਅਸੀਂ ਉਸ ਦੇ ਆਸਰੇ ਸੇਵਾ ਕਰਦੇ ਹਾਂ ਅਤੇ ਉਸ ਲਈ ਜ਼ੁੰਮੇਵਾਰ ਹੁੰਦੇ ਹਾਂ । 

ਇਹ ਬਹੁਤ ਹੀ ਵੱਧ ਮਹੱਤਤਾ ਰੱਖਦਾ ਹੈ । ਸਭ ਤੋਂ ਪਹਿਲੇ ਇਹ ਸਾਨੂੰ ਬਹੁਤ ਹੌਸਲਾ ਦਿੰਦਾ ਹੈ । ਜੇ ਕੋਈ ਵਿਸ਼ਵਾਸੀ ਆਪਣੀ ਵੱਲ ਹੀ ਵੇਖਦਾ ਹੈ ਤਾਂ ਉਹ ਕੁਝ ਵੀ ਕਰਨ ਦਾ ਹੌਸਲਾ ਨਹੀਂ ਕਰ ਸਕਦਾ । ਉਹ ਆਪਣੀਆਂ ਬਹੁਤ ਸਾਰੀਆਂ ਕਮੀਆਂ ਅਤੇ ਕਮਜ਼ੋਰੀਆਂ ਵੇਖਦਾ ਹੈ ਅਤੇ ਉਸ ਨੂੰ ਇਹ ਯਕੀਨ ਨਹੀਂ ਹੁੰਦਾ ਕਿ ਉਹ ਕੁਝ ਕਰ ਸਕਦਾ ਹੈ ਪਰ ਜਦ ਉਹ ਜਾਣਦਾ ਹੈ ਕਿ ਪ੍ਰਭੂ ਕੋਲੋਂ ਉਸ ਨੇ ਇਹ ਵਰਦਾਨ ਪਾਇਆ ਹੈ ਅਤੇ ਉਹ ਪ੍ਰਮੇਸ਼ਰ ਵਲੋਂ ਬੁਲਾਇਆ ਹੋਇਆ ਹੈ ਤਾਂ ਉਸ ਨੂੰ ਆਪਣੇ ਆਪ ਵਿਚ ਇਹ ਪਤਾ ਹੁੰਦਾ ਹੈ ਕਿ ਉਹ ਕਿਸੇ ਲਈ ਭੀ ਅਸ਼ੀਸ਼ ਦਾ ਕਾਰਨ ਨਹੀਂ ਹੋ ਸਕਦਾ । ਨਾ ਤਾਂ ਕਦੇ ਪਾਪੀ ਕਿਸੇ ਮਨੁੱਖ ਦੇ ਸ਼ਬਦਾਂ ਕਰ ਕੇ ਬਦਲਿਆ ਹੈ ਅਤੇ ਨਾ ਹੀ ਕੋਈ ਵਿਸ਼ਵਾਸੀ ਨੇ ਮਨੁੱਖੀ ਸ਼ਬਦਾਂ ਨਾਲ ਬਰਕਤ ਪਾਈ ਹੈ, ਕਿਉਂਕਿ ਕੋਈ ਇਹ ਕਿਵੇਂ ਜਾਣੇਗਾ ਕਿ ਜਿਨ੍ਹਾਂ ਸਾਹਮਣੇ ਉਹ ਬੋਲਦਾ ਹੈ, ਉਨ੍ਹਾਂ ਦੀਆਂ ਕੀ ਲੋੜਾਂ ਹਨ ? 

ਪਰ ਜਦ ਅਸੀਂ ਪਵਿੱਤਰ ਆਤਮਾ ਵਲੋਂ ਇਸਤੇਮਾਲ ਕੀਤੇ ਜਾਵਾਂਗੇ ਤਾਂ ਉਸ ਦਾ ਨਤੀਜਾ ਹਮੇਸ਼ਾ ਬਰਕਤ ਹੀ ਹੋਵੇਗੀ । ਉਹ ਜਾਣਦਾ ਹੈ ਕਿ ਤਦ ਕਿਹੜੀ ਜ਼ਰੂਰਤ ਹੈ ਅਤੇ ਉਸ ਨੂੰ ਕਿਵੇਂ ਪੂਰਾ ਕਰਨਾ ਹੈ ਅਤੇ ਜਿਨ੍ਹਾਂ ਨੂੰ ਪ੍ਰਭੂ ਇਸਤੇਮਾਲ ਕਰਦਾ ਹੈ ਤਾਂ ਆਤਮਕ ਚੀਜ਼ਾਂ ਨੂੰ ਦੱਸਣ ਲਈ ਉਹ ਆਤਮਾ ਸ਼ਬਦ ਵੀ ਦਿੰਦਾ ਹੈ । (1 ਕੁਰਿੰ 2 : 13)  

ਤਦ ਇਹ ਇਕ ਬਹੁਤ ਵੱਡੀ ਜੁੰਮੇਵਾਰੀ ਹੈ। ਸਾਨੂੰ ਪਵਿੱਤਰ ਆਤਮਾ ਦੀ ਅਗਵਾਈ ਵੱਲ ਪੂਰਾ ਪੂਰਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਸ ਨੂੰ ਵੀ ਉਹ ਚਾਹੇ ਇਸਤੇਮਾਲ ਕਰੇ । ਪਰ ਕੇਵਲ ਇਕ ਹੀ ਹੈ ਜਿਸ ਨੂੰ ਇਹ ਹੱਕ ਹੈ ਕਿ ਜੋ ਵਿਅਕਤੀਗਤ ਸੇਵਾ ਵਿਚ ਅਤੇ ਕਲੀਸੀਆ ਦੇ ਸਤਸੰਗ ਵਿਚ ਅਗਵਾਈ ਕਰੇ । ਜਦ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਪੂਰਾ ਅਧਿਕਾਰ ਹੈ ਕਿ ਅਸੀਂ ਇਹ ਫੈਸਲਾ ਕਰ ਸਕਦੇ ਹਾਂ ਕਿ ਕਲੀਸੀਆ ਨੂੰ ਕੌਣ ਚਲਾਵੇਗਾ ਤਾਂ ਇਹੋ ਜਿਹਾ ਵਿਚਾਰ ਪੂਰੀ ਤਰ੍ਹਾਂ ਬਾਈਬਲ ਦੇ ਵਿਰੁਧ ਹੈ ਅਤੇ ਸੱਚ ਤਾਂ ਇਹ ਕਿ ਇਵੇਂ ਪਵਿੱਤਰ ਆਤਮਾਂ ਨੂੰ ਤੁੱਛ ਜਾਨਣਾਂ ਹੈ । ਪਵਿੱਤਰ ਆਤਮਾ ਨੂੰ ਹੀ ਇਹ ਹੱਕ ਹੈ ਕਿ ਉਹ ਇਹ ਫੈਸਲਾ ਕਰੋ ਕਿ ਉਹ ਕਿਸ ਨੂੰ ਇਸਤੇਮਾਲ ਕਰੋ ਅਤੇ ਇਸ ਦਾ ਅਰਥ ਇਹ ਹੈ ਕਿ ਇਕੱਠ ਵਿਚ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਕਿ ਜਦ ਉਹ ਸਾਨੂੰ ਇਸਤੇਮਾਲ ਕਰਨਾ ਚਾਹੇ ਤਾਂ ਕਰ ਲਵੇ । 

ਇਹ ਗੱਲ ਸਾਫ ਹੈ ਕਿ ਸੰਗਤ ਵਿਚ ਜਦ ਕੋਈ ਬੋਲਦਾ ਹੈ ਤਾਂ ਪ੍ਰਭੂ ਨੇ ਜੋ ਵਰਦਾਨ ਉਸ ਨੂੰ ਦਿੱਤੇ ਹਨ, ਪਵਿੱਤਰ ਆਤਮਾ ਉਨ੍ਹਾਂ ਦਾ ਇਸਤੇਮਾਲ ਕਰੇਗਾ। ਪਰ ਉਸ ਨੂੰ ਇਹ ਵੀ ਹੱਕ ਹੈ ਕਿ ਉਹ ਕਿਸੇ ਛੋਟੇ ਵਰਦਾਨ ਨੂੰ ਵੀ ਇਸਤੇਮਾਲ ਕਰ ਸਕਦਾ ਹੈ ਭਾਵੇਂ ਉਥੇ ਵੱਡੇ ਵਰਦਾਨ ਵੀ ਕਿਉਂ ਨਾ ਹਾਜ਼ਰ ਹੋਣ ਅਤੇ ਜਿਥੋਂ ਤਕ ਦੁਆ ਕਰਨ ਦੀ ਅਤੇ ਸ਼ੁਕਰ ਕਰਨ ਦੀ ਗੱਲ ਹੈ ਜਾਂ ਭਜਨ ਗਾਉਣਾ ਹੈ ਇਹ ਵਰਦਾਨ ਨਹੀਂ ਹਨ। ਹੁਣ ਕਈ ਵਾਰ ਲੋਕ ਕਹਿੰਦੇ ਹਨ ਕਿ ਪ੍ਰਾਰਥਨਾ ਦੇ ਵਰਦਾਨ ਨੂੰ ਤਾਂ ਅਕਸਰ ਸਰੀਰਕ ਵਿਚਾਰ ਹੀ ਲਿਆ ਜਾਂਦਾ ਹੈ । ਦੁਆ ਕਰਨ ਵਿਚ ਅਤੇ ਸ਼ੁਕਰ ਕਰਨ ਵਿਚ ਪਵਿੱਤਰ ਆਤਮਾ ਸਭ ਨੂੰ ਇਸਤੇਮਾਲ ਕਰ ਸਕਦਾ ਹੈ ਜਿਸ ਦੇ ਆਤਮਾ ਦੀ ਹਾਲਤ ਇਸਤੇਮਾਲ ਕਰਨ ਦੇ ਯੋਗ ਹੋਵੇ । 

ਤਦ ਸਾਡੀ ਸਭ ਦੀ ਇਹ ਕਿੰਨੀ ਜ਼ੁੰਮੇਵਾਰੀ ਹੈ ਕਿ ਭਾਵੇਂ ਵੱਡਾ ਅਤੇ ਭਾਵੇਂ ਛੋਟਾ ਸਾਨੂੰ ਸਭ ਨੂੰ ਇਹੋ ਜਿਹੇ ਹੋਣਾ ਚਾਹੀਦਾ ਹੈ ਕਿ ਪਵਿੱਤਰ ਆਤਮਾ ਸਾਨੂੰ ਇਸਤੇਮਾਲ ਕਰੇ ਅਤੇ ਜਦ ਵੀ ਉਹ ਚਾਹੇ ਅਸੀਂ ਆਪਣੇ ਆਪ ਨੂੰ ਇਸਤੇਮਾਲ ਹੋਣ ਦੇਈਏ । 

ਸ਼ੁਭ ਇਛਾਵਾਂ ਨਾਲ, 

ਪ੍ਰਭੂ ਦੀ ਸੇਵਾ ਵਿਚ ਆਪ ਦਾ ਭਾਈ, 

ਹ. ਲ. ਹਿਜਕੂਪ । 

ਧਰਤੀ ਉੱਤੇ ਸਾਡੀ ਥਾਂ 

ਮੇਰੇ ਪਿਆਰੇ, 

ਪਿਛਲੇ ਪੱਤਰ ਵਿਚ ਮੈਂ ਕੋਸ਼ਿਸ਼ ਕੀਤੀ ਸੀ ਕਿ ਪ੍ਰਭੂ ਸਾਹਮਣੇ ਇਕ ਵਿਸ਼ਵਾਸੀ ਹੋਣ ਦੇ ਨਾਤੇ ਆਪਣੀ ਥਾਂ ਦੱਸਾਂ ਅਤੇ ਹੁਣ ਮੈਂ ਤੁਹਾਡਾ ਧਿਆਨ ਉਸ ਥਾਂ ਤੇ ਖਿੱਚਣਾ ਚਾਹੁੰਦਾ ਹਾਂ ਜੋ ਸਾਡੀ ਇਸ ਧਰਤੀ ਉੱਤੇ ਹੈ ਅਤੇ ਅਸੀਂ ਵੇਖਦੇ ਹਾਂ ਕਿ ਇਹ ਵੀ ਪ੍ਰਭੂ ਯਿਸੂ ਮਸੀਹ ਨਾਲ ਹੀ ਜੁੜਿਆ ਹੋਇਆ ਹੈ । 

ਸੱਚਮੁੱਚ ਜਿਵੇਂ ਅਸੀਂ ਪ੍ਰਮੇਸ਼ਰ ਅੱਗੇ ਮਸੀਹ ਦੇ ਨਾਲ ਸਮਝੇ ਜਾਂਦੇ ਹਾਂ ਉਸੇ ਪ੍ਰਕਾਰ ਇਸ ਸੰਸਾਰ ਵਿਚ ਵੀ ਸਮਝੇ ਜਾਂਦੇ ਹਾਂ । ਦੂਜੇ ਸ਼ਬਦਾਂ ਵਿਚ ਜਿਵੇਂ ਅਸੀਂ ਉਸ ਵਿਚ ਪ੍ਰਮੇਸ਼ਰ ਸਾਹਮਣੇ ਸਮਝੇ ਜਾਦੇ ਹਾਂ ਉਸੇ ਪ੍ਰਕਾਰ ਇਸ ਧਰਤੀ ਉੱਤੇ ਉਸ ਦੀ ਥਾਂ ਰੱਖੇ ਜਾਂਦੇ ਹਾਂ । ਮੈਂ ਇਹ ਕਹਿ ਤਾਂ ਨਹੀਂ ਸਕਦਾ ਪਰ ਸੋਚਦਾ ਹਾਂ ਕਿ ਜੇਕਰ ਇਹ ਵਿਚਾਰ ਅਸੀਂ ਆਪਣੀਆਂ ਰੂਹਾਂ ਸਾਹਮਣੇ ਹਮੇਸ਼ਾ ਰੱਖੀਏ ਤਾਂ ਇਹ ਸਾਡੇ ਲਈ ਬਹੁਤ ਲਾਹੇਵੰਦ ਹੋਵੇਗਾ ਪਰ ਇਸ ਧਰਤੀ ਉੱਤੇ ਸਾਡੇ ਹੋਣ ਦੇ ਦੋ ਪਹਿਲੂ ਹਨ ਅਤੇ ਦੋਨੋਂ ਹੀ ਬਹੁਤ ਮਹੱਤਵ- ਪੂਰਨ ਅਤੇ ਸਮਝਣ ਯੋਗ ਹਨ । ਪਹਿਲਾਂ ਇਸ ਸੰਸਾਰ ਦੇ ਸਬੰਧ ਵਿਚ ਸਾਡੀ ਥਾਂ ਅਤੇ ਦੂਜਾ “ਤੰਬੂ” ਦੇ ਸਬੰਧ ਵਿਚ ਸਾਡੀ ਥਾਂ ਅਰਥਾਤ ਸੰਗਠਤ ਮਸੀਹੀਅਤ ਜਿੜੀ ਯਹੂਦੀਆਂ ਦੀ ਥਾਂ ਉਨ੍ਹਾਂ ਦੀ ਤਰ੍ਹਾਂ ਪ੍ਰਮੇਸ਼ਰ ਦੇ ਗਵਾਹ ਹੋਣ ਲਈ ਹੈ। ਵੇਖੋ ਰੋਮੀਆਂ 11 ਅਤੇ ਮੱਤੀ 13 ਨਾਲ ਉਸ ਨੂੰ ਮਿਲਾਉ । 

ਸੰਸਾਰ ਦੇ ਸੰਬੰਧ ਵਿਚ ਸਾਡੀ ਥਾਂ 

ਯਹੂਦੀਆਂ ਨੂੰ ਬੋਲਦੇ ਹੋਏ ਪ੍ਰਭੂ ਯਿਸੂ ਮਸੀਹ ਨੇ ਕਿਹਾ ‘ਤੁਸੀਂ ਥੱਲੇ ਦੇ ਹੋ ਅਤੇ ਮੈਂ ਉੱਪਰੋਂ ਹਾਂ” ਤੁਸੀਂ ਇਸ ਸੰਸਾਰ ਦੇ ਹੋ ਅਤੇ ਮੈਂ ਇਸ ਸੰਸਾਰ ਦਾ ਨਹੀਂ ਹਾਂ । (ਯੂਹੰਨਾ 8 : 23) ਆਖਿਰ ਜਦ ਉਹ ਆਪਣੇ ਆਪ ਨੂੰ ਪ੍ਰਮੇਸ਼ਰ ਅੱਗੇ ਅਰਪਨ ਕਰਦਾ ਹੈ ਤਾਂ ਕਹਿੰਦਾ ਹੈ “ਜਿਵੇਂ ਮੈਂ ਇਸ ਸੰਸਾਰ ਦਾ ਨਹੀਂ ਹਾਂ ਤਿਵੇਂ ਹੀ ਉਹ ਇਸ ਸੰਸਾਰ ਦੇ ਨਹੀਂ ਹਨ” (ਯੂਹੰਨਾ 17 : 16) ਅਤੇ ਤੁਸੀਂ ਵੇਖਦੇ ਹੋ ਕਿ 14 ਤੋਂ 19 ਆਇਤ ਤਕ ਦੇ ਪ੍ਰਸੰਗ ਵਿਚ ਉਹ ਆਪਣੇ ਚੇਲਿਆਂ ਨੂੰ ਇਸ ਸੰਸਾਰ ਵਿਚ ਆਪਣੇ ਹੀ ਥਾਂ ਦੱਸਦਾ ਹੈ । ਜਿਵੇਂ ਉਸ ਨੇ ਪਹਿਲੇ ਪ੍ਰਸੰਗ (6 ਤੋਂ 13 ਆਇਤ ਤਕ) ਵਿਚ ਪ੍ਰਮੇਸ਼ਰ ਸਾਹਮਣੇ ਉਨ੍ਹਾਂ ਨੂੰ ਆਪਣੀ ਥਾਂ ਹੀ ਦੱਸਦਾ ਹੈ ਅਤੇ ਇਹ ਸਮਝਣ ਯੋਗ ਗੱਲ ਹੈ ਕਿ ਇਸ ਸੰਸਾਰ ਵਿਚ ਜੋ ਉਸ ਦਾ ਅਸਥਾਨ ਹੈ, ਉਹੋ ਹੀ ਇਨ੍ਹਾਂ ਦਾ ਹੈ ਅਰਥਾਤ ਉਹ ਸਾਰੇ ਇਸ ਸੰਸਾਰ ਦੇ ਨਹੀਂ ਹਨ। ਕਿਉਂਕਿ ਪ੍ਰਭੂ ਵੀ ਇਸ ਸੰਸਾਰ ਦਾ ਨਹੀਂ ਸੀ । ਅਰਥਾਤ ਉਹ ਨਵੇਂ ਜਨਮ ਕਰ ਕੇ ਇਸ ਸੰਸਾਰ ਦੇ ਨਹੀਂ ਹਨ। ਇਸੇ ਲਈ ਹੀ ਪ੍ਰਭੂ ਲਗਾਤਾਰ ਕਹਿੰਦਾ ਹੈ ਕਿ ਜਿਹੜੀ ਨਫਰਤ ਉਸ ਨੂੰ ਕੀਤੀ ਗਈ ਸਨ ਉਹ ਉਨ੍ਹਾਂ ਨਾਲ ਵੀ ਕੀਤੀ ਜਾਵੇਗੀ ਅਤੇ ਜਿਵੇਂ ਮੁਕੱਦਮੇ ਉਸ ਉੱਤੇ ਚਲਾਏ ਗਏ ਸਨ ਇਨ੍ਹਾਂ ਉੱਤੇ ਵੀ ਚਲਾਏ ਜਾਣਗੇ ਅਤੇ ਇਕ ੳਦਾਹਰਣ ਲਈ ਉਹ ਕਹਿੰਦਾ ਹੈ “ਜੇ ਇਹ ਸੰਸਾਰ ਤੁਹਾਨੂੰ ਨਫਰਤ ਕਰਦਾ ਹੈ” ਤਾਂ ਤੁਸੀਂ ਜਾਣਦੇ ਹੋ, ਜੋ ਤੁਹਾਨੂੰ ਨਫਰਤ ਕਰਨ ਤੋਂ ਪਹਿਲੇ ਉਸ ਨੇ ਮੈਨੂੰ ਨਫਰਤ ਕੀਤੀ ਹੈ । ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਨੂੰ ਪਿਆਰ ਕਰਦਾ ਅਤੇ ਕਿਉਂਕਿ ਤੁਸੀਂ ਇਸ ਸੰਸਾਰ ਦੇ ਨਹੀਂ ਹੋ ਅਤੇ ਤੁਹਾਨੂੰ ਮੈਂ ਇਸ ਸੰਸਾਰ ਵਿਚੋਂ ਚੁਣ ਲਿਆ ਹੈ । ਇਸੇ ਲਈ ਇਹ ਸੰਸਾਰ ਤੁਹਾਨੂੰ ਨਫਰਤ ਕਰਦਾ ਹੈ। ਮੇਰੇ ਇਹ ਸ਼ਬਦ ਹਮੇਸ਼ਾ ਯਾਦ ਰੱਖੋ ਕਿ ਨੌਕਰ ਆਪਣੇ ਮਾਲਕ ਤੋਂ ਕਦੇ ਵੀ ਵੱਡਾ ਨਹੀਂ ਹੁੰਦਾ। ਜੇ ਉਨ੍ਹਾਂ ਨੇ ਮੈਨੂੰ ਸਤਾਇਆ ਹੈ ਤਾਂ ਉਹ ਤੁਹਾਨੂੰ ਵੀ ਸਤਾਉਣਗੇ ਅਤੇ ਜੇ ਉਨ੍ਹਾਂ ਮੇਰੇ ਵਚਨ ਦੀ ਪਾਲਣਾ ਕੀਤੀ ਹੈ ਤਾਂ ਤੁਹਾਡੇ ਦੀ ਵੀ ਪਾਲਣਾ ਕਰਨਗੇ । (ਯੂਹੰਨਾ 15: 18-20) ਸੰਤ ਯੂਹੰਨਾ ਵੀ ਕੁਝ ਇਹੋ ਜਿਹੇ ਹੀ ਵਿਚਾਰ ਪ੍ਰਗਟ ਕਰਦਾ ਹੈ ਜਦ ਉਹ ਕਹਿੰਦਾ ਹੈ : “ਅਸੀਂ ਜਾਣਦੇ ਹਾਂ ਕਿ ਅਸੀਂ ਪ੍ਰਮੇਸ਼ਰ ਦੇ ਹਾਂ ਅਤੇ ਸੰਸਾਰ ਦੁਸ਼ਟ ਦੇ ਵੱਸ ਵਿਚ ਪਿਆ ਹੋਇਆ ਹੈ ।” (1 ਯੂਹੰਨਾ 5 : 19) 

ਪਰ ਬਾਈਬਲ ਵਿਚ ਇਸ ਤੋਂ ਵੀ ਵੱਧ ਆਇਤਾਂ ਸਾਨੂੰ ਇਸ ਵਿਸ਼ੇ ਉਪਰ ਮਿਲ- ਦੀਆਂ ਹਨ । ਪ੍ਰਮੇਸ਼ਰ ਹਰ ਵਿਸਵਾਸ਼ੀ ਨੂੰ ਇਹ ਸਮਝਦਾ ਹੈ ਕਿ ਉਹ ਮਸੀਹ ਨਾਲ ਮਰ ਗਿਆ ਸੀ ਅਤੇ ਫਿਰ ਮਸੀਹ ਨਾਲ ਜੀ ਉਠਿਆ ਹੈ। (ਰੋਮੀਆਂ 6, ਕੁਲਸੀਆਂ 3 : 13) ਜਿਵੇਂ ਲਾਲ ਸਮੁੰਦਰ ਵਿਚੋਂ ਇਸਰਾਈਲ ਨੂੰ ਕੱਢਿਆ ਗਿਆ ਸੀ ਠੀਕ ਉਸੇ ਤਰ੍ਹਾਂ ਵਿਸਵਾਸ਼ੀ ਨੂੰ ਮਸੀਹ ਦੀ ਮੌਤ ਅਤੇ ਜੀ ਉਠਣ ਕਰਕੇ ਸੰਸਾਰ ਵਿਚੋਂ ਕੱਢਿਆ ਗਿਆ ਹੈ । ਇਸੇ ਲਈ ਹੀ ਉਹ ਸੰਸਾਰ ਦਾ ਨਹੀਂ ਹੈ । ਭਾਵੇਂ ਉਹ ਫਿਰ ਇਸ ਸੰਸਾਰ ਵਿਚ ਘੱਲਿਆ ਗਿਆ ਹੈ । (ਯੂਹੰਨਾ 17 : 18) ਤਾਂ ਕਿ ਮਸੀਹ ਲਈ ਉਹ ਇਸ ਵਿਚ ਜੀ ਸਕੇ । ਤਦੇ ਹੀ ਸੰਤ ਪਲੂਸ ਜੋ ਸੰਸਾਰ ਵਿਚ ਪ੍ਰਭੂ ਦੀ ਸੇਵਾ ਵਿਚ ਚੁੱਸਤ ਸੀ । ਇਹ ਕਹਿੰਦਾ ਹੈ “ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉਤੇ ਅਭਿਮਾਨ ਕਰਾਂ ਬਿਨਾ ਸਾਡੇ ਪ੍ਰਭੂ ਯਿਸੂ ਦੀ ਸਲੀਬ ਦੇ ਜਿਸ ਦੇ ਰਾਹੀਂ ਸੰਸਾਰ ਮੇਰੇ ਲਈ ਸਲੀਬ ਦਿੱਤਾ ਗਿਆ ਹੈ ਅਤੇ ਸੰਸਾਰ ਲਈ ਮੈਂ ਸਲੀਬ ਦਿੱਤਾ ਗਿਆ ਹਾਂ ।” (ਗਲਾਤੀਆਂ 6: 14) ਮਸੀਹ ਦੀ ਸਲੀਬ ਨਾਲ ਹੀ ਉਸਨੇ ਇਹ ਵੇਖਿਆ ਸੀ ਕਿ ਸੰਸਾਰ ਦਾ ਨਿਆਉਂ ਹੋ ਚੁੱਕਾ ਹੈ । (ਯੂਹੰਨਾ 12 : 31) ਉਸ ਉਤੇ ਸਲੀਬ ਦੇ ਲੱਗਣ ਨਾਲ ਹੀ ਉਹ ਆਪਣੇ ਆਪ ਨੂੰ ਮੁਰਦਾ ਅਰਥਾਤ ਸੰਸਾਰ ਲਈ ਸਲੀਬ ਉਤੇ ਚੜ੍ਹਾਇਆ ਸਮਝਦਾ ਸੀ । ਅਤੇ ਜਿਵੇਂ ਮੌਤ ਕਰ ਸਕਦੀ ਸੀ ਉਸੇ ਤਰ੍ਹਾਂ ਇਨ੍ਹਾਂ ਦੋਹਾਂ ਵਿਚ ਫਰਕ ਸੀ । 

ਇਨ੍ਹਾਂ ਸਿਖਿਆਵਾਂ ਨੂੰ ਸਮਝਣ ਲਈ ਅਸੀਂ ਵੇਖਦੇ ਹਾਂ ਕਿ ਮਸੀਹੀ ਜਦ ਇਸ ਸੰਸਾਰ ਵਿਚ ਵੀ ਹਨ ਤਾਂ ਉਹ ਸੰਸਾਰ ਦੇ ਨਹੀਂ ਹਨ। ਅਤੇ ਉਹ ਉਸੇ ਤਰ੍ਹਾਂ ਹੀ ਇਸ ਸੰਸਾਰ ਦੇ ਨਹੀਂ ਹਨ ਕਿ ਜਿਵੇਂ ਮਸੀਹ ਵੀ ਇਸ ਸੰਸਾਰ ਦਾ ਨਹੀਂ ਸੀ । ਉਹ ਇਕ ਹੋਰ ਹੀ ਥਾਂ ਦੇ ਹਨ । ਕਿਉਂਕਿ ਜੋ ਮਸੀਹ ਵਿਚ ਹੈ ਉਹ ਇਕ ਨਵੀਂ ਸਰਿਸ਼ਟੀ ਹੈ । ਮਸੀਹ ਦੀ ਮੌਤ ਨੇ ਅਤੇ ਉਸਦੇ ਜੀ ਉਠਣ ਨੇ ਉਨ੍ਹਾਂ ਨੂੰ ਇਸ ਸੰਸਾਰ ਵਿਚੋਂ ਬਾਹਰ ਕੱਢਿਆ ਹੈ । ਇਸ ਲਈ ਉਹ ਪੂਰੀ ਤਰ੍ਹਾਂ ਇਸ ਤੋਂ ਵੱਖ ਹੁੰਦੇ ਹਨ ਅਤੇ ਸੰਸਾਰ ਨਾਲ ਉਨ੍ਹਾਂ ਦਾ ਮੇਲ ਨਹੀਂ (ਗਲਾਤੀਆਂ 1 : 3 ਅਤੇ ਰੋਮੀਆਂ 12: 2) ਰੂਹ ਵਿਚ, ਆਦਤਾਂ ਵਿਚ, 

ਵਤੀਰੇ ਵਿਚ, ਚਾਲ ਚੱਲਣ ਵਿਚ, ਅਰਥਾਤ ਹਰ ਗੱਲ ਵਿਚ ਇਕ ਵਿਸ਼ਵਾਸ਼ੀ ਇਹ ਦਿਖਾਉਣਾ ਹੈ ਕਿ ਉਹ ਇਸ ਸੰਸਾਰ ਦਾ ਨਹੀਂ ਹੈ । ਇਸ ਤੋਂ ਵੀ ਹੋਰ ਕਿ ਉਹ ਆਪਣੇ ਆਪ ਨੂੰ ਸਲੀਬ ਦੇ ਆਪਣੇ ਨਾਲ ਲੱਗਣ ਕਰਕੇ ਸਲੀਬ ਚੜਾਇਆ ਸਮਝਦਾ ਹੈ ਅਤੇ ਦੋ ਚੀਜ਼ਾਂ ਜਿਨ੍ਹਾਂ ਦਾ ਨਿਆਉਂ ਹੋ ਚੁੱਕਾ ਹੋਵੇ, ਉਨ੍ਹਾਂ ਵਿਚ ਨਾ ਕੋਈ ਖਿੱਚ ਅਤੇ ਨਾ ਹੀ ਬਰਾਬਰੀ ਹੁੰਦੀ ਹੈ । ਪਰ ਫਿਰ ਵੀ ਉਹ ਮਸੀਹ ਦੀ ਥਾਂ ਇਸ ਸੰਸਾਰ ਵਿਚ ਹੈ । ਅਰਥਾਤ ਮਸੀਹ ਦੀ ਖਾਤਿਰ ਉਹ ਇਸ ਵਿਚ ਹੈ। ਜਿਵੇਂ ਉਹ ਮਸੀਹ ਨਾਲ ਇਕ ਰੂਪ ਹੈ । ਇਹਦੇ ਫਲ ਸਰੂਪ ਉਸ ਨੇ ਮਸੀਹ ਦੀ ਗਵਾਹੀ ਦੇਣੀ ਹੈ ਅਤੇ ਮਸੀਹ ਵਰਗੀ ਚਾਲ ਚੱਲਣੀ ਹੈ। (ਫਿਲਪੀਆਂ 2: 15) 1 ਯੂਹੰਨਾ 2 : 6 ਆਦਿ ਅਤੇ ਜੋ ਮਸੀਹ ਨਾਲ ਕੀਤਾ ਗਿਆ ਸੀ । ਉਸੇ ਦੀ ਉਸ ਨੂੰ ਆਸ ਹੋਣੀ ਚਾਹੀਦੀ ਹੈ । ਇਹ ਨਹੀਂ ਕਿ ਜਿਵੇਂ ਮਸੀਹ ਸਲੀਬ ਦਿੱਤਾ ਗਿਆ ਸੀ । ਉਸੇ ਤਰ੍ਹਾਂ ਸਲੀਬ ਤੇ ਚੜਨ ਦੀ ਆਸ ਰੱਖੀਏ । ਪਰ ਜੇ ਅਸੀਂ ਆਗਿਆਕਾਰ ਹਾਂ ਤਾਂ ਸਾਨੂੰ ਵੀ ਉਹੀ ਮੁਕਾਬਲਾ ਸੰਸਾਰ ਵਿਚ ਕਰਨਾ ਪਵੇਗਾ ਜੋ ਮਸੀਹ ਨੇ ਕੀਤਾ । ਅਸਲ ਵਿਚ ਜਿੰਨੀ ਮਿਕਦਾਰ ਵਿਚ ਅਸੀਂ ਮਸੀਹ ਵਰਗੇ ਹੋਵਾਂਗੇ ਉਨੀ ਹੀ ਮਿਕਦਾਰ ਵਿਚ ਸਾਨੂੰ ਕਸ਼ਟ ਆਉਣਗੇ । ਅਤੇ ਅਸਲ ਵਿਚ ਜੇ ਕੋਈ ਵਿਸ਼ਵਾਸੀ ਨੂੰ ਬਹੁਤ ਘਟ ਨਫਰਤ ਸੰਸਾਰ ਵੱਲੋਂ ਕੀਤੀ ਜਾਂਦੀ ਹੈ ਤਾਂ ਉਸਦਾ ਇਹ ਅਰਥ ਸਮਝਣਾ ਚਾਹੀਦਾ ਹੈ ਕਿ ਉਹ ਉਨਾ ਹੀ ਘੱਟ ਸੰਸਾਰ ਤੋਂ ਵੱਖਰਾ ਹੋਇਆ ਹੈ । 

ਇਸ ਤੋਂ ਪਹਿਲੇ ਕਿ ਮੈਂ ਇਸ ਵਿਸ਼ੇ ਦੇ ਦੂਜੇ ਹਿੱਸੇ ਵੱਲ ਜਾਵਾਂ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਅਤੇ ਦੱਸਦਾ ਹਾਂ ਕਿ ਜੋ ਸਬੰਧ ਤੁਹਾਨੂੰ ਸੰਸਾਰ ਨਾਲ ਜੋੜਦਾ ਹੈ ਉਸ ਹਰ ਸਬੰਧ ਨੂੰ ਤੋੜਨ ਦੀ ਕੀ ਮਹੱਤਤਾ ਹੈ ? ਇਸ ਲਈ ਬੁੱਧੀ ਦੀ ਤੀਖਣਤਾ ਦੀ ਲੋੜ ਹੈ। ਕਿ ਇਹ ਅਨੁਭਵ ਕਰੇ ਕਿ ਸੰਸਾਰਤਾ ਅਰਥਾਤ ਲੋਕਾਚਾਰੀ ਪ੍ਰਮੇਸ਼ਰ ਦੀ ਕਲੀਸੀਆ ਵਿਚ ਵੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ । ਅਤੇ ਬੜੀ ਸ਼ੇਖੀ ਨਾਲ ਪ੍ਰਭੂ ਦੀ ਮੇਜ਼ ਤੇ ਵੀ ਇਹ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ । ਉਹਦੀ ਕਿੰਨੀ ਬੇਇਜ਼ਤੀ ਹੈ ਅਤੇ ਉਸ ਨੂੰ ਕਿੰਨਾ ਦੁੱਖ ਹੈ ਜਿਸ ਦੀ ਮੌਤ ਬਾਰੇ ਅਸੀਂ ਦੱਸਣਾ ਹੈ । ਅਤੇ ਉਹ ਕਿਹੜੀ ਪੁਕਾਰ ਹੈ ਜੋ ਹਰ ਸੰਤ ਨੂੰ ਪ੍ਰਮੇਸ਼ਰ ਅੱਗੇ ਹਲੀਮ ਹੋਣ ਲਈ ਕਹਿੰਦੀ ਹੈ । ਅਤੇ ਜੋ ਚਾਹੁੰਦੀ ਹੈ ਕਿ ਕੋਈ (ਨਵਾਂਫਜ਼ਲ) ਨਵੀਂ ਕ੍ਰਿਪਾ ਹੋਵੇ ਜਿਸ ਵਿਚ ਬਹੁਤ ਪਿਆਰ ਹੋਵੇ ਅਤੇ ਬਹੁਤ ਅਲੱਗ ਹੋਵੇ ਤਾਂ ਕਿ ਸੰਸਾਰ ਖੁੱਦ ਇਹ ਜਾਣ ਸਕੇ ਕਿ ਅਸੀਂ ਉਸਦੇ ਹਾਂ ਜਿਸਨੂੰ ਇਸ ਸੰਸਾਰ ਨੇ ਰੱਦ ਕਰ ਦਿੱਤਾ ਸੀ। ਜਿਸ ਨੂੰ ਸੰਸਾਰ ਨੇ ਕੱਢ ਦਿੱਤਾ ਸੀ ਅਤੇ ਸਲੀਬ ਤੇ ਚਾੜਿਆ ਸੀ । ਸਾਡੇ ਵਿਚੋਂ ਕਿੰਨੇ ਹਨ ਜੋ ਪਲੂਸ ਦਾ ਆਤਮਾ ਰੱਖਦੇ ਹਨ ? “ਜੋ ਮਸੀਹ ਦੇ ਦੁੱਖਾਂ ਦੀ ਸੰਗਤੀ ਚਾਹੁੰਦੇ ਹਨ ?” ਅਤੇ ਉਸ ਦੀ ਮੌਤ ਲਈ ਸੁੱਖਦਾਇਕ ਬਣਨਾ ਚਾਹੁੰਦੇ ਹਨ ? ਜਲਾਲੀ ਮਸੀਹ ਨੂੰ ਵੇਖਦੇ ਹੋਏ ਆਪਣੇ ਦਿਲ ਦਾ ਉਦੇਸ਼ ਅਤੇ ਆਪਣੀਆਂ ਸਭ ਉਮੀਦਾਂ ਦਾ ਨਿਸ਼ਾਨਾ ਬਣਾਉਂਦੇ ਹਨ ? ਪ੍ਰਭੂ ਕਰੇ ਕਿ ਸਾਨੂੰ ਅਤੇ ਉਸਦੇ ਸਾਰੇ ਸੰਤਾਂ ਨੂੰ ਹੋਰ ਵੀ ਨਿਸ਼ਚਾ ਅਤੇ ਇਸ ਸੰਸਾਰ ਤੋਂ ਪੂਰੀ ਤਰ੍ਹਾਂ ਵੱਖ ਰਹਿਣਾ ਬਹਾਲ ਕਰੇ ।  

ਡੇਰੇ ਦੇ ਸਬੰਧ ਵਿਚ ਸਾਡੀ ਥਾਂ 

ਇਬਰਾਨੀਆਂ ਦੀ ਪੱਤਰੀ ਵਿਚ ਅਸੀਂ ਪੜ੍ਹਦੇ ਹਾਂ। “ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪਰਧਾਨ ਜਾਜਕ ਪਵਿੱਤਰ ਅਸਥਾਨ ਵਿਚ ਪਾਪ ਨਮਿਤ ਲੈ ਜਾਂਦਾ ਹੈ ਉਨ੍ਹਾਂ ਦੇ ਸਰੀਰ ਡੇਰਿਉਂ ਬਾਹਰ ਸਾੜੇ ਜਾਂਦੇ ਹਨ,” ਇਸੇ ਤਰ੍ਹਾਂ ਯਿਸੂ ਮਸੀਹ ਨੇ ਵੀ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕੀਤਾ ਅਤੇ ਫਾਟਕੋਂ ਬਾਹਰ ਦੁੱਖ ਝੱਲਿਆ । ਸੋ ਆਉ ਅਸੀਂ ਉਹਦੇ ਨਮਿਤ ਨਿੰਦਿਆ ਸਹਿੰਦੇ ਹੋਏ ਡੇਰਿਉਂ ਬਾਹਰ ਉਸਦੇ ਕੋਲ ਚੱਲੀਏ । (ਇਬਰਾ- ठीभां 13 : 11-13) 

ਦੋ ਗੱਲਾਂ ਇਸ ਪ੍ਰਸੰਗ ਵਿਚ ਬਹੁਤ ਸਾਫ ਹਨ । ਇਕ ਤਾਂ ਇਹ ਕਿ ਪਾਪ ਦੀ ਬਲੀ ਦਾ ਲਹੂ ਅੰਦਰ ਲਿਜਾਇਆ ਜਾਂਦਾ ਸੀ । ਅਤੇ ਦੂਜਾ ਪਸ਼ੂ ਦੀ ਦੇਹ ਨੂੰ ਡੇਰੇ ਤੋਂ ਬਾਹਰ ਸਾੜਿਆ ਜਾਂਦਾ ਸੀ ਅਤੇ ਰਸੂਲ ਇਹ ਕਹਿੰਦਾ ਹੈ ਕਿ ਇਨ੍ਹਾਂ ਦੋਹਾਂ ਦਾ ਸਬੰਧ ਯਿਸੂ ਮਸੀਹ ਦੀ ਸਲੀਬੀ ਮੌਤ ਨਾਲ ਹੈ ਜੋ ਇਨ੍ਹਾਂ ਬਲੀਆਂ ਦਾ ਪ੍ਰਤੀਰੂਪ ਹੈ । ਇਸ ਲਈ ਇਕ ਵਿਸ਼ਵਾਸ਼ੀ ਦੀਆਂ ਦੋ ਥਾਂਵਾਂ ਹਨ ਇਕ ਤਾਂ ਉਹਦੀ ਪ੍ਰਮੇਸ਼ਰ ਦੇ ਹਜ਼ੂਰ ਪਵਿੱਤਰ ਅਸਥਾਨ ਦੇ ਅੰਦਰ ਹੈ ਅਤੇ ਦੂਸਰੀ ਥਾਂ ਤੰਬੂ ਤੋਂ ਬਾਹਰ ਇਸ ਸੰਸਾਰ ਵਿਚ ਹੈ ਜਿਥੇ ਯਿਸੂ ਮਸੀਹ ਨੇ ਵੀ ਦੁੱਖ ਝੱਲੇ । ਦੂਜੇ ਸ਼ਬਦਾਂ ਵਿਚ ਜਿਵੇਂ ਅੱਗੇ ਕਿਹਾ ਗਿਆ ਹੈ ਕਿ ਜੇ ਅਸੀਂ ਮਸੀਹ ਵਿਚ ਪ੍ਰਮੇਸ਼ਰ ਦੇ ਹਜ਼ੂਰ ਉਸ ਨਾਲ ਗਿਣੇਂ ਜਾਂਦੇ ਹਾਂ ਅਤੇ ਉਸ ਨਾਲ ਕਬੂਲੇ ਜਾਂਦੇ ਹਾਂ ਤਾਂ ਇਸ ਧਰਤੀ ਉਤੇ ਉਸ ਨਾਲ ਅਸੀਂ ਨਿੰਦਿਆਂ ਅਤੇ ਸ਼ਰਮਿੰਦਗੀ ਸਹਿੰਦੇ ਅਤੇ ਰੱਦੋ ਜਾਂਦੇ ਹਾਂ ਜਿਵੇਂ ਰਸੂਲ ਵੀ ਇਸ ਪੱਤਰੀ ਵਿਚ ਲਿਖਦਾ ਹੈ : “ਆਓ ਉਹਦੇ ਨਮਿਤ ਨਿੰਦਿਆ ਸਹਿੰਦੇ ਹੋਏ ਡੇਰਿਉਂ ਬਾਹਰ ਉਹਦੇ ਕੋਲ ਚਲੀਏ” । 

ਤੁਸੀਂ ਸ਼ਾਇਦ ਮੇਰੇ ਕੋਲੋਂ ਇਹ ਪੁਛੋਗੇ ਕਿ ਡੇਰਾ ਕੀ ਹੈ ? ਉਸ ਪ੍ਰਸੰਗ ਵਿਚ ਜਿਸ ਬਾਰੇ ਮੈਂ ਦੱਸਿਆ ਹੈ ਇਹ ਸਾਫ ਹੈ ਕਿ ਯਹੂਦੀਵਾਦ ਹੈ । ਪਰ ਹੁਣ ਇਸਦਾ ਕੀ ਉਤਰ ਹੈ ? ਯਹੂਦੀ ਧਰਮ ਪ੍ਰਮੇਸ਼ਰ ਦਾ ਧਰਮ ਸੀ ਅਤੇ ਇਸ ਧਰਤੀ ਉਤੇ ਉਹ ਪ੍ਰਮੇਸ਼ਰ ਦੇ ਗਵਾਹ ਹੁੰਦੇ ਸਨ । ਜਦ ਯਹੂਦੀ ਧਰਮ ਪੂਰਾ ਨਾ ਉਤਰਿਆ ਤਾਂ ਮਸੀਹ ਦੇ ਆਖਰੀ ਰੱਦੇ ਜਾਣ ਤੇ ਰਸੂਲਾਂ ਦੇ ਪ੍ਰਚਾਰ ਨਾਲ ਮਸੀਹੀਅਤ ਇਸ ਦੀ ਥਾਂ ਤੇ ਆਈ ਜਿਵੇਂ ਕਿ ਰੋਮੀਆਂ 11 ਵਿਚ ਸਿਖਾਇਆ ਗਿਆ ਹੈ । ‘ਤਾਂ ਹੁਣ ਡੇਰਾ ਸੰਗਠਨ ਮਸੀਹੀਅਤ ਹੈ ।” ਬਾਹਰੀ ਕਲੀਸੀਆ ਅਰਥਾਤ ਜਿਸ ਵਿਚ ਸਾਰੇ ਵਰਗ ਅਰਥਾਤ ਵਿਗੜੇ ਰੋਮਨ ਕੈਥੋਲਿਕ ਤੋਂ ਲੈਕੇ ਪ੍ਰੋਟੈਸਟੈਟ ਦੇ ਛੋਟੇ ਤੋਂ ਛੋਟੇ ਹਿੱਸੇ ਸ਼ਾਮਲ ਹਨ । ਤੁਸੀਂ ਫਿਰ ਪੁੱਛ ਸਕਦੇ ਹੋ ਕਿ ਕਿਹੜੀ ਬਿਨਾਅ ਤੇ ਅਸੀਂ ਡੇਰੇ ਤੋਂ ਬਾਹਰ ਜਾਣ ਲਈ ਮਿਲੇ ਹਾਂ ? 

ਪ੍ਰਮੇਸ਼ਰ ਲਈ ਗਵਾਹੀ ਕਰਕੇ ਇਹਦੇ ਪੂਰੇ ਤਰ੍ਹਾਂ ਨਾਕਾਮ ਹੋਣ ਦੇ ਅਧਾਰ ਤੇ” । ਜਿਸਦੇ ਕੰਨ ਹਨ ਉਹ ਸੁਣੇ ਕਿ ਆਤਮਾਂ ਕਲੀਸੀਆ ਨੂੰ ਕੀ ਕਹਿੰਦਾ ਹੈ । (ਪ੍ਰਕਾਸ਼ ਦੀ ਪੋਥੀ 2: 11 ਆਦਿ) ਇਹ ਸਾਡਾ ਅਧਿਕਾਰ ਹੈ ਕਿ ਅਸੀਂ ਲਿਖੇ ਗਏ ਸ਼ਬਦਾਂ ਨੂੰ ਨਾਪੀਏ ਜਿਹੜੇ ਇਹ ਦਾਅਵਾ ਕਰਦੇ ਹਨ ਕਿ ਉਹ ਪ੍ਰਮੇਸ਼ਰ ਦੇ ਹਨ ਅਤੇ ਇਹ ਕਰਨ ਦੀ ਸਾਡੀ ਜੁਮੇਵਾਰੀ ਵੀ ਹੈ । ਇਨ੍ਹਾਂ ਸਾਰਿਆਂ ਵਰਗਾਂ ਨੂੰ ਪਰਖਣ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੇ ਹੀ ਅਨਆਗਿਆਕਾਰੀ ਅਤੇ ਗਿਰਾਵਟ ਦੇ ਦੋਸ਼ੀ ਹਨ। ਇਸ ਲਈ ਵਿਸ਼ਵਾਸੀ ਜੋ ਪ੍ਰਮੇਸ਼ਰ ਦੀ ਸੋਚ ਅਨੁਸਾਰ ਚਲਦਾ ਹੈ ਉਹ ਹੋਰ ਕੁਝ ਨਹੀਂ ਕਰ ਸਕਦਾ ਸਿਵਾਏ ਇਸ ਦੇ ਕਿ ਉਹ ਇਸ ਬੁਰੇ ਦਿਨ ਵਿਚ ਇਨ੍ਹਾਂ ਸਭ ਤੋਂ ਪਰੇ ਹੋ ਜਾਵੇ ਅਤੇ ਭੁਲੇਖਿਆਂ ਚੋਂ ਨਿਕਲ ਜਾਵੇ ਅਤੇ ਉਨ੍ਹਾਂ ਨਾਲ ਹੋ ਜਾਵੇ ਜੋ ਸਧਾਰਨ ਤੌਰ ਤੇ ਮਸੀਹ ਦੇ ਨਾਂ ਵਿਚ ਅਤੇ ਉਸਦੇ ਵਚਨ ਦੀ ਆਗਿਆਕਾਰੀ ਵਿਚ ਇਕੱਠੇ ਹੋਏ ਹਨ । ਇਸ ਸਬੰਧ ਵਿਚ ਕ੍ਰਚ 33 ਬਹੁਤ ਕੁਝ ਦੱਸਦਾ ਹੈ : ਜਦ ਮੂਸਾ ਪਹਾੜ ਤੋਂ ਹੇਠਾਂ ਆਇਆ (ਕੂਚ 32) ਉਨ੍ਹੇ ਵੇਖਿਆ ਕਿ ਸਾਰਾ ਡੇਰਾ ਹੀ ਬੁੱਤ ਪੂਜਾ ਵਿਚ ਡਿੱਗ ਚੁੱਕਾ ਹੈ ਅਤੇ ਆਉਣ ਤੋਂ ਬਾਅਦ ਉਹ ਇਸਰਾਈਲੀਆਂ ਲਈ ਤਰਲਾ ਕਰਦੇ ਹੋਏ ਉਹ ਲੋਕਾਂ ਲਈ ਬੁਰੇ ਸਮੇਂ ਨਾਲ ਲਿਆ- ਇਆ ਅਤੇ ਉਸਨੇ ਤੰਬੂ ਪੁੱਟਿਆ ਅਤੇ ਇਸ ਨੂੰ ਡੇਰੇ ਤੋਂ ਬਾਹਰ ਲਾਇਆ ਬਲਕਿ ਡੇਰੇ ਤੋਂ ਕਾਫੀ ਦੂਰ ਲਾਇਆ ਅਤੇ ਇਸ ਨੂੰ ਹਜ਼ੂਰੀ ਦਾ ਤੰਬੂ ਕਿਹਾ । ਅਤੇ ਇਉਂ ਹੋਇਆ ਕਿ ਜੋ ਕੋਈ ਪ੍ਰਭੂ ਕੋਲੋਂ ਕੁੱਝ ਪੁਛਣਾ ਚਾਹੁੰਦਾ ਸੀ ਉਹ ਹਜ਼ੂਰੀ ਦੇ ਤੰਬੂ ਕੋਲ ਜਾਂਦਾ ਸੀ । ਜਿਹੜਾ ਡੇਰੇ ਤੋਂ ਬਾਹਰ ਸੀ (ਆਇਤ 7) ਮੂਸਾ ਨੇ ਇਸੇ ਤਰ੍ਹਾਂ ਕੀਤਾ ਕਿਉਂਕਿ ਲੋਕਾਂ ਦੀ ਗਿਰਾਵਟ ਦੇ ਸਾਹਮਣੇ ਉਸ ਦੀ ਸਮਝ ਪ੍ਰਭੂ ਦੀ ਸੀ ਅਤੇ ਇਸੇ ਲਈ ਅਸੀਂ ਆਪਣੇ ਸਮੇਂ ਵਿਚ ਵੀ ਉਹੀ ਨੈਤਿਕ ਤਸਵੀਰ ਵੇਖਦੇ ਹਾਂ । ਮੈਨੂੰ ਇਹ ਇਜਾਜਤ ਦਿਉ ਕਿ ਤੁਹਾਡੇ ਧਿਆਨ ਲਈ ਮੈਂ ਇਹ ਸੌਂਪਾਂ । 

ਤੁਹਾਨੂੰ ਇਸ ਧਰਤੀ ਉਤੇ ਵਿਸ਼ਵਾਸੀ ਦੀ ਥਾਂ ਦੇ ਸਮਝਣ ਲਈ ਕਾਫੀ ਕੁੱਝ ਦੱਸਿਆ ਗਿਆ ਹੈ । ਇਕ ਪਾਸੇ ਇਹ ਸੰਸਾਰ ਤੋਂ ਵੱਖ ਹੈ ਅਤੇ ਦੂਜੇ ਪਾਸੇ ਡੇਰੇ ਤੋਂ ਦੂਰ ਇਸ ਨੂੰ ਪ੍ਰਾਪਤ ਕਰਨ ਲਈ ਪਹਿਲੇ ਤੋਂ ਘਿਰਨਾ ਅਤੇ ਦੁਏ ਤੋਂ ਡਾਂਟ ਮਿਲੇਗੀ । ਪਰ ਜੇ ਇਹ ਇੰਜ ਹੈ ਤਾਂ ਅਸੀਂ ਆਪਣੇ ਮੁਬਾਰਕ ਪ੍ਰਭੂ ਦੇ ਨਾਲ ਪੂਰੀ ਤਰ੍ਹਾਂ ਗਿਣੇ ਜਾਂਦੇ ਹਾਂ । ਇਬਰਾਨੀ ਭਾਸ਼ਾ ਵਿਚ ਇਸੇ ਲਈ ਹੀ ਇਹ ਕਿਹਾ ਗਿਆ ਹੈ। “ਉਸਦੀ ਝਿੜਕ” ਕੀ ਇਕ ਤੋਂ ਖਬਰਦਾਰ ਅਤੇ ਦੁਏ ਤੋਂ ਸ਼ਰਮਿੰਦੇ ਨਹੀਂ ਹੋ ? ਇਸ ਕਾਬਿਲ ਬਣਾਏ ਕਿ ਅਸੀਂ ਖੁਸ਼ ਹੋਈਏ ਕਿ ਉਸਦੇ ਨਾਂ ਦੇ ਯੋਗ ਗਿਣੇ ਗਏ ਹਾਂ । (ਰਸੂਲਾਂ ਦੇ ਕਰੱਤਵ 5: 41) ਨਹੀਂ, ਪ੍ਰਮੇਸ਼ਰ ਸਾਨੂੰ ਕਾਰਨ ਬੇਪਤ ਹੋਣ ਦੇ ਮੇਰੇ ਤੇ ਯਕੀਨ ਕਰੋ,

ਮਸੀਹ ਵਿਚ ਆਪਦਾ ਸ਼ੁਭ ਚਿੰਤਕ 

ਐਡਵਰਡ ਡਾਨੇਟ 

 

Leave a comment

error: Content is protected !!