ਇੱਕ ਸਦੀ ਬੀਤ ਜਾਣ ਤੇ ….
ਉਹ ਬਹੁਤ ਥੋੜਾ ਈ ਚਿਰ ਜੀਵਿਆ ਏਸ ਧਰਤੀ ‘ਤੇ, ਮਸੀਂ ਸਾਢੇ ਕੁ ਤੇਈ ਸਾਲ ਪਰ ਉਹ ਸਾਨੂੰ ਜੀਣ ਦਾ ਸਲੀਕਾ ਸਿਖਾ ਗਿਆ। ਉਹਨੇ ਭਰ ਜੁਆਨੀ ‘ਚ ਮੌਤ ਸਹੇੜੀ ਉਹ ਸਾਨੂੰ ਮੌਤ ਦੀ ਕੀਮਤ ਦੱਸ ਗਿਆ। ਉਹਨੇ ਦਿਨਾਂ ਨੂੰ ਸਾਲਾਂ ਵਾਂਗ ਵਰਤਿਆ ਤੇ ਮੌਤ ਨੂੰ ਹਥਿਆਰ ਦੀ ਤਰ੍ਹਾਂ ਅਸੀਂ ਵਿਚਾਰੇ, ਉਹਦੇ ਜੰਮਣ ਤੋਂ ਸੈ ਸਾਲ ਬਾਦ ਵੀ, ਅਜੇ ਤੱਕ ਵੀ ਸਮਝ ਨੀ ਸਕੇ ਉਹਨੂੰ ਸਾਨੂੰ ਨਾ ਤਾਂ ਜੀਣਾ ਈ ਆਇਆ, ਨਾ ਮਰਨਾ.
ਕਹਿਣ ਨੂੰ ਤਾਂ ਅਸੀਂ ਸਾਰੇ ਈ ਹਿੱਕ ਥਾਪੜ ਕੇ ਕਹਿ ਦਿੰਦੇ ਆਂ ਲੈ, ਮੈਂ ਜਾਣਦਾ ਭਗਤ ਸਿੰਘ ਬਾਰੇ ਸਾਰਾ ਕੁਛ, ਚੰਗੀ ਤਰ੍ਹਾਂ ਖੈਰ ਸਾਡੇ ‘ਚੋਂ ਬਹੁਤੇ ਇਹ ਦੱਸ ਵੀ ਸਕਦੇ ਐ….ਤੋਤੇ ਤੇ ਰਟਨ ਮੰਤਰ ਦੀ ਤਰ੍ਹਾਂ ਅਖੇ…
“ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਸ. ਕਿਸ਼ਨ ਸਿੰਘ ਦੇ ਘਰ, ਮਾਤਾ ਵਿਦਿਆਵਤੀ ਜੀ ਦੀ ਕੁੱਖੋਂ ਪਿੰਡ ਖਟਕੜ ਕਲਾਂ ਨਹੀਂ ਸੱਚ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗੇ ਚੱਕ 105 ਵਿਚ ਹੋਇਆ। ਸ਼ਹੀਦ ਦੀ ਜਨਮ ਭੂਮੀ ਅੱਜਕੱਲ ਪਾਕਿਸਤਾਨ ਵਿੱਚ ਹੈ। ਆਪ ਜੀ ਦੇ ਘਰ ਦਾ ਮਾਹੌਲ ਦੇਸ਼ ਭਗਤੀ ਭਰਿਆ ਸੀ। ਆਪ ਜੀ ਦੇ ਦਾਦਾ ਜੀ ਸ. ਅਰਜਣ ਸਿੰਘ ਉਘੇ ਲੋਕ ਸੇਵਕ ਤੇ ਉੱਚੇ ਵਿਚਾਰਾਂ ਦੇ ਮਾਲਕ ਸਨ। ਆਪ ਜੀ ਦੇ ਪਿਤਾ ਜੀ ਦੇਸ਼ ਭਗਤੀ ਦੇ ਰੰਗ ‘ਚ ਰੰਗੇ ਹੋਏ ਸਨ। ਇਹਨਾਂ ਦੇ ਇਕ ਚਾਚਾ ਸਵਰਨ ਸਿੰਘ ਦੀ ਜੇਲ੍ਹ ‘ਚ ਮੌਤ ਹੋ ਗਈ ਸੀ-ਦੂਜੇ ਚਾਚਾ ਸ. ਅਜੀਤ ਸਿੰਘ ਜੀ ਨੇ ‘ਪੱਗੜੀ ਸੰਭਾਲ ਜੱਟਾ’ ਲਹਿਰ ਚਲਾਈ ਤੇ ਜਲਾਵਤਨ ਹੋਣਾ ਪਿਆ।
ਸ. ਭਗਤ ਸਿੰਘ ਜੀ ਬਚਪਨ ਤੋਂ ਈ ਹੋਣਹਾਰ ਤੇ ਦੇਸ਼ਪ੍ਰੇਮੀ ਸਨ। ਬਚਪਨ ਵਿੱਚ ਈ ਉਹਨਾਂ ਦੇ ‘ਦਮੂਕਾਂ ਬੀਜਣ’ ਵਾਲੀ ਕਥਾ ਪ੍ਰਸਿੱਧ ਹੈ। ਉਹ ਬਾਰਾਂ ਸਾਲ ਦੀ ਉਮਰ ‘ਚ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਮਿੱਟੀ ਆਪ ਲੈ ਕੇ ਆਏ। ਆਪ ਜੀ ਨੇ ਆਪਣੀ ਪ੍ਰਾਇਮਰੀ ਸਿੱਖਿਆ, ਆਪਣੇ ਪਿੰਡ ਬੰਗੇ ਚੱਕ ਤੋਂ ਪਾਸ ਕੀਤੀ। ਇਸੇ ਦੌਰਾਨ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਦਰਸ਼ਣ ਵੀ ਹੋਏ। ਸ਼ਹੀਦ ਭਗਤ ਸਿੰਘ, ਸਰਾਭਾ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਉਸਦੀ ਫੋਟੋ ਹਮੇਸ਼ਾ ਆਪਣੇ ਬਟੂਏ ‘ਚ ਰੱਖਦੇ ਸਨ । ਉਚੇਰੀ ਵਿੱਦਿਆ ਲਈ 1916 ਵਿੱਚ ਉਹਨਾਂ ਨੂੰ ਡੀ.ਏ.ਵੀ. ਸਕੂਲ ਲਾਹੌਰ ਦਾਖਲ ਕਰ ਦਿੱਤਾ।
ਦੇਸ਼ ਵਿੱਚ ਅੰਗਰੇਜ਼ੀ ਰਾਜ ਦੇ ਖਿਲਾਫ਼ ਲਹਿਰ ਜ਼ੋਰ ਫੜ ਰਹੀ ਸੀ। ਜਦੋਂ ਸਾਈਮਨ ਕਮਿਸ਼ਨ ਲਾਹੌਰ ਆਇਆ ਤਾਂ ਉਸਦੇ ਵਿਰੋਧ ‘ਚ ਜਲੂਸ ਕੱਢਿਆ ਗਿਆ । ਪੁਲਿਸ ਨੇ ਲਾਠੀਚਾਰਜ ਕੀਤਾ, ਜਖ਼ਮੀ ਹੋਏ ਲਾਲਾ ਜੀ ਕੁਝ ਦਿਨਾਂ ਪਿੱਛੋਂ ਦਮ ਤੋੜ ਗਏ। ਸ਼ਹੀਦ ਭਗਤ ਸਿੰਘ ਤੇ ਉਹਦੇ ਸਾਥੀਆਂ ਨੇ ਇਕ ਪੁਲਿਸ ਅਫਸਰ ਸਾਂਡਰਸ ਨੂੰ ਮਾਰ ਕੇ ਲਾਲਾ ਜੀ ਦੇ ਮੌਤ ਦਾ ਬਦਲਾ ਲੈ ਲਿਆ।
ਆਪ ਜੀ ਨੇ 8 ਅਪ੍ਰੈਲ 1929 ਨੂੰ ਆਪਣੇ ਸਾਥੀ ਬੀ.ਕੇ. ਦੱਤ ਨਾਲ ਮਿਲ ਕੇ ਦਿੱਲੀ ਦੇ ਅਸੈਂਬਲੀ ਹਾਲ ‘ਚ ਬੰਬ ਸੁੱਟਿਆ ਤੇ ਆਪ ਗ੍ਰਿਫਤਾਰੀ ਦਿੱਤੀ। ਅੰਗਰੇਜ਼ਾਂ ਨੇ ਮੁਕੱਦਮਾ ਚਲਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ।
ਸ਼ਹੀਦ ਭਗਤ ਸਿੰਘ, ਆਪਣੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਮਿਤੀ 23 ਮਾਰਚ 1931 ਨੂੰ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਏ। ਆਪ ਜੀ ਨੇ ਫਾਂਸੀ ਦੇ ਤਖ਼ਤੇ ਤੇ ਖੜ੍ਹਕੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਸਾਰਾ ਦੇਸ਼ 23 ਮਾਰਚ ਵਾਲੇ ਦਿਨ, ਉਹਨਾਂ ਦੇ ਬੁੱਤਾਂ ਤੇ ਹਾਰ ਪਾਕੇ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।
“ਸ਼ਹੀਦ ਭਗਤ ਸਿੰਘ ਅਮਰ ਰਹੇ ਇਨਕਲਾਬ-ਜ਼ਿੰਦਾਬਾਦ”
.ਇਹ ਐਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਸਾਥੀਆਂ ਦੀ ਉਹ ਲਘੁੱਤਮ ਪ੍ਰੀਭਾਸ਼ਾ – ਜਿਹੜੀ ਸੱਤਾ ਧਾਰੀਆਂ ਤੋਂ ਲੈ ਕੇ ਸੱਤਾ ਵਿਹੂਣਿਆਂ, ਕ੍ਰਾਂਤੀਕਾਰੀਆਂ ਤੋਂ ਲੈ ਕੇ ਪਿਛਾਖੜੀਆਂ ਸਭ ਦੇ ਫਿੱਟ ਆਈ ਜਾਂਦੀ ਐ। ਕਈ ਵਾਰ ਆਪਣੇ ਆਪਣੇ ਹਿੱਤਾਂ ਅਨੁਕੂਲ ਥੋੜਾ ਬਹੁਤਾ ਵਾਧਾ ਘਾਟਾ ਵੀ ਕਰ ਲਿਆ ਜਾਂਦੈ। ਉਂਝ ਵੀ ਅਸੀਂ ਅਕਸਰ ਸ਼ਹੀਦ ਭਗਤ ਸਿੰਘ ਨੂੰ ਸਮਝਣ ਦੇ ਬਜਾਏ ਉਹਨੂੰ ਪ੍ਰਚਾਰਨ ਵੱਲ ਵੱਧ ਰੁਚਿਤ সা।
ਭਗਤ ਸਿੰਘ ਨੂੰ ਸਮਝਣ ਲਈ ਬਹੁਤ ਜ਼ਰੂਰੀ ਐ ਉਹਦੀ ਜੀਵਨ ਜਾਂਚ ਨੂੰ ਸਮਝਣਾ। ਜੀਵਨ ਜਾਂਚ ਕਦੇ ਖਲਾਅ ‘ਚੋਂ ਪੈਦਾ ਨਹੀਂ ਹੋਇਆ ਕਰਦੀ। ਬਾਬਾ ਅਰਜਣ ਸਿੰਘ ਜੀ ਦੀ ਦੇਖ ਰੇਖ ਹੇਠ ਪਾਲਣਾ ਉਹਨੂੰ ਸੋਚਣ ਦਾ ਤਰਕਸ਼ੀਲ ਤਰੀਕਾ ਬਖਸ਼ਦਾ ਹੈ ਤੇ ਯੱਗਿਉਪਵੀਤ ਦੀ ਰਸਮ ਸਮੇਂ ਬਾਬਾ ਜੀ ਵੱਲੋਂ ਦੇਸ਼ ਸੇਵਾ ਲਈ ਭੇਟ ਕਰਨ ਦਾ ਐਲਾਨ, ਸਦਾ ਸਦਾ ਲਈ ਉਹਨਾਂ ਦੇ ਕੰਨਾਂ ‘ਚ ਗੂੰਜਦਾ ਰਹਿੰਦੈ। ਦਾਦੀ ਜੀ ਤੇ ਮਾਤਾ ਜੀ ਦੀ ਮਮਤਾ ਉਹਦੇ ਅੰਦਰ ਸੰਵੇਦਨਸ਼ੀਲਤਾ ਦਾ ਸੋਮਾ ਬਣਦੀ ਹੈ। ਘਰੋਂ ਬੇਘਰ, ਵਤਨੋਂ ਜਲਾਵਤਨ ਹੋਏ ਚਾਚਾ ਅਜੀਤ ਸਿੰਘ ਨੂੰ ਮਿਲਣ ਤੇ ਮੋੜ ਲਿਆਉਣ ਦੀ ਸਿੱਕ ਉਹਦੀ ਮੁਢਲੀ ਚੇਤਨਾ ਦਾ ਆਧਾਰ ਬਣਦੀ ਜਾਪਦੀ ਐ। ਭਗਤ ਸਿੰਘ ਬਚਪਨ ਵਿੱਚ ਈ ਕਿਧਰੇ ਅਛੋਪਲੇ ਜਿਹੇ ਆਦਰਸ਼ ਤਹਿ ਕਰਦਾ ਹੈ। ਦੇਸ਼ ਭਗਤੀ ਨਾਲ ਜੁੜੀਆਂ ਲਹਿਰਾਂ ਨੂੰ ਬੜਾ ਨੇੜਿਉਂ ਹੋ ਕੇ ਦੇਖਦਾ ਹੈ-ਸਮਾਗਮਾਂ ‘ਚ ਤਕਰੀਰਾਂ ਕਰਦਾ ਹੈ। ਅੰਦੋਲਨਾਂ ਦਾ ਹਿੱਸਾ ਬਣਦਾ ਹੈ। ਵਿਆਹ ਉਸ ਦੇ ਮਿਸ਼ਨ ਲਈ ਵਲਗਣ ਹੈ-ਉਹ ਘਰ ਇੱਕ ਚਿੱਠੀ ਆਪਣਾ ਸਪਸ਼ਟ ਉਦੇਸ਼ ਲਿਖ ਕੇ ਘਰ ਨੂੰ ਅਲਵਿਦਾ ਕਹਿ ਦਿੰਦੈ ਤੇ ਜਾ ਰੁਲਦੇ ਕਾਨਪੁਰ ਦੇ ਕ੍ਰਾਂਤੀਕਾਰੀਆਂ ਦੀ ਡਾਰ ‘ਚ।
ਨੈਸ਼ਨਲ ਕਾਲਜ ਲਾਹੌਰ ‘ਚ ਦਾਖਲਾ ਲੈ ਕੇ ਉਹ ਲਾਇਬਰੇਰੀਆਂ ਦੀਆਂ ਕਿਤਾਬਾਂ ਦਾ ਮੰਥਨ ਕਰਦੈ। ਮੁਨਸ਼ੀ ਪ੍ਰੇਮ ਚੰਦ ਤੋਂ ਲੈ ਕੇ ਮੈਜਿਨੀ ਤੱਕ ਸਾਹਿਤ ਪੜ੍ਹਦੈ। ਨਾਟਕ ਤੇ ਰੰਗਮੰਚ ਨੂੰ ਹਥਿਆਰ ਵਾਂਗ ਵਰਤਣ ਦੀ ਪਹਿਲ ਦਾ ਹਿੱਸਾ ਬਣਦਾ ਹੈ।
ਭਾਰਤ ਕੀ ਦੁਰਦਸ਼ਾ’ ਵਰਗੇ ਨਾਟਕ ਰਾਹੀਂ ਲੋਕ ਚੇਤਨਾ ਤਿੱਖੀ ਕਰਨ ਦੀ ਕੋਸ਼ਿਸ ਕਰਦੇ।
ਉਹ ਅੱਲੜ ਉਮਰੇ ਕਿਤਾਬਾਂ ਨਾਲ ਦੋਸਤੀ ਕਰਦਾ ਹੈ – ਅੰਤ ਤੱਕ ਨਿਭਾਉਂਦਾ ਵੀ ਹੈ। ਉਹ ਹਰ ਵੇਲੇ ਜੇਬ ‘ਚ ਕਿਤਾਬ ਰੱਖਦਾ ਹੈ-ਪੜ੍ਹਦਾ ਈ ਨੀ ਗੁੜ੍ਹਦਾ ਵੀ ਐ। ਆਪਣੇ ਆੜੀਆਂ ਨਾਲ ਬੇਕਿਰਕ ਬਹਿਸ ਵਿਚਾਰ ਕਰਕੇ ਉਹਨਾਂ ਦੇ ਤੇ ਆਪਣੇ ਵਿਚਾਰ ਨਿਖਾਰਦਾ ਹੈ। ਮਸਲਾ ਕੋਈ ਵੀ ਹੋਵੇ-ਆਪਣੇ ਉਸ ਮੌਕੇ ਦੀ ਹਾਸਲ ਸੂਝ ਤੇ ਸਮਰੱਥਾ ਮੁਤਾਬਕ ਉਸ ਬਾਰੇ ਆਰਟੀਕਲ ਲਿਖਦਾ ਹੈ। ਆਪਣੇ ਸਾਥੀਆਂ ਨਾਲ ਵਿਚਾਰਾਂ ਦੇ ਤਿੱਖੇ ਮਤਭੇਦ ਰੱਖਦਿਆਂ ਵੀ ਉਹ ਅਜੋਕੀ ਪ੍ਰਚਲਤ ਰਵਾਇਤ ਵਾਂਗ ‘ਬੁਨਿਆਦੀ ਵਖਰੇਵਾਂ’ ਐਲਾਨ ਕੇ ਅੱਡ ਮਸੀਤ ਖੜੀ ਨੀ ਕਰਦਾ-ਸਗੋਂ ਸਾਥੀਆਂ ਦਰਮਿਆਨ ਵਿਚਰਦਿਆਂ ਉਹਨਾਂ ਨਾਲ ਸੰਵਾਦ ਰਚਾ ਕੇ ਕਾਇਲ ਕਰਦਾ ਹੈ। ਉਸ ਪਤੰਦਰ ਨੇ ਤਾਂ ਮਾਫ਼ ਈ ਨੀ ਕੀਤਾ ਕਿਸੇ ਨੂੰ, ਨਾ ਆਪਣੇ ਆਪ ਨੂੰ….
ਹੜ੍ਹ ਆਉਂਦੇ ਹਨ ਤਾਂ ਵਿਕਲਦੇ ਪੀੜਤ ਲੋਕਾਂ ਨੂੰ ਰਾਹਤ ਦੇਣ ਹਿਤ ਭਗਤ ਸਿੰਘ ਸਾਥੀਆਂ ਸਮੇਤ ਹਾਜ਼ਰ ਐ ਉਹ ਲੋਕਾਂ ਦੀ ਗੂੰਗੀ ਵੇਦਨਾ ਦੀ ਥਾਹ ਪਾਉਣ ਲਈ ਯਤਨਸ਼ੀਲ ਐ। ਉਹਨੇ ਥੋੜਾ ਚਿਰ ਅਲੀਗੜ੍ਹ ਜਿਲ੍ਹੇ ਦੇ ਪਿੰਡ ਸਾਦੀਪੁਰ ਦੇ ਨੈਸ਼ਨਲ ਸਕੂਲ ਵਿਚ ਹੈੱਡਮਾਸਟਰੀ ਵੀ ਕੀਤੀ ਤੇ ਕਾਫੀ ਲੰਬਾ ਅਰਸਾ ‘ਕਿਰਤੀ’ ਰਸਾਲੇ ਦੇ ਸੰਪਾਦਕੀ ਬੋਰਡ ਮੈਂਬਰ ਵਜੋਂ ਸੇਵਾ ਵੀ ਨਿਭਾਈ। ਆਪਣੇ ਵਿਰਸੇ ਨੂੰ ਕਿਵੇਂ ਪਰਖੀਏ, ਸਾਹਿਤ ਨੂੰ ਕਿੰਝ ਸਮਝੀਏ, ਭਾਸ਼ਾ ਦਾ ਮਹੱਤਵ ਕੀ ਐ, ਭਗਤ ਸਿੰਘ ਇਹਨਾਂ ਸੁਆਲਾਂ ਨਾਲ ਦੋ ਚਾਰ ਹੁੰਦਾ ਜਾਪਦੈ। ਉਹ ਲਿਖਦੈ, ਇਹਨਾਂ ਸੁਆਲਾਂ ਬਾਰੇ ਪਰ ਬੜਾ ਈ ਸਾਦਾ ਤੇ ਸਪਸ਼ਟ । ਮੇਰੇ ਖਿਆਲ ‘ਚ ਬਹੁਤੇ ਦਲਿਤ ਚਿੰਤਕਾਂ ਤੋਂ ਕਿਤੇ ਪਹਿਲਾਂ… ਭਗਤ ਸਿੰਘ ‘ਅਛੂਤ ਦਾ ਸਵਾਲ’ ਲਿਖਕੇ, ਦਲਿਤ ਵਰਗ ਦਾ ਧੜੱਲੇਦਾਰ ਵਕੀਲ ਬਣਕੇ ਸਾਹਮਣੇ ਆਉਂਦੈ।
ਚਾਹੇ ਸਾਂਡਰਸ ਮਾਰਿਆ ਜਾਂਦੈ ਜਾਂ ਅਸੈਂਬਲੀ ‘ਚ ਬੰਬ ਸੁੱਟਿਆ ਜਾਂਦੈ, ਤਾਂ ਨਾਲ ਈ ਲਿਖਤੀ ਰੂਪ ‘ਚ ਸਪਸ਼ਟ ਕੀਤਾ ਜਾਂਦੈ, ਇਨਕਲਾਬੀਆਂ ਦਾ ਮਾਨਤਵਾਦੀ ਪੱਖ…. । ਸੰਘਰਸ਼ ਦਾ ਕਿਹੜਾ ਰੂਪ ਕਦੋਂ ਕਾਰਗਰ ਹੋਊ-ਇਹ ਕੋਈ ਭਗਤ ਸਿੰਘ ਹੁਰਾਂ ਤੋਂ ਸਿੱਖੇ। ਅਸੈਂਬਲੀ ‘ਚ ਬੰਬ ਐਨ ਉਦੋਂ ਸੁੱਟਿਆ ਜਾਂਦੈ ਜਦ ਅਸੈਂਬਲੀ ਵਿਚਾਰ ਕਰ ਰਹੀ ਸੀਗੀ – ਮਜ਼ਦੂਰ ਲਹਿਰ ਨੂੰ ਦਬਾਉਣ ਲਈ ਘੜੇ ਟਰੇਡ ਡਿਸਪਿਊਟ ਐਕਟ ਵਰਗੇ ਕਾਲੇ ਕਾਨੂੰਨ ਬਾਰੇ… ਗ੍ਰਿਫਤਾਰੀ ਦਿੱਤੀ ਜਾਂਦੀ ਐ… ਅਦਾਲਤ ਨੂੰ ਇਕ ਮੰਚ, ਇਕ ਪਲੇਟਫਾਰਮ ਵਾਂਗ ਵਰਤਿਆ ਜਾਂਦੈ ਆਪਣੇ ਇਨਕਲਾਬੀ ਵਿਚਾਰਾਂ ‘ਤੇ ਆਪਣੀ ਵਿਚਾਰਧਾਰਾ ਨੂੰ ਭਾਰਤੀ ਕੌਮ ਦੇ ਸਾਹਮਣੇ ਪੇਸ਼ ਕਰਨ ਵਾਸਤੇ । ਉਹਨੇ ਇਹ ਸਭ ਕੁਝ ਐਨੇ ਖੂਬਸੂਰਤ ਸਲੀਕੇ ਤੇ ਤਰੀਕੇ ਨਾਲ ਪੇਸ਼ ਕੀਤਾ – ਉਹ ਸਾਂਭਣ ਤੇ ਸਿੱਖਣਯੋਗ ਐ।
ਉਹ ਮੌਤ ਦਾ ਭੈਅ ਪਹਿਲਾਂ ਅੰਦਰੋਂ ਕੱਢਦਾ ਹੈ, ਆਪਣੇ ਸਾਥੀਆਂ ਦੇ ਸਿਰੋਂ ਲਾਹੁੰਦਾ ਤੇ ਅੰਤਿਮ ਰੂਪ ‘ਚ ਲੋਕਾਂ ਦੇ ਮਨਾਂ ‘ਚੋਂ ਅੰਗਰੇਜ਼ ਹਕੂਮਤ ਦਾ ਡਰ ਚੁੱਕਦਾ ਹੈ। ਉਹ ਬੰਬ, ਪਿਸਤੌਲਾਂ ਜਾਂ ਬਦਲੇ ਆਲਾ ਭਗਤ ਸਿੰਘ ਹੈਗਾ ਈ ਨੀ ਸੀ, ਜਿਵੇਂ ਆਮ ਪਰਚਾਰਿਆ ਜਾਂਦੈ। ਇਹਨਾਂ ਚੀਜਾਂ ਤੋਂ ਤਾਂ ਉਪਰ ਉੱਠ ਚੁੱਕਿਆ ਸੀ ਉਹ ਬਹੁਤ ਉੱਪਰ।
ਅਸਲ ‘ਚ ਬੰਦਾ ਲੰਮੀ ਉਮਰ ਜੀਣ ਦੇ ਚੱਕਰ ‘ਚ ਬਹੁਤ ਛੋਟੀ ਉਮਰੇ ਈ ਮਰ ਜਾਂਦੈ। ਭਗਤ ਸਿੰਘ ਨੇ ਮੌਤ ਦਾ ਖ਼ੌਫ ਲਾਹ ਦਿੱਤਾ ਸੀ ਆਪਣੇ ਮਨ ਤੋਂ ਫੇਰ ਉਹ ਮੌਤ ਤੋਂ ਵੀ ਕੰਮ ਲੈਂਦਾ ਜਾਪਦੈ। ਜੇ ਆਪਾਂ ਭਗਤ ਸਿਹੁੰ ਦੀ ਅਸਲੀ ਸਰਗਰਮੀ ਆਲੀ ਉਮਰ 9 ਕੁ ਸਾਲ ਦੀ ਕਹਿ ਲੀਏ ਤਾਂ ਸ਼ਾਇਦ ਗਲਤ ਨਾ ਹੋਵੇ। ਖ਼ੈਰ ਭਗਤ ਸਿਹੁੰ ਨੇ ਪਲ-ਪਲ ਇਸਤੇਮਾਲ ਕੀਤਾ ਆਪਣੇ ਮਕਸਦ ਖਾਤਰ ਕਈ ਬੰਦੇ ਸੌ ਸੌ ਸਾਲ ਜਿਉਂ ਜਾਂਦੈ ਐ ਇਸ ਧਰਤੀ ਤੇ, ਪਰ….
ਸਮਝ ਨੀ ਆਉਂਦੀ ਕੈਸੀ ਅੱਲੋਕਾਰੀ ਪ੍ਰਤਿਭਾ ਸੀਗੀ ਓਸ ਤੇਈ ਕੁ ਸਾਲ ਦੇ ਮੁੰਡੇ ‘ਚ ਦਰਅਸਲ ਭਗਤ ਸਿੰਘ ਵਿਚਾਰ ‘ਤੇ ਅਮਲ ਦੇ ਐਨ੍ਹ ਮੇਚੇ ਦਾ ਨਾਉਂ ਐਂ।
ਮੇਰਾ ਖਿਆਲ ਐ ਜੇ ਕਿਤੇ ਆਪਾਂ ਐਸ ਸ਼ਤਾਬਦੀ ਸਮਾਰੋਹਾਂ ਆਲੇ ਵਰ੍ਹੇ ਦੌਰਾਨ ਭਗਤ ਸਿਹੁੰ ਨੂੰਈ ਚੰਗੀ ਤਰ੍ਹਾਂ ਸਮਝ ਲੀਏ ਤਾਂ ਆਹ ਸਾਲ ਲੇਖੇ ਲੱਗਿਆ ਮੰਨਾਂਗੇ । ਏਹ ਸੰਪਾਦਕੀ ਵੀ ਥੋਨੂੰ ‘ਪ੍ਰਵਚਨ’ ਕਰਨ ਹਿੱਤ ਬਿਲਕੁਲ ਨਹੀਂ ਲਿਖੀ ਜਾ ਰਹੀ ਸਗੋਂ ਏਹਨਾਂ ਸਤਰਾਂ ਦੇ ਜ਼ਰੀਏ ਸ਼ਹੀਦ ਭਗਤ ਸਿੰਘ ਨੇ ਉਹਦੇ ਸਾਥੀਆਂ ਜੀ ਜੱਦੋਜਹਿਦ ਤੇ ਉਸ ਪਿੱਛੇ ਕੰਮ ਕਰਦੀ ਵਿਚਾਰਧਾਰਾ ਨੂੰ ਸਮਝਣ ਦਾ ਚੌਖਟਾ ਤਲਾਸ਼ਣ ਹਿੱਤ, ਇਸ ਤਲਾਸ਼ ‘ਚ ਤੁਹਾਡੀ ਹਿੱਸੇਦਾਰ ਪੁਆਉਣ ਹਿਤ ਲਿਖੀ ਜਾ ਰਹੀ ਐ।
“ਹੈਲੋ! ਮੈਂ ਭਗਤ ਸਿੰਘ ਬੋਲ ਰਿਹਾਂ” ਭਗਤ ਸਿੰਘ ਦੀ ਸੋਚ, ਜੀਹਦੇ ਪਹਿਰਾ ਦੇਣ ਦੇ ਨਾਅਰੇ ਅਕਸਰ ਸੁਣਦੇ ਆਂ, ਨੂੰ ਸਮਝਣ ਹਿਤ ਉਪਰਾਲਾ ਐ।
ਸ਼ਹੀਦ-ਏ-ਆਜ਼ਮ ਦੀ ਕਲਮ ਤੋਂ ਉਕਰੇ ਸ਼ਬਦਾਂ ਦਾ ਅੱਖਰ ਅੱਖਰ ਪੜ੍ਹਦਿਆਂ ਮੈਨੂੰ ਲੱਗਿਆ ਕਿ ਲਿਖਤਾਂ ਦੇ ਇੱਕ ਹਿੱਸੇ ‘ਚ ਤਾਂ ਉਹ ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਕ੍ਰਾਂਤੀਕਾਰੀ ਤਹਿਰੀਕਾਂ ਦਾ ਆਪ ਅਧਿਐਨ ਕਰਦੈ, ਆਪਣੇ ਵਿਚਾਰ ਬਣਾਉਣ ਖਾਤਰ ਵੀ ਤੇ ਮੁੜ ਕੇ ਲਿਖਦੈ, ਛਪਵਾਉਂਦੈ ਆਮ ਜੰਤਾ ਦੇ ਪ੍ਰੇਰਨਾ ਸਰੋਤ ਵਜੋਂ।
ਉਹਦੀਆਂ ਦੂਜੀਆਂ ਲਿਖਤਾਂ ਉਹਨੇ, ਜਿਹਨਾਂ ‘ਚ ਉਹ ਆਪ, ਆਪਣੇ ਵਲੋਂ ਕੁਛ ਕਹਿਣਾ ਚਾਹੁੰਦੈ ਜੇ ਤੁਸੀਂ ਉਹਦੀਆਂ ਲਿਖਤਾਂ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਦੇਖੋਂਗੇ ਬਈ ਇਹ ਸਾਰੀਆਂ ਈ ਲਿਖਤਾਂ ਸੰਬੋਧਨੀ ਸੁਰ ਦੀਐਂ। ਐਂ ਲੱਗਦੈ ਜਿਵੇਂ ਉਹ ਵਾਰ ਵਾਰ ਕੁਝ ਕਹਿਣ ਲਈ ਖੌਝਲ ਰਿਹਾ ਹੋਵੇ ਦੇਸ਼ ਦੀ ਜੰਤਾ ਨੂੰ ਆਪਣੇ ਵਿਚਾਰ ਦੱਸ ਕੇ ਆਪਣੇ ਨਾਲ ਮੁਤਫਿਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ । ਰਸਮੀ ਰੂਪ ‘ਚ ਉਹਦੀਆਂ ਲਿਖਤਾਂ ਭਾਵੇਂ ਕਿਸੇ ਸੰਪਾਦਕ ਨੂੰ ਸੰਬੋਧਤ ਜਾਪਣ, ਚਾਹੇ ਅਦਾਲਤ ਦੇ ਜੱਜ ਨੂੰ, ਚਾਹੇ ਮਿੱਤਰਾਂ ਜਾਂ ਘਰਦਿਆਂ ਨੂੰ ਲਿਖੀਆਂ ਚਿੱਠੀਆਂ ਹੋਣ ਚਾਹੇ ਕਿਸੇ ਪੁਸਤਕ ਦੀ ਭੂਮਿਕਾ ਅਸਲੀ ਮਾਅਨਿਆਂ ‘ਚ ਉਹ ਸੰਬੋਧਿਤ ਐਂ ਵਿਸ਼ਾਲ ਭਾਰਤੀ ਜੰਤਾ ਨੂੰ
। ਹੈਲੋ ਮੈਂ ਭਗਤ ਸਿੰਘ ਬੋਲ ਰਿਹਾਂ” ਵਿੱਚ ਉਹ ਸਾਰ: ਈ ਲੇਖ, ਭਾਸ਼ਨ, ਚਿੱਠੀਆਂ ਬਿਆਨ ਦਰਜ ਕਰਕੇ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਐ ਜੀਹਦੇ ‘ਚੋਂ ਤੈਨੂੰ ਇੱਕ ਵੱਖਰੇ ਈ ਭਗਤ ਸਿੰਘ ਦੇ ਦਰਸ਼ਨ ਹੋਣਗੇ ਜਮਾਂ ਈ ਵੱਖਰੇ ਭਗਤ ਸਿੰਘ ਦੇ। ਕਈ ਲੋਕ, ਜੀਹਨਾਂ ਨੂੰ ਵਹਿਮ ਹੋ ਸਕਦੇ ਕਿ ਅਸੀਂ ਤਾਂ ਸਮਝ ਈ ਚੁੱਕੇ ਐਂ ਭਗਤ ਸਿਹੁੰ ਨੂੰ ਚਿਰ ਪਹਿਲਾਂ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਐ ਕਿ ਉਹ ਸ਼ਤਾਬਦੀ ਵਰ੍ਹੇ ‘ਚ ਇਕ ਵਾਰ ਜ਼ਰੂਰ ਪੜ੍ਹਨ ਪਰ ਪੂਰੇ ਟਿਕਾਅ ਨਾਲ। ਮੇਰਾ ਆਪਣਾ ਅਨੁਭਵ ਐ ਕਿ ਬਚਪਨ ਤੋਂ ਈ ਭਗਤ ਸਿੰਘ ਨੂੰ ਜਾਂ ਉਸ ਬਾਰੇ ਪੜ੍ਹਦੇ ਰਹਿਣ ਦੇ ਬਾਵਜੂਦ, ਉਹਦੇ ਲਿਖੇ ਸ਼ਬਦਾਂ ਦਾ ਲੋਕ ਬੋਲੀ ‘ਚ ਅਨੁਵਾਦ ਕਰਨ ਦੇ ਪ੍ਰਾਜੈਕਟ ਦੌਰਾਨ, ਅੱਖਰ-ਅੱਖਰ ਦੀ ਭਗਤ ਸਿਹੁੰ ਦੀ ਭਾਵਨਾ ਤੇ ਸੋਚਦੇ ਅਨੂਕੂਲ ਮੁੜ ਪੇਸ਼ਕਾਰੀ ਕਰਦਿਆਂ, ਉਹਨੂੰ ਆਪਣੇ ਅੰਗ ਸੰਗ ਵਿਚਰਦਾ ਮਹਿਸੂਸ ਕਰਦਾ ਰਿਹਾ ਤੇ ਨਾਲ ਹੀ ਨਾਲ ਹਰ ਵਾਰ ਇਹਨਾਂ ਸ਼ਬਦਾਂ ਚੋਂ ਕਈ ਨਵੇਂ ਅਰਥ ਸਾਕਾਰ ਹੁੰਦੈ ਰਹੇ ਐਂ ਹਰ ਵਾਰ ਭਗਤ ਸਿਹੁੰ ਹੋਰ ਗਹਿਰਾ ਹੁੰਦਾ ਗਿਐ – ਹਰ ਵਾਰ ਹੋਰ ਵੱਧ ਉੱਚਾ।
ਸ਼ਹਾਦਤ ਤੋਂ ਕਈ ਦਹਾਕੇ ਬਾਦ ਤੱਕ, ਭਗਤ ਸਿੰਘ ਨੂੰ ਤਿਰੰਗੇ ਦੇਸ਼ ਭਗਤ ਵਾਂਗ ਈ ਪੂਜਿਆਂ ਤੇ ਪਰਚਾਰਿਆ ਜਾਂਦਾ ਰਿਹੈ। ਬੜਾ ਕੁਝ ਲੁਕਿਆ ਰਿਹਾ ਉਹਦਾ, ਬੜਾ ਕੁਛ ਲੁਕੋ ਕੇ ਰੱਖਿਆ ਗਿਆ ਜਾਣ ਬੁੱਝ ਕੇ ਚੁਫੇਰਿਉਂ ਭਗਤ ਸਿੰਘ ਦੀ ਭਾਲ ਸ਼ੁਰੂ ਹੋਈ, ਸਾਰਥਿਕ ਸਿੱਟੇ ਵੀ ਨਿਕਲੇ ਇਹ ਤਾਂ ਭਲਾ ਹੋਵੇ ਪ੍ਰੋ: ਜਗਮੋਹਣ ਸਿੰਘ ਹੁਰਾਂ ਦਾ, ਜੀਹਨਾਂ ਭਗਤ ਸਿੰਘ ਤੇ ਖੋਜ ਪ੍ਰਾਜੈਕਟ ਉਲੀਕਿਆ ਤੇ ਭਗਤ ਸਿੰਘ ਅੱਜ ਸਾਹਮਣੇ ਐ, ਆਪਣੇ ਵਿਚਾਰਾਂ ਸਮੇਤ।
“ਹੈਲੋ! ਮੈਂ ਭਗਤ ਸਿੰਘ ਬੋਲ ਰਿਹਾਂ.” ਭਗਤ ਸਿੰਘ ਦੇ ਕੱਚੀ ਉਮਰੇ ਝਰੀਟੇ ਸ਼ਬਦਾਂ ਤੋਂ ਲੈ ਕੇ ਵਿਚਾਰਧਾਰਕ ਪਕਿਆਈ ਦੀ ਉਮਰੇ ਲਿਖੇ ਦਸਤਾਵੇਜ਼ਾਂ ਤੱਕ ਦਾ ਸਫਰ ਐ। ਉਹਦੀ ਸਮੇਂ ਸਮੇਂ ਦੀ ਸੋਚ, ਉਹਦੀ ਮਾਨਸਿਕਤਾ, ਵਿਚਾਰਧਾਰਕ ਵਿਕਾਸ ਨੂੰ ਸਮਝਣ ਦੀ ਕੋਸ਼ਿਸ਼ ਵੀ ਐ। ਭਗਤ ਸਿੰਘ, ਆਪਣੇ ਮੁਕੱਦਮੇ ਦੀ ਪੈਰਵੀ ਲਈ, ਵਕੀਲਾਂ ਉਤੇ ਨਿਰਭਰਤਾ ਦੇ ਹੱਕ ‘ਚ ਨਈਂ ਸੀ, ਵਿਚਾਰਾਂ ਪੱਖੋਂ ਵੀ ਉਹ ਸਾਦਾ, ਸਪਸ਼ਟ, ਸੰਬੋਧਨੀ ਤੇ ਸੌਖੀ ਭਾਸ਼ਾ ‘ਚ ਕਹਿ ਰਿਹੈ ਆਪਣੀ ਗੱਲ ਤਾਂ ਕਿ ਸਿੱਧੀ ਪਹੁੰਚੇ ਲੋਕ ਮਨਾਂ ਤੱਕ। ਉਹਦੀਆਂ ਲਿਖਤਾਂ ਦੇ ਵੱਡੇ ਹਿੱਸੇ ਦੀ ਭਾਸ਼ਾ, ਅੰਗਰੇਜ਼ੀ, ਹਿੰਦੀ ਜਾਂ ਉਰਦੂ ਹੋਣ ਕਰਕੇ, ਜਦੋਂ ਤੇ ਜਿਵੇਂ ਭਗਤ ਸਿੰਘ ਪੰਜਾਬੀ ਭਾਸ਼ਾ ‘ਚ ਸਾਡੇ ਸਾਹਮਣੇ ਆਇਆ ਤਾਂ ਉਕਾਈਆਂ ਰਹਿ ਜਾਣੀਆਂ ਵੀ ਕੁਦਰਤੀ ਸਨ। ਅਸੀਂ ਆਪਣੇ ਵਿੱਤ ਮੂਜਬੇ ਏਥੇ ਐਨੀ ਕੁ ਕੋਸ਼ਿਸ਼ ਜ਼ਰੂਰ ਕੀਤੀ ਐ, ਉਹਦੇ ਲਿਖੇ ਸ਼ਬਦਾਂ ਨੂੰ ਲੋਕ ਬੋਲੀ ‘ਚ ਬੋਲ ਚਾਲ ਦੇ ਲਹਿਜ਼ੇ ‘ਚ ਹੋਰ ਸਾਦਾ, ਹੋਰ ਲੋਕ ਮਨਾਂ ਦੇ ਨੇੜੇ, ਹੋਰ ਸੰਵਾਦੀ, ਹੋਰ ਸਪਸ਼ਟ ਰੂਪ ‘ਚ ਪੇਸ਼ ਕੀਤਾ ਜਾਵੇ। ਤਾਂ ਕਿ ਪਾਠਕ ਆਪਣੇ ਮਹਿਬੂਬ ਨੇਤਾ ਨੂੰ ਮਿਲ ਸਕਣ ਤੇ ਉਹ ਵੀ ਆਪਣੇ ਮਨ ਦੇ ਵਲਵਲੇ, ਆਪਣੀ ਸੋਚ ਸਾਂਝੀ ਕਰ ਸਕੇ । ਸਾਡੀ ਕੋਸ਼ਿਸ ਐ ਬਈ ਭਗਤ ਸਿਹੁੰ ਜੀਹਨਾਂ ਦਾ ਅਸਲ ‘ਚ ਸੀਗਾ, ਉਹਨਾਂ ਆਮ ਲੋਕਾਂ ਤੱਕ ਉਹਦੀ ਵਾਜ ਪੁੱਜੇ।
ਇਹ ਪੁਸਤਕ ਐਂਨ ਉਦੋਂ ਥੋਡੇ ਤੱਕ ਪਹੁੰਚ ਰਹੀ ਐ – ਜਦੋਂ ਚਾਰੇ ਪਾਸੇ ਸ਼ਹੀਦ ਭਗਤ ਸਿਹੁੰ ਦੇ ਸ਼ਤਾਬਦੀ ਸਮਾਰੋਹਾਂ ਦੀ ਚਰਚੈ ਆਪਣੇ ਆਪਣੇ ਅਕੀਦੇ ਮੁਤਾਬਕ ਸ਼ਰਧਾਂਜਲੀਆਂ ਭੇਂਟ ਕਰਨ ਦਾ ਸਿਲਸਿਲਾ ਚੱਲ ਰਿਹੈ….
ਕਈਆਂ ਨੇ ਐਲਾਨ ਕੀਤੈ ਬਈ ਅਸੀਂ ਬਸੰਤੀ ਚੋਲੇ ਪਾਕੇ, ਸ਼ਹੀਦ ਭਗਤ ਸਿੰਘ ਸਟਾਈਲ ‘ਚ ਪੱਗਾਂ ਬੰਨ ਕੇ” ਰੰਗ ਦੇ ਬਸੰਤੀ ਚੋਲਾ” ਵਾਲਾ ਗੀਤ ਗਾਉਂਦਿਆਂ ਸ਼ਰਧਾਂਜਲੀ ਭੇਂਟ ਕਰਾਂਗੇ ਕਈਆਂ ਨੇ ਉਹਦੇ ਨਾਂ ‘ਤੇ “ਸੱਭਿਆ-ਚਾਰਕ” ਮੇਲੇ ਲਾਉਣੇ ਐਂ ਕਈਆਂ ਨੇ ਟੂਰਨਾਮੈਂਟ ਕਰਵਾ ਕੇ, ਲੀਡਰ ਸੱਦਣੇ ਐਂ ਕਈਆਂ ਨੇ ਬੁੱਤਾਂ ਦੇ ਗਲਾਂ ‘ਚ ਹਾਰ ਪਾਕੇ ਆਪਣੇ ਮਨ ਨੂੰ ਧਰਵਾਸ ਦੇਣੇ ਤੇ ਮੀਡੀਆ ‘ਚ ਕਵਰੇਜ਼ ਕਰਵਾਉਣੀ ਐ…ਆਮ ਕਰਕੇ ਛੋਟੀਆਂ ਵੱਡੀਆਂ ਹਰ ਤਰ੍ਹਾਂ ਦੀਆਂ ਕਾਰਾਂ ਪਿੱਛੇ ‘ਮੁੱਛ ਦਾ ਸਵਾਲ ਐ” ਆਲੇ ਭਗਤ ਸਿੰਹੁੰ ਦੀ ਫੋਟੋ ਵੀ ਦਿਖਾਈ ਦਿੰਦੀ ਰਹੇਗੀ।
ਉਹਦੇ ਬੁੱਤਾਂ ਦੇ ਨੇੜੇ ਬੜੇ ਜਲਸੇ-ਜਲੂਸ ਹੋਣਗੇ – ਸੌਹਾਂ ਵੀ ਖਾਧੀਆਂ ਤੇ ਹਜ਼ਮ ਕੀਤੀਆਂ ਜਾਣਗੀਆਂ.. ਕਿਤੇ ਨਾ ਕਿਤੇ ਇਹਨਾਂ ਪਿੱਛੇ ਰਸਮੀ ਜਿਹਾ ਕੁਛ ਹੋਵੇਗਾ। ਵੈਸੇ ਵੀ ਆਪਾਂ ਹਿੰਦੁਸਤਾਨੀ ਫਿਤਰਤਨ ਬੁੱਤ ਪੂਜਕ ਆਂ ਤੇ ਇਹ ਕਰਕੇ ਸਾਨੂੰ ਰੂਹਾਨੀ ਖੁਸ਼ੀ ਹੁੰਦੀ ਐ ਅਸੀਂ ਬੰਦੇ ਨੂੰ ਸਮਝਣ ਸਮਝਣ ਦੇ ਚੱਕਰ ‘ਚ ਪੈਣ ਨਾਲੋਂ ਉਹਦਾ ਬੁੱਤ ਬਣਾਉਣ ਤੇ ਪੂਜਣ ਵੱਲ ਜ਼ਿਆਦਾ ਦਿਲਚਸਪੀ ਲੈਂਦੇ ਆਂ ਅਸੀਂ ਤਾਂ ਮਿੱਥਾਂ ਤੋੜਨ ਵਾਲਿਆਂ ਦੀਆਂ ਵੀ ਮਿੱਥਾਂ ਘੜ੍ਹ ਲੈਂਦੇ ਆਂ। ਸੋ ਹੋ ਸਕਦੈ ਭਗਤ ਸਿੰਘ ਦੀ ਬੁੱਤ ਪੂਜਾ, ਸ਼ਤਾਬਦੀ ਵਰ੍ਹੇ ਦੌਰਾਨ ਵੀ ਜ਼ੋਰ ਸ਼ੋਰ ਨਾਲ ਜਾਰੀ ਰਹੇ।
ਹੋ ਸਕਦੈ ਭਗਤ ਸਿੰਘ ਦੇ ਵਿਚਾਰਾਂ ਨੂੰ ਆਪਣੇ ਆਪਣੇ ਅਕੀਦੇ ਜਾਂ ਆਪਣੀ ਸੰਸਥਾ ਦੀ ਸੋਚ ਜਾਂ ਫਿਰ ਆਪਣੀ ਪਾਰਟੀ ਦੀ ‘ਦਰੁਸਤ ਪਹੁੰਚ’ ਨੂੰ ਸੋਲਾਂ ਆਨੇ ਸਹੀ ਪਹੁੰਚ ਸਿੱਧ ਕਰਨ ਹਿੱਤ, ਸਮੁੱਚੇ ਭਗਤ ਸਿੰਘ ਤੋਂ ਕੱਟ ਕੇ, ਕਿਵੇਂ ਨਾ ਕਿਵੇਂ ਢੁਕਾਉਣ ਜਾਂ ਫਿੱਟ ਕਰਨ ਦੀ ਚਿਰੋਕੀ ਪਰੰਪਰਾ ਤੇ ਕੋਸ਼ਿਸ਼ ਸ਼ਤਾਬਦੀ ਵਰ੍ਹੇ ‘ਚ ਵੀ ਨਿਰਵਿਘਨ ਜਾਰੀ ਰਹੇ ਵੈਸੇ ਸਾਨੂੰ ਇਹ ਸਮਝ ਭਲਾਂ ਕਿਹੜੀ ਸ਼ਤਾਬਦੀ ‘ਚ ਆਊ ਬਈ ਭਗਤ ਸਿੰਘ ਐਡੀ ਬੋਦੀ ਚੀਜ਼ ਨਈਂ ਸੀਗਾ ਬਈ ਤੁਸੀਂ ਆਪਣੇ ਮੁਤਾਬਕ ਤੋੜ ਕੇ ਜਾਂ ਭੋਰ ਕੇ ਵਰਤ ਲਉਂ। ਕਮਲੇ ਮਿੱਤਰੋਂ। ਭਗਤ ਸਿਹੁੰ ਜਿਹੜਾ ਅੰਗਰੇਜ਼ ਸਾਮਰਾਜੀਆਂ ਦੇ ਕਾਬੂ ਨੀ ਆਇਆ, ਜੀਹਨੂੰ ਮਾਰਕੇ ਵੀ ਮਾਰ ਨੀ ਸਕੇ ਉਹ ਤੁਸੀਂ ਉਹਨੂੰ ਆਪਣੇ ਹਿਸਾਬ ਨਾਲ ਫਿੱਟ ਕਰਨ ਦੀ ਕਵਾਇਦ ਛੱਡ ਕੇ, ਉਹਨੂੰ ਸਮਝਣ ਵੱਲ ਰੁਚਿਤ ਭਲਾਂ ਕਾਹਤੇ ਨੀ ਹੁੰਦੇ? ਕੁਟੇਸ਼ਨਾਂ ਕੱਢ ਕੱਢ ਕੇ, ਪ੍ਰਸੰਗ ਤੋਂ ਤੋੜਕੇ ਭਗਤ ਸਿੰਘ ਨੂੰ ਵਿਚਾਰਨ ਦੀ ਰਵਾਇਤ, ਘੱਟੋ ਘੱਟ ਸ਼ਤਾਬਦੀ ਵਰ੍ਹੇ ‘ਚ ਜੇ ਨਾ ਈਂ ਚੱਲੇ ਤਾਂ ਆਪਣਾ ਸਾਰਿਆਂ ਦਾ ਈ ਭਲੈ – ਭਗਤ ਸਿੰਘ ਦੀ ਸੋਚ ਦਾ ਮਤਲਬ ਹੋਣਾ ਚਾਹੀਦੈ – ਸਮੁੱਚਾ ਭਗਤ ਸਿੰਘ।
ਭਗਤ ਸਿੰਹੁ ਵੀ ਕੋਈ ਕੱਲਾ ਈ ਵੱਡਾ ਨੀ ਸੀਗਾ, ਉਹਦੇ ਪਿੱਛੇ ਉਹਦੀ ਪਾਰਟੀ ਐ, ਸੰਗੀ ਸਾਥੀ ਐਂ, ਵਿਚਾਰਧਾਰਕ ਪ੍ਰਪੱਕਤਾ ਐ, ਸਥਿਤੀਆਂ ਨੇ ਇਹਨਾਂ ਦੇ ਜੋੜਮੇਲ ਤੇ ਤਾਲਮੇਲ ਨੂੰ ਸਮਝੇ ਬਗੈਰ ਵੀ ਭਗਤ ਸਿਹੁੰ ਨੂੰ ਸਮਝਿਆ ਨੀ ਜਾਣਾ।
ਇਸ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਜਿਹਨਾਂ ਵੀ ਸਾਥੀਆਂ ਨੇ ਉਤਸ਼ਾਹਪੂਰਵਕ ਹੁੰਘਾਰਾ ਭਰਿਆ – ਸਾਰਿਆਂ ਦਾ ਈ ਧੰਨਵਾਦ, ਜਿਹਨਾਂ ਛਪਣ ਪ੍ਰਕਿਰਿਆ ‘ਚ ਮਦਦ ਕੀਤੀ, ਉਹਨਾਂ ਦਾ ਵੀ ਸ਼ੁਕਰੀਆ। ਪ੍ਰਚਲਤ ਰਵਾਇਤ ਤੋਂ ਉਲਟ, ਇਸ ਪੁਸਤਕ ਦੇ ਸਾਰੇ ਹੱਕ ਇਸਦੇ ਪਾਠਕਾਂ ਲਈ ਰਾਖਵੇਂ ਹਨ, ਸੁਹਿਰਦ ਪਾਠਕ, ਵਾਜਬ ਰੇਟ ਤੇ, ਜੇ ਇਸ ਪੁਸਤਕ ਨੂੰ ਆਪਣੇ ਵਲੋਂ ਆਪਣੀ ਕਿਸੇ ਸੰਸਥਾ ਵੱਲੋਂ ਮੁੜ ਪ੍ਰਕਾਸ਼ਿਤ ਕਰਵਾਉਣਾ ਚਾਹੁੰਣ ਤਾਂ ਸਾਨੂੰ ਖੁਸ਼ੀ ਹੋਵੇਗੀ। ਜਾਗ੍ਰਿਤੀ ਪ੍ਰਕਾਸ਼ਨ ਨੇ ਫੈਸਲਾ ਕੀਤੈ ਕਿ ਇਹ ਪੁਸਤਕ ਮੁੜ ਛਾਪਦਿਆਂ,ਸਾਡੇ ਨਾਲ ਸੰਪਰਕ ਜ਼ਰੂਰ ਕਰ ਲਿਆ ਜਾਵੇ ਤਾਂ ਕਿ ਪਾਠਕਾਂ ਦੇ ਆਏ ਸੁਝਾਵਾਂ ਅਨੁਸਾਰ, ਇਸ ਨੂੰ ਹੋਰ ਸਾਰਥਕ ਬਣਾਉਣ, ਰਹੀਆਂ ਉਕਾਈਆਂ ਦਰੁਸਤ ਕਰਕੇ ਅਗਲਾ ਐਡੀਸ਼ਨ ਜੇ ਛਪੇ ਤਾਂ ਹੋਰ ਚੰਗਾ ਹੋਵੇ।
ਆਸ ਕਰਦੇ ਹਾਂ ਕਿ ਇਹ ਪੁਸਤਕ ਪੜ੍ਹੀ ਤਾਂ ਜਾਏਗੀ ਹੀ, ਸਗੋਂ ਨਾਲ ਦੀ ਨਾਲ ਅੱਗੋਂ ਵੀ ਪੜ੍ਹਾਈ ਜਾਏਗੀ। ਭਗਤ ਸਿੰਘ ਦੇ ਲੇਖ ਜਿਹੜੇ ਹੁਣ ਪੁਸਤਕ ਵਿਚ ਭਾਸ਼ਨੀ ਸੁਰ ‘ਚ ਐਂ, ਸਪੀਚ ਵਲੋਂ ਬੋਲੇ ਜਾ ਸਕਦੇ ਆਂ, ਸਕੂਲਾਂ ਕਾਲਜਾਂ ’ਚ। “ਹੈਲੋ! ਮੈਂ ਭਗਤ ਸਿੰਘ ਬੋਲ ਰਿਹਾ ” ਇਕ ਸੰਬੋਧਨ ਐ, ਇਕ ਸੰਵਾਦ ਐ ਇਹਨੂੰ ਇਕ ਪਾਤਰੀ ਨਾਟਕ ਰਾਹੀਂ ਮੰਚਿਤ ਵੀ ਕੀਤਾ ਜਾ ਸਕਦੈ। ਮਕਸਦ ਐ ਭਗਤ ਸਿੰਘ ਦੇ ਆਪਣੇ ਵਿਚਾਰ ਪਹੁੰਚਣ ਲੋਕਾਈ ਤੱਕ ਅੱਗੇ, ਅੱਗੇ ਤੋਂ ਅੱਗੇ ਹੋਰ ਅੱਗੇ….
“ਹੈਲੋ! ਮੈਂ ਭਗਤ ਸਿੰਘ ਬੋਲ ਰਿਹਾਂ” ‘ਚ ਭਗਤ ਸਿੰਘ ਸੰਬੋਧਨ ਕਰ ਰਿਹੈ ਆਪਣੇ ਲੋਕਾਂ ਨੂੰ । ਵੈਸੇ ਵੀ ਕਿਸੇ ਦੇ ਵਿਚਾਰਾਂ ਨੂੰ ਸਮਝਣ ਦਾ ਸਭ ਤੋਂ ਚੰਗਾ ਤਰੀਕਾ ਏਹੀ ਐ ਬਈ ਤੁਸੀਂ ਉਹਨੂੰ ਅੰਤਰ ਧਿਆਨ ਹੋ ਕੇ ਸੁਣੋ, ਕੰਨ ਲਾਕੇ ਇਕ ਸੁਰ ਹੋ ਕੇ…. ਆਓ ਹੁਣ ਆਪਾਂ ਬਹਿ ਜਾਈਏ ਭਗਤ ਸਿਹੁੰ ਦੇ ਰੂਬਰੂ, ਬਿਰਤੀ ਜੋੜੀਏ ਉਹਦੇ ਨਾਲ ਅੰਦਰਲੇ ਧੁਰ ਅੰਦਰਲੇ ਤੱਕ ਆਤਮਸਾਤ ਕਰੀਏ ਬਾਈ ਭਗਤ ਸਿਹੁੰ ਨਾਲ… ਸੱਚੀ ਬੜਾ ਕੁਛ ਨਵਾਂ ਲੱਭੂ ਬੜਾ ਕੁਛ ਪੁਰਾਣਾ ਸਾਫ਼ ਹੋਊ..
ਸੁਣੋ, ਭਗਤ ਸਿੰਘ ਗਲਾ ਖੰਘਾਰ ਰਿਹੈ ਬੱਸ ਆਪਾਂ ਹੁਣ ਸੁਣੀਏ ਉਹਨੂੰ ਮੈਂ ਵੀ ਥੋਡੇ ਨਾਲ ਈ ਬੈਠਾ ਜਾਂਦਾ ਕਿਤੇ ਖੂੰਜੇ ਉਹਨੇ ਦਰਵੇਸ਼ਾਂ ਵਾਲੀ ਸਾਦਗੀ ਵਾਲੇ ਅਲੂੰਏ ਜਿਹੇ ਮੁੰਡੇ ਨੇ, ਕਿੰਨੇ ਤਹੱਮਲ ਤੇ ਵਿਸ਼ਵਾਸ਼ ਨਾਲ ਕਿਹੈ, “ਹੈਲੋ! ਮੈਂ ਭਗਤ ਸਿੰਘ ਬੋਲ ਰਿਹਾ, ”
ਤਰਲੋਚਨ ਸਿੰਘ
ਸੰਪਾਦਕ
ਤੇ ਲੋਕ ਬੋਲੀ ਤੇ ਬੋਲਚਾਲ ਤੇ ਲਹਿਜ ‘ਚ ਅਨੁਵਾਦਕ
ਇਹ ਪੰਧ ਲੰਮੇਰਾ ਮੰਜ਼ਿਲ ਦਾ, ਕੰਡਿਆਂ ਤੇ ਤੁਰਨਾ ਪੈਂਦਾ ਏ…
ਜਦੋ ਭਗਤ ਸਿੰਘ ਤੇ ਚਿਹਰੇ ‘ਤੇ ਮੁੱਛ ਫੁੱਟਣ ਲੱਗੀ ਤਾਂ ਵੱਡਾ ਪੁੱਤਰ ਹੋਣ ਕਾਰਨ ਘਰ ਦੇ ਜੀਅ ਉਸਦੇ ਚਿਹਰੇ ਤੇ ਸਿਹਰੇ ਦੀ ਕਲਪਣਾ ਤੇ ਤਾਂਘ ਕਰਨ ਲੱਗੇ।
ਪਰ ਭਗਤ ਸਿੰਘ ਕਿਤੇ ਬਚਪਨ ‘ਚ ਹੀ ਆਪਣਾ ਰਸਤਾ ਤੈਅ ਕਰ ਚੁੱਕਿਆ ਸੀ । ਘਰ ਦੇ ਮਾਹੌਲ, ਸਿਆਸੀ ਵਿਅਕਤੀਆਂ ਤੇ ਲਹਿਰਾਂ ਨਾਲ ਮੇਲ-ਜੋਲ ਤੇ ਦਾਦਾ ਜੀ ਦੇ ਦੇਸ਼ ਨੂੰ ਅਰਪਣ ਕਰਨ ਦੀ ਗੱਲ ਨੇ ਉਸ ਨੂੰ ਆਪਣੇ ਅਗਲੇ ਸਫ਼ਰ ਲਈ ਪੂਰੀ ਸਪਸ਼ਟਤਾ ਤੇ ਦ੍ਰਿੜਤਾ ਬਖ਼ਸ਼ੀ ।
ਉਹ ਕਬੀਲਦਾਰੀਆਂ ਦੇ ਝੰਜਟਾਂ ‘ਚ ਫਸਣ ਵਾਲਾ ਮਨੁੱਖ ਹੈ ਈ ਨਹੀਂ ਸੀ- ਅਰਜਣ ਦੇ ਚਿੜੀ ਦੀ ਅੱਖ ਹੀ ਦੇਖਣ ਵਾਂਗ ਉਹਨੂੰ ਤਾਂ ਮਰਨ ਮਿੱਟੀ ਚੜੀ ਸੀ । ਉਹ ਗੁਲਾਮੀ ਦੀਆਂ ਜ਼ੰਜ਼ੀਰਾਂ ਤੜਾਕ-ਤੜਾਕ ਕਰਕੇ ਤੋੜਨ ਲਈ ਕਾਹਲਾ ਸੀ, ਬੇਹੱਦ ਈਮਾਨਦਾਰੀ ਨਾਲ ਸਮਰਪਤ ਸੀ, ਆਪਣੇ ਖੂਨ ਨਾਲ ਧੋਣਾ ਚਾਹੁੰਦਾ ਸੀ ਗੁਲਾਮੀ ਦੇ राग।
ਸੋ ਇਕ ਦਿਨ ਸਵੇਰੇ ਹੀ ਆਪਣੇ ਘਰੇ ਇਕ ਚਿੱਟੀ ਪਿਤਾ ਜੀ ਦੇ ਨਾਮ ਲਿਖਕੇ ਉਹ ਪਹੁਤਾ ਪਾਂਧੀ ਉਰ ਤੁਰਿਆ- ਕੰਡਿਆਲੇ ਰਾਹਾਂ ਤੇ ਚੱਲਣ ਲਈ, ਇਹ ਗੱਲ 1923 ਦੀ ਹੈ।
ਕਿੰਨੀ ਸਪਸ਼ਟਤਾ ਹੈ ਆਪਣੇ ਪਿਤਾ ਜੀ ਨੂੰ ਸੰਬੋਧਿਤ ਇਸ ਚਿੱਟੀ ‘ਚ…
ਪੂਜਨੀਕ ਪਿਤਾ ਜੀ,
ਨਮਸਤੇ।
ਮੇਰੀ ਜ਼ਿੰਦਗੀ ਮਹਾਨ ਮਕਸਦ ਯਨੀ ਕਿ ਭਾਰਤ ਦੀ ਆਜ਼ਾਦੀ ਦੇ ਅਸੂਲ ਦੇ ਲੇਖੇ ਲੱਗ ਚੁੱਕੀ ਹੈ।
ਏਸੇ ਕਰਕੇ ਮੇਰੀ ਜ਼ਿੰਦਗੀ ‘ਚ ਆਰਾਮ ਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਖਿੱਚ ਨਹੀਂ।
ਥੋਨੂੰ ਯਾਦ ਈ ਹੋਣੈ ਬਈ ਜਦ ਮੈਂ ਨਿੱਕਾ ਹੁੰਦਾ ਸੀ ਤਾਂ ਬਾਪੂ ਜੀ ਨੇ ਮੇਰੇ ਯੱਗਿਉਪਵੀਤ ਵੇਲੇ ਐਲਾਨ ਕੀਤਾ ਸੀ ਕਿ ਮੈਨੂੰ ਦੇਸ਼ ਸੇਵਾ ਦੇ ਲੇਖੇ ਲਾ ਦਿੱਤਾ।
ਗਿਐ। ਸੋ ਮੈਂ ਓਸ ਵੇਲੇ ਦੀ ਪ੍ਰਤਿਗਿਆ ਪੂਰੀ ਕਰ ਰਿਹਾਂ।
ਆਸ ਐ ਤੁਸੀਂ ਮੈਨੂੰ ਮਾਫ਼ ਕਰੋਗੇ
ਤੁਹਾਡਾ ਤਾਬੇਦਾਰ
ਭਗਤ ਸਿੰਘ
ਕਲਮ ਹਥਿਆਰ ਹੁੰਦੀ ਹੈ
ਕ੍ਰਾਂਤੀਆਂ ਐਵੇਂ ਹਵਾ ‘ਚ ਤਾਂ ਪੈਦਾ ਨਹੀਂ ਹੋਇਆ ਕਰਦੀਆਂ । ਕਿਸਾਨਾਂ, ਮਜ਼ਦੂਰਾਂ ਨੂੰ ਤਿਆਰ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦੀ ਹੀ ਕ੍ਰਾਂਤੀ ਹੈ । ਸੋ ਜ਼ਰੂਰੀ ਨਹੀਂ ਹਰਵਕਤ ਹਥਿਆਰ ਹੀ ਕਾਰਗਰ ਸਾਧਨ ਹੋਣ।
ਭਗਤ ਸਿੰਘ ਨੇ ਕਲਮ ਦੀ ਤਾਕਤ ਨੂੰ ਸਮਝਿਆ । ਘਰੋਂ ਭੱਜ ਕੇ ਕਾਨਪੁਰ ਰਹਿੰਦਿਆਂ ਸਿਆਣੇ ਤੇ ਜੋਸ਼ੀਲੇ ਕ੍ਰਾਂਤੀਕਾਰੀਆਂ ਦਾ ਸਾਥ ਮਿਲਿਆ । ਲੋਕਾਂ ਨੂੰ ਚੇਤਨ ਕਰਨ ਹਿਤ ਭਗਤ ਸਿੰਘ ਦੇ ਵੱਖ-ਵੱਖ ਨਾਵਾਂ ਹੋਰ ਲਿਖੇ ਹਰਫ਼ਾਂ ਨੇ ਕ੍ਰਾਂਤੀ ਲਈ ਜ਼ਮੀਨ ਤਿਆਰ ਕਰਨ ਦਾ ਕੰਮ ਕੀਤਾ।
ਜਿੱਥੇ ਭਗਤ ਸਿੰਘ ਦੀ ਕਲਮ ਦੇਸ਼ ਭਗਤ ਲਹਿਰਾਂ ਦਾ ਅਧਿਐਨ ਕਰਕੇ ਮੁੜ-ਮੁੜ ਇਤਿਹਾਸ ਲਿਖਣ ‘ਚ ਰੁਚਿਤ ਸੀ ਉੱਥੇ ਵੱਖ-ਵੱਖ ਸੰਜੀਦਾ ਮਸਲਿਆਂ ਤੇ ਉਹ ਗਭਰੇਟ ਅਵਸਥਾ ਤੇ ਹਾਸਲ ਸੂਝ ਅਨੁਸਾਰ ਆਪਣੇ ਵਿਚਾਰ ਪੇਸ਼ ਕਰਦਾ । ਇਹ ਵਿਚਾਰ ਉਸ ਸਮੇਂ ਦੀ ਸਥਿਤੀ ਦੇ ਪ੍ਰਸੰਗ ‘ਚ ਰੱਖ ਕੇ ਦੇਖਿਆਂ ਬਹੁਤ ਮਹੱਤਵਪੂਰਨ ਹਨ। ਆਓ ਮੁੱਛ ਫੁੱਟ ਗੱਭਰੂ ਦੇ ਦਿਲ ਅੰਦਰ ਖਲਬਲੀ ਪੈਦਾ ਕਰਦੇ ਵਲਵਲਿਆਂ ਨੂੰ ਸਮਝਣ ਦਾ ਯਤਨ ਕਰੀਏ ( ਪੰਜਾਬੀ ਭਾਸ਼ਾ ਦਾ ਮਸਲਾ, ਵਿਸ਼ਵ ਪ੍ਰੇਮ ਤੇ ਨੌਜਵਾਨ ਤਿੰਨੋਂ ਹੀ ਵਿਸ਼ਿਆਂ ਦੇ ਪ੍ਰਗਟਾਏ ਉਹਦੇ ਵਿਚਾਰ ਉਸਦੀ 16 ਤੋਂ 18 ਸਾਲ ਦੀ ਉਮਰ ਵਿਚਲੀ ਸੂਝ ਤੇ ਚੇਤਨਾ ਦੀ ਗਵਾਹੀ ਭਰਦੇ ਹਨ।
ਪੰਜਾਬ ਦੀ ਭਾਸ਼ਾ ਤੇ ਲਿੱਪੀ ਦਾ ਮਸਲਾ
“ਕਿਸੇ ਸਮਾਜ ਤੇ ਦੇਸ਼ ਨੂੰ ਪਹਿਚਾਨਣ ਦੀ ਖਾਤਰ-ਸਭ ਤੋਂ ਵੱਧ ਜ਼ਰੂਰਤ ਹੁੰਦੀ ਐ ਉਸ ਦੇਸ਼ ਦੇ ਜਾਂ ਸਮਾਜ ਦੇ ਸਾਹਿਤ ਨਾਲ ਜਾਣ-ਪਛਾਣ ਹੋਣ ਦੀ-ਕਿਉਂਕਿ ਸਮਾਜ ਦੇ ਪ੍ਰਾਣਾਂ ਦੀ ਚੇਤਨਾ ਓਸ ਸਮਾਜ ਦੇ ਸਾਹਿਤ ਵਿੱਚ ਈ ਜ਼ਾਹਰ ਹੋਇਆ ਕਰਦੀ ਐ।”
ਏਸ ਉਪਰ ਲਿਖੀ ਉਕਤੀ ਦੀ ਗਵਾਹੀ ਇਤਿਹਾਸ ਭਰਦੈ-ਜਿਸ ਦੇਸ਼ ਦੇ ਸਾਹਿਤ ਦਾ ਵਹਾਅ ਜਿੱਧਰ ਨੂੰ ਵਗ ਰਿਹਾ ਹੁੰਦੈ-ਦੇਸ਼ ਵੀ ਉਧਰ ਨੂੰ ਈ ਵਧ ਰਿਹਾ ਹੁੰਦੈ। ਕਿਸੇ ਵੀ ਕੌਮ ਦੀ ਉੱਨਤੀ ਖਾਤਰ ਲੋੜ ਹੁੰਦੀ ਐ-ਉੱਚ ਕੋਟੀ ਦੇ ਸਾਹਿਤ ਦੀ । ਜਿਉਂ-ਜਿਉਂ ਦੇਸ਼ ਦਾ ਸਾਹਿਤ ਉੱਚਾ ਉੱਠਦੈ-ਤਿਉਂ ਤਿਉਂ ਦੇਸ਼ ਤਰੱਕੀ ਕਰਦਾ ਜਾਂਦੈ।
ਦੇਸ਼ ਭਗਤ, ਚਾਹੇ ਉਹ ਨਿਰੇ ਸਮਾਜ ਸੁਧਾਰਕ ਹੋਣ, ਚਾਹੇ ਰਾਜਨੀਤਕ ਨੇਤਾ-ਉਹ ਸਾਰਿਆਂ ਤੋਂ ਵੱਧ ਧਿਆਨ ਉਸ ਦੇਸ਼ ਦੇ ਸਾਹਿਤ ਵੱਲ ਈ ਦਿੰਦੇ ਐਂ। ਜੇ ਉਹ ਮੌਕੇ ਦੇ ਮਸਲਿਆਂ ਬਾਰੇ ਜਾਂ ਫਿਰ ਹਾਲਾਤਾਂ ਮੁਤਾਬਕ, ਨਵਾਂ ਸਾਹਿਤ ਨਹੀਂ ਸਿਰਜਦੇ-ਤਾਂ ਉਹਨਾਂ ਦੀਆਂ ਸਾਰੀਆਂ ਈ ਕੋਸ਼ਿਸ਼ਾਂ ਬੇਅਰਥ ਰਹਿ ਜਾਣਗੀਆਂ-ਨਾ ਈ ਉਹਨਾਂ ਦੇ ਕੰਮ ਕੋਈ ਸਥਾਈ ਰੂਪ ਲੈਣ ਦੀ ਸਮਰੱਥਾ ਆਲੇ ਹੁੰਦੇ ਐਂ।
ਸ਼ਾਇਦ ਗੈਰੀ ਬਾਲਡੀ ਨੂੰ ਐਨੀ ਛੇਤੀ ਫੌਜਾਂ ਨੀ ਸੀ ਮਿਲਣੀਆਂ, ਜੇ ਮੈਜ਼ਿਨੀ ਨੇ 20 ਸਾਲ ਨਾ ਲਾਏ ਹੁੰਦੇ ਦੇਸ਼ ‘ਚ ਸਾਹਿਤ ਤੇ ਸਾਹਿਤਕ ਜਾਗਿਤੀ ਪੈਦਾ ਕਰਨ ਖਾਤਰ । ਆਇਰਲੈਂਡ ਦੀ ਮੁੜ ਜਾਗ੍ਰਿਤੀ ਦੇ ਨਾਲ ਈ, ਗੈਲਿਕ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵੀ ਤਾਂ ਬੜੀ ਹੀ ਤੇਜ਼ੀ ਨਾਲ ਕੀਤੀਆਂ ਗਈਆਂ । ਜਿਹੜੇ ਰਾਜ ਕਰਨ ਆਲੇ ਹਾਕਮ ਸੀਗੇ-ਉਹ ਆਇਰਸ਼ ਲੋਕਾਂ ਨੂੰ ਦਬਾਉਣਾ ਜਿੰਨਾ ਜ਼ਰੂਰੀ ਸਮਝਦੇ ਸੀ-ਉਨਾ ਈ ਜ਼ਰੂਰੀ ਸਮਝਦੇ ਸੀ ਉਹਨਾਂ ਦੀ ਭਾਸ਼ਾ ਦਾ ਦਮਨ ਕਰਨਾ। ਸਿੱਤਮ ਦੀ ਗੱਲ ਐ ਕਿ ਛੋਟੇ ਛੋਟੇ ਜੁਆਕ, ਜਿਹਨਾਂ ਕੋਲੋਂ ਕਿਤੇ ਗੈਲਿਕ ਭਾਸ਼ਾ ‘ਚ ਇਕ ਅੱਧੀ ਕੋਈ ਕਵਿਤਾ ਫੜੀ ਜਾਂਦੀ-ਉਹਨਾਂ ਬੱਚਿਆਂ ਨੂੰ ਸਜ਼ਾ ਦਿੱਤੀ ਜਾਂਦੀ।
ਫਰਾਂਸ ਦੀ ਕ੍ਰਾਂਤੀ ਨਈਂ ਸੀ ਆ ਸਕਦੀ, ਜੇ ਰੂਸੋ ਤੇ ਵਾਲਟੇਅਰ ਨਾ ਹੁੰਦੇ । ਜੇ ਕਿਤੇ ਟਾਲਸਟਾਏ, ਕਾਰਲ ਮਾਰਕਸ ਤੇ ਗੋਰਕੀ ਨੇ ਨਵਾਂ ਸਾਹਿਤ ਪੈਦਾ ਕਰਨ ‘ਚ ਸਾਲਾਂ ਬੱਧੀ ਖੂਨ ਪਸੀਨਾ ਇੱਕ ਨਾ ਕੀਤਾ ਹੁੰਦਾ-ਤਾਂ ਕਿੱਥੋਂ ਭਾਲਦੇ ਸੀ ਰੂਸ ਦੀ ਕ੍ਰਾਂਤੀ?-ਕਮਿਊਨਿਜ਼ਮ ਦਾ ਪ੍ਰਚਾਰ ਜਾਂ ਪਰਸਾਰ ਤਾਂ ਦੂਰ ਦੀ ਗੱਲ ਐ।
ਇਹੀ ਹਾਲਤ ਆਪਾਂ ਸਮਾਜਿਕ ਅਤੇ ਧਾਰਮਿਕ ਸੁਧਾਰਕਾਂ ‘ਚ ਵੀ ਦੇਖ ਸਕਦੇ ਐਂ- ਕਬੀਰ ਦੇ ਭਾਵਾਂ ਦਾ ਪੱਕਾ ਪ੍ਰਭਾਵ, ਉਹਨਾਂ ਦੇ ਸਾਹਿਤ ਕਰਕੇ ਦਿਖ ਸਕਿਐ-ਅੱਜ ਤੱਕ ਉਹਨਾਂ ਦੀਆਂ ਮਧੁਰ ਤੇ ਸਰਲ ਕਵਿਤਾਵਾਂ ਨੂੰ ਸੁਣ ਕੇ, ਮੰਤਰ ਮੁਗਧ ਹੋ ਜਾਂਦੇ ਐਂ ਲੋਕੀਂ ।
ਠੀਕ ਏਹੀ ਗੱਲ ਕਹੀ ਜਾ ਸਕਦੀ ਐ ਗੁਰ ਨਾਨਕ ਦੇਵ ਜੀ ਬਾਰੇ ਵੀ-ਸਿੱਖ ਗੁਰੂਆਂ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਨਾਲ, ਨਵੇਂ ਸੰਪਰਦਾਇ ਦੀ ਨੀਂਹ ਰੱਖਣੀ ਸ਼ੁਰੂ ਕੀਤੀ ਤਾਂ ਓਸ ਮੌਕੇ ਉਹਨਾਂ ਨੇ ਨਵੇਂ ਸਾਹਿਤ ਦੀ ਲੋੜ ਵੀ ਮਹਿਸੂਸ ਕੀਤੀ। ਗੁਰਮੁੱਖੀ ਲਿੱਪੀ ਵੀ ਗੁਰੂ ਅੰਗਦ ਦੇਵ ਜੀ ਨੇ ਏਸੇ ਹੀ ਵਿਚਾਰ ਨਾਲ ਬਣਾਈ। ਪੰਜਾਬ ਸਦੀਆਂ ਬੱਧੀ ਘਿਰਿਆ ਰਿਹਾ ਲਗਾਤਾਰ ਜੰਗਾਂ ਯੁੱਧਾਂ ‘ਚ, ਉਪਰੋਂ ਮੁਸਲਮਾਨਾਂ ਦੇ ਹਮਲੇ-ਸਿੱਟਾ ਇਹ ਕਿ ਪੰਜਾਬ ‘ਚ ਸਾਹਿਤ ਦੀ ਘਾਟ ਰੜਕਣ ਲੱਗੀ। ਹਿੰਦੀ ਭਾਸ਼ਾ ਵੀ ਤਾਂ ਉਦੋਂ ਗੁੰਮ ਜਿਹੀ ਉ ਹੋ ਗਈ ਸੀ, ਜਿਸ ਵਕਤ ਉਹਨਾਂ ਨੇ ਕਿਸੇ ਭਾਰਤੀ ਲਿੱਪੀ ਨੂੰ ਅਪਨਾਉਣ ਦੇ ਬਜਾਏ ਕਸ਼ਮੀਰੀ ਲਿੱਪੀ ਨੂੰ ਅਪਣਾ ਲਿਆ । ਇਹ ਤੋਂ ਬਾਦ ਗੁਰੂ ਅਰਜਨ ਦੇਵ ਜੀ ਤੇ ਭਾਈ ਗੁਰਦਾਸ ਜੀ ਨੇ ਕੋਸ਼ਿਸ਼ ਕੀਤੀ-ਆਦਿ ਗ੍ਰੰਥ ਦੀ ਸਿਰਜਣਾ ਹੋਈ-ਆਪਣੀ ਲਿੱਪੀ ਤੇ ਆਪਣਾ ਸਾਹਿਤ ਬਣਾ ਕੇ-ਆਪਣੇ ਮੱਤ ਨੂੰ ਸਥਾਈ ਰੂਪ ਦੇਣ ਵਿਚ, ਇਹ ਇਕ ਕਦਮ ਸੀ-ਬਹੁਤ ਪ੍ਰਭਾਵਸ਼ਾਲੀ, ਬਹੁਤ ਹੀ ਉਪਯੋਗੀ-ਜੋ ਉਹਨਾਂ ਉਠਾਇਆ ਸੀ।
ਏਸ ਉਪਰੰਤ, ਜਿੱਦਾਂ ਜਿੱਦਾਂ ਹਾਲਾਤ ਬਦਲਦੇ ਗਏ-ਤਿਵੇਂ ਤਿਵੇਂ ਸਾਹਿਤ ਦੀ ਧਾਰਾ ਵੀ ਬਦਲਦੀ ਗਈ। ਗੁਰੂਆਂ ਨੇ ਲਗਾਤਾਰ ਕਸ਼ਟ ਝੱਲੇ, ਬਲੀਦਾਨ ਦਿੱਤੇ-ਜਿਹਨਾਂ ਸਦਕਾ ਹਾਲਾਤ ਵੀ ਬਦਲਦੇ ਗਏ। ਜਿੱਥੇ ਪਹਿਲੇ ਗੁਰਾਂ ਦਾ ਉਪਦੇਸ਼ ਸੀਗਾ-ਭਗਤੀ, ਆਪਣੇ ਆਪ ਨੂੰ ਭੁੱਲ ਜਾਣਾ, ਲੀਨ ਹੋ ਜਾਣਾ-ਦੇਖੋ ਕੀ ਕਮਾਲ ਦੀ ਅਜ਼ੀਜ਼ੀ ਦਾ ਭਾਵ ਐ ਉਹਨਾਂ ਦੀ ਲਿਖਤ ‘ਚ:
ਨਾਨਕ ਨਨੇ ਹੋ ਰਹੇ, ਜੈਸੀ ਨਹੀ ਦੂਬ, ਔਰ ਘਾਸ ਜਰਿ ਜਾਤ ਹੈ, ਦੂਬ ਖੂਬ ਕੀ ਖੂਬ।
ਉਥੇ ਅਸੀਂ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼ ‘ਚ ਦੱਬੇ ਕੁੱਚਲੇ ਲੋਕਾਂ ਦੀ
ਹਮਦਰਦੀ ਤੇ ਮਦਦ ਦਾ ਭਾਵ ਵੀ ਲੱਭਦੇ ਆਂ:
ਬਾਂਹਿ ਜਿਨਾਂ ਦੀ ਪਕੜੀਐ-ਸਿਰ ਦੀਜੈ ਬਾਂਹਿ ਨਾ ਛੋੜੀਐ।
ਗੁਰੂ ਤੇਗ ਬਹਾਦਰ ਬੋਲਿਆ-ਧਰ ਪਈਐ ਧਰਮ ਨਾ ਛੋੜੀਐ।
ਉਹਨਾਂ ਦੇ ਬਲੀਦਾਨ ਤੋਂ ਬਾਦ, ਅਸੀਂ ਇਕਦਮ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ‘ਚ ਕਸ਼ੱਤਰੀ ਧਰਮ ਦਾ ਭਾਵ ਪਾਉਂਦੇ ਆਂ । ਜਦ ਉਹਨਾਂ ਨੇ ਦੇਖਿਆ ਬਈ ਹੁਣ ਸਿਰਫ ਭਗਤੀ ਭਾਵ ਨਾਲ ਕੰਮ ਨੀ ਚੱਲਣਾ, ਤਾਂ ਉਹਨਾਂ ਨੇ ਚੰਡੀ ਦੀ ਪੂਜਾ ਵੀ ਸ਼ੁਰੂ ਕਰ ਲੀ ਅਰ ਭਗਤੀ ਤੇ ਕਸ਼ੱਤਰੀ ਧਰਮ ਦਾ ਕਰਕੇ ਮੇਲ-ਸਿੱਖ ਭਾਈਚਾਰੇ ਨੂੰ ਬਣਾ ਦਿੱਤਾ ਭਗਤਾਂ ਤੇ ਸੂਰਮਿਆਂ ਦਾ ਪੰਥ। ਉਹਨਾਂ ਦੀ ਕਵਿਤਾ ‘ਚ ਅਸੀਂ ਨਵਾਂ ਭਾਵ ਦੇਖਦੇ ਆਂ-
ਖਗ ਖੰਡ ਵਿਹੰਡ, ਖਲ ਦਲ ਖੰਡ ਚਮਤਿ ਰਨ ਮੰਡ ਪ੍ਰਚੰਡ ।
ਭੁੱਜ ਦੰਡ ਅਖੰਡ, ਤੇਜ ਪ੍ਰਚੰਡ ਜੌਤੇ ਅਭੰਡ ਭਾਨੂ ਪ੍ਰਭਨ ॥
ਇਹਨਾਂ ਭਾਵਾਂ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਲਗਾਤਾਰ ਮੁਗਲ ਹਾਕਮਾਂ ਵਿਰੁੱਧ ਜੂਝਦੇ ਰਹੇ। ਪਰ ਉਸ ਤੋਂ ਬਾਦ ਅਸੀਂ ਦੇਖਦੇ ਆਂ ਸਿੱਖ ਸੰਪਰਦਾਇ ਇਕ ਸਮੇਂ ਅਰਾਜਕਤਾ ਦਾ ਸਮੂਹ ਬਣ ਕੇ ਰਹਿਗੀ ਸੀ । ਜਦ ਉਹ ਗੈਰ ਕਾਨੂੰਨੀ ਕਰਾਰ ਦੇ ਤੇ-ਉਦੋਂ ਉਹਨਾਂ ਨੂੰ ਜੰਗਲਾਂ ‘ਚ ਲਗਾਤਾਰ ਰਹਿਣਾ ਪਿਆ। ਐਹੋ ਜੇ ਹਾਲਾਤਾਂ ‘ਚ ਨਵੇਂ ਸਾਹਿਤ ਦੀ ਸਿਰਜਣਾ ਕਿੱਥੋਂ ਹੁੰਦੀ ? ਉਹਨਾਂ ‘ਚ ਨਵੇਂ ਭਾਵ ਕਿਵੇਂ ਤੇ ਕਿਥੋਂ ਭਰੇ ਜਾਂਦੇ ? ਉਹਨਾਂ `ਚ ਉਦੋਂ ਵਿਦਿਆਰਥੀਆਂ ਆਲੀ ਬਿਰਤੀ ਸੀਗੀ, ਬਹਾਦਰੀ ਸੀਗੀ, ਕੁਰਬਾਨੀ ਦਾ ਜਜ਼ਬਾ ਸੀਗਾ, ਮੁਗ਼ਲ ਹਾਕਮਾਂ ਦੇ ਖਿਲਾਫ਼ ਲਗਾਤਾਰ ਯੁੱਧ ਕਰੀ ਜਾਣ ਦਾ ਸਿਰੜ ਸੀਗਾ, ਪਰ ਏਸ ਸਭ ਕਾਸੇ ਤੋਂ ਬਾਦ ਕੀ ਕਰਨੈ, ਇਹ ਉਹ ਭਲੀ ਭਾਂਤ ਨੀ ਸਮਝ ਸਕੇ।
ਏਹੀ ਕਾਰਨ ਸੀਗਾ ਕਿ ਉਹਨਾਂ ਬਹਾਦਰਾਂ, ਯੋਧਿਆਂ ਦਾ ਸਮੂਹ, ਜਿਹੜੀਆਂ ਮਿਸਲਾਂ ਸਥਾਪਤ ਹੋਈਆਂ-ਉਹ ਆਪੋ ਵਿੱਚ ਈ ਭਿੜਨ ਲੱਗ ਗੀਆਂ। ਏਥੇ ਤੱਕ ਕਿ ਮੌਕੇ ਲਈ ਠੀਕ ਭਾਵਾਂ ਦੀ ਘਾਟ ਰੜਕਦੀ ਐ ਬੁਰੀ ਤਰ੍ਹਾਂ । ਜੇ ਕਿਤੇ ਬਾਅਦ ‘ਚ ਰਣਜੀਤ ਸਿੰਘ ਵਰਗਾ ਯੋਧਾ ਤੇ ਚਾਲਾਕ ਸਾਸ਼ਕ ਨਾ ਨਿਕਲ ਆਉਂਦਾ, ਤਾਂ ਸਿੱਖਾਂ ਨੂੰ ਕੱਠੇ ਕਰਨ ਖਾਤਰ ਕੋਈ ਉੱਚ ਆਦਰਸ਼ ਯਾਨਿ ਭਾਵ ਬਾਕੀ ਨਹੀਂ ਸੀ ਰਹਿ ਜਾਣਾ।
ਏਸ ਸਾਰੀ ਗੱਲਬਾਤ ਦੇ ਨਾਲ ਈ ਇੱਕ ਹੋਰ ਗੱਲ ਐ-ਖਾਸ ਧਿਆਨ ਰੱਖਣ ਵਾਲੀ। ਸੰਸਕ੍ਰਿਤ ‘ਚ ਰਚਿਆ ਸਾਰਾ ਸਾਹਿਤ ਹਿੰਦੂ ਸਮਾਜ ਨੂੰ ਇੱਕ ਲੜੀ ‘ਚ ਨਾ ਪਰੋ ਸਕਿਆ ਜਾਂ ਮੁੜ ਸੁਰਜੀਤ ਨਾ ਕਰ ਸਕਿਆ, ਤਾਂ ਹੀ ਮੌਕੇ ਮੁਤਾਬਕ ਭਾਸ਼ਾ ‘ਚ ਨਵੇਂ ਸਾਹਿਤ ਦੀ ਸਿਰਜਣਾ ਕੀਤੀ ਗਈ। ਉਸ ਸਾਹਿਤ ਨੇ ਜੋ ਆਪਣਾ ਜਲਵਾ ਦਿਖਾਇਆ । ਉਹ ਅਸੀਂ ਅੱਜ ਤੱਕ ਮਹਿਸੂਸ ਕਰਦੇ ਆਂ । ਇਕ ਵਧੀਆਂ ਸੂਝਵਾਨ ਬੰਦੇ ਲਈ ਵੀ ਸੰਸਕ੍ਰਿਤ ਦੇ ਔਖੇ ਔਖੇ ਮੰਤਰ ਜਾਂ ਪੁਰਾਣੀ ਅਰਬੀ ਭਾਸ਼ਾ ਦੀਆਂ ਆਇਤਾਂ ਏਨੀਆਂ ਅਸਰਦਾਰ ਨੀ ਹੋ ਸਕਦੀਆਂ, ਜਿੰਨੀਆਂ ਕਿ ਉਸਦੀ ਆਪਣੀ ਭਾਸ਼ਾ-ਮਾਤ ਭਾਸ਼ਾ ‘ਚ ਲਿਖੀਆਂ-ਸਾਦੀਆਂ ਤੇ ਸਧਾਰਨ ਲਹਿਜੇ ਦੀਆਂ ਗੱਲਾਂ।
ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸੰਖੇਪ ਇਤਿਹਾਸ ਤੋਂ ਬਾਦ-ਹੁਣ ਆਪਾਂ ਆਉਂਦੇ ਆਂ ਮੌਜੂਦਾ ਹਾਲਾਤ ਵੱਲ। ਲੱਗਭੱਗ ਇਕੋਂ ਸਮੇਂ ‘ਚ ਪੈਦਾ ਹੋਏ ਐਂ ਬੰਗਾਲ ‘ਚ ਸਵਾਮੀ ਵਿਵੇਕਾਨੰਦ ਤੇ ਪੰਜਾਬ ‘ਚ ਸਵਾਮੀ ਰਾਮ ਤੀਰਥ । ਦੋਨੋਂ ਮਹਾਂਪੁਰਸ਼ ਇੱਕੋ ਈ ਦਰਜੇ ਦੇ ਐਂ। ਦੋਨਾਂ ਨੇ ਈ ਵਿਦੇਸ਼ਾਂ ‘ਚ ਭਾਰਤੀ ਤੱਤ ਗਿਆਨ ਦੀ ਧਾਂਕ ਜਮਾ ਕੇ, ਖੁਦ ਜਗਤ ਪ੍ਰਸਿੱਧੀ ਹਾਸਲ ਕੀਤੀ ਪਰ ਸੁਆਮੀ ਵਿਵੇਕਾਨੰਦ ਦਾ ਮਿਸ਼ਨ ਤਾਂ ਬਣ ਗਿਆ ਬੰਗਾਲ ਦੀ ਇੱਕ ਪੱਕੀ ਸੰਸਥਾ ਤੇ ਏਧਰ ਪੰਜਾਬ ‘ਚ-ਏਧਰ ਸੁਆਮੀ ਰਾਮ ਤੀਰਥ ਦੀ ਯਾਦਗਾਰ ਵਨੀ ਦੀਂਹਦੀ ਕਿਤੇ। ਇਹਨਾਂ ਦੋਨਾਂ ਦੇ ਵਿਚਾਰਾਂ ‘ਚ ਬੜਾ ਭਾਰੀ ਫਰਕ ਐ ਪਰ ਫੇਰ ਵੀ ਗਹਿਰੀ ਇਕਸਾਰਤਾ ਐ ਦੋਹਾਂ ‘ਚ-ਜਿਥੇ ਸੁਆਮੀ ਵਿਵੇਕਾ ਨੰਦ ਕਰਮਯੋਗ ਦਾ ਪ੍ਰਚਾਰ ਕਰ ਰਹੇ ਸੀ ਤੇ ਏਧਰ ਰਾਮ ਤੀਰਥ ਜੀ ਮਸਤਾਨਾ ਵਾਰ ਗਾਇਆ ਕਰਦੇ ਸੀ:-
“ਹਮ ਰੂਖੇ ਟੁਕੜੇ ਖਾਏਂਗੇ-ਭਾਰਤ ਪਰ ਵਾਰੇ ਜਾਏਂਗੇ।
ਹਮ ਸੂਖੇ ਚਨੇ ਚਬਾਏਂਗੇ-ਭਾਰਤ ਕੀ ਬਾਤ ਬਨਾਏਂਗੇ।
ਹਮ ਨੰਗੇ ਉਮਰ ਬਿਤਾਏਂਗੇ-ਭਾਰਤ ਪਰ ਜਾਨ ਲੁਟਾਏਂਗੇ।”
ਉਹ ਕਈ ਵਾਰੀ ਅਮਰੀਕਾ ‘ਚ ਛਿਪ ਰਹੇ ਸੂਰਜ ਨੂੰ ਦੇਖ ਕੇ, ਅੱਥਰੂ ਕੇਰਦੇ ਕਿਹਾ ਕਰਦੇ ਸੀ, “ਤੂੰ ਹੁਣ ਮੇਰੇ ਪਿਆਰੇ ਭਾਰਤ ‘ਚ ਚੜ੍ਹਨ ਜਾ ਰਿਹੈਂ-ਮੇਰੇ ਇਹਨਾਂ ਹੰਝੂਆਂ ਨੂੰ ਰੱਖ ਦੇਈ-ਭਾਰਤ ਦੇ ਸੁੰਦਰ ਹਰੇ ਖੇਤਾਂ ‘ਚ, ਤੇਲ ਦੀਆਂ ਬੂੰਦਾਂ ਦੇ ਰੂਪ ‘ਚ ।” ਏਨਾ ਮਹਾਨ ਦੇਸ਼ ਤੇ ਈਸ਼ਵਰ ਭਗਤ ਪੈਦਾ ਹੋਇਆ ਹੋਵੇ ਸਾਡੇ ਸੂਬੇ ‘ਚ, ਪਰ ਉਹਦੀ ਯਾਦਗਾਰ ਤੱਕ ਨਾ ਦਿੱਸੇ- ਇਹਦਾ ਕਾਰਨ ਸਾਹਿਤਕ ਪਿਛੜੇਪਣ ਤੋਂ ਬਿਨਾਂ ਕੀ ਹੋ ਸਕਦੈ ਭਲਾ ? ਇਹੀ ਗੱਲ ਪੈਰ ਪੈਰ ਤੇ ਮਹਿਸੂਸ ਕਰਦੇ ਆਂ ਅਸੀਂ। ਬੰਗਾਲ ਦੇ ਮਹਾਂਪੁਰਸ਼ ਰਵਿੰਦਰ ਨਾਥ ਠਾਕੁਰ ਤੇ ਕੇਸ਼ਵ ਚੰਦਰ ਸੈਨ ਜੀ ਦੀ ਟੱਕਰ ਦੇ ਕਈ ਮਹਾਂਪੁਰਸ਼ ਪੈਦਾ ਹੋਏ ਐਂ ਪੰਜਾਬ ‘ਚ, ਅਸੀਂ ਉਹਨਾਂ ਦੀ ਕੋਈ ਕਦਰ ਨੀ ਪਾਈ-ਉਹ ਮਰ ਗਏ ਤੇ ਅਸੀਂ ਜਲਦੀ ਉ ਭੁੱਲ ਭੁਲਾ ਗਏ ਜਿਵੇਂ ਗਿਆਨ ਸਿੰਘ ਵਗੈਰਾ। ਇਸ ਸਾਰੇ ਦੀ ਤਹਿ ‘ਚ ਅਸੀਂ ਕੀ ਦੇਖਦੇ ਆਂ-ਇਹਦਾ ਇੱਕ ਮੁੱਖ ਕਾਰਨ ਐ-ਸਾਹਿਤਕ ਰੁਚੀ ਦੀ- ਸਾਹਿਤ ਪ੍ਰਤੀ ਜਾਗਰੂਕਤਾ ਦੀ ਘਾਟ।
ਇਹ ਤਾਂ ਗੱਲ ਪੱਕੀ ਐ ਕਿ ਕੋਈ ਵੀ ਕੌਮ, ਕੋਈ ਵੀ ਦੇਸ਼ ਉੱਨਤੀ ਜਾਂ ਤਰੱਕੀ ਨਹੀਂ ਕਰ ਸਕਦਾ-ਸਾਹਿਤ ਤੋਂ ਬਗੈਰ । ਪਰ ਸਾਹਿਤ ਖਾਤਰ ਸਭ ਤੋਂ ਪਹਿਲੀ ਲੋੜ ਹੁੰਦੀ ਐ ਭਾਸ਼ਾ ਦੀ-ਉਹ ਆਪਣੇ ਪੰਜਾਬ ‘ਚ ਹੈ ਈ ਨੀ। ਐਨਾ ਚਿਰ ਹੋ ਗਿਆ ਏਸ ਘਾਟ ਨੂੰ ਮਹਿਸੂਸ ਕਰਦਿਆਂ, ਪਰ ਅਜੇ ਤੱਕ ਵੀ ਕੋਈ ਫੈਸਲਾ ਨੀ ਹੋ ਸਕਿਆ ਭਾਸ਼ਾ ਦਾ । ਇਹ ਸਾਡੇ ਸੂਬੇ ਦੀ ਬਦਕਿਸਮਤੀ ਐ ਕਿ ਇਥੇ ਭਾਸ਼ਾ ਦਾ ਮਸਲਾ-ਮਜ਼ਹਬੀ ਮਸਲਾ ਬਣਾ ਧਰਿਐ। ਦੂਏ ਸੂਬਿਆਂ ‘ਚ ਅਸੀਂ ਦੇਖਦੇ ਈ ਐਂ ਬਈ ਉਥੇ ਜਿਹੜੇ ਮੁਸਲਮਾਨ ਰਹਿੰਦੇ ਐਂ, ਉਹਨਾਂ ਨੇ ਉਥੇ ਦੀ ਭਾਸ਼ਾ ਨੂੰ ਵਧੀਆ ਅਪਣਾ ਲਿਐ। ਬੰਗਾਲ ਦੇ ਸਾਹਿਤਕ ਖੇਤਰ ਨੂੰ ਈ ਲੈ ਲਉ-ਉਥੇ ਕਵੀ ਨਜ਼ਰ- ਉਲ-ਇਸਲਾਮ, ਇਕ ਚਮਕਦਾ ਸਿਤਾਰੈ, ਉਥੋਂ ਦੇ ਸਾਹਿਤ ਦਾ। ਹਿੰਦੀ ਕਵੀਆਂ ‘ਚ ਲਤੀਫ ਹੁਸੈਨ ‘ਨਟਵਰ’ ਵਰਨਣਯੋਗ ਐ-ਏਸ ਤਰ੍ਹਾਂ ਈ ਗੁਜਰਾਤ ‘ਚ ਵੀ ਐ-ਪਰ ਬਦਕਿਸਮਤੀ ਐ ਪੰਜਾਬ ਦੀ । ਏਥੇ ਮੁਸਲਮਾਨਾਂ ਦੀ ਤਾਂ ਗੱਲ ਛੱਡੋ, ਹਿੰਦੂ ਤੇ ਸਿੱਖ ਵੀ ਏਸ ਸੁਆਲ ਤੇ ਕੱਠੇ ਨੀ ਹੋ ਸਕੇ।
ਪੰਜਾਬ ਦੀ ਭਾਸ਼ਾ ਪੰਜਾਬੀ ਉ ਹੋਣੀ ਚਾਹੀਦੀ ਐ-ਦੂਏ ਸੂਬਿਆਂ ਵਾਂਗ, ਪਰ ਹੋਈ ਕਾਹਤੇ ਨੀ ? ਇਸ ਸਵਾਲ ਸੁਭੈਕੀ ਉੱਠਦੈ । ਏਥੇ ਦੇ ਮੁਸਲਮਾਨਾਂ ਨੇ ਤਾਂ ਆਪਣਾ ਲਿਆ ਉਰਦੂ ਨੂੰ-ਉਹ ਪ੍ਰਚਾਰ ਕਰਨਾ ਚਾਹੁੰਦੈ ਐ ਅਰਬੀ ਲਿੱਪੀ ਤੇ ਫਾਰਸੀ ਭਾਸ਼ਾ ਦਾ-ਉਹਨਾਂ ‘ਚ ਭਾਰਤੀਅਤਾ ਦੀ ਘਾਟ ਹੈਗੀ ਐ। ਏਸੇ ਕਰਕੇ ਈ ਭਾਰਤ ਦੀ ਇੱਕ ਭਾਸ਼ਾ ਤੇ ਉਹ ਵੀ ਹਿੰਦੀ ਹੋਵੇ-ਉਹਨਾਂ ਦੀ ਤਾਂ ਸਮਝੋ ਈ ਪਰਾਂ ਦੀ ਗੱਲ ਐ। ਏਸੇ ਕਰਕੇ ਉਹ ਆਪਣੇ ਉਰਦੂ ਦੀ ਰਟ ਲਾਉਂਦੇ, ਪਰਾਂ ਹੋਕੇ ਬੈਠਗੇ।
ਫੇਰ ਵਾਰੀ ਆਈ ਸਿੱਖਾਂ ਦੀ, ਸਿੱਖਾਂ ਦਾ ਸਾਰਾ ਈ ਸਾਹਿਤ ਹੈਗਾ ਗੁਰਮੁੱਖੀ ਲਿੱਪੀ ‘ਚ । ਊਂ ਭਾਸ਼ਾ ‘ਚ ਵਾਹਵਾ ਸਾਰੀ ਹਿੰਦੀ ਵੀ ਹੈਗੀ ਪਰ ਮੁੱਖ ਭਾਸ਼ਾ ਹੈਗੀ ਐ ਪੰਜਾਬੀ। ਏਸੇ ਕਰਕੇ ਸਿੱਖਾਂ ਨੇ ਗੁਰਮੁੱਖੀ ਲਿੱਪੀ ‘ਚ ਲਿੱਖੀ ਜਾਣ ਆਲੀ ਪੰਜਾਬੀ ਭਾਸ਼ਾ ਨੂੰ ਆਪਣਾ ਲਿਆ । ਹੁਣ ਉਹ ਉਹਨੂੰ ਕਿਸੇ ਤਰ੍ਹਾਂ ਵੀ ਛੱਡ ਨੀ ਸਕਦੇ। ਉਹ ਵੀ ਉਹਨੂੰ ਆਪਣੇ ਮਜ਼ਹਬ ਦੀ ਭਾਸ਼ਾ ਬਣਾ ਕੇ-ਚਿਪਕ ਕੇ ਬਹਿਗੇ ਉਹਦੇ ਨਾਲ।
ਜਦ ਸੰਚਾਰ ਹੋਇਆ ਆਰੀਆ ਸਮਾਜ ਦਾ-ਸਵਾਮੀ ਦਇਆ ਨੰਦ ਸਰਸਵਤੀ ਨੇ ਆਪਣਾ ਉਦੇਸ਼ ਰੱਖਿਆ ਬਈ ਸਾਰੇ ਈ ਭਾਰਤ ਵਰਸ਼ ‘ਚ ਹਿੰਦੀ ਦਾ ਪਰਚਾਰ ਕੀਤਾ ਜਾਵੇ- ਏਥੇ ਆ ਕੇ ਹਿੰਦੀ ਬਣਗੀ ਆਰੀਆ ਸਮਾਜ ਦਾ ਧਾਰਮਿਕ ਹਿੱਸਾ-ਇਹਦਾ ਇੱਕ ਫਾਇਦਾ। ਜ਼ਰੂਰ ਹੋਇਆ ਕਿ ਸਿੱਖਾਂ ਦੀ ਕੱਟੜਤਾ ਨਾਲ ਪੰਜਾਬੀ ਬਚੀ ਰਹੀ ਅਰ ਆਰੀਆ ਸਮਾਜੀਆਂ ਦਾ ਕੱਟੜਤਾ ਨਾਲ ਹਿੰਦੀ ਆਪਣੀ ਜਗਾਹ ਬਣਾ ਗੀ।
ਜਦ ਕੁ ਆਰੀਆ ਸਮਾਜ ਸ਼ੁਰੂ ਹੋਇਆ, ਤਾਂ ਸਿੱਖਾਂ ਦੀਆਂ ਅਰ ਆਰੀਆ ਸਮਾਜੀਆਂ ਦੀਆਂ ਧਾਰਮਿਕ ਸਭਾਵਾਂ ਇਕੋ ਥਾਂ ਈ ਹੋਇਆ ਕਰਦੀਆਂ ਸੀ-ਓਸ ਟੈਮ ਕੋਈ ਫਰਕ ਨੀ ਸੀ ਉਹਨਾਂ ‘ਚ-ਨਾ ਕੋਈ ਭੇਦ ਭਾਵ ਸੀ-ਪਰ ਬਾਅਦ ‘ਚ ਆਕੇ ‘ਸਤਿਆਰਥ ਪ੍ਰਕਾਸ਼’ ਦੇ ਕਿਸੇ ਇੱਕ ਦੋ ਵਾਕਾਂ ਕਰਕੇ, ਆਪੇ ਚੀਂ ਮਨਾਂ ਦੀ ਦੂਰੀ ਕੁਛ ਜ਼ਿਆਦਾ ਈ ਵਧਗੀ- ਨਫਰਤ ਹੋਣ ਲੱਗਗੀ ਇਕ ਦੂਏ ਨਾਲ। ਏਸੇ ਵਹਿਣ ‘ਚ ਵਹਿ ਕੇ ਸਿੱਖ ਲੋਗ, ਹਿੰਦੀ ਨੂੰ ਵੀ ਘਿਰਣਾ ਦੀ ਨਿਗਾਹ ਨਾਲ ਦੇਖਣ ਲੱਗਗੇ ਅਰ ਦੂਜੇ ਪਾਸੇ ਦੁਇਆਂ ਨੇ ਵੀ ਇਹਦੇ ਵੱਲ ਬਾਹਲਾ ਧਿਆਨ ਈ ਨੀ ਦਿੱਤਾ ।
ਪਿੱਛੋਂ ਆ ਕੇ ਦੱਸਦੇ ਐਂ, ਬਈ ਇੱਕ ਆਰੀਆ ਸਮਾਜੀ ਨੇਤਾ ਸੀਗੇ ਮਹਾਰਾਜ ਹੰਸ ਰਾਜ-ਉਹਨੇ ਲੋਕਾਂ ਨੂੰ ਕੁਛ ਏਸ ਤਰ੍ਹਾਂ ਦੀ ਸਲਾਹ ਦਿੱਤੀ ਬਈ ਜੇ ਉਹ ਹਿੰਦੀ ਲਿੱਪੀ ਨੂੰ ਆਪਣਾ ਲੈਣ ਤਾਂ ਹਿੰਦੀ ਲਿੱਪੀ ‘ਚ ਲਿਖੀ ਜਾਣ ਆਲੀ ਪੰਜਾਬੀ ਨੂੰ-ਭਾਸ਼ਾ ਵਜੋਂ- ਯੂਨੀਵਰਸਿਟੀ ਤੋਂ ਮਨਜ਼ੂਰੀ ਦੁਆ ਦੇਣਗੇ । ਪਰ ਬਦਕਿਸਮਤੀ ਇਹ, ਕਿ ਲੋਕਾਂ ਦੀ ਸੋਚ ਦਾ ਦਾਇਰਾ ਵੀ ਤੰਗ ਸੀ ਅਰ ਸਾਹਿਤਕ ਜਾਗ੍ਰਿਤੀ ਰਹੀ ਨਾ-ਸੋ ਨਾ ਏਸ ਗੱਲ ਦੀ ਮਹੱਤਤਾ ਲੋਕਾਂ ਨੇ ਸਮਝੀ, ਨਾ ਆਏਂ ਹੋ ਸਕਿਆ। ਐਸ ਵੇਲੇ ਤਿੰਨ ਮਤ ਐਂ ਪੰਜਾਬ ‘ਚ । ਪਹਿਲਾ ਮੁਸਲਮਾਨਾਂ ਦਾ ਉਰਦੂ ਸਬੰਧੀ ਮਤ ਐ-ਦੂਏ ਹਿੰਦੂ ਨੇ ਹਿੰਦੀ ਪੱਖੀ ਤੀਜਾ ਮਤ ਐ ਪੰਜਾਬੀ ਦਾ ।
ਏਸ ਮੌਕੇ ਆਪਾਂ ਕੱਲੀ ਕੱਲੀ ਭਾਸ਼ਾ ਬਾਰੇ ਵਿਚਾਰ ਕਰੀਏ ਤਾਂ ਕੁਛ ਗਲਤ ਨੀ ਹੋਵੇਗਾ। ਸਭ ਤੋਂ ਪਹਿਲਾਂ ਤਾਂ ਵਿਚਾਰ ਰੱਖਾਂਗੇ ਮੁਸਲਮਾਨਾਂ ਦੇ-ਉਹ ਕੱਟੜ ਹਮਾਇਤੀ ਐਂ ਉਰਦੂ ਦੇ-ਖੈਰ ਐਸ ਮੌਕੇ ਪੰਜਾਬ ‘ਚ ਏਸ ਭਾਸ਼ਾ ਦੀ ਉ ਤੂਤੀ ਬੋਲਦੀ ਐ। ਅਦਾਲਤੀ ਭਾਸ਼ਾ ਵੀ ਏਹੀ ਐ। ਮੁਸਲਮਾਨ ਵੀਰਾਂ ਦੀ ਦਲੀਲ ਐ, ਉਰਦੂ ‘ਚ ਵੱਧ ਗੱਲ ਥੋੜੀ ਥਾਂ ‘ਚ ਕਹੀ ਜਾ ਸਕਦੀ ਐ-ਇਹ ਗੱਲ ਭਾਵੇਂ ਸੋਲਾਂ ਆਨੇ ਸੱਚੀ ਐ, ਪਰ ਐਸ ਵੇਲੇ ਸਵਾਲ ਰਾਸ਼ਟਰ ਦਾ ਐ- ਭਾਰਤ ਨੂੰ ਇਕ ਰਾਸ਼ਟਰ ਬਣਾਉਣ ਦਾ-ਇਹਦੇ ਖਾਤਰ ਚਾਹੀਦੀ ਐ ਇੱਕ ਭਾਸ਼ਾ-ਇਹ ਯਕਲਖਤ ਵਨੀ ਹੋਣਾ-ਇਕ ਇਕ ਕਦਮ ਚੱਲਣਾ ਪੈਣੈ ਇਹਦੀ ਖਾਤਰ । ਏਸ ਪਾਸੇ-ਚਲ ਜੇ ਅਸੀਂ ਭਾਸ਼ਾ ਇਕ ਨਹੀਂ ਵੀ ਬਣਾ ਸਕਦੇ ਅਜੇ, ਤਾਂ ਲਿੱਪੀ ਉ ਇਕ ਬਣਾ ਲਉ-ਉਰਦੂ ਨੂੰ ਸੋਲਾਂ ਕਲਾਂ ਸੰਪੂਰਨ ਲਿੱਪੀ ਕਹਿਣਾ ਮੁਸ਼ਕਲ ਐ-ਦੂਈ ਗੱਲ ਇਹਦਾ ਅਧਾਰ ਐ ਫਾਰਸੀ ।
ਉਰਦੂ ‘ਚ ਲਿਖਣ ਆਲੇ ਕਵੀ, ਚਾਹੇ ਉਹ ਹਿੰਦੀ ਉ ਕਿਉਂ ਨਾ ਹੋਣ, ਉਹਨਾਂ ਦੀ ਉਡਾਰੀ ਇਰਾਨ ਦੀ ਸਾਕੀ ਤੇ ਅਰਬ ਦੀਆਂ ਖਜ਼ੂਰਾਂ ਨੂੰ ਜਾ ਪੁੱਜਦੀ ਐ। ਕਾਜ਼ੀ ਨਜ਼ਰ-ਉਲ- ਇਸਲਾਮ ਦੀ ਕਵਿਤਾ ‘ਚ ਤਾਂ ਧੂਰਜਟੀ, ਵਿਸ਼ਵਾਮਿੱਤਰ, ਦੁਰਵਾਸਾ ਦੀ ਚਰਚਾ ਵਾਰ ਵਾਰ ਹੈਗੀ ਐ, ਪਰ ਸਾਡੇ ਪੰਜਾਬ ਦੇ ਕਵੀ, ਚਾਹੇ ਉਹ ਹਿੰਦੀ ਆਲੇ ਐਂ, ਚਾਹੇ ਉਰਦੂ ਆਲ਼ੇ ਭਾਵੇਂ ਪੰਜਾਬੀ ਆਲੇ, ਏਸ ਪਾਸੇ ਧਿਆਨ ਈ ਨੀ ਦੇ ਰਹੇ-ਕੀ ਦੁੱਖ ਦੀ ਗੱਲ ਨੀ ਏਹੇ ? ਇਹਦਾ ਵੱਡਾ ਕਾਰਨ ਐ ਭਾਰਤੀਅਤਾ ਤੇ ਭਾਰਤੀ ਸਾਹਿਤ ਸਬੰਧੀ ਉਹਨਾਂ ਦੀ ਬੇਲਾਗਤਾ-ਫਿਰ ਜਿਹੜਾ ਸਾਹਿਤ ਉਹ ਰਚਣਗੇ-ਉਹਦੇ ਨਾਲ ਕਿਥੋਂ ਕੁ ਤੱਕ ਭਾਰਤੀ ਬਣ ਜਾਂਗੇ ਅਸੀਂ-ਜਿਹੜੇ ਸਿਰਫ ਤੇ ਸਿਰਫ ਉਰਦੂ ਪੜ੍ਹਦੇ ਐਂ-ਉਰਦੂ ਦੇ ਵਿਦਿਆਰਥੀ ਐਂ-ਉਹ ਪੁਰਾਣੇ ਭਾਰਤੀ ਸਾਹਿਤ ਦਾ ਗਿਆਨ ਈ ਨੀ ਹਾਸਲ ਕਰ ਸਕਦੇ-ਏਸ ਤੋਂ ਮੇਰਾ ਮਤਲਬ ਏਹ ਨੀ ਹੈ ਬਈ ਉਰਦੂ ਵਰਗੀ ਸਾਹਿਤਕ ਭਾਸ਼ਾ ‘ਚ, ਉਹਨਾਂ ਗ੍ਰੰਥਾਂ ਦਾ ਉਲੱਥਾ ਨੀ ਹੋ ਸਕਦਾ-ਜ਼ਰੂਰ ਹੋ ਸਕਦੈ-ਜਿਵੇਂ ਇਕ ਇਰਾਨੀ ਨੂੰ ਭਾਰਤੀ ਸਾਹਿਤ ਦੀ ਜਾਣਕਾਰੀ ਲੈਣ ਲਈ ਜ਼ਰੂਰੀ ਐ ਉਵੇਂ ਅਸੀਂ ਏਹਦੀ ਵਿਆਖਿਆ ‘ਚ ਸਿਰਫ ਏਨਾ ਹੀ ਕਹਾਂਗੇ, ਬਈ ਜਦ ਸਧਾਰਨ ਆਰਿਆ ਤੇ ਸਵਰਾਜ ਵਗੈਰਾ ਸ਼ਬਦਾਂ ਨੂੰ ਆਰੀਆਂ ਅਤੇ ਸਵੈ ਰਾਜਿਯਾ ਲਿਖਿਆ ਅਰ ਪੜ੍ਹਿਆ ਜਾਂਦੇ ਤਾਂ ਗੂੜ ਤੱਤ ਵਿਗਿਆਨ ਬਾਰੇ ਚਰਚਾ ਈ ਕਾਹਦੀ? ਥੋੜੇ ਈ ਦਿਨਾਂ ਦੀ ਗੱਲ ਐ। ਲਾਲਾ ਹਰਦਿਆਲ ਜੀ ਐਮ.ਏ. ਦੀ ਉਰਦੂ ‘ਚ ਲਿਖੀ ਕਿਤਾਬ ਦਾ ਅਨੁਵਾਦ ਕਰਦੇ ਹੋਏ, ਸਰਕਾਰੀ ਅਨੁਵਾਦਕ ਨੇ ਰਿਸ਼ੀ ਨਚੀਕੇਤਾ ਨੂੰ, ਉਰਦੂ ‘ਚ ਲਿਖੇ ਹੋਣ ਕਰਕੇ ਉਹਨੂੰ “ਨੀਚੀ ਕੁਤੀਆ” ਸਮਝ ਲਿਆ ਤੇ ਅਨੁਵਾਦ ਕਰ ਦਿਤਾ “ਏ ਵਿੱਚ ਆਫ ਲੋਅ ਆਰੀਜਨ”, ਏਹਦੇ ‘ਚ ਨਾ ਤਾਂ ਕਸੂਰ ਸੀ ਲਾਲਾ ਹਰਦਿਆਲ ਜੀ ਦਾ-ਨਾ ਹੀ ਅਨੁਵਾਦਕ ਮਹਾਰਾਜ ਜੀ ਦਾ- ਕਸੂਰ ਜੇ ਸੀ ਤਾਂ ਉਰਦੂ ਦੀ ਲਿੱਪੀ ਦਾ-ਉਰਦੂ ਭਾਸ਼ਾ ਦੇ ਹਿੰਦੀ ਭਾਸ਼ਾ ਤੇ ਸਾਹਿਤ ਤੋਂ ਵੱਖਰੇਪਣ ए।
ਬਾਕੀ ਭਾਰਤ ‘ਚ ਕਈ ਭਾਰਤੀ ਭਾਸ਼ਾਵਾਂ ਤੇ ਲਿੱਪੀਆਂ ਪ੍ਰਚਲਤ ਹੈਨ। ਐਸੀ ਹਾਲਤ ‘ਚ ਕੱਲੇ ਪੰਜਾਬ ‘ਚ ਉਰਦੂ ਦਾ ਪ੍ਰਚਾਰ ਕਰਕੇ ਸਾਰੇ ਭਾਰਤ ਤੋਂ ਇਕਦਮ ਅਲੱਗ ਥਲੱਗ ਹੋਰ ਜੀਏ ? ਨਹੀਂ-ਫੇਰ ਸਭ ਤੋਂ ਵੱਡੀ ਗੱਲ ਤਾਂ ਏਹ ਐ ਕਿ ਜਿਹੜੇ ਉਰਦੂ ਦੇ ਕੱਟੜਪੰਥੀ ਮੁਸਲਮਾਨ ਲੇਖਕ ਐਂ, ਉਹਨਾਂ ਦਾ ਜ਼ੋਰ ਉਰਦੂ ਲਿਖਦਿਆਂ ਫਾਰਸੀ ਘੋਟਣ ਤੇ ਵੱਧ ਰਹਿੰਦੈ। “ਜ਼ਿੰਮੀਂਦਾਰ” ਤੇ “ਸਿਆਸਤ” ਵਗੈਰਾ, ਜਿਹੜੇ ਮੁਸਲਮਾਨ ਵਰਗ ‘ਚ ਪੜ੍ਹੇ ਜਾਂਦੇ ਅਖਬਾਰ ਐਂ-ਉਹਨਾਂ ‘ਚ ਤਾਂ ਮਹਾਂ ਅਰਬੀ ਦਾ ਜ਼ੋਰ ਹੁੰਦੈ- ਅਰਬੀ ਵੀ ਐਸੀ, ਸਧਾਰਨ ਬੰਦੇ ਦੀ ਸਮਝ ਤੋਂ ਬਿਲਕੁਲ ਪਰ੍ਹੇ-ਏਸ ਹਾਲਾਤ ‘ਚ ਇਹਦਾ ਪਰਚਾਰ ਕਿਵੇਂ ਕੀਤਾ ਜਾ ਸਕਦੈ-ਅਸੀਂ ਤਾਂ ਚਾਹੁੰਦੇ ਐ ਬਈ ਮੁਸਲਮਾਨ ਜੇ ਆਪਣੇ ਧਰਮ ‘ਚ ਪੱਕਾ ਰਹਿਣਾ ਚਾਹੁੰਦੇ ਐਂ-ਤਾਂ ਭਾਈ ਰਹੀ ਜਾਣ-ਪਰ ਉਵੇਂ ਈ ਪੱਕੇ ਭਾਰਤੀ ਬਣੇ ਰਹਿਣ ਜਿਵੇਂ ਟਰਕੀ ਦਾ ਕਮਾਲ ਪਾਸ਼ਾ । ਤਾਂ ਈ ਪਾਰ ਹੋਊ ਭਾਰਤ ਦਾ ਬੇੜਾ-ਲੋੜ ਐਸ ਮੌਕੇ ਭਾਸ਼ਾ ਦੇ ਸੁਆਲ ਨੂੰ ਜਜ਼ਬਾਤੀ ਮਸਲਾ ਬਣਾ ਕੇ ਦੇਖਣ ਦੀ ਨੀ ਹੈ-ਸਗੋਂ ਲੋੜ ਐ ਵਿਸ਼ਾਲ ਦ੍ਰਿਸ਼ਟੀਕੋਣ ਤੋਂ ਦੇਖਣ ਦੀ।
ਇਹ ਤੋਂ ਬਾਦ ਆਪਾਂ ਵਿਚਾਰ ਕਰਾਂਗੇ ਹਿੰਦੀ ਪੰਜਾਬੀ ਭਾਸ਼ਾਵਾਂ ਦੀ ਸਮੱਸਿਆ। ਬਾਰੇ-ਸਾਡੇ ਬਹੁਤ ਸਾਰੇ ਆਦਰਸ਼ਵਾਦੀ ਸੱਜਣ ਐਂ-ਜਿਹੜੇ ਸਾਰੇ ਈ ਸੰਸਾਰ ਨੂੰ ਇਕ ਰਾਸ਼ਟਰ ਬਣਿਆ ਹੋਇਆ ਦੇਖਣ ਦੀ ਇੱਛਾ ਰੱਖਦੇ ਐਂ-ਬੜਾ ਈ ਸੋਹਣਾ ਆਦਰਸ਼ ਐ ਇਹ-ਸਾਨੂੰ ਵੀ ਇਹ ਆਦਰਸ਼ ਸਾਹਮਣੇ ਰੱਖਣਾ ਚਾਹੀਦੈ। ਏਹਦੇ ਤੇ ਅੱਜ ਭਾਵੇਂ ਪੂਰੀ ਤਰ੍ਹਾਂ ਨਹੀਂ ਵੀ ਚੱਲਿਆ ਜਾ ਸਕਦਾ, ਪਰ ਸਾਡਾ ਹਰੇਕ ਕਦਮ-ਸਾਡਾ ਹਰੇਕ ਕੰਮ-ਇਸ ਸੰਸਾਰ ਦੀਆਂ ਸਾਰੀਆਂ ਜਾਤੀਆਂ, ਸਾਰੇ ਦੇਸ਼ਾਂ ਅਰ ਸਾਰੀਆਂ ਈ ਕੰਮਾਂ ਨੂੰ-ਇੱਕ ਮਜ਼ਬੂਤ ਲੜੀ ‘ਚ ਪਿਰੋ ਕੇ-ਸੁੱਖ ਵਧਾਉਣ ਦੇ ਵਿਚਾਰ ਨਾਲ ਉੱਠਣਾ ਚਾਹੀਦੈ। ਏਹ ਤੋਂ ਪਹਿਲਾਂ ਇਹੀ ਆਦਰਸ਼ ਸਾਨੂੰ ਆਪਣੇ ਦੇਸ਼ ‘ਚ ਕਾਇਮ ਕਰਨਾ ਪਊ | ਸਾਰੇ ਈ ਦੇਸ਼ ਵਿਚ, ਇੱਕ ਭਾਸ਼ਾ, ਇੱਕ ਲਿੱਪੀ, ਇਕ ਸਾਹਿਤ, ਇਕ ਆਦਰਸ਼ ਤੇ ਇਕ ਰਾਸ਼ਟਰ ਬਣਾਉਣਾ ਪਉ| ਪਰ ਸਾਰੀਆਂ ਏਕਤਾਵਾਂ ਤੋਂ ਪਹਿਲਾਂ ਜ਼ਰੂਰੀ ਐ ਇੱਕ ਭਾਸ਼ਾ-ਤਾਂ ਕਿ ਅਸੀਂ ਭਲੀ ਭਾਂਤ ਸਮਝ ਸਕੀਏ ਇੱਕ ਦੂਜੇ ਨੂੰ-ਇਕ ਪੰਜਾਬੀ ਤੇ ਇਕ ਮਦਰਾਸੀ ਜਦ ਮਿਲਣ ਤੇ ਖੜੇ ਇੱਕ ਦੂਜੇ ਦਾ ਮੂੰਹ ਏ ਨਾ ਦੇਖੀ ਜਾਣ-ਸਗੋਂ ਇਕ ਦੂਜੇ ਦੇ ਵਿਚਾਰ ਤੇ ਭਾਵ ਜਾਨਣ ਦਾ ਯਤਨ ਕਰਨ-ਪਰ ਇਹ ਬਿਗਾਨੀ ਭਾਸ਼ਾ, ਅੰਗਰੇਜ਼ੀ ਵਿੱਚ ਨੀ- ਸਗੋਂ ਹਿੰਦੁਸਤਾਨ ਦੀ ਆਪਣੀ ਭਾਸ਼ਾ ਹਿੰਦੀ ‘ਚ । ਏਸ ਆਦਰਸ਼ ਨੂੰ ਪੂਰਾ ਹੁੰਦੇ ਵੀ, ਕਈ ਸਾਲ ਲੱਗ ਜਾਣੇ ਐਂ। ਇਸ ਕੋਸ਼ਿਸ਼ ਵਿੱਚ ਸਭ ਤੋਂ ਪਹਿਲਾਂ ਸਾਨੂੰ ਸਾਹਿਤਕ ਚੇਤਨਾ ਪੈਦਾ ਕਰਨੀ ਚਾਹੀਦੀ ਐ-ਇਹ ਚੇਤਨਾ-ਆਮ ਸਧਾਰਨ ਲੋਕਾਂ ‘ਚ-ਆਮ ਜਨਤਾ ‘ਚ ਸਾਹਿਤਕ ਚੇਤਨਾ ਪੈਦਾ ਕਰਨ ਖਾਤਰ ਜ਼ਰੂਰੀ ਐ ਉਹਨਾਂ ਦੀ ਆਪਣੀ ਉ ਭਾਸ਼ਾ । ਏਹੀ ਤਰਕ ਐ ਜੀਹਦੇ ਆਧਾਰ ‘ਤੇ ਸਾਡਾ ਕਹਿਣੈ, ਕਿ ਪੰਜਾਬ ਵਿੱਚ ਪੰਜਾਬੀ ਤੇ ਸਿਰਫ ਪੰਜਾਬੀ ਭਾਸ਼ਾ ਈ ਆਪਣੇ ਆਪ ਨੂੰ ਸਫਲ ਬਣਾ ਸਕਦੀ ਐ।
ਅਜੇ ਤੱਕ ਸਾਹਿਤਕ ਭਾਸ਼ਾ ਨਹੀਂ ਬਣ ਸਕੀ ਪੰਜਾਬੀ-ਸਾਰੇ ਪੰਜਾਬ ਦੀ ਇੱਕ ਭਾਸ਼ਾ ਵੀ ਉਹ ਹੈ ਨੀ-ਗੁਰਮੁਖੀ ਲਿੱਪੀ ‘ਚ ਲਿਖੀ ਜਾਣ ਵਾਲੀ ਮੱਧ ਪੰਜਾਬ ਦੀ ਬੋਲਚਾਲ ਦੀ ਭਾਸ਼ਾ ਨੂੰ ਈ, ਐਸ ਵੇਲੇ ਤੱਕ ਪੰਜਾਬੀ ਕਿਹਾ ਜਾਂਦੈ । ਉਹ ਨਾ ਤਾਂ ਵਿਸ਼ੇਸ਼ ਰੂਪ ‘ਚ ਪ੍ਰਚਾਰਤ ਹੋ ਸਕੀ ਐ, ਨਾ ਈਂ ਸਾਹਿਤਕ ਤੇ ਵਿਗਿਆਨਕ ਭਾਸ਼ਾ ਬਣ ਸਕੀ ਐ-ਇਹਦੇ ਵੱਲ ਪਹਿਲਾਂ ਤਾਂ ਕਿਸੇ ਨੇ ਧਿਆਨ ਈ ਨੀ ਦਿੱਤਾ, ਪਰ ਹੁਣ ਜਿਹੜੇ ਸੱਜਣ ਧਿਆਨ ਦੇ ਵੀ ਰਹੇ ਐਂ-ਉਹਨਾਂ ਨੂੰ ਲਿੱਪੀ ਦੀ ਅਪੂਰਨਤਾ ਦੀ ਘਾਟ ਰੜਕੀ ਜਾਂਦੀ ਐ-ਜੁੜਵੇਂ ਅੱਖਰਾਂ ਦੀ ਘਾਟ ਅਰ ਹਲੰਤ ਨਾ ਲਿਖ ਸਕਣਾ ਵਗੈਰਾ ਕਾਰਨ ਨੇ, ਜਿਹਨਾਂ ਕਰਕੇ ਉਹਦੇ ‘ਚ ਸਾਰੇ ਸ਼ਬਦ ਠੀਕ ਤਰ੍ਹਾਂ ਲਿਖੇ ਨੀ ਜਾ ਸਕਦੇ । ਹੋਰ ਤਾਂ ਹੋਰ ਪੂਰਣ ਸ਼ਬਦ ਵੀ ਨੀ ਲਿਖਿਆ ਜਾ ਸਕਦਾ-ਫਿਰ ਇਹ ਲਿੱਪੀ ਤਾਂ ਉਰਦੂ ਤੋਂ ਵੀ ਵੱਧ ਅਪੂਰਣ ਐ-ਅਰ ਜਦ ਸਾਡੇ ਸਾਹਮਣੇ ਵਿਗਿਆਨਕ ਸਿਧਾਂਤਾਂ ਤੇ ਨਿਰਭਰ ਸੋਲਾਂ ਕਲਾਂ ਸੰਪਰੂਨ ਹਿੰਦੀ ਲਿੱਪੀ ਪ੍ਰਾਪਤ ਹੈਗੀ ਐ, ਤਾਂ ਫੇਰ ਉਹਨੂੰ ਅਪਨਾਉਣ ‘ਚ ਹਿਚਕਚਾਹਟ ਕਾਹਤੇ? ਗੁਰਮੁਖੀ ਲਿੱਪੀ ਤਾਂ ਵੈਸੇ ਹਿੰਦੀ ਅੱਖਰਾਂ ਦਾ ਵੀ ਵਿਗੜਿਆ ਰੂਪ ਐ-ਸ਼ੁਰੂ ‘ਚ ਈ ਤ ਦਾ ੳ ਤੇ ਸ, ਅ ਬਣ ਗਿਐ ਅਤੇ ਸ, ਟ, ਠ, ਵਗੈਰਾ ਤਾਂ ਉਹੀ ਅੱਖਰ ਐਂ- ਨਿਯਮ ਵੀ ਸਾਰੇ ਮਿਲਦੇ ਜੁਲਦੇ ਈ ਐਂ-ਫਿਰ ਇਕਦਮ ਉਹਨੂੰ ਅਪਣਾ ਲੈਣ ਨਾਲ ਕਿੰਨਾ ਫਾਇਦਾ ਹੋਇਆ ? ਸਾਰੇ ਪੱਖੋਂ ਪੂਰਨ ਲਿੱਪੀ ਨੂੰ ਜੇ ਅਪਣਾ ਲਵਾਂਗੇ ਤਾਂ ਪੰਜਾਬੀ ਭਾਸ਼ਾ ਤਰੱਕੀ ਕਰਨੀ ਸ਼ੁਰੂ ਕਰ ਦੇਊ। ਉਹਦੇ ਪਰਚਾਰ ‘ਚ ਕੀ ਮੁਸ਼ਕਲ ਐ-ਪੰਜਾਬ ਦੀਆਂ ਹਿੰਦੂ ਔਰਤਾਂ ਇਸ ਲਿੱਪੀ ਤੋਂ ਵਾਕਫ ਐ ਚੰਗੀ ਤਰ੍ਹਾਂ-ਡੀ.ਏ.ਵੀ, ਸਕੂਲਾਂ ਤੇ ਸਨਾਤਨ ਧਰਮ ਸਕੂਲਾਂ ‘ਚ ਹਿੰਦੀ ਪੜ੍ਹਾਈ ਜਾਂਦੀ ਐ-ਇਸ ਪਾਸੇ ਕਾਹਦੀ ਮੁਸ਼ਕਲ ਐ-ਹਿੰਦੀ ਦੇ ਮੁਦੱਈ ਸੱਜਣਾਂ ਮਿੱਤਰਾਂ ਨੂੰ ਸਾਡਾ ਕਹਿਣੈ, ਕਿ ਸਾਨੂੰ ਯਕੀਨ ਐ ਕਿ ਹਿੰਦੀ ਉ ਕਿਸੇ ਦਿਨ ਸਾਰੇ ਭਾਰਤ ਦੀ ਇੱਕ ਭਾਸ਼ਾ ਬਣੂੰ ਪਰ ਪਹਿਲਾਂ ਤੋਂ ਈ ਇਹਦਾ ਪਰਚਾਰ ਕਰਨ ਨਾਲ ਕਾਫੀ ਸੌਖ ਰਹੂ-ਹਿੰਦੀ ਅਪਨਾਉਣ ਨਾਲ ਈ ਪੰਜਾਬੀ, ਹਿੰਦੀ ਵਰਗੀ ਉ ਬਣ ਜਾਂਦੀ ਐ । ਫੇਰ ਤਾਂ ਕੋਈ ਫਰਕ ਨੀ ਰਹਿਣਾ, ਏਸ ਦੀ ਜ਼ਰੂਰਤ ਵੀ ਹੈ ਅੱਜ, ਤਾਂ ਕਿ ਆਮ ਆਦਮੀ ਨੂੰ ਸਿੱਖਿਅਤ ਕੀਤਾ ਜਾ ਸਕੇ-ਉਹ ਹੋ ਸਕਦੈ ਆਪਣੀ ਤੇ ਸਿਰਫ ਆਪਣੀ ਭਾਸ਼ਾ ਦੇ ਸਾਹਿਤ ਨਾਲ-ਪੰਜਾਬੀ ਦੀ ਇਹ ਕਵਿਤਾ ਗੌਰ ਫੁਰਮਾਓ:-
“ਓ ਰਾਹੀਆ ਰਾਹੇ ਜਾਂਦਿਆ, ਮੇਰੀ ਖੜਕੇ ਗੱਲ ਸੁਣ ਜਾ,
ਤੇਰੇ ਸਿਰ ਤੇ ਪੱਗ ਵਲਾਇਤ ਦੀ, ਇਹਨੂੰ ਫੂਕ ਮੁਆੜਤਾ ਲਾ।”
ਅਰ ਇਹਦੇ ਮੁਕਾਬਲੇ ਹਿੰਦੀ ਦੀਆਂ ਸੋਹਣੀਆਂ ਸੋਹਣੀਆਂ ਕਵਿਤਾਵਾਂ ਵੀ ਕੁਛ ਅਸਰ ਨੀ ਕਰ ਸਕਣਗੀਆਂ। ਗੱਲ ਇਹ ਐ ਕਿ ਅਜੇ ਸਧਾਰਨ ਆਦਮੀ ਦੇ ਦਿਲ ‘ਚ ਉਹਨਾਂ ਦੀ ਠੀਕ ਜਗਾ ਨੀ ਬਣੀ-ਅਜੇ ਓਪਰੀਆਂ ਜੀਆਂ ਲੱਗਦੀ ਐਂ ਉਹ। ਕਾਰਨ ਇਹ ਐ ਹਿੰਦੀ ਦਾ ਆਧਾਰ ਹੈਗੀ ਸੰਸਕ੍ਰਿਤ ਤੇ ਪੰਜਾਬ ਮੀਲਾਂ ਦੂਰ ਹੋ ਚੁਕਿਐ ਇਹਤੋਂ-ਪੰਜਾਬੀ ‘ਚ ਤਾਂ ਸਗੋਂ ਫਾਰਸੀ ਨੇ ਵੱਧ ਅਸਰ ਪਾਇਐ ਆਪਣਾ । ਯਨੀ ਕਿ ਚੀਜ਼ ਦਾ ਬਹੁ ਬਚਨ ਚੀਜੇਂ ਦੇ ਬਜਾਏ ਫਾਰਸੀ ਵਾਂਗੂੰ ਚੀਜ਼ਾਂ ਬਣ ਗਿਆ।
ਇਹ ਅਸੂਲ ਆਖਰ ਤੱਕ ਕੰਮ ਕਰਦਾ ਦਿਖਾਈ ਦਿੰਦਾ ਐ-ਕਹਿਣ ਦਾ ਮਤਲਬ ਐ ਪੰਜਾਬੀ ਭਾਸ਼ਾ ਨੂੰ ਹਿੰਦੀ ਲਿੱਪੀ ‘ਚ ਲਿਖੇ ਜਾਣ ਤੇ ਇਹਦੇ ਸਾਹਿਤਕ ਬਣਾਉਣ ਦੇ ਯਤਨ ‘ਚ ਇਹ ਯਕੀਨੀ ਈ ਹਿੰਦੀ ਦੇ ਨੇੜੇ ਹੋਜੂ।
ਇਹਨਾਂ ਸਾਰੀਆਂ ਦਲੀਲਾਂ ਉਪਰੰਤ ਅੰਤ ‘ਚ ਸਿਰਫ ਇਕ ਗੱਲ। ਬਹੁਤ ਸਾਰੇ ਸੱਜਣਾਂ ਦਾ ਕਹਿਣਾ ਐਂ ਕਿ ਪੰਜਾਬੀ ਭਾਸ਼ਾ ‘ਚ ਮਿਠਾਸ, ਸੁੰਦਰਤਾ ਅਰ ਭਾਵੁਕਤਾ ਨੀ, ਇਹ ਗੱਲ ਬਿਲਕੁਲ ਈ ਬੇਬੁਨਿਆਦੀ ਐ। ਅਜੇ ਥੋੜੇ ਦਿਨ੍ਹਾਂ ਦੀ ਗੱਲ ਐ-ਇੱਕ ਗੀਤ ਜੀਹਦੇ ਬੋਲ ਸੀਗੇ –
“ਲੱਛੀਏ, ਨੀ ਜਿਥੇ ਪਾਣੀ ਤੂੰ ਡੋਲਿਆ-ਉਥੇ ਉੱਗ ਪਏ ਸੰਦਲ ਦੇ ਬੂਟੇ” ਜਦ ਕਵੀ ਰਵਿੰਦਰ ਨਾਥ ਠਾਕੁਰ ਨੇ ਸੁਣਿਆ ਤਾਂ ਇਹਨੇ ਉਹਨੂੰ ਮੋਹਿਤ ਕਰ ਲਿਆ-ਉਹ ਝੱਟ ਅੰਗਰੇਜ਼ੀ ‘ਚ ਅਨੁਵਾਦ ਕਰਨ ਲੱਗੇ:-
O Lachhi, where thy split water where thy split water etc. etc.
ਅਰ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਐਂ। ਹੇਠ ਲਿਖੀਆਂ ਸਤਰਾਂ ਕਿਸੇ ਵੀ ਹੋਰ ਭਾਸ਼ਾ ਦੀਆਂ ਕਵਿਤਾਵਾਂ ਤੋਂ ਕਿਵੇਂ ਘੱਟ ਐਂ?
. “ਪਿੱਪਲ ਦਿਆ ਪੱਤਿਆ ਵੇ, ਕੇਹੀ ਖੜਖੜ ਲਾਈਆ, ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ।”
ਜੇ ਕਿਤੇ ਕੱਲਾ ਬੈਠਾ ਹੋਵੇ ਪੰਜਾਬੀ ਬੰਦਾ ਤਾਂ ਵੀ, ਜੇ ਕੱਠ ‘ਚ ਬੈਠਾ ਹੋਵੇ ਤਾਂ ਵੀ, ਗੋਹਰ ਦੀਆਂ ਇਹ ਲਾਈਨਾਂ ਜਿੰਨਾ ਅਸਰ ਉਹਤੇ ਕਰਨਗੀਆਂ-ਕਿਸੇ ਹੋਰ ਭਾਸ਼ਾ ਦੀਆਂ ਸਤਰਾਂ ਕਿਵੇਂ ਕਰ ਸਕਦੀ ਐਂ ?
“ਲਾਮ ਲੱਖਾਂ ਤੇ ਕਰੋੜਾਂ ਦੇ ਸ਼ਾਹ ਵੇਖੇ,
ਨਾ ਮੁਸਾਫਿਰਾਂ ਕੋਈ ਉਧਾਰ ਦੇਂਦਾ,
ਦਿਨੇ ਰਾਤ ਜਿਨ੍ਹਾਂ ਦੇ ਕੂਚ ਡੇਰੇ,
ਨਾ ਉਹਨਾਂ ਤਾਈਂ ਕੋਈ ਇਤਬਾਰ ਦੇਂਦਾ,
ਡੇਰੇ ਬਹਿੰਦੇ ਗੁਲਾਂ ਦੀ ਵਾਸ਼ਨਾ ‘ਤੇ,
ਨਾ ਸੱਪਾਂ ਦੇ ਮੂੰਹਾਂ ਤੇ ਕਈ ਪਿਆਰ ਦੇਂਦਾ,
‘ਗੋਹਰ’ ਸਮੇਂ ਸਲੂਕ ਹਨ ਜਿਉਂਦਿਆਂ ਦੇ,
ਮੋਇਆ ਗਿਆ ਨੂੰ ਹਰ ਕੋਈ ਵਿਸਾਰ ਦੇਂਦਾ ।”
ਜਾਂ ਫਿਰ
“ਜੀਮ ਜਿਉਂਦਿਆਂ ਨੂੰ ਕਿਉਂ ਮਾਰਦਾ ਏਂ,
ਜੇਕਰ ਮੋਇਆਂ ਨੂੰ ਨਹੀਂ ਜਿਵਾਉਣ ਜੋਗਾ ।
ਘਰ ਆਏ ਸਵਾਲੀ ਨੂੰ ਕਿਉਂ ਝਿੜਕਦਾ ਏਂ,
ਜੇਕਰ ਪੱਲਿਉਂ ਖੈਰ ਨੀ ਪਾਉਣ ਜੋਗਾ ।
ਮਿਲੇ ਦਿਲਾਂ ਨੂੰ ਕਾਹਤੋਂ ਵਿਛੋੜਦਾ ਏਂ,
ਜੇਕਰ ਵਿਛੜੇ ਨਹੀਂ ਮਿਲਾਉਣ ਜੋਗਾ ।
‘ਗੋਹਰਾ’ ਬਦੀਆਂ ਰੱਖ ਤੂੰ ਬੰਦ ਖਾਨੇ,
ਜੇਕਰ ਨੇਕੀਆਂ ਨਹੀਂ ਕਮਾਉਣਾ ਜੋਗਾ ।”
ਹੁਣ ਤਾਂ ਸੁੱਖ ਨਾਲ ਦਰਦ, ਮਸਤਾਨਾ, ਦੀਵਾਨਾ ਬਹੁਤ ਈ ਚੰਗੇ ਕਵੀ, ਪੰਜਾਬੀ ਦੀ ਕਵਿਤਾ ਦਾ ਭੰਡਾਰ ਵਧਾ ਰਹੇ ਐਂ।
ਏਹੋ ਜਿਹੀ ਮਿੱਠੀ, ਏਹੋ ਜਿਹੀਆਂ ਆਨੰਦਦਾਇਕ ਭਾਸ਼ਾ ਨੂੰ, ਪੰਜਾਬੀਆਂ ਨੇ ਅਪਣਾਇਆ ਈ ਨਾ-ਦੁੱਖ ਦੀ ਗੱਲ ਤਾਂ ਏਹੀ ਐ-ਹੁਣ ਵਨੀ ਅਪਣਾਉਂਦੇ ਮਸਲਾ ਇਹ ਵੀ ਐ। ਹਰੇਕ ਈ ਆਪਣੀ ਗੱਲ ਦੇ ਮਗਰ ਮਜ਼ਹਬੀ ਡੰਡਾ ਲਈਂ ਖੜੈ। ਇਸ ਅੜਿੰਗੇ ਨੂੰ ਕਿਦਾਂ ਦੂਰ ਕੀਤਾ ਜਾਏ । ਏਹੀ ਮਸਲੇ ਪੰਜਾਬ ਦੀ ਭਾਸ਼ਾ ਦੇ ਲਿੱਪੀ ਬਾਰੇ, ਪਰ ਆਸ ਦੀ ਕਿਰਨ ਸਿਰਫ ਏਹੀ ਐ ਕਿ ਐਸ ਵਕਤ ਸਿੱਖਾਂ ‘ਚ ਸਾਹਿਤਕ ਚੇਤਨਾ ਪੈਦਾ ਹੋ ਰਹੀ ਐ-ਹਿੰਦੂਆਂ ‘ਚ ਵੀ।
ਸਾਰੇ ਸਮਝਦਾਰ ਲੋਕ ਮਿਲ ਬੈਠ ਕੇ ਕੋਈ ਫੈਸਲਾ ਕਿਉਂ ਨੀ ਕਰ ਲੈਂਦੇ-ਇਹੀ ਇੱਕ ਉਪਾਅ ਐ ਇਸ ਮਸਲੇ ਦੇ ਹੱਲ ਦਾ। ਮਜ਼ਹਬੀ ਵਿਚਾਰਾਂ ਤੋਂ ਉਪਰ ਉੱਠ ਕੇ, ਇਸ ਸੁਆਲ ਤੇ ਗੌਰ ਕੀਤਾ ਜਾ ਸਕਦੈ । ਐਂ ਈ ਕੀਤਾ ਜਾਏ ਅਰ ਫਿਰ ਅੰਮ੍ਰਿਤਸਰ ਦੇ “ਪ੍ਰੇਮ” ਵਰਗੇ ਅਖ਼ਬਾਰ ਦੀ ਭਾਸ਼ਾ ਨੂੰ ਜਰਾ ਸਾਹਿਤਕ ਬਣਾਉਂਦੇ ਹੋਏ, ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਮਨਜ਼ੂਰ ਕਰਵਾ ਦੇਣਾ ਚਾਹੀਦੈ। ਏਸ ਤਰ੍ਹਾਂ ਸਭ ਬਖੇੜਾ ਹੱਲ ਹੋਜੂ-ਏਸ ਬਖੇੜੇ ਦੇ ਹੱਲ ਹੁੰਦਿਆਂ ਈ ਪੰਜਾਬ ‘ਚ ਏਨਾ ਸੁੰਦਰ ਤੇ ਉੱਚ ਦਰਜੇ ਦਾ ਸਾਹਿਤ ਪੈਦਾ ਹੋਊ ਕਿ ਪੰਜਾਬੀ ਭਾਸ਼ਾ ਭਾਰਤ ਦੀਆਂ ਉੱਤਮ ਭਾਸ਼ਾਵਾਂ ‘ਚ ਗਿਣੀ ਜਾਊ।
ਨੌਜਵਾਨੋਂ ! ਜਾਗੋ ਸਾਨੂੰ ਸੁੱਤਿਆਂ ਨੂੰ ਯੁੱਗ ਬੀਤ ਚੁੱਕੇ ਹਨ
ਗੰਭੀਰ ਵਿਚਾਰਾਂ ‘ਚੋਂ ਇਹ ਸਿੱਟਾ ਕੱਢਿਆ ਗਿਆ ਕਿ ਨੌਜਵਾਨ ਵਰਗ ਨੂੰ ਇਸ ਜੰਗ ਦਾ ਹਿਰਾਵਲ ਦਸਤਾ ਬਣਨਾ ਹੀ ਪਵੇਗਾ । ਪੂਰੇ ਤਿੰਨ ਸਾਲ ਦੀ ਜਥੇਬੰਦਕ ਮਿਹਨਤ ਤੋਂ ਬਾਅਦ 6 ਅਪ੍ਰੈਲ 1928 ਨੂੰ ਨੌਜਵਾਨ ਭਾਰਤ ਸਭਾ ਦਾ ਮੈਨੀਫੈਸਟੋ ਛਾਪ ਕੇ ਫਿਰ 11-12-13 ਅਪ੍ਰੈਲ 1928 ਨੂੰ ਅੰਮ੍ਰਿਤਸਰ ਵਿਚ ਨੌਜਵਾਨਾਂ ਦਾ ਇਕੱਟ ਸੱਦ ਕੇ ਨੌਜਵਾਨ ਭਾਰਤ ਸਭਾ ਜਥੇਬੰਦ ਕੀਤੀ। “ਖੂਨ ਨੂੰ ਲਲਕਾਰ ਦੀ ਬੱਸ ਲੋੜ ਹੈ’’ ਵਾਂਗ ਮਰਜੀਵੜੇ ਤਿਆਰ ਹੋਣ ਲੱਗੇ- ਅਸਲੀ ਮਰਜੀਵੜੇ।
ਭਗਤ ਸਿੰਘ ਉਦੋਂ ਕੋਈ ਵੀਹਾਂ ਕੁ ਵਰ੍ਹਿਆਂ ਦਾ ਸੀ ਜਦੋਂ ਉਹਨੇ ਵਿਦਿਆਰਥੀਆਂ ਨੂੰ ਰਾਜਨੀਤੀ ‘ਚ ਹਿੱਸਾ ਲੈਣ ਦੀ ਬੇਬਾਕ ਵਕਾਲਤ ਕੀਤੀ।
ਇਸੇ ਦੌਰਾਨ ਉਹਨੇ ਬੇਹੱਦ ਮਹੱਤਵਪੂਰਨ ਲੇਖ “ਅਛੂਤ ਦਾ ਸਵਾਲ” ਵੀ ਲਿਖਿਆ। ਉਸਨੂੰ ਇਹ ਅਹਿਸਾਸ ਸੀ ਕਿ ਸਦੀਆਂ ਤੋਂ ਦਬਾਈ ਕਿਰਤੀ ਜਮਾਤ ਨੇ ਹੀ ਇਨਕਲਾਬ ‘ਚ ਫੈਸਲਾਕੁੰਨ ਭੂਮਿਕਾ ਨਿਭਾਉਣੀ ਹੈ । ਦਲਿਤ ਵਰਗ ਦੇ ਹੱਕ ‘ਚ ਉਸ ਸਮੇਂ ਤੇ ਉਸ ਉਮਰ ‘ਚ ਮਾਰਿਆ ਇਹ ਹਾਅ ਦਾ ਨਾਅਰਾ ਮਾਤਰ ਨਹੀਂ ਸਗੋਂ ਇਸਤੋਂ ਕਿਤੇ इपेठे गे।
ਆਓ ਸੁਣੀਏ ਕੀ ਵਿਚਾਰ ਨੇ ਵੀਹਾਂ ਵਰ੍ਹਿਆਂ ਦੇ ਸੰਜੀਦਾ ਗੱਭਰੂ ਭਗਤ ਸਿੰਘ
ਵਿਦਿਆਰਥੀ ਤੇ ਪਾਲੇਟਿਕਸ
ਬੜਾ ਭਾਰੀ ਰੋਲਾ ਐ, ਬਹੁਤ ਸ਼ੋਰ ਸੁਣਿਆ ਜਾ ਰਿਹੈ, ਕਿ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਰਾਜਸੀ ਕੰਮਾਂ, ਜਿਸ ਨੂੰ ਪਾਲੇਟਿਕਸ ਵੀ ਕਿਹਾ ਜਾਂਦੈ, ਇਸ ‘ਚ ਹਿੱਸਾ ਨੀ ਲੈਣਾ ਚਾਹੀਦੈ। ਪੰਜਾਬ ਸਰਕਾਰ ਦੀ ਰਾਏ ਤਾਂ ਬਿਲਕੁਲ ਈ ਨਿਆਰੀ ਐ – ਜਿਹੜਾ ਵੀ ਵਿਦਿਆਰਥੀ ਕਾਲਜ ‘ਚ ਦਾਖਲ ਹੁੰਦੈ, ਪਹਿਲਾਂ ਏਸ ਸ਼ਰਤ ‘ਤੇ ਹਸਤਾਖਰ ਕਾਰਵਾਏ ਜਾਂਦੇ ਐ ਬਈ ਉਹ ਪਾਲੇਟਿਕਸ ਕੰਮ ‘ਚ ਹਿੱਸਾ ਨਾ ਲੈਣ। ਪਹਿਲਾਂ ਈ ਸਾਡੀ ਤਾਂ ਕਿਸਮਤ ਫੁੱਟੀ ਹੋਈ ਐ, ਆਹ ਮਨੋਹਰ ਲਾਲ, ਜਿਹੜਾ ਲੋਕਾਂ ਨੇ ਚੁਣਿਆ ਤੇ ਹੁਣ ਸਿੱਖਿਆ ਮੰਤਰੀ ਵੀ ਐ, ਸਕੂਲਾਂ ਕਾਲਜਾਂ ਨੂੰ ਗਸ਼ਤੀ ਚਿੱਠੀ, ਜਿਸ ਨੂੰ ਸਰਕੂਲਰ ਵੀ ਕਹਿੰਦੇ ਐ, ਭੇਜਦੈ, ਅਖੇ ਪੜ੍ਹਨ ਵਾਲੇ ਤੇ ਪੜਾਉਣ ਵਾਲੇ ਪਾਲੇਟਿਕਸ ‘ਚ ਹਿੱਸਾ ਨਾ ਲੈਣ। ਅਜੇ ਕੁਝ ਦਿਨ ਈ ਹੋਏ ਐ ਜਦ ਲਾਹੌਰ ‘ਚ ਸਟੂਡੈਂਟਸ ਯੂਨੀਅਨ, ਜਿਸ ਨੂੰ ਵਿਦਿਆਰਥੀ ਸਭਾ ਵੀ ਕਹਿੰਦੇ ਐ, ਇਸ ਵੱਲੋਂ ਵਿਦਿਆਰਥੀ ਹਫ਼ਤਾ ਮਨਾਇਆ ਜਾ ਰਿਹਾ ਸੀ, ਉਥੇ ਵੀ ਸਰ ਅਬਦੁਲ ਅਬਦੁਲ ਕਾਦਰ ਤੇ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ, ਇਹਨਾਂ ਨੇ ਬੜਾ ਈ ਜ਼ੋਰ ਦਿੱਤਾ, ਅਖੇ- ਵਿਦਿਆਰਥੀਆਂ ਨੂੰ ਨੀ ਲੈਣਾ ਚਾਹੀਦਾ ਪਾਲੇਟਿਕਸ ‘ਚ ਹਿੱਸਾ।
ਪੰਜਾਬ ਤਾਂ ਪਹਿਲਾਂ ਹੀ ਰਾਜਸੀ ਮੈਦਾਨ ‘ਚ ਸਭ ਤੋਂ ਨਖਿੱਧ ਕਹਾਉਂਦੈ। ਕੀ ਐ ਏਸ ਦੀ ਵਜ੍ਹਾ? ਕੀ ਘੱਟ ਕੁਰਬਾਨੀਆਂ ਦਿੱਤੀਐ ਪੰਜਾਬ ਨੇ ? ਕੀ ਮੁਸੀਬਤਾਂ ਘੱਟ ਝੱਲੀਐ ਪੰਜਾਬ ਨੇ ? ਫੇਰ ਵਜ੍ਹਾ ਕੀ ਐ ? ਕਿਉਂ ਆਂ ਅਸੀਂ ਏਸ ਮੈਦਾਨ ‘ਚ ਸਭ ਤੋਂ ਪੀਛੇ ? ਬੜਾ ਸਪੱਸ਼ਟ ਐ ਏਸ ਦਾ ਕਾਰਣ। ਆਹ ਜਿਹੜੇ ਸਾਡੇ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ, ਬਿਲਕੁਲ ਬੁੱਧੂ ਨੇ ਇਹ ? ਅੱਜ, ਪੰਜਾਬ ਕੌਂਸਲ ਦੀ ਜਿਹੜੀ ਕਾਰਵਾਈ। ਹੋਈ ਸੀ ਉਸ ਨੂੰ ਪੜ੍ਹ ਕੇ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਜਾਂਦੀ ਹੈ, ਬਈ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਐ, ਇਹ ਬਿਲਕੁਲ ਨਿਕੰਮੀ ਐ ‘ਤੇ ਫਜ਼ੂਲ ਐ ਇਹ। ਵਿਦਿਆਰਥੀ, ਨੌਜਵਾਨ ਵਰਗ ਆਪਣੇ ਮੁਲਕ ਦੀਆਂ ਗੱਲਾਂ ‘ਚ ਹਿੱਸਾ ਈ ਨੀ ਲੈਂਦੇ । ਉਹਨਾਂ ਨੂੰ ਰਾਜਸੀ ਕੰਮਾਂ ਬਾਰੇ ਭੌਰਾ ਵੀ ਗਿਆਨ ਨੀ ਹੁੰਦੈ। ਭਾਵੇਂ ਜੋ ਮਰਜ਼ੀ ਹੋਈ ਚਲੇ। ਜਦ ਉਹ ਪੜ੍ਹ ਲਿਖ ਕੇ ਨਿਕਲਦੇ ਐ, ਫੇਰ ਉਨ੍ਹਾਂ ‘ਚ ਥੋੜੇ ਈ ਹੁੰਦੈ ਐ ਜਿਹੜੇ ਅੱਗੇ ਦੀ ਪੜਾਈ ਕਰਦੇ ਐ, ਪਰ ਫੇਰ ਉਹ ਇਹੋ ਜਿਹੀਆਂ ਕੱਚੀਆਂ ਕੱਚੀਆਂ ਗੱਲਾਂ ਕਰਦੇ ਐ ਜਿਨ੍ਹਾਂ ਨੂੰ ਸੁਣ ਕੇ ਮੱਥੇ ‘ਤੇ ਹੱਥ ਵਜਦੈ। ਖੁਦ ਹੀ ਅਫ਼ਸੋਸ ਕਰਨ ਤੋਂ ਸਿਵਾ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੁੰਦਾ ਹੈ। ਗੱਲ ਪਤੈ ਕੀ ਐ? ਜਿਹੜੇ ਨੌਜਵਾਨਾਂ ਨੇ ਕੱਲ ਨੂੰ ਦੇਸ ਦੀ ਬਾਗਡੋਰ ਹੱਥ ‘ਚ ਲੈਣੀ ਐ, ਕੋਸ਼ਿਸ਼ ਇਹ ਹੁੰਦੀ ਐ ਬਈ ਉਹਨਾਂ ਨੂੰ ਅੱਜ ਵੀ ‘ਅਕਲ ਦੇ ਅੰਨੇ’ ਬਣਾ ਦਿਓ। ਹੁਣ ਇਸ ਨਾਲ ਹੋਣਾ ਕੀ ਐ ? ਕੀ ਸਿੱਟਾ ਨਿਕਲਦੈ ? ਆਪੇ ਈ ਸਮਝ ਲਓ ਤੁਸੀਂ। ਇਹ ਤਾਂ ਅਸੀਂ ਮੰਨਦੇ ਆ ਬਈ ਵਿਦਿਆਰਥੀਆਂ ਦਾ ਮੁੱਖ ਕੰਮ ਕੀ ਐ? ਪੜ੍ਹਾਈ ਕਰਨਾ । ਉਹਨਾਂ ਨੂੰ ਆਪਣਾ ਸਾਰਾ ਧਿਆਨ ਵੀ ਇਧਰ ਈ ਲਗਾਉਣਾ ਚਾਹੀਦੈ, ਪਰ ਕੀ ਉਹਨਾਂ ਦੀ ਸਿੱਖਿਆ ‘ਚ ਇਹ ਗੱਲ ਸ਼ਾਮਲ ਐ ਕਿ ਦੇਸ਼ ਦੀਆਂ ਹਾਲਤਾਂ ਕੀ ਨੇ? ਇਹਨਾਂ ‘ਚ ਕਿਵੇਂ ਸੁਧਾਰ ਕਰਨੈ? ਕੀ ਇਸ ਪੜ੍ਹਾਈ ਨਾਲ ਵਿਦਿਆਰਥੀ ਇਸ ਯੋਗ ਹੋ ਜਾਂਦੇ ਐ ਬਈ ਉਹ ਆਪਣੇ ਦੇਸ਼ ਬਾਰੇ ਸੋਚਣ ? ਜੇ ਦੇਸ਼ ਦੀ ਹਾਲਤ ਦਾ ਗਿਆਨ ਤੇ ਉਹਨਾਂ ਦੇ ਸੁਧਾਰ ਦੇ ਉਪਾਅ ਸੋਚਣ ਦੀ ਯੋਗਤਾ ਪੈਦਾ ਕਰਨਾ ਓਸ ਸਿੱਖਿਆ ‘ਚ ਸ਼ਾਮਲ ਈ ਨੀ, ਤਾਂ ਅਸੀਂ ਸਮਝਦੇ ਆ ਕਿ ਓਹ ਸਿੱਖਿਆ ਐ ਨਿਕਮੀ, ਜਿਹੜੀ ਸਿਰਫ ਕਲਰਕੀ ਕਰਨ ਖਾਤਰ ਈ ਲਈ ਜਾਏ। ਕੀ ਲੋੜ ਐ ਇਹੋ ਜੀ ਸਿੱਖਿਆ ਦੀ ? ਕੁਝ ਆਦਮੀ, ਜਿਹੜੇ ਆਪਣੇ- ਆਪ ਨੂੰ ਕੁਝ ਜ਼ਿਆਦਾ ਈ ਸਮਝਦੇ ਐ, ਉਹ ਕਹਿੰਦੇ ਐ –
“ਕਾਕਾ ਤੁਸੀਂ ਪਾਲੇਟਿਕਸ ਪੜ੍ਹੋ ਤਾਂ ਜ਼ਰੂਰ, ਤੇ ਉਸ ਬਾਰੇ ਸੋਚੋ ਵੀ, ਪਰ ਅਮਲੀ ਤੌਰ ਤੇ ਪਾਲੇਟਿਕਸ ‘ਚ ਹਿੱਸਾ ਨਾ ਲਓ।” ਅਖੇ, “ਤੁਸੀ ਜ਼ਿਆਦਾ ਲਾਇਕ ਹੋ ਕੇ ਦੇਸ਼ ਲਈ ਫ਼ਾਇਦੇਮੰਦ ਸਾਬਤ ਹੋਵੇਗੇ।”
ਗੱਲ ਲੱਗਦੀ ਤਾਂ ਬੜੀ ਸੋਹਣੀ ਐ, ਪਰ ਰੱਦ ਕਰਦੇ ਆਂ ਅਸੀਂ ਏਸ ਨੂੰ । ਥੋਨੂੰ ਦੱਸੀਏ ਬਈ ਇਹ ਬਸ ਉਪਰੋਂ-ਉਪਰੀਂ ਈ ਗੱਲਾਂ ਨੇ। ਇਕ ਦਿਨ ਦੀ ਗੱਲ ਸੁਣੋ ਫੇਰ ਸਾਰਾ ਕੁਝ ਸਮਝ ਆਜੂ। ਇਕ ਦਿਨ ਇਕ ਮੁੰਡਾ ਕਿਤਾਬ ਪੜ੍ਹਦਾ ਸੀ ਪ੍ਰਿੰਸ ਕਰੋਪੋਟਕਿਨ ਦੀ। ਕਿਤਾਬ ਦਾ ਨਾਂ ਸੀ “ਨੌਜਵਾਨਾਂ ਦੇ ਨਾਂ ਅਪੀਲ”। ਇੱਕ ਪ੍ਰੋਫੈਸਰ ਸਾਹਿਬ ਕਹਿਣ ਲੱਗੇ, “ਇਹ ਕਿਹੜੀ ਕਿਤਾਬ ਐ? ਤੇ ਇਹ ਨਾਂ ਤਾਂ ਬੰਗਾਲੀ ਦਾ ਜਾਪਦੈ।” ਮੁੰਡੇ ਨੇ ਕਿਹਾ, ਪ੍ਰਿੰਸ ਕਰੋਪੋਟਕਿਨ ਨਾਂ ਤਾਂ ਬੜਾ ਮਸ਼ਹੂਰ ਐ। ਉਹ ਅਰਥ ਸ਼ਾਸਤਰ ਦੇ ਵਿਦਵਾਨ ਸਨ।” ਇਹ ਬੜਾ ਜ਼ਰੂਰੀ ਸੀ ਕਿ ਹਰ ਪ੍ਰੋਫੈਸਰ ਇਸ ਨਾਂ ਤੋਂ ਵਾਕਿਫ ਹੋਵੇ। ਪ੍ਰੋਫੈਸਰ ਸਾਹਿਬ ਦੀ “ਲਿਆਕਤ” ਤੇ ਮੁੰਡਾ ਹੱਸ ਵੀ ਪਿਆ। ਉਸਨੇ ਫਿਰ ਕਿਹਾ-ਜੀ ਇਹ ਰੂਸੀ ਸੱਜਣ ਸੀ।” ਬਸ! “ਰੂਸੀ।” ਕਹਿਰ ਈ ਟੁੱਟ ਪਿਆ। ਪ੍ਰੋਫੈਸਰ ਸਾਹਿਬ ਨੇ ਕਿਹਾ – “ਤੂੰ ਬਾਲਸ਼ਵਿਕ ਐਂ, ਕਿਉਂਕਿ ਤੂੰ ਪੁਲੀਟੀਕਲ ਕਿਤਾਬਾਂ ਪੜ੍ਹਦੈ।” ਦੇਖੋ ਤੁਸੀਂ ਪ੍ਰੋਫੈਸਰ ਸਾਹਿਬ ਦੀ ਲਿਆਕਤ। ਹੁਣ ਉਹਨਾਂ ਮੁੰਡਿਆਂ ਵਿਚਾਰਿਆਂ ਨੇ ਉਹਨਾਂ ਪ੍ਰੋਫੈਸਰਾਂ ਕੋਲੋਂ ਕੀ ਸਿਖਣੈ । ਏਸ ਹਾਲਤ ‘ਚ ਉਹ ਨੌਜਵਾਨ ਭਲਾ ਕੀ ਸਿੱਖ ਸਕਦੇ ਐਂ।
ਦੂਜੀ ਗੱਲ ਇਹ ਕਿ ਅਮਲੀ ਰਾਜਨੀਤੀ ਹੈ ਕੀ ? ਮਹਾਤਮਾ ਗਾਂਧੀ, ਜਵਾਹਰ ਲਾਲ ਨੇਹਰੂ ਤੇ ਸ਼ੁਭਾਸ ਚੰਦਰ ਬੋਸ ਦਾ ਸੁਆਗਤ ਕਰਨਾ ਤੇ ਉਹਨਾਂ ਦੇ ਭਾਸ਼ਣ ਸੁਣਨਾ ਤਾਂ ਹੈ ਕਿ ਅਮਲੀ ਰਾਜਨੀਤੀ, ਪਰ ਕਮੀਸ਼ਨ ਤੇ ਵਾਇਸਰਾਏ ਦਾ ਸੁਆਗਤ ਕਰਨਾ ਕੀ ਐ ਭਲਾ ? ਕੀ ਇਹ ਰਾਜਨੀਤੀ ਦਾ ਦੂਜਾ ਪਹਿਲੂ ਨੀ । ਸਰਕਾਰਾਂ ਤੇ ਦੇਸ਼ਾਂ ਦੇ ਇੰਤਜ਼ਾਮਾ ਦੇ ਮੁਤੱਲਕ ਕੋਈ ਵੀ ਗੱਲ ਪਾਲੇਟਿਕਸ ਦੇ ਮੈਦਾਨ ‘ਚ ਈ ਗਿਣੀ ਜਾਉਗੀ। ਤੇ ਫੇਰ ਕਮੀਸ਼ਨ ਤੇ ਵਾਇਸਰਾਏ ਦਾ ਸੁਆਗਤ ਕਰਨਾ ਪਾਲੇਟਿਕਸ ਹੋਈ। ਕਿ ਨਾਂ ? ਤੁਸੀਂ ਕਹੋਗੇ ਕਿ ਏਸ ਤੋਂ ਸਰਕਾਰ ਖੁਸ਼ ਹੁੰਦੀ ਐ ਤੇ ਦੂਜੇ ਤੋਂ ਨਰਾਜ਼ । ਫੇਰ ਇਹ ਤਾਂ ਸਰਕਾਰ ਦੀ ਖੁਸ਼ੀ ਜਾਂ ਨਰਾਜ਼ਗੀ ਦਾ ਸਵਾਲ ਹੋਇਆ ਨਾ। ਇਹਨਾਂ ਦਾ ਸੁਆਗਤ ਕਰੋਗੇ ਸਰਕਾਰ ਖੁਸ਼, ਉਹਨਾਂ ਦਾ ਭਾਸ਼ਣ ਸੁਣੋਗੇ, ਸਰਕਾਰ ਨਾਰਾਜ਼ ਐ ਜੀ । ਤੁਸੀਂ ਦੱਸੋ ਬਈ ਕੀ ਵਿਦਿਆਰਥੀਆਂ ਨੂੰ ਜੰਮਦਿਆਂ ਈ ਖੁਸ਼ਾਮਦ ਦਾ ਸਬਕ ਪੜ੍ਹਾਇਆ ਜਾਣਾ ਚਾਹੀਦੈ ਜਾਂ ਨਹੀਂ। ਅਸੀਂ ਤਾਂ ਇਹ ਕਹਿੰਦੇ ਆਂ ਬਈ ਜਦ ਤਕ ਇਸ ਹਿੰਦੁਸਤਾਨ ਦੀ ਧਰਤੀ ਤੇ ਬਦੇਸ਼ੀ ਡਾਕੂਆਂ ਦੀ ਹਕੂਮਤ ਐ, ਉਦੋਂ ਤੱਕ ਸਰਕਾਰ ਦੀ ਵਫਾਦਾਰੀ ਕਰਨ ਵਾਲੇ ਵਫਾਦਾਰ ਨੀ, ਗੱਦਾਰ ਨੇ, ਇਨਸਾਨ ਨੀ, ਪਸ਼ੂ ਨੇ, ਪੇਟ ਦੇ ਗੁਲਾਮ ਨੇ ਸਾਰੇ। ਫੇਰ ਅਸੀਂ ਕਿਵੇਂ ਕਹਿ ਦਈਏ ਕਿ ਵਿਦਿਆਰਥੀ ਵਫਾਦਾਰੀ ਦਾ ਪਾਠ ਸਿਖਣ।
ਇਸ ਗੱਲ ਨੂੰ ਤਾਂ ਸਾਰੇ ਈ ਮੰਨਦੇ ਐ ਬਈ ਹਿੰਦੁਸਤਾਨ ਨੂੰ ਇਸ ਵੇਲੇ ਦੇਸ਼ ਸੇਵਕਾਂ ਦੀ ਲੋੜ ਐ। ਇਹੋ ਜੇ ਦੇਸ਼ ਸੇਵਕਾਂ ਦੀ ਜਿਹੜੇ ਆਪਣਾ ਤਨ-ਮਨ-ਧਨ ਦੇਸ਼ ਤੋਂ ਵਾਰ ਦੇਣ ਤੇ ਆਪਣੀ ਸਾਰੀ ਉਮਰ ਦੇਸ਼ ਦੀ ਆਜ਼ਾਦੀ ਦੀ ਖਾਤਰ ਨਿਛਾਵਰ ਕਰ ਦੇਣ। ਪਰ ਤੁਸੀਂ ਦੱਸੋਂ ਬਈ ਬੁੱਢਿਆਂ ‘ਚੋਂ ਵੀ ਇਹੋ ਜੇ ਆਦਮੀ ਮਿਲ ਸਕਣਗੇ ? ਕੀ. ਟੱਬਰਾਂ ਦੇ ਤੇ ਦੁਨਿਆਦਾਰੀ ਦੇ ਟੰਟਿਆਂ ‘ਚ ਫਸੇ ਹੋਈ ਸਿਆਣੇ ਲੋਕਾਂ ‘ਚੋਂ ਇਹੋ ਜੇ ਨਿਕਲ ਸਕਣਗੇ ਜਿਹੜੇ ਸਭ ਕੁਝ ਵਾਰਨ ਖਾਤਰ ਤਿਆਰ ਹੋਣ? ਇਹ ਤਾਂ ਉਹ ਨੌਜਵਾਨ ਈ ਨਿਕਲ ਸਕਦੇ ਐ ਜਿਨ੍ਹਾਂ ਨੂੰ ਕੋਈ ਜੰਜਾਲ ਨਾ ਪਏ ਹੋਣ, ਤੇ ਇਹਨਾਂ ਜੰਜਾਲਾਂ ‘ਚ ਪੈਣ ਤੋਂ ਪਹਿਲਾਂ ਵਿਦਿਆਰਥੀ ਜਾਂ ਕਹਿ ਲਓ ਨੌਜਵਾਨ ਤਦ ਈ ਸੋਚ ਸਕਦੈ, ਜੇ ਕੁਝ ਉਹਨਾਂ ਨੇ ਕੁਝ ਅਮਲੀ ਇਲਮ ਵੀ ਹਾਸਲ ਕੀਤਾ ਹੋਏ। ਜਿਨ੍ਹਾਂ ਨੇ ਇਮਤਿਹਾਨ ਦੇ ਪਰਚਿਆਂ ਖਾਤਰ ਨਿਰੇ ਹਿਸਾਬ ਤੇ ਜੁਗਰਾਫੀਏ ਨੂੰ ਹੀ ਘੋਟੇ ਨਾ ਲਾਏ ਹੋਣ।
ਅੱਛਾ! ਇੱਕ ਗੱਲ ਦੱਸੋ ? ਬਈ ਜਦ ਇੰਗਲੈਂਡ ਤੇ ਜਰਮਨੀ ‘ਚ ਲੜਾਈ ਹੋਈ, ਇੰਗਲੈਂਡ ਦੇ ਸਾਰੇ ਵਿਦਿਆਰਥੀ ਕਾਲਜ ਛੱਡ ਕੇ ਜਰਮਨੀ ਖਿਲਾਫ਼ ਲੜਨ ਖਾਤਰ ਤੁਰ ਪਏ, ਕੀ ਇਹ ਪਾਲੇਟਿਕਸ ਨਹੀਂ ਸੀ? ਉਦੋਂ ਕਿਥੇ ਸੀ ਇਹ, ਸਾਡੇ ਉਪਦੇਸ਼ ਦੇਣ ਵਾਲੇ? ਓਸ ਵੇਲੇ ਉਨ੍ਹਾਂ ਨੂੰ ਕਹਿੰਦੇ ਜਾਉ, ਜਾ ਕਾ ਹਾਲੇ ਵਿਦਿਆ ਹਾਸਲ ਕਰੋ। ਅੱਜ ਨੈਸ਼ਨਲ ਕਾਲਜ, ਅਹਿਮਦਾਬਾਦ ਦੇ ਜਿਹੜੇ ਲੜਕੇ ਸਤਿਆਗ੍ਰਹਿ ‘ਚ ਬਾਰਦੌਲੀ ਵਾਲਿਆਂ ਦੀ ਮਦਦ ਕਰਦੇ ਐ, ਕੀ ਉਹ ਐਵੇਂ ਈ ਰਹਿ ਜਾਣਗੇ, ਮੂਰਖ ਈ? ਅਸੀਂ ਵੀ ਦੇਖਾਂਗੇ, ਪੰਜਾਬ ਦੀ ਯੂਨੀਵਰਸਿਟੀ ਉਨ੍ਹਾਂ ਦੇ ਮੁਕਾਬਲੇ ਕਿੰਨੇ ਕੁ ਲਾਇਕ ਆਦਮੀ ਪੈਦਾ ਕਰਦੀ ਐ। ਅੱਜ ਤੱਕ ਜਿੰਨੇ ਵੀ ਮੁਲਕ ਆਜ਼ਾਦ ਹੋਏ ਐ ਉਹਨਾਂ ਨੂੰ ਆਜ਼ਾਦ ਕਰਾਉਣ ਵਾਲੇ ਉਥੋਂ ਦੇ ਵਿਦਿਆਰਥੀ ਤੇ ਨੌਜਵਾਨ ਈ ਹੋਇਆ ਕਰਦੇ ਐ। ਕੀ ਹਿੰਦੁਸਤਾਨ ਦੇ ਨੌਜਵਾਨ ਵੱਖਰੇ ਰਹਿ ਕੇ, ਬਚਾ ਸਕਣਗੇ ਆਪਣੀ ਤੇ ਆਪਣੀ ਦੇਸ਼ ਦੀ ਹਸਤੀ? 1919 ‘ਚ ਵਿਦਿਆਰਥੀਆਂ ‘ਤੇ ਜਿਹੜੇ ਜ਼ੁਲਮ ਹੋਈ ਸੀ, ਨੌਜਵਾਨ ਓਸ ਨੂੰ ਭੁੱਲ ਨੀ ਸਕਦੇ, ਕਦੇ ਵੀ। ਉਹਨਾਂ ਨੂੰ ਪਤੈ ਤੇ ਉਹ ਸਮਝਦੇ ਐ ਕਿ ਹੁਣ ਲੋੜ ਐ ਭਾਰੀ ਇਨਕਲਾਬ ਦੀ । ਉਹ ਪੜ੍ਹਨ, ਜ਼ਰੂਰ ਪੜ੍ਹਨ, ਅਸੀਂ ਨੀ ਕਹਿੰਦੇ ਕਿ ਨਾ ਪੜ੍ਹੋ। ਪਰ ਅਸੀਂ ਕਹਿੰਦੇ ਆਂ ਕਿ ਪੜ੍ਹਾਈ ਦੇ ਨਾਲੋ-ਨਾਲ ਪਾਲੇਟਿਕਸ ਦਾ ਗਿਆਨ ਵੀ ਹਾਸਲ ਕਰਨ । ਜਦੋਂ ਆਣ ਪਏ ਲੋੜ, ਫੇਰ ਮੈਦਾਨ ‘ਚ ਆਪ ਕੁੱਦਣ ਤੇ ਆਪਣੀਆਂ ਜ਼ਿੰਦਗੀਆਂ ਲਾ ਦੇਣ ਦੇਸ਼ ਦੀ ਖਾਤਰ ਇਸ ਕੰਮ ‘ਚ। ਆਪਣੀਆਂ ਜਾਨਾਂ ਲਾ ਦੇਣ ਏਸ ਕੰਮ ‘ਚ ਈ। ਨਹੀਂ ਤਾਂ ਬਚਣ ਦਾ ਕੋਈ ਉਪਾਅ ਨਜ਼ਰ ਨੀ ਆਉਂਦਾ।
ਸਮਾਜਿਕ ਇਨਕਲਾਬ ਲਈ ਉੱਠੋ
ਜਿੰਨੀ ਭੈੜੀ ਹਾਲਤ ਸਾਡੇ ਮੁਲਕ ਦੀ ਐ-ਨਹੀਂ ਹੋਣੀ ਕਿਸੇ ਹੋਰ ਮੁਲਕ ਦੀ ਐਸੀ ਭੈੜੀ ਹਾਲਤ। ਅਜੀਬ ਤੋਂ ਅਜੀਬ ਸਵਾਲ ਪੈਦਾ ਹੋਏ ਹੁੰਦੇ ਐਂ ਐਥੇ । ਇੱਕ ਬੜਾ ਭਾਰੀ ਸਵਾਲ ਅਛੂਤ ਦਾ ਐ। ਸਵਾਲ ਪਤੈ ਕੀ ਕੀਤਾ ਜਾਂਦੈ, ਅਖੇ ਏਸ 30 ਕਰੋੜ ਦੀ ਆਬਾਦੀ ਆਲੇ ਮੁਲਕ ‘ਚ, ਜੋ 6 ਕਰੋੜ ਆਦਮੀ ਰਹਿੰਦੇ ਐਂ, ਜਿਹਨਾਂ ਨੂੰ ਅਛੂਤ ਕਿਹਾ ਜਾਂਦੈ-ਉਹਨਾਂ ਨੂੰ ਛੂਹਣ ਨਾਲ ਧਰਮ ਤਾਂ ਨੀ ਭਿੱਟਿਆ ਜਾਊ? ਜੇ ਕਿਤੇ ਉਹਨਾਂ ਨੂੰ ਮੰਦਰਾਂ ‘ਚ ਵੜਨ ਦੇ ਤਾ, ਕਿਤੇ ਦੇਵਤੇ ਤਾਂ ਨੀ ਰੁੱਸ ਜਾਣਗੇ? ਜੇ ਉਹਨਾਂ ਨੇ ਖੂਹ ‘ਚੋਂ ਪਾਣੀ ਕੱਢ ਲਿਆ, ਕਿਤੇ ਖੂਹ ਪਲੀਤ ਤਾਂ ਨੀ ਹੋਜੂ ? ਇਹ ਸਵਾਲ ਕੀਤੇ ਜਾ ਰਹੇ ਐਂ, ਤੇ ਕੀਤੇ ਵੀ ਜਾ ਰਹੇ ਮੈਂ ਵੀਹਵੀ ਸਦੀ ‘ਚ। ਸ਼ਰਮ ਆਉਂਦੀ ਐ ਐਸੇ ਸਵਾਲਾਂ ਨੂੰ ਸੁਣਦਿਆਂ ।
ਸਾਡਾ ਮੁਲਕ ਤਾਂ ਬੜਾ ਈ ਅਧਿਆਤਮਵਾਦੀ ਯਾਨੀ ਕਿ ਰੂਹਾਨੀਅਤ ਪਸੰਦ ਮੁਲਕ ਐ ਪਰ ਅਸੀਂ ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜ਼ਾ ਦੇਣੋਂ ਵੀ ਝਕਦੇ ਆਂ ਅਰ ਉਹ ਯੂਰਪ, ਜੀਹਨੂੰ ਸਾਰੇ ਈ ਕਹਿੰਦੇ ਆਂ, ਕਿ ਉਹ ਤਾਂ ਭਾਈ ਮਾਇਆਵਾਦੀ ਐਂ ਉਹਨਾਂ ਨੇ ਕਈ ਸਦੀਆਂ ਤੋਂ ਇਕਸਾਰਤਾ ਦਾ ਐਲਾਨ ਕੀਤਾ ਹੋਇਐ। ਬਰਾਬਰੀ ਦਾ ਐਲਾਨ ਤਾਂ ਉਹਨਾਂ ਨੇ ਅਮਰੀਕਾ ਦੇ ਤੇ ਫਰਾਂਸ ਦੇ ਇਨਕਲਾਬਾਂ ਦੇ ਵਿੱਚ ਈ ਕਰ ਦਿਤਾ ਸੀ ਤੇ ਅੱਜ ਰੂਸ ਨੇ ਲੱਕ ਬੰਨਿਆ ਹੋਇਐ, ਹਰ ਕਿਸਮ ਦਾ ਭਿੰਨ-ਭੇਦ ਮਿਟਾਉਣ ਖਾਤਰ, ਏਧਰ ਅਸੀਂ,ਅਸੀਂ ਜਿਹੜੇ ਸਦਾ ਈ ਰੋਣੇ ਰੋਂਦੇ ਆ, ਆਤਮਾ-ਪ੍ਰਮਾਤਮਾ ਦੇ ਅਸੀਂ ਉਲਝੇ ਹੋਏ ਆਂ ਬਹਿਸ ‘ਚ, ਕਿ ਅਛੂਤਾਂ ਨੂੰ ਜਨੇਊ ਦੇਈਏ ਕਿ ਨਾਂ ? ਉਹ ਵੇਦ ਸਾਸ਼ਤਰ ਪੜਨ ਦੇ ਹੱਕਦਾਰ ਹੈਗੇ ਐਂ ਕਿ ਨਹੀਂ ? ਨਾ ਮਨਜ਼ੂਰ ਕਰ ਦਿੰਦੇ ਆਂ ਅਸੀਂ । ਤੇ ਉਧਰ ਸਾਨੂੰ ਸ਼ਿਕਾਇਤ ਐ ਇਹ, ਬਈ ਦੇਖੋ ਜੀ ਬਾਹਰਲੇ ਮੁਲਕਾਂ ‘ਚ ਸਾਡੇ ਲੋਕਾਂ ਨਾਲ ਚੰਗਾ ਸਲੂਕ ਨੀ ਹੁੰਦਾ । ਗੋਰੇ ਸ਼ਾਹੀ ‘ਚ, ਸਾਨੂੰ ਗੋਰੇ ਦੇ ਬਰਾਬਰ ਨੀ ਸਮਝਿਆ ਜਾਂਦਾ ਵੈਸੇ ਸਾਨੂੰ ਹੱਕ ਕੀ ਐ ਐਹੋ ਜੀ ਸ਼ਿਕਾਇਤ ਕਰਨ ਦਾ।
ਸਿੰਧ ਦੇ ਇੱਕ ਮੁਸਲਮਾਨ ਸੱਜਣ ਐਂ ਨੂਰ ਮੁਹੰਮਦ, ਉਹ ਮੈਂਬਰ ਐਂ ਬੰਬਈ ਕੌਂਸਲ ਦੇ, ਉਹਨਾਂ ਨੇ 1926 ‘ਚ ਏਸ ਮਾਮਲੇ ਤੇ ਖੂਬ ਕਿਹੈ,
“If the Hindu Society refuses to allow other human beings, fellow creatures so that to attend public schools, and if….the president of local board representing so many lakhs of people in this house to allow his fellows and brothers the elementary human right of having water to drink, what right have they ask for more rights from the bureaucracy? Before we accuse people coming from other lands, we should see how we ourselves behave toward our own people…..How can we ask for greater political rights when we ourselves deny elementary deny rights of human beings.”
“ਬਈ ਜਦੋਂ ਤੁਸੀਂ ਇਕ ਇਨਸਾਨ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਇਨਕਾਰੀ ਓ. ਜਾਂ ਜਦੋਂ ਤੁਸੀਂ ਉਹਨਾਂ ਨੂੰ ਮਦਰਸੇ ਵਿੱਚ ਪੜ੍ਹਨ ਵਨੀ ਦਿੰਦੇ ਤਾਂ ਥੋਡਾ ਹੱਕ ਕੀ ਐ, ਤੁਸੀਂ ਆਪਣੇ ਵਾਸਤੇ ਹੋਰ ਹਕੂਕਾਂ ਦੀ ਮੰਗ ਕਰੋ ? ਜਦ ਤੁਸੀਂ ਇਨਸਾਨ ਨੂੰ ਇਨਸਾਨ ਦੇ ਸਧਾਰਨ ਹੱਕ ਦੇਣ ਨੂੰ ਰਾਜ਼ੀ ਨੀ, ਫੇਰ ਤੁਸੀਂ ਕਿਵੇਂ ਅਧਿਕਾਰੀ ਹੋਗੇ ਵੱਧ ਰਾਜਨੀਤਕ ਅਧਿਕਾਰ ਮੰਗਣ ਦੇ ? ਗੱਲ ਹੈ। ਤਾਂ ਬੜੀ ਖਰੀ, ਪਰ ਕਿਉਂਕਿ ਇਹ ਕਹੀ ਇਕ ਮੁਸਲਮਾਨ ਨੇ ਐਂ, ਏਸ ਕਰਕੇ ਹਿੰਦੂ ਕਹਿਣ ਲੱਗ ਜਾਂਦੇ ਐਂ, ਦੇਖੋ ਜੀ ਉਹ ਤਾਂ ਅਛੂਤਾਂ ਨੂੰ ਮੁਸਲਮਾਨ ਬਣਾ ਕੇ ਆਪਣੇ ‘ਚ ਰੁਲਾਉਣ ਨੂੰ ਫਿਰਦੇ ਐਂ। ਉਹਨਾਂ ਤਾਂ ਸਾਫ਼ ਸਾਫ਼ ਮੰਨ ਈ ਲਿਆ, ਬਈ ਜੇ ਤੁਸੀਂ ਉਹਨਾਂ ਨਾਲ ਐਂ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਸਲੂਕ ਕਰੋਂਗੇ, ਤਾਂ ਉਹ ਜ਼ਰੂਰ ਈ ਦੂਜੇ ਮਜ਼ਬਾਂ ‘ਚ ਸ਼ਾਮਲ ਹੈ ਜਾਣਗੇ ਜਾ ਕੇ। ਉਹਨਾਂ ‘ਚ, ਜਿਥੇ ਉਹਨਾਂ ਨੂੰ ਵੱਧ ਅਧਿਕਾਰ ਮਿਲਣਗੇ, ਜਿਥੇ ਕਿ ਉਹਨਾਂ ਨਾਲ ਮਨੁੱਖਾਂ ਆਲਾ ਸਲੂਕ ਕੀਤਾ ਜਾਊ। ਫੇਰ ਇਹ ਕਹਿਣਾ, ਕਿ ਦੇਖੋ ਜੀ ਇਹ ਮੁਸਲਮਾਨ ਤੇ ਇਸਾਈ, ਹਿੰਦੂ ਕੌਮ ਨੂੰ ਨੁਕਸਾਨ ਪੁਚਾਈ ਜਾਂਦੇ ਐਂ ਫਜ਼ੂਲ ਹੋਵੇਗਾ ਇਹ ਸਭ ਕਹਿਣਾ ਬਿਲਕੁਲ ਫਜ਼ੂਲ।
ਗੱਲ ਹੈ ਤਾਂ ਸੋਲਾਂ ਆਨੇ ਸੱਚੀ, ਪਰ ਸੁਣਕੇ ਤੜਪ ਉਠਦੇ ਐਂ ਸਾਰੇ ਈ । ਖੈਰ ਬਿਲਕੁਲ ਐਸੇ ਈ ਗੱਲ ਦਾ ਫਿਕਰ ਹਿੰਦੂਆਂ ਨੂੰ ਵੀ ਪਿਆ। ਸਨਾਤਨੀ ਪੰਡਤ ਵੀ ਥੋੜ੍ਹਾ ਬਹੁਤਾ ਏਸ ਮਸਲੇ ਤੇ ਸੋਚਣ ਲੱਗੇ। ਵਿੱਚ ਵਿੱਚ ਬੜੇ “ਯੁੱਗ ਪਲਟਾਊ” ਕਹਾਉਣ ਆਲੇ ਵੀ ਸ਼ਾਮਲ ਹੋਗੇ। ਪਟਨਾ ਹਿੰਦੂ ਮਹਾਂ ਸਭਾ ਹੋਈ । ਲਾਲਾ ਲਾਜਪਤ ਰਾਏ, ਜਿਹੜੇ ਬੜੇ ਪੁਰਾਣੇ ਹਾਮੀ ਚਲੇ ਆਉਂਦੇ ਸੀ ਅਛੂਤਾਂ ਦੇ, ਪ੍ਰਧਾਨ ਸੀਗੇ ਸਭਾ ਦੇ । ਬੜੀ ਬਹਿਸ ਛਿੜੀ, ਗਰਮਾ ਗਰਮ ਝੜਪਾਂ ਵੀ ਹੋਈਆਂ। ਸਵਾਲ ਕੀ ਸੀਗਾ ਭਲਾ, ਅਖੇ ਜੀ ਕੀ ਅਛੂਤਾਂ ਨੂੰ ਜਨੇਊ ਪਾਉਣ ਦਾ ਹੱਕ ਹੈਗਾ ? ਤੇ ਕੀ ਉਹ ਵੇਦ ਸਾਸ਼ਤਰ ਪੜ੍ਹ ਸਕਦੇ ਐਂ ? ਉਥੇ ਤਾਂ ਵੱਡੇ ਵੱਡੇ ਸੁਧਾਰਕ ਹੋਗੇ ਗਰਮ-ਪਰ ਲਾਲਾ ਜੀ ਨੇ ਸਭ ਨੂੰ ਸਮਝਾ ਲਿਆ ਤੇ ਆਹ ਦੋਵੇਂ ਗੱਲਾਂ ਮਨਜ਼ੂਰ ਕਰਕੇ, ਹਿੰਦੂ ਧਰਮ ਦੀ ਲਾਜ ਰੱਖ ਲੀ । ਨਹੀਂ ਤਾਂ ਕਿਤੇ ਠਿਕਾਣਾ ਸੀਗਾ ? ਜ਼ਰਾ ਸੋਚੋ ਤਾਂ ਸਈ ਕਿੱਡੀ ਸ਼ਰਮ ਆਲੀ ਗੱਲ ਐ ਬਈ ਕੁੱਤਾ ਤਾਂ ਸਾਡੀ ਗੋਦੀ ‘ਚ ਬਹਿ ਸਕਦੈ, ਸਾਡੇ ਚੌਂਕੇ ‘ਚ ਨਿਸੰਗ ਫਿਰ ਸਕਦੈ, ਪਰ ਜੇ ਸਾਡੇ ਨਾਲ ਛੂਹ ਜਾਵੇ ਇੱਕ ਆਦਮੀ… ਤਾਂ ਬੱਸ ਧਰਮ ਭ੍ਰਿਸ਼ਟ ਹੋ ਜਾਂਦੈ, ਫੇਰ ਤਾਂ ਪੰਡਤ ਮਾਲਵੀਆ ਵਰਗੇ ਵੱਡੇ ਸਮਾਜ ਸੁਧਾਰਕ ਤੇ ਅਛੂਤਾਂ ਦੇ ਵੱਡੇ ਪ੍ਰੇਮੀ, ਹੋਰ ਵੀ ਨਾ ਜਾਣੇ ਕੀ ਕੀ… ਇਹ ਸਮਾਜ ਸੁਧਾਰਕ ਪਹਿਲਾਂ ਤਾਂ ਹਾਰ ਪੁਆ ਲੈਂਦੇ ਐਂ ਆਪਣੇ ਗਲ਼ਾਂ ‘ਚ, ਇੱਕ ਚੂਹੜੇ ਦੇ ਹੱਥੋਂ, ਫੇਰ ਸਣੇ ਕੱਪੜੀ ਨਾਉਣ ਕੀਤੇ ਬਗੈਰ ਆਪਣੇ ਆਪ ਨੂੰ ਅਸ਼ੁੱਧ ਸਮਝਦੇ ਐਂ। ਵਾਹ ਕਿਆ ਖੂਬ ਚਾਲ ਐ ਇਹ।
ਸਭ ਨੂੰ ਪਿਆਰ ਕਰਨ ਵਾਲਾ ਰੱਬ, ਉਹਦੀ ਪੂਜਾ ਕਰਨ ਵਾਸਤੇ ਬਣਿਐ ਮੰਦਰ ਜੇ ਉਥੇ ਉਹੀ ਗਰੀਬ ਜਾ ਵੜੇ ਤਾਂ ਪਲੀਤ ਹੋ ਜਾਂਦੈ ਮੰਦਰ ਰੁੱਸ ਜਾਂਦੈ ਰੱਬ । ਘਰ ਦੀ ਹਾਲਤ ਤਾਂ ਹੋਵੇ ਆਹ ਤਾਂ ਫੇਰ ਬਾਹਰ ਅਸੀਂ ਬਰਾਬ ਦੇ ਨਾਮ ਤੇ ਝਗੜਦੇ ਚੰਗੇ ਲੱਗਦੇ ਆਂ ਭਲਾ ? ਏਥੇ ਈ ਬੱਸ ਨੀ… ਸਾਡੇ ਏਸ ਰੱਵਈਏ ‘ਚ ਕ੍ਰਿਤਘਣਤਾ ਦੀ ਵੀ ਹੱਦ ਏ ਹੋਗੀ ਜਿਹੜੇ ਸਾਡੇ ਸੁੱਖ ਆਰਾਮ ‘ਚ ਵਾਧਾ ਕਰਨ ਲਈ, ਨੀਚ ਤੋਂ ਨੀਚ ਕੰਮ ਕਰਦੇ ਐਂ ਸਾਡੀ ਖਾਤਰ ਉਹਨਾਂ ਨੂੰ ਈ ਦੂਰ ਪਰੇ ਕਰਦੇ ਆਂ ਅਸੀਂ। ਜਾਨਵਰਾਂ ਦੀ ਤਾਂ ਕਰਦੇ ਆਂ ਪੂਜਾ ਪਰ ਇਨਸਾਨ ਨੂੰ ਕੋਲ ਵਨੀ ਬਿਠਾ ਸਕਦੇ । ਕਿਉਂ ?
ਅੱਜ ਬਾਹਲਾ ਈ ਸ਼ੋਰ ਹੋ ਰਿਹੈ ਏਸ ਸੁਆਲ ਤੇ। ਅੱਜਕਲ੍ਹ ਬੜੀ ਖਾਸ ਤਵੱਜੋਂ ਦਿੱਤੀ ਜਾ ਰਹੀ ਐ ਇਹਨਾਂ ਵਿਚਾਰਿਆਂ ਵੱਲ ਵੀ। ਆਜ਼ਾਦੀ ਦਾ ਜੋ ਵਿਕਾਸ ਮੁਲਕ ‘ਚ ਹੋ ਰਿਹੈ ਉਹਦੇ ‘ਚ ਫਿਰਕਾਦਾਰਾਨਾ ਭਾਵਨਾ ਨੇ ਹੋਰ ਚਾਹੇ ਕੋਈ ਫਾਇਦਾ ਕੀਤਾ ਹੋਵੇ, ਚਾਹੇ ਨਾ ਕੀਤਾ ਹੋਵੇ, ਇਹ ਫਾਇਦਾ ਜ਼ਰੂਰ ਕੀਤਾ ਐ ਬਈ ਵੱਧ ਅਧਿਕਾਰ ਮੰਗਣ ਖਾਤਰ ਆਪਣੀ ਕੌਮ ਦੀ ਗਿਣਤੀ ਵਧਾਉਣ ਦਾ ਫਿਕਰ ਸਾਰਿਆਂ ਨੂੰ ਈ ਪਿਐ। ਮੁਸਲਮਾਨਾਂ ਨੇ ਥੋੜ੍ਹਾ ਜਿਹਾ ਵੱਧ ਜ਼ੋਰ ਦੇ ਤਾ। ਉਹਨਾਂ ਨੇ ਅਛੂਤਾਂ ਨੂੰ ਬਣਾ ਕੇ ਮੁਸਲਮਾਨ, ਬਣਾ ਕੇ ਆਪਣੇ ਬਰਾਬਰ ਦਾ ਇਨਸਾਨ, ਉਹਨਾਂ ਨੂੰ ਆਦਮੀ ਦੇ ਹੱਕ ਦੇਣੇ ਸ਼ੁਰੂ ਕਰ ਦਿੱਤੇ। ਐਥੋਂ ਈ ਹਿੰਦੂਆਂ ਦੇ ਵੀ ਸੱਟ ਵੱਜੀ। ਜ਼ਿੱਦ ਵਧੀ। ਫਸਾਦ ਵੀ ਹੋਏ। ਖੈਰ, ਹੌਲੀ ਹੌਲੀ ਸਿੱਖਾਂ ‘ਚ ਵੀ ਖਿਆਲ ਪੈਦਾ ਹੋਇਆ ਕਿ ਕਿਤੇ ਅਸੀਂ ਨਾ ਰਹਿ ਜੀਏ ਪਿੱਛੇ। ਉਹਨਾਂ ਨੇ ਵੀ ਸ਼ੁਰੂ ਕਰ ਤਾ ਅੰਮ੍ਰਿਤ ਛਕਾਉਣਾ। ਹਿੰਦੂਆਂ ਤੇ ਸਿੱਖਾਂ ਦੇ ਦਰਮਿਆਨ ਝਗੜੇ ਵੀ ਹੋਏ, ਜਨੇਊ ਲਾਹੁਣ ਜਾਂ ਕੇਸ ਕਤਲ ਕਰਨ ਦੇ ਮਾਮਲੇ ‘ਚ । ਹੁਣ ਤਿੰਨੇ ਈ ਕੌਮਾਂ ਧੂਹੀ ਜਾਂਦੀਐਂ ਉਹਨਾਂ ਨੂੰ, ਆਪੋ ਆਪਣੇ ਪੱਖ ‘ਚ, ਰੌਲਾ ਰੱਪਾ ਵੀ ਬਥੇਰੈ। ਉਧਰ ਇਸਾਈ ਚੁੱਪ ਚਾਪ ਈ ਉਹਨਾਂ ਦਾ ਰੁਤਬਾ ਵਧਾ ਰਹੇ ਐਂ। ਇਸ ਸਾਰੀ ਹਲਚਲ ਨਾਲ ਹਿੰਦੁਸਤਾਨ ਦੀ ਲਾਹਣਤ ਦੂਰ ਹੋ ਰਹੀ ਐ।
ਦੂਏ ਪਾਸੇ, ਜਦ ਵੇਖਿਆ ਅਛੂਤਾਂ ਨੇ ਬਈ ਸਾਡੇ ਖਾਤਰ ਤਾਂ ਝਗੜੇ ਹੋ ਰਹੇ ਐਂ, ਅਰ ਹਰੇਕ ਨੇ ਈ ਆਪਣੀ ਖੁਰਾਕ ਸਮਝ ਰੱਖਿਐ ਸਾਨੂੰ, ਤਾਂ ਜੁਦੇ ਹੋ ਕੇ ਸੰਗਠਿਤ ਕਾਹਤੇ ਨਾ ਹੋਈਏ ? ਏਸ ਖਿਆਲ ਨੂੰ ਸ਼ੁਰੂ ਕਰਨ ‘ਚ, ਗੋਰੀ ਸਰਕਾਰ ਦਾ ਕੋਈ ਹੱਥ ਹੋਵੇ ਚਾਹੇ ਨਾ ਹੋਵੇ, ਪਰ ਏਹਦੇ ਪ੍ਰਚਾਰ ‘ਚ ਸਰਕਾਰੀ ਆਦਮੀਆਂ ਦਾ ਕਾਫੀ ਸਾਰਾ ਹੱਥ ਹੈਗਾ ਸੀ-ਇਹ ਗੱਲ ਪੱਕੀ ਐ। ਆਦਿ ਧਰਮ ਮੰਡਲ ਵਗੈਰਾ ਉਸੇ ਵਿਚਾਰ ਪ੍ਰਚਾਰ ਦਾ ਨਤੀਜਾ ਨੇ ।
ਹੁਣ ਇੱਕ ਸੁਆਲ ਹੋਰ ਪੈਦਾ ਹੁੰਦੈ, ਬਈ ਏਸ ਮਸਲੇ ਦਾ ਸਹੀ ਸਹੀ ਹੱਲ ਹੈਗਾ ਕੀ? ਇਸਦਾ ਜਵਾਬ ਬੜਾ ਈ ਸਿੱਧੈ। ਸਾਰਿਆਂ ਤੋਂ ਪਹਿਲਾਂ ਤਾਂ ਏਹ ਫੈਸਲਾ ਕਰਨਾ ਪਊ, ਬਈ ਸਾਰੇ ਈ ਇਨਸਾਨ ਇੱਕੋ ਜੇਹੇ ਐਂ ਨਾ ਜਨਮ ਨਾਲ ਨਾ ਕੰਮ ਕਾਜ ਨਾਲ ਕੋਈ ਭਿੰਨ ਭੇਦ ਨੀ ਪੈਦਾ ਹੁੰਦਾ। ਯਨੀ ਕਿ ਇਕ ਆਦਮੀ, ਜਿਹੜਾ ਗਰੀਬ ਭੰਗੀ ਦੇ ਘਰ ਜੰਮਿਐਂ, ਸਾਰੀ ਉਮਰ ਗੰਦ ਈ ਸਾਫ ਕਰਦਾ ਰਹੂ ਤੇ ਕੋਈ ਹੱਕ ਨੀ ਉਹਨੂੰ ਦੁਨੀਆਂ ‘ਚ ਕਿਸੇ ਤਰ੍ਹਾਂ ਦੀ ਵੀ ਤਰੱਕੀ ਕਰਨ ਦਾ ? ਫਜ਼ੂਲ ਐ ਸਭ ਗੱਲਾਂ । ਐਹੋ ਜੇ ਆਦਮੀਆਂ ਨਾਲ ਸਾਡੇ ਵਡਾਰੂ, ਆਰੀਅਨ ਲੋਕਾਂ ਨੇ, ਇਹ ਜ਼ੁਲਮ ਕੀਤਾ ਤੇ ਪਰ੍ਹਾਂ ਕਰ ਦਿੱਤਾ ਉਹਨਾਂ ਨੂੰ ਨੀਚ ਕਹਿ ਕੇ ਤੇ ਨੀਚ ਕੰਮ ਕਰਾਉਣ ਲੱਗ ਪੇ, ਤਾਂ ਨਾਲ ਈ ਉਹਨਾਂ ਨੂੰ ਇਹ ਫਿਕਰ ਵੀ ਪੈ ਗਿਆ ਕਿ ਕਿਤੇ ਇਹ ਬਗ਼ਾਵਤ ਈ ਨਾ ਕਰ ਦੇਣ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ-ਪਿਛਲੇ ਜਨਮ ਦੀ ਫਿਲਾਸਫੀ ਤੇ ਪੁਨਰ ਜਨਮ ਦੀ ਫਿਲਾਸਫ਼ੀ ਦਾ। ਦੇਖੋ ਜੀ ਕੀ ਹੋ ਸਕਦੈ? ਚੁੱਪ ਕਰਕੇ, ਦੜ ਵੱਟ ਕੇ ਗੁਜ਼ਾਰਾ ਕਰੋ। ਐਂ ਉਹਨਾਂ ਨੂੰ ਸਬਰ ਦਾ ਪਾਠ ਪੜ੍ਹਾਕੇ ਉਹ ਲੋਕੀ ਇਹਨਾਂ ਨੂੰ ਸਦਾ ਖਾਤਰ ਈ ਚੁੱਪ ਕਰਾ। ਗਏ । ਪਰ ਉਹਨਾਂ ਪਾਪ ਬੜਾ ਕੀਤਾ। ਇਨਸਾਨਾਂ ਦੇ ਅੰਦਰੋਂ ਇਨਸਾਨੀਅਤ ਦਾ ਮਾਦਾ, ਆਤਮ ਵਿਸ਼ਵਾਸ਼ ਤੇ ਆਤਮ ਨਿਰਭਰਤਾ ਦਾ ਭਾਵ ਈ ਕਤਲ ਕਰ ਤਾ ਅੰਦਰੋਂ ਬੜਾ ਕਹਿਰ ਕਮਾਇਆ। ਖੈਰ ਅੱਜ ਵੇਲਾ ਹੈ। ਉਹਦੇ ਤੇ ਪ੍ਰਾਸ਼ਚਿਤ ਕਰਨ ਦਾ।
ਇਹਦੇ ਨਾਲ ਇਕ ਹੋਰ ਖਰਾਬੀ ਜੰਮ ਪੀ । ਘ੍ਰਿਣਾ ਪੈਦਾ ਹੋਗੀ ਲੋਕਾਂ ਦੇ ਦਿਲਾਂ ‘ਚ ਜ਼ਰੂਰੀ ਕੰਮ ਵਾਸਤੇ ਅਸੀਂ ਜੁਲਾਹੇ ਨੂੰ ਵੀ ਪਰ੍ਹਾਂ ਦੁਰਕਾਰ ਤਾ, ਤੇ ਅੱਜ. ਕੱਪੜਾ ਬੁਣਨ ਵਾਲੇ ਵੀ ਅਛੂਤ ਸਮਝੇ ਜਾਂਦੇ ਐਂ । ਯੂ.ਪੀ. ਵੰਨੀ ਕਹਾਰ ਯਨੀ ਝੀਰ ਨੂੰ ਵੀ ਅਛੂਤ ਮੰਨਿਆ ਜਾਂਦੈ। ਬੜੀ ਉ ਖਰਾਬੀ ਪੈਦਾ ਹੋਗੀ ਇਹਦੇ ਨਾਲ ਜੀਹਦੇ ਨਾਲ ਬੜੀ ਰੁਕਾਵਟ ਪੈਦੀ ਐ ਸਾਡੀ ਤਰੱਕੀ ‘ਚ।
ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਆਪਾ ਗਹਾਂ ਵਧਦੇ ਐਂ… ਇਹਨਾਂ ਨੂੰ ਨਾ ਤਾਂ ਅਛੂਤ ਕਹੀਏ, ਨਾ ਈ ਸਮਝੀਏ। ਬੱਸ ਸਾਫ ਹੋ ਜਾਂਦੈ ਮਾਮਲਾ। ਨੌਜਵਾਨ ਭਾਰਤ ਸਭਾ ਅਰ ਨੌਜਵਾਨ ਕਾਨਫਰੰਸ ਨੇ, ਜਿਹੜਾ ਤਰੀਕਾ ਅਪਣਾਇਐ, ਉਹ ਬੜਾ ਈ ਸੋਹਣੇ । ਜਿਹਨਾਂ ਭਰਾਵਾਂ ਨੂੰ ਅੱਜ ਤੱਕ ਅਛੂਤ-ਅਛੂਤ ਕਹਿੰਦੇ ਹੁੰਦੇ ਸੀਗੇ.. ਉਹਨਾਂ ਕੋਲੋਂ ਆਪਣੇ ਇਸ ਪਾਪ ਵਾਸਤੇ ਖਿਮਾ ਮੰਗਣੀ, ਉਹਨਾਂ ਨੂੰ ਆਦਮੀ ਸਮਝਣਾ, ਆਪਣੇ ਵਰਗਾ ਈ ਆਦਮੀ, ਬਿਨਾਂ ਅੰਮ੍ਰਿਤ ਛਕਾਇਆਂ, ਕਲਮਾਂ ਪੜ੍ਹਾਇਆਂ ਜਾਂ ਸ਼ੁੱਧ ਕੀਤਿਆਂ ਈ, ਉਹਨਾਂ ਨੂੰ ਆਪਣੇ ‘ਚ ਰਲਾ ਲੈਣਾ। ਉਹਦੇ ਹੱਥੋਂ ਪਾਣੀ ਪੀਣਾ-ਇਹੀ ਤਰੀਕਾ ਠੀਕ ਐ ਤੇ ਆਪਸ ‘ਚ ਖਿਚਾਧੂਹੀ ਕਰਨੀ ਅਤੇ ਅਮਲੀ ਜ਼ਿੰਦਗੀ ‘ਚ ਹੱਕ ਕੋਈ ਵੀ ਨਾ ਦੇਣਾ ਇਹ ਗਲਤ ਬਾਤ ਐ।
ਜਦ ਪਿੰਡਾਂ ‘ਚ ਕਿਰਤੀ ਪਰਚਾਰ ਸ਼ੁਰੂ ਹੋਇਆ, ਤਾਂ ਪਤਾ ਕੀ ਹੋਇਆ-ਸਰਕਾਰੀ ਬੰਦੇ ਜੱਟਾਂ ਨੂੰ ਇਹ ਕਹਿ ਕੇ ਭੜਕਾਉਂਦੇ ਸੀਗੇ, “ਦੇਖੋ ਜੀ ਇਹਨਾਂ ਚੂਹੜੇ ਚੱਪੜਿਆਂ ਨੂੰ ਥੋਡੇ ਸਿਰ ਚੜ੍ਹਾ ਰਹੇ ਐਂ-ਦੇਖ ਲਿਉ ਥੋਡਾ ਕੰਮ ਬੰਦ ਕਰਾ ਦੇਣੈ ਇਹਨਾਂ ਨੇ ।” ਬੱਸ ਏਨੀ ਗੱਲ ਨਾਲ ਜੱਟ ਭੂਤਰਗੇ । ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦੈ ਬਈ ਨਹੀਂ ਸੁਧਰਨੀ ਉਹਨਾਂ ਦੀ ਜੂਨ- ਉਨਾ ਚਿਰ ਨਹੀਂ ਸੁਧਰਨੀ, ਜਿੰਨਾ ਚਿਰ ਕਿ ਉਹ ਇਹਨਾਂ ਗਰੀਬਾਂ ਨੂੰ ਪੈਰਾਂ ਥੱਲੇ ਦੱਬੀ ਰੱਖਣਾ ਚਾਹੁੰਦੇ ਐਂ। ਅਖੇ ਜੀ ਇਹ ਤਾਂ ਕੰਮੀ ਕਮੀਣ ਐਂ । ਆਮ ਕਹਿ ਦਿੰਦੇ ਐਂ, ਜੀ ਉਹ ਸਾਫ ਨੀ ਰਹਿੰਦੇ-ਠੀਕ ਐ-ਇਹਦਾ ਜਵਾਬ ਵੀ ਸਾਫ਼ ਐ ਬਈ ਉਹ ਗਰੀਬ ਐਂ-ਕਰੋ ਗਰੀਬੀ ਦਾ ਇਲਾਜ਼ । ਉੱਚੀਆਂ ਕੁਲਾਂ ‘ਚ ਵੀ ਗਰੀਬ ਲੋਕ ਹੁੰਦੇ ਐਂ-ਤੇ ਉਹ ਕਿਹੜਾ ਘੱਟ ਗੰਦੇ ਹੁੰਦੇ ਐਂ- ਇਹ ਬਹਾਨਾ ਵਨੀ ਲੱਗ ਸਕਦਾ ਬਈ ਉਹ ਤਾਂ ਜੀ ਗੰਦੇ ਕੰਮ ਕਰਦੇ ਐਂ, ਮਲੀਨ ਧੰਦਾ ਕਰਦੇ ਐਂ-ਮਾਵਾਂ ਬੱਚਿਆਂ ਦਾ ਗੰਦ ਚੁੱਕਦੀਐਂ, ਸਾਫ ਸਫਾਈ ਕਰਦੀਐਂ-ਉਹ ਕਾਹਤੇ ਨੀ ਚੂਹੜੀਆਂ ਜਾਂ ਅਛੂਤ ਹੋ ਜਾਂਦੀਆਂ।
ਪਰ ਉਨਾ ਚਿਰ ਨੀ ਹੋ ਸਕਦਾ ਇਹ ਕੰਮ-ਜਿੰਨਾ ਚਿਰ ਅਛੂਤ ਕੌਮਾਂ, ਆਪਣੇ ਆਪ ਨੂੰ ਜਥੇਬੰਦ-ਸੰਗਠਤ ਨਾ ਕਰ ਲੈਣ। ਅਸੀਂ ਤਾਂ ਇਹ ਸਮਝਦੇ ਆਂ, ਕਿ ਉਹਨਾਂ ਦਾ ਆਪਣੇ ਆਪ ਨੂੰ ਵੱਖਰਿਆਂ ਜਥੇਬੰਦ ਕਰਨਾ ਤੇ ਮੁਸਲਮਾਨਾਂ ਦੇ ਬਰਾਬਰ ਦੀ ਗਿਣਤੀ ਹੋਣ ਕਰਕੇ, ਬਰਾਬਰ ਦੇ ਹਕੂਕ ਮੰਗਣੇ, ਬੜੀ ਉ ਆਸ਼ਾਜਨਕ ਲਹਿਰ ਐ। ਜਾਂ ਤਾਂ ਫਿਰਕਾਦਾਰਾਨਾ ਭੇਦ ਭਾਵ ਦਾ ਟੈਂਟਾ ਈ ਖਤਮ ਕਰੋ, ਜੇ ਨਹੀਂ ਮੁਕਾਉਣਾ, ਤਾਂ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਉ। ਕੌਂਸਲਾਂ ਤੇ ਅਸੰਬਲੀਆਂ ਦਾ ਫਰਜ਼ ਐ, ਬਾਈ ਉਹ ਇਹਨਾਂ ਅਛੂਤਾਂ ਨੂੰ ਸਕੂਲ, ਕਾਲਜ, ਖੂਹ, ਸੜਕਾਂ ਦੇ ਇਸਤੇਮਾਲ ਦੀ ਪੂਰੀ ਆਜ਼ਾਦੀ ਦੁਆਉਣ। ਜ਼ਬਾਨੀ ਕਲਾਮੀ ਨੀ, ਸਗੋਂ ਉਹਨਾਂ ਨੂੰ ਲੈ ਕੇ ਨਾਲ-ਖੂਹਾਂ ਤੇ ਚੜਾਉਣ, ਦਾਖਲ ਕਰਾਉਣ ਉਹਨਾਂ ਦੇ ਮੁੰਡਿਆਂ ਨੂੰ ਮਦਰਸੇ ‘ਚ ਲਿਜਾ ਕੇ ਪਰ ਜਿਹੜੀ ਅਸੰਬਲੀ ‘ਚ, ਛੋਟੀ ਉਮਰ ਦੇ ਵਿਆਹ ਦੇ ਖਿਲਾਫ ਪੇਸ਼ ਕੀਤੇ ਗਏ ਬਿੱਲ ਉਤੇ, ਮਜ਼ਹਬ ਦੇ ਬਹਾਨੇ ਲੈ ਕੇ, ਹਾਏ ਤੌਬਾ ਮਚਾ ਦਿੰਦੀ ਜਾਂਦੀ ਐ… ਉਥੇ ਕਿਹੜਾ ਕਰੂ ਅਛੂਤਾਂ ਨੂੰ ਨਾਲ ਰਲਾਉਣ ਦੀ ਹਿੰਮਤ ?
ਏਸੇ ਕਰਕੇ ਈ ਕਹਿੰਦੇ ਆਂ ਅਸੀਂ, ਕਿਉਂ ਨਾ ਹੋਣ ਉਹਨਾਂ ਦੇ ਆਪਣੇ ਨੁਮਾਇੰਦੇ ? ਕਾਹਤੇ ਨਾ ਮੰਗਣ ਉਹ ਆਪਣੀ ਤਾਦਾਦ ? ਅਸੀਂ ਤਾਂ ਬਿਲਕੁਲ ਸਾਫ ਸਪੱਸ਼ਟ ਕਹਿੰਦੇ ਆਂ, ਕਿ ਉੱਠੋ। ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ ਉਠੋ! ਦੇਖੋ ਆਪਣਾ ਇਤਿਹਾਸ। ਗੁਰੂ ਗੋਬਿੰਦ ਸਿੰਘ ਦੀ ਫੌਜ ਦੀ ਅਸਲੀ ਤਾਕਤ ਥੋਡੀ ਉ ਤਾਂ ਸੀਗੀ। ਸਿਵਾ ਜੀ, ਜੇ ਕੁਛ ਕਰ ਸਕਿਆ, ਅੱਜ ਨਾਉਂ ਐਂ ਉਹਦਾ ਦੁਨੀਆਂ ‘ਚ ਤਾਂ ਕੀਹਦੇ ਆਸਰੇ ? ਥੋਡੇ ਆਸਰੇ ਈ । ਥੋਡੀਆਂ ਕੁਰਬਾਨੀਆਂ, ਸੋਨੇ ਦੇ ਅੱਖਰਾਂ ਨਾਲ ਲਿਖਿਆ ਹੋਈਐਂ।
ਤੁਸੀਂ ਜਿਹੜੇ ਨਿੱਤ ਸੇਵਾ ਕਰਕੇ, ਕੌਮ ਦੇ ਸੁਖ ‘ਚ ਵਾਧਾ ਕਰਕੇ ਤੇ ਜ਼ਿੰਦਗੀ ਨੂੰ ਸੌਖੀ ਬਣਾ ਕੇ ਇਕ ਭਾਰੀ ਅਹਿਸਾਨ ਕਰ ਰਹੇ ਉਂ-ਪਰ ਅਸੀਂ? ਅਸੀਂ ਸਮਝਦੇ ਨੀ । ਸਰਕਾਰ ਦਾ ਇਤਕਾਲੇ ਅਰਾਜੀ ਐਕਟ ਐ-ਉਹਦੇ ਮੁਤਾਬਕ ਤੁਸੀਂ ਪੈਸੇ ਕੱਠੇ ਕਰ ਕੇ ਵੀ ਜ਼ਮੀਨ ਨੀ ਖਰੀਦ ਸਕਦੇ। ਐਨਾ ਜ਼ੁਲਮ ਹੋ ਰਿਹੈ ਥੋਡੇ ਤੇ, ਕਿ ਅਮਰੀਕਾ ਦੀ ਮਿਸ ਮੇਯੋ ਕਹਿੰਦੀ ਐ ਇਹ ਇਨਸਾਨਾਂ ਤੋਂ ਬਹੁਤ ਹੇਠਾਂ ਆਲਾ ਸਲੂਕ ਐ।
ਉਠੋ । ਪਛਾਣੇ ਆਪਣੀ ਤਾਕਤ। ਜਥੇਬੰਦ ਹੋਵੋ। ਅਸਲੀ ਗੱਲ ਤਾਂ ਇਹ ਐ ਬਈ ਥੋਨੂੰ ਆਪ ਹੰਭਲਾ ਮਾਰਨਾ ਪੈਣੈ ਥੋਡੀ ਕੋਸ਼ਿਸ਼ ਤੋਂ ਬਿਨਾਂ, ਕੱਖ ਨੀ ਮਿਲਣਾ ਥੋਨੂੰ । ਆਜ਼ਾਦੀ ਜੇ ਚਾਹੁੰਦੇ ਓ, ਤਾਂ ਯਤਨ ਵੀ ਤਾਂ ਉਹਨਾਂ ਚਾਹੁਣ ਆਲਿਆਂ ਨੂੰ ਈ ਕਰਨਾ ਪੈਂਦੈ। ਇਹ ਤਾਂ ਹੌਲੀ ਹੌਲੀ ਆਦਮੀ ਦੀ ਫਿਤਰਤ ਏ ਬਣਗੀ, ਬਈ ਆਪਣੀ ਖਾਤਰ ਤਾਂ ਉਹ ਹੱਕ ਮੰਗਦੈ, ਪਰ ਜਿਹਨਾਂ ਤੇ ਹੋਵੇ ਉਹਦਾ ਦਬਦਬਾ, ਉਹਨਾਂ ਨੂੰ ਜੁੱਤੀ ਥੱਲੇ ਈ ਰੱਖਣਾ ਚਾਹੁੰਦੈ। ਐਹੀ ਕਾਰਨ ਐਂ ਬਈ ਲੱਤਾਂ ਦੇ ਭੂਤ ਗੱਲਾਂ ਨਾਲ ਨੀ ਮੰਨਿਆ ਕਰਦੇ-ਵਿੰਗਾ ਤਕਲਾ ਜੁੱਤੀ ਨਾਲ ਈ ਸਿੱਧਾ ਹੁੰਦੈ। ਜਥੇਬੰਦ ਹੋ ਕੇ-ਖੜ ਕੇ ਆਪਣੇ ਪੈਰਾਂ ਤੇ-ਚੈਲਿੰਜ ਕਰ ਦਿਉ ਸਾਰੇ ਸਮਾਜ ਨੂੰ-ਦੇਖਾਂਗੇ ਫੇਰ ਕਿਹੜਾ ਕਰੂ ਥੋਨੂੰ ਹੱਕ ਦੇਣ ਤੋਂ ਨਾਂਹ ਕਰਨ ਦੀ ਜੁਰੱਅਤ । ਤੁਸੀਂ ਲੋਕਾਂ ਦੀ ਖੁਰਾਕ ਨਾ ਬਣੋ ਨਾ ਦੇਖੋ ਦੂਜਿਆਂ ਦੇ ਮੂੰਹ ਵੰਨੀ। ਪਰ ਇਹ ਵੀ ਖਿਆਲ ਰੱਖਣਾ, ਕਿਤੇ ਨੌਕਰਸ਼ਾਹੀ ਦੇ ਝਾਂਸੇ ‘ਚ ਨਾਕ ਆ ਜਿਉ। ਇਹ ਮਦਦ ਨੀ ਕਰਨਾ ਚਾਹੁੰਦੀ ਥੋਡੀ, ਇਹ ਤਾਂ ਸਗੋਂ ਥੋਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਐ। ਇਹ ਸਰਮਾਏਦਾਰੀ ਤੇ ਨੌਕਰਸ਼ਾਹੀ ਉ ਤਾਂ ਅਸਲੀ ਕਾਰਨ ਐ ਥੋਡੀ ਗਰੀਬੀ ਦਾ । ਤਾਂ ਹੀ ਤਾਂ ਮੈਂ ਕਹਿੰਦਾਂ, ਤੁਸੀਂ ਉਹਦੇ ਨਾਲ ਨਾ ਈਂ ਮਿਲਿਉ। ਉਹਦੀਆਂ ਚਾਲਾਂ ਕੋਲੋਂ ਵੀ ਬਚਿਉ। ਬੱਸ ਫੇਰ ਸਾਰਾ ਈ ਕੰਮ ਬਣਜੂ ਥੋਡਾ। ਤੁਸੀਂ ਅਸਲੀ ਕਿਰਤੀ ਉਂ। ਕਿਰਤੀ ਲੋਕੋ ਜਥੇਬੰਦ ਹੋ ਜਾਉ। ਥੋਡਾ ਨੁਕਸਾਨ ਕੀ ਹੋਜੂ ਕੋਈ ਕੀ ਲਾਹ ਲਊ ਥੋਡਾ ਗੁਲਾਮੀ ਦੀਆਂ ਜੰਜੀਰਾਂ ਸਗੋਂ ਕੱਟੀਆਂ ਜਾਣਗੀਆਂ।
ਉਠੇ। ਬਗ਼ਾਵਤ ਖੜੀ ਕਰ ਦਿਓ ਮੌਜੂਦਾ ਨਿਜ਼ਾਮ ਦੇ ਖਿਲਾਫ਼ । ਕੁਛ ਨੀ ਬਣਨਾ ਹੌਲੀ ਹੌਲੀ ਸੁਧਾਰਾ ਨਾਲ, ਰਿਫਾਰਮਾਂ ਨਾਲ । ਸਮਾਜਿਕ ਐਜੀਟੇਸ਼ਨ ਯੂਨੀ ਸਮਾਜਿਕ ਇਨਕਲਾਬ ਪੈਦਾ ਕਰ ਦਿਓ ਕਮਰਕੱਸੇ ਕਰ ਲਓ, ਪੁਲੀਟੀਕਲ ਅਤੇ ਆਰਥਿਕ ਇਨਕਲਾਬ ਖਾਤਰ। ਤੁਸੀ ਉ ਡਾ ਜੜ ਓ ਏਸ ਮੁਲਕ ਦੀ ਅਸਲੀ ਤਾਕਤ ਓ ਤੁਸੀ, ਉਨ। ਸੁੱਤੇ ਹੋਏ ਸ਼ੇਰੇ, ਵਿਦਰੋਹੀ ਸੂਰਮਿਉ ਬਗਾਵਤ ਖੜੀ ਕਰ ਦਿਉ ਬਗਾਵਤ।
ਜਦੋਂ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਹਜੂਮ ਤੇ ਲਾਠੀਚਾਰਜ ਹੋਇਆ ਤਾਂ ਲਾਲਾ ਲਾਜਪਤ ਰਾਏ ਦੇ ਵੀ ਡਾਂਗਾਂ ਵੱਜੀਆਂ । ਉਹ ਕਾਫ਼ੀ ਦਿਨਾਂ ਬਾਅਦ 17 ਨਵੰਬਰ 1928 ਨੂੰ ਇਸ ਜੱਗ ਤੋਂ ਤੁਰ ਗਏ । ਨਹਿਰੂ ਸਮੇਤ ਸਾਰੇ ਕੌਮੀ ਲੀਡਰਾਂ ਨੇ ਨਮੋਸ਼ੀ ਮਹਿਸੂਸ ਕੀਤੀ । ਲਾਲਾ ਜੀ ਨਾਲ ਕਦੇ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਬਹੁਤੀ ਬਣੀ ਹੀ ਨਹੀਂ ਸੀ ਸਗੋਂ ਬੜੀ ਵੇਰ ਤਿੱਖੇ ਮੱਤਭੇਦ ਵੀ ਸਾਹਮਣੇ ਆਉਂਦੇ ਰਹੇ ਪਰ ਹੁਣ ਮਸਲਾ ਕੌਮ ਦੇ ਸਵੈਮਾਣ ਦਾ ਸੀ । ਲੋਕ ਕ੍ਰਾਂਤੀਕਾਰੀਆਂ ਵੱਲ ਦੇਖ ਰਹੇ ਸਨ ( ਆਖਰ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਮਾਰਕੇ ਇਨਕਲਾਬੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ।
ਪਰ 18 ਦਸੰਬਰ 1928 ਦੀ ਸ਼ਾਮ ਨੂੰ ਲਾਹੌਰ ਦੀਆਂ ਕੰਧਾਂ ਤੇ ਚਿਪਕਾਏ ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਸੋਚ ਦੇ ਇਸ਼ਤਿਹਾਰ ਇਹਨਾਂ ਨੌਜਵਾਨਾਂ ਦੇ ਅੰਦਰ ਕੰਮ ਕਰਦੀ ਮਾਨਵਤਾਵਾਦੀ ਪਹੁੰਚ ਦੇ ਵੀ ਦਰਸ਼ਨ ਕਰਵਾਉਂਦੇ ਹਨ।
ਆਓ ਸੁਣੀਏ ਕੀ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਉਦੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਜਥੇਬੰਦੀ ਹਿੰਦੁਸਤਾਨੀ ਸਮਾਜਵਾਦੀ ਪ੍ਰਜਾਤੰਤਰਿਕ ਸੈਨਾ ਦੇ ਇਸ਼ਤਿਹਾਰ ਰਾਹੀਂ ਦੇਸ਼ ਭਗਤਾਂ ਨੇ.
ਅੱਛਾ ਬਾਈ, ਮੈਂ ਚੱਲਦਾਂ…
ਭਗਤ ਸਿੰਘ ਤੇ ਸੁਖਦੇਵ ਦੀ ਪੱਕੀ ਆੜੀ ਸੀ । ਕਈ ਵਾਰ ਤਿੱਖੇ ਤਕਰਾਰ ਵੀ ਹੁੰਦੇ। ਦੋਵੇਂ ਹੀ ਸਿਆਣੇ ਬਹੁਤ ਸਨ । ਪਰ ਸੁਖਦੇਵ ਦਾ ਚੀਜ਼ਾਂ ਨੂੰ ਦੇਖਣ ਦਾ ਆਪਣਾ ਨਜ਼ਰੀਆ ਸੀ ਤੇ ਭਗਤ ਸਿੰਘ ਦਾ ਆਪਣਾ, ਸੋ ਬਹੁਤੀ ਵਾਰ ਪੇਚਾ ਦੋਹਾਂ ਦਾ ਹੀ ਪੈਂਦਾ।
ਜਦੋਂ ਸੁਖਦੇਵ ਦੀ ਗੈਰ-ਹਾਜ਼ਰੀ ‘ਚ ਹੋਈ ਮੀਟਿੰਗ ‘ਚ ਭਗਤ ਸਿੰਘ ਦੇ ਬਜਾਏ ਕਿਸੇ ਹੋਰ ਦੀ ਡਿਊਟੀ ਅਸੈਂਬਲੀ ‘ਚ ਬੰਬ ਸੁੱਟਣ ਦੀ ਲੱਗੀ ਤਾਂ ਸੁਖਦੇਵ ਗੁੱਸੇ ਹੋ ਗਿਆ । ਭਗਤ ਸਿੰਘ ਨੂੰ ਕਈ ਤਿੱਖੀਆਂ ਗੱਲਾਂ ਵੀ ਕਹਿ ਦਿੱਤੀਆਂ। ਆਪਣੇ ਮਹੱਤਵਪੂਰਨ ਪੰਧ ਤੇ ਤੁਰਨ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਬੇਲੀ ਸੁਖਦੇਵ ਨੂੰ ਇੱਕ ਚਿੱਟੀ ਲਿਖ ਕੇ ਆਪਣੇ ਦਿਲ ਦੇ ਵਲਵਲੇ ਤੇ ਵਿਚਾਰ ਕੁਝ ਇਸ ਅੰਦਾਜ਼ ‘ਚ ਸਾਂਝੇ ਕੀਤੇ…
ਸ਼ਹੀਦ ਸੁਖਦੇਵ ਦੇ ਨਾਂ ਚਿੱਠੀ
ਪਿਆਰੇ ਵੀਰ,
ਜਦ ਤੱਕ ਤੈਨੂੰ ਇਹ ਮੇਰੀ ਚਿੱਠੀ ਮਿਲੂ.. ਮੈਂ ਜਾ ਚੁੱਕਿਆ ਹੋਊਂ ਦੂਰ ਮੰਜ਼ਿਲ ਵੱਲ। ਮੈਂ ਤੈਨੂੰ ਇਹ ਯਕੀਨ ਦੁਆਉਂਦਾ ਕਿ ਮੈਂ ਅੱਜ ਕੱਲ ਖੁਸ਼ ਆਂ। ਮੈਂ ਤਿਆਰ ਆਂ ਸਫ਼ਰ ਕਰਨ ਲਈ ਬਾਵਜੂਦ ਸਾਰੀਆਂ ਮਿੱਠੀਆਂ ਯਾਦਾਂ ਦੇ, ਬਾਵਜੂਦ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇ।
ਅੱਜ ਤੱਕ ਮੇਰੇ ਦਿਲ ‘ਚ ਇੱਕ ਗੱਲ ਚੁੱਭਦੀ ਰਹੀ ਸੀ ਕਿ ਮੇਰੇ ਬਾਈ ਨੇ, ਮੇਰੇ ਆਪਣੇ ਵੀਰੇ ਨੇ, ਮੈਨੂੰ ਗਲਤ ਸਮਝਿਆ ਅਤੇ ਮੇਰੇ ਉੱਪਰ ਬੜਾ ਈ ਗੰਭੀਰ ਇਲਜ਼ਾਮ ਲਾਇਆ ਕਮਜ਼ੋਰੀ ਦਾ ਇਲਜ਼ਾਮ । ਪਰ ਅੱਜ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਆਂ। ਪਹਿਲਾਂ ਨਾਲੋਂ ਕਿਤੇ ਵੱਧ, ਅੱਜ ਮੈਂ ਮਹਿਸੂਸ ਕਰਦਾਂ ਕਿ ਗੱਲ ਤਾਂ ਉਹ ਕੁਛ ਵਨੀ ਸੀ, ਗਲਤ ਅੰਦਾਜ਼ਾ ਸੀਗਾ। ਦਰਅਸਲ ਮੇਰੀ ਲੋੜ ਤੋਂ ਵੱਧ ਨਿੱਝਕਤਾ ਕਰਕੇ ਮੈਨੂੰ ਬੜਬੋਲਾ ਸਮਝਿਆ ਗਿਆ ਤੇ ਮੇਰੀ ਭੁੱਲ ਬਖਸ਼ਿੰਦਗੀ ਨੂੰ ਮੇਰੀ ਕਮਜ਼ੋਰੀ।
ਪਰ ਹੁਣ ਮੈਂ ਮਹਿਸੂਸ ਕਰਦਾਂ ਕਿ ਗਲਤ ਫਹਿਮੀ ਕੋਈ ਨਹੀਂ ਸੀ-ਨਾ ਮੈਂ ਕੋਈ ਕਮਜ਼ੋਰ ਈ ਹੈਗਾ ਸਗੋਂ ਕਿਸੇ ਨਾਲੋਂ ਵੀ ਕਮਜ਼ੋਰ ਨੀ ਹਾਂ ਮੈਂ ।
ਬਾਈ! ਮੈਂ ਵਿਦਾ ਹੋਵਾਂਗਾ ਤਾਂ ਸਾਫ਼ ਦਿਲ ਨਾਲ। ਤੇਰੀ ਸ਼ੱਕ ਵੀ ਦੂਰ ਕਰੂੰ। ਤੇਰੀ ਬੜੀ ਮਿਹਰਬਾਨੀ ਹੋਊ, ਪਰ ਖਿਆਲ ਰੱਖੀਂ ਤੈਨੂੰ ਜਲਦਬਾਜ਼ੀ ‘ਚ ਕੋਈ ਵੀ ਕਦਮ ਨੀ ਪੁੱਟਣਾ ਚਾਹੀਦਾ। ਹਲੀਮੀ ਤੇ ਸ਼ਾਂਤੀ ਨਾਲ ਤੂੰ ਕੰਮ ਨੂੰ ਛੋਹੀ ਰੱਖੀਂ। ਜਲਦਬਾਜ਼ੀ ‘ਚ ਮੌਕਾ ਲੈਣ ਦੀ ਕੋਸ਼ਿਸ਼ ਨਾ ਕਰੀ। ਜੇ ਤੇਰਾ ਫਰਜ਼ ਐ ਜਨਤਾ ਪ੍ਰਤੀ, ਉਹਨੂੰ ਜਾਰੀ ਰੱਖਦਿਆਂ ਸੂਰਮਤਾਈ ਨਾਲ ਨਿਭਾਉਣਾ ਹੋਊ। ਸਲਾਹ ਦੇ ਤੌਰ ਤੇ ਮੈਂ ਕਹਿਣਾ ਚਾਹੁੰਦਾਂ ਕਿ ਮੈਨੂੰ ਐਮ ਆਰ ਸਾਸ਼ਤਰੀ ਪਹਿਲਾਂ ਨਾਲੋਂ ਜ਼ਿਆਦਾ ਚੰਗਾ ਲੱਗਣ ਲੱਗ ਪਿਐ-ਮੈਂ ਕਰੂੰ ਕੋਸ਼ਿਸ਼ ਉਹਨੂੰ ਮੈਦਾਨ ‘ਚ ਲਿਆਉਣ ਦੀ, ਪਰ ਸ਼ਰਤ ਇਹ ਐ ਕਿ ਆਪਣੇ ਆਪ ਨੂੰ ਸਾਫਗੋਈ ਨਾਲ ਹਨੇਰੇ ਭਵਿੱਖ ਨੂੰ ਅਰਪਿਤ ਕਰਨ ਖਾਤਰ ਰਾਜ਼ੀ ਹੋ ਜਾਵੇ । ਉਹਨੂੰ ਬੰਦਿਆਂ ਨਾਲ ਮਿਲ ਲੈਣ ਦਿਉ-ਉਹਨਾਂ ਦੇ ਹਾਵ ਭਾਵ ਪੜ੍ਹ ਲੈਣ ਦਿਉ। ਜੇ ਤਾਂ ਕਰੂਗਾ ਉਹ ਠੀਕ ਭਾਵਨਾ ਨਾਲ ਕੰਮ ਤਾਂ ਤੇ ਉਹ ਕਾਫੀ ਫਾਇਦੇਮੰਦ ਹੋਊ| ਕਾਫੀ ਜ਼ਿਆਦਾ ਕੀਮਤੀ ਵੀ ਸਾਬਤ ਹੋਊ । ਪਰ ਕਾਹਲਾ ਨਾ ਪਈਂ-ਤੂੰ ਵੈਸੇ ਕਾਫ਼ੀ ਵੱਡਾ ਪਾਰਖੂ ਐਂ। ਜਿਵੇਂ ਵੀ ਥੋਨੂੰ ਠੀਕ ਲੱਗੇ ਇੰਤਜ਼ਾਮ ਕਰ ਲਿਉ। ਪਰ ਆ ਮੇਰੇ ਵੀਰੇ, ਆਪਾਂ ਖ਼ੁਸ਼ ਹੋ ਕੇ ਅਲਵਿਦਾ ਕਹਿ ਲਈਏ।
ਐਵੇਂ ਈ, ਮੈਂ ਕਹਿ ਸਕਦਾਂ ਬਈ ਬਹਿਸ ਗੋਚਰੇ ਮਾਮਲੇ ‘ਚ ਮੈਥੋਂ ਆਪਣਾ ਪੱਖ ਪੇਸ਼ ਕਰਨੋਂ ਰਿਹਾ ਤਾਂ ਜਾਣਾ ਨੀ । ਮੈਂ ਫਿਰ ਜ਼ੋਰ ਦਿੰਦਾਂ ਕਿ ਮੈਂ ਆਸ ਭਰਪੂਰ ਜ਼ਿੰਦਗੀ ਦੀ ਪੂਰੀ ਰੰਗੀਨੀ ਨਾਲ ਭਰਿਆ ਪਿਆਂ। ਮੈਂ ਲੋੜ ਵੇਲੇ ਸਭ ਕੁਛ ਕੁਰਬਾਨ ਕਰ ਦਊਂਗਾ-ਇਹ ਐ ਬਾਈ ਅਸਲ ਕੁਰਬਾਨੀ। ਐਹੋ ਜੀਆਂ ਚੀਜ਼ਾਂ ਮਨੁੱਖ ਦੇ ਰਾਹ ‘ਚ ਰੁਕਾਵਟ ਨੀ ਬਣ ਸਕਦੀਆਂ ਬਸ਼ਰਤਿ ਕਿ ਉਹ ਮਰਦ ਹੋਵੇ । ਛੇਤੀ ਉ ਤੈਨੂੰ ਇਹਦਾ ਪ੍ਰਤੱਖ ਪ੍ਰਮਾਣ ਵੀ ਮਿਲਜੂ ।
ਕਿਸੇ ਦੇ ਚਾਲ-ਚੱਲਣ ਬਾਰੇ ਗੱਲ ਕਰਦਿਆਂ, ਥੋਨੂੰ ਇੱਕ ਗੱਲ ਪੁੱਛਣੀ ਚਾਹੀਦੀ ਐ ਬਈ ਕਦੇ ਪਿਆਰ ਕਿਸੇ ਬੰਦੇ ਖਾਤਰ ਮਦਦਗਾਰ ਵੀ ਸਾਬਤ ਹੋਇਐ ਭਲਾਂ ? ਮੈਂ ਇਹਦਾ ਜੁਆਬ ਦਿੰਦਾ-ਹਾਂ ਹੋਇਐ। ਉਹ ਬੰਦਾ ਸੀ ਮੈਜ਼ਿਨੀ । ਤੈਂ ਤਾਂ ਇਹ ਜ਼ਰੂਰ ਪੜ੍ਹਿਆ ਹੋਣੈ ਕਿ ਆਪਣੀ ਪਹਿਲੀ ਪਹਿਲੀ ਜੁੱਗ-ਗਰਦੀ ਦੀ ਬੁਰੀ ਤਰ੍ਹਾਂ ਅਸਫਲਤਾ ਤੇ ਲੱਕ ਤੋੜ ਹਾਰ ਦਾ। ਦੁੱਖ ਤੇ ਮੋਏ ਮਿੱਤਰਾਂ ਸਾਥੀਆਂ ਦੀ ਯਾਦ ਉਹ ਨਾ ਸਹਾਰ ਸਕਿਆ ਇਹ ਸਭ ਕੁਝ…। ਪਾਗਲ ਹੋ ਜਾਣਾ ਸੀ ਉਹਨੇ, ਜਾਂ ਫਿਰ ਖੁਦਕਸ਼ੀ ਕਰ ਲੈਂਦਾ ਪਰ ਜਿਹੜੀ ਕੁੜੀ ਨੂੰ ਉਹ ਪਿਆਰ ਕਰਦਾ ਸੀ, ਉਹਦੀ ਚਿੱਠੀ ਨਾਲ, ਉਹ ਕਿਸੇ ਵੀ ਹੋਰ ਵਰਗਾ ਤਕੜਾ ਹੋ ਗਿਆ ਕੱਲਾ ਤਕੜਾ ਈ ਨੀ ਸਗੋਂ ਸਾਰਿਆਂ ਨਾਲੋਂ ਈ ਤਕੜਾ।
ਜਿੱਥੇ ਤੱਕ ਸਬੰਧ ਐ ਪਿਆਰ ਦੇ ਇਖਲਾਕੀ ਦਰਜ਼ੇ ਦਾ, ਮੈਂ ਕਹਿ ਸਕਦਾਂ ਕਿ ਇਹ ਆਪਣੇ ਆਪ ‘ਚ ਜਜ਼ਬਾਤੀ ਵਹਿਣ ਤੋਂ ਬਿਨਾਂ ਕੁਛ ਵੀ ਨਹੀਂ । ਪਸ਼ੂ ਬਿਰਤੀ ਨੀ ਹੁੰਦੀ ਪਿਆਰ. ਸਗੋਂ ਮਿੱਠਾ ਇਨਸਾਨੀ ਜਜ਼ਬਾ ਐ। ਪਿਆਰ ਹਮੇਸ਼ਾ ਈ ਮਨੁੱਖ ਦੇ ਕਿਰਦਾਰ ਨੂੰ ਬੁਲੰਦ ਕਰਦੇ। ਇਹ ਕਦੇ ਵੀ ਉਹਨੂੰ ਹੀਣਾ ਨੀ ਕਰਦਾ ਬਸ਼ਰਤਿ ਕਿ ਪਿਆਰ ਪਿਆਰ ਹੋਵੇ । ਤੁਸੀਂ ਕਦੇ ਵੀ ਕੁੜੀਆਂ ਨੂੰ ਝੱਲੀਆਂ ਨੀ ਕਹਿ ਸਕਦੇ, ਜਿਵੇਂ ਫਿਲਮਾਂ ‘ਚ ਆਪਾਂ ਦੇਖਿਆ ਕਰਦੇ ਆ, ਉਹ ਸਦਾ ਈ ਪਸ਼ੂ ਬਿਰਤੀਆਂ ਦੇ ਹੱਥਾਂ ‘ਚ ਖੇਡਦੀਆਂ।
ਸੱਚੀ ਮੁਹੱਬਤ, ਕਦੇ ਵੀ ਸਿਰਜੀ ਨੀ ਜਾ ਸਕਦੀ ਇਹ ਤਾਂ ਆਪਣੇ ਆਪ ਅੰਦਰੋਂ ਫੁੱਟਦੀ ਐ ਆਪ ਮੁਹਾਰੇ ਕਦੇ? ਇਹ ਨੀ ਕਿਹਾ ਜਾ ਸਕਦਾ। ਮੈਂ ਇਹ ਕਹਿ ਸਕਦਾ ਕਿ ਜਵਾਨ ਮਰਦ ਤੇ ਜਵਾਨ ਕੁੜੀ ਆਪੇ ‘ਚ ਪਿਆਰ ਕਰ ਸਕਦੇ ਮੈਂ ਤੇ ਉਸੇ ਪਿਆਰ ਦੇ ਆਸਰੇ ਈ ਆਪਣੇ ਜਜ਼ਬਿਆਂ ਨੂੰ ਕਾਬੂ ਕਰ ਸਕਦੇ ਐਂ। ਆਪਣੀ ਪਵਿੱਤਰਤਾ ਕਾਇਮ ਰੱਖ ਸਕਦੇ ਐਂ।
ਮੈਂ ਏਥੇ ਇੱਕ ਗੱਲ ਹੋਰ ਸਾਫ ਕਰ ਦੇਣੀ ਚਾਹੁੰਦਾਂ, ਕਿ ਜਦ ਮੈਂ ਕਿਹਾ ਸੀਗਾ ਕਿ ਮੁਹੱਬਤ ਇਨਸਾਨੀ ਕਮਜ਼ੋਰੀ ਐ ਤਾਂ ਇਹ, ਏਸ ਪੜਾਅ ਦੇ ਕਿਸੇ ਸਧਾਰਨ ਬੰਦੇ ਖਾਤਰ ਨਹੀਂ ਸੀ ਕਿਹਾ, ਜੇਹੋ ਜੇ ਆਮ ਲੋਕ ਹੁੰਦੇ ਈ ਐਂ । ਪਰ ਉਹ ਪੜਾਅ ਹੋਵੇਗਾ ਸਭ ਤੋਂ ਉੱਚਾ, ਸਭ ਤੋਂ ਆਦਰਸ਼ਕ-ਜਦ ਮਨੁੱਖ ਸਾਰੇ ਜਜ਼ਬਿਆਂ ਯਨੀ ਪਿਆਰ, ਨਫ਼ਰਤ ਤੇ ਹੋਰਨਾਂ ਜਜ਼ਬਿਆਂ ਤੇ ਕਾਬੂ ਪਾ ਲਊ । ਜਦ ਮਨੁੱਖ ਆਪਣੀ ਕਰਨੀ ਦੇ ਆਧਾਰ ਵਜੋਂ ਦਲੀਲ ਨੂੰ ਅਪਣਾਊਗਾ। ਮੁਹੱਬਤ ਨੂੰ ਭੰਡਦਿਆਂ, ਮੈਂ ਇੱਕ ਵਿਅਕਤੀ ਦੀ ਮੁਹੱਬਤ ਨੂੰ ਭੰਡਿਆ ਸੀ, ਉਹ ਵੀ ਇੱਕ ਆਦਰਸ਼ਕ ਪੜਾਅ ਹੋਣ ਕਰਕੇ। ਮਨੁੱਖ ਕੋਲ ਮੁਹੱਬਤ ਦਾ ਜ਼ੋਰਦਾਰ ਜਜ਼ਬਾ ਹੋਣਾ ਚਾਹੀਦੈ ਜ਼ਰੂਰ ਹੋਣਾ ਚਾਹੀਦੈ ਪਰ ਉਹਨੂੰ ਇੱਕ ਜਣੇ ਤੱਕ ਸੀਮਤ ਨੀ ਕਰਨਾ ਚਾਹੀਦਾ, ਸਗੋਂ ਸਰਬ ਸਾਂਝਾ ਬਣਾ ਦੇਣਾ ਚਾਹੀਦਾ ਹੈ।
ਮੇਰਾ ਖਿਆਲ ਐ, ਮੈਂ ਕਾਫੀ ਪੂਰ ਲਿਆ ਆਪਣਾ ਪੱਖ । ਇੱਕ ਗੱਲ ਮੈਂ ਤੈਨੂੰ ਦੱਸਣੀ ਚਾਹੁੰਦਾਂ ਖਾਸ ਤੌਰ ਤੇ ਕਿ ਬਾਵਜੂਦ ਗਰਮ ਖਿਆਲਾਂ ਦੇ, ਅਸੀਂ ਆਰੀਆ ਸਮਾਜੀ ਧਾਰਨਾਵਾਂ ਨੂੰ ਜਿਹੜੀਆਂ ਹੱਦੋਂ ਵੱਧ ਇਖ਼ਲਾਕ ਬਾਰੇ ਨੇ ਅਪਣਾ ਨੀ ਸਕੇ। ਗਰਮ ਗਰਮ ਗੱਲਾਂ ਕਰਕੇ ਏਸ ਕਮਜ਼ੋਰੀ ਨੂੰ ਇਹ ਸੌਖੀ ਤਰ੍ਹਾਂ ਲੁਕੋਇਆ ਵੀ ਜਾ ਸਕਦੈ, ਪਰ ਅਸਲ ਜ਼ਿੰਦਗੀ ‘ਚ ਅਸੀਂ ਥਰ ਥਰ ਕੰਬਣ ਲੱਗ ਜਾਂਦੇ ਆਂ। ਮੈਂ ਤੈਨੂੰ ਬੇਨਤੀ ਕਰਦਾਂ ਕਿ ਛੱਡ ਇਸ ਕਮਜ਼ੋਰੀ ਨੂੰ ਪਰਾਂ । ਕੀ ਮੈਂ ਆਪਣੇ ਮਨ ‘ਚ ਕਿਸੇ ਗ਼ਲਤ ਅੰਦਾਜ਼ੀ ਤੋਂ ਬਿਨਾਂ, ਬੜੀ ਨਿਮਰਤਾ ਨਾਲ ਅਰਜ਼ ਕਰ ਸਕਦਾਂ ਕਿ ਤੂੰ ਰਤਾ ਕੁ, ਆਪਣੇ ਲੋੜੋਂ ਵੱਧ ਆਈਡਲਿਜ਼ਮ ਯਨੀ ਵਿਚਾਰਵਾਦ ਨੂੰ ਘਟਾ ਦੇ । ਉਹਨਾਂ ਵੱਲ ਬੇਰੁਖੀ ਦਾ ਵਤੀਰਾ ਨਾ ਅਪਣਾ, ਜਿਹੜੇ ਪਿੱਛੇ ਰਹਿਣਗੇ ਅਰ ਮੇਰੇ ਅਰਗੀ ਬਿਮਾਰੀ ਦਾ ਸ਼ਿਕਾਰ ਹੋਣਗੇ, ਉਹਨਾਂ ਨੂੰ ਝਿੜਕ ਕੇ ਉਹਨਾਂ ਦੇ ਦੁੱਖ ਤਕਲੀਫਾਂ ‘ਚ ਹੋਰ ਵਾਧਾ ਨਾ ਕਰੀਂ। ਉਹਨਾਂ ਨੂੰ ਤਾਂ ਸਗੋਂ ਲੋੜ ਐ ਤੇਰੀ ਹਮਦਰਦੀ ਦੀ । ਦੱਸ, ਕੀ ਮੈਂ ਆਸ ਰੱਖਾਂ, ਕਿ ਤੂੰ ਖਾਸ ਬੰਦੇ ਵੱਲ ਖੁੰਦਕ ਤੋਂ ਬਿਨਾਂ, ਉਹਨਾਂ ਨਾਲ ਹਮਦਰਦੀ ਕਰੇਂਗਾ। ਜਿਹਨਾਂ ਨੂੰ ਬਹੁਤੀ ਲੋੜ ਐ ਇਹਦੀ।
ਪਰ ਬਾਈ, ਤੂੰ ਇਹਨਾਂ ਗੱਲਾਂ ਨੂੰ ਸਮਝ ਨੀ ਸਕਦਾ, ਜਦ ਤੂੰ ਆਪ ਏਸ ਮਰਜ਼ ਦਾ ਮਰੀਜ਼ ਨਾ ਹੋਵੇਂ । ਪਰ ਮੈਂ ਇਹ ਸਭ ਕੁਝ ਲਿਖ ਕਿਉਂ ਰਿਹਾਂ ? ਮੈਂ ਸਿੱਧੀ ਗੱਲ ਕਹਿਣੀ ਚਾਹੁੰਦਾ ਸੀ-ਮੈਂ ਦਿਲ ਖੋਹਲ ਦਿਤੈ ਆਪਣਾ।
ਤੇਰੀ ਹਰ ਸਫ਼ਲਤਾ ਤੇ ਖੁਸ਼ ਜ਼ਿੰਦਗੀ ਸਹਿਤ
ਤੇਰਾ ਭਰਾਵਾਂ ਵਰਗਾ ਭਗਤ ਸਿੰਘ
ਬੋਲੇ ਕੰਨਾਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ
ਆਮ ਕਿਹਾ ਜਾਂਦੇ ਕਿ ਹਾਕਮਾਂ ਦੇ ਕੰਨ ਬਹਿਰੇ ਹੁੰਦੇ ਹਨ- ਉਹਨਾਂ ਤੱਕ ਕਦ ਪਹੁੰਚਦੀਆਂ ਨੇ ਗਰੀਬਾਂ ਦੀਆਂ ਫਰਿਆਦਾਂ, ਉਹ ਤਾਂ ਸੰਗੀਨਾਂ ਦੀ ਬਾੜ ਕਰਕੇ ਸੇਫ ਮਹਿਸੂਸ ਕਰਦੇ ਐ ਆਪਣੇ ਆਪ ਨੂੰ ।
ਇਉਂ ਹੀ ਕਾਲੇ ਕਾਨੂੰਨ ਬਣਾ ਕੇ ਮਜ਼ਦੂਰ ਲਹਿਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
8 ਅਪ੍ਰੈਲ 1929 ਨੂੰ ਜਦੋਂ ਅੰਗਰੇਜ਼ ਹਾਕਮ ਦਿੱਲੀ ਦੇ ਅਸੈਂਬਲੀ ਹਾਲ ‘ਚ ਸਾਡੇ ਦੇਸੀ ਨੁਮਾਇੰਦਿਆਂ ਨਾਲ ਮਿਲ ਮਿਲਾ ਕੇ ਹੀ ਆਪਣਾ “ਕਾਨੂੰਨੀ ਰਾਜ” ਚਲਦਾ ਦਿਖਾ ਰਹੇ ਸਨ ਤਾਂ ਇਸੇ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦਾ ਜਿੰਮਾ ਭਗਤ ਸਿੰਘ ਹੋਰਾਂ ਨੇ ਲਿਆ। ਐਨ ਉਦੋਂ ਜਦੋਂ ” ਪਬਲਿਕ ਸੇਫਟੀ ਬਿਲ’ ਤੇ “ਟਰੇਡ ਡਿਸਪਿਊਟ ਬਿਲ’’ ਵਰਗੇ ਕਾਲੇ ਕਾਨੂੰਨਾਂ ਤੇ ਬਹਿਸ ਹੋ ਰਹੀ ਸੀ ਅਚਾਨਕ ਦਰਸ਼ਕ ਗੈਲਰੀ ‘ਚੋਂ ਦੋ ਬੰਬ ਅਸੈਂਬਲੀ ਹਾਲ ਦੇ ਵਿਚਕਾਰ ਡਿੱਗੇ। ਧਮਾਕੇ ਨਾਲ ਲੰਡਨ ਕੰਬ ਗਿਆ । ਬੀ.ਕੇ. ਦੱਤ ਤੇ ਭਗਤ ਸਿੰਘ ਗ੍ਰਿਫਤਾਰ ਹੋ ਗਏ। ਅਸੈਂਬਲੀ ਹਾਲ ‘ਚ ਉਡਦੇ ਫਿਰਦੇ ਦੇਸ਼ ਭਗਤਾਂ ਦੁਆਰਾ ਸੁੱਟੇ ਪੈਂਫਲਿਟ ਵੀ ਵਿਦੇਸ਼ੀ ਹਾਕਮਾਂ ਤੇ ਉਹਨਾਂ ਦੇ ਦੇਸੀ ਗੋਲਿਆਂ ਨੂੰ ਬੰਬ ਹੀ ਜਾਪਦੇ ਸਨ । ਸ਼ਬਦਾਂ ‘ਚੋਂ ਭਗਤ ਸਿੰਘ ਹੋਰੀਂ ਬੋਲਦੇ-ਸੁਣਦੇ ਸਨ ਜੋ ਕਹਿ ਰਹੇ ਸਨ…
ਹਿੰਦੁਸਤਾਨੀ ਸਮਾਜਵਾਦੀ ਪ੍ਰਜਾਤੰਤਰ ਸੈਨਾ
“ਬੋਲਿਆਂ ਨੂੰ ਸੁਰਾਣ ਲਈ ਗਰਜ਼ ਦੀ ਲੋੜ ਹੈ” ਇਹ ਅਮਰ ਸ਼ਬਦ ਫ਼ਰਾਂਸ ਦੇ ਇਕ ਬਹਾਦਰ ਅਰਾਜਕਤਾਵਾਦੀ ਸ਼ਹੀਦ ਵੈਲਿੰਟਨ ਨੇ ਇਕ ਇਹੋ ਜਿਹੇ ਮੌਕੇ ‘ਤੇ ਹੀ ਆਪੇ ਸਨ। ਇਹਨਾਂ ਹੀ ਸ਼ਬਦਾਂ ਨਾਲ ਅੱਜ ਅਸੀਂ ਆਪਣੇ ਕੰਮ ਦੀ ਪ੍ਰੋੜਤਾ ਵਰਦੇ गं।
ਏਥੇ ਅਸੀਂ ਸੁਧਾਰਾਂ (ਸੋਲਟੇਗੋ-ਚੇਲਮਸਫੋਰਡ ਹੀਫਾਰਮ) ਦੇ ਪਿਛਲੇ ਦਸ ਵਰ੍ਹਿਆਂ ਦੇ ਥੇ-ਇੱਜ਼ਤੀ ਭਰੇ ਇਤਿਹਾਸ ਨੂੰ ਨਹੀਂ ਦੁਹਰਵਾਂਗੇ ਤੇ ਨਾ ਹੀ ਇਸ ਸਭਾ ਯਾਨੀ ਅਖੌਤੀ ਪਾਰਲੀਮੈਂਟ ਰਾਹੀਂ ਭਾਰਤੀ ਕੌਮ ਦੇ ਮੱਥੇ ਜੋ ਅਪਮਾਲ ਵੇਖੇ ਗਏ ਹਨ । ਉਨ੍ਹਾਂ ਦਾ ਜ਼ਿਕਰ ਵਰਾਂਗੇ। ਅਸੀਂ ਤਾਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਜਦ ਇਹ ਲੋਵੀਂ ਸਾਈਮਰ ਕਮਿਸ਼ਰ ਤੋਂ ਕੁਝ ਹੋਰ ਸੁਧਾਰਾਂ ਦੀ ਚੂਰ ਦੀ ਆਸ ਵਹ ਰਹੇ ਹਨ ਅਤੇ ਇਹਨਾਂ ਉਡੀਦੀਆਂ ਜਾ ਰਹੀਆਂ ਹੱਡੀਆਂ ਦੀ ਵੰਡ ਲਈ ਆਪਸ ਵਿਚ ਲੜ ਝਗੜ ਵੀ ਰਹੇ ਹਨ, ਉਸ ਸਮੇਂ ਸਰਦਾਰ ਸਾਡੇ ਉੱਤੇ ‘ਪਬਲਿਕ ਸੇਫਟੀ ਬਿੱਲ’ ਅਤੇ ‘ਟਰੇਡ ਡਿਸਪਿਊਟ ਬਿੱਲ ਜ਼ਿਹੇ ਦਮਨਵਾਰੀ ਕਾਨੂੰਨ ਠੋਸ ਰਹੀ ਹੈ ਅਤੇ ਅਖ਼ਬਾਰਾਂ ਰਾਹੀਂ ਰਾਜਦਰੋਹ ਰੋਕਣ ਦਾ ਕਾਨੂੰਲ (ਪ੍ਰੈਸ ਸੇਡੀਸ਼ਨ ਬਿੱਲ) ਨੂੰ ਆਉਣ ਵਾਲੇ ਇਜਲਾਸ ਵਿਚ ਪੇਸ਼ ਕਰਨਾ ਮਿਥਿਆ ਗਿਆ ਹੈ। ਖੁੱਲ੍ਹੇ ਤੌਰ ‘ਤੇ ਕੰਮ ਕਰਨ ਵਾਲੇ ਮਜ਼ਦੂਰ ਆਗੂਆਂ ਦੀਆਂ ਅਨ੍ਹੇਵਾਰ ਗ੍ਰਿਫ਼ਤਾਰੀਆਂ ਤੋਂ ਸਾਫ਼ ਦਿਸਦਾ ਹੈ ਕਿ ਹਵਾ ਦਾ ਰੁਖ਼ ਵਿੱਧਰ ਹੈ।
ਇਨ੍ਹਾਂ ਬੇਹੱਦ ਭੜਵਾਊ ਹਾਲਤਾਂ ਵਿਚ ਹਿੰਦੋਸਤਾਨ ਸਮਾਜਵਾਦੀ ਪਰਜਾਤੰਤਰ ਸੰਘ ਨੇ ਪੂਰੀ ਸੰਜੀਦਗੀ ਨਾਲ ਅਤੇ ਪੂਰੀ ਜ਼ਿੰਮੇਵਾਰੀ ਦਾ ਅਹਿਸਾਸ ਵਰਦੇ ਹੋਏ, ਇਹ ਫੈਸਲਾ ਕੀਤਾ ਹੈ, ਅਤੇ ਆਪਣੀ ਫ਼ੌਜ ਨੂੰ, ਇਹ ਵਿਸ਼ੇਸ਼ ਕੰਮ ਕਰਨ ਦਾ ਹੁਕਮ ਦਿੱਤਾ ਹੈ, ਤਾਂ ਕਿ ਇਸ ਜਲੀਲ ਵਰਨ ਵਾਲੀ ਸ਼ਕਤੀ ਨੂੰ ਠੱਲ੍ਹ ਪਾਈ ਜਾ ਸਕੇ । ਵਿਦੇਸ਼ ਨੌਕਰਸ਼ਾਹੀ ਦੇ ਲੁਟੇਰੇ ਮਨਮਾਨੀ ਪਏ ਵਰਨ, ਪਰ ਉਹਨਾਂ ਦਾ ਅਸਲ ਰੂਪ ਜਨਤਾ ਸਾਹਮਣੇ ਰੰਗਾ ਵਰਲਾ ਜ਼ਰੂਰੀ ਹੈ ?
ਲੋਕਾਂ ਦੇ ਪ੍ਰਤੀਨਿਧ ਆਪਣੇ ਹਲਕਿਆਂ ਨੂੰ ਵਾਪਸ ਚਲੇ ਜਾਣ ਅਤੇ ਜਨਤਾ ਨੂੰ ਆ ਰਹੇ ਇਨਕਲਾਬ ਲਈ ਤਿਆਰ ਵਰਨ ) ਸਰਵਾਰ ਵੀ ਸਮਝ ਲਵੇ ਕਿ ਭਾਰਤ ਦੀ ਬੇਵਸ ਜਨਤਾ ਵੱਲੋਂ ਪਬਲਿਕ ਸੇਫਟੀ ਬਿੱਲ, ਟਰੇਡ ਡਿਸਪਿਊਟ ਬਿੱਲ ਅਤੇ ਲਾਲਾ ਲਾਜਪਤ ਰਾਏ ਦੇ ਵਹਿਸ਼ੀਆਨਾ ਵਤਲ ਦੇ ਵਿਰੁੱਧ ਰੋਸ ਪ੍ਰਗਟ ਵਰਦੇ ਹੋਏ ਅਸੀਂ ਇਸ ਇਤਿਹਾਸਕ ਸਥਰ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵਿਅਕਤੀਆਂ ਨੂੰ ਖ਼ਤਮ ਵਰ ਸਕਦੇ ਹੋ ਪਰ ਵਿਚਾਰਾਂ ਨੂੰ ਨਹੀਂ। ਵਿਸ਼ਾਲ ਸਾਮਰਾਜ ਸਿੱਟੀ ਵਿਚ ਮਿਲ ਗਏ ਪਰ ਵਿਚਾਰ ਵਾਇਮ ਰਹੇ। ਬਰਥਨ (Bourbons) ਤੇ ਜ਼ਾਰ ਢਹਿ ਢੇਰੀ ਹੋ ਗਏ ਅਤੇ ਇਲਵਲਾਬ ਜਿੱਤ ਦੇ ਤਰਾਨੇ ਗਾਉਂਦਾ ਅੱਗੇ ਵੱਧਦਾ ਗਿਆ।
ਅਸੀਂ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਅਤੇ ਉਸਦੇ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ ਜਦੋਂ ਮਨੁੱਖ ਪੂਰਣ ਸ਼ਾਂਤੀ ਤੇ ਆਜ਼ਾਦੀ ਵਿਚ ਵਿਚਰੇਗਾ? ਸਾਨੂੰ ਇਹ ਪਰਵਾਨ ਵਰਦਿਆਂ ਦੁੱਖ ਹੁੰਦਾ ਹੈ ਅਸੀਂ ਇਨਸਾਨੀ ਖੂਨ ਡੋਲ੍ਹਣ ‘ਤੇ ਮਜ਼ਬੂਰ ਕੀਤੇ ਗਏ ਹਾਂ।
ਪਰ ਸਭਰਾਂ ਲਈ ਆਜ਼ਾਦੀ ਲਿਆਉਣ ਵਾਲੇ ਅਤੇ ਮਨੁੱਖ ‘ਹੱਥੋਂ ਮਨੁੱਖ ਦੀ ਲੁੱਟ ਖਸੁੱਟ ਨੂੰ ਜੜੋਂ ਖ਼ਤਮ ਵਰਤ ਵਾਲੇ ਮਹਾਨ ਇਨਕਲਾਬ ਦੀ ਵੇਦੀ ਉਤੇ ਕੁਝ ਵਿਅਕਤੀਆਂ ਦੀ ਬਲੀ ਅਟੱਲ ਹੈ ।
ਇਨਕਲਾਬ ਜ਼ਿੰਦਾਬਾਦ
ਅਸੈਂਬਲੀ ਬੰਬ ਕੇਸ ‘ਚ ਇਤਿਹਾਸਕ ਬਿਆਨ
ਸਾਡੇ ਤੇ ਕੁਝ ਸੰਗੀਨ ਇਲਜ਼ਾਮ ਲਗਾਏ ਗਏ ਐਂ, ਐਸੇ ਮੌਕੇ ਦਰੁਸਤ ਏਹੀ ਐ ਕਿ ਅਸੀਂ ਵੀ ਆਪਣਾ ਰਵੱਈਆ ਸਪੱਸ਼ਟ ਕਰੀਏ।
ਏਸ ਮਾਮਲੇ ‘ਚ ਹੇਠਲੇ ਸੁਆਲ ਉੱਠਦੇ ਨੇ:-
- ਕੀ ਭਵਨ ਅੰਦਰ ਬੰਬ ਸੁੱਟੇ ਗਏ ? ਜੇ ਸੁੱਟੇ ਗਏ ਤਾਂ ਕਿਉਂ ?
- ਕੀ ਹੇਠਲੀ ਅਦਾਲਤ ਰਾਹੀਂ ਲਾਏ ਗਏ ਇਲਜ਼ਾਮ ਠੀਕ ਐਂ ਜਾਂ ਨਈਂ ?
ਪਹਿਲੇ ਸੁਆਲ ਦੇ ਪਹਿਲੇ ਅੱਧ ਦਾ ਜੁਆਬ ਅਸੀਂ ਹਾਂ ‘ਚ ਦਿੰਦੇ ਐਂ । ਪਰ ਕਿਉਂਕਿ ਕੁਝ ਅਖੌਤੀ “ਮੌਕੇ ਦੇ” ਗਵਾਹਾਂ ਨੇ, ਝੂਠੀਆਂ ਗੁਆਹੀਆਂ ਦਿੱਤੀਆਂ ਅਰ ਕਿਉਂਕਿ ਉਸ ਹੱਦ ਤੱਕ ਅਸੀਂ ਆਪਣੇ ਕੰਮ ਤੋਂ ਮੁੱਕਰਦੇ ਵਨੀ – ਏਸੇ ਲਈ, ਸਾਡੇ ਉਹਨਾਂ ਮੁਤੱਲਕ ਬਿਆਨ ਦਾ ਓਸੇ ਗਹੁ ਨਾਲ ਈ ਫੈਸਲਾ ਕੀਤਾ ਜਾਏ, ਜੀਹਦੇ ਉਹ ਕਾਬਲ ਐ।
ਮਿਸਾਲ ਵਜੋਂ ਅਸੀਂ ਦੱਸ ਸਕੀਏ ਕਿ ਸਾਰਜੰਟ ਟੈਰੀ ਦੀ ਇਹ ਗਵਾਹੀ ਬਈ ਉਹਨੇ ਸਾਡੇ ‘ਚੋਂ ਇੱਕ ਕੋਲੋਂ ਪਿਸਤੌਲ ਬਰਾਮਦ ਕੀਤਾ ਸੀ, ਝੂਠ ਐ- ਇੱਕ ਗਿਣਿਆ ਮਿਥਿਆ ਝੂਠ। ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਪੇਸ਼ ਕੀਤਾ ਸੀ ਤਾਂ ਸਾਡੇ ‘ਚੋਂ ਕਿਸੇ ਕੋਲ ਵੀ ਪਿਸਤੌਲ ਨਹੀਂ ਸੀ। ਦੁਏ ਹੋਰ ਗੁਆਹ ਵੀ, ਜਿਹਨਾਂ ਨੇ ਇਹ ਬਿਆਨ ਦਿੱਤੈ, ਕਿ ਉਹਨਾਂ ਨੇ ਸਾਨੂੰ ਬੰਬ ਸੁੱਟਦੇ ਦੇਖਿਐ – ਝੂਠ ਬੋਲਣੋਂ ਭੋਰਾ ਨੀ ਝਿਜਕੇ ।
ਇਹ ਤੱਥ ਸਬਕ ਐ ਉਹਨਾਂ ਲਈ, ਜਿਹਨਾਂ ਦਾ ਉਦੇਸ਼ ਅਦਾਲਤੀ ਨਿਆਂ ਤੇ ਇਨਸਾਫ ਐ। ਨਾਲ ਈ ਅਸੀਂ ਮੰਨਦੇ ਆਂ ਕਿ ਹੁਣ ਤੱਕ ਸਰਕਾਰੀ ਵਕੀਲ ਤੇ ਅਦਾਲਤ ਦਾ ਅਮਲ ਸਾਫ ਰਿਹੈ।
ਵਾਇਸਰਾਏ ਦੇ ਵਿਚਾਰਾਂ ਦੀ ਤਾਈਦ
ਪਹਿਲੇ ਸੁਆਲ ਦੇ ਮਗਰਲੇ ਅੱਧ ਦੇ ਜੁਆਬ ‘ਚ, ਇਹ ਜ਼ਰੂਰੀ ਐ, ਕਿ ਅਸੀਂ ਹੋਰ ਵਿਸਥਾਰ ‘ਚ ਜਾਈਏ ਤਾਂ ਕਿ ਮੰਤਵ ਤੇ ਉਹਨਾਂ ਹਾਲਾਤਾਂ ਦੀ ਸਹੀ ਤੇ ਪੂਰੀ ਵਿਆਖਿਆ ਕਰ ਸਕੀਏ ਜਿਹਨਾਂ ਕਰਕੇ ਉਹ ਘਟਨਾ ਵਾਪਰੀ, ਜਿਹੜੀ ਕਿ ਹੁਣ ਇੱਕ ਇਤਿਹਾਸਕ ਘਟਨਾ ਬਣ ਚੁੱਕੀ ਐ। ਜੇਲ੍ਹ ‘ਚ ਸਾਨੂੰ ਮਿਲਣ ਵਾਲੇ ਕੁਛ ਪੁਲਿਸ ਅਧਿਕਾਰੀਆਂ ਨੇ ਦੱਸਿਐ ਬਈ ਦੋਹਾਂ ਸਦਨਾਂ ਦੇ ਸਾਂਝੇ ਇਜਲਾਸ ‘ਚ ਭਾਸ਼ਨ ਕਰਦੇ ਹੋਏ ਲਾਰਡ ਇਰਵਨ ਨੇ ਕਿਹੈ, ਕਿ ਇਹ ਹਮਲਾ ਕਿਸੇ ਵਿਅਕਤੀ ਦੇ ਖਿਲਾਫ਼ ਨਈਂ ਸਗੋਂ ਸੰਸਥਾ ਜਾਂ ਪ੍ਰਣਾਲੀ ਦੇ ਵਿਰੁੱਧ ਐ। ਅਸੀਂ ਫੱਟ ਮੰਨ ਲਿਆ ਕਿ ਘਟਨਾ ਦੇ ਅਸਲੀ ਮਹੱਤਵ ਦਾ ਠੀਕ ਨਿਰਣਾ ਕੀਤਾ ਗਿਐ।
ਮਨੁੱਖਤਾ ਨੂੰ ਪਿਆਰ ਕਰਨ ‘ਚ ਅਸੀਂ ਕਿਸੇ ਤੋਂ ਪਿੱਛੇ ਨਹੀਂ ਆਂ ਕਿਸੇ ਇੱਕ ਵਿਅਕਤੀ ਦੇ ਵਿਰੁੱਧ ਰੋਸ ਰੱਖਣ ਦਾ ਤਾਂ ਸੁਆਲ ਈ ਨੀ ਪੈਦਾ ਹੁੰਦਾ, ਸਗੋਂ ਅਸੀਂ ਮਨੁੱਖੀ ਜੀਵਨ ਨੂੰ ਏਨਾ ਪਵਿੱਤਰ ਮੰਨਦੇ ਆਂ ਕਿ ਸ਼ਬਦਾਂ ਰਾਹੀਂ ਬਿਆਨ ਨੀ ਕੀਤਾ ਜਾ ਸਕਦਾ।
ਨਾ ਤਾਂ ਅਸੀਂ ਬੁਜ਼ਦਿਲਾਨਾ ਦੰਗੇ ਕਰਨ ਵਾਲੇ ਅਪਰਾਧੀ ਆਂ ਤੇ ਨਾ ਈ ਆਪਣੇ ਮੁਲਕ ਲਈ ਅਪਮਾਨ ਦੀ ਗੱਲ ਆ, ਜਿਵੇਂ ਕਿ ਆਪਣੇ ਆਪ ਨੂੰ ਸਮਾਜਵਾਦੀ ਕਹਿਣ ਵਾਲੇ ਚਮਨ ਲਾਲ ਨੇ ਸਾਡੇ ਮੁਤੱਲਕ ਕਿਹੈ। ਅਸੀਂ ਸਿਰ ਫਿਰੇ ਵੀ ਨਹੀਂ ਆਂ, ਜਿਵੇਂ ਕਿ ਲਾਹੌਰ ਦਾ ਟ੍ਰਿਬਿਊਨ ਅਖ਼ਬਾਰ ਤੇ ਕੁਛ ਹੋਰ ਲੋਕ ਸਾਡੇ ਬਾਰੇ ਵਿਸ਼ਵਾਸ ਕਰਦੇ ਨੇ।
ਅਸਲੀ ਰੋਸ
ਸਾਡਾ ਨਿਮਾਣਾ ਜਿਆ ਦਾਅਵਾ ਤਾਂ ਸਿਰਫ ਇਹ ਐ, ਕਿ ਅਸੀਂ ਦੇਸ਼ ਦੇ ਇਤਿਹਾਸ, ਇਸ ਦੀਆਂ ਹਾਲਤਾਂ ਤੇ ਆਦਰਸ਼ਾਂ ਦੇ ਗੰਭੀਰ, ਮਿਹਨਤੀ ਤੇ ਇਮਾਨਦਾਰ ਵਿਦਿਆਰਥੀ ਆਂ ਤੇ ਦਿਖਾਵੇ ਤੋਂ ਸਾਨੂੰ ਨਫਰਤ ਐ। ਸਾਡਾ ਰੋਸ ਉਸ ਅਦਾਰੇ ਦੇ ਖਿਲਾਫ ਐ, ਜਿਹਨੇ ਨਾ ਸਿਰਫ ਮੁੱਢ ਤੋਂ ਈ ਆਪਣੇ ਘਟੀਆ ਹੋਣ ਦਾ ਸਾਫ ਸਬੂਤ ਦਿੱਤੈ, ਸਗੋਂ ਜਿਹਦੀ ਸ਼ੈਤਾਨੀ ਦੀ ਤਾਕਤ ਵੀ ਬੇਹੱਦ ਐ। ਜਿੰਨਾ ਵੱਧ ਅਸੀਂ ਸੋਚਿਐ, ਓਨੀ ਉਂ ਗਹਿਰਾਈ ਨਾਲ ਅਸੀਂ ਮਹਿਸੂਸ ਕੀਤੈ ਕਿ ਏਸ ਅਦਾਰੇ ਦਾ ਕੰਮ, ਸਿਰਫ ਸੰਸਾਰ ਸਾਮਣੇ, ਭਾਰਤ ਦੀ ਬੇਵਸੀ ਤੇ ਅਧੀਨਤਾ ਦਾ ਜਲੂਸ ਕੱਢਣੈ ਅਰ ਇਹ ਇੱਕ ਗੈਰ ਜ਼ਿੰਮੇਵਾਰ ਤਾਨਾਸ਼ਾਹ ਹਕੂਮਤ ਦੀ, ਅਤਿਆਚਾਰੀ ਤਾਕਤ ਦਾ ਚਿੰਨ੍ਹ ਐ। ਵਾਰ-ਵਾਰ ਲੋਕਾਂ ਦੇ ਨੁਮਾਇੰਦਿਆਂ ਨੇ ਸਾਡੀ ਕੌਮੀ ਮੰਗ ਤੇ ਜ਼ੋਰ ਦਿੱਤਾ ਪਰ ਰੱਦੀ ਦੀ ਟੋਕਰੀ ਤੋਂ ਇਲਾਵਾ ਏਸ ਮੰਗ ਨੂੰ ਹੋਰ ਕੋਈ ਟਿਕਾਣਾ ਨਾ ਮਿਲ ਸਕਿਆ।
ਹਮਲਾ ਸੰਸਥਾ ਤੇ ਹੈ
ਅਖੌਤੀ ਭਾਰਤੀ ਪਾਰਲੀਮੈਂਟ ਵਿੱਚ ਈ, ਸਦਨ ਦੇ ਵਿਧੀ ਪੂਰਵਕ ਪਾਸ ਕੀਤੇ ਮਤਿਆਂ ਨੂੰ ਨਫਰਤ ਨਾਲ ਪੈਰਾਂ ‘ਚ ਕੁਚਲ ਦਿੱਤਾ ਗਿਆ। ਦਬਾਅ ਤੇ ਅੱਤਿਆਚਾਰੀ ਕਾਨੂੰਨਾਂ ਨੂੰ ਹਟਾਉਣ ਲਈ ਪੇਸ਼ ਕੀਤੇ ਗਏ ਪ੍ਰਸਤਾਵਾਂ ਨਾਲ, ਬੜਾ ਘਿਰਣਾ ਭਰਿਆ ਵਤੀਰਾ ਕੀਤਾ ਗਿਐ। ਜਿਹਨਾਂ ਬਿਲਾਂ ਤੇ ਤਜ਼ਵੀਜ਼ਾਂ ਨੂੰ, ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦਿਆਂ ਨੇ, ਅਸਹਿ ਸਮਝ ਕੇ ਨਾ ਮਨਜ਼ੂਰ ਕੀਤਾ, ਉਹਨਾਂ ਨੂੰ ਕਲਮ ਦੇ ਝਟਕੇ ਨਾਲ ਫਿਰ ਲਾਗੂ ਕਰ ਦਿਤਾ ਗਿਐ। ਮੁੱਕਦੀ ਗੱਲ ਇਹ ਐ ਕਿ ਸਾਨੂੰ ਏਸ ਅਦਾਰੇ ਦੀ ਹੋਂਦ ਵਿੱਚ ਕੋਈ ਯੋਗ ਕਾਰਣ ਨਈਂ ਲੱਭਿਆ।
ਇਸ ਅਦਾਰੇ ਦੀ, ਮਿਹਨਤ ਕਰਦੇ ਹੋਏ ਚੂਰ ਹੋਏ, ਭਾਰਤੀ ਲੋਕਾਂ ਦੇ ਖੂਨ ਪਸੀਨੇ ਨਾਲ ਪਾਲੀ ਤੇ ਬਣਾਈ ਸ਼ਾਨੋ-ਸ਼ੌਕਤ ਤੇ ਚਮਕ ਦਮਕ, ਸਿਰਫ ਇੱਕ ਥੋਥਾ ਦਿਖਾਵਾ ਈ ਨਈਂ ਸਗੋਂ ਸ਼ਰਾਰਤ ਭਰਿਆ ਢੋਂਗ ਐ। ਐਉਂ ਈ ਅਸੀਂ ਉਹਨਾਂ ਨੇਤਾਵਾਂ ਦੀ ਮਾਨਸਿਕ ਹਾਲਤ ਵਨੀ ਸਮਝ ਸਕੇ, ਜਿਹੜੇ ਇਸ ਸ਼ਾਨ ਨਾਲ ਦਿਖਾਈ ਜਾ ਭਾਰਤ ਦੀ ਬੇਵਸੀ ਦੀ ਨੁਮਾਇਸ਼ ਲਈ, ਜਨਤਾ ਦਾ ਸਮਾਂ ‘ਤੇ ਧਨ ਬਰਬਾਦ ਕਰਨ ਵਿੱਚ, ਸਰਕਾਰ ਦੀ ਮਦਦ ਕਰਦੇ ਰਹੇ ਐਂ।
ਮਜ਼ਦੂਰਾਂ ਲਈ ਕੋਈ ਆਸ ਨਹੀਂ
ਅਸੀਂ ਇਸ ਸਾਰੇ ਕਾਸੇ ਉੱਪਰ ਅਰ ਭਾਰਤੀ ਮਜ਼ਦੂਰ ਨੇਤਾਵਾਂ ਦੀਆਂ, ਵੱਡੇ ਪੱਧਰ ਤੇ ਗ੍ਰਿਫਤਾਰੀਆਂ ਬਾਰੇ, ਮੁੜ-ਮੁੜ ਵਿਚਾਰ ਕਰਦੇ ਰਹੇ ਆਂ। ਟਰੇਡ ਡਿਸਪਿਊਟਸ ਬਿਲ ਪੇਸ਼ ਹੋਣ ‘ਤੇ, ਅਸੀਂ ਇਹਦੀ ਕਾਰਵਾਈ ਦੇਖਣ ਖਾਤਰ ਅਸੰਬਲੀ ਆਏ ਤਾਂ ਬਹਿਸ ਸੁਣਕੇ ਸਾਡਾ ਵਿਚਾਰ ਹੋਰ ਵੀ ਪੱਕਾ ਹੋ ਗਿਆ ਕਿ ਭਾਰਤ ਦੇ ਕਰੋੜਾਂ ਕਿਰਤੀ ਲੋਕਾਂ ਨੂੰ ਏਸ ਸੰਸਥਾ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ, ਜਿਹੜੀ ਕਿ ਲੁਟੇਰਿਆਂ ਦੀ ਗਲ ਘੋਟੂ ਤਾਕਤ ਤੇ ਬੇਵੱਸ ਮਜ਼ਦੂਰਾਂ ਦੀ ਗੁਲਾਮੀ ਦਾ ਭਿਆਨਕ ਪ੍ਰਤੀਕ ਐ।
ਅੰਤ ‘ਚ, ਸਾਰੇ ਦੇਸ਼ ਦੇ ਲਗਨ ਵਾਲੇ ਨੁਮਾਇੰਦਿਆਂ ਦੀ ਬੇਜ਼ਤੀ ਕੀਤੀ ਐ. ਜੀਹਨੂੰ ਅਸੀਂ ਵਹਿਸ਼ੀ ਤੇ ਅਣ ਮਨੁੱਖੀ ਸਮਝਦੇ ਆਂ। ਸੰਘਰਸ਼ ਕਰਦੇ ਤੇ ਰੁੱਖ ਦੇਖੇ ਮਰਦੇ ਕਰੋੜਾਂ ਲੋਕਾਂ ਤੋਂ ਉਹਨਾਂ ਦਾ ਬੁਨਿਆਦੀ ਅਧਿਕਾਰ ਈ ਖੋਹ ਲਿਐ ਅਰ ਉਹਨਾਂ ਦੀ ਆਰਥਿਕ ਲੜਾਈ ਦਾ ਇਕੋ ਇਕ ਰਾਹ ਈ ਬੰਦ ਕਰ ਦਿਤੈ।
ਜਿਸ ਕਿਸੇ ਦੇ ਹਿਰਦੇ ‘ਚ ਦੁੱਖ ਦੀ ਅੱਗ ਦੇ ਭਾਂਬੜ ਮੱਚਦੇ ਹੋਣ, ਜੀਹਨੂੰ ਵੀ ਸਾਡੇ ਆਗੂ ਈ, ਡੰਗਰਾਂ ਦੀ ਤਰ੍ਹਾਂ ਹੱਕੇ ਜਾ ਰਹੇ, ਹੱਡ ਤੋੜਵੀਂ ਮਿਹਨਤ ਕਰਦੇ ਭਾਰਤੀ ਕਾਮਿਆਂ ਦੀ ਮਜ਼ਬੂਰੀ, ਭੁੱਖ, ਦੁੱਖ ਦੇ ਮਾੜੇ ਹਾਲ ਦਾ ਅਹਿਸਾਸ ਐ- ਦਿਲ ਨੂੰ ਘੁੱਟਕੇ ਧੀਰਜ ਨਾਲ ਨਜ਼ਾਰਾ ਦੇਖਣਾ, ਉਹਦੇ ਖਾਤਰ ਸੰਭਵ ਨਹੀਂ ਐ। ਜਿਹਨਾਂ ਨੇ ਏਸ ਸਮਾਜ ਦਾ ਆਰਥਿਕ ਢਾਂਚਾ ਉਸਾਰਨ ਲਈ ਖਾਮੋਸ਼ੀ ਨਾਲ ਆਪਣਾ ਖੂਨ ਪਾਇਐ, ਉਹਨਾਂ ਦਾ ਮੰਦਾ ਹਾਲ ਤੇ ਬਾਂਕੇ ਦਿਹਾੜੇ ਦੇਖ ਕੇ, ਜ਼ਾਲਮ ਸੱਟ ਨਾਲ ਸਾਡੇ ਦਿਲਾਂ ਚੋਂ ਉੱਠਣ ਵਾਲੀ ਚੀਕ ਨੂੰ ਰੋਕਿਆ ਨੀ ਜਾ ਸਕਦਾ।
ਬੰਬ ਦੀ ਜ਼ਰੂਰਤ
ਏਸੇ ਦਾ ਸਿੱਟੈ ਕਿ ਅਸੀਂ ਸ੍ਰੀ ਸੀ.ਆਰ. ਦਾਸ, ਜਿਹੜੇ ਕਿਸੇ ਵੇਲੇ ਵੱਡੇ ਲਾਟ ਯਨੀ ਗਵਰਨਰ ਜਨਰਲ ਦੀ ਕਾਰਜਕਾਰਨੀ ਕੌਂਸਲ ਦੇ ਕਾਨੂੰਨੀ ਮੈਂਬਰ ਸਨ, ਦੇ ਉਹਨਾਂ ਸ਼ਬਦਾਂ ਨੂੰ ਆਪਣੇ ਮਨ ‘ਚ ਰੱਖਿਆ, ਜਿਹੜੇ ਉਹਨਾਂ ਨੇ ਆਪਣੇ ਪੁੱਤਰ ਦੇ ਨਾਂ ਲਿਖੇ ਮਸ਼ਹੂਰ ਖਤ ‘ਚ ਲਿਖੇ ਸਨ। ਜਿਹਨਾਂ ਦਾ ਭਾਵ ਸੀ ਕਿ ਇੰਗਲੈਂਡ ਨੂੰ ਸੁਪਨਿਆਂ ਤੋਂ ਜਗਾਉਣ ਲਈ, ਇੱਕ ਬੰਬ ਦੀ ਜ਼ਰੂਰਤ ਹੈ।
ਸੋ ਅਸੀਂ, ਉਹਨਾਂ ਲੋਕਾਂ ਵਲੋਂ, ਜਿਹਨਾਂ ਕੋਲ ਆਪਣਾ ਹਿਰਦੇ ਵੇਧਕ ਦਰਦ ਦੱਸਣ ਲਈ ਰਾਹ ਈ ਕੋਈ ਨਈਂ, ਰੋਸ ਪ੍ਰਗਟ ਕਰਨ ਲਈ ਅਸੈਂਬਲੀ ਹਾਲ ‘ਚ ਬੰਬ ਸੁੱਟੇ ਸੀ। ਸਾਡਾ ਮਕਸਦ ਸੀ ਬੋਲਿਆ ਨੂੰ ਸੁਣਾਉਣਾ ਤੇ ਬੇਧਿਆਨਿਆਂ ਨੂੰ ਵਕਤ ਸਿਰ ਚੇਤਾਵਨੀ ਦੇਣਾ। ਬਾਕੀ ਸਾਰੇ ਭਾਰਤੀਆਂ ਨੇ ਵੀ ਸਾਡੇ ਵਾਂਗੂ ਈ ਬੇਚੈਨੀ ਨਾਲ ਇਹਨੂੰ ਮਹਿਸੂਸ ਕੀਤੈ।
ਸੋ ਅਸਲ ‘ਚ ਉਪਰੋਂ ਉਪਰੋਂ ਸ਼ਾਂਤ ਲੱਗਦੇ, ਭਾਰਤੀ ਮਨੁੱਖਤਾ ਦੇ ਸਾਗਰ ‘ਚ, ਇਕ ਤੂਫਾਨ ਉੱਠਣ ਵਾਲੇ । ਗਹਾਂ ਆਉਣ ਆਲੇ ਭਿਆਨਕ ਖਤਰਿਆਂ ਦਾ ਅਹਿਸਾਸ ਕੀਤੇ ਬਗੈਰ, ਜਿਹੜੇ ਲੋਕ ਅੱਗੇ ਈ ਅੱਗੇ ਭੱਜੇ ਜਾ ਰਹੇ ਐਂ- ਅਸੀਂ ਤਾਂ ਸਿਰਫ ਕਲਪਨਾ ਲੋਕ ‘ਚ ਵਸਦੀ ਅਹਿੰਸਾ ਦੇ ਦੌਰ ਦੇ ਅੰਤ ਦਾ ਐਲਾਨ ਕੀਤੈ। ਨਵੀਂ ਪੀੜੀ ਨੂੰ ਅਹਿੰਸਾ ਦੇ ਖੋਖਲੇਪਣ ਦਾ ਐਨਾ ਵਿਸ਼ਵਾਸ ਹੋ ਚੁੱਕਿਐ ਕਿ ਹੁਣ ਉਹਨਾਂ ਨੂੰ ਸ਼ੱਕ ਦੀ ਗੁੰਜ਼ਾਇਸ ਈ ਨਹੀਂ।
ਆਦਰਸ਼ ਦੀ ਵਿਆਖਿਆ
ਅਸੀਂ ਉਪਰਲੇ ਪਹਿਰੇ ‘ਚ “ਕਲਪਨਾ ਲੋਕ ਵਿਚ ਵਸਦੀ ਅਹਿੰਸਾ” ਦਾ ਸ਼ਬਦ ਵਰਤਿਐ, ਜੀਹਦੇ ਲਈ ਕੁਛ ਵਿਆਖਿਆ ਦੀ ਲੋੜ ਐ। ਹਮਲਾ ਕਰਨ ਲਈ ਵਰਤੀ ਗਈ ਤਾਕਤ ਹਿੱਸਾ ਹੁੰਦੀ ਐ- ਏਸੇ ਕਰਕੇ ਇਹ ਨੈਤਿਕ ਪੱਖੋਂ ਨਿੰਦਣਯੋਗ ਐ। ਪਰ ਉੱਚਿਤ ਆਦਰਸ਼ ਨੂੰ ਅੱਗੇ ਵਧਾਉਣ ਲਈ ਜੇ ਤਾਕਤ ਵਰਤੀ ਜਾਵੇ, ਤਾਂ ਇਹਦਾ ਇਕ ਸਦਾਚਾਰਕ ਪੱਖ ਵੀ ਹੁੰਦੇ। ਹਰ ਹਾਲਤ ‘ਚ ਹਿੰਸਾ ਨੂੰ ਤਿਆਗ ਦੇਣ ਦੀ ਗੱਲ, ਸ਼ੇਖ ਚਿੱਲੀ ਦੇ ਸੁਪਨੇ ਵਰਗੀ ਐ।
ਦੇਸ਼ ਅੰਦਰ ਨਵੀਂ ਉੱਠੀ ਲਹਿਰ, ਜੀਹਦੇ ਉਭਾਰ ਦੀ ਚਿਤਾਵਨੀ ਅਸੀਂ ਦਿੱਤੀ ਐ, ਦੀ ਪ੍ਰੇਰਨਾ ਦੇ ਸਰੋਤ ਉਹੀ ਆਦਰਸ਼ ਨੇ, ਜਿਹਨਾਂ ਨੇ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ, ਕਮਾਲ ਪਾਸ਼ਾ, ਰਜ਼ਾ ਸ਼ਾਹ ਪਹਿਲਵੀ, ਵਾਸ਼ਿੰਗਟਨ, ਗੈਰੀਬਾਲਡੀ, ਲਫਤ ਤੇ ਲੈਨਿਨ ਦਾ ਰਾਹ ਰੁਸ਼ਨਾਇਐ। ਕਿਉਂਕਿ ਐਉਂ ਲੱਗਦਾ ਸੀਗਾ, ਕਿ ਵਿਦੇਸ਼ੀ ਸਰਕਾਰ ਤੇ ਭਾਰਤੀ ਨੇਤਾ ਦੋਵੇਂ, ਇਸ ਲਹਿਰ ਵੱਲੋਂ ਅੱਖਾਂ ਮੀਟੀ ਬੈਠੇ ਐਂ। ਸੋ ਅਸੀਂ ਇਹ ਆਪਣਾ ਫਰਜ਼ ਸਮਝਿਆ ਕਿ ਕਿਸੇ ਅਹੀ ਜੀ ਥਾਂ ਤੋਂ ਚਿਤਾਵਨੀ ਦਿੱਤੀ ਜਾਵੇ, ਜਿੱਥੋਂ ਉਹ ਅਣਸੁਣੀ ਨਾ ਕੀਤੀ ਜਾ ਸਕੇ । ਹੁਣ ਤੀਕ ਤਾਂ ਅਸੀਂ ਵਿਚਾਰ ਅਧੀਨ ਘਟਨਾ ਬਾਰੇ, ਉਸ ਦੇ ਉਦੇਸ਼ ਬਾਰੇ ਈ ਗੱਲ ਕੀਤੀ ਐ, ਹੁਣ ਆਪਣੇ ਇਰਾਦੇ ਦੀ ਚੋਣ ਬਾਰੇ ਵੀ ਕੁਝ ਕਹਿਣਾ ਜ਼ਰੂਰੀ ਐ।
ਕੋਈ ਜ਼ਾਤੀ ਵੈਰ ਨਹੀਂ
ਜਿਹਨਾਂ ਨੂੰ ਵੀ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਨੇ-ਉਹਨਾਂ ਨਾਲ ਸਾਡਾ ਕੋਈ ਨਿੱਜੀ ਵੈਰ ਭਾਵ ਨੀ ਸੀ – ਨਾ ਈਂ ਅਸੈਂਬਲੀ ‘ਚ ਹਾਜ਼ਰ ਕਿਸੇ ਹੋਰ ਖਿਲਾਫ ਸਾਨੂੰ ਗੁੱਸਾ ਸੀ । ਇਹ ਦੁਬਾਰਾ ਦੁਬਾਰਾ ਕਹਿਣ ਦੀ ਲੋੜ ਨਈਂ।
ਇਹਦੇ ਉਲਟ, ਅਸੀਂ ਫੇਰ ਦੁਹਰਾਉਂਦੇ ਆਂ ਕਿ ਮਨੁੱਖੀ ਜੀਵਨ ਸਾਡੀ ਖਾਤਰ ਏਨਾ ਪਵਿੱਤਰ ਐ ਕਿ ਸ਼ਬਦਾਂ ਰਾਹੀਂ ਨਈਂ ਦੱਸਿਆ ਜਾ ਸਕਦਾ । ਸਗੋਂ ਕਿਸੇ ਹੋਰ ਨੂੰ ਜ਼ਖਮੀ ਕਰਨ ਦੇ ਬਜਾਏ, ਛੇਤੀ ਓ ਅਸੀਂ ਆਪਣੀਆਂ ਜਿੰਦੜੀਆਂ ਮਨੁੱਖਤਾ ਲਈ ਕੁਰਬਾਨ ਕਰ ਦਿਆਂਗੇ। ਅਸੀਂ ਸਾਮਰਾਜੀ ਫੌਜਾਂ ਦੇ ਭਾੜੇ ਦੇ ਸਿਪਾਹੀਆਂ ਵਾਗੂੰ ਨਹੀਂ ਆਂ, ਜਿਹਨਾਂ ਨੂੰ ਕਿ ਬਿਨਾਂ ਪਛਤਾਵੇ ਦੇ, ਕਤਲ ਕਰਨ ਦੀ ਜਾਂਚ ਸਿਖਾਈ ਜਾਂਦੀ ਐ। ਅਸੀਂ ਮਨੁੱਖੀ ਜੀਵਨ ਦਾ ਸਤਿਕਾਰ ਕਰਦੇ ਆਂ ਅਰ ਜਿਥੋਂ ਤੱਕ ਵੀ ਹੋ ਸਕੇ ਇਹਨੂੰ ਬਚਾਉਣ ਦਾ ਯਤਨ ਕਰਦੇ ਆਂ, ਫਿਰ ਵੀ ਅਸੀਂ ਬੜਾ ਸੋਚ ਸਮਝ ਕੇ ਅਸੈਂਬਲੀ ਹਾਲ ‘ਚ ਬੰਬ ਸੁੱਟੇ । ਸੱਚ, ਆਪਣੀ ਵਿਆਖਿਆ ਆਪ ਕਰਦੈ। ਕਲਪਨਾਤਮਕ ਹਾਲਾਤਾਂ ਤੇ ਪਹਿਲਾਂ ਤੋਂ ਈ ਬਣਾਈਆਂ ਧਾਰਨਾਵਾਂ ਦਾ ਸਹਾਰਾ ਲਏ ਬਗੈਰ, ਸਿਰਫ ਸਾਡੇ ਕੰਮ ਦੇ ਨਤੀਜੇ ਤੋਂ ਈ ਕੰਮ ਦਾ ਨਿਰਣਾ ਕਰਨਾ ਚਾਹੀਦੈ।
ਕੋਈ ਅਜੂਬਾ ਨਹੀਂ
ਸਰਕਾਰੀ ਗਵਾਹ ਦੇ ਗਲਤ ਬਿਆਨ ਦੇ ਬਾਵਜੂਦ, ਅਸੈਂਬਲੀ ‘ਚ ਸੁੱਟੇ ਬੰਬਾਂ ਨਾਲ, ਸਿਰਫ ਇੱਕ ਸਰਕਾਰੀ ਬੈਂਚ ਦਾ ਮਾੜਾ ਜਿਹਾ ਨੁਕਸਾਨ ਹੋਇਐ ਅਰ ਅੱਧੀ ਦਰਜਨ ਤੋਂ ਵੀ ਘੱਟ ਲੋਕਾਂ ਨੂੰ ਥੋੜੀਆਂ ਬਹੁਤ ਝਰੀਟਾਂ ਜੀਆਂ ਆਈਐਂ। ਜਦ ਕਿ ਸਰਕਾਰੀ ਸਾਇੰਸਦਾਨਾਂ ਤੇ ਮਾਹਰਾਂ ਨੇ ਏਸ ਨਤੀਜੇ ਨੂੰ, ਇਕ ਅਜੂਬੇ ਦਾ ਨਾਂ ਦਿੱਤੈ ਪਰ ਸਾਡੀ ਖਾਤਰ ਤਾਂ ਇਹ ਸਿੱਧਾ ਜਿਆ ਵਿਗਿਆਨਕ ਨਤੀਜੈ। ਪਹਿਲੀ ਗੱਲ ਤਾਂ ਇਹ ਐ ਬਈ ਦੋਏ ਈ ਬੰਬ, ਡੈਸਕ ਤੇ ਬੈਚਾਂ ਦੀ ਲੱਕੜੀ ਦੀ ਰੁਕਾਵਟ ਦੇ ਵਿਚਾਲੇ ਖਾਲੀ ਥਾਉਂ ਤੇ ਫਟੇ । ਦੂਈ ਗੱਲ ਇਹ ਐ ਕਿ ਫਟਣ ਆਲੀ ਥਾਉਂ ਤੋਂ ਦੋ ਫੁੱਟ ਦੇ ਘੇਰੇ ‘ਚ ਬੈਠੇ ਹੋਏ ਆਦਮੀ, ਜਿਹਨਾਂ ਵਿੱਚ ਕਿ ਪੀ.ਆਰ. ਰਾਓ, ਮਿਸਟਰ ਸ਼ੰਕਰ ਅਤੇ ਸਰ ਜਾਰਜ ਸ਼ੁਸ਼ਟਰ ਵੀ ਸ਼ਾਮਲ ਸਨ ਜਾਂ ਤਾਂ ਜਮਾਂ ਈ ਫੱਟੜ ਨਈਂ ਹੋਏ ਜਾਂ ਉਹਨਾਂ ਨੂੰ ਮਾਮੂਲੀ ਝਰੀਟਾਂ ਆਈਆਂ।
ਜੇ ਭਲਾ ਬੰਬ ਓਸੇ ਤਾਕਤ ਦੇ ਹੁੰਦੇ, ਜਿੰਨੀ ਸਰਕਾਰੀ ਮਾਹਰਾਂ ਨੇ ਦੱਸੀ ਐ, (ਵੈਸੇ ਉਹਨਾਂ ਦਾ ਹਿਸਾਬ ਕਿਤਾਬ ਖਿਆਲੀ ਤੇ ਵਧਾ ਚੜ੍ਹਾ ਕੇ ਦਿੱਤਾ ਹੋਇਐ) ਅਰ ਉਹਨਾਂ ’ਚ ਜ਼ੋਰਦਾਰ ਪੋਟਾਸ਼ੀਅਮ ਕਲੋਰੇਟ ਤੇ ਪਿਕਰਿਕ ਦਾ ਤੇਜ਼ਾਬ ਭਰਿਆ ਹੁੰਦਾ ਤਾਂ ਲੱਕੜ ਦੀਆਂ ਰੋਕਾਂ ਰੂਕਾਂ ਤੋੜ ਕੇ ਉਹੀ ਬੰਬ ਕਈ ਗਜਾਂ ਤੱਕ ਖੜੇ ਲੋਕਾਂ ਦੇ ਚੀਥੜੇ ਉਡਾ ਦਿੰਦੇ। ਜੇ ਉਹੀ ਬੰਬ ਕਿਸੇ ਹੋਰ ਵਿਸਫੋਟਕ ਪਦਾਰਥ ਨਾਲ ਭਰੇ ਹੁੰਦੇ ਅਰ ਨਾਲ ਈ ਉਹਨਾਂ ‘ਚ ਘਾਤਕ ਗੋਲੀਆਂ ਦੇ ਟੁੱਕੜੇ ਵੀ ਰੱਖੇ ਜਾਂਦੇ ਤਾਂ ਉਹ ਵਿਧਾਨ ਸਭਾ ਦੇ ਬਹੁਤੇ ਮੈਬਰਾਂ ਦਾ “ਰਾਮ ਰਾਮ ਸੱਤ” ਕਰਨ ਲਈ ਕਾਫੀ ਹੁੰਦੇ। ਇਹੀ ਨੀ ਜੇ ਅਸੀਂ ਚਾਹੁੰਦੇ ਤਾਂ ਅਸੀਂ ਉਹਨਾਂ ਨੂੰ ਸਰਕਾਰੀ ਪਾਸੇ ਵੱਲ ਵੀ ਤਾਂ ਸੁੱਟ ਸਕਦੇ ਸੀ, ਜਿਥੇ ਕਿ ਕੁਛ ਮਸ਼ਹੂਰ ਬੰਦੇ ਵੀ ਬੈਠੇ ਹੋਏ ਸੀ।
ਅਰ ਅੰਤ ਵਿੱਚ, ਅਸੀਂ ਸਰ ਜਾਨ ਸਾਈਮਨ ਨੂੰ ਵੀ ਤਾਂ ਨਿਸ਼ਾਨਾ ਬਣਾ ਸਕਦੇ ਸੀ, ਜਿਸਦੇ ਅਭਾਗੇ ਕਮਿਸ਼ਨ ਨੂੰ, ਸਾਰੇ ਜ਼ਿੰਮੇਵਾਰ ਲੋਕਾਂ ਨੇ ਘਿਰਣਾ ਕੀਤੀ ਸੀ, ਜਿਹੜਾ ਕਿ ਓਸ ਵੇਲੇ ਪ੍ਰਧਾਨ ਦੀ ਗੈਲਰੀ ‘ਚ ਬੈਠਾ ਸੀ, ਪਰ ਇਹ ਸਾਰੀਆਂ ਸਾਡੇ ਇਰਾਦੇ ਤੋਂ ਬਾਹਰ ਦੀਆਂ ਗੱਲਾਂ ਸਨ। ਬੰਬਾਂ ਨੇ ਓਹਤੋਂ ਜ਼ਿਆਦਾ ਕੁਛ ਵਨੀ ਕੀਤਾ, ਜੀਹਦੀ ਖਾਤਰ ਕਿ ਉਹਨਾਂ ਨੂੰ ਤਿਆਰ ਕੀਤਾ ਗਿਆ ਸੀ । ਜੇ ਕੋਈ ਅਜੂਬਾ ਹੈਗਾ ਵੀ ਐ ਤਾਂ ਏਹੀ ਐ ਕਿ ਉਹ ਮਿਥੇ ਹੋਏ ਨਿਸ਼ਾਨੇ ਯਨੀ ਸੁਰੱਖਿਅਤ ਥਾਂ ਉਤੇ ਡਿਗੇ ।
ਇਕ ਇਤਿਹਾਸਕ ਸ਼ਬਦ
ਫੇਰ ਅਸੀਂ ਜਾਣ ਬੁੱਝ ਕੇ, ਆਪਣੇ ਕੀਤੇ ਕੰਮ ਦੀ ਸਜ਼ਾ ਭੁਗਤਣ ਲਈ, ਆਪਣੇ ਆਪ ਨੂੰ ਪੇਸ਼ ਕੀਤਾ, ਸਗੋਂ ਏਸ ਕਰਕੇ ਵੀ ਪੇਸ਼ ਕੀਤਾ ਕਿ ਸਾਮਰਾਜਵਾਦੀ ਲੁਟੇਰਿਆਂ ਨੂੰ ਇਹ ਚਾਨਣਾ ਹੋ ਜਵੇ ਕਿ ਵਿਅਕਤੀਆਂ ਦਾ ਨਾਸ਼ ਕਰਕੇ ਉਹ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਦੋ ਨਿਮਾਣੀਆਂ ਜਿੰਦਾਂ ਦਾ ਅੰਤ ਕਰਕੇ ਇਕ ਕੌਮ ਨੂੰ ਕੁਚਲਿਆ ਨਈਂ ਜਾ ਸਕਦਾ।
ਅਸੀਂ ਇਕ ਇਤਿਹਾਸਕ ਸ਼ਬਦ ਉਤੇ ਜ਼ੋਰ ਦੇਣਾ ਚਾਹੁੰਦੇ ਸਾਂ ਕਿ ਪਛਾਣ ਪੱਤਰ ਤੇ ਬੇਸਟਾਈਲ ਦੀਆਂ ਜੇਲਾਂ ਵੀ, ਫਰਾਂਸ ਦੀ ਇਨਕਲਾਬੀ ਲਹਿਰ ਨੂੰ ਕੁਚਲ ਨੀ ਸੀ ਸਕੀਆਂ। ਫਾਂਸੀ ਦੇ ਫੰਦੇ ਤੇ ਸਾਏਬੇਰੀਆ ਦੀਆਂ ਖਾਣਾਂ, ਰੂਸੀ ਇਨਕਾਲਬ ਦੀ ਅੱਗ ਨੂੰ ਮੱਠਾ ਨੀ ਸੀ ਪਾ ਸਕੀਆਂ। ਖੂਨੀ ਐਤਵਾਰ ਤੇ ਕਾਲੇ ਟੇਨਜ਼ (ਇੱਕ ਜ਼ਾਲਮ ਅਤਿਆਚਾਰੀ ਫੌਜ) ਆਇਰਲੈਂਡ ਦੀ ਆਜ਼ਾਦੀ ਦੀ ਲਹਿਰ ਦਾ ਗਲਾ ਘੁੱਟਣ ‘ਚ ਨਾਕਾਮ ਰਹੇ ਸੀ। ਤਾਂ ਕੀ ਇੱਕ ਵਿਸ਼ੇਸ਼ ਕਾਨੂੰਨ (ਆਰਡੀਨੈਂਸ) ਅਤੇ ਸੁਰੱਖਿਆ ਬਿਲ, ਭਾਰਤ ਦੀ ਆਜ਼ਾਦੀ ਦੀ ਜੋਤ ਨੂੰ ਬੁਝਾ ਸਕਣਗੇ ?
ਸਾਜ਼ਸਾਂ ਘੜਕੇ ਜਾਂ ਉਹਨਾਂ ਦਾ ਪਤਾ ਲਗਾਕੇ ਜਾਂ ਫਿਰ ਉਚੇ ਆਦਰਸ਼ਾਂ ਦਾ ਸੁਪਨਾ ਲੈਣ ਵਾਲੇ ਸਾਰੇ ਈ ਨੌਜਵਾਨਾਂ ਨੂੰ ਜੇਲਾਂ ‘ਚ ਡੱਕਕੇ, ਇਨਕਲਾਬ ਦੀ ਤੋਰ ਨੂੰ ਠੱਲਿਆ ਨੀ ਜਾ ਸਕਦਾ। ਪਰ ਵੇਲੇ ਸਿਰ ਦਿੱਤੀ ਚਿਤਾਵਨੀ ਨਾਲ, ਜੇ ਅਣਸੁਣੀ ਨਾ ਕੀਤੀ ਜਾਵੇ ਤਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਅਰ ਕਈ ਸੰਕਟਾਂ ਤੋਂ ਬਚਾਅ ਵੀ ਹੋ ਸਕਦੈ । ਸਾਵਧਾਨ ਕਰਨ ਦਾ ਇਹ ਕੰਮ ਅਸੀਂ ਆਪਣੇ ਜ਼ਿੰਮੇ ਲਿਆ ਸੀ ਅਰ ਸਾਡਾ ਫਰਜ਼ ਪੂਰਾ ਹੋ ਗਿਐ।
ਕਰਾਂਤੀ ਹੈ ਕੀ ?
ਹੇਠਲੀ ਕਚਹਿਰੀ ‘ਚ ਸਾਥੋਂ ਪੁੱਛਿਆ ਗਿਆ ਸੀ ਅਖੇ ਇਨਕਲਾਬ ਤੋਂ ਸਾਡਾ ਭਾਵ ਕੀ ਐ? ਇਸ ਸਵਾਲ ਦੇ ਜਵਾਬ ‘ਚ ਮੈਂ ਕਹੂੰਗਾ ਕਿ ਇਨਕਲਾਬ ਖਾਤਰ ਖੂਨੀ ਲੜਾਈਆਂ ਜ਼ਰੂਰੀ ਨਹੀਂ ਅਰ ਨਾਈਂ ਇਹਦੇ ‘ਚ ਨਿੱਜੀ ਬਦਲੇ ਦੀ ਕੋਈ ਥਾਂ ਹੈ। ਇਹ ਬੰਬ ਤੇ ਪਿਸਤੌਲ ਦਾ ਫਿਰਕਾ ਨਈਂ। ਇਨਕਲਾਬ ਤੋਂ ਸਾਡਾ ਮਤਲਬ ਐ ਕਿ ਨੰਗੇ ਅਨਿਆਂ ਉਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ ਚਾਹੀਦੈ।
ਮਜ਼ਦੂਰ ਭਾਵੇਂ ਸੰਸਾਰ ਦੇ ਸਭ ਤੋਂ ਜ਼ਰੂਰੀ ਅੰਗ ਨੇ, ਫਿਰ ਵੀ ਲੁਟੇਰੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਹੜੱਪ ਕਰ ਜਾਂਦੇ ਨੇ, ਅਤੇ ਉਹਨਾਂ ਨੂੰ, ਉਹਨਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖਦੇ ਆ । ਦੂਜਿਆਂ ਖਾਤਰ ਅੰਨ ਪੈਦਾ ਕਰਨ ਵਾਲਾ ਕਿਸਾਨ, ਆਪਣੇ ਪਰਿਵਾਰ ਸਮੇਤ ਦਾਣੇ ਦਾਣੇ ਨੂੰ ਸਹਿਕਦੈ, ਕੱਪੜਾ ਬੁਣਨ ਵਾਲੇ, ਜਿਹੜੇ ਸਾਰੇ ਸੰਸਾਰ ਦੀਆਂ ਮੰਡੀਆਂ ਖਾਤਰ ਕੱਪੜਾ ਤਿਆਰ ਕਰਦੇ ਐ ਉਹ ਆਪਣਾ ਤੇ ਬੱਚਿਆਂ ਦਾ ਜਿਸਮ ਵਨੀ ਢਕ ਸਕਦਾ। ਰਾਜ, ਲੁਹਾਰ ਤੇ ਤਰਖਾਣ ਜਿਹੜੇ ਸ਼ਾਨਦਾਰ ਮਹਿਲ ਉਸਾਰਦੇ ਐਂ, ਨਥਾਵਿਆਂ ਵਾਂਗੂੰ ਗੰਦੇ ਖੋਲਿਆਂ ‘ਚ ਰਹਿੰਦੇ ਐਂ-ਦੂਜੇ ਪਾਸੇ ਸਮਾਜ ਦਾ ਖੂਨ ਪੀਣ ਆਲੇ ਪੂੰਜੀਪਤੀ, ਕਰੋੜਾਂ ਰੁਪਈਏ ਆਪਣੇ ਮਨ ਦੀ ਮੌਜ ਦੀ ਖਾਤਰ ਈ ਰੋੜ ਦਿੰਦੈ ਐਂ। ਇਸ ਭਿਅੰਕਰ ਨਾ ਬਰਾਬਰੀ ਤੇ ਬਦੋਬਦੀ ਠੋਸੇ ਗਏ ਭੇਦ ਭਾਵ ਦਾ ਨਤੀਜਾ, ਹਫੜਾ ਦਫੜੀ ਈ ਹੋਵੇਗਾ। ਇਹ ਹਾਲਤ ਬਹੁਤਾ ਚਿਰ ਕਾਇਮ ਨਈਂ ਰਹਿ ਸਕਦੀ। ਇਹ ਤਾਂ ਸਾਫ ਐ ਕਿ ਹੁਣ ਵਾਲਾ ਸਮਾਜਿਕ ਢਾਂਚਾ, ਜਿਹੜਾ ਕਿ ਦੂਜਿਆਂ ਦੀ ਮਜ਼ਬੂਰੀ ਤੇ ਰੰਗ ਰਲੀਆਂ ਮਨਾ ਰਿਹੈ-ਇੱਕ ਜੁਆਲਾਮੁਖੀ ਦੇ ਮੂੰਹ ‘ਤੇ ਬੈਠੈ।
ਸਭਿਅਤਾ ਦਾ ਇਹ ਮਹਾਨ ਢਾਂਚਾ, ਜੇ ਵੇਲੇ ਸਿਰ ਨਾ ਸੰਭਾਲਿਆ ਗਿਆ ਤਾਂ ਤਹਿਸ਼ ਨਹਿਸ਼ ਹੋ ਜਾਏਗਾ। ਇਸੇ ਕਰਕੇ ਬੁਨਿਆਦੀ ਤਬਦੀਲੀ ਦੀ ਜ਼ਰੂਰਤ ਐ-ਸੋ ਬੁਨਿਆਦੀ ਤਬਦੀਲੀ ਬੇਹੱਦ ਜ਼ਰੂਰੀ ਐ। ਜਿਹੜੇ ਇਹ ਗੱਲ ਮਹਿਸੂਸ ਕਰਦੇ ਐਂ-ਸਮਾਜਵਾਦ ਤੇ ਆਧਾਰਤ ਸਮਾਜ ਦਾ ਮੁੜ ਨਿਰਮਾਣ ਕਰਨਾ ਉਹਨਾਂ ਦਾ ਫਰਜ਼ ਐ। ਜਦ ਤੱਕ ਇਹ ਕੀਤਾ ਨਈਂ ਜਾਂਦਾ ਅਰ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਤੇ ਕੌਮਾਂ ਰਾਹੀਂ ਕੌਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾਂ ਮਾਨਵਤਾ ਦੇ ਸਿਰ ‘ਤੇ ਮੰਡਰਾ ਰਹੇ ਦੁਖਾਂਤ ਤੇ ਖੂਨ ਖਰਾਬੇ ਨੂੰ ਰੋਕਿਆ ਈ ਨਹੀਂ ਜਾ ‘ਸਕਦਾ। ਜੰਗ ਦਾ ਅੰਤ ਕਰਨ ਅਤੇ ਸੰਸਾਰ ਅਮਨ ਦਾ ਮੁੱਢ ਬੰਨ੍ਹਣ ਦੀਆਂ ਸਾਰੀਆਂ ਗੱਲਾਂ, ਪਖੰਡ ਤੋਂ ਇਲਾਵਾ ਹੋਰ ਕੁਛ ਨਈਂ।
ਇਨਕਲਾਬ ਤੋਂ ਸਾਡਾ ਮਤਲਬ ਅੰਤ ਇੱਕ ਐਹੋ ਜਿਹੀ ਵਿਵਸਥਾ ਕਾਇਮ ਕਰਨੈ- ਜਿਹਨੂੰ ਐਉਂ ਚਕਨਾਚੂਰ ਹੋਣ ਦਾ ਖਤਰਾ ਈ ਨਾ ਹੋਵੇ ਅਰ ਜੀਹਦੇ ‘ਚ ਕਿਰਤੀ ਲੋਕਾਂ ਦੀ ਸਰਦਾਰੀ ਨੂੰ ਮੰਨਿਆ ਜਾਏ ਅਤੇ ਇਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਜੰਗਾਂ ਦੀ ਤਬਾਹੀ ਤੋਂ, ਹਿੰਮਤ ਕਰਕੇ ਅਜ਼ਾਦ ਕਰਵਾਇਆ ਜਾਏਗਾ।
ਸਮੇਂ ਦੀ ਚੇਤਾਵਨੀ
ਇਹ ਐ ਸਾਡਾ ਆਦਰਸ਼ ਅਰ ਇਸੇ ਈ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ, ਅਸੀਂ ਇੱਕ ਢੁਕਵੀਂ ਤੇ ਪੁਰਜ਼ੋਰ ਚਿਤਾਵਨੀ ਦਿੱਤੀ ਐ ਪਰ ਜੇਕਰ ਸਾਡੀ ਏਸ ਚਿਤਾਵਨੀ ਨੂੰ ਨਾ ਗੌਲਿਆ ਗਿਆ ਤੇ ਅਜੋਕੀ ਸ਼ਾਸਨ ਵਿਵਸਥਾ, ਉੱਭਰ ਕੇ ਵਧ ਰਹੀਆਂ ਕੁਦਰਤੀ ਸ਼ਕਤੀਆਂ ਦੇ ਰਸਤੇ ‘ਚ, ਰੋੜੇ ਈ ਅਟਕਾਉਂਦੀ ਰਹੀ ਤਾਂ ਏਹਦਾ ਸਿੱਟਾ ਇਹ ਜੂਝਵਾਂ ਸੰਗਰਾਮ ਹੋਏਗਾ, ਜਿਹੜਾ ਸਾਰੀਆਂ ਈ ਰੋਕਾਂ ਰੁਕਾਵਟਾਂ ਨੂੰ ਪਰਾਂਹ ਵਗਾਹ ਮਾਰੇਗਾ ਤੇ ਕਿਰਤੀ ਕਾਮਿਆਂ ਦੀ ਸਰਦਾਰੀ ਦੀ ਸਥਾਪਨਾ ਕਰੇਗਾ ਅਤੇ ਇੰਝ ਇਨਕਲਾਬ ਦੇ ਆਦਰਸ਼ਦੀ ਸਥਾਪਤੀ ਦਾ ਰਾਹ ਬਣੇਗਾ।
ਮਨੁੱਖ ਦਾ ਕ੍ਰਾਂਤੀ ਕਰਨ ਦਾ ਅਧਿਕਾਰ, ਉਹ ਤੋਂ ਖੋਹਿਆ ਨਈਂ ਜਾ ਸਕਦਾ, ਕਦੇ ਵੀ ਨਈਂ । ਮਜ਼ਦੂਰ ਈ ਤਾਂ ਸਮਾਜ ਦਾ ਸੱਚਾ ਪਾਲਣਹਾਰ ਐ। ਜਨਤਾ ਦੀ ਪ੍ਰਭੂਸੱਤਾ ਨੂੰ ਕਾਇਮ ਕਰਨਾ ਕਿਰਤੀਆਂ ਦੀ ਮੰਜ਼ਿਲ ਐ। ਇਨਾਂ ਈ ਆਦਰਸ਼ਾਂ ਤੇ ਵਿਸ਼ਵਾਸ ਵਾਸਤੇ ਮਿਲਣ ਵਾਲੀ ਹਰ ਸਜ਼ਾ ਦਾ ਅਸੀਂ ਖਿੜੇ ਮੱਥੇ ਸੁਆਗਤ ਕਹ ਗੇ । ਇਨਕਲਾਬ ਦੀ ਏਸ ਕੁਰਬਾਨਗਾਹ ਤੇ ਅਸੀਂ ਆਪਣੀ ਜੁਆਨੀ ਦੀ ਧੂਫ ਬਾਲਣ ਆਏ ਐਂ, ਕਿਉਂਕਿ ਅਜਿਹੇ ਮਹਾਨ ਆਦਰਸ਼ ਲਈ, ਇਹ ਕੋਈ ਵੱਡੀ ਕੁਰਬਾਨੀ ਨਈਂ । ਅਸੀਂ ਇਨਕਲਾਬ ਦੇ ਆਉਣ ਦੀ ਉਡੀਕ ਵਿਚ ਆਂ…।
“ਇਨਕਲਾਬ-ਜਿੰਦਾਬਾਦ”
ਸੀਖਾਂ ਪਿੱਛੇ ਸੰਗਰਾਮ
ਸ਼ੇਰ ਪਿੰਜਰੇ ‘ਚ ਬੰਦ ਕਰ ਦਿੱਤੇ ਗਏ । ਜੇਲ ਦੀਆਂ ਉੱਚੀਆਂ ਕੰਧਾਂ ਇਨਕਲਾਬੀ ਨਾਰਿਆਂ ਦੀ ਗੂੰਜ ਨਾ ਰੋਕ ਸਕੀਆਂ ( ਜੇਲ ਅੰਦਰਲੇ ਕੈਦੀਆਂ ਦੀ ਹਾਲਤ ਬਹੁਤ ਹੀ ਬਦਤਰ ਸੀ । ਬਾਕਾਇਦਾ ਮੰਗ ਪੱਤਰ ਦੇ ਕੇ, ਅੰਤ ਜੇਲ ਵਿੱਚ ਕਾਰਗਰ ਸੰਘਰਸ਼ ਰੂਪ “ਭੁੱਖ ਹੜਤਾਲ” ਕਰ ਦਿੱਤੀ ਗਈ ( ਸਾਥੀ ਜਤਿਨ ਦਾਸ ਸ਼ਹੀਦ ਹੋ ਗਏ । ਲੋਕਾਂ ਦੀਆਂ ਹਮਦਰਦੀਆਂ ਵੀ ਇਨਕਲਾਬੀਆਂ ਨਾਲ ਜੁੜ ਗਈਆਂ ।
ਇਸ ਦੋਰਾਨ ਸੁਖਦੇਵ ਨੇ ਭੁੱਖ ਹੜਤਾਲ ਤੇ ਕਿੰਤੂ ਪ੍ਰੰਤੂ ਕਰਦਿਆਂ ਤੇ ਕੁਝ ਬਹੁਤ ਬੁਨਿਆਦੀ ਨੁਕਤੇ ਉਠਾਉਂਦਿਆਂ ਭਗਤ ਸਿੰਘ ਵੱਲੋਂ ਚਿੱਠੀ ਲਿਖ ਦਿੱਤੀ।
ਭਗਤ ਸਿੰਘ ਨੇ ਅਪਣੇ ਬਾਈ ਦੀ ਚਿੱਟੀ ਦਾ ਬਾਦਲੀਲ ਜਵਾਬ ਲਿਖ ਕੇ ਸੁਖਦੇਵ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ । ਜੀਵਨ ਦੇ ਅਸਲੀ ਮਨੋਰਥ ਤੇ ਮੌਤ ਦੇ ਅਰਥਾਂ ਤੇ ਗਹਿਰੀ ਝਾਤ ਪੁਆਉਂਦੀ ਹੈ ਅਪਣੇ ਭਰਾਵਾਂ ਬਰਗੇ ਸਾਥੀ ਨੂੰ ਸਤੰਬਰ 1929 ‘ਚ ਲਿਖੀ ਚਿੱਟੀ ਦੇ ਸ਼ਬਦਾਂ
ਵਿਚਲੀ ਭਾਵਨਾਂ—ਭਗਤ ਸਿੰਘ, ਸੁਖਦੇਵ ਨੂੰ ਸੰਬੋਧਿਤ ਹੈ ਕਿ ਅਸਾਨੂੰ—ਉਹ ਕਹਿ ਰਿਹਾ
ਭੁੱਖ ਹੜਤਾਲ ਦੌਰਾਨ ਸੁਖਦੇਵ ਨੂੰ ਖ਼ਤ
ਪਿਆਰੇ ਵੀਰ,
ਮੈਂ ਤੇਰੀ ਚਿੱਠੀ ਨੂੰ ਕਈ ਵਾਰ ਧਿਆਨ ਨਾਲ ਪੜ੍ਹਿਐ। ਮੈਨੂੰ ਲੱਗਿਐ ਕਿ ਬਦਲੀਆਂ ਹੋਈਆਂ ਹਾਲਤਾਂ ਨੇ ਆਪਾਂ ਦੋਹਾਂ ਤੇ ਅੱਡੋ ਅੱਡ ਅਸਰ ਕੀਤੈ। ਜਿਨ੍ਹਾਂ ਗੱਲਾਂ ਨੂੰ ਜੇਲ੍ਹ ਤੋਂ ਬਾਹਰ ਤੂੰ ਨਫ਼ਰਤ ਕਰਦਾ ਸੀ, ਉਹ ਤੇਰੇ ਲਈ ਜਾਇਜ਼ ਹੋ ਚੁੱਕੀਆਂ ਨੇ। ਐਂ ਈ ਜੇਲ੍ਹ ਤੋਂ ਬਾਹਰ ਜਿਨ੍ਹਾਂ ਗੱਲਾਂ ਦੀ ਮੈਂ ਬੜੀ ਗਰਮ ਜੋਸ਼ੀ ਨਾਲ ਹਮਾਇਤ ਕਰਿਆ ਕਰਦਾ ਸੀ, ਉਹ ਹੁਣ ਮੇਰੇ ਖਾਤਰ ਖਾਸ ਅਹਿਮੀਅਤ ਨਹੀਂ ਰੱਖਦੀਆਂ।
ਮਿਸਾਲ ਤੌਰ ‘ਤੇ ਜੇਲ੍ਹ ‘ਚ ਆਉਣ ਤੋਂ ਪਹਿਲਾਂ ਮੇਰੇ ਲਈ, ਨਿੱਜੀ ਜਾਂ ਇਕ ਮਨੁੱਖ ਦੇ ਪਿਆਰ ਦਾ ਖਾਸ ਮਤਲਬ ਸੀਗਾ ਪਰ ਹੁਣ ਏਸ ਭਾਵਨਾ ਦਾ ਮੇਰੇ ਦਿਲੋ ਦਿਮਾਗ ਤੇ ਐਨਾ ਗ਼ਲਬਾ ਨੀ ਰਿਹਾ। ਬਾਹਰ ਤੂੰ ਇਹਦੇ ਬਾਹਲਾ ਈ ਉਲਟ ਸੀਗਾ ਪਰ ਹੁਣ ਭਾਰੀ ਤਬਦੀਲੀ ਆ ਚੁੱਕੀਐ ਤੇਰੇ ‘ਚ। ਤੂੰ ਇਹਨੂੰ ਇਨਸਾਨੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਤੇ ਲਾਜ਼ਮੀ ਹਿੱਸਾ ਮੰਨਦੈ, ਇਹਦੇ ਅਹਿਸਾਸ ਨਾਲ ਤੈਨੂੰ ਇਕ ਕਿਸਮ ਦੀ ਖੁਸ਼ੀ ਵੀ ਹੋਈ।
ਤੈਨੂੰ ਯਾਦ ਈ ਹੋਣੈ, ਕੇਰਾਂ ਮੈਂ ਖੁਦਕਸ਼ੀ ਦੇ ਮਾਮਲੇ ਤੇ ਤੇਰੇ ਨਾਲ ਚਰਚਾ ਕੀਤੀ। ਸੀਗੀ। ਉਦੋਂ ਮੈਂ ਤੈਨੂੰ ਦੱਸਿਆ ਸੀ ਬਈ ਕਈ ਹਾਲਾਤਾਂ ‘ਚ ਆਤਮ ਹੱਤਿਆ ਜਾਇਜ਼ ਵੀ ਹੋ ਸਕਦੀ ਐ ਲੇਕਿਨ ਤੈਂ ਮੇਰੇ ਇਸ ਦ੍ਰਿਸ਼ਟੀਕੋਣ ਦਾ ਵਿਰੋਧ ਕੀਤਾ ਸੀਗਾ। ਮੈਨੂੰ ਤਾਂ ਓਸ ਚਰਚਾ ਦਾ ਸਮਾਂ ਤੇ ਸਥਾਨ ਵੀ ਚੰਗੀ ਤਰ੍ਹਾਂ ਯਾਦ ਐ। ਆਪਣੀ ਇਹ ਗੱਲਬਾਤ ਸ਼ਹਿਨਸ਼ਾਹੀ ਕੁਟੀਆ ਵਿਚ ਆਥਣ ਵੇਲੇ ਹੋਈ ਸੀ।
ਤੈਂ ਮੇਰਾ ਮਖੌਲ ਉਡਾ ਕੇ ਹੱਸਦਿਆਂ ਕਿਹਾ ਸੀ ਬਈ ਐਂਦਾ ਦੀ ਬੁਜ਼ਦਿਲੀ ਆਲਾ ਕੰਮ ਕਦੇ ਵੀ ਜਾਇਜ਼ ਨਈਂ ਠਹਿਰਾਇਆ ਜਾ ਸਕਦਾ। ਤੈਂ ਕਿਹਾ ਸੀ ਨਾ, ਬਈ ਏਸ ਤਰ੍ਹਾਂ ਦਾ ਕੰਮ ਭਿਆਨਕ ਤੇ ਘਿਰਣਾਯੋਗ ਐ ਪਰ ਏਸ ਵਿਸ਼ੇ ਤੇ ਮੈਂ ਕੀ ਦੇਖਦਾਂ ਬਈ ਤੇਰੀ ਰਾਇ ਬਿਲਕੁਲ ਬਦਲ ਚੁੱਕੀ ਐਂ। ਤੂੰ ਕੁਛ ਹਾਲਤਾਂ ‘ਚ ਖੁਦਕਸ਼ੀ ਕਰਨ ਨੂੰ ਨਾ ਸਿਰਫ ਜਾਇਜ਼ ਬਲਕਿ ਜ਼ਰੂਰੀ ਤੇ ਲਾਜ਼ਮੀ ਵੀ ਸਮਝਣ ਲੱਗ ਪਿਐ। ਖੁਦਕਸ਼ੀ ਬਾਰੇ ਮੇਰੀ ਰਾਇ ਹੁਣ ਵੀ ਓਹੀ ਐ ਬਈ ਇਹ ਪੂਰਨ ਰੂਪ ‘ਚ ਕਾਬਲੇ ਨਫ਼ਰਤ ਜ਼ੁਰਮ ਐਂ। ਇਹ ਬੁਜ਼ਦਿਲੀ ਦਾ ਕੰਮ ਐ। ਇਨਕਲਾਬੀਆਂ ਦੀ ਤਾਂ ਗੱਲ ਈ ਛੱਡੋ, ਕੋਈ ਆਮ ਬੰਦਾ ਵੀ ਏਸ ਕੰਮ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।
ਤੂੰ ਕਹਿੰਦੈਂ ਬਈ ਤੈਨੂੰ ਏਸ ਗੱਲ ਦੀ ਸਮਝ ਨੀ ਆਈ ਕਿ ਸਿਰਫ ਦੁੱਖੜੇ ਝੱਲਣ ਨਾਲ ਤੁਸੀਂ ਆਪਣੇ ਦੇਸ਼ ਦੀ ਸੇਵਾ ਕਿਵੇਂ ਕਰ ਸਕਦੇ ਓਂ। ਤੇਰੇ ਅਰਗੇ ਬੰਦੇ ਵਲੋਂ ਐਹੋ ਜਿਆ ਸੁਆਲ ਕਰਨਾ ਬੜੀ ਹੈਰਾਨੀ ਆਲੀ ਗੱਲ ਐਂ। ਤੈਨੂੰ ਪਤਾ ਈ ਐ ਬਈ ਨੌਜਵਾਨ ਭਾਰਤ ਸਭਾ ਦੇ ਮੁਸੀਬਤਾਂ ਸਹਿਣ ਤੇ ਕੁਰਬਾਨੀਆਂ ਕਰਨ ਦੇ ਉਦੇਸ਼ ਨੂੰ ਆਪਾਂ ਕਿੰਨਾ ਸੋਚ ਸਮਝਕੇ ਪਿਆਰ ਕੀਤਾ ਸੀ। ਮੈਂ ਤਾਂ ਇਹ ਸਮਝਦਾਂ ਬਈ ਜਿੱਥੇ ਤੱਕ, ਜਿਸ ਹੱਦ ਤੱਕ ਸੰਭਵ ਸੀਗਾ, ਤੂੰ ਆਪਣੀ ਖਿਦਮਤ ਪੇਸ਼ ਕੀਤੀ।
ਹੁਣ ਵਕਤ ਐਂ ਬਈ ਜੋ ਕੁਝ ਤੁਸੀਂ ਕੀਤੈ ਉਹਦੇ ਬਦਲੇ ਦੁੱਖੜੇ ਝੱਲੋ। ਇਹ ਦੂਜਾ ਪੜਾਅ ਐ। ਇਹੀ ਉਹ ਮੌਕੈ, ਜਦੋਂ ਤੁਸੀਂ ਸਾਰੇ ਲੋਕਾਂ ਦੀ ਅਗਵਾਈ ਕਰਨੀ ਐਂ।
ਬੰਦਾ ਕਿਸੇ ਕੰਮ ਨੂੰ ਤਾਂ ਹੀ ਕਰਦੈ ਜੇ ਉਹਨੂੰ ਜਾਇਜ਼ ਸਮਝਦੈ। ਜਿੱਦਾਂ ਅਸੀਂ ਅਸੈਂਬਲੀ ‘ਚ ਬੰਬ ਸੁੱਟਣ ਦਾ ਕੰਮ ਕੀਤਾ, ਕੰਮ ਕਰਨ ਤੋਂ ਬਾਦ ਉਹਦਾ ਨਤੀਜਾ ਕੇ ਉਹਦਾ ਸਿੱਟਾ ਭੁਗਤਣ ਦੀ ਬਾਰੀ ਆਉਂਦੀ ਐਂ। ਤੇਰਾ ਕੀ ਖਿਆਲ ਐ ਜੇ ਅਸੀਂ ਰਹਿਮ ਲਈ ਗਿੜਗਿੜਾਉਂਦੇ ਹੋਏ, ਸਜ਼ਾ ਤੋਂ ਬਚਣੇ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਸਾਡਾ ਇਹ ਕੰਮ ਜਾਇਜ਼ ਹੁੰਦਾ ? ਨਹੀਂ, ਇਹਦਾ ਤਾਂ ਸਗੋਂ ਉਲਟ ਅਸਰ ਹੋਣਾ ਸੀ ਲੋਕਾਂ ਤੇ । ਹਾਲਾਂਕਿ ਹੁਣ ਆਪਾ ਆਪਣੇ ਮਕਸਦ ‘ਚ ਪੂਰੀ ਤਰ੍ਹਾਂ ਕਾਮਯਾਬ ਹੋਏ ਆਂ।
ਬੰਦੀ ਹੋਣ ਮੌਕੇ ਆਪਣੀ ਜਮਾਤ ਤੇ ਸਿਆਸੀ ਕੈਦੀਆਂ ਦੀ ਹਾਲਤ ਬਹੁਤ ਈ ਭੈੜੀ ਸੀ। ਅਸੀਂ ਜੱਦੋਜਹਿਦ ਆਰੰਭ ਕੀਤੀ ਉਹਨੂੰ ਸੁਧਾਰਨ ਖਾਤਰ । ਮੈਂ ਤੈਨੂੰ ਪੂਰੀ ਗੰਭੀਰਤਾ ਨਾਲ ਦੱਸਦਾਂ ਬਈ ਸਾਨੂੰ ਇਹ ਯਕੀਨ ਸੀਗਾ ਬਈ ਅਸੀਂ ਥੋੜੇ ਈ ਦਿਨ੍ਹਾਂ ‘ਚ ਮਰ ਜਾਂਗੇ । ਬਨਾਉਟੀ ਖੁਰਾਕ ਦਿੱਤੇ ਜਾਣ ਦਾ ਨਾ ਤਾਂ ਸਾਨੂੰ ਪਤਾ ਸੀਗਾ ਨਾ ਈ ਐਹੋ ਜਿਆ ਖਿਆਲ ਈ ਫੁਰਦਾ ਸੀ। ਅਸੀਂ ਤਾਂ ਤਿਆਰ ਸੀਗੇ ਮਰਨ ਖਾਤਰ। ਤੇਰਾ ਕੀ ਖਿਆਲ ਐ ਬਈ ਅਸੀਂ ਖੁਦਕਸ਼ੀ ਕਰਨ ਨੂੰ ਫਿਰਦੇ ਸੀਗੇ । ਨਹੀਂ ਵੀਰੇ, ਜੱਦੋਜਹਿਦ ਤੇ ਉਦੇ ਮਕਸਦ ਲਈ ਜਾਨ ਦੇਣੀ, ਕਿਸੇ ਵੀ ਤਰ੍ਹਾਂ ਖੁਦਕਸ਼ੀ ਨਈਂ ਕਹੀ ਜਾ ਸਕਦੀ । ਸਾਡਾ ਮੁਸੀਬਤਾਂ ਬਰਦਾਸ਼ਤ ਕਰਨਾ ਫਲ ਲਿਆਇਐ। ਸਾਰੇ ਦੇਸ਼ ‘ਚ ਈ ਇੱਕ ਵਿਸ਼ਾਲ ਲਹਿਰ ਖੜੀ ਹੋਈ । ਅਸੀਂ ਆਪਣੇ ਮਕਸਦ ‘ਚ ਕਾਮਯਾਬ ਹੋਏ। ਐਦਾਂ ਦੀ ਜੱਦੋਜਹਿਦ ‘ਚ ਮਰਨਾ ਇੱਕ ਸ਼ਾਨਦਾਰ ਮੌਤ ਐ।
ਖੂਬਸੂਰਤ ਮੌਤ
ਇਹਤੋਂ ਬਿਨਾਂ ਆਪਣੇ ‘ਚੋਂ ਜਿਨ੍ਹਾਂ ਲੋਕਾਂ ਨੂੰ ਇਹ ਯਕੀਨ ਐਂ ਬਈ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਊ, ਉਹਨਾਂ ਨੂੰ ਬੜੇ ਸਬਰ ਨਾਲ ਉਡੀਕ ਕਰਨੀ ਚਾਹੀਦੀ ਐ ਓਸ ਦਿਨ ਦੀ ਜਦੋਂ ਇਹ ਫਾਂਸੀ ਦੀ ਸਜ਼ਾ ਸੁਣਾਈ ਜਾਊ ਅਰ ਇਹਤੋਂ ਪਿੱਛੋਂ ਫਾਂਸੀ ਦਿੱਤੀ ਜਾਊ। ਇਹ ਮੌਤ ਵੀ ਬਹੁਤ ਖੂਬਸੂਰਤ ਮੌਤ ਹੋਊ | ਪਰ ਖੁਦਕਸ਼ੀ ਕਰਨਾ, ਸਿਰਫ ਕੁਛ ਦੁੱਖਾਂ ਕਸ਼ਟਾਂ ਤੋਂ ਬੱਚਣ ਖਾਤਰ ਆਪਣੇ ਆਪ ਨੂੰ ਮਾਰ ਦੇਣਾ ਤਾਂ ਨਿਰੀ ਬੁਜ਼ਦਿਲੀ ਐਂ। ਮੈਂ ਤੈਨੂੰ ਕਹਿਣਾ ਚਾਹੁੰਦਾ ਕਿ ਮੁਸੀਬਤਾਂ ਈ ਬੰਦੇ ਨੂੰ ਪੂਰਨ ਬਣਾਉਂਦੀਆਂ ਨੇ । ਮੈਂ ਜਾ ਤੂੰ, ਮੈਂ ਤਾਂ ਕਹੂੰਗਾ ਬਈ ਆਪਣੇ ‘ਚੋਂ ਕਿਸੇ ਨੇ ਵੀ ਪਹਿਲਾਂ ਬਹੁਤੇ ਕਸ਼ਟ ਥੱਲੇ ਨੀ- ਆਪਣੀ ਜ਼ਿੰਦੜੀ ਦਾ ਇਹ ਹਿੱਸਾ ਤਾਂ ਹੁਣ ਅਜੇ ਸ਼ੁਰੂ ਈ ਹੋਇਐ।
ਰੂਸੀ ਸਾਹਿਤ
ਤੈਨੂੰ ਯਾਦ ਈ ਹੋਣੈ ਬਈ ਆਪਾਂ ਕਈ ਵਾਰ ਏਸ ਵਿਸ਼ੇ ਤੇ ਬਹੁਤ ਜ਼ਿਆਦਾ ਗੱਲਬਾਤ ਕੀਤੀ ਐਂ ਕਿ ਰੂਸੀ ਸਾਹਿਤ ‘ਚ ਜਿਹੜੀ ਗੰਭੀਰਤਾ, ਡੂੰਘਾਈ ਤੇ ਅਸਲੀਅਤ ਹਰੇਕ ਥਾਂ ਮਿਲ ਜਾਂਦੀ ਐ- ਉਹ ਆਪਣੇ ਸਾਹਿਤ ‘ਚ ਕਿਤੇ ਵਨੀ ਲੱਭਦੀ। ਆਪਾਂ ਉਹਨਾਂ ਦੀਆਂ ਕਹਾਣੀਆਂ ‘ਚ ਮੁਸੀਬਤਾਂ ਤੇ ਦਰਦਨਾਕ ਹਾਲਤ ਨੂੰ ਬੜਾ ਪਸੰਦ ਕਰਦੇ ਐਂ ਪਰ ਦੁਖੜੇ ਝੱਲਣ ਦੇ ਉਸ ਅਹਿਸਾਸ ਨੂੰ ਆਪਣੇ ਅੰਦਰ ਮਹਿਸੂਸ ਨੀ ਕਰਦੇ। ਆਪਾਂ ਉਹਨਾਂ ਦੇ ਕਿਰਦਾਰ ਦੀਆਂ ਅਸਧਾਰਨ ਬੁਲੰਦੀਆਂ ਦੇ ਉਪਾਸ਼ਕ ਆਂ ਪਰ ਇਹਦੇ ਕਾਰਨਾਂ ‘ਤੇ ਸੋਚ ਵਿਚਾਰ ਕਰਨ ਦੀ ਕਦੇ ਖੇਚਲ ਈ ਨੀ ਕਰਦੇ। ਮੈਂ ਤਾਂ ਕਹੂੰਗਾ ਬਈ ਮੁਸੀਬਤਾਂ ਝੱਲਣ ਦੇ ਜ਼ਿਕਰ ਨੇ, ਇਹਨਾਂ ਕਹਾਣੀਆਂ ‘ਚ ਸੰਜੀਦਗੀ ਤੇ ਦਰਦ ਦੀ ਗਹਿਰੀ ਚੀਸ ਨੇ ਉਹਨਾਂ ਨੇ ਕਿਰਦਾਰ ਤੇ ਸਾਹਿਤ ਨੂੰ ਉਚਾਈ ਬਖਸ਼ੀ ਐਂ। ਪਰ ਸਾਡੀ ਹਾਲਤ ਓਸ ਵੇਲੇ ਤਰਸ ਭਰੀ ਤੇ ਹਾਸੋਹੀਣੀ ਹੋ ਜਾਂਦੀ ਐ ਜਦ ਅਸੀਂ ਆਪਣੇ ਜੀਵਨ ‘ਚ ਮੱਲੋਮੱਲੀ ਰੱਹਸਵਾਦ ਘੁਸੋੜ ਲੈਂਦੇ ਆਂ, ਹਾਲਾਂਕਿ ਇਹਦੀ ਖਾਤਰ ਕੋਈ ਕੁਦਰਤੀ ਜਾਂ ਠੋਸ ਅਧਾਰ ਵਨੀ ਹੁੰਦਾ।
ਸਾਡੇ ਵਰਗੇ ਵਿਅਕਤੀਆਂ ਨੂੰ, ਜਿਹੜੇ ਹਰੇਕ ਪੱਖੋਂ ਇਨਕਲਾਬੀ ਹੋਣ ਦਾ ਦਾਅਵਾ ਕਰਦੇ ਆਂ, ਹਮੇਸ਼ਾ ਤਿਆਰ ਰਹਿਣਾ ਚਾਹੀਦੈ ਹਰ ਤਰ੍ਹਾਂ ਦੀਆਂ ਇਹਨਾਂ ਮੁਸੀਬਤਾਂ ਨੂੰ ਕਸ਼ਟਾਂ ਨੂੰ ਖਿੜੇ ਮੱਥੇ ਝੱਲਣ ਖਾਤਰ । ਇਹਨਾਂ ਮੁਸੀਬਤਾਂ ਨੂੰ ਆਪਾਂ ਆਪਣੇ ਤੋਰੇ ਸੰਘਰਸ਼ ਰਾਹੀਂ ਆਪੇ ਹਾਕ ਮਾਰੀ ਐ- ਇਹਨਾਂ ਕਰਕੇ ਈ ਆਪਾਂ ਇਨਕਲਾਬੀ ਕਹਿੰਦੇ ਆਂ ਆਪਣੇ ਆਪ ਨੂੰ ।
ਜ਼ੁਰਮ ਤੇ ਗੁਨਾਹ
ਮੈਂ ਤੈਨੂੰ ਦੱਸਾਂ ਸੁਖਦੇਵ, ਜੇਲ੍ਹਾਂ ਤੇ ਸਿਰਫ ਜੇਲ੍ਹਾਂ ‘ਚ ਈ, ਕੋਈ ਬੰਦਾ ਜ਼ੁਰਮ ਤੇ ਗੁਨਾਹ ਵਰਗੇ ਅਹਿਮ ਸਮਾਜਿਕ ਮਸਲਿਆਂ ਦੀ ਅਮਲੀ ਰੂਪ ‘ਚ ਅਧਿਐਨ ਕਰ ਸਕਦੈ। ਇੱਕ ਮੌਕਾ ਹਾਸਲ ਹੁੰਦੈ। ਮੈਂ ਏਸ ਵਿਸ਼ੇ ਤੇ ਕੁਛ ਸਾਹਿਤ ਪੜ੍ਹਿਐ-ਜੇਲ੍ਹਾਂ ਏਸ ਵਿਸ਼ੇ ਦਾ ਮੁਤਾਲਿਆ ਕਰਨ ਦਾ ਸਾਰਿਆਂ ‘ਤੋਂ ਬਿਹਤਰੀਨ ਥਾਂ ਐ। ਏਸ ਪੜ੍ਹਾਈ ਦਾ ਬਿਹਤਰ ਭਾਗ ਐ ਖੁਦ ਮਸੀਬਤਾਂ ਸਹਿਣਾ।
ਤੂੰ ਵੀ ਤਾਂ ਚੰਗੀ ਤਰ੍ਹਾਂ ਜਾਣਦਾ ਈ ਐਂ ਬਈ ਰੂਸ ਦੀਆਂ ਜੇਲ੍ਹਾਂ ‘ਚ ਕੈਦੀਆਂ ਦਾ ਦੁਖੜੇ ਝਲਣਾ ਈ, ਜ਼ਾਰਸ਼ਾਹੀ ਦਾ ਤਖਤਾ ਉਲਟਣ ਤੋਂ ਬਾਦ, ਉਨ੍ਹਾਂ ਦੀਆਂ ਜੇਲ੍ਹਾਂ ਦੇ ਪ੍ਰਬੰਧ ‘ਚ ਇਨਕਲਾਬ ਪੈਦਾ ਕਰਨ ਦਾ ਸਭ ਤੋਂ ਵੱਡਾ ਕਾਰਨ ਬਣਿਆ ਸੀ।
ਚਲ ਇਹ ਦੱਸ, ਕੀ ਭਾਰਤ ਨੂੰ ਐਹੋ ਜੇ ਬੰਦਿਆਂ ਦੀ ਲੋੜ ਨੀ ਹੈਗੀ ਜਿਹੜੇ ਏਸ ਮਸਲੇ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਤੇ ਨਿੱਜੀ ਤਜ਼ਰਬਾ ਵੀ ਰੱਖਦੇ ਹੋਣ। ਸਿਰਫ ਐਂ ਕਹਿ ਦੇਣਾ ਬਈ ਇਹ ਕੰਮ ਤਾਂ ਕੋਈ ਹੋਰ ਕਰਲੂਗਾ ਜਾਂ ਐਹੇ ਜੇ ਕੰਮ ਕਰਨ ਖਾਤਰ ਬਥੇਰੇ ਲੋਕ ਐ, ਇਹ ਕਿਸੇ ਵੀ ਤਰੀਕੇ ਜਾਇਜ਼ ਨੀ ਠਹਿਰਾਇਆ ਜਾ ਸਕਦਾ।
ਐਉਂ ਈ ਜਿਹੜੇ ਲੋਕ, ਇਨਕਲਾਬੀ ਦਾਇਰੇ ਦੇ ਕੰਮਾਂ ਦਾ ਬੋਝ, ਦੂਜੇ ਹੋਰ ਲੋਕਾਂ ‘ਤੇ ਲੱਦਣ ਨੂੰ ਮਾਣ ਰਹਿਤ ਤੇ ਘਿਰਣਾਯੋਗ ਸਮਝਦੇ ਐਂ-ਉਹਨਾਂ ਨੂੰ ਪੂਰੀ ਲਗਨ ਨਾਲ ਅਜੋਕੀ ਵਿਵਸਥਾ ਦੇ ਖਿਲਾਫ ਸੰਘਰਸ਼ ਸ਼ੁਰੂ ਕਰ ਦੇਣਾ ਚਾਹੀਦੈ। ਉਹਨਾਂ ਨੂੰ ਚਾਹੀਦੈ ਕਿ ਉਹ ਕਾਇਦੇ ਕਾਨੂੰਨਾਂ ਦਾ ਉਲੰਘਣਾ ਕਰਨ ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਈ ਹੋਣਾ ਚਾਹੀਦੈ ਕਿਉਂਕਿ ਗੈਰ-ਜ਼ਰੂਰੀ ਤੇ ਅਣਉਚਿਤ ਕੋਸ਼ਿਸ਼ਾਂ ਨੂੰ ਕਦੇ ਵੀ ਨਿਆਂਪੂਰਨ ਨਈਂ ਮੰਨਿਆ ਜਾ ਸਕਦਾ। ਏਸ ਤਰ੍ਹਾਂ ਦਾ ਅੰਦੋਲਨ, ਇਨਕਲਾਬ ਦੇ ਪ੍ਰੋਗਰਾਮ ਨੂੰ ਬਹੁਤ ਹੱਦ ਤੱਕ ਘੱਟ ਕਰ ਦਏਗਾ।
ਜਿੰਨੀਆਂ ਵੀ ਤਹਿਰੀਕਾਂ ਹੁਣ ਤੱਕ ਚੱਲੀਐਂ, ਉਹਨਾਂ ਸਾਰਿਆਂ ਤੋਂ ਅੱਡ ਰਹਿਣ ਖਾਤਰ ਜਾਂ ਨਿਆਰੇ ਰਹਿਣ ਖਾਤਰ ਜਿਹੜੀਆਂ ਦਲੀਲਾਂ ਜਾਂ ਤਰਕ ਤੈਂ ਦਿੱਤੇ ਐਂ- ਉਹ ਮੇਰੀ ਸਮਝ ਤੋਂ ਬਾਹਰ ਐਂ। ਇਸ ਲਈ ਸਖ਼ਤੀਆਂ ਝੱਲ ਲੈਣਾ ਈ ਤਾਂ ਇਨਕਲਾਬ ਦੀ ਨੀਂਹ ਰੱਖਣੈ।
ਮੁੱਠੀ ਭਰ ਵਰਕਰਾਂ ਦੀ ਟੋਲੀ
ਜੇਕਰ ਸੱਚੀਉਂ ਤੁਸੀਂ ਇਹ ਮਹਿਸੂਸ ਕਰਦੇ ਓ ਬਈ ਜੇਲ੍ਹਾਂ ਦੀ ਜ਼ਿੰਦਗੀ ਦਰਅਸਲ ਜ਼ਲੀਲਕੁੰਨ ਜ਼ਿੰਦਗੀ ਐ ਤਾਂ ਫੇਰ ਤੁਸੀਂ ਏਹਦੇ ਖਿਲਾਫ਼ ਸੰਘਰਸ਼ ਕਰਕੇ ਇਹਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਾਹਤੇ ਨੀ ਕਰਦੇ ? ਸ਼ਾਇਦ ਤੁਸੀਂ ਇਹ ਕਹੋ ਬਈ ਜੱਦੋਜਹਿਦ ਨੇ ਕਿਹੜਾ ਕਾਮਯਾਬ ਹੋਣੈ। ਲੇਕਿਨ ਇਹ ਤਾਂ ਉਹ ਤਰਕ ਐਂ ਜੀਹਦੀ ਆੜ ‘ਚ ਆਮ ਤੌਰ ਤੇ ਕਮਜ਼ੋਰ ਲੋਕ ਹਰੇਕ ਜੱਦੋਜਹਿਦ ਤੋਂ ਟਿੱਬਣਾ ਚਾਹੁੰਦੇ ਐਂ। ਇਹ ਤਾਂ ਓਹੀ ਜਵਾਬ ਐਂ ਜਿਹਨੂੰ ਅਸੀਂ ਉਹਨਾਂ ਲੋਕਾਂ ਤੋਂ ਸੁਣਨ ਦੇ ਆਦੀ ਆਂ, ਜਿਹੜੇ ਜੇਲ੍ਹ ਤੋਂ ਬਾਹਰ ਇਨਕਲਾਬੀ ਸਰਗਰਮੀਆਂ ‘ਚ ਸ਼ਾਮਲ ਹੋਣ ਤੋਂ ਕੰਨੀ ਕਤਰਾਉਣਾ ਚਾਹੁੰਦੈ ਐਂ। ਮੈਨੂੰ ਦੱਸ, ਅੱਜ ਮੈਂ ਉਹੀ ਜਵਾਬ ਤੇਰੇ ਮੂੰਹ ਤੋਂ ਸੁਣੂੰ? ਕੁਛ ਮੁੱਠੀ ਭਰ ਇਨਕਲਾਬੀ ਵਰਕਰਾਂ ਦੀ ਸਾਡੀ ਪਾਰਟੀ ਭਲਾਂ ਕੀ ਕਰ ਸਕਦੀ ਸੀਗੀ ਆਪਣੇ ਮੰਤਵਾਂ ਤੇ ਆਦਰਸ਼ਾਂ ਦੇ ਮੁਕਾਬਲੇ ‘ਚ ? ਕੀ ਹੁਣ ਆਪਾਂ ਇਹਦੇ ਤੋਂ ਇਹ ਨਤੀਜਾ ਕੱਢ ਲੀਏ ਬਈ ਆਪਾਂ ਸੰਘਰਸ਼ ਸ਼ੁਰੂ ਕਰਕੇ ਸਰਾਸਰ ਗਲਤੀ ਕੀਤੀ ਐਂ ? ਨਹੀਂ, ਐਂ ਨਤੀਜਾ ਕੱਢਣਾ ਵੀ ਠੀਕ ਨੀ ਹੁੰਦਾ। ਜਿਹੜਾ ਐਉਂ ਸੋਚਦੈ, ਉਹਦੇ ਨਾਲ ਤਾਂ ਬੰਦੇ ਦੇ ਅੰਦਰਲੇ ਕਮਜ਼ੋਰੀ ਉ ਸਾਹਮਣੇ ਆਉਂਦੀ ने।
ਚੌਦਾਂ ਵਰ੍ਹੇ ਪਿੱਛੋਂ
ਅੱਗੇ ਜਾ ਕੇ ਤੈਂ ਲਿਖਿਐ ਬਈ ਚੌਦਾਂ ਸਾਲ ਜੇਲ੍ਹਾਂ ਦੀਆਂ ਸਖ਼ਤੀਆਂ ਨਾਲ ਭਰਪੂਰ ਜ਼ਿੰਦਗੀ ਗੁਜ਼ਾਰਨ ਤੋਂ ਬਾਦ, ਕਿਸੇ ਆਦਮੀ ਤੋਂ ਇਹ ਤਵੱਕੋਂ ਈ ਨੀ ਕੀਤੀ ਜਾ ਸਕਦੀ ਕਿ ਓਸ ਵਕਤ ਉਹਦੇ ਖਿਆਲ ਓਹੀ ਹੋਣਗੇ, ਜਿਹੜੇ ਜੇਲ੍ਹ ਤੋਂ ਪਹਿਲਾਂ ਸੀਗੇ, ਕਿਉਂਕਿ ਜੇਲ ਦੀ ਸਖਤਾਈ ਤੇ ਕਾਇਦੇ ਕਾਨੂੰਨ ਮਧੋਲ ਕੇ ਰੱਖ ਦੇਣਗੇ ਸਾਰੇ ਖਿਆਲਾਤ।
ਕੀ ਮੈਂ ਤੈਨੂੰ ਪੁੱਛ ਸਕਦਾਂ ਬਈ ਜੇਲ੍ਹ ਤੋਂ ਬਾਹਰਲਾ ਮਾਹੌਲ, ਕਿਸੇ ਵੀ ਤਰ੍ਹਾਂ, ਆਪਣੇ ਵਿਚਾਰਾਂ ਦੇ ਮੁਤਾਬਕੀ ਸੀਗਾ? ਫੇਰ ਵੀ ਕੀ ਨਾਕਾਮਯਾਬੀਆਂ ਕਰਕੇ ਆਪਾਂ ਇਹਨਾਂ ਵਿਚਾਰਾਂ ਨੂੰ ਛੱਡ ਸਕਦੇ ਸੀਗੇ ? ਕੀ ਤੇਰਾ ਮਤਲਬ ਏਹ ਐ ਬਈ ਜੇ ਆਪਾਂ ਏਸ ਮੈਦਾਨ ‘ਚ ਨਾ ਉਤਰੇ ਹੁੰਦੇ ਤਾਂ ਕੋਈ ਇਨਕਲਾਬੀ ਕੰਮ ਕਦੇ ਹੁੰਦਾ ਈ ਨਾ ? ਜੇ ਐਂ ਸੋਚਦੈਂ ਤਾਂ ਤੂੰ ਵੱਡੀ ਭੁੱਲ ਕਰ ਰਿਹੈਂ। ਖੈਰ ਇਹ ਵੀ ਸਹੀ ਐਂ ਕਿ ਅਸੀਂ ਵੀ ਹਾਲਾਤ ਨੂੰ ਬਦਲਣ ‘ਚ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋਏਐ।। ਆਪਾਂ ਤਾਂ ਮਿੱਤਰਾ ਸਿਰਫ ਵਕਤ ਦੀ ਪੈਦਾਵਾਰ ਆਂ।
ਮੈਂ ਤਾਂ ਇਹ ਵੀ ਕਹੂੰਗਾ ਬਈ ਕਮਿਊਨਿਜ਼ਮ ਦਾ ਜਨਮਦਾਤਾ ਮਾਰਕਸ਼, ਇਸ ਵਿਚਾਰ ਨੂੰ ਪੈਦਾ ਕਰਨ ਵਾਲਾ ਨਹੀਂ ਸੀਗਾ ਬਲਕਿ ਗਰੁਪ ਦੀਆਂ ਸਨਅਤੀ ਤਬਦੀਲੀਆਂ ਨੇ ਈ ਇੱਕ ਖਾਸ ਤਰ੍ਹਾਂ ਦੇ ਲੋਕਾਂ ਦੇ ਵਿਚਾਰਾਂ ਵਾਲੇ ਲੋਕਾਂ ਦਾ ਪੂਰ ਪੈਦਾ ਕੀਤਾ। ਮਾਰਕਸ ਵੀ ਉਹਨਾਂ ‘ਚੋਂ ਇਕ ਸੀਗਾ। ਹਾਂ, ਆਪਣੀ ਥਾਂ ‘ਤੇ ਮਾਰਕਸ ਵੀ ਬਿਨਾਂ ਸ਼ੱਕ ਕੁਛ ਹੱਦ ਤੱਕ, ਵਕਤ ਦੇ ਗੇੜ ਨੂੰ ਇਕ ਖਾਸ ਅੰਦਾਜ਼ ਦੀ ਗਤੀ ਬਖਸ਼ਣ ‘ਚ ਮਦਦਗਾਰ ਜ਼ਰੂਰ ਸਾਬਤ ਹੋਇਆ।
ਮੈਂ ਜਾਂ ਤੂੰ ਯਨੀ ਆਪਾਂ ਇਸ ਦੇਸ਼ ‘ਚ ਕਮਿਊਨਿਸਟਾਂ ਦੇ ਵਿਚਾਰਾਂ ਨੂੰ ਜਨਮ ਨੀ ਦਿੱਤਾ, ਬਲਕਿ ਇਹ ਤਾਂ ਵਕਤ ਦੇ ਹਾਲਾਤ ਦੇ, ਸਾਡੇ ਤੇ ਅਸਰ ਦਾ ਨਤੀਜੈ। ਬਿਨਾਂ ਸ਼ੱਕ, ਆਪਾਂ ਇਹਨਾਂ ਵਿਚਾਰਾਂ ਦਾ ਪ੍ਰਚਾਰ ਕਰਨ ਖਾਤਰ, ਕੁਛ ਨਾ ਚੀਜ਼ ਤੇ ਤੁੱਛ ਜਿਆ ਕੰਮ ਜ਼ਰੂਰ ਕੀਤੈ।
ਏਸੇ ਕਰਕੇ ਤਾਂ ਮੈਂ ਕਹਿੰਦਾ, ਬਈ ਜਦ ਆਪਾਂ ਏਸ ਤਰ੍ਹਾਂ ਦੇ ਮੁਸ਼ਕਲ ਕੰਮ ਨੂੰ ਹੱਥ ‘ਚ ਲੈ ਲਿਆ, ਤਾਂ ਸਾਡਾ ਫਰਜ਼ ਬਣਦੈ ਇਹਨੂੰ ਜਾਰੀ ਰੱਖੀਏ ਅਰ ਹੋਰ ਅੱਗੇ ਵਧਾਈ ਏ । ਬਿਪਤਾ ਤੋਂ ਖਹਿੜਾ ਛੁਡਾਉਣ ਖਾਤਰ, ਆਤਮ ਹੱਤਿਆ ਕਰ ਲੈਣੀ, ਲੋਕਾਂ ਦੀ ਅਗਵਾਈ ਕਰਨ ਆਲੀ ਗੱਲ ਨੀ, ਸਗੋਂ ਇਹ ਤਾਂ ਪਿੱਛੇ ਖਿੱਚੇ ਕਦਮ ਹੋਊਗਾ।
ਜੱਦੋਜਹਿਦ ਸ਼ੁਰੂ ਕਰੋ
ਜੇਲ੍ਹ ਦੇ ਕਾਇਦੇ ਕਨੂੰਨਾਂ ਅਨੁਸਾਰ ਜ਼ਿੰਦਗੀ ਦੇ ਨਿਰਾਸ਼ਾ, ਦਬਾਉ ਤੇ ਹਿੰਸਾ ਦੇ ਵਸੀਹ ਇਮਤਿਹਾਨੀ ਵਾਤਾਵਰਨ ਦਾ ਵਿਰੋਧ ਕਰਦਿਆਂ ਵੀ ਆਪਾਂ ਕੰਮ ਕਰਦੇ ਰਹੇ। ਜਿਹੜੇ ਵੇਲਿਆਂ ‘ਚ ਆਪਾਂ ਕੰਮ ਕਰਿਆ ਕਰਦੇ ਸੀਗੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਔਕੜਾਂ ਤੇ ਮੁਖਾਲਫਤ ਦਾ ਨਿਸ਼ਾਨਾ ਬਣਾਇਆ ਜਾਂਦਾ ਸੀ ਆਪਾਂ ਨੂੰ । ਜਿਹੜੇ ਲੋਕ ਆਪਣੇ ਆਪ ਨੂੰ ਮਹਾਨ ਇਨਕਲਾਬੀ ਕਹਿਣ ‘ਚ ਮਾਣ ਮਹਿਸੂਸ ਕਰਦੇ ਸੀ- ਉਹ ਵੀ ਆਪਣਾ ਸਾਥ ਛੱਡਗੇ । ਮੈਨੂੰ ਦੱਸ ਭਲਾ, ਉਹ ਹਾਲਾਤ ਅੱਤ ਦੇ ਅਜਮਾਇਸ਼ੀ ਨੀ ਸੀਗੇ ? ਫੇਰ ਵੀ ਆਪਣੇ ਸੰਗਰਾਮ ਤੇ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਪਿਛੇ ਆਪਣੇ ਕੋਲ ਕੀ ਕਾਰਨ ਤੇ ਤਰਕ ਸੀ ? ਕੀ ਉਹ ਤਰਕ ਆਪਣੇ ਵਿਚਾਰਾਂ ਨੂੰ ਸ਼ਕਤੀ ਨੀ ਬਖਸ਼ਦਾ ? ਕੀ ਐਸੇ ਇਨਕਲਾਬੀ ਕਾਮਿਆਂ ਦੀਆਂ ਮਿਸਾਲਾਂ ਹੈ ਨੀ ਸਾਡੇ ਕੋਲ, ਜਿਹੜੇ ਜੇਲ੍ਹਾਂ ‘ਚੋਂ ਸਜ਼ਾ ਭੁਗਤ ਕੇ ਆਏ ਤੇ ਹੁਣ ਵੀ ਕੰਮ ਕਰੀ ਜਾ ਰਹੇ ਐਂ?
ਮਿੱਤਰਾ, ਜੇ ਬਾਕੂਨਿਨ ਨੇ ਤੇਰੇ ਆਗੂ ਸੋਚਿਆ ਹੁੰਦਾ ਤਾਂ ਉਹ ਤਾਂ ਸ਼ੁਰੂ ‘ਚ ਈ ਆਤਮ ਹੱਤਿਆ ਕਰ ਲੈਂਦਾ । ਅੱਜ ਤੈਨੂੰ ਅਨੇਕਾਂ ਐਹੋ ਜੇ ਇਨਕਲਾਬੀ ਦਿਖਾਈ ਦੇ ਸਕਦੇ ਐਂ, ਜਿਹੜੇ ਰੂਸ ਦੀ ਹਕੂਮਤ ‘ਚ ਜ਼ਿੰਮੇਵਾਰ ਅਹੁਦਿਆਂ ਤੇ ਐਂ ਅਰ ਜਿਹਨਾ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਜ਼ਾਵਾਂ ਭੁਗਤਦਿਆਂ ਜੇਲ੍ਹਾਂ ‘ਚ ਗੁਜ਼ਾਰਿਐ।
ਮਨੁੱਖ ਨੂੰ ਚਾਹੀਦਾ ਬਈ ਉਹ ਆਪਣੇ ਵਿਚਾਰਾਂ ਅਰ ਅਸੂਲਾਂ ‘ਤੇ ਮਜ਼ਬੂਤੀ ਨਾਲ ਡਟਿਆ ਰਹਿਣ ਦੀ ਕੋਸ਼ਿਸ਼ ਕਰੇ-ਕੋਈ ਨੀ ਕਹਿ ਸਕਦਾ ਅੱਗੋਂ ਕੀ ਵਾਪਰਨੇਂ।
ਖਵਰੇ ਤੈਨੂੰ ਯਾਦ ਈ ਹੋਊ, ਜਦ ਆਪਾਂ ਏਸ ਵਿਸ਼ੇ ਤੇ ਬਹਿਸ ਕਰ ਰਹੇ ਸੀਗੇ ਬਈ ਆਪਣੀਆਂ ਬੰਬ ਫੈਕਟਰੀਆਂ ‘ਚ ਬਹੁਤ ਤੇਜ਼ ਤੇ ਪ੍ਰਭਾਵਕਾਰੀ ਜ਼ਹਿਰ ਵੀ ਰੱਖਿਆ ਜਾਣਾ ਚਾਹੀਦੈ ਤਾਂ ਤੋਂ ਈ ਇਹਦਾ ਬਹੁਤ ਈ ਦ੍ਰਿੜਤਾ ਪੂਰਨ ਵਿਰੋਧ ਕੀਤਾ ਸੀ । ਤੈਨੂੰ ਤਾਂ ਏਸ ਗੱਲ ਨਾਲ ਈ ਨਫ਼ਰਤ ਸੀਗੀ। ਤੈਨੂੰ ਇਹਦੇ ‘ਚ ਯਕੀਨ ਈ ਨਹੀਂ ਸੀ । ਫਿਰ ਹੁਣ ਕੀ ਹੋ ਗਿਆ ? ਐਥੇ ਤਾਂ ਓਡੀਆਂ ਮਾੜੀਆਂ ਤਾਂ ਗੁੰਝਲਦਾਰ ਪ੍ਰਸਥਿਤੀਆਂ ਵਨੀ । ਮੈਨੂੰ ਤਾਂ ਏਸ ਸੁਆਲ ਤੇ ਵਿਚਾਰਨ ਕਰਨ ਤੋਂ ਵੀ ਨਫ਼ਰਤ ਹੁੰਦੀ ਐਂ।
ਤੈਨੂੰ ਤਾਂ ਓਸ ਮਾਨਸਿਕਤਾ ਤੋਂ ਵੀ ਘਿਰਣਾ ਸੀ ਜਿਹੜੀ ਖੁਦਕਸ਼ੀ ਕਰਨ ਦੀ ਇਜ਼ਾਜ਼ਤ ਦਿੰਦੀ ਐਂ। ਮਾਫ਼ ਕਰੀਂ ਮਿੱਤਰਾਂ ਜੇ ਮੈਂ ਇਹ ਕਹਿ ਦਵਾਂ ਕਿ ਜੇ ਤੈਂ ਫੜੇ ਜਾਣ ਦੇ ਸਮੇਂ ਈ ਇਹਨਾਂ ਵਿਚਾਰਾਂ ਦੇ ਮੁਤਾਬਕ ਕੰਮ ਕੀਤਾ ਹੁੰਦਾ ਯਨੀ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਹੁੰਦੀ, ਤਾਂ ਆਪਣੇ ਇਨਕਲਾਬੀ ਕੰਮ ਦੀ ਬਹੁਤ ਵੱਡੀ ਸੇਵਾ ਕੀਤੀ ਹੁੰਦੀ, ਪਰ ਹੁਣ….ਐਸ ਮੌਕੇ ਤਾਂ ਇਸ ਕੰਮ ਬਾਰੇ ਸੋਚਣਾ ਵੀ ਆਪਣੇ ਲਈ ਘਾਤਕ ਐ।
ਇਕ ਹੋਰ ਖਾਸ ਗੱਲ, ਜੀਹਦੇ ਤੇ ਮੈਂ ਤੇਰਾ ਧਿਆਨ ਖਿਚਣਾ ਚਾਹੁੰਦਾ, ਉਹ ਹੈਗੀ ਐ ਇਹ ਬਈ ਆਪਾਂ ਲੋਕ ਰੱਬ, ਪੁਨਰ-ਜਨਮ, ਸੁਰਗ, ਨਰਕ, ਸਜ਼ਾ ਤੇ ਇਨਾਮ ਮਤਲਬ ਕਿ ਧਰਮ ਰਾਜ ਵੱਲੋਂ ਕੀਤੇ ਜਾਣ ਆਲੇ ਜੀਵਨ ਦੇ ਹਿਸਾਬ ਕਿਤਾਬ ਬਾਰੇ ‘ਚ ਕੋਈ ਵਿਸ਼ਵਾਸ਼ ਨਹੀਂ ਰੱਖਦੇ । ਸੋ ਸਾਨੂੰ ਜ਼ਿੰਦਗੀ ਤੇ ਮੌਤ ਦੇ ਸਬੰਧ ‘ਚ ਵੀ ਬਿਲਕੁਲ ਭੌਤਿਕਵਾਦੀ ਤਰੀਕੇ ਨਾਲ ਸੋਚਣਾ ਚਾਹੀਦੈ। ਇਕ ਦਿਨ ਜਦੋਂ ਮੈਨੂੰ ਸ਼ਨਾਖਤੀ ਪਰੇਡ ਖਾਤਰ ਦਿੱਲੀ ਤੋਂ ਐਥੇ ਲਿਆਂਦਾ ਗਿਆ ਤਾਂ ਕੁਛ ਸੀ.ਆਈ.ਡੀ. ਦੇ ਅਫਸਰਾਂ ਨੇ ਬਾਪੂ ਜੀ ਦੀ ਹਾਜ਼ਰੀ’ਚ ਮੇਰੇ ਨਾਲ ਏਸ ਵਿਸ਼ੇ ‘ਤੇ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਬਈ ਮੈਂ ਕੋਈ ਭੇਤ ਦੱਸਣ ਤੇ ਐਂਜ ਕਰਕੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਤਿਆਰ ਨਹੀ, ਇਥੋਂ ਇਹੀ ਸਿੱਧ ਹੁੰਦੈ ਬਈ ਮੈਂ ਆਪਣੇ ਜੀਵਨ ਤੋ ਬਾਹਲਾ ਈ ਤੰਗ ਆ । ਉਹਨਾਂ ਦੀ ਦਲੀਲ ਸੀਗੀ ਬਈ ਮੇਰੀ ਮੌਤ ਤਾਂ ਆਤਮ ਹੱਤਿਆ ਵਰਗੀ ਉ ਹੋਊ ਪਰ ਮੈਂ ਉਹਨਾਂ ਨੂੰ ਜੁਆਬ ਦਿੱਤਾ ਬਈ ਮੇਰੇ ਅਰਗੇ ਵਿਸ਼ਵਾਸ਼ ਤੇ ਵਿਚਾਰਾਂ ਆਲਾ ਵਿਅਕਤੀ ਐਵੇਂ ਬੇਅਰਥ ਈ ਮਰਨਾ ਕਦੇ ਵੀ ਪਸੰਦ ਨੀ ਕਰ ਸਕਦਾ। ਅਸੀਂ ਤਾਂ ਆਪਣੇ ਜੀਵਨ ਦਾ ਵੱਧ ਤੋਂ ਵੱਧ ਮੁੱਲ ਵੱਟਣਾ ਚਾਹੁੰਦੇ ਐਂ। ਅਸੀਂ ਤਾਂ ਮਨੁੱਖਤਾ ਦੀ ਵੱਧ ਤੋਂ ਵੱਧ, ਜਿੰਨੀ ਸੰਭਵ ਹੋ ਸਕੇ, ਸੇਵਾ ਕਰਨੀ ਚਾਹੁੰਦੇ ਐਂ। ਖਾਸ ਕਰਕੇ ਮੇਰੇ ਅਰਗਾ ਬੰਦਾ, ਜੀਹਦਾ ਜੀਵਨ ਕਿਸੇ ਵੀ ਰੂਪ ‘ਚ ਦੁਖੀ ਤੇ ਚਿੰਤਾਵਾਂ ਭਰਿਆ ਨਹੀਂ ਐਂ-ਉਹਦੇ ਖਾਤਰ ਕਿਸੇ ਵਕਤ ਵੀ, ਆਤਮ ਹੱਤਿਆ ਕਰਨਾ ਤਾਂ ਰਹੀ ਦੂਰ ਦੀ ਗੱਲ, ਉਹਦਾ ਖਿਆਲ ਵੀ ਦਿਲ ‘ਚ ਲਿਆਉਣਾ ਠੀਕ ਨੀ ਸਮਝਦਾ । ਏਹੀ ਗੱਲ, ਮੈਂ ਇਸ ਸਮੇਂ ਤੈਨੂੰ ਕਹਿਣੀ ਚਾਹੁੰਦਾਂ।
ਮੈਨੂੰ ਉਮੀਦ ਐ ਬਈ ਤੂੰ ਮੈਨੂੰ ਇਹ ਦੱਸਣ ਦੀ ਆਗਿਆ ਜ਼ਰੂਰ ਦਏਂਗਾ। ਬਈ ਮੈਂ ਆਪਣੇ ਬਾਰੇ ਕੀ ਸੋਚਦਾਂ । ਮੈਨੂੰ ਪੱਕਾ ਯਕੀਨ ਐ ਬਈ ਮੈਨੂੰ ਮੌਤ ਦੀ ਸਜ਼ਾ ਮਿਲਣੀ ਉ ਮਿਲਣੀ ਐਂ- ਇਹ ਸਜ਼ਾ ਸੁਣਾਏ ਜਾਣ ਦਾ ਮੈਨੂੰ ਐਨਾ ਈ ਯਕੀਨ ਐ ਜਿੰਨੀ ਯਕੀਨੀ ਖੁਦ ਮੌਤ ਐ। ਨਾ ਤਾ ਮੈਨੂੰ ਕਿਸੇ ਕਿਸਮ ਦੀ ਮੁਆਫੀ ਦੀ ਭੋਰਾ ਉਮੀਦ ਐ ਨਾ ਈਂ ਰਿਆਇਤਾਂ ਦੀ । ਜੇ ਕੋਈ ਮਾਫ਼ੀ ਹੋਂ ਵੀ ਗਈ ਤਾਂ ਉਹ ਸਾਰਿਆਂ ਖਾਤਰ ਤਾਂ ਹੋਣੀ ਉ ਨੀ। ਉਹ ਵੀ ਮੇਰੇ ਤੋਂ ਬਿਨਾਂ ਹੋਰ ਲੋਕ ਜਿਹਨਾਂ ਖਾਤਰ ਮਾਫ਼ੀ ਵਗੈਰਾ ਹੋਜੂ, ਉਹ ਜਮਾਂ ਈ ਸੀਮਤ ਤੇ ਕਈ ਪਾਬੰਦੀਆਂ ਨਾਲ ਜਕੜੀ ਹੋਊ। ਮੇਰੀ ਖਾਤਰ ਨਾ ਤਾਂ ਮੁਆਫੀ ਹੋ ਸਕਦੀ ਐ ਨਾ ਈਂ ਹੋਣੀ ਐ।
ਏਸ ਦੇ ਬਾਵਜੂਦ ਵੀ ਮੇਰੀ ਇੱਛਾ ਕਿ ਸਾਡੀ ਮੁਕਤੀ ਦਾ ਪ੍ਰਸਤਾਵ ਸਾਂਝੇ ਰੂਪ ‘ਚ ਹੋਵੇ ਤੇ ਸੰਸਾਰ ਵਿਆਪੀ ਹੋਵੇ, ਇਹਦੇ ਨਾਲ ਈ ਮੇਰੀ ਇਹ ਵੀ ਇੱਛਾ ਐ ਬਈ ਜਦ ਇਹ ਲਹਿਰ ਆਪਣੇ ਸ਼ਿਖਰ ਤੇ ਪਹੁੰਚੀ ਹੋਵੇ, ਐਨ ਉਸ ਮੌਕੇ ਮੈਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇ ।
ਮੇਰੀ ਇਹ ਚਾਹ ਐ ਬਈ ਜੇ ਕੋਈ ਬਾਇੱਜ਼ਤ ਤੇ ਮੁਨਾਸਬ ਸਮਝੌਤਾ ਕਦੇ ਸੰਭਵ ਹੋ ਜਵੇ ਤਾਂ ਸਾਡੇ ਵਰਗੇ ਆਦਮੀਆਂ ਦਾ ਮਾਮਲਾ, ਉਹਦੇ ਰਾਹ ‘ਚ ਰੋੜਾ ਨਾ ਬਣੇ । ਜਦੋਂ ਕੌਮਾਂ ਦੀ ਕਿਸਮਤ ਦੇ ਫੈਸਲੇ ਹੋ ਰਹੇ ਹੋਣ ਤਾਂ ਵਿਅਕਤੀ ਦੀ ਕਿਸਮਤ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦੈ।
ਆਪਾਂ ਇਨਕਲਾਬੀ ਹੋਣ ਕਰਕੇ ਅਤੀਤ ਦੇ ਸਾਰੇ ਈ ਤਜ਼ਰਬਿਆਂ ਤੋਂ ਜਾਣੂੰ ਆਂ। ਇਸ ਲਈ ਅਸੀਂ ਨਹੀਂ ਮੰਨ ਸਕਦੇ ਕਿ ਹਾਕਮਾਂ, ਖਾਸ ਕਰ ਬਰਤਾਨਵੀ ਕੌਮ ਦੇ ਜ਼ਹਿਨੀਅਤ ‘ਚ ਐਦਾਂ ਦੀ ਨਾਟਕੀ ਤਬਦੀਲੀ ਪੈਦਾ ਹੋਜੂ। ਐਦਾਂ ਦੀ ਤਬਦੀਲੀ ਦਾ ਇਨਕਲਾਬ ਤੋਂ ਬਗੈਰ ਸੰਭਵ ਈ ਨੀ।
ਇਨਕਲਾਬ ਤਾਂ ਸਿਰਫ ਲਗਾਤਾਰ ਕੰਮ ਕਰਨ, ਕੁਰਬਾਨੀਆਂ ਕਰਨ, ਲਗਾਤਾਰ ਮੁਸ਼ੀਬਤਾਂ ਝੱਲਣ ਨਾਲ ਈ ਪੈਦਾ ਕੀਤਾ ਜਾ ਸਕਦੈ ਤੇ ਕੀਤਾ ਜਾਊਗਾ ਵੀ। ਜਿੱਥੋਂ ਤੱਕ ਸਬੰਧ ਐ ਮੇਰੇ ਦ੍ਰਿਸ਼ਟੀਕੋਣ ਦਾ, ਮੈਂ ਤਾਂ ਸਿਰਫ ਤੇ ਸਿਰਫ ਓਸੇ ਹਾਲਤ ਸਾਰਿਆਂ ਖਾਤਰ ਆਮ ਰਿਹਾਈਆਂ ਤੇ ਮਾਫ਼ੀਆਂ ਨੂੰ ਜੀ ਆਇਆ ਕਹਿ ਸਕਦਾ, ਜਦ ਇਹਦਾ ਅਸਰ ਪੱਕਾ ਹੋਣੈ ਤੇ ਦੇਸ਼ ਦੇ ਲੋਕਾਂ ਦਿਆਂ ਦਿਲਾਂ ‘ਚ ਸਾਡੀਆਂ ਫਾਂਸੀਆਂ ਨਾਲ ਬਹੁਤ ਡੂੰਘੇ ਕੁਛ ਨਕਸ਼ ਉਕਰੇ ਜਾਣ। ਸਿਰਫ ਏਹੀ….ਏਹਦੇ ਤੋਂ ਵੱਧ ਕੁਛ ਵਨੀ।
ਮੇਰਾ ਖਿਆਲ ਐ ਮੈਂ ਉਹਨਾਂ ਸਾਰੀਆਂ ਗੱਲਾਂ ਬਾਰੇ ਤੈਨੂੰ ਆਪਣੀ ਰਾਇ ਦੱਸ ਦਿਤੀ ਐ, ਜਿਹਨਾਂ ਬਾਰੇ ਤੁਸੀਂ ਲਿਖਿਆ ਸੀ ਆਪਣੀ ਚਿੱਠੀ ‘ਚ । ਪਰ ਏਸ ਚਿੱਠੀ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਕੁਛ ਸ਼ਬਦ ਸੂਫੀ ਜੀ ਦੀ ਖੁਦਕਸ਼ੀ ਬਾਰੇ ਵੀ ਕਹਿਣਾ ਚਾਹੁੰਦਾਂ। ਮੈਂ ਤੈਨੂੰ ਦੱਸਾਂ ਮੈਨੂੰ ਮੁੱਢ ਤੋਂ ਈ, ਕਦੇ ਵੀ ਏਸ ਖੁਦਕਸ਼ੀ ਨੇ ਅਪੀਲ ਈ ਨੀ ਕੀਤਾ । ਪਰ ਏਸ ਮਹਾਨ ਇਨਕਲਾਬੀ ਦਾ, ਅੰਧ ਵਿਸ਼ਵਾਸ਼ੀ ਚੇਲੇ ਤੇ ਭਗਤ ਹੋਣ ਕਰਕੇ, ਆਪਣੇ ਦਿਲ ‘ਚ ਏਸ ਬਾਰੇ ਕਮਜ਼ੋਰੀ ਮਹਿਸੂਸ ਕਰਦੇ ਹੋਏ ਵੀ ਸੂਫੀ ਜੀ ਦੇ ਇਸ ਆਖਰੀ ਕੰਮ ਦੀ ਤਾਰੀਫ਼ ਕਰਦਾਂ।
ਇਸੇ ਖੰਭੇ ਨਾਲ ਬੰਨ ਕੇ ਗੋਲੀ ਮਾਰਕੇ ਮਾਰ ਦੇਣਾ, ਫਾਂਸੀ ਦਿੱਤੇ ਜਾਣਾ ਜਾਂ ਜੱਲਾਦ ਹੱਥੋਂ ਬਿਜਲੀ ਨਾਲ ਸਜ਼ਾਏ ਮੌਤ ਪਾਉਣਾ ਹੋਰ ਚੀਜ਼ ਐ ਤੇ ਜ਼ਹਿਰ ਖਾ ਕੇ ਕਿਸੇ ਹੋਰ ਤਰੀਕੇ ਨਾਲ ਖੁਦਕਸ਼ੀ ਕਰਨਾ ਬਿਲਕੁਲ ਵੱਖਰੀ ਗੱਲ ਐ।
ਖੁਦਕਸ਼ੀ ਤਾਂ ਸਿਰਫ ਕੁਛ ਗਿਣੇ ਚੁਣੇ ਹਾਲਾਤਾਂ ‘ਚ ਈ ਜਦ ਕਿ ਇਹ ਵਧੇਰੇ ਫਾਇਦੇਮੰਦ ਸਾਬਤ ਹੋ ਸਕਦੀ ਹੋਵੇ ਇਨਸਾਨੀਅਤ ਵਾਸਤੇ ਜਾਇਜ਼ ਸਮਝੀ ਜਾ ਸਕਦੀ ਐ।
ਇਰਾਕ ਦੇ ਵਜ਼ੀਰ ਦੀ ਖੁਦਕਸ਼ੀ ਵਾਕਿਆ ਈ ਬਹੁਤ ਦਰਦਨਾਕ ਐ ਅਤੇ ਜਾਇਜ਼ ਵੀ, ਕਿਉਂਕਿ ਉਹਨੇ ਜਾਨ ਦਿੱਤੀ ਆਪਣੀ ਕੌਮ ਨੂੰ ਜਗਾਉਣ ਵਾਸਤੇ, ਉਹਨਾਂ ਨੂੰ ਆਪਣੇ ਫਰਜ਼ ਦਾ ਅਹਿਸਾਸ ਕਰਵਾਉਣ ਖਾਤਰ । ਉਹ ਏਹਤੋਂ ਬਿਨਾਂ ਹੋਰ ਕਰ ਵੀ ਕੀ ਸਕਦਾ ਸੀ ? ਕਿਉਂਕਿ ਉਹਦੇ ਆਪਣੇ ਦੇਸ਼ ਦੇ ਲੋਕ ਆਮ ਤੌਰ ਤੇ ਵਿਸ਼ਵਾਸ਼ ਈ ਨੀ ਸੀ ਕਰਦੇ । ਪਰ ਆਪਣੇ ਏਥੇ ਤਾਂ ਏਹੋ ਜੇ ਪੇਚੀਦਾ ਤੇ ਗੁੰਝਲਦਾਰ ਹਾਲਾਤ ਬਿਲਕੁਲ ਨੀ ਹੈਗੇ । ਏਹੀ ਕਾਰਨ ਐ ਬਈ ਮੈਨੂੰ ਏਸ ਕਿਸਮ ਦੇ ਖਿਆਲ ਤੇ ਸਿਰਫ ਵਿਚਾਰ ਕਰਨਾ ਵੀ ਨਫ਼ਰਤ ਦੇ ਕਾਬਲ ਲੱਗਦੈ।
ਭਗਤ ਸਿੰਘ
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਿਲਾਫ਼ ਜੂਝੋ
ਭਗਤ ਸਿੰਘ ਦੇਸ਼ ਭਰ ‘ਚ ਹਰਮਨ ਪਿਆਰਾ ਹੋ ਗਿਆ ਸੀ । ਭਗਤ ਸਿੰਘ ਨੇ 20 ਅਕਤੂਬਰ 1929 ਨੂੰ ਵਿਦਿਆਰਥੀਆਂ ਦੀ ਕਾਨਫ਼ਰੰਸ ਲਈ ਇੱਕ ਸੁਨੇਹਾ ਲਿਖਿਆ । ਪੰਜਾਬ ਦੀ ਵਿਦਿਆਰਥੀ ਲਹਿਰ ਤੇ ਉਸਦੀ ਜਥੇਬੰਦੀ ਲਈ ਭਗਤ ਸਿੰਘ ਨੇ ਆਪਣੀ ਸੋਚ ਦਾ ਪ੍ਰਗਟਾ ਇਹਨਾਂ ਸ਼ਬਦਾਂ ‘ਚ ਕੀਤਾ।
ਵਿਦਿਆਰਥੀਆਂ ਨੂੰ ਸੁਨੇਹਾ
“ਐਸ ਮੌਕੇ ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਈਂ ਦੇ ਸਕਦੇ। ਬੜੇ ਵੱਡੇ ਕੰਮ ਕਰਨ ਆਲੇ ਅੱਜ ਪਏ ਐਂ ਵਿਦਿਆਰਥੀਆਂ ਮੂਹਰੇ। ਆਉਣ ਆਲੇ ਲਾਹੌਰ ਸੈਸ਼ਨ ‘ਚ ਕਾਂਗਰਸ, ਦੇਸ਼ ਦੀ ਆਜ਼ਾਦੀ ਲਈ ਇੱਕ ਜਬਰਦਸਤ ਲੜਾਈ ਦਾ ਐਲਾਨ ਕਰਨ ਵਾਲੀ ਐ। ਕੌਮੀ ਇਤਿਹਾਸ ਦੇ ਨਾਜ਼ੁਕ ਸਮੇਂ ਨੌਜਵਾਨਾਂ ਸਿਰ ਮਣਾਂ ਮੂੰਹੀ ਭਾਰ ਤੇ ਮਹਾਨ ਜ਼ਿੰਮੇਵਾਰੀਆਂ ਆ ਪੈਂਦੀਆਂ ਨੇ ।
ਇਹ ਸੱਚ ਐ ਕਿ ਜੰਗੇ-ਆਜ਼ਾਦੀ ਦੇ ਮੂਹਰਲੇ ਮੋਰਚਿਆਂ ਤੇ ਲੜਦਿਆਂ ਵਿਦਿਆਰਥੀਆਂ ਨੇ ਮੌਤ ਨਾਲ ਟੱਕਰ ਲਈ ਤੇ ਸ਼ਹਾਦਤਾਂ ਦੇ ਜਾਮ ਪੀਤੇ। ਕੀ ਇਸ ਇਮਤਿਹਾਨੀ ਘੜੀ ‘ਚ ਉਹ, ਓਸੇ ਤਰਾਂ ਦੀ ਦ੍ਰਿੜਤਾ ਤੇ ਆਤਮ ਵਿਸਵਾਸ਼ ਦਿਖਾਉਣ ਤੋਂ ਝਿਝਕਣਗੇ ?
ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਕੋਨੇ ਕੋਨੇ ਤੱਕ ਪੁਚਾਉਣੈ, ਫੈਕਟਰੀਆਂ, ਕਾਰਖਾਨਿਆਂ ‘ਚ ਕੰਮ ਕਰਦੇ ਮਜ਼ਦੂਰਾਂ ਕੋਲ, ਗੰਦੀਆਂ ਬਸਤੀਆਂ ਤੇ ਪਿੰਡਾਂ ਦੀਆਂ ਝੌਂਪੜੀਆਂ ‘ਚ ਰਹਿਣ ਆਲੇ ਕਰੋੜਾਂ ਲੋਕਾਂ ਕੋਲ, ਕਿ ਇਨਕਲਾਬ ਆਵੇਗਾ, ਉਹ ਇਨਕਲਾਬ ਜਿਹੜਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰ ਦਏਗਾ।
ਪੰਜਾਬ ਨੂੰ ਸਿਆਸੀ ਪੱਖੋਂ ਪਛੜਿਆ ਸਮਝਿਆ ਜਾਂਦੈ ਸੋ ਏਸ ਲਈ ਏਥੋਂ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਐ। ਆਓ! ਆਪਣੇ ਮਹਾਨ ਸ਼ਹੀਦ ਜਤਿੰਦਰ ਨਾਥ ਦਾਸ ਦੀ ਮਹਾਨ ਤੇ ਗੌਰਵਸ਼ਾਲੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਇਹ ਸਿੱਧ ਕਰ ਦਈਏ ਆਉਣ ਵਾਲੀ ਜੰਗ ‘ਚ ਉਹ ਦ੍ਰਿੜਤਾ ਨਾਲ ਟੱਕਰ ਲੈ ਸਕਦੇ ਐਂ।
ਆਓ! ਆਪਣੀ ਬਹਾਦਰੀ ਦਾ ਸਬੂਤ ਦਿਉ।”
ਅੱਖ ਦੀ ਪੁਤਲੀ ਵਾਂਗ ਰਾਖੀ ਕਰੋ ਇਨਕਲਾਬ ਦੇ ਸੰਕਲਪ ਦੀ
ਭਗਤ ਸਿੰਘ ਜੇਲ ‘ਚ ਵੀ ਟਿਕ ਕੇ ਬੈਠਣ ਵਾਲਾ ਸ਼ਖਸ਼ ਨਹੀਂ ਸੀ ਉਹਨੇ ਜਿਥੇ ਕਿਤੇ ਵੀ ਅਪਣੇ ਵਿਚਾਰ ਪੇਸ਼ ਕਰਨ ਲਈ ਆਦਲਤ ਦਾ ਮੰਚ ਮਿਲਿਆ ਉਹਨੂੰ ਵਰਤਿਆ, ਜਿੱਥੇ ਅਖਬਾਰ ਦਾ ਮੰਚ ਮਿਲਿਆ ਉਹਨੂੰ ਵੀ।
ਐਡਟੀਰ ਮਾਡਰਨ ਰਿਵੀਊ ਦੇ ਨਾਮ ਖ਼ਤ ਵਿਚ ਉਸਨੇ ਇਨਕਲਾਬ-ਜਿੰਦਾਬਾਦ ਨਾਅਰੇ ਦੀ ਖੂਬਸੂਰਤ ਵਿਆਖਿਆ ਕੀਤੀ ਹੈ ਤੇ ਜੱਜ ਦੇ ਸਨਮੁੱਖ “ ਸਾਡੇ ਉਦੇਸ਼ਾਂ ਤੇ ਧਿਆਨ ਦਿਉ” ਨਾਮੀ ਪੱਤਰ ਰਾਹੀਂ ਅਪਣੀ ਵਿਚਾਰਧਾਰਕ ਪਰਪੱਕਤਾ ਤੇ ਅਡੋਲਤਾ ਦਾ ਸਬੂਤ ਵੀ ਦਿੱਤਾ ਹੈ। ਇਹ ਦੋਵੇਂ ਆਰਟੀਕਲਾਂ ਵਿੱਚ ਭਗਤ ਸਿੰਘ ਪੂਰੇ ਜਲੌਅ ‘ਚ ਬੋਲ ਰਿਹਾ ਹੈ ….
ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਕਿਉਂ ?
ਜਨਾਬ ਐਡੀਟਰ ਰੀਵਿਊ,
ਤੁਸੀਂ ਮਾਡਰਨ ਰੀਵੀਊ ਦੇ ਦਸੰਬਰ 1929 ਦੇ ਅੰਕ ‘ਚ ‘ਇਨਕਲਾਬ ਜ਼ਿੰਦਾਬਾਦ’ ਦੇ ਨਾਂ ਤੇ ਕੁਝ ਵਿਚਾਰ ਲਿਖੇ ਨੇ, ਜਿਨ੍ਹਾਂ ‘ਚ ਸਾਡੇ ਇਕ ਕੌਮੀ ਨਾਹਰੇ ਨੂੰ ਬੇਅਰਥ ਦੱਸਿਐ।
ਅਸੀਂ ਸਮਝਦੇ ਆਂ ਕਿ ਤੁਸੀਂ ਇੱਕ ਪ੍ਰਸਿੱਧ ਪੱਤਰਕਾਰ ਹੋ। ਤੁਹਾਡੇ ਅਰਗੇ ਵਿਚਾਰਾਂ ਦੇ ਧਨੀ, ਲੰਬਾ-ਚੌੜਾ ਤਜ਼ੁਰਬਾ ਰੱਖਣ ਵਾਲੇ, ਸਨਮਾਨਤ ਸੰਪਾਦਕ ਦੇ ਖਿਆਲਾਂ ਨੂੰ ਝੁਠਲਾਉਣਾ, ਸਾਡੀ ਗੁਸਤਾਖੀ ਦੇ ਬਰਾਬਰ ਹੋਊ, ਕਿਉਂ ਕਿਉਂਕਿ ਹਰ ਰੋਸ਼ਨ ਦਿਮਾਗ ਰੱਖਣ ਵਾਲਾ ਭਾਰਤ ਵਾਸੀ, ਤੁਹਾਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਦੈ। ਬਾਵਜੂਦ ਇਸ ਦੇ, ਇਹ ਸਾਡਾ ਫਰਜ਼ ਐ ਕਿ ਇਸ ਨਾਹਰੇ ਦੀ ਹਕੀਕਤ ਤੁਹਾਡੇ ਸਾਹਮਣੇ ਰੱਖੀਏ ਕਿ ਸਾਡੇ ਦਿਮਾਗ ‘ਚ ਏਸ ਨਾਰੇ ਦਾ ਮਤਲਬ ਕੀ ਐ? ਅਸੀਂ ਏਸ ਲਈ ਵੀ ਆਪਣਾ ਫਰਜ਼ ਸਮਝਦੇ ਹਾਂ ਕਿ ਭਾਰਤ ਦੇ ਇਤਿਹਾਸ ਦੇ ਅੱਜ ਦੇ ਸਮੇਂ ‘ਚ ਏਸ ਨਾਹਰੇ ਨੂੰ ਮੌਜੂਦਾ ਅਹਿਮੀਅਤ, ਮਾਣ-ਤਾਣ ਅਸੀਂ ਹੀ ਦਿੱਤੈ। ਇਹ ਏਸ ਲਈ ਵੀ ਜ਼ਰੂਰੀ ਬਣ ਜਾਂਦੈ ਬਈ ਅੱਜ ਦੇ ਸਮੇਂ ‘ਚ ਏਸ ਨਾਹਰੇ ਨੂੰ ਲੋਕਾਂ ਤੱਕ ਪਚਾਉਣ ਦਾ ਜਿੱਮਾ ਵੀ ਸਾਡੇ ਹਿੱਸੇ ਆਇਐ।
ਅਸੀਂ ਇਹ ਦੱਸਣਾ ਚਾਹੁੰਦੇ ਹਾਂ ਬਈ ਇਸ ਨਾਹਰੇ ਦੀ ਰਚਨਾ ਅਸੀਂ ਨੀ ਕੀਤੀ। ਜਦੋਂ ਰੂਸ ‘ਚ ਕ੍ਰਾਂਤੀਕਾਰੀ ਅੰਦੋਲਨ ਚਲ ਰਿਹਾ ਸੀ ਉਦੋਂ ਵੀ ਇਹ ਹੀ ਨਾਹਰਾ ਲਗਾਇਆ ਜਾਂਦਾ ਰਿਹੈ। ਇਕ ਮਸ਼ਹੂਰ ਸਮਾਜਵਾਦੀ ਲੇਖਕ ਹੋਏ ਐ ਅਪਟਨ ਸਿਕਲੇਅਰ। ਉਹਨਾਂ ਨੇ ਨਾਵਲ ਲਿਖੇ ਐ ‘ਬੋਸਟਨ’ ਤੇ ‘ਆਈਲ’ । ਉਹਨਾਂ ਨੇ ਵੀ ਇਹਨਾਂ ਨਾਵਲਾਂ ‘ਚ ਕੁਝ ਕ੍ਰਾਂਤੀਕਾਰੀ ਪਾਤਰਾਂ ਤੋਂ ਜਿਹੜੇ ਅਰਾਜਕਤਾਵਾਦੀ ਵੀ ਸਨ, ਇਹ ਨਾਹਰਾ ਲਗਵਾਇਐ।
ਤਾਂ ਫੇਰ ਏਸ ਦਾ ਅਰਥ ਕੀ ਐ? ਜੇ ਤੁਹਾਡਾ ਖਿਆਲ ਇਹ ਹੈ ਕਿ ਏਸ ਨਾਹਰੇ ਦਾ ਮਤਲਬ ਹਥਿਆਰਬੰਦ ਜਦੋਜਹਿਦ ਹਮੇਸ਼ਾਂ ਜਾਰੀ ਰਹੇ, ਤਾਂ ਫਿਰ ਇਹ ਖਿਆਲ ਆਪਣੇ ਮਨਾਂ ‘ਚੋਂ ਕੱਢ ਦਿਓ। ਜੇ ਤੁਹਾਡੇ ਮਨ ‘ਚ ਇਸ ਨਾਹਰੇ ਦਾ ਮਤਲਬ ਇਹ ਹੈ ਬਈ ਕੋਈ ਵੀ ਵਿਵਸਥਾ ਥੋੜੇ ਸਮੇਂ ਖਾਤਰ ਵੀ ਕਾਇਮ ਨਾ ਰਹੇ, ਤਾਂ ਕੱਢ ਦਿਓ ਆਪਣੇ ਮਨਾਂ ‘ਚੋਂ ਇਹ ਖਿਆਲ ਵੀ । ਜਾਂ ਫੇਰ ਤੁਸੀਂ ਇਹ ਕਹੋ ਇਹ ਨਾਹਰੇ ਦਾ ਮਤਲਬ ਇਹ ਹੈ ਕਿ ਸਮਾਜ ਤੇ ਦੇਸ਼ ‘ਚ ਅਰਾਜਕਤਾ ਹੀ ਫੈਲੀ ਰਹੇ, ਅਸ਼ਾਂਤੀ ਹੀ ਫੈਲੀ ਰਹੇ, ਤਾਂ ਵੀ ਇਹ ਖਿਆਲ ਠੀਕ ਨਹੀਂ।
ਅਸਲ ‘ਚ ਗੱਲ ਕੀ ਹੈ ? ਗੱਲ ਇਹ ਐ ਕਿ ਉਹ ਨਾਹਰ ਲੰਮੇ ਸਮੇਂ ਤੋਂ ਲਗਾਤਾਰ ਵਰਤਿਐ ਜਾ ਰਿਹੈ ਤੇ ਇਸ ਕਰਕੇ ਇਸ ਨਾਹਰੇ ਨੂੰ ਖਾਸ ਥਾਂ ਮਿਲ ਚੁੱਕੀ ਐ। ਹੋ ਸਕਦੈ ਇਹ ਨਾਹਰਾ ਵਿਆਕਰਨ, ਜ਼ਬਾਨ ਤੇ ਡਿਕਸ਼ਨਰੀ ਦੇ ਜਿਹੜੇ ਮਿਆਰ ਐਂ, ਉਹਨਾਂ ਤੇ ਤਰਕਸੰਗਤ, ਸੱਚ ਤੇ ਖਰਾ ਨਾ ਉਤਰੇ । ਪਰ ਅਸੀਂ ਇਹ ਕਹਿਣਾ ਚਾਹੁੰਨੇ ਹਾਂ ਕਿ ਤੁਸੀਂ ਏਸ ਨਾਹਰੇ ਦੇ ਪਿੱਛੇ ਕੰਮ ਕਰਨ ਵਾਲੇ ਖਿਆਲਾਂ ਨੂੰ ਏਸ ਤੋਂ ਅਲੱਗ ਕਰਕੇ ਨਾ ਸੋਚੋ । ਤੁਸੀਂ ਇਹਨਾਂ ਖਿਆਲਾਂ ਨੂੰ ਏਸ ਨਾਹਰੇ ਤੋਂ ਬਿਲਕੁੱਲ ਅਲੱਗ ਨੀ ਕਰ ਸਕਦੇ । ਜੁੜ ਚੁੱਕੇ ਐ ਉਹ ਖਿਆਲ ਏਸ ਨਾਹਰੇ ਨਾਲ। ਅਹੀਜੇ ਸਾਰੇ ਨਾਰਿਆਂ ਤੋਂ ਇਕ ਇਹੋਜਾ ਅਰਥ, ਜਿਹੜਾ ਮੰਨਿਆ ਵੀ ਜਾ ਚੁੱਕਾ ਹੈ, ਪ੍ਰਾਪਤ ਹੁੰਦੈ, ਜਿਹੜਾ ਕਿ ਇੱਕ ਹੱਦ ਤੱਕ ਇਹਨਾਂ ਨਾਅਰਿਆਂ ‘ਚ ਹੀ ਜਨਮ ਲੈ ਚੁੱਕਾ ਹੈ। ਉਹ ਅਰਥ ਇਹਨਾਂ ਨਾਰਿਆਂ ‘ਚ ਸਮਾਇਆ ਹੋਇਐ।
ਇਸ ਨੂੰ ਇੱਕ ਉਦਾਹਰਨ ਨਾਲ ਸਮਝਦੇ ਆਂ। ਮੰਨ ਲੋ ਅਸੀਂ ਕਹਿਨੇ ਆਂ, ‘ਜ਼ਿੰਦਾਬਾਦ ਜਤਿਨ !’ ਇਸ ਨਾਹਰੇ ਤੋਂ ਸਾਫ਼ ਤੇ ਸਪੱਸ਼ਟ ਅਰਥ ਇਹ ਨਿਕਲਦੈ ਬਈ ਉਹ ਨਾ ਫਤਿਹ ਹੋਣ ਵਾਲਾ ਉਤਸ਼ਾਹ ਤੇ ਕਾਬਲੇ ਇੱਜ਼ਤ ਆਦਰਸ਼, ਜਿਹੜਾ ਇਸ ਬਹਾਦਰ ਇਨਕਲਾਬੀ ਸ਼ਹੀਦ ਨੇ ਪੈਦਾ ਕੀਤਾ ਹੈ, ਨੇ ਉਸ ਨੂੰ ਆਪਣੇ ਦੇਸ਼ ਤੇ ਕੌਮ ਦੀ ਖਾਤਰ ਅੱਤ ਦੀਆਂ ਤਕਲੀਫਾਂ ਸਹਿਣ ਤੇ ਕੁਰਬਾਨੀਆਂ ਕਰਨ ਦੇ ਯੋਗ ਬਣਾਇਐ, ਉਹ ਉਤਸ਼ਾਹ, ਉਹ ਰੂਹ ਸਦਾ ਖਾਤਰ ਜ਼ਿੰਦਾ ਰਹੇ। ਸਾਡੀ ਚਾਹ ਇਹ ਹੁੰਦੀ ਐ, ਬਈ ਜਦੋਂ ਵੀ ਉਹ ਨਾਹਰਾ ਬੁਲੰਦ ਕਰੀਏ ਤਾਂ ਆਪਣੇ ਆਦਰਸ਼ਾਂ ਤੇ ਲਾਜਵਾਬ ਉਤਸ਼ਾਹ ਨੂੰ ਜਿਉਂਦਾ ਕੱਖੀਏ। ਇਹ ਹੀ ਹੈ ਉਹ ਭਾਵਨਾ ਜੇਸ ਦੀ ਅਸੀਂ ਇਸ ਨਾਹਰੇ ਨਾਲ ਸਤਕਾਰਦੇ ਆਂ ਤੇ ਤਰੀਫ ਕਰਦੇ ਆਂ।
ਹੁਣ ਲਵੋ ਏਸ ਨਾਹਰੇ ਦੇ ਲਫ਼ਜ਼ ‘ਇਨਕਲਾਬ’ ਨੂੰ । ਜੇ ਅਸੀਂ ਏਸ ਦੇ ਸਿਰਫ ਸ਼ਬਦ- ਕੋਸ਼ ਵਾਲਾ ਈ ਅਰਥ ਲਈਏ ਤਾਂ ਬਸ ਗੱਲ ਮੁੱਕ ਨੀ ਜਾਂਦੀ । ਏਸ ਸ਼ਬਦ ਦਾ ਠੀਕ ‘ਤੇ ਗਲਤ ਦੋਵੇਂ ਢੰਗਾਂ ਨਾਲ ਇਸਤੇਮਾਲ ਕਰਨ ਵਾਲੇ ਆਪੋ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਏਸ ਦੇ ਅੱਡੋ- ਅੱਡੀਂ ਅਰਥ ਕੱਢਦੇ ਐ।
ਅਸੀਂ ਹੇਰੀਂ ਆਂ ‘ਇਨਕਲਾਬੀ’ ਤੇ ਸਾਡੀਆਂ ਨਜ਼ਰਾਂ ‘ਚ ‘ਇਨਕਲਾਬ’ ਇੱਕ ਪਾਕ ਤੇ ਇੱਜ਼ਤ ਕਰਨ ਯੋਗ ਲਫ਼ਜ਼ ਐ। ਜਿਹੜਾ ਬਿਆਨ ਅਸੀਂ ਅਦਾਲਤ ਦੇ ਸਾਹਮਣੇ ਦਿੱਤੈ ਉਸ਼ ਨਾਲ ਇਸ ਪਾਕ ਲਫ਼ਜ਼ ਦੀ ਕੀ ਅਹਿਮੀਅਤ ਐ, ਇਹ ਸਾਫ਼ ਤੇ ਸਪੱਸ਼ਟ ਹੋ ਜਾਂਦੀ ਐਂ।
ਕੀ ਤੁਸੀਂ ਇਹ ਬਿਆਨ ਪੜ੍ਹਿਐ। ਜੇ ਨਹੀਂ ਪੜ੍ਹਿਆ, ਤਾਂ ਪੜ੍ਹ ਕੇ ਦੇਖੋ ੲਸ ਨੂੰ ਕਿ ਅਸੀਂ ਕੀ ਕਿਹਾ ਸੀ ? ਅਸੀਂ ਇਨਕਲਾਬ ਨੂੰ ਸਦਾ ਤੇ ਹਰ ਮੌਕੇ ‘ਤੇ ਹਥਿਆਰਬੰਦ ਇਨਕਲਾਬ ਦੇ ਮਤਲਬ ਨਾਲ ਨੀ ਜੋੜਦੇ । ਤੁਸੀਂ ਸਮਝਦੇ ਐ ਬਈ ਇਨਕਲਾਬ ਸਦਾ ਬੰਬਾਂ ਤੇ ਪਿਸਤੌਲਾਂ ਨਾਲ ਈ ਆਉਂਦੈ। ਪਰ ਇਹ ਹੈ ‘ਅਧੂਰਾ ਸੱਚ’ ਇਨਕਲਾਬ ਸਿਰਫ ਬੰਬਾਂ ਪਿਸਤੌਲਾਂ ਨਾਲ ਹੀ ਸਬੰਧ ਨੀ ਰੱਖਦਾ। ਹਾਂ ਇਹ ਬੰਬ ਤੇ ਪਿਸਤੌਲਾਂ ਕਦੇ-ਕਦਾਈ ਇਸ ਇਨਕਲਾਬ ਦੇ ਵੱਖ ਵੱਖ ਹਿੱਸਿਆਂ ਦੀ ਪੂਰਤੀ ਖਾਤਰ ਇਕ ਸਾਧਨ ਜ਼ਰੂਰ ਬਣ ਜਾਂਦੇ ਐ। ਪਰ ਕੱਲੇ ਇਹਨਾਂ ਨਾਲ ਈ ਇਨਕਲਾਬ ਆਜੂ ? ਇਹ ਗੱਲ ਨਈਂ। ਇਹ ਕਦੇ ਵੀ ਮੁਕੰਮਲ ਇਨਕਲਾਬ ਨੀ ਕਹਾ ਸਕਦੇ।
ਇਸ ‘ਚ ਸਾਨੂੰ ਕੋਈ ਸ਼ੱਕ ਨੀਂ ਐ ਕਿ ਕਈ ਵਾਰੀ ਕਈ ਲਹਿਰਾਂ ‘ਚ ਇਨਾਂ ਹਥਿਆਰਾਂ ਦਾ ਇਕ ਅਹਿਮ ਰੋਲ ਹੁੰਦੈ। ਪਰ ਇਹ ਹੀ ਕਾਫੀ ਨੀ ਹੁੰਦਾ। ਜੇ ਅਸੀਂ ਬਗਾਵਤ ਨੂੰ ਹੀ ਇਨਕਲਾਬ ਮੰਨੀ ਜਾਈ ਏ – ਇਹ ਗਲਤ ਐ। ਹਾਂ, ਅਸੀਂ ਇਹ ਮੰਨਦੇ ਆਂ ਕਿ ਆਖਰਕਾਰ ਬਗਾਵਤਾਂ ਦਾ ਨਤੀਜਾ ਇਨਕਲਾਬ ਦੀ ਸ਼ਕਲ ‘ਚ ਹੀ ਤਬਦੀਲ ਹੋ ਜਾਇਆ ਕਰਦੈ।
ਏਸ ਲਫ਼ਜ਼ ‘ਇਨਕਲਾਬ’ ਦੀ ਵਰਤੋਂ, ਅਸੀਂ ਦੇਸ਼ ‘ਚ ਬੇਹਤਰ ਤਬਦੀਲੀ ਦੀ ਭਾਵਨਾ ਤੇ ਉਨਤੀ ਦੀ ਖਾਹਿਸ਼ ਖਾਤਰ ਕਰ ਰਹੇ ਆਂ । ਕੀ ਹੁੰਦੈ ? ਕਿ ਆਮ ਤੌਰ ‘ਤੇ ਇਕ ਖੜੋਤ ਹੀ ।
ਹਾਲਤ ਲੋਕਾਂ ਨੂੰ ਆਪਣੇ ਸ਼ਕੰਜੇ ‘ਚ ਜਕੜ ਲੈਂਦੀ ਐ। ਫਿਰ ਉਹ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਹਿਚ-ਕਚਾਉਣ ਲੱਗਦੇ ਐ। ਬਸ ਇਸ ਜਮੂਦ ਦੇ ਬੇਹਰਕਤੀ ਨੂੰ ਤੋੜਨ ਦੀ ਖ਼ਾਤਰ ਹੀ ਇਨਕਲਾਬ ਦੀ ਭਾਵਨਾ ਜਗਾਉਣ ਦੀ ਲੋੜ ਮਹਿਸੂਸ ਹੁੰਦੀ ਐ। ਨਹੀਂ ਤਾਂ ਕੀ ਹੁੰਦੈ ? ਇਕ ਗਿਰਾਵਟ, ਬਰਬਾਦੀ ਦਾ ਮਾਹੌਲ ਕਾਬਜ਼ ਹੋ ਜਾਂਦੈ ਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਤਾਕਤਾਂ, ਜਿਹਨਾਂ ਨੂੰ ਤਰੱਕੀ ਉਕਾ ਈ ਪਸੰਦ ਨੀ ਹੁੰਦੀ, ਕੁਰਾਹੇ ਲੈ ਜਾਣ ‘ਚ ਕਾਮਯਾਬ ਹੋ ਜਾਂਦੀ ਐ। ਫੇਰ ਇਸ ਨਾਲ ਕੀ ਹੁੰਦੈ? ਇਨਸਾਨੀ ਤਰੱਕੀ ਰੁਕ ਜਾਂਦੀ ਐ, ਤੇ ਸਮਾਜ ਖੜੋਤ ਦੀ ਹਾਲਤ ਪੈਦਾ ਹੋ ਜਾਂਦੀ ਐ।
ਤੇ ਫੇਰ ਏਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੋ ਜਾਂਦੈ ਕਿ ਇਨਕਲਾਬ ਦੀ ਭਾਵਨਾ ਤਾਜ਼ਾ ਕੀਤੀ ਜਾਵੇ । ਏਸ ਨਾਲ ਕੀ ਹੋਊਗਾ? ਇਨਸਾਨੀਅਤ ਦੀ ਰੂਹ ‘ਚ ਇਕ ਹਰਕਤ ਪੈਦਾ ਹੋਜੂਗੀ । ਫੇਰ ਜੁਰੱਅਤ ਪਸੰਦ ਤਾਕਤਾਂ ਇਨਸਾਨ ਦੀ ਉੱਨਤੀ ਦੇ ਰਾਹ ‘ਚ ਰੋੜਾ ਨਾ ਬਣਨ ‘ਤੇ ਨਾ ਹੀ ਏਸ ਰਾਹ ਨੂੰ ਖ਼ਤਮ ਕਰਨ ਖਾਤਰ ਕੱਠੀਆਂ ਤੇ ਮਜ਼ਬੂਤ ਹੋ ਸਕਣ। ਇਨਸਾਨੀ ਉੱਨਤੀ ਦਾ ਲਾਜ਼ਮੀ ਅਸੂਲ ਪਤੈ ਕੀ ਐ? ਉਹ ਇਹ ਐ ਬਈ ਪੁਰਾਣੀਆਂ ਚੀਜ਼ਾਂ ਨਵੀਆਂ ਚੀਜ਼ਾਂ ਖਾਤਰ ਥਾਂ ਖਾਲੀ ਕਰਦੀਆਂ ਚਲੀਆਂ ਜਾਣ।
ਮੇਰਾ ਖਿਆਲ ਹੈ ਬਈ ਤੁਸੀਂ ਚੰਗੀ ਤਰ੍ਹਾਂ ਸਮਝਗੇ ਹੋਣੇ ਔ ਕਿ ‘ਇਨਕਲਾਬ ਜ਼ਿੰਦਾਬਾਦ’ ਦਾ ਨਾਹਰਾ ਜਿਸ ਦਾ ਕੀ ਤੁਸੀਂ ਮਖੋਲ ਉਡਾਇਐ। ਕਿਹੋ ਜੀ ਭਾਵਨਾ ਰੱਖਦੇ ਤੇ ਅਸੀਂ ਏਸ ਨੂੰ ਕਿਸ ਪਾਤਰ ਵਰਤਣ ਦੇ ਹੱਕ ‘ਚ ਆਪਣੀ ਆਵਾਜ਼ ਉੱਚੀ ਕਰ ਰਹੇ ਆਂ।
ਭਗਤ ਸਿੰਘ, ਬੀ ਕੇ ਦੱਤ
22 ਦਸੰਬਰ , 1929
ਸਾਡੇ ਉਦੇਸ਼ਾਂ ਉਤੇ ਧਿਆਨ ਦਿਓ
ਮਾਈ ਲਾਰਡ, ਅਸੀਂ ਨਾਂ ਤਾਂ ਵਕੀਲ ਆਂ, ਨਾ ਈ ਮਾਹਿਰ ਆਂ ਅੰਗਰੇਜ਼ੀ ਭਾਸ਼ਾ ਦੇ, ਤੇ ਨਾ ਹੀ ਸਾਡੇ ਕੋਲ ਹੈਗੀਆਂ ਡਿਗਰੀਆਂ। ਇਸ ਲਈ ਸਾਥੋਂ ਇਹ ਆਸ ਨਾ ਕੀਤੀ ਜਾਏ ਸ਼ਾਨਦਾਰ ਭਾਸ਼ਣਾ ਦੀ। ਅਸੀਂ ਬੇਨਤੀ ਕਰਦੇ ਆਂ ਕਿ ਸਾਡੇ ਬਿਆਨ ਦੀ ਜਿਹੜੀ ਭਾਸ਼ਾ ਐ, ਓਸ ਵੱਲ ਧਿਆਨ ਨਾ ਦਿੰਦੇ ਹੋਏ, ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਸ ਦਾ ਅਸਲ ਮਤਲਬ ਕੀ ਐ। ਮੈਂ ਦੂਸਰੇ ਸਾਰੇ ਨੁਕਤਿਆਂ ਨੂੰ ਆਪਣੇ ਵਕੀਲਾਂ ਤੇ ਛੱਡਦੈਂ ਤੇ ਖੁਦ ਸਿਰਫ ਇਕ ਮੁੱਦੇ ਤੇ ਹੀ ਆਪਣੇ ਵਿਚਾਰ ਪ੍ਰਗਟਾਵਾਂਗਾ । ਬਹੁਤ ਈ ਮਹੱਤਤਾ ਵਾਲਾ ਐ ਇਹ ਮੁੱਦਾ, ਇਸ ਮੁਕਦਮੇ ‘ਚ ਮੁੱਦਾ ਇਹ ਐ ਕਿ ਕੀ ਸੀ ਸਾਡੀ ਨੀਯਤ, ਤੇ ਕਿਸ ਹੱਦ ਤੱਕ ਅਪਰਾਧੀ ਆਂ ਅਸੀਂ।
ਇਹ ਮਾਮਲਾ ਸਧਾਰਣ ਨੀ, ਬੜਾ ਈ ਪੇਚੀਦਾ ਐ ਇਹ ਮਾਮਲਾ । ਇਸ ਲਈ ਮੈਂ ਕਹਿਨੈ ਬਈ ਕੋਈ ਵੀ ਆਦਮੀ ਵਿਚਾਰਾਂ ਦੇ ਵਿਕਾਸ ਦੀ ਉਹ ਉਚਾਈ ਤੁਹਾਡੇ ਸਾਹਮਣੇ ਪੇਸ਼ ਨੀ ਕਰ ਸਕਦਾ, ਜਿਸ ਦੇ ਅਸਰ ਨਾਲ ਅਸੀਂ ਸੋਚਣ ਦੇ ਵਿਚਾਰਣ ਲੱਗੇ, ਇਕ ਖ਼ਾਸ ਢੰਗ ਨਾਲ। ਅਸੀਂ ਚਾਹੁੰਨੇ ਆਂ ਬਈ ਏਸ ਗੱਲ ਨੂੰ ਧਿਆਨ ‘ਚ ਰੱਖ ਕੇ ਅਨੁਮਾਨ ਲਗਾਓ ਸਾਡੀ ਨਿਯਤ ਅਤੇ ਅਪਰਾਧ ਦਾ । ਇਕ ਬੜੇ ਈ ਮਸ਼ਹੂਰ ਕਾਨੂੰਨ ਮਾਹਿਰ ਹੋਏ ਐ ‘ਸੁਲੇਮਾਨ’ ਉਹਨਾਂ ਨੇ ਪਤੈ ਕੀ ਕਿਹੈ ? ਉਹ ਕਹਿੰਦੇ ਐ ਬਈ ਕਿਸੇ ਵੀ ਵਿਅਕਤੀ ਨੂੰ ਉਸ ਦੇ ਅਪਰਾਧੀ ਆਚਰਣ ਖਾਤਰ, ਓਸ ਸਮੇਂ ਤੱਕ ਸਜ਼ਾ ਨੀ ਮਿਲਣੀ ਚਾਹੀਦੀ, ਜਦ ਤੱਕ ਕਿ ਇਹ ਸਾਬਤ ਨਾ ਹੋ ਜਾਏ ਕਿ ਉਸ ਦਾ ਉਦੇਸ਼ ਕਿਤੇ ਕਾਨੂੰਨ ਵਿਰੋਧੀ ਤਾਂ ਨੀ ।
ਜਿਹੜਾ ਲਿਖਤੀ ਬਿਆਨ ਅਸੀਂ ਦਿੱਤੈ ਸੈਸ਼ਨ ਜੱਜ ਦੀ ਅਦਾਲਤ ‘ਚ ਉਹ ਦੱਸਦੈ.. ਸਾਰਾ ਕੁਝ ਖੋਲ ਕੇ ਕਿ ਕੀ ਸੀ ਸਾਡਾ ਉਦੇਸ਼ ਤੇ ਕੀ ਸੀ ਸਾਡੀ ਨੀਯਤ, ਪਰ ਸੈਸ਼ਨ ਜੱਜ ਸਾਹਬ ਨੇ ਆਪਣੀ ਕਲਮ ਦੀ ਇਕ ਨੋਕ ਨਾਲ ਈ ਇਹ ਕਹਿ ਕੇ ਕਿ “ਜਿਹੜੀ ਅਪਰਾਧ ਨੂੰ ਵਿਹਾਰ ‘ਚ ਲਿਆਉਣ ਵਾਲੀ ਗੱਲ ਐ… ਉਹ ਕਾਨੂੰਨ ਦੇ ਕੰਮਕਾਰ ‘ਤੇ ਉਸਦੇ ਅਮਲ ‘ਤੇ ਕੋਈ ਅਸਰ ਨੀ ਕਰਦੀ ਤੇ ਇਸ ਦੇਸ਼ ‘ਚ ਕਾਨੂੰਨ ਦੀਆਂ ਜੋ ਵਿਆਖਿਆਵਾਂ ਹੋਈਐ ਉਹਨਾਂ ‘ਚ ਬਹੁਤ ਈ ਘੱਟ, ਕਦੇ-ਕਦਾਈ ਈ ਏਸ ਗੱਲ ਦੀ ਚਰਚਾ ਹੋਈ ਐ ਕਿ ਜਿਹੜਾ ਅਪਰਾਧ ਹੋਇਐ ਉਸ ਪਿਛੇ ਕੀ ਉਦੇਸ਼ ਸੀ..ਤੇ ਕੀ ਨੀਯਤ ਸੀ ਅਪਰਾਧੀ ਦੀ, ਇਹ ਕਹਿ ਕੇ ਸਾਡੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਸੀ… ਸਭ ਬੇਕਾਰ ਕਰਤੀਆਂ।
ਮਾਈ ਲਾਰਡ, ਜੇ ਆਪਾਂ ਇਹਨਾਂ ਹਾਲਾਤਾਂ ਨੂੰ ਦੇਖੀਏ…. ਤਾਂ ਜੱਜ ਸਾਹਬ ਨੂੰ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਅਪਰਾਧ ਹੋਇਐ….ਉਸ ਦਾ ਅੰਦਾਜ਼ਾ ਅਪਰਾਧ ਦੇ ਨਤੀਜਿਆਂ ਤੋਂ ਲਗਾਉਂਦੇ ਤੇ ਜਾਂ ਫਿਰ ਅਸੀਂ ਜੋ ਬਿਆਨ ਦਿਤੈ ਉਸ ਦੀ ਮਦਦ ਨਾਲ ਮਨੋਵਿਗਿਆਨਕ ਪਹਿਲੂ ਦਾ ਫੈਸਲਾ ਕਰਦੇ ਪਰ ਜੱਜ ਸਾਹਬ ਨੇ ਇਹਨਾਂ ਦੋਨਾਂ ‘ਚੋਂ ਇਕ ਕੰਮ ਵਨੀ ਕੀਤਾ।
ਵਿਚਾਰ ਕਰਨ ਆਲੀ ਗੱਲ ਇਹ ਵੀ ਹੈ ਕਿ ਅਸੈਂਬਲੀ ‘ਚ ਜਿਹੜੇ ਅਸਾਂ ਦੋ ਬੰਬ ਸੁੱਟੇ, ਉਹਨਾਂ ਨਾਲ ਨਾ ਤਾਂ ਕਿਸੇ ਆਦਮੀ ਦਾ ਨੁਕਸਾਨ ਹੋਇਐ ਤੇ ਨਾ ਹੀ ਕੋਈ ਹੋਰ ਆਰਥਕ ਹਾਨੀ ਹੋਈ। ਜੇ ਏਸ ਨਜ਼ਰੇ ਦੇਖੀਏ ਤਾਂ ਸਾਨੂੰ ਜਿਹੜੀ ਸਜ਼ਾ ਮਿਲੀ ਐ ਉਹ ਸਖ਼ਤ ਤੋਂ ਸਖ਼ਤ ਤਾਂ ਹੈ ਈ ਨਾਲ ਏਸ ਪਿਛੇ ਬਦਲਾ ਲੈਣ ਵਾਲੀ ਭਾਵਨਾ ਵੀ ਕੰਮ ਕਰਦੀ ਲੱਗਦੀ ਐ। ਜੇ ਦੂਜੀ ਨਜ਼ਰੇ ਦੇਖੀਏ ਤਾਂ ਜਦ ਤੱਕ ਮੁਜਰਮ ਦੇ ਮਨ ਦੀਆਂ ਭਾਵਨਾਵਾਂ ਦਾ ਈ ਨੀ ਪਤਾ ਲੱਗਦਾ ਤਦ ਤਕ ਇਹ ਪਤਾ ਈ ਨੀ ਲੱਗ ਸਕਦਾ ਕਿ ਅਪਰਾਧ ਕਰਨ ਵਾਲੇ ਦਾ ਉਦੇਸ਼ ਕੀ ਐ? ਜੇ ਪੂਰੀ ਤਰ੍ਹਾਂ ਨਾਲ ਉਦੇਸ਼ ਨੂੰ ਭੁੱਲ ਈ ਜਾਈਏ ਤਾਂ ਫੇਰ ਨਾ ਹੋ ਗਿਆ ਕਿਸੇ ਵੀ ਆਦਮੀ ਨਾਲ ਇਨਸਾਫ। ਕਿਉਂਕਿ ਜੇ ਉਦੇਸ਼ ਨੂੰ ਧਿਆਨ ‘ਚ ਨਾ ਰੱਖੀਏ ਤਾਂ ਦੁਨੀਆਂ ਦੇ ਜਿੰਨੇ ਵੀ ਵੱਡੇ-ਵੱਡੇ ਸੈਨਾਪਤੀ ਹੋਏ ਐ… ਉਹ ਸਾਰੇ ਸਧਾਰਣ ਹੱਤਿਆਰੇ ਈ ਦਿਖਣਗੇ, ਜਿਹੜੇ ਅਫਸਰ ਸਰਕਾਰੀ ਟੈਕਸ ਵਸੂਲ ਕਰਦੇ ਐ, ਉਹ ਚੋਰ, ਜਾਲਸਾਜ਼ ਦਿਖਣਗੇ । ਫੇਰ ਜੱਜਾਂ ਤੇ ਵੀ ਲੱਗੇਗਾ ਕਤਲ ਕਰਨ ਦਾ ਦੋਸ਼ । ਫੇਰ ਸਾਰੀ ਸਮਾਜਕ ਵਿਵਸਥਾ ਤੇ ਸੱਭਿਅਤਾ ਖੂਨ-ਖ਼ਰਾਬਾ, ਚੋਰੀ ਤੇ ਜਾਲਸਾਜੀ ਬਣ ਕੇ ਈ ਰਹਿ ਜੂ । ਜੇ ਉਦੇਸ਼ ਨੂੰ ਇਕ ਪਾਸੇ ਰੱਖ ਲਈਏ, ਨਜ਼ਰ-ਅੰਦਾਜ਼ ਕਰ ਦੀਏ ਉਸ ਨੂੰ, ਤਾਂ ਫੇਰ ਕਿਸੇ ਵੀ ਹਕੂਮਤ ਨੂੰ ਇਹ ਹੱਕ ਨੀ ਬਈ ਸਮਾਜ ਦੇ ਵਿਅਕਤੀਆਂ ਨੂੰ ਕਹੇ ਕਿ ਤੁਸੀਂ ਨਿਆ ਕਰੋ । ਜੇ ਉਦੇਸ਼ ਨੂੰ ਨਜ਼ਰ-ਅੰਦਾਜ਼ ਕਰ ਦੀਏ ਤਾਂ ਜਿੰਨੇ ਵੀ ਧਰਮ ਹੋਏ ਐ, ਹਰ ਧਰਮ ਦਾ ਪ੍ਰਚਾਰਕ ਝੂਠ ਦਾ ਪ੍ਰਚਾਰ ਕਰਨ ਵਾਲਾ ਦਿਖੂਗਾ ਤੇ ਜਿੰਨੇ ਵੀ ਪੈਗੰਬਰ ਹੋਏ। ਐ, ਹਰੇਕ ਤੇ ਦੋਸ਼ ਲੱਗੇਗਾ ਕਿ ਉਸ ਨੇ ਹਜ਼ਾਰਾਂ ਭੋਲੇ-ਭਾਲੇ ਤੇ ਅਨਜਾਣ ਲੋਕਾਂ ਨੂੰ ਗੁੰਮਰਾਹ ਕੀਤੈ। ਜੇ ਉਦੇਸ਼ ਨੂੰ ਭੁਲਜੀਏ ਤਾਂ ਹਜ਼ਰਤ ਈਸਾ ਮਸੀਹ ਤੇ ਪਤੈ ਕੀ ਦੋਸ਼ ਲੱਗੂਗਾ? ਉਹ ਗੜਬੜ ਕਰਨ ਵਾਲੇ, ਸ਼ਾਂਤੀ ਭੰਗ ਕਰਨ ਵਾਲੇ, ਤੇ ਬਗਾਵਤ ਦਾ ਪ੍ਰਚਾਰ ਕਰਨ ਵਾਲੇ ਦਿਖਣਗੇ, ਤੇ ਜੇ ਕਾਨੂੰਨ ਦੀ ਭਾਸ਼ਾ ਦੀ ਗੱਲ ਕਰੀਏ ਤਾਂ ਕਾਨੂੰਨ ਦੇ ‘ਸ਼ਬਦਾਂ’ ‘ਚ ਉਹ ਮੰਨੇ ਜਾਣਗੇ ਇਕ ‘ਖਤਰਨਾਕ ਆਦਮੀ’ ਪਰੀ ਅਸੀਂ ਅਸੀਂ ਉਹਨਾਂ ਦੀ ਪੂਜਾ ਕਰਦੇ ਆਂ. ਬੜਾ ਆਦਰ ਹੈ। ਉਹਨਾਂ ਦਾ ਅਧਿਆਤਮਕਤਾ ਦੀ ਤਰੰਗ ਪੈਦਾ ਕਰਦੀ ਐ ਉਹਨਾਂ ਦੀ ਮੂਰਤੀ ਸਾਡੇ ਦਿਲਾਂ ‘ਚ। ਇਹ ਸਭ ਕਿਉਂ? ਇਸ ਦਾ ਕਾਰਣ ਇਹ ਐ ਬਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਜਿਹੜਾ ਪ੍ਰੇਰਣਾ । ਸ੍ਰੋਤ ਸੀ… ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਜਿਹੜੀ ਚੀਜ਼ ਪ੍ਰੇਰਣਾ ਦਿੰਦੀ ਸੀ. ਉਹ ਸੀ ਇਕ ਉੱਚੇ ਦਰਜੇ ਦਾ ਉਦੇਸ਼ । ਉਸ ਸਮੇਂ ਜਿਹੜੇ ਰਾਜੇ ਸੀ, ਸਾਸ਼ਕ ਸੀ ਉਸ ਜੁਗ ਦੇ ਉਹਨਾਂ ਨੀ ਪਛਾਣਿਆ ਉਹਨਾਂ ਦੇ ਉਦੇਸ਼ ਨੂੰ ਉਹਨਾਂ ਸ਼ਾਸਕਾਂ ਨੇ ਤਾਂ ਬੱਸ ਉਹਨਾਂ ਦੇ ਬਾਹਰੀ ਵਰਤਾਰੇ ਨੂੰ ਈ ਦੇਖਿਆ ਪਰ ਜੇ ਅੱਜ ਦੀ ਗੱਲ ਕਰੀਏ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ 19 ਸਦੀਆਂ ਲੰਘ ਗੀਆ। ਕੀ ਅਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਉਨਤੀ ਈ ਨੀ ਕੀਤੀ ? ਕੀ ਅਸੀਂ ਦੋਹਰਾਵਾਂਗੇ ਫੇਰ ਏਦਾਂ ਦੀਆਂ ਗਲਤੀਆਂ ? ਜੇ ਏਦਾਂ ਈ ਹੋਊ ਤਾਂ ਇਹ ਵੀ ਮੰਨਣਾ ਪਊ ਕਿ ਇਨਸਾਨੀਅਤ ਦੀਆਂ ਕੁਰਬਾਨੀਆਂ, ਵੱਡੇ-ਵੱਡੇ ਸ਼ਹੀਦਾਂ ਦੀਆਂ ਕੋਸ਼ਿਸ਼ਾਂ, ਸਭ ਬੇਕਾਰ ਰਹੇ ਤੇ ਅੱਜ ਵੀ ਅੱਜ ਵੀ ਅਸੀਂ ਓਸ ਥਾਂ ‘ਤੇ ਈ ਆ, ਜਿਥੇ ਅੱਜ ਤੋਂ ਵੀਹ ਸਦੀਆਂ ਪਹਿਲਾਂ ਸਾਂ।
ਕਾਨੂੰਨ ਵਾਲੇ ਨੁਕਤੇ ਤੋਂ ਦੇਖੀਏ ਤਾਂ ਵੀ ਬੜੀ ਖਾਸ ਥਾਂ ਰੱਖਦੈ, ‘ਉਦੇਸ਼’ ਚਲੋ ਆਪਾਂ ਇਕ ਉਦਾਹਰਣ ਲੈ ਕੇ ਗੱਲ ਕਰਦੇ ਆਂ। ਜਨਰਲ ਡਾਇਰ ਦੀ ਗੱਲ ਐ। ਕੀ ਕੀਤਾ ਸੀ ਭਲਾ ਉਸ ਨੇ ? ਉਸ ਨੇ ਗੋਲੀ ਚਲਾਈ ਤੇ ਸੈਂਕੜੇ ਬੇਕਸੂਰ ਲੋਕ ਜਿਨ੍ਹਾਂ ਕੋਲ ਕੋਈ ਹਥਿਆਰ ਵੀ ਨੀ ਸੀ, ਨਿਹੰਰ ਸੀ ਉਹ ਮਾਰ ਤੇ ਫ਼ੌਜੀ ਅਦਾਲਤ ਨੇ ਕੀ ਕੀਤਾ ਫੇਰ ? ਫੌਜੀ ਅਦਾਲਤ ਨੇ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਉਣ ਦਾ ਹੁਕਮ ਦੇਣ ਦੀ ਥਾਂ ਲੱਖਾਂ ਰੁਪੈ ਦਾ ਇਨਾਮ ਦੇ ਤਾ। ਆਓ ਕਿ ਇਕ ਹੋਰ ਉਦਾਹਰਣ ਦੀ ਗੱਲ ਕਰੀਏ ਇਹ ਗੱਲ ਕਲਕੱਤੇ ਦੀ ਐ। ਬੜੀ ਧਿਆਨ ਦੇਣ ਯੋਗ ਗੱਲ ਐ। ਇਕ ਗੋਰਖਾ ਨੌਜਵਾਨ ਖੜਗ ਬਹਾਦਰ ਸਿੰਘ ਨਾਂ ਸੀ ਓਸ ਦਾ, ਕੀ ਕੀਤਾ ਓਸ ਨੇ… ਉਸ ਨੇ ਕਲਕੱਤੇ ‘ਚ ਇਕ ਅਮੀਰ ਮਾਰਵਾੜੀ ਨੂੰ ਛੁਰਾ ਮਾਰ ਕੇ ਮਾਰਤਾ। ਹੁਣ ਜੇ ਉਦੇਸ਼ ਨੂੰ ਇਕ ਪਾਸੇ ਰੱਖ ਦਈਏ ਤਾਂ ਖੜਗ ਸਿੰਘ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਮੌਤ ਦੀ, ਪਰ ਉਸ ਨੂੰ ਸਜ਼ਾ ਮਿਲੀ ਕੁਝ ਸਾਲਾਂ ਦੀ ਈ…ਤੇ ਉਹ ਵੀ ਅਜੇ ਸਮਾਂ ਪੂਰਾ ਨੀ ਸੀ ਹੋਇਆ ਤੇ ਸਮੇਂ ਤੋਂ ਪਹਿਲਾਂ ਹੀ ਉਸ ਨੂੰ ਰਿਹਾਅ ਕਰਤਾ । ਹੁਣ ਦੱਸੋ ਭਲਾ ਕੀ ਕਾਨੂੰਨ ‘ਚ ਕੋਈ ਅਜੇਹੀ ਦਰਾੜ ਰੱਖਣੀ ਸੀ ਬਈ ਓਸ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਗਈ ? ਜਾਂ ਫਿਰ ਉਸ ਦੇ ਖਿਲਾਫ ਦੇਸ਼ ਈ ਸਿੱਧ ਨੀ ਹੋ ਸਕਿਆ ਹੱਤਿਆ ਦਾ ? ਉਸ ਨੇ ਵੀ ਤੇ ਸਾਡੇ ਵਾਂਗ ਆਪਣਾ ਅਪਰਾਧ ਮੰਨ ਲਿਆ ਸੀ, ਪਰ ਉਸ ਦਾ ਜੀਵਨ ਬਚ ਗਿਆ ਤੇ ਓਹ ਆਜ਼ਾਦ ਐ।
ਮੈਂ ਪੁੱਛਦੈ ਬਈ ਉਸ ਨੂੰ ਫਾਂਸੀ ਕਿਉਂ ਨੀ ਦਿੱਤੀ ਗਈ ? ਉਸ ਦਾ ਕੰਮ ਵੀ ਬੜਾ ਨਪਿਆ-ਤੋਲਿਆ ਸੀ । ਉਸ ਨੇ ਬੜੇ ਪੇਚੀਦਾ ਢੰਗ ਨਾਲ ਕੀਤੀ ਸੀ ਆਪਣੀ ਸਾਰੀ ਤਿਆਰੀ । ਜੇ ਉਦੇਸ਼ ਦੀ ਗੱਲ ਕਰੀਏ ਤਾਂ ਬੜਾ ਘਾਤਕ ਤੇ ਸੰਜੀਦਾ ਸੀ ਓਸ ਦਾ ਐਕਸ਼ਨ ਸਾਡੇ ਕੰਮ ਦੇ ਮੁਕਾਬਲੇ । ਪਰ ਉਸ ਦਾ ਮਕਸਦ ਬੜਾ ਨੇਕ ਸੀ ਤਾਹੀਓ ਉਸਨੂੰ ਨਰਮ ਸਜ਼ਾ ਮਿਲੀ । ਓਸ ਨੇ ਉਸ ਮਾਰਵਾੜੀ ਨੂੰ ਮਾਰ ਕੇ ਸਮਾਜ ਨੂੰ ਇਕ ਜੋਕ ਤੋਂ ਛੁਟਕਾਰਾ ਦਵਾਇਆ ਸੀ, ਓਸ ਜੋਕ ਨੇ ਖੂਨ ਚੂਸਿਆ ਸੀ ਕਈ ਸੁੰਦਰ ਲੜਕੀਆਂ ਦਾ । ਸ੍ਰੀ ਖੜਗ ਬਹਾਦਰ ਸਿੰਘ ਨੂੰ ਤਾਂ ਬਸ ਕਾਨੂੰਨ ਦੀ ਮਾਣ-ਇੱਜਤ ਰੱਖਣ ਖਾਤਰ ਈ ਕੁਝ ਸਾਲਾਂ ਦੀ ਸਜ਼ਾ ਦਿੱਤੀ ਗਈ।
ਨਿਆਂ ਦਾ ਇਕ ਮੁੱਢਲਾ ਸਿਧਾਂਤ ਐ-“ਕਾਨੂੰਨ ਆਦਮੀਆਂ ਖਾਤਰ ਐ, ਆਦਮੀ ਕਾਨੂੰਨ ਖਾਤਰ ਨੀ।” ਸਾਡੇ ਨਾਲ ਜੋ ਵਿਹਾਰ ਹੋ ਰਿਹਾ, ਉਹ ਤਾਂ ਏਸ ਮੁੱਢਲੇ ਸਿਧਾਂਤ ਦੇ ਵੀ ਵਿਰੋਧ ‘ਚ ਐ। ਇਸ ਸਿਧਾਂਤ ਨੂੰ ਦੇਈਏ ਤਾਂ ਫਿਰ ਕੀ ਕਾਰਣ ਐ ਕਿ ਸਾਨੂੰ ਵੀ ਉਹ ਸਹੂਲਤਾਂ ਨਾ ਦਿੱਤੀਆਂ ਜਾਣ ਜਿਹੜੀਆਂ ਮਿਲੀਆ ਸੀ ਸ੍ਰੀ ਖੜਗ ਬਹਾਦਰ ਸਿੰਘ ਨੂੰ । ਇਹ ਗੱਲ ਚਿੱਟੇ ਦਿਨ ਵਾਂਗ ਸਾਫ ਐ ਬਈ ਓਸ ਨੂੰ ਨਰਮ ਸਜ਼ਾ ਦੇਣ ਸਮੇਂ ਧਿਆਨ ‘ਚ ਰੱਖਿਆ ਗਿਆ ਸੀ ਉਸਦਾ ਦਾ ‘ਉਦੇਸ਼’। ਨਹੀਂ ਤਾਂ ਕੋਈ ਆਦਮੀ ਜੋ ਕਿਸੇ ਨੂੰ ਕਤਲ ਕਰਦੈ, ਨਹੀਂ ਬਚ ਸਕਦੈ.. ਫਾਂਸੀ ਦੀ ਸਜ਼ਾ ਤੋਂ । ਕੀ ਥੋਨੂੰ ਨਹੀਂ ਲੱਗਦਾ ਕਿ ਇਸ ਕਰਕੇ ਸਾਨੂੰ ਆਮ ਕਾਨੂੰਨੀ ਹੱਕ ਨੀ ਮਿਲ ਰਿਹਾ ਕਿ ਸਾਡਾ ਜਿਹੜਾ ਕੰਮ ਐ ਉਹ ਹਕੂਮਤ ਦੇ ਵਿਰੋਧ ‘ਚ ਸੀ ਮਨੁੱਖਤਾ ਦੇ ਵਿਰੋਧ ‘ਚ ਨੀ ਜੇ ਫੇਰ ਇਸ ਕਰਕੇ ਸਾਨੂੰ ਆਮ ਕਾਨੂੰਨੀ ਹੱਕ ਨੀ ਮਿਲ ਰਿਹਾ ਕਿ ਸਾਡਾ ਕੰਮ ਰਾਜਸੀ ਮਹੱਤਵ ਰੱਖਦੈ ?
ਮਾਈ ਲਾਰਡ….ਇਹਨਾਂ ਹਾਲਤਾਂ ‘ਚ ਮੈਂ ਆਗਿਆ ਮੰਗਦੇ ਇਹ ਕਹਿਣ ਦੀ ਕਿ ਜਿਹੜੀ ਹਕੂਮਤ ਇਹੋ ਜੀਆਂ ਹਰਕਤਾਂ ਕਰਕੇ ਲੱਭਦੀ ਐ ਆਪਣਾ ਬਚਾਅ, ਜਿਹੜੀ ਹਕੂਮਤ ਖੋਂਹਦੀ ਐ ਆਦਮੀ ਦੇ ਕੁਦਰਤੀ ਹੱਕ, ਓਸ ਹਕੂਮਤ ਨੂੰ ਕੋਈ ਹੱਕ ਨੀ ਮਿਲ ਸਕਦਾ ਜ਼ਿੰਦਾ ਰਹਿਣ ਦਾ । ਜੇਕਰ ਫੇਰ ਵੀ ਇਹ ਹਕੂਮਤ ਕਾਇਮ ਐ, ਤਾਂ ਆਰਜ਼ੀ ਤੌਰ ਤੇ ਈ ਐ, ਤੇ ਹਜ਼ਾਰਾਂ ਬੇਕਸੂਰਾਂ ਦਾ ਖੂਨ ਵੀ ਐ ਇਹਦੇ ਸਿਰ । ਜੇ ਕਾਨੂੰਨ ਉਦੇਸ਼ ਨੀ ਦੇਖਦੈ ਤਾਂ ਨਹੀਂ ਹੋ ਸਕਦਾ ਨਿਆਂ ਤੇ ਨਾ ਹੀ ਪੱਕੀ ਸ਼ਾਂਤੀ ਰੱਖੀ ਜਾ ਸਕਦੀ ਐ।
ਜੇ ਆਪਾਂ ਆਟੇ ‘ਚ ਜ਼ਹਿਰ ਮਿਲਾ ਦੀਏ ਤਾਂ ਇਹ ਕੋਈ ਜੁਲਮ ਨੀ ਪਰ ਨਾਲ ਸ਼ਰਤ ਇਹ ਐ ਬਈ ਇਸ ਦਾ ਉਦੇਸ਼ ਚੂਹਿਆਂ ਨੂੰ ਮਾਰਨਾ ਹੋਵੇ । ਪਰ ਜੇ ਇਸ ਨਾਲ ਮਾਰਤਾ ਕੋਈ ਆਦਮੀ ਤਾਂ ਫੇਰ ਇਹ ਕਤਲ ਦਾ ਅਪਰਾਧ ਬਣ ਜੂ। ਮੈਂ ਕਹਿਨੇ ਬਈ ਅਹੀਜੇ ਕਾਨੂੰਨ ਜਿਹਨਾ ਦਾ ਆਧਾਰ ਕੋਈ ਦਲੀਲ ਨੀ ਹੁੰਦੀ ਉਹ ਨਿਆਂ ਦਾ ਜਿਹੜਾ ਸਿਧਾਂਤ ਐ ਓਸ ਦੇ ਉਲਟ ਐ। ਖਤਮ ਕਰ ਦੇਣਾ ਚਾਹੁੰਦੈ ਅਹੀਜੇ ਕਾਨੂੰਨਾਂ ਨੂੰ। ਅਜਿਹੇ ਨਿਆਂ ਦੇ ਉਲਟ ਕਾਨੂੰਨਾਂ ਕਰਕੇ ਈ ਸਾਡੇ ਬਹੁਤ ਸਾਰੇ ਉਹ ਲੋਕ, ਜਿਹਨਾਂ ਕੋਲ ਉੱਚੀ ਬੁੱਧੀ ਤੇ ਗਿਆਨ ਸੀ, ਉਹਨਾਂ ਲੋਕਾਂ ਨੇ ਬਗਾਵਤ ਦਾ ਕੰਮ ਕੀਤਾ।
ਸਾਡੇ ਮੁਕੱਦਮੇ ਤੇ ਤੱਥ ਦਾ ਬਿਲਕੁਲ ਸਾਦੇ ਜੇ ਐ । 8 ਅਪ੍ਰੈਲ 1929 ਨੂੰ ਅਸਾਂ ਸੈਂਟਲ ਅਸੈਂਬਲੀ ‘ਚ ਸੁੱਟੇ ਦੋ ਬੰਬ। ਉਹਨਾਂ ਦੇ ਧਮਾਕੇ ਨਾਲ ਕੁਝ ਕ ਲੋਕਾਂ ਨੂੰ ਆਈਆਂ ਮਾਮੂਲੀ ਝਰੀਟਾਂ। ਚੈਂਬਰ ‘ਚ ਹਫੜਾ-ਤਫੜੀ ਮਚਗੀ। ਸੈਂਕੜੇ ਦਰਸ਼ਕ ਜਿਹੜੇ ਅਸੈਂਬਲੀ ਦੀ ਕਾਰਵਾਈ ਦੇਖਣ ਆਏ ਸੀ ਤੇ ਅਸੈਂਬਲੀ ‘ਚੋਂ ਮੈਂਬਰ ਬਾਹਰ ਨਿਕਲਗੇ । ਕੁਝ ਦੇਰ ਬਾਅਦ ਚੁੱਪ ਛਾਂ ਗੀ ਚਾਰੇ ਪਾਸੇ। ਮੈਂ ਤੇ ਮੇਰਾ ਸਾਥੀ ਬੀ.ਕੇ.ਦੱਤ ਬੈਠੇ ਰਹੇ ਦਰਸ਼ਕ ਗੈਲਰੀ ‘ਚ ਚੁੱਪ-ਚਾਪ । ਫੇਰ ਅਸਾਂ ਖੁੱਦ ਈ ਆਪਣੇ ਆਪ ਨੂੰ ਪੇਸ਼ ਕਰਤਾ ਕਿ ਬਈ ਸਾਨੂੰ ਗ੍ਰਿਫਤਾਰ ਕਰਲੋ। ਫੜ ਲਿਆ ਗਿਆ ਫੇਰ ਸਾਨੂੰ। ਦੋਸ਼ ਲੱਗੇ ਤੇ ਸਾਨੂੰ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਅਪਰਾਧ ‘ਚ ਸਜ਼ਾ ਦੇ ਤੀ। ਪਰ ਦੇਖਣ ਵਾਲੀ ਗੱਲ ਇਹ ਐ ਕਿ ਬੰਬਾਂ ਨਾਲ 4-5 ਆਦਮੀਆਂ ਦੇ ਈ ਮਾਮੂਲੀ ਸੱਟਾਂ ਲੱਗੀਆਂ ਤੇ ਮਾਮੂਲੀ ਜਿਹਾ ਨੁਕਸਾਨ ਹੋਇਆ ਇੱਕ ਬੈਂਚ ਦਾ, ਤੇ ਓਹ ਜਿਨ੍ਹਾਂ ਨੇ ਇਹ ਅਪਰਾਧ ਕੀਤੈ, ਉਹਨਾਂ ਨੇ ਬਿਨਾਂ ਕਿਸੇ ਕਿਸਮ ਦੀ ਦਖ਼ਲ ਅੰਦਾਜ਼ੀ ਦੇ ਪੇਸ਼ ਕਰਤਾ ਆਪਣੇ ਆਪ ਨੂੰ ਕਿ ਲੋ ਭਾਈ, ਕਰ ਲੋ ਗ੍ਰਿਫਤਾਰ ਸਾਨੂੰ । ਇਹ ਗੱਲ ਸੈਸ਼ਨ ਜੱਜ ਨੇ ਵੀ ਮੰਨੀ ਐ ਕਿ ਜੇ ਅਸੀਂ ਭੱਜਣਾ ਚਾਹੁੰਦੇ ਤਾਂ ਭੱਜ ਸਕਦੇ ਸੀ । ਪਰ ਅਸੀਂ ਅਸੀਂ ਆਪਣਾ ਅਪਰਾਧ ਕਬੂਲਿਆ ਤੇ ਆਪਣਾ ਬਿਆਨ ਵੀ ਦਿਤੈ, ਸਾਰੇ ਜਿਹੜੇ ਹਾਲਾਤ ਸੀ, ਉਹਨਾਂ ਨੂੰ ਸਪੱਸ਼ਟ ਕਰਨ ਖਾਤਰ । ਡਰ ਨੀ ਐ ਸਾਨੂੰ ਸਜ਼ਾ ਦਾ, ਪਰ ਅਸੀਂ ਇਹ ਚਾਹੁੰਦੇ ਆਂ ਬਈ ਗਲਤ ਨਾ ਸਮਝੇ ਜਾਈਏ ਅਸੀਂ। ਇਕ ਹੋਰ ਗੱਲ ਕਿ ਅਸੀਂ ਜਿਹੜਾ ਬਿਆਨ ਦਿੱਤੇ ਉਸ ‘ਚੋਂ ਕੁਝ ਪੈਰੇ ਕੱਟ ਤੇ, ਇਹ ਗੱਲ ਜੇ ਅਸਲ ਹਾਲਾਤਾਂ ਦੇ ਨੁਕਤੇ ਤੋਂ ਦੇਖੀਏ ਤਾਂ ਬਹੁਤ ਈ ਨੁਕਸਾਨ ਦੇਣ ਵਾਲੀ ਐ।
ਜੇ ਸਾਡਾ ਬਿਆਨ ਪੂਰਾ ਪੜ੍ਹਿਆ ਜਾਵੇ ਤਾਂ ਇਹ ਗੱਲ ਸਾਫ ਪਤਾ ਲੱਗਦੀ ਐ ਕਿ ਸਾਡੀ ਸਮਝ ਮੁਤਾਬਕ ਸਾਡਾ ਦੇਸ਼ ਬੜੇ ਈ ਨਾਜ਼ੁਕ ਸਮੇਂ ‘ਚੋਂ ਲੰਘ ਰਿਹੈ। ਸੋ ਇਸ ਪਾਸੇ ਵਲੋਂ ਲੋੜ ਸੀ, ਕਾਫੀ ਉੱਚੀ ਆਵਾਜ਼ ‘ਚ ਚੇਤਾਵਨੀ ਦੇਣ ਦੀ, ਅਸੀਂ ਆਪਣੇ ਵਿਚਾਰਾਂ ਮੁਤਾਬਕ ਚੇਤਾਵਨੀ ਈ ਦਿਤੀ ਐ। ਇਹ ਹੋ ਸਕਦੈ ਕਿ ਅਸੀਂ ਗਲਤੀ ‘ਤੇ ਹੋਈਏ, ਤੇ ਸਾਡਾ ਸੋਚਣ ਦਾ ਜਿਹੜਾ ਢੰਗ ਐ ਉਹ ਵੱਖਰਾਈ ਹੋਏ ਜੱਜ ਸਾਹਿਬ ਦੇ ਸੋਚਣ ਢੰਗ ਨਾਲੋਂ, ਪਰ ਇਸਦਾ ਮਤਲਬ ਇਹ ਕਦੇ ਨੀ ਕਿ ਸਾਨੂੰ ਇਜਾਜ਼ਤ ਨਾ ਮਿਲੇ, ਆਪਣੇ ਵਿਚਾਰ ਲੋਕਾਂ ਨੂੰ ਦੱਸਣ ਖਾਤਰ, ਤੇ ਗਲਤ ਗੱਲਾਂ ਸਾਡੇ ਨਾਲ ਜੋੜੀਆਂ ਜਾਣ।
‘ਇਨਕਲਾਬ-ਜ਼ਿੰਦਾਬਾਦ’ ਤੇ ‘ਸਾਮਰਾਜਵਾਦ-ਮੁਰਦਾਬਾਦ’ ਦੇ ਸਬੰਧ ਜੋ ਵਿਆਖਿਆ ਅਸੀਂ ਦਿੱਤੀ ਸੀ ਆਪਣੇ ਬਿਆਨ ‘ਚ ਉਸ ਨੂੰ ਉਡਾ ਤਾਂ, ਗਾਇਬ ਕਰਤਾ ਉਸ ਨੂੰ, ਹਾਲਾਂਕਿ ਖਾਸ ਹਿੱਸਾ ਐ ਇਹ ਸਾਡੇ ਉਦੇਸ਼ ਦਾ । ‘ਇਨਕਲਾਬ ਜ਼ਿੰਦਾਬਾਦ’ ਦਾ ਮਤਲਬ ਅਤੇ ਏਸ ਦਾ ਉਦੇਸ਼ ਉਹ ਨੀ ਐ ਜਿਹੜਾ ਸਮਝਿਐ ਜਾਂਦੈ। ਆਮ ਕਰਕੇ ਏਸ ਦੇ ਅਰਥ ਗਲਤ ਈ ਸਮਝੇ ਜਾਂਦੇ ਐ। ਜੇ ਆਪਾਂ ਕਹੀਏ ਕਿ ਪਿਸਤੌਲ ਤੇ ਬਮ ਇਨਕਲਾਬ ਲਿਆਉਣਗੇ, ਨਹੀਂ. ਗੱਲ ਇਹ ਨੀ ਐ, ਸਗੋਂ ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ ‘ਤੇ ਈ ਤੇਜ਼ ਹੁੰਦੀ
ਐ ਤੇ ਇਹ ਈ ਓਹ ਚੀਜ਼ ਐ… ਜਿਸ ਨੂੰ ਅਸੀਂ ਦੱਸਣਾ ਚਾਹੁੰਦੇ ਸੀ । ਸਾਡੇ ਇਨਕਲਾਬ ਦਾ ਮਤਲਬ ਪਤਾ ਕੀ ਐ, ਏਸ ਦਾ ਮਤਲਬ ਐ. ਪੁੰਜੀਵਾਦੀ ਲੜਾਈਆਂ ਦੀ ਮੁਸੀਬਤਾਂ ਦਾ ਅੰਤ ਕਰਨਾ। ਬਿਨਾਂ ਮੁਖ ਉਦੇਸ਼ ਸਮਝੇ ਤੇ ਬਿਨਾਂ ਉਸ ਉਦੇਸ਼ ਨੂੰ ਹਾਸਿਲ ਕਰਨ ਦੀ ਪ੍ਰਕਿਰਿਆ ਨੂੰ ਸਮਝੇ… ਕਿਸੀ ਦੇ ਬਾਰੇ ‘ਚ ਫੈਸਲਾ ਦੇ ਦੇਣਾ ਠੀਕ ਨੀ ਐ। ਇਹ ਸਾਫ਼-ਸਾਫ਼ ਅਨਿਆਂ ਐ ਕਿ ਸਾਡੇ ਨਾਲ ਗਲਤ ਗੱਲਾਂ ਜੋੜੀਆਂ ਜਾਣ।
ਇਹ ਬੜਾ ਜ਼ਰੂਰੀ ਸੀ ਕਿ ਇਸ ਦੀ ਚੇਤਾਵਨੀ ਦਿੱਤੀ ਜਾਏ.. ਖ਼ਬਰਦਾਰ ਕੀਤਾ ਜਾਏ। ਰੋਜ਼ ਦੀ ਰੋਜ਼ ਬੇਚੈਨੀ ਵਧਦੀ ਜਾਂਦੀ ਐ। ਇਹ ਰੋਗ ਬੜਾ ਖਤਰਨਾਕ ਹੋਜੂ, ਜੇ ਇਸ ਦਾ ਠੀਕ ਇਲਾਜ ਨੀ ਹੋਇਐ। ਫੇਰ ਕੋਈ ਮਨੁੱਖੀ ਸ਼ਕਤੀ ਰੋਕ ਨੂੰ ਸਕੂ ਏਸ ਨੂੰ । ਅਸੀਂ ਹੁਣ ਏਸ ਤੁਫਾਨ ਦਾ ਰੂਪ ਬਦਲਣ ਖਾਤਰ ਈ ਇਹ ਕਾਰਵਾਈ ਕੀਤੀ ਐ। ਅਸੀਂ ਬੜੀ ਗੰਭੀਰਤਾ ਨਾਲ, ਬੜੀ ਸੰਜੀਦਗੀ ਨਾਲ ਇਤਿਹਾਸ ਦਾ ਪੜਿਐ, ਉਸ ਦਾ ਅਧਿਐਨ ਕੀਤੈ। ਸਾਡਾ ਮੰਨਣੈ ਕਿ ਜੇ ਰਾਜ ਕਰਦੀਆਂ ਤਾਕਤਾਂ, ਠੀਕ ਸਮੇਂ ਤੇ ਕਾਰਵਾਈ ਕਰਦੀਆਂ, ਤਾਂ ਫਰਾਂਸ ਤੇ ਰੂਸ ‘ਚ ਜੋ ਖੂਨੀ ਕ੍ਰਾਂਤੀ ਹੋਈਐਂ ਉਹ ਨੀ ਸੀ ਹੋਣੀਆਂ। ਦੁਨੀਆਂ ਦੀਆਂ ਕਈ ਵੱਡੀਆਂ-ਵੱਡੀਆਂ ਤਾਕਤਾਂ, ਵਿਚਾਰਾਂ ਦੇ।।ੜੇ ਤੁਫਾਨ ਉਠੇ, ਉਹਨਾਂ ਨੂੰ ਰੋਕਦੇ-ਰੋਕਦੇ ਡੁੱਬ ਗਈਆਂ। ਖੂਨ- ਖਰਾਬੇ ਦੇ ਵਾਤਾਵਰਣ ਚ। ਜਿਹੜੇ ਲੋਕ ਰਾਜ ਕਰਦੇ ਐ ਜਾਂ ਕਹਿਲੋ ਰਾਜ ਕਰਦੀਆਂ ਤਾਕਤਾਂ… ਬਦਲ ਸਕਦੀ ਐ ਹਾਲਤਾਂ ਦੇ ਵਹਾ ਕੇ ਵੇਗ ਨੂੰ । ਅਸੀਂ ਪਹਿਲਾਂ ਬਸ ਖ਼ਬਰਦਾਰ ਕਰਨਾ ਚਾਹੁੰਦੇ ਸੀ….ਜੇ ਅਸੀਂ ਕੁੱਝ ਬੰਦਿਆਂ ਨੂੰ ਮਾਰਨਾ ਹੀ ਹੁੰਦਾ ਤਾਂ ਅਸੀਂ ਬੜੀ ਆਸਾਨੀ ਨਾਲ ਸਫ਼ਲ ਹੋ ਜਾਂਦੇ ਆਪਣੇ ਉਦੇਸ਼ ‘ਚ।
ਮਾਈ ਲਾਰਡ, ਇਹ ਸੀ ਉਹ ਭਾਵਨਾ ਤੇ ਉਦੇਸ਼ ਜਿਸ ਨੂੰ ਧਿਆਨ ‘ਚ ਰੱਖ ਕੇ ਅਸੀਂ ਕੀਤੀ ਐ ਇਹ ਕਾਰਵਾਈ ਤੇ ਕਾਰਵਾਈ ਦਾ ਜੋ ਨਤੀਜਾ ਨਿਕਲਿਆ ਉਹ ਸਾਡੇ ਬਿਆਨਾਂ ਦੀ ਹੀ ਹਾਮੀ ਭਰਦੈ। ਜੇ ਅਸੀਂ ਨਾ ਜਾਣਦੇ ਹੋਈਏ ਕਿ ਬੰਬਾਂ ‘ਚ ਕਿੰਨੀ ਤਾਕਤ ਐ….ਤਾਂ ਉਥੇ ਅਸੈਂਬਲੀ ‘ਚ ਪੰ. ਮੋਤੀ ਲਾਲ ਨਹਿਰੂ, ਸ੍ਰੀ ਕੇਲਕਰ, ਸ੍ਰੀ. ਜਯਕਰ ਤੇ ਸ੍ਰੀ ਜਿੱਨਾਹ ਵਰਗੇ ਸਨਮਾਨ ਕਰਨਯੋਗ ਵਿਅਕਤੀ ਵੀ ਸੀਗੇ ਕੀ ਅਸੀਂ ਉਹਨਾਂ ਹੀ ਹਾਜ਼ਰੀ ‘ਚ ਬੱਸ ਸੁਟਦੇ ? ਭਲਾ ਅਸੀਂ ਇਹਨਾਂ ਨੇਤਾਵਾਂ ਦਾ ਜੀਵਨ ਕਿਵੇਂ ਪਾ ਸਕਦੇ ਸੀ ਖਤਰੇ ‘ਚ । ਕੀ ਅਸੀਂ ਪਾਗਲ ਆਂ ? ਤੇ ਜੇ ਪਾਗਲ ਹੁੰਦੇ ਵੀ ਤਾਂ ਸਾਨੂੰ ਜੇਲ ‘ਚ ਬੰਦ ਕਰਨ ਦੀ ਥਾਂ, ਪਾਗਲ ਖਾਨੇ ‘ਚ ਬੰਦ ਕੀਤਾ ਜਾਂਦਾ । ਇਹ ਗੱਲ ਪੱਕੀ ਐ ਕਿ ਬੰਬਾਂ ਬਾਰੇ ਸਾਨੂੰ ਪੂਰੀ ਤੇ ਪੱਕੀ ਜਾਣਕਾਰੀ ਸੀ । ਏਸ ਕਰਕੇ ਹੀ ਤਾਂ ਕੀਤਾ ਅਸੀਂ ਅਹੀਜ ਸਾਹਸ । ਜਿਨਾਂ ਬੈਂਚਾਂ ਤੇ ਲੋਗ ਬੈਠੇ ਸੀ, ਉਥੇ ਤਾਂ ਬੰਬ ਸੁਟਣਾ ਅਸਾਨ ਸੀ ਬੜਾ ਪਰ ਖਾਲੀ ਥਾਂ ਤੇ ਬੰਬ ਸੁਟਣਾ ਬੇਹੱਦ ਮੁਸ਼ਕਲ ਕੰਮ ਸੀ। ਇਕ ਹੋਰ ਗੱਲ, ਜੇ ਬੰਬ ਸੁੱਟਣ ਵਾਲਿਆਂ ਦਿਮਾਗ ਠੀਕ ਨਾ ਹੁੰਦੇ ਜਾਂ ਉਹ ਪਰੇਸ਼ਾਨ ਹੁੰਦੇ, ਤਾਂ ਬਜਾਏ ਏਸ ਦੇ ਕਿ ਬੰਬਾਂ ਖਾਲੀ ਥਾਂ ‘ਚ ਡਿੱਗਣ, ਉਹ ਬੈਂਚਾਂ ਤੇ ਈ ਡਿੱਗਦੇ। ਮੈਂ ਤਾਂ ਇਥੋਂ ਤੱਕ ਕਹਿੰਨੈ ਬਈ ਖਾਲੀ ਥਾਂ ‘ਤੇ ਬੰਬ ਸੁਟਣ ਖਾਤਰ ਅਸੀਂ ਜਿਹੜੀ ਹਿੰਮਤ ਕੀਤੀ ਐ….ਇਸ ਖਾਤਰ ਤਾਂ ਸਾਨੂੰ ਮਿਲਣਾ ਚਾਹੀਦੈ ਇਨਾਮ । ਮਾਈ ਲਾਰਡ, ਜੇ ਇਹਨਾਂ ਹਾਲਾਤਾਂ ਦੀ ਗੱਲ ਕਰੀਏ ਤਾਂ ਅਸੀਂ ਸੋਚਦੇ ਆਂ ਕਿ ਸਾਨੂੰ ਠੀਕ ਤਰ੍ਹਾਂ ਸਮਝਿਆ ਈ ਨੀ ਗਿਆ । ਅਸੀਂ ਤੁਹਾਡੇ ਸੇਵਾ ‘ਚ ਆਪਣੀਆਂ ਸਜ਼ਾਵਾਂ ਘੱਟ ਕਰਾਉਣ ਨੀ ਆਏ… ਅਸੀਂ ਤਾਂ ਆਏ ਆਂ ਆਪਣੀ ਸਥਿਤੀ ਸਪੱਸ਼ਟ ਕਰਨ। ਅਸੀਂ ਇਹ ਚਾਹੁੰਦੇ ਆਂ ਕਿ ਸਾਡੇ ਨਾਲ ਉਹ ਵਰਤਾਓ ਨਾ ਕੀਤਾ ਜਾਵੇ ਜਿਹੜਾ ਠੀਕ ਨੀ ਐ ਤੇ ਨਾ ਹੀ ਸਾਡੇ ਬਾਰੇ ‘ਚ ਕੁੱਝ ਗਲਤ ਰਾਏ ਦਿੱਤੀ ਜਾਏ । ਸਜ਼ਾ ਦਾ ਸਵਾਲ ਤਾਂ ਸਾਡੀ ਖਾਤਰ ਬੇ ਮਾਇਨੇ ਐ ।
ਆਪਣੀ ਮੌਤ ਦੇ ਵਕੀਲ
ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਪਾਲਿਸੀ ਹੀ ਬਣਾ ਲਈ ਸੀ ਕਿ ਅਦਾਲਤੀ ਪੇਸ਼ੀਆਂ ਜਾਂ ਕਾਰਵਾਈ ਬਾਰੇ ਅਣਗੌਲੇ ਕਰਨ ਦੀ ਰੁਚੀ ਰੱਖੀ ਜਾਵੇ । ਉਨ੍ਹਾਂ ਆਪਣੀ ਤਹਿ ਸ਼ੁਦਾ ਨੀਤੀ ਬਾਕਾਇਦਾ ਲਿਖਤੀ ਰੂਪ ‘ਚ ਪ੍ਰਚਾਰਤ ਵੀ ਕੀਤੀ । ਹਥਲਾ ਲੇਖ ਪੀਪਲ ਅਖ਼ਬਾਰ ‘ਚ ਛਪਿਆ ਵੀ ( ਇਸੇ ਦੌਰਾਨ ਭਗਤ ਸਿੰਘ ਦੇ ਪਿਤਾ ਜੀ ਨੇ ਇਸ ਪਾਲਿਸੀ ਤੋਂ ਅਣਜਾਣਤਾ ਕਾਰਨ ਜਾਂ ਫਿਰ ਪੁੱਤਰ ਮੋਹ ਕਾਰਨ ਆਪਣੇ ਭਗਤ ਸਿੰਘ ਨੂੰ ਬਰੀ ਕਰਾਉਣ ਹਿਤ ਸੰਜ਼ੀਦਾ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਇਹ ਭਗਤ ਸਿੰਘ ਦੀ ਵਿਚਾਰਧਾਰਕ ਸੋਚ ਦੇ ਅਨੁਕੂਲ ਨਹੀਂ ਸੀ । ਉਸਨੇ ਆਪਣੇ ਪਿਤਾ ਜੀ ਨੂੰ ਵੀ ਅਜਿਹਾ ਕਰਨ ਦੇ ਇਵਜ਼ ‘ਚ ਨਹੀਂ ਬਖਸ਼ਿਆ-ਵਿਚਾਰਾਂ ਦੇ ਮਾਮਲੇ ‘ਚ ਸੌਦੇਬਾਜ਼ੀ ਨਹੀਂ ਚੱਲਿਆ ਕਰਦੀ-ਖ਼ੈਰ ਬਾਪੂ ਜੀ ਸਿਆਣੇ ਨਿੱਕਲੇ, ਮੰਨ ਗਏ ( ਭਗਤ ਸਿੰਘ ਤੇ ਉਹਦੇ ਸਾਥੀ ਇਹ ਸਿੱਧ ਕਰਨ ਹਿਤ ਕਾਮਯਾਬ ਰਹੇ ਕਿ ਅਸੀਂ ਮੌਤੋਂ ਬਚਣ ਹਿਤ ਊਲ ਜਲੂਲ ਦਲੀਲਬਾਜ਼ੀਆਂ ‘ਚ ਪੈ ਕੇ ਜਾਂ ਮਾਫ਼ੀਆਂ ਮੰਗ ਕੇ ਜਾਨਾਂ ਬਚਾਉਣ ਵਾਲੇ ਨਹੀਂ ਹਾਂ । ਅਸੀਂ ਇਨਕਲਾਬੀ ਹਾਂ…..ਅਸੀਂ ਮੌਤ ਨੂੰ ਟਿੱਚ ਜਾਣਦੇ ਹਾਂ … ਸਿਆਸੀ ਕੇਸਾਂ ਦੇ ਸੰਦਰਭ ‘ਚ ਪੈਰਵੀ ਲਈ ਭਗਤ ਸਿੰਘ ਦੇ ਵਿਚਾਰ ਦੇ ਤਿੰਨੇ ਦਸਤਾਵੇਜ਼ ਬਹੁਤ ਅਹਿਮ ग्ल.
ਸਿਆਸੀ ਦੋਸ਼ਾਂ ਦੀ ਪੈਰਵੀ ਬਾਰੇ ਪਾਲਿਸੀ ਕੀ ਹੋਵੇ?
ਮੈਨੂੰ ਇਹ ਜਾਣਕੇ ਬਹੁਤ ਅਫਸੋਸ ਹੋਇਆ ਕੇ ਏਸ ਸਬੰਧ ‘ਚ ਮੇਰਾ ਖ਼ਤ ਵੇਲੇ ਸਿਰ ਆਪਣੇ ਟਿਕਾਣੇ ਤੇ ਨਈਂ ਪੁੱਜ ਸਕਿਆ । ਏਸ ਲਈ ਇਹਦਾ ਕੋਈ ਫਾਇਦਾ ਨੀ ਹੋ ਸਕਿਆ। ਜਾਂ ਐਂ ਕਹਿਲੋ ਇਹ ਉਹ ਮਕਸਦ ਹੱਲ ਕਰਨੋਂ ਨਾਕਾਮਯਾਬ ਰਿਹਾ ਜੀਹਦੇ ਖਾਤਰ ਇਹ ਲਿਖਿਆ ਗਿਆ ਸੀਗਾ । ਲੋ ਮੈਂ ਇਹ ਖਤ ਸਿਆਸੀ ਦੋਸ਼ਾਂ ਵਿੱਚ ਪੈਰਵੀ ਦੇ ਸੁਆਲ ਬਾਰੇ ਤੇ ਖਾਸ ਤੌਰ ਤੇ ਇਨਕਲਾਬੀਆਂ ਦੇ ਕੇਸਾਂ ਬਾਰੇ ਪੈਰਵੀ ਦੇ ਸੁਆਲ ਤੇ, ਆਪਣੇ ਖਿਆਲਾਂ ਦਾ ਇਜ਼ਹਾਰ ਕਰਨ ਖਾਤਰ ਲਿਖ ਰਿਹਾਂ । ਪਹਿਲੇ ਖ਼ਤ ‘ਚ ਵਿਚਾਰੇ ਗਏ ਖਾਸ ਨੁਕਤਿਆਂ ਤੋਂ ਬਿਨਾਂ ਇਹਦਾ ਇੱਕ ਹੋਰ ਮਕਸਦ ਵੀ ਹੋਊ ਯਾਨੀ ਕਿ ਇਹ ਇੱਕ ਦਸਤਾਵੇਜ਼ੀ ਸਬੂਤੀ ਵੀ ਹੋਊਗਾ ਬਈ ਮੈਂ ਵਾਕਿਆਤ ਤੋਂ ਬਾਦ ਸਿਆਣਾ ਨੀ ਬਣ ਰਿਹਾ।
ਖੈਰ…ਓਸ ਚਿੱਠੀ ‘ਚ ਮੈਂ ਲਿਖਿਆ ਸੀਗਾ ਬਈ ਵਕੀਲ ਕੇਸ ਦੀ ਪੈਰਵੀ ਲਈ ਜੋ ਦਲੀਲ ਦੇ ਰਿਹੈ ਉਹ ਮੰਨੀ ਨਾ ਜਾਵੇ । ਪਰ ਮੇਰੀ ਤੇ ਥੋਡੀ ਵਿਰੋਧਤਾ ਦੇ ਬਾਵਜੂਦ ਇਉਂ ਹੋ ਗਿਆ । ਬਾਵਜੂਦ ਏਹਦੇ ਕਿ ਹੁਣ ਅਸੀਂ ਚੰਗੇਰੀ ਰੋਸ਼ਨੀ ‘ਚ ਇਹ ਗੱਲ ਵਿਚਾਰ ਸਕਦੇ ਮੈਂ ਅਰ ਪੈਰਵੀ ਨਾਲ ਸਬੰਧਤ ਅਗਾਉਂ ਨੀਤੀ ਬਾਰੇ ਠੋਸ ਖਿਆਲ ਬਣਾ ਸਕਦੇ ਐ।
ਤੁਸੀਂ ਇਹ ਤਾਂ ਜਾਣਦੇ ਈ ਓ ਬਈ ਮੈਂ ਕਦੇ ਵੀ ਸਾਰੇ ਈ ਸਿਆਸੀ ਦੋਸ਼ੀਆਂ ਦੀ ਪੈਰਵੀ ਕਰਨ ਦੇ ਹੱਕ ‘ਚ ਨੀ ਰਿਹਾ। ਪਰ ਇਹਦਾ ਅਰਥ ਇਹ ਵਨੀ ਕਿ ਸਹੀ ਜੱਦੋਜਹਿਦ ਦੀ ਖੂਬਸੂਰਤੀ ਬਿਲਕੁਲ ਈ ਵਿਗਾੜ ਦਿੱਤੀ ਜਾਵੇ । ਇਹ ਧਿਆਨ ਦਿਉ ਕਿ ਖੂਬਸੂਰਤੀ ਲਫਜ਼ ਗੈਰ ਅਸਲੀਅਤ ਸ਼ਕਲ ‘ਚ ਨੀ ਵਰਤਿਆ ਗਿਆ ਪਰ ਇਹਦਾ ਅਰਥ ਓਸ ਮਕਸਦ ਤੋਂ ਐ ਜੀਹਨੇ ਇੱਕ ਖਾਸ ਕਾਰਵਾਈ ਲਈ ਪ੍ਰੇਰਿਤ ਕੀਤਾ।
ਜਦ ਮੈਂ ਇਹ ਕਹਿੰਦਾਂ ਕਿ ਸਭਨਾਂ ਸਿਆਸੀ ਬੰਦਿਆਂ ਨੂੰ ਆਪਣੀ ਪੈਰਵੀ ਆਪ ਕਰਨੀ ਚਾਹੀਦੀ ਐ ਤਾਂ ਮੈਂ ਕੁਛ ਰਾਖਵੀਆਂ ਸ਼ਕਲਾਂ ‘ਚ ਕਹਿੰਦਾਂ । ਇਹ ਸਿਰਫ ਇੱਕ ਈ ਗੱਲ ਸਾਫ਼ ਹੋ ਸਕਦੈ। ਇੱਕ ਬੰਦਾ ਇਕੋ ਈ ਖਾਸ ਮਕਸਦ ਨੂੰ ਸਾਹਮਣੇ ਰੱਖ ਕੇ ਕੰਮ ਨੀ ਕਰਦਾ। ਉਹਦੀ ਗ੍ਰਿਫਤਾਰੀ ਤੋਂ ਪਿੱਛੋਂ ਉਹਦੀ ਸਿਆਸੀ ਅਹਿਮੀਅਤ ਖਤਮ ਨੀ ਹੋ ਜਾਣੀ ਚਾਹੀਦੀ। ਕੰਮ ਨਾਲੋਂ ਤਿਆਰੀ ਉ ਜਿ ਾਦਾ ਜ਼ਰੂਰੀ ਨੀ ਬਣ ਜਾਣੀ ਚਾਹੀਦੀ। ਆਓ ਆਪਾਂ ਇਹਨੂੰ ਇੱਕ ਮਿਸਾਲ ਦੀ ਮਦਦ ਨਾਲ ਹੀ ਸਾਫ਼ ਕਰੀਏ। ਹਰੀ ਕ੍ਰਿਸ਼ਨ, ਗਵਰਨਰ ਨੂੰ ਗੋਲੀ ਮਾਰਨ ਆਇਆ। ਮੈਂ ਏਸ ਕਾਰਵਾਈ ਦਾ ਨੈਤਿਕ ਪੱਖ ਨੀ ਲੈਣਾ ਚਾਹੁੰਦਾ । ਮੈਂ ਤਾਂ ਵਿਚਾਰਨਾ ਚਾਹੁੰਦਾਂ ਇਸ ਕੇਸ ਦਾ ਸਿਰਫ ਸਿਆ ਪਹਿਲੂ । ਇੱਕ ਜਣਾ ਫੜਿਆ ਗਿਆ । ਮੰਦੇ ਭਾਗੀਂ ਕੁਛ ਪੁਲਿਸ ਆਲੇ ਏਸ ਕਾਰਵਾਈ ‘ਚ ਮਾਰੇ ਗਏ। ਹੁਣ ਸਵਾਲ ਸਾਹਮਣੇ ਆਉਂਦੈ ਪੈਰਵੀ ਦਾ। ਕਦੋਂ ਗਵਰਨਰ ਬਚ ਈ ਗਿਆ ਤਾਂ ਉਹਦੇ ਕੇਸ ‘ਚ ਬੜਾ ਸੁਹਣਾ ਬਿਆਨ ਆ ਸਕਦਾ ਸੀ ਯਾਨੀ ਕਿ ਅਸਲੀ ਤੱਥਾਂ ਦਾ ਬਿਆਨ, ਜਿੱਦਾਂ ਹੇਠਲੀ ਕਚਹਿਰੀ ‘ਚ ਦਿੱਤਾ ਗਿਆ ਤੇ ਇਹਨੇ ਕਾਨੂੰਨੀ ਮਕਸਦ ਵੀ ਪੂਰਾ ਕਰ ਦੇਣਾ ਸੀਗਾ।
ਵਕੀਲ ਦੀ ਲਿਆਕਤ ਤੇ ਕਾਬਲੀਅਤ, ਸਬ ਇੰਸਪੈਕਟਰ ਦੀ ਮੌਤ ਬਾਰੇ ਦਲੀਲਾਂ ਤੇ ਆਧਾਰਿਤ ਸੀ । ਉਹਨੂੰ ਭਲਾਂ ਇਹ ਕਹਿਕੇ ਕੀ ਮਿਲਿਆ ਬਈ, “ਉਹ ਤਾਂ ਗਵਰਨਰ ਨੂੰ ਸਿਰਫ਼ ਜ਼ਖਮੀ ਉਂ ਕਰਨਾ ਚਾਹੁੰਦਾ ਸੀਗਾ, ਮਾਰਨਾ ਨੀ ਸੀ ਚਾਹੁੰਦਾ ਵਗੈਰਾ ਵਗੈਰਾ।”
ਮੈਨੂੰ ਦੱਸੋ ਕੀ ਕੋਈ ਸਿਆਣਾ ਬਿਆਣਾ ਇੱਕ ਮਿੰਟ ਖਾਤਰ ਵੀ ਐਹੋ ਜੀ ਗੱਲ ਦੀ ਸੰਭਾਵਨਾ ਕਰ ਸਕਦੈ ? ਕੋਈ ਕਾਨੂੰਨੀ ਵੁੱਕਤ ਸੀਗੀ ਏਹਦੀ ? ਬਿਲਕੁਲ ਕੋਈ ਨਈਂ ਸੀ ਤਾਂ ਦੱਸੋ ਕਿ ਫੇਰ ਇੱਕ ਕਾਰਵਾਈ ਦੀ ਉ ਨੀ ਸਗੋਂ ਸਾਰੀ ਲਹਿਰ ਦੀ ਖੂਬਸੂਰਤੀ ਖਰਾਬ ਕਰਨ ਦਾ ਫਾਇਦਾ ਕੀ ਸੀਗਾ ?
ਪ੍ਰੋਟੈਸਟ ਜਾਂ ਰੋਸ ਤੇ ਤਾੜਨਾਵਾਂ ਜ਼ਿਆਦਾ ਦੇਰ ਤੱਕ ਨੀ ਚੱਲ ਸਕਦੀਆਂ। ਤਾੜਨਾ ਤਾਂ ਬੜਾ ਚਿਰ ਪਹਿਲਾਂ ਵੀ ਦਿੱਤੀ ਜਾ ਚੁੱਕੀ ਸੀਗੀ । ਜਦੋਂ ਤੱਕ ਇਨਕਲਾਬੀ ਪਾਰਟੀ ਦੀ ਤਾਕਤ ਨੇ ਆਗਿਆ ਦਿੱਤੀ-ਇਨਕਲਾਬੀ ਲਹਿਰ ਸਹੀ ਦਿਸ਼ਾ ‘ਚ ਆਰੰਭ ਹੋ ਚੁੱਕੀ ਸੀਗੀ। ਵਾਇਸਰਾਏ ਦੀ ਗੱਡੀ ਆਲੀ ਕਾਰਵਾਈ, ਤਾੜਨਾ ਨਈਂ ਸੀ, ਭਾਵੇਂ ਕਿ ਫੇਲ ਹੋਗੀ ਏਹੇ।
ਚਿਟਾਗਾਂਗ ਆਲਾ ਮਾਮਲਾ ਵੀ ਨਾ ਤਾਂ ਚੇਤਾਵਨੀ ਸੀਗੀ ਨਾ ਈ ਮਹਿਜ਼ ਰੋਸ ਪ੍ਰਗਟਾਵਾ। ਐਂਜ ਵੀ ਹਰੀਕ੍ਰਿਸ਼ਨ ਦਾ ਐਕਸ਼ਨ ਆਪਣੇ ਆਪ ‘ਚ ਜੱਦੋ ਜਹਿਦ ਦੀ ਇੱਕ ਹਿੱਸਾ ਸੀ-ਚੇਤਾਵਨੀ ਬਿਲਕੁਲ ਨਹੀਂ ਸਈ। ਐਕਸ਼ਨ ਫੇਲ੍ਹ ਹੋ ਜਾਣ ਤੋਂ ਬਾਦ ਦੋਸ਼ੀ ਉਹਨੂੰ ਸਪੋਰਟਸਮੈਨ ਸਪਿਰਟ ਨਾਲ ਲੈ ਸਕਦੈ । ਮਕਸਦ ਪੂਰਾ ਹੋਣ ਨਾਲ, ਗਵਰਨਰ ਦੇ ਬਚ ਨਿਕਲਣ ਨਾਲ ਖਵਰੇ ਉਹ ਖੁਸ਼ ਹੋਇਆ ਹੋਵੇ। ਵਿਅਕਤੀਗਤ ਤੌਰ ਤੇ ਕਿਸੇ ਨੂੰ ਮਾਰਨ ਦਾ ਕੋਈ ਫਾਇਦਾ ਨਈ ਹੁੰਦਾ। ਇਹਨਾਂ ਕਾਰਵਾਈਆਂ ਦੀ ਆਪਣੀ ਅਹਿਮੀਅਤ ਹੁੰਦੀ ਐ। ਇਹ ਉਹ ਮਾਹੌਲ ਤੇ ਸੋਚਣ ਢੰਗ ਬਣਾਉਣ ‘ਚ ਮਦਦ ਕਰਦੀਐਂ, ਜਿਹੜੀਆਂ ਅੰਤਿਮ ਜੱਦੋ ਜਹਿਦ ਖਾਤਰ ਜ਼ਰੂਰੀ ਐਂ। ਐਨਾ ਈ ਬਹੁਤ ਐ। ਸਖਸ਼ੀ ਕਾਰਵਾਈਆਂ ਹੁੰਦੀਐਂ ਲੋਕਾਂ ਦੀ ਹਮਦਰਦੀ ਜਿੱਤਣ ਖਾਤਰ। ਅਸੀਂ ਕਦੇ ਕਦੇ ਇਹਨੂੰ “ਕੰਮਾਂ ਰਾਹੀਂ ਪ੍ਰਾਪੇਗੰਡੇ” ਦਾ ਨਾਂ ਦਿਆ ਕਰਦੇ ਆਂ।
ਉਪਰਲੇ ਵਿਚਾਰ ਦੀ ਰੌਸ਼ਨੀ ‘ਚ ਲੋਕਾਂ ਦੇ ਮੁਕੱਦਮੇ ਦੀ ਪੈਰਵੀ ਹੋਣੀ ਚਾਹੀਦੀ ਐ। ਇਹ ਤਾਂ ਇੱਕ ਆਮ ਸਮਝ ‘ਚ ਆਉਣ ਆਲਾ ਨਿਯਮ ਐ ਬਈ ਜਿਹੜੀਆਂ ਵੀ ਧਿਰਾਂ ਜੱਦੋ ਜਹਿਦ ਕਰਦੀਆਂ ਉਹ ਸਾਰੀਆਂ ਈ ਧਿਰਾਂ ਖੱਟਣਾ ਵੱਧ ਚਾਹੁੰਦੀ ਐਂ-ਗੁਆਉਣਾ ਘੱਟਾ। ਕੋਈ ਵੀ ਜਰਨੈਲ ਉਹ ਪਾਲਿਸੀ ਅਖਤਿਆਰ ਨੀ ਕਰ ਸਕਦਾ ਜੀਹਦੇ ‘ਚ ਉਹਨੂੰ ਮਿਥੇ ਹੋਏ ਫਾਇਦੇ ਨਾਲੋਂ ਕੁਰਬਾਨੀ ਵੱਧ ਕਰਨੀ ਪਵੇ।
ਕੋਈ ਵੀ ਮੈਥੋਂ ਵੱਧ ਬੇਤਾਬ ਨੀ ਹੋਣਾ ਹਰੀਕ੍ਰਿਸ਼ਨ ਦੀ ਕੀਮਤੀ ਜ਼ਿੰਦਗੀ ਬਚਾਉਣ ਖਾਤਰ । ਪਰ ਮੈਂ ਥੋਨੂੰ ਦੱਸਣਾ ਚਾਹੁੰਦਾ ਬਈ ਜਿਹੜੀ ਚੀਜ਼ ਉਹਦੀ ਜ਼ਿੰਦਗੀ ਅਣਮੋਲ ਬਣਾਉਂਦੀ ਐ, ਉਹਨੂੰ ਅੱਖੋਂ ਓਹਲੇ ਨਈਂ ਕਰਨਾ ਚਾਹੀਦਾ । ਕਿਸੇ ਵੀ ਤਰ੍ਹਾਂ, ਕਿਸੇ ਵੀ ਕੀਮਤ ਤੇ ਜਿੰਦੜੀਆਂ ਬਚਾਉਣੀਆਂ ਕੋਈ ਇੱਕ ਨੀਤੀ ਨਈਂ ਐ। ਇਹ ਕਾਂਗਰਸ ਦੀ ਪਾਲਿਸੀ ਹੋ ਸਕਦੀ ਐ। ਇਹ ਪਾਲਿਸੀ ਹੋ ਸਕਦੀਐ ਆਰਾਮ ਕੁਰਸੀਆਂ ਆਲੇ ਸਿਆਸਤਦਾਨਾਂ ਦੀ ਪਰ ਸਾਡੀ ਪਾਲਸੀ ਏਹ ਬਿਲਕੁਲ ਨਈਂ….. । ਡੀਫੈਂਸ ਪਾਲਿਸੀ, ਵਧੇਰੇ ਕਰਕੇ ਨਿਰਭਰ ਹੁੰਦੀ ਐ, ਦੋਸ਼ੀ ਦੇ ਆਪਣੇ ਸੋਚਣ ਢੰਗ ਤੇ । ਪਰ ਜੇ ਦੋਸ਼ੀ ਨਾ ਸਿਰਫ ਨਿਡਰ ਹੋਵੇ, ਸਗੋਂ ਹਮੇਸ਼ਾਂ ਦੀ ਤਰ੍ਹਾਂ ਜੋਸ਼ੀਲਾ ਵੀ ਹੋਵੇ ਤਾਂ ਜਿਹੜੇ ਕੰਮ ਲਈ ਉਹਨੇ ਆਪਣੀ ਜ਼ਿੰਦਗੀ ਦਾਅ ਤੇ ਲਾਈ ਐ, ਓਸ ਮਕਸਦ ਨੂੰ ਪਹਿਲਾਂ ਲੈਣਾ ਚਾਹੀਦੈ ਬਿਆਨ ਵਿੱਚ, ਨਿੱਜੀ ਸਵਾਲ ਬਾਦ ‘ਚ। ਫੇਰ ਦੁਬਾਰਾ ਇੱਕ ਤਰਾਂ ਨਾਲ ਸ਼ਸ਼ੋਪੰਜ ਆਲੀ ਹਾਲਤ ਹੋ ਸਕਦੀ ਐ। ਕਈ ਕੇਸ ਹੋ ਸਕਦੇ ਐਂ ਐਹੋ ਜੇ, ਜਿੱਥੇ ਕਿ ਬਾਵਜੂਦ ਇਹਦੀ ਸਥਾਨਕ ਮਹੱਤਤਾ ਦੇ, ਕਾਰਵਾਈ ਕੋਈ ਆਮ ਅਹਿਮੀਅਤ ਦੀ ਨਾ ਹੋਵੇ, ਉਥੇ ਆਪਣੀ ਜ਼ਿੰਮੇਵਾਰੀ ਓਟਣ ‘ਚ ਦੋਸ਼ੀ ਨੂੰ ਜਜ਼ਬਾਤੀ ਨਈਂ ਹੋਣਾ ਚਾਹੀਦਾ। ਨਿਰਮਲ ਕਾਂਤ ਰਾਏ ਦਾ ਮਸ਼ਹੂਰ ਮੁਕੱਦਮਾ ਸਭ ਤੋਂ ਚੰਗੀ ਮਿਸਾਲ ਐ ਇਹਦੀ।
ਪਰ ਐਦਾਂ ਦੇ ਸਿਆਸੀ ਅਹਿਮੀਅਤ ਆਲੇ ਕੇਸ ‘ਚ ਸਖ਼ਸ਼ੀ ਪਹਿਲੂ ਨਾਲੋਂ ਜ਼ਿਆਦਾ ਮਹੱਤਤਾ ਰਾਜਨੀਤਕ ਪਹਿਲੂ ਨੂੰ ਦਿੱਤੀ ਜਾਣੀ ਚਾਹੀਦੀ ਐ । ਜੇ ਤੁਸੀਂ ਮੇਰੀ ਖੁੱਲੀ ਰਾਏ ਏਸ ਕੇਸ ਬਾਰੇ ਪੁੱਛਣਾ ਚਾਹੁੰਦੇ ਐਂ ਤਾਂ ਮੈਂ ਥੋਨੂੰ ਦੱਸਣਾ ਚਾਹੁੰਦਾਂ ਕਿ ਇਹ ਕਸਬੀ ਹੰਕਾਰ ਦੀ ਵੇਦੀ ਤੇ ਤਾਰੀਖੀ ਅਹਿਮੀਅਤ ਦੇ ਮੌਕੇ ਦਾ ਸਿਆਸੀ ਕਤਲ ਹਰਗਿਜ਼ ਨਹੀਂ।
ਏਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾਂ ਬਈ ਏਸ ਕੇਸ ਦੇ ਗਲ ਗੂਠਾ ਦੇਣ ਵਾਲੇ ਕਮਲੇ ਲੋਕ, ਜਿਹਨਾਂ ਨੂੰ ਅਹਿਸਾਸ ਹੋ ਗਿਐ ਆਪਣੀ ਗਲਤੀ ਦਾ ਤੇ ਹੁਣ ਉਹ ਦਾਨੇ ਬਣਗੇ ਐਂ ਏਸ ਵਾਕਏ ਤੋਂ ਬਾਦ । ਉਹ ਦਾਨੇ ਇਜਹੇ ਬਣਗੇ ਐਂ-ਹੁਣ ਉਹ ਹੌਸਲਾ ਨੀ ਕਰ ਰਹੇ ਜ਼ਿਮੇਵਾਰੀ ਆਪਣੇ ਮੋਢਿਆਂ ਤੇ ਲੈਣ ਦੀ । ਉਹ ਸਾਡੇ ਨੌਜਵਾਨ ਕਾਮਰੇਡ ਦੇ ਬਾਕਮਾਲ ਕਰੈਕਟਰ ਦੀ ਖੂਬਸੂਰਤੀ ਨੂੰ ਹੀਣਾ ਕਰਨ ਦੀ ਕੋਸ਼ਿਸ਼ ਕਰ ਰਹੇ ਐਂ। ਮੈਂ ਆਪ ਉਹਨਾਂ ਨੂੰ ਇਹ ਕਹਿੰਦਿਆਂ ਸੁਣਿਐਂ ਬਈ ਹਰੀਕ੍ਰਿਸ਼ਨ ਬਹਾਦਰੀ ਨਾਲ ਸਾਹਮਣਾਂ ਕਰਨੋਂ ਜਰਕ ਗਿਆ।
ਇਹ ਕੋਰਾ ਝੂਠ ਐ- ਇੱਕ ਇੰਤਹਾ ਸ਼ਰਮਨਾਕ ਝੂਠ । ਮੈਨੂੰ ਉਹਦੇ ਵਰਗਾ, ਐਡੇ ਹੌਸਲੇ ਆਲਾ ਨੌਜਵਾਨ ਨੀ ਮਿਲਿਆ। ਲੋਕਾਂ ਨੂੰ ਸਾਡੇ ਤੇ ਰਹਿਮ ਕਰਨਾ ਚਾਹੀਦੈ। ਹੌਸਲੇ ਪਸਤ ਕਰਨ ਤੇ ਹੀਣੇ ਕਰਨ ਨਾਲੋਂ ਤਾਂ ਚੰਗੈ ਐਹੋ ਜੇ ਲੋਕ ਏਧਰ ਧਿਆਨ ਈ ਨਾ ਦੇਣ।
ਵਕੀਲਾਂ ਨੂੰ ਨੌਜਵਾਨਾਂ ਦੀਆਂ ਜ਼ਿੰਦਗੀਆਂ, ਐਥੋਂ ਤੱਕ ਕਿ ਮੌਤਾਂ ਨੂੰ ਖੇਹ ਖਰਾਬ ਕਰਨ ‘ਚ ਐਨੇ ਬੇਜ਼ਮੀਰੇ ਨੀ ਹੋਣਾ ਚਾਹੀਦਾ, ਇਹ ਨੌਜਵਾਨ ਆਪਣੇ ਐਨੇ ਪਵਿੱਤਰ ਕਾਜ, ਦੁਖੀ ਜੰਤਾ ਦੀ ਬੰਦ ਖਲਾਸੀ ਦੇ ਨੇਕ ਕੰਮ ਲਈ ਜਾਨ ਤਲੀ ਤੇ ਧਰਕੇ ਆਉਂਦੇ ਐਂ-ਆਪਾ ਕੁਰਬਾਨ ਕਰਨ। ਮੈਨੂੰ ਸੱਚੀਓਂ ਈ ਇਹ ਜਾਣਕੇ ਦੁੱਖ ਹੁੰਦੈ ਬਈ ਹੌਲੀ ਹੌਲੀ ਅਸੀਂ ਸਿਆਸੀ ਕਾਰਕੁੰਨਾਂ ਦੀ ਅਫਸਰਸ਼ਾਹੀ ਬਣਾ ਰਹੇ ਆਂ ਨਹੀਂ ਤਾਂ ਭਲਾ ਇੱਕ ਯਕੀਨ ਨਾ ਆਉਣ ਵਾਲੀ ਫੀਸ ਕਾਹਤੇ ਮੰਗੇ ? ਜਿਵੇਂ ਕਿ ਉਪਰਲੇ ਕੇਸ ‘ਚ ਤਾਰੀ ਗਈ ਐ ਫੀਸ ।
ਉਲੰਘਣਾ ਦੇ ਕੇਸਾਂ ‘ਚ ਉਹ ਹੱਦ ਦੱਸ ਸਕਦਾਂ ਜਿਸ ਤੱਕ ਅਸੀਂ ਪੈਰਵੀ ਦੀ ਇਜਾਜ਼ਤ ਦੇ ਸਕਦੇ ਆਂ। ਪਿਛਲੇ ਸਾਲ ਜਦ ਇੱਕ ਕਾਮਰੇਡ ਤੇ ਮੁਕੱਦਮਾ ਚਲਾਇਆ ਗਿਆ ਸੀਗਾ- ਸੋਸ਼ਲਿਸਟ ਤਕਰੀਰ ਕਰਨ ਤੇ, ਤਾਂ ਸਾਨੂੰ ਸਿਰਫ ਹੈਰਾਨੀ ਉ ਹੋਈ ਸੀਗੀ। ਐਹੋ ਜੇ ਕੇਸਾਂ ‘ਚ । ਸਾਨੂੰ ਆਪਣੇ ਵਿਚਾਰਾਂ ਜਾਂ ਉਪਦੇਸ਼ਾਂ ਨੂੰ ਪ੍ਰਚਾਰਨਾ ਮੰਨ ਲੈਣਾ ਚਾਹੀਦੈ ਤੇ ਮੰਗ ਕਰਨੀ ਚਾਹੀਦੀ ਐ ਸਾਨੂੰ ਖੁੱਲ ਕੇ ਬੋਲਣ ਦਾ ਹੱਕ ਮਿਲੇ । ਪਰ ਕਿਥੇ ਤਾਂ ਇਹ ਗੱਲਾਂ, ਕਿੱਥੇ ਕਹੀ ਜਾਣਾ ਬਈ ਅਸੀਂ ਤਾਂ ਕੁਛ ਕਿਹਾ ਈ ਨੀਂ-ਐਉਂ ਕਰਕੇ ਅਸੀਂ ਆਪਣੀਉ ਲਹਿਰ ਦੇ ਖਿਲਾਫ਼ ਭੁਗਤਦੇ ਐਂ-
ਮੌਜੂਦਾ ਲਹਿਰ ‘ਚ ਕਾਂਗਰਸਨੂੰ, ਬਿਨਾਂ ਆਪਣੇ ਮੁਕੱਦਮੇ ਦੀ ਪੈਰਵੀ ਕੀਤਿਆਂ ਜੇਲ ਜਾਣ ਨੇ ਨੁਕਸਾਨ ਪੁਚਾਇਐ। ਮੇਰੀ ਜਾਚੇ ਗਲਤੀ ਸੀ ਇਹ।
ਖੈਰ ਮੇਰਾ ਖਿਆਲ ਐ ਕਿ ਤੁਸੀਂ ਮੇਰੀ ਇਹ ਚਿੱਠੀ ਪਿਛਲੀ ਚਿੱਠੀ ਦੇ ਨਾਲ ਵੀ ਪੜ੍ਹੋਗੇ ਤੇ ਸਿਆਸੀ ਕੇਸਾਂ ਦੀ ਪੈਰਵੀ ਬਾਰੇ ਮੇਰੇ ਖਿਆਲਾਂ ਤੋਂ ਚੰਗੀ ਤਰ੍ਹਾਂ ਵਾਕਫ ਵੀ ਹੋ ਜਾਉਂਗੇ। ਹਰੀਕਿਕਨ ਦਾ ਕੇਸ ਵਿੱਚ ਮੇਰੇ ਖਿਆਲ ‘ਚ ਛੇਤੀ ਤੋਂ ਛੇਤੀ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦੇਣੀ ਚਾਹੀਦੀ ਐ ਤੇ ਉਹਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰਨੀ ਚਾਹੀਦੀ भै।
ਮੈਂ ਆਸ ਕਰਦਾਂ ਕਿ ਮੇਰੇ ਦੋਏ ਖ਼ਤ ਹਰੇਕ ਗੱਲ ਦੱਸ ਦੇਣਗੇ ਜਿਹੀ ਮੈਂ ਏਸ ਵਿਸ਼ੇ ਤੇ ਦੱਸਣੀ ਚਾਹੁੰਦਾ ਸੀ।
ਤੁਹਾਡਾ ਭਗਤ ਸਿੰਘ
“ਅਸੀਂ ਇਨਕਾਰੀ ਆਂ
ਥੋਡੇ ਅਦਾਲਤੀ ਢਕੌਂਸਲੇ ‘ਚ ਹਿੱਸਾ ਲੈਣ ਤੋਂ.”
ਵੱਲ
ਕਮਿਸ਼ਨਰ
ਸਪੈਸ਼ਲ ਟ੍ਰਿਬਿਊਨਲ, ਲਾਹੌਰ ਸਾਜ਼ਿਸ਼ ਕੇਸ,
ਲਾਹੌਰ
5 ਮਈ 1930
ਆਪਣੇ ਛੇ ਸਾਥੀਆਂ ਵਲੋਂ ਜਿਹਨਾਂ ਚੋਂ ਇੱਕ ਮੈਂ ਵੀ ਆਂ, ਹੇਠਾਂ ਲਿਖਿਆ ਬਿਆਨ ਏਸ ਕਾਰਵਾਈ ਦੇ ਸ਼ੁਰੂ ‘ਚ ਈ ਦੇਣਾ ਜ਼ਰੂਰੀ ਸਮਝਦੇ ਆਂ। ਸਾਡੀ ਇਹ ਇਛੈ ਕਿ ਇਹ ਬਿਆਨ ਰਿਕਾਰਡ ‘ਚ ਰੱਖਿਆ ਜਾਵੇ।
ਅਸੀਂ ਮੁਕਦਮੇ ਦੀ ਕਾਰਵਾਈ ‘ਚ ਹਿੱਸਾ ਲੈਣਾ ਈ ਨੀ ਚਾਹੁੰਦੇ । ਕਾਰਨ ਹੈ ਇਹ ਬਈ ਅਸੀਂ ਏਸ ਸਰਕਾਰ ਨੂੰ ਨਾ ਤਾਂ ਨਿਆਂ ਤੇ ਆਧਾਰਤ ਸਮਝਦੇ ਆਂ ਨਾ ਈਂ ਕਾਨੂੰਨੀ ਤੌਰ ਤੇ ਸਥਾਪਤ ਕੀਤੀ ਹੋਈ।
ਸਾਡਾ ਵਿਸ਼ਵਾਸ ਐ ਅਰ ਅਸੀਂ ਏਥੇ ਐਲਾਨ ਵੀ ਕਰਦੇ ਆਂ ਬਈ, “ਸਾਰੀ ਸੱਤਾ ਦਾ ਆਧਾਰ ਮਨੁੱਖ ਐ, ਕੋਈ ਵਿਅਕਤੀ ਹੋਵੇ ਭਾਵੇਂ ਹੋਵੇ ਸਰਕਾਰ, ਕਿਸੇ ਓਸ ਕਿਸਮ ਦੀ ਤਾਕਤ ਦੀ ਹੱਕਦਾਰ ਨਈਂ ਹੋ ਸਕਦੀ, ਜਿਹੜੀ ਜੰਤਾ ਨੇ ਉਹਨਾਂ ਨੂੰ ਨਾ ਦਿੱਤੀ ਹੋਵੇ। ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟ ਐ ਏਸੇ ਕਰਕੇ ਇਹਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਤੁਕ ਨੀ ਬਣਦੀ। ਐਸੀਆਂ ਸਰਕਾਰਾਂ ਜਿਹੜੀਆਂ ਬਣਾਈਆਂ ਈ ਕੌਮਾਂ ਦੀ ਲੁੱਟ ਖਾਤਰ ਜਾਂਦੀਐਂ-ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵਹਿਸ਼ੀ ਤਾਕਤ ਤੋਂ ਬਗੈਰ ਹੋਰ ਕੋਈ ਵੀ ਆਧਾਰ ਨੀਂ ਹੁੰਦਾ । ਏਹੀ ਕਾਰਨ ਐ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਦੀ ਐ।
ਸਾਡਾ ਵਿਸਵਾਸ਼ ਐ ਬਈ ਐਸੀਆਂ ਸਾਰੀਆਂ ਈ ਸਰਕਾਰਾਂ, ਖਾਸ ਕਰਕੇ ਗੋਰੀ ਸਰਕਾਰ, ਜਿਹੜੀ ਜਬਰੀ ਠੋਸੀ ਗਈ ਐ ਬੇਸਹਾਰਾ ਤੇ ਗੈਰ ਰਜ਼ਾਮੰਦ ਭਾਰਤੀ ਕੌਮ ਉੱਤੇ- ਇਹ ਇੱਕ ਗਰੋਹ ਐ ਗੁੰਡੇ ਤੇ ਡਾਕੂਆਂ ਦਾ, ਇੱਕ ਲੁਟੇਰਾ ਟੋਲਾ ਐ-ਜੀਹਨੇ ਸਭ ਤਰਾਂ ਦੀਆਂ ਤਾਕਤਾਂ ਕੱਠੀਆਂ ਕੀਤੀਆਂ, ਕਤਲੇ ਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ। ਆਪਣੀ ਮੁਖਾਲਫਤ ਕਰਨ ਜਾਂ ਭੇਤ ਖੋਹਲਣ ਵਾਲੇ ਨੂੰ ਕੁਚਲ ਦਿੰਦੇ ਐ-ਅਮਨ ਕਾਨੂੰਨ ਦੀ ਆੜ ਲੈ ਕੇ ।
ਸਾਡਾ ਵਿਸਵਾਸ਼ ਐ ਬਈ ਸਾਮਰਾਜਵਾਦ ਡਾਕੇ ਮਾਰਨ ਦੀ ਇੱਕ ਵੱਡੀ ਸਾਜ਼ਿਬ ਬਰੀਰ ਹੋਰ ਕੁਛਨੀ । ਸਾਮਰਾਜਵਾਦ, ਮਨੁੱਖ ਹੱਥੋਂ ਮਨੁੱਖ ਦੀ ਤੇ ਕੰਮ ਹੱਥ ਕੰਮ ਦੀ ਲੁੱਟ ਦਾ ਸ਼ਿਖਰ ਐ।
ਸਾਮਰਾਜਵਾਦੀ, ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਐਂ ਬਲਕਿ ਵੱਡੇ ਵੱਡੇ ਕਤਲੇਆਮ ਵੀ ਰਚਾਉਂਦੇ ਐ। ਏਥੇ ਈ ਬੱਸ ਨੀ, ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫ਼ਨਾਕ ਜ਼ੁਰਮ ਵੀ ਕਰਦੇ ਐਂ।
ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪਚਾਪ ਉਹਨਾਂ ਦੀਆਂ ਤਬਾਹਕੁੰਨ ਤੇ ਨਫ਼ਰਤ ਯੋਗ ਸਾਜ਼ਿਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਂਣ ਤੋਂ ਵੀ ਭੋਰਾ ਗੁਰੇਜ਼ ਨੀ ਕਰਦੇ । ਸਾਮਰਾਜੀਏ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਐ, ਹਫੜਾ ਦਫੜੀ ਮਚਾਉਂਦੇ ਐ, ਲੋਕਾਂ ਨੂੰ ਜਾਨੋਂ ਮਾਰਦੇ ਐ ਤੇ ਹਰ ਸੰਭਵ ਜ਼ੁਲਮ ਕਰਦੇ ਐ।
ਸਾਡਾ ਵਿਸ਼ਵਾਸ਼ ਐ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਐ। ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਐ। ਇੰਝ ਈ ਹਰ ਕੌਮ ਨੂੰ ਹੱਕ ਐ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਤੇ ਪੂਰੀ ਮਾਲਕੀ ਹੋਏ। ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਦੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਝਿਆਂ ਰੱਖੇ ਤਾਂ ਲੋਕਾਂ ਦਾ ਕੇਵਲ ਹੱਕ ਈ ਨਹੀਂ ਸਗੋਂ ਜ਼ਰੂਰੀ ਫਰਜ਼ ਐ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣ।
ਕਿਉਂਕਿ ਗੋਰੀ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ ਜਿਹਨਾਂ ਖਾਤਰ ਜੂਝ ਰਹੇ ਆਂ ਅਸੀਂ, ਦੇ ਕੰਮ ਵੀ ਉਲਟ ਐ। ਏਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ਼ ਐ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਐ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਏਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ । ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖਾਂ ‘ਚ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ‘ਚ ਆਂ। ਅਸੀਂ ਚਾਹੁੰਦੇ ਆਂ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਰੋਏ ਸਮਾਜ ‘ਚ ਬਦਲਿਆ ਜਾਵੇ । ਏਸ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਈ ਖੇਤਰਾਂ ‘ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ। ਅਸੀਂ ਇਹ ਮਹਿਸੂਸ ਕਰਦੇ ਆਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਸਮਾਜਵਾਦੀ ਸਮਾਜ ਸਥਾਪਤ ਨਹੀਂ ਹੁੰਦਾ, ਸਾਰੀ ਦੁਨੀਆਂ ਇੱਕ ਤਬਾਹਕੁੰਨ ਪਰਲੋ ਦੇ ਖਤਰੇ ਹੇਠ ਰਹੇਗੀ।
ਜਿੱਥੋਂ ਤੱਕ ਸਬੰਧ ਐ ਸ਼ਾਂਤੀ ਪੂਰਵਕ ਜਾਂ ਦੂਜੇ ਤਰੀਕਿਆਂ ਨਾਲ ਇਨਕਲਾਬੀ ਆਦਰਸ਼ਾਂ ਨੂੰ ਪੂਰਾ ਕਰਨ ਦਾ, ਅਸੀਂ ਐਲਾਨ ਕਰਦੇ ਆਂ ਕਿ ਇਹਨੂੰ ਚੁਣਨ ਦੀ ਖੁੱਲ੍ਹ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਐ।
ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾਂ ਕਰਕੇ ਮਨੁੱਖ ਦੇ ਪੁਜਾਰੀ ਐ ਉਹ ਅਮਨ ਚਾਹੁੰਦੇ ਐ ਇੱਕ ਸਦੀਵੀ ਤੇ ਸੱਚਾ ਅਮਨ ਜਿਹਦੀਆਂ ਨੀਹਾਂ ਇਨਸਾਫ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨੀ, ਜਿਹੜਾ ਬੁਜ਼ਦਿਲੀ ਚੋਂ ਪੈਦਾ ਹੁੰਦੈ ਤੇ ਨੇਜ਼ਿਆਂ ਤੇ ਬੰਦੂਕਾਂ ਦੇ ਸਹਾਰੇ ਜਿਊਂਦੈ …. ।”
ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾ ਦਾ ਸਹਾਰਾ ਲੈਂਦੈ ਤਾਂ ਇਹ ਸਿਰੇ ਦੀ ਲੋੜ ‘ਚੋਂ ਹੁੰਦੈ ਤੇ ਆਖਰੀ ਦਾਅਵੇ ਦੇ ਤੌਰ ਤੇ।
ਲਾਅ ਐਂਡ ਆਰਡਰ ਯਨੀ ਅਮਨ ਕਾਨੂੰਨ ਮਨੁੱਖ ਵਾਸਤੇ ਐ ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ ।
ਇਨਕਲਾਬੀ ਫਰਾਂਸ ਦੇ ਇੱਕ ਉੱਘੇ ਨਿਆਂ ਸ਼ਾਸ਼ਤਰੀ ਦਾ ਕਹਿਣੈ ਕਿ, “ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨੀ ਸਗੋਂ ਆਜ਼ਾਦੀ ਨੂੰ ਮਹਿਫੂਜ਼ ਕਰਨਾ ਤੇ ਅੱਗੇ ਵਧਾਉਣਾ ਹੁੰਦਾ ਹੈ। ਸਰਕਾਰ ਬਣਾਉਣ ਖਾਤਰ ਕਾਨੂੰਨੀ ਤਾਕਤ ਮਿਲੂਗੀ ਢੰਗ ਸਿਰ ਬਣਾਏ ਕਾਨੂੰਨਾਂ ਤੋਂ, ਜਿਹੜੇ ਸਿਰਫ਼ ਸਾਂਝੇ ਹਿੱਤਾਂ ਖਾਤਰ ਬਣਾਏ ਗਏ ਹੋਣ ਤੇ ਆਧਾਰਤ ਹੋਣ ਉਹਨਾਂ ਲੋਕਾਂ ਦੀ ਮਰਜ਼ੀ ਤੇ ਜਿਹਨਾਂ ਖਾਤਰ ਇਹ ਬਣਾਏ ਗਏ ਐ। ਵਿਧਾਨਕਾਰਾਂ ਸਮੇਤ ਕੋਈ ਵੀ ਇਹਨਾਂ ਤੋਂ ਬਾਹਰ ਨੀ ਹੋ ਸਕਦਾ।”ਹੀ
ਕਾਨੂੰਨ ਦੀ ਪਵਿੱਤਰਤਾ ਉਦੋਂ ਤੱਕ ਈ ਬਰਕਰਾਰ ਰੱਖੀ ਜਾ ਸਕਦੀ ਐ, ਜਦ ਤੱਕ ਇਹ ਲੋਕਾਂ ਦੀ ਵਿੱਲ ਯਨੀ ਉਹਦੇ ਇਰਾਦੇ ਦਾ ਇਜ਼ਹਾਰ ਕਰਦੇ ਐ। ਜਦ ਇਹ ਲੁਟੇਰੀ ਜਮਾਤ ਦੇ ਹੱਥ ‘ਚ ਇੱਕ ਸੰਦ ਬਣ ਜਾਂਦੇ ਐ ਤਾਂ ਉਦੋਂ ਇਹ ਆਪਣੀ ਪਵਿੱਤਰਤਾ ਤੇ ਮਹਾਨਤਾ ਖੋ ਬੈਠਦੇ ਐ। ਇਨਸਾਫ ਦੇਣ ਦੀ ਮੁਢਲੀ ਸ਼ਰਤ ਇਹ ਐ ਬਈ ਇਹ ਹਰ ਤਰ੍ਹਾਂ ਦੇ ਮੁਫਾਦ ਸਾਹਿਤ ਦਾ ਖਾਤਮਾ ਹੋਵੇ । ਜਦ ਵੀ ਕਾਨੂੰਨ ਆਮ ਸਮਾਜ ਦੀਆਂ ਲੋੜਾਂ ਦੀ ਪੂਰਤੀ ਬੰਦ ਕਰ ਦੇਂਦੈ ਇਹ ਹੱਥ ਠੋਕਾ ਬਣ ਜਾਂਦੈ ਜੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਖਾਤਰ । ਐਸੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿਤ ਉੱਤੇ ਖ਼ਾਸ ਹਿਤ ਦੀ ਦੰਭੀ ਜੋਰਾਜਬਰੀ ਦੇ ਸਿਵਾਏ ਹੋਰ ਕੁਛ ਨੀ ।
ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਕਈ ਚਲਾਏ ਜਾਂਦੇ ਐ ਤੇ ਇਹ ਕਾਨੂੰਨ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਨੇ । ਇਸ ਕਰਕੇ ਸਾਡੇ ਤੇ ਇਹਨਾਂ ਦੇ ਕਿਸੇ ਕਿਸਮ ਦੀ ਵੀ ਸਦਾਚਾਰਕਤਾ ਲਾਗੂ ਨੀ ਹੁੰਦੀ।
ਏਸੇ ਕਰਕੇ ਹਰ ਭਾਰਤੀ ਦੀ ਇਹ ਜ਼ਿੰਮੇਵਾਰੀ ਬਣਦੀ ਐ ਕਿ ਉਹ ਇਹਨਾਂ ਕਾਨੂੰਨਾਂ ਨੂੰ ਲਲਕਾਰੇ ਤੇ ਇਹਨਾਂ ਦੀ ਉਲੰਘਣਾ ਕਰਕੇ। ਅੰਗਰੇਜ਼ ਅਦਾਲਤਾਂ, ਜਿਹੜੀਆਂ ਲੁੱਟ ਦੀ ਮਸ਼ੀਨ ਦੇ ਪੁਰਜ਼ੇ ਐ-ਇਨਸਾਫ ਨੀ ਦੇ ਸਕਦੀਆਂ, ਖਾਸ ਕਰ ਸਿਆਸੀ ਕੇਸਾਂ ‘ਚ ਜਿੱਥੇ ਸਿੱਧੀ ਟੱਕਰ ਐ ਸਰਕਾਰ ਤੇ ਲੋਕਾਂ ਦੇ ਹਿੱਤਾਂ ਦੀ । ਅਸੀਂ ਚੰਗੀ ਤਰ੍ਹਾਂ ਜਾਣਦੇ ਆਂ ਕਿ ਇਹ ਅਦਾਲਤਾਂ, ਇਨਸਾਫ ਦੇ ਸਵਾਂਗ ਤੋਂ ਬਗੈਰ ਹੋਰ ਕੁਛ ਨੀ ।
ਇਹਨਾਂ ਕਾਰਨਾਂ ਕਰਕੇ ਅਸੀਂ ਇਨਕਾਰੀ ਆਂ, ਇਹ ਮਜ਼ਾਕੀਆ ਢਕੌਂਸਲੇ ਦਾ ਹਿੱਸਾ ਬਣਨ ਤੋਂ ਅਰ ਅਸੀਂ ਏਸ ਮੁਕੱਦਮੇ ਦੀ ਕਾਰਵਾਈ ‘ਚ ਹਿੱਸਾ ਨਹੀਂ ਲਵਾਂਗੇ।
ਆਪਣੇ ਪਿਤਾ ਜੀ ਨੂੰ ਖ਼ਤ
ਪਿਆਰੇ ਪਿਤਾ ਜੀ, ਮੈਨੂੰ ਇਹ ਜਾਣ ਕੇ ਬੜੀ ਉ ਹੈਰਾਨੀ ਹੋਈ, ਕਿ ਤੁਸੀਂ ਮੇਰੀ ਸਫ਼ਾਈ ਵਿੱਚ ਦਰਖ਼ਾਸਤ ਪੇਸ਼ ਕਰ ਦਿੱਤੀ ਐ ਸਪੈਸ਼ਲ ਟ੍ਰਿਬਿਊਨਲ ਅੱਗੇ । ਐਨੀ ਦੁਖਦਾਈ ਸੀ . ਇਹ ਖ਼ਬਰ, ਕਿ ਮੈਂ ਚੁੱਪ ਚਾਪ ਬਰਦਾਸ਼ਤ ਨੀ ਕਰ ਸਕਦਾ ਇਹਨੂੰ । ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿਤੀ ਐ ਇਹਨੇ। ਮੈਨੂੰ ਏਸ ਗੱਲ ਦੀ ਸਮਝ ਨੀਂ ਆਉਂਦੀ ਕਿ ਮੌਜੂਦਾ ਹਾਲਾਤ ‘ਚ ਅਰ ਐਸ ਪੜਾਅ ਤੇ, ਤੁਸੀਂ ਕਿਵੇਂ ਦੇ ਸਕਦੇ ਓਂ, ਐਹੋ ਜੀ ਦਰਖਾਸਤ।
ਥੋਡਾ ਪੁੱਤਰ ਹੋਣ ਨਾਤੇ ਮੈਂ ਪੂਰੀ ਇੱਜ਼ਤ ਕਰਦਾਂ ਥੋਡੇ ਮਾਪਿਆਂ ਆਲੇ ਜਜ਼ਬਿਆਂ ਦੀ। ਪਰ ਇਹਦੇ ਬਾਵਜੂਦ ਮੈਂ ਸਮਝਦਾਂ, ਕਿ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ, ਥੋਨੂੰ ਐਹੋ ਜੀ ਅਰਜ਼ੀ ਦੇਣ ਦਾ ਕੋਈ ਹੱਕ ਨੀ ਸੀ। ਇਹ ਤਾਂ ਥੋਨੂੰ ਵੀ ਪਤੈ ਕਿ ਸਿਆਸੀ ਖੇਤਰ ‘ਚ ਮੇਰੇ ਖਿਆਲ, ਥੋਡੇ ਖਿਆਲਾਂ ਤੋਂ ਬਹੁਤ ਵੱਖ ਐਂ। ਮੈਂ ਥੋਡੀ ਰਜ਼ਾਮੰਦੀ ਜਾਂ ਨਾ ਰਜ਼ਾਮੰਦੀ-ਇਹ ਸੋਚੇ ਬਿਨਾਂ, ਪਹਿਲਾਂ ਤੋਂ ਈ ਆਜ਼ਾਦਨਾ ਕੰਮ ਕਰਦਾਂ ਰਿਹਾਂ।
ਮੈਨੂੰ ਯਕੀਨ ਐ, ਕਿ ਇਹ ਗੱਲ ਯਾਦ ਹੋਊ ਥੋਨੂੰ, ਕਿ ਤੁਸੀਂ ਮੁੱਢ ਤੋਂ ਈ ਮੈਨੂੰ ਏਸ ਗੱਲ ਖ਼ਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਉ, ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਅਰ ਆਪਣੀ ਸਫਾਈ ਪੇਸ਼ ਕਰਾਂ । ਪਰ ਥੋਨੂੰ ਇਹ ਵੀ ਤਾਂ ਪਤਾ ਈ ਐਂ, ਕਿ ਮੈਂ ਸਦਾ ਈ ਇਹਦੀ ਵਿਰੋਧਤਾ ਕਰਦਾ ਰਿਹਾਂ। ਮੈਂ ਕਦੇ ਵੀ ਇੱਛਾ ਨੀ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ, ਤੇ ਨਾ ਈਂ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ।
ਤੁਸੀਂ ਇਹ ਵੀ ਜਾਣਦੇ ਈ ਓ, ਅਸੀਂ ਮੁਕੱਦਮੇ ‘ਚ ਇੱਕ ਤਹਿਸ਼ੁਦਾ ਨੀਤੀ ਤੇ ਚੱਲ ਰਹੇ ਆਂ। ਮੇਰਾ ਹਰੇਕ ਕਦਮ, ਇਸ ਪਾਲਿਸੀ, ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਨਾਲ ਮੇਲ ਖਾਣ ਵਾਲਾ ਹੋਣਾ ਚਾਹੀਦੈ। ਅੱਜ ਹਾਲਾਤ ਜਮਾਂ ਈ ਵੱਖਰੇ ਐਂ। ਚਲੋ ਜੇ ਹਾਲਾਤ ਐਹਨਾਂ ਤੋਂ ਬਿਨਾਂ ਕੁਛ ਹੋਰ ਵੀ ਹੁੰਦੇ, ਤਾਂ ਵੀ ਮੈਂ ਆਖਰੀ ਆਦਮੀ ਹੁੰਦਾ, ਜਿਹੜਾ ਸਫਾਈ ਪੇਸ਼ ਕਰਦਾ । ਏਸ ਸਾਰੇ ਮੁਕੱਦਮੇ ਦੌਰਾਨ, ਮੇਰੇ ਸਾਹਮਣੇ ਤਾਂ ਇਕੋ ਈ ਖਿਆਲ ਸੀਗਾ ਕਿ ਸਾਡੇ ਖਿਲਾਫ਼ ਜਿਹੜੇ ਸੰਗੀਨ ਇਲਜ਼ਾਮ ਲਾਏ ਗਏ ਐਂ, ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ‘ਤੇ ਬੇਧਿਆਨੀ ਵਰਤੀਏ। ਮੇਰਾ ਇਹ ਨਜ਼ਰੀਆ ਰਿਹੈ ਕਿ ਸਾਰੇ ਈ ਸਿਆਸੀ ਵਰਕਰਾਂ ਨੂੰ, ਅਜੇਹੀ ਹਾਲਤ ‘ਚ ਬੇਧਿਆਨੀ ਵਰਤਣੀ ਚਾਹੀਦੀ ਐ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿਤੀ ਜਾਵੇ-ਉਹਨੂੰ ਬਰਦਾਸ਼ਤ ਕਰਨਾ ਚਾਹੀਦੈ, ਖਿੜੇ ਮੱਥੇ। ਐਸ ਸਾਰੇ ਮੁਕੱਦਮੇ ਦੇ ਦੌਰਾਨ ਸਾਡੀ ਪਾਲਿਸੀ ਏਸੇ ਅਸੂਲ ਦੇ ਮੁਤਾਬਕ ਰਹੀ ਐ। ਅਸੀਂ ਅਜੇਹਾ ਫੈਸਲਾ ਕਰਨ ‘ਚ ਸਫਲ ਹੋਏ ਜਾਂ ਨਹੀਂ-ਇਹ ਫੈਸਲਾ ਕਰਨਾ ਮੇਰਾ ਕੰਮ ਨੀ। ਅਸੀਂ ਖੁਦਗਰਜ਼ੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ ਆਂ।
ਵਾਇਸਰਾਏ ਨੇ ਲਾਹੌਰ ਸਾਜ਼ਿਸ਼ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ, ਜਿਹੜਾ ਬਿਆਨ ਨਾਲ ਈ ਜਾਰੀ ਕੀਤਾ ਸੀ, ਉਹਦੇ ‘ਚ ਕਿਹਾ ਸੀ ਉਹਨੇ, ਕਿ ਇਸ ਸਾਜ਼ਿਸ਼ ਦੇ ਮੂਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਐਂ। ਜਿਹੜੀ ਹਾਲਤ ਏਸ ਬਿਆਨ ਨਾਲ ਪੈਦਾ ਹੋਈ, ਉਹਨੇ ਸਾਨੂੰ ਮੌਕਾ ਦਿੱਤਾ, ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ, ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼, ਅਸੀਂ ਕਰ ਰਹੇ ਆ ਜਾਂ ਸਾਡੇ ਵਿਰੋਧੀ। ਏਸ ਗੱਲ ਨਾਲ ਮੱਤਭੇਦ ਹੋ ਸਕਦੇ ਐਂ। ਖਵਰੇ ਤੁਸੀਂ ਵੀ ਉਹਨਾਂ ਲੋਕਾਂ ‘ਚੋਂ ਹੋਵੋ, ਜਿਹੜੇ ਇਸ ਗੱਲ ਨਾਲ ਮੱਤਭੇਦ ਰੱਖਦੇ ਐਂ, ਪਰ ਇਹਦਾ ਮਤਲਬ ਇਹ ਤਾਂ ਨੀ, ਕਿ ਤੁਸੀਂ ਮੇਰੇ ਵੱਲੋਂ, ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਈ ਐਸੇ ਕਦਮ ਚੁੱਕੋ।
ਐਨੀ ਕੀਮਤੀ ਨੀ ਹੈ ਮੇਰੀ ਜ਼ਿੰਦਗੀ-ਜਿੰਨੀ ਥੋਨੂੰ ਲੱਗਦੀ ਐ। ਘੱਟ ਘੱਟ ਮੇਰੀ ਖਾਤਰ ਤਾਂ ਐਨੀ ਕੀਮਤੀ ਬਿਲਕੁਲ ਨੀ, ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋਰ ਸਾਥੀ ਵੀ ਤਾਂ ਹੈਗੇ ਐਂ ਮੇਰੇ, ਜਿਹਨਾਂ ਦੇ ਮੁਕੱਦਮੇ ਵੀ ਮੇਰੇ ਮੁਕੱਦਮ ਜਿੰਨੇ ਈ ਸੰਗੀਨ ਐਂ। ਅਸੀਂ ਇਕ ਸਾਂਝੀ ਪਾਲਿਸੀ ਬਣਾਈ ਐ ਤੇ ਅਸੀਂ ਆਖਰੀ ਸਮੇਂ ਤੱਕ ਇਹਤੇ ਡਟੇ ਰਹਾਂਗੇ। ਸਾਨੂੰ ਕੋਈ ਪ੍ਰਵਾਹ ਨੀ ਏਸ ਗੱਲ ਦੀ, ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ ਪਵੇ । ਪਿਤਾ ਜੀ, ਬਹੁਤ ਦੁੱਖ ਮਹਿਸੂਸ ਕਰ ਰਿਹਾਂ ਮੈਂ । ਮੈਨੂੰ ਡਰ ਐ ਕਿਤੇ ਥੋਡੇ ਤੇ ਨੁਕਤਾਚੀਨੀ ਕਰਦੇ ਜਾਂ ਫਿਰ ਇਸਤੋਂ ਵਧਕੇ ਥੋਡੇ ਇਸ ਕਦਮ ਦੀ ਨਿਖੇਧੀ ਕਰਦੇ ਹੋਏ, ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖ਼ਤ ਨਾ ਹੋ ਜਾਣ ਮੇਰੇ ਲਫ਼ਜ਼। ਪਰ ਮੈਂ ਸਾਫ ਲਫ਼ਜ਼ਾਂ ‘ਚ ਕਹੂੰਗਾ ਆਪਣੀ ਗੱਲ । ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ, ਤਾਂ ਸੱਚੀ, ਮੈਂ ਇਸਨੂੰ ਗੱਦਾਰੀ ਤੋਂ ਘੱਟ ਨਾ ਸਮਝਦਾ ਪਰ ਥੋਡੀ ਹਾਲਤ ‘ਚ ਇਹੀ ਕਹੂੰਗਾ ਕਿ ਇਹ ਇਕ ਕਮਜ਼ੋਰੀ ਐ-ਭੈੜੀ ਤਰ੍ਹਾਂ ਦੀ ਕਮਜ਼ੋਰੀ।
ਇਹ ਵਕਤ, ਐਸਾ ਵਕਤ ਸੀ ਜਦ ਆਪਣਾ ਸਾਰਿਆਂ ਦਾ ਈ ਇਮਤਿਹਾਨ ਹੋ ਰਿਹਾ ਸੀ ਅਰ ਮੈਂ ਇਹ ਕਹਿਣਾ ਚਾਹੁੰਦਾਂ ਕਿ ਤੁਸੀਂ ਇਸ ਇਮਤਿਹਾਨ ‘ਚ ਨਾਕਾਮ ਰਹੇ ਓਂ। ਮੈਂ ਇਹ ਵੀ ਜਾਣਦਾਂ ਕਿ ਤੁਸੀਂ ਵਤਨ ਦੇ ਏਨੇ ਹੀ ਆਸ਼ਕ ਓ, ਜਿੰਨਾ ਕਿ ਕੋਈ ਸਖ਼ਸ਼ ਹੋ ਸਕਦੈ, ਮੈਂ ਜਾਣਦਾਂ, ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ, ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਐ, ਪਰ ਸਮਝ ਨੀ ਆਉਂਦੀ ਕਿ ਇਸ ਅਹਿਮ ਮੋੜ ਤੇ, ਤੁਸੀਂ ਐਨੀ ਕਮਜ਼ੋਰੀ ਕਿਉਂ ਦਿਖਾਈ ?
ਅਖ਼ੀਰ ਵਿੱਚ, ਮੈਂ ਥੋਨੂੰ, ਥੋਡੇ ਹੋਰ ਦੋਸਤਾਂ ਅਰ ਮੇਰੇ ਮੁਕੱਦਮੇ ‘ਚ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾਂ ਕਿ ਮੈਂ ਥੋਡੇ ਏਸ ਕਦਮ ਨੂੰ ਪਸੰਦ ਨੀ ਕਰਦਾ। ਮੈਂ ਅੱਜ ਵੀ ਬਿਲਕੁਲ ਸਫ਼ਾਈ ਪੇਸ਼ ਕਰਨ ਦੇ ਹੱਕ ‘ਚ ਨੀ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵਲੋਂ, ਸਫਾਈ ਲਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ, ਤਾਂ ਵੀ ਮੈਂ ਸਫਾਈ ਪੇਸ਼ ਨੀ ਸੀ ਕਰਨੀ। ਭੁੱਖ ਹੜਤਾਲ ਦੇ ਦਿਨਾਂ ‘ਚ, ਮੈਂ ਜਿਹੜੀ ਦਰਖ਼ਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਹਨੀਂ ਦਿਨੀਂ ਮੈਂ ਜਿਹੜੀ ਇੰਟਰਵਿਊ ਦਿੱਤੀ, ਉਹਦੇ ਅਰਥ ਈ ਗਲਤ ਕੱਢੇ ਗਏ ਅਰ ਅਖ਼ਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫ਼ਾਈ ਪੇਸ਼ ਕਰਨੀ ਚਾਹੁੰਦਾਂ। ਹਾਲਾਂਕਿ ਮੈਂ ਕਦੇ ਵੀ, ਸਫਾਈ ਪੇਸ਼ ਕਰਨ ਲਈ ਰਾਜ਼ੀ ਨੀ ਸੀ ਹੋਇਆ। ਅੱਜ ਵੀ ਓਹੀ ਖ਼ਿਆਲ ਐਂ ਮੇਰੇ ਜਿਹੜੇ ਓਸ ਮੌਕੇ ਸੀ।
ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ, ਇਸ ਗੱਲ ਨੂੰ ਮੇਰੀ ਗੱਦਾਰੀ ਜਾਂ ਫਿਰ ਥੋਖਾਦੇਹੀ ਸਮਝੀ ਜਾਂਦੇ ਹੋਣੇ ਐਂ। ਮੈਨੂੰ ਤਾਂ ਉਹਨਾਂ ਮੂਹਰੇ ਆਪਣੀ ਪੁਜੀਸ਼ਨ ਸਾਫ਼ ਕਰਨ ਦਾ ਮੌਕਾ ਵਨੀ ਮਿਲਣਾ। ਮੈਂ ਚਾਹੁੰਦਾਂ ਕਿ ਇਸ ਸਿਲਸਿਲੇ ‘ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ, ਉਹਨਾਂ ਸਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ । ਇਸ ਕਰਕੇ, ਮੇਰੀ ਥੋਨੂੰ ਬੇਨਤੀ ਐ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਤ ਕਰ ਦਿਉ।
4.10.1930 ਤੁਹਾਡਾ ਪੁੱਤਰ ਭਗਤ ਸਿੰਘ
ਦੋ ਅਹਿਮ ਦਸਤਾਵੇਜ਼
ਭਗਤ ਸਿੰਘ ਦੀ ਸ਼ਹਾਦਤ ਦੇ ਦੌਰ ‘ਚ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ, ਕੋਈ ਛੋਟੀ ਗੱਲ ਨਹੀਂ ਸੀ । ਭਗਤ ਸਿੰਘ ਬੜੀ ਸਾਦਗੀ ਤੇ ਸਫਾਈ ਨਾਲ ਆਪਣੇ ਪੱਖ ਨੂੰ ਆਪਣੇ ਮਿੱਤਰਾਂ ਸ਼ੁੱਭਚਿੰਤਕਾਂ ਤੇ ਲੋਕਾਂ ਦੇ ਰੂਬਰੂ ਰੱਖਦਿਆਂ ਆਪਣੀ ਦਲੀਲ ਦੀ ਤਾਕਤ ਦਾ ਕਾਇਲ ਬਣਾਉਂਦਾ ਹੈ।’ਮੈਂ ਨਾਸਤਿਕ ਕਿਉਂ ਹਾਂ ?’-ਭਗਤ ਸਿੰਘ ਦੇ ਜੀਵਨ ਤੇ ਫ਼ਲਸਫ਼ੇ ਦੀ ਝਾਤ ਵੀ ਪੁਆਉਂਦਾ ਹੈ-ਇਹ ਬਹੁਤ ਹੀ ਮਹੱਤਵ ਪੂਰਨ ਲੇਖ ਹੈ (
ਦੂਜਾ ਲੇਖ ਸਾਹਿਤ ਦੀ ਪੜਚੋਲ ਸੰਬੰਧੀ ਹੈ । ਇੱਕ ਕਵਿਤਾ ਦੀ ਕਿਤਾਬ ਦੀ ਪੜਚੋਲ ਕਰਦਿਆਂ ਭਗਤ ਸਿੰਘ ਨੇ ਆਪਣੀ ਕਮਾਲ ਦੀ ਸਾਹਿਤਕ ਪ੍ਰਤਿਭਾ ਦੇ ਵੀ ਦਰਸ਼ਨ ਕਰਵਾਏ ਹਨ । ਉਸਦਾ ਨਜ਼ਰੀਆ ਭਾਵੇਂ ਇੱਕ ਸਿਆਸੀ ਕਾਰਕੁੰਨ ਦਾ ਨਜ਼ਰੀਆ ਹੈ ਪਰ ਸਾਹਿਤ ਵਿਚ ਵਿਚਾਰਧਾਰਕ ਉੱਚਤਾ ਦੀ ਜ਼ਾਮਨੀ ਵੀ ਭਰਦਾ ਹੈ ।
ਇਹ ਦੋਵੇਂ ਲੇਖ ਭਗਤ ਸਿੰਘ ਨੇ ਉਦੋਂ ਲਿਖੇ ਜਦੋਂ ਉਹ ਮੌਤ ਵੱਲ ਪਲ-ਪਲ ਵਧ ਰਿਹਾ ਸੀ-ਨਾਸਤਿਕਾ ਵਾਲਾ ਲੇਖ 5-6 ਅਕਤੂਬਰ 1930 ਨੂੰ ਲਿਖਿਆ ਜਦਕਿ ‘ਡਰੀਮਲੈਂਡ’ ਦੀ ਭੂਮਿਕਾ 15 ਜਨਵਰੀ 1931 ਨੂੰ ਦੇਖੋ ਤਾਂ ਮੌਤ ਦਾ ਡਰ ਭੈਅ ਹੈ ਉਹਦੇ ਨੇੜੇ.
ਮੈਂ ਨਾਸਤਿਕ ਕਿਉਂ ਹਾਂ ?
ਲਓ ਜੀ, ਆਹ ਇੱਕ ਨਵੀਂ ਉਂ ਸਮੱਸਿਆ ਖੜ੍ਹੀ ਹੋ ਗੀ: ਸਵਾਲ ਪੈਦਾ ਹੋ ਗਿਐ ਕਿ ਸਰਬ ਸ਼ਕਤੀਮਾਨ, ਕਣ ਕਣ ‘ਚ ਬਿਰਾਜਮਾਨ, ਸਰਬੱਤ ਦਾ ਭਲਾ ਕਰਨ ਆਲੇ ਰੱਬ ਦੀ ਹੋਂਦ ‘ਚ, ਜੇ ਮੈਂ ਯਕੀਨ ਨਹੀਂ ਰੱਖਦਾ ਤਾਂ ਕੀ ਇਹ ਕਿਤੇ ਮੇਰੇ ਅਹੰਕਾਰ ਯਨੀ ਹਾਊਮੈ ਕਰਕੇ ਤਾਂ ठी?
ਮੈਨੂੰ ਤਾਂ ਇਹਦਾ ਚਿੱਤ ਚੇਤਾ ਵਨੀ ਸੀਗਾ ਬਈ ਕਦੇ, ਕਿਸੇ ਵੇਲੇ ਮੈਨੂੰ ਅਹੀ ਜੀ ਸਮੱਸਿਆ ਦਾ ਸਾਹਮਣਾ ਕਰਨਾ ਪਊ। ਆਪਣੇ ਕੁਛ ਮਿੱਤਰਾਂ ਨਾਲ ਗੱਲਬਾਤ ਕਰਨ ਤੇ ਈ ਪਤਾ ਲੱਗਿਆ ਕਿ ਮੇਰੇ ਕੁਛ ਦੋਸਤਾਂ (ਜੇ ਦੋਸਤੀ ਦਾ ਇਹ ਦਾਅਵਾ ਗਲਤ ਨਾ ਹੋਵੇ) ਨੇ ਮੇਰੇ ਨਾਲ ਥੋੜੇ ਜੇ ਮੇਲ ਜੋਲ ਮਗਰੋਂ ਈ ਇਹ ਨਤੀਜਾ ਕੱਢ ਲਿਆ, ਬਈ ਮੇਰਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਣਾ ਮੇਰੀ ਮੂਰਖਮੱਤੀ ਐ, ਨਾਲ ਈ ਇਹ ਵੀ ਨਿਚੋੜ ਕੱਢ ਮਾਰਿਆ, ਬਈ ਮੇਰਾ ਘੁਮੰਡ ਈ ਮੇਰੇ ਮੁਨਕਰ ਹੋਣ ਦਾ ਕਾਰਨ ਐ। ਕੁਛ ਵੀ ਹੋਵੇ ਸਮੱਸਿਆ ਹੈ ਤਾਂ ਗੰਭੀਰ । ਮੈਂ ਇਹ ਦਾਅਵਾ ਵਨੀ ਕਰਦਾ ਕਿ ਮੈਂ ਇਹਨਾਂ ਇਨਸਾਨੀ ਵਤੀਰਿਆਂ ਤੋਂ ਉਪਰ ਆਂ। ਮੈਂ ਵੀ ਤਾਂ ਇਨਸਾਨ ਆਂ-ਇਹ ਤੋਂ ਵੱਧ ਕੁਛ ਹੈ ਵੀ ਨੀ। ਇਹ ਤੋਂ ਵੱਧ ਹੋਣ ਦਾ ਕੋਈ ਦਾਅਵਾ ਕਰ ਵੀ ਨੀ ਸਕਦਾ।
ਖੈਰ.. ਮੇਰੇ ‘ਚ ਇਕ ਕਮਜ਼ੋਰੀ ਹੈਗੀ ਐ.. ਹਊਮੈ ਜਾਂ ਅਹੰਕਾਰ ਮੇਰੇ ਸੁਭਾਅ ਦਾ ਵੀ ਇਕ ਅੰਗ ਐ.. ਮੈਂ ਆਪਣੇ ਸਾਥੀਆਂ ‘ਚ ਤਾਨਾਸ਼ਾਹ ਕਰਕੇ ਜਾਣਿਆ ਜਾਂਦਾ ਸੀ, ਐਥੋਂ ਤਕ ਕਿ ਮੇਰਾ ਬੇਲੀ ਬੀ.ਕੇ. ਦੱਤ ਕਦੇ ਕਦੇ ਮੈਨੂੰ ਡਿਕਟੇਟਰ ਕਿਹਾ ਕਰਦਾ ਸੀ । ਕਈ ਮੌਕੇ ਐਸੇ ਵੀ ਆਏ ਜਦ ਮੈਨੂੰ ਹੈਂਕੜਬਾਜ ਵੀ ਕਿਹਾ ਗਿਆ । ਕੁਛ ਮਿੱਤਰ ਪੂਰੀ ਗੰਭੀਰਤਾ ਨਾਲ ਮੇਰੇ ‘ਤੇ ਇਹ ਇਲਜ਼ਾਮ ਲਾਉਂਦੇ ਰਹੇ ਬਈ ਮੈਂ ਦੂਜਿਆਂ ‘ਤੇ ਆਪਣੀ ਰਾਇ ਮੜ੍ਹ ਦਿੰਦਾਂ ਤੇ ਆਖਰ ਆਪਣੀ ਗੱਲ ਮੰਨਵਾ ਈ ਲੈਨਾਂ. ਮੈਂ ਏਸ ਗੱਲੋਂ ਮੁੱਕਰਦਾ ਵਨੀ ਕਿ ਇਹ ਗੱਲ ਹੈ ਤਾਂ ਸਹੀ, ਪਰ ਕਿਸੇ ਹੱਦ ਤੱਕ। ਇਹ ਨੂੰ ਅਹੰਕਾਰ ਵੀ ਕਿਹਾ ਜਾ ਸਕਦੈ।
ਜਿੱਥੋਂ ਤੱਕ ਸਮਾਜ ਦੀਆਂ ਪਿਛਾਂਹ ਖਿੱਚੂ ਜਾਂ ਰੂੜੀਵਾਦੀ ਰਵਾਇਤਾਂ ਦੇ ਵਿਰੋਧ ਕਰਨ ਦਾ ਸਵਾਲ ਐ…ਮੈਂ ਅਹੰਕਾਰੀ ਹੈਗਾ ਵੀ ਪਰ ਇਹ ਮੇਰੀ ਕੋਈ ਨਿੱਜੀ ਜਾਂ ਜਾਤੀ ਗੱਲ ਨੀ ਹੈ। ਚਾਹੇ ਅਭਿਮਾਨ ਕਹਿ ਲਉ ਜਾਂ ਅਹੰਕਾਰ.. ਇਹ ਕਿਸੇ ਬੰਦੇ ਵਿਚੋਂ ਆਪਣੇ ਆਪ ਤੇ ਲੋੜ ਤੋਂ ਵੱਧ ਮਾਣ ਦਾ ਪ੍ਰਗਟਾਵਾ ਹੋਇਆ ਕਰਦੈ।
ਸਵਾਲ ਪੈਦਾ ਹੁੰਦੈ ਕਿ ਕੀ ਮੈਂ ਬੇਲੋੜੇ ਮਾਣ ਕਰਕੇ ਜਾਂ ਆਪਾ ਚਮਕਾਉਣ ਕਰਕੇ ਨਾਸਤਿਕ ਬਣਿਐ ਜਾਂ ਇਸ ਵਿਸ਼ੇ ਬਾਰੇ ਡੂੰਘੀ ਸੋਚ ਵਿਚਾਰ ਤੇ ਖੋਜਬੀਣ ਕਰਨ ਤੋਂ ਬਾਦ ਈ ਨਾਸਤਿਕ ਬਣਿਐ? ਇਹ ਹੈ ਉਹ ਸਵਾਲ, ਜੀਹਦੇ ਬਾਰੇ ਮੈਂ ਗੱਲਬਾਤ ਜਾਂ ਚਰਚਾ ਕਰਨੀ ਚਾਹੁੰਦਾਂ। ਸਭ ਤੋਂ ਪਹਿਲਾਂ ਇਹ ਨਬੇੜਾ ਵੀ ਕਰ ਲਈਏ ਕਿ ਅਭਿਮਾਨ ਯਨੀ ਆਪਣੇ ਆਪ ਤੇ ਕੁਛ ਵੱਧ ਈ ਮਾਣ ਕਰੀ ਜਾਣਾ ਤੇ ਹੰਕਾਰ ਯਨੀ ਘੁਮੰਡ ਦੋ ਬਿਲਕੁਲ ਈ ਵੱਖਰੀਆਂ ਵੱਖਰੀਆਂ ਗੱਲਾਂ ਨੇ।
ਮੈਨੂੰ ਏਸ ਗੱਲ ਦੀ ਹੁਣ ਤੱਕ ਸਮਝ ਨੀ ਆਈ ਕਿ ਬੇਲੋੜਾ ਮਾਣ ਜਾਂ ਫੋਕਾ ਜਿਆ ਅਭਿਮਾਨ ਕਿਸੇ ਬੰਦੇ ਲਈ ਰੱਬ ਦੀ ਹੋਂਦ ‘ਚ ਯਕੀਨ ਯਨੀ ਆਸਤਿਕਤਾ ਦੇ ਰਾਹ ਦਾ ਰੋੜਾ ਕਿਵੇਂ ਬਣ ਸਕਦੇ ਐਂ.. ਮੈਂ ਕਿਸੇ ਸੱਚੀ ਮੁੱਚੀ ਦੇ ਮਹਾਨ ਬੰਦੇ ਦੀ ਮਹਾਨਤਾ ਮੰਨਣ ਤੋਂ ਇਨਕਾਰੀ ਹੋ ਸਕਦਾਂ ਬਸ਼ਰਤਿ ਕਿ ਮੈਨੂੰ ਐਵੇਂ ਮੁਫ਼ਤ ‘ਚ ਈ…ਰਾਹ ਜਾਂਦੇ ਈ ਸ਼ੁਹਰਤ ਹੱਥ ਲੱਗ ਗੀ ਹੋਵੇ ਜਾਂ ਫਿਰ ਮਹਾਨ ਹੋਣ ਲਈ ਚਾਹੀਦੇ ਗੁਣ ਸੱਚੀ ਮੁੱਚੀ ਮੇਰੇ ‘ਚ ਨਾ ਹੋਣ । ਇਹ ਗੱਲ ਤਾਂ ਚਲੋ ਸਮਝ ਪੈਦੀ ਐ, ਪਰ ਇਹ ਕਿਵੇਂ ਹੋ ਸਕਦੈ ਕਿ ਕੋਈ ਆਸਤਿਕ ਆਪਣੇ ਹੰਕਾਰ ਕਰਕੇ ਈ ਨਾਸਤਿਕ ਹੋ ਜਾਏ।
ਸਿਰਫ਼ ਦੋ ਈ ਗੱਲਾਂ ਹੋ ਸਕਦੀਐਂ ਕਿ ਬੰਦਾ ਜਾਂ ਤਾਂ ਆਪਣੇ ਆਪ ਨੂੰ ਰੱਬ ਦਾ ਸ਼ਰੀਕ ਸਮਝਣਾ ਸ਼ੁਰੂ ਕਰ ਦਏ ਜਾਂ ਫਿਰ ਆਪ ਈ ਰੱਬ ਬਣ ਕੇ ਬਹਿ ਜੇ। ਊਂ ਦੋਹਾਂ ਈ ਹਾਲਤਾਂ ‘ਚ ਉਹ ਸਹੀ ਮਾਅਨਿਆ ‘ਚ ਨਾਸਤਿਕ ਨਹੀਂ ਹੋ ਸਕਦਾ। ਪਹਿਲੀ ਹਾਲਤ ‘ਚ ਉਹ ਆਪਣੇ ਸ਼ਰੀਕ ਜਾਂ ਰਕੀਬ ਦੀ ਹੋਂਦ ਤੋਂ ਮੁੱਕਰ ਨੀ ਸਕਦਾ । ਦੁਈ ਹਾਲਤ ‘ਚ ਵੀ ਉਹ ਕਿਸੇ ਸੁਚੇਤ ਸੱਤਾ ਦੀ ਹੋਂਦ ਮੰਨ ਰਿਹਾ ਹੁੰਦੈ, ਜਿਹੜੀ ਪਰਦੇ ਦੇ ਪਿੱਛੇ ਬੈਠੀ ਸਾਰੀ ਪ੍ਰਕਿਰਤੀ ਨੂੰ ਚਲਾ ਰਹੀ ਐ…ਏਸ ਗੱਲ ਦੀ ਸਾਡੇ ਲਈ ਕੋਈ ਅਹਿਮੀਅਤ ਨੀ ਹੈ ਕਿ ਉਹ ਆਪਣੇ ਆਪ ਨੂੰ ਰੱਬ ਸਮਝਦੇ ਹੈ ਜਾਂ ਉਹ ਆਪਣੇ ਆਪ ਨੂੰ ਰੱਬ ਤੋਂ ਵੱਖਰੀ ਕੋਈ ਪਰਮ ਸੱਤਾ ਮੰਨਦੇ ਜਾਂ ਕਹਿੰਦੇ। ਅਸਲ ਨੁਕਤਾ ਇਹ ਐ ਬਈ ਦੋਹਾਂ ਹਾਲਤਾਂ ‘ਚ ਉਹਦਾ ਰੱਬ ‘ਚ ਯਕੀਨ ਕਾਇਮ ਰਹਿੰਦੇ ਉਸ ਨੂੰ ਕਿਸੇ ਤਰ੍ਹਾਂ ਵੀ ਨਾਸਤਿਕ ਨੀ ਕਿਹਾ ਜਾ ਸਕਦਾ । ਏਹੀ ਮੈਂ ਕਹਿਣਾ ਚਾਹੁੰਦੇ ਕਿ ਮੈਂ ਉਪਰਲੀਆਂ ਦੋਹਾਂ ਕਿਸਮਾਂ ‘ਚ ਈ ਨੀ ਆਉਂਦਾ।
ਮੈਂ ਤਾਂ ਕਿਸੇ ਵੀ ਸਰਬ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਂਦ ਤੋਂ ਮੂਲੋਂ ਈ ਇਨਕਾਰੀ ਆਂ. ਇਸ ਤਰ੍ਹਾਂ ਕਿਉਂ ਐਂ ਮੈਂ ਇਹਦੇ ਬਾਰੇ ਗਹਾਂ ਚੱਲ ਕੇ ਵਿਚਾਰ ਚਰਚਾ ਕਰੂੰਗਾ। ਐਥੇ ਮੈਂ ਇਹ ਗੱਲ ਜ਼ਰੂਰ ਸਾਫ ਕਰ ਦੇਣੀ ਚਾਹੁੰਦਾਂ ਕਿ ਮੈਂ ਹੰਕਾਰ ਕਰਕੇ ਨਾਸਤਿਕਤਾ ਦੇ ਸਿਧਾਂਤ ਨੂੰ ਨਹੀਂ ਅਪਣਾਇਆ। ਨਾ ਤਾਂ ਮੈਂ ਰੱਬ ਦਾ ਸ਼ਰੀਕ ਆਂ, ਨਾ ਈ ਕੋਈ ਰੱਬੀ ਅਵਤਾਰ ਤੇ ਨਾ ਈ ਮੈਂ ਆਪ ਪ੍ਰਮਾਤਮਾ ਆਂ। ਇੱਕ ਗੱਲ ਤਾਂ ਪੱਕੀ ਐ ਕਿ ਇਹ ਸੋਚ ਮੈਂ ਘੁਮੰਡ ਕਰਕੇ ਨੀ ਅਪਣਾਈ।
ਏਸ ਇਲਜ਼ਾਮ ਦਾ ਜਵਾਬ ਦੇਣ ਲਈ ਮੈਂ ਤੱਥ ਬਿਆਨ ਕਰਦੈਂ ਮੇਰੇ ਦੋਸਤ ਕਹਿੰਦੇ ਐਂ ਕਿ ਦਿੱਲੀ ਬੰਬ ਜਾਂ ਲਾਹੌਰ ਸਾਜ਼ਿਸ਼ ਕੇਸਾਂ ਦੌਰਾਨ ਜਿਹੜੀ ਬੇਲੋੜੀ ਸ਼ੁਹਰਤ ਮੈਨੂੰ ਮਿਲੀ ਉਹਦੇ ਕਰਕੇ ਫੋਕੀ ਟੌਅਰ ਆ ਗਈ ਐ । ਚਲੋ ਆਓ ਆਪਾਂ ਇਹ ਵੀ ਦੇਖ ਲੀਏ ਕਿ ਉਹਨਾਂ ਦੇ ਕਥਨ ਕਿਥੇ ਕੁ ਤੱਕ ਠੀਕ ਨੇ ।
ਮੈਂ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਕਰਕੇ ਤਾਂ ਨਾਸਤਿਕ ਨਈਂ ਬਣਿਆ। ਮੈਂ ਤਾ ਰੱਬ ਨੂੰ ਮੰਨਣੋਂ ਉਦੋਂ ਈ ਹਟ ਗਿਆ ਸੀ ਜਦੋਂ ਮੈਂ ਅਜੇ ਮਛੋਹਰ ਜਿਆ ਮੁੰਡਾ ਸੀ । ਜਦ ਮੇਰੇ ਇਹ ਦੋਸਤ ਰੱਬ ਦੀ ਹੋਂਦ ਤੋਂ ਵੀ ਸੁਚੇਤ ਨੀ ਸੀ ਹੋਏ । ਘੱਟੋ ਘੱਟ ਕਾਲਜ ਪੜ੍ਹਦਾ ਕੋਈ ਵਿਦਿਆਰਥੀ ਐਨਾ ਅਭਿਮਾਨੀ ਜਾਂ ਘਮੁੰਡੀ ਨੀ ਹੋ ਸਕਦਾ ਕਿ ਉਹ ਰੱਬ ਦੀ ਹੋਂਦ ਤੋਂ ਈ ਮੁਨਕਰ ਹੋ ਜੇ । ਭਾਵੇਂ ਕੁਝ ਪ੍ਰੋਫੈਸਰ ਮੈਨੂੰ ਪਸੰਦ ਕਰਦੇ ਸੀ ਕੁਝ ਨਾਪਸੰਦ ਮੈਂ ਕਦੇ ਵੀ ਮਿਹਨਤੀ ਮੁੰਡਾ ਨਹੀਂ ਸੀ ਰਿਹਾ। ਅਹੰਕਾਰ ਵਰਗੇ ਵਿਚਾਰ ਰੱਖਣ ਦਾ ਮੈਨੂੰ ਕੋਈ ਮੌਕਾ ਈ ਨੀ ਮਿਲਿਆ। ਮੈਂ ਬਹੁਤ ਈ ਸੰਗਾਊ ਜਿਆ ਤੇ ਭਵਿੱਖ ‘ਚ ਉਲਝਿਆ ਰਹਿਣ ਵਾਲਾ ਮੁੰਡਾ ਸੀ ਤੇ ਉਹਨਾਂ ਦਿਨਾਂ ‘ਚ ਮੈਂ ਪੱਕਾ ਨਾਸਤਿਕ ਨਹੀਂ ਸੀ…।
ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਤੇ ਉਹ ਉਹ ਪੱਕੇ ਆਰੀਆ ਸਮਾਜੀ ਸੀਗੇ…ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਛ ਹੋ ਸਕਦੈ ਪਰ ਨਾਸਤਿਕ ਕਦਾਚਿਤ ” ਨਈਂ ਹੋ ਸਕਦਾ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ.ਏ.ਵੀ. ਸਕੂਲ ‘ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ‘ਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੇ ਤ੍ਰਿਕਾਲ ਸੰਧਿਆ ਯਨੀ ਆਥਣ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆ ਬੱਧੀ ਗਾਇਤੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ ‘ਚ ਮੈਂ ਪੱਕਾ ਸ਼ਰਧਾਲੂ ਸੀ ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਤਾ। ਉਹਨਾਂ ਦੀ ਧਰਮ ਬਾਰੇ ਸੋਚ ਖੁੱਲੀ ਡੁੱਲੀ ਜਾਂ ਉਦਾਰ ਸੀਗੀ… ਉਹਨਾਂ ਦੀਆਂ ਸਿੱਖਿਆਵਾਂ ਕਰਕੇ ਈ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪਣ ਕੀਤੀ। ਪਰ ਉਹ ਤਾਂ ਨਾਸਤਿਕ ਨਈਂ ਸੀ… ਰੱਬ ਵਿਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ…ਉਹ ਰੋਜ਼ ਈ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ.. ਸੋ ਮੇਰਾ ਪਾਲਣ ਪੋਸਣ ਏਸ ਢੰਗ ਨਾਲ ਹੋਇਆ।
ਨਾ-ਮਿਲਵਰਤਨ ਦੇ ਦਿਨਾਂ ‘ਚ ਮੈਂ ਨੈਸ਼ਨਲ ਕਾਲਜ ‘ਚ ਦਾਖਲ ਹੋ ਗਿਆ। ਓਥੇ ਈ ਮੈਂ ਸਾਰੀਆਂ ਧਾਰਮਿਕ ਸਮੱਸਿਆਵਾਂ ਬਾਰੇ, ਇਥੋਂ ਤੱਕ ਕਿ ਰੱਬ ਬਾਰੇ ਵੀ, ਖੁੱਲ੍ਹੇ ਤੌਰ ‘ਤੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਵਿਚਾਰ ਵਟਾਂਦਰਾ ਕਰਨਾ ਵੀ। ਵੈਸੇ ਓਦੋਂ ਵੀ ਮੇਰਾ ਰੱਬ ‘ਚ ਪੱਕਾ ਵਿਸ਼ਵਾਸ ਸੀਗਾ। ਓਦੋਂ ਮੈਂ ਦਾੜ੍ਹੀ ਕੇਸ ਵੀ ਰੱਖ ਲਏ ਸੀ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਫਿਰ ਕਿਸੇ ਹੋਰ ਧਰਮ ‘ਚ ਵਿਸ਼ਵਾਸ ਨਾ ਕਰ ਸਕਿਆ ਪਰ ਰੱਬ ਦੀ ਹੋਂਦ ‘ਚ ਮੇਰਾ ਯਕੀਨ ਪੱਕਾ ਸੀ।
ਫੇਰ ਮੈਂ ਇਨਕਲਾਬੀ ਪਾਰਟੀ ‘ਚ ਸ਼ਾਮਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ, ਉਹ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਦਾ ਹੌਂਸਲਾ ਤੱਕ ਨਈਂ ਸੀ ਕਰ ਸਕਦਾ। ਭਾਵੇਂ ਉਹ ਇਹਦੇ ਬਾਰੇ ਪੂਰਾ ਸੁਚੇਤ ਜਾਂ ਜਾਣੂੰ ਵੀ ਨਹੀਂ ਸੀ । ਮੈਂ ਉਹਤੋਂ ਬਾਰ-ਬਾਰ ਰੱਬ ਬਾਰੇ ਪੁੱਛੀ ਜਾਣਾ ਤਾਂ ਉਹਨੇ ਕਹਿ ਦੇਣਾ, “ਜਦ ਤੇਰਾ ਜੀ ਕਰੇ-ਧਿਆ ਧਿਊ ਲਿਆ ਕਰ” ਨਾਸਤਿਕਤਾ ਦੇ ਸਿਧਾਂਤ ਨੂੰ ਮੰਨਣ ਲਈ ਜੋ ਹੌਸਲਾ ਚਾਹੀਦੈ, ਇਹ ਉਸ ਹੌਂਸਲੇ ਤੋਂ ਬਗੈਰ ਦੀ ਨਾਸਤਿਕਤਾ है।
ਮੈਂ ਜਿਹੜੇ ਦੂਜੇ ਆਗੂ ਨੂੰ ਮਿਲਿਆ, ਉਹਦਾ ਰੱਬ ‘ਚ ਪੱਕਾ ਯਕੀਨ ਸੀ । ਮੈਂ ਥੋਨੂੰ ਉਹਦਾ ਨਾਉਂ ਦੱਸਦਾਂ-ਮਾਣਯੋਗ ਕਾਮਰੇਡ ਸਚੀਂਦਰ ਨਾਥ ਸਨਿਆਲ, ਜਿਹੜੇ ਹੁਣ ਕਰਾਚੀ ਸਾਜ਼ਿਸ਼ ਕੇਸ ਦੇ ਸੰਬੰਧ ‘ਚ ਉਮਰ ਕੈਦ ਭੁਗਤ ਰਹੇ ਐਂ-ਉਹਨਾਂ ਦੀ ਪ੍ਰਸਿੱਧ ਤੇ ਇਕੋ ਇਕ ਕਿਤਾਬ “ਬੰਦੀ ਜੀਵਨ” ਵਿੱਚ ਪਹਿਲੇ ਸਫੇ ਤੋਂ ਈ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਕੀਤੀ ਗਈ ਐ…ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫੇ ਵਿੱਚ ਉਹਨਾਂ ਦੀ ਵੇਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦਾ ਵਿਚਾਰਾਂ ਦਾ ਸਾਰ ਤੱਤ ਐ…ਇਸਤਗਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ‘ਚ ਵੰਡਿਆ ਗਿਆ, ਉਹ ਕਾਮਰੇਡ ਸਨਿਆਲ ਦੇ ਦਿਮਾਗ ਦੀ ਉ ਕਾਢ ਸੀ। ਜਿਵੇਂ ਅਕਸਰ ਹੁੰਦਾ ਈ ਐ ਕਿ ਗੁਪਤ ਸਰਗਰਮੀ ਵਿਚੋਂ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦੈ, ਜਿਹੜੇ ਕਿ ਉਹਨੂੰ ਬਹੁਤ ਈ ਪਿਆਰੇ ਹੁੰਦੇ ਨੇ ਤਾਂ ਦੂਜੇ ਕਾਰਕੁੰਨਾਂ ਨੂੰ ਚਾਹੇ ਉਹ ਮੱਤਭੇਦ ਵੀ ਰੱਖਦੇ ਹੋਣ, ਆਪਣੀ ਸਹਿਮਤੀ ਪ੍ਰਗਟਾਉਣੀ ਉ ਪੈਂਦੀ ਐ । ਓਸ ਪਰਚੇ ‘ਚ ਇਕ ਪੂਰਾ ਈ ਪੈਰਾ ਸਰਵੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ। ਇਹ ਰਹੱਸਵਾਦ ਐ…ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਉਦੋਂ ਇਨਕਲਾਬੀਆਂ ਦੀ ਪਾਰਟੀ ‘ਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦਾ ਵਿਚਾਰ ਈ ਨੀ ਸੀ ਪੈਦਾ ਹੋਇਆ।
ਕਾਕੋਰੀ ਦੇ ਚਾਰ ਉਘੇ ਸ਼ਹੀਦਾਂ ਨੇ ਆਪਣਾ ਅੰਤਿਮ ਦਿਨ ਪ੍ਰਾਰਥਨਾਵਾਂ ਜਾਂ ਦੁਆਵਾਂ ਕਰਦਿਆਂ ਬਿਤਾਇਆ ਸੀ । ਰਾਮ ਪ੍ਰਸਾਦ ਬਿਸਮਿਲ ਪੱਕੇ ਆਰੀਆ ਸਮਾਜੀ ਸੀਗੇ ਤੇ ਰਾਜਨ ਲਹਿਰੀ ਜਿਹਨਾਂ ਨੇ ਸਮਾਜਵਾਦ ਤੇ ਕਮਿਊਨਿਜ਼ਮ ਦੀ ਬਹੁਤ ਡੂੰਘੀ ਪੜ੍ਹਾਈ ਕੀਤੀ ਸੀ…ਉਹਨਾਂ ਤੋਂ ਵੀ ਉਪਨਿਸਦਾਂ ਦੇ ਮੰਤਰਾਂ ਦਾ ਜਾਪ ਕਰਨ ਤੇ ਗੀਤਾ ਦਾ ਪਾਠ ਕਰਨੋਂ ਨਾ ਰਿਹਾ ਗਿਆ। ਉਹਨਾਂ ਸਾਰਿਆਂ ‘ਚ ਮੈਂ ਇਕੋ ਈ ਬੰਦਾ ਦੇਖਿਆ ਜਿਹਨੇ ਕਦੇ ਵੀ ਪ੍ਰਰਾਥਨਾ ਵਗੈਰਾ ਨਈਂ ਕੀਤੀ ਅਤੇ ਉਹ ਕਹਿੰਦਾ ਹੁੰਦਾ ਸੀ ਅਖੇ, “(ਧਾਰਮਿਕ) ਫਲਸਫਾ ਮਨੁੱਖੀ ਕਮਜ਼ੋਰੀ ਜਾਂ ਸੀਮਤ ਗਿਆਨ ਦਾ ਈ ਸਿਟਾ ਏ।” ਇਹ ਬੰਦਾ ਵੀ ਉਮਰ ਕੈਦ ਭੁਗਤ ਰਿਹੈ ਪਰ ਇਹਨੂੰ ਵੀ ਕਦੇ ਇਹ ਕਹਿਣ ਦੀ ਹਿੰਮਤ ਨਾ ਹੋਈ ਕਿ ਰੱਬ ਹੈ ਨੀ।
ਉਸ ਅਰਸੇ ਤੱਕ ਮੈਂ ਸਿਰਫ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ, ਵੈਸੇ ਵੀ ਉਦੋਂ ਤੱਕ ਤਾਂ ਅਸੀਂ ਸਿਰਫ ਪਿਛੇ ਲੱਗ ਕੇ ਕੰਮ ਕਰਨ ਵਾਲੇ ਜਾਂ ਅਨੁਯਾਈ ਓ ਸੀਗੇ। ਫੇਰ ਵੇਲਾ ਆ ਗਿਆ ਸਾਰੀਆ ਜਿੰਮਵਾਰੀ ਆਪਣੇ ਮੋਢਿਆਂ ਤੇ ਲੈਣ ਦਾ । ਕੁਛ ਚਿਰ ਤਾਂ ਪਾਰਟੀ ਦੀ ਅਟੱਲ ਵਿਰੋਧਤਾ ਕਰਕੇ ਇਹਦੀ ਹੋਂਦ ਈ ਖਤਰੇ ‘ਚ ਸੀ। ਜੋਸ਼ ਨਾਲ ਭਰੇ ਕਾਮਰੇਡ ਈ ਨਹੀਂ, ਸਗੋਂ ਆਗੂ ਵੀ ਮਜ਼ਾਕ ਉਡਾਉਣ ਲੱਗੇ । ਕੁਛ ਚਿਰ ਤਾਂ ਮੈਨੂੰ ਵੀ ਇਹ ਸੰਸਾ ਰਿਹਾ ਕਿ ਕਿਸੇ ਨਾ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੇ ਪ੍ਰੋਗਰਾਮ ਦੀ ਅਸਫਲਤਾ ‘ਚ ਯਕੀਨ ਹੈ ਜਾਏਗਾ।
ਇਹ ਮੇਰੇ ਇਨਕਲਾਬੀ ਜੀਵਨ ਜਾਂ ਆਏਂ ਕਹਿ ਲਉ ਇਨਕਲਾਬੀ ਕੈਰੀਅਰ ‘ਚ ਆਇਆ ਵੱਡਾ ਮੋੜ ਸੀ। “ਚਿੰਤਨ ਕਰਨ” ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ‘ਚ ਉਭਰਦੀਆਂ ਰਹੀਆਂ। “ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇਂ। ਆਪਣੇ ਸਿਧਾਂਤ ਦੀ ਹਮਾਇਤ ‘ਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ।”
ਮੈਂ ਪੜ੍ਹਨਾ, ਘੋਖਣਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦਿਆਂ ਤੇ ਵਿਸ਼ਵਾਸਾਂ ‘ਚ ਬਹੁਤੀ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਜਿਹੜੇ ਇਨਕਲਾਬੀ ਸੀਗੇ, ਉਹਨਾਂ ‘ਚ ਤਸ਼ੱਦਦ ਤੇ ਤੌਰ ਤਰੀਕਿਆਂ ਬਾਰੇ, ਸਿਰਫ ਰੋਮਾਂਸ ਭਾਰੂ ਹੋਇਆ ਕਰਦਾ ਸੀ, ਉਹਦੀ ਥਾਂ ਹੁਣ ਗੰਭੀਰ ਵਿਚਾਰਾਂ ਨੇ ਲੈ ਲਈ। ਹੁਣ ਰਹੱਸਵਾਦ ਵਾਸਤੇ ਜਾਂ ਫਿਰ ਅੰਧ ਵਿਸ਼ਵਾਸ ਵਾਸਤੇ ਕੋਈ ਜਗ੍ਹਾ ਨਾ ਰਹੀ। ਯਥਾਰਥਵਾਦ ਸਾਡਾ ਸਿਧਾਂਤ ਹੋ ਗਿਆ। ਤਾਕਤ ਦੀ ਵਰਤੋਂ ਜਾਇਜ਼ ਹੈ, ਪਰ ਸਖ਼ਤ ਲੋੜ ਦੇ ਵੇਲੇ, ਵੈਸੇ ਆਮ ਰੂਪ ‘ਚ ਅਹਿੰਸਾ ਈ ਸਾਰੀਆਂ ਜਨਤਕ ਲਹਿਰਾਂ ਦੀ ਅਟੁੱਟ ਨੀਤੀ ਹੈ। ਮੈਂ ਤੌਰ ਤਰੀਕਿਆਂ ਬਾਰੇ ਕਾਫੀ ਕੁਛ ਕਹਿ ਚੁੱਕਾਂ । ਸਭ ਤੋਂ ਜ਼ਰੂਰੀ ਗੱਲ ਸੀ ਇਹ, ਕਿ ਜਿਹੜੇ ਆਦਰਸ਼ ਖਾਤਰ ਅਸੀਂ ਜੂਝਣੈ, ਉਹਦਾ ਸਪੱਸ਼ਟ ਸੰਕਲਪ ਜਾਂ ਨਕਸ਼ਾ ਸਾਡੇ ਸਾਹਮਣੇ ਹੋਵੇ। ਇਸ ਦੌਰ ‘ਚ ਕਿਉਂਕਿ ਐਕਸ਼ਨ ਵੱਜੋਂ ਕੋਈ ਖਾਸ ਸਰਗਰਮੀਆਂ ਹੋ ਨਈਂ ਸੀ ਰਹੀਆਂ ਏਸ ਕਰਕੇ ਮੈਨੂੰ ਸੰਸਾਰ ਇਨਕਲਾਬ ਦੇ ਵੱਖ ਵੱਖ ਆਦਰਸ਼ਾਂ ਦੀ ਪੜ੍ਹਾਈ ਖਾਤਰ, ਕਾਫੀ ਮੌਕਾ ਮਿਲ ਗਿਆ।
ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜ੍ਹਿਆ। ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਛ ਲਿਖਤਾਂ ਪੜ੍ਹੀਆਂ ਅਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ‘ਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ । ਇਹ ਸਾਰੇ ਈ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ “ਗੌਡ ਐਂਡ ਸਟੇਟ” ਯਨੀ ਰੱਬ ਤੇ ਰਿਆਸਤ, ਭਾਵੇਂ ਅਧੂਰੀ ਜਿਹੀ ਐ ਪਰ ਇਹ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਐ। ਇਸ ਪਿਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ “ਕਾਮਨ ਸੈਂਸ,” ਇਸ ਕਿਤਾਬ ਵਿੱਚ ਅਧਿਆਤਮਕ ਨਾਸਤਿਕਤਾ ਸੀ। ਇੰਝ ਇਸ ਵਿਸ਼ੇ ‘ਚ ਮੇਰੀ ਬਹੁਤ ਈ ਜ਼ਿਆਦਾ ਰੁਚੀ ਹੋ ਗਈ।
1926 ਦੇ ਅਖੀਰ ਤੱਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ, ਕਿ ਬ੍ਰਹਿਮੰਡ ਦੇ ਸਿਰਜਣਹਾਰ, ਪਾਲਣਹਾਰ ਅਤੇ ਸ਼ਰਬਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਐ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆਂ ਤੌਰ ‘ਤੇ ਨਾਸਤਿਕ ਹੋ ਚੁੱਕਿਆ ਸੀ । ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ ਵਾਂ।
ਮਈ 1927 ਵਿੱਚ ਮੈਂ ਲਾਹੌਰ ‘ਚ ਗ੍ਰਿਫਤਾਰ ਹੋਇਆ। ਮੇਰੀ ਗ੍ਰਿਫਤਾਰੀ, ਮੇਰੇ ਲਈ ਬੜੀ ਹੈਰਾਨੀ ਆਲੀ ਗੱਲ ਸੀ। ਮੈਨੂੰ ਤਾਂ ਉੱਕਾ ਈ ਪਤਾ ਨੀ ਸੀਗਾ ਬਈ ਮੇਰੇ ਪਿੱਛੇ ਪੁਲਸ ਲੱਗੀ ਹੋਈ ਐ। ਜਦ ਮੈਂ ਕਿਸੇ ਬਾਗ ਵਿਚੋਂ ਦੀ ਲੰਘ ਰਿਹਾ ਸੀ ਤਾਂ ਅਚਾਨਕ ਮੈਂ ਕੀ ਦੇਖਿਆ। ਕਿ ਪੁਲਸ ਨੇ ਮੈਨੂੰ ਘੇਰਿਆ ਹੋਇਆ ਸੀ। ਮੈਂ ਉਦੋਂ ਬਹੁਤ ਹੀ ਠਰੰਮੇ ਨਾਲ ਪੇਸ਼ ਆਇਆ। ਨਾ ਤਾਂ ਮੈਨੂੰ ਕੋਈ ਘਬਰਾਹਟ ਹੋਈ ਤੇ ਨਾ ਈਂ ਮੈਂ ਉਤੇਜਿਤ ਹੋਇਆ। ਪੁਲਸ ਨੇ ਮੈਨੂੰ ਹਿਰਾਸਤ ‘ਚ ਲੈ ਲਿਆ। ਅਗਲੇ ਦਿਨ ਉਹ ਮੈਨੂੰ ਰੇਲਵੇ ਪੁਲਿਸ ਦੀ ਜੇਲ੍ਹ ‘ਚ ਲੈ ਗਏ, ਜਿੱਥੇ ਮੈਂ ਪੂਰਾ ਮਹੀਨਾ ਕੱਟਿਆ। ਪੁਲਸ ਅਫਸਰਾਂ ਨਾਲ ਕਿੰਨੇ ਈ ਦਿਨਾਂ ਦੀ ਗੱਲਬਾਤ ਮਗਰੋਂ, ਮੈਂ ਅੰਦਾਜ਼ਾ ਲਾਇਆ ਕਿ ਉਹਨਾਂ ਨੂੰ ਕਾਕੋਰੀ ਪਾਰਟੀ ਨਾਲ ਮੇਰੇ ਸੰਬੰਧਾਂ ਬਾਰੇ, ਤੇ ਇਨਕਲਾਬੀ ਲਹਿਰ ਨਾਲ ਸੰਬੰਧਤ ਮੇਰੀਆਂ ਹੋਰ ਸਰਗਰਮੀਆਂ ਬਾਰੇ, ਕੁਝ ਜਾਣਕਾਰੀ ਹੈਗੀ ਐ। ਉਹਨਾਂ ਨੇ ਮੈਨੂੰ ਦੱਸਿਆ ਕਿ ਕਾਕੋਰੀ ਆਲੇ ਮੁਕੱਦਮੇ ਦੀ ਸੁਣਵਾਈ ਦੌਰਾਨ, ਮੈਂ ਲਖਨਊ ਵਿੱਚ ਸੀ ਤੇ ਮੈਂ ਉਹਨਾਂ ਯਨੀ ਕਾਕੋਰੀ ਮੁਲਜ਼ਮਾਂ ਨਾਲ, ਉਹਨਾਂ ਨੂੰ ਫਰਾਰ ਕਰਨ ਦੀ ਕੋਈ ਯੋਜਨਾ ਬਣਾਈ ਸੀ ਅਤੇ ਉਹਨਾਂ ਦੀ ਮਨਜ਼ੂਰੀ ਮਿਲਣ ਤੋਂ ਬਾਦ ਅਸੀਂ ਕੁਛ ਬੰਬ ਇਕੱਠੇ ਕੀਤੇ ਅਤੇ ਉਹਨਾਂ ‘ਚੋਂ ਇਕ ਬੰਬ ਅਜਮਾਇਸ਼ ਵਾਸਤੇ 1926 ਵਿਚ ਦੁਸਹਿਰੇ ਦੇ ਮੌਕੇ ਜੁੜੀ ਭੀੜ ਤੇ ਸੁੱਟਿਆ। ਉਹਨਾਂ ਨੇ ਮੇਰੇ ਫਾਇਦੇ ਵਾਸਤੇ ਮੈਨੂੰ ਇਹ ਵੀ ਦੱਸਿਆ ਕਿ ਜੇ ਮੈਂ ਇਨਕਲਾਬੀ ਪਾਰਟੀ ਦੀਆਂ ਸਰਗਰਮੀਆਂ ਬਾਰੇ ਕੋਈ ਬਿਆਨ ਦੇ ਦਿਆਂ ਤਾਂ ਮੈਨੂੰ ਕੈਦ ਨਹੀਂ ਹੋਊਗੀ। ਸਗੋਂ ਉਹ ਮੈਨੂੰ ਛੱਡ ਦੇਣਗੇ ਤੇ ਇਨਾਮ ਵੀ ਮਿਲੇਗਾ, ਉਹ ਮੈਨੂੰ ਅਦਲਾਤ ਵਿੱਚ ਵਾਅਦਾ ਮੁਆਫ਼ ਵਜੋਂ ਪੇਸ਼ ਵਨੀ ਕਰਨਗੇ।
ਮੈਂ ਉਹਨਾਂ ਦੀ ਇਸ ਤਜ਼ਵੀਜ਼ ਤੇ ਹੱਸ ਛੱਡਿਆ । ਇਹ ਤਾਂ ਸਰਾਸਰ ਧੋਖਾ ਸੀਗਾ। ਸਾਡੇ ਵਿਚਾਰਾਂ ਵਾਲੇ ਲੋਕ ਤਾਂ ਕਦੇ ਵੀ, ਆਪਣੇ ਮਾਸੂਮ ਲੋਕਾਂ ‘ਤੇ ਬੰਬ ਨੀ ਸੁੱਟਿਆ ਕਰਦੇ। ਇਕ ਦਿਨ ਸਵੇਰੇ ਈ ਮਿਸਟਰ ਨਿਊਮੈਨ ਮੇਰੇ ਕੋਲ ਆਇਆ, ਜਿਹੜਾ ਉਹਨੀਂ ਦਿਨੀਂ ਸੀ.ਆਈ.ਡੀ. ਦਾ ਸੀਨੀਅਰ ਸੁਪਰਡੈਂਟ ਹੁੰਦਾ ਸੀ, ਉਹਨੇ ਮੇਰੇ ਨਾਲ ਬੜੀ ਲੰਬੀ ਚੌੜੀ ਹਮਦਰਦੀ ਭਰੀ ਗੱਲਬਾਤ ਪਿੱਛੋਂ ਆਪਣੇ ਚਿੱਤੋਂ ਬੜੀ ਮਾੜੀ ਖ਼ਬਰ ਦਿੱਤੀ ਕਿ ਜੇ ਮੈਂ ਉਹਨਾਂ ਦੀ ਮਰਜ਼ੀ ਮੁਤਾਬਕ ਕੋਈ ਬਿਆਨ ਨਾ ਦਿਤਾ ਤਾਂ ਉਹ ਮੇਰੇ ਉਤੇ ਕਾਕੋਰੀ ਮੁਕੱਦਮੇ ਦੇ ਸੰਬੰਧ ‘ਚ ਜੰਗ ਛੇੜਨ ਦੀ ਸਾਜ਼ਿਸ਼ ਤੇ ਦੁਸਹਿਰੇ ਵਾਲੇ ਬੰਬ ਕਾਂਡ ਸਾਕੇ ਦੇ ਵਹਿਸ਼ੀ ਕਾਤਲਾਂ ਦਾ ਮੁਕੱਦਮਾ ਚਲਾਉਣ ਲਈ ਮਜ਼ਬੂਰ ਹੋਣਗੇ। ਫੇਰ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਸਜ਼ਾ ਦੁਆਉਣ ਤੇ ਫਾਹੇ ਲਾਉਣ ਲਈ ਉਹਨਾਂ ਕੋਲ ਗਵਾਹੀ ਵੀ ਮੌਜੂਦ ਐ। ਭਾਵੇਂ ਕਿ ਮੈਂ ਬਿਲਕੁਲ ਮਾਸੂਮ ਸੀ, ਫਿਰ ਵੀ ਉਨੀਂ ਦਿਨੀਂ ਮੇਰਾ ਵਿਸ਼ਵਾਸ਼ ਸੀ, ਕਿ ਪੁਲਿਸ ਜੋ ਦਾਅਵੇ ਕਰਦੀ ਐ, ਕਰ ਵੀ ਸਕਦੀ ਐ। ਓਸੇ ਦਿਨ ਕੁਝ ਪੁਲਿਸ ਅਫ਼ਸਰ ਦੋਏ ਵੇਲੇ ਰੱਬ ਦਾ ਨਾਉਂ ਲੈਣ ਲਈ ਮੈਨੂੰ ਪ੍ਰੇਰਨ ਲੱਗ ਪਏ। ਤੇ ਮੈਂ ਤਾ ਸੀਗਾ ਨਾਸਤਿਕ । ਮੈਂ ਆਪਣੇ ਆਪ ਨਾਲ ਈ ਫੈਸਲਾ ਕਰਨਾ ਚਾਹੁੰਦਾ ਸੀ ਕਿ ਕੀ ਮੈਂ ਠੰਢ ਠੇਰ ਜਾਂ ਖੁਸ਼ੀ ਦੇ ਦਿਨਾਂ ‘ਚ ਈ ਨਾਸਤਿਕ ਹੋਣ ਦੀ ਫੜ੍ਹ ਮਾਰ ਸਕਦਾਂ ਜਾਂ ਫਿਰ ਅਹੀ ਜੀ ਔਖੀ ਘੜੀ ‘ਚ ਵੀ ਆਪਣੇ ਅਸੂਲਾਂ ‘ਤੇ ਸਾਬਤ ਕਦਮ ਰਹਿ ਸਕਦਾਂ ਜਾਂ ਨਹੀਂ। ਵਾਹਵਾ ਸੋਚ ਵਿਚਾਰ ਪਿੱਛੋਂ ਮੈਂ ਫੈਸਲਾ ਕੀਤਾ ਕਿ ਮੈਂ ਰੱਬ ‘ਚ ਯਕੀਨ ਨਈਂ ਕਰ ਸਕਦਾ ਤੇ ਨਾ ਈ ਅਰਦਾਸ ਕਰ ਸਕਦਾਂ। ਮੈਂ ਕਦੇ ਵੀ ਅਰਦਾਸ ਨਾ ਕੀਤੀ। ਇਹ ਪਰਖ ਦੀ ਘੜੀ ਸੀ, ਮੈਂ ਇਸ ਪਰਖ ‘ਚ ਕਾਮਯਾਬ ਰਿਹਾ। ਮੈਂ ਕਦੇ ਇੱਕ ਪਲ ਵੀ, ਕਿਸੇ ਵੀ ਕੀਮਤ ਤੇ ਆਪਣੀ ਜਾਨ ਬਚਾਉਣ ਬਾਰੇ ਨੀ ਸੱਚਿਆ। ਸੋ ਮੈਂ ਪੱਕਾ ਨਾਸਤਿਕ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਾਂ ਵੀ।
ਉਸ ਅਜ਼ਮਾਇਸ਼ ਵਿੱਚ ਪੂਰਾ ਉਤਰਨਾ ਕੋਈ ਸੌਖੀ ਗੱਲ ਨਹੀਂ ਸੀ। ‘ਵਿਸ਼ਵਾਸ’ ਮੁਸ਼ਕਲਾਂ ਨੂੰ ਘੱਟ ਕਰ ਦਿੰਦੈ, ਐਥੋਂ ਤੱਕ ਕਿ ਉਹਨਾਂ ਨੂੰ ਖੁਸ਼ਗਵਾਰ ਬਣਾ ਲੈਂਦੇ । ਬੰਦਾ ਰੱਬ ਵਿੱਚ ਧਰਵਾਸ ਤੇ ਆਸਰੇ ਦਾ ਜ਼ੋਰਦਾਰ ਅਹਿਸਾਸ ਲੱਭ ਸਕਦੈ। “ਓਹਦੇ” ਤੋਂ ਬਗੈਰ ਤਾਂ ਬੰਦੇ ਨੂੰ ਆਪਣੇ ਆਪ ਤੇ ਈ ਨਿਰਭਰ ਹੋਣਾ ਪੈਂਦੇ। ਝੱਖੜ ਝਾਂਜਿਆਂ ਤੇ ਤੂਫਾਨਾਂ ‘ਚ ਸਾਬਤ ਕਦਮ ਰਹਿਣਾ ਬੱਚਿਆਂ ਦੀ ਖੇਡ ਨੀ ਹੋਇਆ ਕਰਦੀ। ਜਦ ਅਹੀ ਜੀਆਂ ਪਰਖ ਦੀਆਂ ਘੜੀਆਂ ਆਉਂਦੀਆਂ ਨੇ ਤਾਂ ਜੇ ਕਿਸੇ ‘ਚ ਥੋੜੀ ਬਹੁਤੀ ਹਊਮੈਂ, ਅਹੰਕਾਰ ਬਚਿਆ ਹੋਵੇ ਤਾਂ ਉਹ ਵੀ ਕਿਧਰੇ ਉੱਡ ਪੁੱਡ ਜਾਂਦੇ ਅਤੇ ਮਨੁੱਖ, ਆਮ ਵਿਸ਼ਵਾਸਾਂ ਨੂੰ ਉਲੰਘਣ ਦੀ ਹਿੰਮਤ ਤੱਕ ਨਹੀਂ ਕਰ ਸਕਦਾ। ਜੇ ਉਹ ਫੇਰ ਵੀ ਹਿੰਮਤ ਕਰਦੈ, ਤਾਂ ਸਾਨੂੰ ਇਹ ਕਹਿਣਾ ਪਏਗਾ ਕਿ ਉਹਦੇ ‘ਚ ਨਿੱਜੀ ਹਊਮੈਂ ਨਾਲੋਂ ਕੋਈ ਹੋਰ ਤਾਕਤ ਵੀ ਹੁੰਦੀ ਹੋਣੀ ਐਂ।
ਹੁਣ ਹਾਲਤ ਬਿਲਕੁਲ ਏਹੀ ਐ। ਪਤੈ, ਮੈਨੂੰ ਪਹਿਲਾਂ ਈ ਚੰਗੀ ਤਰ੍ਹਾਂ ਪਤੈ ਕਿ ਫੈਸਲਾ ਕੀ ਹੋਣੇ। ਹਫ਼ਤੇ ਦੇ ਅੰਦਰ ਅੰਦਰ ਸਾਡੇ ਬਾਰੇ ਫੈਸਲਾ ਸੁਣਾ ਦੇਣਗੇ। ਮੈਂ ਆਪਣੀ ਜ਼ਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਐਂ.. ਏਸ ਵਿਚਾਰ ਤੋਂ ਬਗੈਰ ਹੋਰ ਮੈਨੂੰ ਕਾਹਦਾ। ਧਰਵਾਸ ਐ। ਕਿਸੇ ਆਸਤਿਕ ਹਿੰਦੂ ਨੂੰ ਤਾਂ ਦੂਜੇ ਜਨਮ ‘ਚ, ਰਾਜ ਭਾਗ ਦੀ ਆਸ ਹੋ ਸਕਦੀ ਐ, ਕੋਈ ਮੁਸਲਮਾਨ ਜਾਂ ਈਸਾਈ ਵੀ, ਆਪਣੀਆਂ ਮੁਸ਼ਕਲਾਂ ਤੇ ਕੁਰਬਾਨੀਆਂ ਵੱਟੇ, ਸਵਰਗ ਦੀਆਂ ਐਸ਼ੋ ਇਸ਼ਰਤ ਦੀ ਕਲਪਨਾ ਕਰ ਸਕਦੈ ਪਰ ਮੈਂ ਕਿਹੜੀ ਗੱਲ ਦੀ ਆਸ ਰੱਖਾਂ?
ਮੈਨੂੰ ਪਤੈ ਕਿ ਜਿਸ ਵੀ ਪਲ ਫਾਂਸੀ ਦਾ ਰੱਸਾ ਮੇਰੇ ਗਲ ‘ਚ ਪਾ ਦਿੱਤਾ ਗਿਆ ਤੇ ਮੇਰੇ ਪੈਰਾਂ ਹੇਠੋਂ ਤਖਤੇ ਖੋਲ੍ਹ ਦਿਤੇ ਗਏ ਤਾਂ ਓਹੀ ਪਲ ਮੇਰਾ ਆਖਰੀ ਪਲ ਹੋਊਗਾ। ਮੇਰਾ ਜਾਂ ਫਿਰ ਮਿਥਿਹਾਸਕ ਸ਼ਬਦਾਵਲੀ ‘ਚ ਕਹੀਏ ਤਾਂ ਮੇਰੀ ਆਤਮਾ ਦਾ ਬਿਲਕੁਲ ਖਾਤਮਾ ਹੋ ਜਾਏਗਾ। ਇਸ ਪਲ ਦੇ ਪਿਛੋਂ ਤਾਂ ਕੁਛ ਵਨੀ ਹੋਣਾ। ਜੇ ਮੈਂ ਇਨਾਮ ਦੇ ਪੱਖ ਤੋਂ ਦੇਖਣ ਦੀ ਹਿੰਮਤ ਕਰਾਂ, ਤਾਂ ਸ਼ਾਨਦਾਰ ਅੰਤ ਤੋਂ ਸੱਖਣੀ, ਜਦੋਜਹਿਦ ਭਰੀ ਮੁਖ਼ਤਸਰ ਜ਼ਿੰਦਗੀ ਉ, ਆਪਣੇ ਆਪ ‘ਚ ਇਨਾਮ ਹੋਊਗੀ। ਏਸ ਤੋਂ ਵੱਧ ਕੁਛ ਨੀ । ਹੁਣ ਜਾਂ ਕਦੇ ਵੀ ਕੁਛ ਹਾਸਲ ਕਰ ਸਕਣ ਦੀ ਕਿਸੇ ਵੀ ਖੁਦਗਰਜ਼ੀ ਤੋਂ ਬਗੈਰ, ਮੈਂ ਕਾਫੀ ਬੇਲਾਗ ਹੋਕੇ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਦੇ ਲੇਖੇ ਲਾਈ ਐ, ਕਿਉਂਕਿ ਮੇਰੇ ਕੋਲ ਏਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।
ਜਿੱਦਣ ਮਨੁੱਖਤਾ ਦੀ ਸੇਵਾ ਤੇ ਦੁਖੜੇ ਕੱਟ ਰਹੀ, ਮਾਨਵਤਾ ਦੀ ਮੁਕਤੀ ਦੀ ਭਾਵਨਾ ਨਾਲ ਪ੍ਰੇਰਿਤ ਬਹੁਤ ਸਾਰੇ ਮਰਦ ਔਰਤਾਂ ਸਾਹਮਣੇ ਆ ਗਏ, ਜਿਹੜੇ ਏਸ ਤੋਂ ਬਿਨਾਂ ਹੋਰ ਕਿਸੇ ਚੀਜ ਤੇ ਜੀਵਨ ਨਹੀਂ ਲਗਾ ਸਕਦੇ ਓਸੇ ਦਿਨ ਤੋਂ ਮੁਕਤੀ ਦਾ ਯੁੱਗ ਸ਼ੁਰੂ ਹੋ ਜਾਏਗਾ। ਉਹ ਦਮਨਕਾਰੀਆਂ, ਲੋਟੂਆਂ ਤੇ ਜ਼ਾਲਮਾਂ ਨੂੰ ਏਸ ਗੱਲ ਕਰਕੇ ਨਹੀਂ ਵੰਗਾਰਨਗੇ ਕਿ ਉਹ ਏਸ ਜਾਂ ਓਸ ਜਨਮ ‘ਚ ਜਾਂ ਫਿਰ ਮਰਨ ਤੋਂ ਬਾਦ, ਸੁਰਗ ‘ਚ ਜਾ ਕੇ ਰਾਜੇ ਬਣਨਗੇ ਜਾਂ ਫਿਰ ਉਹਨਾਂ ਨੂੰ ਕੋਈ ਇਨਾਮ ਮਿਲ ਜੂਗਾ, ਸਗੋਂ ਮਨੁੱਖਤਾ ਦੀ ਧੌਣ ਤੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਤੇ ਆਜ਼ਾਦੀ ਤੇ ਅਮਨ ਕਾਇਮ ਕਰਨ ਖਾਤਰ, ਉਹ ਇਸ ਔਖੇ, ਬਿਖੜੇ ਪਰ ਇਕੋ ਇਕ ਸ਼ਾਨਦਾਰ ਰਾਹ ਤੇ ਚੱਲਣਗੇ। ਕੀ ਆਪਣੇ ਸੱਚੇ ਆਦਰਸ਼ ‘ਚ ਉਹਨਾਂ ਦੇ ਮਾਣ ਨੂੰ ਹੰਕਾਰ ਕਿਹਾ ਜਾ ਸਕਦੈ ? ਐਹੋ ਜੀ ਘ੍ਰਿਣਤ ਬਿਆਨਬਾਜ਼ੀ ਕਰਨ ਦੀ ਜੁਅਰਤ ਭਲਾ ਕੌਣ ਕਰ ਸਕਦੈ ? ਐਹੇ ਜੇ ਬੰਦੇ ਨੂੰ ਮੈਂ ਮੂਰਖ ਜਾਂ ਪਖੰਡੀ ਕਹਾਂਗਾ । ਚਲੋ ਆਪਾਂ ਇਹਨੂੰ ਮਾਫ਼ ਕਰ ਦਿੰਨੇ ਆਂ, ਕਿਉਂਕਿ ਉਹ ਸੱਚੇ ਸੁੱਚੇ ਆਦਰਸ਼ ਵਾਲੇ, ਦਿਲ ਦੇ ਜਜ਼ਬਿਆਂ, ਉਸ ਦੀ ਭਾਵਨਾ ਤੇ ਅਹਿਸਾਸ ਨੂੰ ਨਈਂ ਜਾਣ ਸਕਦਾ। ਉਹਦੀ ਦ੍ਰਿਸ਼ਟੀ ਕਮਜ਼ੋਰ ਐ, ਕਿਉਂਕਿ ਹੋਰਨਾਂ ਗਰਜਾਂ ਦੀਆਂ ਬੁਰਾਈਆਂ ਦਾ ਉਹਦੇ ਤੇ ਪਰਦਾ ਪਿਆ ਹੋਇਐ। ਆਪਣੇ ਆਪ ਤੇ ਭਰੋਸੇ ਯਨੀ ਸਵੈ ਵਿਸ਼ਵਾਸ ਨੂੰ ਅਹੰਕਾਰ ਸਮਝਿਆ ਜਾਵੇ, ਇਹ ਅਫਸੋਸਨਾਕ ਤੇ ਤਰਸਯੋਗ ਗੱਲ ਐ…ਪਰ ਇਹਦਾ ਕੋਈ ਇਲਾਜ ਵੀਨੀ ਹੈ।
ਤੁਸੀਂ ਕਿਸੇ ਪ੍ਰਚੱਲਿਤ ਵਿਸ਼ਵਾਸ ਦਾ ਵਿਰੋਧ ਕਰਕੇ ਦੇਖ ਲਓ, ਤੁਸੀਂ ਨਿਹਕਲੰਕ ਸਮਝੇ ਜਾਂਦੇ ਕਿਸੇ ਨਾਇਕ ਜਾਂ ਫਿਰ ਕਿਸੇ ਮਹਾਂ ਪੁਰਖ ਦੀ ਨੁਕਤਾਚੀਨੀ ਕਰਕੇ ਦੇਖ ਲਓ ਤਾਂ ਥੋਡੀ ਦਲੀਲ ਦਾ ਜਵਾਬ ਥੋਨੂੰ ਘੁਮੰਡੀ ਜਾਂ ਹੰਕਾਰੀ ਕਹਿਕੇ ਦਿੱਤਾ ਜਾਊਗਾ। ਇਹਦਾ ਕਾਰਨ ਮਾਨਸਿਕ ਖੜੋਤ ਐ।
ਆਲੋਚਨਾ ਤੇ ਸੁਤੰਤਰ ਸੋਚਣੀ ਇਨਕਲਾਬੀ ਬੰਦੇ ਦੇ ਦੋ ਲਾਜ਼ਮੀ ਗੁਣ ਹੁੰਦੇ ਨੇ। ਕਿਉਂਕਿ ਮਹਾਤਮਾ ਜੀ ਮਹਾਨ ਨੇ, ਇਸ ਕਰਕੇ ਕੋਈ ਉਹਨਾਂ ਦੀ ਨੁਕਤਾਚੀਨੀ ਨਾ ਕਰੇ। ਕਿਉਂਕਿ ਉਹ ਉੱਪਰ ਉੱਠ ਚੁੱਕੇ ਐ ਸੋ ਉਹ ਰਾਜਨੀਤੀ, ਧਰਮ ਜਾਂ ਆਰਥਿਕਤਾ ਜਾਂ ਫਿਰ ਸਦਾਚਾਰ ਬਾਰੇ ਜੋ ਕੁਛ ਵੀ ਉਚਾਰਦੇ ਐਂ, ਉਹ ਸਹੀ ਓ ਈ ਹੁੰਦੈ । ਤੁਸੀਂ ਭਾਵੇਂ ਮੰਨਦੇ ਓਂ ਭਾਵੇਂ ਨਹੀਂ ਪਰ ਥੋਨੂੰ ਇਹ ਕਹਿਣਾ ਈ ਪੈਣੈ, “ਹਾਂ ਜੀ ਇਹ ਗੱਲ ਠੀਕ ਏ ਐ।” ਇਹ ਮਾਨਸਿਕਤਾ ਸਾਨੂੰ ਅੱਗੇ ਵੱਲ ਨਈਂ ਤੋਰਦੀ ਸਗੋਂ ਇਹ ਸਪੱਸ਼ਟ ਤੌਰ ‘ਤੇ ਪਿਛਾਂਹਖਿੱਚੂ ਐ।
ਕਿਉਂਕਿ ਸਾਡੇ ਵਡਾਰੂਆਂ ਨੇ ਕਿਸੇ ਸਰਬ ਸ਼ਕਤੀਮਾਨ, ਪ੍ਰਮਾਤਮਾ ‘ਚ ਯਕੀਨ ਬਣਾ ਲਿਆ ਸੀ, ਏਸ ਕਰਕੇ ਕੋਈ ਵੀ ਬੰਦਾ, ਜਿਹੜਾ ਓਸ ਵਿਸ਼ਵਾਸ ਜਾਂ ਉਸ ਰੱਬ ਦੀ ਹੋਂਦ ਤੋਂ ਨਾਬਰ ਹੋਣ ਦਾ ਹੌਸਲਾ ਕਰਦੈ, ਉਹਨੂੰ ਹਰ ਹਾਲਤ ‘ਚ, ਕਾਫ਼ਰ ਜਾਂ ਗੱਦਾਰ ਕਿਹਾ ਜਾਏਗਾ। ਜੇ ਉਹਦੀਆਂ ਵਜ਼ਨਦਾਰ ਦਲੀਲਾਂ ਦਾ ਕੋਈ ਕਾਟ ਨਾ ਹੋਵੇ ਅਤੇ “ਸਰਬ ਸ਼ਕਤੀਮਾਨ” ਦੀ ਕਰੋਪੀ ਵੀ ਉਹਦੀ ਜ਼ੋਰਦਾਰ ਦ੍ਰਿੜਤਾ ਨੂੰ ਨਾ ਡੇਗ ਸਕੇ ਤਾਂ ਉਹਨੂੰ ਘੁਮੰਡੀ ਕਰਾਰ ਦੇ ਦਿੱਤਾ ਜਾਏਗਾ । ਉਹਦੀ ਦ੍ਰਿੜਤਾ ਨੂੰ ਹੰਕਾਰ ਕਿਹਾ ਜਾਏਗਾ ਤਾਂ ਫਿਰ ਏਸ ਫਜ਼ੂਲ ਬਹਿਸ ‘ਚ ਵਕਤ ਕਾਹਤੋਂ ਖਰਾਬ ਕੀਤਾ ਜਾਏ ? ਇਹ ਸਵਾਲ ਲੋਕਾਂ ਸਾਹਮਣੇ ਪਹਿਲੀ ਦਫਾ ਆ ਰਿਹੈ ਤੇ ਏਸ ਤਰੀਕੇ ਨਾਲ ਇਸਨੂੰ ਲਿਆ ਵੀ ਪਹਿਲੀ ਵਾਰ ਜਾ ਰਿਹੈ ਹੈ…ਏਸੇ ਕਰਕੇ ਈ ਬਹਿਸ ਲੰਬੀ ਹੋ ਰਹੀ ਐ।
ਜਿੱਥੋਂ ਤੱਕ ਪਹਿਲੇ ਸਵਾਲ ਦਾ ਤਾਅਲੁੱਕ ਐ, ਮੇਰਾ ਵਿਚਾਰ ਐ ਕਿ ਮੈਂ ਇਹ ਸਪੱਸ਼ਟ ਕਰ ਦਿਤੈ ਕਿ ਮੈਂ ਅਹੰਕਾਰ ਕਰਕੇ ਨਾਸਤਿਕ ਨੀ ਬਣਿਆ। ਇਹ ਫੈਸਲਾ ਮੈਂ ਨਈਂ ਸਗੋਂ ਮੇਰੇ ਪਾਠਕਾਂ ਨੇ ਕਰਨੈ ਕਿ ਮੇਰੀਆਂ ਦਲੀਲਾਂ ਖੁੱਭਵੀਆਂ ਸਾਬਤ ਹੋਈਆਂ ਜਾਂ ਨਹੀਂ। ਮੈਨੂੰ ਪਤੈ ਕਿ ਹੁਣ ਦੀਆਂ ਹਾਲਤਾਂ ‘ਚ ਜੇ ਮੈਂ ਆਸਤਿਕ ਹੁੰਦਾ ਤਾਂ ਮੇਰੀ ਜ਼ਿੰਦਗੀ ਹੁਣ ਨਾਲੋਂ ਸਗੋਂ ਸੌਖੀ ਹੋਣੀ ਸੀ ਅਤੇ ਮੇਰਾ ਬੋਝ ਹੁਣ ਨਾਲੋਂ ਘੱਟ ਹੋਣਾ ਸੀ। ਮੇਰੇ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਕਰਕੇ, ਹਾਲਾਤ ਬਹੁਤ ਈ ਅਣਸੁਖਾਵੇਂ ਹੋ ਗਏ ਤੇ ਹਾਲਤ ਏਹ ਤੋਂ ਵੀ ਭੈੜੀ ਹੋ ਸਕਦੀ ਐ। ਥੋੜਾ ਜਿਆ ਰਹੱਸਵਾਦ ਇਸ ਹਾਲਤ ਨੂੰ ਸ਼ਾਇਰਾਨਾ ਬਣਾ ਸਕਦੈ ਪਰ ਮੈਨੂੰ ਆਪਣੇ ਅੰਤ ਵਾਸਤੇ ਕਿਸੇ ਨਸ਼ੇ ਦੀ ਮਦਦ ਦੀ ਲੋੜ ਨਈਂ । ਮੈਂ ਯਥਾਰਥਵਾਦੀ ਆਂ, ਮੈਂ ਤਰਕ ਦੀ, ਦਲੀਲ ਦੀ ਮਦਦ ਨਾਲ, ਇਸ ਰੁਝਾਨ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾਂ। ਏਸ ਕੋਸ਼ਿਸ਼ ‘ਚ ਮੈਂ ਹਮੇਸ਼ਾ ਦੀ ਸਫਲ ਨੀ ਹੁੰਦਾ, ਪਰ ਬੰਦੇ ਦਾ ਫਰਜ਼ ਤਾਂ ਕੋਸ਼ਿਸ਼ ਕਰੀ ਜਾਣਾ ਐ, ਕਾਮਯਾਬੀ ਮੌਕੇ ‘ਤੇ ਹਾਲਾਤ ਉਤੇ ਨਿਰਭਰ ਹੁੰਦੀ ਐ।
ਦੂਜਾ ਸਵਾਲ ਇਹ ਐ ਬਈ ਜੇ ਹੰਕਾਰ ਨਈਂ ਤਾਂ ਫਿਰ ਰੱਬ ਦੀ ਹੋਂਦ ਬਾਰੇ ਪੁਰਾਣੀ ਤੇ ਪ੍ਰਚਲਤ ਧਾਰਨਾ ਨੂੰ ਨਾ ਮੰਨਣ ਦਾ, ਕੋਈ ਤਾਂ ਕਾਰਨ ਹੋਏਗਾ। ਹਾਂ, ਮੈਂ ਏਸ ਸੁਆਲ ਵੱਲ ਆਉਂਦਾ। ਇਹ ਕਾਰਨ ਹੈਗਾ। ਮੇਰੇ ਵਿਚਾਰ ਮੁਤਾਬਕ ਜਿਸ ਬੰਦੇ ਕੋਲ ਵੀ ਥੋੜੀ ਬਹੁਤੀ ਤਰਕ ਸ਼ਕਤੀ ਹੈ, ਉਹ ਹਮੇਸ਼ਾ ਈ ਆਪਣੇ ਆਲੇ ਦੁਆਲੇ ਨੂੰ, ਤਰਕ ਦੀ ਕਸੌਟੀ ਤੇ ਪਰਖਦੈ। ਜਿੱਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਅਹਿਮ ਥਾਂ ਹੁੰਦੀ ਐ ਫਲਸਫੇ ਦੀ। ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਮੇਰਾ ਕੋਈ ਇਨਕਲਾਬੀ ਦੋਸਤ ਕਿਹਾ ਕਰਦਾ ਸੀ ਕਿ, “ਫਲਸਫ਼ਾ ਮਨੁੱਖੀ ਕਮਜ਼ੋਰੀ ਦੀ ਪੈਦਾਵਾਰ ਐ।” ਜਦ ਸਾਡੇ ਵਡਾਰੂਆਂ ਨੂੰ ਇਸ ਜਗਤ ਤਮਾਸ਼ੇ ਨੂੰ ਜਾਨਣ ਦੀ ਕਾਫੀ ਫੁਰਸਤ ਮਿਲੀ ਤੇ ਜਦ ਉਹਨਾਂ ਨੂੰ ਸੰਸਾਰ ਦੇ ਅਤੀਤ, ਵਰਤਮਾਨ ਤੇ ਭਵਿੱਖ ਬਾਰੇ ਤੇ ਹੋਰ ਬਹੁਤ ਸਾਰੇ ਸੁਆਲਾਂ ਦੇ ਸਿੱਧੇ ਸਬੂਤ ਨਾ ਮਿਲੇ ਤਾਂ ਹਰੇਕ ਨੇ ਸਮੱਸਿਆ ਨੂੰ ਆਪਣੇ ਈ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਏਸੇ ਕਰਕੇ ਈ ਵੱਖ ਵੱਖ ਧਰਮਾਂ ਦੇ ਬੁਨਿਆਦੀ ਸਿਧਾਂਤਾਂ ‘ਚ ਵੱਡੇ ਵੱਡੇ ਮੱਤਭੇਦ ਮਿਲਦੇ ਨੇ, ਜਿਹੜੇ ਕਦੇ ਕਦਾਈਂ ਬਹੁਤ ਈ ਵਿਰੋਧੀ ਰੂਪ ਧਾਰਨ ਕਰ ਜਾਂਦੇ ਨੇ ।
ਜਿੱਥੇ ਏਸ਼ੀਆਈ ਤੇ ਯਰੂਪੀ ਫਿਲਾਸਫੀਆਂ ‘ਚ ਵਖਰੇਵੈਂ, ਇਥੋਂ ਤੱਕ ਕਿ ਹਰ ਮਹਾਂ ਖੇਤਰ ਦੀਆਂ ਅੱਡੋ-ਅੱਡ ਵਿਚਾਰ ਪ੍ਰਣਾਲੀਆਂ ‘ਚ ਵੀ ਮੱਤਭੇਦ ਮਿਲਦੈ । ਏਸ਼ੀਆਈ ਧਰਮਾਂ ਅੰਦਰ ਮੁਸਲਮ ਧਰਮ ਦੀ, ਹਿੰਦੂ ਧਰਮ ਨਾਲ ਸਾਂਝ ਈ ਕੋਈ ਨੀ। ਸਿਰਫ ਹਿੰਦੁਸਤਾਨ ਅੰਦਰ ਈ, ਜਿਹੜੇ ਬੁੱਧ ਤੇ ਜੈਨ ਧਰਮ ਨੇ ਉਹ ਬ੍ਰਾਹਮਣਵਾਦ ਤੋਂ ਕਾਫੀ ਅੱਡ ਐਂ ਅਰ ਬ੍ਰਾਹਮਣਵਾਦ ‘ਚ ਵੀ ਗਹਾਂ ਆਰੀਆਂ ਸਮਾਜ ਤੇ ਸਨਾਤਨ ਧਰਮ ਅਰਗੇ ਵਿਰੋਧੀ ਮੱਤ ਐਂ। ਇੱਕ ਚਾਰਵਾਕ ਹੋਇਐ, ਪੁਰਾਣੇ ਵੇਲਿਆਂ ਦਾ ਅਜ਼ਾਦ ਸੋਚਣੀ ਆਲਾ ਵਿਦਵਾਨ । ਉਹਨੇ ਵੀ ਵੰਗਾਰਿਆ ਸੀ ਰੱਬ ਦੀ ਪ੍ਰਭੂਸੱਤਾ ਨੂੰ । ਏਹਨਾਂ ਸਾਰਿਆਂ ਈ ਮੱਤਾਂ ‘ਚ ਮਤਭੇਦ ਹੈਗੇ ਐ-ਮਤਭੇਦ ਐਂ ਬੁਨਿਆਦੀ ਸਵਾਲ ਬਾਰੇ ਈ, ਅਰ ਹਰੇਕ ਏ ਹੀ ਕਹਿੰਦੈਂ ਮੈਂ ਈ ਠੀਕ ਆਂ। ਆਹੀ ਐ ਸਾਰੀ ਬੁਰਾਈ। ਪੁਰਾਣੇ ਵਿਦਵਾਨਾਂ ਕੋਲ ਤਜ਼ਰਬਾ ਸੀਗਾ, ਕੁਝ ਵਿਚਾਰ ਸੀਗੇ-ਉਹਨਾਂ ਨੂੰ ਅਗਿਆਨਤਾ ‘ਚ ਈ ਸਾਡੀ ਆਉਣ ਆਲੀ ਜਦੋਜਿਹਦ ਦਾ ਆਧਾਰ ਬਣਾਉਣ ਤੇ ਏਸ ਭੇਦ ਭਰੀ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੇ ਬਜਾਏ, ਅਸੀਂ ਸੁਸਤ ਤੇ ਨਿਕੰਮੇ, ਕੱਟੜ ਧਰਮ ਦੀ ਪਾਉਣ ਲੱਗ ਜਾਨੇ ਆਂ ਦੁਹਾਈ, ਅਰ ਆਏਂ ਅਸੀਂ ਮਨੁੱਖੀ ਜਾਤੀ ‘ਚ ਆਈ ਖੜੋਤ ਦੇ ਕਸੂਰਵਾਰ भां।
ਜਿਹੜਾ ਵੀ ਬੰਦਾ ਏਸ ਗੱਲ ਦਾ ਹਾਮੀ ਐਂ, ਬਈ ਤਰੱਕੀ ਹੋਏ, ਪ੍ਰਗਤੀ ਹੋਵੇ ਉਹਨੂੰ ਲਾਜ਼ਮੀ ਤੌਰ ‘ਤ, ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ, ਕਰਨੀ ਉ ਪਊ, ਇਹਦੇ ‘ਚ ਅਵਿਸ਼ਵਾਸ ਪ੍ਰਗਟ, ਕਰਨਾ ਈ ਪੈਣੈ ਤੇ ਵੰਗਾਰਨਾ ਪੈਣੈ ਇਹਦੇ ਹਰੇਕ ਪਹਿਲੂ ਨੂੰ, ਪ੍ਰਚਲਤ ਵਿਸ਼ਵਾਸ਼ ਦੀ ਕੱਲੀ ਕੱਲੀ ਗੱਲ ਦੀ ਪੁਣ ਛਾਣ ਕਰਨੀ ਉ ਪਊ, ਬਾ ਦਲੀਲ ਪੁਣ ਛਾਣ।
ਅੱਛਾ, ਜੇ ਕੋਈ ਦਲੀਲ ਨਾਲ, ਕਿਸੇ ਫਲਸਫ਼ੇ ਜਾਂ ਸਿਧਾਂਤ ਤੇ ਯਕੀਨ ਜਾਂ ਵਿਸ਼ਵਾਸ ਕਰਨ ਲੱਗ ਜਾਵੇ ਤਾਂ ਸਰਾਹੁਣਯੋਗ ਐਂ ਉਹਦਾ ਵਿਸ਼ਵਾਸ। ਉਹਦੀ ਦਲੀਲ ਗਲਤ ਹੋ ਸਕਦੀ ਐ-ਬੇਬੁਨਿਆਦ ਹੋ ਸਕਦੀ ਐ-ਉਹਨੂੰ ਲਿਆਂਦਾ ਜਾ ਸਕਦੇ ਠੀਕ ਰਾਹ ਤੇ, ਕਿਉਂਕਿ ਉਹਦੀ ਜ਼ਿੰਦਗੀ ਦਾ ਧਰੂ ਤਾਰਾ ਹੁੰਦੀ ਐ ਤਰਕਸ਼ੀਲਤਾ।
ਪਰ ਨਿਰਾ ਈ ਵਿਸ਼ਵਾਸ ਤੇ ਅੰਨ੍ਹਾ ਵਿਸ਼ਵਾਸ ਬੜਾ ਖਤਰਨਾਕ ਹੁੰਦੈ। ਇਹ ਦਿਮਾਗ ਨੂੰ ਬਣਾ ਧਰਦੈ ਮੂੜ੍ਹ ਤੇ ਬੰਦੇ ਨੂੰ ਬਣਾ ਦਿੰਦੇ ਪਿਛਾਂਹਖਿੱਚੂ । ਜਿਹੜਾ ਵੀ ਬੰਦਾ ਦਾਅਵਾ ਕਰਦੇ ਬਈ ਉਹ ਯਥਾਰਥਵਾਦੀ ਐ, ਲਾਜ਼ਮੀ ਤੌਰ ’ਤੇ ਉਹਨੂੰ ਆਲੋਚਨਾ ਕਰਨੀ ਪਏਗੀ, ਹਰ ਪੁਰਾਣੇ ਵਿਸ਼ਵਾਸ ਤੇ ਉਸ ਨਾਲ ਜੁੜੀ ਹਰੇਕ ਗੱਲ ਦੀ। ਚੈਲਿੰਜ ਕਰਨਾ ਪਏਗਾ ਸਮੁੱਚੇ ਪੁਰਾਣੇ ਵਿਸ਼ਵਾਸ ਨੂੰ। ਜੇ ਇਹ ਵਿਸ਼ਵਾਸ ਦਲੀਲ ਮੂਹਰੇ ਠਹਿਰ ਨਾ ਸਕੇ ਤਾਂ ਇਹ ਢਹਿ ਢੇਰੀ ਹੋ ਜਾਣਗੇ। ਫਿਰ ਉਸ ਬੰਦੇ ਦਾ ਪਹਿਲਾ ਕੰਮ ਭਲਾਂ ਕੀ ਹੋਏਗਾ ? ਸਾਰੇ ਪੁਰਾਤਨ ਵਿਸ਼ਵਾਸ ਨੂੰ ਤਬਾਹ ਕਰਕੇ ਨਵੇਂ ਫਲਸਫੇ ਖਾਤਰ ਜਮੀਨ ਤਿਆਰ ਕਰਨੀ । ਕਿਹਾ ਜਾ ਸਕਦੈ ਕਿ ਇਹ ਢਾਹੂ ਪੱਖ ਐ, ਪਰ ਉਸਾਰੂ ਕੰਮ ਵੀ ਤਾਂ ਐਦੂੰ ਬਾਦ ਈ ਸ਼ੁਰੂ ਹੁੰਦੈ, ਜੀਹਦੇ ‘ਚ ਕਈ ਵਾਰੀ ਪੁਰਾਣੇ ਵਿਸ਼ਵਾਸ ਦੀ ਥੋੜੀ ਬਹੁਤੀ ਸਮੱਗਰੀ ਵਰਤੀ ਵੀ ਜਾ ਸਕਦੀ ਐ-ਮੁੜ ਉਸਾਰੀ ਵਾਸਤੇ।
ਦੇਖੋ, ਜਿੱਥੇ ਤੱਕ ਤਾਂ ਮੇਰਾ ਤਾਅਲੱਕ ਐ-ਮੈਂ ਇਹ ਮੰਨਦਾਂ ਬਈ ਮੈਂ ਇਹਦੇ ਸਬੰਧ ‘ਚ ਬਹੁਤੀ ਡੂੰਘੀ ਪੜ੍ਹਾਈ ਨੀ ਕਰ ਸਕਿਆ। ਮੇਰੀ ਬੜੀ ਰੀਝ ਸੀਗੀ ਏਸ਼ੀਆਈ ਫਲਸਫੇ ਨੂੰ ਪੜ੍ਹਨ ਦੀ ਪਰ ਕੀ ਕਰਦਾ, ਟੈਮ ਏ ਨੀ ਲੱਗਿਆ ਜਾਂ ਆਏਂ ਕਹਿਲੋ ਮੌਕਾ ਈ ਨੀ ਮਿਲਿਆ। ਪਰ ਜਿੱਥੋਂ ਤੱਕ ਸਬੰਧ ਹੋਗਾ ਨਾਕਾਰਾਤਮਕ ਪੱਖ ਦਾ, ਮੈਨੂੰ ਇਹਦਾ ਯਕੀਨ ਐਨਾ ਕੁ ਜ਼ਰੂਰ ਹੈਗਾ, ਬਈ ਮੈਂ ਪੁਰਾਣੇ ਵਿਸ਼ਵਾਸਾਂ ਦੀ ਪੁਖ਼ਤਗੀ ਤੇ ਕਿੰਤੂ ਕਰ ਸਕਦਾਂ। ਬਿਲਕੁੱਲ ਪੱਕਾ ਯਕੀਨ ਐਂ ਮੈਨੂੰ, ਕਿ ਕੁਦਰਤ ਨੂੰ ਚਲਾਉਣ ਵਾਲਾ ਕੋਈ ਪ੍ਰਮਾਤਮਾ ਜਾਂ ਸੁਚੇਤ ਸੱਤਾ ਹੈ ਨੀ । ਕੁਦਰਤ ਵਿੱਚ ਸਾਡਾ ਯਕੀਨ ਜ਼ਰੂਰ ਹੈਗਾ, ਅਰ ਸਮੁੱਚੀ ਤਰੱਕੀ ਦਾ ਨਿਸ਼ਾਨਾ ਐਂ ਮਨੁੱਖ ਦਾ ਕੁਦਰਤ ਉਤੇ, ਆਪਣੀ ਸੇਵਾ ਖਾਤਰ ਗ਼ਲਬਾ ਪਾਉਣਾ । ਕੋਈ ਸੁਚੇਤ ਚਾਲਕ ਸ਼ਕਤੀ ਹੈ ਨੀ ਇਹਦੇ ਪਿੱਛੇ । ਆਹ ਐ ਸਾਡਾ ਫਲਸਫਾ।
ਨਾਕਾਰਾਤਮਕ ਪੱਖ ਤੋਂ ਅਸੀਂ ਕੁਛ ਸਵਾਲ ਪੁੱਛਦੇ ਐ ਆਸਤਿਕਾਂ ਤੋਂ:
(1) ਤੁਸੀਂ ਇਹ ਮੰਨਦੇ ਓਂ-ਥੋਡਾ ਵਿਸ਼ਵਾਸ ਐ ਕਿ ਕੋਈ ਸਰਬ ਸ਼ਕਤੀਮਾਨ, ਸਰਵ ਵਿਆਪਕ ਤੇ ਸਰਬ ਗਿਆਤਾ ਰੱਬ ਹੈਗਾ। ਉਹਨੇ ਧਰਤੀ ਬਣਾਈ ਤੇ ਦੁਨੀਆ ਸਾਜੀ। ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਇਹ ਧਰਤੀ ਸਾਜੀ ਉ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ, ਆਫ਼ਤਾਂ ਨੇ, ਅਣਗਿਣਤ ਅਤੇ ਅਨੰਤ ਦੁਖਾਂਤਾਂ ਨਾਲ ਭਰੀ ਪਈ ਐ ਧਰਤੀ, ਜਿਥੇ ਇੱਕ ਵੀ ਜੀਅ ਸੁਖੀ ਨੀ ਪੂਰੀ ਤਰ੍ਹਾਂ ।
ਮਿਹਰਬਾਨੀ ਕਰਕੇ ਹੁਣ ਐਂ ਨਾ ਕਿਹੋ, ਬਈ ਇਹ ਤਾਂ ਜੀ ਉਹਦਾ ਨੇਮ ਐ: ਜੇ ਉਹ ਵੀ ਕਿਸੇ ਨੇਮ ਜਾਂ ਨਿਯਮ ਦੇ ਅਧੀਨ ਐਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈਨੀ, ਫੇਰ ਤਾਂ ਉਹ ਵੀ ਗੁਲਾਮ ਹੈ ਵਿਚਾਰਾ ਸਾਡੇ ਅਰਗਾ ਈ। ਮਿਹਰਬਾਨੀ ਕਰਕੇ ਏਹ ਵੀ ਨਾ ਕਿਹੋ, ਏਹ ਤਾਂ ਸ਼ੁਗਲ ਐ ਉਹਦਾ। ਨੀਰੋ ਨੇ ਇੱਕ ਰੋਮ ਸੁਆਹ ਕੀਤਾ ਸੀ ਸਾੜਕੇ, ਉਹਨੇ ਤਾਂ ਗਿਣਤੀ ਦੇ ਬੰਦੇ ਮਾਰੇ ਸੀ ਜਾਨੇਂ, ਬਹੁਤ ਈ ਘੱਟ ਦੁਖਾਂਤ ਵਾਪਰੇ ਸੀ ਉਹਦੇ ਹੱਥੋਂ। ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ ਤਾਂ ਫੇਰ ਕਿਹੜੀ ਥਾਂ ਹਾਸਲ ਐਂ ਉਹਨੂੰ ਇਤਿਹਾਸ ‘ਚ। ਇਤਿਹਾਸਕਾਰ ਕਿਹੜੇ ਨਾਵਾਂ ਨਾਲ ਕਰਦੇ ਨੇ ਉਹਦਾ ਜ਼ਿਕਰ ? ਸਾਰੇ ਵਿਹੁਲੇ-ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਐ ਉਹਦੀ ਖਾਤਰ । ਲਾਹਨਤਾਂ ਨਾਲ ਸਫ਼ਿਆਂ ਦੇ ਸਫ਼ੇ ਕਾਲੇ ਕੀਤੇ ਪਏ ਐਂ, ਜ਼ਾਲਮ ਬੇਰਹਿਮ, ਸ਼ੈਤਾਨ ਨੀਰੋ ਦੀ ਨਿਖੇਧੀ ਕਰਨ ਵਾਸਤੇ। ਇੱਕ ਸੀਗਾ ਚੰਗੇਜ਼ ਖਾਨ, ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ, ਅਸੀਂ ਅੱਜ ਵੀ..ਅੱਜ ਵੀ ਨਫ਼ਰਤ ਕਰਦੇ ਆਂ ਉਹਦੇ ਨਾਂ ਤੱਕ ਨੂੰ ਨਫ਼ਰਤ।
ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ, ਆਪਣੇ ਸਰਬ ਸ਼ਕਤੀਮਾਨ ਅੰਨਤ ਨੀਰੋ ਨੂੰ ? ਜਿਹੜਾ ਅਜੇ ਵੀ, ਹਰ ਦਿਨ, ਹਰ ਘੜੀ ਤੇ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹੈ ਕਰੀ ਜਾ ਰਿਹੈ । ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਐ, ਚੰਗੇਜ਼ ਦੀਆਂ ਕਰਤੂਤਾਂ ਨੂੰ ਵੀ। ਮੈਂ ਪੁੱਛਦਾ, ਦੱਸੋਂ ਉਹਨੇ ਇਹ ਦੁਨੀਆਂ ਬਣਾਈ ਉਂ ਕਿਉਂ? ਦੁਨੀਆਂ ਜਿਹੜੀ ਨਰਕ ਐ, ਸੱਚੀ ਮੁੱਚੀ ਦਾ ਨਰਕ। ਅਨੰਤ ਤੇ ਤਲਖ ਬੇਚੈਨੀ ਦਾ ਘਰ ਐ ਇਹ ਦੁਨੀਆਂ। ਸਰਬ ਸ਼ਕਤੀਮਾਨ ਨੇ ਮਨੁੱਖ ਕਾਹਤੇ ਸਾਜਿਆ, ਜਦਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ? ਕੀ ਜਵਾਬ ਐ ਥੋਡੇ ਕੋਲ ਇਹਨਾਂ ਗੱਲਾਂ ਦਾ ? ਤੁਸੀਂ ਕਹਿ ਦਿਉਂਗੇ ਬਈ ਗਹਾਂ ਦੇ ਜਨਮ ‘ਚ ਮਾਸੂਮਾਂ ਤੇ ਪੀੜਤਾਂ ਨੂੰ ਨਿਵਾਜਣ ਖਾਤਰ ਅਰ ਮਾੜੇ ਕੰਮ ਕਰਨ ਆਲਿਆਂ ਨੂੰ ਸਜ਼ਾ ਦੇਣ ਖਾਤਰ ਉਹਨੇ ਐਂ ਕੀਤਾ। ਅੱਛਾ, ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ ਓਸ ਬੰਦੇ ਨੂੰ, ਜਿਹੜਾ ਥੋਡੇ ਸਰੀਰ ਨੂੰ ਜ਼ਖਮੀ ਕਰਦੈ ਜ਼ਖਮੀ ਕਰਦੈ ਏਸ ਵਾਸਤੇ, ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂੰ। ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਪ੍ਰਬੰਧਕਾਂ ਦਾ ਇਹ ਕਾਰਾ ਕਿਥੋਂ ਤੱਕ ਸਹੀ ਹੁੰਦਾ ਸੀ, ਉਹ ਕਰਦੇ ਸੀਗੇ ਇਹ, ਬਈ ਭੁੱਖੇ ਸ਼ੇਰਾਂ ਮੂਹਰੇ ਬੰਦਿਆਂ ਨੂੰ ਏਸ ਕਰਕੇ ਸਿੱਟ ਦਿੰਦੇ ਸੀ ਬਈ ਜੇ ਤਾਂ ਗਿਆ ਬਚ, ਤਾਂ ਬਹੁਤ ਖਾਤਰ ਤਵੱਜੋਂ ਹੋਊ ਉਹਦੀ। ਏਸੇ ਲਈ ਤਾਂ ਮੈਂ ਪੁਛਦਾਂ, ਬਈ ਥੋਡੀ ਸੁਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਐ ? ਮਜ਼ਾ ਲੈਣ ਖਾਤਰ ? ਫਿਰ ਕੀ ਫਰਕ ਐਂ ਉਹਦੇ ਅਰ ਨੀਰੋ ‘ਚ ?
ਮੁਲਸਮਾਨੋ ਤੇ ਈਸਾਈਓ, ਹਿੰਦੂ ਦਰਸ਼ਨ ਆਲਿਆਂ ਕੋਲ ਤਾਂ ਚਲ ਹੋਰ ਦਲੀਲ ਵੀ ਹੋਊਗੀ। ਮੈਂ ਥੋਂਤੋਂ ਪੁੱਛਦਾਂ ਉਪਰਲੇ ਸੁਆਲਾਂ ਦੇ ਜਵਾਬ। ਪਿਛਲੇ ਜਨਮ ‘ਚ ਥੋਡਾ ਯਕੀਨ ਹੈ ਨੀ । ਤੁਸੀਂ ਤਾਂ ਹਿੰਦੂਆਂ ਵਾਂਗੂੰ ਮਾਸੂਮ ਪੀੜਤਾਂ ਦੇ ਪਿਛਲੇ ਜਨਮ ‘ਚ ਕੀਤੇ ਮਾੜੇ ਕਰਮਾਂ ਆਲੀ ਦਲੀਲ ਵਨੀ ਵਰਤ ਸਕਦੇ। ਮੈਂ ਪੁੱਛਦਾ ਆਂ ਥੋਤੋਂ-ਦੱਸੋਂ ਭਾਈ ਉਹਨੇ ਐਂ ਕਾਹਤੇ ਕਹਿਤਾ ਬਈ ਸਭ ਅੱਛਾ ਹੈ ? ਉਹਨੂੰ ਸੱਦੋ ਅੱਜ ਈ ਸੱਦੋ । ਦਿਖਾਓ ਉਹਨੂੰ ਪਿਛਲਾ ਇਤਿਹਾਸ । ਜਾਨਣ ਦਿਉ ਉਹਨੂੰ ਮੌਜੂਦਾ ਹਾਲਾਤਾਂ ਬਾਰੇ | ਫੇਰ ਦੇਖਾਂਗੇ ਕਿਵੇਂ ਜੁਅਰੱਤ ਕਰਦੈ ਇਹ ਕਹਿਣ ਦੀ ਸਭ ਅੱਛਾ ਹੈ।
ਦੇਖਕੇ ਜੇਲਖਾਨਿਆਂ ਦੀਆਂ ਕਾਲ ਕੋਠੜੀਆਂ ਤੋਂ ਗੰਦੀਆਂ ਬਸਤੀਆਂ ਤੇ ਝੌਂਪੜੀਆਂ ‘ਚ ਭੁੱਖਮਰੀ ਦੇ ਹੱਥੋਂ ਮਰ ਰਹੇ ਲੱਖਾਂ ਈ ਲੋਕਾਂ ਕੋਲੋਂ, ਚੁੱਪ ਚਾਪ ਜਾਂ ਕਹਿ ਲਓ ਬੇਵਸਤਗੀ ਨਾਲ ਆਪਣਾ ਖੂਨ ਪਿਲਾ ਰਹੇ ਮਜ਼ਦੂਰਾਂ ਨੂੰ ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜੀਹਨੂੰ ਦੇਖਕੇ ਸਿਰੇ ਦੀ ਸਧਾਰਨ ਅਕਲ ਆਲਾ ਬੰਦਾ ਵੀ ਡਰ ਨਾਲ ਕੰਬਣ ਲੱਗ ਜੇ ਅਰ ਪੈਦਾ ਹੋਈ ਵਸਤੂ ਜਾਂ ਪੈਦਾਵਾਰ, ਲੋੜਵੰਦਾਂ ਨੂੰ ਵੰਡਣ ਦੇ ਬਜਾਏ, ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ‘ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਣੀਆਂ ਨੀਹਾਂ ਤੇ ਉਸਰੇ, ਬਾਦਸ਼ਾਹਾਂ ਦੇ ਮਹਿਲਾਂ ਨੂੰ ਦੇਖ ਕੇ, ਉਹ ਭੋਰਾ ਕਹੇ ਤਾਂ ਸਈ: ਸਭ ਅੱਛਾ ਹੈ। ਕਿਉਂ ਅਰ ਕਿਸ ਕਾਰਨ ? ਇਹ ਐ ਮੇਰਾ ਸਵਾਲ। ਤੁਸੀਂ ਚੁੱਪ ਓ ਠੀਕ ਐ.. ਮੈਂ ਅੱਗੇ ਤੋਰਦਾ ਆਪਣੀ ਗੱਲ…।
ਤੁਸੀਂ ਹਿੰਦੂ ਇਹੀ ਕਹਿੰਦੇ ਓਂ ਨਾਂ, ਬਈ ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹੈ, ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ ਐ…ਠੀਕ, ਤੁਸੀਂ ਇਹ ਵੀ ਕਹਿੰਦੇ ਓ, ਬਈ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਐਂ ਉਹ ਲੋਕ ਸੀਗੇ ਪਿਛਲੇ ਜਨਮ ‘ਚ ਧਰਮਾਤਮਾ। ਤਾਂ ਹੀ ਤਾਂ ਤਾਕਤ ਐ ਉਹਨਾਂ ਦੇ ਹੱਥ ‘ਚ। ਮੈਂ ਤਾਂ ਮੰਨਦਾਂ ਕਿ ਥੋਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਰਹੇ ਲੱਗੇ ਈ ਰਹੇ ਐਹੋ ਜਿਹੇ ਸਿਧਾਂਤ ਲੱਭਣ ‘ਚ, ਜਿਹਨਾਂ ਨਾਲ ਤਰਕ ਨੂੰ, ਅਵਿਸ਼ਵਾਸ ਨੂੰ, ਖਤਮ ਕੀਤਾ ਜਾ ਸਕੇ । ਪਰ ਏਸ ਦਲੀਲ ‘ਚ ਵਜ਼ਨ ਕਿੰਨਾ ਕੁ ਐ…ਚਲੋ ਦੇਖ ਲੈਂਦੇ ਆਂ।
ਬਹੁਤ ਮਸ਼ਹੂਰ ਨਿਆਂ ਸਾਸ਼ਤਰੀਆਂ ਦਾ ਖਿਆਲ ਏਹ ਐ, ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿਤੀ ਜਾਂਦੀ ਐ, ਉਹਦੇ ਤਿੰਨ ਜਾਂ ਚਾਰ ਮਕਸਦ ਹੋ ਸਕਦੇ ਐਂ ਤੇ ਏਸੇ ਆਧਾਰ ਤੇ ਈ ਸਜ਼ਾ ਨੂੰ ਵਾਜਬ ਕਰਾਰ ਦਿਤਾ ਜਾ ਸਕਦੈ। ਇਹ ਮਕਸਦ ਹੈਗੇ ਐ:ਬਦਲਾ, ਸੁਧਾਰ, ਵਰਜਣ ਲਈ, ਡਰ । ਹੁਣ ਸਾਰੇ ਈ ਸਿਆਣੇ ਵਿਦਵਾਨ ਬਦਲੇ ਦੇ ਸਿਧਾਂਤ ਦੀ ਨਿਖੇਧੀ ਕਰ ਰਹੇ ਐਂ। ਵਰਜਣ ਆਲੇ ਸਿਧਾਂਤ ਦੀ ਵੀ ਨੁਕਤਾਚੀਨੀ ਹੋ ਰਹੀ ਐ। ਸੁਧਾਰਕ ਸਿਧਾਂਤ ਈ ਜ਼ਰੂਰੀ ਐ, ਅਰ ਅਟੁੱਟ ਅੰਗ ਐ ਇਨਸਾਨੀ ਤਰੱਕੀ ਦਾ । ਏਸ ਸਿਧਾਂਤ ਦਾ ਮਕਸਦ ਐ ਕਿ ਜਿਹੜਾ ਬੰਦਾ ਕਸੂਰਵਰ ਐ, ਉਹ ਜਦੋਂ ਸਮਾਜ ‘ਚ ਵਾਪਸ ਜਾਵੇ ਤਾਂ ਸਭ ਤੋਂ ਵੱਧ ਕਾਬਲ ਤੇ ਅਮਨ ਪਸੰਦ ਸ਼ਹਿਰੀ ਬਣ ਕੇ ਈ ਵਾਪਸ ਜਾਵੇ । ਪਰ ਜੇ ਅਸੀਂ ਇਹ ਚਲ ਮੰਨ ਵੀ ਲਈਏ, ਕਿ ਭਾਈ, ਪਾਪ ਕੀਤੇ ਹੋਣੇ ਐਂ ਬੰਦਿਆਂ ਦੇ ਪਿਛਲੇ ਜਨਮ ‘ਚ, ਤਾਂ ਰੱਬ ਜਿਹੜੀ ਸਜ਼ਾ ਦਿੰਦੈ ਉਹਨਾਂ ਨੂੰ, ਉਹ ਹੈ ਕਿਹਾ ਜੀ ? ਤੁਸੀਂ ਕਹਿੰਦੇ ਓ ਬਈ ਉਹ ਉਹਨਾਂ ਨੂੰ ਗਾਂ, ਬਿੱਲੀ, ਦਰਖਤ, ਜੜ੍ਹ, ਬੂਟੀ ਜਾਂ ਫਿਰ ਜਾਨਵਰ ਦੇ ਰੂਪ ‘ਚ ਜਨਮ ਲੈਣ ਖਾਤਰ ਭੇਜਦੈ। ਥੋਡੇ ਮੁਤਾਬਕ ਇਹਨਾਂ ਸਜ਼ਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਐ ਕੋਈ 84 ਲੱਖ । ਮੈਨੂੰ ਦੱਸੋ,ਏਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਵੀ ਐ ? ਤੁਸੀਂ ਐਹੋ ਜੇ ਕਿੰਨੇ ਕੁ ਜਣਿਆਂ ਨੂੰ ਮਿਲੇ ਓਂ, ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ‘ਚ ਗਧੇ ਦੀ ਜੂਨ ‘ਚ ਪਏ ਸੀਗੇ। ਮਿਲਿਆ ਕੋਈ?.. ਨਹੀਂ ਮਿਲਿਆ ਹੋਣਾ। ਨਹੀਂ ਨਹੀਂ ਪੁਰਾਣੇ ਬਿਰਤਾਂਤ ਛੇੜਨ ਦੀ ਜ਼ਰੂਰਤ ਨੀ ਹੈ। ਮੈਂ ਥੋਡੀਆਂ ਘੜੀਆਂ ਘੜਾਈਆਂ ਮਿਥਿਹਾਸਕ ਕਹਾਣੀਆਂ ਦਾ ਜ਼ਿਕਰ ਵਨੀ ਛੂਹਣਾ ਚਾਹੁੰਦਾ। ਏਸ ਤੋਂ ਬਿਨਾਂ, ਥੋਨੂੰ ਏਸ ਗੱਲ ਦਾ ਪਤਾ ਹੈਗਾ ਬਈ ਦੁਨੀਆਂ ‘ਚ ਸਭ ਤੋਂ ਬੜਾ ਪਾਪ ਗਰੀਬ ਹੋਣੈ ? ਪਾਪ ਐ ਗਰੀਬੀ ਸਜ਼ਾ ਐ ਇਹੇ…।
ਭਲਾ ਤੁਸੀਂ ਕਿੰਨੀ ਕੁ ਸਿਫਤ ਕਰੋਗੇ ਐਹੋ ਜੇ ਅਪਰਾਧ ਵਿਗਿਆਨੀ ਦੀ, ਜਿਹੜਾ ਐਹੇ ਜੀਆ ਸਜ਼ਾਵਾਂ ਘੜੇ, ਜੀਹਦੇ ਨਾਲ ਮਨੁੱਖ ਮਜ਼ਬੂਰ ਹੋਵੇ ਹੋਰ ਗੁਨਾਹ ਕਰਨ ਖਾਤਰ। ਦੱਸ, ਬੜੇ ਰੱਬ ਨੇ ਪਹਿਲਾ ਨੀ ਸੀ ਸੋਚਿਆ ਏਸ ਗੱਲ ਬਾਰੇ ? ਜਾਂ ਫਿਰ ਉਹ ਵੀ ਇਹ ਗੱਲਾਂ, ਮਨੁੱਖਤਾ ਦੀਆਂ ਅਕਹਿ ਦੁੱਖ ਤਕਲੀਫਾਂ ਦੀ ਕੀਮਤ ਤੇ ਤਜ਼ਰਬਿਆਂ ਰਾਹੀਂ ਸਿੱਖਦੇ ? ਥੋਡੀ ਜਾਚ ਵੀ ਹੋਣੀ ਹੋ ਸਕਦੀ ਐ ਭਲਾ, ਕਿਸੇ ਚਮਾਰ ਜਾਂ ਭੰਗੀ ਦੇ ਅਨਪੜ੍ਹ ਟੱਬਰ ‘ਚ ਜੰਮੇ ਬੰਦੇ ਦੀ। ਉਹ ਗਰੀਬ ਐ-ਦੇਸ ਕਰਕੇ ਉਹ ਪੜ੍ਹਾਈ ਨੀ ਕਰ ਸਕਦਾ। ਆਪਣੇ ਆਪ ਨੂੰ ਉੱਤਮ ਸਦ ਆਈ ਦੂਏ ਇਨਸਾਨ ਦੀ ਨਵਰਤ ਕਰਦੇ ਐ ਉਹਨੂੰ। ਕਿਉਂਕਿ ਉਹ ਪੈਦਾ ਹੋਏ ਐ ਉੱਚੀ ਜਾਤ ‘ਚ। ਉਹਦੀ ਅਗਿਆਨਤਾ, ਉਹਦੀ ਗਰੀਬੀ ਤੇ ਜਿਹੜਾ ਸਲੂਕ ਹੋ ਰਿਹੈ ਉਹਦੇ ਨਾਲ.. ਇਹਨਾਂ ਸਾਰੀਆਂ ਈ ਗੱਲਾਂ ਕਰਕੇ, ਸਮਾਜ ਵੱਲ ਸਖ਼ਤ ਹੈ ਜੂ ਉਹਦਾ ਦਿਲ । ਫਰਜ਼ ਕਰੋ ਉਹ ਕੋਈ ਕਰਦੇ ਪਾਪ ਤਾਂ ਕੌਣ ਭੁਗਤੂ ਇਹਦਾ ਖਮਿਆਜ਼ਾ ? ਰੱਬ… ਜਾਂ ਪਾਪ ਕਰਨ ਵਾਲਾ ਜਾਂ ਫਿਰ ਗੁਣੀ ਗਿਆਨੀ ਬੰਦੇ ਸਮਾਜ ਦੇ ? ਕੌਣ ? ਕੀ ਕਹੋਗੇਂ ਤੁਸੀਂ ਉਹਨਾਂ ਲੋਕਾਂ ਨੂੰ ਮਿਲੀਆਂ ਸਜ਼ਾਵਾਂ ਬਾਰੇ, ਜਿਹਨਾਂ ਨੂੰ ਹਿਰਸੀ ਅਰ ਹੰਕਾਰੀ ਬ੍ਰਾਹਮਣਾਂ ਨੇ, ਅਗਿਆਨਤਾ ਦੀਆਂ ਰਾਹਾਂ ਸੁੱਟਿਆ ਸੀ, ਜਾਣ ਬੁੱਝ ਕੇ। ਆਹੀ ਕਸੂਰ ਉਹਨਾਂ ਦਾ, ਬਈ ਉਹਨਾਂ ਪਾਪੀਆਂ ਨੇ ਥੋਡੇ ਗਿਆਨ ਦੀਆਂ ਪਵਿੱਤਰ ਪੋਥੀਆਂ, ਵੇਦਾਂ ਦੀਆਂ ਕੁਛ ਸਤਰਾਂ, ਆਪਣੇ ਕੰਨੀਂ ਸੁਣ ਲਈਆਂ ਸੀ ਤੇ ਤੁਸੀਂ ਪਾ ਦਿੱਤਾ ਉਹਨਾਂ ਦੇ ਕੰਨਾਂ ‘ਚ ਸਿੱਕਾ। ਚਲ ਜੇ ਉਹਨਾਂ ਨੇ ਕੋਈ ਕਸੂਰ ਕੀਤਾ ਵੀ, ਤਾਂ ਕੌਣ ਜ਼ਿੰਮੇਵਾਰ ਸੀ ਇਹਦਾ ? ਬਿਪਤਾ ਪੈਣੀ ਕੀਹਦੇ ਸਿਰ ਸੀ?
ਮੇਰੇ ਪਿਆਰੇ ਦੋਸਤੋ ! ਖਾਸ ਅਧਿਕਾਰਾਂ ਦੇ ਮਾਲਕਾਂ ਦੀਆਂ ਕਾਢਾਂ ਈ ਐਂ ਇਹ ਸਾਰੇ ਸਿਧਾਂਤ, ਇਹਨਾਂ ਸਿਧਾਂਤਾਂ ਦੇ ਸਿਰ ਤੇ ਈ ਉਹ ਵਾਜਬ ਠਹਿਰਾਉਂਦੇ ਐਂ, ਆਪਣੀ ਲੁੱਟੀ ਹੋਈ ਤਾਕਤ, ਦੌਲਤ ਤੇ ਉੱਤਮਤਾ ਨੂੰ ਹਾਂਅ ਸ਼ਾਇਦ ਅਪਟਨ ਸਿਨਕਲੇਅਰ ਨੇ ਕਿਸੇ ਥਾਉਂ ਲਿਖਿਆ। ਸੀਗਾ ਬਈ ਬੰਦੇ ਨੂੰ ਅਮਰਤਾ ‘ਚ, ਯਨੀ ਆਤਮਾ ਦੀ ਅਮਰਤਾ ‘ਚ ਯਕੀਨ ਕਰਨ ਲਾ ਦੋ, ਫੇਰ ਭਾਵੇਂ ਲੁੱਟ ਲੋ ਜਿਹੜਾ ਕੁਛ ਵੀ ਹੈ ਉਹਦੇ ਕੋਲ । ਉਹ ਤਾਂ ਸਗੋਂ ਹੱਸ ਕੇ ਮਦਦ ਕਰੂ ਥੋਡੀ। ਧਾਰਮਿਕ ਉਪਦੇਸ਼ਕਾਂ ਤੇ ਹਾਕਮਾਂ ਨੇ ਮਿਲੀ ਭੁਗਤ ਕਰਕੇ, ਜੇਲਾਂ, ਫਾਹੀਆਂ, ਕੋਰੜੇ ਤੇ ਇਹਨਾਂ ਸਿਧਾਂਤਾਂ ਦੀ ਕੱਢੀ ਸੀ ਕਾਢ ।
ਚੱਲ ਮੈਨੂੰ ਐਂ ਈ ਦੱਸ ਦੋ, ਬਈ ਥੋਡਾ ਸਰਬ ਸ਼ਕਤੀਮਾਨ ਰੱਬ ਕਾਹਤੇ ਨੀ ਵਰਜਦਾ, ਰੋਕਦਾ ਕਾਹਤੇ ਨੀ ਬੰਦੇ ਨੂੰ ਕਸੂਰ ਕਰਨ ਤੋਂ ? ਉਹਦੇ ਲਈ ਤਾਂ ਇਹ ਕੰਮ ਸੌਖਾ ਈ ਬੜੇ। ਉਹਨੇ ਜੰਗਬਾਜਾਂ ਨੂੰ ਮਾਰਿਆ ਕਾਹਤੇ ਨਾ ? ਜਾਂ ਚਲ ਉਹਨਾਂ ਦੇ ਜੰਗੀ ਪਾਗਲਪਣ ਨੂੰ ਮਾਰਕੇ, ਵੱਡੀ ਜੰਗ ਨਾਲ ਮਨੁੱਖਤਾ ਤੇ ਆਈ ਪਰਲੋ ਨੂੰ ਬਚਾਇਆ ਕਿਉਂ ਨਾ ? ਉਹ ਅੰਗਰੇਜ਼ ਲੋਕਾਂ ਦੇ ਮਨਾਂ ‘ਚ ਐਹੋ ਜਿਆ ਜਜ਼ਬਾ ਕਾਹਤੇ ਨੀ ਭਰ ਦਿੰਦਾ, ਉਹ ਚਲੇ ਜਾਣ ਹਿੰਦੁਸਤਾਨ ਛੱਡ ਕੇ ? ਉਹ ਕਾਹਤੇ ਨੀ ਭਰ ਦਿੰਦਾ ਸਰਮਾਏਦਾਰ ਦੇ ਦਿਲਾਂ ‘ਚ ਇਹ ਜਜ਼ਬਾ, ਕਿ ਉਹ ਛੱਡ ਦੇਣ ਪੈਦਾਵਾਰੀ ਸਾਧਨਾਂ ਦੀ ਸਾਰੀ ਜਾਇਦਾਦ, ਸਿਰਫ ਸਾਰੇ ਮਿਹਨਤਕਸ਼ ਲੋਕਾਂ ਨੂੰ ਈ ਨੀ, ਸਗੋਂ ਸਾਰੇ ਈ ਮਨੁੱਖੀ ਸਮਾਜ ਨੂੰ, ਪੂੰਜੀਵਾਦ ਦੇ ਬੰਧਨ ਤੋਂ ਛੁਟਕਾਰਾ ਮਿਲ ਜਾਏ। ਤੁਸੀਂ ਕਰਨਾ ਚਾਹੋਗੇ ਬਹਿਸ, ਬਈ ਸਮਾਜਵਾਦੀ ਸਿਧਾਂਤ ਲਾਗੂ ਹੋ ਸਕਦੈ ਕਿ ਨਹੀਂ- ਮੈਂ ਇਹਦਾ ਜ਼ਿੰਮਾ ਸਿੱਟਦਾਂ ਥੋਡੇ ਪਰਵਰਦਿਗਾਰ ਉੱਤੇ। ਜਿੱਥੇ ਤੱਕ ਸਬੰਧ ਐ ਆਮ ਲੋਕ ਭਲਾਈ ਦਾ, ਲੋਕਾਂ ਨੂੰ ਪਤੇ ਸਮਾਜਵਾਦ ਦੇ ਗੁਣਾਂ ਦਾ, ਪਰ ਉਹ ਇਹਦਾ ਵਿਰੋਧ ਏਸ ਨੁਕਤੇ ਤੇ ਆ ਕੇ ਈ ਕਰਦੇ ਐਂ ਭਈ ਇਹ ਲਾਗੂ ਨੀਂ ਹੋ ਸਕਦਾ। ਚਲੋ, ਆਵੇ ਥੋਡਾ ਰੱਬ ਤੇ ਸਾਰਾ ਕੁਝ ਬਾਕਾਇਦਾ ਤਰੀਕੇ ਨਾਲ ਕਰ ਦਵੇ ਠੀਕ…।
ਹੁਣ ਤੁਸੀਂ ਦਲੀਲ ਚੋਂ ‘ਗਹਾਂ’ ਦਲੀਲ ਕੱਢਣ ਦੀ ਕੋਸ਼ਿਸ਼ ਨੀ ਕਰਨੀ। ਮੈਂ ਥੋਨੂੰ ਦੱਸਦਾ, ਹਿੰਦੁਸਤਾਨ ਉਤੇ ਜੋ ਬਰਤਾਨੀਆਂ ਦੀ ਹਕੂਮਤ ਐ, ਤਾਂ ਇਹ ਐਸ ਕਰਕੇ ਨੀ, ਬਈ ਵੈਰੀ ਮਰਜੀ ਐ ਰੱਬ ਦੀ, ਸਗੋਂ ਏਸ ਕਰਕੇ ਐ, ਬਈ ਸਾਡੇ ‘ਚ ਹਿੰਮਤ ਏ ਹੈਨੀ ਵਿਰੋਧ ਕਰਨ ਵੀ। ਉਹ ਰੱਬ ਦੀ ਮਦਦ ਨਾਲ ਨੀ ਗੁਲਾਮ ਰੱਖ ਰਹੇ ਸਾਨੂੰ ਗੁਲਾਮ ਬਣਾਇਆ ਹੋਇਐ ਬੰਦੂਕਾਂ, ‘ਤੋਪਾਂ’, ‘ਬੰਬਾਂ’, ‘ਗੋਲੀਆਂ’ ਪੁਲਿਸ ਤੇ ਫੌਜ ਦੀ ਮਦਦ ਨਾਲ। ਕੀ ਕਸੂਰ ਐ ਸਾਡਾ, ਕਿ ਉਹ ਮਨੁੱਖੀ ਸਮਾਜ ਦੇ ਖਿਲਾਫ਼ ਘਿਨਾਉਣਾ, ਸਭ ਤੋਂ ਵੱਧ ਘਿਨਾਉਣਾ ਅਪਰਾਧ ਕਰ ਰਹੇ ਐ ਕਿ ਇਕ ਕੰਮ ਲੁੱਟੀ ਜਾ ਰਹੀ ਐ ਦੂਜੀ ਕੌਮ ਹੱਥੋਂ। ਕਿਥੇ ਐਂ ਰੱਬ ? ਕੀ ਕਰਦੇ ਉਹ? ਕੀ ਉਹ ਮਜ਼ਾ ਲੈ ਰਿਹੈ ਮਨੁੱਖਤਾ ਦੀਆਂ ਇਹਨਾਂ ਸਾਰੀਆਂ ਦੁੱਖ ਤਕਲੀਫਾਂ ਦਾ ? ਉਹ ਨੀਰੋ ਐ, ਉਹ ਚੰਗੇਜ਼ ਖਾਂ ਐ। ਰੱਬ ਮੁਰਦਾਬਾਦ।
ਤੁਸੀਂ ਪੁੱਛੋਗੇ ਮੈਨੂੰ, ਬਈ ਫੇਰ, ਫੇਰ ਏਸ ਦੁਨੀਆਂ ਦਾ, ਮਨੁੱਖ ਦਾ, ਆਰੰਭ ਹੋਇਆ ਕਿਵੇਂ ? ਚਾਰਲਸ ਡਾਰਵਿਨ ਨੇ ਏਸ ਵਿਸ਼ੇ ਤੇ ਚਾਨਣ ਪਾਉਣ ਦੀ ਕੋਸ਼ਿਸ਼ ਕੀਤੀ ਐ। ਪੜੋ ਉਹਨੂੰ ਘੋਖੋ। ਸੋਹੰਮ ਸਵਾਮੀ ਦੀ ਕਿਤਾਬ “ਕਾਮਨ ਸੈਂਸ” ਪੜ੍ਹੋ। ਥੋਨੂੰ ਕੁਛ ਹੱਦ ਤੱਕ ਏਸ ਸੁਆਲ ਦਾ ਜਵਾਬ ਜ਼ਰੂਰ ਮਿਲਜੂ। ਇਹ ਵਿਸ਼ਾ ਹੈਗਾ ਕੁਦਰਤ ਦਾ । ਇਹ ਘਟਨਾ ਵੀ ਕੁਦਰਤ ਦੀ ਈ ਐ। ਅੱਡ-ਅੱਡ ਪਦਾਰਥਾਂ ਦੇ ਅਚਾਨਕ ਮੇਲ ਨਾਲ ਪੈਦਾ ਹੋਈ, ਧਰਤੀ। ਕਦੋਂ ? ਇਹ ਜਾਨਣ ਲਈ ਇਤਿਹਾਸ ਪੜ੍ਹੋ। ਇਸ ਅਮਲ ਵਿੱਚ ਪਹਿਲਾਂ ਜਾਨਵਰ ਤੇ ਫੇਰ ਮਨੁੱਖ ਪੈਦਾ ਹੋਇਆ ਸੀ । ਤੁਸੀਂ ਡਾਰਵਿਨ ਦੀ ਕਿਤਾਬ, “ਓਰਿਜਨ ਆਫ ਸਪੀਸੀਜ਼” ਪੜ੍ਹੋ ਅਰ ਜੋ ਵੀ ਤਰੱਕੀ ਹੋਈ ਉਹ ਤੋਂ ਬਾਦ ਈ ਹੋਈ। ਉਹ ਹੋਈ ਸੀਗੀ ਮਨੁੱਖ ਦੀ ਕੁਦਰਤ ਨਾਲ ਲਗਾਤਾਰ ਟੱਕਰ, ਤੇ ਮਨੁੱਖ ਵਲੋਂ ਕੁਦਰਤ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਵਜੋਂ। ਇਹ ਐ ਧਰਤੀ ਦੇ ਆਦਿ ਬਾਰੇ ਸਭ ਤੋਂ ਸੰਖੇਪ ਜਿਆ ਵੇਰਵਾ।
ਥੋਡਾ ਗਹਾਂ ਦਾ ਸਵਾਲ ਇਹ ਹੋ ਸਕਦੈ ਬਈ ਪਿਛਲੇ ਜਨਮ ‘ਚ, ਜੇ ਮਾੜੇ ਕਰਮ ਨਾ ਕੀਤੇ ਹੋਣ ਤਾਂ ਕੋਈ ਜੁਆਕ ਅੰਨਾ ਜਾਂ ਲੰਗੜਾ ਕਾਹਤੇ ਜੰਮੇ? ਜੀਵ ਵਿਗਿਆਨੀਆਂ ਨੇ ਜ਼ਿਕਰ ਕੀਤੈ ਏਸ ਸਮੱਸਿਆ ਦਾ ਉਹਨਾਂ ਮੁਤਾਬਕ ਇਹ ਜੀਵ ਵਿਗਿਆਨਕ ਵਿਸ਼ਾ ਐ ਅਰ ਇਹਦੇ ਕਾਰਨ ਵੀ ਬੱਚੇ ਦੇ ਮਾਂ ਪਿਉ ਦੇ ਜੀਵ ਇਤਿਹਾਸ ‘ਚ ਈ ਹੁੰਦੇ ਐਂ।
ਕੁਦਰਤੀਂ ਤੁਸੀਂ ਇੱਕ ਹੋਰ ਸਵਾਲ ਵੀ ਪੁੱਛ ਸਕਦੇ ਓਂ, ਭਾਵੇਂ ਹੈ ਤਾਂ ਇਹ ਬਚਗਾਨਾ ਜਿਹਾ ਸਵਾਲ ਈ। ਉਹ ਸਵਾਲ ਐ ਬਈ ਜੇ ਰੱਬ ਹੈ ਈ ਨੀ ਸੀ, ਫੇਰ ਉਹਨੂੰ ਮੰਨਣ ਕਿਵੇਂ ਲੱਗਗੇ ? ਮੇਰਾ ਜਵਾਬ ਸਪੱਸ਼ਟ ਤੇ ਸੰਖੇਪ ਹੋਊਗਾ: ਜਿਵੇਂ ਲੋਕ ਭੂਤਾਂ-ਪ੍ਰੇਤਾਂ ਨੂੰ ਮੰਨਣ ਲੱਗ ਪੇ ਸੀ ਉਵੇਂ ਈ ਉਹ ਰੱਬ ਨੂੰ ਮੰਨਣ ਲੱਗ ਪੇ। ਐਨਾ ਕੁ ਈ ਫਰਕ ਐ ਰੱਬ ‘ਚ ਯਕੀਨ ਤਕਰੀਬਨ ਸਰਬ ਵਿਆਪਕ ਐ ਤੇ ਇਹਦੀ ਫਿਲਾਸਫ਼ੀ ਵੀ ਕਾਫੀ ਵਿਕਸਤ ਐ। ਕੁਛ ਪ੍ਰੀਵਰਤਨਕਾਰੀਆਂ ਵਾਂਗੂ ਮੇਰਾ ਇਹ ਵਿਚਾਰ ਨੀ ਹੈ ਕਿ ਰੱਬ ਵਗੈਰਾ ਲੁੱਟ-ਖਸੁੱਟ ਕਰਨ ਵਾਲਿਆਂ ਦੀ ਉ ਕਰਤੂਤ ਸੀ ਤਾਂ ਕਿ ਉਹ ਸਰਬ ਉੱਚ ਸੱਤਾ ਦੀ ਹੋਂਦ ਦਾ ਪ੍ਰਚਾਰ ਕਰਕੇ, ਆਪਣੀਆਂ ਗੱਦੀਆਂ ਕਾਇਮ ਰੱਖਣ ਖਾਤਰ, ਲੋਕਾਂ ਨੂੰ ਗੁਲਾਮ ਰੱਖ ਸਕਣ । ਭਾਵੇਂ ਕਿ ਮੇਰਾ ਉਹਨਾਂ ਨਾਲ ਏਸ ਨੁਕਤੇ ਤੇ ਕੋਈ ਮੌਤਭੇਦ ਵਨੀ ਕਿ ਸਾਰੇ ਈ ਧਾਰਮਿਕ ਮੱਤ, ਧਰਮ, ਸਿਧਾਂਤ ਤੇ ਹੋਰ ਐਹੋ ਜੀਆਂ ਸੰਸਥਾਵਾਂ, ਆਖਰਕਾਰ ਤਾਂ ਜਾਬਰ, ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀ ਉ ਹੋ ਨਿਬੜਦੀ ਐ। ਹਰ ਧਰਮ ਏਹੀ ਕਹਿੰਦੇ ਕਿ ਬਾਦਸ਼ਾਹ ਦੇ ਖਿਲਾਫ ਬਗਾਵਤ ਕਰਨਾ ਹਮੇਸ਼ਾ ਦੀ ਪਾਪ ਹੁੰਦੇ।
ਰੱਬ ਦੇ ਆਦਿ ਬਾਰੇ ਮੇਰਾ ਵਿਚਾਰ ਹੈਗਾ ਇਹ, ਬਈ ਜਦ ਬੰਦੇ ਨੂੰ ਆਪਣੀਆਂ ਸੀਮਾਵਾਂ ਤੇ ਕਮਜ਼ੋਰੀਆਂ ਦਾ ਹੋ ਗਿਆ ਅਹਿਸਾਸ, ਤਾਂ ਉਹਨੇ ਘੜ ਲਈ ਰੱਬ ਦੀ ਕਾਲਪਨਿਕ ਹੋਂਦ, ਤਾਂ ਕਿ ਹੌਸਲਾ ਮਿਲੇ ਮਨੁੱਖਾਂ ਨੂੰ, ਇਮਤਿਹਾਨੀ ਹਾਲਤਾਂ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਖਾਤਰ। ਤਾਂ ਕਿ ਮੁਕਾਬਲਾ ਕਰ ਸਕੇ ਸਾਰੇ ਖਤਰਿਆਂ ਦਾ, ਜਵਾਂ ਮਰਦੀ ਨਾਲ, ਅਤੇ ਖੁਸ਼ਹਾਲੀ ਤੇ ਅਮੀਰੀ ਦੀ ਹਾਲਤ ‘ਚ ਕਾਬੂ ਪਾ ਸਕੇ ਆਪਣੀਆਂ ਇੱਛਾਵਾਂ ‘ਤੇ । ਮਨੁੱਖ ਨੇ ਰੱਬ ਨੂੰ ਚਿਤਵਿਆ ਤੇ ਚਿਤਰਿਆ ਸੀ ਇਹਦੇ ਨਿਜ ਰੂਪਕ ਨੇਮਾਂ ਤੇ ਪਾਲਣਹਾਰ ਗੁਣਾਂ ਦੇ ਰੂਪ ‘ਚ। ਉਹਦੀ ਕਰੋਪੀ ਤੇ ਨਿੱਜ ਰੂਪਕ ਨੇਮਾਂ ਨੂੰ ਵਿਚਾਰਨ ਵੇਲੇ, ਉਹ ਕੰਮ ਦਿੰਦਾ ਸੀ ਤਾੜਨਾ ਦਾ, ਤਾਂ ਕਿ ਮਨੁੱਖ ਖਤਰਾ ਈ ਨਾ ਬਣ ਜਾਏ ਸਮਾਜ ਖਾਤਰ । ਉਹਦੇ ਪਾਲਣਹਾਰ ਗੁਣਾਂ ‘ਚ ਉਹ, ਮਾਂ ਭੈਣ, ਭਾਬੀ, ਪਿਤਾ, ਦੋਸਤ ਤੇ ਮਦਦਗਾਰ ਸੀ ਤਾਂ ਕਿ ਜੇ ਔਖੇ ਵੇਲੇ, ਜਦ ਬੰਦੇ ਦਾ ਸਾਰੇ ਈ ਸਾਥ ਛੱਡ ਜਾਣ, ਤਾਂ ਵੀ ਓਸ ਘੜੀ ਵੀ, ਬੰਦੇ ਨੂੰ ਇਹ ਧਰਵਾਸ ਰਹੇ ਕਿ ਉਹਨੂੰ ਢਾਰਸ ਦੇਣ ਖਾਤਰ, ਉਹਦੀ ਮਦਦ ਕਰਨ ਖਾਤਰ, ਸਦਾ ਸਲਾਮਤ ਰਹਿਣ ਆਲਾ ਸੱਚਾ ਮਿੱਤਰ ਰੱਬ ਹੈਗਾ। ਆਦਿ ਕਾਲ ਵਿੱਚ ਰੱਬ, ਸੱਚੇ ਅਰਥਾਂ ‘ਚ ਸਮਾਜ ਲਈ ਲਾਹੇਵੰਦ ਸੀਗਾ। ਰੱਬ ਦਾ ਵਿਚਾਰ, ਮਦਦਗਾਰ ਸਾਬਤ ਹੁੰਦੈ ਬੰਦੇ ਖਾਤਰ, ਔਖੀ ਘੜੀ ਵੇਲੇ।
ਸਮਾਜ ਨੇ ਜਿਵੇਂ ਲੜਾਈ ਲੜੀ ਸੀ ਬੁੱਤ ਪੂਜਾਂ ਤੇ ਧਰਮ ਦੇ ਤੰਗ ਨਜ਼ਰ ਸੰਕਲਪ ਦੇ ਖਿਲਾਫ…ਉਵੇਂ ਈ ਸਮਾਜ ਨੂੰ ਲੜਨਾ ਪੈਣੇ ਰੱਬ ਦੇ ਵਿਸ਼ਵਾਸ ਦੇ ਖਿਲਾਫ। ਇਸੇ ਤਰ੍ਹਾਂ ਜਦ ਬੰਦਾ ਆਪਣੇ ਪੈਰੀਂ ਹੋਣ ਦੀ ਕੋਸ਼ਿਸ਼ ਕਰਨ ਲੱਗੂ ਜਾਂ ਯਥਾਰਥਵਾਦੀ ਹੋਣ ਲੱਗੂ ਉਹਨੂੰ ਲਾਂਭੇ ਸੁੱਟਣਾ ਪਊਗਾ ਰੱਬ ਦਾ ਵਿਸ਼ਵਾਸ ਅਰ ਹਰ ਮੁਸ਼ਕਲ, ਹਰੇਕ ਆਫ਼ਤ ਤੇ ਹਰ ਤਰ੍ਹਾਂ ਦੀ ਹਾਲਤ ਦਾ ਮੁਕਾਬਲਾ ਕਰਨਾ ਪਊਗਾ ਡੱਟ ਕੇ ।
ਇਸ ਵੇਲੇ ਆਹੀ ਹਾਲਤ ਐ ਮੇਰੀ। ਮੇਰੇ ਦੋਸਤੋ, ਇਹ ਕੋਈ ਅਹੰਕਾਰ ਨੀ ਹੈ ਮੇਰਾ। ਮੈਂ ਨਾਸਤਿਕ ਬਣਿਐਂ ਤਾਂ ਆਪਣੀ ਸੋਚਣ ਵਿਧੀ ਨਾਲ ਬਣਿਐਂ। ਮੇਰਾ ਨੀ ਖਿਆਲ ਕਿ ਰੱਬ ‘ਚ ਵਿਸ਼ਵਾਸ ਕਰਨ ਜਾਂ ਫਿਰ ਹਰ ਰੋਜ਼ ਅਰਦਾਸ ਕਰਨ ਨਾਲ (ਜਿਹੜਾ ਮੈਂ ਮਨੁੱਖ ਦਾ ਸਭ ਤੋਂ ਵੱਧ ਖ਼ੁਦਗਰਜ਼ੀ ਵਾਲਾ ਤੇ ਘਟੀਆ ਕੰਮ ਸਮਝਦਾਂ) ਮੇਰਾ ਕੁਛ ਨੀ ਸੌਰਨਾ, ਅਰ ਨਾ ਈਂ ਹਾਲਤ ਕੋਈ ਹੋਰ ਈ ਵਿਗੜ ਜਾਣੀ ਐ। ਮੈਂ ਪੜ੍ਹਿਐ ਉਹਨਾਂ ਨਾਸਤਿਕਾਂ ਬਾਰੇ, ਜਿਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕਰਿਐ। ਏਸੇ ਲਈ ਮੈਂ ਅਖੀਰ ਤੱਕ ਫਾਂਸੀ ਦੇ ਤਖਤੇ ਤੇ ਵੀ, ਮੈਂ ਕੋਸ਼ਿਸ਼ਾਂ ਕਰ ਰਿਹਾਂ, ਮਰਦ ਵਾਂਗ ਸਿਰ ਤਾਣ ਕੇ ਸਾਬਤ ਕਦਮ ਰਹਿਣ ਦੀ।
ਦੇਖਦੇ ਐਂ…ਏਹਦੇ ‘ਚ ਮੈਂ ਪੂਰਾ ਕਿੰਨਾ ਕੁ ਉਤਰਦਾਂ। ਮੇਰੇ ਕਿਸੇ ਦੋਸਤ ਨੇ ਅਰਦਾਸ ਕਰਨ ਲਈ ਕਿਹਾ ਮੈਨੂੰ । ਜਦ ਮੈਂ ਦੱਸਿਆ, ਉਹ ਨੂੰ ਕਿਹਾ ਕਿ ਮੈਂ ਤਾਂ ਨਾਸਤਕ ਆਂ, ਤਾਂ ਉਹ ਕਹਿਣ ਲੱਗਿਆ, “ਦੇਖਲੀਂ ਆਪਣੇ ਅਖਰੀਲੇ ਦਿਨਾਂ ‘ਚ ਤੂੰ ਆਪੇ ਈ ਮੰਨਣ ਲੱਗ ਜੇਗਾ ਰੱਬ ਨੂੰ।” ਮੈਂ ਮੂਹਰਿਉਂ ਕਹਿ ਦਿੱਤਾ, “ਨਹੀਂ ਪਿਆਰੇ ਜਨਾਬ ਜੀ, ਐਂਦਾ ਬਿਲਕੁਲ ਨੀ ਹੋਣ ਲੱਗਿਆ, ਐਂ ਕਰਨਾ ਤਾਂ ਮੇਰੀ ਖਾਤਿਰ ਬੜੀ ਉ ਘਟੀਆ ਅਰ ਹਾਰਨ ਆਲੀ ਉ ਗੱਲ ਹੋਊਗੀ। ਮੈਂ ਨੀ ਅਰਦਾਸ ਕਰਨੀ ਖੁਦਗਰਜ਼ੀ ਵਾਸਤੇ.
ਪਾਠਕੇ ਤੇ ਦੋਸਤੋ, ਕੀ ਹਊਮੈਂ ਐਂ ਇਹ ? ਜੇ ਹੈਗੀ ਐਂ, ਤਾਂ ਇਹ ਚੰਗੀ ਲੱਗਦੀ ਐ ਮੈਨੂੰ
ਡਰੀਮ ਲੈਂਡ ਦੀ ਭੂਮਿਕਾ
ਮੇਰੇ ਵਧੀਆ ਮਿੱਤਰ ਲਾਲਾ ਰਾਮ ਸਰਨ ਦਾਸ ਹੁਰਾਂ ਮੈਨੂੰ ਕਿਹੈ, ਕਿ ਮੈਂ ਉਹਨਾਂ ਦੀ ਕਵਿਤਾਵਾਂ ਦੀ ਕਿਤਾਬ ਡਰੀਮ ਲੈਂਡ ਯਨੀ ਸੁਪਨ ਲੋਕ ਦੀ ਭੂਮਿਕਾ ਲਿਖਾਂ । ਨਾ ਤਾਂ ਮੈਂ ਸ਼ਾਇਰ ਆਂ, ਨਾ ਸਾਹਿਤਕਾਰ, ਨਾ ਕੋਈ ਪੱਤਰਕਾਰ ਆਂ ਤੇ ਨਾ ਈਂ ਆਲੋਚਕ । ਇਸ ਲਈ ਮੈਂ ਕਿਵੇਂ ਵੀ ਉਹਨਾਂ ਦੀ ਮੰਗ ਪੂਰੀ ਨੀ ਕਰ ਸਕਦਾ । ਪਰ ਜੇਹੋ ਜੇ ਹਾਲਾਤ ‘ਚ ਮੈਂ ਹੈਗਾ ਵਾਂ, ਮੈਨੂੰ ਲੇਖਕ ਨਾਲ ਏਸ ਮਸਲੇ ਤੇ ਬਹਿਸ ਮੁਬਾਹਸੇ ਦੀ ਵੀ ਸਹੂਲੀਅਤ ਨੀ । ਫੇਰ ਤਾਂ ਰਾਹ ਵੀ ਮੇਰੇ ਕੋਲ ਇੱਕੋ ਬੱਚਦੈ, ਕਿ ਮੈਂ ਆਪਣੇ ਮਿੱਤਰ ਦੀ ਇੱਛਾ ਪੂਰੀ ਕਰ ਈ ਦਿਆਂ।
ਮੈਂ ਕਵੀ ਤਾਂ ਹੈ ਨੀ, ਸੋ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਕਿਤਾਬ ਬਾਰੇ ਬਹਿਸ ਨਈਂ ਕਰ ਸਕਦਾ। ਮੈਨੂੰ ਛੰਦਬੰਦੀ ਦਾ ਅਸਲੋਂ ਈ ਕੋਈ ਇਲਮ ਨੀ-ਸੋ ਇਹ ਤਾਂ ਮੈਨੂੰ ਨਹੀਂ ਪਤਾ ਬਈ ਛੰਦਬੰਦੀ ਦੇ ਹਿਸਾਬ ਨਾਲ ਪਰਖੇ ਤੋਂ ਇਹ ਕਿਤਾਬ ਪੂਰੀ ਉਤਰੂ ਵੀ ਜਾਂ ਨਹੀਂ । ਮੈਂ ਸਾਹਿਤਕਾਰ ਵੀ ਹੈ ਨੀ, ਸੋ ਇਸ ਕਿਤਾਬ ਨੂੰ ਕੌਮੀ ਸਾਹਿਤ ਵਿਚ ਯੋਗ ਥਾਂ ਦਿਵਾਉਣ ਦੀ ਦ੍ਰਿਸ਼ਟੀ ਨਾਲ ਵੀ ਮੈਥੋਂ ਵਿਚਾਰ ਨੀ ਕੀਤਾ ਜਾਣਾ ।
ਮੈਂ ਸਿਆਸੀ ਕਾਰਕੁੰਨ ਆਂ ਤੇ ਵੱਧ ਤੋਂ ਵੱਧ ਇਸ ਕਿਤਾਬ ਨੂੰ ਸਿਆਸੀ ਪੱਖ ਤੋਂ ਈ ਵਿਚਾਰ ਸਕਦਾਂ। ਇਸ ਨਜ਼ਰੀਏ ਤੋਂ ਵਿਚਾਰਨਾ ਈ ਐਸ ਮੌਕੇ ਬਿਲਕੁਲ ਅਸੰਭਵ ਜਾਂ ਘੱਟੋ- ਘੱਟ ਮੁਸ਼ਕਲ ਕੰਮ ਜ਼ਰੂਰ ਐ। ਅਸੂਲਨ ਤੌਰ ‘ਤੇ, ਭੂਮਿਕਾ ਹਮੇਸ਼ਾ ਉਹੀ ਵਿਅਕਤੀ ਲਿਖਿਆ ਕਰਦੈ, ਜਿਹੜਾ ਸਹਿਮਤ ਹੋਵੇ ਲੇਖਕ ਦੀ ਕਿਰਤ ਨਾਲ । ਪਰ ਏਥੇ ਮਾਮਲਾ ਜਮਾਂ ਈ ਵੱਖਰੈ। ਮੈਂ ਆਪਣੇ ਦੋਸਤ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਈਂ ਆਂ । ਲਾਲਾ ਜੀ ਨੂੰ ਵੀ ਤਾਂ ਪਤਾ ਈ ਸੀ, ਕਿ ਕਈ ਅਹਿਮ ਨੁਕਤਿਆਂ ਬਾਰੇ ਮੇਰਾ ਉਹਨਾਂ ਨਾਲ ਮਤਭੇਦ ਸੀਗਾ । ਇਸ ਲਈ ਮੇਰੀ ਆਹ ਲਿਖਤ, ਘੱਟੋ-ਘੱਟ ਭੂਮਿਕਾ ਤਾਂ ਨੀ ਹੋਣ ਲੱਗੀ। ਵੱਧ ਤੋਂ ਵੱਧ ਆਲੋਚਨਾ ਹੋ ਸਕਦੀ ਐ ਤੇ ਇਹਦੀ ਥਾਂ ਕਿਤਾਬ ਦੇ ਸ਼ੁਰੂ ‘ਚ ਨੀ, ਸਗੋਂ ਅਖੀਰ ‘ਚ ਹੋਊਗੀ।
ਸਿਆਸੀ ਖੇਤਰ ‘ਚ ਡਰੀਮ ਲੈਂਡ ਦੀ ਬਹੁਤ ਈ ਅਹਿਮ ਥਾਂ ਐ। ਮੌਜੂਦਾ ਹਾਲਾਤ ‘ਚ ਇਹ ਕਿਤਾਬ ਲਹਿਰ ਦੇ ਵੱਡੇ ਖੱਪੇ ਨੂੰ ਪੂਰ ਰਹੀ ਐ। ਅਸਲ ਵਿਚ ਸਾਡੇ ਮੁਲਕ ਦੇ ਇਤਿਹਾਸ ‘ਚ ਜਿੰਨੀਆਂ ਵੀ ਸਿਆਸੀ ਲਹਿਰਾਂ ਨੇ ਅਹਿਮ ਰੋਲ ਅਦਾ ਕੀਤੈ, ਉਹ ਸਾਰੀਆਂ ਈ, ਆਪਣੇ ਮਨੋਰਥ ਦੇ ਆਦਰਸ਼ ਤੋਂ ਸੱਖਣੀਆਂ ਰਹੀਆਂ। ਇਨਕਲਾਬੀ ਲਹਿਰ ਕਿਹੜਾ ਇਸ ਦੋਸ਼ ਤੋਂ ਮੁਕਤ ਐ। ਆਪਣੀਆਂ ਸਾਰੀਆਂ ਈ ਕੋਸ਼ਿਸ਼ਾਂ ਜੁਟਾਉਣ ਤੋਂ ਬਾਦ ਵੀ, ਮੈਨੂੰ ਸਪੱਸ਼ਟ ਵਿਚਾਰਾਂ ਆਲੀ ਕੋਈ ਪਾਰਟੀ ਨੀ ਦੀਂਹਦੀ । ਇੱਕੋ ਇਕ ਪਾਰਟੀ ਸੀਗੀ-ਗ਼ਦਰ ਪਾਰਟੀ, ਉਹ ਪ੍ਰੇਰਿਤ ਸੀਗੀ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਦੇ ਢਾਂਚੇ ਤੋਂ-ਉਹ ਚਾਹੁੰਦੀ ਸੀ ਕਿ ਮੌਜੂਦਾ ਸਰਕਾਰ ਦੀ ਥਾਵੇਂ, ਰਿਪਬਲਿਕ ਯਨੀ ਪ੍ਰਜਾਤੰਤਰਿਕ ਕਿਸਮ ਦੀ ਸਰਕਾਰ ਬਣਾਈ ਜਾਵੇ-ਉਹ ਇਹ ਸਪੱਸ਼ਟ ਰੂਪ ‘ਚ ਕਹਿੰਦੀ ਵੀ ਸੀ । ਦੂਜੀਆਂ ਸਾਰੀਆਂ ਈ ਪਾਰਟੀਆਂ ਦਾ ਤਾਂ ਇੱਕੋ ਇਕ ਟੀਚਾ ਸੀ-ਵਿਦੇਸ਼ੀ ਹਾਕਮਾਂ ਦੇ ਖਿਲਾਫ਼ ਲੜਨਾ। ਇਹ ਵਿਚਾਰ ਹੈ ਤਾਂ ਸਲਾਹੁਣਯੋਗ, ਪਰ ਇਸ ਵਿਚਾਰ ਨੂੰ ਇਨਕਲਾਬੀ ਵਿਚਾਰ ਨੀ ਕਿਹਾ ਜਾ ਸਕਦਾ । ਸਾਨੂੰ ਲਾਜ਼ਮੀ ਤੌਰ ‘ਤੇ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਕਿ ਨਿਰੀ ਉਥਲ ਪੁਥਲ ਜਾਂ ਖੂਨੀ ਲੜਾਈ ਨੀ ਹੁੰਦੀ ਇਨਕਲਾਬ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਤ ਯਨੀ ਰਾਜ ਪ੍ਰਬੰਧ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ, ਸਮਾਜ ਦੇ ਨਵੇਂ ਤੇ ਵਧੀਆ ਆਧਾਰ ਤੇ ਬਕਾਇਦਗੀ ਨਾਲ ਮੁੜ ਉਸਾਰੀ ਕਰਨ ਦੇ ਪ੍ਰੋਗਰਾਮ ਤੋਂ ਹੁੰਦੈ।
ਸਿਆਸੀ ਪਿੜ ‘ਚ ਜਿਹੜੇ ਲਿਬਰਲ ਯਨੀ ਨਰਮ ਦਲੀਏ ਸੀ, ਉਹ ਚਾਹੁੰਦੇ ਸੀ। ਸਰਕਾਰ ਭਾਵੇਂ ਇਹੀ ਰਹੇ ਪਰ ਕੁਛ ਸੁਧਾਰ ਹੋਣ । ਇਹਦੇ ਨਾਲ ਈ ਗਰਮ ਦਲੀਏ, ਥੋੜੀ ਜਿਹੀ ਅੱਗੇ ਦੀ ਗੱਲ ਕਰਦੇ ਸੀ, ਉਹ ਇਸ ਮਕਸਦ ਲਈ ਪ੍ਰੀਵਰਤਨਕਾਰੀ ਤਰੀਕੇ ਅਪਣਾਉਣ ਨੂੰ ਤਿਆਰ ਸੀਗੇ । ਖੈਰ ਇਨਕਲਾਬੀ ਹਮੇਸ਼ਾ ਤੋਂ ਈ ਸਿਰੇ ਦੇ ਤਰੀਕਿਆਂ ਦੇ ਹਮਾਇਤੀ ਰਹੇ ਐਂ ਉਹਨਾਂ ਦਾ ਨਿਸ਼ਾਨਾ ਇਕੋ ਈ ਸੀ-ਵਿਦੇਸ਼ੀ ਸੱਤਾ ਨੂੰ ਵਗਾਹ ਮਾਰਨਾ । ਏਹਦੇ ‘ਚ ਵੀ ਕੋਈ ਸ਼ੱਕ ਨੀ, ਕਿ ਉਹ ਕੁਛ ਲੋਕ ਐਹੋ ਜਿਹੇ ਵੀ ਸੀਗੇ ਜਿਹੜੇ ਉਹਨਾਂ ਢੰਗ ਤਰੀਕਿਆਂ ‘ਚ ਕੁਛ ਸੁਧਾਰਾਂ ਦੇ ਹਮਾਇਤੀ ਸੀ । ਇਹਨਾਂ ਸਾਰੀਆਂ ਲਹਿਰਾਂ ਨੂੰ ਸਹੀ ਅਰਥਾਂ ‘ਚ ਇਨਕਲਾਬੀ ਲਹਿਰਾਂ ਕਿਹਾ ਵੀ ਨੀ ਜਾ ਸਕਦਾ।
ਪਰ ਲਾਲਾ ਰਾਮ ਸਰਨ ਦਾਸ ਹੁਰੀਂ ਪਹਿਲੇ ਇਨਕਲਾਬੀ ਸੀ ਪੰਜਾਬ ਦੇ, ਜਿਹਨਾਂ ਨੂੰ ਕਿਸੇ ਬੰਗਾਲੀ ਮਫ਼ਰੂਰ ਨੇ 1908 ‘ਚ ਬਾਕਾਇਦਾ ਭਰਤੀ ਕੀਤਾ ਸੀ । ਫੇਰ ਇਹਨਾਂ ਦਾ ਸੰਬੰਧ ਰਿਹਾ ਇਨਕਲਾਬੀ ਲਹਿਰਾਂ ਨਾਲ, ਅਰ ਅਖੀਰ ‘ਚ ਗ਼ਦਰ ਪਾਰਟੀ ‘ਚ ਸ਼ਾਮਲ ਹੋ ਗਏ ਪਰ ਇਹਨਾਂ ਦੇ ਵਿਚਾਰ ਪਹਿਲੀ ਲਹਿਰ ਦੇ ਆਦਰਸ਼ ਵਾਲੇ ਈ ਰਹੇ। ਇਸ ਕਿਤਾਬ ਦੀ ਖੂਬਸੂਰਤੀ ਤੇ ਕਦਰ ਵਧਾਉਣ ਵਾਲਾ ਇੱਕ ਦਿਲਚਸਪ ਤੱਥ ਹੋਰ ਐ, ਲਾਲਾ ਜੀ ਨੂੰ 1915 ‘ਚ ਫਾਂਸੀ ਦੀ ਸਜ਼ਾ ਹੋਈ ਸੀ, ਜਿਹੜੀ ਮਗਰੋਂ ਟੁੱਟ ਕੇ ਉਮਰ ਕੈਦ ‘ਚ ਬਦਲਗੀ ਸੀ। ਅੱਜ ਮੈਂ ਆਪ ਫਾਂਸੀ ਦੀ ਕੋਠੀ ‘ਚ ਬੈਠਾ ਪਾਠਕਾਂ ਨੂੰ ਦਾਅਵੇ ਨਾਲ ਦੱਸ ਸਕਦਾਂ ਕਿ ਉਮਰ ਕੈਦ ਦੀ ਸਜ਼ਾ, ਮੌਤ ਦੀ ਸਜ਼ਾ ਨਾਲੋਂ ਮੁਕਾਬਲਤਨ ਵਧੇਰੇ ਸਖ਼ਤ ਸਜ਼ਾ ਹੁੰਦੀ ਐ। ਲਾਲਾ ਰਾਮ ਸਰਨ ਦਾਸ ਹੁਰਾਂ ਨੂੰ ਚੌਦਾਂ ਸਾਲ ਦੀ ਪੱਕੀ ਕੈਦ ਕੱਟਣੀ ਵੀ ਪਈ ਸੀ । ਇਹਨਾਂ ਉਸੇ ਦੌਰਾਨ ਇਹ ਕਵਿਤਾਵਾਂ ਲਿਖੀਆਂ ਸੀ, ਦੱਖਣ ਦੀ ਕਿਸੇ ਜੇਲ੍ਹ ‘ਚ। ਉਸ ਵੇਲੇ ਕਵੀ ਦੀ ਜੋ ਮਾਨਸਿਕ ਹਾਲਤ ਸੀ ਤੇ ਜੋ ਜਦੋਜਹਿਦ ਚੱਲ ਰਹੀ ਸੀ ਇਹਨਾਂ ਦੇ ਅੰਦਰ, ਉਹਨਾਂ ਦੀ ਸਪੱਸ਼ਟ ਛਾਪ ਐ ਇਹਨਾਂ ਕਵਿਤਾਵਾਂ ਉਤੇ- ਇਸ ਦੇ ਸਿੱਟੇ ਵਜੋਂ ਇਹ ਵੱਧ ਖੂਬਸੂਤ ਤੇ ਦਿਲਚਸਪ ਹੋ ਗਈਆਂ ਨੇ । ਇਹਨਾਂ ਨੂੰ ਲਿਖਣ ਦਾ ਫੈਸਲਾ ਕਰਨ ਤੋਂ ਪਹਿਲਾਂ, ਉਹ ਬੜੇ ਢਾਹੂ ਵਿਚਾਰਾਂ ਨਾਲ ਜਦੋਜਹਿਦ ਕਰਦੇ ਰਹੇ। ਜਿਹਨੀਂ ਦਿਨੀਂ ਇਹਨਾਂ ਦੇ ਬਹੁਤ ਸਾਰੇ ਸਾਥ ਨੇਕ ਚਲਨੀ ਦਾ ਵਿਸ਼ਵਾਸ਼ ਦੇ ਕੇ ਰਿਹਾਅ ਹੋ ਚੁੱਕੇ ਸਨ। ਅਰ ਇਹਨਾਂ ਸਮੇਤ ਹਰੇਕ ਈ ਰਿਹਾਅ ਹੋਣ ਖਾਤਰ ਬੇਤਾਬ ਸੀ ਅਰ ਪਤਨੀ ਤੇ ਬੱਚਿਆਂ ਦੀਆਂ ਮਿੱਠੀਆਂ ਤੇ ਦਰਦਨਾਕ ਯਾਦਾਂ ਨੇ, ਇਹ ਬੇਤਾਬੀ ਹੋਰ ਵੀ ਵਧਾ ਦਿੱਤੀ ਸੀਗੀ ਤਾਂ ਉਦੋਂ ਓਸ ਹਾਲਤ ‘ਚ ਲਾਲਾ ਰਾਮ ਸਰਨ ਦਾਸ ਜੀ ਨੂੰ ਇਹਨਾਂ ਢਾਹੂ ਗੱਲਾਂ ਵਿਰੁੱਧ ਜ਼ੋਰਦਾਰ ਜਦੋਜਹਿਦ ਕਰਨੀ ਪਈ ਤੇ ਇਹਨਾਂ ਆਪਣਾ ਧਿਆਨ ਲਾ ਦਿੱਤਾ ਕਵਿਤਾ ਲਿਖਣ ਵੱਲ। ਏਹੀ ਕਾਰਨ ਐ ਕਿ ਸ਼ੁਰੂ ਦੇ ਬੰਦ ਵਿੱਚ ਈ ਸਾਨੂੰ ਜਜ਼ਬਾਤ ਦੀ ਛੱਲ ਨਜ਼ਰ ਆਉਂਦੀ ਐ।
Wife, Children, Friends that we surround, Were poisonous snaks all arround.
ਯਨੀਕਿ ,
“ਪਤਨੀ, ਬੱਚੇ, ਸੱਜਣ ਮੇਰੇ ਚਾਰ ਚੁਫੇਰੇ, ਲੱਗੇ ਜਿਉਂ ਜ਼ਹਿਰੀ ਨਾਗਾਂ ਨੇ ਪਾਏ ਘੇਰੇ ।”
ਰਾਮ ਸਰਨ ਜੀ ਸ਼ੁਰੂ ‘ਚ ਈ ਫਿਲਾਸਫੀ ਦੀ ਗੱਲ ਕਰਦੇ ਨੇ। ਇਹ ਫਿਲਾਸਫੀ ਬੰਗਾਲ ਤੇ ਪੰਜਾਬ ਦੀਆਂ ਸਾਰੀਆਂ ਇਨਕਲਾਬੀ ਲਹਿਰਾਂ ਦੀ ਰੀੜ੍ਹ ਦੀ ਹੱਡੀ ਐ। ਇਸ ਨੁਕਤੇ ਤੋਂ ਈ ਮੇਰਾ ਕਵੀ ਨਾਲ ਵੱਡਾ ਮੱਤਭੇਦ ਐ। ਇਹਨਾਂ ਨੇ ਜਿਹੜੀ ਬਹਿਮੰਡ ਦੀ ਵਿਆਖਿਆ ਕੀਤੀ ਐ, ਉਹ ਹੈਗੀ ਐ ਉਦੇਸ਼ਵਾਦੀ ਜਾਂ ਫਿਰ ਪਰਾ ਭੌਤਿਕ, ਜਦਕਿ ਮੈਂ ਹੈਗਾ ਵਾਂ ਪਦਾਰਥਵਾਦੀ ਸੋਚ ਵਾਲਾ, ਸੋ ਮੇਰੀ ਇਸ ਦ੍ਰਿਸ਼ਟੀ ਬਾਰੇ ਵਿਆਖਿਆ ਵੀ ਤਾਂ ਕਾਰਣ ਆਤਮਕ ਈ ਹੋਵੇਗੀ। ਤਾਂ ਵੀ ਇਸ ਕਿਤਾਬ ਦੀ ਹਰ ਲਿਹਾਜ਼ ਨਾਲ ਪ੍ਰਸੰਗਿਕਤਾ ਹੈ।
ਸਾਡੇ ਮੁਲਕ ‘ਚ ਜਿਹੜੇ ਵਿਚਾਰ ਆਮ ਤੌਰ ‘ਤੇ ਪ੍ਰਚੱਲਤ ਐਂ-ਉਹ ਕਵੀ ਦੇ ਵਿਚਾਰਾਂ ਨਾਲ ਮੇਲ ਖਾਂਦੇ ਐਂ। ਉਸ ਮੌਕੇ ਜਿਹੜੀ ਇਹਨਾਂ ਦੇ ਮਨ ਦੀ ਹਾਲਤ ਸੀ ਜਾਂ ਜਿਹੜੀ ਉਦਾਸੀ ਸੀ, ਉਹਨੂੰ ਦੂਰ ਕਰਨ ਖਾਤਰ ਇਹਨਾਂ ਨੇ ਅਰਦਾਸਾਂ ਦਾ ਸਹਾਰਾ ਲਿਐ, ਜਿਵੇਂ ਕਿਤਾਬ ਦਾ ਸਾਰਾ ਸ਼ੁਰੂ ਆਲਾ ਹਿੱਸਾ ਈ ਰੱਬ ਬਾਰੇ, ਉਹਦੀ ਮਹਿਮਾ ਤੇ ਉਹਦੀ ਵਿਆਖਿਆ ਨਾਲ ਭਰਿਆ ਪਿਐ। ਰੱਬ ‘ਚ ਵਿਸ਼ਵਾਸ਼ ਰਹੱਸਵਾਦ ਦਾ ਲਾਜ਼ਮੀ ਸਿੱਟੈ, ਜਿਹੜਾ ਕਿ ਉਦਾਸੀ ਦਾ ਕੁਦਰਤੀ ਇਜ਼ਹਾਰ ਐ। ਇਹ ਕਹਿਣਾ ਕਿ ਸੰਸਾਰ ਤਾਂ ਅਖੇ ਜੀ ਮਾਇਆ ਐ, ਇਹ ਦੁਨੀਆਂ ਮਿਥਿਆ ਜਾਂ ਮਿੱਥ ਐ- ਇਹ ਜਾਂ ਤਾਂ ਆਪ ਇਕ ਸੁਪਨਾ ਐ ਜਾਂ ਫਿਰ ਕੋਰੀ ਕਲਪਨਾ-ਏਹੀ ਤਾਂ ਰਹੱਸਵਾਦ ਹੁੰਦੈ, ਜਿਹਨੂੰ ਪੁਰਾਣੇ ਵੇਲਿਆਂ ‘ਚ ਸ਼ੰਕਰਾਚਾਰੀਆ ਤੇ ਹੋਰ ਹਿੰਦੂ ਰਿਸ਼ੀਆਂ ਨੇ ਜਨਮ ਦੇ ਕੇ ਅੱਗੇ ਵਧਾਇਆ ਸੀ ਪਰ ਪਦਾਰਥਵਾਦੀ ਫਿਲਾਸਫੀ ‘ਚ ਐਸ ਕਿਸਮ ਦੀ ਵਿਚਾਰਧਾਰਾ ਦੀ ਕੋਈ ਥਾਂ ਨੀ, ਫਿਰ ਵੀ ਕਵੀ ਦਾ ਰਹੱਸਵਾਦ ਕਿਵੇਂ ਵੀ ਤੁਛ ਜਾਂ ਹੋਛਾ ਜਾਂ ਨਿੰਦਣਯੋਗ ਨਹੀਂ। ਇਹਦੀ ਆਪਣੀ ਖੂਬਸੂਰਤੀ ਤੇ ਕਸ਼ਿਸ਼ ਐ।ਵਿਚਾਰ ਵੀ ਉਤਸ਼ਾਹ ਵਧਾਉਣ ਵਾਲੇ ਐਂ।
ਜਰਾ ਦੇਖੋ ਤਾਂ ਸਈ:- Be a fundation stone obscure, And on thy breast cheerfully bear, The architecture vast and huge, In suffering find true refuge. Envy not the plastered top stone On which all wordly praise is throw…
ਯਨੀ ਕਿ –
ਧਰਤ ਹੇਠ ਲੱਗਾ ਸੰਗ-ਏ-ਬੁਨਿਆਦ ਹੋ ਜਾਓ ਵੱਡੇ ਉਸਰੇ ਕਲਬ ਮਕਾਨ ਦਾ ਜੀ ਸੀਨੇ ਆਪਣੇ ਤੇ ਹੱਸ ਕੇ ਭਾਰ ਝੱਲੋ ਘੜੀ ਦੁੱਖ ਦੀ ਸਬਰ ਸੰਤੋਖ ਹੈ ਜੀ ਉੱਚੀ ਗੁੰਮਟੀ ਨਾਲ ਕਰੀਏ ਨਾ ਕਦੇ ਸਾੜਾ ਜਿਹਦੀ ਸ਼ਾਨ ਗਾਉਣਾ ਕੰਮ ਜਹਾਨ ਦਾ ਜੀ…
ਮੈਂ ਆਪਣੇ ਨਿੱਜੀ ਤਜ਼ਰਬੇ ਦੇ ਆਧਾਰ ਤੇ ਜ਼ੋਰ ਦੇ ਕੇ ਕਹਿ ਸਕਦਾਂ ਕਿ ਗੁਪਤ ਸਿਆਸੀ ਕੰਮ ‘ਚ ਜਦੋਂ ਬੰਦੇ ਨੂੰ ਲਗਾਤਾਰ ਖਤਰਿਆਂ ਭਰੀ ਜ਼ਿੰਦਗੀ ਜਿਉਣੀ ਪੈਂਦੀ ਐਂ, ਉਦੋਂ “ ਨਾ ਕੋਈ ਆਸ ਹੁੰਦੀ ਐ-ਨਾ ਕੋਈ ਡਰ” ਬੰਦਾ ਹਮੇਸ਼ਾ ਗੁੰਮਨਾਮੀ ‘ਚ ਮਰਨ ਲਈ ਤਿਆਰ ਹੁੰਦੈ ਤਾਂ ਅਜੇਹੀ ਹਾਲਤ ‘ਚ ਆਪਣੀਆਂ ਨਿੱਜੀ ਖਾਹਸਾਂ ਤੇ ਮੋਹ ਦੇ ਖ਼ਿਲਾਫ ਲੜਨ ਲਈ ਉਹਦੇ ਕੋਲ ਇਸ ਤਰ੍ਹਾਂ ਦੇ ਰਹੱਸਵਾਦ ਤੋਂ ਬਗੈਰ ਹੋਰ ਕੋਈ ਹੀਲਾ ਵਨੀ ਹੁੰਦਾ। ਵੈਸੇ ਐਹੋ ਜਿਹਾ ਰਹੱਸਵਾਦ, ਕਿਸੇ ਵੀ ਤਰੀਕੇ ਨਾਲ ਨਿਰਾਸ਼ਤਾ ਪੈਦਾ ਕਰਨ ਵਾਲਾ ਨੀ ਹੁੰਦਾ । ਲਾਲਾ ਰਾਮ ਸਰਨ ਦਾਸ ਜੀ ਏਹ ਤੋਂ ਅੱਗੇ ਗੱਲ ਕਰਦੇ ਐਂ, ਇਨਕਲਾਬੀ ਮਾਨਸਿਕਤਾ ਬਾਰੇ । ਲਾਲਾ ਜੀ ਓਸ ਇਨਕਲਾਬੀ ਪਾਰਟੀ ਦੇ ਮੈਂਬਰ ਸੀ, ਜੀਹਨੂੰ ਕਈ ਹਿੰਸਕ ਕਾਰਵਾਈਆਂ ਦਾ ਜ਼ਿੰਮੇਵਾਰ ਗਰਦਾਨਿਆ ਗਿਆ ਸੀ । ਪਰ ਇਹਦਾ ਮਤਲਬ ਇਹ ਥੋੜੋਂ ਐਂ ਕਿ ਇਨਕਲਾਬੀ ਖੂਨੀ ਭੇੜੀਏ ਹੁੰਦੇ ਐਂ-ਜਿਹਨਾਂ ਨੂੰ ਤਬਾਹੀ ‘ਚ ਸੁਆਦ ਆਉਂਦੈ,
If need be, outwardly be wild, But in thy heart be always mild, His if need be, but do not bite, Love in thy heart and outside fight etc. etc.
ਅਰਥਾਤ
ਲੋੜ ਪਏ ਤਾਂ ਬਾਹਰੋਂ ਭਾਵੇਂ ਬਣੀਏ ਖੂੰਖਾਰ ਜੀ, ਦਿਲ ਦੇ ਨਰਮ ਤੇ ਉਦਾਰ ਵਿਵਹਾਰ ਜੀ । ਪਵੇ ਜੇ ਡਰਾਉਣਾ, ਥੋਡੀ ਘੂਰ ਮੂਹਰੇ ਕੰਬੇ ਬੰਦਾ, ਚਾਹੀਦੈ ਹਮੇਸ਼ਾ ਦਿਲ ਅੰਦਰ ਪਿਆਰ ਜੀ ।
ਬਿਨਾਂ ਸ਼ੱਕ ਉਸਾਰੀ ਵਾਸਤੇ ਤਬਾਹੀ ਜ਼ਰੂਰੀ ਉ ਨੀ ਸਗੋਂ ਲਾਜ਼ਮੀ ਹੁੰਦੀ ਐ। ਇਹ ਬਹੁਤ ਜ਼ਰੂਰੀ ਮਦ ਐ ਇਨਕਲਾਬੀਆਂ ਦੇ ਪ੍ਰੋਗਰਾਮ ਦੀ । ਹਿੱਸਾ ਤੇ ਅਹਿੰਸਾ ਦੀ ਫਿਲਾਸਫੀ ਨੂੰ ਉਪਰਲੀਆਂ ਸਤਰਾਂ ‘ਚ ਬਾਖੂਬੀ ਬਿਆਨ ਕੀਤੈ।
ਲੈਨਿਨ ਇਕ ਵਾਰੀ ਗੋਰਕੀ ਨੂੰ ਕਹਿਣ ਲੱਗੇ, ਅਖੇ ਮੈਂ ਐਹੋ ਜਿਆ ਸੰਗੀਤ ਕਦੇ ਨੀ ਸੁਣ ਸਕਦਾ ਜੀਹਦੇ ਨਾਲ ਮੈਂ ਉਤੇਜਿਤ ਮਹਿਸੂਸ ਕਰਾਂ ਤੇ ਮੇਰੀ ਇਹ ਖਾਹਸ਼ ਪੈਦਾ ਹੋਵੇ ਬਈ ਮੈਂ ਕਲਾਕਾਰਾਂ ਦੇ ਸਿਰ ਪਲੋਸੀ ਜਾਵਾਂ ਪਰ ਨਾਲ ਈ ਉਹਨੇ ਪਤਾ ਕੀ ਕਿਹਾ? ਕਹਿੰਦਾ, “ਹੁਣ ਸਿਰ ਪਲੋਸਣ ਦਾ ਵਕਤ ਨੀ ਹੈ, ਹੁਣ ਵੇਲੈ ਵੈਰੀ ਦੀਆਂ ਖੋਪੜੀਆਂ ਨੂੰ ਚਿੱਪਣ ਦਾ, ਭਾਵੇਂ ਸਾਡਾ ਆਖਰੀ ਟੀਚਾ ਹਰ ਤਰ੍ਹਾਂ ਦੀ ਹਿੰਸਾ ਨੂੰ ਖਤਮ ਕਰਨੈ।” ਜਦ ਵੀ ਇਨਕਲਾਬੀਆਂ ਨੂੰ ਸਖ਼ਤ ਜ਼ਰੂਰਤ ਵਜੋਂ ਐਹੋ ਜੇ ਹਿਸਕ ਤੌਰ ਤਰੀਕੇ ਅਪਨਾਉਣੇ ਈ ਪੈ ਜਾਣ, ਤਾਂ ਉਹ ਜਮਾਂ ਈ ਐਂਜ ਈ ਮਹਿਸੂਸ ਕਰਿਆ ਕਰਦੇ ਨੇ ।
ਇਹ ਤੋਂ ਬਾਦ ਲੇਖਕ ਅੱਡ ਅੱਡ ਵਿਰੋਧੀ ਧਰਮਾਂ ਦੀ ਸਮੱਸਿਆ ਬਾਰੇ ਚਰਚਾ ਕਰਦੈ। ਸਾਰੇ ਈ ਰਾਸ਼ਟਰਵਾਦੀਆਂ ਵਾਂਗੂ ਰਾਮ ਸਰਨ ਦਾਸ ਜੀ ਕੋਸ਼ਿਸ਼ ਕਰਦੇ ਐਂ ਕਿ ਇਹਨਾਂ ਧਰਮਾਂ ਦਾ ਕਿਤੇ ਮੇਲ ਮਿਲਾਪ ਈ ਹੋਜੇ । ਸਮੱਸਿਆ ਨਾਲ ਨਜਿੱਠਣ ਦੀ ਜਿਹੜੀ ਵਿਧੀ ਲਾਲਾ ਜੀ ਨੇ ਅਖਤਿਆਰ ਕੀਤੀ ਐ, ਉਹ ਐ ਵਿਸਥਾਰ ਆਲੀ ਅਰ ਗੋਲਮੇਲ। ਮੈਂ ਤਾਂ ਏਸ ਸਮੱਸਿਆ ਨੂੰ ਕਾਰਲ ਮਾਰਕਸ ਦੇ ਇਕੋ ਈ ਫਿਕਰੇ ਨਾਲ ਰੱਦ ਕਰ ਦਿੰਦਾਂ ਕਿ “ਧਰਮ ਲੋਕਾਂ ਖਾਤਰ ਅਫੀਮ ਐ।”
ਅਖੀਰ ‘ਚ ਇਹਨਾਂ ਦੀ ਕਵਿਤਾ ਦਾ ਸਭ ਤੋਂ ਅਹਿਮ ਹਿੱਸੈ, ਜਿਥੇ ਇਹ ਗੱਲ ਕਰਦੇ ਐਂ, ਭਵਿੱਖ ਦੇ ਸਮਾਜ ਦੀ-ਉਹੀ ਸਮਾਜ ਜੀਹਨੂੰ ਅਸੀਂ ਸਾਰੇ ਈ ਸਿਰਜਣਾ ਚਾਹੁੰਦੇ ਐਂ। ਮੈਂ ਇਕ ਗੱਲ ਤਾਂ ਸ਼ੁਰੂ ‘ਚ ਈ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ “ਡਰੀਮਲੈਂਡ” ਨਾਮ ਦੀ ਕਵਿਤਾ ਦੀ ਕਿਤਾਬ ਸੱਚੀ ਮੁੱਚੀ ਯੂਟੋਪੀਆ (ਸੁਪਨ ਦੇਸ਼) ਈ ਐ। ਇਹ ਗੱਲ ਕਵੀ ਨੇ ਖੁੱਲਮ ਖੁੱਲ੍ਹੇ ਤੌਰ ਤੇ ਮੰਨ ਵੀ ਲਈ ਐ-ਇਹਦਾ ਨਾਉਂ ਡਰੀਮ ਲੈਂਡ ਰੱਖ ਕੇ । ਭਾਵੇਂ ਰਾਮ ਸਰਨ ਦਾਸ ਜੀ ਇਹ ਦਾਅਵਾ ਤਾਂ ਨੀ ਕਰਦੇ ਕਿ ਉਹਨਾਂ ਨੇ ਇਸ ਵਿਸ਼ੇ ਬਾਰੇ ਕੋਈ ਵਿਗਿਆਨਕ ਖੋਜ ਪੱਤਰ ਲਿਖਿਐ ਪਰ ਸਿਰਲੇਖ ਡਰੀਮਲੈਂਡ ਇਹ ਗੱਲ ਕਾਫੀ ਹੱਦ ਤੱਕ ਸਾਫ ਕਰ ਦਿੰਦੈ। ਪਰ ਸਮਾਜਿਕ ਤਰੱਕੀ ਦੇ ਖੇਤਰ ‘ਚ ਯੂਟੋਪੀਆਵਾਂ ਦਾ ਰੋਲ ਵੀ ਬਿਨਾ ਸ਼ੱਕ ਅਹਿਮ ਹੁੰਦਾ ਹੈ। ਜੇ ਸੈਂਟ ਸਾਈਮਨ, ਫੂਰੀਏ ਤੇ ਰੌਬਰਟ ਓਵੇਨ ਵਰਗੇ ਯੂਟੋਪੀਆ ਲੇਖਕ ਅਰ ਉਹਨਾਂ ਦੇ ਸਿਧਾਂਤ ਨਾ ਹੁੰਦੇ ਤਾਂ ਖਵਰੇ ਵਿਗਿਆਨਕ ਮਾਰਕਸਵਾਦੀ ਸਮਾਜਵਾਦ ਵੀ ਨਾ ਈਂ ਹੁੰਦਾ। ਇਹੀ ਮੁਕਾਮ ਐ ਲਾਲਾ ਰਾਮ ਸਰਨ ਦਾਸ ਦੇ ਯੂਟੋਪੀਏ ਦਾ ਵੀ। ਜਦ ਕਿਤੇ ਸਾਡੇ ਸਿਆਸੀ ਕਾਰਕੁੰਨਾਂ ਨੂੰ ਏਸ ਗੱਲ ਦੀ ਅਹਿਮੀਅਤ ਦਾ ਅਹਿਸਾਸ ਹੋ ਗਿਆ, ਜਦ ਕਦੇ ਉਹਨਾਂ ਆਪਣੀ ਲਹਿਰ ਦੀ ਫਿਲਾਸਫੀ ਨੂੰ, ਬਕਾਇਦਾ ਕੋਈ ਰੂਪ ਦੇਣਾ ਤੇ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਚਾਹਿਆ, ਤਾਂ ਇਹ ਕਿਤਾਬ ਉਦੋਂ ਬਹੁਤ ਈ ਮਦਦਗਾਰ ਸਾਬਤ ਹੋਊ ਉਹਨਾਂ ਖਾਤਰ ।
ਮੈਂ ਇਹ ਗੱਲ ਵੀ ਨੋਟ ਕੀਤੀ ਐ ਕਿ ਕਵੀ ਦਾ ਅੰਦਾਜ਼-ਇ-ਬਿਆਂ ਬਹੁਤਾ ਪੁਖ਼ਤਾ ਯਨੀ ਮੰਝਿਆ ਨੀ ਹੈ। ਜਦ ਉਹ ਆਪਣਾ ਯੂਟੋਪੀਆ ਬਿਆਨ ਕਰਦੇ ਐ ਤਾਂ ਸਮਾਜ ਦੀ ਪ੍ਰਚਲਚਤ ਵਿਚਾਰਧਾਰਾ ਤੋਂ ਉਹ ਕਿਸੇ ਵੀ ਤਰ੍ਹਾਂ ਆਪਣਾ ਆਪ ਬਚਾ ਨੀ ਸਕੇ ।
ਜ਼ਰੂਰਤ ਮੰਦਾਂ ਨੂੰ ਦਾਨ ਦੇਣਾ ਜਿਹੜਾ ਭਵਿੱਖ ਦਾ ਸਮਾਜ ਐ-ਯਨੀ ਕਿ ਸਾਮਵਾਦੀ ਜਾਂ ਕਮਿਊਨਿਸਟ ਸਮਾਜ-ਜੀਹਨੂੰ ਉਸਾਰਨਾ ਚਾਹੁੰਦੇ ਆਂ ਅਸੀਂ-ਉਹਦੇ ‘ਚ ਆਪਾਂ ਖੈਰਾਇਤੀ ਸੰਸਥਾਵਾਂ ਬੇੜੇ ਖੜੀਆਂ ਕਰਨੀਆਂ ਨੇ। ਉਦੋਂ ਤਾਂ ਸਗੋਂ ਕੋਈ ਅਮੀਰ ਗਰੀਬ ਦੀ ਨੀ ਹੋਣਾ । ਨਾ ਦਾਨ ਦੇਣ ਦਾ ਟੇਟਾ ਹੋਊ ਨਾ ਚਾਨ ਲੈਟ ਦੀ ਮਜ਼ਬੂਰੀ । ਫਿਰ ਵੀ ਇਸ ਘਾਟ ਦੇ ਬਾਵਜੂਦ ਕਵੀ ਨੇ ਇਸ ਸਮੱਸਿਆ ਨੂੰ ਕਾਫੀ ਸੁਲਝੇ ਹੋਏ ਤਰੀਕੇ ਨਾਲ ਪੇਸ਼ ਕੀਤੇ।
ਜਿਹੜੀ ਰੂਪ ਰੇਖਾ ਖਿੱਚੀ ਐ ਇਹਨਾਂ ਨੇ ਆਮ ਸਮਾਜ ਦੀ, ਉਹ ਕਾਫੀ ਹੱਦ ਤੱਕ ਵਿਗਿਆਨਕ ਸਮਾਜਵਾਦੀ ਸਮਾਜ ਵਰਗੀ ਉ ਈ ਐ। ਪਰ ਫਿਰ ਵੀ ਕੁਛ ਗੱਲਾਂ ਦਾ ਵਿਰੋਧ ਜਾਂ ਖੰਡਨ ਕਰਨਾ ਬਣਦੈ ਜਾਂ ਫਿਰ ਐਂ ਕਹਿ ਲੋ ਥੋੜੀ ਸੋਧ ਕਰਨੀ ਬਣਦੀ ਐ।
ਮਿਸਾਲ ਦਿਤੀ ਜਾ ਸਕਦੀ ਐ ਕਿ ਰਾਮ ਸਰਨ ਜੀ ਆਪਣੇ ਕਾਵਿ ਸੰਗ੍ਰਹਿ ਦੇ 427ਵੇਂ ਬੰਦ ਦੀ ਪੈਰ ਟਿੱਪਣੀ ‘ਚ ਲਿਖਦੇ ਐਂ ਕਿ ਰਾਜ ਕਰਮਚਾਰੀਆਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਖਾਤਰ, ਹਰ ਰੋਜ਼ ਚਾਰ ਘੰਟੇ ਖੇਤਾਂ ਜਾਂ ਕਾਰਖਾਨਿਆਂ ‘ਚ ਕੰਮ ਕਰਨਾ ਪਊ। ਮੇਰੇ ਖਿਆਲ ‘ਚ ਇਹ ਗੱਲ ਯੂਟੋਪੀਆ ਹੈ ਤੇ ਅਮਲ ‘ਚ ਲਿਆਂਦੀ ਨੀ ਜਾ ਸਕਦੀ। ਇਹ ਤਾਂ ਸਗੋਂ ਨਫਰਤ ‘ਚੋਂ ਨਿਕਲੀ ਜਾਪਦੀ ਐ-ਮੌਜੂਦਾ ਰਾਜ ਪ੍ਰਬੰਧ ਨਾਲ ਨਫ਼ਰਤ ਵਿਚੋਂ, ਜਿਹਦੇ ‘ਚ ਸਰਕਾਰੀ ਕਰਮਚਾਰੀਆਂ ਨੂੰ ਨਾਵਾਜਬ ਈ ਵੱਧ ਤਨਖਾਹਾਂ ਦਿੱਤੀਆਂ ਜਾਂਦੀ ਐਂ। ਅਸਲ ‘ਚ ਇਥੋਂ ਤੱਕ ਕਿ ਇਹ ਗੱਲ ਬਾਲਸ਼ਵਿਕਾਂ ਨੂੰ ਵੀ ਮੰਨਣੀ ਪਈ ਸੀ, ਮਾਨਸਿਕ ਕਿਰਤ ਯਨੀ ਦਿਮਾਗੀ ਕੰਮ ਸਰੀਰਕ ਕੰਮ ਜਿੰਨਾ ਈ ਪੈਦਾਵਾਰੀ ਹੁੰਦਾ ਐ ਅਰ ਜਿਹੜਾ ਆਉਣ ਆਲਾ ਸਾਮਵਾਦੀ ਯਾਨੀ ਕਮਿਊਨਿਸਟ ਸਮਾਜ ਹੋਊ ਉਹਦੇ ‘ਚ ਸਮਾਜ ਦੇ ਵੱਖ ਵੱਖ ਤੱਤਾਂ ਦੇ ਰਿਸ਼ਤੇ, ਬਰਾਬਰੀ ਦੇ ਆਧਾਰ ‘ਤੇ ਈ ਕਾਇਮ ਹੋਣਗੇ ਤਾਂ ਫੇਰ ਕੀ ਹੋਊਗਾ, ਪੈਦਾ ਕਰਨ ਵਾਲੇ ਤੇ ਖਰੀਦਣ ਵਾਲੇ, ਇਕੋ ਜਿੰਨੇ ਜ਼ਰੂਰੀ ਤੇ ਮਹੱਤਵਪੂਰਨ ਹੋਣਗੇ ।
ਤੁਸੀਂ ਕਿਸੇ ਜਹਾਜ਼ੀ ਤੋਂ ਇਹ ਉਮੀਦ ਭਲਾ ਕਿਵੇਂ ਕਰ ਸਕਦੇ ਓਂ, ਕਿ ਉਹ ਹਰ ਚੌਵੀ ਘੰਟਿਆਂ ਬਾਦ ਰੋਜ਼ੀ ਰੋਟੀ ਕਮਾਉਣ ਖਾਤਰ ਚਾਰ ਘੰਟਿਆਂ ਦੀ ਦਿਹਾੜੀ ਕਰਨ ਤੁਰ ਜਵੇ । ਜਾਂ ਫਿਰ ਕੋਈ ਸਾਇੰਸਦਾਨ ਆਪਣੀ ਪ੍ਰਯੋਗਸ਼ਾਲਾ ਦਾ ਕੰਮ ਠੱਪ ਕਰਕੇ ਚਾਰ ਘੰਟੇ ਦਿਹਾੜੀ ਕਰਨ ਖੇਤੀਂ ਚਲੇ ਜਾਣ । ਜਹਾਜ਼ੀ ਹੋਵੇ ਜਾਂ ਸਾਇੰਸਦਾਨ,, ਦੋਏ ਇਕੋ ਜਿੰਨੀ ਪੈਦਾਵਾਰੀ ਕਿਰਤ ਕਰਦੇ ਐ । ਸਮਾਜਵਾਦੀ ਸਮਾਜ ਸਿਰਫ ਇਕ ਫਰਕ ਦੀ ਆਸ ਕਰਦੈ, ਕਿ ਜਿਹੜੇ ਬੰਦੇ ਦਿਮਾਗੀ ਕੰਮ ਕਰਦੇ ਐਂ, ਉਹਨਾਂ ਨੂੰ ਹੱਥੀਂ ਮਿਹਨਤ ਜਾਂ ਸਰੀਰਕ ਕਿਰਤ ਕਰਨ ਆਲਿਆਂ ਨਾਲੋਂ ਉੱਤਮ ਨਾ ਸਮਝਿਆ ਜਾਵੇ ।
ਮੁਫ਼ਤ ਵਿਦਿਆ ਦੇਣ ਬਾਰੇ ਲਾਲਾ ਜੀ ਦਾ ਵਿਚਾਰ ਸੱਚਮੁੱਚ ਈ ਵਿਚਾਰਨਯੋਗ ਐ। ਰੂਸ ਦੀ ਸਮਾਜਵਾਦੀ ਸਰਕਾਰ ਨੇ ਵੀ ਕੁਛ ਏਸੇ ਤਰ੍ਹਾਂ ਦਾ ਤਰੀਕਾ ਅਪਣਾਇਆ ਹੋਇਐ।
ਅਪਰਾਧ ਬਾਰੇ ਲਾਲਾ ਰਾਮ ਸਰਨ ਦਾਸ ਜੀ ਦੀ ਬਹਿਸ, ਸੱਚੀਉਂ ਬੜੀ ਗਹਾਂ ਦੀ ਗੱਲ ਐ। ਅਪਰਾਧ ਸਾਰਿਆਂ ਨਾਲੋਂ ਈ ਗੰਭੀਰ ਸਮੱਸਿਐ-ਸੁਚੱਜੇ ਤਰੀਕੇ ਨਾਲ ਨਜਿੱਠਣ ਦੀ ਲੋੜ ਐ ਇਹਨੂੰ। ਆਪਣੀ ਜ਼ਿੰਦਗੀ ਦੇ ਸਭ ਤੋਂ ਸ਼ਾਨਦਾਰ ਸਾਲ ਲਾਲਾ ਜੀ ਨੇ ਜੇਲ੍ਹ ‘ਚ ਕੱਟੇ ਐਂ। ਜੇਲ ਦਾ ਤਜ਼ਰਬਾ ਉਹਨਾਂ ਨੇ ਹੱਡੀਂ ਹੰਢਾਇਐ। ਇੱਕ ਥਾਉਂ ਲਾਲਾ ਜੀ ਠੇਠ ਜੇਲ ਆਲੀ ਬੋਲੀ ਵਰਤਦੇ ਐਂ, “ਹਲਕੀ ਮੁਸ਼ੱਕਤ, ਦਰਮਿਆਨੀ ਮੁਸ਼ੱਕਤ ਤੇ ਸਖ਼ਤ ਮੁਸ਼ੱਕਤ” ਵਗੈਰਾ । ਜਿਵੇਂ ਬਾਕੀ ਹੋਰ ਵੀ ਬਹੁਤੇ ਸਮਾਜਵਾਦੀ ਕਿਹਾ ਕਰਦੇ ਐਂ, ਸੁਝਾਅ ਦੇ ਰੂਪ ‘ਚ-ਕਿ ਸਜ਼ਾ ਦਾ ਆਧਾਰ ਬਦਲੇ ਦਾ ਸਿਧਾਂਤ ਨੀ ਹੋਣਾ ਚਾਹੀਦਾ-ਬਲਕਿ ਆਧਾਰ ਹੋਣਾ ਚਾਹੀਦੈ ਸੁਧਾਰ ਕਰਨਾ । ਜੇਲਖਾਨੇ ਅਸਲੀ ਮਾਅਨਿਆਂ ‘ਚ ਸੁਧਾਰ ਘਰ ਹੋਣੇ ਚਾਹੀਦੈ ਐ ਨਾ ਕਿ ਨਰਕੀ ਕੁੰਭ। ਇਸ ਸੰਬੰਧ ‘ਚ ਪੜ੍ਹਨ ਸੁਣਨ ਆਲੇ ਰੂਸੀ ਜੇਲਾਂ ਦੇ ਪ੍ਰਬੰਧ ਬਾਰੇ ਜ਼ਰੂਰ ਪੜ੍ਹਨ।
ਲਾਲਾ ਜੀ ਨੇ ਫੌਜਾਂ ਬਾਰੇ ਗੱਲ ਕਰਦਿਆਂ-ਜੰਗਾਂ ਬਾਰੇ ਵੀ ਚਰਚਾ ਛੇੜੀ ਐ। ਮੇਰੀ ਆਪਣੀ ਰਾਇ ਐ ਕਿ ਜਦੋਂ ਕਮਿਊਨਿਸਟ ਸਮਾਜ ਹੋਊ-ਉਹਦੇ ‘ਚ ਸੰਸਥਾਈ ਜੰਗ ਦੀ ਥਾਂ ਰਹਿਜੂ ਗੀ ਵਿਸ਼ਵਕੋਸ਼ ਦੇ ਕੁਝ ਸਫਿਆਂ ਤੱਕ ਈ-ਉਦੋਂ ਜੰਗੀ ਸਾਜੋ ਸਮਾਨ ਹੋਊ ਅਜਾਇਬ ਘਰਾਂ ਦੀ ਸ਼ਾਨ-ਕਿਉਂ? ਕਿਉਂਕਿ ਉਸ ਸਮਾਜ ‘ਚ ਵਿਰੋਧੀ ਜਾਂ ਟਕਰਾਵੇਂ ਹਿੱਤ ਈ ਨੀ ਹੋਣੇ-ਜਿਹੜੇ ਜੜ੍ਹ ਹੁੰਦੇ ਐਂ ਜੰਗ ਦੀ।
ਜ਼ਿਆਦਾ ਤੋਂ ਜ਼ਿਆਦਾ ਅਸੀਂ ਇਹੀ ਕਹਿ ਸਕਦੇ ਆਂ, ਬਈ ਜੰਗ ਦਾ ਸੰਸਥਾਈ ਰੂਪ, ਕਮਿਊਨਿਸਟ ਸਮਾਜ ਦਾ ਸਿਰਜਣਾ ਤੋਂ ਪਹਿਲੇ ਸਮੇਂ ਤੱਕ ਤਾਂ ਬਰਕਰਾਰ ਰੱਖਣਾ ਪੈ ਸਕਦੈ। ਜੇ ਆਪਾਂ ਅੱਜ ਦੇ ਰੂਸ ਦੀ ਮਿਸਾਲ ਈ ਲੈ ਲੀਏ ਤਾਂ ਸੌਖਿਆਂ ਈ ਸਾਨੂੰ ਸਮਝ ਆ ਸਕਦੀ ਐ ਇਹ ਗੱਲ। ਐਸ ਮੌਕੇ ਉਥੇ ਸਰਦਾਰੀ ਐ ਮਜ਼ਦੂਰ ਜਮਾਤ ਦੀ । ਉਹ ਸਮਾਜਵਾਦੀ ਸਮਾਜ ਉਸਾਰਨਾ ਚਾਹੁੰਦੇ ਐਂ। ਇਹਦੇ ਨਾਲ ਹੀ ਪੂੰਜੀਵਾਦੀ ਸਮਾਜ ਤੋਂ ਹਿਫਾਜ਼ਤ ਖਾਤਰ ਫੌਜ ਵੀ ਰੱਖਣੀ ਪੈ ਰਹੀ ਐ ਉਹਨਾਂ ਨੂੰ । ਪਰ ਹਾਂ ਜੰਗ ਦੇ ਉਦੇਸ਼ ਜ਼ਰੂਰ ਈ ਅੱਡ ਹੋਣਗੇ ਹੁਣ ਨਾਲੋਂ-ਸਮਾਜਵਾਦੀ ਮਨਸੂਬੇ, ਕਦੇ ਵੀ ਸਾਡੇ ਸੁਪਨਿਆਂ ਦੇ ਮੁਲਕ ਦੇ ਲੋਕਾਂ ਨੂੰ ਉਕਸਾਅ ਨਈਂ ਸਕਣਗੇ ਜੰਗ ਕਰਨ ਲਈ, ਨਾ ਈ ਜੰਗੀ ਲੁੱਟਮਾਰ ਹੋਊ-ਜਿਹੜੀਆਂ ਇਨਕਲਾਬੀ ਫੌਜਾਂ ਵੀ ਹੋਣਗੀਆਂ, ਉਹ ਦੂਜੇ ਦੇਸ਼ਾਂ ਨੂੰ ਲੁੱਟਣ ਜਾਂ ਫਿਰ ਉਹਨਾਂ ਤੇ ਹਕੂਮਤ ਕਰਨ ਖਾਤਰ ਨੀ ਹੋਣਗੀਆਂ ਸਗੋਂ ਉਹ ਹੋਣਗੀਆਂ ਵਿਹਲੜ ਹਾਕਮਾਂ ਨੂੰ ਉਹਨਾਂ ਦੇ ਤਖ਼ਤ ਤੋਂ ਲਾਹੁਣ ਖਾਤਰ ਉਹਨਾਂ ਦੀ ਰੱਤ ਪੀਣੀ ਲੁੱਟ ਖਤਮ ਕਰਨ ਖਾਤਰ ਉਹ ਜੇ ਕੂਚ ਕਰਨਗੀਆਂ ਵੀ ਦੂਜੇ ਦੇਸ਼ਾਂ ਨੂੰ, ਤਾਂ ਮਿਹਨਤੀ ਲੋਕਾਂ ਨੂੰ ਮੁਕਤੀ ਦਿਵਾਉਣ ਖਾਤਰ । ਪਰ ਸਾਡੇ ਜਵਾਨਾਂ ਨੂੰ ਲੜਨ ਖਾਤਰ, ਉਹਦੀ ਪ੍ਰੇਰਨਾ ਖਾਤਰ, ਕੌਮੀ ਜਾਂ ਨਸਲੀ ਨਫ਼ਰਤ ਦੀ ਜ਼ਰੂਰਤ ਨੀ ਪੈਣੀ।
ਸਾਰੇ ਈ ਆਜ਼ਾਦ ਖਿਆਲ ਲੋਕਾਂ ਦਾ, ਸਭ ਤੋਂ ਮਕਬੂਲ ਤੇ ਫੌਰੀ ਮਕਸਦ ਐ ਸੰਸਾਰ ਸੰਘ-ਕਵੀ ਨੇ ਇਹਦੇ ਬਾਰੇ ਵੀ ਸੋਹਣਾ ਲਿਖਿਐ-ਇਹਨਾਂ ਨੇ ਜਿਹੜੀ “ਲੀਗ ਆਫ ਨੇਸ਼ਨਜ਼” ਬਣਾਈ ਐ-ਉਹਦੀ ਆਲੋਚਨਾ ਖੂਬਸੂਰਤ ਐ।
ਕਿਤਾਬ ਦੇ 571-72 ਬੰਦ ਦੀ ਪੈਰ ਟਿੱਪਣੀ ਵਿੱਚ ਕਵੀ ਨੇ ਸਮਾਜ ਨੂੰ ਬਦਲਾਉਣ ਖਾਤਰ ਅਪਣਾਏ ਜਾਣ ਆਲੇ ਢੰਗ ਤਰੀਕਿਆਂ ਦੇ ਸਵਾਲ ਬਾਰੇ ਵੀ ਸੰਖੇਪ ਚਰਚਾ ਕੀਤੀ ਐ। ਉਹ ਕਹਿੰਦੇ ਆ ਕਿ, “ਐਸ ਤਰ੍ਹਾਂ ਦੇ ਰਾਜ, ਹਿੰਸਕ ਇਨਕਲਾਬਾਂ ਨਾਲ ਕਾਇਮ ਨੀ ਕੀਤੇ ਜਾ ਸਕਦੇ-ਨਾ ਈਂ ਇਹ ਸਮਾਜ ਤੇ ਉਪਰੋਂ ਮੜ੍ਹੇ ਜਾ ਸਕਦੇ ਐਂ-ਇਹਨਾਂ ਨੂੰ ਹਰ ਹਾਲਤ ਅੰਦਰੋਂ ਈ ਵਿਕਾਸ ਕਰਨਾ ਪਵੇਗਾ-ਇਹ ਵਿਕਾਸ ਦਾ ਜੇ ਦਰਜ਼ਾਵਾਰ ਅਮਲ ਹੁੰਦੈ, ਉਹਦੇ ਰਾਹੀਂ ਉਪਰ ਦੱਸੀਆਂ ਲੀਹਾਂ ‘ਤੇ, ਲੋਕਾਂ ਨੂੰ ਸਿਆਣੇ ਕਰਕੇ ਈ ਹੋ ਸਕਦੈ ।”
ਇਹ ਬਿਆਨ ਵੈਸੇ ਆਪਣੇ ਆਪ ‘ਚ ਕਾਫ਼ੀ ਦਰੁਸਤ ਐ-ਕੋਈ ਗਲਤੀ ਨੀ ਲੱਗਦੀ ਇਹਦੇ ‘ਚ-ਠੀਕ ਲੱਗਦੈ-ਪਰ ਕਿਉਂਕਿ ਪੂਰੀ ਵਿਆਖਿਆ ਨੀ ਹੋਈ ਇਹਦੀ-ਇਸੇ ਕਰਕੇ ਕਈ ਵਾਰ ਗਲਤ ਫ਼ਹਿਮੀ ਪੈਦਾ ਹੋ ਸਕਦੀ ਐ, ਜਾਂ ਐਦੂੰ ਵੀ ਮਾੜੀ ਗੱਲ ਉਲਝਣ ਪੈਦਾ ਹੋਣ ਦੀ ਐਂ। ਕੀ ਇਹਦਾ ਅਰਥ ਆਪਾਂ ਇਹ ਕੱਢੀਏ ਕਿ ਲਾਲਾ ਜੀ ਹੁਰਾਂ ਨੂੰ ਤਾਕਤ ਜਾਂ ਹਿੰਸਾ ਦੇ ਸਿਧਾਂਤ ਦੀ ਨਿਰਾਰਥਕਤਾ ਦਾ ਅਹਿਸਾਸ ਹੋ ਗਿਐ? ਜਾਂ ਉਹ ਦਕੀਆਨੂਸੀ ਵਿਸ਼ਵਾਸੀ ਹੋ ਗਏ ਐਂ ਅਹਿੰਸਾ ਦੇ ? ਨਈਂ ਨਈਂ-ਇਹ ਨੀ ਹੈ ਇਹਦਾ ਮਤਲਬ ।
ਮੈਂ ਥੋਨੂੰ ਦੱਸਦਾਂ, ਉਪਰ ਲਿਖੇ ਬਿਆਨ ਦਾ ਅਸਲੀ ਮਤਲਬ ਹੈ ਕੀ ? ਇਨਕਲਾਬੀਆਂ ਨੂੰ ਏਸ ਗੱਲ ਦਾ ਸਭ ਤੋਂ ਸਗੋਂ ਬਿਹਤਰ ਪਤੈ-ਕਿ ਸਮਾਜਵਾਦੀ ਸਮਾਜ ਹਿੰਸਕ ਤੌਰ ਤਰੀਕਿਆਂ ਨਾਲ ਕਾਇਮ ਕੀਤਾ ਈ ਨੀ ਜਾ ਸਕਦਾ। ਸਗੋਂ ਉਹਨੂੰ ਤਾਂ ਆਪਣੇ ਅੰਦਰੋਂ ਉਗਮਣਾ ਤੇ ਵਿਗਾਸਣਾ ਪੈਣੈ। ਕਵੀ ਦੇ ਮੁਤਾਬਕ ਵਿਦਿਆ ਜਾਂ ਤਾਲੀਮ ਈ ਇੱਕੋ ਇਕ ਹਥਿਆਰ ਐ। ਪਰ ਹਰ ਕੋਈ ਇਹ ਗੱਲ ਸਹਿਜੇ ਈ ਸਮਝ ਸਕਦੈ ਕਿ ਸਰਕਾਰ ਚਾਹੇ ਸਾਡੇ ਦੇਸ਼ ਦੀ ਹੋਵੇ ਚਾਹੇ ਕਿਸੇ ਹੋਰ ਦੇਸ਼ ਦੀ-ਜਿਹੜੀਆਂ ਸਰਮਾਏਦਾਰੀ ਸਰਕਾਰਾਂ ਹੁੰਦੀਆਂ-ਉਹ ਐਸ ਤਰ੍ਹਾਂ ਦੀ ਕੋਸ਼ਿਸ਼ ਕਰਨ ‘ਚ ਮਦਦ ਕਰਨ ਦੀ ਥਾਂ, ਸਗੋਂ ਬੇਰਹਿਮੀ ਨਾਲ ਦਬਾਉਂਦੀਐਂ; ਇਹਨਾਂ ਨੂੰ । ਅਸੀਂ ਜੋ ਇਨਕਲਾਬ ਦੇ ਮੁਦੱਈ ਆਂ-ਅਸੀਂ ਕੋਸ਼ਿਸ਼ ਕਰ ਰਹੇ ਆਂ ਸਿਆਸੀ ਤਾਕਤ ਹੱਥ ‘ਚ ਲੈ ਕੇ ਇਨਕਲਾਬੀ ਸਰਕਾਰ ਕਾਇਮ ਕਰਨ ਦੀ-ਉਹ ਸਰਕਾਰ ਕਾਇਮ ਕਰਨ ਦੀ, ਜਿਹੜੀ ਆਪਣੇ ਸਾਰੇ ਸਾਧਨ ਝੋਕ ਦੇਊ ਸਮੂਹਿਕ ਵਿੱਦਿਆ ਖਾਤਰ-ਜਿਵੇਂ ਰੂਸ ‘ਚ ਹੋ ਈ ਰਿਹੈ ਅੱਜਕਲ । ਤਾਕਤ ਜਦੋਂ ਹਥਿਆ ਲਈ ਗਈ ਤਾਂ ਪੁਰਅਮਨ ਤਰੀਕੇ ਵਰਤੇ ਜਾਣਗੇ-ਤਾਕਤ ਦੀ ਵਰਤੋਂ ਜੇ ਕਿਤੇ ਹੋਊ, ਤਾਂ ਰੋਕਾਂ ਦੂਰ ਕਰਨ ਖਾਤਰ ਈ । ਜੇ ਤਾਂ ਕਵੀ ਦੀ ਮੁਰਾਦ ਐ ਏਸ ਗੱਲ ਤੋਂ-ਫੇਰ ਤਾਂ ਉਹਨਾਂ ਨਾਲ ਸਹਿਮਤ ਆਂ ਅਸੀਂ। ਵੈਸੇ ਮੈਨੂੰ ਪੂਰਾ ਯਕੀਨ ਐਂ ਬਈ ਲਾਲਾ ਰਾਮ ਸਰਨ ਦਾਸ ਹੋਰਾਂ ਦੀ ਏਹੋ ਮੁਰਾਦ ਐ।
ਮੈਂ ਖੁੱਲ ਕੇ ਚਰਚਾ ਕਰ ਲਈ ਐ ਕਿਤਾਬ ਬਾਰੇ । ਚਰਚਾ ਕਾਹਦੀ ਮੈਂ ਤਾਂ ਸਗੋਂ ਆਲੋਚਨਾ ਈ ਕੀਤੀ ਐ ਇਹਦੀ। ਪਰ ਮੈਂ ਇਹ ਨੀ ਕਹਿੰਦਾ ਕਿ ਕਿਤਾਬ ‘ਚ ਕਿਸੇ ਤਰਾਂ ਦੀ ਕੋਈ ਤਬਦੀਲੀ ਕਰ ਲਉ-ਕਿਉਂਕਿ ਇਤਿਹਾਸਕ ਮੁੱਲ ਐ ਇਹਦਾ । ਇਹੀ ਵਿਚਾਰ ਹੁੰਦੇ ਸੀ। 1914-15 ਦੇ ਇਨਕਲਾਬੀਆਂ ਦੇ।
ਮੈਂ ਜ਼ੋਰਦਾਰ ਸਿਫਾਰਸ਼ ਕਰਦਾ ਨੌਜਵਾਨਾਂ ਨੂੰ, ਬਈ ਉਹ ਇਹ ਕਿਤਾਬ ਜ਼ਰੂਰ ਪੜ੍ਹਨ ਪਰ ਨਾਲ ਈ ਇਹ ਤਾੜਨਾ ਵੀ ਕਰਦਾਂ, ਕਿ ਮਿਹਰਬਾਨੀ ਕਰਕੇ ਅੱਖਾਂ ਬੰਦ ਕਰਕੇ ਨਾ ਪੜਿਉ-ਇਹ ਨਾ ਸੋਚ ਲਿਉ ਕਿ ਜਿਹੜਾ ਲਿਖਿਐ ਇਹਦੇ ‘ਚ ਉਹ ਤਾਂ ਅਟੱਲ ਐ-ਇਹਨੂੰ ਪੜੋ-ਆਲੋਚਨਾ ਕਰੋ ਇਹਦੀ-ਇਹਦੇ ਬਾਰੇ ਸੋਚੇ-ਤੇ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ ਏਸ ਕਿਤਾਬ ਦੀ ਮਦਦ ਨਾਲ ।
15.1.1931 ਸਹੀ / ਭਗਤ ਸਿੰਘ
ਇਨਕਲਾਬ ਕਿਵੇਂ ਹੋਊ?
ਭਗਤ ਸਿੰਘ ਦੀ ਫ਼ਾਂਸੀ ਦਾ ਦਿਨ ਨੇੜੇ ਆ ਰਿਹਾ ਸੀ । ਭਗਤ ਸਿੰਘ ਨੇ ਜੇਲ੍ਹ ‘ਚ ਬੈਟਿਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ( ਗਹਿਰ ਗੰਭੀਰ ਮੰਥਨ ਦੇ ਨਿਚੋੜ ਵਜੋਂ ਉਹਨੇ ਦੋ ਦਸਤਾਵੇਜ਼ ਲਿਖ ਕੇ ਜੰਤਾ ‘ਚ ਭੇਜੇ-ਇਕ ਤਾਂ ਆਮ ਬੋਲੀ ‘ਚ ਨੌਜਵਾਨਾਂ ਨੂੰ ਸੁਨੇਹਾ ਕਿ ਭਾਈ ਇਨਕਲਾਬ ਐਂਜ ਆਊ-ਐਹੋ ਜਿਹਾ ਹੋਊ-ਦੂਜਾ ਸੀ ਪਾਰਟੀ ਨਾਲ ਜੁੜੇ ਲੋਕਾਂ ਵਾਸਤੇ ਕਿ ਪੂਰੀ ਪਲਾਨਿੰਗ ਐਂਜ ਐਂਜ ਹੋਊ-ਜੇ ਭਗਤ ਸਿੰਘ ਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਦੇ ਅਮਲੀ ਰੂਪ ‘ਚ ਵਟਣ ਦੀ ਵਿਉਂਤ ਜਾਨਣ ਦੀ ਇੱਛਾ ਹੈ ਤਾਂ 2 ਫਰਵਰੀ 1931 ਯਨੀ ਸ਼ਹਾਦਤ ਤੋਂ ਪੌਣੇ ਕੁ ਦੋ ਮਹੀਨੇ ਪਹਿਲਾਂ ਲਿਖੇ ਇਹ ਦੋਵੇਂ ਦਸਤਾਵੇਜ਼ ਠੰਢੇ ਦਿਮਾਗ ਨਾਲ ਬੈਠ ਕੇ ਜ਼ਰੂਰ ਸਮਝੋ…
ਨੌਜਵਾਨਾਂ ਨੂੰ ਸੁਨੇਹਾ
ਐਸ ਮੌਕੇ ਸਾਡੀ ਜੱਦੋਜਹਿਦ, ਇਕ ਬਹੁਤ ਮਹੱਤਵਪੂਰਨ ਦੌਰ ਚੋਂ ਲੰਘ ਰਹੀ ਐ। ਇਕ ਸਾਲ ਦੇ ਸਖ਼ਤ ਸੰਘਰਸ਼ ਤੋਂ ਬਾਅਦ, ਗੋਲਮੇਜ਼ ਕਾਨਫਰੰਸ ਨੇ ਵਿਧਾਨਕ ਸੁਧਾਰਾਂ ਬਾਰੇ ਕੁਛ ਠੋਸ ਗੱਲਾਂ ਪੇਸ਼ ਕੀਤੀਆਂ ਨੇ । ਕਾਂਗਰਸੀ ਲੀਡਰਾਂ ਨੂੰ ਸੱਦਾ ਦਿਤਾ ਗਿਐ ਬਈ ਉਹ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਆਪਣੀ ਲਹਿਰ ਵਾਪਸ ਲੈ ਲੈਣ ਤੇ ਇਹਦੇ ‘ਚ ਮਦਦ ਕਰਨ।
ਵੈਸੇ ਏਸ ਗੱਲ ਦਾ ਸਾਡੇ ਲਈ ਕੋਈ ਬਹੁਤਾ ਮਹੱਤਵ ਨੀ ਕਿ ਜੱਦੋਜਹਿਦ ਵਾਪਸ ਲੈਣ ਦਾ ਫੈਸਲਾ ਕਰਦੇ ਐਂ ਜਾਂ ਇਹਦੇ ਉਲਟ ਫੈਸਲਾ ਕਰਦੇ ਐਂ। ਇਹ ਗੱਲ ਪੱਥਰ ਤੇ ਲਕੀਰ ਐ ਕਿ ਉਹਨਾਂ ਦੇ ਮੌਜੂਦਾ ਅੰਦਲੋਨ ਦਾ ਅੰਤ ਕਿਸੇ ਨਾ ਕਿਸੇ ਤਰ੍ਹਾਂ ਦੇ ਸਮਝੌਤੇ ਦੇ ਰੂਪ’ਚ ਈ ਹੋਊ। ਇਹ ਵੱਖਰੀ ਗੱਲ ਐ ਬਈ ਸਮਝੌਤਾ ਛੇਤੀ ਹੁੰਦੈ ਜਾਂ ਦੇਰੀ ਨਾਲ ।
ਦਰਅਸਲ ਸਮਝੌਤਾ ਕੋਈ ਮਾੜੀ ਗੱਲ ਨੀ, ਸਮਝੌਤਾ ਕੋਈ ਨਫਰਤਯੋਗ ਚੀਜ਼ ਵੀ ਨੀ। ਜਿਵੇਂ ਆਪਾਂ ਆਮ ਈ ਕਹਿ ਦਿੰਦੇ ਐ। ਇਹੀ ਗੱਲ ਬੜਾ ਜ਼ਰੂਰੀ ਪੈਂਤੜੈ, ਸਿਆਸੀ ਘੋਲਾਂ ਖਾਤਰ । ਜਿਹੜਾ ਵੀ ਕੋਈ ਰਾਸ਼ਟਰ, ਜ਼ੁਲਮੀ ਹਾਕਮਾਂ ਦੇ ਵਿਰੁੱਧ ਉਠਦੇ- ਸ਼ੁਰੂ ਸ਼ੁਰੂ ‘ਚ ਫੇਲ ਜ਼ਰੂਰ ਹੁੰਦੈ। ਜਦੋਂ ਲੜਾਈ ਅੱਧ ਵਿਚਾਲੇ ਜੇ ਹੁੰਦੀ ਐ ਤਾਂ ਸਮਝੌਤੇ ਰਾਹੀਂ ਅੱਧ ਪਚੱਧੇ ਸੁਧਾਰ ਜ਼ਰੂਰ ਪ੍ਰਾਪਤ ਕਰਦੇ – ਸਿਰਫ ਆਖਰੀ ਗੇੜ ਹੁੰਦੈ – ਜਦ ਸਾਰੀਆਂ ਤਾਕਤਾਂ, ਸਾਰੇ ਵਸੀਲੇ ਚੰਗੀ ਤਰ੍ਹਾਂ ਜਥੇਬੰਦ ਕਰ ਲਏ ਜਾਂਦੇ ਐ, ਉਦੋਂ ਆਖਰੀ ਹੱਲਾ ਮਾਰਿਆ ਜਾਂਦੈ, ਰਾਜ ਕਰਦੀ ਸਰਕਾਰ ਨੂੰ ਪੇਰੂੰ ਖੇਰੂੰ ਕਰਨ ਵਾਸਤੇ । ਕਈ ਵਾਰ ਉਦੋਂ ਵੀ ਇਹ ਹੋ ਸਕਦੇ ਬਈ ਓਸ ਮੌਕੇ ਵੀ ਜਿੱਤ ਨਾ ਸਕੀਏ- ਕਈ ਵਾਰ ਹਾਲਾਤ ਵੀ ਕਿਸੇ ਕਿਸਮ ਦੇ ਸਮਝੌਤੇ ਨੂੰ ਲਾਜ਼ਮੀ ਬਣਾ ਦਿੰਦੇ ਐਂ। ਇਸ ਗੱਲ ਨੂੰ ਸਮਝਣ ਲਈ ਰੂਸ ਦੀ ਮਿਸਾਲ ਸਾਡੇ ਸਾਹਮਣੇ ਐਂ।
1905 ਦੀ ਗੱਲ ਐ – ਜਦ ਰੂਸ ‘ਚ ਇਨਕਲਾਬੀ ਲਹਿਰ ਦੀ ਚੜ੍ਹਤ ਹੋਈ ਤਾਂ ਜਿੰਨੇ ਵੀ ਸਿਆਸੀ ਨੇਤਾ ਸੀਗੇ – ਬਹੁਤ ਉਮੀਦਾਂ ਸੀ ਸਾਰਿਆਂ ਨੂੰ – ਲੈਨਿਨ ਨੇ ਓਸ ਸਮੇਂ ਕਿਤੇ ਵਿਦੇਸ਼ ‘ਚ ਪਨਾਹ ਲਈ ਹੋਈ ਸੀਗੀ – ਉਹ ਵੀ ਵਾਪਸ ਆ ਗੇ ਉਥੋਂ। ਉਹੀ ਮੋਹਰੀ ਸੀਗੇ ਸੰਘਰਸ਼ ਦੇ- ਲੋਕ ਲੈਨਿਨ ਨੂੰ ਇਹ ਦੱਸਣ ਆਏ ਕਿ ਦਰਜਨ ਜਗੀਰਦਾਰ ਮਾਰ ਦਿਤੇ ਤੇ ਕਈ ਕੋੜੀ ਮਹਿਲ ਫੂਕ ਤੇ ਲੈਨਿਨ ਨੇ ਜਵਾਬ ‘ਚ ਕਿਹਾ, “ਜਾਓ ਵਾਪਸ, 1200 ਜਗੀਰਦਾਰਾਂ ਮਾਰਕੇ ਆਓ.. ਐਨੇ ਈ ਮਹਿਲ ਤੇ ਹਵੇਲੀਆਂ ਰਾਖ ਕਰ ਦੋ ਪਤਾ ਕਿਉਂ?.. ਜੇ ਆਪਾਂ ਨਾ ਵੀ ਜਿੱਤ ਸਕੇ ਤਾਂ ਇਹਦਾ ਵੀ ਕੋਈ ਅਰਥ ਨਿਕਲੂਗਾ ਈ ।” ਰੂਸੀ ਪਾਰਲੀਮੈਂਟ ਡੂਮਾਂ ਦੀ ਸਥਾਪਨਾ ਕੀਤੀ ਗਈ- ਹੁਣ ਲੈਨਿਨ ਨੇ ਵਕਾਲਤ ਕੀਤੀ ਡੂਮਾਂ ਦੀ ਚੋਣਾਂ ‘ਚ ਹਿੱਸਾ ਲੈਣ ਦੀ- ਇਹ ਗੱਲ ਹੈਗੀ ਐ 1907 ਦੀ- ਉਹਤੋਂ ਇਕ ਸਾਲ ਪਹਿਲਾਂ 1906 ‘ਚ ਲੈਨਿਨ ਖਿਲਾਫ਼ ਸੀ ਡੂਮਾ ‘ਚ ਹਿੱਸਾ ਲੈਣ ਦੇ – ਇਸ ਗੱਲ ਦੇ ਬਾਵਜੂਦ ਬਈ ਓਸ ਡੂਮਾਂ ‘ਚ ਕੰਮ ਕਰਨ ਦਾ ਮੌਕਾ ਵੱਧ ਸੀ ਅਰ ਐਸ ਡੂਮਾਂ ਦੇ ਅਧਿਕਾਰ ਕਾਫੀ ਛਾਂਗ ਦਿੱਤੇ ਗਏ ਸੀਗੇ । ਫਰਕ ਕੀ ਸੀ ? ਫਰਕ ਸੀ ਬਦਲੇ ਹੋਏ ਹਾਲਾਤ ਦਾ – ਹੁਣ ਪਿਛਾਂਹ ਖਿੱਚੂ ਤਾਕਤਾਂ ਵਧ ਰਹੀਆਂ ਸੀ ਤੇ ਲੈਨਿਨ ਚਾਹੁੰਦਾ ਸੀਗਾ ਕਿ ਡੂਮਾਂ ਦੇ ਮੰਚ ਨੂੰ ਸਮਾਜਵਾਦੀ ਵਿਚਾਰਾਂ ਦੇ ਬਹਿਸ ਕਰਨ ਲਈ ਵਰਤਿਆ ਜਾਵੇ।
ਦੁਬਾਰਾ ਫੇਰ, 1917 ਦੇ ਇਨਕਲਾਬ ਤੋਂ ਬਾਦ ਦੀ ਗੱਲ ਐ- ਜਦ ਬਾਲਸ਼ਵਿਕ, ਬਰਸੇਟ ਲਿਟੋਵਸਕ ਸੰਧੀ ਦੇ ਦਸਤਖ਼ਤ ਕਰਨ ਖਾਤਰ ਮਜ਼ਬੂਰ ਹੋਏ – ਤਾਂ ਕੱਲਾ ਲੈਨਿਨ ਇਹਦੇ ਹੱਕ ‘ਚ ਸੀ ਬਾਕੀ ਵਿਰੋਧ ‘ਚ । ਲੈਨਿਨ ਨੇ ਕਿਹਾ, “ਅਮਨ, ਅਮਨ ਤੇ ਫੇਰ ਅਮਨ: ਸਾਨੂੰ ਅਮਨ ਦੀ ਲੋੜ ਐ – ਅਮਨ ਹੋਣਾ ਚਾਹੀਦੈ ਕਿਸੇ ਵੀ ਕੀਮਤ ਤੇ ਭਾਵੇਂ ਸਾਨੂੰ ਰੂਸ ਦੇ ਕੁਝ ਸੂਬੇ ਜਰਮਨ ਜੰਗਬਾਜ਼ਾਂ ਨੂੰ ਦੇਣੇ ਵੀ ਕਿਉਂ ਨਾ ਪੈਣ ਤਾਂ ਵੀ ਅਮਨ ਕਰ ਲੈਣਾ ਚਾਹੀਦੈ।”
ਜਦ ਕੁਛ ਬਾਲਸ਼ਵਿਕ ਵਿਰੋਧੀ ਲੋਕਾਂ ਨੇ, ਇਹ ਸੰਧੀ ਕਰਨ ਲਈ ਲੈਨਿਨ ਦੀ ਨਿੰਦਿਆ ਕੀਤੀ ਤਾਂ ਉਹਨੇ ਖੁੱਲ੍ਹ ਕੇ ਐਲਾਨ ਕੀਤਾ ਬਈ, “ਬਾਲਸ਼ਵਿਕ, ਜਰਮਨ ਹਮਲੇ ਦਾ ਟਾਕਰਾ ਕਰਨ ਦੀ ਸਮਰੱਥਾ ਨੀ ਰੱਖਦੇ- ਇਸ ਕਰਕੇ ਸੰਧੀ ਨੂੰ ਪਹਿਲ ਦਿੱਤੀ ਗਈ ਐ – ਮੁਕੰਮਲ ਤਬਾਹੀ ਨਾਲੋਂ।”
ਮੈਂ ਜਿਹੜੀ ਗੱਲ ਸਾਫ਼ ਕਰਨੀ ਚਾਹੁੰਦਾ, ਉਹ ਹੈਗੀ ਐ ਇਹ ਬਈ ਸਮਝੌਤਾ ਇੱਕ ਐਸਾ ਜ਼ਰੂਰੀ ਹਥਿਆਰ ਐ ਜੀਹਨੂੰ, ਜਿਉਂ-ਜਿਉਂ ਘੋਲ ਅੱਗੇ ਵੱਧਦੇ ਐਂ, ਵਰਤਣਾ ਜ਼ਰੂਰੀ ਹੋ ਜਾਂਦੈ, ਪਰ ਇਕ ਜ਼ਰੂਰੀ ਗੱਲ, ਜੀਹਦਾ ਹਮੇਸ਼ਾ ਧਿਆਨ ਰੱਖਣਾ ਚਾਹੀਦੈ, ਉਹ ਐ ਲਹਿਰ ਦੇ ਮੁੱਖ ਉਦੇਸ਼ । ਸਾਨੂੰ ਬਿਲਕੁਲ ਸਪੱਸ਼ਟ ਤੇ ਸਾਫ਼ ਦਿਮਾਗ ਹੋਣਾ ਚਾਹੀਦੈ, ਉਹਨਾਂ ਉਦੇਸ਼ਾਂ ਬਾਰੇ, ਜੀਹਨਾਂ ਦੀ ਪ੍ਰਾਪਤੀ ਖਾਤਰ ਲੜਦੇ ਐਂ ਅਸੀਂ । ਇਹ ਗੱਲ ਸਾਨੂੰ ਬੜੀ ਸਹਾਈ ਹੁੰਦੀ ਐ – ਉਦੋਂ ਜਦ ਆਪਾਂ ਆਪਣੀ ਲਹਿਰ ਦੀਆਂ ਪ੍ਰਾਪਤੀਆਂ, ਜਿੱਤਾਂ ਹਾਰਾਂ ਦੇ ਲੇਖਾ ਜੋਖਾ ਕਰਦੇ ਐਂ – ਉਦੋਂ ਵੀ ਜਦ ਆਪਾਂ ਅਗਲੇ ਪ੍ਰੋਗਰਾਮ ਤੇ ਨੀਤੀਆਂ ਤਹਿ ਕਰਦੇ ਐਂ । ਏਸ ਪੱਖੋਂ ਵਿਚਾਰ ਕਰਨ ਲਈ ਤਿਲਕ ਦੀ ਜਿਹੜੀ ਨੀਤੀ ਸੀਗੀ – ਉਹਦੇ ਉਦੇਸ਼ਾਂ ਦੇ ਬਾਵਜੂਦ, ਪੈਂਤੜੇਬਾਜ਼ੀ ਬਹੁਤ ਈ ਚੰਗੀ ਸੀਗੀ।
ਮੰਨ ਲਓ ਤੁਸੀਂ ਆਪਣੇ ਦੁਸ਼ਮਣ ਤੋਂ ਸੋਲ਼ਾਂ ਆਨੇ ਲੈਣ ਖਾਤਰ ਲੜ ਰਹੇ ਓਂ – ਥੋਨੂੰ ਇੱਕ ਆਨਾ ਮਿਲ ਗਿਆ – ਓਹਨੂੰ ਪਾਓ ਜੇਬ ‘ਚ – ਬਾਕੀ ਪੰਦਰਾਂ ਆਨਿਆਂ ਖਾਤਰ ਲੜਾਈ ਜਾਰੀ ਰੱਖੋ। ਜਿਹੜੇ ਨਰਮ ਦਲੀਏ ਨੇ – ਉਹਨਾਂ ‘ਚ ਇਕ ਘਾਟ ਦੇਖਦੇ ਐਂ ਅਸੀਂ – ਉਹ ਹੈਗੀ ਐ ਉਹਨਾਂ ਦੇ ਆਦਰਸ਼ ਦੀ – ਉਹ ਤਾਂ ਲੜਦੇ ਈ ਇਕ ਆਨੇ ਖਾਤਰ ਐਂ ਤਾਂ ਹੀ ਤਾਂ ਉਹਨਾਂ ਨੂੰ ਕੁਛ ਵਨੀ ਮਿਲਦਾ । ਇਨਕਲਾਬੀ ਨੂੰ ਇਕ ਗੱਲ ਹਮੇਸ਼ਾ ਧਿਆਨ ‘ਚ ਰੱਖਣੀ ਚਾਹੀਦੀ ਐ ਬਈ ਉਹ ਲੜ ਰਹੇ ਐਂ – ਮੁਕੰਮਲ ਇਨਕਲਾਬ ਖਾਤਰ। ਸਾਰੀ ਦੀ ਸਾਰੀ ਤਾਕਤ, ਰਾਜਸੱਤਾ, ਹੱਥ ਲੈਣੀ ਐਂ ਆਪਣੇ । ਸਮਝੌਤਿਆਂ ਤੋਂ ਡਰ ਪਤੈ ਕਾਹਤੇ ਲਗਦੈ?….ਇਸ ਕਰਕੇ ਬਈ ਪਿਛਾਂਹ ਖਿੱਚੂ ਕੋਸ਼ਿਸ਼ ਕਰਦੇ ਐਂ ਬਈ ਸਮਝੌਤੇ ਤੋਂ ਬਾਦ ਇਨਕਲਾਬੀ ਤਾਕਤਾਂ ਖਤਮ ਕਰਵਾ ਦਿਤੀਆਂ ਜਾਣ । ਪਰ ਜਿਹੜੇ ਇਨਕਲਾਬੀ ਆਗੂ ਕਾਬਲ ਵੀ ਹੁੰਦੇ ਐਂ ਅਰ ਦਲੇਰ ਵੀ, ਉਹੀ ਬਚਾ ਸਕਦੇ ਐਂ ਲਹਿਰ ਨੂੰ ਇਹਨਾਂ ਟੋਇਆਂ ‘ਚ ਭਟਕਣੋਂ। ਐਹੋ ਜੇ ਮੌਕੇ ਤੇ ਐਹੋ ਜੇ ਮੋੜ-ਘੋੜਾਂ ਤੇ ਸਾਡਾ ਫਰਜ਼ ਬਣਦੈ ਬਈ ਲਹਿਰ ਦੇ ਅਸਲੀ ਮੁੱਦਿਆਂ ‘ਤੇ ਉਦੇਸ਼ਾਂ ਬਾਰੇ ਕੋਈ ਘਚੋਲਾ ਨਾ ਪੈਣ ਦੇਈਏ । ਇੰਗਲੈਂਡ ਦੀ ਲੇਬਰ ਪਾਰਟੀ ਨੇ ਅਸਲੀ ਲੜਾਈ ਨਾਲ ਧੋਖਾ ਕੀਤਾ- ਰਹਿਗੇ ਨਾ ਫੇਰ ਓਹੀ ਮੋਮੋਠਗਣੇ ਸਾਮਰਾਜੀਏ ਬਣ ਕੇ।
ਮੇਰਾ ਖਿਆਲ ਐ ਬਈ ਇਹ ਕਿਹੜੇ ਪਾਲਿਸ਼ ਕੀਤੇ ਸਾਮਰਾਜੀ ਲੇਬਰ ਲੀਡਰ ਐਂ- ਇਹਨਾਂ ਨਾਲੋਂ ਅਜੇ ਕੱਟੜ ਪਿਛਾਂਹ ਖਿੱਚੂ ਸਾਡੇ ਖਾਤਰ ਠੀਕ ਐਂ- ਜੇ ਦਾਅ-ਪੇਚ ਤੇ ਪੈਂਤੜੇਬਾਜ਼ੀ ਨੂੰ ਸਮਝਣੈ ਤਾਂ ਸਾਨੂੰ ਬਹੁਤ ਜ਼ਰੂਰੀ ਐ ਬਈ ਲੈਨਿਨ ਦੇ ਜੀਵਨ, ਉਹਦੇ ਕੰਮਾਂ ਤੇ ਲਿਖਤਾਂ ਨੂੰ ਗਹੁ ਨਾਲ ਪੜ੍ਹੀਏ । ਸਮਝੌਤੇ ਬਾਰੇ ਉਹਦੇ ਸਪੱਸ਼ਟ ਵਿਚਾਰ ਮਿਲਦੇ ਐਂ ਉਹਦੀ ਕਿਤਾਬ “ਖੱਬੇ ਪੱਖੀ ਕਮਿਊਨਿਜ਼ਮ” ‘ਚ ।
ਕੀ ਐਂ ਕਾਂਗਰਸ ਦਾ ਉਦੇਸ਼ ?
ਮੈਂ ਪਹਿਲਾਂ ਕਹਿ ਚੁੱਕਿਆ ਬਈ ਮੌਜੂਦਾ ਅੰਦੋਲਨ ਯਨੀ ਕਿ ਇਹ ਘੋਲ, ਕਿਸੇ ਨਾ ਕਿਸੇ ਸਮਝੌਤੇ ਜਾਂ ਫਿਰ ਪੂਰਨ ਅਸਫਲਤਾ ‘ਚ ਈ ਖਤਮ ਹੋਊ।
ਮੈਂ ਇਹ ਏਸ ਕਰਕੇ ਕਿਹੈ ਬਈ ਮੇਰੀ ਸਮਝ ਅਨੁਸਾਰ ਜਿਹੜੀ ਅਸਲੀ ਇਨਕਲਾਬੀ ਤਾਕਤ ਐ ਉਹਨਾਂ ਨੂੰ ਮੈਦਾਨ ‘ਚ ਸੱਦਾ ਈ ਨੀ ਦਿੱਤਾ ਗਿਆ । ਇਹ ਘੋਲ ਲੜਿਆ ਜਾ ਰਿਹੈ। ਮੱਧ ਵਰਗੀ ਦੁਕਾਨਾਂਦਾਰਾਂ ਤੇ ਮੁੱਠੀ ਭਰ ਸਰਮਾਏਦਾਰਾਂ ਦੇ ਬਲਬੂਤੇ ਤੇ। ਦੋਏ ਜਮਾਤਾਂ, ਖਾਸ ਕਰ ਸਰਮਾਏਦਾਰ ਜਾਂ ਪੂੰਜੀਪਤੀ ਆਪਣੀ ਜਾਇਦਾਦ ਦੀ ਮਾਲਕੀ ਖਤਰੇ ‘ਚ ਪਾਉਣ ਦੀ ਜੁਅੱਰਤ ਨੀ ਕਰ ਸਕਦੇ । ਅਸਲੀ ਮਾਅਨਿਆਂ ‘ਚ ਜਿਹੜੀਆਂ ਇਨਕਲਾਬੀ ਫੌਜਾਂ ਨੇ ਉਹ ਤਾਂ ਬੈਠੀਆਂ ਨੇ ਪਿੰਡਾਂ ‘ਚ ਜਾਂ ਫਿਰ ਕਾਰਖਾਨਿਆਂ ‘ਚ ਉਹ ਤਾਂ ਹੈਗੇ ਐ ਕਿਸਾਨ ਤੇ ਮਜ਼ਦੂਰ । ਪਰ ਸਾਡੇ “ਬੁਰਜੂਆ” ਲੀਡਰ ਉਹਨਾਂ ਨੂੰ ਨਾਲ ਲੈਣ ਦੀ ਹਿੰਮਤ ਨੀ ਕਰਦੇ ਖੈਰ ਕਰ ਵਨ ਸਕਦੇ।
ਉਹਨਾਂ ਨੂੰ ਖਤਰੈ ਬਈ ਜੇ ਇਹ ਸੁੱਤੇ ਸ਼ੇਰ ਜਾਗ ਪੇ ਫੇਰ ਇਹਨਾਂ ਨੇ ਇਹਨਾਂ ਲੀਡਰਾਂ ਦੇ ਆਸ਼ੇ ਪੂਰੇ ਹੋਣ ਤੋਂ ਬਾਦ ਵੀ ਰੋਕਿਆਂ ਨੀ ਰੁਕਣਾ।
1920 ਦੀ ਗੱਲ ਐ, ਅਹਿਮਦਬਾਦ ਦੇ ਮਜ਼ਦੂਰਾਂ ‘ਚ ਪਹਿਲੇ ਤਜ਼ਰਬੇ ਤੋਂ ਬਾਦ ਮਹਾਤਮਾ ਗਾਂਧੀ ਨੇ ਆਪਣੇ ਮੂੰਹੋਂ ਸਾਫ ਈ ਕਹਿਤਾ ਸੀ ਬਈ, “ਸਾਨੂੰ ਇਹਨਾਂ ਮਜ਼ਦੂਰਾਂ ਨਾਲ ਗਾਂਢਾ ਸਾਂਢਾ ਕਰਨਾ ਈ ਨੀ ਚਾਹੀਦਾ, ਫੈਕਟਰੀ ‘ਚ ਕੰਮ ਕਰਦੇ ਪ੍ਰੋਲਤਾਰੀ ਜਾਂ ਮਜ਼ਦੂਰ ਦਾ ਰਾਜਨੀਤਿਕ ਹਿੱਤ ਖਾਤਰ ਇਸਤੇਮਾਲ ਬਾਹਲਾ ਖਤਰਨਾਕ ਐ।” ਇਹ ਮਈ 1921 ਦੇ “ਦੀ ਟਾਈਮਜ਼ ਅਖ਼ਬਾਰ’ ‘ਚ ਛਪਿਆ ਸੀ । ਓਹ ਦਿਨ ਗਿਆ-ਅੱਜ ਦਾ ਆਇਆ- ਉਹਨਾਂ ਨੇ ਏਸ ਜਮਾਤ ਤੱਕ ਪਹੁੰਚ ਕਰਨ ਦੀ ਖੇਚਲ ਈ ਨੀ ਕੀਤੀ । ਏਹੀ ਹਾਲ ਕਿਸਾਨੀ ਦੇ – 1922 ਦਾ ਬਾਰਦੌਲੀ ਸੱਤਿਆਗ੍ਰਹਿ ਪੂਰੀ ਤਰ੍ਹਾਂ ਦਰਸਾਉਂਦੈ ਬਈ ਇਹਨਾਂ ਨੇਤਾ ਲੋਕਾਂ ਨੂੰ ਕਿਵੇਂ ਕਾਂਬਾ ਚੜਿਆ ਸੀ ਜਦ ਉਹਨਾਂ ਨੇ ਕਿਸਾਨੀ ਦੀ ਓਸ ਬਗਾਵਤ ਨੂੰ ਦੇਖਿਆ – ਜੀਹਨੇ ਸਿਰਫ ਵਿਦੇਸ਼ੀ ਕੌਮ ਦੇ ਗ਼ਲਬੇ ਨੂੰ ਤਾਂ ਪਰਾਂ ਵਗਾਹ ਮਾਰਨਾ ਈ ਸੀ – ਨਾਲ ਦੀ ਨਾਲ ਜ਼ਿੰਮੀਦਾਰਾਂ ਦਾ ਜੂਲਾ ਵੀ ਚੱਕ ਦੇਣਾ ਸੀਗਾ। ਆਹੀ ਕਾਰਨ ਐਂ ਵਿਚੋਂ, ਬਈ ਸਾਡੇ ਲੀਡਰ ਕਿਸਾਨਾਂ ਮੂਹਰੇ ਝੁੱਕਣ ਦੇ ਬਜਾਏ ਅੰਗਰੇਜ਼ਾਂ ਮੂਹਰੇ ਗੋਡੇ ਟੇਕਣਾ ਪਸੰਦ ਕਰਦੇ ਐਂ । ਪੰਡਤ ਜਵਾਹਰ ਲਾਲ ਦੀ ਗੱਲ ਜਰਾ ਵੱਖਰੀ ਐ । ਥੋਨੂੰ ਕਿਸੇ ਐਹੋ ਜੇ ਲੀਡਰ ਦਾ ਨਾਉਂ ਯਾਦ ਐ ਭਲਾ – ਜੀਹਨੇ ਕੋਸ਼ਿਸ਼ ਕੀਤੀ ਹੋਵੇ ਮਜ਼ਦੂਰ ਕਿਸਾਨਾਂ ਨੂੰ ਜਥੇਬੰਦ ਕਰਨ ਦੀ ? ਨਹੀਂ ਨਾ -ਉਹ ਇਹ ਖਤਰਾ ਮੁੱਲ ਲੈਣਾ ਈ ਨੀ ਚਾਹੁੰਦੇ । ਇਹੀ ਘਾਟ ਐ ਉਹਨਾਂ ਦੀ । ਤਾਂ ਹੀ ਤਾਂ ਮੈਂ ਕਹਿੰਦਾ ਉਹ ਸੰਪੂਰਨ ਇਨਕਲਾਬ ਚਾਹੁੰਦੇ ਈ ਨੀ।
ਆਰਥਿਕ ਤੇ ਪ੍ਰਬੰਧਕੀ ਦਬਾਅ ਪਾਕੇ ਉਹ ਥੋੜੇ ਜੇ ਹੋਰ ਸੁਧਾਰ ਜਾਂ ਐਂ ਕਹਿ ਲੋ ਭਾਰਤੀ ਸਰਮਾਏਦਾਰਾਂ ਖਾਤਰ ਕੁਛ ਹੋਰ ਰਿਆਇਤਾਂ ਲੈਣੀਆਂ ਚਾਹੁੰਣਗੇ । ਏਹੀ ਕਾਰਨ ਐ ਕਿ ਮੈਂ ਕਹਿੰਦਾ ਕਿ ਏਸ ਅੰਦੋਲਨ ਦਾ ਭੱਠਾ ਤਾਂ ਬਹਿਣਾ ਈ ਬਹਿਣੈ। ਚਾਹੇ ਕਿਸੇ ਸਮਝੌਤੇ ਨਾਲ ਬਹਿ ਜੇ ਚਾਹੇ ਬਿਨਾਂ ਕਿਸੇ ਅਹੀ ਜੀ ਚੀਜ਼ ਦੇ । ਨੌਜਵਾਨ ਵਰਕਰ ਜਿਹੜੇ ਪੂਰੀ ਤਰ੍ਹਾਂ ਤਨਦੇਹੀ। ਨਾਲ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਐ- ਜਥੇਬੰਦ ਨੀ ਪੂਰੀ ਤਰ੍ਹਾਂ। ਉਹ ਆਪਣੇ ਆਪ ਏਸ ਅੰਦੋਲਨ ਨੂੰ ਅੱਗੇ ਲਿਜਾਣ ਦੀ ਅੱਜ ਤਾਕਤ ਨੀ ਰੱਖਦੇ। ਅਸਲੀ ਗੱਲ ਇਹ ਐ ਬਈ ਸਾਡੇ ਵੱਡੇ ਲੀਡਰ ਲੋਕ, ਸਿਵਾਏ ਪੰਡਤ ਮੋਤੀ ਲਾਲ ਨਹਿਰੂ ਦੇ, ਬਾਕੀ ਆਪਣੇ ਆਪ ਤੇ ਕੋਈ ਜ਼ਿੰਮੇਵਾਰੀ ਨੀ ਲੈਣੀ ਚਾਹੁੰਦੇ – ਏਹੀ ਘੁੰਡੀ ਐਂ ਵਿਚੋਂ ਜਿਹੜੇ ਘੜੀ ਮੁੜੀ, ਬਿਨਾਂ ਸ਼ਰਤ ਗੋਡੇ ਟੇਕ ਦਿੰਦੇ ਐਂ ਗਾਂਧੀ ਮੁਹਰੇ । ਬੜੀ ਵੇਰ ਉਹਨਾਂ ਦੀ ਰਾਇ ਵੱਖਰੀ ਹੁੰਦੀ ਐ ਪਰ ਏਹਦੇ ਬਾਵਜੂਦ ਪੂਰੀ ਤਨਦੇਹੀ ਨਾਲ ਮੁਖ਼ਾਲਫਤ ਨੀ ਕਰ ਪਾਉਂਦੇ- ਹੁੰਦਾ ਇਹ ਐ ਬਈ ਮਤੇ ਮਹਾਤਮਾ ਕਰਕੇ ਈ ਪਾਸ ਕਰ ਦਿਤੇ ਜਾਂਦੇ ਐਂ। ਇਹਨਾਂ ਹਾਲਾਤਾਂ ‘ਚ ਨੌਜਵਾਨ ਵਰਕਰ ਜਿਹੜੇ ਪੂਰੀ ਸੰਜੀਦਗੀ ਰੱਖਦੇ ਐਂ ਇਨਕਲਾਬ ਬਾਰੇ – ਉਹਨਾਂ ਨੂੰ ਮੇਰੀ ਚਿਤਾਵਨੀ ਐ ਕਿ ਮਿੱਤਰੇ ਸਮਾਂ ਆ ਰਿਹੈ ਔਖਾ- ਤੁਸੀਂ ਚੌਕਸ ਰਿਹੇ ਹੌਂਸਲਾ ਨਾ ਛੱਡਿਉ ਤੇ ਭੰਬਲਭੂਸੇ ‘ਚ ਵੀ ਨਾ ਪੈ ਜਿਉ।”ਮਹਾਨ ਗਾਂਧੀ” ਦੇ ਘੋਲਾਂ ਦੇ ਤਜ਼ਰਬੇ ਤੋਂ ਬਾਦ ਆਪਾਂ ਹੁਣ ਦੇ ਹਾਲਾਤ ਬਾਰੇ ਅਰ ਭਵਿੱਖ ਦੇ ਪ੍ਰੋਗਰਾਮ ਬਾਰੇ ਸਾਫ ਸਪੱਸ਼ਟ ਵਿਚਾਰ ਬਣਾ ਸਕਦੇ ਐਂ।
ਹੁਣ ਮੈਂ ਬਿਲਕੁਲ ਸਾਦੇ ਢੰਗ ਨਾਲ ਇਹ ਕੇਸ ਬਿਆਨ ਕਰਦਾ ਤੁਸੀਂ ‘ਇਨਕਲਾਬ-ਜ਼ਿੰਦਾਬਾਦ’ ਦਾ ਨਾਅਰਾ ਲਾਉਂਦੇ ਉਂ-ਮੈਂ ਇਹ ਮੰਨ ਕੇ ਚੱਲਦਾਂ ਬਈ ਤੁਸੀਂ ਇਹਦਾ ਮਤਲਬ ਜਾਣਦੇ ਓਂ। ਅਸੈਂਬਲੀ ਕੇਸ ‘ਚ ਇਨਕਲਾਬ ਦੀ ਜਿਹੜੀ ਪ੍ਰੀਭਾਸ਼ਾ ਅਸੀਂ ਦਿਤੀ ਐਂ ਉਹਦੇ ਮੁਤਾਬਕ, “ਇਨਕਲਾਬ ਤੋਂ ਸਾਡਾ ਭਾਵ ਐ- ਮੌਜੂਦਾ ਸਮਾਜਿਕ ਢਾਂਚੇ ਦੀ ਪੂਰੀ ਤਬਦੀਲੀ ਤੇ ਸਮਾਜਵਾਦ ਦੀ ਸਥਾਪਨਾ ।” ਏਸ ਮਕਸਦ ਨੂੰ ਹਾਸਲ ਕਰਨ ਲਈ ਸਾਡਾ ਫੋਰੀ ਆਸ਼ਾ ਐ, ਤਾਕਤ ਹਾਸਲ ਕਰਨੀ । ਦਰਅਸਲ ਰਿਆਸਤ ਯਨੀ ਕਿ ਸਰਕਾਰੀ ਮਸ਼ੀਨਰੀ ਇਕ ਸੰਦ ਹੁੰਦੀ ਹੈ ਰਾਜ ਕਰਦੀ ਜਮਾਤ ਦੇ ਹੱਥਾਂ ‘ਚ – ਮਕਸਦ ਹੁੰਦੈ ਓਸ ਜਮਾਤ ਦੇ ਹਿਤਾਂ ਦੀ ਰਾਖੀ ਤੇ ਹੋਰ ਅੱਗੇ ਵਧਾਉਣਾ ਉਸ ਜਮਾਤ ਦੇ ਹਿੱਤਾਂ ਨੂੰ । ਅਸੀਂ ਚਾਹੁੰਦੇ ਐਂ ਬਈ ਏਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਿਆ ਜਾਵੇ। ਸਾਡੇ ਆਦਰਸ਼ ਐਂਕਿ ਨਵੇਂ ਢੰਗ ਨਾਲ ਸਮਾਜ ਦੀ ਸਿਰਜਣਾ ਹੋਵੇ ਯਨਿ ਕਿ ਮਾਰਕਸੀ ਤੌਰ ਤਰੀਕੇ ਉਤੇ। ਅਸੀਂ ਏਸ ਮੰਤਵ ਖਾਤਰ ਵਰਤਣਾ ਚਾਹੁੰਦੈ ਐ ਸਰਕਾਰੀ ਮਸ਼ੀਨਰੀ ਨੂੰ । ਜੰਤਾ ਨੂੰ ਲਾਗਤਾਰ ਸਿੱਖਿਆ ਦਿੰਦੇ ਰਹਿਣੈ ਤਾਂ ਕਿ ਆਪਣੇ ਸਮਾਜਿਕ ਪ੍ਰੋਗਰਾਮ ਨੂੰ ਲਾਗੂ ਕਰਨ ਖਾਤਰ ਮਾਹੌਲ ਬਣਾਇਆ ਜਾ ਸਕੇ – ਸੁਖਾਵਾਂ ਤੇ ਅਨੁਕੂਲ । ਅਸੀਂ ਉਹਨਾਂ ਨੂੰ ਘੋਲਾਂ ਦੌਰਾਨ ਈ ਵਧੀਆ ਟ੍ਰੇਨਿੰਗ ਤੇ ਵਿਦਿਆ ਵੀ ਦੇ ਸਕਦੇ ਐਂ।
ਇਹਨਾਂ ਗੱਲਾਂ ਦੀ ਸਪੱਸ਼ਟਤਾ ਤੋਂ ਬਾਦ, ਯਨੀ ਕਿ ਸਾਡਾ ਫੌਰੀ ਉਦੇਸ਼ ਕੀ ਐ ਤੇ ਅੰਤਿਮ ਉਦੇਸ਼ ਕੀ ਐ, ਸਮਝਣ ਤੋਂ ਬਾਦ ਆਪਾਂ ਹੁਣ ਦੇ ਹਾਲਾਤਾਂ ਦਾ ਜਾਇਜ਼ਾਂ ਲੈ ਸਕਦੇ ਆਂ। ਸਾਨੂੰ ਸਦਾ ਈ, ਕਿਸੇ ਹਾਲਤ ਦਾ ਵਿਸ਼ਲੇਸ਼ਣ ਕਰਨ ਵੇਲੇ, ਬਿਲਕੁਲ ਨਿੱਝਕ, ਬੇਲਾਗ ਤੇ ਵਿਹਾਰੀ ਹੋਣਾ ਚਾਹੀਦੈ।
ਆਪਾਂ ਨੂੰ ਪਤਾ ਈ ਐ ਬਈ ਜਦ ਰੌਲਾ ਰੱਪਾ ਪਿਆ ਸੀਗਾ ਕਿ ਭਾਰਤੀ ਸਰਕਾਰ ‘ਚ ਭਾਰਤੀਆਂ ਦੀ ਹਿੱਸੇਦਾਰੀ ਬਾਰੇ ਤਾਂ ਮਿੰਟੋ ਮਾਰਲੇ ਸੁਧਾਰ ਲਾਗੂ ਹੋਏ। ਉਹਨਾਂ ਸੁਧਾਰਾਂ ਰਾਹੀਂ ਵਾਇਸਰਾਏ ਦੀ ਕੌਂਸਲ ਬਣਾਈ ਗਈ ਸੀਗੀ – ਜਿਹਨੂੰ ਹੱਕ ਸੀਗਾ ਕਾਹਦਾ ? ਸਿਰਫ ਸਲਾਹ ਦੇਣ ਦਾ।
ਜਦ ਵੱਡੀ ਸੰਸਾਰ ਜੰਗ ਲੱਗੀ ਤਾਂ ਸਰਕਾਰ ਨੂੰ ਬੇਹੱਦ ਜ਼ਰੂਰਤ ਸੀ ਭਾਰਤੀਆਂ ਦੀ ਮਦਦ ਦੀ – ਤਾਂ ਖੁਦ ਮੁਖਤਿਆਰ ਸਰਕਾਰ ਦਾ ਵਾਅਦਾ ਕੀਤਾ ਗਿਆ ਤੇ ਮੌਜੂਦਾ ਸੁਧਾਰ ਲਾਗੂ ਕੀਤੇ ਗਏ। ਅਸੈਂਬਲੀ ਨੂੰ ਕੁਛ ਸੀਮਤ ਜਿਹੇ ਹੱਕ ਦੇ ਤੇ ਕਾਨੂੰਨ ਬਣਾਉਣ ਦੇ ਪਰ ਸਾਰੀਆਂ ਤਾਕਤਾਂ ਤਾਂ ਮੁਨੱਸਰ ਮੈਂ ਵਾਇਸਰਾਏ ਦੀ ਖੁਸ਼ੀ ਤੇ। ਹੁਣ ਸਟੇਜ਼ ਐ ਤੀਜੀ….।
ਹੁਣ ਫੇਰ ਸੁਧਾਰਾਂ ਬਾਰੇ ਚੱਲ ਰਿਹੈ ਵਿਚਾਰ ਵਟਾਂਦਰਾ- ਅਰ ਛੇਤੀ ਓ ਲਾਗੂ ਵੀ ਹੋ ਜਾਣਗੇ। ਸਾਡੇ ਨੌਜਵਾਨ ਇਹਨਾਂ ਦੀ ਪਰਖ ਕਿਵੇਂ ਕਰਨ ? ਇਹ ਇਕ ਸੁਆਲ ਐ।… ਮੈਨੂੰ ਨੀ ਘਤਾ ਬਈ ਕਾਂਗਰਸੀ ਲੀਡਰ ਇਹਨਾਂ ਨੂੰ ਕਿਵੇਂ ਪਰਖਣਗੇ। ਪਰ ਸਾਡੀ ਇਨਕਲਾਬੀਆਂ ਦੀ ਪਰਖ ਦੀ ਕਸੋਟੀ ਤਾਂ ਹੋਊ ਇਹ:-
- ਰਾਜ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ, ਕਿਸ ਹੱਦ ਤੱਕ ਭਾਰਤੀ ਵਾਸੀਆਂ ਦੇ ਹਵਾਲੇ ਕੀਤੀ ਜਾਂਦੀ ਐਂ ?
- ਰਾਜ ਪ੍ਰਬੰਧ ਚਲਾਉਣ ਵਾਸਤੇ ਸਰਕਾਰ ਕਿੱਦਾਂ ਦੀ ਬਣਾਈ ਜਾਂਦੀ ਐ ਅਰ ਇਹਦੇ ‘ਚ ਹਿੱਸਾ ਲੈਣ ਦਾ ਆਮ ਜੰਤਾ ਨੂੰ ਕਿਥੇ ਕੁ ਤੱਕ ਮੌਕਾ ਮਿਲਦੈ ?
- ਆਉਣ ਆਲੇ ਸਮੇਂ ‘ਚ ਸੰਭਾਵਨਾਵਾਂ ਕੀ ਹੋ ਸਕਦੀ ਐਂ ਇਹਨਾਂ ਪ੍ਰਾਪਤੀਆਂ ਨੂੰ ਕਿਵੇਂ ਬਚਾਇਆ ਜਾ ਸਕਦੈ।
ਏਸ ਗੱਲ ਨੂੰ ਸਮਝਣ ਖਾਤਰ ਸ਼ਾਇਦ ਥੋੜੇ ਹੋਰ ਸਪੱਸ਼ਟੀਕਰਨ ਦੀ ਜ਼ਰੂਰਤ ਪਵੇ। ਸਭ ਤੋਂ ਪਹਿਲੀ ਗੱਲ ਤਾਂ ਇਹ ਐ ਬਈ ਜਿਹੜੇ ਨੁਮਾਇੰਦੇ ਹੋਣਗੇ ਸਾਡੇ ਲੋਕਾਂ ਦੇ ਉਹਨਾਂ ਨੂੰ ਰਾਜ ਪ੍ਰਬੰਧ ਯਨੀ ਐਗਜ਼ੈਕਟਿਵ ‘ਚ ਕਿੰਨੇ ਕੁ ਹੱਕ ਮਿਲਦੇ ਐਂ ਤੇ ਜ਼ਿੰਮੇਵਾਰੀ ਕਿਹੜੀ ਦਿੱਤੀ ਜਾਂਦੀ ਐ ? ਹੁਣ ਤੱਕ ਇਹਨਾਂ ਨੇ ਕਾਰਜ ਕਾਰਨੀ ਨੂੰ ਵਿਧਾਨ ਮੰਡਲ ਮੂਹਰੇ ਜੁਆਬਦੇਹ ਈ ਨੀ ਬਣਾਇਆ। ਦੂਜੇ ਪਾਸੇ ਵਾਇਸਰਾਏ ਕੋਲ ਹੈਗੀ ਐ ਵੀਟੋ ਪਾਵਰ, ਜਿਹੜਾ ਮਰਜ਼ੀ ਫੈਸਲਾ ਰੱਦ ਕਰ ਦਵੇ, ਇਹਦੇ ਨਾਲ ਚੁਣੇ ਹੋਏ ਨੁਮਾਇੰਦਿਆਂ ਦੀਆਂ ਸਾਰੀਆਂ ਈ ਕੋਸ਼ਿਸ਼ਾਂ ਬੇਅਸਰ ਹੋ ਜਾਂਦੀਐਂ ਜਾਂ ਠੱਪ ਕਰ ਦਿੱਤੀਆਂ ਜਾਂਦੀ ਐਂ।
ਅਸੀਂ ਧੰਨਵਾਦੀ ਆਂ ਸਵਰਾਜ ਪਾਰਟੀ ਦੇ ਜਿਹਨਾਂ ਕੋਸ਼ਿਸ਼ਾਂ ਕਰਕੇ ਵਾਇਸਰਾਏ ਨੂੰ ਮਜ਼ਬੂਰ ਕੀਤਾ ਆਪਣੀ ਇਹ ਖਾਸ ਤਾਕਤ ਯਨੀ ਵੀਟੋ ਦਾ ਵਾਰ ਵਾਰ ਤੇ ਬੇਸ਼ਰਮੀ ਭਰਪੂਰ ਇਸਤੇਮਾਲ ਕਰਨ ਖਾਤਰ ਅਰ ਪੈਰਾਂ ਥੱਲੇ ਮਧੋਲ ਦਿਤੇ ਗਏ ਕੌਮੀ ਨੁਮਾਇੰਦਿਆਂ ਦੇ ਮਰਿਆਦਾ ਭਰਪੂਰ ਫੈਸਲੇ । ਮੈਨੂੰ ਲੱਗਦੇ ਪੂਰੀ ਤਰ੍ਹਾਂ ਸਾਫ਼ ਮੈਂ ਇਹ ਗੱਲ ਹੁਣ ਇਹਤੇ ਬਹੁਤੀ ਬਹਿਸ ਜਾਂ ਚਰਚਾ ਦੀ ਲੋੜ ਨੀ।
ਆਓ ਹੁਣ ਸਾਰਿਆਂ ਤੋਂ ਪਹਿਲਾਂ ਦੇਖੀਏ ਬਈ ਕਾਰਜ ਕਾਰਨੀ ਕਾਇਮ ਕਰਨ ਦਾ ਢੰਗ ਤਰੀਕਾ ਕੀ ਹੋਊ ? ਦੇਖਦੇ ਐਂ ਬਈ ਕਾਰਜਕਾਰਨੀ ਨੂੰ ਚੁਣਨ ਦਾ ਅਖਤਿਆਰ ਅਸੈਂਬਲੀ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਦਿੱਤਾ ਜਾਊਗਾ ਜਾਂ ਪਹਿਲਾਂ ਵਾਂਗੂ ਉਪਰੋਂ ਈ ਠੋਸੀ ਜਾਉ ? ਦੇਖਣਾ ਪਊਗਾ ਬਈ ਕੀ ਇਹ ਕਾਰਜ਼ ਕਾਰਨੀ ਅਸੈਂਬਲੀ ਨੂੰ ਜੁਆਬਦੇਹ ਹੋਊਗੀ ਜਾਂ ਜਿਵੇਂ ਪਿਛੇ ਹੁੰਦਾ ਈ ਰਿਹੈ.. ਸਭਾ ਦੀ ਬੇਇਜ਼ਤੀ ਉ ਕਰੂਗੀ?
ਜਿੱਥੇ ਤੱਕ ਹੈਗਾ ਦੂਈ ਗੱਲ ਦਾ ਸਬੰਧ ਉਹਨੂੰ ਆਪਾਂ ਦੇਖ ਸਕਦੇ ਐਂ ਬਾਲਗਾਂ ਨੂੰ ਵੋਟ ਪਾਉਣ ਦੇ ਹੱਕ ਦੀ ਗੁੰਜਾਇਸ਼ ਤੋਂ ਸਿਰਫ ਜਾਇਦਾਦ ਦੇ ਮਾਲਕਾਂ ਨੂੰ ਈ ਵੋਟ ਦਾ ਹੱਕ ਐਂ – “ਇਹ ਧਾਰਾ ਬਿਲਕੁਲ ਖਤਮ ਕਰਕੇ ਵੱਡੀ ਪੱਧਰ ਤੇ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ। ਜਾਣਾ ਚਾਹੀਦੈ, ਹਰੇਕ ਬਾਲਗ ਚਾਹੇ ਉਹ ਇਸਤਰੀ ਐ ਭਾਵੇਂ ਪੁਰਸ਼ ਐ ਉਹਨੂੰ ਵੋਟ ਦਾ ਹੱਕ ਮਿਲਣਾ ਚਾਹੀਦੈ । ਹੁਣ ਤਾਂ ਸਿਰਫ ਏਹੀ ਦੇਖ ਸਕਦੇ ਐਂ ਬਈ ਕਿਸ ਹੱਦ ਤੱਕ ਵੋਟ ਦੇ ਅਧਿਕਾਰ ਦਿੱਤੇ ਜਾਂਦੇ ਐਂ।
ਜਿੱਥੋਂ ਤੱਕ ਸਵਾਲ ਐ ਢਾਂਚੇ ਦਾ, ਹੁਣ ਹੈਗੀ ਐ ਦੋ ਸਭਾਵਾਂ ਆਲੀ ਸਰਕਾਰ । ਮੇਰਾ ਆਪਣਾ ਖਿਆਲ ਐ, ਜਿਹੜੀ ਉਂਚ ਸਭਾ ਐ- ਉਹ ਸਰਮਾਏਦਾਰੀ ਦੇ ਭਰਮ ਜਾਲ ਜਾ ਝਾਂਸੇ ਤੋਂ ਬਗੈਰ ਹੋਰ ਕੁਛ ਨੀ ਹੈਗੀ। ਮੇਰਾ ਵਿਚਾਰ ਐ ਬਈ ਜਿੱਥੋਂ ਤੱਕ ਉਮੀਦ ਕਰ ਸਕਦੇ ਆਂ ਇਕੋਂ ਸਦਨ ਆਲੀ ਸਰਕਾਰ ਚੰਗੀ ਰਹੂ।
ਮੇਰਾ ਇਥੇ ਸੁਬਾਈ ਖੁਦਮੁਖਤਿਆਰੀ ਬਾਰੇ ਵੀ ਗੱਲ ਕਰਨ ਦਾ ਮਨ ਐਂ। ਜਿਹੜਾ ਕੁਛ ਏਸ ਮੁਤੱਲਕ ਸੁਣਿਐ ਮੈਂ- ਉਹਦੇ ਆਧਾਰ ਤੇ ਕਹਿ ਸਕਦਾਂ ਬਈ ਜਿਹੜਾ ਉਪਰੋਂ ਠੋਸਿਆ ਹੋਇਆ ਗਵਰਨਰ ਹੋਊਗਾ, ਜਿਹਨੂੰ ਅਸੈਂਬਲੀ ਤੋਂ ਵੀ ਉਪਰ ਖਾਸ ਤਾਕਤਾਂ ਦਿੱਤੀਆਂ। ਹੋਣਗੀਆਂ… ਉਹ ਤਾਂ ਤਾਨਸ਼ਾਹ ਤੋਂ ਭੋਰਾ ਘੱਟ ਸਾਬਤ ਨੀ ਹੋਣਾ । ਏਸ ਨੂੰ ਤਾਂ ਆਪਾਂ ਸੂਬਾਈ ਖੁਦ ਮੁਖਤਿਆਰੀ ਦੇ ਬਜਾਏ ਸੂਬਾਈ ਜ਼ੁਲਮ ਕਹਿ ਲੀਏ ਤਾਂ ਵੱਧ ਠੀਕ ਹੋਊ। ਅਜੀਬ ਤਰ੍ਹਾਂ ਦਾ ਜਮਹੂਰੀ ਕਰਨ ਐ ਇਹ ਰਾਜ ਦੀਆਂ ਸੰਸਥਾਵਾਂ ਦਾ ।
ਤੀਜੀ ਗੱਲ ਤਾਂ ਖੈਰ ਬਿਲਕੁਲ ਈ ਸਾਫ ਐ- ਪਿਛਲੇ ਦੋ ਸਾਲਾਂ ਤੋਂ ਅੰਗਰੇਜ਼ ਸਿਆਸਤਦਾਨ ਓਸ ਵਾਅਦੇ ਨੂੰ ਖਤਮ ਕਰਨ ਤੇ ਲੱਗੇ ਹੋਏ ਐਂ, ਜਿਹੜਾ ਮੈਂਟੈਗਯੂ ਨੇ ਇਹ ਕਹਿਕੇ ਕੀਤਾ ਸੀ ਬਈ ਜਦ ਤੱਕ ਅੰਗਰੇਜ਼ੀ ਖਜ਼ਾਨੇ ‘ਚ ਜਾਨ ਐ- ਹਰ ਦਸ ਸਾਲ ਬਾਦ ਹੋਰ ਸੁਧਾਰ ਕੀਤੇ ਜਾਂਦੇ ਰਹਿਣਗੇ।
ਇਹ ਤਾਂ ਆਪਾਂ ਦੇਖ ਈ ਸਕਦੇ ਐ ਬਈ ਉਹਨਾਂ ਨੇ ਭਵਿੱਖ ਖਾਤਰ ਫੈਸਲਾ ਕੀ वोडै?
ਮੈਂ ਇਹ ਗੱਲ ਵੀ ਸਪਸ਼ਟ ਕਰ ਦੇਣੀ ਚਾਹੁੰਦਾਂ ਬਈ ਅਸੀਂ ਇਹਨਾਂ ਗੱਲਾਂ ਦਾ ਵਿਸ਼ਲੇਸ਼ਣ ਏਸ ਕਰਕੇ ਨੀ ਕਰ ਰਹੇ ਬਈ ਪ੍ਰਾਪਤੀਆਂ ਤੇ ਕੱਛਾਂ ਵਜਾਈਆਂ ਜਾਣ ਸਗੋਂ ਏਸ ਕਰਕੇ ਕਰ ਰਹੇ ਆਂ ਬਈ ਜੰਤਾਂ ਨੂੰ ਚੇਤਨ ਕੀਤਾ ਜਾ ਸਕੇ, ਤਿਆਰ ਕੀਤਾ ਜਾ ਸਕੇ ਆਉਣ ਆਲੀ ਜੱਦੋਜਹਿਦ ਖਾਤਰ । ਸਾਡੀ ਨਜ਼ਰ ‘ਚ ਸਮਝੌਤਾ ਗੋਡੇ ਟੇਕਣਾ ਨੀ ਹੈ ਸਗੋਂ ਇਕ ਕਦਮ ਅੱਗੇ ਤੇ ਫਿਰ ਆਰਾਮ । ਪਰ ਇਹਦੇ ਨਾਲ ਸਾਨੂੰ ਵੀ ਇਹ ਸਮਝ ਲੈਣਾ ਚਾਹੀਦੈ ਕਿ ਸਮਝੌਤਾ ਇਹ ਤੋਂ ਵੱਧ ਹੋਰ ਹੈ ਵੀ ਕੁਛ ਨੀ । ਇਹ ਆਖਰੀ ਮੰਤਵ ਤੇ ਆਖਰੀ ਆਰਾਮ ਦੀ ਥਾਂ ਨੀ ਹੈ।
ਇਹ ਹੈਗੇ ਮੌਜੂਦਾ ਹਾਲਾਤ ਜਿਹਨਾਂ ਤੇ ਅਸੀਂ ਕੁਛ ਹੱਦ ਤੱਕ ਚਰਚਾ ਕੀਤੀ ਐ…ਏਸ ਉਪਰੰਤ ਆਉ ਹੁਣ ਅਗਲੀ ਵਿਚਾਰ ਕਰੀਏ ਬਈ ਸਾਡੇ ਭਵਿੱਖ ਦੇ ਪ੍ਰੋਗਰਾਮ ਕੀ ਹੋਣ ਤੇ ਉਹਨਾਂ ਦੀ ਕਾਰਜ ਨੀਤੀ ਕੀ ਹੋਵੇ ?
ਜਿਵੇਂ ਪਹਿਲਾਂ ਮੈਂ ਗੱਲ ਕੀਤੀ ਐ ਬਈ ਕਿਸੇ ਇਨਕਲਾਬੀ ਪਾਰਟੀ ਖਾਤਰ ਜ਼ਰੂਰੀ ਐ ਬਈ ਉਹਦਾ ਨਿਸ਼ਚਿਤ ਪ੍ਰੋਗਰਾਮ ਹੋਵੇ । ਥੋਨੂੰ ਇਹ ਪਤਾ ਹੋਣਾ ਚਾਹੀਦੈ ਬਈ ਇਨਕਲਾਬ ਦਾ ਮਤਲਬ ਈ ਸਰਗਰਮੀ ਐਂ। ਇਹਦਾ ਅਰਥ ਐ, ਜਥੇਬੰਦ ਤੇ ਸਿਲਸਿਲੇਵਾਰ ਕੰਮ ਰਾਹੀਂ, ਸੋਚੀ ਸਮਝੀ ਤਬਦੀਲੀ ਲਿਆਉਣੀ । ਇਹ ਗੱਲ ਇਕਦਮ, ਗੈਰ ਜਥੇਬੰਦਕ ਜਾਂ ਸੁਤੇ ਸਿੱਧ ਆਈ ਤਬਦੀਲੀ ਜਾਂ ਟੁੱਟ-ਫੁੱਟ ਤੇ ਓਕਾ ਈ ਵੱਖਰੀ ਤੇ ਸਗੋਂ ਉਲਟ ਐ।
ਪ੍ਰੋਗਰਾਮ ਬਣਾਉਣ ਲਈ ਜ਼ਰੂਰੀ ਐ ਬਈ ਇਹਨਾਂ ਤਿੰਨ ਗੱਲਾਂ ਦਾ ਡੂੰਘਾ ਅਧਿਐਨ ਕੀਤਾ ਜਾਵੇ।
- ਮੰਜਿਲ ਜਾਂ ਉਦੇਸ਼
- ਆਧਾਰ -ਜਿੱਥੋਂ ਸ਼ੁਰੂ ਕਰਨੈ ਯਨੀ ਮੌਜੂਦਾ ਹਾਲਾਤ
- ਅਮਲ ਵਿਧੀ – ਯਨੀ ਸਾਧਨ ਤੇ ਢੰਗ ਤਰੀਕੇ
ਜਦ ਤੱਕ ਇਹਨਾਂ ਤੱਤਾਂ ਬਾਰੇ ਆਪਾਂ ਨੂੰ ਸਪਸ਼ਟ ਸੰਕਲਪ ਹੈ ਨੀ – ਪ੍ਰੋਗਰਾਮ ਬਾਰੇ ਕੋਈ ਵਿਚਾਰ ਵਟਾਂਦਰਾ ਹੋ ਈ ਨੀ ਸਕਦਾ।
ਮੌਜੂਦਾ ਹਾਲਾਤ ਨੂੰ ਤਾਂ ਕੁਛ ਹੱਦ ਤੱਕ ਆਪਾਂ ਵਿਚਾਰ ਅਧੀਨ ਲਿਆ ਈ ਚੁੱਕੇ ਐਂ… ਮੰਜ਼ਿਲ ਦੇ ਬਾਰੇ ਵੀ ਕੁਛ ਨਾ ਕੁਛ ਗੱਲ ਹੋ ਚੁੱਕੀ ਐਂ। ਦੇਖੋ ਅਸੀਂ ਚਾਹੁੰਦੇ ਆਂ ਸਮਾਜਵਾਦੀ ਇਨਕਲਾਬ ਜੀਹਦੀ ਮੁਢਲੀ ਜ਼ਰੂਰਤ ਹੈਗੀ ਐ ਰਾਜਸੀ ਇਨਕਲਾਬ- ਇਹ ਐ ਉਹ ਗੱਲ ਜਿਹੜੀ ਅਸੀਂ ਚਾਹੁੰਦੇ ਆਂ । ਰਾਜਸੀ ਇਨਕਲਾਬ ਦਾ ਮਤਲਬ ਐ ਬਈ ਰਾਜਸੱਤਾ ਯਨੀ ਤਾਕਤ ਅੰਗਰੇਜਾਂ ਦੇ ਹੱਥਾਂ ‘ਚੋਂ ਖੋਹ ਲਈ ਜਾਵੇ ਤੇ ਭਾਰਤੀਆਂ ਦੇ ਹੱਥ ‘ਚ ਦੇ ਦਿੱਤੀ ਜਾਵੇ । ਸਿਰਫ ਉਹਨਾਂ ਭਾਰਤੀਆਂ ਦੇ ਹੱਥਾਂ ‘ਚ ਦਿਤੀ ਜਾਵੇ ਤਾਕਤ ਜਿਹਨਾਂ ਦਾ ਅੰਤਿਮ ਉਦੇਸ਼, ਸਾਡੇ ਉਦੇਸ਼ ਨਾਲ ਮਿਲਦਾ ਹੋਵੇ । ਜੇ ਆਪਾਂ ਹੋਰ ਸਾਫ਼ ਸਾਫ਼ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦੈ ਕਿ ਰਾਜ ਸੱਤਾ ਇਨਕਲਾਬੀ ਪਾਰਟੀ ਦੇ ਹੱਥਾਂ ‘ਚ ਜਾਵੇ ਤੇ ਜਾਵੇ ਵੀ ਜਨਤਕ ਮਦਦ ਨਾਲ । ਉਹਦੇ ਬਾਅਦ ਸੰਜੀਦਗੀ ਨਾਲ ਜੁਟਣਾ ਪੈਣੇ, ਸਾਰੇ ਸਮਾਜ ਨੂੰ ਸਮਾਜਵਾਦੀ ਲੀਹਾਂ ‘ਤੇ ਚਲਾਉਣ ਖਾਤਰ । ਜੇ ਥੋਡਾ ਇਨਕਲਾਬ ਤੋਂ ਇਹ ਭਾਵ ਨੀ, ਤਾਂ ਜਨਾਬ ਮਿਹਰਬਾਨੀ ਕਰਕੇ ਬੰਦ ਕਰ ਦਿਉ ਬੰਦ ਕਰ ਦਿਉ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ । ਘੱਟੋ ਘੱਟ ਸਾਡੇ ਲਈ ਤਾਂ ਇਨਕਲਾਬ ਦਾ ਸ਼ਬਦ ਬਹੁਤ ਉਤਮ ਵਿਚਾਰ ਐ ਅਰ ਇਹ ਐਵੇਂ ਈ, ਬਗੈਰ ਸੰਜੀਦਗੀ ਦੇ ਨਹੀਂ ਵਰਤਣਾ ਚਾਹੀਦਾ – ਐਂ ਕਰਨਾ ਤਾਂ ਦੁਰਵਰਤੋਂ ਐਂ ਇਨਕਲਾਬ ਸ਼ਬਦ ਦੀ।
ਪਰ ਜੇ ਤੁਸੀਂ ਇਨਕਲਾਬ ਚਾਹੁੰਦੇ ਓਂ. ਜੀਹਦਾ ਉਦੇਸ਼ ਐਂ ਅਮਰੀਕਾ ਦੀ ਤਰਜ਼ ਤੇ ਭਾਰਤੀ ਗਣਤੰਤਰ ਦੀ ਸਥਾਪਨਾ, ਤਾਂ ਥੋਨੂੰ ਮੇਰਾ ਸੁਆਲ ਐਂ.. ਬਾਈ ਤੁਸੀਂ ਓਸ ਇਨਕਲਾਬ ‘ਚ ਮਦਦਗਾਰ ਹੋਣ ਖਾਤਰ ਕਿਹੜੀਆਂ ਸ਼ਕਤੀਆਂ ‘ਤੇ ਨਿਰਭਰ ਕਰ ਸਕੋਂਗੇ.. ਜੀ ਹਾਂ, ਉਹ ਨੇ, ਕਿਸਾਨ ਤੇ ਮਜ਼ਦੂਰ । ਕਾਂਗਰਸੀ ਨੇਤਾ ਇਹਨਾਂ ਸ਼ਕਤੀਆਂ ਨੂੰ ਜਥੇਬੰਦ ਕਰਨ ਦੀ ਹਿੰਮਤ ਈ ਨੀ ਰੱਖਦੇ….ਏਸ ਅੰਦੋਲਨ ‘ਚ ਸਾਫ ਈ ਦੇਖ ਲਿਐ ਤੁਸੀਂ । ਵੈਸੇ ਹੋਰ ਕਿਸੇ ਨਾਲੋਂ ਵੀ ਵੱਧ ਇਹ ਅਹਿਸਾਸ ਹੈਗਾ ਉਹਨਾਂ ਨੂੰ ਬਈ ਉਹ ਇਹਨਾਂ ਸ਼ਕਤੀਆਂ ਬਗੈਰ ਬੇਬਸ ਨੇ । ਜਦ ਉਹਨਾਂ ਨੇ ਯਨੀ ਕਾਂਗਰਸ ਵਾਲਿਆਂ ਨੇ ਸੰਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਇਹਦਾ ਅਸਲੀ ਮਤਲਬ ਤਾਂ ਇਨਕਲਾਬ ਈ ਸੀਗਾ ਪਰ ਇਹਨਾਂ ਦਾ ਮਤਲਬ ਇਹ ਨੀ ਸੀ… ਇਹ ਮਤਾ ਪਾਸ ਕੀਤਾ ਗਿਆ ਸੀਗਾ ਨੌਜਵਾਨ ਕਾਰਕੁੰਨਾਂ ਦੇ ਦਬਾਓ ਹੇਠ ਆ ਕੇ ਉਹ ਏਸ ਮਤੇ ਨੂੰ ਦਬਕੇ ਦੇ ਤੌਰ ਤੇ ਵੀ ਵਰਤਣਾ ਚਾਹੁੰਦੇ ਸੀਗੇ ਤਾਂ ਕਿ ਇਹਨਾਂ ਦਾ ਮਨ ਇੱਛਤ ਫਲ ਯਨਿ ਡੁਮੀਨੀਅਨ ਸਟੇਟਸ ਪ੍ਰਾਪਤ ਕੀਤਾ ਜਾ ਸਕੇ । ਤੁਸੀਂ ਕਾਂਗਰਸ ਦੇ ਪਿਛਲੇ ਤਿੰਨ ਸਾਲਾਂ ਦੇ ਮਤੇ ਪੜ੍ਹ ਕੇ ਏਹਦੇ ਬਾਰੇ ਠੀਕ ਰਾਇ ਬਣਾ ਸਕਦੇ ਓ। ਮੇਰਾ ਭਾਵ ਮਦਰਾਸ, ਕਲਕੱਤਾ ਤੇ ਲਾਹੌਰ ਦੇ ਇਜ਼ਲਾਸਾਂ ਤੋਂ ਐ। ਕਲਕੱਤੇ ਪਾਸ ਕੀਤਾ ਗਿਆ ਸੀਗਾ ਡੂਮੀਨੀਅਨ ਸਟੇਟਸ ਦਾ ਮਤਾ।
ਅਲਟੀਮੇਟਮ ਦਿੱਤਾ ਗਿਆ 12 ਮਹੀਨੇ ਦਾ ਅਖੇ ਜੇ 12 ਮਹੀਨਿਆਂ ‘ਚ ਡੁਮੀਨੀਅਨ ਸਟੇਟਸ ਨਾ ਦਿੱਤਾ ਗਿਆ ਤਾਂ ਮਜ਼ਬੂਰ ਹੋ ਕੇ ਕਾਂਗਰਸ ਨੂੰ ਪੂਰਨ ਆਜ਼ਾਦੀ ਦਾ ਉਦੇਸ਼ ਅਪਣਾਉਣਾ ਪੈਣੈ। ਇਹ ਲੋਕ ਪੂਰੀ ਸੰਜੀਦਗੀ ਨਾਲ 31 ਦਸੰਬਰ 1929 ਨੂੰ ਅੱਧੀ ਰਾਤ ਤੱਕ ਓਸ ‘ਸੁਗਾਤ’ ਨੂੰ ਉਡੀਕਦੇ ਰਹੇ ਉਡੀਕਦੇ ਰਹੇ ਫੇਰ ਉਹਨਾਂ ਆਪਣੇ ਆਪ ਨੂੰ ਆਜ਼ਾਦੀ ਦਾ ਮਤਾ ਮੰਨਣ ਲਈ ‘ਵਚਨਬੱਧ’ ਪਾਇਆ। ਵੈਸੇ ਉਹ ਇਹ ਨਹੀਂ ਸੀਗੇ ਚਾਹੁੰਦੇ । ਪਰ ਫੇਰ ਵੀ ਮਹਾਤਮਾ ਜੀ ਨੇ ਇਹ ਗੱਲ ਲੁਕੋ ਕੇ ਨਾ ਰੱਖੀ, ਕਹਿਤਾ, “ਅਖੇ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਐ….” ਯਨੀ ਅਜੇ ਵੀ ਸਮਝੌਤਾ ਕਰਲੋ। ਇਹ ਸੀਗਾ ਇਹਦਾ ਅਸਲੀ ਮਨੋਰਥ ਪੂਰਨ ਆਜ਼ਾਦੀ ਦੇ ਮਤੇ ਦਾ ਉ ਉਹ ਵੀ ਜਾਣਦੇ ਈ ਸੀਗੇ ਕਿ ਉਹਨਾਂ ਦੇ ਅੰਦੋਲਨ ਨੇ ਆਖਰ ਕਿਸੇ ਨਾ ਕਿਸੇ ਸਮਝੌਤੇ ਦੇ ਰੂਪ ‘ਚ ਈ ਮੁੱਕਣੈ। ਅਸੀਂ ਨਫ਼ਰਤ ਕਰਦੇ ਐਂ….ਐਸੀ ਬੇਦਿਲੀ ਨੂੰ ਨਾ ਕਿ ਜੱਦੋਜਹਿਦ ਦੇ ਮਸਲੇ ਤੇ ਕਿਸੇ ਸਮਝੌਤੇ ਨੂੰ ।
ਖੈਰ….ਆਪਾਂ ਵਿਚਾਰ ਕਰ ਰਹੇ ਸੀ ਕਿ ਇਕ ਇਨਕਲਾਬ ਕਿਹਨਾਂ ਕਿਹਨਾਂ ਤਾਕਤਾਂ ਤੇ ਨਿਰਭਰ ਕਰਦੈ। ਜੇ ਤੁਸੀਂ ਸੋਚਦੇ ਹੋਵੋਂ ਕਿ ਕਿਸਾਨਾਂ ਨੂੰ ਤਾਂ ਤੁਸੀਂ ਸਰਗਰਮ ਹਿੱਸਾ ਲੈਣ ਖਾਤਰ ਮਨਾ ਈ ਲਓਂਗੇ ਤਾਂ ਮੈਂ ਥੋਨੂੰ ਦੱਸਣਾ ਚਾਹੂੰਗਾ ਬਈ ਉਹ ਕਿਸੇ ਕਿਸਮ ਦੇ ਜਜ਼ਬਾਤੀ ਲੈਕਚਰਾਂ ਨਾਲ ਬੇਵਕੂਫ ਨੀ ਬਣਾਏ ਜਾ ਸਕਦੇ । ਉਹ ਤਾਂ ਥੋਨੂੰ ਪੁੱਛਗਣੇ ਸਾਫ਼-ਸਾਫ਼ ਕਿ ਦੱਸੋ ਬਾਈ ਥੋਡੇ ਇਨਕਲਾਬ ਤੋਂ ਸਾਨੂੰ ਕੀ ਫਾਇਦਾ ਹੋਊ ? ਓਸ ਇਨਕਲਾਬ ਤੋਂ ਜੀਹਦੇ ਖਾਤਰ ਤੁਸੀਂ ਉਹਨਾਂ ਦੀ ਕੁਰਬਾਨੀ ਮੰਗ ਰਹੇ ਓਂ।
ਜੇ ਲਾਰਡ ਰੀਡਿੰਗ ਦੀ ਜਗਾਹ ਭਾਰਤੀ ਸਰਕਾਰ ਦਾ ਮੋਹਰੀ ਹੋਵੇ ਸਰ ਪ੍ਰਸ਼ੋਤਮ ਦਾਸ ਠਾਕਰ ਦਾਸ ਤਾਂ ਕੀ ਫਰਕ ਪੈਂਦੇ ਜੰਤਾ ਨੂੰ ? ਇਕ ਕਿਸਾਨ ਨੂੰ ਏਹਦੇ ਨਾਲ ਕੀ ਫਰਕ ਪੈਣੈ, ਜੇ ਲਾਰਡ ਇਰਵਨ ਦੀ ਥਾਂ ਤੇ ਤੇਜ਼ ਬਹਾਦਰ ਸਪਰੂ ਆ ਜਾਵੇ । ਕੌਮੀ ਜਜ਼ਬਾਤਾਂ ਖਾਤਰ ਅਪੀਲ ਆਲੀ ਗੱਲ ਵੀ ਜਮਾਂ ਫਜ਼ੂਲ ਐ । ਤੁਸੀਂ ਉਹਨਾਂ ਨੂੰ ਆਪਣੇ ਕੰਮ ਖਾਤਰ ‘ਵਰਤਣ’ ਨੂੰ ਫਿਰੋਐ ਨੀ ‘ਵਰਤੇ ਜਾਂਦੇ ਉਹ । ਥੋਨੂੰ ਸੰਜੀਦਾ ਹੋਣਾ ਪੈਣੈ। ਸਮਝਾਉਣਾ ਪੈਣੇ ਉਹਨਾਂ ਨੂੰ ਬਈ ਇਨਕਲਾਬ ਉਹਨਾਂ ਦੇ ਹਿੱਤ ਲਈ ਐ- ਉਹਨਾਂ ਦਾ ਆਪਣਾ ਐ। ਮਜ਼ਦੂਰ ਪ੍ਰੋਲਤਾਰੀ ਦਾ ਇਨਕਲਾਬ ਐ · ਪ੍ਰੋਲਤਾਰੀ ਖਾਤਰ ।
ਜਦ ਤੁਸੀਂ ਆਪਣੀ ਮੰਜਿਲ ਦਾ ਸਾਫ਼ ਤੇ ਸਪੱਸ਼ਟ ਵਿਚਾਰ ਬਣਾ ਲਿਆ ਤਾਂ ਏਸ ਕਾਜ ਨੂੰ ਪੂਰਾ ਕਰਨ ਖਾਤਰ, ਤੁਸੀਂ ਤਨਦੇਹੀ ਨਾਲ ਆਪਣੀ ਤਾਕਤ ਕੱਠੀ ਕਰਨ ਵੱਲ ਜੁੱਟ ਜਾਓਗੇ। ਹੁਣ ਅੱਗੇ ਦੋ ਵੱਖਰੇ ਵੱਖਰੇ ਪੜਾਅ ਐਂ – ਜੀਹਦੇ ਵਿਚਦੀ ਲੰਘਣਾ ਈ ਪੈਣੈ । ਪਹਿਲਾ ਪੜਾਅ ਹੈਗਾ ਤਿਆਰੀ ਦਾ ਦੂਜਾ ਉਹ ਤੇ ਅਮਲ ਦਾ ।
ਜਿੱਦਣ ਆਹ ਹੁਣ ਆਲਾ ਅੰਦਲੋਨ ਮੁੱਕਿਆ ਤਾਂ ਤੁਸੀਂ ਦੇਖ ਲਿਓ ਕਈ ਸੁਹਿਰਦ ਤੇ ਇਮਾਨਦਾਰ ਕਾਮਿਆਂ ਨੇ ਨਿਰਾਸ਼ ਤੇ ਉਚਾਟ ਹੋਣੈ ਪਰ ਥੋਨੂੰ ਘਬਰਾਉਣ ਦੀ ਲੋੜ ਨੀ । ਤਿਆਰ ਹੋਵੇ, ਅਸਲੀਅਤ ਦਾ ਸਾਹਮਣਾ ਕਰਨ ਖਾਤਰ । ਬਹੁਤ ਔਖਾ ਕੰਮ ਐ ਇਨਕਲਾਬ ਕਰਨਾ। ਕਿਸੇ ਕੱਲੇ ਕਹਿਰੇ ਦੀ ਵੱਸ ਦੀ ਗੱਲ ਨੀ। ਨਾ ਈ ਇਨਕਲਾਬ ਕਿਸੇ ਮਿਥੀ ਹੋਈ ਤਰੀਕ ਨੂੰ ਆ ਸਕਦੈ। ਇਹ ਤਾਂ ਖਾਸ ਸਮਾਜੀ ਤੇ ਆਰਥਿਕ ਹਾਲਤਾਂ ‘ਚੋਂ ਪੈਦਾ ਹੋਇਆ ਕਰਦੈ। ਇੱਕ ਜਥੇਬੰਦ ਪਾਰਟੀ ਨੇ ਸਾਂਭਣਾ ਹੁੰਦੈ ਐਹੋ ਜੇ ਮੌਕੇ ਨੂੰ ਤਿਆਰ ਕਰਨਾ ਪੈਂਦੈ। ਜਨਤਾ ਨੂੰ ਅਰ ਸਾਰੀਆਂ ਈ ਤਾਕਤਾਂ ਨੂੰ ਕੱਠਿਆਂ ਕਰਨਾ ਪੈਂਦੈ ਇਨਕਲਾਬ ਦੇ ਔਖੇ ਕੰਮ ਖਾਤਰ। ਬਹੁਤ ਕੁਰਬਾਨੀਆਂ ਵੀ ਦੇਣੀਆਂ ਪੈਦੀਆਂ ਨੇ ਇਨਕਲਾਬੀ ਵਰਕਰਾਂ ਨੂੰ ਏਸ ਨੇਕ ਕਾਜ਼ ਖਾਤਰ । ਮੈਂ ਏਥੇ ਇਕ ਗੱਲ ਨੂੰ ਸਾਫ਼-ਸਾਫ਼ ਕਹਿ ਦਿਆ ਬਈ ਜੇ ਤੁਸੀਂ ਵਿਉਪਾਰੀ ਬੰਦੇ ਓ, ਸਥਾਪਤ ਦੁਨੀਆਂਦਾਰ ਜਾਂ ਕਬੀਲਦਾਰ ਬੰਦੇ ਓ ਤਾ ਜਨਾਬ ਨਾ ਖੇਡੋ ਏਸ ਅੱਗ ਨਾਲ। ਪਹਿਲਾਂ ਈ ਸਾਡੇ ਕੋਲ ਐਹੋਂ ਜੇ ਲੀਡਰ ਬਥੇਰੇ ਹੈਗੇ ਐਂ ਜਿਹੜੇ ਆਪਣੇ ਜਿਹੇ, ਭਾਸ਼ਨ ਝਾੜਨ ਖਾਤਰ, ਥੋੜਾ ਜਿਆ ਟੈਮ ਜ਼ਰੂਰ ਕੱਢ ਲੈਂਦੇ ਐਂ। ਐਹੋ ਜੇ ਲੀਡਰ ਸਾਡੇ ਕਿਸੇ ਕੰਮ ਦੇ ਨੀ । ਅਸੀਂ ਤਾਂ ਲੈਨਿਨ ਦੇ ਪਿਆਰੇ ਸ਼ਬਦ, “ਪੇਸ਼ਾਵਰ ਇਨਕਲਾਬੀ” ਵਰਤਣਾ ਪਸੰਦ ਕਰਾਂਗੇ। ਕੁਲ ਵਕਤੀ ਵਰਕਰ, ਜਿਹਨਾਂ ਦੀ ਕੋਈ ਹੋਰ ਖ਼ਾਹਸ਼ ਹੋਵੇ ਈ ਨਾ ਇਨਕਲਾਬ ਤੋਂ ਬਗੈਰ। ਐਹੋ ਜੇ ਵਰਕਰ, ਜਿੰਨੇ ਵੱਧ ਸ਼ਾਮਲ ਹੋਣਗੇ ਪਾਰਟੀ ‘ਚ ਉਨੇ ਈ ਵੱਧ ਮੌਕੇ ਹੋਣਗੇ। ਕਾਮਯਾਬੀ ਦੇ ।
ਜੇ ਆਪਾਂ ਕਿਸੇ ਢੰਗ ਸਿਰ ਅੱਗੇ ਵਧਣੈ ਤਾਂ ਜਿਹੜੀ ਗੱਲ ਦੀ ਸਭ ਤੋਂ ਵੱਧ ਲੋੜ ਐ… ਉਹ ਐ ਜਿਵੇਂ ਮੈਂ ਪਹਿਲਾਂ ਦੱਸਿਐ ਉਹੋ ਜੇ ਵਰਕਰਾਂ ਦੀ । ਜਿਹਨਾਂ ਦੇ ਵਿਚਾਰ ਸਪੱਸ਼ਟ ਹੋਣ, ਪ੍ਰਤੱਖ ਸੋਝੀ ਹੋਵੇ । ਪਹਿਲ ਕਦਮੀ ਦੀ ਕਾਬਲੀਅਤ ਹੋਵੇ ਤੇ ਤੁਰੰਤ ਫੈਸਲਾ ਲੈ ਸਕਣ ਦੀ ਤਾਕਤ ਹੋਵੇ। ਪਾਰਟੀ ‘ਚ ਹੋਣਾ ਚਾਹੀਦੈ ਫੌਲਾਦੀ ਅਨੁਸਾਸ਼ਨ । ਵੈਸੇ ਇਹ ਕੋਈ ਜ਼ਰੂਰੀ ਨਹੀਂ ਐ ਬਈ ਪਾਰਟੀ ਲੁਕ ਛਿਪ ਕੇ ਈ ਕੰਮ ਕਰੇ ਸਗੋਂ ਇਹਦੇ ਉਲਟ ਖੁੱਲ ਕੇ ਕੰਮ ਕਰੇ। ਉਂਝ ਮਨਮਰਜ਼ੀ ਨਾਲ ਜੇਲ੍ਹਾਂ ਅੰਦਰ ਜਾਣ ਦੀ ਨੀਤੀ ਤਿਆਗ ਦੇਣੀ ਚਾਹੀਦੀ ਐ, ਪੂਰੀ ਤਰ੍ਹਾਂ। ਐਉਂ ਬਹੁਤ ਸਾਰੇ ਵਲੰਟੀਅਰਾਂ ਨੂੰ ਖੁਫ਼ੀਆ ਤੌਰ ਤੇ ਕੰਮ ਕਰਨ ਲਈ ਜੀਵਨ ਬਿਤਾਉਣਾ ਪੈ ਸਕਦੈ ਪਰ ਉਹਨਾਂ ਨੂੰ ਪੂਰੇ ਜ਼ੋਸ ਓ ਖਰੋਸ਼ ਨਾਲ ਕੰਮ ਕਰਦੇ ਰਹਿਣਾ ਚਾਹੀਦੈ। ਇਹੀ ਤਾਂ ਉਹ ਗੁਰੱਪ ਐ….ਜੀਹਦੇ ‘ਚੋਂ ਮੌਕਾ ਸੰਭਾਲ ਸਕਣ ਆਲੇ ਨੇਤਾ ਤਿਆਰ ਹੋਣਗੇ।
ਪਾਰਟੀ ਨੂੰ ਕਾਮਿਆਂ ਦੀ ਲੋੜ ਪੈਣੀ ਐਂ, ਇਹ ਵਰਕਰ ਭਰਤੀ ਕੀਤੇ ਜਾ ਸਕਦੇ ਐਂ ਨੌਜਵਾਨ ਲਹਿਰਾਂ ਵਿਚੋਂ । ਏਹੀ ਕਾਰਨ ਐ ਕਿ ਨੌਜਵਾਨ ਲਹਿਰ ਸਭ ਤੋਂ ਪਹਿਲੀ ਗੱਲ ਐ ਜਿੱਥੋਂ ਸਾਡਾ ਪ੍ਰੋਗਰਾਮ ਸ਼ੁਰੂ ਹੋਣੈ। ਨੌਜਵਾਨ ਲਹਿਰ ਨੂੰ ਸਟੱਡੀ ਸਰਕਲ ਖੋਲਣੇ ਚਾਹੀਦੈ ਐਂ। ਲੈਕਚਰਾਂ ਦੀਆਂ ਜਮਾਤਾਂ ਲੱਗਣ, ਲੀਫਲੈਟ, ਪੈਂਫਲਟ, ਕਿਤਾਬਾਂ ਤੇ ਰਸਾਲੇ ਛਾਪੇ ਜਾਣ। ਇਹ ਸਿਆਸੀ ਕਾਮਿਆਂ ਲਈ ਸਭ ਤੋਂ ਵਧੀਆਂ ਭਰਤੀ ਕਰਨ ਤੇ ਟ੍ਰੇਨਿੰਗ ਦੇਣ ਦੀ ਥਾਉਂ ਹੋਊਗੀ।
ਉਹਨਾਂ ਨੌਜਵਾਨਾਂ ਨੂੰ ਪਾਰਟੀ ‘ਚ ਲੈ ਲੈਣਾ ਚਾਹੀਦੈ, ਜਿਨ੍ਹਾਂ ਦੇ ਵਿਚਾਰ ਪੱਕ ਚੁੱਕੇ ਹੋਣ, ਉਹ ਤਿਆਰ ਹੋਣ ਏਸ ਕਾਜ਼ ਲਈ ਆਪਣੀ ਜ਼ਿੰਦਗੀ ਲੇਖੇ ਲਾਉਣ ਖਾਤਰ। ਨੌਜਵਾਨ ਲਹਿਰ ਦੇ ਕੰਮ ਦੀ ਅਗਵਾਈ ਪਾਰਟੀ ਦੇ ਵਰਕਰ ਕਰਨਗੇ। ਪਾਰਟੀ ਪ੍ਰਾਪੇਗੰਡੇ ਤੋਂ ਸ਼ੁਰੂ ਕਰੂਗੀ ਆਪਣਾ ਕੰਮ, ਇਹ ਬਹੁਤ ਈ ਜ਼ਰੂਰੀ ਐ ।
ਗ਼ਦਰ ਪਾਰਟੀ ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਸੀਗਾ ਆਮ ਜੰਤਾ ਦੀ ਅਗਿਆਨਤਾ, ਬੇਲਾਗਤਾ ਤੇ ਕਈ ਵਾਰ ਇਹਦਾ ਵਿਰੋਧ ਸੀ । ਇਹਦੇ ਤੋਂ ਬਿਨਾਂ ਵੀ ਏਸ ਕਰਕੇ ਜ਼ਰੂਰੀ ਐਂ ਇਹ ਕਿ ਕਿਸਾਨਾਂ ਮਜ਼ਦੂਰਾਂ ਦੀ ਸਰਗਰਮ ਹਮਾਇਤ ਮਿਲੂਗੀ। ਪਾਰਟੀ ਦਾ ਨਾਂ ਹੋਵੇ- ਕਮਿਊਨਿਸਟ ਪਾਰਟੀ। ਇਹ ਪਾਰਟੀ ਠੋਸ ਅਨੁਸਾਸ਼ਨ ਆਲੀ ਸਿਆਸੀ ਕਾਮਿਆਂ ਦੀ ਪਾਰਟੀ ਹੋਵੇ, ਇਹ ਚਲਾਊ ਸਾਰੇ ਸੰਘਰਸ਼ ਨੂੰ । ਇਹਨੂੰ ਮਜ਼ਦੂਰਾਂ ਕਿਸਾਨਾਂ ਦੀਆਂ ਬਾਕੀ ਦੂਜੀਆਂ ਪਾਰਟੀਆਂ ਨੂੰ ਵੀ ਚਲਾਉਣਾ ਪੈਣੈ। ਪਾਰਟੀ ਲੇਬਰ ਯੂਨੀਅਨ ਕਾਂਗਰਸ ਅਰ ਇਹਦੇ ਨਾਲ ਮਿਲਦੀਆਂ ਜੁਲਦੀਆਂ ਬਾਕੀ ਸਿਆਸੀ ਸੰਸਥਾਵਾਂ ਤੇ ਵੀ ਭਾਰੂ ਹੋਣ ਦੀ ਕੋਸ਼ਿਸ਼ ਕਰੂੰ। ਪਾਰਟੀ ਇਕ ਵਿਆਪਕ ਛਪਾਈ ਮੁਹਿੰਮ ਚਲਾਊ, ਜੀਹਦੇ ਨਾਲ ਸਿਰਫ ਕੌਮੀ ਰਾਜਨੀਤੀ ਉ ਨੀ ਸਗੋਂ ਜਮਾਤੀ ਸੂਝ ਵੀ ਪੈਦਾ ਹੋਊ। ਸਮਾਜਵਾਦ ਦੇ ਸਿਧਾਂਤ ਬਾਰੇ ਜੰਤਾ ਨੂੰ ਸੋਝੀ ਦੇਣ ਖਾਤਰ, ਸਾਰੀਆਂ ਸਮੱਸਿਆਵਾਂ ਦਾ ਵਿਸ਼ਾ ਵਸਤੂ, ਹਰੇਕ ਬੰਦੇ ਦੀ ਸੌਖੀ ਪਹੁੰਚ ‘ਚ ਹੋਣਾ ਚਾਹੀਦੈ, ਐਹੋ ਜਿਹੀਆਂ ਪ੍ਰਕਾਸ਼ਨਾਵਾਂ ਨੂੰ ਵੱਡੇ ਪੱਧਰ ‘ਤੇ ਵੰਡਿਆ ਜਾਣਾ ਚਾਹੀਦੈ। ਲਿਖਤ ਬਹੁਤ ਸਾਦੀ ਤੇ ਸਪੱਸ਼ਟ ਹੋਵੇ।
ਮਜ਼ਦੂਰ ਅੰਦੋਲਨ ‘ਚ ਐਸੇ ਬੰਦੇ ਹੈਗੇ ਐਂ ਜਿਹਨਾਂ ਦੇ ਮਜ਼ਦੂਰਾਂ ਕਿਸਾਨਾਂ ਦੀ ਆਰਥਿਕ ਤੇ ਸਿਆਸੀ ਆਜ਼ਾਦੀ ਬਾਰੇ ਬੜੇ ਅਜੀਬ ਵਿਚਾਰ ਐਂ । ਉਹ ਲੋਕ ਜਾਂ ਤਾਂ ਭੜਕਾਊ ਨੇ ਜਾਂ ਫਿਰ ਬੌਂਦਲੇ ਹੋਏ। ਐਹੋ ਜੇ ਵਿਚਾਰ ਜਾਂ ਤਾਂ ਊਲ-ਜਲੂਲ ਨੇ ਜਾਂ ਫਿਰ ਕਲਪਨਾ ਰਹਿਤ। ਸਾਡਾ ਭਾਵ ਜੰਤਾ ਦੀ ਆਰਥਿਕ ਆਜ਼ਾਦੀ ਤੋਂ ਐ- ਇਸੇ ਵਾਸਤੇ ਅਸੀਂ ਰਾਜਨੀਤਕ ਤਾਕਤ ਜਿੱਤਣੀ ਚਾਹੁੰਦੇ ਆਂ। ਇਹ ‘ਚ ਵੀ ਕੋਈ ਸ਼ੱਕ ਨੀ ਬਈ ਸ਼ੁਰੂ-ਸ਼ੁਰੂ ‘ਚ ਸਾਨੂੰ ਲੜਨਾ ਪਊਗਾ, ਆਰਥਕ ਮੰਗਾਂ ਖਾਤਰ, ਇਹਨਾਂ ਜਮਾਤਾਂ ਦੇ ਵਿਸ਼ੇਸ਼ ਅਧਿਕਾਰਾਂ ਖਾਤਰ । ਏਹ ਘੋਲ ਈ ਉਹਨਾਂ ਨੂੰ ਰਾਜਸੀ ਤਾਕਤ ਪ੍ਰਾਪਤ ਕਰਨ ਤੇ ਆਖਰੀ ਸੰਗਰਾਮ ਲਈ ਚੇਤਨ ਤੇ ਤਿਆਰ ਕਰੂਗਾ ।
ਇਹਦੇ ਤੋਂ ਬਿਨਾਂ ਇਕ ਫੌਜੀ ਵਿਭਾਗ ਵੀ ਜਥੇਬੰਦ ਕਰਨਾ ਪੈਣੈ। ਇਹ ਬਹੁਤ ਮਹੱਤਵਪੂਰਨ ਐਂ। ਕਈ ਵਾਰੀ ਇਹਦੀ ਬਹੁਤ ਈ ਬੁਰੀ ਤਰ੍ਹਾਂ ਲੋੜ ਪੈ ਜਾਂਦੀ ਐ, ਓਸ ਮੌਕੇ, ਤੁਸੀਂ ਸ਼ੁਰੂ ਕਰਕੇ ਐਹੋ ਜਿਆ ਗਰੁੱਪ ਨੀ ਖੜਾ ਕਰ ਸਕਦੇ, ਜੀਹਦੇ ਕੋਲ ਪੂਰੀ ਤਾਕਤ ਹੋਵੇ ਕੰਮ ਕਰਨ ਦੀ।
ਸ਼ਾਇਦ ਏਸ ਨੁਕਤੇ ਨੂੰ ਬਹੁਤ ਬਰੀਕੀ ਨਾਲ ਸਮਝਾਉਣ ਦੀ ਲੋੜ ਪਵੇ । ਏਸ ਵਿਸ਼ੇ ਬਾਰੇ ਜਿਹੜੇ ਮੇਰੇ ਵਿਚਾਰ ਐਂ, ਉਹਨਾਂ ਨੂੰ ਗਲਤ ਰੰਗ ‘ਚ ਸਮਝੇ ਜਾਣ ਦੀ ਬਹੁਤ ਭਾਰੀ ਸੰਭਾਵਨਾ ਐ। ਜੇ ਬਾਹਰੀ ਤੌਰ ਤੇ ਦੇਖੀਏ ਤਾਂ ਮੈਂ ਇਕ ਤਸ਼ੱਦਦ ਪਸੰਦ ਵਾਂਗੂੰ ਕੰਮ ਕੀਤੈ ਪਰ ਮੈਂ ਇਕ ਦਹਿਸ਼ਤਪਸੰਦ ਨਹੀਂ ਆ। ਮੈਂ ਇਕ ਇਨਕਲਾਬੀ-ਆਂ, ਜੀਹਦੇ ਕੋਲ ਲੰਬੇ ਸਮੇਂ ਦੇ ਪ੍ਰੋਗਰਾਮ ਬਾਰੇ ਠੋਸ ਵਿਚਾਰ ਐਂ। ਉਹ ਵਿਚਾਰ ਆਪਾਂ ਐਥੇ ਵਿਚਾਰ ਰਹੇ ਐਂ। ਉਹ ਸਾਥੀ ਜਿਹੜੇ ਮੇਰੇ “ਹਥਿਆਰ ਦੇ ਭਾਈਵਾਲ” ਰਹੇ ਐਂ, ਮੈਨੂੰ ਰਾਮ ਪ੍ਰਸਾਦ ਬਿਸਮਲ ਵਾਂਗੂੰ ਏਸ ਗੱਲ ਲਈ ਦੋਸ਼ੀ ਠਹਿਰਾਉਣਗੇ ਬਈ ਫਾਂਸੀ ਦੀ ਕੋਠੜੀ ‘ਚ ਰਹਿ ਕੇ ਮੇਰੇ ਅੰਦਰ ਕੁਛ ਤਬਦੀਲੀ ਪੈਦਾ ਹੋਗੀ। ਇਹਦੇ ‘ਚ ਬਿਲਕੁਲ ਵੀ, ਰੱਤੀ ਭਰ-ਵੀਂ ਸੱਚਾਈ ਨਈਂ। ਮੇਰੇ ਵਿਚਾਰ ਉਹੀ ਐਂ, ਮੇਰਾ ਨਿਸ਼ਚਾ ਉਹੀ ਐਂ, ਐਨ ਉਹੀ ਐ ਮੇਰਾ ਜੋਸ਼ ਤੇ ਸਪਿਰਟ, ਜਿਹੜਾ ਜੇਲ ਤੋਂ ਬਾਹਰ ਹੁੰਦਾ। ਸੀ- ਉਹੀ ਨਈਂ ਸਗੋਂ ਉਤੋਂ ਵੀ ਵੱਧ ਐ। ਏਸੇ ਕਰਕੇ ਮੈ ਆਪਣੇ ਪਾਠਕਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਬਈ ਉਹ ਮੇਰੇ ਲਫਜ਼ਾਂ ਨੂੰ ਪੂਰੇ ਧਿਆਨ ਨਾਲ ਪੜ੍ਹਨ।
ਉਹਨਾਂ ਨੂੰ ਲਾਈਨਾ ਦੇ ਵਿਚਾਲੇ ਕੁਛ ਵੀ ਨੀ ਦੇਖਣਾ ਚਾਹੀਦਾ। ਮੈਂ ਆਪਣੀ ਸਾਰੀ ਤਾਕਤ ਨਾਲ ਇਹ ਕਹਿਣਾ ਚਾਹੁੰਦਾਂ “ਮੈਂ ਨਾ ਤਾਂ ਦਹਿਸ਼ਤ ਪਸੰਦ ਹੈਗਾ, ਨਾਈਂ ਕਦੇ ਸੀਗਾ ।” ਸਿਵਾਏ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਦਿਨਾਂ ਦੇ। ਮੈਨੂੰ ਪੂਰੀ ਤਰ੍ਹਾਂ ਯਕੀਨ ਐਂ ਕਿ ਇਹਨਾਂ ਤਰੀਕਿਆਂ ਨਾਲ ਅਸੀਂ ਕੁਛ ਵੀ ਪ੍ਰਾਪਤ ਨੀ ਕਰ ਸਕਦੇ। ਹਿੰਦੋਸਤਾਨੀ ਸਮਾਜਵਾਦੀ ਰੀਪਬਲਿਕ ਪਾਰਟੀ ਦੇ ਇਤਿਹਾਸ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦੈ । ਸਾਡੇ ਸਾਰੇ ਹੀ ਕੰਮ ਇੱਕੋ ਦਿਸ਼ਾ। ਵਿੱਚ ਸੀਗੇ-ਯਾਨੀ ਕਿ ਵੱਡੀ ਕੌਮੀ ਲਹਿਰ ਦੇ ਮਿਲਟਰੀ ਵਿੰਗ ਦੇ ਤੌਰ ਤੇ ਆਪਣੀ ਪਛਾਣ ਕਰਾਉਣੀ।
ਜੇ ਕਿਸੇ ਨੇ ਮੈਨੂੰ ਗਲਤ ਸਮਝ ਲਿਐ ਤਾਂ ਉਹ ਆਪਣੇ ਵਿਚਾਰਾਂ ‘ਚ ਸੋਧ ਕਰ ਲਵੇ। ਮੇਰਾ ਮਤਲਬ ਇਹ ਨੀ ਹੈ ਬਈ ਬੰਬ ਤੇ ਪਿਸਤੌਲ ਬੇਫਾਇਦਾ ਹੁੰਦੇ ਐਂ- ਉਹ ਤਾਂ ਸਗੋਂ ਏਹਦੇ ਉਲਟ ਫਾਇਦੇਮੰਦ ਐਂ। ਪਰ ਏਥੇ ਕਹਿਣ ਦਾ ਮੇਰਾ ਮਤਲਬ ਐ ਬਈ ਸਿਰਫ ਬੰਬ ਸੁੱਟਣੇ ਕੱਲੇ ਬੇਫਾਇਦੇ ਈ ਨੀ ਸਗੋਂ ਨੁਕਸਾਨਦਾਇਕ ਵੀ ਹੁੰਦੇ ਐਂ। ਪਾਰਟੀ ਦੇ ਮਿਲਟਰੀ ਵਿਭਾਗ ਨੂੰ ਹਮੇਸ਼ਾ ਤਿਆਰ ਰੱਖਣਾ ਚਾਹੀਦੈ, ਲੜਾਈ ਦਾ ਸਾਰਾ ਸਾਮਾਨ ਤਿਆਰ ਬਰ ਤਿਆਰ ਹੋਣਾ ਚਾਹੀਦੈ ਤਾਂ ਕਿ ਔਖੀ ਘੜੀ ਕੰਮ ਆ ਸਕੇ । ਇਹ ਪਾਰਟੀ ਦੇ ਸਿਆਸੀ ਕੰਮ ‘ਚ ਮਦਦਗਾਰ ਵਾਂਗੂ ਹੋਣਾ ਚਾਹੀਦੈ। ਇਹ ਵਿੰਗ ਆਪਣੇ ਤੌਰ ਤੇ ਅਜ਼ਾਦਾਨਾ ਕੰਮ ਨਾ ਕਰੇ।
ਇਹਨਾਂ ਲਾਈਨਾਂ ਤੇ ਜਿਵੇਂ ਪਹਿਲਾਂ ਦੱਸਿਆ ਗਿਐ-ਪਾਰਟੀ ਅੱਗੇ ਵਧਾਵੇ ਆਪਣੇ ਕੰਮ ਨੂੰ । ਸਮੇਂ ਸਮੇਂ ਤੇ ਮੀਟਿੰਗਾਂ ਕਰਕੇ ਆਪਣੇ ਕਾਮਿਆਂ ਨੂੰ ਸਭ ਵਿਸ਼ਿਆਂ ਬਾਰੇ ਜਾਣਕਾਰੀ ਵੀ ਦੇਵੇ ਤੇ ਸੂਝ ਸਿਆਣਪ ਵੀ । ਜੇ ਤੁਸੀਂ ਏਸ ਤਰੀਕੇ ਨਾਲ ਕੰਮ ਸ਼ੁਰੂ ਕਰਦੇ ਓਂ ਤਾਂ ਥੋਨੂੰ ਕਾਫੀ ਸੰਜੀਦਾ ਹੋਣਾ ਪਊ। ਕੰਮ ਦੀ ਪੂਰਤੀ ਲਈ ਘੱਟੋ ਘੱਟ 20 ਸਾਲ ਲੱਗਣਗੇ। ਇਨਕਲਾਬ ਬਾਰੇ, ਜੁਆਨੀ ਵੇਲੇ ਦੇ ਸੁਪਨੇ ਕਿ ਦਸਾਂ ਸਾਲਾਂ ‘ਚ ਪ੍ਰਾਪਤ ਹੋਜੂ ਉਵੇਂ ਈ ਲਾਂਭੇ ਰੱਖ ਦੋ ਜਿਵੇਂ ਗਾਂਧੀ ਨੇ ਇਕ ਸਾਲ ‘ਚ ਸਵਰਾਜ ਦੇ ਸੁਪਨੇ ਨੂੰ ਰੱਖਿਆ ਸੀ । ਇਹਦੀ ਖਾਤਰ ਜਜ਼ਬਾਤੀ ਹੋਣ ਦੀ ਲੋੜ ਨੀਂ, ਨਾ ਈ ਮੌਤ ਦੀ ਲੋੜ ਐ-ਸਗੋਂ ਲੋੜ ਐ ਲਗਾਤਾਰ ਘੋਲ ਕਰਨ, ਕਸ਼ਟ ਸਹਿਣ ਤੇ ਕੁਰਬਾਨੀ ਭਰੇ ਜੀਵਨ ਜਿਉਣ ਦੀ । ਆਪਣਾ ਨਿੱਜਵਾਦ ਪਹਿਲਾਂ ਖਤਮ ਕਰੋ । ਨਿੱਜੀ ਆਰਾਮ ਦੇ ਸੁਪਨੇ ਲਾਹ ਕੇ ਰੱਖ ਦੋ ਇਕ ਪਾਸੇ-ਫਿਰ ਸ਼ੁਰੂ ਕਰੋ ਕੰਮ । ਇੰਚ-ਇੰਚ ਕਰਕੇ ਅੱਗੇ ਵਧੇਗੇ ਤੁਸੀਂ । ਇਹਦੀ ਖ਼ਾਤਰ ਜ਼ਰੂਰਤ ਐ ਹੌਸਲੇ, ਦ੍ਰਿੜ੍ਹਤਾ ਤੇ ਬਹੁਤ ਈ ਮਜ਼ਬੂਤ ਇਰਾਦੇ ਦੀ। ਮੁਸ਼ਕਲਾਂ ਅਰ ਔਖਿਆਈਆਂ ਭਾਵੇਂ ਕਿੰਨੀਆਂ ਈ ਭਾਰੀ ਹੋਣ, ਉਹ ਕੰਬਾ ਨਾ ਸਕਣ ਥੋਡੇ ਹੌਸਲੇ ਨੂੰ । ਕੋਈ ਹਾਰ ਜਾਂ ਧੋਖਾ ਥੋਡਾ ਦਿਲ ਨਾ ਤੋੜ ਸਕੇ। ਕਿੰਨੇ ਵੀ ਕਸ਼ਟ ਭਾਵੇਂ ਥੋਡੇ ਤੇ ਪੈਣ ਪਰ ਥੋਡਾ ਇਨਕਲਾਬੀ ਜੋਸ਼ ਮੱਠਾ ਨਾ ਪਵੇ ।
ਕਸ਼ਟ ਸਹਿਣ ਤੇ ਕੁਰਬਾਨੀ ਕਰਨ ਦੇ ਅਸੂਲ ਨਾਲ ਤੁਸੀਂ ਕਾਮਯਾਬੀ ਹਾਸਲ ਕਰੋਗੇ ਅਰ ਇਹ ਵਿਅਕਤੀਗਤ ਜਿੱਤਾਂ ਇਨਕਲਾਬ ਦੀ ਵੱਡਮੁੱਲੀ ਜਾਇਦਾਦ ਹੋਣਗੀਆਂ।
ਇਨਕਲਾਬ-ਜ਼ਿੰਦਾਬਾਦ ! 2 ਫਰਵਰੀ 1931
ਇਨਕਲਾਬੀ ਪ੍ਰੋਗਰਾਮ ਦਾ ਖਰੜਾ
ਭਾਰਤੀ ਆਜ਼ਾਦੀ ਦਾ ਸੁਪਨਾ, ਹੁਣ ਬਾਹਲੀ ਦੂਰ ਦਾ ਸੁਪਨਾ ਨਈਂ ਰਿਹਾ। ਘਟਨਾਵਾਂ ਬੜੀ ਤੇਜ਼ੀ ਨਾਲ ਘਟੀ ਜਾ ਰਹੀਆਂ ਨੇ । ਏਸੇ ਕਰਕੇ ਸਾਡੀ ਆਸ ਨਾਲੋਂ ਕਿਤ ਪਹਿਲਾਂ ਆਜ਼ਾਦੀ ਦੇ ਸੁਫ਼ਨੇ ਨੇ ਸੱਚਾਈ ਬਣ ਜਾਣੈ। ਅੰਗਰੇਜ਼ ਸਾਮਰਾਜ ਜਮ੍ਹਾਂ ਈ ਪੁੱਜੇ। ਲੱਗਿਆ ਪਿਐ। ਜਰਮਨ ‘ਚ ਉਲਟਬਾਜ਼ੀ ਲੱਗਣ ਆਲੀ ਐ ਫਰਾਂਸ ਥਰਥਰਾ ਰਿਹੈ… ਅਮਰੀਕਾ ਹਿੱਲਿਆ ਪਿਐ ਉਹਨਾਂ ਦੀ ਔਖਿਆਈ ਸੁਨਹਿਰੀ ਮੌਕੇ ਸਾਡੀ ਖਾਤਰ।
ਹਰੇਕ ਚੀਜ਼ ਇਸ਼ਾਰਾ ਕਰਦੀ ਐ, ਓਸ ਮਹਾਨ ਭਵਿੱਖਬਾਣੀ ਵੱਲ ਕਿ ਸਮਾਜ ਦਾ ਮੌਜੂਦਾ ਪੂੰਜੀਵਾਦੀ ਢਾਂਚਾ ਢਹਿਣਾ ਈ ਢਹਿਣੈ…. ਅਟੱਲ ਸੱਚਾਈ ਐ ਇਹੇ। ਡਿਪਲੋਮੈਟ ਅਪਣੇ ਆਪ ਨੂੰ ਬਚਾਉਣ ਖਾਤਰ ਰਾਜ਼ੀ ਹੋ ਸਕਦੇ ਐਂ-“ਇਨਕਲਾਬ ਦੇ ਬਘਿਆੜ” ਨੂੰ ਆਪਣੇ ਦਰਾਂ ਤੋਂ ਪਰਾਂ ਰੱਖਣ ਖਾਤਰ ਪੂੰਜੀਵਾਦੀ ਸਾਜ਼ਿਸ਼ੀ ਹੋ ਸਕਦੇ ਐਂ ਯਤਨਸ਼ੀਲ। ਇਹ ਵੀ ਹੋ ਸਕਦੈ ਅੰਗਰੇਜ਼ਾਂ ਦਾ ਬਜਟ ਸਾਵਾਂ ਹੋ ਜੇ, ਇਹਦੇ ਨਾਲ ਹੋ ਸਕਦੈ ਮਰਨ ਕਿਨਾਰੇ ਪਏ ਨੂੰ ਕੁਛ ਉਧਾਰੇ ਸਾਹ ਮਿਲ ਜਾਣ। “ਡਾਲਰ ਰਾਜਾ” ਹੋ ਸਕਦੈ ਅਪਣਾ ਤਾਜ ਸੰਭਾਲ ਲਵੇ
ਪਰ……ਜੇ ਜਾਰੀ ਰਿਹਾ ਇਹ ਵਪਾਰਕ ਮੰਦੀ ਦਾ ਦੋਰ, ਜੀਹਦਾ ਜਾਰੀ ਰਹਿਣਾ ਲਾਜ਼ਮੀ ਐਂ ਤਾਂ ਬੇਰੁਜ਼ਗਾਰਾਂ ਦੀ ਫੌਜ ਵਧੂਗੀ, ਦਿਨੋ ਦਿਨ ਅਰ ਤੇਜ਼ੀ ਨਾਲ ਵਧੂਗੀ- ਇਹੀ ਤਰੀਕੈ ਸਰਮਾਏਦਾਰੀ ਦੇ ਪੈਦਾਵਾਰੀ ਸਿਸਟਮ ਦਾ। ਏਸ ਚੱਕਰ ਨੇ ਸਰਮਾਏਦਾਰੀ ਸਿਸਟਮ ਨੂੰ ਪਟੜੀਉਂ ਲਾਹ ਦੇਦੈਂ, ਬੱਸ ਥੋੜੇ ਜੇ ਮਹੀਨਿਆਂ ਦੀ ਉ ਗੱਲ ਐ।
ਏਸੇ ਕਰਕੇ ਇਨਕਲਾਬ ਹੁਣ ਭਵਿੱਖਬਾਣੀ ਜਾਂ ਸੰਭਾਵਨਾ ਨੀਂ ਸਗੋਂ ਅਮਲੀ ਰਾਜਨੀਤੀ ਐ। ਇਹਨੂੰ ਕਾਮਯਾਬ ਕੀਤਾ ਜਾ ਸਕਦੈ ਸੋਚੀ ਸਮਝੀ ਯੋਜਨਾ ਤੇ ਬੇਤਰਸ ਅਮਲ ਰਾਹੀਂ। ਇਨਕਲਾਬ ਦੇ ਸਾਰੇ ਪਹਿਲੂਆਂ ਤੇ ਤਤਪਰਤਾ ਬਾਰੇ, ਇਹਦੇ ਤਰੀਕਿਆਂ ਤੇ ਉਦੇਸ਼ਾਂ ਬਾਰੇ ਕੋਈ ਵਿਚਾਰਧਾਰਕ ਉਲਝਣ ਨੀ ਹੋਣੀ ਚਾਹੀਦੀ।
ਗਾਂਧੀਵਾਦ
ਸਾਨੂੰ ਕਾਂਗਰਸ ਲਹਿਰ ਦੀਆਂ ਸੰਭਾਵਨਾਵਾਂ, ਹਾਰਾਂ ਤੇ ਪ੍ਰਾਪਤੀਆਂ ਬਾਰੇ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਨੀਂ ਹੋਣਾ ਚਾਹੀਦਾ । ਕਾਂਗਰਸ ਦੀ ਜਿਹੜੀ ਲਹਿਰ ਅੱਜ ਐ-ਇਹਨੂੰ ਗਾਂਧੀਵਾਦ ਕਹਿਣਾ ਈ ਠੀਕ ਐ। ਇਹ ਹਿੱਕ ਠੋਕ ਕੇ ਆਜ਼ਾਦੀ ਦੇ ਹੱਕ ‘ਚ ਨੀਂ ਖੜ੍ਹਦੀ- ਇਹਦੇ ਬਜਾਏ ਇਹ ਹੱਕ ‘ਚ ਐ-ਹਿੱਸੇਦਾਰੀ ਦੇ। ਅਜੀਬੋ ਗਰੀਬ ਅਰਥ ਕੱਢੇ ਜਾ ਰਹੇ ਐ “ਪੂਰਨ ਆਜ਼ਾਦੀ’ ਦੇ। ਇਹਦੇ ਤਰੀਕਾ ਵੀ ਬੜਾ ਵਿਲੱਖਣ ਐ ਪਰ ਵਿਚਾਰੇ ਲੋਕਾਂ ਦੇ ਕਿਸੇ ਕੰਮ ਦਾ ਨੀ… ਗਾਂਧੀਵਾਦ ਨੇ ਸਾਬਰਮਤੀ ਦੇ ਸੰਤ ਨੂੰ ਕੋਈ ਪੱਕੇ ਤੇ ਸਥਾਈ ਚੋਲੇ ਨੀਂ ਦੇਣੇ। ਇਹ ਬਣਗੀ ਵਿਚ ਵਿਚਾਲੇ ਆਲੀ ਪਾਰਟੀ-ਜਿਵੇਂ ਲਿਬਰਲ ਤੇ ਰੈਡੀਕਲ ਦਾ ਸੁਮੇਲ ਹੋਵੇ-ਐਂ ਈ ਇਹ ਕੰਮ ਕਰੀ ਜਾ ਰਹੀਐ-ਐਂ ਈ ਇਹਨੇ ਕੰਮ ਕਰਦੇ ਰਹਿਣ। ਮੌਕੇ ਦੀ ਅਸਲੀਅਤ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਦੇਖਣ ਤੋਂ ਸ਼ਰਮ ਮੰਨਦੀ ਐ। ਗਾਹਾਂ ਏਹਨੂੰ ਚਲਾਉਣ ਆਲੇ ਵੀ ਦੇਸ਼ ਦੇ ਐਹੋ ਜੇ ਬੰਦੇ ਐਂ ਜਿਹਨਾਂ ਦਾ ਸੁਆਰਥ ਇਹਦੇ ਨਾਲ ਜੁੜਿਆ ਹੋਇਐ। ਉਹ ਵੀ ਚਿਪਕੇ ਬੈਠੇ ਐਂ, ਅਪਣੇ ਸੁਆਰਥਾਂ ਨਾਲ ਬੁਰਜੂਆ ਹੇਠ ਰਾਹੀਂ। ਜੇ ਇਹਨੂੰ ਨਾ ਗਰਮਾਇਆ ਗਿਆ ਇਨਕਲਾਬੀ ਖੂਨ ਨਾਲ ਤਾਂ ਇਹਦਾ ਗਤੀਹੀਣ ਹੋਣਾ ਲਾਜ਼ਮੀ ਐਂ। ਇਹਨੂੰ ਤਾਂ ਇਹਦੇ ਦੋਸਤਾਂ ਤੋਂ ਬਚਾਉਣ ਦੀ ਵੀ ਲੋੜ ਐ।
ਦਹਿਸ਼ਤਪਸੰਦੀ
ਆਓ ਹੁਣ ਆਪਾਂ ਏਸ । ਔਖੇ ਸਵਾਲ ਬਾਰੇ ਸਪਸ਼ਟ ਹੋਈਏ। ਬੰਬ ਵਾਲਾ ਰਾਹ 1905 ਤੋਂ ਚਲਿਆ ਆ ਰਿਹੈ ਅਰ ਇਹ ਦਰਦਨਾਕ ਟਿੱਪਣੀ ਐਂ ਇਨਕਲਾਬੀ ਭਾਰਤ ਉੱਤੇ। ਅਜੇ ਤੱਕ ਇਹ ਨੀ ਸਮਝ ਸਕੇ ਬਈ ਇਹਦੀ ਵਰਤੋਂ ਕੀ ਐ ਤੇ ਦੁਰਵਰਤੋਂ ਕੀ। ਅੱਤਵਾਦ ਜਾਂ ਦਹਿਸ਼ਤਪਸੰਦੀ ਇੱਕ ਪਛਤਾਵਾ ਹੋਇਐ ਕਰਦੈ, ਇਨਕਲਾਬੀ ਵਿਚਾਰਧਾਰਾ ਦੇ ਲੋਕ ਮਨਾਂ ‘ਚ ਘਰ ਨਾ ਕਰਨ ਦਾ ਪਛਤਾਵਾ। ਐਂਝ ਇਹ ਇਕ ਤਰ੍ਹਾਂ ਇਹ ਮੰਨਣਾ ਵੀ ਐ ਕਿ ਅਸੀਂ ਸਫਲ ਨੀ ਹੋ ਸਕੇ ।
ਪਹਿਲਾਂ ਪਹਿਲ ਕੁਛ ਫਾਇਦਾ ਸੀਗਾ ਇਹਦਾ । ਇਹਦੇ ਰਾਜਨੀਤੀ ਦੀ ਜੜ੍ਹ ਈ ਬਦਲ ਦਿੱਤੀ ਸੀਗੀ-ਨੌਜਵਾਨ ਬੁੱਧੀਜੀਵੀਆਂ ਦੀ ਸੋਚ ਚਮਕੀ ਸੀ ਇਹਦੇ ਨਾਲ-ਆਪਾ ਵਾਰੂ ਭਾਵਨਾ ਨੂੰ ਜਵਲੰਤ ਕੀਤਾ, ਇਕ ਮੌਕਾ ਮਿਲਿਆ ਬਈ ਦੁਨੀਆਂ ਤੇ ਅਪਣੇ ਦੋਸਤਾਂ ਸਾਮਣੇ ਅਪਣੀ ਲਹਿਰ ਦੀ ਤਾਕਤ ਤੇ ਸੱਚਾਈ ਪੇਸ਼ ਕੀਤੀ ਜਾਏ, ਪਰ ਇਕ ਆਪਣੇ ਆਪ ਕਾਫੀ ਨੀ ਸੀਗਾ।
ਹਰੇਕ ਦੇਸ਼ ‘ਚ ਇਹਦਾ ਇਤਿਹਾਸ-ਨਾਕਾਮਯਾਬੀ ਦਾ ਇਤਿਹਾਸ ਐ-ਫਰਾਂਸ, ਰੂਸ, ਜਰਮਨ ਵਿੱਚ ਬਾਲਕਨ ਦੇਸ਼ਾਂ, ਸਪੇਨ ਗੱਲ ਕੀ ਹਰੇਕ ਥਾਉਂ ਏਹੀ ਕਹਾਣੀ ਐਂ। ਇਹਦੀ ਹਾਰ ਦੇ ਬੀਜ ਇਹਦੇ ਅੰਦਰ ਵੀ ਪੁੰਗਰੇ ਹੁੰਦੇ ਐਂ । ਸਾਮਰਾਜੀਆਂ ਨੂੰ ਚੰਗੀ ਤਰਾਂ ਪਤੈ ਬਈ 30 ਕਰੋੜ ਲੋਕਾਂ ਤੇ ਰਾਜ ਕਰਨ ਖਾਤਰ, ਹਰੇਕ ਸਾਲ 30 ਆਦਮੀ ਭੇਟ ਕੀਤੇ ਜਾ ਸਕਦੈ ਐਂ। ਰਾਜ ਕਰਨ ਜਾਂ ਸੱਤਾ ਦਾ ਸੁਆਦ ਬੰਬ ਤੇ ਪਿਸਤੌਲਾਂ ਨਾਲ ਕਿਰਕਿਰਾ ਤਾਂ ਕੀਤਾ ਜਾ ਸਕਦੈ ਪਰ ਲੁੱਟ ਦੇ ਜਿਹੜੇ ਅਸਲੀ ਤੇ ਅਮਲੀ ਲਾਭ ਐਂ ਉਹ ਉਹਨਾਂ ਨੂੰ ਉੱਥੇ ਜੰਮੇ ਰਹਿਣ ਖਾਤਰ ਮਜ਼ਬੂਰ ਕਰਨਗੇ ।
ਭਾਵੇਂ, ਸਾਡੀ ਆਸ ਮੁਤਾਬਕ ਹਥਿਆਰ ਸੌਖੇ ਈ ਮਿਲ ਜਾਣ, ਜੇ ਅਸੀਂ ਪੂਰੇ ਜ਼ੋਰ ਨਾਲ ਐਸਾ ਹੰਭਲਾ ਮਾਰੀਏ ਜਿਹੜਾ ਇਤਿਹਾਸ ‘ਚ ਅੱਜ ਤੱਕ ਪਹਿਲਾਂ ਕਦੇ ਵਾਪਰਿਆ ਵੀ ਨੀ ਤਾਂ ਵੀ ਏਹ ਅੱਤਵਾਦ ਦਾ ਨਤੀਜਾ ਕੀ ਹੋਊ ? ਵੱਧ ਤੋਂ ਵੱਧ ਏਹੀ ਬਈ ਸਾਮਰਾਜ ਮਜ਼ਬੂਰ ਹੋਕੇ ਕਾਂਗਰਸ ਨਾਲ ਸਮਝੌਤਾ ਕਰਲੂ। ਐਹੋ ਜੀਆਂ ਸੁਲਹ ਸਫਾਈਆਂ, ਸਾਡੇ ਉਦੇਸ਼, ਪੂਰਨ ਆਜ਼ਾਦੀ ਤੋਂ ਹਮੇਸ਼ਾਂ ਵੀ ਕਿਤੇ ਬਹੁਤ ਈ ਉਰੇ ਰਹਿਣਗੀਆਂ। ਐਂਝ ਦਹਿਸ਼ਤਪਸੰਦੀ ਇੱਕ ਸਮਝੌਤਾ ਤੇ ਸੁਧਾਰਾਂ ਦੀ ਇੱਕ ਕਿਸ਼ਤ ਕੱਢ ਸਕਦੈ ਨਿਚੋੜ ਨਿਚੂੜ ਕੇ ਇਹੀ ਹਾਸਲ ਕਰਨ ਖਾਤਰ ਤਾਂ ਗਾਂਧੀਵਾਦ ਜ਼ੋਰ ਲਾ ਰਿਹੈ।
ਉਹ, ਯਾਨੀ ਗਾਂਧੀਵਾਦੀ ਚਾਹੁੰਦੈ ਬਈ ਦਿੱਲੀ ਦਾ ਰਾਜ ਗੋਰਿਆਂ ਦੇ ਹੱਥੋਂ ਨਿਕਲ ਕੇ ਭੂਰਿਆਂ ਦੇ ਹੱਥ ‘ਚ ਆ ਜਾਏ। ਇਹ ਲੋਕਾਂ ਦੀ ਜ਼ਿੰਦਗੀ ਤੋਂ ਬਹੁਤ ਦੂਰ ਐ- ਜਿਉਂ ਈ ਇਹ ਗੱਦੀ ਤੇ ਬੈਠੇ, ਇਹਨਾਂ ਦੇ ਜ਼ਾਲਮ ਬਣ ਜਾਣ ਦੀ ਸੰਭਾਵਨਾ ਬਹੁਤੀ ਐ।
ਆਇਰਸ਼ ਮਿਸਾਲ, ਆਪਣੇ ਦੇਸ਼ ‘ਚ ਲਾਗੂ ਨੀ ਕੀਤੀ ਜਾ ਸਕਦੀ, ਮੈਂ ਇਹਦੀ ਚਿਤਾਵਨੀ ਦੇਣੀ ਚਾਹੁੰਦਾਂ । ਆਇਰਲੈਂਡ ‘ਚ ਇੱਕਾ ਦੁੱਕਾ ਦਹਿਸ਼ਤਪਸੰਦ ਕਾਰਵਾਈਆਂ ਨਈਂ ਸੀਗੀਆਂ ਬਲਕਿ ਕੌਮ ਦੀ ਪੱਧਰ ਤੇ ਆਮ ਲੋਕਾਂ ਦੀ ਬਗਾਵਤ ਸੀਗੀ, ਓਸ ਬਗ਼ਵਾਤ ‘ਚ ਬੰਦੂਕਧਾਰੀ ਨੂੰ ਉਹਦੀ ਨੇੜਲੀ ਜਾਣਕਾਰੀ ਤੇ ਹਮਦਰਦੀ ਕਰਕੇ, ਉਹਨੂੰ ਲੋਕਾਂ ਨਾਲ ਜੋੜਿਆ ਹੋਇਆ ਸੀ । ਬਾਹਲੀ ਉ ਸੌਖ ਨਾਲ ਉਹਨਾਂ ਨੂੰ ਹਥਿਆਰ ਮਿਲ ਜਾਂਦੇ ਸੀਗੇ । ਕਿਉਂਕਿ ਅਮਰੀਕਨ ਆਇਰਸ਼ ਉਹਨਾਂ ਨੂੰ ਪੈਸੇ ਧੇਲੇ ਦੀ ਬੇਥਾਹ ਮੱਦਦ ਕਰਦੇ ਸੀ । ਭੂਗੋਲਿਕ ਹਾਲਾਤ ਵੀ ਲਾਹੇਵੰਦ ਸੀਗੇ ਐਹੋ ਜੀ ਜੰਗ ਖਾਤਰ, ਲੇਕਿਨ ਫੇਰਵੀ ਆਇਰਲੈਂਡ ਨੂੰ ਆਪਣੀ ਲਹਿਰ ਦੇ ਅਧੂਰੇ ਤੇ ਅਪੂਰਨ ਉਦੇਸ਼ਾਂ ਨਾਲ ਈ ਸਬਰ ਕਰਨਾ ਪਿਆ। ਇਹਨੇ ਆਇਰਸ਼ ਲੋਕਾਂ ਦੀ ਗੁਲਾਮੀ ਤਾਂ ਘਟਾਈ ਐ ਪਰ ਆਇਰਸ਼ ਕਿਰਤੀ ਜਮਾਤ ਨੂੰ ਸਰਮਾਏਦਾਰਾਂ ਦੇ ਜਾਲ ‘ਚੋਂ ਤਾਂ ਮੁਕਤੀ ਨੀ ਮਿਲੀ । ਭਾਰਤ ਨੂੰ ਆਇਰਲੈਂਡ ਤੋਂ ਸਬਕ ਸਿੱਖਣਾ ਚਾਹੀਦੈ।
ਇਹ ਇੱਕ ਚੇਤਾਵਨੀ ਵੀ ਐ ਬਈ ਕਿਵੇਂ ਇਨਕਲਾਬੀ ਸਮਾਜਿਕ ਆਧਾਰ ਤੋਂ ਸੱਖਣਾ ਕੌਮਵਾਦੀ ਆਦਰਸ਼ਵਾਦ, ਸਾਰੇ ਹਾਲਾਤ ਸਾਜ਼ਗਾਰ ਹੋਣ ਦੇ ਬਾਵਜੂਦ ਵੀ, ਸਾਮਰਾਜਵਾਦ ਨਾਲ ਸਮਝੌਤੇ ਦੀ ਬਰੇਤੀ ‘ਚ ਗੁਆਚ ਸਕਦੈ । ਕੀ ਅਜੇ ਵੀ, ਭਾਰਤ ਨੂੰ ਆਇਰਲੈਂਡ ਦੀ ਨਕਲ ਕਰਨੀ ਚਾਹੀਦੀ ਐ-ਜੇ ਕੀਤੀ ਜਾ ਵੀ ਸਕਦੀ ਹੋਵੇ ਤਾਂ ਵੀ ?
ਇੱਕ ਤਰ੍ਹਾਂ ਨਾਲ ਗਾਂਧੀਵਾਦ, ਆਪਣਾ ਭਾਣਾ ਮੰਨਣ ਦਾ ਮੱਤ ਰੱਖਦੇ ਹੋਏ ਵੀ, ਇਨਕਲਾਬੀ ਵਿਚਾਰਾਂ ਦੇ ਨੇੜੇ ਪੁੱਜਣ ਦੀ ਕੋਸ਼ਿਸ਼ ਕਰਦੈ। ਕਿਉਂਕਿ ਉਹ ਨਿਰਭਰ ਕਰਦੈ ਜਨਤਕ ਐਕਸ਼ਨ ਤੇ, ਚਾਹੇ ਇਹ ਕਾਰਵਾਈ ਜੰਤਾ ਖਾਤਰ ਨੀ ਹੁੰਦੀ। ਉਹਨਾਂ ਨੇ ਮਜ਼ਦੂਰ ਕਿਰਤੀਆਂ ਨੂੰ ਲਹਿਰ ‘ਚ ਭਾਗੀਦਾਰ ਬਣਾ ਕੇ, ਮਜ਼ਦੂਰ ਇਨਕਲਾਬ ਦੇ ਰਸਤੇ ਪਾ ਦਿੱਤੈ। ਇਹ ਵੱਖਰੀ ਗੱਲ ਐ ਬਈ ਉਹਨਾਂ ਨੇ ਕਿੰਨੇ ਉਜੱਡਪੁਣੇ ਜਾਂ ਖ਼ੁਦਗਰਜ਼ੀ ਨਾਲ ਉਹਨਾਂ ਨੂੰ ਆਪਣੇ ਸਿਆਸੀ ਹਿਤਾਂ ਖਾਤਰ ਵਰਤਿਐ। ਇਨਕਲਾਬੀਆਂ ਨੂੰ “ਅਹਿੰਸਾ ਦੇ ਫਰਿਸ਼ਤੇ” ਨੂੰ ਉਹਦੀ ਬਣਦੀ ਥਾਂ ਦੇਣੀ ਚਾਹੀਦੀ ਐ।
ਅੱਤਵਾਦ ਦੇ ਸ਼ੈਤਾਨ ਨੂੰ ਦਾਦ ਦੇਣ ਦੀ ਲੋੜ ਨੀ, ਦਹਿਸ਼ਤਪਸੰਦਾਂ ਨੇ ਕਾਫੀ ਕੰਮ ਕਰ ਲਿਐ, ਬੜਾ ਕੁਛ ਸਿਖਾ ਦਿੱਤੈ । ਜੇ ਅਸੀਂ ਆਪਣੇ ਉਦੇਸ਼ਾਂ ਤੇ ਤਰੀਕਿਆਂ ਬਾਰੇ ਨਾ ਭੁੱਲੀਏ ਤਾਂ ਇਹ ਹਾਲੇ ਵੀ ਕੁਛ ਫਾਇਦੇਮੰਦ ਹੋ ਸਕਦੈ । ਖਾਸ ਤੌਰ ਤੇ ਨਿਰਾਸ਼ਾ ਦੇ ਆਲਮ ‘ਚ ਦਹਿਸ਼ਤ ਪਸੰਦੀ ਆਲਾ ਤਰੀਕਾ ਮਦਦਗਾਰ ਹੋ ਸਕਦੈ, ਸਾਡੀ ਪ੍ਰਚਾਰ ਮੁਹਿੰਮ ‘ਚ, ਪਰ ਇਹ ਪਟਾਖੇਬਾਜ਼ੀ ਤੋਂ ਬਗੈਰ ਹੋਰ ਕੁਛ ਨੀ ਹੈਗਾ, ਇਹਨੂੰ ਰਿਜ਼ਰਵ ਰੱਖਣਾ ਚਾਹੀਦੈ ਖਾਸ ਗਿਣੇ ਚੁਣੇ ਲੋਕਾਂ ‘ਤੇ ਖਾਸ ਮੌਕਿਆਂ ਖਾਤਰ । ਲੇਕਿਨ ਇਨਕਲਾਬੀਆਂ ਨੂੰ ਬੇਅਰਥ ਦਹਿਸ਼ਤਪਸੰਦ ਕਾਰਵਾਈਆਂ ਤੇ ਵਿਅਕਤੀਗਤ ਆਤਮ- ਬਲੀਦਾਨ ਦੇ ਦੂਸ਼ਿਤ ਚੱਕਰ ‘ਚ ਨਾ ਪਾਇਆ ਜਾਵੇ । ਸਾਰਿਆਂ ਖਾਤਰ ਉਤਸ਼ਾਹਿਤ ਕਰਨ ਵਾਲਾ ਆਦਰਸ਼ ਉਦੇਸ਼ ਲਈ ਜੀਣਾ ਹੋਣਾ ਚਾਹੀਦੈ ਨਾ ਕਿ ਉਦੇਸ਼ ਖਾਤਰ ਮਰਨਾ, ਜਿਉਣਾ ਤੇ ਉਹ ਵੀ ਲਾਹੇਵੰਦ ਤੇ ਯੋਗ ਤੀਰਕੇ ਨਾਲ ।
ਵੈਸੇ ਇਹ ਕਹਿਣ ਦੀ ਤਾਂ ਕੋਈ ਲੋੜ ਨੀ ਬਈ ਅਸੀਂ ਆਤੰਕਵਾਦ ਨਾਲੋਂ ਜਮਾਈ ਰਿਸ਼ਤਾ ਨੀ ਤੋੜ ਰਹੇ। ਅਸੀਂ ਚਾਹੁੰਦੇ ਆਂ ਬਈ ਕਿਰਤੀ ਇਨਕਲਾਬ ਦੇ ਨਜ਼ਰੀਏ ਤੋਂ ਇਹਦਾ ਪੂਰਾ ਮੁਲਾਂਕਣ ਹੋਵੇ। ਜਿਹੜੇ ਗੱਭਰੂ ਪਰਿਪੱਕ ਤੇ ਚੁੱਪਚਾਪ ਕਰਨ ਵਾਲੇ ਜਥੇਬੰਦਕ ਕੰਮ ‘ਚ ਫਿੱਟ ਨਹੀਂ ਹੁੰਦੇ, ਉਹਨਾਂ ਦਾ ਇੱਕ ਦੂਜਾ ਰੋਲ ਹੋ ਸਕਦੈ । ਉਹਨਾਂ ਨੂੰ ਖੁਸ਼ਕ ਕੰਮਾਂ ਤੋਂ ਮੁਕਤ ਕਰਕੇ ਆਪਣੀ ਇੱਛਾ ਪੂਰੀ ਕਰਨ ਖਾਤਰ ਛੱਡ ਦੇਣਾ ਚਾਹੀਦੈ ਪਰ ਸੰਚਾਲਕ ਅਦਾਰੇ ਨੂੰ ਚਾਹੀਦੈ ਕਿ ਉਹ ਪਾਰਟੀ ਤੇ ਉਹਦੇ ਕੰਮ ਦੇ ਲੋਕਾਂ ਤੇ ਅਸਰ ਨੂੰ ਤੇ ਦੁਸ਼ਮਣਾਂ ਤੇ ਅਸਰ ਨੂੰ ਪਹਿਲਾਂ ਈ ਦੇਖਣ। ਐਸੇ ਕੰਮ ਪਾਰਟੀ ਤੇ ਲੋਕਾਂ ਦਾ ਧਿਆਨ, ਜੂਝਾਰੁ ਜਨਤਕ ਐਕਸ਼ਨਾਂ ਤੋਂ ਹਟਾਕੇ, ਤੇਜ਼ ਭੜਕਾਊ ਕੰਮ ਵੰਨੀ ਲਾ ਸਕਦੇ ਐਂ ਅਰ ਏਸ ਤਰਾਂ ਇਹ ਬਹਾਨਾ ਬਣ ਸਕਦੇ ਮੈਂ ਪਾਰਟੀ ਦੀਆਂ ਜੜ੍ਹਾਂ ਤੇ ਸੱਟ ਮਾਰਨ ਖਾਤਰ । ਇਸ ਤਰੀਕੇ ਨਾਲ ਇਹ ਕਿਵੇਂ ਵੀ ਸਾਡੇ ਆਦਰਸ਼ ਨੂੰ ਅੱਗੇ ਨੀ ਵਧਾਉਂਦਾ।
ਪਰ ਖੁਫ਼ੀਆ ਮਿਲਟਰੀ ਵਿਭਾਗ ਕੋਈ ਸ਼ਰਾਪੀ ਹੋਈ ਚੀਜ਼ ਨੀ ਹੈਗੀ, ਅਸਲ ‘ਚ ਤਾਂ ਇਹ ਮੋਹਰਲੀ ਕਤਾਰ ਐ। ਇਨਕਲਾਬੀ ਪਾਰਟੀ ਦੀ “ਗੋਲੀਮਾਰ ਪੰਕਤੀ”, ਅਰ ਇਹ “ਆਧਾਰ” ਨਾਲ ਜੁੜੀ ਹੋਣੀ ਚਾਹੀਦੀ ਐ ਪੂਰੀ ਤਰਾਂ । “ਆਧਾਰ” ਬਣਨੈ ਜੁਝਾਰੂ ਤੇ ਗਤੀਸ਼ੀਲ ਪਾਰਟੀ ਨੇ । ਜਥੇਬੰਦੀ ਖਾਤਰ, ਧਨ ਤੇ ਹਥਿਆਰ ਇਕੱਠੇ ਕਰਨ ਖਾਤਰ.. ਇਸ ਕਰਕੇ ਕੋਈ ਝਿਜਕ ਨੀ ਹੋਣੀ ਚਾਹੀਦੀ।
ਇਨਕਲਾਬ
ਇਨਕਲਾਬ ਤੋਂ ਸਾਡਾ ਕੀ ਮਤਲਬ ਐ-ਇਹ ਤਾਂ ਸਪਸ਼ਟ ਈ ਐ। ਐਸ ਸਦੀ ‘ਚ ਇਹਦਾ ਸਿਰਫ ਇੱਕੋ ਮਤਲਬ ਹੋ ਸਕਦੈ: ਜੰਤਾ ਲਈ, ਜੰਤਾ ਦਾ ਸਿਆਸੀ ਤਾਕਤ ਤੇ ਕਬਜ਼ਾ। ਅਸਲ ‘ਚ ਇਹੀ ਐ ‘ਇਨਕਲਾਬ’ ਬਾਕੀ ਸਭ ਬਗ਼ਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਹਾਂਦ ਨੂੰ ਈ ਅੱਗੇ ਤੋਰਦੀਆਂ ਨੇ। ਕਿਸੇ ਵੀ ਹੱਦ ਤੱਕ, ਲੋਕਾਂ ਜਾਂ ਉਹਨਾਂ ਦੇ ਉਦੇਸ਼ ਨਾਲ ਦਿਖਾਈ ਹਮਦਰਦੀ, ਜਨਤਾ ਤੋਂ ਅਸਲੀਅਤ ਨੀ ਛੁਪਾ ਸਕਦੀ । ਉਹ ਪਛਾਣਦੇ ਐਂ ਛਲਾਵੇ ਨੂੰ ।
ਭਾਰਤ ਵਿੱਚ ਵੀ ਅਸੀਂ ਭਾਰਤੀ ਕਿਰਤੀਆਂ ਦੇ ਉਰੇ ਕੁਛ ਨੀ ਚਾਹੁੰਦੇ। ਭਾਰਤੀ ਕਾਮੇ ਨੇ ਅੱਗੇ ਆਉਣੈ, ਸਾਮਰਾਜਵਾਦੀਆਂ ਉਹਨਾਂ ਦੇ ਹਮਾਇਤੀਆਂ ਜਿਹੜੇ ਮਦਦਗਾਰ ਐਂ ਓਸ ਆਰਥਿਕ ਸਿਸਟਮ ਦੇ, ਜਿਹਦੀਆਂ ਜੜ੍ਹਾਂ ਲੁੱਟ ਤੇ ਅਧਾਰਿਤ ਐਂ, ਨੂੰ ਹਟਾ ਕੇ। ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਲਿਆ ਕੇ ਕਸ਼ਟ ਨੀ ਝੱਲਣਾ ਚਾਹੁੰਦੇ। ਬੁਰਾਈਆਂ ਇੱਕ ਸੁਆਰਥੀ ਟੋਲੇਵਾਂਗ, ਇੱਕ ਦੂਜੇ ਦੀ ਥਾਂ ਲੈਣ ਲਈ ਕਾਹਲੀਆਂ ਨੇ ।
ਮਜ਼ਦੂਰਾਂ ਦਾ ਇਨਕਲਾਬ, ਸਾਮਰਾਜੀਆਂ ਨੂੰ ਗੱਦੀਓਂ ਲਾਹੁਣ ਦਾ ਇੱਕੋ ਇੱਕ ਹਥਿਆਰ ਐ। ਕੋਈ ਵੀ ਹੋਰ ਚੀਜ਼ ਏਸ ਉਦੇਸ਼ ਦੀ ਪੂਰਤੀ ਨੀ ਕਰ ਸਕਦੀ। ਹਰੇਕ ਵਿਚਾਰਧਾਰਾ ਦੇ ਕੌਮਵਾਦੀ, ਇੱਕ ਵਿਚਾਰ ਤੇ ਇੱਕ ਮੱਤ ਐਂ ਬਈ ਸਾਮਰਾਜੀਆਂ ਤੋਂ ਮੁਕਤੀ ਮਿਲੇ । ਉਹਨਾਂ ਨੂੰ, ਇਹ ਸਮਝਣ ਦੀ ਵੀ ਲੋੜ ਐ ਬਈ ਉਹਨਾਂ ਦੀ ਲਹਿਰ ਦੀ ਸ਼ਕਤੀ ਐ ਬਾਗੀ ਜੰਤਾ, ਤੇ ਉਹਦੇ ਜੂਝਾਰੂ ਜਨਤਕ ਐਕਸ਼ਨਾਂ ਰਾਹੀਂ ਉ ਕਾਮਯਾਬੀ ਹਾਸਲ ਹੋਣੀ ਐਂ। ਕਿਉਂਕਿ ਇਹ ਹੱਲ ਸੌਖਾ ਜਿਆ ਨਹੀਂ ਸੋ ਉਹ ਆਪਣੇ ਨਾਲ ਵੀ ਧੋਖਾ ਕਰਕੇ, ਛੇਤੀ ਦੇਣੇ ਭੱਜਦੇ ਐਂ ਓਸ ਪਾਸੇ ਵੱਲ ਜੀਹਨੂੰ ਉਹ ਆਰਜ਼ੀਇਲਾਜ਼ ਪਰ ਝੱਟ ਪੱਟ ਤੇ ਪ੍ਰਭਾਵਸ਼ਾਲੀ ਮੰਨਦੇ ਐਂ। ਯਨੀ ਕਿ ਚੰਦ ਸੈਂਕੜੇ ਦ੍ਰਿੜ ਆਦਰਸ਼ਵਾਦੀ ਕੌਮ ਪ੍ਰਸਤਾਂ ਦੀ ਹਥਿਆਰਬੰਦ ਮੁਖ਼ਾਲਫਤ ਰਾਹੀਂ ਵਿਦੇਸ਼ੀ ਰਾਜ ਨੂੰ ਮੂਧਾ ਮਾਰਕੇ ਰਿਆਸਤ ਨੂੰ ਸਮਾਜਵਾਦੀ ਲੀਹਾਂ ਤੇ ਮੁੜ ਕੇ ਜਥੇਬੰਦ ਕਰਨਾ ।
ਉਹਨਾਂ ਨੂੰ ਚਾਹੀਦੈ ਬਈ ਉਹ ਵਕਤ ਦੀ ਅਸਲੀਅਤ ‘ਚ ਝਾਕ ਕੇ ਦੇਖਣ। ਹਥਿਆਰ ਵੱਡੀ ਮਾਤਰਾ ‘ਚ ਪ੍ਰਾਪਤ ਨੀ ਹੈਗੇ, ਜੂਝਾਰੂ ਲੋਕਾਂ ਤੋਂ ਵੱਖਰੇ ਹੋਕੇ, ਅਨਟਰੇਂਡ ਗਰੁੱਪ ਦੀ ਬਗ਼ਾਵਤ ਦਾ, ਅਜੋਕੇ ਯੁੱਗ ‘ਚ ਸਫ਼ਲ ਹੋਣ ਦਾ ਕੋਈ ਚਾਂਸ ਨੀ ਹੈ । ਜੇ ਕੌਮਪ੍ਰਸਤਾਂ ਨੇ ਸਫਲ ਹੋਣੇ ਤਾਂ ਉਹਨਾਂ ਨੂੰ ਚਾਹੀਦੈ ਬਈ ਕੌਮ ਨੂੰ ਹਰਕਤ ‘ਚ ਲਿਆਉਣ ਤੇ ਬਗ਼ਾਵਤ ਲਈ ਖੜੇ ਕਰਨ।
ਕੌਮ, ਕਾਂਗਰਸ ਦੇ ਲਾਊਡ ਸਪੀਕਰ ਨੀ ਹੈਗੇ, ਸਗੋਂ ਮਜ਼ਦੂਰ ਕਿਸਾਨ ਐਂ, ਜਿਹੜੇ 95% ਐ ਭਾਰਤ ਦੀ ਵਸੋਂ ਦੇ । ਕੌਮ ਆਪਣੇ ਆਪ ਨੂੰ ਹਰਕਤ ‘ਚ ਲਿਆਊਗੀ ਤਾਂ, ਜੇ ਉਹਨਾਂ ਨੂੰ ਯਕੀਨ ਹੋਊਗਾ ਕੌਮੀਕਰਨ, ਦਾ ਮਤਲਬ ਕਿ ਸਾਮਰਾਜਵਾਦੀ ਪੂੰਜੀਪਤੀ ਦੀ ਗੁਲਾਮੀ ਤੋਂ ਮੁਕਤੀ ਦਾ ਯਕੀਨ । ਸਾਨੂੰ ਯਾਦ ਰੱਖਣ ਦੀ ਜ਼ਰੂਰਤ ਐ ਬਈ ਕਿਰਤੀ ਇਨਕਲਾਬ ਤੋਂ ਬਿਨਾਂ ਨਾ ਤਾਂ ਕਿਸੇ ਹੋਰ ਇਨਕਲਾਬ ਦੀ ਸਾਨੂੰ ਖਾਹਸ਼ ਹੋਣੀ ਚਾਹੀਦ ਐ ਨਾ ਈ ਉਹਨੇ ਕਾਮਯਾਬ ਹੋ ਸਕਦੈਂ ।
ਪ੍ਰੋਗਰਾਮ
ਸਮੇਂ ਦੀ ਲੋੜ ਐ ਕਿ ਇਨਕਲਾਬ ਦਾ ਇੱਕ ਸਪਸ਼ਟ ਤੇ ਇਮਾਨਦਾਰ ਪ੍ਰੋਗਰਾਮ ਹੋਵੇ ਅਰ ਓਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਦ੍ਰਿੜ ਕਾਰਵਾਈ ਕੀਤੀ ਜਾਏ।
1917 ਵਿੱਚ, ਅਕਤੂਬਰ ਇਨਕਲਾਬ ਤੋਂ ਪਹਿਲਾਂ, ਜਦੋਂ ਅਜੇ ਮਾਸਕੋ ਵਿੱਚ ਈ ਕਿਤੇ ਲੁਕਿਆ ਹੋਇਆ ਸੀ ਲੈਨਿਨ, ਤਾਂ ਉਹਨੇਂ ਤਿੰਨ ਸ਼ਰਤਾਂ ਰੱਖੀਆਂ ਸੀ ਕਾਮਯਾਬ
ਇਨਕਲਾਬ ਖਾਤਰ:-
ਪਹਿਲੀ ਸ਼ਰਤ- ਰਾਜਨੀਤਕ ਆਰਥਿਕ ਹਾਲਤ
ਦੂਜੀ ਸ਼ਰਤ- ਬਾਗੀ ਜਨਤਕ ਮਨ
ਤੀਜੀ ਸ਼ਰਤ-ਇਨਕਲਾਬੀਆਂ ਦੀ ਇੱਕ ਪਾਰਟੀ, ਜੋ ਟਰੇਂਡ ਹੋਵੇ ਪੂਰੀ ਤਰ੍ਹਾਂ ਤੇ ਪਰਖ ਦੀਆਂ ਘੜੀਆਂ ‘ਚ ਅਗਵਾਈ ਦੇ ਸਕੇ।
ਭਾਰਤ ‘ਚ ਪਹਿਲੀ ਸ਼ਰਤ ਪੂਰੀ ਹੋ ਚੁੱਕੀ ਐ, ਦੂਜੀ ਅਰ ਤੀਜੀ ਸ਼ਰਤ ਆਪਣੀ ਅੰਤਿਮ ਪੂਰਤੀ ਦੀ ਉਡੀਕ ‘ਚ ਐ। ਸਾਰੇ ਆਜ਼ਾਦੀ ਦੇ ਸੇਵਕਾਂ ਦਾ ਪਹਿਲਾ ਕੰਮ ਐ, ਇਹਨਾਂ ਖਾਤਰ ਹਰਕਤ ‘ਚ ਆਉਣਾ ਅਰ ਏਸੇ ਮੁੱਦੇ ਨੂੰ ਸਾਹਮਣੇ ਰੱਖਕੇ ਪ੍ਰੋਗਰਾਮ ਬਣਾਇਆ। ਜਾਣਾ ਚਹੀਦੈ। ਇਹਦੀ ਰੂਪ ਰੇਖਾ ਹੇਠਾਂ ਦਿੱਤੀ ਜਾ ਰਹੀ ਐ ਅਰ ਉਹਦੇ ਹਰ ਸੈਕਸ਼ਨ ਬਾਰੇ ਸੁਝਾਅ ਵੀ ਅੰਤਿਕਾ ‘ਚ ਦਿੱਤੇ ਜਾ ਰਹੇ ਐਂ ।
- ਬੁਨਿਆਦੀ ਕੰਮ: ਕਾਰਕੁੰਨਾਂ ਦੀ ਸਭ ਤੋਂ ਪ੍ਰਥਮ ਡਿਊਟੀ ਐ ਜੰਤਾ ਨੂੰ ਜੁਝਾਰੂ ਕੰਮ ਲਈ ਤਿਆਰ ਕਰਨਾ ਤੇ ਲਾਮਬੰਦ ਕਰਨਾ । ਸਾਨੂੰ ਅੰਧ ਵਿਸ਼ਵਾਸ, ਜਜ਼ਬਾਤਾਂ, ਧਾਰਮਿਕਤਾ ਜਾਂ ਉਦਾਸੀਨਤਾ ਦੇ ਆਦਰਸ਼ਾਂ ਨਾਲ ਖੇਡਣ ਦੀ ਲੋੜ ਨੀ । ਸਾਡੇ ਉਹਨਾਂ ਨਾਲ ਵਾਅਦੇ ਸਿਰਫ ਗੰਢੇ ਨਾਲ ਅੱਧੀ ਰੋਟੀ ਦੇ ਵੀ ਨੀ ਹੋਣੇ। ਉਹ ਹੋਣਗੇ ਸੰਪੂਰਨ ਤੇ ਠੋਸ, ਅਸੀਂ ਗੱਲ ਕਰਾਂਗੇ ਉਹਨਾਂ ਨਾਲ ਇਮਾਨਦਾਰ ਤੇ ਸਪਸ਼ਟ । ਅਸੀਂ ਕਦੇ ਵੀ ਉਹਨਾਂ ਦੇ ਮਨਾਂ ‘ਚ ਭਰਮਾਂ ਦਾ ਜਮਘਟ ਨੀ ਬਣਨ ਦੇਣਾ। ਇਨਕਲਾਬ ਹੈ ਈ ਉਹਦੀ ਖਾਤਰ,
ਏਸ ਕਰਕੇ ਕੁਛ ਸਪੱਸ਼ਟ ਨਿਰਦੇਸ਼ ਇਹ ਹੋਣਗੇ:-
- ਜਗੀਰਦਾਰੀ ਦਾ ਖਾਤਮਾ।
- ਕਿਸਾਨਾਂ ਦੇ ਕਰਜ਼ੇ ਖਤਮ ਕਰਨਾ।
- ਇਨਕਲਾਬੀ ਰਿਆਸਤ ਵਲੋਂ ਜ਼ਮੀਨ ਦਾ ਕੌਮੀਕਰਨ ਤਾਂ ਕਿ ਸੁਧਰੀ ਹੋਈ ਤੇ ਸਾਂਝੀ ਖੇਤੀ ਸਥਾਪਤ ਕੀਤੀ ਜਾ ਸਕੇ ।
- ਰਹਿਣ ਲਈ ਘਰਾਂ ਦੀ ਗਰੰਟੀ।
- ਕਿਸਾਨੀ ਤੋਂ ਲਏ ਜਾਂਦੇ ਸਾਰੇ ਖਰਚੇ ਬੰਦ ਕਰਨੇ, ਸਿਰਫ ਇਕਹਿਰਾ ਜ਼ਮੀਨ ਟੈਕਸ ਈ ਲਿਆ ਜਾਊ।
- ਕਾਰਖਾਨਿਆਂ ਦਾ ਕੌਮੀਕਰਨ ਕੀਤਾ ਜਾਊ ਤੇ ਦੇਸ਼ ‘ਚ ਹੋਰ ਕਾਰਖਾਨੇ ਲਾਏ ਜਾਣਗੇ।
- ਆਮ ਵਿੱਦਿਆ।
- ਕੰਮ ਕਰਨ ਦੇ ਘੰਟੇ, ਜ਼ਰੂਰਤ ਮੁਤਾਬਕ ਘੱਟੋ ਘੱਟ ਕੀਤੇ ਜਾਣਗੇ।
ਜੰਤਾ ਐਹੋ ਜਿਹੇ ਪ੍ਰੋਗਰਾਮ ਨੂੰ ਜ਼ਰੂਰ ਈ ਹੁੰਗਾਰਾ ਦਊ ਪਰ ਸਾਡਾ ਕੰਮ ਤਾਂ ਸਿਰਫ਼ ਲੋਕਾਂ ਤੱਕ ਪਹੁੰਚ ਕਰਨੀ ਐ। ਇਹੀ ਸਭ ਤੋਂ ਵੱਧ ਜ਼ਰੂਰੀ ਕਾਰਜ ਐ। ਥੋਪੀ ਹੋਈ। ਅਗਿਆਨਤਾ ਨੇ ਇੱਕ ਪਾਸਿਓਂ ਅਰ ਬੁੱਧੀਜੀਵੀਆਂ ਦੀ ਬੇਲਾਗਤਾ ਨੇ ਦੂਜੇ ਪਾਸਿਉਂ, ਇੱਕ ਕੰਧ ਖੜੀ ਕਰ ਦਿੱਤੀ ਐ, ਪੜੇ ਲਿਖੇ ਇਨਕਲਾਬੀਆਂ ਤੇ ਉਹਦੇ ਅਭਾਗੇ ਅਰਧ ਸਿੱਖਿਅਤ ਦਾਤੀ ਹਥੌੜੇ ਆਲੇ ਸਾਥੀਆਂ ਵਿਚਕਾਰ। ਇਹ ਕੰਧ ਇਨਕਲਾਬੀਆਂ ਨੂੰ ਵੀ ਢਾਹੁਣੀ ਪੈਣੀ ਐਂ। ਇਹਦੀ ਖਾਤਰ ਹੇਠ ਲਿਖੇ ਕੰਮ ਐ:-
1 ਕਾਂਗਰਸ ਦੇ ਮੰਚ ਦਾ ਲਾਭ ਉਠਾਉਣਾ 2.ਟਰੇਡ ਯੂਨੀਅਨਾਂ ਤੇ ਕਬਜ਼ਾ ਕਰਨਾ ਅਰ ਨਵੀਆਂ ਯੂਨੀਅਨਾਂ ਤੇ ਜਥੇਬੰਦੀਆਂ ਨੂੰ ਖਾੜਕੂ ਲੀਹਾਂ ਤੇ ਖੜੇ ਕਰਨਾ। 3 ਸੂਬਿਆਂ ਦੀਆਂ ਯੂਨੀਅਨਾਂ ਬਣਾ ਕੇ ਉਹਨਾਂ ਨੂੰ ਉਪਰ ਦੱਸੀਆਂ ਲੀਹਾਂ ਤੇ ਜਥੇਬੰਦ ਕਰਨਾ। 4 ਸਾਰੀਆਂ ਸਮਾਜਿਕ ਸਵੈ ਸੇਵੀ ਸੰਸਥਾਵਾਂ, ਏਥੋਂ ਤੱਕ ਕਿ ਸਹਿਕਾਰੀ ਸਭਾਵਾਂ ਵੀ ਜਿਹੜੀਆਂ ਲੋਕਾਂ ਤੱਕ ਪਹੁੰਚਣ ਦਾ ਮੌਕਾ ਦਿੰਦੀਐਂ, ਵਿੱਚ ਗੁਪਤ ਤੌਰ ਤੇ ਦਾਖਲ ਹੋਕੇ, ਇਹਨਾਂ ਦੀਆਂ ਕਾਰਵਾਈਆਂ ਨੂੰ ਏਸ ਤਰੀਕੇ ਨਾਲ ਚਲਾਉਣਾ ਬਈ ਇਹਦੇ ਨਾਲ ਅਸਲ ਮੁੱਦੇ ਤੇ ਉਦੇਸ਼ਾਂ ਨੂੰ ਅੱਗੇ ਵਧਾਇਆ ਜਾ ਸਕੇ । 5 ਹੱਥੀਂ ਮਿਹਨਤ ਕਰਨ ਵਾਲੇ ਦਸਤਕਾਰਾਂ ਦੀਆਂ ਕਮੇਟੀਆਂ, ਮਜ਼ਦੂਰਾਂ ਤੇ ਦਿਮਾਗੀ ਕੰਮ ਕਰਨ ਵਾਲਿਆਂ ਦੀਆਂ ਯੂਨੀਅਨਾਂ ਹਰ ਤਾਂ ਸਥਾਪਤ ਕੀਤੀਆਂ ਜਾਣ।
ਇਹਨੇ ਕੁਛ ਉਹ ਲੀਹਾਂ, ਜਿਹਨਾਂ ਰਾਹੀਂ ਪੜ੍ਹੇ ਲਿਖੇ, ਟਰੇਂਡ ਇਨਕਲਾਬੀ, ਲੋਕਾਂ ਤੱਕ ਪਹੁੰਚ ਸਕਦੇ ਐਂ- ਇੱਕ ਵਾਰੀ ਪਹੁੰਚ ਜਾਣ ਉਥੇ, ਫਿਰ ਉਹ ਇੱਕ ਟ੍ਰੇਨਿੰਗ ਦੇ ਰਾਹੀਂ ਪਹਿਲਾਂ ਆਪਣੇ ਹੱਕਾਂ ਦੀ ਉਤਸ਼ਾਹ ਪੂਰਵਕ ਪੁਸ਼ਟੀ ਕਰ ਸਕਦੇ ਐਂ-ਬਾਦ ‘ਚ ਉਹ ਹੜਤਾਲਾਂ ਤੇ ਕੰਮ ਰੋਕੂ ਤਰੀਕਿਆਂ ਨਾਲ ਜੂਝਾਰੂ ਹੱਲ ਕੱਢ ਸਕਦੇ ਐ।
ਇਨਕਲਾਬੀ ਪਾਰਟੀ
ਇਨਕਲਾਬੀਆਂ ਦੇ ਸਰਗਰਮ ਗਰੁੱਪ ਦੀ ਮੁੱਖ ਜ਼ਿੰਮੇਵਾਰੀ ਹੁੰਦੀ ਐ- ਜਨਤਾ ਤੱਕ ਪਹੁੰਚਣ ਤੇ ਉਹਨਾਂ ਨੂੰ ਸਰਗਰਮ ਕਰਨ ਦੀ । ਇਹ ਨੇ ਚਲਦੇ ਫਿਰਦੇ, ਦ੍ਰਿੜ ਇਰਾਦੇ ਆਲੇ ਲੋਕ ਜਿਹੜੇ ਜੂਝਾਰੂ ਜੀਵਨ ਲਈ ਸ਼ਕਤੀ ਦੇਣਗੇ ਕੌਮ ਨੂੰ। ਜਿਵੇਂ ਜਿਵੇਂ ਹਾਲਾਤ ਪੈਦਾ ਹੁੰਦੇ ਐਂ, ਉਹਦੇ ‘ਚੋਂ ਇਹ ਇਨਕਲਾਬੀ ਬੁੱਧੀਜੀਵੀ, ਉਹ ਬੁੱਧੀਜੀਵੀ ਜਿਹਨਾਂ ਨੇ ਆਪਣੇ ਆਪਨੂੰ ਬੁਰਜੂਆ ਤੇ ਪੈਟੀ ਬੁਰਜੂਆ ਰਵਾਇਤਾਂ ਤੋਂ ਤੋੜ ਲਿਆ ਹੁੰਦੈ- ਆਉਂਦੇ ਐਂ ਤੇ ਕੁਛ ਸਮੇਂ ਖਾਤਰ ਆਉਂਦੇ ਰਹਿੰਦੇ ਐਂ। ਇਨਕਲਾਬੀ ਪਾਰਟੀ ਇਹਨਾਂ ਤੋਂ ਬਣੇ ਅਰ ਫੇਰ ਇਹ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਸਰਗਰਮ ਮਜ਼ਦੂਰ, ਕਿਸਾਨ ਤੇ ਛੋਟੇ ਕਾਰੀਗਰ ਸਿਆਸੀ ਵਰਕਰ ਭਰਤੀ ਕਰਦੇ ਰਹਿਣਗੇ। ਪਰ ਮੁੱਖ ਤੌਰ ਤੇ ਇਹ ਪਾਰਟੀ, ਇਨਕਲਾਬੀ ਬੁੱਧੀਜੀਵੀ ਔਰਤਾਂ ਤੇ ਮਰਦਾਂ ਦੀ ਪਾਰਟੀ ਹੋਵੇਗੀ, ਉਹਨਾਂ ਦੀ ਮੁੱਖ ਜ਼ਿਮੇਵਾਰੀ ਹੋਊ ਬਈ ਉਹ ਯੋਜਨਾ ਬਣਾਉਣ ਤੇ ਉਹਨੂੰ ਲਾਗੂ ਕਰਨ ।
ਉਹ ਪ੍ਰਾਪੇਗੰਡਾ ਤੇ ਪ੍ਰਚਾਰ ਕਰਨ, ਵੱਖ ਵੱਖ ਯੂਨੀਅਨਾਂ ‘ਚ ਕੰਮ ਸ਼ੁਰੂ ਕਰਨ ਜਾਂ ਇੱਕਸੁਰਤਾ ਕਰਨ ਜਾਂ ਫਿਰ ਉਹਨਾਂ ਦੇ ਹੱਲੇ ਨੂੰ ਇਕੱਠਿਆਂ ਪਲੈਨਕਰਨ, ਫੌਜ ਤੇ ਪੁਲਸ ਨੂੰ ਇਨਕਲਾਬ ਦਾ ਹਾਮੀ ਬਣਾਉਣਾ, ਉਹਨਾਂ ਦੀ ਮਦਦ ਨਾਲ ਜਾਂ ਆਪਣੀਆਂ ਦੂਸਰੀਆਂ ਸ਼ਕਤੀਆਂ ਨਾਲ ਇਨਕਲਾਬੀ ਟਾਕਰਾ, ਜਿਹੜਾ ਕਿ ਬਗ਼ਾਵਤ ਜਾਂ ਹਮਲੇ ਦੀ ਸ਼ਕਲ ‘ਚ ਹੋਵੇ, ਉਹਦਾ ਪ੍ਰਬੰਧ ਕਰਨਾ ਤੇ ਲੋਕਾਂ ਨੂੰ ਬਗਾਵਤ ਲਈ ਤਿਆਰ ਕਰਨ ਤੇ ਵਕਤ ਆਉਣ ਤੇ ਬਖੰਡ ਅਗਵਾਈ ਕਰ ਸਕਣ।
ਅਸਲੀ ਮਾਅਨਿਆਂ ‘ਚ ਉਹ ਦਿਮਾਗ ਨੇ ਲਹਿਰ ਦਾ । ਏਸ ਲਈ ਉਹਨਾਂ ਨੂੰ ਦ੍ਰਿੜ ਚਰਿੱਤਰ ਦੀ ਲੋੜ ਹੋਊ ਯਾਨੀ ਕਿ ਪਹਿਲ ਕਦਮੀ ਕਰ ਸਕਣ ਤੇ ਇਨਕਲਾਬੀ ਲੀਡਰਸ਼ਿਪ ਦੀ ਸਮਰੱਥਾ ਹੋਵੇ। ਸਿਆਸੀ, ਆਰਥਕ ਤੇ ਇਤਿਹਾਸਕ ਮਸਲਿਆਂ ਬਾਰੇ, ਸਮਾਜਿਕ ਰੁਝਾਨਾਂ, ਅਗਾਂਹਵਧੂ ਵਿਗਿਆਨ, ਯੁੱਧ ਦੇ ਨਵੇਂ ਵਿਗਿਆਨਕ ਤਰੀਕਿਆਂ ਤੇ ਕਲਾ ਬਾਰੇ, ਡੂੰਘਾ ਤੇ ਅਨੁਸਾਸ਼ਿਤ ਅਧਿਐਨ, ਉਹਨਾਂ ਦੀ ਸੋਚ ਤੇ ਸਮਝ ਦਾ ਆਧਾਰ ਹੋਣਾ ਚਾਹੀਦਾ ਹੈ।
ਇਨਕਲਾਬ ਮਿਹਨਤੀ ਵਿਚਾਰਵਾਨਾਂ ਤੇ ਮਿਹਨਤੀ ਕਾਰਕੁੰਨਾਂ ਦੀ ਪੈਦਾਵਾਰ ਹੁੰਦੈ। ਬਦਕਿਸਮਤੀ ਨਾਲ ਭਾਰਤੀ ਕ੍ਰਾਂਤੀ ਦਾ ਬੌਧਿਕ ਪੱਖ ਹਮੇਸ਼ਾ ਕਮਜ਼ੋਰ ਰਿਹੈ, ਇਹੀਕਾਰਨ ਐ ਕਿ ਇਨਕਲਾਬ ਦੀਆਂ ਬਹੁਤ ਹੀ ਜ਼ਰੂਰੀ ਚੀਜ਼ਾਂ ਤੇ ਕੰਮਾਂ ਦਾ ਠੀਕ ਅਸਰ ਕੀ ਹੋਊਗਾ-ਇਹ ਪੱਖ ਹਮੇਸ਼ਾ ਈ ਅੱਖੋਂ ਓਹਲੇ ਕਰ ਦਿੰਦੇ ਐਂ। ਏਸ ਲਈ ਇੱਕ ਇਨਕਲਾਬੀ ਨੂੰ ਪੜ੍ਹਾਈ ਤੇ ਅਧਿਐਨ ਆਪਣੀ ਪਵਿੱਤਰ ਡਿਊਟੀ ਬਣਾ ਲੈਣੀ ਚਾਹੀਦੀ ਐ।
ਇਹ ਤਾਂ ਸਪਸ਼ਟ ਈ ਐ ਬਈ ਕੁਛ ਵਿਸ਼ੇਸ਼ ਮਾਮਲਿਆਂ ‘ਚ ਪਾਰਟੀ ਖੁੱਲੇ ਰੂਪ ‘ਚ ਕੰਮ ਕਰ ਸਕਦੀ ਐ। ਜਿੱਥੇ ਤੱਕ ਹੋ ਸਕੇ, ਪਾਰਟੀ ਨੂੰ ਗੁਪਤ ਨੀ ਹੋਣਾ ਚਾਹੀਦਾ। ਇਹਦੇ ਨਾਲ ਸ਼ੱਕ ਨੀ ਪੈਦਾ ਹੋਊ, ਅਰ ਪਾਰਟੀ ਨੂੰ ਸ਼ਕਤੀ ਵੀ ਮਿਲੂ ਤੇ ਮਾਣਤਾਣ ਵੀ । ਪਾਰਟੀ ਨੂੰ ਬਹੁਤ ਵੱਡੀਆਂ ਜ਼ਿਮੇਵਾਰੀਆਂ ਚੁੱਕਣੀਆਂ ਪੈ ਸਕਦੀਐਂ- ਏਸ ਕਰਕੇ ਸਹੂਲਤ ਖਾਤਰ ਪਾਰਟੀ ਨੂੰ ਕੁਝ ਕਮੇਟੀਆਂ ‘ਚ ਵੰਡਿਆ ਜਾ ਸਕਦੈ, ਜਿਹੜੀਆਂ ਹਰ ਇਲਾਕੇ ‘ਚ ਖਾਸ ਕੰਮਾਂ ਦੀ ਦੇਖਭਾਲ ਕਰਨ । ਵੰਡ ਲਚਕੀਲੀ ਅਰ ਵਕਤ ਦੀ ਲੋੜ ਦੇ ਮੁਤਾਬਕ ਹੋਵੇ ਜਾਂ ਐਊਂ ਕੀਤਾ ਜਾ ਸਕਦੈ ਬਈ ਕਿਸੇ ਮੈਂਬਰ ਦੀਆਂ ਸੰਭਾਵਨਾਵਾਂ ਨੂੰ ਅੰਕ ਕੇ, ਉਹਨੂੰ ਕਿਸੇ ਇਸ ਤਰ੍ਹਾਂ ਦੀ ਲੋਕਲ ਕਮੇਟੀ ‘ਚ ਕੰਮ ਦਿੱਤਾ ਜਾ ਸਕਦੈ।
ਲੋਕਲ ਕਮੇਟੀਆਂ ਅਧੀਨ ਹੋਣਗੀਆਂ ਪ੍ਰੋਵਿੰਸ਼ਲ ਬੋਰਡ ਦੇ, ਇਹ ਸਾਰੇ ਹੋਣਗੇ, ਸੁਪਰੀਮ ਕੌਂਸਲ ਦੇ ਅਧੀਨ। ਸੂਬੇ ਦੇ ਅੰਦਰ ਸੰਪਰਕ ਦਾ ਕੰਮ ਹੋਊ ਸੂਬਾਈ ਬੋਰਡ ਦੇ ਅਧੀਨ ਅਰ ਸੂਬਿਆਂ ਵਿਚਾਲੇ ਸੰਪਰਕ ਦਾ ਕੰਮ ਹੋਊ ਸੁਪਰੀਮ ਕੌਂਸਲ ਦਾ। ਖਿੰਡੇ ਖੱਪਰੇ ਸਾਰੇ ਕੰਮਾਂ ਜਾਂ ਫਿਰ ਖੇਰੂੰ ਖੇਰੂੰ ਕਰਨ ਆਲੇ ਤੱਤਾਂ ਨੂੰ ਰੋਕਣਾ ਚਾਹੀਦੈ ਪਰ ਜ਼ਿਆਦਾ ਕੇਂਦਰੀਕਰਨ ਦੀ ਸੰਭਾਵਨਾ ਨੀ ਹੈ। ਏਸ ਕਰਕੇ ਅਜੇ ਉਹਦੀ ਕੋਸ਼ਿਸ਼ ਵੀ ਨੀ ਕਰਨੀ ਚਾਹੀਦੀ। ਸਾਰੀਆਂ ਈ ਲੋਕਲ ਕਮੇਟੀਆਂ ਨੂੰ ਇੱਕ ਦੂਏ ਨਾਲ ਮਿਲ ਕੇ ਤਾਲਮੇਲ ਰੱਖਦਿਆਂ ਕੰਮ ਕਰਨੇ ਚਾਹੀਦੇ ਐਂ। ਏਸ ਲਈ ਇਨਕਲਾਬੀ ਪਾਰਟੀ, ਹਰ ਇਲਾਕੇ ‘ਚ ਐਹੋ ਜੀ ਹੋਣੀ ਚਾਹੀਦੀ ਐ-
(ੳ) ਜਨਰਲ ਕਮੇਟੀ:- ਭਰਤੀ ਕਰਨਾ, ਮਿਲਟਰੀ ‘ਚ ਪਰਚਾਰ, ਜਨਰਲ ਪਾਲਿਸੀ, ਜਥੇਬੰਦੀ, ਜਨਤਕ ਯੂਨੀਅਨਾਂ ‘ਚ ਸੰਪਰਕ।
(ਅ) ਵਿੱਤ ਕਮੇਟੀ:- ਕਮੇਟੀ ‘ਚ ਔਰਤਾਂ ਦੀ ਵੱਧ ਗਿਣਤੀ ਹੋ ਸਕਦੀ ਐ। ਇਹਦੇ ਸਿਰ ਤੇ ਸਾਰੇ ਕੰਮਾਂ ਤੋਂ ਵੱਧ ਮੁਸ਼ਕਲ ਕੰਮ ਐ। ਏਸ ਲਈ ਖੁਲ੍ਹ ਦਿਲੀ ਨਾਲ ਇਹਨੂੰ ਸਭ ਤੋਂ ਮਦਦ ਮਿਲਣੀ ਚਾਹੀਦੀ ਐ। ਧਨ ਦੇ ਸੋਮੇ ਤਰਜ਼ੀਹ ਦੇ ਮੁਤਾਬਕ ਹੋਣਗੇ । ਖੁਸ਼ੀ ਨਾਲ ਚੰਦਾ ਦੇਣਾ, ਜਬਰੀ ਚੰਦਾ ਯਨੀ ਸਰਕਾਰੀ ਧਨ, ਵਿਦੇਸ਼ੀ ਸਰਮਾਏਦਾਰ ਯਾ ਬੈਂਕ, ਵਿਦੇਸ਼ਾਂ ‘ਚ ਰਹਿੰਦੇ ਦੇਸੀ ਬੰਦਿਆਂ ਦੀ ਨਿੱਜੀ ਜਾਇਦਾਦ ਤੇ ਕਬਜ਼ਾ ਜਾਂ ਬੰਦਸ਼ੀ ਤਰੀਕਿਆਂ ਨਾਲ ਜਿਵੇਂ ਗਬਨ-ਵੈਸੇ ਇਹ ਹੇਠਲੇ ਦੋਨੋਂ ਢੰਗ ਤਰੀਕੇ ਸਾਡੀ ਨੀਤੀ ਦੇ ਖਿਲਾਫ਼ ਐਂ, ਪਾਰਟੀ ਨੂੰ ਨੁਕਸਾਨ ਵੀ ਪੁਚਾਉਂਦੇ ਐਂ ਏਸ ਕਰਕੇ ਇਹਨਾਂ ਨੂੰ ਵੱਧ ਹੱਲਾਸ਼ੇਰੀ ਨਹੀਂ ਦਿੱਤੀ ਜਾਣੀ ਚਾਹੀਦੀ।
(ੲ) ਐਕਸ਼ਨ ਕਮੇਟੀ:- ਇਹਦਾ ਰੂਪ ਹੋਵੇਗਾ ਇੱਕ ਗੁਪਤ ਕਮੇਟੀ ਵਾਲਾ, ਕੰਮ ਹਥਿਆਰ ਇਕੱਠੇ ਕਰਨੇ, ਸਾਬੋਤਾਜ਼ ਕਰਨਾ, ਬਗ਼ਾਵਤ ਦੀ ਟ੍ਰੇਨਿੰਗ ਦੇਣਾ। ਦੋ ਗਰੁੱਪ ਹੋਣਗੇ। ਇਹਦੇ, ਪਹਿਲਾ-ਨੌਜਵਾਨਾਂ ਦਾ, ਜਿਹਦਾ ਕੰਮ ਹੋਵੇਗਾ ਦੁਸ਼ਮਣ ਦੀ ਖਬਰਸਾਰ ਇਕੱਠੀ ਕਰਨਾ, ਲੋਕਲ ਮਿਲਟਰੀ ਸਰਵੇ ਦੂਜੇ ਗਰੁੱਪ ‘ਚ ਹੋਣਗੇ ਮਾਹਰ ਲੋਕ ਜਿਹਨਾਂ ਦਾ ਕੰਮ ਹੋਏਗਾ। ਹਥਿਆਰ ਇਕੱਠੇ ਕਰਨੇ ਤੇ ਮਿਲਟਰੀ ਟ੍ਰੇਨਿੰਗ ਦੇਣਾ।
(ਸ) ਔਰਤਾਂ ਦੀ ਕਮੇਟੀ:- ਹਾਲਾਂਕਿ ਔਰਤਾਂ ਤੇ ਮਰਦਾਂ ‘ਚ ਕੋਈ ਜ਼ਾਹਰਾ ਵਖਰੇਵਾਂ ਨਹੀਂ ਰੱਖਿਆ ਜਾਂਦਾ ਫਿਰ ਵੀ ਸਹੂਲਤ ਲਈ ਤੇ ਪਾਰਟੀ ਦੀ ਸੁਰੱਖਿਆ ਖਾਤਰ ਅਜੇ ਇੱਕ ਐਹੋ ਜੀ ਕਮੇਟੀ ਦੀ-ਜ਼ਰੂਰਤ ਹੋ ਰਹੀ ਐ, ਜਿਹੜੀ ਆਪਣੇ ਮੈਂਬਰਾਂ ਦੀ ਸਾਰੀ ਜ਼ਿੰਮੇਵਾਰੀ ਲੈ ਸਕੇ। ਉਹਨਾਂ ਨੂੰ ਵਿੱਤ ਕਮੇਟੀ ਦਾ ਪੂਰਾ ਭਾਰ ਸੰਭਾਲੀਆ ਜਾ ਸਕਦੈ ਅਰ ਕਾਫੀ ਹੱਦ ਤੱਕ ਜਨਰਲ ਕਮੇਟੀ ਦੇ ਕੰਮ ਵੀ ਦਿੱਤੇ ਜਾ ਸਕਦੇ ਐਂ। ਐਕਸ਼ਨ ਕਮੇਟੀ ਖਾਤਰ ਇਹਨਾਂ ਦੀ ਕੋਈ ਬਹੁਤੀ ਸੰਭਾਵਨਾ ਨੀ। ਇਹਨਾਂ ਦੀਆਂ ਮੁਢਲੀਆਂ ਜ਼ਿੰਮੇਵਾਰੀਆਂ ਨੇ ਇਸਤਰੀਆਂ ਨੂੰ ਇਨਕਲਾਬੀ ਬਣਾਉਣਾ ਤੇ ਇਹਨਾਂ ‘ਚੋਂ ਸਿੱਧੀ ਸੇਵਾ ਲਈ ਸਰਗਰਮ ਮੈਂਬਰ ਭਰਤੀ ਕਰਨਾ ।
ਪਹਿਲਾਂ ਦੱਸੇ ਪ੍ਰੋਗਰਾਮ ਤੋਂ ਇਹ ਨਤੀਜਾ ਕੱਢਿਆ ਜਾ ਸਕਦੈ ਬਈ ਇਨਕਲਾਬ ਨੂੰ ਜਾਂ ਆਜ਼ਾਦੀ ਨੂੰ ਕੋਈ ਸਿੱਧਾ ਤੇ ਛੋਟਾ ਰਾਹ ਯਨੀ ਡੰਡੀ ਨੀ ਜਾਂਦੀ । ਨਾਈਂ ਕਿਸੇ ਸੁੰਦਰੀ ਵਾਂਗ ਸਵੇਰੇ ਸਵੇਰੇ ਇਨਕਲਾਬ ਨੇ ਸਾਨੂੰ ਅਚਾਨਕ ਟੱਕਰ ਜਾਣੈ, ਜੇ ਕਿਤੇ ਐਂ ਹੋਈ ਗਿਆ ਤਾਂ ਬੜਾ। ਈ ਮਨਹੂਸ ਦਿਨ ਹੋਊਗਾ ਉਹ। ਬਿਨਾਂ ਕਿਸੇ ਮੁਢਲੇ ਕੰਮ ਦੇ, ਬਿਨਾਂ ਜੂਝਾਰੂ ਲੋਕਾਂ ਦੇ, ਬਗੈਰ ਕਿਸੇ ਪਾਰਟੀ ਦੇ, ਜਿਹੜੀ ਹਰਤਰਾਂ ਨਾਲ ਤਿਆਰ ਹੋਵੇ-ਇਹ ਇੱਕ ਅਸਫਲਤਾ ਈ ਹੋਊਗੀ । ਏਹੀ ਕਾਰਨ ਐਂ ਬਈ ਸਾਨੂੰ ਆਪਣੇ ਆਪ ਨੂੰ ਝੰਜੋੜਨਾ ਪੈਣੈ । ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਪਊਗਾ ਬਈ ਸਰਮਾਏਦਾਰੀ ਢਾਂਚਾ ਚਰਮਰਾ ਰਿਹੈ ਤੇ ਵੱਧ ਰਿਹੈ ਵੱਡੀ ਤਬਾਹੀ ਵੱਲ । ਦੋ ਜਾਂ ਤਿੰਨ ਸਾਲ ‘ਚ ਖਵਰੇ ਇਹਦਾ ਘੋਰੜੂ ਬੋਲ ਜਾਏ।
ਜੇ ਅਜੇ ਵੀ ਅਸੀਂ ਆਪਣੀ ਸ਼ਕਤੀ ਖਿੰਡਾਉਂਦੇ ਈ ਰਹੇ ਜੇਕਰ ਸਾਰੀਆਂ ਇਨਕਲਾਬੀ ਸ਼ਕਤੀਆਂ ਨੂੰ ਇੱਕਮੁੱਠ ਇੱਕਜੁਟ ਹੋਕੇ ਨਾ ਤੇਰਿਆ ਤਾਂ ਲਾਜ਼ਮੀ ਤੌਰ ਤੇ ਐਹੋ ਜਿਆ ਸੈਕਟ ਆਊਗਾ ਐਹੋ ਜਿਆ ਸੰਕਟ ਆਉ ਜੀਹਨੂੰ ਸੰਭਾਲਣ ਖਾਤਰ ਆਪਾਂ ਤਿਆਰ ਈ ਨੀ। ਹੋਣਾ।
ਆਓ। ਆਪਾਂ ਇਹ ਚੇਤਾਵਨੀ ਸਵੀਕਾਰ ਕਰੀਏ, ਦੋ ਜਾਂ ਤਿੰਨ ਸਾਲ ਵਿੱਚ ਇਨਕਲਾਬ ਵੱਲ ਵੱਧਣ ਦੀ ਯੋਜਨਾ ਬਣਾਈਏ।
ਜ਼ਿੰਦਗੀ ਬਨਾਮ ਸ਼ਹਾਦਤ
ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਬੋਲ ਗਈ ਤੇ ਬੀ. ਕੇ. ਦੱਤ ਨੂੰ ਉਮਰ ਕੈਦ। ਭਗਤ ਸਿੰਘ ਨੇ ਅਪਣੇ ਬੇਲੀ ਨੂੰ ਵਿਛੜਨ ਵੇਲੇ ਇੱਕ ਚਿੱਠੀ ਲਿਖੀ । ਇਹ ਚਿੱਟੀ ਭਗਤ ਸਿੰਘ ਦੇ ਜ਼ਿੰਦਗੀ ਜਿਉਣ ਦੇ ਮਕਸਦ ਦੀ ਕੀ ਧਾਰਨਾ ਹੋਵੇ— ਇਸਦੀ ਪੁਸ਼ਟੀ ਕਰਦੀ ਹੈ । ਇਸ ਤੋਂ ਬਿਨਾਂ ਭਗਤ ਸਿੰਘ ਦੀ ਆਪਣੇ ਸਾਥੀਆਂ ਨਾਲ ਮਿਲਕੇ ਪੰਜਾਬ ਦੇ ਗਵਰਨਰ ਨੂੰ ਲਿਖੀ ਦਰਖਾਸਤ ਕਿ ‘ਸਾਨੂੰ ਫਾਂਸੀ ਦੀ ਬਜਾਏ ਗੋਲੀ ਨਾਲ ਉਡਾਓ’ ਜਾਂ ਮੌਤ ਤੋਂ ਸਿਰਫ਼ ਇਕ ਦਿਨ ਪਹਿਲਾਂ ਜਦੋਂ ਭਗਤ ਸਿੰਘ ਹੋਰਾਂ ਨੂੰ ਜੇਲ ਤੋੜ ਕੇ ਕੱਢਣ ਦੀਆਂ ਅੰਤਿਮ ਕੋਸ਼ਿਸ਼ਾਂ ਚਲ ਰਹੀਆਂ ਸਨ, ਬਾਹਰਲੇ ਸਾਥੀਆਂ ਨੂੰ ਲਿਖੀ ਚਿੱਠੀ ਭਗਤ ਸਿੰਘ ਦੀ ਜੀਵਨ ਸ਼ੈਲੀ ਤੇ ਮੌਤ ਨੂੰ ਅਮਲੀ ਰੂਪ ‘ਚ ਮਖੌਲ ਕਰਨ ਦੀਆਂ ਉਘੜਵੀਆਂ ਉਦਾਹਰਣਾਂ ਹਨ । ਮੌਤ ਤੋਂ ਭਗਤ ਸਿੰਘ ਤੇ ਉਹਦੇ ਸਾਥੀ ਡਰੇ ਨਹੀਂ ਸਨ ਹੋਏ ਸਗੋਂ ਅਡੋਲ ਸਨ । ਲੱਤਾਂ ਤਾਂ ਗੋਰਿਆਂ ਦੀਆਂ ਕੰਬਦੀਆਂ ਸਨ ਦੰਦਲਾਂ ਤਾਂ ਮਹਾਰਾਣੀ ਵਿਕਟੋਰੀਆ ਨੂੰ ਪੈਂਦੀਆਂ ਸਨ—ਸੂਰਮੇਂ ਮੌਤ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਕਿਵੇਂ ਝਾਕਦੇ ਹਨ-ਆਓ ਜਾਣੀਏ .
ਬਟੁਕੇਸ਼ਵਰ ਦੱਤ ਨੂੰ ਖ਼ਤ
ਪਿਆਰੇ ਵੀਰ,
ਮੈਨੂੰ ਸਜ਼ਾ ਸੁਣਾ ਦਿੱਤੀ ਗਈ ਐ ਅਰ ਫਾਂਸੀ ਦਾ ਹੁਕਮ ਹੋਇਐ। ਇਹਨਾਂ ਕੋਠੜੀਆਂ ‘ਚ ਮੇਰੇ ਤੋਂ ਬਗੈਰ ਫਾਂਸੀ ਦੀ ਉਡੀਕ ਕਰਨ ਆਲੇ ਹੋਰ ਵੀ ਮੁਲਜ਼ਮ ਬਥੇਰੇ ਐ । ਉਹ ਲੋਕ ਏਹੀ ਅਰਦਾਸਾਂ ਕਰੀ ਜਾਂਦੇ ਐ ਬਈ ਕਿਸੇ ਨਾ ਕਿਸੇ ਤਰਾਂ ਉਹ ਫਾਂਸੀ ਤੋਂ ਬਚ ਜਾਣ।
ਪਰ ਉਹਨਾਂ ‘ਚ ਸ਼ਾਇਦ ਮੈਂ ‘ਕੱਲਾ ਈ ਐਹੋ ਜਿਆ ਬੰਦਾ ਆਂ, ਜਿਹੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾਂ ਓਸ ਦਿਨ ਦੀ, ਜਦ ਮੈਨੂੰ ਆਪਣੇ ਆਦਰਸ਼ ਖਾਤਰ ਫਾਂਸੀ ਤੇ ਝੂਲਣ ਦਾ ਸੁਭਾਗ ਪ੍ਰਾਪਤ ਹੋਊ। ਮੈਂ ਖੁਸ਼ੀ ਖੁਸ਼ੀ ਫਾਂਸੀ ਦੇ ਤਖ਼ਤੇ ਤੇ ਚੜ੍ਹ ਕੇ ਇਹ ਦਿਖਾ ਦੇਊਂਗਾ ਪੂਰੀ ਦੁਨੀਆਂ ਨੂੰ ਬਈ ਇਨਕਲਾਬੀ ਆਪਣੇ ਆਦਰਸ਼ਾਂ ਖਾਤਰ ਕਿੰਨੀ ਬਹਾਦਰੀ ਨਾਲ ਕੁਰਬਾਨੀ ਦੇ ਸਕਦੇ ਐ।
ਮੈਨੂੰ ਫਾਂਸੀ ਦੀ ਸਜ਼ਾ ਮਿਲੀ ਐ ਪਰ ਤੈਨੂੰ ਉਮਰ ਕੈਦ ਦੀ । ਤੂੰ ਜਿਉਂਦਾ ਰਹੇਂਗਾ ਤੇ ਤੂੰ ਜਿਉਂਦੇ ਰਹਿ ਕੇ ਦੁਨੀਆਂ ਨੂੰ ਇਹ ਦਿਖਾਉਣੈ ਬਈ ਇਨਕਲਾਬੀ ਆਪਣੇ ਆਦਰਸ਼ਾਂ ਖਾਤਰ ਸਿਰਫ਼ ਮਰ ਈ ਨੀ ਸਕਦੇ ਬਲਕਿ ਜਿਉਂਦੇ ਰਹਿਕੇ ਹਰ ਮੁਸੀਬਤ ਦਾ ਮੁਕਾਬਲਾ ਵੀ ਕਰ ਸਕਦੇ ਐ। ਮੌਤ ਸੰਸਾਰਕ ਕਸ਼ਟਾਂ ਤੋਂ ਮੁਕਤੀ ਦਾ ਸਾਧਨ ਨੀ ਬਣਨੀ ਚਾਹੀਦੀ। ਸਗੋਂ ਜਿਹੜੇ ਇਨਕਲਾਬੀ ਇਤਫਾਕ ਨਾਲ ਫਾਂਸੀ ਦੇ ਰੱਸੇ ਤੋਂ ਬਚ ਰਹੇ, ਉਹਨਾਂ ਨੂੰ ਜਿਊਂਦਿਆਂ ਰਹਿ ਕੇ ਦੁਨੀਆਂ ਨੂੰ ਇਹ ਦਿਖਾ ਦੇਣਾ ਚਾਹੀਦੈ ਕਿ ਉਹ ਨਾ ਸਿਰਫ ਆਪਣੇ ਆਦਰਸ਼ਾਂ ਖਾਤਰ ਫਾਂਸੀ ਤੇ ਚੜ੍ਹ ਸਕਦੇ ਐ, ਬਲਕਿ ਜੇਲਾਂ ਦੀਆਂ ‘ਨ੍ਹੇਰੀਆਂ ਕਾਲ ਕੋਠੜੀਆਂ ‘ਚ ਘੁਲ-ਘੁਲ ਕੇ ਹੱਦ ਦਰਜ਼ੇ ਦੇ ਭੈੜੇ ਜ਼ੁਲਮ ਜਬਰ ਨੂੰ ਵੀ ਝੱਲ ਸਕਦੇ ਐ ।
ਤੁਹਾਡਾ ਭਗਤ ਸਿੰਘ
ਫਾਂਸੀ ਦੇ ਬਦਲੇ ਸਾਨੂੰ ਗੋਲੀ ਨਾਲ ਉਡਾਓ…..
ਮਿਲੇ ਗਵਰਨਰ ਸ਼ਿਮਲਾ 20 ਮਾਰਚ 1931
ਸ੍ਰੀ ਮਾਨ ਜੀ, ਉਚਿਤ ਸਤਿਕਾਰ ਸਹਿਤ ਅਸੀਂ ਥੋਡਾ ਧਿਆਨ ਹੇਠ ਲਿਖੀਆਂ ਗੱਲਾਂ ਵੱਲ ਦੁਆਉਂਦੇ ਆਂ:-
ਭਾਰਤ ਵਿੱਚ ਅੰਗਰੇਜ਼ੀ ਹਕੂਮਤ ਦੇ ਮੁਖ ਵਾਇਸਰਾਏ ਨੇ ਇੱਕ ਖਾਸ ਆਰਡੀਨੈਂਸ ਜਾਰੀ ਕਰਕੇ ਲਾਹੌਰ ਸਾਜਿਸ਼ ਕੇਸ ਦੀ ਸੁਣਵਾਈ ਖਾਤਰ ਖਾਸ ਟ੍ਰਿਬਿਊਨਲ ਕਾਇਮ ਕੀਤਾ।
ਸੀ-ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਸਾਨੂੰ ਫਾਂਸੀ ਦੀ ਸਜ਼ਾ ਸੁਣਾਈ ਐ।
ਸਾਡੇ ਖਿਲਾਫ਼ ਸਾਰਿਆਂ ਤੋਂ ਵੱਡਾ ਦੋਸ਼ ਇਹ ਲਾਇਆ ਗਿਐ ਬਈ ਅਸੀਂ ਇੰਗਲੈਂਡ ਦੇ ਰਾਜੇ ਜਾਰਜ ਪੰਚਮ ਦੇ ਖਿਲਾਫ਼ ਜੰਗ ਛੇੜੀ ਐ।
ਅਦਾਲਤ ਨੇ ਫੈਸਲਾ ਦਿੰਦੇ ਸਮੇਂ ਦੋ ਗੱਲਾਂ ਮਿੱਥੀਐਂ:-
ਪਹਿਲੀ ਇਹ ਬਈ ਅੰਗਰੇਜ਼ਾਂ ਤੇ ਭਾਰਤੀ ਜੰਤਾ ਵਿਚਾਲੇ ਜੰਗ ਚੱਲ ਰਹੀ ਐ। ਦੂਸਰਾ ਇਹ ਕਿ ਅਸੀਂ ਨਿਸ਼ਚਿਤ ਰੂਪ ‘ਚ ਇਹਦੇ ‘ਚ ਹਿੱਸਾ ਲਿਆ । ਜਿਸ ਕਰਕੇ ਅਸੀਂ ਜੰਗੀ ਕੈਦੀ ਆਂ। ਦੂਜੀ ਗੱਲ ਦੀ ਵਿਆਖਿਆ ਕਰਦਿਆਂ ਕਾਫ਼ੀ ਹੱਦ ਤੱਕ ਚਲਾਕੀ ਤੋਂ ਕੰਮ ਲਿਆ ਗਿਐ। ਏਹੀ ਕਾਰਨ ਐ ਬਈ ਇਹਦੇ ਖਿਲਾਫ਼ ਕੁਛ ਕਹਿਣਾ ਜ਼ਰੂਰ ਬਣਦੈ ਪਰ ਇਹਦੇ ਬਾਵਜੂਦ ਅਸੀਂ ਇਹ ਗੱਲ ਕਹੇ ਬਿਨਾਂ ਰਹਿ ਨੀ ਸਕਦੇ ਬਈ ਸਾਡੇ ਬਾਰੇ ਐਂਝ ਕਹਿਕੇ ਤਾਂ ਸਗੋਂ ਸਨਮਾਨਿਆ। ਗਿਐ ਸਾਨੂੰ।
ਜੰਗ ਵਾਲੀ ਹਾਲਤ
ਜਿੱਥੇ ਤੱਕ ਤਾਂ ਸਬੰਧ ਐ ਪਹਿਲੀ ਗੱਲ ਦਾ, ਉਹਦੇ ਬਾਰੇ ਅਸੀਂ ਥੋੜੀ ਵਿਸਥਾਰ ਨਾਲ ਰੋਸ਼ਨੀ ਪਾਉਣੀ ਚਾਹਾਂਗੇ । ਜੇ ਤਾਂ ਦੇਖੀਏ ਪ੍ਰਤੱਖ ਰੂਪ ‘ਚ ਫੇਰ ਤਾਂ ਸਾਨੂੰ ਕੋਈ ਜੰਗ ਛਿੜੀ ਨਜ਼ਰ ਨੀ ਆਉਂਦੀ । ਸਾਨੂੰ ਇਹ ਵੀ ਨੀ ਪਤਾ ਬਈ ਜੰਗ ਛਿੜਨ ਤੋਂ ਅਦਾਲਤ ਦਾ ਕੀ ਭਾਵ ਐ। ਫੇਰ ਵੀ ਇਹਦੇ ਲਫਜ਼ੀ ਅਰਥਾਂ ‘ਚ, ਏਸ ਵਿਆਖਿਆ ਨੂੰ ਮੰਨਣ ਲਈ ਤਿਆਰ ਆ। ਅਸੀਂ ਇਹਨੂੰ ਹੋਰ ਖੋਲ ਕੇ ਦੱਸਣਾ ਚਾਹਾਂਗੇ ਤਾਂ ਕਿ ਸਾਨੂੰ ਠੀਕ ਤਰ੍ਹਾਂ ਨਾਲ ਸਮਝਿਆ ਜਾਵੇ।
ਅਸੀਂ ਇਹ ਐਲਾਨ ਕਰਦੇ ਆਂ ਕਿ ਇੱਕ ਯੁੱਧ ਛਿੜਿਆ ਹੋਇਐ, ਇਹ ਜੰਗ ਉਦੋਂ ਤੱਕ ਚੱਲਦੀ ਰਹਿਣੀ ਐਂ, ਜਦ ਤੱਕ ਮੁੱਠੀ ਭਰ ਤਾਕਤਵਾਰ ਲੋਕ, ਭਾਰਤੀ ਜੰਤਾ ਤੇ ਕਿਰਤੀ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਚਾਹੇ ਅੰਗਰੇਜ਼ ਪੂੰਜੀਪਤੀ ਹੋਣ ਭਾਵੇਂ ਭਾਰਤੀ ਸਰਮਾਏਦਾਰ ਜਾਂ ਫਿਰ ਦੋਵੇਂ ਰਲ ਮਿਲ ਕੇ ਲੁੱਟਣ । ਚਾਹੇ ਉਹ ਖੂਨ ਚੂਸਣ ਖਾਤਰ ਸ਼ੁੱਧ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ ਸਾਨੂੰ ਏਹਦੇ ਨਾਲ ਕੋਈ ਫਰਕ ਨੀ ਪੈਣਾ ।
ਕੋਈ ਫ਼ਰਕ ਨੀ ਪੈਣਾ, ਜੇ ਥੋਡੀ ਸਰਕਾਰ, ਭਾਰਤੀ ਲੀਡਰਾਂ ਤੇ ਅਸਰ ਪਾ ਕੇ ਜੰਤਾਂ ਦੀ ਤਾਕਤ ਨੂੰ ਵਕਤੀ ਤੌਰ ਤੇ ਮੱਧਮ ਵੀ ਕਰ ਦਵੇ। ਕੁਝ ਸਹੂਲਤਾਂ ਦੇ ਕੇ ਜਾਂ ਕੋਈ ਸਮਝੋਤਾ ਕਰਕੇ ਇਸ ਭਾਰਤੀ ਸਮਾਜ ਦੇ ਉਚਿਆਂ ਘਰਾਂ ਦੇ ਲੀਡਰਾਂ ਨੂੰ ਆਪਣੇ ਨਾਲ ਗੰਢ ਲਵੇ। ਇਹਦੇ ਨਾਲ ਹਾਲਾਤ ਨੀ ਬਦਲਣੇ-ਕੋਈ ਫ਼ਰਕ ਨੀ ਪੈਣਾ ਜੰਤਾ ਨੂੰ ।
ਸਾਨੂੰ ਏਸ ਗੱਲ ਦਾ ਵੀ ਫ਼ਿਕਰ ਨੀ ਬਈ ਇੱਕ ਵਾਰ ਫੇਰ, ਭਾਰਤੀ ਲਹਿਰ ਦੇ ਮੋਹਰੀ ਦਸਤੇ, ਇਨਕਲਾਬੀ ਪਾਰਟੀ ਨੂੰ, ਧੋਖਾ ਦਿੱਤਾ ਗਿਐ, ਮੈਦਾਨ-ਏ-ਜੰਗ ‘ਚ ਖੜੇ ਖੜੋਤਿਆਂ ਨੂੰ । ਨਹੀਂ ਫਰਕ ਪੈਂਦਾ . .ਇਹਦੇ ਨਾਲ ਕੋਈ ਫ਼ਰਕ ਨੀ ਪੈਂਦਾ।
ਅਸੀਂ ਧੰਨਵਾਦੀ ਆਂ ਭਾਰਤੀ ਲੀਡਰਾਂ ਦੇ ਜਿਹਨਾਂ ਨੇ ਸਾਡੀ ਖਾਤਰ ਚੰਗੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸੀ, ਚੰਗੀਆਂ ਗੱਲਾਂ ਕਹੀਆਂ ਸੀ ਪਰ ਪਰ ਜੇ ਉਹਨਾਂ ਨੇ ਈ ਸ਼ਾਂਤੀ ਸਮਝੌਤਾ ਵਾਰਤਾ ‘ਚ ਬੇਘਰ ਤੇ ਬੇਸਹਾਰਾ ਔਰਤ ਵਰਕਰਾਂ ਦਾ ਜ਼ਿਕਰ ਨਈਂ ਕੀਤਾ ਬਈ ਉਹ ਤਾਂ ਅਖੇ ਇਨਕਲਾਬੀ ਪਾਰਟੀ ਦੀਆਂ ਮੈਂਬਰ ਐਂ-ਤੇ ਸਾਡੇ ਇਹਨਾਂ ਲੀਡਰਾਂ ਦੀ ਨਿਗਾਹ ‘ਚ ਇਨਕਲਾਬੀ ਪਾਰਟੀ ਹੈਗੀ ਐ-ਉਹਨਾਂ ਦੀ ਸ਼ੇਖ ਚਿਲੀ ਆਲੀ ਅਹਿੰਸਾ ਦੀ ਵਿਰੋਧੀ। ਲੀਹੋਂ ਲਹਿਗੇ ਇਹ ਸਾਰੇ ਈ ਨੇਤਾ ਲੋਕ । ਅਹਿੰਸਾ ਹੁਣ ਜਮਾਂ ਈ ਬੋਦੀ ਗੱਲ ਬਣ ਚੁੱਕੀ ਐ।
ਇਹ ਉਹ ਬਹਾਦਰ ਸਪੁੱਤਰੀ ਐਂ ਭਾਰਤ ਦੀਆਂ, ਜਿਹਨਾਂ ਦੀ ਆਪਣੀ ਕੁਰਬਾਨੀ ਤਾਂ ਬੇਮਿਸਾਲ ਹੈਗੀ ਉ, ਜਿਨਾਂ ਨੇ ਆਪਣੇ ਪਤੀਆਂ ਜਾਂ ਵੀਰਾਂ ਨੂੰ ਹੱਥੀਂ ਤੋਰਿਐ ਸ਼ਹਾਦਤਾਂ ਖਾਤਰ । ਇਹਨਾਂ ਬਹਾਦਰ ਦੇਵੀਆਂ ਨੇ, ਜਿਹਨਾਂ ਨੇ ਆਪਣੀ ਜਾਨ ਸਣੇ, ਹਰੇਕ ਨੇੜੇ ਦੀ ਤੇ ਪਿਆਰੀ ਚੀਜ਼ ਦੀ ਕੁਰਬਾਨੀ ਦਿੱਤੀ ਐ।
ਥੋਡੀ ਸਰਕਾਰ ਨੇ ਇਹਨਾਂ ਨੂੰ ਐਲਾਨ ਦਿੱਤੈ-ਵਿਦਰੋਹੀ
ਜੇ ਐਨੇ ਈ ਗਰਕਗੇ ਥੋਡੇ ਏਜੰਟ, ਜਿਹਨਾਂ ਨੇ ਕੋਲੋਂ ਈ ਮਨਘੜਤ ਕਹਾਣੀਆਂ ਘੜ ਕੇ ਇਹਨਾਂ ਤੇ ਇਹਨਾਂ ਦੀ ਪਾਰਟੀ ਦੀ ਇੱਜ਼ਤ ਨੂੰ ਨੁਕਸਾਨ ਪੁਚਾਉਣੇ ਦੀ ਕੋਸ਼ਿਸ਼ ਕੀਤੀ ਐ ਤਾਂ ਵੀ ਤਾਂ ਵੀ ਇਹ ਜੰਗ ਤਾਂ ਚੱਲਦੀ ਉ ਰਹਿਣੀ ਐਂ।
ਜੰਗ ਦੇ ਤਰੀਕੇ ਦੀ ਚੋਣ ਤੁਹਾਡੇ ਤੇ
ਹੋ ਸਕਦੈ, ਵੱਖ ਵੱਖ ਪੜਾਵਾਂ ‘ਚ ਇਹ ਲੜਾਈ ਵੱਖੋ ਵੱਖਰੇ ਰੂਪ ਅਖਤਿਆਰ ਕਰੇ ।
ਕਿਸੇ ਮੌਕੇ ਇਹ ਜੰਗ ਖੁੱਲੇ ਰੂਪ ‘ਚ ਹੋਵੇ-ਕਿਸੇ ਹੋਰ ਮੌਕੇ ਜਮਾਂ ਈ ਖੁਫ਼ੀਆਂ ਹੋ ਸਕਦੀ ਐ। ਕਦੇ ਕਦੇ ਅੰਦੋਲਨਕਾਰੀ ਰੂਪ ਹੋ ਸਕਦੇ- ਅਰ ਹੋ ਸਕਦੈ ਕਦੇ ਇਹੀ ਜੰਗ ਪੂਰੀ ਭਿਆਨਕ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਬਣ ਜੇ । ਚਾਹੇ ਹਾਲਾਤ ਕੋਈ ਵੀ ਹੋਣ, ਇਹਦਾ ਅਸਰ ਥੋਡੇ ਤੇ ਪੈਣਾ ਈ ਪੈਣੈ।
ਤੁਸੀਂ ਕਿਹੋ ਜਿਹੀ ਜੰਗ ਚਾਹੁੰਦੇ ਓਂ- ਏਹ ਹੁਣ ਥੋਡੀ ਮਰਜ਼ੀ ਤੇ ਨਿਰਭਰ ਐ, ਪਰ ਇਹ ਜੰਗ ਤਾਂ ਚਲਦੀ ਉ ਰਹਿਣੀ ਐਂ ਬਿਨਾਂ ਨਿੱਕੀਆਂ ਨਿੱਕੀਆਂ ਗੱਲਾਂ ‘ਚ ਉਲਝੇ, ਬਿਨਾਂ ਬੇਮਤਲਬ ਨੈਤਿਕ ਸਿਧਾਂਤਾਂ ‘ਚ ਪਿਆਂ… ਏਹ ਜੰਗ ਚਲਦੀ ਓ ਰਹਿਣੀ ਐਂ ਲਗਾਤਾਰ ਉਦੋਂ ਤੱਕ ਜਦ ਤੱਕ ਸਮਾਜਵਾਦੀ ਲੋਕ ਰਾਜ ਸਥਾਪਤ ਨੀਂ ਹੋ ਜਾਂਦਾ ।
ਇਹ ਜੰਗ ਉਦੋਂ ਤੱਕ ਨੀ ਰੁਕਣੀ ਜਦ ਤੱਕ, ਸਮਾਜ ਦਾ ਮੌਜੂਦਾ ਢਾਂਚਾ ਢਹਿ ਢੇਰੀ ਕਰਕੇ, ਉਹਦੀ ਥਾਂ ਤੇ ਸਮਾਜਿਕ ਖੁਸ਼ਹਾਲੀ ਤੇ ਆਧਾਰਿਤ ਨਵਾਂ ਸਮਾਜਿਕ ਢਾਂਚਾ ਨੀ ਉਸਰ ਜਾਂਦਾ, ਜਦ ਤੱਕ ਹਰ ਤਰ੍ਹਾਂ ਦੀ ਲੁੱਟ ਖਸੁੱਟ ਨੂੰ ਅਸੰਭਵ ਬਣਾ ਕੇ ਮਨੁੱਖਤਾ ਤੇ ਅਸਲੀ ਤੇ ਚਿਰ ਸਥਾਈ ਅਮਨ ਦੀ ਛਾਂ ਨੀ ਹੁੰਦੀ ਉਦੋਂ ਤੱਕ ਇਹ ਜੰਗ ਲੜੀ ਜਾਂਦੀ ਰਹੇਗੀ। ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ । ਆਉਣ ਵਾਲੇ ਨੇੜਲੇ ਈ. ਸਮੇਂ ‘ਚ ਆਖਰੀ ਯੁੱਧ ਲੜਿਆ ਜਾਊ ਤੇ ਉਹ ਹੋਊਗਾ ਫੈਸਲਾਕੁੰਨ ਯੁੱਧ।
ਸਾਮਰਾਜਵਾਦ ਤੇ ਸਰਮਾਏਦਾਰੀ ਬੱਸ ਥੋੜੇ ਈ ਦਿਨਾਂ ਦੀਆਂ ਪ੍ਰਾਹੁਣੀਆਂ ਨੇ । ਏਸ ਜੰਗ ‘ਚ ਅਸੀਂ ਪ੍ਰਤੱਖ ਰੂਪ ‘ਚ ਹਿੱਸਾ ਲਿਐ, ਜੀਹਦਾ ਸਾਨੂੰ ਮਾਣ ਵੀ ਐ ਪਰ ਇਹ ਜੰਗ ਨਾ ਤਾਂ ਅਸੀਂ ਸ਼ੁਰੂ ਕੀਤੀ ਐ ਤੇ ਨਾ ਈਂ ਸਾਡੀ ਮੌਤ ਨਾਲ ਇਹਨੇ ਮੁੱਕ ਜਾਣੈ । ਇਹ ਤਾਂ ਇਤਿਹਾਸਕ ਕਾਰਨਾਂ ਤੇ ਆਲੇ ਦੁਆਲੇ ਫੈਲੇ ਹਾਲਾਤ ਦਾ ਜ਼ਰੂਰੀ ਸਿੱਟਾ ਐ- ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਉਸ ਇਤਿਹਾਸਕ ਲੜੀ ਦੀ ਇੱਕ ਕੜੀ ਮਾਤਰ ਐ ਜੀਹਨੂੰ ਜਤਿਨ ਦਾਸ ਦੀ ਬੇਮਿਸਾਲ ਕੁਰਬਾਨੀ, ਸ਼ਹੀਦ ਭਗਵਤੀ ਚਰਨ ਦੀ ਬੜੀ ਭਿਆਨਕ ਪਰ ਪਵਿੱਤਰ ਤੇ ਮਹਾਨ ਕੁਰਬਾਨੀ ਨੇ ਤੇ ਸਾਡੇ ਮਹਿਬੂਬ ਜਰਨੈਲ ਚੰਦਰ ਸ਼ੇਖਰ ਆਜ਼ਾਦ ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਦ ਲਾਏ। ਐਂ। ਬੜੀ ਮਹਾਨ ਨੇ ਇਹਨਾਂ ਦੀਆਂ ਕੁਰਬਾਨੀਆਂ।
ਫਾਂਸੀ ਦੀ ਥਾਂ ਗੋਲੀ
ਜਿੱਥੋਂ ਤੱਕ ਸਬੰਧ ਐ ਸਾਡੀ ਹੋਣੀ ਦਾ, ਅਸੀਂ ਜ਼ੋਰਦਾਰ ਸ਼ਬਦਾਂ ‘ਚ ਥੋਨੂੰ ਕਹਿਣਾ ਚਾਹੁੰਦੇ ਆਂ ਬਈ ਜਦ ਤੁਸੀਂ ਸਾਨੂੰ ਫਾਂਸੀ ਦੇਣ ਦਾ ਹੁਕਮ ਦੇ ਈ ਦਿੱਤੈ ਤਾਂ ਤੁਸੀਂ ਇਹਨੂੰ ਪੂਰਾ ਵੀ ਜ਼ਰੂਰ ਕਰੋਂਗੇ। ਥੋਡੇ ਹੱਥਾਂ ‘ਚ ਤਾਕਤ ਐ, ਦੁਨੀਆਂ ‘ਚ ਤਾਕਤ ਨੂੰ ਹਰੇਕ ਹੱਕ ਹਾਸਲ ਐ। ਲੇਕਿਨ ਏਸ ਤਰਾਂ ਤੁਸੀਂ “ਜੀਹਦੀ ਲਾਠੀ ਓਹਦੀ ਭੈਂਸ” ਵਾਲਾ ਸਿਧਾਂਤ ਅਪਣਾਈ ਜਾ ਰਹੇ ਓ-ਤੁਸੀਂ ਓਸ ਬਾਰੇ ਪੂਰੇ ਕੱਟੜ ਵੀ ਹੋਂ।
ਸਾਡੇ ਮੁਕੱਦਮੇ ਦੀ ਸੁਣਵਾਈ ਏਹ ਗੱਲ ਸਿੱਧ ਕਰਨ ਖਾਤਰ ਕਾਫੀ ਐ ਬਈ ਅਸੀਂ ਕਦੇ ਮਾਫੀ ਨੀ ਮੰਗੀ ਅਰ ਹੁਣ ਵੀ ਅਸੀਂ ਰਹਿਮ ਦੀ ਭੀਖ ਨਹੀਂ ਮੰਗਾਂਗੇ। ਅਸੀਂ ਤਾਂ ਥੋਨੂੰ ਸਿਰਫ ਏਹੀ ਬੇਨਤੀ ਕਰਨਾ ਚਾਹੁੰਦੇ ਐਂ ਕਿ ਥੋਡੀ ਓ ਸਰਕਾਰ ਦੀ ਇੱਕ ਅਦਾਲਤ ਦੇ ਫੈਸਲੇ ਮੁਤਾਬਕ ਸਾਡੇ ਖਿਲਾਫ਼ ਜੰਗ ਛੇੜਨ ਦਾ ਦੇਸ਼ ਐ। ਸੋ ਅਸੀਂ ਫੈਸਲੇ ਦੇ ਅਨੁਸਾਰ ਈ ਜੰਗੀ ਕੈਦੀ ਆਂ।
ਸੋ ਏਸੇ ਆਧਾਰ ਤੇ ਅਸੀਂ ਥੋਂਤੋਂ ਮੰਗ ਕਰਦੇ ਆਂ ਕਿ ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ ਯਨੀ ਕਿ ਸਾਨੂੰ ਫਾਂਸੀ ਤੇ ਲਟਕਾਉਣ ਦੇ ਬਜਾਏ ਸਾਨੂੰ ਗੋਲੀ ਨਾਲ ਉਡਾ ਦਿੱਤਾ ਜਾਵੇ। ਹੁਣ ਇਹ ਸਿੱਧ ਕਰਨਾ ਥੋਡਾ ਕੰਮ ਐ ਬਈ ਜਿਹੜਾ ਫੈਸਲਾ ਥੋਡੀ ਸਰਕਾਰ ਦੀ ਇੱਕ ਅਦਾਲਤ ਨੇ ਸੁਣਾਇਐ-ਥੋਡਾ ਉਹਦੇ ‘ਚ ਯਕੀਨ ਹੈ ਵੀ ਜਾਂ ਨਹੀਂ।
ਤੁਸੀਂ ਆਪਣੇ ਕੰਮ ਰਾਹੀਂ ਇਸ ਗੱਲ ਦਾ ਸਬੂਤ ਦਿਉ।
ਸੇ ਅਸੀਂ ਨਿਮਰਤਾ ਪੂਰਵਕ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਫੌਜੀ ਵਿਭਾਗ ਨੂੰ ਹੁਕਮ ਦਿਉ ਕਿ ਸਾਨੂੰ ਗੋਲੀ ਨਾਲ ਉਡਾਉਣ ਲਈ ਫੌਜੀ ਟੋਲੀ ਭੇਜ ਦੇਵੇ।
ਤੁਹਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ
ਸ਼ਹੀਦੀ ਤੋਂ ਇੱਕ ਦਿਨ ਪਹਿਲਾਂ ਦੀ ਚਿੱਠੀ
ਸਾਥੀਓ ,
ਜਿਉਂਦੇ ਰਹਿਣ ਦੀ ਆਰਸ਼ ਕੁਦਰਤੀ ਤੌਰ ਤੇ ਮੇਰੇ ‘ਚ ਵੀ ਹੋਣੀ ਚਾਹੀਦੀ ਐ। ਮੈਂ ਇਹਨੂੰ ਲੁਕੇਣਾ ਵਨੀ ਚਾਹੁੰਦਾ । ਪਰ ਮੈਂ ਇੱਕ ਸ਼ਰਤ ਤੇ ਜਿਉਂਦਾ ਹਰ ਸਕਦਾ ਬਦੀ ਮੈਂ ਵੈਦ ਹੋ ਕੇ ਜਾਂ ਪਾਬੰਦ ਹੋ ਕੇ ਨਾ ਜੀਆਂ।
ਮੇਰਾ ਨਾਮ ਹਿੰਦੁਸਤਾਨੀ ਇਨਕਲਾਬ ਦਾ ਚਿੰਨ ਬਣ ਚੁੱਕਿਆ, ਇਨਕਲਾਬੀ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਐਨਾ ਉੱਚਿਆਂ ਕਰ ਦਿੱਤੇ ਏਤਾ ਉੱਚਾ, ਵਿ ਚਿੰਦਾ ਰਹਿਣ ਦੀ ਸੂਰਤ ‘ਚ ਏਹਤੋਂ ਉੱਚਾ ਮੈਂ ਕਦੇ ਵੀ ਨੀ ਉੱਠ ਸਕਦਾ।
ਅੱਜ ਮੇਰੀਆਂ ਲੋਰੀਆਂ ਲੋਕਾਂ ਦੇ ਸਾਹਮਣੇ ਲਈਂ ਹੈਣ । ਜੇ ਕਿਤੇ ਮੈਂ ਫਾਂਸੀ ਤੋਂ ਬਚ ਗਿਆ ਤਾਂ ਉਹ ਜ਼ਾਹਰ ਹੋ ਜਾਣਗੀਆਂ ਅਰ ਇਨਕਲਾਬ ਦਾ ਨਿਸ਼ਾਨ ਸੱਧਮ ਪੈ ਜਾਊ ਖਵਰੇ ਮਿਟ ਈ ਜਾਵੇ। ਮੇਰੇ ਦਲੇਹਾਲਾ ਢੰਗ ਨਾਲ ਹੱਸਦਿਆਂ ਹੱਸਦਿਆਂ ਫਾਂਸੀ ਚੜ੍ਹਨ ਦੀ ਹਾਲਤ ਵਿੱਚ ਹਿੰਦੁਸਤਾਨੀ ਮਾਵਾਂ ਆਰਜੂ ਵਰਿਆ ਵਰਲਗੀਆਂ ਬਈ ਸਾਡੇ ਬੱਚੇ ਵੀ ਭਗਤ ਸਿੰਘ ਬਣਨ। ਦੇਸ਼ ਦੀ ਆਜ਼ਾਦੀ ਖਾਤਰ ਜ਼ਿੰਦੜੀਆਂ ਵਾਰਨ ਵਾਲਿਆਂ ਦੀ ਗਿਣਤੀ ਐਨੀ ਵਧ ਜੂ ਕਿ ਇਨਕਲਾਬ ਨੂੰ ਰੋਕਣਾ, ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵੱਸ ਦੀ ਗੱਲ ਨੀ ਰਹਿਣੀ।
ਹਾਂ, ਇੱਕ ਖਿਆਲ ਅੱਜ ਵੀ ਆਉਦੈਂ ਮੇਰੇ ਮਨ ‘ਚ ਕਿ ਦੇਸ਼ ਤੇ ਇਨਸਾਨੀਅਤ ਖਾਤਰ, ਕੁਛ ਕਰਨ ਦੀਆਂ ਜੋ ਹਸਰਤਾਂ ਸੀਗੀਆਂ ਸੇਕੇ ਸਨ ‘ਚ….ਉਹਦਾ ਹਜ਼ਾਹਵਾਂ ਹਿੱਸਾ ਵੀ ਪੂਰਾ ਨੀ ਕਰ ਸਕਿਆ। ਜੇ ਕਿਤੇ ਸੁਤੰਤਰ, ਜਿੰਦਾ ਰਹਿ ਸਕਦਾ ਤਾਂ ਖਵਰੇ ਇਹਨਾਂ ਨੂੰ ਪੂਰੀਆਂ ਕਰਨ ਦਾ ਮੌਕਾ ਮਿਲ ਜਾਂਦਾ ਤਾਂ ਮੈਂ ਆਪਣੀਆਂ ਹਸਰਤਾਂ ਪੂਰੀਆਂ ਕਰ ਸਕਦਾ ।
ਏਹਦੇ ਤੋਂ ਬਗੈਰ ਹੋਰ ਕੋਈ ਲਾਲਚ, ਕਦੇ ਵੀ, ਫਾਂਸੀ ਤੋਂ ਬਚੇ ਰਹਿਣ ਬਾਬਤ ਵਦੇ ਆਇਆ ਈ ਨੀ । ਵੋਣ ਹੋਊ ਮੈਥੋਂ ਵੱਧ ਖੁਸ਼ਕਿਸਮਤ। ਅੱਜ ਵੱਲ ਮੈਨੂੰ ਆਪਣੇ ਆਪ ਤੇ ਬਹੁਤ ਲਾਜ਼ ਐ। ਹੁਣ ਤਾਂ ਥੜੀ ਬੇਤਾਬੀ ਨਾਲ ਆਪਣੇ ਆਖਰੀ ਇਸ਼ਤਿਹਾਰ ਦੀ ਉਡੀਕ ਐ-ਹੁਣ ਤਾਂ ਥੜੀ ਬੇਤਾਬੀ ਨਾਲ ਉਡੀਕ ਐ ਆਖਰੀ ਇਸ਼ਤਿਹਾਰ ਦੀ। ਆਰਜੂ ਐ ਬਈ ਇਹ ਹੋਰ ਨੇੜੇ ਹੋ ਜਾਵੇ ?
ਤੁਹਾਡਾ ਸਾਥੀ
ਭਗਤ ਸਿੰਘ
ਪੰਨਾ ਮੋੜਿਆ ਪਿਆ ਹੈ…….
ਖ਼ੈਰ 23 ਮਾਰਚ 1931 ਨੂੰ ਜਦੋਂ ਮਿਥੀ ਸਾਜ਼ਿਸ ਅਨੁਸਾਰ ਇੱਕ ਦਿਨ ਪਹਿਲਾਂ ਸ਼ਾਮ ਨੂੰ ਭਗਤ ਸਿੰਘ ਦੀ ਕੋਟੜੀ ‘ਚ ਅੰਗਰੇਜ਼ ਸਾਮਰਾਜ ਦੇ ਟੁਕੜਬੋਚ ਉਹਨੂੰ ਲੈਣ ਆਏ ਤਾਂ ਸ਼ੇਰ ਦੇ ਚਿਹਰੇ ਦਾ ਜਲੌਅ ਦੇਖਕੇ ਅੰਦਰੋਂ ਕੰਬ ਰਹੇ ਸਨ ਸਾਰੇ । ਕਈ ਸੱਚੀਓਂ ਹਮਦਰਦੀ ਕਰਦਿਆਂ ਅੱਖਾਂ ਭਰੀ ਜਾ ਰਹੇ ਸਨ ।
ਭਗਤ ਸਿੰਘ ਨਿਰਲੇਪ ਬੈਠਾ ਸੀ-ਜਿਵੇਂ ਤਿਆਰ ਬਰ ਤਿਆਰ ਹੋਣ
ਉਹ ਬੜੇ ਸਕੂਨ ਨਾਲ ਬੈਟਾ ਮਹਾਨ ਇਨਕਲਾਬੀ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ-ਉਹਨੇ ਕਾਹਲੇ ਕਰਿੰਦਿਆਂ ਤੇ ਪੁਲਸੀਆਂ ਨੂੰ ਤਹੱਮਲ ਨਾਲ ਕਿਹਾ, “ਰਹਿਰੋ! ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹੈ ਕਾਹਲੇ ਨਾ ਪਉ, ਚੱਲਦੇ ਆਂ।’’
ਫਿਰ ਉਹਨੇ ਬੜੇ ਤਪਾਕ ਨਾਲ ਉਸ ਕਿਤਾਬ ਦਾ ਇੱਕ ਪੰਨਾ ਜਿੱਥੇ ਉਹ ਪੜ੍ਹ ਰਿਹਾ ਸੀ-ਮੋੜਿਆ, ਜਿਵੇਂ ਉਹਨੇ ਹੁਣੇ ਮੁੜਕੇ ਆ ਕੇ ਪੜ੍ਹਨ ਲੱਗ ਜਾਣਾ ਹੋਵੇ।
ਕਿਤਾਬ ਪਿਆਰ ਨਾਲ ਇੱਕ ਪਾਸੇ ਰੱਖੀ ਤੇ ਆਰਾਮ ਨਾਲ ਤੁਰ ਗਿਆ ਉਸ ਰਸਤੇ ‘ਤੇ ਜੋ ਸ਼ਹਾਦਤ ਦਾ ਰਸਤਾ ਹੈ । ਮਕਤਲ ਵੱਲ ਜਾਂਦੇ ਭਗਤ ਸਿੰਘ ਨੂੰ ਕਿਤਾਬ ਦੇ ਟਾਈਟਲ ‘ਤੇ ਲੱਗੀ ਲੈਨਿਨ ਦੀ ਤਸਵੀਰ ਜਿਵੇਂ ਮੋਹ ਨਾਲ ਦੇਖ ਰਹੀ ਹੋਵੇ।
ਭਗਤ ਸਿੰਘ ਮੋੜ ਮੁੜ ਗਿਆ । ਲੈਨਿਨ ਦੀ ਜੀਵਨੀ ਵਾਲੀ ਕਿਤਾਬ ਦਾ ਪੰਨਾ ਓਵੇਂ ਹੀ ਮੋੜਿਆ ਪਿਆ ਹੈ।
ਆਓ ਰਲਕੇ ਕੋਈ ਪੰਨਾ ਪਲਟੀਏ…
Credit – ਤਰਲੋਕਚਨ ਸਿੰਘ