ਸੱਸੀ ਪਨੂੰ ਹਾਸ਼ਿਮ ਸ਼ਾਹ | Sasi Pannu Hasham Shah

ਕਿੱਸਾ ਸੱਸੀ ਪੁੰਨੂ 

ਕ੍ਰਿਤ—ਹਾਸ਼ਮ ਕਵੀ ਲਿਖ੍ਯਤੇ 

ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ 

ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ। 

ਸਿਫਤ ਪ੍ਰਮਾਤਮਾ 

ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ ਲਖ ਕਰੋੜ ਕਰਨ ਚੜ੍ਹਾਈ ਕੋਈ ਪਛਾਣ ਨਾ ਸਕਦਾ। ਕੁਦਰਤ ਨਾਲ ਰਹਾਂ ਸਰਗਦਾ ਦਾ ਇਸ ਚਰਖ ਫਲਕ ਦਾ । ਹਾਸ਼ਮ ਖੂਬ ਹੋਈ ਗੁਲਕਾਰੀ ਫਰਸ਼ ਫਨਾਹ ਖਲਕ ਦਾ ।੧। ਜੋ ਮਖਲਕ ਨਾਂ ਬਾਹਰ ਇਸ ਥੀਂ ਹਰਫ ਸਖਨ ਵਿਚ ਆਯਾ। ਹੁਸਨ ਕਲਾਮ ਜੋ ਸ਼ਾਇਰ ਕਰਦੇ ਸੁਖਨ ਅਸਾਂ ਥੀਂ ਆਯਾ। ਜੇਹਾ ਅਕਲ ਸ਼ਊਰ ਅਸਾਡਾ ਅਸਾਂ ਭੀ ਆਖ਼ ਸਲਾਯਾ।ਹਿਕਮਤ ਨਾਲ ਹਕੀਮ ਅਕਲੇ ਦੇ ਹਰ ਇਕ ਸ਼ਾਮ ਦਿਖਾਯਾ ।੨| ਹਿਕਮਤ ਨਾਲ ਹਕੀਮ ਜਲ ਦੇ ਨਕਸ਼ ਨਗਾਰ ਬਨਾਯਾ । ਜੋ ਅਸਵਾਰ ਅਮੀਰ ਇਸ਼ਕ ਨੇ ਕਦ ਜਿਸਮ ਵਿਚ ਪ ਇਆ। ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ ਕਮਾਲ ਇਸ਼ਕ ਕਮਾਯਾ। ਹਾਸ਼ਮ ਜੋ ਸਤ ਥੀਂ ਮੱਤ ਕੀਆ ਵਹਿਮ ਉਤੇ ਵਲ ਆਯਾ ।੩। 

ਸਿਫਤ ਬਾਦਸ਼ਾਹ ਦੀ ਆਦਮ 

ਆਦਮ ਜਾਤ ਭੰਬੋਰ ਸ਼ਹਿਰ ਦਾ ਸਾਹਿਬ ਤਖਤ ਕਹਾਵੇ । ਬਹਿਸ਼ਤੀ ਨੂਰ ਜਨਾਇਤ ਆਦਮ ਹਰ ਇਕ ਸੀਸ ਨਿਵਾਵੇ। ਸ਼ਾਹ ਜਲਾਲ ਸਕੋਦਰ ਵਾਲੀ ਖਾਤਰ ਮੂਲ ਨਾ ਲਿਆਵੇ ਹਾਸ਼ਮ ਭੰਬੋਰ ਜ਼ੁਬਾਨ ਨਾ ਸਕਦੀ ਕੌਣ ਤਰੀਫ ਸੁਨਾਵੇ ।੪। ਸ਼ਹਿਰ ਭੰਬੋਰ ਮਕਾਨ ਇਲਾਹੀ ਅਜਬ ਬਹਿਸ਼ਤ ਬਨਾਯਾ। ਫਰਸ਼ ਫਰੂਸ ਰਮਨ ਗੁਲ ਬਰਚੀ ਹਰ ਹਰ ਜਾਤਿ ਲਗਾਯਾ। ਨਦੀਆਂ ਹੌਜ਼ ਤਲਾਓ ਚਤੁਰਫੀ ਰਲ ਮਿਲ ਸਮਾਂ ਸੁਹਾਯਾ। ਹਾਸ਼ਮ ਰੂਹ ਰਹੇ ਵਿਚ ਫਸਿਆ ਨਵਾਂ ਹਰੂਸ ਵਸਾਯਾ । ੫। ਅਮੀਰ ਵਜੀਰ ਗ਼ੁਲਾਮ ਕਰੋੜਾਂ ਲਸ਼ਕਰ ਫੌਜ ਖਜ਼ਾਨੇ । ਸਬਜੇ ਸਰੂ ਨਿਸਾਨ ਹਜ਼ਾਰਾਂ ਸਯਾਮ ਘਟੀ ਸਮਯਾਨੇ । ਪਾਵਨੇ ਖੈਰ ਫਕੀਰ ਮੁਸਾਫਰ ਸਾਹਿਬ ਹੌਸ਼ ਦੀਵਾਨੇ ਹਾਸ਼ਮ ਏਜ ਗਮੀ ਵਿਚ ਆਜਜ਼ ਹੋਸ਼ ਉਲਾਦਨ ਖਾਨੇ॥੬॥ ਖਾਹਸ਼ ਉਸ ਔਲਾਦ ਹਮੇਸ਼ਾਂ ਪਰੀ ਸ਼ਹੀਦ ਮਨਾਵੇ । 

ਦੇਵੇ ਲਿਬਾਸ ਪੁਸ਼ਾਕ ਗਰੀਬਾਂ ਭੁਖਿਆਂ ਤਾਮ ਖੁਲਾਵੇ । ਦੇਖ ਉਜਾੜ ਮੁਸਾਫਰਾਂ ਕਰਨ ਤਾਲ ਸਜਾਦੇ ਬਨਾਵੇ । ਹਾਸ਼ਮ ਕਰੋ ਜਾਹਨ ਦੁਆਈਆਂ ਸਾਂਈ ਆਸ ਪੁਜਾਵ ॥੭॥ ਦੁਰਿ ਯਤੀਮ ਹਫਦ ਵਿਚ ਰੋਯਾ ਸੁਣੀ ਪੁਕਾਰ ਦਿਲਾਂ ਦੀ। ਫਿਰੀ ਬਹਾਰ ਸ਼ਗੁਫੇ ਵਾਲੀ ਹੋਈ ਉਮੈਦ ਗੁਲਾਂ ਕੀ। ਸਜਮਾਂ ਕੁਲ ਹੋਈ ਅਬਰੇਸ਼ਮ ਹੈਸੀ ਖਸਤ ਸੁਲਾਂ ਦੀ । ਹਾਸ਼ਮ ਦੇਖ ਰੋਏ ਗਲਲਾਲ ਰੋਗ ਬਹਾਰ ਫੁਲਾਂ ਦੀ ॥੮॥ ਸੱਸੀ ਜਨਮ ਲਿਆ ਸਭ ਕਦਰ ਮੀਸਲ ਹਲਾਲ ਦਰਖਸ਼ਾ। ਅਕਲ ਕਿਆਸ ਖਿਆਲੋਂ ਬਾਹਰ ਨਜ਼ਰ ਕਰੇ ਵਲ ਨਕਸ਼ਾ । ਦੇਖ ਬੇਤਾਬ ਹੋਏ ਨਗ ਮੋਤੀ ਸੋਗੇ ਲਾਲ ਬਦਖਸਾਂ । ਹਾਸ਼ਮ ਆਖ ਤਾਰੀਫਹੁਸਨ ਦੀ ਸਪਸ ਮਸਾਲ ਦਰਖਸ ॥ ੯॥ ਜੁਲਮ ਜਹਾਨ ਹੋਯਾਂ ਖੁਸ਼ਹਾਲੀ ਫਿਰਿਆ ਲੋਕ ਜਮਾਨਾ । ਨੰਬਤ ਨਾਚ ਸੁਮਾਰ ਨਾ ਕੋਈ ਧੁਰਪਦ ਨਾਲ ਤਰਾਨਾ ਕਰ ਸਿਰਵਾਰ ਸ਼ਟਨ ਜ਼ਰ ਮੋਤੀ ਹੋਰ ਜਵਾਰ ਖਾਨਾ। ਹਾਸ਼ਮ ਖੈਰ ਕੀਤਾ ਵਕਰਵਾ ਮੁਲਕ ਮਾਲ ਖਜ਼ਾਨਾ ।੧੦। ਅਹਿਲ ਨਜੂਮ ਕਦੇ ਉਸ ਵੇਲੇ ਹਿਫਜ਼ ਤੁਰੈਤ ਜਬਨੀ। ਸਾਹਿਬ ਯੁਮਨ ਕਰਾਮਤ ਵਾਲੇ ਖਬਰ ਦੇਵਨ ਅਸਮਾਨੀ । ਦੇਖਣ ਉਮਰ ਨਸੀਬ ਸੱਸੀ ਦੇ ਖੇਲ ਰੁਬਾਨੀ। ਹਾਸ਼ਮ ਭਾਰ ਸੱਸੀ ਸਿਰ ਡਾਢੇ ਹੋਸ਼ ਸਿਤਾਬ ਮਸਾਨੀ ।੧੧। ਦੇਖ ਕਿਤਾਬ ਨਜ਼ੂਮੀ ਹੋਇ ਰਹੇ ਚੁਪ ਸਾਰੇ । ਜ਼ਾਲਮ ਹੁਕਮ ਸਾਹ ਸੁਲਤਾਨਾਂ ਕੌਣ ਕੋਈ ਦਮ ਮਾਰੇ। 

ਪਾਤਸ਼ਾਹ ਸੱਚ ਬੋਲਨ ਮੁਸ਼ਕਲ ਹੋਏ ਲਾਚਾਰ ਵਿਚ ਰੇ। ਹਾਸਮ ਬਖਤ ਬਖੀਲ ਸੱਸੀ ਦੇ ਕੌਣ ਜਿਤੇ ਕੌਣ ਹਾਰੇ ॥੧੨॥ ਸ਼ਾਹ ਦਰਬਾਰ ਕਹਿਆ ਝਬ ਆਖੇ ਕਹੇ ਜੁਬਾਬ ਕੀ ਆਵੇ। ਅਰਜ ਕੀਤੀ ਦਰਬਾਰ ਤੁਸਾਂ ਦੇ ਸੁਖਨ ਨਾ ਕੀਤਾ ਜਾਵੇ ।ਰਾਸਤ ਜ਼ੁਬਾਨ ਨਾ ਹੋਵੇ ਕੋਈ ਝੂਠ ਈਮਾਨ ਜਲਾਵੇ । ਹਾਸ਼ਮ ਕਰਨ ਲੁਕਾਉ ਬਥੇਰਾ ਪਰ ਹੋਣੀ ਕੌਣ ਮਿਟਾਵੇ ॥੧੩॥ ਓੜਕ ਖੌਫ ਉਤਾਰ ਨਜੂਮੀ ਬਾਤ ਕਰੀ ਮਨ ਭਾਨੀ ਕਾਮਲ ਇਸ਼ਕ ਸੱਸੀ ਤਨ ਹੋਸੀ ਜਬ ਹੋਗ ਜੁਆਨ ਸਿਆਨੀ । ਮਸਤ ਬਿਹੋਸ਼ ਥਲਾਂ ਵਿਚ ਮਰਸੀ ਦਰਦ ਫਿਰਾਕ ਰੰਝਾਣੀ ਹਾਸ਼ਮ ਦਾਗ ਲਗਾ ਉਸ ਕੁਲਨੂੰ ਜਗ ਵਿਚ ਹੋਗ ਕਹਾਣੀ ॥੧੪॥ ਸੁਣ ਦਿਲਗੀਰ ਹੋਇਆ ਦਿਲ ਬੁਰੀਆਂ ਮਾਂ ਪਿਓ ਖਸ ਕਬੀਲਾ ਆਤਸ ਚਮਕ ਉਠੀ ਹਰ ਦਿਲ ਨੂੰ ਜਿਉਂ ਕਰ ਤੇਲ ਰਤੀਲਾ । ਖੁਸ਼ੀ ਖਰਾਬ ਹੋਈ ਵਿਚ ਜਮ ਦੇ ਜ਼ਰਦ ਹੋਇਆ ਰੰਗ ਪੀਲਾ। ਹਾਸ਼ਮ ਬੈਠ ਦਨਾਇ ਸਿਆਣੇ ਹੋਰ ਵਿਚਾਰਨ ਹੀਲਾ॥੧੫॥ ਬੇ-ਉਮੈਦ ਹੋਇਆਂ ਹੱਥ ਧੋਤੇ ਬਾਪ ਉਦ ਉਲਾਦੋਂ । ਜ਼ਾਲਮ ਰੂਪ ਹੋਇਆ ਦਿਲ ਉਸ ਦਾ ਕ੍ਯਾ ਰੂਪ ਜਲਾਦੋ । ਨੰਗ ਨਮੂਜ ਮੇਰਾ ਕੀ ਹੋਵਸ ਏਨ ਪਲੀਤ ਉਲਾਦੋਂ। ਫੇਰ ਖਬਰ ਕਰੇ ਫੁਰਮਾਇਆ ਫਰਗ ਹੋ ਫਸਾਦੋਂ ॥੧੯॥ ਕਹਿਆ ਮਜ਼ੀਰ ਕੀ ਦੋਸ਼ ਸੱਸੀ ਨੂੰ ਲਿਖਿਆ ਲੱਖ ਕਹਾਣੀ। ਬਤ ਕਸੀਰ ਕਰਾਵਨ ਬੇਟੀ ਨਾਸ ਹੋਵੇ ਕੁਲ ਸਾਰੀ । ਇਸ ਸੇ ਪਾਪ ਹੀ ਹੋਰ ਵਧੇਰੇ ਕੌਣ ਹੋਵੇ ਹਤਿਆਰੀ। ਹਾਸ਼ਮ ਪਾਇ ਸੰਦੂਕ ਰੂੜਾਇਓ ਮੂਲੋਂ ਜਦ ਕਦ ਖੁਆਰੀ!੧੭ ਫਰਸ਼ ਜ਼ਮੀਨ ਤੇ ਹਰ ਇਕ ਤਾਈਂ ਮਾਂ ਪਿਓ ਬਹੁਤ ਪਿਆਰਾ । ਸੋ ਥਿਰ ਆਪ ਰੁੜਾਵਨ ਉਸਨੂੰ ਦੇਖ ਗੁਨਾਹ ਨਕਾਰਾ ਧੰਨ ਓਹ ਸਾਹਿਬ ਸਿਰਜਨਹਾਰ ਐਬ ਛੁਪਾਵਨ ਹਾਰਾ।ਹਾਸ਼ਮ ਜੇ ਓਹ ਕਰੇ ਅਦਾਲਤ ਕੌਣ ਕਰੇ ਨਿਸਤਾਰਾ ।੧੮। ਵਾਹ ਕਮਾਲ ਨਸੀਬ ਸੱਸੀ ਦੇ ਨਾਮ ਲਿਆ ਦਿਲ ਡਰਦਾ।ਤਖਤੋਂ ਜਾ ਸੁਟੇ ਸੁਲਤਾਨ ਖੈਰ ਪਵੇ ਦਰ ਦਰ ਦਾ। ਬੈਰ ਗਰੀਬ ਨਾ ਕਾਬਲ ਜਾਂਚਾ ਜਿਮੀਂ ਸਿਰ ਧਰਦਾ । ਹਾਸ਼ਮ ਜਾ ਨਾ ਬੋਲਣ ਵਾਲੀ ਜੋ ਚਾਹੇ ਹੋ ਸਕਦਾ । ੧੯। ਜਿਸ ਉਸਤਾਦ ਸੰਦੂਕ ਸੱਸੀ ਦਾ ਘੜਿਆ ਨਾਲ ਕਹਿਰ ਦੇ। ਅਫਲਾਣੂ ਹੋਰ ਅਰਸਤੂ ਜਹੇ ਹੋਣ ਸ਼ਾਗਿਰਦ ਉਮਰ ਦੇ । ਜੀਨਤ ਜੈਬ ਸਿਖਨ ਕਸ ਉਸਦੀ ਦਿਲਬਰ ਚੀਨ ਮਿਸਰ ਦੇ । ਹਾਸ਼ਮ ਦੇਖ ਉਸ ਸ਼ਖਾਸ਼ ਕਿਦੇਰ ਸਾਹਿਬ ਅਕਲ ਫਿਕਰ ਦੇ। ੨੦। ਚੰਨਣ ਸਾਥ ਮੰਗਾ ਕਿਦਾਹੋਂ ਬੇ ਕਾਰੀਗਰ ਘੜਿਆ। ਬੂਟਾ ਵੇਲ ਸੁਨਹਿਰੀ ਕਰਕੇ ਲਾਲ ਜਵਾਹਰ ਜੜਿਆ। ਪਾ ਜਵੀਰ ਚੁਫੇਰ ਪਿੰਜਰ ਨੂੰ ਬੈਠ ਬੇਦਰਦਾਂ ਘੜਿਆ । ਹਾਸ਼ਮ ਦੇਖ ਤਲਵਦਾ ਹੁੰਦੀ ਆਨ ਦੁਖਾਂ ਲੜ ਫੜਿਆ ।੨੧। ਕਰ ਤਦਬੀਰ ਕੀਤੇ ਤਿੰਨ ਛਾਦੇ ਖਰਚ ਦਿਤਾ ਕਰਨਾਲੇ । ਤਿਸ ‘ ਦੀ ਮਿਲਕ ਹੋਣਾ ਇਕ ਛਾਂਦਾ ਸ਼ੀਰ ਪਾਲਵਨ ਵਾਲੇ। ਦੂਜਾ ਦਾਜ ਦਹੇਜ ਸੱਸੀ ਨੂੰ ਹੋਰ ਪੜ੍ਹਾਵਨ ਨਾਲ । ਹਾਸ਼ਮ ਲਿਖ ਤਵੀਜ ਹਕੀਕਤ ਹਰਫ ਸੀਸ ਗਲ ਡਾਲੇ। ੨੨ ਪਾ ਸੰਦੂਕ ਰੁੜਾ ਸਸੀ ਨੂੰ ਨੂਰ ਤੂਫਾਨ ਵਗਾਂਦਾ । ਬਾਸ਼ਕ ਨਾਗ ਨਾ ਹੱਸ ਲਿਆਵਨ ਧੇਲ ਪਨਾਹ ਮੰਗੇਂਦਾ । ਪਾਰ ਉਰਾਰ ਬਲਾਈਂ ਫਿਰਸ਼ੀਆਂ ਬਰਿਲ ਰਹੇ ਦੇਵਾਂਦਾ ।ਹਾਸ਼ਮ ਦੇਖ ਨਸੀਬ ਸਸੀ ਦਾ ਹੋਰ ਕੀ ਕੁਝ ਕਰੇਂਦਾ ।੨੩। ਟੁਰਿਆ ਤੋੜ ਜੰਜ਼ੀਰ ਸਿਦਕ ਦਾ ਚਾਈਆਂ ਰਿਜ਼ਕ ਮੁਹਾਰਾ । ਗਰਦਸ਼ ਫੁਲਕ ਹੋਇਆ ਸਰਜਰਦਾ ਬਾਝ ਮਲਾਹ ਕਹਾਰਾ । ਸੂਰਜ ਤੇਜ ਹੋਇਆ ਜਲ ਖੂਨੀ ਲੈਣ ਲਗਾ ਚਮਕਾਰਾਂ । ਹਾਸ਼ਮ ਦੇਖ ਸਸੀ ਵਿਚ ਘਰੀ ਦੁਸ਼ਮਨ ਲੱਖ ਹਜ਼ਾਰਾਂ ।੨੪। ਆਦਮ ਖੋਰ ਜਾਨਵਰ ਜਲ ਦੇ ਰਾਕਸ਼ ਰੂਪ ਮਰਾਸੀ ! ਮਗਰ ਮਛ ਕਛੁ ਜਲ ਹੋੜੇ ਨਾਗ ਸੰਸਾਰ ਬਲਾਈਂ। ਤੰਦੂਏ ਕਹਿਰ ਜੰਬਰ ਵਾਲੇ ਲਾਵਨ ਜੋਰ ਤਾਈਂ ਹਾਸ਼ਮ ਮਤਾਰ ਸੱਸੀ ਵਿਚ ਥਲ ਦੇ ਮਰਸੀ ਕੌਣ ਇਥਾਈਂ ॥੨੫॥ ਘੁਮਰ ਘੇਰ ਚੁਫੇਰ ਕਰ ਕਰ ਠਾਠਾਂ ਲੈਣ ਕਲਾਵੇ ।ਲਹਿਰਾਂ ਜ਼ੋਰ ਕਰਨ ਹਰ ਤਰਫੋਂ ਇਕ ਆਵੇ ਇਕ ਜਾਵੇ । ਸੁਰਤ ਸਮਸ ਸੰਦੂਕ ਜੜਾਉ ਬਿਜਲੀ ਚਮਕ ਡਰਾਵੇ ਹਾਸ਼ਮ ਸ਼ਾਹ ਜਿਵੇਂ ਕਨਿਆਈ ਵੇਖ ਸੰਦੂਕ ਛਪਾਵੇ ॥ ੨੬ ॥ 

ਸ਼ਹਿਰੋਂ ਬਾਹਰ ਕੁਪੋਤਨ ਧੋਬੀ ਧੌਂਦਾ ਨਦੀ ਕਿਨਾਰੇ। ਅਤਾ 

ਨਾਮ ਮਿਸਾਲ ਫਿਰਯਤਾ ਬਜੁਰਗ ਭੀਨੇ ਕਬਤਾਰੇ । ਡਿਠਾ ਓਸ 

ਸੰਦੂਕ ਦੁਰਾਡਾ ਦਿਲ ਵਿਚ ਖੌਫ ਉਤਾਰੇ !ਹਾਸ਼ਮ ਗਏ ਉਸ ਹੋਸ਼ 

ਦਿਮਾਗੇ ਦੇਖ ਸੰਦੂਕ ਸਤਾਰੇ॥ ੨੭॥ ਕਰੇ ਖਿਆਲ ਜਹਾਵਰ 

ਖਾਣਾ ਯਾ ਪਈ ਆਨ ਤਬਾਹੀ । ਯਾ ਕੋਈ ਆਫਤ ਰੂੜੀ ਪਹਾੜੋਂ 

ਯਾ ਇਸਰਾਰ ਇਲਾਹੀ। ਵਖਜ਼ ਟੇਦਾਰ ਹੋਯਾ ਤਦ ਉਸ ਦਾ 

ਦਿਤੀ ਲੇਖ ਗਵਾਹੀ ।ਹਾਸ਼ਮ ਜਾਪਿਆ ਜਲ ਡੂੰਘੇ ਹੋ ਦਿਲਦਾਰ 

ਸਿਪਾਹੀ ॥ ੨੮ ॥ ਅਤੇ ਖੂਬ ਕੀਤੀ ਜਿੰਦ ਬਾਜੀ ਲਿਆ ਸੰਦੂਕ 

ਕਿਨਾਰ । ਬਹੁਤ ਹੋਯਾ ਦਿਲਸਾਦ ਖੁਦਾ ਵਲ ਨਿਆਮਤ ਸ਼ੁਕਰ 

ਗੁਜ਼ਾਰੇ ਵੜਿਆ ਸ਼ਹਿਰ ਮੁਬਾਰਕ ਦੇਵਨ ਰਲ ਮਿਲ ਯਾਰ 

ਪਿਆਰੇ। ਹਾਜ਼ਮ ਮਾਲ ਲਿਆ ਮੋਰ ਦੂਜਾ ਹੋਯਾ ਸਵਾਬਵਿਰਾਗੇ 

੨੯॥ ਖੁਲ੍ਹੇ ਆਨ ਨਸੀਬ ਅੱਤੇ ਦੇ ਕਰਮ ਭਲੇ ਦਿਨ ਆਏ। 

ਜੜਤ ਮੁਹਲਤ ਸਰ ਕੇ ਸ਼ੌਕਤ ਸ਼ਾਨ ਬਣਾਏ। ਖਿਦਮਤ ਗਾਰ 

ਗੁਲਾਮ ਸੱਸੀ ਦੇ ਨੌਕਰ ਚਾ ਰਖਾਏ । ਹਾਸ਼ਮ ਬਾਗ ਸੁਕੇ ਰਬ 

ਚਾਹੇ ਪਲ ਵਿਚ ਹਰੇ ਕਰਾਏ॥੩੦॥ ਸਸੀ ਹੋਈ ਜਵਾਨ 

ਸਿਆਣੀ ਸੂਰਤ ਖੂਬ 

ਸਫਾਈ । ਸਾਹਿਬ ਇਲਮ ਯਾ ਹਲੀਮੀ 

ਅਕਲ ਹੁਨਰ ਚਤੁਰਬੀ । ਮਾਂ ਪਿਓ ਦੇਖ ਕਾਰੀਗਰ ਕੋਈ ਚਾਹੁਣ ਕੀਤੀ 

ਕੁੜਮਾਈ । ਹਾਸ਼ਮ ਸੂਣੀ ਸਸੀ ਮਸਲਹਤ ਹੌਰਤ ਹੋਈ 

ਸਵਾਈ । ੩੧। ਬਣ ਤਣ ਪੰਚ ਪੰਚਾਇਤ ਧੋਬੀ ਪਾਸ ਅੱਤ ਦੇ 

ਆਵਨ । ਕਰਤ ਮਸ਼ੀਲ ਵਿਹਾਰ ਜਗਤਦਾਬਾਤਮਹੇਸ ਚਲਾਵਨ। ਧੀਆਂ ਸੋਹਣ ਨਾ ਘਰ ਮਾਪਿਆਂ ਜੇ ਲਖ ਰਾਜ ਕਮਾਵਨ। ਹਾਸ਼ਮ ਵਾਂਗ ਬੁਝਾਰਤ ਧੋਬੀ ਬਾਤ ਸੱਸੀ ਵਲ ਲਾਵਨ ।੩੨। ਪਿਓ ਸਸੀ ਦਾ ਕੋਲ ਸਸੀ ਦੇ ਇਕ ਦਿਨ ਇਹ ਗਲ ਛੇੜੇ। ਆਖ ਬਚੀ ਤੇ ਬਾਲਕ ਹੋਈਓ ਵਾਂਗ ਤੇਰੀ ਹਥ ਤੇਰੇ । ਧੋਬੀ ਜ਼ਾਤ ਊਚ ਘਰ ਆਵਨ ਫਿਰ ਫਿਰ ਜਾਨ ਬਥੇਰੇ । ਹਾਸ਼ਮ ਕੌਣ ਤੇਰੇ ਮਨ ਭਾਵੇ ਆਖ ਸੁਨਾ ਸਵੇਰੇ ।੩੩। ਸੱਸੀ ਮੂਲ ਜਵਾਬ ਨਾ ਕੀਤਾ ਮਾਂ ਪਿਓ ਤੋਂ ਸ਼ਰਮਾਂਦੀ । ਦਿਲ ਵਿਚ ਫਿਰ ਲੱਗੀ ਉਹ ਸੋਚਨ ਲੇਖ ਲਿਖੀ ਕਰਮਾਂਦੀ । ਢੂੰਢਨ ਸਾਉ ਜੇਹੜੇ ਆਏ ਮੈਂ ਬਟੀ ਬਾਦਸ਼ਾਹ ਦੀ । ਹਾਸ਼ਮ ਫਿਰ ਉਹ ਨਾਂਮ ਨਾ ਲੇਵਨ ਵੇਖ ਸੱਸੀ ਫਰਮਾਂਦੀ ॥੩੪॥ 

ਧੋਬੀਆਂ ਦੀ ਬਾਦਸ਼ਾਹ ਅਗੇ ਫਰਿਆਦ ਕਰਨੀ 

ਸਰੀਕਤ ਨਾਲ ਸਰੀਰ ਅਤੇ ਦਾ ਬੜਾ ਬਖੀਲ ਫਸਾਦੀ, ਪਾਸ ਭੰਬੋਰ ਸ਼ਹਿਰ ਦੇ ਵਾਲੀ ਜਾ ਹੋਏ ਫਰਯਾਦੀ। ਹੋਈ ਜਵਾਲ ਅੱਤੇ ਘਰ ਬੇਟੀ ਸੂਰਤ ਸ਼ਕਲ ਸ਼ਹਿਜ਼ਾਦੀ । ਹਾਸ਼ਮ ਕਹਿਆ ਪੁਕਾਰ ਬਖੀਲਾ ਲਾਇਕ ਓਹ ਤੁਸਾਡੀ॥੩੫॥ ਭੇਜਿਆ ਨਫਰ ਗੁਲਾਮ ਅੱਤੇ ਨੂੰ ਆਂਦਮ ਜਾਂਮ ਬੁਲਾਂ ਯਾਂ । ਸੱਸੀ ਖੋਹਲ ਤਾਂਵੀਜ਼ ਗਲੇ ਦਾਂ ਸ਼ਾਹ ਜ਼ੂਰ ਪੁਚਾਯਾਂ । ਕਾਗਜ਼ ਵਾਚ ਪਛਾਤਾਂ ਸ਼ਾਹ ਨੇ ਜੋ ਸੰਦੂਕ ਰੁੜਾਂਯਾਂ । ਹਾਸ਼ਮ ਵੇਖ ਹੋਇਆ ਸ਼ਰਮਿੰਦਾ ਆਦਮ ਜਾਮਸਵਾਯਾ ॥੩੬ ਲੋਹੂ ਗਰਮ ਹੋਇਆ ਦਿਲਬਰੀਆਂ ਫੇਰਔਲਾਦ ਪਿਆਰੀ ਮਾਂ ਪਿਓ ਨਾਲ ਸੱਸੀ ਦੇ ਚਾਹਨ ਕੀ ਕੀ ਬਾਤ ਇਕ ਵਾਰੀ ! ਸਸੀਫ ਜਵਾਬ ਦਿਤੇ ਨੇ ਖੋਹਲ ਹਕੀਕਤ ਸਾਰੀ। ਹਾਂਸ਼ਮ ਮਿਲਣ ਹਰ ਮ ਤੁਸਾਂ ਨੂੰ ਰੋਹੜ ਿਤੀ ਇਕ ਵਾਰੀ ।੩੭। ਮਾਂ ਫਿਰਾਂਕ ਸੱਸੀ ਦੇ ਮਾਰੇ ਨੀਂਦ ਅਰਾਮ ਨਾ ਆਵੇ । ਹਰਦਮਵਾਂਗ ਯਕੂਬ ਪੈ ੰਬਰ ਰੋ ਰੋ ਹਾਲ ਵਜਾਵੇ। ਕਰੇ ਸਵਾਲ ਲੋੜੇ ਘਰ ਥੁੜਿਆ ਰੋਜ ਸਸੀ ਘਰ ਆਂਵੇ ਹਾਸ਼ਮ ਯਾਂਰ ਸੰਦੂਕ ਸਸੀ ਨੂੰ ਖਾਤਰ ਮੂਲ ਨਾ ਲਿਆਵੇ ॥੩੮॥ ਜਲ ਥਲ ਮਸਰਕ ਮਗਰ ਬਾਹਰ ਸੇ ਜਿਸ ਦਾ ਨਾਮ ਧਿਆਂਵੇ । ਸਾਹਿਬ ਕੁਦਰਤ ਅਪਰ ਅਪਾਰ ਕਿਸ ਨੂੰ ਆਖ ਸੁਨਾਵੇ ॥ ਅੰਤ ਨਾ ਪਾਰਾਵਾਰ ਹੈ ਤਿਸਦਾ ਕਿਆ ਕੁਝ ਹੋਰ ਸਮਾਵੇ। ਹਾਸ਼ਮ ਫੇਰ ਸਸ਼ੀ ਨੂੰ ਮਿਲਸਾਂ ਖਾਤਰ ਨਾ ਲਿਆਵੇ ।੩੯। ਸ਼ਹਿਰ ਭੰਬੋਰ ਸੌਦਾਗਰ ਜਾਂਦਾ ਗਜਨੀ ਨਾਮ ਸਦਾਵੇ । ਸਾਹਿਬ ਸ਼ੌਂਕ ਇਮਾਰਤ ਤਾਜ਼ੀ ਬਾਗ਼ ਹਮੇਸ਼ ਬਨਾਵੇ । ਤਿਸ ਵਿਚ ਹਰ ਬਾਦਸ਼ਾਹ ਮੁਲਕ ਦੀ ਕਰ ਤਸਵੀਰ ਲਗਾਵੇ। ਹਾਸ਼ਮ ਹਰਇਕ ਆਪ ਮੁਸਵਰ ਜਬਰਾਈਲ ਕਹਾਵੇ : ।੪੦। ਸਸੀ ਸੁਣੇ ਤਾਰੀਫ ਹਮੇਸ਼ਾਂ ਲਾਇਕ ਮੁਸਕ ਖੁਤਨਦੀਇਕ ਦਿਨ ਨਾਲ ਹਯਾ ਉਠ ਦੌੜੀ ਖਾਤਰ ਮੈਰ ਚਮਨ ਦੀ । ਦੇਖਿਆ ਨਕਸ਼ ਨਗਾਰ ਖਲੋਤਾ ਸੂਰਤ ਸੀਸ ਬਦਨ ਦੀ । ਹਾਸ਼ਮ ਵੇਖ ਹੋਈ ਦਿਲ ਘਾਇਲ ਵਾਂਗੂ ਕੋਹ ਸਕਨ ਦੀ ॥੪੧॥ 

ਸੱਸੀ ਦਾ ਨਨਾਣ ਨੂੰ ਬੁਲਾਕੇ ਪਤਾ ਪੁਛਣਾ 

ਸਸੀ ਕਹਿਆ ਬੁਲਾ ਮੁਸੱਵਰ ਸ੍ਵਾਬਾਸ਼ਵੀਰਭਰਾਓ ਜਿਸਸੂਰਤਦੀ ਮੂਰਤ ਕੀਤੀਮੈਨੂੰ ਆਖ ਸੁਣਾਓ। ਕੇਹੜਾਂ ਸ਼ਹਿਰ ਕੌਣ ਸ਼ ਹਜ਼ਾਂਦਾ ਠੀਕ ਪਤਾਂ ਦੱਸ ਦਿਉ, ਹਾਂਸ਼ਮ ਫੇਰ ਸਸੀ ਹਥ ਜੋੜੇ ਥਾਂ ਮਕਾਨ ਬਤਾਓ ॥੪੨॥ ਕੀਚਮ ਸ਼ਹਿਰ ਵਲਾਇਤ ਥਲ ਦੀ ਹੋਤ ਅਲੀ ਤਿਸ ਵਾਲੀ । ਜਿਸ ਦਾ ਪੁਤ ਪੁੰਨੂੰ ਸ਼ਹਜ਼ਾਦਾਂ ਅੰਬ ਸਵਾਬੋਂ ਖਾਂਲੀ। ਸੂਰਤ ਓਸ ਹਿਸਾਂਬੋਂ ਬਾਹਿਰ ਸਿਫਤ ਖੁਦਾਂਵੰਦਾਂ ਵਾਲੀ ਹਾਸ਼ਮ ਅਰਜ਼ਕੀਤੀ ਉਸਤਾਦਾਂ ਚਿੰਨਗ ਕਖਾਂ ਵਿਚ ਡਾਂਲੀ ।੪੩। ਹੋ ਦਿਲ ਘਾਇਲ ਨਾਲ ਸਯਾਂ ਦੇ ਫੇਰ ਸਸੀ ਘਰ ਆਈ । ਨੀਂਦ ਭੁਖ ਜ਼ਲੇਖਾਂ ਵਾਂਗੂੰ ਪਹਿਲੋਂ ਰੋਜ਼ ਵੰਜਾਈ । ਦੇਖ ਅਹਿਵਾਲ ਹੋਈ ਦਰਮਾਦੀ ਪਛਿਆ ਉਸਕੇ ਮਾਂਈ। ਹਾਂਸ਼ਮ ਬਾਂਝ ਕਨੀ ਤਲਵਾਰੋਂ ਜਾਲਮ ਇਸ਼ਕ ਕਸਾਈ ॥੪੪॥ ਦਿਲ ਵਿਚ ਸ਼ੌਂਕ ਫਿਰਾਂਕ ਪੁਨੂੰ ਦਾ ਰੋਜ ਅਲੰਬਾਂ ਬਾਲੇ । ਬਿਰਹੋਂ ਮੂਲ ਅਰਾਂਮ ਨਾ ਦੇਂਦਾ ਵਾਂਗ ਚਿਖਾਂ ਨਿਤ ਜਾਂਲੇ । ਆਂਤਸ਼ ਆਂਪ ਆਪੇ ਸੇਵਨਜਦ ਪੀਤੇ ਪਰੇਮ ਪਿਆਲੇ ॥੪੫॥ 

ਸੱਸੀ ਨੇ ਬਾਪ ਪਾਸੋਂ ਘਾਟ ਲੈ ਕੇ ਚੌਂਕੀਦਾਰ ਬਨਾਣਾ ਦਿਲ ਡਾਢੇ ਸਸੀ ਕਰ ਦਾਣਸ ਇਕ ਤਦਬੀਰ ਬਣਾਈ । ਪਤਨ  ਘਾਟ ਲਏ ਸਭ ਪਿਓ ਥੀਂ ਚੌਂਕੀ ਚਾ ਬਹਾਈ। ਪਾਂਧੀ ਰਾਹ ਮੁਸਾਫਰ ਕੋਈ ਆਵੇ ਏਸ ਨਿਵਾਈ। ਹਾਸ਼ਮ ਪਾਰ ਉਚਾਰ ਨਾਂ ਜਾਵੇ ਮੈਂ ਬਿਨ ਖਬਰ ਪੁਚ ਈ। ੪੫। ਬਰਸ ਹੋਯਾ ਜਦ ਫੇਰ ਸੱਸੀ ਨੂੰ ਮੇਹਨਤ ਬੇਹਦ ਉਠਾਏ। ਕੀਚ ਵਲੋਂ ਰਲ ਮਾਲ ਵਿਹਾਂਜਨ ਉਠ ਸੁਦਾਗਰ ਆਏ। ਸੂਰਤ ਨਾ ਜਨਿਆਜ਼ ਬਲੋਚਾਂ ਵੇਖ ਪਰੀ ਭੁਲ ਜਾਏ ਹਾਸ਼ਮ ਵਖ ਬਲੋਚ ਜ਼ੁਲੈਖਾਂ ਯੂਸਫ ਚਾ ਭੁਲਾਏ॥੪੬॥ 

ਨੋਕਰ ਨੇ ਸੱਸੀ ਨੂੰ ਖਬਰ ਦੇਣੀ 

ਕਹਿਆ ਆਣ ਗੁਲਾਮ ਸਸੀ ਨੂੰ ਨਾਲ ਜ਼ਬਾਨ ਪਿਆਰੀ । ਘਾਟ ਉਤੇ ਇਕ ਰਾਹ ਮੁਸਾਫਰ ਉਤਰੇ ਆਨ ਵਪਾਰੀ । ਕੀਚ ਵਲੋਂ ਰਲ ਆਖਣ ਆਏ ਊਠ ਬੇਅੰਤ ਸੁਮਾਰੀ । ਹਾਸ਼ਮ ਤੌਰਲਿਬਾਸ ਭਰਾਵਾਂ ਹਰ ਹਰ ਚਾਲ ਨਿਆਰੀ॥੪੦॥ ਸੱਸੀ ਸਖਤ ਗਮੀ ਵਿਚ ਦਰਦ ਫਿਰਾਕ ਰੰਞਾਨੇ । ਨਾ ਕੁਝ ਸੁਰਤ ਆਵਾਜ਼ ਨਾ ਦੇਂਦੀ ਨਾ ਕੁਝ ਹੋਸ਼ ਟਿਕਾਨੇ । ਰੂਹ ਰੂਹਾਂ ਵਿਚ ਫਿਰੇ ਸੱਸੀ ਦਾ ਮਲ ਕਲ ਮੌਤ ਨਿਸ਼ਾਨੀ । ਹਾਸ਼ਮ ਮੇਲ ਬਲੋਚ ਸੱਸੀ ਨੂੰ ਫੇਰ ਦਿਤੀ ਜ਼ਿੰਦਗਾਨੀ ॥੪੮ ॥ 

ਸਸੀ ਦਾ ਸੁਰਤ ਵਿਚ ਆਉਣਾ 

ਸੁਣੀ ਅਵਾਜ਼ ਸੱਸੀ ਉਠ ਬੇਠੀ ਸੁਰਤ ਸਰੀਰ ਸ਼ੰਭਾਲੀ। ਿਸਲ ਅਨਾਰ ਹੋਏ ਰਖ ਸਾਰ ਫੇਰ ਫਿਰੀ ਲਭ ਲਾਲੀ । ਹਾਰ ਸ਼ਿੰਗਾਰ ਲਗੇ ਮਨ ਭਾਵਨ ਖੂਬ ਹੋਈ ਖੁਸ਼ਹਾਲੀ ਹਾਸ਼ਮ ਆਖ ਭਰੀਫ ਬਲੋਚਾਂ ਆਬਹਯਾਤ ਪਿਆਲੀ ॥ ੪੯॥ ਸ਼ਹਿਰ ਉਤਾਰ ਬਲੋਚ ਸੱਸੀ ਨੂੰ ਖਿਦਮਤ ਖੂਬ ਕਰਾਈ । ਹਾਲ ਹਕੀਕਤ ਪੁਨੂੰ ਵਾਲੀ ਪਾਸ ਬਿਠਾਲਪੁਛਾਈ ਖਾਤਰ ਵੇਖ ਕਹਿਓ ਨੇ ਸਾਡਾ ਹੇਤ ਪੁੰਨੂੰ ਹੈ ਭਾਈ ਹਾਸ਼ਮ ਬਲੋਚਾਂ ਸ਼ਾਮਤ ਆਨ ਦਿਖਾਈ ॥ ੫੦॥ ਸੱਸੀ ਸਮਝ ਭਰਾ ਪੁੰਨੂੰ ਦੇ ਕੈਦ ਬਲੋਚ ਕਰਾਏ। ਹੁਣ ਖਾਲਸ ਜਾਨ ਮੁਹਾਲ ਹੋਏ ਨੇ ਹੋਤ ਪੁਨੂੰ ਕਿਨ ਆਏ । ਬੋਲ ਪਿਛੇ ਪਛਤਾਵਨ ਸ਼ਾਮਤ ਆਨ ਫਸਾਏ ਹਾਸ਼ਮ ਬਾਝ ਵਕੀਲੋਂ ਕਾਮਲ ਫਸਿਆਂ ਕੌਣ ਛਡਾਏ ।੫੧॥ ਦੋ ਸਰਤਾਨ ਆਹੇ ਕਰਵਾਨੀ ਹਫਤ ਹਜ਼ਾਰ ਸਤਰ ਦੇ ਬਬਨ ਨਾਮ ਬਬੀਆ ਦੇਵੇ ਬੈਠ ਅੰਦੇਸਾ ਕਰਦੇ ਪੁੰਨੂੰ ਬਾਝ ਨਹੀਂ ਛੁਟਕਾਰਾ ਜੋਹੋਜ ਦੇਈਏ ਭਰ ਜਰਦੇ ਹਸਮ ਜ਼ੋਰ ਕੇਹਾ ਪਰ ਮੁਲਕੀ ਜੇ ਹੋਏ ਵਿਚ ਘਰ ਦੇ ।੫੨ ਉਡਣ ਖਟੋਲਾ ਨਾਮ ਘੋੜੇ ਦਾ ਨਾਲ ਕੀਤਾ ਹਮਰਾਹੀ। ਜਿਉਂ ਜਿਉਂਬਹੁਤ ਪਵੇ ਵਿਚ ਮੰਜ਼ਲ ਭਿਉਂ ਤਿਉਂ ਚਲ ਸਫਾਈ । ਹੌਲਾ ਚਾਰ ਚਲੇ ਕਰਵਾਨੇ ਕੀ ਕੀ ਬੰ 5 ਬੰਨਾਈ । ਹਾਸ਼ਮ ਉਹ ਪੁੰਨੂੰ ਪਰ ਆਸ਼ਕ ਆਹਾ ਸ਼ੌਂਕ ਇਲਾਹੀ ॥੫੩॥ ਕੀਚਨ ਸ਼ਹਿਰ ਗਏ ਕਰਵਾਨੇ ਹੋਤ ਅਲੀ ਦਰਬਾਰੇ । ਰੋਵਣ ਕੂਕ ਸੁਨਵਨ ਹਾਲਤ ਜਾਂ ਬਲੋਚ ਪੁਕਾਰੇ ਸ਼ਹਿਰ ਭੰਬੋਰ ਬਲੋਚ ਸੱਸੀ ਨੇ ਕੈਦ ਕੀਤੇ ਵਲ ਸਾਰੇ । ਹਾਸ਼ਮ ਬਾਝ ਪੁਨੂੰ ਨਹੀਂ ਛੁਟਦੇ ਕੈਦ ਕੀਤੇ ਰਹਿਣ ਜੁਗ਼ਚਾਰੇ੫੪। ਹੋਤ ਅਲੀ ਹੁਣ ਹਾਲ ਸੱਸੀ ਦਾ ਪੁਛਿਆ ਬੈਠ ਦੀਵਾਨਾ । ਨਾ ਕੁਝ $ ਪੇਸ਼ ਹਕੂਮਤ ਜਾਏ ਨਾ ਕੁਝ ਕਾਰ ਖਜਾਨਾ।ਪੁਛਣ ਹਾਲ ਮੁਹਾਲ ਹੋਇਓ ਨੇ ਮੁਲਕ ਬਦੇਸ ਬਗਾਨਾ । ਹਾਸ਼ਮ ਕੌਣ ਸ਼ਹਜ਼ਾਦਿਆਂ ਟੋਰੇ ਆਖ ਪਿਛੇ ਕਰਵਾਨਾ ।੫੫। ਬਹੁਤ ਬਜਾਰ ਹੋਈਗਲ ਸੁਣ ਕੇ ਹੋਤ ਪੁਨੂੰ ਦੀ ਮਾਈ। ਕੌਣ ਕੋਈ ਤਨ ਲਾ ਬੁਝਾਵੇ ਆਤਸ ਚਾ ਪਰਾਈ । ਕੌਣ ਬਲੋਚ ਪੁਨੂੰ ਦੇ ਸਿਰ ਤੋਂ ਵਾਰ ਸੁਟਾਂ ਬਾਦਸ਼ਾਹੀ ਹਾਸ਼ਮ ਬਾਝ ਪੁਨੂੰ ਵਿਚ ਦੁਨੀਆਂ ਹੋਰ ਮੁਰਾਦ ਨਾਕਾਈ ॥੫੬॥ ਸਾਫ ਜਵਾਬ ਮਿਲਿਆ ਕਰਵਾਨਾ ਫੇਰ ਪਨੂੰ ਵਲ ਆਏ, ਸੂਰਤ ਨੱਕ ਸਗਾਹ ਸੱਸੀ ਦੇ ਕਰ ਤਰੀਫ ਸੁਣਾਏ । ਘਾਇਲ ਅੰਦਰ ਇਸ਼ਕ ਤੁਹਾਡੇ ਹਰ ਦਮ ਨੀਂਦ ਨਾ ਆਏ। ਹਾਸ਼ਮ ਖਾਤਰ ਮਿਲਨ ਤੁਹਾਡੀ ਕੈਦ ਸੁਦਾਗਰ ਪਾਏ॥ ੫੭॥ ਸੁਣ ਤਾਰੀਫ ਹੋਯਾ ਦਿਲ ਬਿਰੀਆ ਵਗੀ ਵਾ ਹਰਮ ਦੀ । ਕੌਣ ਕੋਈ ਦਿਲ ਰਹਿਸੀ ਟਿਕਾਣੇ ਵਹਿਸੀ ਤੇਗ ਅਲਗ ਦੀ। ਸ਼ਹਿਰ ਭੰਬੋਰ ਪੁੰਨੂੰ ਦਿਲ ਵਸਿਆ ਵਿਸਰੀ ਸੂਰਤ ਕੀਚਮ ਦੀ, ਹਾਸ਼ਮ ਵਾਲੀ ਉਠਗੀ ਰਮਕੀ ਆਤਮ ਜ਼ੁਰਮ ਕਰਮ ਦੀ॥੫੮ ॥ ਸ਼ੁਤਰ ਸਵਾਰ ਪ੍ ਨੂੰ ਉਠ ਤੁਰਿਆ ਪੈਨ ਜੜੀਸਿਰ ਪਾਈ। ਰਾਤ ਗੁਬਾਰ ਲਿਆ ਪੁਨੂੰ ਨੂੰ ਚੋਰ ਰਲ ਕਰਧਾਈ । ਪਲਕ ਆਰਾਮਨਾ ਵਾਂਗ ਬੇ-ਸਬਰਾ ਰਿਜ਼ਕ ਨਹਾਰ ਉਠਾਈ। ਹਾਸ਼ਮ ਵੇਖਨਸੀਬ ਬਲੋਚਾਂ ਭੀ ਧਈ ਬੁਰਿਆਈ ॥ ੫੯॥ ਰਾਤ ਦਿਨੇ ਫੜ ਰਾਹ ਲਿਓ ਨੇ ਪਲਕ ਨਾਥਾਂਵਨ ‘ਮਾਂਦੇ । ਸਖਤ ਮਿਜਾਜ ਬਲੋਚਾਂ ਵਾਲੀ ਤੁਰੇ ਨਸੀਬ ਜਿਵਾਂ ਦੇ । ਯੂਸਫ ਬਣੇ ਮਿਸਰ ਕਰਵਾਨ ਦੇਖ ਦਰਬਾਰ ਲੈ ਜਾਂਦੇ, ਹਾਸ਼ਮ ਦੇਖ ਸਾਹਾ ਦੁੱਖ ਪਾਂਦੇ ਸਖਤ ਜਜੀਰਦਿਲਾਂ ਦੇ ।੬੦। ਸ਼ਹਿਰ ਭੰਬੋਰ ਪੰ ਨੂੰ ਦੀ ਨਜ਼ਰੀ ਆਯਾ ਵਕਤ ਸਵੇਰ । ਨਾਲ ਪਿਆਰ ਕੀਤੇ ਨੇ ਖੜਿਆ ਚਿਤ ਚਲਾਕ ਵਧੇਰੇ । ਨਾਲ ਹਿਕਾਰਤ ਬਾਗ ਸਸੀ ਦੇ ਆਨੇ ਕੀਤਿਓ ਡੇਰੇ । ਹਾਸ਼ਮ ਛੱਡ ਦਿਤੇ ਵਿਚ ਸੁਰਤਾਂ ਚਰਨ ਇਰਾਕ ਚੁਫੇਰੇ॥ ੬੧ ॥ ਬਹੁਤ ਅਜਾਇਬ ਸਰੂ ਖਲੋਤੇ ਬਾਗ ਚੁਫੇਰ ਦੀਵਾਰਾਂ । ਫਰਸ਼ ਜ਼ਮੀਨ’ ਜਮੁਰਦਾਂ ਆਹਾ ਸਾਬਤ ਨਕਸ ਨਗਾਰਾਂ । ਨਹਿਰਾਂ ਹੌਜ ਨੂਰਾਨੀ ਚਲ ਸਨ ਹਰ ਹਰ ਚੌਂਕ ਬਹਾਰਾਂ । ਹਾਂਜ਼ਮ ਚਿਤਰੇ ਸ਼ੇਰ ਜਨਾਵਰ ਮੋਰ ਚਕੋਰ ਹਜਾਰਾਂ ॥੬੨॥ ਘਾਇਲ ਇਸ ਖੜੇ ਗਲ ਲਾਲਾ ਨਾਲ ਲਹੂ ਮੁਖ ਧੋਤੇ । ਸੇਬ ਅੰਗੂਰ ਰਹੇ ਰਸ ਨਾਲੇ ਚੂੰਜ ਨਾ ਲਾਵਨ ਤੋਤੇ। ਕੁਮਰੀ ਕੂਕ ਕਰੇ ਸਾਯਾਦਾਂ ਸਰੂ ਅਜਾਦ ਖਲੋਤੇ। ਹਾਸ਼ਮ ਵੇਖ ਬਹਾਰ ਚਮਨ ਦੀ ਰੂਹ ਰਹੇ ਵਿਚ ਗੋਤੇ ।੬੩। ਕੁਝ ਬਗਰਾਦੀ ਬਲਖੀ ਉਸਤਤ ਕੁਝ ਬਖਤੀ ਕਨਿਆਈ । ਦੋਜਕ ਪਸਤਨ ਗਰਦਨ ਕੌੜੀ ਅਜਰਾਈਲ ਨਿਸ਼ਾਨੀ ਚਾਰਨ ਬਾਗ ਤੁੜਾਵਨ ਸਾਧ ਕਰਨ ਬਲੋਚ ਹੈਵਾਨੀ ਹਾਸ਼ਮ ਮਾਲ ਗੁਮਾਨ ਪੁੰਨੂੰ ਦੇ ਦੇਹ ਚੜੇ ਕਰਵਾਨੀ॥੬੪॥ ਜਾ ਕੇ ਕੂਕੇ ਦਰਬਾਰ ਸਸਦੇ ਸੇਰ ਕੀਤਾ ਬਗਵਾਨਾਂ । ਬਾਗ ਵੈਰਾਨ ਹੋਇਆ ਕਲ ਸਾਰਾ ਚਾਰ ਲਿਆ ਕਰਵਾਨਾਂ ਨਾ ਉਹਖੌਫ ਖੁਦਾਦਿਓਂ ਡਰਦੇ ਖਾਵਨ ਮਾਲ ਬਿਗਾਨਾ । ਹਾਸ਼ਮ ਸ਼ਹਿਰ ਭੰਬੋਰਦੇ ਰਾਜਾਖੌਫ ਨਹੀਂ ਸੁਲਤਾਨਾ। 

੬੫ ॥ ਸਨ ਫਰਿਆਦ ਸਸੀ ਵਿਚ ਦਿਲ ਦੇ ਅਕਲ ਖਿਆਲ ਚਿਤਾਰੇ । ਕੌਣਕਮੀਨ ਐਡ ਦਲੇਰੀਕਰਨ ਬਲੋਚਵਿਚਾਰੇਸ਼ਾਇਦ ਹੋਤ ਪੁੰਨੂੰ ਵਿਚ ਹੋਸੀ ਤਈਸੇ ਕਰਨ ਪਸਾਰ । ਹਾਸ਼ਮ ਕਵਰਐਡ ਫਜੂਲੀ ਕੈਣ ਗਰੀਬ ਨਕਾਰੇ੬੬ ਸਸੀ ਨਾਲਸਯਾਂਕਰ ਮਸਲਤ ਬਾਗ ਵਾਨੇਚਲ ਯਾਈ।ਹਰਹਰ ਦੇਹਥ ਸ਼ਾਂਪਚਰਾਨੀਤੇਗਨਿਸਾਲ ਸਫਾਈ। ਉਨਰ ਅਦਾਇਲ ਮਾਨ ਹੁਸਨ ਦਾ ਜਾ ਪਾਇਆਕਰ ਧਾਈ । ਹਾਸ਼ਮ ਮਾਰ ਪਈ ਕਰਵਾਨਾ ਦੇਣ ਬਲੋਚ ਦੁਹਾਈ । ੬੭॥ ਰਹੇ ਤਿਆਰ ਹਮੇਸ਼ ਚਮਨ ਵਿਚ ਸੇਜ ਸਸੀ ਦੀ ਆਈ। ਕਿਰਨ ਪਲੰਗ ਰਵੇਲ ਚੰਬੇਲੀ ਮਾਲਨ ਗੁੰਦ ਵਛਾਈ। ਤਿਸ ਭੋਤ ਹੋਤ ਪ ਨੂੰ ਵਿਚ ਨੀਂਦਰ ਆਯਾ ਛੇਜ ਸਹਾਈ । ਹਾਸ਼ਮ ਆਸ ਮੁਰਾਦ ਸ਼ਸੀ ਦੱਸਿਦਕ ਪਿਛੋਂ ਵਰ ਆਈ ॥੬੮॥ ਸਸੀ ਆਣ ਡਿਠਾ ਵਿਚ ਨੀਂਦਰ ਹੋਤ ਬੇਹੋਸ਼ ਜੋ ਖਾਬੋਂ । ਸੂਰਜ ਵਾਂਗ ਸੂਆਂ ਹੁਸਨ ਦਾ ਬਾਹਿਰ ਪੋਸ ਨਕਾਬੋਂ । ਜੇ ਲਖ ਪਾ ਸੰਦੂਕ ਛਪਾਈਏ ਆਵੇ ਮੁਸ਼ਕ ਗੁਲਾਬੋਂ। ਹਾਸ਼ਮ ਹੁਸਨ ਪ੍ਰੀਤਨਾਂਛਪਦੀ ਤਾਰਕ ਹੋਣ ਹਜਾਬਂ ॥੬੮॥ ਸੁਣ ਫਰਿਆਦ ਬਲੋਚਾਂ ਵਾਲੀਤਾਂ ਸੁਧ ਹੋਸ਼ ਸੰਭਾਲੀ,ਵੇਖ ਹੈਰਾਨ ਹੋਯਾ ਸ਼ਾਹਜ਼ਾਦਾ ਫੌਜ ਮਹਿਬੂਬਾਂ ਵਾਲੀ । ਰੌਸ਼ਨ ਸਮਾਂ ਜਲਾਲ ਸਸੀ ਦਾ ਚਮਕ ਪਵੇ ਹਰ ਡਾਲੀ ਹਾਸ਼ਮ ਬਾਗ ਪਿਆ ਗੁਲ ਲਾਲ ਦੇਖ ਸੱਲਭ ਲਾਲੀ ॥੭੦॥ ਵੇਖ ਦੀਦਾਰ ਹੋਏ ਤਨ ਦੋਵੇਂ ਭੀ ਓਹ ਦਰਦ ਰੰਭਾਨੇ । ਵੇਖਿਆ ਬਾਝ ਨਾ ਰਜਨ ਮੂਲੇ ਨੈਨ ਉਦਾਸ ਅਯਾਨੇ । ਸਿਕਦਿਆਂ ਯਾਰ ਮਿਲੇ ਜਿਸ ਦਿਲ ਨੂੰ ਕੀਮਤ ਕਦਰ ਪਛਾਣੇ । ਹਾਂਸ਼ਮ ਇਸ਼ਕ ਐਲ ਕਮਾਵਨ ਹੋਰ ਗਵਾਰ ਕੀ ਜਾਨੇ ॥੭੧॥ਡਾਰ ਉਠਾਚਲੇ ਕਰਵਾਨੇ ਟੇਰ ਦਿਤੇ ਨੇ ਡੇਰੇ ਆਖ ਰਹੇ ਚਲ ਹੋਤ ਪੁਨੂੰ ਨੰੂ ਜੋੜਨ ਹਥ ਬਥੇਰੇ । ਹੋ ਲਾਚਾਰ ਚਲੇ ਕਰ ਵਾਨੇ ਕੀਚਮਦਾਸਵੇਰੇ ਹਾਸ਼ਮ ਇਕ ਜਿਨ੍ਹਾਂ ਤਨ ਵਮਿਆ ਕੌਣ ਉਨ੍ਹਾਂ ਦਿਲ ਫੇਰੇ ।੭੨। 

ਬਲੋਚਾਂ ਕਾ ਪੁੰਨੂੰ ਕੇ ਪਿਓ ਨੂੰ ਖਬਰ ਕਰਨਾ 

ਕੀਚਨ ਆਮ ਕਹਿਆ ਕਰਵਾਨਾ ਬਾਤ ਜਿਵੇਂ ਕੁਝ ਮਾਹੀ । ਹੋਰ ਅਸੀਸ ਸੱਸੀ ਦਿਲ ਕੀਤਾ ਜੁਲਫ ਕੰਡ ਘਤ ਫਾਹੀ, ਆਵਣ ਜਾਣ ਨਾ ਯਾਦ ਪੁੰਨੂੰ ਕੋ ਇਸ਼ਕ ਦਿਤੀ ਗੁਮਰਾਹੀ ਹਾਸ਼ਮ ਹਾਲ ਸੁਣਾ ਬਲੋਚਾ ਤੇਗ ਪਿਓ ਤਨ ਲਾਈ । ੭੩ । ਹੋਬ ਅਲੀ ਇਨ ਰੋਵਣ ਧਾੜੇ ਪਲਕ ਆਰਾਮ ਨਾ ਤਿਸ ਨੰੂ । 

ਮੌਤ ਭਲੀ ਮਰ ਜਾਵਣ ਚੰਗੇਰਾਂ ਆਣ ਪਏ ਦੁਖ ਜਿਸਨੂ । 

ਕਚਮ ਨਾਰ ਜਹੰਨਮ ਕੋਲੋਂ ਤੇਜ ਹੋਇਆ ਤਪ ਤਿਸ ਨੂੰ । ਹਾਸ਼ਮ ਵਾਂਗ ਯਕੂਬ ਪੈਗੰਬਰ ਹਾਲ ਸੁਣਾਵੇ ਕਿਸ ਨੂੰ ॥ 

੭੪॥ ਕੀਕਮ ਲੋਗ ਫਿਰਾਕ ਪੁੰਨੂੰ ਦੇ ਰੋ ਰੋ ਹੋਣ ਦਿਵਾਨ । ਯੂਸਫ ਵੇਖ ਆਏ ਕਚਵਾਲ਼ੇ ਹਰ ਇਕ ਵਿਰਦ ਜੁਆਨ । 

ਖਟੇ ਵਾਲ ਸੁਟਨ ਵਿਚ ਗਲੀਆਂ ਮਹਿਲਾਂ ਸ਼ੋਰ ਜਨਾਨੇ । ਹਾਸ਼ਮ ਫੇਰ ਪੁਨੰੂਰਬ ਲਿਆਵੇ ਸਹੀਸਲਾਮਤ ੫ ਨੇ।੭੫।ਸਤਰ 

ਸਰੀਰ ਭਰਾ ਪੁੰਨੂੰ ਦੇ ਫੇਡ ਪੁਨੂੰ ਵਲ ਧਾਏ । ਤੇਜ਼ ਪਲਾ ਸਰਬ ਸੁਰਾਹੀ ਨਾਲ ਨਿਕਾਲ ਲਿਆਏ। ਓੜਕ ਪੇਸ਼ ਨਾ ਜਾਏਂ ਕੋਈ ਬਾਝ ਧ੍ਰੋਹ ਕਮਾਏ ਹਾਸ਼ਮ ਆਖੇ ਕੇਹਾ ਸੁਖ ਸੋਵਨ ਬੇਇਨਸਾਫ ਰਖਾਏ ॥ ੭੬॥ ਸ਼ੈਹਰ ਭੰਬੋਰ ਭਰਾ ਪੁਨੂੰ ਦੇ ਨਾਲ ਗਏ ਰੰਗ ਰਸਦੇ। ਦਿਲ ਵਿਚ ਖੋਟ ਜ਼ਬਾਂ ਵਿਚ ਸੀਰੀ ਆਨ ਮਿਲੇ ਗਲ ਹਸਦੇ ਵਤਨੀ ਲੋਗ ਜੋ ਦੋਹੂੰ ਮਹਿਰਮ ਹਰਗਿਜ਼ ਭੇਦ ਨਾ ਦਸਦੇ, ਹਾਸ਼ਮ ਕਰਨ ਲੁਕਾਂ ਬਥੇਰਾ ਮਿਰਗ ਭਲਾ ਜਦ ਫਸਦੇ ॥੭੭॥ 

ਸੁਨ ਕਰਵਾਨ ਤੇ ਸਸੀ ਪੁੰਨੂੰ ਚੜ੍ਹਿਆਂ ਚੰਦ ਦੁਪਹਿਗੇਰਲ ਮਿਲ ਸਯਾਂ ਦੇ ਆਪੇ ਰਾਗ ਭਲੇ ਦਿਨ ਮੇਰੇ । ਇਕ ਦੋ ਚਾਰ ਹੋਏ ਵਿਚ ਖਿਦਮਤ ਨਫਰ ਗੁਲਾਮ ਚੁਫੇਰੇ। ਹਾਸ਼ਮ ਫੇਰ ਨਾ ਸਮਝਨ ਭਾਈ ਪਾਪ ਕਰੇਂ ਦੇ ਜੇਹੜੇ ।੭੮। ਰਾਤ ਪਈ ਜਾਂ ਪਾਸ ਪੰ ਨੂੰ ਦੇ ਜੀਭ ਮਿਠ ਦਿਲ ਕਾਲੇ । ਹੋਤ ਪੰ ਨੂੰ ਨੂੰ ਮੌਤ ਸਸੀ ਦੇ ਭਰ ਭਰ ਦੇਣ ਪਿਆਲੇ । ਉਹ ਕੀ ਜਾਨਣ ਸਾਰ ਇਸ਼ਕ ਦੀ ਊਠ ਚਰਾਵਨ ਵਾਲੇ । ਹਾਸ਼ਮ ਦੋਸ਼ ਨਹੀਂ ਕਰਵਾਨਾਂ ਇਸ਼ਕ ਕਈ ਘਰ ਗਾਲੇ । ੭੯੯ ਮਸਤ ਬੇਹੋਸ਼ ਹੋਯਾ ਸ਼ਾਹਜ਼ਾਦਾ ਰਹਿਆ ਸਵਾਲ ਜਵਾਖੋਂ | ਇਕ ਨੀਂਦਰ ਗਲ ਬਾਂਹ ਸੱਸੀ ਦੀ ਦੂਜੇ ਮਸਤ ਸ਼ਰਾਬੋਂ। ਆਸ਼ਕ ਹੋਵਣ ਤੇ ਸੁਖਸੋਵਣ ਇਹ ਗਲ ਦੂਰ ਹਿਸਾਬੋਂ।ਹਾਸ਼ਮ ਜਿਸ ਫੜਿਆ ਰਾਹ ਇਸ਼ਕ ਦਾ ਕਾਜ ਗਵਾਯਾ ਖਾਬੋ॥੮੦॥ 

( ਬਲੋਚਾ ਦਾ ਸੱਸੀ ਦੇ ਬਾਗ ਵਿਚੋਂ ਪੁੰਨੂੰ ਨੂੰ ਲੈ ਜਾਣਾ ) 

ਅਧੀ ਰਾਤ ਗਈ ਕਰਵਾਣਾ ਸ਼ੁਤਰਾਂ ਤੰਗ ਕਸਾਏ। ਮਹਿਮਲ ਪਈ ਬੇਹੋਸ਼ ਪੰ ਨੂੰ ਨੂੰ ਸ਼ਹਿਰ ਭੰਬੋਰੋਂ ਧਾਏ ।ਘੰ ਡਬਲੋਚ ਬੇਤਰਸ ਜੋ ਕਿਉਂ ਕਰ ਯਾਰ ਵਿਛੋੜ ਲਿਆਏ । ਹਾਸ਼ਮ ਰੋਵਣ ਤੇ ਕੁਰਲਾਵਨ ਫੇਰ ਸਸੀ ਦਿਨ ਆਏ॥੮੧॥ਖਾਤਰ ਕਰਨ ਕਬਾਬ ‘ ਸੱਸੀ ਦੇ ਮਾਰ ਜੁਦਾਈ ਕਾਨੀ । ਆਣ ਪਏ ਦੁਖ ਜਿਸਕੋ ਜਾਨੇ ਕੀ ਗਲ ਕਰੇ ਜਬਾਨੀ । ਗੁਜਰੀ ਰਾਤ ਹੋਯਾ ਦਿਨ ਰੋਸ਼ਨ ਆਣ ਚਿੜੀ ਚਚਲਾਨੀ । ਹਾਸ਼ਮ ਸੂਰਜ ਆਖ ਨਹੀਂ ਏਹ ਰੋਸ਼ਨ ਚਿਖਾ ਅਸਮਾਨੀ ॥੮੨॥ ਨੈਣ ਉਘਾੜ ਸਮੀ ਜਦ ਦੇਖੇ ਜਾਸ ਪਈ ਸੁਧ ਆਈ । ਵਾਹਦ ਜਾਨ ਪਈ ਉਤਾਈਂ ਨਾਲ ਸੁਤੀ ਜਿਸ ਆਈ । ਨਾ ਓਹ ਊਠ ਨਾ ਊਠਾਂ ਵਾਲੇ ਨਾ ਉਹ ਜਾਮ ਸੁਰਾਹੀ ਹਾਸ਼ਮ ਤੋੜ ਸ਼ਿੰਗਾਰ ਸਸੀ ਨੇ ਖਾਕ ਮਿਟੀ ਸਿਰ ਪਾਈ ।੮੩। ਜਿਸ ਦਿਨ ਹੋਤ ਸਸੀ ਛਡ ਟੁਰਿਆ ਆਖੇ ਵੇਖਾਂ ਦਿਨ ਕੇਹਾ ।ਦੋਜਕ ਕਦੇ ਨਾ ਤੇਜ ਹੋਯਾ ਸੀਤ ਤਪਿਆ ਉਹ ਦਿਨ ਜੇਹਾਂ । ਦਿਲ ਦਾ ਖੂਨ ਅਖੀਂ ਫੁਟ ਆਇਆ ਜ਼ਾਲਮ ਵਿਸ਼ਕ ਅਜੇਹਾ ਹਾਂਸ਼ਮ ਮਾਰ ਰੁਲਾਵੇ ਗਲੀਆਂ ਬਾਂਨ ਇਸ਼ਕ ਦੀ ਬੇਹਾ ੮੪ । ਤੋੜ ਸ਼ਿੰਗਾਰ ਸੱਸੀ ਉਠ ਦੌੜੀ ਖੋਲ੍ਹ ਲਿਟਾਂਘਰ ਬਾਹਰੋਂ ਚੜ੍ਹਿਆ ਆਣ ਕਰੋਧ ਸੱਸੀਕੋ ਚੰਦ ਛੁਟਾ ਪਰਵਾਰੇ ਚੌੜੀ ਸਾਥ ਪੁੰਨੂੰ ਦਾ ਤਕਦੀ ਫੜ ਕੇ  ੇਗ ਹਿਜਰ ਦੀ । ਹਾਸ਼ਮ ਸਹਿਨ ਮਹਾਲ ਜੁਦਾਈ ਸਖਤ ਬੁਰੀ ਤਲਵਾਰੋਂ ॥੮੫॥ ਧੋਬਨ ਮਾਂ ਨਸੀਹਤਾਂ ਕਰਦੀ ਆ ਧੀਆਂ ਪੈ ਰਾਹੀਂ । ਧੋਬਨ ਜਾਤ ਕਮੀਨੀ ਕਰਕ ਛੋਡ ਗਏ ਤੁਧ ਤਾਹੀਂ । ਛਜ ਭਜ ਫੇਰ ਉਸੀ ਵਲ ਦੌੜੇਂ ਲਾਜ ਅਜੇ ਤੁਧ ਨਹੀਂ । ਹਾਸ਼ਮ ਵੇਖ ਦੂਖਾਂ ਵਲ ਪਾ ਕੇ ਘੁੰਡ ਬਲੌਚ ਬਲਾਈ ।੮੬। ਤੌੜ ਜਵਾਬ ਮਾਈ ਨੂੰ ਦਿਤਾ ਕਰ ਦੁਖ ਵੈਣ ਸੁਨਾਏ। ਮਸਤ ਬੇਹੋਸ਼ ਪੁੰ ਨੂੰ ਵਿਚ ਮਹਿਫਲ ਪਾ ਬਲੋਚ ਸਿਧਾਏ। ਜੇ ਕੁਝ ਹੋਸ਼ ਹੁੰ ਦੀ ਸ਼ਹਿਜ਼ਾਦ ਛੇੜ ਸੱਸੀ ਕਿਤ ਜਾਏ ਹਾਸ਼ਮ ਲੇਖ ਲਿਖੀ ਰਲ ਆਯਾ ਛੋੜ ਮੇਰਾ ਲੜ ਮਾਏ।੮੭ ਓਹ ਪੁੜ ਜਾਏ ਨਹੀਂ ਜੇ ਤੁਧ ਕੋਲ ਪ੍ਰੀਤ ਪੰ ਨੂੰ ਦੀ ਐਸੀ ਮਸਤ ਬੇਹੋਸ਼ ਨਾ ਰਹਿਸੀ । ਮੂਲੇ ਅੰਤ ਸਮੇਂ ਤਧਲੈਸੀ ਆਪ ਵੇਖ ਲਬਾਂ ਵਲ ਤੇਰੇ ਜਾਗ ਆਈ ਮੁੜ ਵੈਸੀ। ਹਾਸ਼ਮ ਬਾਝ ਦੇਵਾਂ ਤਨ ਮਿਲਿਆ ਚਾਤ ਲਗੀ ਤਨ ਕੈਸੀ ॥੯੦॥ ਮਾਏ ਸਖਤ ਜੰਜ਼ੀਰ ਬਲੋਚਾਂ ਹੋਤ ਪੁੰਨੂੰ ਨੂੰ ਪਾਏ । ਕਦ ਓਹ ਮੁੜਨ ਪਿਛਾਂਹ ਦੇਂਦੇ ਐਂਡ ਠੁਧਰਮੀ ਘਾਵੇ। ਸਾਲਾ ਰਹਿਣ ਖਵਾਬ ਹਮੇਸ਼ਾਂ ਦੁਖੀਏ ਆਣ ਦੁਖੀਏ । ਹਾਸ਼ਮ ਕੇਡਕ ਬਾਤ ਸਸੀ ਨੂੰ ਜੇ ਰਬ ਯਾਰ ਮਿਲਾਏ ॥੮੯॥ ਮਾਂ ਕਹੇ ਫਿਰ ਸਮਝ ਸੱਸੀ ਨੂੰ ਕਰ ਕੁਝ ਹੋਸ਼ ਟਿਕਾਣੇ । ਜਰੀ ਕਰਨ ਮਹਾਲ ਬਦੇਸਾਂ ਜਾਨਣ ਬਾਲ ਨਿਆਣੇ । ਬਾਂਝ ਪਿਆਰ ਖੁਦਾ ਨਾ ਹੁੰਦੇ ਆਦਮਖੂਬ ਸਿਆਣੇ ਹਾਸ਼ਮ ਸਮਝਵਿਚਾਰ ਬਲੋਚਾਂ ਕਿਸਿਰ ਦੇਸ਼ ਬਿਗਾਨੇ ॥੯੧ ॥ ਮਾਏ ਜੇ ਦਿਲ ਖਾਹਸ਼ ਹੋਈ ਓਸ ਮੇਰੇ ਦਿਲਬਰ ਦੇ। ਦਿਲਬਰ ਬੇ-ਪਰਵਾਹ ਹਮੇਸ਼ਾਂ ਕੁਝ ਪਰਵਾਹ ਨਾ ਕਰਦੇ। ਮੁਫਤ ਪਤੰਗੇ ਚਕੋਰ ਪਿਆਰੇ ਦੇਖ ਸ਼ਮ੍ਹਾਂ ਜਲ ਮਾਰਦੇ । ਹਾਸ਼ਮ ਮੋੜ ਰਹੇ ਨਹੀਂ ਮੁੜਦੇ ਘਰ ਦੇ ਲੋਗ ਸ਼ਹਿਰ ਦੇ ।੬੨। ਮਾਈ ਫੇਰ ਸੱਸੀ ਨੂੰ ਆਖੇ ਆ ਮੁੜ ਐ ਦਿਵਾਨੀ, ਕਿਸ ਦਿਨ ਜਾ ਬਲੋਚਾਂ ਮਿਲ ਪੈਰੀ ਟੁਰਨ ਬਗਾਨੀ । ਸੁਲੀਸਾਰ ਅਗੇ ਥਲ ਮਾਰੂ ਤਰਸ ਮਰੇਂ ਬਿਨ ਪਾਣੀ । ਹਾਸ਼ਮ ਜਾਨ ਮਹਾਲ ਅਕੇਲੀਵਿਚ ਜਗਲ ਬੀਆਬਾਨੁ ॥੬੩। ਮਰਸਾਂ ਮੂਲ ਨਾ ਮੁੜਸਾਂ ਰਾਹੋਂ ਜਾਨ ਤਲੀ ਪਰ ਧਰਸਾਂ । ਜਬ ਤਕ ਜਾਨ ਰਹੇ ਵਿਚ ਤਨ ਦੇ ਮਰਨੋਂ ਮੂਲ ਨਾ ਡਰਸਾਂ । ਜੇ ਰੱਬ ਕੂਕ ਸੱਸੀ ਦੀ ਸੁਨਸੀ ਜਾ ਪਲਾਉਸ ਫੜਸਾਂ । ਹਾਸ਼ਮ ਨਹੀਂ ਸ਼ਹਿਦ ਭੀ ਹੋ ਕੇ ਥਲ ਮਾਰੂ ਵਿਚ ਮਰਸਾਂ ॥ ੮੪ ॥ ਫੜਿਆ ਰਾਹ ਕੋਈ ਪਰਦੇਸਨ ਟੁਟ ਗਈ ਵੇਰ ਪਤੰਗੋਂ । ਦਿਲ ਤੋਂ ਖੌਫ ਉਤਾਰ ਸਿਧਾਈ ਵਲੋਂ ਸੇਹ ਪਲੰਗੋ, ਸੱਸੀ ਉਹ ਨਾ ਧਰਦੀ ਆਹੀ ਪੈਰ ਹਠਾਹ ਪਲੇਗੋ । ਹਾਸ਼ਮ ਜਂ ਦਿਲ ਚਾਹੇ ਖਲਾਸੀ ਹੋਈ ਕੈਦ , ਫਰੰਗੋਂ ।੯੫॥ ਕੂਚ ਅਸਬਾਬ ਚਲੀ ਸ਼ਾਹਜ਼ਾਦੀ ਛਡਿਆ ਰਾਹ ਖਤਰੇ ਕਾ ਪਾਣੀ ਖੂਨ ਖੁਰਾਕ ਕਲੇਜਾ ਘਾਇਲ ਸਮਸ ਕਮਰ ਕਾ, ਗਲ ਵਿਚ ਵਾਲ ਅਖੀਂ ਵਿਚ ਸੂਰਮੀ ਸੂਰਜ ਚਮਕ ਕਹਿਰ ਦਾ ਹਾਸ਼ਮ ਵੇਖ ਅਹਿਵਾਲ ਕਲੇਜਾ ਰਹਿਬਰ ਦਰਦ ਹਿਜਰਦਾ। ੯੬ । ਚਮਕੀ ਆਨ ਦੁਪਹਿਰਾਂ ਵੇਲੇ ਗਰਮੀ ਗਰਮ ਬਹਾਰੇ ਤਪ ਵਾ ਵਗੇ ਅਸਮਾਨੋਂ ਪੰਛੀ ਮਾਰ ਉਤਾਰੇ । ਆਤਸ ਦਾ ਦਰਿਆ ਖਲੋਤਾ ਥਲ ਮਾਰੂ ਵਿਚ ਸਾਰੇ। ਹਾਸ਼ਮ ਵੇਰ ਪਿਛਾਂਹ ਨਾ ਮੁੜਦੀ ਲੂੰ ਲੂੰ ਹੋਤ ਪੁਕਾਰੇ ॥ ੯੭ ॥ ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿਚ ਥਲ ਕੇ ਜਿਉਂ ਜੌਂ ਭੁਨਨ ਭਠਿਆਰੇ,ਸੂਰਜ ਭਜ ਵੜਿਆ ਵਿਚ ਬਦਲੀ ਡਰਦਾ ਲਿਸ਼ਕ ਨਾ ਮਾਰੇ । ਹਾਸ਼ਮ ਦੇਖ ਯਕੀਨ ਸਮੀ ਦਾ ਸਿਦਕੋਂ ਮੂਲ ਨਾ ਹਾਰੇ॥੯੮॥ ਦਿਲ ਵਿਚ ਤਪਸ ਥਲਾਂ ਦੀ ਗਰਮੀ ਆਣ ਫਿਕਰ ਹੰਞਾਣੀ । ਕਿਰਢਕ ਨੈਣ ਕਰਮ ਦਿਲ ਬਰੀਆਂ ਜਾਨ ਲਬਾਂ ਵਿਚ ਪਾਣੀ। ਫੜ ਫੜ ਡਾਢ ਕਰੇ ਹੇਠ 

ਦਿਲਦਾ ਪਰ ਜਦ ਬਹੁਤ ਵਿਹਾਣੀ। ਹਾਸ਼ਮ ਯਾਦ ਭੰਬੋਰ ਪਿਆ 

ਉਹ ਟੁਟ ਗਿਆ ਮਾਨ ਨਿਮਾਨੀ।੯੮। ਜੇ ਜਾਣਾ ਛਡਸੱਸੀ ਨੂੰ 

ਇਕ ਪਲ ਅੱਖ ਨਾ ਝਕਾਂ ਜਰਾ ਹੋਕੇ ਵਿਚ ਥਲਾਂ ਦੇ ਵਾਂਗ 

ਜ ਵਾਹਰ ਚਮਕਾਂ ਵਾਂਗੂੰ ਜਲ ਕਲ ਦੇਣ ਦਿਖਾਲੀ ਥਲ ਮਾਰੂ 

ਦ ਆਂ ਚਮਕਾਂ । ਹਾਸ਼ਮ ਕੌਣ ਸੱਸੀਬਿਨ ਦੇਖ ਏਸ ਇਸ਼ਕ ਦੀਆਂ 

ਧਮਕਾਂ ।੯੯। ਥਲ ਮਾਰੂ ਤਪ ਦੋਜਕ ਹੋਯਾਂ ਆਤਸ਼ ਸੋਜ਼ 

ਹਿਜ਼ਰ ਦੀ । ਮੁੜਨ ਮਹਾਲ ਵਲਕਨ ਔਖੀ ਸੂਰਤ ਕੀਚ ਸ਼ਹਿਰ 

ਦੀ। ਜਬ ਤਕ ਸਾਸਨ ਰਾਸਨ ਹੋਵਨਦਿਲ ਵਿਚ ਤਾਂਘ ਮਿਸਰ 

ਦੀ । ਹਾਸ਼ਮ ਸਖਤ ਬਲੋਚ ਕੁਝ ਕਮੀਨੇ ਬੇ ਇਨਸਾਫ ਬੇ-ਦਰਦੀ 

੧੦੦। ਕੁਝ ਬਹਿੰਦੀ ਕੁਝ ਡਿਗਦੀ  ਉਠਦੀ ਤੇ ਦਮ 

ਲੈਂਦੀ ।ਜਿਉਂ ਕਰ ਟੋਟ ਸ਼ਰਾਬੋਂ ਆਵੇ ਫੇਰ ਉਤਾਂਹਵਲ ਡਹਿੰਦੀ 

ਚੁੰਜ ਖੋਜ ਸ਼ੁਤਰ ਦਾ ਫੜਕੇ ਕਿਤ ਵਲ ਭਾਲਨ ਪੈਂਦੀ। ਹਾਸ਼ਮ 

ਜਗਤ ਦਾ ਕਿਉਂ ਕਰ ਗਾਵੇ ਪ੍ਰੀਤ ਸੰਪੂਰਨ ਪੈਂਦੀ ॥੧੦੧॥ 

ਕੁਦਰਤ ਨਾਲ ਸ਼ੱਸੀ ਹਥ ਆਇਆ ਫੜਿਆ ਖੋਜ ਸੁਤਰ 

ਦਾ । ਜਾਂ ਪਾਯਾ ਉਸ ਖੋਜ ਸੂਤਰ ਦਾ ਮਿਲਿਆ ਜਾਂਮ ਖਿਜਰ 

ਦਾ ਯਾਂ ਉਹ। ਨੂਰ ਨਜ਼ਰ ਨਾ ਕਹੀਏ ਦਾਰੂ ਦਰਦ ਜ਼ਿਗਰ ਦਾ। 

ਹਾਸ਼ਮ ਪੈ ਸੱਸੀ ਹੱਟ ਆਇਆ ਕਾਸਦ ਕੀਟ ਸ਼ਹਿਰਦਾ ।੧੦੨ 

ਫਿਰ ਕੇ ਦੇਖ ਰਹੀ ਹਰ ਦੂਜਾ ਖੋਜਾ ਨਾ ਨਜਹੀ ਆਵੇ । ਦਾਰੂ 

ਦਰਦੇ ਜਿਗਰ ਦਾ ਕਰਕੇ ਖੋਜ ਪਈ ਗਲ ਲਾਵੇ। ਫੇਰ ਭੁਲ ਨਾ 

ਸਕਦੀ ਮੂਲੇ ਮਤ ਏਹਭੀਛਲ ਜਾਵੇ ਹਾਸ਼ਮ ਫਿਰ ਵਸਾਹ ਨਹੀਂ 

ਕਰਦੀ ਵਗ਼ ਪੁੰਨੂੰ ਹਾਲ ਜਾਣੇ ।੧੦੩। ਕਾਕਾ ਨਾਮ ਅਜ਼ਾਲਾ 

ਆਹਾ ਓਸ ਜੰਗਲ ਵਿਚ ਛਿੜਦਾ ਅੰਚਲ ਛੋਡ ਨਿਸ਼ਾਨੀ ਕਰਕ 

ਫੜਦਾ ਰਾਹ ਉਧਰਦਾ । ਡਿਠਾਂ ਓਹ ਮੱਸੀ ਨੇ ਦੂਰੋਂ ਥਲ ਮਾਰੂ 

ਵਿਚ ਫਿਰਦਾ, ਹਾਜ਼ਮ ਕੂਕ ਕਰੇ ਫਿਰ ਉਸਨੂੰ ਪਰਚਾ ਵਸ ਦਿਲ ਘਰਦਾ ।੧੦੪। ਸੂਰਤ ਵੇਖ ਅਜਾਲੀ ਡਰਿਆ ਆਵਤ ਮਾਰ ਨਾ ਜਾਵੇ । ਆਦਮ ਰੂਪ ਜਨਾਨੀ ਸੂਰਤ ਥਲ ਮਾਰੂ ਕਦ ਆਵੇ । ਜਿਉਂ ਜਿਉਂ ਸੁਣੇ ਅਵਾਜ਼ ਸੱਸੀ ਦੀ ਛਪ ਛਪ ਜਾਨ ਬਚਾਵੇ । ਹਾਸ਼ਮ ਜਾਂ ਹੋਵਨ ਦਿਨ ਉਲਟੇ ਸਭ ਉਲਟਾ ਹੋ ਜਾਏ। ੧੦੫। ਕੂਕ ਪੁਕਾਰ ਨਰਾਸ ਸਸੀ ਹੋ ਖੋਜ ਬੰਨੇ ਮੁੜ ਦੌੜੀ। ਦਿਲ ੀ ਸਾੜ ਥਲਾਂ ਦੀ ਗਰਮੀ ਰੂਹ ਰੋਝੋਣੀ ਹੌੜੀ । ਪਿਛਾ ਦੇ ਚਲੀ ਸ਼ਾਹਜ਼ਾਦੀ ਜਾਨ ਲੱਗੀ ਫਿਟ ਕੌੜੀ । ਹਾਸ਼ਮ ਕੌਣ ਫਲਕ ਪਰ ਪਹੁੰਚੇ ਜਾਂ ਚੜੀਏ ਧਰ ਪੌੜੀ॥ ੧੦੬॥ ਮਜਲੀ ਆਖ ਜਤਨ ਕਰ ਪਹੁੰਚੀ ਖੋਜ ਉਪਰ ਹਥ ਧਰ ਕੇ। ਡਿਗਦਿਆਂ ਹੋਇਆ ਕੀਤੀਆਂ ਆਹੀ ਯਾਦ ਬਲੋਚਾਂ ਕਰ ਕੈ । ਸ਼ਾਲਾ ਰਹਿਨ ਕਿਆਮਤ ਤਾਈਂ ਨਾਲ ਸੂਲਾਂ ਲਟਕੇ। ਹਾਸ਼ਮ ਮਰਨ ਕਮੌਤ ਬਦੇਸ਼ੀ ਲੂਣ ਵਾਂਗ ਖੁਰ ਖੁਰ ਕੇ ॥੧੦੭ ॥ ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਢਲ ਜਾਵੇ । ਜਿਸ ਡਾਚੀ ਮੇਰਾ ਮੁੰਨੂੰ ਖੜਿਆ ਸ਼ਾਲਾ ਮਰ ਦੋਜਕ ਵਿਚ ਜਾਏ । ਯਾ ਉਸ ਨੇਹੰ ਲਗੇ ਵਿਚ ਬਿਰਹੋਂ ਵਾਂਗ ਸਸੀ ਜਰ ਜਾਏ । ਹਾਸ਼ਮ ਮੌਤ ਪਵੇ ਕਰਵਾਨਾ ਤੁਖਮ ਜ਼ਮੀਨੋਂ ਜਾਵੇ ॥੧੦੮॥ ਫਿਰ ਮੁੜ ਸਮਝ ਕਰੇ ਲਖ ਤੌਬਾ ਮੈਥੋਂ ਬਹੁਤ ਬੇ-ਅਦਬੀ ਹੋਈ ਜਿਸ ਪਰ ਯਾਰ ਕਰੇ ਅਸਵਾਰੀ ਤਿਸ ਜੇਡ ਨਾ ਕੋਈ। ਕੁਝ ਮੈਂ ਵਾਂਗ ਨਕਰਮਨ ਨਾਹੀਂ ਕਿਤਵਲ ਨਾਮਿਲੇ ਨਾ ਢੋਈ। 

ਹਾਸ਼ਮ ਕੰਤ ਮਿਲੇ ਹੁਣ ਜਿਸ ਨੂੰ ਜਾਨ ਮੋਹਾਗਨ ਹੋਈ । ੧੦੯॥ ਸਿਰ ਵਰ ਖੋਜ਼ ਬਹੁਤ ਗਸ਼ ਆਇਆ ਮੌਤ ਸਸੀ ਦੀ ਆਈ । ਖੁਸ਼ ਰਹੁ ਯਾਰ ਅਸਾਂ ਤੁਧ ਕਾਰਨ ਬਲ ਵਿਚ ਜਾਨ ਗਵਾਈ । ਡਿਗਦਿਆਂ ਸਾਰ ਗਿਆ ਦਮ ਨਿਕਲ ਤਨ ਥੀਂ ਜਾਨ ਸਿਧਾਈ । ਹਾਸਮ ਕਹੁ ਲਖ ਲਖ ਸ਼ੁਕਰਾਨਾ ਇਸ਼ਕ ਵਲੋਂ ਰਹਿ ਆਈ ॥੧੧੦॥ ਤਜ ਤਜਵੀਜ਼ ਅਯਾਲੀ ਦਿਲ ਵਿਚ ਕਰੇ ਵਿਚਾਰ ਉਸ ਗਲ ਵੀ। ਮਤ ਇਹ ਨਾਰ ਕਰ ਮਰ ਪਿਆਰੀ ਰਾਹ ਬਚਾਉ ਨਾ ਚਲ । ਕਿਆ ਅਸਰਾਰ ਗਿਆ ਵੇਖ ਏਵੇਂ ਫੇਰ ਨਹੀਂ ਮੁੜ ਹਲਦੀ ਹਸ਼ਮ ਚਲ ਵੇਖਾਂ ਕੀ ਡਰਨਾ ਹੋਨਹਾਰ ਨਹੀਂ ਟਲਦੀ । ੧੧੧। ਅਕੜ ਛੋਡ ਸੱਸੀ ਵਲ ਟੁਟਿਆ ਡਰਦਾ ਰਾਹ ਪਕੜਦਾ । ਸੂਰਤ ਦੇਖ ਅਹਿਵਾਲ ਸੱਸੀ ਦੀ ਚੜ੍ਹਿਆ ਜੋਸ਼ ਕਹਿਰ ਦਾ।ਦਿਲ ਤੋਂ ਸ਼ੌਂਕ ਉਠ ਗਿਆ ਸਾਰਾ ਮਾਲ ਔਰਤ ਪੁਤਲੀ ਘਰ ਦਾ ਹਾਸ਼ਮ ਜਾਨ ਦਿਲੋਂ ਜਗ ਵਾਨੀ ਅਸਲ ਫਕੀਰੀ ਫੜਦਾ ॥ ੧੧੨ ॥ ਥਲ ਵਿਚ ਗੌਰ ਸੱਸੀ ਦੀ ਕਰਕੇ ਬੈਠਾ ਗੌਰ ਸਰਹਾਣੇ ਗਲ ਕਫਨੀ ਸਿਰ ਪਾ ਰਹਿਨਾ ਵਾਂਗ ਯਤੀਮ ਨਿਮਾਣੇ ਇਕ ਗਲ ਜਾਨ ਲਈ ਜਗ ਫਾਨੀ ਹੋਰ ਕਲਮ ਸੰਵਾਨੇ ਹਾਸ਼ਮ :: ਖਾਸਂ ਫਕੀਰੀ ਇਹੋ ਪਰ ਕੋਈ ਵਿਰਲਾ ਜਾਨੇ ।੧੧੩। ਉਡਿਆ ਭੌਰ ਸਸੀ ਦੇ ਤਨ ਥੀਂ ਫੇਰ ਪੁੰਨੂੰ ਵਲ ਆਇਆ ਮਹਿਫਲ ਮਸਤ ਬੇਹੋਸ਼ ਪੰ ਨੂੰ ਨੂੰ ਸੁਫਨੇ ਆਨ ਜਗਾਇਆ ਲੈ ਹੁਣ ਯਾਰ ਅਸਾਂ ਸੰਗ ਤੇਰੇ ਕੌਲ ਕਰਾਰ ਨਿਭ ਇਆ, ਹਾਸ਼ਮ ਰਹੀ ਸੱਸੀ ਵਿਚ ਥਲ ਦੇ ਮੈਂ ਰੁਖਸਦ ਕਰ ਲੈ ਆਇਆ ॥ ੧੧੪॥ ਅਧ ਘੜੀ ਨੀਂਦ ਪੁੰਨੂੰ ਉਠ ਬੈਠਾ ਜਲਦੀ ਵਿਚ ਕਰਾਏ। ਨਾ ਉਹ ਸ਼ਹਿਰ ਭਬੌਰ ਪਿਆਰਾ ਨਾ ਂਉਹ ਮਹਿਲ ਸੁਹਾਵੇ । ਅਚਾਨਕ ਚਮਕ ਲਗੀ ਸ਼ਹਿਜ਼ਾਦੇ ਦੇ ਕੁਝ ਸਿਰ ਪੈਰ ਨਾ ਆਵੇ । 

ਹਾਸਮਾ ਜਾਗ ਆਈ ਜਿਸ ਵੇਲੇ ਫਿਰ ਕਿਆ ਚੈਨ ਵਿਹਾਵੇ । ੧੧੫ ॥ ਉਹ ਸ਼ੁਤਰ ਮੋੜ ਘਰ ਨੂੰ ਟੁਰਿਆ ਫੇਰ ਸੱਸੀ ਵਲ ਮੁੜਿਆ। ਆਵਨ ਫੇਰ ਭਰਾ ਨਾ ਦੇਂਦੇ ਊਠ ਮੁਹਾਰੋਂ ਫੜਿਆ। ਤੁਧ ਬਿਨ ਬਾਪ ਨਬੀਨਾ ਹੋਇਆ ਕੂਕੇ ਸੜਿਆ ਸੜਿਆ । ਹਾਸ਼ਮ ਮਹਿਲ ਕੀਚਮ ਦੇ ਉਤੇ ਤਰੇਸ ਪਿਆਲਾ ਫੜਿਆ ॥੧੧੬ ॥ ਹਿਜਰੋਂ ਅੰਗ ਪੁੰਨੂੰ ਨੂੰ ਭੜਕੀ ਤੋੜ ਜਵਾਬ ਸੁਣਾਏ । ਜੈਸੀ ਨਾਲ ਅਸਾਡੇ ਕੀਤੀ ਪੇਸ਼ ਤੁਹਾਡੇ ਆਵੇ, ਕਹਿੰਦੀ ਮਾਂ ਪ੍ ਨੂੰ ਪੁਤ ਕਹਿੰਦਾ ਨਾਲ ਮੋਇਆਂ ਮਰ ਜਾਏ। ਹਾਂਸ਼ਮ ਬਾਝ ਸੱਸੀ ਨਹੀਂ ਦੂਜ ਜੇ ਰੱਬ ਫੇਰ ਮਿਲਾਏ॥੧੧੭॥ ਖੇਡਾਂ ਬਲੋਚ ਖਿਆਲ ਨਾ ਛਡਦੇ ਰਾਹ ਵਿਚ ਘੇਰ ਖਲੋਂਦੇ । ਨਾਲੇ ਜ਼ੋਰ ਦਿਖਾਵਨ ਆਪਣਾ ਗਲੇ ਲੱਗ ਰੋਂਦੇ । ਜਦ ਤਕ ਜਾਨ ਨਾ ਮੁੜਨ ਦੇਸਾਂ ਆਪ ਪੰ ਨੂੰ ਨੂੰ ਕਹਿੰਦੇ । ਹਾਸ਼ਮ ਆਸ਼ਕ ਬਾਝ ਮਸ਼ੂਕ ਕੈਦ ਕੀਤੇ ਕਦ ਰਹਿੰਦੇ ॥ ੧੧੮ ॥ ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ ਖਿਚੀ ਪਕੜ ਕਟਾਰੀ। ਜਿਸ ਦੀ ਚਮਕ ਲਗੇ ਜਿੰਦ ਜਾਏ ਕੀਮਤ ਬੇ-ਸ਼ੁਮਾਰੀ । ਛੋਡ ਸੁਹਾਗ ਦਿਤੀ ਜਦ ਭਾਈ ਡਰਦਿਆਂ ਜਿੰਦ ਪਿਆਰੀ । ਹਾਸ਼ਮ ਕੌਣ ਫੜੇ ਜਿੰਦ ਬਾਜਾਂ ਜਾਨ ਇਸ਼ਕ ਵਿਚ ਹਾਰੀ । ੧੧੯॥ ਸਿਟੀ ਹੋਤ ਮੁਹਾਰ ਸੱਸੀ ਵਲ ਚਲ ਭਾਈ ਦੁਖ ਜਾਈ । ਮਿਲਸਾਂ ਮੈਂ ਇਕ ਵਾਰ ਸੱਸੀ ਨੂੰ ਜੇ ਰਬ ਆਸ ਪੁਜਾਈ ਝਟ ਪਟ ਫੇਰ ਸੱਸੀ ਵਲ ਕੇਹੜਾ ਵਕਤ ਹੋਏ ਮਨ ਭਾਈ । ਹਾਸ਼ਮ ਦੁਧ ਮਝੀ ਦਾ ਦੇਸਾਂ ਕਰਸਾਂ ਟਹਿਲ ਸਬਾਂਈ ॥੧੨੦ ॥ ਸਾਬਾਸ਼ ਉਸ ਸ਼ੁਤਰ ਦਾ ਟੁਰਨਾ ਤੇਸ਼ ਬਣੀ ਤਕਦੀਰੋਂ । ਬਹੁਤਾ ਆਨ ਸਮੀਦੀ ਗਰੇਆਂ ਕਲ ਸ਼ੁਤਰ ਵਸ਼ੀਰੇਂ । ਤਾਜ ਹੋਰ ਡਿਠਾ ਸ਼ਹਜ਼ਾਦੇ ਪੁਛਿਆ ਓਸ ਫਕੀਰੋਂ ਹਾਸ਼ਮ ਕੌਣ ਬਜ਼ੁਰਗ ਸਮਾਇਆ ਵਾਕ ਫਰਕ ਇਸ ਪੀਰੋਂ ॥ ੧੨੧॥ ਆਖੇ ਓਹ ਫਰਕ ਪੰ ਨੂੰ ਨੂੰ ਖੋਹਲ ਹਕੀਕਤ ਸਾਰੀ । ਆਹੀ ਨਾਰ ਪਰੀ ਦੀ ਸੂਰਤ ਗਰਮੀ ਮਾਰ ਉਤਾਰੀ । ਜਪਦੀ ਨਾਮ ਨੂੰ ਦਾ ਆਹੀ ਦਰਦ ਦੀ ਮਾਰੀ ਹਾਸ਼ਮ ਨਾਮ ਜਾਨਨਾ ਆਹੀ ਦੇਖੋ ਕੌਣ ਵਿਚਾਰੀ ॥੧੨੨ ॥ ਗਲ ਸੁਣ ਹੋਤ ਜ਼ਿਮੀਂ ਤੇ ਡਿਗਾ ਖਾ ਕਲੇਜੇ ਕਾਨੀ । ਖੁਲ੍ਹ ਗਈ ਗੌਰ ਪਿਆ ਵਿਚ ਕਬਰੇ ਫੇਰ ਮਿਲੇ ਦਿਲ ਜਾਨੀ । ਖਾਤਰ ਇਸ਼ਕ ਗਈ ਰਲ ਮਿਟੀ ਸੂਰਤ ਹੁਸਨ ਜ਼ਨਾਨੀ । ਹਾਸ਼ਮ ਇਸ਼ਕ ਕਮਾਲ ਸਸੀ ਦ ਜਗ ਵਿਚ ਰਹੀ ਕਹਾਣੀ ॥ ੧੨੩ ॥ 

– ਸੰਪੂਰਨ 

ਅਸਲੀ ਕਸ਼ਮੀਰੀ ਕੋਕ ਸ਼ਾਸਤਰ 

ਸੱਪ ਫੜਨ ਦੇ ਹੁਨਰ ਸਿਖੇ ਬਿਨਾਂ ਜੇ ਆਦਮੀ ਕਿਸੇ ਕਾਲੀ ਨਾਗਨ ਨੂੰ ਫੜਨ ਦੀ ਕੋਸ਼ਿਸ ਕਰੇਗਾ । ਸਿਖੇ ਬਿਨਾਂ ਨਾਗਨ ਉਸ ਨੂੰ ਡੰਗ ਮਾਰਨ ਤੋਂ ਨਹੀਂ ਹਟੇਗੀ, ਤਰਨ ਦੀ ਜਾਂਚ ਬਿਨਾ ਜੇ ਆਦਮੀ ਦਰਿਆ ਵਿਚ ਛਾਲ ਮਾਰੇਗਾ ਓਹ ਜਰੂਰ ਡੁਬ ਜਾਏਗਾ । ਇਸੇ ਤਰ੍ਹਾਂ ਜਨਾਨੀ ਦੀ ਫਿਰਤ ਨੂੰ ਜਾਨਣ ਤੋਂ ਬਿਨਾਂ ਜਿਹੜਾ ਆਦਮੀ ਸ਼ਾਦੀ ਕਰੇਗਾ ਉਹਦੀ ਜ਼ਿੰਦਗੀ ਖਤਰੇ ਤੋਂ ਖਾਲੀ ਨਹੀਂ ਹੋਵੇਗੀ । ਇਸ ਵਾਸਤੇ ਸ਼ਾਦੀ ਦੇ ਅਸੂਲਾ ਨੂੰ ਅਸਲੀ ਰੂਪ ਦੇਣ ਲਈ ਸਾਥੋਂ ਅਸਲੀ ਕਸ਼ਮੀਰੀ ਕੋਕ ਸ਼ਾਸਤ੍ਰ ਮੰਗਾ ਕੇ ਪੜੋ । ਇਸ ਵਿਚ ਭੇਦ । ਭਰੀਆਂ ਤਸਵੀਰਾਂ ਤੇ ਹਦਾਇਤਾਂ ਦਰਜ ਹਨ ਜੋ ਅਜ ਤਕ ਕਿਸੇ ਕੱਕ ਸਾਸਤ੍ਰ ਵਿਚ ਦਰਜ ਨਹੀਂ ਸਨ। ਹਰ ਇਕ ਮਰਦ ਪੁਰਸ਼ ਲਈ ਪੜ੍ਹਣਾ ਬਹੁਤ ਜ਼ਰੂਰੀ ਹੈ। ਅਜ ਹੀ 10) ਦਸ ਰੁਪੈ ਦਾ ਮਨੀਆਰਡਰ ਭੇਜਕੇ ਮੰਗਾਓ । 

ਮਿਲਣ ਦਾ ਪਤਾ— 

ਅੰਮ੍ਰਿਤ ਪੁਸਤਕ ਭੰਡਾਰ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ 

ਸੱਭਰਵਾਲ ਪ੍ਰੰ ਟਿੰਗ ਪ੍ਰੈਸ ਕ੍ਰਿਸ਼ਨ ਨਗਰ ਅੰਮ੍ਰਿਤਸਰ। ਪ੍ਰਿੰਟਰ-ਬਲਵਿੰਦਰ ਸਿੰਘ 

 

Leave a comment

error: Content is protected !!