ਸੰਭੋਗ ਸੇ ਸਮਾਧੀ ਕੀ ਔਰ, ਸੰਭੋਗ ਤੋਂ ਸਮਾਧੀ ਵਲ – ਓਸ਼ੋ | Sabhog Se Samadhi Tak Osho

ਕਾਮ ਦੀ ਗੰਗੋਤ੍ਰੀ ਤੋਂ, ਪ੍ਰੇਮ ਦੇ ਸਾਗਰ ਵਲੋਂ

ਮੇਰੇ ਪਿਆਰੇ ਆਤਮਨ,

ਪ੍ਰੇਮ ਕੀ ਹੈ ?

ਜੀਊਣਾ ਅਤੇ ਜਾਨਣਾ ਤਾਂ ਆਸਾਨ ਹੈ, ਪਰ ਇਹ ਕਹਿਣਾ ਬਹੁਤ ਔਖਾ ਹੈ। ਕੋਈ ਮੱਛੀ ਤੋਂ ਪੁਛੇ ਕਿ ਸਾਗਰ ਕੀ ਹੈ—ਤਾਂ ਮੱਛੀ ਕਹਿ ਸਕਦੀ ਹੈ, ਇਹ ਹੈ ਸਾਗਰ, ਇਹ ਰਿਹਾ ਚਾਰ ਪਾਸੇ ਉਹ ਹੀ ਤਾਂ ਹੈ । ਪਰ ਕੋਈ ਪੁੱਛੇ ਕਿ ਬੋਲੋ ਕੀ ਹੈ, ਦਸੋ ਨਾ, ਤਾਂ ਬਹੁਤ ਔਖਾ ਹੋ ਜਾਏਗਾ । ਮਨੁਖ ਦੇ ਜੀਵਨ ਵਿਚ ਜੋ ਉੱਤਮ ਸੁੰਦਰ ਹੈ, ਅਤੇ ਸੱਚ ਹੈ, ਉਸਨੂੰ ਜੀਵਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ ਹੋਇਆ ਜਾ ਸਕਦਾ ਹੈ । ਪਰ ਕਹਿਣਾ ਬਹੁਤ ਮੁਸ਼ਕਲ ਹੈ ।

ਬਦਕਿਸਮਤੀ ਇਹ ਹੈ ਕਿ ਜਿਸ ਵਿਚ ਜੀਵਿਆ, ਜਿਸ ਵਿਚ ਹੋਇਆ ਜਾਣਾ ਚਾਹੀਦਾ ਹੈ, ਉਸਦੇ ਸੰਬੰਧ ਵਿਚ ਮਨੁਖ-ਜਾਤੀ ਚਾਰ-ਪੰਜ ਹਜ਼ਾਰ ਵਰ੍ਹਿਆਂ ਤੋਂ ਕੇਵਲ ਗੱਲਾਂ ਕਰ ਰਹੀ ਹੈ, ਪ੍ਰੇਮ ਦੀ ਗੱਲ ਚਲੀ ਹੈ, ਪ੍ਰੇਮ ਦੇ ਗੀਤ ਗਾਏ ਜਾ ਰਹ ਹਨ, ਪ੍ਰਮ ਦੇ ਭਜਨ ਗਾਏ ਜਾ ਰਹੇ ਹਨ ਅਤੇ ਪ੍ਰੇਮ ਦੀ ਮਨੁਖ ਦੇ ਜੀਵਨ ਵਿਚ ਕੋਈ ਥਾਂ ਨਹੀਂ ।

ਜੇਕਰ ਆਦਮੀ ਦੇ ਅੰਦਰ ਲੱਭਣ ਜਾਈਏ ਤਾਂ ਪ੍ਰੇਮ ਤੋਂ ਝੂਠਾ ਸ਼ਬਦ ਦੂਜਾ ਨਹੀਂ ਮਿਲੇਗਾ । ਅਤੇ ਜਿਨ੍ਹਾਂ ਲੋਕਾਂ ਨੇ ਪ੍ਰੇਮ ਨੂੰ ਝੂਠਾ ਸਾਬਤ ਕਰ ਦਿੱਤਾ ਹੈ ਅਤੇ ਜਿਨ੍ਹਾਂ ਨੇ ਪ੍ਰੇਮ ਦੀਆਂ ਸਾਰੀਆਂ ਧਾਰਾਵਾਂ ਨੂੰ ਰੋਕ ਦਿੱਤਾ ਹੈ, ਜ਼ਿਆਦਾ ਬਦਕਿਸਮਤੀ ਇਹ ਹੈ ਕਿ ਲੋਕ ਸਮਝਦੇ ਹਨ ਕਿ ਓਹੀ ਪ੍ਰੇਮ ਦੇ ਜਨਮ-ਦਾਤਾ ਹਨ ।

ਧਰਮ ਪ੍ਰੇਮ ਦੀਆਂ ਗੱਲਾਂ ਕਰਦਾ ਹੈ, ਪਰ ਅਜ ਤਕ ਜਿਸ ਢੰਗ ਦਾ ਧਰਮ ਮਨੁਖ-ਜਾਤੀ ਉਪਰ ਬਦਕਿਸਮਤੀ ਵਾਂਗ ਛਾਇਆ ਹੋਇਆ ਹੈ, ਉਸ ਧਰਮ ਨੇ ਮਨੁਖ ਦੇ ਜੀਵਨ ਵਿਚੋਂ ਪਿਆਰ ਦੇ ਸਾਰੇ ਦਰਵਾਜ਼ ਬੰਦ ਕਰ ਦਿਤੇ ਹਨ, ਤੇ ਨਾ ਹੀ ਇਸ ਸੰਬੰਧ ਵਿਚ ਪੂਰਬ ਅਤੇ ਪੱਛਮ ਵਿਚ ਕੋਈ ਫ਼ਰਕ ਹੈ, ਨਾ ਭਾਰਤ ਵਿਚ ਅਤੇ ਨਾ ਅਮਰੀਕਾ ਵਿਚ ਕੋਈ ਫ਼ਰਕ ਹੈ ।

ਮਨੁਖ ਦੇ ਜੀਵਨ ਵਿਚ ਪਿਆਰ ਦੀ ਧਾਰਾ ਪ੍ਰਗਟ ਹੀ ਨਹੀਂ ਹੋ ਸਕੀ । ਅਤੇ ਨਹੀਂ ਹੋ ਸਕੀ ਤਾਂ ਅਸੀਂ ਕਸੂਰ ਦਿੰਦੇ ਹਾਂ ਕਿ ਮਨੁਖ ਹੀ ਬੁਰਾ ਹੈ, ਇਸ ਲਈ ਸੰਭੋਗ ਤੋਂ ਸਮਾਧੀ ਵਲ

ਹੀ ਪ੍ਰਗਟ ਨਹੀਂ ਹੋ ਸਕੀ । ਅਸੀਂ ਕਸੂਰ ਦਿੰਦੇ ਹਾਂ ਕਿ ਮਨ ਹੀ ਜ਼ਹਿਰ ਹੈ, ਇਸ ਲਈ ਪ੍ਰੇਮ ਪ੍ਰਗਟ ਨਹੀਂ ਹੋ ਸਕਿਆ । ਮਨ ਜ਼ਹਿਰ ਨਹੀਂ ਹੈ । ਅਤੇ ਜਿਹੜੇ ਲੋਕ ਮਨ ਨੂੰ ਜ਼ਹਿਰ ਕਹਿੰਦੇ ਰਹੇ ਹਨ, ਉਨ੍ਹਾਂ ਨੇ ਹੀ ਪਿਆਰ ਨੰ ਜ਼ਹਿਰੀਲਾ ਕਰ ਦਿਤਾ । ਪ੍ਰੇਮ ਨੂੰ ਪ੍ਰਗਟ ਨਹੀਂ ਹੋਣ ਦਿਤਾ ।

ਮਨ ਜ਼ਹਿਰ ਹੋ ਕਿਵੇਂ ਸਕਦਾ ਹੈ ? ਇਸ ਸੰਸਾਰ ਵਿਚ ਕੁਝ ਵੀ ਜ਼ਹਿਰ ਨਹੀਂ ਹੈ । ਪ੍ਰਮਾਤਮਾ ਦੀ ਇਸ ਸਾਰੀ ਸਿਰਜਨਾ ਵਿਚ ਕੁਝ ਵੀ ਵਿਸ਼ ਨਹੀਂ ਹੈ, ਸਭ ਅੰਮ੍ਰਿਤ ਹੈ । ਲੇਕਿਨ ਆਦਮੀ ਨੇ ਸਾਰੇ ਅੰਮ੍ਰਿਤ ਨੂੰ ਜ਼ਹਿਰ ਕਰ ਦਿਤਾ ਹੈ, ਅਤੇ ਇਸ ਵਿਚ ਸਿਖਿਆ ਦੇਣ ਵਾਲੇ, ਸਾਧੂ, ਸੰਤ ਅਤੇ ਅਖੌਤੀ ਧਾਰਮਕ ਲੋਕਾਂ ਦਾ ਸਭ ਤੋਂ ਵਡਾ ਹੱਥ ਹੈ ।

ਇਸ ਗੱਲ ਨੂੰ ਥੋੜਾ ਸਮਝ ਲੈਣਾ ਜ਼ਰੂਰੀ ਹੈ । ਕਿਉਂਕਿ ਜੇਕਰ ਇਹ ਗੱਲ ਛਤੀ ਵਿਖਾਈ ਨਾ ਦੇਵੇ ਤਾਂ ਮਨੁਖ ਦੇ ਜੀਵਨ ਵਿਚ ਪ੍ਰੇਮ ਕਦੇ ਵੀ, ਭਵਿੱਖ ਵਿਚ ਵੀ, ਨਹੀਂ ਹੋ ਸਕੇਗਾ । ਜਿਨ੍ਹਾਂ ਕਾਰਣਾਂ ਕਰਕੇ ਪ੍ਰੇਮ ਪੈਦਾ ਨਹੀਂ ਹੋ ਸਕਿਆ, ਉਨ੍ਹਾਂ ਹੀ ਕਾਰਣਾਂ ਨੂੰ ਅਸੀਂ ਪ੍ਰੇਮ ਪ੍ਰਗਟ ਕਰਨ ਦੇ ਆਧਾਰ ਅਤੇ ਕਾਰਣ ਬਣਾ ਰਹੇ ਹਾਂ । ਹਾਲਤਾਂ ਅਜਿਹੀਆਂ ਹਨ ਕਿ ਗ਼ਲਤ ਸਿਧਾਂਤਾਂ ਨੂੰ ਜੇਕਰ ਹਜ਼ਾਰ ਵਰ੍ਹਿਆਂ ਤਕ ਦੁਹਰਾਇਆ ਜਾਵੇ ਤਾਂ ਫਿਰ ਅਸੀਂ ਭੁਲ ਹੀ ਜਾਂਦੇ ਹਾਂ ਕਿ ਸਿਧਾਂਤ ਗਲਤ ਹਨ। ਅਤੇ ਨਜ਼ਰੀਂ ਪੈਣ ਲਗਦਾ ਹੈ ਕਿ ਆਦਮੀ ਗਲਤ ਹੈ ਕਿਉਂਕਿ ਉਹ ਉਨ੍ਹਾਂ ਸਿਧਾਂਤਾਂ ਨੂੰ ਪੂਰਾ ਨਹੀਂ ਕਰ ਪਾ ਰਿਹਾ ਹੈ ।

ਮੈਂ ਸੁਣਿਆ ਹੈ, ਸਮਰਾਟ ਦੇ ਮਹਿਲ ਹੇਠੋਂ ਇੱਕ ਪੱਖੀਆਂ ਵੇਚਣ ਵਾਲਾ ਲੰਘਦਾ ਸੀ । ਅਤੇ ਜ਼ੋਰ ਨਾਲ ਚੀਖਦਾ ਸੀ ਕਿ ਅਨੋਖੀਆਂ ਅਤੇ ਅਦਭੁਤ ਪੱਖੀਆਂ ਮਾਂ ਬਣਾਈਆਂ ਹਨ । ਇਹੋ ਜਿਹ ਪੱਖੇ ਕਦੇ ਵੀ ਨਹੀਂ ਬਣਾਏ ਗਏ, ਕਦੇ ਵੇਖੇ ਵੀ ਨਹੀਂ ਗਏ । ਸਮਰਾਟ ਨੇ ਬਾਰੀ ਵਿਚੋਂ ਝਾਤੀ ਮਾਰ ਕੇ ਵੇਖਿਆ । ਸਮਰਾਟ ਕੋਲ ਹਰ ਤਰ੍ਹਾਂ ਦੇ ਪੱਖੇ ਸਨ-ਦੁਨੀਆਂ ਦੇ ਕੋਨੇ-ਕੋਨੇ ਵਿਚੋਂ ਜੋ ਮਿਲ ਸਕਦੇ ਸਨ । ਅਤੇ ਹੇਠਾਂ ਵੇਖਿਆ, ਗਲੀ ਵਿਚ ਇਕ ਸ਼ਖਸ ਖਲੋਤਾ ਹੈ, ਸ਼ਾਇਦ ਦੋ-ਦੋ ਪੈਸਿਆਂ ਦੇ ਪੱਖ ਹੋਣਗੇ ਉਸ ਕੋਲ ਅਤੇ ਚੀਖ਼ ਰਿਹਾ ਹੈ ਕਿ ਅਨੋਖੇ ਹਨ, ਨਿਰਾਲੇ ਹਨ ।

ਉਸ ਆਦਮੀ ਨੂੰ ਸਮਰਾਟ ਨੇ ਉਪਰ ਸੱਦਿਆ ਅਤੇ ਪੁਛਿਆ ਕਿ ਇਨ੍ਹਾਂ ਪੱਖਿਆਂ ਵਿਚ ਕੀ ਖੂਬੀ ਹੈ ? ਕੀਮਤ ਕੀ ਹੈ. ਇਨ੍ਹਾਂ ਪੱਖਿਆਂ ਦੀ ?

ਉਸ ਪੱਖਿਆਂ ਵਾਲ ਨੇ ਕਿਹਾ ਕਿ ਮਹਾਰਾਜ ! ਕੀਮਤ ਜ਼ਿਆਦਾ ਨਹੀਂ ਹੈ । ਪੱਖ ਦੀ ਖੂਬੀ ਨੂੰ ਵਖਦਿਆਂ ਹੋਇਆ ਕੀਮਤ ਬਹੁਤ ਘਟ ਹੈ, ਸਿਰਫ ਸੌ ਰੁਪਏ। ਸਮਰਾਟ ਨੇ ਕਿਹਾ-ਸੌ ਰੁ ਪਏ ? ਦੋ ਪੈਸਿਆਂ ਦਾ ਪੱਖਾ, ਜਿਹੜਾ ਬਾਜ਼ਾਰ ਵਿਚ ਤਾਂ-ਥਾਂ ‘ਤੇ ਮਿਲਦਾ ਹੈ, ਤੇ ਸੌ ਰੁਪਏ ਕੀਮਤ ! ਕੀ ਹੈ ਇਸਦੀ ਖੂਬੀ ?

ਉਸ ਆਦਮੀ ਨੇ ਕਿਹਾ-ਖੂਬੀ! ਇਹ ਪੱਖਾ ਸੌ ਸਾਲ ਚਲਦਾ ਹੈ । ਇਸਦੀ ਗਾਰੰਟੀ ਹੈ । ਸੌ ਸਾਲਾਂ ਤਕ ਖ਼ਰਾਬ ਨਹੀਂ ਹੁੰਦਾ ।

ਸਮਰਾਟ ਨੇ ਕਿਹਾ—ਇਸਨੂੰ ਵੇਖਕੇ ਤਾਂ ਇੰਝ ਹੀ ਲਗਦਾ ਹੈ ਕਿ ਇਹ ਇਕ ਹਫ਼ਤਾ ਹੀ ਚਲ ਜਾਏ ਤਾਂ ਗਨੀਮਤ ਹੈ । ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈਂ । ਸਰਾਸਰ ਬੇਈਮਾਨੀ, ਅਤੇ ਉਹ ਵੀ ਸਮਰਾਟ ਦੇ ਨਾਲ ?

ਉਸ ਆਦਮੀ ਨੇ ਕਿਹਾ—ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ । ਇਸੇ ਗਲੀ ਕੂਚੇ ਵਿਚ ਰੋਜ਼ ਪੱਖੇ ਵੇਚਦਾ ਹਾਂ । ਸੌ ਰੁਪਏ ਕੀਮਤ ਹੈ ਇਸਦੀ ਅਤੇ ਸੌ ਸਾਲ ਨਾ ਚਲੇ ਤਾਂ ਜ਼ਿੰਮੇਵਾਰੀ ਮੇਰੀ ਹੈ । ਰੋਜ਼ ਤਾਂ ਹੇਠਾਂ ਮੌਜੂਦ ਹੁੰਦਾ ਹਾਂ । ਫਿਰ ਤੁਸੀਂ ਸਮਰਾਟ ਹੋ । ਤੁਹਾਨੂੰ ਧੋਖਾ ਦੇਕੇ ਜਾਵਾਂਗੇ ਕਿੱਥੇ ? ਉਹ ਪੱਖਾ ਖਰੀਦ ਲਿਆ ਗਿਆ । ਸਮਰਾਟ ਨੂੰ ਯਕੀਨ ਤਾਂ ਨਹੀਂ ਸੀ, ਪਰ ਹੈਰਾਨਗੀ ਵੀ ਸੀ ਕਿ ਇਹ ਆਦਮੀ ਸਰਾਸਰ ਝੂਠ ਕਿਹੜੀ ਗੱਲੋਂ ਬੋਲ ਰਿਹਾ ਹੈ । ਪੱਖਾ ਸੌ ਰੁਪਏ ਵਿਚ ਖਰੀਦ ਲਿਆ ਗਿਆ, ਅਤੇ ਉਸਨੂੰ ਕਿਹਾ ਗਿਆ ਕਿ ਸਤਵੇਂ `ਦਨ ਹਾਜ਼ਰ ਹੋ ਜਾਵੀਂ ।

ਦੋ-ਚਾਰ ਦਿਨਾਂ ਵਿਚ ਹੀ ਪੱਖੇ ਦੀ ਡੰਡੀ ਬਾਹਰ ਨਿਕਲ ਆਈ । ਸਤਵੇਂ ਦਿਨ ਤਾਂ ਪੱਖਾ ਬਿਲਕੁਲ ਮੁਰਦਾ ਹੋ ਗਿਆ । ਸਮਰਾਟ ਨੇ ਸੋਚਿਆ, ਪੱਖਿਆਂ ਵਾਲਾ ਸ਼ਾਇਦ ਹੁਣ ਨਹੀਂ ਆਵੇਗਾ ।

ਪਰ ਠੀਕ ਸਤਵੇਂ ਦਿਨ ਪੱਖਿਆਂ ਵਾਲਾ ਹਾਜ਼ਰ ਹੋ ਗਿਆ, ਅਤੇ ਉਸਨੇ ਕਿਹਾ, ‘ਦਸੋ ਮਹਾਰਾਜ !’

ਸਮਰਾਟ ਨੇ ਕਿਹਾ, ‘ਕਹਿਣਾ ਕੀ ਹੈ ? ਇਹ ਪਿਆ ਹੈ ਤੇਰਾ ਪੱਖਾ, ਟੁਟਿਆ ਹੋਇਆ । ਸਤਾਂ ਦਿਨਾਂ ਵਿਚ ਹੀ ਇਹ ਗੱਤ ਹੋ ਗਈ । ਤੂੰ ਕਹਿੰਦਾ ਸੀ ਕਿ ਸੌ ਸਾਲ ਚਲੇਗਾ । ਤੂੰ ਪਾਗਲ ਹੈ ਜਾਂ ਧੋਖੇਬਾਜ਼ ?

ਉਸ ਆਦਮੀ ਨੇ ਕਿਹਾ, ‘ਭਾਸਦਾ ਹੈ, ਤੁਹਾਨੂੰ ਪੱਖਾ ਝਲਣਾ ਨਹੀਂ ਆਉਂਦਾ । ਪੱਖਾ ਤਾਂ ਸੌ ਸਾਲ ਚਲਦਾ ਹੀ । ਪੱਖਾ ਤਾਂ ਗਾਰੰਟੀਡ ਹੈ । ਅੱਛਾ ਦਸੋ ਤੁਸੀਂ ਪੱਖਾ ਝਲਦੇ ਕਿਵੇਂ ਸੀ ?’

ਸਮਰਾਟ ਨੇ ਕਿਹਾ, ‘ਲਓ ਹੋਰ ਸੁਣੋ, ਹੁਣ ਮੈਨੂੰ ਇਹ ਵੀ ਸਿਖਣਾ ਪਏਗਾ ਕਿ ਪੱਖਾ ਝਲਿਆ ਕਿਵੇਂ ਜਾਂਦਾ ਹੈ ?

ਉਸ ਆਦਮੀ ਨੇ ਕਿਹਾ ਕਿ ਕਿਰਪਾ ਕਰਕੇ ਦਸੋ, ਇਸ ਪੱਖੇ ਦੀ ਗੱਤ ਸਤਾਂ ਦਿਨਾਂ ਵਿਚ ਅਜਿਹੀ ਕਿਸਤਰ੍ਹਾਂ ਬਣਾ ਦਿਤੀ ਤੁਸੀਂ ? ਕਿਸ ਤਰ੍ਹਾਂ ਪੱਖਾ ਝਲਿਆ ਤੁਸੀਂ ?”

ਸਮਰਾਟ ਨੇ ਪੱਖਾ ਚ ਕ ਕੇ ਵਿਖਾਇਆ ਕਿ ਇਸਤਰ੍ਹਾਂ ਮੈਂ ਪੱਖਾ ਝਲਿਆ ।

ਉਸ ਆਦਮੀ ਨੇ ਕਿਹਾ ਕਿ ਮੈਂ ਸਮਝ ਗਿਆ ਗਲਤੀ । ਇੰਝ ਪੱਖਾ ਨਹੀਂ ਝਲਿਆ ਜਾਂਦਾ ।

ਸਮਰਾਟ ਨੇ ਕਿਹਾ, ‘ਹੋਰ ਕੀ ਤਰੀਕਾ ਹੈ ਪੱਖਾ ਝਲਣ ਦਾ ?’

ਉਸ ਆਦਮੀ ਨੇ ਕਿਹਾ ਕਿ ਪੱਖਾ ਫੜਕੇ ਸਾਹਮਣੇ ਸਥਿਰ ਰਖੋ ਅਤੇ ਸਿਰ ਨੂੰ ਹਿਲਾਓ । ਪੱਖਾ ਸੌ ਵਰ੍ਹੇ ਚਲੇਗਾ । ਤੁਸੀਂ ਮ ਕ ਜਾਓਗੇ ਪਰ ਪੱਖਾ ਬਚੇਗਾ । ਪੱਖਾ ਗਲਤ ਨਹੀਂ ਹੈ । ਤੁਹਾਡੇ ਝਲਣ ਦਾ ਢੰਗ ਗਲਤ ਹੈ । ਤੁਸੀਂ ਤਾਂ ਸਿਰ ਨੂੰ ਸਥਿਰ ਰਖਦੇ ਹੋ ਅਤੇ ਪੱਖੇ ਨੂੰ ਹਿਲਾਉਂਦੇ ਹੋ । ਇਸ ਵਿਚ ਪੱਖੇ ਦਾ ਕੀ ਕਸੂਰ ਹੈ ਮਹਾਰਾਜ ? ਕਸੂਰਵਾਰ ਤਾਂ ਤੁਸੀਂ ਹੋ ।

ਅਤੇ ਇਹ ਹੀ ਕਸੂਰ ਮਨੁਖ ਨੂੰ ਦਿੱਤਾ ਜਾ ਰਿਹਾ ਹੈ । ਪੂਰੀ ਮਨੁਖਤਾ ਨੂੰ ਦਿਤਾ ਜਾ ਰਿਹਾ ਹੈ ।

ਇਹ ਜੋ ਆਦਮੀ ਪੈਦਾ ਹੋਇਆ ਹੈ—ਇਹ ਸਾਡਾ ਮਨੁਖ ! ਪੰਜ ਹਜ਼ਾਰ ਜਾਂ ਦਸ ਹਜ਼ਾਰ ਵਰ੍ਹਿਆਂ ਦੀ ਸੰਸਕ੍ਰਿਤੀ ਦਾ ਫਲ ਹੈ ਇਹ ਮਨੁਖ । ਪਰ ਸੰਸਕ੍ਰਿਤੀ ਗਲਤ ਨਹੀਂ ਹੈ, ਇਹ ਆਦਮੀ ਹੀ ਗਲਤ ਹੈ । ਆਦਮੀ ਮਰਦਾ ਜਾ ਰਿਹਾ ਹੈ ਅਤੇ ਸੰਸਕ੍ਰਿਤੀ ਦੀ ਦੁਹਾਈ ਤੁਰਦੀ ਚਲੀ ਜਾਂਦੀ ਹੈ । ਮਹਾਨ ਸੰਸਕ੍ਰਿਤੀ, ਮਹਾਨ ਧਰਮ, ਮਹਾਨ ਸਭ ਕੁਝ ਅਤੇ ਉਸ ਦਾ ਹੀ ਇਹ ਫਲ ਹੈ । ਆਦਮੀ ਉਸੇ ਸੰਸਕ੍ਰਿਤੀ ਤੋਂ ਲੰਘਿਆ ਹੈ ਅਤੇ ਇਹ ਨਤੀਜਾ ਹੈ ਉਸਦਾ । ਲੇਕਿਨ ਨਹੀਂ, ਆਦਮੀ ਗਲਤ ਹੈ ਤੇ ਆਦਮੀ ਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ ਹੈ । ਹੋਰ ਕੋਈ ਕਹਿਣ ਦੀ ਹਿੰਮਤ ਨਹੀਂ ਕਰਦਾ ਕਿ ਕਿਤੇ ਅਜਿਹਾ ਤਾਂ ਨਹੀਂ ਹੈ ਕਿ ਦਸ ਹਜ਼ਾਰ ਵਰ੍ਹਿਆਂ ਵਿਚ ਜਿਹੜੀ ਸੰਸਕ੍ਰਿਤੀ ਅਤੇ ਧਰਮ ਆਦਮੀ ਨੂੰ ਪ੍ਰੇਮ ਨਾਲ ਨਹੀ ਭਰ ਸਕੇ, ਉਹ ਸੰਸਕ੍ਰਿਤੀ ਅਤੇ ਧਰਮ ਹੀ ਗਲਤ ਹੋਣ । ਜੇਕਰ ਦਸ ਹਜ਼ਾਰ ਸਾਲਾਂ ਵਿਚ ਆਦਮੀ ਪ੍ਰੇਮ ਨਾਲ ਨਹੀ ਭਰ ਸਕਿਆ ਤਾਂ ਅਗੇ ਕੀ ਸੰਭਾਵਨਾ ਹੈ ਕਿ ਇਸੀ ‘ਧਰਮ ਅਤੇ ਸੰਸਕ੍ਰਿਤੀ ਦੇ ਆਧਾਰ ‘ਤੇ ਆਦਮੀ ਕਦੇ ਪ੍ਰੇਮ ਨਾਲ ਭਰ ਜਾਏਗਾ ।

ਦਸ ਹਜ਼ਾਰ ਸਾਲਾਂ ਵਿਚ ਜੋ ਨਹੀਂ ਹੋ ਸਕਿਆ, ਉਹ ਅਗਲੇ ਦਸ ਹਜ਼ਾਰ ਸਾਲਾਂ ਵਿਚ ਵੀ ਹੋਣ ਵਾਲਾ ਨਹੀਂ ਹੈ । ਕਿਉਂਕਿ ਆਦਮੀ ਇਹੀ ਹੈ ਅਤੇ ਕਲ ਵੀ ਇਹੀ ਆਦਮੀ ਹੋਵੇਗਾ । ਆਦਮੀ ਹਮੇਸ਼ਾਂ ਤੋਂ ਇਹੀ ਹੈ ਅਤੇ ਹਮੇਸ਼ਾਂ ਇਹੀ ਹੋਵੇਗਾ । ਹੋਰ ਸੰਸਕ੍ਰਿਤੀ ਅਤੇ ਧਰਮ, ਜਿਨ੍ਹਾਂ ਦੇ ਅਸੀਂ ਨਾਅਰੇ ਲਾਈ ਚਲੇ ਜਾਂਦੇ ਹਾਂ ਅਤੇ ਸੰਤ ਤੇ ਮਹਾਤਮਾ ਜਿਨ੍ਹਾਂ ਦੀ ਅਸੀਂ ਦੁਹਾਈ ਦਿੰਦੇ ਚਲੇ ਜਾਂਦੇ ਹਾਂ, ਉਨ੍ਹਾਂ ਨੂੰ ਬਦਲਣ ਲਈ ਅਸੀਂ ਰਾਜ਼ੀ ਨਹੀਂ ਹਾਂ । ਸੋਚਣ ਲਈ ਵੀ ਅਸੀਂ ਤਿਆਰ ਨਹੀਂ ਕਿ ਸਾਡੀ ਬੁਨਿਆਦੀ ਵਿਚਾਰ ਕਰਨ ਦੀ ਦਿਸ਼ਾ ਹੀ ਤਾਂ ਗਲਤ ਨਹੀਂ ਹੈ ।

ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਗਲਤ ਹੈ । ਅਤੇ ਉਸਦਾ ਸਬੂਤ ਇਹ ਆਦਮੀ । ਹੋਰ ਕੀ ਸਬੂਤ ਹੁੰਦਾ ਹੈ ?

ਇਕ ਬੀਜ ਨੂੰ ਅਸੀਂ ਬੀਜੀਏ ਤਾਂ ਫਲ ਕੌੜੇ ਅਤੇ ਜ਼ਹਿਰੀਲੇ ਹੋਣ ਤਾਂ ਕੀ ਸਿੱਧ ਹੁੰਦਾ ਹੈ? ਸਿੱਧ ਹੁੰਦਾ ਹੈ ਕਿ ਉਹ ਬੀਜ ਕੌੜਾ ਅਤੇ ਜ਼ਹਿਰੀਲਾ ਰਿਹਾ ਹੋਵੇਗਾ । ਹਾਲਾਂਕਿ ਬੀਜ ਵਿਚੋਂ ਪਤਾ ਲਾਉਣਾ ਮੁਸ਼ਕਲ ਹੈ ਕਿ ਉਸ ਤੋਂ ਜਿਹੜੇ ਫਲ ਪੈਦਾ ਹੋਣਗੇ, ਉਹ ਕੌੜੇ ਪੈਦਾ ਹੋਣਗੇ । ਬੀਜ ਵਿਚ ਕੋਈ ਖੋਜ-ਬੀਨ ਨਹੀਂ ਕੀਤੀ ਜਾ ਸਕਦੀ । ਬੀਜ ਨੂੰ ਤੋੜੋ-ਭੰਨੋ, ਕੋਈ ਪਤਾ ਨਹੀਂ ਲਗ ਸਕਦਾ ਕਿ ਜੋ ਫਲ ਪੈਦਾ ਹੋਵੇਗਾ, ਉਹ ਕੌੜਾ ਹੋਵੇਗਾ । ਬੀਜ ਨੂੰ ਬੀਜੋ, ਸੌ ਸਾਲ ਲਗ ਜਾਣਗੇ । ਦਰਖਤ ਹੋਏਗਾ, ਵਡਾ ਹੋਏਗਾ, ਆਕਾਸ਼ ਵਿਚ ਫੈਲੇਗਾ ਅਤੇ ਤਦ ਪਤਾ ਲਗੇਗਾ ਕਿ ਉਹ ਕੌਤਾ ਹੈ ।

ਦਸ ਹਜ਼ਾਰ ਵਰ੍ਹਿਆਂ ਵਿਚ ਸੰਸਕ੍ਰਿਤੀ ਅਤੇ ਧਰਮ ਦੇ ਜਿਹੜੇ ਬੀਜ ਬੀਜੇ ਗਏ ਹਨ, ਇਹ ਆਦਮੀ ਉਸ ਦਾ ਫਲ ਹੈ ਅਤੇ ਇਹ ਕੌੜਾ ਹੈ, ਨਫ਼ਰਤ ਨਾਲ ਭਰਿਆ ਹੋਇਆ । ਲੇਕਿਨ ਅਸੀਂ ਹਾਂ ਕਿ ਉਸੇ ਦੀ ਦੁਹਾਈ ਦਿੰਦੇ ਤੁਰੀ ਜਾ ਰਹੇ ਪ੍ਰੇਮ ਪੈਦਾ ਹੋ ਜਾਵੇਗਾ : ਮੈਂ ਕਹਿਣਾ ਹਾਂ ਅਤੇ ਸੋਚਦੇ ਹਾਂ ਕਿ ਜ਼ਹਿਰੀਲੇ ਬੀਜਾਂ ਤੋਂ ਚਾਹੁੰਦਾ ਹਾਂ, ਉਸ ਨਾਲ ਪ੍ਰੇਮ ਨਹੀਂ ਹੋ ਸਕਦਾ, ਕਿਉਂਕਿ ਪ੍ਰੇਮ ਦੇ ਪੈਦਾ ਹੋਣ ਦੀ ਜਿਹੜੀ ਬੁਨਿਆਦੀ ਸੰਭਾਵਨਾ ਹੈ, ਧਰਮਾਂ ਨੇ ਉਸ ਦੀ ਹਤਿਆ ਕਰ ਦਿਤੀ ਹੈ, ਉਸ ਵਿਚ ਜ਼ਹਿਰ ਘੋਲ ਦਿਤਾ ਹੈ ।

ਮਨੁਖ ਤੋਂ ਵੀ ਬਹੁਤਾ ਪ੍ਰੇਮ ਪਸ਼ੂ ਅਤੇ ਪੰਛੀਆਂ ਵਿਚ ਅਤੇ ਪੌਦਿਆਂ ਵਿਚ ਨਜ਼ਰ ਆਉਂਦਾ ਹੈ; ਜਿਨ੍ਹਾਂ ਕੋਲ ਨਾ ਕੋਈ ਸੰਸਕ੍ਰਿਤੀ ਹੈ, ਨਾ ਕੋਈ ਧਰਮ ਹੈ । ਸੰਸਕ੍ਰਿਤ ਅਤੇ ਸੁਸੰਕ੍ਰਿਤ ਅਤੇ ਸਭਿਅਕ ਮਨਖਾਂ ਦੀ ਬਜਾਏ ਅਸਭਿਅਕ ਅਤੇ ਜੰਗਲ ਦੇ ਆਦਮੀ ਵਿਚ ਜ਼ਿਆਦਾ ਪਿਆਰ ਵਿਖਾਈ ਦਿੰਦਾ ਹੈ; ਜਿਨ੍ਹਾਂ ਕੋਲ ਨਾ ਕੋਈ ਵਿਕਾਸ ਵਾਲਾ ਧਰਮ ਹੈ, ਨਾ ਕੋਈ ਸਭਿਅਤਾ ਹੈ, ਨਾ ਕੋਈ ਸੰਸਕ੍ਰਿਤੀ ਹੈ । ਜਿੰਨਾ ਆਦਮੀ ਸਭਿਅਕ, ਸੁਸੰਸਕ੍ਰਿਤ ਅਤੇ ਅਖੌਤੀ ਧਰਮਾਂ ਦੇ ਪ੍ਰਭਾਵ ਵਿਚ ਮੰਦਰਾਂ ਅਤੇ ਚਰਚਾਂ ਵਿਚ ਪ੍ਰਾਰਥਨਾ ਕਰਨ ਲਗਦਾ ਹੈ, ਓਨਾਂ ਹੀ ਪ੍ਰੇਮ ਤੋਂ ਵਾਂਝਾ ਕਿਉਂ ਹੁੰਦਾ ਚਲਾ ਜਾਂਦਾ ਹੈ ?

ਜ਼ਰੂਰ ਕ ੁਝ ਕਾਰਣ ਹੈ ਅਤੇ ਦੋ ਕਾਰਣਾਂ ‘ਤੇ ਮੈਂ ਵਿਚਾਰ ਕਰਨੀ ਚਾਹੁੰਦਾ ਹਾਂ । ਜੇਕਰ ਉਹ ਖ਼ਿਆਲ ਵਿਚ ਆ ਜਾਣ ਤਾਂ ਪ੍ਰੇਮ ਦੇ ਰ ਕੇ ਹੋਏ ਸਰੋਤ (ਝਰਨੇ) ਫੁੱਟ ਸਕਦੇ ਹਨ ਅਤੇ ਪ੍ਰੇਮ ਦੀ ਗੰਗਾ ਵੱਗ ਸਕਦੀ ਹੈ । ਪ੍ਰੇਮ ਤਾਂ ਆਦਮੀ ਦੇ ਅੰਦਰ ਹੈ, ਉਸ ਨੂੰ ਕਿਤੋਂ ਲਿਆਉਣਾ ਨਹੀਂ ਹੈ ।

ਪ੍ਰੇਮ ਕੋਈ ਅਜਿਹੀ ਗੱਲ ਨਹੀਂ ਹੈ ਕਿ ਕਿਤੇ ਲੱਭਣ ਜਾਣਾ ਹੈ ਉਸਨੂੰ । ਉਹ ਹੈ, ਉਹ ਪ੍ਰਾਣਾਂ ਦੀ ਸੁਗੰਧ ਹੈ ਹਰ ਇਕ ਦੇ ਅੰਦਰ, ਲੇਕਿਨ ਚੌਹਾਂ ਪਾਸਿਆਂ ਤੋ ਪਰਦਾ ਹੈ ਅਤੇ ਉਹ ਪ੍ਰਗਟ ਨਹੀਂ ਹੋ ਪਾਉਂਦਾ । ਸਭ ਪਾਸੇ ਪੱਥਰ ਦੀ ਕੰਧ ਹੈ ਅਤੇ ਉਹ ਝਰਨੇ ਨਹੀਂ ਫੁੱਟ ਪਾਉਂਦੇ । ਤਾਂ ਪ੍ਰੇਮ ਦੀ ਖੋਜ ਅਤੇ ਪ੍ਰੇਮ ਦੀ ਸਾਧਨਾ ਕੋਈ ਪਾਜ਼ੀਟਿਵ, ਕੋਈ ਵਿਧਾਨਕ ਖੋਜ ਅਤੇ ਸਾਧਨਾ ਨਹੀਂ ਹੈ ਕਿ ਅਸੀਂ ਜਾਈਏ ਅਤੇ ਸਿੱਖ ਲਈਏ ।

ਇਕ ਮੂਰਤੀਕਾਰ ਇਕ ਪੱਥਰ ਨੂੰ ਤੋੜ ਰਿਹਾ ਸੀ । ਕੋਈ ਵੇਖਣ ਗਿਆ ਸੀ। ਕਿ ਮੂਰਤੀ ਕਿਵੇਂ ਬਣਾਈ ਜਾਂਦੀ ਹੈ । ਉਸਨੇ ਵੇਖਿਆ ਕਿ ਮੂਰਤੀ ਤਾਂ ਬਿਲਕ ਲ ਨਹੀਂ ਬਣਾਈ ਜਾ ਰਹੀ, ਸਿਰਫ਼ ਛੈਣੀ ਅਤੇ ਹਥੌੜੇ ਨਾਲ ਪੱਥਰ ਤੋੜਿਆ ਜਾ ਰਿਹਾ ਹੈ । ਉਸ ਆਦਮੀ ਨੇ ਪੁਛਿਆ, ‘ਇਹ ਤੁਸੀਂ ਕੀ ਕਰ ਰਹੇ ਹੋ ? ਮੂਰਤੀ ਨਹੀਂ ਬਣਾਉਗੇ ? ਮੈਂ ਤਾਂ ਮੂਰਤੀ ਨੂੰ ਬਣਦਿਆਂ ਵੇਖਣ ਲਈ ਆਇਆ ਹਾਂ । ਤੁਸੀਂ ਤਾਂ ਸਿਰਫ਼ ਪੱਥਰ ਤੋੜ ਰਹੇ ਹੋ ।’

ਉਸ ਮੂਰਤੀਕਾਰ ਨੇ ਕਿਹਾ, ‘ਮੂਰਤੀ ਤਾਂ ਪੱਥਰ ਦੇ ਅੰਦਰ ਲੁੱਕੀ ਹੈ, ਉਸ ਨੂੰ ਬਨਾਉਣ ਦੀ ਲੋੜ ਨਹੀਂ ਹੈ । ਸਿਰਫ਼ ਉਸਦੇ ਬਾਹਰ ਜਿਹੜਾ ਵਿਅਰਥ ਪੱਥਰ ਜੁੜਿਆ ਹੈ ਉਸਨੂੰ ਵਖਰਾ ਕਰ ਦਿੱਤਾ ਹੈ ਕਿਸੇ ਰੂਪ ਵਿਚ, ਅਤੇ ਮੂਰਤੀ ਪ੍ਰਗਟ ਹੋ ਜਾਏਗੀ । ਮੂਰਤੀ ਬਣਾਈ ਨਹੀਂ ਜਾਂਦੀ, ਮੂਰਤੀ ਤਾਂ ਸਿਰਫ਼ ਆਵਿਸ਼ਕ੍ਰਿਤ ਹੁੰਦੀ ਹੈ, ਡਿਸਕਵਰ ਹੁੰਦੀ ਹੈ, ਅਨਾਵਰਤ ਹੁੰਦੀ ਹੈ, ਉਘਾੜੀ ਜਾਂਦੀ ਹੈ ।

ਮਨੁਖ ਅੰਦਰ ਪ੍ਰੇਮ ਲੁੱਕਿਆ ਹੈ, ਸਿਰਫ਼ ਉਘਾੜਣ ਦੀ ਗੱਲ ਹੈ । ਉਸ ਨੂੰ ਪੈਦਾ ਕਰਨ ਦਾ ਸਵਾਲ ਨਹੀਂ, ਅਨਾਵਰਤ ਕਰਨ ਦੀ ਗੱਲ ਹੈ । ਕੀ ਹੈ ਜੋ ਅਸੀਂ ਆਲੇ-ਦੁਆਲੇ ਲਪੇਟਿਆ ਹੋਇਆ ਹੈ ਅਤੇ ਉਸ ਨੂੰ ਪ੍ਰਗਟ ਨਹੀਂ ਹੋਣ ਦਿੰਦਾ ?

ਕਿਸੇ ਡਾਕਟਰ ਕੋਲੋਂ ਜਾਕੇ ਪੁਛੋ ਕਿ ਤੰਦਰ ਸਤੀ ਕੀ ਹੈ ? ਅਤੇ ਦੁਲੀਆਂ ਦਾ ਕੋਈ ਡਾਕਟਰ ਨਹੀਂ ਦਸ ਸਕਦਾ, ਕਿ ਤੰਦਰ ਸਤੀ ਕੀ ਹੈ । ਬੜੀ ਹੈਰਾਨੀ ਦੀ ਗੱਲ ਹੈ । ਤੰ ਦਰ ਸਤੀ ਉਤੇ ਹੀ ਤਾਂ ਸਾਰੀ ਡਾਕਟਰੀ ਖੜੀ ਹੈ, ਸਾਰੀ ਮੈਡੀਕਲ ਖੜੀ ਹੈ ਤੇ ਕੋਈ ਨਹੀਂ ਦਸ ਸਕਦਾ ਕਿ ਤੰਦਰ ਸਤੀ ਕੀ ਹੈ ! ਡਾਕਟਰ ਕੋਲੋਂ ਪੁਛੋ ਕਿ ਤੰਦਰੁਸਤੀ ਕੀ ਹੈ, ਤਾਂ ਉਹ ਕਹੇਗਾ ਕਿ ਬੀਮਾਰੀਆਂ ਦੀ ਬਾਬਤ ਅਸੀਂ ਦਸ ਸਕਦੇ ਹਾਂ ਕਿ ਬੀਮਾਰੀਆਂ ਕੀ ਹਨ, ਉਨ੍ਹਾਂ ਦੇ ਲੱਛਣ ਸਾਨੂੰ ਪਤਾ ਹਨ, ਇਕ-ਇਕ ਬੀਮਾਰੀ ਦੀ ਵਖਰੀ-ਵਖਰੀ ਪ੍ਰੀਭਾਸ਼ਾ ਸਾਨੂੰ ਪਤਾ ਹੈ । ਲੇਕਿਨ ਤੰਦਰ ਸਤੀ ? ਤੰਦਰੁਸਤੀ ਦਾ ਤਾਂ ਸਾਨੂੰ ਕੋਈ ਵੀ ਪਤਾ ਨਹੀਂ ਹੈ । ਐਨਾ ਅਸੀਂ ਕਹਿ ਸਕਦੇ ਹਾਂ ਕਿ ਜਦ ਕੋਈ ਬੀਮਾਰੀ ਨਹੀਂ ਹੁੰਦੀ, ਤਾਂ ਜੋ ਹੁੰਦਾ ਹੈ ਉਹ ਸੁਅਸਥ ਹੁੰ ਦਾ ਹੈ । ਤੰਦਰ ਸਤੀ ਤਾਂ ਮਨੁਖ ਦੇ ਅੰਦਰ ਲੁੱਕੀ ਹੋਈ ਹੈ । ਇਸ ਲਈ ਮਨਖ ਦੀ ਪ੍ਰੀਭਾਸ਼ਾ ਤੋਂ ਬਾਹਰ ਹੈ। ਬੀਮਾਰੀ ਬਾਹਰੋਂ ਔਂਦੀ ਹੈ, ਇਸਲਈ ਬਾਹਰੋਂ ਤਾਂ ਪ੍ਰੀਭਾਸ਼ਾ ਕੀਤੀ ਜਾ ਸਕਦੀ ਹੈ, ਤੰਦਰੁਸਤੀ ਅੰਦਰ ਆਉਂਦੀ ਹੈ, ਇਸ ਲਈ ਕੋਈ ਪ੍ਰੀਭਾਸ਼ਾ ਨਹੀਂ ਕੀਤੀ ਜਾ ਸਕਦੀ । ਏਨਾ ਹੀ ਅਸੀਂ ਕਹਿ ਸਕਦੇ ਹਾਂ ਕਿ ਬੀਮਾਰੀਆ ਦਾ ਅਭਾਵ ਹੀ ਤੰਦਰ ਸਤੀ ਹੈ । ਪਰ. ਇਹ ਤੰਦਰੁਸਤੀ ਦੀ ਕੋਈ ਪ੍ਰੀਭਾਸ਼ਾ ਹੋਈ ? ਤੰਦਰੁਸਤੀ ਦੇ ਸੰਬੰਧ ਵਿਚ ਤਾਂ ਅਸੀਂ ਕਿਹਾ । ਕਿਹਾ ਕਿ ਬੀਮਾਰੀਆਂ ਨਹੀਂ ਹਨ, ਤਾਂ ਬੀਮਾਰੀਆਂ ਦੇ ਸੰਬੰਧ ਵਿਚ ਕਿਹਾ । ਸੱਚ ਇਹ ਹੈ ਕਿ ਤੰਦਰ ਸਤੀ ਪੈਦਾ ਨਹੀਂ ਕਰਨੀ ਹੁੰਦੀ । ਜਾਂ ਤਾਂ ਉਹ ਲੁੱਕ ਜਾਂਦੀ ਹੈ ਬੀਮਾਰੀਆਂ ਵਿਚ ਜਾਂ ਬੀਮਾਰੀਆਂ ਹਟ ਜਾਂਦੀਆ ਹਨ ਤਾਂ ਉਹ ਪ੍ਰਗਟ ਹੋ ਜਾਂਦੀ ਹੈ । ਤੰਦਰ ਸਤੀ ਸਾਡੇ ਵਿਚ ਹੈ ।

ਤੰਦਰ ਸਤੀ ਸਾਡਾ ਸੁਭਾਅ ਹੈ । ਪ੍ਰੇਮ ਸਾਡੇ ਵਿਚ ਹੈ, ਪ੍ਰੇਮ ਸਾਡਾ ਸੁਭਾਅ ਹੈ ।

ਇਸ ਲਈ ਇਹ ਗੱਲ ਗਲਤ ਹੈ ਕਿ ਮਨੁਖ ਨੂੰ ਸਮਝਾਇਆ ਜਾਏ ਕਿ ਤੂੰ ਪ੍ਰੇਮ ਪੈਦਾ ਕਰ । ਸੋਚਣਾ ਇਹ ਹੈ ਕਿ ਪ੍ਰੇਮ ਪੈਦਾ ਕਿਉਂ ਨਹੀਂ ਹੋ ਪਾ ਰਿਹਾ ਹੈ, ਵਿਘਨ ਕੀ ਹੈ, ਅੜਚਨ ਕੀ ਹੈ, ਕਿਥੇ ਰੁਕਾਵਟ ਪਾ ਦਿਤੀ ਗਈ ਹੈ ? ਜੇਕਰ ਕੋਈ ਰੁਕਾਵਟ ਨਾ ਹੋਵੇ ਤਾਂ ਪ੍ਰੇਮ ਪੈਦਾ ਹੋਏਗਾ ਹੀ । ਉਸ ਨੂੰ ਸਿਖਾਉਣ ਦੀ ਅਤੇ ਸਮ- ਝਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ 1

ਜੇਕਰ ਮਨੁਖ ਉਪਰ ਗਲਤ ਸੰਸਕ੍ਰਿਤੀ ਅਤੇ ਗਲਤ ਸੰਸਕਾਰਾਂ ਦੀਆਂ ਧਾਰਾਵਾਂ ਅਤੇ ਰੁਕਾਵਟਾਂ ਨਾ ਹੋਣ ਤਾਂ ਹਰ ਆਦਮੀ ਪ੍ਰੇਮ ਨੂੰ ਉਪਲਬਧ ਹੋਏਗਾ ਹੀ । ਇਹ ਜ਼ਰੂਰੀ ਹੈ । ਪ੍ਰੇਮ ਤੋਂ ਕੋਈ ਬਚ ਨਹੀਂ ਸਕਦਾ । ਪ੍ਰੇਮ ਸੁਭਾਅ ਹੈ ।

(ਗੰਗਾ ਵਗਦੀ ਹੈ ਹਿਮਾਲਿਆ ਤੋਂ । ਵਗੇਗੀ ਹੀ ਗੰਗਾ, ਉਸਦੇ ਪ੍ਰਾਣ ਹਨ, ਉਸਦੇ ਕੋਲ ਜਲ ਹੈ, ਉਹ ਵਗੇਗੀ ਅਤੇ ਸਾਗਰ ਨੂੰ ਲੱਭ ਹੀ ਲਏਗੀ । ਨਾ ਕਿਸੇ ਪੁਲਿਸ ਵਾਲੇ ਤੋਂ ਪੁਛੇਗੀ, ਨਾ ਕਿਸੇ ਪ੍ਰਰਹਿਤ ਨੂੰ ਪੁਛੇਗੀ ਕਿ ਸਾਗਰ ਕਿਥੇ ਹੈ ? ਵੇਖਿਆ ਹੈ ਕਿਸੇ ਨੇ ਗੰਗਾ ਨੂੰ ਚੌਰਾਹ ਉਤੇ ਖਲੋ ਕੇ ਪੁਛਦਿਆਂ ਕਿ ਸਾਗਰ ਕਿਥੇ ਹੈ ? ਉਸਦੇ ਪ੍ਰਾਣਾਂ ਵਿਚ ਲੱਕੀ ਸਾਗਰ ਦੀ ਭਾਲ ਅਤੇ ਊਰਜਾ ਹੈ ਤਾਂ ਪਹਾੜ ਤੋੜੇਗੀ, ਮੈਦਾਨ ਤੋੜੇਗੀ ਅਤੇ ਪੁਜ ਜਾਏਗੀ ਸਾਗਰ ਤਕ । ਸਾਗਰ ਕਿੰਨਾ ਹੀ ਦੂਰ ਹੋਵੇ, ਕਿੰਨਾ ਹੀ ਲੁਕਿਆ ਹੋਵੇ, ਲੱਭ ਹੀ ਲਏਗੀ, ਅਤੇ ਕਈ ਰਾਹ ਨਹੀਂ ਹੈ, ਕੋਈ । ਗਾਈਡ-ਬੁੱਕ ਨਹੀਂ ਹੈ, ਜਿਸ ਵਿਚੋਂ ਪਤਾ ਕਰ ਲਵੇ ਕਿ ਕਿਥੋਂ ਦੀ ਜਾਣਾ ਹੈ, ਪਰ

ਪੁਜ ਜਾਂਦੀ ਹੈ । ਪੁਲ ਬੰਨ੍ਹ ਦਿਤੇ ਜਾਣ, ਚਾਰੇ ਪਾਸੇ ਪਰਕੋਟੇ (ਪਰਦੇ) ਖੜੇ ਕਰ ਦਿਤੇ ਜਾਣ ? ਪ੍ਰਕਿਰਤੀ ਦੀਆਂ ਰ ਕਾਵਟਾਂ ਨੂੰ ਤਾਂ ਤੋੜ ਕੇ ਗੰਗਾ ਸਾਗਰ ਤਕ ਪੁਜ ਜਾਂਦੀ ਹੈ, ਲੇਕਿਨ ਜੇਕਰ ਆਦਮੀ ਦੀ ਇਨਜੀਨਿਅਰਿੰਗ ਦੀ ਰੁਕਾਵਟ ਖੜੀ ਕਰ ਦਿਤੀ ਜਾਵੇ, ਤਾਂ ਹੋ ਸਕਦਾ ਹੈ ਕਿ ਗੰਗਾ ਸਾਗਰ ਤਕ ਨਾ ਪੁਜ ਸਕੇ । ਇਹ ਭੇਦ ਸਮਝ ਲੈਣਾ ਜ਼ਰੂਰੀ ਹੈ ।

ਕੁਦਰਤ ਦੀ ਕੋਈ ਵੀ ਰੁਕਾਵਟ ਅਸਲ ਵਿਚ ਕੋਈ ਰੁਕਾਵਟ ਨਹੀਂ ਹੈ, ਇਸ ਲਈ ਗੰਗਾ ਸਾਗਰ ਤਕ ਪੁਜ ਜਾਂਦੀ ਹੈ, ਲੇਕਿਨ ਜੇਕਰ ਆਦਮੀ ‘ ਇਜ਼ਾਦ ਕਰੋ, ਇੰਤਜ਼ਾਮ ਕਰੇ, ਤਾਂ ਗੰਗਾ ਨੂੰ ਸਾਗਰ ਤਕ ਨਹੀਂ ਵੀ ਪੁਜਣ ਦੇ ਸਕਦਾ ।

ਕੁਦਰਤ ਦਾ ਤਾਂ ਇਕ ਸਹਿਯੋਗ ਹੈ, ਪ੍ਰਕਿਰਤੀ ਤਾਂ ਇਕ ਏਕਤਾ ਹੈ—ਇਕ ਹਾਰਮਨੀ ਹੈ । ਉਥੇ ਜੋ ਰੁ ਕਾਵਟ ਵੀ ਵਿਖਾਈ ਦਿੰਦੀ ਹੈ, ਉਹ ਵੀ ਸ਼ਾਇਦ ਅੰਦਰ ਪ੍ਰਾਣਾਂ ਵਿਚ ਜੋ ਲੁਕਿਆ ਹੈ, ਉਸ ਨੂੰ ਪ੍ਰਗਟ ਕਰਨ ਲਈ ਬੁਲਾਵਾ ਹੈ । ਉਥੇ ਸ਼ਾਇਦ ਕੋਈ ਰ ਕਾਵਟ ਨਹੀਂ ਹੈ । ਅਸੀਂ ਬੀਜ ਨੂੰ ਧਰਤੀ ਵਿਚ ਦਬਦੇ ਹਾਂ । ਵਿਖਾਈ ਦਿੰਦਾ ਹੈ ਕਿ ਧਰਤੀ ਦੀ ਪਰਤ ਬੀਜ ਦੇ ਉਪਰ ਪਈ ਹੈ, ਰ ਕਾਵਟ ਪਾ ਰਹੀ ਹੈ, ਪਰ ਉਹ ਰੁਕਾਵਟ ਨਹੀਂ ਪਾ ਰਹੀ । ਜੇਕਰ ਉਹ ਪਰਤ ਨਹੀਂ ਹੋਵੇਗੀ, ਤਾਂ ਬੀਜ ਅੰਕੁਰਿਤ ਵੀ ਨਹੀਂ ਹੋ ਸਕੇਗਾ, ਇਸ ਤਰ੍ਹਾਂ ਤਾਂ ਵਿਖਾਈ ਦਿੰਦਾ ਹੈ ਕਿ ਇਕ ਪਰਤ ਜ਼ਮੀਨ ਦੀ ਬੀਜ ਨੂੰ ਹੇਠਾਂ ਦਬ ਰਹੀ ਹੈ, ਪਰ ਉਹ ਪਰਤ ਦਬ ਇਸ ਲਈ ਰਹੀ ਹੈ ਕਿ ਬੀਜ ਦੱਬੇ, ਗਲੇ ਅਤੇ ਟੁੱਟ ਜਾਏ ਅਤੇ ਫੁੱਟ ਕੇ ਬਾਹਰ ਆ ਜਾਏ, ਉਪਰੋਂ ਵਿਖਾਈ ਦਿੰਦਾ ਹੈ ਕਿ ਜ਼ਮੀਨ ਰੁਕਾਵਟ ਪਾ ਰਹੀ ਹੈ, ਪਰ ਉਹ ਜ਼ਮੀਨ ਮਿੱਤਰ ਹੈ। ਅਤੇ ਸਹਿਯੋਗ ਕਰ ਰਹੀ ਹੈ ਬੀਜ ਨੂੰ ਪ੍ਰਗਟ ਕਰਨ ਵਿਚ ।

ਕੁਦਰਤ ਤਾਂ ਇਕ ਹਾਰਮਨੀ ਹੈ, ਇਕ ਸੰਗੀਤਪੂਰਣ ਲੈ-ਬੱਧਤਾ ਹੈ । ਲੇਕਿਨ ਆਦਮੀ ਨੇ ਜਿਹੜੀ ਨਿਸਰਗ (ਪ੍ਰਕਿਰਤੀ, ਕਦਰਤ) ਦੇ ਉਪਰ ਇੰਜੀਨਅਰਿੰਗ ਕੀਤੀ ਹੈ, ਜੋ ਜੋ ਉਸਨੇ ਆਪਣੀ ਯਾਂਤ੍ਰਿਕ ਧਾਰਨਾਵਾਂ ਨੂੰ ਰੋਕਣ ਦੀ ਅਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਗੰਗਾਵਾਂ -ਰੁ ਕ ਗਈਆਂ ਹਨ, ਥਾਂ-ਥਾਂ ‘ਤੇ ਅਵਰੁ ਧ ਹੋ ਗਈਆਂ ਹਨ । ਤੇ ਫੇਰ ਆਦਮੀ ਨੂੰ ਕਸੂਰ ਦਿਤਾ ਜਾਂਦਾ ਹੈ। ਕਿਸੇ ਬੀਜ ਨੂੰ ਕਸੂਰ ਦੇਣ ਦੀ ਜ਼ਰੂਰਤ ਨਹੀਂ ਹੈ । ਜੇਕਰ ਉਹ ਪੈਦਾਵਾਰ ਨਹੀਂ ਬਣ ਪਾਇਆ ਤਾਂ ਅਸੀਂ ਆਖਾਂਗੇ ਕਿ ਜ਼ਮੀਨ ਨਹੀਂ ਠੀਕ ਮਿਲੀ ਹੋਵੇਗੀ, ਪਾਣੀ ਠੀਕ ਨਹੀਂ ਮਿਲਿਆ ਹੋਵੇਗਾ, ਸੂਰਜ ਦੀ ਰੋਸ਼ਨੀ ਨਹੀਂ ਮਿਲੀ ਹੋਵੇਗੀ ।

ਲੇਕਿਨ ਆਦਮੀ ਦੇ ਜੀਵਨ ਵਿਚ ਫੁਲ ਨਹੀਂ ਖਿੜ ਸਕੇ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਹੋ ਜ਼ਿੰਮੇਵਾਰ । ਅਤੇ ਕੋਈ ਨਹੀਂ ਕਹਿੰਦਾ ਕਿ ਧਰਤੀ ਨਹੀਂ ਮਿਲੀ ਹੋਵੇਗੀ ਠੀਕ । ਇਸ ਲਈ ਇਹ ਆਦਮੀ ਦਾ ਪੌਦਾ ਫਲਣੋਂ ਰਹਿ ਗਿਆ । ਵਿਕਸਤ ਨਹੀਂ ਹੋ ਪਾਇਆ, ਫੁਲ ਤਕ ਨਹੀਂ ਪੁਜ ਸਕਿਆ ।

Cਮੈਂ ਤੁਹਾਨੂੰ ਕਹਿਣਾ ਚਾਹੁੰ ਦਾ ਹਾਂ ਕਿ ਬੁਨਿਆਦੀ ਰ ਕਾਵਟਾਂ ਆਦਮੀ ਨੇ ਖੜੀਆਂ ਕੀਤੀਆਂ ਹਨ, ਪ੍ਰੇਮ ਦੀ ਗੰਗਾ ਤਾਂ ਵਗ ਸਕਦੀ ਹੈ, ਅਤੇ ਪ੍ਰਮਾਤਮਾ ਦੇ ਸਾਗਰ ਤਕ ਪ ਜ ਸਕਦੀ ਹੈ। ਆਦਮੀ ਬਣਿਆ ਇਸ ਲਈ ਹੈ ਕਿ ਉਹ ਵਗਦਾ ਰਹੇ ਅਤੇ ਵਧਦਾ ਰਹੇ ਅਤੇ ਪ੍ਰਮਾਤਮਾ ਤਕ ਪੁਜ ਜਾਏ, ਲੇਕਿਨ ਅਸੀਂ ਕਿਹੜੀਆਂ ਰ ਕਾਵਟਾਂ ਖੜੀਆਂ ਕਰ ਲਈਆਂ ? ?

ਪਹਿਲੀ ਗੱਲ, ਅਜ ਤਕ ਮਨ ਖਤਾ ਦੀਆਂ ਸਾਰੀਆਂ ਸੰਸਕ੍ਰਿਤੀਆਂ ਨੇ ਸੈਕਸ ਦਾ, ਕਾਮ ਦਾ, ਵਾਸਨਾ ਦਾ ਵਿਰੋਧ ਕੀਤਾ ਹੈ। ਇਸ ਵਿਰੋਧ ਨੇ, ਇਸ ਇਨਕਾਰ ਨੇ ਮਨੁਖ ਅੰਦਰ ਪਿਆਰ ਦੇ ਜਨਮ ਦੀ ਸੰਭਾਵਨਾ ਬਰਬਾਦ ਕਰ ਦਿਤੀ । ਕਿਉਂਕਿ ਸੱਚਾਈ ਇਹ ਹੈ ਕਿ ਪ੍ਰੇਮ ਦੀ ਸਾਰੀ ਯਾਤ੍ਰਾ ਦਾ ਪਹਿਲਾ ਬਿੰਦੂ ਕਾਮ ਹੈ, ਸੈਕਸ ਹੈ।

ਪ੍ਰੇਮ ਦੀ ਯਾਤਰਾ ਦਾ ਜਨਮੂ, ਗੰਗੋਤ੍ਰੀ-ਜਿਥੋਂ ਗੰਗਾ ਪੈਂਦਾ ਹੋਵੇਗੀ ਪ੍ਰੇਮ ਦੀ-ਉਹ ਸੈਕਸ ਹੈ, ਉਹ ਕਾਮ ਹੈ ।,

ਅਤੇ ਉਸ ਦੇ ਸਭ ਦੁਸ਼ਮਨ ਹਨ । ਸਾਰੀਆਂ ਸੰਸਕ੍ਰਿਤੀਆਂ, ਸਾਰੇ ਧਰਮ, ਸਾਰੇ ਗੁਰੂ ਅਤੇ ਸਾਰੇ ਮਹਾਤਮਾਵਾਂ ਨੇ ਤਾਂ ਗੰਗੋਤ੍ਰੀ ਉਤੇ ਹੀ ਸੱਟ ਮਾਰ ਦਿਤੀ । ਉਥ ਹੀ ਰੋਕ ਦਿਤਾ । ਪਾਪ ਹੈ ਕਾਮ, ਨੀਚ ਹੈ ਕਾਮ, ਜ਼ਹਿਰ ਹੈ ਕਾਮ । ਅਤੇ ਅਸੀਂ ਸੋਚਿਆ ਵੀ ਨਹੀਂ ਕਿ ਕਾਮ ਦੀ ਉਰਜਾ ਹੀ ਸੈਕਸ ਦੀ ਐਨਰਜੀ ਹੀ ਆਖ਼ਰਕਾਰ ਪ੍ਰੇਮ ਵਿਚ ਪਰਿਵਰਤਿਤ ਅਤੇ ਰੂਪਾਂਤ੍ਰਿਤ ਹੁੰਦੀ ਹੈ ।

ਪ੍ਰੇਮ ਦਾ ਜੋ ਵਿਕਾਸ ਹੈ, ਉਹ ਕਾਮ ਦੀ ਸ਼ਕਤੀ ਦਾ ਹੀ ਟ੍ਰਾਂਸਫਾਰਮੇਸ਼ਨ ਹੈ। ( ਇਕ ਕੋਇਲਾ ਪਿਆ ਹੈ ਅਤੇ ਤੁਹਾਨੂੰ ਖਿਆਲ ਵੀ ਨਹੀਂ ਆਵੇਗਾ ਕਿ ਕੋਇਲਾ ਹੀ ਰੂਪਾਂਤਰਿਤ ਹੋ ਕੇ ਹੀਰਾ ਬਣ ਜਾਂਦਾ ਹੈ। ਹਰੇ ਅਤੇ ਕੋਇਲੇ ਦਾ ਬੁਨਿਆਦੀ ਰੂਪ ਵਿਚ ਕੋਈ ਵੀ ਫ਼ਰਕ ਨਹੀਂ ਹੈ । ਹੀਰੇ ਵਿਚ ਵੀ ਓਹੀ ਤੱਤ ਹਨ ਜਿਹੜੇ ਕੋਇਲੇ ਵਿਚ ਹਨ ਅਤੇ ਕੋਇਲਾ ਹਜ਼ਾਰਾ ਵਰ੍ਹਿਆਂ ਦੀ ਪ੍ਰਕ੍ਰਿਆ ਵਿਚੋਂ ਲੰਘ ਕੇ ਹੀਰਾ ਬਣ ਜਾਂਦਾ ਹੈ । ਪਰ ਕੋਇਲੇ ਦੀ ਕੋਈ ਘਰ ‘ਚ ਰਖਦਾ ਵੀ ਹੈ ਤਾ ਅਜਿਹੀ ਤਾਂ ਜਿਥੇ ਕਿ ਕੀਮਤ ਨਹੀਂ ਹੈ, ਨਜ਼ਰ ਨਾ ਆਏ, ਉਸਨੂੰ ਕੋਈ ਅਤੇ ਹੀਰੇ ਨੂੰ ਲੋਕ ਛਾਤੀਆਂ ਉਤੇ ਲਟਕਾ ਕੇ ਘੁੰਮਦੇ ਹਨ ਕਿ ਉਹ ਵਿਖਾਈ ਦੇਵੇ । ਹੀਰਾ ਅਤੇ • ਕੋਇਲਾ ਇਕ ਹੀ ਹਨ, ਪਰ ਕਿਤੇ ਵਿਖਾਈ ਦਿੰਦਾ ਹੈ ਕਿ ਇਹਨਾਂ ਦੋਹਾਂ ਵਿਚਕਾਰ ਜੋ ਹੈ, ਉਹ ਇਕ ਹੀ ਹੈ । ਇਕ ਹੀ ਸ਼ਕਤੀ ਦੀ ਯਾਤ੍ਰਾ ਦੇ ਉਹ ਦੋ ਬਿੰਦੂ ਹਨ । ਕੋਇਲੇ ਦੀ ਸ਼ਕਤੀ ਹੀ ਹੀਰਾ ਬਣਦੀ ਹੈ । ਅਤੇ ਜੇਕਰ ਤੁਸੀਂ ਕੋਇਲੇ ਦੇ ਦੁਸ਼ਮਨ ਹੋ ਗਏ, ਜੋਕਿ ਹੋ ਜਾਣਾ ਬਿਲਕ ੁਲ ਆਸਾਨ ਹੈ, ਕਿਉਂਕਿ ਕੋਇਲੇ ਵਿਚ ਕਾਲਖ਼ ਤੋਂ ਸਿਵਾ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ, ਤਾਂ ਹੀਰੇ ਦੇ ਪੈਦਾ ਹੋਣ ਦੀ ਸੰਭਾਵਨਾ ਵੀਂ ਖ਼ਤਮ ਹੋ ਗਈ, ਕਿਉਂਕਿ ਕੋਇਲਾ ਹੀ ਹੀਰਾ ਬਣ ਸਕਦਾ ਸੀ । )

ਸੈਕਸ ਦੀ ਸ਼ਕਤੀ ਹੀ, ਕਾਮ ਦੀ ਸ਼ਕਤੀ ਹੀ ਪ੍ਰੇਮ ਬਣਦੀ ਹੈ ।

ਲੇਕਿਨ ਉਸਦੇ ਵਿਰੋਧ ਵਿਚ ਸਾਰੇ ਉਸਦੇ ਦੁਸ਼ਮਨ ਹਨ । ਚੰਗੇ ਆਦਮੀ ਉਸਦੇ ਦੁਸ਼ਮਨ ਹਨ । ਅਤੇ ਉਸਦੇ ਵਿਰੋਧ ਵਿਚ ਉਨ੍ਹਾਂ ਨੇ ਪ੍ਰੇਮ ਦੇ ਅੰਕਰ ਵੀ ਨਹੀਂ ਫੁਟਣ ਦਿਤੇ ਅਤੇ ਜ਼ਮੀਨ ਤੋਂ, ਪ੍ਰਾਰਭ ਤੋਂ, ਪਹਿਲੀ ਪੌੜੀ ਤੋਂ ਹੀ ਬਰਬਾਦ ਕਰ ਦਿਤਾ ਪ੍ਰੇਮ ਦੇ ਭਵਨ ਨੂੰ । ਕਾਮ ਦੀ ਦੁਸ਼ਮਨੀ ਨੇ ਪ੍ਰੇਮ ਦੇ ਜਨਮ ਦੀ ਸੰਭਾਵਨਾ ਹੀ ਖੋਹ ਲਈ । ਫਿਰ ਉਹ ਕੋਇਲਾ ਹੀਰਾ ਨਹੀਂ ਬਣ ਸਕਦਾ, ਕਿਉਂਕਿ ਉਸਦੇ ਬਨਣ ਲਈ ਜੋ ਉਸਦਾ ਵਿਕਾਸ ਚਾਹੀਦਾ ਹੈ, ਜੋ ਉਸਨੂੰ ਰੂਪਾਂਤਰਿਤ ਕਰਨ ਦੀ ਪ੍ਰਕ੍ਰਿਆ ਚਾਹੀਦੀ ਹੈ, ਉਸਦਾ ਸਵਾਲ ਹੀ ਨਹੀਂ ਉਠਦਾ । ਜਿਸਦੇ ਅਸੀਂ ਦੁਸ਼ਮਨ ਹੋ ਗਏ, ਜਿਸ ਦੇ ਅਸੀਂ ਵੈਰੀ ਹੋ ਗਏ, ਜਿਸ ਨਾਲ ਸਾਡੀ ਦੁਵਿਧਾ ਦੀ ਹਾਲਤ ਬਣ ਗਈ ਹੋਵੇ ਅਤੇ ਜਿਸ ਨਾਲ ਅਸੀਂ ਲਗਾਤਾਰ ਲੜ ਰਹੇ ਹੋਈਏ, ਉਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ? ਆਪਣੀ ਹੀ ਸ਼ਕਤੀ ਨਾਲ ਆਦਮੀ ਨੂੰ ਲੜਾ ਦਿਤਾ ਗਿਆ ਹੈ । ਅਤੇ ਨਸੀਹਤਾਂ ਦਿਤੀਆ ਜਾਂਦੀਆਂ ਹਨ ਕਿ ਇਹ ਦੁਵਿਧਾ (ਵਿਚਾਰਾਂ ਦਾ ਝਗੜਾ) ਛਡਣੀ ਚਾਹੀਦੀ ਹੈ, ਕਾਨਪਿਲਕਟਸ ਛੱਡਣਾ ਚਾਹੀਦਾ ਹੈ, ਅਤੇ ਸਾਰੀਆਂ ਨਸੀਹਤਾਂ ਅਸਲ ਵਿਚ ਸਿਖਾ ਰਹੀਆਂ ਹਨ ਕਿ ਲੜੋ ।

ਮਨ ਜ਼ਹਿਰ ਹੈ ਤਾਂ ਮਨ ਦੇ ਨਾਲ ਲੜੋ । ਜ਼ਹਿਰ ਨਾਲ ਤਾਂ ਲੜਣਾ ਹੀ ਪਵੇਗਾ । ਸੈਕਸ ਪਾਪ ਹੈ ਤਾਂ ਉਸ ਨਾਲ ਲੜੋ ਅਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਬਹਿਸ ਛੱਡੋ । ਇਹਨਾਂ ਨਸੀਹਤਾਂ ਦੇ ਆਧਾਰ ‘ਤੇ ਮਨੁਖ ਦੁਬਿਧਾ ਨਾਲ ਭਰ ਰਿਹਾ ਹੈ । ਓਹੀ ਨਸੀਹਤਾਂ ਦੂਜੇ ਪਾਸੇ ਕਹਿ ਰਹੀਆਂ ਹਨ ਕਿ ਬਖੇੜਾ ਛੱਡ । ਇਕ ਪਾਸੇ ਆਦਮੀ ਨੂੰ ਪਾਗਲ ਬਣਾਓ ਅਤੇ ਦੂਜੇ ਪਾਸੇ ਪਾਗਲਖਾਨੇ ਖੋਹਲੋ ਕਿ ਉਨ੍ਹਾਂ ਦਾ ਇਲਾਜ ਕਰਨਾ ਹੈ । ਇਕ ਪਾਸੇ ਕੀਟਾਣੂ ਫੈਲਾਓ ਬੀਮਾਰੀਆਂ ਦੇ ਅਤੇ ਫਿਰ ਅਪਤਾਲ ਖੋਹਲੋ ਕਿ ਬੀਮਾਰੀਆਂ ਦਾ ਇਲਾਜ ਕਰਨਾ ਹੈ ।

ਇਕ ਗੱਲ ਸਮਝ ਲੈਣੀ ਜ਼ਰੂਰੀ ਹੈ ਇਸ ਸੰਬੰਧ ਵਿਚ । ਮਨੁੱਖ ਕਦੇ ਵੀ ਅ ਤੋਂ ਮੁਕਤ ਨਹੀਂ ਹੋ ਸਕੇਗਾ । ਕਾਮ ਉਸਦੇ ਜੀਵਨ ਦਾ ਪ੍ਰਾਥਮਿਕ ਬਿੰਦੂ ਹੈ । ਉਸੇ ਨਾਲ ਜਨਮ ਹੁੰਦਾ ਹੈ । ਪ੍ਰਮਾਤਮਾ ਨੇ ਕਾਮ ਦੀ ਸ਼ਕਤੀ ਨੂੰ ਹੀ, ਸੈਕਸ ਨੂੰ ਹੀ ਸ੍ਰਿਸ਼ਟੀ ਦਾ ਮੂਲ ਬਿੰਦੂ ਸਵੀਕਾਰ ਕੀਤਾ ਹੈ । ਅਤੇ ਪ੍ਰਮਾਤਮਾ ਜਿਸ ਨੂੰ ਪਾਪ ਨਹੀਂ ਸਮਝ ਰਿਹਾ, ਮਹਾਤਮਾਂ ਉਸਨੂੰ ਪਾਪ ਦਸ ਰਹੇ ਹਨ । ਜੇਕਰ ਪ੍ਰਮਾਤਮਾ ਉਸ ਨੂੰ ਪਾਪ ਸਮਝਦਾ ਹੈ, ਤਾਂ ਪ੍ਰਮਾਤਮਾ ਤੋਂ ਵਡਾ ਪਾਪੀ ਇਸ ਜਗਤ ਵਿਚ, ਇਸ ਸੰਸਾਰ ਵਿਚ ਕੋਈ ਨਹੀਂ ਹੈ ।

ਫੁਲ ਖਿੜਿਆ ਹੋਇਆ ਦਿਸ ਰਿਹਾ ਹੈ। ਕਦੇ ਸੋਚਿਆ ਹੈ ਕਿ ਫੁਲ ਦਾ ਪਿੜ ਜਾਣਾ ਵੀ ਸੈਕਸੁਅਲ ਐਕਟ ਹੈ, ਫੁਲ ਦਾ ਖਿੜ ਜਾਣਾ ਵੀ ਕਾਮ ਦੀ ਇਕ ਘਟਨਾ ਹੈ ? ਵਾਸਨਾ ਦੀ ਇਕ ਘਟਨਾ ਹੈ ? ਫੁਲ ਵਿਚ ਹੈ ਕੀ ਉਸ ਦੇ ਖਿੜ ਜਾਣ ਵਿਚ ? ਉਸ ਦੇ ਖਿੜ ਜਾਣ ਵਿਚ ਕੁਝ ਵੀ ਨਹੀਂ ਹੈ । ਉਹ ਬਿੰਦੂ ਹਨ ਪਰਾਗ 0 ਕਣ, ਜਿਨ੍ਹਾਂ ਨੂੰ ਤਿਤਲੀਆਂ ਉਡਾ ਕੇ ਦੂਜੇ ਫੁਲਾਂ ਉਤੇ ਲੈ ਜਾਣਗੀਆਂ ਅਤੇ ਜਨਮ ਦੇਣਗੀਆਂ ।

ਇਕ ਮੋਰ ਨੱਚ ਰਿਹਾ ਹੈ ਤੇ ਕਵੀ ਗੀਤ ਗਾ ਰਿਹਾ ਹੈ, ਤਾਂ ਸੰਤ ਵੀ ਵੇਖਕੇ ਸ ਹੋਣਗੇ, ਪਰ ਉਨ੍ਹਾਂ ਨੂੰ ਖਿਆਲ ਨਹੀਂ ਕਿ ਨਾਚ ਵੀ ਇਕ ਸੈਕਸੁਅਲ ਐਕਟ ਹੈ । ਮੋਰ ਪੁਕਾਰ ਰਿਹਾ ਹੈ ਆਪਣੀ ਪ੍ਰੇਮਕਾ ਨੂੰ ਜਾਂ ਆਪਣੇ ਪ੍ਰੇਮੀ ਨੂੰ । ਉਹ ਨਾਚ wei ਨੂੰ ਰਿਝਾਉਣ ਲਈ ਹੈ ? ਪਪੀਹਾ ਗੀਤ ਗਾ ਰਿਹਾ ਹੈ, ਕੋਇਲ ਕੂਕ ਰਹੀ ਹੈ । ਕ ਲੜਕਾ ਜਵਾਨ ਹੋ ਗਿਆ ਹੈ, ਇਕ ਕ ੁੜੀ ਸੋਹਣੀ ਹੋਕੇ ਵਿਕਸਤ ਹੋ ਗਈ ਹੈ,. ਆਹ ਸਭ ਕੀ ਹੈ ? ਇਹ ਲੀਲਾ ਕੀ ਹੈ ? ਇਹ ਸਭ ਕਾਮ ਸ਼ਕਤੀ ਦੀ, ਸਕਸੁਅਲ ਅਨਰਜੀ ਦਾ ਪ੍ਰਗਟਾਓ ਹੈ । ਇਹ ਸਾਰੇ ਦਾ ਸਾਰਾ ਕਾਮ ਦਾ ਹੀ ਰੂਪਾਂਤਰਣ ਹੈ, ਇਹ ਸਾਰੀ ਦੀ ਸਾਰੀ ਕਾਮ ਦੀ ਅਭਿਵਿਅਕਤੀ ਹੈ, ਕਾਮ ਦਾ ਹੀ ਪ੍ਰਗਟਾਓ ਹੈ ।

ਸਾਰਾ ਜੀਵਨ, ਸਾਰਾ ਪ੍ਰਗਟਾਵਾ, ਸਾਰੀ ਫਲਾਵਰਿੰਗ ਕਾਮ ਦੀ ਹੈ 1 ਅਤੇ ਉਸ ਕਾਮ ਦੇ ਖ਼ਿਲਾਫ ਸੰਸਕ੍ਰਿਤੀ ਅਤੇ ਧਰਮ ਆਦਮੀ ਦੇ ਮਨ ‘ਚ ਜ਼ਹਿਰ ਪਾ ਰਹੇ ਹਨ । ਉਸ ਨਾਲ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਮੌਲਿਕ ਸ਼ਕਤੀ ਨਾਲ ਮਨੁਖ ਨੂੰ ਉਲਝਾ ਦਿਤਾ ਲੜਣ ਦੇ ਲਈ, ਇਸ ਲਈ ਮਨੁਖ ਦੀਨ- ਹੀਨ ਅਤੇ ਪ੍ਰੇਮ ਤੋਂ ਵਾਂਝਾ ਹੋ ਗਿਆ ਹੈ ।

ਕਾਮ ਨਾਲ ਲੜਣਾ ਨਹੀਂ ਹੈ, ਕਾਮ ਨਾਲ ਮਿੱਤਰਤਾ ਕਾਇਮ ਕਰਨੀ ਹੈ । ਅਤੇ ਕਾਮ ਦੀ ਧਾਰਾ ਨੂੰ ਹੋਰ ਉੱਚਾਈਆਂ ਤਕ ਲੈ ਜਾਣਾ ਹੈ ।

ਕਿਸੇ ਰਿਸ਼ੀ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਸੀ ਕਿ ‘ਤੇਰੇ ਦਸ ਪੁਤਰ ਹੋਣ ਅਤੇ ਆਖਿਰ ਵਿਚ ਤੇਰਾ ਪਤੀ ਤੇਰਾ ਗਿਆਰਵਾਂ ਪੁਤਰ ਹੋ ਜਾਏ ।’ ਵਾਸਨਾ ਰੂਪਾਂਤਰਿਤ ਹੋਵੇ, ਤਾਂ ਪਤਨੀ ਮਾਂ ਬਣ ਸਕਦੀ ਹੈ ।

ਵਾਸਨਾ ਰੂਪਾਂਤਰਿਤ ਹੋਵੇ, ਤਾਂ ਕਾਮ ਪ੍ਰੇਮ ਬਣ ਸਕਦਾ ਹੈ ।

ਲੇਕਿਨ ਕਾਮ ਹੀ ਪ੍ਰੇਮ ਬਣਦਾ ਹੈ । ਕਾਮ ਦੀ ਊਰਜਾ ਹੀ ਪ੍ਰੇਮ ਦੀ ਊਰਜਾ ਵਿਚ ਵਿਕਸਤ ਹੁੰਦੀ ਹੈ, ਫਲਦੀ ਹੈ ।

ਪਰ ਅਸੀਂ ਮਨੁਖ ਨੂੰ ਭਰ ਦਿਤਾ ਹੈ, ਕਾਮ ਦੇ ਵਿਰੁਧ । ਇਸ ਦਾ ਨਤੀਜਾ ਇਹ ਹੋਇਆ ਕਿ ਪ੍ਰੇਮ ਤਾਂ ਪੈਦਾ ਨਹੀਂ ਹੋ ਸਕਿਆ, ਕਿਉਂਕਿ ਉਹ ਤਾਂ ਅੱਗੇ ਦਾ ਵਿਕਾਸ ਸੀ, ਕਾਮ ਦੀ ਸਵੀ ਕ੍ਰਿਤੀ ਨਾਲ ਆਉਂਦਾ । ਪ੍ਰੇਮ ਤਾਂ ਵਿਕਸਤ ਨਹੀਂ ਹੋਇਆ ਅਤੇ ਕਾਮ ਦੇ ਵਿਰੋਧ ਵਿਚ ਖੜਾ ਹੋਣ ਕਾਰਨ ਮਨੁਖ ਦਾ ਚਿੱਤ ਬਹੁਤਾ ਕਾਮਕ ਅਤੇ ਸੈਕਸੁਅਲ ਹੁੰਦਾ ਚਲਾ ਗਿਆ । ਸਾਡੇ ਸਾਰੇ ਗੀਤ ਸਾਡੀਆਂ ਸਾਰੀਆਂ ਕਵਿਤਾਵਾਂ, ਸਾਡੇ ਚਿਤ੍ਰ, ਸਾਡੀ ਪੇਂਟਿੰਗਸ, ਸਾਡੇ ਮੰਦਰ, ਸਾਡੀਆਂ ਮੂਰਤੀਆਂ ਸਭ ਦੇ ਸਭ ਘੁੰਮ ਫਿਰ ਕੇ ਸੈਕਸ ਦੇ ਆਲੇ-ਦੁਆਲੇ ਕੇਂਦਰਤ ਹੋ ਗਈਆਂ ਹਨ । ਸਾਡਾ ਮਨ ਵੀ ਸੈਕਸ ਦੇ ਆਲੇ-ਦੁਆਲੇ ਕੇਂਦਰਿਤ ਹੋ ਗਿਆ ਹੈ । ਇਸ ਸੰਸਾਰ ਵਿਚ ਕੋਈ ਵੀ ਪਸ਼ੂ ਮਨੁਖ ਵਾਂਗ ਸੈਕਸੁਅਲ ਨਹੀਂ ਹੈ । ਮਨੁਖ ਚੌਵੀ ਘੰਟੇ ਕਾਮੁਕ ਹੋ ਗਿਆ ਹੈ, ਉਠਦਿਆਂ-ਬਹਿੰਦਿਆਂ, ਸੌਂਦਿਆਂ ਜਾਗਦਿਆਂ, ਸੈਕਸ ਹੀ ਸਭ ਕੁਝ ਹੋ ਗਿਆ ਹੈ । ਉਸਦੇ ਪ੍ਰਾਣਾਂ ਵਿਚ ਜ਼ਖਮ ਹੋ ਗਿਆ ਹੈ, ਵਿਰੋਧ ਦੇ ਕਾਰਨ, ਦੁਸ਼ਮਨੀ ਦੇ ਕਾਰਨ, ਵੈਰ ਦੇ ਕਾਰਨ । ਜਿਹੜਾ ਜੀਵਨ ਦਾ ਮੂਲ ਸੀ, ਉਸ ਕੋਲੋਂ ਮੁਕਤ ਤਾਂ ਹੋਇਆ ‘ਨਹੀਂ ਜਾ ਸਕਦਾ ਸੀ, ਪਰ ਉਸ ਨਾਲ ਲੜਣ ਦੀ ਕੋਸ਼ਿਸ਼ ਵਿਚ ਸਾਰਾ ਜੀਵਨ ਹੋ ਸਕਦਾ ਸੀ ਸੋ, ਉਹ ਰੋਗੀ ਹੋ ਗਿਆ ਹੈ, ਅਤੇ ਇਹ ਮਨੁਖ-ਜਾਤੀ ਜਿਹੜੀ ਏਨੀ ਬਹੁ ਤੀ ਕਾਮ ਕ ਨਜ਼ਰ ਆ ਰਹੀ ਹੈ, ਇਸ ਦੇ ਪਿਛੇ ਅਖੌਤੀ ਧਰਮਾਂ ਅਤੇ ਸੰਸਕ੍ਰਿਤੀ ਦਾ ਬੁਨਿਆਦੀ ਹੱਥ ਹੈ। ਇਸ ਦੇ ਪਿਛੇ ਬੁਰੇ ਲੋਕਾਂ ਦਾ ਨਹੀਂ, ਸੱਜਣਾਂ ਅਤੇ ਸਤਾਂ ਦਾ ਹੱਥ ਹੈ ਅਤੇ ਜਦ ਤਕ ਮਨੁਖ-ਜਾਤੀ ਸੱਜਣਾਂ ਅਤੇ ਸੰਤਾਂ ਦੇ ਇਸ ਅਨਾਚਰਣ ਤੋਂ ਮੁਕਤ ਨਹੀਂ ਹੁੰਦੀ, ਤਦ ਤਕ ਪ੍ਰੇਮ ਦੇ ਵਿਕਾਸ ਦੀ ਕੋਈ ਉਮੀਦ ਨਹੀਂ ਹੈ ।

ਸੰਭੋਗ ਸੇ ਸਮਾਧੀ ਕੀ ਔਰ, ਸੰਭੋਗ ਤੋਂ ਸਮਾਧੀ ਵਲ - ਓਸ਼ੋ | Sabhog Se Samadhi Tak Osho

ਮੈਨੂੰ ਇਕ ਘਟਨਾ ਯਾਦ ਆਉਂਦੀ ਹੈ । ਇਕ ਫਕੀਰ ਆਪਣੇ ਘਰ ਤੋਂ ਨਿਕਲਿਆ ਸੀ । ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਸੀ । ਨਿਕਲਿਆ ਹੀ ਸੀ ਕਿ ਹੋ ਘੋੜੇ ‘ਤੇ ਚੜ੍ਹਿਆ ਹੋਇਆ ਉਸਦਾ ਇਕ ਬਚਪਨ ਦਾ ਦੋਸਤ ਘਰ ਆਕੇ ਸਾਹਮਣੇ ਖਲੋ ਗਿਆ । ਉਸਨੇ ਕਿਹਾ ਕਿ ਦੋਸਤ ! ਤੂੰ ਘਰ ਠਹਿਰ, ਵਰ੍ਹਿਆਂ ਤੋਂ ਉਡੀਕ ਕਰਦਾ ਸੀ ਕਿ ਤੂੰ ਆਵੇਂਗਾ ਤਾਂ ਬੈਠਾਂਗੇ ਅਤੇ ਗੱਲਾਂ-ਬਾਤਾਂ ਕਰਾਂਗੇ । ਪਰ ਬਦ- 7 ਕਿਸਮਤੀ ਕਿ ਮੈਂ ਕਿਸੇ ਮਿੱਤਰ ਨੂੰ ਮਿਲਣ ਜਾਣਾ ਹੈ । ਮੈਂ ਬਚਨ ਦੇ ਚ ਕਿਆ ਹਾਂ, ਤੇ ਮੈਂ ਉਥੇ ਜਾਣਾ ਹੈ । ਘੰਟੇ ਕੁ ਵਿਚ, ਛੇਤੀ ਤੋਂ ਛੇਤੀ ਪਰਤ ਆਵਾਂਗਾ, ਤਦ ਤਕ ਤੂੰ ਆਰਾਮ ਕਰ ।

ਉਸਦੇ ਮਿੱਤਰ ਨੇ ਕਿਹਾ, ‘ਮੈਨੂੰ ਤਾਂ ਚੈਨ ਨਹੀਂ ਹੈ, ਚੰਗਾ ਹੁੰਦਾ ਕਿ ਮੈਂ ਤੇਰੇ ਨਾਲ ਹੀ ਚਲਾ ਚਲਦਾ । ਧੂੜ ਨਾਲ ਗੰਦੇ ਹੋ ਗਏ ਹਨ । ਪਰ ਉਸਨੇ ਕਿਹਾ ਕਿ ਮੇਰੇ ਸਾਰੇ ਕਪੜੇ ਰਾਹ ਦੀ ਜੇਕਰ ਤੇਰੇ ਕੋਲ ਕੋਈ ਚੰਗਾ ਕਪੜਾ ਹੈ ਤਾਂ ਦੇ ਦੇ, ਮੈਂ ਪਾ ਲਵਾਂ, ਅਤੇ ਤੇਰੇ ਨਾਲ ਹੀ ਚਲ ਪਵਾਂ ।’

ਨਿਸਚਿਤ ਹੀ ਸੀ ਉਸ ਫਕੀਰ ਕੋਲ ਕਪੜੇ । ਕਿਸੇ ਸਮਰਾਟ ਨੇ ਉਸ ਨੂੰ ਇਕ ਬਹੁਤ ਕੀਮਤੀ ਕੋਟ, ਇਕ ਪਗੜੀ ਅਤੇ ਧੋਤੀ ਭੇਂਟ ਕੀਤੀ ਹੋਈ ਸੀ । ਉਸਨੇ ਸਾਂਭ ਕੇ ਰਖੀ ਹੋਈ ਸੀ ਕਿ ਕਦੇ ਜ਼ਰੂਰਤ ਪਈ ਤਾਂ ਪਾ ਲਵੇਗਾ । ਉਹ ਜ਼ਰੂਰਤ ਤਾਂ ਨਹੀਂ ਆਈ ਸੀ । ਸੋ ਖੁਸ਼ੀ ਵਿਚ ਕੱਢ ਕੇ ਲੈ ਆਇਆ।

ਮਿੱਤਰ ਨੇ ਜਦ ਕਪੜੇ ਪਾ ਲਏ, ਤਦ ਉਸਨੂੰ ਥੋੜੀ ਈਰਖਾ ਪੈਂਦਾ ਹੋਈ । ਮਿੱਤਰ ਕਪੜੇ ਪਾ ਕੇ ਤਾਂ ਸਮਰਾਟ ਵਿਖਾਈ ਦੇਣ ਲਗਾ । ਕੋਟ ਬਹੁਤ ਕੀਮਤੀ ਸੀ, ਪਗੜੀ ਸੀ, ਧੋਤੀ ਸੀ, ਜੁਤੀਆਂ ਸਨ, ਅਤੇ ਉਸਦੇ ਸਾਹਮਣੇ ਉਹ ਫਕੀਰ ਬਿਲਕੁਲ ਹੀ ਨੌਕਰ-ਚਾਕਰ, ਦੀਨ-ਹੀਨ ਵਿਖਾਈ ਦੇਣ ਲਗਾ ਅਤੇ ਉਸਨੇ ਸੋਚਿਆ ਕਿ ਇਹ ਜਾਂ ਬਹੁਤ ਮੁਸ਼ਕਲ ਹੋ ਗਈ, ਇਹ ਤਾਂ ਬਹੁਤ ਗਲਤ ਹੋ ਗਿਆ। ਜਿਨ੍ਹਾਂ ਦੇ ਘਰ ਮੈਂ ਇਸ ਨੂੰ ਲੈ ਜਾਵਾਂਗਾ, ਉਨ੍ਹਾਂ ਦਾ ਸਾਰਾ ਧਿਆਨ ਤਾਂ ਇਸ ਉਤੇ ਹੋਵੇਗਾ, ਮਰ ਉਤੇ ਤਾਂ ਕਿਸੇ ਦਾ ਧਿਆਨ ਜਾਏਗਾ ਹੀ ਨਹੀਂ । ਆਪਣੇ ਹੀ ਕਪੜੇ, ਅਤੇ ਅਜ ਆਪਣਿਆਂ ਹੀ ਕਪੜਿਆਂ ਕਾਰਨ ਮੈਂ ਦੀਨ-ਹੀਨ ਹੋ ਜਾਵਾਂਗਾ । ਲੇਕਿਨ ਬਾਰ- ਧਾਰ ਮਨ ਨੂੰ ਸਮਝਾਇਆ ਕਿ ਮੈਂ ਫਕੀਰ ਹਾਂ-ਆਤਮਾ-ਪ੍ਰਮਾਤਮਾ ਦੀ ਗੱਲ ਕਰਨ ਵਾਲਾ । ਕੀ ਪਿਆ ਹੈ ਪਗੜੀ ਵਿਚ, ਕੋਟ ਵਿਚ, ਛੱਡੋ ! ਪਾਈ ਰਖਣ ਦਿਓ, ਕਿੰਨਾ ਕ ਫਰਕ ਪਏਗਾ । ਪਰ ਜਿੰਨਾ ਹੀ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿ ਕੋਟ ਪਗੜੀ ਵਿਚ ਕੀ ਰਖਿਆ ਹੈ; ਕੋਟ-ਪਗੜੀ ਹੀ, ਕੋਟ-ਪਗੜੀ ਹੀ ਉਸਦੇ ਮਨ ਵਿਚ ਘੁੰਮਣ ਲਗੀ ।

ਮਿੱਤਰ ਦੂਜੀ ਗੱਲ ਕਰਨ ਲਗਾ । ਪਰ ਉਹ ਅੰਦਰੋਂ ਤਾਂ ਕਿਤੇ ਹੋਰ ਹੀ ਸੀ। ਮੂੰਹੋਂ ਕੁਝ ਹੋਰ ਦੂਜੀਆਂ ਗੱਲਾਂ ਕਰ ਰਿਹਾ ਹੈ, ਲੇਕਿਨ ਉਥੇ ਉਸ ਦਾ ਮਨ ਨਹੀਂ ਹੈ । ਅੰਦਰ ਉਸਦੇ ਬਸ ਕੋਟ ਅਤੇ ਪਗੜੀ ! ਰਾਹ ਵਿਚ ਜੋ ਵੀ ਮਿਲਦਾ, ਕੋਈ ਵੀ ਉਸ ਵਲ ਨਹੀਂ ਵੇਖਦਾ । ਸਾਰਿਆਂ ਦੀਆਂ ਨਿਗਾਹਾਂ ਮਿੱਤਰ ਵਲ ਜਾਂਦੀਆਂ ਸਨ । ਉਹ ਬੜੀ ਮ ਸ਼ਕਲ ਵਿਚ ਪੈ ਗਿਆ । ਇਹ ਤਾਂ ਅਜ ਆਪਣੇ ਹੱਥੀਂ ਹੀ ਭੁਲ ਕਰ ਲਈ । ਜਿਨ੍ਹਾਂ ਦੇ ਘਰ ਜਾਣਾ ਸੀ, ਉਥੇ ਪੁਜੇ । ਜਾਕੇ ਮੁਲਾਕਾਤ ਕਰਾਈ ਕਿ ਇਹ ਮੇਰੇ ਮਿੱਤਰ ਹਨ, ਬਚਪਨ ਦੇ ਦੋਸਤ ਹਨ, ਬੜੇ ਪਿਆਰੇ ਆਦਮੀ ਹਨ। ਅਤੇ ਫਿਰ ਅਚਾਨਕ ਅਨਜਾਣੇ ਮੂੰਹ ‘ਚੋਂ ਨਿਕਲ ਗਿਆ ਕਿ ਰਹਿ ਗਏ ਕਪੜੇ, ਸੋ ਕਪੜੇ ਮੇਰੇ ਹਨ । ਕਿਉਂਕਿ ਉਹ ਮਿੱਤਰ ਵੀ, ਜਿਨ੍ਹਾਂ ਦੇ ਘਰ ਗਏ ਸੀ, ਉਹ ਵੀ ਉਸਦੇ ਕਪੜਿਆਂ ਨੂੰ ਵੇਖ ਰਹੇ ਸਨ ਅਤੇ ਅੰਦਰ ਉਸ ਦੇ ਚਲ ਰਿਹਾ ਸੀ, ਕੋਟ, ਪਗੜੀ, ਮੇਰਾ ਕੋਟ, ਮੇਰੀ ਪਗੜੀ। ਅਤੇ ਉਨ੍ਹਾਂ ਦੀ ਵਜ੍ਹਾ ਨਾਲ ਹੀ ਮੈਂ ਪਰੇਸ਼ਾਨ ਹੋ ਰਿਹਾ ਹਾਂ । ਸੁਭਾਵਿਕ ਹੈ, ਜੋ ਉਹ ਦਮਨ ਕਰ ਰਿਹਾ ਸੀ, ਜੋ ਦਬਾ ਰਿਹਾ ਸੀ, ਉਹ ਨਿਕਲ ਗਿਆ ਮੂੰਹੋਂ ਕਿ ਰਹਿ ਗਏ ਕਪੜੇ, ਸੋ ਕਪੜੇ ਮੇਰੇ ਹਨ।

ਮਿੱਤਰ ਹੈਰਾਨ ਹੋਇਆ, ਘਰ ਦੇ ਲੋਕੀਂ ਵੀ ਹੈਰਾਨ ਹੋਏ ਕਿ ਇਹ ਕੀ ਪਾਗਲਪਨ ਹੈ ! ਖ਼ਿਆਲ ਉਸਨੂੰ ਵੀ ਆਇਆ, ਬੋਲਣ ਤੋਂ ਪਿਛੋਂ । ਤਦ ਪਛ- ਤਾਇਆ ਕਿ ਇਹ ਤਾਂ ਭੁਲ ਹੋ ਗਈ । ਪਛਤਾਇਆ ਤਾਂ ਹੋਰ ਆਪਣੇ ਮਨ ਨੂੰ ਦਬਾਇਆ । ਬਾਹਰ ਆਕੇ ਮਾਫ਼ੀ ਮੰਗਣ ਲੱਗਾ ਕਿ ਮਾਫ਼ ਕਰ ਦੇ, ਬੜੀ ਗਲਤੀ ਹੋ ਗਈ । ਮਿੱਤਰ ਨੇ ਕਿਹਾ, ‘ਮੈਂ ਤਾਂ ਹੈਰਾਨ ਹੋਇਆ ਕਿ ਤੇਰੇ ਕੋਲੋਂ ਨਿਕਲ ਕਿਵੇਂ ਗਿਆ ?’ ਉਸਨੇ ਕਿਹਾ, ‘ਕ ਝ ਨਹੀਂ, ਸਿਰਫ਼ ਜ਼ਬਾਨ ਸੀ, ਭੁਲ ਹੋ ਗਈ ।’ ਹਾਲਾਂਕਿ ਜ਼ਬਾਨ ਦੀ ਭੁਲ ਕਦੇ ਵੀ ਨਹੀਂ ਹੋ ਸਕਦੀ । ਅੰਦਰ ਕੁਝ ਟੁਰਦਾ ਹੁੰਦਾ ਹੈ, ਤਾਂ ਕਦੇ-ਕਦੇ ਬੇ-ਮੌਕੇ ਜ਼ਬਾਨ ਤੋਂ ਨਿਕਲ ਜਾਂਦਾ ਹੈ । ਭੁਲ ਕਦੇ ਨਹੀਂ ਹੁੰਦੀ । ਉਹ ਕਹਿਣ ਲਗਾ, ‘ਮਾਫ਼ ਕਰ ਦੇ ਭੁਲ ਹੋ ਗਈ। ਕਿਵੇਂ—ਇਹ ਕੀ ਖ਼ਿਆਲ ਆ ਗਿਆ, ਕ ੁਝ ਸਮਝ ਵਿਚ ਨਹੀਂ ਆਉਂਦਾ ।’ ਹਾਲਾਂਕਿ ਪੂਰਾ ਸਮਝ ਵਿਚ ਆ ਰਿਹਾ ਸੀ, ਕਿ ਖ਼ਿਆਲ ਕਿਵੇਂ ਆਇਆ ਹੈ !

ਦੂਜੇ ਮਿੱਤਰ ਦੇ ਘਰ ਗਏ । ਹੁਣ ਉਹ ਤੈ ਕਰਦਾ ਰਿਹਾ ਰਾਹ ਵਿਚ, ਕਿ ਹੁਣ ਭਾਵੇਂ ਕੁਝ ਵੀ ਹੋ ਜਾਏ, ਇਹ ਨਹੀਂ ਕਹਿਣਾ ਕਿ ਕਪੜੇ ਮਰ ਹਨ, ਪੱਕਾ ਕਰ ਲੈਣਾ ਹੈ ਆਪਣੇ ਮਨ ਨੂੰ । ਘਰ ਦੇ ਦਰਵਾਜ਼ੇ ਉਤੇ ਜਾਕੇ ਉਸਨੇ ਦ੍ਰਿੜ ਸੰਕਲਪ ਕਰ ਲਿਆ ਕਿ ਇਹ ਗੱਲ ਨਹੀਂ ਕਰਨੀ, ਕਿ ਕਪੜੇ ਮੇਰੇ ਹਨ। ਪਰ ਉਸ ਪਾਗਲ ਨੂੰ ਪਤਾ ਨਹੀਂ ਕਿ ਉਹ ਜਿੰਨਾ ਹੀ ਪੱਕਾ ਨਿਸਚਾ ਕਰ ਰਿਹਾ ਹੈ, ਓਨੇ ਹੀ ਜ਼ੋਰ ਨਾਲ ਉਸਦੇ ਅੰਦਰ ਇਹ ਭਾਵਨਾ ਘਰ ਕਰ ਰਹੀ ਹੈ ਕਿ ਇਹ ਕਪੜੇ ਮੇਰੇ ਹਨ ।

ਆਖਰ ਦ੍ਰਿੜ ਸੰਕਲਪ ਕੀਤਾ ਕਿਉਂ ਜਾਂਦਾ ਹੈ ?

ਇਕ ਆਦਮੀ ਕਹਿੰਦਾ ਹੈ ਕਿ ਮੈਂ ਬ੍ਰਹਮਚਾਰੀ ਰਹਿਣ ਦਾ ਦ੍ਰਿੜ ਵਰਤ ਲੈਂਦਾ ਹਾਂ, ਤਾਂ ਉਸਦਾ ਮਤਲਬ ਹੈ ਕਿ ਉਸਦੇ ਅੰਦਰ ਕਾਮੁਕਤਾ ਦ੍ਰਿੜਤਾ ਨਾਲ ਧੱਕੇ ਮਾਰ ਰਹੀ ਹੈ, ਨਹੀਂ ਤਾਂ ਹੋਰ ਕਾਰਨ ਕੀ ਹੈ ? ਇਕ ਆਦਮੀ ਕਹਿੰਦਾ ਹੈ ਕਿ ਮੈਂ ਕਸਮ ਖਾ ਰਿਹਾ ਹਾਂ ਕਿ ਅਜ ਤੋਂ ਮੈਂ ਘਟ ਖਾਣਾ ਖਾਵਾਂਗਾ, ਤਾਂ ਉਸਦਾ ਮਤਲਬ ਹੈ ਕਿ ਕਸਮ ਖਾਣੀ ਪੈ ਗਈ, ਕਿਉਂਕਿ ਬਹੁ ਤਾ ਖਾਣ ਦਾ ਮਨ ਹੈ ਉਸ ਦਾ । ਅਤੇ ਤਦ ਜ਼ਰੂਰਤ ਤੋਂ ਵਧ ਦੁਵਿਧਾ ਪੈਦਾ ਹੁੰਦੀ ਹੈ । ਜਿਸ ਨਾਲ ਅਸੀਂ ਲੜਣਾ ਚਾਹੁੰਦੇ ਹਾਂ। ਉਹ ਹੀ ਸਾਡੀ ਕਮਜ਼ੋਰੀ ਹੈ ਅਤੇ ਉਹ ਹੀ ਅਸੀਂ ਹਾਂ ਅਤੇ ਤਦ ਦੁਵਿਧਾ ਪੈਦਾ ਹੋ ਜਾਣੀ ਸਭਾਵਕ ਹੈ ।

ਉਹ ਲੜਦਾ ਹੋਇਆ ਦਰਵਾਜ਼ੇ ਦੇ ਅੰਦਰ ਗਿਆ, ਸੰ ਭਲ-ਸੰਭਲ ਕੇ ਬੋਲਿਆ ਕਿ ਮੇਰੇ ਮਿੱਤਰ ਹਨ । ਪਰ ਜਦੋਂ ਉਹ ਬੋਲ ਰਿਹਾ ਸੀ ਤਾਂ ਉਹ ਜਾਣਦਾ ਸੀ ਕਿ ਉਸਨੂੰ ਕੋਈ ਵੀ ਨਹੀਂ ਵੇਖ ਰਿਹਾ ਹੈ। ਉਸਦੇ ਮਿੱਤਰ ਨੂੰ ਹੀ ਘਰ ਦੇ ਲੋਕ ਵੇਖ ਰਹੇ ਹਨ । ਤਦ ਫਿਰ ਉਸਨੂੰ ਖ਼ਿਆਲ ਆਇਆ-ਮੇਰਾ ਕੋਟ, ਮੇਰੀ ਪਗੜੀ । । ਉਸਨੇ ਕਿਹਾ ਕਿ ਦ੍ਰਿੜਤਾ ਨਾਲ ਉਸਨੇ ਕਸਮ ਖਾਧੀ ਹੈ, ਸੋ ਇਸਦੀ ਗੱਲ ਹੀ ਨਹੀਂ ਕਰਨੀ । ਮੇਰਾ ਕੀ ਹੈ, ਕਪੜਾ-ਲੱਤਾ । ਕਪੜੇ-ਲੱਤੇ ਕਿਸੇ ਦੇ ਹੁੰਦੇ ਹਨ ! ਇਹ ਜੋ ਸੰਸਾਰ ਹੈ, ਇਹ ਸਭ ਮਿਥਿਆ ਹੈ ! ਇਹ ਸਭ ਸਮਝਾ ਰਿਹਾ ਹੈ ਮਨ ਨੂੰ । ਪਰ, ਅਸਲੀਅਤ ਤਾਂ ਬਾਹਰੋਂ ਅੰਦਰ, ਅੰਦਰੋਂ ਬਾਹਰ ਹੋ ਰਹੀ ਹੈ । ਸਮਝਾਇਆ ਕਿ ਮੇਰੇ ਮਿੱਤਰ ਹਨ, ਬਚਪਨ ਦੇ ਦੋਸਤ ਹਨ, ਬੜੇ ਪਿਆਰੇ ਆਦਮੀ ਹਨ, ਰਹਿ ਗਏ ਕਪੜੇ, ਸੋ ਕਪੜੇ ਉਨ੍ਹਾਂ ਦੇ ਹੀ ਹਨ ਮੇਰੇ ਨਹੀਂ । ਅਜ ਤਕ ਅਜਿਹੀ ਮੁਲਾਕਾਤ ਕਦੇ ਵੇਖੀ ਨਹੀਂ ਗਈ ।

ਬਾਹਰ ਆਕੇ ਫਿਰ ਮਾਫ਼ੀ ਮੰਗਣ ਲਗਾ ਕਿ ਬੜੀ ਭੁਲ ਹੁੰਦੀ ਜਾ ਰਹੀ ਹੈ, ਮੈਂ ਕੀ ਕਰਾਂ, ਕੀ ਨਾ ਕਰਾਂ, ਇਹ ਕੀ ਹੋ ਗਿਆ ਹੈ ਮੈਨੂੰ । ਅਜ ਤਕ ਮੇਰੀ ਜ਼ਿੰਦਗੀ ਵਿਚ ਕਪੜਿਆਂ ਨੇ ਮੈਨੂੰ ਇਸਤਰ੍ਹਾਂ ਤਾਂ ਕਦੇ ਨਹੀਂ ਫੜਿਆ ਸੀ । ਹੇ ਪ੍ਰਮਾਤਮਾ ! ਇਹ ਮੈਨੂੰ ਕੀ ਹੋ ਗਿਆ ਹੈ ? ਉਸ ਵਿਚਾਰੇ ਨੂੰ ਕੀ ਪਤਾ ਕਿ ਉਸਦੀ ਤਰਤੀਬ ਹੀ ਅਜਿਹੀ ਹੈ ਕਿ ਉਸਦੀ ਤਰਤੀਬ ਪ੍ਰਮਾਤਮਾ ਵੀ ਕਰੇ ਤਾਂ ਉਹ ਵੀ ਕਪੜਿਆਂ ਨੂੰ ਫੜ ਲੈ ਸਕਦਾ ਹੈ । ਮਿੱਤਰ ਨੇ ਕਿਹਾ, ਮੈਂ ਨਹੀਂ ਜਾਂਦਾ ਹੁਣ ਤੇਰੇ ਨਾਲ 1 ਲੇਕਿਨ ਉਹ ਪੈਰੀਂ ਪੈਣ ਲਗਾ ਅਤੇ ਕਹਿਣ ਲਗਾ, ਨਹੀਂ ਇੰਝ ਨਾ ਕਰ । ਜ਼ਿੰਦਗੀ ਭਰ ਲਈ ਦੁਖ ਰਹਿ ਜਾਏਗਾ ਕਿ ਮੈਂ ਕੀ ਦੁਰ-ਵਿਹਾਰ ਕੀਤਾ । ਹੁਣ ਮੈਂ ਸਹੁੰ ਚੁਕ ਕੇ ਕਹਿੰਦਾ’ ਹਾਂ ਕਿ ਕਪੜਿਆਂ ਦੀ ਗੱਲ ਨਹੀਂ ਕਰਾਂਗਾ, ਮੈਂ ਬਿਲਕੁਲ ਰੱਬ ਦੀ ਸਹੁੰ ਖਾ ਕੇ ਕਹਿੰਦਾ ਹਾਂ, ਕਿ ਕਪੜਿਆਂ ਦੀ ਗੱਲ ਬਿਲਕੁਲ ਨਹੀਂ ਕਰਾਂਗਾ ।

ਅਤੇ ਕਿਸਮ ਖਾਣ ਵਾਲਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਜ਼ਰੂਰੀ ਹੈ, ਕਿਉਂਕਿ ਜਿਹੜਾ ਕਸਮ ਖਾਂਦਾ ਹੈ, ਉਸਦੇ ਅੰਦਰ ਉਸ ਕਸਮ ਤੋਂ ਮਜ਼ਬੂਤ ਵੀ ਕੋਈ ਬੈਠਾ ਹੈ, ਜਿਸਦੇ ਖਿਲਾਫ਼ ਉਹ ਕਸਮ ਖਾ ਰਿਹਾ ਹੈ, ਅਤੇ ਉਹ ਜਿਹੜਾ ਅੰਦਰ ਬੈਠਾ ਹੈ, ਉਹ ਧ ਰ ਅੰਦਰ ਹੈ । ਕਸ਼ਮ ਤਾਂ ਉਪਰ ਅਤੇ ਬਾਹਰ ਹੈ । ਕਸਮ ਚੇਤਨ ਮਨ ਤੋਂ ਖਾਧੀ ਗਈ ਹੈ ਅਤੇ ਜੋ ਅੰਦਰ ਬੈਠਾ ਹੋਇਆ ਹੈ, ਉਹ ਅਚੇਤਨ ਦੀਆਂ ਪਰਤਾਂ ਵਿਚ ਸਮਾਇਆ ਹੋਇਆ ਹੈ । ਜੇਕਰ ਮਨ ਦੇ ਦਸ ਹਿੱਸੇ ਕਰ ਦੇਈਏ ਤਾਂ ਕਸਮ ਇਕ ਹਿੱਸੇ ਨੇ ਖਾਧੀ ਹੈ, ਪਰ ਨੌਂ ਹਿੱਸੇ ਮਨ ਉਲਟਾ ਅੰਦਰ ਖਲੋਤਾਂ ਹੋਇਆ ਹੈ । ਬ੍ਰਹਮ- ਚਾਰੀ ਰਹਿਣ ਦੀ ਕਸਮ ਇਕ ਹਿੱਸਾ ਮਨ ਖਾ ਰਿਹਾ ਹੈ ਅਤੇ ਨੌਂ ਹਿੱਸੇ ਕਾਮ ਦੀ ਦੁਹਾਈ ਦੇ ਰਹੇ ਹਨ। ਉਹ ਜਿਹੜਾ ਪਰਮਾਤਮਾ ਨੇ ਬਣਾਇਆ ਹੈ, ਉਹ ਉਸੇ ਲਈ ਪੁਕਾਰਦਾ ਤੁਰਿਆ ਜਾ ਰਿਹਾ ਹੈ ।

ਰਾਏ ਤੀਜੇ ਮਿੱਤਰ ਦੇ ਘਰ । ਹੁਣ ਉਸਨੇ ਬਿਲਕੁਲ ਹੀ ਆਪਣ ਸੁਆਸਾਂ ਤਕ ਸੰਜਮ ਕਰ ਰਖਿਆ ਹੈ ।

ਸੰਜਮੀ ਆਦਮੀ ਬੜੇ ਖ਼ਤਰਨਾਕ ਹੁੰਦੇ ਹਨ, ਕਿਉਂਕਿ ਉਨ੍ਹਾਂ ਅੰਦਰ ਜਵਾਲਾਮੁਖੀ ਉਬਲ ਰਿਹਾ ਹੁੰਦਾ ਹੈ । ਉਪਰੋਂ ਉਨ੍ਹਾਂ ਨੇ ਸੰਜਮ ਸਾਧਿਆ ਹੁੰਦਾ ਹੈ ਅਤੇ ਅੰਦਰ ? ਅੰਦਰ ਅਸੰ ਜਮ ਦੀ ਅੱਗ ਉਬਲਦੀ ਹੈ । ਅਤੇ ਇਸ ਗੱਲ ਨੂੰ ਯਾਦ ਰਖਣਾ ਕਿ ਜਿਸ ਚੀਜ਼ ਨੂੰ ਸਾਧਣਾ ਪੈਂਦਾ ਹੈ। ਉਸਦੇ ਸਾਧਣ ਵਿਚ ਏਨੀ ਮੇਹਨਤ ਲਗ ਜਾਂਦੀ ਹੈ ਕਿ ਸਾਧਨਾ ਪੂਰ ਵਕਤ ਹੋ ਨਹੀਂ ਸਕਦੀ । ਫਿਰ ਢਿੱਲਾ ਹੋਣਾ ਪਏਗਾ, ਆਰਾਮ ਕਰਨਾ ਪਏਗਾ । ਜੇਕਰ ਮੈਂ ਜ਼ੋਰ ਨਾਲ ਮੁਠੀ ਬੰਦ ਕਰ ਲਵਾਂ, ਤਾਂ ਕਿੰਨੀ ਦੇਰ ਬੰਦ ਰਖ ਸਕਦਾ ਹਾਂ ? ਚੌਵੀ ਘੰਟੇ ? ਜਿੰਨੀ ਜ਼ੋਰ ਨਾਲ ਬੰਦ ਕਰਾਂਗਾ, ਓਨਾ ਹੀ ਥੱਕ ਜਾਵਾਂਗਾ ਅਤੇ ਮੁੱਠ ਖੁਲ੍ਹ ਜਾਏਗੀ । ‘ਜਿਸ ਚੀਜ਼ ਵਿਚ ਵੀ ਮੇਹਨਤ ਕਰਨੀ ਪੈਂਦੀ ਹੈ ਓਨੀ ਹੀ ਛੇਤੀ ਥਕਾਨ ਹੋ ਜਾਂਦੀ ਹੈ, ਸ਼ਕਕੀ ਖ਼ਤਮ ਹੋ ਜਾਂਦੀ ਹੈ ਅਤੇ ਉਲਟਾ ਹੋ ਜਾਂਦਾ ਹੈ । ਮੁੱਠ ਬੰਦ ਕੀਤੀ ਜਿੰਨੀ ਜ਼ੋਰ ਨਾਲ, ਓਨੀ ਹੀ ਛੇਤੀ ਮੁੱਠ ਖੁਲ੍ਹ ਜਾਏਗੀ । ਮੁੱਠ ਚੌਵੀ ਘੰਟੇ ਖੁਲ੍ਹੀ ਰਖੀ ਜਾ ਸਕਦੀ ਹੈ, ਲਕਿਨ ਬੰਨ੍ਹ ਕੇ ਨਹੀਂ ਰਖੀ ਜਾ ਸਕਦੀ । ਜਿਸ ਕੰਮ ਵਿਚ ਮਹਨਤ ਹੁੰਦੀ ਹੈ, ਉਸ ਕੰਮ ਨੂੰ ਤੁਸੀਂ ਜ਼ਿੰਦਗੀ ਨਹੀਂ ਬਣਾ ਸਕਦੇ । ਉਹ ਕਦੇ ਵੀ ਸਹਿਜ ਨਹੀਂ ਹੋ ਸਕਦਾ ਅਤੇ ਜਦ ਕੰਮ ਦੀ ਮੇਹਨਤ ਹੋਏਗੀ ਤਾਂ ਫਿਰ ਆਰਾਮ ਕਰਨ ਦਾ ਵਕਤ ਆਏਗਾ ਹੀ।

ਇਸ ਲਈ ਜਿੰਨਾ ਸਧਿਆ ਹੋਇਆ ਸੰਤ ਹੋਏਗਾ, ਓਨਾ ਹੀ ਖ਼ਤਰਨਾਕ ਆਦਮੀ ਹੋਏਗਾ, ਕਿਉਂਕਿ ਉਸਦੇ ਆਰਾਮ ਦਾ ਵਕਤ ਆਏਗਾ ਚੌਵੀ ਘੰਟਿਆਂ ਵਿਚ, ਘੰਟਾ ਕੁ ਤਾਂ ਉਸਨੂੰ ਢਿੱਲਿਆਂ ਹੋਣਾ ਪਏਗਾ । ਉਸੇ ਦੌਰਾਨ ਦੁਨੀਆਂ ਭਰ ਦੇ ਦਾਪ ਉਸਦੇ ਅੰਦਰ ਖੜੇ ਹੋ ਜਾਣਗੇ । ਨਰਕ ਸਾਹਮਣੇ ਆ ਜਾਏਗਾ ।

ਤਾਂ ਉਸਨੇ ਬਿਲਕ ਲ ਹੀ ਆਪਣੇ ਤੋਂ ਸਾਹ ਰੋਕ ਲਿਆ ਅਤੇ ਕਿਹਾ ਕਿ ਕਸਮ ਖਾਂਦਾ ਹਾਂ ਕਿ ਇਨ੍ਹਾਂ ਕਪੜਿਆਂ ਦੀ ਗੱਲ ਹੀ ਨਹੀਂ ਕਰਨੀ ।

ਲੇਕਿਨ ਤੁਸੀਂ ਅੰਦਾਜ਼ਾ ਲਗਾਓ ਉਸਦੀ ਹਾਲਤ ਦਾ ! ਜੇਕਰ ਤੁਸੀਂ ਥੋੜੇ ਬਹੁਤ ਵੀ ਧਰਮੀ ਬੰਦੇ ਹੋਵੇਗੇ ਤਾਂ ਤੁਹਾਨੂੰ ਆਪਣੇ ਅਨੁਭਵ ਨਾਲ ਪਤਾ ਲਗ ਸਕਦਾ ਹੈ, ਉਸਦੀ ਕੀ ਹਾਲਤ ਹੋਈ ਹੋਵੇਗੀ ? ਜੇਕਰ ਤੁਸੀਂ ਕਸਮ ਖਾਧੀ ਹੋਵੇ, ਵਰਤ ਲਏ ਹੋਣ, ਵਰਤ ਸੰਕਲਪ ਸਾਧੇ ਹੋਣ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅੰਦਰ ਕੀ ਹਾਲਤ ਹੋ ਜਾਂਦੀ ਹੈ ।

ਅੰਦਰ ਗਿਆ । ਉਸਦੇ ਮੱਥੇ ਤੋਂ ਪਸੀਨਾ ਚੋਂ ਰਿਹਾ ਹੈ । ਐਨਾ ਅਸਰ ਪੈ ਰਿਹਾ ਹੈ ਕਿ ਮਿੱਤਰ ਡਰਿਆ ਹੋਇਆ ਹੈ ਉਸਦੇ ਪਸੀਨੇ ਨੂੰ ਵੇਖਕੇ। ਉਸ ਦੀਆਂ ਸਾਰੀਆਂ ਨਸਾਂ ਤਣੀਆ ਹੋਈਆਂ ਹਨ । ਉਹ ਬੋਲ ਰਿਹਾ ਹੈ ਇਕ-ਇਕ ਸ਼ਬਦ ਕਿ ਸਰ ਮਿੱਤਰ ਹਨ, ਬਹੁਤ ਪੁਰਾਣੇ ਦੋਸਤ ਹਨ, ਬੜੇ ਚੰਗੇ ਆਦਮੀ ਹਨ । ਅਤੇ ਇਕ 2 ਨੂੰ ਉਹ ਰ ਕਿਆ, ਜਿਵੇਂ ਅੰਦਰੋਂ ਕੋਈ ਜ਼ੋਰ ਨਾਲ ਧੱਕਦਾ ਪਿਆ ਹੋਵੇ ਅਤੇ ਉਹ ਬਹਿ ਗਿਆ । ਹੜ੍ਹ ਆ ਗਿਆ ਹੋਵੇ ਜਿਵੇਂ ਅਤੇ ਸਭ ਰੁੜ੍ਹ ਗਿਆ । ਅਤੇ ਉਸਨੇ ਕਿਹਾ ਕਿ ਰਹਿ ਗਈ ਕਪੜਿਆਂ ਦੀ ਗੱਲ, ਸੋ ਮਾਫ਼ ਕਰਨਾ ਉਸ ਸੰਬੰਧ ਵਿਚ ਮੈਂ .44 ਨਹੀਂ ਆਖਾਂਗਾ, ਕਿਉਂਕਿ ਮੈਂ ਕਸਮ ਖਾ ਲਈ ਹੈ ਕਿ ਕਪੜਿਆਂ ਦੀ ਗੱਲ ਹੀ ਨਹੀਂ ਕਰਨੀ ।

ਸੋ, ਇਹ ਜੋ ਇਸ ਆਦਮੀ ਦੇ ਨਾਲ ਹੋਇਆ ਹੈ, ਉਹ ਪੂਰੀ ਮਨੁਖ-ਜਾਤੀ – ਨਾਲ ਸੈਕਸ ਦੇ ਸੰਬੰਧ ਵਿਚ ਹੋ ਗਿਆ ਹੈ। ਸੈਕਸ ਨੂੰ ਇਕ ਜ਼ਖਮ, ਇਕ ਅਸ- ਸੈਸ਼ਨ ਬਣਾ ਦਿਤਾ ਹੈ । ਸੈਕਸ ਨੂੰ ਇਕ ਰੋਗ ਬਣਾ ਦਿਤਾ ਹੈ, ਇਕ ਬੇ-ਢਗਾ ਅਤੇ ਸਭ ਜ਼ਹਿਰੀਲਾ ਕਰ ਦਿਤਾ ਹੈ ।

ਨਿੱਕੇ-ਨਿੱਕੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸੈਕਸ ਪਾਪ ਹੈ। ਕੁੜੀਆਂ ਨੂੰ ਸਮਝਾਇਆ ਜਾ ਰਿਹਾ ਹੈ, ਮੁੰਡਿਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸੈਕਸ ਪਾਪ ਹੈ । ਫਿਰ ਇਹ ਕੁੜੀ ਜਵਾਨ ਹੁੰਦੀ ਹੈ, ਇਹ ਮੁੰਡਾ ਜਵਾਨ ਹੁੰਦਾ ਹੈ, ਉਨ੍ਹਾਂ ਦੇ ਵਿਆਹ ਹੋਣਗੇ ਅਤੇ ਕਾਮ ਦੀ, ਯੋਨ ਦੀ ਯਾਤ੍ਰਾ ਸ਼ੁਰੂ ਹੋਏਗੀ । ਅਤੇ ਇਨ੍ਹਾਂ ਦੋਹਾਂ ਅੰਦਰ ਇਹ ਭਾਵ ਹੈ ਕਿ ਇਹ ਪਾਪ ਹੈ। ਅਤੇ ਫਿਰ ਇਸਤਰੀ ਨੂੰ ਕਿਹਾ ਜਾਏਗਾ ਕਿ ਪਤੀ ਨੂੰ ਪ੍ਰਮਾਤਮਾ ਮੰਨੋ । ਜਿਹੜਾ ਪਾਪ ਵਿਚ ਲੈ ਜਾ ਰਿਹਾ ਹੈ, ਉਸਨੂੰ ਪ੍ਰਮਾਤਮਾ ਕਿਵੇਂ ਮੰਨਿਆ ਜਾ ਸਕਦਾ ਹੈ ! ਇਹ ਕਿਵੇਂ ਸੰਭਵ ਹੈ ਕਿ ਜਿਹੜਾ ਪਾਪ ਵਿਚ ਘਸੀਟ ਰਿਹਾ ਹੈ, ਉਹ ਪ੍ਰਮਾਤਮਾ ਹੋਏਗਾ ? ਅਤੇ ਉਸ ਲੜਕੇ ਨੂੰ ਕਿਹਾ ਜਾਏਗਾ, ਉਸ ਨੌਜਵਾਨ ਨੂੰ ਕਿਹਾ ਜਾਏਗਾ ਕਿ ਉਹ ਤੇਰੀ ਪਤਨੀ ਹੈ, ਤੇਰੀ ਸਾਥਣ ਹੈ, ਤੇਰੀ ਸੰਗਣੀ ਹੈ । ਲੇਕਿਨ ਉਹ ਤਾਂ ਨਰਕ ਵਿਚ ਲੈ ਜਾ ਰਹੀ ਹੈ ! ਸ਼ਾਸਤ੍ਰਾਂ ਵਿਚ ਲਿਖਿਆ ਹੈ ਕਿ ਇਸਤਰੀ ਨਰਕ ਦਾ ਦੁਆਰ ਹੈ। ਇਹ ਨਰਕ ਦਾ ਦੁਆਰ ਸੰਗੀ ਅਤੇ ਸਾਥਣ ? ਇਹ ਮੇਰਾ ਅੱਧਾ ਅੰਗ, ਇਸ ਨਰਕ ਵਲ ਜਾਂਦਾ ਹੋਇਆ ਅੱਧਾ ਅੰਗ ? ਤਾਂ ਫਿਰ ਕਿਹੜਾ ਸੰਗ-ਸਾਥ ਸਥਾਪਤ ਕੀਤਾ ਜਾ ਸਕਦਾ ਹੈ ?

ਸਾਰੀ ਦੁਨੀਆਂ ਦਾ ਗ੍ਰਹਿਸਥ-ਜੀਵਨ ਨਸ਼ਟ ਕੀਤਾ ਹੈ ਇਸ ਦਿਸ਼ਾ ਨੇ। ਅਤੇ ਜਦ ਪਤੀ-ਨਤਨੀ ਦਾ ਜੀਵਨ ਨਸ਼ਟ ਹੋ ਜਾਏ ਤਾਂ ਪ੍ਰੇਮ ਦੀ ਕੋਈ ਆਸ ਨਹੀਂ ਜਦ ਪਤੀ ਅਤੇ ਪਤਨੀ ਪ੍ਰੇਮ ਨਾ ਕਰ ਸਕਣ ਇਕ-ਦੂਜੇ ਨੂੰ, ਜੋਕਿ ਬੜਾ ਹੀ ਸਹਿਜ ਅਤੇ ਨੈਸਰਗਿਕ ਪ੍ਰੇਮ ਹੈ, ਤਾਂ ਫਿਰ ਕੌਣ ਅਤੇ ਕਿਸ ਨੂੰ ਪ੍ਰੇਮ ਕਰ ਸਕੇਗਾ ? ਇਸ ਪ੍ਰੇਮ ਨੂੰ ਵਧਾਇਆ ਜਾ ਸਕਦਾ ਹੈ । ਪਤੀ ਅਤੇ ਪਤਨੀ ਦਾ ਪ੍ਰੇਮ ਏਨਾ ਵਿਕਸਤ ਹੋਵੇ, ਏਨਾ ਉਦਾਰ ਹੋਵੇ, ਏਨਾ ਉਚਾ ਬਣੇ ਕਿ ਹੌਲੀ-ਹੌਲੀ ਬੰਨ੍ਹ ਤੋੜ ਦੇਵੇ ਆ ਦੂਜਿਆਂ ਤਕ ਫੈਲ ਜਾਵੇ । ਇਹ ਹੋ ਸਕਦਾ ਹੈ । ਲੇਕਿਨ ਇਸਨੂੰ ਸਮਾਪਤ ਹੀ ਕਰ ਦਿਤਾ ਜਾਏ, ਤਾਂ ਫੈਲਿਆ ਕੀ, ਵਧੇਗਾ ਕੀ ?

ਇਕ ਸੰਨਿਆਸੀ ਕਿਸੇ ਪਿੰਡ ਵਿਚ ਠਹਿਰਿਆ ਹੋਇਆ ਸੀ । ਇਕ ਆਦਮੀ ਨੇ ਉਸਨੂੰ ਆ ਕੇ ਕਿਹਾ-ਮੈਂ ਪ੍ਰਮਾਤਮਾ ਨੂੰ ਪਾਉਣਾ ਹੈ । ਤਾਂ ਉਸਨੇ ਪੁਛਿਆ ਕਿ ਤੂੰ ਕਦੇ ਕਿਸੇ ਨੂੰ ਪ੍ਰੇਮ ਕੀਤਾ ਹੈ ? ਉਸ ਆਦਮੀ ਨੇ ਕਿਹਾ-ਇਸ ਝੰਜਟ ਵਿਚ ਮੈਂ ਕਦੇ ਪਿਆ ਹੀ ਨਹੀਂ । ਪ੍ਰੇਮ ਵਗੈਰਾ ਦੇ ਝੰਜਟ ਵਿਚ ਨਹੀਂ ਪਿਆ । ਮੈਂ ਤਾਂ ਝੰਜਟ ਕੀਤਾ ਹੀ ਨਹੀਂ ਕਦੀ ਪ੍ਰੇਮ ਦਾ । ਉਸਨੇ ਕਿਹਾ-ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ ਤੁਹਾਨੂੰ ।

ਉਹ ਵਿਚਾਰਾ ਠੀਕ ਹੀ ਕਹਿ ਰਿਹਾ ਸੀ । ਕਿਉਂਕਿ ਧਰਮ ਦੀ ਦੁਨੀਆਂ ਵਿਚ ਪ੍ਰੇਮ ਇਕ ਡਿਸਕਵਾਲੀਫੀਕੇਸ਼ਨ ਹੈ, ਇਕ ਨਾ-ਕਾਬਲੀਅਤ ਹੈ ।

ਤਾਂ ਉਸਨੇ ਸੋਚਿਆ ਕਿ ਜੇਕਰ ਮੈਂ ਕਹਾਂ ਕਿ ਕਿਸੇ ਨੂੰ ਪ੍ਰੇਮ ਕੀਤਾ ਹੈ ਤਾਂ ਉਹ ਕਹਿਣਗੇ ਕਿ ਪਹਿਲਾਂ ਪ੍ਰੇਮ ਛੱਡ, ਇਹ ਰਾਗ ਛੱਡ, ਪਹਿਲੇ ਇਨ੍ਹਾਂ ਸਾਰਿਆਂ ਨੂੰ ਛੱਡ ਕੇ ਆ, ਫਿਰ ਇਧਰ ਆਵੀਂ, ਤਾਂ ਉਸ ਵਿਚਾਰੇ ਨੇ ਕੀਤਾ ਵੀ ਹੋਵੇ ਤਾਂ ਵੀ ਉਹ ਕਹਿੰਦਾ ਗਿਆ ਕਿ ਮੈਂ ਨਹੀਂ ਕੀਤਾ, ਮੈਂ ਨਹੀਂ ਕੀਤਾ । ਅਜਿਹਾ ਕਿਹੜਾ ਆਦਮੀ ਹੋਏਗਾ ਜਿਸਨੇ ਥੋੜਾ-ਬਹੁਤ ਪ੍ਰੇਮ ਨਾ ਕੀਤਾ ਹੋਵੇ ? ਸੰ ਨਿਆਸੀ ਨੇ ਫੇਰ ਪੁਛਿਆ-ਤੂੰ ਕ ਝ ਤਾਂ ਦਸ, ਥੋੜਾ-ਬਹੁਤਾ ਵੀ, ਕਦੀ ਵੀ ਕਿਸੀ ਨੂੰ ?

ਉਸਨੇ ਕਿਹਾ-ਮਾਫ਼ ਕਰੋ, ਤੁਸੀਂ ਕਿਉਂ ਬਾਰ-ਬਾਰ ਓਹੀ ਗੱਲਾਂ ਪੁਛੀ ਜਾ ਰਹੇ ਹੋ ? ਮੈਂ ਪ੍ਰੇਮ ਵਲ ਅੱਖ ਚੁਕ ਕੇ ਵੀ ਨਹੀਂ ਵੇਖਿਆ, ਮੈਂ ਤਾਂ ਪ੍ਰਮਾਤਮਾ ਨੂੰ ਲੱਭਣਾ ਹੈ ।

ਤਾਂ ਉਸ ਸੰਨਿਆਸੀ ਨੇ ਕਿਹਾ-ਮੈਨੂੰ ਮਾਫ਼ ਕਰ ਦੇ । ਕਿਤੇ ਹੋਰ ਲੱਭ । ਕਿਉਂਕਿ ਮੇਰਾ ਅਨੁਭਵ ਇਹ ਹੈ ਕਿ ਜੇਕਰ ਤੂੰ ਕਿਸੇ ਨੂੰ ਪ੍ਰੇਮ ਕੀਤਾ ਹੋਵੇ ਤਾਂ ਉਸ ਪ੍ਰੇਮ ਨੂੰ ਫਿਰ ਏਨਾ ਵੱਡਾ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਉਹ ਪ੍ਰਮਾਤਮਾ ਤਕ ਪੁਜ ਜਾਏ । ਪਰ ਜੇਕਰ ਤੂੰ ਪ੍ਰੇਮ ਹੀ ਨਹੀਂ ਕੀਤਾ ਹੈ ਤਾਂ ਤੇਰੇ ਕੋਲ ਕੁਝ ਹੈ ਹੀ ਨਹੀਂ ਜਿਸਨੂੰ ਵੱਡਾ ਕੀਤਾ ਜਾ ਸਕੇ । ਬੀਜ ਹੀ ਨਹੀਂ ਹੈ ਤੇਰੇ ਕੋਲ, ਜਿਹੜਾ ਰੱਖ ਬਣ ਸਕੇ । ਤਾਂ ਤੂੰ ਜਾ, ਕਿਤੇ ਹੋਰ ਪੁਛ । ਮੈਂ ਪ੍ਰੇਮ ਦੇ ਅਭਾਵ ਵਿਚ ਪ੍ਰਮਾਤਮਾ ਦਾ ਕੋਈ ਦਰਵਾਜ਼ਾ ਨਹੀਂ ਵੇਖਦਾ ਹਾਂ .

……ਅਤੇ ਜਦ ਪਤੀ ਅਤੇ ਪਤਨੀ ਵਿਚ ਪ੍ਰੇਮ ਨਾ ਹੋਵੇ, ਜਿਸ ਪਤੀ ਨੇ ਆਪਣੀ ਪਤਨੀ ਨੂੰ ਪ੍ਰੇਮ ਨਾ ਕੀਤਾ ਹੋਵੇ, ਉਹ ਪ੍ ਤਰ ਅਤੇ ਬੱਚੇ ਨੂੰ ਪ੍ਰੇਮ ਕਰ ਸਕਦੇ ਹਨ ਤਾਂ ਤੁਸੀਂ ਗਲਤੀ ਵਿਚ ਹੋ । ਪਤਨੀ ਉਸੇ ਮਿਕਦਾਰ ਵਿਚ ਪੁਤਰ ਨੂੰ ਪ੍ਰਮ ਕਰਗੀ, ਜਿਸ ਮਿਕਦਾਰ ਵਿਚ ਉਸ ਆਪਣੇ ਪਤੀ ਨੂੰ ਪ੍ਰੇਮ ਕੀਤਾ ਹੈ । ਕਿਉਂਕਿ ਇਹ ਪ ਤਰ, ਪਤੀ ਦਾ ਹੀ ਫਲ ਹੈ । ਉਸਦਾ ਹੀ ਪ੍ਰਤੀਫਲ ਹੈ, ਉਸਦਾ ਹੀ ਰਿਫ- ਲੈਕਸ਼ਨ ਹੈ । ਇਹ ਇਸ ਬੱਚੇ ਲਈ ਜੋ ਪ੍ਰੇਮ ਹੋਣ ਵਾਲਾ ਹੈ, ਉਹ ਓਨਾ ਹੀ ਹੋਏਗਾ, ਜਿੰਨਾ ਉਸਨੇ ਪਤੀ ਨੂੰ ਚਾਹਿਆ ਅਤੇ ਪ੍ਰੇਮ ਕੀਤਾ । ਇਹ ਪਤੀ ਦੀ ਹੀ ਮੂਰਤੀ ਹੈ, ਜਿਹੜੀ ਫਿਰ ਨਵੀਂ ਹੋਕੇ ਮੁੜ ਪਰਤ ਆਈ ਹੈ । ਜੇਕਰ ਪਤੀ ਲਈ ਪ੍ਰੇਮ ਨਹੀਂ ਹੈ, ਤਾਂ ਪੁਤਰ ਲਈ ਪ੍ਰੇਮ ਕਦੀ ਵੀ ਨਹੀਂ ਹੋ ਸਕਦਾ, ਹੋਰ ਜੇਕਰ ਪੁਤਰ ਨੂੰ ਪ੍ਰੇਮ ਨਹੀਂ ਕੀਤਾ ਗਿਆ-ਪਾਲਣਾ-ਪਲੋਸਣਾ ਵੱਡਾ ਕਰ ਦੇਣਾ ਪ੍ਰੇਮ ਨਹੀਂ ਹੈ—ਤਾਂ ਪੁਤਰ ਮਾਂ ਨੂੰ ਕਿਵੇਂ ਪ੍ਰੇਮ ਕਰ ਸਕਦਾ ਹੈ, ਪਿਓ ਨੂੰ ਕਿਵੇਂ ਪ੍ਰੇਮ ਕਰ ਸਕਦਾ ਹੈ ?

ਉਹ ਜਿਹੜਾ ਯੂਨਟ ਹੈ ਜੀਵਨ ਦਾ, ਇਕਾਈ ਹੈ ਜੀਵਨ ਦੀ, ਉਹ ਪਰਵਾਰ ਹੈ । ਉਹ ਹੀ ਜ਼ਹਿਰੀਲਾ ਹੋ ਗਿਆ ਹੈ । ਸੈਕਸ ਨੂੰ ਗੁਨਾਹ ਕਹਿਣਾ, ਕਨਡੈਮ ਕਰਨ ਨਾਲ, ਨਿੰਦਿਤ ਕਰਨ ਨਾਲ ।

ਅਤੇ ਪਰਿਵਾਰ ਹੀ ਫੈਲਕੇ ਪੂਰਾ ਜਗਤ ਹੈ, ਪੂਰਾ ਵਿਸ਼ਵ ਹੈ। ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਪ੍ਰੇਮ ਬਿਲਕੁਲ ਵਿਖਾਈ ਨਹੀਂ ਦਿੰਦਾ । ਪ੍ਰੇਮ ਕਿਵੇਂ ਨਜ਼ਰ ਆਏਗਾ, ਹਾਲਾਂਕਿ ਹਰ ਆਦਮੀ ਕਹਿੰਦਾ ਹੈ ਕਿ ਮੈਂ ਪ੍ਰੇਮ ਕਰਦਾ ਹਾਂ । ਮਾਂ ਕਹਿੰਦੀ ਹੈ, ਪਤਨੀ ਕਹਿੰਦੀ ਹੈ, ਪੁਤਰ ਕਹਿੰਦਾ ਹੈ, ਭਰਾ ਕਹਿੰਦਾ ਹੈ, ਭੈਣ ਕਹਿੰਦੀ ਹੈ, ਮਿੱਤਰ ਕਹਿੰਦੇ ਹਨ ਕਿ ਅਸੀਂ ਪ੍ਰੇਮ ਕਰਦੇ ਹਾਂ । ਅਤੇ ਦੁਨੀਆਂ ਵਿਚ ਜੇਕਰ ਇਕੱਠਾ ਵੇਖੋ ਤਾਂ ਪ੍ਰੇਮ ਕਿਤੇ ਵਿਖਾਈ ਨਹੀਂ ਪੈਂਦਾ । ਏਨੇ ਲੋਕ ਜੇਕਰ ਪ੍ਰੇਮ ਕਰਦੇ ਹਨ ਤਾਂ ਦੁਨੀਆਂ ਵਿਚ ਪ੍ਰੇਮ ਦੀ ਬਾਰਸ਼ ਹੋ ਜਾਣੀ ਚਾਹੀਦੀ ਸੀ । ਪ੍ਰੇਮ ਦੇ ਫੁਲ ਹੀ ਫੁਲ ਖਿੜ ਜਾਣੇ ਚਾਹੀਦੇ ਸਨ, ਪਿਆਰ ਦੇ ਦੀਵੇ ਹੀ ਦੀਵੇ ਜਗ ਜਾਂਦੇ । ਘਰ-ਘਰ ਪਿਆਰ ਦਾ ਦੀਵਾ ਹੁੰ ਦਾ, ਤਾਂ ਦੁਨੀਆਂ ਵਿਚ ਪ੍ਰੇਮ ਦੀ ਇਕੱਠੀ ਰੋਸ਼ਨੀ ਕਿੰਨੀ ਹੁੰਦੀ ?

ਪਰ ਓਥੇ ਤਾਂ ਨਫ਼ਰਤ ਦੀ ਲੋਅ ਵਿਖਾਈ ਦਿੰਦੀ ਹੈ, ਪਿਆਰ ਦਾ ਤਾਂ ਕ ੁਝ ਕਿਤੇ ਪਤਾ ਨਹੀਂ ਲਗਦਾ ? ਝੂਠੀ ਹੈ ਇਹ ਗੱਲ ਅਤੇ ਇਹ ਝੂਠ ਜਦ ਤਕ ਅਸੀਂ ਮੰਨਦੇ ਚਲੇ ਜਾਵਾਂਗੇ ਤਦ ਤਕ ਸੱਚ ਦੀ ਦਿਸ਼ਾ ਵਿਚ ਖੋਜ ਵੀ ਨਹੀਂ ਹੋ ਸਕਦੀ । ਕੋਈ ਕਿਸੇ ਨੂੰ ਪ੍ਰੇਮ ਨਹੀਂ ਕਰ ਰਿਹਾ ਹੈ ।

ਅਤੇ ਜਦ ਤਕ ਕਾਮ ਦੇ ਨਿਸਰਗ ਨੂੰ ਪੂਰੀ ਤਰ੍ਹਾਂ ਆਤਮਾ ਨਾਲ ਸਵੀਕ੍ਰਿਤੀ ਨਹੀਂ ਮਿਲਦੀ, ਤਦ ਤਕ ਕੋਈ ਕਿਸੇ ਨੂੰ ਪ੍ਰੇਮ ਕਰ ਵੀ ਨਹੀਂ ਸਕਦਾ । ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਕਾਮ ਪਵਿੱਤ੍ਰ ਹੈ, ਡਿਵਾਇਨ ਹੈ ।

ਸੈਕਸ ਦੀ ਸ਼ਕਤੀ ਪ੍ਰਮਾਤਮਾ ਦੀ ਸ਼ਕਤੀ ਹੈ । ਇਸੇ ਲਈ ਤਾਂ ਉਸ ਤੋਂ ਊਰਜਾ ਪੈਦਾ ਹੁੰਦੀ ਹੈ ਅਤੇ ਨਵੇਂ ਜੀਵਨ ਵਿਕਸਤ ਹੁੰਦੇ ਹਨ। ਉਹ ਹੀ ਤਾਂ ਸਭ ਤੋਂ ਭੇਤ-ਪੂਰਕ ਸ਼ਕਤੀ ਹੈ, ਉਹ ਹੀ ਤਾਂ ਸਭ ਤੋਂ ਵਧ ਫਿਸਟੀਰੀਅਸ-ਫੋਰਸ ਹੈ । ਉਸ ਨਾਲ ਦੁਸ਼ਮਨੀ ਛੱਡ ਦਿਓ । ਜੇਕਰ ਤੁਸੀਂ ਚਾਹੁੰਦੇ ਹੋ ਕਿ ਕਦੇ ਤੁਹਾਡੇ ਜੀਵਨ ਵਿਚ ਪ੍ਰੇਮ ਦੀ ਬਾਰਸ਼ ਹੋ ਜਾਏ ਤਾਂ ਉਸ ਨਾਲ ਦੁਸ਼ਮਨੀ ਛੱਡ ਦਿਓ । ਉਸਨੂੰ ਅਨੰਦ ਨਾਲ ਸਵੀਕਾਰ ਕਰੋ । ਉਸ ਦੀ ਪਵਿੱਤਰਤਾ ਨੂੰ ਸਵੀਕਾਰ ਕਰੋ । ਉਸ ਦੀ ਧੰਨਤਾ ਨੂੰ ਸਵੀਕਾਰ ਕਰੋ ਅਤੇ ਲੱਭੋ । ਉਸ ਵਿਚ ਹੋਰ ਡੂੰਘੇ ਹੋਰ ਡੂੰਘੇ ਜਾਓ ਤਾਂ ਤੁਸੀਂ ਹੈਰਾਨ ਹੋ ਜਾਓਗੇ । ਜਿੰਨੀ ਪਵਿੱਤਰਤਾ ਨਾਲ ਕਾਮ ਦੀ ਸਵੀਕ੍ਰਿਤੀ ਹੋਵੇ, ਓਨਾ ਹੀ ਕਾਮ ਪਵਿੱਤ੍ਰ ਹੁੰਦਾ ਚਲਾ ਜਾਂਦਾ ਹੈ ਅਤੇ ਜਿੰਨੀ ਅਪਵਿੱਤ੍ਰਤਾ ਅਤੇ ਪਾਪ ਦੀ ਦ੍ਰਿਸ਼ਟੀ ਨਾਲ ਕਾਮ ਨਾਲ ਵਿਰੋਧ ਹੋਏਗਾ, ਕਾਮ ਓਨਾ ਹੀ ਪਾਪ-ਪੂਰਣ ਅਤੇ ਕਰੂਪ ਹੁੰਦਾ ਚਲਾ ਜਾਂਦਾ ਹੈ ।

ਜਦ ਕੋਈ ਆਪਣੀ ਪਤਨੀ ਕੋਲ ਇਸਤਰ੍ਹਾਂ ਜਾਏ, ਜਿਵੇਂ ਕੋਈ ਮੰਦਰ ਕੋਲ ਜਾਂਦਾ ਹੈ, ਕਿਉਂਕਿ ਜਦ ਦੋ ਪ੍ਰੇਮੀ ਕਾਮ ਦੇ ਨਜ਼ਦੀਕ ਜਾਂਦੇ ਹਨ ਤਦ ਉਹ ਸੰਭੋਗ ਵਿਚੋਂ ਲੰਘਦੇ ਹਨ । ਉਹ ਹੀ ਪ੍ਰਮਾਤਮਾ ਕੰਮ ਕਰ ਰਿਹਾ ਹੈ, ਉਨ੍ਹਾਂ ਦੀ ਨੇੜਤਾ ਵਿਚ । ਉਹ ਹੀ ਪ੍ਰਮਾਤਮਾ ਦੀ ਸਿਰਜਨ-ਸ਼ਕਤੀ ਕੰਮ ਕਰ ਰਹੀ ਹੈ ।

ਅਤੇ ਮੇਰੀ ਆਪਣੀ ਦ੍ਰਿਸ਼ਟੀ ਇਹ ਹੈ ਕਿ ਮਨੁਖ ਨੂੰ ਸਮਾਧੀ ਦਾ, ਧਿਆਨ ਦਾ ਜੋ ਪਹਿਲਾ ਅਨੁਭਵ ਮਿਲਿਆ ਹੈ, ਮਨ ਖਤਾ ਦੇ ਇਤਿਹਾਸ ਵਿਚ ਤਾਂ ਉਹ ਸੰਭੋਗ ਦੇ ਪਲਾਂ ਵਿਚ ਮਿਲਿਆ ਹੈ, ਹੋਰ ਕਦੇ ਨਹੀਂ । ਸੰਭੋਗ ਦੇ ਪਲ ਵਿਚ ਹੀ ਪਹਿਲੀ ਵਾਰੀ ਇਹ ਚੇਤਾ ਆਇਆ ਹੈ ਆਦਮੀ ਨੂੰ ਕਿ ਏਨੇ ਅਨੰਦ ਦਾ ਮੀਂਹ ਵਰ੍ਹ ਸਕਦਾ ਹੈ । ਅਤੇ ਜਿਨ੍ਹਾਂ ਨੇ ਇਸ ਸੱਚਾਈ ਉਤੇ ਧਿਆਨ ਕੀਤਾ ਹੈ, ਮੈਡੀਟੇਸ਼ਨ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਕਾਮ ਦੇ ਸੰਬੰਧ ਉਤੇ ਅਤੇ ਮੈਥਨ ਉਤੇ ਚਿੰਤਨ ਕੀਤਾ ਅਤੇ ਧਿਆਨ ਕੀਤਾ, ਉਨ੍ਹਾਂ ਨੂੰ ਇਹ ਵਿਖਾਈ ਪਿਆ ਕਿ ਕਾਮ ਦੇ ਪਲ ਵਿਚ, ਸੰਭੋਗ ਦੀ ਘੜੀ ਵਿਚ ਮਨ ਵਿਚਾਰਾਂ ਤੋਂ ਵਾਂਝਾ ਹੋ ਜਾਂਦਾ ਹੈ । ਇਕ ਪਲ ਵਿਚ ਮਨ ਦੇ ਸਾਰੇ ਵਿਚਾਰ ਰ ਕ ਜਾਂਦੇ ਹਨ ਅਤੇ ਉਹ ਵਿਚਾਰਾਂ ਦਾ ਰੁਕ ਜਾਣਾ ਅਤੇ ਮਨ ਦਾ ਠਹਿਰ ਜਾਣਾ ਹੀ ਅਨਦ ਦੀ ਬਰਖਾ ਦਾ ਕਾਰਣ ਹੁੰਦਾ ਹੈ ।

ਤਦ ਉਨ੍ਹਾਂ ਨੂੰ ਭੇਤ ਮਿਲ ਗਿਆ, ਰਾਜ ਮਿਲ ਗਿਆ ਕਿ ਜੇਕਰ ਮਨ ਨੂੰ ਵਿਚਾਰਾਂ ਤੋਂ ਮ ਕਤ ਕੀਤਾ ਜਾ ਸਕੇ, ਕਿਸੇ ਹੋਰ ਵਿਧੀ ਨਾਲ ਵੀ, ਤਾਂ ਵੀ ਓਨਾ ਹੀ ਅਨੰਦ ਮਿਲ ਸਕਦਾ ਹੈ ਅਤੇ ਤਦ ਸਮਾਧੀ ਅਤੇ ਯੋਗ ਦੀਆਂ ਸਾਰੀਆਂ ਅਵਸਥਾਵਾਂ ਵਿਕਸਿਤ ਹੋਈਆਂ, ਜਿਨ੍ਹਾਂ ਵਿਚ ਧਿਆਨ ਅਤੇ ਮੈਡੀਟੇਸ਼ਨ ਅਤੇ ਪ੍ਰੇਅਰ, ਇਨ੍ਹਾਂ ਦੀਆਂ ਸਾਰੀਆਂ ਅਵਸਥਾਵਾਂ ਵਿਕਸਿਤ ਹੋਈਆਂ । ਇਨ੍ਹਾਂ ਸਾਰੀਆਂ ਦੇ ਮੂਲ ਵਿਚ ਸੰਭੋਗ ਦਾ ਅਨੁਭਵ ਹੈ । ਅਤੇ ਫਿਰ ਮਨੁੱਖ ਨੂੰ ਅਨੁ ਭਵ ਹੋਇਆ ਕਿ ਸੰਭੋਗ ਵਿਚ ਜਾਏ ਬਿਨਾਂ ਵੀ ਚਿੱਤ ਖਾਲੀ ਹੋ ਸਕਦਾ ਹੈ । ਅਤੇ ਜੋ ਰਸ ਦਾ ਅਹਿਸਾਸ ਸੰ ਭੋਗ ਵਿਚ ਹੋਇਆ ਸੀ, ਉਹ ਬਿਨਾਂ ਸੰਭੋਗ ਤੋਂ ਵੀ ਮਾਣਿਆ ਜਾ ਸਕਦਾ ਹੈ । ਫਿਰ ਸੰਭੋਗ ਪਲਾਂ ਕ ਦਾ ਹੋ ਸਕਦਾ ਹੈ ਕਿਉਂਕਿ ਸ਼ਕਤੀ ਅਤੇ ਊਰਜਾ ਦਾ ਉਹ ਨਿਕਾਸ ਅਤੇ ਬਹਾਅ ਹੈ । ਲੇਕਿਨ ਧਿਆਨ ਲਗਾਤਾਰ ਹੋ ਸਕਦਾ ਹੈ ।

ਸੋ, ਮੈਂ ਤੁਹਾਨੂੰ ਕਹਿਣਾ ਚਾਹੁੰ ਦਾ ਹਾਂ ਕਿ ਇਕ ਜੋੜਾ ਸੰਭੋਗ ਦੇ ਪਲ ਵਿਚ ਜਿਸ ਅਨਦ ਨੂੰ ਅਨੁਭਵ ਕਰਦਾ ਹੈ, ਇਕ ਜੋਗੀ ਚੌਵੀ ਘੰਟੇ ਉਸ ਅਨੰਦ ਨੂੰ ਅਨੁਭਵ ਕਰ ਲੈਂਦਾ ਹੈ । ਲੇਕਿਨ ਇਨ੍ਹਾਂ ਦੋਹਾਂ ਅਨੰਦਾਂ ਵਿਚ ਬੁਨਿਆਦੀ ਵਿਰੋਧ ਨਹੀਂ ਹੈ ਅਤੇ ਇਸ ਲਈ ਜਿਨ੍ਹਾਂ ਨੇ ਕਿਹਾ ਕਿ ਵਿਸ਼ਯਾਨੰਦ ਅਤੇ ਬ੍ਰਹਮਾਨੰਦ ਦੋਵੇਂ ਭਰਾ- ਭਰਾ ਹਨ, ਉਨ੍ਹਾਂ ਨੇ ਜ਼ਰੂਰ ਸੱਚ ਕਿਹਾ ਹੈ । ਉਹ ਸਹੋਦਰ ਹਨ, ਇਕੋ ਹੀ ਪੇਟ ਦੇ ਜਾਏ ਹਨ, ਇਕੋ ਹੀ ਅਨੁਭਵ ਨਾਲ ਵਿਕਸਤ ਹੋਏ ਹਨ। ਉਨ੍ਹਾਂ ਨੇ ਨਿਸ਼ਚਤ ਹੀ ਸੱਚ ਕਿਹਾ ਹੈ ।

ਪਹਿਲਾ ਸੂਤਰ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਜੇਕਰ ਚਾਹੁੰਦੇ ਹੋ ਕਿ ਪਤਾ ਲਗੇ ਕਿ ਪ੍ਰੇਮ ਚੀਜ਼ ਕੀ ਹੈ ਤਾਂ ਪਹਿਲਾ ਸੂਤਰ ਹੈ ਕਾਮ ਦੀ ਪਵਿੱਤਰਤਾ, ਦਿਵਯਤਾ, ਉਸਦੀ ਪ੍ਰਭੂ-ਮਈ ਅਨ ਭੂਤੀ ਦੀ ਸਵੀਕ੍ਰਿਤੀ । ਉਸਦਾ ਪ੍ਰੇਮ ਉਤੇ ਪੂਰੀ ਤਰ੍ਹਾਂ ਪੂਰਣ ਹਿਰਦੇ ਨਾਲ ਅੰਗੀਕਾਰ । ਅਤੇ ਤੁਸੀਂ ਹੈਰਾਨ ਹੋਵੋਗੇ । ਜਿੰਨੇ ਪੂਰੀ ਤਰ੍ਹਾਂ ਪੂਰਣ ਹਿਰਦੇ ਨਾਲ ਕਾਮ ਦੀ ਸਵੀਕ੍ਰਿਤੀ ਹੋਵੇਗੀ, ਓਨੇ ਹੀ ਤੁਸੀਂ ਕਾਮ ਤੋਂ ਮੁਕਤ ਹੁੰਦੇ ਚਲੇ ਜਾਵੋਗੇ । ਜਿੰਨੀ ਨਾ-ਮੰਜੂਰੀ ਹੁੰਦੀ ਹੈ, ਓਨੇ ਹੀ ਅਸੀਂ ਬੱਝਦੇ ਚਲੇ ਜਾਂਦੇ ਹਾਂ । ਜਿਸਤਰ੍ਹਾਂ ਉਹ ਫਕੀਰ ਕਪੜਿਆਂ ਨਾਲ ਬੱਝ ਗਿਆ ।

ਜਿੰਨਾ ਸਵੀਕਾਰ ਹੁੰਦਾ ਹੈ, ਓਨੇ ਹੀ ਅਸੀਂ ਮ ਕਤ ਹੁੰਦੇ ਹਾਂ । ਜੇਕਰ ਪੂਰਣ ਸਵੀਕਾਰ ਹੈ, ਟੋਟਲ ਐਕਸੈਪਟੇਲਿਟੀ ਹੈ ਜੀਵਨ ਦੀ, ਜੋ ਨੈਸਰਗਿਕ ਹੈ ਉਸਦੀ, ਤਾਂ ਤੁਸੀਂ ਪਾਓਗੇ ਕਿ ਉਹ ਸਵੀਕ੍ਰਿਤੀ ਅਨ-ਜਾਣਿਆਂ ਦਾ ਰਾਹ ਬਣ ਜਾਂਦੀ ਹੈ । ਉਸ ਪੂਰੀ ਤਰ੍ਹਾਂ ਪੂਰਣ ਸਵੀਕ੍ਰਿਤੀ ਨੂੰ ਮੈਂ ਆਸਤਿਕਤਾ ਕਹਿੰਦਾ ਹਾਂ । ਉਹ ਹੀ ਆਸਤਿਕਤਾ ਵਿਅਕਤੀ ਨੂੰ ਮੁਕਤ ਕਰਦੀ ਹੈ।

ਨਾਸਤਿਕ ਮੈਂ ਉਸਨੂੰ ਕਹਿੰਦਾ ਹਾਂ ਜਿਹੜੇ ਜੀਵਨ ਦੇ ਨਿਸਰਗ ਦਾ ਅਸਵੀਕਾਰ ਕਰਦੇ ਹਨ, ਨਿਸ਼ੇਧ ਕਰਦੇ ਹਨ ਕਿ ਇਹ ਬੁਰਾ ਹੈ, ਇਹ ਪਾਪ ਹੈ, ਇਹ ਜ਼ਹਿਰ ਹੈ, ਇਹ ਛੱਡੋ, ਉਹ ਛੱਡੋ । ਜੋ ਛੱਡਣ ਦੀਆਂ ਗੱਲਾਂ ਕਰ ਰਹੇ ਹਨ, ਉਹ ਹੀ ਨਾਸਤਿਕ ਹਨ ।

ਜੀਵਨ ਜਿਸ ਤਰ੍ਹਾਂ ਦਾ ਹੈ, ਉਸਨੂੰ ਸਵੀਕਾਰ ਕਰੋ ਅਤੇ ਜੀਓ ਉਸ ਦੀ ਪਰਿਪੂਰਣਤਾ ਵਿਚ । ਉਹ ਕੀ ਪਰਿਪੂਰਣਤਾ ਰੋਜ਼-ਰੋਜ਼ ਪੌੜੀ-ਪੌੜੀ ਉਪਰ ਉਠਦੀ ਜਾਂਦੀ ਹੈ । ਉਹ ਹੀ ਸਵੀਕ੍ਰਿਤੀ ਮਨੁੱਖ ਨੂੰ ਉਪਰ ਲੈ ਜਾਂਦੀ ਹੈ ਅਤੇ ਇਕ ਦਿਨ ਉਸ ਦੇ ਦਰਜਨ ਹੁੰਦੇ ਹਨ । ਜਿਸਦਾ ਕਾਮ ਵਿਚ ਪਤਾ ਵੀ ਨਹੀਂ ਲਗਦਾ ਸੀ । ਕਾਮ ਜੇਕਰ ਕੋਇਲਾ ਸੀ ਤਾਂ ਇਕ ਦਿਨ ਹੀਰਾ ਵੀ ਪ੍ਰਗਟ ਹੁੰਦਾ ਹੈ ਪ੍ਰੇਮ ਦਾ । ਤਾਂ ਪਹਿਲਾ ਸੂਤਰ ਇਹ ਹੈ ।

ਦੂਜਾ ਸੂਤਰ ਤੁਹਾਨੂੰ ਕਹਿਣਾ ਚਾਹੁੰ ਦਾ ਹਾਂ । ਅਤੇ ਉਹ ਦੂਜਾ ਸੂਤਰ ਵੀ ਸੰਸਕ੍ਰਿਤੀ ਨੇ, ਅਜ ਤਕ ਦੀ ਸਭਿਅਤਾ ਨੇ ਅਤੇ ਧਰਮਾਂ ਨੇ ਸਾਡੇ ਅੰਦਰ ਮਜ਼ਬੂਤ ਕੀਤਾ ਹੈ । ਦੂਜਾ ਸੂਤਰ ਵੀ ਚ ਤੇ ਰਖਣ ਵਾਲਾ ਹੈ, ਕਿਉਂਕਿ ਪਹਿਲਾ ਸੂਤਰ ਤਾਂ ਕਾਮ ਦੀ ਊਰਜਾ ਨੂੰ ਪ੍ਰੇਮ ਬਣਾ ਦੇਵੇਗਾ ਅਤੇ ਦੂਜੇ ਸੂਤਰ ਨੇ ਉਸਨੂੰ ਕੰਧ ਵਾਂਗ ਰੋਕਿਆ ਹੋਇਆ ਹੈ। ਵੱਗਣ ਨਾਲ ਉਹ ਵੱਗ ਨਹੀਂ ਸਕੇਗਾ ।

ਦੂਜਾ ਸੂਤਰ ਹੈ ਮਨੁਖ ਦਾ ਭਾਵ ਕਿ ਮੈਂ ਮੈਂ ਹਾਂ । ਬੁਰੇ ਲੋਕ ਤਾਂ ਕਹਿੰਦੇ ਹਨ ਕਿ ਮੈਂ ਹਾਂ, ‘ਈਗੋ’, ਉਸਦਾ ਹੰਕਾਰ ਕਿ ਹਾਂ । ਚੰਗੇ ਲੋਕ ਹੋਰ ਜ਼ੋਰ ਨਾਲ ਕਹਿੰਦੇ ਹਨ ਕਿ ਮੈਂ ਹਾਂ ਅਤੇ ਮੈਂ ਤਾਂ ਸਵਰਗ ਜਾਣਾ ਹੈ ਮਿਲਣੀ ਹੈ ਅਤੇ ਮੈਂ ਤਾਂ ਇਹ ਕਰਨਾ ਹੈ, ਮੈਂ ਤਾਂ ਉਹ ਉਹ ‘ਮੈਂ’ ਖਲੋਤਾ ਹੈ ਉਥੇ ਵੀ । ਅਤੇ ਮੈਨੂੰ ਤਾਂ ਮੁਕਤੀ ਕਰਨਾ ਹੈ । ਪਰ ‘ਮੈਂ,ਅਤੇ ਜਿਸ ਆਦਮੀ ਦਾ ‘ਮੈਂ” ਜਿੰਨਾ ਮਜ਼ਬੂਤ ਹੈ, ਓਨੀ ਹੀ ਉਸ ਆਦਮੀ ਦੀ ਹਸਤੀ-ਦੂਜੇ ਨਾਲ ਸੰਯੁਕਤ ਹੋ ਜਾਣ ਦੀ ਸਮਰਥਾ ਘਟ ਕਿਉਂਕਿ ‘ਮੈਂ’ ਇਕ ਕੰਧ ਹੈ । ਉਹ ਇਕ ਐਲਾਨ ਹੈ ਮੈਂ ਦਾ ਕਿ ਮੈਂ ਹੋ ਜਾਂਦੀ ਹੈ । ਹਾਂ । ਇਸ ਲਈ ਨਜ਼ਦੀਕ ਤੋਂ ਨਜ਼ਦੀਕ ਅਨ ਭਵ ਵੀ ਨੇੜੇ ਨਹੀਂ ਲਿਆ ਪਾਂਦੇ । ਸਰੀਰ ਕੋਲ ਬਹਿ ਜਾਂਦੇ ਹਨ, ਆਦਮੀ ਦੂਰ ਦੇ ਦੂਰ ਹੀ ਖੜੇ ਰਹਿ ਜਾਂਦੇ ਹਨ । ਜਦ ਤਕ ਅੰਦਰ ‘ਮੈਂ’ ਬੈਠਾ ਹੋਇਆ ਹੈ, ਤਦ ਤਕ ਦੁਜੇ ਦਾ ਭਾਵ ਨਸ਼ਟ ਨਹੀਂ ਹੁੰ ਦਾ ।

ਸਾਰਤਰ ਨੇ ਇਕ ਅਦਭਤ ਵਚਨ ਕਿਹਾ ਹੈ। ਕਿਹਾ ਹੈ ਕਿ ‘ਦੀ ਅਦਰ ਇਜ਼ ਹੈਲ’ । ਉਹ ਜਿਹੜਾ ਦੂਜਾ ਹੈ, ਉਹ ਹੀ ਨਰਕ ਹੈ; ਲੇਕਿਨ ਸਾਰਤਰ ਨੇ ਇਹ ਨਹੀਂ ਕਿਹਾ ਕਿ ‘ਵਾਈ ਦੀ ਅਦਰ ਇਜ਼ ਅਦਰ । ਉਹ ਦੂਜਾ, ਦੂਜਾ ਕਿਉਂ ਹੈ ? ਉਹ ਦੂਜਾ, ਦੂਜਾ ਇਸ ਲਈ ਹੈ ਕਿ ਮੈਂ ‘ਮੈਂ’ ਹੈ ਅਤੇ ਜਦ ਤਕ ਮੈਂ ‘ਮੈਂ’ ਹੈ, ਤਦ ਤਕ ਦੁਨੀਆਂ ਵਿਚ ਹਰ ਚੀਜ਼ ਦੂਜੀ ਹੈ, ਕੋਈ ਹੈ, ਭਿੰਨ ਹੈ । ਅਤੇ ਜਦ ਤਕ ਭਿੰਨਤਾ ਹੈ, ਤਦ ਤਕ ਪ੍ਰੇਮ ਦਾ ਅਨੁਭਵ ਨਹੀਂ ਹੋ ਸਕਦਾ ।

ਪ੍ਰੇਮ ਹੈ ਇਕ ਆਤਮਾ ਦਾ ਅਨੁਭਵ 1 ਪ੍ਰੇਮ ਹੈ ਇਸ ਗੱਲ ਦਾ ਅਨੁਭਵ ਕਿ ਡਿੱਗ ਪਈਂ ਕੰਧ ਅਤੇ ਦੋ ਉਰਜਾਵਾਂ ਮਿਲ ਗਈਆਂ ਅਤੇ ਇਕੱਠੀਆਂ ਹੋ ਗਈਆਂ । ਪ੍ਰੇਮ ਹੈ ਇਸ ਗੱਲ ਦਾ ਅਨੁਭਵ ਕਿ ਇਕ ਵਿਅਕਤੀ ਅਤੇ ਦੂਜੇ ਵਿਅਕਤੀ ਦੀਆਂ ਸਾਰੀਆਂ ਕੰਧਾਂ ਢਅ ਗਈਆਂ ਅਤੇ ਪ੍ਰਾਣ ਸੰਜੁਗਤ (ਇਕੱਠੇ) ਹੋਏ, ਮਿਲੇ ਅਤੇ ਇਕ ਹੋ ਗਏ ।

ਜਦ ਇਹ ਅਨੁਭਵ ਇਕ ਵਿਅਕਤੀ ਅਤੇ ਸਮੂਹ ਦੇ ਵਿਚਾਲੇ ਫਲਦਾ ਹੈ, ਤਾਂ ਉਸ ਅਨੁਭਵ ਨੂੰ ਮੈਂ ਕਹਿੰਦਾ ਹਾਂ—ਪ੍ਰਮਾਤਮਾ, ਅਤੇ ਜਦ ਦੋ ਵਿਅਕਤੀਆਂ ਦੇ ਵਿਚਕਾਰ ਫਲਦਾ ਹੈ, ਤਾਂ ਉਸਨੂੰ ਮੈਂ ਕਹਿੰਦਾ ਹਾਂ—ਪ੍ਰੇਮ ।

ਜੇਕਰ ਮੇਰੇ ਅਤੇ ਕਿਸੇ ਦੂਜੇ ਵਿਅਕਤੀ ਦੇ ਵਿਚਕਾਰ ਇਹ ਅਨੁਭਵ ਫਲਿਤ ਹੋ ਜਾਏ ਤੇ ਸਾਡੀ ਆਂ ਕੰਧਾਂ ਡਿੱਗ ਜਾਣ, ਅਸੀਂ ਕਮੇ ਅੰਦਰੂਨੀ ਤਲ ਉਤੇ ਇਕ ਹੋ ਜਾਦੀਦੇ, ਇਕ ਸੰਗੀਤ, ਇਕ ਧਾਰ, ਇਕ ਪ੍ਰਾਣ, ਤਾਂ ਇਹ ਅਨੁਭਵ ਹੈ—ਪ੍ਰੇਮ ।

ਅਤੇ ਅਜਿਹਾ ਹੀ ਅਨੁਭਵ ਮੇਰੇ ਅਤੇ ਸਮੱਤ ਦੇ ਵਿਚਕਾਰ ਘਟਿਤ ਹੋ ਜਾਏ ਕਿ ਵਿਲੀਨ ਹੋ ਜਾਵਾਂ ਅਤੇ ਸਭ ਤੇ ਮੈਂ ਇਕ ਹੋ ਜਾਵਾਂ, ਤਾਂ ਇਹ ਅਨੁਭਵ ਹੈ-ਪ੍ਰਮਾਤਮਾ ।

ਇਸਲਈ ਮੈਂ ਕਹਿੰਦਾ ਹਾਂ ਪ੍ਰੇਮ ਹੈ ਪੌੜੀ ਅਤੇ ਪ੍ਰਮਾਤਮਾ ਹੈ ਉਸ ਯਾਤ੍ਰਾ ਦੀ ਅੰਤਮ ਮੰਜ਼ਲ । ਇਹ ਕਿਵੇਂ ਸੰਭਵ ਹੈ ਕਿ ਦੂਜਾ ਮਿਟ ਜਾਏ ? ਜਦ ਤਕ ਮੈਂ ਨਾ . ਮਿਟਾਂ, ਤਦ ਤਕ ਦੂਜਾ ਕਿਵੇਂ ਮਿਟ ਸਕਦਾ ਹੈ ? ਉਹ ਦੂਜਾ ਪੈਦਾ ਕੀਤਾ ਹੈ ਮੇਰੇ ‘ਮੈਂ” ਦੀ ਪ੍ਰਤੀ-ਧੁਨੀ ਨੇ । ਜਿੰਨੇ ਜ਼ੋਰ ਨਾਲ ਮੈਂ ਚੀਖਦਾ ਹਾਂ ਕਿ ‘ਮੈਂ’ ਓਨੇ ਹੀ ਜ਼ੋਰ ਨਾਲ ਉਹ ਦੂਜਾ ਪੈਦਾ ਹੋ ਜਾਂਦਾ ਹੈ । ਉਹ ਦੂਜੀ ਪ੍ਰਤੀਧੁਨੀ ਹੈ । ਉਹ ਉਸ ਪਾਸੇ ‘ਈਗੋ’ ਹੋ ਰਹੀ ਹੈ ਮੇਰੇ ‘ਮੈਂ’ ਦੀ । ਅਤੇ ਇਹ ਹੰਕਾਰ, ਇਹ ‘ਈਗੋ’ ਦਰ- ਵਾਜ਼ੇ ‘ਤੇ ਕਧ ਬਣ ਕੇ ਖਲੋਤੀ ਹੈ ।

ਹੋਰ ‘ਮ’ ਹੈ ਕੀ ? ਕਦੇ ਸੋਚਿਆ ਹੈ ਤੁਸੀਂ, ਇਹ ‘ਮੈਂ’ ਹੈ ਕੀ ? ਤੁਹਾਡਾ ਹੱਥ ਹੈ ਮਾਂ, ਤੁਹਾਡਾ ਪੈਰ ਹੈ ਮੈਂ, ਤੁਹਾਡਾ ਮੱਥਾ ਹੈ ਮੈਂ, ਤੁਹਾਡਾ ਦਿਲ ਹੈ ਮੈਂ, ਕੀ ਹੈ ਤੁਹਾਡਾ ਮੈਂ?

ਜੇਕਰ ਤੁਸੀਂ ਇਕ ਪਲ ਵੀ ਸਤਿ ਹੋ ਕੇ ਅੰਦਰ ਲੱਭਣ ਜਾਓਗੇ ਕਿ ਕਿਥੇ ਹੈ ਮੈਂ, ਤਾਂ ਤੁਸੀਂ ਇਕ-ਦਮ ਹੈਰਾਨ ਹੋ ਜਾਓਗੇ ਕਿ ਅੰਦਰ ਕੋਈ ‘ਮੈਂ’ ਲੱਭਣ ਨਾਲ ਮਿਲਣ ਵਾਲਾ ਨਹੀਂ ਹੈ । ਜਿੰਨਾ ਡੂੰਘਾ ਲੱਭੋਗੇ, ਓਨਾ ਹੀ ਪਾਓਗੇ ਕਿ ਅੰਦਰ ਇਕ ਸੱਨਾਟਾ ਅਤੇ ਸ਼ੂਨਯ ਹੈ, ਓਥੇ ਕੋਈ ‘ਆਈ’ ਨਹੀਂ, ਓਥੇ ਕੋਈ ਮੈਂ ਨਹੀਂ, ਓਥੇ ਕੋਈ ਹੰਕਾਰ ਨਹੀਂ, ਓਥੇ ਕੋਈ ਈਗੋ ਨਹੀਂ। ਆਹ! ਸਵ ਓਥੇ ਨਹੀਂ ਹੈ, ਜਿਥੇ ਸਭ ਦਾ ਸੱਚ ਹੈ । ਭਿਕਸ਼ੂ ਨਾਗਸੈਨ ਨੂੰ ਇਕ ਸਮਰਾਟ ਮਿਲਿੰਦ ਨੇ ਸੱਦਾ ਦਿਤਾ ਸੀ ਕਿ ਤੂੰ ਦਰਬਾਰ ਵਿਚ ਆ । ਜਿਹੜਾ ਰਾਜਦੂਤ ਸੱਦਾ ਦੇਣ ਗਿਆ ਸੀ, ਉਸਨੇ ਨਾਗਸੈਨ ਨੂੰ ਕਿਹਾ ਕਿ ਭਿਕਸ਼ ਨਾਗਸੈਨ, ਤੁਹਾਨੂੰ ਬੁਲਾਇਆ ਹੈ ਸਮਰਾਟ ਮਿਲਿੰਦ ਨੇ । ਮੈਂ ਸੱਦਾ ਦੇਣ ਆਇਆ ਹਾਂ ।

ਤਾਂ ਨਾਗਸੈਨ ਕਹਿਣ ਲਗਾ ਕਿ ਮੈਂ ਚਲਾਂਗਾ ਤਾਂ ਜ਼ਰੂਰ, ਪਰ ਇਕ ਗੱਲ ਦੀ ਬੇਨਤੀ ਕਰ ਦਿਆਂ, ਪਹਿਲਾਂ ਹੀ ਕਹਿ ਦਿਆਂ ਕਿ ਭਿਕਸ਼ ਨਾਗਸੈਨ ਵਰਗਾ 7 ਕੋਈ ਹੈ ਨਹੀਂ, ਇਹ ਸਿਰਫ਼ ਇਕ ਨਾਂ ਹੈ ਕੰਮ-ਚਲਾਊ ਤੁਸੀਂ ਕਹਿੰਦੇ ਹੋ ਤਾਂ ਮੈਂ ਚਲਾਂਗਾ ਜ਼ਰੂਰ, ਲੇ ਕਨ ਅ ਜਹਾ ਕਈ ਆਦਮੀ ਕਿਤੇ ਹੈ ਨਹੀਂ ।

ਰਾਜਦੂਤ ਨੇ ਜਾਕੇ ਸਮਰਾਟ ਨੂੰ ਕਹਿ ਦਿਤਾ ਕਿ ਬੜਾ ਅਜੀਬ ਆਦਮੀ ਹੈ। ਉਹ । ਉਹ ਕਹਿਣ ਲਗਾ ਕਿ ਮੈਂ ਚਲਾਂਗਾ, ਲੇਕਿਨ ਭਿਕਸ਼ ਨਾਗਸੈਨ ਵਰਗਾ ਕਿਤੇ ਕੋਈ ਹੈ ਨਹੀਂ, ਇਹ ਕੇਵਲ ਇਕ ਕੰਮ-ਚਲਾਊ ਨਾਂ ਹੈ । ਸਮਰਾਟ ਨੇ ਕਿਹਾ, “ਅਜੀਬ ਜਹੀ ਗੱਲ ਹੈ, ਜਦ ਉਹ ਕਹਿੰਦਾ ਹੈ ਮੈਂ ਚਲਾਂਗਾ । ਆਏਗਾ ਉਹ ।”

ਉਹ ਰੱਥ ‘ਤੇ ਬਹਿ ਕੇ ਆਇਆ ਵੀ । ਸਮਰਾਟ ਨੇ ਦਰਵਾਜ਼ੇ ਉਤੇ ਸਵਾਗਤ ਕੀਤਾ ਅਤੇ ਕਿਹਾ, ‘ਭਿਕਸ਼ੂ ਨਾਗਸੈਨ ! ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ।

ਉਹ ਹਸਣ ਲਗਾ। ਉਸਨੇ ਕਿਹਾ, ਸਵਾਗਤ ਸਵੀਕਾਰ ਕਰਦੇ ਹਾਂ । ਲੇਕਿਨ ਚੇਤੇ ਰਹੇ, ਭਿਕਸ਼ੂ ਨਾਗਸੈਨ ਵਰਗਾ ਕੋਈ ਹੈ ਨਹੀਂ ।

ਸਮਰਾਟ ਨੇ ਕਿਹਾ, ਵੱਡੀ ਬੁਝਾਰਤ ਵਾਲੀ ਗੱਲ ਕਰਦੇ ਹੋ ਤੁਸੀਂ । ਜੇਕਰ ਤੁਸੀਂ ਨਹੀਂ ਹੋ ਤਾਂ ਕੌਣ ਸਵੀਕਾਰ ਕਰ ਰਿਹਾ ਹੈ ਸਵਾਗਤ, ਕੌਣ ਦੇ ਰਿਹਾ ਹੈ ਜਵਾਬ ?

ਨਾਗਸੈਨ ਮੜਿਆ ਅਤੇ ਉਸਨੇ ਕਿਹਾ, ਵੇਖ ਰਹੇ ਹੋ ਸਮਰਾਟ ਮਿਲਿੰਦ, ਇਹ ਰੱਥ ਖਲੋਤਾ ਹੈ ਜਿਸ ਉਤੇ ਮੈਂ ਆਇਆ ਹਾਂ । ਸਮਰਾਟ ਨੇ ਕਿਹਾ, ਹਾਂ, ਇਹ ਰੱਬ ਹੈ । ਭਿਕਸ਼ੂ ਨਾਗਸੈਨ ਨੇ ਕਿਹਾ, ਘੋੜਿਆਂ ਨੂੰ ਖੋਲ੍ਹਕੇ ਵਖਰਾ ਕਰ ਦਿਤਾ ਜਾਏ । ਘੋੜੇ ਵਖਰੇ ਕਰ ਲਏ ਗਏ । ਫਿਰ ਉਸਨੇ ਸਮਰਾਟ ਨੂੰ ਪੁਛਿਆ, ਕੀ ਇਹ ਘੋੜੇ ਰੱਥ ਹਨ ?

ਸਮਰਾਟ ਨੇ ਕਿਹਾ, ਘੋੜੇ ਰੱਥ ਕਿਵੇਂ ਹੋ ਸਕਦੇ ਹਨ ?

ਘੋੜੇ ਵਖਰੇ ਕਰ ਦਿੱਤੇ ਗਏ । ਸਾਹਮਣੇ ਦੇ ਡਡ, ਜਿਨ੍ਹਾਂ ਨਾਲ ਘੋੜੇ ਬੰਨ੍ਹੇ ਹੋਏ ਸਨ, ਖਿਚਵਾ ਲਏ ਗਏ ਅਤੇ ਉਸਨੇ ਪੁੱਛਿਆ, ਕੀ ਇਹ ਰੱਥ ਹੈ ?

ਸਮਰਾਟ ਨੇ ਕਿਹਾ, ਦੋ ਡਡੇ ਰੱਥ ਕਿਵੇਂ ਹੋ ਸਕਦੇ ਹਨ ?

ਡੰਡੇ ਵਖਰੇ ਰਖ ਦਿਤੇ ਗਏ । ਚਾਕ (ਪਹੀਏ) ਕਢਵਾ ਲਏ ਅਤੇ ਕਿਹਾ, ਕੀ ਇਹ ਰੱਥ ਹੈ ?

ਸਮਰਾਟ ਨੇ ਕਿਹਾ, ਇਹ ਪਹੀਏ ਹਨ, ਰੱਥ ਨਹੀਂ ਹੈ ।

ਅਤੇ ਇਕ-ਇਕ ਅੰਗ ਰੱਥ ਦਾ ਨਿਕਲਦਾ ਚਲਾ ਗਿਆ, ਅਤੇ ਇਕ-ਇਕ ਅੰਗ ਉਤੇ ਸਮਰਾਟ ਨੂੰ ਕਹਿਣਾ ਪਿਆ, ਇਹ ਰੱਥ ਨਹੀਂ ਹੈ । ਫਿਰ ਆਕੇ ਅਖੀਰ ਵਿਚ ਸ਼ੂਨਯ ਬਚ ਗਿਆ, ਉਥੇ ਕੁਝ ਵੀ ਨਹੀਂ ਬਚਿਆ ।

ਭਿਕਸ਼ੂ ਨਾਗਸੈਨ ਪੁਛਣ ਲਗਾ, ਹ ਣ ਰੱਥ ਕਿਥੇ ਹੈ ? ਅਤੇ ਜਿੰਨੀਆਂ ਚੀਜ਼ਾਂ ਮੈਂ ਕੱਢੀਆਂ, ਤੁਸੀਂ ਕਿਹਾ, ਇਹ ਵੀ ਰੱਬ ਨਹੀਂ, ਇਹ ਵੀ ਰੱਥ ਨਹੀਂ। ਹੁਣ ਰੱਥ ਕਿਥੇ ਹੈ ?

ਸਮਰਾਟ ਚੌਂਕ ਕੇ ਖਲੋਤਾ ਰਹਿ ਗਿਆ ਕਿ ਰੱਥ ਤਾਂ ਪਿਛੇ ਬਚਿਆ ਹੀ ਨਹੀਂ ਸੀ । ਅਤੇ ਜਿਹੜੀਆਂ ਚੀਜ਼ਾਂ ਨਿਕਲ ਗਈਆਂ, ਉਨ੍ਹਾਂ ਵਿਚ ਕੋਈ ਰੱਥ ਸੀ ਵੀ ਨਹੀਂ ।

ਤਦ ਉਹ ਭਿਕਸ਼ੂ ਕਹਿਣ ਲਹਾ, ਸਮਝੇ ਤੁਸੀਂ ? ਰੱਥ ਇਕ ਜੋੜ ਸੀ । ਰੱਥ ਕੁਝ ਚੀਜ਼ਾਂ ਦਾ ਸੰਗ੍ਰ ਹ-ਮਾਤਰ ਹੈ । ਰੱਥ ਦਾ ਆਪਣਾ ਹੋਣਾ, ਹੋਣਾ ਨਹੀਂ ਹੈ। ਉਸਦਾ ਆਪਣਾ ਕੋਈ ‘ਸਵ’ ਨਹੀਂ ਹੈ । ਰੱਥ ਇਕ ਜੋੜ ਹੈ ।

ਤੁਸੀਂ ਲੱਭੋ ਕਿਥੇ ਹੈ ਤੁਹਾਡਾ ‘ਮੈਂ ਅਤੇ ਤੁਸੀਂ ਪਾਓਗੇ, ਅਨੰਤ ਸ਼ਕਤੀਆਂ ਦਾ ਜੋੜ ਹੈ, ‘ਮੈਂ ਕਿਤੇ ਵੀ ਨਹੀਂ ਹੈ । ਅਤੇ ਇਕ-ਇਕ ਅੰਗ ਤੁਸੀਂ ਸੋਚਦੇ ਚਲੇ ਜਾਓ ਤਾਂ ਇਕ-ਇਕ ਅੰਗ ਸਮਾਪਤ ਹੁੰਦਾ ਚਲਾ ਜਾਂਦਾ ਹੈ । ਅਤੇ ਫਿਰ ਪਿਛੇ ਸ਼ੂਨਯ ਬਚ ਜਾਂਦਾ ਹੈ । ਉਸੀ ਸੁਨਯ ਤੋਂ ਪ੍ਰੇਮ ਦਾ ਜਨਮ ਹੁੰਦਾ ਹੈ, ਕਿਉਂਕਿ ਉਹ ਸ਼ੂਨਯ ਤੁਸੀਂ ਨਹੀਂ ਹੋ, ਉਹ ਸ਼ੂਨਯ ਪ੍ਰਮਾਤਮਾ ਹੈ।

ਇਕ ਪਿੰਡ ਵਿਚ ਇਕ ਆਦਮੀ ਨੇ ਮੱਛੀਆਂ ਦੀ ਦੁਕਾਨ ਖੋਲ੍ਹੀ ਸੀ । ਵੱਡੀ ਸਾਰੀ ਦੁਕਾਨ ਸੀ । ਉਸ ਪਿੰਡ ਵਿਚ ਪਹਿਲੀ ਦੁਕਾਨ ਸੀ। ਉਸਨੇ ਇਕ ਬਹੁਤ ਵਡਾ ਬੋਰਡ ਬਣਵਾਇਆ ਅਤੇ ਉਸ ਉਤੇ ਲਿਖਵਾਇਆ-‘ਫਰੈਸ਼ ਫ਼ਿਸ਼ ਸੋਲਡ ਹੇਅਰ –ਏਥੋਂ ਤਾਜੀਆਂ ਮੱਛੀਆਂ ਵੇਚੀਆਂ ਜਾਂਦੀਆਂ ਹਨ ।

ਪਹਿਲੇ ਦਿਨ ਦੁਕਾਨ ਖੁਲ੍ਹੀ ਅਤੇ ਇਕ ਆਦਮੀ ਆਇਆ ਅਤੇ ਕਹਿਣ ਲਗਾ ‘ਫਰੈਸ਼ ਫਿੱਸ਼ ਸੋਲਡ ਹੇਅਰ ?’ ਤਾਜੀਆਂ ਮੱਛੀਆਂ ? ਕਦੇ ਬਾਸੀ ਮੱਛੀਆਂ ਵੀ ਵੇਚੀਆਂ ਜਾਂਦੀਆਂ ਹਨ ? ਤਾਜੀ ਲਿਖਣ ਦੀ ਕੀ ਲੋੜ ? ਦੁਕਾਨਦਾਰ ਨੇ ਸੋਚਿਆ ਕਿ ਗੱਲ ਤਾਂ ਠੀਕ ਹੈ । ਇੰਝ ਵਿਅਰਥ ਹੀ ਬਾਸੀ ਦਾ ਵੀ ਖ਼ਿਆਲ ਪੈਦਾ ਹੁੰਦਾ ਹੈ।

ਉਸਨੇ ‘ਫਰੈਸ਼’ ਵਖਰਾ ਕਰ ਦਿਤਾ, ਤਾਜਾ ਵਖਰਾ ਕਰ ਦਿਤਾ । ਬੋਰਡ ‘ਤੇ ਰਹਿ ਗਿਆ-ਫਿਸ਼ ਸੋਲਡ ਹੇਅਰ’-ਮੱਛੀਆਂ ਏਥੇ ਵੇ ਚੀਆਂ ਜਾਂਦੀਆਂ ਹਨ ।

ਤਾਂ ਉਸੇ ਦਿਨ ਇਕ ਬੁਢੀ ਆਈ ਤੇ ਉਸਨੇ ਕਿਹਾ ਕਿ ਮੱਛੀਆਂ ਇਥੇ ਵਿਕਦੀਆਂ ਹਨ-ਸੋਲਡ ਹੇਅਰ ? ਕਿਤੇ ਹੋਰ ਵੀ ਵੇਚਦਾ ਏਂ ?

ਤਾਂ ਉਸ ਆਦਮੀ ਨੇ ਕਿਹਾ ਕਿ ਇਹ ‘ਹੇਅਰ’ ਬਿਲਕਲ ਫਜੂਲ ਹੈ । ਉਸਨੇ ਵਰਡ ਤੋਂ ਇਕ ਹੋਰ ਸ਼ਬਦ ਵਖਰਾ ਕਰ ਦਿਤਾ । ਹ ਣ ਰਹਿ ਗਿਆ ‘ਫਿਸ਼ ਸੋਲਡ’ ।

ਤੀਜੇ ਦਿਨ ਇਕ ਆਦਮੀ ਆਇਆ ਤੇ ਕਹਿਣ ਲਗਾ, ‘ਫਿਸ਼ ਸੋਲਡ’ ? ਮੱਛੀਆਂ ਵੇਚੀਆਂ ਜਾਂਦੀਆਂ ਹਨ ? ਮੁਫ਼ਤ ਵੀ ਦਿੰਦੇ ਹੋ ਕੀ ?

ਉਸਨੇ ਕਿਹਾ, ਇਹ ‘ਸੋਲਡ’ ਵੀ ਬੇਕਾਰ ਹੈ । ਹੁਣ ਰ ਹਿ ਗਿਆ ਖਾਲੀ ਬੋਰਡ ਤੇ ‘ਫਿਸ਼’।

ਇਕ ਬੁਢਾ ਆਇਆ ਅਤੇ ਕਹਿਣ ਲਗਾ, ਫਿਸ਼ ? ਅੰਨ੍ਹੇ ਨੂੰ ਵੀ ਮੀਲਾਂ ਦੂਰੋਂ ਮਸ਼ਕ ਆ ਜਾਂਦੀ ਹੈ । ਇਹ ਬੋਰਡ ਕਾਹਦੇ ਲਈ ਲਟਕਾਇਆ ਹੈ ?

ਉਹ ‘ਫਿਸ਼’ ਵੀ ਜਾਂਦੀ ਰਹੀ । ਖਾਲੀ ਬੋਰਡ ਰਹਿ ਗਿਆ । ਕਿਸੇ ਨੇ ਕਿਹਾ, ਇਹ ਤਖਤੀ ਕਾਹਦੇ ਲਈ ਲਾਈ ਹੋਈ ਹੈ ? ਦੁਕਾਨ ਤੇ ਓਹਲਾ ਹੁੰਦਾ ਹੈ ਇਸ 엉ल?

ਤਾਂ ਤਖਤੀ ਵੀ ਉਤਰ ਗਈ । ਉਥੇ ਕੁਝ ਵੀ ਨਹੀਂ ਰਹਿ ਗਿਆ। ਇਲੀ- ਮੀਨੇਸ਼ਨ ਹੁੰਦਾ ਗਿਆ, ਇਕ-ਇਕ ਚੀਜ਼ ਹਟਦੀ ਚਲੀ ਗਈ । ਪਿਛੇ ਜੋ ਬਾਕੀ ਰਹਿ • ਗਿਆ, ਉਹ ਸੁਨਯ ਹੈ ।

ਉਸ ਸ਼ੂਨਯ ਤੋਂ ਪ੍ਰੇਮ ਦਾ ਜਨਮ ਹੁੰਦਾ ਹੈ ਕਿਉਂਕਿ ਉਸ ਸੁਨਯ ਵਿਚ ਦੂਜੇ ਦੇ ਸ਼ੂਨਯ ਨਾਲ ਮਿਲਣ ਦੀ ਸਮਰਥਾ ਹੈ । ਕੇਵਲ ਸ਼ੂਨਯ ਹੀ ਸੂਨਯ ਨਾਲ ਮਿਲ, ਸਕਦਾ ਹੈ । ਦੋ ਵਿਅਦਤੀ ਨਹੀਂ, ਦੋ ਇਨਡੀਵੀਜੁਅਲ ਨਹੀਂ ਮਿਲ ਸਕਦੇ, ਦੋ • ਕਯੂਮ, ਦੋ ਐਮਪਟੀਨਸਸ ਮਿਲ ਸਕਦੇ ਹਨ, ਕਿਉਂਕਿ ਵਿਘਨ ਹੁਣ ਕੋਈ ਨਹੀਂ, ਸੁਨਯ ਦੀ ਕੋਈ ਦੀਵਾਰ ਨਹੀਂ ਹੁੰਦੀ ਅਤੇ ਹੋਰ ਹਰ ਚੀਜ਼ ਦੀ ਦੀਵਾਰ ਹੁੰਦੀ ਹੈ ।

ਦੂਜੀ ਗੱਲ ਚੇਤੇ ਰਖਣ ਵਾਲੀ ਹੈ ਕਿ ਵਿਅਕਤੀ ਜਦ ਮਿਟਦਾ ਹੈ, ਨਹੀਂ ਰਹਿ ਜਾਂਦਾ ਅਤੇ ਪਾਉਂਦਾ ਹੈ ਕਿ ਹਾਂ ਹੀ ਨਹੀਂ, ਤਦੇ ਪ੍ਰੇਮ ਦਾ ਜਨਮ ਹੁੰਦਾ ਹੈ । ਜੋ ਹੈ ਉਹ ‘ਮੈਂ’ ਨਹੀਂ ਹੈ, ਜੋ ਹੈ ਉਹ ‘ਸਭ’ ਹੈ । ਤਦ ਕੰਧ ਡਿਗਦੀ ਹੈ । ਕੰਧ ਟੁਟਦੀ ਹੈ ਅਤੇ ਤਦ ਉਹ ਗੰਗਾ ਵਗਦੀ ਹੈ ਜਿਹੜੀ ਅੰਦਰ ਲੁਕੀ ਹੈ ਅਤੇ ਤਿਆਰ ਹੈ । ਉਹ ਸ਼ੂਨਯ ਦੀ ਉਡੀਕ ਕਰ ਰਹੀ ਹੈ ਕਿ ਕੋਈ ਸ਼ੂਨਯ ਹੋ ਜਾਏ ਤਾਂ ਉਸ ਤੋਂ ਵੱਗ ਤੁਰੇ ।

ਅਸੀਂ ਇਕ ਖੂਹ ਪੁਟਦੇ ਹਾਂ । ਪਾਣੀ ਅੰਦਰ ਹੈ । ਪਾਣੀ ਕਿਤੋਂ ਲਿਆਉਣਾ ਨਹੀਂ ਹੁੰਦਾ । ਲੇਕਿਨ ਵਿਚ ਮਿੱਟੀ-ਪੱਥਰ ਪਏ ਹਨ, ਉਨ੍ਹਾਂ ਨੂੰ ਕੱਢਕੇ ਬਾਹਰ ਕਰ ਦਿੰਦੇ ਹਨ । ਕਰਦੇ ਕੀ ਹਾਂ ਅਸੀਂ ? ਕਰਦੇ ਹਾਂ ਅਸੀਂ ਇਹ ਕਿ ਅਸੀਂ ਇਕ ਸ਼ੂਨਯ ਬਣਾਉਂਦੇ ਹਾਂ, ਇਕ ਖਾਲੀ ਥਾਂ ਬਣਾਉਂਦੇ ਹਾਂ, ਇਕ ਐਮਪਟੀਨੈਸ ਬਣਾਉਂਦੇ ਹਾਂ । ਖੂਹ ਪੁੱਟਣ ਦਾ ਮਤਲਬ ਹੈ ਖਾਲੀ ਥਾਂ ਬਨਾਉਣਾ, ਤਾਕਿ ਖਾਲੀ ਥਾਂ ਵਿਚ ਜਿਹੜਾ ਅੰਦਰ ਲੁਕਿਆ ਹੋਇਆ ਪਾਣੀ ਹੈ, ਉਹ ਪ੍ਰਗਟ ਹੋਣ ਲਈ ਥਾਂ ਪਾ ਲਵੇ, ਸਪੇਸ ਮਿਲ ਜਾਏ । । ਉਹ ਅੰਦਰ ਹੈ, ਉਸਨੂੰ ਥਾਂ ਚਾਹੀਦੀ ਹੈ ਪ੍ਰਗਟ ਹੋਣ ਨੂੰ ਥਾਂ ਨਹੀਂ ਮਿਲ ਰਹੀ ਹੈ । ਭਰਿਆ ਹੋਇਆ ਹੈ ਖੂਹ, ਮਿੱਟੀ-ਪੱਥਰਾਂ ਨਾਲ । ਮਿੱਟੀ ਅਤੇ ਪੱਥਰ ਅਸੀਂ ਵਖਰੇ ਕਰ ਦਿਤੇ, ਉਹ ਪਾਣੀ ਉੱਛਲ ਕੇ ਉਪਰ ਆ ਗਿਆ।

ਆਦਮੀ ਦੇ ਅੰਦਰ ਪ੍ਰੇਮ ਭਰਿਆ ਹੋਇਆ ਹੈ । ਸਪੇਸ ਚਾਹੀਦੀ ਹੈ, ਥਾਂ ਚਾਹੀਦੀ ਹੈ ਜਿਥੇ ਉਹ ਪ੍ਰਗਟ ਹੋ ਜਾਏ ।

ਅਤੇ ਅਸੀਂ ਭਰੇ ਹੋਏ ਹਾਂ ਆਪਣੇ ‘ਮੈਂ’ ਨਾਲ ਅਤੇ ਆਦਮੀ ਚੀਖੀ ਜਾ ਰਿਹਾ ਹੈ ਮੈਂ, ਅਤੇ ਚੇ ਤੇ ਰਖੋ ਜਦ ਤਕ ਤੁਹਾਡੀ ਆਤਮਾ ਚੀਖਦੀ ਹੈ ਮੈਂ, ਤਦ ਤਕ ਤੁਸੀਂ ਮਿੱਟੀ-ਪੱਥਰਾਂ ਨਾਲ ਭਰੇ ਹੋਏ ਖੂਹ ਹੋ । ਤੁਹਾਡੇ ਖੂਹ ਵਿਚ ਪਿਆਰ ਦੇ ਝਰਨੇ ਨਹੀਂ ਫੁਟਣਗੇ ।

ਮੈਂ ਸੁਣਿਆ ਹੈ ਕਿ ਇਕ ਬਹੁਤ ਪੁਰਾਣਾ ਦਰਖਤ ਸੀ । ਆਕਾਸ਼ ਵਿਚ ਸਮਰਾਟ ਵਾਂਗ ਉਸਦੇ ਹੱਥ ਫੈਲੇ ਹੋਏ ਸਨ । ਉਸ ੳ ਤੇ ਫੁਲ ਆਉਂਦੇ ਸਨ ਤਾਂ ਦੂਰ-ਦੂਰ ਤੋਂ ਪੰਛੀ ਸੁਗੰਹ ਲੈਣ ਆਉਂਦੇ ਸਨ । ਉਸ ਉਤੇ ਫਲ ਲਗਦੇ ਸਨ ਤਾਂ ਤਿਤਲੀਆਂ ਉਡਦੀਆਂ ਸਨ । ਉਸਦੀ ਛਾਂ, ਉਸਦੇ ਫੈਲੇ ਹੱਥ ਹਵਾਵਾਂ ਵਿਚ ਉਸਦਾ ਉਹ ਖਲੋਤਾ ਰੂਪ ਆਕਾਸ਼ ਵਿਚ ਬਹੁਤ ਸੁੰਦਰ ਸੀ । ਉਸ ਵੱਡੇ ਦਰਖਤ ਨੂੰ ਇਕ ਨਿੱਕੇ ਬੱਚੇ ਨਾਲ ਪ੍ਰੇਮ ਹੋ ਗਿਆ ।

ਵੱਡੇ ਨੂੰ ਛੋਟੇ ਨਾਲ ਪ੍ਰੇਮ ਹੋ ਸਕਦਾ ਹੈ, ਜੇਕਰ ਵੱਡੇ ਨੂੰ ਪਤਾ ਨਾ ਹੋਵੇ ਕਿ ਅਸੀਂ ਵੱਡੇ ਹਾਂ ਦਰਖਤ ਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਵੱਡਾ ਹਾਂ । ਇਹ ਪਤਾ ਸਿਰਫ਼ ਆਦਮੀਆਂ ਨੂੰ ਹੁੰਦਾ ਹੈ । ਹੰਕਾਰ ਹਮੇਸ਼ਾ ਆਪਣੇ ਨਾਲ ਸੰਬੰਧ ਜੋੜਦਾ ਹੈ । ਪ੍ਰੇਮ ਲਈ ਕੋਈ ਵਡਾ ਛੋਟਾ ਨਹੀਂ। ਜੋ ਆ ਜਾਏ, ਉਸੇ ਨਾਲ ਸੰਬੰਧ ਜੁੜ ਜਾਂਦਾ ਹੈ ।

ਉਹ ਇਕ ਨਿੱਕਾ ਜਿਹਾ ਬੱਚਾ ਖੇਡਦਾ ਆਉਂਦਾ ਸੀ ਉਸ ਦਰਖਤ ਕੋਲ । ਉਸ ਰੁਖ ਦਾ ਉਸ ਨਾਲ ਪ੍ਰੇਮ ਹੋ ਗਿਆ । ਲੇਕਿਨ ਰੁਖ ਦੀਆਂ ਟਾਹਣੀਆਂ ਉਪਰ ਸਨ । ਬੱਚਾ ਨਿੱਕਾ ਸੀ । ਤਾਂ ਦਰਖਤ ਆਪਣੀਆਂ ਟਾਹਣੀਆਂ ਨੂੰ ਹੇਠਾਂ ਝੁਕਾਉਂ ਂਦਾ । ਤਾਕਿ ਉਹ ਫੁਲ ਤੋੜ ਸਕੇ ।

ਪਿਆਰ ਹਮੇਸਾ ਝੁਕਣ ਲਈ ਰਾਜੀ ਹੈ । ਹੰਕਾਰ ਕਦੇ ਵੀ ਝ ਕਣ ਨੂੰ ਰਾਜੀ ਨਹੀਂ ਹੈ ।

ਹੰਕਾਰ ਕੋਲ ਜਾਓਗੇ ਤਾਂ ਹੰਕਾਰ ਦੇ ਹੱਥ ਹੋਰ ੳ ਪਰ ੳ ਠ ਜਾਣਗੇ, ਤਾਕਿ ਤੁਸੀਂ ਉਨ੍ਹਾਂ ਨੂੰ ਛੋਹ ਨਾ ਸਕੋ । ਕਿਉਂ ਕਿ ਜਿਸ ਨੂੰ ਛੋਹ ਲਿਆ ਜਾਏ, ਉਹ ਛੋਟਾ ਆਦਮੀ ਹੈ ।

ਉਸ ਦਰਖਤ ਦੀਆਂ ਟਾਹਣੀ ਮਾਂ ਹੇਠਾਂ ਝੁਕ ਆਉਂਦੀ ਮਾਂ ਸਨ, ਬੱਚਾ ਖੇਡਦਾ ਹੋਇਆ ਆਉਂਦਾ ਸੀ, ਅਤੇ ਜਦ ਬੱਚਾ ਉਸਦਾ ਫੁਲ ਤੋੜ ਲੈਂਦਾ ਤਾਂ ਦਰਖਤ ਬਹੁਤ ਖੁਸ਼ ਹੁੰਦਾ । ਉਸਦੇ ਪ੍ਰਾਣ ਅਨੰਦ ਨਾਲ ਭਰ ਜਾਂਦੇ ।

ਪ੍ਰੇਮ ਜਦ ਵੀ ਕੁਝ ਦੇਂਦਾ ਹੈ, ਤਦ ਖੁਸ਼ ਹੋ ਜਾਂਦਾ ਹੈ । ਹੰਕਾਰ ਜਦ ਵੀ ਕੁਝ ਲੈ ਪਾਉਂਦਾ ਹੈ, ਤਦੇ ਖੁਸ਼ ਹੁੰਦਾ ਹੈ ।

. ਫਿਰ ਉਹ ਬੱਚਾ ਵਡਾ ਹੋਣ ਲਗਾ । ਉਹ ਕਦੇ ਉਸਦੀ ਛਾਂ ਵਿਚ ਸੌਂਦਾ ਰਿਹਾ, ਉਸਦੇ ਫਲ ਖਾਂਦਾ ਰਿਹਾ, ਕਦੇ ਉਸਦੇ ਫੁਲਾਂ ਨੂੰ ਤਾਜ ਬਣਾ ਕੇ ਸਿਰ ਤੇ ਸਾਰੇ  ਂਦਾ ਅਤੇ ਜੰਗਲ ਦਾ ਰਾਜਾ ਬਣਕੇ ਘੁੰਮਦਾ ।

ਉਪਿਆਰ ਦੇ ਫੁਲ ਜਿਸ ਕੋਲ ਵੀ ਵਰਦੇ ਹਨ, ਉਹ ਹੀ ਸਮਰਾਟ ਹੋ ਜਾਂਦਾ ਹੈ ਅਤੇ ਜਿਥੇ ਵੀ ਹੰਕਾਰ ਘਿਰਦਾ ਹੈ ੳ ਥੇ ਸਭ ਘੁਪ ਹਨੇਰਾ ਹੋ ਜਾਂਦਾ ਹੈ ੳਥੇ ਹੀ ਆਦਮੀ ਦੀਨ ਅਤੇ ਦਰਿਦ੍ਰ ਹੋ ਜਾਂਦਾ ਹੈ ।

ਉਹ ਮੁੰਡਾ ਫੁਲਾਂ ਦਾ ਤਾਜ ਪਾਉਂਦਾ ਅਤੇ ਨਚਦਾ ਤੇ ਦਰਖਤ ਬਹੁਤ ਖੁਸ਼ ਹੁੰਦਾ । ਉਸਦੇ ਪ੍ਰਾਣ ਅਨਦ ਨਾਲ ਭਰ ਜਾਂਦੇ । ਹਵਾਵਾਂ ਸਨਸਨਾਓਂ  ਂਦੀਆਂ ਅਤੇ ਉਹ ਗੀਤ ਗਾਉਂਦਾ।

ਫਿਰ ਮੁੰਡਾ ਹੋਰ ਵੱਡਾ ਹੋਇਆ । ਉਹ ਦਰਖਤ ਦੇ ਉਪਰ ਵੀ ਚੜ੍ਹਣ ਲਗਾ ਉਸ ਦੀਆਂ ਟਾਹਣੀਆਂ ਨਾਲ ਝੂਲਣ ਲਗਾ। ਉਹ ਉਸ ਦੀਆਂ ਟਾਹਣੀਆਂ ੳ ਤੇ ਆਰਾਮ ਵੀ ਕਰਦਾ ਤੇ ਦਰਖਤ ਬਹੁਤ ਖੁਸ਼, ਅਨਦਿਤ ਹੁੰਦਾ । ਪਮ ਅਨਦਿਤ ਹੁੰਦਾ ਹੈ ਜਦ ਪ੍ਰੇਮ ਕਿਸੇ ਲਈ ਛਾਂ ਬਣ ਜਾਂਦਾ ਹੈ ।

ਹੰਕਾਰ ਅਨੰਦ ਮਾਣਦਾ ਹੈ ਜਦ ਕਿਸੇ ਦੀ ਛਾਂ ਖੋਹ ਲੈਂਦਾ ਹੈ। ਸੋ, ਮੁੰਡਾ ਵੱਡਾ ਹੁੰਦਾ ਚਲਾ ਗਿਆ । ਦਿਨ ਬੀਤਦੇ ਗਏ । ਜਦ ਮੁੰਡਾ ਵੱਡਾ ਹੋ ਗਿਆ ਤਾਂ ੳ ਸਨੂੰ ਦੁਨੀਆਂ ਵਿਚ ਹੋਰ ਦੂਜੇ ਕੰਮ ਵੀ ਪੈ ਗਏ। ਮਹਤਵਕਾਂਕ- ਸ਼ਾਵਾਂ ਆ ਗਈਆਂ । ਉਸਨੂੰ ਇਮ ਤਿਹਾਨ ਪਾਸ ਕਰਨੇ ਸਨ। ਉਸਨੇ ਮਿੱਤਰਾਂ ਨੂੰ ਜਿੱਤਣਾ ਸੀ । ਉ ਹ ਫਿਰ ਕਦੇ-ਕਦੇ ਆੳਂਦਾ, ਕਦੇ ਨਹੀਂ ਵੀ ਆਉਂਦਾ । ਪਰ ਰੁਖ ਉਸ ਦੀ ੳ ਗੀਕ ਕਰਦਾ ਕਿ ਉਹ ਆਏ । ਉ ਸਦੇ ਸਾਰੇ ਪ੍ਰਾਣ ਪੁਕਾਰਦੇ ਕਿ ਆਓ, ਆਓ ! ਪ੍ਰੇਮ ਲਗਾਤਾਰ ੳ ਡੀਕਾਂ ਕਰਦਾ ਹੈ ਕਿ ਆਓ ਆਓ ! ਪ੍ਰੇਮ ਵਿਚ ਉਡੀਕ ਹੈ, ਇਕ ਵੇਟਿੰਗ ਹੈ, ਲੇਕਿਨ ੳਹ ਕਦੇ ਆਓ ਂਦਾ, ਕਦੇ ਨਹੀਂ ਆੳਂ  ਂਦਾ । ਤਾਂ ਦਰਖਤ ਉਦਾਸ ਹੋ ਜਾਂਦਾ । ਪ੍ਰੇਮ ਦੀ ਇਕੋ ਹੀ ੳ ਦਾਸੀ ਹੈ । ਜਦ ਉਹ ਵੰਡ ਨਹੀਂ ਪਾਉਂਦਾ ਹੈ, ਤਾਂ ੳ ਦਾਸ ਹੋ ਜਾਂਦਾ ਹੈ । ਜਦ ਉਹ ਦੇ ਨਹੀਂ ਪਾਂਦਾ ਹੈ ਤਾਂ ੳ ਦਾਸ ਹੋ ਜਾਂਦਾ ਹੈ । ਅਤੇ ਪ੍ਰੇਮ ਦੀ ਇਕ ਹੀ ਧੰਨਤਾ ਹੈ ਕਿ ਜਦ ਵੰਡ ਦਿੰਦਾ ਹੈ, ਲੁਟਾ ਦਿੰਦਾ ਹੈ ਤਾਂ ਅਨੰਦਿਤ ਹੋ ਜਾਂਦਾ ਹੈ । ਫਿਰ ਮੁੰਡਾ ਜਿਉਂ-ਜਿਉਂ ਵੱਡਾ ਹੁੰਦਾ ਗਿਆ, ਦਰਖਤ ਕੋਲ ਆਉਣ ਦੇ ਦਿਨ ਘਟ ਹੁੰਦੇ ਚਲੇ ਗਏ ।

ਜਿਹੜਾ ਅਦਮੀ ਜਿੰਨਾ ਵੱਡਾ ਹੁੰਦਾ ਚਲਾ ਜਾਂਦਾ ਹੈ ਮਹਤਵਕਾਂਕਸ਼ਾ ਦੇ ਜਗਤ ਵਿਚ, ਓ ਸ ਨੂੰ ਪ੍ਰੇਮ ਦੇ ਨੇੜੇ ਆੳਣ ਦੀ ਫੁਰਸਤ ਘੱਟ ਹੁੰਦੀ ਚਲੀ ਜਾਂਦੀ ਹੈ । ਉਸ ਲੜਕੇ ਦੀ ਐਮਬੀਸ਼ਨ, ਮਹਤਵਕਾਂਕਸ਼ਾ ਵੱਧ ਰਹੀ ਹੈ । ਹੁਣ ਕਿਥੇ ਰੁਖ, ਕਿਥੇ ਜਾਣਾ !

ਫਿਰ ਇਕ ਦਿਨ ਓਥੋਂ ਦੀ ਲੰਘ ਰਿਹਾ ਸੀ ਤਾਂ ਦਰਖਤ ਨੇ ਕਿਹਾ, ਸੁਣੋ । ਹਵਾਵਾਂ ਵਿਚ ਉਸਦੀ ਆਵਾਜ਼ ਗੂੰਜੀ ਕਿ, ਸੁਣੋ, ਹੁਣ ਤੂੰ ਆਉਂਦਾ ਨਹੀਂ । ਮੈਂ ੳ ਡੀਕਦਾ ਰਹਿੰਦਾ ਹਾਂ ।

ਉਸ ਮੁੰਡੇ ਨੇ ਕਿਹਾ, ਕੀ ਹੈ ਤੇਰੇ ਕੋਲ, ਜੋ ਮੈਂ ਆਵਾਂ ? ਕੁਝ ਨਹੀਂ ਹੈ ਮੇਰੇ ਕੋਲ ਤਾਂ ਮੈਨੂੰ ਆਉਣ ਦੀ ਲੋੜ ਨਹੀਂ । ਕੀ ਤੇਰੇ ਕੋਲ ਰ ਪਏ ਹਨ ? ਮੈਨੂੰ ਰੁਪਿਆਂ ਦੀ ਲੋੜ ਹੈ।

(ਹੰਕਾਰ ਇਕ ਮਤਲਬ ਹੈ, ਇਕ ਪਰਪਜ਼ ਹੈ। ਉਹ ਕਹਿੰਦਾ ਹੈ : ਮਤਲਬ ਪੂਰਾ ਹੁੰਦਾ ਹੋਵੇ ਤਾਂ ਮੈਂ ਆਵਾਂ । ਜੇਕਰ ਕੋਈ ਮਤਲਬ ਨਾ ਹੋਵੇ ਤਾਂ ਆਉਣ ਦੀ ਲੋੜ ਕੀ ਹੈ ।

ਅਤੇ ਪ੍ਰੇਮ ਬਿਨਾ ਮਤਲਬ ਹੈ । ਪ੍ਰੇਮ ਦਾ ਕੋਈ ਮਤਲਬ ਨਹੀਂ । ਪ੍ਰੇਮ ਆਪਣੇ ਵਿਚ ਹੀ ਆਪਣਾ ਮਤਲਬ ਹੈ, ਉਹ ਬਿਲਕਲ ‘ਪਰਪਜ਼ਲੈਸ’ ਹੈ।

ਦਰਖਤ ਤਾਂ ਚੌਂਕ ਗਿਆ । ਉਸਨੇ ਕਿਹਾ, ਤੂੰ ਤਦੇ ਆਏਂਗਾ, ਜਦ ਮੈਂ ਤੈਨੂੰ ਕੁਝ ਦੇ ਸਕਾਂ । ਮੈਂ ਤੈਨੂੰ ਸਭ ਦੇ ਸਕਦਾ ਹਾਂ, ਕਿਉਂਕਿ (ਪ੍ਰੇਮ ਕੁਝ ਵੀ ਰੋਕਣਾ ਨਹੀਂ ਚਾਹੁੰਦਾ । ਜਿਹੜਾ ਰੋਕ ਲਵੇ, ਉਹ ਪ੍ਰੇਮ ਨਹੀਂ ਹੈ । ਹੰਕਾਰ ਰੋਕਦਾ ਹੈ, ਪ੍ਰੇਮ ਤਾਂ ਬੇ-ਸ਼ਰਤ ਦੇ ਦਿੰਦਾ ਹੈ । ਪਰ ਰੁਪਏ ਮੇਰੇ ਕੋਲ ਨਹੀਂ ਹਨ । ਇਹ ਰ ਪਏ ਤਾਂ ਸਿਰਫ ਆਦਮੀ ਦੀ ਕਾਢ ਹਨ । ਦਰਖਤਾਂ ਨੇ ਇਹ ਬੀਮਾਰੀ ਨਹੀਂ ਪਾਲੀ ਹੈ। ਉਸ ਦਰਖਤ ਨੇ ਕਿਹਾ, ਇਸੇ ਲਈ ਤਾਂ ਅਸੀਂ ਏਨੇ ਅਨੰਦਿਤ ਹੁੰਦੇ ਹਾਂ, ਏਨੇ ਫੁਲ ਖਿੜਦੇ ਹਨ, ਏਨੇ ਫਲ ਲਗਦੇ ਹਨ, ਏਨੀ ਵੱਡੀ ਛਾਂ ਹੁੰ ਦੀ ਹੈ, ਅਸੀਂ ਏਨੇ ਨਚਦੇ ਹਾਂ, ਅਕਾਸ਼ ਵਿਚ ਗੀਤ ਗਾਉਂਦੇ ਹਾਂ । ਪੰਛੀ ਸਾਡੇ ਉਤੇ ਉ ਡਦੇ ਫਿਰਦੇ ਹਨ ਅਤੇ ਕਲਾਹਲ ਕਰਦੇ ਹਨ, ਕਿਉਂਕਿ ਸਾਡੇ ਕੋਲ ਰ ਪਏ ਨਹੀਂ ਹਨ। ਜਿਸ ਦਿਨ ਸਾਡੇ ਕੋਲ ਵੀ ਰੁ ਪਏ ਹੋ ਜਾਣਗੇ ਤਾਂ ਅਸੀਂ ਵੀ ਆਦਮੀ ਵਰਗੇ ਦੀਨ-ਹੀਨ ਮੰਦਰਾਂ ਵਿਚ ਬੈਠ ਕੇ ਸੁਣਾਂਗੇ ਕਿ ਸ਼ਾਂਤੀ ਕਿਵੇਂ ਪਾਈ ਜਾਂਦੀ ਹੈ । ਪ੍ਰੇਮ ਕਿਵੇਂ ਪਾਇਆ ਜਾਂਦਾ ਹੈ। ਨਹੀਂ, ਨਹੀਂ, ਸਾਡੇ ਕੋਲ ਰੁਪਏ ਨਹੀਂ ਹਨ । ਤਾਂ ਉਸ ਕਿਹਾ, ਤਾਂ ਫਿਰਮੈਂ ਕੀ ਆਵਾਂ ਤੇਰੇ ਕੋਲ । ਜਿਥੇ ਰੁ ਪਏ ਹਨ, ਮੈਨੂੰ ਉਥੇ ਜਾਣਾ ਪਏਗਾ । ਮੈਨੂੰ ਤਾਂ ਰੁਪਿਆਂ ਦੀ ਲੋੜ ਹੈ ।

ਹੰਕਾਰ ਰ ਪਏ ਮੰਗਦਾ ਹੈ, ਕਿਉਂਕਿ ਰੁਪਏ ਜ਼ਰੂਰਤ ਹਨ । ਹੰਕਾਰ ਸ਼ਕਤੀ ਮੰਗਦਾ ਹੈ । ਉਸ ਦਰਖਤ ਨੇ ਬਹੁਤ ਸੋਚਿਆ । ਫਿਰ ਉਸਨੂੰ ਖਿਆਲ ਆਇਆ : ‘ਤਾਂ ਤੂੰ ਇਕ ਕੰਮ ਕਰ, ਮੇਰੇ ਸਾਰੇ ਫਲ ਤੋੜ ਕੇ ਲੈ ਜਾ ਤੇ ਬਾਜ਼ਾਰ ਵਿਚ ਦੇ ਦੇ ਤਾਂ 1 ਸਾਇਦ ਰ ਪਏ ਮਿਲ ਜਾਣ ।

ਤਾਂ ਉਸ ਮੁੰਡੇ ਨੂੰ ਵੀ ਖਿਆਲ ਆਇਆ । ਓੁਹ ਉਪਰ ਚੜਿਆ ਤੇ ਸਾਰੇ ਫਲ ਤੋੜ ਸੁਟੇ ਕੱਚੇ ਵੀ ਤੋੜ ਛੱਡੇ । ਟਾਹਣੀਆਂ ਵੀ ਪੱਤੇ ਵੀ ਟੁਟੇ, ਪਰ ਦਰਖਤ ਬਹੁਤ ਖੁਸ਼ ਹੋਇਆ । ਬਹੁਤ ਅਨੰਦਿਤ ਹੋਇਆ ।

ਟੁੱਟ ਕੇ ਵੀ ਪ੍ਰੇਮ ਅਨੰਦਿਤ ਹੁੰ ਦਾ ਹੈ। ਹੰਕਾਰ ਪਾ ਕੇ ਵੀ ਅਨੰਦ ਨਹੀਂ ਮਾਣਦਾ । ਸਗੋਂ ਪਾਕੇ ਵੀ ਦੁਖੀ ਹੁੰਦਾ ਹੈ । ਅਤੇ ਉਸ ਮੁੰਡੇ ਨੇ ਤਾਂ ਧੰਨਵਾਦ ਵੀ ਨਹੀਂ ਦਿਤਾ, ਪਿਛੇ ਮੁੜਕੇ ਵੀ ਨਹੀਂ ਵੇਖਿਆ। ਲੇਕਿਨ ਉਸ ਦਰਖਤ ਨੂੰ ਪਤਾ ਵੀ ਨਹੀਂ ਲਗਿਆ । ੳ ਸਨੂੰ ਤਾਂ ਧੰਨਵਾਦ ਮਿਲ ਗਿਆ। ਉਸਦਾ ਪਿਆਰ ਉਸਨੇ ਸਵੀਕਾਰ ਕਰ ਲਿਆ ਅਤੇ ਉਸਦੇ ਫਲਾਂ ਨੂੰ ਸਵੀਕਾਰ ਕਰ ਲਿਆ ਤੇ ਬਾਜ਼ਾਰ ਲੈ ਗਿਆ ਤੇ ਬਾਜ਼ਾਰ ਵਿਚ ਵੇਚਿਆ ।

ਪਰ ਫਿਰ ਉਹ ਬਹੁਤ ਦਿਨਾਂ ਤਕ ਨਹੀਂ ਆਇਆ। ਉਸਦੇ ਕੋਲ ਰੁਪੲ ਸਨ ਅਤੇ ਰੁਪਿਆਂ ਨਾਲ ਰੁਪਏ ਪੈਦਾ ਕਰਨ ਦੀ ਕੋਸਿਸ਼ ਵਿਚ ਲਗ ਗਿਆ । ਉਹ ਭੁਲ ਹੀ ਗਿਆ । ਵਰ੍ਹੇ ਬੀਤ ਗਏ, ਦਰਖਤ ੳ ਦਾਸ ਹੈ । ਅਤੇ ਉਸਦੇ ਪ੍ਰਾਣਾਂ ਵਿਚ ਰਸ ਵੱਗ ਰਿਹਾ ਹੈ ਕਿ ਉਹ ਆਵੇ ਉਸਦਾ ਪ੍ਰੇਮੀ ਅਤੇ ਉਸਦੇ ਰਸ ਨੂੰ ਲੈ ਜਾਏ । ਜਿਵੇਂ ਕਿਸੇ ਮਾਂ ਦੇ ਬਨਾਂ ਵਿਚ ਦੁਧ ਭਰਿਆ ਹੋਵੇ ਅਤੇ ਉਸਦਾ ਪਤਰ ਗੁਆਚ ਗਿਆ ਹੋਵੇ ਅਤੇ ੳ ਸਦੇ ਸਾਰੇ ਪ੍ਰਾਣ ਤੜਫ ਰਹੇ ਹੋਣ ਕਿ ਉਸਦਾ ਪੁਤਰ ਕਿਥੇ ਹੈ। ਜਿਸਨੂੰ ਉਹ ਲੱਭੇ, ੳ ਸਨੂੰ ਹਲਕਾ ਕਰ ਦੇਵੇ । ਇਸਤਰ੍ਹਾਂ ਉਸ ਦਰਖਤ ਦੇ ਪ੍ਰਾਣ ਪੀੜਤ ਹੋਣ ਲਗੇ ਕਿ ਉਹ ਆਏ, ਉ ਹ ਆਏ ।

ਬਹੁਤ ਦਿਨਾਂ ਬਾਦ ਉਹ ਆਇਆ । ਉਹ ਮੁੰਡਾ ਤਾਂ ਪ੍ਰੌੜ ਹੋ ਗਿਆ ਹੈ । ਦਰਖਤ ਨੇ ਕਿਹਾ, ਆ ਮੇਰੇ ਕੋਲ । ਮੈਨੂੰ ਜੱਫੀ ਪਾਣ ਦੇ । ਉਸਨੇ ਕਿਹਾ, ਛੱਡੋ ਇਹ ਬਕਵਾਸ । ਇਹ ਬਚਪਨ ਦੀਆਂ ਗੱਲਾਂ ਹਨ ।

ਹੰਕਾਰ ਪ੍ਰੇਮ ਨੂੰ ਪਾਗਲਪਨ ਸਮਝਦਾ ਹੈ । ਬਾਲਪਨ ਦੀਆਂ ਗੱਲਾਂ ਸਮਝਦਾ ।ਉਸ ਦਰਖਤ ਨੇ ਕਿਹਾ, ਮੇਰੀਆਂ ਟਾਹਣੀਆਂ ਉਤੇ ਝੂਲ, ਨੱਚ ।

ਉਸਨੇ ਕਿਹਾ, ਛੱਡ ਇਹ ਫਜ਼ੂਲ ਦੀਆਂ ਗੱਲਾਂ । ਮੈਂ ਇਕ ਮਕਾਨ ਬਨਵਾ- ਉਣਾ ਹੈ । ਮਕਾਨ ਦੇ ਸਕਦਾ ਏਂ ਤੂੰ ?

ਦਰਖਤ ਨੇ ਕਿਹਾ, ਮਕਾਨ ? ਉਹ ਤਾਂ ਬਿਨਾ ਮਕਾਨ ਤੋਂ ਹੀ ਰਹਿੰਦਾ ਹੈ । ਮਕਾਨ ਵਿਚ ਤਾਂ ਆਦਮੀ ਰਹਿੰਨੇ ਹਨ। ਦੁਨੀਆਂ ਵਿਚ ਹੋਰ ਕੋਈ ਮਕਾਨ ਵਿਚ ਨਹੀਂ ਰਹਿੰਦਾ, ਸਿਰਫ਼ ਆਦਮੀ ਰਹਿੰਦਾ ਹੈ । ਤਾਂ ਵੇਖਦੇ ਹੋ ਆਦਮੀ ਦੀ ਹਾਲਤ, ਮਕਾਨ ਵਿਚ ਰਹਿਣ ਵਾਲੇ ਆਦਮੀ ਦੀ ਹਾਲਤ ? ਉਸਦੇ ਮਕਾਨ ਜਿੰਨੇ ਵੱਡੇ ਹੁੰ ਦੇ ਜਾਂਦੇ ਹਨ, ਆਦਮੀ ਓਨਾ ਹੀ ਛੋਟਾ ਹੁੰਦਾ ਚਲਾ ਜਾਂਦਾ ਹੈ । ਅਸੀਂ ਤਾਂ ਬਿਨਾ ਮਕਾਨ ਤੋਂ ਰਹਿੰਦੇ ਹਾਂ । ਪਰ ਇਕ ਗੱਲ ਹੋ ਸਕਦੀ ਹੈ ਕਿ ਤੂੰ ਮੇਰੇ ਡਾਲੇ ਵੱਢ ਕੇ ਲੈ ਜਾ ਤੇ ਸ਼ਾਇਦ ਮਕਾਨ ਬਣਾ ਲਵੇਂ !

ਅਤੇ ਉਹ ਪ੍ਰੋੜ ਕੁ ਲਹਾੜੀ ਲੈ ਕੇ ਆਇਆ, ਤੇ ਉਸ ਨੇ ਉਸ ਰੁਖ ਦੇ ਸਾਰੇ ਡਾਲੇ ਵੱਢ ਲਏ। ਦਰਖਤ ਠ ਹੋ ਕੇ ਰਹਿ ਗਿਆ, ਨੰਗਾ। ਲੇਕਿਨ ਦਰਖਤ ਬਹੁਤ ਅਨਦਿਤ ਸੀ । ਪ੍ਰੇਮ ਸਦਾ ਅਨੰਦਿਤ ਹੈ । ਭਾਵੇਂ ਉਸਦਾ ਅੰਗ-ਅੰਗ ਵੀ ਕਟਿਆ ਜਾਏ । ਪਰ ਕੋਈ ਲੈ ਜਾਏ, ਕੋਈ ਲੈ ਜਾਏ, ਕੋਈ ਲੈ ਜਾਏਂ, ਕੋਈ ਵੰਡ ਲਵ । ਕੋਈ ਸ਼ਾਮਿਲ ਹੋ ਜਾਏ, ਸਾਂਝੀਦਾਰ ਹੋ ਜਾਏ।

ਤੇ ਉਸ ਮੁੰਡੇ ਨੇ ਤਾਂ ਪਿਛੇ ਮੁੜ ਕੇ ਵੀ ਨਹੀਂ ਵੇਖਿਆ। ਉਸਨੇ ਮਕਾਨ ਬਣਾ ਲਿਆ, ਅਤੇ ਵਕਤ ਲੰਘਦਾ ਗਿਆ। ਉ ਹ ਨੂੰਠ ਰਾਹ ਵੇਖਦਾ ਹੈ, ਉਹ ਚੀਖਣਾ ਚਾਹੁੰਦਾ ਹੈ, ਪਰ ਹੁਣ ਉਸ ਕੋਲ ਪੱਤੇ ਵੀ ਨਹੀਂ ਸਨ, ਟਾਹਣੀਆਂ ਵੀ ਨਹੀਂ ਸਨ । ਹਵਾਵਾਂ ਆਓ  ਂਦੀਆਂ ਅਤੇ ੳ ਹ ਬੋਲ ਵੀ ਨਹੀਂ ਸਕਦਾ, ਪਰ ਉਸਦੇ ਪ੍ਰਾਣਾਂ ਵਿਚ ਤਾਂ ਇਕ ਹੀ ਗੂੰਜ ਸੀ ਕਿ–ਆਓ, ਆਓ, ਆਓ, ਮੇਰੇ ਪਿਆਰੇ ਆਓ।

ਅਤੇ ਬਹੁਤ ਦਿਨ ਬੀਤ ਗਏ । ਤਦ ਉਹ ਬੁਢਾ ਹੋ ਗਿਆ ਸੀ, ਉਹ ਬੱਚਾ । ਉਹ ਕੋਲੋਂ ਦੀ ਲੰਘ ਰਿਹਾ ਸੀ । ਦਰਖਤ ਕੋਲ ਆ ਕੇ ਖਲੋ ਗਿਆ । ਤਾਂ ਦਰਖਤ ਨੇ ਪੁਛਿਆ-ਕੀ ਕਰ ਸਕਦਾ ਹਾਂ ਮੈਂ ਤੇਰੇ ਵਾਸਤੇ ? ਤੂੰ ਬਹੁਤ ਦਿਨਾਂ ਪਿਛੋਂ ਆਇਆ ਹੈਂ।

ਉਸਨੇ ਕਿਹਾ, ਤੂੰ ਕੀ ਕਰ ਸਕੇਂਗਾ ? ਮੈਂ ਦੂਰ ਦੇਸ਼ ਜਾਣਾ ਹੈ ਧਨ ਕਮਾ- ੳਣ ਲਈ । ਮੈਨੂੰ ਇਕ ਬੇੜੀ ਦੀ ਲੋੜ ਹੈ । ਉਸਨੇ ਕਿਹਾ, ਤੂੰ ਮੈਨੂੰ ਹੋਰ ਵੱਢ ਲੈ ਤਾਂ ਮੇਰੀ ਇਸ ਪਿੱਠ ਨਾਲ ਬੇੜੀ ਬਣ ਜਾਏਗੀ ਅਤੇ ਮੈਂ ਬਹੁਤ ਧੰਨ ਹੋ ਜਾਵਾਂਗਾ ਕਿ ਮੈਂ ਤੇਰੀ ਬੇੜੀ ਬਣ ਸਕਿਆ ਹਾਂ, ਤੈਨੂੰ ਦੂਰ ਦੇਸ਼ ਲੈ ਜਾ ਸਕਿਆ ਹਾਂ । ਪਰ ਤੂੰ ਛੇਤੀ ਮੁੜ ਆਵੀਂ, ਮੈਂ ਤੇਰੀ ਉਡੀਕ ਕਰਾਂਗਾ ।

ਅਤੇ ਉਸਨੇ ਆਰੇ ਨਾਲ ਉਸ ਦਰਖਤ ਨੂੰ ਵੱਢ ਸੁਟਿਆ। ਤਦ ਉਹ ਇਕ ਨਿੱਕਾ ਜਿਹਾ ਠੰਠ ਰਹਿ ਗਿਆ । ਅਤੇ ੳ ਹ ਦੂਰ ਯਾਤ੍ਰਾ ਤੇ ਨਿਕਲ ਪਿਆ । ਤੇ ਉਹ ਨੂੰਠ ਵੀ ੳ ਡੀਕ ਕਰਦਾ ਰਿਹਾ ਕਿ ਉਹ ਆਏ ਆਏ । ਪਰ ਉਸ ਕੋਲ ਕੁਝ ਨਹੀਂ ਹੈ ਦੇਣ ਲਈ । ਸ਼ਾਇਦ ਉਹ ਹੁਣ ਨਹੀਂ ਆਏਗਾ । ਕਿਉਂਕਿ ਹੰਕਾਰ ੳ ਥੇ ਹੀ ਆੳ  ਂਦਾ ਹੈ, ਜਿਥੇ ਕੁਝ ਪਾਉਣ ਨੂੰ ਹੋਵੇ ।

ਹੰਕਾਰ ਤਾਂ ਇਕ ਮੰਗ ਹੈ । ਹੰਕਾਰ ਤਾਂ ਇਕ ਅਨੰਤ ਭਿਖਾਰੀ ਹੈ । ਅਤੇ ਮ ਹੈ ਦਾਨ । ਪ੍ਰੇਮ ਹੈ ਸਮਰਾਟ । ਆਹ ! ਪ੍ਰੇਮ ਤੋਂ ਵੱਡਾ ਕੋਈ ਸਮਰਾਟ ਕਿਥੇ ਹੈ ?

ਮੈਂ ਉਸ ਨੂੰਠ ਕੋਲ ਇਕ ਰਾਤ ਮਹਿਮਾਨ ਹੋਇਆ ਸੀ, ਤਾਂ ਉਸ ਨੂੰਠ ਨੇ ਮੈਨੂੰ ਕਿਹਾ ਕਿ-ਉਹ ਮੇਰਾ ਮਿੱਤਰ ਹੁਣ ਤਕ ਨਹੀਂ ਆਇਆ, ਅਤੇ ਮੈਨੂੰ ਪੀੜ 0 ਦੀ ਹੈ ਕਿਤੇ ਬੇੜੀ ਡਬ ਨਾ ਗਈ ਹੋਵੇ, ਕਿਤੇ ਉਹ ਭਟਕ ਨਾ ਗਿਆ ਹੋਵੇ, ਕਿਤੇ ਕਿਸੇ ਦੂਰ ਕੰਢੇ ੳ ੁਤੇ ਵਿਦੇਸ਼ ਦੇ ਭੁਲ ਨਾ ਗਿਆ ਹੋਵੇ,, ਕਿਤੇ ਉਹ ਡ ਬ ਨਾ ਹੋਵੇ, ਕਿਤੇ ਉਹ ਖਤਮ ਨਾ ਹੋ ਗਿਆ ਹੋਵੇ । ਇਕ ਖਬਰ ਸਰਫ਼ ਮੈਨੂੰ ਕੋਈ ਲਿਆ ਦੇਵੇ । ਹੁਣ ਮੈਂ ਮਰਨ ਕੰਢੇ ਹਾਂ । ਇਕ ਖਬਰ ਸਿਰਫ਼ ਮਿਲ ਜਾਏ ਕਿ ੳਹ ਕਸ਼ਲ ਹੈ, ਫਿਰ ਕੋਈ ਗੱਲ ਨਹੀਂ । ਫਿਰ ਸਭ ਠੀਕ ਹੈ । ਹੁਣ ਤਾਂ ਮੇਰੇ ਕੋਲ ਦੇਣ

ਲਈ ਕੁਝ ਵੀ ਨਹੀਂ ਹੈ । ਇਸ ਲਈ ਬੁਲਾਵਾਂ ਵੀ ਤਾਂ ਸ਼ਾਇਦ ਉਹ ਨਹੀਂ ਆੲਗਾ ਕਿਉ ਂਕਿ ਉਹ ਲੈਣ ਦੀ ਹੀ ਭਾਸ਼ਾ ਸਮਝਦਾ ਹੈ ।

ਹੰਕਾਰ ਲੈਣ ਦੀ ਭਾਸ਼ਾ ਸਮਝਦਾ ਹੈ । ਪ੍ਰੇਮ ਦੇਣ ਦੀ ਭਾਸ਼ਾ ਹੈ । ਇਸ ਤੋਂ ਜ਼ਿਆਦਾ ਹੋਰ ਮੈਂ ਕੁਝ ਨਹੀਂ ਆਖਾਂਗਾ । ਆਹ ! ਕੁਝ ਹੋਰ ਕਹਿਣ ਨੂੰ ਹੈ ਵੀ ਤਾਂ ਨਹੀਂ ।

—ਜੀਵਨ ਵੀ ਇਕ ਅਜਿਹਾ ਦਰਖਤ ਬਣ ਜਾਏ ਅਤੇ ੳ ਸ ਰੁਖ ਦੀਆਂ ਸ਼ਾਖਾਵਾਂ ਅਨੰਤ ਤਕ ਫੈਲ ਜਾਣ, ਸਾਰੇ ੳ ਸਦੀ ਛਾਂ ਵਿਚ ਹੋਣ ਅਤੇ ਸਾਰਿਆਂ ਤਕ ਉਸ ਦੀਆਂ ਬਾਹਾਂ ਫੈਲ ਜਾਣ ਤਾਂ ਪਤਾ ਚਲ ਸਕਦਾ ਹੈ ਕਿ ਪ੍ਰੇਮ ਕੀ ਹੈ ! ਪ੍ਰੇਮ ਦਾ ਕਈ ਸ਼ਾਸਤਰ ਨਹੀਂ ਹੈ, ਨਾ ਕੋਈ ਪਰਿਭਾਸ਼ਾ ਹੈ। ਨਾ ਪ੍ਰੇਮ ਦਾ ਕੋਈ ਸਿਧਾਂਤ ਹੈ । ਤਾਂ ਮੈਂ ਬਹੁਤ ਹੈਰਾਨੀ ਵਿਚ ਸੀ ਕਿ ਕੀ ਕਹਾਂਗਾ ਤੁਹਾਨੂੰ ਕਿ ਪ੍ਰੇਮ ਕੀ ਹੈ ? ਉਹ ਤਾਂ ਦਸਣਾ ਮੁਸ਼ਕਲ ਹੈ । ਆਕੇ ਬੈਠ ਸਕ ਸਕਦੇ ਹੋ ਅਤੇ ਜੇਕਰ ਮੇਰੀਆਂ ਅੱਖਾਂ ਵਿਚ ਤਾਂ ਸ਼ਾਇਦ ੳਹ ਵਿਖਾਈ ਪਏ ਤਾਂ ਵਿਖਾਈ ਪੈ ਵੀ ਸਕਦਾ ਹੈ । ਆਹ ! ਗਲ- ਵਕੜੀ ਲਈ ਫੈਲੀਆਂ ਮੇਰੀਆਂ ਇਹਨਾਂ ਬਾਹਾਂ ਵਿਚ ਵਿਖਾਈਪੈ ਜਾਏ ਤਾਂ ਵਿਖਾਈ ਪੈ ਵੀ ਸਕਦਾ ਹੈ ।ਮੈਂ ਕਹਿ ਸਕਦਾ ਹਾਂ, ਇਹ ਹੈ ਪ੍ਰੇਮ । ਲੇਕਿਨ ਪ੍ਰੇਮ ਕੀ ਹੈ ? ਆਹ ! ਪ੍ਰੇਮ ਕੀ ਹੈ ? ਜੇਕਰ ਮੇਰੀਆਂ ਅੱਖਾਂ ਵਿਚ ਨਾ ਵਿਖਾਈ ਪਏ, ਮੇਰੇ ਵਿਚ ਵਿਖਾਈ ਨਾ ਪਏ, ਮੇਰੇ ਮੌਨ ਵਿਚ ਨਾ ਵਿਖਾਈ ਪਏ, ਤਾਂ ਮੇਰੇ ਸ਼ਬਦਾਂ ਵਿਚ ਤਾਂ ਬਿਲਕਲ ਵੀ ਵਿਖਾਈ ਨਹੀਂ? ਸਕਦਾ ਕਿ ਪ੍ਰੇਮ ਕੀ ਹੈ !

ਭਾਰਤੀਏ ਵਿਦਿਆ ਭਵਨ, ਬੰਬਈ

(28 ਅਗਸਤ, 1968)

ਹਰੀ ਜ਼ਹਿਰੀਲੀ ਅਗਨੀ ਤੋਂ, ਅੰਮ੍ਰਿਤ ਊਰਜਾ ਆਲੋਕ (ਰੋਸ਼ਨੀ) ਤੱਕ 

ਮੇਰੇ ਪਿਆਰੇ ਆਤਮਨ,

ਇਕ ਸਵੇਰ, ਅਜੇ ਸੂਰਜ ਵੀ ਨਹੀਂ ਨਿਕਲਿਆ ਸੀ ਅਤੇ ਇਕ ਮਲਾਹ ਨਦੀ ਦੇ ਕੰਢੇ ਪੁਜ ਗਿਆ । ਉਸਦੇ ਪੈਰ ਕਿਸੀ ਚੀਜ ਨਾਲ ਟਕਰਾ ਗਏ । ਚੌਂਕ ਕੇ ਉਸਨੇ ਵੇਖਿਆ, ਪੱਥਰਾਂ ਨਾਲ ਭਰਿਆ ਇਕ ਝੋਲਾ ਪਿਆ ਹੋਇਆ ਸੀ । ਉਸਨੇ ਆਪਣਾ ਜਾਲ ਕੰਢੇ ਉਤੇ ਰਖ ਦਿਤਾ ਅਤੇ ਸਵੇਰੇ ਦੇ ਸੂਰਜ ਦੇ ਚੜ੍ਹਣ ਦੀ ਉਡੀਕ ਕਰਨ ਲਗਾ ਕਿ ਸੂਰਜ ਉਗੇ, ਉਹ ਆਪਣਾ ਜਾਲ ਸੁਣੇ ਅਤੇ ਮੱਛੀਆਂ ਫੜੇ । ਉਹ ਜਿਹੜਾ ਝੋਲਾ ਉਸਨੂੰ ਪਿਆ ਹੋਇਆ ਮਿਲ ਗਿਆ ਸੀ, ਜਿਸ ਵਿਚ ਪੱਥਰ ਸਨ, ਉਹ ਇਕ-ਇਕ ਕਰਕੇ ਨਦੀ ਵਿਚ ਸੁਟਣ ਲਗ ਪਿਆ । ਸਵੇਰ ਦੇ ਸੱਨਾਟੇ ਵਿਚ ਉਹ ਪੱਥਰਾਂ ਦੇ ਡਿੱਗਣ ਦੀ ਛਪਾਕ ਦੀ ਆਵਾਜ਼ ਸੁਣਦਾ ਅਤੇ ਦੂਜਾ ਪੱਥਰ ਸੁਟਦਾ ।

ਹੌਲੀ-ਹੌਲੀ ਸਵੇਰ ਦਾ ਸੂਰਜ ਨਿਕਲਿਆ, ਰੋਸ਼ਨੀ ਹੋਈ । ਤਦ ਤਕ ਉਸਨੇ ਝੋਲੇ ਵਿਚੋਂ ਸਾਰੇ ਪੱਥਰ ਸੁਟ ਦਿਤੇ ਸਨ, ਸਿਰਫ਼ ਇਕ ਪੱਥਰ ਉਸਦੇ ਹੱਥਾਂ ਵਿਚ ਰਹਿ ਗਿਆ ਸੀ । ਸੂਰਜ ਦੀ ਰੋਸ਼ਨੀ ਵਿਚ ਵੇਖਦਿਆਂ ਹੀ ਜਿਵੇਂ ਉਸਦੇ ਦਿਲ ਦੀ ਧੜਕਨ ਬੰਦ ਹੋ ਗਈ, ਸਾਹ ਰੁਕ ਗਿਆ! ਉਸਨੇ ਜਿਨ੍ਹਾਂ ਨੂੰ ਪੱਥਰ ਸਮਝ ਕੇ ਸੁਟ ਦਿਤਾ ਸੀ, ਉਹ ਹੀਰੇ-ਜਵਾਹਰਾਤ ਸ਼ਨ, ਲੇਕਿਨ ਹੁਣ ਤਾਂ ਆਖਰੀ ਪੱਥਰ ਹੱਥ ਵਿਚ ਸੀ ਅਤੇ ਉਹ ਪੂਰਾ ਝੋਲਾ ਹੀ ਸੁਟ ਚੁਕਿਆ ਸੀ ! ਉਹ ਰੋਣ ਕੁਰਲਾਉਣ ਲਗਾ । ਏਨੀ ਸੰਪੱਤੀ ਉਸਨੂੰ ਮਿਲ ਗਈ ਸੀ ਕਿ ਅਨੰਤ ਜਨਮਾਂ ਲਈ ਕਾਫ਼ੀ ਸੀ, ਪਰ ਹਨੇਰੇ ਵਿਚ, ਅਨਜਾਣੇ ਵਿਚ, ਅਣ-ਪਛਾਤੇ ਵਿਚ ਉਸਨੇ ਉਸ ਸਾਰੀ ਪੂੰਜੀ ਨੂੰ ਪੱਥਰ ਸਮਝ ਕੇ ਸੁਟ ਦਿੱਤਾ ਸੀ ।

ਪਰ ਫਿਰ ਵੀ ਉਹ ਮਲਾਹਗੀਰ ਸੁਭਾਗਸ਼ਾਲੀ ਸੀ, ਕਿਉਂਕਿ ਅਖੀਰਲਾ ਪੱਥਰ ਸੁਟਣ ਤੋਂ ਪਹਿਲਾਂ ਸੂਰਜ ਨਿਕਲ ਆਇਆ ਸੀ ਅਤੇ ਉਸਨੂੰ ਦਿਸ ਪਿਆ ਸੀ ਕਿ ਉਸਦੇ ਹੱਥ ਵਿਚ ਹੀਰਾ ਹੈ । ਅਕਸਰ ਸਾਰੇ ਲੋਕ ਏਨੇ ਭਾਗਸ਼ਾਲੀ ਨਹੀਂ ਹੁੰਦੇ । ਜ਼ਿੰਦਗੀ ਬੀਤ ਜਾਂਦੀ ਹੈ, ਸੂਰਜ ਨਹੀਂ ਨਿਕਲਦਾ, ਸਵਰ ਨਹੀਂ ਹੁੰਦੀ, ਰੋਸ਼ਨੀ ਨਹੀਂ ਆਉਂਦੀ ਅਤੇ ਸਾਰੇ ਜੀਵਨ ਦੇ ਹੀਰੇ ਅਸੀਂ ਪੱਥਰ ਸਮਝ ਕੇ ਸੁੱਟ ਚ ਕੇ ਹੰ ਦੇ ਹਾਂ ।

(ਜੀਵਨ ਇਕ ਵੱਡੀ ਪੂੰਜੀ ਹੈ, ਪਰ ਆਦਮੀ ਸਿਵਾਏ ਉਸ ਨੂੰ ਸੂਟਣ ਅਤੇ ਗਵਾਉਣ ਦੇ ਕੁਝ ਵੀ ਨਹੀਂ ਕਰਦਾ ।

ਜੀਵਨ ਕੀ ਹੈ, ਇਹ ਵੀ ਪਤਾ ਨਹੀਂ ਲਗ ਪਾਉਂਦਾ ਅਤੇ ਅਸੀਂ ਉਸ ਨੂੰ ਸੁਟ ਦਿੰਦੇ ਹਾਂ । ਜੀਵਨ ਵਿਚ ਕੀ ਲੁਕਿਆ ਸੀ, ਕਿਹੜਾ ਰਾਜ਼, ਕਿਹੜਾ ਰਹੱਸ, ਕਿਹੜਾ ਸਵਰਗ, ਕਿਹੜਾ ਆਨੰਦ, ਕਿਹੜੀ ਮੁਕਤੀ, ਉਸ ਸਭ ਦਾ ਕੋਈ ਵੀ ਅਨੁਭਵ ਨਹੀਂ ਹੋ ਪਾਂਦਾ ਅਤੇ ਜੀਵਨ ਸਾਡੇ ਹੱਥੋਂ ਫਿਸਲ ਜਾਂਦਾ ਹੈ ।

ਇਨ੍ਹਾਂ ਆਉਣ ਵਾਲ ਤਿੰਨ ਦਿਨਾਂ ਵਿਚ ਜੀਵਨ ਦੀ ਪੂੰਜੀ ਉਤੇ ਥੋੜੀਆਂ ਜਹੀਆਂ ਗੱਲਾਂ ਮੈਂ ਕਹਿਣੀਆਂ ਹਨ । ਪਰ ਜਿਹੜੇ ਲੋਕ ਜੀਵਨ ਦੀ ਪੂਜੀ ਨੂੰ ਪੱਥਰ ਮੰਨ ਕੇ ਬੈਠ ਗਏ ਹਨ, ਉਹ ਕਦੇ ਅੱਖਾਂ ਖੋਲ੍ਹ ਕੇ ਵੇਖ ਸਕਣਗੇ ਕਿ ਜਿਨ੍ਹਾਂ ਨੂੰ ਉਨ੍ਹਾਂ ਨੇ ਪੱਥਰ ਸਮਝਿਆ ਹੈ, ਉਹ ਹੀਰ-ਮਾਣਿਕ ਹਨ, ਇਹ ਬਹੁਤ ਔਖਾ ਹੈ । ਅਤੇ ਜਿਨ੍ਹਾਂ ਨੇ ਜੀਵਨ ਨੂੰ ਪੱਥਰ ਮੰਨ ਕੇ ਸੁਟਣ ਵਿਚ ਹੀ ਵਕਤ ਗੁਆ ਦਿਤਾ ਹੈ, ਜੇਕਰ ਅਜ ਉਨ੍ਹਾਂ ਨੂੰ ਕੋਈ ਕਹਿਣ ਜਾਏ ਕਿ ਜਿਨ੍ਹਾਂ ਨੂੰ ਤੁਸੀਂ ਪੱਥਰ ਸਮਝ ਕੇ ਸੁੱਟ ਰਹੇ ਸੀ, ਉਥੇ ਹੀਰੇ-ਮੋਤੀ ਵੀ ਸਨ, ਤਾਂ ਉਹ ਨਾਰਾਜ਼ ਹੋਣਗੇ । ਕ੍ਰੋਧ ਨਾਲ ਭਰ ਜਾਣਗੇ, ਇਸ ਲਈ ਨਹੀਂ ਕਿ ਜੋ ਗੱਲ ਆਖੀ ਗਈ ਹੈ, ਉਹ ਗ਼ਲਤ ਹੈ, ਸਗੋਂ ਇਸ ਲਈ ਕਿ ਇਹ ਗੱਲ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਉਨ੍ਹਾਂ ਨੇ ਬਹੁਤ ਸਾਰੀ ਪੂੰਜੀ ਸੁਟ ਦਿਤੀ ਹੈ ।

ਪਰ ਭਾਵੇਂ ਉਨ੍ਹਾਂ ਨੇ ਕਿੰਨੀ ਹੀ ਪੂੰਜੀ ਸੁਟ ਦਿਤੀ ਹੋਵੇ, ਜੇਕਰ ਇਕ ਘੜੀ ਇਕ ਪਲ ਵੀ ਜੀਵਨ ਦਾ ਬਾਕੀ ਹੈ, ਤਾਂ ਫਿਰ ਵੀ ਕੁਝ ਬਚਾ ਸਕਦੇ ਹਨ । ਅਤੇ ਕੁਝ ਜਾਣ ਸਕਦੇ ਹਨ ਤੇ ਕੁਝ ਪਾ ਸਕਦੇ ਹਨ । ਜੀਵਨ ਦੀ ਖੋਜ ਵਿਚ ਕਦੀ ਵੀ ਏਨੀ ਦੇਰ ਨਹੀਂ ਹੁੰਦੀ ਕਿ ਕੋਈ ਆਦਮੀ ਨਿਰਾਸ਼ ਹੋਣ ਦਾ ਕਾਰਨ ਜਾਣ ਪਾਏ ।

ਪਰ ਅਸੀਂ ਤਾਂ ਇਹ ਮੰਨ ਹੀ ਲਿਆ ਹੈ-ਹਨੇਰੇ ਵਿਚ, ਅਗਿਆਨਤਾ ਵਿਚ, ਕਿ ਜੀਵਨ ਵਿਚ ਕੁਝ ਨਹੀਂ ਹੈ, ਸਿਵਾਏ ਪੱਥਰਾਂ ਦੇ । ਜਿਹੜੇ ਲੋਕ ਅਜਿਹਾ ਮੰਨ ਕੇ ਬੈਠ ਗਏ ਹਨ, ਉਨ੍ਹਾਂ ਨੇ ਲੱਭ ਕੇ ਪਹਿਲਾਂ ਹੀ ਹਾਰ ਮੰਨਜ਼ੂਰ ਕਰ ਲਈ ਹੈ ।

ਮੈਂ ਇਸ ਹਾਰ ਦੇ ਸੰਬੰਧ ਵਿਚ, ਇਸ ਨਿਰਾਸ਼ਾ ਦੇ ਸੰਬੰਧ ਵਿਚ ਇਸ ਮੰਨ ਲਈ ਹਾਰ ਦੇ ਸੰਬੰਧ ਵਿਚ ਸਭ ਤੋਂ ਪਹਿਲਾਂ ਚੇਤਾਵਨੀ ਇਹ ਦੇਣਾ ਚਾਹੁੰਦਾ ਹਾਂ ਕਿ ਜੀਵਨ ਮਿੱਟੀ ਅਤੇ ਪੱਥਰ ਨਹੀਂ ਹੈ । ਜੀਵਨ ਵਿਚ ਬਹੁਤ ਕੁਝ ਹੈ ਅਤੇ ਮਿੱਟੀ, ਪੱਥਰਾਂ ਦੇ ਵਿਚ ਵੀ ਬਹੁਤ ਕੁਝ ਲੁਕਿਆ ਹੈ। (ਜੇਕਰ ਵੇਖਣ ਵਾਲੀਆਂ ਅੱਖਾਂ ਹੋਣ ਤਾਂ ਜੀਵਨ ਵਿਚੋਂ ਉਹ ਪੌੜੀ ਵੀ ਨਿਕਲਦੀ ਹੈ ਜਿਹੜੀ ਪਰਮਾਤਮਾ ਤਕ ਪੁਜਦੀ ਹੈ ) ਇਸ ਸਰੀਰ ਵਿਚ ਵੀ, ਜੋ ਵੇਖਣ ਵਿਚ ਹੱਡੀ, ਮਾਸ ਤੇ ਚਮੜੀ ਤੋਂ ਜ਼ਿਆਦਾ ਕੁਝ ਨਹੀਂ ਹੈ, ਉਹ ਲੁਕਿਆ ਹੈ, ਜਿਸ ਦਾ ਹੱਡੀ, ਮਾਸ ਅਤੇ ਚੰਮੜੀ ਨਾਲ ਕੋਈ ਵੀ ਸੰਬੰਧ ਨਹੀਂ ਹੈ । ਇਸ ਸਾਧਾਰਣ ਜਿਹੀ ਦੇਰ ਵਿਚ ਵੀ, ਜਿਹੜੀ ਅਜ ਜੰਮਦੀ ਹੈ, ਕਲ ਮਰ ਜਾਂਦੀ ਹੈ, ਅਤੇ ਮਿੱਟ ਜਾਂਦੀ ਹੈ, ਉਸਦਾ ਵਾਸ ਹੈ—ਜੋ ਅੰਮ੍ਰਿਤ ਹੈ, ਜਿਹੜਾ ਕਦੇ ਜੰਮਦਾ ‘ਨਹੀਂ ਅਤੇ ਕਦੇ ਸਮਾਪਤ ਵੀ ਨਹੀਂ ਹੁੰ ਦਾ ।

ਰੂਪ ਦੇ ਅੰਦਰ ਅਰੂਪ ਲੁਕਿਆ ਹੋਇਆ ਹੈ ਅਤੇ ਦ੍ਰਿਸ਼ ਦੇ ਅੰਦਰ ਅਦ੍ਰਿਸ਼ ਦਾ ਵਾਸ ਅਤੇ ਮੌਤ ਦੀ ਧੁੰਦ ਵਿਚ ਅੰਮ੍ਰਿਤ ਦੀ ਜੋਤ ਲੁਕੀ ਹੋਈ ਹੈ । ਮੌਤ ਦੇ ਧੂਏਂ ਵਿਚ ਅੰਮ੍ਰਿਤ ਦੀ ਲੌ ਵੀ ਲੁਕੀ ਹੋਈ ਹੈ । ਆਹ ! ਅਗਿਆਨਤਾ ਦੇ ਘੁਪ ਹਨੇਰੇ ਵਿਚ ਗਿਆਨ ਦੀ ਉਹ ਜੋਤ ਵੀ ਲੁਕੀ ਹੋਈ ਹੈ, ਜਿਸਦੀ ਕੋਈ ਮੌਤ ਨਹੀਂ ਹੈ ।

ਪਰ ਅਸੀਂ ਧੂਏ ਨੂੰ ਵੇਖਕੇ ਹੀ ਮੁੜ ਪਰਤ ਆਉਂਦੇ ਹਾਂ, ਅਤੇ ਜੋਤ ਨੂੰ ਨਹੀਂ ਲੱਭ ਪਾਂਦੇ । ਅਤੇ ਹੋਰ ਜਿਹੜੇ ਲੋਕ ਥੋੜੀ-ਬਹੁਤ ਹਿੰਮਤ ਵੀ ਕਰਦੇ ਹਨ, ਉਹ ਵੀ ਧੂਏ ਨੂੰ ਹੀ ਲੱਭਦੇ ਹਨ ਅਤੇ ਜੋਤ ਤਕ ਨਹੀਂ ਪਜ ਪਾਉਂਦੇ ।

ਇਹ ਯਾਤ੍ਰਾ ਕਿਵੇਂ ਹੋ ਸਕਦੀ ਹੈ, ਕਿ ਅਸੀਂ ਧੂਏਂ ਦੇ ਅੰਦਰ ਲੁਕੀ ਹੋਈ ਜੋਤ ਨੂੰ ਜਾਣ ਸਕੀਏ, ਕਦਰਤ ਦੇ ਅੰਦਰ ਲੁਕੇ ਹੋਏ ਪਰਮਾਤਮਾ ਦੇ ਦਰਸ਼ਨ ਕਰ ਸਕੀਏ, ਇਹ ਕਿਵੇਂ ਹੋ ਸਕਦਾ ਹੈ ? ਉਸ ਸੰਬੰਧ ਵਿਚ ਹੀ ਤਿੰਨ ਹਿੱਸਿਆਂ ਵਿਚ ਮੈਂ ਗੱਲਾਂ ਕਰਨੀਆਂ ਹਨ ।

ਪਹਿਲੀ ਗੱਲ, ਅਸੀਂ ਜੀਵਨ ਦੇ ਸੰਬੰਧ ਵਿਚ ਅਜਿਹੇ ਦ੍ਰਿਸ਼ਟੀਕੋਣ ਬਣਾ ਲਏ ਹਨ, ਅਸੀਂ ਜੀਵਨ ਦੇ ਸੰਬੰਧ ਵਿਚ ਅਜਿਹੀਆਂ ਧਾਰਨਾਵਾਂ ਬਣਾ ਲਈਆਂ ਹਨ, ਅਸੀਂ ਜੀਵਨ ਦੇ ਸੰਬੰਧ ਵਿਚ ਅਜਿਹਾ ਫ਼ਲਸਫ਼ਾ ਖੜਾ ਕਰ ਰਖਿਆ ਹੈ ਕਿ ਦ੍ਰਿਸ਼ਟੀਕੋਣ ਅਤੇ ਧਾਰਨਾ ਦੇ ਕਾਰਣ ਹੀ ਜੀਵਨ ਦੇ ਸੱਚ ਨੂੰ ਵੇਖਣ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ । ਅਸੀਂ ਮੰਨ ਹੀ ਲਿਆ ਹੈ ਕਿ ਜੀਵਨ ਕੀ ਹੈ-ਬਿਨਾ ਲੱਭੇ, ਬਿਨਾ ਪਛਾਣੇ, ਬਿਨਾ ਜਗਿਆਸਾ ਕੀਤੇ । ਅਸੀਂ ਜੀਵਨ ਦੇ ਸੰਬੰਧ ਵਿਚ ਕੋਈ ਵੀ ਗੱਲ ਨਿਸਚਿਤ ਹੀ ਸਮਝ ਰਖੀ ਹੈ ।

ਹਜ਼ਾਰਾਂ ਸਾਲਾਂ ਤੋਂ ਮੰਤਰ ਵਾਂਗ ਸਾਨੂੰ ਇਕ ਹੀ ਗੱਲ ਪੜ੍ਹਾਈ ਜਾ ਰਹੀ ਹੈ ਕਿ ਜੀਵਨ ਅਸਾਰ ਹੈ, ਜੀਵਨ ਵਿਅਰਥ ਹੈ, ਜੀਵਨ ਦੁਖ ਹੈ। ਜੀਵਨ ਛੱਡਣ-ਯੋਗ ਹੈ । ਇਹ ਗੱਲ ਸੁਣ-ਸੁਣ ਕੇ ਹੌਲੀ-ਹੌਲੀ ਸਾਡੇ ਪ੍ਰਾਣਾਂ ਵਿਚ ਪੱਥਰ ਵਾਂਗ ਮਜ਼ਬੂਤ ਹੋਕੇ ਬੈਠ ਗਈ ਹੈ । ਇਸ ਗੱਲ ਵਜੋਂ ਜੀਵਨ ਅਸਾਰ ਵਿਖਾਈ ਪੈਣ ਲਗਾ, ਜੀਵਨ ਦੁਖ ਜਾਪਣ ਲਗਾ । ਇਸ ਗੱਲ ਕਾਰਣ ਜੀਵਨ ਨੇ ਸਾਰਾ ਅਨੰਦ, ਸਾਰਾ ਪ੍ਰੇਮ, ਸਾਰੀ ਖੂਬਸੂਰਤੀ ਗੁਆ ਦਿਤੀ । ਮਨੁਖ ਇਕ ਕਰ ਪਤਾ ਬਣ ਗਿਆ ਹੈ । ਮਨੁਖ ਇਕ ਦੁਖ ਦਾ ਅੱਡਾ ਬਣ ਗਿਆ ਹੈ ।)

ਅਤੇ ਜਦ ਅਸੀਂ ਇਹ ਮੰਨ ਹੀ ਲਿਆ ਕਿ ਜੀਵਨ ਵਿਅਰਥ ਹੈ, ਅਸਾਰ ਹੈ, ਤਾਂ ਉਸ ਨੂੰ ਸਾਰਥਕ ਬਨਾਉਣ ਦੀ ਸਾਰੀ ਕੋਸ਼ਿਸ਼ ਬੰਦ ਹੋ ਗਈ ਹੈ ਤਾਂ ਅਸ- ਚਰਜ ਨਹੀਂ । ਜੇਕਰ ਅਸੀਂ ਇਹ ਮੰਨ ਹੀ ਲਿਆ ਹੈ ਕਿ ਜੀਵਨ ਇਕ ਕਰੂਪਤਾ ਹੈ, ਤਾਂ ਉਸਦੇ ਅੰਦਰ ਸੁਦਰਤਾ ਦੀ ਭਾਲ ਕਿਵੇਂ ਹੋ ਸਕਦੀ ਹੈ ? ਅਤੇ ਹੋਰ ਜੇਕਰ ਅਸੀਂ ਇਹ ਮੰਨ ਹੀ ਲਿਆ ਹੈ ਕਿ ਜੀਵਨ ਸਿਰਫ਼ ਛੱਡ ਦੇਣ ਦੇ ਹੀ ਲਾਇਕ ਹੈ, ਤਾਂ ਜਿਸ ਨੂੰ ਛੱਡ ਹੀ ਦੇਣਾ ਹੈ, ਉਸਨੂੰ ਸਜਾਉਣਾ, ਉਸਨੂੰ ਲੱਭਣਾ, ਉਸਨੂੰ ਨਿਖਾਰਨ, ਇਸ ਦੀ ਕੋਈ ਵੀ ਜ਼ਰੂਰਤ ਨਹੀਂ ਹੈ ।

ਅਸੀਂ ਜੀਵਨ ਨਾਲ ਓਹੋ ਜਿਹਾ ਸਲੂਕ ਕਰ ਰਹੇ ਹਾਂ, ਜਿਵੇਂ ਕੋਈ ਆਦਮੀ ਸਟੇਸ਼ਨ ਉਤੇ ਵਿਸ਼ਰਾਮਘਰ ਨਾਲ ਸਲੂਕ ਕਰਦਾ ਹੈ, ਵੇਟਿੰਗ ਰੂਮ ਨਾਲ ਸਲੂਕ ਕਰਦਾ ਹੈ । ਉਹ ਜਾਣਦਾ ਹੈ ਕਿ ਘੜੀ ਕ ਮੈਂ ਇਸ ਵੇਟਿੰਗ ਰੂਮ ਵਿਚ ਰੁਕਿਆ ਹੋਇਆ ਹਾਂ, ਘੜੀ ਪਲ ਪਿਛੋਂ ਛੱਡ ਦੇਣਾ ਹੈ, ਇਸ ਵੇਟਿੰਗ ਰੂਮ ਨਾਲ ਮਤਲਬ ਕੀ ਹੈ, ਅਰਥ ਕੀ ਹੈ ? ਉਹ ਉਥੇ ਮੂੰਗਫਲੀ ਦੇ ਛਿੱਲੜ ਵੀ ਸੁਟ ਦਿੰਦਾ ਹੈ, ਪਾਨ ਵੀ ਥੁਕ ਦਿੰਦਾ ਹੈ, ਗੰਦਾ ਵੀ ਕਰਦਾ ਹੈ ਤੇ ਫਿਰ ਸੋਚਦਾ ਹੈ, ਮੈਨੂੰ ਕੀ ਮਤਲਬ ਹੈ ? ਘੜੀ ਪਲ ਪਿਛੋਂ ਮੈਂ ਚਲਿਆਂ ਜਾਣਾ ਹੈ ।

ਜੀਵਨ ਦੇ ਸੰਬੰਧ ਵਿਚ ਵੀ ਅਸੀਂ ਇਸੇ ਤਰ੍ਹਾਂ ਦਾ ਸਲੂਕ ਕਰ ਰਹੇ ਹਾਂ, ਜਿਥੋਂ ਅਸੀਂ ਪਲ ਕੁ ਪਿਛੋਂ ਚਲੇ ਜਾਣਾ ਹੈ । ਉਥੇ ਸੁੰਦਰ ਅਤੇ ਸੱਚ ਦੀ ਭਾਲ ਅਤੇ ਨਿਰਮਾਣ ਕਰਨ ਦੀ ਲੋੜ ਕੀ ਹੈ ?

ਪਰ ਮੈਂ ਤੁਹਾਨੂੰ ਕਹਿਣਾ ਚਾਹੁੰ ਦਾ ਹਾਂ। * (ਜ਼ਿੰਦਗੀ ਜ਼ਰੂਰ ਅਸੀਂ ਛੱਡ ਕੇ ਚਲੇ ਜਾਣਾ ਹੈ, ਲੇਕਿਨ ਜਿਹੜੀ ਅਸਲੀ ਜ਼ਿੰਦਗੀ ਹੈ, ਉਸਨੂੰ ਸਾਨੂੰ ਛੱਡਣ ਦਾ ਕਦੇ ਵੀ ਕੋਈ ਉਪਾਅ ਨਹੀਂ ਹੈ ) ਅਸੀਂ ਇਹ ਘਰ ਛੱਡ ਦਿਆਂਗੇ, ਇਹ ਥਾਂ ਛੱਡ ਦਿਆਂਗੇ, ਪਰ ਜਿਹੜਾ ਜ਼ਿੰਦਗੀ ਦਾ ਸੱਚ ਹੈ, ਉਹ ਸਦਾ ਸਾਡੇ ਨਾਲ ਹੋਵੇਗਾ, ਉਹ ਅਸੀਂ ਖਦ ਹਾਂ । ਥਾਂ ਬਦਲ ਜਾਣਗੇ, ਸਥਾਨ ਬਦਲ ਜਾਣਗੇ, ਲੇਕਿਨ ਜ਼ਿੰਦਗੀ ?…ਜਿੰਦਗੀ ਸਾਡੇ ਨਾਲ ਹੋਵੇਗੀ, ਉਸਦੇ ਬਦਲਣ ਦਾ ਕੋਈ ਉਪਾਅ ਨਹੀਂ ਹੈ । ਅਤੇ’ਸਵਾਲ ਇਹ ਨਹੀਂ ਹੈ ਕਿ ਜਿਥੇ ਅਸੀਂ ਠਹਿਰੇ ਸੀ, ਉਸਨੂੰ ਅਸੀਂ ਖੂਬਸੂਰਤ ਕੀਤਾ ਸੀ, ਜਿਥੇ ਅਸੀਂ ਰ ਕੇ ਸੀ, ਉਥੇ ਅਸੀਂ ਪ੍ਰੀਤ-ਭਰੀ ਹਵਾ ਪੈਦਾ ਕੀਤੀ ਸੀ, ਜਿਥੇ ਅਸੀਂ ਦੋ ਪਲਾਂ ਲਈ ਠਹਿਰੇ ਸੀ, ਉਥੇ ਅਸੀਂ ਅਨੰਦ ਦਾ ਗੀਤ ਗਾਇਆ ਸੀ, ਉਸਨੇ ਆਪਣੇ ਅੰਦਰ ਅਨੰਦ ਅਤੇ ਵਡੀਆਂ ਆਸ਼ਾਵਾਂ ਦੇ ਦੁਆਰ ਖੋਲ੍ਹ ਲਏ । ਜਿਸਨੇ ਇਸ ਮਕਾਨ ਨੂੰ ਸੋਹਣਾ ਬਣਾ ਇਆ ਸੀ ਉਸਨੇ ਹੋਰ ਵਡੀ ਸੁੰਦਰਤਾ ਨੂੰ ਪਾਉਣ ਦੀ ਤਾਂਕਤ ਹਾਸਲ ਕਰ ਲਈ ਹੈ, ਜਿਸਨੇ ਦੋ ਪਲ ਉਜ ਵੇਟਿੰਗ ਰੂਮ ਵਿਚ ਵੀ ਪਿਆਰ ਦੇ ਬਿਤਾਏ ਸੀ, ਉਹ ਹੋਰ ਵਡੇ ਪ੍ਰੇਮ ਨੂੰ ਪਾਉਣ ਦਾ ਪਾਤਰ ਵੀ ਹੋ ਗਿਆ ਹੈ ।

(ਅਸੀਂ ਜੋ ਕਰਦੇ ਹਾਂ ਉਸੇ ਨਾਲ ਸਾਡੀ ਬਣਤਰ ਹੁੰਦੀ ਹੈ ਸਾਡਾ ਕ੍ਰਿਤ ਆਖਰਕਾਰ ਸਾਨੂੰ ਨਿਰਮਿਤ ਕਰਦਾ ਹੈ, ਬਣਾਉਂਦਾ ਹੈ । ਅਸੀਂ ਜੋ ਕਰਦੇ ਹਾਂ ਓਹੀ ਹੌਲੀ-ਹੌਲੀ ਸਾਡੇ ਪ੍ਰਾਣਾਂ ਅਤੇ ਸਾਡੀ ਆਤਮਾ ਦਾ ਨਿਰਮਾਤਾ ਹੋ ਜਾਂਦਾ ਹੈ । ਜੀਵਨ ਦੇ ਨਾਲ ਅਸੀਂ ਕੀ ਕਰ ਰਹੇ ਹਾਂ, ਇਸ ਉਤੇ ਨਿਰਭਰ ਹੋਏਗਾ ਕਿ ਅਸੀਂ ਕਿਸ ਤਰ੍ਹਾਂ ਨਿਰਮਿਤ ਹੋ ਰਹੇ ਹਾਂ । ਸੀਵਨ ਦੇ ਨਾਲ ਸਾਡਾ ਕੀ ਸਲੂਕ ਹੈ, ਇਸ ਉਤੇ ਨਿਰਭਰ ਹੋਏਗਾ ਕਿ ਸਾਡੀ ਆਤਮਾ ਕਿਹੜੀਆਂ ਦਿਸ਼ਾਵਾਂ ਵਿਚ ਯਾਤ੍ਰਾ ਕਰੇਗੀ, ਕਿਹੜਿਆਂ ਰਾਹਾਂ ਤੇ ਜਾਏਗੀ, ਕਿਹੜੀ ਨਵੀਂ ਦੁਨੀਆਂ ਦੀ ਖੋਜ ਕਰੇਗੀ । ਜੀਵਨ ਨਾਲ ਸਾਡਾ ਵਿਹਾਰ ਸਾਨੂੰ ਬਣਾਉਂਦਾ ਹੈ, ਇਹ ਜੇਕਰ ਚੇਤੇ ਹੋਵੇ, ਤਾਂ ਸ਼ਾਇਦ ਜੀਵਨ ਨੂੰ – ਅਸਾਰ ਅਤੇ ਵਿਅਰਥ ਮੰਨਣ ਦੀ ਦ੍ਰਿਸ਼ਟੀ ਸਾਨੂੰ ਭਰਮ ਜਾਪੇ, ਤਾਂ ਸ਼ਾਇਦ ਜੀਵਨ ਨੂੰ ਦੁਖਪੂਰਣ ਮੰਨਣ ਦੀ ਗੱਲ ਗਲਤ ਜਾਪੇ, ਤਾਂ ਸ਼ਾਇਦ ਸਾਨੂੰ ਜੀਵਨ ਨਾਲ ਵਿਰੋਧੀ ਪ੍ਰਾਸਾ ਗੈਰ-ਧਾਰਮਿਕ ਜਾਪੇ ।

ਪਰ ਹੁਣ ਤਕ ਧਰਮ ਦੇ ਨਾਂ ‘ਤੇ ਜੀਵਨ ਦਾ ਵਿਰੋਧ ਹੀ ਸਿਖਾਇਆ ਗਿਆ ਹੈ । ਸੱਚ ਤਾਂ ਇਹ ਹੈ ਕਿ ਹੁਣ ਤਕ ਦਾ ਸਾਰਾ ਧਰਮ ਮੰਤਵਾਦੀ ਹੈ, ਜੀਵਨਵਾਦੀ ਨਹੀਂ ਹੈ । ਉਸਦੀ ਦ੍ਰਿਸ਼ਟੀ ਵਿਚ ਮੌਤ ਦੇ ਬਾਦ ਜੋ ਹੈ, ਉਹ ਹੀ ਮਹੱਤਵਪੂਰਣ ਹੈ, ਮੌਤ ਤੋਂ ਪਹਿਲਾਂ ਜੋ ਹੈ, ਉਹ ਮਹੱਤਵਪੂਰਣ ਨਹੀਂ ਹੈ । ਹੁਣ ਤਕ ਦੇ ਧਰਮ ਦੀ ਦ੍ਰਿਸ਼ਟੀ ਵਿਚ ਮੌਤ ਦੀ ਪੂਜਾ ਹੈ, ਜੀਵਨ ਦਾ ਸਨਮਾਨ ਨਹੀਂ । ਜੀਵਨ ਦੇ ਫੁਲਾਂ ਦਾ, ਫਲਾਂ ਦਾ ਆਦਰ ਨਹੀਂ । ਮੌਤ ਦੇ ਮੁਰਝਾਏ ਅਤੇ ਬਾਸੀ ਮਰੇ ਹੋਏ ਫੁਲਾ ਦੀ, ਫੂਲਾਂ ਦੀਆਂ ਕਬਰਾਂ ਦੀ, ਪ੍ਰਸੰਸਾ ਅਤੇ ਸ਼ਰਧਾ ਹੈ । ਹੁਣ ਤਕ ਦਾ ਸਾਰਾ ਧਰਮ-ਚਿੰਤਨ ਕਹਿੰਦਾ ਹੈ, ਕਿ ਮੌਤ ਦੇ ਪਿਛੋਂ ਕੀ ਹੈ—ਸਵਰਗ, ਮੋਖ । ਮੌਤ ਦੇ ਪਹਿਲਾਂ ਕੀ ਹੈ, ਉਸਦੇ ਨਾਲ ਅਜ ਤਕ ਦੇ ਧਰਮ ਦਾ ਜਿਵੇਂ ਕੋਈ ਸੰਬੰਧ ਨਹੀਂ ਰਿਹਾ ਹੈ ।

ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰ ਦਾ ਹਾ ਕਿ ਮੌਤ ਤੋਂ ਪਹਿਲਾ ਜੋ ਹੈ, ਉਸਨੂੰ ਅਸੀਂ ਸਾਂਭਣ ਵਿਚ ਕਦੀ ਵੀ ਸਮਰਥ ਨਹੀਂ ਹੋ ਸਕਦੇ । ਮੌਤ ਤੋਂ ਪਹਿਲਾਂ ਜੋ ਹੈ, ਜੇਕਰ ਉਹ ਹੀ ਵਿਅਰਥ ਛੁਟ ਜਾਂਦਾ ਹੈ, ਤਾਂ ਮੌਤ ਤੋਂ ਬਾਦ ਸਾਰਥਕਤਾ ਦੀ ਕਦੇ ਵੀ ਕੋਈ ਗੁੰਜਾਇਸ਼, ਕੋਈ ਪਾਤ੍ਰਤਾ ਅਸੀਂ ਆਪਣੇ ਵਿਚ ਪੈਦਾ ਨਹੀਂ ਕਰ ਸਕਾਂਗੇ । ਮੌਤ ਦੀ ਤਿਆਰੀ ਵੀ, ਉਸ ਜੀਵਨ ਦੇ ਨੇੜੇ-ਤੇੜੇ ਮੌਜੂਦ ਹੈ, ਉਸਦੇ ਰਾਹੀਂ ਹੀ ਕਰਨੀ ਹੈ । ਮੌਤ ਦੇ ਬਾਦ ਜੇਕਰ ਕੋਈ ਜਗਤ ਹੈ, ਤਾਂ ਉਸ ਜਗਤ ਵਿਚ ਸਾਨੂੰ ਉਸੇ ਦਾ ਦਰਸ਼ਨ ਹੋਏਗਾ, ਜੋ ਅਸੀਂ ਜੀਵਨ ਵਿਚ ਅਨੁਭਵ ਕੀਤਾ ਹੈ ਅਤੇ ਨਿਰ- ਮਿਤ ਕੀਤਾ ਹੈ ! ਪਰ ਜੀਵਨ ਨੂੰ ਭੁਲਾ ਦੇਣ ਦੀ, ਜੀਵਨ ਨੂੰ ਵਿਸਾਰ ਦੇਣ ਦੀ ਗਲ ਹੀ ਹੁਣ ਤਕ ਕਹੀ ਗਈ ਹੈ ।

ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜੀਵਨ ਤੋਂ ਇਲਾਵਾ ਨਾ ਕੋਈ ਪਰਮਾਤਮਾ ਹੈ, ਨਾ ਹੋ ਸਕਦਾ ਹੈ ।

ਮੈਂ ਤੁਹਾਨੂੰ ਕਹਿਣਾ ਚਾਹੁੰ ਦਾ ਹਾਂ ਕਿ ਜੀਵਨ ਨੂੰ ਸਾਧ ਲੈਣਾ ਹੀ ਜੀਵਨ ਦੀ ਸਾਧਨਾ ਹੈ, ਅਤੇ ਜੀਵਨ ਵਿਚ ਪਰਮ ਸੱਚ ਨੂੰ ਅਨੁਭਵ ਕਰ ਲੈਣਾ ਹੀ ਮੋਖ ਨੂੰ ਪ੍ਰਾਪਤ ਕਰ ਲੈਣ ਦੀ ਪਹਿਲੀ ਪੌੜੀ ਹੈ ।

ਜੋ ਜੀਵਨ ਨੂੰ ਹੀ ਭੁਲ ਜਾਂਦਾ ਹੈ, ਉਹ ਹੋਰ ਸਭ ਵੀ ਭੁਲ ਜਾਏਗਾ, ਇਹ ਨਿਸਚਿਤ ਹੈ, ਪਰ ਹੁਣ ਤਕ ਦੀ ਧਾਰਨਾ ਹੀ, ਉਲਟ ਰਹੀ ਹੈ । ਉਹ ਧਾਰਨਾ ਕਹਿਦੀ ਹੈ, ਜੀਵਨ ਨੂੰ ਛੱਡ । ਉਹ ਧਾਰਨਾ ਕਹਿੰਦੀ ਹੈ, ਜੀਵਨ ਨੂੰ ਤਿਆਗੋ । ਉਹ ਇਹ ਨਹੀਂ ਕਹਿੰਦੀ ਕਿ ਜੀਵਨ ਦੀ ਖੋਜ ਕਰੋ । ਉਹ ਇਹ ਨਹੀਂ ਕਹਿੰਦੀ ਕਿ ਜੀਵਨ ਨੂੰ ਜੀਉਣ ਦੀ ਕਲਾ ਸਿਖੋ । ਉਹ ਇਹ ਵੀ ਨਹੀਂ ਕਹਿਦੀ ਕਿ ਜੀਵਨ ਨੂੰ ਜੀਉਣ ਦੇ ਢੰਗ ਉਤੇ ਨਿਰਭਰ ਕਰਦਾ ਹੈ ਕਿ ਜੀਵਨ ਕਿਹੋ ਜਿਹਾ ਜਾਪੇਗਾ । ਜੇਕਰ ਜੀਵਨ ਘੁਪ ਹਨੇਰਾ ਭਾਸਦਾ ਹੈ, ਤਾਂ ਉਹ ਜੀਉਣ ਦਾ ਗਲਤ ਢੰਗ ਹੈ । ਇਹ ਹੀ ਜੀਵਨ ਅਨੰਦ ਦੀ ਬਾਰਸ਼ ਵੀ ਕਰ ਸਕਦਾ ਹੈ, ਜੇਕਰ ਜੀਉਣ ਦਾ ਸਹੀ ਢੰਗ ਉਪਲਬਧ ਹੋ ਜਾਏ ।

ਧਰਮ ਨੂੰ ਮੈਂ ਜੀਉਣ ਦੀ ਕਲਾ ਕਹਿੰਦਾ ਹਾਂ । ਉਹ ‘ਆਰਟ ਆਫ਼ ਲਿਵਿੰਗ’ ਹੈ । ਧਰਮ ਜੀਵਨ ਦਾ ਤਿਆਗ ਨਹੀਂ ਹੈ । ਜੀਵਨ ਦੀਆਂ ਗਹਿਰਾਈਆਂ ਵਿਚ ਉਤਰਨ ਦੀਆਂ ਪੌੜੀਆਂ ਹਨ ।ਧਰਮ ਜੀਵਨ ਵਲ ਪਿੱਠ ਕਰ ਲੈਣਾ ਨਹੀਂ, ਜੀਵਨ ਵਲ ਪੂਰੀ ਤਰ੍ਹਾਂ ਅੱਖਾਂ ਨੂੰ ਖੋਲ੍ਹਣਾ ਹੈ ।

ਧਰਮ ਜੀਵਨ ਤੋਂ ਭਜਣਾ ਨਹੀਂ, ਜੀਵਨ ਨੂੰ ਪੂਰੀ ਤਰ੍ਹਾਂ ਜੱਫੀਆਂ ਪਾ ਲੈਣ ਦਾ ਨਾਂ ਹੈ ।

‘ ਸ਼ਾਇਦ ਇਹੀ ਕਾਰਣ ਹੈ ਕਿ ਅਜ ਤਕ ਦੇ ਧਰਮ ਵਿਚ ਬੁਢੇ ਲੋਕ ਹੀ ਉਤਸੁਕ ਹੋ ਰਹੇ ਹਨ । ਮੰਦਰਾਂ ਵਿਚ ਜਾਓ, ਚਰਚਾਂ ਵਿਚ ਜਾਓ, ਗਿਰਜੇ ਘਰਾਂ ਵਿਚ, ਗੁਰਦੁਆਰਿਆਂ ਵਿਚ; ਉਥੇ ਬਜ਼ੁਰਗ ਲੋਕ ਹੀ ਵਿਖਾਈ ਦੇਣਗੇ । ਉਥੇ ਨੌ- ਜਵਾਨ ਵਿਖਾਈ ਨਹੀਂ ਦਿੰਦੇ, ਉਥੇ ਨਿੱਕੇ ਬੱਚੇ ਵਿਖਾਈ ਨਹੀਂ ਦਿੰਦੇ, ਕੀ ਕਾਰਣ ਹੈ ? ਇਕ ਹੀ ਕਾਰਣ ਹੈ । ਹੁਣ ਤਕ ਦਾ ਸਾਡਾ ਧਰਮ ਸਿਰਫ਼ ਬੁਢਿਆਂ ਦਾ ਧਰਮ ਸਿਰਫ਼ ਬਜ਼ੁਰਗਾਂ ਧਰਮ ਹੈ । ਉਨ੍ਹਾਂ ਲੋਕਾਂ ਦਾ ਧਰਮ ਹੈ, ਜਿਨ੍ਹਾਂ ਦੀ ਮੌਤ ਨੜੇ ਆ ਗਈ ਹੈ, ਅਤੇ ਜਿਹੜੇ ਹੁਣ ਮੌਤ ਕੋਲੋਂ ਭੈ-ਭੀਤ ਹੋ ਗਏ ਹਨ । ਅਤੇ ਉਹ ਮੌਤ ਦੇ ਬਾਦ ਦੇ ਚਿੰਤਨ-ਮੰਨਣ ਦੇ ਸੰਬੰਧ ਵਿਚ ਖਾਹਸ਼ਮੰਦ ਹਨ ਅਤੇ ਉਹ ਜਾਨਣਾ ਚਾਹੁੰਦੇ ਹਨ ਕਿ ਮੌਤ ਦੇ ਬਾਦ ਕੀ ਹੈ ?

ਧਰਮ ਹੈ ਜੀਵਨ ਦਾ ਪੂਰੀ ਤਰ੍ਹਾਂ ਸਾਖਿਆਤਕਾਰ ।

ਜਿਹੜਾ ਧਰਮ ਮੌਤ ਉਤੇ ਆਧਾਰਤ ਹੈ, ਉਹ ਪੂਰੇ ਜੀਵਨ ਨੂੰ ਕਿਵੇਂ ਪ੍ਰਭਾਵਤ ਕਰ ਸਕੇਗਾ ? ਜਿਹੜਾ ਧਰਮ ਮੌਤ ਦਾ ਚਿੰਤਨ ਕਰਦਾ ਹੈ, ਉਹ ਧਰਤੀ ਨੂੰ ਧਾਰਮਿਕ ਕਿਵੇਂ ਬਣਾ ਸਕੇਗਾ ? ਉਹ ਨਹੀਂ ਬਣਾ ਸਕੇਗਾ ।

ਪੰਜ ਹਜ਼ਾਰ ਸਾਲਾਂ ਦੀ ਧਾਰਮਿਕ ਸਿਖਿਆ ਤੋਂ ਪਿਛੋਂ ਵੀ ਧਰਤੀ ਅਧਾਰ- ਮਿਕ ਤੋਂ ਅਧਾਰਮਿਕ ਹੁੰਦੀ ਚਲੀ ਗਈ ਹੈ । ਮੰਦਰ ਹਨ, ਮਸਜਿਦਾਂ ਹਨ, ਚਰਚ ਹਨ, ਪੁਜਾਰੀ ਹਨ, ਪ੍ਰ ਰਹਿਤ ਹਨ, ਸੰਨਿਆਸੀ ਹਨ, ਪਰ ਧਰਤੀ ਧਾਰਮਿਕ ਨਹੀਂ ਹੋ ਸਕੀ ਹੈ, ਕਿਉਂਕਿ ਧਰਮ ਦਾ ਆਧਾਰ ਹੀ ਗਲਤ ਹੈ। ਧਰਮ ਦਾ ਆਧਾਰ ਜੀਵਨ ਨਹੀਂ ਹੈ, ਧਰਮ ਦਾ ਆਧਾਰ ਮੌਤ ਹੈ । ਧਰਮ ਦਾ ਆਧਾਰ ਖਿੜਦੇ ਹੋਏ ਫੁਲ ਨਹੀਂ ਹਨ, ਮਰੀਆਂ ਹੋਈਆਂ ਕਬਰਾਂ ਦੇ ਪੱਥਰ ਹਨ । ਜਿਸ ਧਰਮ ਦਾ ਆਧਾਰ ਮੌਤ ਹੈ, ਉਹ ਧਰਮ ਜੇਕਰ ਜੀਵਨ ਦੇ ਪ੍ਰਾਣਾਂ ਨੂੰ ਝੰਜੋੜ ਨਾ ਸਕੇ, ਤਾਂ ਹੈਰਾਨਗੀ ਕੀ ਹੈ ? ਜ਼ਿਮੇਂਵਾਰੀ ਕਿਸ ਦੀ ਹੈ ?

ਮੈਂ ਇਨ੍ਹਾਂ ਤਿੰਨਾਂ ਦਿਨਾਂ ਵਿਚ ਜੀਵਨ ਦੇ ਧਰਮ ਦੇ ਸੰਬੰਧ ਵਿਚ ਗੱਲ ਕਰਨਾ ਚਾਹੁੰਦਾ ਹਾਂ । ਇਸਲਈ ਪਹਿਲਾ ਸੂਤਰ ਸਮਝ ਲੈਣਾ ਜ਼ਰੂਰੀ ਹੈ ਅਤੇ ਅਜ ਇਸ ਸੂਤਰ ਦੇ ਸੰਬੰਧ ਵਿਚ ਹੀ ਗੱਲਾਂ ਕਰਨੀਆਂ ਚਾਹੁੰਦਾ ਹਾਂ । ਇਸ ਸੂਤਰ ਦੇ ਸੰਬੰਧ ਵਿਚ ਅਜ ਤਕ ਲੁਕਾਉਣ ਦੀ, ਦਬਾਉਣ ਦੀ, ਭੁਲ ਜਾਣ ਦੀ ਹੀ ਸਾਰੀ ਕੋਸ਼ਿਸ਼ ਕੀਤੀ ਗਈ ਹੈ, ਪਰ ਜਾਨਣ ਅਤੇ ਲੱਭਣ ਦੀ ਨਹੀਂ । ਹੋਰ ਇਸ ਭੁਲ ਦੇ, ਅਤੇ ਵਿਸਾਰ ਦੇਣ ਦੀ ਕੋਸ਼ਿਸ਼ ਦੇ ਨਤੀਜੇ, ਸਾਰੇ ਜਗਤ ਵਿਚ ਵਿਆਪਤ ਹੋ ਗਏ ਹਨ ‘

ਮਨੁਖ ਦੇ ਆਮ ਜੀਵਨ ਵਿਚ ਕੇਂਦਰੀ ਤੱਤ ਕੀ ਹੈ—ਪਰਮਾਤਮਾ ? ਆਤਮਾ ? ਸੱਚ ? ਨਹੀਂ । ਮਨੁਖ ਦੇ ਪ੍ਰਾਣਾਂ ਵਿਚ, ਸਾਧਾਰਨ ਮਨੁਖ ਦੇ ਪ੍ਰਾਣਾਂ ਵਿਚ, ਜਿਸਨੇ ਕੋਈ ਖੋਜ ਨਹੀਂ ਕੀਤੀ, ਜਿਸਨੇ ਕੋਈ ਯਾਤ੍ਰਾ ਨਹੀਂ ਕੀਤੀ, ਜਿਸਨੇ ਕੋਈ ਸਾਧਨਾ ਨਹੀਂ ਕੀਤੀ, ਉਸਦੇ ਪ੍ਰਾਣਾਂ ਦੀ ਗਹਿਰਾਈ ਵਿਚ ਕੀ ਹੈ—ਪ੍ਰਾਰਥਨਾ ? ਪੂਜਾ ? ਨਹੀਂ, ਬਿਲਕੁਲ ਨਹੀਂ ।

ਜੇਕਰ ਅਸੀਂ ਸਾਧਾਰਨ ਮਨੁਖ ਦੀ ਜੀਵਨ-ਊਰਜਾ ਦੀ ਖੋਜ ਕਰੀਏ, ਉਸ ਦੀ ਜੀਵਨ-ਸ਼ਕਤੀ ਨੂੰ ਅਸੀਂ ਲੱਭਣ ਜਾਈਏ, ਤਾਂ ਨਾ ਤਾਂ ਉਥੇ ਪਰਮਾਤਮਾ ਵਿਖਾਈ ਪਏਗਾ, ਨਾ ਪੂਜਾ; ਨਾ ਪ੍ਰਾਰਥਨਾ, ਨਾ ਗਿਆਨ । ਉਥੇ ਕੁਝ ਹੋਰ ਹੀ ਵਿਖਾਈ ਪਏਗਾ, ਉਸਨੂੰ ਭੁਲਣ ਦੀ ਕੋਸ਼ਿਸ਼ ਕ ਤੀ ਗਈ ਹੈ, ਉਸਨੂੰ ਜਾਨਣ ਅਤੇ ਸਮਝਣ ਦੀ ਨਹੀਂ । ਆਹ ! ਮਨੁਖ ਦੇ ਅੰਦਰ ਕੀ ਵਿਖਾਈ ਦਿੰਦਾ ਹੈ ?

ਆਦਮੀ ਦੇ ਪ੍ਰਾਣਾਂ ਨੂੰ ਚੌਹਾਂ ਪਾਸਿਆਂ ਤੋਂ ਫਾੜਿਆ ਜਾਏ ਅਤੇ ਉਥੇ ਲਭਿਆ ਜਾਏ ਤਾਂ ਉਥੇ ਕੀ ਵਿਖਾਈ ਦੇਵੇਗਾ ? ਆਦਮੀ ਨੂੰ ਛੱਡ ਦਿਉ, ਜੇਕਰ ਆਦਮੀ ਤੋਂ ਇਤਰ ਜਗਤ ਦੀ ਖੋਜ-ਬੀਨ ਕਰੀਏ, ਤਾਂ ਕੀ ਮਿਲੇਗਾ ? ਇਕ ਪੌਦਾ ਕੀ ਕਰ ਰਿਹਾ ਹੈ ?

ਇਕ ਪੌਦਾ ਪੂਰੀ ਤਰ੍ਹਾਂ, ਕੋਸ਼ਿਸ਼ ਕਰ ਰਹਾ ਹੈ—ਨਵਾਂ ਬੀਜ ਪੈਦਾ ਕਰਨ ਦੀ । ਇੱਕ ਪੌਦੇ ਦੇ ਸਾਰੇ ਪ੍ਰਾਣ ਨਵੇਂ ਪ੍ਰਾਣ ਇਕੱਠੇ ਕਰਨ, ਜਨਣ ਦੀ ਕੋਸ਼ਿਸ਼ ਕਰ ਰਹੇ ਹਨ । ਇਕ ਪੰਛੀ ਕੀ ਕਰ ਰਿਹਾ ਹੈ, ਇਕ ਪਸ਼ੂ ਕੀ ਕਰ ਰਿਹਾ ਹੈ ?

ਜੇਕਰ ਅਸੀਂ ਸਾਰੀ ਪ੍ਰਕਿਰਤੀ ਵਿਚ ਲੱਭਣ ਜਾਈਏ ਤਾਂ ਅਸੀਂ ਪਾਵਾਂਗੇ, ਸਾਰੀ ਪ੍ਰਕਿਰਤੀ ਵਿਚ ਇਕ ਹੀ ਕ੍ਰਿਆ ਜ਼ੋਰ ਨਾਲ ਪ੍ਰਾਣਾਂ ਨੂੰ ਘੇਰ ਕੇ ਚਲ ਰਹੀ ਹੈ . ਅਤੇ ਉਹ ਕ੍ਰਿਆ ਹੈ-ਲਗਾਤਾਰ ਸਿਰਜਨ ਦੀ ਕ੍ਰਿਆ । ਉਹ ਕਰਮ ਹੈ ‘ਕ੍ਰਿਏਸ਼ਨ’ ਦੀ ਕ੍ਰਿਆ । ਉਹ ਕਰਮ ਹੈ ਜੀਵਨ ਨੂੰ ਪੁਨਰ ਜੀਵਤ, ਨਵੇਂ-ਨਵੇਂ ਰੂਪਾਂ ਵਿਚ ਜੀਵਨ ਦੇਣ ਦਾ ਕਰਮ । ਫੁਲ ਜਿਹੜੇ ਬੀਜਾਂ ਨੂੰ ਸੰਭਾਲ ਰਹੇ ਹਨ, ਫਲ ਵੀ ਬੀਜਾਂ ਨੂੰ ਸਾਂਭ ਰਹੇ ਹਨ । ਬੀਜ ਕੀ ਕਰੇਗਾ ? ਬੀਜ ਫਿਰ ਪੌਦਾ ਬਣੇਗਾ, ਫਿਰ ਫੁਲ ਬਣੇਗਾ, ਫਿਰ ਫਲ ਬਣੇਗਾ ।

ਜੇਕਰ ਅਸੀਂ ਸਾਰੇ ਜੀਵਨ ਨੂੰ ਵੇਖੀਏ, ਤਾਂ ਜੀਵਨ ਜਨਮ ਲੈਣ ਦੀ ਅਨੰਤ ਕਿਰਿਆ ਦਾ ਨਾਂ ਹੈ । ਜੀਵਨ ਇਕ ਉਰਜਾ ਹੈ, ਜਿਹੜੀ ਸਵੈ ਨੂੰ ਪੈਦਾ ਕਰਨ ਲਈ ਲਗਾਤਾਰ ਰੁਝੀ ਹੋਈ ਹੈ । ਉਹ ਲਗਾਤਾਰ ਕੋਸ਼ਿਸ਼ ਵਿਚ ਹੈ ਆਤਮ-ਸਿਰਜਣ ਲਈ । ਜੀਵਨ ਸਿਰਜਨਾਤਮਕਤਾ ਹੈ, ਜੀਨ ‘ਕ੍ਰਿਏਟਿਵਿਟੀ’ ਹੈ ।

ਆਦਮੀ ਦੇ ਅੰਦਰ ਵੀ ਓਹੀ ਹੈ । ਆਦਮੀ ਦੇ ਅੰਦਰ ਉਸ ਲਗਾਤਾਰ ਸਿਰਜਣ ਦੀ ਕੋਸ਼ਿਨ ਦਾ ਨਾਂ ਅਸੀਂ ‘ਸੈਕਸ’ ਦੇ ਰਖਿਆ ਹੈ, ਕਾਮ ਦੇ ਰਖਿਆ ਹੈ। ਇਸ ਨਾਂ ਦੇ ਕਾਰਣ ਉਸ ਊਰਜਾ ਨੂੰ ਜਿਵੇਂ ਇਕ ਗਾਲ੍ਹ ਮਿਲ ਗਦੀ, ਇਕ ਅਪਮਾਨ । ਇਸ ਨਾਮ ਕਾਰਣ ਨਿੰਦਣ ਦਾ ਭਾਵ ਪੈਦਾ ਹੋ ਗਿਆ । ਮਨੁਖ ਅੰਦਰ ਵੀ ਜੀਵਨ ਨੂੰ ਜਨਮ ਦੇਣ ਦੀ ਲਗਾਤਾਰ ਕੋ ਸ਼ਿਸ਼ ਚਲ ਰਹੀ ਹੈ । ਅਸੀਂ ਉਸਨੂੰ. ਸੈਕਸ ਕਹਿੰਦੇ ਹਾਂ, ਅਸੀਂ ਉਸਨੂੰ ਕਾਮ ਦੀ ਸ਼ਕਤੀ ਕਹਿੰਦੇ ਹਾਂ ।

ਕਾਮ ਦੀ ਸ਼ਕਤੀ ਕੀ ਹੈ ?

ਸਮੁੰਦਰ ਦੀਆਂ ਲਹਿਰਾਂ ਆ ਕੇ ਟਕਰਾ ਰਹੀਆਂ ਹਨ । ਸਮੁੰਦਰ ਦੇ ਕੰਢੇ ਨਾਲ ਹਜ਼ਾਰਾਂ, ਲਖਾਂ ਵਰ੍ਹਿਆਂ ਤੋਂ । ਲਹਿਰਾਂ ਤੁਰੀ ਆਂਦੀਆਂ ਹਨ, ਟਕਰਾਉਂਦੀਆਂ ਹਨ, ਮੁੜ ਜਾਂਦੀਆਂ ਹਨ । ਫਿਰ ਆਉਂਦੀਆਂ ਹਨ, ਟਕਰਾਉਂਦੀਆਂ ਹਨ, ਮੁੜ ਜਾਦੀਆਂ ਹਨ । ਜੀਵਨ ਵੀ ਹਜ਼ਾਰਾਂ ਵਰ੍ਹਿਆਂ ਤੋਂ ਅਨੰਤ-ਅਨੰਤ ਲਹਿਰਾਂ ਨਾਲ ਵਕਰਾ ਰਿਹਾ ਹੈ । ਜੀਵਨ ਜ਼ਰੂਰ ਕਿਤੇ ਉਠਣਾ ਚਾਹੁੰਦਾ ਹੈ । ਇਹ ਸਮੁੰਦਰ ਦੀਆਂ ਲਹਿਰਾਂ, ਜੀਵਨ ਦੀਆਂ ਲਹਿਰਾਂ ਕਿਤੇ ਪੁਜਣਾ ਚਾਹੁੰਦੀਆਂ ਹਨ; ਲੇਕਿਨ ਕੰਢੇ ਨਾਲ ਕਰਾਉਂਦੀਆਂ ਹਨ ਤੇ ਨਸ਼ਟ ਹੋ ਜਾਂਦੀਆਂ ਹਨ । ਇਹ ਜੀਵਨ ਦਾ ਸਾਗਰ ਏਨੇ ਅਰਬਾਂ ਵਰ੍ਹਿਆਂ ਤੋਂ ਟਕਰਾ ਰਹਾ ਹੈ, ਸੰਘਰਸ਼ ਕਰ ਰਿਹਾ ਹੈ, ਰੋਜ਼ ਉਠਦਾ ਹੈ, ਲੱਗ ਜਾਂਦਾ ਹੈ । ਕੀ ਹੋਏਗਾ ਮਤਲਬ ਇਸ ਦੇ ਪਿਛੇ ? ਜ਼ਰੂਰ ਇਸ ਦੇ ਪਿਛੇ ਕੋਈ ਬਹੁਤ ਹੀ ਉੱਚੀਆਂ ਉੱਚਾਈਆਂ ਛੋਹਣ ਦਾ ਆਡੰਬਰ ਚਲ ਰਿਹਾ ਹੈ । ਜ਼ਰੂਰ ਇਸ ਹੋ ਪਿਛੇ ਕੁਝ ਹੋਰ ਡੂੰਘਾਈਆਂ ਜਾਨਣ ਦਾ ਮਤਲਬ ਚਲ ਰਿਹਾ ਹੈ । ਜ਼ਰੂਰ ਜੀਵਨ ਜੀ ਲਗਾਤਾਰ ਪ੍ਰਕ੍ਰਿਆ ਦੇ ਪਿਛੇ ਕੁਝ ਹੋਰ ਮਹਾਨਤਰ ਜੀਵਨ ਪੈਦਾ ਕਰਨ ਦਾ ਯਤਨ ਚਲ ਰਿਹਾ ਹੈ ।

ਮਨੁਖ ਨੂੰ ਧਰਤੀ ਉਤੇ ਆਇਆ ਬਹੁ ਤੇ ਦਿਨ ਨਹੀਂ ਹੋਏ । ਕੁਝ ਲਖ ਵਰੇ ਹੀ ਹੋਏ । ਉਸਤੋਂ ਪਹਿਲਾਂ ਮਨ ਖ ਨਹੀਂ ਸੀ, ਪਰ ਪਸੂ ਸਨ । ਪਸੂਆਂ ਨੂੰ ਆਇਆਂ ਵੀ ਬਹੁਤਾ ਸਮਾਂ ਨਹੀਂ ਹੋਇਆ । ਇਕ ਜ਼ਮਾਨਾ ਸੀ, ਜਦ ਪਸ਼ੂ ਨਹੀਂ ਸਨ ਪਰ ਪੌਦੇ ਸਨ । ਪੌਦਿਆਂ ਨੂੰ ਆਇਆ ਵੀ ਬਹੁਤਾ ਸਮਾਂ ਨਹੀਂ ਹੋਇਆ । ਇਕ ਵਕਤ ਸੀ ਕਿ ਪੌਦੇ ਵੀ ਨਹੀਂ ਸਨ, ਪੱਥਰ ਸਨ, ਪਹਾੜ ਸਨ, ਨਦੀਆਂ ਸਨ, ਸਾਗਰ ਮਨ। ਪੱਥਰ, ਪਹਾੜ ਅਤੇ ਨਦੀਆਂ ਦੀ ਉਹ ਜਿਹੜੀ ਦੁਨੀਆਂ ਸੀ, ਉਹ ਕਿਸ ਗੱਲ ਲਈ ਪੀੜਤ ਸੀ ?

ਉਹ ਪੌਦਿਆਂ ਨੂੰ ਪੈਦਾ ਕਰਨਾ ਚਾਹੁੰਦੀ ਸੀ । ਹੌਲੀ-ਹੌਲੀ ਪੌਦੇਂ ਪੈਦਾ ਹੋਏ, ਜੀਵਨ ਨੇ ਇਕ ਨਵਾਂ ਰੂਪ ਲਿਆ । ਧਰਤੀ ਹਰਿਆਲੀ ਨਾਲ ਭਰ ਗਈ, ਫੁਲ ਖਿਲੇ  ।

ਪਰ ਪੌਦੇ ਵੀ ਆਪਣੇ ਆਪ ਵਿਚ ਤ੍ਰਿਪਤ ਨਹੀਂ ਸਨ। ਉਹ ਲਗਾਤਾਰ ਜੀਵਨ ਨੂੰ ਜਨਮ ਦਿੰਦੇ ਰਹੇ । ਉਨ੍ਹਾਂ ਦੀ ਵੀ ਕੋਈ ਕੋਸ਼ਿਸ਼ ਚਲ ਰਹੀ ਸੀ । ਉਹ ਪਸ਼ੂਆਂ, ਪੰਛੀਆਂ ਨੂੰ ਜਨਮ ਦੇਣਾ ਚਾਹੁੰਦੇ ਸਨ । ਪਸ਼ੂ, ਪੰਛੀ ਪੈਦਾ ਹੋਏ ।

ਹਜ਼ਾਰਾਂ, ਲਖਾਂ ਵਰ੍ਹਿਆਂ ਤੋਂ ਪਸ਼ੂਆਂ ਅਤੇ ਪੰਛੀਆਂ ਨਾਲ ਭਰਿਆ ਸੀ ਇਹ ਜਗਤ, ਪਰ ਮਨੁਖ ਦਾ ਕੋਈ ਪਤਾ ਨਹੀਂ ਸੀ । ਪਸ਼ੂਆਂ ਅਤੇ ਪੰਛੀਆਂ ਦੇ ਪ੍ਰਾਣਾ ਦੇ ਅੰਦਰ ਲਗਾਤਾਰ ਮਨੁਖ ਵੀ ਨਿਵਾਸ ਕਰ ਰਿਹਾ ਸੀ, ਪੈਦਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਫਿਰ ਮਨੁਖ ਪੈਦਾ ਹੋਇਆ ।

ਹੁਣ ਮਨੁਖ ਕਿਸ ਲਈ ਹੈ ?

ਮਨੁਖ ਨਿਰੰ ਤਰ ਨਵੇਂ ਜੀਵਨ ਨੂੰ ਪੈਦਾ ਕਰਨ ਲਈ ਉਤਾਵਲਾ ਹੈ । ਅਸੀ ਉਸਨੂੰ ਸੈਕਸ ਕਹਿੰਦੇ ਹਾਂ । ਅਸੀਂ ਉਸਨੂੰ ਕਾਮ ਦੀ ਵਾਸਨਾ ਕਹਿੰਦੇ ਹਾਂ । ਪਰ •ਉਸ ਵਾਸਨਾ ਦਾ ਮੂਲ ਅਰਥ ਕੀ ਹੈ ? ਮੂਲ ਅਰਥ ਏਨਾ ਹੀ ਹੈ ਕਿ ਮਨੁਖ ਆਪਣੇ ਉਤੇ ਹੀ ਸਮਾਪਤ ਹੋਣਾ ਨਹੀਂ ਚਾਹੁੰਦਾ, ਅਗੇ ਵੀ ਜੀਵਨ ਨੂੰ ਪੈਦਾ ਕਰਨਾ ਚਾਹੁੰਦ ਹੈ । ਲੇਕਿਨ ਕਿਉਂ ? ਕੀ ਮਨਖ ਦੇ ਪ੍ਰਾਣਾਂ ਵਿਚ ਮਨੁਖ ਤੋਂ ਉਪਰ ਕਿਸੇ ‘ਸੁਪ ਐਨ’ ਨੂੰ, ਕਿਸੇ ਮਹਾ ਮਾਨਵ ਨੂੰ ਪੈਦਾ ਕਰਮ ਦੀ ਕੋਸ਼ਿਸ਼ ਚਲ ਰਹੀ ਹੈ ?

ਜ਼ਰੂਰ ਹੀ ਚਲ ਰਹੀ ਹੈ । ਨਿਸਚਿਤ ਹੀ ਮਨੁਖ ਦੇ ਪ੍ਰਾਣ ਇਸ ਕੋਸ਼ਿਸ਼ ਵਿ ਰੁਝੇ ਹੋਏ ਹਨ ਕਿ ਮਨੁਖ ਤੋਂ ਵੀ ਉੱਤਮ ਜਨਮ ਪਾ ਸਕੇ । ਮਨੁਖ ਤੋਂ ਉੱਤਮਤ ਪ੍ਰਾਣੀ ਅਵਤਾਰ ਲੈ ਸਕੇ ! ਨੀਤਸੇ ਤੋਂ ਲੈਕੇ ਅਰਵਿੰਦ ਤਕ, ਪਤੰਜਲੀ ਤੋਂ ਲੈਕ ਬਰਟੇਨਡ ਰਸਲ ਤਕ, ਸਾਰੇ ਮਨੁਖਾਂ ਦੇ ਪ੍ਰਾਣਾਂ ਵਿਚ ਇਕ ਕਲਪਨਾ, ਇਕ ਸੁਪ ਵਾਂਗ ਬੈਠੀ ਰਹੀ ਕਿ ਮਨੁਖ ਤੋਂ ਵਡਾ ਪ੍ਰਾਣੀ ਕਿਵੇਂ ਪੈਦਾ ਹੋ ਸਕੇ ! ਲੇਕਿਨ ਮਨ ਤੋਂ ਵਡਾ ਪ੍ਰਾਣੀ ਪੈਦਾ ਕਿਵੇਂ ਹੋਏਗਾ ?

ਅਸੀਂ ਤਾਂ ਹਜ਼ਾਰਾਂ ਵਰ੍ਹਿਆਂ ਤੋਂ ਇਸ ਪੈਦਾ ਹੋਣ ਦੀ ਕਾਮਨਾ ਨੂੰ ਹੀ ਨਿੰਦਿਤ ਕਰ ਰਖਿਆ ਹੈ । ਅਸੀਂ ਤਾਂ ਸੈਕਸ ਨੂੰ ਸਿਵਾਏ ਗਾਲ੍ਹ ਦੇ ਅਜ ਤਕ ਕੋਈ ਸਨਮਾਨ ਨਹੀਂ ਦਿਤਾ । ਅਸੀਂ ਤਾਂ ਉਸਦੀ ਗੱਲ ਕਰਨ ਵਿਚ ਭੀ ਭੈ-ਭੀਤ ਹੁੰ ਦੇ ਹਾਂ । ਅਸੀਂ ਤਾਂ ਸੈਕਸ ਨੂੰ ਇੰਝ ਲੁਕਾ ਕੇ ਰਖ ਦਿਤਾ ਹੈ ਜਿਵੇਂ ਉਹ ਹੈ ਹੀ ਨਹੀਂ, ਜਿਵੇਂ ਜੀਵਨ ਵਿਚ ਉਸਦੀ ਕੋਈ ਥਾਂ ਹੀ ਨਹੀਂ ਹੈ । ਜਦਕਿ ਸੱਚਾਈ ਇਹ ਹੈ ਕਿ ਉਸ ਤੋਂ ਵਧ ਮਹੱਤਵਪੂਰਨ ਮਨੁਖ ਦੇ ਜੀਵਨ ਵਿਚ ਹੋਰ ਕੁਝ ‘ਵੀ ਮਹੱਤਵਪੂਰਣ ਨਹੀਂ ਹੈ, ਲੇਕਿਨ ਅਸੀਂ ਉਸਨੂੰ ਲੁਕਾਇਆ ਹੋਇਆ ਹੈ, ਦਬਾਇਆ ਹੋਇਆ ਹੈ ।

ਦਬਾਉਣ ਅਤੇ ਲੁਕਾਉਣ ਨਾਲ ਮਨ ਖ ਸੈਕਸ ਤੋਂ ਮੁਕਤ ਨਹੀਂ ਹੋ ਸਕਿਆ ਹੈ, ਸਗੋਂ ਮਨੁੱਖ ਹੋਰ ਵੀ ਬੁਰੀ ਤਰ੍ਹਾਂ ਸੈਕਸ ਵਿਚ ਗ੍ਰਸਿਤ ਹੋ ਗਿਆ ਹੈ । ਦਮਨ ਉਲਟਾ ਨਤੀਜਾ ਲਿਆਇਆ ਹੈ ।

ਸ਼ਾਇਦ ਤੁਹਾਡੇ ਵਿਚੋਂ ਕਿਸੇ ਨੇ ਇਕ ਫਰੈਂਚ ਵਿਗਿਆਨਕ ਕੁਏ ਦੇ ਇਕ ਨਿਯਮ ਦੇ ਸੰਬੰਧ ਵਿਚ ਸੁਣਿਆ ਹੋਏਗਾ। । ਉਹ ਨਿਯਮ ਹੈ ‘ਲਾਅ ਆਫ਼ ਰਿਵਰਸ ਇਫ਼ੈਕਟ । ਕ ਏ ਨੇ ਇਕ ਨਿਯਮ ਈਜ਼ਾਦ ਕੀਤਾ ਹੈ,, ਉਲਟੇ ਨਤੀਜੇ ਦਾ ਨਿਯਮ । ਅਸੀਂ ਜੋ ਕਰਨਾ ਚਾਹੁੰਦੇ ਹਾ, ਉਹ ਇਸ ਢੰਗ ਨਾਲ ਕਰ ਸਕਦੇ ਹਾਂ, ਕਿ ਜੋ ਅਸੀਂ ਨਤੀਜੇ ਚਾਹੁੰਦੇ ਸੀ, ਉਸ ਤੋਂ ਉਲਟ ਪਰਿਣਾਮ ਹੱਥ ਵਿਚ ਆਏ ।

ਇਕ ਆਦਮੀ ਸਾਈਕਲ ਚਲਾਉਣੀ ਸਿਖਦਾ ਹੈ । ਵਡਾ ਰਸਤਾ ਹੈ, ਚੱੜਾ ਰਸਤਾ ਹੈ । ਇਕ ਨਿੱਕਾ ਜਿਹਾ ਪੱਥਰ ਰਾਹ ਵਿਚ ਕੰਢੇ ਉਤੇ ਪਿਆ ਹੋਇਆ ਹੈ । ਉਹ ਸਾਈਕਲ ਚਲਾਉਣ ਵਾਲਾ ਘਬਰਾਉਂਦਾ ਹੈ ਕਿ ਮੈਂ ਕਿਤੇ ਉਸ ਪੱਥਰ ਨਾਲ ਟਕਰਾ ਨਾ ਜਾਵਾਂ । ਹੁਣ ਏਨਾ ਚੌੜਾ ਰਾਹ ਹੈ ਕਿ ਜੇਕਰ ਅੱਖ ਬੰਦ ਕਰਕੇ ਵੀ ਉਹ ਚਲਾਏ, ਤਾਂ ਵੀ ਪੱਥਰ ਨਾਲ ਟਕਰਾਉਣਾ ਆਸਾਨ ਗੱਲ ਨਹੀਂ ਹੈ । ਇਸਦਾ ਸੌ ਵਿਚੋਂ ਇਕ ਹੀ ਮੌਕਾ ਹੈ ਕਿ ਉਹ ਪੱਥਰ ਨਾਲ ਟਕਰਾ ਜਾਏ । ਏਨੇ ਚੌੜੇ ਰਾਹ ਵਿਚੋਂ ਉਹ ਕਿਧਰੋਂ ਵੀ ਲੰਘ ਸਕਦਾ ਹੈ, ਪਰ ਉਹ ਵੇਖਕੇ ਘਬਰਾਉਂਦਾ ਹੈ ਕਿ ਕਿਤੇ ਮੈਂ ਪੱਥਰ ਨਾਲ ਟਕਰਾ ਨਾ ਜਾਵਾਂ । ਇਸ ਭੈ ਦੇ ਕਾਰਣ ਸਾਰਾ ਰਾਹ ਅਲੋਪ ਹੋ ਜਾਂਦਾ ਹੈ, ਸਿਰਫ਼ ਪੱਥਰ ਹੀ ਉਸਨੂੰ ਵਿਖਾਈ ਦੇਣ ਲਗਦਾ ਹੈ । ਹੁਣ ਉਸਦੀ ਸਾਈਕਲ ਦਾ ਪਹੀਆ ਪੱਥਰ ਵਲ ਮੁੜਣ ਲਗਦਾ ਹੈ । ਉਹ ਘਬਰਾਉਂਦਾ ਹੈ । ਉਸਦੀ ਸਾਰੀ ਚੇਤਨਾ ਉਸ ਪੱਥਰ ਨੂੰ ਹੀ ਵੇਖਣ ਲਗਦੀ ਹੈ ਅਤੇ ਇਕ ਸੰਮੋਹਿਤ, ਇਕ ਖਿਚਾਅ, ਇਕ ‘ਹਿਪਨੋਟਾਈਜ਼ਡ’ ਆਦਮੀ ਵਾਂਗ ਉਹ ਖਿਚਿਆ ਜਾਂਦਾ ਹੈ ਅਤੇ ਜਾਕੇ ਪੱਥਰ ਨਾਲ ਟਕਰਾ ਜਾਂਦਾ ਹੈ । ਨਵਾਂ ਸਾਈਕਲ ਸਿੱਖਣ ਵਾਲਾ ਉਸ ਨਾਲ ਟਕਰਾ ਜਾਂਦਾ ਹੈ, ਜਿਸ ਤੋਂ ਬਚਣਾ ਚਾਹੁੰ ਦਾ ਹੈ । ਖੰਬਿਆਂ ਨਾਲ ਟਕਰਾ ਜਾਂਦਾ ਹੈ, ਪੱਥਰ ਨਾਲ ਟਕਰਾ ਜਾਂਦਾ ਹੈ । ਏਨਾ ਵਡਾ ਰਾਹ ਸੀ ਕਿ ਜੇਕਰ ਕੋਈ ਨਿਸ਼ਾਨੇਬਾਜ ਹੀ ਚਲਾਉਣ ਦੀ ਕੋਸ਼ਿਸ਼ ਕਰਦਾ, ਤਾਂ ਉਸ ਪੱਥਰ ਨਾਲ ਟਕਰਾ ਸਕਦਾ ਸੀ । ਪਰ ਇਹ ਸਿੱਖ ਰਿਹਾ ਆਦਮੀ ਕਿਵੇਂ ਉਸ ਨਾਲ ਟਕਰਾ ਗਿਆ ?

ਕੁਏ ਕਹਿੰਦਾ ਹੈ ਕਿ ਸਾਡੀ ਚੇਤਨਾ ਦਾ ਇਕ ਨਿਯਮ ਹੈ ਰਿਵਰਸ ਇਫ਼ੈਕਟ’ । ਅਸੀਂ ਜਿਹੜੀ ਚੀਜ਼ ਤੋਂ ਬਚਣਾ ਚਾਹੁੰਦੇ ਹਾਂ, ‘ਲਾਅ ਆਫ਼ ਚੇਤਨਾ ਉਸੇ ਉਤੇ ਕੇਂਦਰਤ ਹੋ ਜਾਂਦੀ ਹੈ । ਅਤੇ ਨਤੀਜੇ ਦੇ ਤੌਰ ਤੇ ਅਸੀਂ ਉਸੇ ਨਾਲ ਟਕਰਾ ਜਾਂਦੇ ਹਾਂ । ਪੰਜ ਹਜ਼ਾਰ ਵਰ੍ਹਿਆਂ ਤੋਂ ਆਦਮੀ ਸੈਕਸ ਤੋਂ ਬਚਣਾ ਚਾਹ ਰਿਹਾ ਹੈ। ਅਤੇ ਨਤੀਜਾ ਏਨਾ ਹੋਇਆ ਕਿ ਗਲੀ-ਕੂਚੇ, ਹਰ ਥਾਂ, ਜਿਥੇ ਵੀ ਆਦਮੀ ਜਾਂਦਾ ਹੈ, ਉਥੇ ਹੀ ਸੈਕਸ ਨਾਲ ਟਕਰਾ ਜਾਂਦਾ ਹੈ । ‘ਲਾਅ ਆਫ਼ ਰਿਵਰਸ ਇਫੈਕਟ’ ਮਖ ਦੀ ਆਤਮਾ ਨੂੰ ਫੜੀ ਬੈਠਾ ਹੈ ।

ਕੀ ਕਦੇ ਤੁਸੀਂ ਇਹ ਸੋਚਿਆ ਹੈ ਕਿ ਤੁਸੀਂ ਚਿਤ ਨੂੰ ਜਿਥੋਂ ਬਚਾਉਣਾ ਚਾਹੁੰ ਦੇ ਹੋ, ਚਿੱਤ ਉਥੇ ਹੀ ਆਕਰਸ਼ਿਤ ਹੋ ਜਾਂਦਾ ਹੈ, ਉਥੇ ਹੀ ਨਿਮੰਤਰਿਤ ਹੋ ਜਾਂਦਾ ਹੈ ? ਲੋਕਾਂ ਨੇ ਮਨੁਖ ਨੂੰ ਸੈਕਸ ਦੇ ਵਿਰੋਧ ਵਿਚ ਸਮਝਾਇਆ, ਉਨ੍ਹਾਂ ਲੋਕਾਂ ਨੇ ਹੀ ਮਨਮੁਖ ਨੂੰ ਕਾਮ ਕ ਬਨਾਉਣ ਦਾ ਜ਼ਿੰਮਾਂ ਵੀ ਆਪਣੇ ਉਪਰ ਲੈ ਲਿਆ ਹੈ ।

ਮਨੁਖ ਦੀ ਅਤੀ ਕਾਮੁਕਤਾ ਗਲਤ ਸਿਖਿਆਵਾਂ ਦਾ ਨਤੀਜਾ ਹੈ ।

ਅਤੇ ਅਜ ਵੀ ਅਸੀਂ ਭੈ-ਭੀਤ ਹੁੰਦੇ ਹਾਂ ਕਿ ਸੈਕਸ ਦੀ ਗੱਲ ਨਾ ਕੀਤੀ ਜਾਏ । ਕਿਉਂ ਭੈ-ਭੀਤ ਹੁੰਦੇ ਹਾਂ ? ਭੈ-ਭੀਤ ਇਸਲਈ ਹੁੰਦੇ ਹਾਂ ਕਿ ਸਾਨੂੰ ਡਰ ਹੈ ਕਿ ਸੈਕਸ ਦੇ ਸੰਬੰਧ ਵਿਚ ਗੱਲ ਕਰਨ ਨਾਲ ਲੋਕ ਹੋਰ ਕਾਮੁਕ ਹੋ ਜਾਣਗੇ ।

ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾ, ਕਿ ਇਹ ਬਿਲਕੁਲ ਗਲਤ ਅਤੇ ਭਰਮ • ਹੈ । ਸੌ-ਫੀ-ਸਦੀ ਗਲਤ ਹੈ । ਧਰਤੀ ਉਸੇ ਦਿਨ ਸੈਕਸ ਤੋਂ ਮੁਕਤ ਹੋਏਗੀ, ਜਦ ਅਸੀਂ ਸੈਕਸ ਦੇ ਸੰਬੰਧ ਵਿਚ, ਆਮ, ਸੁਥਰੀ ਗੱਲਬਾਤ ਕਰਨ ਵਿਚ ਤੰਦਰੁਸਤ ਹੋ ਜਾਵਾਂਗੇ । ਜਦ ਅਸੀਂ ਸੈਕਸ ਨੂੰ ਪੂਰੀ ਤਰ੍ਹਾਂ ਸਮਝ ਸਕਾਂਗੇ, ਤਦ ਹੀ ਸੈਕਸ ਦਾ ਅਤੀਕ੍ਰਮਣ ਕਰ ਸਕਾਂਗੇ ।

ਜਗਤ ਵਿਚ ਬ੍ਰਹਮਚਰਜ ਦਾ ਜਨਮ ਹੋ ਸਕਦਾ ਹੈ ।ਮਨੁਖ ਸੈਕਸ ਤੋਂ ਉਪਰ ਉਠ ਸਕਦਾ ਹੈ, ਲੇਕਿਨ ਸੈਕਸ ਨੂੰ ਸਮਝ ਕੇ, ਸੈਕਸ ਨੂੰ ਪੂਰੀ ਤਰ੍ਹਾਂ ਪਛਾਣ ਕੇ, ਉਸ ਉਹਜਾ ਦੇ ਪੂਰੇ ਅਰਥ, ਮਾਰਗ, ਵਿਵਸਥਾ ਨੂੰ ਜਾਣ ਕੇ ਉਸ ਤੋਂ ਮੁਕਤ ਹੋ ਸਕਦਾ ਹੈ ।

ਅੱਖਾਂ ਬੰਦ ਕਰ ਲੈਣ ਨਾਲ ਕਦੇ ਕੋਈ ਮੁਕਤ ਨਹੀਂ ਹੋ ਸਕਦਾ । ਅੱਖਾਂ ਬੰਦ ਕਰਨ ਵਾਲੇ ਸੋਚਦੇ ਹੋਣਗੇ ਕਿ ਅੱਖਾਂ ਬੰਦ ਕਰ ਲੈਣ ਨਾਲ ਦੁਸ਼ਮਨ ਸਮਾਪਤ ਹੋ ਗਿਆ ਹੈ, ਤਾਂ ਉਹ ਪਾਗਲ ਹਨ । ਰੇਗਿਸਤਾਨ ਵਿਚ ਸਤੁਰਮੁਰਗ ਵੀ ਅਜਿਹਾ ਹੀ ਸੋਚਦਾ ਹੈ । ਦੁਸ਼ਮਨ ਹਮਲਾ ਕਰਦਾ ਹੈ ਤਾਂ ਉਹ ਰੇਤ ਵਿਚ ਮੂੰਹ ਲੁਕਾ ਕੇ ਖਲੋ ਜਾਂਦਾ ਹੈ ਅਤੇ ਸੋਚਦਾ ਹੈ ਕਿ ਜਦ ਦੁਸ਼ਮਨ ਮੈਨੂੰ ਵਿਖਾਈ ਨਹੀਂ ਪਏਗਾ ਤਾਂ ਦੁਸ਼ਮਨ ਨਹੀਂ ਹੈ । ਪਰ ਇਹ ਤਰਕ ਸ਼ਤੁਰਮੁਰਗ ਨੂੰ ਤਾਂ ਮਾਫ਼ ਵੀ ਕਰ ਸਕਦੇ ਹਾਂ, ਆਦਮੀ ਨੂੰ ਮਾਫ਼ ਨਹੀਂ ਕਰ ਸਕਦੇ ।

ਸੈਕਸ ਦੇ ਸੰਬੰਧ ਵਿਚ ਆਦਮੀ ਨੇ ਸ਼ਤਰਮੁਰਗ ਵਰਗਾ ਵਿਉਹਾਰ ਕੀਤਾ ਹੈ ਅਜ ਜਕ । ਉਹ ਸੋਚਦਾ ਹੈ, ਅੱਖ ਬੰਦ ਕਰ ਲਓ, ਸੈਕਸ ਵਲੋਂ, ਤਾਂ ਸੈਕਸ ਸੈਕਸ ਮਿਟ ਗਿਆ । ਜੇਕਰ ਅੱਖ ਬੰਚ ਕਰ ਲੈਣ ਨਾਲ ਚੀਜ਼ਾਂ ਮਿਟਦੀਆਂ ਤਾਂ ਬਹੁਤ ਆਸਾਨ ਸੀ ਜ਼ਿੰਦਗੀ, ਬਹੁਤ ਆਸਾਨ ਹੁਦੀ ਦੁਨੀਆਂ । ਅੱਖਾਂ ਬੰਦ ਕਰ ਲੈਣ ਨਾਲ ਕੁਝ ਮਿਟਦਾ ਨਹੀਂ, ਸਗੋਂ ਜਿਸ ਚੀਜ਼ ਦੇ ਸੰਬੰਧ ਵਿਚ ਅਸੀਂ ਅੱਖ ਬੰਦ ਕਰਦੇ ਹਾਂ, ਉਹ ਪ੍ਰਮਾਣ ਦਿੰਦੀ ਹੈ ਕਿ ਅਸੀਂ ਭ-ਭੀਤ ਹੋ ਗਏ ਹਾਂ, ਅਸੀਂ ਡਰ ਗਏ ਹਾਂ । ਉਹ ਸਾਥੋਂ ਬਹੁ ਤੀ ਮਜਬੂਤ ਹੈ । ਉਸ ਨੂੰ ਅਸੀਂ ਜਿੱਤ ਨਹੀਂ ਸਕਦੇ, ਇਸ ਲਈ ਅਸੀਂ ਅੱਖਾਂ ਬੰਦ ਕਰਦੇ ਹਾਂ । ਅੱਖਾਂ ਬੰਦ ਕਰਨੀਆਂ ਕਮਜ਼ੋਰੀ ਦੀ ਨਿਸ਼ਾਨੀ ਹੈ ‘ ਅਤੇ ਸੈਕਸ ਦੀ ਬਾਬਤ ਸਾਰੀ ਮਨੁਖ ਜਾਤੀ ਅੱਖਾਂ ਬੰਦ ਕਰਕੇ ਬੈਠ ਗਈ ਹੈ ।

ਨਾ ਸਿਰਫ਼ ਅੱਖਾਂ ਬੰਦ ਕਰਕੇ ਬੈਠ ਗਈ ਹੈ, ਸਗੋਂ ਉਸਨੇ ਸਭ ਤਰ੍ਹਾਂ ਦੀ ਲੜਾਈ ਵੀ ਸੈਕਸ ਨਾਲ ਲਈ ਹੈ ਅਤੇ ਉਸਦੇ ਨਤੀਜੇ, ਉਸਦੇ ਬੁਰੇ ਨਤੀਜੇ, ਸਾਰੇ ਜਗਤ ਵਿਚ ਜ਼ਾਹਿਰ ਹਨ ।

ਜੇਕਰ ਆਦਮੀ ਪਾਗਲ ਹੁੰਦੇ ਹਨ, ਤਾਂ ਉਨ੍ਹਾਂ ਵਿਚੋਂ ਅਠਾਨਵੇਂ ਆਦਮੀ ਸੈਕਸ ਨੂੰ ਦਬਾਉਣ ਦੀ ਵਜ੍ਹਾ ਨਾਲ ਪਾਗਲ ਹੁੰਦੇ ਹਨ । ਜੇਕਰ ਹਜ਼ਾਰਾਂ ਇਸਤ੍ਰੀਆਂ ਹਿਸਟੀਰੀਆ ਨਾਲ ਪਰੇਸ਼ਾਨ ਹਨ, ਤਾਂ ਉਨ੍ਹਾਂ ਵਿਚੋਂ, ਸੋ ਵਿਚੋਂ ਨੜਿਨਵੇਂ ਇਸਤ੍ਰੀਆਂ ਦੇ ਪਿਛੇ ਹਿਸਟੀਰੀਆ ਦੇ, ਮਿਰਗੀ ਦੇ, ਬੇਹੋਸ਼ੀ ਦੇ ਕਾਰਣ ਸੈਕਸ ਦੀ ਮੌਜੂਦਗੀ ਹੈ । ਸੈਕਸ ਦਾ ਦਮਨ ਮੌਜੂਦ ਹੈ ।

ਜੇਕਰ ਆਦਮੀ ਏਨਾ ਬੇਚੈਨ, ਅਸੀਤ, ਏਨਾ ਦੁਖੀ, ਅਤੇ ਪੀੜਤ ਹੈ ਤਾਂ ਇਸ ਪੀੜਤ ਹੋਣ ਦੇ ਪਿਛੇ ਜ਼ਿਆਦਾਤਰ ਕਾਮ ਹੈ । ਉਸਨੇ ਜੀਵਨ ਦੀ ਇਕ ਵਡੀ ਸਕਤੀ ਨੂੰ, ਬਿਨਾ ਸਮਝੇ ਉਸ ਵਲ ਪਿੱਠ ਕਰ ਲਈ ਹੈ । ਸਾਡੀਆਂ ਅੱਖਾਂ ਭੈ ਨਾਲ ਬੰਦ ਹਨ ਅਤੇ ਨਤੀਜੇ ਉਲਟੇ ਆ ਰਹੇ ਹਨ।

ਜੇਕਰ ਅਸੀਂ ਮਨੁੱਖ ਦਾ ਸਾਹਿਤ ਚ ਕ ਕੇ ਵੇਖੀਏ, ਜੇਕਰ ਕਿਸੇ ਦੇਵ-ਲੋਕ ਤੋਂ ਕਦੇ ਕੋਈ ਦੇਵਤਾ ਆਏ ਜਾਂ ਚੰਦਰ ਲੋਕ ਜਾਂ ਮੰਗਲ ਗ੍ਰਹਿ ਤੋਂ ਕਦੇ ਕੋਈ ਯਾਤ੍ਰੀ ਆਏ ਅਤੇ ਸਾਡੀਆਂ ਕਿਤਾਬਾਂ ਪੜੇ, ਸਾਡਾ ਸਾਹਿਤ ਵੇਖੇ, ਸਾਡੀਆਂ ਕਵਿਤਾਵਾਂ ਪੜੇ ਸਾਡੇ ਚਿਤ੍ਰ ਦੇਖੇ ਤਾਂ ਬਹੁਤ ਹੈਰਾਨ ਹੋ ਜਾਏਗਾ । ਇਹ ਜਾਣਕੇ ਹੈਰਾਨ ਹੋ ਜਾਏਗਾ ਕਿ ਆਦਮੀ ਦਾ ਸਾਰਾ ਸਾਹਿਤ ਸੈਕਸ ਉਤੇ ਕਿਉਂ ਕੇਂਦਰਤ ਹੈ ? ਆਦਮੀ ਦੀ ਸਾਰੀ ਕਵਿਤਾ ਸੈਕਸ ਅਲ ਕਿਉਂ ਹੈ, ਆਦਮੀ ਦੀਆਂ ਸਾਰੀਆਂ ਕਹਾਣੀਆਂ, ਸਾਰ ਨਾਵਲ ਸੈਕਸੁਅਲ ਕਿਉਂ ਹਨ ? ਆਦਮੀ ਦੀ ਹਰ ਕਿਤਾਬ ਉਤੇ ਨੰਗੀ ਜਨਾਨੀ ਦੀ ਤਸਵੀਰ ਕਿਉਂ ਹੈ ? ਆਦਮੀ ਦੀ ਹਰ ਫਿਲਮ ਨੰਗੇ ਆਦਮੀ ਦੀ ਫਿਲਮ ਕਿਉਂ: ਹੈ ? ਉਹ ਆਦਮੀ ਬਹੁਤ ਹੈਰਾਨ ਹੋਏਗਾ । ਉਹ ਸੋਚੇਗਾ, ਕਿ ਆਦਮੀ ਸੈਕਸ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੋਚਦਾ ? ਅਤੇ ਆਦਮੀ ਤੋਂ ਜੇਕਰ ਪੁਛੇਗਾ, ਗੱਲਬਾਤ ਕਰੇਗਾ, ਤਾਂ ਹੋਰ ਵੀ ਹੈਰਾਨ ਹੋ ਜਾਏਗਾ । ਕਿਉਂਕਿ, ਆਦਮੀ ਤਾਂ ਅਜਿਹਾ ਭਾਵ ਪ੍ਰਗਟ ਕਰੇਗਾ ਕਿ ਜਿਵੇਂ ਉਹ ਸੈਕਸ ਨੂੰ ਜਾਣਦਾ ਹੀ ਨਹੀਂ ਹੈ ।

ਆਦਮੀ ਗੱਲਬਾਤ ਕਰੇਗਾ ਆਤਮਾ ਦੀ, ਪ੍ਰਮਾਤਮਾ ਦੀ, ਸਵਰਗ ਦੀ, ਮੁੱਖ ਦੀ । ਸੈਕਸ ਦੀ ਕਦੇ ਕੋਈ ਗੱਲ ਨਹੀਂ ਕਰ ਗਾ । ਅਤੇ ਉਸਦਾ ਸਾਰਾ ਵਿਅਕਤਿਤਵ ਚੌਹਾਂ ਪਾਸਿਆਂ ਤੋਂ ਸੈਕਸ ਨਾਲ ਭਰਿਆ ਹੋਇਆ ਹੈ । ਉਹ ਮੰਗਲ ਗ੍ਰਹਿ ਦਾ ਵਾਸੀ ਤਾਂ ਬਹੁਤ ਹੈਰਾਨ ਹੋਵੇਗਾ । ਉਹ ਕਹੇਗਾ, ਗੱਲਬਾਤ ਕਦੇ ਨਹੀਂ ਕੀਤੀ ਜਾਂਦੀ ਜਿਸ ਚੀਜ਼ ਦੀ, ਉਸਨੂੰ ਚੌਹਾਂ ਪਾਸਿਆਂ ਤੋਂ ਤ੍ਰਿਪਤ ਕਰਨ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਜਾਂਦੀਆਂ ਹਨ ?

ਆਦਮੀ ਨੂੰ ਅਸੀਂ ‘ਪਰਵਰਟ ਕੀਤਾ ਹੈ, ਵਿਕ੍ਰਿਤ (ਖਰਾਬ) ਕੀਤਾ ਹੈ ਅਤੇ ਚੰਗੇ ਨਾਮਾਂ ਦੇ ਆਧਾਰ ਉਤੇ ਵਿਕ੍ਰਿਤ ਕੀਤਾ ਹੈ, ਬ੍ਰਹਮਚਰਜ ਦੀ ਗੱਲ ਅਸੀਂ ਕਰਦੇ ਹਾਂ, ਪਰ ਕਦੇ ਇਸ ਗੱਲ ਦੀ ਕੋਸ਼ਿਸ਼ ਨਹੀਂ ਕਰਦੇ ਕਿ ਪਹਿਲਾਂ ਮਨੁਖ ਦੀ ਕਾਮ ਦੀ ਊਰਜਾ ਨੂੰ ਸਮਝਿਆ ਜਾਏ, ਫਿਰ ਉਸਨੂੰ ਰੂਪਾਂਤਰਿਤ ਕਰਨ ਦੇ ਪ੍ਰਯੋਗ ਕੀਤੇ ਜਾ ਸਕਦੇ ਹਨ । ਬਿਨਾ ਉਸ ਊਰਜਾ ਨੂੰ ਸਮਝੇ ਦਮਨ ਦੀ, ਸੰਜਮ ਦੀ ਸਾਰੀ ਸਿਖਿਆ ਮਨੁੱਖ ਨੂੰ ਪਾਗਲ, ਗੱਡ-ਮੱਡ ਅਤੇ ਰੋਗੀ ਕਰੇਗੀ । ਇਸ ਸੰਬੰਧ ਵਿਚ ਸਾਨੂੰ ਕੋਈ ਵੀ ਧਿਆਨ ਨਹੀਂ । ਇਹ ਮਨੁਖ ਏਨਾ ਰੋਗੀ, ਏਨਾ ਦੀਨ-ਹੀਨ ਕਦੇ ਵੀ ਨਹੀਂ ਸੀ, ਏਨਾ ਜ਼ਹਿਰੀਲਾ ਵੀ ਨਹੀਂ ਸੀ, ਏਨਾ ‘ਪਾਇਜ਼ਨਡ’ ਵੀ ਨਹੀਂ ਸੀ, ਏਨਾ ਦੁਖੀ ਵੀ ਨਹੀਂ ਸੀ ।

ਮੈ ਇਕ ਹਸਪਤਾਲ ਦੇ ਕੋਲੋਂ ਦੀ ਲੰਘ ਰਿਹਾ ਸੀ । ਮੈਂ ਇਕ ਤਖਤੀ ਉਤੇ ਹਸਪਤਾਲ ਦੀ ਲਿਖੀ ਹੋਈ ਸੂਚਨਾ ਪੜ੍ਹੀ । ਲਿਖਿਆ ਸੀ ਉਸ ਤਖਤੀ ਉਤੇ- ਇਕ ਆਦਮੀ ਨੂੰ ਬਿੱਛੂ ਨੇ ਡੰਗ ਮਾਰਿਆ ਹੈ, ਉਸਦਾ ਇਲਾਜ ਕੀਤਾ ਗਿਆ ਹੈ। ਉਹ ਇਕ ਦਿਨ ਵਿਚ ਠੀਕ ਹੋਕੇ ਘਰ ਚਲਾ ਗਿਆ ਹੈ ।” ਦੂਜੀ ਸੂਚਨਾ ਸੀ- ਇਕ ਦੂਜੇ ਆਦਮੀ ਨੂੰ ਸੱਪ ਨੇ ਡੰ ਗਿਆ ਸੀ, ਉਸਦਾ ਤਿੰਨ ਦਿਨਾਂ ਵਿਚ ਇਲਾਜ ਕੀਤਾ ਗਿਆ, ਉਹ ਤੰਦਰ ਸਤ ਹੋਕੇ ਘਰ ਪਰਤ ਗਿਆ ।”

ਉਸ ਉਤੇ ਤੀਜੀ ਸੂਚਨਾ ਸੀ ਕਿ “ਇਕ ਆਦਮੀ ਨੂੰ ਪਾਗਲ ਕਤੇ ਨੇ ਹਢਿਆ ਸੀ । ਉਸਦਾ ਦਸ ਦਿਨਾਂ ਤੋਂ ਇਲਾਜ ਹੋ ਰਿਹਾ ਹੈ । ਉਹ ਕਾਫ਼ੀ ਠੀਕ ਗਿਆ ਹੈ, ਅਤੇ ਛੇਤੀ ਹੀ ਉਸਦੇ ਪੂਰੇ ਠੀਕ ਹੋ ਜਾਣ ਦੀ ਉਮੀਦ ਹੈ ।”

ਅਤੇ ਉਸਦੇ ਉਤੇ ਇਕ ਚੌਥੀ ਸੂਚਨਾ ਵੀ ਸੀ ਕਿ “ਇਕ ਆਦਮੀ ਨੂੰ ਆਦਮੀ ਨੇ ਵੱਢ ਖਾਧਾ ਸੀ । ਉਸਨੂੰ ਕਈ ਹਫ਼ਤੇ ਹੋ ਗਏ, ਉਹ ਬੇਹੋਸ਼ ਹੈ ਅਤੇ ਉਸਦੇ ਠੀਕ ਹੋਣ ਦੀ ਕੋਈ ਉੱਮੀਦ ਝਹੀਂ ਹੈ ।”

ਮੈਂ ਬਹੁਤ ਹੈਰਾਨ ਹੋਇਆ । ਆਦਮੀ ਦਾ ਕਟਿਆ ਏਨਾ ਜ਼ਹਿਰੀਲਾ ਹੋ ਸਕਦਾ ਹੈ ?

ਪਰ ਜੇਕਰ ਅਸੀਂ ਆਦਮੀ ਵਲ ਵੇਖਾਂਗੇ ਤਾਂ ਵਖਾਈ ਪਏਗਾ-ਕਿ ਆਦਮੀ ਜੇ ਅੰਦਰ ਬਹੁਤ ਜ਼ਹਿਰ ਇਕੱਠਾ ਹੋ ਗਿਆ ਹੈ ਅਤੇ ਉਸਦੇ ਇਕੱਠਾ ਹੋ ਜਾਣ ਦਾ ਪਹਿਲਾ ਸੂਤਰ ਇਹ ਹੈ ਕਿ ਅਸੀਂ ਆਦਮੀ ਦੇ ਨਿਸਰਗ ਨੂੰ, ਉਸਦੀ ਪ੍ਰਕ੍ਰਿਤੀ ਨੂੰ ਵੀਕਾਰ ਨਹੀਂ ਕੀਤਾ, ਉਸਦੀ ਪ੍ਰਕ੍ਰਿਤੀ ਨੂੰ ਦਬਾਉਣ ਅਤੇ ਜ਼ਬਰਦਸਤੀ ਤੋੜਣ ਦੀ ਕੋਸ਼ਿਸ਼ ਕੀਤੀ । ਮਨੁਖ ਦੇ ਅੰਦਰ ਜੋ ਹੋ ਸਕਦਾ ਹੈ, ਉਸ ਸ਼ਕਤੀ ਨੂੰ ਰੂਪਾਂਤਰਿਤ ਕਰਨ ਦਾ, ਉੱਚਾ ਲੈ. ਜਾਣ ਦਾ, ਆਕਾਸ਼ਗਾਮੀ ਬਨਾਉਣ ਦਾ ਅਸੀਂ ਜਤਨ ਨਹੀਂ ਕੀਤਾ । ਉਸ ਸ਼ਕਤੀ ਉਤੇ ਅਸੀਂ ਜ਼ਬਰਦਸਤੀ ਕਬਜ਼ਾ ਕਰਕੇ ਬੈਠ ਗਏ ਹਾਂ । ਉਹ ਅਤੀ ਹੇਠੋਂ ਜਵਾਲਾਮੁ ਖੀ ਦੀ ਤਰ੍ਹਾਂ ਉਬਲ ਰਹੀ ਹੈ ਅਤੇ ਧੱਕੇ ਦੇ ਰਹੀ ਹੈ। ਉਹ ਦਮੀ ਨੂੰ ਕਿਸੇ ਵੀ ਘੜੀ ਉਲਟਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ । ਸੋ, ਇਸਲਈ ਜਰਾ ਕੁ ਜਿੰਨਾ ਮੌਕਾ ਮਿਲ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੈ, ਸਭ ਤੋਂ ਪਹਿਲੀ ਗੱਲ ਵੀ ਹੁੰਦੀ ਹੈ ?

ਜੇਕਰ ਇਕ ਹਵਾਈ ਜਹਾਜ ਡਿੱਗ ਪਵੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉਸ ਹਵਾਈ ਜਹਾਜ ਵਿਚ ਜੇਕਰ ਪਾਇਲਟ ਹੋਵੇ ਅਤੇ ਤੁਸੀਂ ਉਸਦੇ ਕੋਲ ਜਾਓ, ਉਸਦੀ ਸਾਸ ਕੋਲ, ਤਾਂ ਤੁਹਾਡੇ ਮਨ ਵਿਚ ਪਹਿਲਾ ਸਵਾਲ ਕੀ ਉਠੇਗਾ ? ਕੀ ਤੁਹਾਨੂੰ ਖਿਆਲ ਆਏਗਾ-ਇਹ ਹਿੰਦੂ ਹੈ ਜਾਂ ਮੁਸਲਮਾਨ ? ਨਹੀਂ । ਕੀ ਤੁਹਾਨੂੰ ਖਿਆਲ ਆਏਗਾ-ਕਿ ਇਹ ਭਾਰਤੀ ਹੈ ਜਾਂ ਚੀਨੀ ? ਨਹੀਂ । ਤੁਹਾਨੂੰ ਪਹਿਲਾ ਖਿਆਲ ਆਏਗਾ—ਇਹ ਆਦਮੀ ਹੈ ਜਾਂ ਔਰਤ ? ਪਹਿਲਾ ਸਵਾਲ ਤੁਹਾਡੇ ਮਨ ‘ਚ ਉਠੇਗਾ, ਇਹ ਇਸਤ੍ਰੀ ਹੈ ਜਾਂ ਪਰਸ਼ ? ਕੀ ਤੁਹਾਨੂੰ ਖ਼ਿਆਲ ਹੈ ਇਸ ਗੱਲ ਦਾ ਕਿ ਇਹ ਸਵਾਲ ਕਿਉਂ ਸਭ ਤੋਂ ਪਹਿਲਾਂ ਧਿਆਨ ਵਿਚ ਆਉਂਦਾ ਹੈ ? ਅੰਦਰ ਦਬਿਆ ਹੋਇਆ ਸੈਕਸ ਹੈ । ਉਸ ਸੈਕਸ ਦੇ ਦਮਨ ਨਾਲ ਇਸਤ੍ਰੀਆਂ ਅਤੇ ਮਨੁੱਖ ਅਤੀ ਤੋਂ ਉਪਰ ਉਭਰ ਕੇ ਵਿਖਾਈ ਦਿੰਦੇ ਹਨ ।

ਕੀ ਤੁਸੀਂ ਸੱਚਿਆ ਹੈ, ਤੁਸੀਂ ਕਿਸੇ ਆਦਮੀ ਦਾ ਨਾਂ ਭੁਲ ਸਕਦੇ ਹੋ, ਜਾਤ ਭੁਲ ਸਕਦੇ ਹੋ, ਚੇਹਰਾ ਭੁਲ ਸਕਦੇ ਹੋ ? ਜੇਕਰ ਮੈਂ ਤੁਹਾਨੂੰ ਮਿਲਾਂ ਜਾਂ ਮੈਨੂੰ ਤੁਸੀਂ ਮਿਲੋ ਤਾਂ ਸਭ ਕੁਲ ਸਕਦੇ ਹਾਂ ਕਿ ਤੁਹਾਡਾ ਨਾਂ ਕੀ ਸੀ, ਚੇਹਰਾ ਕੀ ਸੀ, ਤੁਹਾਡੀ ਜਾਤ ਕੀ ਸੀ, ਉਮਰ ਕੀ ਸੀ, ਤੁਸੀਂ ਕਿਹੜੇ ਅਹੁਦੇ ਤੇ ਸੀ-ਸਭ ਭੁਲ ਸਕਦੇ ਹਾਂ । ਪਰ ਕਦੇ ਤੁਹਾਨੂੰ ਖ਼ਿਆਲ ਆਇਆ ਕਿ ਇਹ ਤੁਸੀਂ ਭੁਲੇ ਹੋਵੋ ਕਿ ਜਿਸ ਨਾਲ ਤੁਸੀਂ ਮਿਲੇ ਸੀ, ਉਹ ਆਦਮੀ ਸੀ ਜਾਂ ਜਨਾਨੀ ? ਕਦੀ ਤੁਸੀਂ ਭੁਲ ਸਕੇ ਇਸ ਗੱਲ ਨੂੰ ਕਿ ਜਿਸਨੂੰ ਤੁਸੀਂ ਮਿਲੇ ਸੀ, ਉਹ ਪੁਰਸ਼ ਸੀ ਜਾਂ ਇਸਤ੍ਰੀ ? ਕਦੇ ਪਿਛੋਂ ਇਹ ਸ਼ੱਕ ਉਠਿਆ ਮਨ ‘ਚ ਕਿ ਉਹੈ ਇਸਤ੍ਰੀ ਹੈ ਜਾਂ ਮਨੁਖ ? ਨਹੀਂ । ਇਹ ਗੱਲ ਤੁਸੀਂ ਕਦੇ ਵੀ ਨਹੀਂ ਭੁਲ ਸਕੇ ਹੋਵੋਗੇ । ਲੇਕਿਨ ਕਿਉਂ ? ਜਦ ਸਾਰੀਆਂ ਗੱਲਾਂ ਭੁਲ ਜਾਂਦੀਆਂ ਹਨ ਤਾਂ ਇਹ ਕਿਉਂ ਨਹੀਂ ਭੁਲਦਾ ?

ਸਾਡੇ ਮਨ ਅੰਦਰ ਸੈਕਸ ਕਿਤੇ ਬਹੁਤ ਹੀ ਜ਼ਿਆਦਾ ਅੱਤ ਦਾ ਹੋ ਕੇ ਬੈਠਾ ਹੈ । ਉਹ ਚੌਵੀ ਘੰਟੇ ਉਬਲ ਰਿਹਾ ਹੈ, ਇਸ ਲਈ ਸਭ ਗੱਲਾਂ ਭੁਲੀਆਂ ਜਾਂਦੀਆਂ ਹਨ, ਪਰ ਇਹ ਗੱਲ ਨਹੀਂ ਭੁਲਦੀ ਹੈ । ਅਸੀਂ ਲਗਾਤਾਰ ਕੋਸ਼ਿਸ਼ ‘ਚ ਹਾਂ ।

ਇਹ ਧਰਤੀ ਤਦ ਤਕ ਤੰਦਰ ਸਤ ਨਹੀਂ ਹੋ ਸਕਦੀ, ਜਦ ਤਕ ਆਦਮੀ ਅਤੇ ਇਸਤ੍ਰੀ ਦੇ ਵਿਚਕਾਰ ਇਹ ਕੰਧ ਅਤੇ ਫਾਸਲਾ ਖੜਾ ਹੈ । ਇਹ ਧਰਤੀ ਤਦ ਤਕ ਕਦੇ ਵੀ ਸ਼ਾਂਤ ਨਹੀਂ ਹੋ ਸਕੇਗੀ, ਜਦ ਤਕ ਅੰਦਰ ਉਬਲਦੀ ਹੋਈ ਅੱਗ ਹੈ। ਅਤੇ ਉਸਦੇ ਉਪਰ ਅਸੀਂ ਜ਼ਬਰਦਸਤੀ ਬੈਠੇ ਹੋਏ ਹਾਂ । ਉਸ ਅੱਗ ਨੂੰ ਰੋਜ਼ ਦਬਾਉਣਾ ਪੈਂਦਾ ਹੈ । ਸ ਅੱਗ ਨੂੰ ਹਰ ਪਲ ਦਬਾਈ ਰਖਣਾ ਪੈਂਦਾ ਹੈ । ਉਹ ਅੱਗ ਸਾਨੂੰ ਸਾੜ ਸੁਟਦੀ ਹੈ । ਸਾਰਾ ਜੀਵਨ ਸੁਆਹ ਕਰ ਦਿੰਦੀ ਹੈ, ਲੇਕਿਨ ਫਿਰ ਵੀ ਅਸੀ ਵਿਚਾਰ ਕਰਨ ਨੂੰ ਰਾਜ਼ੀ ਨਹੀਂ ਹੁੰਦੇ ਹਾਂ । ਇਹ ਅੱਗ ਕੀ ਹੈ ?

ਅਤੇ ਮੈਂ ਤੁਹਾਨੂੰ ਕਹਿੰਦਾ ਹਾਂ, ਜੇਕਰ ਅਸੀਂ ਇਸ ਅੱਗ ਨੂੰ ਸਮਝ ਲਈਏ ਅਤੇ ਮੈਂ ਤੁਹਾਨੂੰ ਕਹਿੰਦਾ ਹਾਂ, ਜੇਕਰ ਅਸੀਂ ਇਸ ਅੱਗ ਨੂੰ ਸਮਝ ਲਈਏ ਤਾਂ ਇਹ ਅੱਗ ਦੁਸ਼ਮਣ ਨਹੀਂ, ਦੋਸਤ ਹੈ । ਜੇਕਰ ਅਸੀਂ ਇਸ ਅੱਗ ਨੂੰ ਸਮਝ ਲਈਏ ਤਾਂ ਇਹ ਸਾਨੂੰ ਜਲਾਏਗੀ ਨਹੀਂ, ਸਾਡੇ ਘਰ ਨੂੰ ਗਰਮ ਵੀ ਕਰ ਸਕਦੀ ਹੈ ਸਰਦੀਆਂ ਵਿਚ, ਅਤੇ ਸਾਡੀਆਂ ਰੋਟੀਆਂ ਵੀ ਪਕਾ ਸਕਦੀ ਹੈ ਅਤੇ ਸਾਡੀ ਜ਼ਿੰਦਗੀ ਲਈ ਸਹਿਯੋਗੀ ਅਤੇ ਮਿੱਤਰ ਵੀ ਹੋ ਸਕਦੀ ਹੈ ।

ਲੱਖਾਂ ਸਾਲਾਂ ਤਕ ਆਕਾਸ਼ ਵਿਚ ਬਿਜਲੀ ਚਮਕਦੀ ਸੀ, ਕਦੇ ਕਿਸੇ ਦੇ ਉਪਰ ਡਿੱਗਦੀ ਸੀ ਤੇ ਜਾਨ ਲੈ ਲੈਂਦੀ ਸੀ । ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਪੱਖਾ ਝਲੇਗੀ ਇਹ ਬਿਜਲੀ ! ਕਦੇ ਇਹ ਰੋਸ਼ਨੀ ਕਰੇਗੀ ਹਨੇਰੇ ਵਿਚ, ਇਹ ਕਿਸੇ ਨੇ ਨਹੀਂ ਸੋਚਿਆ ਸੀ । ਅਜ ਉਹ ਬਿਜਲੀ ਸਾਡੀ ਸਾਥੀ ਹੋ ਗਈ ਹੈ, ਕਿਉਂ ? ਬਿਜਲੀ ਵਲ ਅਸੀਂ ਅੱਖਾਂ ਮੀਚ ਕੇ ਖੜੇ ਹੋ ਜਾਂਦੇ ਹਾਂ ਤੇ ਅਸੀਂ ਕਦੇ ਬਿਜਲੀ ਦੇ ਰਾਜ਼ ਨੂੰ ਨਹੀਂ ਸਮਝ ਪਾਉਂਦੇ ਅਤੇ ਨਾ ਕਦੇ ਉਸਦੀ ਵਰਤੋਂ ਹੀ ਕਰ ਪਾਉਂਦੇ ਹਾਂ । ਉਹ ਸਾਡੀ ਦੁਸ਼ਮਣ ਹੀ ਬਣੀ ਰਹਿੰਦੀ ਹੈ। ਲੇਕਿਨ ਨਹੀਂ, ਆਦਮੀ ਨੇ ਬਿਜਲੀ ਲਈ ਦੋਸਤਾਨਾ ਭਾਵ ਵਰਤਿਆ। ਉਸ ਬਿਜਲੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਸਨੇ ਜਤਨ ਕੀਤਾ ਉਸਨੂੰ ਜਾਨਣ ਦਾ, ਅਤੇ ਹੌਲੀ-ਹੌਲੀ ਬਿਜਲੀ ਉਸਦੀ ਸਾਥੀ ਹੋ ਗਈ । ਅਜ ਬਿਨਾ ਬਿਜਲੀ ਦੇ ਪਲ ਕੁ ਵੀ ਜ਼ਮੀਨ ਉਤੇ ਰਹਿਣਾ ਔਖਾ ਹੋਵੇਗਾ ।

ਮਨੁਖ ਦੇ ਅੰਦਰ ਬਿਜਲੀ ਨਾਲੋਂ ਵਡੀ ਤਾਕਤ ਹੈ ਸੈਕਸ ਦੀ ।

ਮਨੁਖ ਦੇ ਅੰਦਰ ਅਣੂ ਦੀ ਸ਼ਕਤੀ ਤੋਂ ਵੀ ਵਡੀ ਸ਼ਕਤੀ ਹੈ ਸੈਕਸ ਦੀ ।

ਕਦੇ ਤੁਸੀਂ ਸੋਚਿਆ ਹੈ ਇਹ ਸ਼ਕਤੀ ਕੀ ਹੈ, ਅਤੇ ਕਿਵੇਂ ਅਸੀਂ ਇਸ ਨੂੰ ਰੂਪਾਂਤਰਿਤ ਕਰੀਏ ? ਇਕ ਨਿੱਕੇ ਜਿਹੇ ਅਣੂ ਵਿਚ ਏਨੀ ਸ਼ਕਤੀ ਹੈ ਕਿ ਹਿਰਸ਼ਿਮਾ ਦਾ ਪੂਰ ਦਾ ਪੂਰਾ ਇਕ ਲੱਖ ਦਾ ਨਗਰ ਭਸਮ ਹੋ ਸਕਦਾ ਹੈ, ਲੇਕਿਨ ਕੀ ਤੁਸੀਂ ਕਦੇ ਸੋਚਿਆ ਕਿ ਮਨੁਖ ਦੀ ਕਾਮ ਦੀ ਊਰਜਾ ਦਾ ਇਕ ਅਣੂ, ਇਕ ਨਵੇਂ ਵਿਅਕਤੀ ਨੂੰ ਜਨਮ ਦਿੰਦਾ ਹੈ ? ਉਸ ਵਿਅਕਤੀ ਵਿਚ ਗਾਂਧੀ ਪੈਦਾ ਹੋ ਸਕਦਾ ਹੈ, ਉਸ ਵਿਚ ਮਹਾਂਵੀਰ ਪੈਦਾ ਹੋ ਸਕਦਾ ਹੈ, ਉਸ ਵਿਅਕਤੀ ਵਿਚ ਬੁਧ ਪੈਦਾ ਹੋ ਸਕਦੇ ਹਨ, ਕ੍ਰਾਈਸਟ ਪੈਦਾ ਹੋ ਸਕਦੇ ਹਨ । ਉਸ ਤੋਂ ਆਈਨਸਟੀਨ ਪੈਦਾ ਹੋ ਸਕਦਾ ਹੈ ਅਤੇ ਨਿਉਟਨ ਪੈਦਾ ਹੋ ਸਕਦਾ ਹੈ । ਇਕ ਨਿੱਕਾ ਜਿਹਾ ਅਣੂ ਇਕ ਮਨੁਖ ਦੀ ਕਾਮ ਊਰਜਾ ਦਾ ਇਕ ਗਾਂਧੀ ਨੂੰ ਲੁਕਾਈ ਬੈਠਾ ਹੈ । ਗਾਂਧੀ ਵਰਗਾ ਵਿਰਾਟ ਵਿਅਕਤਿਤਵ ਜਨਮ ਪਾ ਸਕਦਾ ਹੈ ।

ਪਰ ਅਸੀਂ ਸੈਕਸ ਨੂੰ ਸਮਝਣ ਲਈ ਰਾਜ਼ੀ ਨਹੀਂ ਹਾਂ । ਸੈਕਸ ਦੀ ਉਰਜਾ ਦੇ ਸੰਬੰਧ ਵਿਚ ਗੱਲ ਕਰਨ ਦੀ ਹਿੰਮਤ ਇਕੱਠੀ ਕਰਨ ਨੂੰ ਰਾਜ਼ੀ ਨਹੀਂ ਹਾਂ । ਕਿਹੜੇ ਭੈ ਨੇ ਸਾਨੂੰ ਫੜਿਆ ਹੋਇਆ ਹੈ ਕਿ ਜਿਸ ਨਾਲ ਸਾਰੇ ਜੀਵਨ ਦਾ ਜਨਮ ਹੁੰਦਾ ਹੈ, ਉਸ ਸ਼ਕਤੀ ਨੂੰ ਅਸੀਂ ਸਮਝਣਾ ਨਹੀਂ ਚਾਹੁੰਦੇ ? ਉਹ ਕਿਹੜਾ ਡਰ ਹੈ, ਕਿਹੜੀ ਘਬਰਾਹਟ ਹੈ ?

ਮੈਂ ਬੰਬਈ ਦੀ ਪਿਛਲੀ ਸਭਾ ਵਿਚ ਇਸ ਸੰਬੰਧ ਵਿਚ ਕੁਝ ਗੱਲਾਂ ਕੀਤੀਆਂ ਸਨ, ਤਾਂ ਬਹੁਤ ਘਬਰਾਹਟ ਫੈਲ ਗਈ। ਮੈਨੂੰ ਬਹੁਤ ਸਾਰੇ ਖਤ ਮਿਲੇ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ । ਇਸ ਤਰ੍ਹਾਂ ਦੀ ਗੱਲ ਹੀ ਨਾ ਕਰੋ । ਮੈਂ ਬਹੁਤ ਹੈਰਾਨ ਹੋਇਆ ਕਿ ਇਸ ਤਰ੍ਹਾਂ ਦੀ ਗੱਲ ਕਿਉਂ ਨਾ ਕੀਤੀ ਜਾਏ ? ਜੇਕਰ ਸ਼ਕਤੀ ਹੈ ਸਾਡੇ ਅੰਦਰ ਤਾਂ ਉਸਨੂੰ ਜਾਣਿਆ ਕਿਉਂ ਨਾ ਜਾਵੇ ? ਉਸ ਨੂੰ ਕਿਉਂ ਨਾ ਪਛਾਣਿਆ ਜਾਏ ? ਅਤੇ ਬਿਨਾ ਜਾਣੇ ਪਛਾਣੇ, ਬਿਨਾ ਉਸਦੇ ਨਿਯਮ ਸਮਝੇ, ਅਸੀ ਉਸ ਸ਼ਕਤੀ ਨੂੰ ਹੋਰ ਉਪਰ ਕਿਵੇਂ ਲੈ ਜਾ ਸਕਦੇ ਹਾਂ ? ਪਛਾਨਣ ਨਾਲ ਅਸੀਂ ਉਸਨੂੰ ਜਿੱਤ ਸਕਦੇ ਹਾਂ, ਬਦਲ ਵੀ ਸਕਦੇ ਹਾਂ, ਪਰ ਬਿਨਾ ਪਛਾਣੇ ਤਾਂ ਅਸੀਂ ਉਸਦੇ ਹੱਥ ਵਿਚ ਹੀ ਮਰਾਂਗੇ, ਸੜਾਂਗੇ ਅਤੇ ਕਦੇ ਉਸ ਤੋਂ ਮੁਕਤ ਨਹੀਂ ਹੋ ਸਕਦੇ ।

ਜਿਹੜੇ ਲੋਕ ਸੈਕਸ ਦੇ ਸੰਬੰਧ ਵਿਚ ਗੱਲ ਕਰਨ ਦੀ ਮਨਾਹੀ ਕਰਦੇ ਹਨ, ਉਨ੍ਹਾਂ ਹੀ ਲੋਕਾਂ ਨੇ ਧਰਤੀ ਨੂੰ ਸੈਕਸ ਦੇ ਟੋਏ ਵਿਚ ਪਾਇਆ ਹੋਇਆ ਹੈ, ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ । ਜਿਹੜੇ ਲੋਕ ਘਬਰਾਉਂਦੇ ਹਨ ਅਤੇ ਸਮਝਦੇ ਹਨ ਕਿ ਸਾਡਾ ਸੈਕਸ ਨਾਲ ਕੋਈ ਸੰਬੰਧ ਨਹੀਂ, ਉਹ ਖ ਦ ਤਾਂ ਪਾਗਲ ਹਨ ਹੀ, ਸਾਰੀ ਧਰਤੀ ਨੂੰ ਪਾਗਲ ਬਨਾਉਣ ਵਿਚ ਸਹਿਯੋਗੀ ਹੋ ਰਹੇ ਹਨ ।

ਧਰਮ ਦਾ ਸੰਬੰਧ ਮਨੁੱਖ ਦੀ ਉਰਜਾ ਦੇ ‘ਟ੍ਰਾਂਸਫਾਰਮੇਸ਼ਨ’ ਨਾਲ ਹੈ । ਧਰਮ ਦਾ ਸੰਬੰਧ ਮਨੁੱਖ ਦੀ ਸ਼ਕਤੀ ਨੂੰ ਰੂਪਾਂਤਰਿਤ ਕਰਨ ਨਾਲ ਹੈ ।

ਧਰਮ ਚਾਹੁੰ ਦਾ ਹੈ ਕਿ ਮਨੁਖ ਦੇ ਵਿਅਕਤਿਤਵ ਵਿਚ ਜੋ ਲੁਕਿਆ ਹੈ, ਉਹ ਉੱਤਮਤਮ ਰੂਪ ਨਾਲ ਅਭਿਵਿਅਕਤ ਹੋ ਜਾਏ । ਧਰਮ ਚਾਹੁੰਦਾ ਹੈ ਕਿ ਮਨੁਖ ਦਾ ਜੀਵਨ ਨਿਮਨ ਤੋਂ ਉੱਚ ਦੀ ਇਕ ਯਾਤ੍ਰਾ ਬਣੇ । ਪਦਾਰਥ ਤੋਂ ਪ੍ਰਮਾਤਮਾ ਤਕ ਪੁਜ ਜਾਏ ।

ਪਰ ਇਹ ਚਾਹ ਤਦ ਹੀ ਪੂਰੀ ਹੋ ਸਕਦੀ ਹੈ-ਅਸੀਂ ਜਿਥੇ ਜਾਣਾ ਚਾਹੁੰਦੇ ਹਾਂ, ਉਸ ਥਾਂ ਨੂੰ ਸਮਝਣਾ ਓਨਾ ਉਪਯੋਗੀ ਨਹੀਂ, ਜਿੰਨਾ ਉਸ ਥਾਂ ਨੂੰ ਸਮਝਣਾ ਉਪ- ਯੋਗੀ ਹੈ, ਜਿਥੇ ਅਸੀਂ ਖਲੋਤੇ ਹਾਂ । ਲੇਕਿਨ ਉਥੋਂ ਹੀ ਯਾਤ੍ਰਾ ਸ਼ੁਰੂ ਕਰਨੀ ਪੈਂਦੀ ਸੈਕਸ ਹੈ ਫੈਕਟ, ਸੈਕਸ ਜੋ ਹੈ, ਉਹ ਸੱਚਾਈ ਹੈ, ਉਹ ਸੱਚਾਈ ਹੈ ਮਨੁਖ ਦੇ ਜੀਵਨ ਦੀ । ਅਤੇ ਪ੍ਰਮਾਤਮਾ ? ਪ੍ਰਮਾਤਮਾ ਅਜੇ ਦੂਰ ਹੈ । ਸੈਕਸ ਸਾਡੇ ਜੀਵਨ ਦੀ ਸੱਚਾਈ ਹੈ । ਇਸ ਸੱਚਾਈ ਨੂੰ ਸਮਝ ਕੇ ਅਸੀਂ ਪ੍ਰਮਾਤਮਾ ਦੇ ਸੱਚ ਤਕ ਦੀ ਯਾਤ੍ਰਾ ਕਰ ਵੀ ਸਕਦੇ ਹਾਂ, ਪਰ ਇਸਨੂੰ ਬਿਨਾ ਸਮਝੇ ਅਸੀਂ .ਇਕ ਇੰਚ ਵੀ ਅਗੇ ਨਹੀਂ ਜਾ ਸਕਦੇ । ਕੋਹਲੂ ਦੇ ਬੈਲ ਵਾਂਗ ਉਸ ਦੇ ਆਲੇ-ਦੁਆਲੇ ਘੁੰਮਦੇ ਰਹਾਂਗੇ ।

ਮੈਂ ਜੋ ਪਹਿਲੀ ਸਭਾ ਵਿਚ ਕੁਝ ਗੱਲਾਂ ਕਹੀਆਂ ਤਾਂ ਮੈਨੂੰ ਲਗਿਆ ਕਿ ਜਿਵੇਂ ਅਸੀਂ ਜੀਵਨ ਦੀ ਅਸਲੀਅਤ ਨੂੰ ਸਮਝਣ ਦੀ ਵੀ ਤਿਆਰੀ ਨਹੀਂ ਵਿਖਾਂਦੇ । ਤਾਂ ਫਿਰ ਅਸੀਂ ਹੋਰ ਕੀ ਕਰ ਸਕਦੇ ਹਾਂ ? ਅਤੇ ਹੋਰ ਅਗੇ ਕੀ ਹੋ ਸਕਦਾ ਹੈ ? ਫਿਰ ਈਸ਼ਵਰ ਪ੍ਰਮਾਤਮਾ ਦੀਆਂ ਸਾਰੀਆਂ ਗੱਲਾਂ ਤਸੱਲੀ ਦੀਆਂ, ਝੂਠੀ ਤਸੱਲੀ ਦੀਆਂ ਗੱਲਾਂ ਹਨ ਅਤੇ ਝੂਠੀਆਂ ਹਨ । ਕਿਉਂਕਿ ਜੀਵਨ ਦੇ ਪਰਮ ਸੱਚ ਭਾਵੇਂ ਕਿੰਨੇ ਹੀ ਨੰਗੇ ਹੋਣ, ਉਨ੍ਹਾਂ ਨੂੰ ਜਾਨਣਾ ਹੀ ਪਏਗਾ, ਸਮਝਣਾ ਹੀ ਪਏਗਾ । ਉਨ੍ਹਾਂ ਦੇ ਗਿਆਨ ਨਾਲ, ਉਨ੍ਹਾਂ ਦਾ ਅਤਿਕ੍ਰਮਣ ‘ਟ੍ਰਾਂਨਸੇਂਡੇਟ’ ਸੰਭਵ ਹੈ। ਖ਼ਾਸਕਰ ਤਾਂ ਗਿਆਨ ਹੀ ਅਤਿਕ੍ਰਮਣ ਹੈ ।

ਪਹਿਲੀ ਗੱਲ—ਇਹ ਜਾਣ ਲੈਣਾ ਜ਼ਰੂਰੀ ਹੈ ਕਿ ਮਨੁਖ ਦਾ ਜਨਮ ਸੈਕਸ ਤੋਂ ਹੁੰਦਾ ਹੈ । ਮਨੁੱਖ ਦੀ ਸਾਰੀ ਹੋਂਦ ਸੈਕਸ ਦੇ ਅਣੂਆਂ ਨਾਲ ਬਣੀ ਹੋਈ ਹੈ । ਮਨੁਖ ਦੇ ਸਾਰੇ ਪ੍ਰਾਣ ਸੈਕਸ ਦੀ ਊਰਜਾ ਨਾਲ ਭਰੇ ਹੋਏ ਹਨ । ਜੀਵਨ ਦੀ ਊਰਜਾ ਅਰਥਾਤ ਕਾਮ ਦੀ ਊਰਜਾ । ਇਹ ਜਿਹੜੀ ਕਾਮ ਦੀ ਉਰਜਾ ਹੈ, ਇਹ ਜਿਹੜੀ ‘ਸੈਕਸ ਦੀ ਇਨਰਜੀ’ ਹੈ, ਇਹ ਕੀ ਹੈ ? ਇਹ ਕਿਉਂ ਸਾਡੇ ਜੀਵਨ ਨੂੰ ਏਨਾ ਪ੍ਰਭਾਵਿਤ ਕਰਦੀ ਹੈ, ਕਿਉਂ ਅਸੀਂ ਘੁੰਮ-ਘੁੰਮ ਕੇ ਸੈਕਸ ਦੇ ਨੇੜੇ-ਤੇੜੇ, ਆਲੇ- ਦੁਆਲੇ ਹੀ ਚੱਕਰ ਲਾਉਂਦੇ ਹਾਂ ਅਤੇ ਖ਼ਤਮ ਹੋ ਜਾਂਦੇ ਹਾਂ ! ਕਿਹੜਾ ਖਿਚਾਓ ਹੈ। ਇਸਦਾ ?

ਹਜ਼ਾਰਾ ਸਾਲਾਂ ਤੋਂ ਰਿਸ਼ ਮ ਨੀ ਇਨਕਾਰ ਕਰ ਰਹੇ ਹਨ ਕਿ ਇਸ ਤੋਂ ਮੁੰਹ ਮੋੜ ਲਵੋ । ਸੈਕਸ ਦੀ ਕਲਪਨਾ ਅਤੇ ਕਾਮਨਾ ਛੱਡ ਦਿਉ । ਚਿੱਤ ਵਿਚੋਂ ਕੱਢ ਦਿਓ ਇਹ ਸਾਰੇ ਸੁਫਨੇ ।

ਲੇਕਿਨ ਆਦਮੀ ਦੇ ਚਿੱਤ ਵਿਚੋਂ ਵਿਚੋਂ ਇਹ ਸਾਰੇ ਸੁਫ਼ਨੇ ਨਹੀਂ ਨਿਕਲੇ । ਨਿਕਲ ਵੀ ਨਹੀਂ ਸਕਦੇ ਇਸਤਰਾਂ । ਮੈਂ ਤਾਂ ਏਨਾ ਹੈਰਾਨ ਹੋਇਆ ਕਿ ਜਦ ਵੇਸ਼ਵਾਵਾ (ਕੰਜਰੀਆਂ) ਨਾਲ ਮਿਲਿਆ ਹਾਂ, ਤਦ ਉਨ੍ਹਾਂ ਨੇ ਮਰੇ ਨਾਲ ਸੰਕਸ ਦੀ ਗੱਲ ਹੀ ਨਹੀਂ ਕੀਤੀ। ਉਨ੍ਹਾਂ ਨੇ ਆਤਮਾਂ, ਪਰਮਾਤਮਾਂ ਦੇ ਸੰਬੰਧ ਵਿਚ ਪੁਛਗਿੱਛ ਕੀਤੀ । ਅਤੇ ਮੈਂ ਸਾਧੂ ਸੰਨਿਆਸੀਆਂ ਨਾਲ ਵੀ ਮਿਲਦਾ ਹਾਂ । ਉਹ ਜਦ ਵੀ ਇਕੱਲੇ ਇਕਾਂਤ ਵਿਚ ਮਿਲਦੇ ਹਨ, ਤਾਂ ਸਿਵਾਇ ਸੈਕਸ ਦੇ ਹਰ ਕਿਸੇ ਗੱਲ ਦੇ ਸੰਬੰਧ ਵਿਚ ਪ ਛੱਗਿੱਛ ਨਹੀਂ ਕਰਦੇ 1 ਮੈਂ ਬਹੁਤ ਹੈਰਾਨ ਹੋਇਆ । ਮੈਂ ਹੈਰਾਨ ਹੋਇਆ ਇਸ ਗੱਲ ਨੂੰ ਜਾਣ ਕੇ ਕਿ ਸਾਧੂ-ਸੰਨਿਆਸੀ, ਜਿਹੜੇ ਕਿ ਲਗਾਤਾਰ ਇਸਦੇ ਵਿਰੋਧ ਵਿਚ ਬੋਲ ਰਹੇ ਹਨ, ਉਹ ਖੁੱਦ ਵੀ ਚਿੱਤ ਦੇ ਤਲ ਉਤੇ ਉਥੇ ਹੀ ਖੱਬੇ ਹੋਏ, ਉਥੇ ਹੀ ਪ੍ਰੇਸ਼ਾਨ ਹਨ । ਜਨਤਾ ਵਿਚ ਆਤਮਾ, ਪਰਮਾਤਮਾਂ ਦੀਆਂ ਗੱਲਾਂ ਕਰਦੇ ਹਨ, ਪਰ ਅੰਦਰ ਉਨ੍ਹਾਂ ਦੇ ਵੀ ਸਮਸਿਆ, (ਔਕੜ) ਉਹ ਹੀ ਹੈ।

ਹੋਏਗੀ ਵੀ । ਸੁਭਾਵਿਕ ਹੈ, ਕਿਉਂਕਿ ਅਸੀਂ ਉਸ ਸਮਸਿਆ ਨੂੰ ਸਮਝਣ ਦੀ ਵੀ ਕੋਸ਼ਿਸ ਨਹੀਂ ਕੀਤੀ। ਅਸੀਂ ਉਸ ਉਰਜਾ ਦੇ ਨਿਯਮ ਵੀ ਜਾਨਣੇ ਨਹੀਂ ਚਾਹ ਅਤੇ ਅਸੀਂ ਕਦੇ ਵੀ ਨਹੀਂ ਪੁੱ ਛਿਆ ਕਿ ਮਨੁੱਖ ਦਾ ਏਨਾ ਖਿਚਾਓ ਕਿਉਂ ਹੈ ? ਕੌਣ ਸਿਖਾਉਂਦਾ ਹੈ ਸੈਕਸ ਤੁਹਾਨੂੰ ?

ਸਾਰੀ ਦੁਨੀਆਂ ਵਿਚ ਸਿਖਾਉਣ ਦੇ ਵਿਰੋਧ ਵਿਚ ਸਾਰੇ ਉਪਾਇ ਕਰਦੇ ਹਨ ਕਿ ਬੱਚੇ ਨੂੰ ਪਤਾ ਨਾ ਲਗ ਜਾਏ । ਸਿੱਖਿਆ ਦੇਣ ਵਾਲੇ ਕੋਸ਼ਿਸ਼ ਕਰਦੇ ਹਨ । ਧਰਮ ਸ਼ਾਸਤ੍ਰ ਕੋਸ਼ਿਸ ਕਰਦੇ ਹਨ । ਉਸਨੂੰ ਸਿਖਾਉਣ ਲਈ ਕਿਤੇ ਕੋਈ ਸਕੂਲ ਨਹੀਂ, ਕਿਤੇ ਕੋਈ ਯੂਨੀਵਰਸਟੀ ਨਹੀਂ । ਸਭ ਸਕੂਲ, ਸਾਰੇ ਕਾਲਜ ਉਸਦੇ ਵਿਰੋਧ ਵਿਚ ਹੀ ਸਿਖਾਉਂਦੇ ਹਨ । ਪਰ ਸਾਰੀ ਸਿਖਿਆ ਹਾਰ ਜਾਂਦੀ ਹੈ ਅਤੇ ਕਾਮ ਜਿੱਤ ਜਾਂਦਾ ਹੈ । ਆਦਮੀ ਅਚਾਨਕ ਇਕ ਦਿਨ ਪਾਉਂਦਾ ਹੈ ਕਿ ਸਾਰੇ ਪ੍ਰਾਣ ਕਾਮ ਦੀ ਆਤੁਰਤਾ (ਉਤਾਵਲਾਪਨ) ਨਾਲ ਭਰ ਗਏ ਹਮ । ਇਹ ਕਿਵੇਂ ਹੈ ? ਬਿਨਾ ਸਿਖਾਏ ਇਹ ਕਿਵੇਂ ਹੋ ਜਾਂਦਾ ਹੈ ?

ਸਤਯ ਦੀ ਸਿਖਿਆ ਦਿੱਤੀ ਜਾਦੀ ਹੈ, ਪ੍ਰੇਮ ਦੀ ਸਿਖਿਆ ਦਿੱਤੀ ਜਾਂਦੀ ਹੈ । ਉਸਦਾ ਤਾਂ ਕੋਈ ਪਤਾ ਨਹੀਂ ਲਗਦਾ । ਇਸ ਸੈਕਸ ਦਾ ਏਨਾ ਪ੍ਰਬਲ ਖਿਚਾਓ, ਏਨਾ ਨੈਸਰਗਿਕ (ਕ ਦਰਤੀ) ਗਵੀਟੇਸ਼ਨ ਕੀ ਹੈ’। ਜ਼ਰੂਰ ਇਸ ਵਿਚ ਕੋਈ ਰਾਜ਼ ਹੈ ਅਤੇ ਇਸ ਨੂੰ ਸਮਝਣਾ ਜਰੂਰੀ ਹੈ । ਤਾਂ ਸ਼ਾਇਦ ਅਸੀਂ ਇਸ ਤੋਂ ਮੁਕਤ ਵੀ ਹੋ. ਹੋ ਸਕਦੇ ਹਾਂ ।

ਪਹਿਲੀ ਗੱਲ ਤਾਂ ਇਹ ਹੈ ਕਿ ਮਨੁੱਖ ਦੇ ਪ੍ਰਾਣਾਂ ਵਿਚ ਜਿਹੜਾ ਸੈਕਸ ਦਾ ਖਿਚਾਓ ਹੈ, ਉਹ ਅਸਲ ਵਿਚ ਸੈਕਸ ਆਕਰਸ਼ਣ ਨਹੀਂ ਹੈ । ਮਨੁੱਖ ਦੇ ਪ੍ਰਾਣਾਂ ਵਿਚ ਜਿਹੜੀ ਕਾਮ-ਵਾਸਨਾ ਹੈ, ਉਹ ਅਸਲ ਵਿਚ ਕਾਮ ਦੀ ਵਾਸਨਾ ਨਹੀਂ ਹੈ, ਇਸ ੩ ਲਈ ਹਰ ਆਦਮੀ ਕਾਮ ਦੇ ਕਰਨ ਤੋਂ ਪਿੱਛੋਂ ਪਛਤਾਉਂਦਾ ਹੈ, ਦੁਖੀ ਹੁੰਦਾ ਹੈ, = ਪੀੜਤ ਹੁੰਦਾ ਹੈ ਇਸ ਤੋਂ ਮੁਕਤੀ ਪਾ ਲਵਾਂ, ਇਹ ਕੀ ਹੈ ? 20

ਲੇਕਿਨ ਸ਼ਾਇਦ ਖਿਚਾਓ ਕੋਈ ਦੂਜਾ ਹੈ ਅਤੇ ਉਹ ਖਿਚਾਓ ਬਹੁਤ ਰਿਲੀਜਸ ਬਹੁਤ ਧਾਰਮਿਕ ਅਰਥ ਰਖਦਾ ਹੈ । ਉਹ ਖਿਚਾਓ ਇਹ ਹੈ ਕਿ ਮਨੁਖ ਦੇ ਸਾਮਾਨਯ (ਆਰਡੀਨਰੀ ਜਾਂ ਆਮ) ਜੀਵਨ ਵਿਚ ਸਿਵਾਇ ਸੈਕਸ ਦੀ ਅਨੁਭੂਤੀ ਦੇ ਉਹ ਕਦੇ ਵੀ ਆਪਣੇ ਡੂੰਘੇ ਪ੍ਰਾਣਾ ਵਿਚ ਨਹੀਂ ਉੱਤਰ ਪਾਉਂਦਾ । ਅਤੇ ਕਿਸੇ ਘੜੀ ਵੀ ਉਹ ਆਪਣਾ ਅਤੀਕ੍ਰਮਣ ਨਹੀਂ ਕਰ ਪਾਉਂਦਾ । ਦੁਕਾਨ ਕਰਦਾ ਹੈ, ਧੰਦਾ ਕਰਦਾ ਹੈ, ਕਮਾਉਂਦਾ ਹੈ, ਲੇਕਿਨ ਇਕ ਅਨੁਭਵ ਕਾਮ ਦਾ, ਸੰਭੋਗ ਦਾ, ਉਸ ਨੂੰ ਡੂੰਘਾ ਤੋਂ ਡੂੰਘਾ ਲੈ ਜਾਂਦਾ ਹੈ ਅਤੇ – ਉਸਦੀ ਡੂੰਘਾਈ ਵਿਚ ਦੋ ਘਟਨਾਵਾਂ ਵਾਪਰਦੀਆਂ ਹਨ-ਇਕ, -ਸੰਭੋਗ ਦੇ ਅਨੁਭਵ ਵਿਚ ਹੰਕਾਰ ਵਿਜਿਤ (ਗੁਆਚਣਾ) ਹੋ ਜਾਂਦਾ ਹੈ, ‘ਇਗੋਲੈਸਨੈਸ’ ਪੈਦਾ ਹੋ ਜਾਂਦੀ ਹੈ, ਇਕ ਪੱਲ ਲਈ ਹੰਕਾਰ ਨਹੀਂ ਰਹਿ ਜਾਂਦਾ, ਇਕ ਪੱਲ ਲਈ ਇਹ ਯਾਦ ਵੀ ਨਹੀਂ ਰਹਿ ਜਾਂਦਾ ਕਿ ਮੈਂ ਹਾਂ ।

ਕੀ ਤੁਹਾਨੂੰ ਪਤਾ ਹੈ ਧਰਮ ਦੇ ਉਤਮਤਮ ਅਨੁਭਵ ਵਿਚ, ‘ਮੈਂ ਬਿਲਕੁਲ ਮਿਟ ਜਾਂਦਾ ਹੈ, ਹੰਕਾਰ ਬਿਲਕੁਲ ਸੁਨਯ ਹੋ ਜਾਂਦਾ ਹੈ । ਸੈਕਸ ਦੇ ਅਨੁਭਵ ਵਿਚ ਘੜੀ ਕੁ ਲਈ ਹੰਕਾਰ ਮਿਟਦਾ ਹੈ, ਲਗਦਾ ਹੈ ਹਾਂ ਜਾਂ ਨਹੀਂ ।

ਇਕ ਪੱਲ ਲਈ ਸਮਾਂ ਮਿੱਟ ਜਾਂਦਾ ਹੈ, “ਟਾਇਮ ਲੈਸਨੈਸ ਪੈਦਾ” ਹੋ ਜਾਂਦੀ ਹੈ । ਜੀਸਸ ਕ੍ਰਾਇਸਟ ਨੇ ਕਿਹਾ ਹੈ ਸਮਾਧੀ ਦੇ ਸੰਬੰਧ ਵਿਚ; ‘ਦੇਅਰ ਸ਼ੈਲ ਬੀ ਟਾਇਮ ਨੋ ਲਾਂਗਰ’ । ਸਮਾਧੀ ਦਾ ਜੋ ਅਨੁਭਵ ਹੈ ਉਥੇ ਸਮਾਂ ਨਹੀਂ ਰਹਿ ਜਾਂਦਾ ਹੈ ।

ਉਹ ਕਾਲਾਤੀਤ (ਕਾਲ ਤੋਂ ਬਾਹਰ) ਹੈ । ਸਮਾਂ ਵਲੀਨ (ਅਲੋਪ) ਹੋ ਜਾਂਦਾ ਹੈ । ਨਾ ਕੋਈ ਅਤੀਤ ਹੈ, ਨਾ ਕੱਈ ਭਵਿੱਖ, ਸ਼ੁਧ ਵਰਤਮਾਨ ਰਹਿ ਜਾਂਦਾ ਹੈ ।

ਸੈਕਸ ਦੇ ਅਨੁਭਵ ਵਿਚ ਇਹ ਦੂਜੀ ਘਟਨਾ ਵਾਪਰਦੀ ਹੈ । ਨਾ ਕੋਈ ਅਤੀਤ ਰਹਿ ਜਾਂਦਾ ਹੈ, ਨਾ ਕੋਈ ਭਵਿੱਖ । ਸਮਾਂ ਮਿਟ ਜਾਂਦਾ ਹੈ, ਇਕ ਪੱਲ ਲਈ ਸਮਾਂ ਵਲੀਨ ਹੋ ਜਾਂਦਾ ਹੈ ।

ਇਕ ਧਾਰਮਿਕ ਅਨੁਭੂਤੀ ਲਈ ਸਭ ਤੋਂ ਵੱਧ ਮਹੱਤਵਪੂਰਣ ਤੱਤਵ ਹੈ-ਇਗੋਲੈਸਨੈਸ ਅਤੇ ਟਾਇਮਲੈਸਨੈਸ ।

ਹੰਕਾਰ-ਸੁਨਤਾ ਅਤੇ ਕਾਲਾਤੀਤਤਾ । ਸਮਾਂ ਹੈ ਇਕ ਤਣਾਓ, ਇਕ ਟੈਂਸ਼ਨ, ਅਤੀਤ ਅਤੇ ਭਵਿੱਖ ਦੇ ਵਿਚਕਾਰ । ਸਮੇਂ ਦੇ ਤਣਾਓ ਤੋਂ ਮੁੱਕਤ ਹੋਕੇ ਹੀ ਉਪਲਬਧ ਹੁੰਦਾ ਹੈ ਵਰਤਮਾਨ । ਵਰਤਮਾਨ ਕਾਲਾਂਸ਼ (ਵਕਤ ਦਾ ਹਿੱਸਾ) ਨਹੀਂ ਹੈ । ਉਹ ਹੈ ਅਨੰਤਤਾ, ਇਟ੍ਰਿਨਿਟੀ । ਅਤੇ ਇਕ ਦੂਜਾ ਤੱਤ ਹੈ ਜਿਸ ਦੀ ਵਜ੍ਹਾ ਨਾਲ ਆਦਮੀ ਸੈਕਸ ਵਲੋਂ ਉਤਾਵਲਾ ਹੁੰਦਾ ਹੈ ਅਤੇ ਪਾਗਲ ਹੁੰਦਾ ਹੈ। ਉਹ ਉਤਾਵਲਾਪਨ ਇਸਤ੍ਰੀ ਲਈ ਨਹੀਂ ਹੈ ਮਨੁੱਖ ਦਾ, ਨਾ ਮਨੁੱਖ ਦੇ ਸ਼ਰੀਰ ਲਈ ਇਸਤ੍ਰੀ ਦਾ ਹੈ । ਉਹ ਉਤਾਵਲਾਪਨ ਸ਼ਰੀਰ ਲਈ ਬਿਲਕੁਲ ਵੀ ਨਹੀਂ ਹੈ । ਉਹ ਉਤਾਵਲਾਪਨ ਕਿਸੇ ਹੋਰ ਹੀ ਗੱਲ ਲਈ ਹੈ। ਉਹ ਉਤਾਵਲਾਪਨ ਹੈ-ਹੰਕਾਰ ਸ਼ਨਤਾ ਦਾ ਅਨੁਭਵ, ਸਮੇਂ ਸੁਨਤਾ ਦਾ ਅਨੁਭਵ ।

ਲੇ ਕਨ ਸਮੇਂ ਸ਼ੂਨਯ ਅਤੇ ਹੰਕਾਰ ਸੁਨਯ ਹੋਣ ਲਈ ਉਤਾਵਲਾਪਨ ਕਿਉਂ ਹੈ ? ਕਿਉਂਕਿ ਜਿਵੇਂ ਹੀ ਹੰਕਾਰ ਮਿਟਦਾ ਹੈ, ਆਤਮਾਂ ਦੀ ਝਲਕ ਉਪਲੱਬਧ ਹੁੰਦੀ ਹੈ ।

ਇਕ ਪੱਲ ਦੀ ਹੁੰਦੀ ਹੈ ਇਕ ਘਟਨਾ, ਲੇਕਿਨ ਉਸ ਪੱਲ ਲਈ ਮਨੁਖ ਕਿੰਨੀ ਹੀ ਉਰਜਾ, ਕਿੰਨੀ ਹੀ ਸ਼ਕਤੀ ਗੁਆਉਣ ਨੂੰ ਤਿਆਰ ਹੈ । ਸ਼ਕਤੀ ਗੁਆ ਦੇਣ ਦੇ ਕਾਰਣ ਪਛਤਾਉਂਦਾ ਹੈ ਬਾਦ ਵਿਚ, ਕਿ ਸ਼ਕਤੀ ਖਤਮ ਹੋ ਗਈ ਤੇ ਮੌਤ ਓਨੀ ਹੀ ਨੇੜੇ ਆ ਰਹੀ ਹੈ ।

ਕੁੱਝ ਪਸ਼ੂਆਂ ਵਿਚ ਤਾਂ ਇਕ ਹੀ ਸੰਭੋਗ ਤੋਂ ਪਿਛੋਂ ਨਰ ਦੀ ਮੌਤ ਹੋ ਜਾਂਦੀ ਹੈ, । ਕੁੱਝ ਕੀੜੇ ਤਾਂ ਇਕ ਹੀ ਸੰਭੋਗ ਕਰ ਪਾਉਂਦੇ ਹਨ ਅਤੇ ਸੰਭੋਗ ਕਰਦੇ ਹੀ ਕਰਦੇ ਸਮਾਪਤ ਹੋ ਜਾਂਦੇ ਹਨ । ਅਫਰੀਕਾ ਵਿਚ ਇਕ ਮਕੜਾ ਹੁੰਦਾ ਹੈ । ਉਹ ਇਕ ਹੀ ਸੰਭੋਗ ਕਰ ਸਕਦਾ ਹੈ ਅਤੇ ਸੰਭੋਗ ਦੀ ਹਾਲਤ ਵਿਚ ਹੀ ਮਰ ਜਾਂਦਾ ਹੈ । ਏਨੀ ਊਰਜਾ ਖ਼ਤਮ ਹੋ ਜਾਂਦੀ ਹੈ ।

ਮਨੁੱਖ ਦੇ ਇਹ ਅਨੁਭਵ ਵਿਚ ਆ ਗਿਆ ਬਹੁਤ ਪਹਿਲਾਂ ਕਿ ਸੈਕਸ ਦਾ ਅਨੁਭਵ ਸ਼ਕਤੀ ਨੂੰ ਖਤਮ ਕਰਦਾ ਹੈ । ਅਤੇ ਊਰਜਾ ਘਟ ਹੁੰਦੀ ਹੈ ਅਤੇ ਹੌਲੀ- ਹੌਲੀ ਮੌਤ ਨੇੜੇ ਆਉਂਦੀ ਹੈ । ਆਦਮੀ ਪਛਤਾਉਂਦਾ ਹੈ, ਲੇਕਿਨ ਏਨਾ ਪਛਤਾਉਣ ਤੋਂ ਬਾਦ, ਕੁੱਝ ਘੜੀਆਂ ਤੋਂ ਪਿੱਛੋਂ, ਫਿਰ ਓਹੀ ਉਤਾਵਲਾਪਨ ਹੈ । ਜ਼ਰੂਰ ਹੀ ਇਸ ਉਤਾਵਲੇਪਨ ਵਿਚ ਕੁੱਝ ਹੋਰ ਅਰਥ ਹੈ, ਜਿਹੜਾ ਸਮਝ ਲੈਣਾ ਜ਼ਰੂਰੀ ਹੈ ।

ਸੈਕਸ ਦ ਉਤਾਵਲੇਪਨ ਵਿਚ ਕੋਈ ‘ਰਿਲੀਜਸ’ ਅਨੁਭਵ ਹੈ, ਕੋਈ ਧਾਰਮਿਕ ਅਨੁਭਵ ਹੈ। ਉਸ ਅਨੁਭਵ ਨੂੰ ਜੇਕਰ ਅਸੀਂ ਵੇਖ ਸਕੀਏ ਤਾਂ ਅਸੀਂ ਸੈਕਸ ਤੋਂ ਉਪਰ ਉਠ ਸਕਦੇ ਹਾਂ । ਜੇਕਰ ਅਸੀਂ ਉਸ ਅਨੁਭਵ ਨੂੰ ਨਾ ਵੇਖ ਸਕੇ, ਤਾਂ ਅਸੀਂ ਸੈਕਸ ਵਿਚ ਹੀ ਜੀਆਂਗੇ ਅਤੇ ਮਰ ਜਾਵਾਂਗੇ । ਉਸ ਅਨ ਭਵ ਨੂੰ ਪਛਾਨਣਾ ਜ਼ਰੂਰੀ ਹੈ । ਹਨੇਰੀ ਰਾਤ ਹੈ ਅਤੇ ਹਨੇਰੀ ਰਾਤ ਵਿਚ ਬਿਜਲੀ ਚਮਕਦੀ ਹੈ । ਪਰ ਰਾਤ ਦਾ ਘੁੱਪ ਹਨੇਰਾ ਬਿਜਲੀ ਨਹੀਂ ਹੈ, ਰਾਤ ਵਿਚ, ਹਨੇਰੇ ਵਿਚ ਬਿਜਲੀ ਚਮਕੀ ਹੈ । ਪਰ ਬਿਜਲੀ ਉਹ ਹੀ ਨਹੀਂ ਹੈ । ਅਜਿਹਾ ਹੀ ਸੈਕਸ ਦਾ ਅਨੁਭਵ ਹੈ, ਕਾਮ ਅਨੁਭੂਤੀ ਹੈ । ਇਹ ਅਨੁਭੂਤੀ ਕਾਮ ਵਿਚ ਚਮਕਦੀ ਹੈ । ਲੇਕਿਨ ਉਹ ਅਨੁ ਭੂਤੀ ਖੁਦ ਕਾਮ ਨਹੀਂ ਹੈ । ਉਹ ਅਨੁ ਤੁਤੀ ਤਾਂ ਕਾਮਾਤੀਤ (ਕਾਮ ਤੋਂ ਪਰੇ) ਹੈ । ਲੇਕਿਨ ਕਾਮ ਵਿਚ ਉਪਲੱਬਧ ਹੁੰਦੀ ਹੈ, ਇਸ ਨਾਲ ਕਾਮ ਵਿਚ ਉਸਦਾ ਸਹਿਯੋਗਿਕ-ਸੰਬੰਧ, ‘ਐਸੋ- ਸਿਏਸ਼ਨ’ ਹੋ ਗਿਆ ਹੈ । ਉਸਦੇ ਵਖਰੇਪਨ ਅਤੇ ਸਵਰੂਪ ਭੇਦ ਨੂੰ ਸਮਝ ਕੇ ਉਸਨੂੰ ਉਸਦੇ ਅਸਲੀ ਪੱਖ ਵਿਚ ਲਭਿਆ ਜਾ ਸਕਦਾ ਹੈ ।

ਸੈਕਸ ਦੀ ਘਟਨਾ ਵਿਚ ਜੋ ਬਿਜਲੀ ਚਮਕਦੀ ਹੈ ਉਹ ਸੈਕਸ ਤੋਂ ਅਤੀਤ (ਪਰ) ਹੈ । ਉਹ ਸੈਕਸ ਟ੍ਰਾਂਸਡੈਂਟ ਹੈ, ਉਹ ਪਾਰ ਤੋਂ ਆਉਂਦੀ ਹੈ । ਉਸ ਪਾਰ ਦੇ ਅਨੁਭਵ ਨੂੰ ਜੇਕਰ ਅਸੀਂ ਫੜ ਲਈਏ, ਤਾਂ ਅਸੀਂ ਸੈਕਸ ਤੋਂ ਉਪਰ ਉਠ ਸਕਦੇ ਹਾਂ, ਨਹੀਂ ਤਾਂ ਨਹੀਂ । ਪਰ ਜੋ ਲੋਕ ਸੈਕਸ ਦੇ ਵਿਰੋਧ ਵਿਚ ਖਲੋ ਜਾਂਦੇ ਹਨ, ਉਹ ਅਨੁਭਵ ਨੂੰ ਸਮਝ ਵੀ ਨਹੀਂ ਪਾਂਦੇ ਕਿ ਉਹ ਅਨੁਭਵ ਕੀ ਹੈ । ਉਹ ਕਦੇ ਇਹ ਠੀਕ ਵਿਸ਼ਲੇਸ਼ਣ ਵੀ ਨਹੀਂ ਕਰ ਪਾਉਂਦੇ ਕਿ ਏਨਾ ਉਤਾਵਲਾਪਨ ਕਿਸ ਚੀਜ਼ ਲਈ ਹੈ । ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਸੰਭੋਗ ਦਾ ਏਨਾ ਖਿਚਾਓ ਪਲ ਕੁ ਸਮਾਧੀ ਲਈ ਹੈ ਅਤੇ ਸੰਭੋਗ ਤੋਂ ਤੁਸੀਂ ਉਸ ਦਿਨ ਮੁਕਤ ਹੋਵੋਗੇ ਜਿਸ ਦਿਨ ਤੁਹਾਨੂੰ ਸਮਾਧੀ ਬਿਨਾ ਸੰਭੋਗ ਤੋਂ ਮਿਲਣੀ ਸ਼ੁਰੂ ਹੋ ਜਾਏਗੀ ਉਸ ਦਿਨ ਸੰਭੋਗ ਤੋਂ ਤੁਸੀਂ ਮੁਕਤ ਹੋ ਜਾਓਗੇ । ਸੈਕਸ ਤੋਂ ਮੁਕਤ ਹੋ ਜਾਓਗੇ ।

ਕਿਉਂਕਿ ਇਕ ਆਦਮੀ ਹਜ਼ਾਰ ਰੁਪਏ ਗੁਆ ਕੇ ਥੋੜਾ ਜਿਹਾ ਅਨੁਭਵ ਪਾਉਂਦਾ ਹੋਵੇ ਅਤੇ ਕਲ ਅਸੀਂ ਉਸਨੂੰ ਦੱਸ ਦੇਈਏ ਕਿ ਰੁਪਈਏ ਗੁਆਉਣ ਦੀ ਕੋਈ ਜ਼ਰੂਰਤ ਨਹੀਂ, ਇਸ ਅਨੁਭਵ ਦੀਆਂ ਤਾਂ ਖਦਾਨਾਂ ਭਰੀਆਂ ਪਈਆਂ ਹਨ । ਤੁਸੀਂ ਟੁਰੋ ਇਸ ਰਾਹ ਤੋਂ ਅਤੇ ਉਸ ਅਨੁਭਵ ਨੂੰ ਪਾ ਲਓ । ਤਾਂ ਫਿਰ ਉਹ ਹਜ਼ਾਰਾਂ ਰੁਪਏ ਗੁਆ ਕੇ ਉਸ ਅਨੁਭਵ ਨੂੰ ਖਰੀਦਣ ਬਾਜ਼ਾਰ ਵਿਚ ਨਹੀਂ ਜਾਏਗਾ ।

ਸੈਕਸ ਜਿਸ ਅਨੁਭੂਤੀ ਨੂੰ ਲਿਆਉਂਦਾ ਹੈ, ਜੇਕਰ ਉਹ ਅਨੁਭੂਤੀ ਕੋਈ ਹੋਰ ਰਾਹਾਂ ਤੋਂ ਉਪਲੱਬਧ ਹੋ ਸਕੇ, ਤਾਂ ਆਦਮੀ ਦਾ ਚਿੱਤ ਸੈਕਸ ਵੱਲ ਵਧਣਾ ਆਪਣੇ ਆਪ ਬੰਦ ਹੋ ਜਾਂਦਾ ਹੈ । ਉਸਦਾ ਚਿੱਤ ਫਿਰ ਇਕ ਨਵੀਂ ਦਿਸ਼ਾ ਵਿਚ ਹੀ ਫਿਰ ਗਤੀ ਜਾਂ ਰਫ਼ਤਾਰ ਕਰਨਾ ਸ਼ੁਰੂ ਕਰ ਦਿੰਦਾ ਹੈ ।

ਇਸਲਈ ਮੈਂ ਕਹਿੰਦਾ ਹਾਂ-ਜਗਤ ਵਿਚ ਸਮਾਧੀ ਦਾ ਪਹਿਲਾ ਅਨੁਭਵ ਮਨੁਖ ਨੂੰ ਸੈਕਸ ਦੇ ਅਨੁਭਵ ਤੋਂ ਹੀ ਉਪਲੱਬਧ ਹੋਇਆ ਹੈ ।

ਲੇਕਿਨ ਉਹ ਬਹੁਤ ਮਹਿੰਗਾ ਅਨੁਭਵ ਹੈ, ਹੋਰ ਦੂਜੇ ਕਾਰਣ ਹਨ, ਕਿ ਉਹ ਅਨੁਭਵ ਕਦੇ ਇਕ ਪੱਲ ਤੋਂ ਡੂੰਘਾ ਨਹੀਂ ਹੋ ਸਕਦਾ । ਇਕ ਪੱਲ ਨੂੰ ਝਲਕ ਮਿਲੇਗੀ ਅਤੇ ਅਸੀਂ ਵਾਪਸ ਆਪਣੀ ਥਾਂ ਤੇ ਪਰਤ ਆਉਂਦੇ ਹਾਂ । ਇਕ ਘੜੀ ਲਈ ਅਸੀਂ ਕਿਸ ਲੋਕ ਵਿਚ ਉਠ ਜਾਂਦੇ ਹਾਂ । ਕਿਸੇ ਗਹਿਗਈ ਉਤੇ, ਕਿਸੇ ਪੀਕ ਏਕਸਪੀ- ਰਿਅੰਸ ਉਤੇ, ਕਿਸੇ ਸ਼ਿਖਰ ੳ ਤੇ ਪੁੱਜਣਾ ਹੁੰਦਾ ਹੈ ਅਤੇ ਪ੍ਰਜ ਵੀ ਨਹੀਂ ਪਾਉਂਦੇ ਕਿ ਪਰਤ ਕੇ ਡਿੱਗ ਪੈਂਦੇ ਹਾਂ । ਜਿਵੇਂ ਸਮੁੰਦਰ ਦੀ ਇਕ ਲਹਿਰ ਆਕਾਸ਼ ਵਿਚ ਉਠਦੀ ਹੈ, ਉਠ ਵੀ ਨਹੀਂ ਪਾਉਂਦੀ, ਪੁਜ ਵੀ ਨਹੀਂ ਪਾਉਂਦੀ ਤੇ ਡਿੱਗਣਾ ਸ਼ੁਰੂ ਹੋ ਜਾਂਦੀ ਹੈ।

ਫਿਰ ਉਸ ਅਨੁਭਵ ਲਈ, ਉਸ ਸੁਖ ਲਈ ਉਸ ਸਾਖਸ਼ਾਤ ਲਈ ਬਾਰ-ਬਾਰ ਉਸ ਸ਼ਕਤੀ ਨੂੰ ਇਕੱਠਾ ਕਰਕੇ ਅਸੀਂ ਉਠਣ ਦੀ ਕੋਸ਼ਿਸ਼ ਕਰਦੇ ਹਾਂ । ਪਰ ਸਦਾ ਓਹੀ ਅਸਫਲਤਾ ਹੱਥ ਆਉਂਦੀ ਹੈ । ਕਿਸੇ ਡੂੰਘੇ ਜਗਤ ਵਿਚ, ਕਿਸੇ ਉਚੇ ਜਗਤ ਵਿਚ ਇਕ ਪਲ ਲਈ ਅਸੀਂ ੳਠ ਵੀ ਨਹੀਂ ਪਾਉਂਦੇ ਅਤੇ ਸਾਰੀਆਂ ਲਹਿਰਾਂ ਪਿੰਡ ਜਾਂਦੀਆਂ ਹਨ ਅਸੀਂ ਪਰਤ ਕੇ ਆਪਣੀ ਥਾਂ ਖਲੋ ਜਾਂਦੇ ਹਾਂ ਤੇ ਆਪਣੀ ਸ਼ਕਤੀ ਅਤੇ ਊਰਜਾ ਨੂੰ ਗੁਆ ਦਿੰਦੇ ਹਾਂ ।

ਪਰ ਜੇਕਰ ਸਾਗਰ ਦੀ ਲਹਿਰ ਬਰਫ਼ ਦਾ ਪੱਥਰ ਬਣ ਜਾਏ, ਜਮ ਜਾਏ ਅਤੇ ਬਰਫ ਹੋ ਜਾਏ ਤਾਂ ਉਸਨੂੰ ਹੇਠਾਂ ਡਿੱਗਣ ਦੀ ਕੋਈ ਜ਼ਰੂਰਤ ਨਹੀਂ ਹੈ । ਆਦਮੀ ਦਾ ਚਿੱਤ ਜਦ ਤੱਕ ਸੈਕਸ ਦੀ ਤਰਲਤਾ ਵਿਚ ਵੱਗਦਾ ਹੈ, ਤਦ ਤੱਕ ਵਾਪਸ ਉਠਦਾ ਹੈ, ਡਿਗਦਾ ਹੈ । ਜੀਵਨ ਇਕ ਹੀ ਕਰਦਾ ਹੈ ।

ਅਤੇ ਜਿਸ ਦਿਨ ਅਨੁਭਵ ਲਈ ਏਨਾ ਤੇਜ਼ ਖਿਚਾਓ ਹੈ, ਇਗੋਲੈਂਸਨੈਂਸ ਲਈ, ਹੰਕਾਰ ਸੁਨਯਤਾ ਲਈ, ੳਹ ਹੱਥ ਵਿਚ ਆਉਂਦਾ ਹੈ ਅਤੇ ਨਹੀਂ ਵੀ ਆ ਪਾਉਂਦਾ । ਇਹ ਹੀ ਨਾ ਕਿ ਮੈਂ ਸਵੈ ਨੂੰ ਜਾਣ ਲਵਾਂ-ਮੈਂ ਸਤਯ ਨੂੰ ਜਾਣ ਲਵਾਂ ਮੈਂ ਅਸਲੀ ਸ਼ਕਤੀ ਨੂੰ ਜਾਣ ਲਵਾਂ ਅਤੇ ਉਸਨੂੰ ਜਾਣ ਲਵਾਂ ਜੋ ਇਨਟਰਨਲ’ ਹੈ, ਜੋ ਟਾਈਮ- ਲੈਸਨੈਸ ਹੈ, ਉਸਨੂੰ ਜਾਣ ਲਵਾਂ, ਜਿਹੜਾ ਸਮੇਂ ਤੋਂ ਬਾਹਰ ਹੈ, ਅਨੰਤ ਹੈ ਅਤੇ ਅਨਾਦਿ ਹੈ । ਉਸ ਜਾਨਣ ਦੀ ਕੋਸ਼ਿਸ਼ ਵਿਚ ਸਾਰਾ ਜਗਤ ਸੈਕਸ ਦੇ ਕੇਂਦਰ ਉਤੇ ਘੁੰਮਦਾ ਰਹਿੰਦਾ ਹੈ ।

ਲੇਕਿਨ ਜੇਕਰ ਅਸੀਂ ਇਸ ਘਟਨਾ ਦੇ ਵਿਰੋਧ ਵਿਚ ਖੜੇ ਹੋ ਜਾਈਏ ਤਾਂ ਸਿਰਫ਼, ਕੀ ਹੋਏਗਾ ? ਤਾਂ ਕੀ ਅਸੀਂ ਉਸ ਅਨੁਭਵ ਨੂੰ ਪਾ ਲਵਾਂਗੇ, ਜਿਹੜਾ ਸੈਕਸ ਨਾਲ ਇਕ ਝਲਕ ਵਾਂਗ ਵਿਖਾਈ ਪੈਂਦਾ ਸੀ ? ਨਹੀਂ, ਜੇਕਰ ਅਸੀਂ ਸੈਕਸ ਦੇ ਵਿਰੋਧ ਵਿਚ ਖੜੇ ਹੋ ਜਾਂਦੇ ਹਾਂ, ਤਾਂ ਸੈਕਸ ਹੀ ਸਾਡੀ ਚੇਤਨਾ ਦਾ ਕੇਂਦਰ ਬਣ ਜਾਂਦਾ ਹੈ, ਅਸੀਂ ਸੈਕਸ ਤੋਂ ਮੁਕਤ ਨਹੀਂ ਹੁੰਦੇ । ਉਸ ਨਾਲ ਬੱਝ ਜਾਂਦੇ ਹਾਂ । ਉਹ ‘ਲਾ ਆਫ ਰਿਵਰਸ ਇਫੈਕਟ’ ਕੰਮ ਸ਼ੁਰੂ ਕਰ ਦਿੰਦਾ ਹੈ । ਫਿਰ ਅਸੀਂ ਉਸ ਨਾਲ ਬੱਝ ਗਏ, ਫਿਰ ਅਸੀਂ ਭਜਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜਿੰਨੀ ਅਸੀਂ ਕੋਸ਼ਿਸ਼ ਕਰਦੇ ਹਾਂ ਓਨਾ ਹੀ ਬੱਝਦੇ ਚਲੇ ਜਾਂਦੇ ਹਾਂ ।

ਇਕ ਆਦਮੀ ਬਿਮਾਰ ਸੀ ਤੇ ਬਿਮਾਰੀ ਉਸਨੂੰ ਕੁਝ ਅਜਿਹੀ ਸੀ ਕਿ ਦਿਨ ਰਾਤ ਉਸਨੂੰ ਭੁਖ ਲਗਦੀ ਸੀ । ਸੱਚ ਤਾਂ ਇਹ ਹੈ ਕਿ ਉਸਨੂੰ ਬਿਮਾਰੀ ਕੁੱਝ ਵੀ ਨਹੀਂ ਸੀ। ਜੀਵਨ ਦੇ ਸੰਬੰਧ ਵਿਚ ਉਸਨੇ ਵਿਰੋਧੀ ਕਿਤਾਬਾਂ ਪੜ੍ਹ ਲਈਆਂ ਸਨ । ਉਸਨੇ ਪੜ੍ਹ ਲਿਆ ਸੀ ਕਿ ਭੋਜਨ ਪਾਪ ਹੈ, ਉਪਵਾਸ (ਵਰਤ) ਪੁੰਨ ਹੈ, ਕੁੱਝ ਵੀ ਖਾਣਾ ਹਿੰਸਾ ਕਰਨਾ ਹੈ । ਜਿੰਨਾ ਉਹ ਇਹ ਸੋਚਣ ਲਗਾ ਕਿ ਭੋਜਨ ਕਰਨਾ ਪਾਪ ਹੈ, ਓਨਾ ਹੀ ਰੁੱਖ ਨੂੰ ਦਬਾਉਣ ਲੱਗਾ, ਜਿੰਨਾ ਭੁੱਖ ਨੂੰ ਦਬਾਉਣ ਲੱਗਾ ਓਨੀ ਭੁੱਖ ਖੁੱਦ ਅਸੱਰਟ ਕਰਨ ਲਗੀ, ਜ਼ੋਰ ਨਾਲ ਪਰਗਟ ਹੋਣ ਲਗੀ । ਤਾਂ ਉਹ ਦੋ ਚਾਰ ਦਿਨ ਉਪਵਾਸ ਕਰਦਾ ਸੀ, ਅਤੇ ਇਕ ਦਿਨ ਪਾਗਲਾਂ ਵਾਂਗ ਕੁੱਝ ਵੀ ਖਾ ਲੈਂਦਾ ਸੀ । ਜਦ ਕੁੱਝ ਵੀ ਖਾ ਲੈਂਦਾ ਸੀ ਤਾਂ ਬਹੁਤ ਦੁਖੀ ਹੁੰਦਾ ਸੀ, ਕਿਉਂਕਿ ਫਿਰ ਖਾਣ ਦੀ ਤਕਲੀਫ ਝਲਣੀ ਪੈਂਦੀ ਸੀ । ਫਿਰ ਪਸ਼ਚਾਤਾਪ ਵਿਚ ਦੋ-ਚਾਰ ਦਿਨ ਉਪਵਾਸ ਕਰਦਾ ਸੀ, ਅਤੇ ਫਿਰ ਕੁੱਝ ਵੀ ਖਾ ਲੈਂਦਾ ਸੀ । ਅਖੀਰ ਉਸਨੇ ਤੋਂ ਕੀਤਾ, ਕਿ ਇਹ ਘਰ ‘ਚ ਰਹਿੰ ਦਿਆਂ ਨਹੀਂ ਹੋ ਸਕੇਗਾ । ਮੈਨੂੰ ਜੰਗਲ ‘ਚ ਚਲੇ ਜਾਣਾ ਚਾਹੀਦਾ ਹੈ ।

ਉਹ ਪਹਾੜ ਉਤੇ ਗਿਆ । ਇਕ ਪਹਾੜੀ ਤੇ ਜਾਕੇ ਇਕਾਂਤ ਵਿਚ ਰਿਹਾ । ਘਰ ਦੇ ਲੋਕ ਵੀ ਪਰ ਸ਼ਾਨ ਹੋ ਗਏ । ਉਸਦੀ ਪਤਨੀ ਨੇ ਇਹ ਸੋਚ ਕੇ ਕਿ ਸ਼ਾਇਦ । ਉਹ ਪਹਾੜ ਤੇ ਜਾਕੇ ਹੁਣ ਭੋਜਨ ਦੀਆਂ ਬਿਮਾਰੀਆਂ ਤੋਂ ਮੱਕਤ ਹੋ ਜਾਏਗਾ, ਉਸਨੇ ਖੁਸ਼ੀ ਵਿਚ ਬਹੁਤ ਸਾਰੇ ਫੁੱਲ ਉਸਨੂੰ ਪਹਾੜ ਉਤੇ ਭਿਜਵਾਏ ਕਿ ਮੈਂ ਬਹੁ ਤ ਖੁਸ਼ ਹਾਂ, ਤੂੰ ਸ਼ਾਇਦ ਪਹਾੜ ਤੋਂ ਤੰਦਰੁਸਤ ਹੋ ਕੇ ਪਰਤੇਂਗਾ । ਮੈਂ ਸ਼ੁਭਕਾਮਨਾ ਦੇ ਰੂਪ ਵਿਚ ਇਹ ਫੁੱਲ ਤੈਨੂੰ ਭੇਜ ਰਹੀ ਹਾਂ ।

ਉਸ ਆਦਮੀ ਦਾ ਵਾਪਸ ਤਾਰ ਆਇਆ। ਉਸਨੇ ਤਾਰ ਵਿਚ ਲਿਖਿਆ- ‘ਮੰਨੀ ਥੈਂਕਸ ਫਾਰ ਦੀ ਫਲਾਵਰਸ’ ‘ਦੇ ਆਰ ਸੋ ਡੈਲੀਸਿਅਸ’ ਉਸਨੇ ਤਾਰ ਦਿੱਤੀ ਕਿ ਬਹੁਤ ਧਨੰ ਵਾਦ ਫੁੱਲਾਂ ਦੇ ਲਈ, ਉਹ ਬਹੁਤ ਸੁਆਦਲੇ ਹਨ । ਉਹ ਫੁੱਲਾਂ ਨੂੰ ਖਾ ਗਿਆ ਉਥੇ ਪਹਾੜ ‘ਤੇ । ਕੋਈ ਆਦਮੀ ਫੁੱਲਾਂ ਨੂੰ ਖਾਏਗਾ, ਇਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਹਾਂ । ਕਿਉਂਕਿ ਅਸੀਂ ਉਸ ਆਦਮੀ ਵਰਗੀ ਉਪਵਾਸ ਦੀ ਸਾਧਨਾ ਜੋ ਨਹੀਂ ਕੀਤੀ ਹੈ । ਲੇਕਿਨ ਜਿਹੜੇ ਭੋਜਨ ਦੇ ਸਾਧਨ ਹਨ, ਉਹ ਜਰੂਰ ਉਸਦੀ ਹਾਲਤ ਨੂੰ ਭਲੀ ਚੰਗੀ ਤਰ੍ਹਾਂ ਸਮਝ ਸਕਦੇ ਹਨ । ਲੇਕਿਨ ਸੈਕਸ ਦੇ ਸਾਧਨ ਤਾਂ ਘਟ ਜਾਂ ਬਹੁ ਤੇ ਸਾਰੇ ਹੀ ਹਨ ।

ਆਦਮੀ ਨੇ ਸੈਕਸ ਨਾਲ ਲੜਾਈ ਸ਼ੁਰੂ ਕਰਕੇ ਸੈਕਸ ਦੇ ਨਾਂ ਉਤੇ ਕੀ- ਕੀ ਖਾਧਾ ਹੈ, ਉਸਦਾ ਹਿਸਾਬ ਵੀ ਲਾਉਣਾ ਔਖਾ ਹੈ । ਆਦਮੀ ਨੂੰ ਛੱਡ ਕੇ, ਸਭਿ- ਅਕ ਆਦਮੀ ਨੂੰ ਛੱਡ ਕੇ, ਹੋਮੋਸੈਕਸ ਏਲਿਟੀ ਕਿਤੇ ਹੈ, ਸਮਲਿੰਗੀ ਕਾਮ ਕਿਤੇ ਹੈ ? ਜੰਗਲ ਵਿਚ ਆਦੀਵਾਸੀ ਰਹਿੰਦੇ ਹਨ, ਉਨ੍ਹਾਂ ਨੇ ਕਦੇ ਕਲਪਣਾ ਵੀ ਨਹੀਂ ਕੀਤੀ ਕਿ ਹੋਮੋਸੈਕਸੁਐਲਿਟੀ ਵਰਗੀ ਕੋਈ ਚੀਜ਼ ਵੀ ਹੋ ਸਕਦੀ ਹੈ, ਕਿ ਮਨੁੱਖ, ਮਨੁੱਖ ਨਾਲ ਸੰਭੋਗ ਕਰ ਸਕਦੇ ਹਨ, ਇਹ ਵੀ ਹੋ ਸਕਦਾ ਹੈ ? ਇਹ ਕਲਪਣਾ ਤੋਂ ਬਾਹਰ ਹੈ । ਮੈਂ ਆਦੀਵਾਸੀਆਂ ਦੇ ਕੋਲ ਰਿਹਾ ਹਾਂ ਅਤੇ ਉਨ੍ਹਾਂ ਨੂੰ ਮੈਂ ਕਿਹਾ ਕਿ ਸਭਿਅਕ ਲੋਕ ਇੰਝ ਵੀ ਕਰਦੇ ਹਨ । ਉਹ ਕਹਿਣ ਲਗੇ, ਸਾਡੇ ਵਿਸ਼ਵਾਸ ਤੋਂ ਬਾਹਰ ਹੈ । ਇਹ ਕਿਵੇਂ ਹੋ ਸਕਦਾ ਹੈ ?

ਲੇਕਿਨ ਪੱਛਮ ਵਿਚ ਹੋਮੋਸੈਕਸੁਅਲ ਕਲੱਬ ਹਨ । ਹੋਮੋਸੈਕਸੁਅਲ ਸੰਘ ਹਨ । ਜਿਹੜੇ ਇਹ ਦਾਵਾ ਕਰਦੇ ਹਨ ਕਿ ਹੋਮੋਸੈਕਸਏਲਿਟੀ ਉਪਰ ਕਾਨੂੰਨ ਨੂੰ ਚੁੱਕ ਲੈਣਾ ਚਾਹੀਦਾ, ਹੈ, ਕਿਉਂਕਿ ਏੰਨੇ ਲੋਕ ਜਿਸਨੂੰ ਮੰਨਦੇ ਹਨ ਅਤੇ ਵਿਉਹਾਰ ਕਰਦੇ ਹਨ, ਉਸ ਨੂੰ ਦਬਾਉਣਾ ਅਲਪਮੱਤ ਦੀ ਜ਼ਿਆਦਤੀ ਹੈ । ਅਤੇ ਇਹ ਬਿਲਕੁਲ ਹੀ ਗੈਰ ਪ੍ਰਜਾਤਾਂਤ੍ਰਿਕ ਹੈ। ਉਹ ਕਹਿੰਦੇ ਹਨ ਤੇ ਹੋਰ ਪ੍ਰਚਾਰ ਕਰਦੇ ਹਨ ਕਿ ਸਮਲਿੰਗੀ ਕਾਮ ਉਤੇ ਕਾਨੂੰਨੀ ਰੋਕ ਵਿਅਕਤੀ ਦੀ ਬੁਨਿਆਦੀ ਸੁਤੰਤਰਤਾ ਉੱਤੇ ਹਮਲਾ ਹੈ । ਕੋਈ ਕਲਪਨਾ ਨਹੀਂ ਕਰ ਸਕਦਾ ਕਿ ਇਹ ਹੋਮੋਸੈਕਸੁਐਲਿਟੀ ਪੈਦਾ ਕਿਵੇਂ ਹੋ ਗਈ ? ਸੈਕਸ ਦੇ ਬਾਬਤ ਲੜਾਈ ਦਾ ਇਹ ਨਤੀਜਾ ਹੈ ।

ਜਿੰਨਾ ਸਭਯ (ਕਲਚਰਡ) ਸਮਾਜ ਹੈ, ਓਨੀਆਂ ਹੀ ਵੇਸ਼ਵਾਵਾਂ ਹਨ । ਕਦੇ ਤੁਸੀਂ ਇਹ ਸੋਚਿਆ ਕਿ ਵੇਸ਼ਵਾਵਾਂ (ਕੰਜਰੀਆਂ) ਕਿਵੇਂ ਪੈਦਾ ਹੋ ਗਈਆਂ ? ਕਿਸੇ ਆਦੀਵਾਸੀ ਪਹਾੜੀ-ਨਿਵਾਸ ਵਿਚ ਜਾਕੇ ਵੇਸ਼ਿਆਵਾਂ ਲੱਭ ਸਕਦੇ ਹੋ ਤੁਸੀਂ ? ਉੱਥੇ ਵੇਸ਼ਿਆ ਲਭਣੀ ਮੁਸ਼ਕਿਲ ਹੈ । ਅਤੇ ਕਰੀ ਕਲਪਣਾ ਵਿਚ ਵੀ ਮੰਨਣ ਨੂੰ ਰਾਜ਼ੀ ਨਹੀਂ ਹੁੰਦਾ ਹੈ ਕਿ ਅਜਿਹੀਆਂ ਇਸਤ੍ਰੀਆਂ ਵੀ ਹੋ ਸਕਦੀਆਂ ਹਨ, ਜਿਹੜੀਆਂ ਆਪਣੀ ਇੱਜਤ ਵੇਚਦੀਆਂ ਹੋਣ, ਆਪਣਾ ਸੰਭੋਗ ਵੇਚਦੀਆਂ ਹੋਣ । ਲੇਕਿਨ ਸਭਿ- 4 ਆਦਮੀ ਜਿੰਨਾ ਸਭਯ ਹੁੰ ਦਾ ਚਲਾ ਗਿਆ ਓਨੀਆਂ ਹੀ ਵੇਸ਼ਿਆਵਾਂ ਵੱਧਦੀਆਂ ਨੀਆਂ ਗਈਆਂ, ਕਿਉ ?

ਇਹ ਫੁੱਲਾਂ ਨੂੰ ਖਾਣ ਦੀ ਕੋਸ਼ਿਸ ਸ਼ੁਰੂ ਹੋਈ ਹੈ । ਅਤੇ ਆਦਮੀ ਦੀ ਬਦਗੀ ਵਿਚ ਕਿੰਨੇ ਵਿਕ੍ਰਤ (ਭਰਿਸ਼ਟ) ਰੂਪ ਨਾਲ ਸੈਕਸ ਨੇ ਥਾਂ ਬਣਾਈ ਹੈ. ਵਾ ਦਾ ਜੇਕਰ ਅਸੀਂ ਹਿਸਾਬ ਲਾਉਣ ਲਗਾਂਗੇ ਤਾਂ ਹੈਰਾਨ ਹੋ ਜਾਵਾਂਗੇ ਕਿ ਆਦਮੀ ਨੂੰ ਕੀ ਹੋਇਆ ਹੈ । ਇਸ ਦਾ ਜਿੰਮਾ ਕਿਸ ਉਤੇ ਹੈ, ਕਿਨ੍ਹਾਂ ਲੋਕਾਂ ‘ਤੇ ਹੈ ?

ਇਸਦਾ ਜਿੰਮਾਂ ਉਨ੍ਹਾਂ ਲੋਕਾਂ ਤੇ ਹੈ ਜਿਨ੍ਹਾਂ ਨੇ ਆਦਮੀ ਨੂੰ ਸੈਕਸ ਨੂੰ ਸਮਝਣਾ ਸਹੀ, ਸਗੋਂ ਸੈਕਸ ਨਾਲ ਲੜਣਾ ਸਿਖਾਇਆ ਹੈ, ਜਿਨ੍ਹਾਂ ਨੂੰ ਸਪ੍ਰੈਸ਼ਨ ਸਿਖਾਇਆ। ਹੈ ਜਿਨ੍ਹਾਂ ਨੇ ਦਮਨ ਸਿਖਾਇਆ ਹੈ । ਦਮਨ ਕਾਰਣ ਸੈਕਸ ਦੀ ਸ਼ਕਤੀ ਥਾਂ-ਥਾਂ ਕੇ ਗਲਤ ਰਾਹਾਂ ਤੋਂ ਵੱਗਣੀ ਸ਼ੁਰੂ ਹੋ ਗਈ । ਸਾਰਾ ਸਮਾਜ ਪੀੜਤ ਅਤੇ ਸੀ ਹੋ ਗਿਆ ਹੈ । ਇਸ ਰੋਗੀ ਸਮਾਜ ਨੂੰ ਜੇਕਰ ਬਦਲਣਾ ਹੈ, ਤਾਂ ਸਾਨੂੰ ਇਹ ਸਵੀਕਾਰ ਕਰ ਲੈਣਾ ਹੋਏਗਾ ਕਿ ਕਾਮ ਦੀ ਊਰਜਾ, ਦਿਵਯ (ਅਨੋਖੀ) ਹੈ, ਕਾਮ ਖਿਚਾਓ ਧਾਰਮਿਕ ਹੈ।

ਕਿਉਂ ਹੈ, ਕਾਮ ਦਾ ਖਿਚਾਓ ?

ਕਾਮ ਦਾ ਖਿਚਾਓ ਹੈ, ਪਰ ਜਿਹੜਾ ਬੁਨਿਆਦੀ ਅਧਾਰ ਹੈ, ਉਸ ਅਧਾਰ ਜੇਕਰ ਅਸੀਂ ਫੱੜ ਲਈਏ ਤਾਂ ਮਨੁੱਖ ਨੂੰ ਅਸੀਂ ਕਾਮ ਦੇ ਜਗਤ ਤੋਂ ਉਪਰ ਪੰਨਾ ਸਕਦੇ ਹਾਂ । ਅਤੇ ਮਨੁਖ ਨਿਸਚਿਤ ਹੀ ਕਾਮ ਦੇ ਜਗਤ ਤੋਂ ਉਪਰ ਉਠ ਜਾਏਗਾ, ਤਾਂ ਹੀ ਕਾਮ ਦਾ ਜਗਤ ਸ਼ੁਰੂ ਹੁੰਦਾ ਹੈ । ਖੁਜਰਾਹੋ ਦੇ ਮਦਿਰ ਦੇ ਸਾਹਮਣੇ ਜਾ ਖਲੋਤਾ ਸੀ । ਦਸ, ਪੰਜ ਮਿੱਤਰਾਂ ਨੂੰ ਮੈਂ ਲੈਕੇ ਉਥੇ ਗਿਆ ਸੀ । ਖੁਜਰਾਹੋ ਦੇ ਉਦਿਰ, ਚੋਹਾਂ ਪਾਸਿਆਂ ਦੀਆਂ ਕੰਧਾਂ ਤੇ ਤਾਂ ਮੈਥੁਨ ਚਿਤਰ (ਸੈਕਸ ਕਰਦੇ ਲੋਕਾਂ ਵੀਆਂ ਤਸਵੀਰਾਂ, ਮੂਰਤੀਆਂ) ਹਨ, ਕਾਮ ਵਾਸਨਾਵਾਂ ਦੀਆਂ ਮੂਰਤੀਆਂ ਹਨ । ਮੇਰੇ ਹਿਰ ਕਹਿਣ ਲਗੇ ਕਿ ਮੰਦਿਰ ਦੇ ਚਾਰੇ ਪਾਸੇ ਇਹ ਕੀ ਹੈ ?

ਮੈਂ ਉਨ੍ਹਾਂ ਨੂੰ ਕਿਹਾ-ਜਿਨ੍ਹਾਂ ਨੇ ਇਹ ਮੰਦਿਰ ਬਣਾਇਆ ਸੀ ੳ ਹ ਬਹੁਤ ਸਮਝਦਾਰ ਲੋਕ ਸਨ । ਉਨ੍ਹਾਂ ਦੀ ਮਾਨਤਾ ਇਹ ਸੀ ਕਿ ਜੀਵਨ ਦੀ ਬਾਹਰ ਵੀ ਸਤਹ ਤੇ ਕਾਮ ਹੈ ਅਤੇ ਜਿਹੜੇ ਲੋਕ ਅਜੇ ਕਾਮ ਵਿਚ ਉਲਝੇ ਹਨ, ਮੰਦਿਰ ਵਿਚ ਪ੍ਰਵੇਸ਼ ਦਾ ਕੋਈ ਹੱਕ ਨਹੀਂ ਹੈ ।

ਫਿਰ ਮੈਂ ਆਪਣਿਆਂ ਮਿੱਤਰਾਂ ਨੂੰ ਕਿਹਾ, ਅੰਦਰ ਚਲੋ । ਫਿਰ ਉਨ੍ਹਾਂ ਨੂੰ ਅੰਦਰ ਲੈਕੇ ਗਿਆ । ਉਥੇ ਤਾਂ ਕੋਈ ਕਾਮ-ਪ੍ਰਤਿਮਾ (ਕਾਮ ਦੀ ਮੂਰਤੀ) ਨਹੀ ਸੀ, ਉਥੇ ਭਗਵਾਨ ਦੀ ਮੂਰਤੀ ਸੀ। ਉਹ ਕਹਿਣ ਲੱਗੇ, ਅੰਦਰ ਕੋਈ ਕਾਮ ਪ੍ਰਤਿਮਾ ਨਹੀਂ ਹੈ । ਮੈਂ ਉਨ੍ਹਾਂ ਨੂੰ ਕਿਹਾ, ਕਿ ਜੀਵਨ ਦੀ ਬਾਹਰਲੀ ਸਤਹ ਉਤੇ ਕਾਮ-ਵਾਸਨਾ ਹੈ । ਜੀਵਨ ਦੀ ਬਾਹਰਲੀ-ਕੰਧ ਦੀ ਸਤਹ ਉਪਰ ਕਾਮ-ਵਾਸਨਾ ਹੈ, ਜੀਵਨ ਦੇ ਅੰਦਰ ਤਾਂ ਭਗਵਾਨ ਦਾ ਮੰ ਦਰ ਹੈ, ਪਰ ਜਿਹੜੇ ਅਜੇ ਕਾਮ-ਵਾਸਨ ਵਿਚ ਫਸੇ ਹੋਏ ਹਨ, ੳ ਹ ਭਗਵਾਨ ਦੇ ਮੰਦਿਰ ਵਿਚ ਪ੍ਰਵੇਸ਼ ਕਰਨ ਦੇ ਹੱਕਦਾਰ ਨਹੀਂ ਹੋ ਸਕਦੇ । ਉਨ੍ਹਾਂ ਨੂੰ ਅਜੇ ਬਾਹਰਲੀ ਕੰਧ ਦਾ ਵੀ ਚੱਕਰ ਲਾਉਣਾ ਪਏਗਾ।

ਜਿਨ੍ਹਾਂ  ਂਕਾਂ ਨੇ ਇਹ ਮੰਦਿਰ ਬਣਾਇਆ ਸੀ, ਉਹ ਬਹੁਤ ਸਮਝਦਾਰ ਸਨ । ਇਹ ਮੰਦਿਰ ਇਕ ‘ਮੈਡੀਟੇਸ਼ਨ ਸੈਂਟਰ’ ਸੀ। ਇਹ ਮੰਦਿਰ ਇਕ ਧਿਆਨ ਦਾ ਕੇਂਦਰ ਸੀ । ਜਿਹੜੇ ਲੋਕ ਅਉਂਦੇ ਸਨ, ਉਨ੍ਹਾਂ ਨੂੰ ਉਹ ਕਹਿੰਦੇ ਸੀ-ਪਹਿਲਾਂ ਬਾਹਰ ਉਤੇ ਧਿਆਨ ਕਰੋ, ਪਹਿਲਾਂ ਮੈਥਨ ਉਪਰ ਧਿਆਨ ਕਰੋ, ਪਹਿਲਾਂ ਸੈਕਸ ਨੂੰ ਸਮਝੋ, ਅਤੇ ਜਦ ਸੈਕਸ ਨੂੰ ਪੂਰੀ ਤਰ੍ਹਾਂ ਸਮਝ ਜਾਉ ਅਤੇ ਤੁਸੀਂ ਪਾਓ ਕਿ ਮਨ ਉਸ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ ਹੈ ਤਦ ਤੁਸੀਂ ਅਦੰਰ ਜਾਣਾ, ਫਿਰ ਅੰਦਰ ਭਗਵਾਨ ਨਾਲ ਮਿਲਨ ਹੋ ਸਕਦਾ ਹੈ ।

ਲੇਕਿਨ ਧਰਮ ਦੇ ਨਾਂ ਤੇ ਅਸੀਂ ਸੈਕਸ ਨੂੰ ਸਮਝਣ ਦੀ ਹਾਲਤ ਪੈਦਾ ਨਹੀਂ ਕੀਤੀ, ਸੈਕਸ ਦੀ ਦੁਸ਼ਮਣੀ ਪੈਦਾ ਕਰ ਦਿੱਤੀ । ਸੈਕਸ ਨੂੰ ਸਮਝੋ ਨਾ, ਅੱਖਾਂ ਬੰਦ ਕਰ ਲਓ ਅਤੇ ਘੁੰਮ ਜਾਉ ਭਗਵਾਨ ਦੇ ਮੰਦਿਰ ਵਿਚ ਅੱਖਾਂ ਬੰਦ ਕਰਕੇ । ਕਦੇ ਕੋਈ ਭਗਵਾਨ ਦੇ ਮੰਦਿਰ ਵਿਚ ਜਾ ਸਕਿਆ ਹੈ ? ਅਤੇ ਅੱਖਾਂ ਬੰਦ ਕਰਕੇ ਭਗਵਾਨ ਦੇ ਮੰਦਿਰ ਵਿਚ ਪੁੱਜ ਵੀ ਗਏ ਤਾਂ ਬੰਦ ਅੱਖਾਂ ਵਿਚ ਤੁਹਾਨੂੰ ਭਗਵਾਨ ਵਿਖਾਈ ਪਏਗਾ । ਉਸੇ ਨਾਲ ਬੱਝ ਜਾਓਗੇ ।

ਸ਼ਾਇਦ ਕੁੱਝ ਲੋਕ ਮੇਰੀਆਂ ਗੱਲਾਂ ਸੁਣ ਕੇ ਸਮਝਦੇ ਹਨ ਕਿ ਮੈਂ ਸੈਕਸ ਦਾ ਪੱਖਪਾਤੀ ਹਾਂ । ਮੇਰੀਆਂ ਗੱਲਾਂ ਸੁਣਕੇ ਲੋਕ ਸ਼ਾਇਦ ਸਮਝਦੇ ਹਨ ਕਿ ਮੈਂ ਸੈਕਸ ਦਾ ਪ੍ਰਚਾਰ ਚਾਹੁੰ ਦਾ ਹਾਂ । ਜੇਕਰ ਕੋਈ ਅਜਿਹਾ ਸਮਝਦਾ ਹੋਵੇ ਤਾਂ ਉਸਨੇ ਮੈਨੂੰ ਕਦੇ ਸੁਣਿਆ ਹੀ ਨਹੀਂ ਹੈ। ਅਜਿਹਾ ਉਸਨੂੰ ਕਹਿ ਦੇਣਾ।

ਇਸ ਵੇਲੇ ਧਰਤੀ ਤੇ ਮੇਰੇ ਤੋਂ ਬਹੁਤਾ ਸੈਕਸ ਦਾ ਦੁਸ਼ਮਣ ਆਦਮੀ ਲੱਭਣਾ ਮੁਸ਼ਕਿਲ ਹੈ, ਅਤੇ ਉਸਦਾ ਕਾਰਣ ਇਹ ਹੈ ਕਿ ਮੈਂ ਜੋ ਗੱਲ ਕਹਿ ਰਿਹਾ ਹਾਂ, ਜੇਕਰ ਉਹ ਸਮਝੀ ਜਾ ਸਕੇ ਤਾਂ ਮਨੁੱਖ ਜਾਤੀ ਨੂੰ ਸੈਕਸ ਤੋਂ ਉਪਰ ਚੁਕਿਆ ਜਾ ਸਕਦਾ ਹੈ, ਨਹੀਂ ਤਾਂ ਨਹੀਂ ।

ਅਤੇ ਜਿਨ੍ਹਾਂ ਥੋਥੇ ਲੋਕਾਂ ਨੂੰ ਅਸੀਂ ਸਮਝਿਆ ਹੈ ਕਿ ਉਹ ਸੈਕਸ ਦੇ ਦੁਸ਼ਮਣ ਸੀ, ਉਹ ਸੈਕਸ ਦੇ ਦੁਸ਼ਮਨ ਨਹੀਂ ਸੀ । ਉਨ੍ਹਾਂ ਨੇ ਤਾਂ ਸੈਕਸ ਵਿਚ ਆਕਰਸ਼ਣ (ਖਿਚਾਓ) ਪੈਦਾ ਕਰ ਦਿੱਤਾ ਹੈ । ਸੈਕਸ ਤੋਂ ਮੁਕਤੀ ਪੈਦਾ ਨਹੀਂ ਕੀਤੀ । ਸੈਕਸ ਵਿਚ ਖਿਚਾਓ ਪੈਦਾ ਹੋ ਗਿਆ ਹੈ ਵਿਰੋਧ ਦੇ ਕਾਰਣ । ਮੈਨੂੰ ਇਕ ਆਦਮੀ ਨੇ ਕਿਹਾ ਕਿ ਜਿਸ ਚੀਜ਼ ਦਾ ਵਿਰੋਧ ਨਾ ਹੋਵੇ, ਉਸਦੇ

ਰਨ ਵਿਚ ਕੋਈ ਰਸ ਹੀ ਨਹੀਂ ਰਹਿ ਜਾਂਦਾ । ਚੋਰੀ ਦੇ ਫੱਲ ਖਾਣ ਵਿਚ ਜਿੰਨੇ – ਮਿੱਠੇ ਤੇ ਸੁਆਦਲੇ ਹੁੰਦੇ ਹਨ, ਓਨੇ ਬਜ਼ਾਰੋਂ ਖਰੀਦੇ ਗਏ ਫੱਲ੍ਹ ਕਦੇ ਨਹੀਂ ਹੁੰਦੇ । • ਇਸਲਈ ਅਪਣੀ ਪਤਨੀ ਓਨੀ ਮਿੱਠੀ ਕਦੇ ਨਹੀਂ ਮਲੂਮ ਹੁੰਦੀ, ਜਿੱਨੀ ਗੁਆਂਢੀ ਦੀ 1 ਪਤਨੀ ਮਲੂਮ ਹੁੰਦੀ ਹੈ । ਉਹ ਚੋਰੀ ਦਾ ਫ਼ੱਲ੍ਹ ਹੈ, ਉਹ ਵਰਜਿਤ (ਮਨਾਹੀ) ਫੱਲ੍ਹ 10 | ਅਤੇ ਸੈਕਸ ਨੂੰ ਅਸੀਂ ਇਕ ਇਹੋ ਜਿਹੀ ਸਥਿਤੀ ਦੇ ਦਿੱਤੀ, ਇਕ ਅਜਿਹਾ 5 ਹਰੀ ਦਾ ਜਾਮਾ ਪੁਆ ਦਿਤਾ, ਇਕ ਅਜਿਹੇ ਝੂਠ ਦੇ ਲਿਬਾਸ ਵਿਚ ਉਸਨੂੰ ਲੁਕਾ ਤ ਦਿਤਾ, ਕਿ ਉਸਨੇ ਸਾਨੂੰ ਵੱਡੇ ਤੇਜ਼ ਰੂਪ ਨਾਲ ਆਪਣੇ ਵੱਲ ਖਿੱਚ ਲਿਆ ਹੈ ।

ਬਟੈਂਡ ਰਸਲ ਨੇ ਲਿਖਿਆ ਹੈ ਕਿ ਜਦ ਮੈਂ ਨਿੱਕਾ ਬੱਚਾ ਸੀ, ਵਿਕਟੋਰਿਅਨ * ਆਨਾ ਸੀ । ਇਸਤ੍ਰੀਆਂ ਦੇ ਪੈਰ ਵੀ ਵਿਖਾਈ ਨਹੀਂ ਦੇਂਦੇ ਸਨ । ਜੇਕਰ ਕਿਸੇ 1 ਇਸਤ੍ਰੀ ਦਾ ਅੰਗੂਠਾ ਵਿਖਾਈ ਪੈ ਜਾਂਦਾ ਸੀ, ਤਾਂ ਆਦਮੀ ਉਤਾਵਲਾ ਹੋ ਕੇ ਅੰਗੂਠਾ । ਵੇਖਣ ਲਗਦਾ ਸੀ ਤੇ ਕਾਮ-ਵਾਸਨਾ ਜੱਗ ਜਾਂਦੀ ਸੀ । ਅਤੇ ਰਸਲ ਕਹਿੰਦਾ ਹੈ ਕਿ 1 ਹਣ ਇਸਤ੍ਰੀਆਂ ਕਰੀਬ-ਕਰੀਬ ਅਧੀਆਂ ਨੰਗੀਆ ਘੁੰਮ ਰਹੀਆਂ ਹਨ ਅਤੇ ਉਨ੍ਹਾਂ ਦੇ ਪੈਰ 5 ਪੂਰੀ ਤਰ੍ਹਾਂ ਵਿਖਾਈ ਦੇਂਦੇ ਹਨ, ਪਰ ਕੋਈ ਅਸਰ ਨਹੀਂ ਹੁੰਦਾ । ਹੋਰ ਰਸਲ ਨੇ ਲਿਖਿਆ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਸੀਂ ਜਿਨ੍ਹਾਂ ਨੂੰ ਜਿੰਨਾ ਜ਼ਿਆਦਾ 1 ਲਕਾਉਂਦੇ ਹਾਂ, ਉਨ੍ਹਾਂ ਚੀਜ਼ਾਂ ਵਿਚ ਓਨੀ ਹੀ ਕੁ ਸਿੱਤ ਆਕਰਸ਼ਣ ਪੈਦਾ ਹੈ।

ਜੇਕਰ ਦੁਨੀਆਂ ਨੂੰ ਸੈਕਸ ਤੋਂ ਮੁਕਤ ਕਰਨਾ ਹੈ, ਤਾਂ ਬੱਚਿਆਂ ਨੂੰ ਘਰ • ਹੁਤੀ ਦੇਰ ਤੱਕ ਨੰਗੇ ਰਹਿਣ ਦੀ ਸੁਵਿਧਾ ਹੋਣੀ ਚਾਹੀਦੀ ਹੈ । ਜਦ ਤੱਕ ਬੱਚੇ ਘਰ ਵਿਚ ਨੰਗੇ ਖੇਡ ਸਕਣ–ਮੁੰਡੇ ਅਤੇ ਕੁੜੀਆਂ-ਉਨ੍ਹਾਂ ਨੂੰ ਨੰਗੇ ਖੇਡਣ ਦੇਣਾ ਚਾਹੀਦਾ ਤਾਂ ਕਿ ਉਹ ਇਕ ਦੂਜੇ ਦੇ ਸ਼ਰੀਰ ਤੋਂ ਚੰਗੀ-ਤਰ੍ਹਾਂ- ਵਾਕਫ਼ ਹੋ ਜਾਣ, ਅਤੇ ਕਲ – ਰਾਹਾਂ ਉਤੇ ਕਿਸੇ ਇਸਤ੍ਰੀ ਨੂੰ ਧੱਕਾ ਦੇਣ ਦੀ ਕੋਈ ਜ਼ਰੂਰਤ ਨਾ ਰਹਿ ਜਾਏ, ਤਾਂਕ ੳਹ ਇਕ ਦੂਜੇ ਦੇ ਸ਼ਰੀਰ ਨਾਲ ਏਨੇ ਵਾਕਫ਼ ਹੋ ਜਾਣ ਕਿ ਕਿਸੇ ਵੱਕਤ ਕਿਸੇ ਕਿਤਾਬ ਉੱਤੇ ਨੰਗੀ ਜਨਾਨੀ ਦੀ ਤਸਵੀਰ ਛਾਪਣ ਦੀ ਕੋਈ ਲੋੜ ਨਾ ਰਹਿ ਜਾਏ। ਉਹ ਸ਼ਰੀਰ ਨਾਲ ਏਨੇ ਵਾਕਵਕਾਰ ਹੋਣ ਕਿ ਸ਼ਰੀਰ ਦਾ ਕੁਸਿੱਤ ਆਕਰਸ਼ਣ ਵਲੀਨ ਹੋ ਸਕੇ ।

ਪਰ ਬਹੁਤ ਉਲਟੀ ਦੁਨੀਆਂ ਹੈ । ਜਿਨ੍ਹਾਂ ਲੋਕਾਂ ਨੇ ਦੇਹ ਨੂੰ ਢਕ ਕੇ, ਲੁਕਾ ਖੜਾ ਕੀਤਾ ਹੈ, ਉਨਾਂ ਹੀ ਲੋਕਾਂ ਨੇ ਦੇਹ ਨੂੰ ਏਨਾ ਖਿਚਾਉ ਪੂਰਣ ਬਣਾ ਹੈ । ਇਕ ਸਾਡੇ ਖਿਆਲ ਵਿਚ ਨਹੀਂ ਆਉਂਦਾ ।

ਬੱਚੇ ਨੰਗੇ ਹੋਣੇ ਚਾਹੀਦੇ ਹਨ, ਦੇਰ ਤੱਕ ਉਨ੍ਹਾਂ ਨੂੰ ਨੰਗਿਆਂ ਖੇਡਣਾ ਚਾਹੀ ਹੈ । ਮੁੰਡੇ ਅਤੇ ਕੁੜੀਆਂ ਨੂੰ ਇਕ ਦੂਜੇ ਨੂੰ ਨਗਨਤਾ ਵਿਚ ਵੇਖਣਾ ਚਾਹੀਦਾ ਹੈ ਤਾ ਉਨ੍ਹਾਂ ਦੇ ਪਿੱਛੇ ਕੋਈ ਵੀ ਪਾਗਲਪਨ ਨਾ ਰਹਿ ਜਾਏ ਅਤੈ ਉਨ੍ਹਾਂ ਦੇ ਇਸ ਪਾਗਲਪਨ ਰੋਗ ਉਨ੍ਹਾਂ ਦੇ ਅੰਦਰ ਜੀਵਨ ਭਰ ਨਾ ਚਲਦਾ ਰਹੇ । ਲੇਕਿਨ ਓਹ ਰੋਗ ਚਲ ਗਿ ਹੈ ਅਤੇ ਉਸ ਰੋਗ ਨੂੰ ਅਸੀਂ ਵਧਾਉਂਦੇ ਜਾ ਰਹੇ ਹਾਂ । ਉਸ ਰੋਗ ਦੇ ਫਿਰ ਅਸ ਨਵੇਂ-ਨਵੇਂ ਰਾਹ ਲਭਦੇ ਹਾਂ ।

ਗੰਦੀਆਂ ਕਿਤਾਬਾਂ ਛਪਦੀਆਂ ਹਨ, ਲੋਕ ਗੀਤਾਂ ਦੇ ਕਵਰ ਵਿਚ ਵੀ ਅੰਦ ਰਖਕੇ ਪੜਦੇ ਹਨ, ਬਾਈਬਲ ਵਿਚ ਦਬਾ ਲੈਂਦੇ ਹਨ, ਅਤੇ ਪੜਦੇ ਹਨ, ਇ ਗੰਦੀਆਂ ਕਿਤਾਬਾਂ । ਤਾਂ ਅਸੀਂ ਕਹਿੰਦੇ ਹਾਂ ਕਿ ਗੰਦੀਆਂ ਕਿਤਾਬਾਂ ਬੰ ਹੋਣੀਆਂ ਚਾਹੀਦੀਆਂ ਨੇ । ਪਰ ਅਸੀਂ ਇਹ ਕਦੇ ਨਹੀਂ ਸੋਚਦੇ ਕਿ ਗੰਦੀਆਂ ਕਿਤਾਬ ਪੜ੍ਹਣ ਵਾਲਾ ਆਦਮੀ ਪੈਦਾ ਕਿਉਂ ਹੋ ਗਿਆ ? ਅਸੀਂ ਕਹਿੰਦੇ ਹਾਂ ਨੰਗੀਆ ਤ ਵੀਰਾਂ ਕੰਧਾਂ ਤੇ ਨਹੀਂ ਲਗਣੀਆਂ ਚਾਹੀਦੀਆਂ । ਪਰ ਅਸੀਂ ਕਦੇ ਪੁੱਛਦੇ ਹੀ ਨਹ ਕਿ ਉਹ ਲਗਦੀਆਂ ਕਿਉਂ ਹਨ ?

ਉਹ ਕਿਸੇ ਬਿਮਾਰੀ ਦਾ ਕਾਰਣ ਨਹੀਂ ਹਨ, ਉਹ ਕਿਸੇ ਬਿਮਾਰੀ ਦਾ ਮੁ ਨਹੀਂ ਹਨ । ਉਨ੍ਹਾਂ ਦੇ ਕਾਰਣ ਸਮਾਜ ਕਾਮੁਕ ਨਹੀਂ ਹੈ। ਸਗੋਂ ਸਮਾਜ ਦੀ ਕਾਮ ਕਤਾ ਦੇ ਕਾਰਣ ਓਹ ਹਨ । ਉਹ ਕਾਹਣ ਨਹੀਂ, ਨਤੀਜੇ ਹਨ । ਇਸਲਈ ਉਨ੍ਹਾਂ ਮਿਟਾਉਣ ਜਾਂ ਹਟਾਉਣ ਨਾਲ ਕਾਮੁਕਤਾ ਨਹੀਂ ਮਿਟ ਜਾਏਗੀ, ਜਿਸ ਤਰ੍ਹਾਂ। ਵਿਨੋਬਾ ਕਹਿੰਦੇ ਹਨ ।

ਨਹੀਂ-ਵਿਨੋਬਾ ਦਾ ਸੋਚਣਾ ਬੁਨਿਆਦੀ ਰੂਪ ਨਾਲ ਗਲਤ ਹੈ । ਸੱਚਾਬ ਉਲਟੀ ਹੈ । ਇਹੋ ਜਿਹੇ ਪੜ੍ਹਾਣ ਵਾਲਿਆਂ ਅਤੇ ਸਿਖਆਵਾਂ ਦੇ ਕਾਰਣ ਹੀ ਏਸ ਅਸ਼ਲੀਲ ਸਾਹਿਤ ਪੈਦਾ ਹੋਇਆ ਹੈ.।

ਕਾਮ ਦਾ ਵਿਰੋਧ, ਦਮਨ ਅਤੇ ਨਿੰਦਾ ਹੀ ਕਾਮੁਕਤਾ ਦੀ ਜਨਨੀ ਹੈ । ਹੋ ਕਾਮ ਤਾਂ ਨੈਸਰਗਿਕ (ਕੁਦਰਤੀ) ਹੈ, ਪਰ ਕਾਮੁਕਤਾ ਕਾਮ ਵਿਰੋਧੀ ਸਿਖਿਅ ਦੇਣ ਵਾਲਿਆਂ ਦੀ ਸੰਤਾਨ ਹੈ । ਜੇਕਰ ਇਨ੍ਹਾਂ ਸਿਖਿਆਵਾਂ ਅਤੇ ਅਵਿਗਿਆਨਿ ਉਪਦੇਸ਼ਾ ਉਤੇ ਅਮਲ ਕੀਤਾ ਗਿਆ ਤਾਂ ਮਨੁਖ ਦੀ ਪੂਰੀ ਆਤਮਾਂ ਹੀ ਕਾਮੁਕ ਜਾਏਗੀ ।

ਹੋ ਹੀ ਗਈ ਹੈ । ਉਹ ਤਾਂ ਭਗਵਾਨ ਦੀ ਕਿਰਪਾ ਹੈ ਕਿ ਅਜਿਹ ਅਧਿਆ- ਪਕ ਆਦਮੀ ਨੂੰ ਸਮਝਾਉਣ ਵਿਚ ਬਹੁਤ ਸਫਲ ਨਹੀਂ ਹੋ ਪਾਉਂਦੇ ਹਨ । ਉਨ੍ਹਾਂ ਦੀ ਅਸਫਲਤਾ ਦੇ ਕਾਰਨ ਹੀ ਮਨੁਖਤਾ ਵਿਚ ਥੋੜੀ-ਬਹੁਤ ਹੋਸ਼ ਅਤੇ ਸਮਝ ਬਾਕੀ ਬਚੀ ਹੈ । ਜੇਕਰ ਅਸੀਂ ਇਹ ਗੱਲਾਂ ਠੀਕ ਤਰ੍ਹਾਂ ਸਮਝ ਲਈਏ ਤਾਂ ਮਨੁੱਖ ਦਾ ਮਨ ਕਾਮ ਤੋਂ ਉਪਰ ਉਠ ਸਕਦਾ ਹੈ । ਉਠਣਾ ਚਾਹੀਦਾ ਹੈ, ਉਂਠਣ ਦੀ ਜ਼ਰੂਰਤ ਹੈ ।

ਪਰ ਉਠਣ ਦੀ ਕੋਸ਼ਿਸ਼ ਗਲਤ ਨਤੀਜੇ ਲਿਆਈ ਹੈ। ਕਿਉਂਕਿ ਅਸੀਂ ਲੜਾਈ ਖੜੀ ਕੀਤੀ ਹੈ, ਅਸੀਂ ਮਿਤ੍ਰਤਾ ਨਹੀਂ ਕਿਤੀ । ਦੁਸ਼ਮਣੀ ਖੜੀ ਕੀਤੀ ਹੈ, ਸਪ੍ਰੈਸ਼ਨ ਖੜਾ ਕੀਤਾ ਹੈ, ਦਮਨ ਕੀਤਾ ਹੈ, ਸਮਝ ਪੈਦਾ ਨਹੀਂ ਕੀਤੀ ।

ਅੰਡਰਸਟੈਂਡਿੰਗ ਚਾਹੀਦੀ ਹੈ, ਸਪਰੈਸ਼ਨ ਨਹੀਂ । ਸਮਝ ਚਾਹੀਦੀ ਹੈ । ਜਿੰਨੀ ਡੂੰਘੀ ਸਮਝ ਹੋਏਗੀ ਮਨੁਖ ਓਨਾ ਹੀ ਉਪਰ ਉਠਦਾ ਹੈ । ਜਿੰਨੀ ਘਟ ਸਮਝ ਹੋਏਗੀ, ਓਨਾ ਹੀ ਮਨੁਖ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦਬਾਉਣ ਦੇ ਕੋਈ ਸਫਲ ਨਤੀਜੇ, ਫਲ ਦੇਣ ਵਾਲੇ ਨਤੀਜੇ, ਸੁਵੱਸਥ ਨਤੀਜੇ ਪ੍ਰਾਪਤ ਨਹੀਂ ਹੁੰਦੇ। ਮਨੁਖ ਦੇ ਜੀਵਨ ਦੀ ਸਭ ਤੋਂ ਵੱਡੀ ਉਰਜਾ ਹੈ।

ਕਾਮ । ਲੇਕਿਨ ਕਾਮ ਉਤੇ ਰੁਕ ਨਹੀਂ ਜਾਣਾ ਹੈ । ਕਾਮ ਨੂੰ ਰਾਮ ਤਕ ਲੈ ਜਾਣਾ ਹੈ। ਸੈਕਸ ਨੂੰ ਸਮਝਣਾ ਹੈ ਤਾਕਿ ਬ੍ਰਹਮਚਰਜ ਵੱਧ-ਫੁਲ ਸਕੇ, ਸੈਕਸ ਨੂੰ ਜਾਨਣਾ ਹੈ ਤਾਕਿ ਅਸੀਂ ਸੈਕਸ ਤੋਂ ਮੁਕਤ ਹੋ ਸਕੀਏ ਅਤੇ ਉਪਰ ਉਠ ਸਕੀਏ । ਪਰ ਸ਼ਾਇਦ ਹੀ ਆਦਮੀ ਜੀਵਨ ਭਰ ਜਿਸ ਅਨੁਭਵ ਤੋਂ ਲੰਘਦਾ ਹੈ, ਸ਼ਾਇਦ ਹੀ ਉਸਨੇ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਸੰਭੋਗ ਦੇ ਅੰਦਰ ਪਲ ਕ ਦਾ ਸਮਾਧੀ ਦਾ ਅਨੁਭਵ ਹੈ । ਉਹ ਅਨੁਭਵ ਖਿੱਚ ਰਹਾ ਹੈ । ਉਹ ਹੀ ਅਨੁਭਵ ਖਿੱਚ ਪੈਦਾ ਕਹ ਰਿਹਾ ਹੈ । ਉਹ ਅਨੁਭਵ ਪੁਕਾਰ ਰਿਹਾ ਹੈ ਕਿ ਆਓ, ਧਿਆਨਪੂਰਣ ਉਸ ਅਨੁਭਵ ਨੂੰ ਜਾਣ ਲੈਣਾ ਹੈ ਕਿ ਕਿਹੜਾ ਅਨੁਭਵ ਮੈਨੂੰ ਖਿਚਾਓ ਪੈਦਾ ਕਰ ਰਿਹਾ ਹੈ ? ਕੌਣ ਮੈਨੂੰ ਖਿੱਚ ਰਿਹਾ ਹੈ ?

ਅਤੇ ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਅਨੁਭਵ ਨੂੰ ਪਾਉਣ ਦੇ ਸੌਖੇ ਰਾਹ ਹਨ। ਧਿਆਨ, ਯੋਗ, ਸਮਾਜਿਕ ਪ੍ਰਾਰਥਨਾ-ਸਾਰੇ ਉਸ ਅਨੁਭਵ ਨੂੰ ਪਾਉਣ ਦੇ ਰਾਹ ਹਨ । ਪਰ ਉਹ ਹੀ ਅਨੁਭਵ ਸਾਨੂੰ ਖਿੱਚ ਰਿਹਾ ਹੈ। ਇਹ ਸੋਚ ਲੈਣਾ, ਜਾਣ ਲੈਣਾ ਜ਼ਰੂਰੀ ਹੈ ।

ਇਕ ਮਿੱਤਰ ਨੇ ਮੈਨੂੰ ਲਿਖਿਆ ਕਿ ਤੁਸੀਂ ਅਜਿਹੀਆਂ ਗੱਲਾਂ ਕਹੀਆਂ । ਮਾਂ ਦੇ ਨਾਲ ਧੀ ਬੈਠੀ ਹੈ, ਉਹ ਸੁਣ ਰਹੀ ਹੈ। ਮਾਂ ਦੇ ਨਾਲ ਪੁਤਰ ਬੈਠੇ ਹਨ, ਉਹ ਸੁਣ ਰਹੇ ਹਨ । ਅਜਿਹੀਆਂ ਗੱਲਾਂ ਸਾਰਿਆਂ ਦੇ ਸਾਹਮਣੇ ਨਹੀਂ ਕਹਿਣੀਆ ਚਾਹੀਦੀਆਂ । ਮੈਂ ਉਨ੍ਹਾਂ ਨੂੰ ਕਿਹਾ ਤੁਸੀਂ ਬਿਲਕੁਲ ਪਾਗਲ ਹੋ । ਜੇਕਰ ਮਾਂ ਸਮਝ- ਦਾਰ ਹੋਏਗੀ, ਤਾਂ ਉਸਤੋਂ ਪਹਿਲਾਂ ਕਿ ਧੀ ਸੈਕਸ ਦੀ ਦੁਨੀਆਂ ਵਿਚ ਉਤਰ ਜਾਏ, ਉਸ ਨੂੰ ਸੈਕਸ ਦੇ ਸੰਬੰਧ ਵਿਚ ਆਪਣੇ ਸਾਰ ਅਨੁਭਵ ਸਮਝਾ ਦੇਵੇਗੀ, ਤਾਕਿ ਉਹ ਅਨਜਾਣ, ਅੱਧਕਚ, ਬਿਨਾਂ ਪੱਕਣ ਤੋਂ ਸੈਕਸ ਦੇ ਗਲਤ ਰਾਹਾਂ ਉਤੇ ਨਾ ਚਲੀ ਜਾਵੇ । ਜੇਕਰ ਪਿਉ ਲਾਇਕ ਹੈ ਅਤੇ ਸਮਝਦਾਰ ਹੈ, ਤਾਂ ਆਪਣੇ ਪੁਤਰ ਨੂੰ, ਧੀ ਨੂੰ, ਆਪਣੇ ਸਾਰੇ ਅਨੁਭਵ ਦਸ ਦੇਵੇਗਾ, ਤਾਕਿ ਪੁਤਰ, ਧੀਆਂ ਗਲਤ ਰਾਹਾਂ ਤੇ ਨਾਂ ਚਲੇ ਜਾਣ । ਜੀਵਨ ਉਨ੍ਹਾਂ ਦੇ ਵਿਗੜ ਨਾ ਜਾਣ ।

ਪਰ ਮਜਾ ਇਹ ਹੈ ਕਿ ਨਾ ਪਿਓ ਦਾ ਕੋਈ ਡੂੰਘਾ ਅਨੁਭਵ ਹੈ, ਨਾ ਮਾਂ ਦਾ ਕੋਈ ਡੂੰਘਾ ਅਨੁਭਵ ਹੈ । ਉਹ ਖੁਦ ਵੀ ਸੈਕਸ ਦੇ ਤਲ ਤੋਂ ਉਪਰ ਨਹੀਂ ਉਠ ਸਕੇ, ਇਸਲਈ ਘਬਰਾਉਂਦੇ ਹਨ ਕਿ ਗਲ ਸੁਣ ਕੇ ਬੱਚੇ ਵੀ ਇਸੇ ਤਲ ਤੇ ਨਾ ਉਲਝ ਜਾਣ ।

ਪਰ ਮੈਂ ਤੁਹਾਨੂੰ ਪੁਛਦਾ ਹਾਂ । ਤੁਸੀਂ ਕਿਸਦੀ ਗੱਲ ਸੁਣਕੇ ਉਲਝੇ ਸੀ, ਤੁਸੀਂ ਆਪਣੇ ਆਪ ਉਲਝ ਗਏ ਸੀ, ਬੱਚੇ ਵੀ ਆਪਣੇ ਆਪ ਉਲਝ ਜਾਣਗੇ । ਇਹ ਵੀ ਹੋ ਸਕਦਾ ਹੈ ਕਿ ਜੇਕਰ ਉਨ੍ਹਾਂ ਨੂੰ ਸਮਝਾ ਦਿੱਤਾ ਜਾਏ, ਵਿਚਾਰ ਦਿੱਤਾ ਜਾਏ, ਅਤੇ ਗਿਆਨ ਦਿਤਾ ਜਾਏ ਤਾਂ ਸ਼ਾਇਦ ਉਹ ਆਪਣੀ ਊਰਜਾ ਨੂੰ ਵਿਅਰਥ ਕਰਨ ਤੋਂ ਬਚ ਸਕਣ । ਊਰਜਾ ਨੂੰ ਬਚਾ ਸਕਣ, ਰੂਪਾਂਤਰਿਤ ਕਰ ਸਕਣ ।

ਰਾਹਾਂ ਦੇ ਕੰਢਿਆਂ ਤੇ ਕੋਲੇ ਦਾ ਢੇਰ ਲੱਗਾ ਹੁੰਦਾ ਹੈ । ਵਿਗਿਆਨਿਕ ਕਹਿੰਦੇ ਹਨ ਕਿ ਕੋਲਾ ਹੀ ਹਜ਼ਾਰਾਂ ਸਾਲਾਂ ਵਿਚ ਹੀਰਾ ਬਣ ਜਾਂਦਾ ਹੈ । ਕੋਲੇ ਅਤੇ ਹੀਰੇ ਵਿਚ ਕੋਈ ਰਸਾਇਨਿਕ ਫ਼ਰਕ ਨਹੀਂ ਹੈ । ਕੋਈ ਕੈਮਿਕਲ ਭੇਦ ਨਹੀਂ ਹੈ । ਕੋਲੇ ਦੇ ਵੀ ਪਰਿਮਾਣ ਓਹੀ ਹਨ ਜੋ ਹੀਰੇ ਦੇ ਹਨ । ਕੋਲੇ ਦਾ ਵੀ ਰਸਾਇਨਿਕ ਅਸਲੀ ਇਕੱਠ ਓਹੀ ਹੈ, ਜੋ ਹੀਰ ਦਾ ਹੈ । ਹੀਰਾ ਕੋਲੇ ਦਾ ਹੀ ਰੂਪਾਂਤਰਿਤ-ਬਦਲਿਅ ਹੋਇਆ ਰੂਪ ਹੈ । ਹੀਰਾ ਕੋਲਾ ਹੀ ਹੈ ।

ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਸੈਕਸ ਕੋਲੇ ਦੇ ਵਾਂਗ ਹੈ, ਬ੍ਰਹਮਚਰਜ ਹੀਰੇ ਦੇ ਵਾਂਗ ਹੈ । ਪਰ ਉਹ ਕੋਲੇ ਦਾ ਹੀ ਬਦਲਿਆ ਹੋਇਆ ਰੂਪ ਹੈ । ਉਹ ਕੋਲੇ ਦਾ ਦੁਸ਼ਮਣ ਨਹੀਂ ਹੈ, ਉਹ ਕੋਲੇ ਦੀ ਹੀ ਬਦਲਾਹਟ ਹੈ. ਉਹ ਕੱਲੇ ਦਾ ਹੀ ਰੂਪਾਂ- ਤਰਣ ਹੈ, ਉਹ ਕੋਲੇ ਨੂੰ ਹੀ ਸਮਝ ਕੇ ਨਵੀਆਂ ਦਿਸ਼ਾਵਾ ਵਿਚ ਕੀਤੀ ਗਈ ਯਾਤ੍ਰਾ ਹੈ, ਸੈਕਸ ਦਾ ਵਿਰੋਧ ਨਹੀਂ ਹੈ ਬ੍ਰਹਮਚਰਜ, ਸੈਕਸ ਦਾ ਹੀ ਰੂਪਾਂਤਰਣ ਹੈ ਟ੍ਰਾਂਸਫਾਰਮੇਸ਼ਨ ਹੈ।

ਅਤੇ ਜਿਹੜਾ ਸੈਕਸ ਦਾ ਦੁਸ਼ਮਣ ਹੈ ਉਹ ਕਦੇ ਬ੍ਰਹਮਚਰਜ ਨੂੰ ਪਰਾਪ । ਬ੍ਰਹਮਚਰਜ ਦਾ ਏਨਾ ਮਤਲਬ ਹੈ ਕਿ ਉਹ ਅਨੁਭਵ ਉਪਲੱਬਧ ਹੋ ਜਾਏ, ਜਿਹੜਾ ਪ੍ਰਭੂ ਦਾ ਹੈ ।

ਉਹ ਬ੍ਰਹਮ ਦੀ ਚਰਿਆ (ਚਰਚਾ) ਵਰਗਾ ਹੈ । ਜਿਹੋ ਜਿਹਾ ਭਗਵਾਨ ਦਾ ਜੀਵਨ ਹੈ, ਉਹੋ ਜਿਹਾ ਜੀਵਨ ਉਪਲੱਬਧ ਹੋ ਜਾਏ ।

ਉਹ ਹੋ ਸਕਦਾ ਹੈ ਅਪਣੀਆਂ ਸ਼ਕਤੀਆਂ ਨੂੰ ਸਮਝਕੇ ਰੂਪਾਂਤਰਿਤ ਕਰਨ ਨਾਲ ।

ਆਉਣ ਵਾਲੇ ਦਿਨਾਂ ਵਿਚ ਉਹ ਕਿਵੇਂ ਰੂਪਾਂਤਰਿਤ ਕੀਤਾ ਜਾ ਸਕਦਾ ਹੈ ? ਸੈਕਸ ਕਿਵੇਂ ਬਦਲਾਹਟ ਹੋ ਜਾਣ ਤੋਂ ਪਿੱਛੋਂ ਕਾਮ, ਗਮ ਦੇ ਅਨੁਭਵ ਵਿਚ ਬਦਲ ਜਾਂਦਾ ਹੈ ? ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਅਤੇ ਤਿੰਨਾਂ ਦਿਨਾਂ ਤੱਕ ਚਾਹਾਂਗਾ ਕਿ ਬਹੁਤ ਗੌਰ ਨਾਲ ਸੁਣ ਲਵੋਗੇ, ਤਾਕਿ ਉਸਦੇ ਸੰਬੰਧ ਵਿਚ ਤੁਹਾਨੂੰ ਕੋਈ ਗਲਤਫਹਿਮੀ ਬਹੁਤੀ ਪੈਦਾ ਨਾ ਹੋ ਜਾਏ । ਅਤੇ ਜੋ ਵੀ ਸਵਾਲ ਹੋਣ, ਇਮਾ- ਨਦਾਰੀ ਨਾਲ ਉਨ੍ਹਾਂ ਨੂੰ ਲਿਖ ਕੇ ਦੇ ਦਿਓਗੇ, ਤਾਕਿ ਆਣ ਵਾਲੇ ਦੋ ਦਿਨਾਂ ਵਿਚ ਤੁਹਾਡੇ ਨਾਲ ਸਿੱਧੀ-ਸਿੱਧੀ ਗੱਲ ਕਰ ਸਕਾਂ । ਕਿਸੇ ਸਵਾਲ ਨੂੰ ਲੁਕਾਉਣ ਦੀ ਲੌੜ ਨਹੀਂ ਹੈ । ਜੋ ਜ਼ਿੰਦਗੀ, ਵਿਚ ਸਤਯ ਹੈ, ਉਸ ਨੂੰ ਲੁਕਾਉਣ ਦਾ ਕੋਈ ਕਾਰਣ ਨਹੀਂ ਹੈ । ਕਿਸੇ ਸਤਯ (ਸੱਚਾਈ) ਤੋਂ ਮੁਕਰਨ ਦੀ ਜ਼ਰੂਰਤ ਨਹੀਂ ਹੈ । ਜੋ ਸਤਯ ਹੈ ਉਹ ਸਤਯ ਹੈ, ਚਾਹੇ ਅਸੀਂ ਅੱਖਾਂ ਬੰਦ ਕਰੀਏ, ਚਾਹੇ ਅੱਖਾਂ ਖੁਲ੍ਹੀਆਂ ਰਖੀਏ ।

ਅਤੇ ਇਕ ਹੋਰ ਗੱਲ ਮੈਂ ਜਾਣਦਾ ਹਾਂ, ਧਾਰਮਿਕ ਆਦਮੀ ਮੈਂ ਉਸਨੂੰ ਕਹਿੰਦਾ ਹਾਂ, ਜਿਹੜਾ ਜੀਵਨ ਦੇ ਸਾਰੇ ਸਤਯਾਂ (ਸੱਚਾਈਆਂ) ਨੂੰ ਸਿੱਧਾ ਸਾਖਸ਼ਾਤ ਕਰਨ ਦੀ ਹਿੰਮਤ ਰਖਦਾ ਹੈ । ਜਿਹੜੇ ਏਨੇ ਕਮਜ਼ੋਰ, ਕਾਇਰ ਅਤੇ ਨਪੁੰਸਕ ਹਨ ਕਿ ਜੀਵਨ ਵਿਚ ਤੱ ਥਿਆਂ (ਸੱਚਾਈ) ਦਾ ਸਾਹਣਾ ਵੀ ਨਹੀਂ ਕਰ ਸਕਦੇ, ਉਨ੍ਹਾਂ ਦੇ ਧਾਰਮਿਕ ਹੋਣ ਦੀ ਉਮੀਦ ਕਦੇ ਨਹੀਂ ਹੋ ਸਕਦੀ ।

ਇਨ੍ਹਾਂ ਆਉਣ ਵਾਲੇ ਦਿਨਾਂ ਵਿਚ ਮੈਂ ਇਸ ਉਤੇ ਵਿਚਾਰ ਲਈ ਨਿਮੰਤਰਣ (ਸੱਦਾ) ਦਿੰਦਾ ਹਾਂ । ਕਿਉਂਕਿ ਅਜਿਹੇ ਵਿਸ਼ੇ (ਸਬਜੈਕਟ) ਉਤੇ ਇਹ ਗੱਲ ਹੈ ਕਿ ਸ਼ਾਇਦ ਰਿਸ਼ੀ, ਮੁਨੀਆਂ ਤੋਂ ਆਸ ਨਹੀਂ ਕੀਤੀ ਜਾਂਦੀ ਰਹੀ ਹੈ ਕਿ ਅਜਿਹੇ ਵਿਸ਼ੇ (ਸਬਜੈਕਟ) ਉਤੇ ਉਹ ਗੱਲ ਕਰਨਗੇ । ਸ਼ਾਇਦ ਤੁਹਾਨੂੰ ਸੁਨਣ ਦੀ ਆਦਤ ਵੀ ਨਹੀਂ ਹੋਏਗੀ । ਸ਼ਾਇਦ ਤੁਹਾਡਾ ਮਨ ਡਰੇਗਾ, ਲੇਕਿਨ ਫਿਰ ਵੀ ਮੈਂ ਚਾਹਾਂਗਾ ਕਿ, ਇਨ੍ਹਾਂ ਦਿਨਾਂ ਵਿਚ, ਤੁਸੀਂ ਠੀਕ ਤਰ੍ਹਾਂ ਸੁਨਣ ਦੀ ਕੋਸ਼ਿਸ਼ ਕਰਨਾ । ਇਹ ਹੋ ਸਕਦਾ ਹੈ ਕਿ ਕਾਮ ਦੀ ਸਮਝ ਤੁਹਾਨੂੰ ਕਾਮ ਦੇ ਮੰਦਿਰ ਦੇ ਅੰਦਰ ਪ੍ਰਵੇਸ਼ ਦੁਆ ਦੇਵੇ । ਆਕਾਂਕਸ਼ਾ (ਇੱਛਾ) ਮੇਰੀ ਇਹ ਹੀ ਹੈ। ਪਰਮਾਤਮਾ ਕਰ, ਇੱਛਾ ਪੂਰਣ ਹੋਵੇ ।

ਗੋਵਾਲਿਆ ਟੈਂਕ, ਬੰਬਈ

28 ਸਤੰਬਰ, 1968

ਅਭਿਸ਼ੱਪਤ ਖੰਡਰਾਂ ਤੋਂ, ਕਲਪ-ਸਿਰਜਨ ਦੇ ਵਰਦਹਸਤ ਤੱਕ (ਸ਼ਰਾਪ ਵਾਲੇ ਖੰਡਰਾਂ ਤੋਂ, ਨਵ-ਨਿਰਮਾਣ ਦੇ ਵਰ ਦਾਨ ਵਾਲੇ ਹੱਥਾਂ ਤੱਕ)

ਮੇਰੇ ਪਿਆਰੇ ਆਤਮਨ,

ਇਕ ਨਿੱਕੀ ਜਿਹੀ ਕਹਾਣੀ ਨਾਲ ਮੈਂ ਆਪਣੀ ਗੱਲ ਸ਼ੁਰੂ ਕਰ ਰਿਹਾ ਹਾਂ । ਬਹੁਤ ਸਾਲ ਬੀਤੇ, ਕਿਸੇ ਦੇਸ਼ ਵਿਚ ਇਕ ਵੱਡਾ ਚਿਤ੍ਰਕਾਰ ਸੀ । ਉਹ ਜਦ ਆਪਣੀ -ਜੁਆਨ ਅਵਸਥਾ ਵਿਚ ਸੀ, ਤਾਂ ਉਸਨੇ ਸੋਚਿਆ ਕਿ ਮੈਂ ਇਕ ਅਜਿਹਾ ਚਿੱਤਰ ਬਣਾਵਾਂ ਜਿਸ ਵਿਚ ਭਗਵਾਨ ਦਾ ਅਨੰਦ ਝਲਕਦਾ ਹੋਵੇ । ਮੈਂ ਅਜਿਹੀਆਂ ਦੋ ਅੱਖਾਂ ਦਾ ਚਿੱਤਰ ਬਣਾਵਾਂ, ਜਿਨ੍ਹਾਂ ਵਿਚ ਅਨੰਤ ਸ਼ਾਂਤੀ ਝਲਕਦੀ ਹੋਵੇ । ਮੈਂ ਇਕ ਅਜਿਹੇ ਵਿਅਕਤੀ ਨੂੰ ਲੱਭਾਂ, ਇਕ ਅਜਿਹੇ ਮਨੁਖ ਨੂੰ, ਜਿਸਦਾ ਚਿੱਤਰ ਜੀਵਨ ਦੇ ਜੋ ਪਾਰ ਹੈ, ਜਗਤ ਤੋਂ ਜੋ ਅਤੀਤ ਹੈ, ਉਸਦੀ ਖਬਰ ਲਿਆਉਂਦਾ ਹੋਵੇ ।

ਤੇ ਫਿਰ ਉਹ ਆਪਣੇ ਦੇਸ਼ ਵਿਚ ਪਿੰਡ-ਪਿੰਡ ਘੁੰਮਿਆ, ਜੰਗਲ-ਜੰਗਲ ਉਸਨੇ ਛਾਣਿਆ, ਉਸ ਆਦਮੀ ਲਈ, ਜਿਸ ਦੀ ਤਸਵੀਰ ਉਹ ਬਣਾ ਸਕੇ । ਤੇ ਆਖਰ ਇਕ ਪਹਾੜ ਉਤੇ ਇਕ ਗਊਆਂ ਚਰਾਉਣ ਵਾਲੇ ਨੂੰ ਉਸਨੇ ਲੱਭ ਹੀ ਲਿਆ। ਉਸਦੀਆਂ ਅੱਖਾਂ ਵਿਚ ਕੋਈ ਝਲਕ ਸੀ । ਉਸਦੇ ਚੇਹਰੇ, ਉਸਦੀ ਰੂਪ-ਰੇਖਾ ਵਿਚ ਕੋਈ ਦੂਰ ਦੀ ਖਬਰ ਸੀ । ਉਸਨੂੰ ਵੇਖ ਕੇ ਹੀ ਲਗਦਾ ਸੀ ਕਿ ਮਨੁਖ ਦੇ ਅੰਦਰ ਪਰਮਾਤਮਾਂ ਵੀ ਹੈ । ਉਸਨੇ ਉਸਦਾ ਚਿੱਤਰ ਬਣਾਇਆ । ਉਸ ਚਿੱਤਰ ਦੀਆਂ ਲੱਖਾਂ ਕਾਪੀਆਂ ਪਿੰਡ-ਪਿੰਡ, ਦੂਰ-ਦੂਰ ਦੇ ਦੇਸ਼ਾਂ ਵਿਚ ਵਿਕੀਆਂ । ਲੋਕਾਂ ਨੇ ਉਸ ਤਸਵੀਰ ਨੂੰ ਆਪਣੇ ਘਰਾਂ ਵਿਚ ਟੰਗ ਕੇ ਆਪਣੇ ਆਪ ਨੂੰ ਧੰਨ ਸਮਝਿਆ ।

ਫਿਰ ਵੀਹਾਂ ਸਾਲਾਂ ਪਿੱਛੋਂ ਜਦ ਉਹ ਚਿਤਰਕਾਰ ਬੁੱਢਾ ਹੋ ਗਿਆ ਸੀ, ਤਦ ਉਸ ਚਿੱਤਰਕਾਰ ਨੂੰ ਇਕ ਹੋਰ ਖਿਆਲ ਆਇਆ-ਜੀਵਨ ਭਰ ਦੇ ਅਨੁਭਵ ਨਾਲ ਉਸਨੂੰ ਪਤਾ ਲਗਿਆ ਸੀ ਕਿ ਆਦਮੀ ਵਿਚ ਭਗਵਾਨ ਹੀ ਜੇਕਰ ਇਕੱਲਾ ਹੁੰਦਾ ਤਾਂ ਠੀਕ ਸੀ, ਆਦਮੀ ਵਿਚ ਸ਼ੈਤਾਨ ਵੀ ਵਿਖਾਈ ਪੈਂਦਾ ਹੈ। ਉਸਨੇ ਸੋਚਿਆ ਕਿ ਮੈਂ ਇਕ ਚਿੱਤਰ ਹੋਰ ਬਣਾਵਾਂ, ਜਿਸ ਵਿਚ ਆਦਮੀ ਦੇ ਅੰਦਰ ਸ਼ੈਤਾਨ ਦੀ ਛਬੀ ਹੋਵੇ, ਤਦ ਉਸਦੇ ਦੋਵੇਂ ਚਿੱਤਰ ਪੂਰੇ ਮਨੁੱਖ ਦੇ ਚਿਤਰ ਬਣ ਸਕਣਗੇ ।

ਉਹ ਫਿਰ ਗਿਆ, ਜੂਏ-ਘਰਾਂ ਵਿਚ, ਸ਼ਰਾਬਖਾਨਿਆਂ ਵਿਚ, ਪਾਗਲਖਾਨਿਆਂ ਵਿਚ, ਉਸਨੇ ਖੋਜ-ਬੀਨ ਕੀਤੀ ਉਸ ਆਦਮੀ ਦੀ, ਜਿਹੜਾ ਆਦਮੀ ਨਾ ਹੋਵੇ, ਸ਼ੈਤਾਨ ਹੋਵੇ । ਜਿਸਦੀਆਂ ਅੱਖਾਂ ਵਿਚ ਨਰਕ ਦੀਆਂ ਲਪਟਾਂ ਉਠਦੀਆਂ ਹੋਣ, ਜਿਸਦੇ ਚੇਹਰੇ ਦੀ ਨੁਹਾਰ ਉਨ੍ਹਾਂ ਸਭ ਦਾ ਚੇਤਾ ਦਿਲਾਉਂਦੀ ਹੋਵੇ, ਜੋ ਅਸ਼ੁਭ ਹੈ, ਕਰੂਪ ਹੈ, ਸੋਹਣਾ ਨਹੀਂ ਹੈ । ਉਹ ਪਾਪ ਦੀ ਤਸਵੀਰ ਦੀ ਭਾਲ ਵਿਚ ਨਿਕਲਿਆ । ਇਕ ਤਸਵੀਰ ਉਸਨੇ ਪੁੰਨ ਦੀ ਬਣਾਈ ਸੀ, ਇਕ ਤਸਵੀਰ ਉਹ ਪਾਪ ਦੀ ਵੀ ਬਨਾਉਣਾ ਚਾਹੁੰਦਾ ਸੀ ।

ਅਤੇ ਬਹੁਤ ਲੱਭਣ ਤੋਂ ਬਾਦ ਇਕ ਕੈਦਖਾਨੇ ਵਿਚ ਉਸਨੂੰ ਇਕ ਕੈਦੀ ਮਿਲ ਗਿਆ। ਉਸਨੇ ਸੱਤ ਹਤਿਆਵਾਂ ਕੀਤੀਆਂ ਸਨ ਅਤੇ ਜਿਹੜਾ ਥੋੜੇ ਹੀ ਦਿਨਾਂ ਬਾਦ ਮੌਤ ਦੀ ਉਡੀਕ ਕਰ ਰਿਹਾ ਸੀ । ਫਾਂਸੀ ਉਤੈ ਲਟਕਾਇਆ ਜਾਣ ਵਾਲਾ.ਸੀ । ਉਸ ਆਦਮੀ ਦੀਆਂ ਅੱਖਾਂ ਵਿਚ ਨਰਕ ਦੇ ਦਰਸ਼ਨ ਹੁੰਦੇ ਸਨ ਨਫ਼ਰਤ ਵਰਗਾ ਸਾਖਸ਼ਾਤ ਸੀ । ਉਸ ਆਦਮੀ ਦੇ ਚੇਹਰੇ ਦੀ ਰੂਪ-ਰੇਖਾ ਅਜਿਹੀ ਸੀ ਕਿ ਓਹੋ ਜਿਹਾ ਕਰੂਪ ਮਨੁੱਖ ਲਭਣਾ ਮੁਸ਼ਕਿਲ ਸੀ । ਉਸਨੇ ਉਸਦੀ ਤਸਵੀਰ ਬਣਾਈ । ਜਿਸ ਦਿਨ ਉਸਦੀ ਤਸਵੀਰ ਬਣਕੇ ਪੂਰੀ ਹੋਈ, ਉਹ ਆਪਣੀ ਪਹਿਲੀ ਤਸਵੀਰ ਨੂੰ ਵੀ ਲੈ ਕੇ ਕੈਦਖਾਨੇ ਆਇਆ । ਅਤੇ ਦੋਹਾਂ ਤਸਵੀਰਾਂ ਨੂੰ ਕੋਲ-ਕੋਲ ਰਖਕੇ ਵੇਖਣ ਲਗਾ, ਕਿ ਕਿਹੜੀ ਕਲਾਕ੍ਰਿਤੀ ਉਤਮ ਬਣੀ ਹੈ । ਤੇ ਕਰਨਾ ਮੁਸ਼ਕਿਲ ਹੋ ਗਿਆ ਸੀ । ਦੋਵੇਂ ਹੀ ਤਸਵੀਰਾਂ ਅਨੋਖੀਆਂ ਸਨ । ਕਿਹੜਾ ਉਤਮ ਸੀ, ਕਲਾ ਦੀ ਦ੍ਰਿਸ਼ਟੀ ਨਾਲ, ਇਹ ਫੈਸਲਾ ਕਰਨਾ ਮੁਸ਼ਕਿਲ ਸੀ ।

ਅਤੇ ਤਦੇ ਹੀ ਉਸ ਚਿੱਤਰਕਾਰ ਨੂੰ ਪਿੱਛੋਂ ਕਿਸੇ ਦੇ ਰੋਣ ਦੀ ਆਵਾਜ਼ ਆਈ । ਪਰਤ ਕੇ ਵੇਖਿਆ, ਤਾਂ ਉਹ ਕੈਦੀ ਜੰਜੀਰਾਂ ਵਿਚ ਬੱਝਾ ਰੋ ਰਿਹਾ ਹੈ, ਜਿਸਦੀ ਕਿ ਉਸਨੇ ਤਸਵੀਰ ਬਣਾਈ ਸੀ । ਉਹ ਚਿਤਰਕਾਰ ਹੈਰਾਨ ਹੋਇਆ । ਉਸਨੇ ਕਿਹਾ, ਮੇਰੇ ਦੋਸਤ, ਤੂੰ ਕਿਉਂ ਰੋਂਦਾ ਹੈ ? ਤਸਵੀਰਾਂ ਨੂੰ ਵੇਖ ਕੇ ਤੈਨੂੰ ਕੀ ਤਕਲੀਫ਼ ਹੋਈ ?

ਉਸ ਆਦਮੀ ਨੇ ਕਿਹਾ, ਮੈਂ ਏਨੇ ਦਿਨਾਂ ਤੱਕ ਲੁਕਾਉਣ ਦੀ ਕੋਸ਼ਿਸ ਕੀਤੀ, ਪਰ ਅੱਜ ਮੈਂ ਹਾਰ ਹੀ ਗਿਆ ਹਾਂ । ਸ਼ਾਇਦ ਤੈਨੂੰ ਪਤਾ ਨਹੀਂ ਕਿ ਪਹਿਲੀ ਤਸਵੀਰ ਵੀ ਤੂੰ ਮੇਰੀ ਹੀ ਬਣਾਈ ਸੀ । ਇਹ ਦੋਵੇਂ ਤਸਵੀਰਾਂ ਮੇਰੀਆਂ ਹਨ। ਵੀਹ ਸਾਲ ਪਹਿਲਾਂ ਪਹਾੜ ਉਡੇ ਜਿੜੜਾ ਆਦਮੀ ਤੈਨੂੰ ਮਿਲਿਆ ਸੀ, ਉਹ ਮੈਂ ਹੀ ਹਾਂ, ਇਸਲਈ ਰੋਂਦਾ ਹਾਂ, ਕਿ ਮੈਂ ਵੀਹਾਂ ਸਾਲਾਂ ਵਿਚ ਕਿਹੜੀ ਯਾਤ੍ਰਾ ਕਰ ਲਈ– ਸਵਰਗ ਤੋਂ ਨਰਕ ਦੀ, ਪਰਮਾਤਮਾਂ ਤੋਂ ਪਾਪ ਦੀ ।

ਪਤਾ ਨਹੀਂ ਇਹ ਕਹਾਣੀ ਕਿਥੋਂ ਤੱਕ ਸੱਚ ਹੈ । ਸੱਚ ਹੋਵੇ ਜਾਂ ਨਾ ਹੋਵੇ, ਪਰ ਹਰ ਆਦਮੀ ਦੇ ਜੀਵਨ ਵਿਚ ਦੋ ਤਸੀਵਰਾਂ ਹਨ, ਹਰ ਆਦਮੀ ਦੇ ਅੰਦਰ ਸ਼ੈਤਾਨ ਹੈ ਤੇ ਹਰ ਆਦਮੀ ਦੇ ਅੰਦਰ ਪਰਮਾਤਮਾਂ ਵੀ ਹੈ, ਅਤੇ ਹਰ ਆਦਮੀ ਦੇ ਅੰਦਰ ਨਰਕ ਦੀ ਸੰਭਾਵਨਾ ਹੈ ਤੇ ਸ ਵਰਗ ਦੀ ਵੀ । ਹਰ ਆਦਮੀ ਦੇ ਅੰਦਰ ਸੁੰਦਰਤਾ ਦੇ ਫੁਲ ਵੀ ਖਿੜ ਸਕਦੇ ਹਨ, ਅਤੇ ਕਰੂਪਤਾ ਦੇ ਗੰਦੇ ਛੱਪੜ ਵੀ ਨਿਕਲ ਸਕਦੇ ਹਨ । ਹਰ ਆਦਮੀ ਇਨ੍ਹਾਂ ਦੋ ਯਾਤ੍ਰਾਵਾਂ ਵਿਚਾਲੇ ਲਗਾਤਾਰ ਡੋਲ ਰਿਹਾ ਹੈ । ਇਹ ਦੋ ਕੰਢੇ ਹਨ, ਜਿਨ੍ਹਾਂ ਵਿਚੋਂ ਆਦਮੀ ਕਿਸੇ ਨੂੰ ਵੀ ਛੋਹ ਸਕਦਾ ਹੈ । ਅਤੇ ਬਹੁ ਤੇ ਲੋਕ ਨਰਕ ਦੇ ਕੰਢੇ ਨੂੰ ਛੁਹ ਲੈਂਦੇ ਹਨ ਅਤੇ ਬਹੁਤ ਘਟ ਭਾਗਸ਼ਾਲੀ ਹਨ, ਜਿਹੜੇ ਆਪਣੇ ਅੰਦਰ ਪਰਮਾਤਮਾ ਨੂੰ ਉਭਾਰ ਪਾਉਂਦੇ ਹਨ । ਕੀ ਅਸੀਂ ਆਪਣੇ ਅੰਦਰ ਪਰਮਾਤਮਾਂ ਨੂੰ ਉਭਾਰ ਲੈਣ ਵਿਚ ਸਫਲ ਹੋ ਸਕਦੇ ਹਾਂ ?

ਕੀ ਅਸੀਂ ਵੀ ਉਹ ਤਸਵੀਰ ਬਣ ਸਕਾਂਗੇ ਜਿਸ ਵਿਚ ਪਰਮਾਤਮਾਂ ਦੀ ਝਲਕ ਮਿਲੇ ?

ਇਹ ਕਿਵੇਂ ਹੋ ਸਕਦਾ ਹੈ ? ਇਸ ਸਵਾਲ ਦੇ ਨਾਲ ਹੀ ਮੈਂ ਅੱਜ ਦੀ ਦੂਜੀ ਚਰਚਾ ਸ਼ੁਰੂ ਕਰਨਾ ਚਾਹੁੰਦਾ ਹਾਂ । ਕਿਵੇਂ ਹੋ ਸਕਦਾ ਹੈ ਕਿ ਆਦਮੀ ਪਰਮਾਤਮਾਂ ਦੀ ਤਸਵੀਰ ਬਣੇ ? ਇਹ ਕਿਵੇਂ ਹੋ ਸਕਦਾ ਹੈ ਕਿ ਆਦਮੀ ਦਾ ਜੀਵਨ ਇਕ ਸਵਰਗ ਬਣੇ, ਇਕ ਸਵਾਸ ਬਣੇ, ਇਕ ਸੁਗੰਧ ਬਣੇ, ਇਕ ਖੂਬਸੂਰਤੀ ਬਣੇ ? ਇਹ ਕਿਵੇਂ ਹੋ ਸਕਦਾ ਹੈ ਕਿ ਮਨੁ ਖ ਉਸਨੂੰ ਜਾਣ ਲਵੇ ਜਿਸਦੀ ਕਿ ਕੋਈ ਮੌਤ ਨਹੀਂ ਹੈ ? ਇਹ ਕਿਵੇਂ ਹੋ ਸਕਦਾ ਹੈ ਕਿ ਮਨੁਖ ਪਰਮਾਤਮਾਂ ਦੇ ਮੰਦਿਰ ਵਿਚ ਦਾਖਲ ਹੋ ਜਾੲ ? ਹੁੰ ਦਾ ਤਾਂ ਉਲਟਾ ਹੈ । ਬਚਪਨ ਵਿਚ ਅਸੀਂ ਕਿਤੇ ਸਵਰਗ ਵਿਚ ਹੁੰਦੇ ਹਾਂ ਅਤੇ ਬੁਢਾਪਾ ਆਉਂਦੇ-ਆਉਂਦੇ ਨਰਕ ਤੱਕ ਪੁੱਜ ਜਾਂਦੇ ਹਾਂ ।

ਹੁੰਦਾ ਉਲਟਾ ਹੈ । ਹੁੰ ਦਾ ਇਹ ਹੈ, ਕਿ ਜਿਵੇਂ ਬਚਪਨ ਵਿਚ ਰੋਜ਼ ਸਾਡਾ ਪਤਨ ਹੁੰਦਾ ਹੈ । ਬਚਪਨ ਵਿਚ ਤਾਂ ਕਿਸੀ ਇਨਸੈਂਸ, ਕਿਸੇ ਨਿਰਦੋਸ਼ ਸੰਸਾਰ ਦਾ ਅਸੀਂ ਅਨੁਭਵ ਕਰਦੇ ਹਾਂ ਅਤੇ ਫਿਰ ਹੌਲੀ-ਹੌਲੀ ਇਕ ਕਪਟ ਨਾਲ ਭਰਿਆ ਹੋਇਆ, ਇਕ ਪਖੰਡ ਨਾਲ ਭਰਿਆ ਹੋਇਆ ਰਾਹ ਅਸੀਂ ਪਾਰ ਕਰਦੇ ਹਾਂ ਅਤੇ ਬੁੱਢੇ ਹੁੰਦੇਂ ਨਾ ਕੇਵਲ ਅਸੀਂ ਦੇਹ ਤੋਂ ਬੁੱਢੇ ਹੋ ਜਾਂਦੇ ਹਾਂ, ਸਗੋਂ ਅਸੀਂ ਆਤਮਾ ਤੋਂ ਵੀ ਬੁੱਢੇ ਹੋ ਜਾਂਦੇ ਹਾਂ । ਨਾ ਸਿਰਫ਼ ਸ਼ਰੀਰ ਦੀਨ-ਹੀਨ ਅਤੇ ਜਰਜਰ ਹੋ ਜਾਂਦਾ ਹੈ । ਸਗੋਂ ਆਤਮਾਂ ਵੀ ਇਕ ਖੰਡਰ ਹੋ ਜਾਂਦੀ ਹੈ । ਅਤੇ ਇਸ ਨੂੰ ਹੀ ਅਸੀਂ ਜੀਵਨ ਮੰਨ ਲੈਂਦੇ ਹਾਂ, ਤੇ ਖਤਮ ਹੋ ਜਾਂਦੇ ਹਾਂ ।

ਧਰਮ ਇਸ ਸੰਬੰਧ ਵਿਚ ਸ਼ੱਕ ਕਰਨਾ ਚਾਹੁੰ ਦਾ ਹੈ, ਧਰਮ ਇਕ ਵੱਡਾ ਸ਼ੱਕ ਹੈ ਇਸ ਸੰਬੰਧ ਵਿਚ । ਆਦਮੀ ਦੇ ਜੀਵਨ ਦੀ ਇਹ ਯਾਤ੍ਰਾ ਗਲਤ ਹੈ ਕਿ ਸਵਰਗ ਤੋਂ ਅਸੀਂ ਨਰਕ ਤੱਕ ਜਾਈਏ । ਹੋਣਾ ਤਾਂ ਉਲਟਾ ਚਾਹੀਦਾ ਹੈ । ਜੀਵਨ ਦੀ ਯਾਤ੍ਰਾ, ਪ੍ਰਾਪਤੀ ਦੀ ਯਾਤ੍ਰਾ ਹੋਣੀ ਚਾਹੀਦੀ ਹੈ ਕਿ ਅਸੀਂ ਦੁਖ ਤੋਂ ਆਨੰਦ ਤੱਕ ਪੁਜੇ । ਅਸੀਂ ਅੰਧਕਾਰ ਵਿਚੋਂ ਪ੍ਰਕਾਸ਼ ਕੋਲ ਪੁੱਜੇ । ਅਸੀਂ ਮੌਤ ਤੋਂ ਅੰਮ੍ਰਿਤ ਤੱਕ ਪੁੱਜੇ । ਪ੍ਰਾਣਾਂ ਦੇ ਪ੍ਰਾਣਾਂ ਦੀ ਖਾਹਸ਼ ਅਤੇ ਪਿਆਸ ਵੀ ਓਹੀ ਹੈ, ਪ੍ਰਾਣਾਂ ਵਿਚ ਤਾਂ ਇਕ ਹੀ ਇੱਛਾ ਹੈ ਕਿ ਮੌਤ ਤੋਂ ਅੰਮ੍ਰਿਤ ਤੱਕ ਕਿਵੇਂ ਪੁਜੀਏ ? ਪ੍ਰਾਣਾਂ ਵਿਚ ਇਕੋ ਹੀ ਤੇਹ ਹੈ ਕਿ ਅਸੀਂ ਘੁੱਪ ਹਨੇਰੇ ‘ਚੋਂ, ਪ੍ਰਕਾਸ਼ ਨੂੰ ਕਿਵੇਂ ਪ੍ਰਾਪਤ ਕਰੀਏ ? ਪ੍ਰਾਣਾਂ ਦੀ ਇਕ ਹੀ ਮੰਗ ਹੈ ਕਿ ਅਸੀਂ ਕੂੜ ਤੋਂ ਸੱਚ ਤੱਕ ਕਿਵੇਂ ਜਾ ਸਕਦੇ ਹਾਂ ?

ਜ਼ਰੂਰ ਹੀ ਸੱਚ ਦੀ ਯਾਤ੍ਰਾ ਲਈ, ਜ਼ਰੂਰ ਹੀ ਸਵਰਗ ਦੇ ਅੰਦਰ ਪਰਮਾਤਮਾਂ ਦੀ ਖੋਜ ਲਈ, ਵਿਅਕਤੀ ਵਿਚ ਊਰਜਾ ਦਾ ਇਕ ਇਕੱਠ ਚਾਹੀਦਾ ਹੈ, ਕੰਜਰਵੇਸ਼ਨ ਚਾਹੀਦਾ ਹੈ । ਵਿਅਕਤੀ ਨੂੰ ਸ਼ਕਤੀ ਦਾ ਇਕ ਵਧਾਉ-ਫੁਲਾਉ ਚਾਹੀਦਾ ਹੈ । ਉਸਦੇ ਅੰਦਰ ਸ਼ਕਤੀ ਇਕੱਠੀ ਹੋਵੇ ਕਿ ਉਹ ਸ਼ਕਤੀ ਦਾ ਇਕ ਸਰੋਤ ਹੋ ਜਾਏ, ਤਦ ਹੀ ਵਿਅਕਤਿੱਤਵ ਨੂੰ ਸਵਰਗ ਤੱਕ ਲੈ ਜਾਇਆ ਜਾ ਸਕੇਗਾ ।

ਸਵਰਗ ਨਿਰਬਲਾਂ ਲਈ ਨਹੀਂ ਹੈ । ਜੀਵਨ ਦੇ ਸੱਚ ਉਨ੍ਹਾਂ ਲਈ ਨਹੀਂ ਹਨ, ਜਿਹੜੇ ਸ਼ਕਤੀ ਨੂੰ ਗੁਆ ਕੇ ਦੀਨ-ਹੀਨ ਹੋ ਜਾਂਦੇ ਹਨ, ਜਿਹੜੇ ਜੀਵਨ ਦੀ ਸਾਰੀ ਸ਼ਕਤੀ ਨੂੰ ਗੁਆ ਦਿੰਦੇ ਹਨ ਅਤੇ ਅੰਦਰ ਦੁਰਬਲ ਅਤੇ ਦੀਨ ਜਾਂਦੇ ਹੋ ਹਨ, ਉਹ ਯਾਤ੍ਰਾ ਨਹੀਂ ਕਰ ਸਕਦੇ । ਉਸ ਯਾਤ੍ਰਾ ‘ਤੇ ਟੁਰਨ ਲਈ, ਉਨ੍ਹਾਂ ਪਹਾੜਾਂ ਉੱਤੇ ਚੜ੍ਹਣ ਲਈ ਸ਼ਕਤੀ ਚਾਹੀਦੀ ਹੈ ।

ਤੇ ਸ਼ਕਤੀ ਦਾ ਸੰਵਰਧਨ (ਤਰੱਕੀ ਕਰਨਾ) ਹੀ ਧਰਮ ਦਾ ਮੂਲ ਸਰੋਤ ਹੈ—ਸ਼ਕਤੀ ਦਾ ਸੰਵਰਧਨ, ‘ਕੰਜਰਵੇਸ਼ਨ ਆਫ ਇਨਰਜੀ । ਕਿਵੇਂ ਸ਼ਕਤੀ ਇਕੱਠੀ ਹੋਵੇ ਕਿ ਅਸੀਂ ਸ਼ਕਤੀ ਦੇ ਉਬਲਦੇ ਹੋਏ ਭੰਡਾਰ ਹੋ ਜਾਈਏ ?

ਪਰ ਅਸੀਂ ਤਾਂ ਦੀਨ-ਹੀਨ ਜਨ ਹਾਂ, ਸਾਰੀ ਸ਼ਕਤੀ ਗੁਆ ਕੇ ਅਸੀਂ ਨਿਰ- ਬਲ ਹੁੰਦੇ ਚਲੇ ਜਾਂਦੇ ਹਾਂ । ਸ਼ਕਤੀ ਸਾਰੀ ਖਤਮ ਹੋ ਜਾਂਦੀ ਹੈ ਅੰਦਰ, ਖਾਲੀਪਨ ਰਹਿ ਜਾਂਦਾ ਹੈ, ਬਸ-ਅੰਦਰ ਇਕ ਖਾਲੀਪਨ ਦੇ ਸਿਵਇ ਹੋਰ ਕੁਝ ਵੀ ਨਹੀਂ

ਰਹਿੰਦਾ ਹੈ । ਇਹੋ ਜਿਹਾ ਹੀ ਹੈ ਸਾਡਾ ਅਖੌਤੀ ਜੀਵਨ 1 ਇਹ ਜੀਵਨ ਬਸ ਜਿਵੇਂ ਗੁਆਉਣਾ ਹੈ । ਇਹ ਜੀਵਨ ਪਾਉਣਾ ਨਹੀਂ ਹੈ।

ਪਰ ਅਸੀਂ ਸ਼ਕਤੀ ਨੂੰ ਕਿਵੇਂ ਗੁਆ ਦਿੰਦੇ ਹਾਂ ?

ਮਨੁੱਖ ਦਾ ਸ਼ਕਤੀ ਨੂੰ ਗੁਆਉਣ ਦਾ ਸਭ ਤੋਂ ਵੱਡਾ ਦਰਵਾਜਾ ਸੈਕਸ ਹੈ। ਕਾਮ, ਮਨੁੱਖ ਦੀ ਸ਼ਕਤੀ ਦੇ ਗੁਆਉਣ ਦਾ ਸਭ ਤੋਂ ਵੱਡਾ ਦੁਆਰ ਹੈ । ਜਿਥੋਂ ਦੀ ਉਹ ਸ਼ਕਤੀ ਨੂੰ ਗੁਆਉਂਦਾ ਚਲਾ ਜਾਂਦਾ ਹੈ ।

ਅਤੇ ਜਿਸ ਤਰ੍ਹਾਂ ਕਲ ਮੈਂ ਤੁਹਾਨੂੰ ਆਖਿਆ, ਕਿ ਕੋਈ ਕਾਰਣ ਹੈ ਜਿਸਦੀ ਵਜ੍ਹਾ ਨਾਲ ਉਹ ਸ਼ਕਤੀ ਨੂੰ ਗੁਆਉਂਦਾ ਹੈ । ਸ਼ਕਤੀ ਨੂੰ ਕੋਈ ਵੀ ਗੁਆਉਣਾ ਨਹੀਂ ਚਾਹੁੰਦਾ । ਕੌਣ ਸ਼ਕਤੀ ਨੂੰ ਗੁਆਉਣਾ ਚਾਹੇਗਾ ? ਲੇਕਿਨ ਕੁੱਝ ਝਲਕ ਹੈ ਉਪਲੱਬਧੀ ਦੀ, ਉਸ ਝਲਕ ਲਈ ਆਦਮੀ ਸ਼ਕਤੀ ਨੂੰ ਗੁਆਉਣ ਲਈ ਰਾਜ਼ੀ ਹੋ ਜਾਂਦਾ ਹੈ । ਕਾਮ ਦੀਆਂ ਘੜੀਆਂ ਵਿਚ ਕੁੱਝ ਅਨੁਭਵ ਹੈ। ਉਸ ਅਨੁਭਵ ਲਈ ਆਦਮੀ ਸਭ ਕੁੱਝ ਗੁਆਉਣ ਨੂੰ ਤਿਆਰ ਹੋ ਜਾਂਦਾ ਹੈ, ਜੇਕਰ ਉਹ ਅਨੁਭਵ ਕਿਸ. ਹੋਰ ਰਾਹ ਤੋਂ ਪ੍ਰਾਪਤ ਹੋ ਸਕੇ, ਤਾਂ ਮਨੁੱਖ ਸੈਕਸ ਦੇ ਮਾਧਿਅਮ ਤੋਂ ਸ਼ਕਤੀ ਨੂੰ ਕਦੇ ਵੀ ਤਿਆਰ ਨਹੀਂ ਹੁੰਦਾ ।

ਕੀ ਹੋਰ ਕੋਈ ਰਾਹ ਹੈ, ਉਸ ਅਨੁਭਵ ਨੂੰ ਪਾਉਣ ਦਾ ? ਜਿੱਥੇ ਅਸੀਂ ਪ੍ਰਾਣਾਂ ਦੀ ਗਹਿਰਾਈ ਵਿਚ ਉਤਰ ਜਾਂਦੇ ਹਾਂ, ਕਿੱਥੇ ਅਸੀਂ ਜੀਵਨ ਦਾ ਉਚੇ ਤੋਂ ਉੱਚਾ ਸਿਖ਼ਰ ਛੋਂਹਦੇ ਹਾਂ, ਜਿੱਥੇ ਅਸੀਂ ਜੀਵਨ ਦੀ ਸ਼ਾਂਤੀ ਅਤੇ ਅਨੰਦ ਦੀ ਇਕ ਝਲਕ ਪਾਉਂਦੇ ਹਾਂ । ਕੀ ਕੋਈ ਹੋਰ ਰਾਹ ਹੈ ? ਕੀ ਕੋਈ ਹੋਰ ਰਾਹ. ਹੈ ਕਿ ਅਸੀਂ ਆਪਣੇ ਅੰਦਰ ਪੁੱਜ ਜਾਈਏ । ਕੀ ਸਵੈ ਦੀ ਸ਼ਾਂਤੀ ਅਤੇ ਅਨੰਦ ਦੇ ਝਰਨੇ ਤੱਕ ਪੁੱਜ ਜਾਣ ਦੀ ਹੋਰ ਕੋਈ ਪੌੜੀ ਹੈ ? ਜੇਕਰ ਉਹ ਪੌੜੀ ਸਾਨੂੰ ਵਿਖਾਈ ਪੈ ਜਾਏ, ਤਾਂ ਜੀਵਨ ਵਿਚ ਇਕ ਕ੍ਰਾਂਤੀ ਘਟਿਤ ਹੋ ਜਾਂਦੀ ਹੈ । ਆਦਮੀ ਕਾਮ ਲਈ ਬੇ-ਮੁੱਖ ਅਤੇ ਗ਼ਮ ਲਈ ਸਨਮੁਖ ਹੋ ਜਾਂਦਾ ਹੈ । ਇਕ ਕ੍ਰਾਂਤੀ ਘਟਿਤ ਹੋ ਜਾਂਦੀ ਹੈ, ਇਕ ਨਵਾਂ ਦਰਵਾਜਾ ਖੁਲ੍ਹ ਜਾਂਦਾ ਹੈ ।

ਮਨੁੱਖ ਦੀ ਜਾਤ ਨੂੰ ਜੇਕਰ ਅਸੀਂ ਨਵਾਂ ਦਰਵਾਜਾ ਨਾ ਦੇ ਸਕੇ ਤਾਂ ਮਨੁੱਖ ਇਕ ‘ਰਿਪਿਟੇਟਿਵ ਸਰਕਲ’ ਵਿਚ, ਇਕ ਪੁੰਨਰ ਕਤੀ ਵਾਲੇ ਚਕੱਰ ਵਿਚ ਘੁੰਮਦਾ ਹੈ। ਅਤੇ ਨਸ਼ਟ ਹੋ ਜਾਂਦਾ ਹੈ । ਪਰ ਅਜ ਤਕ ਸੈਕਸ ਦੇ ਸੰਬੰਧ ਵਿਚ ਜੋ ਵੀ ਧਾਰਨਾਵਾਂ ਰਹੀਆਂ ਹਨ, ਉਹ ਮਨੁੱਖ ਨੂੰ ਸੈਕਸ ਦੇ ਇਲਾਵਾ ਨਵਾਂ ਦਰਵਾਜਾ ਖੋਲ੍ਹਣ ਵਿਚ ਸਮਰਥ ਨਹੀਂ ਬਣਾ ਸਕੀਆਂ । ਸਗੋਂ, ਇਕ ਉਲਟਾ ਉਪਦਰ ਹੋਇਆ, ਕੁਦਰਤ ਇਕ ਹੀ ਦਰਵਾਜ਼ਾ ਦਿੰਦੀ ਹੈ ਮਨੁੱਖ ਨੂੰ, ਉਹ ਸੈਕਸ ਦਾ ਦਰਵਾਜਾ ਹੈ । ਹੁਣ ਤੱਕ ਦੀਆਂ ਸਿਖਿਆਵਾਂ ਨੇ ਉਹ ਦਰਵਾਜਾ ਵੀ ਬੰਦ ਕਰ ਦਿੱਤਾ ਅਤੇ ਨਵਾਂ ਦਰਵਾਜਾ ਖੋਲ੍ਹਿਆ ਨਹੀਂ । ਸ਼ਕਤੀ ਅੰਦਰ ਘੁੰਮਣ ਲੱਗੀ ਤੇ ਚਕਰ ਕੱਢਣ ਲੱਗੀ ਅਤੇ ਹੋਰ ਨਵਾਂ ਦਰ- ਵਾਜ਼ਾ ਸ਼ਕਤੀ ਲਈ ਨਹੀਂ ਮਿਲੇ, ਤਾਂ ਘੁੰਮਦੀ ਹੋਈ ਸ਼ਕਤੀ ਮਨੁੱਖ ਨੂੰ (ਪਾਗਲ) ਕਰ ਦਿੰਦੀ ਹੈ । ਅਤੇ ਪਾਗਲ ਮਨੁੱਖ ਨਾਂ ਕੇਵਲ ਉਸ ਦੁਆਹ ਤੋਂ, ਜਿਹੜਾ ਸੈਕਸ ਦਾ ਸਹਿਜ ਰਾਹ ਸੀ, ਨਿਕਲਣ ਦੀ ਕੋਸਿਸ਼ ਕਰਦਾ ਹੈ, ਉਹ ਕੰਧਾਂ ਅਤੇ ਖਿੜਕੀਆਂ ਨੂੰ ਉੜਕੇ ਵੀ ਕੁੱਦਦਾ ਹੈ, ਤੇ ਆਪਣਾ ਸਿਰ ਭੰਨ ਲੈਂਦਾ ਹੈ ਅਤੇ ਹੱਥਾਂ ਪੈਰਾਂ ਨੂੰ ਪੰਗੂ ਕਰ ਲੈਂਦਾ ਹੈ । ਪ੍ਰਾਕਿਰਤਿਕ ਦੁਆਰ ਬੰਦ ਹੋਣ ਨਾਲ ਅਤੇ ਨਵੇਂ ਬਹੁਤ ਪ੍ਰਾਕਿਰਤਿਕ ਸੁਪਰਨੇਚ ਰਲ’ ਦੁਆਰ ਦੇ ਖੁਲ੍ਹੇ ਹੋਏ ਨਾ ਹੋਣ ਨਾਲ ਕਾਮ-ਊਰਜਾ ਗੈਰ-ਕੁਦਰਤੀ ਅਨਨੇਚਰੁਲ ਹੋਕੇ ਵੱਗਣ ਲਗਦੀ ਹੈ ।

ਇਕ ਦੁਰਘਟਨਾ ਵਾਪਰੀ ਹੈ, ਅਤੇ ਇਕ ਮਨੁੱਖ ਜਾਤੀ ਦੀ ਵੱਡੀ ਤੋਂ ਵੱਡੀ ਬਦਕਿਸਮਤੀ ਵਿਚੋਂ ਇਕ ਹੈ । ਨਵਾਂ ਦੁਆਰ ਖੋਲ੍ਹਿਆ ਨਹੀਂ ਗਿਆ ਅਤੇ ਪੁਰਾਣਾ ਦੁਆਰ ਬੰਦ ਕਰ ਦਿੱਤਾ ਗਿਆ । ਇਸ ਲਈ ਮੈਂ ਸੈਕਸ ਦੇ ਵਿਰੋਧ ਵਿਚ, ਦੁਸ਼ਮਣੀ ਲਈ, ਦਮਨ ਲਈ ਹੁਣ ਤੱਕ ਜੋ ਵੀ ਸਿਖਿਅਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਸਦ ਕੇ ਸਪੱਸ਼ਟ ਵਿਰੋਧ ਵਿਚ ਖਲੋਤਾ ਹਾਂ । ਉਨ੍ਹਾਂ ਸਾਰੀਆਂ ਸਿਖਿਆਵਾਂ ਨਾਲ ਮਨੁੱਖ ਦੀ ਸੈਕਸੁਐਲਿਟੀ ਵਧੀ ਹੈ, ਘੱਟ ਨਹੀਂ ਹੋਈ, ਸਗੋਂ ਖਰਾਬ ਹੋਈ ਹੈ । ਕੀ ਕਰੀਏ ਨਕਿਨ ? ਕੋਈ ਹੋਰ ਦਰਵਾਜਾ ਖੋਲ੍ਹਿਆ ਜਾ ਸਕਦਾ ਹੈ ?

ਸੰਭੋਗ ਦੇ ਪਲਾਂ ਵਿਚ ਜੋ ਪ੍ਰਤੀਤੀ ਹੈ, ਉਹ ਪ੍ਰਤੀਤ ਦੋ ਗੱਲਾਂ ਦੀ ਹੈ- ਵਾ ਇਮਲੈਸਨੇਸ ਅਤੇ ਇਗੋਲੈਸਨੈਸ । ਸਮਾਂ ਸ਼ੂਨਯ ਹੋ ਜਾਂਦਾ ਹੈ ਅਤੇ ਹੰਕਾਰ ਵਿਲੀਨ ਰੋ ਜਾਂਦਾ ਹੈ । ਸਮਾਂ ਸ਼ੂਨਯ ਹੋਣ ਨਾਲ ਅਤੇ ਹੰਕਾਰ ਵਿਲੀਨ ਹੋਣ ਨਾਲ ਸਾਨੂੰ ਸਦੀ ਇਕ ਝਲਕ ਮਿਲਦੀ ਹੈ, ਜਿਹੜਾ ਕਿ ਸਾਡਾ ਅਸਲੀ ਜੀਵਨ ਹੈ । ਲੇਕਿਨ ਪਰਕ ਦੀ ਝਲਕ ਅਤੇ ਅਸੀਂ ਵਾਪਸ ਆਪਣੀ ਥਾਂ ਖਲੋ ਜਾਂਦੇ ਹਾਂ ਅਤੇ ਇਕ ਵੱਡੀ ਵਰਜਾ, ਸ਼ਕਤੀਆਂ ਦਾ ਪ੍ਰਵਾਹ-ਇਸ ਵਿਚ ਅਸੀਂ ਗੁਆ ਦਿੰਦੇ ਹਾਂ । ਫਿਰ ਉਸ ਬਲਕ ਦੀ ਯਾਦ ਵਿਚ, ਮਨ ਵਿਚ ਪੀੜਾ ਹੁੰਦੀ ਰਹਿੰਦੀ ਹੈ । ਅਸੀਂ ਪਰਤ ਕੇ ਉਸ ਅਨੁਭਵ ਨੂੰ ਪਾ ਲੈਣਾ ਚਾਹੁੰਦੇ ਹਾਂ ਅਤੇ ਉਹ ਝਲਕ ਏਨੀ ਨਿੱਕੀ ਹੈ, ਇਕ ਪਲ ਵਿਚ ਤੁਆਚ ਜਾਂਦੀ ਹੈ । ਠੀਕ ਤਰ੍ਹਾਂ ਉਸਦੀ ਯਾਦ ਵੀ ਨਹੀਂ ਰਹਿ ਜਾਂਦੀ ਕਿ ਕੀ ਸੀ ਉਹ ਜਕ, ਅਸੀਂ ਕੀ ਜਾਣਿਆ ਸੀ ? ਬਸ ਇਕ ਧੁੰਨ, ਇਕ ਅਰਜ਼, ਇਕ ਪਾਗਲ •ਉਡੀਕ ਰਹਿ ਜਾਂਦੀ ਹੈ । ਫਿਰ ਉਸ ਅਨੁਭਵ ਨੂੰ ਫਰ-ਫਿਰ ਪਾਉਣ ਲਈ ਜੀਵਨ ਭਰ ਆਦਮੀ ਇਸੇ ਕੋਸ਼ਿਸ ਵਿਚ ਰੁਝਿਆ ਰਹਿੰਦਾ ਹੈ, ਪਰ ਉਹ ਝਲਕ ਇਕ ਪਲ ਤੋਂ ਜ਼ਿਆਦਾ ਨਹੀਂ ਟਿੱਕ ਸਕਦੀ। ਉਹ ਝਲਕ ਧਿਆਨ ਦੇ ਮਾਧਿਆਮ ਨਾਲ ਵੀ ਉਪਲੱਬਧ ਹੁੰਦੀ ਹੈ ।

ਮਨੁਖ ਦੀ ਚੇਤਨਾ ਤੱਕ ਪੁੱਜਣ ਦੇ ਦੋ ਮਾਰਗ ਹਨ-ਕਾਮ ਅਤੇ ਧਿਆਨ । ਸੈਕਸ ਅਤੇ ਮੈਡੀਟੇਸ਼ਨ ।

ਸੰਕਸ ਕੁਦਰਤੀ ਮਾਰਗ ਹੈ, ਜਿਹੜਾ ਕੁਦਰਤ ਨੇ ਦਿੱਤਾ ਹੈ । ਜਾਨਵਰਾਂ ਨੂੰ ਵੀ ਦਿੱਤਾ ਹੋਇਆ ਹੈ, ਪੰਛੀਆਂ ਨੂੰ ਵੀ ਦਿੱਤਾ ਹੋਇਆ ਹੈ, ਮਨੁੱਖਾਂ ਨੂੰ ਵੀ ਦਿੱਤਾ ਹੋਇਆ ਹੈ । ਅਤੇ ਜਦ ਤੱਕ ਮਨੁੱਖ ਕੇਵਲ ਪ੍ਰਕ੍ਰਿਤੀ ਦੇ ਦਿੱਤੇ ਹੋਏ ਦੁਆਰ ਦੀ ਵਰਤੋਂ ਕਰਦਾ ਹੈ, ਤੱਦ ਤੱਕ ਉਹ ਪਸ਼ੂਆਂ ਤੋਂ ਉਪਰ ਨਹੀਂ ਹੈ । ਨਹੀਂ ਹੋ ਸਕਦਾ । ਉਹ ਦੁਆਰ ਤਾਂ ਪਸ਼ੂਆਂ ਲਈ ਵੀ ਉਪਲੱਬਧ ਹੈ। ਮਨੁੱਖਤਾ ਦ ਪ੍ਰਾਰੰਭ ਉਸ ਦਿਨ ਤੋਂ ਹੁੰਦਾ ਹੈ, ਜਿਸ ਦਿਨ ਤੋਂ ਮਨੁੱਖ ਸੈਕਸ ਤੋਂ ਇਲਾਵਾ ਇਕ ਨਵਾਂ ਦੁਆਰ ਖੋਲ੍ਹਣ ਵਿਚ ਸਮਰਥ ਹੋ ਜਾਂਦਾ ਹੈ । ਉਸ ਤੋਂ ਪਹਿਲਾਂ ਅਸੀਂ ਮਨੁੱਖ ਨਹੀਂ ਹਾਂ । ਉਸ ਤੋਂ ਪਹਿਲਾਂ ਸਾਡੇ ਜੀਵਨ ਦਾ ਕੇਂਦਰ ਪਸ਼ੂ ਦਾ ਕੇਂਦਰ ਹੈ, ਕੁਦਰਤ ਦਾ ਕੇਂਦਰ ਹੈ । ਜਦ ਤਕ ਅਸੀਂ ਉਸ ਤੋਂ ਉਪਰ ਉਠ ਨਹੀਂ ਜਾਂਦੇ, ਉਸ ਨੂੰ ਟ੍ਰਾਂਡ ਨਹੀਂ ਕਰ ਪਾਉਂਦੇ, ਉਸਦਾ ਉਲੰਘਣ ਨਹੀਂ ਕਰ ਪਾਉਂਦੇ, ਤਦ ਤੱਕ ਅਸੀਂ ਪਸ਼ੂਆਂ ਵਾਂਗ ਹੀ ਜੀਉਂਦੇ ਹਾਂ ।

* ਅਸੀਂ ਕਪੜੇ ਮਨੁੱਖਾਂ ਦੇ ਪਾ ਰੱਖੇ ਹਨ । ਅਸੀਂ ਭਾਸ਼ਾ ਮਨੁੱਖ ਦੀ ਬੋਲਦੇ ਹਾਂ, ਅਸੀਂ ਸਾਰਾ ਰੂਪ ਮਨੁੱਖਾਂ ਦਾ ਪੈਦਾ ਕਰ ਰੱਖਿਆ ਹੈ, ਪਰ ਅੰਦਰ ਡੂੰਘੇ ਮਨ ਦੇ ਤੁਲ ਉਂਤੇ ਅਸੀਂ ਪਸ਼ੂਆਂ ਤੋਂ ਜ਼ਿਆਦਾ ਨਹੀਂ ਹੁੰਦੇ—ਨਹੀਂ ਹੋ ਸਕਦੇ-ਅਤੇ ਇਸ਼ ਲਈ ਜ਼ਰਾ ਕ ਜਿੰਨਾ ਮੌਕਾ ਮਿਲ ਜਾਏ, ਤਾਂ ਅਸੀਂ ਉਸੇ ਵੇਲੇ ਪਸ਼ੂ ਹੋ ਜਾਂਦੇ ਹਾਂ ।

ਹਿੰਦੋਸਤਾਨ, ਪਾਕਿਸਤਾਨ ਦਾ ਬਟਵਾਰਾ ਹੋਇਆ ਅਤੇ ਸਾਨੂੰ ਵਿਖਾਈ ਪੈ ਗਿਆ ਕਿ ਆਦਮੀ ਦੇ ਕਪੜਿਆਂ ਅੰਦਰ ਜਾਨਵਰ ਬੈਠਾ ਹੋਇਆ ਹੈ । ਸਾਨੂੰ ਵਿਖਾਈ ਦੇ ਗਿਆ ਕਿ ਉਹ ਲੋਕ ਜਿਹੜੇ ਕਲ ਮਸਜਿਦਾਂ ਵਿਚ ਪ੍ਰਾਰਥਨਾਂ ਕਰਦੇ ਸੀ ਅਤੇ ਮੰਦਿਰਾਂ ਵਿਚ ਗੀਤਾ ਪੜ੍ਹਦੇ ਸਨ, ਉਹ ਕੀ ਕਰ ਰਹੇ ਹਨ ? ਉਹ ਹਤਿ ਆਵਾਂ ਕਰ ਰਹੇ ਹਨ, ਉਹ ਬਲਾਤਕਾਰ ਕਰ ਰਹੇ ਹਨ, ਉਹ ਸਭ ਕੁੱਝ ਕਰ ਹਰ ਹਨ । ਓਹੀ ਲੋਕ ਜਿਹੜੇ ਮੰਦਿਰਾਂ, ਮਸਜਿਦਾਂ ਵਿਚ ਵਿਖਾਈ. ਂਪੈ ਂਦੇ ਹਨ, ਓਹੀ ਲੋਕ ਬਲਾਤਕਾਰ ਕਰਦੇ ਹੋਏ ਵਿਖਾਈ ਦੇਣ ਲੱਗੇ ।

ਕੀ ਹੋ ਗਿਆ ਉਨ੍ਹਾਂ ਨੂੰ ? ਜ਼ਰਾ ਕ ਜਿੰਨੀ ਛੂਟ ਦਾ ਮੌਕਾ, ਜ਼ਰਾ ਕੁ ਜ਼ਿਮੇ- ਵਾਰੀ ਤੋਂ ਮੁਕਤ ਹੋਣ ਦਾ ਮੌਕਾ ਮਿਲ ਜਾਏ ਤਾਂ ਆਦਮੀ ਆਪਣੀ ਆਦਮੀਅਤ ਤੋਂ ਖੱਟੀ ਲੈ ਲੈਂਦਾ ਹੈ ਅਤੇ ਫੇਰ ਉਹ ਜਿਹੜਾ ਅੰਦਰ ਲੁਕਿਆ ਹੋਇਆ ਪਸ਼ੂ ਹੈ, ਪਰਗਟ ਹੋ ਜਾਂਦਾ ਹੈ । ਉਹ ਪਸ਼ੂ ਤਾਂ ਸਦਾ ਤਿਆਰ ਹੈ, ਉਹ ਉਡੀਕ ਹੀ ਕਰ ਰਿਹਾ ਹੈ ਕਿ ਮੈਨੂੰ ਮੌਕਾ ਮਿਲ ਜਾਏ । ਸੋ, ਭੀੜ-ਭਾੜ ਵਿਚ ਉਸਨੂੰ ਮੌਕਾ ਮਿਲ ਜਾਂਦਾ ਹੈ, ਤਾਂ ਉਹ ਛੇਤੀ ਦੇਣੀਂ ਆਪਣਾ ਖਿਆਲ ਛੱਡ ਦਿੰਦਾ ਹੈ । ਉਹ ਜਿਹੜਾ ਬੰਨ੍ਹ-ਬੰਨ੍ਹ ਕੇ ਉਸਨੂੰ ਰਖਿਆ ਹੋਇਆ ਹੈ, ਭੀੜ ਵਿਚ ਮੌਕਾ ਮਿਲ ਜਾਂਦਾ ਹੈ ਉਸਨੂੰ ਖੁੱਲ ਜਾਣ ਦਾ ਕਿ ਮੈਂ ਭੁੱਲ ਜਾਵਾਂ ਆਪਣੇ ਆਪ ਨੂੰ ।

ਇਸ ਲਈ ਅਜ ਤੱਕ ਇਕੱਲੇ ਆਦਮੀ ਨੇ ਓਨਾ ਪਾਪ ਨਹੀਂ ਕੀਤਾ, ਜਿੰਨਾ ਭੀੜ ਵਿਚ ਆਦਮੀਆਂ ਨੇ ਪਾਪ ਕੀਤਾ ਹੈ । ਇਕੱਲਾ ਆਦਮੀ ਥੋੜਾ ਡਰਦਾ ਹੈ ਕਿ ਕੋਈ ਵੇਖ ਲਵੇਗਾ, ਇਕੱਲਾ ਆਦਮੀ ਥੋੜਾ ਸੋਚਦਾ ਹੈ ਕਿ ਮੈਂ ਇਹ ਕੀ ਕਰ ਰਿਹਾ ਹਾਂ, ਇਕੱਲੇ ਆਦਮੀ ਨੂੰ ਆਪਣਿਆਂ ਕਪੜਿਆਂ ਦੀ ਥੋੜੀ ਫ਼ਿਕਰ ਹੁੰਦੀ ਹੈ ਕਿ ਲੋਕ ਕੀ ਕਹਿਣਗੇ-ਜਾਨਵਰ ਹੈ ।

ਪਰ ਜਦੋਂ ਬਹੁਤੀ ਭੀੜ ਹੁੰਦੀ ਹੈ ਤਾਂ ਇਕੱਲਾ ਆਦਮੀ ਵੇਖਦਾ ਹੈ ਕਿ ਹੁਣ ਕੌਣ ਪਛਾਣਦਾ ਹੈ, ਉਹ ਭੀੜ ਦੇ ਨਾਲ ਇਕ ਹੋ ਜਾਂਦਾ ਹੈ । ਉਸਦੀ ਆਈਡੈਂਟਟੀ ਮਿੱਟ ਜਾਂਦੀ ਹੈ । ਹੁਣ ਉਹ ਫਲਾਣੇ ਨਾਉਂ ਦਾ ਆਦਮੀ ਨਹੀਂ ਹੈ, ਉਹ ਵੱਡੀ ਭੀੜ ਹੈ । ਅਤੇ ਵੱਡੀ ਭੀੜ ਜੋ ਕਰਦੀ ਹੈ, ਉਹ ਵੀ ਕਰਦਾ ਹੈ । ਹਰ ਕੀ ਕਰਦਾ ਹੈ ? ਅੱਗ ਲਾਉਂਦਾ ਹੈ, ਬਲਾਤਕਾਰ ਕਰਦਾ ਹੈ । ਭੀੜ ਵਿਚ ਉਸ ਨੂੰ ਮੌਕਾ ਮਿਲ ਜਾਂਦਾ ਹੈ ਕਿ ਉਹ ਆਪਣੇ ਪਸੂ ਨੂੰ ਫਿਰ ਤੋਂ ਛੁੱਟੀ ਦੇ ਦੇਵੇ, ਜਿਹੜਾ ਉਸਦੇ ਅੰਦਰ ਲਕਿਆ ਹੈ।

ਅਤੇ ਇਸੇ ਲਈ ਆਦਮੀ ਦਸ-ਪੰਜ ਸਾਲਾਂ ਵਿਚ ਯੁੱਧ ਦੀ ਉਡੀਕ ਕਰਨ ਲੱਗਦਾ ਹੈ, ਦੰਗੇ ਫਸਾਦ ਦੀ ਉਡੀਕ ਕਰਨ ਲਗਦਾ ਹੈ । ਜੇਕਰ ਹਿੰਦੂ-ਮੁਸਲਮਾਨ ਦਾ ਬਹਾਨਾ ਮਿਲ ਜਾਏ ਤਾਂ ਹਿੰਦੂ-ਮੁਸਲਮਾਨ ਸਹੀ, ਜੇਕਰ ਹਿੰਦੂ-ਮੁਸਲਮਾਨ ਦਾ ਅਹਾਨਾ ਨਾ ਮਿਲੇ ਤਾਂ ਗੁਜਰਾਤੀ-ਮਰਾਠੀ ਵੀ ਕੰਮ ਆ ਸਕਦੇ ਹਨ । ਜੇਕਰ ਗੁਜਰਾਤੀ- ਮਰਾਠੀ ਨਾ ਹੋਣ, ਤਾਂ ਹਿੰਦੀ ਬੋਲਣ ਵਾਲੇ ਅਤੇ ਗੈਰ-ਹਿੰਦੀ ਬੋਲਣ ਵਾਲੇ ਵੀ ਕੰਮ ਕਰ ਸਕਦੇ ਹਨ !

ਕੋਈ ਵੀ ਬਹਾਨਾ ਚਾਹੀਦਾ ਹੈ ਆਦਮੀ ਨੂੰ—ਉਸ ਦੇ ਅੰਦਰ ਦੇ ਪਸ਼ੂ ਨੂੰ ਛੁੱਟੀ ਚਾਹੀਦੀ ਹੈ, ਅੰਦਰ ਬੰਦ ਰਹਿੰਦੇ-ਰਹਿੰਦੇ ਪਸ਼ੂ ਘਬਰਾ ਜਾਂਦਾ ਹੈ । ਉਹ ਕਹਿੰਦਾ ਹੈ—ਮੈਨੂੰ ਪਰਗਟ ਹੋਣ ਦਿਉ । ਅਤੇ ਆਦਮੀ ਦੇ ਅੰਦਰ ਦਾ ਪਸ਼ੂ ਜਦ ਤੱਕ ਨਹੀਂ ਮਿਟਦਾ, ਤਦ ਤੱਕ ਪਸ਼ੂਪਨ ਦਾ ਜੋ ਸਹਿਜ ਮਾਰਗ ਹੈ, ਉਸਦੇ ਉਪਰ ਮਨੁੱਖ ਦੀ ਚੇਤਨਾ ਨਹੀਂ ਉਠ ਸਕਦੀ । ਪਸ਼ੂਪਨ ਦਾ ਸਹਿਜ ਮਾਰਗ ਸਾਡੀ ਉਰਜਾ, ਸਾਡੀਆਂ ਸ਼ਕਤੀਆਂ ਦਾ ਇਕ ਹੀ ਦੁਆਰ ਹੈ, ਉਹ ਹੈ-ਸੈਕਸ । ਅਤੇ ਜੇਕਰ ਉਹ ਦਰ ਬੰਦ ਕਰ ਦੇਈਏ ਤਾਂ ਔਕੜ ਖੜੀ ਹੋ ਜਾਂਦੀ ਹੈ । ਉਸ ਦੁਆਰ ਨੂੰ ਬੰਦ ਕਰਨ ਤੋਂ ਪਹਿਲਾਂ ਨਵੇਂ ਦਰਵਾਜੇ ਦਾ ਉਦਘਾਟਨ ਹੋਣਾ ਜ਼ਰੂਰੀ ਹੈ, ਤਾਕਿ ਜੀਵਨ-ਚੇਤਨਾ, ਨਵੀਆਂ ਦਿਸ਼ਾਵਾਂ ਵਿਚ ਪ੍ਰਵਾਹਿਤ ਹੋ ਸਕੇ ।

ਇਹ ਹੋ ਸਕਦਾ ਹੈ । ਪਰ ਇਹ ਅਜ ਤੱਕ ਕੀਤਾ ਨਹੀਂ ਗਿਆ, ਕਿਉਂਕਿ ਦਮਨ ਸਰਲ ਜਾਪਿਆ, ਰੂਪਾਂਤਰਣ ਔਖਾ । ਕਿਸੇ ਗੱਲ ਨੂੰ ਦਬਾ ਦੇਣਾ ਆਸਾਨ ਹੈ, ਬਦਲਨਾ ਔਖਾ । ਕਿਉਂਕਿ ਬਦਲਣ ਵਿਚ ਬਦਲਣ ਦੀ ਵਿਧੀ ਅਤੇ ਸਾਧਨਾ ਦੀ ਜ਼ਰੂਰਤ ਹੈ । ਇਸਲਈ ਅਸੀਂ ਸੌਖੇ ਰਾਹ ਦੀ ਵਰਤੋਂ ਕੀਤੀ ਕਿ ਦਬਾ ਦਿਉ, ਕਾਮ ਨੂੰ ਆਪਣੇ ਅੰਦਰ ।

ਪਰ ਅਸੀਂ ਇਹ ਭੁੱਲ ਗਏ ਕਿ ਦਬਾਉਣ ਨਾਲ ਹੋਰ ਬਲਸ਼ਾਲੀ ਹੋ ਜਾਂਦੀ ਹੈ । ਅਤੇ ਅਸੀਂ ਇਹ ਵੀ ਭੁੱਲ ਗਏ ਕਿ ਦਬਾਉਣ ਨਾਲ ਸਾਡਾ ਖਿਚਾਉ ਹੋਰ ਡੂੰਘਾ ਹੁੰਦਾ ਹੈ । ਜਿਸ ਨੂੰ ਅਸੀਂ ਦਬਾਉਂਦੇ ਹਾਂ, ਉਹ ਸਾਡੀ ਚੇਤਨਾ ਦੀਆਂ ਹੋਰ ਡੂੰਘੀਆਂ ਪਰਤਾਂ ਵਿਚ ਪ੍ਰਵਿਸ਼ਟ ਹੋ ਜਾਂਦਾ ਹੈ । ਅਸੀਂ ਉਸ ਨੂੰ ਦਿਲ ਵਿਚ ਦਬਾ ਲੈਂਦੇ ਹਾਂ, ਉਹ ਸੁਫ਼ਨੇ ਵਿਚ ਸਾਡੀਆਂ ਅੱਖਾਂ ਅੱਗੋਂ ਝਲਕਣ ਲਗਦਾ ਹੈ । ਅਸੀਂ ਉਸ ਨੂੰ ਹੋਸ਼ ਵਿਚ ਦੱਬ ਲੈਂਦੇ ਹਾਂ, ਅਤੇ ਉਹ ਸਾਡੇ ਅੰਦਰ ਉਡੀਕ ਕਰਦਾ ਹੈ ਕਿ ਕਦੋਂ ਮੌਕਾ ਮਿਲੇ ਤਾਂ ਮੈਂ ਕੁੱਦ ਪਵਾਂ, ਨਿਕਲ ਪਵਾਂ, ਜਿਸ ਨੂੰ ਅਸੀਂ ਦਬਾਉਂਦੇ ਹਾਂ, ਉਸ ਕੋਲੋਂ ਅਸੀਂ ਮੁਕਤ ਨਹੀਂ ਹੁੰਦੇ, ਅਸੀਂ ਹੋਰ ਡੂੰਘੇ ਅਰਥਾਂ ਵਿਚ, ਹੋਰ ਰਾਹਿਗਈਆਂ ਵਿਚ ਅਤੇ ਅਚੇਤਨ ਵਿਚ ਉਸ ਨਾਲ ਬੱਝ ਜਾਂਦੇ ਹਾਂ । ਹੋਰ ਵੀ ਅਨਕਾਂਸ਼ਸ ਵਿਚ ਉਸ ਦੀਆਂ ਜੜ੍ਹਾਂ ਪੁੱਜ ਜਾਂਦੀਆਂ ਹਨ, ਅਤੇ ਉਹ ਸਾਨੂੰ ਜਕੜ ਲੈਂਦਾ ਹੈ ।

ਆਦਮੀ ਸੈਕਸ ਨੂੰ ਦਬਾਉਣ ਦੇ ਕਾਰਣ ਹੀ ਬੱਝ ਗਿਆ ਅਤੇ ਜਕੜਿਆ ਗਿਆ। ਅਤੇ ਇਹੀ ਵਜ੍ਹਾ ਹੈ ਕਿ ਪਸ਼ੂਆਂ ਦੀ ਤਾਂ ਸੈਕਸ ਦੀ ਕੋਈ ਹੱਦ ਹੁੰਦੀ ਹੈ, ਕੋਈ ਪੀਰਿਅਡ ਨਹੀਂ ਰਿਹਾ। ਆਦਮੀ ਚੌਵੀ ਘੰਟੇ, ਬਾਰਾਂ ਮਹੀਨੇ ਹੀ ਸੈਕਸੁਅਲ ਹੈ । ਸਾਰੇ ਜਾਨਵਰਾਂ ਵਿਚ ਕੋਈ ਜਾਨਵਰ ਅਜਿਹਾ ਨਹੀ ਹੈ ਕਿ ਜੋ ਬਾਰਾਂ ਮਹੀਨੇ ਚੌਵੀ ਘੰਟੇ ਕਾਮੁਕਤਾ ਨਾਲ ਭਰਿਆ ਹੋਇਆ ਹੋਵੇ । ਉਸਦਾ ਵਕਤ ਹੈ, ਉਸਦੀ ਰੁੱਤ ਹੈ, ਉਹ ਆਉਂਦੀ ਹੈ ਅਤੇ ਟੁਰ ਜਾਂਦੀ ਹੈ ਅਤੇ ਫਿਰ ਉਸ ਦਾ ਚੇਤਾ ਵੀ ਗੁਆਚ ਜਾਂਦਾ ਹੈ ।

ਲੇਕਿਨ ਆਦਮੀ ਨੂੰ ਕੀ ਹੋ ਗਿਆ ਹੈ ? ਆਦਮੀ ਨੇ ਦਬਾਇਆ ਜਿਸ ਚੀਜ਼ ਹੈ. ਉਹ ਫੈਲਕੇ ਉਸਦੇ ਚੌਵੀ ਘੰਟੇ ਅਤੇ ਬਾਰ੍ਹਾਂ ਮਹੀਨਿਆਂ ਦੇ ਜੀਵਨ ਉਤੇ ਫੈਲ ਗਈ । ਕਦੇ ਤੁਸੀਂ ਇਸ ਉਤੇ ਵਿਚਾਰ ਕੀਤਾ ਕਿ ਕੋਈ ਪਸ਼ੂ ਹਰ ਹਾਲਤ ਵਿਚ 1 ਵੇਲੇ ਕਾਮੁਕ ਨਹੀਂ ਹੁੰਦਾ, ਲੇਕਿਨ ਆਦਮੀ, ਹਰ ਹਾਲਤ ਵਿਚ, ਹਰ ਵੇਲੇ, ਕਾਮੁਕ ਹੈ—ਜਿਵੇਂ ਕਾਮ ਕਤਾ ਉਬਲ ਰਹੀ ਹੈ, ਜਿਵੇਂ ਕਾਮੁਕਤਾ ਹੀ ਸਭ ਕੁਝ ਹੈ । 0 ਵਿਕ੍ਰਿਤ (ਭੈੜੀ) ਕਿਵੇਂ ਹੋ ਗਈ ? ਦੁਰਘਟਨਾ ਕਿਵੇਂ ਸੰਭਵ ਹੋਈ ? ਅਤੇ ਹੋਰ ਕਿਸੇ ਜਾਨਵਰ ਦੇ ਨਾਲ ਨਹੀਂ ਹੋਈ-ਕਿਉਂ ?

ਇਕੋ ਹੀ ਕਾਰਣ ਹੈ, ਮਨੁੱਖ ਨੇ ਕਾਮ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਹੈਂ, ਅਤੇ ਉਸ ਨੂੰ ਦਬਾਇਆ ਤਾਂ ਉਹ ਜ਼ਹਿਰ ਵਾਂਗ ਸਾਰੇ ਵਿਅਕਤਿੱਤਵ ਉਤੇ ਫੈਲ ਗਿਆ । ਦਬਾਉਣ ਲਈ ਸਾਨੂੰ ਕੀ ਕਰਨਾ ਪਿਆ ? ਦਬਾਉਣ ਲਈ ਸਾਨੂੰ ਨਿੰਦਾ ਕਰਨੀ ਪਈ, ਦਬਾਉਣ ਲਈ ਸਾਨੂੰ ਗਾਲ੍ਹਾਂ ਕਢਣੀਆਂ ਪਈਆਂ, ਦਬਾਉਣ ਲਈ ਸਾਨੂੰ ਅਪਮਾਨਜਨਕ ਭਾਵਨਾਵਾਂ ਪੈਦਾ ਕਰਨੀਆਂ ਪਈਆਂ । ਸਾਨੂੰ ਕਹਿਣਾ ਪਿਆ, ਕਿਸ ਪਾਪ ਹੈ । ਸਾਨੂੰ ਕਹਿਣਾ ਪਿਆ, ਸੈਕਸ ਨਰਕ ਹੈ, ਸਾਨੂੰ ਕਹਿਣਾ ਪਿਆ ਕਿ ਜੋ ਸੈਕਸ ਵਿਚ ਹੈ, ਉਹ ਗੰਦਾ ਹੈ, ਨਿੰਦਨਯੋਗ ਹੈ । ਸਾਨੂੰ ਇਹ ਸਾਰੀਆਂ ਵਾਲ੍ਹੀਆਂ ਲਭਣੀਆਂ ਪਈਆਂ । ਤਦ ਅਸੀਂ ਦਬਾਉਣ ਵਿਚ ਸਫਲ ਹੋ ਸਕੇ ਅਤੇ ਸਾਨੂੰ ਖਿਆਲ ਵੀ ਨਹੀਂ ਕਿ ਇਨ੍ਹਾਂ ਨਿੰਦਾਵਾਂ ਅਤੇ ਗਾਲ੍ਹੀਆਂ ਕਾਰਣ ਸਾਡਾ ਜੀਵਨ ਜ਼ਹਿਰ ਨਾਲ ਭਰ ਗਿਆ ਹੈ ।

ਨੀਤਸੇ ਨੇ ਇਕ ਵਚਨ ਕਿਹਾ ਹੈ, ਜੋ ਅਰਥਪੂਰਣ ਹੈ । ਉਸਨੇ ਕਿਹਾ ਹੈ ਕਿ ਧਰਮਾਂ ਨੇ ਜ਼ਹਿਰ ਖੁਆ ਕੇ ਸੈਕਸ ਨੂੰ ਮਾਰ ਸੁਟਣ ਦੀ ਕੋਸ਼ਿਸ ਕੀਤੀ ਸੀ । ਸੈਕਸ ਮਰਿਆ ਤਾਂ ਨਹੀਂ, ਸਿਰਫ ਜ਼ਹਿਰੀਲਾ ਹੋਕੇ ਜੀਉਂਦਾ ਹੈ । ਮਰ ਵੀ ਜਾਂਦਾ ਤਾਂ ਵਾਕ ਸੀ । ਉਹ ਮਰਿਆ ਤਾਂ ਨਹੀਂ । ਹਾਂ, ਹੋਰ ਗੜਬੜ ਜ਼ਰੂਰ ਹੋ ਗਈ । ਉਹ ਵਹਿਰੀਲਾ ਵੀ ਹੋ ਗਿਆ ਅਤੇ ਜੀਉਂਦਾ ਹੈ। ਇਹ ਜਿਹੜੀ ਸੈਕਸੁਐਲਿਟੀ ਹੈ, ਇਹ ਵਹਰੀਲਾ ਸੈਕਸ ਹੈ ।

ਸੈਕਸ ਤਾਂ ਪਸ਼ੂਆਂ ਵਿਚ ਵੀ ਹੈ, ਕਾਮ ਤਾਂ ਪਸ਼ੂਆਂ ਵਿਚ ਵੀ ਹੈ, ਕਿਉਂਕਿ ਕਾਮ ਜੀਵਨ ਦੀ ਊਰਜਾ ਹੈ, ਲੇਕਿਨ ਸੈਕਸੁਐਲਿਟੀ, ਕਾਮੁਕਤਾ, ਸਿਰਫ਼ ਮਨੁੱਖਾਂ ਵਿਚ ਹੈ, ਪਸ਼ੂਆਂ ਵਿਚ ਨਹੀਂ ਹੈ । ਪਸ਼ੂਆਂ ਦੀਆਂ ਅੱਖਾਂ ਵਿਚ ਵੇਖੋ, ਉਥੇ ਕਾਮੁਕਤਾ ਵਿਖਾਈ ਨਹੀਂ ਪੈਂਦੀ, ਆਦਮੀ ਦੀਆਂ ਅੱਖਾਂ ਵਿਚ ਝਾਂਕ, ਉਥੇ ਕਾਮੁਕਤਾ ਦਾ ਗੰਦਾ ਰਸ ਝਲਕਦਾ ਹੋਇਆ ਵਿਖਾਈ ਪਏਗਾ । ਇਸਲਈ ਪਸ਼ੂ ਅੱਜ ਵੀ ਇਕ ਤਰ੍ਹਾਂ ਹ- ਨਾਲ ਸੁੰਦਰ ਹਨ, ਲੇਕਿਨ ਦਮਨ ਕਰਨ ਵਾਲੇ ਪਾਗਲਾਂ ਦੀ ਕਰੂਪਤਾ ਅਤੇ ਦੁਰਗੰਧਰ ਦੀ ਤਾਂ ਕੋਈ ਹੱਦ ਨਹੀਂ ਹੈ ।

ਮੈਂ ਕਲ ਤੁਹਾਨੂੰ ਕਿਹਾ ਸੀ ਕਿ ਜੇਕਰ ਸਾਨੂੰ ਮਨੁੱਖ ਨੂੰ ਕਾਮ ਕਤਾ ਤੋਂ ਮੁਕਤੀ ਦਿਲਾਉਣੀ ਹੋਵੇ ਤਾਂ ਸਾਨੂੰ ਸੈਕਸ ਦੀ ਸਿਖਿਆ ਦੇਣੀ ਹੋਏਗੀ ਹਰ ਇਕ ਬੱਚੇ ਨੂੰ, ਹਰ ਇਕ ਬੱਚੀ ਨੂੰ ਨਾ ਸਿਰਫ਼ ਸਿਖਿਆ, ਸਗੋਂ ਮੁੰਡੇ ਅਤੇ ਕੁੜੀਆਂ ਦੇ ਵਿਚ ਕਾਰ ਦੇ ਕਰੂਪ ਅਤੇ ਕੂੜੇ-ਨੀਚ ਫਾਸਲਿਆਂ ਨੂੰ ਤੋੜ ਸੁਟਣਾ ਹੋਏਗਾ । ਉਨ੍ਹਾਂ ਦੀ ਦੂਰੀ ਗੈਰ-ਮਨੁਖੀ ਹੈ । ਇਸਤ੍ਰੀ ਅਤੇ ਪੁਰਖ ਅੱਜ ਤਾਂ ਦੋ ਵਖਰੋ-ਵਖਰੇ ਪ੍ਰਾਣੀ ਜਾਤੀਆਂ ਹੋ ਗਈਆਂ ਹਨ । ਉਹ ਇਕ ਹੀ ਜਾਤ ਦੇ ਹਨ, ਇਹ ਉਨ੍ਹਾਂ ਦੀ ਦੂਰੀ ਅਤੇ ਸਾਧੇ ਗਏ ਫਾਸਲੇ ਨੂੰ ਵੇਖਕੇ ਕਹਿਣਾ ਔਖਾ ਹੈ। ਮੁੰਡੇ ਅਤੇ ਕੁੜੀਆਂ ਕਾਮ ਪ੍ਰੌੜਤਾ, ਸੈਕਸ ਮੈਚਿਓ ਰਟੀ ਦੇ ਬਾਦ ਜਕਰ ਸਰਾਂ ਵਿਚ ਜਦ ਚਾਹੁਣ, ਤਦ ਨੰਗੇ ਰਹਿ ਸਕਣ ਤਾਂ ਉਨ੍ਹਾਂ ਦੇ ਮਨ ਵਿਚ ਇਕ-ਦੂਜੇ ਦੇ ਸ਼ਰੀਰਾਂ ਲਈ ਜਿਹੜੀ ਕੁੜੀ-ਨੀਚ ਜਗਿਆਸਾ ਪੈਦਾ ਹੁੰਦੀ ਹੈ, ਉਹ ਪੈਦਾ ਹੋਣ ਤੋਂ ਬਚ ਸਕਦੀ ਹੈ । ਆਹ ਇਕ ਦੂਜੇ ਦੇ ਸ਼ਰੀਰਾਂ ਦਾ ਇਹ ਅਨਜਾਣਪਨ ਕਿਵੇਂ ਮੂਰਖਤਾਪੂਰਣ ਜਿਗਿਆਸ ਵਿਚ ਘਸੀਟ ਲੈ ਜਾਂਦਾ ਹੈ । ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ । ਸਾਰੇ ਸਭਿਅਕ ਜਗਤ ਦੇ ਬੱਚਿਆਂ ਨੂੰ ‘ਡਾਕਟਰ ਦੀ ਖੇਡ’ ਇਸਲਈ ਹੀ ਖੇਡਣੀ ਪੈਂਦੀ ਹੈ ।

ਲੇਕਿਨ ਅਮਰੀਕਾ ਵਿਚ ਹੁਣੇ-ਹੁਣੇ ਇਕ ਨਵਾਂ ਅੰਦੋਲਨ ਚਲਿਆ ਹੈ ਅਤੇ ਉਹ ਅੰਦੋਲਨ ਉਥੋਂ ਦੇ ਬਹੁਤ ਧਾਰਮਿਕ ਲੋਕ ਚਲਾ ਰਹੇ ਹਨ, ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ, ਉਹ ਨਵਾਂ ਅੰਦੋਲਨ ਬਹੁਤ ਅਨੋਖਾ ਹੈ । ਉਹ ਅੰਦੋਲਨ ਇਹ ਹੈ। ਕਿ ਸੜਕਾਂ ਤੇ ਗਾਵਾਂ, ਮੱਤਾਂ, ਬਿੱਲੀਆਂ ਨੂੰ ਵੀ ਬਿਨਾ ਕਪੜਿਆਂ ਦੇ ਨਾਂ ਕੱਢਿਆ ਜਾਏ । ਉਨ੍ਹਾਂ ਨੂੰ ਵੀ ਕਪੜੇ ਪਾਉਣੇ ਚਾਹੀਦੇ ਹਨ, ਕਿਉਂਕਿ ਨੰਗੇ ਪਸ਼ੂਆਂ ਨੂੰ ਵੇਖਕੇ ਬੱਚੇ ਵਿਗ ਸਕਦੇ ਹਨ । ਬੜੀ ਮਜ਼ੇਦਾਰ ਗੱਲ ਹੈ । ਨੰਗੇ ਪਸ਼ੂਆਂ ਨੂੰ ਵੇਖਕੇ ਬੱਚੇ ਵਿਗੜ ਸਕਦੇ ਹਨ ! ਅਮਰੀਕਾ ਦੇ ਨੀਤੀ ਸ਼ਾਸਤ੍ਰੀ, ਕਾਨੂੰਨਦਾਨ ਇਸ ਬਾਬਤ ਅੰਦੋਲਨ ਅਤੇ. ਇਕੱਠ ਅਤੇ ਸੰਸਥਾਵਾਂ ਬਣਾ ਰਹੇ ਹਨ ਕਿ ਪਸ਼ੂਆਂ ਨੂੰ ਵੀ ਸੜਕਾਂ ਉਤੇ ਨੰਗਾ ਨਾ ਲਿਆਇਆ ਜਾਏ । ਆਦਮੀ ਨੂੰ ਬਚਾਉਣ ਲਈ ਏਨੀ ਕੋਸ਼ਿਸ਼ ਹੋ ਰਹੀ ਹੈ ! ਅ ਬਚਾਉਣ ਦੀ ਕੋਸ਼ਿਸ਼ ਕਰਨ ਵਾਲ਼ੇ ਜਿਹੜੇ ਲੋਕ ਹਨ, ਉਹੀ ਆਦਮੀ ਨੂੰ ਨੱਸ ਕਰ ਰਹੇ ਹਨ ।

ਕਦੇ ਤੁਸੀਂ ਖਿਆਲ ਕੀਤਾ ਕਿ ਪਸ਼ੂ ਆਪਣੀ ਨਗਨਤਾ ਵਿਚ ਵੀ ਨਿਰਾਲੇ 1 ਹਨ ਅਤੇ ਸੁੰਦਰ ਹਨ । ਉਸ ਨਗਨਤਾ ਵਿਚ ਵੀ ਨਿਰਦੋਸ਼ ਹਨ, ਸਰਲ ਹਨ, ਸਿੱਧੇ 4 ਹਨ । ਇਹ ਖਿਆਲ ਵੀ ਸ਼ਾਇਦ ਹੀ ਕਦੇ ਆਇਆ ਹੋਵੇ । ਜਦ ਤੱਕ ਕਿ ਤੁਹਾਡੇ ਅੰਦਰ ਬਹੁਤ ਨੰਗਾਪਨ ਨਾ ਲੁਕਿਆ ਹੋਵੇ, ਤਦ ਤੱਕ ਤੁਹਾਨੂੰ ਪਸੂ ਨੰਗੇ ਵਿਖਾਈ ਦੇ , ਦੇ ਸਕਦੇ ਹਨ ।

ਲੇਕਿਨ ਉਹ ਜਿਹੜੇ ਭੈ-ਭੀਤ ਲੋਕ ਹਨ, ਉਹ ਜਿਹੜੇ ਡਰੇ ਹੋਏ ਲੋਕ ਹਨ, + ਹ ਭੈ ਅਤੇ ਡਰ ਦੇ ਕਾਰਣ ਸਭ ਕੁੱਝ ਕਰ ਰਹੇ ਹਨ, ਅਜ ਤੱਕ ਉਹ ਅਜਿਹੇ ਹੀ 1 ਕੰਮ ਕਰਦੇ ਰਹੇ ਹਨ, ਅਤੇ ਉਨ੍ਹਾਂ ਦੇ ਇਹ ਸਭ ਕਰਨ ਨਾਲ ਆਦਮੀ ਰੋਜ਼-ਰੋਜ਼ ਹੇਠਾਂ ਉਤਰਦਾ ਜਾ ਰਿਹਾ ਹੈ । ਜ਼ਰੂਰਤ ਤਾਂ ਇਹ ਹੈ ਕਿ ਆਦਮੀ ਵੀ ਕਿਸੇ ਦਿਨ • ਏਨਾ ਸਰਲ ਹੋਵੇ ਕਿ ਨੰਗਾ ਖਲੋ ਸਕੇ, ਨਿਰਦੋਸ਼ ਅਤੇ ਅਨੰਦ ਨਾਲ ਭਰਿਆ ਹੋਇਆ !

ਜ਼ਰੂਰਤ ਤਾਂ ਇਹ ਹੈ ਕਿ ਜਿਸ ਤਰ੍ਹਾਂ ਮਹਾਂਵੀਰ ਵਰਗਾ ਵਿਅਕਤੀ ਨੰਗਾ ਖਲੋ ਗਿਆ, ਅਜਿਹਾ ਹਰ ਇਕ ਵਿਅਕਤੀ ਚਾਹੇ ਜਦ, ਸਹਿਜਤਾ ਨਾਲ, ਨਗਨ ਹੋ • ਸਕੇ । ਲੋਕ-ਧਾਰਮਿਕ ਲੋਕ ਕਹਿੰਦੇ ਹਨ ਕਿ ਮਹਾਂਵੀਰ ਨੇ ਕਪੜੇ ਛੱਡੇ, ਕਪੜਿਆਂ ਦਾ ਤਿਆਗ ਕੀਤਾ । ਮੈਂ ਕਹਿੰਦਾ ਹਾਂ ਨਹੀਂ, ਕਪੜੇ ਨਹੀਂ ਛੱਡੇ, ਨਾ ਕਪੜਿਆਂ ‘ ਦਾ ਤਿਆਗ ਕੀਤਾ । ਚਿੱਤ ਏਨਾ ਨਿਰਦੋਸ਼ ਹੋ ਗਿਆ ਹੋਵੇਗਾ, ਏਨਾ ਇਨੋਸੈਂਸ, ਜਿਵੇਂ ਤ ਇਕ ਨਿੱਕੇ ਬੱਚੇ ਦਾ, ਤਾਂ ਉਹ ਨੰਗੇ ਖੜੇ ਹੋ ਗਏ ਹੋਣਗੇ ।

ਕਿਉਂਕਿ ਜਦ ਢੱਕਣ ਨੂੰ ਕੁੱਝ ਵੀ ਨਹੀਂ ਰਹਿ ਜਾਂਦਾ ਤਾਂ ਆਦਮੀ ਨੰਗਾ ਹੋ ਸਕਦਾ ਹੈ । ਜਦ ਤੱਕ ਢੱਕਣ ਨੂੰ ਹੈ, ਕੁੱਝ ਸਾਡੇ ਅੰਦਰ, ਤਦ ਤੱਕ ਆਦਮੀ + ਆਪਣ ਆਪ ਨੂੰ ਲੁਕਾਉਂਦਾ ਹੈ । ਜਦ ਢੱਕਣ ਨੂੰ ਕੁੱਝ ਵੀ ਨਹੀਂ ਹੈ, ਤਾਂ ਨੰਗਾ ਹੋ ਸਕਦਾ ਹੈ ।

ਚਾਹੀਦੀ ਹੈ ਇਕ ਅਜਿਹੀ ਧਰਤੀ, ਕਿ ਹਰ ਇਕ ਵਿਅਕਤੀ ਹੀ ਜਿੱਥੇ ਪੰਨਾ ਸਰਲ ਹੋ ਕੇ ਨੰਗਾ ਹੋ ਸਕੇ-ਨੰਗੇ ਹੋਣ ਵਿਚ ਅਪਰਾਧ ਕੀ ਹੈ-ਨੰਗੇ ਹੋਣ ਵਿਚ ਭੈ ਕੀ ਹੈ ? ਕਪੜੇ ਹੋਰ ਕਾਰਣਾਂ ਕਰਕੇ ਪਾਏ ਜਾਣ ਤਾਂ ਠੀਕ ਹੈ । ਲੇਕਿਨ ਬਸ ਨਗਨਤਾ ਦੇ ਭੈ ਤੋਂ ਪਾਏ ਗਏ ਕਪੜੇ ਬੜੇ ਅਸ਼ੁਭ ਹਨ । ਨਗਨਤਾ ਦੇ ਕੇ ਨਾਲ ਪਾਏ ਗਏ ਕਪੜੇ ਵੱਡੀ ਨਗਨਤਾ—ਨੰਗੇਪਨ ਦੇ ਸਬੂਤ ਹਨ । ਅਜ ਤਾਂ ਅਸੀਂ ਕਪੜੇ ਪਾ ਕੇ ਵੀ ਬਹੁਤ ਅਪਰਾਧੀ ਹੁੰਦੇ ਹਾਂ । ਜਿਵੇਂ ਕਿ ਅੰਦਰ ਦੀ ਨਗਨਤਾ ਦਾ ਬੋਧ ਢੱਕੇ ਹੋਏ ਹੋਣ ਤੇ ਵੀ ਮਿਟਦਾ ਨਾ ਹੋਵੇ ।

ਆਹ ! ਪਰਮਾਤਮਾਂ ਵੀ ਕਿਹੋ ਜਿਹਾ ਨਾਸਮਝ ਹੈ—ਕਪੜਿਆਂ ਦੇ ਨਾਲ ਵੀ ਤਾਂ ਆਦਮੀ ਨੂੰ ਪੈਦਾ ਕਰ ਸਕਦਾ ਸੀ । ਪਰ ਇਹ ਨਾ ਸੋਚਣਾ ਕਿ ਮੈਂ ਕਪੜਿਆ ਦਾ ਵਿਰੋਧੀ ਹਾਂ ! ਲੇਕਿਨ, ਨਗਨਤਾ ਤੋਂ ਭੈ-ਭੀਤ ਵਿਅਕਤੀ ਦੇ ਕਪੜੇ ਨਗਨਤਾ ਨੂੰ ਢੱਕਦੇ ਨਹੀਂ, ਸਗੋਂ ਉਘਾੜਦੇ ਹੀ ਹਨ । ਬਸ ਇਹ ਹੀ ਮੈਂ ਕਹਿਣਾ ਚਾਹੁੰਦਾ ਹਾਂ । ਨਗਨਤਾ ਦਾ ਬੋਧ ਹੀ ਗੰਦਾ ਹੈ, ਅਸ਼ਲੀਲ ਹੈ । ਉਹ ਅਸੁਭਾਵਿਕ ਹੈ । ਉਹ ਸਮਾਜ ਦੇ ਰਾਹੀਂ ਥੋਪਿਆ ਹੋਇਆ ਬੋਧ ਹੈ । ਮਨੁੱਖ ਕਪੜੇ ਪਾ ਕੇ ਵੀ ਲੱਗਾ ਹੋ ਸਕਦਾ ਹੈ, ਅਤੇ ਨੰਗਾ ਹੋ ਕੇ ਵੀ ਅਜਿਹਾ ਹੋ ਸਕਦਾ ਹੈ ਕਿ ਨੰਗਾ ਨਾ ਹੋਵੇ । ਕੀ ਅਜਕਲ ਇਸਤ੍ਰੀਆਂ ਅਤੇ ਮਨੁੱਖਾਂ ਦੇ ਸ਼ਰੀਰ ਨਾਲ ਘੁੱਟੇ ਹੋਏ ਕਪੜਿਆਂ ਨੂੰ ਵੇਖ ਕੇ ਵੀ ਮੈਨੂੰ ਕੁੱਝ ਸਮਝਾਉਣ ਦੀ ਲੋੜ ਹੈ ? ਸ਼ਰੀਰ ਨੂੰ ਵੇਖਣ ਅਤੇ ਵਿਖਾ- ਉਣ ਦੀ ਅਤਰਿਪਤ ਇੱਛਾ ਦਾ ਹੀ ਇਹ ਨਤੀਜਾ ਹੈ । ਇਸਤ੍ਰੀ ਅਤੇ ਮਨੁੱਖ ਜੇਕਰ ਇਕ-ਦੂਜੇ ਦੇ ਸ਼ਰੀਰ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਤਾਂ ਕਪੜੇ ਆਪਣੇ-ਆਪ ਸਹਿਜ ਹੀ ਤਨ ਦੀ ਸੁਰਖਿਆ ਨਾਲੋਂ ਬਹੁਤੇ ਨਹੀਂ ਰਹਿ ਜਾਂਦੇ । ਪਰ ਅਜੇ ਤਾਂ ਉਨ੍ਹਾਂ ਤੋਂ ਇਹ ਕਾਮੁਕ ਕੰਮ ਲਿਆ ਜਾ ਰਿਹਾ ਹੈ। ਕਿਹੋ ਜਿਹੀ ਹੈ ਇਹ ਮਨੁੱਖ ਦੀ ਸਭਿਅਤਾ ਕਿ ਕਪੜੇ ਵੀ ਜਿੱਥੇ ਕਪੜੇ ਨਹੀਂ, ਕਾਮ ਕਤਾ ਹੋ ਗਏ ? ਇਸਲਈ ਮੈ ਬੱਚਿਆਂ ਨੂੰ, ਘਰਾਂ ਵਿਚ ਨਗੇ ਰਹਿਣ ਦੇਣ ਦਾ ਹਿਮਾਇਤੀ ਹਾਂ । ਉਨ੍ਹਾਂ ਨੂੰ ਇਹ ਸਪੱਸ਼ਟ ਜਾਣਾ ਚਾਹੀਦਾ ਹੈ ਕਿ ਕਪੜਿਆਂ ਦੀ ਲੋੜ ਇਕ ਵਖਰੀ ਗੱਲ ਹੈ ; i

ਨੰਗਾਪਨ ਮਨ ਦੀ ਇਕ ਬਿਰਤੀ ਹੈ । ਸਰਲਤਾ ਹੋਵੇ, ਨਿਰਦੋਸ਼ ਚਿੱਤ ਹੋਵੇ ਫਿਰ ਨਗਨਤਾ ਵੀ ਸਾਰਥਕ ਹੋ ਜਾਂਦੀ ਹੈ । ਉੱਥੇ ਵੀ ਇਕ ਸੁੰਦਰਤਾ ਥਾਂ : ਲੈ ਲੈਂਦੀ ਹੈ ।

ਪਰ ਹੁਣ ਤੱਕ ਆਦਮੀ ਨੂੰ ਇਕ ਜ਼ਹਿਰ ਪਿਲਾਇਆ ਗਿਆ ਹੈ ਅਤੇ ਉਸ ਜ਼ਹਿਰ ਦਾ ਨਤੀਜਾ ਇਹ ਹੋਇਆ ਕਿ ਸਾਡਾ ਸਾਰਾ ਜੀਵਨ ਇਕ ਕਣੇ ਤੋਂ ਲੈਕੇ ਦੂਜ ਕੌਣੇ ਤੱਕ ਜ਼ਹਿਰੀਲਾ ਹੋ ਗਿਆ ਹੈ ।

ਅਸੀਂ ਹਰ ਗੱਲ ਵਿਚ ਹੀ ਅਸਹਿਜ ਹੋ ਗਏ ਹਾਂ । ਦਮਨ ਨੇ ਸਭ ਕੁੱਝ ਗੁੰਝਲਦਾਰ ਕਰ ਦਿੱਤਾ ਹੈ ।

ਇਕ ਭੈਣ ਨੇ ਆ ਕੇ ਮੈਨੂੰ ਕਿਹਾ-ਪਹਿਲੀ ਮੀਟਿੰਗ ਵਿਚ ਜਦ ਮੈਂ ਇਹ ਬੋਲਿਆ, । ਭਾਰਤੀਏ ਵਿਦਿਆ ਭਵਨ ਵਿਚ, ਤਾਂ ਉਸਨੇ ਆ ਕੇ ਕਿਹਾ-ਮੈਂ ਬਹੁਤ ਗੁੱਸ ਵਿਚ ਹਾਂ, ਮੈਂ ਬਹੁਤ ਕ੍ਰੋਧ ਵਿਚ ਹਾਂ । ਸੈਕਸ ਤਾਂ ਬਹੁਤ ਨਫ਼ਰਤ ਵਾਲੀ ਚੀਜ਼ ਹੈ । ਸੈਕਸ ਤਾਂ ਪਾਪ ਹੈ ਅਤੇ ਤੁਸੀਂ ਸੈਕਸ ਦੀ ਏਨੀ ਗੱਲ ਕਿਉਂ ਕੀਤੀ ? ਮੈਂ ਤਾਂ ਨਫ਼ਰਤ ਕਰਦੀ ਹਾਂ ਸੈਕਸ ਨੂੰ ।

ਹੁਣ ਇਹ ਪਤਨੀ ਹੈ, ਇਸਦਾ ਪਤੀ ਹੈ, ਇਸਦੇ ਬੱਚੇ ਹਨ, ਬੱਚੀਆਂ ਹਨ ਅਲੇ ਇਹ ਪਤਨੀ ਸੈਕਸ ਨੂੰ ਨਫ਼ਰਤ ਕਰਦੀ ਹੈ । ਉਹ ਪਤੀ ਨੂੰ ਕਿਵੇਂ ਪ੍ਰੇਮ ਕਰ ਸਕਦੀ ਹੈ, ਜਿਹੜਾ ਇਸ ਨੂੰ ਸੈਕਸ ਵਿਚ ਲੈ ਜਾ ਰਿਹਾ ਹੈ, ਇਹ ਉਨ੍ਹਾਂ ਬੱਚਿਆਂ ਨੂੰ ਕਿਵੇਂ ਪ੍ਰੇਮ ਕਰ ਸਕਦੀ ਹੈ, ਜਿਹੜੇ ਸੈਕਸ ਤੋਂ ਪੈਦਾ ਹੋਏ ਹਨ ? ਇਸ ਦਾ ਪਿਆਰ ਜ਼ਹਿਰੀਲਾ ਰਹੇਗਾ । ਇਸਦੇ ਪਿਆਰ ਵਿਚ ਜ਼ਹਿਰ ਲੁਕਿਆ ਰਹੇਗਾ । ਪਤੀ ਅਤੇ ਇਸ ਦੇ ਵਿਚਕਾਰ ਇਕ ਬੁਨਿਆਦੀ ਕੰਧ ਖਲੋਤੀ ਰਹੇਗੀ। ਬੱਚਿਆਂ ਅਤੇ ਇਸ ਦੇ ਵਿਚਕਾਰ ਵੀ ਇਕ ਬੁਨਿਆਦੀ ਕੰਧ ਖਲੋਤੀ ਰਹੇਗੀ, ਕਿਉਂਕਿ ਉਹ ਸੈਕਸ ਦੀ ਕੰਧ ਅਤੇ ਸੈਕਸ ਦੀ ਕੰਡੈਮਨੇਸ਼ਨ ਦੇ ਵਿਚਾਰ ਦੇ ਵਿਚਕਾਰ ਖੜੀ ਹੈ । ਇਹ ਬੱਚੇ ਪਾਪ ਦਾ ਸੰਬੰਧ ਹੈ, ਅਤੇ ਜਿਨ੍ਹਾਂ ਨਾਲ ਪਾਪ ਦਾ ਸੰਬੰਧ ਹੈ, ਉਨ੍ਹਾਂ ਲਈ ਕੀ ਅਸੀਂ ਮਿਤ੍ਰਤਾ ਪੂਰਣ ਹੋ ਸਕਦੇ ਹਾਂ ? ਕੀ ਪਾਪ ਵਾਸਤੇ ਅਸੀਂ ਮਿਤ੍ਰਤਾਪੂਰਣ ਹੋ ਸਕਦੇ ਹਾਂ ?

ਸੰਭੋਗ ਸੇ ਸਮਾਧੀ ਕੀ ਔਰ, ਸੰਭੋਗ ਤੋਂ ਸਮਾਧੀ ਵਲ - ਓਸ਼ੋ | Sabhog Se Samadhi Tak Osho

ਸਾਰੀ ਦੁਨੀਆਂ ਦਾ ਜੀਵਨ ਨੱਸ਼ਟ ਕੀਤਾ ਹੈ ਸੈਕਸ ਨੂੰ ਗਾਲ੍ਹਾਂ ਕੱਢਣ ਵਾਲੇ ਅਤੇ ਨਿੰਦਾ ਕਰਨ ਵਾਲੇ ਲੋਕਾਂ ਨੇ, ਅਤੇ ਉਹ ਇਸ ਨੂੰ ਨਾਸ ਕਰਕੇ ਬੁਰੇ ਨਤੀਜੇ ਲਿਆਏ ਹਨ। ਇਹ ਨਹੀਂ ਹੈ ਕਿ ਸੈਕਸ ਤੋਂ ਲੋਕ ਮੁਕਤ ਹੋ ਗਏ ਹੋਣ । ਜਿਹੜਾ ਪਤੀ ਆਪਣੀ ਪਤਨੀ ਅਤੇ ਆਪਣੇ ਵਿਚਕਾਰ ਇਕ ਕੰਧ ਪਾਉਂਦਾ ਹੋਵੇ, ਉਹ ਪਤਨੀ ਤੋਂ ਕਦੇ ਵੀ ਤਰਿਪਤੀ ਅਨੁਭਵ ਨਹੀਂ ਕਰ ਸਕਦਾ । ਉਹ ਆਲੇ-ਦੁਆਲੇ ਦੀਆਂ ਇਸਤ੍ਰੀਆਂ ਨੂੰ ਲੱਭਦਾ ਹੈ, ਵੇਸ਼ਵਾਵਾਂ ਨੂੰ ਲੱਭਦਾ ਹੈ। ਲੱਭੇਗਾ ਹੀ । ਜੇਕਰ ਪਤਨੀ ਤੋਂ ਉਸਨੂੰ ਤਰਿਪਤੀ ਮਿਲ ਗਈ ਹੁੰਦੀ ਤਾਂ ਸ਼ਾਇਦ ਇਸ ਜਗਤ ਦੀਆਂ ਸਾਰੀਆਂ ਇਸਤ੍ਰੀਆਂ ਉਸ ਲਈ ਮਾਂ ਅਤੇ ਭੈਣ ਹੋ ਜਾਂਦੀਆਂ । ਪਰ ਪਤਨੀ ਤੋਂ ਤਰਿਪਤੀ ਨਾ ਮਿਲਣ ਕਾਰਣ ਸਾਰੀਆਂ ਇਸਤ੍ਰੀਆਂ ਉਸ ਨੂੰ ਪੋਟੇਂਸ਼ਿਅਲ ਪਤਨੀਆਂ ਵਾਂਗ ਜਾਪਦੀਆਂ ਹਨ, ਜਿਨ੍ਹਾਂ ਨੂੰ ਕਿ ਪਤਨੀ ਵਿਚ ਬਦਲਿਆ ਜਾ ਸਕਦਾ ਹੈ ।

ਇਹ ਸੁਭਾਵਿਕ ਹੈ, ਇਹ ਹੋਣ ਵਾਲਾ ਹੀ ਸੀ, ਕਿਉਂਕਿ ਜਿੱਥੇ ਤਰਿਪਤੀ ਮਿਲ ਸਕਦੀ ਸੀ, ਉਥੇ ਜ਼ਹਿਰ ਹੈ, ਉਥੇ ਪਾਪ ਹੈ ਅਤੇ ਤਰਿਪਤੀ ਨਹੀਂ ਮਿਲਦੀ ਜਾਂ ਉਹ ਚੌਹੀਂ ਪਾਸੀਂ ਭਟਕਦਾ ਹੈ, ਤੇ ਲੱਭ ਕੇ ਕੀ-ਕੀ ਈਜਾਂਦਾ ਕਰਦਾ ਹੈ ਆਦਮੀ । ਆਮ ਦੇ, ਯੋਨ ਦੇ ਕਿਸ-ਕਿਸ ਤਰ੍ਹਾਂ ਦੇ ਵਿਗੜੇ ਹੋਏ ਰੂਪ ਉਸਨੇ ਵਿਕਸਿਤ ਕੀਤੇ ਹਨ ? ਜੇਕਰ ਉਨ੍ਹਾਂ ਸਾਰੀਆਂ ਈਜ਼ਾਦਾਂ ਨੂੰ ਅਸੀਂ ਸੋਚਣ ਬੈਠੀਏ ਤਾਂ ਅਸੀਂ ਘਬਰਾ ਜਾਵਾਂਗੇ । ਆਦਮੀ ਨੇ ਕੀ-ਕੀ ਈਜ਼ਾਦਾਂ ਕੀਤੀਆਂ ਹਨ ? ਪਰ ਇਕ ਬੁਨਿਆਦੀ ਗੱਲ ਦਾ ਖਿਆਲ ਨਹੀਂ ਕੀਤਾ ਕਿ ਉਹ ਜਿਹੜਾ ਪ੍ਰੇਮ ਦਾ ਖੂਹ ਸੀ, ਉਹ ਕਾਮ ਦਾ ਖੂਹ ਸੀ, ਉਹ ਜ਼ਹਿਰੀਲਾ ਬਣ ਗਿਆ ਹੈ ਅਤੇ ਜਦ ਪਤੀ ਅਤੇ ਪਤਨੀ ਦੇ ਵਿਚਕਾਰ ਜ਼ਹਿਰ ਦਾ ਭਾਵ ਹੋਵੇ, ਘਬਰਾਹਟ ਦਾ ਭਾਵ ਹੋਵੇ, ਪਾਪ ਦਾ ਭਾਵ ਹੋਵੇ ਤਾਂ ਫਿਰ ਇਹ ਪਾਪ ਦੀ ਭਾਵਨਾ ਜੀਵਨ ਨੂੰ ਰੂਪਾਂਤਰਿਤ ਨਹੀਂ ਕਰਨ ਦੇਵੇਗੀ । ਨਹੀਂ ਤਾਂ ਮੇਰੀ ਸਮਝ ਇਹ ਹੈ ਕਿ ਇਕ ਪਤੀ ਅਤੇ ਪਤਨੀ ਇਕ-ਦੂਜੇ ਲਈ ਸਮਝ-ਪੂਰਣ ਪਿਆਰ ਨਾਲ ਭਰੇ ਹੋਏ, ਅਨੰਦ ਨਾਲ ਭਰੇ ਹੋਏ ਅਤੇ ਸੈਕਸ ਲਈ ਬਿਨਾਂ ਨਿੰਦਾ ਦੇ ਸੈਕਸ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤਾਂ ਅੱਜ ਨਹੀਂ ਤਾਂ ਕਲ, ਉਨ੍ਹਾਂ ਦੇ, ਵਿਚਕਾਰ ਦਾ ਸੰਬੰਧ ਬਦਲ ਜਾਣ ਵਾਲਾ ਹੈ । ਇਹ ਹੋ ਸਕਦਾ ਹੈ ਕਿ ਕਲ ਨੂੰ ਓਹੀ ਪਤਨੀ ਮਾਂ ਵਰਗੀ ਵਿਖਾਈ ਦੇਣ ਲੱਗੇ ।

ਮੈਂ ਸੁਣਿਆ ਹੈ ਗਾਂਧੀ ਜੀ ਸ਼੍ਰੀ ਲੰਕਾ ਗਏ ਸੀ । ਉਨ੍ਹਾਂ ਨਾਲ ਕਸਤੂਰਬਾ ਵੀ ਸੀ । ਸੰਯੋਜਕਾਂ ਨੇ ਸਮਝਿਆ ਕਿ ਸ਼ਾਇਦ ਗਾਂਧੀ ਜੀ ਦੀ ਮਾਂ ਨਾਲ ਆਈ ਹੋਈ ਹੈ, ਕਿਉਂਕਿ ਗਾਂਧੀ ਜੀ ਕਸਤੂਰਬਾ ਨੂੰ ਖੁੱਦ ਵੀ ਬਾ ਹੀ ਕਹਿੰਦੇ ਸਨ । ਲੋਕਾਂ ਨੇ ਸਮਝਿਆ ਉਨ੍ਹਾਂ ਦੀ ਮਾਂ ਹੀ ਹੋਏਗੀ । ਪ੍ਰਬੰਧਕਾਂ ਨੇ ਪ੍ਰੀਚ ਦਿੰਦੇ ਹੋਏ ਕਿਹਾ, ਕਿ ਗਾਂਧੀ ਜੀ ਆਏ ਹਨ ਤੇ ਵੱਡੇ ਸੁਭਾਗ ਦੀ ਗੱਲ ਹੈ ਕਿ ਉਨ੍ਹਾਂ ਦੀ ਮਾਂ ਵੀ ਨਾਲ ਆਈ ਹੋਈ ਹੈਂ । ਉਹ ਉਨ੍ਹਾਂ ਦੀ ਬਗਲ ਵਿਚ ਬੈਠੀ ਹੈ । ਗਾਂਧੀ ਜੀ ਦੇ ਸੈਕਟਰੀ ਤਾਂ ਘਬਰਾ ਗਏ ਕਿ ਇਹ ਤਾਂ ਕੁੱਲ ਸਾਡੀ ਹੈ, ਸਾਨੂੰ ਦਸਣਾ ਚਾਹੀਦਾ ਸੀ ਕਿ ਨਾਲ ਕੌਣ ਹੈ । ਪਰ ਦੇਰ ਹੋ ਚੁੱਕੀ ਸੀ । ਗਾਂਧੀ ਜੀ ਤਾਂ ਮੰਚ ਉਤੇ ਜਾਕੇ ਬੈਠ ਵੀ ਗਏ ਸਨ, ਅਤੇ ਉਨ੍ਹਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਸੀ । ਸੈਕਟਰੀ ਭੈ-ਭੀਤ ਹੋਏ ਕਿ ਗਾਂਧੀ ਜੀ ਪਿਛੋਂ ਕੀ ਕਹਿਣਗੇ । ਉਨ੍ਹਾਂ ਨੂੰ ਕਲਪਣਾ ਵੀ ਨਹੀਂ ਹੋ ਸਕਦੀ ਸੀ ਕਿ ਗਾਂਧੀ ਜੀ ਨਰਾਜ਼ ਨਹੀਂ ਹੋਣਗੇ, ਕਿਉਂਕਿ ਅਜਿਹੇ ਆਦਮੀ ਬਹੁਤ ਘਟ ਹਨ ਜਿਹੜੇ ਪਤਨੀ ਨੂੰ ਮਾਂ ਬਨਾਉਣ ਵਿਚ ਸਮਰਥ ਹੋ ਜਾਂਦੇ ਹਨ ।

ਪਰ ਗਾਂਧੀ ਜੀ ਨੇ ਕਿਹਾ ਕਿ ਸੁਭਾਗ ਦੀ ਗੱਲ ਹੈ, ਜਿਨ੍ਹਾਂ ਮਿਤਰਾਂ ਨੇ ਮਰਾ, ਪਰਿਚਯ ਦਿੱਤਾ ਹੈ, ਉਨ੍ਹਾਂ ਨੇ ਭੁੱਲ ਨਾਲ ਇਕ ਸੱਚੀ ਗੱਲ ਕਹਿ ਦਿੱਤੀ ਹੈ । ਕਮਤੂਰਬਾ ਕੁੱਝ ਵਰ੍ਹਿਆਂ ਤੋਂ ਮੇਰੀ ਮਾਂ ਹੋ ਗਈ ਹੈ । ਕਦੇ ਉਹ ਮੇਰੀ ਪਤਨੀ ਸੀ । ਪਰ ਹੁਣ ਉਹ ਮੇਰੀ ਮਾਂ ਹੈ ।

ਇਸ ਗੱਲ ਦੀ ਸੰਭਾਵਨਾ ਹੈ ਕਿ ਜੇਕਰ ਪਤੀ ਅਤੇ ਪਤਨੀ ਕਾਮ ਨੂੰ, ਸੰਭੋਗ ਨੂੰ ਸਮਝਣ ਦੀ ਕੋਸ਼ਿਸ ਕਰਨ ਤਾਂ ਇਕ-ਦੂਜੇ ਕੇ ਮਿੱਤਰ ਬਣ ਸਕਦੇ ਹਨ। ਅਤੇ ਇਕ-ਦੂਜੇ ਦੇ ਰੂਪਾਂਤਰਣ ਵਿਚ ਸਹਿਯੋਗੀ ਅਤੇ ਸਾਥੀ ਬਣ ਸਕਦੇ ਹਨ । ਅਤੇ ਜਿਸ ਦਿਨ ਕੋਈ ਪਤੀ ਅਤੇ ਪਤਨੀ ਆਪਣੇ ਆਪਸ ਦੇ ਸੰਭੋਗ ਦੇ ਸੰਬੰਧ ਨੂੰ ਰੂਪਾਂਤਰਿਤ ਕਰਨ ਵਿਚ ਸਫਲ ਹੋ ਜਾਂਦੇ ਹਨ, ਉਸ ਦਿਨ ਉਨ੍ਹਾਂ ਦੇ ਜੀਵਨ ਵਿਚ ਪਹਿਲੀ ਵਾਰੀ ਇਕ ਦੂਜੇ ਲਈ (ਸ਼ੁਕਰਾਨਾ) ਅਤੇ ਗ੍ਰੇਟੀਟਯੂਡ ਦਾ ਭਾਵ ਪੈਦਾ ਹੁੰਦਾ ਹੈ, ਉਸ ਤੋਂ ਪਹਿਲਾਂ ਨਹੀਂ । ਉਸ ਤੋਂ ਪਹਿਲਾਂ ਉਹ ਇਕ-ਦੂਜੇ ਲਈ ਕ੍ਰੋਧ ਨਾਲ ਭਰੇ ਰਹਿੰਦੇ ਹਨ। ਉਸ ਤੋਂ ਪਹਿਲਾਂ ਉਹ ਇਕ-ਦੂਜੇ ਦੇ ਬੁਨਿਆਦੀ ਦੁਸ਼ਮਣ ਬਣੇ ਰਹਿੰਦੇ ਹਨ । ਉਸ ਤੋਂ ਪਹਿਲਾਂ ਉਨ੍ਹਾਂ ਵਿਚਕਾਰ ਇਕ ਸੰਘਰਸ਼ ਹੈ, ਮਿੱਤਰਤਾ ਨਹੀਂ ।

ਮਿੱਤਰਤਾ ਉਸ ਦਿਨ ਸ਼ੁਰੂ ਹੁੰਦੀ ਹੈ, ਜਿਸ ਦਿਨ ਉਹ ਇਕ-ਦੂਜੇ ਦੇ ਸ ਥੀ ਬਣਦੇ ਹਨ । ਮੁਕਤੀ ਵਿਚ ਅਤੇ ਕਾਮ ਦੀ ਊਰਜਾ ਨੂੰ ਰੂਪਾਂਤਰਣ ਕਰਨ ਵਿਚ ਇਕ- ਦੂਜੇ ਦੇ ਮਾਧਿਅਮ ਬਣ ਜਾਂਦੇ ਹਨ 1 ਉਸ ਦਿਨ ਇਕ ਧੰਨਵਾਦ, ਇਕ ਗ੍ਰੇਟੀਟਯੂਡ, ਇਕ ਅਹਿਸਾਨਪੁਣੇ ਦਾ ਭਾਵ ਪੈਦਾ ਹੁੰਦਾ ਹੈ । ਉਸ ਦਿਨ ਮਨੁੱਖ ਆਦਰ ਨਾਲ, ਭਰਦਾ ਹੈ ਇਸਤ੍ਰੀ ਲਈ, ਕਿਉਂਕਿ ਇਸਤ੍ਰੀ ਨੇ ਉਸਨੂੰ ਕਾਮ ਵਾਸਨਾ ਤੋਂ ਮੁਕਤ ਹੋਣ ਵਿਚ ਸਹਾਇਤਾ ਦਿੱਤੀ ਹੈ । ਉਸ ਦਿਨ ਇਸਤ੍ਰੀ ਧੰਨਵਾਦੀ ਹੁੰਦੀ ਹੈ ਮਨੁੱਖ ਲਈ ਕਿ ਉਸਨੇ ਉਸਨੂੰ ਸਾਥ ਦਿਤਾ ਅਤੇ ਵਾਸਨਾ ਤੋਂ ਮੁਕਤੀ ਦਿਲਾਈ । ਉਸ ਦਿਨ ਉਹ ਸੱਚੀ ਮਿੱਤ੍ਰਤਾ ਵਿਚ ਪਲਦੇ ਹਨ, ਜਿਹੜੀ ਕਾਮ ਦੀ ਨਹੀਂ, ਪ੍ਰੇਮ ਦੀ ਮਿੱਤਰਤਾ ਹੈ । ਉਸ ਦਿਨ ਉਨ੍ਹਾਂ ਦਾ ਜੀਵਨ ਠੀਕ ਉਸ ਦਿਸ਼ਾ ਵਿਚ ਜਾਂਦਾ ਹੈ, ਜਿੱਥੇ ਪਤਨੀ ਲਈ ਪਤੀ ਪਰਮਾਤਮਾਂ ਹੋ ਜਾਂਦਾ ਹੈ ਅਤੇ ਪਤੀ ਲਈ ਪਤਨੀ ਪਰਮਾਤਮਾਂ ਹੋ ਜਾਂਦੀ ਹੈ।

ਲੇਕਿਨ ਉਹ ਖੂਹ ਤਾਂ ਜ਼ਹਿਰੀਲਾ ਕਰ ਦਿੱਤਾ ਗਿਆ ਹੈ । ਇਸ ਲਈ ਮੈਂ ਕਲ ਕਿਹਾ ਕਿ ਮੇਰੇ ਤੋਂ ਵੱਡਾ ਦੁਸ਼ਮਣ ਸੈਕਸ ਦਾ ਲੱਭਣਾ ਮੁਸ਼ਕਿਲ ਹੈ । ਪਰ ਮੇਰੀ ਦੁਸ਼ਮਣੀ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਸੈਕਸ ਨੂੰ ਗਾਲ੍ਹਾਂ ਕਢਾਂ ਤੇ ਨਿੰਦਾ ਕਰਾਂ । ਮੇਰੀ ਦੁਸ਼ਮਣੀ ਦਾ ਮਤਲਬ ਇਹ ਹੈ ਕਿ ਮੈਂ ਸੈਕਸ ਨੂੰ ਬਦਲਣ ਦੇ ਸੰਬੰਧ ਵਿਚ ਕਿਸੇ ਰਿਸ਼ੀ ਦੀ ਖਬਰ ਦਿਆਂ । ਮੈਂ ਤੁਹਾਨੂੰ ਦੱਸਾਂ ਕਿ ਉਹ ਕਿਵੇਂ ਬਦਲ ਸਕਦਾ ਹੈ । ਮੈਂ ਕੋਲੇ ਦਾ ਦੁਸ਼ਮਣ ਹਾਂ, ਕਿਉਂਕਿ ਮੈਂ ਕੋਲੇ ਨੂੰ ਹੀਰਾ ਬਨਾਉਣਾ | ਚਾਹੁੰਦਾ ਹਾਂ ।

ਮੈਂ ਸੈਕਸ ਨੂੰ ਬਦਲਣਾ ਚਾਹੁੰਦਾ ਹਾਂ, ਕਿਸ ਤਰ੍ਹਾਂ ਬਦਲਿਆ ਜਾਏਗਾ ਉਹ ? ਉਸਦੀ ਕੀ ਵਿਧੀ ਹੋਏਗੀ ?

ਮੈਂ ਤੁਹਾਨੂੰ ਕਿਹਾ, ਇਕ ਦੁ ਆਰ ਖੋਲ੍ਹਣਾ ਜ਼ਰੂਰੀ ਹੈ, ਨਵਾਂ ਦਰ । ਬਚੇ ਜਿਵੇਂ ਹੀ ਪੈਦਾ ਹੁੰਦੇ ਹਨ, ਉਸੇ ਵੇਲੇ ਹੀ ਉਨ੍ਹਾਂ ਦੇ ਜੀਵਨ ਵਿਚ ਸੈਕਸ ਦਾ ਗਮਨ ਨਹੀਂ ਹੋ ਜਾਂਦਾ । ਅਜੇ ਦੇਰ ਹੈ । ਅਜੇ ਸ਼ਰੀਰ ਸ਼ਕਤੀ ਇਕੱਠੀ ਕਰੇਗਾ । ਅਜੇ ਸ਼ਰੀਰ ਦੇ ਅਣੂ ਮਜਬੂਤ ਹੋਣਗੇ, ਅਜੇ ਉਸ ਦਿਨ ਦੀ ਉਡੀਕ ਹੈ ਜਦ ਸ਼ਰੀਰ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ । ਊਰਜਾ ਇਕੱਠੀ ਹੋਏਗੀ ਅਤੇ ਦੁਆਰ ਜਿਹੜਾ ਬੰਦ ਰਿਹਾ ਹੈ, ਚੌਦਾਂ ਵਰ੍ਹਿਆਂ ਤੱਕ ਉਹ ਖੁਲ੍ਹ ਜਾਏਗਾ, ਊਰਜਾ ਦੇ ਧੱਕੇ ਨਾਲ ਅਤੇ ਸੈਕਸ ਦੀ ਦੁਨੀਆਂ ਸ਼ੁਰੂ ਹੋਏਗੀ । ਇਕ ਵਾਰੀ ਦਰ ਖੁਲ੍ਹ ਜਾਣ ਤੋਂ ਪਿਛੋਂ ਨਵਾਂ ਦਰ ਖੋਲ੍ਹਣਾ ਔਖਾ ਹੋ ਜਾਂਦਾ ਹੈ । ਕਿਉਂਕਿ ਸਾਰੀਆਂ ਊਰਜਾਵਾਂ ਦਾ ਨਿਯਮ ਇਹ ਹੈ, ਸਾਰੀਆਂ ਸ਼ਕਤੀਆਂ ਉਹ ਇਕ ਵਾਰੀ ਆਪਣਾ ਰਾਹ ਲੱਭ ਲੈਣ, ਵੱਗਣ ਲਈ ਤਾਂ ਉਹ ਉਸੇ ਰਾਹ ਤੋਂ ਵੱਗਣਾ ਪਸੰਦ ਕਰਦੀਆਂ ਹਨ ।

ਗੰਗਾ ਵੱਗ ਗਈ ਹੈ ਸਾਗਰ ਵਲ, ਉਸਨੇ ਇਕ ਵਾਰੀ ਰਾਹ ਲੱਭ ਲਿਆ । ਹੁਣ ਉਹ ਉਸੇ ਰਾਹ ਤੋਂ ਵੱਗੀ ਟੁਰੀ ਜਾਂਦੀ ਹੈ । ਰੋਜ਼-ਰੋਜ਼ ਨਵਾਂ ਪਾਣੀ ਆਉਂਦਾ ਹੈ । ਉਸੇ ਰਾਹ ਤੋਂ ਵੱਗਦਾ ਚਲਾ ਜਾਂਦਾ ਹੈ । ਗੰਗਾ ਰੋਜ਼ ਨਵਾਂ ਰਾਹ ਨਹੀਂ ਲਭਦੀ । . ਜੀਵਨ ਦੀ ਊਰਜਾ ਵੀ ਇਕ ਰਸਤਾ ਲੱਭ ਲੈਂਦੀ ਹੈ । ਫਿਰ ਉਸੇ ਤੋਂ ਉਹ ਵੱਗਦੀ ਢਲੀ ਜਾਂਦੀ ਹੈ ।

ਜੇਕਰ ਜੀਵਨ ਨੂੰ ਕਾਮੁਕਤਾ ਤੋਂ ਮੁਕਤ ਕਰਨਾ ਹੈ, ਤਾਂ ਸੈਕਸ ਦਾ ਰਾਹ ਖੁਲ੍ਹਣ ਤੋਂ ਪਹਿਲਾਂ ਨਵਾਂ ਰਸਤਾ, ਧਿਆਨ ਦਾ ਰਸਤਾ ਖੋਲ੍ਹ ਦੇਣਾ ਜ਼ਰੂਰੀ ਹੈ ਇਕ-ਇਕ ਨਿੱਕੇ ਬੱਚੇ ਨੂੰ ਧਿਆਨ ਦੀ ਜ਼ਰੂਰੀ ਸਿਖਿਆ ਅਤੇ ਦੀਕਸ਼ਾ ਮਿਲਣੀ ਚਾਹੀਦੀ ਹੈ ।

ਪਰ ਅਸੀਂ ਉਸਨੂੰ ਸੈਕਸ ਦੇ ਵਿਰੋਧ ਦੀ ਸਿਖਿਆ ਦਿੰਦੇ ਹਾਂ, ਜਿਹੜੀ ਕਿ ਬਹੁਤ ਹੀ ਜ਼ਿਆਦਾ ਮੂਰਖਤਾਪੂਰਣ ਹੈ । ਸੈਕਸ ਦੇ ਵਿਰੋਧ ਦੀ ਸਿਖਿਆ ਨਹੀਂ ਦੇਣੀ ਹੈ । ਇਹ ਸਿਖਿਆ ਨਿਗੇਟਿਵ ਹੈ, ਨਕਾਰਾਤਮਕ ਹੈ, ਸਿਖਿਆ ਦੇਣੀ ਹੈ ਧਿਆਨ ਦੀ, ਮੈਡੀਟੇਸ਼ਨ ਦੀ । ਸਿਖਿਆ ਦੇਣੀ ਹੈ ਵਿਧਾਇਕ, ਰਚਨਾਤਮਕ, ਪਾਜਿ- ਟਿਵ । ਧਿਆਨ ਰਚਨਾਤਮਕ ਦੁਆਰ ਹੈ । ਉਹ ਹੀ ਹੈ—ਵਿਕਲਪ ਦੁਆਰ । ਕਾਮ ਜਾਂ ਧਿਆਨ-ਜੀਵਨ-ਊਰਜਾ ਨੂੰ ਇਨ੍ਹਾ ਵਿਚੋਂ ਹੀ ਚੁਣਾਓ ਕਰਨਾ ਹੈ । ਕਾਮ ਦਾ ਵਿਰੋਧ ਨਾ ਸਿਖਾਓ । ਧਿਆਨ ਦਾ ਪ੍ਰੇਮ ਸਿਖਾਓ । ਮੁੰਡਿਆਂ ਅਤੇ ਕੁੜੀਆਂ ਤਾਂ ਅਜੇ ਕਾਮ ਵਾਸਤੇ ਪੱਕੇ ਹੋਏ ਨਹੀਂ ਹਨ । ਉਨ੍ਹਾਂ ਨੂੰ ਕਾਮ-ਵਿਰੋਧੀ ਗੱਲਾਂ ਕਹਿ ਕੇ ਕਾਂਮ ਲਈ ਸੁਚੇਤ ਨਾ ਕਰੋ । ਉਹ ਬਹੁਤ ਹੀ ਖਤਰਨਾਕ ਗੱਲ ਹੈ । ਇਸ ਤੋਂ ਹੀ ਨਾ ਪੱਕੇ ਹੋਏ ਯੌਨ ਦੀਆਂ ਦੁਰਘਟਨਾਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਅਜੇ ਉਨ੍ਹਾਂ ਦੀ ਉਰਜਾ ਦਾ ਕੋਈ ਵੀ ਦੁਆਰ ਖੁਲਿਆ ਨਹੀਂ ਹੈ । ਹਾਲੀਂ ਦੁਆਰ ਬੰਦ ਹੈ । ਅਜੇ ਉਰਜਾ ਹਿਫਾਜਤ ਵਿਚ ਹੈ, ਅਜੇ ਕਿਤੇ ਵੀ ਨਵੇਂ ਦੁਆਰ ‘ਤੇ ਧੱਕੇ ਦਿੱਤੇ ਜਾ ਸਕਦੇ ਹਨ ਤੇ ਨਵਾਂ ਦੁਆਰ ਖੋਲ੍ਹਿਆ ਜਾ ਸਕਦਾ ਹੈ । ਲੇਕਿਨ ਅਸੀਂ ਕਾਮ ਵਿਰੋਧੀ ਵਾਤਾਵਰਣ ਤੋਂ ਕਾਮ-ਦੁਆਰ ਉਤੇ ਸੱਟ ਮਾਰਨ ਲਗਦੇ ਹਾਂ । ਫਿਰ ਇਹ ਹੀ ਬੁੱਢੇ ਹੋ ਹੋ ਜਾਣਗੇ ਤੇ ਫਿਰ ਇਨ੍ਹਾਂ ਨੂੰ ਧਿਆਨ ਵਿਚ ਪੁਜਣਾ ਬਹੁਤ ਹੀ ਔਖਾ ਹੋ ਜਾਏਗਾ । ਐਵੇਂ ਹੀ ਜਿਵੇਂ ਇਕ ਨਵਾਂ ਪੌਦਾ ਪੈਦਾ ਹੁੰਦਾ ਹੈ । ਉਸਦੀਆਂ ਟਾਹਣੀਆਂ ਕਿਤੇ ਵੀ ਝੁੱਕ ਜਾਂਦੀਆਂ ਹਨ, ਕਿਧਰੇ ਵੀ ਝੁਕਾਈਆਂ ਜਾ ਸਕਦੀਆਂ ਹਨ । ਫਿਰ ਉਹੀ ਦਰਖਤ ਬੁੱਢਾ ਹੋ ਜਾਂਦਾ ਹੈ । ਫਿਰ ਅਸੀਂ ਉਸ ਦੀਆਂ ਡਾਲ੍ਹੀਆਂ ਨੂੰ ਝੁਕਾਉਣ ਦੀ ਕੋਸ਼ਿਸ ਕਰਦੇ ਹਾਂ ਪਰ ਡਾਲ੍ਹੀਆਂ ਟੁੱਟ ਜਾਂਦੀਆਂ ਹਨ, ਝੁਕਦੀਆਂ ਨਹੀਂ ।

ਦੁਨੀਆਂ ਵਿਚ ਬੁੱਢੇ ਲੋਕੀਂ ਧਿਆਨ ਦੀ ਕੋਸ਼ਿਸ ਕਰਦੇ ਹਨ, ਜਿਹੜੀ ਕਿ ਬਿਲਕੁਲ ਸਮਾਂ ਬੀਤ ਜਾਣ ਮਗਰੋਂ ਫਸਲ ਬੀਜਣ ਵਰਗਾ ਹੈ। ਧਿਆਨ ਦੀ ਸਾਰੀ ਕੋਸ਼ਿਸ ਨਿੱਕੇ ਬੱਚੇ ਉਤੇ ਕੀਤੀ ਜਾਣੀ ਚਾਹੀਦੀ ਹੈ । ਪਰ ਮਰਨ ਦੇ ਕਿਨਾਰੇ ਆਕੇ ਆਦਮੀ ਧਿਆਨ ਵਿਚ ਉਤਸੁਕ ਹੁੰਦਾ ਹੈ । ਉਹ ਪੁੱਛਦਾ ਹੈ ਧਿਆਨ ਕੀ ਹੈ, ਯੋਗ ਕੀ ਹੈ, ਅਸੀਂ ਕਿਵੇਂ ਸ਼ਾਂਤ ਹੋ ਜਾਈਏ ? ਜਦ ਜੀਵਨ ਦੀ ਸਾਰੀ ਊਰਜਾ ਖਤਮ ਹੋ ਗਈ, ਜਦ ਜੀਵਨ ਦੇ ਸਾਰੇ ਰਾਹ ਕਰੜੇ ਤੇ ਮਜਬੂਤ ਹੋ ਗਏ, ਜਦ ਝੁਕਣਾਂ ਅਤੇ ਬਦਲਨਾ ਮੁਸ਼ਕਿਲ ਹੋ ਗਿਆ, ਤਦ ਉਹ ਪੁਛਦਾ ਹੈ ਕਿ ਹੁਣ ਮੈਂ ਕਿਵੇਂ ਬਦਲ ਜਾਵਾਂ । ਇਕ ਪੈਰ ਆਦਮੀ ਕਬਰ ਵਿਚ ਪਾ ਲੈਂਦਾ ਹੈ ਤੇ ਦੂਜਾ ਪੈਰ ਬਾਹਰ ਰਖਕੇ ਪੁੱਛਦਾ ਹੈ ਕਿ ਧਿਆਨ ਦਾ ਕੋਈ ਰਸਤਾ ਹੈ ?

ਅਜੀਬ ਜਿਹੀ ਗੱਲ ਹੈ । ਬਿਲਕੁਲ ਪਾਗਲਪਨ ਦੀ ਗੱਲ ਹੈ । ਇਹ ਧਰਤੀ ਕਦੇ ਵੀ ਸ਼ਾਂਤ ਅਤੇ ਧਿਆਨ ਵਿਚ ਡੁਬੀ ਹੋਈ ਨਹੀਂ ਹੋ ਸਕਦੀ, ਜਦ ਤੱਕ ਧਿਆਨ ਦਾ ਸੰਬੰਧ ਪਹਿਲੇ ਦਿਨ ਦੇ ਪੈਦਾ ਹੋਏ ਬੱਚੇ ਨਾਲ ਅਸੀਂ ਨਹੀਂ ਜੋੜਾਂਗੇ । ਅੰਤਿਮ ਦਿਨਾਂ ਦੇ ਬਿਰਦਾਂ ਨਾਲ ਉਹ ਨਹੀਂ ਜੋੜਿਆ ਜਾ ਸਕਦਾ । ਜੇ ਜੋੜਿਆ ਵੀ ਜਾਂਦਾ ਹੈ ਤਾਂ ਵਿਅਰਥ ਹੀ ਸਾਨੂੰ ਬੜੀ ਮੇਹਨਤ ਕਰਨੀ ਪੈਂਦੀ ਹੈ, ਅਖੀਰਲੇ ਦਿਨਾਂ ਵਿਚ ਸ਼ਾਂਤ ਹੋਣ ਲਈ, ਜੋਕਿ ਪਹਿਲਾਂ ਇਕਦਮ ਹੋ ਸਕਦਾ ਸੀ ।

ਨਿੱਕੇ ਬੱਚੇ ਨੂੰ ਧਿਆਨ ਦੀ ਸਿਖਿਆ, ਕਾਮ ਦੇ ਰੂਪਾਂਤਰਣ ਦਾ ਪਹਿਲਾ ਚਰਨ ਹੈ ਸ਼ਾਂਤ ਹੋਣ ਦੀ ਸਿਖਿਆ, ਨਿਰ-ਵਿਚਾਰ ਹੋਣ ਦੀ ਸਿਖਿਆ, ਮੌਨ ਹੋਣ ਦੀ ਸਿਖਿਆ ।

ਬੱਚੇ ਉਂਝ ਵੀ ਮੌਨ ਹਨ, ਤੇ ਸ਼ਾਂਤ ਹਨ । ਜੇਕਰ ਉਨ੍ਹਾਂ ਨੂੰ ਥੋੜੀ ਜਿਹੀ ਦਿਸ਼ਾ ਦਿੱਤੀ ਜਾਏ ਤੇ ਉਨ੍ਹਾਂ ਨੂੰ ਮੌਨ ਅਤੇ ਸ਼ਾਂਤ ਹੋਣ ਲਈ ਘੜੀ ਭਰ ਦੀ ਵੀ ਸਿਖਿਆ ਦਿੱਤੀ ਜਾਏ, ਤਾਂ ਜਦ ਉਹ ਚੌਦਾਂ ਵਰ੍ਹਿਆਂ ਦ ਹੋਣ ਦੇ ਨੇੜੇ ਆਉਣਗੇ ਅਤੇ ਕਾਮ ਜਾਗੇਗਾ ਤਦ ਤੱਕ ਉਨ੍ਹਾਂ ਦਾ ਇਕ ਦੁਆਰ ਖੁੱਲ੍ਹ ਚੁੱਕਾ ਹੋਏਗਾ । ਸ਼ਕਤੀ ਇਕੱਠੀ ਹੋਏਗੀ ਅਤੇ ਜਿਹੜਾ ਦਰ ਖੁਲ੍ਹਾ ਹੈ ਉਸੇ ਦੁਆਰ ਤੋਂ ਵੱਗਣੀ ਸ਼ੁਰੂ ਹੋ ਜਾਏਗੀ । ਉਨ੍ਹਾਂ ਨੂੰ ਸ਼ਾਂਤੀ ਦਾ, ਅਨੰਦ ਦਾ, ਕਾਲ-ਹੀਣਤਾ ਦਾ, ਨਿਰ-ਹੰਕਾਰ ਭਾਵ ਦਾ ਅਨੁਭਵ ਸੈਕਸ ਦੇ ਅਨੁਭਵ ਤੋਂ ਬਹੁਤ ਪਹਿਲਾਂ ਹੀ ਉਪਲੱਬਧ ਹੋ ਜਾਏਗਾ । ਓਹੀ ਅਨੁਭਵ ਉਨ੍ਹਾਂ ਦੀ ਊਰਜਾ ਨੂੰ ਗਲਤ ਰਾਹਾਂ ਤੋਂ ਰੋਕੇਗੀ ਅਤੇ ਠੀਕ ਰਾਹਾਂ ਉਤੇ ਲੈ ਜਾਏਗਾ ।

ਪਰ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਧਿਆਨ ਤਾਂ ਨਹੀਂ ਸਿਖਾਉਂਦੇ, ਕਾਮ ਦਾ ਵਿਰੋਧ ਸਿਖਾਉਂਦੇ ਹਾਂ, ਉਹ ਪਾਪ ਹੈ, ਗੰਦਗੀ ਹੈ, ਕਰੂਪਤਾ ਹੈ, ਬੁਰਾਈ ਹੈ, ਨਰਕ ਹੈ, ਇਹ ਸਭ ਅਸੀਂ ਦਸਦੇ ਹਾਂ । ਅਤੇ ਇਨ੍ਹਾਂ ਸਭਨਾਂ ਦੇ ਦਸਣ ਨਾਲ ਕੁੱਝ ਵੀ ਫ਼ਰਕ ਨਹੀਂ ਪੈਂਦਾ । ਸਗੋਂ ਸਾਡੇ ਦਸਣ ਨਾਲ ਉਹ ਹੋਰ ਵੀ ਆਕਰਸ਼ਿਤ ਹੁੰਦੇ ਹਨ * ਅਤੇ ਤਲਾਸ਼ ਕਰਦੇ ਹਨ ਕਿ, ਕੀ ਹੈ ਇਹ ਗੰਦਗੀ, ਕੀ ਹੈ ਵਡੇ ਬੱਜ਼ੁਰਗ ਭੈ-ਭੀਤ ਅਤੇ ਬੇਚੈਨ ਹਨ, ਇਹ ਕੀ ਹੈ ? ਇਹ ਨਰਕ ? ਜਿਸ ਤੋਂ*

ਅਤੇ ਥੋੜੇ ਹੀ ਦਿਨਾਂ ਵਿਚ ਉਨ੍ਹਾਂ ਨੂੰ ਇਹ ਵੀ ਪਤਾ ਲਗ ਜਾਂਦਾ ਹੈ ਕਿ ਵੱਡ ਜਿਸ ਗੱਲ ਤੋਂ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਖੁੱਦ ਦਿਨ-ਰਾਤ ਉਸੇ ਵਿਚ ਲੀਨ ਹਨ । ਅਤੇ ਜਿਸ ਦਿਨ ਉਨ੍ਹਾਂ ਨੂੰ ਇਹ ਪਤਾ ਲਗ ਜਾਂਦਾ ਹੈ, ਉਸੇ ਘੜੀ ਮਾਂ-ਪਿਓ ਵਾਸਤੇ ਸਾਰੀ ਸ਼ਰਧਾ ਸਮਾਪਤ ਹੋ ਜਾਂਦੀ ਹੈ ।

ਮਾਂ-ਪਿਓ ਲਈ ਸ਼ਰਧਾ ਸਮਾਪਤ ਕਰਨ ਵਿਚ ਨਵੀਂ ਸਿਖਿਆ ਦਾ ਹੱਥ ਨਹੀਂ ਹੈ, ਮਾਂ-ਪਿਓ ਲਈ ਸ਼ਰਧਾ ਸਮਾਪਤ ਕਰਨ ਵਿਚ ਮਾਂ-ਪਿਓ ਦਾ ਆਪਣਾ ਹੱਥ ਹੈ ।

ਤੁਸੀਂ ਜਿਨ੍ਹਾਂ ਗੱਲਾਂ ਲਈ ਬੱਚਿਆਂ ਨੂੰ ਗੰਦਾ ਕਹਿੰਦੇ ਹੋ, ਬਚੇ ਬਹੁਤ ਛੇਤੀ ਪਤਾ ਕਰ ਲੈਂਦੇ ਹਨ ਕਿ ਉਨ੍ਹਾਂ ਸਾਰੀਆਂ ਗੰਦਗੀਆਂ ਵਿਚ ਤੁਸੀਂ ਭਲੀ-ਭਾਂਤ ਲਿਵਲੀਨ ਹੋ । ਤੁਹਾਡੀ ਦਿਨ ਦੀ ਜ਼ਿੰਦਗੀ ਦੂਜੀ ਹੈ ਅਤੇ ਰਾਤ ਦੀ ਦੂਜੀ, ਕਹਿੰਦੇ ਕੁੱਝ ਹਨ, ਕਰਦੇ ਕੁੱਝ ਹਨ ।

ਨਿੱਕੇ ਬੱਚੇ ਬਹੁਤ ਇਕਯੂਟ ਅਬਜਰਵਰ ਹੁੰਦੇ ਹਨ । ਉਹ ਬੜੇ ਗੌਰ ਨਾਲ ਜਾਂਚ ਕਰਦੇ ਹਨ, ਕਿ ਕੀ ਹੋ ਰਿਹਾ ਹੈ ਘਰ ਵਿਚ । ਉਹ ਵਖਦੇ ਹਨ ਕਿ ਮਾਂ ਜਿਸ ਗੱਲ ਨੂੰ ਗੰਦੀ ਕਹਿੰਦੀ ਹੈ, ਪਿਓ ਜਿਸ ਗੱਲ ਨੂੰ ਗੰਦਾ ਕਹਿੰਦਾ ਹੈ, ਓਹੀ ਗੰਦੀਆਂ ਗੱਲਾਂ ਦਿਨ-ਰਾਤ ਘਰ ਵਿਚ ਚਲ ਰਹੀਆਂ ਹਨ । ਇਸਦਾ ਉਨ੍ਹਾਂ ਨੇ ਬਹੁਤ ਛੇਤੀ ਗਿਆਨ ਉਨ੍ਹਾਂ ਦੀ ਸ਼ਰਧਾ ਦਾ ਭਾਵ ਅਲੋਪ ਹੋ ਜਾਂਦਾ ਹੈ ਕਿ ਧੋਖੇਬਾਜ ਹਨ ਇਹ ਮਾਂ-ਪਿਓ, ਪਖੰਡੀ ਹਨ, ਹਿੱਪੋਕੇਟ ਹਨ । ਇਹ ਗੱਲਾਂ ਕੁੱਝ ਹੋਰ ਕਹਿੰਦੇ ਹਨ ਅਤੇ ਕਰਦੇ ਕੁੱਝ ਹੋਰ ਹਨ।

ਹੋਰ ਜਿਨ੍ਹਾਂ ਬੱਚਿਆਂ ਦਾ ਮਾਂ-ਪਿਓ ਉਤੋਂ ਵਿਸ਼ਵਾਸ ਉਠ ਗਿਆ, ਉਹ ਬੱਚੇ ਪਰਮਾਤਮਾਂ ਉਤੇ ਕਦੇ ਵਿਸ਼ਵਾਸ ਨਹੀਂ ਕਰ ਸਕਣਗੇ, ਇਸ ਨੂੰ ਚੇਤੇ ਰਖਣਾ । ਕਿਉਂਕਿ ਬੱਚਿਆਂ ਲਈ ਪਰਮਾਤਮਾਂ ਦਾ ਪਹਿਲਾ ਦਰਸ਼ਨ ਮਾਂ-ਪਿਓ ਵਿਚ ਹੁੰਦਾ ਹੈ । ਜੇਕਰ ਉਹ ਹੀ ਭੰਗ ਹੋ ਗਿਆ ਤਾਂ ਇਹ ਬੱਚ ਭਵਿੱਖ ਵਿਚ ਨਾਸਤਿਕ ਹੋ ਜਾਣ ਵਾਲੇ ਹਨ । ਬੱਚਿਆਂ ਨੂੰ ਪਹਿਲਾਂ ਪਰਮਾਤਮਾਂ ਦੀ ਪ੍ਰਤੀਤੀ ਆਪਣੇ ਮਾਂ-ਪਿਓ ਦੀ ਪਵਿਤ੍ਰਤਾ ਤੋਂ ਹੁੰਦੀ ਹੈ । ਪਹਿਲੀ ਵਾਰੀ ਬੱਚੇ ਮਾਂ-ਪਿਓ ਨੂੰ ਹੀ ਜਾਣਦੇ ਹਨ ਨੇੜੇ ਤੋਂ ਨੇੜੇ, ਅਤੇ ਉਨ੍ਹਾਂ ਤੋਂ ਹੀ ਉਨ੍ਹਾਂ ਨੂੰ ਪਹਿਲੀ ਵਾਰੀ ਸ਼ਰਧਾ ਅਤੇ ਰਿਵਰੈਂਸ ਦਾ ਭਾਵ ਪੈਦਾ ਹੁੰਦਾ ਹੈ । ਜੇਕਰ ਉਹ ਹੀ ਖੰਡਿਤ ਹੋ ਗਿਆ ਤਾਂ ਇਨ੍ਹਾਂ ਬੱਚਿਆਂ ਨੂੰ ਮਰਦੇ ਦਮ ਤਕ ਵਾਪਸ ਪਰਮਾਤਮਾਂ ਦੇ ਰਾਹ ਤੇ ਲਿਆਉਣਾ ਮੁਸ਼ਕਿਲ ਹੋ ਜਾਏਗਾ । ਕਿਉਂਕਿ ਪਹਿਲਾਂ ਪਰਮਾਤਮਾਂ ਹੀ ਧੋਖਾ ਦੇ ਗਿਆ । ਜਿਹੜੀ ਮਾਂ ਸੀ, ਜਿਹੜਾ ਪਿਓ ਸੀ, ਉਹ ਹੀ ਧੋਖੇਬਾਜ ਸਿੱਧ ਹੋਏ ।

8 . ਜਿਹੜੇ ਮੁੰਡੇ ਸਾਰੀ ਦੁਨੀਆਂ ਵਿਚ ਇਹ ਕਹਿ ਰਹੇ ਹਨ ਕਿ ਕੋਈ ਪਰਮਾਤਮਾਂ ਨਹੀਂ ਹੈ, ਕੋਈ ਆਤਮਾਂ ਨਹੀਂ ਹੈ, ਕੋਈ ਮੋਖ ਨਹੀਂ ਹੈ, ਧਰਮ ਸਭ ਇਹ ਬਕਵਾਸ ਹੈ—ਉਸਦਾ ਕਾਰਣ ਇਹ ਨਹੀਂ ਹੈ ਕਿ ਮੁੰਡਿਆਂ ਨੇ ਇਹ ਪਤਾ ਕਰ ਲਿਆ ਹੈ ਕਿ ਆਤਮਾਂ ਨਹੀਂ ਹੈ, ਪਰਮਾਤਮਾਂ ਨਹੀਂ ਹੈ । ਉਸਦਾ ਕਾਰਣ ਇਹ ਹੈ ਕਿ ਮੁੰਡਿਆਂ ਨੇ ਮਾਂ-ਪਿਉ ਦਾ ਪਤਾ ਕਰ ਲਿਆ ਹੈ ਕਿ ਉਹ ਧੋਖੇਬਾਜ ਹਨ ਅਤੇ ਇਹ ਸਾਰਾ ਧੋਖਾ ਸੈਕਸ ਦੇ ਆਲੇ-ਦੁਆਲੇ ਕੇਂਦਰਿਤ ਹੈ। ਇਹ ਸਾਰਾ ਧੋਖਾ ਸੈਕਸ ਦੇ ਕੇਂਦਰ ਉੱਤੇ ਖਲੋਤਾ ਹੈ ।

ਬੱਚਿਆਂ ਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਹੈ ਕਿ ਸੈਕਸ ਪਾਪ ਹੈ, ਸਗੋਂ‘ ਈਮਾਨਦਾਰੀ ਨਾਲ ਇਹ ਸਿਖਾਉਣ ਦੀ ਲੋੜ ਹੈ ਕਿ ਸੈਕਸ ਜ਼ਿੰਦਗੀ ਦਾ ਇਕ ਹਿੱਸਾ ਹੈ ਅਤੇ ਤੁਸੀਂ ਸੈਕਸ ਤੋਂ ਹੀ ਪੈਦਾ ਹੋਏ ਹੋ ਅਤੇ ਤੁਹਾਡੀ ਜ਼ਿੰਦਗੀ ਵਿਚ ਉਹ ਹੈ, ਤਾਕਿ ਬੱਚੇ ਸਰਲਤਾ ਨਾਲ ਮਾਂ-ਪਿਉ ਨੂੰ ਸਮਝ ਸਕਣ ਅਤੇ ਜਦ ਜੀਵਨ ਨੂੰ ਉਹ ਜਾਨਣਗੇ ਤਾਂ ਆਦਰ ਨਾਲ ਉਹ ਭਰ ਸਕਣ ਕਿ ਮਾਂ-ਪਿਓ ਸੱਚੇ ਅਤੇ ਈਮਾਨਦਾਰ ਹਨ । ਉਨ੍ਹਾਂ ਨੂੰ ਜੀਵਨ ਵਿਚ ਆਸਤਿਕ ਬਨਾਉਣ ਵਿਚ ਇਸ ਤੋਂ ਵੱਡਾ ਸਿੰਬਲ ਹੋਰ ਕੁਝ ਵੀ ਨਹੀਂ ਹੋਏਗਾ ਕਿ ਉਹ ਆਪਣੇ ਮਾਂ-ਪਿਓ ਨੂੰ ਸੱਚੇ ਅਤੇ ਈਮਾਨਦਾਰ ਅਨੁਭਵ ਕਰ ਸਕਣ ।

ਪਰ ਅੱਜ ਸਭ ਬੱਚੇ ਜਾਣਦੇ ਹਨ ਕਿ ਮਾਂ-ਪਿਓ ਬੇਈਮਾਨ ਅਤੇ ਧੋਖੇਬਾਜ ਹਨ । ਇਨ੍ਹਾਂ ਬੱਚਿਆਂ ਅਤੇ ਮਾਂ-ਪਿਓ ਦੇ ਵਿਚਕਾਰ ਕਲਹ ਦਾ ਇਕ ਕਾਰਣ ਬਣਦਾ ਹੈ । ਸੈਕਸ ਦੇ ਦਮਨ ਨੇ ਪਤੀ ਅਤੇ ਪਤਨੀ ਨੂੰ ਤੋੜ ਦਿੱਤਾ ਹੈ । ਮਾਂ-ਪਿਓ “ਅਤੇ ਬੱਚਿਆਂ ਨੂੰ ਤੋੜ ਦਿੱਤਾ ਹੈ ।

ਨਹੀਂ, ਸੈਕਸ ਦਾ ਵਿਰੋਧ ਨਹੀਂ, ਨਿੰਦਾ ਨਹੀਂ, ਸਗੋਂ ਸੈਕਸ ਦੀ ਸਿਖਿਆ ਚਾਹੀਦੀ ਹੈ ।

ਜਿਵੇਂ ਹੀ ਬੱਚੇ ਪੁੱਛਣ ਨੂੰ ਤਿਆਰ ਹੋ ਜਾਣ, ਜੋ ਵੀ ਜ਼ਰੂਰੀ, ਮਾਂ-ਪਿਓ ਨੂੰ ਉਨ੍ਹਾਂ ਦੀ ਸਮਝ ਦੇ ਲਾਇਕ ਠੀਕ ਜਾਪੇ, ਉਹ ਸਭ ਉਨ੍ਹਾਂ ਨੂੰ ਦਸ ਦੇਣਾ ਚਾਹੀਦਾ ਹੈ, ਤਾਕਿ ਉਹ ਸੈਕਸ ਦੇ ਸੰਬੰਧ ਵਿਚ ਉਤਸੁਕ ਨਾ ਹੋਣ । ਤਾਕਿ ਉਨ੍ਹਾਂ ਨੂੰ ਖਿਚਾਉ ਨਾ ਪੈਦਾ ਹੋਵੇ, ਤਾਕਿ ਉਹ ਦੀਵਾਨੇ ਹੋਕੇ ਗਲਤ ਰਾਹਾਂ ਤੋਂ ਜਾਣਕਾਰੀ ਪਾਉਣ ਦੀ ਕੋਸ਼ਿਸ਼ ਨਾ ਕਰਨ ।

ਅਜ ਬੱਚੇ ਸਾਰੀ ਜਾਨਕਾਰੀ ਹਾਸਲ ਕਰ ਲੈਂਦੇ ਹਨ, ਇਧਰੋ, ਉਧਰੋਂ ਗਲਤ ਰਾਹਾਂ ਤੋਂ, ਗਲਤ ਲੋਕਾਂ ਤੋਂ, ਉਨ੍ਹਾਂ ਨੂੰ ਜਾਨਕਾਰੀ ਮਿਲ ਜਾਂਦੀ ਹੈ, ਜਿਹੜੀ ਜੀਵਨ ਭਰ ਉਨ੍ਹਾਂ ਨੂੰ ਪੀੜਾ ਦਿੰਦੀ ਹੈ ਅਤੇ ਮਾਂ-ਪਿਓ ਤੇ ਉਨ੍ਹਾਂ ਦੇ ਵਿਚਕਾਰ ਇਕ ਮੌਨ ਦੀ ਕੰਧ ਹੁੰਦੀ ਹੈ। ਜਿਸ ਤਰ੍ਹਾਂ ਮਾਂ-ਪਿਓ ਨੂੰ ਬੱਚਿਆਂ ਦੇ ਕਾਮ-ਜੀਵਨ ਦਾ ਕੁਝ ਵੀ ਪਤਾ ਨਹੀਂ ਤੇ ਬੱਚਿਆਂ ਨੂੰ ਵੀ ਮਾਂ-ਪਿਓ ਦੇ ਕਾਮ-ਜੀਵਨ ਦਾ ਕੁਝ ਪਤਾ ਨਹੀਂ ਹੈ । ਇਹ ਧੋਖਾ, ਇਹ ਪ੍ਰਵੰਚਨਾ ਬਹੁਤ ਮਹਿੰਗੀ ਹੈ । ਬੱਚਿਆਂ ਨੂੰ ਸੈਕਸ ਦੀ ਸਹੀ ਸਿਖਿਆ ਮਿਲਣੀ ਚਾਹੀਦੀ ਹੈ, ਰਾਈਟ ਐਜੂਕੇਸ਼ਨ ।

ਦੂਜੀ ਗੱਲ, ਉਨ੍ਹਾਂ ਨੂੰ ਧਿਆਨ ਦੀ ਸਿਖਿਆ (ਗੁਰੂ ਮੰਤਰ) ਮਿਲਣੀ ਚਾਹੀਦੀ। ਹੈ । ਕਿਵੇਂ ਮੌਨ ਹੋਣ, ਕਿਵੇਂ ਸ਼ਾਂਤ ਹੋਣ, ਕਿਵੇਂ ਨਿਰ-ਵਿਚਾਰ ਹੋਣ, ਅਤੇ ਬੱਚੇ ਨਿਰ-ਵਿਚਾਰ ਹੋ ਸਕਦੇ ਹਰ, ਮੌਨ ਹੋ ਸਕਦੇ ਹਨ । ਨਿਰ-ਵਿਚਾਰ ਹੋ ਸਕਦੇ ਹਨ- ਚੌਵੀ ਘੰਟਿਆਂ ਵਿਚੋਂ ਜੇਕਰ ਇਕ ਘੰਟਾ ਬੱਚਿਆਂ ਨੂੰ ਘਰ ਵਿਚ ਮੌਨ ਵਿਚ ਲੈ ਜਾਣ ਦਾ ਪ੍ਰਬੰਧ ਹੋਵੇ । ਤਾਂ ਦਿਨ ਵਿਚ ਹੀ, ਉਹ ਮੌਨ ਵਿਚ ਲੈ ਜਾਏ ਜਾ ਸਕਣਗੇ, ਜਦ ਤੁਸੀਂ ਵੀ ਉਨ੍ਹਾਂ ਦੇ ਨਾਲ ਮੌਨ ਵਿਚ ਬੈਠੇ । ਹਰ ਘਰ ਵਿਚ ਇਕੁ ਘੰਟਾ ਮੌਨ ਦਾ ਦਾ ਜ਼ਰੂਰੀ ਹੋਣਾ ਚਾਹੀਦਾ ਹੈ । ਇਕ ਦਿਨ ਖਾਣਾ ਨਾ ਮਿਲੇ ਘਰ ‘ਚ ਤਾਂ ਚਲ ਸਕਦਾ ਹੈ, ਲੇਕਿਨ ਇਕ ਘੰਟਾ ਮੌਨ ਦੇ ਬਿਨਾ ਘਰ ਨਹੀਂ ਚਲ ਸਕਦਾ ।

ਉਹ ਘਰ ਝੂਠਾ ਹੈ । ਉਸ ਘਰ ਨੂੰ ਪਰਿਵਾਰ ਕਹਿਣਾ ਗਲਤ ਹੈ, ਜਿਸ ਪਰਿਵਾਰ ਵਿਚ ਇਕ ਘੰਟਾ ਮਨ ਦੀ ਦੀਕਸ਼ਾ ਨਹੀਂ । ਉਹ ਇਕ ਘੰਟੇ ਦਾ ਮੌਨ ਚੌਦਾਂ ਵਰ੍ਹਿਆਂ ਵਿਚ ਉਸ ਦਰਵਾਜ਼ੇ ਨੂੰ ਤੋੜ ਦੇਵੇਗਾ, ਜਿਸ ਦਾ ਨਾਮ ਧਿਆਨ ਹੈ । ਜਿਸ ਧਿਆਨ ਨਾਲ ਮਨੁੱਖ ਨੂੰ ਸਮੇਂ-ਹੀਣ, ਟਾਇਮਲੈਸਨੈਸ, ਇਗੋਲੈਸਨੈਸ, ਹੰਕਾਰ-ਸ਼ੂਨਯ ਅਨੁਭਵ ਹੁੰਦਾ ਹੈ, ਜਿੱਥੋਂ ਆਤਮਾਂ ਦੀ ਝਲਕ ਮਿਲਦੀ ਹੈ । ਉਹ ਝਲਕ ਸੈਕਸ ਦੇ ਅਨੁਭਵ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ । ਜੇਕਰ ਉਹ ਝਲਕ ਮਿਲ ਜਾਏ ਤਾਂ ਸੈਕਸ ਲਈ ਬਹੁਤ ਜ਼ਿਆਦਤੀ ਵਾਲੀ ਦੌੜ ਸਮਾਪਤ ਹੋ ਜਾਏ । ਊਰਜਾ ਇਸ ਨਵੇਂ ਰਾਹ ਤੋਂ ਵੱਗਣ ਲਗੇਗੀ । ਇਹ ਮੈਂ ਪਹਿਲਾ ਚਰਣ ਕਹਿੰਦਾ ਹਾਂ ।

ਬ੍ਰਹਮਚਰਜ ਦੀ ਸਾਧਨਾ ਵਿਚ, ਸੈਕਸ ਤੋਂ ਉਪਰ ਉਠਣ ਦੀ ਸਾਧਨਾ ਵਿਚ, ਸੈਕਸ ਦੀ ਊਰਜਾ ਦੇ ਟ੍ਰਾਂਸਫਾਰਮਸ਼ਨ ਲਈ, ਪਹਿਲਾ ਕਦਮ ਹੈ-ਧਿਆਨ ਅਤੇ ਦੂਜਾ ਚਰਣ ਹੈ ਪ੍ਰੇਮ ।

ਬੱਚੇ ਨੂੰ ਬਚਪਨ ਤੋਂ ਹੀ ਪ੍ਰੇਮ ਦੀ ਸਿਖਿਆ ਦੇਣੀ ਚਾਹੀਦੀ ਹੈ ।

ਅਸੀਂ ਹੁਣ ਤੱਕ ਇਹ ਹੀ ਸੋਚਦੇ ਰਹੇ ਹਾਂ ਕਿ ਪ੍ਰੇਮ ਦੀ ਸਿਖਿਆ ਮਨੁਖ ਨੂੰ ਸੈਕਸ ਵਿਚ ਲੈ ਜਾਏਗੀ, ਇਹ ਗੱਲ ਅਤਿਅੰਤ ਸ਼ੱਕੀ ਹੈ । ਸੈਕਸ ਦੀ ਸਿੱਖਿਆ ਤਾਂ ਮਨੁੱਖ ਨੂੰ ਪ੍ਰੇਮ ਵਿਚ ਲੈ ਜਾ ਸਕਦੀ ਹੈ, ਪਰ ਪ੍ਰੇਮ ਦੀ ਸਿਖਿਆ ਕਦੇ ਕਿਸ ਮਨੁੱਖ ਨੂੰ ਸੈਕਸ ਵਿਚ ਨਹੀਂ ਲੈ ਜਾਂਦੀ, ਸਗੋਂ ਸੱਚਾਈ ਉਲਟੀ ਹੈ ।

ਜਿੰਨਾਂ ਪ੍ਰੇਮ ਵਿਕਸਿਤ ਹੁੰਦਾ ਹੈ, ਓਨੀ ਹੀ ਸੈਕਸ ਦੀ ਊਰਜਾ ਪ੍ਰੇਮ ਵਿਚ ਰੂਪਾਂਤਰਿਤ ਹੋਕੇ ਵੰਡੀਣੀ ਸ਼ੁਰੂ ਹੋ ਜਾਂਦੀ ਹੈ । ਜਿਹੜੇ ਲੋਕ ਜਿੰਨੇ ਘਟ ਪ੍ਰੇਮ ਨਾਲ ਭਰੇ ਹੁੰਦੇ ਹਨ, ਓਨੇ ਹੀ ਬਹੁਤੇ ਕਾਮੁਕ ਹੋਣਗੇ, ਓਨੇ ਹੀ ਸੈਕਸ ਵਿਚ ਗਲਤਾਣ ਹੋਣਗੇਂ । ਜਿਨ੍ਹਾਂ ਦੇ ਜੀਵਨ ਵਿਚ ਜਿੰਨਾ ਘਟ ਪ੍ਰੇਮ ਹੈ, ਉਹਨਾਂ ਦੇ ਜੀਵਨ ਵਿਚ ਓਨੀ ਹੀ ਜ਼ਿਆਦਾ ਨਫ਼ਰਤ ਹੋਏਗੀ । ਜਿਨ੍ਹਾਂ ਦੇ ਜੀਵਨ ਵਿਚ ਜਿੰਨਾ ਘਟ ਪ੍ਰੇਮ ਹੈ, ਉਹਨਾਂ ਦੇ ਜੀਵਨ ਵਿਚ ਓਨਾ ਹੀ ਜ਼ਹਿਰ ਹੋਏਗਾ । ਜਿਨ੍ਹਾਂ ਦੇ ਜੀਵਨ ਵਿਚ ਜਿੰਨਾ ਘਟ ਪ੍ਰੇਮ ਹੋਏਗਾ, ਉਹਨਾਂ ਦੇ ਜੀਵਨ ਵਿਚ ਓਨੀ ਹੀ ਈਰਖਾ ਹੋਏਗੀ । ਜਿਨ੍ਹਾਂ ਦੇ ਜੀਵਨ ਵਿਚ ਜਿੰਨਾ ਹੀ ਘੱਟ ਪ੍ਰੇਮ ਹੈ, ਓਨੀ ਹੀ ਉਹਨਾਂ ਦੇ ! ਜੀਵਨ ਵਿਚ ਹੋੜ ਹੋਏਗੀ । ਜਿਨ੍ਹਾਂ ਦੇ ਜੀਵਨ ਵਿਚ ਜਿੰਨਾ ਘਟ ਪ੍ਰੇਮ ਹੈ, ਉਹਨਾਂ ਦੇ ਜੀਵਨ ਵਿਚ ਓਨੀ ਹੀ ਚਿੰਤਾ ਅਤੇ ਦੁਖ ਹੋਏਗਾ ।

ਦੁਖ, ਚਿੰਤਾ, ਈਰਖਾ, ਨਫ਼ਰਤ, ਦਵੈਸ਼ ਇਹਨਾਂ ਸਾਰਿਆਂ ਨਾਲ ਜਿਹੜਾ ਆਦਮੀ ਜਿੰਨਾ ਜ਼ਿਆਦਾ ਘਿਰਿਆ ਹੈ, ਉਸਦੀਆਂ ਸਾਰੀਆਂ ਸ਼ਕਤੀਆਂ ਅੰਦਰ ਰੋਗੀ ਅਤੇ ਖ਼ਰਾਬ ਹੋ ਜਾਂਦੀਆਂ ਹਨ। ਉਹ ਤਣਾਉ-ਗਰਸਤ ਹੋ ਜਾਂਦੀਆਂ ਹਨ ਤੇ ਉਹਨਾਂ ਦੇ ਨਿਕਾਸ ਦਾ ਕੋਈ ਰਾਹ ਨਹੀਂ ਰਹਿ ਜਾਂਦਾ । ਉਹਨਾਂ ਦੇ ਨਿਕਾਸ ਦਾ ਬਸ ਇਕੋ ਹੀ ਰਾਹ ਰਹਿ ਜਾਂਦਾ ਹੈ—ਉਹ ਸੈਕਸ ਹੈ ।

ਪ੍ਰੇਮ ਸ਼ਕਤੀਆਂ ਦਾ ਨਿਕਾਸ ਬਣਦਾ ਹੈ, ਪ੍ਰੇਮ ਬਹਾਉ ਹੈ, ਕ੍ਰਿਏਟਿਵ ਹੈ । ਸਿਜਨਾਤਮਕ ਹੈ ਪ੍ਰੇਮ । ਇਸ ਲਈ ਉਹ ਵੱਗਦਾ ਹੈ ਤੇ ਇਕ ਤ੍ਰਿਪਤੀ ਲਿਆਉਂਦਾ ਹੈ । ਉਹ ਤ੍ਰਿਪਤੀ ਸੈਕਸ ਦੀ ਤ੍ਰਿਪਤੀ ਤੋਂ ਬਹੁਤ ਜ਼ਿਆਦਾ ਕੀਮਤੀ ਅਤੇ ਗਹਿਰੀ ਹੈ । ਜਿਸ ਨੂੰ ਉਹ ਤ੍ਰਿਪਤੀ ਮਿਲ ਗਈ, ਉਹ ਫੇਰ ਕੰਕੜ-ਪੱਥਰਾਂ ਨੂੰ ਨਹੀਂ ਜਾਣਦਾ । ਜਿਸ ਨੂੰ ਹੀਰੇ-ਜਵਾਹਰਾਤ ਮਿਲਣੇ ਸ਼ੁਰੂ ਹੋ ਜਾਂਦੇ ਹਨ, ਉਹ ਕੰਕੜ-ਪੱਥਰ ਕਿਉਂ ਚ ਗੇਗਾ ?

ਪਰ ਨਫ਼ਰਤ ਨਾਲ ਭਰੇ ਆਦਮੀ ਨੂੰ ਉਹ ਤ੍ਰਿਪਤੀ ਕਦੇ ਨਹੀਂ ਮਿਲਦੀ । ਨਫ਼ਰਤ ਵਿਚ ਉਹ ਦਮ ਤੋੜ ਦਿੰਦਾ ਹੈ, ਚੀਜ਼ਾਂ ਤੋੜ ਸੁਟਦਾ ਹੈ । ਲੇਕਿਨ ਤੋੜ- ਫੋੜ ਕਰਨ ਨਾਲ ਕਦੇ ਕਿਸੇ ਆਦਮੀ ਨੂੰ ਕੀ ਕੋਈ ਤ੍ਰਿਪਤੀ ਮਿਲੀ ਹੈ ? ਤ੍ਰਿਪਤੀ ਮਿਲਦੀ ਹੈ ਨਿਰਮਾਣ ਕਰਨ ਨਾਲ ।

ਦਵੈਸ਼ (ਈਰਖਾ-ਜਲਨ) ਨਾਲ ਭਰਿਆ ਆਦਮੀ ਸੰਘਰਸ਼ ਕਰਦਾ ਹੈ । ਪਰ ਸੰਘਰਸ਼ ਨਾਲ ਕੋਈ ਤ੍ਰਿਪਤੀ ਨਹੀਂ ਮਿਲਦੀ । ਤ੍ਰਿਪਤੀ ਮਿਲਦੀ ਹੈ ਦਾਨ ਨਾਲ, ਦੇਣ ਨਾਲ-ਖੋਹ ਲੈਣ ਨਾਲ ਨਹੀਂ । ਸੰਘਰਸ਼ ਕਰਨ ਵਾਲਾ ਖੋਹ ਲੈਂਦਾ ਹੈ । ਖੋਹ ਲੈਣ ਨਾਲ ਉਹ ਤ੍ਰਿਪਤੀ ਕਦੇ ਨਹੀਂ ਮਿਲਦੀ, ਜੋ ਕਿਸੇ ਨੂੰ ਦੇ ਦੇਣ ਨਾਲ, ਦਾਨ ਤੋਂ ਉਪਲੱਬਧ ਹੁੰਦੀ ਹੈ ।

ਮਹੱਤਵਕਾਂਕਸ਼ੀ ਆਦਮੀ ਇਕ ਅਹੁਦੇ ਤੋਂ ਦੂਜੇ ਅਹੁਦੇ ਦੀ ਯਾਤ੍ਰਾ ਕਰਦਾ ਰਹਿੰਦਾ ਹੈ । ਪਰ ਕਦੇ ਵੀ ਸ਼ਾਂਤ ਨਹੀਂ ਹੋ ਪਾਉਂਦਾ । ਸ਼ਾਂਤ ਤਾਂ ਉਹ ਹੁੰਦੇ ਹਨ ‘ਜਿਹੜੇ ਅਹੁਦਿਆਂ ਦੀ ਯਾਤ੍ਰਾ ਨਹੀਂ, ਸਗੋਂ ਪ੍ਰੇਮ ਦੀ ਯਾਤ੍ਰਾ ਕਰਦੇ ਹਨ, ਜਿਹੜੇ ਪ੍ਰਮ ਦੇ ਇਕ ਤੀਰਥ ਤੋਂ ਦੂਜੇ ਤੀਰਥ ਦੀ ਯਾਤ੍ਰਾ ਕਰਦੇ ਹਨ ।

ਜਿੰਨਾ ਆਦਮੀ ਪ੍ਰੇਮ-ਪੂਰਣ ਹੁੰਦਾ ਹੈ, ਓਨੀ ਹੀ ਤ੍ਰਿਪਤੀ, ਇਕ ਕੰਟੇ ਂਟਮੇਂਟ, ਇਕ ਡੂੰਘਾ ਸੰਤੋਖ, ਇਕ ਅਨੰਦ ਦਾ ਭਾਵ, ਇਕ ਪ੍ਰਾਪਤੀ ਦਾ ਭਾਵ, ਉਸਦੇ ਪ੍ਰਾਣਾਂ ਦੀ ਰਗ-ਰਗ ਵਿਚ ਵੱਗਣ ਲਗਦਾ ਹੈ । ਉਸਦੇ ਸਾਰੇ ਸ਼ਰੀਰ ਤੋਂ ਇਕ ਰਸ ਝਲਕਣ ਲਗਦਾ ਹੈ, ਜੋ ਤ੍ਰਿਪਤੀ ਦਾ ਰਸ ਹੈ, ਜੋ ਅਨੰਦ ਦਾ ਰਸ ਹੈ । ਓਹੋ ਜਿਹਾ ਤ੍ਰਿਪਤ ਆਦਮੀ ਸੈਕਸ ਦੀਆਂ ਦਿਸ਼ਾਵਾਂ ਵਿਚ ਨਹੀਂ ਜਾਂਦਾ। ਜਾਣ ਤੋਂ ਰੋਕਣ ਲਈ ਕੋਸ਼ਿਸ਼ ਵੀ ਨਹੀਂ ਕਰਨੀ ਪੈਂਦੀ । ਉਹ ਜਾਂਦਾ ਹੀ ਨਹੀਂ, ਕਿਉਂਕਿ ਉਹ ਤ੍ਰਿਪਤੀ ਜੋ ਪਲ ਕ ਲਈ ਸੈਕਸ ਤੋਂ ਮਿਲਦੀ ਸੀ, ਪ੍ਰੇਮ ਨਾਲ ਇਹ ਤ੍ਰਿਪਤੀ ਚੌਵੀ ਘੰਟਿਆਂ ਲਈ ਮਿਲ ਜਾਂਦੀ ਹੈ ।

ਤਾਂ ਦੂਜੀ ਦਿਸ਼ਾ ਹੈ, ਵਿਅਕਤਤੱਵ ਦਾ ਵੱਧ ਤੋਂ ਵੱਧ ਵਿਕਾਸ ਪ੍ਰੇਮ ਦੇ ਰਾਹਾਂ ਤੋਂ ਹੋਣਾ ਚਾਹੀਦਾ ਹੈ । ਅਸੀਂ ਪ੍ਰੇਮ ਕਰੀਏ, ਅਸੀਂ ਪ੍ਰੇਮ ਦੇਈਏ, ਅਸੀਂ ਪ੍ਰੇਮ ਵਿਚ ਹੀ ਜੀਵੀਏ ।

ਅਤੇ ਜ਼ਰੂਰੀ ਨਹੀਂ ਹੈ ਕਿ ਅਸੀਂ ਪ੍ਰੇਮ ਮਨੁੱਖ ਨੂੰ ਹੀ ਦਿਆਂਗੇ ਤਦੇ ਪ੍ਰੇਮ ਦੀ ਦੀਕਸ਼ਾ ਹੋਏਗੀ । ਪ੍ਰੇਮ ਦੀ ਦੀਕਸ਼ਾ ਤਾਂ ਪੂਰ ਵਿਅਕਤਿੱਤਵ ਦੇ ਪ੍ਰੇਮ-ਪੂਰਣ ਹੋਣ ਦੀ ਦੀਕਸ਼ਾ ਹੈ, ਉਹ ਤਾਂ ‘ਟੂ ਬੀ ਲਵਿੰਗ’ ਹੋਣ ਦੀ ਦੀਕਸ਼ਾ ਹੈ ।

ਇਕ ਪੱਥਰ ਨੂੰ ਵੀ ਅਸੀਂ ਚ ਕੀਏ ਤਾਂ ਇਸ ਤਰ੍ਹਾਂ ਚੁੱਕ ਸਕਦੇ ਹਾ, ਜਿਵੇਂ ਮਿੱਤਰ ਨੂੰ ਚੁੱਕ ਰਹੇ ਹਾਂ । ਅਤੇ ਇਕ ਆਦਮੀ ਦਾ ਹੱਥ ਵੀ ਅਸੀਂ ਇਸ ਤਰ੍ਹਾਂ ਫੜ ਸਕਦੇ ਹਾਂ, ਜਿਵੇਂ ਦੁਸ਼ਮਣ ਦਾ ਹੱਥ ਫੜਿਆ ਹੋਇਆ ਹੋਵੇ । ਇਕ ਆਦਮੀ ਚੀਜ਼ਾਂ ਦੇ ਨਾਲ ਵੀ ਪ੍ਰੇਮ-ਪੂਰਣ ਵਰਤਾਉ ਕਰ ਸਕਦਾ ਹੈ । ਇਕ ਆਦਮੀ ਆਦਮੀਆਂ ਦੇ ਨਾਲ ਵੀ ਅਜਿਹਾ ਵਰਤਾਉ ਕਰਦਾ ਹੈ, ਜਿਹੋ ਜਿਹਾ ਚੀਜ਼ਾਂ ਦੇ ਸਾਲ ਵੀ ਨਹੀਂ ਕਰਨਾ ਚਾਹੀਦਾ । ਨਫ਼ਰਤ ਨਾਲ ਭਰਿਆ ਹੋਇਆ ਆਦਮੀ ਮਨੁਖਾਂ ਨੂੰ ਚੀਜ਼ਾਂ ਸਮਝਦਾ ਹੈ । ਪ੍ਰੇਮ ਨਾਲ ਭਰਿਆ ਹੋਇਆ ਆਦਮੀ, ਚੀਜ਼ਾਂ ਨੂੰ ਵੀ ਹੋਂਦ ਦਿੰਦਾ ਹੈ ।

ਇਕ ਫ਼ਕੀਰ ਨੂੰ ਮਿਲਣ ਇਕ ਯਾਤ੍ਰੀ ਗਿਆ ਸੀ । ਉਹ ਯਾਤ੍ਰੀ ਕਿਸੇ ਜੇ ਵਿਚ ਹੋਏਗਾ । ਉਸਨੇ ਦਰਵਾਜ਼ੇ ਉਤੇ ਜੁੱਤੀਆਂ ਖੋਲ੍ਹਕੇ ਜ਼ੋਰ ਨਾਲ ਪਟਕੀਆਂ, ਹੈ। ਉਸਨੇ ਜ਼ੋਰ ਨਾਲ ਦਰਵਾਜ਼ੇ ਨੂੰ ਧੱਕਾ ਦਿੱਤਾ ।

ਕ੍ਰੋਧ ਵਿਚ ਆਦਮੀ ਜੁੱਤੀਆਂ ਵੀ ਉਤਾਰਦਾ ਹੈ, ਤਾਂ ਇਸ ਤਰ੍ਹਾਂ ਜਿਵੇਂ ਸੂਹੀਆਂ ਦਾ ਦੁਸ਼ਮਣ ਹੋਵੇ । ਦਰਵਾਜ਼ੇ ਵੀ ਇਸ ਤਰ੍ਹਾਂ ਖੋਲ੍ਹਦਾ ਹੈ, ਜਿਵੇਂ ਦਰਵਾਜਿਆਂ ਨਾਲ ਕੋਈ ਲੜਾਈ ਹੋਵੇ ।

ਸੋ, ਦਰਵਾਜ਼ੇ ਨੂੰ ਧੱਕਾ ਦੇਕੇ ਉਹ ਅੰਦਰ ਗਿਆ । ਉਸ ਫਕੀਰ ਨੂੰ ਜਾਕੇ ਮਸਕਾਰ ਕੀਤਾ । ਉਸ ਫ਼ਕੀਰ ਨੇ ਕਿਹਾ-ਨਹੀਂ ਅਜੇ ਮੈਂ ਤੇਰੀ ਨਮਸ਼ਕਾਰ ਦਾ ਜਵਾਬ ਨਹੀਂ ਦੇ ਸਕਾਂਗਾ। ਪਹਿਲਾਂ ਤੂੰ ਦਰਵਾਜ਼ੇ ਤੋਂ ਅਤੇ ਜੁਤੀਆਂ ਕੋਲੋਂ ਮਾਫੀ ਮੰਗ ਕੇ ਆ ।

ਉਸ ਆਦਮੀ ਨੇ ਕਿਹਾ, ਤੁਸੀਂ ਪਾਗਲ ਹੋ ਗਏ ਹੋ ? ਦਰਵਾਜ਼ੇ ਅਤੇ ਜੁੱਤੀਆਂ ਕੋਲੋਂ ਮਾਫੀ ! ਕੀ ਉਹਨਾਂ ਦੀ ਵੀ ਕੋਈ ਪ੍ਰਸਨੈਲਟੀ ਹੈ ?

ਉਸ ਫਕੀਰ ਨੇ ਕਿਹਾ ਕਿ ਤੂੰ ਕ੍ਰੋਧ ਕਰਨ ਵੇਲੇ ਕਦੇ ਵੀ ਨਹੀਂ ਸੋਚਿਆ ਕਿ ਇਹਨਾਂ ਦੀ ਕੋਈ ਹੋਂਦ ਹੈ । ਤੂੰ ਜੁਤੀਆਂ ਇਸ ਤਰ੍ਹਾਂ ਪਟਕੀਆਂ, ਜਿਵੇਂ ਉਹਨਾਂ ਵਿਚ ਜਾਨ ਹੋਵੇ, ਜਿਵੇਂ ਉਹਨਾਂ ਦਾ ਕੋਈ ਕਸੂਰ ਹੋਵੇ ; ਤੂੰ ਦਰਵਾਜਾ ਇਸ ਤਰਾਂ ਖੋਲ੍ਹਿਆ, ਜਿਵੇਂ ਉਹ ਤੇਰਾ ਦੁਸ਼ਮਣ ਹੈ। ਨਹੀਂ, ਜਦ ਤੂੰ ਕ੍ਰੋਧ ਕਰਨ ਵੇਲੇ ਉਹਨਾਂ ਦੀ ਹੋਂਦ ਨੂੰ ਮੰਨ ਲਿਆ, ਤਾਂ ਪਹਿਲਾਂ ਜਾ, ਮਾਫੀ ਮਗ ਕੇ ਆ, ਫੇਰ ਮੈਂ ਤੇਰੇ ਨਾਲ ਅਗੋਂ ਗੱਲ ਕਰਾਂਗਾ, ਨਹੀਂ ਤਾਂ ਮੈਂ ਗੱਲ ਕਰਨ ਨੂੰ ਰਾਜ਼ੀ ਨਹੀਂ ।

ਜਦ ਉਹ ਆਦਮੀ ਦੂਰ ਤੋਂ ਉਸ ਫਕੀਰ ਨੂੰ ਮਿਲਣ ਗਿਆ ਸੀ ਅਤੇ ਐਨੀ ਕੁ ਗੱਲ ਲਈ ਮੁਲਾਕਾਤ ਨਾ ਹੋ ਸਕੇਗੀ । ਮਜਬੂਰੀ ਸੀ । ਉਸਨੂੰ ਦਰਵਾਜ਼ੇ ਕੋਲ ਜਾ ਕੇ ਉਸ ਕੋਲੋਂ ਮਾਫੀ ਮੰਗਣੀ ਪਈ ਕਿ ਦੋਸਤ ਮਾਫ਼ ਕਰ ਦੇ, ਜੁਤੀਆਂ ਨੂੰ ਕਹਿਣਾ ਪਿਆ ਕਿ ਮਾਫ ਕਰ ਦਿਉ, ਭੁੱਲ ਹੋ ਗਈ, ਕਿ ਮੈਂ ਤੁਹਾਨੂੰ ਗੁੱਸੇ ਵਿਚ ਇਸ ਤਰ੍ਹਾਂ ਸੁਟਿਆ, ਖੋਲ੍ਹਿਆ। ਆਹ! ਅਤੇ ਉਹ ਪਲ ।

ਉਸ ਯਾਤ੍ਰੀ ਨੇ ਲਿਖਿਆ ਹੈ ਕਿ ਜਦ ਮੈਂ ਮਾਫੀ ਮੰਗਦਾ ਸੀ ਤਾਂ ਪਹਿਲਾਂ ਤਾਂ ਮੈਨੂੰ ਹਾਸਾ ਆਇਆ ਕਿ ਮੈਂ ਕੀ ਪਾਗਲਪਨ ਕਰ ਰਿਹਾ ਹਾਂ, ਪਰ ਜਦ ਮੈਂ ਮਾਫੀ ਮੰਗ ਚੁੱਕਿਆ ਤਾਂ ਮੈਂ ਹੈਰਾਨ ਹੋਇਆ, ਮੈਨੂੰ ਇਕ ਐਨੀ ਸ਼ਾਂਤੀ ਮਲੂਮ ਹੋਈ, ਜਿਸਦੀ ਮੈਨੂੰ ਕਲਪਣਾ ਵੀ ਨਹੀਂ ਹੋ ਸਕਦੀ ਸੀ ਕਿ ਦਰਵਾਜ਼ੇ ਅਤੇ ਜੁੱਤੀਆ ਤੋਂ ਮਾਫੀ ਮੰਗ ਕੇ ਸ਼ਾਂਤੀ ਮਿਲ ਸਕਦੀ ਹੈ ।

ਮੈਂ ਜਾਕੇ ਉਸ ਫਕੀਰ ਕੋਲ ਬੈਠਾ, ਉਹ ਹੱਜਣ ਲਗ ਪਿਆ । ਉਸਨੇ ਕਿਹਾ, ਹੁਣ ਠੀਕ ਹੈ, ਹੁਣ ਕੁਝ ਗੱਲ ਹੋ ਸਕਦੀ ਹੈ । ਤੂੰ ਥੋੜਾ ਪ੍ਰੇਮ ਜਾਹਿਰ ਕੀਤਾ, ਹੁਣ ਤੂੰ ਸੰਬੰਧਿਤ ਹੋ ਸਕਦਾ ਹੈ । ਕਿਉਂਕਿ ਹੁਣ ਤੂੰ ਪ੍ਰਫੁਲਿਤ ਹੈ। ਹੁਣ ਤੂੰ ਅਨੰਦ ਨਾਲ ਭਰ ਗਿਆ ਹੈ ।

ਸਵਾਲ ਮਨੁਖਾਂ ਨਾਲ ਹੀ ਪ੍ਰੇਮ-ਪੂਰਣ ਹੋਣ ਦਾ ਨਹੀਂ ਹੈ, ਪ੍ਰੇਮ-ਪੂਰਣ ਹੋਣ ਦਾ ਹੈ। ਇਹ ਸਵਾਲ ਨਹੀਂ ਹੈ ਕਿ ਮਾਂ ਨੂੰ ਪ੍ਰੇਮ ਦਿਉ, ਇਹ ਗਲਤ ਗਲ ਹੈ । ਜਦ ਕੋਈ ਮਾਂ ਆਪਣੇ ਬੱਚੇ ਨੂੰ ਕਹਿੰਦੀ ਹੈ ਕਿ ਮੈਂ ਤੇਰੀ ਮਾਂ ਹਾਂ, ਇਸ ਲਈ ਮ ਕਰ, ਤਦ ਉਹ ਗਲਤ ਸਿਖਿਆ ਦੇ ਰਹੀ ਹੈ। ਕਿਉਂਕਿ ਜਿਸ ਪ੍ਰੇਮ ਵਿਚ ਰਸ ਲਈ’ ਲਗਾ ਹੋਇਆ ਹੈ ‘ਦੇਅਰਫੋਰ’, ਉਹ ਪ੍ਰੇਮ ਝੂਠਾ ਹੈ । ਪਿਤਾ ਕਹਿੰਦਾ ਕਿ ਇਸ ਲਈ ਪ੍ਰੇਮ ਕਰੋ ਕਿ ਮੈਂ ਤੇਰਾ ਪਿਉ ਹਾਂ ਤਾਂ ਉਹ ਗਲਤ ਸਿਖਿਆ ਦੇ ਆ ਹੈ, ਉਹ ਕਾਰਣ ਦਸ ਰਿਹਾ ਹੈ ਪ੍ਰੇਮ ਦਾ ।

ਪ੍ਰੇਮ ਅਕਾਰਣ ਹੁੰਦਾ ਹੈ, ਪ੍ਰੇਮ ਕਾਰਣਾਂ ਨਾਲ ਨਹੀਂ ਹੁੰਦਾ ।

ਮਾਂ ਕਹਿੰਦੀ ਹੈ, ਮੈਂ ਤੇਰੀ ਮਾਂ ਹਾਂ, ਤੈਨੂੰ ਐਨੇ ਦਿਨ ਪਾਲਿਆ- ਪਲੋਸਿਆ, ਵਾ ਕੀਤਾ, ਇਸ ਲਈ ਪਿਆਰ ਕਰ । ਉਹ ਵਜ੍ਹਾ ਦਸ ਰਹੀ ਹੈ, ਪ੍ਰੇਮ ਖ਼ਤਮ ਹੈ ਗਿਆ । ਜੇਕਰ ਉਹ ਪ੍ਰੇਮ ਵੀ ਹੋਏਗਾ, ਤਾਂ ਬੱਚਾ ਝੂਠਾ ਪਿਆਰ ਵਿਖਾਉਣ ਦੀ ਸਿਸ਼ ਕਰੇਗਾ, ਕਿਉਂਕਿ ਇਹ ਮਾਂ ਹੈ, ਇਸ ਲਈ ਪਿਆਰ ਵਿਖਾਉਣਾ ਪੈ ਰਿਹਾ । ਨਹੀਂ, ਪ੍ਰੇਮ ਦੀ ਸਿਖਿਆ ਦਾ ਮਤਲਬ ਹੈ ਪ੍ਰੇਮ ਦਾ ਕਾਰਣ ਨਹੀਂ, ਪ੍ਰੇਮ ਹੁਣ ਹੋਣ ਦੀ ਸੁਵਿਧਾ ਅਤੇ ਵਸਥਾ ਵਿਕਿ ਬੱਚਾ ਪ੍ਰੇਮ-ਪੂਰਣ ਹੋ ਸਕੇ । ਜਿਹੜੀ ਕਹਿੰਦੀ ਹੈ ਕਿ ਮੈਨੂੰ ਪ੍ਰੇਮ ਕਰ, ਕਿਉਂਕਿ ਮੈਂ ਮਾਂ ਹਾਂ, ਉਹ ਪ੍ਰੇਮ ਨਹੀਂ ਸਿਖਾ । ਉਸਨੂੰ ਕਹਿਣਾ ਚਾਹੀਦਾ ਹੈ ਕਿ ਇਹ ਤੇਰਾ ਵਿਅਕਤਿੱਤਵ, ਇਹ ਤੇਰਾ ਵੱਖ, ਇਹ ਤੇਰੇ ਅਨੰਦ ਦੀ ਗੱਲ ਹੈ ਕਿ ਜਿਹੜੇ ਵੀ ਤੈਨੂੰ ਤੇਰੇ ਮਾਰਗ ਉਤੇ * ਜਾਣ, ਤੂੰ ਉਹਨਾਂ ਨਾਲ ਪ੍ਰੇਮ ਪੂਰਣ ਹੋਵੇਂ-ਪੱਥਰ ਮਿਲ ਜਾਏ, ਫੁੱਲ ਮਿਲ 0, ਆਦਮੀ ਮਿਲ ਜਾਏ, ਜਾਨਵਰ ਮਿਲ ਜਾਏ । ਇਹ ਸਵਾਲ ਜਾਨਵਰ 8 – ਦੇਣ ਦਾ ਨਹੀਂ, ਫੁੱਲ ਨੂੰ ਪ੍ਰੇਮ ਦੇਣ ਦਾ ਨਹੀਂ, ਮਾਂ ਨੂੰ ਪ੍ਰੇਮ ਦੇਣ ਦਾ ਨਹੀਂ, ਪ੍ਰੇਮ ਪੂਰਣ ਹੋਣ ਦਾ ਹੈ, ਕਿਉਂਕਿ ਤੇਰਾ ਭਵਿੱਖ ਇਸ ਉਤੇ ਨਿਰਭਰ ਕਰੇਗਾ ਤੂੰ ਕਿੰਨਾ ਪ੍ਰੇਮ-ਪੂਰਣ ਹੈ । ਤੇਰਾ ਵਿਅਕਤਿਤੱਵ ਕਿੰਨਾ ਪ੍ਰੇਮ ਨਾਲ ਭਰਿਆ ਹੈ, 1 ਹੀ ਤੇਰੇ ਜੀਵਨ ਵਿਚ ਅਨੰਦ ਦੀ ਸੰਭਾਵਨਾ ਵਧੇਗੀ ।

ਪ੍ਰੇਮ-ਪੂਰਣ ਹੋਣ ਦੀ ਸਿਖਿਆ ਮਨੁੱਖ ਨੂੰ ਚਾਹੀਦੀ ਹੈ, ਤਾਂ ਹੀ ਉਹ ਅਕਤਾ ਤੋਂ ਮੁਕਤ ਹੋ ਸਕਦਾ ਹੈ ।

ਪਰ ਅਸੀਂ ਤਾਂ ਪਿਆਰ ਦੀ ਕੋਈ ਸਿਖਿਆ ਨਹੀਂ ਦਿੰਦੇ, ਅਸੀਂ ਤਾਂ ਜੋ ਆਰ ਦਾ ਕੋਈ ਭਾਵ ਪੈਦਾ ਨਹੀਂ ਕਰਦੇ, ਅਸੀਂ ਤਾਂ ਪਿਆਰ ਦੇ ਨਾਉਂ ਉਤੇ 1 ਗੱਲਾਂ ਕਰਦੇ ਹਾਂ, ਉਹ ਝੂਠ ਹੀ ਸਿਖਾਉਂਦੇ ਹਾਂ ਉਹਨਾਂ ਨੂੰ ।

ਕੀ ਤੁਹਾਨੂੰ ਪਤਾ ਹੈ, ਇਕ ਆਦਮੀ ਇਕ ਲਈ ਪ੍ਰੇਮ-ਪੂਰਣ ਅਤੇ ਦੂਜੇ ਵੀ ਘਿਰਣਾ-ਪੂਰਣ ਹੋ ਸਕਦਾ ਹੈ ? ਇਹ ਅਨਹੋਣੀ ਹੈ । ਪ੍ਰੇਮ-ਪੂਰਣ ਆਦਮੀ, ਪੂਰਣ ਹੁੰਦਾ ਹੈ, ਆਦਮੀ ਨਾਲ ਕੋਈ ਸੰਬੰਧ ਨਹੀਂ ਉਸਦਾ । ਇੱਕਲਾ ਬੈਠਦਾ ਹੈ, ਤਾਂ ਵੀ ਪ੍ਰੇਮ-ਪੂਰਣ ਹੁੰਦਾ ਹੈ, ਪ੍ਰੇਮ-ਪੂਰਣ ਹੋਣਾ ਉਸਦੇ ਸੁਭਾਉ ਦੀ ਗੱਲ ਹੈ । ਉਹ ਤੁਹਾਡੇ ਨਾਲ ਸੰਬੰਧਿਤ ਹੋਣ ਦਾ ਸਵਾਲ ਨਹੀਂ ।

ਕ੍ਰੋਧੀ ਆਦਮੀ ਇਕੱਲਾ ਵੀ ਹੋ ਵੇ ਤਾਂ ਕ੍ਰੋਧ ਨਾਲ ਭਰਿਆ ਹੁੰਦਾ ਹੈ ਨਫ਼ਰਤ ਨਾਲ ਭਰਿਆ ਆਦਮੀ ਇਕੱਲੇਪਨ ਵਿਚ ਵੀ ਨਫ਼ਰਤ ਨਾਲ ਭਰਿਆ ਆਦਮੀ ਹੁੰਦਾ ਹੈ । ਉਹ ਇਕੱਲਾ ਵੀ ਬੈਠਾ ਹੋਵੇ ਤਾਂ ਤੁਸੀਂ ਉਸਨੂੰ ਵੇਖਕੇ ਕਹਿ ਸਕਦੇ ਹੋ ਕਿ ਇਹ ਆਦਮੀ ਕ੍ਰੋਧੀ ਹੈ, ਹਾਲਾਂ ਕਿ ਉਹ ਕਿਸੇ ਉਤੇ ਕਰੋਧ ਨਹੀਂ ਕਰ ਰਿਹਾ ਹੈ । ਪਰ ਉਸਦਾ ਸਾਰਾ ਵਿਅਕਤਿੱਤਵ ਕ੍ਰੋਧੀ ਹੈ ।

ਪ੍ਰੇਮ-ਪੂਰਣ ਆਦਮੀ, ਜੇਕਰ ਇਕੱਲਾ ਵੀ ਬੈਠਾ ਹੈ, ਤਾਂ ਤੁਸੀਂ ਕਹੋਰ ਇਹ ਆਦਮੀ ਕਿੰਨੇ ਪਿਆਰ ਨਾਲ ਭਰਿਆ ਬੈਠਾ ਹੈ ।

ਫੁੱਲ ਇਕਾਂਤ ਵਿਚ ਖਿੜਦੇ ਹਨ, ਜੰਗਲ ਵਿਚ, ਤਾਂ ਉਥੇ ਵੀ ਖੁਸ਼ ਰਹਿੰਦੇ ਹਨ, ਚਾਹੇ ਕੋਈ ਸੁੰਘਣ ਵਾਲਾ ਹੋਵੇ ਜਾ ਨਾ ਹੋਵੇ, ਰਾਹ ਵਿਚੋਂ ਕੋਈ ਲਘੇ ਜਾ ਨਾ ਲੰਘੇ, ਫੁੱਲ ਖੁਸ਼ਬੂ ਦਿੰਦਾ ਰਹਿੰਦਾ ਹੈ। ਫੁਲ ਦਾ ਖੁਸ਼ਬੂਦਾਰ ਹੋਣਾ ਉਸਦਾ ਸੁਭਾਉ ਹੈ । ਇਸ ਭੁੱਲ ਵਿਚ ਤੁਸੀਂ ਨਾ ਪੈਣਾ ਕਿ ਤੁਹਾਡੇ ਲਈ ਖੁਸ਼ਬੂ ਦੇ ਰਿਹਾ ਹੈ ਪ੍ਰੇਮ-ਪੂਰਣ ਹੋਣਾ, ਵਿਅਕਤਿੱਤਵ ਬਨਣਾ ਚਾਹੀਦਾ ਹੈ । ਉਹ ਸਾਡੀ ਹੋ ਹੋਵੇ, ਇਸ ਨਾਲ ਕੋਈ ਸੰਬੰਧ ਨਹੀਂ ਹੈ ਕਿ ਕਿਸੇ ਲਈ ਹੋਵੇ ।

ਪਰ ਜਿੰਨੇ ਪਿਆਰ ਕਰਨ ਵਾਲੇ ਲੋਕ ਹਨ, ਉਹ ਸੋਚਦੇ ਹਨ ਕਿ ਮੇਰੇ ਲਾ ਪ੍ਰੇਮ-ਪੂਰਣ ਹੋ ਜਾਏ, ਹੋਰ ਕਿਸੇ ਲਈ ਨਹੀਂ। ਅਤੇ ਉਹਨਾਂ ਨੂੰ ਪਤਾ ਨਹੀਂ ਕਿ ਸਭ ਲਈ ਪ੍ਰੇਰ-ਮਪੂਰਣ ਨਹੀਂ, ਉਹ ਕਿਸੇ ਲਈ ਵੀ ਪ੍ਰੇਮ-ਪੂਰਣ ਨਹੀਂ ਹੋ ਸਕਦਾ ਪਤਨੀ ਕਹਿੰਦੀ ਹੈ ਪਤੀ ਨੂੰ ਕਿ ਮੈਨੂੰ ਪਿਆਰ ਕਰਨਾ, ਬਸ, ਫੇਰ ਇਕ ਉਧਰ ਕਿੱਤੇ ਵੇਖਣਾ ਨਹੀਂ, ਫੇਰ ਹੋਰ ਕਿਤੇ ਤੁਹਾਡੇ ਪ੍ਰੇਮ ਦੀ ਧਾਰਾ ਨਾ ਵੱਗੇ, ਪ੍ਰੇਮ ਯਾਨੀ ਇਸ ਪਾਸੇ । ਅਤੇ ਉਸ ਪਤਨੀ ਨੂੰ ਪਤਾ ਨਹੀਂ ਕਿ ਏਹ ਪ੍ਰੇਮ ਝੂਠਾ ਹੈ। ਅਤੇ ਇਹ ਉਹ ਆਪਣੇ ਹੱਥਾਂ ਨਾਲ ਕਰ ਰਹੀ ਹੈ । ਜਿਹੜਾ ੫ ਪ੍ਰੇਮ-ਪੂਰਣ ਨਹੀਂ। ਉਹ ਹਰ ਹਾਲਤ ਵਿਚ ਹਰ ਇਕ ਲਈ, ਉਹ ਪਤਨੀ ਲ ਵੀ ਪ੍ਰੇਮ-ਪੂਰਣ ਕਿਵੇਂ ਹੋ ਸਕਦਾ ਹੈ ?

ਪ੍ਰੇਮ-ਪੂਰਣ ਚੌਵੀ ਘੰਟਿਆਂ ਦੇ ਜੀਵਨ ਦਾ ਸੁਭਾਵ ਹੈ, ਉਹ ਅਜੇਹੀ ਕ ਗਲ ਨਹੀਂ ਕਿ ਅਸੀਂ ਕਿਸੇ ਲਈ ਪ੍ਰੇਮ-ਪੂਰਣ ਹੋ ਜਾਈਏ ਅਤੇ ਕਿਸੇ ਪ੍ਰੇਮਹੀਣ ਹੋ ਜਾਈਏ ! ਪਰ ਅਜ ਤਾਈਂ ਮਨੁੱਖਤਾ ਇਹ ਸਮਝਣ ਵਿਚ ਸਮਰਥ ਨਾ ਹੋ ਸਕੀ ।

ਪਿਉ ਕਹਿਦਾ ਹੈ ਕਿ ਮੇਰੇ ਲਈ ਪ੍ਰੇਮ-ਪੂਰਣ ਰਹੋ । ਪਰ ਘਰ ਵਿਚ ਜਿਹੜਾ ਚਪੜਾਸੀ ਹੈ, ਕੀ ਉਸ ਲਈ ਵੀ ਉਹ ਆਪਣੇ ਪੁੱਤਰ ਨੂੰ ਪ੍ਰੇਮ-ਪੂਰਣ ਲੈਣਾ ਸਿਖਾਉਂਦਾ ਹੈ ? ਨਹੀਂ । ਉਹ ਤਾਂ ਨੌਕਰ ਹੈ । ਅਤੇ ਨੌਕਰ ਆਦਮੀ ਨਹੀਂ ਦੇ ਹਨ ? ਆਹ ! ਇਹ ਗਲ ਆਪਣ ਹੀ ਪੈਰ ਉਤੇ ਕ ਲਹਾੜੀ ਮਾਰ ਰਹੀ ਹੈ। ਉਹ ਬੁੱਢਾ ਨੌਕਰ ਵੀ ਤਾਂ ਕਿਸੇ ਦਾ ਪਿਉ ਹੈ । ਅਤੇ ਫੇਰ ਉਹ ਬੁੱਢਾ ਵੀ ਹੈ । ਪਰ ਨਹੀਂ, ਉਹ ਨੌਕਰ ਹੈ, ਨੌਕਰ ਨਾਲ ਪ੍ਰੇਮ ਦਾ ਕੀ ਸਵਾਲ ?

ਪਰ ਇਸ ਪਿਉ ਨੂੰ ਪਤਾ ਨਹੀਂ ਹੈ ਕਿ ਕਲ ਉਹ ਵੀ ਬੁੱਢਾ ਹੋ ਜਾਏਗ ਅਤੇ ਉਹ ਪੁੱਤਰ ਉਸ ਲਈ ਵੀ ਪ੍ਰੇਮ-ਪੂਰਣ ਨਹੀਂ ਰਹਿ ਜਾਏਗਾ। ਅਤੇ ਫੇਰ ਉਹ ਕਹੇਗਾ ਕਿ ਮੇਰਾ ਪੁੱਤਰ ਮੇਰੇ ਲਈ ਪ੍ਰੇਮ-ਪੂਰਣ ਨਹੀਂ ਹੈ । ਪਰ ਇਸ ਪਿਉਂ ਪਤਾ ਹੀ ਨਹੀਂ ਹੈ ਕਿ ਪੁੱਤਰ ਪ੍ਰਮ-ਪੂਰਣ ਹੋ ਸਕਦਾ ਸੀ ਉਸ ਲਈ ਵੀ, ਜੇਕਰ ਉਸਨੂੰ ਜੋ ਵੀ ਨੇੜੇ-ਤੇੜੇ ਸਨ, ਉਹਨਾਂ ਸਭ ਲਈ ਪ੍ਰੇਮ-ਪੂਰਣ ਹੋਣ ਦੀ ਸਿਖਿਆ ਅਦਿਤੀ ਗਈ ਹੁੰਦੀ, ਤਾਂ ਉਹ ਉਸਦੇ ਲਈ ਵੀ ਪ੍ਰੇਮ-ਪੂਰਣ ਹੁੰਦਾ !

ਪ੍ਰੇਮ ਸੁਭਾਵ ਦੀ ਗਲ ਹੈ, ਸੰਬੰਧ ਦੀ ਗਲ ਨਹੀਂ ।

ਪ੍ਰੇਮ ਰਿਲੇਸ਼ਨਸ਼ਿਪ ਨਹੀਂ ਹੈ, ਪ੍ਰੇਮ ਹੈ ‘ਸਟੇਟ ਆਫ ਮਾਈਂਡ । ਉਹ ਮਨੁਖ ਦੇ ਵਿਅਕਤਿਤਵ ਦਾ ਅੰਦਰੂਨੀ ਅੰਗ ਹੈ ।

ਤਾਂ ਸਾਨੂੰ ਪ੍ਰੇਮ-ਪੂਰਣ ਹੋਣ ਦੀ ਦੂਜੀ ਦੀਕਸ਼ਾ ਦਿਤੀ ਜਾਣੀ ਚਾਹੀਦੀ ਹੈ ॥ ਇਕ-ਇਕ ਚੀਜ਼ ਲਈ : ਜੇਕਰ ਬੱਚਾ ਇਕ ਕਿਤਾਬ ਨੂੰ ਵੀ ਗਲਤ ਢੰਗ ਨਾਲ ਸਖੇ ਤਾਂ ਗਲਤ ਗਲ ਹੈ, ਉਸ ਨੂੰ ਸਿਖਾਇਆ ਜਾਣਾ ਚਾਹੀਦਾ ਕਿ ਇਹ ਤੇਰ ਵਿਅਕਤਿਤਵ ਲਈ ਸ਼ੋਭਾਜਨਕ ਨਹੀਂ ਹੈ ਕਿ ਤੂੰ ਇਸ ਤਰ੍ਹਾਂ ਕਿਤਾਬ ਨੂੰ ਰਖੇਂ । ਕਈ ਵੇਖੇਗਾ, ਕੋਈ ਸੁਣੇਗਾ, ਕੋਈ ਪਾਏਗਾ ਕਿ ਤੂੰ ਕਿਤਾਬ ਨਾਲ ਬੁਰਾ ਸਲੂਕ ਕੀਤਾ ਹੈ ਤਾਂ ਉਹ ਕੀ ਕਹੇਗਾ ? ਤੁਸੀਂ ਇਕ ਕੁੱਤੇ ਨਾਲ ਗਲਤ ਢੰਗ ਨਾਲ ਪਸ਼ ਆੲ ਹੋ । ਇਹ ਤੁਹਾਡੇ ਵਿਅਕਤਿਤਵ ਦੀ ਗਲਤੀ ਹੈ । ਇਹ ਤੁਹਾਡੇ ਪਿਆਰ * ਖਾਲੀ ਹੋਣ ਦਾ ਸਬੂਤ ਹੈ। ਅਤੇ ਜੋ ਪ੍ਰੇਮ-ਪੂਰਣ ਨਹੀਂ ਹੈ, ਉਹ ਮਨੁਖ ਹੀ ਨਹੀਂ ਹੈ ।

ਇਕ ਫ਼ਕੀਰ ਦੀ ਬਾਬਤ ਮੈਨੂੰ ਖਿਆਲ ਆਉਂਦਾ ਹੈ । ਫ਼ਕੀਰ ਦਾ ਇਕ ਨਿੱਕਾ ਜਿਹਾ ਝੌਂਪੜਾ ਸੀ । ਰਾਤ ਸੀ, ਜ਼ੋਰਦਾਰ ਬਾਰਸ਼ ਹੋਈ ਸੀ : ਰਾਤ ਦ ਥਾਰ੍ਹਾਂ ਵਜੇ ਹੋਣਗੇ । ਫ਼ਕੀਰ ਅਤੇ ਉਸਦੀ ਪਤਨੀ ਦੋਵੇਂ ਸੁੱਤੇ ਪਏ ਸਨ। ਕਿਸੇ ਆਦਮੀ ਨੇ ਦਰਵਾਜ਼ੇ ਉਤੇ ਦਸਤਕ ਦਿਤੀ। ਕੋਈ ਸ਼ਾਇਦ ਸ਼ਰਣ ਚਾਹੁੰਦਾ ਸੀ । ਫਕੀਰ ਨੇ ਆਪਣੀ ਇਸਤ੍ਰੀ ਨੂੰ ਕਿਹਾ, ਕਿ ਦਰਵਾਜਾ ਖੋਲ੍ਹ ਦੇ, ਕੋਈ ਦਰ ਉਤੇ ਖਲੋਤਾ ਹੈ, ਕੋਈ ਯਾਤ੍ਰੀ ਕੋਈ ਅਨਜਾਣ ਮਿਤਰ ।

ਸੁਣਦੇ ਹਾਂ ਉਸਦੀ ਗਲ ? ਉਸਨੇ ਕਿਹਾ-ਕੋਈ ਅਨਜਾਣ ਮਿੱਤਰ ਸਾਡੇ ਤਾਂ ਜਿਹੜੇ ਜੰਮਣ ਵਾਲੇ ਹਨ, ਉਹ ਵੀ ਮਿੱਤਰ ਨਹੀਂ ਹੁੰਦੇ ।

ਉਸਨੇ ਕਿਹਾ, ਕੋਈ ਅਨਜਾਣ ਮਿੱਤਰ । ਇਹ ਪ੍ਰੇਮ ਦਾ ਭਾਵ ਹੈ । ਕੋਈ ਅਨਜਾਣ ਮਿਤਰ ਦਰਵਾਜ਼ੇ ਉਤੇ ਖਲੋਤਾ ਹੈ, ਦਰਵਾਜਾ ਖੋਲ । ਉਸਦੀ ਪਤਨ ਨੇ ਕਿਹਾ-ਪਰ ਥਾਂ ਤਾਂ ਬਹੁਤ ਘਟ ਹੈ, ਸਾਡੇ ਦੋਹਾਂ ਲਾਇਕ ਹੀ ਮੁਸ਼ਕਿਲ ਨਾਲ

ਹੈ । ਕੋਈ ਤੀਜਾ ਆਦਮੀ ਅੰਦਰ ਆਏਗਾ ਤਾਂ ਅਸੀਂ ਕੀ ਕਰਾਂਗੇ ?

ਉਸ ਫ਼ਕੀਰ ਨੇ ਕਿਹਾ ਕਿ ਪਾਗਲ. ਇਹ ਕਿਸੇ ਅਮੀਰ ਦਾ ਮਹਿਲ ਨਹੀਂ ਹੈ ਕਿ ਛੋਟਾ ਪੈ ਜਾਏ. ਇਹ ਤਾਂ ਇਕ ਗਰੀਬ ਦੀ ਝੋਂਪੜੀ ਹੈ ।

ਉਸਦੀ ਪਤਨੀ ਨੇ ਕਿਹਾ, ਇਸ ਵਿਚ ਅਮੀਰ ਅਤੇ ਗਰੀਬ ਦਾ ਕੀ ਸਵਾਲ ਹੈ ?, ਥਾਂ ਛੋਟੀ ਹੈ ।

ਉਸ ਫ਼ਕੀਰ ਨੇ ਕਿਹਾ, ਕਿ ਜਿਥੇ ਦਿਲ ਵਿਚ ਥਾਂ ਵਡੀ ਹੋਵੇ ਉਥੇ ਕਖਾ ਦੀ ਕਲੀ ਮਹਿਲ ਵਾਂਗ ਜਾਪਦੀ ਹੈ ਅਤੇ ਜਿਥੇ ਦਿਲ ਵਿਚ ਨਿਕੀ ਥਾਂ ਹੋਵੇ, ਉਥੇ ਬੱਲੀ ਤਾਂ ਕੀ, ਮਹਿਲ ਵੀ ਛੋਟਾ ਅਤੇ ਝੋਪੜਾ ਹੋ ਜਾਂਦਾ ਹੈ । ਦਰਵਾਜ਼ਾ ਖੋਲ ਦੇ। ਦਰਵਾਜ਼ੇ ਉਤੇ ਖਲੋਤੇ ਆਦਮੀ ਨੂੰ ਕਿਵੇਂ ਵਾਪਸ ਪਰਤਾਇਆ ਜਾ ਸਕਦਾ ਹੈ ? ਅਜੇ ਤਾਈਂ ਅਸੀਂ ਦੋਵੇਂ ਲੰਮੇ ਪਏ ਹੋਏ ਸੀ, ਹੁਣ ਤਿੰਨ ਲੰਮੇ ਨਹੀਂ ਪੈ ਸਕਾਂਗੇ ਤਾਂ ਤਿੰਨੋਂ ਜਣੇ ਬੈਠਾਂਗੇ । ਬੈਠਣ ਲਈ ਕਾਫ਼ੀ ਥਾਂ ਹੈ ।

ਮਜ਼ਬੂਰੀ ਸੀ । ਪਤਨੀ ਨੂੰ ਦਰਵਾਜ਼ਾ ਖੋਲ ਦੇਣਾ ਪਿਆ । ਗਿਆ। ਪਾਣੀ ਨਾਲ ਭਿਜਿਆ ਹੋਇਆ। ਉਸਦੇ ਕਪੜੇ ਬਦਲੇ ਜਣੇ ਬੈਠ ਕੇ ਗੱਪ-ਸ਼ੱਪ ਕਰਨ ਲਗੇ । ਦਰਵਾਜ਼ਾ ਫੇਰ ਬੰਦ ਹੈ । ਇਕ ਮਿੱਤਰ ਆ ਗਏ ਤੇ ਤਿੰਨੋ

ਫਿਰ ਕੋਈ ਹੋਰ ਦੋ ਆਦਮੀਆਂ ਨੇ ਦਰਵਾਜ਼ਾ ਖੜਕਾਇਆ । ਹੁਣ ਉਸ ਫਕੀਰ ਨੇ ਉਸ ਮਿੱਤਰ ਨੂੰ ਕਿਹਾ, ਉਹ ਦਰਵਾਜ਼ੇ ਦੇ ਕੋਲ ਸੀ ਕਿ ਦਰਵਾਜ਼ਾ ਖੋਲ ਦਿਉ । ਮਲੂਮ ਹੁੰਦਾ ਹੈ ਕਿ ਕੋਈ ਆਇਆ ਹੈ ।

ਉਸ ਆਦਮੀ ਨੇ ਕਿਹਾ—ਕਿਵੇਂ ਖੋਲ ਦਿਆਂ ਦਰਵਾਜਾ, ਏਥੇ ਥਾ ਕਿੱਥੇ ਹੈ ?

ਉਹ ਆਦਮੀ ਅਜੇ ਦੋ ਘੜੀਆਂ ਪਹਿਲਾਂ ਖੁਦ ਆਇਆ ਸੀ ਅਤੇ ਭੁੱਲ ਗਿਆ ਇਹ ਗੱਲ ਕਿ ਜਿਸ ਪ੍ਰੇਮ ਨੇ ਉਸਨੂੰ ਥਾਂ ਦਿੱਤੀ ਸੀ, ਉਹ ਉਸਨੂੰ ਥਾਂ ਨਹੀਂ ਦਿਤੀ ਸੀ, ਉਹ ਤਾਂ ਪ੍ਰੇਮ ਸੀ ਝੌਪੜੇ ਦੇ ਅੰਦਰ, ਇਸ ਲਈ ਉਸਨੂੰ ਥਾਂ ਦਿੱਤੀ ਗਈ ਸੀ । ਫੇਰ ਕਈ ਦੂਜਾ ਆ ਗਿਆ ਹੈ, ਫੇਰ ਪ੍ਰੇਮ ਨੂੰ ਥਾਂ ਬਨਾਉਣੀ ਪਏਗੀ ।

ਨਹੀਂ, ਲੇਕਿਨ ਉਸ ਆਦਮੀ ਨੇਂ ਕਿਹਾ, ਦਰਵਾਜ਼ਾ ਖੋਲ੍ਹਣ ਦੀ ਲੋੜ ਨਹੀਂ । ਮੁਸ਼ਕਿਲ ਨਾਲ ਅਸੀਂ ਤਿੰਨ ਕਿਸੇ ਤਰ੍ਹਾਂ ਬੈਠੇ ਹੋਏ ਹਾਂ ।

ਉਹ ਫਕੀਰ ਹੱਸਣ ਲਗਾ—ਉਸਨੇ ਕਿਹਾ, ਬਹੁਤ ਪਾਗਲ ਹੋ ! ਮੈਂ ਤੇਰ ਲਈ ਥਾਂ ਨਹੀਂ ਕੀਤੀ ਸੀ । ਪਿਆਰ ਹੁਣ ਵੀ ਹੈ, ਉਹ ਤੇਰੇ ‘ਤੇ ਹੀ ਮੁੱਕ ਨਹੀਂ ਗਿਆ ਤੇ ਨਾ ਸਮਾਪਤ ਹੋਇਆ ਹੈ। ਦਰਵਾਜ਼ਾ ਖੋਲ੍ਹ । ਅਜੇ ਅਸੀਂ ਦੂਰ-ਦੂਰ ਬੈਠੇ ਹਾਂ, ਫੇਰ ਅਸੀਂ ਨੇੜੇ-ਨੇੜੇ ਬੈਠ ਜਾਵਾਂਗੇ । ਨੇੜੇ-ਨੇੜੇ ਬੈਠਣ ਲਈ ਕਾਫੀ ਥਾਂ ਹੈ । ਰਾਤ ਠੰਡੀ ਹੈ, ਕੋਲ-ਕੋਲ ਬੈਠਣ ਨਾਲ ਅਨੰਦ ਹੀ ਹੋਰ ਹੋਏਗਾ ।

ਦਰਵਾਜ਼ਾ ਖੋਲ੍ਹਣਾ ਪਿਆ । ਦੋ ਆਦਮੀ ਅੰਦਰ ਆ ਗਏ । ਫੇਰ ਉਹ. ਕੋਲ-ਕੋਲ ਬੈਠਕੇ ਗੱਪ-ਸ਼ੱਪ ਕਰਨ ਲਗੇ । ਹੋਰ ਥੋੜੀ ਦੇਰ ਬੀਤੀ ਤੇ ਰਾਤ ਅਗਾਂਹ ਵੱਧ ਗਈ ਹੈ ਅਤੇ ਮੀਂਹ ਪੈ ਰਿਹਾ ਹੈ, ਤੇ ਇਕ ਖੋਤੇ ਨੇ ਆਕੇ ਸਿਰ ਮਾਰਿਆ ਦਰਵਾਜ਼ੇ ਨਾਲ । ਪਾਣੀ ਵਿਚ ਭਿੱਜ ਗਿਆ ਸੀ । ਉਹ ਰਾਤ ਸ਼ਰਣ ਚਾਹੁੰਦਾ ਸੀ ।

ਉਹਨਾਂ ਦੋ ਮਿੱਤਰਾਂ ਨੂੰ ਉਸ ਫਕੀਰ ਨੇ ਕਿਹਾ, ਜਿਹੜੇ ਦਰਵਾਜੇ ਦੇ ਕੋਲ ਬੈਠੇ ਹੋਏ ਸਨ ਤੇ ਹੁਣੇ ਥੋੜ੍ਹੀ ਦੇਰ ਪਹਿਲਾਂ ਆਏ ਸੀ, ਕਿ ਦਰਵਾਜ਼ਾ ਖੋਲ੍ਹ ਦਿਉ, ਕੋਈ ਅਨਜਾਣ ਮਿੱਤਰ ਫੇਰ ਆ ਗਿਆ ਹੈ।

ਉਹਨਾਂ ਲੋਕਾਂ ਨੇ ਕਿਹਾ, ਸ੍ਰੀਮਾਨ ਜੀ ! ਇਹ ਮਿੱਤਰ ਵਗੈਰਾ ਨਹੀਂ, ਇਹ ਤਾਂ ਖੋਤਾ ਹੈ । ਇਸ ਲਈ ਦਰਵਾਜ਼ਾ ਖੋਲ੍ਹਣ ਦੀ ਜ਼ਰੂਰਤ ਨਹੀਂ ਹੈ । ਉਸ ਫਕੀਰ ਨੇ ਕਿਹਾ ਕਿ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ, ਕਿ ਅਮੀਰ ਦੇ ਦਰਵਾਜੇ ਉਤੇ ਆਦਮੀ ਨਾਲ ਵੀ ਖੋਤੇ ਵਰਗਾ ਸਲੂਕ ਕੀਤਾ ਜਾਂਦਾ ਹੈ । ਇਹ ਗਰੀਬ ਦੀ ਕੁੱਲੀ ਹੈ, ਅਸੀਂ ਖੋਤੇ ਨਾਲ ਆਦਮੀ ਵਰਗਾ ਸਲੂਕ ਕਰਨ ਦੀ ਆਦਤ ਨਾਲ ਭਰੇ ਹੋਏ ਹਾਂ, ਦਰਵਾਜ਼ਾ ਖੋਲ੍ਹ ਦਿਉ ।

ਪਰ ਉਹ ਦੋਵੇਂ ਕਹਿਣ ਲਗੇ, ਥਾਂ ?

ਉਸ ਫਕੀਰ ਨੇ ਕਿਹਾ, ਥਾਂ ਬਹੁਤ ਹੈ, ਅਜੇ ਅਸੀਂ ਬੈਠੇ ਹਾਂ, ਹੁਣ ਅਸੀਂ ਖਲੋ ਜਾਵਾਂਗੇ । ਖੜੇ ਹੋਣ ਲਈ ਕਾਫੀ ਥਾਂ ਹੈ ਅਤੇ ਫੇਰ ਤੁਸੀਂ ਘਾਬਰੋ ਨਾਂ, ਜੇਕਰ ਜ਼ਰੂਰਤ ਪਈ ਤਾਂ ਮੈਂ ਹਮੇਸ਼ਾਂ ਬਾਹਰ ਹੋਣ ਲਈ ਤਿਆਰ ਹਾਂ। ਪ੍ਰੇਮ ਕੀ ਐਨਾ ਵੀ ਨਹੀਂ ਕਰ ਸਕਦਾ ?

ਇਕ ਲਵਿੰਗ ਐਟੀਟਊਟ ਇਕ ਪ੍ਰੇਮ-ਪੂਰਣ ਹਿਰਦੇ ਬਨਾਉਣ ਦੀ ਜਰੂਰਤ ਹੈ । ਜਦ ਪ੍ਰਮ-ਪੂਰਣ ਹਿਰਦੇ ਬਣਦਾ ਹੈ, ਤਾਂ ਹੀ ਮਨੁੱਖੀ ਵਿਅਕਤਿਤੱਵ ਦਾ ਜਨਮ ਹੁੰਦਾ ਹੈ । ਅਤੇ ਜਨਮ ਦਾ ਹੈ ਇਕ ਤ੍ਰਿਪਤੀ ਦਾ ਭਾਵ, ਇਕ ਰਸ- ਪੂਰਣ ਤ੍ਰਿਪਤੀ ।

ਕੀ ਤੁਹਾਨੂੰ ਕਦੇ ਖਿਆਲ ਆਇਆ ਹੈ ਕਿ ਜਦ ਵੀ ਤੁਸੀਂ ਕਿਸੇ ਲਈ ਜ਼ਰਾ ਕੁ ਜਿੰਨੇ ਪ੍ਰੇਮ-ਪੂਰਣ ਹੋਏ ਤਾਂ ਪਿੱਛੇ ਇਕ ਤ੍ਰਿਪਤੀ ਦੀ ਲਹਿਰ ਛੁੱਟ ਗਈ ਹੈ ? ਕੀ ਤੁਹਾਨੂੰ ਕਦੇ ਵੀ ਖਿਆਲ ਆਇਆ ਹੈ ਕਿ ਜੀਵਨ ਵਿਚ ਤ੍ਰਿਪਤੀ ਦੇ ਪਲ ਉਹ ਹੀ ਰਹੇ ਹਨ ਜਿਹੜੇ ਬੇ-ਸ਼ਰਤ ਪ੍ਰੇਮ ਦੇ ਪਲ ਰਹੇ ਹੋਣ ? ਅਤੇ ਹੁਣ ਕੋਈ ਸ਼ਰਤ ਨਹੀਂ ਹੁੰਦੀ ਹੈ, ਤਦੇ ਤਾਂ ਪ੍ਰੇਮ ਹੁੰਦਾ ਹੈ । ਸ਼ਰਤਾਂ ਵਾਲਾ ਪ੍ਰੇਮ, ਪ੍ਰੇਮ ਨਹੀਂ ਹੈ । ਕਿ ਤੁਸੀਂ ਜਦ ਰਾਹ ਟੁਰਦੇ ਇਕ ਅਜਨਬੀ ਆਦਮੀ ਨੂੰ ਵੇਖ ਕੇ ਮੁਸਕੁਰਾ ਦਿੰਦੇ ਹੋ, ਤਦ ਨਹੀਂ ਉਸਦੇ ਪਿੱਛੇ ਛੁੱਟ ਗਿਆ ਹੈ ਤ੍ਰਿਪਤੀ ਦਾ ਕੋਈ ਅਨੁਭਵ ? ਆਹ ! ਕੀ ਉਸਦੇ ਪਿਛੋਂ ਨਾਲ ਨਹੀਂ ਆ ਗਿਆ ਹੈ ਸ਼ਾਂਤੀ ਦਾ ਇਕ ਭਾਵ ? ਪ੍ਰਾਣਾਂ ਵਿਚ ਅਨੰਦ ਦੀ ਲਹਿਰ ਦਾ ਕੋਈ ਪਤਾ ਨਹੀਂ ਹੈ, ਕਿਉਂਕਿ ਜਦ ਰਾਹ ਉਤੇ ਡਿੱਗੇ ਕਿਸੇ ਆਦਮੀ ਨੂੰ ਚੁੱਕ ਲਿਆ ਹੋਵੇ, ਕਿਸੇ ਡਿੱਗਦੇ ਨੂੰ ਸਾਂਭ ਲਿਆ ਹੋਵੇ, ਕਿਸੇ ਬਿਮਾਰ ਨੂੰ ਇਕ ਫੁੱਲ ਦੇ ਦਿੱਤਾ ਹੋਵੇ ? ਇਸ ਲਈ ਨਹੀਂ ਕਿ ਉਹ ਤੁਹਾਡੀ ਮਾਂ ਹੈ, ਇਸ ਲਈ ਨਹੀਂ ਕਿ ਉਹ ਤੁਹਾਡਾ ਪਿਤਾ ਹੈ। ਨਹੀਂ ਉਹ ਤੁਹਾਡਾ ਪਿਤਾ ਹੈ। ਨਹੀਂ, ਉਹ ਤੁਹਾਡਾ ਕੋਈ ਵੀ ਨਹੀਂ ਹੈ। ਪਰ ਇਕ ਫੁੱਲ ਕਿਸੇ ਬਿਮਾਰ ਨੂੰ ਦੇ ਦੇਣਾ ਅਨੰਦ ਪੂਰਣ ਹੈ।

ਆਦਮੀ ਦੀ ਹੋਂਦ ਵਿਚ ਪਿਆਰ ਦੀ ਸੰਭਾਵਨਾ ਵੱਧਦੀ ਹੀ ਜਾਣੀ ਚਾਹੀਦੀ ਹੈ । ਪ੍ਰੇਮ ਪੌਦਿਆਂ ਲਈ, ਆਦਮੀਆਂ ਲਈ, ਅਨਜਾਣ, ਅਜਨਬੀਆਂ ਲਈ, ਵਿਦੇਸ਼ੀਆਂ ਲਈ-ਜੋ ਬਹੁਤ ਦੂਰ ਹਨ ਉਹਨਾਂ ਲਈ, ਚੰਨ ਤਾਰਿਆਂ ਲਈ । ਪਿਆਰ ਸਾਡਾ ਵੱਧਦਾ ਚਲਾ ਜਾੲ ।

ਜਿੰਨਾ ਪ੍ਰੇਮ ਸਾਡਾ ਵੱਧਦਾ ਹੈ, ਓਨੀ ਹੀ ਸੈਕਸ ਦੀ ਜੀਵਨ ਵਿਚ ਸੰਭਾਵਨਾ ਘਟ ਹੁੰਦੀ ਚਲੀ ਜਾਂਦੀ ਹੈ । ਪ੍ਰੇਮ ਅਤੇ ਧਿਆਨ ਦੋਵਾਂ ਮਿਲਕੇ ਉਸ ਦਰਵਾਜ਼ੇ ਨੂੰ ਖੋਲ੍ਹ ਦਿੰਦੇ ਹਨ ਜਿਹੜਾ ਪਰਮਾਤਮਾਂ ਦਾ ਦਰਵਾਜ਼ਾ ਹੈ । ਪ੍ਰੇਮ -ਧਿਆਨ = ਪਰਮਾਤਮਾਂ । ਪ੍ਰੇਮ ਅਤੇ ਧਿਆਨ ਦਾ ਜੋੜ ਹੋ ਜਾਏ ਤਾਂ ਪਰਮਾਤਮਾਂ ਉਪਲੱਬਧ ਹੋ ਜਾਂਦਾ ਹੈ ।

ਅਤੇ ਉਸ ਉਪਲੱਬਧੀ ਨਾਲ ਜੀਵਨ ਵਿਚ ਬ੍ਰਹਮਚਰਜ ਫਲ੍ਹਦਾ ਹੈ । ਫੇਰ ਸਾਰੀ ਊਰਜਾ ਇਕ ਨਵੇਂ ਹੀ ਮਾਰਗ ਉਤੇ ਉਪਰ ਚੜ੍ਹਣ ਲਗਦੀ ਹੈ, ਫੇਰ ਉਹ ਵੱਗ ਕੇ ਨਿਕਲ ਨਹੀਂ ਜਾਂਦੀ । ਫੇਰ ਜੀਵਨ ਤੋਂ ਬਾਹਰ ਨਿਕਲ-ਨਿਕਲ ਕੇ ਵਿਅਰਥ ਨਹੀਂ ਹੋ ਜਾਂਦੀ । ਫੇਰ ਉਹ ਜੀਵਨ ਦੇ ਅੰਦਰ ਉਪਰ ਨੂੰ ਜਾਣ ਵਾਲੇ ਰਾਹ ਉਤੇ ਤੁਰਨ-ਫਿਰਨ ਲਗਦੀ ਹੈ। ਉਸਦੀ ਇਕ ਚੜ੍ਹਾਈ ਇਕ ਉਪਰ ਵਲ ਯਾਤ੍ਰਾ ਸ਼ੁਰੂ ਹੁੰਦੀ ਹੈ ।

ਅਜੇ ਸਾਡੀ ਯਾਤ੍ਰਾ ਹੇਠਲੇ ਪਾਸੇ ਵਲ ਹੈ । ਸੈਕਸ ਊਰਜਾ ਦਾ ਪਤਨ ਹੈ, ਹੇਠਲੇ ਪਾਸੇ ਵੱਲ ਵੱਗ ਜਾਣਾ । ਬ੍ਰਹਮਚਰਜ ਊਰਜਾ ਦਾ ਉਪਰਲੇ ਪਾਸੇ ਵਲ ਉਠ ਜਾਣ ਵਾਲਾ ਕ੍ਰਮ ਹੈ ।

ਪ੍ਰੇਮ ਅਤੇ ਧਿਆਨ ਬ੍ਰਹਮਚਰਜ ਦੇ ਸੂਤਰ ਹਨ ।

ਤੀਜੀ ਗੱਲ, ਕਲ ਤੁਹਾਡੇ ਨਾਲ ਕਰਨ ਲਈ ਹੈ ਕਿ ਬ੍ਰਹਮਚਰਜ ਪ੍ਰਾਪਤ ਹੋਏਗਾ ਤਾਂ ਕੀ ਫਲ੍ਹ ਹੋਏਗਾ । ਕੀ ਹੋਏਗੀ ਉਪਲੱਬਧੀ ? ਕੀ ਮਿਲ ਜਾਏਗਾ ?

ਇਹ ਦੋ ਗੱਲਾਂ ਮੈਂ ਅਜ ਤੁਹਾਨੂੰ ਦਸੀਆਂ-ਖਮ ਅਤੇ ਧਿਆਨ । ਮੈਂ ਇਹ ਕਿਹਾ, ਕਿ ਛੋਟੇ ਬੱਚਿਆਂ ਤੋਂ ਇਹਨਾਂ ਦੀ ਸਿਖਿਆ ਸ਼ੁਰੂ ਹੋ ਜਾਣੀ ਚਾਹੀਦੀ ਏ ਇਸ ਤੋਂ ਤੁਸੀਂ ਇਹ ਨਾ ਸੋਚ ਲੈਣਾ ਕਿ ਹੁਣ ਤਾਂ ਅਸੀਂ ਬੱਚੇ ਨਹੀਂ ਰਹੇ । ਇਸ ਲਈ ਕਰਨ ਨੂੰ ਕੁਝ ਬਾਕੀ ਨਹੀਂ ਹੈ । ਇਹ ਤੁਸੀਂ ਸੋਚ ਕੇ ਨਾ ਚਲੇ ਜਾਣਾ, ਨਹੀਂ ਤਾਂ ਮੇਰੀ ਮੇਹਨਤ ਫਜੂਲ ਗਈ । ਤੁਸੀਂ ਕਿਸੇ ਵੀ ਉਮਰ ਦੇ ਹੋਵੋ । ਇਹ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ । ਇਹ ਕੰਮ ਕਦੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ । ਹਾਲਾਂਕਿ ਜਿੰਨੀ ਉਮਰ ਵੱਧਦੀ ਚਲੀ ਜਾਂਦੀ ਹੈ, ਓਨੀ ਹੀ ਮੁਸ਼ਕਿਲ ਹੁੰਦੀ ਚਲੀ ਜਾਂਦੀ ਹੈ । ਬੱਚਿਆਂ ਨਾਲ ਹੋ ਸਕੇ, ਤਾਂ ਸ਼ੁਭ ਕਰਮ, ਪਰ ਕਦੇ ਵੀ ਹੋ ਸਕੇ ਤਾਂ ਵੀ ਧੰਨਭਾਗ ਹੈ । ਐਨੀ ਦੇਰ ਕਦੇ ਵੀ ਨਹੀਂ ਹੋਈ ਹੈ ਕਿ ਅਸੀਂ ਕੁਝ ਨਾ ਕਰ ਸਕੀਏ । ਅਸੀਂ ਅਜ ਵੀ ਸ਼ੁਰੂ ਕਰ ਸਕਦੇ ਹਾਂ ।

ਜਿਹੜੇ ਲੋਕ ਸਿੱਖਣ ਲਈ ਤਿਆਰ ਹਨ, ਉਹ ਬੁੱਢੇ ਹੋਕੇ ਵੀ ਬੱਚੇ ਹੋ ਜਾਂਦੇ ਹਨ, ਜੇਕਰ ਉਹਨਾਂ ਦੀ ਸਿੱਖਣ ਦੀ ਤਾਕਤ ਹੈ, ਜੇਕਰ ਲਰਨਿਗ ਦਾ ਐਟੀਟਯੂਟ ਹੈ, ਤਾਂ ਉਹ ਸਿੱਖ ਸਕਦੇ ਹਨ ਅਤੇ ਉਹ ਨਿੱਕੇ ਬੱਚਿਆਂ ਵਾਂਗ ਨਵੀਂ ਯਾਤ੍ਰਾ ਸ਼ੁਰੂ ਕਰ ਸਕਦੇ ਹਨ ।

ਬੁੱਧ ਕੋਲ ਇਕ ਭਿਕਸ਼ੂ ਕੁਝ ਵਰ੍ਹਿਆਂ ਤੋ ਸੰਨਿਆਸੀ ਸੀ । ਇਕ ਦਿਨ ਬੁੱਧ ਨੇ ਉਸ ਨੂੰ ਪੁਛਿਆ-ਭਿਕਸ਼ੂ, ਤੇਰੀ ਉਮਰ ਕਿੰਨੀ ਹੈ ? ਉਸ ਭਿਕਸ਼ੂ ਨੇ ਕਿਹਾ-ਪੰਜ ਵਰ੍ਹੇ । ਬੁੱਧ ਕਹਿਣ ਲਗੇ-ਪੰਜ ਵਰੇ ? ਤੂੰ ਤਾਂ ਕੋਈ ੭੦ ਸਾਲਾਂ ਦਾ ਮਲੂਮ ਹੁੰਦਾ ਹੈ । ਕਿਸ ਤਰ੍ਹਾਂ ਦਾ ਝੂਠ ਬੋਲ ਰਿਹਾ ਹੈ ?

ਤਾਂ ਉਸ ਭਿਕਸ਼ੂ ਨੇ ਕਿਹਾ ਕਿ, ਪੰਜ ਵਰੇ ਪਹਿਲਾਂ ਹੀ ਮੇਰੇ ਜੀਵਨ ਵਿਚ ਧਿਆਨ ਦੀ ਕਿਰਨ ਫੁੱਟੀ । ਪੰਜ ਵਰੇ ਪਹਿਲਾਂ ਹੀ ਮੇਰੇ ਜੀਵਨ ਵਿਚ ਪ੍ਰੇਮ ਦਾ ਮੀਂਹ ਪਿਆ । ਉਸ ਤੋਂ ਪਹਿਲਾਂ ਮੈਂ ਜੀਉਂਦਾ ਸੀ, ਉਹ ਸੁਫਨੇ ਵਿਚ ਜੀਉਣਾ ਸੀ । ਉਹ ਨੀਂਦ ਵਿਚ ਜੀਉਣਾ ਸੀ । ਉਸਦੀ ਗਿਣਤੀ ਮੈਂ ਹੁਣ ਉਮਰ ਵਿਚ ਨਹੀਂ ਕਰਦਾ, ਕਿਵੇ ਕਰਾਂ ?

ਜ਼ਿੰਦਗੀ ਤਾਂ ਇਧਰ ਪੰਜਾਂ ਵਰ੍ਹਿਆਂ ਵਿਚ ਸ਼ੁਰੂ ਹੋਈ ਹੈ, ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੀ ਉਮਰ ਪੰਜ ਵਰ੍ਹੇ ਹੈ ।

ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਕਿਹਾ, ਭਿਕਸ਼ੂਓ, ਇਸ ਗਲ ਨੂੰ ਖਿਆਲ ਵਿਚ ਰੱਖ ਲੈਣਾ । ਅਤੇ ਉਮਰ, ਅਜ ਤੋਂ ਤੁਸੀਂ ਵੀ ਇਸੇ ਤਰ੍ਹਾਂ ਜੋੜਣਾ । ਇਹ ਹੀ ਉਮਰ ਨੂੰ ਨਾਪਣ ਦਾ ਢੰਗ ਸਮਝਣਾ ।

ਜੇਕਰ ਪ੍ਰੇਮ ਅਤੇ ਧਿਆਨ ਦਾ ਜਨਮ ਨਹੀਂ ਹੋਇਆ, ਤਾਂ ਉਮਰ ਫਿਜੂਲ ਚਲੀ ਗਈ । ਅਜੇ ਤੁਹਾਡਾ ਠੀਕ ਜਨਮ ਵੀ ਨਹੀਂ ਹੋਇਆ ਹੈ । ਹੋਰ ਕਦੇ ਵੀ ਐਨੀ ਦੇਰ ਨਹੀਂ ਹੋਈ, ਜਦਕਿ ਅਸੀਂ ਜਤਨ ਹੀ ਨਾ ਕਰ ਸਕੀਏ। ਮੇਹਨਤ ਕਰੀਏ ਅਤੇ ਅਸੀਂ ਆਪਣੇ ਨਵੇਂ ਜਨਮ ਨੂੰ ਉਪਲੱਬਧ ਨਾ ਹੋ ਜਾਈਏ, ਐਨੀ ਦੇਰ ਕਦੇ ਵੀ ਨਹੀਂ ਹੁੰਦੀ ।

ਇਸ ਲਈ, ਮੇਰੀ ਗੱਲ ਤੋਂ ਇਹ ਨਤੀਜਾ ਨਾ ਕੱਢ ਲੈਣਾ ਤੁਸੀਂ ਕਿ ਤੁਸੀਂ ਤਾਂ ਹੁਣ ਬਚਪਨ ਨੂੰ ਪਾਰ ਕਰ ਗਏ ਹੋ, ਇਸ ਲਈ ਇਹ ਗੱਲ ਆਉਣ ਵਾਲੇ ਬੱਚਿਆਂ ਲਈ ਹੈ । ਕੋਈ ਆਦਮੀ ਕਿਸੇ ਵੀ ਘੜੀ ਐਨੀ ਦੂਰ ਨਿਕਲ ਨਹੀ ਗਿਆ ਹੈ ਕਿ ਵਾਪਸ ਪਰਤ ਨਾ ਆਏ । ਕੋਈ ਆਦਮੀ ਕਿੰਨੇ ਹੀ ਗਲਤ ਰਾਹਾਂ ਤੇ ਟੁਰ ਰਿਹਾ ਹੋਵੇ, ਅਜੇ ਹੀ ਥਾਂ ਨਹੀਂ ਪੁੱਜ ਗਿਆ ਕਿ ਠੀਕ ਰਾਹ ਉਸਨੂੰ ਵਿਖਾਈ ਨਾ ਪੈ ਸਕੇ । ਕੋਈ ਆਦਮੀ ਕਿੰਨੇ ਹੀ ਹਜ਼ਾਰਾਂ ਵਰ੍ਹਿਆਂ ਦੇ ਘੁੱਪ-ਹਨੇਰੇ ਵਿਚ ਰਿਹਾ ਹੋਵੇ, ਉਸਦਾ ਮਤਲਬ ਇਹ ਨਹੀਂ ਹੈ ਕਿ ਜਦ ਦੀਵਾ ਜਗਾਏਗਾ ਤਾਂ ਹਨੇਰਾ ਕਹੇਗਾ ਕਿ ਮੈਂ ਤਾਂ ਹਜ਼ਾਰ ਵਰੇ, ਪੁਰਾਣਾ ਹਾਂ, ਮੈਂ ਨਹੀਂ ਜਾਂਦਾ । ਦੀਵਾ ਜਗਾਉਣ ਨਾਲ ਜਿਵੇਂ ਇਕ ਦਿਨ ਦਾ ਵੀ ਹਨੇਰਾ ਮੁਕਦਾ ਹੈ, ਹਜ਼ਾਰਾਂ ਸਾਲਾਂ ਦਾ ਘੁੱਪ ਹਨੇਰਾ ਵੀ ਉਸੇ ਤਰ੍ਹਾਂ ਮੁੱਕ ਜਾਂਦਾ ਹੈ । ਦੀਵਾ ਜਗਾਉਣ ਦੀ ਕੋਸ਼ਿਸ਼ ਬਚਪਨ ਵਿਚ ਅਸਾਨੀ ਨਾਲ ਹੋ ਸਕਦੀ ਹੈ, ਬਾਦ ਵਿਚ ਥੋੜੀ ਔਖਿਆਈ ਹੈ। ਸ਼ਰਾਪ ਵਾਲੇ ਖੰਡਰਾਂ ਤੋਂ, ਨਵ-ਨਿਰਮਾਣ ਦੇ ਵਰਦਾਨ ਵਾਲੇ ਹੱਥਾਂ ਤਕ : 107

ਲੇਕਿਨ ਔਖਿਆਈ ਦਾ ਅਰਥ ਨਾ-ਉਮੀਦੀ ਨਹੀਂ ਹੈ । ਔਖਿਆਈ ਦਾ ਅਰਥ ਹੈ, ਥੋੜੀ ਜ਼ਿਆਦਾ ਮੇਹਨਤ । ਔਖਿਆਈ ਦਾ ਅਰਥ ਹੈ, ਥੋੜਾ ਜ਼ਿਆਦਾ। ਸੰਕਲਪ । ਕਠਿਨਾਈ ਦਾ ਅਰਥ ਹੈ, ਥੋੜਾ ਜ਼ਿਆਦਾ ਲਗਨ । ਪੂਰਣ, ਜ਼ਿਆਦਾ ਸਾਤਤਯ (ਲਗਾਤਾਰ ਹੋਣ ਦਾ ਭਾਵ) ਤੋਂ ਤੋੜਣਾ ਪਏਗਾ, ਵਿਅਕਤਿੱਤਵ ਦੀਆਂ ਜਿਹੜੀਆਂ ਬੱਝੀਆਂ ਹੋਈਆਂ ਧਾਰਨਾਵਾਂ ਹਨ, ਉਹਨਾਂ ਨੂੰ ਹੋਰ ਨਵੇਂ ਰਾਹ ਖੋਲ੍ਹਣੇ ਪੈਣਗੇ ।

ਲੇਕਿਨ, ਜਦ ਨਵੇਂ ਰਾਹ ਦੀ ਜ਼ਰਾ ਕ ਜਿੰਨੀ ਵੀ ਕਿਰਨ ਫੁੱਟਣੀ ਸ਼ੁਰੂ ਹੁੰਦੀ ਹੈ, ਤਾਂ ਸਾਰੀ ਮੇਹਨਤ ਅਜੇਹੀ ਲੱਗਦੀ ਹੈ ਕਿ ਅਸੀਂ ਕੁਝ ਵੀ ਨਹੀਂ ਕੀਤਾ ਅਤੇ ਬਹੁਤ ਕੁਝ ਪਾ ਲਿਆ ਹੈ । ਜਦ ਇਕ ਕਿਰਨ ਵੀ ਆਉਂਦੀ ਹੈ ਉਸ ਅਨੰਦ ਦੀ, ਉਸ ਸਤਯ ਦੀ, ਉਸ ਪ੍ਰਕਾਸ਼ ਦੀ, ਤਾਂ ਲਗਦਾ ਹੈ ਕਿ ਅਸੀਂ ਤਾਂ ਬਿਨਾਂ ਕੁਝ ਕੀਤੇ ਹੀ ਪਾ ਲਿਆ ਹੈ; ਕਿਉਂਕਿ ਅਸੀਂ ਜੋ ਕੀਤਾ ਸੀ, ਉਸਦਾ ਤਾਂ ਕੋਈ ਵੀ ਮੁੱਲ ਨਹੀਂ ਸੀ । ਜੋ ਹੱਥ ਵਿਚ ਆ ਗਿਆ ਹੈ, ਉਹ ਅਮੁੱਲ ਹੈ, ਇਸ ਲਈ ਇਹ ਭਾਵ ਤੁਸੀਂ ਮਨ ਵਿਚ ਨਹੀਂ ਲਿਆਉਣਾ । ਅਜੇਹੀ ਮੇਰੀ ਪ੍ਰਾਰਥਨਾ ਹੈ ।

ਗਵਾਲੀਆ ਟੈਂਕ, ਬੰਬਈ

28 ਸਿਤੰਬਰ 1968

ਬੁਝਦੇ ਕ੍ਰਮ ਤੋਂ, ਬ੍ਰਹਮਾਣੂ ਦੇ ਵਿਸਫੋਟ ਤੱਕ

ਮੇਰੇ ਪਿਆਰੇ ਆਤਮਨ,

ਇਕ ਨਿੱਕਾ-ਜਿਹਾ ਪਿੰਡ ਸੀ । ਉਸ ਪਿੰਡ ਦੇ ਸਕੂਲ ਵਿਚ ਇਕ ਮਾਸਟਰ ਰਾਮ ਦੀ ਕਥਾ ਪੜ੍ਹਾਉਂਦਾ ਸੀ । ਕਰੀਬ-ਕਰੀਬ ਸਾਰੇ ਬੱਚੇ ਸੁੱਤੇ ਹੋਏ ਸਨ । ਰਾਮ ਦੀ ਕਥਾ ਸੁਣਦੇ-ਸੁਣਦੇ ਬੱਚੇ ਸੋ ਜਾਣ ਤਾਂ ਅਸਚਰਜ ਨਹੀਂ !

ਕਿਉਂਕਿ ਰਾਮ ਦੀ ਕਥਾ ਸੁਨਣ ਵਲੇ ਵੱਡ-ਵਡਰ ਵੀ ਸੌਂਦੇ ਹਨ। ਐਨੀ ਵਾਰੀ ਸੁਣੀ ਜਾ ਚੁੱਕੀ ਹੈ ਜਿਹੜੀ ਗਲ, ਉਸਨੂੰ ਜਾਗ ਕੇ ਸੁਨਣ ਦਾ ਕੋਈ ਅਰਥ ਵੀ ਨਹੀਂ ਰਹਿ ਜਾਂਦਾ ।

ਬੱਚੇ ਸੁੱਤੇ ਸਨ ਅਤੇ ਮਾਸਟਰ ਪੜ੍ਹਾ ਰਿਹਾ ਸੀ । ਕੋਈ ਵੀ ਉਸ ਨੂੰ ਵੇਖਦਾ ਤਾਂ ਕਹਿ ਸਕਦਾ ਸੀ ਕਿ ਉਹ ਵੀ ਸੁੱਤਾ ਹੋਇਆ ਪੜ੍ਹਾ ਰਿਹਾ ਹੈ । ਉਸ ਨੂੰ ਰਾਮ ਦੀ ਕਥਾ ਜ਼ਬਾਨੀ ਯਾਦ ਸੀ । ਕਿਤਾਬ ਸਾਹਮਣੇ ਖੁਲ੍ਹੀ ਪਈ ਸੀ, ਪਰ ਕਿਤਾਬ ਪੜ੍ਹਣ ਦੀ ਉਸਨੂੰ ਲੋੜ ਨਹੀਂ ਸੀ । ਉਸ ਨੂੰ ਸਭ ਪਤਾ ਸੀ । ਉਸ ਨੂੰ ਉਹ ਜੰਞ ਵਾਂਗ ਕਹੀ ਜਾ ਰਿਹਾ ਸੀ । ਸ਼ਾਇਦ ਹੀ ਉਸਨੂੰ ਪਤਾ ਹੋਵੇ ਕਿ ਉਹ ਕੀ ਕਹਿ ਰਿਹਾ ਹੈ ।

ਤੋਤੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਹਿ ਰਿਹਾ ਹੈ । ਜਿਨ੍ਹਾਂ ਨੇ ਸ਼ਬਦਾਂ ਨੂੰ ਕੰਠ ਕਰ ਲਿਆ ਹੈ, ਉਹਨਾਂ ਨੂੰ ਵੀ ਪਤਾ ਨਹੀਂ ਰਹਿੰਦਾ ਕਿ ਉਹ ਕੀ ਕਹਿ ਰਹੇ ਹਨ । ਅਤੇ ਫੇਰ ਅਚਾਨਕ ਇਕ ਸਨਸਨੀ ਜਿਹੀ ਕਲਾਸ ਵਿਚ ਦੋੜ ਗਈ । ਅਚਾਨਕ ਹੀ ਸਕੂਲ ਦਾ ਮੁਆਇਨਾ ਕਰਨ ਵਾਲਾ ਆ ਗਿਆ ਸੀ । ਉਹ ਕਲਾਸ ਅੰਦਰ ਗਿਆ । ਬੱਚੇ ਸੁਚੇਤ ਹੋ ਕੇ ਬੈਠ ਗਏ । ਮਾਸਟਰ ਵੀ ਸੁਚੇਤ ਹੋ ਕੇ ਪੜ੍ਹਾਉਣ ਲਗਾ । ਉਸ ਨਿਰੀਕਸ਼ਕ ਨੇ ਕਿਹਾ : ਮੈਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ ਅਤੇ ਚੂੰਕਿ ਰਾਮ ਦੀ ਕਥਾ ਪੜ੍ਹਾਈ ਜਾ ਰਹੀ ਹੈ, ਇਸ ਲਈ ਰਾਮ ਦੇ ਸੰਬੰਧ ਵਿਚ ਹੀ ਪੁਛਾਂਗਾ ।”

ਉਸਨੇ ਬੱਚਿਆਂ ਤੋਂ ਸਿੱਧੀ ਜਿਹੀ ਇਕ ਗਲ ਪੁੱਛੀ। ਉਸਨੇ ਪੁਛਿਆ ਕਿ “ਬਚਿਓ, ਸ਼ਿਵ ਦਾ ਧਨੁਸ਼ ਕਿਸਨੇ ਤੋੜਿਆ ਸੀ ?” ਉਸਨੇ ਸੋਚਿਆ ਕਿ ਬਚਿਆਂ ਨੂੰ ਤੋੜਣ-ਭੰਨਣ ਦੀ ਗੱਲ ਬਹੁਤ ਚੇਤੇ ਰਹਿ ਜਾਂਦੀ ਹੈ, ਜ਼ਰੂਰ ਯਾਦ ਹੋਏਗਾ ਕਿ ਕਿਸਨੇ ਸ਼ਿਵ ਦਾ ਧਨ ਸ਼ ਤੋੜਿਆ ।

ਪਰ ਇਸ ਤੋਂ ਪਹਿਲਾਂ ਕਿ ਕੋਈ ਬੋਲੇ, ਇਕ ਬੱਚੇ ਨੇ ਹੱਥ ਹਿਲਾਇਆ ਅਤੇ ਖਲੋ ਕੇ ਕਿਹਾ, “ਮਾਫ ਕਰਨਾ । ਮੈਨੂੰ ਪਤਾ ਨਹੀਂ ਕਿ ਕਿਸਨੇ ਤੋੜਿਆ ਸੀ । ਇਕ ਗਲ ਨਿਸ਼ਚਿਤ ਹੈ ਕਿ ਮੈਂ ਪੰਦਰਾਂ ਦਿਨਾਂ ਤੋਂ ਛੁੱਟੀ ਉਤੇ ਸੀ, ਮੈਂ ਨਹੀਂ ਤੋੜਿਆ ਅਤੇ ਇਸ ਤੋਂ ਪਹਿਲਾਂ ਕਿ ਮੇਰੇ ਉਤੇ ਕੋਈ ਇਲਜ਼ਾਮ ਲਗ ਜਾਏ, ਮੈਂ ਪਹਿਲਾਂ ਹੀ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਧਨੁਸ਼ ਦਾ ਮੈਨੂੰ ਕੋਈ ਪਤਾ ਨਹੀਂ, ਕਿਉਂਕਿ ਜਦ ਵੀ ਇਸ ਸਕੂਲ ਵਿਚ ਕੋਈ ਚੀਜ਼ ਟੁਟਦੀ ਹੈ ਤਾਂ ਸਭ ਤੋਂ ਪਹਿਲਾਂ ਮੇਰੇ ਉਤੇ ਹੀ ਇਲਜ਼ਾਮ ਲਗਦਾ ਹੈ । ਇਸ ਲਈ ਮੈਂ ਅਰਜ਼ ਕਰ ਦਿੰਦਾ ਹਾਂ ।”

ਨਿਰੀਕਸ਼ਕ ਤਾਂ ਹੈਰਾਨ ਰਹਿ ਗਿਆ। ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਕੋਈ ਇਹ ਜਵਾਬ ਵੀ ਦੇਵੇਗਾ। ਉਸ ਨੇ ਮਾਸਟਰ ਵਲ ਵੇਖਿਆ।

ਮਾਸਟਰ ਆਪਣਾ ਬੈਂਤ ਕੱਢ ਰਿਹਾ ਸੀ ਤੇ ਉਸਨੇ ਕਿਹਾ, “ਜ਼ਰੂਰ ਇਸੇ ਬਦਮਾਸ਼ ਨੇ ਤੋੜਿਆ ਹੋਏਗਾ । ਇਸ ਦੀ ਹਮੇਸ਼ਾਂ ਦੀ ਇਹ ਹੀ ਆਦਤ ਹੈ ।” ਅਤੇ ਉਸਨੇ ਫੇਰ ਉਸ ਬੱਚੇ ਨੂੰ ਕਿਹਾ, “ਜੇਕਰ ਤੂੰ ਨਹੀਂ ਤੋੜਿਆ ਸੀ ਤਾਂ ਤੂੰ ਖਲੋ ਕੇ ਇਹ ਕਿਉਂ ਕਿਹਾ ਕਿ ਮੈਂ ਨਹੀਂ ਤੋੜਿਆ ?”

ਅਤੇ ਫਰ ਉਸਨੇ ਇਨਸਪੈਕਟਰ ਨੂੰ ਕਿਹਾ ਕਿ ਤੁਸੀਂ ਇਸ ਦੀਆਂ ਗੱਲਾਂ ਵਿਚ ਨਾ ਆਉਣਾ, ਇਹ ਮੁੰਡਾ ਸ਼ਰਾਰਤੀ ਹੈ ਅਤੇ ਸਕੂਲ ਵਿਚ ਸੌ ਚੀਜ਼ਾਂ ਟੁੱਟਣ ਤਾਂ ਨੜਿਨਵੇਂ ਫੀ ਸਦੀ ਤਾਂ ਇਹ ਹੀ ਤੋੜਦਾ ਹੈ ।”

ਤਦ ਤਾਂ ਉਹ ਇਨਸਪੈਕਟਰ ਹੋਰ ਹੈਰਾਨ ਹੋ ਗਿਆ । ਫੇਰ ਹੋਰ ਉਸਨੇ ਕੁਝ ਵੀ ਉਥੇ ਕਹਿਣਾ ਠੀਕ ਨਹੀਂ ਸਮਝਿਆ। ਉਹ ਸਿੱਧਾ ਹੈਡਮਾਸਟਰ ਕੋਲ ਗਿਆ, ਅਤੇ ਉਸਨੂੰ ਕਹਿਣ ਲਗਾ ਕਿ ਇਹ ਘਟਨਾ ਘਟੀ ਹੈ ਕਿ ਰਾਮ ਦੀ ਕਥਾ ਪੜ੍ਹਾਈ ਜਾਂਦੀ ਹੈ ਜਿਸ ਕਲਾਸ ਵਿਚ, ਉਸ ਵਿਚ ਮੈਂ ਪੁਛਿਆ, ਕਿ ਸ਼ਿਵ ਦਾ ਧਨੁਸ਼ ਕਿਸਨੇ ਤੋੜਿਆ ਹੈ ਤਾਂ ਇਕ ਬੱਚੇ ਨੇ ਕਿਹਾ, ਮੈਂ ਨਹੀਂ ਤੋੜਿਆ ਹੈ, ਮੈਂ ਤਾਂ ਪੰਦਰਾਂ ਦਿਨਾਂ ਤੋਂ ਛੁੱਟੀ ਤੇ ਸੀ । ਏਥੇ ਤਾਈਂ ਵੀ ਗਨੀਮਤ ਹੈ । ਪਰ ਮਾਸਟਰ ਨੇ ਇਹ ਕਿਹਾ, ਕਿ ਜ਼ਰੂਰ ਇਸੇ ਤੋੜਿਆ ਹੋਏਗਾ, ਕਿਉਂਕਿ ਜਦ ਕੋਈ ਚੀਜ਼ ਫੁੱਟਦੀ ਹੈ ਤਾਂ ਇਹ ਹੀ ਜ਼ਿੰਮੇਵਾਰ ਹੁੰਦਾ ਹੈ । ਇਸ ਸੰਬੰਧ ਵਿਚ ਕੀ ਕੀਤਾ ਜਾਵੇ ?

ਉਸ ਹੈਡਮਾਸਟਰ ਨੇ ਕਿਹਾ, ਕਿ ਇਸ ਸੰਬੰਧ ਵਿਚ ਇਕ ਹੀ ਗਲ ਕੀਤੀ ਜਾ ਸਕਦੀ ਹੈ ਕਿ ਹੁਣ ਗੱਲ ਅੱਗੇ ਨਾ ਵਧਾਈ ਜਾਵੇ, ਕਿਉਂਕਿ ਮੁੰਡਿਆਂ ਨੂੰ ਕੁਝ ਵੀ ਕਹਿਣਾ ਖਤਰਾ ਮੁੱਲ ਲੈਣਾ ਹੈ। ਕਿਸੇ ਵੇਲੇ ਵੀ ਹੜਤਾਲ ਹੋ ਸਕਦੀ ਹੈ, ਅਨਸ਼ਣ ਹੋ ਸਕਦਾ ਹੈ । ਹੁਣ ਜਿਸਨੇ ਵੀ ਤੋੜਿਆ ਹੋਵੇ, ਤੋੜਿਆ ਹੋਏਗਾ । ਤੁਸੀਂ ਕਿਰਪਾ ਕਰੋ ਅਤੇ ਗੱਲ ਬੰਦ ਕਰੋ । ਕੋਈ ਦੋ ਮਹੀਨਿਆਂ ਤੋਂ ਸਕੂਲ ਵਿਚ ਸ਼ਾਂਤੀ ਹੋ ਰਹੀ ਹੈ, ਉਸਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ । ਨਹੀਂ ਪਤਾ ਕਿੰਨਾ ਫਰਨੀਚਰ ਤੋੜ ਸੁਟਿਆ ਹੈ ਮੁੰਡਿਆਂ ਨੇ । ਅਸੀਂ ਤਾਂ ਚੁੱਪ-ਚਾਪ ਵੇਖਦੇ ਰਹੇ ਹਾਂ, ਕਿਉਂਕਿ ਕੁਝ ਵੀ ਬੋਲਣਾ ਖਤਰਨਾਕ ਹੈ । ਹੜਤਾਲ ਹੋ ਸਕਦੀ ਹੈ, ਅਨਸ਼ਣ ਹੋ ਸਕਦਾ ਹੈ । ਇਸ ਲਈ ਚੁੱਪ-ਚਾਪ ਵੇ ਖਣ ਤੋਂ ਸਿਵਾਏ ਕੋਈ ਰਾਹ ਨਹੀਂ ।

ਉਹ ਇਨਸਪੈਕਟਰ ਤਾਂ ਅਵਾਕ ਰਹਿ ਗਿਆ। ਉਹ ਤਾਂ ਅੱਖਾਂ ਫਾੜ ਕੇ ਵੇਖਦਾ ਰਹਿ ਗਿਆ । ਹੁਣ ਕੁਝ ਕਹਿਣ ਦਾ ਉਪਾਅ ਨਹੀਂ ਸੀ । ਉਹ ਉਥੋਂ ਸਿੱਧਾ ਸਕੂਲ ਦੀ ਜਿਹੜੀ ਸਿਖਿਆ ਕਮੇਟੀ ਸੀ, ਉਸਦੇ ਪਰਧਾਨ ਕੋਲ ਗਿਆ। ਤੇ ਉਸਨੇ ਕਿਹਾ, ਕਿ ਇਹ ਹਾਲਤ ਹੈ ਸਕੂਲ ਦੀ । ਰਾਮ ਦੀ ਕਥਾ ਪੜ੍ਹਾਈ ਜਾਂਦੀ ਹੈ, ਉਥੇ ਬੱਚਾ ਕਹਿੰਦਾ ਹੈ ਕਿ ਮੈਂ ਸ਼ਿਵ ਦਾ ਧਨੁਸ਼ ਨਹੀਂ ਤੋੜਿਆ, ਮਾਸਟਰ ਕਹਿੰਦਾ ਹੈ ਇਸੇ ਨੇ ਤੋੜਿਆ ਹੋਏਗਾ । ਹੈਡਮਾਸਟਰ ਕਹਿੰਦਾ ਹੈ ਕਿ ਜਿਸਨੇ ਵੀ ਤੋੜਿਆ ਹੋਵੇ, ਗੱਲ ਨੂੰ ਰਫਾ-ਦਫਾ ਕਰ ਦਿਉ। ਸ਼ਾਂਤ ਕਰ ਦਿਉ । ਇਸ ਨੂੰ ਅਗੇ ਵਧਾਉਣਾ ਠੀਕ ਨਹੀਂ। ਹੜਤਾਲ ਹੋ ਸਕਦੀ ਹੈ । ਤੁਸੀਂ ਕੀ ਕਹਿੰਦੇ ਹੋ ?

ਉਸ ਪਰਧਾਨ ਨੇ ਕਿਹਾ, ਠੀਕ ਹੀ ਕਹਿੰਦਾ ਹੈ ਹੈਡਮਾਸਟਰ । ਕਿਸੇ ਨੇ ਵੀ ਤੋੜਿਆ ਹੋਵੇ, ਅਸੀਂ ਠੀਕ ਕਰਵਾ ਦਿਆਂਗੇ ਕਮੇਟੀ ਵਲੋਂ । ਤੁਸੀਂ ਫਰਨੀਚਰ ਵਾਲੇ ਦੇ ਭੇਜ ਦਿਉ ਤੇ ਠੀਕ ਕਰਵਾ ਲਉ। ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਕਿਸਨੇ ਤੋੜਿਆ ! ਸੁਧਰਾਉਣ ਦਾ ਉਪਾ ਹੋ ਸਕਦਾ ਹੈ, ਤੁਹਾਨੂੰ ਤਾਂ ਸੁਧਰਾਉਣ ਦੀ ਜ਼ਰੂਰਤ ਹੈ, ਹੋਰ ਕੀ ਕਰਨਾ ਹੈ ?

ਉਹ ਸਕੂਲ ਇਨਸਪੈਕਟਰ ਮੇਰੇ ਨਾਲ ਇਹ ਸਾਰੀਆਂ ਗੱਲਾਂ ਕਰਦਾ ਸੀ । ਉਹ ਮੈਨੂੰ ਪੁਛਣ ਲਗਾ ਕਿ ਕੀ ਹਾਲਤ ਹੈ ?

ਮੈਂ ਉਸਨੂੰ ਕਿਹਾ, ਕਿ ਇਸ ਵਿਚ ਕੋਈ ਵੱਡੀ ਹਾਲਤ ਨਹੀਂ ਹੈ। ਮਨੁੱਖ ਦੀ ਇਕ ਆਮ ਕਮਜ਼ੋਰੀ ਹੈ । ਉਹ ਹੀ ਇਸ ਕਹਾਣੀ ਵਿਚ ਪਰਗਟ ਹੁੰਦੀ ਹੈ।

ਉਹ ਕਮਜ਼ੋਰੀ ਇਹ ਹੈ ਕਿ ਜਿਸ ਸੰਬੰਧ ਵਿਚ ਅਸੀਂ ਕੁਝ ਵੀ ਨਹੀਂ ਜਾਣਦੇ ਹਾਂ, ਉਸ ਸੰਬੰਧ ਵਿਚ ਵੀ ਅਸੀਂ ਅਜੇਹਾ ਹੀ ਐਲਾਨ ਕਰਨਾ ਚਾਹੁੰਦੇ ਹਾਂ ਕਿ ਅਸੀਂ ਜਾਣਦੇ ਹਾਂ । ਉਹ ਕੋਈ ਵੀ ਕੁਝ ਨਹੀਂ ਜਾਣਦੇ ਸਨ ਕਿ ਸ਼ਿਵ ਦਾ ਧਨੁਸ਼ ਕੀ ਹੈ ? ਕੀ ਠੀਕ ਨਹੀਂ ਹੁੰਦਾ ਕਿ ਪੁੱਛ ਲੈਂਦੇ ਕਿ ਸ਼ਿਵ ਦਾ ਧਨੁਸ਼ ਕੀ ਹੈ ? ਪਰ ਆਪਣਾ ਅਗਿਆਨ ਕੋਈ ਵੀ ਸਵੀਕਾਰ ਨਹੀਂ ਕਰਦਾ ।

ਅਤੇ ਮਨੁੱਖ ਜਾਤੀ ਦੇ ਇਤਿਹਾਸ ਵਿਚ ਇਸ ਤੋਂ ਵੱਡੀ ਕੋਈ ਦੁਰਘਟਨਾ ਨਹੀਂ ਘਟੀ ਕਿ ਅਸੀਂ ਆਪਣਾ ਅ ਗਿਆਨ ਸਵੀਕਾਰ ਕਰਨ ਨੂੰ ਰਾਜ਼ੀ ਨਹੀਂ ਹੁੰਦੇ । ਜੀਵਨ ਦੇ ਕਿਸੇ ਵੀ ਸਵਾਲ ਦੇ ਸੰਬੰਧ ਵਿਚ ਕੋਈ ਆਦਮੀ ਐਨੀ ਹਿੰਮਤ

ਅਤੇ ਸਾਹਸ ਨਹੀਂ ਦਿਖਾ ਪਾਉਂਦਾ ਕਿ ਮੈਨੂੰ ਪਤਾ ਨਹੀਂ ਹੈ । ਇਹ ਕਮਜ਼ੋਰੀ ਬਹੁਤ ਘਾਤਕ ਸਿਧ ਹੁੰਦੀ ਹੈ । ਸਾਰਾ ਜੀਵਨ ਹੀ ਵਿਅਰਥ ਹੋ ਜਾਂਦਾ ਹੈ । ਚੂੰਕਿ ਅਸੀਂ ਮੰਨ ਕੇ ਬੈਠ ਜਾਂਦੇ ਹਾਂ ਕਿ ਅਸੀਂ ਤਾਂ ਜਾਣਦੇ ਹੀ ਹਾਂ । ਇਸ ਲਈ ਜੋ ਜਵਾਬ ਅਸੀਂ ਦਿੰਦੇ ਹਾਂ, ਉਹ ਐਨੇ ਹੀ ਮਰਖਤਾਪੂਰਣ ਹੁੰਦੇ ਹਨ ਜਿੰਨੇ ਉਸ ਸਵਾਲ ਵਿਚ ਦਿੱਤੇ ਗਏ ਹਨ । ਬੱਚਿਆਂ ਤੋਂ ਲੈ ਕੇ ਪਰਧਾਨ ਤਾਈਂ । ਜਿਸਦਾ ਸਾਨੂੰ ਪਤਾ ਨਹੀਂ ਹੈ, ਉਸਦਾ ਜਵਾਬ ਦੇਣ ਦੀ ਕੋਸ਼ਿਸ਼ ਸਿਵਾਏ ਮੂੜਤਾ ਦੇ ਹੋਰ ਕਿਤੇ ਵੀ ਨਹੀਂ ਲੈ ਜਾਏਗੀ । ਫੇਰ ਇਹ ਤਾਂ ਹੋ ਵੀ ਸਕਦਾ ਹੈ ਕਿ ਸ਼ਿਵ ਦਾ ਧਨੁਸ਼ ਕਿਸੇ ਨੇ ਤੋੜਿਆ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ । ਉਸ ਦੇ ਨਾਲ ਜੀਵਨ ਦਾ ਕੋਈ ਸੰਬੰਧ ਨਹੀਂ ਹੈ । ਲੇਕਿਨ ਜਿਨ੍ਹਾਂ ਸਵਾਲਾਂ ਦੇ ਜੀਵਨ ਨਾਲ ਬਹੁਤ ਡੂੰਘੇ ਸੰਬੰਧ ਹਨ, ਜਿਨ੍ਹਾਂ ਦੇ ਅਧਾਰ ‘ਤੇ ਸਾਰਾ ਜੀਵਨ ਸੁੰਦਰ ਬਣੇਗਾ ਜਾਂ ਕਰੂਪ ਹੋ ਜਾਏਗਾ, ਤੰਦਰੁਸਤ ਬਣੇਗਾ ਜਾਂ ਪਾਗਲ ਹੋ ਜਾਏਗਾ, ਜਿਨ੍ਹਾਂ ਦੇ ਅਧਾਰ ‘ਤੇ ਜੀਵਨ ਦੀ ਸਾਰੀ ਰੁਫ਼ਤਾਰ ਅਤੇ ਦਿਸ਼ਾ ਨਿਰਭਰ ਹੈ, ਉਹਨਾਂ ਸਵਾਲਾਂ ਦੇ ਸੰਬੰਧ ਵਿਚ ਵੀ ਅਸੀਂ ਇਹ ਭਾਵ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਾਣਦੇ ਹਾਂ ਅਤੇ ਫੇਰ ਅਸੀਂ ਜੀਵਨ ਨੂੰ ਜੋ ਜਵਾਬ ਦਿੰਦੇ ਹਾਂ, ਉਹ ਦਸ ਦਿੰਦੇ ਹਨ ਕਿ ਅਸੀਂ ਕਿੰਨਾ ਜਾਣਦੇ ਹਾਂ ।

ਇਕ-ਇਕ ਆਦਮੀ ਦੀ ਜ਼ਿੰਦਗੀ ਦਸ ਰਹੀ ਹੈ ਕਿ ਅਸੀਂ ਜ਼ਿੰਦਗੀ ਦੇ ਸੰਬੰਧ ਵਿਚ ਕ ਝ ਵੀ ਨਹੀਂ ਜਾਣਦੇ, ਨਹੀਂ ਤਾਂ ਐਨੀ ਅਸਫ਼ਲਤਾ, ਐਨੀ ਨਿਰਾਸ਼ਾ, ਐਨਾ ਦੁੱਖ, ਐਨੀ ਚਿੰਤਾ, ਕਿਵੇਂ ਹੋ ਸਕਦੀ ਸੀ ?

ਇਹੀ ਗੱਲ ਮੈਂ ਸੈਕਸ ਦੇ ਸੰਬੰਧ ਵਿਚ ਵੀ ਤੁਹਾਨੂੰ ਕਹਿ ਰਿਹਾ ਹਾਂ ਕਿ ਅਸੀਂ ਕੁਝ ਵੀ ਨਹੀਂ ਜਾਣਦੇ ।

ਤੁਸੀਂ ਜ਼ਰੂਰ ਬਹੁਤ ਹੈਰਾਨ ਹੋਵੋਗੇ । ਤੁਸੀਂ ਕਹੋਗੇ, ਅਸੀਂ ਇਹ ਮੰਨ ਸਕਦੇ ਹਾਂ ਕਿ ਈਸ਼ਵਰ ਦੇ ਸੰਬੰਧ ਵਿਚ ਕੁਝ ਨਹੀਂ ਜਾਣਦੇ, ਆਤਮਾਂ ਦੇ ਸੰਬੰਧ ਵਿਚ ਕੁਝ ਵੀ ਨਹੀਂ ਜਾਣਦੇ; ਪਰ ਅਸੀਂ ਇਹ ਕਿਵੇਂ ਮੰਨ ਸਕਦੇ ਹਾਂ ਕਿ ਅਸੀਂ ਕਾਮ ਦੇ, ਯੋਨ ਦੇ ਅਤੇ ਸੈਕਸ ਦੇ ਸੰਬੰਧ ਵਿਚ ਕੁਝ ਵੀ ਨਹੀਂ ਜਾਣਦੇ ? ਸਬੂਤ ਹੈ, ਸਾਡੇ ਬੱਚੇ ਪੈਦਾ ਹੋਏ ਹਨ, ਪਤਨੀ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਸੈਕਸ ਦੇ ਸੰਬੰਧ ਵਿਚ ਕੁਝ ਵੀ ਨਹੀਂ ਜਾਣਦੇ ?

ਲੇਕਿਨ ਮੈਂ ਤੁਹਾਡੇ ਅਗੇ ਨਿਵੇਦਨ ਕਰਨਾ ਚਾਹੁੰਦਾ ਹਾਂ ਕਿ ਭਾਵੇਂ ਇਹ ਸਵੀਕਾਰ ਕਰਨਾ ਬਹੁਤ ਔਖਾ ਹੋਵੇ, ਪਰ ਇਸ ਨੂੰ ਸਮਝ ਲੈਣਾ ਜ਼ਰੂਰੀ ਹੈ । ਤੁਸੀਂ ਸੈਕਸ ਦੇ ਅਨੁਭਵ ਤੋਂ ਲੰਘੇ ਹੋਵੋਗੇ, ਲੇਕਿਨ ਸੈਕਸ ਦੇ ਸੰਬੰਧ ਵਿਚ ਤੁਸੀਂ ਐਨਾ ਹੀ ਜਾਣਦੇ ਹੋ, ਜਿੰਨਾ ਪਸ਼ੂ ਜਾਣਦੇ ਹਨ । ਉਸ ਤੋਂ ਬਹੁਤਾ ਕੁਝ ਵੀ ਨਹੀਂ ਜਾਣਦੇ । ਯਾਂਤ੍ਰਿਕ ਰੂਪ ਨਾਲ ਅਨੁਭਵ ਤੋਂ ਲੰਘ ਜਾਣਾ,- ਜਾਣ ਲੈਣ ਲਈ ਕਾਫ਼ੀ ਨਹੀਂ ਹੈ ।

ਇਕ ਆਦਮੀ ਕਾਰ ਚਲਾਉਂਦਾ ਹੈ, ਉਹ ਕਾਰ ਚਲਾਉਣਾ ਜਾਣਦਾ ਹੈ ਅਤੇ ਹੋ ਸਕਦਾ ਹੈ ਉਹ ਹਜ਼ਾਰਾਂ ਮੀਲ ਕਾਰ ਚਲਾ ਕੇ ਆ ਗਿਆ ਹੋਵੇ; ਲੇਕਿਨ ਇਸ ਤੋਂ ਇਹ ਕੋਈ ਮਤਲਬ ਨਹੀਂ ਹੁੰਦਾ ਕਿ ਉਹ ਕਾਰ ਦੇ ਅੰਦਰਲੇ ਜੰਤਰ ਅਤੇ ਮਸ਼ੀਨ ਅਤੇ ਉਸਦਾ ਪ੍ਰਬੰਧ, ਉਸਦੇ ਕੰਮ ਕਰਨ ਦੇ ਢੰਗ ਦੇ ਸੰਬੰਧ ਵਿਚ ਵੀ ਕੁਝ ਜਾਣਦਾ ਹੋਵੇ । ਉਹ ਕਹਿ ਸਕਦਾ ਹੈ ਕਿ ਮੈਂ ਹਜ਼ਾਰ ਮੀਲ ਚਲਾ ਕੇ ਆਇਆ ਹਾਂ ਕਾਰ, ਤੇ ਮੈਂ ਕਾਰ ਦੇ ਸੰਬੰਧ ਵਿਚ ਨਹੀਂ ਜਾਣਦਾ ? ਲੇਕਿਨ ਕਾਰ ਚਲਾਉਣਾ ਇਕ ਗੱਲ ਹੈ ਅਤੇ ਕਾਰ ਦਾ ਪੂਰਾ ਪ੍ਰਬੰਧ ਜਾਨਣਾ ਬਿਲਕਲ ਦੂਜੀ ਗਲ ਹੈ ।

ਇਕ ਆਦਮੀ ਬਟਣ ਦਬਦਾ ਹੈ ਤਾਂ ਬਿਜਲੀ ਜੱਗ ਜਾਂਦੀ ਹੈ । ਉਹ ਆਦਮੀ ਇਹ ਕਹਿ ਸਕਦਾ ਹੈ ਕਿ ਮੈਂ ਬਿਜਲੀ ਬਾਰੇ ਸਭ ਜਾਣਦਾ ਹਾਂ । ਕਿਉਂਕਿ ਮੈਂ ਬਟਨ ਦਬਦਾ ਹਾਂ, ਬਿਜਲੀ ਜਗ ਜਾਂਦੀ ਹੈ । ਬਟਣ ਦਬਦਾ ਹਾਂ ਤਾਂ ਬਿਜਲੀ ਬੁਝ ਜਾਂਦੀ ਹੈ । ਮੈਂ ਹਜ਼ਾਰ ਵਾਰੀ ਬਿਜਲੀ ਜਗਾਈ ਅਤੇ ਬੁਝਾਈ ਹੈ, ਇਸ ਲਈ ਮੈਂ ਬਿਜਲੀ ਦੇ ਸੰਬੰਧ ਵਿਚ ਸਭ ਜਾਣਦਾ ਹਾਂ । ਅਸੀਂ ਕਹਾਂਗੇ ਕਿ ਉਹ ਪਾਗਲ ਹੈ । ਬਟਣ ਦਬਣਾ ਅਤੇ ਬਿਜਲੀ ਜਗਾ ਲੈਣਾ ਅਤੇ ਬੁਝਾ ਲੈਣਾ, ਬੱਚੇ ਵੀ ਕਰ ਸਕਦੇ ਹਨ। ਇਸ ਵਿਚ ਬਿਜਲੀ ਦੇ ਗਿਆਨ ਦੀ ਕੋਈ ਵੀ ਲੋੜ ਨਹੀਂ ।

ਬੱਚੇ ਕੋਈ ਵੀ ਪੈਦਾ ਕਰ ਸਕਦਾ ਹੈ, ਸੈਕਸ ਨੂੰ ਜਾਨਣ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ । ਵਿਆਹ ਕੋਈ ਵੀ ਕਰ ਸਕਦਾ ਹੈ, ਪਸ਼ੂ ਵੀ ਬੱਚੇ ਪੈਦਾ ਕਰ ਰਹੇ ਹਨ, ਲੇਕਿਨ ਉਹ ਸੈਕਸ ਦੇ ਸੰਬੰਧ ਵਿਚ ਕੁੱਝ ਜਾਣਦੇ ਹਨ, ਇਸ ਭਰਮ ਵਿਚ ਪੈਣ ਦਾ ਕੋਈ ਕਾਰਣ ਨਹੀਂ । ਸੱਚ ਤਾਂ ਇਹ ਹੈ ਕਿ ਸੈੱਕਸ ਦਾ ਕੋਈ ਵਿਗਿਆਨ ਹੀ ਵਿਕਸਿਤ ਨਹੀਂ ਹੋ ਸਕਿਆ, ਸੈਕਸ ਦਾ ਕੋਈ ਸ਼ਾਸਤ੍ਰ ਠੀਕ ਤਰ੍ਹਾਂ ਵਿਕਸਿਤ ਨਹੀਂ ਹੋ ਸਕਿਆ; ਕਿਉਂਕਿ ਹਰ ਆਦਮੀ ਇਹ ਮੰਨਦਾ ਹੈ ਕਿ ਅਸੀਂ ਜਾਣਦੇ ਹਾਂ । ਸ਼ਾਸਤ੍ਰ ਦੀ ਜ਼ਰੂਰਤ ਕੀ ਹੈ ? ਵਿਗਿਆਨ ਦੀ ਲੋੜ ਕੀ ਹੈ ?

ਅਤੇ ਮੈਂ ਤੁਹਾਨੂੰ ਕਹਿੰਦਾ ਹਾਂ, ਇਸ ਤੋਂ ਵਡੀ ਬਦਕਿਸਮਤੀ ਦੀ ਹੋਰ

ਕਈ ਗੱਲ ਨਹੀਂ ਹੈ, ਕਿਉਂਕਿ ਜਿਸ ਦਿਨ ਸੈਕਸ ਦਾ ਪੂਰਾ ਸ਼ਾਸਤ੍ਰ ਅਤੇ ਪੂਰਾ ਵਿਚਾਰ ਅਤੇ ਪੂਰਾ ਵਿਗਿਆਨ ਵਿਕਸਿਤ ਹੋਏਗਾ, ਉਸ ਦਿਨ ਅਸੀਂ ਬਿਲਕੁਲ ਨਵੀਂ ਤਰ੍ਹਾਂ ਦੇ ਆਦਮੀ ਨੂੰ ਪੈਦਾ ਕਰਨ ਵਿਚ ਸਮਰਥ ਹੋ ਸਕਦੇ ਹਾਂ । ਫਿਰ ਇਹ ਕਰੂਪ ਅਤੇ ਅਪਾਹਜ ਮਨੁਖਤਾ ਪੈਦਾ ਕਰਨ ਦੀ ਲੋੜ ਨਹੀਂ । ਇਹ ਰੋਗੀ ਅਤੇ ਰੋਂਦੇ ਹੋਏ ਅਤੇ ਉਦਾਸ ਆਦਮੀ ਪੈਦਾ ਕਰਨ ਦੀ ਕੋਈ ਜ਼ਰੂਰਤ ਨਹੀਂ । ਇਹ ਪਾਪ ਅਤੇ ਅਪਰਾਧ ਨਾਲ ਭਰੀ ਹੋਈ ਸੰਤਾਨ ਨੂੰ ਜਨਮ ਦੇਣ ਦੀ ਜ਼ਰੂਰਤ ਨਹੀਂ ਹੈ ।

ਪਰ ਸਾਨੂੰ ਕੁਝ ਵੀ ਪਤਾ ਨਹੀਂ ਹੈ । ਅਸੀਂ ਸਿਰਫ ਬਟਣ ਦਬਾਉਣ ਅਤੇ ਪਲਬ ਜਗਾਉਣਾ-ਬ ੁਝਾਉਣਾ ਜਾਣਦੇ ਹਾਂ, ਅਤੇ ਉਸੇ ਤੋਂ ਅਸੀਂ ਸਮਝ ਲਿਆ ਹੈ। ਕਿ ਅਸੀਂ ਬਿਜਲੀ ਦੇ ਜਾਣਕਾਰ ਹੋ ਗਏ ਹਾਂ । ਸੈਕਸ ਦੇ ਸੰਬੰਧ ਵਿਚ ਪੂਰੀ ਜ਼ਿੰਦਗੀ ਬੀਤ ਜਾਣ ਦੇ ਬਾਦ ਵੀ ਆਦਮੀ ਨਹੀਂ ਜਾਣਦਾ ਕਿ ਉਹ ਕੀ ਹੈ । ਬਟਣ ਆਉਣਾ ਅਤੇ ਬੁਝਾਉਣਾ ਇਸ ਤੋਂ ਵੱਧ ਕੁਝ ਵੀ ਨਹੀਂ ਜਾਣਦਾ। ਲੇਕਿਨ ਚੂੰਕਿ ਇਹ ਭਰਮ ਹੈ ਕਿ ਅਸੀਂ ਸਭ ਜਾਣਦੇ ਹਾਂ, ਇਸ ਲਈ ਇਸ ਸੰਬੰਧ ਵਿਚ ਕੋਈ ਰਲਾਸ਼, ਕੋਈ ਖੋਜ, ਕੋਈ ਵਿਚਾਰ, ਕੋਈ ਚਿੰਤਨ, ਕੋਈ ਉਪਾਅ ਨਹੀਂ ਹੁੰਦਾ ਹੈ । ਅਤੇ ਇਸੇ ਮਨ ਦੇ ਕਾਰਣ ਕਿ ਅਸੀਂ ਸਭ ਜਾਣਦੇ ਹਾਂ, ਅਸੀਂ ਕਿਸੇ ਨਾਲ ਕੋਈ ਕੋਲ ਨਹੀਂ ਕਰਦੇ ਹਾਂ, ਨਾ ਵਿਚਾਰ ਕਰਦੇ ਹਾਂ, ਨਾ ਸੋਚਦੇ ਹਾਂ । ਕਿਉਂਕਿ ਜਦ ਸਾਰਿਆਂ ਨੂੰ ਸਭ ਪਤਾ ਹੈ ਤਾਂ ਜ਼ਰੂਰਤ ਕੀ ਹੈ।

ਹੋਰ ਹੋਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਜੀਵਨ ਅਤੇ ਜਗਤ ਵਿਚ ਸੈਕਸ ਤੋਂ ਵੱਡਾ ਨਾ ਕੋਈ ਰਹੱਸ ਹੈ ਅਤੇ ਨਾ ਕੋਈ ਗੁਪਤ ਅਤੇ ਨਾ ਕੋਈ ਡੂੰਘੀ ਗੱਲ ਹੈ ।

ਹੁਣ ਅਸੀਂ ਅਣੂ ਨੂੰ ਲੱਭ ਲਿਆ ਹੈ । ਜਿਸ ਦਿਨ ਅਸੀਂ ਸੈਕਸ ਦੇ ਅਣੂ ਵੀ ਪੂਰੀ ਤਰ੍ਹਾਂ ਜਾਣ ਸਕਾਂਗੇ, ਉਸ ਦਿਨ ਮਨੁੱਖ-ਜਾਤੀ ਗਿਆਨ ਦੇ ਇਕ ਬਿਲਕੁਲ ਨਵੇਂ ਜਗਤ ਵਿਚ ਪ੍ਰਵਿਸ਼ਟ ਹੋ ਜਾਏਗੀ । ਅਜੇ ਅਸੀਂ ਪਦਾਰਥ ਦੰ ਖੋਜ-ਬੀਨ ਕੀਤੀ ਹੈ ਅਤੇ ਦੁਨੀਆਂ ਕਿਥੋਂ ਦੀ ਕਿੱਥੇ ਪੁਜ ਗਈ ਹੈ । ਜਿਸ ਦਿਨ ਅਸੀਂ ਚੇਤਨਾ ਦੇ ਜਨਮ ਦੀ ਪ੍ਰ ਕ੍ਰਿਆ ਅਤੇ ਕੀਮਿਆ ਨੂੰ ਸਮਝ ਲਵਾਂਗੇ, ਉਸ ਦਿਨ ਅਸੀਂ ਮਨੁੱਖ ਨੂੰ ਕਿਥੋਂ ਦਾ ਕਿਥੇ ਪ੍ਰਚਾ ਦਿਆਂਗੇ-ਇਸ ਨੂੰ ਅਜ ਕਹਿਣਾ ਔਖਾ ਹੈ । ਲੇਕਿਨ ਇਕ ਗਲ ਨਿਸ਼ਚਿਤ ਕਹੀ ਜਾ ਸਕਦੀ ਹੈ ਕਿ ਕਾਮ ਦੀ ਸ਼ਕਤੀ ਅਤੇ ਕਾਮ ਦੀ ਪ੍ਰਕ੍ਰਿਆ ਜੀਵਨ ਅਤੇ ਜਗਤ ਵਿਚ ਸਭ ਤੋਂ ਵੱਧ ਰਹਸਯਪੂਰਣ, ਸਭ ਤੋਂ ਵੱਧ ਡੂੰਘੀ, ਸਭ ਤੋਂ ਬਹੁਤੀ ਵਡ-ਮੁਲੀ ਗੱਲ ਹੈ ਅਤੇ ਉਸਦੇ ਸੰਬਧ ਵਿਚ ਅਸੀਂ ਬਿਲਕੁਲ ਘੁੱਪ ਹਨੇਰੇ ਵਿਚ ਪੂਰੀ ਤਰ੍ਹਾਂ ਚੁਪ ਹਾਂ । ਜੋ ਸਭ ਤੋਂ ਕੀਮਤੀ ਹੈ, ਉਸ ਸੰਬੰਧ ਵਿਚ ਕੋਈ ਗੱਲ ਵੀ ਨਹੀਂ ਕੀਤੀ ਜਾਂਦੀ । ਆਦਮੀ ਜੀਵਨ ਭਰ ਸੰਭੋਗ ਤੋਂ ਲੰਘਦਾ ਹੈ, ਅਤੇ ਅੰਤ ਤਾਈਂ ਵੀ ਨਹੀਂ ਜਾਣ ਪਾਂਦਾ ਕਿ ਕੀ ਸੀ ਸੰਭੋਗ ?

ਤਾਂ ਜਦ ਮੈਂ ਪਹਿਲੇ ਦਿਨ ਤੁਹਾਨੂੰ ਕਿਹਾ, ਸੁਨਯ ਦਾ, ਹੰਕਾਰ-ਸ਼ਨਤਾ ਦਾ, ਵਿਚਾਰ-ਸ਼ਨਤਾ ਦਾ ਅਨੁਭਵ ਹੋਏਗਾ, ਤਾਂ ਅਨੇਕ ਮਿੱਤਰਾਂ ਨੂੰ ਇਹ ਗੱਲ ਅਨਹੋਣੀ ਲਗੀ । ਇਕ ਮਿੱਤਰ ਨੇ ਪਰਤਦੇ ਹੀ ਮੈਨੂੰ ਕਿਹਾ, “ਇਹ ਤਾਂ ਮੇਰੇ ਖਿਆਲ ਵਿਚ ਵੀ ਨਹੀਂ ਸੀ । ਲੇਕਿਨ ਅਜਿਹਾ ਹੋਇਆ ਹੈ ।” ਇਕ ਭੈਣ ਨੇ ਅਜ ਮੈਨੂੰ ਆ ਕੇ ਕਿਹਾ, “ਪਰ ਮੈਨੂੰ ਤਾਂ ਇਸ ਦਾ ਕੋਈ ਅਨੁਭਵ ਨਹੀਂ । ਤੁਸੀਂ ਕਹਿੰਦੇ ਹੋ ਤਾਂ ਐਨਾ ਮੈਨੂੰ ਖਿਆਲ ਆਉਂਦਾ ਹੈ ਕਿ ਮਨ ਥੋੜਾ ਸਾਂਤ ਅਤੇ ਮੋਨ ਹੁੰਦਾ ਹੈ, ਲੇਕਿਨ ਮੈਨੂੰ ਹੰ ਕਾਰ-ਸ਼ਨਤਾ ਦਾ ਜਾਂ ਕਿਸੇ ਹੋਰ ਡੂੰਘੇ ਅਨੁਭਵ ਦਾ ਕੋਈ ਵੀ ਪਤਾ ਨਹੀਂ ।”

ਹੋ ਸਕਦਾ ਹੈ ਅਨੇਕਾਂ ਨੂੰ ਇਸ ਸੰਬੰਧ ਵਿਚ ਵਿਚਾਰ ਵੀ ਨਾ ਉਠਿਆ ਹੋਵੇ । ਉਸ ਸੰਬਧ ਵਿਚ ਥੋੜੀਆਂ ਜਹੀਆਂ ਗੱਲਾਂ ਗਹਿਤਾਈ ਨਾਲ ਜਾਣ ਲੈਣੀਆਂ ਜਰੂਰੀ ਹਨ ।

ਪਹਿਲੀ ਗੱਲ, ਮਨੁੱਖ ਜਨਮ ਨਾਲ ਸੰਭੋਗ ਦੇ ਪੂਰੇ ਵਿਗਿਆਨ ਨੂੰ ਜਾਣਦਾ ਹੋ ੲਆ ਪੈਦਾ ਨਹੀਂ ਹੁੰਦਾ । ਸ਼ਾਇਦ ਧਰਤੀ ਉਤੇ ਬਹੁਤ ਥੋੜੇ ਜਿਹੇ ਲੋਕ ਹਨ, ਜਿਹੜੇ ਅਨੇਕ ਜੀਵਨ ਦੇ ਅਨੁਭਵ ਤੋਂ ਬਾਦ ਸੰਭੋਗ ਦੀ ਪੂਰੀ ਦੀ ਪੂਰੀ ਵਿਧੀ ਅਤੇ ਪੂਰਾ ਸ਼ਾਸ਼ਤ੍ਰ ਜਾਨਣ ਵਿਚ ਸਮਰਥ ਹੋ ਪੈਂਦੇ ਹਨ । ਅਤੇ ਇਹ ਹੀ ਉਹ ਲੋਕ ਹਨ, ਜਹੜੇ ਬ੍ਰਹਮਚਰਜ ਨੂੰ ਪ੍ਰਾਪਤ ਕਰ ਲੈਂਦੇ ਹਨ । ਕਿਉਂਕਿ ਜੋ ਵਿਅਕਤੀ ਸੰਭੋਗ ਜੀ ਪੂਰੀ ਗੱਲ ਨੂੰ ਜਾਨਣ ਵਿਚ ਪੂਰਣ ਹੋ ਜਾਂਦਾ ਹੈ, ਉਸ ਲਈ ਸੰਭੋਗ ਵਿਅਰਥ ਹੋ ਜਾਂਦਾ ਹੈ । ਉਹ ਉਸਦੇ ਪਾਰ ਨਿਕਲ ਜਾਂਦਾ ਹੈ, ਅਤਿਕ੍ਰਮਣ ਕਰ ਜਾਂਦਾ ਹੈ ।

ਪਰ ਅਜੇਹੇ ਵਿਅਕਤੀਆਂ ਨੇ ਵੀ ਇਸ ਸੰਬਧ ਵਿਚ ਕੁਝ ਸਾਫ-ਸਾਫ ਗੱਲਾਂ ਨਹੀਂ ਕਹੀਆਂ ।

ਕਿਉਂਕਿ ਬ੍ਰਹਮਚਰਜ ਨੂੰ ਉਪਲੱਬਧ ਵਿਅਕਤੀ ਤੋਂ ਅਜੇਹੀਆਂ ਗੱਲਾਂ ਜਾਨਣ ਦੀ ਪਰੰਮਪਰਾ ਹੀ ਨਹੀਂ ਰਹੀ ।

ਫੇਰ ਜਿਹੜਾ ਬ੍ਰਹਮ ਨੂੰ ਉਪਲੱਬਧ ਹੋ ਗਿਆ ਹੈ, ਉਹ ਬਹੁਤ ਕੋਸ਼ਿਸ਼ ਨਾਲ ਹੀ ਲੰਘ ਗਏ ਜਨਮਾਂ ਦਾ ਚੇਤਾ ਕਰਕੇ ਇਸ ਸੰਬਧ ਵਿਚ ਕੁਝ ਕਹਿ ਸਕਦਾ ਹੈ, ਦਿਕਿ ਬ੍ਰਹਮਚਰਜ ਨੂੰ ਉਪਲੱਬਧ ਵਿਅਕਤੀ ਹੀ ਕਾਮ ਅਤੇ ਸੰਭੋਗ ਦੇ ਸੰਬੰਧ ਵਿਚ ਪੂਰਣ ਸੱਚ ਕਹਿ ਸਕਦੇ ਹਨ । ਅਖੌਤੀ ਭੋਗੀਆਂ ਨੂੰ ਕੁਝ ਵੀ ਪਤਾ ਨਹੀਂ ਹੈ, ਅਤੇ ਨਹੀਂ ਪਤਾ ਹੋਣ ਦੇ ਕਾਰਣ ਹੀ ਜੀਵਨ ਪੂਰੇ ਸਮੇਂ ਕਾਮ ਅਤੇ ਸੈਕਸ ਵਿਚ ਉਲਝਿਆ ਰਹਿੰਦਾ ਹੈ ਅਤੇ ਬੀਤਦਾ ਤੇ ਵਿਅਰਥ ਹੁੰਦਾ ਹੈ ।

ਮੈਂ ਤੁਹਾਨੂੰ ਆਖਿਆ, ਪਸ਼ੂਆਂ ਦਾ ਸੰਭੋਗ ਲਈ ਬਝਿਆ ਹੋਇਆ ਸਮਾਂ ਹੈ । ਉਹਨਾਂ ਦੀ ਰੁੱਤ ਹੈ । ਉਹਨਾਂ ਦੇ ਮੌਸਮ ਹਨ । ਆਦਮੀਆਂ ਦਾ ਕੋਈ ਝਿਆ ਹੋਇਆ ਸਮਾਂ ਨਹੀਂ । ਕਿਉਂ? ਪਸੂ ਸ਼ਾਇਦ ਜ਼ਿਆਦਾ ਸੰਭੋਗ ਦੀ ਗਹਿਰਾਈ ਵਿਚ ਉਤਰਨ ‘ਚ ਸਮਰਥ ਹਨ ਅਤੇ ਮਨੁੱਖ ਓਨਾ ਵੀ ਸਮਰਥ ਨਹੀਂ ਰਹਿ ਗਿਆ ।.

ਜਿਨ੍ਹਾਂ ਲੋਕਾਂ ਨੇ ਜੀਵਨ ਦੇ ਇਹਨਾਂ ਤਲਾਂ ਉਤੇ ਬਹੁਤ ਕੁਝ ਖੋਜ ਕੀਤੀ ਅਤੇ ਡੂੰਘਾਈਆਂ ਵਿਚ ਗਏ ਹਨ, ਅਤੇ ਜਿਨ੍ਹਾਂ ਲੋਕਾਂ ਦੇ ਜੀਵਨ ਦੇ ਬਹੁਤ ਸਾਰ ਨੁਭਵ ਇਕੱਠੇ ਕੀਤੇ ਹਨ, ਉਹਨਾਂ ਨੂੰ ਇਹ ਗਿਆਨ, ਇਹ ਸੂਤਰ ਉਪਲੱਬਧ ਇਆ ਹੈ ਕਿ ਜੇਕਰ ਸੰਭੋਗ ਇਕ ਮਿੰਟ ਤੱਕ ਰੁੱਕ ਸਕੇ ਤਾਂ ਇਕ ਹਫ਼ਤੇ ਤਕ ਉਸਨੂੰ ਕਿਸ ਦੀ ਯਾਦ ਵੀ ਨਹੀਂ ਆਏਗੀ । ਅਤੇ ਜੇਕਰ ਸੱਤਾਂ ਮਿੰਟਾਂ ਤਾਈਂ ਰੁੱਕ ਸਕੇ ਜਾ ਤਿੰਨਾਂ ਮਹੀਨਿਆਂ ਲਈ ਇਸ ਤਰ੍ਹਾਂ ਮੁਕਤ ਹੋ ਜਾਏਗਾ ਕਿ ਉਸਦੀ ਕਲਪਣਾ ਵਿਚ ਵਿਚਾਰ ਵੀ ਪਰਵੇਸ਼ ਨਹੀਂ ਕਰ ਸਕੇਗਾ । ਅਤੇ ਹੋਰ ਜੇਕਰ ਤਿੰਨ ਘੰਟਿਆਂ ਵਾਈਂ ਰੁੱਕ ਸਕੇ ਤਾਂ ਜੀਵਨ ਭਰ ਲਈ ਮੁਕਤੀ ਪਾ ਲਏਗਾ। ਜੀਵਨ ਵਿਚ ਉਸਨੂੰ ਵਲਪਣਾ ਵੀ ਨਹੀਂ ਉਠੇਗੀ ।

ਲੇਕਿਨ ਆਮ ਤੌਰ ‘ਤੇ ਤਾਂ ਪੱਲ ਕ ਭਰ ਦਾ ਅਨੁਭਵ ਹੈ ਮਨੁੱਖ ਦਾ । ਫੋਨ ਘੰਟਿਆਂ ਦੀ ਕਲਪਣਾ ਕਰਨਾ ਵੀ ਮੁਸ਼ਕਿਲ ਹੈ । ਲੇਕਿਨ ਮੈਂ ਤੁਹਾਨੂੰ ਆਖਦਾ ਹਾਂ ਕਿ ਤਿੰਨ ਘੰਟੇ ਜੇਕਰ ਸੰਭੋਗ ਦੀ ਹਾਲਤ ਵਿਚ, ਉਸ ਸਮਾਧੀ ਦੀ ਦਸ਼ ਵਰ, ਵਿਅਕਤੀ ਰੁੱਕ ਜਾਏ ਤਾਂ ਇਕ ਸੰਭੋਗ ਪੂਰੇ ਜੀਵਨ ਲਈ ਸੈਕਸ ਤੋਂ ਮੁਕਤ ਕਰਨ ਲਈ ਕਾਫੀ ਹੈ। ਐਨੀ ਤ੍ਰਿਪਤੀ ਪਿੱਛੇ ਛੱਡ ਜਾਂਦਾ ਹੈ, ਐਨਾ ਅਨੁਭਵ ਐਨਾ ਗਿਆਨ ਛੱਡ ਜਾਂਦਾ ਹੈ ਕਿ ਜੀਵਨ ਭਰ ਲਈ ਕਾਫ਼ੀ ਹੋ ਜਾਂਦਾ ਹੈ । ਇਕ ਹੀ ਪੂਰਣ ਸੰਭੋਗ ਤੋਂ ਬਾਦ ਵਿਅਕਤੀ ਬ੍ਰਹਮਚਰਜ ਨੂੰ ਉਪਲੱਬਧ ਹੋ ਜਾਂਦਾ ਹੈ ।

ਲੇਕਿਨ ਅਸੀਂ ਤਾਂ ਜੀਵਨ ਭਰ ਸੰਭੋਗ ਦੇ ਬਾਦ ਵੀ ਉਪਲੱਬਧ ਨਹੀਂ ਹੁੰਦੇ । ਕੀ ਹੈ ਇਹ ? ਬੁਢੇ ਹੋ ਜਾਂਦੇ ਹਾਂ, ਆਦਮੀ ਮਰਨ ਦੇ ਨੇੜੇ ਪੁੱਜ ਜਾਂਦਾ ਹੈ ਅਤੇ ਸੰਭੋਗ ਦੀ ਕਾਮਨਾ ਤੋਂ ਮੁਕਤ ਨਹੀਂ ਹੋ ਪਾਉਂਦਾ । ਸੰਭੋਗ ਦੀ ਕਲ ਅਤੇ ਸੰਭੋਗ ਦੇ ਸ਼ਾਸਤ੍ਰ ਨੂੰ ਉਸਨੇ ਸਮਝਿਆ ਨਹੀਂ, ਅਤੇ ਨਾ ਕਦੇ ਕਿਸੇ ਨੇ ਸਮਝਾਇਆ ਹੈ, ਨਾ ਵਿਚਾਰ ਕੀਤਾ ਹੈ, ਨਾ ਸੋਚਿਆ ਹੈ, ਨਾ ਗੱਲ ਕੀਤੀ ਹੈ। ਕੋਈ ਗਲ-ਬਾਤ ਵੀ ਨਹੀਂ ਹੋਈ ਉਸ ਉਤੇ ਜੀਵਨ ਵਿਚ, ਕਿ ਤਜਰਬੇਕਾਰ ਲੋਕ ਉਸ ਉਤੇ ਗੱਲ-ਬਾਤ ਕਰਦੇ ਅਤੇ ਵਿਚਾਰ ਕਰਦੇ। ਅਸੀਂ ਬਿਲਕੁਲ ਪਸ਼ੂਆਂ ਤੋਂ ਵੀ ਬਦਤਰ ਹਾਲਤ ਵਿਚ ਹਾਂ ਉਸ ਸੰਬਧ ਵਿਚ । ਤੁਸੀਂ ਕਹੋਗੇ, ਇਕ ਪੱਲ ਤੋਂ ਤਿੰਨ ਘੰਟਿਆਂ ਤਾਈਂ ਸੰਭੋਗ ਦੀ ਦਸ਼ਾ ਠਹਿਰ ਸਕਦੀ ਹੈ, ਲੇਕਿਨ ਕਿਵੇਂ ?

ਕੁਝ ਥੋੜੇ ਜਿਹੇ ਸੂਤਰ ਤੁਹਾਨੂੰ ਦਸਦਾ ਹਾਂ । ਉਹਨਾਂ ਨੂੰ ਥੋੜ੍ਹਾ ਖਿਆਲ ਵਿ ਰਖੋਗੇ ਤਾਂ ਬ੍ਰਹਮਚਰਜ ਵਲ ਜਾਣ ਵਿਚ ਯਾਤ੍ਰਾ ਬਹੁਤ ਸਰਲ ਹੋ ਜਾਏਗੀ ਸੰਭੋਗ ਕਰਦੇ ਪਲਾਂ ਵਿਚ ਸੁਆਸ ਜਿੰਨੀ ਤੇਜ ਹੋਏਗੀ, ਸੰਭੋਗ ਦਾ ਸਮਾਂ ਉੱਨਾ ਹ ਛੋਟਾ ਹੋਏਗਾ । ਸੁਆਸ ਜਿੰਨੀ ਸ਼ਾਂਤ ਅਤੇ ਢਿੱਲੀ ਹੋਏਗੀ, ਸੰਭੋਗ ਦਾ ਕਾਲ ਉੱਨ ਹੀ ਲੰਮਾ ਹੋ ਜਾਏਗਾ । ਜੇਕਰ ਸ ਆਸ ਨੂੰ ਬਿਲਕਲ ਸ਼ਿਥਿਲ ਰਹਿਣ ਦਾ ਥੋੜਾ ਜਿਹਾ ਅਭਿਆਸ ਕੀਤਾ ਜਾਏ, ਤਾਂ ਸੰਭੋਗ ਦੇ ਪਲਾਂ ਨੂੰ ਕੰਨਾ ਹੀ ਲੰਮਾ ਕੀਤਾ ਜਾ ਸਕਦਾ ਹੈ । ਅਤੇ ਸੰਭੋਗ ਦੇ ਜਿੰਨੇ ਪਲ ਲੰਮੇ ਹੋਣਗੇ, ਉੱਨਾ ਹੀ ਉਹ ਸੰਭੋਗ ਸਮਾਧੀ ਦਾ ਦੁਆਰ ਬਣ ਸਕੇਗਾ । ਉਸ ਸੰਭੋਗ-ਸਮਾਧੀ ਵਿਚ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ, ਨਿਰਹੰਕਾਰ ਭਾਵ, ਇਗੋਲੈਸਨੇਸ ਅਤੇ ਟਾਈਮਲੈਸਨੇਸ ਦਾ ਅਨੁਭਵ ਸ਼ੁਰੂ ਹ ਜਾਏਗਾ । ਸੁਆਸ ਬਹੁਤ ਜ਼ਿਆਦਾ ਸ਼ਿਥਿਲ (ਢਿੱਲੀ-ਢਾਲੀ) ਹੋਣੀ ਚਾਹੀਦੀ ਏ ਸੁਆਸ ਦੇ ਸ਼ਿਥਿਲ ਹੁੰਦੇ ਹੀ ਗਹਿਰਾਈ, ਅਰਥ ਅਤੇ ਨਵੇਂ ਉਦਘਾਟਨ ਸ਼ੁਰੂ ਹੋ ਜਾਣਗੇ ।

ਦੂਜੀ ਗੱਲ, ਸੰਭੋਗ ਦੀਆਂ ਘੜੀਆਂ ਵਿਚ ਧਿਆਨ ਦੋਵੇਂ ਅੱਖਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ, ਜਿੱਥੇ ਯੋਗ ਆਗਿਆਚਕ ਨੂੰ ਦਸਦਾ ਹੈ । ਉਥੇ ਜੇਕਰ ਧਿਆਨ ਹੋਵੇ ਤਾਂ ਸੰਭੋਗ ਦੀ ਸੀਮਾ ਅਤੇ ਸਮਾਂ ਤਿੰਨ ਘੰਟਿਆਂ ਤਾਈਂ ਵਧਾਇਆ ਜਾ ਸਕਦ ਹੈ । ਅਤੇ ਅਜਿਹਾ ਇਕ ਸੰਭੋਗ ਵੀ ਵਿਅਕਤੀ ਨੂੰ ਸਦਾ ਲਈ ਬ੍ਰਹਮਚਰਜ ਵਿਚ ਪ੍ਰਤਿਸ਼ਠਿਤ ਕਰ ਸਕਦਾ ਹੈ । ਨਾ ਕੇਵਲ ਇਸ ਜਨਮ ਲਈ, ਸਗੋਂ ਅਗਲੇ ਜਨਮ ਲਈ ਵੀ ।

ਕਿਸੇ ਇਕ ਭੈਣ ਨੇ ਖਤ ਲਿਖਿਆ ਹੈ ਅਤੇ ਮੈਨੂੰ ਪੁਛਿਆ ਹੈ, ਕਿ ਵਿਨੋਬਾ ਤਾਂ ਬਾਲ-ਬ੍ਰਹਮਚਾਰੀ ਹਨ, ਕੀ ਉਹਨਾਂ ਨੂੰ ਸਮਾਧੀ ਦਾ ਅਨੁਭਵ ਨਹੀਂ ਹੋਇਆ ਹੋਵੇਗਾ ? ਮੇਰੇ ਬਾਰੇ ਪੁਛਿਆ ਹੈ ਕਿ ਮੈਂ ਤਾਂ ਵਿਆਹ ਨਹੀਂ ਕੀਤਾ, ਮੈਂ ਤਾਂ ਬਾਲ ਬ੍ਰਹਮਚਾਰੀ ਹਾਂ, ਤਾਂ ਮੈਨੂੰ ਸਮਾਧੀ ਦਾ ਅਨੁਭਵ ਨਹੀਂ ਹੋਇਆ ਹੋਏਗਾ ।

ਉਸ ਭੈਣ ਨੂੰ, ਜੇਕਰ ਉਹ ਏਥੇ ਮੌਜੂਦ ਹਨ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਵਿਨੋਬਾ ਨੂੰ ਜਾਂ ਮੈਨੂੰ ਜਾਂ ਕਿਸੇ ਹੋਰ ਨੂੰ ਵੀ ਬਿਨਾ ਅਨੁਭਵ ਤੋਂ ਬ੍ਰਹਮਚਰਜ ਉਪਲੱਬਧ ਨਹੀਂ ਹੁੰਦਾ । ਉਹ ਅਨੁਭਵ ਭਾਵੇਂ ਇਸ ਜਨਮ ਦਾ ਹੋਵੇ, ਭਾਵੇਂ ਪਿਛਲੇ ਜਨਮ ਦਾ ਹੋਵੇ । ਜਿਹੜਾ ਇਸ ਜਨਮ ਵਿਚ ਬ੍ਰਹਮਚਰਜ ਨੂੰ ਉਪਲੱਬਧ ਹੁੰਦਾ ਹੈ, ਉਹ ਪਿਛਲੇ ਜਨਮਾਂ ਦੇ ਡੂੰਘੇ ਸੰਭੋਗ ਦੇ ਅਨੁਭਵ ਦੇ ਅਧਾਰ ਉਤੇ, ਹੋਰ ਕਿਸੇ ਅਧਾਰ ਉਤੇ ਨਹੀਂ । ਕੋਈ ਹੋਰ ਰਸਤਾ ਨਹੀਂ ਹੈ ।

ਲੇਕਿਨ ਜੇਕਰ ਪਿਛਲੇ ਜਨਮ ਵਿਚ ਕਿਸੇ ਨੂੰ ਗਹਿਰੇ ਸੰਭੋਗ ਦੀ ਅਨੁਭੂਤੀ ਹੋਈ ਹੋਵੇ ਤਾਂ ਇਸ ਜਨਮ ਦੇ ਨਾਲ-ਨਾਲ ਹੀ ਉਹ ਸੈਕਸ ਤੋਂ ਮੁਕਤ ਪੈਦਾ ਹੋਏਗਾ । . ਉਸਦੀ ਕਲਪਣਾਂ ਦੇ ਰਾਹ ਉਤੇ ਸੈਕਸ ਕਦੇ ਵੀ ਖੜਾ ਨਹੀਂ ਹੋਏਗਾ ਅਤੇ ਉਸਨੂੰ ਹੈਰਾਨੀ ਹੋਵੇਗੀ ਦੂਜਿਆਂ ਲੋਕਾਂ ਨੂੰ ਵੇਖਕੇ ਕਿ ਇਹ ਕੀ ਗੱਲ ਹੈ ? ਲੋਕ ਕਿਉਂ ਪਾਗਲ ਹਨ, ਕਿਉਂ ਦੀਵਾਨੇ ਹਨ ? ਉਸਨੂੰ ਔਖਿਆਈ ਹੋਵੇਗੀ ਇਹ ਜਾਂਚ ਕਰਨ ਵਿਚ ਕਿ ਕੌਣ ਇਸਤ੍ਰੀ ਹੈ, ਕੌਣ ਮਨੁੱਖ ਹੈ ? ਇਸਦਾ ਵੀ ਹਿਸਾਬ: ਲਗਾਉਣ ਵਿਚ ਅਤੇ ਫਾਸਲਾ ਕਰਨ ਵਿਚ ਔਖਿਆਈ ਹੋਵੇਗੀ ।

ਪਰ ਕੋਈ ਜੇਕਰ ਸੋਚਦਾ ਹੋਵੇ ਕਿ ਬਿਨਾ ਡੂੰਘੇ ਅਨੁਭਵ ਦੇ ਕੋਈ ਬਾਲ- ਬ੍ਰਹਮਚਾਰੀ ਹੋ ਸਕਦਾ ਹੈ ਤਾਂ ਬਾਲ-ਬ੍ਰਹਮਚਾਰੀ ਨਹੀਂ ਹੋਏਗਾ, ਸਿਰਫ ਪਾਗਲ ਹੋ ਜਾਏਗਾ । ਜਿਹੜੇ ਲੋਕ ਜ਼ਬਰਦਸਤੀ ਬ੍ਰਹਮਚਰਜ ਥੋਪਣ ਦੀ ਕੋਸ਼ਿਸ ਕਰਦੇ ਹਨ, ਉਹ ਸਿਰਫ ਪਾਗਲ ਹੁੰਦੇ ਹਨ, ਹੋਰ ਕਿਤੇ ਵੀ ਨਹੀਂ ਪੁੱਜਦੇ ।

ਬ੍ਰਹਮਚਰਜ ਥੋਪਿਆ ਨਹੀਂ ਜਾਂਦਾ । ਉਹ ਅਨੁਭਵ ਦੀ ਸਮਾਪਤੀ ਹੈ । ਉਹ ਕਿਸੇ ਡੂੰਘੇ ਅਨੁਭਵ ਦਾ ਫਲ ਹੈ । ਅਤੇ ਉਹ ਅਨੁਭਵ ਸੰਭੋਗ ਦਾ ਹੀ ਅਨੁਭਵ ਹੈ । ਜੇਕਰ ਉਹ ਅਨੁਭਵ ਇਕ ਵਾਰੀ ਵੀ ਹੋ ਜਾਏ, ਤਾਂ ਅਨੰਤ ਜੀਵਨ ਦੀ ਯਾਤ੍ਰਾ ਲਈ ਸੈਕਸ ਤੋਂ ਮੁਕਤੀ ਹੋ ਜਾਂਦੀ ਹੈ ।

ਸੋ, ਦੋ ਗੱਲਾਂ ਮੈਂ ਕਹੀਆਂ ਉਸ ਗਹਿਰਾਈ ਲਈ-ਸਾਹ ਸ਼ਿਬਿਲ ਹੋਵੇ ਐਨੀ ਸ਼ਿਥਿਲ ਹੋਵੇ ਕਿ ਜਿਵੇਂ ਚਲਦੀ ਹੀ ਨਹੀਂ ਅਤੇ ਧਿਆਨ, ਅਟੈਂਨਸ਼ਨ ਆਗਿਆਚਕ ਦੇ ਕੋਲ । ਦੋਹਾਂ ਅੱਖਾਂ ਦੇ ਬਿੰਦੂ ਉਤੇ ਹੋਵੇ ਧਿਆਨ । ਜਿੰਨਾ ਧਿਆਨ ਮਸਤਿਕ ਕੋਲ ਹੋਏਗਾ, ਉਨੀ ਹੀ ਸੰਭੋਗ ਦੀ ਡੂੰਘਾਈ ਆਪਣੇ ਆਪ ਵੱਧ ਜਾਏਗੀ। ਅਤੇ ਜਿੰਨਾ ਸੁਆਸ ਢਿੱਲਾ ਹੋਏਗਾ, ਉੱਨੀ ਹੀ ਲੰਬਾਈ ਵੱਧ ਜਾਏਗੀ ਅਤੇ ਤੁਹਾਨੂੰ ਪਹਿਲੀ ਵਾਰੀ ਅਨੁਭਵ ਹੋਏਗਾ ਕਿ ਸੰਭੋਗ ਦਾ ਖਿਚਾਉ ਨਹੀਂ ਹੈ ਮਨੁੱਖ ਦੇ ਮਨ ਵਿਚ। ਮਨੁੱਖ ਦੇ ਮਨ ਵਿਚ ਹੈ ਖਿਚਾਉ ਸਮਾਧੀ ਦਾ । ਪਰ ਇਕ ਵਾਰੀ ਉਸਦੀ ਝਲਕ ਮਿਲ ਜਾਏ, ਇਕ ਵਾਰੀ ਬਿਜਲੀ ਚਮਕ ਜਾਏ ਅਤੇ ਸਾਨੂੰ ਹਨੇਰੇ ਵਿਚੋਂ’ ਵਿਖਾਈ ਪੈ ਜਾਏ ਕਿ ਰਸਤਾ ਕੀ ਹੈ, ਫੇਰ ਅਸੀਂ ਰਾਹ ਤੋਂ ਅੱਗੇ ਨਿਕਲ ਸਕਦੇ ਹਾਂ ।

ਇਕ ਆਦਮੀ ਇਕ ਗੰਦੇ ਘਰ ਵਿਚ ਬੈਠਾ ਹੈ । ਕੰਧਾਂ ਹਨੇਰੀਆਂ ਹਨ ਅਤੇ ਧੂੰਏ ਨਾਲ ਪੋਚੀਆਂ ਪਟੀਆਂ ਹਨ । ਘਰ ਬਦੜ ਨਾਲ ਭਰਿਆ ਹੋਇਆ ਹੈ, ਲੇਕਿਨ ਖਿੜਕੀ ਖੋਲ ਸਕਦਾ ਹੈ । ਉਸ ਗੰਦੇ ਘਰ ਦੀ ਖਿੜਕੀ ਵਿਚੋਂ ਉਹ ਖਲੋ ਕੇ ਵਖ ਸਕਦਾ ਹੈ ਦੂਰ ਅਕਾਸ਼ ਵਿਚ ਤਾਰਿਆਂ ਨੂੰ, ਸੂਰਜ ਨੂੰ, ਅਕਾਸ਼ ਵਿਚ ਮੁਕਰ ਉਡਦੇ ਹੋਏ ਪੰਛੀਆਂ ਨੂੰ ਅਤੇ ਤਦ ਉਸ ਨੂੰ ਘਰ ਤੋਂ ਬਾਹਰ ਨਿਕਲਣ ਦੀ ਕਠਿਨਾਈ ਨਹੀਂ ਰਹਿ ਜਾਏਗੀ ।

ਜਿਨ੍ਹਾਂ ਨੂੰ ਇੱਕ ਵਾਰੀ ਵਿਖਾਈ ਪੈ ਗਿਆ ਕਿ ਬਾਹਰ ਨਿਰਮਲ ਅਕਾਸ਼ ਹੈ, ਸੂਰਜ ਹੈ, ਚੰਨ ਹੈ, ਤਾਰੇ ਹਨ, ਉਡਦੇ ਹੋਏ ਪੰਛੀ ਹਨ, ਹਵਾਵਾਂ ਵਿਚ ਝੂਮਦ ਹੋਏ ਦਰਖਤ ਅਤੇ ਫੁਲਾਂ ਦੀ ਖੁਸ਼ਬੂ ਹੈ, ਮੁਕਤੀ ਹੈ ਬਾਹਰ । ਉਹ ਫੇਰ ਹਨੇਰੀ ਅਤੇ ਧੂੰਏ ਨਾਲ ਭਰੀ ਹੋਈ ਕੋਠੜੀ ਵਿੱਚ ਬੈਠਣ ਨੂੰ ਰਾਜ਼ੀ ਨਹੀਂ ਹੋਏਗਾ । ਉਹ ਇਕ-ਦਮ ਬਾਹਰ ਨਿਕਲ ਜਾਏਗਾ ।

ਜਿਸ ਆਦਮੀ ਨੂੰ ਸੰਭੋਗ ਦੇ ਅੰਦਰ ਸਮਾਧੀ ਦੀ ਪਹਿਲੀ, ਥੋੜੀ ਜਿਹੀ ਵੀ ਅਨੁਭੂਤੀ ਹੁੰਦੀ ਹੈ ਉਸੇ ਦਿਨ ਸੈਕਸ ਦਾ ਮਕਾਨ, ਸੈਕਸ ਦੀਆਂ ਕੰਧਾਂ, ਹਨੇਰੇ ਨਾਲ’ ਭਰੀਆਂ ਹੋਈਆਂ ਵਿਅਰਥ ਹੋ ਜਾਣਗੀਆਂ । ਅਤੇ ਆਦਮੀ ਬਾਹਰ ਨਿਕਲ ਆਉਂਦਾ ਹੈ ।

ਲੇਕਿਨ ਇਹ ਜਾਨਣਾ ਜ਼ਰੂਰੀ ਹੈ ਕਿ ਸਾਧਾਰਣਤਾ ਅਸੀਂ ਉਸ ਮਕਾਨ ਦੇ ਅੰਦਰ ਪੈਦਾ ਹੁੰਦੇ ਹਾਂ, ਜਿਸ ਦੀਆਂ ਕੰਧਾਂ ਬੰਦ ਹਨ, ਜੋ ਹਨੇਰੇ ਨਾਲ ਪੋਚੀਆਂ ਹਨ, ਜਿੱਥੇ ਬਦਬੂ ਹੈ, ਜਿੱਥੇ ਦੁਰਗੰਧ ਹੈ, ਅਤੇ ਇਸ ਮਕਾਨ ਦੇ ਅੰਦਰ ਹੀ ਪਹਿਲੀ ਦਫ਼ਾ ਮਕਾਨ ਦੇ ਬਾਹਰ ਦਾ ਅਨੁਭਵ ਕਰਨਾ ਜ਼ਰੂਰੀ ਹੈ, ਤਦ ਹੀ ਅਸੀਂ ਬਾਹਰ ਜਾਂ ਸਕਦੇ ਹਾਂ, ਅਤੇ ਇਸ ਮਕਾਨ ਨੂੰ ਛੱਡ ਸਕਦੇ ਹਾਂ । ਜਿਸ ਆਦਮੀ ਨੇ ਖਿੜਕੀ ਨਹੀਂ ਖੋਲ੍ਹੀ ਉਹ ਮਕਾਨ ਦੇ ਕੋਣੇ ਵਿਚ ਅੱਖਾਂ ਬੰਦ ਕਰਕੇ ਬੈਠ ਗਿਆ ਹੈ ਕਿ ਮੈਂ ਇਸ ਗੰਦੇ ਮਕਾਨ ਨੂੰ ਨਹੀਂ ਵੇਖਾਂਗਾ । ਉਹ ਵੇਖੇ ਚਾਹੇ ਨਾ ਵੇਖੇ, ਉਹ ਗੰਦੇ ਮਕਾਨ ਦੇ ਅੰਦਰ ਹੀ ਹੈ । ਅਤੇ ਅੰਦਰ ਹੀ ਰਹੇਗਾ ।

ਜਿਨ੍ਹਾਂ ਨੂੰ ਤੁਸੀਂ ਬ੍ਰਹਮਚਾਰੀ ਕਹਿੰਦੇ ਹੋ, ਅਖੌਤੀ ਜਬਰਦਸਤੀ ਬਣੇ ਹੋਏ ਬ੍ਰਹਮਚਾਰੀ, ਉਹ ਸੈਕਸ ਦੇ ਮਕਾਨ ਦੇ ਅੰਦਰ ਉੱਨੇ ਹੀ ਹਨ, ਜਿੰਨਾ ਕਿ ਕਈ ਵੀ ਸਧਾਰਣ ਆਦਮੀ ਹੈ, ਉਹ ਅੱਖ ਮੀਚ ਕੇ ਬੈਠੇ ਹਨ, ਤੁਸੀਂ ਅਖਾਂ ਖੋਲ੍ਹ ਕੇ ਬੈਠੇ ਹੋ, ਬਸ, ਐਨਾ ਹੀ ਰਰਕ ਹੈ । ਜੋ ਤੁਸੀਂ ਅਖਾਂ ਖੋਲ੍ਹ ਕੇ ਕਰ ਰਹੇ ਹੋ, ਉਹ ਅੱਖਾਂ ਮੀਚ ਕੇ ਅੰਦਰ ਕਰ ਰਹੇ ਹਨ। ਜੋ ਤੁਸੀਂ ਸ਼ਰੀਰ ਤੋਂ ਕਰ ਰਹੇ ਹੋ, ਉਹ ਮਨ ਨਾਲ ਕਰ ਰਹੇ ਹਨ, ਹੋਰ ਕੋਈ ਵੀ ਫ਼ਰਕ ਨਹੀਂ। ਹੋਰ ਸ਼ਰੀਰ ਦਾ ਕੰਮ ਤਾਂ ਪ੍ਰਾਕ੍ਰਿਤਕ ਹੈ । ਲੇਕਿਨ ਮਨ ਦਾ ਯੌਨ ਬਹੁਤ ਹੀ ਜ਼ਿਆਦਾ ਵਿਕਰਿਤ (ਸੜਿਆ ਹੋਇਆ-ਖਰਾਬ) ਹੈ ।

ਇਸਲਈ ਮੈਂ ਕਹਿੰਦਾ ਹਾਂ ਕਿ ਸੰਭੋਗ ਲਈ ਦੁਰਭਾਵ ਛੱਡ ਕਿਓ । ਸਮਝਣ ਦੀ ਕੋਸ਼ਿਸ ਕਰੋ ਅਤੇ ਸੰਭੋਗ ਨੂੰ ਇਕ ਪਵਿਤ੍ਰਤਾ ਦੀ ਥਾਂ ਦਿਉ ।

ਮੈਂ ਦੋ ਫਾਰਮੂਲੇ ਕਹ । ਤੀਜੀ, ਇਕ ਭਾਵ ਦਸ਼ਾ ਚਾਹੀਦੀ ਹੈ, ਸੰਭੋਗ ਦੇ ਕੋਲ ਜਾਂਦੇ ਸਮੇਂ । ਅਜਿਹੀ ਭਾਵ-ਦਸ਼ਾ ਜਿਵੇਂ ਕੋਈ ਮੰਦਿਰ ਕੋਲ ਜਾਂਦਾ ਹੈ, ਕਿਉਂਕਿ ਸੰਭੋਗ ਦੇ ਪਲਾਂ ਵਿਚ ਅਸੀਂ ਪਰਮਾਤਮਾਂ ਦੇ ਬਹੁਤ ਨੇੜੇ ਹੁੰਦੇ ਹਾਂ । ਇਸਲਈ ਤਾਂ ਪਰਮਾਤਮਾਂ ਸੰਭੋਗ ਵਿਚ ਸਿਰਜਨ ਦਾ ਕੰਮ ਕਰਦਾ ਹੈ ਅਤੇ ਨਵੇਂ ਜੀਵਨ ਨੂੰ ਜਨਮ ਦਿੰਦਾ ਹੈ । ਉਥੇ ਅਸੀਂ ਸਿਰਜਨ-ਹਾਰੇ ਦੇ ਬਹੁਤ ਨੇੜੇ ਹੁੰਦੇ ਹਾਂ ।

ਇਸ ਲਈ ਤਾਂ ਅਸੀਂ ਮਾਰਗ ਬਣ ਜਾਂਦੇ ਹਾਂ ਅਤੇ ਇਕ ਨਵਾਂ ਜੀਵਨ ਸਾਡੇ ਰਾਹੀਂ ਉਤਰਦਾ ਹੈ ਅਤੇ ਗਤੀ-ਮਾਨ ਹੋ ਜਾਂਦਾ ਹੈ । ਅਸੀਂ ਜਨਮ-ਦਾਤਾ ਬਣ ਜਾਂਦੇ तां ।

ਕਿਉਂ ? ਕਿਉਂਕਿ ਸੰਭੋਗ ‘ਚ ਅਸੀਂ ਸਰਿਸ਼ਟਤਾ ਦੇ ਬਹੁਤ ਨੇੜੇ ਹੁੰਦੇ ਹਾਂ । ਅਤੇ ਉਸਦੀ ਮਾਤਰ ਛਾਂ ਸਾਨੂੰ ਵੀ ਸਰਿਸ਼ਟ ਬਣਾ ਦਿੰਦੀ ਹੈ । ਹੋਰ, ਜੇਕਰ ਅਸੀਂ ਪ੍ਰਾਰਥਨਾ-ਪੂਰਣ ਹਿਰਦੇ ਨਾਲ ਅਤੇ ਅਤਿਅੰਤ ਪਵਿਤ੍ਰਤਾ ਨਾਲ ਸੈਕਸ ਦੇ ਕੋਲ ਜਾਈਏ, ਤਾਂ ਅਸੀਂ ਪਰਮਾਤਮਾਂ ਦੀ ਇਕ ਝਲਕ ਨੂੰ ਸਹਿਜ ਹੀ ਅਨੁਭਵ ਕਰ ਸਕਦੇ ਹਾਂ । ਲੇਕਿਨ ਅਸੀਂ ਤਾਂ ਸੈਕਸ ਦੇ ਕੋਲ ਇਕ ਨਫ਼ਰਤ, ਇਕ ਬੁਰੇ-ਭਾਵ, ਇਕ ਕੰਡੈਮਨੇਸ਼ਨ ਦੇ ਨਾਲ ਜਾਂਦੇ ਹਾਂ । ਇਸ ਲਈ ਕੰਧ ਖੜੀ ਹੋ ਜਾਂਦੀ ਹੈ ਅਤੇ ਪਰਮਾ- ਤਮਾਂ ਦਾ ਉਥੇ ਕੋਈ ਅਨੁ ਭਵ ਨਹੀਂ ਹੋ ਪਾਉਂਦਾ ।

ਸੈਕਸ ਦੇ ਕੋਲ ਇਸ ਤਰ੍ਹਾਂ ਜਾਉ, ਜਿਵੇਂ ਮੰਦਿਰ ਦੇ ਕੋਲ । ਪਤਨੀ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਕਿ ਉਹ ਪ੍ਰਭੂ ਹੋਵੇ । ਪਤੀ ਨੂੰ ਅਜਿਹਾ ਸਮਝੋ, ਜਿਵੇਂ ਕਿ ਉਹ ਪਰਮਾਤਮਾਂ ਹੋਵੇ ਅਤੇ ਗੰਦਗੀ ਵਿਚ, ਕ੍ਰੋਧ ਵਿਚ, ਕਠੋਰਤਾ ਵਿਚ, ਦਵੈਸ਼ ਵਿਚ, ਈਰਖਾ ਵਿਚ, ਜਲਨ ਵਿਚ, ਚਿੰਤਾ ਦੇ ਪਲਾਂ ਵਿਚ ਕਦੇ ਵੀ ਸੈਕਸ ਕੋਲ ਨਾ ਜਾਉ । ਹੁੰਦਾ ਉਲਟਾ ਹੈ । ਜਿੰਨਾ ਆਦਮੀ ਚਿੰਤਾਕਰਨ ਹੁੰਦਾ ਹੈ, ਜਿੰਨਾ ਪ੍ਰੇਸ਼ਾਨ ਹੁੰਦਾ ਹੈ, ਜਿੰਨਾ ਕ੍ਰੋਧ ਨਾਲ ਭਰਿਆ ਹੁੰਦਾ ਹੈ, ਜਿੰਨਾ ਘਾਬਰਿਆ ਹੁੰਦਾ ਹੈ, ਉੱਨਾ ਹੀ ਬਹੁਤਾ ਉਹ ਸੈਕਸ ਕੋਲ ਜਾਂਦਾ ਹੈ ।

ਅਨੰਦਿਤ ਆਦਮੀ ਸੈਕਸ ਕੋਲ ਨਹੀਂ ਜਾਂਦਾ । ਦੁਖੀ ਆਦਮੀ ਸੈਕਸ ਵਲ ਜਾਂਦਾ ਹੈ । ਕਿਉਂਕਿ ਦੁਖ ਨੂੰ ਭੁਲਾਉਣ ਵਿਖਾਈ ਦਿੰਦਾ ਹੈ । ਲਈ ਉਸ ਨੂੰ ਇਕ ਮੌਕਾ

ਪਰ ਚੇਤੇ ਰਖੋ ਕਿ ਜਦ ਤੁਸੀਂ ਦੁਖ ਵਿਚ ਜਾਉਗੇ, ਚਿੰਤਾ ਵਿਚ ਜਾਉਗੇ, ਤਦ ਕਦੇ ਵੀ ਸੈਕਸ ਦੀ ਉਸ ਡੂੰਘੀ ਅਨੁਭੂਤੀ ਨੂੰ ਉਪਲੱਬਧ ਨਹੀਂ ਕਰ ਪਾਉਗੇ, ਜਿਸਦੀ ਕਿ ਪ੍ਰਾਣਾਂ ਵਿਚ ਪਿਆਸ ਹੈ। ਉਹ ਸਮਾਧੀ ਦੀ ਝਲਕ ਉਥੇ ਨਹੀ ਮਿਲੇਗੀ । ਲੇਕਿਨ ਇਹ ਉਲਟਾ ਹੁੰਦਾ ਹੈ ।

ਮੇਰੀ ਪ੍ਰਾਰਥਨਾ ਹੈ, ਜਦ ਅਨੰਦ ਵਿਚ ਹੋਵੋ, ਜਦ ਪ੍ਰੇਮ ਵਿਚ ਹੋਵੋ ਜਦ ਬਹੁਤ ਖੁਸ਼ ਹੋਵੋ, ਫੁੱਲੇ ਨਾ ਸਮਾਉਂਦੇ ਹੋਵੋ ਅਤੇ ਜਦ ਪ੍ਰਾਣ ‘ਪ੍ਰੇਅਰਫੁਲ’ ਹੋਣ, ਤਦ ਜਾਉ ਉਥੇ । ਜਦ ਪਤਾ ਹੋਵੇ ਕਿ ਅਜ ਹਿਰਦਾ ਸ਼ਾਂਤੀ ਨਾਲ ਅਤੇ ਅਨੰਦ ਨਾਲ ਅਤੇ ਕੁਤਿੱਗਤਾ ਨਾਲ ਭਰਿਆ ਹੋਇਆ ਹੈ, ਤਦ ਹੀ ਘੜੀਆਂ ਹਨ ਸੰਭੋਗ ਦੇ ਨੇੜੇ ਜਾਣ ਦੀਆਂ । ਅਤੇ ਅਜਿਹਾ ਵਿਅਕਤੀ, ਸੰਭੋਗ ਵਿਚ ਸਮਾਧੀ ਨੂੰ ਉਪਲੱਬਧ ਹੁੰਦਾ ਹੈ ਅਤੇ ਇਕ ਵਾਰੀ ਵੀ ਸਮਾਧੀ ਦੀ ਕਿਰਣ ਮਿਲ ਜਾਵੇ, ਤਾਂ ਸੰਭੋਗ ਤੋਂ ਸਦਾ ਲਈ ਮੁਕਤ ਹੋ ਜਾਂਦਾ ਹੈ ਅਤੇ ਸਮਾਧੀ ਵਿਚ ਗਤੀਮਾਨ ਹੋ ਜਾਂਦਾ ਹੈ ।

ਇਸਤ੍ਰੀ ਅਤੇ ਪੁਰਸ਼ ਦਾ ਮਿਲਣ ਇਕ ਬਹੁਤ ਡੂੰਘਾ ਅਰਥ ਰਖਦਾ ਹੈ ਅਤੇ ਇਸਤ੍ਰੀ ਅਤੇ ਪੁਰਸ਼ ਦੇ ਮਿਲਣ ਨਾਲ ਪਹਿਲੀ ਵਾਰੀ ਹੰਕਾਰ ਟੁੱਟਦਾ ਹੈ ਜਦ ਅਸੀਂ ਕਿਸੇ ਨੂੰ ਮਿਲਦੇ ਹਾਂ ।

ਮਾਂ ਦੇ ਢਿੱਡ ਵਿਚੋਂ ਬੱਚਾ ਨਿਕਲਿਆ ਹੈ ਅਤੇ ਦਿਨ ਰਾਤ ਉਸਦੇ ਪ੍ਰਾਣਾ ਵਿਚ ਇਕ ਹੀ ਗੱਲ ਲਗੀ ਰਹਿੰਦੀ ਹੈ, ਜਿਵੇਂ ਕਿ ਤੁਸੀਂ ਕਿਸੇ ਦਰਖਤ ਨੂੰ ਉਖਾੜ ਲਿਆ ਹੋਵੇ ਧਰਤੀ ਵਿਚੋਂ । ਉਸ ਪੂਰੇ ਦਰਖਤ ਦੇ ਪ੍ਰਾਣ ਤੜਫੜਾਉਂਦੇ ਹੋਣ ਕਿ ਧਰਤੀ ਨਾਲ਼ ਕਿਵੇਂ ਪਰਤ ਕੇ ਜੁੜ ਜਾਵਾਂ । ਕਿਉਂਕਿ ਧਰਤੀ ਨਾਲ ਜੁੜੇ ਹੋਏ ਹੋਣ ਨਾਲ ਹੀ ਉਸ ਨੂੰ ਪ੍ਰਾਣ ਮਿਲਦਾ ਸੀ, ਰਸ਼ ਮਿਲਦਾ ਸੀ, ਜੀਵਨ ਮਿਲਦਾ ਸੀ, ਵਾਟ- ਲਿਟੀ ਮਿਲਦੀ ਸੀ । ਧਰਤੀ ਵਿਚੋਂ ਉਖੜ ਗਿਆ, ਤਾਂ ਉਸਦੀਆਂ ਸਾਰੀਆਂ ਜਾਂੜ੍ਹ: ਕੁਰਲਾਉਣਗੀਆ ਕਿ ਸਾਨੂੰ ਜਮੀਨ ਵਿਚ ਵਾਪਸ ਭੇਜ ਦਿਉ । ਉਸਦਾ ਸਾਰਾ ਪ੍ਰਾਣ ਕੁਰਲਾਏਗਾ ਕਿ ਮੈਨੂੰ ਧਰਤੀ ਵਿਚ ਵਾਪਸ ਭੇਜੋ । ਉਹ ਉਖੱੜ ਗਿਆ ਹੈ, ਟੁੱਟ ਗਿਆ ਹੈ, ਅਪਰੂਟੇਡ ਹੋ ਗਿਆ ਹੈ ।

ਆਦਮੀ ਜਿਵੇਂ ਹੀ ਮਾਂ ਦੇ ਪੇਟ ਤੋਂ ਬਾਹਰ ਨਿਕਲਿਆ ਕਿ ਅਪਰੂਟੇਡ ਹੋਇਆ । ਉਹ ਸਾਰਾ ਜੀਵਨ ਅਤੇ ਜਗਤ ਦੇ ਇਕ ਅਰਥ ਵਿਚ ਟੁੱਟ ਗਿਆ, ਵਖਰਾ ਹੋ ਗਿਆ । ਹੁਣ ਉਸਦੀ ਸਾਰੀ ਪੁਕਾਰ ਅਤੇ ਸਾਰੇ ਪ੍ਰਾਣਾਂ ਦੀ ਇੱਛਾ ਜਗਤ ਅਤੇ ਜੀਵਨ ਅਤੇ ਹੋਂਦ ਨਾਲ, ‘ਐਕਜੀਸਟੇਂਸ’ ਨਾਲ ਜੁੜ ਜਾਣ ਦੀ ਹੈ । ਉਸੇ ਪ੍ਰਕਾਰ ਦਾ ਨਾਂ ਪ੍ਰੇਮ ਦੀ ਪਿਆਸ ਹੈ ।

ਪਿਆਰ ਦਾ ਹੋਰ ਅਰਥ ਕੀ ਹੈ ? ਹਰ ਆਦਮੀ ਚਾਹ ਰਿਹਾ ਹੈ ਕਿ ਮੈਂ* ਪ੍ਰੇਮ ਪਾਵਾਂ ਅਤੇ ਪਿਆਰ ਕਰਾਂ । ਪ੍ਰੇਮ ਦਾ ਮਤਲਬ ਕੀ ਹੈ ?

ਪ੍ਰੇਮ ਦਾ ਮਤਲਬ ਹੈ ਕਿ ਮੈਂ ਟੁੱਟ ਗਿਆ ਹਾਂ, ਵਖਰਾ ਹੋ ਗਿਆ ਹਾਂ । ਮੈਂ ਪਰਤ ਕੇ ਜੀਵਨ ਨਾਲ ਜੁੜ ਜਾਵਾਂ, ਲੇਕਿਨ ਇਸ ਜੁੜਣ ਦਾ ਡੂੰਘੇ ਤੋ ਡੂੰਘਾ ਅਨੁਭਵ ਮਨੁੱਖ ਨੂੰ ਸੈਕਸ ਦੇ ਅਨੁਭਵ ਵਿਚ ਹੁੰਦਾ ਹੈ । ਇਸਤ੍ਰੀ ਅਤੇ ਮਨੁੱਖ ਦੇ ਮਿਲਣ ਵਿਚ ਹੁੰਦਾ ਹੈ। ਉਹ ਪਹਿਲਾ ਅਨੁਭਵ ਹੈ ਜੁੜਣ ਦਾ । ਅਤੇ ਜੋ ਵਿਅਕਤੀ ਇਸ ਜੁੜ ਜਾਣ ਦੇ ਅਨੁਭਵ ਨੂੰ, ਪ੍ਰੇਮ ਦੀ ਪਿਆਸ ਅਤੇ ਜੁੜਣੇ ਦੀ ਇੱਛਾ ਦੇ ਅਰਥ ਨੂੰ ਸਮਝੇਗਾ, ਉਹ ਵਿਅਕਤੀ ਇਕ ਦੂਜੇ ਅਨੁਭਵ ਨੂੰ ਵੀ ਛੇਤੀ ਹੀ ਉਪਲੱਲਧ ਹੋ ਸਕਦਾ ਹੈ ।

ਯੋਗੀ ਵੀ ਜੁੜਦਾ ਹੈ, ਸਾਧੂ ਵੀ ਜੁੜਦਾ ਹੈ, ਸੰਤ ਵੀ ਜੁੜਦਾ ਹੈ, ਸਮਾਧੀ ਨੂੰ ਪ੍ਰਾਪਤ ਮਨੁੱਖ ਵੀ ਜੁੜਦਾ ਹੈ । ਸੰਭੋਗ ਕਰਨ ਵਿਚ ਦੋ ਵਿਅਕਤੀ ਜੁੜਦੇ ਹਨ, ਇਕ ਵਿਅਕਤੀ ਦੂਜੇ ਵਿਅਕਤੀ ਨਾਲ ਜੁੜਦਾ ਹੈ ਅਤੇ ਇਕ ਹੋ ਜਾਂਦਾ ਹੈ । ਸਮਾਧੀ ਵਿਚ ਇਕ ਵਿਅਕਤੀ ਸੰਪੂਰਣ ਨਾਲ ਜੁੜਦਾ ਹੈ ਤੇ ਇਕ ਹੋ ਜਾਂਦਾ ਹੈ । ਸੰਭੋਗ ਦੋ ਵਿਅਕਤੀਆਂ ਵਿਚਕਾਰ ਮਿਲਨ ਹੈ । ਸੁਭਾਵਿਕ ਹੈ, ਦੋ ਵਿਅਕਤੀਆਂ ਦਾ ਮਿਲਨ ਪਲ ਭਰ ਲਈ ਹੋ ਸਕਦਾ ਹੈ । ਇਕ ਵਿਅਕਤੀ ਅਤੇ ਅਨੰਦ ਦਾ ਮਿਲਨ ਅਨੰਦ ਲਈ ਹੋ ਸਕਦਾ ਹੈ । ਦੋਵੇਂ ਵਿਅਕਤੀ ਸੀਮਿਤ ਹਨ । ਉਹਨਾਂ ਦਾ ਮਿਲਨ ਅਸੀਮ ਨਹੀਂ ਹੋ ਸਕਦਾ । ਇਹ ਹੀ ਤਕਲੀਫ ਹੈ, ਇਹ ਹੀ ਕੱਸ਼ਟ ਹੈ, ਸਾਰੇ ਦੰਪਤੀ ਜੀਵਨ ਦਾ, ਸਾਰੇ ਪ੍ਰਮ ਦਾ ਕਿ ਜਿਸਦੇ ਨਾਲ ਅਸੀਂ ਜੁੜਣਾ ਚਾਹੁੰਦੇ ਹਾਂ, ਉਸਦੇ ਨਾਲ ਵੀ ਸਦਾ ਲਈ ਨਹੀਂ ਜੁੜ ਪਾਉਂਦੇ । ਪੱਲ ਕ ਲਈ ਜੁੜਦੇ ਹਾਂ ਅਤੇ ਫੇਰ ਫਾਸਲਾ ਹੋ ਜਾਂਦਾ ਹੈ । ਫਾਸਲਾ ਪੀੜਾ ਦਿੰਦਾ ਹੈ । ਫਾਸਲਾ ਕੱਸ਼ਟ ਦਿੰਦਾ ਹੈ ਅਤੇ ਲਗਾਤਾਰ ਦੋ ਪ੍ਰੇਮੀ ਇਸੇ ਪੀੜ ਵਿਚ ਪ੍ਰੇਸ਼ਾਨ ਰਹਿੰਦੇ ਹਨ—ਫਾਸਲਾ ਕਿਉਂ ਹੈ ? ਅਤੇ ਹਰ ਚੀਜ ਫੇਰ ਹੌਲੀ-ਹੌਲੀ ਅਜਿਹੀ ਜਾਪਣ ਲਗਦੀ ਹੈ ਕਿ ਜਿਵੇਂ ਦੂਜਾ ਫ਼ਾਸਲਾ ਬਣਾ ਰਿਹਾ ਹੈ । ਇਸ ਲਈ ਦੂਜੇ ਉਤੇ ਕ੍ਰੋਧ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ।

ਲੇਕਿਨ ਜਿਹੜੇ ਜਾਣਦੇ ਹਨ । ਉਹ ਇਹ ਕਹਿਣਗੇ, ਦੋ ਵਿਅਕਤੀ ਜ਼ਰੂਰ ਹੀ ਵਖਰੇ-ਵਖਰੇ ਵਿਅਕਤੀ ਹਨ । ਉਹ ਜ਼ਬਰਦਸਤੀ ਪੱਲ ਕੁ ਲਈ ਮਿਲ ਸਕਦੇ ਹਨ, ਪਰ ਸਦਾ ਲਈ ਨਹੀਂ ਮਿਲ ਸਕਦੇ । ਇਹ ਹੀ ਪ੍ਰੇਮੀਆਂ ਦੀ ਪੀੜ ਅਤੇ ਕੱਸ਼ਟ ਹੈ ਕਿ ਲਗਾਤਾਰ ਇਕ ਸੰਘਰਸ਼ ਖੜਾ ਹੋ ਜਾਂਦਾ ਹੈ । ਅਤੇ ਜਿਸ ਨੂੰ ਪ੍ਰੇਮ ਕਰਦੇ ਹਨ, ਉਸੇ ਨਾਲ ਸੰਘਰਸ਼ ਖੜੀ ਹੋ ਜਾਂਦੀ ਹੈ । ਕਿਉਂਕਿ ਅਜੇਹਾ ਪ੍ਰਤੀਤ ਹੋਣ ਲਗਦਾ ਹੈ, ਜਿਸ ਨਾਲ ਮੈਂ ਮਿਲਣਾ ਚਾਹੁੰਦਾ ਹਾਂ, ਸ਼ਾਇਦ ਉਹ ਮਿਲਨ ਨੂੰ ਤਿਆਰ ਨਹੀਂ । ਇਸ ਲਈ ਮਿਲਨ ਪੂਰਾ ਨਹੀਂ ਹੋ ਪਾਉਂਦਾ ।

ਪਰ ਇਸ ਵਿਚ ਵਿਅਕਤੀਆਂ ਦਾ ਕਸੂਰ ਨਹੀਂ ਹੈ । ਦੋ ਵਿਅਕਤੀ ਅਨੰਤ- ਕਾਲੀਨ ਤਲ ਉਤੇ ਨਹੀਂ ਮਿਲ ਸਕਦੇ । ਇਕ ਪਲ ਲਈ ਮਿਲ ਸਕਦੇ ਹਨ । ਕਿਉਂਕਿ ਵਿਅਕਤੀ ਸੀਮਿਤ ਹੈ । ਉਹਨਾਂ ਦੇ ਮਿਲਨ ਦਾ ਪਲ ਸੀਮਿਤ ਹੋਏਗਾ । ਜਕਰ ਮਿਲਣਾ ਚਾਹੁਣ ਤਾਂ ਉਹ ਪਰਮਾਤਮਾ ਨਾਲ ਹੋ ਸਕਦਾ ਹੈ । ਉਹ ਸਮੁਚੇ ਅਸਤਿਤਵ ਨਾਲ ਹੋ ਸਕਦਾ ਹੈ ।

ਜਿਹੜੇ ਲੋਕ ਸੰਭੋਗ ਦੀ ਗਹਿਰਾਈ ਵਿਚ ਉਤਰਦੇ ਹਨ, ਉਹਨਾਂ ਨੂੰ ਪਤਾ ਲਗਦਾ ਹੈ ਕਿ ਇਕ ਪਲ ਮਿਲਨ ਦਾ ਐਨਾ ਅਨੰਦ ਹੈ, ਤਾਂ ਅਨੰਤਕਾਲ ਲਈ ਮਿਲ ਜਾਣ ਦਾ ਕਿੰਨਾ ਅਨੰ ਦ ਹੋਏਗਾ । ਉਸਦਾ ਤਾਂ ਹਿਸਾਬ ਲਾਉਣਾ ਮੁਸ਼ਕਲ ਹੈ। ਇਕ ਪਲ ਦੇ ਮਿਲਨ ਦੀ ਐਨੀ ਅਨੋਖੀ ਪ੍ਰਤੀਤੀ ਹੈ ਤਾਂ ਅਨੰਤ ਨਾਲ ਮਿਲ ਜਾਣ ਦੀ ਕਿੰਨੀ ਅਦਭੁਤ ਅਤੇ ਨੂਰਾਨੀ ਪ੍ਰਤੀਤੀ ਹੋਏਗੀ, ਕਿਹੋ ਜਿਹੀ ਪ੍ਰਤੀਤੀ ਹੋਏਗੀ ?

ਇਕ ਘਰ ਵਿਚ ਜਿਵੇਂ ਦੀਵਾ ਜੱਗ ਰਿਹਾ ਹੋਵੇ ਅਤੇ ਦਸ ਦੀਵੇ ਨਾਲ ਅਸੀਂ ਹਿਸਾਬ ਲਾਉਣਾ ਚਾਹੀਏ ਕਿ ਸੂਰਜ ਦੀ ਰੋਸ਼ਨੀ ਵਿਚ ਕਿੰਨੇ ਦੀਵੇ ਜੱਗ ਰਹ ਹਨ, ਤਾਂ ਹਿਸਾਬ ਲਾਉਣਾ ਬਹੁਤ ਮੁਸ਼ਕਿਲ ਹੋ ਜਾਏਗਾ । ਇਕ ਦੀਵਾ ਬਹੁਤ ਨਿੱਕੀ ਗੱਲ ਹੈ । ਸੂਰਜ ਵੱਡੀ ਗੱਲ ਹੈ । ਸੂਰਜ ਧਰਤੀ ਤੋਂ ਸੱਠ ਹਜ਼ਾਰ ਗੁਣਾ ਵੱਡਾ ਹੈ । ਦਸ ਕਰੋੜ ਮੀਲ ਦੂਰ ਹੈ, ਤਦ ਵੀ ਸਾਨੂੰ ਤਪਾਉਂਦਾ ਹੈ, ਤਦ ਵੀ ਸਾਨੂੰ ਝੁਲਸਾ ਦਿੰਦਾ ਹੈ । ਐਨੇ ਵੱਡੇ ਸੂਰਜ ਨੂੰ ਇਕ ਨਿੱਕੇ ਜਿਹੇ ਦੀਵੇ ਨਾਲ ਅਸੀਂ ਤੋਲਰ ਲਗੀਏ ਤਾਂ ਕਿਵੇਂ ਤੋਲ ਸਕਾਂਗੇ ?

ਲੇਕਿਨ ਨਹੀਂ, ਇਕ ਦੀਵੇ ਨਾਲ ਸੂਰਜ ਨੂੰ ਤੋਲਿਆ ਜਾ ਸਕਦਾ ਹੈ । ਕਿਉਂਕਿ ਦੀਵਾ ਵੀ ਸੀਮਿਤ ਹੈ ਅਤੇ ਸੂਰਜ ਵੀ ਸੀਮਿਤ ਹੈ । ਦੀਵੇ ਵਿਚ ਇਕ ਮੋਮਬੱਤੀ ਜਿੰਨੀ ਲਾਈਟ ਹੈ, ਤਾਂ ਅਰਬਾਂ-ਖਰਬਾਂ ਮੋਮ-ਬੱਤੀਆਂ ਦੀ ਰੋਸ਼ਨੀ ਹੋਏਗੀ ਸੂਰਜ ਵਿਚ । ਲੇਕਿਨ ਉਸਦੀ ਵੀ ਸੀਮਾ ਦਸੀ ਜਾ ਸਕਦੀ ਹੈ, ਤੋਲੀ ਜਾ ਸਕਦੀ ਹੈ।

ਲੇਕਿਨ ਸੰਭੋਗ ਵਿਚ ਜੋ ਅਨਦ ਹੈ ਅਤੇ ਸਮਾਧੀ ਵਿਚ ਜੋ ਅਨੰਦ ਹੈ, ਉਸਨੂੰ ਫਿਰ ਵੀ ਨਹੀਂ ਤੋਲਿਆ ਜਾ ਸਕਦਾ । ਕਿਉਂਕਿ ਸੰਭੋਗ ਬਹੁਤ ਹੀ ਜ਼ਿਆਦਾ ਪਲ ਕ ਦਾ ਹੈ । ਦੋ ਸ਼ੂਦਰ ਵਿਅਕਤੀਆਂ ਦਾ ਮਿਲਨ ਹੈ ਅਤੇ ਸਮਾਧੀ ਬੂੰਦ ਦਾ ਅਨੰਤ ਸਾਗਰ ਨਾਲ ਮਿਲ ਜਾਣਾ ਹੈ । ਉਸ ਨੂੰ ਕਿਸੇ ਰਾਹੀਂ ਵੀ ਨਹੀਂ ਤੋਲਿਆ ਜਾ ਸਕਦਾ, ਉਸ ਨੂੰ ਤੋਲਣ ਦਾ ਕੋਈ ਵੀ ਉਪਾਅ ਨਹੀਂ ਹੈ । ਉਸ ਲਈ ਕੋਈ ਮਾਰਗ ਨਹੀਂ ਕਿ ਅਸੀਂ ਜਾਂਚ ਲਈਏ ਕਿ ਉਹ ਕਿੰਨਾ ਹੋਏਗਾ ।

ਇਸ ਲਈ ਜਦ ਉਹ ਉਪਲਬਧ ਹੁੰਦਾ ਹੈ ਤਾਂ ਫਿਰ ਕਿਥੇ ਸੈਕਸ, ਫਿਰ ਕਿਥੇ ਸੈਕਸ, ਫਿਰ ਕਿਥੇ ਸੰਭੋਗ, ਫਿਰ ਕਿਥੇ ਕਾਮਨਾ ? ਜਦ ਐਨਾ ਅਨੰਤ ਮਿਲ ਗਿਆ, ਤਦ ਕੋਈ ਕਿਵੇਂ ਸੋਚੇਗਾ, ਕਿਵੇਂ ਵਿਚਾਰ ਕਰੇਗਾ ਉਸ ਪੱਲ ਕ ਦੇ ਸੁੱਖ ਨੂੰ ਪਾਉਣ ਲਈ । ਤਦ ਉਹ ਸੁਖ, ਦੁੱਖ ਵਰਗਾ ਪ੍ਰਤੀਤ ਹੁੰਦਾ ਹੈ ! ਤਦ ਉਹ ਸੁਖ, ਪਾਗਲਪਨ ਵਰਗਾ ਪ੍ਰਤੀਤ ਹੁੰਦਾ ਹੈ । ਤਦ ਉਹ ਸੁੱਖ ਸ਼ਕਤੀ ਦਾ ਗੁਆਉਣਾ ਪ੍ਰਤੀਤ ਹੁੰਦਾ ਹੈ ਅਤੇ ਬ੍ਰਹਮਚਰਜ ਸਹਿਜ ਫਲਿਤ ਹੋ ਜਾਂਦਾ ਹੈ ।

ਲੇਕਿਨ ਸੰਭੋਗ ਅਤੇ ਸਮਾਧੀ ਦੇ ਵਿਚਕਾਰ ਇਕ ਲਕੀਰ ਜਾਂ ਧਾਗਾ ਹੈ, ਇਕ ਪੁਲ ਹੈ, ਇਕ ਯਾਤ੍ਰਾ ਹੈ, ਇਕ ਮਾਰਗ ਹੈ। ਸਮਾਧੀ ਜਿਸ ਦਾ ਅਨੰਤ ਕੰਢਾ ਹੈ, ਅਕਾਸ਼ ਵਿਚ ਜਾਕੇ, ਸੰਭੋਗ ਉਸ ਪੌੜੀ ਦਾ ਪਹਲਾ ਪਾਇਦਾਨ ਹੈ ! ਪਹਿਲਾ ਡੰਡਾ ਹੈ । ਅਤੇ ਜਿਹੜੇ ਇਸ ਪਾਇਦਾਨ ਦੇ ਹੀ ਵਿਰੋਧ ਵਿਚ ਹੋ ਜਾਂਦੇ ਹਨ, ਉਹ ਅਗੇ ਨਹੀਂ ਵੱਧ ਸਕਦੇ । ਇਹ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਹਾਂ । ਜਿਹੜਾ ਇਸ ਪਹਿਲੇ ਪੌੜੀ ਦੇ ਡੰਡ ਨੂੰ ਇਨਕਾਰ ਕਰਨ ਲਗਦਾ ਹੈ, ਉਹ ਦੂਜੇ ਡੰਡੇ ਉਤੇ ਪੈਰ ਨਹੀਂ ਰਖ ਸਕਦਾ ।

ਮੈਂ ਤੁਹਾਨੂੰ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਪਹਿਲੇ ਪਾਏਦਾਨ ਉਤੇ ਵੀ ਅਨੁਭਵ ਨਾਲ, ਗਿਆਨ ਨਾਲ, ਬੋਧ ਨਾਲ ਪੈਰ ਰਖਣਾ ਜ਼ਰੂਰੀ ਹੈ, ਇਸਲਈ ਨਹੀਂ ਕਿ ਅਸੀਂ ਉਸੇ ਉਤੇ ਰੱਕੇ ਰਹਿ ਜਾਈਏ । ਸਗੋਂ ਇਸਲਈ ਕਿ ਅਸੀਂ ਉਸ ਉਤੇ ਪੈਰ ਰੱਖ ਕੇ ਅੱਗੇ ਨਿਕਲ ਸਕੀਏ ।

ਲੇਕਿਨ ਮਨੁੱਖ-ਜਾਤੀ ਨਾਲ ਇਕ ਅਨੋਖੀ ਦੁਰਘਟਨਾ ਹੋ ਗਈ । ਜਿਸ ਤਰ੍ਹਾਂ ਮੈਂ ਕਿਹਾ, ਕਿ ਕੋਈ ਪਹਿਲੇ ਪਾਇਦਾਨ ਦੇ ਵਿਰੋਧ ਵਿਚ ਹੋ ਗਿਆ ਹੈ ਤੇ * ਅੰਤਿਮ ਪਾਇਦਾਨ ਤੇ ਪੁਜਣਾ ਚਾਹੁੰਦਾ ਹੈ । ਉਸ ਨੂੰ ਪਹਿਲਾ ਪੈਰ ਰਖਣ ਦਾ ਹੀ ਅਨੁਭਵ ਨਹੀਂ, ਉਸ ਨੂੰ ਦੀਵੇ ਦਾ ਵੀ ਅਨੁਭਵ ਨਹੀਂ ਹੈ ਅਤੇ ਉਹ ਸੂਰਜ ਦੇ । ਅਨੁਭਵ ਦੀ ਇੱਛਾ ਕਰਦਾ ਹੈ । ਇਹ ਕਦੇ ਵੀ ਨਹੀਂ ਹੋ ਸਕੇਗਾ । ਜਿਹੜਾ ਦੀਵਾ ਮਿਲਿਆ ਹੈ, ਪ੍ਰਕਿਰਤੀ ਵਲੋਂ, ਪਹਿਲਾਂ ਉਸ ਦੀ ਵੇ ਦੀ ਰੋਸਨੀ ਨੂੰ ਸਮਝ ਲੈਣਾ ਜ਼ਰੂਰੀ ਹੈ, ਪਹਿਲਾਂ ਉਸ ਦੀਵੇ ਦੀ ਹਲਕੀ-ਜਿਹੀ ਰੋਸ਼ਨੀ ਨੂੰ, ਜਿਹੜੀ ਪੱਲ ਕੁ ਲਈ ਜੀਉਂਦੀ ਹੈ ਤੇ ਬੁੱਝ ਜਾਂਦੀ ਹੈ, ਉਸ ਰੌਸ਼ਨੀ ਨੂੰ ਵੀ ਜਾਣ ਲੈਣਾ ਜਰੂਰੀ ਹੈ । ਤਾਂਕਿ ਸੂਰਜ ਦੀ ਇੱਛਾ ਕੀਤੀ ਜਾ ਸਕੇ, ਤਾਂਕਿ ਸੂਰਜ ਦੀ ਪਿਆਸ, ਅਸੰਤੋਖ, ਆਕਾਂਕਸ਼ਾ ਅਤੇ ਇੱਛਾ ਅੰਦਰ ਪੈਦਾ ਹੋ ਸਕਣ ।

ਸੰਗੀਤ ਦੇ ਨਿੱਕੇ ਜਿਹੇ ਅਨੁਭਵ ਤੋਂ ਉਸ ਧਰਮ ਸੰਗੀਤ ਵੱਲ ਜਾਇਆ ਜਾ ਸਕਦਾ ਹੈ, ਪ੍ਰਕਾਸ਼ ਦੇ ਨਿੱਕੇ ਜਿਹੇ ਅਨੁਭਵ ਤੋਂ ਅਨੰਤ ਪ੍ਰਕਾਸ਼ ਵਲ ਜਾਇਆ ਜਾ ਸਕਦਾ ਹੈ । ਇਕ ਬੂੰਦ ਨੂੰ ਜਾਣ ਲੈਣਾ-ਪੂਰੇ ਸਾਗਰ ਨੂੰ ਜਾਣ ਲੈਣ ਦਾ ਪਹਿਲਾ ਕਦਮ ਹੈ । ਇਕ ਨਿੱਕੇ ਜਹੇ ਅਣੂ ਨੂੰ ਜਾਣਕੇ ਅਸੀਂ ਪਦਾਰਥ ਦੀ ਸਾਰੀ ਸ਼ਕਤੀ ਨੂੰ ਜਾਣ ਲੈਂਦੇ ਹਾਂ ।

ਸੰਭੋਗ ਦਾ ਇਕ ਨਿੱਕਾ ਜਿਹਾ ਅਣੂ ਹੈ, ਜਿਹੜਾ ਕੁਦਰਤ ਵਲੋਂ ਮਨੁੱਖ ਨੂੰ ਮੁਫ਼ਤ ਮਿਲਿਆ ਹੋਇਆ ਹੈ, ਲੇਕਿਨ ਅਸੀਂ ਉਹਨੂੰ ਜਾਣ ਨਹੀਂ ਪਾਉਂਦੇ ਹਾਂ । ਅੱਖਾਂ ਬੰਦ ਕਰਕੇ ਕਿਸੇ ਤਰ੍ਹਾਂ ਜੀ ਲੈਂਦੇ ਹਾਂ, ਪਿੱਠ ਫੇਰ ਕੇ ਕਿਸੇ ਤਰ੍ਹਾਂ ਜੀ ਲੈਂਦੇ ਹਾਂ । ਉਸਦੀ ਮਨਜੂਰੀ ਸਾਡੇ ਮਨ ‘ਚ ਨਹੀਂ ਅਤੇ ਨਾ ਹੀ ਸਵੀਕਾਰ ਭਾਵਨਾ । ਅਨੰਦ ਅਤੇ ਅਹੋ-ਭਾਵ ਨਾਲ ਉਸਨੂੰ ਜਾਨਣ ਅਤੇ ਜੀਉਣ ਵਿਚ ਅਤੇ ਉਸ ਵਿਚ ਪ੍ਰਵੇਸ਼ ਕਰਨ ਦੀ ਕੋਈ ਇੱਛਾ ਨਹੀਂ । ਅਤੇ ਉਸ ਵਿਧੀ ਨੂੰ ਜਾਨਣ ਤੋਂ ਵੀ ਵਾਝੇ ਰਹਿ ਗਏ ਹਾਂ, ਜਿਹੜੀ ਕਿ ਸੰਭੋਗ ਨੂੰ ਸਮਾਧੀ ਬਣਾ ਸਕਦੀ ਹੈ ।

ਜਿਵੇਂ ਹੀ ਆਦਮੀ ਉਸ ਵਿਧੀ ਨੂੰ ਜਾਣ ਪਾਏਗਾ, ਉਸ ਦਿਨ ਅਸੀਂ ਦੂਜੀ ਤਰ੍ਹਾਂ ਦ ਮਨੁੱਖ ਨੂੰ ਪੈਦਾ ਕਰਨ ਵਿਚ ਸਮਰਥ ਹੋ ਜਾਵਾਂਗੇ ।

ਮੈਂ ਇਸ ਬਾਬਤ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਸਤ੍ਰੀ ਅਤੇ ਮਨੁੱਖ ਤਾਂ ਨਿਗੇਟਿਵ ਅਤੇ ਪ੍ਰਾਜਿਟਿਵ ਪੋਲਸ ਹਨ, ਬਿਜਲੀ ਦੇ । ਪਾਜ਼ਿਟਿਵ ਅਤੇ ਨਿਗੇਟਿਵ, ਵਿਧਾਇਕ ਅਤੇ ਨਕਾਰਤਮਕ ਦੋ ਕੰਢੇ ਹਨ। ਉਹਨਾਂ ਦੋਹਾਂ ਦੇ ਮਿਲਨ ਨਾਲ ਹੀ ਸੰਗੀਤ ਪੈਦਾ ਹੁੰਦਾ ਹੈ । ਬਿਜਲੀ ਦਾ ਪੂਰਾ ਚਕਰ ਪੈਦਾ ਹੁੰਦਾ ਹੈ ।

ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਡੂੰਘਾਈ ਹੋਰ ਦੇਰ ਤਾਈਂ ਸੰਭੋਗ ਵਿਚ ਸਥਿਰ ਰਹਿ ਜਾਏ । ਤਾਂ ਇਸ ਬਿਜਲੀ ਦੀ ਘਟਨਾ ਨੂੰ ਸਾਫ਼ ਰੂਪ ਨਾਲ ਅਨੁਭਵ ਕੀਤਾ ਜਾ ਸਕਦਾ ਹੈ । ਇਸਤ੍ਰੀ ਅਤੇ ਮਨੁੱਖ ਦਾ ਜੋੜਾ ਜੇਕਰ ਮੈਥਨ ਵਿਚ ਅੱਧੇ ਘੰਟੇ ਤੋਂ ਪਾਰ ਤਕ ਸਥਿਰ ਰਹਿ ਸਕੇ ਤਾਂ ਦੋਹਾਂ ਕੋਲ ਪ੍ਰਕਾਸ਼ ਦਾ ਇਕ ਘੇਰਾ ਨਿਰਮਿਤ ਹੋ ਸਕਦਾ ਹੈ । ਦੋਹਾਂ ਦੀ ਦੇਹ-ਬਿਜਲੀ ਜਦ ਪੂਰੀ ਤਰ੍ਹਾਂ ਮਿਲਦੀ ਹੈ ਤਾਂ ਆਲੇ -ਦੁਆਲੇ ਹਨੇਰੇ ਵਿਚ ਵੀ ਇਕ ਰੌਸ਼ਨੀ ਵਿਖਾਈ ਪੈਣ ਲਗਦੀ ਹੈ । ਜ਼ਰੂਰ ਹੀ, ਉਸਦੇ ਫੋਟੋਗਰਾਫ਼ ਵੀ ਲਏ ਜਾ ਸਕਦੇ ਹਨ । ਜਿਸ ਜੋੜੇ ਨੂੰ ਇਸ ਬਿਜਲੀ ਦਾ ਅਨੁਭਵ ਉਪਲੱਬਧ ਹੋ ਜਾਂਦਾ ਹੈ, ਉਸ ਜੋੜੇ ਨੂੰ ਵੀ ਸੰਭੋਗ ਦੀ ਪੂਰਣ ਤ੍ਰਿਪਤੀ ਉਪਲੱਬਧ ਹੁੰਦੀ ਹੈ ।

ਲੇਕਿਨ ਇਹ ਸਾਡਾ ਅਨੁਭਵ ਨਹੀਂ ਹੈ । ਅਤੇ ਇਹ ਗੱਲਾਂ ਅਜੀਬ ਲਗਣ- ਗੀਆਂ । ਕਿਉਂਕਿ, ਜੋ ਵੀ ਸਾਡਾ ਅਨੁਭਵ ਨਹੀਂ ਹੈ, ਉਹ ਹੀ ਵਿਸ਼ਵਾਸ ਦੇ ਲਾਇਕ ਪ੍ਰਤੀਤ ਨਹੀਂ ਹੁੰਦਾ । ਅਤੇ ਇਹ ਤਾਂ ਸਾਡੇ ਅਨੁਭਵ ਵਿਚ ਨਹੀਂ ਹੈ, ਤਾਂ ਉਸਦਾ ਮਤਲਬ ਹੈ ਕਿ ਤੁਸੀਂ ਫੇਰ ਤੋਂ ਸੋਚੋ ਅਤੇ ਫੇਰ ਤੋਂ ਜ਼ਿੰਦਗੀ ਨੂੰ ਵੇਖੋ, ਘਟ ਤੋਂ ਘਟ ਸੈਕਸ ਦੀ ਜ਼ਿੰਦਗੀ ਨੂੰ ਕ, ਖ, ਗ, ਤੋਂ ਸਿੱਖੋ ਅਤੇ ਸਮਝੋ ।

ਸਮਝਣ ਲਈ, ਬੋਧਪੂਰਵਕ ਜੀਉਣ ਲਈ, ਕਾਮ ਨੂੰ ਭੋਗ ਹੀ ਨਹੀਂ, ਯੋਗ ਵੀ ਬਨਾਉਣਾ ਜ਼ਰੂਰੀ ਹੈ । ਮੇਰੀ ਆਪਣੀ ਧਾਰਣਾ ਇਹ ਹੀ ਹੈ ਕਿ ਮਹਾਂਵੀਰ ਜਾਂ ਬੁੱਧ ਜਾਂ ਕ੍ਰਾਇਸਟ ਅਤੇ ਕ੍ਰਿਸ਼ਨ ਅਚਾਨਕ ਰੂਪ ਨਾਲ ਪੈਦਾ ਨਹੀਂ ਹੋ ਜਾਂਦੇ । ਇਹ ਦੋ ਵਿਅਕਤੀਆਂ ਦੇ ਪੂਰੀ ਤਰ੍ਹਾਂ ਮਿਲਣ ਦਾ ਨਤੀਜਾ ਹੈ । ਮਿਲਨ ਜਿੰਨਾ ਡੂੰਘਾ ਹੋਏਗਾ, ਜਿਹੜੀ ਸੰਤਾਨ ਪੈਦਾ ਹੋਏਗੀ, ਉਹ ਓਨੀ ਹੀ ਅਨੋਖੀ ਹੋਏਗੀ ।

ਮਿਲਨ ਜਿੰਨਾ ਅਧੂਰਾ ਹੋਏਗਾ, ਜਿਹੜੀ ਸੰਤਾਨ ਪੈਦਾ ਹੋਏਗੀ, ਉਹ ਉਨੀ ਹੀ ਕਚਰਾ, ਕੂੜਾ ਅਤੇ ਦੋ ਕੌਡੀਆਂ ਦੀ ਹੋਏਗੀ ।

ਅੱਜ ਸਾਰੀ ਦੁਨੀਆਂ ਵਿਚ, ਮਨੁੱਖਤਾ ਦਾ ‘ਲੈਵਲ’ ਰੋਜ਼ ਹੇਠਾਂ ਡਿਗਦਾ ਜਾ ਰਿਹਾ ਹੈ । ਲੋਕ ਕਹਿੰਦੇ ਹਨ ਕਿ ਨੀਤੀ ਵਿਗੜ ਗਈ ਹੈ, ਇਸ ਲਈ ‘ਲੈਵਲ’ ਹੇਠਾਂ ਜਾ ਰਿਹਾ ਹੈ । ਗਲਤ, ਬੇਕਾਰ ਅਤੇ ਫਜ਼ੂਲ ਦੀਆਂ ਗੱਲਾਂ ਕਹਿੰਦੇ ਹਨ ।

ਸਿਰਫ ਇਕ ਫ਼ਰਕ ਪਿਆ ਹੈ । ਮਨੁੱਖ ਦੇ ਸੰਭੋਗ ਦਾ ‘ਲੈਵਲ’ ਹੇਠਾਂ ਉਤਰ ਰਿਹਾ ਹੈ । ਮਨੁੱਖ ਦੀ ਸੰਭੋਗ ਨੇ ਪਵਿਤ੍ਰਤਾ ਗੁਆ ਦਿੱਤੀ ਹੈ, ਮਨੁੱਖ ਦੀ ਸੰਭੋਗ ਨੇ ਪ੍ਰਾਰਥਨਾ ਗੁਆ ਦਿੰਦੀ ਹੈ । ਸਰਲਤਾ ਅਤੇ ਕੁਦਰਤੀਪਨ ਗੁਆ ਦਿੱਤਾ ਹੈ ।

ਮਨੁੱਖ ਦਾ ਸੰਭੋਗ ਇਕ ਜ਼ਬਰਦਸਤੀ,, ਇਕ ਨਾਇਟ ਮੇਅਰ, ਇਕ ਦੁਖ- ਦਾਈ ਸ ਫਨੇ ਵਰਗਾ ਹੋ ਗਿਆ ਹੈ, ਮਨੁੱਖ ਦੇ ਸੰਭੋਗ ਨੇ ਇਕ ਹਿੰਸਾਤਮਿਕ ਸਥਿਤੀ (ਜ਼ੋਰ-ਜ਼ਬਰਦਤੀ ਵਾਲੀ ਹਾਲਤ) ਲੈ ਲਈ ਹੈ । ਉਹ ਇਕ ਪ੍ਰੇਮਪੂਰਣ ਕੰਮ ਨਹੀਂ ਹੈ । ਉਹ ਇਕ ਪਵਿੱਤ੍ਰ ਅਤੇ ਸ਼ਾਂਤੀ-ਪੂਰਣ ਕੰਮ ਨਹੀਂ ਹੈ । ਉਹ ਇਕ ਧਿਆਨਪੂਰਣ ਕੰਮ ਨਹੀਂ ਹੈ । ਇਸ ਲਈ ਮਨੁੱਖ ਹੇਠਾਂ ਉਤਰਦਾ ਚਲਾ ਜਾ ਰਿਹਾ ਹੈ।

ਇਕ ਕਲਾਕਾਰ ਕੁਝ ਚੀਜ਼ ਬਣਾਉਂਦਾ ਹੋਵੇ, ਕੋਈ ਮੂਰਤੀ ਬਣਾਉਂਦਾ ਹੋਵੇ ਅਤੇ ਕਲਾਕਾਰ ਨਸ਼ੇ ਵਿਚ ਹੋਵੇ, ਤਾਂ ਤੁਸੀਂ ਆਸ ਕਰਦੇ ਹੋ ਕਿ ਕੋਈ ਸੁੰਦਰ ਮੂਰਤੀ ਬਣ ਸਕੇਗੀ ? ਇਕ ਨੱਚਣ ਵਾਲਾ ਨੱਚ ਰਿਹਾ ਹੋਵੇ, ਕ੍ਰੋਧ ਨਾਲ ਭਰਿਆ ਹੋਵੇ, ਅਸ਼ਾਂਤ ਹੋਵੇ, ਚਿੰਤਾ ਵਿਚ ਹੋਵੇ, ਤਾਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਨਾਚ ਸੁੰਦਰ ਹੋ ਸਕਦਾ ਹੈ ?

ਅਸੀਂ ਜੋ ਵੀ ਕਰਦੇ ਹਾਂ, ਉਹ ਅਸੀਂ ਕਿਸ ਹਾਲਤ ਵਿਚ ਹਾਂ, ਉਸ ਉਤੇ ਨਿਰਭਰ ਹੁੰਦਾ ਹੈ । ਅਤੇ ਸਭ ਤੋਂ ਜ਼ਿਆਦਾ ਦੁਰਕਾਰਿਆ ਹੋਇਆ ਸੰਭੋਗ ਹੈ ।

ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਸੰਭੋਗ ਨਾਲ ਜੀਵਨ ਦੀ ਸਾਰੀ ਯਾਤ੍ਰਾ ਚਲਦੀ ਹੈ, ਨਵੇਂ ਬੱਚੇ, ਨਵੀਆਂ ਆਤਮਾਵਾਂ ਜਗਤ ਵਿਚ ਪ੍ਰਵੇਸ਼ ਕਰਦੀਆਂ ਹਨ, ਉਹ ਹੀ ਐਨਾ ਅਨਾਦਰ-ਵਾਨ ਹੈ ।

ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਸੰਭੋਗ ਤਾਂ ਇਕ ਹਾਲਤ ਹੈ। ਜਿਸ ਦਿਨ ਅਕਾਸ਼ ਵਿਚ ਉਡਦੀ ਹੋਈ ਆਤਮਾ ਆਪਣੇ ਲਾਇਕ ਮੌਕੇ ਨੂੰ ਸਮਝ ਕੇ ਦਾਖਲ ਹੁੰਦੀ ਹੈ । ਤੁਸੀਂ ਸਿਰਫ ਇਕ ਅਵਸਰ ਪੈਦਾ ਕਰਦੇ ਹੋ । ਤੁਸੀਂ ਬੱਚੇ ਦੇ ਜਨਮ- ਦਾਤਾ ਨਹੀਂ ਹੋ ਤੁਸੀਂ ਤਾਂ ਸਿਰਫ ਅਵਸਰ ਪੈਦਾ ਕਰਦੇ ਹੋ। ਉਹ ਅਵਸਰ ਜਿਸ ਆਤਮਾ ਲਈ ਜ਼ਰੂਰੀ, ਉਪਯੋਗੀ ਅਤੇ ਸਾਰਥਕ ਮਲੂਮ ਹੁੰਦਾ ਹੈ, ਉਹ ਆਤਮਾ ਪ੍ਰਵਿੱਸ਼ਟ ਹੁੰਦੀ ਹੈ । ਜੇਕਰ ਤੁਸੀਂ ਇਕ ਰੋਗੀ ਅਵਸਰ ਪੈਦਾ ਕੀਤਾ ਹੈ, ਜੇਕਰ ਤੁਸੀਂ ਕ੍ਰੋਧ ਵਿਚ, ਦੁੱਖ ਵਿਚ, ਪੀੜਾ ਵਿਚ ਅਤੇ ਚਿੰਤਾ ਵਿਚ ਉਹ ਮੌਕਾ ਪੈਦਾ ਕੀਤਾ ਹੈ ਤਾਂ ਜੋ ਆਤਮਾਂ ਪ੍ਰਗਟ ਹੋਏਗੀ ਉਹ ਆਤਮਾਂ ਇਸੇ ਤਲ ਦੀ ਹੀ ਹੋ ਸਕਦੀ ਹੈ । ਇਸ ਤੋਂ ਉਚੇ ਤਲ ਦੀ ਨਹੀਂ ਹੋ ਸਕਦੀ ।

ਉੱਤਮ ਆਤਮਾਵਾਂ ਦੀ ਪੁਕਾਰ ਲਈ ਉੱਤਮ ਸੰਭੋਗ ਦਾ ਮੌਕਾ ਅਤੇ. ਸੁਵਿਧਾ ਚਾਹੀਦੀ ਏ, ਤਾਂ ਉੱਤਮ ਆਤਮਾਵਾਂ ਜਨਮ ਲੈਂਦੀਆਂ ਹਨ, ਅਤੇ ਜੀਵਨ ਉਪਰ ਉਠਦਾ ਹੈ ।

ਮੈਂ ਇਸਲਈ ਕਿਹਾ ਕਿ ਜਿਸ ਦਿਨ ਆਦਮੀ ਸੰਭੋਗ ਦੇ ਪੂਰ ਸ਼ਾਸਤ੍ਰ ਵਿਚ ਨਿਪੁੰਨ ਜਾਂ ਗਿਆਨਕਾਰ ਹੋਏਗਾ, ਜਿਸ ਦਿਨ ਅਸੀਂ ਨਿੱਕੇ-ਨਿੱਕੇ ਬੱ ਚਆਂ ਤੋਂ ਲੈ ਕੇ ਸਾਰੇ ਜਗਤ ਵਿਚ ਉਸ ਕਲਾ ਅਤੇ ਵਿਗਿਆਨ ਦੇ ਸੰਬੰਧ ਵਿਚ ਸਾਰੀ ਗੱਲ ਕਹਿ ਸਕਾਂਗੇ ਅਤੇ ਸਮਝ ਸਕਾਂਗੇ, ਉਸ ਦਿਨ ਅਸੀਂ ਬਿਲਕੁਲ ਨਵੇਂ ਮਨੁੱਖ ਨੂੰ, ਜਿਸ ਨੂੰ ਨੀਤਸੇ ਸੁਪਰਮੈਨ ਕਹਿੰਦਾ ਹੈ, ਜਿਸ ਨੂੰ ਅਰਵਿੰਦ ਅਤਿਮਾਨਵ ਕਹਿੰਦੇ ਹਨ, ਉਹੋ ਜਿਹੇ ਮਨੁੱਖ ਨੂੰ ਜਨਮ ਦੇ ਸਕਾਂਗੇ । ਉਹੋ ਜਿਹੀ ਸੰਤਾਨ, ਉਹੋ ਜਿਹਾ ਜਗਤ ਨਿਰਮਿਤ ਕੀਤਾ ਜਾ ਸਕਦਾ ਹੈ ਅਤੇ ਜਦ ਤਾਈਂ ਅਸੀਂ ਅਜਿਹਾ ਜਗਤ ਨਿਰਮਿਤ ਨਹੀਂ ਕਰ ਲੈਂਦੇ, ਤਦ ਤਾਈਂ ਨਾ ਸ਼ਾਂਤੀ ਹੋ ਸਕਦੀ ਹੈ ਵਿਸ਼ਵ ਵਿਚ, ਨਾ ਲੜਾਈਆਂ ਰੁੱਕ ਸਕਦੀਆਂ ਹਨ, ਨਾ ਨਫ਼ਰਤ ਰਕੇਗੀ, ਨਾ ਅਨੀਤੀ, ਅਨਿਆਏ ਜਾਂ ਅਤਿਅਚਾਰ ਰੁਕੇਗੀ, ਨਾ ਬਦ-ਚਲਨੀ ਰੁਕੇਗੀ, ਨਾ ਜੀਵਨ ਦਾ ਇਹ ਘੁੱਪ ਹਨੇਰਾ ਰੁਕੇਗਾ ।

ਰਾਜਨੀਤਕ ਲਖ ਰੌਲਾ ਪਾਉਂਦੇ ਰਹਿਣ, ਧਾਰਮਿਕ ਨੇਤਾ ਕਿੰਨੇ ਹੀ ਉਪ- ਦੇਸ਼ ਦਿੰਦੇ ਰਹਿਣ ਅਤੇ ਹਰ ਪ੍ਰਕਾਰ ਦੇ ਸਾਧਨਾਂ ਨੂੰ ਉਠਦੇ ਬਹਿੰਦੇ ਸ਼ਾਂਤੀ-ਅਹਿੰਸਾ ਦੇ ਪ੍ਰਚਾਰ ਵਿਚ ਲਾ ਦੇਣ, ਲੇਕਿਨ ਨਹੀਂ ਮੁੱਕੇਗਾ ਯੁੱਧ, ਨਹੀਂ ਮਿਟੇਗੀ ਅਸ਼ਾਂਤੀ, ਨਹੀਂ ਮਿਟੇਗੀ ਹਿੰਸਾ, ਨਹੀਂ ਮਿਟੇਗੀ ਈਰਖਾ । ਕਿੰਨੇ ਦਿਨ ਹੋ ਗਏ । ਦਸ ਹਜ਼ਾਰ ਸਾਲ ਹੋ ਗਏ । ਮਨੁੱਖ-ਜਾਤੀ ਦੇ ਪੈਗੰਬਰ, ਤੀਰਥੰਕਰ, ਅਵਤਾਰ ਸਮਝਾ ਰਹ ਹਨ ਕਿ ਨਾ ਲੜੋ, ਨਾ ਕਰੋ ਹਿੰਸਾ, ਨਾ ਕਰੋ ਕ੍ਰੋਧ, ਪਰ ਕਿਸੇ ਨੇ ਕਦੇ ਨਹੀਂ ਸੁਣਿਆ। ਚੰਗੀ ਮੁਸੀਬਤ ਹੈ, ਕਿ ਜਿਨ੍ਹਾਂ ਨੇ ਸਮਝਾਇਆ ਕਿ ਨਾ ਕਰੋ ਹਿੰਸਾ, ਨਾ ਕਰੋ ਕ੍ਰੋਧ, ਉਹਨਾਂ ਨੂੰ ਅਸੀਂ ਸੂਲੀ ਚਾੜ੍ਹ ਦਿੱਤਾ । ਇਹ ਉਹਨਾਂ ਦੀ ਸਿੱਖਿਆ ਦਾ ਢੱਲ੍ਹ ਹੋ ਇਆ ।

ਦੁਨੀਆਂ ਦੇ ਸਾਰੇ ਮਨੁੱਖ, ਸਾਰੇ ਮਹਾਂਪੁਰਖ ਹਾਰ ਗਏ ਹਨ, ਇਹ ਸਮਝ ਲੈਣਾ ਚਾਹੀਦਾ ਹੈ । ਅਸਫਲ ਹੋ ਚੁੱਕੇ ਹਨ । ਅਜ ਤਕ ਕੋਈ ਵੀ ਉਤਮ ਕੀਮਤ ਜਿੱਤ ਨਹੀਂ ਸਕੀ, ਸਭ ਕੀਮਤਾਂ ਹਾਰ ਗਈਆਂ, ਸਭ ਕੀਮਤਾਂ ਅਸਫਲ ਹੋ ਗਈਆਂ। ਵੱਡੇ ਤੋਂ ਵੱਡੇ ਪੁਕਾਰਨ ਵਾਲੇ ਲੋਕ, ਭਲੇ ਤੋਂ ਭਲੇ ਲੋਕ ਹਾਰ ਗਏ ਅਤੇ ਸਮਾਪਤ ਹੋ ਗਏ ਤੇ ਆਦਮੀ ਰੋਜ਼ ਹਨੇਰੇ ਤੇ ਨਰਕ ਵਿਚ ਤੁਰਿਆ ਜਾਂਦਾ ਰਿਹਾ ਹੈ ਕਿ ਇਸ ਤੋਂ ਇਹ ਪਤਾ ਨਹੀਂ ਚਲਦਾ ਕਿ ਸਾਡੀਆਂ ਸਿਖਿਆਵਾਂ ਵਿਚ ਕਿਤੇ ਕੋਈ ਬੁਨਿਆਦੀ ਭੁੱਲ ਹੈ ।

ਅਸ਼ਾਂਤ ਆਦਮੀ ਇਸਲਈ ਅਸ਼ਾਂਤ ਹੈ ਕਿ ਉਹ ਅਸ਼ਾਂਤੀ ਵਿਚ ਜੰਮਦਾ ਹੈ । ਉਸਦੇ ਕੋਲ ਅਸ਼ਾਂਤੀ ਦੇ ਕਿਟਾਣੂ ਹਨ । ਉਸਦੇ ਪ੍ਰਾਣਾਂ ਦੀ ਗਹਿਰਾਈ ਵਿਚ ਅਸ਼ਾਂਤੀ ਦਾ ਰੋਗ ਹੈ । ਜਨਮ ਦ ਪਹਿਲੇ ਪੱਲ ਵਿਚ ਹੀ ਉਸਦੇ ਜੀਵਨ ਦਾ ਸਾਰਾ ਸਵਰੂਪ ਨਿਰਮਿਤ ਹੋ ਗਿਆ ਹੈ, ਇਸਲਈ ਬੁੱਧ ਹਾਰ ਜਾਣਗੇ, ਮਹਾਂਵੀਰ ਹਾਰ ਜਾਣਗੇ, ਕ੍ਰਿਸ਼ਨ ਹਾਰਨਗੇ, ਕ੍ਰਾਇਸਟ ਹਾਰ ਜਾਣਗੇ । ਹਾਰ ਚੁੱਕੇ ਹਨ । ਅਸੀਂ ਭਲਮਾਨਸਤੁ- ਵਸ ਇਹ ਨਹੀਂ ਕਹਿੰਦੇ ਹਾਂ ਕਿ ਉਹ ਨਹੀਂ ਹਾਰੇ ਹਨ ਤਾਂ ਦੂਜੀ ਗਲ ਹੈ, ਲੇਕਿਨ ਉਹ ਸਾਰੇ ਹਾਰ ਚੁੱਕੇ ਹਨ ।

ਅਤੇ ਆਦਮੀ ਰੋਜ਼ ਵਿਗੜਦਾ ਚਲਾ ਗਿਆ ਹੈ, ਵਿਗੜਦਾ ਹੀ ਚਲਾ ਗਿਆ । ਅਹਿੰਸਾ ਦੀ ਐਨੇ ਦਿਨਾਂ ਦੀ ਸਿਖਿਆ ਅਤੇ ਅਸੀਂ ਛੁਰੀ ਤੋਂ ਐਟਮ ਅਤੇ ਹਾਈਡਰੋਜਨ ਬੰਬ ਉਤੇ ਪੁੱਜ ਗਏ ਹਾਂ । ਇਹ ਅਹਿੰਸਾ ਦੀ ਸਿਖਿਆ ਦੀ ਸਫਲਤਾ ਹੋਏਗੀ ?

ਮੈਨੂੰ ਕੋਈ ਕਹਿੰਦਾ ਸੀ ਕਿ ਪਹਿਲੇ ਮਹਾਂਯੁੱਧ ਵਿਚ ਤਿੰਨ ਕਰੋੜ ਲੋਕਾਂ ਦੀ ਅਸੀਂ ਹਤਿਆ ਕੀਤੀ ਸੀ ਅਤੇ ਉਸਦੇ ਬਾਦ ਸ਼ਾਂਤੀ ਅਤੇ ਪ੍ਰੇਮ ਦੀਆਂ ਗੱਲਾਂ ਕਰਨ ਤੋਂ ਪਿੱਛੋਂ ਦੂਜੇ ਮਹਾਂ-ਯੁੱਧ ਵਿਚ ਅਸੀਂ ਸਾਢੇ ਸੱਤ ਕਰੋੜ ਲੋਕਾਂ ਦੀਆਂ ਹਤਿਆਵਾਂ ਕੀਤੀਆਂ । ਅਤੇ ਉਸਦੇ ਬਾਦ ਵੀ ਰੌਲਾ ਪਾ ਰਹੇ ਹਨ । ਬ੍ਰਟੈਂਡ ਰਸਲ ਤੋਂ ਲੈਕੇ ਵਿਨੋਬਾ ਤਕ ਸਾਰੇ ਲੋਕ ਕਹਿੰਦੇ ਹਨ ਕਿ ਸ਼ਾਂਤੀ ਚਾਹੀਦੀ ਹੈ, ਸ਼ਾਂਤੀ ਚਾਹੀਦੀ ਹੈ ਅਤੇ ਅਸੀਂ ਤੀਜੇ ਮਹਾਂਯੁੱਧ ਦੀ ਤਿਆਰੀ ਕਰ ਰਹੇ ਹਾਂ । ਅਤੇ ਤੀਜਾ ਮਹਾਂਯੁੱਧ ਦੂਜੇ ਮਹਾਂਯੁੱਧ ਨੂੰ ਬੱਚਿਆਂ ਦੀ ਖਿਡਰ ਬਣਾ ਦੇਵੇਗਾ ।

ਆਂਈਸਟੀਨ ਤੋਂ ਕਿਸੇ ਨੇ ਪੁਛਿਆ ਕਿ ਤੀਜੇ ਮਹਾਂਯੁੱਧ ਵਿਚ ਕੀ ਹੋਏਗਾ । ਆਂਈਸਟੀਨ ਨੇ ਕਿਹਾ ਤੀਜੇ ਯੁੱਧ ਦੀ ਬਾਬਤ ਕੁਝ ਵੀ ਨਹੀਂ ਕਿਹਾ ਜਾ ਸਕਦਾ । ਲੇਕਿਨ ਚੌਥੇ ਦੇ ਸੰਬੰਧ ਵਿਚ ਮੈਂ ਕੁਝ ਕਹਿ ਸਕਦਾ ਹਾਂ । ਪੁੱਛਣ ਵਾਲੇ ਨੇ ਕਿਹਾ- ਅਸਚਰਜ ਹੈ ਤੁਸੀਂ ਤੀਜੇ ਦੇ ਸੰਬੰਧ ਵਿਚ ਨਹੀਂ ਕਹਿ ਸਕਦੇ, ਤਾਂ ਚੌਥੇ ਦੇ ਸੰਬੰਧ ਵਿਚ ਕੀ ਕਹੋਗੇ ? ਆਂਈਸਟੀਨ ਨੇ ਕਿਹਾ, ਕਿ ਚੌਥੇ ਦੇ ਸੰਬੰਧ ਵਿਚ ਇਹ ਗੱਲ ਨਿਸਚਿਤ ਹੈ ਕਿ ਚੌਥਾ ਮਹਾਂਯੁਧ ਕਦੇ ਨਹੀਂ ਹੋਵੇਗਾ । ਕਿਉਂਕਿ ਤੀਜੇ ਤੋਂ ਬਾਦ ਕਿਸੇ ਆਦਮੀ ਦੇ ਬੱਚਣ ਦੀ ਕੋਈ ਉਮੀਦ ਨਹੀਂ ।

ਇਹ ਮਨੁੱਖ ਦੀ ਸਾਰੀ ਨੈਤਿਕ ਅਤੇ ਧਾਰਮਿਕ ਸਿਖਿਆ ਦਾ ਫੱਲ੍ਹ ਹੈ । ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਇਸਦੀ ਬੁਨਿਆਦੀ ਵਜ੍ਹਾ ਦੂਜੀ ਹੈ । ਜਦ ਹਕ ਅਸੀਂ ਮਨੁੱਖ ਦੇ ਸੰਭੋਗ ਨੂੰ ਸੁਚੱਜੇ ਢੰਗ ਨਾਲ, ਮਨੁੱਖ ਦੇ ਸੰਭੋਗ ਨੂੰ ਅਧਿਆ- ਮਿਕ, ਜਦ ਤਕ ਅਸੀਂ ਮਨੁੱਖ ਦੇ ਸੰਭੋਗ ਨੂੰ ਸਮਾਧੀ ਦਾ ਦੁਆਰ ਬਨਾਉਣ ਵਿਚ ਫਿਲ ਨਹੀਂ ਹੁੰਦੇ, ਤਦ ਤਾਈਂ ਚੰਗੀ ਮਨੁੱਖਤਾ ਪੈਦਾ ਨਹੀਂ ਹੋ ਸਕਦੀ । ਰੋਜ਼ ਦਤਰ ਤੋਂ ਬੱਦਤਰ ਮਨੁੱਖਤਾ ਪੈਦਾ ਹੋਏਗੀ, ਕਿਉਂਕਿ ਅਜ ਦੇ ਬੱਦਤਰ ਬੱਚੇ ਕਲ ਭੋਗ ਕਰਨਗੇ । ਅਤੇ ਆਪਣੇ ਤੋਂ ਬੱਦਤਰ ਲੋਕਾਂ ਨੂੰ ਜਨਮ ਦੀ ਜਾਣਦੇ : ਹਰ 1 ਹਠਾਂ ਲਹਿੰਦੀ ਚਲੀ ਜਾਏਗੀ । ਇਹ ਬਿਲਕੁਲ ਹੀ ਨਿਸ਼ਚਿਤ ਹੈ । ਇਸ ਪ੍ਰੋਫੇਸ਼ੀ’ ਕੀਤੀ ਜਾ ਸਕਦੀ ਹੈ, ਇਸ ਦੀ ਭਵਿਖਵਾਣੀ ਕੀਤੀ ਜਾ ਸਕਦੀ ਹੈ ।

ਅਤੇ ਹੁਣ ਤਾਂ ਅਸੀਂ ਉਸ ਥਾਂ ਪੁੱਜ ਗਏ ਹਾਂ ਕਿ ਸ਼ਾਇਚ ਹੋਰ ਪਤਨ ਦੀ ਜਾਇਸ਼ ਨਹੀਂ ਹੈ । ਕਰੀਬ-ਕਰੀਬ ਸਾਰੀ ਦੁਨੀਆਂ ਇਕ ਮੈਡ ਹਾਉਸ, ਇਕ ਅਗਲਖਾਨਾ ਹੋ ਗਈ ਹੈ ।

ਅਮਰੀਕਾ ਦੇ ਮਨੋਵਿਗਿਆਨਕਾਂ ਨੇ ਹਿਸਾਬ ਲਾਇਆ ਹੈਂ ਕਿ ਨਿਯੁਯਾਰਕ ਰਗੇ ਸ਼ਹਿਰ ਵਿਚ ਕੇਵਲ ੧੮ ਫੀਸਦੀ ਲੋਕ ਮਾਨਸਿਕ ਰੂਪ ਨਾਲ ਤੰਦਰੁਸਤ ਹੇ ਜਾ ਸਕਦੇ ਹਨ । ੧੮ ਫੀਸਦੀ ? ਜੀ ਹਾਂ ੧੮ ਫੀਸਦੀ ਲੋਕ ਮਾਨ- ਸਕ ਰੂਪ ਨਾਲ ਤੰਦਰ ਗਤ ਹਨ, ਤਾਂ ੮੨ ਫੀਸਦੀ ਲੋਕਾਂ ਦੀ ਕੀ ਹਾਲਤ ਹੋਵੇਗੀ ? ੨ ਫੀਸਦੀ ਲੋਕ ਕਰੀਬ-ਕਰੀਬ ਪਾਗਲ ਹੋਣ ਦੀ ਹਾਲਤ ਵਿਚ ਹਨ ।

ਤੁਸੀਂ ਕਦੇ ਆਪਣੇ ਸੰਬੰਧ ਵਿਚ ਇਕ ਕਣੇ ਵਿਚ ਬੈਠ ਕੇ ਵਿਚਾਰ ਸਨਾ, ਤਾਂ ਤੁਹਾਨੂੰ ਪਤਾ ਚੱਲੇਗਾ ਕਿ ਪਾਗਲਪਨ ਕਿੰਨਾ ਹੈ. ਅੰਦਰ । ਕਿਸ ਤਰ੍ਹਾਂ ਪਾਇਆ ਹੈ ਪਾਗਲਪਨ ਨੂੰ, ਕਿਵੇਂ ਸਾਂਭਿਆ ਹੋਇਆ ਹੈ, ਉਹ ਗੱਲ ਦੂਜੀ ਹੈ । ‘ਕੁ ਜਿੰਨਾਂ ਕੋਈ ਧੱਕਾ ਦੇ ਦੇਵੇ ਅਤੇ ਕੋਈ ਵੀ ਆਦਮੀ ਪਾਗਲ ਹੋ ਸਕਦਾ ਹੈ ।

ਇਹ ਸੰਭਾਵਨਾ ਹੈ, ਕਿ ਸੌ. ਸਾਲਾਂ ਦੇ ਅੰਦਰ ਸਾਰੀ ਮਨੁੱਖਤਾ ਇਕ ਗਲਪਣ ਬਣ ਜਾਏ, ਸਾਰੇ ਲੋਕ ਕਰੀਬ-ਕਰੀਬ ਪਾਗਲ ਹੋ ਜਾਣ । ਫਿਰ ਸਾਨੂੰ ਕਿ ਫਾਇਦਾ ਹੋਏਗਾ ਕਿ ਪਾਗਲਾਂ ਦੇ ਇਲਾਜ ਦੀ ਕੋਈ ਜ਼ਰੂਰਤ ਨਹੀਂ ਰਹੇਗੀ । * ਫਾਇਦਾ ਹੋਏਗਾ ਕਿ ਪਾਗਲਾਂ ਦੇ ਡਾਕਟਰ ਨਹੀਂ ਹੋਣਗੇ । ਇਕ ਫਾਇਦਾ ਮੋਗਾ ਕਿ ਕੋਈ ਅਨੁਭਵ ਨਹੀਂ ਕਹੇਗਾ ਕਿ ਕੋਈ ਪਾਗਲ ਹੈ, ਕਿਉਂਕਿ ਪਾਗਲ ਦਾ ਹਲਾ ਲੱਛਣ ਇਹ ਹੈ ਕਿ. ਉਹ ਕਦੇ ਨਹੀਂ ਦਸਦਾ ਕਿ ਮੈਂ ਪਾਗਲ ਹਾਂ । ਐਨਾ ਫਾਇਦਾ ਹੋਏਗਾ ।

ਲੇਕਿਨ ਇਹ ਪਾਗਲਪਨ ਵਧਦਾ ਹੀ ਚਲਾ ਜਾਂਦਾ ਹੈ । ਇਹ ਰੋਗ, ਇਹ ਗੈਰ ਤੰਦਰ ਸਤੀ, ਇਹ ਮਾਨਸਿਕ ਚਿੰਤਾ ਅਤੇ ਮਾਨਸਿਕ ਅੰਧਕਾਰ ਵਧਦਾ ਚਲਾ ਜਾਂਦਾ ਹੈ । ਕੀ ਮੈਂ ਤੁਹਾਨੂੰ ਕਹਾਂ ਕਿ ਸੈਕਸ ਨੂੰ ‘ਸਿਪਰਚ ਆਲਾਈਜ਼’ ਕੀਤੇ ਬਿਨਾ ਸੰਭੋਗ ਨੂੰ ਅਧਿਆਤਮਕ ਬਣਾਏ ਬਿਨਾਂ, ਕੋਈ ਨਵੀਂ ਮਨੁਖਤਾ ਪੈਦਾ ਹੋ ਸਕਦੀ ਹੈ।

ਇਹਨਾਂ ਤਿੰਨਾਂ ਦਿਨਾਂ ਵਿਚ ਇਹ ਹੀ ਥੋੜੀਆਂ ਜਿਹੀਆਂ ਗੱਲਾਂ ਮੈਂ ਤੁਹ ਆਖੀਆਂ । ਨਿਸ਼ਚਿਤ ਹੀ ਇਕ ਨਵੇਂ ਮਨੁਖ ਨੂੰ ਜਨਮ ਦੇਣਾ ਹੈ । ਮਨੁੱਖ ਦੇ ਪ੍ਰਾਵ ਤਾਂ ਕਾਹਲੇ ਹਨ ਉੱਚਾਈਆਂ ਨੂੰ ਛੋਹਣ ਲਈ, ਅਕਾਸ਼ ਵਿਚ ਉਡ ਜਾਣ ਲਈ ਚੰਨ ਤਾਰਿਆਂ ਵਰਗੀ ਰੌਸ਼ਨੀ ਹੋਣ ਲਈ, ਫੁਲ ਵਾਂਗ ਖਿੜ ਜਾਣ ਲਈ, ਨਾ ਲਈ, ਸੰਗੀਤ ਲਈ, ਆਦਮੀ ਦੀ ਆਤਮਾਂ ਗੋਂਦੀ ਹੈ ਅਤੇ ਕੋਹਲੂ ਦੇ ਬੈਲ ਵਾਰ ਚੱਕਰ ਵਿਚ ਘੁੰਮਦਾ ਹੈ ਅਤੇ ਉਸੇ ਵਿਚ ਸਮਾਪਤ ਹੋ ਜਾਂਦਾ ਹੈ । ਚੱਕਰ ਦੇ ਬਾਹ ਨਹੀਂ ਨਿਕਲ ਪਾਉਂਦਾ । ਕੀ ਹੈ ਕਾਰਣ?

.. Jc ਇਕੋ ਹੀ ਹੈ । ਮਨੁਖ ਦੇ ਜਨਮ ਦੀ ਪ੍ਰਕ੍ਰਿਆ (ਪ੍ਰੋਸੈਸ) ਬੇਹੂਦੀ ਹੈ ਏਬਸਰਡ ਹੈ। ਮਨੁੱਖ ਦੇ ਪੈਦਾ ਹੋਣ ਦੀ ਵਿਧੀ ਪਾਗਲਪਨ ਨਾਲ ਭਰੀ ਹੋਈ ਹੈ ਮਨੁਖ ਦੇ ਸੰਭੋਗ ਨੂੰ ਅਸੀਂ ਦੁਆਰ ਨਹੀਂ ਬਣਾ ਸਕੇ ਸਮਾਧੀ ਦਾ, ਇਸੇ ਲਈ ਮਨੁਖ ਦਾ ਸੰਭੋਗ ਸਮਾਧੀ ਦਾ ਦੁਆਰ ਬਣ ਸਕਦਾ ਹੈ ।

ਇਹਨਾਂ ਤਿੰਨਾਂ ਦਿਨਾਂ ਵਿਚ ਇਸ ਨਿੱਕੇ ਜਿਹੇ ਮੰਤਰ ਉਤੇ ਮੈਂ ਸਾਰੀਆਂ ਗੱਲਾਂ ਕੀਤੀਆਂ, ਅਤੇ ਅੰਤ ਵਿਚ ਇਕ ਗੱਲ ਦੋਹਰਾ ਦਿਆਂ, ਅਤੇ ਅਜ ਦੀ ਚਰਬ ਮੈਂ ਪੂਰੀ ਕਰਾਂ ।

ਮੈਂ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਜੀਵਨ ਦੀ ਸੱਚਾਈ ਤੋਂ ਅੱਖਾ ਚ ਰਾਉਣ ਵਾਲੇ ਲੋਕ ਮਨੁਖ ਦੇ ਦੁਸ਼ਮਣ ਹਨ । ਜਿਹੜੇ ਤੁਹਾਨੂੰ ਕਹਿਣ, ਸੰਤ ਅਤੇ ਸੈਕਸ ਦਾ ਵਿਚਾਰ ਵੀ ਨਹੀਂ ਕਰਨਾ ਚਾਹੀਦਾ, ਉਹ ਆਦਮੀ ਮਨੁਖ ਦੁਸ਼ਮਣ ਹੈ, ਕਿਉਂਕਿ ਅਜੇਹੇ ਹੀ ਦੁਸ਼ਮਣਾਂ ਨੇ ਸਾਨੂੰ ਸੋਚਣ ਨਹੀਂ ਦਿਤਾ । ਤਾਂ ਇਹ ਕਿਵੇਂ ਸੰਭਵ ਸੀ ਕਿ ਅਸੀਂ ਅਜ ਤਾਈਂ ਵਿਗਿਆਨਕ ਦ੍ਰਿਸ਼ਟੀ ਨਾ ਲੈਂਦੇ ਤੇ ਜੀਵਨ ਵਿਚ ਨਵੀਆਂ ਕਿਰਣਾਂ ਦੀ ਵਰਤੋਂ ਨਾ ਲੱਭ ਲੈਂਦੇ ।

ਜਿਹੜਾ ਤੁਹਾਨੂੰ ਕਹੋ ਕਿ ਸੈਕਸ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਉਹ ਆਦਮੀ ਸੌ-ਫੀ-ਸਦੀ ਗਲਤ ਗੱਲ ਕਹਿ ਰਿਹਾ ਹੈ, ਕਿਉਂਕਿ ਸੈਕਸ ਉਰਜਾ ਹੀ ਪਰਿਵਰਤਿਤ ਅਤੇ ਰੂਪਾਂਤਰਿਤ ਹੋਕੇ ਧਰਮ ਦੀ ਥਾਂ ਵਿਚ ਪ੍ਰਵੇਸ਼ ਪਾਲ ਹੈ । ਬੀਰਜ ਦੀ ਸ਼ਕਤੀ ਹੀ ਉਧਰਵ-ਗਾਮੀ (ਉਪਰ ਵਲ ਜਾਣਾ) ਹੋਕੇ ਮਨ ਉਹਨਾਂ ਲੋਕਾਂ (ਲੋਕਾਂ ਤੋਂ ਮਤਲਬ ਸਵਰਗ ਲੋਕ, ਨਰਕ ਲੋਕ, ਬ੍ਰਹਮ ਲੋਕ ਆਪ ਵਿਚ ਲੈ ਜਾਂਦੀ ਹੈ, ਜਿਨ੍ਹਾਂ ਦਾ ਸਾਨੂੰ ਕੋਈ ਪਰਾ ਹੀ ਨਹੀਂ ਹੈ, ਜਿਥੇ ਬੋਈ ਮੌਤ ਨਹੀਂ ਹੈ, ਜਿਥੇ ਕੋਈ ਦੁਖ ਨਹੀਂ ਹੈ, ਜਿਥੇ ਅਨੰਦ ਤੋਂ ਸਿਵਾਏ ਹੋਰ ਕੋਈ ਅਸ- ਤਿਤਵ ਨਹੀਂ ਹੈ ।

ਲੇਕਿਨ ਉਸ ਸੱਤ, ਚਿੱਤ, ਅਨੰਦ ਵਿਚ ਲੈ ਜਾਣ ਵਾਲੀ ਸ਼ਕਤੀ ਅਤੇ ਊਰਜਾ ਕਿਸਦੇ ਕੋਲ ਹੈ ਅਤੇ ਕਿਥੇ ਹੈ ?

ਅਸੀਂ ਉਸ ਨੂੰ ਜ਼ਾਇਆ ਕਰ ਰਹੇ ਹਾਂ । ਹਾਂ, ਜਿਨ੍ਹਾਂ ਵਿਚ ਮੱਰੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪਾਣੀ ਖਿੱਚਣ ਲਈ । ਡੋਲ ਤਾਂ ਉਪਰ ਆ ਜਾਂਦਾ ਹੈ ਵਿਚ ਹੁੰਦਾ ਹੈ, ਪਾਣੀ ਡਿਗਦਾ ਹੈ ਅਤੇ ਲਗਦਾ ਹੈ ਕਿ ਪਰ ਪਾਣੀ ਸਾਰਾ ਵਿਚ ਹੀ ਖੂਹ ਦੇ ਕੋਲ ਜਾਂਦਾ ਹੈ । ਵਿਚ ਆ ਜਾਂਦਾ ਹੈ। ਅਸੀਂ ਉਹਨਾਂ ਡੋਲੂਆਂ ਵਾਂਗ ਅਸੀਂ ਖੂਹ ਵਿਚ ਪਾਉਂਦੇ ਹਾਂ, ਅਤੇ ਰੋਲਾ-ਰੱਪਾ ਵੀ ਵਿਚ- ਪਾਣੀ ਆਉਂਦਾ ਹੋਵੇਗਾ । ਖਾਲੀ ਡੋਲ ਪਰਤ ਕੇ ਹੱਥ

ਅਸੀਂ ਉਹਨਾਂ ਬੇੜੀਆਂ ਵਾਂਗ ਹਾਂ, ਜਿਨ੍ਹਾਂ ਵਿਚ ਛੇਕ ਹਨ । ਅਸੀਂ ਬੇੜੀਆਂ ਨੂੰ ਖੇਂਹਦੇ ਹਾਂ—ਸਿਰਫ਼ ਡ ਬਣ ਲਈ, ਅਜਿਹੀਆਂ ਬੇੜੀਆਂ ਕਿਸ ਕੰਢੇ ਉਤੇ ਨਹੀਂ ਪੁਜ ਪਾਉਂਦੀਆਂ । ਉਹ ਸਿਰਫ਼ ਮੰਝਧਾਰ ਵਿਚ ਡੋਬ ਦੇਂਦੀਆਂ ਹਨ । ਉਹ ਜੀਵਨ ਨੂੰ ਨੱਸ਼ਟ ਕਰ ਦਿੰਦੀਆਂ ਹਨ ।

ਅਤੇ ਇਹ ਸਾਰੇ ਛੇਕ ਮਨੁੱਖ ਦੀ ਸੈਕਸ ਊਰਜਾ ਦੇ ਗਲਤ ਰਾਹਾਂ ਤੋਂ ਪ੍ਰਵਾਹਿਤ ਅਤੇ ਵੱਗ ਜਾਣ ਦੇ ਕਾਰਣ ਹੈ ਅਤੇ ਉਹਨਾਂ ਗਲਤ ਰਾਹਾਂ ਤੇ ਲੈ ਜਾਣ ਵਾਲੇ ਲੋਕ ਉਹ ਨਹੀਂ ਹਨ, ਜਿਨ੍ਹਾਂ ਨੇ ਨੰਗੀਆਂ ਤਸਵੀਰਾਂ ਲਟਕਾਈਆਂ ਹਨ, ਉਹ ਨਹੀਂ ਹਨ, ਜਿਨ੍ਹਾਂ ਨੇ ਨੰਗੇ ਨਾਵਲ ਲਿਖੇ ਹਨ, ਉਹ ਨਹੀਂ ਹਨ ਜੋ ਨੰਗੀਆਂ ਫਿਲਮਾਂ ਬਣਾ ਰਹੇ ਹਨ ।

ਮਨੁੱਖ ਦੀ ਊਰਜਾ ਨੂੰ ਖਰਾਬ ਕਰਨ ਵਾਲੇ ਉਹ ਲੋਕ ਹਨ, ਜਿਨ੍ਹਾਂ ਨੇ ਮਨੁੱਖ ਨੂੰ ਸੈਕਸ ਦੇ ਸਤਯ ਤੋਂ ਜਾਣੂੰ ਹੋਣ ਵਿਚ ਵਿਘਨਤਾ ਪਾਈ ਹੈਂ ਅਤੇ ਉਹਨਾਂ ਹੀ ਲੋਕਾਂ ਦੇ ਕਾਰਣ ਇਹ ਨੰਗੀਆਂ ਤਸਵੀਰਾਂ ਵਿਖਾਈ ਦੇ ਰਹੀਆਂ ਹਨ, ਨੰਗੀਆਂ ਕਿਤਾਬਾਂ ਦਿਖ ਰਹੀਆਂ ਹਨ, ਲੋਕ ਨੰਗੀਆਂ ਫਿਲਮਾਂ ਦੀ ਈਜ਼ਾਦ ਕਰ ਰਹੇ ਹਨ, ਤੇ ਗੰਦਗੀ ਦੇ ਨਵੇਂ-ਨਵਾਂ ਅਤੇ ਬੇਹੂਦਗੀ ਦੇ ਨਵੇਂ-ਨਵੇਂ ਰਸਤੇ ਕੱਢ ਰਹੇ ਹਨ ।

ਕਿਨ੍ਹਾਂ ਦੇ ਕਾਰਣ ? ਇਹ ਉਹਨਾਂ ਦੇ ਕਾਰਣ ਜਿਨ੍ਹਾਂ ਨੂੰ ਅਸੀਂ ਸਾਧੂ ਅਤੇ ਸੰਨਿਆਸੀ ਕਹਿੰਦੇ ਹਾਂ, ਉਹਨਾਂ ਨੇ ਇਹਨਾਂ ਦੇ ਬਜ਼ਾਰ ਦਾ ਰਸਤਾ ਤਿਆਰ ਕੀਤਾ ਹੈ। ਜੇਕਰ ਗੌਰ ਨਾਲ ਅਸੀਂ ਵੇਖੀਏ ਤਾਂ ਉਹ ਇਹਨਾਂ ਦੇ ਵਿਗਿਆਪਨ-ਦਾਤਾ. ਹਨ, ਦਲਾਲ ਹਨ, ਉਹ ਇਹਨਾਂ ਦੇ ਏਜੇਂਟ ਹਨ ।

ਇਕ ਨਿੱਕੀ ਜਿਹੀ ਕਹਾਣੀ, ਅਤੇ ਆਪਣੀ ਗਲ ਪੂਰੀ ਕਰ ਦਿਆਂਗਾ ।

ਇਕ ਪ੍ਰੋਹਿਤ ਜਾ ਰਿਹਾ ਸੀ ਆਪਣੇ ਚਰਚ ਵਲ । ਦੂਰ ਸੀ ਪਿੰਡ, ਭੱਜਦਾ ਹੋਇਆ ਚਲਿਆ ਜਾ ਰਿਹਾ ਸੀ । ਤਦੇ ਉਸ ਨੂੰ ਨੇੜੇ ਹੀ ਇਕ ਖੱਡ ਵਿਚ, ਜੰਗਲ ਵਿਚ ਇਕ ਆਦਮੀ ਪਿਆ ਹੋਇਆ ਵਿਖਾਈ ਦਿੱਤਾ, ਉਹ ਜਖਮਾਂ ਨਾਲ ਭਰਿਆ ਹੋਇਆ, ਖੂਨ ਵੱਗ ਰਿਹਾ ਸੀ, ਛੁਰਾ ਉਸ ਦੀ ਛਾਤੀ ਵਿਚ ਖੁਬਿਆ ਹੋਇਆ ਸੀ ।

ਪ੍ਰੋਹਿਤ ਨੂੰ ਖਿਆਲ ਆਇਆ, ਕਿ ਚਲਾਂ ਅਤੇ ਇਸ ਨੂੰ ਚੁੱਕ ਲਵਾਂ, ਪਰ ਉਸਨੇ ਵੇਖਿਆ ਕਿ ਚਰਚ ਪੁੱਜਣ ਵਿਚ ਦੇਰ ਹੋ ਜਾਏਗੀ ਅਤੇ ਉਥੇ ਉਸਨੂੰ ਵਿਆਖਿਆਨ ਦੇਣਾ ਹੈ ਅਤੇ ਲੋਕਾਂ ਨੂੰ ਸਮਝਾਉਣਾ ਹੈ । ਅਜ ਉਹ ਪ੍ਰੇਮ ਦੇ ਸੰਬੰਧ ਵਿਚ ਹੀ ਸਮਝਾਉਣ ਜਾ ਰਿਹਾ ਸੀ। ਅਜ ਉਸਨੇ ਸਬਜੈਕਟ ‘ਚ ਣਿਆ। “ਲਵ ਇਜ਼ ਗਾਡ”। ਕ੍ਰਾਈਸੱਟ ਦਾ ਵਚਨ ਚੁ ਣਿਆ ਸੀ ਕਿ ਈਸ਼ਵਰ, ਪ੍ਰਮਾਤਮਾ ਪ੍ਰੇਮ ਹੈ । ਉਹ ਇਹ ਹੀ ਸਮਝਾਉਣ ਜਾ ਰਿਹਾ ਸੀ । ਉਹ ਉਸੇ ਦਾ ਹਿਸਾਬ ਲਾਉਂਦਾ ਹੋਇਆ ਭਜਿਆ ਜਾ ਰਿਹਾ ਸੀ, ਲੇਕਿਨ ਉਸ ਆਦਮੀ ਨੇ ਅੱਖਾਂ ਖੋਲੀਆਂ ਤੇ ਚੀਖਿਆ-ਪ੍ਰੋਹਿਤ ਮੈਨੂੰ ਪਤਾ ਹੈ ਕਿ ਤੂੰ ਅੱਜ ਪ੍ਰੇਮ ਉਪਰ ਬੋਲਣ ਜਾ ਰਿਹਾ ਹੈ । ਮੈਂ ਵੀ ਅਜ ਸੁਨਣ ਵਾਲਾ ਸੀ, ਲੇਕਿਨ ਦੁਸ਼ਟਾਂ ਨੇ ਮੈਨੂੰ ਛੁਰਾ ਮਾਰ ਕੇ ਪਟਕ ਦਿੱਤਾ ਹੈ। ਲੇਕਿਨ ਚੇਤੇ ਰਖ, ਜੇਕਰ ਮੈਂ ਜੀਉਂਦਾ ਰਹਿ ਗਿਆ, ਤਾਂ ਪਿੰਡ ਭਰ ਵਿਚ ਇਹ ਖਬਰ ਕਰ ਦਿਆਂਗਾ ਕਿ ਆਦਮੀ ਮਰ ਰਿਹਾ ਸੀ ਅਤੇ ਇਹ ਆਦਮੀ ਪ੍ਰਮ ਉਤੇ ਵਿਆਖਿਆਨ ਦੇਣ ਚਲਿਆ ਗਿਆ ਸੀ ! ਵੇਥੇ, 6 ਅੱਗੇ ਨਾ ਵੱਧ ।

ਇਸ ਨਾਲ ਪਾਦਰੀ ਨੂੰ ਥੋੜਾ ਡਰ ਲਗਿਆ, ਕਿਉਂਕਿ ਜੇਕਰ ਇਹ ਆਦਮੀ ਜੀਉਂਦਾ ਰਹਿ ਜਾਏਗਾ ਅਤੇ ਪਿੰਡ ਵਿਚ ਖਬਰ ਕਰ ਦੇਵੇ ਤਾਂ ਲੋਕ ਕਹਿਣਗੇ ਕਿ ਪ੍ਰੇਮ ਦਾ ਵਿਆਖਿਆਨ ਬਹੁਤ ਝੂਠਾ ਹੈਂ । ਤੁਸੀਂ ਉਸ ਆਦਮੀ ਦੀ ਚਿੰਤਾ ਨਹੀਂ ਕੀਤੀ, ਜੋ ਮਰ ਰਿਹਾ ਸੀ । ਤਾਂ ਮਜਬੂਰੀ ਵਿਚ ਹੇਠਾਂ ਉਤਰ ਕੇ ਉਸਨੂੰ ਉਸ ਕੋਲ ਜਾਣਾ ਪਿਆ । ਉਥੇ ਜਾ ਕੇ ਉਸਨੇ ਉਸਦਾ ਚਿਹਰਾ ਵੇਖਿਆ ਤਾਂ ਘਬਰਾਇਆ । ਚਿਹਰਾ ਤਾਂ ਪਛਾਣਿਆ ਹੋਇਆ ਜਾਪਦਾ ਸੀ । ਉਸਨੇ ਕਿਹਾ-ਅਜਿਹਾ ਜਾਪਦਾ ਹੈ, ਮੈਂ ਤੈਨੂੰ ਕਿਤੇ ਵੇਖਿਆ ਹੈ। ਅਤੇ ਉਸ ਮਰਨ ਕੰਢੇ ਪਏ ਆਦਮੀ ਨੇ ਕਿਹਾ-ਜ਼ਰੂਰ ਵੇਖਿਆ ਹੈ। ਮੈਂ ਸ਼ੈਤਾਨ ਹਾਂ ਅਤੇ ਪਾਦਰੀ, ਪ੍ਰਹਿਤਾਂ ਨਾਲ ਅਪਣਾ ਪੁਰਾਨਾ ਨਾਤਾ-ਰਿਸ਼ਤਾ ਹੈ । ਤੂੰ ਨਹੀਂ ਵੇਖਿਆ ਹੋਏਗਾ ਤਾਂ ਹੋਰ ਕਿਸਨੇ ਮੈਨੂੰ ਵੇਖਿਆ ਹੋਏਗਾ ।

ਤਦ ਉਸ ਨੂੰ ਖਿਆਲ ਆਇਆ ਕਿ ਉਹ ਤਾਂ ਸ਼ੈਤਾਨ ਹੈ, ਚਰਚ ਵਿਚ ਉਸਦੀ ਤਸਵੀਰ ਲਟਕ ਰਹੀ ਹੈ ! ਉਸਨੇ ਆਪਣੇ ਹੱਥ ਵਖਰੇ ਕਰ ਲਏ ਤੇ ਕਿਹਾ ਕਿ-ਮੈਂ ਤੈਨੂੰ ਨਹੀਂ ਬਚਾ ਸਕਦਾ । ਤੂੰ ਤਾਂ ਮਰ ਹੀ ਜਾਏਂ ਤਾਂ ਚੰਗਾ ਹੈ । ਸ਼ੈਤਾਨ ਨੂੰ ਤਾਂ ਅਸੀਂ ਚਾਹੁੰਦੇ ਹਾਂ, ਮਰ ਹੀ ਜਾਏ । ਅੱਛਾ ਹੋਇਆ ਕਿ ਤੂੰ ਮਰ ਹੀ ਰਿਹਾ ਹੈਂ । ਭਗਵਾਨ ਨੂੰ ਧੰਨਵਾਦ ! ਮੈਂ ਤੈਨੂੰ ਬਚਾਉਣ ਦਾ ਕਿਉਂ ਉਪਾਅ ਕਰਾਂ । ਮੈਂ ਜੇਕਰ ਤੇਰੇ ਖੂਨ ਨੂੰ ਵੀ ਛੋਹ ਲਿਆ ਤਾਂ ਇਹ ਵੀ ਪਾਪ ਹੈ । ਮੈਂ ਜਾਂਦਾ ਹਾਂ ।

ਉਹ ਸ਼ੈਤਾਨ ਜ਼ੋਰ ਨਾਲ ਹਸਿਆ, ਉਸਨੇ ਕਿਹਾ- ਯਾਦ ਰਖਣਾ ਜਿਸ ਦਿਨ ਮੈਂ ਮਰ ਜਾਵਾਂਗਾ, ਉਸ ਦਿਨ ਤੇਰਾ ਧੰਦਾ ਵੀ ਮਰ ਜਾਏਗਾ । ਮੇਰੇ ਬਿਨਾਂ ਤੂੰ ਜੀਉਂਦਾ ਵੀ ਨਹੀਂ ਰਹਿ ਸਕਦਾ । ਮੈਂ ਹਾਂ, ਇਸ ਲਈ ਤੂੰ ਜੀਉਂਦਾ ਹੈ । ਮੈਂ ਤੇਰੇ ਧੰਦੇ ਦਾ ਅਧਾਰ ਹਾਂ । ਮੈਨੂੰ ਬਚਾਉਣ ਦੀ ਕੋਸ਼ਿਸ਼ ਕਰ । ਨਹੀਂ ਤਾਂ ਜਿਸ ਦਿਨ ਸ਼ੈਤਾਨ ਮਰ ਜਾਏਗਾ ਉਸ ਦਿਨ ਪ੍ਰੋਹਿਤ-ਪੰਡਾ, ਪੁਜਾਰੀ ਸਭ ਮਰ ਜਾਣਗੇ । ਕਿਉਂਕਿ ਦੁਨੀਆਂ ਚੰਗੀ ਹੋ ਜਾਏਗੀ । ਪੰਡਿਤ, ਪੁਜਾਰੀ, ਪ੍ਰੋਹਿਤਾਂ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਏਂਗੀ ।

ਪ੍ਰੋਹਿਤ ਨੇ ਸੋਚਿਆ ਅਤੇ ਘਬਰਾਇਆ, ਕਿ ਉਸਨੇ ਬਹੁਤ ਬੇਸਿਕ, ਬਹੁਤ ਬੁਨਿਆਦੀ ਗੱਲ ਕਹੀ ਹੈ । ਉਸਨੇ ਫੇਰ ਝਟ-ਪਟ ਉਸ ਮਰਦੇ ਆਦਮੀ ਨੂੰ ਮੱਥ ਤੇ ਚੁੱਕ ਲਿਆ ਅਤੇ ਕਿਹਾ-ਪਿਆਰੇ ਸ਼ੈਤਾਨ, ਘਬਰਾ ਨਾ, ਮੈਂ ਲੈ ਚਲਦਾ ਹਾਂ । ਹਸਪਤਾਲ ਵਿਚ ਤੇਰਾ ਇਲਾਜ ਕਰਵਾਉਂਗਾ, ਤੂੰ ਛੇਤੀ ਹੀ ਠੀਕ ਹੋ ਜਾਏਂਗਾ। ਲੇਕਿਨ ਵੇਖੀਂ’ ਕਿਤੇ ਮਰ ਨਾ ਜਾਈਂ । ਤੂੰ ਠੀਕ ਕਹਿੰਦਾ ਹੈ । ਤੂੰ ਮਰ ਗਿਆ ਤਾਂ ਅਸੀਂ ਬਿਲਕਲ ਬੇਕਾਰ ਹੋ ਜਾਣ ਵਾਲੇ ਹਾਂ ।

ਸਾਨੂੰ ਖਿਆਲ ਵੀ ਨਹੀਂ ਆ ਸਕਦਾ ਕਿ ਪ੍ਰੋਹਿਤ ਦੇ ਮੋਢਿਆਂ ਦੇ ਪਿੱਛ ਸ਼ੈਤਾਨ ਹੈ 1 ਸਾਨੂੰ ਇਹ ਵੀ ਖਿਆਲ ਨਹੀਂ ਆ ਸਕਦਾ ਕਿ ਸੰਤਾਨ ਦੇ ਧੰਦੇ ਦੇ ਪਿੱਛੇ ਪ੍ਰੋਹਿਤ ਹੈ । ਸ਼ੈਤਾਨ ਦਾ ਧੰਦਾ ਚੱਲ ਰਿਹਾ ਹੈ, ਸੈਕਸ ਦਾ ਸ਼ੋਸ਼ਣ ਚਲ ਰਿਹਾ ਹੈ, ਹਰ ਚੀਜ਼ ਦੇ ਪਿੱਛੇ ਸੈਕਸ ਦਾ ਸ਼ੋਸ਼ਣ ਚਲ ਰਿਹਾ ਹੈ । ਸਾਨੂੰ ਖਿਆਲ ਵੀ ਨਹੀਂ ਆ ਸਕਦਾ ਕਿ ਪ੍ਰੋਹਿਤ ਦਾ ਹੱਥ ਹੈ ਇਸ ਦੇ ਪਿੱਛੇ । ਪ੍ਰੋਹਿਤ ਨੇ ਜਿੰਨੀ ਨਿੰਦਾ ਕੀਤੀ ਹੈ, ਸੈਕਸ ਉਨਾ ਹੀ ਖਿਚਾਉ-ਪੂਰਣ ਹੋ ਗਿਆ ਹੈ । ਪ੍ਰੋਹਤਾਂ ਨੇ ਜਿੰਨਾ ਦਮਨ ਲਈ ਕਿਹਾ ਹੈ, ਆਦਮੀ ਉਨਾ ਹੀ ਭੋਗ ਵਿਚ ਡਿਗ ਪਿਆ ਹੈ । ਪਹਿਤਾਂ ਨੇ ਜਿੰਨਾ ਨਕਾਰਿਆ ਹੈ ਕਿ ਸੈਕਸ ਦੇ ਸਬੰਧ ਵਿਚ ਸੋਚਣਾ ਹੀ ਨਹੀਂ, ਸੈਕਸ ਉਨੀ ਹੀ ਅਨਜਾਣ ਬੁਝਾਰਤ ਬਣ ਗਿਆ ਹੈ, ਅਤੇ ਅਸੀਂ ਉਸਦੇ ਸੰਬੰਧ ਵਿਚ ਕੁਝ ਵੀ ਕਰਨ ਵਿਚ ਅਸਮਰਥ ਹੋ ਗਏ ਹਾਂ ।

ਨਹੀਂ ਅਗਿਆਨ ਨਹੀਂ, ਗਿਆਨ ਚਾਹੀਦਾ ਹੈ । ਗਿਆਨ ਸ਼ਕਤੀ ਹੈ ਅਤੇ ਸੈਕਸ ਦਾ ਗਿਆਨ ਵੱਡੀ ਸ਼ਕਤੀ ਬਣ ਸਕਦਾ ਹੈ । ਅਗਿਆਨ ਵਿਚ ਜੀਉਣਾ ਫਿੱਤਕਰ ਨਹੀਂ ਹੈ ਅਤੇ ਸੈਕਸ ਦੇ ਅਗਿਆਨ ਵਿਚ ਜੀਉਣਾ ਤਾਂ ਬਿਲਕੁਲ ਹਿੱਤਕਰ ਨਹੀਂ ਹੈ । ਇਹ ਤਾਂ ਹੋ ਸਕਦਾ ਹੈ ਕਿ ਅਸੀਂ ਨਾ ਜਾਈਏ ਚੰਨ ਉੱਤੇ । ਕੋਈ ਜ਼ਰੂਰਤ ਨਹੀਂ ਚੰਨ ਉਪਰ ਜਾਣ ਦੀ । ਚੰਨ ਨੂੰ ਜਾਣ ਲੈਣ ਨਾਲ ਕੋਈ ਮਨੁੱਖ ਜਾਤੀ ਦਾ ਹਿੱਤ ਨਹੀਂ ਹੋ ਜਾਏਗਾ । ਇਹ ਹੀ ਜ਼ਰੂਰੀ ਨਹੀਂ ਹੈ ਕਿ ਅਸੀਂ ਪ੍ਰਸ਼ਾਂਤ ਮਹਾਂਸਾਗਰ ਦੀਆਂ ਗਹਿਰਾਇਆਂ ਵਿਚ ਉਤਰੀਏ ਪੰਜਾਂ ਮੀਲਾਂ ਤਾਈਂ, ਜਿੱਥੇ ਕਿ ਸੂਰਜ ਦੀ ਰੌਸ਼ਨੀ ਵੀ ਨਹੀਂ ਪੁੱਜਦੀ, ਉਸਨੂੰ ਜਾਣ ਲੈਣ ਨਾਲ ਵੀ ਮਨੁੱਖ ਜਾਤੀ ਦਾ ਕਈ ਬਹੁਤ ਵੱਡਾ ਸ਼ੁਭ ਕਾਰਜ ਹੋਣ ਵਾਲਾ ਨਹੀਂ ਹੈ। ਇਹ ਹੀ ਜਰੂਰੀ ਨਹੀਂ ਹੈ। ਕਿ ਅਸੀਂ ਐਟਮ ਨੂੰ ਤੋੜੀਏ ਤੇ ਪਛਾਣੀਏਂ, ਪਰ ਇਕ ਗੱਲ ਬਿਲਕੁਲ ਜ਼ਰੂਰੀ ਹੈ, ਸਭ ਤੋਂ ਜ਼ਿਆਦਾ ਜਰੂਰੀ ਹੈ, ਅਲਟੀਮੇਟ ਕਨਸਰਨ ਦੀ ਹੈ, ਬਹੁਤ ਜ਼ਿਆਦਾ ਮੁੱਲ ਦੀ ਹੈ ਅਤੇ ਉਹ ਇਹ ਹੈ ਕਿ ਅਸੀਂ ਮਨੁੱਖ ਦੇ ਕਾਮ ਅਤੇ ਸੰਭੋਗ ਨੂੰ ਠੀਕ ਤਰ੍ਹਾਂ ਜਾਣ ਲਈਏ ਅਤੇ ਸਮਝ ਲਈਏ, ਤਾਂਕਿ ਨਵੇਂ ਮਨੁੱਖ ਨੂੰ ਜਨਮ ਦੇਣ ਵਿਚ ਸਫਲ ਹੋ ਸਕੀਏ ।

ਇਹ ਥੋੜੀਆਂ ਜਰੀਆਂ ਗੱਲਾਂ ਮੈਂ ਤਿੰਨਾ ਦਿਨਾਂ ਵਿਚ ਤੁਹਾਨੂੰ ਆਖੀਆਂ । ਕਲ ਤੁਹਾਡੇ ਸਵਾਲਾਂ ਦੇ ਜਵਾਬ ਦਿਆਂਗਾ । ਆਪਣੇ ਸਵਾਲ ਤੁਸੀਂ ਲਿਖਕੇ ਦੇਣੇ ਇਮਾਨਦਾਰੀ ਨਾਲ, ਕਿਉਂਕਿ . ਇਹ ਮਾਮਲਾ ਅਜਿਹਾ ਨਹੀਂ ਹੈ ਕਿ ਤੁਸੀਂ ਪਰ- ਮਾਤਮਾਂ, ਆਤਮਾਂ ਦੇ ਸੰਬੰਧ ਵਿਚ ਜਿਸ ਤਰ੍ਹਾਂ ਦੀਆਂ ਗੱਲਾਂ ਪੁਛਦੇ ਹੋ, ਉਹ ਇੱਥੇ ਪੁੱਛੋ । ਇਹ ਮਾਮਲਾ ਜ਼ਿੰਦਗੀ ਦਾ ਹੈ, ਤੇ ਸਿੱਧੇ ਅਤੇ ਸੱਚੇ ਆਪਣੇ ਸਵਾਲ ਪੁਛੋ ਤਾਂ ਅਸੀਂ ਇਹਨਾਂ ਵਿਸ਼ਿਆਂ ਦੀ ਹੋਰ ਗਹਿਰਾਈ ਵਿਚ ਵੀ ਉਤਰਨ ਵਿਚ ਸਮਰਥ ਹੋ ਸਕਦੇ ਹਾਂ ।

ਸਤਯ ਤਾਂ ਸਦਾ ਅਨਾਵਰਤ ਹੋਣ ਨੂੰ ਤਿਆਰ ਹੈ । ਸਿਰਫ਼ ਚਾਹੀਦੀ ਹੈ ਸੱਚੀ ਅਤੇ ਇਮਾਨਦਾਰ ਜਿਗਿਆਸਾ, ਅਤੇ ਬਦਕਿਸਮਤੀ, ਉਹ ਹੀ ਸਾਡੇ ਕੋਲ – ਨਹੀਂ ਹੈ ।

ਗਵਾਲੀਆ ਟੈਂਕ, ਬੰਬਈ

28 ਸਿਤੰਬਰ 1968

  1. ਵਾਸਨਾ ਦੇ ਦਲਦਲ ਤੋਂ, ਸਤੱਯਮ-ਸਿਵਮ ਸੁੰਦਰਮ ਤੱਕ

ਮੇਰੇ ਪਿਆਰੇ ਆਤਮਨ,

ਮਿੱਤਰਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਹਨ । ਸਭ ਤੋਂ ਮੱਤਰ ਨੇ ਪੁਛਿਆ ਹੈ ਕਿ ਮੈਂ ਬੋਲਣ ਲਈ ਸੈਕਸ ਜਾਂ. ਕਾਮ ਦਾ ਚੁਣਿਆ ? ਪਹਿਲਾਂ ਇਕ ਵਿਸ਼ਾ ਕਿਉਂ

‘ਇਸ ਦੀ ਥੋੜੀ ਜਿਹੀ ਕਹਾਣੀ ਹੈ । ਇਕ ਵੱਡਾ ਬਜ਼ਾਰ ਹੈ । ਉਸ ਵੱਡੇ ਬਜ਼ਾਰ ਨੂੰ ਕੁਝ ਲੋਕ ਬੰਬਈ ਕਹਿੰਦੇ ਹਨ । ਉਸ ਵੱਡੇ ਬਜ਼ਾਰ ਵਿਚ ਇਕ ਸਭਾ ਜੀ ਅਤੇ ਉਸ ਸਭਾ ਵਿਚ ਇਕ ਪੰਡਿਤ ਜੀ, ਕਬੀਰ ਕੀ ਕਹਿੰਦੇ ਹਨ, ਇਸ ਸੰਬੰਧ ਵਿਚ ਬੋਲਦੇ ਸਨ, ਉਹਨਾਂ ਨੇ ਕਬੀਰ ਦੀ ਇਕ ਪੰਕਤੀ ਕਹੀ ਅਤੇ ਉਸ ਦਾ ਅਰਥ ਸਮਝਾਇਆ। ਉਹਨਾਂ ਨੇ ਕਿਹਾ, ”ਕਬੀਰਾ ਖੜਾ ਬਾਜ਼ਾਰ ਮੇਂ, ਲੀਏ ਲੁਕਾਠੀ ਹਾਥ । ਜੋ ਘਰ ਬਾਰੇ ਆਪਣਾ, ਚਲੇ ਹਮਾਰੇ ਸਾਥ ।” ਉਹਨਾਂ ਨੇ ਇਹ ਕਿਹਾ- ਕਿ ਕਬੀਰ ਬਜ਼ਾਰ ਵਿਚ ਖਲੋਤਾ ਸੀ, ਚੀਖ ਕੇ ਲੋਕਾਂ ਨੂੰ ਕਹਿਣ ਲਗਾ ਕਿ ਲਕੜੀ ਇੱਕਕੇ ਮੈਂ ਬੁਲਾਉਂਦਾ ਹਾਂ. ਉਹਨਾਂ ਨੂੰ, ਜੋ ਆਪਣੇ ਘਰ ਨੂੰ ਸਾੜਣ ਦੀ ਹਿੰਮਤ ਰਖਦੇ ਹੋਣਂ । ਉਹ ਸਾਡੇ ਨਾਲ ਆਂ ਜਾਣ ।

ਉਸ ਸਭਾ ਵਿਚ ਮੈਂ ਵੇਖਿਆ ਕਿ ਲੋਕ ਇਹ ਗੱਲ ਸੁਣਕੇ ਬਹੁਤ ਖੁਸ਼ ਏ । ਮੈਨੂੰ ਬਹੁਤ ਹੈਰਾਨੀ ਹੋਈ ਕਿ ਉਹ ਜਿਹੜੇ ਲੋਕ ਖੁਸ਼ ਹੋਏ ਸੀ, ਉਹਨਾਂ ਵਿਚੋਂ ਕੋਈ ਵੀ ਆਪਣੇ ਘਰ ਨੂੰ ਜਲਾਉਣ ਲਈ ਕਦੇ ਵੀ ਤਿਆਰ ਨਹੀਂ ਹੋਇਆ, ਲੇਕਿਨ ਉਹਨਾਂ ਨੂੰ ਖੁਸ਼ ਵੇਖਕੇ ਮੈਂ ਸਮਝਿਆ ਕਿ ਵਿਚਾਰਾ ਕਬੀਰ ਅਜ ਹੁੰਦਾ ਤਾਂ ਕਿੰਨਾ ਖੁਸ਼ ਹੁੰਦਾ । ਜਦ ਤਿੰਨ ਸੌ ਸਾਲ ਪਹਿਲਾਂ ਉਹ ਸੀ ਅਤੇ ਕਿਸੇ ਬਜ਼ਾਰ ਵਿਚ ਉਸਨੇ ਚੀਖ ਕੇ ਕਿਹਾ ਹੋਏਗਾ, ਤਾਂ ਇਕ ਵੀ ਆਦਮੀ ਖੁਸ਼ ਨਹੀਂ ਹੋਇਆ ਹੋਵੇਗਾ

ਆਦਮੀ ਦੀ ਜ਼ਾਤ ਬਹੁਤ ਅਨੋਖੀ ਹੈ । ਜਿਹੜੇ ਮਰ ਜਾਂਦੇ ਹਨ, ਉਹਨਾਂ ਦੀਆਂ ਗੱਲਾਂ ਸੁਣਕੇ ਲੋਕ ਬਹੁਤ ਖੁਸ਼ ਹੁੰਦੇ ਹਨ, ਅਤੇ ਜਿਹੜੇ ਜੀਉਂਦੇ ਹੁੰਦੇ ਹਨ, ਉਹਨਾਂ ਨੂੰ ਮਾਰ ਸੁੱਟਣ ਦੀ ਧਮਕੀ ਦਿੰਦੇ ਹਨ ।

ਮੈਂ ਸੋਚਿਆ ਕਿ ਜੇਕਰ ਕਬੀਰ ਹੁੰਦੇ, ਇਸ ਬੰਬਈ ਦੇ ਵੱਡੇ ਬਜਾਰ ਵਿਚੋਂ ਤਾਂ ਉਹ ਕਿੰਨੇ ਖੁਸ਼ ਹੁੰਦੇ ਕਿ ਲੋਕ ਉਹਨਾਂ ਦੀ ਪੁਕਾਰ ਸੁਣ ਕੇ ਕਿੰਨੇ ਖੁਸ਼ ਹੋਏ ਹਨ ! ਕਬੀਰ ਜੀ ਕੀ ਕਹਿੰਦੇ ਹਨ. ਲੋਕ ਉਸਨੂੰ ਸੁਣਕੇ ਪਰਸੰਨ ਹੋ ਰਹੇ ਹਨ। ਲੇਕਿਨ ਕਬੀਰ ਨੂੰ ਸੁਣਕੇ ਉਹ ਕਦੇ ਵੀ ਖੁਸ਼ ਨਹੀਂ ਹੋਏ ਸੀ । ਪਰ ਲੋਕਾਂ ਨੂੰ ਖੁਸ ਵੇਖਕੇ ਮੈਨੂੰ ਅਜਿਹਾ ਲਗਿਆ ਕਿ ਜਿਹੜੇ, ਆਪਣੇ ਘਰ ਨੂੰ ਜਲਾਉਣ ਦੀ ਵੀ ਹਿੰਮਤ ਰਖਦੇ ਹਨ ਅਤੇ ਖੁਸ਼ ਹੁੰਦੇ ਹਨ, ਉਹਨਾਂ ਨੂੰ ਕੁਝ ਦਿਲ ਦੀਆਂ ਗੱਲਾ ਜਰੂਰ ਆਖੀਆਂ ਜਾ ਸਕਦੀਆਂ ਹਨ । ਸੋ, ਮੈਂ ਵੀ ਉਸੇ ਧੋਖੇ ਵਿਚ ਆ ਗਿਆ. ਜਿਸ ਵਿਚ ਕਬੀਰ ਅਤੇ ਕ੍ਰਾਇਸਟ ਵਰਗੇ ਸਾਰੇ ਲੋਕ ਹਮੇਸ਼ਾਂ ਆਉਂਦੇ ਰਹੇ ਹਨ । ਮੈਂ ਲੋਕਾਂ ਨੂੰ ਸੱਚ ਉਤੇ ਕੁਝ ਗਲ ਕਹਿਣੀ ਚਾਹੀ ਅਤੇ ਸੱਚ ਦੇ ਸੰਬੰਧ ਵਿਚ ਕੋਈ ਗਲ ਕਹਿਣੀ ਹੋਵੇ ਤਾਂ ਉਹਨਾਂ ਝੂਠਾਂ ਨੂੰ ਸਭ ਤੋਂ ਪਹਿਲਾਂ ਤੋੜ ਦੇਣ ਜ਼ਰੂਰੀ ਹੈ, ਜਿਹੜੇ ਆਦਮੀ ਨੇ ਸੱਚ ਸਮਝ ਰੱਖੇ ਹਨ। ਜਿਸ ਨੂੰ ਅਸੀਂ ਸੱਚ ਸਮਝਦੇ ਹਾਂ ਅਤੇ ਉਹ ਸਤਯ ਨਹੀਂ ਹਨ । ਜਦ ਤਕ ਉਹਨਾਂ ਨੂੰ ਨਾ ਤੋੜ ਦਿੱਤਾ ਜਾਏ ਤਦੋਂ ਤਕ ਸਤਯ ਕੀ ਹੈ, ਉਸ. ਨੂੰ ਜਾਨਣ ਵਲ ਕੋਈ ਕਦਮ ਨਹੀਂ ਪੁਟਿਆ ਜਾ ਸਕਦਾ । ਮੈਨੂੰ ਕਿਹਾ ਗਿਆ ਸੀ ਉਸ ਸਭਾ ਵਿਚ ਕਿ ਮੈਂ ਪ੍ਰੇਮ ਸੰਬੰਧ ਵਿਚ ਕੁਝ ਕਹਾਂ ਅਤੇ ਮੈਨੂੰ ਲਗਿਆ ਕਿ ਪ੍ਰੇਮ ਦੇ ਸੰਬੰਧ ਵਿਚ ਤਦ ਤਕ ਗੱਲ ਸਮਝ ਵਿਚ ਨਹੀਂ ਆ ਸਕਦੀ ਜਦ ਤਕ ਕਿ ਅਸੀਂ ਕਾਮ ਅਤੇ ਸੈਕਸ ਦੇ ਸੰਬੰਧ ਵਿਚ ਕੁਝ ਗਲਤ ਧਾਰਨਾਵਾਂ ਲਈ ਬੈਠੇ ਹਾਂ । ਜੇਕਰ ਗਲਤ ਧਾਰਨਾਵਾਂ ਹਨ। ਸੈਕਸ ਦੇ ਸੰਬੰਧ ਵਿਚ ਤਾਂ ਪ੍ਰੇਮ ਦੇ ਸੰਬੰਧ ਵਿਚ ਅਸੀਂ ਜੋ ਵੀ ਗੱਲ ਕਰਾਂਗੇ, ਉਹ  ਅਧੂਰੀ ਹੋੲਗੀ, ਉਹ ਝੂਠੀ ਹੋਏਗੀ, ਉਹ ਸਤਯ ਨਹੀਂ ਹੋਏਗੀ ।

ਇਸ ਲਈ ਉਸ ਸਭਾ ਵਿਚ ਮੈਂ ਕਾਮ ਅਤੇ ਸੈਕਸ ਦੇ ਸੰਬੰਧ ਵਿਚ ਕਿਹਾ, ਅਤੇ ਇਹ ਕਿਹਾ, ਕਿ ਕਾਮ ਦੀ ਊਰਜਾ ਹੀ ਰੂਪਾਂਤਰਿਤ ਹੋ ਕੇ ਪ੍ਰੇਮ ਦਾ ਪ੍ਰਗਟਾਵਾ ਬਣਦੀ ਹੈ । ਇਕ ਆਦਮੀ ਖਾਦ ਖਰੀਦ ਲੈਂਦਾ ਹੈ, ਜਿਹੜੀ ਗੰਦਗੀ ਅਤੇ ਬਦ ਨਾਲ ਭਰੀ ਹੋਈ ਹੈ । ਅਤੇ ਆਪਣੇ ਘਰ ਦੇ ਕੋਲ ਢੇਰ ਲਾ ਦੇਵੇ ਤਾਂ ਸੜਕ ਉਤਾ ਲੰਘਣਾ ਮੁਸ਼ਕਿਲ ਹੋ ਜਾਏਗਾ । ਐਨੀ ਬਦਬੂ ਉੱਥੇ ਫੈਲੇਗੀ । ਲੇਕਿਨ  ਂ ਇਕ ਦੂਜਾ ਆਦਮੀ ਖਾਦ ਨੂੰ ਬਗੀਚੇ ਵਿਚ ਪਾਉਂਦਾ ਹੈ ਅਤੇ ਬੀਜ ਉਤੇ ਪਾਉਂਦਾ ਹੈ।

ਬੀਜ ਪਣਪ ਕੇ ਵੱਡ ਹੁੰਦੇ ਹਨ । ਪੌਦੇ ਬਣਦੇ ਹਨ ਅਤੇ ਫੁੱਲ ਆਉਂਦੇ ਹਨ। ਅਤੇ ਫੁੱਲਾਂ ਦੀ ਸੁਗੰਧ ਆਂਢ-ਗੁਆਂਢ ਵਿਚ ਉਹਨਾਂ ਦਾ ਸੱਦਾ ਬਣ ਕੇ ਪੁੱਜ ਜਾਂਦੀ ਹੈ । ਰਾਹ ਤੋਂ ਲੰਘਦੇ ਲੋਕਾਂ ਨੂੰ ਵੀ ਉਹ ਸੁਗੰਧ ਛੋਂਹਦੀ ਹੈ । ਉਹਨਾਂ ਨੂੰ ਵੀ । ਪੌਦਿਆਂ ਦਾ ਉਹ ਲਹਿਰਾਉਂਦਾ ਹੋਇਆ ਸੰਗੀਤ ਅਨੁਭਵ ਹੁੰਦਾ ਹੈ । ਲੇਕਿਨ ਸ਼ਾਇਦ ਹੀ ਕਦੇ ਤੁਸੀਂ ਸੋਚਿਆ ਹੋਵੇ ਕਿ ਫੁੱਲਾਂ ਤੋਂ ਜਿਹੜੀ ਸਗੰਧ ਬਣ ਕੇ ਪ੍ਰਗਟ ਹੋ ਰਹੀ ਹੈ, ਉਹ ਉਹੀ ਦੁਰਗੰਧ ਹੈ ਜਿਹੜੀ ਖਾਦ ਤੋਂ ਪਰਗਟ ਹੁੰਦੀ ਸੀ । ਖਾਦ ਦੀ ਬਦਬੂ ਬੀਜਾਂ ਰਾਹੀਂ ਲੰਘ ਕੇ ਫੁੱਲਾਂ ਦੀ ਸੁਗੰਧ ਬਣ ਜਾਂਦੀ ਹੈ । ਬਦਬੂ, ਖੁਸ਼ਬੂ ਬਣ ਸਕਦੀ ਹੈ । ਕਾਮ ਪ੍ਰੇਮ ਬਣ ਸਕਦਾ ਹੈ ।

ਪਰ ਜਿਹੜਾ ਕਾਮ ਦੇ ਵਿਰੋਧ ਵਿਚ ਹੋ ਜਾਏਗਾ, ਉਹ ਪ੍ਰੇਮ ਕਿਵੇਂ ਜਾਣੇਗਾ ? ਜਿਹੜਾ ਕਾਮ ਦਾ ਵੈਰੀ ਹੋ ਜਾਏਗਾ, ਉਹ ਉਸਨੂੰ ਕਿਵੇਂ ਬਦਲੇਗਾ ? ਇਸ ਲਈ ਕਾਮ ਨੂੰ, ਸੈਕਸ ਨੂੰ ਸਮਝਣਾ ਜ਼ਰੂਰੀ ਹੈ,, ਇਹ ਮੈਂ ਉਥੇ ਕਿਹਾ ਕਿ ਉਸਨੂੰ ਰੂਪਾਂਤਰਿਤ ਕਰਨਾ ਜ਼ਰੂਰੀ ਹੈ । .

ਸੋਚਿਆ ਸੀ, ਜਿਹੜੇ ਲੋਕ ਸਿਰ ਹਿਲਾਉਂਦੇ ਸੀ, ਘਰ ਜਲ ਜਾਣ ਉਤੇ, ਉਹ ਲੋਕ ਮੇਰੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਣਗੇ, ਪਰ ਮਰੇ ਕੋਲੋਂ ਗਲਤੀ ਹੋ ਗਈ ! ਜਦ ਮੈਂ ਮੰਚ ਤੋਂ ਉਤਰਿਆ ਤਾਂ ਉਸ ਮੰਚ ਉਤੇ ਜਿੰਨੇ ਨੇਤਾ ਸੀ, ਜਿੰਨੇ ਪ੍ਰਬੰਧਕ ਸੀ, ਉਹ ਸਾਰੇ ਭੱਜ ਚੁੱਕੇ ਸੀ । ਉਹ ਮੈਨੂੰ ਉਤਰਦੇ ਵਕਤ ਮੰਚ ਉਤੇ ਕੋਈ ਵੀ ਨਹੀਂ ਮਿਲਿਆ । ਉਹ ਸ਼ਾਇਦ ਆਪਣੇ ਘਰ ਚਲੇ ਗਏ ਹੋਣਗੇ ਕਿ ਕਿਤੇ ਘਰ ਵਿਚ ਅੱਗ ਨਾ ਲਗ ਜਾਏ । ਉਹ ਸ਼ਾਇਦ ਉਸਨੂੰ ਬੁਝਾਉਣ ਦਾ ਇੰਤਜਾਮ ਕਰਨ ਲਈ ਭੱਜ ਗਏ ਸੀ । ਮੈਨੂੰ ਧੰਨਵਾਦ ਦੇਣ ਨੂੰ ਉਥੇ ਪ੍ਰਬੰਧਕ ਨਹੀਂ ਸਨ । 51 ਜਿੰਨੀਆਂ ਵੀ. ਚਿੱਟੀਆਂ ਟੋਪੀਆਂ ਸਨ, ਜਿੰਨੇ ਵੀ ਖਦਰ-ਪੋਸ਼ ਲੋਕ ਸਨ, ਉਹ ਮੰਚ ਉਤੇ ਕੋਈ ਵੀ ਨਹੀਂ ਸੀ । ਉਹ ਤਾਂ ਜਾ ਚੁੱਕੇ ਸਨ । ਨੇਤਾ ਬਹੁਤ ਕਮਜ਼ੋਰ ਹੁੰਦਾ ਹੈ । ਉਹ ਸੁਨਣ ਵਾਲਿਆਂ ਤੋਂ ਪਹਿਲਾਂ ਹੀ ਭੱਜ ਜਾਂਦਾ ਹੈ ।

ਲੇਕਿਨ ਕੁਝ ਹਿੰਮਤਵਰ ਲੋਕ ਜ਼ਰੂਰ ਉਪਰ ਆਏ । ਕੁਝ ਨੌਜਵਾਨ … ਆਏਂ, ਕੁਝ ਜੁਆਨ ਕੁੜੀਆਂ ਆਈਆਂ, ਕੁਝ ਬੁੱਢੇ, ਕੁਝ ਜਵਾਨ । ਅਤੇ ਉਹਨਾਂ ਨੇ ਮੈਨੂੰ ਕਿਹਾ, ਕਿ ਤੁਸੀਂ ਇਹ ਗੱਲ ਸਾਨੂੰ ਆਖੀ ਹੈ, ਜਿਹੜੀ ਸਾਨੂੰ ਕਦੇ ਕਿਸੇ ਨੇ ਨਹੀਂ ਕਹੀ । ਅਤੇ ਤੁਸੀਂ ਸਾਡੀਆਂ ਅੱਖਾਂ ਖੋਲ੍ਹ ਦਿਤੀਆਂ ਹਨ। ਸਾਨੂੰ ਬਹੁਤ ਹੀ ਪ੍ਰਕਾਸ਼ ਦਾ ਅਨੁਭਵ ਹੋਇਆ ਹੈ । ਉਹਨਾਂ ਦੀਆਂ ਅੱਖਾਂ ਵਿਚ, ਉਹਨਾਂ ਦੇ ਅਨਦਿਤ ਅਥਰੂਆਂ ਵਿਚ, ਉਹਨਾਂ ਦੇ ਧੰਨਵਾਦ ਦਾ ਪ੍ਰਸਤਾਵ ਸੀ । ਭਵਨ ਤੋਂ ਬਾਹਰ ਆਇਆ ਤਾਂ ਮੈਨੂੰ ਇਕ ਵੱਡੀ ਭੀੜ ਨੇ ਘੇਰ ਲਿਆ। ਮੈਂ ਜੋ ਕਿਹਾ ਸੀ ਉਹ ਸਾਰੇ ਉਸਦੇ ਲਈ ਧੰਨਵਾਦ ਦੇ ਰਹੇ ਸਨ । ਤਦ ਮੈਨੂੰ ਲਗਿਆ ਕਿ ਸਿਰਫ ਨੇਤਾ ਹੀ ਭੱਜ ਗਏ ਸੀ, ਲੇਕਿਨ ਜਨਤਾ ਮੇਰੇ ਨਾਲ ਸੀ । ਤਦ ਮੈਂ ਸੋਚਿਆ. ਕਿ ਠੀਕ ਹੋਏਗਾ ਕਿ ਇਸ ਗੱਲ ਨੂੰ ਪੂਰੀ ਤਰ੍ਹਾਂ ਕਿਹਾ ਜਾਏ ਅਤੇ ਇਸ ਲਈ ਇਹ ਵਿਸ਼ਾ ਮੈਂ ਚੁਣਿਆ । ਜਿਹੜੀ ਗੱਲ ਉਥੇ ਅਧੂਰੀ ਰਹਿ ਗਈ ਸੀ, ਉਸ ਨੂੰ ਪੂਰਾ ਕਰਨ ਦਾ ਇਕ ਕਾਰਣ ਇਹ ਵੀ ਸੀ ਕਿ ਲੋਕਾਂ ਨੇ ਮੈਨੂੰ ਕਿਹਾ ਸੀ ਅਤੇ ਉਹ ਉਹਨਾਂ ਲੋਕਾਂ ਨੇ ਕਿਹਾ, ਜਿਨ੍ਹਾਂ ਦੀ ਜੀਵਨ ਨੂੰ ਸਮਝਣ ਦੀ ਹਾਰਦਿਕ ਕੋਸ਼ਿਸ਼ ਹੈ, ਅਤੇ ਉਹਨਾਂ ਨੇ ਚਾਹਿਆ ਕਿ ਮੈਂ ਪੂਰੀ ਗੱਲ ਕਹਾਂ । ਇਕ ਤਾਂ ਕਾਰਣ ਇਹ ਸ਼ੀ ।

ਅਤੇ ਦੂਜਾ ਕਾਰਣ ਇਹ ਸੀ ਕਿ ਉਹ ਜਿਹੜ ਲੋਕ ਭੱਜ ਗਏ ਸਨ ਮੰਚ ਤੋਂ, ਉਹਨਾਂ ਨੇ ਥਾਂ-ਥਾਂ ਜਾ ਕੇ-ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਅਜਿਹੀਆਂ ਗੱਲਾਂ ਕਹੀਆਂ ਹਨ ਕਿ ਧਰਮ ਦਾ ਵਿਨਾਸ਼ ਹੀ ਹੋ ਜਾਏਗਾ… ਮੈਂ ਤਾਂ ਅਜਿਹੀਆਂ ਗੱਲਾਂ ਕਹੀਆਂ ਹਨ, ਜਿਨ੍ਹਾਂ ਨਾਲ ਕਿ ਲੋਕ ਅਧਾਰਮਿਕ ਹੋ ਜਾਣਗੇ ।

…… ਤਾਂ ਮੈਨੂੰ ਲਗਿਆ ਕਿ ਉਹਨਾਂ ਨੂੰ ਮੋੜਕੇ ਜੁਵਾਬ ਦੇਣ ਲਈ ਵੀ – ਪੂਰੀ ਗੱਲ ਕਰਨੀ ਜ਼ਰੂਰੀ ਹੈ । ਉਹਨਾਂ ਨੂੰ ਵੀ ਪਤਾ ਲਗ ਸਕੇ ਕਿ ਸੈਕਸ ਦੇ ਸੰਬੰਧ ਵਿਚ ਸਮਝ ਕੇ ਲੋਕ ਅਧਾਰਮਿਕ ਹੋਣ ਵਾਲੇ ਨਹੀਂ ਹਨ । ਨਹੀਂ ਸਮਝਿਆ ਹੈ ਉਹਨਾਂ ਨੇ ਅਜ ਤਾਈਂ, ਇਸੇ ਲਈ ਅਧਾਰਮਿਕ ਹੋ ਗਏ ਹਨ ।

ਅਗਿਆਨ ਅਧਾਰਮਿਕ ਬਣਾ ਸਕਦਾ ਹੈ । ਗਿਆਨ ਕਦੇ ਵੀ ਅਧਾਰਮਿਕ ਨਹੀਂ ਬਣਾ ਸਕਦਾ ।

ਹੋਰ ਜੇਕਰ ਗਿਆਨ ਅਧਾਰਮਿਕ ਬਣਾਉਂਦਾ ਹੋਵੇ, ਤਾਂ ਮੈਂ ਕਹਿੰਦਾ ਹਾਂ ਕਿ ਅਜਿਹਾ ਗਿਆਨ ਵੀ ਠੀਕ ਹੈ । ਲੇਕਿਨ ਨਹੀਂ, ਹਰਗਿਜ ਅਜਿਹਾ ਨਹੀਂ ਹੈ। ਗਿਆਨ ਹੀ ਧਰਮ ਹੈ ਅਤੇ ਅਗਿਆਨ ਹੀ ਅਧਰਮ । ਅਤੇ ਜੋ ਧਰਮ ਗਿਆਨ ਉੱਤੇ ਟਿਕਿਆ ਹੈ, ਉਹ ਧਰਮ ਨਹੀਂ ਹੈ ਅਧਰਮ ਹੀ ਹੈ । ਅਤੇ ਅਜਿਹੇ ਅਧਰਮ ਤੋਂ ਮੁਕਤੀ ਪਾ ਲੈਣੀ ਬਹੁਤ ਜ਼ਰੂਰੀ ਹੈ । ਜਿਹੜਾ ਪ੍ਰਕਾਸ਼, ਪ੍ਰਕਾਸ਼ ਤੋਂ ਹੀ ਭੈ-ਭੀਤ ਹੋਵੇ, ਉਹ ਪ੍ਰਕਾਸ਼ ਨਹੀਂ ਹੈ। ਉਹ ਘੁਪ ਹਨੇਰਾ ਹੀ ਹੈ, ਜਿਸਨੇ ਕਿ ਪ੍ਰਕਾਸ਼ ਦਾ ਬਨਾਉਟੀ ਭਮ ਧਾਰਣ ਕੀਤਾ ਹੋਇਆ ਹੈ । ਨਹੀਂ, ਪ੍ਰਕਾਸ਼, ਪ੍ਰਕਾਸ਼ ਨੂੰ ਹਮੇਸ਼ਾ ਆਉਣ ਦਾ ਬੁਲਾਵਾ ਦਿੰਦਾ ਹੈ । ਗਿਆਨ ਸਦਾ ਗਿਆਨ ਦਾ ਸਵਾਗਤ ਕਰਦਾ ਹੈ ।ਅਤੇ ਧਰਮ ਤਾਂ ਪਰਮ ਗਿਆਨ ਅਤੇ ਪਰਮ ਪ੍ਰਕਾਸ਼ ਦੀ ਖੋਜ ਦਾ ਹੀ ਦੂਜਾ ਨਾਉਂ ਹੈ। ਨੁਕਸਾਨ ਹਮੇਸ਼ਾਂ ਅੰਧਕਾਰ ਤੋਂ ਅਤੇ ਅਗਿਆਨ ਤੋਂ ਹੀ ਪਹੁੰਚਦਾ ਹੈ

ਇਸ ਲਈ ਜੇਕਰ ਮਨੁੱਖ ਜਾਤੀ ਭਰਿਸ਼ਟ ਹੋ ਗਈ; ਯੌਨ ਦੇ ਸੰਬੰਧ ਵਿਚ ਵਿਕ੍ਰਿਤ (ਖਰਾਬ) ਅਤੇ ਪਾਗਲਪਨ ਨੂੰ ਉਪਲੱਬਧ ਹੋ ਗਈ, ਸੈਕਸ ਦੇ ਸੰਬੰਧ ਵਿਚ ਪਾਗਲ ਹੋ ਗਈ, ਤਾਂ ਉਸਦਾ ਜਿੰਮਾ ਉਹਨਾਂ ਲੋਕਾਂ ਉਤੇ ਨਹੀਂ ਹੈ, ਜਿਨ੍ਹਾਂ ਨੇ ਸੈਕਸ ਦੇ ਸੰਬੰਧ ਵਿਚ ਗਿਆਨ ਦੀ ਖੋਜ ਕੀਤੀ ਹੈ । ਉਸਦਾ ਜਿੰਮਾਂ ਉਹਨਾਂ ਨੈਤਿਕ ਅਤੇ ਅਤੇ ਧਾਰਮਿਕ, ਥੋਥੇ ਸਾਧੂ-ਸੰਤਾਂ ਉਤੇ ਹੈ ਜਿਨ੍ਹਾਂ ਨੇ ਮਨੁੱਖ ਨੂੰ ਹਜ਼ਾਰਾਂ ਵਰ੍ਹਿਆਂ ਤੋਂ ਅਗਿਆਨ ਵਿਚ ਰਖਣ ਦੀ ਕੋਸ਼ਿਸ਼ ਕੀਤੀ ਹੈ । ਇਹ ਮਨੁੱਖ ਜਾਤੀ ਕਦੇ ਵੀ ਕਾਮੁਕਤਾ ਤੋਂ ਮੁਕਤ ਹੋ ਗਈ ਹੁੰਦੀ। ਲੇਕਿਨ ਨਹੀਂ, ਇਹ ਉਹਨਾਂ ਸੱਜਣਾਂ ਦੇ ਕਾਰਣ ਨਹੀਂ ਹੋ ਸਕਿਆ । ਕਾਮ ਤਾਂ ਕੁਦਰਤਨ ਹੈ, ਲੇਕਿਨ ਕਾਮੁਕਤਾ ਧਰਮ ਗੁਰੂਆਂ ਦਾ ਆਵਿਸ਼ਕਾਰ ਹੈ । ਅਤੇ ਜਦ ਤਕ ਕਾਮ ਦੇ ਸੰਬੰਧ ਵਿਚ ਅਗਿਆਨ ਹੈ, •ਤਦ ਤਕ ਉਹ ਨੱਸ਼ਟ ਨਹੀਂ ਹੋ ਸਕਦੀ ।

ਮੈਂ ਜੀਵਨ ਦੇ ਕਿਸੇ ਵੀ ਤਲ ਉੱਤੇ ਅਗਿਆਨ ਅਤੇ ਅੰਧਕਾਰ ਦਾ ਪੱਖਪਾਤੀ ਜਾਂ ਪੋਸ਼ਕ ਨਹੀਂ ਹਾਂ । ਮੈਂ ਤਾਂ ਸਾਰੇ ਖਤਰੇ ਚੁੱਕ ਕੇ ਵੀ ਸਦਾ ਸਤਯ ਦਾ ਸਵਾਗਤ ਕਰਨ ਨੂੰ ਤਿਆਰ ਰਹਿੰਦਾ ਹਾਂ । ਇਸ ਲਈ ਮੈਂ ਉਚਿਤ ਸਮਝਿਆ, ਕਿ ਜੇਕਰ ਥੋੜੀਆਂ ਜਿਹੀਆਂ ਕਿਰਣਾਂ ਨਾਲ ਐਨੀ ਬੇਢੰਨੀ ਹੋ ਗਈ ਹੈ ਤਾਂ ਫੇਰ ਪੂਰੇ ਪ੍ਰਕਾਸ਼ ਦੀ ਚਰਚਾ ਕਰ ਲੈਣੀ ਹੀ ਉਚਿਤ ਹੈ । ਤਾਂਕਿ ਸਾਫ ਹੋ ਸਕੇ ਕਿ ਗਿਆਨ ਮਨੁੱਖ ਨੂੰ ਧਾਰਮਿਕ ਬਣਾਉਂਦਾ ਹੈ ਜਾਂ ਅਧਾਰਮਿਕ ਬਣਾਉਂਦਾ ਹੈ । ਇਹ ਕਾਰਣ ਸੀ, ਇਸ ਲਈ ਇਹ ਸਬਜੈਕਟ ਚੁਣਿਆ ਅਤੇ ਜੇਕਰ ਇਹ ਕਾਰਣ ਨਹੀਂ ਹੁੰਦਾ, ਤਾਂ ਸ਼ਾਇਦ ਮੈਂ ਨੂੰ ਅਚਾਨਕ ਖਿਆਲ ਵੀ ਨਾ ਆਉਂਦਾ ਇਸ ਨੂੰ ਚ ਨਣ ਦਾ J ਸ਼ਾਇਦ ਮੈਂ ਅਜੇ ਇਸ ਵਿਸ਼ੇ ਵਿਚ ਕੋਈ ਗੱਲ ਵੀ ਨਾ ਕਰਦਾ । ਇਸ ਲਈ, ਇਕ ਲਿਹਾਜ ਨਾਲ, ਉਹ ਲੋਕ ਧੰਨਵਾਦ ਦੇ ਯੋਗ ਹਨ, ਜਿਨ੍ਹਾਂ ਨੇ ਮੌਕਾ ਪੈਦਾ ਕਰ ਦਿੱਤਾ ਅਤੇ ਇਹ ਵਿਸ਼ਾ ਮੈਨੂੰ ਚ ਨਣ ਦਾ ਵਿਚਾਰ ਆ ਗਿਆ ਅਤੇ ਜੇਕਰ ਤੁਹਾਨੂੰ ਇਸ ਲਈ ਧੰਨਵਾਦ ਦੇਣਾ ਹੋਵੇ ਤਾਂ ਮੈਨੂੰ ਨਹੀਂ ਦੇਣਾ । ਇਹ ਧੰਨਵਾਦ ਤਾਂ ਉਹਨਾਂ ਨੂੰ ਦੇਣਾ ਜਿਹੜੇ ਮੇਰੇ ਵਿਰੋਧ ਵਿਚ ਅਸੰਗਤ ਗੱਲਾਂ ਦਾ ਪ੍ਰਚਾਰ ਕਰ ਰਹੇ ਹਨ । ਉਹਨਾਂ ਨੇ ਹੀ ਇਹ ਵਿਸ਼ਾ ਚੁਣਵਾ ਲਿਆ ਹੈ ।

ਇਕ ਮਿੱਤਰ ਨੇ ਪੁਛਿਆ ਹੈ ਕਿ ਮਾਂ ਕਿਹਾ ਹੈ, ਕਾਮ ਦਾ ਰੂਪਾਂਤਰਣ (ਬਦਲਾਉ) ਹੀ ਪ੍ਰੇਮ ਬਣਦਾ ਹੈ, ਤਾਂ ਉਹਨਾਂ ਨੇ ਪੁੱਛਿਆ ਹੈ ਕਿ ਮਾਂ ਦਾ ਪੁੱਤਰ ਲਈ ਪ੍ਰੇਮ; ਕੀ ਉਹ ਵੀ ਕਾਮ ਹੈ ? ਇਹ ਵੀ ਸੈਕਸ ਹੈ ? ਹੋਰ ਵੀ ਕੁਝ ਲੋਕਾਂ ਨੇ ਇਸ ਤਰ੍ਹਾ ਦੇ ਸਵਾਲ ਪੁੱਛੇ ਹਨ ।

ਇਸ ਨੂੰ ਥੋੜਾ ਸਮਝ ਲੈਣਾ ਉਪਯੋਗੀ ਹੋਏਗਾ ।

ਜੇਕਰ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੀ ਹੈ, ਤਾਂ ਮੈਂ ਕਿਹਾ ਕਿਹਾ ਸੈਕਸ ਦੇ ਅਨੁਭਵ ਵਿਚ ਬਹੁਤ ਗਹਿਰਾਈਆਂ ਹਨ। ਅਮੂਮਨ ਆਦਮੀ ਉਥੇ ਤਾਈਂ ਪੁੱਜ ·ਵੀ ਨਹੀਂ ਸਕਦਾ । ਤਿੰਨ ਤਲ ਹਨ ਸੈਕਸ ਦੇ । ਉਹ ਮੈਂ ਤੁਹਾਨੂੰ ਦਸਦਾ ਹਾਂ ।

ਇਕ ਤਲ ਤਾਂ ਸ਼ਰੀਰ ਦਾ ਤਲ ਹੈ, ਬਿਲਕੁਲ ਫਿਜਿਯੋਲਾਜੀਕਲ । ਇਕ ਆਦਮੀ ਵੇਸ਼ਿਆ ਕੋਲ ਜਾਂਦਾ ਹੈ । ਉਸਨੂੰ ਜੋ ਸੈਕਸ ਦਾ ਅਨੁਭਵ ਹੁੰਦਾ ਹੈ, ਉਹ ਸ਼ਰੀਰ ਤੋਂ ਡੂੰਘਾ ਨਹੀਂ ਹੋ ਸਕਦਾ । ਵੇਸ਼ਿਆ ਸ਼ਰੀਰ ਵੇਚ ਸਕਦੀ ਹੈ, ਮਨ ਨਹੀਂ ਵੇਚਿਆ ਜਾ ਸਕਦਾ, ਅਤੇ ਆਤਮਾਂ ਦਾ ਤਾਂ ਵੇਚਣ ਦਾ ਕੋਈ ਉਪਾਅ ਨਹੀਂ ਹੈ । ਸ਼ਰੀਰ ਮਿਲ ਸਕਦਾ ਹੈ ।

ਇਕ ਆਦਮੀ ਬਲਾਤਕਾਰ ਕਰਦਾ ਹੈ, ਤਾਂ ਬਲਾਤਕਾਰ ਵਿਚ ਕਿਸੇ ਦਾ ਮਨ ਵੀ ਨਹੀਂ ਮਿਲ ਸਕਦਾ । ਅਤੇ ਕਿਸੇ ਦੀ ਆਤਮਾਂ ਵੀ ਨਹੀਂ । ਸ਼ਰੀਰ ਦੇ ਤਲ ਉਤੇ ਬਲਾਤਕਾਰ ਕੀਤਾ ਜਾਂਦਾ ਹੈ, ਆਤਮਾਂ ਉਤੇ ਬਲਾਤਕਾਰ ਕਰਨ ਦਾ ਨਾ ਕੋਈ ਉਪਾਅ ਕੀਤਾ ਜਾ ਸਕਦਾ ਹੈ, ਨਾ ਲਭਿਆ ਜਾ ਸਕਦਾ ਹੈ । ਸੋ, ਬਲਾਤਕਾਰ ਵਿਚ ਵੀ ਜਿਹੜਾ ਅਨੁਭਵ ਹੋਏਗਾ, ਉਹ ਸ਼ਰੀਰ ਦਾ ਹੋਏਗਾ । ਸੈਕਸ ਦਾ ਪਹਿਲਾ ਅਨੁਭਵ ਸ਼ਰੀਰ ਤੋਂ ਜ਼ਿਆਦਾ ਡੂੰਘਾ ਨਹੀਂ ਹੁੰਦਾ, ਲੇਕਿਨ ਦੇਹ ਦੇ ਅਨੁਭਵ ਉੱਤੇ ਹੀ ਜੋ ਰ ਕ ਜਾਂਦੇ ਹਨ, ਉਹ ਸੈਕਸ ਦੇ ਪੂਰੇ ਅਨੁਭਵ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ । ਉਹਨਾਂ ਨੂੰ, ਮੈਂ ਜੋ ਡੂੰਘਾਈਆਂ ਵਾਲੀਆਂ ਗਲਾਂ ਕਹੀਆਂ ਹਨ, ਉਹਨਾਂ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਚਲ ਸਕਦਾ । ਅੱਜ ਬਹੁਤੇ ਲੋਕ ਸ਼ਰੀਰ ਦੇ ਤਲ ਉਤੇ ਹੀ ਰੁਕ ਗਦੇ ਹਨ ।

ਇਸ ਸੰਬੰਧ ਵਿਚ ਇਹ ਵੀ ਜਾਣ ਲੈਣਾ ਜਰੂਰੀ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਵੀ ਪ੍ਰੇਮ ਤੋਂ ਬਗੈਰ ਵਿਆਹ ਹੁੰਦਾ ਹੈ । ਉਸ ਦੇਸ਼ ਵਿਚ ਸੈਕਸ ਸ਼ਰੀਰਕ-ਤਲ ਉਤੇ ਹੀ ਰ ਕ ਜਾਂਦਾ ਹੈ ਅਤੇ ਉਸ ਤੋਂ ਗਹਿਰਾ ਨਹੀਂ ਜਾ ਸਕਦਾ ।

ਵਿਆਹ ਦੋ ਸਰੀਰਾਂ ਦਾ ਹੋ ਸਕਦਾ ਹੈ. ਦੋ ਆਤਮਾਵਾਂ ਦਾ ਨਹੀਂ । ਦੋ ਆਤਮਾਵਾਂ ਦਾ ਪ੍ਰੇਮ ਹੋ ਸਕਦਾ ਹੈ ।

ਤਾਂ ਜੇਕਰ ਪ੍ਰੇਮ ਤੋਂ ਵਿਆਹ ਨਿਕਲਦਾ ਹੋਵੇ, ਤਦ ਤਾਂ ਵਿਆਹ ਇਕ ਡੂੰਘਾ ਅਰਥ ਲੈ ਲੈਂਦਾ ਹੈ ਅਤੇ ਜੇਕਰ ਵਿਆਹ, ਜਿਹੜਾਂ ਪੰਡਿਤਾਂ ਅਤੇ ਜੋਤਸ਼ੀਆਂ ਦੇ ਹਿਸਾਬ-ਕਿਤਾਬ ਨਾਲ ਹੁੰਦਾ ਹੋਵੇ ਅਤੇ ਜਾਤੀ ਦੇ ਵਿਚਾਰ ਨਾਲ ਹੁੰਦਾ ਹੋਵੇ, ਧੰਨ ਦੇ ਵਿਚਾਰ ਨਾਲ ਹੁੰਦਾ ਹੋਵੇ, ਤਾਂ ਉਹੋ ਜਿਹਾ ਵਿਆਹ ਕਦੇ ਵੀ ਸ਼ਰੀਰ ਤੋਂ ਜ਼ਿਆਦਾ ਗਹਿਰਾ ਨਹੀਂ ਜਾ ਸਕਦਾ।

ਲੇਕਿਨ ਅਜਿਹੇ ਵਿਆਹ ਦਾ ਇਕ ਫਾਇਦਾ ਹੈ । ਸ਼ਰੀਰ ਮਨ ਦੀ ਬਜਾਏ ਜ਼ਿਆਦਾ ਸਥਿਰ ਚੀਜ ਹੈ । ਇਸ ਲਈ ਸ਼ਰੀਰ, ਜਿਹੜੀਆਂ ਸਮਾਜਾਂ ਵਿਚ ਵਿਆਹ ਦਾ ਅਧਾਰ ਹੈ, ਉਹਨਾਂ ਸਮਾਜਾਂ ਵਿਚ ਵਿਆਹ ਚੰਗੀ ਤਰ੍ਹਾਂ ਠਹਿਰਿਆ ਹੋਏਗਾ । ਜੀਵਨ ਭਰ ਚਲ ਜਾਏਗਾ ।

ਸ਼ਰੀਰ ਅਣ-ਟਿਕਾਊ ਚੀਜ਼ ਨਹੀਂ ਹੈ । ਸ਼ਰੀਰ ਬਹੁਤ ਠਹਿਰਾਉ ਵਾਲੀ ਚੀਜ਼ ਹੈ। ਉਸ ਵਿਚ ਬਦਲਾਉਂ ਬਹੁਤ ਹੌਲੀ-ਹੌਲੀ ਆਉਂਦਾ ਹੈ ਅਤੇ ਪਤਾ’ ਵੀ ਨਹੀਂ ਚਲਦਾ । ਸ਼ਰੀਰ ਜੜ੍ਹਤਾ ਦਾ ਤਲ ਹੈ, ਇਸ ਲਈ ਜਿਨ੍ਹਾਂ ਸਮਾਜਾਂ ਨੇ ਇਹ ਸਮਝਿਆ ਕਿ ਵਿਆਹ ਨੂੰ ਸਥਿਰ ਬਨਾਉਣਾ ਜ਼ਰੂਰੀ ਹੈ, ਇਕ ਹੀ ਵਿਆਹ ਕਾਫੀ ਹੋਵੇ, ਬਦਲਾਹਟ ਦੀ ਜ਼ਰੂਰਤ ਨਾ ਪਵੇ, ਉਹਨਾਂ ਨੂੰ ਪ੍ਰੇਮ ਵਖਰਾ ਕਰ ਦੇਣਾ ਪਿਆ । ਕਿਉਂਕਿ ਪ੍ਰੇਮ ਹੁੰਦਾ ਹੈ ਮਨ ਤੋਂ ਅਤੇ ਮਨ ਚੰ ਚਲ ਹੈ ।

ਜਿਹੜੇ ਸਮਾਜ ਪ੍ਰੇਮ ਦੇ ਅਧਾਰ ਤੇ ਵਿਆਹ ਨੂੰ, ਨਿਰਮਿਤ ਕਰਨਗੇ, ਉਹਨਾਂ ਸਮਾਜਾਂ ਵਿਚ ਤਲਾਕ ਜਰੂਰੀ ਹੋਏਗਾ। ਉਹਨਾਂ ਸਮਾਜਾਂ ਵਿਚ ਵਿਆਹ ਪਰਿਵਰਤਿਤ ਹੋਏਗਾ। ਵਿਆਹ ਸਥਾਈ ਵਿਵਸਥਾ ਨਹੀਂ ਹੋ ਸਕਦੀ । ਕਿਉਂਕਿ ਪ੍ਰੇਮ ਤਰਲ ਹੈ ।

ਮਨ ਚੰਚਲ ਹੈ । ਸ਼ਰੀਰ ਸਥਿਰ ਅਤ ਜੜ੍ਹ ਹੈ ।

ਤੁਹਾਡੇ ਘਰ ਵਿਚ ਇਕ ਪੱਥਰ ਪਿਆ ਹੋਇਆ ਹੈ । ਸਵੇਰੇ ਪੱਥਰ ਜਿੱਥੇ ਪਿਆ ਹੋਇਆ ਸੀ, ਸ਼ਾਮ ਨੂੰ ਪੱਥਰ ਉੱਥੇ ਹੀ ਪਿਆ ਹੋਏਗਾ । ਸਵੇਰੇ ਇਕ ਫੁੱਲ ਖਿੜਿਆ ਸੀ, ਅਤੇ ਸ਼ਾਮ ਤਾਈਂ ਮੁਰਝਾ ਜਾਏਗਾਂ ਅਤੇ ਡਿੱਗ ਪਏਗਾ । ਫੁੱਲ ਜਿੰਦਾ ਹੈ, ਜਨਮੇਗਾ; ਮਰੇਗਾ । ਪੱਥਰ ਮਰਦਾ ਹੈ, ਉਹੋ ਜਿਹੇ ਦਾ ਉਹੋ ਜਿਹਾ, ਜਿਵੇਂ ਸਵੇਰੇ ਸੀ, ਉਹੋ ਜਿਹਾ ਹੀ ਸ਼ਾਮ ਨੂੰ ਵੀ ਹੈ । ਪੱਥਰ ਬਹੁਤ ਸਥਿਰ ਹੈ ।

ਪੱਥਰ ਵਾਂਗ, ਸ਼ਰੀਰ ਦੇ ਤਲ ਉਤੇ ਜਿਹੜੇ ਵਿਆਹ ਹਨ, ਉਹ ਸਥਿਰਤਾ ਲਿਆਉਂਦਾ ਹਨ, ਉਹ ਸਮਾਜ ਦੇ ਹਿੱਤ ਵਿਚ ਹੈਂ। ਲੇਕਿਨ ਇਕ-ਇਕ ਵਿਅਕਤੀ ਦੇ ਅਹਿੱਤ ਵਿਚ ਹੈ । ਕਿਉਂਕਿ ਉਹ ਸਥਿਰਤਾ ਸਰੀਰ ਦੇ ਤਲ ਉਤੇ ਲਿਆਂਦੀ ਗਈ ਹੈ ਅਤੇ ਪ੍ਰੇਮ ਤੋਂ ਬਚਿਆ ਗਿਆ ਹੈ ।

ਇਸ ਲਈ ਸ਼ਰੀਰ ਦੇ ਤਲ ਤੋਂ ਜ਼ਿਆਦਾ ਪਤੀ ਅਤੇ ਪਤਨੀ ਦਾ ਸੰਭੋਗ ਅਤੇ ਸੈਕਸ ਗਹਿਰਾਈ ਵਿਚ ਨਹੀਂ ਪੁੱਜ ਪਾਉਂਦਾ । ਇਕ ਜੰਤਰ ਵਾਂਗ, ਇਕ ਮੌਕੇ ਨਿਕਲ-ਰੂਟੀਨ ਹੋ ਜਾਂਦੀ ਹੈ । ਇਕ ਜੰਤਰ ਵਾਂਗ ਸੈਕਸ ਵਾਲਾ ਜੀਵਨ ਹੋ ਜਾਂਦਾ ਹੈ । ਉਸੇ ਅਨੁਭਵ ਨੂੰ ਮੁੜ-ਮੁੜ ਕਰਦੇ ਰਹਿੰਦੇ ਹਨ । ਜੜ੍ਹ ਹੁੰਦੇ ਚਲੇ ਜਾਂਦੇ ਹਨ । ਲੇਕਿਨ ਉਸ ਤੋਂ ਬਹੁਤੀ ਗਹਿਰਾਈ ਕਦੇ ਵੀ ਨਹੀਂ ਮਿਲਦੀ ।

ਜਿੱਥੇ ਪ੍ਰੇਮ ਤੋਂ ਬਿਨਾਂ ਵਿਆਹ ਹੁੰਦਾ ਹੈ, ਉਸ ਵਿਆਹ ਵਿਚ ਅਤੇ ਵੇਸ਼ਿਆ ਕੋਲ ਜਾਣ ਵਿਚ ਬੁਨਿਆਦੀ ਭੇਦ ਨਹੀਂ, ਥੋੜਾ ਜਿਹਾ ਭੇਦ ਹੈ । ਬੁਨਿਆਦੀ ਨਹੀਂ ਹੈ ਉਹ । ਵੇਸ਼ਿਆ ਨੂੰ ਤੁਸੀਂ ਇਕ ਦਿਨ ਲਈ ਖਰੀਰਦੇ ਹੋ ਅਤੇ ਪਤਨੀ ਨੂੰ ਤੁਸੀਂ ਪੂਰੇ ਜੀਵਨ ਲਈ ਖਰੀਰਦੇ ਹੋ । ਇਸ ਤੋਂ ਬਹੁਤਾ ਫਰਕ ਨਹੀਂ ਪੈਂਦਾ । ਜਿੱਥੇ ਪ੍ਰੇਮ ਨਹੀਂ ਹੈ, ਉਥੇ ਖਰੀਦਣਾ ਹੀ ਹੈ । ਚਾਹੇ ਇਕ ਦਿਨ ਲਈ ਖਰੀਦੋ ਭਾਵੇਂ ਪੂਰੀ ਜਿੰਦਗੀ ਲਈ ਖਰੀਦੋ। ਹਾਲਾਂਕਿ ਨਾਲ ਰਹਿਣ ਨਾਲ ਰੋਜ਼-ਰੋਜ਼ ਇਕ ਤਰ੍ਹਾਂ ਦਾ ਸੰਬੰਧ ਪੈਦਾ ਹੋ ਜਾਂਦਾ ਹੈ-ਐਸੋਸਿਏਸ਼ਨ ਨਾਲ । ਅਤੇ ਉਸੇ ਨੂੰ ਅਸੀਂ ਪ੍ਰੇਮ ਸਮਝ ਲੈਂਦੇ ਹਾਂ । ਉਹ ਪ੍ਰੇਮ ਨਹੀਂ ਹੈ । ਪ੍ਰੇਮ ਹੋਰ ਹੀ ਗਲ ਹੈ । ਸ਼ਰੀਰ ਦੇ ਤਲ ਤੇ ਵਿਆਹ ਹੈ, ਇਸ ਲਈ ਸ਼ਰੀਰ ਦੇ ਤਲ ਤੋਂ ਡੂੰਘਾ ਸੰਬੰਧ ਕਦੈ ਵੀ ਨਹੀਂ ਉਤਪੰਨ ਹੋ ਪਾਉਂਦਾ ਹੈ । ਇਹ ਇਕ ਤਲ ਹੈ ।

ਦੂਜਾ ਤਲ ਹੈ ਸੈਕਸ ਦਾ-ਮਨ ਦਾ ਤਲ, ਮਨੋਵਿਗਿਆਨਿਕ ਸਾਈਕੋਲਾਜੀਕਲ । ਵਾਤਸਾਇਨ ਤੋਂ ਲੈ ਕੇ ਪੰਡਿਤ ਕੋਕਾ ਤਕ, ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਸ਼ਾਸਤ੍ਰ ਲਿਖੇ ਹਨ । ਸੈਕਸ ਦੇ ਬਾਬਤ, ਉਹ ਸਰੀਰ ਤੋਂ ਗਹਿਰੇ ਨਹੀਂ ਜਾਂਦੇ । ਦੂਜਾ ਤਲ ਹੈ ਮਾਨਸਿਕ । ਜਿਹੜੇ ਲੋਕ ਪ੍ਰੇਮ ਕਰਦੇ ਹਨ, ਅਤੇ ਫਰ ਵਿਆਹ ਵਿਚ ਬੱਝਦੇ ਹਨ, ਉਹਨਾਂ ਦਾ ਸੈਕਸ ਸ਼ਰੀਰ ਦੇ ਤਲ ਤੋਂ ਥੋੜਾ ਡੂੰਘਾ ਜਾਂਦਾ ਹੈ । ਉਹ ਮਨ ਤਾਈਂ ਜਾਂਦਾ ਹੈ । ਉਸ ਦੀ ਗਹਿਰਾਈ ਮਨੋਵਿਗਿਆਨਕ ਹੈ । ਲੇਕਿਨ ਰੋਜ-ਰੋਜ ਉਸਦੀ ਪੁਨਰਾਵਿਰਤੀ ਹੋਣ ਨਾਲ ਥੋੜੇ ਦਿਨਾਂ ਵਿਚ ਉਹ ਵੀ ਸ਼ਰੀਰ ਚੇ ਤਲ ਤੇ ਆ ਜਾਂਦਾ ਹੈ । ਅਤੇ ਜੰਤਰ ਵਾਂਗ ਹੋ ਜਾਂਦਾ ਹੈ.।

ਦੋ ਸੌ ਵਰ੍ਹਿਆਂ ਵਿਚ ਪੱਛਮ ਨੇ ਪ੍ਰੇਮ-ਵਿਆਹ ਦੀ ਜਿਹੜੀ ਵਿਵਸਥਾ .ਵਿਕਸਿਤ ਕੀਤੀ ਹੈ, ਉਹ ਸੈਕਸ ਨੂੰ ਮਾਨਸਿਕ ਤਲ ਤਾਈਂ ਲੈ ਜਾਂਦੀ ਹੈ ਅਤੇ ਇਸਲਈ ਪੱਛਮ ਵਿਚ ਸਮਾਜ ਅਸਤ-ਵਿਅਸਤ ਹੋ ਗਿਆ ਹੈ । ਕਿਉਂਕਿ ਮਨ ਦਾ ਕੋਈ ਭਰੋਸਾ ਨਹੀਂ ਹੈ । ਉਹ ਅਜ ਕੁਝ ਕਹਿਣ ਲਗਦਾ ਹੈ ਕਲ ਕੁਝ ਹੋਰ ! ਸਵੇਰੇ ਕੁਝ ਕਹਿੰਦਾ ਹੈ, ਸ਼ਾਮ ਕੁਝ ਕਹਿਣ ਲਗਦਾ ਹੈ, ਘੜੀ ਕੁ ਪਹਿਲਾਂ ਕੁਝ ਕਹਿੰਦਾ ਹੈ ਅਤੇ ਘੜੀ ਕੁ ਪਿਛੋਂ ਕੁਝ ਕਹਿਣ ਲਗਦਾ ਹੈ ।

ਸ਼ਾਇਦ ਤੁਸੀਂ ਸੁਣਿਆ ਹੋਏਗਾ ਕਿ ਬਾਇਰਨ ਨੇ ਜਦ ਸ਼ਾਦੀ ਕੀਤੀ ਤਾਂ ਕਹਿੰਦੇ ਹਨ ਕਿ ਤਦ ਤਾਈਂ ਉਹ ਕੋਈ ਸੱਠ, ਸੱਤਰ ਇਸਤ੍ਰੀਆਂ ਨਾਲ ਰਹਿ ਚੁਕਿਆ ਸੀ । ਫੇਰ ਉਸਨੇ ਵਿਆਹ ਕੀਤਾ। ਅਤੇ ਜਦ ਉਹ ਚਰਚ ਵਿਚੋਂ ਉਤਰ* ਰਿਹਾ ਸੀ ਵਿਆਹ ਕਰਕੇ, ਆਪਣੀ ਪਤਨੀ ਦਾ ਹੱਥ ‘ਚ ਹੱਥ ਲੈ ਕੇ, ਚਰਚ ਦੀਆਂ ਘੰਟੀਆਂ ਵੱਜ ਰਹੀਆਂ ਸਨ, ਮੋਮ-ਬਤੀਆਂ ਹੁਣੇ ਜਿਹੜੀਆਂ ਜਗਾਈਆਂ ਗਈਆਂ ਸੀ—ਜਗ ਰਹੀਆਂ ਹਨ । ਹੁਣੇ ਜਿਹੜੇ ਮਿੱਤਰ ਸੁਆਗਤ ਕਰਨ ਆਏ ਂ ਸੀ, ਉਹ ਵਿਦਾ ਹੋ ਰਹੇ ਸਨ ਅਤੇ ਆਪਣੀ ਪਤਨੀ ਦਾ ਹੱਥ ਫੜਕੇ ਉਹ ਸਾਹਮਣੇ ਬੱਘੀ ਵਿਚ ਬੈਠਨ ਲਈ ਚਰਚ ਦੀਆਂ ਪੌੜੀਆਂ ਉਤਰ ਰਿਹਾ ਸੀ, ਤੱਦ ਹੀ ਉਸਨੂੰ ਚਰਚ ਦੇ ਮੂਹਰੇ ਹੀ ਇਕ ਹੋਰ ਸੋਹਣੀ ਇਸਤ੍ਰੀ ਜਾਂਦੀ ਹੋਈ ਵਿਖਾਈ ਪਈ। ਇਕ ਪੱਲ ਲਈ ਤਾਂ ਉਹ ਭੁੱਲ ਗਿਆ ਆਪਣੀ ਪਤਨੀ ਨੂੰ । ਉਸਦੇ ਨਾਲ ਆਪਣੇ ਵਿਆਹ ਨੂੰ । ਸਾਰੇ ਪ੍ਰਾਣ ਉਸ ਇਸਤ੍ਰੀ ਦਾ ਪਿੱਛਾ ਕਰਨ ਲਗੇ ! ਜਾ ਕੇ ਉਹ ਬੱਘੀ ਵਿਚ ਬੈਠਾ 1. ਉਹ ਬਹੁਤ ਇਮਾਨਦਾਰ ਆਦਮੀ ਰਿਹਾ ਹੋਣਾ ਹੈ। ਉਸਨੇ ਆਪਣੀ ਪਤਨੀ ਨੂੰ ਕਿਹਾ—ਤੂੰ ਕੁਝ ਧਿਆਨ ਦਿੱਤਾ । ਇਕ ਅਜੀਬ ਘਟਨਾ ਘਟ ਗਈ। ਕਲ ਤਾਈਂ ਤੇਰੇ ਨਾਲ ਮੇਰਾ ਵਿਆਹ ਨਹੀਂ ਹੋਇਆ ਸੀ, ਤਾਂ ਮੈਂ ਵਿਚਾਰ ਕਰਦਾ। ਸੀ, ਕਿ. ਤੂੰ ਮੈਨੂੰ ਮਿਲ ਸਕੇਂਗੀ ਜਾਂ ਨਹੀਂ । ਤੇਰੇ ਤੋਂ ਸਿਵਾਏ ਮੈਨੂੰ ਕੋਈ ਵੀ ਵਿਖਾਈ ਨਹੀਂ ਦਿੰਦਾ ਸੀ । ਅਤੇ ਅਜ ਜਦ ਕਿ ਵਿਆਹ ਹੋ ਗਿਆ ਹੈ, ਮੈਂ ਤੇਰਾ ਹੱਥ ਫੜਕੇ ਚਰਚ ਤੋਂ ਹੇਠਾਂ ਉਤਰ ਰਿਹਾ ਹਾਂ, ਮੈਨੂੰ ਇਕ ਇਸਤ੍ਰੀ ਵਿਖਾਈ ਪਈ ਹੈ । ਬੱਘੀ ਤੋਂ ਉਸ ਪਾਸੇ ਜਾਂਦੀ ਹੋਈ ਅਤੇ ਮੈ ਤੈਨੂੰ ਭੁਲ ਗਿਆ, ਅਤੇ ਮੇਰਾ ਮਨ ਉਸ ਇਸਤ੍ਰੀ ਦਾ ਪਿੱਛਾ ਕਰਨ ਲਗਾ । ਅਤੇ ਇਕ ਪੱਲ ‘ਚ ਮੈਨੂੰ ਲਗਿਆ ਕਿ ਕਾਂਸ਼ ! ਇਹ ਇਸਤ੍ਰੀ ਮੈਨੂੰ ਮਿਲ ਜਾਏ !

ਸੰਭੋਗ ਸੇ ਸਮਾਧੀ ਕੀ ਔਰ, ਸੰਭੋਗ ਤੋਂ ਸਮਾਧੀ ਵਲ - ਓਸ਼ੋ | Sabhog Se Samadhi Tak Osho

ਮਨ ਐਨਾ ਚੰ ਚਲ ਹੈ । ਤਾਂ ਜਿਨ੍ਹਾਂ ਲੋਕਾਂ ਨੂੰ ਸਮਾਜ ਨੂੰ ਵਿਅਸ ਥਿਤ ਰਖਣਾ ਸੀ, ਉਹਨਾਂ ਲੋਕਾਂ ਨੇ ਮਨ ਦੇ ਤਲ ਉਤੇ ਸੈਕਸ ਨੂੰ ਨਹੀਂ ਜਾਣ ਦਿੱਤਾ । ਉਹਨਾਂ ਨੇ ਸਰੀਰ ਦੇ ਤਲ ਉਤੇ ਰੋਕ ਲਿਆ। ਵਿਆਹ ਕਰੋ, ਪ੍ਰੇਮ ਨਹੀਂ । ਫੇਰ ਵਿਆਹ ਤੋਂ ਪ੍ਰੇਮ ਆਉਂਦਾ ਹੋਵੇ ਤਾਂ ਆਏ, ਨਾ ਆਉਂਦਾ ਹੋਵੇ ਤਾਂ ਨਾ ਆਏ । ਸ਼ਰੀਰ ਦੇ ਤਲ ਉਤੇ ਸਥਿੱਰਤਾ ਹੋ ਸਕਦੀ ਹੈ । ਮਨ ਦੇ ਤਲ ਉਤੇ ਸਥਿਰਤਾ ਬਹੁਤ ਮੁਸ਼ਕਿਲ ਹੈ । ਲੇਕਿਨ ਮਨ ਦੇ ਤਲ ਉਤੇ ਸੈਕਸ ਦਾ ਅਨੁਭਵ ਸ਼ਰੀਰ ਤੋਂ ਡੂੰਘਾ ਹੁੰਦਾ ਹੈ ।

ਪੂਰਬ ਦੀ ਬਜਾਏ ਪਛੱਮ ਦਾ ਸੈਕਸ ਦਾ ਅਨੁਭਵ ਬਹੁਤ ਗਹਿਰਾ ਹੈ ।

ਪੱਛਮ ਦੇ ਜਿਹੜੇ ਮਨੋਵਿਗਿਆਨਿਕ ਹਨ, ਫਰਾਈਡ ਤੋਂ ਜੁੰਗ ਤਕ, ਉਹਨਾਂ ‘ਸਾਰੇ ਲੋਕਾਂ ਨੇ ਜੋ ਵੀ ਲਿਖਿਆ ਹੈ, ਉਹ ਸੈਕਸ ਦੀ ਦੂਜੀ ਗਹਿਰਾਈ ਹੈ, ਉਹ ਮਨ ਦੀ ਗਹਿਰਾਈ ਹੈ।

ਲੇਕਿਨ ਮੈਂ ਜਿਸ ਸੈਕਸ ਦੀ ਗੱਲ ਕਰ ਰਿਹਾ ਹਾਂ, ਉਹ ਤੀਜਾ ਤਲ ਹੈ, ਉਹ ਨਾ ਅਜ ਤਾਂਈਂ ਪੂਰਬ ਵਿਚ ਪੈਦਾ ਹੋਇਆ ਹੈ ਨਾ ਪੱਛਮ ਵਿਚ । ਉਹ ਤੀਜਾ ਤਲ ਹੈ ਸਿਪ੍ਰਿਚ ਅਲ, ਉਹ ਤੀਜਾ ਤਲ ਹੈ ਅਧਿਆਤਮਿਕ । ਸ਼ਰੀਰ ਦੇ ਤਲ ਉਤੇ ਵੀ ਇਕ ਸਥਿਰਤਾ ਹੈ, ਕਿਉਂਕਿ ਸ਼ਰੀਰ ਜੜ੍ਹ ਹੈ ਅਤੇ ਆਤਮਾਂ ਦੇ ਤਲ ਉਤੇ ਵੀ ਇਕ ਸਥਿਰਤਾ ਹੈ, ਕਿਉਂਕਿ ਆਤਮਾਂ ਦੇ ਤਲ ਉਤੇ ਕੋਈ ਪਰਿਵਰਤਨ ਕਦੇ ਹੁੰਦਾ ਹੀ ਨਹੀਂ । ਉਹ ਸਭ ਸ਼ਾਂਤ ਹੈ, ਉਥੇ ਸਭ ਸਨਾਤਨ ਹੈ । ਵਿਚਕਾਰ ਇਕ ਤਲ ਹੈ ਮਨ ਦਾ, ਜਿੱਥੇ ਤਰਲਤਾ ਹੈ । ਮਨ ਪਾਰੇ ਵਾਂਗ ਤਰਲ ਹੈ । ਮਨ ਜਗ ਵਿਚ. ਬਦਲ ਜਾਂਦਾ ਹੈ ।

ਪੱਛਮ ਮਨ ਦੇ ਨਾਲ ਪ੍ਰਯੋਗ ਕਰ ਰਿਹਾ ਹੈ, ਇਸ ਲਈ ਵਿਆਹ ਟੁੱਟ ਰਿਹਾ ਹੈ, ਪਰਿਵਾਰ ਨੱਜ਼ਟ ਹੋ ਰਿਹਾ ਹੈ । ਮਨ ਨਾਲ ਵਿਆਹ ਅਤੇ ਪਰਿਵਾਰ ਖਲੋ ਨਹੀਂ ਸਕਦੇ । ਹੁਣ ਦੋ ਵਰ੍ਹਿਆਂ ਵਿਚ ਤਲਾਕ ਹੈ, ਕਲ ਦੋ ਘੰਟਿਆਂ ਵਿਚ ਤਲਾਕ ਹੋ ਸਕਦਾ ਹੈ । ਮਨ ਤਾਂ ਘੰਟੇ ਕੁ ਪਿਛੋਂ ਬਦਲ ਜਾਦਾ ਹੈ । ਪੱਛਮ ਦਾ ਸਾਰਾ ਸਮਾਜ ਅਸਤ-ਵਿਅਸਤ ਹੋ ਗਿਆ ਹੈ । ਪੂਰਬ ਦਾ ਸਮਾਜ ਵਿਵਸਿਥਿਤ ਸੀ । ਲੇਕਿਨ ਸੈਕਸ ਦੀ ਜੋ ਗਹਿਰੀ ਅਨੁਭੂਤੀ ਸੀ, ਉਹ ਪੂਰਬ ਨੂੰ ਉਪਲੱਬਧ :ਨਹੀਂ ਹੋ ਸਕੀ।

. ਇਕ ਹੋਰ ਸਥਿਰਤਾ ਹੈ, ਇਕ ਹੋਰ ਘੜੀ ਹੈ ਅਧਿਆਤਮ ਦੀ, ਉਸ ਤਲ ਉਤੇ ਜੋ ਪਤੀ-ਪਤਨੀ ਇਕ ਵਾਰੀ ਮਿਲ ਜਾਂਦੇ ਹਨ ਜਾਂ ਦੋ ਵਿਅਕਤੀ ਇਕ ਵਾਰੀ ਮਿਲ ਜਾਂਦੇ ਹਨ, ਉਹਨਾਂ ਨੂੰ ਤਾਂ ਅਜਿਹਾ ਲਗਦਾ ਹੈ ਕਿ ਉਹ ਅਨੰਤ ਜਨਮਾਂ ਲਈ ਇਕ ਹੋ ਗਏ ਹਨ । ਉਥੇ ਫੇਰ ਕੋਈ ਪਰਿਵਰਤਨ ਨਹੀਂ ਹੈ । ਉਸ ਤਲ ਉਤੇ ਚਾਹੀਦੀ ਹੈ ਸਥਿਰਤਾ, ਉਸ ਤਲ ਉਤੇ ਚਾਹੀਦਾ ਹੈ ਅਨੁਭਵ L

: ਸੋ, ਮੈਂ ਜਿਸ ਅਨੁਭਵ ਦੀ ਗੱਲ ਕਰ ਰਿਹਾ ਹਾਂ, ਜਿਸ. ਸੈਕਸ ਦੀ ਗੱਲ ਕਰ ਰਿਹਾ ਹਾਂ, ਉਹ ਸਪ੍ਰਿਚਅਲ ਸੈਕਸ ਹੈ । ਮੈਂ ਅਧਿਆਤਮਿਕ ਨਿਯੋਜਨ ਚਾਹੁੰਦਾ ਹਾਂ ਕਾਮ ਵਿਚ, ਵਾਸਨਾ ਵਿਚ ਅਤੇ ਜੇਕਰ ਮੇਰੀ ਇਹ ਗੱਲ ਸਮਝੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਮਾਂ ਦਾ ਪੁਤਰ ਲਈ ਜੋ ਕਾਮ ਹੈ, ਉਹ ਸਪ੍ਰੀਚ ਅਲ ਸੈਕਸ ਦਾ ਹਿੱਸਾ’ ਹੈ । ਪ੍ਰੇਮ ਹੈ, ਉਹ ਅਧਿਆਤਮਿਕ ਤੁਸੀਂ ਕਹੋਗੇ ਇਹ ਤਾਂ ਬਹੁਤ ਉਲਟੀ ਗੱਲ ਮਾਂ ਦਾ ਪੁੱਤਰ ਲਈ ਕਾਮ ਦਾ ਕੀ ਸੰਬੰਧ ?

ਲੇਕਿਨ ਜਿਸ ਤਰ੍ਹਾਂ ਮੈਂ ਕਿਹਾ ਪੁਰਸ਼ ਅਤੇ ਇਸਤ੍ਰੀ, ਪਤੀ ਅਤੇ ਪਤਨੀ • ਇਕ ਪੱਲ ਲਈ ਮਿਲਦੇ ਹਨ, ਇਕ ਪੱਲ ਲਈ ਦੋਹਾਂ ਦੀ ਆਤਮਾਂ ਇਕ ਹੋ ਜਾਂਦੀ ਹੈ । ਅਤੇ ਉਸ ਘੜੀ ਵਿਚ ਉਹਨਾਂ ਨੂੰ ਜੋ ਅਨੰਦ ਦਾ ਅਨੁਭਵ ਹੁੰਦਾ ਹੈ, ਉਹ ਹੀ ਉਸਨੂੰ ਬੰਨ੍ਹਣ ਵਾਲਾ ਹੋ ਜਾਂਦਾ ਹੈ ।

ਕਦੇ ਤੁਸੀਂ ਸੋਚਿਆ ਕਿ ਮਾਂ ਦੇ ਢਿੱਡ ਵਿਚ ਪੁੱਤਰ ਨੌਂ ਮਹੀਨੇ ਰਹਿੰਦਾ ਹੈ ਅਤੇ ਮਾਂ ਦੇ ਅਸਤਿਤਵ ਨਾਲ ਮਿਲਿਆ ਰਹਿੰਦਾ ਹੈ, ਪਤੀ ਇਕ ਘੜੀ ਨੂੰ ਮਿਲਦਾ ਹੈ । ਪੁੱਤਰ ਨੌਂ ਮਹੀਨਿਆਂ ਲਈ ਇਕ ਹੁੰ ਦਾ ਹੈ, ਇਕੱਠਾ ਹੁੰਦਾ ਹੈ । ਇਸ ਲਈ ਮਾਂ ਦਾ ਪੁੱਤਰ ਨਾਲ ਜਿਹੜਾ ਗਹਿਰਾ ਸੰਬੰਧ ਹੈ, ਉਹ ਪਤੀ ਨਾਲ ਵੀ ਕਦੇ ਨਹੀਂ ਹੁੰਦਾ । ਹੋ ਵੀ ਨਹੀਂ ਸਕਦਾ । ਪਤੀ ਇਕ ਪੱਲ ਲਈ ਮਿਲਦਾ ਹੈ, ਅਸਤਿੱਤਵ ਦੇ ਤਲ ਉਤੇ, ਜਿੱਥੇ ਏਕਿਜਸਟੇਂਸ ਹੈ, ਜਿੱਥੇ ਬੀਈਂਗ ਹੈ, ਉਥੇ ਇਕ ਪਲ- ਨੂੰ ਮਿਲਦਾ ਹੈ ਤੇ ਵਿਛੜ ਜਾਂਦਾ ਹੈ । ਇਕ ਪੱਲ ਲਈ ਨੇੜੇ ਆਉਂਦੇ ਹਨ ਅਤੇ ਫੇਰ ਮੀਲਾਂ ਦਾ ਫਾਸਲਾ ਸ਼ੁਰੂ ਹੋ ਜਾਂਦਾ ਹੈ ।

ਪਰ ਪੁੱਤਰ ਨੌਂ ਮਹੀਨਿਆਂ ਤਾਈਂ ਮਾਂ ਦੇ ਸਾਹ ਨਾਲ ਸਾਹ ਲੈਂਦਾ ਹੈ । ਮਾਂ ਦੇ ਹਿਰਦੇ ਨਾਲ ਧੜਕਦਾ ਹੈ, ਮਾਂ ਦੇ ਖੂਨ ਤੋਂ ਖੂਨ, ਮਾਂ ਦੇ ਪ੍ਰਾਣਾਂ ਤੋਂ ਪ੍ਰਾਣ, ਉਸਦਾ ਆਪਣਾ ਕੋਈ ਅਸਤਿੱਤਵ ਨਹੀਂ ਹੁੰਦਾ ਹੈ । ਉਹ ਮਾਂ ਦਾ ਇਕ ਹਿੱਸਾ ਹੁੰਦਾ ਹੈ । ਇਸ ਲਈ ਇਸਤ੍ਰੀ ਮਾਂ ਬਣੇ ਬਿਨਾ ਕਦੇ ਵੀ ਪੂਰੀ ਤਰ੍ਹਾਂ ਤ੍ਰਿਪਤ ਹੀਂ ਹੋ ਪਾਉਂਦੀ । ਕੋਈ ਵੀ ਪਤੀ ਇਸਤ੍ਰੀ ਨੂੰ ਤ੍ਰਿਪਤ ਨਹੀਂ ਕਰ ਸਕਦਾ, ਜੋ ਉਸਦਾ ਪੁੱਤਰ ਉਸ ਨੂੰ ਕਰ ਦਿੰਦਾ ਹੈ । ਕੋਈ ਵੀ ਪਤੀ ਉਸਨੂੰ ਐਨੀ ਡੂੰਘੀ ਤਿਬੱਧਤਾ ਨਹੀਂ ਦੇ ਪਾਉਂਦਾ, ਜਿੰਨੀ ਉਸਦਾ ਪੁੱਤਰ ਉਸਨੂੰ ਦੇ ਪਾਉਂਦਾ ਹੈ ।

ਉਸਦੇ ਵਿਅਕਤਿਤੱਵ ਦਾ ਪੂਰੀ ਤਰ੍ਹਾਂ ਨਿਖਾਰ, ਪੂਰੀ ਤਰ੍ਹਾਂ ਸੁੰਦਰਤਾ, ਉਸਦੇ ਬਨਣ ਉਤੇ ਪਰਗਟ ਹੁੰਦੀ ਹੈ । ਉਸ ਨਾਲ ਉਸਦੇ ਬੱਚੇ ਦੇ ਆਤਮਿਕ ਸੰਬੰਧ ਹਿਤ ਡੂੰਘੇ ਹਨ ।

ਅਤੇ ਇਸ ਲਈ ਤੁਸੀਂ ਇਹ ਵੀ ਸਮਝ ਲਉ ਕਿ ਜਿਵੇਂ ਹੀ ਇਸਤ੍ਰੀ ਮਾਂ ਬਣ ਜਾਂਦੀ ਹੈ, ਉ ਸਦੀ ਸੈਕਸ ਵਿਚ ਰੁਚੀ ਘਟ ਹੋ ਜਾਂਦੀ ਹੈ । ਇਹ ਕਦੇ ਤੁਸੀਂ ਖਿਆਲ ਕੀਤਾ ਹੈ ?

.ਫੇਰ ਸੈਕਸ ਵਿਚ ਉਸਨੂੰ ਓਨਾ ਰਸ ਨਹੀਂ ਮਿਲ ਪਾਉਂਦਾ । ਉਸ ਨੇ ਇਕ ਹੋਰ ਡੂੰਘਾ ਰਸ ਲੈ ਲਿਆ ਹੈ, ਮਾਂ ਬਨਣ ਦਾ । ਉਹ ਇਕ ਪ੍ਰਾਣ ਦੇ ਨਾਲ ਨੌਂ ਮਹੀਨਿਆਂ ਤਾਈਂ ਇਕੱਠੀ ਜੀ ਚੁੱਕੀ ਹੈ । ਹੁਣ ਉਸਨੂੰ ਸੈਕਸ ਵਿਚ ਰਸ ਨਹੀਂ ਰਹਿ ਜਾਂਦਾ ।

ਅਕਸਰ ਪਤੀ ਹੈਰਾਨ ਹੁੰਦੇ ਹਨ। ਕਿਉਂਕਿ ਪਤੀ ਦੇ ਪਿਤਾ ਬਨਣ ਨਾਲ ਮਨੁੱਖਾਂ ‘ਚ ਕੋਈ ਫ਼ਰਕ ਨਹੀਂ ਪੈਂਦਾ । ਲੇਕਿਨ, ਮਾਂ ਬਨਣ ਨਾਲ ਇਸਤ੍ਰੀ ਵਿਚ ਬੁਨਿਆਦੀ ਫਰਕ ਪੈ ਜਾਂਦਾ ਹੈ । ਪਿਉ ਬਨਣ ਨਾਲ ਪਤੀ ‘ਚ ਕੋਈ ਫਰਕ ਨਹੀਂ ਪੈਂਦਾ । ਕਿਉਂਕਿ ਪਿਤਾ ਕੋਈ ਡੂੰਘਾ ਸੰਬੰਧ ਨਹੀਂ ਹੈ । ਜਿਹੜਾ ਨਵਾਂ ਵਿਅਕਤੀ ਪੈਦਾ ਹੁੰਦਾ ਹੈ, ਉਸਦੇ ਨਾਲ ਪਿਤਾ ਦਾ ਕੋਈ ਡੂੰਘਾ ਸੰਬੰਧ ਨਹੀਂ ਹੈ ।

ਪਿਤਾ ਬਿਲਕਲ ਸਮਾਜਿਕ ਵਿਵਸਥਾ ਹੈ ਸੋਸ਼ਲ ਇਨਸਟੀਟਯਸ਼ਨ ਹੈ।

ਪਿਤਾ ਦੇ ਬਿਨਾਂ ਵੀ ਦੁਨੀਆਂ ਚਲ ਸਕਦੀ ਹੈ, ਇਸ ਲਈ ਪਿਤਾ ਨਾਲ ਕੋਈ ਗਹਿਰਾ ਸੰਬੰਧ ਨਹੀਂ ਹੈ ਪੁੱਤਰ ਦਾ । ਮਾਂ ਨਾਲ ਉਸਦੇ ਬਹੁਤ ਡੂੰਘੇ ਸੰਬੰਧ ਹਨ । ਅਤੇ ਮਾਂ ਤ੍ਰਿਪਤ ਹੋ ਜਾਂਦੀ ਹੈ ਉਸਦੇ ਬਾਦ । ਅਤੇ ਉਸਦੇ ਵਿਚ ਇਕ ਹੋਰ ਹੀ ਤਰ੍ਹਾਂ ਦਾ ਅਧਿਆਤਮਿਕ ਗੌਰਵ ਪਰਗਟ ਹੁੰਦਾ ਹੈ । ਜਿਹੜੀ ਮਾਂ ਨਹੀਂ ਬਣੀ ਹੈ ਇਸਤ੍ਰੀ, ਉਸਨੂੰ ਵੇਖੋ ਅਤੇ ਜੋ ਮਾਂ ਬਣ ਗਈ ਹੈ ਉਸਨੂੰ ਵੇਖੋ । ਮਾਂ ਵਿਚ ਇਕ ਲੌ ਵਿਖਾਈ ਪਏਗੀ, ਸ਼ਾਂਤ, ਜਿਵੇਂ ਨਦੀ ਜਦ ਮੈਦਾਨ ਵਿਚ ਆ ਜਾਂਦੀ ਹੈ, ਤਦ ਸ਼ਾਂਤ ਹੋ ਜਾਂਦੀ ਹੈ । ਜਿਹੜੀ ਅਜੇ ਮਾਂ ਨਹੀਂ ਬਣੀ ਹੈ, ਉਸ ਇਸਤ੍ਰੀ ਵਿਚ ਇਕ ਦੌੜ ਵਿਖਾਈ ਪਏਗੀ। ਜਿਸ ਤਰ੍ਹਾਂ ਪਹਾੜ ਉਤੋਂ ਨਦੀ ਭਜਦੀ ਹੈ । ਝਰਨੇ ਵਾਂਗ ਟੁੱਟਦੀ ਹੈ, ਚੀਖਦੀ ਹੈ, ਗੜਗੜਾਹਟ ਦੀ ਅਵਾਜ ਹੁੰਦੀ ਹੈ, ਦੌੜ ਹੈ। ਮਾਂ ਬਣਕੇ ਉਹ ਇਕ ਦਮ ਸ਼ਾਂਤ ਹੋ ਜਾਂਦੀ ਹੈ ।

ਇਸ ਲਈ ਤੁਹਾਨੂੰ ਇਸ ਬਾਬਤ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਇਸਤ੍ਰੀਆਂ ਨੂੰ ਸੈਕਸ ਦਾ ਪਾਗਲਪਨ ਸਵਾਰ ਹੋ ਗਿਆ ਹੈ, ਜਿਵੇਂ ਪੱਛਮ ਵਿਚ, ਉਹ ਇਸੇ ਲਈ ਮਾਂ ਨਹੀਂ ਬਨਣਾ ਚਾਹੁੰਦੀਆ, ਕਿਉਂਕਿ ਮਾਂ ਬਨਣ ਤੋਂ ਪਿੱਛੋਂ ਸੈਕਸ ਦਾ ਰਸ ਘਟ ਹੋ ਜਾਂਦਾ ਹੈ, ਪੱਛਮ ਦੀ ਇਸਤ੍ਰੀ ਮਾਂ ਬਨਣ ਤੋਂ ਨਾਂਗ ਕਰਦੀ ਹੈ, ਕਿਉਂਕਿ ਮਾਂ ਬਣੀ ਕਿ ਸੈਕਸ ਦਾ ਰਸ ਗਿਆ । ਸੈਕਸ ਦਾ ਰਸ ਤਦੋਂ ਤਕ ਹੀ ਰਹਿ ਸਕਦਾ ਹੈ, ਜਦ ਤਕ ਉਹ ਮਾਂ ਨਾ ਬਣੇ ।

ਪੱਛਮ ਦੀਆਂ ਅਨੇਕ ਹਕੂਮਤਾਂ ਘਬਰਾਂ ਗਈਆਂ ਹਨ ਇਸ ਗੱਲ ਤੋਂ ਕਿ ਇਹ ਰੋਗ ਜੇਕਰ ਵਧਦਾ ਚਲਾ ਗਿਆ ਤਾਂ ਉਹਨਾਂ ਦੀ ਗਿਣਤੀ ਦਾ ਕੀ ਹੋਏਗਾ। ਅਸੀਂ ਏਥੇ ਘਬਰਾ ਰਹੇ ਹਾਂ ਕਿ ਸਾਡੀ ਗਿਣਤੀ ਨਾ ਵੱਧ ਜਾਏ। ਪੱਛਮ ਦੇ ਕੁਝ ਲਕ ਘਬਰਾ ਰਹੇ ਹਨ ਕਿ ਉਹਨਾਂ ਦੀ ਗਿਣਤੀ ਕਿਤੇ ਘਟ ਨਾ ਹੋ ਜਾਏ । ਕਿਉਂ ਕਿ ਇਸਤ੍ਰੀਆਂ ਵਿਚ ਜੇਕਰ ਐਨੇ ਤੇਜ ਰੂਪ ਨਾਲ ਭਾਵ ਪੈਦਾ ਹੋ ਜਾਏ ਕਿ ਮਾਂ ਅਨਣ ਨਾਲ ਸੈਕਸ ਦਾ ਰਸ ਘਟ ਹੋ ਜਾਂਦਾ ਹੈ । ਅਤੇ ਉਹ ਮਾਂ ਨਾ ਬਨਣਾ ਚਾਹੇ ਜਾ ਕੀ ਕੀਤਾ ਜਾ ਸਕਦਾ ਹੈ ।

ਕੋਈ ਕਾਨੂੰਨਨ ਜ਼ਬਰਦਤੀ ਕੀਤੀ ਜਾ ਸਕਦੀ ਹੈ ? ਕਿਸੇ ਨੂੰ ਸੰਤਾਨ ਪੈਢਾ ਕਰਨ ਲਈ, ਤਾਂ ਕਾਨੂੰਨਨ ਜ਼ਬਰਦਸਤੀ ਵੀ ਕੀਤੀ ਜਾ ਸਕਦੀ ਹੈ । ਕਿ ਅਸੀਂ ਬਰਦਸਤੀ ਬੱਚੇ ਨਹੀਂ ਹੋਣ ਦਿਆਂਗੇ । ਲੇਕਿਨ ਕਿਸੇ ਇਸਤ੍ਰੀ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਬੱਚੇ ਪੈਦਾ ਕਰਨੇ ਹੀ ਪੈਣਗੇ ।

ਪੱਛਮ ਦੇ ਸਾਹਮਣੇ ਸਾਥੋਂ ਵੱਡਾ ਸਵਾਲ ਹੈ । ਸਾਡਾ ਸਵਾਲ ਉਨਾ ਵੱਡਾ ਹੀਂ ਹੈ । ਅਸੀਂ ਸੰਖਿਆਂ ਨੂੰ ਰੋਕ ਸਕਦੇ ਹਾਂ ਜਬਰਦਸਤੀ, ਕਾਨੂੰਨਨ, ਲੇਕਿਨ ਖਿਆ ਨੂੰ ਕਾਨੂੰਨਨ ਵਧਾਉਣ ਦਾ ਕੋਈ ਰਸਤਾ ਨਹੀਂ । ਕਿਸੇ ਵਿਅਕਤੀ ਨੂੰ ਬਰਦਸਤੀ ਨਹੀਂ ਕੀਤੀ ਜਾ ਸਕਦੀ ਕਿ ਤੂੰ ਬੱਚੇ ਪੈਦਾ ਕਰ ।

ਅਤੇ ਅਜ ਤੋਂ ਦੋ ਸੌ ਸਾਲਾਂ ਦੇ ਅੰਦਰ ਪੱਛਮ ਦੇ ਸਾਹਮਣੇ ਇਹ ਸਵਾਲ ਹਤ ਭਾਰੀ ਹੋ ਜਾਏਗਾ, ਕਿਉਂਕਿ ਪੂਰਬ ਦੀ ਸੰਖਿਆ ਵੱਧਦੀ ਚਲੀ ਜਾਏਗੀ ਅਤੇ ਹ ਸਾਰੀ ਦੁਨੀਆਂ ਉਤੇ ਛਾ ਸਕਦੀ ਹੈ । ਅਤੇ ਪੱਛਮ ਦੀ ਗਿਣਤੀ ਘਟਦੀ ਜਾ ਕਦੀ ਹੈ । ਇਸਤ੍ਰੀ ਨੂੰ ਮਾਂ ਬਨਣ ਲਈ, ਉਹਨਾਂ ਨੂੰ ਫੇਰ ਤੋਂ ਰਾਜ਼ੀ ਕਰਨਾ रेगा।

ਅਤੇ ਉਹਨਾਂ ਦੇ ਕੁਝ ਮਨੋਵਿਗਿਆਨਕਾਂ ਨੇ ਇਹ ਸਲਾਹ ਦੇਣੀ ਸ਼ੁਰੂ ਤੀ ਹੈ ਕਿ ਬਾਲ-ਵਿਆਹ ਸ਼ੁਰੂ ਕਰ ਦਿਉ, ਨਹੀਂ ਤਾਂ ਇਸਤ੍ਰੀ ਹੋਸ਼ ਵਿਚ ਆ ਦੀ ਹੈ ਤਾਂ ਉਹ ਮਾਂ ਬਨਣਾ ਨਹੀ ਚਾਹੁੰਦੀ । ਉਸਨੂੰ ਸੈਕਸ ਦਾ ਰਸ ਲੈਣਾ ਹਤ ਠੀਕ ਮਲੂਮ ਹੁੰਦਾ ਹੈ । ਇਸ ਲਈ ਬਚਪਨ ਵਿਚ ਵਿਆਹ ਕਰ ਦਿਉ । ਸਨੂੰ ਪਤਾ ਹੀ ਨਾ ਲਗੇ ਕਿ ਉਹ ਕਦ ਮਾਂ ਬਣ ਗਈ । ਪੂਰਬ ਵਿਚ ਜਿਹੜਾ ਬਾਲ-ਵਿਆਹ ਚਲਦਾ ਸੀ, ਉਸਦੇ ਇਕ ਕਾਰਣਾਂ ਚ ਇਹ ਕਾਰਣ ਵੀ ਸੀ । ਇਸਤ੍ਰੀ ਜਿੰਨੀ ਜੁਆਨ ਹੋ ਉਸਦੇ ਇਕ ਕਾਰਣਾਂ ਜਾਏਗੀ ਅਤੇ ਜਿੰਨੀ ਸਮਝਦਾਰ ਹੋ ਜਾਏਗੀ ਅਤੇ ਸੈਕਸ ਦਾ ਜਿਵੇਂ ਹੀ ਰਸ ਲੈਣ ਲਗੇਗੀ, ਉਵੇਂ ਹੀ ਉਹ ਮਾਂ ਨਹੀਂ ਬਨਣਾ ਚਾਹੇਗੀ । ਹਾਲਾਂਕਿ ਉਸਨੂੰ ਕੁਝ ਪਤਾ ਨਹੀਂ ਕਿ ਮਾਂ ‘ਬਨਣ ਨਾਲ ਕੀ ਮਿਲੇਗਾ ? ਇਹ ਤਾਂ ਮਾਂ ਬਨਣ ਨਾਲ ਹੀ ਪਤਾ ਚਲ ਸਕਦਾ ਹੈ । ਉਸ ਤੋਂ ਪਹਿਲਾਂ ਤਾਂ ਉਸਨੂੰ ਜਾਨਣ ਦਾ ਕੋਈ ਉਪਾਅ ਨਹੀਂ ਹੈ ।

ਇਸਤ੍ਰੀ ਤ੍ਰਿਪਤ ਹੋਣ ਲਗਦੀ ਹੈ ਮਾਂ ਬਣਕੇ, ਕਿਉਂਕਿ ? ਉਸਨੇ ਇਕ ਅਧਿਆਤਮਿਕ ਤਲ ‘ਤੇ ਸੈਕਸ ਦਾ ਬੱਚੇ ਨਾਲ ਅਨੁਭਵ ਕਰ ਲਿਆ ਅਤੇ ਇਸ ਲਈ ਮਾਂ ਅਤੇ ਬੱਚੇ ਕੋਲ ਇਕ ਆਤਮੀਅਤਾ ਹੈ। ਮਾਂ ਆਪਣੇ ਪ੍ਰਾਣ ਦੇ ਸਕਦੀ ਹੈ ਬੱਚੇ ਲਈ, ਮਾਂ ਬੱਚੇ ਦੇ ਪ੍ਰਾਣ ਲੈਣ ਦੀ ਕਲਪਣਾ ਵੀ ਨਹੀਂ ਕਰ ਸਕਦੀ ।

ਪਤਨੀ, ਪਤੀ ਦੇ ਪ੍ਰਾਣ ਲੈ ਸਕਦੀ ਹੈ। ਅਨੇਕਾਂ ਵਾਰੀ ਲਦੇ ਵੀ ਹਨ । ‘ਜਕਰ ਨਹੀਂ ਵੀ ਲਵੇਗੀ ਤਾਂ ਪੂਰੀ ਜ਼ਿੰਦਗੀ ਵਿਚ ਪ੍ਰਾਣ ਲੈਣ ਦੀ ਹਾਲਤ ਪੈਦਾ ਕਰ ਦੇਵੇਗੀ । ਪਰ ਬੱਚੇ ਲਈ ਉਹ ਕਲਪਣਾ ਵੀ ਨਹੀਂ ਕਰ ਸਕਦੀ । ਉਹ ਸੰਬੰਧ ਬਹੁਤ ਡੰਘਾ ਹੈ ।

ਅਤੇ ਮੈਂ ਤੁਹਾਨੂੰ ਇਹ ਵੀ ਦਸ ਦਿਆਂ ਕਿ ਜਦ ਉਸ ਤੋਂ ਆਪਣੇ ਪਤੀ ਦਾ ਸੰਬੰਧ ਵੀ ਐਨਾ ਡੂੰਘਾ ਹੋ ਜਾਂਦਾ ਹੈ ਤਾਂ ਪਤੀ ਵੀ ਉਸਨੂੰ ਪੁੱਤਰ ਵਾਂਗ ਵਿਖਾਈ ਪੈਣ ਲਗਦਾ ਹੈ, ਪਤੀ ਵਾਂਗ ਨਹੀਂ । ਇਥੇ ਐਨੀਆਂ ਇਸਤ੍ਰੀਆਂ ਬੈਠੀਆਂ ਹਨ ਐਨੇ ਮਨੁੱਖ ਬੈਠੇ ਹਨ, ਮੈ ਉਹਨਾਂ ਨੂੰ ਇਹ ਪੁਛਦਾ ਹਾਂ ਕਿ ਜਦ ਉਹਨਾਂ ਨੇ ਅਪਣੀ ਪਤਨੀ ਨੂੰ ਬਹੁਤ ਪ੍ਰੇਮ ਕੀਤਾ ਹੈ ਤਾਂ ਕੀ ਉਹਨਾਂ ਨੇ ਇਸ ਤਰ੍ਹਾਂ ਵਿਉਹਾਰ ਨਹੀਂ ਕੀਤਾ, ਜਿਵੇਂ ਨਿੱਕਾ ਬੱਚਾ ਅਪਣੀ ਮਾਂ ਨਾਲ ਕਰਦਾ ਹੈ ? ਕੀ ਤੁਹਾਨੂੰ ਇਸ ਗੱਲ ਦਾ ਖਿਆਲ ਹੈ ਕਿ ਮਨੁੱਖ ਦੇ ਹੱਥ ਇਸਤ੍ਰੀ ਦੇ ਥਣਾਂ ਦੇ ਵੱਲ ਕਿਉਂ ਜਾਂਦੇ ਹਨ ? ਉਹ ਨਿੱਕੇ ਬੱਚੇ ਦੇ ਹੱਥ ਹਨ, ਜਿਹੜੇ ਆਪਣੀ ਮਾਂ ਦੇ ਥੱਣ ਵੱਲ ਜਾ ਰਹੇ ਹਨ ।

ਜਿਵੇਂ ਹੀ ਮਨੁੱਖ ਇਸਤ੍ਰੀ ਲਈ ਗਹਿਰੇ ਪ੍ਰੇਮ ਨਾਲ ਭਰਦਾ ਹੈ, ਉਸਦੇ ਹੱਥ ਉਸਦੇ ਥਣਾਂ ਵੱਲ ਵਧਦੇ ਹਨ, ਕਿਉਂ ? ਥਣਾਂ ਦਾ ਕੀ ਸੰਬੰਧ ਹੈ ਸੈਕਸ ਨਾਲ ?

ਥਣਾਂ ਦਾ ਸੈਕਸ ਨਾਲ ਬਹੁਤਾ ਅਸਲੀ ਸੰਬੰਧ ਨਹੀਂ ਹੈ । ਥਣਾਂ ਨਾਲ ਤਾਂ ਮਾਂ ਅਤੇ ਪੁਤਰ ਦਾ ਸੰਬੰਧ ਹੈ । ਬਚਪਨ ਤੋਂ ਉਹ ਜਾਣਦਾ ਰਿਹਾ ਹੈ ਕਿ ਪੁਤਰ ਦਾ ਸੰਬੰਧ ਥਣ ਨਾਲ ਹੈ ਅਤੇ ਜਿਵੇਂ ਹੀ ਮਨੁੱਖ ਡੂੰਘੇ ਪ੍ਰੇਮ ਨਾਲ ਭਰਚਾ ਹੈ—ਉਹ ਪੁਤਰ ਹੋ ਜਾਂਦਾ ਹੈ ।

ਅਤੇ ਇਸਤ੍ਰੀ ਦਾ ਹੱਥ ਕਿੱਥੇ ਪੁੱਜ ਜਾਂਦਾ ਹੈ ?

ਉਹ ਮਨੁੱਖ ਦੇ ਸਿਰ ਉਤੇ ਪੁੱਜ ਜਾਂਦਾ ਹੈ । ਕਿੱਥ ਪੁੱਜ ਜਾਂਦਾ ਹੈ ?

ਉਹ ਮਨੁੱਖ ਦੇ ਸਿਰ ਉਤੇ ਪੁੱਜ ਜਾਂਦਾ ਹੈ । ਉਸਦੇ ਵਾਲਾਂ ਵਿਚ ਉਂਗਲੀਆਂ ਚਲੀਆਂ ਜਾਂਦੀਆਂ ਹਨ। ਉਹ ਪੁਰਾਣੀ ਪੁੱਤਰ ਦੀ ਯਾਦ ਹੈ । ਉਹ ਪੁਰਾਣੇ ਪੁੱਤਰ ਦਾ ਸਿਰ ਹੈ । ਜਿਸ ਨੂੰ ਉਸਨੇ ਸਹਿਲਾਇਆ ਸੀ ।

ਇਸ ਲਈ ਜੇਕਰ ਠੀਕ ਤਰ੍ਹਾਂ ਪ੍ਰੇਮ ਅਧਿਆਤਮਿਕ ਤਲ ਉਤੇ ਵਿਕਸਿਤ ਹੋ ਜਾਏ ਤਾਂ ਪਤੀ ਆਖਰ ਵਿਚ ਪੁੱਤਰ ਹੋ ਜਾਂਦਾ ਹੈ । ਅਤੇ ਪੁੱਤਰ ਹੋ ਜਾਣਾ ਚਾਹੀਦਾ ਹੈ । ਤਦ ਤੁਸੀਂ ਸਮਝੋ ਕਿ ਅਸੀਂ ਤੀਜੇ ਤਲ ਦੇ ਸੈਕਸ ਦਾ ਅਨੁਭਵ ਕੀਤਾ । ਅਧਿਆਤਮ ਦੇ ਤਲ ਉਤੇ, ਸਿਪ੍ਰੀਚ ਅਲ ਤਲ ਉਤੇ । ਇਸ ਤਲ ਉਤੇ ਇਕ ਸੰਬੰਧ ਹੈ, ਜਿਸਦਾ ਸਾਨੂੰ ਕੋਈ ਪਤਾ ਨਹੀਂ । ਪਤੀ-ਪਤਨੀ ਦਾ ਸੰਬੰਧ ਉਸਦੀ ਤਿਆਰੀ ਹੈ, ਉਸਦਾ ਅੰਤ ਨਹੀਂ ਹੈ । ਉਹ ਯਾਤ੍ਰਾ ਦੀ ਸ਼ੁਰੂਆਤ ਹੈ।

ਇਸ ਲਈ ਪਤੀ-ਪਤਨੀ ਸਦਾ ਦੁੱਖ ਵਿਚ ਰਹਿੰਦੇ ਹਨ, ਕਿਉਂਕਿ ਉਹ ਯਾਤ੍ਰਾ ਹੈ । ਯਾਤ੍ਰਾ ਸਦਾ ਦੁੱਖ ਵਿਚ ਹੁੰਦੀ ਹੈ । ਮੰਜਿਲ ਉਤੇ ਸ਼ਾਂਤੀ ਮਿਲਦੀ ਹੈ । ਪਤੀ-ਪਤਨੀ. ਕਦੇ ਸ਼ਾਂਤ ਨਹੀਂ ਹੋ ਸਕਦੇ । ਉਹ ਵਿਚਕਾਰਲੀ ਯਾਤ੍ਰਾ ਹੈ ਅਤੇ ਬਹੁ ਤੇ ਲੋਕ ਯਾਤ੍ਰਾ ਵਿਚ ਹੀ ਮੁੱਕ ਜਾਂਦੇ ਹਨ । ਮੰਜਿਲ ਤਾਈ ਕਦੇ ਪਹੁੰਚ ਹੀ ਨਹੀਂ ਪਾਉਂਦੇ ।

ਇਸ ਲਈ ਪਤੀ-ਪਤਨੀ ਦੇ ਵਿਚਕਾਰ ਇਕ ਅੰਤਰਦਵੰਧ (ਗ੍ਰਹਿ ਯੁੱਧ) ਚੌਵੀ ਘੰਟੇ ਚਲਦਾ ਹੈ । ਚੌਵੀ ਘੰਟੇ ਇਕ ਕਲਹਿ ਚਲਦੀ ਹੈ, ਜਿਸ ਨੂੰ ਅਸੀਂ ਪ੍ਰੇਮ ਕਹਿੰਦੇ ਹਾਂ । ਪਰ ਨਾ ਪਤੀ ਸਮਝਦਾ ਹੈ, ਨਾ ਪਤਨੀ ਸਮਝਦੀ ਹੈ ਕਿ

ਕਲਹਿ ਦਾ ਕਾਰਣ ਕੀ ਹੈ । ਪਤੀ ਸੋਚਦਾ ਹੈ ਕਿ ਸ਼ਾਇਦ ਦੂਜੀ ਇਸਤ੍ਰੀ ਹੁੰਦੀ, * ਸਭ ਠੀਕ ਹੋ ਜਾਂਦਾ, ਪਤਨੀ ਸੋਚਦੀ ਹੈ ਕਿ ਸ਼ਾਇਦ ਦੂਜਾ ਪੁਰਸ਼ ਹੁੰਦਾ ਤਾਂ ਸਭ ਠੀਕ ਹੋ ਜਾਂਦਾ । ਇਹ ਜੋੜਾ ਗਲਤ ਹੋ ਗਿਆ ਹੈ ।

ਲੇਕਿਨ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਦੁਨੀਆਂ ਭਰ ਦੇ ਜੋੜਿਆਂ ਦਾ ਇਹ ਹੀ ਅਨੁਭਵ ਹੈ ਅਤੇ ਤੁਹਾਨੂੰ ਜੇਕਰ ਬਦਲਣ ਦਾ ਮੌਕਾ ਦਿੱਤਾ ਜਾਏ ਤਾਂ ਐਨਾ ਹੀ ਰਕ ਪਏਗਾ ਜਿਵੇਂ ਕਿ ਕੁਝ ਲੋਕ ਅਰਥੀ ਨੂੰ ਲੈ ਕੇ ਸ਼ਮਸ਼ਾਨ ਜਾਂਦੇ ਹਨ, ਮੋਢਿਆਂ ਰਖਕੇ ਇਕ ਮੋਢਾ ਦੁਖਣ ਲਗਦਾ ਹੈ ਤਾਂ ਚੁੱਕ ਕੇ ਦੂਜੇ ਮਢੇ ਉਤੇ ਰਖ ਲੈਂਦੇ ਸਾਨ । ਥੋੜੀ ਦੇਰ ਰਾਹਤ ਮਿਲਦੀ ਹੈ । ਮੋਢਾ ਬਦਲ ਗਿਆ। ਥੋੜੀ ਦੇਰ ਬਾਦ ਤਾ ਚਲਦਾ ਹੈ ਕਿ ਭਾਰ ਉਨੇ ਦਾ ਉਨਾ ਹੀ ਫੇਰ ਹੋ ਗਿਆ ਹੈ ।

ਪੱਛਮ ਵਿਚ ਐਨੇ ਤਲਾਕ ਹੋ ਰਹੇ ਹਨ । ਉਹਨਾਂ ਦਾ ਅਨੁਭਵ ਇਹ ਹੈ ਕਿ ਦੂਜੀ ਇਸਤ੍ਰੀ ਪੰਜ, ਦੱਸ ਦਿਨਾਂ ਵਿਚ ਪਹਿਲੀ ਇਸਤ੍ਰੀ ਵਾਂਗ ਹੀ ਫੇਰ ਸਾਬਿਰ ਹੋ ਜਾਂਦੀ ਹੈ । ਦੂਜਾ ਮਨੁੱਖ ਪੰਦਰਾਂ ਦਿਨਾਂ ਪਿਛੋਂ ਪਹਿਲੇ ਵਰਗਾ ਹੀ ਸਾਥਿਤ ਹੈ ਜਾਂਦਾ ਹੈ । ਇਸ ਦੇ ਕਾਰਣ ਡੂੰਘੇ ਹਨ । ਇਸਦੇ ਕਾਰਣ ਇਸੇ ਇਸਤ੍ਰੀ, ਮਨੁੱ ਨਾਲ ਸੰਬੰਧਿਤ ਹਨ, ਇਸਦੇ ਕਾਰਣ ਇਸ ਗੱਲ ਨਾਲ ਸੰਬੰਧਿਤ ਹਨ, ਕਿ ਇਸਤ੍ਰੀ ਅਤੇ ਪੁਰਸ਼ ਦਾ ਪਤੀ ਅਤੇ ਪਤਨੀ ਦਾ ਸੰਬੰਧ ਵਿਚਕਾਰਲੀ ਯਾਤ੍ਰਾ ਦਾ ਸੰਬੰਧ ਹੈ। ਉਹ ਮੰਜਲ ਨਹੀਂ ਹੈ, ਉਹ ਅੰਤ ਨਹੀਂ ਹੈ । ਅੰਤ ਤਾਂ ਉਹ ਹੀ ਹੋਏਗਾ, ਜਿੱਧ ਇਸਤ੍ਰੀ ਮਾਂ ਬਣ ਜਾਏਗੀ ਅਤੇ ਪੁਰਸ਼ ਫੇਰ ਪੁਤਰ ਹੋ ਜਾਏਗਾ ।

ਸੋ, ਮੈਂ ਤੁਹਾਨੂੰ ਕਹਿ ਰਿਹਾ ਸਾਂ ਕਿ ਮਾਂ ਅਤੇ ਪੁੱਤਰ ਦਾ ਅਧਿਆਤਮਕ ਕਾਮ ਦਾ ਸੰਬੰਧ ਹੈ ਅਤੇ ਜਿਸ ਦਿਨ ਇਸਤ੍ਰੀ ਅਤੇ ਪੁਰਸ਼, ਪਤੀ ਅਤੇ ਪਤਨੀ ਵਿਚ ਵੀ ਅਧਿਆਤਮਿਕ ਕਾਮ ਦਾ ਸੰਬੰਧ ਪੈਦਾ ਹੋਏਗਾ, ਉਸ ਦਿਨ ਫੇਰ ਮਾਂ-ਪੁੱਤਰ ਦਾ ਸੰਬੰਧ ਸਥਾਪਿਤ ਹੋ ਜਾਏਗਾ ਅਤੇ ਉਹ ਕਾਇਮ ਹੋ ਜਾਏ ਤਾਂ ਇਕ ਤ੍ਰਿਪਤੀ, ਜਿਸਨੂੰ ਮੈਂ ਕਿਹਾ, ਕੰਟੇਟਮੈਂਟ, ਬਹੁਤੀ ਉੱਚੀ ਤ੍ਰਿਪਤੀ ਅਨੁਭਵ ਹੋਏਗੀ ਅਤੇ ਉਸ ਅਨੁਭਵ ਨਾਲ ਬ੍ਰਹਮਚਰਜ ਫਲਿਤ ਹੁੰਦਾ ਹੈ। ਇਹ ਨਾ ਸੋਚੋ ਕਿ ਮਾਂ ਅਤੇ ਪੁੱਤਰ ਦੇ ਸੰਬੰਧ ਵਿਚ ਕੋਈ ਕਾਮ ਨਹੀਂ ਹੈ, ਅਧਿਆਤਮਿਕ ਕਾਮ ਹੈ। ਜੇਕਰ ਅਸੀ ਠੀਕ ਤਰ੍ਹਾਂ ਕਹੀਏ ਤਾਂ ਅਧਿਆਤਮਿਕ ਕਾਮ ਨੂੰ ਹੀ ਪ੍ਰੇਮ ਕਹਿ ਸਕਦੇ ਹਾਂ, ਸਿਪ੍ਰੀਚ ਅਲ, ਜਿਵੇਂ ਹੀ ਸੈਕਸ ਹੋ ਜਾਂਦਾ ਹੈ, ਉਹ ਪ੍ਰੇਮ ਹੋ ਜਾਂਦਾ ਹੈ ।

ਇਕ ਮਿੱਤਰ ਨੇ ਇਸ ਸੰਬੰਧ ਵਿਚ ਇਕ ਹੋਰ ਗਲ ਪੁੱਛੀ ਹੈ । ਉਹਨਾਂ ਪੁੱਛਿਆ ਹੈ ਕਿ ਤੁਹਾਨੂੰ ਅਸੀਂ ਸੈਕਸ ਉਤੇ ਕੋਈ ਅਥਾਰਟੀ, ਕੋਈ ਪ੍ਰਮਾਣਿਕ ਵਿਅਕਤੀ ਨਹੀਂ ਮੰਨ ਸਕਦੇ । ਅਸੀਂ ਤੁਹਾਡੇ ਕੋਲੋਂ ਈਸ਼ਵਰ ਦੇ ਸੰਬੰਧ ਵਿਚ ਪੁੱਛ ਸਕਦੇ ਹਾਂ; ਸੈਕਸ ਦੇ ਸੰਬੰਧ ਵਿਚ ਨਹੀਂ । ਅਸੀਂ ਸੁਨਣ ਆਏ ਸੀ ਈਸ਼ਵਰ ਦੇ ਸਬੰਧ ਵਿਚ, ਸੋ, ਤੁਸੀਂ ਸਾਨੂੰ ਈਸ਼ਵਰ ਦੇ ਸੰਬੰਧ ਵਿਚ ਹੀ ਦਸੋ ।

ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਜਿਸ ਵਿਅਕਤੀ ਨੂੰ ਅਸੀਂ ਸੈਕਸ ਦੇ ਸੰਬੰਧ ਵਿਚ ਵੀ ਅਥਾਰਿਟੀ ਨਹੀਂ ਮੰਨ ਸਕਦੇ, ਉਸ ਤੋਂ ਈਸ਼ਵਰ ਦੇ ਸੰਬੰਧ ਵਿਚ ਪੁਛਣਾ ਫਿਜੂਲ ਹੈ, ਕਿਉਂਕਿ ਜਿਹੜਾ ਪਹਿਲੀ ਪੌੜੀ ਦੇ ਸੰਬੰਧ ਵਿਚ ਕੁਝ ਨਹੀਂ ਜਾਣਦਾ, ਉਸ ਕੋਲੋਂ ਤੁਸੀਂ ਅਤਿਮ ਪੌੜੀ ਦੇ ਸੰਬੰਧ ਵਿਚ ਪੁਛਣਾ ਚਾਹੁੰਦੇ ਹੈ। ਜਕਰ ਸੈਕਸ ਦੇ ਸੰਬੰਧ ਵਿਚ, ਜੋ ਮੈਂ ਕਿਹਾ ਉਹ ਸਵੀਕਾਰ ਕਰਨ ਜੋਗ ਨਹੀਂ ਹੈ ਤਾਂ ਫਿਰ ਤਾਂ ਭੁੱਲ ਕੇ ਵੀ ਈਸ਼ਵਰ ਦੇ ਸੰਬੰਧ ਵਿਚ ਮੇਰੇ ਕੋਲੋਂ ਪੁਛਣ ਕਦੇ ਨਾ ਆਉਣਾ । ਕਿਉਂਕਿ ਉਹ ਗੱਲ ਹੀ ਮੁੱਕ ਗਈ, ਪਹਿਲੀ ਕਲਾਸ ਦੇ ਲਾਇਕ ਹੀ ਮੈਂ ਸਿੱਧ ਨਹੀਂ ਹੋਇਆ, ਤਾਂ ਅੰਤਿਮ ਕਲਾਸ ਦੇ ਜੋਗ ਕਿਵੇਂ ਸਿੱਧ ਹੋ ਸਕਦਾ ਹਾਂ ? ਲੇਕਿਨ ਉਹਨਾਂ ਦੇ ਪੁਛਣ ਦਾ ਕਾਰਣ ਹੈ ।

ਹੁਣ ਤਾਈਂ ਕਾਮ ਨੂੰ ਅਤੇ ਰਾਮ ਨੂੰ ਦੁਸ਼ਮਣ ਵਾਂਗ ਵੇਖਿਆ ਜਾਂਦਾ ਰਿਹਾ ਹੈ । ਸੈਕਸ ਨੂੰ ਅਤੇ ਸਮਾਧੀ ਨੂੰ ਦੁਸ਼ਮਣ ਵਾਂਗ ਵੇਖਿਆ ਜਾਂਦਾ ਰਿਹਾ ਹੈ । ਹੁਣ ਤਾਈਂ ਅਜੇਹਾ ਸਮਝਿਆ ਜਾਂਦਾ ਰਿਹਾ ਹੈ, ਕਿ ਜਿਹੜੇ ਰਾਮ ਦੀ ਖੋਜ ਕਰਦੇ ਹਨ, ਉਹਨਾਂ ਦਾ ਕਾਮ ਨਾਲ ਕੋਈ ਸੰਬੰਧ ਨਹੀਂ ਹੈ, ਅਤੇ ਜਿਹੜੇ ਲੋਕ ਕਾਮ ਦੀ ਯਾਤ੍ਰਾ ਕਰਦੇ ਹਨ, ਉਹਨਾਂ ਨੂੰ ਅਧਿਆਤਮ ਨਾਲ ਕੋਈ ਸੰਬੰਧ ਨਹੀਂ ਹੈ । ਇਹ ਦੋਵੇਂ ਗੱਲਾਂ ਬੇਵਕੂਫੀ ਦੀਆਂ ਹਨ ।

ਆਦਮੀ ਕਾਮ ਦੀ ਯਾਤਰਾ ਵੀ ਰਾਮ ਲਈ ਹੀ ਕਰਦਾ ਹੈ । ਕਾਮ ਦਾ ਐਨਾ ਤੇਜ ਆਕਰਸ਼ਣ ਰਾਮ ਦੀ ਹੀ ਖੋਜ ਹੈ ਅਤੇ ਇਸ ਲਈ ਕਾਮ ਵਿਚ ਕਦੇ ਤ੍ਰਿਪਤੀ ਨਹੀਂ ਮਿਲਦੀ । ਕਦੇ ਅਜਿਹਾ ਨਹੀਂ ਲਗਦਾ ਉਥੇ ਕਿ ਪੂਰਾ ਹੋ ਗਿਆ ਹੈ ਸਭ । ਜਦ ਤਾਈਂ ਰਾਮ ਨਾ ਮਿਲ ਜਾਏ, ਤਦ ਤਕ ਲਗ ਵੀ ਨਰੀਂ ਸਕਦਾ ।

,ਅਤੇ ਜਿਹੜੇ ਲੋਕ ਕਾਮ ਦੇ ਦੁਸ਼ਮਣ ਹੋ ਕੇ ਰਾਮ ਨੂੰ ਲਭਦੇ ਹਨ, ਉਹਨਾਂ ਦੀ ਖੋਜ ਵੀ ਰਾਮ ਦੀ ਖੋਜ ਨਹੀਂ ਹੈ, ਉਹ ਸਿਰਫ਼ ਰਾਮ ਦੇ ਨਾਉਂ ਵਿਚ ਕਾਮ ਤੋਂ ‘ਐਸਕੇਪ’ ਹਨ, ਪਲਾਇਨ ਹਨ । ਕਾਮ ਤੋਂ ਬਚਣਾ ਹੈ । ਕਾਮ ਤੋਂ ਪ੍ਰਾਣ ਘਬਰਾਉਂਦੇ ਹਨ, ਡਰ ਲਗਦਾ ਹੈ ਤਾਂ ਰਾਮ ਦੀ ਚਾਦਰ ਓੜਕੇ ਉਸ ਵਿਚ ਲੁਕ ਜਾਂਦੇ ਹਨ । ਅਤੇ ਫਿਰ ਰਾਮ-ਰਾਮ-ਰਾਮ ਜਪਦੇ ਰਹਿਣਾ ਹੈ ਕਿ ਕਾਮ ਦੀ ਯਾਦ ਨਾ ਆਵੇ ।

ਜਦ ਵੀ ਕੋਈ ਆਦਮੀ ਰਾਮ-ਰਾਮ ਜਪਦਾ ਮਿਲੇ ਤਾਂ ਗੌਰ ਕਰਨਾ । ਉਸ ਦੇ ਅੰਦਰ ਰਾਮ, ਰਾਮ ਦੇ ਜਾਪ ਦੇ ਪਿੱਛੇ ਕਾਮ ਦਾ ਜਾਪ ਚਲ ਰਿਹਾ ਹੋਏਗਾ, ਸੈਕਸ ਦਾ ਜਾਪ ਚਲ ਰਿਹਾ ਹੋਏਗਾ । ਇਸਤ੍ਰੀ ਨੂੰ ਵੇਖਣਗੇ ਤੇ ਮਾਲਾ ਫੇਰਨ ਲਗ ਪੈਣਗ ਅਤੇ ਕਹਿਣਗੇ ਰਾਮ, ਰਾਮ, ਰਾਮ, ਰਾਮ । ਇਸਤ੍ਰੀ ਵਿਖਾਈ ਪਈ ਤਾਂ ਹੋਰ ਵੀ ਜ਼ਿਆਦਾ ਜ਼ੋਰ ਨਾਲ ਮਾਲਾ ਫੇਰਦੇ ਹਨ, ਬਹੁ ਤੇ ਜ਼ੋਰ ਨਾਲ ਰਾਮ ਰਾਮ ਕਹਿੰਦੇ ਹਨ ।

ਉਹ ਅੰਦਰ ਜਿਹੜਾ ਕਾਮ ਬੈਠਾ ਹੈ ਉਹ ਧੱਕੇ ਮਾਰ ਰਿਹਾ ਹੈ । ਰਾਮ ਦਾ ਨਾਂ ਲੈ-ਲੈ ਕੇ ਪਲਾਇਣਵਾਦੀ ਉਸ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਹੈ । ਪਰ ਐਨੀ ਆਸਾਨ ਤਰਕੀਬ ਨਾਲ ਜੀਵਨ ਬਦਲਦੇ ਹੁੰਦੇ, ਤਾਂ ਦੁਨੀਆਂ ਕਦੇ ਦੀ ਬਦਲ ਗਈ ਹੁੰਦੀ । ਉਨਾ ਅਸਾਨ ਨਹੀਂ ਹੈ ।

ਮੈਂ ਤੁਹਾਨੂੰ ਆਖਣਾ ਚਾਹੁੰਦਾ ਹਾਂ, ਕਿ ਕਾਮ ਨੂੰ ਸਮਝਣਾ ਜ਼ਰੂਰੀ ਹੈ । ਜੇਕਰ ਤੁਸੀਂ ਆਪਣੇ ਰਾਮ ਦੀ ਅਤੇ ਪਰਮਾਤਮਾਂ ਦੀ ਭਾਲ ਨੂੰ ਵੀ ਸਮਝਣਾ ਚਾਹੁੰਦੇ ਹੋ ਤਾਂ, ਕਿਉਂ ? ਇਹ ਇਸ ਲਈ ਮੈਂ ਕਹਿੰਦਾ ਹਾਂ ਕਿ ਇਕ ਆਦਮੀ ਬੰਬਈ ਤੋਂ ਕਲਕੱਤੇ ਦੀ ਯਾਤ੍ਰਾ ਕਰਨੀ ਚਾਹੁੰਦਾ ਹੈ । ਉਹ ਕਲਕੱਤੇ ਦੇ ਸੰਬੰਧ ਵਿਚ ਪਤਾ ਲਗਾਏ ਕਿ ਕਲਕੱਤਾ ਕਿਥੇ ਹੈ, ਕਿਸ ਦਿਸ਼ਾ ਵਿਚ ਹੈ, ਪਰ ਉਸਨੂੰ ਇਹ ਹੀ ਪਤਾ ਨਾ ਹੋਵੇ ਕਿ ਬੰਬਈ ਕਿੱਥੇ ਹੈ ਅਤੇ ਕਿਸ਼ ਦਿਸ਼ਾ ਵਿਚ ਹੈ ਅਤੇ ਕਲਕੱਤੇ ਦੀ ਉਹ ਯਾਤ੍ਰਾ ਕਰਨਾ ਚਾਹੇ, ਤਾਂ ਕੀ ਉਹ ਕਦੇ ਸਫ਼ਲ ਹੋ ਸਕਦਾ ਹੈ ? ਕਲਕੱਤਾ ਜਾਣ ਲਈ ਸਭ ਤੋਂ ਪਹਿਲਾਂ ਇਹ ਪਤਾ ਲਾਉਣਾ ਜਰੂਰੀ ਹੈ ਕਿ ਬੰਬਈ ਕਿਥੇ ਹੈ, ਅਰਥਾਤ ਜਿੱਥੇ ਮੈਂ ਹਾਂ—ਉਹ ਕਿਹੜੀ ਦਿਸ਼ਾ ਵਿਚ ਅਤੇ ਕਿੱਥੇ ਹੈ ? ਫਿਰ ਕਲਕੱਤੇ ਦੀ ਦਿਸ਼ਾ ਉਤੇ ਵਿਚਾਰ ਕੀਤਾ ਜਾ ਸਕਦਾ ਹੈ । ਲੇਕਿਨ ਮੈਨੂੰ ਇਹ ਪਤਾ ਨਹੀਂ ਕਿ ਬੰਬਈ ਕਿੱਥੇ ਹੈ, ਤਾਂ ਕਲਕੱਤੇ ਦੇ ਸੰਬੰਧ ਦੀ ਸਾਰੀ ਜਾਣਕਾਰੀ ਵਿਅਰਥ ਹੈ ਕਿਉਂਕਿ ਯਾਤ੍ਰਾ ਮੈਨੂੰ ਬੰਬਈ ਤੋਂ ਸ਼ੁਰੂ ਕਰਨੀ ਪਏਗੀ । ਸੋ, ਯਾਤ੍ਰਾ ਦਾ ਪ੍ਰਾਰੰ ਭ ਬੰਬਈ ਤੋਂ ਕਰਨਾ ਹੈ ਅਤੇ ਪ੍ਰਾਰੰਭ ਪਹਿਲਾਂ ਹੈ ਅਤੇ ਅੰਤ ਬਾਦ ਵਿਚ ਹੈ ।

ਤੁਸੀਂ ਕਿੱਥੇ ਖਲੋਤੇ ਹੋ ? ਰਾਮ ਦੀ ਯਾਤ੍ਰਾ ਕਰਨੀ ਚਾਹੁੰਦੇ ਹੋ, ਠੀਕ । ਭਗਵਾਨ ਤਾਈਂ ਪੁਜੱਣਾ ਚਾਹੁੰਦੇ ਹੋ, ਉਹ ਵੀ ਠੀਕ । ਲੇਕਿਨ ਖਲੋਤੇ ਕਿੱਥੇ ਹੋ ਤੁਸੀਂ ? ਖਲੋਤੇ ਤਾਂ ਕਾਮ ਵਿਚ ਹੋ, ਖਲੋਤੇ ਤਾਂ ਵਾਸਨਾ ਵਿਚ ਹੋ । ਖਲੋਤੇ ਤਾਂ ਸੈਕਸ ਵਿਚ ਹੋ । ਉਹ ਤੁਹਾਡਾ ਘਰ ਹੈ, ਜਿਥੋਂ ਤੁਹਾਨੂੰ ਕਦਮ ਪੁਟਣਾ ਹੈ ਅਤੇ ਯਾਤ੍ਰਾ ਕਰਨੀ ਹੈ। ਤਾਂ ਪਹਿਲਾਂ ਤਾਂ ਉਸ ਥਾਂ ਨੂੰ ਸਮਝ ਲੈਣਾ ਜਰੂਰੀ ਹੈ, ਜਿੱਥੇ ਅਸੀਂ ਹਾਂ । ਜਿਹੜਾ ਯਥਾਰਥ (ਸੱਚ) ਹੈ ਵਾਸਤਵਿਕ ਹੈ, ਉਸਨੂੰ ਪਹਿਲਾਂ ਸਮਝ ਲੈਣਾ ਜ਼ਰੂਰੀ ਹੈ, ਤਦ ਅਸੀਂ ਉਸਨੂੰ ਵੀ ਸਮਝ ਸਕਦੇ ਹਾਂ, ਜੋਕਿ ਸੰਭਾਵਨਾ ਹੈ । ਜੋ ਅਸੀਂ ਹੋ ਸਕਦੇ ਹਾਂ, ਉਸ ਨੂੰ ਜਾਨਣ ਲਈ, ਜੋ ਅਸੀਂ ਹਾਂ, ਉਸ ਨੂੰ ਪਹਿਲਾਂ ਜਾਣ ਲੈਣਾ ਜ਼ਰੂਰੀ ਹੈ, ਅੰਤਿਮ ਕਦਮ ਨੂੰ ਸਮਝਣ ਤੋਂ ਪਹਿਲਾ, ਪਹਿਲਾਂ ਕਦਮ ਸਮਝ ਲੈਣਾ ਜ਼ਰੂਰੀ ਹੈ । ਕਿਉਂਕਿ ਪਹਿਲਾ ਕਦਮ ਹੀ ਅੰਤਿਮ ਕਦਮ ਤਾਈਂ ਪਹੁੰਚਾਉਣ ਦਾ ਰਾਹ ਬਣੇਗਾ ਅਰ ਜੇਕਰ ਪਹਿਲਾ ਕਦਮ ਹੀ ਗਲਤ ਹੋਏਗਾ, ਤਾਂ ਅੰਤਿਮ ਕਦਮ ਕਦੇ ਵੀ ਸਹੀ ਨਹੀਂ ਹੋਣ ਵਾਲਾ ਹੈ, ਰਾਮ ਤੋਂ ਵੀ ਜ਼ਿਆਦਾ ਮਹਤਵਪੂਰਣ ਕਾਮ ਨੂੰ ਸਮਝਣਾ ਹੈ ।

ਕਾਮ ਤੋਂ ਵੀ ਜ਼ਿਆਦਾ ਮਹੱਤਵਪੂਰਣ ਸੈਕਸ ਨੂੰ ਸਮਝਣਾ ਹੈ । ਇਹ ਕਿਉਂ ਐਨਾ ਮਹਤਵਪੂਰਣ ਹੈ ?

ਇਸ ਲਈ ਮਹਤਵਪੂਰਣ ਹੈ ਕਿ ਜੇਕਰ ਪਰਮਾਤਮਾਂ ਤਾਈਂ ਪੁਜਣਾ ਹੈ ਤਾਂ ਸੈਕਸ ਨੂੰ ਬਿਨਾ ਸਮਝੇ, ਤੁਸੀਂ ਉਥੇ ਤਕ ਨਹੀਂ ਪੁੱਜ ਸਕਦੇ ਹੋ ।

ਰਹਿ ਗਈ ਪ੍ਰਮਾਣਿਕਤਾ ਦੀ ਗੱਲ, ਕਿ ਮੈਂ ਪ੍ਰਮਾਣਿਕ ਹਾਂ ਜਾਂ ਨਹੀਂ, ਇਹ ਕਿਵੇਂ ਫੈਸਲਾ ਹੋਏਗਾ । ਜੇਕਰ ਮੈਂ ਹੀ ਇਸ ਸੰਬੰਧ ਵਿਚ ਕੁਝ ਕਹਾਂਗਾ, ਤਾਂ ਉਹ ਨਿਰਣਾਇਕ ਨਹੀਂ ਰਹੇਗਾ, ਕਿਉਂਕਿ ਮੇਰੇ ਹੀ ਸੰਬੰਧ ਵਿਚ ਫੈਸਲਾ ਹੋਣਾ ਹੈ, ਜੇਕਰ ਮੈਂ ਹੀ ਕਹਾਂ ਕਿ ਮੈਂ ਪ੍ਰਮਾਣਿਕ ਹਾਂ, ਤਾਂ ਉਸਦਾ ਕੋਈ ਮਤਲਬ ਨਹੀਂ, ਜੇਕਰ ਮੈਂ ਕਹਾ ਕਿ ਮੈਂ ਪ੍ਰਮਾਣਿਕ ਨਹੀਂ ਹਾਂ, ਤਾਂ ਉਸਦਾ ਵੀ ਕੋਈ ਮਤਲਬ ਨਹੀਂ ; ਕਿਉਂਕਿ ਮੇਰੀਆਂ ਦੋਵੇਂ ਕਹੀਆਂ ਗਈਆਂ ਗੱਲਾਂ ਦੇ ਸੰਬੰਧ ਵਿਚ ਵਿਚਾਰ ਕਰਨਾ ਹੋਏਗਾ, ਕਿ ਪ੍ਰਮਾਣਿਕ ਆਦਮੀ ਕਹਿ ਰਿਹਾ ਹੈ ਕਿ ਗੈਰ-ਪ੍ਰਮਾਣਿਕ । ਮੈਂ ਜੋ ਵੀ ਕਹਾਂਗਾ, ਇਸ ਸੰਬੰਧ ਵਿਚ ਉਹ ਵਿਅਰਥ ਹੈ । ਮੈਂ ਪ੍ਰਮਾਣਿਕ ਹਾਂ ਜਾਂ ਨਹੀਂ, ਇਹ ਤਾਂ ਤੁਸੀਂ ਸੈਕਸ ਦੀ ਦੁਨੀਆਂ ਵਿਚ ਪ੍ਰਯੋਗ ਕਰਕੇ ਵੇਖੋ । ਜਦ ਅਨੁਭਵ ਆਏਗਾ ਤਾਂ ਪਤਾ ਚੱਲੇਗਾ ਕਿ ਜੋ ਮੈਂ ਕਿਹਾ ਸੀ, ਉਹ ਪ੍ਰਮਾਣਿਕ ਸੀ ਜਾਂ ਨਹੀਂ । ਉਸ ਤੋਂ ਬਿਨਾ ਕੋਈ ਰਾਹ ਨਹੀਂ ਹੈ।

ਮੈਂ ਤੁਹਾਨੂੰ ਆਖਦਾ ਹਾਂ ਕਿ ਤੈਰਨ ਦਾ ਇਹ ਰਾਹ ਹੈ, ਤੁਸੀਂ ਕਹੋ ਕਿ ਇਹ ਅਸੀਂ ਕਿੱਦਾਂ ਮੰਨੀਏ ਕਿ ਤੁਸੀਂ ਤੈਰਨ ਦੇ ਸੰਬੰਧ ਵਿਚ ਪ੍ਰਮਾਣਿਕ ਗਲ ਕਰ ਰਹੇ ਹੋ ? ਤਾਂ ਮੈਂ ਕਹਿੰਦਾ ਹਾਂ ਕਿ ਚਲੋ, ਤੁਹਾਨੂੰ ਨਾਲ ਲੈ ਕੇ ਨਦੀ ਵਿਚ ਉਤਾਰ ਦਿੰਦਾ ਹਾਂ, ਮੈਂ ਜੋ ਕਿਹਾ ਹੈ, ਤੁਹਾਨੂੰ ਜੇਕਰ ਕਾਰਗਰ ਹੋ ਜਾਏ ਪਾਰ ਹੋਣ ਵਿਚ ਅਤੇ ਹੱਥ ਪੈਰ ਮਾਰਨ ਵਿਚ, ਤਾਂ ਤੁਸੀਂ ਸਮਝਣਾ ਕਿ ਜੋ ਮੰ ਕਿਹਾ ਹੈ, ਉਹ ਕੁਝ ਜਾਣਕੇ ਕਿਹਾ ਹੈ ।

ਉਹਨਾਂ ਇਹ ਵੀ ਕਿਹਾ ਕਿ ਫਰਾਇਡ ਪ੍ਰਮਾਣਿਕ ਹੋ ਸਕਦੇ ਹਨ, ਲੇਕਿਨ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਮੈਂ ਤੁਹਾਨੂੰ ਆਖ ਰਿਹਾ ਹਾਂ ਉਸ ਉੱਤੇ ਸ਼ਾਇਦ ਫਰਾਇਡ ਨੂੰ ਕੁਝ ਵੀ ਪਤਾ ਨਹੀਂ ਹੈ । ਫਰਾਇਡ ਮਨੁੱਖ ਜਾਤੀ ਨੂੰ ਮੁਕਤੀ ਦੀ ਦਿਸ਼ਾ ਵਿਚ ਲੈ ਜਾਣ ਵਾਲੇ ਥੋੜੇ-ਜਿਹੇ ਮਹਾਂਰਿਸ਼ੀਆਂ ਵਿਚੋਂ ਇਕ ਹਨ । ਲੇਕਿਨ ਉਸਨੂੰ ਤਾਂ ਕਲਪਣਾ ਵੀ ਨਹੀਂ ਹੈ ਅਧਿਆਤਮਿਕ ਸੈਕਸ ਦੀ, ਫਰਾਇਡ ਦੀ ਸਾਰੀ ਜਾਣਕਾਰੀ ਰੋਗੀ ਸੈਕਸ ਦੀ ਹੈ, ਉਹ ਸ਼ੋਧ ਪੈਥੋਲੋਜਿਕਲ ਹੈ, ਬਿਮਾਰ ਦੀ ਤਦਰੁਸਤੀ ਦੀ ਉਹ ਭਾਲ ਹੈ । ਫਰਾਇਡ ਇਕ ਡਾਕਟਰ ਹੈ, ਉਹ ਸਾਮਾਨਯ ਤੰਦਰੁਸਤ ਸੈਕਸ ਦਾ ਵੀ ਅਧਿਨਅਨ ਨਹੀਂ ਕਰ ਪਾਇਆ ਹੈ । ਉਹ ਸ਼ੋਧ-ਕਰਤਾ ਹੈ ਰੋਗਪੁਣੇ ਦਾ, ਵਿਕ੍ਰਤਿ ਦਾ, ਕਿਉਂਕਿ ਜ਼ਿਆਦਾ ਡਰ ਉਸਦੀ ਦ੍ਰਿਸ਼ਟੀ ਉਪਚਾਰ ਦੀ ਸੇਵਾ ਹੀ ਹੈ ।

ਇਸ ਲਈ ਜੇਕਰ ਖੋਜ ਕਰਨੀ ਹੈ ਕਿ ਜੋ ਮੈਂ ਕਰ ਰਿਹਾ ਹਾਂ ਉਹ ਕਿਥੋਂ ਤਕ ਸੱਚ ਹੈ, ਤਦ ਸਿਰਫ ਇਕ ਦਿਸ਼ਾ (ਪਾਸਾ) ਵਿਚ ਖੋਜ ਹੋ ਸਕਦੀ ਹੈ, ਉਹ -ਦਿਸ਼ਾ ਹੈ ਤੰਤਰ ਅਤੇ ਤੰਤਰ ਦੇ ਬਾਬਤ ਅਸੀਂ ਹਜਾਰਾਂ ਸਾਲਾਂ ਤੋਂ ਸੋਚਣਾ ਬੰਦ ਕਰ ਦਿੱਤਾ ਹੈ । ਤੰਤਰ ਨੇ ਸੈਕਸ ਨੂੰ ਅਧਿਆਤਮਿਕ ਬਨਾਉਣ ਦਾ ਦੁਨੀਆਂ ਵਿਚ ਸਭ ਤੋਂ ਪਹਿਲਾ ਜਤਨ ਕੀਤਾ ਸੀ, ਖਜੁਰਾਹੋ ਵਿਚ ਖਲੋਤੇ ਮੰਦਰ, ਪੁਰੀ ਅਤੇ ਕੌਣਾਰਕ ਦੇ ਮੰਦਰ ਇਸ ਦੇ ਸਬੂਤ ਹਨ । ਕਦੇ ਤੁਸੀਂ ਖਜੁਰਾਹੋ ਗਏ ਹੋ ? ਕਦੇ ਤੁਸੀਂ ਜਾ ਕੇ ਖਜੁਰਾਹੋ ਦੀਆਂ ਮੂਰਤੀਆਂ ਵੇਖੀਆਂ ਹਨ ?

ਤਾਂ ਤੁਹਾਨੂੰ ਦੋ ਅਨੋਖੀਆਂ ਗੱਲਾਂ ਅਨੁਭਵ ਹੋਈਆਂ ਹੋਣਗੀਆਂ । ਪਹਿਲੀ ਗੱਲ ਤਾਂ ਇਹ ਹੈ ਕਿ ਨੰਗੀਆਂ ਮੈਥੁਨ ਦੀਆਂ ਮੂਰਤੀਆਂ ਵਿਚ ਵੀ ਵੇਖਕੇ ਤੁਹਾਨੂੰ ਅਜਿਹਾ ਨਹੀਂ ਲਗੇਗਾ ਕਿ ਉਹਨਾਂ ਵਿਚ ਜ਼ਰਾ ਕੁ ਜਿੰਨਾ ਵੀ ਕੁਝ ਨਫਰਤ ਦੇ ਜੋਗ ਹੈ, ਜ਼ਰਾ ਕ ਜਿੰਨਾ ਵੀ ਕੁਝ ਅਸ਼ਲੀਲ ਹੈ । ਨੰਗੀਆਂ ਮੈਥਨ ਮੂਰਤੀਆਂ ਨੂੰ ਵੇਖਕੇ ਕਿਤੇ ਵੀ ਅਜਿਹਾ ਨਹੀਂ ਲਗੇਗਾ ਕਿ ਕਝ ਕਰੂਪ ਹੈ, ਕੁਝ ਬੁਰਾ ਹੈ । ਸਗੋਂ * ਮੈਥੁਨ ਦੀਆਂ ਮੂਰਤੀਆਂ ਨੂੰ ਵੇਖਕੇ ਇਕ ਸ਼ਾਂਤੀ, ਇਕ ਪਵਿਤ੍ਰਤਾ ਦਾ ਅਨੁਭਵ ਹੋਏਗਾ, ਜਿਹੜੀ ਬਹੁਤ ਹੈਰਾਨੀ ਦੀ ਗੱਲ ਹੈ। ਉਹ ਮੂਰਤੀਆਂ ਅਧਿਆਤਮਿਕ ਸੈਕਸ ਨੂੰ ਜਿਨ੍ਹਾਂ ਲੋਕਾਂ ਨੇ ਅਨੁਭਵ ਕੀਤਾ ਸੀ, ਉਹਨਾਂ ਸਰਿਸ਼ਠਾਵਾਂ (ਬਨਾਉਣ ਵਾਲੇ) ਨੇ ਨਿਰਮਿਤ ਕੀਤੀਆਂ ਹਨ ।

ਤੁਸੀਂ ਇਕ ਸੈਕਸ ਨਾਲ ਭਰੇ ਹੋਏ ਆਦਮੀ ਨੂੰ ਵੇਖੋ, ਉਸਦੀਆਂ ਅੱਖਾਂ ਵਖੋ, ਉਸਦਾ ਚਿਹਰਾ ਵੇਖੋ, ਉਹ ਘਿਨੌਣਾ, ਘਬਰਾਉਣ ਵਾਲਾ, ਕਰੂਪ ਪ੍ਰਤੀਤ ਹੋਏਗਾ, ਉਸਦੀਆਂ ਅੱਖਾਂ ਵਿਚੋਂ ਕਿ ਝਲਕ ਮਿਲਦੀ ਹੋਈ ਮਲੂਮ ਹੋਏਗੀ, ਜਿਹੜੀ ਘਬਰਾਉਣ ਵਾਲੀ ਤੇ ਡਰਾਉਣ ਵਾਲੀ ਹੋਏਗੀ, ਪਿਆਰੇ ਤੋਂ ਪਿਆਰੇ ਆਦਮੀ ਨੂੰ, ਆਪਣੇ ਬਹੁਤ ਹੀ ਨੇੜੇ ਦੇ ਪਿਆਰੇ ਤੋਂ ਪਿਆਰੇ ਵਿਅਕਤੀ ਨੂੰ ਵੀ ਇਸਤ੍ਰੀ, ਜਦ ਸੈਕਸ ਨਾਲ ਭਰਿਆ ਹੋਇਆ ਕੋਲ ਆਉਂਦਾ ਹੋਇਆ ਵਖਦੀ ਹੈ ਤਾਂ ਉਸਨੂੰ ਦੁਸ਼ਮਣ ਵਿਖਾਈ ਪੈਂਦਾ ਹੈ, ਮਿੱਤਰ ਨਹੀਂ ਵਿਖਾਈ ਪੈਂ ਦਾ । ਪਿਆਰੀ ਤੋਂ ਪਿਆਰੀ ਇਸਤ੍ਰੀ ਨੂੰ ਕੋਈ ਪੁਰਸ਼ ਜੇਕਰ ਆਪਣੇ ਨੇੜੇ ਸੈਕਸ ਨਾਲ ਭਰਿਆ ਆਉਂਦਾ ਵਿਖਾਈ ਦਿੰਦਾ ਹੈ ਤਾਂ ਉਸਨੂੰ ਉਸਦੇ ਅੰਦਰ ਨਰਕ ਵਿਖਾਈ ਪਏਗਾ, ਸਵਰਗ ਨਹੀਂ ਵਿਖਾਈ ਪੈ ਸਕਦਾ ।

ਲੇਕਿਨ ਖਜੁਰਾਹੋ ਦੀਆਂ ਮੂਰਤੀਆਂ ਨੂੰ ਵੇਖੋ ਤਾਂ ਉਹਨਾਂ ਦੇ ਚਿਹਰਿਆਂ ਨੂੰ ਵੇਖਕੇ ਅਜਿਹਾ ਲਗਦਾ ਹੈ ਜਿਵੇਂ ਬੁੱਧ ਦਾ ਚਿਹਰਾ ਹੋਵੇ । ਮੈਥੂਨ ਮੂਰਤਿਆਂ ਅਤੇ ਮੈਥੂਨ-ਰੱਤ ਜੋੜਿਆਂ ਦੇ ਚਿਹਰਿਆਂ ਉਤੇ ਜੋ ਭਾਵ ਹਨ, ਉਹ ਸਮਾਧੀ ਦੇ ਹਨ । ਅਤੇ ਸਾਰੀਆਂ ਮੂਰਤੀਆਂ ਨੂੰ ਵੇਖਕੇ ਮਨ ਵਿਚ ਇਕ ਸ਼ਾਂਤੀ ਦੀ ਝਲਕ ਛੁੱਟ ਜਾਏਗੀ, ਹੋਰ ਕੁਝ ਵੀ ਨਹੀਂ । ਅਤੇ ਇਕ ਅਸਚਰਜ ਤੁਹਾਨੂੰ ਅਨੁਭਵ ਹੋਏਗਾ ।

ਤੁਸੀਂ ਸੋਚਦੇ ਹੋਵੋਗੇ ਕਿ ਨੰਗੀਆਂ ਤਸਵੀਰਾਂ ਅਤੇ ਮੂਰਤੀਆਂ ਵੇਖਕੇ ਤੁਹਾਡੇ ਅੰਦਰ ਕਾਮੁਕਤਾ ਪੈਦਾ ਹੋਏਗੀ, ਤਾਂ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਦੇਰ ਨਾ ਕਰੋ ਅਤੇ ਸਿੱਧੇ ਖਜੁਰਾਹੋ ਚਲੇ ਜਾਉ । ਖਜੁਰਾਹੋ ਧਰਤੀ ਉਤੇ ਇਸ ਵੇਲੇ ਅਨੋਖੀ ਨਿਰਾਲੀ ਚੀਜ਼ ਹੈ ।

ਲੇਕਿਨ ਸਾਡੇ ਕਈ ਨੀਤੀ-ਸ਼ਾਸਤ੍ਰੀ, ਕਾਨੂੰਨਦਾਨ ਪ੍ਰਸ਼ੋਤਮ ਦਾਸ ਟੰਡਨ ਅਤੇ ਉਹਨਾਂ ਦੇ ਸਾਥੀ ਇਸ ਸੁਝਾਉ ਦੇ ਸਨ, ਕਿ ਖਜੁਰਾਹੋ ਦੇ ਮੰਦਰਾਂ ਉਤੇ ਮਿੱਟੀ ਲਪ ਕੇ ਕੰਧਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਉਹਨਾਂ ਨੂੰ ਵੇਖਣ ਨਾਲ ਵਾਸਨਾ ਪੈਦਾ ਹੋ ਸਕਦੀ ਹੈ । ਮੈਂ ਤਾਂ ਜਦ ਇਹ ਸੁਣਿਆ ਤਾਂ ਹੈਰਾਨ ਹੋ ਗਿਆ ।

ਖਜੁਰਾਹੋ ਦੇ ਮੰਦਰ ਜਿਨ੍ਹਾਂ ਨੇ ਬਣਾਏ ਸਨ, ਉਹਨਾਂ ਦਾ ਖਿਆਲ ਸੀ ਕਿ ਇਹਨਾਂ ਮੂਰਤੀਆਂ ਨੂੰ ਜੇਕਰ ਬੈਠਕੇ ਕੋਈ ਧਿਆਨ ਨਾਲ ਵੇਖੋ ਤਾਂ ਵਾਸਨਾ ਤੋਂ ਸ਼ੂਨਯ ਹੋ ਜਾਏਗਾ । ਉਹ ਪ੍ਰਤਿਮਾਵਾਂ ‘ਅੋਬਜੈਕਟਸ ਫਾਰ ਮੈਡੀਟੇਸ਼ਨ ਰਹੀਆਂ ਹਜ਼ਾਰਾਂ ਵਰ੍ਹਿਆਂ ਤਕ । ਉਹ ਮੂਰਤੀਆਂ ਧਿਆਨ ਲਈ ਵਿਸ਼ੇ-ਵਸਤੂ ਦਾ ਕੰਮ ਕਰਦੀਆਂ ਰਹੀਆਂ ਹਨ, ਤਾਂ ਲੋਕ ਅਤਿਅੰਤ ਕਾਮ ਕ ਸਨ । ਉਹਨਾਂ ਨੂੰ ਖਜੁਰਾਹੋ ਦੇ ਮੰਦਰਾਂ ਕੋਲ ਭਜਕੇ ਉਹਨਾਂ ਨੂੰ ਧਿਆਨ ਕਰਵਾਉਣ ਲਈ ਕਿਹਾ ਜਾਂਦਾ ਸੀ, ਕਿ ਤੁਸੀਂ ਧਿਆਨ ਕਰੋ, ਇਹਨਾਂ ਮੂਰਤੀਆਂ ਨੂੰ ਵੇਖੋ ਅਤੇ ਇਹਨਾਂ ਵਿਚ ਲੀਨ ਹੋ ਜਾਉ ।

ਅਤੇ ਇਹ ਅਸਚਰਜ ਦੀ ਗੱਲ ਹੈ, ਹਾਲਾਂਕਿ ਸਾਡੇ ਅਨੁਭਵ ਵਿਚ ਹੈ, ! ਲੇਕਿਨ ਸਾਡੇ ਖਿਆਲ ਵਿਚ ਨਹੀਂ । ਤੁਹਾਨੂੰ ਪਤਾ ਹੈ ਰਾਹ ਵਿਚ ਦੋ ਆਦਮੀ ਲੜ ਰਹੇ ਹੋਣ ਅਤੇ ਤੁਸੀਂ ਰਸਤੇ ਤੋਂ ਲੰਘਦੇ ਜਾ ਰਹ ਹੋਵੋ, ਤਾਂ ਤੁਹਾਡਾ ਮਨ ਹੁੰਦਾ ਹੈ ਕਿ ਖਲੋ ਕੇ ਲੜਾਈ ਵੇਖ ਲਈਏ, । ਲਕਿਨ ਕਿਉਂ ? ਤੁਸੀਂ ਕਦੇ ਵਿਚਾਰ ਕੀਤਾ ਹੈ । ਲੜਾਈ ਵਖਣ ਨਾਲ ਤੁਹਾਨੂੰ ਕੀ ਫਾਇਦਾ ਹੈ ? ਹਜ਼ਾਰਾਂ ਜ਼ਰੂਰੀ ਕੰਮ ਛੱਡ ਕੇ ਤੁਸੀਂ ਦੋ ਘੰਟਿਆਂ ਤਾਈਂ ਦੋ ਆਦਮੀਆਂ ਦੀ ਮੁੱਕੇ-ਬਾਜੀ ਵਖ ਸਕਦੇ ਹੋ ਖਲੋਕੇ, ਫਾਇਦਾ ਕੀ ਹੈ ?

ਸ਼ਾਇਦ ਤੁਹਾਨੂੰ ਪਤਾ ਨਹੀਂ, ਫਾਇਦਾ ਇਕ ਹੈ । ਦੋ ਆਦਮੀਆ ਨੂੰ * ਲੜਦੇ ਵੇਖਕੇ ਤੁਹਾਡੇ ਅੰਦਰ ਜਿਹੜੀ ਲੜਣ ਦੀ ਪ੍ਰਵਿਰਤੀ ਹੈ, ਉਹ ਖਾਰਿਜ ਹੁੰਦੀ ਹੈ, ਉਸਦਾ ਨਿਕਾਸ ਹੁੰ ਦਾ ਹੈ । ਉਹ ਭਾਫ ਬਣਕੇ ਉਡ ਜਾਂਦੀ ਹੈ ।

ਜੇਕਰ ਮੈਥੁਨ ਦੀਆਂ ਮੂਰਤੀਆਂ ਨੂੰ ਕੋਈ ਸ਼ਾਂਤ ਬੈਠਕ ਧਿਆਨ-ਮਗਨ ਹੋ ਕੇ ਵਖੇ, ਤਾਂ ਉਸਦੇ ਅੰਦਰ ਜੋ ਮੰਥਨ ਦੀ ਵਿਕ੍ਰਿਤ ਅਤੇ ਪਾਗਲ ਦਸ਼ਾ ਹੈ, ਉਹ ਵਿਲੀਨ ਹੋ ਸਕਦੀ ਹੈ ।

ਇਕ ਮਨੋਵਿਗਿਆਨਕ ਕੋਲ ਇਕ ਆਦਮੀ ਨੂੰ ਲਿਆਂਦਾ ਗਿਆ ਸੀ । ਉਹ ਇਕ ਦਫ਼ਤਰ ਵਿਚ ਕੰਮ ਕਰਦਾ ਸੀ । ਉਹ ਆਪਣੇ ਮਾਲਿਕ ਨਾਲ, ਆਪਣੇ ਬਾਸ ਨਾਲ ਬਹੁਤ ਰਸਿਆ ਹੋਇਆ ਸੀ । ਮਾਲਿਕ ਉਸ ਨੂੰ ਕੁਝ ਵੀ ਕਹਿੰਦਾ ਹੈ ਤਾਂ ਉਸਨੂੰ ਅਪਮਾਨ ਭਾਸਦਾ ਹੈ ਅਤੇ ਉਸਦੇ ਮਨ ਵਿਚ ਹੁੰਦਾ ਹੈ ਕਿ ਕੱਢਾਂ ਜੁਤੀ ਅਤੇ ਉਸਨੂੰ ਦੇ ਮਾਰਾਂ ।

ਲਕਿਨ, ਮਾਲਿਕ ਨੂੰ ਜੁੱਤੀ ਕਿਵੇਂ ਮਾਰੀ ਜਾ ਸਕਦੀ ਹੈ ? ਹਾਲਾਂਕਿ ਅਜਿਹ ਨੌਕਰ ਘਟ ਹੀ ਹੋਣਗੇ, ਜਿਨ੍ਹਾਂ ਦੇ ਮਨ ‘ਚ ਇਹ ਖਿਆਲ ਨਾ ਆਉਂਦਾ ਹੋਵੇ, ਕਿ ਕਢਾਂ ਜੁੱਤੀ ਅਤੇ ਮਾਰ ਦਿਆਂ । ਅਜਿਹਾ ਨੇ ਕਰ ਲੱਭਣਾ ਮੁਸ਼ਕਿਲ ਹੈ । ਜੇਕਰ ਤੁਸੀਂ ਨੌਕਰ ਹੋ, ਤਾਂ ਵੀ ਤੁਹਾਨੂੰ ਪਤਾ ਹੋਏਗਾ ।

ਨੌਕਰ ਦ ਮਨ ‘ਚ ਨੌਕਰ ਹੋਣ ਦੀ ਭਾਰੀ ਪੀੜ ਹੈ ਅਤੇ ਮਨ ਹੁੰਦਾ ਹੈ ਕਿ ਬਦਲਾ ਲੈ ਲਵਾਂ । ਪਰ ਜੇਕਰ ਬਦਲਾ ਲੈ ਸਕਦਾ ਤਾਂ ਨੌਕਰ ਹੁੰਦਾ ਕਿਉਂ? ਤਾਂ ਵਿਚਾਰਾ ਮਜਬੂਰ ਹੈ । ਅਤੇ ਦੱਬੀ ਚਲਾ ਜਾਂਦਾ ਹੈ, ਦੱਬੀ ਚਲਿਆ ਜਾਂਦਾ ਹੈ ।

ਫਿਰ ਤਾਂ ਹਾਲਤ ਉਸਦੀ ਅਜਿਹੀ ਰੋਗੀ ਹੋ ਗਈ ਕਿ ਉਸਨੂੰ ਇਹ ਡਰ ਪੈਦਾ ਹੋ ਗਿਆ ਕਿ ਕਿਸੇ ਦਿਨ ਜੋਸ਼ ਵਿਚ ਮੈਂ ਜੁੱਤੀ ਮਾਰ ਹੀ ਨਾ ਦਿਆਂ । ਉਹ ਜੁੱਤੀ ਘਰ ਹੀ ਛੱਡ ਜਾਂਦਾ ਹੈ । ਲੇਕਿਨ ਦਫ਼ਤਰ ਵਿਚ ਉਸ ਨੂੰ ਜੁੱਤੀ ਦੀ ਦਿਨ ਭਰ ਯਾਦ ਆਉ ਂਦੀ ਹੈ ? ਅਤੇ ਜਦ ਵੀ ਮਾਲਿਕ ਵਿਖਾਈ ਦਿੰਦਾ ਹੈ, ਉਹ ਪੈਰ ਟਟੋਲ ਕ ਵੇਖਦਾ ਹੈ ਕਿ ਜੁੱਤੀ-ਲੇਕਿਨ ਜੁੱਤੀ ਤਾਂ ਉਹ ਘਰ ਛੱਡ ਆਇਆ ਹੈ, ਪਰ ਫਿਰ ਵੀ ਖੁਸ਼ ਹੁੰਦਾ ਹੈ ਕਿ ਚੰਗਾ ਹੋਇਆ, ਮੈਂ ਘਰ ਛੱਡ ਆਇਆ । ਕਿਸੇ ਦਿਨ ਜੋਸ਼ ਦੀ ਘੜੀ ਵਿਚ ਜੁੱਤੀ ਨਿਕਲ ਆਵੇ ਤਾਂ ਮੁਸ਼ਕਿਲ ਹੋਏਗੀ । ਪਰ ਘਰ ਜੁੱਤੀ ਛੱਡ ਆਉਣ ਨਾਲ ਜੁੱਤੀ ਤੋਂ ਮੁਕਤੀ ਨਹੀਂ ਹੁੰਦੀ । ਜੁੱਤੀ ਉਸਦਾ ਪਿੱਛਾ ਕਰਨ ਲਗੀ। ਉਹ ਕਾਗਜ ਉਤੇ ਕੁਝ ਵੀ ਬਣਾਓ  ਂਦਾ ਹੈ, ਤਾਂ ਜੁੱਤੀ ਬਣ ਜਾਂਦੀ ਹੈ । ੳਹ ਰਜਿਸਟਰ ਉਤੇ ਕੁਝ ਵੀ ਬਣਾਉਂਦਾ ਹੈ, ਤਾਂ ਜੁੱਤੀ ਬਣ ਜਾਂਦੀ ਹੈ । ਉਹ ਰਜਿਸਟਰ ਉਤੇ ਕੁਝ ਐਵੇਂ ਹੀ ਲਿਖ ਰਿਹਾ ਹੈ, ਕਿ ਕੀ ਵੇਖਦਾ ਹੈ ਜੁੱਤੀ ਨੇ ਅਕਾਰ ਲੈਣਾ ਸ਼ੁਰੂ ਕਰ ਦਿੱਤਾ । ਉਸਦੇ ਪ੍ਰਾਣਾਂ ਵਿਚ ਜੁੱਤੀ ਹੀ ਘਿਰਨ ਲਗੀ । ੳ ਹ ਬਹੁਤ ਘਬਰਾ ਗਿਆ, ਤੇ ੳ ਸਨੂੰ ਅਜਿਹਾ ਡਰ ਲਗਣ ਲਗ ਪੈਂਦਾ ਹੈ ਕਿ ਪਤਾ ਨਹੀਂ, ਕਿਸੇ ਦਿਨ ਵੀ ਹਮਲਾ ਕਰ ਸਕਦਾ ਹਾਂ । ਤਾਂ ਉਸ ਨੇ ਆਪਣੇ ਘਰ ਆ ਕੇ ਕਿਹਾ, ਕਿ ਮੈਨੂੰ ਨੌਕਰੀ ਤੇ ਜਾਣਾ ਠੀਕ ਨਹੀਂ, ਮੈਂ ਛੁੱਟੀ ਲੈ ਲੈਣਾ, ਚਾਹੁੰਦਾ ਹਾਂ; ਕਿਉਂਕਿ ਹੁਣ ਹਾਲਤ ਵੀ ਇਹੋ ਜਿਹੀ ਹੋ ਗਈ ਹੈ ਕਿ ਮੈਂ ਦੂਜੇ ਦੀ ਜੁੱਤੀ ਕੱਢਕੇ ਵੀ ਮਾਰ ਸਕਦਾ ਹਾਂ, ਅਤੇ ਆਪਣੀ ਜੁੱਤੀ ਦੀ ਹੁਣ ਲੋੜ ਨਹੀਂ ਰਹਿ ਗਈ। ਮੇਰੇ ਹੱਥ ਦੂਜਿਆਂ ਦੇ ਪੈਰਾਂ ਵੱਲ ਵੀ ਵਧਣ ਦੀ ਕੋਸ਼ਿਸ਼ ਕਰਦੇ ਹਨ ।

‘ ਤਾਂ ਘਰ ਦੇ ਲੋਕਾਂ ਨੇ ਸਮਝਿਆ ਕਿ ਉਹ ਪਾਗਲ ਹੋ ਗਿਆ ਹੈ । ਉਸਨੂੰ ਇਕ ਮਨੋਵਿਗਿਆਨਕ ਕੋਲ ਲੈ ਗਏ । ਉਸ ਮਨੋਵਿਗਿਆਨਿਕ ਨ ਕਿਹਾ, ਇਸਦੀ ਬਿਮਾਰੀ ਵੱਡੀ ਨਹੀਂ, ਛੋਟੀ ਜਿਹੀ ਹੈ । ਇਸਦੇ ਮਾਲਿਕ ਦੀ ਇਕ ਤਸਵੀਰ ਘਰ ‘ਚ ਲਾ ਲਉ ਅਤੇ ਉਸ ਨੂੰ ਕਹੋ, ਰੋਜ਼ ਸਵੇਰੇ ਪੰਜ ਜੁੱਤੀਆਂ ਧਾਰਮਿਕ ਭਾਵ ਨਾਲ ਮਾਰਿਆ ਕਰੋ । ਪੰਜ ਜੁੱਤੀਆਂ ਮਾਰੇ ਫੇਰ ਦਫਤਰ ਜਾਏ, ਬਿਲਕੁਲ ‘ਰਿਲੀਜਸਲੀ’ । ਅਜਿਹਾ ਨਹੀਂ ਕਿ ਕਿਸ ਦਿਨ ਭੁੱਲ ਹੋ ਜਾਏ । ਜਿਵੇਂ ਲੋਕ ਧਿਆਨ, ਜਪ ਕਰਦੇ ਹਨ, ਬਿਲਕਲ ਵਕਤ ਨਾਲ ਪੰਜ ਜੁਤੀਆਂ ਮਾਰੇ ਦਫਤਰ ਜਾਣ ਤੋਂ ਪਹਿਲਾਂ ਅਤੇ ਫਿਰ ਪਰਤ ਕੇ ਆ ਕੇ ਪੰਜ ਜੁੱਤੀਆਂ ਮਾਰੇ । ਉਹ ਆਦਮੀ ਪਹਿਲਾਂ ਤਾਂ ਕਹਿਣ ਲਗਾ ਕਿ ਇਹ ਕੀ ਪਾਗਲਪਨ ਦੀ ਗੱਲ ਹੈ ? ਲੇਕਿਨ ਅੰਦਰ ਉਸ ਨੂੰ ਖੁਸ਼ੀ ਮਹਿਸੂਸ ਹੋਈ । ਉਹ ਹੈਰਾਨ ਹੋਇਆ, ਉਸਨੇ ਕਿਹਾ ਮੈਨੂੰ ਅੰਦਰ ਖੁਸ਼ੀ ਮਹਿਸੂਸ ਹੋ ਰਹੀ ਹੈ ।

ਤਸਵੀਰ ਟੰਗ ਲਈ ਗਈ । ਉਹ ਰੋਜ ਪੰਜ ਜੁੱਤੀਆਂ ਮਾਰ ਕੇ ਦਫ਼ਤਰ ਜਾਂਦਾ, । ਪਹਿਲੇ ਦਿਨ ਹੀ ਜਦ ਉਹ ਪੰਜ ਜੁਤੀਆਂ ਮਾਰ ਕੇ ਦਫ਼ਤਰ ਗਿਆ ਤਾਂ ਉਸਨੂੰ ਇਕ ਵੱਡਾ ਅਨੁਭਵ ਹੋਇਆ। ਮਾਲਿਕ ਲਈ ਉਸਨੇ ਉਸ ਦਿਨ ਉੱਨਾ ਕ੍ਰੋਧ ਅਨੁਭਵ ਨਹੀਂ ਕੀਤਾ ਅਤੇ ਪੰਦਰਾਂ ਦਿਨਾਂ ਦੇ ਅੰਦਰ ਤਾਂ ਉਹ ਮਾਲਿਕ ਲਈ ਬਹੁਤ ਹੀ ਨਿਮਰਤਾਵਾਨ ਹੋ ਗਿਆ । ਮਾਲਿਕ ਨੂੰ ਵੀ ਹੈਰਾਨੀ ਹੋਈ । ਉਸਨੂੰ ਤਾਂ ਕੁਝ ਪਤਾ ਨਹੀਂ ਕਿ ਅੰਦਰੋਂ-ਅੰਦਰ ਕੀ ਹੋ ਰਿਹਾ ਹੈ । ਉਸਨੇ ਉਸਨੂੰ ਪੁਛਿਆ ਕਿ ਤੂੰ ਅਜ ਕਲ ਬਹੁਤ ਆਗਿਆਕਾਰੀ, ਬਹੁਤ ਵਿਨਮਰ, ਬਹੁਤ ਭਲਾ ਹੋ ਗਿਆ ਹੈਂ । ਗਲ ਕੀ ਹੈ ? ਉਸਨੇ ਕਿਹਾ ਕਿ ਉਹ ਨਾ ਪੁੱਛੋ ਨਹੀਂ ਤਾਂ ਸਭ ਗੜ-ਬੜ ਹੋ ਜਾਏਗਾ !

ਕੀ ਹੋਇਆ, ਤਸਵੀਰ ਨੂੰ ਜੁਤੀਆਂ ਮਾਰਨ ਨਾਲ ਕੁਝ ਹੋ ਸਕਦਾ ਹੈ ? ਲੇਕਿਨ ਤਸਵੀਰ ਨੂੰ ਜੁਤੀਆਂ ਮਾਰਨ ਨਾਲ ਉਹ ਜਿਹੜਾ ਜੁੱਤੀ ਮਾਰਨ ਦਾ ਭਾਵ ਹੈ, ਉਹ ਵਿਸਰ ਗਿਆ । ਉਹ ਭਾਫ ਬਣਕੇ ਉਡ ਗਿਆ।

ਖਜੁਰਾਹ ਦੇ ਮੰਦਰ ਜਾਂ ਕੋਣਾਰਕ ਅਤੇ ਪੁਰੀ ਦੇ ਮੰਦਰ ਵਰਗੇ ਮੰਦਰ, ਸਾਰੇ ਦੇਸ਼ ਦੇ ਕੋਣੇ-ਕੋਣੇ ਵਿਚ ਹੋਣੇ ਚਾਹੀਦੇ ਨੇ ।

ਬਾਕੀ ਮੰਦਰਾਂ ਦੀ ਕੋਈ ਲੋੜ ਨਹੀਂ ਹੈ । ਉਹਨਾਂ ਵਿਚ ਕੁਝ ਨਹੀਂ ਹੈ । ਉਹਨਾਂ ਵਿਚ ਨਾ ਕੋਈ ਵਿਗਿਆਨਿਕਤਾ ਹੈ, ਨਾ ਕੋਈ ਅਰਥ ਹੈ, ਨਾ ਕੋਈ ਮਤਲਬ । ਲੇਕਿਨ ਖਜੁਰਾਹੋ ਦੇ ਮੰਦਿਰ ਜ਼ਰੂਰ ਅਰਥ-ਪੂਰਣ ਹਨ ।

ਜਿਸ ਆਦਮੀ ਦਾ ਵੀ ਮਨ ਸੈਕਸ ਨਾਲ ਬਹੁਤ ਭਰ ਗਿਆ ਹੋਵੇ, ਉਹ ਜਾ ਕੇ ਇਹਨਾਂ ਉਪਰ ਧਿਆਨ ਕਰੇ, ਅਤੇ ਉਹ ਹਲਕਾ ਹੋ ਕੇ ਪਰਤੇਗਾ, ਸ਼ਾਂਤ ਮੁੜੇਗਾ । ਤੰਤਰਾਂ ਨੇ ਜ਼ਰੂਰ ਸੈਕਸ ਨੂੰ ਅਧਿਅਤਮਿਕ ਬਨਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਸ ਦੇਸ਼ ਦੇ ਨੀਤੀ-ਸ਼ਾਸਤ੍ਰੀ ਅਤੇ ਜਿਹੜੇ ‘ਮੌਰਲ ਪ੍ਰੀਚਰਸ’ ਹਨ, ਉਹਨਾਂ ਨੇ ਉਹਨਾਂ ਦੀ ਉੱਤਮ ਗੱਲ ਨੂੰ ਸਮਾਜ ਤਾਈਂ ਪੁਜਣ ਨਹੀਂ ਦਿੱਤਾ । ਉਹ ਮੇਰੀ ਗੱਲ ਵੀ ਪੁਜਣ ਦੇਣਾ ਨਹੀਂ ਚਾਹੁੰਦੇ ।

ਇਥੋਂ ਜਦ ਮੈਂ ਭਾਰਤੀਏ ਵਿਦਿਆ ਭਵਨ ਤੋਂ ਬੋਲ ਕੇ ਪਰਤਿਆ ਤਾਂ ਤੀਜੇ ਦਿਨ ਮੈਨੂੰ ਇਕ ਖੱਤ ਮਿਲਿਆ, ਕਿ ਜੇਕਰ ਜਬਲਪੁਰ ਵਾਪਸ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਬੰਦ ਨਾ ਕੀਤੀਆਂ ਤਾਂ ਤੁਹਾਨੂੰ ਗੋਲੀ ਕਿਉਂ ਨਾ ਮਾਰ ਦਿੱਤੀ ਜਾਏ ? ਮੈਂ ਜਵਾਬ ਦੇਣਾ ਚਾਹਿਆ ਸੀ, ਪਰ ਉਹ ਗੋਲੀ ਮਾਰਨ ਵਾਲਾ ਸੱਜਣ ਬਹੁਤ ਕਾਇਰ ਮਲੂਮ ਹੋਇਆ, ਨਾ ਉਸਨੇ ਨਾ ਨਾਉਂ ਲਿਖਿਆ ਸੀ ਨਾ ਪਤਾ ਲਿਖਿਆ ਸੀ । ਸ਼ਾਇਦ ਉਹ ਡਰਿਆ ਹੋਏਗਾ, ਕਿ ਮੈਂ ਪੁਲਿਸ ਵਿਚ ਨਾ ਦੇ ਦਿਆਂ ਪਰ ਉਹ ਇਥੇ ਕਿਤੇ ਹੋਣ ਤਾਂ ਮੇਰਾ ਜਵਾਬ ਸੁਣ ਲੈਣ । ਵੈਸੇ, ਜੇਕਰ ਹੋਣਗੇ ਵੀ ਤਾਂ ਜ਼ਰੂਰ ਕਿਸੇ ਝਾੜ ਦੇ ਪਿੱਛੇ ਜਾਂ ਕਿਸੇ ਕੰਧ ਦੇ ਪਿੱਛੇ ਲੁਕੇ ਹੋਣਗੇ । ਜੇਕਰ ਉਹ ਇਥੇ ਕਿਤੇ ਹੋਣ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਦਾ ਨਾਉਂ ਪੁਲਿਸ ਨੂੰ ਦੇਣ ਦੀ ਕੋਈ ਲੋੜ ਨਹੀਂ ਹੈ । ਉਹ ਆਪਣਾ ਨਾਉਂ ਅਤੇ ਪਤਾ ਮੈਨੂੰ ਭੇਜ ਦੇਣ ਤਾਕਿ ਮੈਂ ਉਹਨਾਂ ਨੂੰ ਜਵਾਬ ਦੇ ਸਕਾਂ । ਪਰ ਜੇਕਰ ਉਹਨਾਂ ਦੀ ਹਿੰਮਤ ਨਾ ਹੋਵੇ, ਤਾਂ ਜਵਾਬ ਮੈਂ ਇਥ ਹੀ ਦੇ ਦਿੰਦਾ ਹਾਂ ਤਾਂ ਕਿ ਉਹ ਸੁਣ ਲੈਣ ।

ਪਹਿਲੀ ਗੱਲ ਤਾਂ ਇਹ ਹੈ ਕਿ ਐਨੀ ਗੋਲੀ ਮਾਰਨ ਦੀ ਕੋਸ਼ਿਸ਼ ਨਾ ਕਰਨਾ, ਕਿਉਂਕਿ ਗੋਲੀ ਮਾਰਦੇ ਹੀ, ਜਿਹੜੀ ਗੱਲ ਮੈਂ ਕਹਿ ਰਿਹਾ ਹਾਂ, ਉਹ ਪਰਮ ਸਤਯ ਹੋ ਜਾਏਗੀ ! ਸ਼ਾਇਦ ਇਸਦਾ ਉਹਨਾਂ ਨੂੰ ਪਤਾ ਨਹੀਂ ਹੈ । ਜੀਸਸ ਕ੍ਰਾਈਸਟ ਨੂੰ ਦੁਨੀਆਂ ਕਦੇ ਦੀ ਭੁੱਲ ਗਈ ਹੁੰਦੀ, ਜੇਕਰ ਉਸਨੂੰ ਸੂਲੀ ਉੱਤੇ ਨਾ ਲਟਕਾਇਆ ਹੁੰਦਾ । ਸੂਲੀ ਚਾੜ੍ਹਨ ਵਾਲੇ ਨੇ ਬਹੁਤ ਕਿਰਪਾ ਕੀਤੀ ।

ਮੈਂ ਤਾਂ ਇਥੋਂ ਤਾਈਂ ਸੁਣਿਆ ਹੈ ਕਿ ਜੀਸਸ ਨੇ ਖੁੱਦ ਆਪਣੀ ਸੂਲੀ ਲਗਵਾਉਣ ਤਕ ਦੀ ਯੋਜਨਾਂ ਕੀਤੀ ਸੀ । ਸ਼ਾਇਦ ਜਾਰਜ ਗੁਰਜਿਏਟ ਦੀ ਇਹੋ ਜਿਹੀ ਧਾਰਣਾ ਸੀ, ਜੀਸਸ ਨੇ ਚਾਹਿਆ ਸੀ ਕਿ ਮੈਨੂੰ ਸੂਲੀ ਚਾੜ੍ਹ ਦਿੱਤਾ ਜਾਏ, ਕਿਉਂਕਿ ਸੂਲੀ ਚੜ੍ਹਦੇ ਹੀ ਜੋ ਜੀਸਸ ਨੇ ਕਿਹਾ, ਉਹ ਕਰੋੜਾਂ-ਕਰੋੜਾਂ ਵਰ੍ਹਿਆ ਲਈ ਅਮਰ ਹੋ ਜਾਏਗਾ ਅਤੇ ਹਜ਼ਾਰਾਂ ਲੋਕਾਂ ਦੇ, ਲੱਖਾਂ ਲੋਕਾਂ ਦੇ ਕੰਮ ਆ ਸਕੇਗਾ ।

ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਜੁਦਾਸ, ਜਿਸਨੇ ਈਸਾ ਨੂੰ ਵੇਚਿਆ ਸੀ, ਤੀਹਾਂ ਰੁਪਿਆਂ ਵਿਚ, ਉਹ ਈਸਾ ਦੇ ਪਿਆਰੇ ਤੋਂ ਪਿਆਰੇ ਸ਼ਿਸ਼ਿਆਂ ਵਿਚੋਂ ਇਕ ਸੀ ਅਤੇ ਇਹ ਸੰਭਵ ਨਹੀਂ ਹੈ ਕਿ ਜੋ ਵਰ੍ਹਿਆਂ ਤੋਂ ਈਸਾ ਦੇ ਕੋਲ ਰਿਹਾ ਹੋਵੇ, ਉਹ ਈਸਾ ਨੂੰ ਸਿਰਫ ਤੀਹਾਂ ਰੁਪਈਆਂ ਵਿਚ ਵੇਚ ਦੇਵੇ, ਸਿਵਾਏ ਇਸਦੇ ਕਿ ਈਸਾ ਨੇ ਉਸਨੂੰ ਕਿਹਾ ਹੋਵੇ ਕਿ ਤੂੰ ਕੋਸ਼ਿਸ਼ ਕਰ, ਦੁਸ਼ਮਣ ਨਾਲ ਮਿਲ ਜਾ ਅਤੇ ਕਿਸੇ ਤਰ੍ਹਾਂ ਉਸ ਨੂੰ ਉਲਝਾ ਦੇ ਅਤੇ ਸੂਲੀ ਚੜ੍ਹਵਾ ਦੇ ਤਾਂਕਿ ਮੈਂ ਜੋ ਕਹਿ ਰਿਹਾ ਰਿਹਾ ਹਾਂ, ਉਹ (ਅੰਮ੍ਰਿਤ ਦੀ ਥਾਂ ਲੈ ਲਵੇ ਅਤੇ ਕਰੋੜਾਂ ਲੋਕਾਂ ਦਾ ਉਧਾਰ ਬਣ ਜਾਏ ।

ਮਹਾਂਵੀਰ ਨੂੰ ਜੇਕਰ ਸੂਲੀ ਲੱਗੀ ਹੁੰਦੀ ਤਾਂ ਦੁਨੀਆਂ ਵਿਚ ਕੇਵਲ ਤੀਹ ਲੱਖ ਜੈਨ ਨਹੀਂ ਹੁੰਦੇ । ਤੀਹ ਕਰੋੜ ਹੋ ਸਕਦੇ ਸੀ । ਪਰ ਮਹਾਂਵੀਰ ਸ਼ਾਂਤੀ ਨਾਲ ਮਰ ਗਏ, ਸ਼ਾਇਦ ਸੂਲੀ ਦਾ ਉਹਨਾਂ ਨੂੰ ਪਤਾ ਨਹੀਂ ਸੀ । ਨਾ ਕਿਸੇ ਲਾਈ, ਨਾ ਉਹਨਾਂ ਨੂੰ ਲਗਵਾਉਣ ਦਾ ਪ੍ਰਬੰਧ ਕੀਤਾ। ਅੱਜ ਅੱਧੀ ਦੁਨੀਆਂ ਈਸਾਈ ਹੈ । ਕਿਉਂਕਿ ਈਸਾ ਸੂਲੀ ਤੇ ਲਟਕੇ ਹੋਏ ਹਨ । ਨਾ ਬੁੱਧ, ਨਾ ਮੁਹੰਮਦ, ਨਾ ਕ੍ਰਿਸ਼ਨ, ਨਾ ਰਾਮ । ਸਾਰੀ ਦੁਨੀਆਂ ਈਸਾਈ ਹੋ ਸਕਦੀ ਹੈ । ਸੂਲੀ ਉਤੇ ਲਟਕਣ ਨਾਲ ਇਹ ਫਾਇਦਾ ਹੋ ਗਿਆ । ਸੋ, ਮੈਂ ਉਹਨਾਂ ਨੂੰ ਕਹਿੰਦਾ ਹਾਂ, ਕਿ ਛੇਤੀ ਨਾ ਕਰਨਾ, ਨਹੀਂ ਤਾਂ ਨੁਕਸਾਨ ਵਿਚ ਪੈ ਜਾਉਗੇ ।

ਦੂਜੀ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਘਬਰਾਉਣ ਨਾ ਉਹ, ਮੇਰੇ ਇਰਾਦੇ ਮੰਜੇ ਉੱਤੇ ਮਰਨ ਦੇ ਹੈਨ ਵੀ ਨਹੀਂ ਮੈਂ ਪੂਰੀ ਕੋਸਿਸ਼ ਕਰਾਂਗਾ ਕਿ ਕੋਈ ਨਾ ਕੋਈ ਗੋਲੀ ਮਾਰ ਹੀ ਦੇਵੇ ! ਤਾਂ ਮੈਂ ਖੁਦ ਹੀ ਕੋਸ਼ਿਸ ਕਰਾਂਗਾ, ਉਹਨਾਂ ਨੂੰ ਛੇਤੀ ਕਰਨ ਦੀ ਲੋੜ ਨਹੀਂ ਹੈ ! ਸਮਾਂ ਆਉਣ ਤੇ ਮੈਂ ਚਾਹਾਂਗਾ ਕਿ ਕੋਈ ਗੋਲੀ ਮਾਰ ਹੀ ਦੇਵੇ । ਜ਼ਿੰਦਗੀ ਵੀ ਕਮ ਆਉਂਦੀ ਹੈ ਅਤੇ ਗੋਲੀ ਲਗ ਜਾਏ ਤਾਂ ਮੌਤ ਵੀ ਕੰਮ ਆ ਜਾਂਦੀ ਹੈ । ਜ਼ਿੰਦਗੀ ਜੋ ਨਹੀਂ ਕਰ ਪਾਉਂਦੀ, ਉਹ ਗੋਲੀ ਲਗੀ ਹੋਈ ਮੌਤ ਕਰ ਦਿੰਦੀ ਹੈ । ਹੁਣ ਤਾਈਂ ਇਹ ਹਮੇਸ਼ਾਂ ਭੁੱਲ ਕੀਤੀ ਹੈ ਦੁਸ਼ਮਣਾਂ ਨੇ, ਇਹ ਨਾ- ਸਮਝੀ ਕੀਤੀ ਹੈ । ਸੁਕਰਾਤ ਨੂੰ ਜਿਨ੍ਹਾਂ ਨੇ ਵਿੱਸ਼ ਪਿਲਾ ਦਿੱਤਾ, ਜਿਨ੍ਹਾਂ ਨੇ ਜ਼ਹਿਰ ਪਿਲਾ ਦਿੱਤਾ ਮੰਜੂਰ ਨੂੰ, ਜਿਨ੍ਹਾਂ ਨੇ ਸੂਲੀ ਉੱਤੇ ਲਟਕਾ ਦਿੱਤਾ ਜੀਸਸ ਨੂੰ ਅਤੇ ਹੁਣੇ-ਹੁਣੇ ਜਿਨ੍ਹਾਂ ਨੇ ਗਾਂਧੀ ਨੂੰ ਗੋਲੀ ਮਾਰ ਦਿੱਤੀ ਹੈ । ਗੌਡਸੇ ਨੂੰ ਪਤਾ ਨਹੀਂ ਹੈ ਕਿ ਗਾਂਧੀ ਦੇ ਭਗਤ ਅਤੇ ਗਾਂਧੀ ਦੇ ਪੈਰੋਕਾਰ ਗਾਂਧੀ ਨੂੰ ਉੱਨੀ ਦੂਰ ਤਾਈਂ ਯਾਦ ਕਰਾਉਣ ਵਿਚ ਸਫਲ ਨਹੀਂ ਹੋ ਸਕਦੇ ਸੀ, ਜਿੰਨਾ ਇਕੱਲੇ ਉਸਨੇ ਕਰ ਦਿੱਤਾ ਹੈ !

ਅਤੇ ਜੋਕਰ ਗਾਂਧੀ ਨੇ ਮਰਨ ਵੇਲੇ, ਜਦ ਉਹਨਾਂ ਨੂੰ ਗੋਲੀ ਲਗੀ ਅਤੇ ਹੱਥ ਜੋੜ ਕੇ ਗੌਡਸੇ ਨੂੰ ਨਮਸਕਾਰ ਕੀਤਾ ਹੋਏਗਾ ਤਾਂ ਵੱਡਾ ਅਰਥਪੂਰਣ ਸੀ ਉਹ ਨਮਸਕਾਰ । ਉਹ ਅਰਥਪੂਰਣ ਸੀ ਕਿ ਮੇਰਾ ਅੰਤਿਮ ਸ਼ਿਸ਼ ਸਾਹਮਣੇ ਆ ਗਿਆ ! ਆਖਿਰ ਉਸਨੇ ਉਹਨਾਂ ਨੂੰ ਹਮੇਸ਼ਾਂ ਲਈ ਅਮਰ ਕਰ ਦਿੱਤਾ । ਭਗਵਾਨ ਨੇ ਆਦਮੀ ਭੇਜ ਦਿੱਤਾ, ਜਿਸਦੀ ਕਿ ਜ਼ਰੂਰਤ ਸੀ । ਮਾਰ ਸੁਟਿਆ ਜਾਨੋਂ, ਕੋਈ ਮਰਦਾ ਨਹੀਂ ਹੈ । ਬਸ, ਅਮਰ ਹੀ ਹੋ ਜਾਂਦਾ ਹੈ ।

ਜ਼ਿੰਦਗੀ ਦਾ ਨਾਟਕ ਬਹੁਤ ਗੁੰਝਲਾਂ ਵਾਲਾ ਹੈ । ਉਹ ਜਿਹੜੀ ਜ਼ਿੰਦਗੀ ਦੀ ਕਹਾਣੀ ਹੈ, ਉਹ ਬਹੁਤ ਉਲਝੀ ਹੋਈ ਹੈ । ਉੱਥੇ ਗੱਲਾਂ ਐਨੀਆਂ ਅਸਾਨ ਨਹੀਂ ਹਨ । ਮੰਜੇ ਉੱਤੇ ਮਰਨ ਵਾਲੇ ਹਮੇਸ਼ਾਂ ਲਈ ਮਰ ਜਾਂਦੇ ਹਨ, ਗੋਲੀ ਖਾ ਕੇ ਮਰਨ ਵਾਲੇ ਦਾ ਮਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ । ਸੁਕਰਾਤ ਤੋਂ ਕਿਸੇ ਨ ਪੁੱਛਿਆ, ਉਸਦੇ ਮਿਤਰਾਂ ਵਿਚੋਂ ਹੀ ਕਿਸੇ ਨੇ, ਕਿ

ਹੁਣ ਤੈਨੂੰ ਜ਼ਹਿਰ ਦੇ ਦਿੱਤਾ ਜਾਏਗਾ ਤੇ ਤੂੰ ਮਰ ਜਾਏਂਗਾ, ਤਾਂ ਅਸੀਂ ਤੈਨੂੰ ਦਫਨਾਉਣ ਦਾ ਕੀ ਪ੍ਰਬੰਧ ਕਰੀਏ ? ਜਲਾਈਏ ਕਿ ਕਬਰ ਬਨਾਈਏ, ਕੀ ਕਰੀਏ ? ਸੁਕਰਾਤ ਨੇ ਕਿਹਾ, ਕਿ ਪਾਗਲੋ, ਤੁਹਾਨੂੰ ਪਤਾ ਨਹੀਂ ਹੈ ਕਿ ਤੁਸੀਂ ਮੈਨੂੰ ਨਹੀਂ ਦੱਬਾ ਸਕੋਂਗੇ । ਤੁਸੀਂ ਜਦ ਸਾਰੇ ਮਿਟ ਜਾਉਂਗੇ, ਮੈਂ ਤਾਂ ਵੀ ਜੀਉਂਦਾ ਰਹਾਂਗਾ । ਮੈਂ ਮਰਨ ਦੀ ਅਜਿਹੀ ਤਰਕੀਬ ਜੋ ਚੁਣੀ ਹੈ। ਉਹ ਹਮੇਸ਼ਾ ਜੀਉਂਦਾ ਰਖਣ ਵਾਲੀ ਹੈ ।

ਤਾਂ ਉਹ ਮਿੱਤਰ ਜੇਕਰ ਕਿਤੇ ਵੀ ਹੋਣ, ਤਾਂ ਉਹਨਾ ਨੂੰ ਪਤਾ ਹੋਣਾ ਚਾਹੀਦਾ ਕਿ ਛੇਤੀ ਨਾ ਕਰਨ । ਛੇਤੀ ਵਿਚ ਨੁਕਸਾਨ ਹੋ ਜਾਏਗਾ ਉਹਨਾਂ ਦਾ । ਮੇਰਾ ਕੁਝ ਹੋਣ ਵਾਲਾ ਨਹੀਂ ਹੈ । ਕਿਉਂਕਿ ਜਿਸ ਨੂੰ ਗੋਲੀ ਲਗ ਸਕਦੀ ਹੈ, ਉਹ ਮੈਂ ਨਹੀਂ ਹਾਂ ਅਤੇ ਜਿਹੜਾ ਗੋਲੀ ਲਗਣ ਤੋਂ ਬਾਦ ਪਿੱਛੋਂ ਵੀ ਬੱਚ ਜਾਂਦਾ ਹੈ, ਉਹ, ਹੀ ਮੈਂ ਹਾਂ । ਸੋ ਉਹ ਛੇਤੀ ਨਾ ਕਰਨ ਅਤੇ ਦੂਜੀ ਗੱਲ ਇਹ ਕਿ ਉਹ ਘਬਰਾਉਣ ਵੀ ਨਾ । ਮੈਂ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗਾ ਕਿ ਮੰਜੇ ਉੱਤੇ ਨਾ ਮਰ ਸਕਾਂ । ਉਹ ਮਰਨਾ ਬਹੁਤ ਗੜਬੜ ਹੈ । ਉਹ ਬੇਕਾਰ ਹੀ ਮਰ ਜਾਣਾ ਹੈ । ਮਰ ਜਾਣ ਦੀ ਵੀ ਸਾਰਥਕਤਾ (ਸੱਚਾਈ) ਚਾਹੀਦੀ ਹੈ ।

ਅਤੇ ਹੋਰ ਤੀਜੀ ਗੱਲ ਇਹ ਕਿ ਉਹ ਦਸਖਤ ਕਰਨ ਤੋਂ ਘਬਰਾਉਣ ਨਾ ਅਤੇ ਨਾ ਪਤਾ ਲਿਖਣ ਤੋਂ ਹੀ ਘਬਰਾਉਣ । ਕਿਉਂਕਿ ਜੇਕਰ ਮੈਨੂੰ ਲਗਿਆ ਕਿ ਕੋਈ ਆਦਮੀ ਮਾਰਨ ਲਈ ਤਿਆਰ ਹੈ, ਤਾਂ ਉਹ ਜਿੱਥੇ ਮੈਨੂੰ ਬੁਲਾਏਗਾ, ਮੈਂ ਚੁੱਪ-ਚਾਪ ਬਿਨਾ ਕਿਸੇ ਨੂੰ ਖਬਰ ਦਿੱਤੇ, ਉਥ ਜਾਣ ਨੂੰ ਹਮੇਸ਼ਾ ਤਿਆਰ ਹਾਂ, ਤਾਕਿ ਉਸ ਤੋਂ ਪਿਛੋਂ ਉਹ ਕਿਸੇ ਮੁਸੀਬਤ ਵਿਚ ਨਾ ਫਸੇ ।

ਲੇਕਿਨ ਇਹ ਪਾਗਲਪਨ ਸੂਝਦੇ ਹਨ । ਅਤੇ ਹੋਰ ਜਿਸ ਵਿਚਾਰੇ ਨੇ ਇਹ ਲਿਖਿਆ ਹੈ ਉਸਨੇ ਇਹ ਹੀ ਸੋਚ ਕੇ ਲਿਖਿਆ ਹੈ ਕਿ ਉਹ ਧਰਮ ਦੀ ਸੁਰਖਿਆ। ਕਰ ਰਿਹਾ ਹੈ । ਉਸਨੇ ਇਹ ਸੋਚ ਕੇ ਲਿਖਿਆ ਹੈ ਕਿ ਮੈਂ ਧਰਮ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਉਹ ਧਰਮ ਦੀ ਸੁਰਖਿਆ ਕਰ ਰਿਹਾ ਹੈ । ਉਸਦੀ ਨੀਅਤ ਵਿਚ ਕਿਤੇ ਕੋਈ ਖਰਾਬੀ ਨਹੀਂ ਹੈ । ਉਸਦੇ ਭਾਵ ਬਹੁਤ ਚੰਗੇ ਅਤੇ ਧਾਰਮਿਕ ਹਨ । ਅਜਿਹੇ ਹੀ ਧਾਰਮਿਕ ਲੋਕ ਤਾਂ ਦੁਨੀਆਂ ਨੂੰ ਦਿੱਕਤ ਵਿਚ ਪਾ ਰਹੇ ਹਨ । ਉਹਨਾਂ ਦੀ ਨੀਅਤ ਬਹੁਤ ਚੰਗੀ ਹੈ, ਲੇਕਿਨ ਬੁੱਧੀ ਮੁੜ ਹੈ ।.

ਹਜ਼ਾਰਾਂ ਸਾਲਾਂ ਤੋਂ ਅਖੌਤੀ ਨੈਤਿਕ ਲੋਕਾਂ ਨੇ ਜੀਵਨ ਦੀਆਂ ਸੱਚਾਈਆਂ ਨੂੰ ਪੂਰਾ-ਪੂਰਾ ਪਰਗਟ ਹੋਣ ਵਿਚ ਵਿਘਨ ਪਾਏ ਹਨ, ਉਹਨਾਂ ਨੂੰ ਪਰਗਟ ਨਹੀਂ ਹੋਣ ਦਿੱਤਾ । ਨਾ ਪਰਗਟ ਹੋਣ ਦੇ ਕਾਰਣ ਹੀ ਅਗਿਆਨ ਵਿਆਪਕ ਹੋ ਗਿਆ । ਉਸ ਅਗਿਆਨ ਦੀ ਹਨੇਰੀ ਰਾਤ ਵਿਚ ਅਸੀਂ ਟਟੋਲ ਰਹੇ ਹਾਂ, ਭਟਕ ਰਹੇ ਹਾਂ, ਡਿੱਗ ਰਹੇ ਹਾਂ । ਉਹ ‘ਮੋਰਲ ਪ੍ਰੀਚਰਸ,’ ਉਹ ਨੀਤੀਸ਼ਾਸਤ ਦੇ ਉਪਦੇਸ਼ਕ ਸਾਡ ਇਸ ਘੁੱਪ ਹਨੇਰੇ ਵਿਚਕਾਰ ਮੰਚ ਬਣਾ ਕੇ ਉਪਦੇਸ਼ ਦੇਣ ਦਾ ਕੰਮ ਕਰਦੇ ਰਹੇ ਹਨ ।

ਇਹ ਤਾਂ ਸੱਚ ਹੈ ਕਿ ਜਿਸ ਦਿਨ ਅਸੀਂ ਚੰਗੇ ਲੋਕ ਹੋ ਜਾਵਾਂਗੇ, ਜਿਸ ਦਿਨ ਸਾਡੇ ਜੀਵਨ ਵਿਚ ਸਤਯ ਦੀ ਕਿਰਨ ਆਏਗੀ, ਸਮਾਧੀ ਦੀ ਝਲਕ ਆਏਗੀ, ਅਤੇ ਜਿਸ ਦਿਨ ਸਾਡਾ ਆਮ ਜੀਵਨ ਵੀ ਪਰਮਾਤਮਾ ਜੀਵਨ ਵਿਚ ਰੂਪਾਂਤਰਿਤ ਹੋਣ ਲਗੇਗਾ, ਉਸ ਦਿਨ ਉਪਦੇਸ਼ਕ ਵਿਅਰਥ ਹੋ ਜਾਣਗੇ, ਫਿਰ ਉਹਨਾਂ ਨੂੰ ਕੋਈ ਥਾਂ ਨਹੀਂ ਰਹਿ ਜਾਣ ਵਾਲੀ ਹੈ । ਉਪਦੇਸ਼ਕ ਤਦੋਂ ਤਾਈਂ ਹੀ ਸਾਰਥਕ ਹੈ, ਜਦ ਤਾਈਂ ਲੋਕ ਹਨੇਰੇ ਵਿਚ ਭਟਕਦੇ ਹਨ ।

ਪਿੰਡ ਵਿਚ ਡਾਕਟਰ ਦੀ ਤਦ ਤਾਈਂ ਹੀ ਜ਼ਰੂਰਤ ਹੈ, ਜਦ ਤਕ ਲੋਕ ਬੀਮਾਰ ਪੈਂਦੇ ਹਨ । ਜਿਸ ਦਿਨ ਆਦਮੀ ਬੀਮਾਰ ਪੈਣਾ ਬੰਦ ਕਰ ਦੇਵੇਗਾ, ਉਸ ਦਿਨ ਡਾਕਟਰ ਨੂੰ ਵਿਦਾ ਕਰ ਦੇਣਾ ਪਏਗਾ । ਹਾਲਾਂਕਿ ਡਾਕਟਰ ਉਪਰੋਂ ਬੀਮਾਰੀ ਦਾ ਇਲਾਜ ਕਰਦਾ ਮਲੂਮ ਪੈਂਦਾ ਹੈ । ਲੇਕਿਨ ਅੰਦਰੋਂ ਉਸਦੇ ਪ੍ਰਾਣਾਂ ਦੀ ਇੱਛਾ ਇਹ ਹੀ ਹੁੰਦੀ ਹੈ ਕਿ ਲੋਕ ਬੀਮਾਰ ਪਏ ਰਹਿਣ । ਇਹ ਬਹੁਤ ਉਲਟੀ ਗੱਲ ਹੈ, ਕਿਉਂਕਿ ਡਾਕਟਰ ਜੀਉਂਦਾ ਹੈ ਲੋਕਾਂ ਦੇ ਬੀਮਾਰ ਪੈਣ ਤੇ । ਉਸਦਾ ਧੰਦਾ ਬਹੁਤ ਅੰਤਰ- ਵਿਰੋਧੀ ਹੈ । ਇੱਛਾ ਤਾਂ ਉਸਦੀ ਇਹ ਹੀ ਹੈ ਕਿ ਲੋਕ ਬੀਮਾਰ ਪੈਂਦੇ ਰਹਿਣ, ਅਤੇ ਜਦ ਮਲੇਰੀਆ ਫੈਲਦਾ ਹੈ ਅਤੇ ਫਲੂ ਦੀਆਂ ਹਵਾਵਾਂ ਚਲਦੀਆਂ ਹਨ, ਤਾਂ ਉਹ ਭਗਵਾਨ ਨੂੰ ਇਕਾਂਤ ਵਿਚ ਧੰਨਵਾਦ ਦਿੰਦਾ ਹੈ, ਕਿਉਂਕਿ ਇਹ ਧੰਦੇ ਦਾ ਵੇਲਾ ਆਇਆ ਹੈ, ਸੀਜਨ ਆਇਆ ਹੈ ।

ਮੈਂ ਸੁਣਿਆ ਹੈ, ਇਕ ਰਾਤ ਇਕ ਸ਼ਰਾਬ-ਘਰ ਵਿਚ ਬਹੁਤ ਦੇਰ ਤਾਈਂ ਕੁਝ ਮਿੱਤਰ ਆਕੇ ਖਾਣਾ-ਪੀਣਾ ਕਰਦੇ ਰਹੇ, ਸ਼ਰਾਬ ਪੀਂਦੇ ਰਹੇ । ਉਹਨਾਂ ਨੇ ਖੂਬ ਮਜਾਂ ਕੀਤਾ, ਅਤੇ ਜਦ ਉਹ ਟੁਰਨ ਲਗੇ ਅੱਧੀ ਰਾਤ ਨੂੰ ਤਾਂ ਸ਼ਰਾਬਖਾਨੇ ਦੇ ਮਾਲਿਕ ਨੇ ਆਪਣੀ ਪਤਨੀ ਨੂੰ ਕਿਹਾ, ਕਿ ਭਗਵਾਨ ਨੂੰ ਧੰਨਵਾਦ, ਬਹੁਤ ਭਲੇ ਲੋਕ ਆਏ । ਇਸ ਤਰ੍ਹਾਂ ਦੇ ਲੋਕ ਰੋਜ਼ ਆਉਂਦੇ ਰਹਿਣ ਤਾਂ ਕੁਝ ਦਿਨਾਂ ਵਿਚ ਅਸੀਂ ਮਾਲਾ-ਮਾਲ ਹੋ ਜਾਵਾਂਗੇ ।

ਵਿਦਾ ਹੁੰਦੇ ਮਹਿਮਾਨਾਂ ਨੂੰ ਇਹ ਸੁਣਾਈ ਪੈ ਗਿਆ, ਅਤੇ ਜਿਸਨੇ ਬਿਲ ਚੁਕਾਏ ਸੀ ਉਸਨੇ ਕਿਹਾ, ਦੋਸਤ, ਭਗਵਾਨ ਕੋਲ ਪ੍ਰਾਰਥਨਾ ਕਰੋ ਕਿ ਸਾਡਾ ਵੀ ਧੰਦਾ ਟੁਰਦਾ ਰਹੇ ਤਾਂ ਅਸੀਂ ਰੋਜ ਆਵਾਂਗੇ ।

ਟੁਰਦੇ-ਟੁਰਦੇ ਉਸ ਸ਼ਰਾਬ-ਘਰ ਦੇ ਮਾਲਿਕ ਨੇ ਪੁਛਿਆ ਕਿ ਭਾਈ; ਤੁਹਾਡਾ ਧੰਦਾ ਕੀ ਏ ?

ਉਸਨੇ ਕਿਹਾ ਮੇਰਾ ਧੰਦਾ ਪੁਛਦਾ ਹੈਂ ਤਾਂ ਮੈਂ ਸ਼ਮਸ਼ਾਨ ਉਤੇ ਲਕੜੀਆਂ ਵੇਚਦਾ ਹਾਂ, ਮੁਰਦਿਆਂ ਲਈ । ਜਦ ਮੁਰਦੇ ਬਹੁਤੇ ਆਉਂਦੇ ਹਨ ਤਦ ਮੇਰਾ ਧੰਦਾ ਚਲਦਾ ਹੈ, ਤਦ ਅਸੀਂ ਥੋੜੇ ਖੁਸ਼ ਹੁੰਦੇ ਹਾਂ । ਸਾਡਾ ਧੰਦਾ ਰੋਜ ਟੁਰਦਾ ਰਹੇ, ਅਸੀਂ ਰੋਜ ਇਥੇ ਆਉਂਦੇ ਰਹੀਏ ।

ਡਾਕਟਰ ਦਾ ਧੰਦਾ ਹੈ ਕਿ ਲੋਕਾਂ ਨੂੰ ਠੀਕ ਕਰੇ, ਲੇਕਿਨ ਫਾਇਦਾ, ਲਾਭ ਅਤੇ ਸ਼ੋਸ਼ਣ ਇਸ ਵਿਚ ਹੈ ਕਿ ਲੋਕ ਬੀਮਾਰ ਪੈਂਦੇ ਰਹਿਣ । ਇਕ ਹੱਥ ਨਾਲ ਡਾਕਟਰ ਠੀਕ ਕਰਦਾ ਹੈ ਅਤੇ ਅੰਦਰ ਮਨ ਵਿਚ ਉਹ ਇਹੀ ਪ੍ਰਾਰਥਨਾ ਕਰਦਾ ਹੈ ਕਿ ਮਰੀਜ਼ ਛੇਤੀ ਠੀਕ ਨਾ ਹੋ ਜਾਏ। ਗਰੀਬ ਮਰੀਜ਼ ਛੇਤੀ ਠੀਕ ਹੋ ਜਾਂਦਾ ਹੈ; ਕਿਉਂਕਿ ਗਰੀਬ ਦੇ ਜ਼ਿਆਦਾ ਦੇਰ ਬੀਮਾਰ ਰਹਿਣ ਨਾਲ ਡਾਕਟਰ ਨੂੰ ਕੋਈ ਫਾਇਦਾ ਨਹੀਂ ਹੈ ।

ਡਾਕਟਰ ਨੂੰ ਫਾਇਦਾ ਹੈ ਅਮੀਰ ਮਰੀਜ਼ ਕੋਲੋਂ। ਅਮੀਰ ਮਰੀਜ ਲੰਮਾ ਬੀਮਾਰ ਰਹਿੰਦਾ ਹੈ । ਸੱਚ ਤਾਂ ਇਹ ਹੈ ਅਮੀਰ ਅਕਸਰ ਬੀਮਾਰ ਰਹਿੰਦੇ ਹਨ । ਉਥੇ ਡਾਕਟਰ ਦੀਆਂ ਪ੍ਰਾਥਰਨਾਵਾਂ ਕੰਮ ਕਰ ਰਹੀਆਂ ਹਨ । ਉਸਦੀ ਇਛਾ ਵੀ ਉਸਦੇ ਹੱਥ ਨੂੰ ਰੋਕਦੀ ਹੈ ਕਿ ਮਰੀਜ ਇਕ- ਦਮ ਠੀਕ ਹੀ ਨਾ ਹੋ ਜਾਏ ।

ਉਪਦੇਸ਼ਕ ਦੀ ਹਾਲਤ ਵੀ ਅਜਿਹੀ ਹੀ ਹੈ । ਲੋਕ ਜਿੰਨੇ ਨੀਤੀ-ਭਰਿਸ਼ਟ ਹੋਣ, ਜਿੰਨਾ ਭ੍ਰਿਸ਼ਟਾਚਾਰ ਫੈਲੇ, ਜਿੰਨਾ ਅਨਾਚਾਰ ਫੈਲੇ, ਉੱਨਾ ਉਪਦੇਸ਼ਕ ਦਾ ਮੰਚ ਉਪਰ ਉਠੇਗਾ, ਕਿਉਂਕਿ ਜਰੂਰਤ ਆ ਜਾਂਦੀ ਹੈ ਕਿ ਉਹ ਲੋਕਾਂ ਨੂੰ ਕਹੇ ਕਿ- ਅਹਿੰਸਾ ਦਾ ਪਾਲਣ ਕਰੋ, ਸਤਯ ਦਾ ਪਾਲਣ ਕਰੋ, ਇਮਾਨਦਾਰੀ ਸਵੀਕਾਰ ਕਰੋ, ਇਹ ਵਰਤ ਪਾਲਣ ਕਰੋ, ਉਹ ਵਰਤ ਪਾਲਣ ਕਰੋ । ਜੇਕਰ ਲੋਕ ਸੰਜਮੀ ਹੋਣ, ਜੇਕਰ ਲੋਕ ਸ਼ਾਂਤ ਹੋਣ, ਈਮਾਨਦਾਰ ਹੋਣ ਤਾਂ ਉਪਦੇਸ਼ਕ ਮਰ ਗਿਆ। ਉਸਦੀ ਕੋਈ ਥਾਂ ਨਹੀਂ ਰਹੀ ।

ਹੋਰ ਹਿੰਦੋਸਤਾਨ ਵਿਚ ਸਾਰੀ ਦੁਨੀਆਂ ਤੋਂ ਬਹੁਤੇ ਉਪਦੇਸ਼ਕ ਕਿਉਂ ਹਨ ! ਪਿੰਡ-ਪਿੰਡ ਗੁਰੂ ਅਤੇ ਘਰ-ਘਰ ਸਵਾਮੀ ਅਤੇ ਸੰਨਿਆਸੀ ਕਿਉਂ ਹਨ ? ਇਹ ਮਹਾਤਮਾਵਾਂ ਦੀ ਐਨੀ ਭੀੜ ਅਤੇ ਕਤਾਰ ਇਥੇ ਕਿਉਂ ਹੈ ? ਇਹ ਇਸ ਲਈ ਨਹੀਂ ਹੈ ਕਿ ਅਸੀਂ ਬੜੇ ਧਾਰਮਿਕ ਦੇਸ਼ ਵਿਚ ਹਾਂ, ਜਿਥੇ ਕਿ ਸੰਤ-ਮਹਾਤਮਾਂ ਪੈਦਾ ਹੁੰਦੇ ਹਨ । ਇਹ ਇਸ ਲਈ ਹੈ ਕਿ ਅਸੀਂ ਇਸ ਵੇਲੇ ਧਰਤੀ ਉੱਤੇ ਸਭ ਤੋਂ ਬਹੁਤੇ ਅਧਾਰਮਿਕ ਅਤੇ ਅਨੈਤਕ ਦੇਸ਼ ਵਿਚ ਹਾਂ। ਇਸ ਲਈ ਐਨੇ ਉਪਦੇਸ਼ਕਾਂ ਨੂੰ ਪਲਣ ਦਾ ਮੌਕਾ ਅਤੇ ਧੰਦਾ ਮਿਲ ਜਾਂਦਾ ਹੈ। ਸਾਡਾ ਤਾਂ ਇਹ ਜਾਤੀ-ਰੋਗ ਹੋ ਗਿਆ ਹੈ ।

ਮੈਂ ਸੁਣਿਆ ਹੈ ਕਿ ਅਮਰੀਕਾ ਵਿਚ ਕਿਸੇ ਨੇ ਇਕ ਲੇਖ ਲਿਖਿਆ। ਕਿਸੇ 1 ਮਿੱਤਰ ਨੇ ਉਹ ਮੇਰ ਕੋਲ ਭੇਜ ਦਿੱਤਾ । ਉਸ ਵਿਚ ਇਕ ਕਮੀ ਸੀ । ਉਹਨਾਂ ਨੇ ਮੇਰੀ ਸਲਾਹ ਚਾਹੀ । ਕਿਸੇ ਨੇ ਲੇਖ ਲਿਖਿਆ ਸੀ । ਮਜਾਦ ਦਾ ਕੋਈ ਲੇਖ ਸੀ ਉਹ । ਉਸ ਨੇ ਲਿਖਿਆ ਸੀ, ਕਿ ਹਰ ਆਦਮੀ ਅਤੇ ਹਰ ਜਾਤ ਦਾ ਲੱਛਣ ਸ਼ਰਾਬ ਪਿਲਾਕੇ ਪਤਾ ਲਾਇਆ ਜਾ ਸਕਦਾ ਹੈ ਕਿ ਉਸ ਜਾਤ ਦਾ ਬੇਸਿਕ ਕਰੈਕਟਰ, ਅਧਾਰਭੂਤ ਚਰਿਤ੍ਰ (ਬੁਨਿਆਦੀ ਚਾਲ-ਚਲਣ) ਕੀ ਹੈ ।

ਉਸਨੇ ਲਿਖਿਆ ਸੀ ਕਿ ਜੇਕਰ ਡੱਚ ਆਦਮੀ ਨੂੰ ਸ਼ਰਾਬ ਪਿਲਾ ਦਿੱਤੀ ਜਾਏ’ ਤਾਂ ਉਹ ਇਕ-ਦਮ ਛੇਤੀ ਖਾਣੇ ਉਤੇ ਟੁੱਟ ਪੈਂਦਾ ਹੈ, ਫੇਰ ਭੋਜਨ-ਕਰਨ ਵਾਲੇ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਦਾ । ਫੇਰ ਉਹ ਖਾਣੇ ਦੀ ਮੇਜ ਉਤੋਂ ਉਠਦਾ ਹੀ ਨਹੀਂ । ਬਸ ਸ਼ਰਾਬ ਪੀਤੀ ਕਿ ਦੋ-ਦੋ ਤਿੰਨ-ਤਿੰਨ ਘੰਟੇ ਖਾਣ ਵਿਚ ਲਗ ਜਾਂਦਾ ਹੈ । ਜੇਕਰ ਫਰੈਂਚ ਨੂੰ ਸ਼ਰਾਬ ਪਿਲਾ ਦਿੱਤੀ ਜਾਏ, ਤਾਂ ਸ਼ਰਾਬ ਪੀਣ ਤੋਂ ਪਿਛੋਂ ਉਹ ਇਕ-ਦਮ ਨੱਚਣ-ਗਾਉਣ ਲਈ ਕਾਹਲਾ ਪੈ “ਜਾਂਦਾ ਹੈ ਅਤੇ ਜੇਕਰ ਅੰਗਰੇਜ ਨੂੰ ਸ਼ਰਾਬ ਪਿਲਾ ਦਿੱਤੀ ਜਾਏ ਤਾਂ ਉਹ ਇਕ-ਦਮ ਚੁਪ ਹੋ ਕੇ ਕੋਣੇ ਵਿਚ ਮੋਨ ਹੋ ਜਾਂਦਾ ਹੈ । ਉਹ ਉਸੇ ਤਰ੍ਹਾਂ ਹੀ ਚੁਪ ਬੈਠਾ ਰਹਿੰਦਾ ਹੈ ਅਤੇ ਸ਼ਰਾਬ ਪੀ ਲਵੇ ਤਾਂ, ਚੂੰਕਿ ੳ ਹ ਉਸਦਾ ਕਰੈਕਟਰ ਹੈ, ਉਹ ਹੋਰ ਵੀ ਚੁਪ ਹੋ ਜਾਂਦਾ ਹੈ । ਇਸ ਤਰ੍ਹਾਂ ਦੁਨੀਆਂ ਦੇ ਸਾਰੇ ਲੋਕਾਂ ਦੇ ਲਛੱਣ ਸਨ । ਲੇਕਿਨ ਭੁੱਲ ਨਾਲ ਜਾਂ ਅਗਿਆਨ ਨਾਲ ਭਾਰਤ ਦੇ ਬਾਬਤ ਕੁਝ ਵੀ ਨਹੀਂ ਲਿਖਿਆ ਸੀ । ਕਿਸੇ ਮਿਤਰ ਨੇ ਮੈਨੂੰ ਲਿਖ ਭੇਜਿਆ ਅਤੇ ਕਿਹਾ, ਕਿ ਤੁਸੀਂ ਭਾਰਤ ਦੇ ਕਰੈਕਟਰ ਬਾਬਤ ਕੀ ਕਹਿੰਦੇ ਹੋ ? ਜੇਕਰ ਭਾਰਤੀ ਨੂੰ ਸ਼ਰਾਬ ਪਿਲਾਈ ਜਾਏ ਤਾਂ ਕੀ ਹੋਏਗਾ ?

ਤਾਂ ਮੈਂ ਕਿਹਾ, ਕਿ ਉਹ ਤਾਂ ਜੱਗ-ਜਾਹਿਰ ਗੱਲ ਹੈ । ਭਾਰਤੀ ਸ਼ਰਾਬ ਪੀਏਗਾ ਅਤੇ ਝਟਪਟ ਉਪਦੇਸ਼ ਦੇਣਾ ਸ਼ੁਰੂ ਕਰ ਦੇਵੇਗਾ । ਇਹ ਉਸਦਾ ਜ਼ਾਤੀ-ਗੁਣ !

ਇਹ ਜਿਹੜੀ ੳ ਪਦੇਸ਼ਕਾਂ ਦੀ ਅਤੇ ਸਾਧੂ, ਸੰਤਾਂ ਅਤੇ ਮਹਾਤਮਾਵਾਂ ਦੀ ਲੰਮੇ ਕਤਾ ਰ ਹੈ, ਇਹ ਰੋਗ ਦੇ ਲਛੱਣ ਹਨ ਅਤੇ ਮਜਾ ਇਹ ਹੈ ਕਿ ਇਹਨਾਂ ਵਿਚੋਂ ਕੋਈ -ਵੀ ਅੰਦਰੂਨੀ ਹਿਰਦੇ ਨਾਲ ਕਦੇ ਨਹੀਂ ਚਾਹੁੰਦਾ ਕਿ ਅਨੀਤੀ ਮਿੱਟ ਜਾਏ, ਕਿਉਂਕਿ ‘ਉਸਦੇ ਮਿਟਣ ਨਾਲ ਉਹ ਵੀ ਮਿੱਟ ਜਾਂਦੇ ਹਨ । ਪ੍ਰਾਣਾਂ ਦੀ ਪੁਕਾਰ ਇਹ ਹੀ ਹੁੰਦੀ ਹੈ ਕਿ ਰੋਗ ਬਣਿਆ ਰਹੇ ਅਤੇ ਵੱਧਦਾ ਚਲਾ ਜਾਏ ।

ਤੇ ਉਸ ਰੋਗ ਨੂੰ ਵਧਾਉਣ ਲਈ ਜੋ ਸਭ ਤੋਂ ਉਪਾਅ ਹੈ, ਉਹ ਇਹ ਹੈ ਕਿ ਜੀਵਨ ਦੇ ਸੰਬੰਧ ਵਿਚ (ਪੂਰਾ-ਪੂਰਾ) ਗਿਆਨ ਪੈਦਾ ਨਾ ਹੋ ਸਕੇ ਅਤੇ ਜੀਵਨ ਦੇ ਜੋ ਸਭ ਤੋਂ ਡੂੰਘੇ ਕੇਂਦਰ ਹਨ, ਜਿਨ੍ਹਾਂ ਦੇ ਗਿਆਨ ਦੇ ਕਾਰਣ, ਅਨੀਤੀ ਅਤੇ ਵਿਅਭਿਚਾਰ ਅਤੇ ਭਰਿਸ਼ਟਾਚਾਰ ਫੈਲਦੇ ਰਹਿੰਦੇ ਹਨ, ਉਹਨਾਂ ਕੇਂਦਰਾਂ ਨੂੰ ਆਦਮੀ ਕਦੇ ਵੀ ਨਾ ਜਾਣ ਸਕੇ, ਕਿਉਂਕਿ ਉਹਨਾਂ ਕੇਂਦਰਾਂ ਨੂੰ ਜਾਣ ਲੈਣ ਤੋਂ ਬਾਦ ਮਨੁੱਖ ਦੇ ਜੀਵਨ ਵਿਚੋਂ ਅਨੀਤੀ ਬ-ਇਨਸਾਫੀ ਝਟਪਟ ਵਿਚ ਹੋ ਸਕਦੀ ਹੈ ।

ਅਤੇ ਮੈਂ ਤੁਹਾਨੂੰ ਆਖਣਾ ਚਾਹੁੰਦਾ ਹਾਂ ਕਿ ਸੈਕਸ ਮਨੁਖ ਦੀ ਬਦਨੀਤੀ ਦਾ ਸਭ ਤੋਂ ਵੱਡਾ ਬੁਨਿਆਦੀ ਕੇਂਦਰ ਹੈ । ਮਨੁਖ ਦੇ ਗਲਤ ਕੰਮਾਂ ਦਾ ਮਨੁਖ ਦੇ ਵਿਗੜੈਲੇਪਨ ਦਾ ਸਭ ਤੋਂ ਅਸਲੀ, ਸਭ ਤੋਂ ਅਧਾਰਭੂਤ ਕੇਂਦਰ ਰਿਹਾ ਹੈ ਅਤੇ ਇਸ ਲਈ ਧਰਮ-ਗੁਰੂ ਉਸ ਦੀ ਬਿਲਕੁਲ ਗੱਲ ਨਹੀਂ ਕਰਨਾ ਚਾਹੁੰਦੇ ਹਨ ।

ਇਕ ਮਿੱਤਰ ਨੇ ਮੈਨੂੰ ਖਬਰ ਭਿਜਵਾਈ ਹੈ ਕਿ ਕੋਈ ਸੰਤ-ਮਹਾਤਮਾਂ ਸੈਕਸ ਦੀ ਗੱਲ ਨਹੀਂ ਕਰਦਾ । ਤੁਸੀਂ ਸੈਕਸ ਦੀ ਗਲ ਕੀਤੀ ਤਾਂ ਸਾਡੇ ਮਨ ਵਿਚ ਤੁਹਾਡਾ ਆਦਰ ਬਹੁਤ ਘਟ ਹੋ ਗਿਆ ਹੈ ।

ਮੈਂ ਉਹਨਾਂ ਨੂੰ ਆਖਿਆ, ਇਸ ਵਿਚ ਕੁਝ ਗਲਤੀ ਨਹੀਂ ਹੋਈ । ਪਹਿਲਾਂ ਆਦਰ ਸੀ ਤਾਂ ਗਲਤੀ ਵੀ ਤਾਂ ਉਸੇ ਵਿਚ ਸੀ । ਇਸ਼ ਵਿਚ ਕੀ ਗਲਤੀ- ਹੋਈ ? ਮਰੇ ਵਾਸਤੇ ਆਦਰ ਰੱਖਣ ਦੀ ਜ਼ਰੂਰਤ ਕੀ ਹੈ ? ਮੈਂਨੂੰ ਆਦਰ ਦੇਣ ਦਾ ਮਤਲਬ ਕੀ ਹੈ ? ਮੈਂ ਕਦੋਂ ਮੰਗਿਆ ਸੀ ਕਿ ਆਦਰ ਦਿਉ? ਦਿੰਦੇ ਸੀ ਤਾਂ ਤੁਹਾਡੀ ਗਲਤੀ ਸੀ, ਨਹੀਂ ਦਿੰਦੇ ਹੋ ਤਾਂ ਵੀ ਤੁਹਾਡੀ ਕਿਰਪਾ ਹੈ ।

ਮੈਂ ਮਹਾਤਮਾਂ ਨਹੀਂ ਹਾਂ, ਨਾ ਹੋਣਾ ਹੀ ਚਾਹੁੰਦਾ ਹਾਂ, ਅਤੇ ਜੇਕਰ ਮੈਂ ਮਹਾਤਮਾਂ ਹੋਣ ਦੀ ਵਾਸਨਾ ਨਾਲ ਭਰਿਆ ਹੁੰਦਾਂ, ਤਾਂ ਜਰੂਰ ਹੀ, ਮੈਂ* ਇਹ ਗੱਲਾਂ ਕਦੇ ਨਾ ਕਹੀਆਂ ਹੁੰਦੀਆਂ । ਮਹਾਤਮਾਂ ਐਨੇ ਚਲਾਕ ਵੀ ਨਾ ਹੋਣ ਤਾਂ ਮਹਾਤਮਾਂ ਨਹੀਂ ਹੋ ਸਕਦੇ ਹਨ ।

ਲੇਕਿਨ ਮੈਂ ਮਹਾਤਮਾਂ ਸੀ, ਨਹੀਂ ਮੈਂ ਮਹਾਤਮਾਂ ਹਾਂ ਨਹੀਂ, ਮੈਂ ਮਹਾਤਮਾਂ ਹੋਣਾ ਚਾਹੁੰਦਾ ਨਹੀਂ, ਉਹ ਵੀ ਸੁੱਖਮ ਸੋਸ਼ਣ ਦਾ ਇਕ ਰੂਪ ਹੈ । ਗੁਰੂ-ਡੰਮ ਰਾਹੀਂ ਸਣਾ ! ਨਹੀਂ-ਨਹੀਂ-ਨਹੀਂ, ਮੈਂ ਮਹਾਤਮਾਂ ਨਹੀਂ ਹੋਣਾ ਚਾਹੁੰਦਾ ।

ਕਿਉਂਕਿ ਉਹ ਬਹੁਤ ਬਰੀਕੀ ਵਿਚ ਹੰਕਾਰ ਦੀ ਹੀ ਇੱਛਾ ਹੈ। ਮੈਂ ਇਕ ਮਨੁੱਖ ਹਾਂ ਅਤੇ ਇਹ ਹੀ ਕਾਫੀ ਹੈ। ਆਹ! ਕੀ ਇਕ ਨਿਰਾ ਮਨੁੱਖ ਹੋਣਾ ਹੀ ਆਫੀ ਨਹੀਂ ਹੈ ? ਕਿ ਦੂਜਿਆਂ ਦੇ ਸਿਰ ਉਤੇ ਚੜੇ ਬਿਨਾ, ਪਾਵਰ ਪਾਏ ਬਿਨਾ, ਕਿਸੇ ਨਾਂ ਕਿਸੇ ਰੂਪ ਵਿਚ ਮਨੁੱਖ, ਮਨੁੱਖ ਹੋਣ ਵਿਚ ਹੀ ਅਨੰਦ ਨਹੀਂ ਮਾਣ ਸਕਦਾ ਹੈ ? ਮੈਂ ਤਾਂ ਜੋ ਹਾਂ, ਉਸੇ ਵਿਚ ਅਨੰਦ-ਮਗਨ ਹਾਂ ।

ਮਹਾਨ ਮਨੁੱਖਤਾ ਮੈਂ ਚਾਹੁੰਦਾ ਹਾਂ ! ਆਹ ਕੀ ਮਨੁੱਖ ਹੋਣ ਹੀ-ਮਨੁੱਖਤਾ. ਦੇ ਪੂਰੇ ਅਰਥਾਂ ਵਿਚ ਮਹਾਨਤਾ ਨਹੀਂ ਹੈ । ਅਤੇ ਹਰ ਇਕ ਮਨੁੱਖ ਮਹਾਨ ਹੋ ਸਕਦਾ। ਹੈ, ਕਿਉਂਕਿ ਹਰ ਇਕ ਮਨੁੱਖ, ਮਨੁੱਖ ਹੋ ਸਕਦਾ ਹੈ ।

ਮਹਾਤਮਾਵਾਂ ਦੇ ਦਿਨ ਵਿਦਾ ਹੋ ਜਾਣੇ ਚਾਹੀਦੇ ਨੇ । ਮਹਾਤਮਾਵਾਂ ਦੀ ਕੋਈ ਲੋੜ ਨਹੀਂ ਹੈ । ਮਹਾਨ ਮਨੁੱਖਤਾ ਦੀ ਜ਼ਰੂਰਤ ਹੈ । ‘ਗਰੇਟਮੈਨ ਨਹੀਂ? ‘ਗਰੇਟਮੈਨ ਹੁੰਮੈਨਿਟੀ’ ਚਾਹੀਦੀ ਹੈ । ਵੱਡੇ ਆਦਮੀ ਬਹੁਤ ਹੋ ਚੁ ਕੇ । ਉਹਨਾਂ ਨਾਲ ਕੀ ਫਾਇਦਾ ਹੋਇਆ ? ਹੁਣ ਵੱਡੇ ਆਦਮੀਆਂ ਦੀ ਲੋੜ ਨਹੀਂ ਹੈ, ਆਦਮੀਅਤ ਦੀ ਜ਼ਰੂਰਤ ਹੈ ।

…… ਅਤੇ ਮੈਨੂੰ ਚੰਗਾ ਲਗਿਆ ਕਿ ਘਟੋ-ਘਟ ਇਕ ਆਦਮੀ ਦਾ ਭਰਮ ਤਾਂ ਟੁਟਿਆ, ਇਕ ਆਦਮੀ ਤਾਂ ‘ਡਿਸਇਲੂਜੈਂਡ’ ਹੋਇਆ । ਇਕ ਆਦਮੀ ਨੂੰ ਤਾਂ ਇਹ ਪਤਾ ਚਲ ਗਿਆ ਕਿ ਇਹ ਆਦਮੀ ਮਹਾਤਮਾ ਨਹੀਂ ਹੈ । ਇਕ ਆਦਮੀ ਦਾ ਭਰਮ ਟੁਟ ਗਿਆ, ਇਹ ਵੀ ਵੱਡੀ ਗਲ ਹੈ। ਉਹ ਸ਼ਾਇਦ ਸੋਚਦ ਹੋਣਗੇ ਕਿ ਇਸ ਤਰ੍ਹਾਂ ਕਹਿ ਕੇ ਸ਼ਾਇਦ ਮੈਨੂੰ ਲਾਲਚ ਦੇ ਰਹੇ ਹਨ ਕਿ ਮੈਨੂੰ ਮਹਾਤਮਾਂ ਅਤੇ ਮਹਾਂਰਿਸ਼ੀ ਬਣਾਇਆ ਜਾ ਸਕਦਾ ਹੈ, ਜੇਕਰ ਮੈਂ ਇਸ ਤਰ੍ਹਾਂ ਦੀਆਂ ਗੁਲਾਂ ਨਾ ਕਰਾਂ ।

ਅਜ ਤਾਈਂ ਮਹਾਤਮਾਵਾਂ ਅਤੇ ਮਹਾਂਰਿਸ਼ੀਆਂ ਨੂੰ ਇਸੇ ਤਰ੍ਹਾਂ ਬਣਾਇਆ। ਗਿਆ ਹੈ । ਇਸ ਲਈ ਉਹਨਾਂ ਕਮਜ਼ੋਰ ਲੋਕਾਂ ਨੇ ਇਸ ਤਰ੍ਹਾਂ ਦੀਆਂ ਗਲਾਂ ਨਹੀਂ ਕੀਤੀਆਂ, ਜਿਨ੍ਹਾਂ ਨਾਲ ਮਹਾਤਮਾ-ਪੁਣਾ ਖੁਸ ਸਕਦਾ ਸੀ । ਆਪਣੇ ਮਹਾਤਮਾ-ਪ ਨੂੰ ਬਚਾ ਰਖਣ ਲਈ ਉਸ ਲਾਲਚ ਵਿਚ ਜੀਵਨ ਦਾ ਕਿੰਨਾ ਅਹਿਤ ਹੋ ਸਕਦਾ ਹੈ ਇਸਦਾ ਉਹਨਾਂ ਨੇ ਕਦੇ ਖਿਆਲ ਨਹੀਂ ਕੀਤਾ ।

ਮੈਨੂੰ ਚਿੰਤਾ ਨਹੀਂ ਹੈ, ਮੈਨੂੰ ਵਿਚਾਰ ਵੀ ਨਹੀਂ ਹੈ, ਮੈਨੂੰ ਖਿਆਲ ਨਹੀਂ ਹੈ । ਅਤੇ ਮੈਨੂੰ ਤਾਂ ਘਬਰਾਹਟ ਹੀ ਹੁੰਦੀ ਹੈ, ਜਦ ਮੈਨੂੰ ਕੋਈ ਮਹਾਰਮ ਚਾਹੇਗਾ !

ਅਤੇ ਅਜ ਦੀ ਦੁਨੀਆਂ ਵਿਚ ਮਹਾਤਮਾਂ ਬਣ ਜਾਣਾ, ਅਤੇ ਮਹਾਰਿਤ ਬਣ ਜਾਣਾ, ਐਨਾ ਆਸਾਨ ਹੈ ਜਿਸਦਾ ਕੋਈ ਹਿਸਾਬ ਨਹੀਂ । ਹਮੇਸ਼ਾ ਆਸਾ ਰਿਹਾ ਹੈ । ਇਸ ਲਈ ਸਵਾਲ ਇਹ ਨਹੀਂ ਹੈ ਕਿ ਮਹਾਤਮਾਂ ਕਿਵੇਂ ਪੈਦਾ ਹੈ। ਸਗੋਂ, ਸਵਾਲ ਇਹ ਹੈ ਕਿ ਮਹਾਨ ਮਨੁੱਖ ਕਿਵੇਂ ਪੈਦਾ ਹੋਏ ? ਉਸ ਲਈ ਅਸੀਂ ਕੀ ਕਰ ਸਕਦੇ ਹਾ, ਕੀ ਸੋਚ ਸਕਦੇ ਹਾਂ, ਕੀ ਲੱਭ ਸਕਦੇ ਹਾਂ ? ਅਤੇ ਮੈਨੂੰ ਲਗਦਾ . ਹੈ ਕਿ ਮੈਂ ਬੁਨਆਦੀ ਤੌਰ ਉਤੇ ਇਸ ਸਵਾਲ ਤੇ ਜਿਹੜੀਆਂ ਗਲਾਂ ਤੁਹਾਨੂੰ ਆਖੀਆਂ ਹਨ, ਉਹ ਤੁਹਾਡੇ ਜੀਵਨ ਵਿਚ ਇਕ ਦਿਸ਼ਾ ਤੋੜਣ ਵਿਚ ਸਮਰਥ ਅਤੇ ਅਸਰਦਾਇਕ ਹੋ ਸਕਦੀਆਂ ਹਨ । ਉਹਨਾਂ ਤੋਂ ਇਕ ਰਾਹ ਪਰਗਟ ਹੋ ਸਕਦਾ ਹੈ ਅਤੇ ਬਾਕੀ ਤੁਹਾਡੀ ਵਾਸਨਾ ਦਾ ਰੂਪਾਂਤਰਣ ਆਤਮਾ ਨਹੀਂ । ਕਲ ਅਸੀਂ • ਆਤਮਾ ਵੀ ਹੋ ਸਕਦੇ ਹਾਂ, ਪਰ ਉਹ ਅਸੀਂ ਹੋਵਾਂਗੇ ਕਿਵੇਂ ਇਸੇ ਵਾਸਨਾ ਦੀ ਪੂਰੀ ਪੂਰੀ ਬਦਲਾਹਟ ਨਾਲ । ਇਸੇ ਸ਼ਕਤੀ ਨੂੰ ਲਗਾਤਾਰ ਉਪਰ ਤੋਂ ਉਪਰ ਲੈ ਜਾਣ ਨਾਲ ।

.ਜਿਸ ਤਰ੍ਹਾਂ ਮੈਂ ਕਲ ਤੁਹਾਨੂੰ ਕਿਹਾ, ਉਸ ਸੰਬੰਧ ਵਿਚ ਵੀ ਬਹੁਤ ਸਾਰੇ ਸਵਾਲ ਹਨ । ਉਹਨਾਂ ਦੇ ਸੰਬੰਧ ਵਿਚ ਇਕ ਗੱਲ ਕਹਾਂਗਾ ।

ਮੈਂ ਤੁਹਾਨੂੰ ਆਖਿਆ, ਕਿ ਸੰਭੋਗ ਵਿਚ ਸਮਾਧੀ ਦੀ ਝਲਕ ਦਾ ਖਿਆਲ ਰਖਣਾ, ‘ਰਿਮੈਂਬਰਿੰਗ’ ਰਖਣਾ ਅਤੇ ਉਸ ਬਿੰਦੂ ਦੇ ਨਿਸ਼ਾਨ ਨੂੰ ਫੜਣ ਦੀ ਕੋਸ਼ਿਸ਼ ਕਰਨਾ, ਉਸ ਬਿੰਦੂ ਨੂੰ ਜਿਹੜਾ ਬਿਜਲੀ ਵਾਂਗ ਸੰਭੋਗ ਦੇ ਵਿਚਕਾਰ ਚਮਕਦਾ ਹੈ ਸਮਾਧੀ ਦਾ । ਇਕ ਪਲ ਲਈ ਚਮਕ ਆਉਂਦੀ ਹੈ ਅਤੇ ਵਿਦਾ ਹੋ ਜਾਂਦੀ ਹੈ । ਉਸ ਬਿੰਦੂ ਨੂੰ ਫੜਣ ਦੀ ਕੋਸ਼ਿਸ਼ ਕਰੋ ਕਿ ਉਹ ਕੀ ਹੈ ? ਉਸਨੂੰ ਜਾਨਣ ਦੀ ਕੋਸ਼ਿਸ਼ ਕਰੋ । ਫੜ ਲਵੋ ਪੂਰੀ ਤਰ੍ਹਾਂ ਕਿ ਉਹ ਕੀ ਹੈ, ਤੇ ਇਕ ਵਾਰੀ ਉਸਨੂੰ ਤੁਸੀਂ ਫੜ ਲਿਆ ਤਾਂ ਉਸ ਪਕੜ ਵਿਚ ਤੁਹਾਨੂੰ ਵਿਖਾਈ ਪਏਗਾ ਕਿ ਉਸ ਘੜੀ ਵਿਚ ਤੁਸੀਂ ਸ਼ਰੀਰ ਨਹੀਂ ਰਹਿ ਜਾਂਦੇ, ਸ਼ਰੀਰ-ਹੀਣ ਹੀ ਜਾਂਦੇ ਹੋ । ਇਕ ਪਲ ਲਈ ਤੁਸੀਂ ਦੇਹ ਨਹੀਂ ਹੁੰਦੇ । ਉਸ ਪਲ ਵਿਚ ਇਕ ਝਲਕ ਵਾਂਗ ਤੁਸੀਂ ਕੁਝ ਹੋਰ ਹੋ ਗਏ ਹੋ, ਤੁਸੀਂ ਆਤਮਾਂ ਹੋ ਗਏ ਹੋ ।

ਅਤੇ ਇਸ ਦੀ ਇਕ ਝਲਕ ਹੀ ਤੁਹਾਨੂੰ ਵਿਖਾਈ ਪੈ ਜਾਏ ਤਾਂ ਫਿਰ ਉਸ ਝਲਕ ਦੀ ਡੂੰਘੀ ਮੁਲਾਕਾਤ ਲਈ ਧਿਆਨ ਦੇ ਰਾਹ ਤੇ ਮੇਹਨਤ ਕੀਤੀ ਜਾ ਸਕਦੀ ਹੈ । ਉਸ ਝਲਕ ਨੂੰ ਫੇਰ ਧਿਆਨ ਵਾਲੇ ਪਾਸੇ ਤੋਂ ਫੜਿਆ ਜਾ ਸਕਦਾ ਹੈ । ਉਸ ਝਲਕ ਨੂੰ ਫੇਰ ਧਿਆਨ ਦੇ ਰਾਹ ਵਲ ਜਾ ਕੇ ਪੂਰਣ ਰੂਪ ਨਾਲ ਜਾਣਿਆ ਅਤੇ ਜੀਵਿਆ ਜਾ ਸਕਦਾ ਹੈ ਅਤੇ ਜੇਕਰ ਉਹ ਸਾਡੇ ਗਿਆਨ, ਜਾਨਣ ਅਤੇ ਜੀਵਨ ਦੀ ਹਿੱਸਾ ਬਣ ਜਾਏ ਤਾਂ ਤੁਹਾਨੂੰ ਜੀਵਨ ਵਿਚ ਸੈਕਸ ਦੀ ਕੋਈ ਥਾਂ ਨਹੀਂ ਰਹਿ ਜਾਏਗੀ ।

ਇਕ ਮਿੱਤਰ ਨੇ ਪੁਛਿਆ ਹੈ ਕਿ ਜੇਕਰ ਇਸ ਤਰ੍ਹਾਂ ਸੈਕਸ ਵਿਚ ਹੋ ਜਾਏਗਾ ਤਾਂ ਦੁਨੀਆਂ ਵਿਚ ਸੰਤਾਨ ਦਾ ਕੀ ਹੋਏਗਾ ? ਜੇਕਰ ਇਸ ਤਰ੍ਹਾਂ ਸਾਰੇ ਲੋਕ ਸਮਾਂਧੀ ਦਾ ਅਨੁਭਵ ਕਰਕੇ ਬ੍ਰਹਮਚਰਜ ਨੂੰ ਉਪਲਬਧ ਹੋ ਜਾਣਗੇ ਤਾਂ ਬੱਚਿਆਂ ਦਾ ਕੀ ਹੋਏਗਾ ?

ਜ਼ਰੂਰ ਇਸ ਤਰ੍ਹਾਂ ਦੇ ਬੱਚੇ ਪੈਦਾ ਨਹੀਂ ਹੋਣਗੇ, ਜਿਸ ਤਰ੍ਹਾਂ ਅਜ ਪਦਾ ਹੁੰਦੇ ਹਨ । ਇਹ ਢੰਗ ਕੁੱਤੇ ਬਿਲੀਆਂ ਅਤੇ ਇੱਲਾਂ ਦਾ ਤਾਂ ਠੀਕ ਹੈ, ਆਦਮੀ ਦਾ ਨਹੀਂ । ਇਹ ਕੋਈ ਢੰਗ ਹੈ ? ਇਹ ਕੋਈ ਬਚਿਆਂ ਦੀ ਕਤਾਰ ਲਾਉਂਦੇ ਜਾਣਾ, ਨਿਰਕਥਕ, ਅਰਥਹੀਨ, ਬਿਨਾ ਜਾਣੇ-ਬੁਝੇ ਇਹ ਭੀੜ ਪੈਦਾ ਕਰਦੇ ਚਲੇ ਜਾਣਾ । ਇਹ ਭੀੜ ਕਿੰਨੀ ਹੋ ਗਈ ਹੈ ? ਇਹ ਭੀੜ ਐਨੀ ਹੋ ਗਈ ਹੈ ਕਿ ਵਿਗਿਆਨਕ ਕਹਿੰਦੇ ਹਨ ਕਿ ਜੇਕਰ ਸੌ ਵਰ੍ਹਿਆਂ ਤਾਈਂ ਇਸੇ ਤਰ੍ਹਾਂ ਬੱਚੇ ਪੈਦਾ ਹੁੰਦੇ ਰਹੇ ਅਤੇ ਕੋਈ ਰੁਕਾਵਟ ਨਹੀਂ ਲਾਈ ਜਾ ਸਕੀ, ਤਾਂ ਧਰਤੀ ਉਤੇ ਟਹਿਣੀ ਹਿਲਾਉਣ ਜੋਗੀ ਵੀ ਥਾਂ ਨਹੀਂ ਬਚੇਗੀ । ਹਮੇਸ਼ਾਂ ਤੁਸੀਂ ਸਭਾ ਵਿਚ ਹੀ ਖਲੋਤੇ ਜਾਪੋਗੇ । ਜਿਥੇ ਜਾਉਗੇ, ਉਹ ਹੀ ਸਭਾ ਜਾਪੇਗੀ। ਸਭਾ ਕਰਨੀ ਬਹੁਤ ਮੁਸ਼ਕਿਲ ਹੋ ਜਾਏਗੀ । ਟਹਿਣੀ ਹਿਲਾਉਣ ਦੀ ਥਾਂ ਨਹੀਂ ਰਹਿ ਜਾਣ ਵਾਲੀ ਹੈ ਸੌ ਸਾਲਾਂ ਦੇ ਅੰਦਰ, ਜੇਕਰ ਇਹ ਹੀ ਗਲਤ ਰਹੀ ਤਾਂ ।

+ ਉਹ ਮਿੱਤਰ ਠੀਕ ਪੁੱਛਦੇ ਹਨ ਕਿ ਜੇਕਰ ਐਨਾ ਬ੍ਰਹਮਚਰਜ ਪ੍ਰਾਪਤ ਹੋਏਗਾ ਤਾਂ ਬੱਚੇ ਕਿਵੇਂ ਪੈਦਾ ਹੋਣਗੇ ? ਉਹਨਾਂ ਨੂੰ ਵੀ ਮੈਂ ਇਕ ਹੋਰ ਗਲ ਕਹਿਣੀ ਚਾਹੁੰਦਾ ਹਾਂ, ਉਹ ਵੀ ਅਰਥ ਦੀ ਹੈ ਅਤੇ ਤੁਹਾਡੇ ਧਿਆਨ ਵਿਚ ਆ ਜਾਣੀ ਚਾਹੀਦੀ ਏ ਕਿ ਬ੍ਰਹਮਚਰਜ ਤੋਂ ਵੀ ਬੱਚੇ ਪੈਦਾ ਹੋ ਸਕਦੇ ਹਨ, ਲੇਕਿਨ ਬ੍ਰਹਮਚਰਜ ਤੋਂ ਬੱਚੇ ਪੈਦਾ ਕਰਾਉਣ ਦਾ ਸਾਰਾ ਮਤਲਬ ਅਤੇ ਅਰਥ ਬਦਲ ਜਾਂਦਾ ਹੈ । ਕਾਮ ਜਾਂ ਯੌਨ ਦਾ ਸੰਤਾਨ ਪੈਦਾ ਕਰਨ ਦਾ ਕੋਈ ਵਿਚਕਾਰਲਾ ਰਾਹ ਨਹੀਂ ਹੈ । ਉਹ ਵਿਚਕਾਰਲਾ ਰਾਹ ਤਾਂ ਬ੍ਰਹਮਚਰਜ ਹੀ ਹੋ ਸਕਦਾ ਹੈ । ਬੱਚਾ ਪੈਦਾ’ ਕਰਨ ਲਈ ਕੋਈ ਸੈਕਸ ਵਿਚ ਨਹੀਂ ਜਾਂਦਾ ਹੈ ।

ਬੱਚੇ ਪੈਦਾ ਹੋਣਾ ਸਹਿਜ ਜਾਂ ਅਚਾਨਕ ਹੈ । ‘ਐਕਸੀਡੈਂਟਲ’ ਹੈ । ਸੈਕਸ ਵਿਚ ਤੁਸੀਂ ਜਾਂਦੇ ਹੋ ਕਿਸੇ ਹੋਰ ਕਾਰਣ ਨਾਲ, ਵਿਚਕਾਰ ਬੱਚੇ ਆ ਜਾਂਦੇ ਹਨ । ਬੱਚ ਲਈ ਤੁਸੀਂ ਕਦੇ ਸੈਕਸ ਵਿਚ ਨਹੀਂ ਜਾਂਦੇ । ਬੱਚੇ ਬਿਨਾਂ ਬੁਲਾਏ ਪਰਾਹੁਣੇ ਹਨ ਅਤੇ ਇਸ ਲਈ ਬੱਚਿਆਂ ਲਈ ਤੁਹਾਡੇ ਮਨ ਵਿਚ ਉਹ ਹੀ ਪ੍ਰੇਮ ਹੋ ਸਕਦਾ ਹੈ, ਜੋ ਬਿਨਾ ਬੁਲਾਏ ਮਹਿਮਾਨ ਲਈ ਹੁੰਦਾ ਹੈ। ਘਰ ਵਿਚ ਕੋਈ ਆ ਜਾਏ ਪਰਾਹੁਣਾ ਬਿਨਾ ਬੁਲਾਏ, ਤਾਂ ਜੋ ਹਾਲਤ ਘਰ ਵਿਚ ਹੋ ਜਾਂਦੀ ਹੈ। ਬਿਸਤਰੇ ਵੀ ਵਿਛਾਉਣੇ ਪੈਂਦੇ ਹਨ ਉਹਨਾਂ ਨੂੰ ਸੁਲਾਉਣ ਲਈ, ਖਾਨਾ ਵੀ ਬਨਾਉਣਾ ਪੈਂਦਾ ਹੈ ਉਹਨਾਂ ਨੂੰ ਖੁਆਉਣ ਲਈ, ਆਉ-ਭਗਤ ਵੀ ਕਰਨੀ ਪੈਂਦੀ ਹੈ, ਹੱਥ ਵੀ ਜੋੜਦੇ ਹੋ । ਪਰ ਪਤਾ ਹੋਏਗਾ ਤੁਹਾਨੂੰ ਵੀ ਕਿ ਬਿਨਾ ਬੁਲਾਏ ਮਹਿਮਾਨ ਨਾਲ ਘਰ ਦੀ ਕੀ ਹਾਲਤ ਹੋ ਜਾਂਦੀ ਹੈ ? ਇਹ ਸਭ ਉਪਰ-ਉਪਰ ਹੁੰਦਾ ਹੈ, ਅੱਦਰ ਕੁਝ ਵੀ ਨਹੀਂ ਅਤੇ ਪੂਰੇ ਵਕਤ ਇਹ ਹੀ ਇੱਛਾ ਹੁੰਦੀ ਹੈ ਕਿ ਤੁਸੀਂ ਵਿਦਾ ਹੋਵੋ ਕਦ ਤੁਸੀਂ ਜਾਉ ।

ਬਿਨਾ ਬੁਲਾਏ ਬੱਚਿਆ ਨਾਲ ਵੀ ਦੁਰ-ਵਿਉਹਾਰ ਹੋਏਗਾ ਕਿਉਂਕਿ ਉਹਨਾਂ ਤੂੰ ਅਸੀਂ ਕਦੇ ਚਾਹਿਆ ਨਹੀਂ ਸੀ, ਕਦੇ ਸਾਡੇ ਪ੍ਰਾਣਾਂ ਦੀ ਉਹ ਇੱਛਾ ਨਹੀਂ ਸੀ, ਅਸੀਂ ਤਾਂ ਕਿਸੇ ਹੋਰ ਹੀ ਪਾਸੇ ਗਏ ਸੀ । ਉਹ ‘ਬਾਈਪ੍ਰੋਡਕਟ’ ਹਨ, ‘ਪ੍ਰੋਡਕਟ’ ਨਹੀਂ । ਅੱਜ ਦੇ ਬੱਚੇ ‘ਪ੍ਰੋਡਕਟ’ ਨਹੀਂ ਹਨ, ‘ਬਾਈ ਪ੍ਰੋਡਕਟ’ ਹਨ । ਉਹ ਉਤਪਤੀ ਪੈਦਾ ਕੀਤੇ ਗਏ ਨਹੀਂ, ਉਹ ਪੈਦਾਵਾਰ ਨਾਲ, ਜਿਵੇਂ ਕਣਕ ਨਾਲ ਕੁੜੀ ਪਦਾ ਹੋ ਜਾਂਦੀ ਹੈ, ਉਸੇ ਤਰ੍ਹਾਂ ਹੀ ਪੈਦਾ ਹੋ ਗਏ ਹਨ। ਤੁਹਾਡਾ ਵਿਚਾਰ, ਤੁਹਾਡੀ ਕਾਮਡਾ ਦੂਜੀ ਸੀ । ਬੱਚੇ ਤਾਂ ਸਹਿਸਾ ਹੋ ਗਏ ਹਨ ।

ਅਤੇ ਇਸ ਲਈ ਸਾਰੀ ਦੁਨੀਆਂ ਵਿਚ ਹਮੇਸ਼ਾਂ ਤੋਂ ਇਹ ਕੋਸ਼ਿਸ ਚਲੀ ਹੈ। ਕਿ ਸੈਕਸ ਨੂੰ ਬਚਿਆਂ ਤੋਂ ਕਿਸੇ ਤਰ੍ਹਾਂ ਮੁਕਤ ਕਰ ਦਿੱਤਾ ਜਾਏ । ਉਸੇ ਨਾਲ 0 ‘ਬਰਥ-ਕੰਟਰੋਲ ਵਿਕਸਿਤ ਹੋਇਆ। ‘ਫੈਮਲੀ ਪਲਾਨਿੰਗ’ ਹੋਇਆ, ਬਨਾਉਟੀ ਸਾਧਨ ਵਿਕਸਿਤ ਹੋਏ ਕਿ ਅਸੀਂ ਬੱਚਿਆਂ ਤੋਂ ਵੀ ਬੱਚ ਜਾਈਏ ਤੇ ਸੈਕਸ ਨੂੰ ਵੀ ਭੋਗ ਲਈਏ । ਬੱਚਿਆਂ ਤੋਂ ਬਚਣ ਦੀ ਕੋਸਿਸ਼ ਹਜਾਰਾਂ ਸਾਲਾਂ ਤੋਂ ਚਲ ਰਹੀ ਹੈ । ਆਯੁਰਵੈਦ ਜੇ ਗਰੰਥਾਂ ਵਿਚ ਦਵਾਈਆਂ ਦੇ ਕਥਨ ਹਨ, ਜਿਨ੍ਹਾਂ ਨੂੰ ਲੈਣ ਨਾਲ ਬੱਚੇ ਨਹੀਂ ਹੋਣਗੇ ਅਤੇ ਗਰਭ ਧਾਰਣ ਨਹੀਂ ਹੋਏਗਾ । ਆਯੁਰਵੈਦ ਦੇ ਤਿੰਨ-ਚਾਰ ਹਜ਼ਾਰ ਸਾਲ ਪੁਰਾਣੇ ਗਰੰਥ ਇਸ ਦਾ ਵਿਚਾਰ ਕਰਦੇ ਹਨ ਅਤੇ ਹੁਣ ਅਜ ਦਾ ਆਧੁਨਿਕਤਮ ਸਵਾਰਥੀ ਵਿਚਾਰਕ ਵੀ ਇਸੇ ਨੂੰ ਯਾਦ ਕਰਦਾ ਹੈ । ਕਿਉਂ ? ਆਦਮੀ ਨੈ ਇਹ ਈਜਾਦ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ?

ਬੱਚੇ ਬਹੁਤ ਉਪੱਦਰ ਦਾ ਕਾਰਣ ਹੋ ਗਏ ਹਨ । ਉਹ ਵਿਚਕਾਰ ਆ ਜਾਂਦੇ ਹਨ । ਜ਼ਿੰਮੇਵਾਰੀ ਲੈ ਆਉਂਦੇ ਹਨ ਅਤੇ ਹੋਰ ਵੀ ਇਕ ਖਤਰਾ ਹੈ-ਬੱਚੇ ਦੇ ਆਉਣ ਨਾਲ ਹੀ ਇਸਤ੍ਰੀ ਵਿਚ ਬਦਲਾਉ ਹੋ ਜਾਂਦਾ ਹੈ ।

ਮਨੁੱਖ ਵੀ ਬੱਚੇ ਨਹੀਂ ਚਾਹੁੰਦੇ । ਨਹੀਂ ਹੁੰਦੇ ਹਨ ਤਾਂ ਚਾਹੁੰਦੇ ਹਨ ਇਸ ਕਾਰਣ ਨਹੀਂ ਕਿ ਬੱਚੇ ਨਾਲ ਪ੍ਰੇਮ ਹੈ । ਸਗੋਂ ਆਪਣੀ ਸੰਪਤੀ ਜਾਂ ਪੂੰਜੀ ਨਾਲ ਪ੍ਰੇਮ ਹੈ । ਕਲ ਮਾਲਿਕ ਕੌਣ ਹੋਏਗਾ, ਉਹਨਾਂ ਦੇ ਸਾਹਮਣੇ ਇਹ ਸਵਾਲ ਉਠਦਾ ਹੈ । ਨਹੀਂ, ਉਹ ਵੀ ਬੱਚੇ ਨਾਲ ਪ੍ਰੇਮ ਨਹੀਂ ਹੈ। ਪਿਉ ਜਦ ਚਾਹੁੰ ਦਾ ਹੈ ਕਿ ਬੱਚਾ ਹੋ ਜਾਏ ਤਾਂ ਤੁਸੀਂ ਇਹ ਨਾ ਸੋਚਣਾ ਕਿ ਮੁੰਡੇ ਲਈ ਉਸਦੇ ਪ੍ਰਾਣ ਬਹੁਤ ਉਤਾਵਲੇ ਹੋ ਰਹ ਹਨ । ਨਹੀਂ, ਉਤਵਲਾਤਨ ਇਹ ਹੋ ਰਿਹਾ ਹੈ ਕਿ ਮੈਂ ਰੁ ਪਏ  ਂ ਕਮਾ-ਕਮਾ ਕੇ ਮਰਿਆ ਜਾਂਦਾ ਹਾਂ, ਪਤਾ ਨਹੀਂ ਕੌਣ ਕਬਜ਼ਾ ਕਰ ਲਵੇਗਾ। ਇਕ ਹੱਕਦਾਰ ਮਰੇ ਖੂਨ ਦਾ ਉਸਨੂੰ ਬਚਾਉਣ ਲਈ ਹੋਣਾ ਚਾਹੀਦਾ ਹੈ ।

ਬੱਚਿਆਂ ਲਈ ਕਦੇ ਕੋਈ ਨਹੀਂ ਚਾਹੁੰਦਾ ਕਿ ਬੱਚੇ ਆ ਜਾਣ । ਬੱਚਿਆਂ ਤੋਂ ਤਾਂ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਹਾਂ । ਲੇਕਿਨ ਬੱਚੇ ਪੈਦਾ ਹੁੰਦੇ ਚਲੇ ਗਏ । ਅਸੀਂ ਸੰਭੋਗ ਕੀਤਾ ਤੇ ਬੱਚੇ ਵੀ ਵਿਚਕਾਰ ਆ ਗਏ । ਇਹ ਕਾਮ-ਜਨਯ ਸੰਤਾਨ ਹੈ । ਇਹ ‘ਬਾਈ-ਪ੍ਰੋਡਕਟ’ ਹੈ ਸੈਕਸ਼ੁਅਲਿਟੀ ਦੀ, ਅਤੇ ਇਸ ਲਈ ਮਨੁੱਖ ਐਨਾ ਰੋਗੀ, ਐਨਾ ਦੀਨ-ਹੀਨ, ਐਨਾ ਉਦਾਸ, ਐਨਾ ਚਿੰਤਾਜਨਕ ਹੈ ।

ਬ੍ਰਹਮਚਰਜ ਤੋਂ ਵੀ ਬਚੇ ਆਉਣਗੇ, ਲੇਕਿਨ ਉਹ ਬੱਚੇ ਸੈਕਸ ਦੀ ‘ਬਾਈ-ਪ੍ਰੌਡਕਟ’ ਨਹੀਂ ਹੋਣਗੇ । ਤਦ ਯੌਨ ਇਕ ਵਾਹਨ ਹੋਏਗਾ । ਉਹਨਾਂ ਬਚਿਆਂ ਨੂੰ ਲਿਆਉਣ ਲਈ ਕਾਮ ਇਕ ਮਾਧਿਅੱਮ ਹੋਏਗਾ । ਸੈਕਸ ਨਾਲ ਕੋਈ ਸੰਬੰਧ ਨਹੀਂ ਹੋਏਗਾ ।

ਜਿਵੇਂ ਇਕ ਆਦਮੀ ਬੈਲ ਗੱਡੀ ਵਿਚ ਬੈਠਕੇ ਕਿਤੇ ਗਿਆ । ਉਸ ਨੂੰ ਬੈਲ ਗੱਡੀ ਨਾਲ ਕੋਈ ਮਤਲਬ ਹੈ ? ਤੁਸੀਂ ਬੈਠਕੇ ਗਏ ਦਿੱਲੀ ਹਵਾਈ ਜਹਾਜ ਵਿਚ । ਹਵਾਈ ਜਹਾਜ ਨਾਲ ਤੁਹਾਨੂੰ ਕੋਈ ਮਤਲਬ ਹੈ ? ਕੋਈ ਵੀ ਸੰਬੰਧ ਹੈ ? ਕੌਈ ਰਿਸ਼ਤਾ ਹੈ ? ਕੋਈ ਰਿਸ਼ਤਾ ਨਹੀਂ। ਰਿਸ਼ਤਾ ਤਾਂ ਦਿੱਲੀ ਜਾਣ ਨਾਲ ਹੈ, ਹਵਾਈ ਜਹਾਜ ਸਿਰਫ਼ ਵਾਹਨ ਹੈ, ਸਿਰਫ਼ ਮਾਧਿਅਮ ਹੈ ।

ਬ੍ਰਹਮਚਰਜ ਨੂੰ ਜਦ ਲੋਕ ਉਪਲਬੱਧ ਹੋਣ ਅਤੇ ਸੰਭੋਗ ਦੀ ਯਾਤ੍ਰਾ ਸਮਾਧੀ ਤਾਈਂ ਜਾਏ, ਤਦ ਵੀ ਬੱਚੇ ਚਾਹ ਸਕਦੇ ਹਾਂ ਅਤੇ ਤਦ ਉਹਨਾਂ ਬਚਿਆਂ ਦਾ ਜਨਮ, ਉਤਪੱਤੀ ਹੋਏਗੀ, ਉਹ ‘ਪ੍ਰੋਡੱਕਟ ਹੋਏਗਾ, ਉਹ ‘ਕ੍ਰਿਏਸ਼ਨ’ ਹੋਣਗੇ, ਉਹ ਸਿਰਜਨ ਹੋਣਗੇ । ਸੈਕਸ ਸਿਰਫ ਮਾਧਿਅੱਮ ਹੋਏਗਾ ।

ਜਿਸ ਤਰ੍ਹਾਂ ਇਹ ਹੁਣ ਤਾਈਂ ਕੋਸ਼ਿਸ਼ ਕੀਤੀ ਗਈ ਹੈ ਕਿ ਬੱਚੇ ਤੋਂ ਬੱਚ ਕੇ ਸੈਕਸ ਨੂੰ ਭੋਗਿਆ ਜਾ ਸਕੇ, ਉਹ ਨਵੀਂ ਮਨੁੱਖਤਾ ਇਹ ਕੋਸ਼ਿਸ਼ ਕਰ ਸਕਦੀ ਹੈ ਕਿ ਸੈਕਸ ਤੋਂ ਬੱਚ ਕੇ ਬੱਚੇ ਕਿਵੇਂ ਪੈਦਾ ਕੀਤੇ ਜਾ ਸਕਣ। ਮੇਰੀ ਗੱਲ ਤੁਸੀਂ मभरे ?

ਬ੍ਰਹਮਚਰਜ ਜੇਕਰ ਜਗਤ ਵਿਚ ਵਿਆਪਕ ਹੋ ਜਾਏ ਤਾਂ ਅਸੀਂ ਇਕ ਨਵੀਂ ਖੋਜ ਕਰਾਂਗੇ, ਜਿਵੇਂ ਅਸੀਂ ਪੁਰਾਣੀ ਖੋਜ ਕੀਤੀ ਹੈ ਕਿ ਬਚਿਆਂ ਤੌਂ ਬਚਿਆ ਜਾ ਸਕੇ, ਅਤੇ ਸੈਕਸ ਦਾ ਅਨੁਭਵ ਪੂਰਾ ਹੋ ਜਾਏ, ਇਸ ਤੋਂ ਉਲਟਾ ਪ੍ਰਯੋਗ ਆਉਣ ਵਾਲੇ ਜਗਤ ਵਿਚ ਹੋ ਸਕਦਾ ਹੈ ।

ਜਦ ਬ੍ਰਹਮਚਰਜ ਵਿਆਪਕ ਹੋਏਗਾ, ਤਦ ਹੀ ਉਸ ਦਿਸ਼ਾ ਵਿਚ ਖੋਜ ਜ਼ਰੂਰੀ ਹੋ ਸਕਦੀ ਹੈ । ਲੇਕਿਨ ਤੁਸੀਂ ਅਜੇ ਉਨੇ ਫਿਕਰਮੰਦ ਨਾ ਹੋਵੇ !

ਬ੍ਰਹਮਚਰਜ ਤੋਂ ਬੱਚਣ ਲਈ, ਸੰਸਾਰ ਨੂੰ ਬਚਾਉਣ ਵਾਸਤੇ ਵਿਚਾਰ ‘ਚ ਨਾ ਪਉ । ਬ੍ਰਹਮਚਰਜ ਨਾਲ ਸੰਸਾਰ ਦੇ ਅੰਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਅਜੇ ਤਾਂ ਬ੍ਰਹਮਚਰਜ ਦੀ ਹੀ ਸੰਭਾਵਨਾ ਸੁਨਯ ਦੇ ਬਰਾਬਰ ਹੈ । ਅਤੇ ਸੈਕਸ ਦੀ ਨਿੰਦਾ ਰਹਿੰਦੇ ਉਹ ਉਮੀਦ ਸ਼ੂਨਯ ਹੀ ਬਣੀ ਰਹੇਗੀ। ਨਹੀਂ, ਜਗਤ ਦੇ ਅੰਤ ਤਕ ਦਾ ਭੈ ਉਸ ਨਾਲ ਨਹੀਂ ਹੈ । ਜਗਤ ਦੇ ਅੰਤ ਹੋਣ ਦਾ ਭੈ ਤਾਂ ਕਾਮ ਤੋਂ ਉਤਪੰਨ ਸਹਿਸਾ ਪੈਦਾ ਹੋਣ ਵਾਲੀ ਸੰਤਾਨ ਨਾਲ ਹੋ ਗਿਆ ਹੈ । ਤੁਸੀਂ ਕਰਦੇ ਜਾਉ ਬੱਚੇ ਪੈਦਾ ਅਤੇ ਜਗਤ ਦਾ ਅੰਤ ਹੋ ਜਾਏਗਾ । ਨਾ ਐਟਮ ਬੰਮ ਦੀ ਜ਼ਰੂਰਤ ਹੈ, ਨਾ ਹਾਈਡ੍ਰੋਜਨ ਬੰਮ ਦੀ ਜ਼ਰੂਰਤ ਹੈ। ਇਹ ਬੱਚਿਆਂ ਦੀ ਐਨੀ ਵੱਡੀ ਤਾਦਾਦ, ਇਹ ਕਤਾਰ, ਇਹ ਕਾਮ ਤੋਂ ਉਤਪੰਨ (ਪੈਦਾ) ਹੋਏ ਕੀੜੇ-ਮਕੌੜਿਆਂ ਵਰਗੀ ਮਨੁੱਖਤਾ ਆਪਣੇ-ਆਪ ਨਸ਼ਟ ਹੋ ਜਾਏਗੀ, ਬਰਬਾਦ ਹੋ ਜਾਏਗੀ ।

ਬ੍ਰਹਮਚਰਜ ਤੋਂ ਤਾਂ ਇਕ ਹੋਰ ਹੀ ਤਰ੍ਹਾਂ ਦਾ ਆਦਮੀ ਪੈਦਾ ਹੋਏਗਾ । ਉਸਦੀ ਉਮਰ ਬਹੁਤ ਲੰਮੀ ਹੋ ਸਕਦੀ ਹੈ, ਉਸਦੀ ਉਮਰ ਐਨੀ ਲੰਮੀ ਹੋ ਸਕਦੀ ਹੈ, ਜਿਸਦੀ ਅਸੀਂ ਕੋਈ ਕਲਪਣਾ ਵੀ ਨਹੀਂ ਕਰ ਸਕਦੇ । ਉਸਦੀ ਤੰਦਰੁਸਤੀ ਅਨੋਖੀ ਹੋ ਸਕਦੀ ਹੈ, ਉਸਦੇ ਵਿਚ ਬੀਮਾਰੀ ਪੈਦਾ ਨਾ ਹੋਵੇ, ਉਸਦਾ ਮਸਤਕ ਅਜਿਹਾ ਹੋਏਗਾ ਜਿਵੇਂ ਕਦੇ-ਕਦੇ ਪ੍ਰਤਿਭਾ ਵਿਖਾਈ ਪੈਂਦੀ ਹੈ । ਉਸਦੇ ਵਿਅਕਤਿਤੱਵ ਵਿਚ ਸੁਗੰਧ ਹੀ ਹੋਰ ਹੋਏਗੀ, ਸ਼ਿਵਤਵ ਹੋਏਗੀ, ਖੂਬਸੂਰਤੀ ਹੋਏਗੀ, ਸਤਯ ਅਤੇ ਧਰਮ ਹੋਏਗਾ। ਉਹ ਧਰਮ ਨੂੰ ਨਾਲ ਲੈ 3 ਪੈਦਾ ਹੋਏਂਗਾ ।

ਅਸੀਂ ਅਧਰਮ ਨੂੰ ਨਾਲ ਲੈਕੇ ਪੈਦਾ ਹੁੰਦੇ ਹਾਂ ਅਤੇ ਅਧਰਮ ਵਿਚ ਪੈਦਾ ਹੁੰਦੇ ਹਾਂ ਅਤੇ ਅਧਰਮ ਵਿਚ ਹੀ ਮਰਦੇ ਹਾਂ, ਤੇ ਦਿਨ-ਰਾਤ ਜ਼ਿੰਦਗੀ ਭਰ ਧਰਮ ਦੀ ਚਰਚਾ ਕਰਦੇ ਹਾਂ, ਸ਼ਾਇਦ ਉਸ ਮਨੁੱਖਤਾ ਵਿਚ ਧਰਮ ਦੀ ਕੋਈ . ਚਰਚਾ ਨਹੀਂ ਹੋਏਗੀ, ਕਿਉਂਕਿ ਧਰਮ ਲੋਕਾਂ ਦਾ ਜੀਵਨ ਹੋਏਗਾ। ਅਸੀਂ ਚਰਚਾ ਉਸੇ ਦੀ ਕਰਦੇ ਹਾਂ, ਜਿਹੜਾ ਸਾਡਾ ਜੀਵਨ ਨਹੀਂ ਹੁੰਦਾ, ਜਿਹੜਾ ਜੀਵਨ ਹੁੰਦਾ ਹੈ, ਉਸਦੀ ਚਰਚਾ ਨਹੀਂ ਕਰਦੇ । ਅਸੀਂ ਸੈਕਸ ਦੀ ਚਰਚਾ ਨਹੀਂ ਕਰਦੇ, ਕਿਉਂਕਿ ਉਹ ਸਾਡਾ ਜੀਵਨ ਹੈ । ਈਸ਼ਵਰ ਦੀ ਚਰਚਾ ਕਰਦੇ ਹਾਂ, ਕਿਉਂਕਿ ਉਹ ਸਾਡਾ ਜੀਵਨ ਨਹੀਂ ਹੈ । ਸੱਚਾਈ ਵਿਚ ਜਿਸ ਚੀਜ਼ ਨੂੰ ਅਸੀਂ ਜੀਵਨ ਵਿਚ ਉਪਲੱਬਧ ਨਹੀਂ ਕਰ ਸਕਦੇ, ਉਸਨੂੰ ਗਲਬਾਤ ਕਰਕੇ ਪੂਰੀ ਕਰ ਲੈਂਦੇ ਹਾਂ ।

ਤੁਸੀਂ ਖਿਆਲ ਕੀਤਾ ਹੋਏਗਾ ਕਿ ਇਸਤ੍ਰੀਆਂ, ਆਦਮੀਆਂ ਨਾਲੋਂ ਬਹੁਤਾ ਲੜਦੀਆਂ ਹਨ । ਇਸਤ੍ਰੀਆਂ ਲੜਦੀਆਂ ਹੀ ਰਹਿੰਦੀਆਂ ਹਨ, ਕੁਝ-ਕੁਝ ਖਟ-ਪਟ ਆਂਡ-ਗੁਆਂਢ ਸਾਰੇ ਪਾਸੀਂ ਚਲਾਉਂਦੀਆਂ ਰਹਿੰਦੀਆਂ ਹਨ, ਕਹਿੰਦੇ ਹਨ ਕਿ ਦੋ ਇਸਤ੍ਰੀਆਂ ਬਹੁਤ ਦੇਰ ਤਾਈਂ ਨਾਲ-ਨਾਲ ਬਹੁਤ ਸ਼ਾਂਤੀ ਨਾਲ ਬੈਠੀਆਂ ਰਹਿਣ, ਇਹ ਬਹੁਤ ਔਖਾ ਹੈ ।

ਮੈਂ ਸੁਣਿਆ ਹੈ ਕਿ ਚੀਨ ਵਿਚ ਇਕ ਵਾਰੀ ਵੱਡੀ ਪ੍ਰਤਿਯੋਗਤਾ ਹੋਈ। ਅਤੇ ਉਸ ਮੁਕਾਬਲੇ ਵਿਚ ਚੀਨ ਦੇ ਸਭ ਤੋਂ ਵੱਡੇ ਝੂਠ ਬੋਲਣ ਵਾਲੇ ਇਕੱਠੇ ਹੋਏ । ਝੂਠ ਬੋਲਣ ਦਾ ਹੀ ਉਹ ਮੁਕਾਬਲਾ ਸੀ ਕਿ ਕੌਣ ਸਭ ਤੋਂ ਬਹੁਤਾ ਝੂਠ ਬੋਲਦਾ ਹੈ, ਉਸਨੂੰ ਪਹਿਲਾ ਇਨਾਮ ਮਿਲੇਗਾ ।

ਇਕ ਆਦਮੀ ਨੂੰ ਪਹਿਲਾ ਇਨਾਮ ਮਿਲ ਗਿਆ ਅਤੇ ਉਸਨੇ ਇਹ ਗਲ ਕਹੀ ਸੀ ਕਿ ਮੈਂ ਸਿਰਫ ਇਕ ਬਗੀਚ ਵਿਚ ਗਿਆ। ਦੋ ਔਰਤਾਂ ਇਕੋ ਹੀ ਬੈਂਚ ਉੱਤੇ ਪੰਜਾਂ ਮਿੰਨਟਾਂ ਤਾਈਂ ਚੁੱਪ ਬੈਠੀਆਂ ਰਹੀਆਂ ।

ਅਤੇ ਲੋਕਾਂ ਨੇ ਕਿਹਾ ਇਸ ਤੋਂ ਵੱਡਾ ਝੂਠ ਹੋਰ ਕੁਝ ਵੀ ਨਹੀਂ ਹੋ ਸਕਦਾ । ਇਹ ਤਾਂ ਅੰਤਿਮ ਝੂਠ ਹੋ ਗਿਆ । ਹੋਰ ਵੀ ਲੋਕਾਂ ਨੇ ਵੱਡੇ-ਵੱਡੇ ਝੂਠ ਬੋਲੇ ਸੀ ਉਹਨਾਂ ਨੇ ਕਿਹਾ, ਉਹ ਸਭ ਬੇਕਾਰ ਹਨ, ਇਨਾਮ ਇਸ ਨੂੰ ਦੇ ਦਿਉ । ਉਹ ਆਦਮੀ ਬਾਜੀ ਮਾਰ ਲੈ ਗਿਆ ।

ਪਰ ਕਦੇ ਤੁਸੀਂ ਸੋਚਿਆ ਹੈ ਕਿ ਔਰਤਾਂ ਐਨੀਆਂ ਗਲਾਂ ਕਿਉਂ ਕਰਦੀਆਂ ਹਨ ? ਮਨੁੱਖ ਕੰਮ ਕਰਦੇ ਹਨ, ਇਸਤ੍ਰੀਆਂ ਦੇ ਹੱਥਾਂ ਵਿਚ ਕੋਈ ਕੰਮ ਨਹੀਂ ਹੈ ਅਤੇ ਜਦ ਕੰਮ ਨਹੀਂ ਹੁੰਦਾ ਤਾਂ ਗਲਾਂ ਹੁੰਦੀਆਂ ਹਨ ।

ਭਾਰਤ ਐਨੀ ਗਲ-ਬਾਤ ਕਿਉਂ ਕਰਦਾ ਹੈ । ਉਹ ਇਸਤ੍ਰੀਆਂ ਵਾਲਾ ਦੁਰਗੁਣ ਹੈ । ਕੰਮ ਕੁਝ ਵੀ ਨਹੀਂ ਹੈ, ਗਲ-ਬਾਤ, ਗਲ-ਬਾਤ ਹੈ।

ਬ੍ਰਹਮਚਰਜ ਤੋਂ ਇਕ ਨਵਾਂ ਮਨੁੱਖ ਦਾ ਜਨਮ ਹੋਏਗਾ, ਜਿਹੜਾ ਗੱਲਬਾਤ ਕਰਨ ਵਾਲਾ ਨਹੀਂ, ਜੀਉਣ ਵਾਲਾ ਹੋਏਗਾ। ਉਹ ਧਰਮ ਦੀ ਗਲ ਨਹੀਂ ਕਰੇਗਾ, ਧਰਮ ਨੂੰ ਜੀਵੇਗਾ । ਲੋਕ ਭੁੱਲ ਹੀ ਜਾਣਗੇ ਕਿ ਧਰਮ ਕੁਝ ਹੈ । ਉਹ ਉਸਦਾ ਸੁਭਾਅ ਹੋ ਸਕਦਾ ਹੈ । ਉਸ ਮਨੁੱਖ ਦੀ ਬਾਬਤ ਵਿਚਾਰ ਕਰਨਾ ਵੀ ਅਨੋਖਾ ਹੈ । ਵੈਸੇ ਕੁਝ ਮਨੁੱਖ ਪੈਂਦਾ ਹੁੰਦੇ ਰਹੇ ਹਨ । ਅਚਨਚੇਤ ਸੀ ਉਹਨਾਂ ਦਾ ਪੈਦਾ ਹੋਣਾ ।

ਕਦੇ ਇਕ ਮਹਾਂਵੀਰ ਪੈਦਾ ਹੋ ਜਾਂਦਾ ਸੀ । ਅਜਿਹਾ ਸੋਹਣਾ ਆਦਮੀ ਪੈਦਾ ਹੋ ਜਾਂਦਾ ਹੈ ਕਿ ਜੇਕਰ ਉਹ ਕੱਪੜੇ ਪਾਵੇ ਤਾਂ ਐਨਾ ਸੋਹਣਾ ਮਲੂਮ ਨਹੀਂ ਪਏਗਾ । ਨੰਗਾ ਖਲੋ ਜਾਂਦਾ ਹੈ । ਉਸਦੀ ਸੁੰਦਰਤਾ ਦੀ ਖੁਸ਼ਬੂ ਫੈਲ ਜਾਂਦੀ ਹੈ, ਸਾਰੇ ਪਾਸਿਆਂ ਤੋਂ ਲੋਕ ਮਹਾਂਵੀਰ ਨੂੰ ਵੇਖਣ ਆਉਂਦੇ ਹਨ ਅਤੇ ਅਜਿਹਾ -ਮਲੂਮ ਹੁੰਦਾ ਹੈ ਕਿ ਸੰਗਮਰਮਰ ਦੀ ਜਿਵੇਂ ਜੀਵਤ ਪ੍ਰਤਿਮਾ ਹੋਵੇ । ਉਸ ਵਿਚ ਐਨਾ ਬੀਰਜ ਪਰਗਟ ਹੁੰਦਾ ਹੈ ਕਿ ਉਸਦਾ ਨਾਉਂ ਤਾਂ ਵਰਧਮਾਨ ਸੀ, ਲੇਕਿਨ ਲੋਕ ਉਸਨੂੰ ਮਹਾਂਵੀਰ ਕਹਿਣ ਲਗੇ । ਉਸਦੇ ਬ੍ਰਹਮਚਰਜ ਦਾ ਤੇਜ ਪਰਗਟ ਹੁੰਦਾ ਹੈ ਕਿ ਲੋਕ ਅਭੀਭੂਤ ਹੋ ਜਾਂਦੇ, ਕਿਉਂਕਿ ਉਹ ਆਦਮੀ ਹੀ ਹੋਰ ਹੈ ।

ਕਦੇ ਇਕ ਬੁੱਧ ਪੈਦਾ ਹੁੰਦਾ ਹੈ, ਕਦੇ ਇਕ ਕ੍ਰਾਇਸਟ ਪੈਦਾ ਹੁੰਦਾ ਹੈ, ਕਦੇ ਇਕ ਕੰਨਫਿਊਸਿਸ ਪੈਦਾ ਹੁੰਦਾ ਹੈ । ਪੂਰੀ ਮਨੁੱਖ ਜਾਤੀ ਦੇ ਇਤਹਾਸ ਵਿਚ ਦਸ, ਪੰਝੀ ਨਾਉਂ ਹਨ ਜਿਹੜੇ ਅਸੀਂ ਗਿਣ ਸਕਦੇ ਹਾਂ ਅਤੇ ਜਿਹੜੇ ਪੈਦਾ ਹੋਏ ਹਨ ।

ਜਿਸ ਦਿਨ ਦੁਨੀਆਂ ਵਿਚ ਬ੍ਰਹਮਚਰਜ ਤੋਂ ਬੱਚੇ ਆਉਣਗੇ ਅਤੇ ਇਹ ਸ਼ਬਦ ਵੀ ਸੁਨਣਾ ਤੁਹਾਨੂੰ ਠੀਕ ਨਹੀਂ ਲਗੇਗਾ, ਕਿਉਂਕਿ ਬ੍ਰਹਮਚਰਜ ਤੋਂ ਬੱਚੇ ! ਮੈਂ ਇਕ ਨਵੀਂ ਹੀ ਧਾਰਣਾ ਦੀ ਗਲ ਕਰ ਰਿਹਾ ਹਾਂ । ਬ੍ਰਹਮਚਰਜ ਤੋਂ ਜਿਸ ਦਿਨ ਬੱਚ ਆਉਣਗੇ, ਉਸ ਦਿਨ ਸਾਰੇ ਜਗਤ ਦੇ ਲੋਕ ਅਜਿਹੇ ਹੋਣਗੇ, ਅਜਿਹੇ ਸੁੰਦਰ, ਅਜਿਹੇ ਸ਼ਕਤੀਸ਼ਾਲੀ, ਅਜਿਹ ਮੇਧਾਵੀ, ਅਜਿਹੇ ਵਿਚਾਰਸ਼ੀਲ, ਫੇਰ ਕਿੰਨੀ ਦੇਰ ਹੋਏਗੀ ਉਹਨਾਂ ਲੋਕਾਂ ਨੂੰ ਕਿ ਉਹ ਪਰਮਾਤਮਾਂ ਨੂੰ ਨਾ ਜਾਨਣਗੇ । ਜਿਸ ਤਰ੍ਹਾਂ ਅਸੀਂ ਰਾਤ ਨੂੰ ਸੌਂਦੇ ਹਾਂ ।

ਪਰ ਜਿਸ ਆਦਮੀ ਨੂੰ ਨੀਂਦ ਨਹੀਂ ਆਉਂਦੀ ਹੈ, ਜੇਕਰ ਉਸਨੂੰ ਕੋਈ ਕਹੇ ਕਿ ਮੈਂ ਸਿਰਫ ਸਿਰਹਾਣੇ ‘ਤੇ ਸਿਰ ਰਖਦਾ ਹਾਂ ਤੇ ਸੌਂ ਜਾਂਦਾ ਹਾਂ ਤਾਂ ਉਹ ਆਦਮੀ ਕਹੇਗਾ ਕਿ ਇਹ ਬਿਲਕੁਲ ਗਲਤ ਗਲ ਹੈ । ਮੈਂ ਤਾਂ ਬਹੁਤ ਪਾਸੇ ਪਲਟਦਾ ਹਾਂ, ਉਠਦਾ ਹਾਂ, ਬੈਠਦਾ ਹਾਂ, ਮਾਲਾ ਫੇਰਦਾ ਹਾਂ, ਗਊਆਂ, ਮੱਝੀਆਂ ਦੀ ਗਿਣਤੀ ਕਰਦਾ ਹਾਂ, ਪਰ ਨੀਂਦ ਫੇਰ ਵੀ ਆਉਂਦੀ ਨਹੀਂ । ਤੁਸੀਂ ਝੂਠ ਬੋਲਦੇ ਹੋ । ਅਜਿਹਾ ਕਿਵੇਂ ਹੋ ਸਕਦਾ ਹੈ ਕਿ ਸਿਰਹਾਣੇ ਤੇ ਸਿਰ ਰਖਿਆ ਅਤੇ ਨੀਂਦ ਆ ਗਈ। ਤੁਸੀਂ ਸਰਾਸਰ ਝੂਠ ਬੋਲਦੇ ਹੋ । ਕਿਉਂਕਿ ਮੈਂ ਤਾਂ ਬਹੁਤ ਪ੍ਰਯੋਗ ਕਰਕੇ ਵੇਖ ਲਿਆ ਹੈ, ਨੀਂਦ ਤਾਂ ਕਦੇ ਨਹੀਂ ਆਉਂਦੀ, ਰਾਤ ਦੀ ਰਾਤ ਹੀ ਅਕਸਰ ਜਾਗਦੇ- ਜਾਗਦੇ ਲੰਘ ਜਾਂਦੀ ਹੈ ।

ਸੰਭੋਗ ਸੇ ਸਮਾਧੀ ਕੀ ਔਰ, ਸੰਭੋਗ ਤੋਂ ਸਮਾਧੀ ਵਲ - ਓਸ਼ੋ | Sabhog Se Samadhi Tak Osho

ਅਮਰੀਕਾ ਵਿਚ ਨਿਊਯਾਰਕ ਵਰਗੇ ਸ਼ਹਿਰਾਂ ਵਿਚ ਤੀਹ ਤੋਂ ਚਾਲ੍ਹੀ ਫੀ- ਸਦੀ ਲੋਕ ਨੀਂਦ ਦੀਆਂ ਦਵਾਈਆਂ ਲੈ ਕੇ ਸੌਂਦੇ ਹਨ ਅਤੇ ਅਮਰੀਕੀ ਮਨੋ- ਵਿਗਿਆਨਕ ਕਹਿੰਦੇ ਹਨ ਕਿ ਸੌ ਵਰ੍ਹਿਆਂ ਦੇ ਅੰਦਰ ਨਿਊਯਾਰਕ ਵਰਗੇ ਸ਼ਹਿਰ ‘ਵਿਚ ਇਕ ਆਦਮੀ ਵੀ ਸਹਿਜ ਰੂਪ ਨਾਲ ਨਹੀਂ ਸੌਂ ਸਕੇਗਾ, ਦਵਾਈ ਲੈਣੀ ਹੀ ਪਏਗੀ । ਤਾਂ ਇਹ ਹੋ ਸਕਦਾ ਹੈ ਕਿ ਨਿਊਯਾਰਕ ਵਿਚ ਇਹ ਸੌ ਸਾਲ ਪਿਛੋਂ ਹੋਏਗਾ ਤਾਂ ਦੋ ਸੌ ਸਾਲ ਪਿਛੋਂ ਹਿੰਦੋਸਤਾਨ ਵਿਚ ਹੋਏਗਾ, ਕਿਉਂਕਿ ਹਿੰਦੋਸਤਾਨ ਦੇ ਨੇਤਾ ਇਸ ਗਲ ਦੇ ਪਿੱਛੇ ਪਏ ਹਨ ਕਿ ਅਸੀਂ ਉਹਨਾਂ ਦਾ ਮੁਕਾਬਲਾ ਕਰਕੇ ਰਹਾਂਗੇ, ਅਸੀਂ ਉਹਨਾਂ ਤੋਂ ਪਿੱਛੇ ਨਹੀਂ ਰਹਿ ਸਕਦੇ । ਉਹਨਾਂ ਦੀਆਂ ਸਭ ਬੀਮਾਰੀਆਂ ‘ਚ ਅਸੀਂ ਮੁਕਾਬਲਾ ਕਰਕੇ ਰਹਾਂਗੇ, ਅਸੀਂ ਉਹਨਾਂ ਤੋਂ ਪਿੱਛੇ ਕਿਵ ਰਹਿ ਸਕਦੇ ਹਾਂ ?

ਤਾਂ ਇਹ ਹੋ ਸਕਦਾ ਹੈ ਕਿ ਪੰਜ ਸੌ ਸਾਲਾਂ ਪਿੱਛੋਂ ਸਾਰੀ ਦੁਨੀਆਂ ਦੇ ਲੋਕ ਨੀਂਦ ਦੀ ਦਵਾਈ ਲੈ ਕੇ ਹੀ ਸੌਣ ! ਅਤੇ ਬੱਚੇ ਜਦੋਂ ਪੈਦਾ ਹੋਣ ਮਾਂ ਦੇ ਪੇਟ ਤੋਂ ਤਾਂ ਦੁੱਧ ਨਾ ਮੰਗਣ । ਬੁਲਾਕੇ ਕਹਿਣ ‘ਟ੍ਰੈਕਲਾਈਜ਼ਰ’ ! ਨਹੀਂ ਮੈਂ ਸੌਂ ਸਕਿਆ ਤੁਹਾਡੇ ਢਿੱਡ ਵਿਚ, ‘ਟੱਕੋਲਾਈਜ਼ਰ’ ਕਿਥੇ ਹੈ ! ਤਾਂ ਪੰਜ ਸੌ ਸਾਲਾ ਪਿਛੋਂ ਉਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਦਿਲਾਉਣਾ ਮੁਸ਼ਕਿਲ ਹੋ ਜਾਏਗਾ ਕਿ ਅਜ ਤੋਂ ਪੰਜ ਸੋ ਸਾਲ ਪਹਿਲਾਂ ਸਾਰੀ ਮਨੁੱਖਤਾ ਅੱਖਾਂ ਬੰਦ ਕਰਦੀ ਸੀ ਅਤੇ ਸੌਂ ਜਾਂਦੀ ਸੀ, ਉਹ ਕਹਿਣਗੇ, ‘ਇਮਪਾਸੀਬਲ’, ਅਸੰਭਵ ਹੈ ਇਹ ਗੱਲ ! ਇਹ ਨਹੀਂ ਹੋ – ਸਕਦਾ । ਕਿਵੇਂ ਹੋ ਸਕਦੀ ਹੈ ਇਹ ਗੱਲ ।

ਮੈਂ ਤੁਹਾਨੂੰ ਆਖਦਾ ਹਾਂ, ਉਸ ਬ੍ਰਹਮਚਰਜ ਤੋਂ, ਜਿਹੜਾ ਜੀਵਨ ਉਪਜੇਗਾ ਜਾਂ ਪੈਦਾ ਹੋਏਗਾ ਉਸਨੂੰ ਇਹ ਵਿਸ਼ਵਾਸ ਕਰਨਾ ਔਖਾ ਹੋ ਜਾਏਗਾ ਕਿ ਲੋਕ ਚੋਰ ਸਨ, ਲੋਕ ਬੇਈਮਾਨ ਸਨ, ਲੋਕ ਹਤਿਆਰੇ ਸਨ, ਲੋਕ ਆਤਮ ਹਤਿਆਵਾਂ ਕਰ ਲੈਂਦੇ ਸਨ, ਲੋਕ ਜ਼ਹਿਰ ਖਾਂਦੇ ਸਨ, ਲੋਕ ਸ਼ਰਾਬ ਪੀਂਦੇ ਸੀ, ਲੋਕ ਛਰੇ ਖੋਡਦੇ ਸਨ, ਲੋਕ ਯੁੱਧ ਕਰਦੇ ਸਨ, ਇਹ ਉਹਨਾਂ ਨੂੰ ਵਿਸ਼ਵਾਸ਼ ਕਰਨਾ ਔਖਾ ਹੋਵੇਗਾ ਕਿ ਇਹ ਕਿਵੇਂ ਹੋ ਸਕਦਾ ਹੈ । ਕਾਮ ਨਾਲ ਹੁਣ ਤਾਈਂ ਪੈਦਾਇਸ਼ ਹੋਈ ਹੈ । ਅਤੇ ਉਹ ਵੀ ਉਸ ਕਾਮ ਨਾਲ, ਜਿਹੜੇ ਕਿ ਸ਼ਰੀਰਕ ਤੋਂ ਜ਼ਿਆਦਾ ਨਹੀਂ ਹਨ ।

‘ ਇਕ ਅਧਿਆਤਮਿਕ ਕਾਮ ਦਾ ਜਨਮ ਹੋ ਸਕਦਾ ਹੈ ਅਤੇ ਇਕ ਨਵੇਂ ਜੀਵਨ ਦਾ ਪ੍ਰਾਰੰਭ ਹੋ ਸਕਦਾ ਹੈ । ਉਸ ਨਵੇਂ ਜੀਵਨ ਦੇ ਪ੍ਰਾਰੰਭ ਲਈ ਇਹ ਥੋੜੀਆਂ ਜਹੀਆਂ ਗਲਾਂ ਚਾਰ ਦਿਨਾਂ ਵਿਚ ਮੈਂ ਤੁਹਾਨੂੰ ਆਖੀਆਂ ਹਨ । ਮੇਰੀਆਂ ਗਲਾਂ ਨੂੰ ਤੁਸੀਂ ਐਨੇ ਪ੍ਰੇਮ ਅਤੇ ਐਨੀ ਸ਼ਾਂਤੀ ਨਾਲ ਸੁਣਿਆ-ਅਤੇ ਅਜੇਹੀਆਂ ਗਲਾਂ ਨੂੰ, ਜਿਨ੍ਹਾਂ ਨੂੰ ਪ੍ਰੇਮ ਅਤੇ ਸ਼ਾਂਤੀ ਨਾਲ ਸੁਨਣਾ ਬਹੁਤ ਮੁਸ਼ਕਿਲ ਹੋ ਗਿਆ ਹੋਏਗਾ, ਬਹੁਤ ਔਖਿਆਈ ਮਲੂਮ ਪਈ ਹੋਵੇਗੀ ।

ਇਕ ਮਿਤਰ ਤਾਂ ਮੇਰੇ ਕੋਲ ਆਏ ਅਤੇ ਉਹ ਕਹਿਣ ਲਗੇ ਕਿ ਮੈਂ ਡਰ ਰਿਹਾ ਸੀ ਕਿ ਕਿਤੇ ਦਸ ਵੀਹ ਆਦਮੀ ਖੜੇ ਹੋ ਕੇ ਇਹ ਨਾ ਕਹਿਣ ਲੱਗਣ, ਕਿ ਬੰਦ ਕਰੋ ਇਹ ਗੱਲਾਂ, ਇਹ ਗੱਲ ਨਹੀਂ ਹੋਣੀ ਚਾਹੀਦੀ । ਮੈਂ ਕਿਹਾ, ਐਨੇ ਹਿੰਮਤਵਾਰ ਆਦਮੀ ਹੁੰਦੇ, ਤਾਂ ਵੀ ਠੀਕ ਸੀ ।

ਐਨੇ ਹਿੰਮਤਵਾਰ ਆਦਮੀ ਵੀ ਕਿੱਥੇ ਹਨ, ਕਿ ਕਿਸੇ ਨੂੰ ਕਹਿ ਦੇਣ ਕਿ ਬੰਦ ਕਰੋ ਇਹ ਗੱਲਾਂ । ਜਕਰ ਐਨੇ ਹੀ ਹਿੰਮਤਵਾਰ ਆਦਮੀ ਇਸ ਮੁਲਕ ਵਿਚ ਹੁੰਦੇ ਤਾਂ ਨਾਸਮਝੀ ਦੀ ਲੰਮੀ ਕਤਾਰ, ਜਿਹੜੀ ਕੁਝ ਵੀ ਕਹਿ ਰਹੀ ਹੈ, ਇਸ ਮੁਲਕ ਵਿਚ ਉਹ ਕਦੇ ਦੀ ਬੰਦ ਹੋ ਗਈ ਹੁੰਦੀ । ਲੇਕਿਨ ਉਹ ਬੰਦ ਨਹੀਂ ਹੋ ਪਾ ਰਹੀ ।

ਮੈਂ ਕਿਹਾ, ਕਿ ਮੈਂ ਤਾਂ ਉਡੀਕ ਕਰਦਾ ਹਾਂ ਕਿ ਕਦੇ ਕੋਈ ਬਹਾਦੁਰ ਆਦਮੀ ਖਲੋ ਕੇ ਕਹੇਗਾ ਕਿ ਬੰਦ ਕਰੋ ਇਹ ਗੱਲਾਂ, ਤਾਂ ਉਸ ਨਾਲ ਬਹੁਤ ਕੁਝ ਗੱਲਾਂ ਕਰਨ ਦਾ ਮਜ਼ਾ ਆਏਗਾ । ਸੋ, ਅਜਿਹੀਆਂ ਗੋਲਾਂ ਨੂੰ, ਜਿਨ੍ਹਾਂ ਤੋਂ ਮਿਤਰ ਡਰੇ ਹੋਏ ਸਨ ਕਿ ਕਿਤੇ ਕੋਈ ਖਲੋਕੇ ਨਾ ਕਹਿ ਦੇਵੇ, ਤੁਸੀਂ ਐਨੇ ਪ੍ਰੇਮ ਨਾਲ ਸੁਣਦੇ ਰਹੇ, ਤੁਸੀਂ ਬਹੁਤ ਭਲੇ ਆਦਮੀ ਹੋ, ਅਤੇ ਜਿੰਨਾਂ ਤੁਹਾਡਾ ਅਹਿਸਾਨ ਮੰਨਾਂ, ਉੱਨਾ ਹੀ ਘਟ ਹੈ ।

ਅੰਤ ਵਿਚ ਇਹ ਹੀ ਕਾਮਨਾ ਕਰਦਾ ਹਾਂ ਪਰਮਾਤਮਾਂ ਅਗੇ ਕਿ ਹਰ ਇਕ ਵਿਅਕਤੀ ਦੇ ਅੰਦਰ ਜੋ ਕਾਮ ਹੈ, ਉਹ ਰਾਮ ਦੇ ਮੰਦਰ ਤਾਈਂ ਪੁੱਜਣ ਦੀ ਪੌੜੀ ਬਣ ਸਕੇ । ਬਹੁਤ-ਬਹੁਤ ਧੰਨਵਾਦ !

ਅਤੇ ਅੰਤ ਵਿਚ ਸਭ ਦੇ ਅੰਦਰ ਬੈਠੇ ਪਰਮਾਤਮਾਂ ਨੂੰ ਪ੍ਰਣਾਮ ਕਰਦਾ ਹਾਂ । ਮਰੇ ਪ੍ਰਣਾਮ ਸਵੀਕਾਰ ਕਰਨਾ ।

ਗੋਵਾਲਿਆ ਟੈਂਕ, ਬੰਬਈ

1 ਅਕਤੂਬਰ 1968

 

 

Leave a comment

error: Content is protected !!