ਭੂਮਿਕਾ
ਜਿਵੇਂ ਕਿ ਡਾਕਟਰ ਗੰਡਾ ਸਿੰਘ ਜੀ ਨੇ ਆਪਣੇ ‘ਮੁਖਬੰਧ’ ਵਿਚ ਕਿਹਾ ਹੈ, ਇਸ ਪੁਸਤਕ ਦੇ ਮੂਲ ਲੇਖ, ‘ਕਮਿਊਨਲ ਅਵਾਰਡ’ ਨੂੰ ਇਕ ਹੋਰ ਗ੍ਰੰਥ ਦੇ ਅਧਿਆਇ ਦੇ ਰੂਪ ਵਿਚ, ਸੰਨ 1960 ਵਿਚ ਲਿਖਿਆ ਗਿਆ ਸੀ । ਉਸ ਗ੍ਰੰਥ ਵਿਚ ਇਹ ਲੇਖ ਸੰਨ 1962 ਵਿਚ ਇਸ ਕਾਰਨ ਨਾ ਛਾਪਿਆ ਗਿਆ ਕਿ ਇਸ ਦਾ ਆਕਾਰ ਭੀ ਵਡੇਰਾ ਹੈ ਅਤੇ ਇਸ ਦਾ ਵਿਸ਼ਾ ਨਿਰੂਪਣ ਭੀ ਇਕ ਸੁਤੰਤਰ ਪੁਸਤਕ ਦੇ ਹਾਣ ਦਾ ਹੈ ਅਤੇ ਇਸ ਨੂੰ ਹੋਰਨਾਂ ਲੇਖਾਂ ਦਾ ਪਿਛਲੱਗ ਲੇਖ ਬਣਾਉਣਾ ਯੋਗ ਨਹੀਂ।
ਇਉਂ ਇਹ ਲੇਖ, ‘ਕਮਿਊਨਲ ਅਵਾਰਡ’ ਕਿਸੇ ਚੰਗੇ ਸਮੇਂ ਦੀ ਉਡੀਕ ਵਿਚ ਕਈ ਵਰ੍ਹੇ ਖੱਲੀਂ ਖੂੰਜੀਂ ਪਿਆ ਰਿਹਾ ਅਤੇ ਕਿਤੇ ਸੰਨ 1968 ਵਿਚ ਜਾ ਕੇ, ਇਸ ਨੂੰ ਪੁਸਤਕ ਰੂਪ ਵਿਚ ਛਾਪਣ ਦੇ ਕੁਝ ਸਾਧਨ ਬਣਦੇ ਜਾਪੇ।
ਡਾਕਟਰ ਗੰਡਾ ਸਿੰਘ ਜੀ ਤੋਂ ਮੈਂ ਇਸ ਲੇਖ ਵਿਚ ਨਿਰੂਪਣ ਕੀਤੇ ਹੋਏ ਆਪਣੇ ਇਸ ਇਤਿਹਾਸਕ ਵਿਸ਼ਲੇਸ਼ਣ ਦੀ ਪੁਸ਼ਟੀ ਪ੍ਰਵਾਨਗੀ ਮੰਗੀ ਸੀ, ਕਿ
(1) ਸਤਾਰ੍ਹਵੀਂ, ਅਠਾਰ੍ਹਵੀਂ ਸਦੀ ਦਾ, ਮੁਗ਼ਲ ਸਾਮਰਾਜ ਨਾਲ ਸਿੱਖ ਮੱਤ ਤੇ ਸਿੱਖ ਪੰਥ ਦਾ ਸੰਘਰਸ਼, ਕੋਈ ਐਵੇਂ ਓਪਰੀ ਤੇ ਇਤਫ਼ਾਕੀਆ ਘਟਨਾ ਨਹੀਂ ਸੀ, ਸਗੋਂ ਬੁਨਿਆਦੀ, ਆਤਮਿਕ ਤੇ ਸਮਾਜਕ ਸਿਧਾਂਤਾਂ ਦਾ ਘੋਰ ਸੰਘਰਸ਼ ਅਤੇ ਇਤਿਹਾਸਕ ਭੇੜ ਸੀ, ਅਤੇ
(2) ਸ਼ੈਖ਼ ਮੁਜ਼ੱਦਦ, ਅਲਫ਼ਥਾਨੀ, ਸਿਰਹੰਦੀ, ਇਸਲਾਮੀ ਰਾਜ ਦੇ ਝੰਡੇ ਅਤੇ ਅਸੀਮ ਸ਼ਕਤੀ ਹੇਠਾਂ, ਇਸ ਸੰਘਰਸ਼ ਦਾ ਜਰਨੈਲ ਸੀ, ਜਿਸ ਨੇ ਅਤੇ ਜਿਸ ਦੇ ਉਤ੍ਰਾਧਿਕਾਰੀ ਗੱਦੀਦਾਰਾਂ ਨੇ, ਸਾਹਿਬ ਪੰਚਮ ਪਾਤਸ਼ਾਹ ਨੂੰ ਅੱਤ ਦੇ ਤਸੀਹੇ ਦੇ ਕੇ ਕਤਲ ਕਰਾਇਆ, ਗੁਰੂ ਹਰਿਗੋਬਿੰਦ ਸਾਹਿਬ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਤੇ ਬੰਦੀਖ਼ਾਨੇ ਪੁਵਾਇਆ, ਗੁਰੂ ਹਰਿਕ੍ਰਿਸ਼ਨ ਨੂੰ ਸਮਾਪਤ ਕਰਨ ਦਾ ਯਤਨ ਕੀਤਾ, ਗੁਰੂ ਤੇਗ ਬਹਾਦਰ ਦਾ ਸੀਸ ਕਲਮ ਕਰਵਾਇਆ, ਸ਼ੀਰਖ਼ੋਰ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾਇਆ, ਸਾਹਿਬ ਦਸਮ ਪਾਤਸ਼ਾਹ ਉੱਤੇ ਘਾਤਕ ਹਮਲਾ ਕਰਵਾਇਆ, ਸਿੱਖਾਂ ਵਿਰੁੱਧ ਕਤਲੇਆਮ ਦਾ ਸ਼ਾਹੀ ਹੁਕਮ ਜਾਰੀ ਕਰਵਾਇਆ, ਬੰਦਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਵਿਚ ਕਤਲ ਕਰਵਾਇਆ ਅਤੇ ਵੱਡੇ ਘੱਲੂਘਾਰੇ ਦੇ ਸੰਚਾਲਕ ਬਣੇ ਅਤੇ ਉੱਨੀਵੀਂ ਸਦੀ ਵਿਚ, ਅਹਿਮਦਸ਼ਾਹ ਬਰੇਲਵੀ ਦੀ ਸਿਰਕਰਦਗੀ ਹੇਠ ਸਿੱਖ ਰਾਜ ਦੇ ਵਿਰੁੱਧ ਜਹਾਦ ਦਾ ਝੰਡਾ ਖੜ੍ਹਾ ਕੀਤਾ। ਇਹੋ ਸਿਧਾਂਤਕ ਰੁਚੀਆਂ ਹੀ ‘ਕਮਿਊਨਲ ਅਵਾਰਡ’ ਅਤੇ ਪਾਕਿਸਤਾਨ ਦੀ ਸਥਾਪਤੀ ਦਾ ਮੂਲ ਅਤੇ ਜੜ੍ਹਾਂ ਹਨ, ਜੋ ਕਿ ਪਿਛਲੇ ਸਾਢੇ ਤਿੰਨ ਸੌ ਸਾਲ, ਅਨੁਮਾਨੀਆਂ, ਪਛਾਣੀਆਂ ਨਹੀਂ ਜਾ ਸਕੀਆਂ।
ਤੀਜਾ ਨੁਕਤਾ (3) ਮੈਂ ਆਪਣੇ, ‘ਕਮਿਊਨਲ ਅਵਾਰਡ’ ਵਿਚ ਇਹ ਉਜਾਗਰ ਕੀਤਾ ਸੀ ਕਿ ਵਿਆਕਰਣ ਅਤੇ ਬੋਲੀ ਦਾ ਆਧਾਰ ਕੁਝ ਪਰਾਭੌਤਿਕ (metaphysical) ਪੂਰਵ-ਕਲਪਨਾਵਾਂ (postulates) ਅਤੇ ਵੱਖੋ-ਵੱਖਰੇ ਸਾਂਸਕ੍ਰਿਤਕ ਸੰਸਕਾਰਾਂ ਨੂੰ ਸਿਰਜਣ ਵਾਲੀਆਂ ਮਨੁੱਖੀ ਰੁਚੀਆਂ ਹਨ ਜਿਨ੍ਹਾਂ ਦੀ ਤਰਕ-ਸਿੱਧੀ ਤਾਂ ਸੰਭਵ ਨਹੀਂ, ਪਰ ਜਿਨ੍ਹਾਂ ਨੂੰ ਸਵੀਕਾਰ ਕੀਤੇ ਅਤੇ ਸਮਝੇ ਬਿਨਾਂ ਅਸੀਂ ਭਾਸ਼ਾ ਤੇ ਵਿਆਕਰਣ ਨੂੰ ਨਾ ਹੀ, ਪੂਰਨ ਤੌਰ ‘ਤੇ ਸਮਝ ਸਕਦੇ ਹਾਂ ਅਤੇ ਨਾ ਹੀ ਅਧਿਐਨ ਕਰ ਸਕਦੇ ਹਾਂ। ਇਹ ਪੂਰਵ-ਕਲਪਨਾਵਾਂ ਮਨੁੱਖੀ ਮਨ ਦੇ ਅਧਿਆਤਮਕ ਤੱਤ ਦੀਆਂ ਹੀ ਰੁਚੀਆਂ ਹਨ, ਜਿਨ੍ਹਾਂ ਵਿਚੋਂ ਭਾਸ਼ਾ ਦੀ ਵਾਕ-ਬਣਤਰ ਅਤੇ ਵਿਆਕਰਣ ਦਾ ਜਨਮ ਅਤੇ ਨਿਕਾਸ ਵਿਕਾਸ ਹੁੰਦਾ ਹੈ। ਵਿਭਕਤਿ, ਸੰਗਿਆ, ਲਿੰਗ, ਪੁਰਸ਼ ਆਦਿ ਵਿਆਕਰਣ ਦੇ ਅੰਗਾਂ ਦੀਆਂ ਜੜ੍ਹਾਂ ਇਨ੍ਹਾਂ ਪੂਰਵ-ਕਲਪਨਾਵਾਂ ਵਿਚ ਹੀ ਸਥਿਤ ਹਨ । ਸੰਸਕ੍ਰਿਤ ਦੇ ਗ੍ਰੰਥ, ‘ਵਾਕਪਦੀਯ’, (ਬ੍ਰਹਮਕਾਂਡ, 16) ਵਿਚ ਜੋ ਕਿਹਾ ਗਿਆ ਹੈ ਕਿ “ਵਿਆਕਰਣ ਮੋਕਸ਼ ਪ੍ਰਾਪਤੀ ਦੀ ਪੌੜੀ ਦਾ ਪਹਿਲਾ ਡੰਡਾ ਹੈ ਅਤੇ ਨਿਰਵਾਣ ਪਦ ਪ੍ਰਾਪਤੀ ਦੇ ਜਗਿਆਸੂਆਂ ਲਈ ਇਹ ਰਾਜਪੱਥ ਸਮਾਨ ਹੈ”, ਉਸ ਦਾ ਇਹੋ ਰਹੱਸਯ ਹੈ ਕਿ ਭਾਸ਼ਾ ਵਿਗਿਆਨ ਦੀਆਂ ਪੂਰਵ-ਕਲਪਨਾਵਾਂ ਮਨੁੱਖੀ ਮਨ ਦੇ ਤੱਤਾਂ ਨੂੰ ਸਮਝਣ ਅਤੇ ਅਧਿਆਤਮਕ ਵਿੱਦਿਆ ਦੀ ਪ੍ਰਾਪਤੀ ਵਿਚ ਸਹਾਇਕ ਹੋ ਸਕਦੀਆਂ ਹਨ। ਇਉਂ ਵਿਚਾਰਿਆਂ, ‘ਕਮਿਊਨਲ ਅਵਾਰਡ’ ਸ਼ਬਦ ਦੀ ਵਿਆਕਰਣਕ ਚੀਰ-ਫਾੜ ਕਰਨ ਨਾਲ, ਉਨ੍ਹਾਂ ਇਤਿਹਾਸਕ ਤੱਥਾਂ ਨੂੰ ਠੀਕ ਸਮਝਿਆ ਜਾ ਸਕਦਾ ਹੈ, ਜਿਸ ਦੀ ‘ਕਮਿਊਨਲ ਅਵਾਰਡ’ ਅਤੇ ਇਸ ਦਾ ਅੱਗਾ-ਪਿੱਛਾ ਉਪਜ ਹੈ।
ਡਾਕਟਰ ਗੰਡਾ ਸਿੰਘ ਜੀ ਜਿਸ ਇਤਿਹਾਸਕਾਰਾਂ ਦੀ ਪ੍ਰਣਾਲੀ ਦੇ ਸਿਰਮੌਰ ਹਨ, ਉਸ ਕੋਲੋਂ ਮੈਂ ਇਸ ਤੀਸਰੇ ਨੁਕਤੇ ਦੀ ਪੁਸ਼ਟੀ ਪ੍ਰਵਾਨਗੀ ਦੀ ਤਾਂ ਆਸ ਹੀ ਨਹੀਂ ਸੀ ਰੱਖਦਾ, ਪਰ ਪਹਿਲੇ ਨੁਕਤੇ (1) ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ। ਦੂਜੇ ਨੁਕਤੇ (2) ਬਾਬਤ ਕਿੰਤੂ ਕੀਤਾ ਕਿ ਜਿਤਨਾ ਚਿਰ ਕੋਈ ਅਜਿਹੀ ਲਿਖਤ, ਮੁਜੱਦਦ ਅਲਫ਼ਥਾਨੀ ਦੀ ਆਪਣੀ ਨਹੀਂ ਲੱਭ ਪੈਂਦੀ, ਜਿਸ ਵਿਚ ਉਸ ਨੇ ਗੁਰੂ ਅਰਜਨ ਦੇਵ ਦਾ ਨਾਮ ਯਾ ਸਪੱਸ਼ਟ ਸੰਕੇਤ ਕਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਦੀ ਤਾਈਦ ਕੀਤੀ ਹੋਵੇ, ਉਤਨਾ ਚਿਰ ਨੁਕਤੇ (2) ਨੂੰ ਕਬੂਲ ਕਰਨਾ ਕਠਿਨ ਹੈ। ਇਹ ਗੱਲ ਉਨ੍ਹਾਂ ਨੇ ਮੈਨੂੰ ਸੰਨ 1960 ਵਿਚ ਆਖੀ ਸੀ ਅਤੇ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਆਪਣੀ ਯਾਦਦਾਸ਼ਤ ਉੱਤੇ ਭਰੋਸਾ ਹੈ ਕਿ ਅਜਿਹੀ ਸ਼ਹਾਦਤ, ਮੁਜੱਦਦ ਅਲਫ਼ਥਾਨੀ ਦੀਆਂ ਆਪਣੀਆਂ ਲਿਖਤਾਂ, “ਮਕਤੂਬਾਤਿ ਅਮਾਮਿ ਰੱਬਾਨੀ” ਵਿਚ ਅੰਕਤ ਹੈ। ਪਰ, ਮੈਂ ਇਸ ਵੇਲੇ ਸ਼ਿਮਲੇ ਦੇ ਪਹਾੜਾਂ ਵਿਚ, ਰਾਜ ਕੋਪ ਨਾਲ ਸੰਕਟ-ਗ੍ਰਸਤ ਹੋਇਆ ਬੈਠਾ ਹਾਂ ਅਤੇ ਤੁਰ ਫਿਰ ਕੇ ਅਸਲ ਲਿਖਤ ਨੂੰ ਢੂੰਡ ਨਹੀਂ ਸਕਦਾ।
ਡਾਕਟਰ ਗੰਡਾ ਸਿੰਘ ਜੀ ਨੇ ਇਸ ਤੋਂ ਛੇਤੀ ਹੀ ਪਿੱਛੋਂ, ਇਕ ਸ਼ਹਾਦਤ ਆਪੂੰ ਲੱਭ ਲਈ। ਇਹ ਇਸ ਪ੍ਰਕਾਰ ਹੈ: “ਇਨ੍ਹਾਂ ਦਿਨਾਂ ਵਿਚ ਹੀ ਜੋ ਗੋਇੰਦਵਾਲ ਦੇ ਭ੍ਰਸ਼ਟੇ ਹੋਏ ਕਾਫ਼ਰ ਨੂੰ ਕਤਲ ਕਰ ਦਿੱਤਾ ਗਿਆ ਹੈ, ਇਹ ਬੜੀ ਸ਼ੁਭ ਘਟਨਾ ਹੋਈ ਹੈ ਅਤੇ ਇਸ ਨਾਲ ਹਿੰਦੂਆਂ ਨੂੰ ਇਕ ਵੱਡੀ ਸ਼ਿਕਸਤ ਹੋਈ ਹੈ। ਉਸ ਨੂੰ ਕਿਸੇ ਕਾਰਨ ਅਤੇ ਕਿਸੇ ਬਹਾਨੇ ਨਾਲ ਭੀ ਮਾਰ ਮੁਕਾਉਣ ਨਾਲ ਕਾਫ਼ਰਾਂ ਦੀ ਵੱਡੀ ਹਾਨੀ ਹੋਈ ਹੈ ਅਤੇ ਮੁਸਲਮਾਨਾਂ ਲਈ ਇਹ ਸ਼ੁਭ ਤੇ ਮਹਾਨ ਲਾਭ ਦੀ ਗੱਲ ਬਣੀ ਹੈ। ਇਸ ਬੇਈਮਾਨ ਦੇ ਕਤਲ ਹੋਣ ਤੋਂ ਪਹਿਲਾਂ ਮੈਨੂੰ ਇਕ ਦਿੱਬ ਸੁਪਨਾ ਆਇਆ ਸੀ ਕਿ ਪਾਤਸ਼ਾਹ (ਜਹਾਂਗੀਰ) ਨੇ ਭ੍ਰਿਸ਼ਟ ਅਧਰਮ ਦਾ ਸਿਰ ਕੁਚਲ ਦਿੱਤਾ ਹੈ। ਇਸ ਵਿਚ ਸੰਸਾ ਨਹੀਂ ਕਿ ਉਹ (ਗੁਰੂ ਅਰਜਨ) ਕਾਫ਼ਰ ਹਿੰਦੂਆਂ ਦਾ ਜਗਦ-ਗੁਰੂ ਸੀ ਤੇ ਅਧਾਰਮਿਕ ਰੁਚੀਆਂ ਰੱਖਣ ਵਾਲਿਆਂ ਦਾ ਸ਼ਹਿਨਸ਼ਾਹ ਸੀ ….।”।
ਇਉਂ ਜਦੋਂ ਮੈਨੂੰ ਆਪਣੇ ਮੁੱਢਲੇ ਵਿਚਾਰ ਦੀ ਪ੍ਰੋੜ੍ਹਤਾ ਡਾਕਟਰ ਗੰਡਾ ਸਿੰਘ ਜੀ ਵਰਗੇ ਚੂੜਾਮਣਿ ਇਤਿਹਾਸਕਾਰ ਕੋਲੋਂ ਭੀ ਮਿਲ ਗਈ ਤਾਂ ਮੈਂ ‘ਸਾਚੀ ਸਾਖੀ’ ਪੁਸਤਕ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿੱਤਾ, ਜਿਸ ਦਾ ਸਿੱਟਾ ਕਿ ਇਹ ਪੁਸਤਕ ਹੁਣ ਤੁਹਾਡੇ ਹੱਥਾਂ ਵਿਚ ਹੈ।
ਇਸ ਪੁਸਤਕ ਵਿਚ ਪਹਿਲਾਂ ਤਾਂ ‘ਕਮਿਊਨਲ ਅਵਾਰਡ’ ਨਾਮੀ ਲੇਖ ਹੈ, ਅਤੇ ਫੇਰ ਅੰਤਿਕੇ ਆਉਂਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :
ਅੰਤਿਕਾ ॥੧॥ ਉਹ ਲਿਖਤੀ ਬਿਆਨ ਹੈ, ਜਿਹੜਾ ਮੈਂ ਸੰਨ 1950 ਵਿਚ, ਉਸ ਵਿਭਾਗੀ ਪੜਤਾਲ ਵਿਚ ਦਿੱਤਾ, ਜਿਸ ਵਿਚ ਮੇਰੇ ਉਤੇ ਅੱਠ ਦਸ ਦੂਸ਼ਨ ਪੰਜਾਬ ਸਰਕਾਰ ਨੇ ਲਾਏ ਸਨ ਅਤੇ ਜਿਸ ਦੇ ਨਤੀਜੇ ਵਜੋਂ ਮੈਨੂੰ ਆਈ.ਸੀ.ਐੱਸ. ਦੀ ਪ੍ਰਤਿਸ਼ਟ ਤੇ ਦ੍ਰਿੜ੍ਹ ਨੌਕਰੀ ਤੋਂ, ਹਿੱਕ ਦੇ ਧੱਕੇ ਨਾਲ, ਬਿਨਾਂ ਕਾਨੂੰਨ ਵਿਧਾਨ ਵਿਚਾਰੇ ਅਤੇ ਕੁਚੇਸ਼ਟਾ ਪ੍ਰੇਰਤ ਹੋ ਕੇ, ਹਟਾ ਦਿੱਤਾ ਗਿਆ। ਕਿਸੇ ਚਪੜਾਸੀ ਨੂੰ ਭੀ ਇਉਂ ਨਿਰੋਲ ਤੇ ਸੈਕੂਲਰ ਬੇਹਿਯਾਈ ਨਾਲ ਸਰਕਾਰੀ ਨੌਕਰੀ ਵਿਚੋਂ ਕੱਢਿਆ ਨਹੀਂ ਜਾ ਸਕਦਾ। ਆਈ.ਸੀ.ਐੱਸ. ਦੀ ਪਦ ਪਦਵੀ ਤਾਂ, ਕਾਨੂੰਨ ਅਨੁਸਾਰ, ਐਸੀ ਦ੍ਰਿੜ੍ਹ ਸ਼ਿਲਾ ਆਧਾਰਤ ਸੀ ਜਿਸ ਬਾਬਤ, ‘ਸੈਕ੍ਰੇਟਰੀ ਆਫ਼ ਸਟੇਟ ਫ਼ਾਰ ਇੰਡੀਆ’ ਨੇ, ਇਕ ਸਮੇਂ, ਬ੍ਰਿਟਿਸ਼ ਪਾਰਲੀਮੈਂਟ ਵਿਚ ਕਿਹਾ ਸੀ ਕਿ, “ਹਿੰਦੁਸਤਾਨ ਵਿਚ, ਮਹਾਰਾਜਿਆਂ ਨੂੰ ਗੱਦੀ ਤੋਂ ਲਾਹੁਣਾ ਸੁਖੈਨ ਹੈ, ਪਰ ਆਈ.ਸੀ.ਐੱਸ. ਅਫ਼ਸਰ ਨੂੰ ਨੌਕਰੀ ਤੋਂ ਉਤਾਰੂ ਕਰਨਾ ਕਠਨ ਹੈ।”
ਇਥੇ ਦ੍ਰਿਸ਼ਟੀਗੋਚਰ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਵਾਕਿਆਤ ਤੇ ਰੱਥ ਇਸ ਲਿਖਤੀ ਬਿਆਨ ਵਿਚ ਵਰਣਨ ਕੀਤੇ ਗਏ ਹਨ, ਉਨ੍ਹਾਂ ਨੂੰ ਪੰਜਾਬ ਸਰਕਾਰ ਯਾ ਹਿੰਦ ਸਰਕਾਰ ਨੇ, ਕਿਸੇ ਪੱਧਰ ਉਤੇ ਭੀ, ਵਿਭਾਗੀ ਪੜਤਾਲ ਤੋਂ ਲੈ ਕੇ ਸੁਪਰੀਮ ਕੋਰਟ ਤਕ, ਨਾ ਤਾਂ ਮੰਨਣੋਂ ਤੇ ਤਸਲੀਮ ਕਰਨੋਂ ਇਨਕਾਰ ਕੀਤਾ ਹੈ ਅਤੇ ਨਾ ਹੀ ਹੋਰ ਕਿਵੇਂ ਝੁਠਲਾਉਣ ਦਾ ਯਤਨ ਕੀਤਾ ਹੈ । ਕਾਨੂੰਨ ਅਨੁਸਾਰ ਅਤੇ ਯਥਾਰਥ ਤੌਰ ‘ਤੇ ਇਸ ਦੇ ਅਰਥ ਇਹੋ ਬਣਦੇ ਹਨ ਕਿ ਇਹ ਤੱਥ ਅਤੇ ਇਹ ਵਾਕਿਆਤ, ਇੰਨ-ਬਿੰਨ ਜਿਵੇਂ ਕਿ ਬਿਆਨੇ ਗਏ ਹਨ, ਸਰਕਾਰ ਨੇ ਸੱਚੇ ਤਸਲੀਮ ਕਰ ਲਏ ਹਨ।
ਇਸ ਪੁਸਤਕ ਵਿਚ ‘ਕਮਿਊਨਲ ਅਵਾਰਡ’ ਬਾਰੇ ਜੋ ਵਿਸ਼ਲੇਸ਼ਣ ਤੇ ਤਸ਼ਰੀਹ ਕੀਤੀ ਗਈ ਹੈ, ਉਸ ਨੂੰ ਸਮਝਣ ਲਈ ਅਤੇ ਉਸ ਦੀ ਤੱਥਕ ਤੇ ਵਾਕਿਆਤੀ ਪ੍ਰੋੜ੍ਹਤਾ ਲਈ ਇਹ ਅੰਤਿਕਾ ਇਕ ਵਡਮੁੱਲੀ ਦਸਤਾਵੇਜ਼ ਦਾ ਰੂਪ ਧਾਰਨ ਕਰ ਗਿਆ ਹੈ।
ਪਿਛੋਕੜ ਮੇਰੇ ਵਿਰੁੱਧ ਵਿਭਾਗੀ ਪੜਤਾਲ ਦਾ ਇਹ ਬਣਿਆ ਕਿ ਸੰਨ 1947 ਵਿਚ, ਜਦੋਂ ਦੇਸ਼ ਦਾ ਬਟਵਾਰਾ ਹੋਇਆ ਤਾਂ ਮੈਂ ਜ਼ਿਲੇ ਕਾਂਗੜੇ ਵਿਚ, ਧਰਮਸ਼ਾਲਾ, ਡਿਪਟੀ ਕਮਿਸ਼ਨਰ ਲੱਗਾ ਹੋਇਆ ਸੀ। ਨਵੰਬਰ 1947 ਵਿਚ ਮੈਨੂੰ ਇਤਲਾਹ ਮਿਲੀ ਕਿ ਮੇਰੇ ਪਿਤਾ, ਮਾਤਾ ਅਤੇ ਹੋਰ ਸੰਬੰਧੀ, ਪਾਕਿਸਤਾਨ ਵਿਚੋਂ ਸਹੀ ਸਲਾਮਤ ਨਿਕਲ ਆਏ ਹਨ ਅਤੇ ਲੁਧਿਆਣੇ ਦੇ ਜ਼ਿਲੇ ਵਿਚ, ਕਿਸੇ ਥਾਂ, ਪੁੱਜ ਚੁੱਕੇ ਹਨ। ਮੈਂ ਛੁੱਟੀ ਲੈ ਕੇ ਉਨ੍ਹਾਂ ਦੀ ਭਾਲ ਤੇ ਦਰਸ਼ਨ ਕਰਨ ਪਹਾੜਾਂ ਤੋਂ ਹੇਠਾਂ ਉਤਰਿਆ ਤਾਂ ਸ੍ਰੀ ਅੰਮ੍ਰਿਤਸਰ, ਮਾਸਟਰ ਤਾਰਾ ਸਿੰਘ ਜੀ ਦੇ ਘਰ, ਉਨ੍ਹਾਂ ਨੂੰ ਭੀ ਮਿਲਣ ਚਲਾ ਗਿਆ। ਮਾਸਟਰ ਤਾਰਾ ਸਿੰਘ ਨਾਲ ਮੇਰੇ ਸੰਬੰਧ ਮੇਰੇ ਵਿਦਿਆਰਥੀ ਹੋਣ ਦੇ ਸਮੇਂ ਤੋਂ ਬਣੇ ਹੋਏ ਸਨ ਅਤੇ ਉਹ ਪਿਛਲੇਰੇ ਵੀਹ-ਪੰਝੀ ਸਾਲਾਂ ਤੋਂ ਮੁਤਵਾਤਰ ਚਲੇ ਆਉਂਦੇ ਸਨ। ਉਨ੍ਹਾਂ ਦੇ ਘਰ ਜਾ ਕੇ ਪਤਾ ਲੱਗਾ ਕਿ ਉਹ ਬਹੁਤ ਬੀਮਾਰ ਹਨ ਅਤੇ ਉਨ੍ਹਾਂ ਦੇ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਸਿਹਤਯਾਬੀ ਦਾ ਇਕੋ ਇਕ ਰਾਹ ਹੁਣ ਇਹੋ ਰਹਿ ਗਿਆ ਹੈ ਕਿ ਕੋਈ ਉਨ੍ਹਾਂ ਨੂੰ ਅੰਮ੍ਰਿਤਸਰੋਂ ਦੂਰ, ਕਿਸੇ ਨਿਵੇਕਲੇ ਥਾਂ ਲੈ ਜਾਵੇ, ਜਿਥੇ ਉਨ੍ਹਾਂ ਨੂੰ ਚੰਗੀ ਖ਼ੁਰਾਕ ਅਤੇ ਮੁਕੰਮਲ ਆਰਾਮ ਮਿਲ ਸਕੇ ਅਤੇ ਜਿਥੇ ਉਨ੍ਹਾਂ ਨੂੰ ਮਿਲਣ ਵਾਲੇ, ਦੇਸ਼ ਦੇ ਬਟਵਾਰੇ ਦੀਆਂ ਦੁੱਖ ਭਰੀਆਂ ਖ਼ਬਰਾਂ ਨਿਤਾਪ੍ਰਤਿ ਸੁਣਾ ਕੇ, ਉਨ੍ਹਾਂ ਦੇ ਮਨ ਨੂੰ ਡੁਲਾਉਣ ਨਾ। ਇਨ੍ਹਾਂ ਹਾਲਾਤ ਵਿਚ, ਮੈਂ ਮੁੜਦੀ ਵਾਰੀ, ਮਾਸਟਰ ਜੀ ਨੂੰ ਆਪਣੀ ਕਾਰ ਵਿਚ ਧਰਮਸ਼ਾਲਾ ਲੈ ਆਇਆ, ਜਿਥੇ ਉਹ ਮਹੀਨਾ ਕੁ ਮੇਰੇ ਕੋਲ ਟਿਕੇ ਰਹੇ ਅਤੇ ਤਕੜੇ ਹੋਣ ਉਤੇ ਹੀ ਹੇਠਾਂ ਮੈਦਾਨਾਂ ਨੂੰ ਪਰਤੇ।
ਇਨ੍ਹਾਂ ਦਿਨਾਂ ਵਿਚ ਹੀ ਡਿਪਟੀ ਪ੍ਰਾਈਮ ਮਨਿਸਟਰ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਅਤੇ ਪ੍ਰਾਈਮ ਮਨਿਸਟਰ ਸ੍ਰੀ ਨਹਿਰੂ ਦੀ ਆਗਿਆ ਅਤੇ ਇੱਛਾ ਅਨੁਸਾਰ, ਪੰਜਾਬ ਦੇ ਗਵਰਨਰ ਸ੍ਰੀ ਚੰਦੂ ਲਾਲ ਤ੍ਰਿਵੇਦੀ ਨੇ ਪੂਰਬੀ ਅਥਵਾ ਭਾਰਤੀ ਪੰਜਾਬ ਦੇ ਸਭ ਡਿਪਟੀ ਕਮਿਸ਼ਨਰਾਂ ਨੂੰ, ਸ. ਸਵਰਨ ਸਿੰਘ ਪੰਜਾਬ ਦੇ ਗ੍ਰਹਿ ਮੰਤਰੀ ਦੀ ਸਿੱਧੀ ਸੰਮਤੀ ਨਾਲ ਹੀ, ਬੜੇ ਕੋਝੇ ਢੰਗ ਨਾਲ, ਇਹ ਹਦਾਇਤਾਂ ਜਾਰੀ ਕੀਤੀਆਂ ਕਿ ਪਾਕਿਸਤਾਨ ਵਿਚੋਂ ਉੱਜੜ ਕੇ ਆਏ ਸਿੱਖਾਂ ਨੂੰ ਖ਼ਾਸ ਕਰਕੇ ਅਤੇ ਸਭ ਪੰਜਾਬ ਦੇ ਸਿੱਖਾਂ ਨੂੰ ਹੀ, ਇਉਂ ਮੰਨ ਕੇ ਕਿ ਇਹ ਜਰਾਇਮ-ਪੇਸ਼ਾ ਕੌਮ ਹੈ, ਜਿਤਨੀ ਹੋ ਸਕੇ, ਸਖ਼ਤੀ ਇਨ੍ਹਾਂ ਉਤੇ ਕੀਤੀ ਜਾਵੇ, ਮਾਰਨਾ, ਕੁੱਟਣਾ, ਗੋਲੀਆਂ ਨਾਲ ਮਾਰ ਸੁੱਟਣਾ ਆਦਿ ਅਤੇ ਇਹ ਕੰਮ ਸਰਕਾਰੀ ਪੱਧਰ ਉਤੇ, ਬਿਨਾਂ ਕਾਨੂੰਨ, ਨਿਆਂ ਵਿਚਾਰੇ ਦੇ, ਐਸੀ ਤੱਦੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਏ ਕਿ ਰਾਜਾ ਕੌਣ ਹੈ ਤੇ ਪਰਜਾ ਕੌਣ। ਉਸ ਵੇਲੇ ਸਾਰੇ ਭਾਰਤੀ ਪੰਜਾਬ ਵਿਚ ਦੋ ਹੀ ਸਿੱਖ ਡਿਪਟੀ ਕਮਿਸ਼ਨਰ ਸਨ, ਇਕ ਮੈਂ ਕਾਂਗੜੇ ਵਿਚ ਅਤੇ ਦੂਜਾ ਗੁੜਗਾਉਂ ਵਿਚ। ਇਨ੍ਹਾਂ ਜ਼ਿਲਿਆਂ ਵਿਚ ਨਾ ਪੁਰਾਣੇ ਸਿੱਖ ਵਾਸੀ ਕੋਈ ਬਹੁਤੇ ਸਨ ਅਤੇ ਨਾ ਹੀ ਨਵੇਂ ਆਏ ਸ਼ਰਨਾਰਥੀ। ਹੋਰ ਤਾਂ ਕਿਸੇ ਡਿਪਟੀ ਕਮਿਸ਼ਨਰ ਨੇ ਕੀ ਹੀਲ-ਹੁੱਜਤ ਕਰਨੀ ਸੀ, ਮੈਂ ਬੜਾ ਤਕੜਾ ਰੋਸ-ਪੱਤਰ ਤ੍ਰਿਵੇਦੀ ਨੂੰ ਲਿਖਿਆ ਕਿ ਜਿਹੜੇ ਲੋਕ ਅੱਜ ਸਿੱਖਾਂ ਨੂੰ ਤੇ ਸਮੁੱਚੀ ਕੌਮ ਨੂੰ ‘ਜਰਾਇਮ-ਪੇਸ਼ਾ’ ਤੇ ‘ਬਿਗਾਨਿਆਂ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣ ਵਾਲੇ’,‘ਲੁਟੇਰੇ ਕਹਿੰਦੇ ਹਨ, ਉਨ੍ਹਾਂ ਦੀ, ਅਥਵਾ ਉਨ੍ਹਾਂ ਦੀ ਆਪਣੀ ਕੌਮ ਦੇ ਚਰਿਤ੍ਰ ਦੀ ਜੇ ਚੀਰ ਫਾੜ ਕੀਤੀ ਜਾਵੇ ਤਾਂ ਕੀ ਨਤੀਜਾ ਨਿਕਲੇ, ਆਦਿ। ਮੈਂ ਇਹ ਸਰਾਸਰ ਹਿੰਦੂ-ਹੰਕਾਰ-ਆਸ਼੍ਰਿਤ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ । ਇਹ ਸਿਧਾਂਤ ਜਗਤ ਪ੍ਰਸਿੱਧ ਤੇ ਪ੍ਰਵਾਣਿਤ ਹੈ ਕਿ ਕਿਸੇ ਸਰਕਾਰੀ ਅਫ਼ਸਰ ਨੂੰ ਸਰਾਸਰ ਗ਼ੈਰ-ਕਾਨੂੰਨੀ ਯਾ ਗ਼ੈਰ-ਇਨਸਾਨੀ ਹੁਕਮ ਮੰਨਣ ਲਈ ਕੋਈ ਸਰਕਾਰ ਮਜਬੂਰ ਨਹੀਂ ਕਰ ਸਕਦੀ। ਜੇ ਅਜਿਹੀ ਘਟਨਾ ਅੰਗਰੇਜ਼ਾਂ ਵੇਲੇ ਹੋਈ ਹੁੰਦੀ ਤਦ ਉਹ ਗਵਰਨਰ ਤ੍ਰਿਵੇਦੀ ਨੂੰ ਹੀ ਰਾਜ-ਕਾਜ ਸੰਭਾਲਣ ਦੇ ਅਯੋਗ ਸਮਝ ਕੇ ਦੰਡ ਦਿੰਦੇ ਕਿ ਕਿਉਂ ਉਸ ਨੇ ਆਪਣੇ ਦਿੱਲੀ ਦੇ ਮਾਲਕਾਂ ਦੀ ਇੱਛਾ ਨੂੰ ਅਜਿਹੇ ਕੋਝੇ ਤੇ ‘ਜਟਕੇ’ ਢੰਗ ਨਾਲ ਲਾਗੂ ਕਰਨ ਦਾ ਯਤਨ ਕੀਤਾ। ਪਰ ਜਿਨ੍ਹਾਂ ਲੋਕਾਂ ਦੇ ਹੱਥ ਰਾਜ-ਸੱਤਾ, ਹਜ਼ਾਰ ਵਰ੍ਹੇ ਦੀ ਗ਼ੁਲਾਮੀ ਪਿੱਛੋਂ ‘ਅੰਨ੍ਹੇ ਦੇ ਪੈਰ ਹੇਠਾਂ ਬਟੇਰਾ’ ਆਉਣ ਵਾਂਗ ਹੀ, ਯਾ ਨਿਰੀ ਚਪਲ-ਬੁੱਧੀ ਦੁਆਰਾ ਹੀ ਆ ਗਈ ਸੀ, ਉਨ੍ਹਾਂ ਦਾ ਪ੍ਰਤਿਕਰਮ ਇਹ ਹੋਇਆ ਕਿ ਇਹ ਕਪੂਰ ਸਿੰਘ ਹੀ ਹੈਂਕੜਬਾਜ਼ ਤੇ ਦੰਡ-ਅਧਿਕਾਰੀ ਹੈ, ਜੋ ਸਿੱਖਾਂ ਨੂੰ ਬਹੁ-ਗਿਣਤੀ ਦੀ ਕੌਮ ਦੀ ਪਰਜਾ ਨਹੀਂ ਮੰਨਦਾ। ਇਹ ਤੱਥ ਜੋ ਅੰਤਿਕਾ ॥੧॥ ਵਿਚ ਅੰਕਤ ਹਨ ਇਨ੍ਹਾਂ ਕਰਕੇ ਭੀ ਨਹਿਰੂ ਜੀ ਤੇ ਪਟੇਲ ਜੀ ਮੈਨੂੰ ਸੋਧਣ ਦਾ ਬਹਾਨਾ ਹੀ ਲੱਭ ਰਹੇ ਸਨ । ਬਦਕਿਸਮਤੀ ਕਹੋ ਕਿ ਜਦੋਂ ਸ. ਸਵਰਨ ਸਿੰਘ ਦਿੱਲੀ ਦੀ ਸਰਕਾਰ ਵਿਚ ਵੱਡੇ ਵਜ਼ੀਰ ਬਣ ਕੇ ਚਲੇ ਗਏ ਤਾਂ ਇਹ ਫ਼ਾਈਲ ਵੀ ਨਾਲ ਹੀ ਗੁੰਮ ਹੋ ਗਈ।
ਇਹ ਅਕਤੂਬਰ, ਸੰਨ 1947 ਵਾਲਾ ਸਰਕੂਲਰ, ਸਾਰੇ ਸਿੱਖਾਂ ਨੂੰ ‘ਜਰਾਇਮ-ਪੇਸ਼ਾ’ ਘੋਸ਼ਤ ਕਰਨ ਵਾਲਾ, ਨਿਰੀ ਪੰਜਾਬ ਦੇ ਗਵਰਨਰ, ਚੰਦੂ ਲਾਲ ਤ੍ਰਿਵੇਦੀ ਦੀ ਨਿੱਜੀ ਕੁਚੇਸ਼ਟਾ ਹੀ ਮੱਤ ਸਮਝੀ ਜਾਏ। ਸੰਨ 1954 ਦੇ ਨੇੜੇ ਤੇੜੇ ਇਕ ਅਜਿਹਾ ਸ਼ਾਹੀ ਹੁਕਮ, ਹਿੰਦੁਸਤਾਨੀ ਫ਼ੌਜ ਦੇ ਵੱਡੇ ਅਫ਼ਸਰਾਂ ਦੇ ਨਾਮ ਭੀ ਜਾਰੀ ਹੋਇਆ ਸੁਣਿਆ ਸੀ ਕਿ ਫ਼ੌਜੀ ਸਿੱਖਾਂ ਨੂੰ, ਵਾਹ ਲੱਗਦੀ, ਦਬਾ ਧਮਕਾ ਕੇ, ਨਿਮਾਣਾ ਅਤੇ ਉਤਾਰੂ, ਮਾਨਭੰਗ ਤੇ ਢਹਿੰਦੀਆਂ ਕਲਾਂ ਵਿਚ, ਨਿਰੰਤਰ ਰੱਖਿਆ ਜਾਵੇ। ਇਕ ਸਿੱਖ ਫ਼ੌਜੀ ਅਫ਼ਸਰ, ਮੇਜਰ ਗਿਆਨ ਸਿੰਘ ਨੇ ਇਸ ਦੇ ਵਿਰੁੱਧ ਪ੍ਰੋਟੈਸਟ ਕੀਤਾ ਤਾਂ ਜੋ ਦਸ਼ਾ ਉਸ ਦੀ ਕੀਤੀ ਗਈ, ਉਸ ਦਾ ਵਰਣਨ ਉਹ ਆਪ ਹੀ ਭਲੀ ਪ੍ਰਕਾਰ ਕਰ ਸਕਦੇ ਹਨ। ਸ. ਹੁਕਮ ਸਿੰਘ ਜੀ ਨੇ, ਅਕਾਲੀ ਮੈਂਬਰ ਪਾਰਲੀਮੈਂਟ ਦੀ ਹੈਸੀਅਤ ਵਿਚ ਇਸ ਦੁਰਨੀਤੀ ਦੇ ਵਿਰੁੱਧ, ਲੋਕ ਸਭਾ ਵਿਚ ਧਿਆਨ ਦਿਵਾਊ (Call Attention) ਨੋਟਿਸ ਦਿੱਤਾ ਸੀ । ਪਰ ਉਦੋਂ ਹੀ ਸ. ਹੁਕਮ ਸਿੰਘ ਦਾ ਸਿਤਾਰਾ ਚਮਕ ਉਠਿਆ ਤੇ ਉਹ ਡਿਪਟੀ ਸਪੀਕਰ ਬਣਾ ਦਿੱਤੇ ਗਏ ਅਤੇ ਇਹ ਧਿਆਨ ਦਿਵਾਉ ਨੋਟਿਸ ਵਿਚੇ ਹੀ ਰਹਿ ਗਿਆ।
Appendix ‘A’ ਅੰਤਿਕਾ ॥੧॥ ਦਾ ਅਸਲ ਅੰਗਰੇਜ਼ੀ ਰੂਪ ਹੈ। ਅੰਤਿਕਾ ॥੨॥ ਮੇਰੇ ਇਸ ਬਿਆਨ ਦਾ ਅੰਤ ਹੈ ਅਤੇ Appendix ‘B’ ਇਸ ਦਾ ਅਸਲੀ ਰੂਪ।
ਬੱਸ, “ਇਤਨੀ ਸੀ ਬਾਤ ਥੀ ਜਿਸੇ ਅਫ਼ਸਾਨਾ ਕਰ ਦੀਆ”। ਅਨੇਕ ਸੁਭਾਵਕ ਦਵੈਸ਼ੀ ਹਿੰਦੂ ਅਤੇ ਮਲੀਨ ਬੁੱਧੀ ਸਿੱਖਾਂ ਨੇ ਜਵਾਹਰ ਲਾਲ ਨਹਿਰੂ ਤਕ ਬਤੰਗੜ ਬਣਾ ਬਣਾ ਕੇ ਪੁਚਾਉਣੇ ਆਰੰਭ ਦਿੱਤੇ ਕਿ ਮਾਸਟਰ ਤਾਰਾ ਸਿੰਘ ਤੇ ਕਪੂਰ ਸਿੰਘ ਸਿੱਖ ਰਾਜ ਪੁਨਰ ਸਥਾਪਤ ਕਰਨ ਦੀਆਂ ਵਿਉਂਤਾਂ ਬਣਾ ਰਹੇ ਹਨ। ਚੀਨ ਤੇ ਪਾਕਿਸਤਾਨ, ਅਮਰੀਕਾ ਤੇ ਇੰਗਲੈਂਡ ਨਾਲ ਸੰਬੰਧ ਸਥਾਪਤ ਕਰ ਲਏ ਗਏ ਹਨ ਅਤੇ ਪਹਾੜਾਂ ਵਿਚ ਹਥਿਆਰਾਂ ਦੇ ਢੇਰਾਂ ਦੇ ਢੇਰ ਇਕੱਠੇ ਕਰ ਚੁੱਕੇ ਹਨ, ਆਦਿ। ਪੰਡਤ ਜਵਾਹਰ ਲਾਲ ਜੀ ਬੜੇ ਬੁੱਧੀਵਾਨ ਤੇ ਚਤੁਰ ਸੱਜਣ ਸਨ, ਪਰ ਰਾਜ-ਕਾਜ ਚਲਾਉਣ ਦੀਆਂ ਅੰਦਰੂਨੀ ਮਨੋਵ੍ਰਿਤੀਆਂ ਦੀ ਸੂਝ-ਬੂਝ ਵਿਚ ਨਿਪੁੰਨ ਨਹੀਂ ਸਨ। ਹੁੰਦੇ ਭੀ ਕਿਵੇਂ, ਸਾਰੀ ਉਮਰ ਤਾਂ ਐਜੀਟੇਸ਼ਨਾਂ ਕਰਦਿਆਂ ਤੇ ਸਮਾਜ-ਸਿਧਾਂਤ ਦੇ ਆਧੁਨਿਕ ਗ੍ਰੰਥ ਪੜ੍ਹਦਿਆਂ ਅਤੇ ਰਾਜ-ਸੱਤਾ ਨੂੰ ਜੱਫਾ ਮਾਰਨ ਦੀ ਮਹਾਂਵਿਦਿਆ ਦੀ ਘੋਖ ਵਿਚ ਲੰਘੀ ਅਤੇ ਸਦਾ ਦੰਭਾਸ਼ਿਤ ਆਦਰਸ਼ਵਾਦ ਦੇ ਗਗਨਾਂ ਦੇ ਹੀ ਉਡਾਰੂ ਰਹੇ, ਧਰਤੀ ਉਤੇ ਤੁਰਨ ਵਾਲਿਆਂ ਦੀਆਂ ਚਾਲਾਂ ਤੋਂ ਉੱਕਾ ਅਗਿਆਤ । ਝੱਟ ਇਕ ਚਿੱਠੀ ਗਵਰਨਰ ਪੰਜਾਬ, ਸ੍ਰੀ ਚੰਦੂ ਲਾਲ ਤ੍ਰਿਵੇਦੀ ਅਤੇ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਭਾਰਗਵ, ਨੂੰ ਲਿਖ ਮਾਰੀ ਕਿ ਇਸ ਕਪੂਰ ਸਿੰਘ ਦਾ ਮੱਕੂ ਕਿਉਂ ਨਹੀਂ ਠੱਪਿਆ ਜਾਂਦਾ। (Why is not something being done about this man?) ਇਉਂ ਤੇ ਅਜਿਹੀਆਂ ਹੀ ਚਿੱਠੀਆਂ ਹਿੰਦੂ ਪਦਪਾਤਸ਼ਾਹੀ ਛੱਤ੍ਰਪਤੀ, ਭਾਰਤ ਦੇ ਗ੍ਰਹਿ-ਮੰਤਰੀ ਸ੍ਰੀ ਸਰਦਾਰ ਪਟੇਲ ਨੇ ਭੀ ਲਿਖ ਮਾਰੀਆਂ।
ਇਹ ਚਿੱਠੀਆਂ ਮੈਂ ਆਪਣੇ ਵਿਰੁੱਧ ਹੋਈ ਵਿਭਾਗੀ ਪੜਤਾਲ ਵਿਚ, ਸ਼ਹਾਦਤ ਵਜੋਂ, ਤਲਬ ਕੀਤੀਆਂ ਸਨ, ਪਰ ਮੇਰੀ ਬੇਨਤੀ, ਅਯੋਗ ਤੌਰ ‘ਤੇ ਅਤੇ ਕਾਨੂੰਨ ਦੀ ਮਨਸ਼ਾ ਦੇ ਖ਼ਿਲਾਫ਼, ਠੁਕਰਾ ਦਿੱਤੀ ਗਈ, ਇਹ ਕਹਿ ਕੇ ਕਿ ਇਹ ‘ਗ਼ੈਰ-ਜ਼ਰੂਰੀ ਹਨ। ਕਦੇ ਸੁਣਿਆ ਹੈ ਕਿ ਮਗਰਮੱਛਾਂ ਦਾ ਮਹਾਂਧੀਸ਼ ਅਤੇ ਉਪਮਹਾਂਧੀਸ਼ ਮੱਗੋ-ਪੀਰ ਦਰਿਆ ਦੇ ਲਘੂ ਮਗਰਮੱਛਾਂ ਨੂੰ ਹੁਕਮ ਦੇਵੇ ਕਿ ਫਲਾਣੀ ਮੱਛੀ ਨੂੰ ਨਿਗਲ ਲਵੋ ਅਤੇ ਉਸ ਮੱਛੀ ਦੀ ਜੀਵਨ-ਯਾਤਰਾ ਦਾ ਸ਼ੀਘਰ ਅੰਤ ਨਾ ਹੋਇਆ ਹੋਵੇ ? ‘ਮਾਂ ਵਿਸ ਦੇਵੇ ਪੁੱਤ ਨੂੰ ਕੌਣ ਰੱਖਣ ਹਾਰਾ ?’ ਅੰਗਰੇਜ਼ਾਂ ਦੇ ਰਾਜ ਵਿਚ ਯਾ ਕਿਸੇ ਭੀ ਹੋਰ ਸਾਊ ਸਰਕਾਰ, ਅਦਾਲਤ ਵਿਚ ਇਹ ਚਾਰ ਚਿੱਠੀਆਂ ਹੀ, ਮੇਰੇ ਵਿਰੁੱਧ ਹੋਈ ਕਿਸੇ ਭੀ ਵਿਭਾਗੀ ਪੜਤਾਲ ਤੋਂ, ਇਥੋਂ ਤਕ ਕਿ ਵੱਡੇ ਤੋਂ ਵੱਡੇ ਕਤਲ, ਖੂਨ ਆਦਿ ਦੇ ਆਰੋਪਤ ਦੋਸ਼ਾਂ ਤੋਂ ਭੀ ਮੈਨੂੰ ਸਾਫ਼ ਬਰੀ ਕਰਵਾਉਣ ਲਈ ਕਾਫ਼ੀ ਸਨ । ਅਤੇ ਇਨ੍ਹਾਂ ਚਿੱਠੀਆਂ ਦੇ ਆਧਾਰ ਉਤੇ ਹੀ ਕਿਸੇ ਭੀ ਪ੍ਰਾਣਵਾਨ, ਜਾਗ੍ਰਤ, ਪਰਜਾਤੰਤਰ ਰਾਜ-ਸ਼ਾਸਨ ਵਿਚ ਇਹ ਦੋਵੇਂ ਮਹਿਖਾਸੁਰ, ਨਹਿਰੂ ਜੀ ਤੇ ਪਟੇਲ ਜੀ, ਆਪਣੇ ਅਧਿਕਾਰਾਂ ਦੀ ਘੋਰ ਦੁਰਵਰਤੋਂ ਕਰਨ ਦੇ ਦੋਸ਼ ਵਿਚ, ਆਪਣੀ ਪ੍ਰਭੂਸੱਤਾ ਸੰਪੰਨ ਪਦਵੀ ਤੋਂ ਉਤਾਰੂ ਹੋ ਕੇ, ਕਾਰਗ੍ਰਹ-ਵਾਸੀ ਹੋਣ ਦੇ ਅਧਿਕਾਰੀ ਬਣ ਚੁੱਕੇ ਸਨ। ਪਰ ਅਜੇ ਕਾਂਗਰਸ ਦਾ ਪਤਨ ਅਤੇ ਜਨਤਾ ਸਰਕਾਰ ਦਾ ਰਾਜ ਸਥਾਪਤ ਨਹੀਂ ਹੋਇਆ ਸੀ। ਅੰਤਿਕਾ ॥੧॥ ਵਿਚ ਜੋ ਵਾਕਿਆਤ ਤੇ ਤੱਥ ਅੰਕਤ ਕੀਤੇ ਗਏ ਹਨ ਅਤੇ ਵਿਸ਼ੇਸ਼ ਕਰਕੇ ਜਾਟ ਮੰਤਰੀ ਕੈਪਟਨ ਰਣਜੀਤ ਸਿੰਘ ਅਤੇ ਜੱਟ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਤਿੰਨ ਹਿੰਦੂ ਆਈ.ਸੀ.ਐੱਸ. ਅਫ਼ਸਰਾਂ, ਸਚਦੇਵ, ਸ੍ਰੀਨਗੇਸ਼, ਭਿੱਢੇ ਆਦਿ ਦੀਆਂ, ਹਿੰਦੂ ਸੈਕੂਲਰ ਰਾਜ ਦ੍ਰਿੜ੍ਹ ਕਰਨ ਹਿੱਤ, ਜਿਨ੍ਹਾਂ ਉਤਸ਼ਾਹ-ਪੂਰਤ ਕਾਰਸਤਾਨੀਆਂ ਦਾ ਵਿਸਤਾਰ ਆਉਂਦਾ ਹੈ, ਉਹ ਅਸਲ ਵਿਚ ਪੰਡਤ ਜਵਾਹਰ ਲਾਲ ਜੀ ਅਤੇ ਸਰਦਾਰ ਪਟੇਲ ਦੀਆਂ ਚਿੱਠੀਆਂ ਅਤੇ ਉਨ੍ਹਾਂ ਚਿੱਠੀਆਂ ਦੇ ਪ੍ਰੇਰਕ ਵਿਚਾਰਾਂ ਨੂੰ ਫੁੱਲ ਚੜ੍ਹਾਉਣ ਦੇ ਯਤਨਾਂ ਦੀ ਇਕ ਕੜੀ ਹੀ ਸਮਝਣੀ ਚਾਹੀਏ ਅਤੇ ਨਾਲ ਹੀ ਉਨ੍ਹਾਂ ਫ਼ਿਰਕੂ ਰੂਹਜਾਨਾਂ ਦਾ ਅਕੱਟ ਸਬੂਤ ਤੇ ਪ੍ਰਗਟਾਵਾ ਜਿਨ੍ਹਾਂ ਕਰਕੇ ‘ਕਮਿਊਨਲ ਅਵਾਰਡ’ ਹੋਂਦ ਵਿਚ ਆਇਆ ਤੇ ਸੰਨ 1947 ਵਿਚ ਹਿੰਦੁਸਤਾਨ ਦੋ ਟੁਕੜਿਆਂ ਵਿਚ ਵੰਡ ਦਿੱਤਾ ਗਿਆ। ਇਹ ਸਮਝੇ ਬਿਨਾਂ ਹਿੰਦੁਸਤਾਨ ਦੇ ਬਟਵਾਰੇ ਦੇ ਸ਼ੁੱਧ ਰੂਪ ਨੂੰ ਸਮਝਣਾ ਕਠਨ ਹੈ।
12 ਅਪ੍ਰੈਲ, ਸੰਨ 1949 ਨੂੰ ਮੈਂ ਚਾਰ ਮਹੀਨੇ ਦੀ ਛੁੱਟੀ ਉਤੇ ਸ਼ਿਮਲੇ ਠਹਿਰਿਆ ਹੋਇਆ ਸੀ। ਉਸ ਦਿਨ ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਦੇ ਖ਼ਿਲਾਫ਼ ਬੇ-ਪ੍ਰਤੀਤੀ ਦਾ ਮਤਾ, ਪੰਜਾਬ ਦੀ ਵਿਧਾਨ ਸਭਾ ਵਿਚ ਅਚਾਨਚਕ ਪਾਸ ਹੋ ਗਿਆ। 13 ਅਪ੍ਰੈਲ ਨੂੰ ਵਿਸਾਖੀ ਦੀ ਛੁੱਟੀ ਸੀ ਅਤੇ 14 ਅਪ੍ਰੈਲ ਨੂੰ ਸਵੇਰੇ ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਨੇ ਨਵੇਂ ਮੰਤਰੀ ਮੰਡਲ ਨੂੰ ਹਕੂਮਤ ਸੰਭਾਲ ਦੇਣੀ ਸੀ। ਇਉਂ, 12 ਅਪ੍ਰੈਲ ਸੰਨ 1949 ਨੂੰ ਸ਼ਾਮ ਦੇ ਪੰਜ ਵਜੇ, ਡਾਕਟਰ ਗੋਪੀ ਚੰਦ ਦੀ ਵਜ਼ਾਰਤ ਦੇ ਅਧਿਕਾਰ, ਵਾਸਤਵਿਕ ਰੂਪ ਵਿਚ ਸਮਾਪਤ ਹੋ ਚੁੱਕੇ ਸਨ।
13 ਅਪ੍ਰੈਲ ਤੇ 14 ਅਪ੍ਰੈਲ ਸੰਨ 1949 ਦੀ ਦਰਮਿਆਨੀ ਰਾਤ ਨੂੰ, ਡਾਕਟਰ ਗੋਪੀ ਚੰਦ ਭਾਰਗਵ ਦੀ ਵਜ਼ਾਰਤ ਦੇ ਅਧਿਕਾਰਾਂ ਥੱਲੇ ਅਤੇ ਗੋਪੀ ਚੰਦ ਭਾਰਗਵ ਦੇ ਹੁਕਮ ਨਾਲ, ਰਾਤ ਦੇ ਸਾਢੇ ਬਾਰਾਂ ਵਜੇ ਮੈਨੂੰ ਆਈ.ਸੀ.ਐੱਸ. ਦੀ ਪਦਵੀ ਤੋਂ ਮੁਅੱਤਲੀ ਦਾ ਹੁਕਮ, ਸ੍ਰੀ ਸੱਚਦੇਵ ਆਈ.ਸੀ.ਐੱਸ., ਚੀਫ਼ ਸੈਕ੍ਰੇਟਰੀ ਦੇ ਦਸਤਖ਼ਤਾਂ ਹੇਠਾਂ, ਦੇ ਦਿੱਤਾ ਗਿਆ, ਮੇਰੇ ਘਰ ਆ ਕੇ ਅਤੇ ਮੈਨੂੰ ਸੁੱਤੇ ਪਏ ਨੂੰ ਜਗਾ ਕੇ। ਕਿਸ ਅਧਿਕਾਰ ਨਾਲ, ਕਿਹੜੇ ਕਾਨੂੰਨ ਹੇਠਾਂ, ਕਿਹੜਾ ਨਿਆਂ ਵਿਚਾਰ ਕੇ, ਇਹ ਧੱਕਾ ਕੀਤਾ ਗਿਆ, ਕੋਈ ਨਹੀਂ ਕਹਿ ਸਕਦਾ। ‘ਮੁਲਖ ਹਿੰਦੂ ਕਾ, ਰਾਜ ਤਿਕੜੇ ਕਾ, ਗੁਰੂ ਰਾਖਾ ਹੈ ਭਾਈ ਸਿੱਖੜੇ ਕਾ।’ (ਤਿਕੜਾ—ਨਹਿਰੂ, ਪਟੇਲ, ਤ੍ਰਿਵੇਦੀ)। ਬਿਨਾਂ ਕਿਸੇ ਦੋਸ਼ ਲਾਏ ਦੇ, ਬਿਨਾਂ ਕਿਸੇ ਪੁੱਛ-ਪੜਤਾਲ ਦੇ ਤੇ ਬਿਨਾਂ ਕਾਇਦਾ ਕਾਨੂੰਨ ਵਿਚਾਰੇ ਦੇ, ਸਿੱਧਾ ਹਿੱਕ ਦੇ ਧੱਕੇ ਨਾਲ, ਤਾਂ ਜੁ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ-ਮੰਤਰੀ ਇਹ ਨਾ ਸਮਝਣ ਕਿ ਉਨ੍ਹਾਂ ਦੀ ਕੁਚੇਸ਼ਟਾ ਨੂੰ ਫੁੱਲ ਨਹੀਂ ਚੜ੍ਹਾਏ ਗਏ, ਇਹ ਕਾਰਾ ‘ਜਰਾਇਮ-ਪੇਸ਼ਾ’ ਸਿੱਖ ਪੰਥ ਦੇ ਇਕ ਉੱਚਤਮ ਸ਼੍ਰੇਣੀ ਦੇ ਰਾਜ-ਅਧਿਕਾਰੀ ਦੇ ਵਿਰੁੱਧ ਕੀਤਾ ਗਿਆ। ਸਤਯਮੇਵ ਜਯਤੇ !
ਆਈ.ਸੀ.ਐੱਸ. ਦੇ ਅਫ਼ਸਰ ਨੂੰ ਕਾਨੂੰਨ ਅਨੁਸਾਰ, ਮੁਅੱਤਲ ਕੀਤਾ ਹੀ ਨਹੀਂ ਜਾ ਸਕਦਾ, ਜਿਤਨਾ ਚਿਰ ਕਿ ਉਸ ਉੱਤੇ ਕੋਈ ਗੰਭੀਰ ਦੋਸ਼, ਪੜਤਾਲ ਕਰਨ ਪਿੱਛੋਂ ਸਿੱਧ ਨਾ ਹੋ ਜਾਵੇ। ਇਹ ਗੱਲ ਹੁਣ ਸੁਪ੍ਰੀਮ ਕੋਰਟ ਨੇ ਕਈ ਕੇਸਾਂ ਵਿਚ ਮੰਨ ਭੀ ਲਈ ਹੈ। ਨਾ ਹੀ ਕਦੇ ਕੋਈ ਆਈ.ਸੀ.ਐੱਸ., ਪਿਛਲੇ ਬੀਤੇ ਸੌ ਸਾਲਾਂ ਵਿਚ ਇਉਂ ਮੁਅੱਤਲ ਹੋਇਆ, ਨਾ ਹੀ ਮੈਥੋਂ ਬਿਨਾਂ ਕਿਸੇ ਹੋਰ ਨੂੰ ਇਉਂ ਮੁਅੱਤਲ ਅੱਜ ਤਕ ਕੀਤਾ ਗਿਆ ਹੈ।
ਡੰਗ-ਟਪਾਊ ਸਰਕਾਰਾਂ, ਜਿਹੀ ਕਿ ਡਾਕਟਰ ਭਾਰਗਵ ਦੀ, 12 ਅਪ੍ਰੈਲ ਸੰਨ 1949 ਨੂੰ ਬਣ ਗਈ ਸੀ, ਉਹ ਕਦੇ ਵੀ ਇਸ ਪ੍ਰਕਾਰ ਦੇ ਠੋਸ ਕਦਮ, ਜਿਨ੍ਹਾਂ ਦੀ ਕਿ ਪੈਰਵੀ ਤੇ ਪੂਰਤੀ ਉਹ ਆਪ ਕਰਨ ਤੋਂ ਅਸਮਰੱਥ ਹੋ ਚੁੱਕੇ ਹੋਣ, ਨਹੀਂ ਚੁੱਕਦੀਆਂ। ਇਹ ਸਪੱਸ਼ਟ ਅਤੇ ਪ੍ਰਮਾਣੀਕ ਰਾਜ-ਕ੍ਰਿਆ ਦਾ ਵਿਧਾਨ ਹੈ, ਜਿਸ ਦੀ ਉਲੰਘਣਾ ਕਰਨੀ, ਕਿਸੇ ਮੰਤਰੀ-ਮੰਡਲ ਲਈ ਵੀ ਬੱਜਰ ਕੁਕਰਮ ਹੈ। ਪਰ ਮੁਗ਼ਲ ਪਾਤਸ਼ਾਹ, ਬਹਾਦਰ ਸ਼ਾਹ ਨੇ ਸੰਨ 1710 ਵਿਚ ਇਹ ਫ਼ੁਰਮਾਨ ਜਾਰੀ ਕੀਤਾ ਸੀ ਕਿ “ਨਾਨਕ ਪ੍ਰਸਤਾਂ ਰਾ ਹਰ ਕੁਜਾ ਕਿ ਬਿਯਾਬੰਦ, ਬ-ਕਤਲ ਰਸਾਨੰਦ”, ਅਰਥਾਤ, ‘ਜਿਥੇ ਕਿਤੇ ਭੀ ਕੋਈ ਸਿੱਖ ਦਿਸੇ, ਉਥੇ ਹੀ ਮਾਰ ਮੁਕਾਓ।’ ਮੇਰੇ ਉਤੇ ਇਸੇ ਮੁਗ਼ਲ ਫ਼ੁਰਮਾਨ ਨੂੰ ਲਾਗੂ ਕੀਤਾ ਗਿਆ। ਮੈਂ ਆਪਣੇ ਸਿੱਖ ਹੋਣ ਦਾ ਜੈਕਾਰਾ ਜੁ ਲਾਇਆ ਸੀ।
ਛੁੱਟੀ ਉੱਤੇ ਵਿਚਰ ਰਹੇ ਸਰਕਾਰੀ ਨੌਕਰ ਉਤੇ ਕਦੇ ਮੁਅੱਤਲੀ ਦਾ ਹੁਕਮ ਲਾਗੂ ਹੀ ਨਹੀਂ ਕੀਤਾ ਜਾ ਸਕਦਾ, ਜਿਤਨਾ ਚਿਰ ਉਸ ਨੂੰ ਪਹਿਲਾਂ ਛੁੱਟੀਉਂ ਬੁਲਾ ਕੇ, ਆਪਣੀ ਪਦਵੀ ਉਤੇ ਲਗਾ ਨਾ ਲਿਆ ਜਾਵੇ। ਪਰ ਇਹ ਗੱਲਾਂ ਕਾਨੂੰਨ ਦੀਆਂ ਹਨ। ਜਿਹੜੇ ਮੰਦਭਾਗੇ ਕਾਨੂੰਨ ਦੀਆਂ ਹੱਦਾਂ ਤੋਂ ਬਾਹਰ ਧਕੇਲ ਦਿੱਤੇ ਗਏ ਹੋਣ, ਉਨ੍ਹਾਂ ਦਾ ਬਚਾਅ ਕੌਣ ਕਰੇ ?
ਸਰਕਾਰੀ ਛੁੱਟੀ ਵਾਲੇ ਦਿਨ ਅਤੇ ਅੱਧੀ ਰਾਤ ਨੂੰ ਸਰਕਾਰੀ ਅਫ਼ਸਰਾਂ ਨੂੰ ਮੁਅੱਤਲ ਕਰਨ ਦੇ ਹੁਕਮ ਪਾਸ ਕਰਨਾ ਨਾ ਵਿਧਾਨ ਹੈ ਅਤੇ ਨਾ ਰੀਤੀ। ਪਰ ਵਿਧਾਨ ਤੇ ਰੀਤੀ ਉਨ੍ਹਾਂ ਲਈ ਹੈ, ਜਿਹੜੇ ਸਿੱਖੀ ਦੀ ਸ਼ਰਧਾ ਦਾ ਘੋਰ ਪਾਪ ਨਹੀਂ ਕਰਦੇ।
ਹੁਣ ਸੈਕੂਲਰ ਹਿੰਦੂ-ਰਾਜ ਦਾ ਪ੍ਰਾਰੰਭ ਹੋ ਚੁੱਕਾ ਸੀ ਅਤੇ ਕੋਈ ਕਾਇਦਾ ਕਾਨੂੰਨ, ਧਰਮ, ਨਿਆਂ, ਇਨ੍ਹਾਂ ਸੈਵਸ਼, ਆਪ-ਹੁਦਰੇ, ਨਿਰੰਕੁਸ਼, ਨਵ-ਜਨਮੇ ਹਾਕਮਾਂ ਉੱਤੇ ਲਾਗੂ ਨਹੀਂ ਰਹਿ ਗਿਆ ਸੀ । ਇਹ ਲੋਕ ਹਨ ਜਿਹੜੇ ਕਿ ਸਿੱਖਾਂ ਨੂੰ ‘ਜਰਾਇਮ-ਪੇਸ਼ਾ ਜਾਤੀ’ ਕਹਿੰਦੇ ਨਹੀਂ ਸ਼ਰਮਾਉਂਦੇ। ‘ਇਹ ਪੰਡੀਆ ਮੋਹੇ ਢੇਡੁ ਕਹਿਤ ਹੈ।’
ਇਉਂ ਪੂਰਾ ਇਕ ਵਰ੍ਹਾ ਜਦ ਮੈਂ, ਨਾ ਧਰਤੀ ਨਾ ਅਸਮਾਨ, ਲਟਕਦਾ ਰਿਹਾ ਤਦ ਮੈਂ ਇਕ ਸਵਿਸਤਾਰ ਰੋਸ-ਪੱਤ੍ਰ ਦਿੱਲੀ ਦੀ ਸਰਕਾਰ ਨੂੰ ਲਿਖਿਆ ਕਿ ਮੈਨੂੰ ਕਿਉਂ ਕਾਨੂੰਨ ਤੇ ਵਿਧਾਨ ਦੇ ਵਿਰੁੱਧ, ਇਉਂ ਸੂਲੀ ਉਤੇ ਟੰਗਿਆ ਹੋਇਆ ਹੈ। ਗੱਲ ਨੂੰ ਇਕ ਪਾਸੇ ਕਿਉਂ ਨਹੀਂ ਕੀਤਾ ਜਾਂਦਾ ?
ਤਦ ਦਿੱਲੀ ਦੀ ਸਰਕਾਰ, ਜਿਸ ਦੇ ਕਰਤਾ ਧਰਤਾ ਪੰਡਿਤ ਜਵਾਹਰ ਲਾਲ ਤੇ ਸਰਦਾਰ ਪਟੇਲ ਹੀ ਸਨ, ਨੇ ਸਾਰੇ ਹਿੰਦੁਸਤਾਨ ਦੀਆਂ ਰਾਜ ਸਰਕਾਰਾਂ ਨੂੰ ਫ਼ਿਰਤੂ ਤੇ ਕਰੜਾ ਹੁਕਮ ਜਾਰੀ ਕੀਤਾ ਕਿ ਕਿਸੇ ਆਈ.ਸੀ.ਐੱਸ. ਅਫ਼ਸਰ ਨੂੰ, ਬਿਨਾਂ ਦੋਸ਼ ਪੜਤਾਲ ਤੇ ਸਿੱਧ ਕੀਤੇ ਦੇ, ਮੁਅੱਤਲ ਅੱਗੇ ਤੋਂ ਨਾ ਕੀਤਾ ਜਾਵੇ, ਕਿਉਂਜੁ ਇਹ ਕਾਨੂੰਨ ਦੇ ਵਿਰੁੱਧ ਹੈ ਅਤੇ ਅਨਿਯਾ ਭੀ ਹੈ, ਪਰ ਮੇਰੀ ਬਾਬਤ ਹੁਕਮ ਇਹੋ ਹੋਇਆ ਕਿ ਪੰਜਾਬ ਸਰਕਾਰ ਮੇਰੇ ਉੱਤੇ ਦੋਸ਼ ਆਰੋਪਣ ਕਰ ਕੇ, ਵਿਭਾਗੀ ਪੜਤਾਲ ਕਰਵਾਏ ਅਤੇ ਜਿਹੜਾ ਧੱਕਾ ਕੀਤਾ ਜਾ ਚੁੱਕਾ ਹੈ, ਉਸ ਨੂੰ ਬਰਕਰਾਰ ਰੱਖਿਆ ਜਾਵੇ । ਇਹੋ ਭਾਰਤ ਦਾ ਵਿਧਾਨ ਮੇਰੇ ਵਰਗੇ ਸਿੱਖਾਂ ਲਈ ਹੈ । ਇਉਂ ਮੈਨੂੰ ਚਾਰ ਵਰ੍ਹੇ ਤੋਂ ਵੱਧ, ਧੱਕੇ ਨਾਲ ਅਤੇ ਕਾਨੂੰਨ ਦੇ ਵਿਰੁੱਧ, ਮੁਅੱਤਲ ਰੱਖਿਆ ਗਿਆ ਤੇ ਦੋ ਲੱਖ ਰੁਪਏ ਦੇ ਲਗਭਗ ਮੇਰੀ ਕਾਨੂੰਨੀ ਤੌਰ ‘ਤੇ ਬਣਦੀ ਤਨਖ਼ਾਹ, ਹਿੰਦ ਸਰਕਾਰ ਨੇ ਖੋਹ ਲਈ ਅਤੇ ਕਿਸੇ ਅਦਾਲਤ ਨੇ, ਸੁਪ੍ਰੀਮ ਕੋਰਟ ਤਕ, ਮੇਰਾ ਇਹ ਹੱਕ ਮੈਨੂੰ ਨਾ ਦਿਵਾਇਆ।
ਇਨ੍ਹਾਂ ਦਿਨਾਂ ਵਿਚ ਹੀ ਮਾਸਟਰ ਤਾਰਾ ਸਿੰਘ ਉਤੇ ਬਗ਼ਾਵਤ ਆਦਿ ਦੋਸ਼ਾਂ ਦੇ ਤਹਿਤ, ਸਰਕਾਰ ਹਿੰਦ ਨੇ ਕਾਰਵਾਈ ਕਰ ਰੱਖੀ ਸੀ ਅਤੇ ਉਨ੍ਹਾਂ ਦਾ ਮੁਕੱਦਮਾ ਲੜਨ ਲਈ ਹਿੰਦੁਸਤਾਨ ਦਾ ਪ੍ਰਸਿੱਧ ਵਕੀਲ ਸੀ.ਐੱਨ. ਚੈਟਰਜੀ ਸ਼ਿਮਲੇ ਆਇਆ। ਮੈਨੂੰ ਮਿਲਿਆ ਤਾਂ ਕਹਿਣ ਲੱਗਾ, “ਪੰਜਾਬ ਦੇ ਨਵੇਂ ਫ਼ਿਰੰਗੀ ਚੀਫ਼ ਜਸਟਿਸ ਤੋਂ ਬਚ ਕੇ ਰਹੀਂ। ਇਸ ਨੂੰ ਪੰਜਾਬ ਵਿਚ ਤੇਰਾ ਮੱਕੂ ਠੱਪਣ ਲਈ ਹੀ ਲਿਆਂਦਾ ਗਿਆ ਹੈ। ਮੈਨੂੰ ਪਤਾ ਹੈ ਕਿ ਇਸ ਨੇ, ਇਸ ਦੇ ਕਲਕੱਤਿਉਂ, ਪੰਜਾਬ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਇਕ ਘਟੀਆ ਤੇ ਕਮੀਨੀ ਚਿੱਠੀ ਸਰਦਾਰ ਪਟੇਲ ਨੂੰ ਲਿਖੀ ਸੀ ਜਿਸ ਵਿਚ ਖੁੱਲ੍ਹਾ ਸੰਕੇਤ ਕੀਤਾ ਗਿਆ ਸੀ ਕਿ ਉਹ, ਐਰਿਕ ਵੈਸਟਨ, ਨਵੀਂ ਬਣੀ ਹਿੰਦ ਸਰਕਾਰ ਦਾ, ਹੱਥਬੱਧੀ ਗ਼ੁਲਾਮ ਹੈ ਅਤੇ ਕਿਸੇ ਸੇਵਾ ਲਈ ਭੀ ਤਤਪਰ ਹੈ।” ਮੈਂ ਸੁਣ ਕੇ ਚੁੱਪ ਕਰ ਰਿਹਾ। ਕਰ ਭੀ ਕੀ ਸਕਦਾ ਸੀ ?
ਮਾਸਟਰ ਤਾਰਾ ਸਿੰਘ ਜੀ ਦੇ ਕੇਸ ਦੀ ਪੈਰਵੀ ਦੇ ਸਿਲਸਿਲੇ ਵਿਚ, ਸਰਦਾਰ ਹੁਕਮ ਸਿੰਘ, ਸਰਦਾਰ ਦਲੀਪ ਸਿੰਘ ਕੰਗ ਅਤੇ ਸਰਦਾਰ ਹਰਚਰਨ ਸਿੰਘ ਬਾਜਵਾ, ਤਿੰਨੇ ਸਿੱਖ ਲੀਡਰ ਭੀ ਉਸ ਸਮੇਂ ਸ਼ਿਮਲੇ ਆਏ ਹੋਏ ਸਨ। ਉਨ੍ਹਾਂ ਨੂੰ ਸ੍ਰੀ ਸੀ.ਐੱਨ. ਚੈਟਰਜੀ ਕਹਿਣ ਲੱਗੇ ਕਿ “ਪੰਜਾਬ ਦੇ ਕੁਝ ਹਿੰਦੂ ਇਤਨੇ ਘਟੀਆ ਤੇ ਤੰਗ-ਦਿਲ ਕਿਉਂ ਹਨ ? ਮੈਨੂੰ ਹਾਈਕੋਰਟ ਦਾ ਜੱਜ, ਜੀ.ਡੀ. ਖੋਸਲਾ ਕਹਿੰਦਾ ਹੈ ਕਿ ਤੂੰ ਹਿੰਦੂ ਹੋ ਕੇ ਮਾਸਟਰ ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਆ ਗਿਆ ਹੈਂ। ਸਿੱਖ ਤਾਂ ਬੜੇ ਕਮਿਊਨਲ ਤੇ ਖ਼ਤਰਨਾਕ ਹਨ। ਇਹ ਤਾਂ ਮਰੇ ਹੀ ਚੰਗੇ।” ਇਸ ਖੋਸਲਾ ਦਾ ਕੁਛ ਹੋਰ ਵਿਸਤਾਰ ਅੱਗੇ ਆਵੇਗਾ।
ਜਦੋਂ ਮੇਰੇ ਵਿਰੁੱਧ, ਇਸ ਨਵੇਂ ਬਣੇ, ਪੰਜਾਬ ਦੇ ਚੀਫ਼ ਜਸਟਿਸ ਨੂੰ ‘ਇਨਕੁਆਰੀ ਅਫ਼ਸਰ’ ਮੁਕੱਰਰ ਕੀਤਾ ਗਿਆ, ਤਦ ਸਰਕਾਰ ਹਿੰਦ ਨੇ, ਗ੍ਰਹਿ ਮੰਤ੍ਰਾਲਯ ਦੀ ਆਗਿਆਨੁਸਾਰ ਇਕ ਗ਼ੈਰ-ਮਾਮੂਲੀ (Extra-ordinary) ਵਿਧਾਨ ਸੰਸ਼ੋਧਨ (Constitution Amendment) ਸਰਕਾਰੀ ਗਜ਼ਟ ਵਿਚ, ਸਨਿਚਰਵਾਰ, ਮਿਤੀ 2 ਸਤੰਬਰ, ਸੰਨ 1950 ਨੂੰ ਪ੍ਰਕਾਸ਼ਤ ਕੀਤਾ। ਇਸ ਵਿਧਾਨ ਸੋਧੂ ਅਤੇ ਤਤਕਾਲੀਨ ਗਜ਼ਟ ਦੀ ਸਹੀ ਨਕਲ, ਇਸ ਪੁਸਤਕ ਦਾ Appendix ਹੈ ‘C’।
ਇਸ ਗਜ਼ਟ ਨੋਟੀਫ਼ਿਕੇਸ਼ਨ ਨੂੰ ਧਿਆਨ ਨਾਲ ਵਾਚਣ ਦੀ ਲੋੜ ਹੈ।
ਜਿਹੜਾ ਵਿਧਾਨ ਭਾਰਤ ਦਾ, ਮੁਲਕ ਦੀ ਵਿਧਾਨ-ਸਿਰਜਕ ਪ੍ਰੀਸ਼ਦ (Constitutional Assembly) ਨੇ ਸੰਨ 1950 ਵਿਚ ਨਿਰਮਤ ਕੀਤਾ ਸੀ, ਉਸ ਦੀ ਧਾਰਾ 124(3) ਅਨੁਸਾਰ ਕੋਈ ਬਦੇਸ਼ੀ ਗ਼ੈਰ-ਭਾਰਤੀ, ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦਾ ਜੱਜ ਨਿਯੁਕਤ ਨਹੀਂ ਕੀਤਾ ਜਾ ਸਕਦਾ ਸੀ । ਫ਼ਿਰੰਗੀ ਜੱਜ, ਐਰਿਕ ਵੈਸਟਨ, ਜਿਸ ਨੂੰ ਬੰਗਾਲ ਤੋਂ ਪੰਜਾਬ ਵਿਚ, ਮੇਰਾ ਮੱਕੂ ਠੱਪਣ ਲਈ ਹੀ ਲਿਆਂਦਾ ਗਿਆ ਸੀ, ਉਹ ਇਸ ਧਾਰਾ ਅਨੁਸਾਰ, ਹਿੰਦੁਸਤਾਨ ਦੇ ਸੁਪ੍ਰੀਮ ਕੋਰਟ ਦਾ ਜੱਜ ਨਹੀਂ ਸੀ ਬਣਾਇਆ ਜਾ ਸਕਦਾ। ਇਸ, 2 ਸਤੰਬਰ ਸੰਨ 1950 ਦੇ ਅਸਾਧਾਰਣ (Extra- ordinary) ਗਜ਼ਟ ਨੋਟੀਫ਼ਿਕੇਸ਼ਨ ਦੁਆਰਾ, ਇਸ ਫ਼ਿਰੰਗੀ, ਐਰਿਕ ਵੈਸਟਨ ਦਾ ਸੁਪ੍ਰੀਮ ਕੋਰਟ ਦਾ ਜੱਜ ਬਣਾਏ ਜਾਣਾ, ਵਿਧਾਨਕ ਤੌਰ ‘ਤੇ ਸੰਭਵ ਬਣਾ ਦਿੱਤਾ
ਗਿਆ। ਇਸ ਪ੍ਰਕਾਰ, ਇਤਨੇ ਵੱਡੇ ਲਾਲਚ, ਭ੍ਰਿਸ਼ਟਾਚਾਰੀ ਰੂਪ ਵਿਚ, ਕਿਸੇ ਜੱਜ ਨੂੰ ਦੇਣਾ, ਤਾਂ ਜੁ ਉਹ ਗ਼ਰੀਬਮਾਰੀ ਲਈ ਨਿਸ਼ਚਿੰਤ ਹੋ ਕੇ ਤਤਪਰ ਰਹੇ, ਸੁਤੰਤਰ ਭਾਰਤ ਦੇ ਆਰੰਭ ਕਾਲ, ਸੰਨ 1950 ਵਿਚ, ਇੰਨ-ਬਿੰਨ ਉਸ ਗਿਲਾਨੀਪੂਰਤ ਸਥਿਤੀ ਦੀ ਯਾਦ ਕਰਵਾਉਂਦਾ ਹੈ, ਜਿਸ ਬਾਬਤ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਅਜਿਹੀ ਗੰਭੀਰ ਗਿਰਾਵਟ, ਹਿੰਦੁਸਤਾਨ ਵਿਚ, ਪੰਦਰ੍ਹਵੀਂ ਸਦੀ ਵਿਚ ਪ੍ਰਚਲਿਤ ਸੀ : ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੇ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ॥
ਜਦੋਂ ਮੇਰੇ ਵਿਰੁੱਧ ਵਿਭਾਗੀ ਪੜਤਾਲ ਇਹ ਐਰਿਕ ਵੈਸਟਨ ਕਰ ਰਿਹਾ ਸੀ ਤਾਂ ਇਕ ਦਿਨ, ਇਹ ਸਪੱਸ਼ਟ ਵੇਖ ਕੇ ਕਿ ਸਰਕਾਰੀ ਸ਼ਹਾਦਤਾਂ ਦੁਆਰਾ ਕੋਈ ਦੋਸ਼ ਮੇਰੇ ਵਿਰੁੱਧ ਸਾਬਤ ਤਾਂ ਹੋ ਹੀ ਨਹੀਂ ਰਿਹਾ, ਖੁੱਲ੍ਹੀ ਕਚਹਿਰੀ ਵਿਚ ਹੀ ਮੈਨੂੰ ਕਹਿਣ ਲੱਗਾ, “ਗੱਲ ਤਾਂ ਇਤਨੀ ਕੁ ਹੀ ਹੈ ਕਿ ਸਰਕਾਰ ਤੁਹਾਨੂੰ ਆਈ.ਸੀ.ਐੱਸ. ਦੀ ਪਦਵੀ ਉੱਤੇ ਰੱਖਣਾ ਨਹੀਂ ਚਾਹੀਦਾ ।” (They do not want to keep you in the I.C.S., that’s all) ਮੈਂ ਕਿਹਾ, “ਤੁਸੀਂ ਉਨ੍ਹਾਂ ਦੇ ਹੱਥ-ਠੋਕੇ ਕਿਉਂ ਬਣ ਬੈਠੇ ਹੋ ?” ਕੋਈ ਉੱਤਰ ਨਾ ਮਿਲਿਆ।
ਜਿਹੜੇ ਦੋਸ਼ ਮੇਰੇ ਉਤੇ ਲਾਏ ਗਏ, ਉਹ ਵਿਸ਼ੇਸ਼ ਕਰਕੇ ਇਹ ਸਨ ਕਿ ਕੋਈ ਦਸ ਕੁ ਹਜ਼ਾਰ ਰੁਪਈਆ ਮੈਨੂੰ ਕੁਝ ਸਭਾ ਸੁਸਾਇਟੀਆਂ ਨੇ, ਇਹ ਕਹਿ ਕੇ ਦਿੱਤਾ ਸੀ ਕਿ ਇਸ ਰਕਮ ਨੂੰ ਉਸ ਸਮੇਂ ਆਏ ਹੋਏ ਅਤੇ ਆ ਰਹੇ ਲੱਖਾਂ ਸ਼ਰਨਾਰਥੀਆਂ ਦੀ ਸਹਾਇਤਾ ਲਈ, ‘ਜਿਵੇਂ ਡਿਪਟੀ ਕਮਿਸ਼ਨਰ ਸਾਹਿਬ ਚਾਹੁਣ’ ਖ਼ਰਚ ਦੇਣ ਅਤੇ ਇਹ ਛੋਟੀ ਜਿਹੀ ਰਕਮ ਇਉਂ ਹੀ ਖ਼ਰਚ ਕਰ ਦਿੱਤੀ ਗਈ ਸੀ । ਦੋਸ਼ ਇਹ ਨਹੀਂ ਸਨ ਕਿ ਰਕਮ ਖ਼ਰਚੀ ਨਹੀਂ ਗਈ, ਸਗੋਂ ਜਿਵੇਂ ਕਿ ਪਿੱਛੋਂ ਸਪੱਸ਼ਟ ਹੋਇਆ, ਦੋਸ਼ ਇਹ ਸਨ ਕਿ ਜਿਨ੍ਹਾਂ ਸ਼ਰਨਾਰਥੀਆਂ ਉਤੇ ਇਹ ਰਕਮ ਖ਼ਰਚੀ ਗਈ, ਉਨ੍ਹਾਂ ਕੋਲੋਂ ਰਸੀਦਾਂ ਕਿਉਂ ਨਹੀਂ ਲਈਆਂ ਗਈਆਂ। ‘ਕਿਉਂਕਿ ਰਸੀਦਾਂ ਨਹੀਂ ਲਈਆਂ ਗਈਆਂ, ਕਾਨੂੰਨੀ ਭਾਵ ਇਸ ਦਾ ਇਹ ਹੈ ਕਿ ਡਿਪਟੀ ਕਮਿਸ਼ਨਰ ਇਹ ਰਕਮ ਖੁਰਦ-ਬੁਰਦ ਕਰ ਗਿਆ ਹੈ।’ ਕੋਈ ਕਾਨੂੰਨ ਐਸਾ ਹੈ ਨਹੀਂ, ਪਰ ਇਉਂ ਹੀ ਕਹਿ ਕੇ ਗੱਲ ਮੁਕਾ ਦਿੱਤੀ ਗਈ।
ਮੇਰੀ ਸਫ਼ਾਈ ਇਹ ਸੀ ਕਿ ਪੰਜਾਬ ਸਰਕਾਰ ਦਾ ਆਪਣਾ ਸਪੱਸ਼ਟ ਆਦੇਸ਼ ਇਹੋ ਸੀ ਕਿ (1) ਰਸੀਦਾਂ ਆਦਿ ਦੇ ਝਮੇਲੇ ਵਿਚ, ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵੇਲੇ ਨਾ ਪਿਆ ਜਾਵੇ; (2) ਜਿੰਨੀ ਲੋੜ ਪਵੇ, ਸਰਕਾਰੀ ਖ਼ਜ਼ਾਨੇ ਵਿਚੋਂ ਭੀ, ਬਿਨਾਂ ਮਨਜ਼ੂਰੀ ਦੇ, ਰਕਮ ਕੱਢ ਕੇ ਇਸ ਕੰਮ ਲਈ ਖ਼ਰਚ ਲਈ ਜਾਵੇ; (3) ਪੰਜਾਬ ਦੇ ਹੋਰ ਬਾਕੀ ਜ਼ਿਲਿਆਂ ਵਿਚ ਲੱਖਾਂ ਰੁਪਏ ਸਰਕਾਰੀ ਖ਼ਜ਼ਾਨਿਆਂ ਵਿਚੋਂ ਡਿਪਟੀ ਕਮਿਸ਼ਨਰਾਂ ਨੇ ਕੱਢ ਕੇ, ਇਉਂ ਵਰਤੇ ਹਨ, ਬਿਨਾਂ ਕਿਸੇ ਮਨਜ਼ੂਰੀ ਦੇ ਅਤੇ ਬਿਨਾਂ ਰਸੀਦਾਂ ਆਦਿ ਲੈਣ ਤੋਂ; (4) ਮੈਂ ਕੋਈ ਰਕਮ ਖ਼ਜ਼ਾਨੇ ਵਿਚੋਂ ਇਸ ਲਈ ਨਾ ਕੱਢੀ ਹੈ ਤੇ ਨਾ ਵਰਤੀ ਹੈ; (5) ਇਹ ਦਸ ਕੁ ਹਜ਼ਾਰ ਰੁਪਈਆ ਮੈਂ ਜਿਵੇਂ ਵੰਡਿਆ ਹੈ, ਉਸ ਦੀ ਮੁਕੰਮਲ ਸ਼ਹਾਦਤ ਮੈਂ ਭੁਗਤਾ ਦਿੱਤੀ ਹੈ ਕਿ ਇਸ ਰਕਮ ਦਾ ਪੈਸਾ ਪੈਸਾ, ਪ੍ਰਤਿਸ਼ਟ ਗਵਾਹਾਂ ਅਨੁਸਾਰ, ਵੰਡਿਆ ਜਾ ਚੁਕਿਆ ਹੈ; ਅਤੇ (6) ਰਸੀਦਾਂ ਤਾਂ ਸ਼ਰਨਾਰਥੀਆਂ ਕੋਲੋਂ ਲੈਣੀਆਂ ਸੰਭਵ ਹੀ ਨਹੀਂ ਸਨ, ਕਿਉਂਕਿ, ਕੌਣ ਉਨ੍ਹਾਂ ਦੇ ਨਾਮ ਗ੍ਰਾਮ ਦੀ ਤਸਦੀਕ ਕਰਦਾ ਤੇ ਇਉਂ ਝੂਠੀ ਸੱਚੀ ਰਸੀਦ ਦਾ ਕੋਈ ਅੰਤਰ ਰਹਿ ਨਹੀਂ ਸੀ ਜਾਣਾ। ਅਤੇ ਰਸੀਦ ਲੈਣ ਵਾਲਾ ਆਪ ਹੀ ਕੁੜਿੱਕੀ ਵਿਚ ਫਸ ਸਕਦਾ ਸੀ। (7) ਰਸੀਦਾਂ ਨਾ ਲੈਣ ਦਾ ਤਾਂ ਦੋਸ਼ (allegation) ਹੀ ਮੇਰੇ ਉਤੇ ਆਰੋਪਤ ਨਹੀਂ ਕੀਤਾ ਗਿਆ, ਦੋਸ਼ ਤਾਂ ਇਹ ਆਰੋਪਤ ਕੀਤਾ ਗਿਆ ਹੈ ਕਿ ਕੁਛ ਰਕਮ ‘ਖੁਰਦ-ਬੁਰਦ’ ਕੀਤੀ ਗਈ ਹੈ। ਇਸ ਦੋਸ਼ ਨੂੰ ਸਾਬਤ ਕਰਨ ਲਈ ਸ਼ਹਾਦਤ ਸਰਕਾਰ ਨੂੰ ਭੁਗਤਾਉਣੀ ਚਾਹੀਦੀ ਸੀ, ਪਰ ਕੋਈ ਅਜਿਹੀ ਸ਼ਹਾਦਤ ਭੁਗਤਾਈ ਹੀ ਨਹੀਂ ਗਈ। ਕਾਨੂੰਨ ਅਨੁਸਾਰ ਮੈਨੂੰ ਇਸ ਦੋਸ਼ ਦਾ ਦੋਸ਼ੀ ਨਹੀਂ ਬਣਾਇਆ ਜਾ ਸਕਦਾ, ਜਿਤਨਾ ਚਿਰ ਨਵਾਂ ਮੁਕੱਦਮਾ, ਰਸੀਦਾਂ ਨਾ ਲੈਣ ਦੇ ਦੋਸ਼ ਵਿਚ, ਨਾ ਚਲਾਇਆ ਜਾਵੇ।
ਜਦੋਂ ਮੇਰੀ ਇਸ ਪ੍ਰਕਾਰ ਦੀ ਸ਼ਹਾਦਤ ਵਿਭਾਗੀ ਪੜਤਾਲ ਵਿਚ ਪੇਸ਼ ਹੋਈ ਤੇ ਹੋਣ ਲੱਗੀ, ਤਦ ਵਿਭਾਗੀ ਪੜਤਾਲ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਫੇਰ, ਦਿੱਲੀ ਨਾਲ ਗੱਲਬਾਤ ਕਰ ਕੇ, ਇਸ ਅੰਗਰੇਜ਼ ਚੀਫ਼ ਜੱਜ ਨੇ ਹੁਕਮ ਕਰ ਦਿੱਤਾ ਕਿ ਉਹ ਮੇਰੀ ਸਫ਼ਾਈ ਦੀ ਸ਼ਹਾਦਤ ਦੀਆਂ ਉਪਰੋਕਤ (1), (2) ਅਤੇ (3) ਮੱਦਾਂ ਬਾਬਤ ਕੋਈ ਗਵਾਹੀ ਸੱਦਣ ਯਾ ਲਿਖਣ ਨੂੰ ਤਿਆਰ ਨਹੀਂ। ‘ਸ. ਕਪੂਰ ਸਿੰਘ ਆਪਣੀ ਜੋ ਚਾਰਾਜੋਈ ਚਾਹਵੇ ਹੁਣ ਯਾ ਪਿੱਛੋਂ ਕਰ ਲਵੇ।’
ਭਾਵ ਸਪੱਸ਼ਟ ਹੀ ਸੀ ਕਿ ਨਾ ਤਾਂ ਸ. ਕਪੂਰ ਸਿੰਘ ਸਫ਼ਾਈ ਦੀ ਸ਼ਹਾਦਤ ਪੇਸ਼ ਕਰ ਕੇ, ਬਚ ਕੇ ਨਿਕਲਣ ਦੇਣਾ ਹੈ ਅਤੇ ਨਾਲ ਹੀ ਜੱਜ ਵੈਸਟਨ ਨੂੰ ਸੁਪ੍ਰੀਮ ਕੋਰਟ ਦੀ ਜੱਜੀ ਦਾ ਲਾਰਾ ਲਾਉਣਾ ਹੈ ਕਿ ਉਹ ਸ਼ਹਾਦਤ ਦੇ ਕਾਨੂੰਨ, ‘ਐਵੀਡੈਂਸ ਐਕਟ’, ਨੂੰ ਬੇਸ਼ੱਕ ਕਿੱਲੇ ਟੰਗ ਦੇਵੇ, ਪਰ ਕਪੂਰ ਸਿੰਘ ਨੂੰ ਸੁੱਕਾ ਨਾ ਜਾਣ ਦੇਵੇ | ਦ੍ਰਿਸ਼ਟੀਗੋਚਰ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਰਦਾਰ ਪਟੇਲ ਨੇ ਇਹ ਆਰਡੀਨੈਂਸ, Appendix ‘C’ ਜਾਰੀ ਕੀਤਾ ਕਰਵਾਇਆ, ਉਦੋਂ ਸਾਰੇ ਹਿੰਦੁਸਤਾਨ ਵਿਚ ਇਕੋ ਇਕ ਗ਼ੈਰ-ਭਾਰਤੀ ਚੀਫ਼ ਜੱਜ ਇਹ, ਐਰਿਕ ਵੈਸਟਨ ਹੀ ਸੀ।
ਇਉਂ ਵੈਸਟਨ ਨੇ ਮੇਰੇ ਵਿਰੁੱਧ ਰਿਪੋਰਟ ਕਰ ਦਿੱਤੀ ਕਿ ਸ. ਕਪੂਰ ਸਿੰਘ ਨੇ ਚੂੰਕਿ ਇਨ੍ਹਾਂ ਦੋਸ਼-ਆਰੋਪਿਤ ਮੁਆਮਲਿਆਂ ਵਿਚ ਰਸੀਦਾਂ ਨਹੀਂ ਲਈਆਂ, ਇਸ ਲਈ ਉਸ ਨੂੰ ‘ਅਮਾਨਤ ਵਿਚ ਖ਼ਿਆਨਤ’ ਦਾ ਦੋਸ਼ੀ ਮੰਨਿਆ ਜਾਵੇ।
ਇਸ ‘ਰਿਪੋਰਟ’ ਨੂੰ ਮੰਨ ਕੇ ਨਹਿਰੂ ਦੀ ਸਰਕਾਰ ਨੇ ਮੈਨੂੰ ਆਈ.ਸੀ.ਐੱਸ. ਵਿਚੋਂ ਬਿਨਾਂ ਪੈਨਸ਼ਨ ਆਦਿ ਦੇਣ ਦੇ, ਕੱਢ ਦਿੱਤਾ ਅਤੇ ਮੈਨੂੰ ਛੇ ਸੱਤ ਸਾਲ ਹੋਰ ਹਾਈਕੋਰਟ, ਸੁਪ੍ਰੀਮ ਕੋਰਟ ਵਿਚ ਅਪੀਲਾਂ ਕਰਨ ਵਿਚ ਉਲਝਾ ਲਿਆ ਅਤੇ ਇਉਂ ਮੈਨੂੰ ਪੂਰੇ ਬਾਰਾਂ ਵਰ੍ਹੇ ਖ਼ੁਆਰ ਤੇ ਬਰਬਾਦ ਕਰਨ ਦੇ ਭਰਪੂਰ ਯਤਨ ਸਫਲ ਹੋਏ।
ਜਦੋਂ ਮਿਸਟਰ ਵੈਸਟਨ ਮੇਰੇ ਵਿਰੁੱਧ ‘ਰਿਪੋਰਟ’ ਭੇਜ ਚੁੱਕੇ, ਤਦ ਸਰਕਾਰ ਹਿੰਦ ਨੇ ਉਹ ਆਰਡੀਨੈਂਸ, ਜਿਸ ਦੁਆਰਾ ਵੈਸਟਨ ਸਾਹਿਬ ਸੁਪ੍ਰੀਮ ਕੋਰਟ ਦੇ ਜੱਜ ਬਣਨੇ ਸਨ, ਉਸ ਨੂੰ, ਵਿਧਾਨ ਅਨੁਸਾਰ ਛੇ ਮਹੀਨੇ ਦੇ ਅੰਦਰ-ਅੰਦਰ ਪਾਰਲੀਮੈਂਟ ਵਿਚ ਪੇਸ਼ ਹੀ ਨਾ ਕੀਤਾ ਤੇ ਇਉਂ ਉਹ ਅਭਾਵ (lapse) ਹੋ ਗਿਆ। ਪਰ ਪਿੱਛੋਂ, ਸ੍ਰੀ ਵੈਸਟਨ ਦੀਆਂ ਅੱਖਾਂ ਪੂੰਝਣ ਲਈ, ਹਿੰਦ ਸਰਕਾਰ ਨੇ, ਬਰਤਾਨੀਆ ਦੀ ਸਰਕਾਰ ਨੂੰ ਲੰਡਨ ਸਿਫ਼ਾਰਸ਼ ਕਰ ਭੇਜੀ ਕਿ ਇਸ ਗੋਰੇ ਜੱਜ ਨੇ ਕੋਈ ਵਰ੍ਹਾ ਕੁ ਪੰਜਾਬ ਵਿਚ ਚੀਫ਼ ਜੱਜੀ ਦੇ ਅਹੁਦੇ ਉਤੇ ਕੰਮ ਕਰ ਕੇ ‘ਜਨਤਾ’ ਦੀ ਬਹੁਮੁੱਲੀ ਸੇਵਾ ਕੀਤੀ ਹੈ, ਇਸ ਲਈ ਸਰਕਾਰ ਬਰਤਾਨੀਆ ਇਸ ਨੂੰ ‘ਸਰ’ (Knighthood) ਦਾ ਖ਼ਿਤਾਬ ਪ੍ਰਦਾਨ ਕਰ ਦੇਵੇ ।
ਇਉਂ ਅਗਲੇ ਨਵੇਂ ਸਾਲ ਦੀ ਵਰ੍ਹੇ-ਗੰਢ ਉਤੇ, ਮਿਸਟਰ ਵੈਸਟਨ ਨੂੰ ਬਰਤਾਨੀਆ ਦੀ ਮਹਾਰਾਣੀ ਮਲਿਕਾ ਨੇ, ‘ਸਰ’ ਦੀ ਉੱਚ ਉਪਾਧੀ ਗਜ਼ਟ ਕਰ ਦਿੱਤੀ। ਚੇਤੇ ਰਹੇ ਕਿ ਮਿਸਟਰ ਵੈਸਟਨ ਪੰਜਾਬ ਵਿਚ ਕੋਈ ਪੰਦਰਾਂ-ਚੌਦਾਂ ਮਹੀਨੇ ਹੀ ਚੀਫ਼ ਜੱਜ ਰਹੇ ਸਨ ਅਤੇ ਇਸ ਸਮੇਂ ਵਿਚ ਉਹ ਸਾਲ ਕੁ ਭਰ ਮੇਰੇ ਵਿਰੁੱਧ ਵਿਭਾਗੀ ਪੜਤਾਲ ਹੀ ਕਰਦੇ ਰਹੇ, ਚੀਫ਼ ਜੱਜੀ ਦਾ ਅਸਲੀ ਕੰਮ ਘੱਟ ਵੱਧ ਹੀ ਕੀਤਾ। ਇਹ ਵਿਭਾਗੀ ਪੜਤਾਲ ਹੀ ਉਨ੍ਹਾਂ ਦੀ ‘ਜਨਤਕ ਸੇਵਾ’ ਸੀ।
ਇਸ ਮਰਹਲੇ ਉਤੇ, ਚੰਗਾ ਰਹੇਗਾ ਜੇ ਮੈਂ ਇਥੇ, ਜੋ ਮੇਰੇ ਨਾਲ ਵਕੀਲਾਂ ਤੇ ਜੱਜਾਂ ਰਾਹੀਂ ਵਾਪਰੀ, ਉਸ ਦਾ ਭੀ ਮੁਖ਼ਤਸਰ ਜਿਹਾ ਵਰਣਨ ਕਰ ਦਿਆਂ, ਤਾਂ ਜੁ ਸਿਆਣਾ ਪਾਠਕ ਸਮਝ ਸਕੇ ਕਿ ਇਸ ਕਿਤਾਬ, ‘ਸਾਚੀ ਸਾਖੀ’ ਵਿਚ, ਜੋ ਤੱਥ ਤੇ ਵਿਚਾਰ, ਕਮਿਊਨਲ ਅਵਾਰਡ ਦੇ ਲਾਗੂ ਹੋਣ ਯਾ ਨਾ ਹੋਣ ਬਾਬਤ ਦਿੱਤੇ ਗਏ ਹਨ, ਅਤੇ ਦੇਸ਼ ਦੀ ਵੰਡ ਜਿਸ ਆਧਾਰ ਉਤੇ ਜਿਸ ਢੰਗ ਨਾਲ ਹੋਈ, ਉਸ ਦਾ ਗੌਹਯ ਰਹੱਸਯ ਕੀ ਹੈ ਅਤੇ ਉਸ ਦੇ ਕੀ ਸਿੱਟੇ ਤੇ ਪਰਿਣਾਮ, ਵਿਸ਼ੇਸ਼ ਕਰਕੇ ਸਿੱਖਾਂ ਦੇ ਸੰਬੰਧ ਵਿਚ, ਸਹਿਜੇ ਹੀ ਨਿਕਲ ਸਕਦੇ, ਨਿਕਲੇ ਅਤੇ ਨਿਕਲ ਰਹੇ ਹਨ।
ਜਿਹੜਾ ਮੰਦਭਾਗਾ, ਇਹਨਾਂ ਸਤਰਾਂ ਦੇ ਲਿਖਾਰੀ ਵਾਂਗ ਰਾਜਕੋਪ ਵਿਚ ਸਤ ਹੋ ਜਾਵੇ ਅਤੇ ਉਹ ਅਦਾਲਤਾਂ ਰਾਹੀਂ ਅਤੇ ਵਕੀਲਾਂ ਦੇ ਸਹਾਰੇ ਨਾਲ, ਆਪਣੇ ਨਾਲ ਵਾਪਰ ਰਹੀ ਦੁਰਗਤੀ ਤੋਂ, ਕਿਸੇ ਹੱਦ ਤਕ, ਛੁਟਕਾਰਾ ਪਾਉਣਾ ਚਾਹੇ, ਉਸ ਨੂੰ ਕਿਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਨ੍ਹਾਂ ਵੱਲ ਸੰਕੇਤ ਕੀਤੇ ਤੋਂ ਬਿਨਾਂ ਕਮਿਊਨਲ ਅਵਾਰਡ ਦਾ ਰਹੱਸਯ ਅਤੇ ਕੂਟਨੀਤੀ (realpolitik) ਦੀ ਸਹੀ ਸੋਝੀ ਹੋਣੀ ਕਠਨ ਹੈ।
ਜਦੋਂ ਨਹਿਰੂ ਦੀ ਸਰਕਾਰ ਨੇ ਮੈਨੂੰ ਆਈ.ਸੀ.ਐੱਸ. ਵਿਚੋਂ ਕੱਢਣ ਹਿੱਤ, ਮੇਰਾ ਕੇਸ, ਵਿਧਾਨ ਦੀ ਮਨਸ਼ਾ ਅਨੁਸਾਰ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੋਲ ‘ਰਾਏ’ ਲੈਣ ਲਈ ਭੇਜਿਆ, ਜੋ ਕਿ ਵਿਧਾਨ, ਕਾਨੂੰਨ ਦਾ ਮਨਸ਼ਾ ਹੈ ਕਿ ਕਿਸੇ ਉੱਚ ਸਰਕਾਰੀ ਕਰਮਚਾਰੀ ਨੂੰ, ਇਸ ਕਮਿਸ਼ਨ ਦੀ ਸਲਾਹ ਲਏ ਬਿਨਾਂ ਦੰਡ ਆਦਿਕ ਨਾ ਦਿੱਤਾ ਜਾਵੇ ਤਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਨਾ ਕੇਵਲ ਭੁਗਤ ਚੁੱਕੀ ਅਧੂਰੀ ਸ਼ਹਾਦਤ ਨੂੰ ਹੀ ਧੀਰਜ ਨਾਲ ਨਾ ਵਿਚਾਰਿਆ, ਸਗੋਂ ਇਸ ਗੱਲ ਦੀ ਪੁਸ਼ਟੀ ਭੀ ਕਰ ਦਿੱਤੀ ਕਿ ਜਿਹੜੀ ਸਫ਼ਾਈ ਦੀ ਸ਼ਹਾਦਤ ਮੈਂ ਭੁਗਤਾਉਣਾ ਚਾਹੁੰਦਾ ਸੀ ਅਤੇ ਜਿਸ ਸ਼ਹਾਦਤ ਨੂੰ ਕਿ ਭੁਗਤਾਉਣਾ ਮੇਰਾ ਕਾਨੂੰਨੀ ਹੱਕ ਬਣਦਾ ਸੀ, ਪਰ ਜਿਸ ਨੂੰ ਭੁਗਤਣ ਨਹੀਂ ਦਿੱਤਾ ਗਿਆ, ਉਹ ਭੀ ਜੋ ਹੋਇਆ ਸੋ ਠੀਕ ਹੀ ਹੋਇਆ। ਇਥੇ ਹੀ ਬੱਸ ਨਹੀਂ ਕੀਤੀ, ਸਗੋਂ ਆਪਣੀ ‘ਰਾਏ’ ਵਿਚ ਇਹ ਭੀ ਲਿਖ ਮਾਰਿਆ ਕਿ ‘ਸ. ਕਪੂਰ ਸਿੰਘ ਦੀ ਪਿਛਲੀ ਫ਼ਾਇਲ ਦੇਖਣ ਤੋਂ ਪਤਾ ਲੱਗਾ ਹੈ ਕਿ ਇਹ ਆਦਮੀ ਕੁਰੱਖਤ ਸੁਭਾ ਦਾ ਭੀ ਹੈ’ ਅਤੇ ‘ਪਬਲਿਕ ਮੂਹਰੇ ਕਦੇ ਕਦੇ ਆਕੜ ਭੀ ਜਾਂਦਾ ਹੈ।” ਇਹ ਭੀ ਤੱਥ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ, ਇਕ ਤਰ੍ਹਾਂ, ਮੇਰੇ ਆਈ.ਸੀ.ਐੱਸ. ਵਿਚੋਂ ਕੱਢੇ ਜਾਣ ਦੇ ਹੱਕ ਵਿਚ ਘੋਸ਼ਤ ਕਰ ਦਿੱਤਾ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇਸ ਕਾਰਗੁਜ਼ਾਰੀ ਅਤੇ ਇਸ ‘ਵਿਕ੍ਰਮਾਦਿਤਯ-ਨਿਯਾਯ’ ਦੀ ਘੋਰ ਧੱਕੇਸ਼ਾਹੀ ਨੂੰ ਆਮ ਆਦਮੀ ਲਈ ਸਮਝਣਾ ਕਠਨ ਹੈ, ਜਿਤਨਾ ਚਿਰ ਕਿ ਕੁਝ ਸੰਬੰਧਤ ਤੱਥ ਤੇ ਕਾਨੂੰਨੀ ਸਥਿਤੀ ਵਰਣਨ ਨਾ ਕਰ ਦਿੱਤੀ ਜਾਵੇ।
‘ਕੁਰੱਖਤ ਸੁਭਾ’ ਅਤੇ ‘ਪਬਲਿਕ ਮੂਹਰੇ ਕਦੇ ਕਦੇ ਆਕੜ ਜਾਣ’ ਦੀ ਵਿਥਿਆ ਇਉਂ ਹੈ :
ਸੰਨ 1939-40 ਵਿਚ ਮੈਂ ਗੁਜਰਾਤ (ਹੁਣ ਪਾਕਿਸਤਾਨ) ਦੇ ਜ਼ਿਲੇ ਦਾ ਡਿਪਟੀ ਕਮਿਸ਼ਨਰ ਸੀ। ਉਸ ਜ਼ਿਲੇ ਵਿਚ ਇਕ ‘ਆਹਲਾ’ ਨਾਮੀ ਮੁਸਲਮਾਨਾਂ ਦੇ ਪਿੰਡ ਵਿਚ ਇਕ ਛੋਟਾ ਜਿਹਾ ਗੁਰਦੁਆਰਾ ਸੀ, ਜਿਸ ਨੂੰ ਕਿ ਕਿਸੇ ਸਹਿਜਧਾਰੀ ਆਹਲਾ ਨਿਵਾਸੀ ਨੇ, ਉਥੋਂ ਦੇ ਮੁਸਲਮਾਨ ਚੌਧਰੀਆਂ ਦੀ ਮਨਸ਼ਾ ਦੇ ਖ਼ਿਲਾਫ਼, ਬਣਵਾ ਦਿੱਤਾ ਸੀ। ਉਥੇ ਦੋ ਸਹਿਜਧਾਰੀ ਹਿੰਦੂ ਗ੍ਰੰਥੀ, ਇਕ ਦੂਜੇ ਤੋਂ ਪਿੱਛੋਂ ਕਤਲ ਕਰ ਕੇ, ਨਾਲ ਵਗਦੀ ਨਹਿਰ ਵਿਚ ਸੁੱਟ ਦਿੱਤੇ ਗਏ ਤੇ ਕਾਤਲਾਂ ਦਾ ਖੁਰਾ ਖੋਜ ਨਾ ਨਿਕਲਿਆ ਅਤੇ ਇਹ ਛੋਟਾ ਜਿਹਾ ਕੋਠੜੀ ਨੁਮਾ ਗੁਰਦੁਆਰਾ ਗ੍ਰੰਥੀ ਖੁਣੋਂ ਬੰਦ ਹੋ ਗਿਆ। ਤਦ ਇਕ ਕੇਸਾਧਾਰੀ ਸਿੰਘ ਗ੍ਰੰਥੀ ਆਣ ਲੱਗਾ ਤਾਂ ਉਸ ਦੀ ਲਾਸ਼ ਭੀ ਹਫ਼ਤੇ ਦਸਾਂ ਦਿਨਾਂ ਦੇ ਅੰਦਰ-ਅੰਦਰ ਹੀ ਨਹਿਰ ਵਿਚੋਂ ਬਰਾਮਦ ਹੋਈ । ਸਰਕਾਰੀ ਰਿਪੋਰਟ ਇਹ ਹੀ ਕੀਤੀ ਗਈ ਕਿ ਕਾਤਲਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਸ ਗੱਲ ਦਾ ਸਿੱਖ ਸੰਸਾਰ ਵਿਚ ਰੌਲਾ ਪੈ ਗਿਆ ਤਾਂ ਬੁੱਢਾ ਦਲ ਦੇ ਦੋ ਨਿਹੰਗ ਸਿੰਘ ਇਸ ਗੁਰਦੁਆਰੇ ਦੀ ਸੇਵਾ-ਸੰਭਾਲ ਲਈ ਪੁੱਜ ਗਏ। ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਭੀ ਛੇਤੀ ਹੀ ਨਹਿਰ ਵਿਚ ਸੁੱਟ ਦਿੱਤੀਆਂ ਗਈਆਂ ਅਤੇ ਕਾਤਲ ਲਾਪਤਾ ਰਹੇ। ਤਦ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਨੇ ਇਹ ਮੁਆਮਲਾ ਆਪਣੇ ਹੱਥ ਵਿਚ ਲੈ ਲਿਆ ਤੇ ਆਹਲੇ ਪਿੰਡ ਵਿਚ ਇਕ ਵੱਡਾ ਪੰਥਕ ਇਕੱਠ ਕੀਤਾ ਗਿਆ, ਜਿਸ ਦੇ ਜਲੂਸ ਵਿਚ ਹਜ਼ਾਰਾਂ ਸਿੰਘ ਆ ਸ਼ਾਮਲ ਹੋਏ। ਇਸ ਜਲੂਸ ਦੈ ਕੀਰਤਨੀ ਜਥੇ ਵਿਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪ੍ਰਸਿੱਧ ਰਾਗੀ ਭਾਈ ਸੁੰਦਰ ਸਿੰਘ ਜੀ ਭੀ ਸ਼ਾਮਲ ਹੋਏ। ਇਸ ਜਲੂਸ ਉਤੇ, ਇਲਾਕੇ ਦੇ ਮੁਸਲਮਾਨਾਂ ਵੱਲੋਂ, ਪੰਜਾਬ ਦੇ ਪ੍ਰਸਿੱਧ ਤੇ ਜ਼ੋਰਾਵਰ ਨਵਾਬ, ਸਰ ਉਮਰ ਹਯਾਤ ਖ਼ਾਂ, ਟਿਵਾਣਾ ਦੀ ਸ਼ਹਿ ਹੇਠ, ਵੱਡਾ ਹਮਲਾ ਕੀਤਾ ਗਿਆ, ਜਿਸ ਕਰਕੇ ਅਨੇਕਾਂ ਸਿੰਘ ਮਾਰੇ ਗਏ ਅਤੇ ਰਾਗੀ ਸੁੰਦਰ ਸਿੰਘ ਜੀ ਭੀ ਸ਼ਹੀਦ ਹੋ ਗਏ। ਪੰਜਾਬ ਸਰਕਾਰ ਉਤੇ ਯੂਨੀਨਿਸਟ ਮੁਸਲਮਾਨ ਨਵਾਬਾਂ ਤੇ ਖ਼ਾਨ ਬਹਾਦਰਾਂ ਦਾ ਕਬਜ਼ਾ ਸੀ, ਇਸ ਲਈ ਸਿੱਖਾਂ ਦੀ ਕੋਈ ਦਾਦ-ਫ਼ਰਿਆਦ ਨਾ ਸੁਣੀ ਗਈ। ਇਹ ਗੱਲ ਸੰਨ 1940 ਦੇ ਨੇੜੇ ਤੇੜੇ ਦੀ ਹੈ, ਜਦੋਂ ਕਿ ਫੇਰ ਇਕ ਸਵਾ ਲੱਖ, ਇਕੱਲਾ ਨਿਹੰਗ ਸਿੰਘ ਇਸ ਗੁਰਦੁਆਰੇ ਦੀ ਸੇਵਾ ਉਤੇ ਆਣ ਹਾਜ਼ਰ ਹੋਇਆ। ਉਸ ਸਮੇਂ ਹੀ ਮੈਂ ਗੁਜਰਾਤ ਵਿਚ ਡਿਪਟੀ ਕਮਿਸ਼ਨਰ ਆਣ ਲੱਗਾ ਅਤੇ ਛੇਤੀ ਪਿੱਛੋਂ ਹੀ, ਉਹ ਨਿਹੰਗ ਸਿੰਘ ਭੀ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨਹਿਰ ਵਿਚ ਸੁੱਟ ਦਿੱਤੀ ਗਈ ਅਤੇ ਉਸ ਲਾਸ਼ ਦੀ ਬਰਾਮਦਗੀ, ਸਰਕਾਰੀ ਅਫ਼ਸਰਾਂ ਨੇ ਗੁਜਰਾਤ ਜ਼ਿਲੇ ਦੀ ਹੱਦ ਅੰਦਰ ਕੀਤੀ ਹੀ ਨਾ ਅਤੇ ਲਾਸ਼ ਨੂੰ ਜਾਣ ਕੁਝ ਕੇ ਸਰਗੋਧੇ ਜ਼ਿਲੇ ਦੀ ਹੱਦ ਅੰਦਰ ਪਹੁੰਚਣ ਦਿੱਤਾ ਗਿਆ, ਜਿਥੋਂ ਕਿ ਬਰਾਮਦ ਕਰ ਕੇ ਲਾਸ਼ ਸਾੜ ਦਿੱਤੀ ਗਈ। ਮੈਂ ਇਸ ਕਤਲ ਦੀ, ਆਪ ਦਿਲਚਸਪੀ ਲੈ ਕੇ, ਤਫ਼ਤੀਸ਼ ਕਰਵਾਈ ਤਾਂ ਸ਼ਹਾਦਤ ਮਿਲ ਗਈ ਕਿ ਕਾਤਲ ਦੋ ਮੁਸਲਮਾਨ, ਇਕ ‘ਆਹਲਾ’ ਪਿੰਡ ਦਾ ਚੌਧਰੀ ਅਤੇ ਇਕ ਨਵਾਬ ਸਰ ਉਮਰ ਹਯਾਤ ਖ਼ਾਂ ਟਿਵਾਣਾ ਦਾ ਨਿੱਜੀ ਤੁਫ਼ੈਲੀਆ ਹੈ। ਨਵਾਬ ਸਾਹਿਬ ਦੇ ਇਸ ਕਤਲ ਵਿਚ ਸਿੱਧੇ ਹੱਥ ਹੋਣ ਦੀ ਸ਼ਹਾਦਤ ਭੀ ਪ੍ਰਾਪਤ ਹੋ ਗਈ ਤਾਂ ਮੈਂ ਕਾਤਲਾਂ ਦੀ ਗ੍ਰਿਫ਼ਤਾਰੀ ਤੇ ਕਤਲ ਦੇ ਚਲਾਨ ਦਾ ਹੁਕਮ ਦੇ ਦਿੱਤਾ। ਇਸ ਵੇਲੇ ਨਵਾਬ ਸਰ ਉਮਰ ਹਯਾਤ ਖ਼ਾਂ, ਪੰਜਾਂ ਸੱਤਾਂ ਆਪਣੇ ਤੁਫ਼ੈਲੀਆਂ, ਦਰਬਾਰੀਆਂ ਸਮੇਤ, ਮੇਰੀ ਕੋਠੀ, ਗੁਜਰਾਤ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਇਹ ਚਲਾਨ ਨਾ ਕੀਤਾ ਜਾਵੇ, ਕਿਉਂਕਿ ਨਿਹੱਕਾ ਹੈ ਅਤੇ ਨਿਹੰਗ ਸਿੰਘ ਆਪ ਹੀ ਨਹਿਰ ਵਿਚ ਡੁੱਬ ਮੋਇਆ ਹੈ। ਮੈਂ ਨਵਾਬ ਸਾਹਿਬ ਨੂੰ ਸਪੱਸ਼ਟ ਤੇ ਨਿਝੱਕ ਦੱਸ ਦਿੱਤਾ ਕਿ ਮੈਂ ਉਨ੍ਹਾਂ ਦੀ ਕਤਲ ਵਿਚ ਗ੍ਰਿਫ਼ਤਾਰੀ ਦੇ ਵਾਰੰਟ ਕੱਢਣ ਬਾਬਤ ਵਿਚਾਰ ਕਰ ਰਿਹਾ ਹਾਂ ਅਤੇ ਜੇ ਉਹ ਇਕ ਘੰਟੇ ਦੇ ਅੰਦਰ-ਅੰਦਰ ਮੇਰੇ ਜ਼ਿਲੇ ਗੁਜਰਾਤ ਦੀ ਹੱਦ ਵਿਚੋਂ ਬਾਹਰ ਨਾ ਚਲੇ ਗਏ ਤਾਂ ਮੈਂ ਉਨ੍ਹਾਂ ਨੂੰ ਇਥੇ ਹੀ ਗ੍ਰਿਫ਼ਤਾਰ ਕਰ ਲਵਾਂਗਾ। ਮੇਰੀ ਇਹ ਗੱਲ ਸੁਣ ਕੇ ਨਵਾਬ ਸਾਹਿਬ ਸਿੱਧੇ ਦਿੱਲੀ, ਵਾਇਸਰਾਏ ਕੋਲ, ਮੇਰੀ ਸ਼ਿਕਾਇਤ ਕਰਨ ਜਾ ਪੁੱਜੇ। ਨਵਾਬ ਸਰ ਉਮਰ ਹਯਾਤ ਖ਼ਾਂ ਦਾ ਸਾਰੇ ਬਰਤਾਨਵੀ ਰਾਜ ਵਿਚ, ਲੰਡਨ ਤਕ, ਵੱਡਾ ਅਸਰ ਰਸੂਖ਼ ਸੀ ਅਤੇ ਉਹ ਹਿੰਦੁਸਤਾਨ ਵਿਚ ਬਰਤਾਨਵੀ ਸਾਮਰਾਜ ਦੇ ਥੰਮ੍ਹ ਸਮਝੇ ਜਾਂਦੇ ਸਨ ਅਤੇ ਉਸ ਮੂਹਰੇ ਅਫ਼ਸਰਾਂ ਦੀ ਤਾਂ ਗੱਲ ਹੀ ਛੱਡੋ, ਸੂਬਿਆਂ ਦੇ ਲਾਟ ਵੀ ਝੁਕਦੇ ਸਨ। ਨਤੀਜਾ ਇਹ ਨਿਕਲਿਆ ਕਿ ਪੰਜਾਬ ਸਰਕਾਰ ਨੇ ਮੈਨੂੰ ਤਾਰ ਰਾਹੀਂ ਗੁਜਰਾਤ ਤੋਂ ਬਦਲ ਦਿੱਤਾ ਅਤੇ ਕਤਲ ਦਾ ਮੁਕੱਦਮਾ, ਆਹਲੇ ਵਿਚ ਨਿਹੰਗ ਸਿੰਘ ਦਾ, ਵਾਪਸ ਲੈ ਲਿਆ। ਨਵਾਬ ਸਰ ਸਿਕੰਦਰ ਹਯਾਤ ਖ਼ਾਨ, ਉਸ ਵੇਲੇ ਪੰਜਾਬ ਦੇ ਪ੍ਰੀਮੀਅਰ ਅਥਵਾ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਨੇ ਮੇਰੀ ਨਿੱਜੀ ਫ਼ਾਇਲ ਉਤੇ ਲਿਖਿਆ ਕਿ ਇਸ ਕਪੂਰ ਸਿੰਘ ਨੂੰ, ਨਵਾਬ ਸਰ ਉਮਰ ਹਯਾਤ ਖ਼ਾਂ ਅਤੇ ਹੋਰ ਪ੍ਰਤਿਸ਼ਟ ਮੁਸਲਮਾਨਾਂ ਨਾਲ ਉੱਚਾ ਨੀਵਾਂ ਬੋਲਣ ਦੇ ਕਾਰਨ, ਸਰਕਾਰੀ ਪੱਧਰ ਉਤੇ ਝਾੜ ਪਾਈ ਜਾਵੇ।
(This officer should be censured for behaving tactlessly towards respectable public men.)
ਅੰਗਰੇਜ਼ ਗਵਰਨਰ ਨੇ ਆਪਣੇ ਪ੍ਰੀਮੀਅਰ ਦੀ ਇਹ ਸਿਫ਼ਾਰਸ਼ ਰੱਦ ਕਰ ਦਿੱਤੀ ਅਤੇ ਇਹ ਕਾਗ਼ਜ਼ ਦਾਖ਼ਲ ਦਫ਼ਤਰ ਹੋ ਗਏ।
ਸਰਕਾਰੀ ਰੂਲ (Rules) ਤੇ ਕਾਨੂੰਨ, ਸਰਕਾਰੀ ਕਰਮਚਾਰੀਆਂ ਬਾਬਤ ਇਹ ਹੈ ਕਿ ਉਨ੍ਹਾਂ ਦੀ ਨਿੱਜੀ ਫ਼ਾਇਲ ਉਤੇ ਕੋਈ ਇਹੋ ਜਿਹਾ ਨਾਸੁਖਾਵਾਂ ਅੰਦਰਾਜ (adverse entry) ਜਿਸ ਦੀ ਇਤਲਾਹ ਉਸ ਨੂੰ ਸਰਕਾਰੀ ਪੱਧਰ ਉਤੇ ਨਾ ਦਿੱਤੀ ਜਾਵੇ, ਉਸ ਅਫ਼ਸਰ ਦੇ ਵਿਰੁੱਧ, ਕਿਸੇ ਰੂਪ ਵਿਚ ਅਤੇ ਕਿਸੇ ਸਮੇਂ ਭੀ ਵਰਤਿਆ ਨਹੀਂ ਜਾ ਸਕਦਾ। ਉਹ ਅਭਾਵ ਹੋ ਚੁੱਕਾ ਸਮਝਿਆ ਜਾਂਦਾ ਹੈ।
ਸਰਕਾਰੀ ਰੂਲ ਤੇ ਕਾਨੂੰਨ ਇਹ ਭੀ ਹੈ ਕਿ ਕੋਈ ਅਜਿਹਾ ਨਾਸੁਖਾਵਾਂ ਅੰਦਰਾਜ, ਜੇ ਉਸ ਸਰਕਾਰੀ ਕਰਮਚਾਰੀ ਨੂੰ ਵੇਲੇ ਸਿਰ, ਸਰਕਾਰੀ ਪੱਧਰ ਉਤੇ ਪੁਚਾ ਭੀ ਦਿੱਤਾ ਗਿਆ ਹੋਵੇ, ਤਦ ਭੀ ਉਹ ਅੰਦਰਾਜ ਉਸ ਦੇ ਵਿਰੁੱਧ ਕਿਸੇ ਵਿਭਾਗੀ ਪੜਤਾਲ ਵਿਚ ਵਰਤਿਆ ਨਹੀਂ ਜਾ ਸਕਦਾ, ਜਿਤਨਾ ਚਿਰ ਕਿ ‘ਦੋਸ਼’ ਆਰੋਪਤ ਕਰਨ ਸਮੇਂ ਉਸ ਅੰਦਰਾਜ ਨੂੰ ਭੀ ‘ਦੋਸ਼’ ਦਾ ਅੰਗ ਨਾ ਬਣਾਇਆ ਜਾਵੇ। ਮੇਰੇ ਕਥਿਤ ‘ਕੁਰੱਖਤ ਸੁਭਾ’ ਬਾਬਤ, ਸਰ ਸਿਕੰਦਰ ਹਯਾਤ ਦਾ ਇਹ ਨੋਟ, ਨਾ ਤਾਂ ਮੈਨੂੰ ਪੁਚਾਇਆ ਹੀ ਗਿਆ ਸੀ ਅਤੇ ਨਾ ਹੀ ਸਰਕਾਰ ਨੇ ਇਸ ਨੂੰ ਮੇਰੇ ਵਿਰੁੱਧ ਵਿਭਾਗੀ ਪੜਤਾਲ ਕਰਨ ਵੇਲੇ ਸਾਹਮਣੇ ਲਿਆਉਣਾ ਯੋਗ ਸਮਝਿਆ ਸੀ ।
ਜੇ ਇਨ੍ਹਾਂ ਦੋਹਾਂ ਵਿਚੋਂ ਕੋਈ ਗੱਲ ਵੀ ਨਹੀਂ ਹੋਈ ਤਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਇਸ ‘ਕੁਰੱਖਤ ਸੁਭਾ’ ਦੇ ਕਥਿਤ ‘ਦੋਸ਼’ ਨੂੰ ਮੈਨੂੰ ਆਈ.ਸੀ.ਐੱਸ. ਵਿਚੋਂ ਕੱਢਣ ਦੇ ਹੱਕ ਵਿਚ ਦਲੀਲ ਬਣਾਉਣਾ, ਸਿੱਧਾ ਹਿੱਕ ਦਾ ਧੱਕਾ, ਗ਼ੈਰ-ਕਾਨੂੰਨੀ ਅਤੇ ਲੱਜਾ-ਰਹਿਤ ਕੁਕਰਮ ਹੈ।
ਇਹ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਇਸ ਲਈ ਸਥਾਪਤ ਕੀਤਾ ਗਿਆ ਹੈ ਕਿ ਸਰਕਾਰ ਕਿਸੇ ਸਰਕਾਰੀ ਅਫ਼ਸਰ ਨਾਲ ਧੱਕਾ ਤੇ ਅਨਿਆਂ ਨਾ ਕਰ मरे।
ਪਰ ਇਸ ਕਮਿਸ਼ਨ ਦੇ ਧੱਕੇ ਤੇ ਅਨਿਆਂ ਤੋਂ ਸਰਕਾਰੀ ਅਫ਼ਸਰਾਂ ਨੂੰ ਕੌਣ ਬਚਾਵੇ, ਇਸ ਦਾ ਕੋਈ ਪ੍ਰਬੰਧ, ਵਿਵਰਣ, ਪ੍ਰਭੂਸੱਤਾ ਸੰਪੰਨ, ਭਾਰਤ ਵਰਸ਼ ਦੇ ਵਿਧਾਨ ਵਿਚ ਹੈ ਨਹੀਂ। ਦੋ ਹਜ਼ਾਰ ਵਰ੍ਹੇ ਹੋਏ, ਇਕ ਰੋਮਨ ਵਿਦਵਾਨ ਗਾਂਧਿਕ, ‘ਜੂਵੇਨਲ’ तभी (Juvenal, Decimus, Junius, 60-140 A.D.) के वैभल मभगत डे टि ਕਟਾਕਸ਼ ਕੀਤੀ ਸੀ ਕਿ “ਠੀਕ ਹੈ ਕਿ ਅਸਾਂ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ, ‘ਰੱਖਿਅਕ’ ਮੁਕੱਰਰ ਕੀਤੇ ਹੋਏ ਹਨ, ਪਰ ਰੱਖਿਅਕਾਂ ਕੋਲੋਂ ਅਸਾਡੀ ਰੱਖਿਆ वैट ववेगा ? (Who shall guard the Guardians ?)
ਇਕ ਹੋਰ, ਛੋਟੀ ਜਿਹੀ ਕਹਾਣੀ, ਇਸ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ, ਮੇਰੇ ਨਾਲ ਸਲੂਕ ਬਾਬਤ, ਇਸੇ ਥਾਂ ਹੀ ਕਹਿ ਦੇਣੀ ਚਾਹੀਏ।
ਮੇਰੇ ਉਤੇ, ਗੋਰੇ ਜੱਜ, ਐਰਿਕ ਵੈਸਟਨ ਸਾਹਮਣੇ ਵਿਭਾਗੀ ਪੜਤਾਲ ਵਿਚ, ਇਕ ਛੋਟਾ ਜਿਹਾ ‘ਦੋਸ਼’ ਇਹ ਨਿਮਨ ਲਿਖਤ ਭੀ ਸੀ, ਜੋ ਕਿ ਅੱਜ ਭੀ ਤੇ ਕੱਲ੍ਹ ਭੀ, ਆਉਣ ਵਾਲੇ ਸਮੇਂ ਵਿਚ, ਹਿੰਦੁਸਤਾਨ ਦੇ ਸੰਨ 1947 ਤੋਂ ਪਿੱਛੋਂ ਸੈਕੂਲਰ ਰਾਜ ਸਥਾਪਤ ਹੋਣ ਉਪਰਾਂਤ, ਦੀਰਘ ਦ੍ਰਿਸ਼ਟੀ ਵਾਲੇ ਸੋਝੀਵਾਨਾਂ ਲਈ, ਮਨੋਰੰਜਨ ਦਾ ਕਾਰਨ ਭੀ ਬਣਦਾ ਰਹੇਗਾ ਅਤੇ ਰਹੱਸਮਈ ਭੀ।
ਸੰਨ 1948-49 ਵਿਚ, ‘ਸ਼ੈਵਰਲੈਟ’ ਅਮਰੀਕਨ ਕਾਰਾਂ, ਕੁਛ ਸਮੇਂ ਲਈ ਪੂਰਬੀ ਪੰਜਾਬ ਵਿਚ, ਆਮ ਤੇ ਖੁੱਲ੍ਹੀਆਂ ਮਿਲਣੋਂ ਹਟ ਗਈਆਂ ਸਨ, ਤਦ ਪੂਰਬੀ ਪੰਜਾਬ ਦੀ ਸਰਕਾਰ ਨੇ, ਮਿਸਟਰ ਭਿੱਡੇ, ਆਈ.ਸੀ.ਐੱਸ., ਹੋਮ ਸੈਕ੍ਰੇਟਰੀ ਦੇ ਦਸਤਖ਼ਤਾਂ ਹੇਠ, ਇਕ ਚਿੱਠੀ ਡਿਪਟੀ ਕਮਿਸ਼ਨਰਾਂ ਨੂੰ ਪਾਈ ਕਿ ਜਿਸ ਕਿਸੇ ਨੂੰ ‘ਸ਼ੈਵਰਲੈਟ’ ਕਾਰ ਦੀ ਲੋੜ ਹੋਵੇ ਉਹ ਸਰਕਾਰ ਤੋਂ ਆਗਿਆ ਲੈ ਕੇ, ਸਰਕਾਰੀ ਕੋਟੇ (quota) ਵਿਚੋਂ ਇਹ ਕਾਰ ਖ਼ਰੀਦ ਸਕਦਾ ਹੈ। ਮੈਂ ਭੀ ਬੇਨਤੀ ਕੀਤੀ ਕਿ ਮੈਨੂੰ ਭੀ ਇਕ ‘ਸ਼ੈਵਰਲੈਟ’ ਕਾਰ ਖ਼ਰੀਦਣ ਦੀ ਸਹੂਲਤ ਦਿੱਤੀ ਜਾਵੇ। ਮਿਸਟਰ ਭਿੱਡੇ ਨੇ ਹੋਰ ਤਾਂ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਕਾਰ ਖ਼ਰੀਦਣ ਦੀ ਸਹੂਲਤ ਦੇ ਦਿੱਤੀ, ਪਰ ਮੈਨੂੰ, ਬਿਨਾਂ ਕਾਰਨ ਦੱਸੇ ਦੇ, ਨਾਂਹ ਕਰ ਦਿੱਤੀ।
ਮੈਂ ਆਪਣੇ ਨਿੱਜੀ ਰਸੂਖ਼ ਨਾਲ, ਇਕ ਸ਼ੈਵਰਲੈਟ ਕਾਰ, ਜਲੰਧਰੋਂ ਖ਼ਰੀਦ ਲਈ, ਤਦ ਮਿਸਟਰ ਭਿੱਡੇ ਨੇ, ਮੇਰੇ ਆਪਣੇ ਅਧੀਨ, ਉਸ ਮੈਜਿਸਟਰੇਟ ਨੂੰ, ਜਿਸ ਨੂੰ ਮੈਂ ਆਪ ‘ਮੋਟਰ ਵੈਹੀਕਲਸ ਰਜਿਸਟ੍ਰੇਸ਼ਨ ਰੂਲਜ਼ ਹੇਠਾਂ, ਕਾਰਾਂ ਰਜਿਸਟਰ ਕਰਨ ਦੀ ਆਗਿਆ ਸਮਰੱਥਾ ਪ੍ਰਦਾਨ (delegate) ਕੀਤੀ ਹੋਈ ਸੀ, ਇਹ ਹੁਕਮ ਸਿੱਧਾ ਭੇਜ ਦਿੱਤਾ ਕਿ ‘ਕਪੂਰ ਸਿੰਘ ਦੀ ਸ਼ੈਵਰਲੈਟ ਕਾਰ ਰਜਿਸਟਰ ਨਾ ਕੀਤੀ ਜਾਵੇ ।’
ਕੋਈ ਕਾਨੂੰਨ ਅਧਿਕਾਰ ਐਸਾ ਨਹੀਂ, ਜਿਸ ਦੁਆਰਾ ਹੋਮ ਸੈਕ੍ਰੇਟਰੀ, ਅਜਿਹਾ ਤਾਨਾਸ਼ਾਹੀ ਹੁਕਮ, ਕਿਸੇ ਡਿਪਟੀ ਕਮਿਸ਼ਨਰ ਵਿਰੁੱਧ ਖੁਣਸ ਖਾ ਕੇ, ਦੇ ਸਕੇ। ਕਿਸੇ ਤਾਨਾਸ਼ਾਹ, ਕਿਸੇ ਬੱਚੇ ਸੱਕੇ ਨੇ, ਅਜਿਹਾ ਹੁਕਮ, ਪਿੱਛੇ ਕਦੇ ਦਿੱਤਾ ਸਹੀ ਨਹੀਂ ਹੁੰਦਾ।
ਕਾਨੂੰਨ ਅਨੁਸਾਰ ਆਪਣੇ ਜ਼ਿਲੇ ਵਿਚ ਕੇਵਲ ਡਿਪਟੀ ਕਮਿਸ਼ਨਰ ਹੀ ਮੋਟਰਕਾਰਾਂ ਆਦਿ ਨੂੰ ਰਜਿਸਟਰ ਕਰਨ ਦੀ ਸਮਰੱਥਾ ਦਾ ਧਾਰਨੀ ਹੈ ਅਤੇ ਯਾ ਉਹ ਫਸਟ ਕਲਾਸ ਮੈਜਿਸਟ੍ਰੇਟ ਜਿਸ ਨੂੰ ਇਹ ਰਜਿਸਟ੍ਰੇਸ਼ਨ ਦੇ ਅਧਿਕਾਰ, ਡਿਪਟੀ ਕਮਿਸ਼ਨਰ ਆਪ ਪ੍ਰਦਾਨ (delegate) ਕਰ ਦੇਵੇ।
‘ਮੋਟਰ ਵੈਹੀਕਲਸ ਐਕਟ’ ਯਾ ਉਸ ਅਧੀਨ ਬਣੇ ਰੂਲਾਂ ਦੇ ਤਹਿਤ ਰਜਿਸਟਰ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਡਿਪਟੀ ਕਮਿਸ਼ਨਰ ਨੂੰ ਹੀ ਹੈ। ਨਾ ਕਮਿਸ਼ਨਰ, ਨਾ ਹੋਮ ਸੈਕੇਟਰੀ ਅਤੇ ਨਾ ਹੀ ਗਵਰਨਰ ਅਜਿਹੇ ਅਧਿਕਾਰਾਂ ਦਾ ਕਾਨੂੰਨੀ ਤੌਰ ‘ਤੇ ਧਾਰਨੀ ਹੈ। ਇਨ੍ਹਾਂ ਨੇ ਭੀ ਜਦੋਂ ਆਪਣੀ ਕੋਈ ਮੋਟਰਕਾਰ ਰਜਿਸਟਰ ਕਰਵਾਉਣੀ ਹੋਵੇ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਹੀ ਦਰਖ਼ਾਸਤ ਕਰਦੇ ਹਨ ਤੇ ਕਰ ਸਕਦੇ ਹਨ।
ਜਦ ਮੇਰੇ ਆਪਣੇ ਮੈਜਿਸਟ੍ਰੇਟ ਨੇ, ਮੇਰੀ ਨਿੱਜੀ ਕਾਰ, ਇਹ ਕਹਿ ਕੇ ਰਜਿਸਟਰ ਕਰਨੋਂ ਨਾਂਹ ਕਰ ਦਿੱਤੀ ਕਿ ਉਸ ਨੂੰ ਮਿਸਟਰ ਭਿੱਡੇ, ਹੋਮ ਸੈਕ੍ਰੇਟਰੀ ਦਾ ਲਿਖਤੀ ਹੁਕਮ ਆਇਆ ਹੋਇਆ ਹੈ ਕਿ ‘ਕਪੂਰ ਸਿੰਘ, ਆਈ.ਸੀ.ਐੱਸ., ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ’ ਦੀ ਸ਼ੈਵਰਲੈਟ ਕਾਰ ਰਜਿਸਟਰ ਨਹੀਂ ਕਰਨੀ, ਤਦ ਮੈਂ ਕਾਗ਼ਜ਼ ਆਪਣੇ ਕੋਲ ਮੰਗਵਾ ਲਏ ਅਤੇ ਜ਼ਿਲੇ ਦੇ ਸਰਕਾਰੀ ਵਕੀਲ ਨੂੰ ਭੀ ਬੁਲਾ ਲਿਆ ਤੇ ਕਿਹਾ ਕਿ ਤੁਸੀ ਹੋਮ ਸੈਕ੍ਰੇਟਰੀ, ਭਿੱਡੇ ਸਾਹਿਬ ਵੱਲੋਂ ਵਕਾਲਤ ਕਰਨ ਦੇ ਰੂਪ ਵਿਚ ਦੱਸੋ ਕਿ ਮੈਂ ਇਹ ਕਾਰ ਕਿਉਂ ਰਜਿਸਟਰ ਨਾ ਕਰ ਲਵਾਂ ਅਤੇ ਜੇ ਇਹ ਕਾਰ ਡਿਪਟੀ ਕਮਿਸ਼ਨਰ ਆਪ ਰਜਿਸਟਰ ਕਰਨ ਦਾ ਹੁਕਮ ਨਾ ਦੇਵੇ ਤਾਂ ਹੋਰ ਕੌਣ ਦੇਵੇ। ਸਰਕਾਰੀ ਵਕੀਲ ਕਹਿਣ ਲੱਗਾ, “ਇਹ ਹੋਮ ਸੈਕ੍ਰੇਟਰੀ ਦਾ ਹੁਕਮ ਅਤੇ ਤੁਹਾਡੇ ਮੈਜਿਸਟ੍ਰੇਟ ਦਾ ਕਾਰ ਨੂੰ ਰਜਿਸਟਰ ਕਰਨ ਤੋਂ ਇਨਕਾਰ ਕਰਨਾ, ਨਿਰਾ ਮਸਖ਼ਰਾਪਨ ਤੇ ਬੱਚਿਆਂ ਵਾਲੀ ਹਰਕਤ ਹੈ। ਕਾਨੂੰਨ ਵਿਚ ਇਸ ਦੀ ਕੋਈ ਹੈਸੀਅਤ ਨਹੀਂ। ਡਿਪਟੀ ਕਮਿਸ਼ਨਰ ਹੀ ਇਸ ਕਾਰ ਨੂੰ ਰਜਿਸਟਰ ਕਰਨ ਦਾ ਕਾਨੂੰਨੀ ਅਧਿਕਾਰ ਰੱਖਦਾ ਹੈ, ਹੋਰ ਕੋਈ ਨਹੀਂ ਅਤੇ ਇਸ ਕਾਰ ਦੇ ਰਜਿਸਟਰ ਨਾ ਹੋਣ ਦੇਣ ਦਾ ਕੋਈ ਕਾਨੂੰਨੀ ਆਸਰਾ ਨਹੀਂ।”
ਮੇਰੀ ਆਪਣੀ ਭੀ ਇਹੋ ਰਾਏ ਸੀ ਤੇ ਮੈਂ ਇਹੋ ਹੁਕਮ ਲਿਖ ਕੇ ਕਾਰ ਰਜਿਸਟਰ ਕਰ ਲਈ ਤੇ ਪੰਜਾਬ ਸਰਕਾਰ ਨੂੰ ਲਿਖ ਦਿੱਤਾ ਕਿ ਜੇ ਮੇਰੀ ਕੀਤੀ ਕਾਰਵਾਈ ਵਿਚ ਕੋਈ ਕਾਨੂੰਨੀ ਗ਼ਲਤੀ ਯਾ ਘਾਟ ਹੈ ਤਾਂ ਸਰਕਾਰ ਇਸ ਹੁਕਮ ਦੀ ਅਪੀਲ ਯਾ ਨਜ਼ਰਸਾਨੀ ਆਦਿ ਕਰ ਕਰਵਾ ਲਏ ਤਾਂ ਜੁ ਅੱਗੇ ਤੋਂ ਇਸ ਪ੍ਰਕਾਰ ਦੇ ਘਟੀਆ ਕਿਸਮ ਦੇ ਤੇ ਹਾਸੋ-ਹੀਣੇ ਮੁਆਮਲੇ ਨਾ ਉੱਠਣ।
ਅਪੀਲ, ਨਜ਼ਰਸਾਨੀ ਤਾਂ ਕਿਸੇ ਨੇ ਕੀ ਕਰਨੀ ਕਰਵਾਉਣੀ ਸੀ, ਕਾਨੂੰਨ ਅਨੁਸਾਰ, ਜੋ ਕੁਛ ਹੋਇਆ, ਉਹੋ ਹੀ ਹੋਣਾ ਯੋਗ ਸੀ। ਪਰ ਮਿਸਟਰ ਭਿੱਡੇ ਅਤੇ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਗੋਪੀ ਚੰਦ ਭਾਰਗਵ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਮੇਰੇ ਕੋਲ ‘ਸ਼ੈਵਰਲੈਟ’ ਕਾਰ ਕਿਉਂ ਹੈ । ਇਹ ਸਿੱਖ ਡਿਪਟੀ ਕਮਿਸ਼ਟਰ ਆਪੇ ਖ਼ਰੀਦ ਕੇ, ਆਪੇ ਰਜਿਸਟਰ ਕਰ ਕੇ, ਸ਼ੈਵਰਲੈਟ ਕਾਰ ਉਤੇ ਚੜ੍ਹਨ ਦਾ ਦਾਈਆ ਰੱਖਦਾ ਹੈ ? ਘੋਰ ਕਲਜੁਗ ਹੋਰ ਕੀ ਹੋ ਸਕਦਾ ਹੈ !
ਮਿਸਟਰ ਭਿੱਡੇ, ਆਈ.ਸੀ.ਐੱਸ., ਹੋਮ ਸੈਕ੍ਰੇਟਰੀ ਨੇ ਇਕ ਖ਼ੁਫ਼ੀਆ ਚਿੱਠੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਲਿਖ ਮਾਰੀ ਕਿ ਜਦੋਂ ਭੀ ਕਦੇ ‘ਕਪੂਰ ਸਿੰਘ ਆਪਣੀ ਕਾਰ ਉਤੇ ਚੜ੍ਹ ਕੇ ਜਲੰਧਰ ਜ਼ਿਲੇ ਦੀ ਹੱਦ ਵਿਚੋਂ ਲੰਘੇ, ਉਸ ਦੀ ਕਾਰ ਖੋਹ ਕੇ ਜ਼ਬਤ ਕਰ ਲਈ ਜਾਵੇ ।’ ਸੈਕੂਲਰ ਰਾਜ ਨਾ ਹੋਇਆ, ਮਖ਼ੌਲ ਹੋਇਆ।
ਮੈਨੂੰ ਇਸ ਹੁਕਮ ਦਾ ਪਤਾ ਲੱਗਾ ਤਾਂ ਮੈਂ ਇਹ ਕਾਰ ਔਣੇ-ਪੌਣੇ, ਆਪਣੇ ਇਕ ਮਿੱਤਰ ਨੂੰ ਦਿੱਲੀ ਦੇ ਦਿੱਤੀ। ਕੌਣ ਪਹਾੜ ਨਾਲ ਟਕਰਾ ਕੇ ਸਿਰ ਭਨਾਵੇ।
ਜਦੋਂ ਇਸ ‘ਦੋਸ਼’ ਦੀ ਪੜਤਾਲ, ਗੋਰੇ ਜੱਜ, ਐਰਿਕ ਵੈਸਟਨ ਸਾਹਮਣੇ ਆਰੰਭ ਹੋਈ ਤਾਂ ਮਿਸਟਰ ਭਿੱਡੇ ਨੂੰ ਸਰਕਾਰੀ ਗਵਾਹ ਦੇ ਤੌਰ ‘ਤੇ ਬੁਲਾਇਆ ਗਿਆ। ਮੇਰੇ ਵਕੀਲ ਨੇ ਉਸ ਕੋਲੋਂ ਪੁੱਛਿਆ :
“ਮਿਸਟਰ ਭਿੱਡੇ, ਸਰਦਾਰ ਕਪੂਰ ਸਿੰਘ ਦਾ ਕੀ ਗੁਨਾਹ ਹੈ, ਇਸ ਕਾਰ ਦੇ ਮੁਆਮਲੇ ਵਿਚ ?”
ਉੱਤਰ ਮਿਲਿਆ :
“ਇਹ ‘ਸ਼ੈਵਰਲੈਟ’ ਕਾਰ, ਕਪੂਰ ਸਿੰਘ ਨੇ ਮੇਰੇ ਹੁਕਮ ਤੇ ਆਗਿਆ ਤੋਂ ਬਿਨਾਂ ਕਿਉਂ ਖ਼ਰੀਦੀ ?”
ਪੁੱਛਿਆ ਗਿਆ :
“ਉਹ ਹੁਕਮ ਦਿਖਾਓ ਯਾ ਕਾਨੂੰਨੀ ਹਵਾਲਾ ਦਿਉ, ਤੇ ਪੜ੍ਹ ਕੇ ਸੁਣਾਓ ਜਿਥੇ ਕਿਹਾ ਗਿਆ ਹੈ ਕਿ ਕਪੂਰ ਸਿੰਘ ਯਾ ਕੋਈ ਹੋਰ, ਬਿਨਾਂ ਮਿਸਟਰ ਭਿੱਡੇ ਦੀ ਆਗਿਆ ਤੋਂ ‘ਸ਼ੈਵਰਲੈਟ’ ਕਾਰ ਬਾਜ਼ਾਰੋਂ ਖ਼ਰੀਦ ਨਹੀਂ ਸਕਦਾ।”
ਉੱਤਰ ਮਿਲਿਆ :
“ਸਰਕਾਰ ਨੇ ਜੂ ਕਿਹਾ ਸੀ ਕਿ ਜਿਸ ਡਿਪਟੀ ਕਮਿਸ਼ਟਰ ਨੂੰ ‘ਸ਼ੈਵਰਲੈਟ’ ਕਾਰ ਚਾਹੀਦੀ ਹੈ, ਸਰਕਾਰੀ ਕੋਟੇ ਵਿਚੋਂ ਖ਼ਰੀਦਣ ਦੀ ਆਗਿਆ ਮੰਗ ਲਵੇ।”
ਪੁੱਛਿਆ ਗਿਆ :
“ਬਿਲਕੁਲ ਠੀਕ, ਪਰ ਜਿਸ ਗ਼ਰੀਬ ਨੂੰ ਸਰਕਾਰ ਇਹ ਆਗਿਆ ਨਾ ਦੇਵੇ, ਜੇ ਉਹ ਆਪ, ਖੁੱਲ੍ਹੀ ਮਾਰਕੀਟ ਵਿਚੋਂ, ਜਿਥੋਂ ਕਿ ਇਹ ਕਾਰਾਂ ਕਈਆਂ ਨੂੰ ਮਿਲ ਜਾਂਦੀਆਂ ਹਨ ਅਤੇ ਮਿਲ ਰਹੀਆਂ ਹਨ, ਖ਼ਰੀਦ ਲਵੇ, ਤਾਂ ਉਸ ਉਤੇ ਕਿਹੜੇ ਕਾਨੂੰਨ ਯਾ ਹੁਕਮ ਨੂੰ ਭੰਗ ਕਰਨ ਦਾ ਦੋਸ਼ ਲਾਗੂ ਹੁੰਦਾ ਹੈ ।
ਮਿਸਟਰ ਭਿੱਡੇ ਨੇ ਕੋਈ ਜਵਾਬ ਨਾ ਦਿੱਤਾ ਅਤੇ ਜੱਜ ਨੇ ਕਿਹਾ, “ਅਗਲਾ ਸਵਾਲ ਪੁੱਛੋ।”
ਪੁੱਛਿਆ ਗਿਆ ਕਿ “ਕਿਸ ਅਧਿਕਾਰ ਯਾ ਕਾਨੂੰਨ ਯਾ ਪਰਪਾਟੀ ਅਨੁਸਾਰ ਤਸਾਂ, ਸਰਦਾਰ ਕਪੂਰ ਸਿੰਘ ਦੇ ਆਪਣੇ ਮਾਤਹਿਤ ਮੈਜਿਸਟ੍ਰੇਟ ਨੂੰ, ਸਿੱਧਾ ਹੁਕਮ ਭੇਜਿਆ ਕਿ ਸਰਦਾਰ ਸਾਹਿਬ ਦੀ ਕਾਰ ਰਜਿਸਟਰ ਨਹੀਂ ਕਰਨੀ ?”
ਉੱਤਰ ਮਿਲਿਆ, “ਸਰਕਾਰ ਕੋਲ ਪੂਰੇ ਅਧਿਕਾਰ ਹਰ ਗੱਲ ਦੇ ਹਨ।”
ਪੁੱਛਿਆ ਗਿਆ, “ਇਹ ਗੱਲ ਜੋ ਤੁਸੀਂ ਪੰਜਾਬ ਦੇ ਸਰਬਸੱਤਾ ਸੰਪੰਨ, ਸਾਮ੍ਰਥ ਸਰਕਾਰ ਹੋਣ ਬਾਬਤ ਕਹਿੰਦੇ ਹੋ, ਉਸ ਦਾ ਕੀ ਆਧਾਰ ਹੈ?”
ਉੱਤਰ ਮਿਲਿਆ, “ਸਰਕਾਰ, ਡਿਪਟੀ ਕਮਿਸ਼ਨਰ ਨਾਲੋਂ ਵੱਡੀ ਹੈ।”
ਮੇਰੇ ਵਕੀਲ ਭਗਤ ਸਿੰਘ ਚਾਵਲਾ ਨੇ ਕਿਹਾ, “ਸੰਢਾ ਸਾਰੇ ਹਿਰਣਾਂ ਨਾਲੋਂ ਵੱਡਾ ਹੈ ਤੇ ਸੂਅਰ ਸਾਰੇ ਮੋਰਾਂ ਨਾਲੋਂ, ਪਰ ਹਿਰਣ ਤੇ ਮੋਰ ਆਪਣੀ ਥਾਂ ਹਨ ਅਤੇ ਸੰਢੇ ਤੇ ਸੂਅਰ ਆਪਣੀ ਥਾਂ।”
ਜੱਜ ਨੇ ਕਿਹਾ, ਅਗਲਾ ਸਵਾਲ ਪੁੱਛੋ । ਪੁੱਛਿਆ ਗਿਆ, “ਜੇ ਇਸ ਕੇਸ ਵਿਚ ਡਿਪਟੀ ਕਮਿਸ਼ਨਰ ਇਸ ਕਾਰ ਨੂੰ ਰਜਿਸਟਰ ਕਰਨ ਬਾਬਤ ਆਪ ਹੁਕਮ ਨਾ ਕਰਦਾ ਤਾਂ ਹੋਰ ਕੋਈ ਰਾਹ ਸੀ ਕਾਰ ਨੂੰ ਰਜਿਸਟਰ ਕਰਵਾਉਣ ਦਾ ?”
ਉੱਤਰ ਮਿਲਿਆ, “ਕਪੂਰ ਸਿੰਘ ਨੂੰ ਚਾਹੀਦਾ ਸੀ ਕਿ ਸਰਕਾਰ ਕੋਲ ਬੇਨਤੀ ਕਰ ਭੇਜਦਾ ਕਿ ਉਸ ਨੂੰ ਇਹ ਕਾਰ ਰਜਿਸਟਰ ਕਰਨ ਦੀ ਆਗਿਆ ਦਿੱਤੀ ਜਾਵੇ ।”
ਪੁੱਛਿਆ ਗਿਆ, “ਇਹ ਆਗਿਆ ਤਾਂ ਹਰ ਡਿਪਟੀ ਕਮਿਸ਼ਨਰ ਨੂੰ ‘ਮੋਟਰ ਵੈਹੀਕਲਸ ਐਕਟ’ ਅਤੇ ‘ਰਜਿਸਟ੍ਰੇਸ਼ਨ ਰੂਲਜ਼’ ਕਾਨੂੰਨ ਅਨੁਸਾਰ ਪਹਿਲਾਂ ਹੀ ਦਿੱਤੀ ਹੋਈ ਹੈ। ਨਵੀਂ ਬੇਨਤੀ ਕਰਨ ਦਾ ਕਿਹੜਾ ਮੌਕਾ ਸੀ ?”
ਉੱਤਰ ਮਿਲਿਆ, “ਇਹ ਕਪੂਰ ਸਿੰਘ, ਹਰ ਗੱਲ ਆਕੜ ਨਾਲ ਕਰਦਾ ਹੈ।” ਵਕੀਲ ਨੇ ਕਿਹਾ, “ਤਦ ਝਗੜਾ ਕਾਨੂੰਨ ਯਾ ਰੂਲਾਂ ਦਾ ਨਹੀਂ, ਕਪੂਰ ਸਿੰਘ ਦੀ ਆਕੜ ਭੰਨਣ ਦਾ ਸਵਾਲ ਸਰਕਾਰ ਦੇ ਸਾਹਮਣੇ ਸੀ।”
ਜੱਜ ਸਾਹਿਬ ਫ਼ੁਰਮਾਉਣ ਲੱਗੇ, “ਅਗਲਾ ਸਵਾਲ ਪੁੱਛੋ।”
ਪੁੱਛਿਆ ਗਿਆ, “ਤੁਸੀਂ ਇੰਡੀਅਨ ਪੀਨਲ ਕੋਡ (Indian Penal Code) ਵਿਚ ਉਹ ਦਫ਼ਾ ਪੜ੍ਹੀ ਹੋਈ ਹੈ, ਜਿਸ ਵਿਚ ‘ਡਕੈਤੀ’ ਦਾ ਵਿਸ਼ਲੇਸ਼ਨ ਤੇ ਦੰਡ ਨੀਅਤ ਕੀਤਾ ਹੋਇਆ ਹੈ ?”
ਉੱਤਰ ਮਿਲਿਆ, “ਹਾਂ, ਮੈਂ ਕੋਈ ਏਡਾ ਹੀ ਅਣਜਾਣ ਹਾਂ ?”
ਅਗਲਾ ਸਵਾਲ ਪੁੱਛਿਆ ਗਿਆ :
“ਜਿਹੜਾ ਹੁਕਮ ਤੁਸੀਂ, ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ, ਸਰਦਾਰ ਕਪੂਰ ਸਿੰਘ ਦੀ ਕਾਰ ਖੋਹ ਲੈਣ ਬਾਬਤ ਦਿੱਤਾ, ਉਸ ਵਿਚ ਅਤੇ ਇੰਡੀਅਨ ਪੀਨਲ ਕੋਡ ਵਿਚ ਵਰਣਨ ਕੀਤੇ ਹੋਏ ‘ਡਕੈਤੀ’ ਦੇ ਭਿਆਨਕ ਜੁਰਮ ਵਿਚ, ਕੋਈ ਫ਼ਰਕ ਬਣਦਾ ਹੈ ਤਾਂ ਖੋਲ੍ਹ ਕੇ ਦੱਸੋ।”
ਜੱਜ ਸਾਹਿਬ ਕਹਿਣ ਲੱਗੇ, “ਬੱਸ, ਇਸ ਗਵਾਹ ਕੋਲੋਂ ਹੋਰ ਕੁਛ ਪੁੱਛਣ ਦੀ ਲੋੜ ਨਹੀਂ।”
ਸੁਪ੍ਰੀਮ ਕੋਰਟ ਵਿਚ ਅਪੀਲ ਕਰਨ ਵੇਲੇ ਜਦੋਂ ਮੈਂ ਇਸ ਵਿਭਾਗੀ ਪੜਤਾਲ ਦਾ ਰਿਕਾਰਡ ਤਲਬ ਕੀਤਾ ਤਾਂ ਹਿੰਦ ਸਰਕਾਰ ਦਾ ਉੱਤਰ ਸੀ, ਇਹ ਸਾਰਾ ਰਿਕਾਰਡ ‘ਹਮੇਸ਼ਾ ਲਈ ਗੁੰਮ ਹੋ ਚੁੱਕਾ ਹੈ’, (Irretrievably untraceable) ਅਤੇ ਕਿਹਾ ਗਿਆ ਕਿ ‘ਸਰਦਾਰ ਕਪੂਰ ਸਿੰਘ ਆਪਣੀ ਯਾਦਦਾਸ਼ਤ ਜਾਂ ਸ੍ਵੈ-ਸੁਰੱਖਿਅਤ ਕਾਗ਼ਜ਼ਾਂ ਪੱਤਰਾਂ ਨਾਲ ਹੀ ਕੰਮ ਸਾਰ ਲਵੇ।’
ਇਵੇਂ ਕੀਤਾ ਗਿਆ ਤੇ ਕਰਨਾ ਪਿਆ।
ਉਪ੍ਰੋਕਤ ਤੱਥਾਂ ਅਤੇ ਉਪ੍ਰੋਕਤ ਸ਼ਹਾਦਤ ਦੇ ਆਧਾਰ ਉਤੇ, ਗੋਰੇ ਜੱਜ ਨੇ, ਜੋ ਕਿ ਸੁਪ੍ਰੀਮ ਕੋਰਟ ਦੀ ਜੱਜੀ ਦਾ ਪੁੱਜ ਕੇ ਅਤੇ ਤੀਬਰ ਅਭਿਲਾਸ਼ੀ ਜਾਪਦਾ ਸੀ, ਆਪਣੀ ਰੀਪੋਰਟ ਵਿਚ ਮੇਰੇ ਖ਼ਿਲਾਫ਼, ਇਸ ‘ਦੋਸ਼’ ਬਾਰੇ, ਇਹ ਲਿਖ ਮਾਰਿਆ ਕਿ ‘ਸਰਦਾਰ ਕਪੂਰ ਸਿੰਘ ਨੇ ਇਸ ਮੁਆਮਲੇ ਵਿਚ ਜੋ ਕੁਛ ਕੀਤਾ, ਉਸ ਨਾਲ ਸਰਕਾਰ ਦੀ ਬੜੀ ਬੇ-ਰੋਅਬੀ ਹੋਈ।’
‘ਬੇ-ਰੋਅਬੀ’ ਤਾਂ ਜ਼ਰੂਰ ਹੋਈ, ਪਰ ਕਿਸ ਕੀਤੀ ਕਰਾਈ । ਜੇ ਹਿੰਦੂ ਗੁਨਾਹਗਾਰ ਹੋਵੇ ਤਾਂ ਬੇਗੁਨਾਹ ਸਿੱਖ ਨੂੰ ਫਾਹੇ ਲਾ ਦੇਣਾ ਹੈ ? “ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ” ਪ੍ਰਸਿੱਧ ਗੁਰਵਾਕ ਹੈ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ, ਮੈਨੂੰ ਆਈ.ਸੀ.ਐੱਸ. ਵਿਚੋਂ ਕੱਢੇ ਜਾਣ ਦੀ ਸਿਫ਼ਾਰਸ਼ ਵਿਚ ਇਹ ਭੀ ਤਸਲੀਮ ਕਰ ਲਿਆ ਕਿ ਗੋਰੇ ਜੱਜ ਨੇ ਠੀਕ ਹੀ ਤਾਂ ਕਿਹਾ ਹੈ ਕਿ ਇਸ ਸਿੱਖ ਨੇ ਸਰਕਾਰ ਦੀ ‘ਬੇ-ਰੋਅਬੀ’ ਕੀਤੀ ਹੈ। “ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥”
ਸਹੀ ਦਿਮਾਗ਼ ਆਦਮੀ ਪਾਗਲਖ਼ਾਨੇ ਜਾ ਵੜੇ ਤਾਂ ਕੁਛ ਚਿਰ ਪਿੱਛੋਂ ਉਸ ਲਈ ਇਹ ਨਿਰਣਾ ਕਰਨਾ ਕਠਨ ਹੋ ਜਾਵੇਗਾ ਕਿ ਉਹ ਆਪ ਪਾਗਲ ਹੈ ਕਿ ਉਸ ਦਾ ਆਲਾ-ਦੁਆਲਾ ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇਸ ਕਥਾ ਤੋਂ ਪਿੱਛੋਂ ਹੁਣ ਕੁਛ ਕੁ ਵਕੀਲਾਂ ਬਾਬਤ ਭੀ ਕਹਿਣਾ ਬਣਦਾ ਹੈ, ਜਿਨ੍ਹਾਂ ਦੀ ਸਹਾਇਤਾ ਨਾਲ ਸਰਕਾਰੀ ਕੋਪ ਵਿਚ ਫਸੇ ਹੋਏ ਮੰਦਭਾਗੀ ਹਿੰਦੁਸਤਾਨੀ ਸ਼ਹਿਰੀ ਨੂੰ ਆਪਣਾ ਬਚਾਅ ਕਰਨ ਦਾ ਯਤਨ ਕਰਨਾ ਪੈਂਦਾ ਹੈ।
ਮੇਰੇ ਵਿਰੁੱਧ ਵਿਭਾਗੀ ਪੜਤਾਲ ਦਾ ਆਰੰਭ, ਧਰਮਸ਼ਾਲਾ ਵਿਚ ਕੀਤਾ ਗਿਆ ਤਾਂ ਜੁ ਸਭ ਨੂੰ ਚਾਨਣ ਹੋ ਜਾਵੇ ਕਿ ਇਹ ਕਪੂਰ ਸਿੰਘ, ਜਿਹੜਾ ਇਥੇ ਧਰਮਸ਼ਾਲਾ, ਡਿਪਟੀ ਕਮਿਸ਼ਨਰ ਬਣਿਆ ਬੈਠਾ ਸੀ, ਉਸ ਦਾ ਹੁਣ ਇਹ ਹਸ਼ਰ, ਸੁਤੰਤਰ ਸੈਕੂਲਰ ਭਾਰਤ ਵਿਚ ਹੋ ਰਿਹਾ ਹੈ। ਬਿਲਕੁਲ ਅਜਿਹੇ ਵਿਚਾਰਾਂ ਅਧੀਨ ਹੀ, ਦੂਜੇ ਵਿਸ਼ਵਯੁੱਧ ਦੇ ਜੇਤੂਆਂ ਨੇ, ਜਰਮਨ ਨਾਜ਼ੀਆਂ ਦੇ ਵਿਰੁੱਧ ਮੁਕੱਦਮਾ, ਨਿਊਰੰਬਰਗ ਸ਼ਹਿਰ ਵਿਚ ਚਲਾਇਆ ਸੀ, ਜਰਮਨਾਂ ਨੂੰ ਸਪੱਸ਼ਟ ਕਰਨ ਲਈ ਕਿ ਉਹ ਹੁਣ ਇਕ ਹਾਰੀ ਹੋਈ ਕੌਮ ਹੈ। ਧਰਮਸ਼ਾਲਾ ਵਿਚ, ਮੇਰਾ ਵਕੀਲ, ਇਕ ਮਿਸਟਰ ਪੁਰੀ ਸੀ, ਜਿਸ ਨੂੰ ਮੈਂ ਵਕੜਾ ਤੇ ਈਮਾਨਦਾਰ ਸਮਝ ਕੇ, ਚੋਖੀ ਫ਼ੀਸ ਦਿੱਤੀ ਹੋਈ ਸੀ । ਉਸ ਕੋਲ ਮੇਰੇ ਦਿੱਤੇ ਹੋਏ ਬੜੇ ਜ਼ਰੂਰੀ ਕਾਗ਼ਜ਼ ਤੇ ਟੇਪਰੀਕਾਰਡ ਸਨ, ਜਿਨ੍ਹਾਂ ਤੋਂ ਸਾਬਤ ਹੁੰਦਾ ਸੀ ਕਿ ਜਵਾਹਰ ਲਾਲ ਨਹਿਰੂ ਤੇ ਸਰਦਾਰ ਪਟੇਲ ਦੀ ਚੁੱਕ ਹੇਠਾਂ ਅਤੇ ਗਵਰਨਰ ਚੰਦੂ ਲਾਲ ਕਿਵੇਦੀ ਦੀ ਸ਼ਹਿ ਨਾਲ, ਮਿਸਟਰ ਭਿੱਡੇ, ਆਈ.ਸੀ.ਐੱਸ., ਹੋਮ ਸੈਕ੍ਰੇਟਰੀ, ਮਿਸਟਰ ਸਚਦੇਵ ਆਈ.ਸੀ.ਐੱਸ., ਚੀਫ਼ ਸੈਕ੍ਰੇਟਰੀ ਅਤੇ ਮਿਸਟਰ ਸ੍ਰੀਗਨੇਸ਼, ਆਈ.ਸੀ.ਐੱਸ. ਕਮਿਸ਼ਨਰ ਜਲੰਧਰ ਨੇ ਕੁਝ ਝੂਠੀਆਂ ਸ਼ਹਾਦਤਾਂ ਮੇਰੇ ਵਿਰੁੱਧ ਇਕੱਠੀਆਂ ਕੀਤੀਆਂ, ਬਣਾਈਆਂ ਹਨ ਅਤੇ ਕੁਝ ਜਾਅਲੀ ਕਾਗ਼ਜ਼ ਪੱਤ੍ਰ ਭੀ ਬਣਾਏ, ਬਣਵਾਏ ਹਨ। ਦੂਜੇ, ਗੈਜੇ ਦਿਨ ਜਦੋਂ ਸ੍ਰੀ ਪੁਰੀ ਵਕੀਲ ਨੇ, ਮੇਰੇ ਵੱਲੋਂ, ਆਪ ਗੁਆਹਾਂ ਉਤੇ ਜਿਰਹ ਕਰ ਕੇ ਇਹ ਕਾਗ਼ਜ਼ ਤੇ ਟੇਪਰੀਕਾਰਡ ਅਦਾਲਤ ਵਿਚ ਪੇਸ਼ ਕਰਨੇ ਸਨ, ਸ੍ਰੀ ਪੁਰੀ ਨੇ ਉਹ ਕਾਗ਼ਜ਼ ਤੇ ਟੇਪਰੀਕਾਰਡ ਸਰਕਾਰੀ ਵਕੀਲ ਨੂੰ ਦੇ ਦਿੱਤੇ ਅਤੇ ਮੈਨੂੰ ਸੁਨੇਹਾ ਭਿਜਵਾ ਦਿੱਤਾ ਕਿ ਉਹ ਮੇਰਾ ਵਕੀਲ ਨਹੀਂ ਰਹਿਣਾ ਚਾਹੁੰਦਾ। ਪੁੱਛਣ ‘ਤੇ ਉੱਤਰ ਦਿੱਤਾ, “ਠੀਕ ਹੈ, ਸਰਦਾਰ ਕਪੂਰ ਸਿੰਘ ਬੇਗੁਨਾਹ ਹੈ ਅਤੇ ਮਰਦ ਆਦਮੀ ਹੈ। ਪਰ ਹੁਣ ਜਦ ਕਿ ਦੇਸ਼ ਦੇ ਨੇਤਾ, ਨਹਿਰੂ ਤੇ ਪਟੇਲ ਹੀ ਇਸ ਦਾ ਫਸਤਾ ਵੱਢਣਾ ਚਾਹੁੰਦੇ ਹਨ ਤਾਂ ਆਪਣੇ ਲੀਡਰਾਂ ਦੇ ਨਾਲ ਰਲ ਕੇ ਚੱਲਣਾ ਹੀ ਅਸਾਡਾ ਫ਼ਰਜ਼ ਬਣਦਾ ਹੈ।”
ਕੀ ਕੀਤਾ ਜਾ ਸਕਦਾ ਸੀ ?
ਕੁਝ, ਇਕ-ਦੋ ਟੇਪਰੀਕਾਰਡ ਅਜੇ ਭੀ ਬਚ ਰਹੇ ਸਨ । ਗਵਰਨਰ ਚੰਦੂ ਲਾਲ ਤ੍ਰਿਵੇਦੀ ਦੇ ਰਾਜਨਿਵਾਸ, ਸ਼ਿਮਲੇ ਵਿਚ ਇਕ ਯੁਵਤੀ, ਐਂਗਲੋ ਇੰਡੀਅਨ ਕੁੜੀ ‘ਫਲੋਰੈਂਸ’ ਨਾਮ ਦੀ, ਹਾਊਸਕੀਪਰ, ਘਰ-ਸੰਭਾਲ ਪਦਵੀ ਉਤੇ ਨੌਕਰ ਸੀ, ਜਿਸ ਨੇ ਗਵਰਨਰ ਸਾਹਿਬ ਦੀਆਂ ਕੁਝ ਹਰਕਤਾਂ ਤੋਂ ਗਿਲਾਨੀ ਖਾ ਕੇ, ਇਸ ਰਾਜਪਾਲ ਅਤੇ ਇਕ ਸੀ.ਆਈ.ਡੀ. ਦੇ ਡਿਪਟੀ ਸੁਪ੍ਰਡੰਟ ਲਕਸ਼ਮੀ ਨਾਰਾਇਣ ਵਿਚਾਲੇ ਹੋਈ ਗੱਲਬਾਤ ਟੇਪਰੀਕਾਰਡ ਕਰ ਕੇ ਮੇਰੇ ਵਕੀਲ ਦੇ ਹਵਾਲੇ ਕਰ ਦਿੱਤੀ ਸੀ ਅਤੇ ਆਪ ਅਸਤੀਫ਼ਾ ਦੇ ਦਿੱਤਾ ਸੀ। ਇਸ ਟੇਪਰੀਕਾਰਡ ਅਨੁਸਾਰ, ਗਵਰਨਰ ਚੰਦੂ ਲਾਲ ਤ੍ਰਿਵੇਦੀ, ਲਕਸ਼ਮੀ ਨਾਰਾਇਣ ਨੂੰ ਕਹਿ ਰਹੇ ਹਨ, “ਲਕਸ਼ਮੀ ਨਾਰਾਇਣ, ਪਿਛਲੇ ਛਿਆਂ ਮਹੀਨਿਆਂ ਵਿਚ ਤੂੰ ਦੂਜੀ ਵਾਰ ਕਹਿ ਰਿਹਾ ਹੈਂ ਕਿ ਕਪੂਰ ਸਿੰਘ ਦੇ ਵਿਰੁੱਧ ਕੋਈ ਕੇਸ ਨਹੀਂ ਬਣ ਸਕਿਆ। ਕੋਈ ਸਰਕਾਰੀ ਅਫ਼ਸਰ ਐਸਾ ਨਹੀਂ, ਜਿਸ ਦੇ ਖ਼ਿਲਾਫ਼ ਕੋਈ ਨਾ ਕੋਈ ਝੂਠਾ ਸੱਚਾ ਕੇਸ ਨਾ ਬਣ ਸਕੇ। ਦਿੱਲੀ ਤੋਂ ਤੱਦੀ ਤੋਂ ਤੱਦੀ ਹੋ ਰਹੀ ਹੈ ਕਿ ਕਪੂਰ ਸਿੰਘ ਨੂੰ ਨੌਕਰੀ ‘ਚੋਂ ਕੱਢਿਆ ਜਾਵੇ। ਤੇਰੀ ਸਲਾਹ ਹੁਣ ਕੀ ਹੈ ?” ਲਕਸ਼ਮੀ ਨਾਰਾਇਣ ਦਾ ਉੱਤਰ ਸੀ, “ਹਜ਼ੂਰ, ਮੈਨੂੰ ਇਕ ਮੌਕਾ ਹੋਰ ਦਿਉ।” (In English)
ਸੰਨ 1961 ਦੇ ਲਾਗੇ-ਸ਼ਾਗੇ ਕੁਛ ਫ਼ੈਸਲੇ ਸੁਪ੍ਰੀਮ ਕੋਰਟ ਨੇ ਅਜਿਹੇ ਕੀਤੇ ਸਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਆਪਣੇ ਆਈ.ਸੀ.ਐੱਸ. ਵਿਚੋਂ ਧੱਕੇ ਨਾਲ ਕੱਢੇ ਜਾਣ ਦਾ ਹੁਕਮ, ਦਿੱਲੀ ਹਾਈਕੋਰਟ ਵਿਚ ਰਿੱਟ ਕਰ ਕੇ ਹੀ, ਮਨਸੂਖ਼ ਕਰਵਾ ਸਕਦਾ ਸੀ। ਸੰਨ 1962-67 ਦੀ ਤੀਜੀ ਲੋਕ ਸਭਾ ਵਿਚ, ਜਦੋਂ ਮੈਂ ਪਾਰਲੀਮੈਂਟ ਦਾ ਮੈਂਬਰ ਸੀ, ਤਦ ਸ੍ਰੀ ਅਸ਼ੋਕ ਸੈਨ, ਯੂਨੀਅਨ ਲਾਅ ਮਨਿਸਟਰ, ਕਾਨੂੰਨ ਦੇ ਵਜ਼ੀਰ ਸਨ, ਬੜੇ ਚਤੁਰ, ਚਪਲਬੁੱਧੀ, ਚੰਚਲਮਤਿ, ਦਲੀਲਬਾਜ਼ । ਇਕ ਦੋ ਵਾਰ ਲੋਕ ਸਭਾ ਵਿਚ ਮੈਂ ਉਨ੍ਹਾਂ ਨੂੰ ਕੁਝ ਹੇਠਲੀ ਉਤਲੀ ਕ੍ਰਿਆ ਕਰਦਿਆਂ ਫੜ ਲਿਆ ਤੇ ਪਿੱਠ ਲਾ ਦਿੱਤੀ । ਲੋਕ ਸਭਾ ਦੇ ਸਪੀਕਰ ਨੇ ਮੈਨੂੰ ਬਾਹਰ ਆ ਕੇ ਕਿਹਾ, “ਤੁਸੀਂ ਨਾ ਫੜਦੇ ਤਾਂ ਸਾਰੀ ਲੋਕ ਸਭਾ ਅਣਗਹਿਲੀ ਵਿਚ ਹੀ, ਅਸ਼ੋਕ ਸੈਨ ਨੂੰ ਸਾਫ਼ ਬਚ ਕੇ ਨਿਕਲ ਜਾਣ ਦਿੰਦੀ।” ਇਹ ਅਸ਼ੋਕ ਸੈਨ, ਮੇਰਾ ਮਿੱਤਰ ਬਣ ਗਿਆ ਅਤੇ ਸੰਨ 1968 ਵਿਚ ਆਪ ਹੀ ਮੈਨੂੰ ਕਹਿਣ ਲੱਗਾ, “ਲਿਆਉ, ਤੁਹਾਡੀ ਰਿੱਟ ਹਾਈਕੋਰਟ ਦਿੱਲੀ ਵਿਚ ਕਰ ਕੇ, ਮੈਂ ਤੁਹਾਡੀ ਆਈ.ਸੀ.ਐੱਸ. ਦੀ ਪਦਵੀ ‘ਤੇ ਹਕੂਕ ਬਹਾਲ ਕਰਾ ਦਿਆਂ । ਪੰਦਰਾਂ ਵੀਹ ਮਿੰਟਾਂ ਵਿਚ ਹੀ ਮੈਂ ਦਿੱਲੀ ਹਾਈਕੋਰਟ ਦੇ ਜੱਜਾਂ ਨੂੰ ਨਿਰੁੱਤਰ ਕਰ ਕੇ ਰਿੱਟ ਜਿੱਤ ਲਵਾਂਗਾ।” ਉਸ ਨੇ ਰਿੱਟ ਆਪ ਹੀ ਤਿਆਰ ਕਰ ਕੇ ਫ਼ਾਇਲ ਭੀ ਕਰ ਦਿੱਤੀ। ਮੈਂ ਉਸ ਨੂੰ ਚੰਗੀ ਫ਼ੀਸ ਦਿੱਤੀ। ਦੇਣੀ ਹੀ ਚਾਹੀਦੀ ਸੀ । ਅਸ਼ੋਕ ਸੈਨ ਬੜਾ ਸਿਆਣਾ ਤੇ ਨਿਪੁੰਨ ਵਕੀਲ ਹੈ। ਦੋ-ਤਿੰਨ ਹਫ਼ਤੇ ਪਿੱਛੋਂ, ਜਦੋਂ ਹਾਈਕੋਰਟ ਵਿਚ ਰਿੱਟ ਦੀ ਪੇਸ਼ੀ ਪਈ ਤਾਂ ਬਿਨਾਂ ਮੇਰੇ ਨਾਲ ਗੱਲ ਕੀਤੇ ਦੇ ਅਤੇ ਬਿਨਾਂ ਮੈਨੂੰ ਤਾਰੀਖ਼ ਪੇਸ਼ੀ ਦੱਸੇ ਦੇ, ਆਪ ਹੀ ਜਾ ਕੇ ਹਾਈਕੋਰਟ ਵਿਚ ਬਿਆਨ ਦੇ ਦਿੱਤਾ ਕਿ, “ਮੈਂ ਇਹ ਰਿੱਟ ਵਾਪਸ ਲੈਂਦਾ ਹਾਂ। ਹੋਰ ਨਵੀਂ ਰਿੱਟ ਕਰਾਂਗਾ।”
ਇਉਂ ਮੇਰੀ ਰਿੱਟ ਆਪ ਹੀ ਅਸ਼ੋਕ ਸੈਨ ਨੇ ਖ਼ਾਰਜ ਕਰਵਾ ਦਿੱਤੀ। ਹੋਰ ‘ਨਵੀਂ ਰਿੱਟ’ ਕਿਸ ਨੇ ਕਰਨੀ ਕਰਵਾਉਣੀ ਸੀ । ਅਸ਼ੋਕ ਸੈਨ ਨੇ ਮੈਨੂੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ।
ਮੈਂ ਚਿੱਠੀ ਲਿਖੀ ਕਿ ਜੋ ਕੁਝ ਤੁਸਾਂ ਕੀਤਾ ਹੈ, ਉਹ ਅਜਿਹਾ ਘੋਰ ਕੁਕਰਮ (gross professional misconduct) चै, वि ने वात केला चेटा दे डां ਤੁਸੀਂ ਹਮੇਸ਼ਾ ਲਈ ਵਕਾਲਤ ਕਰਨ ਦੇ ਪੇਸ਼ੇ ਤੋਂ ਅੱਡ ਕਰ ਦਿੱਤੇ ਜਾਉ। ਪਰ ਮੇਰੀ ਸਹਾਇਤਾ ਲਈ ਅਤੇ ਤੁਹਾਡੇ ਵਿਰੁੱਧ ਇਸ ਕੇਸ ਬਾਰੇ ਕੋਈ ਕੜਾ ਕਾਨੂੰਨ ਲਾਗੂ ਨਹੀਂ ਹੋਣਾ, ਇਹ ਮੈਨੂੰ ਪਤਾ ਹੈ । ਇਸ ਲਈ, ਜੋ ਚੋਖੀ ਫ਼ੀਸ ਮੈਂ ਤੁਹਾਨੂੰ ਦਿੱਤੀ ਹੈ, ਉਹ ਹੀ ਮੋੜ ਦਿਉ, ਮੈਂ ਕੋਈ ਧਨਵਾਨ ਆਦਮੀ ਨਹੀਂ ਹਾਂ। ਅਸ਼ੋਕ ਸੈਨ ਨੇ ਮੇਰੀ ਇਸ ਚਿੱਠੀ ਦਾ ਭੀ ਕੋਈ ਜਵਾਬ ਨਾ ਦਿੱਤਾ।
ਮੈਂ ਹਾਰ ਕੇ ਚੁੱਪ ਕਰ ਰਿਹਾ। ਕੁਝ ਸਮਾਂ ਪਾ ਕੇ, ਇਸ ਅਸ਼ੋਕ ਸੈਨ ਵਿਰੁੱਧ ਕਲਕੱਤੇ ਵਿਚ ਕਈ ਮੁਕੱਦਮੇ ਚੱਲ ਪਏ ਕਿ ਇਸ ਨੇ ਧੋਖਾਦਹੀ ਕਰ ਕੇ, ਲੱਖਾਂ ਰੁਪਈਆਂ ਦਾ ਸਰਕਾਰੀ ਕਾਗ਼ਜ਼, ਭ੍ਰਿਸ਼ਟਾਚਾਰ ਦੁਆਰਾ ਵੇਚ ਵੱਟ ਲਿਆ ਹੈ। ਇਹ ਮੁਕੱਦਮੇ ਇਤਨੇ ਸੰਗੀਨ ਸਨ ਕਿ ਸਭ ਲੋਕ ਆਖ ਰਹੇ ਸੀ ਕਿ ਅਸ਼ੋਕ ਸੈਨ ਦਸਾਂ ਵਰ੍ਹਿਆਂ ਤੋਂ ਘੱਟ ਕੈਦ ਨਹੀਂ ਹੋਣ ਲੱਗਾ। ਉਨ੍ਹਾਂ ਦਿਨਾਂ ਵਿਚ ਹੀ ਸ੍ਰੀਮਤੀ ਇੰਦਰਾ ਗਾਂਧੀ ਦੇ ਵਿਰੁੱਧ ਅਲਾਹਾਬਾਦ ਹਾਈਕੋਰਟ ਤੋਂ ਫ਼ੈਸਲਾ ਹੋ ਗਿਆ ਅਤੇ ਉਸ ਦੀ ਪ੍ਰਾਈਮ ਮਨਿਸਟਰੀ ਦੀ ਬੇੜੀ ਡੱਕੋ-ਡੋਲੇ ਖਾਣ ਲੱਗੀ । ਸ੍ਰੀਮਤੀ ਇੰਦਰਾ ਗਾਂਧੀ ਨੇ ਸੁਪ੍ਰੀਮ ਕੋਰਟ ਵਿਚ ਅਪੀਲ ਕੀਤੀ ਤਾਂ ਇਹ ਅਸ਼ੋਕ ਸੈਨ ਇੰਦਰਾ ਜੀ ਦਾ ਵਕੀਲ ਬਣ ਗਿਆ ਅਤੇ ਬੜੀ ਹੋਸ਼ਿਆਰੀ ਨਾਲ ਉਸ ਮੁਕੱਦਮੇ ਨੂੰ ਜਿੱਤਣ ਵਿਚ ਤਤਪਰ ਹੋ ਗਿਆ।
ਇਤਿਫ਼ਾਕ ਹੀ ਸਮਝਣਾ ਚਾਹੀਏ ਕਿ ਇਸ ਸਮੇਂ ਜਿਹੜੇ ਸੰਗੀਨ ਮੁਕੱਦਮੇ ਧੋਖਾਦਹੀ ਅਤੇ ਲੱਖਾਂ ਰੁਪਏ ਖੁਰਦ-ਬੁਰਦ ਕਰਨ ਦੇ, ਸਰਕਾਰ ਹਿੰਦ ਵੱਲੋਂ ਅਸ਼ੋਕ ਸੈਨ ਦੇ ਵਿਰੁੱਧ ਚੱਲ ਰਹੇ ਸੀ, ਉਹ ਇਕ ਤਰ੍ਹਾਂ ਨਾਲ ਸੌਂ ਹੀ ਗਏ, ਬੰਦ ਹੀ ਹੋ ਗਏ। ‘ਜੋ ਨਰੁ ਪਰਉਪਕਾਰ ਕਰੰਤੇ ਤਿਨ ਕਓ ਹੋਤ ਸਹਾਇ ਖੁਦਾਇ ।’ ਇਹ ਮਹਾਂਕਵੀ ਸੰਤੋਖ ਸਿੰਘ ਦਾ ਕਥਨ ਹੈ।
ਮਾਰਚ, ਸੰਨ 1977 ਵਿਚ ਲੋਕਸਭਾ ਦੀਆਂ ਚੋਣਾਂ ਹੋਈਆਂ ਤਾਂ ਸ੍ਰੀਮਤੀ ਇੰਦਰਾ ਗਾਂਧੀ ਅਤੇ ਉਸ ਦੀ ਕਾਂਗਰਸ ਪਾਰਟੀ ਦਾ ਮਾਨੋ ਸਫ਼ਾਇਆ ਹੀ ਹੋ ਗਿਆ। ਹੁਣ ਇੰਦਰਾ ਗਾਂਧੀ ਜੀ ਨਾਲ ਵਫ਼ਾਦਾਰੀ ਨਿਭਾਉਣ ਦਾ ਕੋਈ ਲਾਭ, ਕਿਸੇ ਬੁੱਧੀਵਾਨ ਨੂੰ ਦਿਸ ਨਹੀਂ ਸੀ ਰਿਹਾ।
31 ਮਾਰਚ, ਸੰਨ 1977 ਦੀ ਡੇਟਲਾਈਨ ਹੇਠਾਂ ‘ਸਮਾਚਾਰ’ ਵੱਲੋਂ ਨਸ਼ਰ ਕੀਤੀ ਗਈ ਇਹ ਖ਼ਬਰ, ਸਭ ਵੱਡੇ ਵੱਡੇ, ਮੁਲਕ ਦੇ ਅਖ਼ਬਾਰਾਂ ਵਿਚ ਛਪੀ :
ਮਿਸਟਰ ਏ.ਕੇ. ਸੈਨ, ਭੂਤਪੂਰਵ ਯੂਨੀਅਨ ਕਾਨੂੰਨ ਮੰਤਰੀ ਨੇ ਅੱਜ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸੈਨ ਸਾਹਿਬ, ਸੁਪ੍ਰੀਮ ਕੋਰਟ ਵਿਚ ਚੱਲ ਰਹੇ ਮੁਕੱਦਮੇ ਵਿਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਵਕੀਲ ਸਨ।
ਆਪਣੇ ਅਸਤੀਫ਼ੇ ਵਿਚ, ਸ੍ਰੀ ਅਸ਼ੋਕ ਸੈਨ ਨੇ ਕਾਂਗਰਸ ਦੇ ਪ੍ਰਧਾਨ ਡੀ.ਕੇ. ਬਰੂਆ ਨੂੰ ਲਿਖਿਆ ਹੈ, “ਜਿਹੜੇ ਨੀਚ ਲੋਕ, ਦੇਸ਼ ਅਤੇ ਸਮਾਜ ਦੇ ਵਿਨਾਸ਼ ਕਰਨ ਨੂੰ ਕੋਈ ਮਾੜਾ ਕੰਮ ਨਹੀਂ ਸਮਝਦੇ ਮੈਂ ਉਨ੍ਹਾਂ ਨਾਲ ਕੋਈ ਸਾਂਝ ਯਾ ਸਬੰਧੀ ਕਿਵੇਂ ਰੱਖ ਸਕਦਾ ਹਾਂ ?”
ਮੈਂ ਜਦੋਂ ਅਸ਼ੋਕ ਸੈਨ ਜੀ ਦੀ ਇਹ ਕਲਾਬਾਜ਼ੀ ਦੇਖੀ ਤਾਂ ਮੈਨੂੰ ਆਪਣੇ ਨਾਲ ਵਾਪਰੀ ਦੇ ਸਭ ਗੁੱਸੇ ਗਿਲੇ ਭੁੱਲ ਗਏ। ‘ਦੁਸ਼ਮਨੋਂ ਕੀ ਦੁਸ਼ਮਨੀ ਕਾ ਸਭ ਗਿਲਾ ਜਾਤਾ ਰਹਾ।’
ਅਸਾਡੇ ਪ੍ਰਾਚੀਨ ਗ੍ਰੰਥਾਂ ਵਿਚ, ਇਕ ਕਾਮਯਾਬ ਤੇ ਸਫਲ ਮਨੁੱਖ ਦੇ ਇਹ ਲੱਛਣ ਦੱਸੇ ਹੋਏ ਹਨ: ‘ਅੰਤਰ ਸ਼ਾਕਤੋ, ਬਹਿਰ ਸ਼ੈਵੋ, ਸਭਾ ਮਧਯੇ ਵੈਸ਼ਣਵ।’ ਮਨ ਵਿਚ ਹੋਰ, ਕਹਿਣੀ ਹੋਰ ਤੇ ਕਰਨੀ ਹੋਰ।
ਵਕੀਲ ਜਾਤੀ ਨਾਲ, ਮੇਰੇ ਵਾਹ ਪੈਣ ਦੀ ਆਤਮ-ਕਥਾ ਦਾ ਇਹ ਇਕ ਐਵੇਂ ਛੋਟਾ ਜਿਹਾ ਭਾਗ ਹੀ ਹੈ। ਲੰਮੀ ਕਹਾਣੀ ਪਾਉਣ ਦਾ ਇਹ ਸਮਾਂ ਸਥਾਨ ਨਹੀਂ ਹੈ। ‘ਗ੍ਰੰਥ ਬਢਨ ਤੇ ਅਧਿਕ ਡਰਾਊਂ” ਕਹਿਣਾ ਹੀ ਬਣਦਾ ਹੈ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੇ ਵਕੀਲ ਜਾਤੀ ਦੀ ਉਪ੍ਰੋਕਤ ਕਥਾ ਨਾਲ, ਅਸਲੀ ਮੂਰਤ ਦੀ ਸਹੀ ਰੂਪ ਰੇਖਾ ਉਘੜਦੀ ਨਹੀਂ, ਜਿਤਨਾ ਚਿਰ ਅਦਾਲਤਾਂ, ਜੱਜਾਂ ਆਦਿ ਦੀ ਮਹਿਮਾ, ਭਾਵੇਂ ਕਿਣਕਾ ਮਾਤ੍ਰ ਹੀ ਹੋਵੇ, ਵਰਣਨ ਨਾ ਕੀਤੀ ਜਾਵੇ। ਜਿਵੇਂ ਮੋਤੀ ਤੋਂ ਬਿਨਾਂ ਸੁੰਦਰੀ ਦੀ ਨੱਥ ਅਤੇ ਕੰਵਲ ਫੁੱਲ ਤੋਂ ਬਿਨਾਂ ਤੀਰਥ ਦਾ ਸਰੋਵਰ, ਸ਼ੋਭਾ ਨਹੀਂ ਪਾਉਂਦੇ, ਇਉਂ ਹੀ ਨਿਯਾਆਲਿਆਂ ਤੇ ਨਿਯਾਯਧੀਸ਼ਾਂ ਦੇ ਪਰਕਰਣ ਤੋਂ ਬਿਨਾਂ, ਅਜੋਕੇ ਪ੍ਰਭੂਸੱਤਾ ਸੰਪੰਨ, ਧਰਮਨਿਰਪੇਕਸ਼, ਸਮਾਜਵਾਦੀ ਗਣਤੰਤ੍ਰ ਮਾਯਾਪੁਰੀ ਦਾ ਸ਼ੁੱਧ ਗਿਆਨ ਮਨੁੱਖ ਬੁੱਧੀ ਵਿਚ ਪ੍ਰਕਾਸ਼ਤ ਨਹੀਂ ਹੋ ਸਕਦਾ।
ਸੁਪ੍ਰੀਮ ਕੋਰਟ ਪਦ ਪਦਵੀ ਦੀ ਨਿਯੁਕਤੀ ਦੇ ਅਕਾਂਕਸ਼ੀ, ਮਿਸਟਰ ਐਰਿਕ ਵੈਸਟਨ ਦਾ ਜ਼ਿਕਰ ਉਪਰ ਟੂਕ ਮਾਤ੍ਰ ਆ ਹੀ ਚੁੱਕਾ ਹੈ।
ਜਦੋਂ ਐਰਿਕ ਵੈਸਟਨ ਨੇ ਮੇਰੇ ਵਿਰੁੱਧ ਭਰਪੂਰ ਰੀਪੋਰਟ ‘ਪਬਲਿਕ ਸਰਵੈਂਟਸ ਇਨਕੁਆਰੀਸ ਐਕਟ (Pubic Servants Enquiries Act) ਹੇਠਾਂ ਕਰ ਦਿੱਤੀ ਤਾਂ ਮੈਂ ਵਿਧਾਨ ਅਨੁਸਾਰ, ਸੁਪ੍ਰੀਮ ਕੋਰਟ ਵਿਚ ਕੇਵਲ ਇਕ ਨੁਕਤਾ ਲੈ ਕੇ, ਅਪੀਲ ਕੀਤੀ ਕਿ ਇਸ ਰੀਪੋਰਟ ਵਿਚ ਜਿਹੜੇ ਤੱਥ ਮੇਰੇ ਵਿਰੁੱਧ ਸਾਬਤ ਹੋ ਚੁੱਕੇ ਕਹੇ ਗਏ ਹਨ, ਉਹ ਨਾ ਕਾਨੂੰਨੀ ਤੌਰ ਉਤੇ ਅਤੇ ਨਾ ਹੀ ਪੇਸ਼ ਹੋ ਚੁੱਕੀ ਸ਼ਹਾਦਤ ਦੇ ਆਧਾਰ ਉੱਤੇ ਕਿਵੇਂ ਭੀ, ਦਿਆਨਤਦਾਰੀ ਨਾਲ ਸਾਬਤ ਹੋਏ ਕਹੇ ਜਾ ਸਕਦੇ ਹਨ। ਪੇਸ਼ ਹੋ ਚੁੱਕੀ ਸ਼ਹਾਦਤ ਉੱਤੇ ਭੀ ਦੀਰਘ ਵਿਚਾਰ ਕੀਤੀ ਜਾਵੇ ਅਤੇ ਜਿਹੜੀ ਜ਼ਰੂਰੀ ਸਫ਼ਾਈ ਦੀ ਸ਼ਹਾਦਤ ਮੇਰੀ, ਹਿੱਕ ਦੇ ਧੱਕੇ ਨਾਲ ਅਤੇ ਸਰੀਹਨ ਬਦਨੀਤੀ ਦੁਆਰਾ, ਲੈਣ ਤੋਂ ਇਨਕਾਰ ਕੀਤਾ ਗਿਆ ਹੈ, ਉਹ ਭੀ ਬੁਲਾਈ ਜਾਣ ਦਾ ਹੁਕਮ ਹੋਵੇ।
ਉਸ ਸਮੇਂ ਸੁਪ੍ਰੀਮ ਕੋਰਟ ਦਾ ਚੀਫ਼ ਜਸਟਿਸ ਲਾਲਾ ਮਿਹਰ ਚੰਦ ਮਹਾਜਨ ਸੀ, ਜੋ ਕਿ ਬੜਾ ਲਾਇਕ ਤੇ ਖਾੜਕੂ, ਨਿਧੜਕ ਜੱਜ ਸੀ। ਮੇਰੇ ਨਿੱਜੀ ਸੰਬੰਧ ਭੀ ਉਸ ਨਾਲ ਚੰਗੇ ਸਨ।
ਮੇਰਾ ਵਕੀਲ ਕਹਿਣ ਲੱਗਾ, “ਤੁਹਾਡਾ ਕੇਸ ਇਤਨਾ ਸਪੱਸ਼ਟ ਹੈ ਕਿ ਕੋਈ ਦਿਆਨਤਦਾਰ ਜੱਜ, ਰੀਕਾਰਡ ਨੂੰ ਵਾਚ ਕੇ, ਇਹ ਨਹੀਂ ਕਹਿ ਸਕੇਗਾ ਕਿ ਇਸ ਵਿਚ ਕੋਈ ਇਨਸਾਫ਼, ਨਿਆਂ ਵਾਲੀ ਗੱਲ ਕੀਤੀ ਗਈ ਹੈ । ਮਹਾਜਨ ਉਂਜ ਭੀ ਤਕੜਾ ਨਿਡਰ ਜੱਜ ਹੈ। ਇਕੋ ਗੱਲ ਤੁਹਾਡੇ ਖ਼ਿਲਾਫ਼ ਜਾਂਦੀ ਹੈ ਕਿ ਤੁਸੀਂ ਬੜੇ ਪੱਕੇ ਤੇ ਨਿਡਰ ਸਿੱਖੀ ਵਿਚਾਰ ਰੱਖਦੇ ਹੋ। ਮੈਂ ਸਿਰ ਮੂੰਹ ਮੁੰਨਿਆ ਹੋਇਆ ਸਿੱਖ ਹਾਂ, ਇਸ ਲਈ ਸਿੱਖਾਂ ਵਿਰੁੱਧ ਗੱਲਾਂ, ਲੋਕੀਂ ਬੇ-ਧਿਆਨੇ ਹੀ, ਮੇਰੇ ਸਾਹਮਣੇ ਕਰ ਦਿੰਦੇ ਹਨ। ਚੌਹੀਂ ਪਾਸੀਂ ਇਕੋ ਆਵਾਜ਼ ਉੱਠ ਰਹੀ ਸੁਣੀਂਦੀ ਹੈ ਕਿ ਕੜਾ ਕਾਨੂੰਨ ਕੋਈ ਹੋਵੇ, ਇਸ ਕਪੂਰ ਸਿੰਘ ਦਾ ਬੀਜ ਨਾਸ ਕੀਤੇ ਤੋਂ ਬਿਨਾਂ ਸਿੱਖ ਕਾਬੂ ਨਹੀਂ ਆਉਣੇ।”
ਮੈਂ ਕਿਹਾ, “ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਉ। ਅਦਾਲਤੀ ਕੁਰਸੀਆਂ ਉੱਤੇ ਬਹਿ ਕੇ ਇਉਂ ਨਹੀਂ ਸੋਚਿਆ ਜਾ ਸਕਦਾ। ਨਾਲੇ ਮਿਹਰ ਚੰਦ ਜੀ ਮਹਾਜਨ ਮੇਰੇ ਨਿੱਜੀ ਸਨੇਹੀ ਹਨ। ਮੇਰੇ ਨਾਲ ਉਹ ਜਾਣ-ਬੁਝ ਕੇ ਧੱਕਾ ਨਹੀਂ ਕਰਨਗੇ।”
ਕੁਝ ਚਿਰ ਪਿੱਛੋਂ, ਜਦ ਮੇਰੀ ਇਸ ਅਪੀਲ ਦੀ ਪੇਸ਼ੀ ਸੁਪ੍ਰੀਮ ਕੋਰਟ ਵਿਚ ਲਿਸਟ ਉੱਤੇ ਲੱਗ ਗਈ ਤਾਂ ਮੇਰੇ ਵਕੀਲ ਨੇ ਮੈਨੂੰ ਸ਼ਿਮਲੇ ਤੋਂ ਦਿੱਲੀ ਉਚੇਚਾ ਬੁਲਾ ਭੇਜਿਆ। ਮੈਂ ਮਿਲਿਆ ਤਾਂ ਕਹਿਣ ਲੱਗੇ, “ਗੱਲ ਮਾੜੀ ਸੁਣੀ ਹੈ। ਚੀਫ਼ ਜਸਟਿਸ ਯਾ ਇਸ ਦੇ ਰਿਸ਼ਤੇਦਾਰਾਂ ਦਾ ਕੋਈ ਬਾਗ਼ ਤੇ ਕਾਰਖ਼ਾਨਾ ਹੈ ਜਿਥੋਂ ‘ਆਰੰਜ ਸੁਕਆਸ਼’, ‘ਲੈਮਨ ਸੁਕਆਸ਼’ ਆਦਿ ਪੀਣ ਵਾਲੇ ਸ਼ਰਬਤ ਬਣ ਕੇ ਫ਼ੌਜ ਨੂੰ ਸਪਲਾਈ ਪਿਛਲੇ ਕਈ ਸਾਲਾਂ ਤੋਂ ਹੁੰਦੇ ਰਹੇ ਹਨ। ਐਤਕਾਂ ਉਹ ਠੇਕਾ ਪਹਿਲਾਂ ਫ਼ੌਜ ਵਾਲਿਆਂ ਨੇ ਇਸ ਮਹਾਜਨ ਵਾਲੀ ਫ਼ਰਮ ਨੂੰ ਦੇਣੋਂ ਕੁਝ ਨਾਂਹ ਨੁੱਕਰ ਕਰ ਦਿੱਤੀ ਸੀ, ਪਰ ਹੁਣ ਫੇਰ ਇਹ ਠੇਕਾ ਮਨਜ਼ੂਰ ਕਰ ਲਿਆ ਗਿਆ ਹੈ। ਲੱਖਾਂ ਰੁਪਈਆਂ ਦਾ ਮੁਆਮਲਾ ਹੈ। ਏਸੇ ਸਿਲਸਿਲੇ ਵਿਚ ਤੁਸੀਂ ਮਾਰੇ ਜਾਓਗੇ।”
ਮੈਂ ਕਿਹਾ, “ਤੁਸੀਂ ਚਿੰਤਾ ਨਾ ਕਰੋ, ਮਹਾਜਨ ਸਾਹਿਬ ਬੜੇ ਉੱਤਮ ਪੁਰਸ਼ ਹਨ।”
ਮੇਰਾ ਕੇਸ ਸੁਪ੍ਰੀਮ ਕੋਰਟ ਦੇ ਫੁੱਲ ਬੈਂਚ ਸਾਹਮਣੇ ਪੇਸ਼ ਹੋਇਆ। ਸੱਤ ਜੱਜ,
ਸਪਤ ਰਿਸ਼ੀਆਂ ਵਾਂਗ ਸੁਭਾਇਮਾਨ ਸਨ । ਚੀਫ਼ ਜਸਟਿਸ ਮਹਾਜਨ, ਫੁੱਲ ਬੈਂਚ ਦੀ
ਪ੍ਰਧਾਨਗੀ ਕਰ ਰਹੇ ਸਨ, ਜਿਵੇਂ ਤਾਰਿਆਂ ਵਿਚ ਚੰਦ੍ਰਮਾ ਯਾ ‘ਜਿਉਂ ਗੋਪਨ ਮੇਂ ਕਾਹਨ ।’ ਮੇਰਾ ਵਕੀਲ ਜਦ ਉੱਠ ਕੇ ਕੁਝ ਬੋਲਣ ਲੱਗਾ ਤਾਂ ਚੀਫ਼ ਜਸਟਿਸ, ਮਿਹਰਚੰਦ ਮਹਾਜਨ, ਬੜੇ ਠਰੰਮੇ ਨਾਲ ਮੇਰੇ ਵਕੀਲ ਨੂੰ ਕਹਿਣ ਲੱਗੇ, “ਮੈਂ ਇਹ ਕੇਸ ਅਤੇ ਲਾਗੂ ਕਾਨੂੰਨ ਧਿਆਨ ਨਾਲ ਪੜ੍ਹ ਲਿਆ ਹੈ। ਮੁੱਦਈ ਨੂੰ ਭੀ ਮੈਂ ਨਿੱਜੀ ਤੌਰ ‘ਤੇ ਜਾਣਦਾ ਹਾਂ ਅਤੇ ਉਸ ਦਾ ਸਤਿਕਾਰ ਭੀ ਕਰਦਾ ਹਾਂ। ਪਰ, ਰਤਾ ਧਿਆਨ ਨਾਲ, ਵਿਧਾਨ ਦੀ ਉਹ ਧਾਰਾ ਪੜ੍ਹੋ ਜਿਸ ਹੇਠਾਂ ਤੁਸੀਂ ਅਪੀਲ ਕੀਤੀ ਹੈ। ਉਸ ਵਿਚ ਲਿਖਿਆ ਹੈ ਕਿ ਹੇਠਲੀ ਕੋਈ ਅਦਾਲਤ ਯਾ ਅਦਾਲਤੀ ਬੈਠਕ, ਆਦਿ ਕੋਈ ਤੱਥ ਨਿਰਣੇ ਕਰੋ, ਕੋਈ ਫ਼ੈਸਲਾ ਤੱਥਾਂ ਦੇ ਸਾਬਤ ਹੋਣ ਬਾਬਤ ਦੇਵੇ, ਸ਼ਬਦ ਹਨ, determination, judgement, ਤਦ ਅਪੀਲ ਸੁਪ੍ਰੀਮ ਕੋਰਟ ਵਿਚ ਹੋ ਸਕਦੀ ਹੈ। ਪਰ ਜਿਸ ਕਾਨੂੰਨ, ‘ਪਬਲਿਕ ਸਰਵੰਟਸ ਇਨਕੁਆਰੀਜ਼ ਐਕਟ ਹੇਠਾਂ, ਜੱਜ ਐਰਿਕ ਵੈਸਟਨ ਨੇ ਤੁਹਾਡੇ ਖ਼ਿਲਾਫ਼ ਰਿਪੋਰਟ ਕੀਤੀ ਹੈ, ਉਸ ਵਿਚ ਸਾਫ਼ ਦਰਜ ਹੈ ਕਿ ਪੜਤਾਲੀ ਅਫ਼ਸਰ, ਆਪਣੀ ਰਾਏ, opinion, ਆਪਣੀ ਰਿਪੋਰਟ ਵਿਚ ਸਰਕਾਰ ਨੂੰ ਲਿਖ ਭੇਜੇ। ਐਰਿਕ ਵੈਸਟਨ ਨੇ ਆਪਣੀ ‘ਓਪੀਨੀਅਨ’ ਇਸ ਰਿਪੋਰਟ ਵਿਚ ਲਿਖੀ ਹੈ। ਇਹ ‘ਰਾਏ’ ਕਿਤਨੀ ਭੀ ਗ਼ਲਤ ਯਾ ਨਿਰਾਧਾਰ ਹੋਵੇ, ਇਸ ਦੀ ਅਪੀਲ ਸੁਪ੍ਰੀਮ ਕੋਰਟ ਨਹੀਂ ਸੁਣ ਸਕਦਾ। ਅਨੇਕ ਪ੍ਰਕਾਰ ਦੇ ਲੋਗ, ਅਨੇਕ ਪ੍ਰਕਾਰ ਦੀਆਂ ਰਾਵਾਂ ਦਿਨ ਰਾਤ ਦਈ ਜਾਂਦੇ ਹਨ। ਸੁਪ੍ਰੀਮ ਕੋਰਟ ਅਜਿਹੀਆਂ ਰਾਵਾਂ ਦੀ ਸੋਧ-ਸੁਧਾਈ ਦੇ ਝਮੇਲੇ ਵਿਚ, ਕਿਹੜੇ ਅਧਿਕਾਰਾਂ ਹੇਠ ਪੈ ਸਕਦੀ ਹੈ ?”
ਮੇਰਾ ਵਕੀਲ ਕਹਿਣ ਲੱਗਾ, “ਮਾਈ ਲਾਰਡ, ਇਸ ਨਿਰਾਧਾਰ ਤੇ ਕੱਚੀ ਰਾਏ, opinion, ਦਾ ਆਸਰਾ ਲੈ ਕੇ ਹੀ ਹਿੰਦ ਸਰਕਾਰ, ਸਰਦਾਰ ਕਪੂਰ ਸਿੰਘ ਵਰਗੇ ਪ੍ਰਤਿਸ਼ਟ ਮਨੁੱਖ ਨੂੰ ਆਈ.ਸੀ.ਐੱਸ. ਵਰਗੀ ਦ੍ਰਿੜ੍ਹ ਨੌਕਰੀ ਤੋਂ ਕੱਢ ਕੇ ਬਾਹਰ ਕਰਨ ਦਾ ਮਨ ਪੱਕਾ ਬਣਾਈ ਬੈਠੀ ਹੈ।”
ਸ੍ਰੀ ਮਿਹਰਚੰਦ ਜੀ ਕਹਿਣ ਲੱਗੇ, “ਸਰਕਾਰਾਂ ਦਿਨ ਰਾਤ, ਅਨੇਕਾਂ ਉਲਟੇ ਪੁਲਟੇ ਕੰਮ ਕਰਦੀਆਂ ਰਹਿੰਦੀਆਂ ਹਨ। ਅਸੀਂ ਕੇਹੜੀ ਕੇਹੜੀ ਗੱਲ ਦੀ ਅਗਾਊਂ ਰੋਕ ਪਾਈਏ ?”
ਮੇਰੇ ਵਕੀਲ ਨੇ ਬੇਨਤੀ ਕੀਤੀ, “ਮਾਈ ਲਾਰਡ, ਜੇ ਮੇਰੀ ਅਪੀਲ ਨਹੀਂ ਸੁਣਨੀ ਤਾਂ ਇਕ ਕਿਰਪਾ ਕਰੋ ਕਿ ਆਪਣੇ ਹੁਕਮ ਵਿਚ ਇਹ ਸਪੱਸ਼ਟ ਕਰ ਦਿਓ ਕਿ ਐਰਿਕ ਵੈਸਟਨ ਦੀ ਰਿਪੋਰਟ ਕੇਵਲ ਉਸ ਦੀ ‘ਰਾਏ’ ਹੈ, ਇਹ ਕੋਈ ਤੱਥ-ਨਿਰਣਾ ਯਾ ਫ਼ੈਸਲਾ ਨਹੀਂ।”
ਜਿਸ ਤਰ੍ਹਾਂ ਕੁਰੂਕਸ਼ੇਤ੍ਰ ਦੀ ਯੁੱਧਭੂਮੀ ਵਿਚ ਯੋਗੀਰਾਜ, ਭਗਵਾਨ ਕ੍ਰਿਸ਼ਨ ਨੇ ਕੁੰਤੀ ਪੁੱਤਰ ਅਰਜੁਣ ਦੀਆਂ ਸੰਸ਼ੇਵ੍ਰਿਤੀ ਦੀਆਂ ਗੱਲਾਂ ਸੁਣ ਕੇ ‘ਵਰਾਟਰੂਪ’ ਧਾਰਨ ਕਰ ਲਿਆ ਸੀ, ਇਸੇ ਪ੍ਰਕਾਰ ਚੀਫ਼ ਜਸਟਿਸ ਮਹਾਜਨ ਦੇ ਮੁਖਾਰਬਿੰਦ ਦਾ ਰੰਗ ਗਹਿਰਾ ਲਾਲ ਹੋ ਗਿਆ, ਉਨ੍ਹਾਂ ਦੇ ਕੰਵਲਨੈਣ ਰਕਤ ਪ੍ਰਭਾਵੀ ਹੋ ਗਏ ਅਤੇ ਉਨ੍ਹਾਂ ਦੇ ਕਰੁਣਾਮਯ ਬੋਲ, ਸਿੰਘ ਗਰਜਨਾਂ ਵਿਚ ਪਰਿਵਰਤ ਹੋ ਗਏ। ਮਧੁਰ ਧੁਨੀ ਦੁੰਦੁਭਿ-ਸ੍ਵਰ ਵਿਚ ਬਦਲ ਗਈ। ਕੇਸ ਦੇ ਕਾਗ਼ਜ਼ ਉਨ੍ਹਾਂ ਨੇ ਵਗਾਹ ਕੇ ਪਰ੍ਹਾਂ ਮਾਰੇ ਅਤੇ ਆਪਣੇ ਦੋਹਾਂ ਕਰ-ਕਮਲਾਂ ਦੁਆਰਾ ਮੇਜ਼ ਉਤੇ ਮੁੱਕੇ ਮਾਰ ਮਾਰ ਕੇ ਕਹਿਣ ਲੱਗੇ, “ਨਹੀਂ ਲਿਖਦਾ, ਕੁਝ ਭੀ ਨਹੀਂ ਲਿਖਦਾ। ਏਕਾਖਰੀ ਹੁਕਮ ਹੈ: ‘ਡਿੱਸਮਿੱਸ’।”
ਮੇਰੇ ਵਿਰੁੱਧ ਰਚਿਆ ਹੋਇਆ ਸਾਰਾ ਖੜਯੰਤ੍ਰ, ਇਥੇ ਹੀ ਖ਼ਤਮ ਹੋ ਜਾਣਾ ਸੀ, ਜੇ ਚੀਫ਼ ਜੱਜ ਮਿਹਰਚੰਦ ਮਹਾਜਨ ਇਹ ਲਿਖ ਦਿੰਦੇ ਕਿ ਇਹ ਅਪੀਲ ਇਸ ਕਰਕੇ ਨਹੀਂ ਸੁਣੀ ਜਾ ਸਕਦੀ ਕਿਉਂਕਿ ਐਰਿਕ ਵੈਸਟਨ ਨੇ ਕੋਈ ਦੋਸ਼ ਕਪੂਰ ਸਿੰਘ ਵਿਰੁੱਧ ਸਾਬਤ ਹੋਣ ਦਾ ਨਿਰਣਾ ਹੀ ਨਹੀਂ ਕੀਤਾ। ਐਵੇਂ ਨਿੱਜੀ ‘ਰਾਏ’ ਦਿੱਤੀ ਹੈ।
ਜਦੋਂ ਨਹਿਰੂ ਸਰਕਾਰ, ਮੇਰੇ ਵਿਰੁੱਧ ਰਾਜ-ਲੀਲਾ ਦਾ ਉਤਾਰਧ ਸਮਾਪਤ ਕਰ ਚੁੱਕੀ, ਅਥਵਾ ਮੈਨੂੰ ਆਈ.ਸੀ.ਐੱਸ. ਦੀ ਦ੍ਰਿੜ੍ਹ ਤੇ ਉੱਚ ਪਦਵੀ ਤੋਂ ਚਾਰ ਪੰਜ ਸਾਲ ਅਦਾਲਤਾਂ ਆਦਿ ਰਾਹੀਂ ਖ਼ੁਆਰ, ਬੇਰੋਜ਼ਗਾਰ ਤੇ ਪੈਸੇ ਪੈਸੇ ਤੋਂ ਆਤੁਰ ਕਰ ਕੇ, ਬਿਨਾਂ ਕੋਈ ਪੈਨਸ਼ਨ ਆਦਿ ਦਿੱਤੇ ਦਿਵਾਏ ਦੇ, ਕੱਢ ਮਾਰਿਆ ਤਾਂ ਮੈਂ, “ਜੂਝ ਮਰੋਂ ਤਓ ਸਾਚ ਪਤੀਜੈ” ਮਹਾਂਵਾਕ ਤੋਂ ਪ੍ਰੇਰਤ ਹੋ ਕੇ, ਨਿਰੋਲ ਤੇ ਗੰਭੀਰ ਕਾਨੂੰਨੀ ਲੜਾਈ ਆਰੰਭ ਕਰ ਦਿੱਤੀ। ਚੰਡੀਗੜ੍ਹ ਹਾਈਕੋਰਟ ਵਿਚ ਮੈਂ ਇਕ ਸਵਿਸਥਾਰ ਰਿੱਟ, ਸਰਕਾਰ ਦੇ ਸਮੂਲਚੇ ਧੱਕਿਆਂ ਵਿਰੁੱਧ ਦਾਇਰ ਕਰ ਦਿੱਤੀ।
ਇਹ ਰਿੱਟ ਡੂਢ ਦੋ ਸਾਲ ਲਮਕਦੀ ਤੇ ਚੱਲਦੀ ਰਹੀ ਅਤੇ ਇਕ ਡੀਵੀਜ਼ਨ ਬੈਂਚ, ਚੀਫ਼ ਜੱਜ, ਭੰਡਾਰੀ ਤੇ ਜੱਜ (ਗੋਪਾਲ ਦਾਸ) ਜੀ.ਡੀ. ਖੋਸਲਾ, ਸਾਹਮਣੇ ਪੇਸ਼ ਹੁੰਦੀ ਰਹੀ।
ਇਹ ਜੀ.ਡੀ. ਖੋਸਲਾ, ਪਿੱਛੋਂ ਜਾ ਕੇ, ਚੰਡੀਗੜ੍ਹ ਹਾਈਕੋਰਟ ਦੇ ਚੀਫ਼ ਜਸਟਿਸ ਭੀ ਬਣੇ ਅਤੇ ਇਸ ਪਦਵੀ ਤੋਂ ਹੀ ਰੀਟਾਇਰ ਹੋਏ।
ਚੀਫ਼ ਜਸਟਿਸ ਆਦਿ ਦੇ ਰੀਟਾਇਰ ਹੋਣ ਸਮੇਂ, ਇਹ ਰਿਵਾਜ ਹੈ ਹਾਈਕੋਰਟ ਦੇ ਵਕੀਲਾਂ ਦੀ ਸੰਸਥਾ, ਬਾਰ ਕੌਂਸਲ, ਜਾਣ ਵਾਲੇ ਦੇ ਸਨਮਾਨ ਵਿਚ, ਵਿਦਾਇਗੀ ਪ੍ਰੀਤੀ ਭੋਜਨ, ਫੇਅਰਵੈੱਲ ਡਿਨਰ ਦਿੰਦੀ ਹੈ, ਜਾਣ ਵਾਲੇ ਜੱਜ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਨ ਲਈ। ਜਦੋਂ ਸ੍ਰੀ ਜੀ.ਡੀ. ਖੋਸਲਾ, ਚੀਫ਼ ਜੱਜ ਨੂੰ ਡਿਨਰ ਦੇਣ ਦਾ ਮੁਆਮਲਾ ਚੰਡੀਗੜ੍ਹ ਬਾਰ ਕੌਂਸਲ ਵਿਚ ਪੇਸ਼ ਹੋਇਆ ਤਦ ਕਿਸੇ ਇਕ ਵਕੀਲ ਨੇ ਵੀ ਹਾਮੀ ਨਾ ਭਰੀ ਕਿ ਖੋਸਲਾ ਸਾਹਿਬ, ਕਿਸੇ ਭਲੇਮਾਣਸ ਤੋਂ ਮਾਣ ਯਾ ਸਤਿਕਾਰ ਲੈਣ ਦੇ ਅਧਿਕਾਰੀ ਹਨ। ਸਭ ਨੇ ਇਹੋ ਕਿਹਾ ਕਿ ਜੋ ਕੁਛ ਇਹ ਖੋਸਲਾ ਜੱਜ ਹੋਣ ਦੀ ਹੈਸੀਅਤ ਵਿਚ ਕਰਦਾ ਕਰਾਉਂਦਾ ਰਿਹਾ ਹੈ, ਉਹ ਕਿਸੇ ਮਾਣ ਸਤਿਕਾਰ ਦਾ ਹੱਕਦਾਰ ਨਹੀਂ, ਤ੍ਰਿਸਕਾਰ ਦਾ ਅਧਿਕਾਰੀ ਹੈ। ਬਾਰ ਕੌਂਸਲ ਦੇ ਲੀਡਰ, ਪੰਜਾਬ ਦੇ ਸਰਕਾਰੀ ਅਟਾਰਨੀ ਜਨਰਲ, ਇਕ ਬੜੇ ਸੁਲਝੇ ਹੋਏ, ਧੀਰਜਵਾਨ ਤੇ ਕਾਨੂੰਨ ਵਿਚ ਨਿਪੁੰਨ ਪੰਜਾਬੀ ਹਿੰਦੂ ਸਨ, ਮਿਸਟਰ ਸੀਕਰੀ, ਜਿਹੜੇ ਕਿ ਪਿੱਛੋਂ ਸੁਪ੍ਰੀਮ ਕੋਰਟ ਦੇ ਜੱਜ ਭੀ ਬਣੇ ਅਤੇ ਸੁਪ੍ਰੀਮ ਕੋਰਟ ਦੀ ਚੀਫ਼ ਜੱਜੀ ਤੋਂ ਰੀਟਾਇਰ ਹੋਏ। ਉਨ੍ਹਾਂ ਨੇ ਵਕੀਲ ਭਰਾਵਾਂ ਨੂੰ ਬਾਰ ਕੌਂਸਲ ਦੀ ਮੀਟਿੰਗ ਵਿਚ ਰੋਕਿਆ ਕਿ ਇਸ ਡਿਨਰ ਦੇਣ ਬਾਬਤ ਮਤੇ ਤੇ ਸੰਬੰਧ ਵਿਚ ਸਿਸ਼ਟਾਚਾਰ ਤੋਂ ਡਿੱਗੇ ਹੋਏ ਸ਼ਬਦ ਨਾ ਵਰਤੇ ਜਾਣ, ਜਿਵੇਂ ਕਿ ਕੁਝ ਤੇਜ਼-ਸੁਭਾ ਵਕੀਲ, ‘ਗੁੰਡਾ ਜੱਜ’ ਆਦਿ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਸਨ । ਅੰਤ ਨੂੰ, ਜੱਜ ਖੋਸਲੇ ਨੂੰ ਡਿਨਰ ਨਾ ਦੇਣ ਬਾਬਤ ਮਿਸਟਰ ਸੀਕਰੀ ਦਾ ਸੁਝਾਓ ਮੰਨ ਕੇ ਇਹੋ ਕਿਹਾ ਗਿਆ ਕਿ “ਬਾਰ ਕੌਂਸਲ ਨੂੰ, ਚੀਫ਼ ਜੱਜ ਖੋਸਲਾ ਨੂੰ ਵਿਦਾਇਗੀ ਪ੍ਰੀਤੀ ਭੋਜਨ ਆਦਿ ਦੇਣ ਵਿਚ ਕੋਈ ਪ੍ਰਸੰਨਤਾ ਨਹੀਂ ग्रेगी।” (It would be no pleasure to the members to give a farewell dinner to the retiring Chief Justice Khosla)
ਗੱਲ ਇਥੇ ਹੀ ਬਾਰ ਕੌਂਸਲ ਤੇ ਮਿਸਟਰ ਸੀਕਰੀ ਨੇ ਤਾਂ ਮੁਕਾ ਦਿੱਤੀ, ਪਰ ਜੱਜ ਖੋਸਲਾ ਨੇ ਨਾ ਮੁਕਾਈ।
ਰੀਟਾਇਰ ਹੋਣ ਤੋਂ ਕੁਝ ਚਿਰ ਪਿੱਛੋਂ, ਇਸ ਜੱਜ ਖੋਸਲਾ ਨੇ, ਇਕ ਲਿਖਤ, ਸਾਹਿਤਕ ਕਹਾਣੀ ਦੇ ਰੂਪ ਵਿਚ, ‘ਟ੍ਰਿਬਿਊਨ’ ਅਖ਼ਬਾਰ ਵਿਚ ਛਪਵਾਈ, ਜਿਸ ਵਿਚ ਮਿਸਟਰ ਸੀਕਰੀ ਦੀ ਧਰਮ ਪਤਨੀ ਅਤੇ ਆਪਣੇ ਨਿੱਜੀ ਲਿੰਗ ਤ੍ਰਿਸ਼ਨਾ ਤ੍ਰਿਪਤੀ ਸੰਬੰਧਾਂ, ਲੱਜਾਹੀਣ ਵਿਭਚਾਰ ਅਤੇ ਕਾਮ ਕ੍ਰੀੜਾ ਬਾਬਤ, ਅਜਿਹੇ ਖੁੱਲ੍ਹੇ ਤੇ ਅਸ਼ਲੀਲ ਸੰਕੇਤ ਕੀਤੇ, ਕਿ ਹਰ ਵਾਕਫ਼ ਪੰਜਾਬੀ ਸਮਝ ਸਕੇ ਕਿ ਇਹ ਵਾਸਤਵਕ ਕਥਾ, ਮਿਸਟਰ ਸੀਕਰੀ ਦੀ ਧਰਮ ਪਤਨੀ ਅਤੇ ਇਸ ਰੀਟਾਇਰ ਹੋਏ ਚੀਫ਼ ਜੱਜ ਖੋਸਲਾ ਦੇ ਖੁੱਲ੍ਹੇ ਤੇ ਨੰਗੇ ਵਿਭਚਾਰਕ ਸੰਬੰਧਾਂ ਦੀ ਹੈ। ਸਿੱਧਾ ਨੰਗੇਜ ਤੇ ਖੁੱਲ੍ਹੀ ਸੰਕੇਤਕ ਸ਼ਬਦਾਵਲੀ ਵਰਤੀ ਗਈ। ਸੀਕਰੀ ਸਾਹਿਬ ਦੀ ਧਰਮ ਪਤਨੀ ਦਾ ਨਾਮ ਸਪੱਸ਼ਟ ਲਿਆ ਗਿਆ, ਲੀਲਾ ਵਤੀ ਨੂੰ, ‘Playfull one’ ਕਹਿ ਕੇ ਅਤੇ ਵਾਤਸਾਯਨ ਤੇ ‘ਕਾਮਸ਼ਾਸਤ੍ਰ ਅਤੇ ਖਾਜੂਰਾਹੋ ਤੇ ਕੋਨਾਰਕ ਦੇ ਮੰਦਰਾਂ ਦੇ ਮੂਰਤੀ ਚਿਤ੍ਰਨ ਨੂੰ ਭੀ, ਅਸ਼ਲੀਲਤਾ ਵਿਚ ਮਾਤ ਪਾਉਣ ਦਾ ਯਤਨ ਕੀਤਾ ਗਿਆ। ਅੱਜ ਕੱਲ੍ਹ (ਸਤੰਬਰ 1978) ਸੁਸ਼ਮਾ-ਸੁਰੇਸ਼ ਦੀ ਲਿੰਗ ਲੀਲਾ ਦੀਆਂ ਤਸਵੀਰਾਂ ਦੀ ਜਿਵੇਂ, ਆਮ ਚਰਚਾ, ਸਾਰੇ ਮੁਲਕ ਵਿਚ ਚੱਲੀ ਹੋਈ ਹੈ, ਇਉਂ ਹੀ ਜੱਜ ਖੋਸਲੇ ਦੀ ਇਸ ਸਾਹਿਤਕ ਕਹਾਣੀ, ਘਿਰਣਾਯੋਗ ਨੀਚਤਾ ਤੇ ਸ਼ਰਮਨਾਕ ਬੇਹਯਾਈ ਦੀ ਚਰਚਾ ਪੰਜਾਬ ਵਿਚ ਪ੍ਰਚਲਿਤ ਹੋ ਗਈ। ‘ਗੁੰਡਾ ਜੱਜ’ ਦੀ ਉਪਾਧੀ, ਜਿਹੜੀ ਕਿ ਬਾਰ ਕੌਂਸਲ ਦੇ ਜਲਸੇ ਵਿਚ, ਸ਼ੀਲਮਤਿ ਸੀਕਰੀ ਜੀ ਨੇ ਨਹੀਂ ਸੀ ਚੱਲਣ ਦਿੱਤੀ, ਉਹ ਆਮ ਲੋਕਾਂ ਦੀ ਜ਼ਬਾਨ ਉੱਤੇ ਚੜ੍ਹ ਗਈ। ਮਿਸਟਰ ਸੀਕਰੀ ਨੇ, ਆਖ਼ਰ, ਤੰਗ ਆ ਕੇ, ਕਾਨੂੰਨੀ ਨੋਟਿਸ ਇਸ ਜੱਜ ਖੋਸਲਾ ਨੂੰ ਦਿੱਤਾ ਕਿ ਉਹ ਯਾ ਤਾਂ ਆਪਣੇ ਖ਼ਰਚੇ ਉੱਤੇ, ਭਰਪੂਰ ਤੇ ਬਿਲਾਸ਼ਰਤ ਮਾਫ਼ੀਨਾਮਾ ਅਖ਼ਬਾਰ ‘ਟ੍ਰਿਬਿਊਨ’ ਵਿਚ, ਆਪਣੀ ਇਸ ਘੋਰ ਅਵੱਗਿਆ ਤੇ ਪ੍ਰਾਇਸ਼ਚਿਤ ਕਰਨ ਹਿਤ ਛਪਵਾਏ, ਨਹੀਂ ਤਾਂ ਮਿਸਟਰ ਸੀਕਰੀ ਇਸ ਕਾਮਚੇਸ਼ਟਾ ਅਵਿਲੰਭੀ ਸੱਜਣ ਉੱਤੇ ਹੱਤਕ ਇੱਜ਼ਤ, ਮਾਨਭੰਗ ਅਤੇ ਭਾਰੀ ਹਰਜਾਨੇ ਦਾ ਦਾਅਵਾ ਕਰ ਦੇਣਗੇ।
‘ਸਠਮ ਸ਼ਾਠੇ ਸਮਾਚਰੇਤ’, ਭਗਵਦਗੀਤਾ ਦਾ ਪ੍ਰਵਚਨ ਹੈ, ਲੁੱਚਾ ਤੇ ਬਦਮਾਸ਼ ਆਦਮੀ ਸਖ਼ਤੀ ਨਾਲ ਹੀ ਸੋਧਿਆ ਜਾ ਸਕਦਾ ਹੈ। ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’ ਵਾਰਸਸ਼ਾਹ ਭੀ ਕਹਿ ਗਿਆ ਹੈ।
ਸ੍ਰੀ ਜੀ.ਡੀ. ਖੋਸਲਾ ਨੇ ਸ੍ਵੈ-ਹਿਤੀ ਨੀਤੀ ਵਿਚਾਰ ਕੇ, ਜਿਵੇਂ ਸੀਕਰੀ ਸਾਹਿਬ ਨੇ ਮੰਗ ਕੀਤੀ ਸੀ, ਓਵੇਂ ਕੀਤਾ। ‘ਟ੍ਰਿਬਿਊਨ’ ਵਿਚ ਆਪਣੇ ਖ਼ਰਚੇ ਉੱਤੇ, ਗਿੜਗਿੜਾ ਕੇ, ਮੁਆਫ਼ੀਨਾਮਾ ਛਪਵਾ ਦਿੱਤਾ।
ਇਹ ਜੱਜ ਖੋਸਲਾ, ਸ਼ਿਮਲੇ, ਇਕ ਵੱਡੀ ਦੁਕਾਨ ਦੇ ਪਿਛਲੇ ਕਮਰੇ ਵਿਚ ਬੈਠਾ, ਕੁਝ ਹੋਰ ਆਦਮੀਆਂ ਨਾਲ ਰਲ ਕੇ, ਸ਼ਿਮਲੇ ਦੀ ਠੰਢ ਦੀ ਰੋਕ ਕਰਨ ਲਈ, ਇਕ ਦਿਨ ਬਰਾਂਡੀ ਸ਼ਰਾਬ ਦੇ ਪੈੱਗ ਪੀ ਰਿਹਾ ਸੀ ਅਤੇ ਮੈਂ ਉਸ ਦੁਕਾਨ ਵਿਚ, ਫਿਰ ਤੁਰ ਕੇ ਕੁਝ ਖ਼ਰੀਦਣ ਲਈ ਚੀਜ਼ਾਂ ਵਸਤਾਂ ਦੇਖ ਰਿਹਾ ਸੀ। ਮੈਂ ਜੱਜ ਖੋਸਲਾ ਤੇ ਦੁਕਾਨ ਦੇ ਮਾਲਕ ਵਿਚਕਾਰ ਹੋ ਰਹੀ ਇਹ ਗੱਲਬਾਤ ਸੁਣੀ :
ਦੁਕਾਨ ਦਾ ਮਾਲਕ : “ਖੋਸਲਾ ਸਾਹਿਬ, ਸਰਦਾਰ ਕਪੂਰ ਸਿੰਘ ਆਈ.ਸੀ.ਐੱਸ. ਦਾ ਕੇਸ ਤੁਸੀਂ ਬੜੇ ਚਿਰ ਤੋਂ ਲਈ ਬੈਠੇ ਹੋ। ਕਦੋਂ ਕੁ ਤੱਕ ਮੁੱਕੇਗਾ। ਵਿਚਾਰਾ, ਕਈ ਵਰ੍ਹਿਆਂ ਤੋਂ, ਇਥੇ ਸ਼ਿਮਲੇ ਦੀਆਂ ਸੜਕਾਂ ‘ਤੇ ਵਿਹਲਾ ਫਿਰ ਰਿਹਾ ਹੈ।” ਸ੍ਰੀ ਖੋਸਲਾ : “ਅਸੀਂ ਹੁਣ ਛੇਤੀ ਹੀ ਉਸ ਦੀ ਰਿੱਟ ਡਿਸਮਿਸ ਕਰ ਦਿਆਂਗੇ। ਇਸ ਨੂੰ ਆਈ.ਸੀ.ਐੱਸ. ਵਿਚੋਂ ਬਾਹਰ ਕੱਢਣ ਦੇ ਫ਼ੈਸਲੇ, ਕਈ ਸਾਲ ਹੋਏ, ਦਿੱਲੀ ਵਿਚ ਹੋ ਚੁੱਕੇ ਹਨ।
ਦੁਕਾਨ ਦਾ ਮਾਲਕ: “ਕਈ ਵਕੀਲ ਕਹਿੰਦੇ ਸੁਣੇ ਹਨ ਕਿ ਸਰਦਾਰ ਕਪੂਰ ਸਿੰਘ ਦੇ ਕੇਸ ਦਾ ਕਾਨੂੰਨੀ ਪਹਿਲੂ ਇਤਨਾ ਮਜ਼ਬੂਤ ਹੈ ਕਿ ਬਿਨਾਂ ਮੁਲਕ ਦੇ ਵਿਧਾਨ ਦਾ ਸੰਸ਼ੋਧਨ ਕੀਤਿਆਂ ਅਤੇ ਸਰਦਾਰ ਕਪੂਰ ਸਿੰਘ ਨੂੰ ਆਈ.ਸੀ.ਐੱਸ. ਵਿਚੋਂ ਕੱਢਣ ਦਾ, ਖ਼ਾਸ ਕਾਨੂੰਨ ਬਣਾਏ ਦੇ, ਉਸ ਦਾ ਵਾਲ ਵਿੰਗਾ ਨਹੀਂ ਕੀਤਾ ਜਾ ਸਕਦਾ।”
ਸ੍ਰੀ ਖੋਸਲਾ : “ਉਸ ਨੇ ਜੋ ਟਿੱਲ ਲਾਉਣਾ ਹੈ, ਲਾ ਲਵੇ। ਉਸ ਨੂੰ ਸਰਕਾਰ ਨੇ ਆਈ.ਸੀ.ਐੱਸ. ਵਿਚੋਂ ਭੀ ਕੱਢ ਦੇਣਾ ਹੈ ਅਤੇ ਉਸ ਦੀ ਸੁਣਵਾਈ ਭੀ ਕਿਤੇ ਨਹੀਂ ਹੋਣ ਦੇਣੀ। ਇਹ ਬੜਾ ਪੱਕਾ ਤੇ ਖ਼ਤਰਨਾਕ ਸਿੱਖ ਹੈ।” ਮੈਂ ਉਹੋ ਗੱਲ ਸੁਣੀ, ਜਿਸ ਦਾ ਪਹਿਲਾਂ ਮੈਨੂੰ ਪਤਾ ਹੀ ਸੀ । ਮੇਰੀ ਰਿੱਟ, ਚੰਡੀਗੜ੍ਹ ਹਾਈਕੋਰਟ ਨੇ, ਸਣੇ ਖ਼ਰਚੇ, ਡਿਸਮਿਸ ਕਰ ਦਿੱਤੀ। ਇਉਂ ਮੈਨੂੰ ਸੁਪ੍ਰੀਮ ਕੋਰਟ ਵਿਚ ਜਾ ਕੇ ਕਈ ਵਰ੍ਹੇ, ਹੋਰ ਖ਼ੁਆਰ ਹੋਣਾ ਪਿਆ। “ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ॥”
ਜੱਜ ਖੋਸਲਾ ਦੀ ਸਾਖੀ ਸਮਾਪਤ ਕਰਨ ਤੋਂ ਪਹਿਲਾਂ, ਇਹ ਭੀ ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਰੀਟਾਇਰ ਹੋ ਕੇ, ਇਹ ਵਾਤਸਾਯਨ ਦਾ ਸ਼ਿਸ਼, ਦਿੱਲੀ ਜਾ ਆਬਾਦ ਹੋਇਆ ਅਤੇ ਪਿਛਲੇ ਵੀਹਾਂ-ਪੱਚੀਆਂ ਵਰ੍ਹਿਆਂ ਵਿਚ, ਜਦੋਂ ਕਦੇ ਭੀ, ਦਿੱਲੀ ਦੀ ਹਿੰਦ ਸਰਕਾਰ ਨੂੰ ਕੋਈ ਅਜਿਹੀ ਔਖੀ ਸਮੱਸਿਆ ਪੇਸ਼ ਆਈ ਹੈ, ਜਿਸ ਤੋਂ ਬਚਾਅ ਦੀ ਲੋੜ, ਕਿਸੇ ਹਾਈਕੋਰਟ ਦੇ ਜੱਜ ਆਦਿ ਦੁਆਰਾ ਤਫ਼ਤੀਸ਼ ਪੜਤਾਲ ਕਰਾਉਣੀ ਜੈ, ਅਵੱਸ਼ ਸਮਝੀ ਗਈ ਹੈ, ਓਥੇ ਓਥੇ ਹੀ, ਸਰਕਾਰ ਨੇ, ਦ੍ਰਿੜ੍ਹ ਵਿਸ਼ਵਾਸ ਤੇ ਨਿਰੰਤਰ ਸ਼ਰਧਾ ਨਾਲ, ਅਜਿਹਾ ਮੁਆਮਲਾ, ਰੀਟਾਇਰ ਚੀਫ਼ ਜਸਟਿਸ, ਸ੍ਰੀ ਗੋਪਾਲ ਦਾਸ ਖੋਸਲਾ ਨੂੰ ਪੜਤਾਲੀ ਕਾਰਵਾਈ ਲਈ, ਨਿਯੁਕਤੀ ਦੁਆਰਾ, ਸੌਂਪ ਦਿੱਤਾ ਹੈ ਅਤੇ ਇਉਂ ਦਿੱਲੀ ਦੀ ਸਰਕਾਰ ਅਨੇਕਾਂ ਮਖ਼ਮਸਿਆਂ ਤੇ ਵਾਦ-ਵਿਵਾਦਾਂ ਵਿਚੋਂ ਸੁਰਖ਼ਰੂ ਹੋ ਕੇ ਨਿਕਲ ਚੁੱਕੀ ਹੈ।
ਕਿਸੇ ਹੋਰ ਦੇਸ਼ ਵਿਚ, ਕੀ ਅਜਿਹੇ ਬਦਨਾਮ ਤੇ ਨਿਯੂਨ ਸੰਸਕਾਰਾਂ ਵਾਲੇ ਜੱਜ ਨੂੰ ਕਿਉਂ, ਰੀਟਾਇਰ ਹੋਣ ਪਿੱਛੋਂ, ਸਨਮਾਨਿਆ ਗਿਆ ਹੈ ? ਇਹ ਭਾਰਤ ਵਰਸ਼ ਦੀ ਪੁੰਨਭੂਮੀ ਹੀ ਹੈ, ਜਿਥੇ ਨੀਚਾਂ ਨੂੰ ਵਡਿਆਇਆ ਜਾਂਦਾ ਅਤੇ ਸ੍ਰੇਸ਼ਟਮਤੀ ਮਨੁੱਖਾਂ ਨੂੰ ਛੁਟਿਆਇਆ ਤੇ ਖ਼ੁਆਰ ਕੀਤਾ ਜਾ ਸਕਦਾ ਹੈ। ਤਦ ਹੀ ਅਸੀਂ ਸਾਰੇ ਦੇਸ਼ ਭਗਤ, ਸ਼ਰਧਾ ਨਾਲ, ‘ਵੰਦੇ ਮਾਤਰਮ’ ਗਾਇਨ ਕਰਦੇ ਹਾਂ । ਸੂਜਲਮ, ਸੂਫ਼ਲਮ, ਮਲਯਜ, ਸ਼ੀਤਲਮ।
ਮੈਂ ਜਦੋਂ ਸੁਪ੍ਰੀਮ ਕੋਰਟ ਵਿਚ ਆਪਣਾ ਕੇਸ ਲੈ ਗਿਆ ਤਾਂ ਇਹ ਇਕ ਸਾਲ ਤੋਂ ਵੱਧ ਅਣਗੌਲਿਆ ਤੇ ਅਣਸੁਣਿਆ ਹੀ ਪਿਆ ਰਿਹਾ।
ਅਸਲ ਕਾਰਣ ਇਸ ਵੱਡੇ ਬਿਲੰਬ ਦਾ ਇਹ ਸੀ ਕਿ ਜਦੋਂ ਮੇਰੇ ਆਪਣੇ ਕੇਸ ਵਿਚ ਉਠਾਏ ਨੁਕਤੇ ਹਿੰਦ ਦੇ ਸਾਲਿਸਟਰ ਜਨਰਲ ਸ੍ਰੀ ਸੀਤਲਵਾਦ ਨੂੰ ਕਾਨੂੰਨੀ ਘੋਖ ਕਰਨ ਤੇ ਸਲਾਹ ਦੇਣ ਲਈ ਦਿੱਤੇ ਗਏ ਤਾਂ ਉਸ ਨਿਡਰ ਤੇ ਸ੍ਰੇਸ਼ਟਬੁੱਧੀ ਪਾਰਸੀ ਨੇ, ਸਾਫ਼ ਲਿਖ ਕੇ ਦੇ ਦਿੱਤਾ ਕਿ, “ਸਰਦਾਰ ਕਪੂਰ ਸਿੰਘ ਵਿਰੁੱਧ ਜੋ ਕਾਰਵਾਈ, ਉਸ ਨੂੰ ਆਈ.ਸੀ.ਐੱਸ. ਵਿਚੋਂ ਕੱਢਣ ਲਈ ਕੀਤੀ ਗਈ ਹੈ, ਉਹ ਸਾਰੀ ਦੀ ਸਾਰੀ, ਸਮੂਲਚਾ ਤੇ ਮੁੱਢੋਂ ਹੀ, ਗ਼ੈਰਕਾਨੂੰਨੀ, ਵਿਧਾਨ-ਵਿਰੁੱਧ ਅਤੇ ਸਰਾਸਰ ਅਯੋਗ ਹੈ। ਕਿਸੇ ਅਦਾਲਤ ਵਿਚ, ਦਿਆਨਤਦਾਰੀ ਨਾਲ, ਇਸ ਦੀ ਪ੍ਰੋੜ੍ਹਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ।”
ਸ੍ਰੀ ਸੀਤਲਵਾਦ, ਇਕ ਮੰਨੇ ਪ੍ਰਮੰਨੇ ਪ੍ਰਸਿੱਧ ਕਾਨੂੰਨਦਾਨ ਅਤੇ ਨਿਰਭੈ ਰੁਚੀਆਂ ਦੇ ਧਾਰਨੀ, ਸ੍ਰੇਸ਼ਟ ਮਨੁੱਖ ਸਨ।
ਸਰਕਾਰ ਹੁਣ ਕਰੇ ਤਾਂ ਕੀ ਕਰੇ ?
ਇਹ ਗੱਲ, ਪਹਿਲੋਂ ਪਹਿਲ, ਮੈਨੂੰ ਸੁਪ੍ਰੀਮ ਕੋਰਟ ਦੇ, ਹੁਣ ਰੀਟਾਇਰ ਹੋ ਚੁੱਕੇ ਚੀਫ਼ ਜਸਟਿਸ ਮਿਹਰ ਚੰਦ ਜੀ ਮਹਾਜਨ ਨੇ ਹੀ ਦੱਸੀ ਸੀ, ਜਿਸ ਦੀ ਮੈਨੂੰ ਪਿੱਛੋਂ ਤਸਦੀਕ ਪੱਕੀ ਹੋ ਗਈ।
ਹੁਣ, ਨਹਿਰੂ ਦੀ ਸਰਕਾਰ ਮੈਨੂੰ ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ।
ਸ੍ਰੀ ਸੀਤਲਵਾਦ ਦੀ ਇਹ ਲਿਖਤੀ ਰਾਏ ਅਜੇ ਤੱਕ, ਹਿੰਦ ਸਰਕਾਰ ਦੀਆਂ ਫ਼ਾਈਲਾਂ ਵਿਚ ਸੁਰੱਖਿਅਤ ਹੈ।
ਨਾ ਤਾਂ ਆਤਮ-ਸਨਮਾਨੀ ਸਾਲਿਸਟਰ ਜਨਰਲ, ਸੀਤਲਵਾਦ ਸਿੱਧੇ ਗ਼ੈਰ- ਕਾਨੂੰਨੀ, ਨਹਿਰੂ ਸਰਕਾਰ ਦੇ ਮੇਰੇ ਵਿਰੁੱਧ ਧੱਕੇ ਦੀ ਪ੍ਰੋੜ੍ਹਤਾ ਕਰਨ ਹਿਤ, ਸੁਪ੍ਰੀਮ ਕੋਰਟ ਮੂਹਰੇ ਪੇਸ਼ ਹੋਣ ਨੂੰ ਤਿਆਰ ਸਨ ਅਤੇ ਨਾ ਹੀ, ਉਸ ਵੇਲੇ ਦਾ, ਸੁਪ੍ਰੀਮ ਕੋਰਟ ਦਾ ਚੀਫ਼ ਜਸਟਿਸ ਸ੍ਰੀ ਸ਼ੁਧੀਰੰਜਨ ਦਾਸ, ਹਿੰਦ ਸਰਕਾਰ ਦਾ, ਇਸ ਮੁਆਮਲੇ ਵਿਚ, ਅੰਨ੍ਹਾ ਪੱਖ ਪੂਰਨ ਨੂੰ ਤਿਆਰ ਹੋਇਆ।
ਇਸ ਤੋਂ ਪਹਿਲਾਂ, ਨਹਿਰੂ ਜੀ ਨੇ, ਮੈਨੂੰ ਵੀ, ਮੁਸਲਮਾਨ ਯੂਨੀਅਨ ਮਨਿਸਟਰ, ਜਨਾਬ ਰਫ਼ੀ ਅਹਿਮਦ ਕਿਦਵਾਈ ਰਾਹੀਂ, ਮੁਆਮਲਾ, ਅਦਾਲਤਾਂ ਤੋਂ ਬਾਹਰ ਬਾਹਰ ਹੀ, ਖ਼ਤਮ ਕਰਨ ਲਈ, ਟੋਹ ਲਿਆ ਸੀ । ਸ੍ਰੀ ਕਿਦਵਾਈ ਜੀ ਨੇ, ਮੈਨੂੰ ਦਿੱਲੀ ਵਿਚ ਹੀ ਮਿਲ ਕੇ ਕਿਹਾ ਸੀ ਕਿ “ਜੋ ਹੂਆ, ਸੋ ਹੋ ਚੁਕਾ, ਅਬ ਆਪ ਕੋ ਮੈਂ ਨਹਿਰੂ ਜੀ ਕੇ ਪਾਸ ਲੇ ਚਲਤਾ ਹੂੰ । ਸਭ ਕੁਛ ਠੀਕ ਹੋ ਜਾਏਗਾ।”
ਮੈਂ ਉੱਤਰ ਦਿੱਤਾ ਸੀ, “ਮੇਰੇ ਖ਼ਿਲਾਫ਼ ਸਾਜ਼ਸ਼ੀ ਕਾਰਵਾਈ ਸ਼ੁਰੂ ਕਰਨੇ ਸੇ ਪਹਿਲੇ, ਨਹਿਰੂ ਜੀ ਮੁਝੇ ਬੁਲਾ ਭੇਜਤੇ ਤੋ ਉਨਕਾ ਐਸਾ ਹੱਕ ਥਾ। ਮੈਂ ਸਰਕਾਰ ਕਾ ਨੌਕਰ ਥਾ। ਸ਼ਾਇਦ ਮੈਂ ਉਨਕੀ ਤਸੱਲੀ ਕਰ ਦੇਤਾ ਕਿ ਮੈਂ ਇਤਨਾ ਬੁਰਾ ਨਹੀਂ ਹੂੰ। ਲੇਕਨ ਅਬ ਮੈਂ ਉਨਕੇ ਪਾਸ ਕਿਸ ਲੀਏ ਜਾਊਂ, ਗਿੜਗੜਾਨੇ ਔਰ ਘੁਟਨੇ ਟੇਕਨੇ ਕੇ ਲੀਏ ? ਐਸਾ ਮੁਝ ਸੇ ਨਾ ਹੋਗਾ।”
ਕਿਦਵਾਈ ਜੀ ਕਹਿਣ ਲੱਗੇ : “ਭਈ, ਹਰਜ ਕਿਆ ਹੈ। ਮੈਂ ਜ਼ਿੰਮਾ ਲੇਤਾ ਹੂੰ। ਆਪਕੀ ਖ਼ੁਦਦਾਰੀ ਬਹਾਲ ਰੱਖੀ ਜਾਏਗੀ।”
ਮੈਂ ਕਿਹਾ, “ਮੇਰੀ ਇੱਜ਼ਤ ਔਰ ਸ਼ੋਹਰਤ ਉਨਹੋਂ ਨੇ, ਬੇਰਹਿਮੀ ਸੇ ਖ਼ਤਮ ਕਰ ਹੀ ਦੀ ਹੈ। ਮੇਰੀ ਖ਼ੁਦਦਾਰੀ ਕਾ ਮੁਹਾਫ਼ਿਜ਼ ਮੇਰਾ ਖ਼ੁਦਾ ਹੈ। ਅਬ ਮੈਂ ਦੋਬਾਰਾ ਆਈ.ਸੀ.ਐੱਸ. ਮੇਂ ਚਲਾ ਭੀ ਜਾਊਂ, ਤੋ ਭੀ ਪੁਰਾਣਾ ਕਪੂਰ ਸਿੰਘ ਤੋ ਕਤਲ ਹੋ ਚੁਕਾ ਹੈ। ਅਬ ਕਪੂਰ ਸਿੰਘ, ਕਬਰ ਸੇ ਨਿਕਾਲਾ ਹੂਆ, ਮੁਰਦੋਂ ਸੇ ਭੀ ਬਦਤਰ ਹੋਗਾ। ਆਪਕਾ ਮੈਂ ਬਹੁਤ ਬਹੁਤ ਮਸ਼ਕੂਰ ਹੂੰ, ਲੇਕਨ ਮੇਰੀ ਪੋਜ਼ੀਸ਼ਨ ਅਬ ਵੁਹੀ ਹੈ, ਜੋ ਹਮਾਰੇ ਆਠਵੇਂ ਗੁਰੂ, ਸ੍ਰੀ ਹਰਿਕ੍ਰਿਸ਼ਨ ਜੀ ਕੀ, ਔਰੰਗਜ਼ੇਬ ਕੀ ਬਾਬਤ ਥੀ। ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਕੋ ਦਰਬਾਰ ਮੇਂ ਆ ਕੇ ਮਿਲਨੇ ਕੀ ਖ਼ਾਹਿਸ਼ ਕੀ ਥੀ, ਯਾ ਉਨ੍ਹੇਂ, ਮੀਰਜ਼ਾ ਰਾਜਾ ਜੈ ਸਿੰਘ ਸਵਾਈ ਕੇ ਬੰਗਲੇ ਪਰ, ਜਹਾਂ ਕਿ ਗੁਰੂ ਜੀ ਠਹਿਰੇ ਹੂਏ ਥੇ, ਜਾ ਕਰ ਮਿਲਨੇ ਕੀ ਤਜਵੀਜ਼ ਕੀ ਥੀ। ਗੁਰੂ ਹਰਿਕ੍ਰਿਸ਼ਨ ਜੀ ਕਾ ਜਵਾਬ ਥਾ, “ਨਾ ਦਰਸ਼ਨ ਦੇ ਹੈਂ ਨਾ ਲੇ ਹੈਂ”, ਹਮ ਸ਼ਹਿਨਸ਼ਾਹ ਸੇ ਨਾ ਖ਼ੁਦ ਮਿਲੇਂਗੇ ਔਰ ਨਾ ਹੀ ਉਸ ਕਾ ਮੂੰਹ ਦੇਖੇਂਗੇ।”
ਕਿਦਵਾਈ ਜੀ ਬੋਲੇ, “ਭਈ ਖੂਬ! ਸਿੱਖੋਂ ਕੀ ਹਠਧਰਮੀ ਔਰ ਜ਼ਿੱਦ ਕੀ ਕਈ ਦਾਸਤਾਨੇਂ ਸੁਨ ਰੱਖੀ ਥੀਂ । ਲੇਕਨ ਆਜ ਤੁਮ ਸੇ ਮੁਲਾਕਾਤ ਕਰ ਕੇ ਬੜੀ ਖ਼ੁਸ਼ੀ ਹੂਈ। ਖ਼ੁਦਾ ਹਾਫ਼ਿਜ਼।”
ਇਸ ਸ੍ਰੀ ਕਿਦਵਾਈ ਨਾਲ ਸੰਪਰਕ ਹੋਣ ਤੋਂ ਕੁਝ ਚਿਰ ਪਹਿਲਾਂ ਮੈਨੂੰ, ਇਕ ਹੋਰ ਸਰੋਤ ਤੋਂ ਭੀ, ਆਪਣੀ ਹੋਣੀ ਦਾ ਪਤਾ ਲੱਗ ਚੁੱਕਾ ਸੀ।
ਰਾਜਾ ਸਰ ਗਜ਼ੰਫ਼ਰ ਅਲੀ ਖ਼ਾਂ, ਦਿੱਲੀ ਵਿਚ, ਪਾਕਿਸਤਾਨ ਦੇ ਹਾਈ ਕਮਿਸ਼ਨਰ ਸਨ। ਸੰਨ 1947 ਦੀ ਮੁਲਕੀ ਵੰਡ ਤੋਂ ਪਹਿਲਾਂ ਤੋਂ ਹੀ ਮੇਰੀ ਉਨ੍ਹਾਂ ਨਾਲ ਚੰਗੀ ਸਾਹਿਬ ਸਲਾਮ ਸੀ। ਇਕ ਦਿਨ ਮੈਨੂੰ ਦਿੱਲੀ ਦੇ ਇਕ ਮਸ਼ਹੂਰ ਰੈਸਟੋਰਾਨ ਵਿਚ ‘ਕੌਫੀ’ ਪੀਂਦੇ ਮਿਲ ਪਏ ਤਾਂ ਬੜੇ ਪਿਆਰ ਤੇ ਤਪਾਕ ਨਾਲ ਮੈਨੂੰ ਕੋਲ ਬੁਲਾ ਲਿਆ ਤੇ ‘ਕੌਫੀ’ ਪਿਲਾਈ। ਠੀਕ ਹੀ ਕਿਹਾ ਗਿਆ ਹੈ: ‘ਮੁਸਲਮਾਂ ਕੇ ਲਹੂ ਮੇਂ ਹੈ ਸਲੀਕਾ ਦਿਲ-ਨਵਾਜ਼ੀ ਕਾ।’ ਗੱਲਾਂ ਗੱਲਾਂ ਵਿਚ ਮੈਨੂੰ ਕਹਿਣ ਲੱਗੇ :
“ਇਹ ਸ਼ੋਹਦੇ ਤੇਰੇ ਨਾਲ ਕੇ ਕਰਨ ਲੱਗੇ ਹੋਏ ਨੇ ?”
ਮੈਂ ਕਿਹਾ: “ਜੋ ਤੁਸੀਂ ਦੇਖ ਰਹੇ ਹੋ ਕਿਹਾ: ‘ਕੁਝ ਹਫ਼ਤੇ ਹੋਏ ਮੈਂ ਤੁਹਾਡੇ ਪ੍ਰੈਜ਼ੀਡੰਟ-ਤੁਸੀਂ ਹੁਸ ਕੀ ਕੇ ਆਖਨੇ ਓ।’—(ਮੈਂ ਕਿਹਾ, ‘ਰਾਸ਼ਟਰਪਤੀ ’) ਹਾਂ, ਰਾਸ਼ਟਰਪਤੀ ਨੂੰ ਮਿਲਿਆ ਹਾਮ । ਤੁਹਾਡੀ ਗ੍ਰਾਲ ਮੈਂ ਚਾ ਛੇੜੀ। ਮੈਂ ਆਖਿਆ, ਇਹ ਸਿੱਖੜਾ ਅੱਖੜ ਤੇ ਬਹੂੰ ਏ । ਅਸਾਂ ਕੀ ਭੀ ਡਾਢਾ ਜਿੱਚ ਕਰਨਾ ਰਿਹਾ ਏ। ਪਰ ਅਸਾਡਾ ਹੱਥ ਨਹੀਂ ਪਿਆ। ਕਾਨੂੰਨ ਤੋਂ ਬਾਹਰ ਨਹੀਂ ਜਾਂਵਦਾ ਤੇ ਆਪਣੇ ਰਹਿਣ ਸਹਿਣ ਬਾਰੇ ਹੱਥ ਨਹੀਂ ਪੈਣ ਦੇਂਦਾ। ਬੇਈਮਾਨ, ਰਾਸ਼ੀ ਉੱਕਾ ਨਹੀਂ, ਜਿਵੇਂ ਹੁਣ ਤੁਸੀਂ ਆਖਨੇ ਪਏ ਓ। ਪ੍ਰੈਜ਼ੀਡੰਟ ਕਹਿਣ ਲੱਗਾ: ‘ਹਾਂ, ਹਮ ਭੀ ਜਾਨਤ ਹੈਂ, ਨਿਰਦੋਸ਼ ਹੈ, ਪਰੰਤੂ ਅਕੜਤਾ ਹੈ।’ ਮੈਂ ਆਖਿਆ, ਸਰਦਾਰਾ, ਇਹ ‘ਪ੍ਰੰਤੂ’ ਕੀ ਬਲਾ ਏ ?”
ਮੈਂ ਕਿਹਾ: “ਰਾਜਾ ਸਾਹਿਬ, ਅਸਾਡੇ ਮੁਲਕ ਵਿਚ, ਅੱਜ ਕੱਲ੍ਹ, ਜਿਸ ਉੱਤੇ ਪੰਡਿਤ ਨਹਿਰੂ ਯਾ ਸਰਦਾਰ ਪਟੇਲ ਨਾਰਾਜ਼ ਹੋ ਜਾਣ, ਉਸ ਨੂੰ ‘ਪ੍ਰੰਤੂ’ ਕਹਿੰਦੇ ਨੇ।”
ਚੀਫ਼ ਜਸਟਿਸ ਸੁਧੀਰੰਜਨ ਦਾਸ ਦੇ ਸੁਪ੍ਰੀਮ ਕੋਰਟ ਤੋਂ ਰੀਟਾਇਰ ਹੋਣ ਵਿਚ ਥੋੜ੍ਹਾ ਚਿਰ ਹੀ ਰਹਿ ਗਿਆ ਸੀ, ਤਦ ਮੈਂ ਦਰਖ਼ਾਸਤ ਦਿੱਤੀ ਕਿ ਕਿਉਂ ਮੇਰਾ ਮੁਕੱਦਮਾ ਖੱਟੇ ਪਾਇਆ ਹੋਇਆ ਹੈ। ਇਸ ਨੂੰ ਮੁਕਾਇਆ ਜਾਵੇ।
ਚੀਫ਼ ਜਸਟਿਸ ਨੇ ਹੁਕਮ ਕਰ ਦਿੱਤਾ ਕਿ ਇਸ ਮੁਕੱਦਮੇ ਦੀ ਛੇਤੀ ਸੁਣਵਾਈ ਕੀਤੀ ਜਾਵੇ।
ਸੁਧੀਰੰਜਨ ਦਾਸ ਜੀ ਤੋਂ ਪਿੱਛੋਂ ਸ੍ਰੀ ਬੀ.ਪੀ. ਸਿਨਹਾ ਨੂੰ ਸੁਪ੍ਰੀਮ ਕੋਰਟ ਦਾ ਚੀਫ਼ ਜਸਟਿਸ, ਨਹਿਰੂ ਸਰਕਾਰ ਨੇ ਨਿਯੁਕਤ ਕਰ ਦਿੱਤਾ।
ਸਿਨਹਾ ਸਾਹਿਬ ਨੇ ਅਜੇ ਆਪਣੇ ਸਰਵੁੱਚ ਪਦ ਨੂੰ ਗ੍ਰਹਿਣ ਨਹੀਂ ਸੀ ਕੀਤਾ ਕਿ ਦਿੱਲੀ ਵਿਚ ਖ਼ਵਾਜ਼ਾ ਨਿਜ਼ਾਮੁੱਦੀਨ ਔਲੀਆ ਦਾ ਉਰਸ-ਉਤਸਵ ਆ ਗਿਆ। ਮੈਂ ਭੀ ਮਜਲਿਸ ਵਿਚ ਹਾਜ਼ਰ ਸੀ ਤੇ ਸੁਪ੍ਰੀਮ ਕੋਰਟ ਦੇ ਬਣਨ ਵਾਲੇ ਚੀਫ਼ ਜਸਟਿਸ, ਸ੍ਰੀ ਸਿਨਹਾ, ਇਸ ਮਜਲਿਸ ਦੇ ਵਿਸ਼ੇਸ਼ ਪ੍ਰਾਹੁਣੇ ਸਨ। ਆਪਣੀ ਤਕਰੀਰ ਵਿਚ, ਸ੍ਰੀ ਸਿਨਹਾ ਨੇ ਇਹ ਬਚਨ ਕੀਤੇ :
“ਆਦੀ ਕਾਲ ਤੋਂ, ਮਨੁੱਖਾਂ ਦੇ ਕਲਿਆਣ ਤੇ ਸੰਸਾਰ ਦੇ ਉੱਧਾਰ ਕਰਨ ਹਿੱਤ, ਉੱਚ ਤੇ ਸ੍ਰੇਸ਼ਟ ਆਤਮਾਵਾਂ ਜਨਮ ਲੈਂਦੀਆਂ ਰਹਿੰਦੀਆਂ ਹਨ। ਖ਼ਾਜਾ ਹਜ਼ਰਤ ਨਿਜ਼ਾਮੁੱਦੀਨ ਔਲੀਆ ਇਸੇ ਤਰ੍ਹਾਂ ਦੀ ਉੱਚ ਆਤਮਾ ਸਨ, ਜਿਵੇਂ ਕਿ ਅੱਜ ਕੱਲ੍ਹ ਦੇ ਸਮੇਂ, ਅਸਾਡੇ ਦੇਸ਼ ਦੇ ਪ੍ਰਧਾਨ ਮੰਤ੍ਰੀ, ਸ੍ਰੀ ਜਵਾਹਰ ਲਾਲ ਨਹਿਰੂ ਨੇ, ਅਵਤਾਰ ਲਿਆ ਹੈ।” (ਤਾੜੀਆਂ)
ਮੈਂ ਸਮਝ ਗਿਆ ਕਿ ਇਹੋ ਸਿਨਹਾ ਹੈ, ਜਿਸ ਦੇ ਆਗਮਨ ਦੀ ਉਡੀਕ ਨਹਿਰੂ ਸਰਕਾਰ ਕਰ ਰਹੀ ਸੀ ਕਿ ਕਪੂਰ ਸਿੰਘ ਦਾ ਕੇਸ, ਸੁਪ੍ਰੀਮ ਕੋਰਟ ਵਿਚ, ਇਨ੍ਹਾਂ ਦੇ ਚੀਫ਼ ਜਸਟਿਸ ਬਣਨ ਤੋਂ ਪਹਿਲਾਂ ਨਾ ਪੇਸ਼ ਹੋਵੇ। ਮੇਰੇ ਕੇਸ ਦਾ ਤਾਂ ਧਰੁਵਾ ਹੀ ਇਹ ਸੀ ਕਿ ਜਵਾਹਰ ਲਾਲ ਨਹਿਰੂ, ਪ੍ਰਧਾਨ ਮੰਤ੍ਰੀ ਦੀ ਸਾਜ਼ਿਸ਼ ਤੇ ਸ਼ਹਿ ਨਾਲ, ਝੂਠਾ ਕੇਸ ਤੇ ਜਾਅਲੀ ਸ਼ਹਾਦਤ ਮੇਰੇ ਵਿਰੁੱਧ ਰਚੀ ਗਈ ਹੈ। ਇਹ ਸਿਨਹਾ, ਜਿਹੜਾ ਕਿ ਖੁੱਲ੍ਹਮ ਖੁੱਲ੍ਹਾ, ਹਿੰਦੁਸਤਾਨ ਦੀ ਐਗਜ਼ੈਕਟਿਵ ਦੇ ਸਿਰਮੌਰ ਮੁਖੀ ਨੂੰ, ਈਸ਼ਵਰ ਅਵਤਾਰ ਦੀ ਤੁਲਨਾ ਦਿੰਦਾ ਹੈ, ਇਸ ਦੀ ਕਚਹਿਰੀ ਵਿਚ ਮੇਰੇ ਵਰਗੇ ਦੀ ਕੀ ਦਾਦ ਰਸੀ ਹੋਣੀ ਹੈ। ਅਦਾਲਤਾਂ ਤਾਂ ਹੁੰਦੀਆਂ ਹਨ, ਐਗਜ਼ੈਕਟਿਵ ਦੇ ਧੱਕੇ ਤੋਂ ਸ਼ਹਿਰੀਆਂ ਦੀ ਰੱਖਿਆ ਕਰਨ ਲਈ। ਗਊ ਨੂੰ ਕਸਾਈ ਦੇ ਹਵਾਲੇ ਕਰਨ ਵਾਲੇ ਦੇ ਵਿਰੁੱਧ, ਗਊ ਕਸਾਈ ਕੋਲੋਂ ਕੀ ਆਸ ਰੱਖ ਸਕਦੀ ਹੈ ? ਮਹਾਸ਼ਾ ਅੱਛਰੂ ਰਾਮ, ਪੰਜਾਬ ਦੇ ਚੋਟੀ ਦੇ ਵਕੀਲ, ਕਿਸੇ ਸਮੇਂ ਸਨ ਅਤੇ ਉਹ ਪਿੱਛੋਂ ਪੰਜਾਬ ਦੀ ਹਾਈ ਕੋਰਟ ਦੀ ਜੱਜੀ ਤੋਂ, ਸੰਨ 1950 ਦੇ ਕਰੀਬ ਰੀਟਾਇਰ
ਹੋ ਕੇ ਫੇਰ, ਦਿੱਲੀ, ਸੁਪ੍ਰੀਮ ਕੋਰਟ ਵਿਚ, ਵਕਾਲਤ ਕਰਨ ਆ ਲੱਗੇ।
ਉਨ੍ਹਾਂ ਦੀ ਰਾਏ, ਜਦੋਂ ਕਿ ਹਾਈਕੋਰਟ ਦੇ ਉਹ ਜੱਜ ਸਨ, ਮੇਰੀ ਬਾਬਤ ਕੋਈ ਬਹੁਤੀ ਚੰਗੀ ਨਹੀਂ ਸੀ । ਉਹ ਕੱਟੜ ਤੇ ਠੇਠ ਆਰੀਆ-ਸਮਾਜੀ ਤੇ ਮੇਰੇ ਉੱਤੇ ਕੱਟੜ ਸਿੱਖ ਹੋਣ ਦੀ ਤੁਹਮਤ ਲੱਗੀ ਹੋਈ। ਇੱਟ ਕੁੱਤੇ ਦਾ ਵੈਰ ਹੀ ਸਮਝਣਾ ਚਾਹੀਏ।
ਦੇਵਨੇਤ ਨਾਲ, ਉਨ੍ਹਾਂ ਦੇ ਸਾਹਿਬਜ਼ਾਦੇ ਦਾ ਵਿਆਹ, ਇਕ ਅਜਿਹੀ ਕੰਨਿਆ ਨਾਲ ਹੋ ਗਿਆ, ਜੋ ਕਿ ਮੇਰੇ ਇਕ ਗੂੜ੍ਹੇ ਮਿੱਤ੍ਰ ਤੇ ਪੱਕੇ ਆਰੀਆ-ਸਮਾਜੀ ਦੀ ਧੀ ਅਤੇ ਜੋ ਕਿ ਮੇਰੇ ਹੱਥਾਂ ਵਿਚ ਹੀ ਜੰਮੀ ਪਲੀ ਅਤੇ ਮੇਰਾ ਪਿਤਾ ਸਮਾਨ ਸਤਿਕਾਰ ਕਰਦੀ ਸੀ । ਉਸ ਆਪਣੀ ਬਹੂ ਤੋਂ ਮੇਰੀ ਬਾਬਤ ਸੁਣ ਕੇ ਅੱਛਰੂ ਰਾਮ ਜੀ ਮੈਨੂੰ ਮਿਲ ਕੇ ਕਹਿਣ ਲੱਗੇ, “ਜੇ ਮੇਰੇ ‘ਤੇ ਵਿਸ਼ਵਾਸ ਕਰੋ ਤਾਂ ਤੁਹਾਡਾ ਕੇਸ ਸੁਪ੍ਰੀਮ ਕੋਰਟ ਵਿਚ ਮੈਂ ਲੜਨਾ ਚਾਹੁੰਦਾ ਹਾਂ।” ਮੈਂ ਉੱਤਰ ਦਿੱਤਾ, “ਤੁਸੀਂ ਤਾਂ ਮੇਰੀ ਮੂੰਹ-ਬੋਲੀ ਪੁੱਤਰੀ ਦੇ ਸਸੁਰ-ਪਿਤਾ ਹੋ, ਤੁਹਾਡੇ ਨਾਲੋਂ ਵੱਡਾ ਵਿਸ਼ਵਾਸ ਪਾਤਰ ਮੇਰੇ ਲਈ ਹੋਰ ਕੌਣ ਹੋ ਸਕਦਾ ਹੈ ?” ਮੇਰਾ ਉੱਤਰ ਸੁਣ ਕੇ ਪ੍ਰਸੰਨ ਚਿੱਤ ਹੋਏ ਅਤੇ ਕਹਿਣ ਲੱਗੇ, “ਚੀਫ਼ ਜਸਟਿਸ ਸਿਨਹਾ ਤਾਂ ਮੇਰਾ ਬੜਾ ਸਨੇਹੀ ਮਿੱਤਰ ਹੈ। ਤੁਹਾਡਾ ਤਾਂ ਕੇਸ ਹੀ ਬੜਾ ਮਜ਼ਬੂਤ ਹੈ, ਇਕ ਅੱਧਾ ਕੇਸ ਤਾਂ ਮੈਂ ਮਿਸਟਰ ਸਿਨਹਾ ਕੋਲੋਂ ਮੰਗ ਕੇ ਭੀ ਲੈ ਸਕਦਾ गं।”
ਜਦ ਮੇਰੇ ਕੇਸ ਦੀ ਪੱਕੀ ਪੇਸ਼ੀ ਸੁਪ੍ਰੀਮ ਕੋਰਟ ਵਿਚ, ਫੁੱਲ ਬੈਂਚ ਦੇ ਸਾਹਮਣੇ, ਜਿਸ ਦੀ ਕਿ ਪ੍ਰਧਾਨਗੀ ਜਸਟਿਸ ਸਿਨਹਾ ਨੇ ਕਰਨੀ ਸੀ, ਪੈ ਗਈ ਤਾਂ ਉਸ ਤੋਂ ਥੋੜ੍ਹੇ ਦਿਨ ਹੀ ਪਹਿਲਾਂ, ਸ੍ਰੀ ਅੱਛਰੂ ਰਾਮ ਜਸਟਿਸ ਸਿਨਹਾ ਦੇ ਘਰ, ਉਸ ਨੂੰ ਨਮਸਤੇ ਕਹਿਣ ਚਲੇ ਗਏ। ਮੁੜ ਕੇ ਆਏ ਤਾਂ ਬੜੇ ਢਿੱਲੇ ਜਿਹੇ ਮੂੰਹ ਤੇ ਦਰਦ ਭਰੇ ਲਹਿਜੇ ਵਿਚ ਮੈਨੂੰ ਕਹਿਣ ਲੱਗੇ, “ਮੈਂ ਤੁਹਾਡਾ ਕੇਸ ਕੀ ਕਰਾਂ। ਕਿਸੇ ਹੋਰ ਕੋਲੋਂ ਕਰਵਾ ਲਓ। ਚਿਚ, ਚਿਚ ਐਡਾ ਧੱਕਾ ?”
ਮੈਂ ਸਭ ਕੁਝ ਸਮਝ ਗਿਆ। ਜਦੋਂ ਮੇਰਾ ਕੇਸ ਪੇਸ਼ ਹੋਇਆ ਤਾਂ ਮੈਂ ਇਕ ਕੱਚਾ ਜਿਹਾ ਵਕੀਲ, ਜਿਸ ਦੀ ਨਾ ਤਾਂ ਮੇਰੇ ਨਾਲ ਕੋਈ ਖ਼ਾਸ ਹਮਦਰਦੀ ਹੀ ਸੀ ਅਤੇ ਨਾ ਹੀ ਜਿਸ ਉਤੇ ਵਕੀਲ ਦੀ ਹੈਸੀਅਤ ਵਿਚ ਮੈਨੂੰ ਕੋਈ ਬਹੁਤਾ ਭਰੋਸਾ ਸੀ, ਖੜਾ ਕਰ ਦਿੱਤਾ। ਹੋਰ ਕਰਦਾ ਭੀ ਕੀ। ਜਿਸ ਨਾਲ ਜਵਾਹਰ ਲਾਲ ਨਹਿਰੂ ਵਰਗਾ ਜਰਵਾਣਾ ਰੁੱਸਿਆ ਹੋਇਆ ਹੋਵੇ, ਉਸ ਦੀ ਬਾਂਹ ਕੌਣ ਫੜੇ?
ਸੰਨ 1976-77 ਦੀ ਐਮਰਜੈਂਸੀ ਦੇ ਪਿੱਛੋਂ, ਅਨੇਕ ਪੁਸਤਕਾਂ ਕੇਵਲ ਇਸ ਪ੍ਰਸ਼ਨ ਦਾ ਉੱਤਰ ਦੇਣ ਹਿਤ ਪ੍ਰਕਾਸ਼ਤ ਹੋਈਆਂ ਹਨ ਕਿ ਸਰਕਾਰੀ ਪੱਧਰ ਉਤੇ ਸਿਆਸੀ ਜਰਵਾਣਿਆਂ ਅਤੇ ਨੌਕਰਸ਼ਾਹੀ, ਪ੍ਰੈਸ ਤੇ ਜਨਤਾ ਵਿਚ, ਆਤਮਕ ਪਤਨ ਅਤੇ ਸਦਾਚਾਰਕ ਨਿਰਬਲਤਾ ਦੀਆਂ ਜੜ੍ਹਾਂ ਕਿਥੋਂ ਸਾਡੇ ਦੇਸ਼ ਵਿਚ ਫੁੱਟੀਆਂ।
ਇਹ ਆਤਮ ਕਥਾ, ਜੋ ਮੈਂ ਬਿਆਨੀ ਹੈ, ਇਸ ਵਿਚੋਂ, ਇਸ ਗੰਭੀਰ ਪ੍ਰਸ਼ਨ ਦਾ ਉੱਤਰ, ਸੋਝੀਵਾਨ ਪਾਠਕ ਨੂੰ ਸਪੱਸ਼ਟ ਮਿਲ ਜਾਵੇਗਾ।
ਤਾਨਾਸ਼ਾਹੀ, ਜਬਰ, ਬੇਨਿਆਈਂ, ਧੱਕਾ ਤੇ ਭ੍ਰਿਸ਼ਟਾਚਾਰ, ਅਸਾਡੀ, ਭਾਰਤੀ ਆਤਮਾ ਦਾ ਬੁਨਿਆਦੀ ਅੰਸ਼, ਸੈਂਕੜੇ ਵਰ੍ਹਿਆਂ ਤੋਂ ਬਣ ਚੁੱਕਾ ਹੈ ਅਤੇ ਭੈ, ਡੰਗ-ਟਪਾਊ ਸੰਸਕਾਰ, ਡੰਡੌਤ-ਆਸ਼੍ਰਿਤ ਦੀਨਭਾਵ ਤੇ ਗ਼ੁਲਾਮੀ, ਨਿਪੁੰਸਕਤਾ, ਆਤਮਕ ਕਾਇਰਤਾ ਅਤੇ ਸੱਤ, ਅਸੱਤ ਦੇ ਨਿਰਣਾ ਕਰਨ ਦੀ ਅਰੁਚੀ, ਅਸਾਡੇ ਕੌਮੀ ਚਰਿਤ੍ਰ ਵਿਚ ਕੈਂਸਰ ਵਾਂਗ ਘਰ ਕਰ ਚੁੱਕੀ ਹੈ। ਜਵਾਹਰ ਲਾਲ ਨਹਿਰੂ ਅਤੇ ਹੋਰ ਜੱਜ, ਵਕੀਲ, ਜਿਨ੍ਹਾਂ ਦੀ ਕਥਾ ਇਥੇ ਕਹੀ ਗਈ ਹੈ, ਇਹ ਲੋਕ ਅਸਾਡੇ ਪਤਨ ਤੇ ਭ੍ਰੰਸ਼ ਹੋ ਚੁੱਕੇ ਕੌਮੀ ਚਲਨ ਦਾ ਪਰਤੌ ਹੀ ਹਨ, ਓਪਰੇ ਤੇ ਅਕਸਮਾਤੀ ਚਮਤਕਾਰ ਨਹੀਂ ਹਨ।
ਜਦੋਂ ਮੇਰਾ ਕੇਸ, ਸੁਪ੍ਰੀਮ ਕੋਰਟ ਦੇ ਫੁੱਲ ਬੈਂਚ ਸਾਹਮਣੇ ਪੇਸ਼ ਹੋਇਆ ਤਾਂ ਪੈਂਦੀ ਸੱਟੇ, ਚੀਫ਼ ਜਸਟਿਸ ਸਿਨਹਾ, ਮੇਰੇ ਵਕੀਲ ਨੂੰ ਕਹਿਣ ਲੱਗਾ :
“ਲੁੱਚਿਆਂ ਤੇ ਬਦਮਾਸ਼ ਆਦਮੀਆਂ ਦੀ ਵਕਾਲਤ ਕਰਨਾ ਬਹੁਤ ਮਾੜਾ ਕੰਮ ਹੈ। ਕਿੱਡੀ ਵੱਡੀ ਕਿਤਾਬ ਆਪਣੇ ਕੇਸ ਦੇ ਕਾਗ਼ਜ਼ਾਂ ਦੀ ਇਸ ਮੁਕੱਦਮੇ ਵਿਚ, ਇਸ ਬੰਦੇ ਨੇ ਛਪਵਾ ਮਾਰੀ। ਇਸ ਨੂੰ ਪੜ੍ਹਨ ਦੀ ਸਿਰ ਖਪਾਈ ਕੌਣ ਕਰੇਗਾ ?”
ਮੈਂ ਆਪਣੇ ਵਕੀਲ ਦੇ ਕੰਨ ਵਿਚ ਕਿਹਾ, “ਛੱਡ ਦਿਉ ਇਸ ਕੇਸ ਨੂੰ ਏਥੇ ਹੈ। ਇਸ ਬੁੱਚੜ ਕੋਲੋਂ ਕੀ ਭਾਲਦੇ ਹੋ।” ਪਰ ਉਸ ਨੇ ਕਿਹਾ, “ਮੈਨੂੰ ਗੱਲ ਕਰ ਲੈਣ ਦਿਉ।”
ਜਿਹੜਾ ਅੱਧਮ ਪੁਰਸ਼, ਉੱਚਤਮ ਅਦਾਲਤ ਦੀ ਕੁਰਸੀ ਉੱਤੇ ਬੈਠਣ ਦਾ ਸਹਾਰਾ ਲੈ ਕੇ, ਉਨ੍ਹਾਂ ਮਜ਼ਲੂਮਾਂ ਨੂੰ ਮੰਦਾ ਚੰਗਾ ਬੋਲੇ, ਜਿਹੜੇ ਕਿ ਮੋੜਵਾਂ ਉੱਤਰ ਦੇਣ ਤੋਂ ਅਸਮਰੱਥ ਹਨ, ਉਸ ਨਾਲੋਂ ਵੱਡਾ ਕਾਇਰ ਤੇ ਸ਼ੋਹਦਾ ਹੋਰ ਕੌਣ ਹੋ ਸਕਦਾ ਹੈ ? ਜਿਹੜੇ ਆਦਮੀ ਨਿਆਂ, ਇਨਸਾਫ਼ ਦੀ ਮੰਗ ਕਰਨ, ਅਦਾਲਤਾਂ ਵਿਚ ਜਾਂਦੇ ਹਨ, ਉਹ ਕਿਸੇ ਜਨਮ ਮਰਨ ਵਾਲੇ, ਨਾਸ਼ਵਾਨ ਮਨੁੱਖ ਤੋਂ ਕੋਈ ਯਾਚਨਾ ਨਹੀਂ ਕਰ ਰਹੇ ਹੁੰਦੇ। ਉਨ੍ਹਾਂ ਦੀ ਅਸਲ ਫ਼ਰਿਆਦ ਅਕਾਲ ਪੁਰਖ ਪਰਮਾਤਮਾ ਦੇ ਦਰਬਾਰ ਵਿਚ ਹੁੰਦੀ ਹੈ। ਜਿਹੜੇ ਨਸ਼ਟਾਤਮਾ ਤੇ ਭ੍ਰਿਸ਼ਟੇ ਹੋਏ ਲੋਗ ਇਹ ਸਮਝਦੇ ਹਨ ਕਿ ਕੋਈ ਉਨ੍ਹਾਂ ਸਾਹਮਣੇ ਸਵਾਲੀ ਤੇ ਮੰਗਤਾ ਬਣ ਕੇ ਆਇਆ ਹੈ, ਉਹ ਅਗਿਆਨੀ ਹਨ।
ਇਸ ਕੇਸ ਦੀ ਸੁਣਵਾਈ ਵੇਲੇ ਸ੍ਰੀ ਸੀਤਲਵਾਦ, ਹਿੰਦ ਸਰਦਾਰ ਦਾ ਸਾਲਿਸਟਰ ਜਨਰਲ, ਜਿਸ ਨੇ ਕਿ ਮੇਰੇ ਮੁਕੱਦਮੇ ਵਿਚ ਪੇਸ਼ ਹੋ ਕੇ ਮੇਰੇ ਵਿਰੁੱਧ ਵਕਾਲਤ ਕਰਨ ਤੋਂ ਨਾਂਹ ਕਰ ਦਿੱਤੀ ਹੋਈ ਸੀ, ਬਾਹਰ, ਅਦਾਲਤ ਦੇ ਬਰਾਂਡੇ ਵਿਚ ਖੜਾ, ਮੇਰੇ ਵੱਲ ਤਰਸ ਭਰੀਆਂ ਅੱਖਾਂ ਨਾਲ ਤੱਕ ਰਿਹਾ ਸੀ, ਅਤੇ ਅਦਾਲਤੀ ਕਾਰਵਾਈ ਨੂੰ ਦੁੱਖ ਤੇ ਘਿਰਣਾ ਨਾਲ ਦੇਖ ਰਿਹਾ ਸੀ । ਹਿੰਦ ਸਰਕਾਰ ਵੱਲੋਂ ਐਵੇਂ ਇਕ ਗੁਮਨਾਮ ਜਿਹਾ, ਛੋਟੀ ਉਮਰ ਦਾ ਵਕੀਲ, ਪੇਸ਼ ਹੋਇਆ ਹੋਇਆ ਸੀ, ਜੋ ਕਿ ਮੁਕੱਦਮੇ ਦੇ ਕਾਗ਼ਜ਼ ਪੱਤਰਾਂ ਨੂੰ ਆਪਣੀਆਂ ਅੱਖਾਂ ਮੂਹਰੇ ਕਰ ਕੇ, ਬਹਿਸ ਕਰਨ ਦਾ ਯਤਨ ਕਰ ਰਿਹਾ मी।
ਜਦੋਂ ਬਹਿਸ ਅੱਗੇ ਚੱਲੀ ਅਤੇ ਮੇਰੇ ਅੱਠ ਨੌਂ ਨਿੱਗਰ ਕਾਨੂੰਨੀ ਨੁਕਤੇ, ਆਪਣੇ ਹੱਕ ਵਿਚ ਉਠਾਏ ਹੋਏ, ਵਿਚਾਰੇ ਜਾਣ ਲੱਗੇ ਤਾਂ ਲਗਭਗ ਸਾਰੇ ਜੱਜ, ਯਾ ਤਾਂ ਚੁੱਪ ਦੁਆਰਾ ਸਹਿਮਤੀ ਦੇ ਸੰਕੇਤ ਦੇਣ ਲੱਗ ਪਏ ਅਤੇ ਕੁਝ ਨੇ ਖੁੱਲ੍ਹ ਕੇ ਕਹਿ ਭੀ ਦਿੱਤਾ ਕਿ ਇਨ੍ਹਾਂ ਉਠਾਏ ਨੁਕਤਿਆਂ ਦਾ ਕਤਈ ਤੋੜ ਔਖਾ ਜਾਪਦਾ ਹੈ।
ਇਉਂ ਲੱਗਦਾ ਸੀ ਕਿ ਅਸਲੀ ਭੇਤ, ਅਜੇ ਜਵਾਹਰ ਲਾਲ ਜੀ ਨਹਿਰੂ ਤੇ ਸਿਨਹਾ ਜੀ ਵਿਚਕਾਰ ਹੀ ਸੀਮਤ ਹੈ। ਦੂਜੇ ਜੱਜਾਂ ਨੂੰ ਕਿਸੇ ਅੰਦਰਲੀ ਕਹਾਣੀ ਦਾ ਅਜੇ ਥੌਹ ਪਤਾ ਨਹੀਂ।
ਅੰਤ ਵਿਚ, ਜਦੋਂ ਮੁਕੱਦਮਾ ਚਾਲੂ ਹੋਇਆ ਰਿਹਾ ਅਤੇ ਕਚਹਿਰੀ ਦਾ ਵਾਤਾਵਰਣ ਕੁਝ ਅਜਿਹਾ ਰੰਗ ਅਖ਼ਤਿਆਰ ਕਰਦਾ ਪ੍ਰਤੀਤ ਹੋਇਆ ਜਿਹੜਾ ਕਿ ਚੀਫ਼ ਜਸਟਿਸ ਸਾਹਿਬ ਦੀਆਂ ਰੁਚੀਆਂ ਨਾਲ ਠੀਕ ਮੇਲ ਨਹੀਂ ਸੀ ਖਾਂਦਾ ਤਦ ਚੀਫ਼ ਜਸਟਿਸ, ਮੇਰੇ ਵਕੀਲ ਨੂੰ ਕਹਿਣ ਲੱਗੇ, “ਬੜਾ ਲੰਬਾ ਮੁਕੱਦਮਾ ਹੈ। ਇਸ ਉੱਤੇ ਖੁੱਲ੍ਹੀ ਕਚਹਿਰੀ ਵਿਚ ਗੱਲਬਾਤ ਬੰਦ ਹੋਣੀ ਚਾਹੀਏ। ਜੋ ਕੁਝ ਹੋਰ ਕਹਿਣਾ ਹੈ, ਉਹ ਲਿਖ ਕੇ ਦੇ ਦਿਉ। ਅਸੀਂ ਆਪੇ ਵਿਚਾਰ ਕੇ ਫ਼ੈਸਲਾ ਸੁਣਾ ਦਿਆਂਗੇ । ਪਰ ਇਕ ਗੱਲ ਨੋਟ ਕਰ ਲਓ। ਜਿਹੜਾ ਸਰਦਾਰ ਕਪੂਰ ਸਿੰਘ ਨੇ ਇਹ ਨੁਕਤਾ ਉਠਾਇਆ ਹੈ ਕਿ ਉਸ ਨੂੰ ਚਾਰ ਵਰ੍ਹੇ ਦੇ ਕਰੀਬ, ਕਾਨੂੰਨ ਤੇ ਵਿਧਾਨ ਦੇ ਵਿਰੁੱਧ, ਮੁਅੱਤਲ ਰੱਖਿਆ ਗਿਆ ਹੈ, ਜਿਸ ਕਾਰਨ ਉਸ ਦੀ ਦੋ ਲੱਖ ਦੇ ਕਰੀਬ ਤਨਖ਼ਾਹ ਦੱਬ ਲਈ ਗਈ ਹੈ, ਇਸ ਨੁਕਤੇ ਦਾ ਅਸਾਂ ਫ਼ੈਸਲਾ ਕੋਈ ਨਹੀਂ ਕਰਨਾ।”
ਇਸ ਨੁਕਤੇ ਦਾ ਫ਼ੈਸਲਾ ਕਿਉਂ ਨਹੀਂ ਕਰਨਾ, ਇਹ ਚੀਫ਼ ਜਸਟਿਸ ਸਾਹਿਬ ਨੇ ਖੋਲ੍ਹ ਕੇ ਨਾ ਦੱਸਿਆ। ਪਰ ਗੱਲ ਸਾਫ਼ ਸੀ । ਇਸ ਨੁਕਤੇ ਦਾ ਫ਼ੈਸਲਾ ਸੁਪ੍ਰੀਮ ਕੋਰਟ ਪਹਿਲਾਂ ਹੀ, ਕਈ ਕੇਸਾਂ ਵਿਚ ਕਰ ਚੁੱਕਾ ਸੀ ਕਿ ਅਜਿਹੀ ਮੁਅੱਤਲੀ ਸਰਾਸਰ ਗ਼ੈਰ-ਕਾਨੂੰਨੀ ਤੇ ਗ਼ੈਰ-ਵਿਧਾਨਕ ਹੈ। ਇਸ ਲਈ, ਇਸ ਨੁਕਤੇ ਦਾ ਫ਼ੈਸਲਾ ਤਾਂ ਮੇਰੇ ਹੱਕ ਵਿਚ ਪਹਿਲਾਂ ਹੀ ਹੋਇਆ ਪਿਆ ਸੀ।
ਪਰ ਕੜਾ ਕਾਨੂੰਨ ਕੋਈ ਭੀ ਹੋਵੇ, ਨਾ ਹਿੰਦ ਸਰਕਾਰ ਅਤੇ ਨਾ ਹੀ ਅਦਾਲਤਾਂ, ਸਰਦਾਰ ਕਪੂਰ ਸਿੰਘ ਦੀ ਕੋਈ ਸਹਾਇਤਾ ਯਾ ਦਾਦਰਸੀ ਕਰਨ ਲਈ ਤਿਆਰ ਸਨ।
ਮੈਂ ਆਪਣੇ ਕੇਸ ਦੀਆਂ ਲਿਖਤੀ ਦਲੀਲਾਂ ਟਾਈਪ ਕਰਵਾ ਕੇ, ਫ਼ਾਈਲ ਕਰ ਦਿੱਤੀਆਂ ਅਤੇ ਆਪਣੀ ਗ਼ੈਰ-ਵਿਧਾਨਕ ਮੁਅੱਤਲੀ ਵਾਲਾ ਨੁਕਤਾ ਮੈਂ ਵਿਸ਼ੇਸ਼ ਕਰ ਕੇ ਲਿਖਿਆ। Appendix ‘D’ ਫੋਟੋਸਟੈਟ ਮੇਰੇ ਉਨ੍ਹਾਂ ਹੱਥੀਂ ਲਿਖੇ ਹੋਏ ਨੋਟਾਂ ਦੀ ਹੈ, ਜੋ ਕਿ ਤੋਂ 19 ਨਵੰਬਰ, 20 ਨਵੰਬਰ, 23 ਨਵੰਬਰ, 24 ਨਵੰਬਰ, ਸੰਨ 1954 ਨੂੰ, ਅਦਾਲਤ ਵਿਚ ਬੈਠਿਆਂ ਹੀ ਨੋਟ ਕੀਤੇ, ਜਿਨ੍ਹਾਂ ਵਿਚ ਚੀਫ਼ ਜੱਜ ਸਿਨਹਾ ਦੇ ਬਚਨ ਅਤੇ ਜੱਜ ਰਾਸਗੁਪਤਾ ਦੇ ਬੋਲ ਅੰਕਤ ਹਨ। ਇਨ੍ਹਾਂ ਉੱਤੇ ਟੀਕਾ ਟਿੱਪਣੀ ਦੀ ਲੋੜ ਨਹੀਂ। ਇਹ ਆਪਣੇ ਆਪ ਵਿਚ ਸਪੱਸ਼ਟ ਹਨ।
ਸੁਪ੍ਰੀਮ ਕੋਰਟ ਨੇ ਮੇਰਾ ਕੇਸ, ਸਾਰੇ ਦਾ ਸਾਰਾ ਡਿਸਮਿਸ ਕਰ ਦਿੱਤਾ ਅਤੇ ਖ਼ਰਚਾ ਵੀ ਮੇਰੇ ਉੱਤੇ ਪਾ ਦਿੱਤਾ।
ਖ਼ਰਚਾ ਉਸ ਉਤੇ ਪਾਇਆ ਜਾਂਦਾ ਹੈ, ਜਿਹੜਾ, ਐਵੇਂ, ਝਗੜਾ ਵਧਾਉਣ ਦੀ ਮਨਸ਼ਾ ਨਾਲ, ਫ਼ਜ਼ੂਲ ਨੁਕਤੇ ਉਠਾ ਕੇ, ਮੁਕੱਦਮਾਬਾਜ਼ੀ ਕਰੇ। ਜਿਹੜਾ ਠੋਸ, ਨਿੱਗਰ ਨੁਕਤੇ ਅਤੇ ਸੰਜੀਦਾ ਦਲੀਲਾਂ ਉੱਤੇ ਆਧਾਰਤ, ਅਦਾਲਤ ਵਿਚ ਇਨਸਾਫ਼ ਲੈਣ ਜਾਵੇ, ਫ਼ੈਸਲਾ ਭਾਵੇਂ ਉਸ ਦੇ ਹੱਕ ਵਿਚ ਹੋਵੇ, ਭਾਵੇਂ ਖ਼ਿਲਾਫ਼, ਉਸ ਉੱਤੇ ਪਰਚਾ ਨਹੀਂ ਪਾਇਆ ਜਾਂਦਾ। ਇਹੋ ਰੀਤੀ ਸੰਸਾਰ ਭਰ ਦੀਆਂ ਅਦਾਲਤਾਂ ਵਿਚ ਪ੍ਰਮਾਣੀਕ ਹੈ।
ਜਿਤਨੇ ਕਾਨੂੰਨੀ ਨੁਕਤੇ ਮੈਂ ਇਸ ਕੇਸ ਵਿਚ ਉਠਾਏ ਸਨ, ਉਨ੍ਹਾਂ ਸਾਰਿਆਂ ਨੂੰ ਨਿੱਗਰ ਤੇ ਸਹੀ, ਹਿੰਦ ਸਰਕਾਰ ਦੇ ਸਾਲਿਸਟਰ ਜਨਰਲ ਨੇ, ਲਿਖਤੀ ਰੂਪ ਵਿਚ ਮੰਨ ਲਿਆ ਹੋਇਆ ਸੀ।
ਇਹ ਸਾਰੇ ਨੁਕਤੇ, ਜਿਵੇਂ ਕਿ ਅੱਗੇ ਜਾ ਕੇ ਖੁੱਲ੍ਹੇਗਾ, ਇਸੇ ਸੁਪ੍ਰੀਮ ਕੋਰਟ ਨੇ, ਇਕ ਹੋਰ ਆਈ.ਸੀ.ਐੱਸ. ਅਫ਼ਸਰ, ਰਘੁਪਤੀ ਕਪੂਰ ਦੇ ਕੇਸ ਵਿਚ ਸਹੀ ਪ੍ਰਵਾਣ ਕਰ ਲਏ ਹਨ।
ਉਹੋ ਕਾਨੂੰਨ, ਉਹੀ ਤੱਥ, ਪਰ ਕਪੂਰ ਦੇ ਫ਼ੈਸਲਾ ਹੱਕ ਵਿਚ ਤੇ ਕਪੂਰ ਸਿੰਘ ਦੇ ਫੈਸਲਾ ਵਿਰੁੱਧ, ਸਣੇ ਖ਼ਰਚੇ ਦੇ ਇਹ ਭਾਰਤ ਦੇ ਵਿਧਾਨ ਦਾ, ਸੁਪ੍ਰੀਮ ਕੋਰਟ ਦੁਆਰਾ ਨਿਸ਼ਚਿਤ ਕੀਤਾ ਹੋਇਆ ਧਰਮ-ਨਿਰਪੇਖਸ਼ ਕਾਨੂੰਨ ਹੈ।
ਪਰ ਇਸ ਨਾਲੋਂ ਵੱਧ ਵਚਿੱਤ੍ਰ ਗੱਲ ਇਕ ਹੋਰ ਕੀਤੀ ਗਈ।
ਮੇਰੇ ਵਿਰੁੱਧ ਫ਼ੈਸਲਾ, ਜਸਟਿਸ ਸੀ.ਐੱਲ. ਸ਼ਾਹ ਨੇ ਲਿਖਿਆ ਜੋ ਕਿ ਫੁੱਲ ਬੈਂਚ ਉੱਤੇ ਬੈਠੇ ਹੋਏ ਸਨ । ਸਾਰਿਆਂ ਸੱਤਾਂ ਜੱਜਾਂ ਨੇ ਇਸ ਫ਼ੈਸਲੇ ਉੱਤੇ ਸਹੀ ਪਾਈ, ਸਣੇ ਜਸਟਿਸ ਦਾਸਗੁਪਤਾ ਦੇ। ਮੇਰੀ ਗ਼ੈਰ-ਵਿਧਾਨਕ ਮੁਅੱਤਲੀ ਬਾਬਤ ਇਸ ਫ਼ੈਸਲੇ ਵਿਚ ਕਈ ਨਿਰਣਾ ਨਾ ਕੀਤਾ ਗਿਆ।
ਫ਼ੈਸਲੇ ਵਿਚ, ਮੇਰੇ ਬਾਕੀ ਕਾਨੂੰਨੀ ਨੁਕਤੇ ਰੱਦ ਕਰ ਕੇ, ਲਿਖ ਦਿੱਤਾ ਗਿਆ ਸੀ : “ਹੋਰ ਕੋਈ ਨੁਕਤਾ ਸਾਡੇ ਸਾਹਮਣੇ ਉਠਾਇਆ ਹੀ ਨਹੀਂ ਗਿਆ।”
ਮੁਅੱਤਲੀ ਦੇ ਗ਼ੈਰ-ਵਿਧਾਨਕ ਹੋਣ ਬਾਰੇ, ਮੇਰੀ ਰਿੱਟ-ਪਟੀਸ਼ਨ ਵਿਚ ਸਪੱਸ਼ਟ ਸ਼ਿਕਾਇਤ ਕੀਤੀ ਗਈ ਹੈ ਕਿ ਮੈਨੂੰ ਚਾਰ ਵਰ੍ਹੇ ਧੱਕੇ ਨਾਲ ਤੇ ਗ਼ੈਰ-ਕਾਨੂੰਨੀ ਤੌਰ ‘ਤੇ ਮੁਅੱਤਲ ਰੱਖਿਆ ਗਿਆ ਹੈ। ਦਾਦਰਸੀ ਕੀਤੀ ਜਾਵੇ। ਜਿਹੜੀਆਂ ਲਿਖਤੀ ਦਲੀਲਾਂ ਮੈਂ 24 ਨਵੰਬਰ, ਸੰਨ 1954 ਨੂੰ ਅਦਾਲਤ ਵਿਚ ਦਾਖ਼ਲ ਕੀਤੀਆਂ, ਉਨ੍ਹਾਂ ਵਿਚ ਇਹ ਨੁਕਤਾ ਖ਼ਾਸ ਤੌਰ ‘ਤੇ ਬਿਆਨਿਆ ਹੋਇਆ ਹੈ। Appendix ‘D’ ਵਿਚ ਇਸ ਨੁਕਤੇ ਦਾ ਅਨੇਕ ਬਾਰ ਜ਼ਿਕਰ ਆਉਂਦਾ ਹੈ। ਪਰ ਫਿਰ ਭੀ ਸੁਪ੍ਰੀਮ ਕੋਰਟ ਦੇ, ਸੱਤ ਜੱਜ, ਮੇਰੇ ਵਿਰੁੱਧ ਫ਼ੈਸਲੇ ਵਿਚ ਉਹ ਗੱਲ ਲਿਖਦੇ ਹਨ, ਜਿਹੜੀ ਨਿਰਾਧਾਰ ਅਤੇ ਸੱਤਯ-ਆਸ਼ਿਤ ਨਹੀਂ ਹੈ।
ਇਸ ਦਾ ਕੀ ਭਾਵ ਸਮਝਿਆ ਜਾਵੇ ?
ਇਹ ਜਸਟਿਸ ਸ਼ਾਹ, ਜਿਨ੍ਹਾਂ ਨੇ ਇਹ ਫ਼ੈਸਲਾ ਲਿਖਿਆ, ਪਿੱਛੋਂ ਸੁਪ੍ਰੀਮ ਕੋਰਟ ਦੇ ਚੀਫ਼ ਜਸਟਿਸ ਬਣ ਕੇ ਰੀਟਾਇਰ ਹੋਏ। ਇਹ ਓਹੀ ਜਸਟਿਸ ਸ਼ਾਹ ਹਨ, ਜਿਨ੍ਹਾਂ ਨੇ ਪੰਜਾਬੀ ਸੂਬਾ ਬਣਾਉਣ ਵੇਲੇ ਇਸ ਦੀ ਹੱਦਬੰਦੀ ਨਿਸ਼ਚਿਤ ਕੀਤੀ ਸੀ, ਜਿਸ ਦੀ ਰੀਪੋਰਟ ਵਿਚ ਕਿਹਾ ਗਿਆ ਸੀ ਕਿ ਡਲਹੌਜ਼ੀ ਨੂੰ ਪੰਜਾਬ ਵਿਚੋਂ ਕੱਢ ਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਜਾਵੇ, ਕਿਉਂਕਿ ਇਹ ਪਹਾੜੀ ਇਲਾਕਾ ਬਣਦਾ ਹੈ ਅਤੇ ਮੋਰਨੀ ਪਹਾੜੀ ਇਲਾਕਾ ਹਰਿਆਣਾ ਨੂੰ ਦੇ ਦਿੱਤਾ ਜਾਵੇ, ਕਿਉਂਕਿ ਇਥੇ ਬਹੁਤੇ ਹਿੰਦੂ ਵੱਸਦੇ ਹਨ। ਇਹ ਜਸਟਿਸ ਸ਼ਾਹ, ਉਹੋ ਕਾਨੂੰਨ ਦੇ ਧੁਰੰਧਰ ਪੰਡਿਤ ਤੇ ਨਿਡਰ ਜੱਜ ਹਨ, ਜਿਨ੍ਹਾਂ ਨੇ ਸੰਨ 1978 ਵਿਚ, ਭੂਤਪੂਰਵ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵਿਰੁੱਧ ਬਿਠਾਏ ਗਏ ਕਮਿਸ਼ਨ ਦੀ ਪ੍ਰਧਾਨਗੀ ਕਰ ਕੇ, ਤਾਰੀਖ਼ੀ ਮਹੱਤਵ ਵਾਲੀ ਰੀਪੋਰਟ ਸੰਸਾਰ ਦੇ ਸਾਹਮਣੇ ਰੱਖੀ ਹੈ, ਜਿਸ ਤੋਂ ਸਾਰੇ ਸੰਸਾਰ ਨੂੰ ਪ੍ਰਗਟ ਹੋ ਗਿਆ ਹੈ ਕਿ ਭਾਰਤ ਵਿਚ, ਉੱਚ ਬੁੱਧੀ, ਨਿਯਾਏ-ਪਰਵੀਣ, ਨਿਰਭੈ ਜੁਡੀਸ਼ਰੀ ਮੌਜੂਦ ਹੈ।
ਇਸ ਸ਼ਾਹ ਕਮਿਸ਼ਨ ਨੂੰ ਜੋ ਲਿਖਤੀ ਪੱਤ੍ਰ, ਪਿੱਛੇ ਜਿਹੇ, ਸ੍ਰੀਮਤੀ ਇੰਦਰਾ ਗਾਂਧੀ ਨੇ ਪੇਸ਼ ਕੀਤਾ ਸੀ, ਉਸ ਵਿਚ, ਹੋਰ ਗੱਲਾਂ ਤੋਂ ਇਲਾਵਾ, ਜਸਟਿਸ ਸ਼ਾਹ ਨੂੰ ਇਹ ਭੀ ਯਾਦ ਕਰਵਾਇਆ ਗਿਆ ਸੀ ਕਿ ਬਹੁਤਾ ਸਮਾਂ ਨਹੀਂ ਬੀਤਿਆ, ਜਦੋਂ ਸੌ ਤੋਂ ਵੱਧ ਪਾਰਲੀਮੈਂਟ ਦੇ ਮੈਂਬਰਾਂ ਦੇ ਦਸਤਖ਼ਤ ਹੇਠਾਂ, ਪਾਰਲੀਮੈਂਟ ਵਿਚ ਇਕ ਲਿਖਤੀ ਮੰਗ ਇਹ ਪੇਸ਼ ਕੀਤੀ ਗਈ ਸੀ ਕਿ ਜਸਟਿਸ ਸ਼ਾਹ, ਦਿਆਨਤਦਾਰ ਅਤੇ ਸ਼ੁੱਧ ਰੁਚੀਆਂ ਵਾਲਾ ਨਿਯਾਯਧੀਸ਼ ਨਹੀਂ ਹੈ। ਇਸ ਨੂੰ ਪਾਰਲੀਮੈਂਟ, ਵਿਧਾਨ ਦੀ ਮਨਸ਼ਾ ਅਨੁਸਾਰ, ਕਲੰਕਤ, ਦੂਸ਼ਤ ਤੇ ਭ੍ਰੰਸ਼ (impeach) ਕਰੇ। ਇਹ, ਹੋਰ ਕਈ ਉਗ੍ਰ ਭ੍ਰਿਸ਼ਟਾਚਾਰੀ ਕਰਮਾਂ ਤੋਂ ਇਲਾਵਾ, ਜਦੋਂ ਕਿਸੇ ਸ਼ਹਿਰੀ ਦੇ ਵਿਰੁੱਧ ਹੋ ਜਾਵੇ, ਤਾਂ ਉਸ ਦੇ ਮੁਕੱਦਮੇ ਦਾ ਫ਼ੈਸਲਾ ਕਰਨ ਵੇਲੇ, ਜਾਣ ਬੁੱਝ ਕੇ ਗ਼ਲਤ ਤੱਥ ਵੀ, ਜਿਹੜੇ ਕਿ ਮਿਸਲ ਉੱਤੇ ਦਰਜ ਸ਼ਹਾਦਤ ਦੇ ਅਨੁਕੂਲ ਨਹੀਂ ਹੁੰਦੇ, ਲਿਖ ਮਾਰਦਾ ਹੈ। ਸੁਪ੍ਰੀਮ ਕੋਰਟ ਦੇ ਅਜਿਹੇ ਧੱਕੇ ਤੋਂ ਕੋਈ ਬਚਾਅ ਦੀ ਸੂਰਤ ਨਹੀਂ।
ਬਾਕੀ ਗੱਲਾਂ ਤਾਂ ਇਥੇ ਅਸੰਗਤ ਹਨ। ਪਰ ਜੋ ਕੁਝ ਮੇਰੇ ਵਿਰੁੱਧ, ਮੈਨੂੰ ਲੱਖਾਂ ਰੁਪਈਆਂ ਦਾ ਨੁਕਸਾਨ ਪੁਚਾਉਣ ਹਿੱਤ, ਇਸ ਮੇਰੀ ਮੁਅੱਤਲੀ ਦੇ ਨੁਕਤੇ ਬਾਰੇ, ਸੁਪ੍ਰੀਮ ਕੋਰਟ ਨੇ, ਜਸਟਿਸ ਸ਼ਾਹ ਰਾਹੀਂ ਕੀਤਾ, ਇਸ ਦੁਆਰਾ ਤਾਂ ਸ੍ਰੀਮਤੀ ਇੰਦਰਾ ਗਾਂਧੀ ਜੀ ਨੇ, ਜੋ ਆਪਣੇ, ਜਸਟਿਸ ਸ਼ਾਹ ਨੂੰ ਲਿਖੇ ਪੱਤ੍ਰ ਵਿਚ ਕਿਹਾ, ਉਸ ਦੀ ਪ੍ਰੋੜ੍ਹਤਾ ਹੀ ਹੁੰਦੀ ਹੈ।
ਹਾਈਕੋਰਟ ਅਤੇ ਸੁਪ੍ਰੀਮ ਕੋਰਟ ਵਿਚ ਕੀਤੀਆਂ ਅਪੀਲਾਂ ਵਿਚ ਮੈਂ ਵਿਸ਼ੇਸ਼ ਕਰ ਕੇ, ਇਹ ਨੁਕਤੇ ਉਠਾਏ ਸਨ। (1) ਪੰਜਾਬ ਯਾ ਕੋਈ ਰਾਜ ਸਰਕਾਰ, ਕਾਨੂੰਨ ਤੇ ਵਿਧਾਨ ਅਨੁਸਾਰ, ਆਈ.ਸੀ.ਐੱਸ. ਅਫ਼ਸਰ ਨੂੰ ਮੁਅੱਤਲ ਨਹੀਂ ਕਰ ਸਕਦੀ।
2) ਆਈ.ਸੀ.ਐੱਸ. ਅਫ਼ਸਰ ਕੇਵਲ ਸ਼ੱਕ-ਸ਼ੁਬੇ ਵਿਚ ਹੀ ਮੁਅੱਤਲ ਨਹੀਂ ਕੀਤਾ ਜਾ ਸਕਦਾ, ਪਹਿਲਾਂ ਉਸ ਦੇ ਵਿਰੁੱਧ ਦੋਸ਼ ਸਿੱਧ ਕੀਤਾ ਜਾਣਾ ਚਾਹੀਏ। (3) ਪੰਜਾਬ ਗਵਰਨਰ, ਯਾ ਕੋਈ ਰਾਜ ਸਰਕਾਰ, ਕਿਸੇ ਹਾਈਕੋਰਟ ਦੇ ਜੱਜ ਨੂੰ, ਕਿਸੇ ਵਿਭਾਗੀ ਪੜਤਾਲ ਆਦਿ, ਅਜਿਹਾ ਵਾਧੂ ਕੰਮ ਕਰਨ ਦਾ ਹੁਕਮ ਨਹੀਂ ਦੇ ਸਕਦੀ। ਅਜਿਹੀ ‘ਬੇਨਤੀ’ ਕੇਵਲ ਰਾਸ਼ਟਰਪਤੀ ਹੀ ਵਿਧਾਨ ਅਨੁਸਾਰ ਕਰ ਸਕਦੇ ਹਨ । (4) ਜੇ ਕੋਈ ਜੱਜ ਕਿਸੇ ਰਾਜ ਸਰਕਾਰ ਦੇ ਕਹੇ ‘ਤੇ ਅਜਿਹਾ ਵਾਧੂ ਕੰਮ ਕਰਨਾ ਮੰਨ ਲਵੇ ਤਦ ਉਸ ਦਾ ਉਹ ਕੀਤਾ ਕੰਮ, ਸਰਕਾਰੀ ਅਤੇ ਕਾਨੂੰਨੀ ਤੌਰ ‘ਤੇ ਕੀਤਾ ਹੋਇਆ (Duty) ਨਹੀਂ ਸਮਝਿਆ ਜਾ ਸਕਦਾ ਅਤੇ ਨਾ ਹੀ ਉਹ ਜੱਜ ਅਜਿਹੇ ਸਮੇਂ ਲਈ ਤਨਖ਼ਾਹ ਆਦਿ ਲੈਣ ਦਾ ਅਧਿਕਾਰੀ ਹੈ। ਇਉਂ ਉਸ ਦੀ ਕੀਤੀ ਹੋਈ ਰੀਪੋਰਟ ਆਦਿ ਭੀ ਕੋਈ ਕਾਨੂੰਨੀ ਹੈਸੀਅਤ ਨਹੀਂ ਰੱਖਦੀ। ਐਵੇਂ ਉਸ ਦੀ ਆਪ-ਹੁਦਰੀ ਨਿੱਜੀ ਬੁੜਬੁੜਾਹਟ ਅਤੇ ‘ਤੂੰ ਕੌਣ ਮੈਂ ਖਾਹਮਖ਼ਾਹ’ ਵਰਗੀ ਦਖ਼ਲ-ਅੰਦਾਜ਼ੀ ਸਮਝੀ ਜਾਣੀ ਚਾਹੀਦੀ ਹੈ। (5) ਜਿਸ ਕਾਨੂੰਨ, ‘ਪਬਲਿਕ ਸਰਵੈਂਟਸ ਇਨਕੁਆਇਰੀ ਐਕਟ, 1852’, ਦੇ ਤਹਿਤ ਮੇਰੇ ਵਿਰੁੱਧ ਵਿਭਾਗੀ ਪੜਤਾਲ ਹੋਈ ਹੈ, ਉਹ ਐਕਟ ਤਾਂ ਆਈ.ਸੀ.ਐੱਸ. ਉੱਤੇ ਲਾਗੂ ਹੀ ਨਹੀਂ ਅਤੇ ਨਾ ਪਿਛਲੇ ਸੌ ਸਾਲਾਂ ਵਿਚ ਕਦੇ ਕਿਸੇ ਆਈ.ਸੀ.ਐੱਸ. ਨੂੰ ਇਸ ਕਾਨੂੰਨ ਦੇ ਹੇਠ ਰਗੜਾ ਦਿੱਤਾ ਗਿਆ ਹੈ। ਇਸ ਐਕਟ ਹੇਠ ਹੋਈ ਸਾਰੀ ਵਿਭਾਗੀ ਪੜਤਾਲ ਕਾਨੂੰਨ ਵਿਰੁੱਧ ਅਤੇ ਅਭਾਵ (a nullity) ਹੈ। (6) ਇਸ ਐਕਟ ਅਨੁਸਾਰ ਭੀ, ਪੰਜਾਬ ਸਰਕਾਰ ਨੂੰ ਨਾ ਮੇਰੇ ਬਰਖ਼ਿਲਾਫ਼ ਦੋਸ਼ ਆਰੋਪਣ ਕਰਨ ਦਾ ਕਾਨੂੰਨੀ ਅਧਿਕਾਰ ਹੈ ਅਤੇ ਨਾ ਵਿਭਾਗੀ ਪੜਤਾਲ ਕਰਵਾਉਣ ਦਾ ਹੁਕਮ ਦੇਣ ਦਾ। ਇਹ ਕੰਮ ਸਰਕਾਰ ਹਿੰਦ ਹੀ, ਕਾਨੂੰਨ ਅਨੁਸਾਰ, ਕਰ ਸਕਦੀ ਸੀ । (7) ਜਦੋਂ ਮੇਰੀ ਨਿੱਗਰ ਤੇ ਲੋੜੀਂਦੀ ਸਫ਼ਾਈ ਦੀ ਸ਼ਹਾਦਤ ਹੀ ਨਹੀਂ ਲਈ ਗਈ ਤਾਂ ਮੇਰੇ ਵਿਰੁੱਧ ਕਿਹੜੇ ਨਿਆਂ ਨੂੰ ਵਿਚਾਰ ਕੇ ਧੱਕਾ ਕੀਤਾ ਜਾ ਰਿਹਾ ਹੈ ?
ਇਹ ਠੋਸ ਤੇ ਨਿੱਗਰ ਕਾਨੂੰਨੀ ਨੁਕਤੇ ਅਤੇ ਅਨੇਕਾਂ ਹੋਰ ਵਿਧਾਨਕ ਨੁਕਤੇ, ਹਾਈਕੋਰਟ ਅਤੇ ਸੁਪ੍ਰੀਮ ਕੋਰਟ ਨੇ ਇਕਦਮ ਰੱਦ ਕਰ ਦਿੱਤੇ ਅਤੇ ਆਈ.ਸੀ.ਐੱਸ. ਵਿਚੋਂ ਮੇਰੇ ਕੱਢੇ ਜਾਣ ਨੂੰ ਕਾਨੂੰਨੀ ਤੌਰ ‘ਤੇ ਹੱਕ ਬਜਾਨਬ ਕਰਾਰ ਦੇ ਦਿੱਤਾ।
ਕੁਝ ਸਮਾਂ ਬੀਤਣ ਉਪ੍ਰਾਂਤ, ਸੰਨ 1962 ਦੇ ਨੇੜੇ ਤੇੜੇ, ਜਦੋਂ ਕਿ ਮੈਂ ਪਾਰਲੀਮੈਂਟ ਦਾ ਮੈਂਬਰ ਬਣ ਚੁੱਕਾ ਸਾਂ, ਕਲਾ ਗੁਰੂ ਦੀ ਐਸੀ ਵਰਤੀ ਕਿ ਇਕ ਪੰਜਾਬ ਵਿਚ ਨਿਯੁਕਤ, ਹਿੰਦੂ ਆਈ.ਸੀ.ਐੱਸ. ਅਫ਼ਸਰ, ਰਘੁਪਤੀ ਕਪੂਰ, ਦੀ ਪੰਜਾਬ ਦੇ ਸਿੱਖ ਮੁੱਖ ਮੰਤ੍ਰੀ ਸ੍ਰੀ ਪ੍ਰਤਾਪ ਸਿੰਘ ਕੈਰੋਂ ਨਾਲ ਖੜਕ ਪਈ। ਸ੍ਰੀ ਕੈਰੋਂ ਨੂੰ ਉਸ ‘ਕਾਨੂੰਨ’ ਤੇ ‘ਵਿਧਾਨ’ ਦਾ ਪਤਾ ਸੀ, ਜਿਸ ਦੀ ਕਿ ਸਾਰ-ਵਿਆਖਿਆ, ਪੰਜਾਬ ਹਾਈਕੋਰਟ ਅਤੇ ਸੁਪ੍ਰੀਮ ਕੋਰਟ ਮੇਰੇ ਵਿਰੁੱਧ ਕਰ ਚੁੱਕੇ ਸਨ। ਉਸ ਦਾ ਸਹਾਰਾ ਲੈ ਕੇ, ਸ੍ਰੀ ਕੈਰੋਂ ਨੂੰ ਮਿਸਟਰ ਆਰ.ਪੀ. ਕਪੂਰ ਆਈ.ਸੀ.ਐੱਸ. ਨੂੰ ਮੁਅੱਤਲ ਭੀ ਕਰ ਦਿੱਤਾ ਅਤੇ ਉਸ ਦੇ ਵਿਰੁੱਧ ਦੋਸ਼ ਆਰੋਪਣ ਕਰ ਕੇ, ਵਿਭਾਗੀ ਪੜਤਾਲ ਲਈ ਹਾਈਕੋਰਟ ਦਾ ਜੱਜ ਭੀ ਨਿਯੁਕਤ ਕਰ ਦਿੱਤਾ।
ਇਸ ਗ਼ੈਰ-ਵਿਧਾਨਕ ‘ਸਿੱਖਾਸ਼ਾਹੀ’ ਦੇ ਵਿਰੁੱਧ ਮਿਸਟਰ ਕਪੂਰ ਨੇ ਸੁਪ੍ਰੀਮ ਕੋਰਟ ਵਿਚ ਅਪੀਲ ਕੀਤੀ ਅਤੇ ਇੰਨ-ਬਿੰਨ ਉਹੋ ਛੇ-ਸੱਤ ਕਾਨੂੰਨੀ ਨੁਕਤੇ ਉਠਾਏ ਜਿਹੜੇ ਕਿ ਮੈਂ ਆਪਣੀ ਅਸਫਲ ਅਪੀਲ ਵਿਚ ਉਠਾ ਚੁੱਕਾ ਸੀ। ਸੁਪ੍ਰੀਮ ਕੋਰਟ ਨੇ ਉਹ ਸਾਰੇ ਦੇ ਸਾਰੇ ਕਾਨੂੰਨੀ ਨੁਕਤੇ ਠੀਕ ਤਸਲੀਮ ਕਰ ਲਏ ਅਤੇ ਮਿਸਟਰ ਕਪੂਰ, ਆਈ.ਸੀ.ਐੱਸ. ਦੀ ਪਦ ਪਦਵੀ ਉਤੇ ਬਹਾਲ ਕਰ ਦਿੱਤੇ ਗਏ ਅਤੇ ਹੁਣ ਗਿਆਰਾਂ ਸੌ ਰੁਪਈਆ ਮਹੀਨਾ ਪੈਨਸ਼ਨ ਲੈ ਰਹੇ ਹਨ।
ਭਾਰਤ ਦਾ ਵਿਧਾਨ ਲਿਖਤ-ਰੂਪ ਵਿਚ ਨਿਸ਼ਚਿਤ ਹੈ, ਪਰ ਉਸ ਦੇ ਅਰਥ ਉਹ ਹਨ, ਜੋ ਸੁਪ੍ਰੀਮ ਕੋਰਟ ਕਹੇ, ਕਿ ਅਮਕੇ ਕੇਸ ਵਿਚ ਇਸ ਦੇ ਅਰਥ ਇਹ ਬਣਦੇ ਹਨ। ਸਾਡੇ ਦੇਸ਼ ਦੇ ਵਿਧਾਨ ਵਿਚ ਹੀ ਇਹ ਨਿਰਣਾ ਹੋਇਆ ਹੋਇਆ ਹੈ। 1
ਸਮਝਣਾ ਚਾਹੀਏ ਕਿ ਭਾਰਤ ਦੇ ਅਜੋਕੇ ਭਾਰਤੀ ਵਿਧਾਨ ਅਨੁਸਾਰ, ਜੇ ਹਿੰਦੂ ਮੁੱਖ ਮੰਤਰੀ ਤੇ ਰਾਜ ਸਰਕਾਰ ਕਿਸੇ ਸਿੱਖ, ਸਰਦਾਰ ਕਪੂਰ ਸਿੰਘ ਨੂੰ, ਆਪੂੰ ਮੁਅੱਤਲ ਕਰ ਕੇ ਤੇ ਵਿਭਾਗੀ ਪੜਤਾਲ ਕਰ ਕਰਵਾ ਕੇ ਆਈ.ਸੀ.ਐੱਸ. ਵਰਗੀ ਮਹਾਂ ਪ੍ਰਤਿਸ਼ਟ ਤੇ ਦ੍ਰਿੜ੍ਹ ਸਰਕਾਰੀ ਪਦ ਪਦਵੀ ਵਿਚੋਂ ਕਢਵਾ ਦੇਵੇ, ਤਦ ਵਿਧਾਨ ਇਸ ਦੀ ਆਗਿਆ ਦਿੰਦਾ ਹੈ, ਪਰ ਜੇ ਇਹੋ ਕਾਰਵਾਈ, ਕੋਈ ਸਿੱਖ ਮੁੱਖ ਮੰਤਰੀ ਯਾ ਰਾਜ ਸਰਕਾਰ, ਕਿਸੇ ਹਿੰਦੂ, ਸ੍ਰੀ ਰਘੁਪਤੀ ਕਪੂਰ ਵਿਰੁੱਧ ਕਰੇ ਕਰਾਏ, ਤਦ ਵਿਧਾਨ ਇਸ ਦੀ ਆਗਿਆ ਨਹੀਂ ਦਿੰਦਾ। ਇਹ ਨਿਰਣਾ ਭਾਰਤ ਦੇ ਸਰਵੁੱਚ ਨਿਯਾਆਲਯ, ਸੁਪ੍ਰੀਮ ਕੋਰਟ ਦਾ ਹੈ, ਕਿ ਇਹੋ ਭਾਰਤ ਦਾ ਵਿਧਾਨ ਹੈ। ਅੰਤਿਕਾ ॥੪॥ ਵਿਚ ਇਹ ਸ਼ਬਦ ਆਉਂਦੇ ਹਨ : “ਵਿਧਾਨ ਅਤੇ ਕਾਨੂੰਨ ਤਾਂ ਕਿਤਾਬਾਂ ਵਿਚ ਲਿਖੇ ਹੁੰਦੇ ਹਨ, ਪਰ ਜਿਸ ਢੰਗ ਨਾਲ ਉਨ੍ਹਾਂ ਉੱਤੇ ਅਮਲ ਕੀਤਾ ਜਾਂਦਾ ਹੈ, ਉਹ ਗੱਲ ਹੋਰ ਹੈ। ਗੱਲ ਕਹਿਣ ਦੀ ਹੋਰ ਹੁੰਦੀ ਹੈ ਤੇ ਕਰਨ ਦੀ ਹੋਰ, ਇਹੋ ਰਾਜਨੀਤੀ ਦਾ ਰਹੱਸਯ ਹੈ।” ਇਨ੍ਹਾਂ ਵਾਕਾਂ ਦਾ ਅਤੇ ‘ਸਾਚੀ ਸਾਖੀ’ ਵਿਚ ਮੁਸਲਮਾਨਾਂ ਦੇ ਜਿਨ੍ਹਾਂ ਤੌਖ਼ਲਿਆਂ ਵੱਲ ਸੰਕੇਤ ਮਿਲਦੇ ਹਨ, ਉਨ੍ਹਾਂ ਦੀ ਸਹੀ ਰੂਪ-ਰੇਖਾ ਸਮਝਣ ਲਈ, ਇਹ ਸੰਖੇਪ ਜਿਹੀ ਆਪ-ਬੀਤੀ ਅਤੇ ਅੰਤਿਕਾ ॥੧॥ ਵਿਚ ਨਿਰੂਪਣ ਹੋਏ ਵਾਕਿਆਤ ਬੜੇ ਜ਼ਰੂਰੀ ਤੇ ਅਵੱਸ਼ ਸਮਝ ਕੇ ਹੀ ਇਸ ਪੁਸਤਕ ਦਾ ਭਾਗ ਬਣਾਏ ਗਏ ਹਨ।
ਇਸ ਆਪ ਬੀਤੀ ਨੂੰ ਸੰਪੂਰਣ ਕਰਨ ਲਈ ਕੁਝ ਤੱਥ ਹੋਰ ਵੀ ਦੇਣੇ ਉਚਿਤ ਹਨ। ਜਦੋਂ ਸੁਪ੍ਰੀਮ ਕੋਰਟ ਨੇ ਸ੍ਰੀ ਰਘੁਪਤੀ ਕਪੂਰ ਕੇਸ ਵਿਚ ਇਹ ਮੰਨ ਲਿਆ ਕਿ ਜਿਹੜੇ ਕਾਨੂੰਨੀ ਨੁਕਤੇ ਮੈਂ ਆਪਣੀ ਅਪੀਲ ਵਿਚ ਉਠਾਏ ਸਨ, ਉਹ ਹੀ ਠੀਕ ਕਾਨੂੰਨ ਤੇ ਵਿਧਾਨ ਹੈ ਅਤੇ ਇਉਂ ਮੇਰੀ ਛੇ ਸਾਲਾ ਮੁਅੱਤਲੀ ਅਤੇ ਆਈ.ਸੀ.ਐੱਸ. ਤੋਂ ਅਲਹਿਦਗੀ, ਗ਼ੈਰ-ਕਾਨੂੰਨੀ ਤੇ ਗ਼ੈਰ-ਵਿਧਾਨਕ ਸਿੱਧ ਹੋ ਗਈ, ਤਦ ਸਰਦਾਰ ਗੁਰਨਾਮ ਸਿੰਘ ਜੀ (ਜੱਜ) ਨੇ ਸੰਨ 1965 ਵਿਚ, ਜਦੋਂ ਕਿ ਉਹ ਪੰਜਾਬ ਵਿਧਾਨ ਸਜ਼ਾ ਦੇ ਆਪੋਜ਼ੀਸ਼ਨ ਦੇ ਲੀਡਰ ਸਨ, ਹਿੰਦ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੂੰ ਇਕ ਚਿਠੀ ਲਿਖੀ ਕਿ, ਮੁਲਕ ਦਾ ਕਾਨੂੰਨ ਸਰਦਾਰ ਕਪੂਰ ਸਿੰਘ ਅਤੇ ਸ੍ਰੀ ਰਘੁਪਤੀ ਕਪੂਰ ਲਈ ਇਕੋ ਜਿਹਾ ਹੈ ਅਤੇ ਇਕੋ ਜਿਹਾ ਹੋਣਾ ਚਾਹੀਏ। ਇਸ ਲਈ ਹੁਣ ਹਿੰਦ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਸਰਦਾਰ ਕਪੂਰ ਸਿੰਘ, ਐੱਮ.ਪੀ. ਨੂੰ ਉਸ ਦੀ ਸਾਰੀ ਆਈ.ਸੀ.ਐੱਸ. ਦੀ ਤਨਖ਼ਾਹ ਅਤੇ ਪੈਨਸ਼ਨ ਦੇ ਦੇਵੇ।
ਸ੍ਰੀ ਸ਼ਾਸਤਰੀ ਜੀ ਨੇ ਨਿਝੱਕ ਹੋ ਕੇ ਉੱਤਰ ਦਿੱਤਾ, “ਹਿੰਦ ਸਰਕਾਰ ਸਰਦਾਰ ਕਪੂਰ ਸਿੰਘ ਨੂੰ ਕੁਝ ਵੀ ਦੇਣ ਦਿਵਾਣ ਨੂੰ ਤਿਆਰ ਨਹੀਂ, ਕੜਾ ਕਾਨੂੰਨ ਜੋ ਭੀ ਹੋਵੈ ਸੋ ਹੋਵੇ ।” ਇਹ ਚਿੱਠੀ ਸੁਪ੍ਰੀਮ ਕੋਰਟ ਕੇ ਰੀਕਾਰਡਾਂ ਵਿਚ ਸੁਰੱਖਿਅਤ ਪਈ ਹੈ । ਸ੍ਰੀ ਲਾਲ ਬਹਾਦਰ ਸ਼ਾਸਤਰੀ, ਲਾਲਾ ਲਾਜਪਤ ਰਾਏ ਦੀ ਸਥਾਪਤ ਕੀਤੀ ਹੋਈ, ‘ਸਰਵੰਟਸ ਆਫ਼ ਪੀਪਲਜ਼ ਸੋਸਾਇਟੀ’, ਲਾਹੌਰ ਦੇ ਪ੍ਰਮੁੱਖ ਮੈਂਬਰ ਸਨ, ਜਿਸ ਸੋਸਾਇਟੀ ਦੀ ਰੂਪ ਰੇਖਾ ਦਾ ਸੰਖੇਪ ਵਰਣਨ ‘ਸਾਚੀ ਸਾਖੀ’ ਦੇ ਪੰਨਿਆਂ ਵਿਚ ਦਿੱਤਾ ਹੋਇਆ ਹੈ।
ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸ੍ਰੀ ਲਾਲ ਬਹਾਦਰ ਸ਼ਾਸਤਰੀ ਬੜੇ ਧੀਮੇ ਸੁਭਾ ਦੇ, ਮਧੁਰ ਵਚਨੀ, ਸ਼ਾਕਾਹਾਰੀ, ਅਹਿੰਸਾਵਾਦੀ ਹਿੰਦੂ ਸਨ।
ਇਸ ਚਿੱਠੀ ਨੂੰ ਆਧਾਰ ਬਣਾ ਕੇ, ਸੰਨ 1966 ਵਿਚ ਮੈਂ ਫੇਰ ਸੁਪ੍ਰੀਮ ਕੋਰਟ ਕੋਲ ਅਪੀਲ ਕੀਤੀ ਕਿ ਹੁਣ ਹੀ ਮੈਨੂੰ ਮੇਰੇ, ਧੱਕੇ ਨਾਲ ਖੋਹੇ ਹੋਏ ਹੱਕ ਮੋੜ ਦਿੱਤੇ ਜਾਣ, ਪਰ ਕੋਈ ਸੁਣਵਾਈ ਨਹੀਂ ਹੋਈ । 2 ਕਾਨੂੰਨ ਦੇ ਕਈ ਭੇਦ ਹਨ ਅਤੇ ਵਿਧਾਨ ਦੇ ਕਈ ਮੂੰਹ ਹੁੰਦੇ ਹਨ। ਐਵੇਂ ਉਤੋਂ ਦੇਖਣ ਨੂੰ ਹੀ ਇਕਸਾਰ ਦਿਸਦੇ ਹਨ : ‘ਹੰਸਹ ਸਵੈਤੋ ਬਕਹ ਤੋ, ਕੇ ਭੇਦੋ ਬਕਹੰਸਯੋਹ। ਨੀਰ ਕਸ਼ੀਰ ਵਿਭਾਗੇਨ ਹੰਸੋ ਹੰਸੋ ਬਕੋ ਸਕਹ।’ (ਹੰਸ ਤੇ ਬਗਲਾ ਦੋਵੇਂ ਚਿੱਟੇ ਰੰਗ ਦੇ ਹਨ। ਹੰਸ ਤੇ ਬਗਲੇ ਵਿਚ ਫ਼ਰਕ ਕੀ ਹੈ ? ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਵੱਖਰਾ ਕਰ ਦਿੰਦਾ ਹੈ, ਪਰ ਬਗਲਾ ਪਾਣੀ ਨੂੰ ਗੰਧਲਾ ਦਿੰਦਾ ਹੈ। ਇਹੋ ਭੇਦ ਬਗਲੇ ਤੇ ਹੰਸ ਵਿਚ ਹੈ।)
‘ਸਾਚੀ ਸਾਖੀ’ ਵਿਚ, ਜਿਹੜਾ ਮਿਸਟਰ ਜਿਨਾਹ ਦਾ ਬਾਰ-ਬਾਰ ਇਹ ਵਾਕ ਆਉਂਦਾ ਹੈ ਕਿ ‘ਮੁਸਲਮਾਨਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਮੁਲਖ ਵੰਡ ਦਿੱਤਾ ਜਾਵੇ, ਅਤੇ ਉਥੇ ਜੇ ਮੁਸਲਮਾਨਾਂ ਨੂੰ ਇਕ ਵੇਲੇ ਰੋਟੀ ਖਾ ਕੇ ਹੀ ਗੁਜ਼ਾਰਾ ਕਰਨਾ ਪਿਆ ਤਾਂ ਉਹ ਕਰ ਲੈਣਗੇ’, ਇਸ ਦਾ ਰਹੱਸਯ, ਇਸ ਸੰਖੇਪ ਉਪ੍ਰੋਕਤ ਆਤਮ ਕਥਾ ਨੂੰ ਪੜ੍ਹ ਕੇ ਪਾਠਕਾਂ ਨੂੰ ਭਲੀ ਪ੍ਰਕਾਰ ਸਮਝ ਆ ਜਾਵੇਗਾ ਅਤੇ ਉਨ੍ਹਾਂ ਨੂੰ ਸਪੱਸ਼ਟ ਹੋ ਜਾਵੇਗਾ ਕਿ ਮੁਸਲਮਾਨ ਤੇ ਮਿਸਟਰ ਜਿਨਾਹ ਜੋ ਕਹਿੰਦੇ ਤੇ ਮੰਗਦੇ ਸਨ, ਉਹ ਨਿਰੀ ਹਠਧਰਮੀ ਨਹੀਂ ਸੀ, ਦੂਰ-ਦਰਸ਼ਤਾ ਉੱਤੇ ਆਧਾਰਤ ਰਾਜਨੀਤੀ ਸੀ।ਮਰਨ
ਜਿਵੇਂ ਕਿ ‘ਸਾਚੀ ਸਾਖੀ’ ਵਿਚ ਵਿੱਦਤ ਹੈ, ਰਾਜਾ ਰਾਮ ਮੋਹਣ ਰਾਇ (ਜਨਮ ਸੰਨ 1772) ਤੋਂ ਲੈ ਕੇ ਬੰਕਮ ਚੰਦ੍ਰ ਚੈਟਰਜੀ, ਅਰਬਿੰਦੁ, ਬਾਲ ਗੰਗਾਧਰ ਤਿਲਕ, ਗੋਖਲੇ ਤੇ ਮਹਾਤਮਾ ਗਾਂਧੀ (ਮ੍ਰਿਤੂ ਸੰਨ 1948) ਤਕ ਜਿਨ੍ਹਾਂ ਮੂਲਿਕ ਵਿਚਾਰਾਂ ਨੇ ਹਿੰਦੁਸਤਾਨ ਵਿਚ ਰਾਸ਼ਟਰਵਾਦ ਅਥਵਾ ਨੈਸ਼ਨਲਿਜ਼ਮ ਨੂੰ ਜਨਮ ਤੇ ਪ੍ਰੇਰਨਾ ਦਿੱਤੀ, ਉਨ੍ਹਾਂ ਦਾ ਆਧਾਰ ਪੁਰਾਤਨ ਹਿੰਦੂ ਸੰਸਕ੍ਰਿਤੀ, ਅਧਿਆਤਮਵਾਦ ਅਤੇ ਭਾਰਤ ਅਤੇ ਹਿੰਦੂ ਜਾਤੀ ਦਾ ਭਵਿੱਖ ਕਾਲ ਵਿਚ ਨਿਸ਼ਚਿਤ ਗੌਰਵਮਈ ਕਰਤੱਵਯ ਹੀ ਸੀ। ਜਦੋਂ ਸੰਨ 1947 ਵਿਚ ਦੇਸ਼ ਸੁਤੰਤਰ ਹੋ ਗਿਆ ਅਤੇ ਸੰਨ 1950 ਵਿਚ ਦੇਸ਼ ਦੀ ਸੰਪੂਰਣ ਰਾਜ-ਸ਼ਕਤੀ ਸ੍ਰੀ ਜਵਾਹਰ ਲਾਲ ਨਹਿਰੂ ਅਤੇ ਉਸ ਦੇ ਸਾਥੀਆਂ ਦੇ ਹੱਥ ਆ ਗਈ ਤਦ ਨਹਿਰੂ ਜੀ ਨੇ ਭਾਰਤ ਦੇ ਭਵਿੱਖ ਤੇ ਭਾਰਤੀ ਸਮਾਜ ਨੂੰ, ਆਪਣੇ ਨਵੀਨ ਵਿਚਾਰਾਂ ਤੇ ਰੁਚੀਆਂ ਅਨੁਸਾਰ, ਖੁੱਲ੍ਹ ਕੇ ਭ੍ਰੰਸ਼ ਕਰਨਾ ਤੇ ਢਾਲਣਾ ਸ਼ੁਰੂ ਕਰ ਦਿੱਤਾ। ਇਹ ਵਿਚਾਰ ਤੇ ਰੁਚੀਆਂ ਉਸ ਸਫੁਰਤੀ ਦਾ ਨਿਰੋਧ ਸਨ, ਜਿਸ ਨੇ ਕਿ ਹਿੰਦੂ ਰਾਸ਼ਟਰਵਾਦ ਨੂੰ ਪਿਛਲੇਰੇ ਦੋ ਡੂਢ ਸੌ ਸਾਲ ਉਤੇਜਨਾ ਅਤੇ ਉਤਸ਼ਾਹ ਦਈ ਰੱਖਿਆ ਸੀ।
ਅੰਤਿਕਾ ॥੩॥ ਇਕ ਕਵਿਤਾ ਹੈ ਜਿਹੜੀ ਕਿ ਸੰਨ 1955 ਵਿਚ, ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਇਨ੍ਹਾਂ ਰੁਚੀਆਂ ਤੇ ਵਿਚਾਰਾਂ ਦਾ ਡੂੰਘਾ ਅਧਿਅਨ ਕਰਕੇ, ਟੀਕਾ ਟਿੱਪਣੀ ਵਜੋਂ ਲਿਖੀ ਗਈ ਸੀ। ਤਾਤਪਰਜ ਇਸ ਕਵਿਤਾ ਦਾ ਇਹ ਹੈ ਕਿ ਜੋ ਰੂਪ-ਰੇਖਾ ਦੇਸ਼ ਵਿਚ, ਸਮਾਜਿਕ ਤੇ ਸਾਂਸਕ੍ਰਿਤਕ ਢਾਂਚੇ ਨੂੰ, ਦੇਣ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਉਸ ਸਫੁਰਤੀ ਦਾ ਵਿਰੋਧ ਤੇ ਨਿਰੋਧ ਹੈ ਜਿਸ ਦੇ ਆਸਰੇ ਹਿੰਦੁਸਤਾਨ ਦੀਆਂ ਘੱਟ-ਗਿਣਤੀਆਂ ਨੇ ਬਹੁਤੀਆਂ ਤੇ ਬਹੁ-ਗਿਣਤੀ ਨੇ ਥੋੜ੍ਹੀਆਂ, ਸੁਤੰਤ੍ਰਤਾ ਸੰਗ੍ਰਾਮ ਵਿਚ ਕੁਰਬਾਨੀਆਂ ਕੀਤੀਆਂ ਸਨ। ਇਹ ਵਿਚਾਰ ਕਵਿਤਾ ਵਿਚ ਹੀ, ਠੀਕ ਤੌਰ ‘ਤੇ ਬਿਆਨੇ ਜਾ ਸਕਦੇ ਸਨ, ਕਿ ਕੋਈ ਸਥਿਰ ਤੇ ਟਿਕੇ ਰਹਿਣ ਵਾਲੀ ਕੀਮਤ ਤੇ ਵਿਵਸਥਾ ਝਟਪਟ, ਚਪਲਬੁਧੀ ਦੁਆਰਾ ਰਚੀ ਨਹੀਂ ਜਾ ਸਕਦੀ। ਪੱਕੀਆਂ ਨੀਹਾਂ ਤੇ ਜੜ੍ਹਾਂ ਉੱਤੇ ਹੀ ਸਥਿਰਤਾ ਉਸਾਰੀ ਜਾ ਸਕਦੀ ਹੈ ਅਤੇ ਅਜਿਹੀ ਉਸਾਰੀ ਲੰਮਾ ਸਮਾਂ, ਦੀਰਘ-ਦ੍ਰਿਸ਼ਟੀ ਤੇ ਸ਼ਾਂਤ ਵਾਤਾਵਰਣ ਮੰਗਦੀ ਹੈ।
ਇਸ ਅੰਤਿਕਾ ॥੨॥ ਦੇ ਹੇਠਾਂ, ਅੰਗਰੇਜ਼ੀ ਪੜ੍ਹੇ ਹੋਏ ਪਾਠਕਾਂ ਦੇ ਲਾਭ ਹਿੱਤ ਅਤੇ ਮਨੋਰੰਜਨ ਲਈ, ਇਸ ਪੰਜਾਬੀ ਕਵਿਤਾ ਦਾ ਅੰਗਰੇਜ਼ੀ ਰੂਪ ਦੇ ਦਿੱਤਾ ਗਿਆ ਹੈ। ਧਾਰਮਿਕ ਪੱਧਰ ਉਤੇ ਮਿਸਟਰ ਜਿਨਾਹ ਐਵੇਂ ਢਿੱਲਾ ਮੱਠਾ ਮੁਸਲਮਾਨ ਹੀ ਸੀ। ਸੰਨ 1944-45 ਵਿਚ, ਇਹ ਮਨੋਕਲਪਤ ਸਾਖੀ, ਮਿਸਟਰ ਜਿਨਾਹ ਦੀ ਦੀਨੀ ਨਿਸ਼ਠਾ ਅਤੇ ਇਸਲਾਮ ਦੀ ਜਾਣਕਾਰੀ ਬਾਬਤ, ਕੁਝ ਮੁਸਲਮਾਨਾਂ ਨੇ ਹੀ ਪ੍ਰਚਲਿਤ ਕਰ ਰੱਖੀ ਸੀ, ਕਿ ਇਕ ਵੇਰ ਮਿਸਟਰ ਜਿਨਾਹ ਜੁਮੇ ਦੀ ਨਮਾਜ਼ ਵਿਚ ਸ਼ਾਮਲ ਹੋਏ ਤਦ ਪਿੱਛੋਂ ਮੁਲਾਣੇ ਨੇ ਖੁਤਬਾ ਪ੍ਰਚਾਰਨ ਸਮੇਂ ਕੁਰਾਨ ਸ਼ਰੀਫ਼ ਦਾ ਇਹ ਫ਼ੁਰਮਾਨ ਵਿਆਖਿਆ ਕਿ : “ਹੇ ਮੋਮਨੋ, ਤੁਹਾਨੂੰ ਹੁਕਮ ਹੈ ਕਿ ਤੁਸੀਂ ਅੱਲ੍ਹਾ ਤਆਲਾ, ਨਬੀ ਰਸਲ ਅਤੇ ਆਪਣੇ ਕਾਇਦ ਅਥਵਾ ਜਥੇਦਾਰ ਦੀ ਆਗਿਆ ਦਾ ਪਾਲਣ ਕਰੋ।” ਜਿਨਾਹ ਸਾਹਿਬ ਮਸੀਤ ਵਿਚ ਤਾਂ ਚੁੱਪਚਾਪ ਖੁਤਬਾ, ਵਾਅਜ਼ ਸੁਣਦੇ ਰਹੇ, ਪਰ ਬਾਹਰ ਆ ਕੇ ਪੁੱਛਣ ਲੱਗੇ: “ਮੈਂ ਸਾਰੀ ਗੱਲ ਸਮਝ ਨਹੀਂ ਸਕਿਆ। ਅੱਲ੍ਹਾ ਤਆਲਾ ਤਾਂ ‘ਗਾਡ’ (God) ਨੂੰ ਕਹਿੰਦੇ ਹਨ ਅਤੇ ‘ਕਾਇਦ’ ਮੈਂ ਆਪ ਹੀ ਹਾਂ। ਪਰ ਇਹ ਤੀਜਾ ਬੰਦਾ ਕੌਣ ਹੈ, ਜਿਸ ਦਾ ਨਾਮ ਲਿਆ ਜਾ ਰਿਹਾ ਸੀ, ‘ਨਬੀ ਰਸੂਲ’।”
ਡਾਕਟਰ ਇਕਬਾਲ ਬੜੇ ਦ੍ਰਿੜ੍ਹ ਨਿਸ਼ਚੇ ਵਾਲੇ, ਉੱਚ-ਕੋਟੀ ਦੇ ਆਲਮ ਮੁਸਲਮਾਨ ਸਨ, ਪਰ ਉਹ ਚੜ੍ਹਦੇ ਤੀਹੇ ਵਿਚ ਹੀ ਭਾਂਪ ਗਏ ਸਨ ਕਿ ਆਉਣ ਵਾਲੇ ਸਾਲਾਂ ਵਿਚ ਮਿਸਟਰ ਜਿਨਾਹ ਨਾਲੋਂ ਚੰਗਾ ਲੀਡਰ ਮੁਸਲਮਾਨਾਂ ਨੂੰ ਮਿਲ ਨਹੀਂ ਸਕਦਾ। ਉਹ ਸੰਨ 1932-33 ਤੋਂ ਹੀ ਮਿਸਟਰ ਜਿਨਾਹ ਨੂੰ ਚਿੱਠੀਆਂ ਪੱਤਰਾਂ ਰਾਹੀਂ ਆਪਣੇ ਸਿਆਸੀ ਵਿਚਾਰ ਲਿਖਦੇ ਰਹਿੰਦੇ ਸਨ। ਸੰਨ 1947 ਵਿਚ, ਪਾਕਿਸਤਾਨ ਸਥਾਪਤ ਹੋਣ ਉਪ੍ਰਾਂਤ, ਮਿਸਟਰ ਜਿਨਾਹ ਨੇ ਡਾਕਟਰ ਇਕਬਾਲ ਦੀਆਂ ਕੁਝ ਅਜਿਹੀਆਂ ਚਿੱਠੀਆਂ, ਇਕ ਕਿਤਾਬਚੇ ਦੇ ਰੂਪ ਵਿਚ Letters of Iqbal to Jinnah, Lahore (1947) ਛਪਵਾ ਦਿੱਤੀਆਂ ਸਨ। ਇਕ, 28 ਮਈ ਸੰਨ 1937 ਦੇ ਪੱਤ੍ਰ ਵਿਚ ਇਕਬਾਲ ਨੇ ਜਿਨਾਹ ਨੂੰ ਲਿਖਿਆ ਹੈ :
“Also the insertion of Jawahar Lal Nehru’s Socialism is likely to cause much blood-shed among the Hindus themselves. The issue between social Democracy and Brahmanism is not dissimilar to the one between Brahmanism and Buddhism…..It is clear to my mind, if Hinduism accepts Social Democracy it must necessarily cease to be Hinduism.” quoted in “Appendix” to Iqbal, by Hafeez Malik, Columbia University Press, New York (1971), p. 386.
ਇਸ ਕਵਿਤਾ ਵਿਚ ਜੋ ਕੁਝ ਵਿਅੰਗ ਨਾਲ ਕਿਹਾ ਗਿਆ ਯਾ ਕਹਿਣ ਦਾ ਯਤਨ ਕੀਤਾ ਗਿਆ ਹੈ, ਉਹ ਗੱਲਾਂ ਕਵਿਤਾ ਵਿਚ ਹੀ ਕਹੀਆਂ ਜਾ ਸਕਦੀਆਂ ਹਨ, ਗਦ ਵਿਚ ਪਦ ਦੀ ਧੁਨੀ-ਸ਼ਕਤੀ ਤੇ ਵਕ੍ਰੋਕਤੀ ਦੀ ਪਾਰਗਮਤਾ ਅਤੇ ਭਾਵੁਕਤਾ ਸੰਭਵ ਹੀ ਨਹੀਂ।
ਅੰਤਿਕਾ ॥੪॥ ਉਹ ਸਪੀਚ (ਅਸਲ ਅੰਗਰੇਜ਼ੀ ਵਿਚ) ਹੈ ਜਿਹੜੀ ਲੇਖਕ ਨੇ ਲੋਕ ਸਭਾ ਵਿਚ 6 ਸਤੰਬਰ ਸੰਨ 1966 ਨੂੰ ਪੰਜਾਬੀ ਸੂਬਾ ਬਣਾਏ ਜਾਣ ਵੈਲੇ, ਦਿੱਤੀ ਸੀ। ਇਸ ਸਪੀਚ ਵਿਚ ਜਿਹੜੇ ਤੱਥ ਤੇ ਵਾਕਿਆਤ ਕਹੇ ਗਏ ਹਨ, ਉਨ੍ਹਾਂ ਵਿਚੋਂ ਕਿਸੇ ਦਾ ਭੀ ਖੰਡਨ ਗ੍ਰਹਿਮੰਤਰੀ, ਸ੍ਰੀ ਗੁਲਜ਼ਾਰੀ ਲਾਲ ਨੰਦਾ, ਨੇ ਇਸ ਸਪੀਚ ਦਾ ਉੱਤਰ ਦੇਣ ਵੇਲੇ, ਨਹੀਂ ਸੀ ਕੀਤਾ ਸਗੋਂ ਇਨ੍ਹਾਂ ਤੱਥਾਂ ਨੂੰ ਮੰਨ ਕੇ ਕਿਹਾ ਸੀ ਕਿ ਜੋ ਬੀਤ ਗਈ ਸੋ ਬੀਤ ਗਈ, ਹੁਣ ਅੱਗੇ ਨੂੰ ਜੋ ਯੋਗ ਹੈ ਉਹੀ ਕਰਨ ਵੱਲ ਧਿਆਨ ਦੇਣਾ ਉਚਿਤ ਹੈ। ਇਸ ਸਪੀਚ ਵਿਚ ਦਰਸਾਏ ਤੱਥ ‘ਕਮਿਊਨਲ ਅਵਾਰਡ’ ਦੇ ਵਿਸ਼ੇ ਉੱਤੇ ਨਿਰੂਪਣ ਕੀਤੇ ਹੋਏ ਤੱਥਾਂ ਤੇ ਵਿਚਾਰਾਂ ਦਾ ਇਕ ਪ੍ਰਕਾਰ ਅਨਿੱਖੜਵਾਂ ਅੰਗ ਹੀ ਹਨ। ਇਸ ਲਈ ਅੰਤਿਕਾ ॥੪॥ ਇਸ ਪੁਸਤਕ ‘ਸਾਚੀ ਸਾਖੀ’ ਦਾ ਅਖਿਲ ਭਾਗ ਹੀ ਸਮਝਣਾ ਚਾਹੀਏ। Appendix ‘E’ ਇਸ ਸਪੀਚ ਦਾ ਅਸਲ ਅੰਗਰੇਜ਼ੀ ਰੂਪ ਹੈ।
ਅੰਤਿਕਾ ॥੫॥ ਵਿਚ ਇਕ ਅਜਿਹੀ ਸ਼ਹਾਦਤ ਪ੍ਰਾਲਬਧ ਹੁੰਦੀ ਹੈ ਜੋ ਕਿ ‘ਸਾਚੀ ਸਾਖੀ’ ਵਿਚ ਬਿਆਨੇ ਹੋਏ ਵਿਸ਼ੇ ਦੀ ਭਰਪੂਰ ਪ੍ਰੋੜ੍ਹਤਾ ਕਰਦੀ ਹੈ, ਪਰੰਤੂ ਇਕ ਸੁਤੰਤਰ ਸ਼ਹਾਦਤ ਹੈ। ਇਉਂ ਅੰਤਿਕਾ ॥੫॥ ‘ਪੰਥ ਨੂੰ ਕੌਡੀਆਂ ਦੇ ਭਾਅ ਵੇਚਿਆ’ ਭੀ ਪੁਸਤਕ ‘ਸਾਚੀ ਸਾਖੀ’ ਦਾ ਇਕ ਅੰਗ ਹੀ ਹੈ। ਇਸ ਵਿਚ ਡਾਕਟਰ ਗੋਪਾਲ ਸਿੰਘ ‘ਦਰਦੀ’, ਐੱਮ.ਏ.,ਪੀ-ਐੱਚ.ਡੀ., ਭੂਤਪੂਰਵ ਰਾਜਦੂਤ ਦਾ ਕੁਛ ਵਰਣਨ ਹੈ।
ਅੰਤਿਕਾ ॥੬॥ ਭੀ ਅੰਤਿਕਾ ॥੫॥ ਵਾਂਗ ਅਜਿਹੀ ਸੁਤੰਤਰ ਸ਼ਹਾਦਤ ਪੇਸ਼ ਕਰਦਾ ਹੈ, ਜਿਸ ਦੁਆਰਾ ‘ਸਾਚੀ ਸਾਖੀ’ ਵਿਚ ਕਹੀਆਂ ਹੋਈਆਂ ਗੱਲਾਂ ਦੀ ਭਰਪੂਰ ਪ੍ਰੋੜ੍ਹਤਾ ਹੁੰਦੀ ਹੈ। ਇਸ ਕਾਰਨ ਇਹ ਅੰਤਿਕਾ ਵੀ, “ਜਦ ਮਾਸਟਰ ਜੀ ਨੇ ਜਿਨਾਹ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ”, ਪੁਸਤਕ ਦਾ ਅੰਗ ਬਣਾ ਦਿੱਤਾ ਗਿਆ ਹੈ।
ਇਸ ਪੁਸਤਕ ‘ਸਾਚੀ ਸਾਖੀ’ ਵਿਚ, ਬਹੁਤ ਸਾਰੇ ਸਿਧਾਂਤਕ ਵਿਚਾਰ ਅਤੇ ਤਾਰੀਖ਼ੀ ਤੱਥ, ਜਿਨ੍ਹਾਂ ਨਾਲ ਵਰਤਮਾਨ ਸਮੇਂ ਦੇ ਕੁਛ ਵਾਕਿਆਤ, ਆਤਮ ਕਥਾ ਦੇ ਰੂਪ ਵਿਚ ਅਤੇ ਸਪੱਸ਼ਟੀਕਰਣ ਦੀ ਮਨਸ਼ਾ ਨਾਲ ਭੀ, ਜਾਣ ਬੁਝ ਕੇ, ਸੰਮਿਲਤ ਅਤੇ ਸੁਰੱਖਿਅਤ ਕਰ ਦਿੱਤੇ ਗਏ ਹਨ ਤਾਂ ਜੁ ਹਿੰਦੁਸਤਾਨ ਦੀਆਂ ਪਿਛਲੇ ਹਜ਼ਾਰ ਸਾਲ ਦੀਆਂ ਸੰਚਾਲਕ ਪ੍ਰੇਰਣਾਵਾਂ, ‘ਕਮਿਊਨਲ ਅਵਾਰਡ’ ਦੇ ਪਿਛੋਕੜ ਤੇ ਅਗੇਤਰ ਅਤੇ ਖ਼ਾਸ ਕਰਕੇ ਸਿੱਖਾਂ ਨਾਲ ਵਾਪਰੀ ਤੇ ਵਾਪਰ ਰਹੀ ਪਰਗਤੀ ਨੂੰ ਇਉਂ ਜੋੜ ਦਿੱਤਾ ਜਾਵੇ ਕਿ ਆਉਣ ਵਾਲੇ ਸਮਿਆਂ ਵਿਚ ਬੁੱਧੀਵਾਨ ਤੇ ਵਿਦਵਾਨ ਨਿਰਪੱਖ ਪੁਰਸ਼, ਇਸ ਸਾਰੇ ਸੰਯੁਕਤ ਵਿਸ਼ੇ ਬਾਬਤ ਪੱਕੀ ਤੇ ਸੱਚੀ ਸੁੱਚੀ ਰਾਏ ਕਾਇਮ ਕਰ ਸਕਣ, ਜੋ ਕਿ, ਅੱਗੇ ਤੋਂ, ਸਾਡੇ ਦੇਸ਼, ਹਿੰਦੁਸਤਾਨ ਦੇ ਭਵਿੱਖ ਨੂੰ ਉੱਜਲਾ ਤੇ ਪ੍ਰਕਾਸ਼ਵਾਨ ਬਣਾਉਣ ਲਈ ਸਹਾਈ ਹੋਵੇ।
ਸੰਨ 1947 ਵਿਚ, ਹਿੰਦੁਸਤਾਨ ਦਾ ਬਟਵਾਰਾ, ‘ਕਮਿਊਨਲ ਅਵਾਰਡ’ ਦੇ ਜਿਨ੍ਹਾਂ ਮੂਲਕ ਸਿਧਾਂਤਾਂ ਦੇ ਆਧਾਰ ‘ਤੇ ਹੋਇਆ ਸੀ, ਉਹ ਸਿਧਾਤ, ਜਿਥੋਂ ਤਕ ਸਿੱਖਾਂ ਦਾ ਸੰਬੰਧ ਹੈ, ਅਮਲ ਵਿਚ ਨਹੀਂ ਲਿਆਂਦੇ ਗਏ ਅਤੇ ਨਹੀਂ ਲਿਆਏ ਜਾ ਸਕੇ। ਕਿਉਂ ਤੇ ਕਿਵੇਂ, ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਇਸ ਪੁਸਤਕ ਦੇ ਪਠਨ ਪਾਠਨ ਤੋਂ, ਬਹੁਤ ਹੱਦ ਤਕ ਮਿਲ ਸਕਦਾ ਹੈ।
ਹੁਣ ਕੁਝ ਜਿਹੜਾ ਨਵਾਂ ‘ਧਰਮ ਨਿਰਪੇਖਸ਼’, ਹਿੰਦੂ, ਹਿੰਦੀ, ਹਿੰਦੁਸਤਾਨ ਨਿਰਮਤ ਕੀਤਾ ਜਾ ਰਿਹਾ ਹੈ, ਉਸ ਦਾ ਸ਼ਿਲਾਧਾਰ (1) ਸਿੱਖਾਂ ਨਾਲ ਵਿਸਾਹਘਾਤ (2) ਬਹੁ-ਗਿਣਤੀ ਦੀਆਂ ਲਘੂ-ਸੰਖਿਆ ਜਾਤੀਆਂ ਉੱਤੇ ਸਾਮਰਾਜੀ ਅਧਿਕਾਰ ਸਥਾਪਤ ਕਰਨ ਦੀਆਂ ਤੀਬਰ ਰੁਚੀਆਂ; ਅਤੇ (3) ਭਾਰਤ ਦੀ ਪੁਰਾਤਨ ਤੇ ਸਨਾਤਨ ਸੰਸਕ੍ਰਿਤੀ ਤੇ ਵਿਚਾਰਧਾਰਾ ਵੱਲ ਅਰੁਚੀ, ਇਹ ਤਿੰਨ ਸਫੁਰਤੀਆਂ ਹੀ ਹਨ।
ਇਹ ਤਿੰਨੇ ਸਫੁਰਤੀਆਂ, ‘ਸਾਚੀ ਸਾਖੀ’ ਦੇ ਕਰਤਾ ਦੇ ਮੱਤ ਅਨੁਸਾਰ, ਅਸਾਡੇ ਮਹਾਨ ਦੇਸ਼, ਹਿੰਦੁਸਤਾਨ, ਇਸ ਦੀ ਸਨਾਤਨ, ਅਦੁੱਤੀਯ, ਤਿੰਨਕਾਲ ਸਥਿਤ ਸੰਸਕ੍ਰਿਤੀ ਅਤੇ ਇਸ ਸੰਸਕ੍ਰਿਤੀ ਦੇ ਅਤੀ ਸੁੰਦਰ ਤੇ ਸੁਗੰਧਤ, ਵਿਸ਼ਵ-ਕਲਿਆਣਕਾਰੀ ਫੁੱਲ ਤੇ ਫਲ, ਸਿੱਖ ਧਰਮ ਤੇ ਸਿੱਖ ਪੰਥ ਦੇ ਹੱਕ ਵਿਚ ਮੁਹਲਿਕ ਤੇ ਮਾਰੂ ਹਨ। ਵਿਸ਼ਵਾਸ-ਘਾਤ ਵਰਗਾ ਘੋਰ ਪਾਪ, ਅਸਾਡੀ ਪ੍ਰਾਚੀਨ ਸੰਸਕ੍ਰਿਤੀ ਦੀ ਵਿਚਾਰਧਾਰਾ ਦੇ ਅਨੁਸਾਰ, ਹੋਰ ਕੋਈ ਨਹੀਂ। ਜਿਹੜਾ ਆਪਣਾ ਬਚਨ ਭੰਗ ਕਰੇ ਉਸ ਦੇ ਸਾਰੇ ਸਭ ਗੁਣ ਤੇ ਪੁੰਨ ਨਾਸ ਹੋ ਜਾਂਦੇ ਹਨ ਅਤੇ ਉਸ ਦੀ ਨੀਚਤਾ ਅਤੇ ਆਤਮਿਕ ਪਤਨ ਦੇ ਕਾਰਨ, ਧਰਤੀ ਬਾਰ-ਬਾਰ ਕੰਬਦੀ ਹੈ, ‘ਵਾਚੋ ਵਿਚਲਤਾ ਯਸਯ ਸੂਕ੍ਰਤਮ ਤੇਨ ਹਾਰਿਤਮ, ਮੇਦਨੀ ਤਸਯ ਪਾਪੇਣ ਕੰਪਤੇ ਚ ਮੁਹਰ ਮੁਹੂਹ।’
ਅਸਾਡੇ ਵਰਤਮਾਨ ਭਾਰਤ ਦੇ ਨੇਤਾ, ਘੱਟ ਤੋਂ ਘੱਟ ਸਿੱਖਾਂ ਦੇ ਮਸਲੇ ਵਿਚ ਬਚਨ ਭੰਗ ਕਰਨਾ ਕੋਈ ਪਾਪ ਨਹੀਂ ਸਮਝਦੇ। ਅਤੇ ਇਹ ਸੂਖਮ ਤੱਤ ਸਮਝ ਨਹੀਂ ਸਕਦੇ ਕਿ ਸਿੱਖਾਂ ਨਾਲ ਕੀਤਾ ਘੋਰ ਵਿਸ਼ਵਾਸ-ਘਾਤ ਅੰਤ ਨੂੰ ਵਿਸ਼ਵਾਸ-ਘਾਤਕਾਂ ਦੇ ਚਰਿੱਤਰ ਦਾ ਦ੍ਰਿੜ੍ਹ ਲਕਸ਼ਣ ਬਣ ਕੇ, ਸਾਰੇ ਦੇਸ਼ ਤੇ ਕੌਮ ਨੂੰ ਭ੍ਰਿਸ਼ਟ ਕਰ ਦੇਵੇਗਾ।
ਅਧਰਮ ਸਭ ਦੁੱਖਾਂ ਦਾ ਮੂਲ ਹੈ, ਇਹ ਅਸਾਡੀ ਪੁਰਾਣੀ ਸਨਾਤਨ ਵਿਚਾਰਧਾਰਾ ਹੈ, ‘ਅਧਰਮਸਯ ਫਲਮ ਦੁਖ, ਸੁੱਖ ਸ਼ਾਂਤੀ ਕਦਾਪਿਨਾਂ’। ਧਰਮ ਨਿਰਪੇਖਸ਼ ਹੋਣ ਦੇ ਇਹ ਅਰਥ ਕੱਢਣੇ ਕਿ ਧਰਮ, ਧਰਮ ਐਵੇਂ ਪੁਰਾਣੀਆਂ ਬੋਸੀਦਾ ਗੱਲਾਂ ਹਨ, ਇਸ ਤਰ੍ਹਾਂ ਅਸੀਂ ਸੁਖ, ਸ਼ਾਂਤੀ ਦੀ ਆਸ ਕਿਵੇਂ ਰੱਖ ਸਕਦੇ ਹਾਂ ? ਪਰ ਇਹੋ ਕੁਛ ਹੋ ਰਿਹਾ ਹੈ, ਜਿਹਾ ਕਿ ‘ਸਾਚੀ ਸਾਖੀ’ ਵਿਚ ਦਿੱਤੇ ਤੱਤਾਂ ਤੋਂ ਪ੍ਰਗਟ ਹੈ। ਮੇਰੇ ਨਾਲ ਜੋ ਵਾਪਰੀ ਅਤੇ ਮੈਨੂੰ ਤਬਾਹ ਨਸ਼ਟ ਕਰਨ ਹਿਤ, ਜੋ ਕੁਕਰਮ, ਉੱਤੇ ਤੋਂ ਹੇਠਾਂ ਤਕ, ਕੀਤੇ ਗਏ ਇਹੋ ਮਨੋਵਰਤੀ ਹੀ ਸੰਨ 1975-76 ਦੀ ਐਮਰਜੈਂਸੀ ਅਤੇ ਦੇਸ਼ ਦੇ ਵਰਤਮਾਨ ਸੰਕਟ ਦੀ ਜਨਮ-ਦਾਤਾ ਹੈ।
ਕਿਸੇ ਨਾਲ ਭੀ ਧੱਕਾ ਤੇ ਅਨਿਆਂ ਕਰਨਾ, ਉਸ ਧੱਕੇ ਤੇ ਅਨਿਆਂ ਨੂੰ ਯੋਗ ਤੇ ਠੀਕ ਸਿੱਧ ਕਰਨ ਲਈ, ਸਰਕਾਰ ਅਤੇ ਰਾਜ ਦੇ ਸਾਰੇ ਅੰਗਾਂ ਨੂੰ ਭ੍ਰਿਸ਼ਟ ਤੇ ਵਿਸ਼-ਭ੍ਰੰਸ਼ ਕਰ ਸੁੱਟਣਾ, ਅੰਤ ਨੂੰ ਸਾਰੇ ਦੇਸ਼ ਨੂੰ ਪਤਨ ਤੇ ਨਰਕਾਂ ਵੱਲ ਹੀ ਲੈ ਜਾਏਗਾ ਅਤੇ ਸਾਰੇ ਦੇਸ਼ ਲਈ ਤੇ ਸਾਰੀ ਕੌਮ ਦੇ ਭਵਿੱਖ ਨੂੰ ਗਿਰਾਵਟ ਵੱਲ ਧਕੇਲੇਗਾ। ਕਿਸੇ ਬਹੁ-ਗਿਣਤੀ ਦੀ ਪੱਕੀ ਬਾਲਾਦਸਤੀ ਤੇ ਸਥਿਰ ਸਰਦਾਰੀ ਇਸ ਦਾ ਪਰਿਣਾਮ ਕਦੇ ਨਿਕਲ ਨਹੀਂ ਸਕਦਾ।
ਢਾਈ ਹਜ਼ਾਰ ਵਰ੍ਹੇ ਹੋਏ, ਯੂਨਾਨ ਦੇ ਵਿਧਾਨ-ਆਚਾਰਯ, ਸੋਲੋਂ (Solon) ਨੇ ਪ੍ਰਸ਼ਨ ਕੀਤਾ ਸੀ, “ਧਰਮ ਤੇ ਨਿਆਂ ਕਿਵੇਂ ਸਥਾਪਤ ਹੋ ਸਕਦੇ ਹਨ ?” ਫੇਰ, ਆਪ ਹੀ ਉੱਤਰ ਦਿੱਤਾ ਸੀ, “ਇਉਂ, ਕਿ ਜਦੋਂ ਕਿਸੇ ਵਿਅਕਤੀ ਨਾਲ ਬੇਇਨਸਾਫ਼ੀ ਤੇ ਧੱਕਾ ਹੋਵੇ, ਸਾਰੇ ਇਹ ਸਮਝਣ ਕਿ ਇਹ ਧੱਕਾ ਅਸਾਡੇ ਨਾਲ ਹੀ ਹੋਇਆ ਹੈ।” ਗੁਰੂ ਗ੍ਰੰਥ ਸਾਹਿਬ ਦਾ ਮਹਾਂਵਾਕ ਹੈ: ‘ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ।’
ਜਿਥੇ ਇਹ ਵਿਚਾਰਧਾਰਾ ਪਰਬਲ ਹੋਵੇ ਕਿ, ‘ਇਕ ਸਿੱਖ ਮਰਦਾ ਹੈ, ਮਰਨ ਦਿਉ’, ਉਸੇ ਸੁਖ, ਸ਼ਾਂਤੀ ਕਿਵੇਂ ਹੋ ਸਕਦੀ ਹੈ ?
ਇਹ ਰੁਚੀ ਕਿ ਅਮਕੇ ਵਿਅਕਤੀ, ਅਮਕੀ ਜਾਤੀ ਨੂੰ ਵਿਨਾਸ਼ ਕਰਨਾ ਹੀ ਸ੍ਰੇਸ਼ਟ ਧਰਮ ਹੈ, ‘ਆ ਨੋ ਭਹ ਕੁਤਵੋ ਯਨਤੁ ਵਿਸ਼ਵਤਹ’ (ਹੇ ਸੂਰਯ ਭਗਵਾਨ, ਹਮੇਂ ਸ਼ੁਭ ਵਿਚਾਰ ਚਾਰੋਂ ਓਰ ਸੇ ਪ੍ਰਦਾਨ ਕਰੋ)-, ਘੋਰ ਦੰਭ ਤੇ ਪਾਪ ਹੈ ਜਿਹੜਾ ਕਿ ਪਾਪੀ ਨੂੰ ਹੀ ਮਾਰਨ ਲਈ ਮਹਾਂਬਲੀ ਹੈ।
ਇਨ੍ਹਾਂ ਉਪ੍ਰੋਕਤ ਰੁਚੀਆਂ ਦੇ ਦੋ ਸਿੱਟੇ ਅਵੱਸ਼ ਨਿਕਲਣਗੇ ਅਤੇ ਦੀਰਘ-ਦ੍ਰਿਸ਼ਟੀ ਵਾਲੇ ਲੋਕ ਦੇਖ ਰਹੇ ਹਨ, ਕਿ ਨਿਕਲ ਰਹੇ ਹਨ।
ਇਹ ਦੋ ਸਿੱਟੇ ਹਨ: (1) ਬਹੁਗਿਣਤੀ ਜਾਤੀ ਦੇ ਹੱਥ ਆਏ ਰਾਜਸੀ ਢਾਂਚੇ ਅਤੇ ਸਦਾਚਾਰਕ ਸਰੀਰ ਦਾ ਭ੍ਰਿਸ਼ਟਿਆ ਜਾਣਾ ਤੇ ਜਰਜਰਾ ਹੋ ਕੇ, ਦੇਸ਼ ਤੇ ਕੌਮ ਉੱਤੇ ਮੁਸੀਬਤਾਂ ਅਤੇ ਬਦਹਾਲੀ ਦਾ ਕਾਰਨ ਬਣਨਾ, (2) ਵਿਸ਼ਵਾਸ-ਘਾਤ ਅਤੇ ਬਚਨ ਭੰਗ ਕਰ ਕੇ, ਕੁਚੇਸ਼ਟਾ ਪ੍ਰੇਰਤ ਹੋ ਕੇ, ਜੋ ਸਿੱਖਾਂ ਦੀ ਸਥਿਤੀ ਕਰ ਦਿੱਤੀ ਗਈ ਹੈ, ਉਸ ਦੇ ਪਰਿਣਾਮ ਰੂਪ, ਸਿੱਖਾਂ ਵਿਚ ਧਾਰਮਿਕ ਪਤਨ, ਆਤਮਕ ਗਿਰਾਵਟ ਅਤੇ ਆਚਰਣ ਦੀ ਨਿਯੂਨਤਾ ਦਾ ਪ੍ਰਬਲ ਹੋ ਜਾਣਾ। ਅਤੇ ਫੇਰ, ਅਜਿਹੇ ਨਸ਼ਟਾਤਮਾ ਸਿੱਖਾਂ ਰਾਹੀਂ ਹੀ ਧਰਮ ਦੀ ਗਿਲਾਨੀ ਅਤੇ ਸਮਾਜਕ ਮਰਯਾਦਾ ਦਾ ਵਿਨਾਸ਼ ਹੋਣਾ।
ਬਹੁਗਿਣਤੀ ਦੇ ਰਾਜਸੀ ਤਾਣੇ-ਬਾਣੇ ਵਿਚ ਪਰਵਿਰਤ ਹੋ ਚੁੱਕੀ ਗਿਰਾਵਟ ਦੀ ਸੂੰਹ, ਇਸ ਭੂਮਿਕਾ ਵਿਚ ਦਰਸਾਈ ਆਤਮ-ਕਥਾ ਅਤੇ ‘ਸਾਚੀ ਸਾਖੀ’ ਵਿਚ ਪ੍ਰਤਿਬਿੰਬਤ ਕੀਤੀ ਗਈ ਗਾਥਾ ਵਿਚ ਪ੍ਰਤੱਖ ਤੇ ਭਰਪੂਰ ਰੂਪ ਵਿਚ ਵਿੱਦਤ ਹੈ।
ਸਿੱਖਾਂ ਵਿਚ ਵਾਪਰੀ ਗਿਰਾਵਟ ਦੀ ਕੁਛ ਧੁੰਦਲੀ ਜਿਹੀ ਰੂਪ ਰੇਖਾ ਚਿਤਰਨ ਦੀ ਮਨਸ਼ਾ ਨਾਲ, ਕੁਝ ਵਿਸ਼ੇਸ਼ ਅੰਤਿਕੇ ਭੀ ਇਸ ‘ਸਾਚੀ ਸਾਖੀ’ ਦੇ ਵਿਸਤ੍ਰਤ ਰੂਪ ਵਿਚ ਛਾਪੇ ਜਾ ਰਹੇ ਹਨ, ਤਾਂ ਜੁ ਸਾਰੀ ਤਸਵੀਰ ਉੱਘੜ ਕੇ ਸਾਹਮਣੇ ਆ ਜਾਵੇ ।
27 ਅਕਤੂਬਰ ਸੰਨ 1969 ਨੂੰ, ਜਿਹੜੀ ਸਪੀਚ, ‘ਸਾਚੀ ਸਾਖੀ’ ਦੇ ਕਰਤਾ ਨੇ ਪੰਜਾਬ ਵਿਧਾਨ ਸਭਾ ਵਿਚ, ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਦੇ ਪ੍ਰਸਤਾਵ ਉੱਤੇ ਦਿੱਤੀ, ਉਹ ਅੰਤਿਕਾ ॥੭॥ ਦੇ ਰੂਪ ਵਿਚ ਸ਼ਾਮਲ ਹੈ। ਇਸ ਵਿਚ ਦਿੱਤਾ ਵਿਵਰਣ ਤੇ ਕਹਾਣੀ ਆਪਣੇ ਮੂੰਹੋਂ ਆਪ ਬੋਲ ਰਹੇ ਹਨ।
ਇਸ ਅੰਤਿਕਾ ॥੭॥ ਵਿਚ ਦਿੱਤੀ ਸਪੀਚ, ਇੰਨ-ਬਿੰਨ ਉਹੋ ਸਪੀਚ ਹੈ ਜੋ ਵਿਧਾਨ ਸਭਾ ਵਿਚ ਦਿੱਤੀ ਗਈ ਸੀ। ਪਰ ਅਸੈਂਬਲੀ ਦੇ ਦਫ਼ਤਰ ਨੇ, ਜਦੋਂ ਇਹ ਸਪੀਚ ਛਾਪੀ, ਤਾਂ ਇਕ ਬਿਲਕੁਲ ਨਕਲੀ ਤੇ ਜਾਅਲੀ ਸਪੀਚ ਮੇਰੇ ਮੂੰਹ ਵਿਚ ਪਾ ਦਿੱਤੀ ਗਈ।
ਜਿਹੜੇ ਸਾਦਾਲੋਹ ਬੰਦੇ, ਸਰਕਾਰੀ ਲਿਖਤਾਂ ਤੇ ਰੀਕਾਰਡਾਂ ਨੂੰ ਪੱਥਰ ‘ਤੇ ਲਕੀਰ ਅਤੇ ਮੁਸਤਨਿਦ ਸਮਝ ਕੇ, ਸੱਚ ਦੀ ਖੋਜ ਪੜਤਾਲ ਕਰਨ ਦੇ ਚੱਕਰ ਵਿਚ ਪੈਂਦੇ ਹਨ, ਉਨ੍ਹਾਂ ਲਈ ਇਸ ਅੰਤਿਕਾ ॥੭॥ ਵਾਲੀ ਸਪੀਚ ਦਾ ਸਾਰਾ ਮੂੰਹ ਮੱਥਾ, ਸਰਕਾਰੀ ਰਿਕਾਰਡ ਵਿਚ, ਭੰਨ ਤੋੜ ਕੇ ਛਾਪਿਆ ਜਾਣਾ, ਇਕ ਪ੍ਰਕਾਰ ਦਾ ਪੱਥ-ਦਰਸ਼ਕ ਅਤੇ ਸੀਹ ਤੇ ਚੇਤਾਵਨੀ ਹੈ। ਰਾਜਯ ਸਰਕਾਰਾਂ, ਝੂਠ ਦਾ ਆਸਰਾ ਲਏ ਬਿਨਾਂ ਚੱਲ ਹੀ ਨਹੀਂ ਸਕਦੀਆਂ। ਪਰ, ਆਜ਼ਾਦੀ ਮਿਲਣ ਪਿੱਛੋਂ, ਇਸ ਮੁਆਮਲੇ ਵਿਚ, ਜੋ ਗਿਲਾਨੀ ਜੋ ਝੂਠ ਪ੍ਰਧਾਨਤਾ ਅਸਾਡੇ ਦੇਸ਼ ਵਿਚ, ਅਤੇ ਖ਼ਾਸ ਕਰਕੇ ਸਿੱਖਾਂ ਵਿਚ, ਆਈ ਹੈ, ਉਹ ਆਪਣੀ ਕਿਸਮ ਦੀ ਵੱਖਰੀ ਚੀਜ਼ ਹੈ।
ਇਸੇ ਤਰ੍ਹਾਂ Appendix ‘E’ ਵਾਲੀ ਮੇਰੀ ਲੋਕ ਸਭਾ ਵਾਲੀ ਸਪੀਚ ਵਿਚੋਂ, ਸਰਕਾਰੀ ਪੱਧਰ ‘ਤੇ ਛਾਪਣ ਸਮੇਂ “and to turn it into a Sikh quarantine” ਦੇ ਸ਼ਬਦ ਕੱਢ ਦਿੱਤੇ ਗਏ ਸਨ।
ਅੰਤਿਕਾ ॥੮॥, “ਕੋਈ ਹਰਿਆ ਬੂਟ ਰਹਿਓ ਰੀ” ਵਿਚ ਜੋ ਕਥਾ ਬਿਆਨੀ ਹੋਈ ਹੈ, ਉਸ ਤੋਂ ਸਿੱਖ ਲੀਡਰਾਂ ਦੀ ਸ਼ਰਮਨਾਕ ਧਾਰਮਿਕ ਗਿਰਾਵਟ, ਬੇ-ਹਯਾਈ, ਦੋਸ਼ ਤੇ ਕਾਇਰਤਾ ਅਤੇ ਸਿੱਖ ਸੰਗਤਾਂ ਵਿਚ ਸਿੱਖੀ ਸ਼ਰਧਾ ਤੇ ਆਤਮ-ਸਮਰਪਣ, ਬੀਜਰੂਪ ਵਿਚ, ਅਜੇ ਭੀ ਜੀਵਤ ਹੋਣ ਦਾ ਅਕੱਟ ਸਬੂਤ ਮਿਲਦਾ ਹੈ।
ਅੰਤਿਕਾ ॥੯॥ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਲਿਖਤੀ ਅਤੇ ਸਪੱਸ਼ਟ । ਦ੍ਰਿੜ੍ਹ ਅੰਤਮ-ਇੱਛਾ, ਜਿਸ ਉੱਤੇ ਸ਼ਹੀਦ ਦੇ ਆਪਣੇ ਹਸਤਾਖ਼ਰ ਹਨ ਅਤੇ ਜਿਸ ਉੱਤੇ ਸ. ਮਹਿੰਦਰ ਸਿੰਘ ਖੰਨੇ ਵਾਲਿਆਂ ਦੇ ਗਵਾਹ ਰੂਪ ਵਿਚ ਦਸਤਖ਼ਤ ਹਨ, ਦਾ ਉਤਾਰਾ ਹੈ, ਤਾਂ ਜੁ ਜਿਸ ਨਿਸ਼ਾਨੇ ਦੀ ਪੂਰਤੀ ਲਈ ਅਤੇ ਜਿਸ ਮੰਜ਼ਿਲ ਦੀ ਪ੍ਰਾਪਤੀ ਲਈ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ੁੱਧ ਸ਼ਹੀਦੀ ਦਿੱਤੀ, ਉਹ ਪ੍ਰਗਟ ਤੇ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਨਿਸ਼ਾਨਿਆਂ ਬਾਬਤ ਜੋ ਭੁਲੇਖੇ, ਅਕਾਲੀਆਂ ਦੀ ਸਰਕਾਰ ਅਤੇ ਸੰਤ-ਗਰਦੀ ਦੇ ਪੰਥ ਵਿਚ ਪ੍ਰਚਲਿਤ ਹੋਣ ਦੁਆਰਾ ਪਏ, ਉਹ ਪੱਕੀਆਂ ਜੜ੍ਹਾਂ ਨਾ ਪਕੜ ਸਕਣ ਅਤੇ ਆਉਣ ਵਾਲੇ ਸਮਿਆਂ ਵਿਚ, ਤਾਰੀਖ਼ ਲਿਖਣ ਵਾਲੇ ਨੂੰ ਕੋਈ ਭੁਲੇਖਾ ਨਾ ਪੈ ਸਕੇ।
टिव हैं भंडिवे र्थत्ताघी हिच, भडे यंत्न भंडिवे, ‘A’, ‘B’, ‘C’, ‘D’ भडे 1′ ਅੰਗਰੇਜ਼ੀ ਵਿਚ, ਵਿਸਤ੍ਤ, ‘ਸਾਚੀ ਸਾਖੀ’ ਦੇ ਦੂਜੇ ਐਡੀਸ਼ਨ ਦਾ ਭਾਗ ਬਣਾ ਦਿੱਤੇ ਗਏ ਹਨ, ਤਾਂ ਜੁ ਇਸ ਪੁਸਤਕ ਦਾ ਵਿਸ਼ਾ-ਵਸਤੂ, ਅਗੇਤ੍ਰ, ਪਿਛੇਤ੍ਰ, ਸਭ ਪੱਖਾਂ ਤੋਂ ਸਹੀ ਰੂਪ ਵਿਚ ਪਾਠਕਾਂ ਦੇ ਸਾਹਮਣੇ ਆ ਜਾਵੇ ਅਤੇ ਉਹ ਨਿਸ਼ਚੇ ਕਰ ਲੈਣ ਕਿ ਰਾਜਨੀਤੀ, ਸਰਕਾਰਾਂ ਦੀਆਂ ਮਨੁੱਖੀ ਮਨੋਵਿਰਤੀਆਂ, ਬੜੀਆਂ ਗੂੜ੍ਹ ਤੇ ਪਚੀਦਾ ਹੁੰਦੀਆਂ ਹਨ ਅਤੇ ਸਾਦਾ ਦਿਲ ਆਦਮੀਆਂ ਦੇ ਸਮਝ ਆਉਣ ਵਾਲੀਆਂ ਨਹੀਂ ਹੁੰਦੀਆਂ।
ਇੰਦ੍ਰਭੂਤੀ (8th, c) ਦੀ ਰਚਿਤ ਪੁਸਤਕ ‘ਜਨਾਨਸਿੱਧੀ, ਵਿਚ ਅੰਕਿਤ ਹੈ:
“ਕਰਮਣਾਯੇਨ ਵਇ ਸੱਤਵਹ
ਕਲਪਕੋਟੀ ਸਤਨਾਯਭਿ ਪਚਯੰਤੇ
ਨਰਕੇ ਘੋਰੇ, ਤੇਨ ਯੋਗੀ ਵਿਮੁਯਚਤੇ।”
(ਜਿਨ੍ਹਾਂ ਕਰਮਾਂ ਦੇ ਫਲਸਰੂਪ, ਸਾਧਾਰਣ ਪੁਰਸ਼ ਕਰੋੜਾਂ ਵਰ੍ਹਿਆਂ ਲਈ ਨਰਕਾਂ ਵਿਚ ਪ੍ਰਵੇਸ਼ ਕਰਦਾ ਹੈ, ਉਨ੍ਹਾਂ ਕਰਮਾਂ ਦੀ ਟੇਕ ਲੈ ਕੇ ਹੀ, ਯੋਗੀ ਪਰਮ-ਪਦ ਨੂੰ ਪ੍ਰਾਪਤ ਕਰਦਾ ਹੈ।) ਇਹ ਸ਼ਾਕਤ ਵਾਮਮਾਰਗੀ ਯੋਗ-ਕ੍ਰਿਆ ਦਾ ਸਿਧਾਂਤ ਹੈ।
ਇਹੋ ਗੋਹਯ ਸਿਧਾਂਤ ਅਤੇ ਕਰੂਰ ਰੀਤੀ ਤੇ ਨੀਤੀ ਸਿਆਸੀ ਲੀਡਰਾਂ ਦੀ ਸਰਕਾਰਾਂ ਚਲਾਉਣ ਵੇਲੇ, ਅੱਜ ਕੱਲ੍ਹ ਸਾਡੇ ਦੇਸ਼ ਵਿਚ ਪ੍ਰਚਲਿਤ ਹੈ ਅਤੇ ਇਹੋ ਕੂਟ-ਨੀਤੀ ਕੁਝ ਸਿੱਖ ਲੀਡਰ ਭੋਲੇ ਭਾਲੇ ਸਿੱਖਾਂ ਨੂੰ ਭੁਚਲਾਉਣ ਅਤੇ ਔਝੜ ਪਾਉਣ ਲਈ ਵਰਤਦੇ ਰਹੇ ਹਨ।
ਆਉਣ ਵਾਲੀਆਂ ਨਸਲਾਂ, ਇਹ ਭੇਤ ਜੇ ‘ਸਾਚੀ ਸਾਖੀ’ ਨੂੰ ਪੜ੍ਹ ਵਿਚਾਰ ਕੇ, ਸਮਝ ਜਾਣ ਤਾਂ ਇਹ ਹੀ ਇਸ ਪੁਸਤਕ ਦੀ ਠੀਕ ਸਫਲਤਾ ਹੋਵੇਗੀ।
ਮੱਤ ਕੋਈ ਸਮਝੇ ਕਿ ‘ਇਹ, ਸਰਦਾਰ ਕਪੂਰ ਸਿੰਘ, ਆਪਣਾ ਰੋਣਾ ਹੀ ਰੋਈ ਜਾਂਦਾ ਹੈ, ਜਿਸ ਕਹਾਣੀ ਦਾ, ਪੁਸਤਕ ‘ਸਾਚੀ ਸਾਖੀ’ ਦੀ ਵਿਸ਼ੇ-ਵਸਤੂ ਨਾਲ ਕੋਈ ਸਿੱਧਾ ਸੰਬੰਧ ਪ੍ਰਤੱਖ ਨਹੀਂ।’ ਜੇ ਨਿਰੀ ਨਿੱਜੀ ਦੁੱਖ ਸੁੱਖ ਦੀ ਕਹਾਣੀ ਹੀ ਹੁੰਦੀ, ਤਦ ਉਹ ਤਾਂ ਬੀਤ ਚੁੱਕੀ। ਮੈਂ ਤੀਹ ਬੱਤੀ ਸਾਲ, ਘੋਰ ਰਾਜਕੋਪ ਦੇ ਸ਼ਿਕਾਰ ਹੋਏ ਹੋਏ ਨੇ ਕੱਟ ਲਏ। ਬਿਨਾਂ ਆਮਦਨ, ਬਿਨਾਂ ਰੋਜ਼ਗਾਰ, ਬਿਨਾਂ ਕਿਸੇ ਕਮਾਈ ਕਰ ਸਕਣ ਦੇ, ਲੰਘਾ ਲਏ। ਮੇਰੇ ਇਕਲੌਤੇ ਪੁੱਤਰ ਨੇ, ਬਿਦੇਸ਼ਾਂ ਵਿਚ ਜਾ ਕੇ, ਮਿਹਨਤ ਮਜ਼ਦੂਰੀ ਕਰ ਕੇ, ਵਿਦਿਆ-ਪ੍ਰਾਪਤੀ ਤੇ ਵਿਦਿਆ-ਸਮਾਪਤੀ ਕਰ ਲਈ। ਮੇਰੀ ਇਸਤ੍ਰੀ, ਰੋਗ-ਗ੍ਰਸਤ ਅਵਸਥਾ ਵਿਚ, ਨੌਕਰੀ ਕਰ ਕੇ, ਘਰ ਦਾ ਰੋਟੀ ਟੁੱਕ ਚਲਾਉਂਦੀ ਰਹੀ ਅਤੇ ਇਸੇ ਤਰ੍ਹਾਂ ਗੁਰੂ ਚਰਨਾਂ ਵਿਚ ਜਾ ਪੁੱਜੀ। ਮੇਰੇ ਮਾਤਾ ਪਿਤਾ, ਜਿਨ੍ਹਾਂ ਮੈਨੂੰ ਬੜੇ ਚਾਅ ਨਾਲ, ਵੱਡੀ ਤਪੱਸਿਆ ਕਰ ਕੇ ਤੇ ਸੰਜਮ ਸੰਤੋਖ ਵਿਚ ਰਹਿ ਕੇ, ਉੱਚਤਮ ਵਿੱਦਿਆ ਪ੍ਰਾਪਤੀ ਦੇ ਵਸੀਲੇ ਪ੍ਰਦਾਨ ਕੀਤੇ ਸਨ, ਅਤੇ ਮੇਰੇ ਚੰਗੇ ਦਿਨ ਭੀ ਦੇਖੇ ਸਨ, ਮੇਰੀ ਅਧੋਗਤੀ ਨੂੰ ਦੇਖਦੇ ਦੇਖਦੇ ਹੀ ਸੰਸਾਰ ਤਿਆਗ ਗਏ। ਕਿਸੇ ਨੇ ਮੇਰੇ ਨਾਲ ਹੋਏ ਧੱਕੇ ਵੱਲ ਗੌਹ ਨਾ ਕੀਤਾ ਅਤੇ ਕਿਸੇ ਥਾਂ ਤੋਂ ਮੈਨੂੰ ਇਨਸਾਫ਼ ਨਾ ਮਿਲਿਆ। ਪਰ ਮੇਰੀ ਸਿਦਕ ਸਬੂਰੀ, ਗੁਰੂ ਨੇ ਨਿਭਾ ਦਿੱਤੀ। ਅੱਗੇ ਨੂੰ ਭੀ ਨਿਭਾ ਦੇਵੇ। ‘ਕਟ ਗਈ ਰਾਤ ਔਰ ਰਹਿ ਗਈ ਬਾਤ, ਤੁਮ ਨ ਆਏ ਤੋ ਕਿਆ ਸਹਰ ਨ ਹੂਈ।’ ਹੁਣ, ਆਪਣੇ ਜੀਵਨ ਦੇ ਉਤਾਰਧ ਦੀਆਂ ਸੰਝਾਂ ਵੇਲੇ, ਮੈਂ ਆਪਣਾ ਨਿੱਜੀ ਦੁਖ ਚਿਤਾਰ ਕੇ ਕਿਉਂ ਕਿਸੇ ਦਾ ਸਮਾਂ ਖ਼ਰਾਬ ਕਰਨਾ ਹੈ। ‘ਬਹੁ ਬੀਤੀ ਥੋਹੜੀ ਰਹੀ, ਛਿਨ ਛਿਨ ਗਈ ਵਿਹਾਇ, (ਅਬ) ਏਕ ਘੜੀ ਕੇ ਕਾਰਣੇ, ਮਤ ਕਲੰਕ ਲਗ ਜਾਇ।’ ਪਰ ਇਹ ਆਤਮ-ਕਥਾ ਜੋ ਮੈਂ ਇਸ ਭੂਮਿਕਾ ਦਾ ਭਾਗ ਬਣਾਈ ਹੈ, ਇਹ ‘ਕਮਿਊਨਲ ਅਵਾਰਡ’ ਦਾ ਪਰਤੌ ਭੀ ਹੈ ਅਤੇ ਇਸ ‘ਕਮਿਊਨਲ ਅਵਾਰਡ’ ਦੇ ਸਿਧਾਂਤਾਂ, ਇਸ ਦੀਆਂ ਨੀਹਾਂ ਤੇ ਨਤੀਜਿਆਂ ਉਤੇ ਭਰਪੂਰ ਰੌਸ਼ਨੀ ਭੀ ਪਾਉਂਦੀ ਹੈ।
ਫਿਰਦਵਸੀ (ਫ਼ਰਦੌਸੀ ਮ੍ਰਿ: 1020) ਨੇ ਆਪਣੇ ਮਹਾਨ ਗ੍ਰੰਥ ‘ਸ਼ਾਹਨਾਮਹ’ ਬਾਬਤ ਕਿਹਾ ਸੀ ਕਿ ਮੈਂ ਇਸ ਗ੍ਰੰਥ ਨੂੰ ਸੰਪੂਰਣ ਕਰਨ ਲਈ, ‘ਤੀਹ ਸਾਲ ਬੜੇ ਦੁਖ ਤੇ ਕਠਨਾਈਆਂ ਝੱਲੀਆਂ, ਪਰ ਮੈਂ ਆਪਣੇ ਦੇਸ਼ ਤੇ ਪੂਰਵਜਾਂ ਦੀ ਪੁਰਾਤਨ ਬੋਲੀ ਅਤੇ ਕਾਰਨਾਮੇ ਉਜਾਗਰ ਕਰ ਦਿੱਤੇ ਹਨ।
ਇਹ ਸੰਕੁਚਤ ਆਤਮ-ਕਥਾ, ਜਿਹੜੀ ਇਸ ‘ਭੂਮਿਕਾ’ ਵਿਚ ਦਰਜ ਕੀਤੀ ਗਈ ਹੈ, ਇਸ ਦੀ ਕੁਲ ਤੇ ਜਾਤ ਉਹੋ ਸਮਝਣੀ ਚਾਹੀਏ, ਜੋ ‘ਸ਼ਾਹਨਾਮਹ’ ਦੀ ਹੈ। ‘ਇਹ ਕੁਰਾਨ ਸ਼ਰੀਫ਼ ਦੇ ਮਾਇਨੇ ਨੇ, ਜਿਹੜੇ ਸ਼ਿਅਰ ਮੀਆਂ ਵਾਰਿਸਸ਼ਾਹ ਦੇ ਨੇ।’
ਕਪੂਰ ਸਿੰਘ
ਮੁਖਬੰਧ
(ਡਾਕਟਰ ਗੰਡਾ ਸਿੰਘ, ਐਮ.ਏ.,ਪੀ-ਐਚ.ਡੀ.,ਡੀ.ਲਿਟ.)
ਸਿਰਦਾਰ ਕਪੂਰ ਸਿੰਘ ਜੀ ਨੇ ‘ਸਾਚੀ ਸਾਖੀ’ ਦਾ ਇਹ ਲੇਖ ਪਹਿਲੋਂ-ਪਹਿਲ ‘ਕਮਿਊਨਲ ਅਵਾਰਡ’ ਦੇ ਸਿਰ-ਲੇਖ ਹੇਠ, ਮੇਰੀ ਬੇਨਤੀ ਪਰ, ‘ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ’ ਲਈ ਸੰਨ 1962 ਦੇ ਲਗਭਗ ਲਿਖਿਆ ਸੀ। ਪਰ ਇਸ ਦਾ ਆਕਾਰ ਅੰਦਾਜ਼ੇ ਨਾਲੋਂ ਅੱਠ-ਦਸ ਗੁਣਾ ਵਧ ਗਿਆ ਸੀ ਜਿਸ ਕਰਕੇ ਇਹ ਉਥੇ ਛਪਣੋਂ ਰਹਿ ਗਿਆ। ਪਰ ਇਹ ਇਕ ਬਹੁ-ਮੁੱਲਾ ਲੇਖ ਸੀ। ਇਸ ਨਾਲ ਇਕ ਤਾਂ ਇਸ ਵਿਚ ਬਹੁਤ ਸਾਰੇ ਇਤਿਹਾਸਕ ਵਾਕਿਆਤ ਦੇ ਵੇਰਵੇ ਚੋਖੇ ਵਿਸਤਾਰ ਨਾਲ ਆ ਗਏ ਸਨ ਜੋ ਅੱਗੇ ਕਿਸੇ ਵਾਕਿਫ਼ਕਾਰ ਦੇ ਅੱਖੀਂ ਡਿੱਠੇ ਹਾਲਾਤ ਦੀ ਸੂਰਤ ਵਿਚ ਸਪੱਸ਼ਟ ਤੌਰ ‘ਤੇ ਪ੍ਰਗਟ ਨਹੀਂ ਸੀ ਹੋਏ, ਦੂਸਰੇ ਚੋਖੇ ਸਮੇਂ ਤੋਂ ਹੋ ਰਹੇ ਰਾਜਸੀ ਪ੍ਰਾਪੋਗੰਡੇ ਦੇ ਤੂਫ਼ਾਨਾਂ ਨਾਲ ਉਨ੍ਹਾਂ ਪਰ ਪਈ ਹੋਈ ਕੂੜ ਦੀ ਧੂੜ ਉੱਡ ਗਈ ਸੀ ਅਤੇ ‘ਸਾਚੀ ਸਾਖੀ’ ਸੰਸਾਰ ਦੇ ਸਾਹਮਣੇ ਆ ਜਾਣ ਦਾ ਮੌਕਾ ਬਣ ਗਿਆ। ਇਸ ਲਈ ਇਸ ਲੇਖ ਨੂੰ ਇਕ ਵੱਖਰੀ ਪੁਸਤਕ ਦੀ ਸੂਰਤ ਵਿਚ ਪ੍ਰਕਾਸ਼ਤ ਕਰਨ ਦਾ ਵਿਚਾਰ ਕੀਤਾ ਗਿਆ ਜੋ ਹੁਣ ਦਸ ਵਰ੍ਹਿਆਂ ਤੋਂ ਬਾਅਦ ਸਿਰੇ ਚੜ੍ਹਿਆ ਹੈ।
ਇਹ ਵਾਰਤਾ ਅਗਸਤ, 1932 ਵਿਚ ਬਰਤਾਨੀਆ ਸਰਕਾਰ ਵੱਲੋਂ ਦੇਸ਼ ਦੇ ਰਾਜਸੀ ਹੱਲ ਲਈ ਦਿੱਤੇ ਗਏ ‘ਕਮਿਊਨਲ ਅਵਾਰਡ’ ਦੀ ਕਹਾਣੀ ਹੀ ਨਹੀਂ, ਸਗੋਂ ਹਿੰਦੁਸਤਾਨ ਦੇ ਵੱਖ ਵੱਖ ਧਾਰਮਿਕ ਫ਼ਿਰਕਿਆਂ ਵਿਚ ਖਿੱਚੋਤਾਣ ਅਤੇ ਉਨ੍ਹਾਂ ਦੀਆਂ ਵੱਖੋ-ਵੱਖਰੀਆਂ ਰਾਜਸੀ ਮੰਗਾਂ ਦੇ ਪਿਛੋਕੜ ਪਰ ਭੀ ਚੋਖਾ ਚਾਨਣਾ ਪਾਉਂਦੀ ਹੈ ਅਤੇ ਉੱਤਰੀ ਹਿੰਦੁਸਤਾਨ ਵਿਚ ਮੁਸਲਮਾਨਾਂ ਦੇ ਨਕਸ਼ਬੰਦੀ ਫ਼ਿਰਕੇ ਵੱਲੋਂ ਗ਼ੈਰ-ਮੁਸਲਮਾਨਾਂ ਵਿਰੁੱਧ ਫੈਲਾਈ ਅਤੇ ਭੜਕਾਈ ਗਈ ਨਫ਼ਰਤ ਦੀ ਅੱਗ ਵੱਲ ਭੀ ਇਸ਼ਾਰਾ ਕਰਦੀ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਮੁੱਖ ਕਾਰਨ ਸੀ ਅਤੇ ਜਿਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚ, ਬਾਅਦ ਵਿਚ ਹੋਈਆਂ ਰਾਜਸੀ ਟੱਕਰਾਂ ਦਾ ਮੁੱਢ ਬੱਧਾ।
ਦੂਸਰੇ ਪਾਸੇ ਹਿੰਦੂਆਂ ਦੇ ਮਨਾਂ ਵਿਚ ਆਪਣੇ ਸੰਬੰਧੀ ਸ੍ਰੇਸ਼ਟਤਾ ਦੇ ਵਹਿਮ ਅਤੇ ਮੁਸਲਮਾਨਾਂ ਦੇ ਵਿਰੁੱਧ ਨਫ਼ਰਤ ਅਤੇ ਸਦਭਾਵਨਾ ਦੀ ਅਣਹੋਂਦ ਸੀ ਜਿਸ ਕਰਕੇ ਦੋਨੋਂ ਪਾਸੀਂ ਅਤਿ ਦੀ ਬੇ-ਇਤਬਾਰੀ ਸੀ ਅਤੇ ਉਹ ਰਾਜਸੀ ਤੌਰ ’ਤੇ ਇਕੱਠੇ ਨਹੀਂ ਸਨ ਰਹਿ ਸਕਦੇ। ਮੁਸਲਮਾਨਾਂ ਨੂੰ ਖ਼ਿਆਲ ਸੀ ਕਿ ਹਿੰਦੂ ਬਹੁ-ਗਿਣਤੀ ਉਨ੍ਹਾਂ ਦੀ ਇਸਲਾਮੀਅਤ ਨੂੰ ਹੌਲੀ-ਹੌਲੀ ਦਬਾਈ ਜਾਣਾ ਅਤੇ ਅੰਤ ਖ਼ਤਮ ਕਰਨਾ ਚਾਹੁੰਦੀ ਹੈ ਜਿਸ ਨਾਲ ਉਨ੍ਹਾਂ ਦੀ ਵੱਖਰੀ ਹੋਂਦ ਨੂੰ ਬੜਾ ਭਾਰੀ ਖ਼ਤਰਾ ਹੈ। ਇਸ ਖ਼ਿਆਲ ਦੀ ਪੁਸ਼ਟੀ ਹਿੰਦੂ ਮਹਾ-ਸਭਾ ਅਤੇ ਹਿੰਦੂ ਰਾਸ਼ਟਰੀ ਸਵਯਮ ਸੇਵਕ ਸੰਘ ਆਦਿ ਦੇ ਆਗੂਆਂ ਦੇ ਭੜਕਾਊ ਭਾਸ਼ਣਾਂ ਅਤੇ ਇਨ੍ਹਾਂ ਦੇ ਮੈਂਬਰਾਂ ਦੀਆਂ ਨਿੱਤ ਦੀਆਂ ਡਰਾਊ ਅਤੇ ਡਰਾਉਣੀਆਂ ਕਾਰਵਾਈਆਂ ਅਤੇ ਫ਼ਿਰਕਾਦਾਰਾਨਾ ਫ਼ਸਾਦਾਂ ਤੋਂ ਹੁੰਦੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਵਿਚ ਵੀ ਬਹੁ-ਗਿਣਤੀ ਅਤੇ ਸਿਰਕੱਢ ਲੀਡਰੀ ਹਿੰਦੂਆਂ ਦੀ ਹੀ ਸੀ ਅਤੇ ਸਿੱਖ ਭੀ ਆਮ ਤੌਰ ‘ਤੇ ਹਿੰਦੂਆਂ ਦਾ ਹੀ ਪੱਖ ਪੂਰਦੇ ਰਹਿੰਦੇ ਸਨ । ਕਾਂਗਰਸ ਵਾਲੇ ਭੀ ਮੁਸਲਮਾਨਾਂ ਨੂੰ ਉਨ੍ਹਾਂ ਦੇ ਰਾਜਸੀ ਹੱਕਾਂ ਦੀ ਪੂਰੀ ਪੂਰੀ ਰਾਖੀ ਦਾ ਯਕੀਨ ਨਹੀਂ ਸੀ ਦੁਆ ਸਕੇ। ਇਸ ਕਰਕੇ ਮੁਸਲਿਮ ਲੀਗ ਦੇ ਆਗੂ ਦੇਸ਼ ਵਿਚ ਮੁਸਲਿਮ ਬਹੁ-ਗਿਣਤੀ ਵਾਲੇ ਹਿੱਸਿਆਂ ਵਿਚ ਮੁਸਲਿਮ ਰਾਜ ਦੀ ਮੰਗ ਪਰ ਅੜ ਗਏ ਅਤੇ ਅੰਤ ਇਸ ਦੇ ਸਾਹਮਣੇ ਅੰਗਰੇਜ਼ੀ ਸਰਕਾਰ ਨੂੰ ਝੁਕਣ ਤੋਂ ਬਗ਼ੈਰ ਹੋਰ ਕੋਈ ਚਾਰਾ ਨਾ ਰਹਿ ਗਿਆ।
ਇਸ ਦੇ ਨਾਲ ਹੀ ਇਕ ਹੋਰ ਵੱਡੀ ਗੱਲ ਸੀ ਜਿਸ ਨਾਲ ਕਿ ਮੁਸਲਮਾਨ ਅੰਦਰੋਂ ਕੂੜ੍ਹ ਰਹੇ ਸਨ। ਉਹ ਸੀ ਕਿ ਕਿਰਾੜ ਲੋਕ ਉਨ੍ਹਾਂ ਨੂੰ ਹੌਲੀ ਹੌਲੀ ਆਰਥਕ ਤੌਰ ’ਤੇ ਖਾਈ ਜਾ ਰਹੇ ਸਨ, ਦਿਨੋ-ਦਿਨ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਮਕਾਨ ਕਰਜ਼ਿਆਂ ਦੀ ਅਦਾਇਗੀ ਦੀ ਔਖਿਆਈ ਕਰਕੇ ਖੁਸਦੇ ਜਾ ਰਹੇ ਸਨ ਅਤੇ ਮੁਸਲਮਾਨ ਹੋਰ ਗ਼ਰੀਬ ਹੁੰਦੇ ਜਾ ਰਹੇ ਸਨ, ਦੂਸਰੇ ਪਾਸੇ ਉਨ੍ਹਾਂ ਦੇ ਖੋਲਿਆਂ ਦੀ ਥਾਂ ਹਿੰਦੂ ਸ਼ਾਹੂਕਾਰਾਂ ਦੀਆਂ ਵੱਡੀਆਂ-ਵੱਡੀਆਂ ਹਵੇਲੀਆਂ ਉਸਰੀਆਂ ਹੋਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਮੁਸਲਮਾਨ ਹਲਵਾਹਾਂ ਦੇ ਦਿਲ ਵਿਚ ਕੀ ਗੁਜ਼ਰ ਰਿਹਾ ਸੀ ਅਤੇ ਉਹ ਕਿਵੇਂ ਸੋਚ ਰਹੇ ਸਨ, ਇਸ ਦਾ ਕੁਝ ਕੁ ਅੰਦਾਜ਼ਾ ਲਹਿੰਦੇ ਪੰਜਾਬ ਦੇ ਜੰਗਲ ਦੇ ਇਲਾਕੇ ਦੇ ਦੋ ਬੰਦਿਆਂ ਦੀ ਆਪਸ ਵਿਚ ਦੀ ਗੱਲਬਾਤ ਤੋਂ ਹੋ ਸਕਦਾ ਹੈ ਜੋ ਲਾਇਲਪੁਰ ਦੇ ਬਾਜ਼ਾਰ ਵਿਚ, ਜਿਸ ਦਾ ਨਾਉਂ ਮੈਨੂੰ ਯਾਦ ਨਹੀਂ, ਡਾਕਟਰ ਫ਼ੌਜਾ ਸਿੰਘ ਜੀ ਦੀ ਦੁਕਾਨ ਤੋਂ ਥੋੜਾ ਜਿਹਾ ਅੱਗੇ ਮੈਂ ਚੜ੍ਹਦੇ ਚਾਲ੍ਹੀਏ ਵਿਚ ਸੁਣੀ ਸੀ ਜਦੋਂ ਕਿ ਉਹ ਇਕ ਹਿੰਦੂ ਦੇ ਬੜੇ ਵੱਡੇ ਚੌੜੇ ਦਰਵਾਜ਼ੇ ਵਾਲੇ ਮਕਾਨ ਦੇ ਸਾਹਮਣੇ ਖੜੋਤੇ ਹੈਰਾਨ ਹੋ ਕੇ ਗੱਲਾਂ ਕਰ ਰਹੇ ਸਨ। ਕੇਵਲ ਦੋ ਤਿੰਨ ਫ਼ਿਕਰੇ ਹੀ ਮੇਰੀ ਕੰਨੀਂ ਪਏ ਸਨ ਜੋ ਇਸ ਤਰ੍ਹਾਂ ਸਨ:
1 ਇਕ : ਹਾ ਵੇਖ ਨਾਂ ਨੂਰ ਮੁਹੰਮਦਾ, ਇਨ੍ਹਾਂ ਕਿਰਾੜਾਂ ਦੀਆਂ ਕੇਡੀਆਂ ਹਵੇਲੀਆਂ ਨੇ।
ਦੂਜਾ : ਕੇ ਆਖਨਾਂ ਵਾਂ ਖ਼ੁਦਾ ਬਕਸਾ, ਇਨ੍ਹਾਂ ਮਾੜੀਆਂ ਤੇ ਅਸਾਂ ਈ ਢੋਲੇ ਗਾਵਣੇ ਨੇ। ਇਨ੍ਹਾਂ ਭੱਜ ਵੰਝਣਾ ਏ।
ਹੋ ਸਕਦਾ ਹੈ ਇਨ੍ਹਾਂ ਨੇ ਕਿਧਰੇ ਕੁਝ ਮੁਸਲਮਾਨਾਂ ਵਕੀਲਾਂ ਜਾਂ ਲੀਡਰਾਂ ਨੂੰ ਗੱਲਾਂ ਕਰਦੇ ਤੇ ਕੁਝ ਗੋਂਦਾਂ ਗੁੰਦਦੇ ਸੁਣਿਆ ਹੋਵੇ ਜਾਂ ਇਸਲਾਮੀਆ ਕਾਲਜ ਅਤੇ ਗਵਰਨਮੈਂਟ ਕਾਲਜ ਲਾਹੌਰ ਲੀਗੀ ਵਿਦਿਆਰਥੀਆਂ ਦੇ ਮਾਲ-ਮੰਡੀਆਂ ਅਤੇ ਮੇਲਿਆਂ ਪਰ ਭਾਸ਼ਣ ਸੁਣੇ ਹੋਏ ਹੋਣ।
ਪੰਜਾਬ, ਸਰਹੱਦੀ ਸੂਬੇ, ਬਲੋਚਿਸਤਾਨ ਅਤੇ ਸਿੰਧ ਨੂੰ ਇਕ ਇਸਲਾਮੀ ਰਾਜ ਵਿਚ ਸੰਗਠਿਤ ਕਰਨ ਦਾ ਖ਼ਿਆਲ ਪਹਿਲੋਂ-ਪਹਿਲ ਸੰਨ 1930 ਵਿਚ ਡਾਕਟਰ ਸਰ ਮੁਹੰਮਦ ਇਕਬਾਲ ਨੇ ਮੁਸਲਿਮ ਲੀਗ ਦੇ ਸਾਹਮਣੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦਿੱਤਾ ਸੀ, ਜਿਸ ਨੂੰ ਮੁਸਲਿਮ ਲੀਗ ਅਤੇ ਮੁਸਲਮਾਨਾਂ ਦੀ ਬਹੁ-ਗਿਣਤੀ ਨੇ ਆਪਣੇ ਇਕ ਨਿਸ਼ਚਿਤ ਆਦਰਸ਼ ਦੇ ਤੌਰ ‘ਤੇ ਅਪਣਾ ਲਿਆ ਅਤੇ ਲੀਗ ਦੇ ‘ਕਾਇਦਿ-ਆਜ਼ਮ ਮੁਹੰਮਦ ਅਲੀ ਜਿਨਾਹ ਸਾਹਿਬ ਨੇ ਇਸ ਨੂੰ ਆਪਣਾ ਜੀਵਨ-ਮਨੋਰਥ ਬਣਾ ਲਿਆ ਅਤੇ ਇਸ ਪਰ ਡਟ ਗਏ ਸਨ ਅਤੇ ਅੰਤ ਉਹ ਸਫਲ ਹੋ ਗਏ।
ਕਮਿਊਨਲ ਅਵਾਰਡ ਤੋਂ ਪਹਿਲਾਂ ਸੰਨ 1928 ਵਿਚ ਹਿੰਦੁਸਤਾਨ ਆਏ ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਸਮੇਂ ਦੇ ਮੁਜ਼ਾਹਰਿਆਂ ਦਾ ਜ਼ਿਕਰ ਕਰਦੇ ਹੋਏ ਸਿਰਦਾਰ ਕਪੂਰ ਸਿੰਘ ਨੇ ਆਪਣੇ ਅੱਖੀਂ ਡਿੱਠੇ ਹਾਲ ਲਿਖੇ ਹਨ। ਇਸ ਵਿਚ ਉਨ੍ਹਾਂ ਨੇ ਇਹ ਗੱਲ ਸਪੱਸ਼ਟ ਕਰ ਕੇ ਕਹੀ ਹੈ ਕਿ 31 ਅਕਤੂਬਰ 1928 ਦੇ ਜਲੂਸ ਵਿਚ ਮਿਸਟਰ ਸਕਾਟ ਵੱਲੋਂ ਲਾਲਾ ਲਾਜਪਤ ਰਾਏ ਪਰ ਲਾਠੀਆਂ ਦੀ ਮਾਰ ਦਾ ਜੋ ਇਲਜ਼ਾਮ ਲਾਇਆ ਗਿਆ ਸੀ, ਉਹ ਉਸ ਵੇਲੇ ਉਥੇ ਮੌਜੂਦ ਹੀ ਨਹੀਂ ਸੀ ਬਲਕਿ ਦੂਰ ਪਰੇ ਰੇਲਵੇ ਸਟੇਸ਼ਨ ਪਰ ਸੀ। ਉਸ ਮੌਕੇ ‘ਤੇ ਬੈਂਤ ਦੀ ਸੋਟੀ ਡੀ.ਆਈ.ਜੀ. ਪੁਲਿਸ ਮਿਸਟਰ ਹੈਮਿਲਟਨ ਹਾਰਡਿੰਗ ਨੇ ਕੇਵਲ ਹਵਾ ਵਿਚ ਘੁਮਾਈ ਸੀ ਜੋ ਇਕ ਵਾਰ ਲਾਲਾ ਜੀ ਦੀ ਖੁੱਲ੍ਹੀ ਛਤਰੀ ਉੱਤੇ ਜਾ ਲੱਗੀ ਸੀ। ਕਿਸੇ ਸਿਪਾਹੀ ਨੂੰ ਤਾਂ ਕੋਈ ਲਾਠੀ ਉਲਾਰੀ ਭੀ ਨਹੀਂ ਸੀ। ਪਰ ਇਸ ਨੂੰ ਇਕ ਬੜਾ ਬਤੰਗੜ ਬਣਾ ਲਿਆ ਗਿਆ ਅਤੇ ‘ਲਾਠੀਆਂ ਦੀ ਮਾਰ’ ਦਾ ਨਾਉਂ ਦਿੱਤਾ ਗਿਆ ਸੀ ਅਤੇ ਲਾਲਾ ਜੀ ਦੀ ਮੌਤ ਨੂੰ ਪੁਲਿਸ ਦੀਆਂ ਲਾਠੀਆਂ ਦੀ ਮਾਰ ਦੇ ਕਾਰਨ ਹੋਈ ਦੱਸਿਆ ਗਿਆ। ਅਸਲ ਵਿਚ ਲਾਲਾ ਜੀ ਦੀ ਮੌਤ 17 ਨਵੰਬਰ ਨੂੰ ਦਿਲ ਫ਼ੇਹਲ ਹੋ ਜਾਣ ਕਰਕੇ ਹੋਈ। ਇਥੇ ਇਹ ਗੱਲ ਲਿਖ ਦੇਣੀ ਕੁਥਾਵੇਂ ਨਹੀਂ ਹੋਵੇਗੀ ਕਿ ਇਥੇ ਕਈ ਵਾਰ ਅੰਗਰੇਜ਼ ਕੂੜੇ ਪ੍ਰਾਪੋਗੰਡੇ ਦੇ ਕਾਰਨ ਬੇ-ਗੁਨਾਹ ਹੀ ਬਦਨਾਮ ਹੋਏ ਹਨ। ਬੇਲਾਗ ਅਤੇ ਠੰਡੇ ਦਿਲ ਨਾਲ ਸੋਚਿਆ ਜਾਏ ਤਾਂ ਇਹ ਸੱਚਾਈ ਪ੍ਰਵਾਨ ਕਰਨੀ ਪਵੇਗੀ ਕਿ ਅੰਗਰੇਜ਼ ਨਾ ਤਾਂ ਫਿਤਰਤੀ ਤੌਰ ‘ਤੇ ਅਤਿਆਚਾਰੀ ਹੀ ਹਨ ਅਤੇ ਨਾ ਹੀ ਝੂਠੇ ਤੇ ਮੱਕਾਰ। ਨਿੱਜੀ ਤੌਰ ‘ਤੇ ਅੰਗਰੇਜ਼ ਦੁਨੀਆਂ ਦੀਆਂ ਹੋਰ ਅਨੇਕਾਂ ਕੌਮਾਂ ਨਾਲੋਂ ਜ਼ਿਆਦਾ ਸੱਚੇ, ਸਾਫ਼-ਗੋ ਅਤੇ ਇਤਬਾਰੀ ਹਨ। ਪਰ ਚੂੰਕਿ 31 ਅਕਤੂਬਰ ਦੇ ਜਲੂਸ ਵੇਲੇ ਪੁਲਿਸ ਪ੍ਰਬੰਧ ਦਾ ਇਨਚਾਰਜ ਮਿਸਟਰ ਸਕਾਟ ਸੀ, ਇਸ ਕਰਕੇ ਪ੍ਰਾਪੋਗੰਡਾ ਬਹੁਤਾ ਉਸੇ ਦੇ ਵਿਰੁੱਧ ਹੋਇਆ ਅਤੇ ਸਰਦਾਰ ਭਗਤ ਸਿੰਘ ਯਾ ਉਸ ਦੇ ਇਕ ਸਾਥੀ ਨੇ ਮਿਸਟਰ ਸਕਾਟ ਦੇ ਭੁਲੇਖੇ ਵਿਚ ਬੇ-ਗੁਨਾਹ ਮਿਸਟਰ ਸਾਂਡਰਸ ਨੂੰ ਮਾਰ ਦਿੱਤਾ। ਆਮ ਖ਼ਿਆਲ ਇਹ ਹੀ ਹੈ ਕਿ ਸਾਂਡਰਸ ਮਰਿਆ ਤਾਂ ਭਗਤ ਸਿੰਘ ਦੇ ਸਾਥੀ ਦੀ ਗੋਲੀ ਨਾਲ ਸੀ, ਪਰ ਫੜੇ ਜਾਣ ਪਰ ਉਸ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ ਅਤੇ ਫਾਂਸੀ ਚੜ੍ਹ ਗਿਆ ਸੀ। ਭਗਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਹੀ ਰਿਹਾ ਕਿ ਫਾਂਸੀ ਚੜ੍ਹਨ ਤੋਂ ਪਹਿਲਾਂ ਉਹ ਅੰਮ੍ਰਿਤ ਨਾ ਛਕ ਸਕਿਆ ਜਿਸ ਦੀ ਉਸ ਨੇ ਅੰਤਿਮ ਇੱਛਾ ਕੀਤੀ ਸੀ ਅਤੇ ਭਾਈ ਰਣਧੀਰ ਸਿੰਘ ਉਨ੍ਹੀਂ ਦਿਨੀਂ ਲਾਹੌਰ ਜੇਲ੍ਹ ਤੋਂ ਰਿਹਾਅ ਹੋਣ ਵਾਲੇ ਸਨ। 1930 ਦੇ ਨਵੰਬਰ ਵਿਚ ਹੋਈ ਗੋਲ-ਮੇਜ਼ ਕਾਨਫ਼ਰੰਸ ਵੇਲੇ ਮਹਾਰਾਜਾ ਭੁਪਿੰਦਰ
ਸਿੰਘ ਪਟਿਆਲੇ ਦੀ ਬੜੀ ਪ੍ਰਬਲ ਇੱਛਾ ਸੀ ਕਿ ਉਹ ਦੇਸ਼ ਦੀ ਬਦਲ ਰਹੀ ਹਾਲਤ ਵਿਚ ਸਿੱਖਾਂ ਦੀ ਕੋਈ ਸੇਵਾ ਕਰ ਸਕਣ ਅਤੇ ਉਹ ਉਸ ਸਮੇਂ ਆਪਣੀ ਬਣੀ ਹੋਈ ਰਾਜਸੀ ਪ੍ਰਭੁਤਾ’ਅਤੇ ਬਰਤਾਨਵੀ ਸਰਕਾਰ ਨਾਲ ਕਾਇਮ ਹੋਏ ਹੋਏ ਅਸਰ ਰਸੂਖ਼ ਨਾਲ ਸ਼ਾਇਦ ਬਹੁਤ ਕੁਝ ਕਰ ਵੀ ਜਾਂਦੇ, ਪਰ ਮਾਸਟਰ ਤਾਰਾ ਸਿੰਘ ਜੀ ਉਨ੍ਹਾਂ ਦੀ ਸ਼ੋਭਾ ਨੂੰ ਜਰ ਨਾ ਸਕੇ ਅਤੇ ਸਰਕਾਰ ਅੰਗਰੇਜ਼ੀ ਮਾਸਟਰ ਜੀ ਨੂੰ ਇਸ ਕਾਨਫ਼ਰੰਸ ਪਰ ਬੁਲਾਉਣ ਲਈ ਤਿਆਰ ਨਹੀਂ ਸੀ। ਇਸ ਤਰ੍ਹਾਂ ਇਕ ਚੰਗਾ ਮੌਕਾ ਹੱਥੋਂ ਖੁੱਸ ਗਿਆ। ਇਸੇ ਤਰ੍ਹਾਂ ਦੂਜੀ ਕਾਨਫ਼ਰੰਸ ਵੇਲੇ ਵੀ ਕੋਈ ਦੂਰ ਦੀ ਨਾ ਸੋਚੀ ਗਈ।
ਜਦ 16 ਅਗਸਤ 1932 ਨੂੰ ਇੰਗਲੈਂਡ ਦੇ ਪ੍ਰਾਈਮ ਮਨਿਸਟਰ ਮਿਸਟਰ ਰੈਮਸੇ ਮੈਕਡਾਨਲਡ ਵੱਲੋਂ ਕਮਿਊਨਲ ਅਵਾਰਡ ਦਾ ਐਲਾਨ ਕਰ ਦਿੱਤਾ ਗਿਆ ਤਾਂ ਮੁਸਲਮਾਨ ਆਗੂਆਂ ਨੇ ਨਾਂਹ-ਨਾਂਹ ਕਰਦਿਆਂ ਇਸ ਨੂੰ ਪ੍ਰਵਾਨ ਕਰ ਲਿਆ। ਮਹਾਤਮਾ ਗਾਂਧੀ ਜੀ ਨੇ ਭੁੱਖ ਹੜਤਾਲ ਦੇ ਹਥਿਆਰ ਨਾਲ ਅਛੂਤਾਂ ਨੂੰ ਹਿੰਦੂਆਂ ਦਾ ਅਟੁੱਟ ਹਿੱਸਾ ਮੰਨਵਾ ਲਿਆ ਅਤੇ ਇਹ ਸੂਝਵਾਨ ਨੀਤੀ ਅਪਨਾਈ ਰੱਖੀ ਕਿ ਜੋ ਮਿਲਦਾ ਹੈ, ਉਸ ਤੋਂ ਨਾਂਹ ਨਾ ਕਰੋ ਅਤੇ ਹੋਰ ਮੰਗਾਂ ਲਈ ਇਕ ਧੜਾ ਤਾਂ ਧਮਕੀਆਂ ਅਤੇ ਡਰਾਵੇ ਦੇਈ ਜਾਏ ਅਤੇ ਦੂਸਰਾ ਗੱਲਬਾਤ ਨਾਲ ਸਮਝੌਤੇ ਦਾ ਰਾਹ ਨਾ ਛੱਡੇ। ਪਰ ਸਿੱਖਾਂ ਦੇ ਗਰਮ ਅਕਾਲੀ ਧੜੇ ਨੇ ਆਪ ਫੋਕੇ ਦਮਗਜਿਆਂ ਅਤੇ ਜੈਕਾਰਿਆਂ ਤੋਂ ਵੱਧ ਕੁਝ ਨਾ ਕੀਤਾ ਅਤੇ ਸਾਰਾ ਜ਼ੋਰ ਠੰਡੇ ਵਿਚਾਰਵਾਨ ਨੀਤੱਗਾਂ ਨੂੰ, ਜੋ ਕੁਝ ਕਰ ਸਕਣ ਯੋਗ ਸਨ, ਭੰਡਣ ਅਤੇ ਨਿਹੱਥਲ ਕਰਨ ਪਰ ਲਾ ਦਿੱਤਾ ਅਤੇ ਕੁਝ ਕਰਨ ਜੋਗੇ ਨਾ ਛੱਡਿਆ। ਇਹ ਇਕ ਐਸੀ ਹਿਰਦੇ ਵੇਦਕ ਗੱਲ ਹੈ ਜੋ ਪਿਛਲੇ ਪੰਜਾਹ ਵਰ੍ਹਿਆਂ ਤੋਂ ਮੁੜ-ਮੁੜ ਦੁਹਰਾਈ ਜਾ ਰਹੀ ਹੈ ਅਤੇ ਸਿੱਖ ਆਗੂ, ਗੁਰੂ ਅਤੇ ਸੰਗਤ ਦੀ ਹਜ਼ੂਰੀ ਵਿਚ, ਅਰਦਾਸ ਕਰ ਕੇ ਵੀ ਪੂਰੇ ਨਹੀਂ ਉਤਰ ਸਕੇ।ਕਿ ਉ ਸਿਰਦਾਰ ਕਪੂਰ ਸਿੰਘ ਜੀ ਨੇ ਇਸ ‘ਸਾਚੀ ਸਾਖੀ’ ਵਿਚ ਇਸ ਲੁਕੇ ਹੋਏ ਭੇਤ ਤੋਂ ਵੀ ਪਰਦਾ ਲਾਹਿਆ ਹੈ ਕਿ ਕਮਿਊਨਲ ਅਵਾਰਡ ਦੇ ਵਿਰੋਧ ਵਿਚ ਜੇ ਕਿਧਰੇ ਸਿੱਖ ‘ਲੀਡਰ’ ਥੋੜੀ ਜਿਹੀ ਕੁਰਬਾਨੀ ਕਰ ਗੁਜ਼ਰਦੇ ਤਾਂ ਪੰਜਾਬ ਇਸ ਦੀ ਮਾਰ ਤੋਂ ਬਚ ਜਾਂਦਾ ਅਤੇ ਨਵੀਂ ਗੱਲਬਾਤ ਵਿਚ ਇਸ ਦਾ ਨਕਸ਼ਾ ਅਤੇ ਇਤਿਹਾਸ ਹੋਰ ਹੀ ਹੋ ਜਾਂਦਾ।
ਇਸ ਦੇ ਪਿੱਛੋਂ ਕੈਬਨਿਟ ਮਿਸ਼ਨ ਵੇਲੇ ਅਤੇ ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਭੀ ਅੰਗਰੇਜ਼ ਸਰਕਾਰ ਅਤੇ ਜਿਨਾਹ ਸਾਹਿਬ ਸਿੱਖ ਆਗੂਆਂ ਨਾਲ ਸਮਝੌਤਾ ਕਰਨ ਲਈ ਤਿਆਰ ਸਨ । ਕੋਈ ਵੱਡੀ ਗੱਲ ਨਹੀਂ ਸੀ ਕਿ ਆਪਸ ਵਿਚ ਗੱਲਬਾਤ ਕਰਨ ਨਾਲ ਕੋਈ ਅਜਿਹਾ ਹੱਲ ਨਿਕਲ ਆਉਂਦਾ ਜੋ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਮਨਜ਼ੂਰ ਹੋ ਜਾਂਦਾ ਜਿਸ ਨਾਲ ਅਨੰਤ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਜਾਨਾਂ ਐਵੇਂ ਹੀ ਜ਼ਾਇਆ ਹੋਣੋਂ ਬਚ ਜਾਂਦੀਆਂ, ਸਿੱਖਾਂ ਦੀਆਂ ਅਰਬਾਂ ਰੁਪਇਆਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਵੀ ਨਾ ਖੁੱਸਦੀਆਂ, ਨਾ ਘਰ-ਘਾਟ ਉਜੜਦੇ ਅਤੇ ਨਾ ਹੀ ਸਾਰੀ ਰਾਜਸੀ ਹਾਲਤ ਵਿਗੜਦੀ।
ਬਦ-ਕਿਸਮਤੀ ਦੀ ਗੱਲ ਇਹ ਸੀ ਕਿ ਇਸ ਵੇਲੇ ਰਾਜਸੀ ਉਧੇੜ ਬੁਣ ਵਿਚ ਸਿੱਖ ਆਗੂਆਂ ਦੇ ਇਕ ਖ਼ਿਆਲ ਅਤੇ ਇਕ-ਮੁੱਠ ਨਾ ਹੋਣ ਦੇ ਕਾਰਨ, ਜੋ ਇਕ ਘੱਟ-ਗਿਣਤੀ ਦੀ ਜਮਾਤ ਲਈ ਅਤਿ ਜ਼ਰੂਰੀ ਸੀ, ਨਾ ਹਿੰਦੂ ਇਨ੍ਹਾਂ ਪਰ ਇਤਬਾਰ ਕਰ ਰਹੇ ਸਨ, ਨਾ ਮੁਸਲਮਾਨ। ਹਿੰਦੂ ਇਹ ਸਮਝਦੇ ਸਨ ਕਿ ਸਿੱਖ ਕਿਧਰੇ ਮੁਸਲਮਾਨਾਂ ਨਾਲ ਰਲ ਕੇ ਉਨ੍ਹਾਂ ਦਾ ਪਾਸਾ ਭਾਰੀ ਨਾ ਕਰ ਦੇਣ, ਇਸ ਲਈ ਉਹ ਇਨ੍ਹਾਂ ਨੂੰ ਲਾਰਾ-ਲੱਪਾ ਲਾਈ ਅਤੇ ਫ਼ਰਜ਼ੀ ਸਬਜ਼-ਬਾਗ਼ ਦਿਖਾਂਦੇ ਗਏ ਜਿਸ ਕਰਕੇ ਉਹ ਮੁਸਲਮਾਨਾਂ ਨਾਲ ਕੋਈ ਸਿੱਧੀ ਅਤੇ ਸਪੱਸ਼ਟ ਗੱਲ ਨਾ ਕਰ ਸਕੇ । ਮੁਸਲਮਾਨਾਂ ਨੂੰ ਇਹ ਖ਼ਿਆਲ ਸੀ ਕਿ ਅੰਤ ਇਨ੍ਹਾਂ ਨੇ ਹਿੰਦੂਆਂ ਨਾਲ ਰਲ ਜਾਣਾ ਹੈ ਇਸ ਲਈ ਉਹ ਕੋਈ ਸਪੱਸ਼ਟ ਗੱਲ ਕਰ ਕੇ ਆਪਣੇ ਆਪ ਨੂੰ ਫਸਾਉਣਾ ਨਹੀਂ ਸਨ ਚਾਹੁੰਦੇ। ਜੇ ਕਿਤੇ ਸਿੱਖ ਮੁਸਲਮਾਨਾਂ ਨੂੰ ਯਕੀਨ ਦੁਆ ਦਿੰਦੇ ਕਿ ਉਹ ਆਪਣੇ ਆਪ ਨੂੰ ਇਕ ਸੁਤੰਤਰ ਤੇ ਨਿਰਪੱਖ ਇਕਾਈ ਦੇ ਤੌਰ ‘ਤੇ ਦੇਸ਼ ਦੇ ਰਾਜਸੀ ਖੇਤਰ ਵਿਚ ਵਿਚਰਨਾ ਚਾਹੁੰਦੇ ਹਨ ਤਾਂ ਮੁਸਲਮਾਨਾਂ ਦੇ ਮਨ ਵਿਚ ਇਤਨਾ ਧੁੜਕੂ ਨਹੀਂ ਸੀ ਪੈਣਾ।
ਭੋਲੇ ਸਿੱਖਾਂ ਨੂੰ ਖ਼ਿਆਲ ਸੀ ਕਿ ਜੋ ਵਾਇਦੇ ਉਨ੍ਹਾਂ ਨੂੰ ਕਾਂਗਰਸੀ ਹਿੰਦੂ ਲੀਡਰ ਦੇ ਰਹੇ ਹਨ, ਉਹ ਬਹੁਤ ਕੁਝ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਨੂੰ ਇਹ ਗੱਲ ਭੁੱਲ ਗਈ ਕਿ ਪੌਲਿਟੀਸ਼ੀਅਨ ਕਿਸੇ ਇਕ ਅਸੂਲ, ਵਾਇਦੇ ਅਤੇ ਬਚਨ ਨਾਲ ਬੱਧੇ ਹੋਏ ਨਹੀਂ ਰਹਿੰਦੇ। ਪੌਲਿਟਿਕਸ ਨਾਉਂ ਹੀ ਬਹੁਤੇ (ਪੌਲੀ) ਟਿੱਕਾਂ ਦਾ ਹੈ ਜਿਵੇਂ ਕਿ ਖੂਹ ਵਿਚ ਡਿੱਗੀਆਂ ਡੋਲ, ਬਾਲਟੀਆਂ ਆਦਿ ਚੀਜ਼ਾਂ ਨੂੰ ਕੱਢਣ ਵਾਲਾ ਕੁੰਡਿਆਂ ਦਾ ਜਾਲ ਹੁੰਦਾ ਹੈ ਜਿਸ ਦਾ ਕਿ ਜਿਹੜਾ ਭੀ ਕੁੰਡਾ ਕੰਮ ਆ ਜਾਵੇ ਉਹ ਹੀ ਪੌਲਿਟੀਸ਼ੀਅਨ ਲੋਕ, ਰਾਜਸੀ ਨੀਤਕ, ਵਰਤ ਲੈਂਦੇ ਹਨ। ਇਹ ਹੀ ਗੱਲ ਹਿੰਦੂ ਪੌਲਿਟੀਸ਼ੀਅਨਾਂ ਨੇ ਕੀਤੀ । ਉਸ ਵ ਲੇ ਤਾਂ ਹਰ ਪ੍ਰਕਾਰ ਦੇ ਝੂਠੇ ਸੱਚੇ ਵਾਇਦੇ ਕਰ ਕੇ ਅਤੇ ਕੁਝ ਮੁਸਲਮਾਨਾਂ ਦੇ ਪੁਰਾਣੇ ਵੈਰ ਯਾਦ ਕਰਾ ਕੇ ਸਿੱਖਾਂ ਨੂੰ ਭਰਮਾ ਲਿਆ ਅਤੇ ਸਿੱਖਾਂ ਦੀ ਵੱਖਰੀ ਹਸਤੀ ਰਹਿਣ ਦੀ ਨਾਂਹ ਉਨ੍ਹਾਂ ਪਾਸੋਂ ਹੀ ਕਰਵਾ ਲਈ ਅਤੇ ਜਦ ਵੇਲਾ ਟੱਪ ਗਿਆ ਤਾਂ ਆਜ਼ਾਦੀ ਮਿਲਣ ਤੋਂ ਬਾਅਦ ਜਮਹੂਰੀ ਲੋਕ ਰਾਜ ਦੇ ਉਪਦੇਸ਼ ਨਾਲ ਪੁਰਾਣੇ ਕੀਤੇ ਹੋਏ ਵਾਇਦਿਆਂ ਦੇ ਭਾਵ ਅਰਥ ਬਦਲਣੇ ਸ਼ੁਰੂ ਹੋ ਗਏ ਅਤੇ ਹੌਲੀ-ਹੌਲੀ ਬਿਲਕੁਲ ਭੂਲਾ ਦਿੱਤੇ ਗਏ।
ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਤਾਂ ਇਤਨੇ ਨਾਲ ਹੀ ਬਹੁਤ ਪ੍ਰਸੰਨ ਹੋ ਗਏ ਕਿ ਉਨ੍ਹਾਂ ਦੇ ਕ੍ਰਿਪਾ-ਪਾਤਰ ਸਰਦਾਰ ਬਲਦੇਵ ਸਿੰਘ ਜੀ ਨੂੰ ਹਿੰਦੁਸਤਾਨ ਦੀ ਕੇਂਦਰੀ ਵਜ਼ੀਰ ਮੰਡਲੀ ਵਿਚ ਸੁਰੱਖਿਆ ਮੰਤਰੀ ਬਣਾ ਦਿੱਤਾ ਗਿਆ, ਪਰ ਸਮਾਂ ਬੀਤਦੇ ਜਾਣ ਨਾਲ ਉਨ੍ਹਾਂ ਨੂੰ ਕੁਝ ਕੁ ਚਾਨਣਾ ਹੋਣ ਲੱਗ ਪਿਆ ਅਤੇ ਉਨ੍ਹਾਂ ਸਰਕਾਰ ਹਿੰਦ ਦੇ ਵਿਰੁੱਧ ਰੋਸ ਪ੍ਰਗਟ ਕਰਨਾ ਆਰੰਭ ਦਿੱਤਾ, ਪਰ ਹੁਣ ਪਛਤਾਏ ਕੀ ਹੋ ਸਕਦਾ ਸੀ ਜਦ ਕਿ ਖੇਤ ਚਿੜੀਆਂ ਨੇ ਚੁਗ ਲਿਆ ਸੀ ਅਤੇ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਏ’। ਪਿੰਜਰਾ ਭਾਵੇਂ ਸੋਨੇ ਦਾ ਕਿਉਂ ਨਾ ਹੋਵੇ, ਆਖ਼ਰ ਹੈ ਤਾਂ ਪਿੰਜਰਾ ਹੀ।
ਪੰਜਾਬੀ ਸੂਬੇ ਦਾ ਖ਼ਿਆਲ ਆਜ਼ਾਦੀ ਤੋਂ ਛੇਤੀ ਹੀ ਬਾਅਦ ਸੰਨ 1948 ਵਿਚ ਹੀ ਸ਼ੁਰੂ ਹੋ ਗਿਆ ਸੀ। ਇੰਡੀਅਨ ਨੈਸ਼ਨਲ ਕਾਂਗਰਸ ਨੇ ਬੋਲੀਆਂ ਦੇ ਆਧਾਰ ‘ਤੇ ਦੇਸ਼ ਦੇ ਸੂਬਿਆਂ ਦੀ ਮੁੜ ਹੱਦਬੰਦੀ ਦੇ ਅਸੂਲ ਨੂੰ ਚਿਰੋਕਣਾ ਪ੍ਰਵਾਨ ਕੀਤਾ ਹੋਇਆ ਸੀ। ਜਿਸ ਵੇਲੇ 1948 ਵਿਚ ਦੇਸ਼ ਦਾ ਨਵਾਂ ਵਿਧਾਨ ਬਣਾਉਣ ਲਈ ਅਸੈਂਬਲੀ ਬੈਠੀ ਤਾਂ ਬਾਵਾ ਹਰਕਿਸ਼ਨ ਸਿੰਘ ਜੀ ਨੇ ਪੰਜਾਬੀ ਸੂਬਾ ਬਣਾਉਣ ਦੇ ग्र दिस टिर पैंडलट A Plea for A Punjabi-Speaking Province ভিষ ਕੇ ਇਸ ਪੱਖ ਨੂੰ ਪੇਸ਼ ਕੀਤਾ ਸੀ, ਪਰ ਉਸ ਵੇਲੇ ਕਿਸੇ ਨੇ ਇਸ ਗੱਲ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ । ਬਲਕਿ ਬਾਅਦ ਵਿਚ ਵੀ ਜਦ ਇਹ ਸਵਾਲ ਉਠਿਆ ਤਾਂ ਪੰਜਾਬ ਦੇ ਆਰੀਆ ਸਮਾਜੀਆਂ, ਹਿੰਦੂ-ਸਭਾਈਆਂ ਅਤੇ ਜਨ-ਸੰਘੀਆਂ ਨੇ ਇਸ ਦਾ ਸਿਰ-ਤੋੜ ਵਿਰੋਧ ਕੀਤਾ ਅਤੇ ਇਸ ਹੱਦ ਤਕ ਝੂਠ ਬੋਲਣ ਤਕ ਉਤਰ ਆਏ ਕਿ ਪੰਜਾਬੀ ਤਾਂ ਸਾਡੀ ਮਾਤ-ਬੋਲੀ ਹੀ ਨਹੀਂ ਹਾਲਾਂਕਿ ਉਨ੍ਹਾਂ ਦੇ ਪਿਓ-ਦਾਦੇ, ਮਾਵਾਂ-ਭੈਣਾਂ, ਧੀਆਂ-ਪੁੱਤਰ, ਰਿਸ਼ਤੇਦਾਰ ਅਤੇ ਉਹ ਆਪ ਸਵੇਰ ਤੋਂ ਸ਼ਾਮ ਤਕ ਘਰ ਅਤੇ ਬਾਹਰ, ਕੰਮ-ਕਾਰ ’ਤੇ, ਹੱਟੀਆਂ ਅਤੇ ਵਣਜ ਵਪਾਰ ਲਈ ਸਿਵਾਏ ਪੰਜਾਬੀ ਤੋਂ ਹੋਰ ਕੋਈ ਬੋਲੀ ਬੋਲਦੇ ਹੀ ਨਹੀਂ ਸਨ ਅਤੇ ਨਾ ਹੀ ਇਸ ਤੋਂ ਬਿਨਾਂ ਉਨ੍ਹਾਂ ਦੀ ਕੋਈ ਹੋਰ ਬੋਲੀ ਹੈ। ਸੰਸਾਰ ਦੇ ਇਤਿਹਾਸ ਵਿਚ ਸ਼ਾਇਦ ਹੀ ਕਦੀ ਕਿਸੀ ਕੌਮ ਦੇ ਬੰਦਿਆਂ ਨੇ ਜਾਣ ਬੁਝ ਕੇ ਅਤੇ ਇਤਨਾ ਖੁੱਲ੍ਹ ਕੇ ਕੂੜ ਕੁਫ਼ਰ ਤੋਲਿਆ ਹੋਵੇ ਜਿਤਨਾ ਕਿ ਆਪਣੇ ਆਪ ਨੂੰ ਧਾਰਮਿਕ ਕਹਿਣ ਵਾਲੀ ‘ਆਰੀਆ ਸਮਾਜ’ ਜਮਾਤ ਅਤੇ ਉਨ੍ਹਾਂ ਦੇ ਅਸਰ ਹੇਠ ਕੁਝ ਕੁ ਗੁਮਰਾਹ ਲੋਕਾਂ ਨੇ ਜ਼ਬਾਨੀ ਅਤੇ ਲਿਖਤੀ, ਆਪਣੇ ਬਿਆਨਾਂ ਵਿਚ, ਆਪਣੀਆਂ ਸਟੇਜਾਂ ਤੋਂ ਅਤੇ ਆਪਣੀਆਂ ਅਖ਼ਬਾਰਾਂ ਅਤੇ ਹੋਰ ਲਿਖਤਾਂ ਰਾਹੀਂ ਬੋਲਿਆ ਅਤੇ ਹੋਰ ਹਿੰਦੂਆਂ ਅਤੇ ਹਰੀਜਨਾਂ ਨੂੰ ਝੂਠ ਬੋਲਣ ਲਈ ਪ੍ਰੇਰਿਆ।
ਇਹ ਇਕ ਅਜਿਹਾ ਸਪੱਸ਼ਟ ਅਤੇ ਖੁੱਲ੍ਹਾ ਝੂਠ ਸੀ, ਜਿਸ ਨੂੰ ਉੱਤਰ ਹਿੰਦੁਸਤਾਨ ਦੇ ਸਾਰੇ ਲੋਕ, ਕੀ ਹਿੰਦੂ, ਕੀ ਮੁਸਲਮਾਨ, ਕੀ ਹਰੀਜਨ ਅਤੇ ਕੀ ਈਸਾਈ ਸਭ ਜਾਣਦੇ ਸੀ । ਇਥੋਂ ਤਕ ਕਿ ਇਕ ਮੁਸਲਮਾਨ ਸੱਜਣ ਨੇ ਇਹ ਵੇਖ ਸੁਣ ਕੇ ਸਿੱਖਾਂ ਨੂੰ ਤਾਹਨਾ ਮਾਰਿਆ ਕਿ “ਭਾ ਜੀ, ਆਹ ਹਨ ਨਾ ਉਹ ਲੋਕ, ਜਿਨ੍ਹਾਂ ਦੇ ਝੂਠੇ ਵਾਇਦਿਆਂ ਅਤੇ ਬੇ-ਬੁਨਿਆਦ ਭਰੋਸਿਆਂ ‘ਤੇ ਤੁਸੀਂ ਸਾਡੇ ‘ਤੇ ਇਤਬਾਰ ਨਹੀਂ ਸੀ ਕੀਤਾ ਅਤੇ ਆਪਣਾ ਪੁਰਾਣਾ ਝੁੱਗਾ ਚੌੜ ਕਰਾ ਲਿਆ ਸੀ ਅਤੇ ਨਵਾਂ ਇਨ੍ਹਾਂ ਬਣਨ ਨਹੀਂ ਦੇਣਾ।” ਜੇ ਠਰੰਮੇ ਨਾਲ ਸੋਚਿਆ ਜਾਵੇ ਤਾਂ ਇਹ ਇਕ ਸੱਚਾਈ ਹੈ।
ਅਸਲ ਵਿਚ ਹਿੰਦੂਆਂ ਵਿਚੋਂ ਆਰੀਆ ਸਮਾਜੀ ਅਤੇ ਉਨ੍ਹਾਂ ਦਾ ਕੁਝ ਪਿੱਛਲੱਗ ਭਾਈਚਾਰਾ ਇਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਸਿੱਖ ਧਾਰਮਕ ਤੌਰ ‘ਤੇ ਆਪਣੇ ਆਪ ਨੂੰ ਹਿੰਦੂ ਧਰਮ ਤੋਂ ਆਜ਼ਾਦ ਰੱਖ ਸਕਣ ਵਿਚ ਪੂਰੀ ਤਰ੍ਹਾਂ ਸਫਲ ਹੋ ਜਾਣ ਜਾਂ ਰਾਜਸੀ ਤੌਰ ‘ਤੇ ਆਪਣੀਆਂ ਕੋਈ ਵੱਖਰੀਆਂ ਅਤੇ ਆਜ਼ਾਦ ਉਮੰਗਾਂ ਅਤੇ ਆਸਾਂ ਲਾਈ ਰੱਖਣ । ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਇਕ ਫ਼ਿਰਕੇ ਤੋਂ ਵੱਧ ਨਹੀਂ ਰਹਿਣ ਦੇਣਾ ਚਾਹੁੰਦੇ ਅਤੇ ਸਿੱਖਾਂ ਨੂੰ ਆਪਣੀ ਇਕ ਫ਼ੌਜੀ ਜਮਾਤ ਤੋਂ ਵੱਧ ਨਹੀ ਦੇਖਣਾ ਚਾਹੁੰਦੇ ਤਾਂ ਕਿ ਹੌਲੀ-ਹੌਲੀ ਇਹ ਹਿੰਦੂਆਂ ਵਿਚ ਜਜ਼ਬ ਹੋ ਕੇ ਇਨ੍ਹਾਂ ਦੀ ਵੱਖਰੀ ਹਸਤੀ ਹੀ ਸਦਾ ਲਈ ਖ਼ਤਮ ਹੋ ਜਾਏ। ਇਹ ਇਕ ਪਾਪ ਦੀ ਸੋਚਣੀ ਹੈ ਜੋ ਅੰਤ ਪਾਪੀ ਨੂੰ ਮਹਿੰਗੀ ਪਿਆ ਕਰਦੀ ਹੈ।
ਇਸ ਤਰ੍ਹਾਂ ਇਸ ‘ਸਾਚੀ ਸਾਖੀ’ ਵਿਚ ਵਿਦਵਾਨ ਲੇਖਕ ਨੇ ਹੋਰ ਕਈ ਇਤਿਹਾਸਕ ਸੱਚਾਈਆਂ ਪਰ ਚਾਨਣਾ ਪਾਇਆ ਹੈ ਜੋ ਆਉਣ ਵਾਲੇ ਸਮੇਂ ਵਿਚ ਸੋਚਵਾਨਾਂ ਅਤੇ ਲਿਖਾਰੀਆਂ ਲਈ ਸੇਧਾਂ ਪਾਉਣ ਵਿਚ ਸਹਾਈ ਹੋਵੇਗਾ। ਇਸ ਸੇਵਾ ਲਈ ਅਸੀਂ ਸਾਰੇ ਸਮੁੱਚੇ ਤੌਰ ‘ਤੇ ਉਨ੍ਹਾਂ ਦੇ ਧੰਨਵਾਦੀ ਹਾਂ ਅਤੇ ਮੈਂ ‘ਸਾਚੀ ਸਾਖੀ’ ਨੂੰ ‘ਜੀ ਆਇਆਂ ਨੂੰ’ ਆਖਦਾ ਹਾਂ।
ਗੰਡਾ ਸਿੰਘ
ਕਮਿਊਨਲ ਅਵਾਰਡ
ਬ੍ਰਿਟਿਸ਼ ਜਾਤੀ ਦਾ ਭਾਰਤ ਦੇਸ਼ ਉੱਤੇ ਸਾਮਰਾਜਕ ਅਧਿਕਾਰ ਅਤੇ ਉਸ ਅਧਿਕਾਰ ਦੇ ਤਿਆਗ ਦੀ ਤਵਾਰੀਖ਼ ਵਿਚ ‘ਕਮਿਊਨਲ ਅਵਾਰਡ’ ਦੀ ਭਾਰੀ ਮਹੱਤਤਾ ਹੈ। ਸਾਰੇ ਹਿੰਦੁਸਤਾਨ ਉੱਤੇ ਸੌ, ਡੇਢ ਸੌ ਵਰ੍ਹੇ ਅਖੰਡ ਰਾਜ ਕਰ ਕੇ, ਵੀਹਵੀਂ ਸਦੀ ਈਸਵੀ ਦੇ ਮੱਧ ਵਿਚ, ਜਦ ਅੰਗਰੇਜ਼ ਦੇਸ਼ ਦਾ ਰਾਜ-ਕਾਜ ਆਪਣੇ ਹੱਥੀਂ ਹੱਕੀਆਂ ਨੂੰ ਸੌਂਪ ਗਏ, ਤਦ ਉਸ ਹੱਕ ਅਧਿਕਾਰ ਦੇ ਅੰਤਮ ਨਿਰਣੇ ਦੀ ਸ਼ਿਲਾਧਾਰ ‘ਕਮਿਊਨਲ ਅਵਾਰਡ’ ਹੀ ਸੀ, ਅਤੇ ਇਸ ਲਈ ਇਸ ਕਮਿਊਨਲ ਅਵਾਰਡ ਦੇ ਅਗੇਤ੍ਰ ਪਛੇਤ੍ਰ ਦਾ ਵਰਣਨ ਤੇ ਇਸ ਦੀਆਂ ਨੀਹਾਂ ਦਾ ਨਿਰੂਪਣ ਮਨੋਰੰਜਕ ਭੀ ਹੈ ਤੇ ਲਾਭਕਾਰੀ ਭੀ ।
ਅਚੰਭੇ ਦੀ ਗੱਲ ਹੈ ਕਿ ‘ਕਮਿਊਨਲ ਅਵਾਰਡ’ ਦਾ ਕਿਸੇ ਹਿੰਦੁਸਤਾਨੀ ਬੋਲੀ ਵਿਚ ਪ੍ਰਮਾਣੀਕ ਤੇ ਪ੍ਰਚਲਿਤ ਤਰਜੁਮਾ ਨਹੀਂ ਹੋ ਸਕਿਆ, ਜਿਵੇਂ ਕਿ ਨਾਨ-ਕੁਆਪ੍ਰੇਸ਼ਨ (non-co-operation) ਦਾ ਉਲਥਾ ਉਰਦੂ ਵਾਲਿਆਂ ਨੇ ‘ਤਰਕਿਮੁਵਾਲਾਤ’ ਤੇ ਹਿੰਦੀ ਵਾਲਿਆਂ ਨੇ ‘ਅਸਹਿਯੋਗ’ ਕਰ ਲਿਆ ਸੀ, ਪਰ ਪ੍ਰਚਲਿਤ ਅਤੇ ਸਰਵ-ਸਾਧਾਰਨ ਪ੍ਰਿਯ, ਪੰਜਾਬੀ ਵਿਚ ਹੋਇਆ ਉਲਥਾ, ‘ਨਾ-ਮਿਲਵਰਤਣ’ ਹੀ ਸਿੱਧ ਹੋਇਆ ਸੀ। ‘ਕਮਿਊਨਲ ਅਵਾਰਡ’ ਸ਼ਬਦ ਦੇ ਤਰਜੁਮੇ ਉਰਦੂ ਵਾਲਿਆਂ ਨੇ ਭੀ, ਤੇ ਹਿੰਦੀ ਵਾਲਿਆਂ ਨੇ ਭੀ, ਅਰਬੀ ਤੇ ਸੰਸਕ੍ਰਿਤ ਦੇ ਸੋਮਿਆਂ ਦਾ ਸਹਾਰਾ ਲੈ ਕੇ, ਕਰਨ ਦਾ ਯਤਨ ਕੀਤਾ ਤਾਂ ਸੀ, ਪਰ ਉਸ ਦਾ ਸਿੱਟਾ ਇਤਨਾ ਭੱਦਾ ਤੇ ਨਾ-ਤਸੱਲੀਬਖ਼ਸ਼ ਸੀ, ਕਿ ਮੁੱਢੋਂ ਹੀ ਉਨ੍ਹਾਂ, ਤਰਜੁਮਾ ਕਰਨ ਵਾਲਿਆਂ ਨੂੰ, ਆਪ ਨਾ ਜਚਿਆ ਤੇ ਇਉਂ ਉਹ ਆਪ ਹੀ ਆਪਣੇ ਸ਼ਬਦਾਂ ਨੂੰ ਪ੍ਰਚਲਿਤ ਨਾ ਕਰ ਸਕੇ ਤੇ ਅੰਗਰੇਜ਼ੀ ਭਾਸ਼ਾ ਦਾ ਅਸਲੀ ਸ਼ਬਦ ‘ਕਮਿਊਨਲ ਅਵਾਰਡ’ (Communal Award) ਹੀ ਬੋਲ-ਚਾਲ ਤੇ ਲਿਖਤ ਵਿਚ, ਵਰਤਦੇ ਰਹੇ।
ਸਿੱਖਾਂ ਨੇ, ਜਿਨ੍ਹਾਂ ਦੇ ਮੋਢਿਆਂ ਉੱਤੇ ਪੰਜਾਬੀ ਬੋਲੀ ਦੀ ਰੱਖਿਆ ਦਾ ਭਾਰ, ਹਿੰਦੁਸਤਾਨ ਦੇ ਰਾਜਸੀ ਵਾਤਾਵਰਣ ਨੇ, ਧਿੰਗੋਜ਼ੋਰੀ ਪਾ ਰੱਖਿਆ ਸੀ, ਇਸ ਨੂੰ ਪੰਜਾਬੀ ਵਿਚ ਉਲਥਾਣ ਦਾ ਯਤਨ ਹੀ ਨਾ ਕੀਤਾ। ਇਸ ਕਾਰਨ, ਉਰਦੂ, ਹਿੰਦੀ, ਪੰਜਾਬੀ ਤੇ ਬਾਕੀ ਹਿੰਦੁਸਤਾਨ ਦੀਆਂ ਭਾਸ਼ਾਵਾਂ ਵਿਚ ‘ਕਮਿਊਨਲ ਅਵਾਰਡ’ ਸ਼ਬਦ ਆਪਣੇ ਤਤਸਮ ਰੂਪ ਵਿਚ ਹੀ ਪ੍ਰਚਲਿਤ ਹੋ ਪਿਆ ਤੇ ਚਲਿਆ ਆਉਂਦਾ ਹੈ।
ਇਸ ਗੱਲ ਨੂੰ ਐਵੇਂ ਇਤਫ਼ਾਕੀਆ ਯਾ ਅਕਸਮਾਤ ਜਾਨਣਾ ਤੇ ਕਿਸੇ ਸਥਾਈ ਰਹੱਸਯ ਤੋਂ ਖ਼ਾਲੀ ਸਮਝਣਾ, ਇਕ ਭੁੱਲ ਤੇ ਓਪਰੀ ਵਿਚਾਰਧਾਰਾ ਹੋਵੇਗੀ।
‘ਕਮਿਊਨਲ’ ਵਿਸ਼ੇਸ਼ਣ ਦਾ ਨਾਵ-ਸੋਮਾ, ‘ਕਮਿਊਨਿਟੀ (Community) ਹੈ, ਜਿਸ ਦਾ ਨੇੜੇ ਤੋਂ ਨੇੜੇ ਤਰਜੁਮਾ, ਅਰਬੀ ਵਿਚ ‘ਕੌਮ’ ਤੇ ਸੰਸਕ੍ਰਿਤ ਵਿਚ, ‘ਜਾਤੀ’ ਹੈ। ਅਰਬੀ ਵਿਚ ‘ਕੌਮ’ ਸਮਾਜੀ ਇਕਾਈ ਭੀ ਹੈ, ਧਾਰਮਿਕ ਜਥੇਬੰਦੀ ਵੀ ਤੇ ਰਾਜਸੀ ਰਿਆਸਤ ਯਾ ਰਾਜਯ ਭੀ । ਮਹਾਨ ਇਤਿਹਾਸਾਚਾਰਯ, ਜਗਤ ਪ੍ਰਸਿੱਧ, ਇਬਨਿ-ਖ਼ਲਦੂਨ (1332-1406), ਜੋ ਕਿ ਤਿਊਨਿਸ ਨਗਰ (Tunis), ਅਲਜੇਰੀਯਾ ਦੇਸ਼, ਵਿਚ ਜਨਮਿਆ ਤੇ ਅਲਕਾਹਿਰਹ (Cairo), ਮਿਸਰ ਦੇਸ਼ ਵਿਚ ਮ੍ਰਿਤੂ-ਪ੍ਰਾਪਤ ਹੋਇਆ, ਦੇ ਵਡਿੱਕੇ, ਕੋਈ ਸੌ ਕੁ ਸਾਲ ਪਹਿਲਾਂ, ਸਪੇਨ ਦੇਸ਼ ਦੇ ਸਵੀਲ ਨਾਮੀ (Seville) ਸੁੰਦਰ ਸ਼ਹਿਰ ਦੇ ਵਸਨੀਕ ਸਨ, ਜਿਥੋਂ ਕਿ ਉਹ ਇਸਲਾਮੀ ਰਾਜ, ਗ਼ਰਨਾਹ (Granada) ਦੇ ਪ੍ਰਾਜੈ ਹੋਣ ਉੱਤੇ, ਕੱਢ ਦਿੱਤੇ ਗਏ ਸਨ। ਇਬਨਿ-ਖ਼ਲਦੂਨ ਨੇ ਇਸਲਾਮੀ ਤਵਾਰੀਖ਼ ਉੱਤੇ ਇਕ ਬੜੀ ਵਿਸ਼ਾਲ ਪੁਸਤਕ ਅਰਬੀ ਭਾਸ਼ਾ ਵਿਚ ਲਿਖੀ ਹੈ, ਜਿਸ ਦੇ ਮੁਖਬੰਧ ਵਿਚ ਉਸ ਨੇ ਰਾਜਾਂ ਤੇ ਜਾਤੀਆਂ ਦੇ ਉਤਾਰ ਚੜਾ, ਉੱਨਤ ਪਤਨ ਦੇ ਸਿਧਾਂਤਕ ਕਾਰਨਾਂ ਦਾ ਨਿਰਣਾ ਕਰਨ ਦਾ ਯਤਨ ਕੀਤਾ ਹੈ। ਇਹ ਮੁਖਬੰਧ, ‘ਅਲਮੁੱਕਦਮਹ’, ਪਿੱਛੋਂ ਜਾ ਕੇ ‘ਇਸਲਾਮੀ ਤਵਾਰੀਖ਼’ ਪੁਸਤਕ ਨਾਲੋਂ ਵੱਖਰਾ ਕਰਕੇ, ਇਕ ਸੁਤੰਤਰ ਪੁਸਤਕ ਦੇ ਰੂਪ ਵਿਚ ਪ੍ਰਚਲਿਤ ਹੋ ਗਿਆ, ਤੇ ਇਉਂ ਹੁਣ ਇਹ ‘ਅਲਮੁੱਕਦਮਹ’, ਇਸਲਾਮੀ ਰਾਜਸੀ ਸਿਧਾਂਤਾਂ ਦਾ ਪ੍ਰਮਾਣੀਕ ਤੇ ਮੁਸਤਨਿਦ ਸੋਮਾ ਸੰਸਾਰ ਕੋਲ ਹੈ। ਇਹ ‘ਅਲਮੁੱਕਦਮਹ’ ਤੇ ਇਸਲਾਮੀ ਤਵਾਰੀਖ਼, ਇਬਨਿ-ਖ਼ਲਦੂਨ ਨੇ ਸਪੇਨ ਦੇਸ਼ ਵਿਚੋਂ ਮਹਾਨ ਇਸਲਾਮੀ ਰਾਜ ਤੇ ਸਨਤਨਤਾਂ ਦੇ ਪ੍ਰਾਜੈ ਤੇ ਵਿਨਾਸ਼ ਤੋਂ ਪ੍ਰਭਾਵਤ ਹੋ ਕੇ ਲਿਖੇ ਸੀ, ਅਤੇ ਇਸੇ ਕਾਰਨ, ਅਸਾਡੇ ਪੰਜਾਬ ਦੇ ਮਹਾਨ ਦਾਰਸ਼ਨਿਕ ਕਵੀ, ਡਾਕਟਰ ਸਰ ਮੁਹੰਮਦ ਇਕਬਾਲ (1875-1938) ਨੇ ਕਿਹਾ ਹੈ ਕਿ :
“ਆਸਮਾਂ ਨੇ ਦੌਲਤੇ ਗ਼ਰਨਾਤਹ ਜਬ ਬਰਬਾਦ ਕੀ, ਇਬਨਿ-ਖ਼ਲਦੂਨ ਕੇ ਦਿਲਿ-ਨਾਸ਼ਾਦ ਨੇ ਫ਼ਰਿਯਾਦ ਕੀ।” ਇਸ ਸ਼ਿਅਰ ਵਿਚ ‘ਦੌਲਤੇ ਗਰਨਾਤਹ’ ਸ਼ਬਦ ਵਿਚਾਰਨ ਯੋਗ ਹੈ। ਅਰਬੀ ਭਾਸ਼ਾ ਤੇ ਇਸਲਾਮੀ ਵਿਚਾਰਧਾਰਾ ਵਿਚ, ਰਾਜਯ (State) ਤੇ ਰਾਜਵੰਸ਼ (dynasty) ਇਕੋ ਸੰਬੋਧ (concept) ਦੇ ਦੋ ਪਹਿਲੂ ਹਨ, ਦੋ ਵੱਖੋ-ਵੱਖਰੇ, ਸੁਤੰਤਰ ਤੇ ਨਿਖੜਵੇਂ ਸੰਬੋਧ ਨਹੀਂ। ਇਨ੍ਹਾਂ ਦੋਹਾਂ ਸੰਬੋਧਾਂ ਲਈ, ਇਸਲਾਮੀ ਵਿਚਾਰਧਾਰਾ ਵਿਚ, ਇਕੋ ਸ਼ਬਦ ਹੈ, ਜੋ ਕਿ ਇਬਨਿ-ਖ਼ਲਦੂਨ ਨੇ ਵਰਤਿਆ ਹੈ ਅਤੇ ਜਿਸ ਦਾ ਪ੍ਰਯੋਗ ਡਾਕਟਰ ਸਰ ਮੁਹੰਮਦ ਇਕਬਾਲ ਨੇ ਕੀਤਾ ਹੈ ਅਤੇ ਉਹ ਸ਼ਬਦ ਹੈ, ‘ਦਵਲਹ’। ‘ਦਵਲਹ’ ਯਾ ‘ਦਵਲਤ’, ‘ਦੌਲਤ’, ਰਾਜਾ-ਪ੍ਰਜਾ, ਦੇਸ਼-ਰਾਜ, ਭਿੰਨ-ਭਿੰਨ ਸੰਬੋਧਾਂ ਲਈ ਸਮੂਹਿਕ ਪਦ ਹੈ। ‘ਕਮਿਊਨਿਟੀ’ ਦਾ ਵਯਾਪਤ ਅਰਥ (denotation) ਹੈ ‘ਸਮਾਜਿਕ ਇਕਾਈ’। ‘ਸਾਂਸਕ੍ਰਿਤਿਕ ਇਕਾਈ’, ਪਰ ਪ੍ਰਭੂਸੱਤਾ ਪ੍ਰਾਪਤ ਯਾ ਰਾਜਸੱਤਾ ਆਕਾਂਕਸ਼ਕ ਜਾਤੀ ਇਸ ਸੰਬੋਧ ਦਾ ਸਾਰੰਸ਼ ਨਹੀਂ, ਕਿਉਂ ਜੁ ਇਕ ਤੋਂ ਵੱਧ ਭਿੰਨ-ਭਿੰਨ ਕਮਿਊਨਿਟੀਆਂ, ਏਕਰਾਜ ਸਮ-ਅਧਿਕਾਰ ਪ੍ਰਾਪਤ, ਪ੍ਰਜਾ ਹੋ ਸਕਦੀਆਂ ਹਨ, ਜੋ ਕਿ ਬੁਨਿਆਦੀ ਇਸਲਾਮੀ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਉਸ ਦੀ ਵਿਚਾਰਧਾਰਾ ਦਾ ਪ੍ਰਤਿਯੋਗ, ਜਿਸ ਨੂੰ ਕਿ ਸਾਕਾਰ ਕਰਨ ਵਾਲੇ ਤੇ ਪ੍ਰਚਾਰ ਕਰਨ ਵਾਲੇ ਦੋਵੇਂ, ਇਸਲਾਮ-ਸ਼ਤਰੂ ਹਨ, ‘ਮੁਨਾਫ਼ਿਕ’, ਜਿਸ ਨੂੰ ਕਿ ਅੱਜ ਕੱਲ੍ਹ ਖੱਬੇ-ਪਕਸ਼ੀ ਲੋਕ ਐਂਟੀਸੋਸ਼ਲ (anti-social) ਕਹਿੰਦੇ ਹਨ ਅਤੇ ਮਾਰਕਸੀ ਸੰਕੇਤ ਬੋਲਾਂ ਵਿਚ दीष्टेमठिमट (deviationist) |
ਇਹ ਕਾਰਨ ਹੈ, ‘ਕਮਿਊਨਲ ਅਵਾਰਡ’ ਦੇ ਉਰਦੂ ਵਿਚ ਉਲਥਾ ਨਾ ਹੋ ਸਕਣ ਦਾ। ਰਹੱਸਯ ਇਸ ਦਾ ਇਹ ਹੈ, ਕਿ ‘ਕਮਿਊਨਲ ਅਵਾਰਡ’ ਦੀ ਬੁਨਿਆਦੀ ਵਿਚਾਰਧਾਰਾ, ਸਮ ਅਧਿਕਾਰ ਪ੍ਰਾਪਤ, ਏਕਰਾਜਾਂਗ, ਭਿੰਨ-ਭਿੰਨ ਸਾਂਸਕ੍ਰਿਤਕ ਅਥਵਾ ਸਮਾਜਿਕ ਇਕਾਈਆਂ ਦਾ ਵਿਧਾਨਕ ਅਸਤੀਵਾਚੀ ਨਿਰਣਾ (constitutional affirmation), ਹਿੰਦੁਸਤਾਨ ਦੇ ਮੁਸਲਮਾਨਾਂ ਦੀ ਆਤਮਾ ਨੂੰ ਸ੍ਰੀਕਾਰ ਹੀ ਨਹੀਂ ਸੀ ਅਤੇ ਇਹੋ ਕਾਰਨ ਅੰਤ ਨੂੰ ਦੇਸ਼ ਦੇ ਵੰਡਾਰੇ ਦਾ ਬਣਿਆ, ਜਿਵੇਂ ਕਿ ਮੁਸਲਮ ਲੀਗ ਦੇ ਨੇਤਾ, ਮੁਹੰਮਦ ਅਲੀ ਜਿਨਾਹ, ਨੇ ਕਿਹਾ ਕਿ “ਅਸਾਨੂੰ ਸਾਡਾ ਹਿੱਸਾ ਵੰਡ ਕੇ ਮੁਲਕ ਦਾ ਦੇ ਦਿਓ, ਭਾਵੇਂ ਉਹ ਥੋੜਾ ਹੀ ਹੋਵੇ। ਮੁਸਲਮਾਨ ਉਸੇ ਵਿਚ ਸੰਤੋਖ ਕਰ ਲੈਣਗੇ, ਤੇ ਜੇ ਲੋੜ ਪਈ ਤਾਂ, ਇਕ ਵੇਲੇ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਣਗੇ।” ਤਰਕ (reasoning) ਪਾਕਿਸਤਾਨ ਬਣਨ ਦਾ ਤੇ ‘ਕਮਿਊਨਲ ਅਵਾਰਡ’ ਦੇ ਮਾਣੀਕ ਪ੍ਰਚਲਿਤ ਰੂਪ ਵਿਚ ਨਾ ਉਲਥਾਏ ਜਾਣ ਦਾ ਭਾਵੇਂ ਕੋਈ ਭੀ ਬਣਿਆ, ਹੇਤੂ (reason) ਉਹੋ ਹੈ ਜੋ ਬਿਆਨਿਆ ਜਾ ਚੁੱਕਾ ਹੈ, ਕਿ ‘ਕਮਿਊਨਲ ਅਵਾਰਡ’ ਆਪਣੇ ਦ੍ਰਵਯਵਾਚੀ (concrete) ਰੂਪ ਵਿਚ, ਇਸਲਾਮੀ ਸਮਾਜਿਕ ਸਥਿਤੀ ਲਈ ਵਯਾਘਾਤੀ ਪਦ ਹੈ।
ਹਿੰਦੀ ਸੰਸਕ੍ਰਿਤ ਵਿਚ ‘ਕਮਿਊਨਲ ਅਵਾਰਡ’ ਪ੍ਰਚਲਿਤ ਰੂਪ ਵਿਚ ਕਿਉਂ ਤਰਜੁਮਾਇਆ ਨਾ ਜਾ ਸਕਿਆ ? ਬੀਜ-ਕਾਰਨ (cause prima) ਇਸ ਦਾ ਉਹੋ ਹੈ ਜੋ ਇਸਲਾਮ ਬਾਰੇ ਕਹਿ ਆਏ ਹਾਂ, ਕਿ ਹਿੰਦੂ ਆਤਮਾ, ਸਮਾਜਿਕ ਇਕਾਈਆਂ ਤਾਂ ਭਲੀ ਪ੍ਰਕਾਰ ਸ੍ਰੀਕਾਰ ਕਰਦੀ ਹੈ, ਪਰ ਚਤੁਰਵਰਣ ਸਮਾਜ ਦੇ ਸ਼ਾਸਤਰ-ਪ੍ਰਮਾਣੀਕ ਰੂਪ ਵਿਚ, ਜੋ ਸਮਾਜਕ ਅਤੇ ਰਾਜਸੀ ਏਕਪ੍ਰਜਾ ਬਣ ਸਕਦੀ ਹੈ, ਪਰ ਪਰਮ-ਪ੍ਰਜਾਤੀ (summum genus) ਪ੍ਰਵਾਣ ਹੋ ਕੇ, ਜਿਸ ਵਿਚ ਕਿ ਭਿੰਨ-ਭਿੰਨ ਸਮਾਜਕ ਇਕਾਈਆਂ (communities), ਉਸ ਦੀਆਂ ਜਾਤੀਆਂ (species) ਹੋਣ, ਯਾ ਸਹਿਜਾਤੀਆਂ (co-ordinate species), ਪਰੰਤੂ, ਵਿਪ੍ਰੀਤ (inverse) ਜਾਤੀਆਂ ਨਾ ਹੋਣ, ਜਿਵੇਂ ਕਿ ਇਸਲਾਮੀ ਜਮਾਤ ਹੈ। ਅਜਿਹੀਆਂ ਵਿਪ੍ਰੀਤ ਜਾਤੀਆਂ ਬਾਰੇ ਮੂਲਕ ਹਿੰਦੂ ਵਿਚਾਰਧਾਰਾ ਇਉਂ ਹੈ ਕਿ, ‘ਮਲੇਛਾਹਿ ਯਵਨਾਸਤੇ ਸ਼ਾਸਤਾਮਿੰਦ ਸਥਿਤਮ’, ਵਿਪ੍ਰੀਤ ਸਮਾਜ ਵਾਲੀਆਂ ਜਾਤੀਆਂ ਭਾਵੇਂ ਗਿਆਨ ਵਿਗਿਆਨ ਵਿਚ ਕਿਤਨੀਆਂ ਨਿਪੁੰਨ ਹੀ ਕਿਉਂ ਨਾ ਹੋਣ, ਉਹ ਅਪਣਾਈਆਂ ਨਹੀਂ ਜਾ ਸਕਦੀਆਂ।
ਕਮਿਊਨਲ ਅਵਾਰਡ ਵਿਚ ਤਿੰਨ ਪ੍ਰਜਾਤੀਆਂ (peoples) ਹਿੰਦੁਸਤਾਨ ਵਿਚ ਅੰਗਰੇਜ਼ਾਂ ਨੇ ਤਸਲੀਮ ਕੀਤੀਆਂ ਸਨ ਜੋ ਕਿ ਹਿੰਦੁਸਤਾਨ ਵਿਚ ਪ੍ਰਭੂ-ਸੱਤਾ (political sovereignty) ਮਾਨਣ ਦੀਆਂ ਜਨਮ-ਸਿੱਧ ਅਧਿਕਾਰੀ ਹਨ, ਹਿੰਦੂ, ਮੁਸਲਮਾਨ ਤੇ ਸਿੱਖ । ਹਿੰਦੂਆਂ ਤੇ ਮੁਸਲਮਾਨਾਂ ਬਾਬਤ ਉੱਤੇ ਕਿਹਾ ਜਾ ਚੁੱਕਾ ਹੈ ਕਿ ਉਨ੍ਹਾਂ ਦੀ ਮੂਲਿਕ ਆਤਮਾ ਦਾ ਕਮਿਊਨਲ ਅਵਾਰਡ ਦੇ ਇਸ ਆਧਾਰਤੱਤਵ (postulate) ਨਾਲ ਹੀ ਵਿਰੋਧ ਸੀ, ਕਿ ਹਿੰਦੁਸਤਾਨ ਦੀ ਰਾਜਸੀ ਪ੍ਰਭੂ-ਸੱਤਾ ਸਰਬ-ਸਾਂਝੇ ਏਕਰੂਪ ਵਿਚ ਅਖੰਡ ਰਹੇ, ਪਰ ਸਿੱਖਾਂ ਬਾਰੇ ਇਉਂ ਨਹੀਂ ਕਿਹਾ ਜਾ ਸਕਦਾ। ਸਾਮੀ ਅਤੇ ਆਰਯ ਆਤਮਾ ਦੀ ਬੁਨਿਆਦੀ ਇਕਸਾਰਤਾ ਦਾ ਨਿਰੂਪਣ, ਅਤੇ ਹਿੰਦੂ ਸਮਾਜ ਤੇ ਇਸਲਾਮੀ ਜਮਾਤ ਦਾ ਆਤਮਕ, ਸਾਂਸਕ੍ਰਿਤਕ, ਸਮਾਜਕ ਤੇ ਰਾਜਸੀ ਪੱਧਰਾਂ ਉੱਤੇ ਨਿਰੰਤਰ ਸਹਿਯੋਗ, ਸਿੱਖ ਧਰਮ ਦੇ ਮੁੱਖ ਮੰਤਵ ਹਨ । ਪੰਚਮ ਨਾਨਕ, ਗੁਰੂ ਅਰਜਨ ਦੇਵ ਜੀ ਦਾ ਇਹ ਸੁਝਾਉ ਕਿ “ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਦੁਨੀਆ ਰੰਗ ਨ ਆਵੈ ਨੇੜੇ, ਜਿਉ ਕੁਸਮ ਪਾਟੁ ਘਿਉ ਪਾਕੁ ਹਰਾ॥” (ਮਾਰੂ 13.3.12), ਅਰਥਾਤ, ਮੁਸਲਮਾਨ ਇਸਲਾਮੀ ਮਤ ਦੇ ‘ਦੁਨੀਆ ਰੰਗ’, ਸਮਾਜੀ ਸ਼ਰ੍ਹਾ ਦੀ ਸਰਵਗਮਤਾ ਤੇ ਰਾਜਸੀ ਗ਼ਲਬੇ ਦੀ ਇੱਛਾ, ਨੂੰ ਤਿਆਗ ਦੇਣ ਤੇ ਇਸਲਾਮ ਦੇ ਤੱਤ-ਉਪਦੇਸ਼, ਦਯਾ, ਮੈਤ੍ਰੀ, ਸਮਤਾ, ਕਰੁਣਾ, ਉਪੇਕਸ਼ਾ, ਭ੍ਰਾਤੀਭਾਵ ਆਦਿ ਗੁਣਾਂ ਦਾ ਵਿਸ਼ੇਸ਼ ਗ੍ਰਹਿਣ ਕਰਨ, ਅਤੇ ਹਿੰਦੂ ਭੀ ਆਪਣੀ ਸਮਾਜੀ ਛੂਆਛੂਤ, ਤੰਗਦਿਲੀ ਤੇ ਨਫ਼ਰਤ ਤਿਆਗ ਕੇ ਮੁਸਲਮਾਨਾਂ ਨੂੰ ਇਉਂ ਪਵਿੱਤਰ ਸਮਝਣ ਜਿਵੇਂ ਕਿ, ਫੁੱਲ, ਪੱਟ, ਘਿਉ ਤੇ ਮ੍ਰਿਗਸ਼ਾਲਾ ਨੂੰ ਸਦਾ ਪਵਿੱਤਰ ਮੰਨਿਆ ਜਾਂਦਾ ਹੈ। ਇਹੋ ਸਿੱਖ ਧਰਮ ਦੀ ਮੁਹੱਰਕ ਆਤਮਾ (dynamism) ਹੈ। ਦਰਅਸਲ, ਜਿਹੜੀ ਸਹਿਭਾਵ ਗਤੀ (coexistence), ਕਮਿਊਨਲ ਅਵਾਰਡ ਦੀ ਪੂਰਵ-ਕਲਪਨਾ (presupposition) ਹੈ, ਉਸ ਦੀ ਤਰਕਸਿੱਧੀ (validity) ਕੇਵਲ ਸਿੱਖ ਧਰਮ ਦੇ ਰੂਪ ਵਿਚ ਹੀ ਸਹੀ ਹੁੰਦੀ ਜਾਪਦੀ ਹੈ, ਹੋਰ ਕਿਵੇਂ ਨਹੀਂ।
ਜੇ ਇਉਂ ਹੈ ਤਾਂ ਸਿੱਖਾਂ ਨੇ ਪੰਜਾਬੀ ਵਿਚ ‘ਕਮਿਊਨਲ ਅਵਾਰਡ’ ਦਾ ਕੋਈ ਕਾਬਲਿਕਬੂਲ ਤੇ ਪ੍ਰਚਲਿਤ ਤਰਜੁਮਾ ਕਿਉਂ ਨਾ ਕੀਤਾ ? ਦੋ ਕਾਰਨ ਇਸ ਦੇ ਸਨ। ਇਕ ਇਹ ਕਿ ਕਮਿਊਨਲ ਅਵਾਰਡ ਵਿਚ ਰਾਜਸੀ ਸੱਤਾ ਦੀ ਵੰਡ ਦਾ ਆਧਾਰ ਸਿਰਾਂ ਦੀ ਗਿਣਤੀ ਸੀ, ਨਾ ਕਿ ਆਤਮ-ਗੌਰਵਤਾ, ਅਤੇ ਇਸ ਗਿਣਤੀ ਵਿਚ ਸਿੱਖਾਂ ਨੂੰ ਸਭ ਪਾਸੇ ਆਪਣੇ ਲਈ ਹਾਰ ਹੀ ਹਾਰ ਦਿਸ ਰਹੀ ਸੀ, ਤੇ ਸੁਰਖਸ਼ਾ ਦੀ ਆਸ ਦਾ ਉੱਕਾ ਅਭਾਵ । ਦੂਜਾ ਕਾਰਨ, ਇਹ ਕਿ ਸੰਨ ਈਸਵੀ 1947 ਵਿਚ, ਅੰਗਰੇਜ਼ਾਂ ਨੇ ਹਿੰਦੁਸਤਾਨ ਨੂੰ ਛੱਡਣ ਵਿਚ ਇਤਨੀ ਕਾਹਲੀ ਕੀਤੀ ਜਿਸ ਦੇ ਪ੍ਰਤਿਕਰਮ ਵਜੋਂ ਠੰਢੇ ਦਿਲ ਨਾਲ, ਕੋਈ ਵਿਚਾਰ ਕਰਨਾ ਸਿੱਖ ਲੀਡਰਾਂ ਲਈ ਅਸੰਭਵ ਹੋ ਗਿਆ, ਅਤੇ ਉਹ ਸਿੱਖ ਧਰਮ ਦੇ ਪ੍ਰਥਮ ਮੰਤਵ ਤੇ ਮੂਲ ਕਾਰਨ ਨੂੰ ਉੱਕਾ ਭੁੱਲ ਕੇ, ਸਿੱਖ ਤਵਾਰੀਖ਼ ਦੇ ਦੂਰ-ਕਾਰਨ, ਹਿੰਦੂ ਧਰਮ ਦੀ ਰਖਸ਼ਾ, ਨੂੰ ਹੀ ਸਿੱਖਾਂ ਤੇ ਸਿੱਖੀ ਦਾ ਅਨਿਵਾਰਯ-ਕਾਰਨ (causa sine qua-non) ਮੰਨ ਕੇ, ਨਾ ਕੇਵਲ ਆਪਣੇ ਜਨਮ ਸਿੱਧ ਅਧਿਕਾਰ, ਸ੍ਵੈਸ਼ ਪ੍ਰਭੂ-ਸੱਤਾ (political right of self-determination) ਨੂੰ ਹੀ ਗਵਾ ਬੈਠੇ, ਸਗੋਂ ਸਿੱਖੀ ਦੇ ਬੀਜਕਾਰਣ ਤੇ ਮੁੱਖ ਮੰਤਵ, ਸਾਮੀ ਆਤਮਾ ਤੇ ਆਰਯ ਆਤਮਾ ਦੇ ਮੁਸਤਕਿਲ ਤਾਲਮੇਲ, ਵੱਲੋਂ ਵੀ ਪਿੱਠ ਫੇਰ ਬੈਠੇ ਯਾ ਇਉਂ ਕਹੋ ਕਿ ਅਸਥ ਬਣ ਬੈਠੇ। ਇਨ੍ਹਾਂ ਦੋਂਹ ਕਾਰਨਾਂ ਕਰਕੇ ਸਿੱਖ ਆਤਮਾ ਨਾ ਤਾਂ ਕਮਿਊਨਲ ਅਵਾਰਡ ਨੂੰ ਕਬੂਲ ਕਰ ਸਕੀ ਤੇ ਨਾ ਰੱਦ। ਤੇ ਇਉਂ ਸਿੱਖਾਂ ਨੇ ਇਸ ਸ਼ਬਦ ਦਾ ਕਾਬਲੇਕਬੂਲ ਤਰਜੁਮਾ ਨਾ ਕੀਤਾ।
ਸੰਨ 1947 ਤੋਂ ਪਿੱਛੋਂ, ਸੁਤੰਤਰ ਭਾਰਤ ਵਿਚ ਸਿੱਖ ਅਸ਼ਾਂਤੀ ਦੇ ਦੁੱਖ ਭਰੇ ਕਾਂਡ ਦੇ ਸਹੀ ਵਿਸ਼ਲੇਸ਼ਨ ਅਤੇ ਸੰਨ 1947 ਵਿਚ, ਪੱਛਮੀ ਪੰਜਾਬ ਵਿਚ ਸਿੱਖਾਂ ਨਾਲ ਵਾਪਰੀ ਦੁਰਗਤੀ ਦੇ ਮੂਲ ਕਾਰਨ, ਕਮਿਊਨਲ ਅਵਾਰਡ ਦਾ ਇਹ ਪਿਛੋਕੜ ਤੇ ਉਸ ਦਾ ਪ੍ਰਤੀਕਰਮ ਸਮਝਿਆਂ ਹੀ, ਠੀਕ ਤੌਰ ‘ਤੇ ਕਹੇ ਜਾ ਸਕਦੇ ਹਨ, ਅਤੇ ਇਉਂ ਵਿਚਾਰਿਆਂ ਕਮਿਊਨਲ ਅਵਾਰਡ ਦੀ ਸੰਖੇਪ ਕਥਾ ਨਾ ਕੇਵਲ ਮਨੋਰੰਜਕ ਹੀ ਹੈ, ਸਗੋਂ ਰਹੱਸਯਮਈ ਭੀ।
ਸੰਨ 1600 ਈਸਵੀ ਵਿਚ, ਈਸਟ ਇੰਡੀਆ ਕੰਪਨੀ, ਜਿਸ ਨੇ ਕਿ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਸਥਾਪਤ ਕੀਤਾ, ਦੀ ਨੀਂਹ ਰੱਖੀ ਗਈ। ਇਸ ਈਸਟ ਇੰਡੀਆ ਕੰਪਨੀ, ਜਿਹੜੀ ਕਿ ਪ੍ਰਤੱਖ ਰੂਪ ਵਿਚ ਇਕ ਨਿਰੋਲ ਵਪਾਰਕ ਸੰਸਥਾ ਸੀ, ਦੀਆਂ ਜੜ੍ਹਾਂ ਹੀ ਮੁਲਕੀ ਕਬਜ਼ਾ ਤੇ ਫਿਰ ਇਸ ਰਾਜ-ਅਧਿਕਾਰ ਨੂੰ ਹਿੰਦ ਵਾਸੀਆਂ ਨੂੰ ਸੌਂਪਣ ਦੀ ਸੰਭਾਵਨਾ ਮੌਜੂਦ ਸੀ। ‘ਵਯੌਪਾਰੋ ਬਸਤਹਿ ਲਕਸ਼ਮੀ’ ਤਾਂ ਪ੍ਰਾਚੀਨ ਸਮਿਆਂ ਤੋਂ ਪ੍ਰਤੱਖ ਹੀ ਸੀ, ਪਰ ਵਯਾਪਾਰ ਦੁਆਰਾ ਰਾਜਸੱਤਾ ਪ੍ਰਾਪਤੀ ਦੀ ਪਰਪਾਟੀ ਈਸਟ ਇੰਡੀਆ ਕੰਪਨੀ ਨੇ ਹੀ ਅਸਥਾਪਤ ਕੀਤੀ। ਇਸ ਕੰਪਨੀ ਅਥਵਾ ਵਪਾਰਕ ਸੰਸਥਾ ਨੂੰ ਹਿੰਦੁਸਤਾਨ ਨਾਲ ਤਜਾਰਤ ਕਰਨ ਦੇ ਅਧਿਕਾਰ, ਇੰਗਲੈਂਡ ਦੇ ਬਾਦਸ਼ਾਹ ਨੇ ਸਰਕਾਰੀ ਤੌਰ ਉੱਤੇ ਦੇ ਕੇ, ਇਹ ਨਿਸ਼ਚਿਤ ਕਰ ਦਿੱਤਾ ਕਿ ਹਿੰਦੁਸਤਾਨ ਨਾਲ ਅੰਗਰੇਜ਼ੀ ਤਜਾਰਤ ਅੰਗਰੇਜ਼ ਪਾਤਸ਼ਾਹ ਦੀ ਆਗਿਆ ਤੇ ਪ੍ਰਬੰਧਕ ਅਧਿਕਾਰਾਂ ਦੇ ਅਧੀਨ ਹੈ। ਅੰਗਰੇਜ਼ਾਂ ਦੇ ਹਿੰਦੁਸਤਾਨ ਉੱਤੇ ਕਬਜ਼ੇ ਦੀ ਇਹੋ ਜੜ੍ਹ ਹੈ, ਕਿਉਂਜੁ ਇਸ ਕੰਪਨੀ ਦੀ ਅੰਗਰੇਜ਼ੀ ਬਾਦਸ਼ਾਹ ਵੱਲੋਂ ਸਰਕਾਰੀ ਮਨਜ਼ੂਰੀ ਅਤੇ ਇਸ ਨੂੰ ਅਜਿਹਾ ਅਧਿਕਾਰ ਵਰਦਾਨ, ਜਿਸ ਦੁਆਰਾ ਕਿ ਇਹ ਇਕ ਗ਼ੈਰ ਤੇ ਸੁਤੰਤ੍ਰ ਦੇਸ਼ ਵਿਚ, ਵਿਚਰ ਸਕੇ, ਦਰਅਸਲ ਇਸ ਗੱਲ ਦਾ ਸੂਚਕ ਹੈ ਕਿ ਅੰਗਰੇਜ਼ ਹਿੰਦੁਸਤਾਨ ਵਿਚ ਅਧਿਕਾਰ ਪ੍ਰਾਪਤੀ ਦੀ ਅਕਾਂਕਸ਼ਾ ਰੱਖਦੇ ਸਨ, ਅਤੇ ਇਸ ਦਾ ਹੱਕ ਜਮਾਉਣ ਦੇ ਚਾਹਵਾਨ ਸਨ। ਸੰਨ 1661 ਈਸਵੀ ਵਿਚ, ਜੋ ਸੰਵਿਧਾਨ ਪੱਤ੍ਰ (charter) ਅੰਗਰੇਜ਼ੀ ਸਰਕਾਰ ਨੇ ਇਸ ਕੰਪਨੀ ਨੂੰ ਬਖ਼ਸ਼ਿਆ, ਉਸ ਵਿਚ ਇਹ ਪ੍ਰਵਾਣ ਕੀਤਾ ਗਿਆ ਸੀ ਕਿ ਕੰਪਨੀ ਹਿੰਦੁਸਤਾਨ ਵਿਚ ਕਿਲ੍ਹਾਬੰਦੀਆਂ, ਸਿਲ੍ਹੇਖ਼ਾਨਿਆਂ ਅਤੇ ਸੈਨਾ ਦੀ ਮਾਲਿਕ ਹੈ ਅਤੇ ਇਸ ਨੂੰ ਹਿੰਦੁਸਤਾਨ ਵਿਚ ਲਾਮਬੰਦੀ, ਜੰਗ ਕਰਨ ਤੇ ਅਹਿਦਨਾਮੇ ਕਰਨ ਦੇ ਅਖ਼ਤਿਆਰ ਹਨ। ਇਉਂ ਵਿਚਾਰਿਆਂ, ਅੰਗਰੇਜ਼ਾਂ ਦੇ ਹਿੰਦੁਸਤਾਨ ਉੱਤੇ ਰਾਜਸੀ ਕਬਜ਼ੇ ਦੀ ਗੋਹਯ ਅਕਾਂਕਸ਼ਾ, ਇਸ ਵਪਾਰਕ ਸੰਸਥਾ ਦੇ ਮੂਲ ਉਦੇਸ਼ਾਂ ਨਾਲੋਂ ਅਨਿੱਖੜਵੀਂ ਪ੍ਰਤੱਖ ਹੋ ਆਉਂਦੀ ਹੈ।
ਇਹੋ ਅਕਾਂਕਸ਼ਾ ਅੰਤ ਨੂੰ, ਧੀਰੇ ਧੀਰੇ, ਸੰਨ 1849 ਈਸਵੀ ਵਿਚ, ਅੰਗਰੇਜ਼ਾਂ ਦੇ ਹਿੰਦੁਸਤਾਨ ਉੱਤੇ ਮੁਕੰਮਲ ਕਬਜ਼ੇ ਦੇ ਰੂਪ ਵਿਚ ਪ੍ਰਗਟ ਹੋਈ।
ਇਹ ਈਸਟ ਇੰਡੀਆ ਕੰਪਨੀ ਰੂਪੀ ਪਰਮ-ਪ੍ਰਜਾਤੀ ਵਿਕਸ਼ (tree of porphyry) ਦੀ ਉੱਚਤਮ ਟਾਹਣੀ ਹੀ, ਸੰਨ 1947 ਵਿਚ, ਫ਼ਿਰੰਗੀਆਂ ਦੇ ਹਿੰਦੁਸਤਾਨ ਨੂੰ ਛੱਡ ਜਾਣ ਅਤੇ ਇਸ ਦਾ ਰਾਜਭਾਗ ਹਿੰਦੁਸਤਾਨੀਆਂ ਨੂੰ ਸੌਂਪ ਦੇਣ ਦੇ ਰੂਪ ਵਿਚ ਉੱਗਮੀ, ਤੇ ਇਹ ਇਉਂ ਹੋਇਆ।
ਸੰਨ 1757 ਵਿਚ, ਜਦੋਂ ਪਲਾਸੀ ਦੀ ਲੜਾਈ ਦੇ ਵਿਜਈ, ਰਾਬਰਟ ਕਲਾਈਵ ਦਾ, ਮੁਰਸ਼ਦਾਬਾਦ ਦੇ ਨਵਾਬੀ ਮਹਿਲਾਂ ਵਿਚ ਪ੍ਰਵੇਸ਼ ਹੋਇਆ ਤਾਂ ਉਸ ਦੀਆਂ ਅੱਖਾਂ ਇਹ ਦੇਖ ਕੇ ਕਿ ਨਵਾਬ ਦਾ ਤੋਸ਼ਾਖ਼ਾਨਾ, ਸੋਨਾ, ਚਾਂਦੀ ਤੇ ਹੀਰੇ ਜਵਾਹਰਾਤ ਨਾਲ ਨੱਕੋ-ਨੱਕ ਭਰਿਆ ਪਿਆ ਹੈ, ਚਕਾਚੂੰਧ ਹੋ ਗਈਆਂ। ਉਸ ਨੇ ਅਤੇ ਉਸ ਦੇ ਸਾਥੀ ਅੰਗਰੇਜ਼ਾਂ ਨੇ ਰੱਜਵੀਂ ਲੋਟੀ ਉਥੋਂ ਕੀਤੀ ਅਤੇ ਪਿੱਛੋਂ ਜਾ ਕੇ, ਜਦੋਂ ਬ੍ਰਿਟਿਸ਼ ਪਾਰਲੀਮੈਂਟ ਨੇ ਇਸ ਲੁੱਟ ਦੀ ਪੁੱਛ-ਪੜਤਾਲ ਕੀਤੀ ਤਾਂ ਕਲਾਈਵ ਨੇ ਰੋਸ ਭਰੇ ਅਚੰਭੇ ਨਾਲ ਉੱਤਰ ਦਿੱਤਾ :
“ਮੈਂ ਤੁਹਾਡੀ ਪ੍ਰਸੰਸਾ ਦਾ ਪਾਤ੍ਰ ਹਾਂ ਕਿ ਮੈਂ ਉਸ ਸਮੇਂ ਬੜੇ ਸੰਕੋਚ ਤੋਂ ਕੰਮ ਲਿਆ।…. ਮੈਂ ਅਜਿਹੇ ਸੰਦੂਕਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਵਿਚੋਂ ਲੰਘ ਰਿਹਾ ਸਾਂ, ਜੋ ਕਿ ਮੇਰੇ ਅੱਗੇ ਖੁੱਲ੍ਹੇ ਅਤੇ ਸੋਨੇ ਤੇ ਰਤਨਾਂ ਨਾਲ ਭਰੇ ਪਏ ਸਨ । ਮਿਸਟਰ ਪ੍ਰੈਜ਼ੀਡੈਂਟ, ਹੁਣ ਜਦੋਂ ਕਿ ਮੈਂ ਉਸ ਸਮੇਂ ਦਾ ਚਿੰਤਨ ਕਰਦਾ ਹਾਂ, ਤਾਂ ਉਸ ਸਮੇਂ ਜੋ ਤਿਆਗ ਤੇ ਸੰਕੋਚ ਮੈਂ ਕੀਤਾ, ਉਸ ਉੱਤੇ ਮੈਂ ਆਪ ਅਚੰਭਤ ਇਸ ਪ੍ਰਕਾਰ ਦੇ ਯੁੱਧ ਤੇ ਲੜਾਈਆਂ, ਜਿਥੇ ਕਲਾਈਵ ਵਰਗੇ ਯੋਧਿਆਂ ਲਈ ਲਾਭਵੰਦ ਸਨ, ਉਥੇ ਈਸਟ ਇੰਡੀਆ ਕੰਪਨੀ ਲਈ ਮਾਲੀ ਤੌਰ ‘ਤੇ ਹਾਨੀਕਾਰਕ ਵੀ ਸਨ, ਅਤੇ ਇਉਂ ਕੰਪਨੀ ਉੱਤੇ ਇਤਨਾ ਮਾਲੀ ਭਾਰ ਵਧ ਗਿਆ ਕਿ ਉਸ ਨੂੰ ਬੈਂਕ ਆਫ਼ ਇੰਗਲੈਂਡ ਨੇ ਭੀ ਕਰਜ਼ਾ ਦੇਣੋਂ ਨਾਂਹ ਕਰ ਦਿੱਤੀ, ਅਤੇ ਕੰਪਨੀ ਨੇ ਬ੍ਰਿਟਿਸ਼ ਗਵਰਨਮੈਂਟ ਕੋਲ ਮਾਲੀ ਸਹਾਇਤਾ ਲਈ ਪ੍ਰਾਰਥਨਾ ਕੀਤੀ, ਜਿਸ ਕਾਰਨ ਬ੍ਰਿਟਿਸ਼ ਪਾਰਲੀਮੈਂਟ ਨੇ, ਸਭ ਹਾਲਾਤ ਦੀ ਜਾਂਚ ਪੜਤਾਲ ਪਿੱਛੋਂ ਸੰਨ 1773 ਦਾ ‘ਰੈਗੂਲੇਟਿੰਗ ਐਕਟ’ ਪਾਸ ਕਰਕੇ, ਕੰਪਨੀ ਦੇ ਹਿੰਦੁਸਤਾਨੀ ਇਲਾਕਿਆਂ ਦੇ ਇੰਤਜ਼ਾਮ ਦੀ ਸਿੱਧੀ ਦੇਖ ਭਾਲ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ, ਜਿਸ ਦੇ ਸਿੱਟੇ ਦੇ ਤੌਰ ‘ਤੇ, ਸਰ ਵਾਰੈਨ ਹੇਸਟਿੰਗਸ ਨੂੰ ਬੰਗਾਲ ਦਾ ਗਵਰਨਰ ਜਨਰਲ ਥਾਪਿਆ ਗਿਆ । ਇਸ ਪ੍ਰਕਾਰ, ਜਦ ਬ੍ਰਿਟਿਸ਼ ਪਾਰਲੀਮੈਂਟ ਨੇ ਹਿੰਦੁਸਤਾਨ ਵਿਚ ਕਾਬੂ ਕੀਤੇ ਇਲਾਕਿਆਂ ਦੇ ਰਾਜਸੀ ਇੰਤਜ਼ਾਮ ਦੀ ਜ਼ਿੰਮੇਵਾਰੀ ਕਬੂਲ ਲਈ, ਤਾਂ ਅਵੱਸ਼ ਹੋ ਗਿਆ ਕਿ ਜਿਨ੍ਹਾਂ ਸਿਧਾਂਤਾਂ ਉੱਤੇ ਇੰਗਲੈਂਡ ਵਿਚ ਰਾਜਕਾਜ ਦਾ ਨਿਰਭਰ ਹੈ, ਉਨ੍ਹਾਂ ਸਿਧਾਂਤਾਂ ਦਾ ਪ੍ਰਭਾਵ ਤੇ ਅਸਰ ਇਨ੍ਹਾਂ ਹਿੰਦੁਸਤਾਨੀ ਇਲਾਕਿਆਂ ਦੇ ਰਾਜਕਾਜ ਅਤੇ ਪ੍ਰਬੰਧਕ ਢੰਗ ਉੱਤੇ ਵੀ ਪਵ । ਇੰਗਲੈਂਡ ਵਿਚ ਰਾਜਕਾਜ ਦਾ ਆਧਾਰ ਦੇ ਸਿਧਾਂਤ ਹਨ: (1) ਲੋਕਾਂ ਉੱਤੇ ਹਕੂਮਤ ਉਨ੍ਹਾਂ ਦੀ ਮਰਜ਼ੀ ਨਾਲ ਕੀਤੀ ਜਾਵੇ, ਅਤੇ (2) ਉਸ ਹਕੂਮਤ ਦਾ ਮੰਤਵ ਉਨ੍ਹਾਂ ਦੀ ਆਪਣੀ ਭਲਾਈ ਤੇ ਲਾਭ ਹੋਵੇ। ਹਿੰਦੁਸਤਾਨ ਵਿਚ ਰਾਜ ਕਰਨ ਵਾਲੀ ਕੋਈ ਹਕੂਮਤ, ਜਿਸ ਉਤੇ ਕਿ ਬ੍ਰਿਟਿਸ਼ ਪਾਰਲੀਮੈਂਟ ਦਾ ਸਿੱਧਾ ਟੇਢਾ ਅਧਿਕਾਰ ਹੋਵੇ ਅਤੇ ਇਉਂ ਜਿਸ ਦੀ ਅੰਤਮ ਜ਼ਿੰਮੇਵਾਰੀ ਬ੍ਰਿਟਿਸ਼ ਪਾਰਲੀਮੈਂਟ ਅਤੇ ਅੰਗਰੇਜ਼ ਜਾਤੀ ਉਤੇ ਆਉਂਦੀ ਹੋਵੇ, ਇਨ੍ਹਾਂ ਦੋਹਾਂ ਸਿਧਾਂਤਾਂ ਦਾ ਤਿਆਗ ਜਾਂ ਖੰਡਨ, ਪ੍ਰਤੱਖ ਰੂਪ ਵਿਚ ਨਹੀਂ ਕਰ ਸਕਦੀ ਸੀ । ਸ੍ਵਰਾਜ ਦਾ ਜੋ ਬੂਟਾ ਸੰਨ 1947 ਵਿਚ ਫਲੀਭੂਤ ਹੋਇਆ, ਉਸ ਦਾ ਬੀਜ ਰੂਪ ਇਹ ਇਤਿਹਾਸਕ ਤੇ ਸਿਧਾਂਤਕ ਪਿਛੋਕੜ ਹੀ ਹੈ।
ਸੰਨ 1803 ਈਸਵੀ ਵਿਚ ਈਸਟ ਇੰਡੀਆ ਕੰਪਨੀ ਦਾ ਵੀਹ ਸਾਲਾ ਚਾਰਟਰ ਇੱਕਿਆ ਤਾਂ ਇਸ ਨੂੰ ਪੁਨਰਜੀਵਤ ਕਰਨ ਦੀ ਲੋੜ ਪਈ। ਲਾਰਡ ਗ੍ਰੈਨਵਿਲ ਨੇ ਉਸ ਸਮੇਂ ਜਿਹੜਾ ‘ਇੰਡੀਆ-ਬਿਲ’ ਬ੍ਰਿਟਿਸ਼ ਪਾਰਲੀਮੈਂਟ ਵਿਚ ਪੇਸ਼ ਕੀਤਾ, ਉਸ ਦੀ ਪ੍ਰੋੜ੍ਹਤਾ ਸਮਰਥਨ ਵਿਚ ਜੋ ਭਾਸ਼ਨ ਉਸ ਨੇ ਦਿੱਤਾ, ਉਸ ਵਿਚ ਕਿਹਾ :
“ਇਸ ਵਿਧਾਨ ਦਾ ਸ਼ਿਲਾ-ਆਧਾਰ ਤਿੰਨ ਮੁੱਖ ਮੰਤਵ ਹਨ। ਪਹਿਲਾ, ਇਹ ਕਿ ਅਸਾਡੇ ਹੱਕਾਂ ਦੀ ਰੱਖਿਆ ਅਤੇ ਅਧਿਕਾਰਾਂ ਦੀ ਵਰਤੋਂ ਦੀ ਹਿੰਦੁਸਤਾਨ ਵਿਚ ਨੀਂਹ ਇਹ ਹੈ ਕਿ ਉਸ ਦੀ ਸਾਮਰਾਜੀ ਪ੍ਰਭੂ-ਸੱਤਾ ਤਾਜ ਬਰਤਾਨੀਆ ਹੈ…. ਭਾਵੇਂ ਇਹ ਸੱਤਾ ਤਾਜ-ਬਰਤਾਨੀਆ ਦੇ ਹੱਥ ਕਿਵੇਂ ਭੀ ਆਈ, ਅਸਾਡੇ ਲਈ ਇਸ ਦਾ ਤਿਆਗ ਕਰਨਾ ਹੁਣ ਅਸੰਭਵ ਹੈ। ਇਸ ਪ੍ਰਭੂ-ਸੱਤਾ ਦੇ ਪ੍ਰਯੋਗ ਕਰਨ ਦੀ ਅਸਾਡੀ ਰੁਚੀ ਭਾਵੇਂ ਪ੍ਰਬਲ ਨਾ ਵੀ ਹੋਵੇ, ਅਸਾਡੇ ਲਈ ਇਸ ਨੂੰ ਸ੍ਰੀਕਾਰ ਕਰਨਾ ਅਵੱਸ਼ ਹੋ ਚੁੱਕਾ ਹੈ। ਦੂਜਾ ਮੰਤਵ, ਹਿੰਦੁਸਤਾਨੀਆਂ ਨੇ ਲਾਭਾਂ ਨੂੰ ਅੱਖੋਂ ਉਹਲੇ ਕਦਾਚਿਤ ਨਾ ਹੋਣ ਦੇਣਾ ਹੈ, ਅਤੇ ਤੀਜਾ, ਇੰਗਲੈਂਡ ਦੇ ਹਿੱਤਾਂ ਦਾ ਸਤਿਕਾਰ ਜੇ ਸ਼ੁੱਧ ਚੇਸ਼ਟਾ ਹੋਵੇ ਤਾਂ ਹਿੰਦੁਸਤਾਨੀਆਂ ਦੇ ਲਾਭਾਂ ਅਤੇ ਇੰਗਲੈਂਡ ਦੇ ਹਿੱਤਾਂ ਵਿਚ ਨਿਰੰਤਰ ਤਾਲਮੇਲ ਹੈ, ਅਤੇ ਕੋਈ ਬੁਨਿਆਦੀ ਵਿਰੋਧ ਨਹੀਂ।”ਤ
ਇਹ ਉਹ ਸਮਾਂ ਹੈ, ਜਦੋਂ ਕਿ ਸਿੱਖ ਰਾਜ ਵਾਲਾ ਭਾਗ ਹੀ ਕੇਵਲ ਸੈਤੰਤ੍ਰ ਰਹਿ ਗਿਆ ਸੀ, ਬਾਕੀ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਚੁੱਕਾ ਸੀ
ਸੰਨ 1913 ਈਸਵੀ ਵਿਚ, ਮਾਰਕੂਈ ਹੇਸਟਿੰਗਸ, ਹਿੰਦ ਦਾ ਗਵਰਨਰ ਜਨਰਲ ਨਿਯਤ ਹੋ ਕੇ ਪੁੱਜਾ ਅਤੇ ਹੇਸਟਿੰਗਸ ਦੇ ਸਿਰ ਇਸ ਗੱਲ ਦਾ ਸਿਹਰਾ ਬੱਝਦਾ ਹੈ ਕਿ ਉਸ ਨੇ ਪਹਿਲੀ ਵਾਰ, ਸਪੱਸ਼ਟ ਸ਼ਬਦਾਂ ਵਿਚ, ਇਹ ਵਿਚਾਰ ਪ੍ਰਗਟ ਕੀਤੇ, ਕਿ ਇਕ ਦਿਨ ਅਜਿਹਾ ਆਏਗਾ ਜਦੋਂ ਕਿ ਅੰਗਰੇਜ਼ ਆਪਣੀ ਰਜ਼ਾਮੰਦੀ ਨਾਲ, ਹਿੰਦੁਸਤਾਨ ਦੀ ਰਾਜਸੱਤਾ ਹਿੰਦੁਸਤਾਨੀਆਂ ਨੂੰ ਸੌਂਪ ਕੇ, ਟੁਰ ਜਾਣਗੇ। ਆਪਣੀ ਨਿੱਜੀ ਡਾਇਰੀ ਵਿਚ ਉਸ ਲਿਖਿਆ (17 ਮਈ, 1918) ਕਿ:
“ਉਹ ਸਮਾਂ, ਜਿਹੜਾ ਕਿ ਬਹੁਤ ਦੂਰ ਨਹੀਂ, ਆਵੇਗਾ, ਜਦ ਕਿ ਇੰਗਲੈਂਡ, ਆਪਣੇ ਆਪ ਹੀ, ਸ਼ੁਭ ਨੀਤੀ ਵਿਚਾਰ ਕੇ, ਇਸ ਰਾਜਸੱਤਾ ਨੂੰ ਤਿਆਗ ਦੇਣ ਦਾ ਸੰਕਲਪ ਕਰੇਗਾ, ਜਿਹੜੀ ਕਿ ਅਸਾਂ, ਧੀਰੇ ਧੀਰੇ, ਪਰ ਬਿਨਾਂ ਗੰਭੀਰ ਵਿਚਾਰ ਦੇ, ਗ੍ਰਹਿਣ ਕਰ ਲਈ ਹੈ ਅਤੇ ਜਿਸ ਨੂੰ ਝਟਪਟ ਤਿਲਾਂਜਲੀ ਦੇਣਾ, ਐਸ ਵੇਲੇ ਅਸਾਡੇ ਲਈ ਅਸੰਭਵ ਬਣ ਚੁੱਕਾ ਹੈ।”
ਸੱਚੀ ਗੱਲ ਇਹੋ ਹੈ, ਅਤੇ ਇਹ ਅੰਗਰੇਜ਼ਾਂ ਦੀ ਵਿਚਕਸ਼ਨ ਬੁੱਧੀ ਅਤੇ ਉੱਚਮਤੀ ਦੀ ਅਕੱਟ ਪ੍ਰੋੜ੍ਹਤਾ ਹੈ ਕਿ ਪਿਛਲੇ 150 ਵਰ੍ਹਿਆਂ ਦੇ ਲੰਮੇ ਸਮੇਂ ਵਿਚ ਕੱਟੜ ਤੋਂ ਕੱਟੜ ਸਾਮਰਾਜਵਾਦੀ ਅੰਗਰੇਜ਼ ਬੁੱਧੀਵਾਨ ਭੀ ਸਦਾ ਇਸ ਗੱਲ ਦੀ ਹਾਮੀ ਭਰਦੇ ਰਹੇ ਹਨ, ਕਿ ਅੰਗਰੇਜ਼ਾਂ ਦਾ ਹਿੰਦੁਸਤਾਨ ਉੱਤੇ ਰਾਜਸੀ ਅਧਿਕਾਰ ਸਦੀਵ ਨਹੀਂ ਰਹੇਗਾ ਤੇ ਨਹੀਂ ਰਹਿਣਾ ਚਾਹੀਏ। ਮੱਤ-ਭੇਦ ਕੇਵਲ ਇਸ ਗੱਲ ਉੱਤੇ ਰਿਹਾ ਹੈ, ਕਿ ਇਹ ਅਧਿਕਾਰ ਹਿੰਦੁਸਤਾਨੀਆਂ ਨੂੰ ਸੌਂਪਣ ਦਾ ਉਚਿਤ ਸਮਾਂ ਕਿਹੜਾ ਹੈ।
ਮਹਾਂਕਵੀ, ਰੁਡਯਰਡ ਕਿਪਲਿੰਗ (1865-1936) ਅੰਗਰੇਜ਼ੀ ਸਾਮਰਾਜ ਦਾ ਜਗਤ-ਪ੍ਰਸਿੱਧ ਨਬੀ ਸੀ ਅਤੇ ਇਸ ਸਾਮਰਾਜ ਦੀ ਆਤਮਕ ਪ੍ਰਭੁਤਾ ਦਾ ਪੈਗ਼ੰਬਰ । ਉਸ ਨੇ ਆਪਣੀ ਇਕ ਜਗਤ-ਵਿਖਿਆਤ ਕਵਿਤਾ ਵਿਚ, ਇਹ ਵਿਚਾਰ ਪ੍ਰਗਟ ਕੀਤੇ ਸਨ :
“ਔਹ ਤੱਕੋ, ਦੂਰ-ਦੁਰਾਡੇ ਸਾਗਰਾਂ ਵਿਚ ਤਰਦੇ ਅਸਾਡੇ ਸਮੁੰਦ੍ਰੀ ਬੇੜੇ ਅਲੋਪ ਹੋ ਰਹੇ ਹਨ । ਦੇਸ਼-ਦੇਸ਼ਾਂਤਰਾਂ ਵਿਚ ਅਸਾਡੇ ਫ਼ੌਜੀ ਕੰਪੂਆਂ ਦੀਆਂ ਅੱਗਾਂ ਦੀਆਂ ਲਾਟਾਂ ਬੁਝ ਰਹੀਆਂ ਹਨ। ਅਤੇ ਆਹ ਲਓ, ਅਸਾਡੀ ਭਿਬਯ ਪ੍ਰਭਾਵਸ਼ਾਲੀ ਸਾਮਰਾਜੀ ਸ਼ਕਤੀ ਇਕ ਭੁੱਲੀ ਵਿਸਰੀ ਪੌਰਾਣਕ ਕਥਾ ਬਣ ਗਈ ਹੈ।” ਸੰਨ 1923 ਦੇ ਲਗਭਗ, ਇਕ ਅੰਗਰੇਜ਼ ਆਈ.ਸੀ.ਐੱਸ. ਨੇ, ਗੁਮਨਾਮ ਰਹਿ ਕੇ ਇਕ ਪੁਸਤਕ ਲੰਡਨ ਵਿਚ ਛਪਵਾਈ ਸੀ, The Lost Dominion ਇਸ ਪੁਸਤਕ ਦੀ ਲੋਕੰ-ਪ੍ਰਤਿ ਯੁਕਤੀ (argumentum ad populum) ਇਹੋ ਸੀ ਕਿ ਅੰਗਰੇਜ਼ਾਂ ਕੋਲੋਂ ਹਿੰਦੁਸਤਾਨ ਕੇਵਲ ਇਸ ਗੱਲੇ ਹੀ ਖੁੱਸਣ ਵਾਲਾ ਹੈ, ਕਿਉਂਜੁ ਅੰਗਰੇਜ਼ਾਂ ਨੂੰ ਆਪਣੇ-ਆਪ ਉੱਤੇ ਸ੍ਵੈ-ਧਾ ਤੇ ਆਤਮ-ਵਿਸ਼ਵਾਸ ਹੀ ਨਹੀਂ ਹੈ। ਜੇ ਅੰਗਰੇਜ਼ ਇਉਂ ਨਾ ਮੰਨਦੇ ਕਿ ਉਨ੍ਹਾਂ ਨੇ ਹਿੰਦੁਸਤਾਨ ਉੱਤੇ ਕਬਜ਼ਾ ਦੇਵਨੇਤਿ ਨਾਲ ਕੀਤਾ ਹੈ ਅਤੇ ਆਪਣੀ ਧਰਮ ਕਰਤੱਵ ਪੂਰਤੀ ਲਈ ਕੁਝ ਸਮਾਂ ਇਥੇ ਹਨ ਅਤੇ ਸਪੱਸ਼ਟ ਇਉਂ ਕਹਿੰਦੇ ਤੇ ਮੰਨਦੇ ਕਿ ਉਨ੍ਹਾਂ ਨੇ ਹਿੰਦੁਸਤਾਨ ਸ਼ਮਸ਼ੀਰ ਦੇ ਜ਼ੋਰ ਨਾਲ ਲਿਆ ਹੈ, ਅਤੇ ਤਲਵਾਰ ਦੇ ਬਲ ਨਾਲ ਹੀ ਇਸ ਨੂੰ ਆਪਣੇ ਅਧੀਨ ਰੱਖਣਗੇ, ਤਾਂ ਹਿੰਦੁਸਤਾਨ ਦੇ ਅੰਗਰੇਜ਼ਾਂ ਦੇ ਹੱਥੋਂ ਚਲੇ ਜਾਣ ਦੀ ਨਿਸ਼ਚਿਤ ਸੰਭਾਵਨਾ ਕਦਾਚਿਤ ਨਾ ਹੁੰਦੀ।
ਸੰਨ 1857 ਦੇ ਗ਼ਦਰ ਦੇ ਪਿੱਛੋਂ, ਅੰਗਰੇਜ਼ੀ ਪਾਰਲੀਮੈਂਟ ਅਥਵਾ ਤਾਜ ਬਰਤਾਨੀਆ ਨੇ ਹਿੰਦੁਸਤਾਨ ਦੇ ਰਾਜਕਾਜ ਦੀ ਵਾਗਡੋਰ ਸਿੱਧੀ ਆਪਣੇ ਹੱਥਾਂ ਵਿਚ ਸੰਭਾਲ ਲਈ, ਅਤੇ ਜੋ ਸ਼ਾਹੀ ਵਿਗਯਾਪਨ ਉਸ ਸਮੇਂ ਮਹਾਰਾਣੀ ਵਿਕਟੋਰੀਆ ਵੱਲੋਂ ਜਾਰੀ ਹੋਇਆ, ਉਸ ਵਿਚ ਇਹ ਸ਼ਬਦ ਸਨ:
“ਹਿੰਦੁਸਤਾਨੀਆਂ ਦੀ ਖ਼ੁਸ਼ਹਾਲੀ ਵਿਚ ਅਸਾਡੀ ਸ਼ਕਤੀ, ਉਨ੍ਹਾਂ ਦੀ ਤਸੱਲੀ ਵਿਚ ਅਸਾਡੀ ਰੱਖਿਆ ਅਤੇ ਉਨ੍ਹਾਂ ਦੀ ਕ੍ਰਿਤੱਗਯਤਾ ਵਿਚ ਅਸਾਡਾ ਸਰਵੋਤਮ ਇਵਜ਼ਾਨਾ ਹੈ।”
ਸੰਨ 1861 ਵਿਚ ਇੰਡੀਅਨ ਕੌਂਸਲ ਐਕਟ ਪਾਸ ਹੋਇਆ, ਜਿਸ ਦੁਆਰਾ ਹਿੰਦੁਸਤਾਨੀਆਂ ਨੂੰ ਸਥਾਨਕ ਪੱਧਰ ਉੱਤੇ (Local self-government) ਰਾਜ ਪ੍ਰਬੰਧ ਚਲਾਉਣ ਦੇ ਅਧਿਕਾਰ ਦਿੱਤੇ ਗਏ। ਸੰਨ 1866 ਵਿਚ, ਕੁਝ ਹਿੰਦੁਸਤਾਨੀਆਂ ਅਤੇ ਸਭਚਿੰਤਕ ਅੰਗਰੇਜ਼ਾਂ ਨੇ ਇਕ ਸਾਂਝੀ ਸੰਸਥਾ, ‘ਈਸਟ ਇੰਡੀਅਨ ਐਸੋਸੀਏਸ਼ਨ’, ਲੰਡਨ ਵਿਚ ਬਣਾਈ, ਜਿਸ ਦਾ ਕਿ ਮੁੱਖ ਮੰਤਵ, ਹਿੰਦੁਸਤਾਨੀਆਂ ਦੇ ਹੱਕ ਵਿਚ ਪ੍ਰਚਾਰ ਕਰਨਾ ਅਤੇ ਉਨ੍ਹਾਂ ਦੇ ਵਿਰੁੱਧ ਪ੍ਰਚਲਿਤ ਗ਼ਲਤ-ਫ਼ਹਿਮੀਆਂ ਨੂੰ ਦੂਰ ਕਰਨਾ ਸੀ । ਸੰਨ 1884 ਵਿਚ, ਕਲਕੱਤੇ ਵਿਚ ‘ਨੈਸ਼ਨਲ ਲੀਗ’ ਬਣੀ ਅਤੇ ਉਸੇ ਸਾਲ ਮਦਰਾਸ ਵਿਚ ‘ਮਹਾਜਨ ਸਭਾ’ ਅਤੇ ‘ਬੰਬੇ ਪ੍ਰੈਸੀਡੈਂਸੀ ਐਸੋਸੀਏਸ਼ਨ’ ਕਾਇਮ ਹੋਈਆਂ, ਜਿਨ੍ਹਾਂ ਦਾ ਉਦੇਸ਼ ਕਿ ਹਿੰਦੁਸਤਾਨੀਆਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਦੇ ਰਾਜ ਪ੍ਰਬੰਧ ਵਿਚ ਵੱਧ ਤੋਂ ਵੱਧ ਭਾਗ ਮਿਲਣ ਦਾ ਪ੍ਰਚਾਰ ਕਰਨਾ ਸੀ । 27 ਦਸੰਬਰ 1885 ਨੂੰ, ਲਗਭਗ 70-80 ਹਿੰਦੁਸਤਾਨੀ, ਹਿੰਦੁਸਤਾਨ ਦੇ ਵੱਖ-ਵੱਖ ਭਾਗਾਂ ਤੇ ਜਾਤੀਆਂ ਦੇ ਪ੍ਰਤੀਨਿਧਾਂ ਦੇ ਰੂਪ ਵਿਚ, ਬੰਬਈ ਇਕੱਠੇ ਹੋਏ ਅਤੇ ਉਨ੍ਹਾਂ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਦੀ ਨੀਂਹ ਰੱਖੀ।
ਇਹੋ ‘ਨੈਸ਼ਨਲ ਕਾਂਗਰਸ’ ਹੈ, ਜਿਸ ਨੇ ਕਿ ਸੰਨ 1947 ਤੋਂ ਲੈ ਕੇ ਅੱਜ ਤਕ, ਦੋ ਤਿਹਾਈ ਤੋਂ ਵੱਧ ਹਿੰਦੁਸਤਾਨ ਦੀ ਹਕੂਮਤ ਸੰਭਾਲੀ ਹੋਈ ਹੈ।
ਬਾਕੀ ਇਕ ਤਿਹਾਈ ਹਿੰਦੁਸਤਾਨ ਕਿਵੇਂ ਮੁਸਲਿਮ ਲੀਗ ਦੇ ਪੇਟੇ ਪਿਆ ਅਤੇ ਕਮਿਊਨਲ ਅਵਾਰਡ ਕਿਵੇਂ ਇਸ ਮੁਲਕੀ ਵੰਡਾਰੇ ਦਾ ਸਹਾਇਕ ਬਣਿਆ, ਇਹੋ ਅਸਾਡੇ ਇਸ ਨਿਬੰਧ ਦਾ ਅਸਲੀ ਵਿਸ਼ਾ ਹੈ।
ਇੰਡੀਅਨ ਨੈਸ਼ਨਲ ਕਾਂਗਰਸ ਦਾ ਤੀਜਾ ਵਾਰਸ਼ਕ ਸਮਾਗਮ ਜਦ ਮਦਰਾਸ ਵਿਚ ਹੋਇਆ ਤਾਂ ਉਸ ਵਿਚ, ਬਦਰੂਦੀਨ ਤੱਯਬਜੀ ਦੀ ਅਗਵਾਈ ਵਿਚ, ਮੁਸਲਮਾਨ ਭੀ ਸ਼ਾਮਲ ਸਨ। ਕਾਂਗਰਸ ਦੇ ਇਸ ਜਲਸੇ ਵਿਚ ਕੁਝ ਅਜਿਹੀਆਂ ਗੱਲਾਂ ਕਹੀਆਂ ਗਈਆਂ ਜੋ ਅਯੋਗ ਤਾਂ ਨਹੀਂ ਕਹੀਆਂ ਜਾ ਸਕਦੀਆਂ, ਪਰ ਜਿਨ੍ਹਾਂ ਦਾ ਅੰਤ੍ਰੀਵ ਭਾਵ ਇਹੋ ਨਿਕਲਦਾ ਸੀ ਕਿ ਮੁੱਖ ਨਿਸ਼ਾਨਾ ਕਾਂਗਰਸ ਦਾ, ਹਿੰਦੁਸਤਾਨ ਦੀ ਹਕੂਮਤ ਅਤੇ ਰਾਜ-ਭਾਗ ਨੂੰ ਇਕ ਅਜਿਹੀ ਹਿੰਦੁਸਤਾਨੀ ਪਾਰਲੀਮੈਂਟ ਦੇ ਅਧਿਕਾਰਾਂ ਹੇਠ ਲੈ ਆਉਣਾ ਹੈ, ਜਿਸ ਦੀ ਵਾਗਡੋਰ ਕਿ ਬਹੁ-ਗਿਣਤੀ ਦੇ ਹੱਥ ਵਿਚ ਹੋਵੇ । ਮੁਸਲਮਾਨਾਂ ਦੀ ਦੂਰਦਰਸ਼ੀ ਅੱਖ ਅਤੇ ਤੀਖਨ ਬੁੱਧੀ ਨੇ ਇਹ ਝਟਪਟ ਭਾਂਪ ਲਿਆ ਕਿ ਅਜਿਹੇ ਰਾਜ ਪਰਿਵਰਤਨ ਦੀ ਬਾਹਰਲੀ ਰੂਪ-ਰੇਖਾ ਭਾਵੇਂ ਕਿਤਨੀ ਆਧੁਨਿਕ ਅਤੇ ਆਭਾ-ਪੂਰਤ ਕਿਉਂ ਨਾ ਹੋਵੇ, ਵਾਸਤਵ ਵਿਚ ਇਹ ਹਿੰਦੂ ਰਾਜ ਹੀ ਹੋਵੇਗਾ। ਇਹ ਵਿਚਾਰ ਕੇ, ‘ਇੰਡੀਅਨ ਨੈਸ਼ਨਲ ਕਾਂਗਰਸ’ ਦੀ ਸਰਵਾਂਗੀ ਨੁਮਾਇੰਦਗੀ ਦੀ ਕਾਟ ਕਰਨ ਲਈ, ਮੁਸਲਮਾਨਾਂ ਨੇ ਥਾਂ-ਥਾਂ ‘ਅੰਜੁਮਨਾਂ’ ਕਾਇਮ ਕਰ ਲਈਆਂ, ਜਿਨ੍ਹਾਂ ਵਿਚੋਂ ਕਿ ਸਿਰਕੱਢ, ‘ਯੂਨਾਈਟਡ ਇੰਡੀਆ ਪੈਟ੍ਰੀਆਟਿਕ ਐਸੋਸੀਏਸ਼ਨ’ ਅਥਵਾ ‘ਸੰਯੁਕਤ ਭਾਰਤੀ ਦੇਸ਼ ਭਗਤ ਸਭਾ’ ਸੀ, ਜਿਸ ਦੇ ਸੈਕ੍ਰੇਟਰੀ, ਪ੍ਰਸਿੱਧ ਦੇਸ਼ ਭਗਤ ਮੁਸਲਿਮ ਨੇਤਾ, ਸਰ ਸੱਯਦ ਅਹਿਮਦ ਸਨ।
ਸਰ ਸੱਯਦ ਅਹਿਮਦ ਦੀ ਮਹਾਨ ਸ਼ਖ਼ਸੀਅਤ, ਉਨ੍ਹਾਂ ਦਾ ਦੇਸ਼ ਭਗਤੀ ਲੀਨ ਚਰਿਤ੍ਰ ਅਤੇ ਇਸ ਸੰਸਥਾ ਦਾ ਨਾਮ, ਇਹ ਸਿੱਧ ਕਰਦੇ ਹਨ ਕਿ ਮੁਸਲਮਾਨਾਂ ਦਾ ਇਰਾਦਾ ਨਾ ਤਾਂ ਹਿੰਦੂਆਂ ਨਾਲੋਂ ਵੱਖਰੇ ਹੋਣਾ ਸੀ ਅਤੇ ਨਾ ਹੀ ਦੇਸ਼ ਦਾ ਵੰਡਾਰਾ। ਉਨ੍ਹਾਂ ਦੀ ਹੱਕੀ ਤੇ ਤੀਬਰ ਇੱਛਾ ਕੇਵਲ ਇਤਨੀ ਹੀ ਸੀ ਕਿ ਜਦੋਂ ਕੌਮੀ ਰਾਜ ਸਥਾਪਤ ਹੋਵੇ ਤਾਂ ਇਸ ਦੇ ਪਰਦੇ ਹੇਠ ਘੱਟ-ਗਿਣਤੀ ਫ਼ਿਰਕਿਆਂ ਲਈ ਗਲ-ਘੋਟੂ, ਹਿੰਦੂ ਗ਼ਲਬਾ ਸਥਾਪਤ ਨਾ ਕਰ ਦਿੱਤਾ ਜਾਵੇ।
ਕਮਿਊਨਲ ਅਵਾਰਡ ਦਾ ਅਸਲੀ ਤਾਤਪਰਜ ਭੀ ਇਹੋ ਤਸੱਲੀ ਦੇਣਾ ਸੀ ਅਤੇ ਦੇਸ਼ ਦਾ ਵੰਡਾਰਾ ਭੀ ਤਾਂ ਹੀ ਹੋਇਆ ਜਦੋਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਇਹ ਤਸੱਲੀ ਦੇਣ ਵਿਚ ਅਸਮਰੱਥ ਰਹੀ।
ਇੰਡੀਅਨ ਨੈਸ਼ਨਲ ਕਾਂਗਰਸ ਦੇ ਵਾਰਸ਼ਿਕ ਸਮਾਗਮਾਂ ਵਿਚ ਮੁਸਲਮਾਨ ਡੈਲੀਗੇਟ ਘਟਦੇ ਘਟਦੇ, 750 ਤੋਂ 17 ਰਹਿ ਗਏ, ਅਤੇ ਸੰਨ 1906 ਵਿਚ ਮੁਸਲਮਾਨ ਲੀਡਰਾਂ ਨੇ, ਆਪਣੇ ਹੱਕ ਸੁਰੱਖਿਅਤ ਕਰਨ ਹਿੱਤ, ਆਲ ਇੰਡੀਆ ਮੁਸਲਮ ਲੀਗ ਦੀ ਨੀਂਹ ਰੱਖ ਦਿੱਤੀ।
ਇਹੋ ਸਮਾਂ ਹੈ ਜਦੋਂ ਕਿ ਦੇਸ਼ ਭਰ ਦੇ ਹਿੰਦੂਆਂ ਵਿਚ ਇਕ ਨਵਾਂ ਆਤਮ- ਅਭਿਮਾਨ ਜਾਗ੍ਰਿਤ ਹੋ ਰਿਹਾ ਸੀ, ਸ੍ਵੈਜਾਤੀ ਅਭਿਮਾਨ, ਸ੍ਵੈਧਰਮ ਅਭਿਮਾਨ। ਮੁਸਲਮਾਨਾਂ ਵਿਚ ਇਸ ਦਾ ਪ੍ਰਤੀਕਰਮ ਇਕ ਅਜਿਹੀ ਕੁਦਰਤੀ ਘਟਨਾ ਸੀ, ਕਿ ਹੈਰਾਨੀ ਇਹ ਨਹੀਂ ਕਿ ਮੁਸਲਮਾਨਾਂ ਵਿਚ ਆਪਣੀ ਕੌਮ, ਆਪਣੇ ਮਜ਼ਹਬ ਅਤੇ ਆਪਣੀ ਸ਼ਾਨਦਾਰ ਤਾਰੀਖ਼ ਦਾ ਅਹਿਸਾਸ, ਇਸ ਸਮੇਂ ਕਿਉਂ ਉਤਪੰਨ ਹੋਇਆ, ਸਗੋਂ ਅਚੰਭਾ ਇਹ ਹੈ ਕਿ ਇਸ ਮੁਸਲਮ ਜਾਗ੍ਰਿਤੀ ਨੂੰ ਇਕ ਓਪਰਾ ਜਜ਼ਬਾ ਤੇ ਅੰਗਰੇਜ਼ ਸਾਮਰਾਜੀਆਂ ਦੀ ਪੈਦਾ ਕੀਤੀ ਹੋਈ, ਮਸਨੂਈ ਮਨੋਬ੍ਰਿਤੀ ਹਿੰਦੂਆਂ ਦੇ ਵੱਡੇ-ਵੱਡੇ ਚਤੁਰ ਤੇ ਬੁੱਧੀਮਾਨ ਸਿਆਣਿਆਂ ਨੇ ਸਮਝੀ, ਤੇ ਇਉਂ ਸਮਝ ਕੇ ਇਸ ਨਾਲ ਪ੍ਰੇਮਾਭਾਵ ਮਹਿਯੋਗ ਕਰਨ ਦੀ ਬਜਾਏ ਇਸ ਨੂੰ ਇਕ ਲਾਂਭੇ ਕਰਨ, ਯਾ ਚਲਾਕ ਨੀਤੀ ਨਾਲ ਇਸ ਨੂੰ ਪ੍ਰਾਜੈ ਕਰਨ ਵਿਚ ਅੱਧੀ ਸਦੀ ਦਾ ਸਮਾਂ ਬਤੀਤ ਕਰ ਦਿੱਤਾ, ਜਿਸ ਅਲਪ ਬੱਧੀ ਅਤੇ ਕੁਚੇਸ਼ਟਾ ਦਾ ਸਿੱਟਾ ਮੁਲਕ ਦਾ ਵੰਡਾਰਾ, ਦਸ ਲੱਖ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਦਾ ਖ਼ੂਨ, ਇਕ ਲੱਖ ਦੇ ਲਗਭਗ ਅਬਲਾ ਇਸਤ੍ਰੀਆਂ ਦੀ ਬੇਪਤੀ ਅਤੇ ਪੰਜਾਹ ਹਜ਼ਾਰ ਦੇ ਕਰੀਬ ਕੁਮਾਰੀਆਂ ਦਾ ਧਰਮ ਪਤਨ ਤੇ ਸਤ ਭੰਗ ਨਿਕਲਿਆ, ਜਿਸ ਮਹਾਨ ਉਤਪਾਤ ਨੂੰ, ਅਸਲੀ ਦੋਸ਼ੀਆਂ ਨੇ ‘ਅੰਦਾਜ਼ੇ ਕਾ ਗ਼ਲਤੀ ਹੋ ਗਿਆ’ ਕਹਿ ਕੇ ਹੀ ਟਾਲ ਦਿੱਤਾ।
ਇਸ ਹਿੰਦੂ ਆਤਮ-ਅਭਿਮਾਨ ਦੀ ਰੂਪ-ਰੇਖਾ ਸਪੱਸ਼ਟ ਕਰਨ ਲਈ, ਉਸ ਸਮੇਂ ਦੀਆਂ ਇਕ ਦੋ ਘਟਨਾਵਾਂ ਦਾ ਸੰਖੇਪ ਵਰਣਨ ਜ਼ਰੂਰੀ ਹੈ।
ਸੰਨ 1900 ਵਿਚ ਲਾਰਡ ਕਰਜ਼ਨ ਹਿੰਦੁਸਤਾਨ ਦਾ ਗਵਰਨਰ ਜਨਰਲ ਨੀਯਤ ਹੋ ਕੇ ਆਇਆ ਅਤੇ ਅਗਲੇ ਸਾਲ ਉਸ ਨੇ ਕਲਕੱਤਾ ਯੂਨੀਵਰਸਿਟੀ ਦੇ ਚਾਂਸਲਰ ਦੀ ਹੈਸੀਅਤ ਵਿਚ, ਆਪਣੇ ਕਾਨਵੋਕੇਸ਼ਨ-ਭਾਸ਼ਨ ਵਿਚ ਇਹ ਸ਼ਬਦ ਕਹੇ :
“ਇਸ ਸਿੱਖਿਆ ਵੱਲ ਅਜੇ ਅਸਾਡਾ ਧਿਆਨ ਨਹੀਂ ਗਿਆ ਕਿ ਆਤਮਾ ਦਾ ਦੀਪ ਕਿਵੇਂ ਜਗਾਈਦਾ ਹੈ। ਇਹ ਅਸਾਡਾ ਕਰਤੱਵਯ ਹੈ ਕਿ ਅਸੀਂ ਉੱਠਣ ਵਾਲੀ ਨਸਲ ਨੂੰ ਅਸੱਤਯ ਮਾਰਗ ਵੱਲ ਜਾਣੋਂ ਰੋਕੀਏ ਅਤੇ ਧਰਮ ਮਾਰਗ ਵੱਲ ਉਸ ਦੀ ਰਾਹਨੁਮਾਈ ਕਰੀਏ।”
ਉਸ ਸਮੇਂ, ਬੰਗਾਲ ਵਿਚ, ਹਿੰਦੂ ਨੌਜਵਾਨਾਂ ਵਿਚ ਇਹ ਲਹਿਰ ਉੱਠ ਰਹੀ ਸੀ ਕਿ ਯੂਰਪੀਨ ਮਰਦ ਔਰਤਾਂ ਦਾ ਬਲੀਦਾਨ ਅਥਵਾ ਕਤਲ, ਕਾਲਿਕਾ ਮਾਤਾ, ਜੋ ਕਿ ਭਾਰਤ ਮਾਤਾ ਯਾ ਹਿੰਦੁਸਤਾਨ ਦੀ ਆਤਮਾ ਦਾ ਹੀ ਪਰਾਭੌਤਿਕ ਰੂਪ ਸਮਝਿਆ ਜਾਂਦਾ ਹੈ, ਨੂੰ ਅਤੀ ਪ੍ਰਿਯ ਹੈ। ਇਹ ਵਿਚਾਰ ਪ੍ਰਾਚੀਨ ਵੈਦਿਕ ਮਨੁਸ਼ਮੇਧ ਰੀਤੀ ਦਾ ਹੀ ਨਵੀਨ ਤੇ ਭ੍ਰੰਸ਼ ਰੂਪ ਹੈ, ਜਿਸ ਦੇ ਕਿ ਰੂਪਾਂਤ੍ਰ, ਠੱਗੀ, ਸਤੀ, ਬੱਚਾਕੁਸ਼ੀ ਦਾ ਨਿਰੋਧ ਅੰਗਰੇਜ਼ ਹਾਕਮ, ਹਿੰਦੁਸਤਾਨ ਵਿਚ ਕਰ ਚੁੱਕੇ ਸਨ। ਇਹੋ ਰਕਤਸਰਾਵਆਤ ਵੈਦਿਕ ਵਿਚਾਰਧਾਰਾ ਹੀ ਬੰਗਾਲੀ ਅਰਾਜਕਤਾ, ਅਨਾਰਕਿਜ਼ਮ ਦੇ ਰੂਪ ਵਿਚ ਪ੍ਰਗਟ ਹੋਈ ਸੀ, ਅਤੇ ਸਪੱਸ਼ਟ ਹੈ ਕਿ ਲਾਰਡ ਕਰਜ਼ਨ ਦਾ ਇਸ਼ਾਰਾ ਇਸ ਵਿਚਾਰਧਾਰਾ ਅਤੇ ਇਸ ਲਹਿਰ ਵੱਲ ਹੀ ਸੀ। ਭਾਵੇਂ ਜਿਹੜੇ ਸ਼ਬਦ ਉਸ ਨੇ ਵਰਤੇ ਸਨ, ਉਨ੍ਹਾਂ ਉੱਤੇ ਕਿਸੇ ਪ੍ਰਕਾਰ ਦਾ ਕਿੰਤੂ ਕਰਨਾ ਭੀ ਯੋਗ ਨਹੀਂ ਭਾਸਦਾ, ਪਰ ਇਸ ਕਾਨਵੋਕੇਸ਼ਨ-ਭਾਸ਼ਨ ਵਿਰੁੱਧ, ਝਟਪਟ ਅਤੇ ਸਰਵ-ਵਿਆਪੀ ਝੱਖੜ ਹਿੰਦੂਆਂ ਵਿਚ ਉੱਠ ਖੜ੍ਹਾ ਹੋਇਆ, ਜਿਸ ਵਿਚ ਕਿ ਦਾਦਾਭਾਈ ਨਾਰੋਜੀ ਵਰਗੇ ਸਥਿਰ-ਬੁੱਧੀ ਨੇਤਾ ਭੀ ਸ਼ਾਮਲ ਹੋ ਗਏ। ਕਲਕੱਤਾ, ਮਦਰਾਸ, ਬੰਬਈ, ਅਲਾਹਾਬਾਦ ਤੇ ਲਾਹੌਰ ਵਿਚ ਭਰਪੂਰ ਪਬਲਿਕ ਜਲਸੇ, ਇਸ ‘ਕੌਮੀ ਹੱਤਕ’ ਦੇ ਖ਼ਿਲਾਫ਼ ਕੀਤੇ ਗਏ ਕਿ ਲਾਰਡ ਕਰਜ਼ਨ ਨੇ ਇਉਂ ਕਿਉਂ ਕਿਹਾ ਹੈ ਕਿ ਨੌਜਵਾਨਾਂ ਦੀ ਸਹੀ ਰਾਹਨੁਮਾਈ ਹੋਣੀ ਚਾਹੀਦੀ ਹੈ । ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ, ਕਿ ਕਾਲਿਕਾ ਮਾਤਾ ਅਤੇ ਭਾਰਤ ਮਾਤਾ ਨੂੰ ਏਕਾਂਕੀ ਰੂਪ ਨਿਰਣਯ ਕਰਨ ਦਾ ਧਾਰਮਕ ਸਿਧਾਂਤ, ਸਪੱਸ਼ਟ ਰੂਪ ਵਿਚ ਬਾਬੂ ਬੰਕਮ ਚੰਦ੍ਰ ਚੈਟਰਜੀ ਦੇ ਨਾਵਲ ‘ਅਨੰਦ ਮੱਠ’ ਵਿਚ ਕੀਤਾ ਗਿਆ ਸੀ, ਜਿਸ ਸਿਧਾਂਤ ਨੂੰ ਕਿ ਰਿਸ਼ੀ ਅਰਵਿੰਦ ਘੋਸ਼ ਨੇ ਭਿਬਯ ਦਾਰਸ਼ਨਿਕ ਰੂਪ ਦਿੱਤਾ । ਇਹੋ ਸਿਧਾਂਤ ਹੈ ਜਿਸ ਨੂੰ ਲਾਲਾ ਹਰਦਿਆਲ, ਐੱਮ.ਏ. ਨੇ 1910-14 ਵਿਚ, ਕੈਨੇਡੀਅਨ ਸਿੱਖਾਂ ਵਿਚ ਅਤੇ ਭਾਈ ਪਰਮਾਨੰਦ ਨੇ ਕੈਲੀਫ਼ੋਰਨੀਆ ਦੇ ਪੰਜਾਬੀ ਸਿੱਖਾਂ ਵਿਚ, ਇਹ ਕਹਿ ਕੇ ਪ੍ਰਚਾਰਿਆ ਕਿ ਸ਼ੁੱਧ ਸਿੱਖੀ ਸਿਧਾਂਤ ਇਹੋ ਹੈ, ਅਤੇ ਜਿਸ ਪ੍ਰਚਾਰ ਨੂੰ ਸ੍ਰੀਕਾਰ ਕਰਕੇ, ਸਰਲ ਸੁਭਾ, ਵਿਸ਼ਵਾਸੀ ਤੇ ਆਦਰਸ਼ਵਾਦੀ ਪੇਂਡੂ ਸਿੱਖਾਂ ਵੱਲੋਂ, ਗ਼ਦਰ ਅੰਦੋਲਨ ਦੀ ਨੀਂਹ ਰੱਖੀ ਗਈ ਅਤੇ ਸੈਂਕੜੇ ਸਿੱਖ, ਸਾਬਤ ਸਿਦਕ ਨਾਲ, ਫਾਂਸੀਆਂ ਚੜ੍ਹੇ ਯਾ ਉਮਰਾਂ ਜੇਲ੍ਹ ਕੱਟੀ, ਪਰ ਜਿਸ ਗ਼ਦਰ ਅੰਦੋਲਨ ਦੀ ਅਗਨੀ ਵਿਚ ਲਾਲਾ ਹਰਦਿਆਲ ਤਾਂ ਪ੍ਰਵੇਸ਼ ਹੀ ਨਾ ਹੋਏ ਅਤੇ ਅਮਰੀਕਾ ਹੀ ਬੈਠੇ ਰਹੇ ਅਤੇ ਭਾਈ ਪਰਮਾਨੰਦ ਕਾਲੇ ਪਾਣੀ ਤੋਂ ਲਿਖਤੀ ਖਿਮਾਂ ਮੰਗ ਕੇ ਇਸ ਵਿਚੋਂ ਬਚ ਨਿਕਲੇ। ਇਹੋ ਸਿਧਾਂਤ, ਮਜ਼ਹਬ ਨੂੰ ਜਾਤੀ ਨਾਲ ਜੋੜਨ ਦਾ, ਫੇਰ ਜਾਤੀ ਨੂੰ ਭੂਗੋਲਿਕ ਦੇਸ਼ ਨਾਲ ਇਕ ਰੂਪ ਕਰਨ ਦਾ ਅਤੇ ਦੇਸ਼ ਨੂੰ ਪਰਾਭੌਤਕ ਈਸ਼ਵਰੀ ਦਿਬਯ ਰੂਪ ਦੇਣ ਦਾ ‘ਨੈਸ਼ਨਲਿਸਟ’ ਸਿੱਖੀਵਾਦ ਦੀ ਨੀਂਹ ਹੈ। ਇਹ ਪਿਛੋਕੜ ਹੈ ‘ਅਨੰਦ ਮੱਠ’ ਦਾ, ਜਿਸ ਵਿਚੋਂ ਕਿ ‘ਵੰਦੇ ਮਾਤਮ’ ਦਾ ਗੀਤ ਹੁਣ ਅਸਾਡੇ ਦੇਸ਼ ਦਾ ਕੌਮੀ ਤਰਾਨਾ ਸ੍ਰੀਕਾਰ ਹੋ ਚੁੱਕਾ ਹੈ। ਇਸ ‘ਅਨੰਦ ਮੱਠ’ ਵਿਚ ਕਾਲਿਕਾ ਮਾਤਾ ਨੂੰ ਮਹਾਨ ਪ੍ਰਸੰਨ ਕਰਨ ਲਈ ਜਿਸ ਬਲੀਦਾਨ ਦਾ ਪ੍ਰਯੋਗ ਪ੍ਰਚਾਰਿਆ ਗਿਆ ਹੈ, ਉਹ ਮੁਸਲਮਾਨ ਵਿਦੇਸ਼ੀ ਯਵਨਾਂ ਦਾ ਬਲੀਦਾਨ ਹੀ ਹੈ। ਯੂਰਪੀਨਾਂ ਦਾ ਬਲੀਦਾਨ, ‘ਅਨੰਦ ਮੱਠ’ ਦੇ ਇਸ ਪ੍ਰਥਮ ਸਿਧਾਂਤ ਦਾ ਐਵੇਂ ਰੂਪਾਂਤ੍ਰ ਹੀ ਹੈ। ਲਾਰਡ ਕਰਜ਼ਨ ਦੇ ਇਸ ਭਾਸ਼ਨ ਦੇ ਵਿਰੁੱਧ ਲੋਕ ਵਿਆਪੀ ਪ੍ਰਟੈਸਟ ਦਾ ਰਹੱਸਯ ਇਹੋ ਸੀ ਕਿ ਅੰਗਰੇਜ਼ਾਂ ਨੂੰ ਕਤਲ ਕਰਨਾ ਅਤੇ ਮੁਸਲਮਾਨਾਂ ਨੂੰ ਕਤਲ ਕਰਨਾ ਅਤੇ ਉਨ੍ਹਾਂ ਦਾ ਦੇਸ਼ ਵਿਚੋਂ ਬੀਜ-ਨਾਸ਼ ਤੇ ਕੁਲ-ਨਾਸ਼ ਕਰਨਾ, ਹਿੰਦੂਆਂ ਦਾ ਧਾਰਮਿਕ ਹੱਕ ਅਤੇ ਕਰਤੱਵਯ ਹੈ। ਇਵੇਂ ਹੀ ਮਰਮੱਗਯ ਮੁਸਲਮਾਨਾਂ ਨੇ ਜਾਂਚਿਆ ਤੇ ਸਮਝਿਆ ਤਾਂ ਉਨ੍ਹਾਂ ਨੂੰ ਕੀ ਦੋਸ਼ ਹੈ?
ਇਸ ਸਮੇਂ ਦੀ ਕਾਂਗਰਸ ਨੈਸ਼ਨਲਿਜ਼ਮ ਦੀ ਰੂਹ ਦਾ ਨੇਤਾ, ਬਾਲ ਗੰਗਾਧਰ ਤਿਲਕ ਸੀ, ਅਤੇ ਜੇ ਉਸ ਦੀ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਅਚਾਨਕ ਮ੍ਰਿਤੂ ਨਾ ਹੋ ਜਾਂਦੀ ਤਾਂ ਉਸ ਨੇ ਹੀ ਕਾਂਗਰਸ ਦਾ ਪ੍ਰੈਜ਼ੀਡੈਂਟ ਤੇ ਨੇਤਾ, ਗਾਂਧੀ ਜੀ ਦੀ ਥਾਵੇਂ ਨਿਯੁਕਤ ਹੋਣਾ ਸੀ। ਬਾਲ ਗੰਗਾਧਰ ਤਿਲਕ ਦੀਆਂ ਵਿਸ਼ਾਲ ਤੇ ਪ੍ਰਭਾਵਸ਼ਾਲੀ ਲਿਖਤਾਂ ਨੂੰ ਅੱਜ ਗਹੁ ਨਾਲ ਵਿਚਾਰਿਆਂ ਇਹ ਸਪੱਸ਼ਟ ਹੋ ਆਉਂਦਾ ਹੈ ਕਿ ਉਸ ਨੂੰ ਦੋ ਤੇ ਕੇਵਲ ਦੋ, ਗਿਲੇ ਅੰਗਰੇਜ਼ਾਂ ਦੇ ਬਰਖ਼ਿਲਾਫ਼ ਸਨ । ਇਕ, ਇਹ ਕਿ ਅੰਗਰੇਜ਼ਾਂ ਨੇ ਬ੍ਰਾਹਮਣ ਪੇਸ਼ਵਾ ਦੀ ਰਾਜਸੱਤਾ ਦਾ ਮਹਾਰਾਸ਼ਟਰ ਵਿਚ ਵਿਨਾਸ਼ ਕੀਤਾ, ਅਤੇ ਦੋ, ਇਹ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਸਥਿਰ ਹੋਣ ਨਾਲ ਹਿੰਦੂ ਧਾਰਮਕ ਤੇ ਸਮਾਜਕ ਵਿਚਾਰਧਾਰਾ ਤੇ ਗੌਰਵ ਦੀ ਮਾਨਹਾਨੀ ਹੋਈ ਹੈ। ਇਨ੍ਹਾਂ ਦੋਂਹ ਕਾਰਨਾਂ ਕਰਕੇ ਹੀ ਉਹ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣਾ ਚਾਹੁੰਦੇ ਸਨ। ਕੀ ਇਹ ਕਾਰਨ ਤੇ ਇਹ ਵਿਚਾਰ, ਮੁਸਲਮਾਨਾਂ ਦੀ, ਸੰਯੁਕਤ ਭਾਰਤ ਵਿਚ, ਸੁਰੱਖਿਆ ਅਤੇ ਸਥਿਤੀ ਦੇ ਲਈ ਉਤਨੇ ਹੀ ਮੁਹਲਿਕ ਨਹੀਂ ਹਨ, ਜਿਤਨੇ ਕਿ ਅੰਗਰੇਜ਼ਾਂ ਲਈ ? ਸਗੋਂ ਇਸ ਤੋਂ ਵੀ ਵੱਧ।
ਸੰਨ 1958 ਵਿਚ, ਜਦੋਂ ਭਾਸ਼ਾ-ਆਧਾਰਿਤ ਪ੍ਰਾਂਤ, ਮਹਾਰਾਸ਼ਟਰ ਬਣਿਆ, ਤਾਂ ਸਾਰੇ ਮਹਾਰਾਸ਼ਟਰ ਵਿਚ, ਸਰਕਾਰੀ ਪੱਧਰ ਉੱਤੇ, ਇਹ ਪ੍ਰਚਾਰਿਆ ਗਿਆ ਕਿ ਸ਼ਿਵਾਜੀ-ਨਿਰਮਾਣਤ ਮਹਾਰਾਸ਼ਟਰ ਅਤੇ ਪੇਸ਼ਵਾ-ਪ੍ਰਬੰਧਿਤ ਮਹਾਰਾਸ਼ਟਰ ਪੁਨਰਜੀਵਤ ਹੋਇਆ ਹੈ। ਇਹ ਮਹਾਰਾਸ਼ਟਰ ਉਹੋ ਹੈ ਜਿਸ ਨੂੰ ਸ਼ਿਵਾਜੀ ਨੇ ਮੁਸਲਮਾਨਾਂ ਦੇ ਗ਼ਲਬੇ ਨੂੰ ਪ੍ਰਾਜੈ ਕਰ ਕੇ ਸਥਾਪਤ ਕੀਤਾ ਸੀ, ਅਤੇ ਉਹੋ ਮਹਾਰਾਸ਼ਟਰ ਜਿਸ ਦਾ ਪ੍ਰਬੰਧ ਪੇਸ਼ਵਾ ਹੁਕਮਰਾਨਾਂ ਦੇ ਹੱਥੋਂ, ਅੰਗਰੇਜ਼ਾਂ ਨੇ ਖੋਹਿਆ ਸੀ । ਪੰਜਾਬੀ ਸੂਬੇ ਦੀ ਸਥਾਪਤੀ ਦੇ ਵਿਰੁੱਧ ਅਸਲੀ ਤੇ ਬੁਨਿਆਦੀ ਦਲੀਲ ਇਹੋ ਸੀ ਤੇ ਹੈ ਕਿ ਇਸ ਨਾਲ ਸਿੱਖ ਰਾਜ ਦੀ ਸਮ੍ਰਿਤੀ ਜੀਵਤ ਹੋ ਉੱਠਣ ਦੀ ਸੰਭਾਵਨਾ ਹੈ, ਉਹ ਸਿੱਖ ਰਾਜ ਜਿਸ ਨੇ ਨਾ ਕੇਵਲ ਮਹਾਂ ਪੰਜਾਬ ਉੱਤੋਂ ਮੁਸਲਮਾਨਾਂ ਦੇ ਗ਼ਲਬੇ ਨੂੰ ਖ਼ਤਮ ਕੀਤਾ ਸੀ, ਉੱਤਰ-ਪੱਛਮੀ ਯਲਗਾਰਾਂ, ਬਿਦੇਸ਼ੀਆਂ ਅਤੇ ਸਾਰੇ ਦੇਸ਼ ਦੀ ਧਰਮਹਾਨੀ ਤੇ ਮਾਨਹਾਨੀ ਦੇ ਹਜ਼ਾਰ ਵਰ੍ਹੇ ਤੋਂ ਵਾਪਰ ਰਹੇ ਕਾਰਨਾਂ ਨੂੰ ਠੱਲ੍ਹ ਪਾਈ ਸੀ, ਸਗੋਂ ਹਿੰਦੂਆਂ ਨੂੰ ਭੀ ਮੁਸਲਮਾਨਾਂ ਸਮੇਤ ਆਪਣੇ ਰਾਜ-ਭਾਗ ਵਿਚ ਬਰਾਬਰ ਦਾ ਹਿੱਸੇਦਾਰ ਬਣਾਇਆ ਸੀ, ਜਿਸ ਰਾਜ ਨੂੰ ਕਿ ਸ੍ਵਾਰਥੀ, ਨੀਚ, ਦ੍ਰਿਸ਼ੀ, ਨਿਯੂਨ-ਬੁੱਧੀ ਡੋਗਰੇ ਤੇ ਯੂ.ਪੀ. ਦੇ ਪੂਰਬੀ ਹਿੰਦੂਆਂ ਨੇ ਹੀ ਵਿਸ਼ਵਾਸ-ਘਾਤ, ਦੇਸ਼ ਵਿਦ੍ਰੋਹ ਅਤੇ ਅਕ੍ਰਿਤਘਣਤਾ ਦੁਆਰਾ, ਅੰਗਰੇਜ਼ਾਂ ਦੇ ਹਵਾਲੇ ਕਰਵਾ ਦਿੱਤਾ ਸੀ, ਅਜਿਹੇ ਰਾਜ-ਭਾਗ ਦੀ ਸਮ੍ਰਿਤੀ ਦੇ ਉਤੇਜਨ ਹੋਣ ਦੀ ਸੰਭਾਵਨਾ ਵੀ ਜੇ ਸੁਤੰਤ੍ਰ ਭਾਰਤ ਦੇ ਵਿਧਾਨ ਪਤੀਆਂ ਨੂੰ ਕਬੂਲ ਨਹੀਂ, ਤਾਂ ਮੁਸਲਮਾਨਾਂ ਦਾ, ਪੰਜਾਹ ਸਾਲ ਪਹਿਲਾਂ ਦਾ ਇਹ ਤੌਖਲਾ ਕਿ ਸੰਯੁਕਤ ਹਿੰਦੁਸਤਾਨ ਵਿਚ, ਜੇ ਰਾਜਸੀ ਸੱਤਾ ਦਾ ਆਧਾਰ ਕੇਵਲ ਸਿਰਾਂ ਦੀ ਗਿਣਤੀ ਹੀ ਹੋਇਆ, ਤਾਂ ਉਹ ਬਚ ਨਹੀਂ ਸਕਦੇ, ਕਿਵੇਂ ਅਸਾਰ ਯਾ ਨਿੰਦਨੀਯ ਮਿਥਿਆ ਜਾ ਸਕਦਾ ਹੈ ?
ਸੰਨ 1892 ਦੇ ‘ਇੰਡੀਅਨ ਕੌਂਸਲ ਐਕਟ’ ਵਿਚ ਹਿੰਦੂ ਮੁਸਲਮਾਨਾਂ ਦੇ ਵੱਖੋ ਵੱਖਰੇ ਚੋਣ ਹਲਕੇ ਯਾ ਫ਼ਿਰਕਾਦਾਰੀ ਨੁਮਾਇੰਦਗੀ ਪ੍ਰਵਾਣ ਨਹੀਂ ਸੀ ਕੀਤੀ ਗਈ, ਜਿਸ ਦਾ ਪ੍ਰਤੱਖ ਸਿੱਟਾ ਇਹੋ ਨਿਕਲਿਆ ਸੀ ਕਿ ਹਿੰਦੂ ਬਹੁਗਿਣਤੀ, ਕਿਸੇ ਗ਼ੈਰ-ਹਿੰਦੂ ਉੱਤੇ ਪੂਰਨ ਵਿਸ਼ਵਾਸ ਪ੍ਰਗਟ ਕਰਨ ਤੋਂ ਇਨਕਾਰੀ ਸੀ, ਅਤੇ ਜੋ ਭੀ ਰਾਜਸੱਤਾ ਮਿਲੀ ਸੀ, ਉਸ ਨੂੰ ਹਿੰਦੂਆਂ ਦੇ ਹੱਥ ਵਿਚ ਹੀ ਰੱਖਣ ਉੱਤੇ ਦ੍ਰਿੜ੍ਹ ਸੀ। ਸੰਨ 1908 ਵਿਚ, ਜਦ ਬ੍ਰਿਟਿਸ਼ ਪਾਰਲੀਮੈਂਟ ਨੂੰ ਹਿੰਦੁਸਤਾਨ ਦੀ ਹਕੂਮਤ ਦਾ ਸਿੱਧਾ ਪ੍ਰਬੰਧ ਹੱਥ ਵਿਚ ਲਿਆਂ ਪੂਰੀ ਅੱਧੀ ਸ਼ਤਾਬਦੀ ਬੀਤ ਗਈ ਤਾਂ 1 ਨਵੰਬਰ, ਸੰਨ 1908 ਨੂੰ ਸ਼ਹਿਨਸ਼ਾਹਿ ਹਿੰਦ, ਬਰਤਾਨਵੀ ਸਮਰਾਟ ਨੇ ਹਿੰਦੁਸਤਾਨ ਦੇ ਰਾਜਿਆਂ ਤੇ ਪਰਜਾ ਨੂੰ ਵਿਸ਼ਵਾਸ- ਨਿਵੇਦਨ ਭੇਜਿਆ ਕਿ ਹੁਣ “ਹਿੰਦੁਸਤਾਨੀਆਂ ਨੂੰ ਦੇਸ਼ ਦੇ ਰਾਜ-ਪ੍ਰਬੰਧ ਵਿਚ ਵਧੇਰੇ ਭਾਗ ਬਖ਼ਸ਼ਿਆ ਜਾਵੇਗਾ।” ਇਉਂ ‘ਇੰਡੀਅਨ ਕੌਂਸਲ ਐਕਟ, 1909′ ਬਣਿਆ, ਜਿਸ ਦੁਆਰਾ ਕਿ ਪਹਿਲੀ ਵਾਰ, ਫ਼ਿਰਕੇਦਾਰੀ ਚੋਣਾਂ (Communal Electrorates) ਤੇ ਫ਼ਿਰਕਾਦਾਰੀ ਪਾਸਕੂ (Communal Weightage) ਅਸਾਡੇ ਦੇਸ਼ ਦੀ ਵਿਧਾਨਕ ਸ਼ਿਲਾ ਦਾ ਆਧਾਰ ਬਣੇ। ਇਹ ਮੰਗ, ਸ੍ਵਰਗੀਯ, ਸਰ ਆਗਾ ਖ਼ਾਨ ਨੇ, ਮੁਸਲਮਾਨਾਂ ਦੇ ਇਕ ਡੈਪੂਟੇਸ਼ਨ ਨੂੰ ਲਾਰਡ ਮਿੰਟੋ, ਵਾਇਸਰਾਏ, ਕੋਲ ਲੈ ਜਾ ਕੇ ਕੀਤੀ ਸੀ, ਕਿਉਂਜੁ ਸੰਨ 1882 ਦੇ ਐਕਟ ਤੇ ਤਜਰਬੇ ਨੇ ਸਿੱਧ ਕਰ ਦਿੱਤਾ ਸੀ ਕਿ ਹਿੰਦੂ ਬਹੁਗਿਣਤੀ ਕਿਸੇ ਐਸੇ ਮੁਸਲਮਾਨ ਨੂੰ, ਜੋ ਕਿ ਮੁਸਲਮ ਹੱਕਾਂ ਦੀ ਨਿਰਭੈ ਰਾਖੀ ਦਾ ਹਾਮੀ ਹੋਵੇ, ਆਪਣਾ ਵਿਸ਼ਵਾਸ-ਪਾਤ੍ਰ ਬਣਾਉਣ ਨੂੰ ਤਿਆਰ ਨਹੀਂ ਸੀ।
ਕਿਹਾ ਜਾਂਦਾ ਹੈ ਕਿ ਇਸ ਫ਼ਿਰਕੂ ਵਿਚਾਰ ਤੇ ਮੰਗ ਨੂੰ ਅੰਗਰੇਜ਼ ਸਾਮਰਾਜੀਆਂ ਨੇ ਸ਼ਹਿ ਦਿੱਤੀ, ਅਤੇ ਸਰ ਆਸ਼ਾ ਖ਼ਾਨ ਨੂੰ ਆਪ ਚੁੱਕ ਦੇ ਕੇ (command performance) ਇਹ ਮੰਗ ਕਰਵਾਈ।
ਇਹ ਤਸਲੀਮ ਕਰਨ ਵਿਚ, ਬਹੁਤਾ ਸੰਕੋਚ, ਕੋਈ ਨਿਰਪੱਖ ਬੁੱਧੀਵਾਨ ਨਹੀਂ ਕਰੇਗਾ ਕਿ ਅੰਗਰੇਜ਼ ਹਾਕਮਾਂ ਦੀ ਸ਼ਹਿ ਤੇ ਹਮਦਰਦੀ, ਮੁਸਲਮਾਨਾਂ ਦੀ ਇਸ ਮੰਗ ਨਾਲ ਸੀ ਕਿ ਉਨ੍ਹਾਂ ਨੂੰ ਆਪਣੇ ਬੁਨਿਆਦੀ ਹਿੱਤਾਂ ਦੀ ਸੁਰੱਖਿਆ ਲਈ, ਫ਼ਿਰਕੇਦਾਰੀ ਚੋਣਾਂ ਅਤੇ ਫ਼ਿਰਕੇਦਾਰੀ ਪਾਸਕੂ ਮਿਲਣੇ ਯੋਗ ਹਨ, ਪਰ ਇਉਂ ਮੰਨਣਾ ਕਿ (ੳ) ਜਿਸ ਵਿਚਾਰਧਾਰਾ ਦੀ ਇਹ ਮੰਗ ਉਪਜ ਸੀ, ਉਸ ਦੇ ਜਨਮਦਾਤਾ, ਯਾ ਪਾਲਕ ਅੰਗਰੇਜ਼ ਹਾਕਮ ਸਨ, ਅਤੇ (ਅ) ਇਸ ਮੰਗ ਨੂੰ ਅੰਗਰੇਜ਼ਾਂ ਨੇ ਆਪਣੀ ਸ੍ਵਾਰਥਸਿੱਧੀ ਲਈ ਅਤੇ ‘ਪਾੜੋ ਤੇ ਰਾਜ ਕਰੋ’ ਦੀ ਕੁਟਲਨੀਤੀ ਅਨੁਸਾਰ ਪ੍ਰਵਾਨ ਕੀਤਾ, ਵਾਕਿਆਤ ਦੇ ਵਿਰੁੱਧ ਅਤੇ ਸੱਚਾਈ ਤੋਂ ਬਹੁਤ ਦੁਰਾਡੇ ਹੈ।
ਇਸ ਨਿਬੰਧ ਦੇ ਮੁੱਢ ਵਿਚ ਇਸ਼ਾਰਾ ਕਰ ਆਏ ਹਾਂ ਕਿ ਇਸਲਾਮ ਦੀ ਸਮਾਜਕ ਤੇ ਧਾਰਮਕ ਸਿਧਾਂਤ ਪੱਧਤਿ ਅਜਿਹੀ ਹੈ, ਕਿ ਇਸਲਾਮ ਏਕਾਕੇਂਦ੍ਰਿਤ (unicentral) ਸਮਾਜ ਨੂੰ ਸਨਾਤਨ ਅਤੇ ਈਸ਼ਵਰੀ ਵਿਧਾਨ ਮੰਨਦਾ ਹੈ ਅਤੇ ਅਜਿਹਾ ਸਮਾਜ, ਜਿਹੜਾ ਕਿ ਇਸ ਮੁਸਲਿਮ ਏਕਾਕੇਂਦ੍ਰਿਤ ਰਾਜਸੀ ਸਮਾਜ (political society) ਤੋਂ ਵੱਖਰਾ ਅਤੇ ਸੁਤੰਤ੍ਰ ਹੈ, ਉਹ ਇਸਲਾਮ ਦਾ ਵਿਰੁੱਧ ਪ੍ਰਤਿਯੋਗ (contrary opposition) ਨਹੀਂ, ਸਗੋਂ ਵਯਾਘਾਤੀ ਪ੍ਰਤਿਯੋਗ (contradictory opposition) ਹੈ, ਅਤੇ ਜਿਸ ਦੇਸ਼ ਯਾ ਰਿਆਸਤ ਵਿਚ ਅਜਿਹਾ ਵਯਾਘਾਤੀ ਪ੍ਰਤਿਯੋਗ ਵਿਧਾਨ ਹੈ, ਉਹ ਰਿਆਸਤ ਇਸਲਾਮ-ਸ਼ਤਰੂ ਹੈ ਅਤੇ ਉਹ ਦੇਸ਼, ‘ਦਾਰੁਲਹਰਬ’, ਅਥਵਾ ਯੁੱਧ-ਭੂਮੀ। ਇਨ੍ਹਾਂ ਸਿਧਾਂਤਕ ਬੀਜਾਂ ਵਿਚੋਂ, ਹਿੰਦੁਸਤਾਨ ਦੀ ਉਸ ਸਮੇਂ ਦੀ ਰਾਜਸੀ ਸਥਿਤੀ ਅਨੁਸਾਰ, ਫ਼ਿਰਕੇਦਾਰੀ ਚੋਣਾਂ ਤੇ ਫ਼ਿਰਕੂ ਪਾਸਕੂ ਦੀ ਮੰਗ ਦਾ ਉਗਮ ਹੋਣਾ ਇਤਨਾ ਸੁਭਾਵਕ ਤੇ ਕੁਦਰਤੀ ਦਿਸ ਆਉਂਦਾ ਹੈ, ਕਿ ਇਸ ਦਾ ਦੋਸ਼ੀ ਤੇ ਮੂਲ ਕਾਰਨ ਅੰਗਰੇਜ਼ ਹਾਕਮਾਂ ਨੂੰ ਮਿਥਣਾ ਕਿਵੇਂ ਭੀ ਨਹੀਂ ਸੋਭਦਾ । ਬਾਕੀ ਗੱਲ ਰਹੀ ਇਸ ਮੰਗ ਦੀ ਪਾਲ ਪੋਸ਼ਨਾ ਦੀ ਅਤੇ ਇਸ ਨੂੰ ਦ੍ਰਿੜ੍ਹ ਬਣਾਉਣ ਦੀ। ਇਸ ਦਾ ਦੋਸ਼ ਭੀ ਨਿਰਾਪੁਰਾ ਅੰਗਰੇਜ਼ਾਂ ਦੇ ਸਿਰ ਥੱਪਣਾ ਅਯੋਗ ਹੈ। ਪਿੱਛੇ ਦੱਸ ਆਏ ਹਾਂ ਕਿ ਹਿੰਦੂ ਧਰਮ ਦਾ ਬੁਨਿਆਦੀ ਸਮਾਜਕ ਸਿਧਾਂਤ, ਜਿਸ ਨੂੰ ਕਿ ਅਨਾਦੀ ਤੇ ਸਨਾਤਨ ਸ਼ਾਸਵਿਧਾਨ ਮੰਨਿਆ ਜਾਂਦਾ ਹੈ, ਵਰਣ-ਵਿਵਸਥਾ, ਉਹ ਭੀ ਏਕਾਕੇਂਦ੍ਰਿਤ-ਬਹੂਚੱਕ੍ਰ ਲਕਸ਼ਣ-ਸਮਾਜ (concentric plural society) ਹੈ ਅਤੇ ਇਸਲਾਮੀ ਸਮਾਜ ਲਈ, ਜਦ ਤਕ ਕਿ ਉਹ ਅਰਬੀ ਰਹੁਰੀਤ ਅਥਵਾ ਸਮਾਜੀ ਸੰਸਕਾਰ, ਖਾਣ, ਪਹਿਰਾਣ ਆਦਿ, ਨੂੰ ਤਿਆਗ ਨਹੀਂ ਦਿੰਦਾ, ਇਸ ਵਿਚ ਕੋਈ ਮਾਨਯੋਗ ਥਾਂ ਨਹੀਂ । ਇਹ ਕਾਰਨ ਅਤੇ ਇਸ ਵਿਚੋਂ ਉਗਮੀ ਵਯਾਵਰਤਨ (exclusiveness) ਤੇ ਸ੍ਵਾਰਥਸਿੱਧੀ ਹੀ, ਜਿਵੇਂ ਕਿ ਪਿੱਛੇ ਉਦਾਹਰਣਾਂ ਦੇ ਕੇ ਦੱਸ ਆਏ ਹਾਂ, ਇਸ ਮੁਸਲਮਾਨਾਂ ਦੀ ਮੰਗ ਨੂੰ ਸੁਰਜੀਤ ਰੱਖਣ ਤੇ ਦ੍ਰਿੜ੍ਹ ਕਰਨ ਦਾ ਕਾਰਨ ਬਣੇ।
ਅੰਗਰੇਜ਼ਾਂ ਦੇ ਹਿੰਦੁਸਤਾਨ ਵਿਚ ਪ੍ਰਵੇਸ਼ ਤੋਂ ਪਹਿਲਾਂ, ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਵਿਚ, ਪੂਰੇ ਦੋ ਸੌ ਸਾਲ, ਦੋ ਮਹਾਨ ਯਤਨ, ਹਿੰਦੁਸਤਾਨ ਦੀ ਇਸ ਜਟਿਲ ਉਭਿਯਾਪੱਤਿ (complex dilemma) ਵਿਚੋਂ ਦੇਸ਼ ਤੇ ਜਨਤਾ ਨੂੰ ਕੱਢਣ ਦੇ ਹੋਏ, ਜਿਨ੍ਹਾਂ ਵਿਚੋਂ ਇਕ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੇ ਕਤਈ ਤੌਰ ਉੱਤੇ ਅਪ੍ਰਵਾਣ ਕਰ ਦਿੱਤਾ, ਅਤੇ ਦੂਜੇ ਨੂੰ ਮੁਸਲਮਾਨਾਂ ਨੇ ਰਾਜਸੀ ਸੱਤਾ ਦੇ ਬਲ ਨਾਲ ਵਿਨਾਸ਼ ਕਰਨ ਦਾ ਭਰਪੂਰ ਯਤਨ ਕੀਤਾ, ਪਰ ਅਸਫਲ ਰਹੇ, ਅਤੇ ਜਿਸ ਨੂੰ ਹੁਣ ਰਾਜਸੱਤਾ ਹੱਥ ਆਉਣ ਉੱਤੇ, ਹਿੰਦੂ, ਕੁਚੇਸ਼ਟਾ-ਪ੍ਰੇਰਤ ਕੁਟਲ ਬੁੱਧੀ ਨਾਲ, ਅਭਾਵ ਕਰਨ ਦੇ ਯਤਨ ਕਰ ਰਹੇ ਹਨ। ਇਹ ਦੋ ਯਤਨ ਹਨ, ਸ਼ਹਿਨਸ਼ਾਹ ਅਕਬਰ ਦੀ ਹਿੰਦੂ ਮੁਸਲਿਮ ਸਹਿਭਾਵ (co-existence) ਯੋਜਨਾ ਤੇ, ਸਿੱਖ ਮੱਤ ਦਾ ਬਹੁਕੇਂਦ੍ਰਿਤ ਸਮਾਜ (multi- central or plural society) र मेघेय ।
ਉਪਰੋਕਤ ਰਹੱਸਯਮਈ ਵਾਦ-ਵਿਚਾਰ (theory and thought) ਦਾ ਵਿਸਤਾਰ ਪੂਰਵਕ ਨਿਰੂਪਣ ਅਤੇ ਯੁਕਤੀ ਉਕਤੀ ਭਰਪੂਰ ਵਿਵਾਚਨ ਤੇ ਤਸ਼ਰੀਹ (explication) ਕਰਨ ਲਈ ਇਕ ਵੱਡੇ ਆਕਾਰ ਦੀ ਪੁਸਤਕ ਦੀ ਲੋੜ ਹੈ। ਇਸ ਲਈ ਇਥੇ ਕੇਵਲ ਕੁਝ ਬਿਆਨੀਆ ਫ਼ਿਕਰੇ (simple assertions) ਲਿਖ ਕੇ ਹੀ ਭਾਵ ਸਪੱਸ਼ਟ ਕਰਨ ਦਾ ਯਤਨ ਕੀਤਾ ਜਾਂਦਾ ਹੈ।
ਇਸਲਾਮ ਦਾ ਆਦਿ, ਮੱਧ ਤੇ ਅੰਤਮ ਨਿਸ਼ਾਨਾ, ਸਰਵ-ਵਿਆਪੀ ਭੂਗੋਲਿਕ ਇਸਲਾਮੀ ਸਮਾਜ ਦੀ ਸਥਾਪਤੀ ਹੈ, ਸੰਸਾਰ ਭਰ ਦੇ ਨਰ ਨਾਰੀਆਂ ਨੂੰ ਮੁਸਲਮਾਨ ਬਣਾਉਣਾ ਅਤੇ ਦੁਨੀਆਂ ਭਰ ਦੇ ਰਾਜਾਂ ਰਿਆਸਤਾਂ ਨੂੰ ਇਸਲਾਮ ਦੇ ਮਹਾ-ਅਧਯਕਸ਼, ਖ਼ਲੀਫ਼ਹਤੁੱਲਿਸਲਾਮ, ਦੋ ਤਾਬਿਆ ਕਰਨਾ। ਵੀਹਵੀਂ ਸਦੀ ਦੇ ਆਰੰਭ ਵਿਚ ਨਾਮਧਰੀਕ ਖ਼ਲੀਫ਼ਹਤੁੱਲਿਸਲਾਮ, ਤੁਰਕੀ ਦਾ ਸੁਲਤਾਨ ਸੀ ਅਤੇ ਸੰਨ 1919 ਵਿਚ ਜਦੋਂ ਪ੍ਰਥਮ ਵਿਸ਼ਵ-ਵਿਆਪੀ ਯੁੱਧ ਪਿੱਛੋਂ ਸੁਲਤਾਨ ਤੁਰਕੀ ਦੇ ਕੁਝ ਅਧਿਕਾਰ ਤੇ ਸੂਬੇ ਅੰਗਰੇਜ਼ ਵਿਜੱਈਆਂ ਨੇ ਖੋਹ ਲਏ, ਤਾਂ ਹਿੰਦੁਸਤਾਨ ਦੇ ਮੁਸਲਮਾਨ ਭੜਕ ਉੱਠੇ, ਕਿਉਂਜੁ ਸੁਲਤਾਨ ਤੁਰਕੀ ਦੀ ਮਾਨਹਾਨੀ ਤੇ ਅਧਿਕਾਰ ਵਿਨਾਸ਼ ਕਰਨਾ ਇਸਲਾਮ ਦੀ ਬੁਨਿਆਦੀ ਯੋਜਨਾ ਉੱਤੇ ਸਿੱਧਾ ਹਮਲਾ ਹੈ, ਪਰ ਮਹਾਤਮਾ ਗਾਂਧੀ ਅਤੇ ਕਾਂਗਰਸੀ ਹਿੰਦੂ ਕੀ ਵਿਚਾਰ ਕੇ ਇਸ ਖ਼ਿਲਾਫ਼ਤ-ਅੰਦੋਲਨ ਵਿਚ ਸ਼ਾਮਲ ਹੋਏ, ਸਮਝ ਨਹੀਂ ਆਈ। ਸੋਲ੍ਹਵੀਂ ਸਦੀ ਈਸਵੀ, ਇਸਲਾਮ ਦੇ ਰਾਜਸੀ ਇਕਬਾਲ ਤੇ ਦਬਦਬੇ ਦੀ ਸਿਖਰ ਕਹੀ ਜਾ ਸਕਦੀ ਹੈ, ਜਦੋਂ ਕਿ ਈਰਾਨ ਵਿਚ ਸ਼ਾਹ ਤਹਿਮਾਸ, ਹਿੰਦੁਸਤਾਨ ਵਿਚ ਸ਼ਹਿਨਸ਼ਾਹ ਅਕਬਰ ਅਤੇ ਕਸਤੁਨਤੁਨੀਯਹ ਵਿਚ ਉਜ਼ੀਰ ਸੋਕੋਲੀ ਦਾ ਸਿੱਕਾ ਚੱਲਦਾ ਸੀ। ਜਦੋਂ ਤਹਿਮਾਸਪ ਤੇ ਉਜ਼ੀਰ ਸੋਕੋਲੀ ਉਪਰੋਥਲੀ ਕਤਲ ਹੋ ਗਏ, ਤਾਂ ਅਕਬਰ ਨੂੰ ਇਹ ਫੁਰਨਾ ਕੁਦਰਤੀ ਸੀ ਕਿ ਇਸਲਾਮੀ ਰਾਜਨੀਤੀ ਦਾ ਕੇਂਦਰ ਹੁਣ ਹਿੰਦੁਸਤਾਨ ਮਿਥਿਆ ਜਾਣਾ ਚਾਹੀਦਾ ਹੈ। ਇਉਂ ਵਿਚਾਰ ਕੇ, ਅਕਬਰ ਨੇ, ਆਪਣੇ ਨਾਮ ਦਾ ਖ਼ੁਤਬਹ, ਜੋ ਕਿ ਅਬੁੱਲਫ਼ੈਦੀ ਨੇ ਤਿਆਰ ਕੀਤਾ, ਪੜ੍ਹਿਆ :
“ਉਹ ਈਸ਼੍ਵਰ, ਜਿਸ ਨੇ ਕਿ ਮੈਨੂੰ ਰਾਜ ਭਾਗ ਬਖ਼ਸ਼ਿਆ, ਮਨ ਵਿਚ ਬੁੱਧੀ ਦਾ ਪ੍ਰਕਾਸ਼ ਅਤੇ ਬਾਹਵਾਂ ਵਿਚ ਸ਼ਕਤੀ ਦਿੱਤੀ, ਅਦਲ ਇਨਸਾਫ਼ ਦੇ ਰਾਹ ਉੱਤੇ ਮੈਨੂੰ ਟੋਰਿਆ, ਅਤੇ ਮੇਰੀ ਆਤਮਾ ਅੰਦਰ ਅਦਲ-ਵਿਰੋਧੀ ਸਭ ਨੀਤੀ ਵਿਚਾਰਾਂ ਦਾ ਅਭਾਵ ਕੀਤਾ, ਉਸ ਦੀਆਂ ਸਿਫ਼ਤਾਂ ਦਾ ਵਰਣਨ ਕਰਨੋਂ ਮਨ ਬੁੱਧੀ ਅਸਮਰੱਥ ਹਨ। ਉਹ ਸ਼ੁੱਧਰੂਪ ਜਿਯੋਤੀ ਪਰਮ ਈਸ਼੍ਵਰ ਹੈ।”
ਖ਼ੁਤਬਹ ਆਪਣੇ ਨਾਮ ਪੜ੍ਹਨ ਦਾ ਅਧਿਕਾਰ ਕੇਵਲ ਖ਼ਲੀਫ਼ਹਤੁੱਲਿਸਲਾਮ ਨੂੰ ਹੀ ਹੈ, ਤੇ ਇਉਂ ਇਹ ਖ਼ੁਤਬਹ ਪੜ੍ਹ ਕੇ ਅਕਬਰ ਨੇ ਮਾਨੋ ਖ਼ਲੀਫ਼ਹਤੁੱਲਿਸਲਾਮ ਦੀ ਪਦਵੀ ਗ੍ਰਹਿਣ ਕਰਨ ਦਾ ਯਤਨ ਕੀਤਾ। ਇਸ ਗੱਲ ਦੇ ਵਿਰੁੱਧ ਤਾਂ ਸ਼ਾਇਦ ਹਿੰਦੁਸਤਾਨ ਦੇ ਕੱਟੜ ਮੁਸਲਮਾਨ ਨਾ ਭੜਕਦੇ ਅਤੇ ਇਹ ਅਨਹੋਣੀ ਊਜ ਅਕਬਰ ਉੱਤੇ ਨਾ ਲਾਉਂਦੇ ਕਿ ਉਸ ਨੇ ਇਸ ਖ਼ੁਤਬਹ ਵਿਚ ‘ਅਕਬਰ ਈਸ਼੍ਵਰ ਹੈ’, ‘ਅੱਲਾ ਹੂ ਅਕਬਰ’ ਕਿਹਾ ਹੈ। ਅਕਬਰ ਨੇ ਈਸ਼ਰ ਹੋਣ ਦਾ ਸੰਕਲਪ ਯਾ ਦਾਅਵਾ ਇਸ ਵਿਗਯਾਪਨ ਵਿਚ ਕਿਸੇ ਥਾਂ ਨਹੀਂ ਕੀਤਾ। ਇਹ ਗੱਲ ਤਾਂ ਬਹੁਤ ਵਰ੍ਹੇ ਪਿੱਛੋਂ ਹਿੰਦੂ ਪੰਡਿਤ, ਜਗਨ ਨਾਥ ਮਿਸ਼ਰ ਨੇ ਸ਼ਾਹਿਜਹਾਨ ਨੂੰ ਸੁਝਾਈ ਸੀ, ਕਿ ਮੁਗ਼ਲ ਸ਼ਾਹਿਨਸ਼ਾਹ ਈਸ਼੍ਵਰ ਤੁੱਲ ਹੀ ਮੰਨਣੇ ਯੋਗ ਹਨ। ‘ਦਿਲੀਵਾ ਜਗਦੀਵਾ’। ਜਿਹੜੀ ਗੱਲ ਉੱਤੇ ਤੀਖਨ ਬੁੱਧੀ ਤੇ ਕੱਟੜਮਤਿ ਮੁਸਲਮਾਨ ਭੜਕੇ, ਉਹ ਅਸਲ ਵਿਚ ਖ਼ੁਤਬਹ ਦੀ ਇਹ ਤੁੱਕ मी :
“ਅਤੇ ਮੇਰੀ ਆਤਮਾ ਅੰਦਰ, ਅਦਲ-ਵਿਰੋਧੀ ਸਭ ਨੀਤੀ ਵਿਚਾਰਾਂ ਦਾ ਅਭਾਵ (ਅੱਲਾ ਨੇ) ਕੀਤਾ ਹੈ।”
ਅਕਬਰ ਸਮਝਦਾ ਸੀ, ਅਤੇ ਅੱਜ ਸਾਰਾ ਨਿਰਪੱਖ ਸੰਸਾਰ ਅਕਬਰ ਨਾਲ ਸਹਿਮਤ ਹੈ, ਕਿ ਤਲਵਾਰ ਦੇ ਜ਼ੋਰ ਨਾਲ, ਅਥਵਾ ਰਾਜਸੱਤਾ ਦੇ ਬਲ ਨਾਲ ਇਕ ਰਾਜ ਸੀਮਤ ਭਿੰਨ-ਭਿੰਨ ਜਾਤੀਆਂ ਅਤੇ ਧਰਮਾਂ ਨੂੰ ਏਕ-ਮਈ ਰੂਪ ਦੇਣਾ, ਏਕੀਕਰਣ ਕਰਨਾ ਅਤੇ ਇਉਂ ਏਕਾਕੇਂਦ੍ਰਿਤ ਸਮਾਜ ਬਣਾਉਣ ਦਾ ਯਤਨ ਕਰਨਾ, ਅਨਿਯਾ ਤੇ ਅਦਲ-ਵਿਰੁੱਧ ਹੈ। ਅਕਬਰ ਦੀ ਸਾਊ ਤੇ ਦੂਰੰਦੇਸ਼ ਬੁੱਧੀ ਇਹ ਸਮਝ ਚੁੱਕੀ ਸੀ, ਕਿ ਜਿਵੇਂ ਹਿੰਦੂ ਧਰਮ ਅਤੇ ਮਹਾਨ ਹਿੰਦੂ ਜਾਤੀ ਨੂੰ ਇਸਲਾਮ ਵਿਚ ਲੀਨ ਨਹੀਂ ਕੀਤਾ ਜਾ ਸਕਿਆ, ਇਵੇਂ ਹੀ ਹਿੰਦੁਸਤਾਨ ਵਿਚ ਇਸਲਾਮੀਆਂ ਨੂੰ ਅਸਲ ਤੇ ਪੂਰਨ ਸ਼ਹਿਰੀ ਮੰਨ ਕੇ, ਰਾਜ, ਸ਼ਾਂਤੀ ਨਾਲ ਤੇ ਚਿਰਕਾਲ, ਨਹੀਂ ਕੀਤਾ ਜਾ ਸਕਦਾ। ਇਉਂ ਵਿਚਾਰ ਕੇ, ਉਸ ਦੀ ਨੀਤੀ ਇਹ ਸੀ, ਕਿ ਮੁਸਲਿਮ ਸਮਾਜ ਨੂੰ ਆਦਰਸ਼ ਮਿਥ ਕੇ, ਹਿੰਦੂਆਂ ਨੂੰ ਭੀ ਸ਼ਹਿਰੀ ਹੱਕ, ਬਿਨਾਂ ਵਿਤਕਰੇ ਦੇ ਪਰਵਾਣੇ ਜਾਣ, ਤੇ ਇਸ ਸਿਧਾਂਤ ਉੱਤੇ ਮੁਗ਼ਲ ਰਾਜ ਦੀਆਂ ਨੀਹਾਂ ਅਤੇ ਇਸਲਾਮ ਦਾ ਗ਼ਲਬਾ ਇਸ ਦੇਸ਼ ਵਿਚ ਪੱਕਾ ਕੀਤਾ ਜਾਵੇ। ਇਹ ਸੁਲਹ-ਕੁੱਲ ਕੂਟ ਨੀਤੀ’ ਹੀ ਅਕਬਰ ਦਾ ਬਜਰ ਪਾਪ, ਕੱਟੜ ਮੁਸਲਮਾਨਾਂ ਦੀਆਂ ਨਜ਼ਰਾਂ ਵਿਚ ਸੀ, ਜਿਸ ਦੀ ਕਿ ਉਨ੍ਹਾਂ ਭਰਪੂਰ ਮੁਖ਼ਾਲਫ਼ਿਤ ਕੀਤੀ, ਜਿਸ ਦਾ ਸਿੱਟਾ ਕਿ ਸ਼ਾਹਜਹਾਨ, ਜਹਾਂਗੀਰ ਤੇ ਔਰੰਗਜ਼ੇਬ ਦੀ ਨੀਤੀ ਨਿਕਲਿਆ, ਜਿਸ ਦੀਆਂ ਨੀਹਾਂ ਵਿਚ ਖਿਸਰਾਓ ਤੇ ਦਾਰਾ ਵਰਗੇ ਸੂਜਨ ਯੁਵਰਾਜਾਂ ਦਾ ਖੂਨ ਡੋਲ੍ਹਿਆ ਗਿਆ। ਉੱਤਰ ਪੱਛਮੀ ਭਾਰਤ ਵਿਚ ਸਿੱਖ ਰਾਜ ਦੀ ਸਥਾਪਤੀ, ਦੱਖਣ ਵਿਚ ਮਰਾਠਾ ਪਦਪਾਤਸ਼ਾਹੀ ਧਰਮ ਅਤੇ ਮਹਾਨ ਹਿੰਦੂ ਜਾਤੀ ਨੂੰ ਇਸਲਾਮ ਵਿਚ ਲੀਨ ਨਹੀਂ ਕੀਤਾ ਜਾ ਸਕਿਆ, ਇਵੇਂ ਹੀ ਹਿੰਦੁਸਤਾਨ ਵਿਚ ਇਸਲਾਮੀਆਂ ਨੂੰ ਅਸਲ ਤੇ ਪੂਰਨ ਸ਼ਹਿਰੀ ਮੰਨ ਕੇ, ਰਾਜ, ਸ਼ਾਂਤੀ ਨਾਲ ਤੇ ਚਿਰਕਾਲ, ਨਹੀਂ ਕੀਤਾ ਜਾ ਸਕਦਾ। ਇਉਂ ਵਿਚਾਰ ਕੇ, ਉਸ ਦੀ ਨੀਤੀ ਇਹ ਸੀ, ਕਿ ਮੁਸਲਿਮ ਸਮਾਜ ਨੂੰ ਆਦਰਸ਼ ਮਿਥ ਕੇ, ਹਿੰਦੂਆਂ ਨੂੰ ਭੀ ਸ਼ਹਿਰੀ ਹੱਕ, ਬਿਨਾਂ ਵਿਤਕਰੇ ਦੇ ਪਰਵਾਣੇ ਜਾਣ, ਤੇ ਇਸ ਸਿਧਾਂਤ ਉੱਤੇ ਮੁਗ਼ਲ ਰਾਜ ਦੀਆਂ ਨੀਹਾਂ ਅਤੇ ਇਸਲਾਮ ਦਾ ਗ਼ਲਬਾ ਇਸ ਦੇਸ਼ ਵਿਚ ਪੱਕਾ ਕੀਤਾ ਜਾਵੇ। ਇਹ ਸੁਲਹ-ਕੁੱਲ ਕੂਟ ਨੀਤੀ’ ਹੀ ਅਕਬਰ ਦਾ ਬਜਰ ਪਾਪ, ਕੱਟੜ ਮੁਸਲਮਾਨਾਂ ਦੀਆਂ ਨਜ਼ਰਾਂ ਵਿਚ ਸੀ, ਜਿਸ ਦੀ ਕਿ ਉਨ੍ਹਾਂ ਭਰਪੂਰ ਮੁਖ਼ਾਲਫ਼ਿਤ ਕੀਤੀ, ਜਿਸ ਦਾ ਸਿੱਟਾ ਕਿ ਸ਼ਾਹਜਹਾਨ, ਜਹਾਂਗੀਰ ਤੇ ਔਰੰਗਜ਼ੇਬ ਦੀ ਨੀਤੀ ਨਿਕਲਿਆ, ਜਿਸ ਦੀਆਂ ਨੀਹਾਂ ਵਿਚ ਖਿਸਰਾਓ ਤੇ ਦਾਰਾ ਵਰਗੇ ਸੂਜਨ ਯੁਵਰਾਜਾਂ ਦਾ ਖੂਨ ਡੋਲ੍ਹਿਆ ਗਿਆ। ਉੱਤਰ ਪੱਛਮੀ ਭਾਰਤ ਵਿਚ ਸਿੱਖ ਰਾਜ ਦੀ ਸਥਾਪਤੀ, ਦੱਖਣ ਵਿਚ ਮਰਾਠਾ ਪਦਪਾਤਸ਼ਾਹੀ ਅਤੇ ਬਾਕੀ ਭਾਰਤ ਵਿਚ ਹਿੰਦੂ ਰਾਜ ਸੱਤਾ ਦਾ ਪੁਨਰ-ਉੱਥਾਨ ਇਕ ਕੱਟੜ ਇਸਲਾਮੀ ਨੀਤੀ ਦਾ ਹੀ ਪ੍ਰਤੀਕਰਮ ਸਨ।
ਮੁਗ਼ਲਾਂ ਦੇ ਹਿੰਦੁਸਤਾਨ ਵਿਚ ਆਉਣ ਦੇ ਨਾਲ ਨਾਲ ਹੀ, ਸਿੱਖ ਮਤ ਦਾ ਪ੍ਰਕਾਸ਼ ਇਸ ਦੇਸ਼ ਵਿਚ ਹੋਇਆ। ਮੁਗ਼ਲ ਸਾਮਰਾਜ ਦੀ ਬੁਨਿਆਦੀ ਸਮੱਸਿਆ ਸੀ, ਮੁਗ਼ਲਾਂ ਤੇ ਇਸਲਾਮ ਦੇ ਹਿੰਦੁਸਤਾਨ ਵਿਚ ਤਸੱਲਤ ਦੀਆਂ ਜੜ੍ਹਾਂ ਨੂੰ ਪੱਕਿਆਂ ਕਰਨਾ। ਸਿੱਖ ਮਤ ਦੀ ਬੁਨਿਆਦੀ ਸਮੱਸਿਆ ਸੀ, ਸਾਮੀ ਸੰਸਕ੍ਰਿਤੀ ਤੇ ਵਿਚਾਰਧਾਰਾ ਦੇ ਆਰਯ ਆਤਮਾ ਤੇ ਸੰਸਕ੍ਰਿਤੀ ਨਾਲ ਸਦੀਵ ਤੇ ਅਚੱਲ ਤਾਲਮੇਲ ਲਈ ਭੂਮੀ ਨਿਰਣਯ | ਸਿੱਖ ਮਤ ਨੇ ਇਸ ਮਹਾਨ ਸਮੱਸਿਆ ਦਾ, ਜੋ ਕਿ ਇਸਲਾਮ ਦੇ ਹਿੰਦੁਸਤਾਨ ਵਿਚ, ਆਰਯ ਆਤਮਾ ਨਾਲ ਟਾਕਰੇ ਵਿਚੋਂ ਜਨਮੀ, ਜੋ ਹੱਲ ਦੱਸਿਆ, ਉਸ ਵੱਲ ਇਸ ਨਿਬੰਧ ਦੇ ਆਦ ਵਿਚ ਇਸ਼ਾਰਾ ਕਰ ਆਏ ਹਾਂ। ਉਸ ਹੱਲ ਦੇ ਸ੍ਵੈਸਿੱਧ ਸਿਧਾਂਤ ਤੇ ਸਥਾਪਨਾ ਇਹ ਹਨ: (1) ਇਸਲਾਮੀ ਯਾ ਸਾਮੀ ਤੇ ਆਰਯ ਆਤਮਾ ਵਿਚ ਬੁਨਿਆਦੀ ਇਕਸਾਰਤਾ ਹੈ । (2) ਇਸਲਾਮੀ ਸ਼ਰਅ ਤੇ ਹਿੰਦੂ ਵਰਣ-ਵਿਵਸਥਾ ਇਸ ਆਤਮਾ ਦਾ ਅੰਗ ਨਹੀਂ, ਸਗੋਂ ਇਸ ਦੇ ਸ਼ੁੱਧ ਕਰਤਵਯ ਲਈ ਗਿਲਾਨੀ ਕਾਰਕ ਹਨ। (3) ਸਹੀ ਸਿਧਾਂਤ, ਸਮਾਜ ਸ਼ਾਸਤ੍ਰ ਦਾ ਏਕਾਕੇਂਦ੍ਰਿਤ ਸਮਾਜ ਨਹੀਂ, ਜਿਵੇਂ ਕਿ ਹਿੰਦੂ ਮੁਸਲਮਾਨ ਮੰਨਦੇ ਹਨ, ਸਗੋਂ ਬਹੁਕੇਂਦ੍ਰਿਤ (multi-central) ਸਮਾਜ (plural society) ਵਧੇਰੇ ਪ੍ਰਮਾਣੀਕ ਹੈ। (4) ਰਾਜ ਦੀ ਦ੍ਰਿੜ੍ਹਤਾ ਦਾ ਆਧਾਰ ਏਕਾਕੇਂਦ੍ਰਿਤ ਸਮਾਜ ਨਹੀਂ, ਸਗੋਂ ਇਸ ਦੇ ਸ਼ਹਿਰੀਆਂ ਤੇ ਸਮਾਜਕ ਅੰਗਾਂ ਦਾ ਆਪਸ ਵਿਚ ਸ੍ਵਤੰਤ੍ਰ, ਭਰਪੂਰ ਤੇ ਸੱਤਯਾਤ ਸਹਿਯੋਗ ਹੈ । ਸਿੱਖ ਮਤ ਦੇ ਸਮਾਜੀ ਤੇ ਰਾਜਸੀ ਸਿਧਾਂਤਾਂ ਦਾ ਵਿਸ਼ਲੇਸ਼ਨ ਇਹ ਚਾਰ ਸਿਧਾਂਤ ਹੀ ਹਨ।
घवृद्धि प्रभान (non-totalitarian of plural society) डे ष्टेवावेंडि ਸਮਾਜ (totalitarian society) ਦੇ ਅੰਤਰ ਅਤੇ ਜਿਨ੍ਹਾਂ ਸਿਧਾਂਤਾਂ ਉੱਤੇ ਇਹ ਅੰਤਰ ਆਧਾਰਤ ਹਨ, ਇਕ ਵੱਖਰੀ ਪੁਸਤਕ ਰਾਹੀਂ ਹੀ ਖੋਲ੍ਹ ਕੇ ਬਿਆਨੇ ਜਾ ਸਕਦੇ ਹਨ। ਪਰੰਤੂ ਇਹ ਸਿਧਾਂਤ, ਸੰਸਾਰ ਭਰ ਦੀ ਤਵਾਰੀਖ਼ ਅਤੇ ਮਨੁੱਖ ਦੀਆਂ ਆਦਿ ਤੋਂ ਲੈ ਕੇ ਹੁਣ ਤਕ, ਘਾਲਾਂ, ਸੰਘਰਸ਼ਾਂ ਦਾ ਸਾਰੰਸ਼ ਹਨ।
ਏਕਾਕੇਂਦ੍ਰਿਤ ਸਮਾਜ ਕੇਵਲ ਰਾਜਸੱਤਾ ਅਤੇ ਘੋਰ ਭੈ (terror) ਰਾਹੀਂ ਮਨੁੱਖ ਦੀ ਸ੍ਵਤੰਤ੍ਰ ਆਤਮਾ ਦਾ ਸਦੀਵ ਅਭਾਵ ਹੀ ਨਹੀਂ ਲੋੜਦਾ, ਸਗੋਂ ਇਹ ਸਿਧਾਂਤ ਮਨੁੱਖ ਜਾਤੀ ਦੇ ਹਰ ਗਰੋਹ, ਹਰ ਕਰਤੱਵ, ਹਰ ਵਿਚਾਰ, ਹਰ ਸੁਪਨੇ ਅਤੇ ਹਰ ਪ੍ਰਤਿਭਾ ਉੱਤੇ ਹਾਵੀ ਹੋ ਕੇ ਉਸ ਦੇ ਨੱਕ-ਨਕੇਲ ਪਾਉਣ ਦਾ ਦਾਈਆ ਰੱਖਦਾ ਹੈ, ਤਾਂ ਜੁ ਵਿਅਕਤਿਤਵ, ਆਤਮਤਵ, ਉੱਕਾ ਪ੍ਰਾਧੀਨ ਤੇ ਬਲਹੀਣ ਹੋ ਕੇ, ਰਾਜਸੱਤਾ ਯਾ ਕੇਂਦੀ ਸ਼ਕਤੀਸ਼ਾਲੀ ਧੜਵੈਲੀਆਂ ਦਾ ਅੰਕੁਸ਼-ਗ੍ਰਸਤ ਗੋਲਾ ਤੇ ਦਾਸ ਬਣ ਜਾਵੇ ਅਤੇ ਇਸ ਗਤੀ ਤੋਂ ਕਿਸੇ ਸਮੇਂ, ਕਿਸੇ ਸੂਰਤ ਵਿਚ ਭੀ, ਛੁਟਕਾਰਾ ਪਾਉਣ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦੇ ਯੋਗ ਭੀ ਨਾ ਰਹਿ ਜਾਵੇ।
ਬਹੁਕੇਂਦ੍ਰਿਤ ਸਮਾਜ (plural society) ਦਾ ਸਿਧਾਂਤ, ਮਨੁੱਖੀ ਵਿਅਕਤਿਤਵ ਅਤੇ ਪ੍ਰਥਕ ਮਨੁੱਖੀ ਆਤਮਾ ਨੂੰ ਪ੍ਰਭੁਸੱਤਾ ਸੰਪੰਨ, ਪੂਰਨ ਸ੍ਵਤੰਤ੍ਰ ਅਧਿਕਾਰ ਪ੍ਰਾਪਤ ਸ੍ਰੀਕਾਰ ਕਰ ਕੇ, ਰਾਜਸੱਤਾ ਅਤੇ ਰਾਜਯ (state) ਨੂੰ ਇਕ ਤੇ ਕੇਵਲ ਇਕ ਮਨੁੱਖੀ ਸੰਘ ਪਰਵਾਣਦਾ ਹੈ, ਜਿਹੜਾ ਕਿ ਧੱਕੇ, ਭੈ ਅਤੇ ਤੱਦੀ ਦੁਆਰਾ ਮਨੁੱਖੀ ਸ੍ਵਤੰਤ੍ਰਤਾ ਦੀ ਹਾਨੀ ਕਰਨ ਦਾ ਅਧਿਕਾਰੀ ਨਹੀਂ।
ਏਕਾਕੇਂਦ੍ਰਿਤ ਇਸਲਾਮੀ ਸਮਾਜ, ਜਿਸ ਨੂੰ ਮੁਜੱਦਦ ਅਲਫ਼ਥਾਨੀ, ਪਾਤਸ਼ਾਹ ਜਹਾਂਗੀਰ ਦੀ ਸ਼ਮਸ਼ੀਰ ਰਾਹੀਂ, ਹਿੰਦੁਸਤਾਨ ਵਿਚ ਸਥਾਪਤ ਕਰਨਾ ਚਾਹੁੰਦਾ ਸੀ, ਅਤੇ ਜਿਸ ਧੱਕੇਸ਼ਾਹੀ ਤੇ ‘ਕੁਚੀਲਤਾ’ ਵਿਰੁੱਧ ਗੁਰੂ ਸਾਹਿਬਾਨ ਅਤੇ ਸਿੱਖ ਪੰਥ ਨੇ ਅਦੁਤੀਯ ਕੁਰਬਾਨੀਆਂ ਕੀਤੀਆਂ, ਇਹ ਇਸਲਾਮੀ ਸਮਾਜ, ਅਸਲ ਵਿਚ, ਮਸੀਹੀ ਸਮਾਜ (Christian Society) ਦਾ ਚਰਬਾ ਤੇ ਨਕਲ ਹੀ ਸੀ, ਜੋ ਕਿ ਕਈ ਸੌ ਵਰ੍ਹੇ ਇਸਲਾਮ ਦੇ ਜਨਮ ਤੋਂ ਪਹਿਲਾਂ, ਯੂਰਪ ਵਿਚ ਪ੍ਰਮਾਣੀਕ ਤੇ ਸਥਾਪਤ ਹੋ ਚੁੱਕਾ ਸੀ। ਮਸੀਹੀ ਸਮਾਜ ਸ਼ੁੱਧ ਤੇ ਖ਼ਾਲਸ ਈਸਾਈਆਂ ਦਾ ਸਮਾਜ ਹੈ, ਜਿਸ ਵਿਚ ਕੋਈ ਗ਼ੈਰ-ਮਸੀਹੀ ਬਰਾਬਰ ਦੇ ਅਧਿਕਾਰਾਂ ਦੀ ਮੰਗ ਨਹੀਂ ਕਰ ਸਕਦਾ ਅਤੇ ਨਾ ਹੀ ਪ੍ਰਾਪਤ ਕਰ ਸਕਦਾ ਹੈ। ਮਸੀਹੀ ਧਰਮ ਦੇ ਸਮਾਜੀ ਵਿਚਾਰ ਪਰਪੱਕ ਹੋ ਚੁੱਕੇ ਸਨ ਕਿ ਮਸੀਹੀ ਸਮਾਜ ਵਿਚ ਅੱਵਲ ਤਾਂ ਕੋਈ ਗ਼ੈਰ-ਮਸੀਹੀ ਸ਼ਾਮਲ ਹੀ ਨਹੀਂ ਹੋ ਸਕਦਾ, ਪਰ ਜੇ ਇਸ ਵਿਚ ਪ੍ਰਵੇਸ਼ ਕਰ ਜਾਵੇ, ਤਦ ਉਹ ਆਪਣਾ ਧਰਮ, ਵਿਵਹਾਰ ਤੇ ਰਹਿਣ-ਸਹਿਣ, ਇਉਂ ਢਾਲੇ ਕਿ ਉਸ ਉੱਤੇ ਈਸਾਈਆਂ ਨੂੰ ਕੋਈ ਸ਼ਿਕਵਾ ਸ਼ਿਕਾਇਤ ਨਾ ਹੋਵੇ, ਅਤੇ ਅਜਿਹਾ ਗ਼ੈਰ-ਮਸੀਹੀ, ਈਸਾਈਆਂ ਦੇ ਬਰਾਬਰ ਸ਼ਹਿਰੀ ਹੋਣ ਦਾ ਕਦੇ ਸੁਪਨਾ ਨਾ ਲਵੇ ਅਤੇ ਤਨੋਂ-ਮਨੋਂ ਆਪਣੇ ਆਪ ਨੂੰ ਈਸਾਈਆਂ ਨਾਲੋਂ ਹੀਣਾ ਤੇ ਘਟੀਆ ਮਨੁੱਖ, ਹਰ ਪਹਿਲੂ ਤੋਂ ਸਮਝੇ ਤੇ ਸ੍ਰੀਕਾਰ ਕਰੇ । ਉਹ ਮਸੀਹੀ ਸਮਾਜ ਦੇ ਸਰਬ-ਵਿਆਪੀ ਅਧਿਕਾਰਾਂ ਤੋਂ ਵੰਚਿਤ ਰਹਿਣਾ ਕਬੂਲ ਕਰੇ ਅਤੇ ਆਪਣੇ ਆਪ ਨੂੰ ਮਸੀਹੀ ਸਮਾਜ ਦਾ ਘਟੀਆ, ਹੀਣਾ ਤੇ ਦਲਿਤ ਅੰਗ ਮੰਨੇ । ਉਹ ਆਪਣੀ ਉਪਜੀਵਕਾ ਲਈ ਕੇਵਲ ਉਹ ਰੁਜ਼ਗਾਰ ਤੇ ਕਿੱਤੇ ਹੀ ਕਰੇ, ਜਿਸ ਦੀ ਉਸ ਨੂੰ ਆਗਿਆ ਦਿੱਤੀ ਜਾਵੇ । ਉਹ ਵੱਡੇ ਤੇ ਪ੍ਰਤਿਸ਼ਟ ਸਰਕਾਰੀ ਅਹੁਦਿਆਂ ਉੱਤੇ ਨਹੀਂ ਲੱਗ ਸਕਦਾ। ਉਹ ਫ਼ੌਜ ਵਿਚ ਭਰਤੀ ਨਹੀਂ ਹੋ ਸਕਦਾ। ਉਹ ਹਰ ਕੰਮ ਅਤੇ ਹਰ ਰੂਪ ਵਿਚ, ਈਸਾਈ ਦੀ ਅਧੀਨਤਾ ਵਿਚ ਰਹੇ ਅਤੇ ਕਦਾਚਿਤ, ਕੋਈ ਈਸਾਈ ਉਸ ਦਾ ਪਰਾਧੀਨ ਨਾ ਹੋਵੇ। ਉਹ ਇਉਂ ਆਪਣਾ ਸਾਰਾ ਜੀਵਨ, ਈਸਾਈਆਂ ਦੇ ਮੁਕਾਬਲੇ ਉੱਤੇ, ਅਤੀ ਨਿੰਮ੍ਰਤਾ, ਅਖੰਡ ਪਰਾਧੀਨਤਾ ਅਤੇ ਨਿਰੋਲ ਨਿਯੂਨਤਾ ਵਿਚ ਬਤੀਤ ਕਰੇ।
ਇੰਨ-ਬਿੰਨ, ਇਹੋ ਸਿਧਾਂਤ, ਸਮਾਜ ਸਥਾਪਤੀ ਦੇ, ਇਸਲਾਮ ਨੇ ਅਪਣਾ ਲਏ । ਇਸੇ ਕਿਸਮ ਦਾ ਇਸਲਾਮੀ ਸਮਾਜ, ਪਾਤਸ਼ਾਹ ਜਹਾਂਗੀਰ ਰਾਹੀਂ, ਮੁਜੱਦਰ ਅਲਫ਼ਥਾਨੀ ਨੇ ਸਾਰੇ ਹਿੰਦੁਸਤਾਨ ਵਿਚ, ਤਲਵਾਰ ਦੇ ਜ਼ੋਰ ਨਾਲ ਸਥਾਪਤ ਕਰਨ ਦਾ ਸੁਪਨਾ ਲਿਆ ਸੀ: ‘ਅਸ਼-ਸ਼ਰਅ ਤਹਤਸ ਸੈਫ਼’, ਜਿਸ ਇਸਲਾਮੀ ਸਮਾਜ ਨੂੰ ਅੰਤਮ ਰੂਪ-ਰੇਖਾ ਦੇਣ ਲਈ, ਔਰੰਗਜ਼ੇਬ ਨੇ ‘ਫ਼ਤਾਵਾਇ ਆਲਮਗੀਰੀ’ ਨਾਮੀ ਵਿਧਾਨ ਸਿਰਜਿਆ।
ਇਸ ਅਨਿਆਈ, ਧੱਕੇਸ਼ਾਹੀ ਭਰਪੂਰ, ਨਾ-ਬਰਾਬਰੀ ਦੇ ਸਮਾਜ ਦੀ ਸਥਾਪਤੀ ਦੇ ਵਿਰੁੱਧ, ਸਿੱਖ ਗੁਰੂ ਸਾਹਿਬਾਨ ਨੇ ਸਤਾਰ੍ਹਵੀਂ ਸਦੀ ਦੇ ਮੱਧ ਵਿਚ ਹੀ ਸੰਘਰਸ਼ ਆਰੰਭ ਦਿੱਤਾ, ਇਹ ਐਲਾਨ ਕਰ ਕੇ, ਕਿ ਅਜਿਹੀ ਧੱਕੇਸ਼ਾਹੀ ਉੱਤੇ ਨਿਰਭਰ ਨਾ-ਬਰਾਬਰੀ ਦਾ ਸਮਾਜ, ਸੰਸਾਰ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ, ਕਿਉਂਜੁ ਇਹ ਅਕਾਲ ਪੁਰਖ ਦੀ ਇੱਛਾ ਹੁਣ ਨਹੀਂ ਹੈ : “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥’ ਸੰਨ 1699 ਵਿਚ ਖ਼ਾਲਸੇ ਦੀ ਸਿਰਜਣਾ ਇਸ ਧੱਕੇਸ਼ਾਹੀ ਵਿਰੁੱਧ ਖੁੱਲ੍ਹਾ ਐਲਾਨੇ-ਜੰਗ ਸੀ, ਜਿਸ ਦੇ ਸਿੱਟੇ ਵਜੋਂ, ਅਠਾਰਵੀਂ ਸਦੀ ਦੇ ਮੱਧ ਵਿਚ ਹੀ, ਖ਼ਾਲਸੇ ਦੇ ਤੇਜ ਪ੍ਰਚੰਡ ਹੋਣ ਨਾਲ, ਇਸ ਇਸਲਾਮੀ ਸਮਾਜ ਦੀ ਕੁਚੇਸ਼ਟਾ ਦਾ ਭੋਗ ਪੈ ਗਿਆ ।
ਯੂਰਪ ਵਿਚ, ਪਹਿਲੀ ਵਾਰ, ਫ਼ਰਾਂਸੀਸੀ ਕ੍ਰਾਂਤੀ (French Revolution) ਵੇਲੇ ਅਠਾਰ੍ਹਵੀਂ ਸਦੀ ਦੇ ਅੰਤ ਅਤੇ ਉੱਨੀਵੀਂ ਸਦੀ ਦੇ ਚੜਾ ਵੇਲੇ, ਅਜਿਹੇ ਏਕਾਕੇਂਦ੍ਰਿਤ ਸਮਾਜ ਨੂੰ ਅਪ੍ਰਵਾਣ ਕੀਤਾ ਗਿਆ।
ਇਸਲਾਮੀ ਸ਼ਰਅ ਅਤੇ ‘ਅੱਸ਼-ਸ਼ਰਅ ਤਹਤੱਸ-ਸੈਫ਼’ ਏਕਾਕੇਂਦ੍ਰਿਤ ਸਮਾਜ ਦੇ ਸਿਧਾਂਤ ਦਾ ਪ੍ਰਤੱਖ ਰੂਪ ਹੈ, ਜਿਸ ਦੀ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਮੱਤ ਨੇ ਉੱਗਰ ਵਿਰੋਧਤਾ ਕੀਤੀ ਅਤੇ ਇਸ ਪਿਛੋਕੜ ਅਤੇ ਇਸ ਦਾਰਸ਼ਨਿਕ ਸਿਧਾਂਤ ਨੂੰ ਸਮਝੇ ਬਿਨਾਂ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੇ ਹਿੰਦੁਸਤਾਨ ਦਾ ਇਤਿਹਾਸ ਸ਼ੁੱਧ ਰੂਪ ਵਿਚ ਸਮਝਣਾ ਕਠਨ ਹੀ ਨਹੀਂ, ਅਸੰਭਵ ਭੀ ਹੈ।
ਇਹ ਏਕਾਕੇਂਦ੍ਰਿਤ ਸਮਾਜ ਅਤੇ ਬਹੁਕੇਂਦ੍ਰਿਤ ਸਮਾਜ ਦੀ ਵਾਰਤਾ ਵੀਹਵੀਂ ਅਤੇ ਆਉਣ ਵਾਲੀ ਇੱਕੀਵੀਂ ਸਦੀ ਦੀ ਭੀ ਬੁਨਿਆਦੀ ਤੇ ਜਟਲ ਸਮੱਸਿਆ ਦੇ ਤੌਰ ‘ਤੇ ਸੰਸਾਰ ਵਿਚ ਪ੍ਰਤੱਖ ਰੂਪ ਧਾਰਨ ਕਰੀ ਬੈਠੀ ਹੈ।
ਸਤਾਰ੍ਹਵੀਂ ਸਦੀ ਵਿਚ, ਜਦੋਂ ਮੁਗ਼ਲ ਸਮਰਾਟਾਂ ਨੇ, ‘ਅਸ਼-ਸ਼ਰਅ ਤਹਤਸ-ਸੈਫ਼’ ਦੇ ਸਿਧਾਂਤ ਅਨੁਸਾਰ, ਹਿੰਦੁਸਤਾਨ ਵਿਚ, ਇਸਲਾਮੀ ਏਕਾਕੇਂਦ੍ਰਿਤ ਸਮਾਜ, ਤਲਵਾਰ ਦੇ ਜ਼ੋਰ ਨਾਲ ਸਥਾਪਤ ਕਰਨ ਦਾ ਭਰਪੂਰ ਯਤਨ ਕੀਤਾ, ਜਿਸ ਕੁਚੇਸ਼ਟਾ ਨੂੰ ਅਸਫਲ ਤੇ ਨਾਕਾਮ ਬਣਾਉਣ ਲਈ, ਸਿੱਖ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਤੇ ਲੱਖਾਂ ਸਿੰਘਾਂ ਨੇ ਬਲੀਦਾਨ ਦਿੱਤੇ, ਉਸ ਦਾ ਪ੍ਰਤੱਖ ਤੇ ਹਸਤਾਮਲ ਮੂੰਹ ਮੱਥਾ ਕਿਹੋ ਜਿਹਾ ਸੀ ? ਜੇ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਹੁਕਮ ਅੰਦਰ ਲੱਖਾਂ ਸਿੰਘ, ਮੁਗ਼ਲ ਰਾਜ ਦੀ ਇਸ ਭਿਆਨਕ ਕੁਚੇਸ਼ਟਾ ਵਿਰੁੱਧ ਸ਼ਹੀਦੀਆਂ ਪ੍ਰਾਪਤ ਨਾ ਕਰਦੇ ਤਦ ਹਿੰਦੁਸਤਾਨ ਦੀ ਸਮਾਜਕ ਸਥਿਤੀ ਕੀ ਹੋਣੀ ਸੀ, ਉਸ ਵੱਲ ਸਿੱਖ ਇਤਿਹਾਸਕਾਰਾਂ ਨੇ ਖੁੱਲ੍ਹੇ ਸੰਕੇਤ ਕੀਤੇ ਹਨ, ਜਿਵੇਂ ਕਿ ਭਾਈ ਸੰਤੋਖ ਸਿੰਘ ਨੇ ‘ਗੁਰਪ੍ਰਤਾਪ ਸੂਰਯੋਦਯ’ ਵਿਚ ਕਿਹਾ ਹੈ ਕਿ:
“ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਫੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ।” “ਦੇਵੀ ਦੇਵ ਦੇਵਲ ਸੰਤੋਖ ਸਿੰਘ ਦੂਰ ਹੋਤੇ, ਹੋਵਤੀ ਅਲੋਪ ਕਥਾ ਬੇਦਨ ਪੁਰਾਨ ਕੀ।” ਆਦਿ।
ਪਰ ਇਸ ਸ਼ਰੱਈ ਏਕਾਕੇਂਦ੍ਰਿਤ ਇਸਲਾਮੀ ਸਮਾਜ ਦਾ ਬਿਕਰਾਲ ਰੂਪ ਕਿਸੇ ਸਮਕਾਲੀ ਮੁਸਲਮਾਨ ਆਲਮ ਤੇ ਧੁਰੰਧਰ ਵਿਦਵਾਨ ਦੇ ਮੂੰਹੋਂ ਸੁਣ ਕੇ ਹੀ ਖੁੱਲ੍ਹ ਕੇ ਅੱਖਾਂ ਸਾਹਮਣੇ ਆਉਂਦਾ ਹੈ। ਜ਼ਿਆਉੱਦੀਨ ਬਰਨੀ, ਸੁਲਤਾਨ ਅਲਾਉੱਦੀਨ ਖ਼ਿਲਜੀ (ਮ੍ਰਿਤੂ 1316) ਦਾ ਸਮਕਾਲੀ ਸੀ, ਅਤੇ ਉਸ ਨੇ ‘ਤਾਰੀਖ਼-ਫ਼ੀਰੋਜ਼ਸ਼ਾਹੀ’ ਨਾਮੀ ਫ਼ਾਰਸੀ ਵਿਚ ਚੰਗਾ ਮੁਸਤਨਿਦ ਅੱਖੀਂ-ਡਿੱਠਾ ਇਤਿਹਾਸ ਲਿਖਿਆ ਹੈ, ਜਿਸ ਵਿਚ, ਸੁਲਤਾਨ ਅਲਾਉੱਦੀਨ ਖ਼ਿਲਜੀ ਬਾਰੇ, ਉਹ ਕਹਿੰਦਾ ਹੈ, ਕਿ ‘ਸੁਲਤਾਨ ਕੋਈ ਕੱਟੜ ਤੇ ਸ਼ਰੱਈ ਮੁਸਲਮਾਨ ਨਹੀਂ ਸੀ।”
ਇਕ ਦਿਨ, ਪਤਾ ਨਹੀਂ ਉਸ ਦੇ ਦਿਲ ਵਿਚ ਕੀ ਆਈ ਕਿ, ਉਸ ਨੇ ਕਾਜ਼ੀ ਮਗੀਬਦਦੀਨ ਬਿਆਨਵੀ ਕੋਲੋਂ, ਜੋ ਕਿ ਆਪਣੇ ਸਮੇਂ ਦਾ ਜਗਤ-ਪ੍ਰਸਿੱਧ ਇਸਲਾਮੀ ਵਿਦਵਾਨ ਸੀ, ਕਈ ਪੇਚੀਦਾ ਮਸਲਿਆਂ ਬਾਰੇ, ਸ਼ਰਅ ਦਾ ਹੁਕਮ ਪੁੱਛਣਾ ਚਾਹਿਆ। ਕਿਉਂਕਿ ਬਾਦਸ਼ਾਹ ਨੇ ਸਾਰੀ ਉਮਰ ਸ਼ਰਅ ਵੱਲ ਧਿਆਨ ਨਹੀਂ ਸੀ ਦਿੱਤਾ, ਇਸ ਲਈ ਕਾਜ਼ੀ ਸਾਹਿਬ ਡਰ ਗਏ ਅਤੇ ਬਾਦਸ਼ਾਹ ਨੂੰ ਕਹਿਣ ਲੱਗੇ, “ਮੈਂ ਬਾਦਸ਼ਾਹ ਦੇ ਪ੍ਰਸ਼ਨਾਂ ਦਾ ਠੀਕ ਠੀਕ ਉੱਤਰ ਦੇ ਦਿਆਂਗਾ, ਪਰ ਉਹ ਬਾਦਸ਼ਾਹ ਦੀ ਮਰਜ਼ੀ ਦੇ ਉਲਟ ਹੋਣਗੇ ਅਤੇ ਮੇਰੇ ਕਤਲ ਦਾ ਹੁਕਮ ਹੋ ਜਾਣਾ ਹੈ।” ਬਾਦਸ਼ਾਹ ਨੇ ਕਿਹਾ, “ਤੁਸੀਂ ਮੁਹੰਮਦੀ ਸ਼ਰਅ ਦੇ ਮੁਤਾਬਕ ਸੱਚ-ਸੱਚ ਕਹਿ ਦਿਉ। ਸੱਚ ਨੂੰ ਆਂਚ ਨਹੀਂ ਆਵੇਗੀ।”
ਪਹਿਲਾ ਮਸਲਾ ਸੁਲਤਾਨ ਨੇ ਕਾਜ਼ੀ ਕੋਲੋਂ ਇਹ ਪੁੱਛਿਆ ਕਿ ਸ਼ਰਅ ਦੇ ਮੁਤਾਬਕ ਕਿਸ ਹਿੰਦੂ ਨੂੰ ‘ਖ਼ਰਾਜ-ਗੁਜ਼ਾਰ’ ਕਿਹਾ ਜਾਂਦਾ ਹੈ । ਕਾਜ਼ੀ ਨੇ ਉੱਤਰ ਦਿੱਤਾ, “ਸ਼ਰਅ ਦੇ ਮੁਤਾਬਕ ਉਸ ਹਿੰਦੂ ਨੂੰ ‘ਖ਼ਰਾਜ-ਗੁਜ਼ਾਰ’ ਕਿਹਾ ਜਾਏਗਾ, ਜੋ ਉਸ ਵੇਲੇ, ਜਦੋਂ ਸਰਕਾਰੀ ਉਗਰਾਹੀ ਕਰਨ ਵਾਲਾ ਚਾਂਦੀ ਮੰਗੇ ਤਦ ਉਹ ਹਿੰਦੂ, ਬਿਨਾਂ ਵਿਲੰਬ, ਅਤੀ ਅਧੀਨਗੀ ਨਾਲ, ਸੋਨਾ ਪੇਸ਼ ਕਰੇ, ਅਤੇ ਜੇ ਉਗਰਾਹੀ ਕਰਨ ਵਾਲਾ ਉਸ ਦੇ ਮੂੰਹ ਵਿਚ ਥੁੱਕੇ ਤਾਂ ਉਹ, ਬਿਨਾਂ ਗਿਲਾਨੀ ਕੀਤੇ ਦੇ, ਆਪਣਾ ਮੂੰਹ ਅੱਡ ਦੇਵੇ ਅਤੇ ਨਾਲ ਹੀ ਉਗਰਾਹੀ ਕਰਨ ਵਾਲੇ ਦੀ ਪੂਰੀ ਸੇਵਾ ਟਹਿਲ ਕਰੇ।” ਖ਼ੁਦਾ ਨੇ ਇਨ੍ਹਾਂ (ਹਿੰਦੂਆਂ) ਨੂੰ ਜ਼ਲੀਲ ਤੇ ਅਪਮਾਨਤ ਕਰਨ ਬਾਬਤ ਫ਼ੁਰਮਾਇਆ ਹੈ ਕਿ “ਇਨ੍ਹਾਂ ਨੂੰ ਤਬਾਹ ਹਾਲ ਰੱਖੋ ਕਿਉਂਜੁ ਹਿੰਦੂ ਰਸੂਲ ਅਕਰਮ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਰਸੂਲ ਨੇ ਹਿੰਦੂਆਂ ਨੂੰ ਕਤਲ ਕਰਨ, ਇਨ੍ਹਾਂ ਦਾ ਮਾਲ ਅਸਬਾਬ ਖੋਹ ਲੈਣ ਅਤੇ ਇਨ੍ਹਾਂ ਨੂੰ ਗ਼ੁਲਾਮ ਬਣਾਉਣ ਦਾ ਹੁਕਮ ਦਿੱਤਾ ਹੈ, ਕਿ ਯਾ ਤਾਂ ਉਹ ਮੁਸਲਮਾਨ ਹੋ ਜਾਣ, ਯਾ ਇਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ ਅਤੇ ਯਾ ਦਾਸ ਬਣਾ ਲਿਆ ਜਾਵੇ….. ਹਿੰਦੂਆਂ ਲਈ ਇਸਲਾਮ ਦਾ ਹੁਕਮ ਇਹ ਹੈ, “ਅਮਾ ਅਲ ਕਤਲ ਵ ਅਮਾ ਅਲ- ਇਸਲਾਮ” ਅਰਥਾਤ ਯਾ ਉਹ ਮੁਸਲਮਾਨ ਬਣਨ ਅਤੇ ਯਾ ਇਨ੍ਹਾਂ ਨੂੰ ਕਤਲ ਕੀਤਾ ਜਾਵੇ।…..ਬਾਦਸ਼ਾਹ ਨੇ ਕਿਹਾ, “ਮੈਂ ਪਹਿਲਾਂ ਹੀ ਹਿੰਦੂਆਂ ਨੂੰ ਇਤਨਾ ਭੈਭੀਤ ਕੀਤਾ ਹੋਇਆ ਹੈ ਕਿ ਮੈਂ ਕਹਾਂ ਤਾਂ ਉਹ ਚੂਹਿਆਂ ਵਾਂਗਰ ਖੁੱਡਾਂ ਵਿਚ ਵੜ ਜਾਣ।….. ਮੈਂ ਅਜਿਹੇ ਪ੍ਰਬੰਧ ਕੀਤੇ ਹੋਏ ਹਨ ਕਿ ਕਿਸੇ ਹਿੰਦੂ ਨੂੰ, ਸਿਵਾਏ ਦੋਂਹ ਵੇਲਿਆਂ ਦੀਆਂ ਸੁੱਕੀਆਂ ਰੋਟੀਆਂ ਦੇ ਹੋਰ ਕੁਝ ਜਮ੍ਹਾਂ ਕਰਨ ਯਾ ਜਾਇਦਾਦ ਬਣਾਉਣ ਦਾ ਅਵਸਰ ਹੀ ਨਾ ਮਿਲੇ ।” (ਸਫ਼ਾ 294-96)
ਇਹ ਏਕਾਕੇਂਦ੍ਰਿਤ ਸ਼ਰਅਈ ਸਮਾਜ ਸੀ, ਜਿਸ ਤੋਂ ਬਚਾਉਣ ਲਈ, ਹਿੰਦੂਆਂ ਦੀ ਅਤੇ ਸੁਰੱਖਿਆ ਹਿਤ, ਸਿੱਖ ਗੁਰੂਆਂ ਤੇ ਸਿੱਖਾਂ ਨੇ ਸੰਘਰਸ਼ ਕੀਤਾ।
ਇਨ੍ਹਾਂ ਸਿਧਾਂਤਾਂ ਦੀ ਰਾਖੀ ਤੇ ਸਥਾਪਤੀ ਲਈ ਹੀ ਪੰਚਮ ਨਾਨਕ, ਗੁਰੂ ਅਰਜਨ, ਅਸ਼ਟਮ ਨਾਨਕ ਗੁਰੂ ਹਰਿਕ੍ਰਿਸ਼ਨ, ਨਵਮ ਨਾਨਕ ਗੁਰੂ ਤੇਗ ਬਹਾਦਰ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸ਼ਹੀਦ ਹੋਏ ਅਤੇ ਗੁਰੂ ਹਰਿਗੋਬਿੰਦ ਤੇ ਗੁਰੂ ਹਰਿ ਰਾਏ ਸਾਹਿਬ ਨੇ ਔਕੜਾਂ ਭਰਿਆ ਜੀਵਨ ਬਤੀਤ ਕੀਤਾ ਅਤੇ ਅਨੇਕ ਸਿੱਖਾਂ, ਸਾਹਿਬਜ਼ਾਦਿਆਂ ਨੇ ਆਪਣਾ ਖੂਨ ਡੋਲ੍ਹਿਆ।
ਖ਼ਿਸਰਓ ਤੇ ਦਾਰਾ ਸ਼ਿਕੋਹ, ਮੁਗ਼ਲ ਯੁਵਰਾਜਾਂ ਅਤੇ ਸਿੱਖਾਂ ਕੋਲੋਂ ਬਲੀਦਾਨਾਂ ਦੀ ਮੰਗ, ਬੱਸ, ਇਹੋ ਸੋਲ੍ਹਵੀਂ ਸਤਾਰ੍ਹਵੀਂ ਸਦੀ ਦੀ ਅਸਲੀ ਤਾਰੀਖ਼ ਹਿੰਦੁਸਤਾਨ ਦੀ ਹੈ, ਜਿਸ ਦਾ ਪਰਿਣਾਮ ਕਿ, ਅਠਾਰਵੀਂ ਸਦੀ ਵਿਚ, ਮੁਸਲਿਮ ਰਾਜ ਸੱਤਾ ਦੇ ਤੇਜਖੀਨ ਹੋਣ ਦੇ ਰੂਪ ਵਿਚ ਨਿਕਲਿਆ।
ਇਸ ਦੇ ਸੌ ਸਾਲਾ ਸੰਘਰਸ਼ ਅਤੇ ਰਕਤਸਾਰਵ ਪਿੱਛੇ ਕੇਵਲ ਇਕੋ ਵਿਅਕਤੀ ਦਾ ਪਰਾਣਵਾਨ ਹੱਥ ਸੀ, ਜਿਸ ਦੇ ਮਹਾਨ ਆਤਮਕ ਐਸ਼ਰਜ ਤੇ ਰਾਜਸੀ ਮਹੱਤਵ ਬਾਰੇ ਪਿਛਲੇ ਕਿਸੇ ਪ੍ਰਸਿੱਧ ਇਤਿਹਾਸਕਾਰ ਨੇ ਖੋਲ੍ਹ ਕੇ ਨਹੀਂ ਦੱਸਿਆ, ਅਤੇ ਨਾ ਹੀ ਉਨ੍ਹਾਂ ਨੂੰ ਆਪ ਇਸ ਦਾ ਬਹੁਤਾ ਗਿਆਨ ਸੀ।
ਉਹ ਵਿਅਕਤੀ ਸੀ, ਸ਼ੇਖ਼ ਅਹਿਮਦ ਸਰਹੰਦੀ, ਮੁਜੱਦਦ ਅਲਿਫ਼-ਥਾਨੀ (ਇਸਲਾਮ ਦੀ ਦੂਜੀ ਸਹੱਸਬਦੀ ਦਾ ਧਰਮ-ਰੱਖਯਕ) (1561-1624)।
ਅਕਬਰ ਦੀ ਆਤਮਾ ਵਿਚੋਂ ‘ਅਦਲ-ਵਿਰੋਧੀ ਸਭ ਨੀਤੀ ਵਿਚਾਰਾਂ ਦੇ ਅਭਾਵ’ ਤੋਂ ਅਤੀ ਦੁਖੀ ਤੇ ਕ੍ਰੋਧਵਾਨ ਹੋ ਕੇ ਸ਼ੇਖ਼ ਸਰਹੰਦੀ ਦੀ ਆਤਮਾ ਨੂੰ ਦਿੱਬਯ-ਗਿਆਨ ਹੋਇਆ ਕਿ ਇਸਲਾਮ ਦੀ ਦੂਜੀ ਸਹੱਸਬਦੀ ਦੇ ਆਰੰਭ ਵਿਚ ਦੀਨ ਦੀ ਦਸ਼ਾ ਗਿਲਾਨੀ ਪੂਰਤ ਹੋ ਚੁੱਕੀ ਹੈ, ਅਤੇ ਇਸ ਲਈ ਇਸਲਾਮੀ ਦੀਨ ਦੀ ਪੁਨਰ-ਸਥਾਪਨਾ ਲਈ ‘ਮੁਜੱਦਦ’ ਅਥਵਾ ਧਰਮ-ਰੱਖਯਕ ਦੀ ਲੋੜ ਹੈ। ਸ਼ੇਖ਼ ਸਰਹੰਦੀ ਨੂੰ ਤਦ ਅਕਾਸ਼ਬਾਣੀ ਹੋਈ ਕਿ ਇਸਲਾਮ ਦੀ ਦੂਜੀ ਸਹੱਸਬਦੀ (ਅਲਿਫ਼-ਥਾਨੀ) ਦਾ ਧਰਮ-ਰੱਖਯਕ (ਮੁਜੱਦਦ) ਉਸ ਨੂੰ ਹੀ ਅੱਲਾ ਨੇ ਥਾਪਿਆ ਹੈ।
ਅਕਬਰ ਦੇ ਰਾਜ ਦੇ ਅੰਤਲੇ ਦਿਨਾਂ ਵਿਚ ਮਜੱਦਦ ਨੇ ਦੀਨ ਦੀ ਤਜਦੀਦ ਅਥਵਾ ਪੁਨਰ-ਸਥਾਪਨਾ ਦਾ ਪ੍ਰਚਾਰ, ਭਾਸ਼ਨਾਂ ਤੇ ਲਿਖਤੀ ਚਿੱਠੀਆਂ ਰਾਹੀਂ ਆਰੰਭਿਆ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਚਿੱਠੀਆਂ ਦੀਆਂ ਨਕਲਾਂ ਅਜੇ ਭੀ ਮਿਲਦੀਆਂ ਹਨ। ਇਨ੍ਹਾਂ ਚਿੱਠੀਆਂ (ਮਕਤੂਬਾਤ) ਵਿਚ, ਮੁਗ਼ਲ ਅਹਿਲਕਾਰਾਂ ਵੱਲ ਲਿਖੀਆਂ, ਸਭ ਨਾਲੋਂ ਵਧੇਰੇ ਚਿੱਠੀਆਂ ਸ਼ੇਖ਼ ਫ਼ਰੀਦ ਬੁਖ਼ਾਰੀ, ਜਿਸ ਨੂੰ ਕਿ ਜਹਾਂਗੀਰ ਨੇ, ਪਾਤਸ਼ਾਹ ਬਣਦੇ ਸਾਰ ਹੀ, ‘ਮੁਰਤਜ਼ਾਖ਼ਾਨ’ ਦੀ ਪਰਮ-ਉੱਚ ਉਪਾਧੀ ਅਤੇ ‘ਛੇ ਹਜ਼ਾਰੀ’ ਦਾ ਜੰਗੀ ਰੁਤਬਾ ਬਖ਼ਸ਼ਿਆ, ਦੇ ਨਾਮ ਹਨ। ਇਹ ਮੁਰਤਜ਼ਾਖ਼ਾਨ, ਮੁਜੱਦਦ ਦਾ ਬੜਾ ਸ਼ਰਧਾਵਾਨ ਤੇ ਕੱਟੜ ਚੇਲਾ ਸੀ ਅਤੇ ਇਸ ਨੇ ਯੁਵਰਾਜ ਖ਼ਿਸਰਓ ਦੀ ਬਗ਼ਾਵਤ ਦਾ ਲੱਕ ਤੋੜਿਆ ਸੀ, ਜਿਸ ਖ਼ਿਸਰੌ ਦੀ ਕਿ ਗੁਰੂ ਘਰ ਅਤੇ ਗੁਰੂ ਅਰਜਨ ਉੱਤੇ ਮਹਾਨ ਸ਼ਰਧਾ ਸੀ ਅਤੇ ਜੋ ਗੁਰੂਆਂ ਦੇ ਬਹੁ-ਕੇਂਦ੍ਰਿਤ ਸਮਾਜ ਦੀ ਸਥਾਪਨਾ ਦਾ ਹਾਮੀ ਸੀ । ਇਸੇ ਮੁਰਤਜ਼ਾਖ਼ਾਨ ਦੇ ਹਵਾਲੇ ਜਹਾਂਗੀਰ ਨੇ, ਗੁਰੂ ਅਰਜਨ ਦੇ ਸਰੀਰ ਨੂੰ ਕਰ ਦਿੱਤਾ ਸੀ ਕਿ ਉਹ ਗੁਰੂ ਨੂੰ ਅੱਤ ਦੇ ਤਸੀਹੇ (ਯਾਸਾ) ਦੇ ਕੇ ਮਾਰ ਦੇਵੇ।
ਗੁਰੂ ਅਰਜਨ ਦੇਵ ਜੀ ਇਸ ਸਥਿਤੀ ਤੇ ਖੜਯੰਤ੍ਰ ਤੋਂ ਭਲੀ ਪ੍ਰਕਾਰ ਜਾਣੂ ਸਨ ਅਤੇ ਇਸ ਲਈ ਹੀ ਉਨ੍ਹਾਂ ਨੇ ਸ਼ਹਿਜ਼ਾਦਾ ਖ਼ਿਸਰੌ ਨਾਲ ਹਮਦਰਦੀ ਤੇ ਸਹਿਮਤੀ, ਨਿਰਭਉ ਹੋ ਕੇ ਪ੍ਰਗਟਾਈ ਸੀ । ਮੁਜੱਦਦ, ਮੁਰਤਜ਼ਾ ਖ਼ਾਨ, ਲੱਲਾ ਬੇਗ ਆਦਿ ਨਸ਼ਟਾਤਮਾ ਇਸਲਾਮੀਆਂ ਦੇ ਖੜਯੰਤ੍ਰਾਂ ਨੂੰ ਚੁਣੌਤੀ, ਪੰਚਮ ਪਾਤਸ਼ਾਹ ਦੇ ਮੁਖਵਾਕ ਦੇ ਰੂਪ ਵਿਚ, ਗੁਰੂ ਗ੍ਰੰਥ ਸਾਹਿਬ ਵਿਚ, ਦਰਜ ਹੈ ਕਿ ਅਜਿਹੀ ਕੁਚੇਸ਼ਟਾ ਦੀ ਸਫ਼ਲਤਾ ਅਕਾਲ ਪੁਰਖ ਨੂੰ ਪ੍ਰਵਾਣ ਨਹੀਂ ਹੈ : “ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ।” (ਸ੍ਰੀਰਾਗ) ਗੁਰੂ ਅਰਜਨ ਨੂੰ ਇਉਂ ਸ਼ਹੀਦ ਕਰਨ ਦਾ ਇਹ ਕਾਰਾ ਅਸਲ ਵਿਚ ਮੁਜੱਦਦ ਨੇ ਹੀ ਕਰਵਾਇਆ ਸੀ, ਇਸ ਵਿਚ ਨਾ ਸੰਸ਼ੈ ਹੈ, ਨਾ ਸੰਦੇਹ ਅਤੇ ਜਹਾਂਗੀਰ ਦੇ ਰਾਜ-ਭਾਗ ਸੰਭਾਲਣ ਤੋਂ ਪਹਿਲਾਂ ਹੀ ਮੁਜੱਦਦ ਨੇ ਜਹਾਂਗੀਰ (ਸ਼ਾਹਜ਼ਾਦਾ ਸਲੀਮ) ਕੋਲੋਂ ਇਹ ਪ੍ਰਣ ਲੈ ਲਿਆ ਸੀ ਕਿ ਉਹ ਬਹੁ-ਕੇਂਦ੍ਰਿਤ ਸਮਾਜ ਪ੍ਰਚਾਰਣ ਵਾਲੇ ਸਿੱਖ ਮੱਤ ਦਾ ਖੁਰਾ ਖੋਜ ਮਿਟਾ ਦੇਵੇਗਾ। ਜਹਾਂਗੀਰ ਆਪਣੀ ‘ਤੌਜ਼ਕਿ’ ਵਿਚ ਜਦ ਕਹਿੰਦਾ ਹੈ ਕਿ “ਬੜੇ ਚਿਰ ਤੋਂ ਮੇਰਾ ਵਿਚਾਰ ਸੀ ਕਿ ਇਸ ਝੂਠ ਦੀ ਦੁਕਾਨ (ਸਿੱਖ ਮੱਤ) ਨੂੰ ਢਾਹ-ਢੇਰੀ ਕਰਾਂ ਯਾ ਗੁਰੂ ਨੂੰ ਇਸਲਾਮੀਆਂ ਦੇ ਟੋਲੇ ਵਿਚ ਸ਼ਾਮਲ ਕਰ ਲਵਾਂ।”” ਤਾਂ ਉਸ ਦਾ ਸੰਕੇਤ ਇਸ ਪ੍ਰਣ ਵੱਲ ਹੀ ਸੀ, ਜੋ ਕਿ ਉਸ ਨੇ ਮੁਜੱਦਦ ਨੂੰ, ਅਕਬਰ ਦੀ ਮੌਤ ਤੋਂ ਪਹਿਲਾਂ ਹੀ ਦਿੱਤਾ ਹੋਇਆ ਸੀ ਅਤੇ ਜਿਹੜਾ ਪ੍ਰਣ ਕਿ ਉਸ ਕੋਲੋਂ ਮੁੜ, ਉਸ ਨੂੰ ਤਖ਼ਤ ‘ਤੇ ਬੈਠਣ ਵਿਚ ਸਹਾਇਤਾ ਦੇਣ ਤੋਂ ਪਹਿਲਾਂ, ਮੁਰਤਜ਼ਾਖ਼ਾਨ ਤੇ ਹੋਰ ਸਿਰ-ਕੱਢ ਉਮਰਾ, ਜੋ ਕਿ ਸਾਰੇ ਮੁਜੱਦਦ ਦੇ ਮੁਰੀਦ ਅਤੇ ਉਸ ਦੀ ਇਸਲਾਮੀ ਰਾਜਨੀਤੀ ਦੇ ਹਾਮੀ ਸਨ, ਆਦਿ ਨੇ ਲਿਆ। ਮੁਜੱਦਦ ਦੇ ‘ਮਕਤੂਬਾਤਿ ਅਮਾਮਿਰੱਬਾਨੀ’ ਨੂੰ ਧਿਆਨ ਨਾਲ ਪੜ੍ਹਿਆਂ, ਇਸ ਵਿਚ ਕੋਈ ਸ਼ੱਕ ਨਹੀਂ ਰਹਿੰਦਾ ਕਿ ਜਿਤਨਾ ਚਿਰ ਜਹਾਂਗੀਰ ਨੇ ਗੁਰੂ ਅਰਜਨ ਨੂੰ ਸ਼ਹੀਦ ਕਰ ਕੇ, ਆਪਣਾ ਦਿੱਤਾ ਬਚਨ ਪੂਰਾ ਨਹੀਂ ਕਰ ਲਿਆ, ਮੁਜੱਦਦ ਨੂੰ ਤਰਲੋਮੱਛੀ ਲੱਗੀ ਰਹੀ, ਕਿਉਂਜੁ ਬਿਨਾਂ ਸਿੱਖੀ ਨੂੰ ਖ਼ਤਮ ਕੀਤਿਆਂ, ‘ਇਸਲਾਮ ਦੀ ਤਜਦੀਦ’ ਅਤੇ ਏਕਾਕੇਂਦ੍ਰਿਤ ਸਮਾਜ ਦੀ ਸਥਾਪਨਾ ਹਿੰਦੁਸਤਾਨ ਵਿਚ ਸੰਭਵ ਨਹੀਂ ਸੀ। ‘ਜੇ ਸ਼ਹਿਨਸ਼ਾਹ ਦੇ ਹੁਣ ਤਖ਼ਤ ‘ਤੇ ਬੈਠਦਿਆਂ ਹੀ ਇਸਲਾਮ ਦੇ ਪੈਰ ਹਿੰਦ ਵਿਚ ਜੰਮ ਗਏ ਤੇ ਮੁਸਲਮਾਨਾਂ ਦਾ ਰੁਅਬ ਬੈਠ ਗਿਆ ਤਾਂ ਖਰੀ ਵਾਹਵਾ, ਪਰ ਜੇ ਢਿੱਲ-ਮੱਠ ਕੀਤੀ ਗਈ ਤਾਂ ਪਿੱਛੋਂ ਡਾਢੀ ਔਖਿਆਈ ਹੋਵੇਗੀ ।” ‘ਹੁਣ ਜਦੋਂ ਕਿ ਸ਼ਹਿਨਸ਼ਾਹ ਦੀ ਕਾਫ਼ਰਾਂ ਨਾਲ ਕੋਈ ਹਮਦਰਦੀ ਨਹੀਂ, ਤਾਂ ਮੁਸਲਮਾਨਾਂ ਲਈ ਗ਼ੈਰ-ਇਸਲਾਮੀ ਰਿਵਾਜ-ਵਿਚਾਰ, ਜਿਹੜੇ ਪ੍ਰਚਲਿਤ ਹੋ ਚੁੱਕੇ ਹਨ, ਸਹਿਨ ਕਰਨਾ ਬੜਾ ਔਖਾ ਹੈ।” ਪਹਿਲੀ ਉਪਰੋਕਤ ਚਿੱਠੀ ਜਿਸ ਸ਼ਾਹੀ ਅਮੀਰ ਦੇ ਨਾਮ ਹੈ, ਇਹ ਉਹੋ ਲੱਲਾ ਬੇਗ ਹੈ ਜਿਸ ਨੇ ਸੰਨ 1631 ਵਿਚ, ਸ਼ਾਹਜਹਾਨ ਦੇ ਸਮੇਂ, ਛਠਮ ਨਾਨਕ, ਗੁਰੂ ਹਰਿਗੋਬਿੰਦ ਉੱਤੇ, ਗੁਰੂਸਰ ਨਥਾਣੇ ਕੋਲ ਛੇ ਹਜ਼ਾਰ ਘੋੜ-ਚੜ੍ਹਿਆਂ ਨਾਲ ਅਚਾਨਚਕ ਹਮਲਾ ਕਰ ਦਿੱਤਾ ਸੀ ਤਾਂ ਜੁ ਗੁਰੂ ਨੂੰ ਮਾਰ ਕੇ ਸਿੱਖ ਮਤ ਦਾ ਖ਼ਾਤਮਾ ਕਰ ਦਿੱਤਾ ਜਾਵੇ, ਪਰ ਉਸ ਲੜਾਈ ਵਿਚ ਆਪ, 2500 ਸਵਾਰਾਂ ਸਮੇਤ, ਮਾਰਿਆ ਗਿਆ ਸੀ । ਭਾਵੇਂ ਇਕ ਸਮੇਂ ਜਹਾਂਗੀਰ, ਮੁਜੱਦਦ ਦੇ ਹਿੰਦੁਸਤਾਨੀ ਮੁਸਲਮਾਨਾਂ ਅਤੇ ਖ਼ਾਸ ਕਰਕੇ ਫ਼ੌਜੀਆਂ ਵਿਚ ਨਿਤਾਪ੍ਰਤਿ ਵਧ ਰਹੇ ਅਸਰ-ਰਸੂਖ਼ ਤੋਂ ਇਤਨਾ ਘਾਬਰ ਗਿਆ ਸੀ ਕਿ ਉਸ ਨੇ ਅਣੀਰਾਏ ਦਾਲਾਨ ਨੂੰ ਹੁਕਮ ਕਰ ਦਿੱਤਾ ਕਿ ਮੁਜੱਦਦ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀਵਾਨ ਬਣਾ ਲਵੇ, (ਤੌਜ਼ਿਕ, 2.93), ਪਰ ਇਹ ਸਪੱਸ਼ਟ ਹੈ ਕਿ ‘ਜਹਾਂਗੀਰ ਦੀਆਂ ਗ਼ੈਰ-ਮੁਸਲਮਾਨਾਂ ਉੱਤੇ ਤਅੱਸਬ ਭਰੀਆਂ ਵਧੀਕੀਆਂ ਅਤੇ ਉਸ ਦੇ ਕੱਟੜ ਇਸਲਾਮੀ ਵਿਚਾਰਾਂ ਦਾ ਅੰਤਮ ਸੋਮਾ, ਮੁਜੱਦਦ ਹੀ ਸੀ।” ਇਹੋ ਗੱਲ ਸ਼ਾਹਜਹਾਨ ਬਾਰੇ ਠੀਕ ਹੈ, ਅਤੇ ਔਰੰਗਜ਼ੇਬ ਨੇ ਆਯੂ ਪ੍ਰਯੰਤ ਜਿਸ ਨੀਤੀ ਉੱਤੇ ਅਮਲ ਕੀਤਾ, ਉਸ ਦਾ ਸੰਚਾਲਕ ਭੀ ਮੁਜੱਦਦ ਹੀ ਸੀ ਅਤੇ ਔਰੰਗਜ਼ੇਬ ਉਸ ਦਾ ਨਮਿਤਮਾਤ੍ਰ ਹੱਥਠੋਕਾ । ਖ਼ਵਾਜਾ ਮਾਅਸਮ, ਮੁਜੱਦਦ ਦਾ ਤੀਜਾ ਪੁੱਤਰ, ਸ਼ੈਖ਼ ਸਰਹੰਦੀ ਦੀ ਗੱਦੀ ਉੱਤੇ ਬੈਠਾ ਤਾਂ ਔਰੰਗਜ਼ੇਬ ਅਜੇ ਯੁਵਰਾਜ ਹੀ ਸੀ ਤੇ ਦੱਖਣ ਦਾ ਸੂਬੇਦਾਰ। ਓਦੋਂ ਹੀ ਔਰੰਗਜ਼ੇਬ ਖ਼ਵਾਜਾ ਦਾ ਮੁਰੀਦ ਬਣ ਗਿਆ ਸੀ, ਅਤੇ ਆਯੂ ਪ੍ਰਯੰਤ ਖ਼ਵਾਜਾ ਮਾਅਸਮ ਦਾ ਪੁੱਤਰ (ਖ਼ਵਾਜਾ ਮੁਹੰਮਦ ਸੈਫ਼ੂਦੀਨ), ਦੱਖਣ ਵਿਚ, ਔਰੰਗਜ਼ੇਬ ਦੇ ਹਮਰਿਕਾਬ ਰਿਹਾ ਤਾਂ ਜੁ ਉਸ ਨੂੰ ਸਾਧਨ (ਸਲੂਕ) ਦੁਆਰਾ ਬ੍ਰਹਮ ਗਿਆਨ (ਮਾਅਰਫ਼ਤ) ਦੀ ਪ੍ਰਾਪਤੀ ਵਿਚ ਸਹਾਇਤਾ ਦੇਵੇ ਅਤੇ ਨਾਲ-ਨਾਲ ਸਹੀ ਇਸਲਾਮੀ ਰਾਜਨੀਤੀ ਉੱਤੇ ਉਸ ਨੂੰ ਚਲਾਉਂਦਾ ਰਹੇ। ‘ਇਸ ਵਿਚ ਕੋਈ ਸੰਦੇਹ ਨਹੀਂ ਕਿ ਔਰੰਗਜ਼ੇਬ ਦੀ ਰਾਜਸੀ ਪਾਲਸੀ ਨੂੰ ਨਿਰਮਤ ਤੇ ਸੰਚਾਰ ਕਰਨ ਵਾਲੀ, ਅਸਲ ਸ਼ਕਤੀ, ਪਰਦੇ ਪਿੱਛੋਂ ਕੰਮ ਕਰ ਰਹੀ, ਮੁਜੱਦਦ ਦੀ ਆਵਾਜ਼ ਹੀ ਸੀ। ਇਸੇ ਆਵਾਜ਼ ਦੀ ਆਗਿਆ ਪਾਲਣ ਕਰਦਿਆਂ ਹੋਇਆਂ, ਔਰੰਗਜ਼ੇਬ ਨੇ ਗੁਰੂ ਹਰਿ ਰਾਏ ਨੂੰ ਦਿੱਲੀ ਬੁਲਾ ਕੇ ਵਿਨਾਸ਼ ਕਰਨ ਦਾ ਅਸਫਲ ਯਤਨ ਕੀਤਾ ਸੀ । ਇਸੇ ਆਵਾਜ਼ ਦੀ ਆਗਿਆ ਪੂਰਤੀ ਲਈ ਗੁਰੂ ਹਰਿਕ੍ਰਿਸ਼ਨ ਨੂੰ, ਰਾਜਾ ਜੈ ਸਿੰਘ ਦੁਆਰਾ, ਦਿੱਲੀ ਮੰਗਵਾਇਆ ਗਿਆ ਸੀ, ਅਤੇ ਜਦੋਂ ਮਰਮੱਗਯ ਗੁਰੂ ਇਸ ਆਵਾਜ਼ ਨੂੰ ਪਛਾਣ ਗਏ ਤਾਂ ਉਨ੍ਹਾਂ ਨੇ ਪਹਿਲਾਂ ਆਪਣੇ ਸਰੀਰ ਨੂੰ ਯੋਗਸਿੱਧੀ ਦੁਆਰਾ, ਚੇਚਕ ਨਾਲ ਸੰਤਪਤ ਕੀਤਾ ਅਤੇ ਫੇਰ ਤੁਰਕ ਪਾਤਸ਼ਾਹ ਤੋਂ ਅਸਪ੍ਰਸ਼ ਰਹਿਣ ਹਿਤ ਸ੍ਵੈ-ਇੱਛਾ ਮ੍ਰਿਤੂ ਨੂੰ ਪ੍ਰਾਪਤ ਕਰ ਗਏ। ਇਸੇ ਆਵਾਜ਼ ਦਾ ਹੁਕਮ ਮੰਨ ਕੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਦੇ ਕਤਲ ਦਾ ਹੁਕਮ ਸਾਦਰ ਕੀਤਾ ਸੀ ਅਤੇ ਜਿਸ ਸਰਹੰਦੀ ਪਠਾਣ, ਜਮਸ਼ੈਦ ਖ਼ਾਨ, ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਦੇੜ ਵਿਚ ਮੁਹਲਿਕ ਘਾਓ ਲਗਾਇਆ ਸੀ, ਉਹ ਨੌਕਰ ਤਾਂ ਵਜੀਦ ਖ਼ਾਨ, ਨਵਾਬ ਸਰਹੰਦ ਦਾ ਸੀ, ਪਰ ਮੁਰੀਦ ਮੁਜੱਦਦ ਦੀ ਗੱਦੀ ਦਾ ਸੀ । ਜਿਸ ਨਵਾਬ ਵਜੀਦ ਖ਼ਾਨ ਨੇ, ਦਸਮ ਪਾਤਸ਼ਾਹ ਦੇ ਦੋ ਸ਼ੀਰਖੋਰ ਸਾਹਿਬਜ਼ਾਦੇ, ਸਰਹੰਦ ਵਿਚ, ਕੰਧਾਂ ਵਿਚ ਚਿਣਵਾ ਦਿੱਤੇ ਸੀ, ਉਹ ਭੀ ਨਿਤਾਪ੍ਰਤਿ ਮੁਜੱਦਦ ਦੇ ਗੱਦੀ ਨਸ਼ੀਨ ਦੇ ਸਲਾਹ ਮਸ਼ਵਰੇ ਵਿਚ ਚੱਲਣ ਵਾਲਾ, ਅਤੇ ਉਸ ਮੁਜੱਦਦ ਦਾ ਅਨਿੰਨ ਭਗਤ ਸੀ ਅਤੇ ਗੁਰੂ ਅਰਜਨ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ, ਇਹ ਜਿਤਨੇ ਕਾਰੇ ਤੇ ਦੁਰਘਟਨਾ, ਸਿੱਖਾਂ ਤੇ ਸਿੱਖੀ ਨੂੰ ਵਿਨਾਸ਼ ਕਰਨ ਹਿਤ ਹੋਈਆਂ, ਉਨ੍ਹਾਂ ਸਾਰੀਆਂ ਦਾ ਮੂਲ ਦੋਸ਼ੀ ਤੇ ਅਸਲੀ ਮੁਹੱਰਕ ਤੇ ਸੰਚਾਲਕ ਸ਼ੈਖ਼ ਅਹਿਮਦ ਸਰਹੰਦੀ, ਮੁਜੱਦਦ ਅਲਿਫ਼-ਥਾਨੀ, ਹੀ ਸੀ । ਹੋਰ ਕਿਵੇਂ ਸਮਝਣਾ, ਅਗਿਆਨ-ਆਸ਼ਿਤ ਹੈ। ਮੰਤਵ ਅਤੇ ਪ੍ਰਯੋਜਨ ਇਸ ਸਾਰੇ ਸੰਘਰਸ਼ ਦਾ, ਬਹੁਕੇਂਦ੍ਰਿਤ ਸਮਾਜਵਾਦ ਦੇ ਪ੍ਰਚਾਰ ਨੂੰ ਖ਼ਤਮ ਕਰਨਾ ਅਤੇ ਏਕਾਕੇਂਦ੍ਰਿਤ ਇਸਲਾਮੀ ਸਮਾਜ ਦੀ ਹਿੰਦ ਵਿਚ ਸਥਾਪਨਾ ਸੀ । ਇਸੇ ਵੱਲ, ਮਹਾਨ ਕਵੀ, ਭਾਈ ਸੰਤੋਖ ਸਿੰਘ (1785-1843) ਨੇ ਇਸ਼ਾਰਾ ਕੀਤਾ ਹੈ ਕਿ ਖ਼ਾਲਸਾ ਪੰਥ ਦੁਆਰਾ, ਦਸਮ ਪਾਤਸ਼ਾਹ ਨੇ ਇਸਲਾਮ ਦਾ ਏਕਾਕੇਂਦ੍ਰਿਤ ਸਮਾਜ ਦਾ ਸੁਪਨਾ, ਪੂਰਾ ਨਾ ਹੋਣ ਦਿੱਤਾ, ਨਹੀਂ ਤਾਂ:
“ਛਾਇ ਜਾਤੀ ਏਕਤਾ, ਅਨੇਕਤਾ ਬਿਲਾਇ ਜਾਤੀ, ਫੈਲਤੀ ਕੁਚੀਲਤਾ ਕਤੇਬਨ ਕੁਰਾਨ ਕੀ।”
ਜਦੋਂ ਸਿੱਖਾਂ ਨੇ ਬੰਦਾ ਸਿੰਘ ਬਹਾਦੁਰ, ਦੀ ਜਥੇਦਾਰੀ ਹੇਠਾਂ, ਸੰਨ 1710 ਵਿਚ, ਸਰਹੰਦ ਮਾਰ ਲਈ ਤਾਂ ਮੁਜੱਦਦ ਦਾ ਗੱਦੀ ਨਿਸ਼ੀਨ (ਖ਼ਵਾਜਾ ਕਮਾਲੁੱਦੀਨ ?) ਦਿੱਲੀ ਨੱਸ ਕੇ ਜਾ ਵੱਸਿਆ ਅਤੇ ਸੰਨ 1716 ਵਿਚ ਫ਼ਰੁੱਖ਼ਸੀਅਰ ਨੇ ਜਿਹੜਾ ਸਿੱਖਾਂ ਦੇ ਕਤਲੇਆਮ ਦਾ ਹੁਕਮ ਨਵੇਂ ਸਿਰਿਓਂ ਚਾੜ੍ਹਿਆ ਸੀ, ਉਹ ਦਰਅਸਲ ਮੁਜੱਦਦ ਦੀ ਆਵਾਜ਼ ਹੀ ਸੀ। ਸੰਨ 1761 ਵਿਚ ਮਰਹੱਟਿਆਂ ਨੂੰ ਪ੍ਰਾਜੈ ਕਰਨ ਲਈ ਅਤੇ ਫੇਰ ਸੰਨ 1762 ਵਿਚ ਸਿੱਖਾਂ ਦਾ, ਵੱਡੇ ਘੱਲੂਘਾਰੇ ਵਿਚ, ਬੀਜ ਨਾਸ਼ ਕਰਵਾਉਣ ਲਈ, ਅਹਿਮਦਸ਼ਾਹ ਅਬਦਾਲੀ ਨੂੰ, ਜਿਹੜਾ ਮੌਲਵੀ, ਸ਼ਾਹ ਵਲੀਉੱਲਾਹ, ਇਸਲਾਮ ਦੀ ਵੰਗਾਰ ਪਾ ਕੇ ਹਿੰਦੁਸਤਾਨ ਉੱਤੇ ਚੜ੍ਹਾ ਲਿਆਇਆ ਸੀ, ਉਹ ਮੁਜੱਦਦ ਦਾ ਅਸੀਮ ਸ਼ਰਧਾਲੂ ਅਤੇ ਚੇਲਾ ਸੀ, ਅਤੇ ਇਸ ਦਾ ਪਿਉ, ਸ਼ਾਹ ਅਬਦਲ ਰਹੀਮ, ਔਰੰਗਜ਼ੇਬ ਦੇ ਬਣਵਾਏ ਹੋਏ, ਹਿੰਦੁਸਤਾਨ ਵਿਚ ਇਸਲਾਮੀ ਵਿਧਾਨ ‘ਫ਼ਤਾਵਾਇ-ਆਲਮਗੀਰੀ’ ਦੇ ਸੰਕਲਨ ਕਰਨ ਵਾਲਿਆਂ ਵਿਚੋਂ ਸੀ, ਜਿਸ ਵਿਧਾਨ ਦਾ ਨਿਸ਼ਾਨਾ, ਇਸਲਾਮੀ ਸਮਾਜ ਨੂੰ, ਸ਼ਿਰੋਮਣੀ ਸਥਾਨ ਦੇ ਕੇ, ਗ਼ੈਰ-ਇਸਲਾਮੀਆਂ ਨੂੰ ਮੁਸਲਮਾਨਾਂ ਦੇ ਪ੍ਰਾਧੀਨ ਕਰਨਾ ਸੀ। ਇਸ, ਸ਼ਾਹ ਵਲੀਉੱਲਾਹ ਦਹਿਲਵੀ (ਜਨਮ, ਸੰਨ 1703) ਨੇ ਹਜਾਜ਼, ਅਰਬ ਦੇਸ਼ ਵਿਚ ਵਿੱਦਿਆ ਪ੍ਰਾਪਤ ਕੀਤੀ ਸੀ, ਜਿਥੇ ਸ਼ੈਖ਼ੁਲਸਨਾਵੀ ਅਤੇ ਤਾਜੁੱਦੀਨਲ ਹਨਫ਼ੀ ਵਰਗੇ ਅਰਬੀ ਦੇ ਧੁਰੰਧਰ ਵਿਦਵਾਨ ਉਸ ਦੇ ਵਿੱਦਿਆ-ਦਾਤੇ ਸਨ। ਇਹ ਵਲੀਉੱਲਾਹ ਹੀ ਹਿੰਦੀ ਇਸਲਾਮ ਦੇ ਨਵੀਨ ‘ਜਹਾਦ’ ਦੇ ਸਿਧਾਂਤ ਦਾ ਨਿਰਮਾਤਾ ਹੈ, ਜਿਸ ਦਾ ਕਿ ਮੁੱਖ-ਅੰਸ਼ ਇਹ ਹੈ, ਕਿ ਹਿੰਦੁਸਤਾਨ ਵਿਚ ਰਾਜਸੀ ਪ੍ਰਭੁਤਾ ਤੇ ਸੱਤਾ, ਗ਼ੈਰ-ਇਸਲਾਮੀ ਕਾਫ਼ਰਾਂ ਦੇ ਹੱਥ ਵਿਚ ਕਦਾਚਿਤ ਅਤੇ ਤਿੰਨਕਾਲ ਨਹੀਂ ਜਾਣ ਦੇਣੀ, ਇਹੋ ਦੀਨ ਦਾ ਸਿਧਾਂਤ ਤੇ ਹੁਕਮ ਹੈ। ਨਜੀਬੁੱਲਦੌਲਾ ਰੁਹੇਲਾ ਅਤੇ ਤਾਜੁੱਦੀਨ ਬਲੋਚ ਨੂੰ ਜੋ ਚਿੱਠੀਆਂ ਵਲੀਉੱਲਾਹ ਨੇ, ਮਰਹੱਟਿਆਂ ਅਤੇ ਜੱਟਾਂ ਆਦਿ ਦੀ ਰਾਜ ਸ਼ਕਤੀ ਦੇ ਵਿਨਾਸ਼ ਕਰਨ ਹਿੱਤ ਲਿਖੀਆਂ, ਉਨ੍ਹਾਂ ਵਿਚ ਇਸ ਹਿੰਦੀ ‘ਜਹਾਦ’ ਦੇ ਸਿਧਾਂਤ ਦੀ ਭਲੀ ਪ੍ਰਕਾਰ ਵਿਆਖਿਆ ਕੀਤੀ ਹੋਈ ਹੈ, ਕਿ “ਕਾਫ਼ਰਾਂ ਦੀ ਰਾਜ ਸੱਤਾ ਦਾ ਪ੍ਰਾਜੈ, ਵਿਨਾਸ਼ ਤਾਂ ਅੱਲਾ ਤਆਲਾ ਨੇ ਪਹਿਲਾਂ ਤੋਂ ਹੀ ਨਿਸ਼ਚਿਤ ਕੀਤਾ ਹੋਇਆ ਹੈ, ਪਰ ਮੁਸਲਮਾਨ ਹੁਕਮਰਾਨਾਂ ਦਾ ਇਹ ਇਸਲਾਮੀ ਫ਼ਰਜ਼ ਹੈ ਕਿ ਉਹ ਕਾਫ਼ਰਾਂ ਦੇ ਵਿਨਾਸ਼ ਹਿਤ ਜਹਾਦ ਕਰਨ।” ਸੰਨ 1761 ਵਿਚ, ਪਾਨੀਪਤ ਦੇ ਮੈਦਾਨ ਵਿਚ, ਅਬਦਾਲੀ ਅਤੇ ਨਜੀਬ ਰੁਹੇਲੇ ਦਾ ਇਕੱਠੇ ਹੋ ਕੇ, ਮਰਹੱਟਿਆਂ ਦੇ ਲੱਕ ਤੋੜਨ ਦੀ ਯੋਜਨਾ, ਵਲੀਉੱਲਾਹ ਦੇ ਇਸ ‘ਜਹਾਦ’ ਦੇ ਸਿਧਾਂਤ ਦੇ ਅਮਲੀ ਅਰਥਭਾਵ ਦਾ ਹੀ ਸਿੱਟਾ ਸੀ। ਜਿਸ ਵੇਲੇ ਸਿੱਖ ਰਾਜ ਅਟਕ ਦੀ ਪੱਛਮੀ ਸੀਮਾ ਤੋਂ ਪਾਰ ਸੁਸ਼ੋਭਤ ਹੋ ਗਿਆ ਤਾਂ ਇਸ ਦੇ ਵਿਰੁੱਧ ਭਰਪੂਰ ਜਹਾਦ ਤੇ ਵਾਰ ਕਰਨ ਵਾਲਾ, ਸੱਯਦ ਅਹਿਮਦ ਬਰੇਲਵੀ ਸੀ ਜਿਹੜਾ ਕਿ ਸੰਨ 1825 ਤੋਂ ਲੈ ਕੇ ਸੰਨ 1831 ਤਕ, ਸਿੱਖ ਰਾਜ ਦੇ ਸੂਬਾ ਪਿਸ਼ੌਰ ਵਿਚ, ਭੜਥੂ ਪਾਉਂਦਾ ਰਿਹਾ ਅਤੇ ਅੰਤ ਨੂੰ 7 ਮਈ, ਸੰਨ 1831 ਨੂੰ ਬਾਲਾਕੋਟ, ਜਿਸ ਦਾ ਨਾਮ ਖ਼ਾਲਸਾ ਸਰਕਾਰ ਨੇ, ‘ਸੁਮੇਰਗੜ੍ਹ’ ਵਿਚ ਬਦਲ ਦਿੱਤਾ ਸੀ, ਦੇ ਸੰਗ੍ਰਾਮ ਵਿਚ ਖ਼ਾਲਸਾ ਫ਼ੌਜ ਨਾਲ ਲੜਾਈ ਵਿਚ ਮਾਰਿਆ ਗਿਆ। ਇਹ ਸੱਯਦ ਅਹਿਮਦ ਬਰੇਲਵੀ, ਸ਼ਾਹ ਵਲੀਉੱਲਾਹ ਦੇ ਪੁੱਤਰ, ਅਬਦਲ ਅਜ਼ੀਜ਼ ਦਾ ਚੇਲਾ ਅਤੇ ਮੁਜੱਦਦ ਦਾ ਮਹਾਂ ਸ਼ਰਧਾਲੂ ਭਗਤ ਸੀ ਅਤੇ ਹਿੰਦੀ ਇਸਲਾਮ ਦੇ ਕਾਫ਼ਰਾਂ ਅਤੇ ਖ਼ਾਸ ਕਰਕੇ, ਸਿੱਖਾਂ ਵਿਰੁੱਧ, ਜਹਾਦ ਦਾ ਵੱਡਾ ਪ੍ਰਚਾਰਕ ਅਤੇ ਸੰਚਾਲਕ ਸੀ। ਸੰਨ 1857 ਪਿੱਛੋਂ, ਜਦੋਂ ਅੰਗਰੇਜ਼ੀ ਰਾਜ ਸਾਰੇ ਅਖੰਡ ਭਾਰਤ ਉੱਤੇ ਪੱਕਾ ਹੋ ਗਿਆ ਤਾਂ, ਕੋਈ ਚੌਥਾਈ ਸਦੀ ਬੀਤਣ ਉਪਰੰਤ ਇਹ ਸਮੱਸਿਆ ਮੁੜ ਉੱਠੀ ਕਿ ਹਿੰਦੁਸਤਾਨੀਆਂ ਨੂੰ ਦੇਸ਼ ਦੀ ਰਾਜ-ਸੱਤਾ ਵਿਚ ਹਿੱਸੇਦਾਰ ਬਣਾਇਆ ਜਾਵੇ। ਉਸ ਵੇਲੇ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਨੀਂਹ ਰੱਖੀ ਗਈ ਤਾਂ ਸਰ ਸੱਯਦ ਅਹਿਮਦ (1817-1898) ਮੁਸਲਮਾਨਾਂ ਦੇ ਨੇਤਾ ਨੇ ਇਹ ਬੁਨਿਆਦੀ ਕਿੰਤੂ ਕੀਤਾ ਕਿ ਸਿਰਾਂ ਦੀ ਗਿਣਤੀ ਦੇ ਆਧਾਰ ‘ਤੇ ਸਥਾਪਤ ਹੋਇਆ ਰਾਜ ਮੁਸਲਮਾਨਾਂ ਨਾਲ ਪੱਕਾ ਹੈ, ਅਤੇ ਇਹ ਇਨ੍ਹਾਂ ਨੂੰ ਕਦਾਚਿਤ ਪ੍ਰਵਾਣ ਨਹੀਂ ਹੋਵੇਗਾ। ਹਿੰਦੁਸਤਾਨ ਦੇ ਮੌਜੂਦਾ ਦੌਰ ਦਾ ਸਰ ਸੱਯਦ ਅਹਿਮਦ ਪਹਿਲਾ ਨੇਤਾ ਹੈ ਜਿਸ ਨੇ ਕਿ ਇਸ ਸਿਧਾਂਤ ਦਾ ਪ੍ਰਚਾਰ ਕੀਤਾ ਕਿ ਹਿੰਦੂ ਅਤੇ ਮੁਸਲਮਾਨ, ਭਾਰਤ ਵਿਚ ਵੱਸਦੀਆਂ, ਦੋ ਵੱਖੋ-ਵੱਖਰੀਆਂ ਕੌਮਾਂ ਹਨ। ‘ਹਿੰਦੂ ਤੇ ਮੁਸਲਮਾਨ ਹਿੰਦੁਸਤਾਨੀ ਜਾਤੀ ਦੀਆਂ ਦੋ ਅੱਖਾਂ ਹਨ’, ਸਰ ਸੱਯਦ ਅਹਿਮਦ ਦਾ ਬੜਾ ਪ੍ਰਸਿੱਧ ਪ੍ਰਵਚਨ ਹੈ। ਉਨ੍ਹੀਂ ਦਿਨੀਂ, ਲਖਨਊ ਦੇ ਇਕ ਪਬਲਿਕ ਜਲਸੇ ਵਿਚ ਤਕਰੀਰ ਕਰਦਿਆਂ, ਅੰਗਰੇਜ਼ਾਂ ਨੂੰ ਸੰਬੋਧਨ ਕਰ ਕੇ, ਸਰ ਸੱਯਦ ਅਹਿਮਦ ਨੇ ਕਿਹਾ ਸੀ, “ਜੇ ਤੁਸੀਂ ਚਾਹੁੰਦੇ ਹੋ ਕਿ ਹਿੰਦੁਸਤਾਨ ਬੰਗਾਲੀਆਂ ਦੇ ਪ੍ਰਾਧੀਨ ਹੋ ਜਾਵੇ ਅਤੇ ਸਾਰੇ ਹਿੰਦੁਸਤਾਨੀ ਬੰਗਾਲੀਆਂ ਦੀਆਂ ਜੁੱਤੀਆਂ ਚੱਟਣ, ਤਦ ਰੱਬ ਦਾ ਨਾਮ ਲੈ ਕੇ, ਗੱਡੀ ਚੜ੍ਹ ਜਾਓ ਅਤੇ ਮਦਰਾਸ ਦੇ ਰਾਹ ਆਪਣੇ ਮੁਲਕ ਨੂੰ ਪਰਤ ਜਾਓ।” ਇਹ ਸਰ ਸੱਯਦ ਅਹਿਮਦ ਹੀ ਸੰਨ 1947 ਵਾਲੇ ਦੇਸ਼ ਦੇ ਬਟਵਾਰੇ ਦੀ ਨੀਂਹ ਰੱਖਣ ਵਾਲਾ ਹੈ । ਸਰ ਸੱਯਦ ਅਹਿਮਦ ਦਾ ਖ਼ਾਨਦਾਨ, ਪੁਸ਼ਤਾਂ ਤੋਂ ਮੁਜੱਦਦ ਦਾ ਅੰਧ-ਵਿਸ਼ਵਾਸੀ ਤੇ ਪੱਕਾ ਸ਼ਰਧਾਲੂ ਸੀ ਅਤੇ ਸਰ ਸੱਯਦ ਅਹਿਮਦ ਦਾ ਜਮਾਂਦਰੂ ਨਾਮ (ਅਹਿਮਦ) ਮੁਜੱਦਦ ਦੇ ਨਾਮ ਉੱਤੇ ਹੀ ਰੱਖਿਆ ਗਿਆ ਸੀ, ਤਬੱਰਕ ਦੇ ਤੌਰ ‘ਤੇ, ਤਾਂ ਜੁ ਨਵ-ਜਨਮਿਆ ਬਾਲਕ, ਪੱਕਾ ਮੁਸਲਮਾਨ ਅਤੇ ਮੁਜੱਦਦ ਦੀ ਵਿਚਾਰਧਾਰਾ ਨੂੰ ਅਪਣਾਉਣ ਵਾਲਾ, ਸਿਦਕੀ ਦੀਨਦਾਰ ਹੋਵੇ।
ਜਦੋਂ ਅੰਗਰੇਜ਼ਾਂ ਦਾ ਸਮਾਂ, ਹਿੰਦੁਸਤਾਨ ਵਿਚ, ਪੁੱਗਣ ਦੇ ਨੇੜੇ ਆਇਆ, ਤਾਂ ਪਾਕਿਸਤਾਨ ਦੇ ਤਸੱਵੁਰ ਨੂੰ ਦਾਰਸ਼ਨਿਕ ਬੁਨਿਆਦਾਂ ਦੇਣ ਵਾਲਾ, ਡਾਕਟਰ ਸਰ ਮੁਹੰਮਦ ਇਕਬਾਲ (1876-1938) ਨੂੰ ਹੀ ਸਭ ਮੰਨਦੇ ਹਨ। ਸੰਨ 1930 ਵਿਚ, ਪਹਿਲੋਂ ਪਹਿਲ, ਇਕਬਾਲ ਨੇ ਮੁਸਲਿਮ ਲੀਗ ਦੇ ਵਾਰਸ਼ਿਕ ਸਮਾਗਮ ਉੱਤੇ ਉਨ੍ਹਾਂ ਦਾਰਸ਼ਨਿਕ ਸਿਧਾਂਤਾਂ ਦਾ ਵਿਸਥਾਰ ਕੀਤਾ, ਜਿਹੜੇ ਕਿ ਦੇਸ਼ ਦੇ ਬਟਵਾਰੇ ਅਤੇ ਪਾਕਿਸਤਾਨ ਦੀ ਸਥਾਪਤੀ ਦੀ ਅਕੱਟ ਦਲੀਲ, ਪਿੱਛੋਂ ਜਾ ਕੇ ਬਣੇ । ਮਾਰਚ 26, 1940 ਨੂੰ ਲਾਹੌਰ ਵਿਚ, ਮੁਸਲਿਮ ਲੀਗ ਦੇ ਵਾਰਸ਼ਿਕ ਸਮਾਗਮ ਉੱਤੇ, ਇਸੇ ਦਾਰਸ਼ਨਿਕ ਸਿਧਾਂਤ ਦੀਆਂ ਨੀਹਾਂ ਉੱਤੇ ਪਾਕਿਸਤਾਨ ਦੀ ਸਥਾਪਤੀ ਦਾ ਮਤਾ ਪਾਸ ਹੋਇਆ । ‘ ਇਹ ਸਰ ਮੁਹੰਮਦ ਇਕਬਾਲ, ਮੁਜੱਦਦ ਦੇ ਪੱਕੇ ਪੈਰੋਕਾਰ ਤੇ ਸ਼ਰਧਕ ਸਨ ਅਤੇ ਮੁਜੱਦਦ ਨੂੰ, ਹਿੰਦੁਸਤਾਨ ਵਿਚ, ਇਸਲਾਮ ਦੇ ਆਤਮਕ ਓਜ ਦਾ ਧਰੁਵ-ਤਾਰਾ ਮੰਨ ਕੇ ਸਨਮਾਨਦੇ ਸਨ।
ਇਸ ਸ਼ੈਖ਼ ਅਹਿਮਦ ਸਰਹੰਦੀ ਮੁਜੱਦਦ ਅਲਫ਼-ਥਾਨੀ ਦੇ ਦਾਰਸ਼ਨਿਕ ਸਿਧਾਂਤ ਅਤੇ ਸਮਾਜਿਕ ਤੇ ਧਾਰਮਿਕ ਵਿਚਾਰਧਾਰਾ ਕੀ ਸੀ, ਜਿਸ ਦੀ ਵਿਦਯੂਤ ਸ਼ਕਤੀ ਪਿਛਲੀਆਂ ਚਾਰ ਸਦੀਆਂ ਤੋਂ ਹਿੰਦੁਸਤਾਨ ਦੀ ਤਾਰੀਖ਼ ਉੱਤੇ ਪ੍ਰਤੀਬੰਧ ਦਾ ਰੂਪ ਧਾਰ ਕੇ ਹਾਵੀ ਹੋ ਚੁੱਕੀ ਹੈ ਅਤੇ ਜਿਸ ਦੀ ਸੰਚਾਲਕ ਸ਼ਕਤੀ ਅੱਜ ਭੀ ਭਾਰਤ ਦੇ ਇਤਿਹਾਸ ਦੇ ਨਿਕਟ ਭਵਿੱਖ ਦੀਆਂ ਸ਼ਤਾਬਦੀਆਂ ਉੱਤੇ ਆਪਣਾ ਪਰਤੌ ਪਾ ਰਹੀ ਹੈ ? ਇਸ ਪ੍ਰਸ਼ਨ ਦਾ ਇਥੇ ਮੁਖ਼ਤਸਰ ਉੱਤਰ ਲੋੜੀਂਦਾ ਭੀ ਹੈ ਤੇ ਯੋਗ ਭੀ।
ਇਸਲਾਮ ਦੇ ਸੂਫ਼ੀ ਮਤ ਦੇ ਦੋ ਸਿਧਾਂਤਕ ਸੰਪ੍ਰਦਾਯ ਅਥਵਾ ‘ਮਜ਼ਹਬ’ ਹਨ ਅਤੇ ਦੋ ਦਰਜਨ ਤੋਂ ਵੱਧ ਅਖਾੜੇ ਅਥਵਾ ‘ਸਿਲਸਿਲਹ’। ਸ਼ੈਖ਼ ਸਰਹੰਦੀ, ਮੁਜੱਦਦ, ਹਿੰਦੁਸਤਾਨ ਵਿਚ, ਸੂਫ਼ੀ ਮਤ ਦੀ ਇਕ ਸੰਪ੍ਰਦਾਯ ਦਾ ਪ੍ਰਚੰਡ ਮਹੰਤ ਸੀ ਅਤੇ ਦੂਸਰੀ ਦਾ ਕੱਟੜ ਵਿਰੋਧੀ, ਅਤੇ ਮੁਗ਼ਲ ਰਾਜ ਦਰਬਾਰ ਦੇ ਖੇਤਰ ਵਿਚ, ਜੋ ਰਾਜਨੀਤਕ ਸੰਘਰਸ਼ ਚੱਲਦੇ ਰਹੇ, ਉਹ ਦਰਅਸਲ ਇਨ੍ਹਾਂ ਦੋਂਹ ਸੂਫ਼ੀ ਸੰਪ੍ਰਦਾਵਾਂ ਦਾ ਹੀ ਘੋਲ ਸੀ, ਜਿਨ੍ਹਾਂ ਦੇ ਝੰਡਾਬਰਦਾਰ ਤੇ ਮੁਰੈਲੀ, 17ਵੀਂ ਸਦੀ ਦੇ ਆਰੰਭ ਵਿਚ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੇਲੇ, ਇਹ ਮੁਜੱਦਦ ਇਕ ਪਾਸੇ ਅਤੇ ਹਜ਼ਰਤ ਮੀਆਂ ਮੀਰ ਦੂਜੇ ਪਾਸੇ ਸਨ, ਅਤੇ ਇਸੇ ਘੋਲ ਦੇ ਸੰਘਰਸ਼ ਵਿਚ ਸਿੱਖੀ ਦਾ ਉੱਥਾਨ ਤੇ ਇਤਿਹਾਸ ਵਲ੍ਹੇਟਿਆ ਗਿਆ ਤੇ ਪ੍ਰਵਾਨ ਚੜ੍ਹਿਆ।
ਸੂਫ਼ੀ ਮਤ ਅਤੇ ਇਸਲਾਮ ਦਾ ਅੰਤਰ ਕੀ ਹੈ ? ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਸੂਫ਼ੀ ਮਤ ਦੀ ਨੀਂਹ ਰੱਖਣ ਵਾਲੇ, ਹਦਰਤ (ਹਜ਼ਰਤ) ਮੁਹੰਮਦ ਸਾਹਿਬ ਦੇ ਉਹ ਚੇਲੇ ਸਨ, ਜਿਨ੍ਹਾਂ ਨੂੰ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਇਸ ਦਾਅਵੇ ਨਾਲ ਅਸੰਮਤੀ ਸੀ ਕਿ ਉਹ ਸੰਸਾਰ ਵਿਚ ਆਖ਼ਰੀ ਨਬੀ ਹਨ ।
ਸੂਫ਼ੀ ਮਤ ਕੁਰਾਨ ਸ਼ਰੀਫ਼ ਦੀ ਭੂਮੀ ਅਤੇ ਵਾਤਾਵਰਣ ਦੀ ਹੀ ਉਪਜ ਹੈ, ਇਸ ਬਾਰੇ ਤਾਂ ਦੋ ਰਾਵਾਂ ਹੋ ਸਕਦੀਆਂ ਹਨ, ਪਰ ਇਸ ਵਿਚ ਕਿੰਤੂ ਨਹੀਂ ਕਿ ਧਾਰਮਿਕ ਕ੍ਰਿਆ ਕਰਮਾਂ ਨੂੰ ਫੋਕਟ ਅਤੇ ਉਨ੍ਹਾਂ ਦੇ ਗੋਹਜ ਮਰਮ ਨੂੰ ਤੱਤ ਕਰ ਕੇ ਜਾਨਣਾ ਅਤੇ ਪਰਮ ਤੱਤ, ਵਾਹਿਗੁਰੂ ਅਕਾਲ ਪੁਰਖ ਦੀ ਅਗਾਧ ਸ਼ਰਧਾ ਭਗਤੀ, ਜੋ ਕਿ ਸੂਫ਼ੀ ਮਤ ਦੀ ਨੀਂਹ ਦੀਆਂ ਦੋ ਪਹਿਲੀਆਂ ਇੱਟਾਂ ਹਨ, ਹਜ਼ਰਤ ਮੁਹੰਮਦ ਸਾਹਿਬ ਦੇ ਸ਼ਖ਼ਸੀ ਜੀਵਨ ਉੱਤੇ ਹੀ ਆਧਾਰਤ ਹਨ। ਹਜ਼ਰਤ ਮੁਹੰਮਦ ਸਾਹਿਬ ਆਪ, ਹਰ ਵਰ੍ਹੇ, ਮੱਕੇ ਦੇ ਨੇੜੇ, ‘ਹਿਰਾ’ ਨਾਮੀ ਗੁਫ਼ਾ ਵਿਚ, ਧਿਆਨ ਸਮਾਧੀ ਦੇ ਸਾਧਨਾਂ ਲਈ ਜਾਇਆ ਕਰਦੇ ਸਨ, ਅਤੇ ਉਨ੍ਹਾਂ ਦੀ ਨਿੱਜੀ ਮਸਜਿਦ ਵਿਚ ਕੋਈ ਸੱਤਰ ਕੁ ਮੁਸਲਮਾਨ ਸਾਧੂ, ‘ਅਹਿਲਿ ਸੁੱਫ਼ਾ’ ਨਿਵਾਸ ਰੱਖਦੇ ਸਨ, ਜਿਨ੍ਹਾਂ ਨੇ ਕਿ ਸੰਸਾਰ ਦਾ ਪੂਰਨ ਤਿਆਗ ਕੀਤਾ ਹੋਇਆ ਸੀ ਅਤੇ ਜੋ ਦਿਨ ਰਾਤ ਪ੍ਰਭੂ ਦੇ ਧਿਆਨ ਭਗਤੀ ਵਿਚ ਲੀਨ ਰਹਿੰਦੇ ਸਨ। ਹਜ਼ਰਤ ਮੁਹੰਮਦ ਸਾਹਿਬ ਦੇ ਚਾਰ ਯਾਰਾਂ ਵਿਚੋਂ, ਦੋ, ਅੱਬੂ ਜ਼ਰ ਗਿੱਫ਼ਰ (ਮ੍ਰਿਤੂ, 652) ਅਤੇ ਹਜ਼ਾਇਫ਼ਾ (ਮ੍ਰਿਤੂ, 657) ਧਿਆਨ-ਪ੍ਰਪੱਕ ਸਾਧੂ ਪ੍ਰਸਿੱਧ ਸਨ। ਹਜ਼ਰਤ ਮੁਹੰਮਦ ਸਾਹਿਬ ਦੀ ਮ੍ਰਿਤੂ (632) ਤੋਂ ਤਿੰਨ ਸਦੀਆਂ ਪਿੱਛੋਂ ਤਕ, ਸੂਫ਼ੀ ਮਤ ਇਸਲਾਮ ਵਿਚ ਵਿਗਸਦਾ ਤੇ ਮੌਲਦਾ ਰਿਹਾ, ਪਰ ਦਸਵੀਂ ਸਦੀ ਦੇ ਆਰੰਭ ਵਿਚ, ਜਦੋਂ ਮਨਸੂਰ ਹੱਲਾਜ (ਮ੍ਰਿਤੂ, 921) ਨੇ ਆਤਮਾ ਤੇ ਪਰਮਾਤਮਾ ਦੀ ਅਭੇਦਤਾ, ‘ਜੀਵੋ ਬ੍ਰਹਮੈਵ ਨਪਰਹ’, ਦੀ ਖੁੱਲ੍ਹ ਕੇ ਗੱਲ ਕੀਤੀ ਤੇ ‘ਅੱਨਲ ਹੱਕ’ (ਬ੍ਰਹਮਾਸਮਿ) ਮਹਾਵਾਕ ਉਚਾਰਿਆ, ਤਦ ਇਸਲਾਮ ਅਤੇ ਸੂਫ਼ੀ ਮਤ ਦੀ ਸਿੱਧੀ ਪ੍ਰਚੰਡ ਟੱਕਰ ਹੋ ਉੱਠੀ, ਜਿਸ ਦੇ ਸਿੱਟੇ ਵਜੋਂ ਮਨਸੂਰ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਮਨਸੂਰ ਤੋਂ ਪਹਿਲਾਂ, ਸੂਫ਼ੀ ਮੱਤ ਦੇ ਧਾਰਨੀ, ਬੜੇ ਬੜੇ ਮਹਾਨ ਸਾਧੂ ਸੰਤ, ਜਿਹਾ ਕਿ, ਇਮਾਮ ਹਸਨ ਬਸਰੀ (ਮ੍ਰਿਤੂ, 728), ਇਬ੍ਰਾਹੀਮ-ਬਿਨ-ਅੱਧਮ (ਮ੍ਰਿਤੂ, 777), ਬੀਬੀ ਰਾਬਿਅਯਹ ਦੇਵੀ (ਮ੍ਰਿਤੂ, 776), ਹੋ ਚੁੱਕੇ ਸਨ, ਅਤੇ ਸੂਫ਼ੀ ਮੱਤ ਵਿਚ ਮਤਾਂਤ੍ਰ ਭੇਦਾਂ ਦੀ ਨੀਂਹ ਰੱਖਣ ਵਾਲੇ ਚਿੰਤਕ, ‘ਬਾਨੀਏ ਗਰੋਹ’, ਭੀ ਬੜੇ ਬੜੇ ਵਿਦਵਾਨ ਹੋ ਚੁੱਕੇ ਸਨ, ਜਿਹਾ ਕਿ ਮਾਅਰੂਫ਼ ਕੁਰਖ਼ੀ, ਨਿਰਬੀਜ ਸਮਾਧੀ ਦੇ ਸਿਧਾਂਤ ਦੀ ਵਿਆਖਿਆ ਕਰਨ ਵਾਲੇ, ਸੱਰੀ ਉਲਸਕਤੀ (ਮ੍ਰਿਤੂ, 870), ‘ਏਕਮ ਸਤ ਦੁਤੀਆ ਨਾਸਤਿ’ (ਤਵਹੀਦ) ਦੇ ਵਿਆਖਕ, ਆਦਿ। ਪਰ ਮਨਸੂਰ ਦੇ ‘ਸੂਲੀ ਚੜ੍ਹਨ’ ਪਿੱਛੋਂ ਅਥਵਾ ਤਸੀਹੇ ਦੇ ਕੇ ਸ਼ਹੀਦ ਕੀਤੇ ਜਾਣ ਪਿੱਛੋਂ, ਸੂਫ਼ੀ ਮਤ ਨੂੰ ਬਹੁਤ ਚੌਕੰਨਾ ਤੇ ਮੁਹਤਾਤ ਹੋਣਾ ਪੈ ਗਿਆ ਤਾਂ ਜੁ ਕੋਈ ਅਜਿਹਾ ਬਚਨ, ਵਾਕ ਮੂੰਹੋਂ ਨਾ ਨਿਕਲ ਜਾਵੇ, ਜਿਸ ਉਤੇ ਇਹ ਕਿੰਤੂ ਉੱਠ ਸਕੇ ਕਿ ਸੂਫ਼ੀ ਮਤ, ਕੁਰਾਨ ਸ਼ਰੀਫ਼ ਦੇ ਅਨੁਕੂਲ ਨਹੀਂ, ਯਾ ਇਸਲਾਮੀ ਸ਼ਰਅ ਅਥਵਾ ਕਰਮ-ਕਾਂਡ ਦਾ ਵਿਰੋਧ ਕਰਦਾ ਹੈ। ਇਸਲਾਮ ਦੀ ਇਸ ਰਾਜਸੀ ਪ੍ਰਚੰਡਤਾ ਤੇ ਦਬਾ ਦੇ ਸਿੱਟੇ ਵਜੋਂ, ਸੂਫ਼ੀ ਮਤ ਨੂੰ ਜੀਵਤ ਰਹਿਣ ਅਤੇ ਸ੍ਵੈ-ਰੱਖਿਆ ਲਈ ਦੋ ਆਸਰੇ ਤੇ ਟੇਕਾਂ ਸਿਰਜਣੀਆਂ ਪਈਆਂ। ਇਕ ਤਾਂ ਇਹ ਕਿ, ਸੂਫ਼ੀ ਮਤ ਦੇ ਇਸਲਾਮ ਤੇ ਕੁਰਾਨ ਸ਼ਰੀਫ਼ ਨਾਲ ਸਿੱਧੇ ਟਕਰਾਉਣ ਵਾਲੇ ਸਿਧਾਂਤਾਂ, ਮਸਲਿਆਂ ਦੀ ਵਿਆਖਿਆ, ਸਿੱਧੀ ਸਪੱਸ਼ਟ ਭਾਸ਼ਾ ਵਿਚ ਕਰਨਾ ਬੰਦ ਕਰ ਦਿੱਤਾ ਗਿਆ ਅਤੇ ਸੰਧਿਆ-ਭਾਸ਼ਾ ਦਾ ਪ੍ਰਯੋਗ ਆਰੰਭ ਤੇ ਪ੍ਰਚਲਿਤ ਹੋ ਗਿਆ, ਜਿਸ ਵਿਚ ‘ਸ਼ਰਾਬ’, ‘ਸਾਕੀ’, ‘ਮੈਖ਼ਾਨਾ’, ‘ਮੌਸਮੇ ਬਹਾਰ’, ‘ਮਾਅਸ਼ੂਕ’, ‘ਵਸਲ’’ ਆਦਿ ਸ਼ਬਦਾਵਲੀ ਸੂਫ਼ੀ ਮਤ ਦੇ ਸਾਧਨ ਸਿਧਾਂਤਾਂ ਨੂੰ ਪ੍ਰਚਾਰਣ ਲਈ ਵਰਤੀ ਜਾਣ ਲੱਗੀ। “ਸ਼ਰਾਬ ਚਿੱਤ ਨੂੰ ਖ਼ੁਸ਼ ਕਰਨ ਵਾਲੀ ਹੈ ਅਤੇ ਬਸੰਤ ਰਿਤੂ ਦੀ ਮੰਦ ਮੰਦ ਪੌਣ ਨਾਲ ਪੁਸ਼ਪ ਵਰਸ਼ਾ ਭੀ ਆਲੇ ਦੁਆਲੇ ਘਾਹ ਉੱਤੇ ਹੋ ਰਹੀ ਹੈ, ਪਰ ਮਦ ਪੀਣ ਵੇਲੇ ਵੀਣਾ ਦਾ ਸੰਗੀਤ ਬੰਦ ਕਰੋ, ਕਿਉਂਜੁ ਰਾਜ ਤੇਜ ਇਸਲਾਮੀ ਕਰਮਕਾਂਡ ਦੀ ਰੱਖਿਆ ਹਿੱਤ ਪ੍ਰਚੰਡ ਹੋ ਉਠਿਆ ਹੈ। ਸ਼ਰਾਬ ਦੇ ਪਿਆਲੇ ਨੂੰ ਭੀ ਆਪਣੇ ਧਾਰਮਿਕ ਚੋਲੇ ਦੀ ਸ਼ਰਅਈ ਆਸਤੀਨ ਵਿਚ ਲੁਕਾ ਲੈ । ਤੈਨੂੰ ਦਿਸਦਾ ਨਹੀਂ ਕਿ ਸਮੇਂ ਦੀਆਂ ਅੱਖਾਂ ਵਿਚੋਂ ਤੁਅੱਸਬ ਦੇ ਕੋਪ ਨਾਲ ਗੂੜ੍ਹੇ ਸ਼ਰਾਬੀ ਰੰਗ ਦਾ ਲਹੂ ਡਿੱਗ ਰਿਹਾ ਹੈ।”
ਦੂਜੀ ਟੇਕ ਜੋ ਸੂਫ਼ੀ ਮਤ ਨੇ ਇਸਲਾਮ ਦੇ ਸ਼ਰਅਈ ਰਾਜਕੋਪ ਤੋਂ ਬਚਣ ਲਈ ਅਪਣਾਈ, ਉਹ ਇਉਂ ਸੀ ਕਿ ਦਾਰਸ਼ਨਿਕ ਦਰਸ਼ਨ-ਵਿਚਾਰ ਅਤੇ ਸ਼ਾਸਤ੍ਰਾਰਥ ਦੁਆਰਾ ਇਹ ਸਿੱਧ ਕਰਨ ਦੇ ਮਹਾਨ ਯਤਨ ਕੀਤੇ ਗਏ ਕਿ ਸੂਫ਼ੀ ਮਤ, ਕੁਰਾਨ ਸ਼ਰੀਫ਼ ਦੇ ਅਨੁਕੂਲ ਹੈ, ਅਤੇ ਇਹ ਭੀ ਕਿ ਸੂਫ਼ੀ ਮਤ ਦਾ ਸਾਧਨ ਇਸਲਾਮੀ ਕਰਮ-ਕਾਂਡ ਸ਼ਰਅ ਦਾ ਵਿਰੋਧ ਨਿਰੋਧ ਨਹੀਂ, ਸਖਾ ਤੇ ਸਹਾਇਕ ਹੈ। ਤੇਰ੍ਹਵੀਂ ਸਦੀ ਵਿਚ, ਸੂਫ਼ੀ ਮਤ ਦੇ ਗਗਨ ਵਿਚ ਤਿੰਨ ਮਹਾਨ ਹਸਤੀਆਂ, ਚੰਦ੍ਰਵਤ, ਪ੍ਰਕਾਸ਼ਮਾਨ ਹੋਈਆਂ, ਜਿਨ੍ਹਾਂ ਨੇ ਕਿ ਸੂਫ਼ੀ ਮਤ ਨੂੰ ਸੰਪੂਰਣ ਦਰਸ਼ਨ-ਸਿਧਾਂਤ, ਸੰਪੰਨ ਸਾਧਨ-ਵਿਧੀ ਅਤੇ ਜੀਵਨ-ਭਰਪੂਰ ਭਾਵੁਕਤਾ ਪ੍ਰਦਾਨ ਕੀਤੀ। ਇਹ ਤਿੰਨ ਚੰਦ੍ਰਾਤਮਾ ਪੁਰਸ਼ ਹਨ, ਸ਼ੈਖ਼ ਮਹੱਈਉੱਦੀਨ-ਇਬਨਿ-ਅਰਬੀ (1165-1240), ਸ਼ੈਖ਼ ਸ਼ਿਹਾਬੁੱਦੀਨ ਸੁਹਰਹਵਰਦੀ (ਮ੍ਰਿਤੂ, 1234) ਅਤੇ ਮਵਲੈਨਹ ਜਲਾਲੁੱਦੀਨ ਰੂਮੀ (ਮ੍ਰਿਤੁ, 1273)।
ਇਬਨਿ-ਅਰਬੀ ਦੀਆਂ ਅਨੇਕਾਂ ਰਚਨਾਵਾਂ ਵਿਚੋਂ, ਦੋ ਪੁਸਤਕਾਂ ਜਗਤ-ਪ੍ਰਸਿੱਧ ਹਨ, ‘ਫ਼ਤੂਹਾਤਿ ਮੱਕੀਯਹ ਅਤੇ ‘ਫ਼ਿਸੂਸਲ ਹਿਕਮ’। ਇਨ੍ਹਾਂ ਪੁਸਤਕਾਂ ਵਿਚ ਇਸ ਮਹਾਨ ਦਰਸ਼ਨ-ਵੇਤਾ ਨੇ, ਪਰਮ ਤੱਤ ਸੱਤ ਬਾਰੇ ਜਿਸ ਸਿਧਾਂਤ ਦਾ ਪ੍ਰਚਾਰ ਕੀਤਾ, ਉਸ ਦੀ ਸੰਗਿਆ ਹੈ, ‘ਵਹਦਤਲਵਜੂਦ’। ਇਹ ਉਹੋ ਸਿਧਾਂਤ ਹੈ, ਜੋ ਗੁਰਮਤਿ ਦੇ ਮਲ ਮੰਤ੍ਰ ਵਿਚ ਅੰਕਤ ਹੈ, “ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਜਿਸ ਸਮੇਂ ‘ਸੁਖਮਨੀ’ ਦੀ ਰਚਨਾ 16ਵੀਂ ਅਸ਼ਟਪਦੀ ਤਕ ਹੋ ਚੁੱਕੀ ਤਾਂ ਗੁਰੂ ਅਰਜਨ ਦੇਵ ਜੀ, ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਗਏ ਅਤੇ ਉਨ੍ਹਾਂ ਨੂੰ ਬਿਨੈ ਕੀਤੀ ਕਿ ਉਹ 17ਵੀਂ ਅਸ਼ਟਪਦੀ ਦੇ ਸ਼ਿਲਾ ਆਧਾਰ ਸ਼ਲੋਕ ਦਾ ਆਵੇਸ਼ ਦੇਣ। ਤਦ ਬਾਬਾ ਸ੍ਰੀ ਚੰਦ ਨੇ, ਠੀਕ ਅਨੁਭਵ ਕਰਕੇ, ਕਿ ਇਹੋ ਹਿੰਦੁਸਤਾਨ ਵਿਚ ਵਰਤਮਾਨ ਕਾਲ ਦੀ ਸਮੱਸਿਆ ਹੈ, ਗੁਰਮਤਿ ਦੇ ਮੂਲ ਮੰਤ੍ਰ ਦੀ ਇਸੇ ਪੰਕਤੀ ਦਾ ਉਚਾਰਣ ਕੀਤਾ ਸੀ । ਇਸ ਲਈ ਗੁਰੂ ਅਰਜਨ ਦੇਵ ਜੀ ਨੇ ਜਿਸ ਸਿਧਾਂਤ ਦੀ ਵਿਆਖਿਆ ਸੁਖਮਨੀ ਦੀ 17ਵੀਂ ਅਸ਼ਟਪਦੀ ਵਿਚ ਕੀਤੀ ਹੈ, ਉਹ ‘ਵਹਦਤਲਵਜੂਦ’ ਦਾ ਸਿਧਾਂਤ ਹੀ ਹੈ। “ਦਰਸਨੁ ਸਤਿ ਸਤਿ ਪੇਖਨਹਾਰ ॥ ਨਾਮੁ ਸਤਿ ਸਤਿ ਧਿਆਵਨਹਾਰ ॥ ਆਪਿ ਸਤਿ ਸਤਿ ਸਭ ਧਾਰੀ॥…. ਬੁਝਨਹਾਰ ਕਉ ਸਤਿ ਸਭ ਹੋਇ॥” ਸ੍ਰਿਸ਼ਟੀ ਅਤੇ ਸ੍ਰਿਸ਼ਟਾ ਇਕੋ ਪ੍ਰਧਾਨ ਦਰਬ ਦੇ ਰੂਪ ਹਨ, ‘ਆਪ ਸਤਿ ਕੀਆ ਸਭਿ ਸਤੁ, ਤਿਸੁ ਸਤਿ ਤੇ ਸਗਲੀ ਉਤਪਤ।’ ਉਪਨਿਸ਼ਦਾਂ ਦੇ ‘ਸ੍ਰਸ਼ਟੀਵਾਕ’ ਸਿਧਾਂਤ ਵਿਚ ਇਸ ਗੁਰਮਤਿ ਸਿਧਾਂਤ ਅਤੇ ‘ਵਹਦਤਲਵਜੂਦ’ ਦੇ ਮਸਲੇ ਦੀਆਂ ਜੜ੍ਹਾਂ ਹਨ।
ਇਬਨਿ-ਅਰਬੀ ਦੇ ਦਾਰਸ਼ਨਿਕ ਸਿਧਾਂਤ ਉਸ ਦੀ ਮ੍ਰਿਤੂ ਤੋਂ ਥੋੜ੍ਹਾ ਸਮਾਂ ਬੀਤਣ ਉਪ੍ਰਾਂਤ ਹੀ, ਭਾਰਤ ਵਿਚ, ਫ਼ਾਰਸੀ ਦੇ ਕਵੀ ਇਰਾਕੀ (ਮ੍ਰਿਤੂ, 1289) ਰਾਹੀਂ ਪੁੱਜ ਗਏ ਸਨ। ਦਿੱਲੀ ਦੇ ਸੁਲਤਾਨਾਂ, ਮੁਹੰਮਦ-ਬਿਨ-ਤੁਗ਼ਲਕ ਅਤੇ ਫ਼ੀਰੋਜ਼ ਸ਼ਾਹ ਤੁਗਲਕ ਉੱਤੇ, ਇਸ ਸ੍ਰਸ਼ਟੀਵਾਕ ਸਿਧਾਂਤ ਦਾ ਭਰਪੂਰ ਪ੍ਰਭਾਵ ਪਿਆ ਸੀ ਅਤੇ ਉਨ੍ਹਾਂ ਦੀਆਂ ਰਾਜਨੀਤਕ ਪਾਲਿਸੀਆਂ ਉੱਤੇ ਭੀ।’
ਮਵਲੈਨਹ ਜਲਾਲੁੱਦੀਨ ਰੂਮੀ ਦੀ ਜਗਤ-ਪ੍ਰਸਿੱਧ ਕਾਵਿ-ਰਚਨਾ, ‘ਮਥਨਵੀ’, ਵਿਚ ਇਸ ‘ਵਹਦਤਲਵਜੂਦ’ ਦੇ ਸਿਧਾਂਤ ਦਾ ਪ੍ਰਚਾਰ ਕਵਿਤਾ ਰਾਹੀਂ ਖੁੱਲ੍ਹਾ ਕੀਤਾ ਹੋਇਆ ਹੈ, ਜਿਵੇਂ ਕਿ ਗਦ ਵਿਚ ਕਰਨਾ ਅਸੰਭਵ ਸੀ, ਅਤੇ ਇਸ ‘ਮਥਨਵੀ’ ਨੂੰ, ਸੂਫ਼ੀ ਮਤ ਦੇ ਅਨੁਯਾਈ ‘ਫ਼ਾਰਸੀ ਬੋਲੀ ਦਾ ਕੁਰਾਨ’ ਕਹਿ ਕੇ ਸਨਮਾਨਦੇ ਹਨ। ਉਂਜ ਸੂਫ਼ੀ ਮਤ ਦੇ ਸਿਧਾਂਤਾਂ ਸਾਧਨਾਂ ਨੂੰ ਕੁਰਾਨ ਸ਼ਰੀਫ਼ ਉੱਤੇ ਆਧਾਰਤ ਸਿੱਧ ਕਰਨ ਦੇ ਯਤਨਾਂ ਬਾਰੇ, ਪ੍ਰਮਾਣੀਕ ਰਾਏ ਇਹੋ ਹੈ ਕਿ ਇਹ ਵਿਚਾਰਧਾਰਾ ਉੱਕੀ ਨਿਰਮੂਲ ਤੇ ਥੋਥੀ ਹੈ। ਅਬੂ ਸੱਯਦ ਇਕ ਸੂਫ਼ੀ ਮਤ ਦੇ ਮਹਾਨ ਆਚਾਰਯ ਦਾ ਕਥਨ ਹੈ ਕਿ, “ਸੂਫ਼ੀ ਮਤ ਕੁਰਾਨ ਦੇ 8/7ਵੇਂ ਪ੍ਰਕਰਣ ਵਿਚ ਅੰਕਤ ਹੈ। ਅਜਿਹੇ 8/7ਵੇਂ ਪ੍ਰਕਰਣ ਦਾ ਕੁਰਾਨ ਸ਼ਰੀਫ਼ ਵਿਚ ਉੱਕਾ ਅਭਾਵ ਹੈ, ਭਾਵ ਇਹ ਕਿ ਐਸਾ ਪ੍ਰਕਰਣ ਅਜੇ ਲਿਖਤ ਵਿਚ ਨਹੀਂ ਆਇਆ।
ਸ਼ੈਖ਼ ਸੁਹਰਹਵਰਦੀ ਦੀ ਰਚਨਾ, ‘ਅਵਾਰਫ਼ਲ-ਮਆਰਫ਼’, ਸੂਫ਼ੀਆਂ ਦੇ ਚਿਸ਼ਤੀ ਅਖਾੜੇ ਦੇ ਸਾਧੂਆਂ ਵਿਚ ਪ੍ਰਮਾਣੀਕ ਮੰਨੀ ਜਾਂਦੀ ਹੈ, ਜਿਸ ਅਖਾੜੇ ਨਾਲ ਕਿ ਸ਼ੈਖ਼ ਫ਼ਰੀਦੱਦੀਨ ਮਸਊਦ ਗੰਜੇਸ਼ਕਰ ਦਾ ਸਬੰਧ ਸੀ ਅਤੇ ਜਿਸ ਫ਼ਰੀਦ ਦੇ ਸਲੋਕ, ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਹਨ।
ਇਬਨਿ-ਅਰਬੀ, ਆਪਣੇ ਜੀਵਨ ਵਿਚ ਹੀ ‘ਸ਼ੈਖ਼ਲ-ਅਕਬਰ’, ਸਰਵੁੱਚਾਚਾਰਯ ਦੀ ਉਪਾਧੀ ਨਾਲ ਪ੍ਰਸਿੱਧ ਹੋ ਗਿਆ ਸੀ। ਉਹ ਆਪ ਸਪੱਸ਼ਟ ਕਹਿਆ ਕਰਦਾ ਸੀ, ਜਿਵੇਂ ਹਜ਼ਰਤ ਮੁਹੰਮਦ ਸਾਹਿਬ, ‘ਖ਼ਾਤਮਲੰਬੀਯਾ’ ਅਰਥਾਤ ਚੂੜਾਮਣਿ ਨਬੀ ਹਨ, ਕਿ ਇਸੇ ਪ੍ਰਕਾਰ, ਉਹ ਆਪ ‘ਖ਼ਾਤਮੂਲ-ਅਵਲੀਯਾ’, ਸ਼੍ਰੋਮਣੀ ਸੰਤ ਹੈ । ਸ਼੍ਰੋਮਣੀ ਸੰਤ :
“ਮੇਰੇ ਆਪਣੇ ਸਮੇਂ ਵਿਚ ਹੀ ਜਨਮਿਆ ਹੈ। ਮੇਰੀ ਉਸ ਨਾਲ ਭੇਟ ਹੋ ਚੁੱਕੀ ਹੈ। ਸ਼੍ਰੋਮਣ ਸੰਤ ਦੇ ਸਾਰੇ ਲਕਸ਼ਣ ਮੈਂ ਉਸ ਵਿਚ ਦੇਖੇ ਹਨ।”
ਇਸ ਇਬਨਿ-ਅਰਬੀ ਦੇ ਮਹਾਨ ਦਾਰਸ਼ਨਿਕ ਸਿਧਾਂਤ, ‘ਵਹਦਤਲਵਜੂਦ’ ਦਾ ਸਥਾਨ ਗੁਰਮਤਿ ਵਿਚ ਨਿਰਣਯ ਕਰ ਆਏ ਹਾਂ। ਉਸ ਦੇ ਇਕ ਹੋਰ ਸਿਧਾਂਤ ਦਾ ਭੀ ਦਸਮ ਪਾਤਸ਼ਾਹ ਦੇ ‘ਖ਼ਾਲਸਾ’ ਸਿਧਾਂਤ ਨਾਲ ਡੂੰਘਾ ਸੰਬੰਧ ਹੈ।
‘ਫ਼ਸੂਸਲਹਿਕਮ’ ਨਾਮੀ, ਸ੍ਵੈ-ਰਚਿਤ ਗ੍ਰੰਥ ਦੇ ਪਹਿਲੇ ਅਧਿਆਇ ਵਿਚ ਹੀ, ਉਹ ਕਹਿੰਦਾ ਹੈ :
“ਪੁਰਸ਼ ਦਾ ਅਕਾਲ ਪੁਰਖ ਨਾਲ ਉਹੋ ਸੰਬੰਧ ਹੈ ਜੋ ਕਿ ਅੱਖ ਦੀ ਪੁਤਲੀ ਦਾ ਅੱਖ ਨਾਲ ਹੈ। ਜਿਵੇਂ ਦ੍ਰਿਸ਼ਟੀ ਪੁਤਲੀ ਉੱਤੇ ਆਧਾਰਤ ਹੈ, ਇਵੇਂ ਹੀ ਅਕਾਲ ਪੁਰਖ ਸ੍ਰਿਸ਼ਟੀ ਨੂੰ ਪੁਰਸ਼ ਰੂਪੀ ਪੁਤਲੀ ਦੁਆਰਾ ਦੇਖਦਾ ਹੈ ਮਨੁੱਖ ਇਕੋ ਸਮੇਂ ਨਾਸ਼ਮਾਨ ਭੀ ਹੈ ਅਤੇ ਅਵਿਨਾਸ਼ੀ ਭੀ ਮਨੁੱਖ ਹੀ ਸ਼ਬਦ ਹੈ, ਜੋ ਸੰਸਾਰ ਦੇ ਭਿੰਨ ਭਿੰਨ ਪਦਾਰਥਾਂ ਦਾ ਵਿਜੋਗ ਕਾਰਕ ਭੀ ਹੈ ਤੇ ਸੰਜੋਗ ਕਰਤਾ ਭੀ। ਸ਼ਬਦ ਦੀ ਉਤਪਤੀ ਭੀ ਮਨੁੱਖ ਦੁਆਰਾ ਹੀ ਹੁੰਦੀ ਹੈ। ਮਨੁੱਖ ਦੇ ਜ਼ਿੰਮੇ ਹੀ ਸ੍ਰਿਸ਼ਟੀ ਦੀ ਰੱਖਿਆ ਦਾ ਭਾਰ ਹੈ। ਜਦ ਤਕ ਸੰਸਾਰ ਵਿਚ ਮਨੁੱਖ ਮੌਜੂਦ ਹੈ, ਸ੍ਰਿਸ਼ਟੀ ਸੁਰੱਖਿਅਤ ਹੈ। ਇਬਨਿ-ਅਰਬੀ ਦੇ ਇਹ ਵਿਚਾਰ, ਇਕ ਹਦੀਥ (ਹਦੀਸ) ਦਾ ਪਰਿਭਾਸ਼ ਹਨ, ਜਿਸ ਅਨੁਸਾਰ, ਇਕ ਵੇਰਾਂ ਹਜ਼ਰਤ ਦਾਊਦ ਨੇ ਪਰਮਜੋਤ ਵਾਹਿਗੁਰੂ ਅਕਾਲ ਪੁਰਖ ਦੇ ਸੰਪੂਰਣ ਗਿਆਨ ਦੀ ਅਕਾਂਕਸ਼ਾ ਕੀਤੀ ਤਾਂ ਅਕਾਲ ਪੁਰਖ ਨੇ ਕਿਹਾ, “ਮੇਰੀ ਇੱਛਾ ਮਨੁੱਖ ਦਾ ਗਿਆਨ ਪ੍ਰਾਪਤ ਕਰਨ ਦੀ ਤੇਰੀ ਇਸ ਅਕਾਂਕਸ਼ਾ ਨਾਲੋਂ ਕਿਤੇ ਵਧੇਰੇ ਪ੍ਰਬਲ ਹੈ। ਪਾਰਬ੍ਰਹਮ ਦੇ ਮਨੁੱਖਾਤ ਹੋਣ ਦੇ ਸਿਧਾਂਤ ਨੂੰ ਜਿਸ ਸਫ਼ਾਈ ਅਤੇ ਤੀਬ੍ਰਤਾ ਨਾਲ ਇਬਨਿ-ਅਰਬੀ ਨੇ ਵਿਆਖਿਆ ਹੈ, ਹੋਰ ਕਿਸੇ ਨੇ ਨਹੀਂ, ਕਿ ਮਨੁੱਖ ਪ੍ਰਮੇਸ਼ਰ ਪ੍ਰਾਪਤੀ ਦੀ ਤਾਂਘ ਨਹੀਂ ਰੱਖਦਾ, ਪ੍ਰਮੇਸ਼ਰ ਮਨੁੱਖ-ਪ੍ਰਾਪਤੀ ਦਾ ਤਾਂਘੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸੇ ਵਿਚਾਰ ਸਿਧਾਂਤ ਵੱਲ ਕੁਝ ਸੰਕੇਤ ਹੈ, “ਮੈ ਗੁਨ ਬੰਧ ਸਗਲ ਕੀ ਜੀਵਨਿ, ਮੇਰੀ ਜੀਵਨਿ ਮੇਰੇ ਦਾਸ॥” ਅਬਦੁਲ ਕਰੀਮ ਅਲਜੀਲੀ (1365-1417) ਨੇ ਇਬਨਿ-ਅਰਬੀ ਦੀ ਇਸ ਵਿਚਾਰਧਾਰਾ ਦਾ ਵਿਸਤਾਰ ਵਿਸ਼ਲੇਸ਼ਣ, ਆਪਣੀ ਪ੍ਰਸਿੱਧ ਪੁਸਤਕ, ‘ਅਲ-ਇਨਸਾਨੁਲ-ਅਕਮਲ’, ਵਿਚ ਕੀਤਾ ਹੈ, ਜਿਸ ਦਾ ਅਧਯਨ ਕੀਤਿਆਂ, ਸਾਹਿਬ ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਆਦਰਸ਼, ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ, ਖ਼ਾਲਸੇ ਮੈਂ ਹਉਂ ਕਰੋਂ ਨਿਵਾਸ, ਖ਼ਾਲਸਾ ਮੇਰੋ ਇਸ਼ਟ ਅਰ ਬਿਰਦੁ, ਖ਼ਾਲਸਾ ਮੇਰੋ ਸਖਾ ਸੁਹਿਰਦ, ਹਉਂ ਖ਼ਾਲਸੇ ਕੋ ਖ਼ਾਲਸਾ ਮੇਰੋ, ਓਤਪੋਤ ਸਾਗਰ ਬੰਦੇਰੋ, ਸਾਫ਼ ਅੱਖਾਂ ਅੱਗੇ ਆ ਜਾਂਦਾ ਹੈ।
ਸ਼ਹਿਨਸ਼ਾਹ ਅਕਬਰ ਦਾ ਵਿਦਵਾਨ ਮੁਸਾਹਿਬ, ਅਬੁੱਲ-ਫ਼ਦਲ (1551-1602) ਆਪਣੀ ਜਗਤ ਪ੍ਰਸਿੱਧ ਪੁਸਤਕ, ‘ਆਈਨਿ-ਅਕਬਰੀ’ ਵਿਚ ਲਿਖਦਾ ਹੈ, ਕਿ ਉਸ ਸਮੇਂ ਹਿੰਦੁਸਤਾਨ ਵਿਚ ਸੂਫ਼ੀਆਂ ਦੇ ਚੌਦਾਂ ਸਿਲਸਿਲਹ, ਅਥਵਾ ਡੇਰੇ ਸਨ, ਜਿਨ੍ਹਾਂ ਵਿਚ ਉਹ ਸੁਹਰਹਵਰਦੀ ਅਤੇ ਚਿਸ਼ਤੀ ਡੇਰਿਆਂ ਨੂੰ ਭੀ ਗਿਣਦਾ ਹੈ। ਇਸ ਸਮੇਂ ਤਕ, ਜਿਤਨੇ ਡੇਰੇ ਤਥਾ ਸੰਪ੍ਰਦਾਯ ਸੂਫ਼ੀ ਮਤ ਦੇ ਹਿੰਦੁਸਤਾਨ ਯਾ ਬਾਹਰਲੇ ਦੇਸ਼ਾਂ ਵਿਚ ਸਥਾਪਤ ਸਨ, ਉਨ੍ਹਾਂ ਦਾ ਆਪਸ ਵਿਚ ਸਿਧਾਂਤ-ਅੰਤਰ ਨਹੀਂ ਸੀ,ਸਾਧਨ-ਅੰਤਰ ਸੀ, ਅਤੇ ਸੁਹਰਹਵਰਦੀ ਤੇ ਚਿਸ਼ਤੀ ਡੇਰੇ ਇਸ ਸਿਧਾਂਤ-ਅੰਤਰ ਦੇ ਉੱਘੇ ਤੇ ਤਿੱਖੇ ਪ੍ਰਤੀਕ ਸਨ । ਸੁਹਰਹਵਰਦੀ ਸਿਲਸਿਲਹ ਦੇ ਉੱਘੇ ਡੇਰੇ ਸਿੰਧ ਅਤੇ ਪੰਜਾਬ ਦੇਸ਼ ਵਿਚ ਸਨ, ਮੁਲਤਾਨ ਅਤੇ ਉੱਚ ਸ਼ਰੀਫ਼। ਚਿਸ਼ਤੀ ਸਿਲਸਿਲਹ ਦੇ ਕੇਂਦਰ-ਅਸਥਾਨ ਸਨ, ਅਜਮੇਰ, ਨਾਰਨੌਲ, ਨਾਗੌਰ, ਮੰਡਲ, ਅਜੋਧਨ ਆਦਿ, ਪੰਜਾਬ ਵਿਚ, ਪਰ ਪਿੱਛੋਂ ਜਾ ਕੇ, ਇਸ ਸਿਲਸਿਲਹ ਦਾ ਪ੍ਰਭਾਵ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਆਸਾਮ ਅਤੇ ਦੱਖਣ ਦੇਸ਼ ਵਿਚ ਭੀ ਬਹੁਤ ਵਧਿਆ। ਜਦੋਂ ਤਕ ਸੂਫ਼ੀ ਮਤ-ਮਤਾਂਤ੍ਰ ਅਤੇ ਡੇਰਿਆਂ ਦਾ ਆਪਸੀ ਭੇਦ ਸਾਧਨ-ਅੰਤਰ ਉੱਤੇ ਹੀ ਨਿਰਭਰ ਰਿਹਾ, ਸਿੱਖ ਗੁਰੂਆਂ ਅਤੇ ਸਿੱਖ ਧਰਮ ਦੇ ਤਵਾਰੀਖ਼ੀ ਵਿਕਾਸ ਦੇ ਸੰਬੰਧ ਸੂਫ਼ੀ ਮਤ ਨਾਲ ਭਰੱਪਣ ਤੇ ਸਾਂਝ ਦੇ ਬਣੇ ਰਹੇ। ਕਿਉਂਜੁ ਹਿੰਦੁਸਤਾਨ ਵਿਚ, ਇਸਲਾਮੀ ਹਕੂਮਤ ਦੀ ਸ਼ਰਅ ਦਾ ਮੁਲਕੀ ਸ਼ਾਸਨ ਭੀ ਇਸ ਸੂਫ਼ੀ ਮਤ ਦੇ ਵਾਤਾਵਰਣ ਉੱਤੇ ਹੀ ਨਿਰਭਰ ਸੀ, ਇਸ ਲਈ ਸਿੱਖ ਮਤ ਅਤੇ ਸਿੱਖ ਗੁਰੂਆਂ ਦੀ ਟੱਕਰ ਇਸਲਾਮੀ ਰਾਜ ਨਾਲ ਹੋਣ ਦੇ ਕੋਈ ਪ੍ਰਤੱਖ ਕਾਰਨ ਉਤਪੰਨ ਨਾ ਹੋਏ। ਪਰ ਜਦੋਂ ਸ਼ੈਖ਼ ਸਰਹੰਦੀ ਅਲਫ਼ਥਾਨੀ, ਮੁਜੱਦਦ, ਨੇ ਕਰੜਾ ਸਿਧਾਂਤ-ਅੰਤਰ ਸੂਫ਼ੀ ਮਤ ਅੰਦਰ ਵਾੜ ਦਿੱਤਾ ਅਤੇ ਹਿੰਦੁਸਤਾਨ ਦੇ ਇਸਲਾਮੀ ਰਾਜ ਸ਼ਾਸਨ ਨੇ ਇਸ ਸਿਧਾਂਤ-ਅੰਤਰ ਤੋਂ ਪ੍ਰਭਾਵਤ ਹੋ ਕੇ, ਮੁਜੱਦਦ ਦੇ ਦਾਰਸ਼ਨਿਕ ਸਿਧਾਂਤ ਨੂੰ, ਜਿਸ ਦਾ ਕਿ ਮੁਖ਼ਤਸਿਰ ਵਿਸਥਾਰ ਅੱਗੇ ਕਰਾਂਗੇ, ਸਖ਼ਤੀ ਨਾਲ ਅਪਣਾ ਲਿਆ ਤਾਂ ਇਸਲਾਮੀ ਰਾਜ ਸ਼ਕਤੀ ਅਥਵਾ ਮੁਗ਼ਲ ਰਾਜ ਦੀ ਸਿੱਧੀ ਟੱਕਰ, ਸਿੱਖ ਗੁਰੂਆਂ ਅਤੇ ਸਿੱਖ ਮਤ ਦੇ ਤਾਰੀਖ਼ੀ ਵਿਕਾਸ ਨਾਲ ਹੋ ਪਈ, ਜਿਸ ਬਾਬਤ ਪਿੱਛੇ ਕਹਿ ਆਏ ਹਾਂ।
ਮੁਜੱਦਦ ਦੇ ਸਿਧਾਂਤ-ਅੰਤਰ ਨੂੰ ਸਮਝਣ ਤੋਂ ਪਹਿਲਾਂ, ਸੁਹਰਹਵਰਦੀਆਂ ਤੇ ਚਿਸ਼ਤੀਆਂ ਦੇ ਸਾਧਨ-ਅੰਤਰ ਨੂੰ ਸਮਝਣਾ ਚਾਹੀਏ।
ਸੁਹਰਹਵਾਦੀ ਮਤ ਇਹ ਸੀ ਕਿ ਸਾਧਕ ਵਾਸਤੇ ਗਿਆਨ-ਪ੍ਰਾਪਤੀ ਦੇ ਸਾਧਨਾਂ ਵਿਚੋਂ ਪ੍ਰਮੁੱਖ ਅਤੇ ਪ੍ਰਥਮ ਸਾਧਨ, ਸ਼ਰਅ ਦਾ ਪਾਲਣ ਅਤੇ ਇਸਲਾਮੀ ਰਹੁਰੀਤ ਦੀ ਪਾਬੰਦੀ ਹੈ। ਸ਼ਰਅ ਨੂੰ ਅਮਨਾ ਕੀਤੇ ਬਿਨਾਂ, ਗਿਆਨ ਦੀ ਪ੍ਰਾਪਤੀ ਤਾਂ ਇਕ ਪਾਸੇ ਰਹੀ, ਗਿਆਨ ਪ੍ਰਾਪਤੀ ਦੇ ਪੰਥ ਉੱਤੇ ਪਹਿਲਾ ਕਦਮ ਚੁੱਕਣਾ ਹੀ ਕਠਨ ਹੈ। ਉੱਚ ਸ਼ਰੀਫ਼ ਦੇ ਪੀਰ, ਜਿਹੜੇ ਕਿ ਇਸ ਵਿਚਾਰਧਾਰਾ ਦੇ ਧਾਰਨੀ ਅਤੇ ਪ੍ਰਚਾਰਨ ਵਾਲੇ ਸਨ, ਉਨ੍ਹਾਂ ਦੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਤੇ ਸ਼ਰਧਾ ਭਰੇ ਸੰਬੰਧ ਸਨ ਅਤੇ ਅਜੇ ਤਕ ਗੁਰੂ ਨਾਨਕ ਸਾਹਿਬ ਦੇ ਕੌਂਸ, ਪੈਰਾਂ ਦੇ ਪਉਏ, ਉੱਚ ਸ਼ਰੀਫ਼ ਵਿਚ ਸਤਿਕਾਰ ਸਹਿਤ ਸਾਂਭੇ ਪਏ ਦੱਸੇ ਜਾਂਦੇ ਹਨ। ਸ਼ੈਖ਼ ਬਹਾਉੱਦ-ਦੀਨ ਅਵਲੀਆ (1182-1262) ਕੋਟ ਅਰੋੜ (ਮੁਲਤਾਨ) ਦਾ ਜੰਮਪਲ ਸੀ ਅਤੇ ਇਸ ਨੇ ਸੂਫ਼ੀ ਮਤ ਦੀ ਦੀਖਿਆ, ਸ਼ੈਖ਼ ਸ਼ਿਹਾਬੁੱਦ-ਦੀਨ, ਸੁਹਰਹਵਰਦੀ ਕੋਲੋਂ ਬਗ਼ਦਾਦ ਵਿਚ ਜਾ ਕੇ ਪ੍ਰਾਪਤ ਕੀਤੀ ਸੀ, ਅਤੇ ਇਹ ਸ਼ੈਖ਼ ਬਹਾਉੱਦ-ਦੀਨ ਸੁਹਰਹਵਰਦੀ ਸਿਲਸਿਲਹ ਦਾ ਚੂੜਾਮਣਿ ਆਚਾਰਯ ਪ੍ਰਸਿੱਧ ਹੈ। ਇਸ ਦਾ ਮੁੱਖ ਉਪਦੇਸ਼ ਸੀ, ਕਿ ਪ੍ਰਭੂ-ਭਗਤੀ ਅਤੇ ਗਿਆਨ ਪ੍ਰਾਪਤੀ ਦੇ ਸਾਧਨਾਂ ਵਿਚ ਤਪ ਅਤੇ ਤਿਆਗ ਦਾ ਰਾਹ ਪ੍ਰਮਾਣੀਕ ਨਹੀਂ। ਸੰਸਾਰ ਦੇ ਕਾਰ-ਵਿਹਾਰ ਕਰਦਿਆਂ ਅਤੇ ਸਰੀਰ ਦੀ ਪਾਲਣਾ ਪੋਸਣਾ ਕਰਦਿਆਂ ਹੀ, ਪ੍ਰਭੂ-ਭਗਤੀ ਪ੍ਰਮਾਣੀਕ ਹੈ। ਗੁਰੂ ਨਾਨਕ ਸਾਹਿਬ ਦਾ ਇਹ ਗੁਰਵਾਕ, “ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ॥” ਅਤੇ ‘ਸਾਖੀਆਂ ਗੁਰੂ ਅਮਰਦਾਸ ਕੀਆਂ’ ਨਾਮੀ ਗ੍ਰੰਥ ਵਿਚ ਅੰਕਤ ਇਹ ਹੁਕਮ ਕਿ ‘ਜੋ ਸਿੱਖ ਹੋਇ ਕਰ ਉਦਾਸੀ ਹੋਏਗਾ, ਉਸ ਦਾ ਬੁਰਾ ਹੋਵੇਗਾ’, ਸ਼ੈਖ਼ ਬਹਾਉੱਦ-ਦੀਨ ਦੀ ਉਪ੍ਰੋਕਤ ਵਿਚਾਰਧਾਰਾ ਨਾਲ ਇੰਨ-ਬਿੰਨ ਸਹਿਮਤ ਹਨ। ਉੱਚ ਸ਼ਰੀਫ਼ ਦੇ ਸੂਫ਼ੀਆਂ ਦੇ ਡੇਰੇ ਦਾ ਨਿਰਮਾਤਾ, ਇਸੇ ਸ਼ੈਖ਼ ਬਹਾਉੱਦ-ਦੀਨ ਦਾ ਚੇਲਾ, ਸੱਯਦ ਜਲਾਲੁੱਦ-ਦੀਨ, ਬੁਖ਼ਾਰੀ (ਮ੍ਰਿਤੂ, 1291) ਹੈ। ਇਹ ਸ਼ੈਖ਼ ਬਹਾਉੱਦ-ਦੀਨ ਹੀ ਸੀ, ਜਿਸ ਨੇ ਆਪਣੇ ਮੁਰੀਦਾਂ ਨੂੰ ਪੀਰ ਦੀ ਚਰਨ ਬੰਦਨਾਂ ਕਰਨ ਤੋਂ ਵਰਜਿਆ ਸੀ ਅਤੇ ਹੁਕਮ ਕੀਤਾ ਸੀ ਕਿ ਮੁਰੀਦ, ਪੀਰ ਨੂੰ ‘ਅੱਸਲਾਮੁਲੈਕੁਮ’ ਕਹਿ ਕੇ ਮਿਲੇ । ਗੁਰੂ ਗੋਬਿੰਦ ਸਿੰਘ ਜੀ ਨੇ ਭੀ ਇਸੇ ਭਾਂਤ ਦਾ ਹੁਕਮ ਖ਼ਾਲਸਾ ਸਾਜਣ ਉਪ੍ਰਾਂਤ ਕੀਤਾ ਸੀ, ਕਿ ਗੁਰੂ ਕਾ ਸਿੰਘ ਹਜ਼ੂਰੀ ਵਿਚ ਆਏ ਤਾਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਬੁਲਾ ਕੇ ਦਰਸ਼ਨ ਦੀਦਾਰੇ ਕਰੇ, ਚਰਨ ਨਾ ਪਰਸੇ । ਸਾਹਿਬ ਦਸਮ ਪਾਤਸ਼ਾਹ ਦਾ ਔਰੰਗਜ਼ੇਬ ਦੇ ਨਾਮ ਪਹਿਲਾ ਪੱਤ੍ਰ, ‘ਫ਼ਤਹਨਾਮਾ’ ਲੈ ਕੇ ਜਿਸ ਸਮੇਂ ਭਾਈ ਦਇਆ ਸਿੰਘ ਜੀ, ਮਾਛੀਵਾੜੇ ਤੋਂ ਗਨੀ ਖ਼ਾਂ, ਨਬੀ ਖ਼ਾਂ ਦੀ ਸਹਾਇਤਾ ਨਾਲ, ਪੀਰ ਦਾ ਵੇਸ ਵਟਾ ਕੇ ਨਿਕਲੇ ਸਨ ਤਾਂ ਜਿਹਾ ਕਿ ਇਤਿਹਾਸ ਜਾਨਣ ਵਾਲਿਆਂ ਨੂੰ ਪਤਾ ਹੈ, ਉਹ ਮੁਗ਼ਲ ਫ਼ੌਜ ਦੇ ਇਕ ਦਸਤੇ ਨੇ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਤਲਾਸ਼ ਵਿਚ ਸੀ, ਘੇਰ ਲਏ ਸਨ । ਤਦ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹਦਾਇਤ ਅਨੁਸਾਰ ਹੀ, ਜਿਹੜੀ ਕਿ ਅਜਿਹੀ ਵਿਪਤਾ ਨੂੰ ਸੰਭਵ ਜਾਣ ਕੇ ਹੀ ਦਿੱਤੀ ਗਈ ਸੀ, ਗ਼ਨੀ ਖ਼ਾਂ, ਨਬੀ ਖ਼ਾਂ ਨੇ ਭਾਈ ਦਇਆ ਸਿੰਘ ਨੂੰ ‘ਪੀਰੇ-ਉੱਚ’ ਕਿਹਾ ਸੀ, ਕਿਉਂਕਿ ਉੱਚ ਸ਼ਰੀਫ਼ ਦੇ ਸੂਫ਼ੀ ਡੇਰੇ ਨਾਲ ਸਿੱਖੀ ਦੇ ਸੰਬੰਧ ਇਸ ਪ੍ਰਕਾਰ ਨਿੱਘੇ ਤੇ ਨੇੜੇ ਸਨ ਕਿ ਇਹ ‘ਉੱਚ ਦੇ ਪੀਰ’ ਹੋਣ ਦਾ ਦਾਅਵਾ ਨਿਰਾਧਾਰ ਨਹੀਂ ਸੀ ਸਮਝਿਆ ਗਿਆ। ਇਨ੍ਹਾਂ ਭਾਈ ਦਇਆ ਸਿੰਘ ਬਾਬਤ ਹੀ ਸੱਯਦ ਹਸਨ ਅਲੀ, ਮਨੂੰਮਾਜਰੇ ਵਾਲੇ ਨੇ ਕੁਰਾਨ ਸ਼ਰੀਫ਼ ਦੀ ਸ਼ਰਅਈ ਸੁਗੰਦ ਚੁੱਕੀ ਸੀ, ਕਿ ਇਹ ਗੁਰੂ ਗੋਬਿੰਦ ਸਿੰਘ ਜੀ ਸ੍ਰਮ ਨਹੀਂ ਹਨ, ਜਿਸ ‘ਤੇ ਭਾਈ ਦਇਆ ਸਿੰਘ ਦੀ ਬੰਦ-ਖ਼ਲਾਸ ਹੋਈ ਸੀ ਅਤੇ ਉਹ ਦਸਮ ਪਾਤਸ਼ਾਹ ਦਾ ‘ਫ਼ਤਹਨਾਮਹ’ ਔਰੰਗਜ਼ੇਬ ਤਕ ਪਹੁੰਚਾਣ ਵਿਚ ਕਾਮਯਾਬ ਹੋਏ ਸਨ । ਇਸੇ ਸੁਹਰਹਵਰਦੀ ਸੂਫ਼ੀ ਵਿਚਾਰਧਾਰਾ ਦਾ ਪ੍ਰਮਾਣੀਕ ਸਿਧਾਂਤਕ ਗ੍ਰੰਥ ‘ਫ਼ੁਆਇਦੁਲਫ਼ਆਦ’ ਹੈ, ਜਿਸ ਵਿਚ ਸ਼ੈਖ਼ ਨਿਜ਼ਾਮੁੱਦ-ਦੀਨ ਅਵਲੀਆ ਦੇ ਪ੍ਰਵਚਨ ਅੰਕਤ ਹਨ । ਗੁਰੂ-ਵਾਕ, “ਆਖਾ ਜੀਵਾ ਵਿਸਰੈ ਮਰਿ ਜਾਉ” ਇਸ ਸੂਫ਼ੀ ਗ੍ਰੰਥ ਵਿਚ ਅੰਕਤ ਵਾਕ ਨਾਲ ਇੰਨ-ਬਿੰਨ ਮਿਲਦਾ ਹੈ।
ਚਿਸ਼ਤੀ ਸਿਲਸਿਲਹ ਦਾ ਸੁਹਰਹਵਰਦੀ ਸਿਲਸਿਲਹ ਨਾਲ ਮੁੱਢਲਾ ਸਾਧਨ- ਅੰਤਰ ਇਹ ਸੀ ਕਿ ਇਹ ਕਹਿੰਦੇ ਤੇ ਮੰਨਦੇ ਸਨ ਕਿ ਗਿਆਨ ਪ੍ਰਾਪਤੀ ਦਾ ਪ੍ਰਮੁੱਖ ਸਾਧਨ ਆਤਮ-ਸ਼ੁੱਧੀ ਹੈ, ਸ਼ਰਅ ਦੀ ਪਾਬੰਦੀ ਨਹੀਂ। ਆਤਮ ਦਰਸ਼ੀ ਪੁਰਸ਼ ਸੁਤੇ-ਸਿੱਧ ਸ਼ਰਅ ਦਾ ਪਾਬੰਦ ਹੋ ਜਾਵੇਗਾ, ਸਾਧਿਕ ਉੱਤੇ ਸ਼ਰਅ ਠੋਸਣੀ ਅਨੁਚਿਤ ਅਤੇ ਬਿਵਰਜਤ ਹੈ।
ਜਿਸ ਵੇਲੇ ਸਿੱਖ ਗੁਰੂਆਂ ਅਤੇ ਸਿੱਖ ਮਤ ਤੇ ਤਾਰੀਖ਼ੀ ਵਿਕਾਸ ਦੀ ਸਿੱਧੀ ਅਤੇ ਕਰੜੀ ਟੱਕਰ ਗੁਰੂ ਅਰਜਨ ਦੇਵ ਦੇ ਸਮੇਂ ਮੁਗ਼ਲ ਸਾਮਰਾਜ ਆਧਾਰਤ ਇਸਲਾਮੀ ਸ਼ਾਸਨ ਨਾਲ ਹੋਈ, ਤਾਂ ਇਸ ਚਿਸ਼ਤੀ ਸਿਲਸਿਲਹ ਦੇ ਕੁਆਦਰੀ ਰੂਪਾਂਤ੍ਰ ਦੇ ਮਹਾਨ ਆਚਾਰਯ, ਹਜ਼ਰਤ ਸੱਯਦ ਮੀਆਂ ਮੀਰ ਨੇ ਨਿੱਡਰ ਹੋ ਕੇ ਸਿੱਖੀ ਦੀ ਭਰਪੂਰ ਹਾਮੀ ਭਰੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਆਧਾਰ-ਸ਼ਿਲਾ ਗੁਰੂ ਅਰਜਨ ਸਾਹਿਬ ਦੇ ਕਹਿਣ ਉੱਤੇ, ਆਪਣੇ ਕਰ-ਕਮਲਾਂ ਦੁਆਰਾ ਰੱਖੀ। ਸਾਢੌਰੇ ਦੇ ਪ੍ਰਸਿੱਧ ਸੂਫ਼ੀ ਡੇਰੇ ਦਾ ਪੀਰ ਸੱਯਦ ਬਦਰੁੱਦ-ਦੀਨ (ਪ੍ਰਸਿੱਧ, ਬੁੱਧੂ ਸ਼ਾਹ), ਇਸ ਚਿਸ਼ਤੀ ਸਿਲਸਿਲਹ ਦੇ ਗਗਨ ਦਾ ਤੇਜਮਈ ਸਿਤਾਰਾ ਹੀ ਸੀ, ਜਿਸ ਨੇ ਕਿ ਆਪਣੇ ਚਾਰੇ ਪੁੱਤਰ ਅਤੇ ਅੰਤ ਨੂੰ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਅਰਪਣ ਕਰ ਸ਼ਹੀਦ ਕਰਵਾ ਦਿੱਤਾ ਸੀ, ਅਤੇ ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਨੇ ਅਤਿ ਪ੍ਰਸੰਨ ਹੋ ਕੇ ਕੁਝ ਮੰਗਣ ਲਈ ਕਿਹਾ ਸੀ ਤਾਂ ਗੁਰੂ ਜੀ ਦੇ ਪਵਿੱਤ੍ਰ ਕੇਸਾਂ ਦੇ ਕੰਘੇ ਵਿਚ ਫਸੇ ਹੋਏ ਕੁਝ ਵਾਲਾਂ ਦੇ ਦਾਨ ਦੀ ਯਾਚਨਾ ਕੀਤੀ ਸੀ, ਨੰਦ ਲਾਲ ਗੋਯਾ ਦੀ ਇਹ ਤੁਕ ਪੜ੍ਹ ਕੇ, ‘ਹਰ ਦੂ ਆਲਮ ਕੀਮਤਿ ਯਕ ਤਾਰਿ ਮੂਏ ਯਾਰਿਮਾ।’
ਇਤਨੇ ਗੂੜ੍ਹੇ, ਇਤਨੇ ਪੀਡੇ, ਇਤਨੇ ਬੁਨਿਆਦੀ ਅਤੇ ਇਤਨੇ ਆਭਾ-ਪੂਰਤ ਸੰਬੰਧ, ਸਿੱਖੀ ਦੇ ਸੂਫ਼ੀ ਮਤ ਰੂਪੀ ਇਸਲਾਮ ਨਾਲ, ਕਿਸੇ ਸਿਧਾਂਤ-ਅੰਤਰ ਦੀ ਚੱਟਾਨ ਨਾਲ ਟਕਰਾ ਕੇ ਚਕਨਾਚੂਰ ਹੋ ਗਏ, ਜਿਸ ਦੇ ਸਿੱਟੇ ਵਜੋਂ, ਸਿੱਖ ਕੌਮ ਦਾ ਮੁਗ਼ਲ ਰਾਜ ਦੇ ਰੂਪ ਵਿਚ ਇਸਲਾਮ ਨਾਲ ਮਰਨ ਮਾਰਨ ਦਾ ਸੰਗ੍ਰਾਮ ਆਰੰਭ ਹੋਇਆ ਅਤੇ ਜਿਸ ਵਿਚੋਂ ਉਪਜੀਆਂ ਪ੍ਰਚੰਡ ਜਵਾਲਾ ਦੀਆਂ ਚੰਗਿਆੜੀਆਂ ਨੇ ਸੰਨ 1947 ਵਿਚ, ਦੇਸ਼-ਵਿਭਾਜਨ ਅਤੇ ਲੱਖਾਂ ਮਨੁੱਖਾਂ ਦੀ ਅਹੂਤੀ ਲਈ।
ਬੱਸ ਇਹੋ ਸ਼ੈਖ਼ ਸਿਰਹੰਦੀ, ਅਲਫ਼ਥਾਨੀ, ਮੁਜੱਦਦ ਦੀ ਕਥਾ ਹੈ, ਜਿਸ ਵੱਲ ਬਾਰ ਬਾਰ ਪਿਛਲੇ ਪੰਨਿਆਂ ਵਿਚ ਸੰਕੇਤ ਕਰ ਆਏ ਹਾਂ ਅਤੇ ਜਿਸ ਦਾ ਕੁਝ ਹੋਰ ਵਿਸਤਾਰ ਅੱਗੇ ਦਿੰਦੇ ਹਾਂ।
ਸੁਹਰਹਵਰਦੀ ਅਤੇ ਚਿਸ਼ਤੀ ਸੂਫ਼ੀਆਂ ਬਾਬਤ ਦੱਸ ਚੁੱਕੇ ਹਾਂ ਕਿ ਇਨ੍ਹਾਂ ਦੋਂਹ ਸੂਫ਼ੀ ਡੇਰਿਆਂ ਦਾ ਪ੍ਰਭਾਵ ਹੀ ਵਿਸ਼ੇਸ਼ ਕਰਕੇ ਹਿੰਦੁਸਤਾਨ ਵਿਚ ਸੀ। ਇਹ ਸੂਫ਼ੀ ਸਿਲਸਿਲੇ, ਈਰਾਨ ਖ਼ੁਰਾਸਾਨ ਦੀ ਉਪਜ ਸਨ ਅਤੇ ਸੁਲਹ-ਕੁਲ ‘ਸਭ ਸੇ ਰਲਿਮਿਲਿ ਚਾਲੀਏ’, ਇਨ੍ਹਾਂ ਦਾ ਈਮਾਨ ਸੀ । ਇਹ ‘ਵਹਦਤਲਵਜੂਦ’, ‘ਏਕੇ ਬ੍ਰਹਮ ਦੁਤੀਯ ਨਾਸਤਿ’, ਦੇ ਸਿਧਾਂਤ ਦੇ ਧਾਰਨੀ ਸਨ । ਖ਼ਵਾਜਾ ਮੁਹੰਮਦ ਬਾਕੀਬਿੱਲਾ, ਬੇਰੰਗ, ਜਿਸ ਸੂਫ਼ੀ ਸਿਲਸਿਲਹ ਨੂੰ, ਅਕਬਰ ਦੀ ਮ੍ਰਿਤੂ ਤੋਂ ਚਾਰ ਪੰਜ ਸਾਲ ਪਹਿਲਾਂ ਹਿੰਦੁਸਤਾਨ ਵਿਚ ਲਿਆਏ ਉਹ ਤੂਰਾਨ ਦੀ ਉਪਜ ਸੀ ਅਤੇ ‘ਨਕਸ਼ਬੰਦੀਯਹ’ ਨਾਮ ਨਾਲ ਪ੍ਰਸਿੱਧ ਸੀ । ਇਸ ਦਾ ਮੁੱਢਲਾ ਸਿਧਾਂਤ ਤਾਂ ਉਹੋ ‘ਵਹਦਤੁਲ-ਵਜੂਦ’, ਦਾ ਹੀ ਸੀ, ਪਰ ਸ਼ਰਅ ਦੇ ਇਹ ਸੂਫ਼ੀ ਪੁੱਜ ਕੇ ਪੱਕੇ ਸ਼ਰਧਾਲੂ ਸਨ।
ਮਜੱਦਦ ਨੇ, ਜੋ ਕਿ ਖ਼ਵਾਜਾ ਬਾਕੀਬਿੱਲਾ ਦਾ ਪ੍ਰਤਿਸ਼ਟ ਚੇਲਾ ਸੀ, ਸੂਫ਼ੀ ਮਤ ਦੇ ਇਸ ਸਿਧਾਂਤ ਨੂੰ ਭੀ ਪਲਟਾ ਦਿੱਤਾ, ਜਿਸ ਦਾ ਸਿੱਟਾ ਇਹ ਹੋਇਆ ਕਿ ਹਿੰਦੁਸਤਾਨ ਵਿਚ ਇਸਲਾਮ ਦੇ ਗ਼ੈਰ-ਇਸਲਾਮ ਨਾਲ ਮੇਲ ਮਿਲਾਪ ਤੇ ਸਹਿਯੋਗ ਦੇ ਸਭ ਦਰਵਾਜ਼ੇ ਬੰਦ ਹੋ ਗਏ।
ਨਕਸ਼ਬੰਦੀਯਹ ਸਿਲਸਿਲਹ ਦਾ ਇਕ ਹੋਰ ਭਯੰਕਰ ਰੁਹਜਾਨ ਸੀ, ਕਿ ਉਹ ਜਨਤਾ ਵਿਚ ਸਿੱਧਾ ਧਰਮ ਪ੍ਰਚਾਰ ਕਰਨ ਦੀ ਥਾਂ, ਸਮੇਂ ਦੀ ਰਾਜਸੱਤਾ ਅਤੇ ਹਕੂਮਤ ਉੱਤੇ ਅਸਰ ਰਸੂਖ਼ ਪ੍ਰਾਪਤ ਕਰਦੇ ਸਨ ਅਤੇ ਫੇਰ ਰਾਜਸੱਤਾ ਨੂੰ ਇਸਲਾਮ ਦਾ ਬੋਲਬਾਲਾ ਅਤੇ ਸ਼ਰਅ ਦੀ ਬਾਲਾਦਸਤੀ ਹਿਤ ਵਰਤਦੇ ਸਨ । ਮੁਜੱਦਦ ਦੇ ਨਾਹਰੇ, ‘ਅਸ਼-ਸ਼ਰਅ ਤਹਤਸ-ਸੈਫ਼’, ‘ਤਲਵਾਰ ਦੇ ਬਲ ਨਾਲ ਸ਼ਰਅ ਦੀ ਬਾਲਾਦਸਤੀ ਸਥਾਪਤ ਕਰਨੀ ਚਾਹੀਏ’ ਵੱਲ ਪਿੱਛੇ ਸੰਕੇਤ ਕਰ ਆਏ ਹਾਂ।
ਇਹ ਤਿੰਨ ਕਾਰਨ ਹਿੰਦੁਸਤਾਨ ਵਿਚ ਇਸਲਾਮ ਦੀ ਰੂਪ-ਰੇਖਾ ਦੇ ਪਰਿਵਰਤਨ ਦੇ ਸਨ (1) ‘ਵਹਦਤਲਵਜੂਦ’ ਦੇ ਸਿਧਾਂਤ ਦਾ ਨਿਰੋਧ; (2) ਸ਼ਰਅ ਨੂੰ ਪ੍ਰਭੂ-ਭਗਤੀ ਦਾ ਸਰਵੋਤਮ ਅਤੇ ਇਕੋ ਇਕ ਮਾਰਗ ਮੰਨਣਾ; ਅਤੇ (3) ਰਾਜਸੱਤਾ ਨੂੰ ਇਸਲਾਮ ਦੇ ਇਸ ਰੂਪ ਦੀ ਬਾਲਾਦਸਤੀ ਲਈ ਵਰਤਣਾ, ਜਿਸ ਕਰਕੇ ਸਿੱਖ ਮਤ ਦੇ ਤਵਾਰੀਖ਼ੀ ਵਿਕਾਸ ਦੀ ਹਿੰਦੁਸਤਾਨ ਦੀ ਇਸਲਾਮੀ ਹਕੂਮਤ ਨਾਲ ਸਿਰ-ਧੜ ਦੀ ਬਾਜ਼ੀ ਲੱਗ ਗਈ ਸੀ।
ਖ਼ਵਾਜਾ ਬਾਕੀਬਿੱਲਾ, 12 ਜੁਲਾਈ, ਸੰਨ 1564 ਨੂੰ, ਕਾਬਲ ਵਿਚ ਜਨਮੇ, ਰਜ਼ੀਉੱਲਾ ਨਾਮ ਸੀ, ਪਰ ਬਾਕੀਬਿੱਲਾ ਨਾਮ ਨਾਲ ਮਸ਼ਹੂਰ ਹਨ। ਗਿਆਨ ਪ੍ਰਾਪਤੀ ਲਈ ਕਈ ਗੁਰੂ ਧਾਰਨ ਕੀਤੇ ਅਤੇ ਮੱਧ ਏਸ਼ੀਆ ਦੇ ਇਸਲਾਮੀ ਤੀਰਥਾਂ ’ਤੇ ਭ੍ਰਮਣ ਬਹੁਤ ਕੀਤਾ ਤੇ ਅੰਤ ਨੂੰ ਅਮੀਰ ਅਬਦੁੱਲਾ ਬਲਖ਼ੀ ਨੂੰ ਗੁਰੂ ਧਾਰਨ ਕੀਤਾ। ਫੇਰ ਕਸ਼ਮੀਰ, ਦਿੱਲੀ ਆਦਿ ਸੂਫ਼ੀ ਮੱਠਾਂ ਵਿਚ ਆਤਮਦਰਸ਼ੀ ਪੀਰਾਂ ਦੀ ਤਲਾਸ਼ ਵਿਚ ਫਿਰਦੇ ਰਹੇ ਅਤੇ ਅੰਤ ਨੂੰ ਬੁਖ਼ਾਰਾ ਜਾ ਕੇ ਖ਼ਵਾਜਾ ਅਮਕੰਗੀ, ਜੋ ਕਿ ਉੱਚ ਦਰਜੇ ਦੇ ਨਕਸ਼ਬੰਦੀ ਸੂਫ਼ੀ ਪੀਰ ਸਨ, ਦੇ ਚਰਨਾਂ ਵਿਚ ਹਾਜ਼ਰ ਹੋਏ ਜਿਨ੍ਹਾਂ ਨੇ ਖ਼ਵਾਜਾ ਸਾਕੀਬਿੱਲਾ ਨੂੰ ਹਿੰਦੁਸਤਾਨ ਵਿਚ ਇਸਲਾਮੀ ਧਰਮ ਪ੍ਰਚਾਰ ਦੀ ਆਗਿਆ ਕੀਤੀ। ਇਉਂ ਆਪ ਦਿੱਲੀ ਆਏ ਅਤੇ ਚਾਰ ਪੰਜ ਸਾਲ ਧਰਮ ਉਪਦੇਸ਼ ਕਰਨ ਉਪ੍ਰਾਂਤ
ਦਿੱਲੀ ਵਿਚ ਹੀ ਉਨ੍ਹਾਂ ਦਾ 30 ਨਵੰਬਰ, ਸੰਨ 1603 ਨੂੰ ਦੇਹਾਂਤ ਹੋ ਗਿਆ। ਮੁਜੱਦਦ ਨੇ ਆਪਣੇ ਅਨੇਕ ਪੱਤਰਾਂ ਵਿਚ ਇਕ ਪ੍ਰਤਿਸ਼ਟ ਨਕਸ਼ਬੰਦੀ ਪੀਰ ਪਵਾਜਾ ਉਬੇਦੁੱਲਾ, ਅਹਰਾਰ ਦਾ ਇਹ ਬਚਨ ਅੰਕਤ ਕੀਤਾ ਹੈ :
“ਜੇ ਅਸਾਂ ਪੀਰੀ ਕਰਨੀ ਹੁੰਦੀ ਤਾਂ ਸੰਸਾਰ ਵਿਚ ਹੋਰ ਕਿਸੇ ਪੀਰ ਨੂੰ ਅਸਾਡੇ ਬਗ਼ੈਰ ਮੁਰੀਦ ਲੱਭਣਾ ਕਠਨ ਹੋ ਜਾਣਾ ਸੀ । ਪਰ ਅਸਾਡੇ ਜ਼ਿੰਮੇ ਹੋਰ ਕੰਮ ਲੱਗਾ ਹੋਇਆ ਹੈ ਕਿ ਮੁਸਲਮਾਨਾਂ ਦੀ ਦੁਸ਼ਟਾਂ ਤੋਂ ਰੱਖਿਆ ਕਰੀਏ। ਇਹ ਕਾਰਜ ਬਾਦਸ਼ਾਹਾਂ ਦੀ ਸਹਾਇਤਾ ਨਾਲ ਹੀ ਸਿਰੇ ਚੜ੍ਹ ਸਕਦਾ ਹੈ। ਰਾਜਸੱਤਾ ਪ੍ਰਾਪਤ ਲੋਕਾਂ ਨਾਲ ਮੇਲ-ਜੋਲ, ਉਨ੍ਹਾਂ ਨੂੰ ਪ੍ਰਭਾਵ ਹੇਠਾਂ ਲਿਆਉਣਾ ਅਤੇ ਫੇਰ ਉਨ੍ਹਾਂ ਨੂੰ ਮੁਸਲਮਾਨਾਂ ਦੀ ਬਾਲਾਦਸਤੀ ਲਈ ਵਰਤਣਾ, ਇਹੋ ਅਸਾਡਾ ਮੁੱਖ ਕਰਤੱਵਯ ਹੈ।”
ਧਰਮ ਪ੍ਰਚਾਰ ਦਾ ਇਹੋ ਢੰਗ ਸੀ ਜਿਸ ਨੂੰ ਖ਼ਵਾਜਾ ਬਾਕੀਬਿੱਲਾ ਨੇ ਅਕਬਰ ਦੇ ਅੰਤਮ ਦਿਨਾਂ ਵਿਚ ਮੁਗ਼ਲ ਰਾਜ ਦਰਬਾਰ ਵਿਚ ਵਰਤਣਾ ਆਰੰਭ ਦਿੱਤਾ ਸੀ। ਜਿਹੜੇ ਥੋੜ੍ਹੇ ਜਿਹੇ ਪੱਤਰ ਬਾਕੀਬਿੱਲਾ ਦੇ ਆਪਣੇ ਸ਼ਰਧਾਲੂਆਂ ਦੇ ਨਾਮ ਲਿਖੇ ਹੋਏ ਅਜੇ ਸੁਰੱਖਿਅਤ ਹਨ, ਉਨ੍ਹਾਂ ਵਿਚੋਂ ਵਧੇਰੇ ਨਵਾਬ ਮੁਰਤਜ਼ਾ ਖ਼ਾਨ, ਸ਼ੇਖ਼ ਫ਼ਰੀਦ, ਦੇ ਨਾਮ ਹਨ, ਜਿਸ ਮੁਰਤਜ਼ਾ ਖ਼ਾਨ ਨੇ ਅਕਬਰ ਦੀ ਮ੍ਰਿਤੂ ਪਿੱਛੋਂ, ਮੁਜੱਦਦ ਦੀ ਪ੍ਰੇਰਨਾ ਲੈ ਕੇ ਜਹਾਂਗੀਰ ਨੂੰ ਤਖ਼ਤ ਲੈ ਕੇ ਦੇਣ ਵੇਲੇ ਹੀ ਗੁਰੂ ਅਰਜਨ ਦੇਵ ਦੇ ਵਿਨਾਸ਼ ਦਾ ਬਚਨ ਲੈ ਲਿਆ ਸੀ, ਅਤੇ ਜਿਸ ਮੁਰਤਜ਼ਾ ਖ਼ਾਨ ਨੂੰ ਹੀ ਜਹਾਂਗੀਰ ਨੇ, ਅੰਤ ਨੂੰ, ਗੁਰੂ ਅਰਜਨ ਦੇਵ ਜੀ ਦੀ ਸਪੁਰਦਗੀ, ਤਸੀਹੇ ਦੇ ਕੇ, ਮਾਰ ਸੁੱਟਣ ਦਾ ਹੁਕਮ ਦੇ ਕੇ, ਕਰ ਦਿੱਤੀ ਸੀ। ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੰਨ 1606 ਵਿਚ, ਜਹਾਂਗੀਰ ਦੇ ਹੁਕਮ ਨਾਲ ਅਤੇ ਮੁਰਤਜ਼ਾ ਖ਼ਾਨ ਦੇ ਹੱਥੀਂ, ਲਾਹੌਰ ਵਿਚ ਹੋਈ ਜਦੋਂ ਕਿ ਮੁਰਤਜ਼ਾ ਖ਼ਾਨ ਗੁਜਰਾਤ ਦਾ ਸੂਬੇਦਾਰ ਨਿਯਤ ਹੋ ਚੁੱਕਾ ਸੀ ਅਤੇ ਲਾਹੌਰ ਦੀ ਸੂਬੇਦਾਰੀ ਨਾਲ ਉਸ ਦਾ ਕੋਈ ਸੰਬੰਧ ਨਹੀਂ ਸੀ, ਜਿਸ ਸੂਬੇਦਾਰੀ ਦੇ ਸ਼ਾਸਨ-ਖੇਤਰ ਵਿਚ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਮਾਰਿਆ ਗਿਆ। ਮੁਰਤਜ਼ਾ ਖ਼ਾਨ ਲਾਹੌਰ ਦਾ ਸੂਬੇਦਾਰ ਸੰਨ 1611 ਵਿਚ ਨਿਯਤ ਹੋਇਆ ਅਤੇ ਇਥੇ ਹੀ ਉਹ ਸੰਨ 1616 ਵਿਚ ਮਰ ਗਿਆ।
ਸੰਨ 1606 ਵਿਚ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ, ਲਾਹੌਰ ਦਾ ਮੁਗ਼ਲ ਸੂਬੇਦਾਰ ਕਲੀਚ ਖ਼ਾਂ, ਤੁਰਕੀ ਨਸਲ ਦਾ ਸੀ।
ਮੁਜੱਦਦ, ਬਾਕੀਬਿੱਲਾ ਦਾ ਜਾਨਸ਼ੀਨ, ਮਹਾਂ ਪ੍ਰਤਿਸ਼ਟ ਚੇਲਾ ਸੀ, ਜਿਸ ਨੇ ਮੁਗ਼ਲ ਰਾਜ ਦੇ ਸ਼ਾਸਨ ਦੀ ਧਾਰਮਿਕ ਪਾਲਿਸੀ ਉੱਤੇ ਪੂਰਨ ਅਧਿਕਾਰ ਜਮਾ ਲਏ ਸਨ ਅਤੇ ਜਿਸ ਦਾ ਪਰਛਾਵਾਂ ਹਿੰਦੁਸਤਾਨ ਦੀ ਇਸਲਾਮੀ ਸਿਆਸਤ ਉੱਤੇ, ਤਿੰਨ ਸਦੀਆਂ ਬੀਤ ਜਾਣ ਉੱਤੇ ਭੀ, ਅੱਜ ਤਕ ਪੈ ਰਿਹਾ ਹੈ।
‘ਹਜ਼ਰਤ ਮੁਜੱਦਦ 26 ਜੂਨ ਸੰਨ 1564 ਨੂੰ ਸਰਹੰਦ ਵਿਚ ਜਨਮੇ । ਆਪ ਦਾ ਨਾਮ ਅਹਿਮਦ ਸੀ, ਉਪਾਧੀ, ਬਦਰੁੱਦ-ਦੀਨ, ਬਿਰੂਦ, ਅਬੁੱਲਬਰਕਾਤ ਅਤੇ ਅੱਲ, ਅਮਾਮਿ ਰੱਬਾਨੀ ਸੀ।” ਇਸ ਦਾ ਪਿਤਾ, ਸ਼ੈਖ਼ ਅਬਦੁਲ ਅਹਦ, ਚੰਗਾ ਵਿਦਵਾਨ ਸੀ ਅਤੇ ਮੁਜੱਦਦ ਨੇ ਮੁੱਢਲੀ ਵਿਦਿਆ ਘਰ ਹੀ ਪੜ੍ਹੀ। ਫੇਰ ਸਿਆਲਕੋਟ ਦੇ ਪ੍ਰਸਿੱਧ ਵਿਦਵਾਨ, ਕਮਾਲ ਕਸ਼ਮੀਰੀ ਤੇ ਯਾਕੂਬ ਕਸ਼ਮੀਰੀ ਕੋਲ ਪੜ੍ਹੇ। ਇਸੇ ਤਰ੍ਹਾਂ ਉਨ੍ਹਾਂ ਨੇ ਕਾਦੀ ਬਹਿਲੋਲ ਅਤੇ ਕਾਦੀ ਬੇਜ਼ਾਵੀ, ਜੋ ਕਿ ਆਪਣੇ ਸਮੇਂ ਦੇ ਮੰਨੇ ਪ੍ਰਮੰਨੇ ਮੁਸਲਿਮ ਵਿਦਵਾਨ ਸਨ, ਕੋਲੋਂ ਇਸਲਾਮ ਦੇ ਧਾਰਮਿਕ ਗ੍ਰੰਥ ਪੜ੍ਹੇ, ਜਿਸ ਦੇ ਉਪ੍ਰਾਂਤ ਉਹ ਉਸ ਸਮੇਂ ਦੀ ਹਿੰਦੁਸਤਾਨ ਦੀ ਰਾਜਧਾਨੀ ਅਕਬਰਾਬਾਦ ਚਲੇ ਗਏ। ਉਥੇ ਅਕਬਰੀ ਦਰਬਾਰ ਦੇ ਸ਼ਕਤੀਸ਼ਾਲੀ ਦਰਬਾਰੀ, ਅੱਬੁਲ ਫ਼ਦਲ ਅਤੇ ਫ਼ੈਦੀ ਨਾਲ ਇਸ ਦਾ ਮੇਲ ਹੋਇਆ ਅਤੇ ਅਕਬਰੀ ਦਰਬਾਰ ਦੇ ਇਨ੍ਹਾਂ ਰਤਨਾਂ ਨੇ, ਮੁਜੱਦਦ ਦੀ ਵਿੱਦਿਆ ਦਾ ਪ੍ਰਭਾਵ ਗ੍ਰਹਿਣ ਕੀਤਾ। ਕੁਝ ਵਰ੍ਹਿਆਂ ਪਿੱਛੋਂ, ਮੁਜੱਦਦ ਦਾ ਪਿਤਾ ਉਸ ਨੂੰ ਅਕਬਰਾਬਾਦੋਂ ਘਰ ਲੈ ਆਇਆ ਅਤੇ ਰਾਹ ਵਿਚ ਹੀ ਇਸ ਦਾ ਨਿਕਾਹ, ਥਾਨੇਸਰ ਦੇ ਰਈਸ ਸ਼ੈਖ਼ ਸੁਲਤਾਨ ਦੀ ਸਾਹਿਬਜ਼ਾਦੀ ਨਾਲ ਹੋ ਗਿਆ, ਜਿਥੋਂ ਇਸ ਨੂੰ ਬਹੁਤ ਧਨ ਪ੍ਰਾਪਤ ਹੋਇਆ। ਸਰਹਿੰਦ ਆ ਕੇ ਮੁਜੱਦਦ ਨੇ ਇਕ ਪੱਕੀ ਹਵੇਲੀ ਤੇ ਮਸਜਿਦ ਆਪਣੇ ਰਹਿਣ ਲਈ ਬਣਾ ਲਈ। ਹੁਣ ਉਸੇ ਥਾਂ ਉੱਤੇ ਉਸ ਦਾ ਮਕਬਰਾ ਬਣਿਆ ਹੋਇਆ ਹੈ। ਸੰਨ 1599 ਵਿਚ ਸ਼ੈਖ਼ ਅਹਿਮਦ, ਆਪਣੇ ਪਿਤਾ ਦੀ ਮ੍ਰਿਤੂ ਤੋਂ ਪਿੱਛੋਂ, ਹਜ ਕਰਨ ਲਈ ਜਾਂਦੇ ਦਿੱਲੀ ਵਿਚ ਖ਼ਵਾਜਾ ਬਾਕੀਬਿੱਲਾ ਦੀ ਮੁਰੀਦ ਹੋ ਕੇ ਰਹਿ ਗਏ ਅਤੇ ਉੱਥੇ ਹੀ ਆਤਮਕ ਯਤਨਾਂ ਦੁਆਰਾ ਤਸੱਵਫ਼ ਦੇ ਸਾਧਨਾਂ ਵਿਚ ਸਿੱਧ ਹੋ ਗਏ। ਖ਼ਵਾਜਾ ਬਾਕੀਬਿੱਲਾ ਦੀ ਰਾਏ, ਆਪਣੇ ਸਰਹੰਦੀ ਮੁਰੀਦ ਬਾਰੇ, ਬਹੁਤ ਉੱਚੀ ਸੀ । ਇਕ ਚਿੱਠੀ ਵਿਚ ਲਿਖਦੇ ਹਨ :
“ਸ਼ੈਖ਼ ਅਹਿਮਦ, ਸਰਹਿੰਦ ਦਾ ਵਾਸੀ, ਬੜਾ ਵਿਦਵਾਨ ਅਤੇ ਕਰਨੀ ਦਾ ਸੂਰਾ ਹੈ। ਕੁਝ ਦਿਹਾੜੇ ਮੈਂ ਉਸ ਦੀ ਸੰਗਤ ਕੀਤੀ ਹੈ । ਮੈਂ ਉਸ ਦੇ ਆਤਮਕ ਚਮਤਕਾਰ ਦੇਖ ਕੇ ਅਤੀ ਪ੍ਰਭਾਵਤ ਹੋਇਆ ਹਾਂ। ਉਹ ਇਕ ਅਜਿਹਾ ਧਰਮ-ਦੀਪਕ ਹੈ, ਜਿਸ ਦੁਆਰਾ ਕਈ ਲੋਕ ਪ੍ਰਕਾਸ਼ ਹੋਣਗੇ ।”
ਖ਼ਵਾਜਾ ਬਾਕੀਬਿੱਲਾ ਨੇ ਸ਼ੈਖ਼ ਅਹਿਮਦ ਨੂੰ ਸਰਹਿੰਦ ਵਿਚ ਰਹਿ ਕੇ ਹੀ ਧਰਮ-ਪ੍ਰਚਾਰ ਕਰਨ ਦੀ ਆਗਿਆ ਕੀਤੀ। ਇਸ ਤੋਂ ਪਿੱਛੋਂ ਸ਼ੈਖ਼ ਅਹਿਮਦ ਲਾਹੌਰ, ਦਿੱਲੀ, ਆਗਰੇ ਆਉਂਦੇ ਜਾਂਦੇ ਤਾਂ ਰਹੇ, ਪਰ ਉਸ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਸਰਹਿੰਦ ਹੀ ਰਿਹਾ।
ਜਿਸ ਵੇਲੇ ਜਹਾਂਗੀਰ, ਮੁਗ਼ਲ ਸਾਮਰਾਜ ਦੇ ਤਖ਼ਤ ਉੱਤੇ ਬੈਠਾ ਤਾਂ ਸ਼ੈਖ਼ ਫ਼ਰੀਦ ਮੁਰਤਜ਼ਾ ਖ਼ਾਨ, ਮੁਗ਼ਲ ਰਾਜ ਦਾ ਬੜਾ ਸ਼ਕਤੀਸ਼ਾਲੀ ਦਰਬਾਰੀ ਬਣ ਚੁੱਕਾ ਸੀ, ਜਿਸ ਕਾਰਨ, ਸ਼ੈਖ਼ ਅਹਿਮਦ ਸਰਹੰਦੀ ਦਾ ਤੇਜ ਦਬਦਬਾ ਬਹੁਤ ਵਧ ਗਿਆ । ਸੰਨ 1619 ਤਕ ਸੈਖ ਅਹਿਮਦ ਸਰਹੰਦੀ ਦੇ ਮੁਰੀਦ ਸਾਰੇ ਹਿੰਦੁਸਤਾਨ, ਸਗੋਂ ਹਿੰਦੁਸਤਾਨ ਤੋਂ ਬਾਹਰ, ਅਫ਼ਗ਼ਾਨਿਸਤਾਨ, ਤੁਰਕਿਸਤਾਨ ਤਕ ਫੈਲ ਚੁੱਕੇ ਸਨ। ਇਨ੍ਹਾਂ ਦਿਨਾਂ ਵਿਚ ਹੀ ਇਸ ਦਾ ਇਕ ਬੜਾ ਜੋਸ਼ੀਲਾ ਮੁਰੀਦ, ਬਦੀਅ-ਉੱਦੀਨ, ਸ਼ਾਹੀ ਲਸ਼ਕਰ ਵਿਚ ਪ੍ਰਚਾਰ ਕਰਨ ਗਿਆ ਤਾਂ ਕਈ ਗੱਲਾਂ ਵਾਧੂ ਘਾਟੂ ਭੀ ਕਹਿ ਬੈਠਾ, ਜਿਸ ਕਾਰਨ ਮੁਜੱਦਦ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿਚ ਪਾ ਦਿੱਤਾ, ਜਿਸ ਦਾ ਵਰਣਨ ਉੱਤੇ ਕਰ ਆਏ ਹਾਂ।
ਇਹੋ ਸਮਾਂ ਹੈ ਜਦੋਂ ਕਿ ਇਸ ਨੇ ‘ਮੁਜੱਦਦ’ ਅਥਵਾ ਧਰਮ-ਰੱਖਯਕ ਹੋਣ ਦਾ ਦਾਅਵਾ ਕੀਤਾ ਅਤੇ ਸੂਫ਼ੀਆਂ ਦੇ ਪ੍ਰਮਾਣਤ ‘ਵਹਦਤਲਵਜੂਦ’ ਦੇ ਸਿਧਾਂਤ ਦੇ ਮੁਕਾਬਲੇ ਉੱਤੇ ‘ਵਹਦਤਲਸ਼ਹੂਦ’ ਦੇ ਸਿਧਾਂਤ ਦਾ ਨਿਰਮਾਣ ਕੀਤਾ।
ਮੁਜੱਦਦ ਦੇ ਲਿਖਿਤ ਪੱਤ੍ਰਕਾ-ਸੰਗ੍ਰਹ ਦੇ ਪਹਿਲੇ ਦਫ਼ਤ੍ਰ, ਪੱਤ੍ਰਕਾ 11 ਬਾਬਤ, ਮੁਜੱਦਦ ਦੇ ਜੀਵਨ ਵਿਚ, ਅਤੇ ਉਸ ਤੋਂ ਪਿੱਛੋਂ ਭੀ, ਮੁਸਲਮਾਨ ਵਿਦਵਾਨਾਂ ਵਿਚ ਬੜੀ ਲੈ ਦੇ ਹੋ ਚੁੱਕੀ ਹੈ। ਇਸ ਪੱਤ੍ਰਕਾ ਵਿਚ, ਮੁਜੱਦਦ, ਆਪਣੇ ਸਮਾਧੀ-ਸਥਿਤ ਅਵਸਥਾ ਦੇ ਚਮਤਕਾਰਾਂ ਬਾਬਤ ਲਿਖਦਾ ਹੈ :
“ਇਸ ਲੋਕ ਤੋਂ ਅੱਗੇ ਮੈਂ ਹੋਰ ਭੀ ਕਈ ਲੋਕ ਦੇਖੇ । ਪਹਿਲੇ ਲੋਕ ਤੋਂ ਉਪਰਲੇ ਲੋਕ ਜਦ ਮੈਂ ਪਹੁੰਚਾ ਤਾਂ ਪਤਾ ਲੱਗਾ ਕਿ ਇਸ ਲੋਕ ਵਿਚ ਹਜ਼ਰਤ ਜ਼ੀਉੱਲਨੂਰੀਨ ਦਾ ਨਿਵਾਸ ਹੈ । ਬਾਕੀ ਖ਼ਲੀਫ਼ਿਆਂ ਦਾ ਭੀ ਇਥੇ ਆਉਣ ਜਾਣ ਹੈ…. ਇਸ ਤੋਂ ਅੱਗੇ ਇਕ ਹੋਰ ਲੋਕ ਆਇਆ । ਪਤਾ ਲੱਗਾ ਕਿ ਇਥੇ 4 ਹਜ਼ਰਤ ਫ਼ਾਰੂਕ ਦਾ ਨਿਵਾਸ ਹੈ। ਇਸ ਤੋਂ ਉਪਰ ਹਜ਼ਰਤ ਸਦੀਕ ਦਾ ਲੋਕ ਦ੍ਰਿਸ਼ਟਮਾਨ ਹੋਇਆ । ਮੈਂ ਉਥੇ ਵੀ ਪੁੱਜਾ ਇਸ ਤੋਂ ਉੱਤੇ ਉਹ ਲੋਕ ਮੈਂ ਦੇਖਿਆ ਜਿਥੇ ਹਜ਼ਰਤ ਮੁਹੰਮਦ ਸਾਹਿਬ ਸੁਸ਼ੋਭਤ ਹਨ। ਇਸ ਤੋਂ ਉੱਚਾ ਕੋਈ ਹੋਰ ਲੋਕ ਮੇਰੇ ਦ੍ਰਿਸ਼ਟੀਗੋਚਰ ਨਹੀਂ ਹੋਇਆ।”
ਇਸ ਪ੍ਰਕਾਰ ਦੇ ਧਿਆਨ-ਸਮਾਧੀ ਦੇ ਚਮਤਕਾਰਾਂ ਉੱਤੇ ਹੀ ਸ਼ੈਖ਼ ਸਰਹਿੰਦੀ ਨੇ ਆਪਣੇ ‘ਮੁਜੱਦਦ’ ਪਦ-ਪ੍ਰਾਪਤੀ ਦੀ ਨੀਂਹ ਰੱਖੀ ਸੀ, ਪਰ ਉਸ ਦੇ ਮੁਰੀਦਾਂ ਦਾ ਪ੍ਰਪੱਕ ਵਿਸ਼ਵਾਸ ਸੀ ਕਿ ਸ਼ੈਖ਼, ਵਿਸ਼ਵ ਦਾ ‘ਕਯੂਮ’ ਹੈ। ‘ਕਯੂਮ’ ਪਦ ਕੀ ਹੈ, ਇਸ ਬਾਬਤ, ਮੁਜੱਦਦ ਦੇ ਆਪਣੇ ਪੱਤਾਂ ਵਿਚ ਤਾਂ ਕੋਈ ਵਿਸਤਾਰ ਨਹੀਂ, ਪਰ ਮੁਜੱਦਦ ਦੇ ਜਾਨਸ਼ੀਨ, ਖ਼ਵਾਜਾ ਮਾਅਸੂਮ ਦੇ ਰਚਿਤ ਗ੍ਰੰਥ, ‘ਰਵਦਤਹ-ਅਲਕਿਯੂਮਯਹ ਵਿਚ ਕਯੂਮ-ਪਦ ਨਿਰਣਯ ਸਪੱਸ਼ਟ ਕੀਤਾ ਗਿਆ ਹੈ : 1
“ਕਯੂਮ ਉਹ ਹੈ, ਜਿਸ ਦੇ ਅਧੀਨ, ਸਰਵਨਾਮ, ਰੂਪ, ਵਸਤੂ, ਗੁਣ, ਧਾਤੂ, ਧਰਮ ਹਨ ਅਤੇ ਜਿਸ ਦੀ ਅਮਿੱਤ-ਆਭਾ ਦੇ ਪ੍ਰਕਾਸ਼ ਹੇਠਾਂ ਸਭ ਸ੍ਰਿਸ਼ਟੀਆਂ, ਮਨੁੱਖ, ਪੰਖੀ, ਬਨਸਪਤ, ਸਭ ਜੀਵ-ਜੰਤੂ, ਪੱਥਰ, ਬਿਰਖ, ਊਭ, ਪਇਆਲ, ਲੇਖ, ਲੇਖਨ-ਸਾਮੱਗਰੀ, ਗ੍ਰਹਿ, ਤਾਰੇ, ਸੂਰਜ, ਚੰਦ੍ਰਮਾ, ਆਕਾਸ਼, ਨਿਕਸ਼ਤ੍ਰ ਹਨ। ਸਭ ਕੁਛ ਉਸ ਦੇ ਹੁਕਮ ਦੀ ਖੇਡ ਹੀ ਹੈ ਬਰਖਾ ਦਾ ਇਕ ਤੁਪਕਾ ਉਸ ਦੀ ਆਗਿਆ ਬਿਨਾਂ ਨਹੀਂ ਡਿੱਗਦਾ, ਅਤੇ ਸੰਸਾਰ ਦੇ ਦੁਖ ਸੁਖ, ਜੀਵਨ, ਮ੍ਰਿਤਯੂ, ਕੁਛ ਭੀ ਉਸ ਦੇ ਹੁਕਮ ਤੋਂ ਬਾਹਰ ਨਹੀਂ ਹਨ. ਖਿਨ, ਪਲ, ਘੜੀਆਂ, ਪਹਿਰ, ਤਿੱਥਾਂ, ਦਿਨ, ਰਾਤ ਨੇਕੀ, ਬਦੀ, ਖਾਧ ਪਦਾਰਥਾਂ ਦੀ ਉਪਜ ਤਾਤਪ੍ਰਜ ਇਹ ਹੈ ਕਿ ਜੋ ਕੁਝ ਸੋਚਿਆ ਤੇ ਵਿਚਾਰਿਆ ਜਾ ਸਕਦਾ ਹੈ, ਕੁਛ ਭੀ, ਤਿੰਨਕਾਲ, ਉਸ ਦੀ ਆਗਿਆ ਅਤੇ ਉਸ ਦੇ ਹੁਕਮ ਤੋਂ ਬਾਹਰ ਨਹੀਂ ਜੋ ਸਾਧੂ, ਸੰਤ, ਹਠੀ, ਤਪੀ, ਗਿਆਨੀ, ਧਿਆਨੀ….. ਤੀਰਥਾਂ, ਧਰਮ ਅਸਥਾਨਾਂ ਪਹਾੜਾਂ, ਕੰਦਰਾਂ, ਜੰਗਲਾਂ ਵਿਚ, ਨਦੀਆਂ ਕਿਨਾਰੇ ਪ੍ਰਭੂ ਭਗਤੀ, ਆਤਮ ਸਾਧਨਾਂ ਵਿਚ ਲੀਨ ਹਨ, ਉਹ ਸਭ ਉਸ ਦੀ ਇੱਛਾ ਅਨੁਸਾਰ ਇਉਂ ਹਨ, ਭਾਵੇਂ ਉਨ੍ਹਾਂ ਨੂੰ ਇਸ ਮਰਮ ਦਾ ਪਤਾ ਨਾ ਹੀ ਹੋਵੇ ਅਤੇ ਜਦੋਂ ਤਕ ਉਨ੍ਹਾਂ ਦੀ ਸ਼ਰਧਾ, ਤਪੱਸਯਾ, ਕਰਨੀ, ਕਮਾਈ, ਕਯੂਮ ਪ੍ਰਵਾਨ ਨਹੀਂ ਕਰਦਾ, ਅੱਲਾ ਤਾਅਲਾ ਦੇ ਘਰ ਕਬੂਲ ਨਹੀਂ ਹੁੰਦੀ।”
ਭਾਵੇਂ ਇਹ ਸਿੱਧ ਨਹੀਂ ਹੁੰਦਾ ਕਿ ਸ਼ੈਖ਼ ਸਰਹੰਦੀ ਨੇ ਖੁੱਲ੍ਹਮ ਖੁੱਲ੍ਹਾ ਅਤੇ ਆਪਣੀਆਂ ਲਿਖਤਾਂ ਵਿਚ ਆਪਣੇ ਆਪ ਨੂੰ ‘ਕਯੂਮ’ ਪਦਵੀ ਰੂਪੀ ਮਹਾਸਥਾਨ ਪ੍ਰਾਪਤੀ ਦਾ ਦਾਅਵਾ ਕੀਤਾ ਹੋਵੇ, ਪਰ ਜਾਪਦਾ ਇਉਂ ਹੈ ਕਿ ਉਹ ਖੁੱਲ੍ਹੇ ਸੰਕੇਤ ਇਸ ਬਾਰੇ, ਆਪਣੇ ਮੁਰੀਦਾਂ, ਸ਼ਰਧਾਲੂਆਂ ਕੋਲ ਜ਼ਰੂਰ ਕਰਦਾ ਰਿਹਾ ਹੋਵੇਗਾ। ਇਸ ਅਨੁਮਾਨ ਦੀ ਪੁਸ਼ਟੀ ਦੇਂਹ ਗੱਲਾਂ ਤੋਂ ਹੁੰਦੀ ਹੈ। ‘ਤੌਜ਼ਕਿ ਜਹਾਂਗੀਰੀ’ ਵਿਚ ਪਾਤਸ਼ਾਹ ਲਿਖਦਾ ਹੈ ਕਿ ਸ਼ੈਖ਼ ਸਰਹੰਦੀ ਨਾਲ ਜਦੋਂ ਉਸ ਨੇ ਗੱਲਬਾਤ ਕੀਤੀ, ਤਦ “ਮੈਨੂੰ ਸ਼ਪੱਸ਼ਟ ਹੋ ਗਿਆ ਕਿ ਸੈਖ਼ ਦਾ ਦਿਮਾਗ਼ ਠਕਾਣੇ ਲਿਆਉਣ ਲਈ, ਇਸ ਨੂੰ ਬੰਦੀਖ਼ਾਨੇ ਵਿਚ ਰੱਖਣਾ ਅਵੱਸ਼ ਹੋ ਗਿਆ ਹੈ ਤਾਂ ਜੁ ਇਸ ਦਾ ਖਿੰਡਿਆ ਤੇ ਭਰਮ-ਭ੍ਰਿਸ਼ਟ ਮਨ, ਮੁੜ ਸਿੱਧੇ ਰਾਹ ਉੱਤੇ ਆ ਜਾਵੇ ਅਤੇ ਲੋਕਾਂ ਵਿਚ ਜੁ ਇਸ ਸ਼ੈਖ਼ ਦੀਆਂ ਬੇਥਵੀਆਂ ਗੱਲਾਂ ਨਾਲ ਹਲਚਲ ਪਈ ਹੋਈ ਹੈ, ਉਹ ਭੀ ਠੀਕ ਹੋ ਜਾਵੇ ।” ਦੂਜੇ, ਸ਼ੈਖ਼ ਸਰਹੰਦੀ ਦੇ ਆਪਣੇ ‘ਮਕਤੂਬਾਤ’ (III 145) ਵਿਚ ਸਪੱਸ਼ਟ ਦਾਅਵਾ ਕੀਤਾ ਗਿਆ ਹੈ ਕਿ ਉਹ ਅੱਲਾ ਤਾਅਲਾ ਦਾ ਮੁਰੀਦ ਭੀ ਹੈ ਅਤੇ ਉਸ ਦੀ ‘ਇੱਛਾ ਪੂਰਤੀ’ ਭੀ, (ਮੁਰੀਦੱਲਾ ਵ ਮੁਰਾਦੱਲਾ), ਅਤੇ ਉਹ ਲਿਖਦਾ ਹੈ ਕਿ “ਮੇਰਾ ਅੱਲਾ ਤਾਅਲਾ ਨਾਲ, ਬਿਨਾਂ ਕਿਸੇ ਵਿਚੋਲੇ ਦੇ, ਸਿੱਧਾ ਸੰਪਰਕ ਹੈ।” ਅਜਿਹਾ ਕੁਫ਼ਰ ਤੇ ਅੱਤ ਦਾ ਦਾਅਵਾ ਕੋਈ ਮੋਮਨ, ਸ਼ਰਅ ਅਨੁਸਾਰ, ਕਰ ਨਹੀਂ ਸਕਦਾ। ਹਜ਼ਰਤ ਮੁਹੰਮਦ ਸਾਹਿਬ ਦੀ ਸਿਫ਼ਾਅਤ, ਵਿਚੋਲਗੀ ਤੋਂ ਬਿਨਾਂ ਕੋਈ ਮੁਸਲਮਾਨ ਅੱਲਾ ਤਾਅਲਾ ਨਾਲ ਸੰਪਰਕ ਸਥਾਪਤ ਕਰ ਨਹੀਂ ਸਕਦਾ ਅਤੇ ਨਾ ਹੀ ਕੋਈ ਮੋਮਨ ਰਸੂਲੱਲਾ, ਹਜ਼ਰਤ ਮੁਹੰਮਦ ਸਾਹਿਬ, ਦੀ ਹਮਸਰੀ ਤੇ ਬਰਾਬਰੀ ਦਾ ਦਾਅਵਾ ਕਰ ਸਕਦਾ ਹੈ, ਕਿਉਂਜੁ ਇਸਲਾਮੀ ਸਮਾਜ ਦਾ ਵਿਧਾਨ ਹੈ, ਕਿ ਮੁਸਲਮਾਨ ‘ਅੱਲਾ ਨਾਲ ਚੁਹਲ ਤਾਂ ਬੇਸ਼ੱਕ ਪਿਆ ਕਰੇ, ਪਰ ਹਜ਼ਰਤ ਮੁਹੰਮਦ ਸਾਹਿਬ ਬਾਬਤ ਕੋਈ ਗੁਸਤਾਖ਼ੀ ਕਰਨ ਤੋਂ ਪਹਿਲਾਂ ਉਸ ਨੂੰ ਸੌ ਵਾਰ ਸੋਚਣਾ ਚਾਹੀਏ।2 ਪਰ ਸ਼ੈਖ਼ ਸਰਹੰਦੀ, ‘ਮਕਤੂਬਾਤ’ ਵਿਚ ਕਹਿੰਦਾ ਹੈ (III 145) ਕਿ “ਮੈਂ ਮੁਹੰਮਦ ਸਾਹਿਬ ਦਾ ਮੁਰੀਦ ਭੀ ਹਾਂ ਅਤੇ ਗੁਰਭਾਈ ਭੀ।” ਅਰਥਾਤ, ਸ਼ੈਖ਼ ਸਾਹਿਬ ਅਤੇ ਮੁਹੰਮਦ ਸਾਹਿਬ ਦਾ ਮੁਰਾਤਬਾ, ਅੱਲਾ ਦੇ ਦਰਬਾਰ ਵਿਚ ਇਕੋ ਜਿਹਾ ਹੈ।
ਐਸੇ ਸਰਵੁੱਚ, ਮਹਾਸਥਾਨ-ਪ੍ਰਾਪਤ ਪੰਚਧਿਆਨੀਬੁੱਧ-ਸ਼੍ਰੋਮਣਿ ਕਯੂਮ ਸਾਹਮਣੇ, ਗੁਰੂ ਅਰਜਨ ਦੇਵ ਵਰਗੇ ਨਿਰਮਾਣ, ਸਰਵ-ਮਿਤ੍ਰ, ਨਿਤਾ-ਪੁੰਜ, ਬ੍ਰਹਮ ਗਿਆਨੀ ਦੀ ਕੀ ਵੜੀਂਦੀ ਸੀ, ਅਤੇ ਸਿੱਖ ਮਤ ਦਾ ਉਥਾਨ ਇਸ ਮਹਿਖੇਸ੍ਵਰ ਨਾਲ ਜੀਵਨ- ਮਰਣ ਦੀ ਬਾਜ਼ੀ ਨਾ ਲਾਉਂਦਾ ਤਾਂ ਹੋਰ ਰਾਹ ਭੀ ਕਿਹੜਾ ਸੀ ?
ਮੁਜੱਦਦ ਨੇ ਸੂਫ਼ੀ ਇਸਲਾਮ ਅਤੇ ਆਰਯ ਸਿਧਾਂਤ ਪ੍ਰਮਾਣਿਤ, ‘ਵਹਦਤਲਵਜੂਦ’ ਦੇ ਮੂਲ ਸਿਧਾਂਤ ਦੀ ਕਾਟ ਕਰਨ ਲਈ, ਜੋ ‘ਵਹਦਤਲਸ਼ਹੂਦ’ ਦਾ ਦਰਸ਼ਨ ਪ੍ਰਚਾਰਿਆ, ਉਹ ਕੀ ਹੈ?
ਇਹ ਦੋਨੋਂ ਸਿਧਾਂਤ, ਬ੍ਰਹਮ ਅਤੇ ਸੰਸਾਰ ਦੇ ਸੰਬੰਧਾਂ ਦੇ ਵਿਆਖਯਕ ਹਨ। ਤਸੱਵਫ਼ ਦੀ ਇਕ ਪ੍ਰਸਿੱਧ ਪੁਸਤਕ ਹੈ, ‘ਤਦਕਰਾਇ-ਗ਼ੌਥੀਯਹ” ਜਿਸ ਵਿਚ ਇਨ੍ਹਾਂ ਦੋਹਾਂ ਸਿਧਾਂਤਾਂ ਦਾ ਅੰਤਰ ਇਉਂ ਸਮਝਾਇਆ ਹੋਇਆ ਹੈ : “ਸੱਤ ਇਕ ਹੈ, ਪ੍ਰੰਤੂ ਇਕ ਪ੍ਰਤੱਖ ਵਸਤੂ ਹੈ ਅਤੇ ਇਕ ਪ੍ਰੇਖ । ਪ੍ਰੋਖ ਧਾਤੂ ਇਕ ਨੂਰ ਦੀ ਨਿਆਈਂ ਹੈ, ਜੋ ਸਭ ਸ੍ਰਿਸ਼ਟੀ ਦੀ ਆਤਮਾ ਹੈ। ਇਸੇ ਪ੍ਰੋਖ ਨੂਰ ਦਾ ਪਰਛਾਵਾਂ, ਪਰਤੌ, ਦ੍ਰਿਸ਼ਟਮਾਨ ਸ੍ਰਿਸ਼ਟੀ ਹੈ ਅਤੇ ਆਧਾਰ ਇਸ ਅਨੇਕਤਾ ਦਾ ਉਹੋ ਨੂਰੀ ਏਕਤਾ ਹੈ, ਜਿਵੇਂ ਕਿ ਨਦਿ-ਤਰੰਗਾਂ ਦਾ ਅਸਲਾ ਨਦਿ ਜਲ ਹੀ ਹੈ….. ਤਾਤਪ੍ਰਜ ਇਹ ਹੈ ਕਿ ਸੰਸਾਰ ਦਾ ਨਾਮ, ਰੂਪ, ਬ੍ਰਹਮ ਦਾ ਪਸਾਰ ਹੀ ਹੈ ਅਤੇ ਅਨੇਕਤਾ ਦਾ ਸਾਰੰਸ਼ ਬ੍ਰਹਮ ਦੀ ਏਕਤਾ ਹੀ ਹੈ।….
ਇਹ ‘ਵਹਦਤਲਵਜੂਦ’ ਦਾ ਸਿਧਾਂਤ ਹੈ। ‘ਵਹਦਤਲਸ਼ਹੂਦ’ ਦੇ ਸਿਧਾਂਤ ਦਾ ਨਿਰਣਯ ਇਉਂ ਹੈ ਕਿ, ਸ੍ਰਿਸ਼ਟੀ ਅਤੇ ਗੁਣ, ਧਾਤੂ ਨਿੱਤਪਰਵਾਹ ਬ੍ਰਹਮ ਦਾ ਪਰਤੌ ਤੇ ਪਰਛਾਵਾਂ ਹੈ, ਜੋ ਕਿ ਨਾਸ਼ਮਾਨ ਸੰਸਾਰ ਵਿਚ ਵਿੱਦਤ ਹੈ। ਇਹ ਪਰਤੌ ਬ੍ਰਹਮਰੂਪ ਨਹੀਂ, ਬ੍ਰਹਮ-ਦ੍ਰਸ਼ਟਾਂਤ ਹੈ।
ਮੁਜੱਦਦ ਦੇ ‘ਵਹਦਤਲਸ਼ਹੂਦ’ ਦੇ ਸਿਧਾਂਤ ਦਾ ਨਿਰਮਾਣ ਕਰਨ ਦੇ ਸੌ ਵਰ੍ਹਾ ਪਿੱਛੋਂ, ਸ਼ਾਹ ਵਲੀਉੱਲਾ, ਜਿਨ੍ਹਾਂ ਦੀ ਗੱਲ ਪਿੱਛੇ ਕਰ ਆਏ ਹਾਂ, ਨੇ ਆਪਣੀ ਪ੍ਰਸਿੱਧ ਲਿਖਤ ‘ਮਕਤੂਬਿ-ਮਦਨੀ’ ਵਿਚ ਇਹ ਸਿੱਧ ਕੀਤਾ ਕਿ ‘ਵਹਦਤਲਵਜੂਦ’ ਤੇ ‘ਵਹਦਤਲਸ਼ਹੂਦ’ ਦਰਅਸਲ ਇਕੋ ਸਿਧਾਂਤ ਹੈ, ਬਾਕੀ ਐਵੇਂ ਸ਼ਾਬਦਿਕ ਭਿੰਨਤਾ ਹੈ, ਵਿਤੰਡਾਵਾਦ।
ਕਿਵੇਂ ਭੀ ਹੋਵੇ, ਕੀ ਇਸ ਗੱਲ ਉੱਤੇ ਹੀ, ਹਿੰਦੁਸਤਾਨ ਦੀ ਮੁਸਲਿਮ ਤਾਰੀਖ਼ ਵਿਚ ਇਤਨੇ ਭਯੰਕਰ, ਖੂਰੇਜ਼ ਰਕਤਸ੍ਰਾਵ ਹੋਏ ?
ਨਵਾਬ ਸਰ ਅਹਿਮਦ ਹੁਸੈਨ, ਨਜ਼ਾਮ ਜੰਗ ਬਹਾਦੁਰ ਨੇ ਆਪਣੀ ਰਚਿਤ ਪੁਸਤਕ, ‘ਫ਼ਲਸਫ਼ਾਏ ਫ਼ੁਕਰਾ” ਵਿਚ ਦਰਸਾਇਆ ਹੈ, ਕਿ ਇਹ ਦੋਨੋਂ ਸਿਧਾਂਤ ਇਤਨੇ ਦਾਰਸ਼ਨਿਕ ਭੇਦ ਨਹੀਂ, ਜਿਤਨੇ ਕਿ ਮਨੋਵਤੀ-ਭੇਦ ਦੇ ਲਖਾਇਕ ਹਨ ਅਤੇ ਇਸ ਭੇਦ ਦਾ ਇਕ ਚਿੱਤ੍ਰ ਉਨ੍ਹਾਂ ਨੇ ਆਪਣੀ ਉਪ੍ਰੋਕਤ ਪੁਸਤਕ ਵਿਚ ਅੰਕਤ ਕੀਤਾ ਹੈ, ਜੋ ਕਿ ਹੇਠਾਂ ਦਿੰਦੇ ਹਾਂ :
ਵਹਦਤਲਵਜੂਦ – ਵਹਦਤਲਸ਼ਹੂਦ
1. ਸਿਧਾਂਤ: ਹਮਹ ਓਸਤ ਯਾ ਅੰਦਰ ਹਮਹ ਓਸਤ (ਸਰਵ- ਬ੍ਰਹਮ, ਅਥਵਾ, ਸਰਵ ਬ੍ਰਹਮਾਂਮ)
ਸਿਧਾਂਤ: ਹਮਹ ਅਜ਼ੂਸਤ (ਬ੍ਰਹਮ ਸਰਵ ਸ੍ਰਿਸ਼ਟੀ ਦਾ ਸੋਮਾ ਸ਼ਰਵਾਸ਼ਰਯ)
2. ਮਨੋਵਤੀ : ਸ਼ਾਤਿਪਦਾ। ਆਤਮਾ
ਮਨੋਵਤੀ : ਉਤਸ਼ਾਹ-ਜਨਕ।
ਇਬਨਲ-ਅਰਬੀ, ਜਿਸ ਨੂੰ ਸੂਫ਼ੀ ਮਤ ਦੇ ‘ਵਹਦਤਲਵਜੂਦ’ ਦੇ ਸਿਧਾਂਤ ਦਾ ਨਿਰਮਾਤਾ ਮੰਨਿਆ ਜਾਂਦਾ ਹੈ, ਉਸ ਦੀ ਇਕ ਅਰਬੀ ਕਵਿਤਾ ਹੈ, ਜਿਸ ਦਾ ਅਨੁਵਾਦ ਇਹ ਹੈ :
“ਅੱਜ ਤੋਂ ਪਹਿਲਾਂ ਮੇਰਾ ਇਹ ਹਾਲ ਸੀ, ਕਿ ਜਦੋਂ ਕਿਸੇ ਦਾ ਧਰਮ, ਵਿਚਾਰ ਮੇਰੇ ਨਾਲ ਮੇਲ ਨਾ ਖਾਂਦਾ, ਮੈਂ ਉਸ ਨੂੰ ਗੈਰ ਤੇ ਬੇਗਾਨਾ ਸਮਝਦਾ। ਹੁਣ ਮੈਂ ਹਰ ਰੂਪ ਨੂੰ ਪ੍ਰਵਾਣ ਕਰਦਾ ਹਾਂ। ਮੇਰਾ ਦਿਲ ਹੁਣ ਹਰਨਾਂ ਦੇ ਚਰਨ ਦੀ ਹਰੀ ਹਰੀ ਚਰਾਗਾਹ ਹੈ, ਅਤੇ ਸੰਨਿਆਸੀਆਂ ਦਾ ਮੱਠ ਹੈ, ਅਤੇ ਅਗਨੀ ਪੂਜਾ ਦਾ ਜਾਲਾਮੰਦਰ ਹੈ, ਅਤੇ ਹਾਜੀਆਂ ਦਾ ਕਾਅਬਾ ਹੈ….. ਅਤੇ ਕੁਰਾਨ ਦਾ ਗ੍ਰੰਥ ਹੈ।”
ਇਸ ਦੇ ਉਲਟ ‘ਵਹਦਤਲਸ਼ਹੂਦ’ ਦੇ ਸਿਧਾਂਤ ਦੇ ਨਿਰਮਾਤਾ, ਮੁਜੱਦਦ ਦੀ ਮਨੋਵਤੀ ਇਉਂ ਹੈ, ਕਿ ਇਸ ਦੇ ਪੱਤ੍ਰਕਾ-ਸੰਗ੍ਰਹ, ‘ਮਕਤੂਬਾਤਿ ਇਮਾਮਿ-ਰੱਬਾਨੀ’, ਵਿਚ ਇਕ ਪੱਤ੍ਰ, ਕਿਸੇ ਹਿੰਦੂ, ਹਿਰਦੇ ਰਾਮ, ਦੇ ਨਾਮ ਹੈ ਜਿਸ ਵਿਚ ਹਿਰਦੇ ਰਾਮ ਦੇ ਉਸ ਪੱਤ੍ਰ ਦਾ ਉੱਤਰ ਹੈ, ਜਿਸ ਵਿਚ ਹਿਰਦੇ ਰਾਮ ਨੇ ਮੁਜੱਦਦ ਉੱਤੇ ਬੜੀ ਪ੍ਰੇਮਾ-ਭਗਤੀ ਪ੍ਰਗਟਾਉਂਦਿਆਂ ਕਿਹਾ ਸੀ, ਕਿ ਰਾਮ ਤੇ ਰਹਿਮਾਨ ਇਕੋ ਹਨ। ਇਸ ਪੱਤ੍ਰ ਵਿਚ ਮੁਜੱਦਦ ਲਿਖਦਾ ਹੈ :
“ਰਾਮ, ਕ੍ਰਿਸ਼ਨ ਆਦਿ ਜੋ ਹਿੰਦੂਆਂ ਦੇ ਪੂਜਯ ਹਨ, ਉਹ (ਅੱਲਾ ਤਾਅਲਾ) ਦੀ ਕਮੀਨਾ ਮਖ਼ਲੂਕ ਹਨ। ਉਨ੍ਹਾਂ ਨੇ ਮਾਤਾ ਦੇ ਉਦ੍ਰ ਤੋਂ ਜਨਮ ਲਿਆ ਅਤੇ ਪਿਤਾ ਦੇ ਨੁਤਫ਼ੇ ਤੋਂ ਸਨ । ਰਾਮ, ਦਸਰਥ ਦਾ ਪੁੱਤਰ, ਲਛਮਣ ਦਾ ਭਾਈ ਅਤੇ ਸੀਤਾ ਦਾ ਪਤੀ ਸੀ । ਜਿਹੜਾ ਰਾਮ ਆਪਣੀ ਇਸਤਰੀ ਨੂੰ ਸੰਭਾਲ ਨਹੀਂ ਸਕਿਆ, ਉਹ ਦੂਜਿਆਂ ਦੀ ਕੀ ਸਹਾਇਤਾ ਕਰੇਗਾ ? ਬੁੱਧੀ ਤੇ ਸਮਝ ਨਾਲ ਪੈਰ ਪੁੱਟਣੇ ਚਾਹੀਦੇ ਹਨ, ਪੂਰਵੱਜਾਂ ਪਿੱਛੇ ਨਹੀਂ ਚੱਲਣਾ ਚਾਹੀਦਾ। ਸ਼ਰਮ ਦੀ ਗੱਲ ਹੈ ਕਿ ਕੋਈ, ਸਾਰੀ ਸ੍ਰਿਸ਼ਟੀ ਦੇ ਰਚਨਹਾਰ ਨੂੰ ਰਾਮ ਦੇ ਕ੍ਰਿਸ਼ਨ ਦੇ ਨਾਮ ਨਾਲ ਯਾਦ ਕਰੇ। ਇਹ ਇਉਂ ਹੈ ਜਿਵੇਂ ਕਿਸੇ 1 ਚਕ੍ਰਵਰਤੀ ਰਾਜੇ ਨੂੰ ਚੂਹੜਾ ਤੇ ਭੰਗੀ ਆਖੀਏ । ਰਾਮ ਤੇ ਰਹਿਮਾਨ ਨੂੰ ਇਕੇ ਸਮਝਣਾ, ਮਹਾਂ ਮੂਰਖਤਾ ਹੈ।”
ਨਵਾਬ ਸ਼ੈਖ਼ ਫ਼ਰੀਦ, ਮੁਰਤਜ਼ਾ ਖ਼ਾਨ ਦੇ ਨਾਮ ਇਕ ਪੱਤ੍ਰਕਾ ਵਿਚ, ਮੁਜੱਦਦ ਲਿਖਦਾ ਹੈ :
“ਮੇਰੀ ਇਹੋ ਪ੍ਰਬਲ ਇੱਛਾ ਹੈ, ਕਿ ਖ਼ੁਦਾ ਦੇ ਪੈਗ਼ੰਬਰ ਦੇ ਦੁਸ਼ਮਣਾਂ (ਹਿੰਦੂਆਂ) ਨਾਲ ਪੁੱਜ ਕੇ ਤੱਦੀ ਕੀਤੀ ਜਾਵੇ । ਇਨ੍ਹਾਂ ਦਾ ਮਹਾਂਤ੍ਰਿਸਕਾਰ ਹੋਣਾ ਚਾਹੀਏ ਅਤੇ ਇਨ੍ਹਾਂ ਅਭਾਗਿਆਂ ਦਾ ਮਾਨ ਭੰਗ ਕਰਨਾ ਚਾਹੀਏ, ਨਿਤਾਪ੍ਰਤ । ਨਿਸ਼ਚੇ ਕਰ ਕੇ ਮੰਨ ਕਿ ਖ਼ੁਦਾ ਨੂੰ ਪ੍ਰਸੰਨ ਕਰਨ ਦਾ ਇਸ ਨਾਲੋਂ ਸੁਗਮ ਸਾਧਨ ਹੋਰ ਕੋਈ ਹੈ ਨਹੀਂ।”
ਇਕ ਹੋਰ ਪੱਤ੍ਰਕਾ ਹੈ :
“ਪੱਸ, ਇਸਲਾਮ ਕੀ ਇੱਜ਼ਤ ਕੁਫ਼ਰ ਔਰ ਕਾਫ਼ਰੋਂ ਕੀ ਖ਼ਾਰੀ ਮੇਂ ਹੈ। ਜਿਸ ਨੇ ਅਹਲਿ-ਕੁਫ਼ਰ ਕੋ ਅਜ਼ੀਜ਼ ਰੱਖਾ, ਉਸ ਨੇ ਅਹਲਿ-ਇਸਲਾਮ ਕੋ ਖ਼ਾਰ ਕੀਆ। ਇਨ ਕੋ ਅਜ਼ੀਜ਼ (ਪ੍ਰਿਯ) ਰਖਨੇ ਸੇ ਫ਼ਕਤ ਤਾਅਜ਼ੀਮ (ਸਤਿਕਾਰ) ਕਰਨਾ ਔਰ ਬੁਲੰਦ ਬਿਠਾਨਾ ਹੀ ਮੁਰਾਦ ਨਹੀਂ, ਬਲਕਿ ਅਪਨੀ ਮਜਲਸੋਂ ਮੇਂ ਜਗਹ ਦੋਨਾ, ਔਰ ਇਨ ਕੀ ਹਮਨਸ਼ੀਨੀ ਕਰਨਾ, ਔਰ ਇਨ ਕੇ ਸਾਥ ਗੁਫ਼ਤਗੂ ਕਰਨਾ, ਸਭ ਅਅਜ਼ਾਜ਼ (ਮਾਨ ਪ੍ਰਤਿਸ਼ਟਾ) ਮੇਂ ਸ਼ਾਮਿਲ ਹੈ। ਕੁੱਤੋਂ ਕੀ ਤਰਹ ਇਨ ਕੋ ਦੂਰ ਕਰਨਾ ਚਾਹੀਏ।”
ਮੁਰਤਜ਼ਾ ਖ਼ਾਨ, ਗੁਰੂ ਅਰਜਨ ਦੇਵ ਦੇ ਕਾਤਲ, ਦੇ ਨਾਮ ਮੁਜੱਦਦ ਦੀ ਇਕ ਹੋਰ ਚਿੱਠੀ ਹੈ :
“ਇਸਲਾਮ ਔਰ ਅਹਲਿ ਇਸਲਾਮ ਕੀ ਇੱਜ਼ਤ ਕੁਫ਼ਰ ਔਰ ਅਹਿਲਿ-ਕੁਫ਼ਰ ਕੀ ਖ਼ਾਰੀ ਮੇਂ ਹੈ। ਜਜ਼ੀਯਹ ਸੇ ਮਕਸੂਦ (ਭਾਵ) ਕੁਫ਼ਾਰ (ਗ਼ੈਰ ਮੁਸਲਮਾਨਾਂ) ਕੀ ਖਾਰੀ ਔਰ ਇਨ ਕੀ ਅਹਾਨਤ (ਮਾਨ ਹਾਨੀ) ਹੈ। ਜਿਸ ਕਦਰ ਅਹਲਿ ਕੁਫ਼ਰ ਕੀ ਇੱਜ਼ਤ ਹੈ, ਇਸੀ ਕਦਰ ਇਸਲਾਮ ਕੀ ਜ਼ਿੱਲਤ (ਮਾਨਭੰਗ) ਹੋਤੀ ਹੈ। ਇਸ ਸਰਰਿਸ਼ਤਹ (ਮੁੱਢਲੀ ਗੱਲ) ਕੋ ਅੱਛੀ ਤਰਹ ਨਿਗਾਹ ਮੇਂ ਰੱਖਨਾ ਚਾਹੀਏ। ਅਕਸਰ ਲੋਗੋਂ ਨੇ ਇਸ ਸਰਰਿਸ਼ਤਹ ਕੋ ਗੁੰਮ ਕਰ ਦੀਆ ਹੈ, ਔਰ ਦੀਨ ਕੋ ਬਰਬਾਦ ਕਰ ਦੀਆ ਹੈ।”
ਮੁਰਤਜ਼ਾ ਖ਼ਾਨ ਨੂੰ ਜਦੋਂ ਜਹਾਂਗੀਰ ਨੇ, ਸੰਨ 1615 ਵਿਚ, ਕਾਂਗੜੇ ਦੇ ਪ੍ਰਾਚੀਨ ਕੋਟ ਨੂੰ ਪ੍ਰਾਜੈ ਕਰਨ ਦੀ ਆਗਿਆ ਕੀਤੀ ਤਾਂ ਮੁਰਤਜ਼ਾ ਖ਼ਾਨ, ਅਗਲੇ ਸਾਲ, ਪਠਾਨਕੋਟ ਪਹੁੰਚ ਕੇ, ਰਾਹ ਵਿਚ ਹੀ ਮਰ ਗਿਆ ਸੀ । ਮੁਜੱਦਦ ਨੇ ਜੋ ਆਖ਼ਰੀ ਪੱਤ੍ਰ ਮੁਰਤਜ਼ਾ ਖ਼ਾਨ ਦੇ ਨਾਮ ਲਿਖਿਆ ਸੀ, ਉਹ ਇਸ ਪ੍ਰਕਾਰ ਹੈ :
“…. ਇਨ ਬਦਬਖ਼ਤੋਂ ਔਰ ਇਨ ਝੂਟੇ ਖ਼ੁਦਾਉਂ (ਕਾਂਗੜੇ ਕੋਟ ਦੇ ਮੰਦਰਾਂ ਦੀਆਂ ਪ੍ਰਾਚੀਨ ਦੇਵ-ਮੂਰਤੀਆਂ) ਕੀ ਤਹਿਕੀਰ ਔਰ ਤੌਹੀਨ (ਭ੍ਰਸ਼ਟੀ ਕਰਨ) ਮੇਂ ਬਹੁਤ ਕੋਸ਼ਸ਼ ਕਰਨੀ ਚਾਹੀਏ…. ਇਨ ਲੋਗੋਂ (ਹਿੰਦੂਆਂ) ਕੀ ਬਰਬਾਦੀ ਕੀ ਕੋਸ਼ਸ਼ ਕਰਨੀ ਚਾਹੀਏ ਬਦਨ (ਸ਼ਰੀਰ) ਕੀ ਕਮਜ਼ੋਰੀ ਔਰ ਸਰਦੀ ਕੀ ਸ਼ਿੱਦਤ ਮਾਨਅ (ਰੋਕ) ਹੈਂ, ਵਰਨਾ ਯਹ ਫ਼ਕੀਰ ਖ਼ੁਦ ਹਾਜ਼ਰੇ-ਖ਼ਿਦਮਤ ਹੋ ਕਰ ਇਸ ਪੱਥਰ (ਪ੍ਰਾਚੀਨ ਦੇਵ ਮੂਰਤੀ) ਪਰ ਥੂਕਤਾ ਔਰ ਇਸ ਕੋ ਅਪਨੀ ਸਆਦਤ ਕਾ ਸਰਮਾਇਆ (ਸੰਚਿਤ ਪੁੰਨ) ਸਮਝਤਾ।” ਇਕ ਹੋਰ ਚਿੱਠੀ ਵਿਚ ਨਵਾਬ ਮੁਰਤਜ਼ਾ ਖ਼ਾਨ ਨੂੰ ਇਉਂ ਉਂਗਲ ਦਿੱਤੀ ਹੈ : “ਹਿੰਦੁਸਤਾਨ ਵਿਚ ਹਿੰਦੂਆਂ ਕੋਲੋਂ ਜ਼ਜ਼ੀਆ ਲੈਣਾ ਬੰਦ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਹੁਣ ਪਾਤਸ਼ਾਹ ਦੇ ਦਰਬਾਰ ਵਿਚ ਹਿੰਦੂਆਂ ਦੀ ਪੁੱਛ
ਹੋਣ ਲੱਗ ਪਈ ਹੈ।”
ਇਕ ਹੋਰ ਚਿੱਠੀ ਵਿਚ ਕਿਹਾ ਹੈ:
“ਹਿੰਦੁਸਤਾਨ ਵਿਚ ਗਊਬੱਧ ਨਾਲੋਂ ਉੱਤਮ ਇਸਲਾਮੀ ਕਰਮ ਤੇ ਪੁੰਨ ਦਾ ਕੰਮ ਹੋਰ ਕੋਈ ਨਹੀਂ ਹੈ।”2
ਮੁਜੱਦਦ ਦਾ ਇਹ ਅਟੱਲ ਵਿਸ਼ਵਾਸ ਸੀ ਕਿ ਹਿੰਦੁਸਤਾਨ ਵਿਚ, ਇਸਲਾਮ ਦੀ ਰੱਖਿਆ ਤਦ ਹੀ ਹੋ ਸਕਦੀ ਹੈ, ਜੇ ਹਿੰਦੂਆਂ ਅਤੇ ਹਿੰਦੂ ਧਰਮ ਦੀ ਹਾਨੀ ਕੀਤੀ ਜਾਵੇ। ਹਿੰਦੁਸਤਾਨ ਅਤੇ ਪਾਕਿਸਤਾਨ ਵਿਚ ਜੋ ਇਸਲਾਮ ਦੀ ਪ੍ਰਮੁੱਖ ਰੂਪ ਰੇਖਾ ਹੈ, ਉਸ ਦੇ ਨਾਤਾ, ਸਰ ਸੱਯਦ ਅਹਿਮਦ, ਇਕਬਾਲ, ਮੌਲਾਨਾ ਅਬੁੱਲ ਕਲਾਮ ਆਜ਼ਾਦ, ਸਭ ਮਜੱਦਦ ਦੇ ਸ਼ਰਧਾਲੂ ਤੇ ਪੈਰੋਕਾਰ ਹੋਏ ਹਨ। ‘ਸ਼ੈਖ਼ ਅਹਿਮਦ ਦਾ ਪ੍ਰਭਾਵ ਇਸਲਾਮ ਦੀ ਵਿਚਾਰਧਾਰਾ ਉੱਤੇ, ਨਾ ਕੇਵਲ ਹਿੰਦੁਸਤਾਨ ਵਿਚ ਸਗੋਂ ਹਿੰਦੁਸਤਾਨ ਤੋਂ ਬਾਹਰ, ਮੱਧ ਏਸ਼ੀਆ ਵਿਚ ਅਤੇ ਤੁਰਕੀ ਸਾਮਰਾਜ ਦੇ ਕੁਝ ਖੰਡਾਂ ਵਿਚ, ਬੜਾ ਡੂੰਘਾ ਪਿਆ ਹੈ।”3
ਇਹ ਸ਼ੁੱਧ ਪਿਛੋਕੜ ਹੈ, ਸਿੱਖਾਂ ਦੇ ਮੁਗ਼ਲ ਸਾਮਰਾਜ ਨਾਲ, ਕਾਬਲ ਸਾਮਰਾਜ ਨਾਲ ਅਤੇ ਹਿੰਦੁਸਤਾਨ ਦੇ ਸਿਆਸੀ ਇਸਲਾਮ ਨਾਲ, ਸੰਘਰਸ਼ ਦਾ।
ਇਹ ਮੁਜੱਦਦ ਦੀ ਲੰਬੀ ਕਥਾ ਅਤੇ ਇਸ ਦੇ ਪਿਛੋਕੜ ਤੇ ਵਾਤਾਵਰਨ ਦੀ ਤਫ਼ਸੀਲ ਤੇ ਵਿਸਤਾਰ, ਇਸ ਲਈ ਇਥੇ ਦਿੱਤਾ ਗਿਆ ਹੈ ਕਿ ਇਸ ਨੂੰ ਸਮਝੇ ਅਤੇ ਦ੍ਰਿਸ਼ਟੀ-ਗੋਚਰ ਰੱਖੇ ਬਿਨਾਂ ਪਾਕਿਸਤਾਨ ਦਾ ਜਨਮ, ਅਤੇ ਸ੍ਵਤੰਤ੍ਰ ਭਾਰਤ ਦੀ ਆਤਮਕ ਸਮੱਸਿਆ ਦੀ ਸਹੀ ਸੂਝਬੂਝ ਸੰਭਵ ਨਹੀਂ। ਕਿਉਂਜੁ, ਇਹ ਦੋ ਸੌ ਸਾਲਾ ਸੰਘਰਸ਼, ਕੁਝ ਗਿਣੀਆਂ ਮਿਥੀਆਂ ਵਿਯਕਤੀਆਂ ਦੇ ਦਰਮਿਆਨ ਨਹੀਂ ਹੋਇਆ, ਸਗੋਂ ਇਸ ਵਿਚ ਹਿੰਦੁਸਤਾਨ ਦੇ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀਆਂ ਸਮੂਹਿਕ ਆਤਮਾਵਾਂ ਨੇ ਭਰਪੂਰ ਭਾਗ ਲਿਆ ਹੈ ਅਤੇ ਜੋ ਫ਼ੈਸਲੇ ਇਤਿਹਾਸ ਨੇ ਇਸ ਬਾਰੇ ਕੀਤੇ ਹਨ, ਉਹ ਕਿਵੇਂ ਭੀ ਅੱਖੋਂ ਓਹਲੇ ਨਹੀਂ ਕੀਤੇ ਜਾ ਸਕਦੇ ਅਤੇ ਇਹ ਭੁੱਲਣ ਯੋਗ ਹਕੀਕਤ ਨਹੀਂ ਹੈ ਕਿ ਇਸ ਸੰਘਰਸ਼ ਦਾ ਹੀਰੋ ਮੁਸਲਮਾਨਾਂ ਲਈ ਜ਼ਿੰਦਹ ਪੀਰ ਔਰੰਗਜ਼ੇਬ ਹੈ, ਅਕਬਰ ਨਹੀਂ, ਤੇ ਹਿੰਦੂਆਂ ਦਾ ਹੀਰੋ ਹਿੰਦੂਪਤਿ ਰਾਣਾ ਪ੍ਰਤਾਪ ਹੈ, ਰਾਜਾ ਮਾਨ ਸਿੰਘ ਨਹੀਂ । ਸਿੱਖਾਂ ਲਈ, ਗੁਰੂ ਤੇਗ ਬਹਾਦੁਰ, ਸਾਰੇ ‘ਹਿੰਦ ਕੀ ਚਾਦਰ’ ਹੈ, ਕਿਉਂਜੁ ਉਹ ਹਿੰਦੁਸਤਾਨ ਵਿਚ ਬਹੁਕੇਂਦ੍ਰਿਤ ਸਮਾਜ (Plural Society) ਸਥਾਪਤ ਕਰਨ ਉਪ੍ਰਾਂਤ, ਹਿੰਦੂ ਮੁਸਲਮਾਨ ਦੋਹਾਂ ਲਈ ਸਤਿਕਾਰ ਭਰਿਆ ਜੀਵਨ ਲੋੜਦੇ ਸਨ ।
‘ਇੰਡੀਅਨ ਕੌਂਸਲ ਐਕਟ’ ਦੇ 1909 ਵਿਚ ਚਾਲੂ ਹੋਣ ਤੋਂ ਪਿੱਛੋਂ, ਸੰਨ 1911 ਵਿਚ ਬਰਤਾਨਵੀ ਸਮਰਾਟ, ਸ਼ਾਹਿਨਸ਼ਾਹ ਜਾਰਜ ਪੰਚਮ, ਨੇ ਦਿੱਲੀ ਦਰਬਾਰ ਕੀਤਾ ਅਤੇ 1914 ਵਿਚ ਪਹਿਲਾ ਵਿਸ਼ਵ ਯੁੱਧ ਛਿੜ ਪਿਆ। ਸੰਨ 1916 ਵਿਚ ਮੁਸਲਮ ਲੀਗ ਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਸੀ ਸੁਲਹਾ ਕੀਤੀ, ਜਿਸ ਨੂੰ ਕਿ ‘ਲਖਨਊ ਪੈਕਟ’ ਕਿਹਾ ਜਾਂਦਾ ਹੈ। ਇਸ ਨਾਲ ਫ਼ਿਰਕੇਦਾਰੀ ਚੋਣਾਂ ਅਤੇ ਪਾਸਕੂ ਪ੍ਰਵਾਣਿਤ ਰਹੇ ਅਤੇ ਹਿੰਦੂਆਂ ਦੀ ਮਰਜ਼ੀ ਨਾਲ, ਦੇਸ਼ ਦੇ ਵਿਧਾਨ ਦਾ ਜ਼ਰੂਰੀ ਅੰਗ ਮੰਨੇ ਗਏ। ਇਕ ਸਾਲ ਮਗਰੋਂ, ਵਿਸ਼ਵ ਯੁੱਧ ਦੇ ਅੰਤਮ ਦਿਨਾਂ ਵਿਚ, ਅਗਸਤ 1917 ਵਿਚ ਸ਼ਾਹੀ ਐਲਾਨ ਹੋਇਆ, ਜਿਸ ਦੇ ਕਿ ਮੁੱਢਲੇ ਫ਼ਿਕਰੇ ਇਹ ਹਨ:
“ਬਰਤਾਨਵੀ ਸ਼ਾਹਿਨਸ਼ਾਹ ਦੀ ਸਰਕਾਰ ਦੀ ਇਹ ਨਿਸ਼ਚਿਤ ਨੀਤੀ ਹੈ, ਜਿਸ ਨਾਲ ਕਿ ਹਿੰਦ ਸਰਕਾਰ ਪੂਰਨ ਤੌਰ ਤੇ ਸਹਿਮਤ ਹੈ, ਕਿ ਹਿੰਦੁਸਤਾਨੀਆਂ ਨੂੰ ਦੇਸ਼ ਦੇ ਰਾਜਕਾਜ ਪ੍ਰਬੰਧ ਵਿਚ ਧੀਰੇ-ਧੀਰੇ, ਵਧੇਰੇ ਤੋਂ ਵਧੇਰੇ ਹਿੱਸੇਦਾਰ ਬਣਾਇਆ ਜਾਵੇ ਤਾਂ ਜੁ ਦੇਸ਼ ਵਿਚ ਪੰਚਾਇਤੀ ਰਾਜ ਦੀਆਂ ਜੜ੍ਹਾਂ ਪੱਕੀਆਂ ਲੱਗ ਜਾਣ, ਜਿਨ੍ਹਾਂ ਦਾ ਅੰਤਮ ਨਿਸ਼ਾਨਾ, ਹਿੰਦ ਵਿਚ ਅਜਿਹੇ ਸ੍ਵੈਰਾਜ ਦੀ ਕਾਇਮੀ ਹੈ, ਜਿਹੜਾ ਬਰਤਾਨਵੀ ਸਾਮਰਾਜ ਦਾ ਇਕ ਦ੍ਰਿੜ੍ਹ ਅੰਗ ਹੋਵੇ।” ਇਉਂ ਸੰਨ 1919 ਦਾ ਐਕਟ ਬਣਿਆ, ਜਿਸ ਦੁਆਰਾ ਸੂਬਿਕ ਕੌਂਸਲਾਂ ਤੇ ਉਨ੍ਹਾਂ ਦੇ ਅਧਿਕਾਰਾਂ ਦਾ ਸਪੱਸ਼ਟੀਕਰਨ ਕੀਤਾ ਗਿਆ। ਇਸ ਤੋਂ ਪਹਿਲਾਂ ਕੇਂਦੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਵੱਖੋ-ਵੱਖਰੇ ਅਧਿਕਾਰ-ਖੇਤ੍ਰ ਸਪੱਸ਼ਟ ਨਹੀਂ ਸਨ, ਐਵੇਂ ਅਟਾ-ਸਟਾ, ਕੁਝ ਅਧਿਕਾਰ ਅਤੇ ਰਾਜ-ਵਿਭਾਗ, ਸੂਬੇ ਦੀਆਂ ਸਰਕਾਰਾਂ ਨੂੰ ਦਿੱਲੀ ਦੀ ਕੇਂਦ੍ਰੀ ਸਰਕਾਰ ਨੇ ਸੌਂਪੇ ਹੋਏ ਸਨ। ਇਸ 1919 ਦੇ ਐਕਟ ਵਿਚ, ਸੂਬੇ ਦੇ ਰਾਜ-ਵਿਭਾਗਾਂ ਦੀ ਵੰਡ, ਰਾਖਵੇਂ ਵਿਭਾਗ (Reserved Subjects) ਤੇ ਹਵਾਲੇ ਕੀਤੇ ਵਿਭਾਗ (Transferred Subjects) ਵਿਚ ਪਹਿਲੀ ਵਾਰ, ਕੀਤੀ ਗਈ, ਜਿਸ ਦੁਆਰਾ, ਪਹਿਲੀ ਸ਼੍ਰੇਣੀ ਦੇ ਵਿਭਾਗਾਂ ਦੇ ਅਧਿਕਾਰ ਗਵਰਨਰ ਤੇ ਉਸ ਦੀ ਕੌਂਸਲ ਦੇ ਅਧੀਨ ਰਹੇ ਅਤੇ ਦੂਜੀ ਸ਼੍ਰੇਣੀ ਦੇ ਵਿਭਾਗ, ਸੂਬੇ ਦੀਆਂ ਸਰਕਾਰਾਂ ਦੇ ਚੁਣੇ ਹੋਏ ਵਜ਼ੀਰਾਂ ਦੇ ਮਾਤਹਿਤ ਕਰ ਦਿੱਤੇ ਗਏ।
ਇਸ ਐਕਟ ਨੂੰ ਪਾਸ ਕਰਨ ਤੋਂ ਪਹਿਲਾਂ, ਬ੍ਰਿਟਿਸ਼ ਪਾਰਲੀਮੈਂਟ ਨੇ ਜਿਹੜੀ ਸਾਂਝੀ ‘ਸੀਲੈਕਟ ਕਮੇਟੀ’ ਬਿਠਾਈ ਸੀ, ਉਸ ਦੀ ਸਿਫ਼ਾਰਸ਼ ਤਾਂ ਇਹ ਸੀ, ਕਿ ਮੁਸਲਮਾਨਾਂ ਅਤੇ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਜਾਤੀ ਜਾਂ ਸ਼੍ਰੇਣੀ ਲਈ ਕੌਂਸਲਾਂ ਵਿਚ ਰਾਖਵੀਆਂ ਸੀਟਾਂ ਨਾ ਰੱਖੀਆਂ ਜਾਣ, ਪਰ ਜਦੋਂ ਐਕਟ ਬਣਿਆ ਤਾਂ ਮੁਸਲਮਾਨਾਂ ਅਤੇ ਸਿੱਖਾਂ ਤੋਂ ਇਲਾਵਾ, ਯੂਰਪੀਨ, ਐਂਗਲੋ-ਇੰਡੀਅਨ ਅਤੇ ਹਿੰਦੁਸਤਾਨੀ ਵਸਾਈਆਂ ਲਈ ਵੀ ਰਾਖਵੀਆਂ ਸੀਟਾਂ ਰੱਖੀਆਂ ਗਈਆਂ । ਮਦਰਾਸ ਤੇ ਬੰਬਈ ਵਿਚ, ਹਿੰਦੂਆਂ ਦੇ ਕੋਟੇ ਵਿਚੋਂ ਅਨ-ਬ੍ਰਾਹਮਣਾਂ ਅਤੇ ਮਰਹੱਟਿਆਂ ਲਈ ਭੀ ਸੀਟਾਂ ਰਾਖਵੀਆਂ ਕੀਤੀਆਂ ਗਈਆਂ।
ਇਸੇ ਐਕਟ ਵਿਚ ਇਹ ਭੀ ਨਿਸ਼ਚਿਤ ਕੀਤਾ ਗਿਆ ਸੀ ਕਿ ਦਸਾਂ ਵਰ੍ਹਿਆਂ ਪਿੱਛੋਂ ਇਕ ਵਿਧਾਇਕ ਕਮਿਸ਼ਨ ਨਿਯੁਕਤ ਕੀਤਾ ਜਾਵੇਗਾ, ਜੋ ਕਿ ਇਸ ਐਕਟ ਦੇ ਵਰਤੋਂ ਵਿਚ ਆਉਣ ਤੋਂ ਪ੍ਰਾਪਤ ਹੋਏ ਤਜਰਬੇ ਦੀ ਰੌਸ਼ਨੀ ਵਿਚ ਸਿਫ਼ਾਰਸ਼ ਕਰੇ ਕਿ ਹਿੰਦੁਸਤਾਨ ਨੂੰ ਕਿਸ ਹੱਦ ਤਕ ਅਤੇ ਕਦੋਂ ਸੁਰਾਜ ਦੇ ਅਧਿਕਾਰ ਦਿੱਤੇ ਜਾਣ।
ਸੰਨ 1921 ਦੇ ਆਰੰਭ ਵਿਚ, ਡਿਊਕ ਆਫ਼ ਕਨਾਟ (ਜਾਰਜ ਪੰਚਮ ਦਾ ਚਾਚਾ) ਇਸ ਐਕਟ ਦੀ ਸਕੀਮ ਦਾ ਉਦਘਾਟਨ ਕਰਨ ਹਿੰਦੁਸਤਾਨ ਆਇਆ ਅਤੇ ਉਸ ਨੇ ਬਰਤਾਨਵੀ ਸਮਰਾਟ ਦਾ ਇਹ ਰਾਜ-ਸੁਨੇਹਾ ਵਿਗਿਆਪਤ ਕੀਤਾ :
“ਕਈ ਵਰ੍ਹਿਆਂ ਤੋਂ, ਸੰਭਵ ਹੈ, ਕਈ ਪੀੜ੍ਹੀਆਂ ਤੋਂ — ਦੇਸ਼ ਭਗਤ ਅਤੇ ਰਾਜ ਭਗਤ ਹਿੰਦੁਸਤਾਨੀ ਆਪਣੀ ਮਾਤ੍ਰੀ ਭੂਮੀ ਲਈ ਸ੍ਵਰਾਜ ਦੇ ਸੁਪਨੇ ਲੈਂਦੇ ਰਹੇ ਹਨ। ਅੱਜ ਅਸਾਡੇ ਸਾਮਰਾਜ ਦੀਆਂ ਸੀਮਾਂ ਦੇ ਅੰਦਰ, ਸ੍ਵਰਾਜ ਦਾ ਆਰੰਭ प्रेरा वै…..।”
ਸਰਕਾਰੀ ਪੱਧਰ ਉੱਤੇ, ਇਸ ਸਮੇਂ, ਪਹਿਲੀ ਵਾਰ, ਅੰਗਰੇਜ਼ ਹਾਕਮਾਂ ਨੇ, ਸੂਰਾਜ’ ਦੇ ਸ਼ਬਦ ਦਾ ਪ੍ਰਯੋਗ ਕੀਤਾ। ‘
13 ਅਪ੍ਰੈਲ, 1919 ਨੂੰ ਜਲ੍ਹਿਆਂ ਵਾਲੇ ਬਾਗ਼ ਦਾ ਭਯੰਕਰ ਸਾਕਾ ਹੋ ਚੁੱਕਾ ਸੀ, ਅਤੇ ਉਸ ਤੋਂ ਝੱਟ-ਪੱਟ ਪਿੱਛੋਂ, ਹਿੰਦੁਸਤਾਨੀਆਂ ਦੇ ਪ੍ਰੋਟੈਸਟਾਂ ਦੀ ਪਰਵਾਹ ਨਾ ਕਰਦੇ ਹੋਏ, ‘ਰੋਲਟ ਐਕਟ’ ਦਾ ਕਾਲਾ ਕਾਨੂੰਨ ਲਾਗੂ ਕਰ ਦਿੱਤਾ ਗਿਆ ਸੀ। ਫਿਰ ਭੀ, ਜਦੋਂ ਦਸੰਬਰ ਸੰਨ 1919 ਵਿਚ, ਕਾਂਗਰਸ ਦਾ ਵਾਰਸ਼ਿਕ ਜਲਸਾ ਅੰਮ੍ਰਿਤਸਰ ਵਿਚ ਹੋਇਆ ਤਾਂ ਤਿਲਕ, ਮਾਲਵੀਆ ਜੀ ਤੇ ਗਾਂਧੀ ਜੀ, ਐਕਟ 1919 ਨੂੰ ਮੰਨ ਕੇ ਸਹਿਯੋਗ ਦੇਣ ਦੇ ਹੱਕ ਵਿਚ ਸਨ ਅਤੇ ਸੀ.ਆਰ. ਦਾਸ ਇਸ ਦਾ ਬਾਈਕਾਟ ਕਰਨ ਦੇ ਹੱਕ ਵਿਚ ਸੀ। ਪਰ ਇਹ ਮਿਲਵਰਤਨ ਦਾ ਵਾਤਾਵਰਨ ਬਹੁਤਾ ਚਿਰ ਨਾ ਨਿਭ ਸਕਿਆ, ਦੋ ਕਾਰਨਾਂ ਕਰਕੇ। ਇਕ ਤਾਂ ਪਹਿਲੇ ਵਿਸ਼ਵ-ਯੁੱਧ ਪਿੱਛੋਂ ਜੋ ਸੰਧੀ ਵਿਜੱਈਆਂ ਨੇ ਤੁਰਕੀ ਨਾਲ ਕੀਤੀ, ਉਸ ਦੁਆਰਾ ਤੁਰਕੀ ਦੇ ਸੁਲਤਾਨ ਦਾ, ਜੋ ਕਿ ਸਾਰੇ ਸੰਸਾਰ ਦੇ ਮੁਸਲਮਾਨਾਂ ਦਾ ਖ਼ਲੀਫ਼ਹ ਭੀ ਸੀ, ਬਹੁਤ ਸਾਰਾ ਰਾਜ-ਭਾਗ ਖੋਹ ਲਿਆ ਗਿਆ, ਜਿਸ ਉੱਤੇ ਹਿੰਦੁਸਤਾਨ ਦੇ ਮੁਸਲਮਾਨ ਬਹੁਤ ਦੁਖੀ ਸਨ । ਦੂਜੇ, ਅੰਗਰੇਜ਼ੀ ਹਕੂਮਤ ਨੇ ਪੰਜਾਬ ਵਿਚ ਹੋਏ ਅੱਤਿਆਚਾਰਾਂ ਦੇ ਦੋਸ਼ੀਆਂ ਨੂੰ ਦੰਡ ਦੇਣੋਂ ਨਾਂਹ ਕਰ ਦਿੱਤੀ।
ਇਨ੍ਹਾਂ ਦੋਂਹ ਕਾਰਨਾਂ ਕਰਕੇ, ਗਾਂਧੀ ਜੀ ਨੇ ਤਿਲਕ ਦੀ ਮ੍ਰਿਤੂ (ਜੁਲਾਈ 1920) ਉਪ੍ਰਾਂਤ ਮੁਸਲਮਾਨਾਂ ਨਾਲ, ਖ਼ਿਲਾਫ਼ਤ ਬਾਰੇ ਅਤੇ ਪੰਜਾਬ ਦੇ ਅੱਤਿਆਚਾਰਾਂ ਬਾਰੇ, ਸਾਂਝਾ ਮੁਹਾਜ਼ ਬਣਾ ਲਿਆ ਅਤੇ ਅੰਗਰੇਜ਼ ਸਰਕਾਰ ਨਾਲ ਨਾ-ਮਿਲਵਰਤਨ ਦਾ ਨਾਅਰਾ ਲਾ ਦਿੱਤਾ। ਅਕਤੂਬਰ ਸੰਨ 1920 ਵਿਚ, ਜਦੋਂ ਸੰਨ 1919 ਦੇ ਐਕਟ ਹੇਠਾਂ ਪਹਿਲੀਆਂ ਚੋਣਾਂ ਹੋਈਆਂ, ਤਾਂ ਕਾਂਗਰਸ ਨੇ ਉਨ੍ਹਾਂ ਦਾ ਬਾਈਕਾਟ ਕਰ ਦਿੱਤਾ ਅਤੇ ਮੁਸਲਮਾਨਾਂ ਦੀ ਖ਼ਿਲਾਫ਼ਤ ਕਮੇਟੀ ਨੇ ਭੀ।
ਦਸੰਬਰ 1920 ਵਿਚ ਜਦੋਂ ਕਾਂਗਰਸ ਦਾ ਸਾਲਾਨਾ ਜਲਸਾ ਨਾਗਪੁਰ ਵਿਚ ਹੋਇਆ ਤਾਂ ਗਾਂਧੀ ਜੀ, ਪੱਕੇ ਤੌਰ ‘ਤੇ ਕਾਂਗਰਸ ਉੱਤੇ ਛਾ ਗਏ। ਭਾਵੇਂ ਅਕਤੂਬਰ 1920 ਦੀਆਂ ਚੋਣਾਂ ਵਿਚ ਗਾਂਧੀ ਜੀ ਦੇ ਬਾਈਕਾਟ ਨੂੰ ਬਹੁਤੀ ਸਫਲਤਾ ਨਹੀਂ ਮਿਲੀ ਸੀ, ਪਰ ਛੇਤੀ ਹੀ ਸਪੱਸ਼ਟ ਹੋ ਗਿਆ ਕਿ ਉਹ ਨਿਕਟ-ਭਵਿੱਖ ਵਿਚ ਆਪਣੀ ਰਾਜਸੀ-ਸੱਤਾ ਨੂੰ ਪ੍ਰਦਰਸ਼ਨ ਕਰਨ ਦੀ ਲੋਚਾ ਰੱਖਦੇ ਹਨ।
ਸੰਨ 1921 ਵਿਚ, ਬਰਤਾਨਵੀ ਸਮਰਾਟ ਦਾ ਯੁਵਰਾਜ, ਪ੍ਰਿੰਸ ਆਫ਼ ਵੇਲਸ, ਹਿੰਦੁਸਤਾਨ ਆਇਆ ਤਾਂ ਜੁ ਉਹ ਹਿੰਦੁਸਤਾਨੀਆਂ ਨੂੰ ਬਰਤਾਨੀਆ ਦੀ ਮਿੱਤ੍ਰਤਾ ਦਾ ਵਿਸ਼ਵਾਸ ਦਿਵਾ ਸਕੇ । ਕਾਂਗਰਸ ਦੇ ਲੀਡਰਾਂ ਨੇ ਉਸ ਦੇ ਬਾਈਕਾਟ ਦਾ ਭਰਪੂਰ ਪ੍ਰਚਾਰ ਕੀਤਾ, ਪਰ ਬੜੀ ਉੱਚੀ ਸਰਕਾਰੀ ਪੱਧਰ ਉੱਤੇ ਇਹ ਗੱਲਬਾਤ ਚੱਲੀ ਕਿ ਜੇ ਇਸ ਸਮੇਂ ਪ੍ਰਿੰਸ ਆਫ਼ ਵੇਲਸ ਦਾ ਸਵਾਗਤ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਕੀਤਾ ਜਾਵੇ ਤਾਂ ਯੁਵਰਾਜ ਉਸੇ ਸਮੇਂ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਸਿੱਖ ਯੂਨੀਵਰਸਿਟੀ ਬਣਾਉਣ ਦਾ ਐਲਾਨ, ਸਰਕਾਰੀ ਤੌਰ ‘ਤੇ ਕਰ ਦੇਣਗੇ ਤਾਂ ਜੁ, ਜਿਵੇਂ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ, ਤੇ ਹਿੰਦੂ ਯੂਨੀਵਰਸਿਟੀ, ਬਨਾਰਸ, ਸ਼ੁੱਧ ਮੁਸਲਿਮ ਤੇ ਹਿੰਦੂ ਆਤਮਕ ਤੇ ਸਮਾਜਕ ਸਿਧਾਂਤਾਂ ਅਤੇ ਕਦਰਾਂ ਦੀ ਪੜਤਾਲ ਵਿਕਾਸ ਤੇ ਸਾਂਭ-ਸੰਭਾਲ ਕਰ ਰਹੀਆਂ ਹਨ, ਇਉਂ ਹੀ ਸਿੱਖ ਆਤਮਕ ਤੇ ਸਮਾਜਕ ਸਿਧਾਂਤ, ਕੀਮਤਾਂ ਦੇ ਪੜਚੋਲ ਪ੍ਰਚਾਰ ਦਾ ਬਾਨ੍ਹਣੂ ਬੰਨ੍ਹਿਆ ਜਾ ਸਕੇ । ਪਰ ਕੁਝ ਜੋਸ਼ੀਲੇ ਤੇ ਅਲਪ-ਬੁੱਧਿ ਸਿੱਖਾਂ ਵੱਲੋਂ ਇਸ ਨਿਰਦੋਸ਼ ਤੇ ਸੰਸਾਰ ਦੇ ਨਿਰੋਲ ਭਲੇ ਦੀ ਯੋਜਨਾ ਦੀ ਭੀ ਭਰਪੂਰ ਮੁਖ਼ਾਲਫ਼ਿਤ ਕੀਤੀ ਗਈ। ਇਨ੍ਹਾਂ ਨੈਸ਼ਨਲਿਸਟ ਸਿੱਖਾਂ ਦੇ ਕਪਤਾਨ, ਮਾਸਟਰ ਤਾਰਾ ਸਿੰਘ ਦੇ ਭਰਾ, ਪ੍ਰੋਫ਼ੈਸਰ ਨਿਰੰਜਨ ਸਿੰਘ ਅਤੇ ਸ੍ਰੀ ਮੰਗਲ ਸਿੰਘ, ‘ਅਕਾਲੀ’, ਲੁਧਿਆਣਾ ਵਾਲੇ ਸਨ । ਪ੍ਰੋਫੈਸਰ ਨਿਰੰਜਨ ਸਿੰਘ ਦੀ ਨੈਸ਼ਨਲਿਸਟ ਸਿੱਖੀ ਤਾਂ ਇਤਨੀ ਜੋਸ਼ ਵਿਚ ਆਈ ਕਿ ਉਨ੍ਹਾਂ ਧਮਕੀ ਦਿੱਤੀ ਸੀ ਕਿ ਜੇ ਪ੍ਰਿੰਸ ਆਫ਼ ਵੇਲਸ, ਖ਼ਾਲਸਾ ਕਾਲਜ ਦੇ ਬੂਹੇ ਕੋਲ ਆਏ ਤਾਂ ਉਹ, ਉਸ ਦੀ ਮੋਟਰ ਹੇਠ ਆ ਕੇ ਪ੍ਰਾਣ ਤਿਆਗ ਦੇਣਗੇ। ਪਿਛਲੀ ਅਰਧ ਸ਼ਤਾਬਦੀ ਵਿਚ, ਸਿੱਖਾਂ ਵਿਚ, ਸਿਰ ਤਲੀ ਉੱਤੇ ਰੱਖ ਕੇ ਟੁਰੇ ਫਿਰਨ ਵਾਲੇ, ਟੋਟੇ ਟੋਟੇ ਹੋ ਕੇ ਮਰ ਜਾਣ ਦਾ ਦਾਆਵਾ ਕਰਨ ਵਾਲੇ, ਗੁਰੂ ਨੂੰ ਹਾਜ਼ਰ ਨਾਜ਼ਰ ਕਹਿ ਕੇ ਮੂਲੋਂ ਝੂਠੀਆਂ ਸੌਹਾਂ ਸੁਗੰਦਾਂ ਦਾ ਦੰਭ ਰਚਣ ਵਾਲੇ, ਤੇ ਕਿਸੇ ਅਮਕੀ ਗੱਲ ਨੂੰ ਆਪਣੀਆਂ ਲਾਸ਼ਾਂ ਉੱਤੇ ਹੀ ਬਣਨ ਦੀ ਆਗਿਆ ਦੇਣ ਵਾਲੇ ਤਾਂ ਅਨੇਕਾਂ ਹੋਏ ਹਨ, ਪਰ ਬੁੱਧੀ ਦੇ ਦੀਪਕ ਦੇ ਉਜਾਲੇ ਵਿਚ ਸੋਚਣ ਵਾਲੇ ਅਤੇ ਅੱਖਾਂ ਖੋਲ੍ਹ ਕੇ ਟੁਰਨ ਵਾਲੇ, ਬਹੁਤ ਹੀ ਘੱਟ । ਇਉਂ ਉਨ੍ਹਾਂ ਦੂਰ-ਦਰਸ਼ੀ ਸਿੱਖਾਂ ਦੀ, ਜਿਹੜੇ ਕਿ ਹਿੰਦ ਵਿਚ ਸਿੱਖਾਂ ਦਾ ਵਿਕਾਸ ਅਤੇ ਉਨ੍ਹਾਂ ਦੇ ਵਿਸ਼-ਸਭਯਤਾ ਵਿਚ ਜਿਸਦਾਰ ਬਣਨ ਦੇ ਉੱਚ ਵਿਚਾਰ ਸੋਚ ਰਹੇ ਸਨ, ਦੀ ਕੋਈ ਗੱਲ ਸਿਰੇ ਨਾ ਚੜ੍ਹ
ਅੱਗੇ ਚੱਲ ਕੇ ਦੱਸਾਂਗੇ ਕਿ, ਇਸੇ ਤਰ੍ਹਾਂ ਹੀ ਸੰਨ 1921 ਤੋਂ ਲੈ ਕੇ ਸੰਨ 1947 ਦੇ ਸਮੇਂ ਅੰਦਰ, ਪੂਰੀ ਇਕ ਚੌਥਾਈ ਸ਼ਤਾਬਦੀ, ਅੱਧੀ ਦਰਜਨ ਤੋਂ ਵਧੀਕ ਅਜਿਹੇ
। ਸੰਨ 1928 ਯਾ 29 ਦੀ ਗੱਲ ਹੈ ਕਿ ਗੁਰਦੁਆਰਾ ਸੀਸਗੰਜ, ਦਿੱਲੀ ਵਿਚ ਇਕੱਠੇ ਹੋਏ ਸਿੱਖਾਂ ਉੱਤੇ ਪੁਲਿਸ ਨੇ ਗੋਲੀ ਚਲਾਈ ਅਤੇ ਕੁਝ ਗੋਲੀਆਂ ਸੀਸਗੰਜ ਦੀਆਂ ਬਾਹਰਲੀਆਂ ਕੰਧਾਂ ਉੱਤੇ ਭੀ ਲੱਗੀਆਂ, ਜਿਸ ਕਾਰਨ ਸਿੱਖਾਂ ਵਿਚ ਭਾਰੀ ਰੋਸ ਉਪਜਿਆ। ਉਸ ਸਮੇਂ, ਮਹਾਰਾਜਾ ਪਟਿਆਲਾ, ਭੁਪਿੰਦਰ ਸਿੰਘ, ਨਰਮ-ਖ਼ਿਆਲੀਏ ਸਿੱਖਾਂ ਦਾ ਇਕ ਡੈਪੂਟੇਸ਼ਨ ਲੈ ਕੇ ਫ਼ਿਰੰਗੀ ਵਾਇਸਰਾਏ, ਲਾਰਡ ਇਰਵਨ ਨੂੰ ਮਿਲੇ, ਤਦ ਲਾਰਡ ਇਰਵਨ ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਅਸੰਭਵ ਬਨਾਣ ਲਈ, ਸਰਕਾਰ ਹਿੰਦ, ਚਾਂਦਨੀ ਚੌਂਕ ਵਾਲੀ ਪੁਲਿਸ ਕੋਤਵਾਲੀ, ਸੀਸਗੰਜ ਗੁਰਦੁਆਰੇ ਨੂੰ ਦਾਨ ਕਰ ਕੇ, ਕੋਤਵਾਲੀ ਸ਼ਹਿਰੋਂ ਬਾਹਰ ਲੈ ਜਾਏਗੀ ਤੇ ਇਸ ਇਤਿਹਾਸਕ ਕੋਤਵਾਲੀ ਵਾਲੀ ਇਮਾਰਤ ਵਿਚ ਕੰਨਿਆ ਖ਼ਾਲਸਾ ਕਾਲਜ ਸਥਾਪਤ ਕਰ ਦੇਵੇਗੀ, ਜੋ ਕਿ ਕੁਝ ਸਾਲਾਂ ਪਿੱਛੋਂ ‘ਸਿੱਖ ਵਿਮਨਜ਼ ਯੂਨੀਵਰਸਿਟੀ’ ਬਣਾ ਦਿੱਤੀ ਜਾਵੇਗੀ। ਮਾਸਟਰ ਤਾਰਾ ਸਿੰਘ ਨੇ ਇਸ ਯੋਜਨਾ ਤੇ ਪੇਸ਼ਕਸ਼ ਦੀ ਭਰਪੂਰ ਮੁਖ਼ਾਲਫ਼ਤ ਕਰ ਕੇ ਇਹ ਸਿਰੇ ਨਾ ਚੜ੍ਹਨ ਦਿੱਤੀ ਅਤੇ ਮੇਰੇ ਪੁੱਛਣ ਉੱਤੇ ਕਹਿਣ ਲੱਗੇ, “ਇਸ ਤਰ੍ਹਾਂ ਤਾਂ ਮਹਾਰਾਜਾ ਪਟਿਆਲਾ ਸਿੱਖਾਂ ਦਾ ਲੀਡਰ ਬਣ ਜਾਵੇਗਾ।”
ਪਰ ਪਬਲਿਕ ਤੌਰ ‘ਤੇ ਆਪਣੇ ਉਰਦੂ, ਗੁਰਮੁਖੀ ਦੇ ਅਖ਼ਬਾਰਾਂ ਵਿਚ, ਮਾਸਟਰ ਤਾਰਾ ਸਿੰਘ ਜੀ ਦੀਆਂ ਦਲੀਲਾਂ ਇਹ ਸਨ, ਜਿਨ੍ਹਾਂ ਤੋਂ ਕਿ ਸਿੱਖ ਸੰਗਤਾਂ ਇਉਂ ਪ੍ਰਭਾਵਤ ਹੋਈਆਂ ਜਿਵੇਂ ਕਿ ਫਨੀਅਰ ਸੱਪ ਵੀਣਾ ਦੇ ਅਲਾਪ ਨਾਲ ਕੀਲਿਆ ਜਾਂਦਾ ਹੈ : “ਖ਼ਾਲਸਾ ਫ਼ਿਰੰਗੀ ਦੀ ਬਖ਼ਸ਼ੀ ਹੋਈ ਕੋਤਵਾਲੀ, ਸੀਸਗੰਜ ਸਾਹਿਬ ਲਈ ਨਹੀਂ ਲਏਗਾ, ਨਹੀਂ ਲਏਗਾ। ਅਸੀਂ ਫ਼ਿਰੰਗੀ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਵਿਚ ਸੁੱਟ ਦੇਣੀਆਂ ਹਨ….।”
ਇਉਂ, ਬਾਰ ਬਾਰ, ਅਲਪਬੁੱਧਿ, ਮਹਿਖ-ਬ੍ਰਿਤੀ ਦੇ ਧਾਰਨੀ, ਦੂਰ-ਦ੍ਰਿਸ਼ਟੀ ਅਤੇ ਧੀਰਜ ਨਾਲ ਵਿਚਾਰ ਕਰਨ ਤੋਂ ਅਸਮਰੱਥ, ਧੁੱਸਮਾਰ, ਬੁਰਛਾ-ਰੁਚੀ ਪਰਧਾਨ ਕੁਝ ਸਿੱਖ ਆਗੂ, ਪਿਛਲੇ ਸੌ, ਡੂਢ ਸੌ ਵਰ੍ਹਿਆਂ ਤੋਂ, ਖ਼ਾਲਸਾ ਐਸ਼ਰਯ ਦਾ ਪਤਨ, ਸਿੱਖੀ ਦੀ ਗਿਲਾਨੀ ਅਤੇ ਸਿੱਖਾਂ ਦੀ ਦੁਰਦਸ਼ਾ ਅਤੇ ਗੁਲਾਮੀ ਦਾ ਕਾਰਨ ਲਗਾਤਾਰ, ਬਣਦੇ ਰਹੇ ਹਨ ਅਤੇ ਸਿੱਖਾਂ ਵਿਚ ਕੋਈ ਸ਼ਕਤੀ, ਇਨ੍ਹਾਂ ਨੂੰ ਹਟਕਣ ਹੋੜਨ ਵਾਲੀ ਨਹੀਂ ਉੱਭਰੀ । ਅਜਿਹੇ ਹੀ ਆਗੂਆਂ ਬਾਬਤ, ਭਰਤੀ ਹਰਿ ਨੇ ‘ਬਿਬੇਕਭ੍ਰਿਸ਼ਟ’ ਦਾ ਸ਼ਬਦ ਵਰਤਿਆ ਹੈ ਅਤੇ ਆਪਣੇ ਜਗਤ-ਪ੍ਰਸਿੱਧ ਗ੍ਰੰਥ ‘ਨੀਤਿਸ਼ਤਕਮ’ ਵਿਚ ਲਿਖਿਆ ਹੈ ਕਿ:
शिः शविं स्वर्गात्पतति शिरसस्तत्क्षिति धर
महीध्रदुतुङ्गादवनिमवते श्वापि जलधिम् ।
ऊधोऽधो गङ्गेयं पदमुपगता स्तोकमथवा
विवेकभ्रषानां भवति विनिपातः शतमुखः ॥
(ਜਿਹੜੇ ਭਾਗਹੀਨ ਮਨੁੱਖ ਬਿਬੇਕਬੁਧਿ ਤੋਂ ਰਹਿਤ ਹਨ, ਉਹ ਵਾਰ ਵਾਰ ਪਤਨ ਤੇ ਹਾਨੀ ਦਾ ਸ਼ਿਕਾਰ ਬਣਦੇ ਹਨ। ਜਿਵੇਂ ਕਿ ਗੰਗਾ ਪਹਿਲਾਂ ਸੁਰਗ ਵਿਚੋਂ ਸ਼ਿਵਜੀ ਦੀਆਂ ਜਟਾਂ ਵਿਚ ਡਿੱਗਦੀ ਹੈ ਅਤੇ ਫੇਰ ਹਿਮਾਲਯ ਉੱਤੇ ਪਿੱਛੋਂ ਮੈਦਾਨਾਂ ਵਿਚ ਲੰਘ ਕੇ ਖਾਰੇ ਸਮੁੰਦਰ ਵਿਚ ਜਾ ਪੈਂਦੀ ਹੈ ਅਤੇ ਇਉਂ, ਹੌਲੀ ਹੌਲੀ, ਅਤਿਅੰਤ ਨੀਵੇਂ ਥਾਂ ਜਾ ਡਿਗਦੀ ਹੈ।
ਅਕਸਰ, ਜਿਨ੍ਹਾਂ ਦਾ ਕਿ ਇਨ੍ਹਾਂ ਸਤਰਾਂ ਦਾ ਲਿਖਾਰੀ ਆਪ ਸ਼ਾਹਦੀ ਹੈ, ਗੁਰੂ ਅਕਾਲ ਪੁਰਖ ਨੇ ਸਿੱਖਾਂ ਨੂੰ ਬਖ਼ਸ਼ੇ ਕਿ ਉਹ ਆਪਣੇ ਪੈਰਾਂ ਉੱਤੇ ਖੜੇ ਹੋਣ ਤਾਂ ਜੁ ਗੁਰੂਆਂ ਦੇ ਮਹਾਨ ਉਦੇਸ਼, ਸਾਮੀ ਤੇ ਆਰਯ ਆਤਮਾ ਦਾ ਸੰਮੇਲਨ ਅਤੇ ਬਹੁਕੇਂਦ੍ਰਿਤ ਸਮਾਜ (Plural, open Society) ਦੀ ਸਥਾਪਨਾ, ਭਲੀਭਾਂਤ ਪ੍ਰਚਾਰ ਤੇ ਸਥਾਪਤ ਕਰ ਸਕਣ, ਜਿਨ੍ਹਾਂ ਦੁਆਰਾ ਕਿ ਹਿੰਦੁਸਤਾਨ ਅਤੇ ਸਾਰੇ ਸੰਸਾਰ ਦਾ ਕਲਿਆਣ ਸੰਭਵ ਹੈ, ਪਰ ਹਰ ਸਮੇਂ, ਸਿੱਖ ਆਗੂਆਂ ਨੇ, ਇਨ੍ਹਾਂ ਮੌਕਿਆਂ ਨੂੰ ਇਉਂ ਗਵਾ ਦਿੱਤਾ ਜਿਵੇਂ ਕੋਈ ਕੌਸ਼ਤਭ ਮਣੀ ਨੂੰ ਪੱਥਰ-ਗੀਟੇ ਵਾਂਗ ਬੇਮੁੱਲਾ ਸਮਝ ਕੇ, ਸੁੱਟ ਪਾਏ। ਸਿੱਖਾਂ ਦੀ ਰਾਜਨੀਤਕ ਕੌਸ਼ਲਤਾ ਬਾਰੇ ਇਹ ਅੰਦਾਜ਼ਾ ਬਿਲਕੁਲ ਨਵੀਨ ਨਹੀਂ ਹੈ।
ਸੰਨ 1921 ਤੇ ਸੰਨ 1926 ਦੇ ਵਿਚਕਾਰ, ਜਿਉਂ ਜਿਉਂ ਕਾਂਗਰਸ, ਅੰਗਰੇਜ਼ਾਂ ਕੋਲੋਂ ਹਿੰਦੁਸਤਾਨ ਦਾ ਸਾਰਾ ਰਾਜ-ਭਾਗ ਯਕ-ਮੁਸ਼ਤ ਖੋਹਣ ਦੇ ਯਤਨ ਤੇਜ਼ ਕਰਦੀ ਗਈ, ਤਿਉਂ ਤਿਉਂ ਮੁਸਲਮਾਨਾਂ ਦਾ ਆਪਣੇ ਰਾਜਸੀ ਭਵਿੱਸ਼ ਬਾਰੇ ਤੌਖਲਾ ਵਧਦਾ ਗਿਆ ਅਤੇ ਇਸ ਸਮੇਂ ਵਿਚ, ਖ਼ਾਸ ਕਰਕੇ ਹਿੰਦੂ-ਮੁਸਲਿਮ ਤਣਾਉ ਤੇ ਹਿੰਦੂ-ਮੁਸਲਮ ਫ਼ਸਾਦ, ਬਹੁਤ ਵਧੇ।
ਸੰਨ 1919 ਦੇ ਐਕਟ ਵਿਚ ਹੀ ਇਹ ਨਿਸ਼ਚਿਤ ਹੋ ਚੁੱਕਾ ਸੀ ਕਿ ਪੰਜਾਂ ਸਾਲਾਂ ਪਿੱਛੋਂ, ਹਿੰਦੁਸਤਾਨੀਆਂ ਨੂੰ ਦੇਸ਼ ਦੇ ਰਾਜ-ਭਾਗ ਵਿਚ ਵਧੇਰੇ ਹਿੱਸੇਦਾਰ ਬਣਾਉਣ ਦੇ ਢੰਗਾਂ ਉੱਤੇ ਵਿਚਾਰ ਹੋਵੇਗੀ। ਇਸ ਅਨੁਸਾਰ ਸੰਨ 1928 ਵਿਚ, ਸਾਈਮਨ ਕਮਿਸ਼ਨ ਹਿੰਦੁਸਤਾਨ ਪਧਾਰਿਆ, ਪਰ ਕਾਂਗਰਸ ਨੇ ਇਸ ਦਾ ਇਹ ਕਹਿ ਕੇ ਬਾਈਕਾਟ ਕਰ ਦਿੱਤਾ ਕਿ ਇਸ ਵਿਚ ਹਿੰਦੁਸਤਾਨੀ ਨੇਤਾ ਕਿਉਂ ਸ਼ਾਮਲ ਨਹੀਂ ਕੀਤੇ ਗਏ। ਭਾਵੇਂ ਸਾਈਮਨ ਕਮਿਸ਼ਨ ਨੇ ਇਹ ਮੰਨ ਲਿਆ ਕਿ ਉਹ ਸੈਂਟਰਲ ਅਸੈਂਬਲੀ, ਦਿੱਲੀ, ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾਲ ਰਲਾਉਣ ਲਈ ਤਿਆਰ ਹਨ, ਪਰ ਕਾਂਗਰਸ ਨੇ ਸਾਈਮਨ ਕਮਿਸ਼ਨ ਨੂੰ ਸਹਿਯੋਗ ਦੇਣਾ ਨਾ ਮੰਨਿਆ।
ਇਨ੍ਹਾਂ ਦਿਨਾਂ ਵਿਚ, ਇਨ੍ਹਾਂ ਸਤਰਾਂ ਦਾ ਲਿਖਾਰੀ ਲਾਹੌਰ, ਗੌਰਮਿੰਟ ਕਾਲਜ ਵਿਚ ਵਿਦਿਆਰਥੀ ਸੀ ਅਤੇ ਜਿਸ ਦਿਨ ਸਾਈਮਨ ਕਮਿਸ਼ਨ ਲਾਹੌਰ ਪੁੱਜਾ, ਉਹ ਅਕਤੂਬਰ ਦਾ ਅੰਤ ਹੋਵੇਗਾ, ਕਿ ਉਹ ਵੀ, ਆਪਣੇ ਦੋਂਹ ਜਮਾਤੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਉੱਤੇ ਤਮਾਸ਼ਾ ਦੇਖਣ ਗਿਆ। ਅੱਗੇ ਕੋਈ ਦੋ ਕੁ ਸੌ ਆਦਮੀ, ਜਿਨ੍ਹਾਂ ਵਿਚ ਕਿ ਲਾਲਾ ਲਾਜਪਤ ਰਾਏ ਤੇ ਪੰਡਿਤ ਮਦਨ ਮੋਹਨ ਮਾਲਵੀਯ ਭੀ ਸਨ, ਸਟੇਸ਼ਨ ਕੋਲ ਪਹੁੰਚੇ ਹੋਏ ਸਨ। ਲਾਲਾ ਲਾਜਪਤ ਰਾਏ ਦੇ ਹੱਥ ਵਿਚ ਛਤਰੀ ਥੈਲੀ ਹੋਈ ਸੀ । ਮੈਂ, ਅਰਥਾਤ ਇਨ੍ਹਾਂ ਸਤਰਾਂ ਦਾ ਲਿਖਾਰੀ, ਤੇ ਮੇਰੇ ਸਾਥੀ ਭੀ, ਘੁਸੜ ਕੇ. ਲਾਲਾ ਲਾਜਪਤ ਰਾਏ ਦੇ ਕੋਲ ਜਾ ਖਲੋਤੇ। ਸਟੇਸ਼ਨ ਦੇ ਸਾਹਮਣੇ ਵਾਲਾ ਵੱਡਾ ਮੈਦਾਨ ਸਾਰਾ ਖ਼ਾਲੀ ਪਿਆ ਸੀ ਤੇ ਅੰਦਰ ਜਾਣ ਦੇ ਰਾਹ, ਰੱਸੇਬੰਦੀ ਕਰ ਕੇ, ਪੁਲਿਸ ਨ ਰੋਕੇ ਹੋਏ ਸਨ। ਕੋਈ ਦਸ ਪੰਦਰਾਂ ਪੁਲਸੀਏ, ਦੋ ਗੋਰੇ ਸਾਰਜੰਟ ਤੇ ਇਕ ਪੁਲਸੀ ਹਾਕਮ (ਜਿਹੜਾ ਕਿ ਕਈ ਵਰ੍ਹੇ ਪਿੱਛੋਂ, ਮੈਨੂੰ ਪਤਾ ਲੱਗਾ ਕਿ ਉਹ ਮਿਸਟ੍ਰ ਹੈਮਿਲਟਨ ਹਾਰਡਿੰਗ, ਆਈ.ਪੀ. ਅੰਮ੍ਰਿਤਸਰ ਦਾ ਸੀਨੀਅਰ ਸੁਪ੍ਰਿੰਟੈਂਡੈਂਟ ਪੁਲਿਸ ਸੀ) ਅਸਾਡਾ ਰਾਹ ਰੋਕੀ ਰੱਸੇਬੰਦੀ ਦੇ ਪਿੱਛੇ ਖੜੇ ਸੀ। ਸਟੇਸ਼ਨ ਦੀ ਹਵੇਲੀ ਦਾ ਦਰਸ਼ਨੀ ਦਾਲਾਨ, ਜਿਥੋਂ ਕਿ ਮੁਸਾਫ਼ਰ ਬਾਹਰ ਨਿਕਲਦੇ ਹਨ, ਅਸਾਡੋਂ ਦੂਰ, ਘੱਟੋ-ਘੱਟ ਦੋ ਸੌ ਗਜ਼ ਪਰੇ ਸੀ। ਕੁਝ ਚਿਰ ਪਿੱਛੋਂ ਕੁਝ ਮੋਟਰਾਂ, ਤਿੰਨ ਜਾਂ ਚਾਰ, ਸੱਜੇ ਹੱਥ ਵੱਲ ਨੂੰ ਅਸਾਥੋਂ ਪਰ੍ਹਾਂ, ਹਵਾ ਹੋ ਗਈਆਂ। ਸ਼ੱਕ ਪਿਆ ਕਿ ਇਹੋ ਸਾਈਮਨ ਕਮਿਸ਼ਨ ਦੇ ਬੰਦੇ ਹਨ। ਲਾਲਾ ਜੀ ਨੇ ਉੱਚੀ ਆਵਾਜ਼ ਨਾਲ ਕਿਹਾ, “ਸ਼ੇਮ, ਸਾਈਮਨ, ਗੋ ਬੈਕ”, ਤੇ ਨਾਲ ਹੀ ਮਾਲਵੀਯ ਜੀ ਨੇ ਪਿੱਛੇ ਤਾਂਗੇ ਵਿਚ ਬੈਠਿਆਂ ਹੀ ਇਹੋ ਹੇਕ ਲਾਈ । ਅਸੀਂ ਵੀ ਚੀਖੇ: “ਸ਼ੇਮ ਸਾਈਮਨ, ਗੋ ਬੈਕ”। ਇਸ ਗੱਲ ਦੀ ਨਾ ਅਸਾਨੂੰ ਉਦੋਂ ਸਮਝ ਸੀ ਤੇ ਨਾ ਹੁਣ ਪਤਾ ਹੈ ਕਿ ਸਾਈਮਨ ਨੇ ਸ਼ਰਮ ਵਾਲੀ ਕੀ ਕਰਤੂਤ ਕੀਤੀ ਹੈ। ਪਰ ਇਸ ਸਾਈਮਨ ਨੂੰ ਦੇਖਣ ਲਈ ਅਗਲੀ ਕਤਾਰ ਵਿਚ ਖਲੋਤੇ ਅਸੀਂ ਭੀ ਅਤੇ ਅਸਾਡੇ ਪਿੱਛੇ ਖਲੋਤੇ ਬਾਕੀ ਆਦਮੀ ਭੀ, ਬਹੁਤ ਉਤਾਵਲੇ ਸਨ। ਪਿੱਛੋਂ ਧੱਕਾ ਜੁ ਪਿਆ ਤਾਂ ਅਸਾਡਾ ਭਾਰ ਅਸਾਡੇ ਅੱਗੇ ਬੰਨ੍ਹੇ ਹੋਏ ਰੋਕੂ-ਰੱਸਿਆਂ ‘ਤੇ ਪੈ ਗਿਆ ਤੇ ਇਉਂ ਪੁਲਸੀ ਹੱਦ-ਬੰਦੀ ਟੁੱਟਣ ਲੱਗੀ। ਇਸ ਸਮੇਂ, ਮਿਸਟਰ ਹੈਮਿਲਟਨ ਹਾਰਡਿੰਗ, ਪੰਜ ਛੇ ਪੁਲਸੀਆਂ ਸਮੇਤ, ਅਸਾਡੇ ਵੱਲ ਵਧੇ। ਹੈਮਿਲਟਨ ਹਾਰਡਿੰਗ ਦੇ ਹੱਥ ਵਿਚ ਕੋਈ ਤਿੰਨ ਚਾਰ ਫ਼ੁਟ ਲੰਮੀ ਬੈਂਤ ਦੀ ਮੋਟੀ ਸੋਟੀ ਸੀ ਅਤੇ ਪੁਲਸੀਆਂ ਦੇ ਹੱਥਾਂ ਵਿਚ ਸਰਕਾਰੀ ਡਾਂਗਾਂ। ਹੈਮਿਲਟਨ ਹਾਰਡਿੰਗ ਅੱਗੇ ਵਧਿਆ, ਪਰ ਕਿਸੇ ਸਿਪਾਹੀ ਨੇ ਡਾਂਗ ਨਹੀਂ ਉਲਾਰੀ। ਹੈਮਿਲਟਨ ਹਾਰਡਿੰਗ ਸੋਟੀ ਉਲਾਰ ਕੇ, ਉਸ ਨੂੰ ਹਵਾ ਵਿਚ ਮਾਰਦਾ, ਜਿਥੇ ਲਾਲਾ ਲਾਜਪਤ ਰਾਏ ਖੜੇ ਸੀ, ਰੱਸੀ ਕੋਲ ਆਇਆ। “ਪੀਛੇ ਹਟੋ, ਨੈੱਟ ਬੈਕ।” ਉਸ ਸਮੇਂ, ਸਿਰਫ਼ ਇਕ ਵਾਰ, ਉਸ ਦੀ ਬੈਂਤ ਲਾਲਾ ਜੀ ਦੀ ਛਤਰੀ ਦੇ ਉਤਲੇ ਪਾਸੇ ਲੱਗੀ। ਬੱਸ ਇਤਨੇ ਚਿਰ ਵਿਚ ਸਾਈਮਨ ਕਮਿਸ਼ਨ ਵਾਲੇ ਸਟੇਸ਼ਨ ਤੋਂ ਕਈ ਮੀਲ ਦੂਰ ਜਾ ਚੁੱਕੇ ਸਨ ਅਤੇ ਅਸੀਂ ਸਾਰੇ ਘਰੋ ਘਰੀ ਮੁੜ ਆਏ।
ਮਿਸਟਰ ਸਕਾਟ, ਸੀਨੀਅਰ ਸੁਪ੍ਰਿੰਟੈਂਡੈਂਟ ਪੁਲਿਸ, ਜਿਸ ਨੂੰ ਉਸੇ ਸ਼ਾਮ, ਲਾਲਾ ਲਾਜਪਤ ਰਾਏ ਨੂੰ ਡਾਂਗਾਂ ਨਾਲ ਕੁੱਟਣ ਦਾ ਦੋਸ਼ੀ ਥਾਪਿਆ ਗਿਆ, ਇਹ ਸਾਰਾ ਸਮਾਂ ਅਸਾਡੇ ਸੌ ਸੌ ਗਜ਼ ਨੇੜੇ, ਕਿਤੇ ਨਹੀਂ ਸੀ, ਤੇ ਸੁਣਿਆ ਹੈ ਕਿ ਉਹ ਸਾਰਾ ਸਮਾਂ, ਰੇਲਵੇ ਸਟੇਸ਼ਨ ਦੇ ਅੰਦਰ, ਪਲੇਟਫ਼ਾਰਮ ਉੱਤੇ ਹੀ ਮੌਜੂਦ ਰਿਹਾ। ਮਿਸਟਰ ਸਾਂਡਰਸ, ਅਸਿਸਟੈਂਟ ਸੁਪ੍ਰਿੰਟੈਂਡੈਂਟ ਪੁਲਿਸ, ਜਿਸ ਨੂੰ, ਇਸ ਘਟਨਾ ਦੇ ਦੋ ਕੁ ਮਹੀਨੇ ਪਿੱਛੋਂ ਨੌਜਵਾਨ ਨੈਸ਼ਨਲਿਸਟ ਸਿੱਖ ਭਗਤ ਸਿੰਘ ਨੇ, ਯਾ ਉਸ ਦੇ ਸਾਥੀ ਨੇ, ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀ ਨਾਲ ਉਡਾ ਦਿੱਤਾ ਅਤੇ ਨਾਲ ਹੀ ਆਪਣੇ ਸਾਥੀ ਅਫ਼ਸਰ ਨੂੰ ਬਚਾਉਣ ਦਾ ਧਰਮ ਪਾਲਨ ਕਰਦੇ ਸਿੱਖ ਅਤੇ ਇਸੇ ਦੋਸ਼ ਵਿਚ, ਨਿਰਦੋਸ਼ੀ ਹਵਾਲਦਾਰ ਚੰਨਣ ਸਿੰਘ ਨੂੰ, ਮਾਰ ਸੁੱਟਿਆ, ਉਹ ਸਾਂਡਰਸ ਉਸ ਦਿਨ ਸਾਈਮਨ ਕਮਿਸ਼ਨ ਦੀ ਆਮਦ ਉੱਤੇ ਲਾਹੌਰ ਰੇਲਵੇ ਸਟੇਸ਼ਨ ਦੇ ਪੰਜ-ਪੰਜ ਮੀਲ ਨੇੜੇ ਕਿਤੇ ਨਹੀਂ ਸੀ।
ਜਦੋਂ ਮੈਂ ਤੇ ਮੇਰੇ ਸਾਥੀ ਮੁੜ ਕੇ ਕਾਲਜ ਆਏ ਤਾਂ ਅਜੇ ਅਸਾਡਾ ਇਕ ਲੈਕਚਰ ਪ੍ਰੋਫ਼ੈਸਰ ਫ਼ਰਥ ਦਾ, ਰਹਿੰਦਾ ਸੀ। ਅਸੀਂ ਚੁੱਪ-ਚੁਪਾਤੇ, ਪਿਛਲੇ ਦਰਵਾਜ਼ਿਉਂ ਕਮ। ‘ਚ ਵੜੇ ਤਾਂ ਪ੍ਰੋਫ਼ੈਸਰ ਫ਼ਰਥ ਨੇ ਅਸਾਨੂੰ ਦੇਖ ਲਿਆ ਤੇ ਉੱਚੀ ਜੈਕਾਰਾ ਛੱਡਿਆ। “ਸ਼ੇਮ ਸ਼ੈਮਨ, ਗੋ ਬੈਕ।” ਜਿਵੇਂ ਕਿ ਕੁਦਰਤੀ ਸੀ, ਮੈਂ ਤੇ ਮੇਰਾ ਸਾਥੀ ਘਬਰਾ ਗਏ। ਪਰ ਪ੍ਰੋਫ਼ੈਸਰ ਫ਼ਰਥ ਨੇ ਹੱਸ ਕੇ ਅਸਾਡਾ ਦਿਲ ਟਿਕਾਣੇ ਕਰ ਦਿੱਤਾ। ਪ੍ਰੋਫ਼ੈਸਰ ਫ਼ਰਥ ਸ਼ਬਦ- ਉਚਾਰਣ ਬੋਧ (Phonetics) ਦੇ ਮਾਹਿਰ ਸਨ ਅਤੇ ਰਹੱਸਯ ਉਨ੍ਹਾਂ ਦੇ “ਸ਼ੇਮ ਸ਼ੈਮਨ ਗੋ ਬੈਕ’ ਦਾ ਇਤਨਾ ਹੀ ਸੀ ਕਿ ਅਸਾਂ ਭੀ, ਬਾਕੀ ਲੋਕਾਂ ਨਾਲ ਰਲ ਕੇ ਰੇਲਵ ਸਟੇਸ਼ਨ ਉੱਤੇ, ‘ਸ਼ੇਮ ਸ਼ੈਮਨ’ ਕਹਿ ਕੇ ‘ਸਾਈਮਨ’ ਸ਼ਬਦ ਦਾ ਅਸ਼ੁੱਧ ਉਚਾਰਣ ਕੀਤਾ ਹੋਵੇਗਾ ਅਤੇ ਇਉਂ ਪ੍ਰੋਫ਼ੈਸਰ ਫ਼ਰਥ ਕੋਲੋਂ ਪ੍ਰਾਪਤ ਕੀਤੀ ਸਿੱਖਿਆ ਦਾ ਅਨਾਦਰ ਕੀਤਾ ਹੋਵੇਗਾ। ਅਸਾਡੇ ਸਾਈਮਨ ਕਮਿਸ਼ਨ ਦੇ ਬਰਖ਼ਿਲਾਫ਼ ਨਾਹਰੇ ਲਾਉਣ ਉੱਤੇ ਕੋਈ ਇਤਰਾਜ਼ ਉਨ੍ਹਾਂ ਨੂੰ ਨਹੀਂ ਸੀ, ਸਿਵਾਏ ਅਸ਼ੁੱਧ ਸ਼ਬਦ ਉਚਾਰਣ ਦੇ।
ਉਸੇ ਸ਼ਾਮ, ਮੋਰੀ ਦਰਵਾਜ਼ੇ ਦੇ ਬਾਹਰ, ਲਾਹੌਰ ਵਿਚ, ਇਕ ਪਬਲਿਕ ਜਲਸਾ ਹੋਇਆ, ਜਿਸ ਵਿਚ ਲਾਲਾ ਲਾਜਪਤ ਰਾਏ, ਆਪਣੇ ‘ਪੰਜਾਬ ਕੇਸਰੀ’ ਬਿਰੂਦ ਦੀ ਪੈਜ ਰੱਖਦੇ ਹੋਏ ਗਰਜੇ, “ਅੱਜ ਜਿਹੜੀਆਂ ਲਾਠੀਆਂ ਅਸਾਡੀਆਂ ਛਾਤੀਆਂ ‘ਤੇ ਵੱਜੀਆਂ ਹਨ, ਉਹ ਉਤਨੇ ਹੀ ਕਿੱਲ ਅੰਗਰੇਜ਼ੀ ਸਾਮਰਾਜ ਦੀ ਲਾਸ਼ ਦੇ ਤਾਬੂਤ ਵਿਚ ਠੁੱਕ ਗਏ ਹਨ।” ਇਥੇ ਲਾਲਾ ਜੀ ਨੇ ਸਪੱਸ਼ਟ ਦੋਸ਼ ਲਗਾਇਆ ਕਿ ਉਨ੍ਹਾਂ ਦੀ ਛਾਤੀ ਉਪਰ ਮਿਸਟਰ ਸਕਾਟ ਨੇ ਡਾਂਗਾਂ ਮਾਰੀਆਂ ਹਨ।
ਸੰਨ 1942 ਵਿਚ, ਜਦੋਂ ਕਿ ਮੈਂ ਕਰਨਾਲ ਜ਼ਿਲੇ ਦਾ ਡਿਪਟੀ ਕਮਿਸ਼ਨਰ ਸੀ ਅਤੇ ਮਿਸਟਰ ਹੈਮਿਲਟਨ ਹਾਰਡਿੰਗ, ਅੰਬਾਲਾ ਰੇਂਜ ਦੇ ਡਿਪਟੀ ਇਨਸਪੈਕਟਰ ਜਨਰਲ ਪੁਲਿਸ, ਤਾਂ ਇਕ ਸਮੇਂ ਅਸੀਂ ਇਕੱਠੇ ਰਾਤ ਦਾ ਖਾਣਾ ਖਾ ਰਹੇ ਸਾਂ ਕਿ ਉਨ੍ਹਾਂ ਮੈਨੂੰ ਇਹ ਕਥਾ ਸੁਣਾਈ ਕਿ ਸੰਨ 1928 ਵਿਚ, ਸਾਈਮਨ ਕਮਿਸ਼ਨ ਦੀ ਆਮਦ ਵੇਲੇ ਹਵਾ ਵਿਚ ਬੈਂਤ ਉਸ ਨੇ ਘੁਮਾਈ ਸੀ, ਜੋ ਕਿ ਲਾਲਾ ਲਾਜਪਤ ਰਾਏ ਦੀ ਛਤਰੀ ਉੱਤੇ ਜਾ ਲੱਗੀ ਸੀ । ਉਸ ਦੱਸਿਆ ਕਿ ਮਿਸਟਰ ਸਕਾਟ ਉਸ ਸਾਰੇ ਸਮੇਂ ਅੰਦਰ ਰੇਲਵੇ ਪਲੇਟਫ਼ਾਰਮ ਉੱਤੇ ਹੀ ਰਿਹਾ ਸੀ ਅਤੇ ਲਾਲਾ ਲਾਜਪਤ ਰਾਏ ਨੇ ਆਪਣੀ ਇਕ ਪੁਰਾਣੀ ਤੇ ਜ਼ਾਤੀ ਕਿੜ ਕੱਢਣ ਲਈ (ਜਿਸ ਦਾ ਕਿ ਵਰਣਨ ਵਿਸਤਾਰ ਲਾਲਾ ਜੀ ਦੀ ਉੱਚ ਕੀਰਤੀ ਵਿਚ ਕਿਵੇਂ ਭੀ ਵਾਧਾ ਨਹੀਂ ਕਰ ਸਕਦਾ), ਸਕਾਟ ਦੇ ਖ਼ਿਲਾਫ਼ ਇਹ ਕਹਾਣੀ ਘੜ ਲਈ ਸੀ ਕਿ ਸਕਾਟ ਨੇ ਲਾਲਾ ਜੀ ਦੀ ਛਾਤੀ ‘ਤੇ ਡਾਂਗਾਂ ਮਾਰੀਆਂ । ਮੈਂ ਉਸ ਵੇਲੇ ਹੈਮਿਲਟਨ ਹਾਰਡਿੰਗ ਨੂੰ ਇਹ ਪ੍ਰਗਟ ਨਾ ਕੀਤਾ ਕਿ ਚੌਦਾਂ ਵਰ੍ਹੇ ਪਹਿਲਾਂ, ਮੈਂ ਇਹ ਸਭ ਗੱਲਾਂ ਆਪ ਅੱਖੀਂ ਡਿੱਠੀਆਂ ਸਨ, ਪਰ ਮੇਰੇ ਮਨ ਵਿਚ ਇਸ ਅੰਗਰੇਜ਼ ਅਫ਼ਸਰ ਦੀ ਸੱਚਾਈ ਦਾ ਡੂੰਘਾ ਪ੍ਰਭਾਵ ਪਿਆ, ਕਿ ਚੌਦਾਂ ਵਰ੍ਹੇ ਬੀਤਣ ਪਿੱਛੋਂ ਭੀ, ਜਦੋਂ ਕਿ ਇਸ ਘਟਨਾ ਦੇ ਬੜੇ ਦੁਖਾਂਤਕ ਸਿੱਟੇ ਨਿਕਲ ਚੁੱਕੇ ਹਨ, ਇਹ ਆਦਮੀ ਸਤਯ ਨੂੰ ਵਧਾ ਘਟਾ ਨਹੀਂ ਰਿਹਾ।
ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਤੋਂ ਤਿੰਨ ਕੁ ਹਫ਼ਤੇ ਪਿੱਛੋਂ ਹੀ ਲਾਲਾ ਸਜਪਤ ਰਾਏ ਦੀ, ਉਨ੍ਹਾਂ ਦੇ ਪੁਰਾਣੇ ਦੀਰਘ ਰੋਗ, ਨਿਯੂਨ-ਹ੍ਰਦਯ ਗਤੀ ਦੁਆਰਾ, ਦਿਲ ਦੀ ਧਾਪ ਬੰਦ ਹੋਣ ਕਾਰਨ, ਮ੍ਰਿਤੂ ਹੋ ਗਈ ਤਾਂ ਦੋ ਹਿੰਦੂ ਕਾਂਗਰਸੀ ਡਾਕਟਰਾਂ ਨੇ ਇਹ ਸਰਟੀਫ਼ਿਕੇਟ ਦੇ ਦਿੱਤਾ ਕਿ ਇਸ ਮ੍ਰਿਤੂ ਦਾ ਕਰਤਰੀ ਕਾਰਨ (Efficient ne) ਉਹ ਡਾਂਗਾਂ ਦੀਆਂ ਸੱਟਾਂ ਹੀ ਹਨ, ਜਿਹੜੀਆਂ ਕਿ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਵੱਜੀਆਂ ਸਨ। ਨਿਰਸੰਦੇਹ ਇਨ੍ਹਾਂ ਕਾਂਗਰਸੀ ਡਾਕਟਰਾਂ ਨੂੰ ਗਿਆਨ ਸੀ ਕਿ ਮਨੋਕਲਪਤ ਡਾਂਗਾਂ ਦੀਆਂ ਸੱਟਾਂ ਨਾਲੋਂ ਵਧੇਰੇ ਮੰਨਣਯੋਗ ਕਰਤਰੀ ਕਾਰਨ, ਵਾਲਾ ਜੀ ਦੀ ਮ੍ਰਿਤੂ ਦਾ, ਉਹ ਮਾਨਸਕ ਚਿੰਤਾ ਤੇ ਭੈ ਸੀ, ਜਿਹੜਾ ਕਿ ਉਨ੍ਹਾਂ ਨੂੰ ਬਹਿਰ-ਅੰਦਰ ਖਾਈ ਜਾਂਦਾ ਸੀ ਕਿ ਹੁਣ ਉਨ੍ਹਾਂ ਦੀ ਜਨਤਕ ਕੀਰਤੀ, ਪਬਲਿਕ ਜੀਵਨ ਅਤੇ ਨਿੱਜੀ ਸੋਭਾ ਦਾ ਅੰਤ ਹੋਣ ਹੀ ਵਾਲਾ ਹੈ, ਜਿਸ ਸਥਿਤੀ ਬਾਬਤ ਕਿ ਭਾਗਵਦਗੀਤਾ’ ਵਿਚ ਅੰਕਿਤ ਹੈ : ‘ਸੰਭਾਵਮ ਚਾਕੀਰਤੀ ਮਰਣਾਇ ਨਰੁਚਯਤੇ’ (ਜਿਥੇ ਨੇਕਨਾਮੀ ਨਾਲ ਦਿਨ ਕਟੇ ਹੋਣ ਉਥੇ ਸਾਰਾ ਪਾਜ ਉੱਘੜ ਜਾਵੇ ਅਤੇ ਅਪਕੀਰਤੀ ਨਾਲ ਜਿਊਣਾ ਪਵੇ, ਤਦ ਮਰ ਜਾਣਾ ਹੀ ਠੀਕ ਹੈ)।
ਇਹ ਵਾਰਤਾ, ਸੰਖੇਪ ਰੂਪ ਵਿਚ, ਮਾਸਟਰ ਤਾਰਾ ਸਿੰਘ ਜੀ ਦੀ, ਆਪਣੇ ਦੈਨਿਕ ਅਖ਼ਬਾਰ, ‘ਅਕਾਲੀ ਤੇ ਪ੍ਰਦੇਸੀ’, ਅੰਮ੍ਰਿਤਸਰ ਦੇ 30 ਮਾਰਚ, ਸੰਨ 1928 ਦੇ ਅੰਕ ਵਿਚ ਲਿਖੀ ਹੋਈ ਇਸ ਪ੍ਰਕਾਰ ਹੈ :
“ਲਾਲਾ ਲਾਜਪਤ ਰਾਏ ਦੀ ‘ਪੀਪਲਜ਼ ਸਰਵੈਂਟਸ ਸੋਸਾਇਟੀ’ ਨੇ ਮਜ਼ਹਬੀਆਂ, ਰਮਦਾਸੀਆਂ ਤੇ ਹੋਰ ਅਛੂਤ ਆਖੇ ਜਾਂਦੇ ਸਿੰਘਾਂ ਨੂੰ ਪਤਿਤ ਕਰਨ ਦੀ ਲਹਿਰ ਸ਼ੁਰੂ ਕੀਤੀ ਹੋਈ ਹੈ। ਜਿਸ ਤਰ੍ਹਾਂ ਪਹਿਲਾਂ, ਇਸੇ ਮੰਤਵ ਨਾਲ, ਆਰੀਆ ਸਮਾਜੀਆਂ ਨੇ ਸਕੂਲ ਖੋਲ੍ਹ ਕੇ ਆਪਣੀ ਚਾਲ ‘ਤੇ ਪਰਦਾ ਪਾਣ ਲਈ ਕਿਸੇ ਦਾ ਨਾਮ ‘ਭਾਰਤੀ ਸਕੂਲ’ ਅਤੇ ਕਿਸੇ ਦਾ ‘ਪਬਲਿਕ ਸਕੂਲ’ ਰੱਖਿਆ ਸੀ, ਉਸੇ ਤਰ੍ਹਾਂ ਹੁਣ ਇਸ ‘ਪੀਪਲਜ਼ ਸਰਵੈਂਟਸ ਸੋਸਾਇਟੀ’ ਦੇ ਪਰਦੇ ਥੱਲੇ ਫਿਰ ਇਹ ਕਹਿੰਦੇ ਹਨ ਕਿ ਅਸੀਂ ਤਾਂ ਅਛੂਤਾਂ ਨੂੰ ਉੱਚਾ ਕਰ ਰਹੇ ਹਾਂ । ਸਾਡਾ ਕਿਸੇ ਧਰਮ ਨਾਲ ਵਾਸਤਾ ਨਹੀਂ। ਪਰ ਜਦ ਪਿੰਡਾਂ ਵਿਚ ਜਾਂਦੇ ਹਨ ਤਾਂ ਸਿੱਖ ਗੁਰੂਆਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਸਿੱਖ ਧਰਮ ਉੱਤੇ ਹਮਲੇ ਕਰਦੇ ਹਨ ਅਤੇ ਅਸਾਡੇ ਕਈ ਪਿੰਡਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾ ਦਿੱਤਾ ਗਿਆ ਹੈ ਅਤੇ ਉਹ ਲੋਕ ਜੋ ਪਹਿਲਾਂ ਗੁਰੂ ਦੇ ਸ਼ਬਦ ਪੜ੍ਹਦੇ ਸਨ ਅੱਜ ਆਰੀਆ ਸਮਾਜੀ ਗ਼ਜ਼ਲਾਂ ਪੜ੍ਹ ਰਹੇ ਹਨ। . ਸ਼ੋਕ ਦੀ ਗੱਲ ਹੈ ਕਿ ‘ਪੀਪਲਜ਼ ਸਰਵੈਂਟਸ ਸੋਸਾਇਟੀ’ ਜੋ ਇਕ ਪੋਲੀਟੀਕਲ ਜਮਾਤ ਹੈ, ਇਸ ਤਰ੍ਹਾਂ ਸਿੱਖਾਂ ਵਿਰੁੱਧ ਪ੍ਰਚਾਰ ਕਰ ਰਹੀ ਹੈ। ਲਾਲਾ ਲਾਜਪਤ ਰਾਏ ਨੇ ਲਗਭਗ ਸੱਤਰ ਹਜ਼ਾਰ ਰੁਪਇਆ ਅਮਰੀਕਾ ਦੇ ਸਿੰਘਾਂ ਤੋਂ ਸੰਨ 1914-15 ਦੇ ਕੈਦੀ ਸਿੰਘਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਲਿਆਂਦਾ ਸੀ । ਉਹ ਰੁਪਇਆ ਕਿਸੇ ਦੇ ਘਰ ਨਹੀਂ ਪੁੱਜਾ । ਸ਼ਾਇਦ ਇਹ ਰੁਪਇਆ ਹੀ ‘ਪੀਪਲਜ਼ ਸਰਵੈਂਟਸ ਸੋਸਾਇਟੀ’, ਇਸ (ਸਿੱਖੀ ਵਿਰੁੱਧ) ਕੰਮ ਲਈ ਵਰਤ ਰਹੀ ਹੈ। ਇਸ ਵਾਸਤੇ ਅਸੀਂ ਅਮਰੀਕਾ ਕੈਨੇਡਾ ਨਿਵਾਸੀ ਖ਼ਾਲਸਾ ਜੀ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਆਪਣੇ ਰੁਪਏ ਦਾ ਹਿਸਾਬ ਪੁੱਛਣ ਤੇ ਜੇ ਫ਼ਹਿਰਿਸਤ ਘੱਲ ਦੇਣ ਤੇ ਠੀਕ ਪੂਰਾ-ਪੂਰਾ ਲਿਖ ਘੱਲਣ ਤਾਂ ਅਸੀਂ ਉਹ ਲਾਲਾ ਜੀ ਤੋਂ ਵਸੂਲ ਭੀ ਕਰ ਸਕਦੇ ਹਾਂ।” ਸਤੰਬਰ 1928 ਵਿਚ ਤਿੰਨ ਵਾਰ, ਮਾਸਟਰ ਤਾਰਾ ਸਿੰਘ ਜੀ ਨੇ, ਲਾਲਾ ਲਾਜਪਤ ਰਾਏ ਨੂੰ ਲਿਖਿਆ ਕਿ ਉਸ ਸੱਤਰ ਹਜ਼ਾਰ ਰੁਪਏ ਦੀ ਸਿੱਖਾਂ ਦੀ ਅਮਾਨਤ ਦਾ ਵੇਰਵਾ ਦਿੱਤਾ ਜਾਵੇ ਅਤੇ ਚੈਲੰਜ ਕੀਤਾ ਕਿ ‘ਪੀਪਲਜ਼ ਸਰਵੈਂਟਸ ਸੋਸਾਇਟੀ’ ਇਸੇ ਅਮਾਨਤੀ ਰੁਪਏ ਨੂੰ ਖੁਰਦ-ਬੁਰਦ ਕਰ ਕੇ ਲਾਲਾ ਜੀ ਨੇ ਬਣਾਈ ਹੈ, ਪਰ ਲਾਲਾ ਜੀ ਨੇ ਕੋਈ ਉੱਤਰ ਨਾ ਦਿੱਤਾ । ਅਕਤੂਬਰ ਦੇ ਅੰਤ ਯਾ ਨਵੰਬਰ ਦੇ ਚੜ੍ਹਾਅ ਵਿਚ ਮਾਸਟਰ ਜੀ ਨੇ ਲਾਲਾ ਜੀ ਨੂੰ ਕਾਨੂੰਨੀ ਨੋਟਿਸ ਦਿੱਤਾ ਕਿ ਕਿਉਂ ਨਾ ਲਾਲਾ ਜੀ ਉੱਤੇ ਅਮਾਨਤ ਵਿਚ ਖਿਆਨਤ ਅਤੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁਕੱਦਮਾ ਚਲਾਇਆ ਜਾਵੇ, ਜਿਸ ਦਾ ਕੋਈ ਉੱਤਰ ਲਾਲਾ ਜੀ ਨੇ ਨਾ ਦਿੱਤਾ, ਪਰ ਜਿਹੜਾ ਨੋਟਿਸ ਲਾਲਾ ਜੀ ਨੂੰ ਅੰਦਰੋ-ਅੰਦਰ ਘੁਣ ਵਾਂਗੂੰ ਖਾ ਗਿਆ ਅਤੇ 17 ਨਵੰਬਰ 1928 ਨੂੰ ‘ਪੰਜਾਬ ਕੇਸਰੀ’, ਲਾਲਾ ਜੀ ਦੀ, ਦਿਲ ਦੀ ਧਾਪ ਬੰਦ ਹੋਣ ਕਾਰਨ ਮ੍ਰਿਤੂ ਹੋ ਗਈ। ਇਸ ਤਰ੍ਹਾਂ ਅਕਾਸ਼ ਵੇਲ ਦੇ ਫੁੱਲਾਂ ਨੂੰ ਫਲ ਲੱਗੇ ਤੇ ਬਾਂਝ ਵਿਧਵਾ ਦੇ ਸਪੁੱਤਰ ਦਾ ਵਿਵਾਹ ਸੰਸਕਾਰ ਹੋਇਆ। ਲਾਲਾ ਜੀ ਦੀ ਮ੍ਰਿਤੂ ਪਿੱਛੋਂ ਜਦੋਂ ਉਨ੍ਹਾਂ ਦੀ ਅੰਤਮ ਵਸੀਅਤ ਖੋਲ੍ਹ ਕੇ ਪੜ੍ਹੀ ਗਈ ਤਾਂ ਉਸ ਵਿਚ ਲਿਖਿਆ ਹੋਇਆ ਸੀ ਕਿ ‘ਨਾ ਤਾਂ ਕੋਈ ਰੱਬ ਤੇ ਪਰਮਾਤਮਾ ਹੈ ਅਤੇ ਨਾ ਹੀ ਕਿਸੇ ਧਰਮ, ਅਸੂਲ, ਸ਼ੁਭਆਚਾਰ ਦਾ ਸੰਸਾਰ ਦੀ ਤਾਰੀਖ਼ ਵਿਚ ਵਜੂਦ ਹੈ।’ ਇਕ ਕਾਂਗਰਸੀ ਦੇਵੀ ਨੇਤਾ, ਸਰਲਾ ਦੇਵੀ ਚੌਧਰੀ, ਇਸ ਸਮੇਂ ਲਾਹੌਰ ਪਧਾਰੀ ਤੇ ਇਹ ਬਿਆਨ ਅਖ਼ਬਾਰਾਂ ਵਿਚ ਛਪਵਾ ਕੇ ਮੁੜਦੇ ਪੈਰੀਂ ਆਪਣੇ ਸਹੁਰੇ ਘਰ, ਕਲਕੱਤੇ ਚਲੀ ਗਈ:
“ਲਾਲਾ ਜੀ ਨੂੰ ਦੁਸ਼ਟ ਸਕਾਟ ਫ਼ਿਰੰਗੀ ਨੇ ਡਾਂਗਾਂ ਮਾਰ ਕੇ ਕਤਲ ਕਰ ਦਿੱਤਾ ਹੈ। ਕੀ ਪੰਜਾਬ ਦਾ ਮਰਦਊਪੁਣਾ ਬਿਲਕੁਲ ਨਿਪੁੰਸਕ ਬਣ ਚੁੱਕਾ ਹੈ ?”
ਸ੍ਰੀਮਤੀ ਜੀ ਤਾਂ ਇਹ ਇਸਤ੍ਰਤਵ ਮਈ, ਕਾਮਨੀ ਸਹਸਯ, ਪ੍ਰਸ਼ਨ ਕਰ ਕੇ ਸੋਨ ਸੁਨਹਿਰੀ ਬੰਗਾਲੇ ਦੇਸ਼ ਪਹੁੰਚ ਗਏ ਤੇ ਪੰਜਾਬ ਦਾ ਮਰਦਊਪੁਣਾ, ਬਾਲ ਭਗਤ ਸਿੰਘ, ਜਿਸ ਨੂੰ ਕਿ ਨੈਸ਼ਨਲਿਸਟ ਸਿੱਖੀ, ਆਪਣੇ ਚਾਚੇ ਅਜੀਤ ਸਿੰਘ ਕੋਲੋਂ ਤੇ ਦੇਸ਼ ਭਗਤੀ ਆਪਣੇ ਪਿਤਾ ਸ. ਕਿਸ਼ਨ ਸਿੰਘ ਕੋਲੋਂ, ਵਿਰਸੇ ਵਿਚ ਮਿਲੀ ਸੀ, ਦੇ ਸਰਲ ਹਿਰਦੇ ਵਿਚ ਪ੍ਰਚਲਤ ਹੋ ਉਠਿਆ। ਥੋੜ੍ਹਾ ਸਮਾਂ ਹੀ ਬੀਤਿਆ ਸੀ, ਕਿ ਦਸੰਬਰ ਦੇ ਅੰਤ ਦੇ ਦਿਨ ਸਨ ਕਿ ਮੈਂ ਤੇ ਕੁਝ ਹੋਰ ਵਿਦਿਆਰਥੀ, ਗਵਰਨਮੈਂਟ ਕਾਲਜ ਦੇ ‘ਨੀਊ ਹੋਸਟਲ’ ਦੀ ਧੁਰ ਛੱਤ ਉੱਤੇ ਬੈਠੇ ਪੜ੍ਹ ਰਹੇ ਸੀ, ਯਾ ਪੜ੍ਹਨ ਦਾ ਬਹਾਨਾ ਬਣਾ ਕੇ, ਹੇਠਾਂ ਚੌਂਕ ਵਿਚ, ਜਿਥੇ ਕਿ ਡੀ.ਏ.ਵੀ. ਕਾਲਜ ਦਾ ਖੂੰਜਾ ਲੱਗਦਾ ਸੀ, ਅਤੇ ਜਿਸ ਦੇ ਸਾਹਮਣੇ ਡਿਸਟ੍ਰਿਕਟ ਪੁਲਿਸ ਦਾ ਦਫ਼ਤਰ ਸੀ, ਲੋਕਾਂ, ਮੋਟਰਾਂ, ਟਾਂਗਿਆਂ ਦੀ ਆਵਾਜਾਈ ਦੇਖ ਰਹੇ ਸੀ ਕਿ ਠਾਹ ਠਾਹ ਦੋ ਗੋਲੀਆਂ ਚੱਲੀਆਂ ਤੇ ਪੁਲਿਸ ਦੇ ਦਫ਼ਤਰੋਂ ਇਕ ਅੰਗਰੇਜ਼ ਨਿਕਲ ਕੇ ਆਪਣੇ ਮੋਟਰਸਾਈਕਲ ਉੱਤੇ ਚੜ੍ਹਨ ਲੱਗਾ, ਮਰ ਕੇ ਭੋਇੰ ‘ਤੇ ਡਿੱਗਦਾ ਅਸਾਂ ਡਿੱਠਾ। ਫੇਰ ਇਕ ਸਿੱਖ ਪੁਲਸੀਆ, ਡੀ.ਏ.ਵੀ. ਕਾਲਜ ਤੇ ਡੀ.ਏ.ਵੀ. ਹੋਸਟਲ ਵਾਲੀ ਕੰਧ ਦੇ ਖੂੰਜੇ ਵੱਲ ਨੂੰ ਨੱਸਾ ਤਾਂ ਜੁ ਗੋਲੀ ਚਲਾਉਣ ਵਾਲੇ ਨੂੰ ਫੜ ਲਏ। ਠਾਹ ਕਰ ਕੇ ਗੋਲੀ ਉਸ ਨੂੰ ਵੀ ਵੱਜੀ ਤੇ ਉਹ ਭੀ ਮਰ ਕੇ ਭੋਇੰ ਡਿੱਗਾ । ਇਤਨੇ ਨੂੰ ਰੌਲਾ ਗੌਲਾ ਢੇਰ ਪੈ ਗਿਆ ਤੇ ਸਾਰਾ ਚੌਕ ਲੋਕਾਂ ਨਾਲ ਤੇ ਪੁਲਿਸ ਨਾਲ ਭਰ ਗਿਆ।
ਇਉਂ ਭਗਤ ਸਿੰਘ ਨੇ, ਯਾ ਉਸ ਦੇ ਕਿਸੇ ਸਾਥੀ ਨੇ ਸਾਂਡਰਸ ਨੂੰ ਸਕਾਟ ਦੇ ਭੁਲੇਖੇ ਕਤਲ ਕਰ ਦਿੱਤਾ ਅਤੇ ਚੰਨਣ ਸਿੰਘ ਨੂੰ ਇਸ ਅਪਰਾਧ ਵਿਚ ਕਿ ਉਸ ਨੇ ਆਪਣੇ ਸਾਥੀ ਅਫ਼ਸਰ ਦੇ ਕਾਤਲ ਨੂੰ ਫੜਨ ਦਾ ਯਤਨ ਕਰਨ ਦੀ ਧਰਮ-ਪਾਲਨਾ ਕਿਉਂ ਕੀਤੀ।
ਦੂਜੇ ਦਿਨ ਮੈਨੂੰ ਤੇ ਬਾਕੀ ਮੁੰਡਿਆਂ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਮੈਂ ਜੋ ਦੇਖਿਆ ਸੀ, ਉਹ ਤਾਂ ਦੱਸ ਦਿੱਤਾ, ਪਰ ਜਦੋਂ ਮੈਨੂੰ ਭਗਤ ਸਿੰਘ ਨੂੰ ਸ਼ਨਾਖ਼ਤ ਕਰਨ ਦਾ ਸੁਝਾਓ ਦਿੱਤਾ ਗਿਆ ਤੇ ਲਾਲਚ ਭੀ, ਤਾਂ ਮੈਂ ਸਾਫ਼ ਇਨਕਾਰ ਕਰ ਦਿੱਤਾ । ਮੈਂ ਭਗਤ ਸਿੰਘ ਨੂੰ ਪਹਿਲਾਂ ਹੀ ਜਾਣਦਾ ਸੀ ਅਤੇ ਇਹ ਗੱਲ ਦੋ ਵਰ੍ਹੇ ਪਿੱਛੋਂ, ਜਦੋਂ ਮੈਂ ਆਈ.ਸੀ.ਐੱਸ. ਦੇ ਮੁਕਾਬਲੇ ਵਿਚ ਕਾਮਯਾਬ ਹੋਇਆ ਤਾਂ ਮੇਰੇ ਬਰਖ਼ਿਲਾਫ਼ ਸਾਹਮਣੇ ਲਿਆਂਦੀ ਗਈ । ਪਰ ਅਜੇ ਦੇਸ਼ ਉੱਤੇ ਬਿਦੇਸ਼ੀ ਫ਼ਿਰੰਗੀਆਂ ਦਾ ਰਾਜ ਪਹਿਰਾ ਸੀ ਤੇ ਬਿਨਾਂ ਸੋਚੇ ਵਿਚਾਰੇ, ਦੁਸ਼ਟ ਰੁਚੀਆਂ ਨੂੰ ਰਾਜਸੱਤਾ ਦਾ ਇਕੋ ਇਕ ਸਹਾਰਾ ਮੰਨ ਕੇ, ਧੱਕਾ ਤੇ ਅਨਿਆਂ ਕਰਨ ਤੋਂ ਉਹ ਲੋਕ ਸੰਕੋਚ ਕਰਦੇ ਸਨ।
ਭਗਤ ਸਿੰਘ ਤੇ ਉਸ ਦੇ ਸਾਥੀਆਂ ਉੱਤੇ ਕਤਲ ਦਾ ਮੁਕੱਦਮਾ ਚੱਲਿਆ ਤਾਂ ਉਸ ਨੇ ਬਹੁਤ ਹੌਸਲਾ ਰੱਖਿਆ ਤੇ ਅੰਤ ਫਾਂਸੀ ਚੜ੍ਹਨ ਤਕ, ਉਹ ਹਠ ਵਿਚ ਰਿਹਾ। ਸਰਕਾਰ ਨੇ ਉਸ ਦੀ ਇਹ ਅੰਤਮ ਇੱਛਾ ਤਾਂ ਪ੍ਰਵਾਣ ਕਰ ਲਈ ਕਿ ਉਸ ਦੇ ਸਰੀਰ ਦਾ ਦਾਹ ਸੰਸਕਾਰ ਸਿੱਖ ਰਹੁ-ਰੀਤ ਅਨੁਸਾਰ ਕੀਤਾ ਜਾਵੇ, ਪਰ ਉਸ ਦੀ ਇਹ ਪ੍ਰਬਲ ਇੱਛਾ ਕਿ ਉਸ ਨੂੰ ਫਾਂਸੀ ਲੱਗਣ ਤੋਂ ਪਹਿਲਾਂ, ਭਾਈ ਰਣਧੀਰ ਸਿੰਘ, ਜੋ ਕਿ ਉਸ ਸਮੇਂ ਲਾਹੌਰ ਜੇਲ੍ਹ ਵਿਚੋਂ ਛੁੱਟਣ ਵਾਲੇ ਸਨ, ਦੀ ਜਥੇਦਾਰੀ ਵਿਚ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕਣ ਦਿੱਤਾ ਜਾਵੇ, ਅੰਗਰੇਜ਼ੀ ਸਰਕਾਰ ਨੇ, ਕੋਈ ਨੀਤੀ ਵਿਚਾਰ ਕੇ, ਪੂਰੀ ਨਾ ਹੋਣ ਦਿੱਤੀ।
ਇਥੇ ਇਹ ਗੱਲ ਵਰਣਨਯੋਗ ਹੈ ਕਿਉਂਜੁ ਹੁਣ ਰਾਜਸੀ ਹਿੰਦੂਆਂ ਨੇ ਭਗਤ ਸਿੰਘ ਦੀ ਧਾਰਮਿਕ ਵਿਚਾਰਧਾਰਾ ਅਤੇ ਉਸ ਦੇ ਸਰੀਰਕ ਰੂਪ ਨੂੰ, ਹੋਰ ਦਾ ਹੋਰ, ਸਿੱਖਾਂ ਤੋਂ ਉੱਕਾ ਉਪਰਾਮ, ਰੰਗ ਦੇ ਦਿੱਤਾ ਹੈ, ਕਿ ਆਪਣੇ ਅੰਤ ਸਮੇਂ ਤਕ, ਜਿਹੜੇ ਚਿੱਠੀ ਪੱਤਰ ਉਹ ਆਪਣੇ ਘਰ, ਸਾਕਾਂ ਸੰਬੰਧੀਆਂ ਨੂੰ ਭੇਜਦਾ ਰਿਹਾ, ਉਹ ਸਾਰੇ ‘ੴ’ ਨਾਲ ਆਰੰਭ ਹੁੰਦੇ ਹਨ ਅਤੇ ‘ਸਤਿ ਸ੍ਰੀ ਅਕਾਲ’ ਨਾਲ ਅੰਤ।
ਕੀ ਭਗਤ ਸਿੰਘ ਨੂੰ, ਆਪਣੇ ਅੰਤਲੇ ਦਿਨਾਂ ਵਿਚ, ਇਹ ਗਿਆਨ ਹੋ ਗਿਆ ਸੀ, ਕਿ ਉਸ ਨੇ ਸਾਂਡਰਸ ਤੇ ਚੰਨਣ ਸਿੰਘ ਦਾ ਕਤਲ ਕਰ ਕੇ, ਸਿੱਖ ਧਰਮ ਤੇ ਸਿੱਖ ਕੀਮਤਾਂ ਦਾ ਨਿਸ਼ੇਧ ਕੀਤਾ ਹੈ? ਕੀ ਉਹ ਸਮਝ ਗਿਆ ਸੀ ਕਿ ਬੇ-ਗੁਨਾਹ ਆਦਮੀ ਨੂੰ, ਬਿਨਾਂ ਵੰਗਾਰਨ ਦੇ, ਅਗਿਆਤ ਰੀਤ ਨਾਲ ਮਾਰਨਾ, ਸਿੱਖੀ ਸ਼ੌਰਯ ਤੇ ਸਿੰਘ-ਧਰਮ ਦੇ ਵਿਰੁੱਧ ਹੈ? ਕੀ ਉਸ ਨੂੰ ਬੋਧ ਹੋ ਗਿਆ ਸੀ, ਕਿ ਜੋ ਕਾਰਾ ਉਸ ਨੇ ਕੀਤਾ ਹੈ, ਉਸ ਦੀ ਸਿਧਾਂਤਕ ਤਰਕ-ਸਿੱਧੀ, ਘੋਰ ਵਾਮ ਸ਼ਾਕਤ ਮਤ ਦੇ, ਕਾਲੀ ਮਾਤਾ ਨੂੰ ਪ੍ਰਸੰਨ ਕਾਰਿਕ ਮਨੁਸ਼ਮੇਧ ਕਰਮ-ਕਾਂਡਾਂ ਵਿਚ ਤਾਂ ਹੈ, ਪਰ ਸਿੱਖੀ ਵਿਚ ਕਦਾਚਿਤ ਨਹੀਂ ? ਭਗਤ ਸਿੰਘ ਦਾ ਅੰਤਮ ਦਿਨਾਂ ਵਿਚ ਅੰਮ੍ਰਿਤ ਛਕ ਕੇ, ਆਪਣੇ ਪਿਉ ਤੇ ਚਾਚੇ ਦੇ ਕਿਰਦਾਰ, ਸੰਸਕਾਰਾਂ ਨੂੰ ਬਹੁਤੀ ਗੌਰਵਤਾ ਨਾ ਦੇ ਕੇ, ਆਪਣੇ ਪ੍ਰਾਚੀਨ ਪੂਰਵਜਾਂ ਨਾਲ ਆਪਣੇ ਪੱਕੇ ਸੰਬੰਧ ਸਥਾਪਤ ਕਰਨ ਦੀ ਤੀਬਰ ਇੱਛਾ ਤੋਂ ਇਹੋ ਅਨੁਮਾਨ ਲੱਗਦਾ ਹੈ ਕਿ ਇਹ ਪ੍ਰਸ਼ਨ ਉਸ ਦੀ ਆਤਮਾ ਵਿਚ ਗੂੜ੍ਹ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੇ ਸਨ। ਇਨ੍ਹਾਂ ਪ੍ਰਸ਼ਨਾਂ ਦਾ ਕਤਈ ਤੇ ਸਪੱਸ਼ਟ ਉੱਤਰ ਹੀ ਉਹ ਆਪਣੇ ਦੇਸ਼ ਵਾਸੀਆਂ ਨੂੰ, ਅੰਮ੍ਰਿਤ ਛਕ ਕੇ ਦੇਣਾ ਚਾਹੁੰਦਾ ਸੀ, ਜਿਹੜਾ ਉੱਤਰ ਕਿ ਉਸ ਨੂੰ ਅੰਗਰੇਜ਼ ਨੌਕਰਸ਼ਾਹੀ ਨੇ, ਇਹ ਨੀਤੀ ਵਿਚਾਰ ਕੇ ਨਾ ਦੇਣ ਦਿੱਤਾ ਕਿ ਕਿਤੇ ਬਹੁਤ ਸਾਰੇ ਸਿੱਖ ਸ਼ਾਕਤ ਮਤ ਦੇ ਮਨੁਸ਼ਮੇਧ ਸਿਧਾਂਤ ਨੂੰ ਹੀ ਸਿੱਖੀ ਦਾ ਅੰਗ ਨਾ ਸਮਝਣ ਲੱਗ ਜਾਣ, ਜਿਵੇਂ ਕਿ ਪਹਿਲਾਂ, ਅਮਰੀਕਾ, ਕੈਨੇਡਾ ਵਿਚ ਵੱਸਦੇ ਸਿੱਖ, ਨਵੀਨ ਸ਼ਾਕਤ ਮਤ ਆਧਾਰਤ ਰਾਸ਼ਟਰਵਾਦ ਨੂੰ ਸ਼ੁੱਧ ਸਿੱਖ ਸਿਧਾਂਤ ਮੰਨਣ ਲੱਗ ਪਏ ਸਨ ਤੇ ਜਿਵੇਂ ਕੁਝ ਆਪ-ਹੁਦਰੇ ਮਨਮੁਖ ਸਿੱਖ ਮਾਰਕਸਵਾਦ ਨੂੰ ਸਿੱਖੀ ਅਨੁਕੂਲ ਮੰਨਦੇ ਹਨ ਤੇ ਇਉਂ ਬੰਗਾਲ ਵਾਂਗਰ, ਪੰਜਾਬ ਵਿਚ ਭੀ ਯਵਨ-ਰਕਤਸਰਾਵ, ਅੰਗਰੇਜ਼ਾਂ ਤੇ ਮੁਸਲਮਾਨਾਂ ਦਾ ਖੂਨ ਕਰਨਾ, ਸਿੱਖ ਧਾਰਮਿਕ ਲਹਿਰ ਦਾ ਰੂਪ ਧਾਰਨ ਨਾ ਕਰ ਲਵੇ। ਪਰ ਜੋ ਗੱਲਾਂਬਾਤਾਂ ਭਾਈ ਰਣਧੀਰ ਸਿੰਘ ਜੀ ਨਾਲ, ਭਗਤ ਸਿੰਘ ਦੀਆਂ, ਇਨ੍ਹਾਂ ਅੰਤਲੇ ਦਿਨਾਂ ਵਿਚ ਹੋਈਆਂ ਦੱਸੀਆਂ ਜਾਂਦੀਆਂ ਹਨ, ਉਨ੍ਹਾਂ ਤੋਂ ਇਹੋ ਸਿੱਧ ਹੁੰਦਾ ਹੈ ਕਿ ਭਗਤ ਸਿੰਘ ਨੈਸ਼ਨਲਿਸਟ ਆਦਿ, ਨਵੀਨ ਸਿੱਖੀ, ਤੇ ਨਿਰੋਲ ਗੁਰੂਆਂ ਦੀ ਸਿੱਖੀ, ਦੇ ਅੰਤਰ ਦੀ ਰੂਪ-ਰੇਖਾ ਪਛਾਣ ਗਿਆ ਸੀ ਅਤੇ ਅੰਤਮ ਇੱਛਾ ਜੋ ਉਸ ਨੇ ਇਹ ਦੱਸੀ ਕਿ ਉਸ ਦਾ ਦਾਹ ਸੰਸਕਾਰ ਸਿੱਖ ਧਰਮ ਅਨੁਸਾਰ ਹੀ ਹੋਵੇ, ਉਹ ਇਸੇ ਗੱਲ ਦਾ ਸੂਚਕ ਹੈ।
ਅਸਾਡੇ ਕੁਝ ਦੇਸ਼ ਵਾਸੀ, ਭਗਤ ਸਿੰਘ ਨੂੰ ‘ਸ਼ਹੀਦੇ-ਆਜ਼ਮ’ ਕਹਿੰਦੇ ਹਨ, ਪਰੰਤੂ ਭਗਤ ਸਿੰਘ ਨੂੰ ‘ਸ਼ਹੀਦ’ ਕਹਿਣਾ ਹੀ, ਬਿਲਕੁਲ ਅਯੋਗ ਤੇ ਅਗਿਆਨ ਆਸ਼੍ਰਿਤ ਹੈ, ‘ਸ਼ਹੀਦੇ-ਆਜ਼ਮ’ ਹੋਣਾ ਤਾਂ ਬੜੇ ਦੂਰ ਦੀ ਗੱਲ ਹੈ। ‘ਸ਼ਹੀਦ’ ਪਦ ਪਦਵੀ ਦੋ ਲਕਸ਼ਣਾਂ ਉੱਤੇ ਆਧਾਰਤ ਹੈ, (1) ਮ੍ਰਿਤੂ ਪ੍ਰਾਪਤ ਕਰਨ ਵਾਲਾ ਆਪਣੇ ਕਿਸੇ ਦ੍ਰਿੜ੍ਹ ਧਾਰਮਿਕ ਨਿਸ਼ਚਾ, ਵਿਸ਼ਵਾਸ, ਈਮਾਨ, ਅਕੀਦੇ ਦੀ ਕਤੱਈ ਗਵਾਹੀ ਆਪਣੀ ਜਾਨ ਵਾਰ ਕੇ, ਦੇਣ ਲਈ ਤਤਪਰ ਹੋਵੇ, ਅਤੇ (2) ਮ੍ਰਿਤੂ ਪ੍ਰਾਪਤ ਕਰਨ ਤੋਂ ਪਹਿਲਾਂ ਉਸ ਨੂੰ ਆਪਣਾ ਵਿਸ਼ਵਾਸ ਅਕੀਦਾ ਤਿਆਗ ਕੇ, ਜਾਨ ਬਚਾਉਣ ਦੀ ਖੁੱਲ੍ਹ ਹੋਵੇ। ਜਿਥੇ ਇਹ ਦੋਵੇਂ ਲਕਸ਼ਣ ਪੂਰਣ ਤੌਰ ‘ਤੇ ਲਾਗੂ ਨਾ ਹੁੰਦੇ ਹੋਣ, ਉਥੇ ‘ਸ਼ਹੀਦੀ’ ਦੀ ਗੱਲ ਕਰਨਾ ਨਿਰਮੂਲ ਹੈ। ਕੁਰਬਾਨੀ ਭਾਵੇਂ ਕਿਤਨੀ ਵੀ ਵੱਡੀ, ਕਿਤਨੇ ਵੀ ਮਹਾਨ ਮੰਤਵ ਲਈ, ਕਿਤਨੀ ਭੀ ਦਲੇਰੀ ਨਾਲ ਕਿਉਂ ਨਾ ਦਿੱਤੀ ਗਈ ਹੋਵੇ। ਭਗਤ ਸਿੰਘ ਦੇ ਫਾਂਸੀ ਚੜ੍ਹਨ ਉੱਤੇ ਇਹ ਦੋਵੇਂ ਲਕਸ਼ਣ ਲਾਗੂ ਨਹੀਂ ਹੁੰਦੇ। ਉਸ ਦੇ ਸ਼ਹੀਦ ਬਣਾਏ ਜਾਣ ਦੇ ਦੋ ਯਾ ਤਿੰਨ ਕਾਰਨ ਹੀ ਹੋ ਸਕਦੇ ਹਨ। ਇਕ ਤਾਂ ਇਹ ਕਿ ਉਸ ਦਾ ਚਰਿਤ੍ਰ ਦਲੇਰੀ ਤੇ ਨਿਰਭੈਤਾ ਪੂਰਤ ਸੀ। ਦਲੇਰੀ ਅਤੇ ਨਿਰਭੈਤਾ ਦੇ ਗੁਣ, ਭਾਵੇਂ ਉਨ੍ਹਾਂ ਦਾ ਪ੍ਰਯੋਗ ਠੀਕ ਨਾ ਭੀ ਹੋਇਆ ਹੋਵੇ ਯਾ ਸਪੱਸ਼ਟ ਅਯੋਗ ਹੀ ਕਿਉਂ ਨਾ ਹੋਇਆ ਹੋਵੇ, ਆਮ ਲੋਕਾਂ ਦੀ ਪ੍ਰਸੰਸਾ ਦਾ ਪਾਤਰ ਬਣ ਜਾਂਦੇ ਹਨ । ਦੂਜਾ ਕਾਰਨ ਸਪੱਸ਼ਟ ਇਹੋ ਜਾਪਦਾ ਹੈ ਕਿ ਉਸ ਨੇ ਅੰਗਰੇਜ਼ ਸਾਂਡਰਸ ਅਤੇ ਉਸ ਨੂੰ ਬਚਾਉਣ ਵਾਲੇ ਸਿੱਖ ਨੂੰ, ਮਾਰ ਕੇ, ਕਾਲੀ ਮਾਤਾ ਜੋ ਕਿ ਆਧੁਨਿਕ ਰਾਸ਼ਟਰਵਾਦੀ ਹਿੰਦੂਆਂ ਦੇ ਵਿਚਾਰ ਵਿਚ, ਭਾਰਤ ਮਾਤਾ ਦਾ ਹੀ ਅਧਿਯਾਤਮਕ ਰੂਪ ਹੈ, ਦੀ ਪ੍ਰਸੰਸਾ ਪ੍ਰਾਪਤ ਕੀਤੀ ਹੈ। ਤੀਜਾ ਤੇ ਸਭ ਤੋਂ ਵੱਧ ਪ੍ਰਬਲ ਕਾਰਨ ਇਹ ਭੀ ਹੋ ਸਕਦਾ ਹੈ, ਕਿ ਉਸ ਨੇ ਕਤਲ ਕਰਨ ਪਿੱਛੋਂ, ਲਾਹੌਰੋਂ ਭੇਸ ਵਟਾ ਕੇ ਨੱਸ ਜਾਣ ਦੇ ਇਰਾਦੇ ਨਾਲ, ਸਿੱਖੀ ਦੇ ਚਿੰਨ੍ਹ, ਪਵਿੱਤਰ ਕੇਸ, ਕਤਲ ਕਰਵਾ ਦਿੱਤੇ ਸਨ, ਜਿਸ ਨੀਚ ਕਰਮ ਨੂੰ ਕਿ ਅਸਾਡੇ ਹਿੰਦੂ ਭਾਈਆਂ ਦਾ ਇਕ ਵਰਗ ਮੁੱਢ ਤੋਂ ਹੀ ਵੱਡਾ ਪ੍ਰਸੰਸਾਜਨਕ ਤੇ ਪੁੰਨਯ ਕਰਮ ਸਮਝਦਾ ਰਿਹਾ ਹੈ। ਸਰਕਾਰ ਹਿੰਦ ਦੇ ਸੀ.ਆਈ.ਡੀ. ਦੇ ਪ੍ਰਮੁੱਖ ਮਿਸਟਰ ਡੀ. ਪੈਟਰੀ (D. Petrie) ਅਸਿਸਟੈਂਟ ਡਾਇਰੈਕਟਰ ਕ੍ਰਿਮੀਨਲ ਇੰਟੈਲੀਜੈਂਟਸ, ਗੌਵਰਨਮੈਂਟ ਆਫ਼ ਇੰਡੀਆ ਦੀ ਮਿਤੀ 11 ਅਗਸਤ ਸੰਨ 1911 ਦੀ ਖ਼ੁਫ਼ੀਆ ਰੀਪੋਰਟ ‘ਸਿੱਖ ਰਾਜਨੀਤੀ ਦੇ ਉਤਰਾ ਚੜ੍ਹਾਅ, ਸੰਨ 1900-1911’ ਦੇ ਵਿਸ਼ੇ ਉੱਤੇ ‘ਨੈਸ਼ਨਲ ਆਰਕੀਵਸ’ ਦਿੱਲੀ ਵਿਚ ਸਾਂਭੀ ਗਈ ਹੈ, ਜਿਸ ਦੇ ਪੈਰਾ 6 ਵਿਚ ਲਿਖਿਆ ਹੋਇਆ ਹੈ:
“ਹਿੰਦੂ ਮਤ ਮੁੱਢ ਤੋਂ ਹੀ ਸਿੱਖੀ ਦਾ ਸ਼ਤ੍ਰ ਚਲਿਆ ਆਉਂਦਾ ਹੈ, ਕਿਉਂਜੁ ਸਿੱਖ ਗੁਰੂਆਂ ਨੇ ਜਾਤ-ਪਾਤ, ਜੋ ਕਿ ਬ੍ਰਾਹਮਣੀ ਮਤ ਦੀ ਆਧਾਰ ਸ਼ਿਲਾ ਹੈ, ਦੀ ਭਰਪੂਰ ਤੇ ਸਫਲ ਮੁਖ਼ਾਲਫ਼ਤ ਕੀਤੀ ਹੈ। ਇਸ ਕਾਰਨ ਹਿੰਦੂਆਂ ਦੀ ਇਹ ਨਿਸ਼ਚਿਤ ਨੀਤੀ ਚਲੀ ਆਉਂਦੀ ਹੈ ਕਿ ਸਿੱਖ ਧਰਮ ਦਾ ਵਿਨਾਸ਼ ਕੀਤਾ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਸਿੱਖੀ ਗ੍ਰਹਿਣ ਕਰਨੋਂ ਭੀ ਰੋਕਦੇ ਹਨ ਅਤੇ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਅੰਮ੍ਰਿਤ ਛਕ ਕੇ ਤਿਆਰ-ਬਰ-ਤਿਆਰ ਖ਼ਾਲਸਾ ਬਣਨੋਂ ਭੀ ਰੋਕਦੇ ਹਨ। ਜਿਹੜੇ ਸਿੱਖੀ ਗ੍ਰਹਿਣ ਕਰ ਚੁੱਕੇ ਹਨ ਅਤੇ ਜੋ ਅੰਮ੍ਰਿਤਧਾਰੀ ਸਿੰਘ ਹੈਣ, ਉਨ੍ਹਾਂ ਨੂੰ ਹਿੰਦੂ, ਹਰ ਪ੍ਰਕਾਰ ਦੇ ਹੀਲੇ ਤੇ ਲਾਲਚ ਵਰਤ ਕੇ, ਸਿੱਖੀ ਤੋਂ ਪਤਿਤ ਕਰਨ ਲਈ ਸਦੀਵ ਤਤਪਰ ਰਹਿੰਦੇ ਹਨ। ਹਿੰਦੂ ਮਤ ਨੇ ਬੁੱਧਮਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਮੁਕਾਇਆ ਹੈ ਅਤੇ ਹਿੰਦੂ ਸਿੱਖਾਂ ਨੂੰ ਵਿਨਾਸ਼ ਕਰਨ ਵਿਚ ਬਹੁਤ ਹੱਦ ਤਕ ਸਫਲ ਹੋ ਚੁੱਕੇ ਹਨ ।’
ਭਾਈ ਰਣਧੀਰ ਸਿੰਘ ਦੀਆਂ ‘ਜੇਲ੍ਹ ਚਿੱਠੀਆਂ’ ਅਨੁਸਾਰ, ਸ. ਭਗਤ ਸਿੰਘ ਨੇ ਮੰਨ ਲਿਆ ਸੀ ਕਿ ਉਸ ਨੇ ਆਪਣੀ ਗ੍ਰਿਫ਼ਤਾਰੀ ਪਿੱਛੋਂ ਭੀ ਸਿੱਖੀ ਦਾ ਨਿਸ਼ਾਨ, ਪਵਿੱਤਰ ਕੇਸ, ਇਸ ਕਰਕੇ ਦੋਬਾਰਾ ਨਹੀਂ ਸੀ ਰੱਖੇ ਕਿ ਕਿਤੇ ਹਿੰਦੂ ਪ੍ਰੈੱਸ ਭਗਤ ਸਿੰਘ ਦੀ ਕੁਰਬਾਨੀ ਅੱਖੋਂ ਓਹਲੇ ਕਰ ਕੇ ਮਿੱਟੀ ਘੱਟੇ ਵਿਚ ਹੀ ਨਾ ਰੋਲ ਦੇਵੇ ਜਿਵੇਂ ਕਿ ਹੋਰ ਅਨੇਕ ਸਿੱਖ ਦੇਸ਼ ਭਗਤਾਂ ਬਾਰੇ ਹੋਇਆ।
ਸੰਨ 1930 ਵਿਚ ਸਾਈਮਨ ਕਮਿਸ਼ਨ ਦੀ ਰੀਪੋਰਟ ਦੀ ਪਹਿਲੀ ਜਿਲਦ ਛਪੀ, ਪਰ ਇਸ ਨੂੰ ਪ੍ਰਵਾਨ ਕਰਨਾ ਤਾਂ ਇਕ ਪਾਸੇ ਰਿਹਾ, ਕਿਸੇ ਨੇ ਠੰਢੇ ਦਿਲ ਨਾਲ ਵਿਚਾਰਿਆ ਭੀ ਨਾ । ਸੰਨ 1929 ਵਿਚ ਕਾਂਗਰਸ ਦਾ ਸਾਲਾਨਾ ਸਮਾਗਮ ਲਾਹੌਰ, ਰਾਵੀ ਦੇ ਕੰਢੇ ਹੋਇਆ ਤਾਂ 26-27 ਜਨਵਰੀ ਦੀ ਅੱਧੀ ਰਾਤ ਨੂੰ, ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਪੂਰਨ ਸ੍ਵਰਾਜ ਦਾ ਮਤਾ ਪਾਸ ਕੀਤਾ ਗਿਆ । ਇਨ੍ਹਾਂ ਸਤਰਾਂ ਦਾ ਲਿਖਾਰੀ, ਉਸ ਹਿਮ-ਰਿਤੂ ਦੀ ਕੜਕਦੀ ਠੰਢੀ ਰਾਤ, ਉਥੇ ਕੌਮੀ ਵਾਲੰਟੀਅਰ ਦੇ ਰੂਪ ਵਿਚ ਮੌਜੂਦ ਸੀ।
1930-31 ਵਿਚ ਕਾਂਗਰਸ ਨੇ ਨਾ-ਮਿਲਵਰਤਣ ਤੇ ਸਤਯਗ੍ਰਹ ਦਾ ਕੌਤਕ ਆਰੰਭ ਦਿੱਤਾ ਅਤੇ ਹਜ਼ਾਰਾਂ ਲੋਕ ਕਾਨੂੰਨ ਤੋੜਨ ਦੇ ਅਪਰਾਧ ਵਿਚ ਜੇਨ੍ਹੀਂ ਡੱਕੇ ਗਏ। ਅੰਗਰੇਜ਼ਾਂ ਨੇ ਕਾਂਗਰਸ ਦਾ ਇਹ ਰਾਮ-ਰੌਲਾ ਤਾਂ ਦਬਾ ਦਿੱਤਾ, ਪਰ ਤਾਕਤ ਦੇ ਤੇ ਤਲਵਾਰ ਦੇ ਜ਼ੋਰ ਨਾਲ ਰਾਜ ਕਰੀ ਜਾਣਾ, ਉਨ੍ਹਾਂ ਦਾ ਅੰਤਮ ਨਿਸ਼ਾਨਾ ਕਦਾਚਿਤ ਨਹੀਂ ਸੀ। ਵਾਇਸਰਾਇ, ਲਾਰਡ ਇਰਵਨ ਨੇ ਲੰਡਨ ਵਿਚ, ਬਰਤਾਨਵੀ ਗੌਵਰਨਮਿੰਟ ਨਾਲ ਸਲਾਹ ਕਰ ਕੇ, ਇਹ ਐਲਾਨ ਕੀਤਾ ਕਿ :
“ਸੰਨ 1917 ਦੇ ਹਿੰਦੁਸਤਾਨ ਦੇ ਰਾਜਸੀ ਨਿਸ਼ਾਨੇ ਬਾਰੇ ਕੀਤੇ ਗਏ ਐਲਾਨ ਦਾ ਠੀਕ ਭਾਵ ਇਹੋ ਹੈ ਕਿ ਹਿੰਦੁਸਤਾਨ ਡੁਮੀਨੀਅਨ ਸਟੇਟਸ ਦਾ ਦਰਜਾ ਪ੍ਰਾਪਤ ਕਰੋ।”
ਨਾਲ ਹੀ ਇਹ ਫ਼ੈਸਲਾ ਕੀਤਾ ਗਿਆ ਕਿ ਹਿੰਦੁਸਤਾਨੀ ਲੀਡਰਾਂ ਤੇ ਹਿੰਦੁਸਤਾਨੀ ਰਾਜਿਆਂ ਦੇ ਨੁਮਾਇੰਦਿਆਂ ਦੀ ਇਕ ਰਾਊਂਡ ਟੇਬਲ ਕਾਨਫ਼ਰੰਸ ਲੰਡਨ ਬੈਠੇ, ਜਿਹੜੀ ਕਿ ਸੰਮਿਲਤ ਤੇ ਸੰਯੁਕਤ ਹਿੰਦੁਸਤਾਨ ਦੀ ਰਾਜ-ਬਣਤਰ ਬਾਰੇ ਵਿਧਾਨ ਦਾ ਨਿਰਣਾ ਕਰੇ । ਇਹ ਕਾਨਫ਼ਰੰਸ ਦਸੰਬਰ 1930 ਨੂੰ, ਲੰਡਨ ਵਿਚ ਹੋਈ, ਜਿਸ ਵਿਚ ਕਿ 57 ਲੀਡਰ ਬ੍ਰਿਟਿਸ਼ ਹਿੰਦੁਸਤਾਨ ਦੇ ਤੇ 16 ਬਰਤਾਨਵੀ ਸਰਕਾਰ ਵਲੋਂ ਸ਼ਾਮਲ ਹੋਏ। ਇਸ ਰਾਊਂਡ ਟੇਬਲ ਕਾਨਫ਼ਰੰਸ ਵਿਚ ਮਹਾਰਾਜਾ ਬੀਕਾਨੇਰ ਤੇ ਨਵਾਬ ਭੋਪਾਲ ਨੇ, ਖ਼ਾਸ ਕਰਕੇ, ਸੰਮਿਲਤ ਤੇ ਸੰਯੁਕਤ ਕੇਂਦਰੀ ਸਰਕਾਰ ਨੂੰ ਰਾਜ ਅਧਿਕਾਰ ਦੇਣ ਹਿਤ, ਸ਼ਲਾਘਾ ਯੋਗ ਵਤੀਰਾ ਧਾਰਨ ਕੀਤਾ, ਪਰ ਉਸ ਵੇਲੇ ਚਰਚਿਲ ਤੇ ਉਸ ਦੇ ਟੋਰੀ ਸਾਥੀਆਂ ਨੇ, ਕੋਈ ਤਸੱਲੀਬਖ਼ਸ਼ ਫ਼ੈਸਲਾ ਨਾ ਹੋਣ ਦਿੱਤਾ। ਇਸੇ ਸਮੇਂ ਚਰਚਿਲ ਨੇ ਇਹ ਜਗਤ-ਵਿਖਿਆਤ ਵਾਕ ਕਹੇ :
“ਇਸ ਨਾਲੋਂ ਵਧੇਰੇ ਹੱਤਕ ਬ੍ਰਿਟਿਸ਼ ਸਾਮਰਾਜ ਦੀ ਕੀ ਹੋ ਸਕਦੀ ਹੈ ਕਿ ਅਸੀਂ ਇਕ ਅੱਧ-ਕੱਜੇ ਫ਼ਕੀਰ (a half naked fakir) ਨਾਲ ਇਕੋ ਮੇਜ ‘ਤੇ ਬੈਠ ਕੇ ਸਲਾਹ ਮਸ਼ਵਰੇ ਕਰੀਏ?”
ਇਸ ਰਾਊਂਡ ਟੇਬਲ ਕਾਨਫ਼ਰੰਸ ਵਿਚ ਸ੍ਵਰਗਵਾਸੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਭੀ ਪਧਾਰੇ ਸਨ । ਇਨ੍ਹਾਂ ਦੇ ਵਲੈਤ ਨੂੰ ਟੁਰਨ ਤੋਂ ਪਹਿਲਾਂ, ਮੈਂ ਤੇ ਮੇਰਾ ਇਕ ਹੋਰ ਗੌਵਰਨਮਿੰਟ ਕਾਲਜ, ਲਾਹੌਰ ਦੀ ਸਿੱਖ ਐਸੋਸੀਏਸ਼ਨ ਦਾ ਸਾਥੀ, ਮਹਾਰਾਜਾ ਭੁਪਿੰਦਰ ਸਿੰਘ ਨੂੰ, ਜਿਹੜੇ ਕਿ ਲਾਹੌਰ ਉਤਰੇ ਹੋਏ ਸਨ, ਮਿਲਣ ਗਏ ਤਾਂ ਉਨ੍ਹਾਂ ਸਾਨੂੰ ਗੱਲਾਂ ਗੱਲਾਂ ਵਿਚ ਕਿਹਾ :
“ਹਿੰਦੁਸਤਾਨ ਵਿਚ ਅੰਗਰੇਜ਼ਾਂ ਦਾ ਤਸੱਲਤ ਬਹੁਤਾ ਚਿਰ ਹੁਣ ਨਹੀਂ ਰਹਿਣਾ ਤੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਤੇ ਦੇਸੀ ਰਿਆਸਤਾਂ ਦੀ ਕਿਸਮਤ ਹੁਣ ਕੁਠਾਲੀ ਵਿਚ ਪਈ ਹੋਈ ਹੈ। ਮੈਂ ਤਾਂ ਆਪਣੀ ਉਮਰ ਗੱਦੀ ਉੱਤੇ ਬੈਠਾ ਹੀ ਭੋਗ ਲਵਾਂਗਾ, ਪਰ ਸਿੱਖਾਂ ਦੀ ਕੋਈ ਸੇਵਾ ਮੈਥੋਂ ਹੋ ਆਉਂਦੀ ਤਾਂ ਮੇਰੀ ਆਤਮਾ ਨੂੰ ਬੜੀ ਤਸੱਲੀ ਹੁੰਦੀ । ਹੁਣ, ਜੇ ਸਿੱਖ ਮੈਨੂੰ ਆਪਣਾ ਜਥੇਦਾਰ ਮਿਥ ਲੈਣ ਤਾਂ ਮੈਂ ਵਲਾਇਤੋਂ ਸਿੱਖਾਂ ਲਈ ਜ਼ਰੂਰ ਕੋਈ ਠੋਸ ਲਾਭ ਲੈ ਕੇ ਮੁੜਾਂ ਤਾਂ ਜੁ ਸਿੱਖ ਪੰਥ ਕਦੇ ਯਾਦ ਕਰੇ ਕਿ ਭੂਪੇ ਜੱਟ ਦੀਆਂ ਰਗਾਂ ਵਿਚ ਬਾਬਾ ਆਲਾ ਸਿੰਘ ਦਾ ਹੀ ਖੂਨ ਸੀ। ਪਰ, ਮੁੰਡਿਓ, ਤੁਹਾਡੇ ਅਕਾਲੀ ਲੀਡਰ ਹੱਥ ਧੋ ਕੇ ਮੇਰੇ ਪਿੱਛੇ ਪਏ ਹੋਏ ਹਨ। ਉਹ ਸੱਚ ਹੀ ਕਹਿੰਦੇ ਹਨ ਕਿ ਮੈਂ ਸਿੱਖੀ ਰਹਿਤ-ਬਹਿਤ ਵਿਚ ਪੱਕਾ ਨਹੀਂ, ਪਰ ਨਿਰੇ ਕਛਹਿਰਿਆਂ ਨੇ ਭੀ ਸਿੱਖਾਂ ਦਾ ਕੁਝ ਨਹੀਂ ਸਾਰਨਾ। ਇਹ ਮੇਰੇ ਬਚਨ ਤੁਸੀਂ ਕਦੇ ਯਾਦ ਕਰੋਗੇ।”
ਮੈਂ ਇਹ ਗੱਲ ਸਰਦਾਰ ਅਮਰ ਸਿੰਘ, ਐਡੀਟਰ, ‘ਸ਼ੇਰੇ ਪੰਜਾਬ’ ਨੂੰ ਜਾ ਦੱਸੀ ਤਾਂ ਉਹ ਕਹਿਣ ਲੱਗੇ, “ਇਹ ਗੱਲ ਹੋ ਚੁੱਕੀ ਹੈ। ਮਾਸਟਰ (ਤਾਰਾ ਸਿੰਘ ਜੀ), ਭੁਪਿੰਦਰ ਸਿੰਘ ਨੂੰ ਸਿੱਖਾਂ ਦਾ ਨੁਮਾਇੰਦਾ ਕਦਾਚਿਤ ਮੰਨਣ ਨੂੰ ਤਿਆਰ ਨਹੀਂ ਤੇ ਮਾਸਟਰ ਨੂੰ ਅੰਗਰੇਜ਼ ਵਲਾਇਤ ਬੁਲਾਣ ਨੂੰ ਤਿਆਰ ਨਹੀਂ। ਪੰਥ ਦਾ ਗੁਰੂ ਰਾਖਾ।”
ਅੱਜ 35-40 ਵਰ੍ਹੇ ਇਨ੍ਹਾਂ ਗੱਲਾਂ ਹੋਈਆਂ ਨੂੰ ਬੀਤ ਚੁੱਕੇ ਹਨ, ਪਰ ਇਹ ਗੱਲਾਂ ਮੈਨੂੰ ਕੱਲ੍ਹ ਵਾਂਗਰ ਯਾਦ ਹਨ।
ਇਸ ਪਹਿਲੀ ਰਾਊਂਡ ਟੇਬਲ ਕਾਨਫ਼ਰੰਸ ਦੀ ਬੇੜੀ ਜਿਸ ਚੱਟਾਨ ਨਾਲ ਲੱਗ ਕੇ ਬਿਲਕੁਲ ਰੁਕ ਗਈ, ਉਹ ਸੀ ਫ਼ਿਰਕਾਦਾਰੀ ਨੁਮਾਇੰਦਗੀ ਦਾ ਮਸਲਾ। ਇਸ ਸਮੇਂ ਪਹਿਲੀ ਵਾਰ ਅਛੂਤ ਜਾਤੀਆਂ ਵੱਲੋਂ ਨੁਮਾਇੰਦਗੀ ਦੀ ਮੰਗ ਕੀਤੀ ਗਈ ਤੇ ਇਉਂ ਸਭ ਨੇ ਮਹਿਸੂਸ ਕੀਤਾ ਕਿ ਜਿਤਨਾ ਚਿਰ ਕਾਂਗਰਸ ਸ਼ਾਮਲ ਨਹੀਂ ਕੀਤੀ ਜਾਂਦੀ, ਉਤਨਾ ਚਿਰ ਕੋਈ ਪੱਕਾ ਹੱਲ ਇਸ ਔਕੜ ਦਾ ਲੱਭਣਾ ਔਖਾ ਹੈ।
ਇਉਂ, ਦੂਜੀ ਰਾਊਂਡ ਟੇਬਲ ਕਾਨਫ਼ਰੰਸ ਦੀ ਨੀਂਹ ਬੱਝੀ। ‘ਗਾਂਧੀ-ਇਰਵਨ ਪੈਕਟ’ ਸੰਨ 1931 ਵਿਚ ਹੋਇਆ, ਜਿਸ ਕਾਰਨ ਗੌਵਰਨਮਿੰਟ ਨੇ ਸਤਯਾਗ੍ਰਹ ਦੇ ਕੈਦੀ ਛੱਡ ਦਿੱਤੇ, ਵਸੂਲੇ ਹੋਏ ਜੁਰਮਾਨੇ ਮੋੜ ਦਿੱਤੇ ਅਤੇ ਕਾਂਗਰਸ-ਦਬਾਊ ਕਾਨੂੰਨ ਵਾਪਸ ਲੈ ਲਏ। ਕਾਂਗਰਸ ਦੇ ਰਾਊਂਡ ਟੇਬਲ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਰਾਹ ਸਾਫ਼ ਹੋ ਗਿਆ।
ਜੁਲਾਈ 1931 ਵਿਚ ਜਦੋਂ ਦੂਜੀ ਰਾਊਂਡ ਟੇਬਲ ਕਾਨਫ਼ਰੰਸ ਦੇ ਮੈਂਬਰ ਵਲਾਇਤ ਜਾਣ ਵਾਲੇ ਜਹਾਜ਼ ‘ਤੇ ਚੜ੍ਹੇ ਤਾਂ ਮੈਂ ਭੀ ਨਾਲ ਹੀ ਵਲੈਤ ਪੜ੍ਹਨ ਜਾਣ ਲਈ ਜਹਾਜ਼ ਚੜ੍ਹਿਆ। ਮਿਸਟਰ ਜਿਨਾਹ ਓਦੋਂ ਮੇਰੇ ਹਮਸਫ਼ਰ ਸਨ ਤੇ ਓਦੋਂ, ਤੇ ਉਸ ਦੇ ਪਿੱਛੋਂ, ਮੈਂ ਉਸ ਨੂੰ ਕਈ ਵਾਰ ਮਿਲਿਆ ਅਤੇ ਹਮੇਸ਼ਾ ਉਸ ਦੀ ਦੇਸ਼ ਭਲਾਈ ਦੀ ਇੱਛਾ, ਉਸ ਦੀ ਆਤਮ-ਸ਼੍ਰਧਾ, ਸ੍ਵੈ-ਵਿਸ਼ਵਾਸ, ਸਤਯ-ਹ੍ਰਦਯ ਅਤੇ ਉਸ ਦੀ ਵਿਲਕਸ਼ਣ ਬੁੱਧੀ ਤੋਂ ਅਤੀ ਪ੍ਰਭਾਵਤ ਹੋਇਆ। ਸਿੱਖਾਂ ਬਾਰੇ ਇਕ ਦਿਨ ਜਹਾਜ਼ ਉੱਤੇ ਮੈਨੂੰ ਕਿਹੋ ਨੇ, “ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਹੈ ਤੇ ਖੱਬਾ ਹਿੰਦੂਆਂ ਨੇ, ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਹਨ।” ਮੈਂ ਕਿਹਾ, “ਇਹ ਆਤਮਕ ਰੁਚੀ ਨਹੀਂ, ਇਤਿਹਾਸਕ ਰੁਚੀ ਹੈ।” (It is not a spiritual trait but a historical pre-disposition) । मुट वे भिमटर निला वश् चित चुप ਕਰ ਕੇ ਸੋਚਦੇ ਰਹੇ, ਤੇ ਫੇਰ ਮੁਸਕਾ ਕੇ ਕਹਿਣ ਲੱਗੇ, “ਤੂੰ ਬੜੀ ਡੂੰਘੀ ਗੱਲ ਕੀਤੀ चे। (You have spoken profoundly), चॅल पेठां चॅल वे डैठे वृष भाटी पाटी ਪਿਆਵਾਂ ।” ਦੂਜੀ ਰਾਊਂਡ ਟੇਬਲ ਕਾਨਫ਼ਰੰਸ ਦੇ ਦਿਨਾਂ ਵਿਚ ਹੀ ਮਿਸਟਰ ਜਿਨਾਹ, ਕੈਮਬ੍ਰਿਜ, ਜਿਥੇ ਕਿ ਮੈਂ ਵਿਦਿਆਰਥੀ ਸੀ, ਇਕ ਲੈਕਚਰ ਦੇਣ ਆਏ। ਯੂਨੀਵਰਸਿਟੀ ਦੇ ਮੁੰਡਿਆਂ ਸਾਹਮਣੇ ਉਨ੍ਹਾਂ ਨੇ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਰਾਜਸੀ ਵਿਵਸਥਾ ਬਾਰੇ ਲੈਕਚਰ ਦਿੰਦਿਆਂ ਕਿਹਾ, “ਸਿੱਖਾਂ ਦੀ ਪੋਜ਼ੀਸ਼ਨ ਕਿਸੇ ਯੁਕਤੀ, ਨਿਯਾਯ ਅਨੁਸਾਰ ਸਮਝਣੀ ਕਠਨ ਹੈ। ਉਹ ਹੱਕ ਵੱਖਰੀ ਕੌਮ ਦੇ ਮੰਗਦੇ ਹਨ, ਪਰ ਹਿੰਦੂਆਂ ਦੇ ਹੱਥ-ਠੋਕੇ ਬਣ ਕੇ ਗੋਡਣੀਆਂ ਮੁਸਲਮਾਨਾਂ ਦੀਆਂ ਲਵਾਉਣੀਆਂ ਲੋਚਦੇ ਹਨ। ਪਰ ਜੇ ਕਿਤੇ ਕੋਈ ਸਿੱਖਾਂ ਦਾ ਸੋਝੀਵਾਨ ਲੀਡਰ ਹੁੰਦਾ !” (It is difficult to understand the position of the Sikhs by logic or justice. They claim the rights of a separate nation but are determined to do down the Muslims at the instigation of Hindus. Ah, the Sikh leadership !) मैं डे मवाव ਕਰਤਾਰ ਸਿੰਘ ਛਾਛੀ, ਜਿਹੜੇ ਕਿ ਚੰਡੀਗੜ੍ਹ ਬੈਰਿਸਟਰ ਸਨ, ਪਰ ਹੁਣ ਗੁਰਪੁਰੀ ਪਧਾਰ ਗਏ ਹਨ, ਰੋਸ ਵਜੋਂ ਜਲਸੇ ਵਿਚੋਂ ਉੱਠ ਆਏ।
ਉਸੇ ਦਿਨ ਸ਼ਾਮ ਨੂੰ ਮੈਂ ਮਿਸਟਰ ਜਿਨਾਹ ਨੂੰ ਹੋਟਲ ਵਿਚ ਮਿਲ ਕੇ ਗਿਲਾ ਕੀਤਾ ਕਿ ਉਨ੍ਹਾਂ ਨੇ ਸਿੱਖ ਲੀਡਰਾਂ ਬਾਰੇ ਨਿਰਾਦਰੀ ਦੇ ਵਾਕ ਕਿਉਂ ਕਹੇ, ਤਾਂ ਉਹ ਕਹਿਣ ਲੱਗੇ, “ਮੁੰਡਿਆ, ਜੋਸ਼ ਤੇ ਜਜ਼ਬਾ ਹੋਰ ਚੀਜ਼ ਹੈ ਤੇ ਰਾਜਨੀਤਕ ਸੂਝ-ਬੂਝ ਹੋਰ। ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੋਚ ਤੇ ਕੁਝ ਕਰ ਜੇ ਹੌਸਲਾ ਹੈ ਤਾਂ। ਕਦੇ ਬੁੱਢੇਵਾਰੇ ਮੇਰੀਆਂ ਗੱਲਾਂ ਤੈਨੂੰ ਮੁੜ ਚੇਤੇ ਆਉਣਗੀਆਂ।” (Young man, sentiment and emotion are not the same thing as political insight. Consider my remarks dispassionately and if you can do something, do it. When you grow mature, you will mark my words.)
ਕਈ ਵੇਰ ਪਹਿਲਾਂ, ਤੇ ਅੱਜ ਫੇਰ, ਇਹ ਗੱਲਾਂ ਮੈਨੂੰ ਚੇਤੇ ਆਈਆਂ ਹਨ। ਚੌਧਰੀ ਰਹਿਮਤ ਅਲੀ, ਤੇ ਖ਼ਵਾਜਾ ਅਬਦੁਲ ਰਹੀਮ, ਉਨ੍ਹਾਂ ਦਿਨਾਂ ਵਿਚ ਮੇਰੇ ਨਾਲ ਹੀ, ਕੈਮਬ੍ਰਿਜ ਵਿਚ ਪੜ੍ਹਦੇ ਸਨ । ਚੌਧਰੀ ਰਹਿਮਤ ਅਲੀ, ਅਸਲ ਵਿਚ ਪਾਕਿਸਤਾਨ ਦੀ ਸਥਾਪਨਾ ਦੇ ਮੋਢੀ ਸਮਝੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦਿਨਾਂ ਵਿਚ ਪਾਕਿਸਤਾਨ ਦੀ ਸਥਾਪਤੀ ਦਾ ਭਰਪੂਰ ਪ੍ਰਚਾਰ ਕਰ ਰਹੇ ਸੀ ਅਤੇ ਖ਼ਵਾਜਾ ਅਬਦੁਲ ਰਹੀਮ (ਆਈ.ਸੀ.ਐੱਸ.) ਚੌਧਰੀ ਸਾਹਿਬ ਦੇ ਵੱਡੇ ਹਮਾਇਤੀਆਂ ਵਿਚੋਂ ਸਨ । ਉਪ੍ਰੋਕਤ ਘਟਨਾ ਦੇ ਥੋੜ੍ਹੇ ਸਮੇਂ ਪਿੱਛੋਂ, ਮੈਨੂੰ ਚੌਧਰੀ ਸਾਹਿਬ ਨੇ ਕਿਹਾ ਕਿ, “ਆਓ, ਸਿੱਖਾਂ ਤੇ ਮੁਸਲਮਾਨਾਂ ਦਾ ਪੰਜਾਬ ਵਿਚ ਸਮਝੌਤਾ ਕਰ ਕੇ ਹਿੰਦੁਸਤਾਨ ਦੇ ਸਾਰੇ ਝਗੜੇ ਮੇਟ ਲਈਏ। ਜਿਹੜਾ ਸਮਝੌਤਾ ਹੁਣ ਅਸੀਂ ਕਰਾਂਗੇ, ਉਸ ਦੀ ਮਨਜ਼ੂਰੀ ਤੇ ਉਸ ਨੂੰ ਸਿਰੇ ਚੜਾਉਣ ਦੀ ਜ਼ਿੰਮੇਵਾਰੀ ਭੀ ਐਥੇ ਹੀ ਮਿਲ ਜਾਵੇਗੀ।” ਫੇਰ ਉਨ੍ਹਾਂ ਨੇ ਕੁਝ ਮੁਸਲਮਾਨ ਉੱਚ ਕੋਟੀ ਦੀਆਂ ਹਸਤੀਆਂ ਦੇ ਨਾਮ ਲਏ ਤੇ ਕੁਝ ਹਾਊਸ ਆਫ਼ ਲਾਰਡਜ਼ ਤੇ ਹਾਊਸ ਆਫ਼ ਕਾਮਨਜ਼ ਦੇ ਬਾਰਸੂਖ਼ ਮੈਂਬਰਾਂ ਦੇ ਨਾਮ ਲਏ। ਮੈਂ ਕੁਝ ਗੱਲਾਂ ਬਾਤਾਂ ਕੀਤੀਆਂ, ਤੇ ਜਮੁਨਾ ਤੇ ਲੁੰਡੇ ਦਰਿਆ ਦੀਆਂ ਹੱਦਾਂ ਦਾ ਇਕ ਦੇਸ਼, ਜਿਸ ਦੀ ਕਨਫ਼ੈਡਰੇਸ਼ਨ ਬਾਕੀ ਹਿੰਦੁਸਤਾਨ ਨਾਲ ਹੋਵੇ, ਅਤੇ ਜਿਸ ਵਿਚ ਸਿੱਖਾਂ ਦੀ ਨੁਮਾਇੰਦਗੀ ਤੀਹ ਫ਼ੀਸਦੀ, ਤੇ ਉਨ੍ਹਾਂ ਦੇ ਬਤੌਰ ਇਕ ਕੌਮ ਦੇ ਵਿਸ਼ੇਸ਼ ਹੱਕ ਰਾਖਵੇਂ ਹੋਣ, ਬਣਾਉਣ ਬਾਬਤ ਵਿਚਾਰਾਂ ਕਈ ਮਹੀਨੇ ਚੱਲਦੀਆਂ ਰਹੀਆਂ। ਇਨ੍ਹਾਂ ਵਿਚਾਰਾਂ ਦੀ, ਮੈਨੂੰ ਚੌਧਰੀ ਸਾਹਿਬ ਦੱਸਦੇ ਰਹੇ, ਤੇ ਸਿੱਧੀਆਂ ਗੱਲਾਂ ਨਾਲ ਭੀ ਤਸਦੀਕ ਹੋਈ, ਕਈ ਮੁਸਲਮਾਨ ਲੀਡਰ ਤੇ ਅੰਗਰੇਜ਼ ਨੀਤੀਵਾਨ, ਪ੍ਰਸੰਸਾ ਭੀ ਕਰਦੇ ਸਨ । ਪਰ ਅੰਤ ਵਿਚ ਮੈਂ ਇਸ ਗੱਲਬਾਤ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਲੈਣ ਤੋਂ ਇਉਂ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਗੱਲਬਾਤ ਸਿੱਖ ਲੀਡਰਾਂ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ, ਕਿਉਂਜੁ ਸਿੱਖ ਸੰਗਤਾਂ, ਹੱਲੇ-ਗੁੱਲੇ ਵਾਲੇ ਨਾਹਰਿਆਂ ਤੋਂ ਬਿਨਾਂ, ਮੇਰੇ ਵਰਗੇ ਮੁੰਡੇ-ਖੁੰਡੇ ਪਿੱਛੇ ਲੱਗਣ ਨੂੰ ਤਿਆਰ ਕਦਾਚਿਤ ਨਹੀਂ ਹੋਣਗੀਆਂ।
ਇਹ ਉਹ ਵੇਲਾ ਹੈ ਕਿ ਮਿਸਟਰ ਜਿਨਾਹ ਨੇ ਵਲੈਤ ਦੇ ਅਖ਼ਬਾਰਾਂ ਵਾਲਿਆਂ ਰਾਹੀਂ ਐਲਾਨ ਕੀਤਾ ਸੀ ਕਿ “ਪਾਕਿਸਤਾਨ ਐਵੇਂ ਸਕੂਲ ਦੇ ਮੁੰਡਿਆਂ ਦੀ ਉਡਾਈ ਹੋਈ ਗੱਲ ਹੈ।”
ਅੱਗੇ ਚੱਲ ਕੇ, ਇਸੇ ਕਮਿਊਨਲ ਅਵਾਰਡ ਦੀ ਵਾਰਤਾ ਵਿਚ ਅਸੀਂ ਦੱਸਾਂਗੇ ਕਿ ਕਿਵੇਂ ਮਿਸਟਰ ਜਿਨਾਹ ਨੇ ਲਗਭਗ ਇਹੋ ਰਾਜਸੀ ਅਧਿਕਾਰ ਤੇ ਦਰਜਾ, ਮੁੜ ਸੰਨ 1947 ਵਿਚ, ਸਿੱਖਾਂ ਨੂੰ ਅੰਤਰ-ਜਾਤੀ (Subnation) ਕਹਿ ਕੇ, ਅਤੇ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ, ਸਰ ਯਾਦਵਿੰਦਰ ਸਿੰਘ ਰਾਹੀਂ ਗੱਲਬਾਤ ਕਰ ਕੇ, ਦੇਣ ਦਾ ਅਸਫਲ, ਪਰ ਭਰਪੂਰ ਤੇ ਸਤਯ-ਦਯ ਯੁਕਤ ਯਤਨ ਕੀਤਾ।
ਡਾਕਟਰ ਸਰ ਮੁਹੰਮਦ ਇਕਬਾਲ ਭੀ ਇਨ੍ਹਾਂ ਦਿਨਾਂ ਵਿਚ, ਦੂਜੀ ਰਾਊਂਡ ਟੇਬਲ ਕਾਨਫ਼ਰੰਸ ਉੱਤੇ ਵਲੈਤ ਆਏ ਹੋਏ ਸੀ । ਮੈਂ ਉਨ੍ਹਾਂ ਦੀ ਕਾਵਿ-ਸਫੁਰਤੀ ਤੇ ਦਾਰਸ਼ਨਿਕ ਪ੍ਰਤਿਭਾ ਦਾ, ਆਪਣੇ ਲਾਹੌਰ ਵਿਦਿਆਰਥੀ ਹੋਣ ਦੇ ਦਿਨਾਂ ਤੋਂ ਹੀ ਬੜਾ ਸ਼ਰਧਾਲੂ मी।
ਸੰਨ 1928-31 ਦੇ ਸਮੇਂ ਵਿਚ, ਸ਼ਾਇਦ ਹੀ ਕੋਈ ਅਜਿਹਾ ਮਹੀਨਾ ਬੀਤਿਆ ਹੋਵੇ ਕਿ ਮੈਂ ਕਦੇ ਇਕੱਲਾ, ਤੇ ਕਦੇ ਸਾਥੀਆਂ ਸਮੇਤ ਉਨ੍ਹਾਂ ਦੇ ਦਰਸ਼ਨ ਕਰਨ ਤੇ ਉਨ੍ਹਾਂ ਨਾਲ ਬਚਨ-ਬਿਲਾਸ ਕਰਨ, ਉਨ੍ਹਾਂ ਦੇ ਘਰ, ਜਿਸ ਨੂੰ ਕਿ ਅਸੀਂ ‘ਪੀਰਖ਼ਾਨਾ’ ਕਹਿੰਦੇ ਹੁੰਦੇ ਸੀ, ਨਾ ਗਿਆ ਹੋਵਾਂ । ਲਾਹੌਰ ਕਾਲਜ ਵਿਚ, ਫ਼ਾਰਸੀ ਤੇ ਫ਼ਲਸਫ਼ਾ, ਮੇਰੇ ਵਿਸ਼ੇਸ਼ ਮਜ਼ਮੂਨ ਸਨ, ਅਤੇ ਡਾਕਟਰ ਇਕਬਾਲ ਇਨ੍ਹਾਂ ਮਜ਼ਮੂਨਾਂ ਦੇ ਧੁਰੰਧਰ ਪੰਡਿਤ ਸਨ, ਜਿਸ ਕਾਰਨ ਮੇਰਾ ਉਨ੍ਹਾਂ ਨਾਲ ਸਤਿਕਾਰ ਭਰਿਆ ਪ੍ਰੇਮ ਕੁਦਰਤੀ ਸੀ । ਸੰਨ 1930 ਵਿਚ, ਜਦੋਂ ਮੈਂ ਇੰਗਲੈਂਡ ਵਿਚ, ਕੈਮਬ੍ਰਿਜ ਜਾ ਕੇ, ਵਿੱਦਿਆ ਪੂਰਤੀ ਦੇ ਵਿਚਾਰ ਕਰ ਰਿਹਾ ਸਾਂ ਤਦ ਉਨ੍ਹਾਂ ਨੇ ਮੈਨੂੰ ਆਪਣੀ ਇਕ ਫ਼ੋਟੋਗ੍ਰਾਫ਼, ਹਸਤਾਖ਼ਰਾਂ ਸਹਿਤ, ਇਹ ਲਿਖ ਕੇ ਬਖ਼ਸ਼ੀ, “ਸਦਾ ਮਿੱਠਬੋਲੜਾ ਰਹੁ ਅਤੇ ਕੌੜਾ ਬੋਲ ਕਦਾਚਿਤ ਮੂੰਹੋਂ ਨਾ ਕੱਢ। ਤੇਰਾ ਤੇ ਮੇਰਾ ਸੰਜੋਗ ਅਕਾਲ ਪੁਰਖ ਦੀ ਇੱਛਾ ਅਨੁਸਾਰ ਹੀ ਤਾਂ ਹੋਇਆ ਹੈ।” ਇਹ ਯਾਦਗੀਰੀ ਬਖ਼ਸ਼ਿਸ਼ ਮੇਰੇ ਕੋਲ ਅੱਜ ਤਕ, ਚੰਡੀਗੜ੍ਹ, ਸੰਭਾਲੀ ਪਈ ਹੈ। ਡਾਕਟਰ ਇਕਬਾਲ ਭੀ ਪਹਿਲਾਂ ਗੌਵਰਨਮਿੰਟ ਕਾਲਜ, ਲਾਹੌਰ ਪੜ੍ਹਦੇ ਰਹੇ ਸਨ ਤੇ ਫੇਰ ਜਦ ਉਹ ਕੈਮਬ੍ਰਿਜ ਆਏ ਤਾਂ ਅਸੀਂ ‘ਇੰਡੀਅਨ ਮਜਲਿਸ’ ਵੱਲੋਂ ਉਨ੍ਹਾਂ ਦਾ ਖਾਣਾ ਕੀਤਾ । ਖਾਣੇ ਦੀ ਮੇਜ਼ ਉੱਤੇ ਮੈਂ ਉਨ੍ਹਾਂ ਦੇ ਸਾਹਮਣੇ ਬੈਠਾ ਸੀ । ਮੈਨੂੰ ਪੰਜਾਬੀ ਵਿਚ ਕਹਿਣ ਲੱਗੇ, “ਸਰਦਾਰਾ, ਕਿੰਨੀ ਜ਼ਮੀਨ ਪੀਊ ਦਾਦੇ ਦੀ ਹਿੰਦੂਆਂ ਕੋਲ ਗਹਿਣੇ ਰੱਖੀ ਹੋਈ ਏ ?” ਮੈਂ ਕਿਹਾ, “ਜੀ, ਜ਼ਮੀਨ ਤਾਂ ਕੋਈ ਗਹਿਣੇ ਨਹੀਂ ਪਈ ਹੋਈ, ਪਰ ਕਰਜ਼ਾ ਦੇਣਾ ਹੈ, ਸੂਦ-ਦਰ-ਸੂਦ, ਢੇਰ ਵਰ੍ਹੇ ਲੰਘ ਗਏ, ਮੁੱਕਣ ਵਿਚ ਹੀ ਨਹੀਂ ਆਉਂਦਾ।” ਗੰਭੀਰ ਹੋ ਕੇ ਕਹਿਣ ਲੱਗੇ, “ਇਸਲਾਮੀ ਸੋਸਾਇਟੀ ਵਿਚ ਸੂਦ ਦਾ ਗ਼ੁਲਾਮ ਬੰਦਾ ਨਹੀਂ ਬਣਦਾ, ਇਹ ਗੱਲ ਸਿੱਖਾਂ ਲਈ ਭੀ ਫ਼ਾਇਦੇਮੰਦ ਹੈ।” ਮੈਂ ਉਨ੍ਹਾਂ ਦਾ ਰਹੱਸਯ ਸਮਝਿਆ ਤੇ ਹੱਸ ਕੇ ਚੁੱਪ ਕਰ ਰਿਹਾ। ਪੰਜਾਂ ਕੁ ਮਿੰਟਾਂ ਪਿੱਛੋਂ ਮੈਂ ਉਨ੍ਹਾਂ ਦੇ ਰਚਿਤ ਇਕ ਫ਼ਾਰਸੀ ਬੰਦ ਦਾ ਪੰਜਾਬੀ ਕਵਿਤਾ ਵਿਚ ਉਲਥਾ ਕਰ ਕੇ ਭੋਜਨ-ਵਿਸਤਾਰ ਪੱਤ੍ਰ (Dinner-menu) ਉੱਤੇ ਲਿਖ ਦਿੱਤਾ, ਜਿਸ ਉੱਤੇ ਉਨ੍ਹਾਂ ਨੇ ਹਸਤਾਖ਼ਰ ਪਾ ਦਿੱਤੇ। ਉਨ੍ਹਾਂ ਦੇ ਇਹ ਹਸਤਾਖ਼ਰ ਮੈਂ ਤਬੱਰਕ ਸਮਝ ਕੇ ਸੰਭਾਲੀ ਰੱਖੇ, ਜੋ ਕਿ ਸੰਨ 1947 ਵਿਚ ਲਾਹੌਰ ਹੀ ਮੇਰੇ ਸਾਮਾਨ ਵਿਚ ਰਹਿ ਗਏ। ਪਰ ਮੇਰੀ ਇਕ ‘ਆਟੋਗ੍ਰਾਫ਼-ਬੁੱਕ’ ਵਿਚ ਜੋ ਹਸਤਾਖ਼ਰ ਉਨ੍ਹਾਂ ਨੇ ਪਾਏ, ਉਹ ਮੇਰੇ ਕੋਲ ਅੱਜ ਭੀ ਹਨ ਅਤੇ ਉਸ ਦਾ ‘ਫ਼ੋਟੋਸਟੈਟ’ ਹੇਠਾਂ ਦਿੱਤਾ ਹੋਇਆ ਹੈ।
ਸੰਨ 1938 ਵਿਚ, ਜਦੋਂ ਉਹ ਬੜੇ ਬੀਮਾਰ ਸੁਣੇ ਤਾਂ ਮੈਂ ਲਈਆ, ਮੁਜ਼ੱਫ਼ਰਗੜ੍ਹ ਤੋਂ ਉਨ੍ਹਾਂ ਦੇ ਅੰਤਮ ਦਰਸ਼ਨ ਕਰਨ, ਉਨ੍ਹਾਂ ਦੀ ਮ੍ਰਿਤੂ ਤੋਂ ਇਕ ਦੋ ਦਿਨ ਪਹਿਲਾਂ ਪੁੱਜਾ। ਉਨ੍ਹਾਂ ਦੀ ਆਪਣੀ ਇਕ ਕਵਿਤਾ, ਪੈਨਸਿਲ ਨਾਲ ਲਿਖੀ ਹੋਈ, ਕੁਰਸੀ ‘ਤੇ ਪਈ ਸੀ । ਮੈਨੂੰ ਪਛਾਣ ਕੇ ਉਸ ਵੱਲ ਇਸ਼ਾਰਾ ਕੀਤਾ । ਦੂਜੇ ਯਾ ਤੀਜੇ ਦਿਨ ਉਹ ਅੱਲਾ ਨੂੰ ਪਿਆਰੇ ਹੋ ਗਏ।
ਡਾਕਟਰ ਸਰ ਮੁਹੰਮਦ ਇਕਬਾਲ, ਆਪਣੇ ਪ੍ਰਿਯ ਰਸੂਲ, ਹਜ਼ਰਤ ਮੁਹੰਮਦ ਸਾਹਿਬ, ਅਰਬੀ ਪੈਕੰਬਰ, ਦੀ ਆਤਮਾ ਦੇ, ਵਸਲ ਦੀ ਹੱਦ ਤਕ, ਸਮੀਪ ਸਨ, ਐਨ ਉਸੇ ਤਰ੍ਹਾਂ ਜਿਵੇਂ ਸ਼ੈਖ਼ ਅਹਿਮਦ ਸਰਹਿੰਦੀ ਸੀ । ਹਜ਼ਰਤ ਮੁਹੰਮਦ ਸਾਹਿਬ, 63 ਵਰ੍ਹੇ ਦੀ ਆਯੂ ਭੋਗ ਕੇ ਇਸ ਅਸਾਰ ਸੰਸਾਰ ਨੂੰ ਤਿਆਗ ਗਏ ਸਨ । ਮੁਜੱਦਦ ਅਲਿਫ਼ਥਾਨੀ ਅਤੇ ਡਾਕਟਰ ਇਕਬਾਲ ਭੀ ਕੁੱਲ 63 ਵਰ੍ਹੇ ਹੀ ਜੀਵਤ ਰਹੇ। ਇਸਲਾਮੀ ਗੋਹਯਵਾਦ (Islamic mystique) ਵਿਚ ਇਹ ਇਕ ਨਿਸ਼ਾਨ, ਅਜਿਹੇ ਮਹਾਂਪੁਰਸ਼ਾਂ ਦੀ ਸਤਯ ਵਿਚਾਰਧਾਰਾ ਬਾਬਤ, ਮੰਨਿਆ ਜਾਂਦਾ ਹੈ।
ਦੂਜੀ ਰਾਊਂਡ ਟੇਬਲ ਕਾਨਫ਼ਰੰਸ ਵਿਚ, ਕਾਂਗਰਸ ਵੱਲੋਂ, ਇਕੱਲੇ ਮਹਾਤਮਾ ਗਾਂਧੀ ਹੀ ਗਏ ਤਾਂ ਨਾਲ ਹੋਰ ਕੋਈ ਸਲਾਹ ਮਸ਼ਵਰਾ ਕਰਨ ਲਈ ਭੀ ਨਾ ਲੈ ਗਏ। ਮਹਾਤਮਾ ਜੀ ਤਾਂ ਸ਼ਾਇਦ ਇਹ ਦਰਸਾਉਣਾ ਚਾਹੁੰਦੇ ਸਨ ਕਿ ਉਹੋ ਕਾਂਗਰਸ ਦੇ ਵਾਹਿਦ, ਇਕੱਲਮ-ਕੱਲੇ ਲੀਡਰ ਹਨ, ਪਰ ਇਸ ਵਿਚ ਹੁਣ ਕੋਈ ਵਿਚਾਰਵਾਨ ਭੀ ਕਿੰਤੂ ਨਹੀਂ ਕਰਦਾ ਕਿ ਮਹਾਤਮਾ ਜੀ ਨੇ, ਇਉਂ ਕਰਕੇ, ਨਾ ਦੇਸ਼ ਦਾ ਅਤੇ ਨਾ ਹੀ ਕਾਂਗਰਸ ਦਾ ਕੁਝ ਸਵਾਰਿਆ, ਸਗੋਂ ਕਈ ਸਿਆਣੇ, ਇਸ ਗੱਲ ਨੂੰ, ਦੂਜੀ ਰਾਊਂਡ ਟੇਬਲ ਕਾਨਫ਼ਰੰਸ ਦੀ ਅਸਫਲਤਾ ਦਾ ਮੂਲ ਕਾਰਨ ਮੰਨਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜੀ ਤੇ ਰਾਜਸੀ ਮੁਆਮਲਿਆਂ ਬਾਰੇ ਇਹ ਵਿਧਾਨ ਕੀਤਾ ਸੀ ਕਿ ਅਜਿਹੇ ਫ਼ੈਸਲੇ ਇਕੱਲਪੁਰਖੀ ਨਾ ਹੋਣ, ਸੰਗਤ-ਸੰਮਤੀ ਨਾਲ ਨਜਿੱਠੇ ਜਾਣ । ਏਥਨਜ਼ (Athens) ਦੇ ਸ਼ਹਿਰੀ ਯੂਨਾਨੀਆਂ ਦੀ, ਜੋ ਕਿ ਆਧੁਨਿਕ ਗਣਤੰਤ੍ਰ (modern democracy) ਦੇ ਜਨਮ-ਦਾਤਾ ਤੇ ਨਿਰਮਾਣ ਕਰਤਾ ਹਨ, ਇਹੋ ਰਾਜਨੀਤੀ ਤੇ ਮਤ ਸੀ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਧਾਨ ਕੀਤਾ। ਅਰਸਤੂ (Aristotle) ਦਾ ਕਥਨ ਹੈ, “ਬਹੁਤ ਸਾਰੇ ਮਨੁੱਖ, ਜਿਹੜੇ ਕਿ ਇਕੱਲੇ ਇਕੱਲੇ ਭਾਵੇਂ ਸ੍ਰੇਸ਼ਟ ਬੁੱਧੀ ਨਾ ਹੋਣ, ਇਕ ਦੋ ਉੱਚ ਬੁੱਧੀਵਾਨਾਂ ਕੋਲੋਂ ਵਧੇਰੇ ਸਿਆਣੇ ਹੋ ਸਕਦੇ ਹਨ। ਜਦੋਂ ਕਿ ਉਹ ਸੰਗਤ ਵਿਚ ਮਿਲ ਬੈਠਣ।” ਕੀ ਸਿੱਖਾਂ ਵਿਚ ਅਜੋਕਾ ‘ਪੰਥ ਦਾ ਵਾਹਿਦ ਲੀਡਰ’ ਦਾ ਵਿਚਾਰ, ਮਹਾਤਮਾ ਗਾਂਧੀ ਦੇ ਸੰਨ 1931 ਦੇ ਇਸੇ ਰਵੱਈਏ ਤੋਂ ਉਤਪੰਨ ਹੋਇਆ ? ਸਿੱਖਾਂ ਦੀ ਕਪਿਬੁੱਧੀ ਨੂੰ ਦ੍ਰਿਸ਼ਟੀਗੋਚਰ ਰੱਖਦਿਆਂ ਹੋਇਆਂ, ਇਉਂ ਹੀ ਸਮਝੀਏ ਤਾਂ ਕੋਈ ਅਯੋਗ ਨਹੀਂ ਹੋਵੇਗਾ। ਪਰ ਇਸ ਵਿਚ ਸ਼ੱਕ ਨਹੀਂ ਕਿ ਮਾਸਟਰ ਤਾਰਾ ਸਿੰਘ ਜੀ ਨੂੰ ਪਤਾ ਸੀ ਕਿ ‘ਵਾਹਿਦ ਲੀਡਰ’ ਦਾ ਸਿਧਾਂਤ ਸਿੱਖੀ ਦੇ ਅਸੂਲਾਂ ਅਤੇ ਸਾਹਿਬ ਦਸਮ ਪਾਤਸ਼ਾਹ ਦੇ ਹੁਕਮਾਂ ਦੇ ਬਿਲਕੁਲ ਉਲਟ ਹੈ। ਬੰਦਾ ਸਿੰਘ ਬਹਾਦੁਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਰੜੀ ਤਾੜਨਾ ਕੀਤੀ ਸੀ, ਕਿ ਜਿਸ ਦਿਨ ‘ਵਾਹਿਦ ਲੀਡਰ’ ਬਣਨ ਦਾ ਸੁਪਨਾ ਲਓਗੇ, ਤੁਹਾਡਾ ਸਾਰਾ ਤੇਜ ਖੀਨ ਹੋ ਜਾਵੇਗਾ। ਇਸ ਤੋਂ ਇਹ ਭੀ ਸਿੱਧ ਹੋਇਆ ਕਿ ਮਹਾਤਮਾ ਗਾਂਧੀ ਦੇ ਇਸ ਰਵੱਈਏ ਨੇ ਨਾ ਕੇਵਲ ਕਾਂਗਰਸ ਤੇ ਹਿੰਦੂਆਂ ਨੂੰ ਹੀ ਨੁਕਸਾਨ ਪੁਚਾਇਆ ਸਗੋਂ ਸਿੱਖਾਂ ਲਈ ਭੀ ਇਕ ਹਾਨੀਕਾਰਕ ਪਿਰਤ ਦੀ ਲੀਹ ਪਾਈ।
ਇਨ੍ਹਾਂ ਦਿਨਾਂ ਵਿਚ ਹੀ, ਮਹਾਤਮਾ ਗਾਂਧੀ ਨੇ, ਕੈਮਬ੍ਰਿਜ ਆ ਕੇ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹਿੰਦੁਸਤਾਨ ਬਾਰੇ, ਇਕ ਲੈਕਚਰ ਭੀ ਦਿੱਤਾ। ਸ੍ਰੋਤਿਆਂ ਵਿਚ ਕੇਵਲ ਮੈਂ ਹੀ ਪਿੱਛੇ ਜਹੇ ਬੈਠਾ ਸਾਂ, ਜਿਸ ਦਸਤਾਰ ਸਿਰ ਉੱਤੇ ਬੰਨ੍ਹੀ ਹੋਈ ਸੀ । ਮਹਾਤਮਾ ਜੀ ਨੇ ਸ੍ਰੀਯੁਤ ਪਾਦਰੀ ਐਂਡਰੀਉਸ ਨੂੰ ਤਖ਼ਤਪੋਸ਼ (dias) ਤੋਂ ਹੇਠਾਂ ਭੇਜਿਆ ਕਿ ਮੈਨੂੰ ਉਨ੍ਹਾਂ ਦੇ ਕੋਲ ਕੁਰਸੀ ਤੇ ਲਿਆ ਬਿਠਾਵੇ । ਗਾਂਧੀ ਜੀ ਨੇ ਤਾਂ ਇਉਂ ਆਪਣਾ ਦੇਸ਼-ਪ੍ਰੇਮ ਤੇ ਵਿਸ਼ਾਲ-ਦਿਲੀ ਇਸ ਕਾਰਨ ਦਰਸਾਈ ਕਿ ਉਹ ਇਸ ਗੱਲ ਦੀ ਖੁੱਲ੍ਹੀ ਪ੍ਰਸੰਸਾ ਪ੍ਰਗਟ ਕਰਨਾ ਲੋਚਦੇ ਸਨ, ਕਿ ਯੂਰਪ ਵਿਚ ਰਹਿ ਕੇ ਮੈਂ ਸਿੱਖੀ ਰਹਿਤ-ਬਹਿਤ ਤੇ ਪਹਿਰਾਵਾ ਜੋ ਕਾਇਮ ਰੱਖਿਆ ਹੈ, ਉਹ ਬੜੀ ਉੱਤਮ ਗੱਲ ਕੀਤੀ ਹੈ, ਪਰ ਦਰਸ਼ਕਾਂ ਨੇ ਇਉਂ ਸਮਝਿਆ ਕਿ ਗਾਂਧੀ ਜੀ ਤੇ ਦੀਨਾ-ਬੰਧੂ ਸ੍ਰੀਯੁਤ ਐਂਡਰੀਉਸ ਮੇਰੇ ਪੁਰਾਣੇ ਮਿੱਤਰ ਹਨ। ਜਗਤ-ਪ੍ਰਸਿੱਧ ਅਰਥ-ਸ਼ਾਸਤ੍ਰ ਵਿਗਿਆਨੀ (Economist), ਪ੍ਰੋਫੈਸਰ ਕੇਨਸ (Prof. Kaynes) ਉਨ੍ਹਾਂ ਦਿਨਾਂ ਵਿਚ ਕੈਮਬ੍ਰਿਜ ਵਿਚ ਅਧਿਆਪਕ ਸਨ ਅਤੇ ਮੈਂ ਭੀ ਉਨ੍ਹਾਂ ਦੇ ਕੁਝ ਵਿਚਾਰ ਤੇ ਲੈਕਚਰ ਸੁਣਨ ਜਾਂਦਾ ਹੁੰਦਾ ਸੀ । ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਦੁਪਹਿਰ ਦੇ ਖਾਣੇ ‘ਤੇ ਬੁਲਾਇਆ ਤਾਂ ਮੈਨੂੰ ਭੀ, ਮਹਾਤਮਾ ਜੀ ਦਾ ਪੁਰਾਣਾ ਮਿੱਤਰ, ਤੇ ਆਪਣਾ ਵਿਦਿਆਰਥੀ ਜਾਣ ਕੇ, ਨਾਲ ਹੀ ਬੁਲਾ ਲਿਆ। ਲੰਚ ਉੱਤੇ ਪ੍ਰੋਫੈਸਰ ਕੇਨਸ ਨੇ ਗਾਂਧੀ ਜੀ ਨਾਲ ਅੰਤਰ-ਰਾਸ਼ਟ੍ਰੀਯ ਧਨਸੰਚਰਣ (International Finance) ਬਾਰੇ ਵਿਚਾਰਾਂ ਦਾ ਵਟਾਂਦਰਾ ਕੀਤਾ, ਤਾਂ ਅਗਲੇ ਦਿਨ ਮੈਨੂੰ, ਕਲਾਸ ਤੋਂ ਪਿੱਛੋਂ ਕਹਿਣ ਲੱਗੇ, “ਇਹ ਤਾਂ ਅਰਥ-ਸ਼ਾਸਤਰ ਤੋਂ ਉੱਕਾ ਅਗਿਆਤ ਹੈ।” (This man (Mahatma Gandhi) knows nothing about Economics) ਮੈਂ ਕੀ ਉੱਤਰ ਦਿੰਦਾ, ਸੁਣ ਕੇ ਚੁੱਪ ਕਰ ਰਿਹਾ। ਕਈ ਵਰ੍ਹੇ ਪਿੱਛੋਂ ਪ੍ਰੋਫ਼ੈਸਰ ਕੇਨਸ ਦੀ ਕੀਤੀ ਗੱਲ ਦਾ ਭਾਵ ਮੈਂ ਸਮਝਿਆ ਕਿ ‘ਵਾਹਿਦ ਲੀਡਰ’ ਉਹ ਬਣੇ ਜੋ ਸਰਵੱਗਯ ਹੋਵੇ, ਨਹੀਂ ਤਾਂ ਹਾਨੀ ਦਾ ਕਾਰਨ ਬਣੇਗਾ।
ਮਹਾਤਮਾ ਗਾਂਧੀ ਨੇ ਦੂਜੀ ਰਾਊਂਡ ਟੇਬਲ ਕਾਨਫ਼ਰੰਸ ਦੇ ਖੁੱਲ੍ਹੇ ਸਮਾਗਮ ਵਿਚ,
ਤਿੰਨ ਦਾਅਵੇ ਕੀਤੇ, ਜਿਨ੍ਹਾਂ ਤਿੰਨਾਂ ਦੀ ਭਰਪੂਰ ਤੇ ਖੁੱਲ੍ਹੀ ਮੁਖ਼ਾਲਫ਼ਤ ਉਸੇ ਸਮੇਂ ਹੋਈ।
(1) ਰਾਜਸੀ ਹਿੰਦੁਸਤਾਨ ਦੀ ਕੇਵਲ ਇਕੋ ਪ੍ਰਤੀਨਿਧ, ਇੰਡੀਅਨ ਨੈਸ਼ਨਲ ਕਾਂਗਰਸ ਹੈ।
(2) ਅਛੂਤ ਜਾਤੀਆਂ ਹਿੰਦੂ ਜਾਤੀ ਦਾ ਅਨਿੱਖੜਵਾਂ ਅੰਗ ਹਨ ਅਤੇ ਵੱਖਰੀ ਨੁਮਾਇੰਦਗੀ ਨਹੀਂ ਮੰਗ ਸਕਦੀਆਂ।
(3) ਹਿੰਦੂ ਤੇ ਮੁਸਲਮਾਨਾਂ ਆਦਿ ਨੂੰ, ਅਖੰਡ ਹਿੰਦੁਸਤਾਨ ਵਿਚ, ਸਾਂਝੀਆਂ ਚੋਣਾਂ ਰਾਹੀਂ, ਬਿਨਾਂ ਫ਼ਿਰਕੇਦਾਰੀ ਨੁਮਾਇੰਦਗੀ ਤੇ ਪਾਸਕੂ ਦੇ ਰਹਿਣਾ ਤੇ ਸਾਂਝਾ ਰਾਜ ਕਰਨਾ ਬਣਦਾ ਹੈ।
ਇਨ੍ਹਾਂ ਤਿੰਨਾਂ ਹੀ ਦਾਅਵਿਆਂ ਨੂੰ ਕਿਸੇ ਭਾਂਤ ਭੀ ਪ੍ਰਵਾਨ ਹੁੰਦਾ ਨਾ ਦੇਖ ਕੇ, ਜਦੋਂ ਅਛੂਤਾਂ ਤੇ ਅਲਪ-ਸੰਖਿਅਕ ਜਾਤੀਆਂ ਦੀ ਤਸੱਲੀ ਕਰਵਾਉਣ ਤੋਂ ਆਪਣੇ ਆਪ ਨੂੰ ਅਸਮਥ ਹੋਣ ਦੀ ਗਤੀ ਮਹਾਤਮਾ ਗਾਂਧੀ ਨੇ ਖੁੱਲ੍ਹੀ ਤਸਲੀਮ ਕਰ ਲਈ, ਤਦ ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਕਿ ਭਾਵੇਂ ਇਹ ਉਸਤਰਿਆਂ ਦੀ ਮਾਲਾ ਗਲ ਪਾਉਣ ਵਾਲੀ ਗੱਲ ਹੀ ਹੈ, ਫੇਰ ਭੀ ਜੇ ਹਿੰਦੁਸਤਾਨੀ ਆਗੂ ਕੋਈ ਆਪਸੀ ਸਮਝੌਤਾ ਨਾ ਕਰ ਸਕੇ ਤਾਂ ਬਰਤਾਨਵੀ ਪ੍ਰਧਾਨ ਮੰਤਰੀ, ਮਿਸਟਰ ਰਾਮਸੇ ਮੈਕਡਾਨਲਡ, ਹਿੰਦੁਸਤਾਨ ਦੀਆਂ ਵਿਧਾਨਕ ਅਸੈਂਬਲੀਆਂ ਵਿਚ ਫ਼ਿਰਕੇਦਾਰੀ ਤਨਾਸਬ ਦਾ ਨਿਰਣਯ ਆਪ ਕਰ ਦੇਣਗੇ, ਤਾਂ ਜੁ ਦੇਸ਼ ਦੀ ਸ੍ਵਰਾਜ ਪ੍ਰਾਪਤੀ ਦੇ ਰਾਹ ਵਿਚੋਂ ਇਹ ਅੜਚਨ ਹਟ ਜਾਵੇ ।
ਇਸ ਵਾਤਾਵਰਣ, ਤੇ ਇਨ੍ਹਾਂ ਹਾਲਾਤ ਵਿਚ, ‘ਕਮਿਊਨਲ ਅਵਾਰਡ’ ਦਾ ਅੰਕੁਰ ਪੁੰਗਰਿਆ।
ਮਹਾਤਮਾ ਗਾਂਧੀ ਜਦ, ਸੰਨ 1931 ਦੇ ਅੰਤ ਵਿਚ, ਹਿੰਦੁਸਤਾਨ ਵਾਪਸ ਖ਼ਾਲੀ ਹੱਥ ਪਹੁੰਚੇ ਤਾਂ ਅੱਗੇ ਮੁਲਕ ਵਿਚ ਰਾਮ-ਰੌਲਾ ਪਿਆ ਹੋਇਆ ਸੀ। ਉੱਤਰ-ਪ੍ਰਦੇਸ਼ ਵਿਚ ਕਾਂਗਰਸ ਨੇ ਸਰਕਾਰੀ ਹਾਲ੍ਹਾ ਨਾ ਭਰਨ ਦਾ ਅੰਦੋਲਨ ਚਾਲੂ ਕੀਤਾ ਹੋਇਆ ਸੀ । ਬੰਗਾਲ ਵਿਚ ਅੰਗਰੇਜ਼ ਸਰਕਾਰੀ ਕਰਮਚਾਰੀਆਂ ਨੂੰ ਭਾਰਤ ਮਾਤਾ ਦੇ ਨਮਿੱਤ ਬਲੀਦਾਨ ਚਾੜ੍ਹਨ ਦੀ ਧਾਰਮਿਕ ਰੀਤੀ, ਫੇਰ ਪ੍ਰਬਲ ਹੋ ਚੁੱਕੀ ਸੀ ਅਤੇ ਸਰਹੱਦੀ ਸੂਬੇ ਵਿਚ ਅਬਦੁਲ ਗੱਫ਼ਾਰ ਖ਼ਾਨ ਦੇ ਲਾਲ-ਕੁੜਤੀਏ ਭੜਕ ਉੱਠੇ ਸਨ। ਇਉਂ ਭਾਰੀ ਅੰਦੋਲਨ ਬ੍ਰਿਟਿਸ਼ ਗੌਵਰਨਮੈਂਟ ਦੇ ਬਰਖ਼ਿਲਾਫ਼ ਦੇਸ਼ ਵਿਚ ਚਾਲੂ ਹੋ ਗਿਆ ਤੇ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਪਟੇਲ ਆਦਿ ਵੱਡੇ ਵੱਡੇ ਲੀਡਰ ਸਭ ਜੇਲ੍ਹਾਂ ਅੰਦਰ ਡੱਕੇ ਗਏ।
ਪਰ ਰਾਊਂਡ ਟੇਬਲ ਕਾਨਫ਼ਰੰਸ ਦਾ ਕੰਮ ਚਾਲੂ ਰਿਹਾ ਅਤੇ ਇਸ ਦੀਆਂ ਸਬ-ਕਮੇਟੀਆਂ ਸੰਨ 1932 ਵਿਚ ਆਪਣੀਆਂ ਰਿਪੋਰਟਾਂ ਤਿਆਰ ਕਰਦੀਆਂ ਰਹੀਆਂ।
ਸੰਨ 1932, ਜਨਵਰੀ ਦੇ ਪਹਿਲੇ ਹਫ਼ਤੇ ਦੀ ਗੱਲ ਹੈ ਕਿ ਮੈਂ ਲੰਡਨ ਗਿਆ ਹੋਇਆ ਸੀ ਕਿ ਮੈਨੂੰ ਸਰਦਾਰ ਬਹਾਦੁਰ ਸ਼ਿਵਦੇਵ ਸਿੰਘ ਓਬਰਾ, ਜਿਹੜੇ ਕਿ ਉਨ੍ਹਾਂ ਦਿਨਾਂ ਵਿਚ, ਸੈਕ੍ਰੇਟਰੀ ਆਫ਼ ਸਟੇਟ ਦੀ ਇੰਡੀਆ ਕੌਂਸਲ ਦੇ ਮੈਂਬਰ ਸਨ, ਮਿਲੇ। ਜਦੋਂ ਭੀ ਕੋਈ ਸਿੱਖ ਵਿਦਿਆਰਥੀ, ਜਿਹੜਾ ਕਿ ਵਲਾਇਤ ਵਿਚ ਰਹਿੰਦਾ ਹੋਇਆ, ਸਿੱਖੀ ਦੇ ਰਹਿਤ ਪਹਿਰਾਵੇ ਨੂੰ ਤਲਾਂਜਲੀ ਨਾ ਦੇਵੇ, ਉਸ ਨੂੰ, ਸਰਦਾਰ ਬਹਾਦੁਰ ਦਾ ਇਹ ਕਤਈ ਹੁਕਮ ਹੁੰਦਾ ਸੀ ਕਿ ਉਹ ਐਤਵਾਰ ਨੂੰ ਉਨ੍ਹਾਂ ਦੇ ਘਰ ਜ਼ਰੂਰ ਖਾਣਾ ਖਾਵੇ ਅਤੇ ਜੇ ਉਨ੍ਹਾਂ ਉਸ ਦਿਨ ਲੰਡਨ ਨਾ ਹੋਣਾ ਹੋਵੇ, ਤਾਂ ਕਿਸੇ ਹੋਰ ਦਿਨ ਖਾਣੇ ਉੱਤੇ ਮਿਲੇ। ਮੈਂ ਟੈਲੀਫ਼ੋਨ ਕੀਤਾ ਤਾਂ ਉਨ੍ਹਾਂ ਮੈਨੂੰ ਲੰਚ ਉੱਤੇ ਝਟਪਟ ਬੁਲਾ ਲਿਆ ਤੇ ਕਹਿਣ ਲੱਗੇ, “ਸਿੱਖਾਂ ਦਾ ਕੀ ਬਣੇਗਾ? ਕਿਸੇ ਸਿੱਧੇ ਪਾਸੇ ਸਿੱਖ ਲੀਡਰ ਆਉਂਦੇ ਨਹੀਂ ਤੇ ਹੂੜ੍ਹ ਮਤ ਨਾਲ ਸਿੱਖਾਂ ਦੇ ਹੱਥ ਕੁਛ ਨਹੀਂ ਆਉਣਾ।” ਮੈਂ ਕਿਹਾ, “ਤੁਸੀਂ ਐਥੇ ਬੈਠੇ ਹੋ, ਤਾਂ ਲੀਡਰ ਹੀ ਹੋ ਕੁਛ ਕਰੋ।” ਕਹਿਣ ਲੱਗੇ, “ਭਾਈ, ਹੁਣ ਅਸਾਂ ਨੂੰ ‘ਚੀਫ਼ੀਏ’ ਸੱਦਦੇ ਹਨ, ਅਤੇ ਸਿੱਖ ਸੰਗਤਾਂ ਸਾਨੂੰ ‘ਝੋਲੀ-ਚੁੱਕ’ ਕਹਿੰਦੀਆਂ ਨੇ।” ਸਿੰਘ ਸਭਾ ਲਹਿਰ ਦੀਆਂ ਜੜ੍ਹਾਂ ਵੱਲ ਜਾਈਏ ਤਾਂ ਆਰਯ ਸਮਾਜ ਦੀਆਂ ਸਿੱਖ ਗੁਰੂਆਂ ਨੂੰ ਗਾਲ੍ਹਾਂ ਹੀ ਇਸ ਲਹਿਰ ਦਾ ਮੂਲ ਕਾਰਨ ਨਹੀਂ ਸਨ। ਸਿੱਖ ਰਾਜ ਜਦੋਂ ਰਣਜੀਤ ਸਿੰਘ ਦੇ ਪਾਲਤੂ ਡੋਗਰਿਆਂ ਨੇ, ਅੰਗਰੇਜ਼ਾਂ ਦੇ ਪੇਟੇ ਪਾ ਦਿੱਤਾ ਤਾਂ ਜੁ ਰਣਜੀਤ ਸਿੰਘ ਦੀ ਮੜ੍ਹੀ ਉੱਤੇ ਇਹ ਗ਼ੱਦਾਰ ਆਪਣਾ ਘਰ ਉਸਾਰ ਲੈਣ, ਤਾਂ ਸਿੱਖ ਸੰਗਤਾਂ ਅਤੇ ਸਿੱਖ ਸਰਦਾਰਾਂ ਨੇ ਸਿੱਖ ਰਾਜ ਦੇ ਮਹੱਲ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਲਈ ਸਿਰ ਤਲੀ ਉੱਤੇ ਰੱਖ ਕੇ ਮੁਕਾਬਲਾ ਕੀਤਾ, ਮੁੱਦਕੀ, ਫੇਰੂ ਸ਼ਹਿਰ, ਚਿੱਲਿਆਂਵਾਲਾ, ਰਾਮ ਨਗਰ, ਗੁਜਰਾਤ, ਤੇਰੇ ਕੋਲੋਂ ਕੇਹੜੇ ਭੁੱਲੇ ਹੋਏ ਨੇ। ਫੇਰ, ਭਾਈ ਮਹਾਰਾਜ ਸਿੰਘ ਤੇ ਗਿਆਨੀ ਠਾਕਰ ਸਿੰਘ ਤੇ ਦੋਬਾਰਾ ਸਿੰਘ ਸਜ ਚੁੱਕੇ ਮਹਾਰਾਜਾ ਦਲੀਪ ਸਿੰਘ ਦੇ ਅੰਗਰੇਜ਼ਾਂ ਨੂੰ ਪੰਜਾਬ ਦੀ ਪਿੱਠ ਉੱਤੋਂ ਲਾਹ ਸੁੱਟਣ ਦੇ ਯਤਨ ਭੀ ਉਸੇ ਸੰਗਲੀ ਦੀ ਕੜੀ ਹਨ। ਪਰ ਨਿਆਏਕਾਰੀ ਸਤਿਗੁਰੂ ਵੱਲ ਅਸਾ ਰਾਜਭਾਗ ਵੇਲੇ ਪਿੱਠ ਕੀਤੀ ਤਾਂ ਉਹ ਅਸਾਂ ਨੂੰ ਸਫਲਤਾ ਕਿਵੇਂ ਬਖ਼ਸ਼ਦੇ ? ਇਹ ਵੇਲਾ ਸੀ, ਜਦੋਂ ਪਹਿਲਾਂ ਸਨਾਤਨੀ ਬ੍ਰਾਹਮਣ, ਸ਼ਰਧਾਰਾਮ ਫਿਲੌਰੀ, ਤੇ ਫੇਰ ਨਵੀਨ ਹਿੰਦੂ ਆਰਯ ਸਮਾਜੀ ਬੁਲਾਰਿਆਂ ਨੇ ਸਿੱਖ ਗੁਰੂਆਂ ਤੇ ਸਿੱਖੀ ਦੀ ਸ਼ਾਨ ‘ਤੇ ਹਮਲੇ ਕਰਨੇ ਆਰੰਭੇ। ਨਿਰਪੱਖ ਤਾਰੀਖ਼ਦਾਨ ਇਹ ਉਜ ਸਿੱਖਾਂ ਉੱਤੇ ਤਿੰਨਕਾਲ ਨਹੀਂ ਲਾ ਸਕਦੇ ਕਿ ਰਾਜਭਾਗ ਪਾ ਕੇ ਸਿੱਖਾਂ ਨੇ ਮੁਸਲਮਾਨਾਂ ਨਾਲ ਧੱਕਾ ਕੀਤਾ। ਹਿੰਦੂਆਂ ਨੂੰ ਤਾਂ ਅਸਾਂ ਆਪਣੇ ਰਾਜਭਾਗ ਵਿਚ ਬਰਾਬਰ ਦਾ ਹਿੱਸੇਦਾਰ ਬਣਾ ਲਿਆ ਸੀ, ਫੇਰ ਉਹ ਵੱਢਖਾਣੇ ਤੇ ਹਲਕਾਏ ਕੁੱਤੇ ਵਾਂਗ ਅਸਾਡੀਆਂ ਜੰਘਾਂ ਨੂੰ ਕਿਉਂ ਪੈ ਗਏ ? ਜਿਸ ਵਿਚਾਰਧਾਰਾ ਵਿਚੋਂ ਅੰਤ ਨੂੰ ਸਿੰਘ ਸਭਾ ਲਹਿਰ ਉੱਠੀ, ਉਸ ਦੇ ਮੋਢੀ, ਖਾੜਕੂ ਨੀਤਗਯ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਅਤੇ ਗਿਆਨੀ ਠਾਕੁਰ ਸਿੰਘ ਜਿਹੇ ਬੁੱਧੀਵਾਨ ਸਿੱਖ ਸਨ । ਉਨ੍ਹਾਂ ਦੇ ਬੁਨਿਆਦੀ ਵਿਚਾਰ ਇਹ ਸਨ: (1) ਲਾਹੌਰ ਦਰਬਾਰ ਉੱਤੇ ਅੰਗਰੇਜ਼ੀ ਕਬਜ਼ਾ ਪੱਕਾ ਹੋਣ ਕਾਰਨ, ਹੁਣ ਸਿੱਖ ਕੇਵਲ ਆਪਣੇ ਬਾਹੂਬਲ ਨਾਲ, ਪੰਜਾਬ ਦੇ ਰਾਜਭਾਗ ਉੱਤੇ ਕਾਬਜ਼ ਨਹੀਂ ਹੋ ਸਕਦੇ। ਇਸ ਲਈ ਅੰਗਰੇਜ਼ਾਂ ਨਾਲ ਮਿਲਵਰਤਣ ਕਰ ਕੇ, ਸਿੱਖਾਂ ਦੀ ਰਾਜਸੀ ਗੌਰਵਤਾ, ਜਿਤਨੀ ਹੋ ਸਕੇ, ਵਧਾਉਣੀ ਚਾਹੀਦੀ ਹੈ। ਚੀਫ਼ੀਏ ਸਿੱਖਾਂ ਦੀ ਅੰਗਰੇਜ਼ਾਂ ਨਾਲ ਬਣਾ ਕੇ ਰੱਖਣ ਦੀ ਨੀਤੀ ਨੂੰ ਹੀ, ਅੱਜ ਕਲ੍ਹ ਦੇ ਅਕਾਲੀ, ‘ਝੋਲੀ ਚੁੱਕ’ ਕਹਿੰਦੇ ਹਨ। (2) ਸਿੱਖ ਪੰਥ ਤੀਜੀ ਇਕਾਈ, ਏਸ਼ੀਆ ਤੇ ਸੰਸਾਰ ਦੇ ਖੇਤ੍ਰ ਵਿਚ, ਗੁਰੂਆਂ ਦੁਆਰਾ, ਅਕਾਲ ਪੁਰਖ ਨੇ ਕਾਇਮ ਕੀਤੀ ਹੈ। ਇਸ ਤੀਜੀ ਇਕਾਈ ਦੇ ਫ਼ਰਜ਼ ਭਲੀ-ਭਾਂਤ ਨਿਬਾਹ ਕੇ ਹੀ ਸਿੱਖ ਬਚ ਸਕਣਗੇ। ਜੇ ਕੋਈ ਹੋਰ ਨੀਤੀ, ਰਲਮਿਲ ਜਾਣ ਦੀ, ਯਾ ਪਿੱਛਲੱਗ ਬਣਨ ਦੀ, ਸਿੱਖ ਅਖ਼ਤਿਆਰ ਕਰਨਗੇ ਤਾਂ ਆਪਣੀ ਮੌਤ ਦੇ ਵਰੰਟਾਂ ‘ਤੇ ਆਪ ਦਸਖ਼ਤ ਕਰਨਗੇ । ਇਉਂ, ਅੱਜ ਕਲ੍ਹ ਦੀ ਨੈਸ਼ਨਲਿਸਟ ਸਿੱਖੀ, ਅਸਲ ਵਿਚ ਖ਼ੁਦਕੁਸ਼ੀ ਹੈ। ਇਹੋ ਭਾਵ, ਅਸੀਂ ਚੀਫ਼ੀਏ ਸਿੱਖ, ‘ਜਬ ਲਗ ਰਹੇ ਖ਼ਾਲਸਾ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ’ ਦੇ ਮਹਾਂਵਾਕ ਦਾ ਸਮਝਦੇ ਰਹੇ ਹਾਂ, ਤੇ ਇਸੇ ਬੁਨਿਆਦੀ ਵਿਚਾਰ ਨੇ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ ਸੀ । (3) ਪੰਜਾਬ ਦੇ ਮੁਸਲਮਾਨ ਤਾਂ ਸਿੱਖਾਂ ਦੀ ਮੁਖ਼ਾਲਫ਼ਿਤ ਇਸ ਲਈ ਕਰਦੇ ਹਨ, ਕਿ ਕਿਤੇ ਮੁੜ ਸਿੱਖ ਪੰਜਾਬ ਦੇ ਰਾਜਭਾਗ ’ਤੇ ਕਾਬੂ ਨਾ ਪਾ ਲੈਣ। ਇਹ ਗੱਲ ਸਮਝ ਵਿਚ ਆਉਂਦੀ ਹੈ, ਇਸ ਲਈ ਮੁਸਲਮਾਨਾਂ ਨਾਲ ਸਮਝੌਤਾ ਹੋ ਸਕਦਾ ਹੈ ਜੇ ਉਨ੍ਹਾਂ ਦੀ ਤਸੱਲੀ ਇਸ ਗੱਲੇ ਹੋ ਜਾਵੇ । ਪਰ ਹਿੰਦੂਆਂ ਦੇ ਸਿੱਖਾਂ ਨਾਲ ਦ੍ਰਿਸ਼ ਤੇ ਸਾੜੇ ਦਾ ਕਾਰਨ ਨਿਰੋਲ ਇਹੋ ਹੈ, ਕਿ ਸਿੱਖਾਂ ਨੇ ਅਠਾਰ੍ਹਵੀਂ ਤੇ ਉੱਨੀਵੀਂ ਸਦੀ ਵਿਚ ਆਪਣਾ ਰਾਜਸੀ ਦਬਦਬਾ ਜਮਾ ਲਿਆ, ਪਰ ਹਿੰਦੂ ਦੀਨ ਭਾਵ ਵਿਚੋਂ ਆਪ ਨਾ ਨਿਕਲ ਸਕੇ। ਹਜ਼ਾਰ ਵਰ੍ਹੇ ਤੋਂ ਪ੍ਰਾਧੀਨ ਹਿੰਦੂ, ਸਿੱਖਾਂ ਦਾ ਇਹ ‘ਅਪ੍ਰਾਧ’ ਕਦਾਚਿਤ ਖਿਮਾ ਨਹੀਂ ਕਰਨ ਲੱਗੇ। ਸ਼ਰਧਾ ਰਾਮ ਫਿਲੌਰੀ ਤੇ ਆਰਯ ਸਮਾਜ ਦੇ ਸਿੱਖਾਂ ਤੇ ਸਿੱਖੀ ਵਿਰੁੱਧ ਦ੍ਰਿਸ਼ ਦਾ ਮੂਲ ਕਾਰਨ ਇਹੋ ਹੈ, ਅਤੇ ਜੇ ਕਦੇ, ਗੁਰੂ ਨਾ ਕਰੇ, ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜਭਾਗ ਵਿਚ ਹਿੱਸੇਦਾਰ ਬਣਨ ਦਾ ਨਹੀਂ। ਇਹ ਵਿਚਾਰਧਾਰਾ ਚੀਫ਼ੀਏ ਸਿੱਖਾਂ ਦੀ ਹੈ। (4) ਅੰਗਰੇਜ਼ਾਂ ਕੋਲੋਂ ਰਾਜ ਹਿੰਦੁਸਤਾਨੀਆਂ ਨੇ ਖੋਹ ਕੇ ਨਹੀਂ ਲੈ ਸਕਣਾ, ਅੰਗਰੇਜ਼ ਆਪ ਰਾਜਭਾਗ ਵੰਡ ਵੰਡਾ ਕੇ ਯਾ ਕਿਸੇ ਕਾਰਨ-ਵੱਸ ਚਲੇ ਜਾਣਗੇ। ਇਸ ਲਈ ਸਿੱਖ ਤੇ ਮੁਸਲਮਾਨ, ਜੋ ਭੀ ਲੈ ਸਕਦੇ ਹਨ, ਉਹ ਅੰਗਰੇਜ਼ਾਂ ਨਾਲ ਸੁਲਹ-ਸਫ਼ਾਈ ਕਰ ਕੇ ਹੀ ਸੁਖੈਨ ਢੰਗ ਨਾਲ ਲੈ ਸਕਦੇ ਹਨ। ਜੋ ਇਉਂ ਦੋਨਾਂ ਕੌਮਾਂ ਦੀ ਝੋਲੀ ਨਾ ਪਵੇਗਾ ਤਾਂ ਉਹ ਸਾਰਾ ਰਾਜਭਾਗ ਹਿੰਦੂਆਂ ਦੇ ਪੇਟੇ ਤਾਂ ਆਪ ਹੀ ਪੈ ਜਾਣਾ ਹੈ। ਬੱਸ ਇਹੋ ਸਹੀ ਨੀਤੀ ਮੈਂ ਸਮਝਦਾ ਹਾਂ, ਅਤੇ ਇਹੋ ਵਿਚਾਰ ਅਸਾਡੇ ਚੀਫ਼ ਖ਼ਾਲਸਾ ਦੀਵਾਨ ਵਾਲਿਆਂ ਦੇ ਹਨ। ਪਰ ਸਿੱਖ ਸੰਗਤਾਂ, ਠੰਢੀ ਸੋਚ ਵਿਚਾਰ ਛੱਡ ਕੇ, ਭੜਕਾਊ ਨਾਹਰਿਆਂ ਪਿੱਛੇ ਲੱਗ ਚੁੱਕੀਆਂ ਹਨ। ਅਸਾਡੀ ਕਿਸ ਨੇ ਸੁਣਨੀ ਹੈ ?”
ਅੱਜ ਪੂਰੇ ਤੀਹ ਵਰ੍ਹਿਆਂ ਪਿੱਛੋਂ, ਸਰਦਾਰ ਬਹਾਦੁਰ ਸ਼ਿਵਦੇਵ ਸਿੰਘ ਓਬਰਾ ਦਾ ਇਹ ਸਿੱਖ ਪਾਲੇਟਿਕਸ ਤੇ ਹਿੰਦੁਸਤਾਨੀ ਪਾਲੇਟਿਕਸ ਦਾ ਨਿਰਣਾ, ਮੈਂ ਕਲਮਬੰਦ ਕਰ ਰਿਹਾ ਹਾਂ, ਤਾਂ ਉਨ੍ਹਾਂ ਦੇ ਆਪਣੇ ਮੂੰਹੋਂ ਬੋਲੇ ਸ਼ਬਦ ਮੇਰੇ ਲਈ ਅੰਕਤ ਕਰਨੇ ਅਸੰਭਵ ਹਨ। ਪਰ ਉਨ੍ਹਾਂ ਦੀ, ਉਸ 1932 ਦੇ ਆਰੰਭ ਵਿਚ ਕੀਤੀ ਗੱਲਬਾਤ ਦਾ ਸਾਰੰਸ਼ ਤੇ ਖ਼ਾਕਾ ਜੋ ਮੈਂ ਉੱਤੇ ਲਿਖਿਆ ਹੈ, ਉਹ ਮੇਰੀ ਸਿਮ੍ਰਿਤੀ ਵਿਚ, ਇਹ ਸਾਰਾ ਸਮਾਂ, ਹਰਾ ਰਿਹਾ ਹੈ, ਅਤੇ ਇਸ ਦੀ ਰੂਪ-ਰੇਖਾ, ਕਿਤੋਂ ਕਿਤੋਂ ਬਦਲ ਭਾਵੇਂ ਗਈ ਹੋਵੇ, ਪਰ ਮਸਖ਼ ਅਥਵਾ ਭ੍ਰੰਸ਼ ਨਹੀਂ ਹੋਈ।
ਮੈਂ, ਜਿਵੇਂ ਕਿ ਹਰ ਖ਼ਾਲੀ-ਦਿਮਾਗ਼ ਆਦਮੀ ਦਾ ਸੁਭਾਅ ਹੁੰਦਾ ਹੈ, ਇਹ ਗੂਢ ਰਾਜਨੀਤਿਕ ਵਿਸ਼ਲੇਸ਼ਣ ਸੁਣ ਕੇ ਕਿਹਾ, “ਤਾਂ ਫੇਰ ਕੁਛ ਕਰੋ।” ਇਹ ਸੁਣ ਕੇ ਕਹਿਣ ਲੱਗੇ, “ਮੈਂ ਭੀ ਕੁਛ ਕਰਦਾ ਹਾਂ, ਤੂੰ ਭੀ ਕਰ। ਮੇਰੀ ਗੱਲ ਨੂੰ ਧਿਆਨ ਨਾਲ ਸੁਣ। ਜੇ ਐਸ ਵੇਲੇ, ਸਿੱਖ ਲੀਡਰ ਅੰਗਰੇਜ਼ਾਂ ਨੂੰ ਇਹ ਪੱਕਾ ਵਿਸ਼ਵਾਸ ਦਿਵਾ ਦੇਣ ਕਿ ਜੋ ਹਿੱਸਾ ਪੰਜਾਬ ਦੇ ਰਾਜਭਾਗ ਵਿਚ ਸਿੱਖਾਂ ਨੂੰ ਮਿਲੇਗਾ, ਉਸ ਨੂੰ ਉਹ ਆਪਣੇ ਬਚਾਅ ਤੇ ਬਿਹਤਰੀ ਲਈ ਹੀ ਵਰਤਣਗੇ ਅਤੇ ਹਿੰਦੂਆਂ ਦੇ ਹੱਥ-ਠੋਕੇ ਬਣ ਕੇ ਮੁਸਲਮਾਨਾਂ ਨੂੰ ਦਬਾਅ ਲਈ ਨਹੀਂ, ਤਾਂ ਕਮਿਊਨਲ ਅਵਾਰਡ, ਜਿਹੜਾ ਕਿ ਬਣ ਰਿਹਾ ਹੈ, ਵਿਚ ਸਿੱਖਾਂ ਨੂੰ ਇਤਨੀ ਗੌਰਵਤਾ ਦਿੱਤੀ ਜਾਵੇਗੀ, ਜਿਸ ਸਦਕਾ ਕਿ ਸਿੱਖਾਂ ਦੀ ਗਰਦਨ ਕਦੇ ਭੀ ਨਾ, ਹਿੰਦੂਆਂ ਤੇ ਮੁਸਲਮਾਨਾਂ ਸਾਹਮਣੇ ਨੀਵੀਂ ਹੋਵੇ।” ਮੈਂ ਪੁੱਛਿਆ, “ਅੰਗਰੇਜ਼ਾਂ ਨੂੰ ਸਿੱਖਾਂ ਵੱਲੋਂ ਇਹ ਪੱਕਾ ਵਿਸ਼ਵਾਸ ਕੌਣ ਦੇਵੇ ?” ਉੱਤਰ ਦਿੱਤੋ ਨੇ, “ਜਿਨ੍ਹਾਂ ਨੂੰ ਸਿੱਖਾਂ ਨੇ ਆਪਣੇ ਜਥੇਦਾਰ ਬਣਾਇਆ ਹੋਇਆ ਹੈ। ਹੋਰ ਕੌਣ, ਅਕਾਲੀ ਲੀਡਰ ਇਹ ਵਿਸ਼ਵਾਸ ਦਿਵਾਉਣ।” ਫੇਰ ਉਨ੍ਹਾਂ ਨੇ ਅਕਾਲੀਆਂ ਦੇ ਵੱਡੇ ਲੀਡਰ ਦਾ ਨਾਮ ਲਿਆ ਤੇ ਕਹਿਣ ਲੱਗੇ, “ਤੂੰ ਆਪਣੀ ਪੜ੍ਹਾਈ ਦੋਂਹ ਤਿੰਨਾਂ ਮਹੀਨਿਆਂ ਲਈ ਛੱਡ ਤੇ ਹਿੰਦੁਸਤਾਨ ਜਾ ਕੇ, ਜਿਵੇਂ ਮੈਂ ਕਹਿੰਦਾ ਹਾਂ, ਓਵੇਂ ਕਰ।” ਮੈਂ ਕਿਹਾ, “ਇਕ ਤਾਂ ਮੈਂ ਆਈ.ਸੀ.ਐੱਸ. ਦਾ ਸਿੱਖਿਆਰਥੀ (Probationer) ਹਾਂ, ਅਤੇ ਜੇ ਮੈਂ ਹੁਣ ਪੜ੍ਹਾਈ ਵਿਚੇ ਛੱਡਾਂ ਤਾਂ ਸਾਰੀ ਉਮਰ ਲਈ ਇਸ ਵੱਡੀ ਨੌਕਰੀ ਤੋਂ ਹੱਥ ਧੋ ਬੈਠਾਂ । ਦੂਜੇ, ਜਿਸ ਅਕਾਲੀ ਲੀਡਰ ਦਾ ਤੁਸੀਂ ਨਾਮ ਲੈਂਦੇ ਹੋ, ਮੇਰਾ ਉਨ੍ਹਾਂ ਨਾਲ ਸਬੰਧ ਕੇਵਲ ਇਤਨਾ ਹੀ ਹੈ, ਕਿ ਜਿਸ ਸਕੂਲ ਵਿਚ ਮੈਂ ਪੜ੍ਹਦਾ ਰਿਹਾ ਹਾਂ, ਉਹ ਉਥੇ ਕਦੇ ਟੀਚਰ ਰਹਿ ਚੁੱਕੇ ਹਨ। ਹੋਰ ਮੇਰਾ ਕੋਈ ਰਸੂਖ਼ ਉਨ੍ਹਾਂ ਨਾਲ ਨਹੀਂ ਹੈ, ਜਿਸ ਕਰਕੇ ਉਹ ਕੇਵਲ ਮੇਰੇ ਲਿਹਾਜ਼ ਕਰਕੇ, ਕੋਈ ਰਾਜਨੀਤਕ ਵਿਚਾਰ ਪ੍ਰਵਾਨ ਕਰ ਲੈਣ । ਇਸ ਲਈ, ਮੇਰਾ ਜਾਣਾ ਤਾਂ ਕਿਵੇਂ ਭੀ ਨਹੀਂ ਬਣਦਾ।” ਕਹਿਣ ਲੱਗੇ, “ਹੱਛਾ, ਜੇ ਇਹ ਗੱਲ ਹੈ ਤਾਂ ਕਿਸੇ ਹੋਰ ਨੂੰ ਭੇਜੀਏ। ਮੈਂ ਆਪ ਭੀ ਨਹੀਂ ਜਾ ਸਕਦਾ। ਮੈਂ ਤਾਂ ਜਾਚਿਆ ਸੀ, ਤੁਸੀਂ ਅਕਲ ਦੀ ਗੱਲ ਮੰਨਵਾ ਸਕੋਗੇ। ਨੌਕਰੀ ਤਾਂ ਸੌਹਰੀ ਦੀ ਹੁੰਦੀ।”
“ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹੰਦੇ ਮਗਰ ਉਲਾਂਭੜਾ ਜੱਗ ਦਾ ਏ ।” ਉਸ ਵੇਲੇ ਮੈਨੂੰ ਸੁਪਨੇ ਵਿਚ ਭੀ ਇਹ ਵਿਚਾਰ ਨਹੀਂ ਸੀ ਆ ਸਕਦਾ ਕਿ ਪੰਦਰਾਂ ਸੋਲ੍ਹਾਂ ਵਰ੍ਹੇ ਪਿੱਛੋਂ, ਇਸੇ ਨਿਰਮੂਲ ਊਜ ਉੱਤੇ ਕਿ ਕੋਈ ਅਕਾਲੀ ਲੀਡਰ ਮੇਰੇ ਜ਼ਾਤੀ ਪ੍ਰਭਾਵ ਨੂੰ ਕਬੂਲਦਾ ਹੈ, ਮੈਨੂੰ ਆਪਣੇ ਜੀਵਨ ਦੇ ਸਭ ਤੋਂ ਭੀਹਾਵਲੇ ਤੇ ਕਸ਼ਟ ਭਰੇ ਦਿਨ ਦੇਖਣੇ ਪੈਣਗੇ। ਅਤੇ ਇਸ ਭੀਹਾਵਲੇ ਸਮੇਂ, ਗੁਰੂ ਅਕਾਲ ਪੁਰਖ ਤੋਂ ਬਿਨਾਂ, ਮੈਨੂੰ ਕੋਈ ਢੋਈ ਦੇਣ ਵਾਲਾ ਨਹੀਂ ਰਹਿ ਜਾਵੇਗਾ।
ਮੈਨੂੰ ਕੁਝ ਚਿਰ ਪਿੱਛੋਂ ਪਤਾ ਲੱਗਾ ਕਿ ਸਰਦਾਰ ਬਹਾਦੁਰ ਸ਼ਿਵਦੇਵ ਸਿੰਘ ਨੇ ਆਪਣਾ ਲੜਕਾ, ਜੋ ਕਿ ਉਦੋਂ ਲੰਡਨ ਵਿਚ ਹੀ ਹਵਾਈ ਉਡਾਰ ਸੀ, ਇਕ ਚਿੱਠੀ ਦੇ ਕੇ ਹਿੰਦੁਸਤਾਨ ਭੇਜਿਆ, ਜੋ ਕਿ ਜੂਨ 1932 ਦੇ ਲਾਗੇ-ਸ਼ਾਗੇ, ਉੱਕਾ ਨਿਰਾਸ ਹੋ ਕੇ ਤੇ ਖ਼ਾਲੀ ਹੱਥ ਮੁੜ ਆਇਆ। ਅਗਸਤ 1932 ਵਿਚ ਮੈਨੂੰ ਸਰਦਾਰ ਬਹਾਦੁਰ ਕਹਿਣ ਲੱਗੇ ਕਿ ਉੱਤਰ ਆ ਗਿਆ ਹੈ। ਮੈਂ ਕਿਹਾ, ਕੀ ਉੱਤਰ ਮਿਲਿਆ ਤਾਂ ਦੱਸਿਓ ਨੇ, “ਜਵਾਬ ਇਹ ਲਿਖਿਆ ਹੈ—ਅੰਗਰੇਜ਼ਾਂ ਨਾਲ ਗੱਲਬਾਤ ਕਰ ਕੇ, ਆਉਣ ਵਾਲੀ ਤਾਰੀਖ਼ ਵਿਚ ਅਸੀਂ ਆਪਣਾ ਮੂੰਹ ਕਾਲਾ ਕਰਵਾਈਏ।” ਫੇਰ ਕੁਛ ਚਿਰ ਚੁੱਪ ਕਰ ਗਏ ਤੇ ਬੋਲੇ, “ਪਾਲੇਟਿਕਸ ਵਿਚ ਮੂੰਹ ਕਾਲਾ ਉਸ ਦਾ ਹੁੰਦਾ ਹੈ, ਜੋ ਅੰਤਮ ਬਾਜ਼ੀ ਹਾਰ ਜਾਏ। ‘ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥’ ਹੁਣ ਗੁਰੂ ਹੀ ਸਿੱਖਾਂ ਦੇ ਮੁੱਖ ਉੱਜਲੇ ਰੱਖੇ ਤਾਂ ਰੱਖੇ।”
7 ਸਤੰਬਰ ਯਾ ਅਕਤੂਬਰ 1932 ਦੇ ਲਗਭਗ, ਬਰਤਾਨਵੀ ਪ੍ਰਧਾਨ ਮੰਤਰੀ, ਰਾਮਸੇ ਮੈਕਡਾਨਲਡ ਨੇ ਕਮਿਉਨਲ ਅਵਾਰਡ ਦਾ ਐਲਾਨ ਕਰ ਦਿੱਤਾ। ਇਸ ਵਿਚ ਸਿੱਖਾਂ ਨੂੰ ਸਤਾਰਾਂ ਫ਼ੀਸਦੀ ਦੇ ਕਰੀਬ ਪੰਜਾਬ ਵਿਚ ਨੁਮਾਇੰਦਗੀ ਦਿੱਤੀ ਗਈ, ਜਦੋਂ ਕਿ ਗਿਣਤੀ ਵਿਚ ਉਹ ਗਿਆਰਾਂ ਫ਼ੀਸਦੀ ਦੇ ਲਗਭਗ ਸਨ । ਸਤਾਰਾਂ ਫ਼ੀਸਦੀ ਨੁਮਾਇੰਦਗੀ ਨਾਲ ਸਿੱਖ, ਹਿੰਦੂਆਂ ਨਾਲ ਰਲ ਕੇ ਭੀ, ਮੁਸਲਮਾਨਾਂ ‘ਤੇ ਭਾਰੂ ਨਹੀਂ ਸੀ ਪੈ ਸਕਦੇ ਅਤੇ ਮੁਸਲਮਾਨਾਂ ਨੂੰ, ਸਿੱਖਾਂ ਨਾਲ ਰਲਾਉਣ ਦੀ, ਕੋਈ ਬਹੁਤੀ ਤੀਬਰ ਲੋੜ ਨਹੀਂ ਸੀ ਰਹਿ ਜਾਂਦੀ।
ਇਸ ਕਮਿਊਨਲ ਅਵਾਰਡ ਨੂੰ ਮੁਸਲਮਾਨਾਂ ਨੇ, ਸਿਆਣੇ ਰਾਜਨੀਤਕਾਂ ਵਾਂਗਰ, ‘ਮਾੜਾ ਮਾੜਾ’ ਕਹਿ ਕੇ ਪ੍ਰਵਾਨ ਕਰ ਲਿਆ। ਮਹਾਤਮਾ ਗਾਂਧੀ ਨੇ ਇਸ ਅਵਾਰਡ ਦੀ ਕੇਵਲ ਇਕ ਧਾਰਾ, ਜਿਸ ਦੁਆਰਾ ਕਿ ਅਛੂਤਾਂ ਦਾ ਹਿੰਦੂਆਂ ਨਾਲੋਂ ਰਾਜਸੀ ਨਿਖੇੜਾ ਹੁੰਦਾ ਸੀ, ਵਿਰੁੱਧ ਭੁੱਖ ਹੜਤਾਲ ਕਰ ਕੇ, ਉਸ ਨੂੰ ਬਦਲਵਾ ਲਿਆ ਤੇ ਇਉਂ ਅਛੂਤਾਂ ਤੇ ਹਿੰਦੂਆਂ ਦਾ ਰਾਜਸੀ ਏਕਾ ਨਾ ਟੁੱਟਣ ਦਿੱਤਾ, ਅਤੇ ਕਾਂਗਰਸ ਨੇ ਇਹ ਕਿਹਾ ਕਿ ਅਸਾਨੂੰ ਇਹ ਕਮਿਊਨਲ ਅਵਾਰਡ ‘ਨਾ ਰੱਦ ਨਾ ਕਬੂਲ’। “ਮੇਰਾ ਪ੍ਰੀਤਮ ਦੋਹੀਂ ਪਾਸੀਂ ਦਾਅ ਲਾ ਜਾਣ ਵਿਚ ਨਿਪੁੰਨ ਹੈ। ਮੇਰੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ ਅਤੇ ਕੱਟੜ ਪੰਥੀ ਮੋਮਨਾਂ ਨਾਲ ਰਲ ਕੇ ਨਮਾਜ਼ ਪੜ੍ਹਦਾ ਹੈ।”1
‘ਨਾ ਰੱਦ ਨਾ ਕਬੂਲ’ ਦਾ ਗੋਹਯ ਭਾਵ ਕੀ ਸਮਝੀਏ ? ਅੰਤ੍ਰੀਵ ਰਹੱਸਯ ਇਸ ਦਾ ਕੁਛ ਹੋਰ ਸੀ, ਰਾਜਸੀ ਰਹੱਸਯ ਹੋਰ ਤੇ ਲੋਕੰਪ੍ਰਤਿ ਅਰਥ ਹੋਰ।
ਲੋਕੰਪ੍ਰਤਿ ਅਰਥ ਤਾਂ ਇਹ ਸਨ, ਕਿ ਹਿੰਦੂ ਇਸ ‘ਤੇ ਨਾਖ਼ੁਸ਼ ਹਨ ਅਤੇ ਮੁਸਲਮਾਨ ਇਸ ਨੂੰ ਕਬੂਲਦੇ ਹਨ, ਤਾਂ ਕਾਂਗਰਸ ਨਾ ਹਿੰਦੂਆਂ ਨੂੰ ਨਾਰਾਜ਼ ਕਰਨਾ ਚਾਹੁੰਦੀ ਹੈ ਨਾ ਮੁਸਲਮਾਨਾਂ ਨੂੰ । ਰਾਜਸੀ ਅਰਥ ਇਹ ਸੀ ਕਿ ਜਦੋਂ ਕਾਂਗਰਸ ਦੇ ਹੱਥ ਤਾਕਤ ਆਵੇਗੀ ਤਾਂ ਕਮਿਊਨਲ ਅਵਾਰਡ ਨਾਲ ਭੀ ਸਿੱਝ ਲਵਾਂਗੇ। ਇਹੋ ਕੁਝ ਕਾਂਗਰਸ ਨੇ 1950 ਵਿਚ, ਕਮਿਊਨਲ ਅਵਾਰਡ ਦੇ ਬੁਨਿਆਦੀ ਸਿਧਾਂਤ ਦਾ ਨਿਰੋਧ ਕਰ ਕੇ ਕੀਤਾ। ਗੋਹਯ ਰਹੱਸਯ ‘ਨਾ ਰੱਦ ਨਾ ਕਬੂਲ’ ਦੇ ਨੁਕਤੇ ਦਾ ਇਹ ਹੈ ਕਿ ਹਿੰਦੂ ਬੁੱਧੀ ਮੂਲਕ ਤੌਰ ‘ਤੇ ਅਸਤਿਵਾਚੀ (Positivist) ਨਹੀਂ, ਨਾਸਤਿਵਾਦੀ (negativist) ਹੈ ਜੋ ਕਿ ਸ੍ਵੈਸਿੱਧ ਸਿਧਾਂਤ ਇਹ ਮੰਨਦੀ ਹੈ ਕਿ ਸੱਚਾਈ ‘ਨਾ’ ਵਿਚ ਹੈ ‘ਹਾਂ’ ਵਿਚ ਨਹੀਂ। ਅਸਾਡੇ ਦੇਸ਼ ਦੀ ਪਿਛਲੇ ਪੰਜਾਹ ਵਰ੍ਹਿਆਂ ਦੀ ਰਾਜਨੀਤੀ, ਨਾ ਮਿਲਵਰਤਣ (non-co-operation), ਅਸਹਿਯੋਗ (boycott), ਨ ਏਧਰ ਨ ਓਧਰ (neutralism), ਨਿਰਲੇਪ ਨੀਤੀ (non-alignment), ਇਨ੍ਹਾਂ ਸਭ ਵਿਚਾਰਾਂ ਦੀ ਜੜ੍ਹ-ਪ੍ਰੇਰਨਾ ਉਪਨਿਸ਼ਦਾਂ ਦਾ ‘ਨੇਤਿ’ ਸਿਧਾਂਤ ਹੀ ਹੈ ਜੋ ਕਿ ਹਿੰਦੂ ਆਤਮਾ ਦੇ ਰਗੋ-ਰੇਸ਼ੇ ਵਿਚ ਸਮੋ ਚੁੱਕਾ ਹੈ।
ਸਿੱਖਾਂ ਨੇ, ਆਪਣੀ ਪ੍ਰਚਲਿਤ ਅਤੇ ਸਰਵ-ਸੰਮਤੀ ਦੁਆਰਾ ਪ੍ਰਵਾਣਿਤ ਰਾਜਨੀਤੀ ਅਨੁਸਾਰ, ਭਬਕਾਂ ਮਾਰੀਆਂ ਤੇ ਨਾਹਰੇ ਲਾਏ ਅਤੇ ਆਪਣਾ ਅੱਗਾ ਸ਼ੇਰ ਦਾ ਤੇ ਪਿੱਛਾ ਗਿੱਦੜ ਦਾ ਕਾਇਮ ਰੱਖਿਆ। ਸਿੱਖ ਆਗੂਆਂ ਨੇ ਸੰਨ 1936 ਵਿਚ, ਜਾਗਤਾ-ਦੇਵ, ਗੁਰੂ ਗੋਬਿੰਦ ਸਿੰਘ, ਪੰਥ ਦੇ ਵਾਲੀ, ਨੂੰ ਮਨਮੁਖਾਂ ਵਾਂਗ, ਨਾਸ਼ਾਇਸਤਾ ਤੇ ਸ਼ਰਧਾ-ਵਿਹੂਣ ਢੰਗ ਨਾਲ ਵੰਗਾਰ ਪਾਈ, ਪਰ ਜਦੋਂ ਆਪਣੇ ਬਿਰਦ ਦੀ ਪੈਜ ਰੱਖਣ ਲਈ, ਦਸਮ ਪਾਤਸ਼ਾਹ ਨੇ ਆਪਣੇ ਮੂੰਹ ਨੂੰ ਸਿੱਖਾਂ ਵੱਲ ਫੇਰਿਆ ਤਾਂ ਸਿੱਖ ਸੁੱਤੇ ਪਏ ਸਨ, ‘ਆਂਗਣ ਆਇ ਚਲੇ ਗਏ ਸਾਜਨ ਮੈਂ ਮੂਰਖ ਰਹੀ ਸੋਏ।’
ਇਹ ਵਚਿਤ੍ਰ ਕਥਾ ਇਸ ਪ੍ਰਕਾਰ ਹੈ। ਭਾਈ ਮੋਹਨ ਸਿੰਘ ਵੈਦ ਦੀ ‘ਡਾਇਰੀ’ ਵਿਚ ਅੰਕਤ ਹੈ ਕਿ 20 ਮਾਰਚ, 1934 ਨੂੰ ਬਾਬਾ ਖੜਕ ਸਿੰਘ ਨੇ, ‘ਆਲ ਇੰਡੀਆ ਸਿੱਖ ਨੈਸ਼ਨਲਿਸਟ ਕਾਨਫ਼ਰੰਸ’ ਦੀ ਪ੍ਰਧਾਨਗੀ ਕਰਦਿਆਂ ਹੋਇਆਂ, ਐਲਾਨ ਕੀਤਾ ਕਿ ਕਮਿਊਨਲ ਅਵਾਰਡ ਸਿੱਖਾਂ ਨਾਲ ਇਨਸਾਫ਼ ਨਹੀਂ ਕਰਦਾ। ਇਸ ਵੇਲੇ ਇਹ ਫ਼ੈਸਲਾ ਭੀ ਕੀਤਾ ਗਿਆ ਕਿ ਇਸ ਬਾਰੇ ਇਕ ਡੈਪੂਟੇਸ਼ਨ ਵਲੈਤ ਭੇਜਿਆ ਜਾਵੇ, ਜਿਸ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਬਾਬਾ ਖੜਕ ਸਿੰਘ ਨੂੰ ਸਰਦਾਰ ਬਹਾਦੁਰ ਸ਼ਿਵਦੇਵ ਸਿੰਘ ਓਬਰਾ ਵਾਲੀ ਗੱਲਬਾਤ ਤੇ ਕਮਿਊਨਲ ਅਵਾਰਡ ਦੇ ਪਿਛੋਕੜ ਦਾ ਪਤਾ ਅਜੇ ਨਹੀਂ ਸੀ ਲੱਗਾ। ਇਸੇ ‘ਡਾਇਰੀ’ ਵਿਚ ਅੰਕਤ ਹੈ ਕਿ 16 ਅਪ੍ਰੈਲ ਸੰਨ 1935 ਨੂੰ, ਸਿੱਖ ਆਗੂਆਂ ਦੀ ਇਕ ਮੀਟਿੰਗ, ਬਾਬਾ ਖੜਕ ਸਿੰਘ ਦੀ ਪ੍ਰਧਾਨਗੀ ਹੇਠ, ਅੰਮ੍ਰਿਤਸਰ ਹੋਈ। ਉਸ ਵਿਚ ਨਿਸ਼ਚਾ ਕੀਤਾ ਗਿਆ ਕਿ ਕਮਿਊਨਲ ਅਵਾਰਡ ਬਾਰੇ, ਵਲੈਤ ਡੈਪੂਟੇਸ਼ਨ ਭੇਜਣ ਦਾ ਵਿਚਾਰ ਛੱਡ ਦਿੱਤਾ ਜਾਵੇ। ਇਸ ਵੇਲੇ ਤਕ, ਚੀਦਾ ਚੀਦਾ ਸਿੱਖ ਆਗੂਆਂ ਨੂੰ, ਕਮਿਊਨਲ ਅਵਾਰਡ ਦੇ ਸਹੀ ਪਿਛੋਕੜ ਦਾ ਇਲਮ ਹੋ ਚੁੱਕਾ ਜਾਪਦਾ ਹੈ।
ਮਈ 1933 ਵਿਚ, ਦੂਜੀ ਰਾਊਂਡ ਟੇਬਲ ਕਾਨਫ਼ਰੰਸ ਦੇ ਵਿਚਾਰਾਂ ਦੇ ਆਧਾਰ ’ਤੇ, ਬ੍ਰਿਟਿਸ਼ ਗਵਰਨਮੈਂਟ ਨੇ ‘ਸਫ਼ੈਦ ਕਿਤਾਬਚਾ’ (White Paper) ਛਾਪਿਆ ਅਤੇ ਪੂਰੇ ਅਠਾਰਾਂ ਮਹੀਨਿਆਂ ਪਿੱਛੋਂ, ਜਨਵਰੀ 1935 ਵਿਚ ਇਸ ਉੱਤੇ ਪਾਰਲੀਮੈਂਟਰੀ ਸੀਲੈਕਟ ਕਮੇਟੀ ਦੀ ਰਿਪੋਰਟ ਮੁਕੰਮਲ ਹੋਈ। ਅਕਤੂਬਰ 1934 ਵਿਚ ਮਹਾਤਮਾ ਗਾਂਧੀ ਕਾਂਗਰਸ ਤੋਂ ‘ਰੀਟਾਇਰ’ ਹੋ ਗਏ ਤੇ ਕਾਂਗਰਸ ਦੀ ਸੰਸਥਾ ਸਿੱਧੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਹੱਥ ਆ ਗਈ। ਸੰਨ 1935 ਦੇ ਮੱਧ ਵਿਚ, ਗਵਰਨਮੈਂਟ ਆਫ਼ ਇੰਡੀਆ ਐਕਟ (1935) ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ, ਜਿਸ ਦੁਆਰਾ ਕਿ ਕਮਿਊਨਲ ਅਵਾਰਡ, ਹਿੰਦੁਸਤਾਨ ਵਿਚ ਰਾਜਸੀ ਤਾਕਤ ਦੇ ਵੰਡਾਰੇ ਦਾ ਆਧਾਰ ਬਣ ਗਿਆ। ਸੰਨ 1936 ਦੀ ਮਈ ਯਾ ਜੂਨ ਨੂੰ ਐਲਾਨ ਹੋਇਆ ਕਿ, ਅਪ੍ਰੈਲ 1937 ਵਿਚ, ਐਕਟ 1935 ਦੇ ਆਧਾਰ ‘ਤੇ, ਸੂਬਿਕ ਤੇ ਕੇਂਦਰੀ ਚੋਣਾਂ ਮੁਕੰਮਲ ਹੋ ਜਾਣਗੀਆਂ।
ਸੰਨ 1925 ਵਿਚ, ਮਹਾਨ ਮੁਸਲਿਮ ਨੇਤਾ, ਸਰ ਫ਼ਜ਼ਲ ਹੁਸੈਨ ਨੇ ਇਕ ਪੰਦਰਾਂ ਵੀਹ ਸਫ਼ੇ ਦੀ ਕਿਤਾਬ, ਗੋਪਨੀਯ ਅਧਯੈਨ ਲਈ (for private circulation only) ਛਾਪੀ ਸੀ, ਜੋ ਕਿ ਕੇਵਲ, ਚੋਣਵੇਂ ਮੁਸਲਮਾਨ ਰਾਜਨੈਤਿਕ ਬੁੱਧੀਵਾਨਾਂ ਦੇ ਹੱਥ ਹੀ ਦਿੱਤੀ ਗਈ ਸੀ, ਇਸ ਹਦਾਇਤ ਨਾਲ ਕਿ ਇਹ ਕਿਸੇ ਹਿੰਦੂ ਯਾ ਸਿੱਖ ਨੂੰ ਨਾ ਦਿਖਾਈ ਜਾਵੇ । ਮੈਂ ਉਹ ਕਿਤਾਬ ਸਾਰੀ ਪੜ੍ਹੀ ਸੀ । ਉਸ ਵਿਚ ਇਹ ਸ਼ਬਦ ਅੰਕਤ ਸਨ:
“ਹਿੰਦੂ, ਰਾਜਸੀ ਮਸਲਿਆਂ ਦੇ ਅੰਤ੍ਰੀਵ ਭਾਵ ਤੇ ਉਨ੍ਹਾਂ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਕਈ ਵਰ੍ਹੇ ਪਹਿਲਾਂ ਸੋਚ ਰੱਖਦਾ ਹੈ। ਮੁਸਲਮਾਨ, ਜਦੋਂ ਮਸਲਾ ਸਾਹਮਣੇ ਆਵੇ ਤਾਂ ਉਸ ਨੂੰ ਸੰਜੀਦਗੀ ਨਾਲ ਸੋਚਣਾ ਆਰੰਭ ਦਿੰਦਾ ਹੈ। ਪਰ ਸਿੱਖ, ਜਿਤਨਾ ਚਿਰ ਉਹ ਮਸਲਾ ਆਪੇ ਹੱਲ ਹੋ ਕੇ, ਕਿਸੇ ਪਾਸੇ ਪੱਕਾ ਲੱਗ ਨਹੀਂ ਜਾਂਦਾ, ਓਸ ਬਾਰੇ ਸੋਚਣ ਦੀ ਖੇਚਲ ਨਹੀਂ ਕਰਦਾ। ਸਿੱਖਾਂ ਦੇ ਦਿਮਾਗਾਂ ਉੱਤੇ ਇਹ ਘੂਕੀ ਚੜ੍ਹੀ ਹੋਈ ਹੈ, ਕਿ ਉਨ੍ਹਾਂ ਨੇ ਪੰਜਾਬ ਦਾ ਰਾਜ ਖੋਹ ਲਿਆ ਸੀ। ਇਹ ਉਨ੍ਹਾਂ ਨੂੰ ਯਾਦ ਹੀ ਨਹੀਂ ਕਿ ਪੰਜਾਬ ਦੇ ਸਿੰਘ ਦੀ ਪੂਛਲ ਫ਼ਿਰੰਗੀ ਨੇ ਮਰੋੜ ਸੁੱਟੀ ਹੈ।”
ਸਰ ਫ਼ਜ਼ਲ ਹੁਸੈਨ ਦੇ, ਸਿੱਖਾਂ ਬਾਰੇ ਇਸ ਅੰਦਾਜ਼ੇ ਦੀ ਪੁਸ਼ਟੀ ਇਉਂ ਹੋਈ, ਜਦੋਂ ਸਾਰੇ ਸਿੱਖ ਆਗੂ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਇਕੱਠੇ ਹੋਏ, ਇਹ ਸੋਚਣ ਲਈ ਕਿ ਐਕਟ 1935 ਦੁਆਰਾ ਜੋ ਸਿੱਖ, ਪੰਜਾਬ ਵਿਚ, ਹਿੰਦੂ ਮੁਸਲਮਾਨ ਦੋਹਾਂ ਦੇ ਪ੍ਰਾਧੀਨ ਬਣਾ ਦਿੱਤੇ ਗਏ ਹਨ, ਉਸ ਤੋਂ ਕਿਵੇਂ ਬਚਿਆ ਜਾਵੇ। ਸਰਵ-ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ‘ਸਿੱਖ ਕੱਟ ਕੇ ਮਰ ਜਾਣਗੇ, ਪਰ ਕਮਿਊਨਲ ਅਵਾਰਡ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਣਗੇ।’ ਉਨ੍ਹਾਂ ਦਿਨਾਂ ਵਿਚ, ਮਾਸਟਰ ਤਾਰਾ ਸਿੰਘ, ਅਕਾਲੀ ਆਗੂ ਨੂੰ ਸਰਕਾਰ ਨੇ ਲਾਹੌਰ ਸ਼ਹਿਰ ਵਿਚ ਵੜਨ ਦੀ ਮਨਾਹੀ ਕੀਤੀ ਹੋਈ ਸੀ ਅਤੇ ਉਹ ਸ਼ਾਹਦਰੇ ਨਜ਼ਰਬੰਦ ਸਨ। ਬਿਨਾਂ ਆਗਿਆ ਤੋਂ ਲਾਹੌਰ ਵੜਨ ਦੀ ਸਜ਼ਾ ਉਨ੍ਹਾਂ ਨੂੰ ਛੇ ਮਹੀਨੇ ਦੀ ਕੈਦ ਹੋ ਸਕਦੀ ਸੀ। ਇਸ ਲਈ ਆਪਣੇਂ ਸਿੰਘਊਪੁਣੇ ਦੇ ਬਿਰਦ ਨੂੰ ਪਾਲਦੇ ਹੋਏ, ਮਾਸਟਰ ਤਾਰਾ ਸਿੰਘ ਜੀ ਆਪ ਤਾਂ ਇਸ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵਾਲੀ ਮੀਟਿੰਗ ‘ਤੇ ਨਾ ਆਏ, ਪਰ ਗਿਆਨੀ ਕਰਤਾਰ ਸਿੰਘ ਜੀ ਦੇ ਹੱਥ, ਇਹ ਲਿਖਤੀ ਸੁਨੇਹਾ ਸਿੱਖ ਆਗੂਆਂ ਦੇ ਸਵੀਕਾਰ ਕਰਨ ਹਿੱਤ ਭੇਜਿਆ :
“ਅਸੀਂ ਬੋਟੀ ਬੋਟੀ ਕਟਵਾ ਕੇ ਮਰ ਜਾਵਾਂਗੇ, ਪਰ ਜੀਊਂਦੇ ਜੀ ਪੰਜਾਬ ਵਿਚ ਕਮਿਊਨਲ ਅਵਾਰਡ ਲਾਗੂ ਨਹੀਂ ਹੋਣ ਦਿਆਂਗੇ। ਹੇ ਗੁਰੂ ਗੋਬਿੰਦ ਸਿੰਘ, ਤੂੰ ਪੰਥ ਦਾ ਵਾਲੀ ਕਹਾਉਂਦਾ ਹੈਂ। ਜੇ ਅਸੀਂ, ਕਮਿਊਨਲ ਅਵਾਰਡ ਨੂੰ ਰੋਕਣ ਲਈ, ਵੱਡੀ ਤੋਂ ਵੱਡੀ ਕੁਰਬਾਨੀ ਕਰਨੋਂ ਝਿਜਕੀਏ ਤਾਂ ਅਸੀਂ ਤੇਰੇ ਸਿੱਖ ਨਹੀਂ। ਪਰ ਜੇ ਤੂੰ ਅਸਾਡੀਆਂ ਕੁਰਬਾਨੀਆਂ ਨੂੰ ਸਫਲਤਾ ਨਾ ਬਖ਼ਸ਼ੇਂ, ਤਾਂ ਤੂੰ ਪੰਥ ਦਾ ਵਾਲੀ ਨਹੀਂ।”
ਗੁਰੂ ਗੋਬਿੰਦ ਸਿੰਘ ਦੇ ਇਹ ਅੰਤਮ ਬਚਨ, ਕਿ ‘ਪੰਥ ਖਾਲਸਾ ਖੇਤੀ ਮੇਰੀ, ਸਦਾ ਸੰਭਾਰ ਕਰਉਂ ਤਿਸ ਕੇਰੀ’, ਤਾਂ ਸਭ ਸਿੱਖਾਂ ਦੀ ਸਿਮ੍ਰਿਤੀ ਵਿਚ ਹਨ, ਅਤੇ ‘ਪੰਥ ਦਾ ਵਾਲੀ’, ਦਸਮ ਪਾਤਸ਼ਾਹ ਦਾ ਬਿਰਦ, ਯਾ ਇਕ ਖ਼ਿਤਾਬ ਹੈ। ਪਰ ਇਹੋ ਜਿਹੀ ਸ਼ਰਤ ਤੇ ਇਹੋ ਜਿਹੀ ਜਟਕੀ ਵੰਗਾਰ ਇਸ ਤੋਂ ਪਹਿਲਾਂ ਸਿੱਖਾਂ ਨੇ ਕਦੇ ਗੁਰੂ ਨੂੰ ਨਹੀਂ ਸੀ ਪਾਈ। ਵੱਡੇ ਘੱਲੂਘਾਰੇ ਵੇਲੇ ਸਿੰਘਾਂ ਨੇ ਅਰਦਾਸ ਕੀਤੀ ਸੀ, ਬੜੀ ਨਿਮ੍ਰਤਾ ਨਾਲ, ਤੇ ਨਿਹੋਰਾ ਕੇਵਲ ਇਤਨਾ ਹੀ ਦਿੱਤਾ ਸੀ, ਕਿ ਪੰਥ ਦੀ ਰੱਖਿਆ ਕਰੋ ਤਾਂ ਜੁ ਗੁਰੂਆਂ ਦੇ ਵਿਸ਼ਵ ਕਲਿਆਣਕਾਰੀ ਸੱਤਯ ਧਰਮ ਉਪਦੇਸ਼ ਸੰਸਾਰ ਵਿਚ ਜੀਵਤ ਤੇ ਪ੍ਰਚਲਿਤ ਰਹਿਣ।
‘ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗੋ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।’
ਗੁਰੂ ਗੋਬਿੰਦ ਸਿੰਘ ਨੇ ਇਹ ਨਿਹੋਰਾ ਮੰਨ ਲਿਆ ਸੀ ਅਤੇ ਨਾ ਕੇਵਲ ਵੱਡੇ ਘੱਲੂਘਾਰੇ ਵਿਚੋਂ ਪੰਥ ਬਚ ਨਿਕਲਿਆ, ਸਗੋਂ ਪੰਥ ਨੇ, ਉਸੇ ਸਾਲ, ਸੰਨ 1762 ਵਿਚ, ਵੱਡਾ ਘੱਲੂਘਾਰਾ ਕਰਨ ਵਾਲੇ ਅਬਦਾਲੀ ਨੂੰ ਖੁੱਲ੍ਹੇ ਮੈਦਾਨ ਵਿਚ ਸ਼ਿਕਸਤ ਦਿੱਤੀ। ਫੇਰ ਦਸੰਬਰ 1764 ਵਿਚ ਜਦੋਂ ਅਹਿਮਦ ਸ਼ਾਹ ਅਬਦਾਲੀ ਸਤਵੀਂ ਵਾਰ ਹਿੰਦ ਉੱਤੇ ਚੜ੍ਹ ਆਇਆ ਤਾਂ ਸਿੱਖ ਪੰਥ ਉੱਤੇ ਬੜਾ ਭਾਰੀ ਕਸ਼ਟ ਆਇਆ ਦੇਖ ਕੇ ਨਿਹੰਗ ਗੁਰਬਖ਼ਸ਼ ਸਿੰਘ ਸ਼ਹੀਦ ਨੇ ਸਿੱਖਾਂ ਨੂੰ ਵੰਗਾਰ ਪਾਈ ਸੀ, ਗੁਰੂ ਨੂੰ ਨਹੀਂ।
‘ਹੈ ਕੋਊ ਸਿੰਘ ਇਸ ਪੰਥ ਮਝਾਰ,
ਲਾਇ ਸੀਸ ਕਰੇ ਦਰਗਹ ਪੁਕਾਰ ।’
ਉਸ ਨੂੰ ਇਹ ਸੰਸੇ ਤਾਂ ਸੀ ਕਿ ਸਿੱਖ ਕੁਰਬਾਨੀਆਂ ਕਰਨੋਂ ਝਿਜਕ ਜਾਣਗੇ, ਪਰ ਗੁਰੂ ਦੇ ਸ਼ਕਤੀ ਸੰਪੰਨ ਹੋਣ ਉੱਤੇ ਕੋਈ ਸੰਸੇ ਨਹੀਂ ਸੀ। ਸ਼ਹੀਦ ਹੋਣ ਤੋਂ ਪਹਿਲਾਂ ਗੁਰੂ
ਕੋਲ ਉਸ ਦੀ ਅਰਦਾਸ ਇਹੋ ਸੀ:
‘ਹਰਿਮੰਦਰ ਕੇ ਬੀਚ ਮੇਂ ਇਮ ਕੀਨੀ ਅਰਦਾਸ, ਸਿੱਖੀ ਤੋੜ ਨਿਭਾਈਐ, ਸੀਸ, ਕੇਸਨ, ਸੰਗ ਸਵਾਸ।’
ਦਸਮ ਪਾਤਸ਼ਾਹ ਨੂੰ ਬੇਦਾਵਾ ਜਿਨ੍ਹਾਂ ਸਿੱਖਾਂ ਨੇ, ਕਿਸੇ ਸਮੇਂ, ਦੇ ਦਿੱਤਾ ਸੀ, ਉਸ ਦਾ ਕਾਰਨ ਇਹੋ ਦੱਸਿਆ ਸੀ ਕਿ, ‘ਸਿੱਖੀ ਅਸਾਥੋਂ ਨਿਭਦੀ ਨਹੀਂ।’ ਜੁਲਾਈ, ਸੰਨ 1936 ਵਿਚ, ਪਹਿਲੀ ਵਾਰ, ਅਜਿਹੀ ਵੰਗਾਰ ਗੁਰੂ ਗੋਬਿੰਦ ਸਿੰਘ ਨੂੰ, ਸਿੱਖਾਂ ਵੱਲੋਂ ਯਾ ਸਿੱਖ ਆਗੂਆਂ ਵੱਲੋਂ ਯਾ ਪੰਥ ਦੇ ‘ਵਾਹਿਦ ਲੀਡਰ’ ਵੱਲੋਂ ਪਾਈ ਗਈ, ਜਿਸ ਵਿਚ ਗੁਰੂ ਦੇ ਸਰਵ-ਸ਼ਕਤੀਸ਼ਾਲੀ ਹੋਣ ਬਾਰੇ ਸ਼ਰਧਾ ਦਾ ਅਭਾਵ ਸੀ। ਅਸ਼ਰਧਕ ਸਿੱਖ ਦੀ ਅਰਦਾਸ ਗੁਰੂ ਨਹੀਂ ਕਬੂਲਦਾ, ਇਹ ਪ੍ਰਮਾਣੀਕ ਸਿਧਾਂਤ ਹੈ, ਪਰ ਸਿੱਖ ਆਗੂਆਂ ਦੀ ਇਹ ਵੰਗਾਰ ਗ਼ਰੀਬ ਨਿਵਾਜ਼ ਗੁਰੂ ਨੇ ਸੁਣੀ ਅਤੇ ਆਪਣੇ ਬਿਰਦ ਦੀ ਲਾਜ ਰੱਖਣ ਹਿਤ, ਆਪਣਾ ਮੂੰਹ ਇਨ੍ਹਾਂ ਸਿੱਖ ਆਗੂਆਂ ਵੱਲ ਸਨਮੁਖ ਕੀਤਾ। ਪਰ ਸਿੱਖ ਆਗੂ ਅਸ਼ਰਧਾ-ਤਿਮ-ਗ੍ਰਸਤ ਗਤੀ ਨੂੰ ਪ੍ਰਾਪਤ ਹੋਏ ਹੋਏ, ਗੁਰੂ ਦੇ ਹੱਥੋਂ ਆਪਣੀ ਰਾਜਸੀ ਗ਼ੁਲਾਮੀ ਦੀਆਂ ਬੇੜੀਆਂ ਨੂੰ ਕਟਵਾ ਨਾ ਸਕੇ। ਇਹ ਗੱਲ ਇਉਂ ਹੋਈ:
ਇਸ, ਜੁਲਾਈ 1936 ਦੇ ਸਿੱਖ ਆਗੂਆਂ ਦੇ ਸਮਾਗਮ ਦੀਆਂ ਰੀਪੋਰਟਾਂ ਜਦ ਲੰਡਨ, ਬਰਤਾਨਵੀ ਗਵਰਨਮੈਂਟ ਕੋਲ ਪੁੱਜੀਆਂ ਤਾਂ ਉਥੇ ਬੜੀ ਚਿੰਤਾ ਹੋਈ। ਸੋਚ ਵਿਚਾਰ ਪਿੱਛੋਂ, ਸਤੰਬਰ 1936 ਵਿਚ, ਇਹ ਫ਼ੈਸਲਾ ਕੀਤਾ ਗਿਆ ਕਿ ਜੇ ਸਿੱਖ ਸੱਚੀਮੁੱਚੀਂ, ਕਮਿਊਨਲ ਅਵਾਰਡ ਵਿਰੁੱਧ ਰੋਸ ਵੱਜੋਂ, ਮਰਨ ਮਾਰਨ ਉੱਤੇ ਆ ਜਾਣ ਤਾਂ ਜਿਥੇ ਤਕ ਪੰਜਾਬ ਦਾ ਸੰਬੰਧ ਹੈ, ਕਮਿਊਨਲ ਅਵਾਰਡ, ਇੰਡੀਆ ਐਕਟ, 1935 ਵਿਚੋਂ ਖ਼ਾਰਜ ਕਰ ਦਿੱਤਾ ਜਾਵੇ, ਤੇ ਦੋਬਾਰਾ, ਕੇਵਲ ਪੰਜਾਬ ਦੇ ਸਿੱਖਾਂ, ਮੁਸਲਮਾਨਾਂ ਤੇ ਹਿੰਦੂਆਂ ਦੀ ਰਾਊਂਡ ਟੇਬਲ ਕਾਨਫ਼ਰੰਸ, ਇਸ ਫ਼ਿਰਕਾਦਾਰੀ ਤਨਾਸਬ ਨੂੰ ਨਜਿੱਠਣ ਲਈ ਬੁਲਾਈ ਜਾਵੇ। ਇਸ ਅਨੁਸਾਰ ਅਕਤੂਬਰ 1936 ਵਿਚ, ਗਵਰਨਰ ਪੰਜਾਬ ਵੱਲੋਂ, ਕਮਿਸ਼ਨਰਾਂ ਦੇ ਨਾਮ, ਗੁਪਤੀ ਹੁਕਮ ਜਾਰੀ ਹੋਏ ਕਿ ਉਨ੍ਹਾਂ ਦੇ ਜ਼ਿਲਿਆਂ ਵਿਚ, ਜਿਸ ਵੇਲੇ ਭੀ ਸਿੱਖ ਮਰਨ ਮਾਰਨ ਉੱਤੇ ਉੱਠ ਖੜੇ ਹੋਣ, ਤੇ ਮੌਤਾਂ ਵੀਹਾਂ ਤੋਂ ਵਧ ਜਾਣ, ਤਾਂ ਝੱਟਪਟ ਸਰਕਾਰੀ ਐਲਾਨ, ਪੰਜਾਬ ਵਿਚੋਂ ਕਮਿਊਨਲ ਅਵਾਰਡ ਦੀ ਵਾਪਸੀ ਦਾ, ਬਰਤਾਨਵੀ ਸਰਕਾਰ ਵੱਲੋਂ ਕਰ ਦਿੱਤਾ ਜਾਵੇ। ਇਹ ਗੱਲ, ਨਵੰਬਰ, ਸੰਨ 1936 ਦੇ ਅੰਤ ਵਿਚ ਅਕਾਲੀ ਆਗੂਆਂ ਦੇ ਕੰਨਾਂ ਵਿਚ ਪਹੁੰਚਾ ਦਿੱਤੀ ਗਈ। ਪਰ ਸਿੱਖ ਆਗੂ ਇਸ ਵੇਲੇ ਤਕ, ਕਮਿਊਨਲ ਅਵਾਰਡ ਬਾਬਤ ਰੋਸ ਭੁੱਲ ਚੁੱਕੇ ਸਨ ਅਤੇ ਝਗੜਾ ਇਹ ਰਹਿ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਦੇ ਬੰਦੇ ਪੰਜਾਬ ਕੌਂਸਲ ਲਈ ਚੁਣੇ ਜਾਣ ਕਿ ਸਰ ਸੁੰਦਰ ਸਿੰਘ ਮਜੀਠੀਆ ਦੇ । ਅੰਤ ਨੂੰ ਮਾਰਚ, 1937 ਦੀਆਂ ਚੋਣਾਂ ਵਿਚ ਸਿੱਖਾਂ ਨੇ ਆਪਸੀ ਭਰਾਮਾਰੂ ਘੋਲ ਇਸੇ ਨੁਕਤੇ ਉੱਤੇ ਕੀਤਾ, ਕਮਿਊਨਲ ਅਵਾਰਡ ਦੇ ਬਰਖ਼ਿਲਾਫ਼ ਨਹੀਂ। ਕਮਿਊਨਲ ਅਵਾਰਡ ਨੂੰ ਬਦਲ ਦੇਣ ਬਾਬਤ ਬਰਤਾਨਵੀ ਸਰਕਾਰ ਦੇ ਫ਼ੈਸਲੇ ਦੀ ਗੱਲ ਜਦੋਂ ਗਿਆਨੀ ਕਰਤਾਰ ਸਿੰਘ ਨੂੰ ਕਹੀ ਗਈ ਤਾਂ ਇਸ ‘ਪੰਥ ਦੇ ਦਿਮਾਗ਼’ ਦਾ ਉੱਤਰ ਸੀ, “ਇਹ ਸਰਦਾਰ ਕਪੂਰ ਸਿੰਘ ਸਿੱਖਾਂ ਦੇ ਜੂੰਡੇ ਪੁਟਵਾ ਕੇ ਹੀ ਸਾਹ ਲਵੇਗਾ। ਮਾਸਟਰ ਜੀ ਨੂੰ, ਇਸ ਦੇ ਨੇੜੇ ਨਾ ਜਾਣ ਦਿਆ ਕਰੋ।” ਇਹ ਸੁਣ ਕੇ, ਮੇਰੇ ਦਿਮਾਗ਼ ਵਿਚ, ਰਤਨ ਸਿੰਘ ਭੰਗੂ ਦਾ, ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਅੰਕਤ, ਗੰਗ ਰਾਏ ਕਵੀ ਦਾ ਅੰਤਮ ਵਾਕ, ਆਪਹੁਦਰਾ ਗੂੰਜ ਉਠਿਆ, “ਕਬਹੂੰ ਨਾ ਗਾਂਡੂ ਰਣ ਚੜੈ ਕਬਹੂੰ ਨਾ ਬਾਜੈ ਬੰਬ, ਸਕਲ ਸਭਾ ਕੋ ਰਾਮ ਰਾਮ ਬਿਦਾ ਹੋਤ ਹੈ ਗੰਗ।” ਮਾਸਟਰ ਤਾਰਾ ਸਿੰਘ ਮੈਨੂੰ ਕਹਿਣ ਲੱਗੇ, “ਸਹੁੰ ਅਸੀਂ ਇਕੱਲਿਆਂ ਨੇ ਹੀ ਨਹੀਂ ਸੀ ਖਾਧੀ। ਸੁੰਦਰ ਸਿੰਘ ਮਜੀਠੀਆ ਭੀ ਤਾਂ ਨਾਲ ਹੀ ਸੀ ।” ਧੰਨ ਸਿੱਖੀ! ‘ਯਹ ਮਿਸਰਹਿ ਲਿਖ ਦੀਆ ਕਿਸ ਸ਼ੋਖ਼ ਨੇ ਮਹਿਰਾਬੇ ਮਸਜਿਦ ਪਰ, ਕਿਹ ਨਾਦਾਂ ਗਿਰ ਗਏ ਸਜਦੋਂ ਮੇਂ ਜਬ ਵਕਤੇ ਕਿਆਮ ਆਯਾ।2 ਇਉਂ ਸਿੱਖ ਆਗੂਆਂ ਵੱਲੋਂ ਪਾਈ, ਗੁਰੂ ਗੋਬਿੰਦ ਸਿੰਘ ਨੂੰ ਵੰਗਾਰ, ਦਾ ਨਿਤਾਰਾ ਹੋਇਆ। ਦੰਭੀ ਤੇ ਕਾਇਰ ਸਿੱਖ, ਦੋ ਜਹਾਨ ਦੇ ਵਾਲੀ ਕੋਲੋਂ ਝੂਠੀਆਂ ਭਬਕਾਂ ਮਾਰ ਕੇ ਬਖ਼ਸ਼ਿਸ਼ਾਂ ਖੋਹਣਾ ਲੋਚਦੇ ਸਨ। ‘ਕੱਲਰ ਦੀਆਂ ਵਣਜਾਰੀਆਂ, ਡੂੰਗੇ ਮੁਸ਼ਕ ਮੰਗੇਣ।’
1937 ਦੀਆਂ ਚੋਣਾਂ ਵਿਚ, ਉਹ ਸੂਬੇ, ਜਿਨ੍ਹਾਂ ਵਿਚ ਹਿੰਦੂ ਬਹੁ-ਸੰਖਿਆ ਸੀ, ਕਾਂਗਰਸ ਦੇ ਹੱਥ ਆਏ ਅਤੇ ਜਿਨ੍ਹਾਂ ਵਿਚ ਮੁਸਲਮਾਨਾਂ ਦੀ ਬਹੁ-ਗਿਣਤੀ ਸੀ, ਉਹ ਮੁਸਲਮ ਲੀਗ ਦੇ ਹੱਥ ਆਏ। ਫ਼ਰੰਟੀਅਰ ਵਿਚ ਅਬਦੁਲ ਗ਼ੱਫ਼ਾਰ ਖ਼ਾਨ ਦੇ ਲਾਲਕੁੜਤੀਏ ਜਿੱਤ ਗਏ, ਤੇ ਇਉਂ ਉਥੇ ਭੀ ਕਾਂਗਰਸ ਨਾਲ ਸੰਬੰਧਤ ਵਜ਼ਾਰਤ ਬਣ ਗਈ। ਪੰਜਾਬ ਵਿਚ ਪੇਂਡੂ ਮੁਸਲਮਾਨ ਜਿੱਤੇ, ਜਿਨ੍ਹਾਂ ਨੇ ਪੇਂਡੂ ਹਿੰਦੂਆਂ ਨਾਲ ਰਲ ਕੇ ਯੂਨੀਅਨਿਸਟ ਵਜ਼ਾਰਤ ਬਣਾ ਲਈ। ਸਿੱਖਾਂ ਵਿਚ ਮਾਸਟਰ ਤਾਰਾ ਸਿੰਘ ਦਾ ਧੜਾ ਜਿੱਤ ਗਿਆ ਤੇ ਇਉਂ ਧੜੇ ਦੇ ਧਣੀ, ਸਰਦਾਰ ਬਲਦੇਵ ਸਿੰਘ, ਵਜ਼ੀਰ, ਸਿੱਖਾਂ ਵੱਲੋਂ ਅੰਤ ਨੂੰ ਬਣ ਗਏ। ਇਉਂ ਸਿੱਖ ਰਾਜਨੀਤੀ ਵਿਚ ਚੀਫ਼ੀਆਂ ਦੀ ਨੀਤੀ ਦੇ ਸਫਲ ਹੋ ਸਕਣ ਦੀ ਸੰਭਾਵਨਾ ਭੀ ਸਦਾ ਲਈ ਖ਼ਤਮ ਹੋ ਗਈ। ਜਿਨ੍ਹਾਂ ਸੂਬਿਆਂ ਵਿਚ ਕਾਂਗਰਸੀ ਹਿੰਦੂਆਂ ਦੀ ਬਹੁ-ਗਿਣਤੀ ਸੀ, ਉਥੇ ਕਾਂਗਰਸ ਨੇ, ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ, ਮੁਸਲਮ ਲੀਗ ਦੇ ਮੈਂਬਰਾਂ ਨਾਲ ਰਲ ਕੇ ਸਾਂਝੀ ਵਜ਼ਾਰਤ ਬਣਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਉਂ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ ਪਾੜਾ ਹੋਰ ਭੀ ਵਧ ਗਿਆ। ਸੰਨ 1939 ਵਿਚ, ਜਦੋਂ ਦੂਜਾ ਵਿਸ਼ਵ-ਯੁੱਧ ਛਿੜਿਆ, ਤਾਂ ਕਾਂਗਰਸ ਨੇ ਵਜ਼ੀਰੀਆਂ ਇਸ ਰੋਸ ਵਿਚ ਛੱਡ ਦਿੱਤੀਆਂ ਕਿ ਹਿੰਦੁਸਤਾਨ ਨੂੰ ਬਿਨਾਂ ਪੁੱਛੇ ਯੁੱਧ ਵਿਚ ਕਿਉਂ ਸ਼ਾਮਲ ਕੀਤਾ ਗਿਆ ਹੈ। ਇਸ ਉੱਤੇ ਮੁਸਲਮ ਲੀਗ ਨੇ ‘ਹਿੰਦੂ ਦਾਬੇ ਹੇਠੋਂ ਛੁਟਕਾਰਾ ਪਾਉਣ ਦੀ ਬੜੀ ਖ਼ੁਸ਼ੀ ਮਨਾਈ।
ਇਉਂ ਸੰਯੁਕਤ ਹਿੰਦੁਸਤਾਨ ਦੇ ਟੁਕੜੇ ਟੁਕੜੇ ਹੋਣ, ਤੇ ਦੇਸ਼ ਦੇ ਪੱਕੇ ਵੰਡਾਰੇ ਦੀ ਨੀਂਹ ਸਥਿਰ ਹੁੰਦੀ ਗਈ।
ਦੂਜਾ ਵਿਸ਼ਵ-ਯੁੱਧ ਸ਼ੁਰੂ ਹੋਣ ਦੇ ਇਕ ਵਰ੍ਹੇ ਦੇ ਅੰਦਰ ਅੰਦਰ ਹੀ ਹਿਟਲਰ ਨੇ ਅੱਧਾ ਯੂਰਪ ਜਿੱਤ ਲਿਆ ਤੇ ਇਉਂ ਲੱਗਦਾ ਸੀ ਜਿਵੇਂ ਕਿ ਇੰਗਲੈਂਡ ਉੱਤੇ ਜਰਮਨੀ ਦਾ ਕਬਜ਼ਾ ਅੱਜ ਹੋਇਆ ਕਿ ਕੱਲ੍ਹ । ਜੁਲਾਈ 1940 ਵਿਚ ਗਾਂਧੀ ਜੀ ਨੇ ਬਰਤਾਨਵੀ ਗਵਰਨਮਿੰਟ ਨੂੰ ਖੁੱਲ੍ਹਾ ਸੁਨੇਹਾ, ਜੰਬਕ-ਨੀਤੀ ਦਾ, ਭੇਜਿਆ ਕਿ ਜਿਵੇਂ ਫ਼ਰਾਂਸ ਨੇ ਹਿਟਲਰ ਦੀ ਈਨ ਮੰਨ ਲਈ ਹੈ, ਇਵੇਂ ਹੀ ਸ਼ਾਂਤਮਈ ਰਹਿ ਕੇ, ਅੰਗਰੇਜ਼ਾਂ ਨੂੰ ਭੀ ਯੋਗ ਹੈ ਕਿ ਉਹ ਹਿਟਲਰ ਤੇ ਮਸੋਲੀਨੀ ਦੀਆਂ ਫ਼ੌਜਾਂ ਨੂੰ, ਬਿਨਾਂ ਰੋਕ ਪਾਉਣ ਦੇ ਬ੍ਰਿਟਿਸ਼ ਟਾਪੂ ਸਾਂਭ ਲੈਣ ਦੇਣ। ਉੱਤਰ ਵਿਚ, ਬ੍ਰਿਟਿਸ਼ ਸਰਕਾਰ ਨੇ ਗਾਂਧੀ ਜੀ ਦਾ, ਇਹ ‘ਸ਼ੁਭ ਉਪਦੇਸ਼’ ਭੇਜਣ ਲਈ, ਧੰਨਵਾਦ ਕੀਤਾ ਅਤੇ ਮੰਨਿਆ ਕਿ ਮਹਾਤਮਾ ਜੀ ਦੀ ਚੇਸ਼ਟਾ ਬੜੀ ਉੱਤਮ ਹੈ। ਪਰ ਬਰਤਾਨੀਆ ਦੀ ਗਵਰਨਮਿੰਟ ਨੇ ਇਹ ਕਹਿ ਕੇ ਕਿ, ਅੰਗਰੇਜ਼ ਇਸ ਯੁੱਧ ਵਿਚ ਉਦੋਂ ਤਕ ਲੜਦੇ ਰਹਿਣਗੇ, ਜਦ ਤਕ ਫ਼ਤਹ ਨਹੀਂ ਹੋ ਜਾਂਦੀ, ਸਾਹਿਬ ਦਸਮ ਪਾਤਸ਼ਾਹ ਦੇ ਸ੍ਰੀ ਮੁਖਵਾਕ ਉੱਤੇ ਫੁੱਲ ਚੜ੍ਹਾਏ, ‘ਨ ਡਰੋਂ ਅਰਿ ਸੋ ਜਬ ਜਾਇ ਲਰੌਂ, ਨਿਸ਼ਚੇ ਕਰਿ ਅਪਨੀ ਜੀਤ ਕਰੋ।’ ਅਗਸਤ 1940 ਵਿਚ, ਬਰਤਾਨਵੀ ਸਰਕਾਰ ਦੇ ਹੁਕਮ ਨਾਲ, ਵਾਇਸਰਾਏ ਨੇ ਐਲਾਨ ਕੀਤਾ ਕਿ ਲੜਾਈ ਤੋਂ ਝਟਪਟ ਪਿੱਛੋਂ ਹਿੰਦੁਸਤਾਨ ਨੂੰ ‘ਡੁਮੀਨੀਯਨ ਸਟੇਟਸ’ ਦੇ ਦਿੱਤਾ ਜਾਵੇਗਾ, ਅਤੇ ਲੜਾਈ ਦੇ ਦੌਰਾਨ ਹਿੰਦੁਸਤਾਨੀ ਦੇਸ਼ ਦੀ ਕੇਂਦਰੀ ਸਰਕਾਰ ਵਿਚ ਸ਼ਾਮਲ ਹੋ ਕੇ ਲੜਾਈ ਜਿੱਤਣ ਵਿਚ ਸਹਿਯੋਗ ਦੇਣ । ਕਾਂਗਰਸ ਵਾਲੇ ਇਹ ਨਾ ਮੰਨੇ ਅਤੇ ਗਾਂਧੀ ਜੀ ਨੇ ਵਾਇਸਰਾਏ ਨੂੰ ਕਹਿ ਦਿੱਤਾ ਕਿ ਕਾਂਗਰਸ ਹਿੰਦੁਸਤਾਨ ਦੇ ਯੁੱਧ ਵਿਚ ਭਾਗ ਲੈਣ ਦੇ ਵਿਰੁੱਧ ਪ੍ਰਚਾਰ ਕਰੇਗੀ। ਇਉਂ, ਸੰਨ 1940 ਦੇ ਅੰਤ ਵਿਚ, ਗਾਂਧੀ ਜੀ, ਨਹਿਰੂ ਆਦਿ ਲੀਡਰ ਫੇਰ ਜੇਲ੍ਹਾਂ ਵਿਚ ਚਲੇ ਗਏ।
ਸੰਨ 1942 ਦੇ ਆਰੰਭ ਵਿਚ ਵਿਸ਼ਵ-ਯੁੱਧ ਦਾ ਪਾਸਾ, ਅੰਗਰੇਜ਼ਾਂ ਤੇ ਇਤਿਹਾਦੀਆਂ ਦੇ ਖ਼ਿਲਾਫ਼ ਹੋਰ ਭੀ ਪਲਟ ਗਿਆ। ਜਾਪਾਨ ਨੇ ਪੂਰਬੀ ਏਸ਼ੀਆ ਵਿਚੋਂ ਅਮਰੀਕਨ ਤੇ ਅੰਗਰੇਜ਼ੀ ਰਾਜ ਦਾ ਦਬਦਬਾ ਖੋਹ ਲਿਆ ਅਤੇ ਸਿੰਗਾਪੁਰ ਉੱਤੇ ਕਬਜ਼ਾ ਕਰ ਲਿਆ। ਅੰਗਰੇਜ਼ੀ ਫ਼ੌਜਾਂ ਨੂੰ ਬਰਮਾ ਖ਼ਾਲੀ ਕਰਨਾ ਪਿਆ। 8 ਮਾਰਚ, 1942 ਨੂੰ ਜਾਪਾਨੀ ਫ਼ੌਜਾਂ ਰੰਗੂਨ ਵਿਚ ਦਾਖ਼ਲ ਹੋ ਗਈਆਂ। ਇਸ ਪਿਛੋਕੜ ਵਿਚ, ਬਰਤਾਨੀਆ ਦੇ ਯੁੱਧ ਮੰਤਰੀ ਨੇ ਹਿੰਦੁਸਤਾਨ ਨੂੰ ਪੂਰਨ ਸ੍ਵਤੰਤਰਤਾ ਦੇਣ ਬਾਰੇ ਇਕ ਸਕੀਮ ਬਣਾਈ ਤੇ ਸਰ ਸਟੈਫ਼ਰਡ ਕ੍ਰਿਪਸ ਨੂੰ ਹਿੰਦੁਸਤਾਨ ਭੇਜਿਆ ਕਿ ਉਹ ਇਹ ਸਕੀਮ ਹਿੰਦੁਸਤਾਨੀ ਲੀਡਰਾਂ ਕੋਲੋਂ ਪਰਵਾਨ ਕਰਵਾ ਲਿਆਵੇ।
ਇਹ ਕ੍ਰਿਪਸ-ਮਿਸ਼ਨ ਕਹਾਇਆ।
ਮਾਰਚ 1942 ਦੇ ਅੰਤਲੇ ਦਿਨ ਸਨ ਅਤੇ ਮੈਂ ਤੇ ਮੇਰੀ ਸਿੰਘਣੀ, ਉਨ੍ਹਾਂ ਦਿਨਾਂ ਵਿਚ ਗਾਂਧੀ ਜੀ ਦੇ ਵਰਧਾ ਆਸ਼ਰਮ ਗਏ ਹੋਏ ਸੀ । ਆਸ਼ਰਮ ਵਿਚ ਫਿਰਦਿਆਂ ਦੇਖ ਕੇ, ਪਹਿਲੇ ਦਿਨ ਹੀ ਗਾਂਧੀ ਜੀ ਨੇ ਅਸਾਨੂੰ ਦੋਹਾਂ ਨੂੰ ਆਪਣੀ ਕੁਟੀਆ ਵਿਚ ਬੁਲਾ ਲਿਆ। ਪ੍ਰੀਚੈ ਕਰਵਾਣ ਵੇਲੇ ਜਦ ਮੈਂ ਸੰਨ 1932 ਵਿਚ, ਦਸ ਸਾਲ ਪਹਿਲਾਂ ਕੈਮਬ੍ਰਿਜ ਵਿਚ ਹੋਈ ਮੁਲਾਕਾਤ ਯਾਦ ਕਰਵਾਈ ਤਾਂ ਗਾਂਧੀ ਜੀ ਨੂੰ ਝਟ ਮੇਰੀ ਸਿਮ੍ਰਿਤੀ ਆ ਗਈ । ਬੜੇ ਪਿਆਰ ਨਾਲ ਗਾਂਧੀ ਜੀ ਨੇ ਅਸਾਡਾ ਆਸ਼ਰਮ ਵਿਚ ਸਵਾਗਤ ਕੀਤਾ ਤੇ ਪ੍ਰਾਹੁਣਚਾਰੀ ਕੀਤੀ । ਦੋ-ਤਿੰਨ ਦਿਨ, ਘੰਟਾ-ਘੰਟਾ, ਗੱਲਾਂ ਕਰਦੇ ਰਹੇ, ਰਾਜਨੀਤੀ ਬਾਰੇ ਭੀ, ਪਰ ਬਹੁਤੀਆਂ ਸਿੱਖ ਧਰਮ ਬਾਰੇ । ਮੈਂ ਗਿਲਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ, ਆਪਣੇ ਅਖ਼ਬਾਰ ‘ਯੰਗ ਇੰਡੀਆ’ ਵਿਚ ‘ਭੁੱਲੜ ਦੇਸ਼ ਭਗਤ’ (misguided patriot) ਲਿਖ ਕੇ ਗਾਂਧੀ ਜੀ ਨੇ ਕੇਵਲ ਵੱਡੀ ਅਵੱਗਿਆ ਹੀ ਨਹੀਂ ਕੀਤੀ ਹੈ, ਸਗੋਂ ਆਪਣੇ ਬਿਬੇਕ-ਭ੍ਰੰਸ਼ ਹੋਣ ਦਾ ਸਬੂਤ ਭੀ ਦਿੱਤਾ ਹੈ, ਅਤੇ ਸਿੱਖਾਂ ਦੇ ਦਿਲ ਭੀ ਦੁਖਾਏ ਹਨ। ਮੈਂ ਕਿਹਾ ਕਿ, “ਉਨ੍ਹਾਂ ਨੂੰ ਤੇ ਬਾਕੀ ਗ਼ੈਰ-ਸਿੱਖਾਂ ਨੂੰ, ਸਿੱਖ ਮਤ ਬਾਰੇ ਸੋਝੀ ਬਹੁਤ ਘੱਟ ਹੈ, ਕਿਉਂਜੁ ਸਿੱਖ ਧਰਮ ਗ੍ਰੰਥ ਪੰਜਾਬੀ ਗੁਰਮੁਖੀ ਵਿਚ ਲਿਖਿਆ ਹੋਇਆ ਹੈ ਅਤੇ ਸਿੱਖ ਦਰਸ਼ਨ ਦੇ ਸਿਧਾਂਤਾਂ ਦੀ ਪੜਚੋਲ ਅਜੇ ਤਕ ਆਧੁਨਿਕ ਢੰਗ ਨਾਲ ਹੋਈ ਨਹੀਂ। ਸਿੱਖੀ, ਮੱਧ-ਕਾਲੀਨ ਬ੍ਰਾਹਮਣੀ ਹਿੰਦੂ ਮਤ ਦੀ ਭਗਤੀ ਲਹਿਰ ਦੀ ਸ਼ਾਖ਼ਾ ਉੱਕਾ ਨਹੀਂ ਹੈ, ਸਗੋਂ ਇਕ ਸ੍ਵਤੰਤਰ ਅਤੇ ਪੂਰਨ ਧਰਮ ਹੈ, ਜਿਸ ਦਾ ਬ੍ਰਾਹਮਣੀ ਹਿੰਦੂ ਮਤ ਨਾਲੋਂ ਇਸ ਤੋਂ ਭੀ ਵੱਡਾ ਅੰਤਰ ਹੈ, ਜਿਤਨਾ ਕਿ ਇਸਲਾਮ ਤੇ ਈਸਾਈ ਮੱਤ ਦਾ ਯਹੂਦੀ ਮਤ ਨਾਲੋਂ ਹੈ । ਗੁਰੂ ਗੋਬਿੰਦ ਸਿੰਘ ‘ਦੇਸ਼ ਭਗਤ’ ਉੱਕਾ ਨਹੀਂ ਸਨ, ਕਿਉਂਜੁ ਧਰਤੀ ਦੀ ਪੂਜਾ ਭਗਤੀ ਸਿੱਖੀ ਵਿਚ ਮਨ੍ਹਾ ਹੈ, ‘ਗਰਧਪ ਪਰੀਤ ਭਸਮ ਸੰਗ ਹੋਇ।’ ਅਤੇ ਕੇਵਲ ਦੇਸ਼-ਕਾਲ ਰਹਿਤ ਅਕਾਲ ਪੁਰਖ ਦੀ ਭਗਤੀ ਹੀ ਪ੍ਰਵਾਨ ਹੈ। ਇਸ ਲਈ ਉਨ੍ਹਾਂ ਦੇ ‘ਭੁੱਲੜ ਦੇਸ਼ ਭਗਤ’ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਵਿਸ਼ਵ ਕਲਿਆਣਕਾਰੀ ਧਰਮ ਦਾ ਪ੍ਰਚਾਰ ਉਨ੍ਹਾਂ ਦਾ ਨਿਰੋਲ ਆਸ਼ਾ ਸੀ, ਤੇ ਉਨ੍ਹਾਂ ਦਾ ਮਤ ਹੈ ਕਿ ਪ੍ਰਾਧੀਨ ਮਨੁੱਸ਼ ਤੇ ਜਾਤੀਆਂ ਪੂਰਨ ਧਾਰਮਿਕ ਜੀਵਨ ਬਤੀਤ ਨਹੀਂ ਕਰ ਸਕਦੀਆਂ। ਸਿੱਖ ਮਤ, ਇਸਲਾਮ ਦਾ ਵਿਰੋਧੀ ਹੋਣਾ ਤਾਂ ਇਕ ਪਾਸੇ ਰਿਹਾ, ਉਹ ਇਸਲਾਮ ਦੇ ਮਹਾਨ, ਮੁੱਢਲੇ ਤੇ ਮੂਲਿਕ ਸਿਧਾਤ, ਕਿ ਮਾਨੁਸ਼ੀ ਧਰਮ ਦਾ ਸਾਰੰਸ਼ ਸ੍ਵੈ-ਇੱਛਾ ਨੂੰ ਈਸ਼ਵਰੀ ਇੱਛਾ ਨਾਲ ਇਕਸਾਰ ਕਰਨਾ ਹੈ, ਦੀ ਭਰਪੂਰ ਪੁਸ਼ਟੀ ਕਰਦਾ ਹੈ। ਸਿੱਖਾਂ ਦੇ ਧਰਮ ਪੁਸਤਕ, ਗੁਰੂ ਗ੍ਰੰਥ ਸਾਹਿਬ, ਦੇ ਮੁੱਢ ਵਿਚ ਹੀ ਪਹਿਲਾਂ ਇਹ ਕਿਹਾ ਗਿਆ ਹੈ ਕਿ ਧਰਮ ਤੇ ਮਜ਼ਹਬ ਦਾ ਬੁਨਿਆਦੀ ਮਸਲਾ ਹੈ, ਕਿ ਆਤਮਾ ਅਥਵਾ ਮਨੁੱਖ ਦਾ, ਸੱਤਯ ਤੇ ਈਸ਼ਰ ਨਾਲ, ਮੇਲ ਸਮੀਪਤਾ ਕਿਵੇਂ ਹੋਵੇ ? “ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ॥” ਫੇਰ ਉੱਤਰ ਦਿੱਤਾ ਹੈ, “ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ॥”, ਅਰਥਾਤ, ਸਰਵ-ਵਿਆਪੀ ਸੱਤਯ, ਈਸ਼੍ਵਰ ਦੇ ਅਧੀਨ ਨਿੱਜੀ ਇੱਛਾ ਨੂੰ ਕਰਨ ਨਾਲ, ਜਿਸ ਈਸ਼ਰੀ ਇੱਛਾ ਦਾ ਕਿ ਬੀਜਰੂਪ ਗਿਆਨ ਹਰ ਆਤਮਾ ਦੇ ਕੇਂਦਰ ਵਿਚ ਸਥਿਤ ਹੈ। ‘ਹੁਕਮਿ ਰਜਾਈ ਚਲਣਾ’ ਦੇ ਸਪੱਸ਼ਟ ਸ਼ਾਬਦਕ ਅਰਥ ਹਨ, ‘ਇਸਲਾਮ’ ਕਬੂਲ ਕਰਨਾ। ਇਹ ਈਰੀ ਇੱਛਾ ਕੀ ਹੈ। ਕੀ ਇਸ ਇੱਛਾ ਦੀ ਰੂਪ-ਰੇਖਾ ਅਨਾਦੀ ਤੇ ਅਟੱਲ ਤੌਰ ਉੱਤੇ ਕਿਸੇ ਇਕ ਮਜ਼ਹਬ ਦੀ ਧਰਮ-ਪੁਸਤਕ ਯਾ ਉਸ ਦੇ ਬਾਨੀ ਦੇ ਪਾਏ ਹੋਏ ਪੂਰਨਿਆਂ ਵਿਚ ਸੀਮਤ ਹੈ, ਯਾ ਕਿ ਇਸ ਦਾ ਨਿਕਾਸ ਤੇ ਵਿਕਾਸ ਹਰ ਪ੍ਰਾਣੀ ਦੀ ਅੰਤਰ ਆਤਮਾ ਵਿਚ ਨਿਤਪ੍ਰਵਾਹ ਰੂਪ ਵਿਚ ਮੌਜੂਦ ਹੈ, ਜਿਵੇਂ ਕਿ ਸਿੱਖੀ ਸਿਧਾਂਤ ਹੈ? ਕੀ ਇਸਲਾਮ ਦੀ ਸਮਾਜਕ ਤੇ ਰਾਜਸੀ ਵਿਚਾਰਧਾਰਾ, ਧਾਰਮਿਕ ਇਸਲਾਮ ਦਾ ਅਵਸ਼ਯਕ ਅੰਗ ਹੈ ? ਇਹ ਮਤਭੇਦ ਸਿੱਖੀ ਦੇ ਮੁਸਲਮਾਨਾਂ ਨਾਲ ਸਨ ਤੇ ਇਹੋ ਕਾਰਨ ਮੁਗ਼ਲ ਪਾਤਸ਼ਾਹੀਆਂ ਨਾਲ ਸਿੱਖਾਂ ਦੇ ਜੰਗਾਂ ਯੁੱਧਾਂ ਦੇ। ਸਿੱਖੀ ਦਾ ਇਸਲਾਮ ਨਾਲ ਕੋਈ ਸਥਾਈ ਵਿਰੋਧ ਉੱਕਾ ਨਹੀਂ ਹੈ। ਜਿਸ ਜਜ਼ਬੇ ਤੇ ਸਿਧਾਂਤ ਨੂੰ ਅੱਜ ਕਲ੍ਹ ਦੇ ਰਾਜਸੀ ਹਿੰਦੂ ‘ਦੇਸ਼ ਭਗਤੀ’ ਕਹਿੰਦੇ ਹਨ, ਸਿੱਖੀ ਦੀ ਉਸ ਸਿਧਾਂਤ ਨਾਲ ਕੋਈ ਹਮਦਰਦੀ ਨਹੀਂ। ਇਹ ‘ਦੇਸ਼ ਭਗਤੀ’, ਯੂਰਪ ਵਿਚੋਂ ਮਾਂਗਵੀਂ, ਅਨੀਸ਼ਵਰਵਾਦੀ ਵਿਚਾਰਧਾਰਾ, ਬ੍ਰਾਹਮਣੀ ਹਿੰਦੂ ਮਤ ਦੀ ਭੂਗੋਲ-ਆਤਮਕ ਮਨੋਵਿਰਤੀ, ਸ਼ਾਕਤ ਮਤ ਦਾ, ਦੇਸ਼ ਅਥਵਾ ਭੌਤਿਕ ਸੰਬੋਧਾਂ ਨੂੰ ਦਿੱਬਯ ਦੇਵੀ ਦੇ ਮਨੋਕਲਪਤ ਰੂਪ ਵਿਚ ਪੂਜਣ ਦੇ, ਰੁਹਜਾਨ ਦਾ ਇਕ ਮਿਲਗੋਭਾ ਜਿਹਾ ਹੈ, ਜੋ ਕਿ ਉੱਚ ਆਤਮਾ, ਸੂਜਨ, ਨਿਰਲੇਪ ਤੇ ਬਿਬੇਕ ਬੁੱਧੀ ਦੇ ਧਾਰਨੀ ਸਮਦਰਸ਼ੀ ਪੁਰਸ਼ ਕਦਾਚਿਤ ਪ੍ਰਵਾਨ ਨਹੀਂ ਕਰ ਸਕਦੇ, ਭਾਵੇਂ ਉਹ ਹਿੰਦੂ ਹੋਣ ਯਾ ਕਿਸੇ ਹੋਰ ਦੇਸ਼ ਮਜ਼ਹਬ ਦੇ। ਅਸਾਡੇ ਆਪਣੇ ਰਿਸ਼ੀਆਂ ਗੁਰੂਆਂ ਤੇ ਸੱਜਣ ਪੁਰਸ਼ਾਂ ਦੀ ਇਹੋ ਵਿਚਾਰਧਾਰਾ ਸਪੱਸ਼ਟ ਰਹੀ ਹੈ, ‘ਅਯੰ ਨਿਜਹ ਪਰੋਵੇਤਿ ਗੁਣਾਨਾਮ ਲਘੁਚੇਤਸਾਮ ਉਦਾਰ ਚਿੱਤਾਨਾਮਾਤੁ ਵਸੁਧੈਵ ਕੰਟੁਬਕਮ। ਐਹ ਮੇਰਾ, ਔਹ ਤੇਰਾ, ਥੋੜ੍ਹਦਿਲੇ ਅਗਿਆਨੀ ਪੁਰਸ਼ਾਂ ਦੀ ਰੀਤੀ ਹੈ। ਗਿਆਨਵਾਨ ਸੱਜਣ ਪੁਰਸ਼ ਸਾਰੇ ਸੰਸਾਰ ਨੂੰ ਹੀ ਆਪਣੀ ਕੌਮ, ਬਰਾਦਰੀ ਮੰਨਦੇ ਹਨ। ਵੀਹਵੀਂ ਸਦੀ ਦੇ, ਹਜ਼ਾਰ ਵਰ੍ਹਿਆਂ ਤੋਂ ਗ਼ੁਲਾਮ ਚਲੇ ਆ ਰਹੇ, ਪੂਰਨ ਰਾਜ ਸੱਤਾ ਲਈ ਹਾਬੜੇ ਹੋਏ, ‘ਨੈਸ਼ਨਲਿਜ਼ਮ’, ‘ਦੇਸ਼ ਭਗਤੀ’ ਆਦਿ ਅਹਿੰਦੂ ਤੇ ਅਸ਼ੁੱਧ ਬਿਰਤੀਆਂ ਧਾਰਨ ਕਰ ਰਹੇ ਹਨ ਅਤੇ ਇਸੇ ਵਹਿਣ ਵਿਚ ਮਹਾਨ ਸਿੱਖ ਧਰਮ ਨੂੰ ਭੀ ਭ੍ਰਿਸ਼ਟ ਕਰ ਰਹੇ ਹਨ ਇਹ ਨਹੀਂ ਸਮਝਦੇ ਕਿ ਵਿਸ਼ਵ-ਕਲਿਆਣਕਾਰੀ ਸਿੱਖ ਧਰਮ ਸਦਾ ਸਥਿਰ ਕੀਮਤਾਂ ਦਾ ਪ੍ਰਚਾਰਕ, ਪ੍ਰਸਾਰਕ ਹੈ, ਚਲਾਇਮਾਨ ਕੂਟਨੀਤੀ, ਨੈਸ਼ਨਲਿਜ਼ਮ ਦਾ ਮਤ, ਸਿੱਖੀ ਧਰਮ ਦਾ ਲਕਸ਼ ਨਹੀਂ ਹੈ ਤੇ ਨਹੀਂ ਹੋ ਸਕਦਾ। ਇਹ ਨੈਸ਼ਨਲਿਜ਼ਮ ਬੜਾ ਤੰਗ ਦਿਲ, ਅਨਿਆਸ਼ੀਲ ਤੇ ਸੀਮਤ ਧਰਮ ਹੈ, ਤੇ ਸਿੱਖੀ ਇਸ ਦੀ ਪੁਸ਼ਟੀ ਨਹੀਂ ਕਰਦੀ। ਗਾਂਧੀ ਜੀ ਪੁੱਛਣ ਲੱਗੇ, “ਤਾਂ ਕੀ ਸਿੱਖ ਆਪਣੇ ਆਪ ਨੂੰ ਹਿੰਦੂ ਨਹੀਂ ਸਮਝਦੇ।” ਮੈਂ ਕਿਹਾ, “ਸਿੱਖਾਂ ਦਾ ਵਿਸ਼ਵਾਸ ਹੈ ਕਿ ਸਨਾਤਨ ਤੇ ਵਿਸ਼ਵ-ਕਲਿਆਣਕਾਰੀ ਹਿੰਦੂ ਧਰਮ ਦੀ ਸ਼ੁੱਧ ਆਤਮਾ ਦੇ ਵਾਰਸ ਸਿੱਖ ਹੀ ਹਨ। ਸਿੱਖੀ ਤੋਂ ਮੁਨਕਰ ਹਿੰਦੂ, ਭੁੱਲੜ ਹਿੰਦੂ ਹਨ। ਇਹ ਵਿਚਾਰ ਮੇਰੇ ਨਹੀਂ, ਅਸਾਡੇ ਬਜ਼ੁਰਗਾਂ ਦੇ ਚਿਰਕਾਲ ਤੋਂ ਚਲੇ ਆਉਂਦੇ ਹਨ ਅਤੇ ਮੁਸਲਮਾਨ ਪਾਤਸ਼ਾਹੀਆਂ ਨਾਲ ਝਗੜਿਆਂ ਵੇਲੇ ਸਿੱਖ ਸਦਾ ਇਹੋ ਕਹਿੰਦੇ ਰਹੇ, ‘ਹਮ ਹਿੰਦੂ ਹੈਂ ਗੁਰੂ ਕੇ ਸਿੱਖ’, ਅਰਥਾਤ ਅਸੀਂ ਗੁਰੂਆਂ ਦੇ ਦਰਸਾਏ ਹੋਏ ਆਦੀ ਸਨਾਤਨ ਤੇ ਵਿਸ਼ਵ ਵਿਆਪੀ ਹਿੰਦੂ ਧਰਮ ਧਾਰਨੀ ਹਾਂ।” ਮੇਰੇ ‘ਭੁੱਲੜ ਹਿੰਦੂ’ ਦੇ ਵਿਅੰਗ ਉੱਤੇ ਗਾਂਧੀ ਜੀ ਮੁਸਕਰਾਏ। ਫੇਰ ਕਹਿਣ ਲੱਗੇ, “ਅਹਿੰਸਾ ਬਾਬਤ ਸਿਖੀ ਮਤ ਕੀ ਹੈ ? ਤੁਸਾਂ ਕ੍ਰਿਪਾਨ ਪਾਈ ਹੋਈ ਹੈ।” ਮੈਂ ਉੱਤਰ ਦਿੱਤਾ, “ਕ੍ਰਿਪਾਨ ਬਾਰੇ ਸਿੱਖੀ ਦਾ ਗੋਹਯ ਸਿਧਾਂਤ ਕੀ ਹੈ, ਇਹ ਗੱਲ ਬਹੁਤ ਲੰਬੀ ਹੋ ਜਾਵੇਗੀ। ਅਹਿੰਸਾ ਨੂੰ ਸਿੱਖੀ ਹਰ ਉੱਚ ਮਾਨੁਸ਼ੀ ਆਤਮਾ ਦੀ ਸੁਤੇ-ਸਿੱਧ ਰੁਚੀ ਮੰਨਦੀ ਹੈ। ਪਰ ਕਈ ਹਜ਼ਾਰ ਵਰ੍ਹੇ ਹੋਏ ਜਦੋਂ ਉਪਨਿਸ਼ਦਾਂ ਦੀ ਵਿਚਾਰਧਾਰਾ ਨੇ ਅਸਾਡੇ ਦੇਸ਼ ਵਿਚ ਜਨਮ ਲਿਆ, ਉਸ ਸਮੇਂ ਹੀ ਇਸ ਸਥੂਲ ਵੈਦਿਕ ਦ੍ਰਿਸ਼ਟੀਕੋਣ ਨੂੰ ਅਸਾਡੇ ਰਿਸ਼ੀਆਂ ਨੇ ਤਿਆਗ ਦਿੱਤਾ ਸੀ ਕਿ ਨਿਰਜਿੰਦ ਕਰਮ, ਯਜਨ ਆਦਿ ਹੀ ਮਾਨੁਸ਼ੀ ਧਰਮ ਦਾ ਸਾਰੰਸ਼ ਹੈ। ਮੂਲ ਪ੍ਰਸ਼ਨ ਮਨ ਤੇ ਆਤਮਾ ਦੀ ਰੁਚੀ ਤੇ ਉਨ੍ਹਾਂ ਦੇ ਲਿਪਤ ਹੋਣ ਯਾ ਨਿਰਲੇਪ ਰਹਿਣ ਦਾ ਹੈ। ਨਿਰੋਲ, ਮੈਕਾਨਕੀ ਕਰਮ ਨਾ ਸਾਰ ਹੈ ਤੇ ਨਾ ਵਿਧਾਨ। ਕੀ ਤੁਸੀਂ ਗੀਤਾ ਦੇ ਰਹੱਸਯ ਨੂੰ ਕਿਵੇਂ ਹੋਰਵੇਂ ਸਮਝਦੇ ਹੋ ? ਇਉਂ ਆਤਮਕ ਅਹਿੰਸਾ ਨੂੰ ਸਿੱਖੀ ਪ੍ਰਵਾਨ ਕਰਦੀ ਹੈ, ਪਰ ਨਿਰੇ ਕਰਮ ਦੀ ਅਹਿੰਸਾ, ਦੀਨਭਾਵ, ਧੱਕੇ ਨੂੰ ਮੰਨ ਲੈਣਾ ਤੇ ਦੁਸ਼ਟ ਦਾ ਦਮਨ ਨਾ ਕਰਨਾ ਅਤੇ ਇਉਂ ਮੰਨਣਾ ਕਿ ਜੇ ਕੋਈ ਸੱਜੇ ਪਾਸੇ ਚਪੇੜ ਮਾਰੇ ਤਾਂ ਖੱਬਾ ਪਾਸਾ ਮੂੰਹ ਦਾ ਉਸ ਵੱਲ ਫੇਰੋ, ਇਹ ਤਾਲਸਤਾਇ ਦਾ ਸਿਧਾਂਤ ਯਾ ਯਿਸੂ ਮਸੀਹ ਦਾ ਧਰਮ ਉਪਦੇਸ਼ ਹੋਵੇ ਤਾਂ ਹੋਵੇ, ਅਹਿੰਸਾ ਦਾ ਸਾਰ ਨਹੀਂ। ਵੈਰੀ ਨੂੰ ਪ੍ਰੇਮ ਨਾਲ ਜਿੱਤਣਾ ਤੇ ਕ੍ਰੋਧ ਨੂੰ ਸ਼ਾਂਤੀ ਨਾਲ, ਇਹ ਅਸਾਡੇ ਮਹਾਂਪੁਰਸ਼ਾਂ ਦੇ ਪ੍ਰਾਚੀਨ ਉਪਦੇਸ਼ ਹਨ। ਸ਼ਸਤਰ-ਸ਼ਕਤੀ ਤੇ ਸ਼ਸਤਰ-ਪ੍ਰਯੋਗ ਦਾ ਸਿਧਾਂਤਕ ਨਿਰੋਧ ਅਗਿਆਨ-ਆਸ਼ਿਤ ਹੈ ਅਤੇ ਆਤਮਵਿਹੀਨ, ਕਰਮ, ਯਜਨ, ਵੈਦਿਕ ਵਿਚਾਰਧਾਰਾ ਤੇ ਯਿਸੂ ਦੇ ‘ਪਰਬਤ-ਉਪਦੇਸ਼’ ਦੇ ਇਕ ਖ਼ਾਸ ਪਰਿਭਾਸ਼ ਦਾ ਮਿਲਗੋਭਾ (hybrid) ਹੈ। ਇਹ ਬਣਿਕ ਅਹਿੰਸਾ ਸਿੱਖੀ ਨਹੀਂ ਮੰਨਦੀ।” ਗਾਂਧੀ ਜੀ ਫੇਰ ਹੱਸ ਪਏ ਤੇ ਕਹਿਣ ਲੱਗੇ, “ਬਣੀਆ ਤੋ ਮੈਂ ਹੂੰ, ਔਰ ਆਪ ਨੇ ਜੋ ਮੇਰਾ ਸਮੇਂ ਲੀਆ ਹੈ, ਉਸ ਕੇ ਦਾਮ ਆਪ ਕੋ ਦੇਨੇ ਪੜੇਂਗੇ।” ਫੇਰ ਗੰਭੀਰ ਹੋ ਕੇ ਕਹਿਣ ਲੱਗੇ, “ਕੋਈ ਗੁਰੂ ਗੋਬਿੰਦ ਸਿੰਘ ਜੀ ਕਾ ਵਚਨ ਸੁਣਾਉ।” ਮੈਂ ਕਿਹਾ, “ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਰਚੇ ਹੋਏ ਉਹ ਮੰਤਰ ਸੁਣਾਂਦਾ ਹਾਂ ਜਿਨ੍ਹਾਂ ਨਾਲ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ।” ਫੇਰ ਮੈਂ ਸੁਧਾ-ਸਵੱਈਏ, ਜਿਨ੍ਹਾਂ ਵਿਚ ਸੈਨਿਕ ਸ਼ਕਤੀ, ਰਾਜਸੀ ਬਲ ਤੇ ਧਨ, ਧਾਮ ਆਦੀ ਐਸ਼ਵਰਯ ਨੂੰ ਤੁੱਛ ਦੱਸਿਆ ਗਿਆ ਹੈ । ਯਥਾ, “ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਅੰਤ ਕੇ ਧਾਮ ਸਿਧਾਰੇ”, “ਸ੍ਰੀਪਤ ਸ੍ਰੀ ਅਸਪਾਨ ਕ੍ਰਿਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ”, ਪੜ੍ਹ ਕੇ ਤੇ ਖੋਲ੍ਹ ਕੇ ਸੁਣਾਏ, ਤਾਂ ਕੁਝ ਚਿਰ ਸੋਚਦੇ ਰਹੇ ਤੇ ਫੇਰ ਕਿਹਾ, “ਸਿੱਖ ਮਤ ਬਾਰੇ ਇਹ ਸਾਡਾ ਨਿਰਣਾ ਖੋਲ੍ਹ ਕੇ ਪੁਸਤਕ ਰੂਪ ਵਿਚ ਲਿਖੋ ਤੇ ਮੈਨੂੰ ਪੜ੍ਹਨ ਲਈ ਦਿਉ। “ਯਹ ਬਾਤੇਂ ਮੁਝੇ ਸ਼ਾਰਦੂਲ ਸਿੰਹ ਜੀ ਔਰ ਮੰਗਲ ਸਿੰਹ ਜੀ ਨੇ ਕਭੀ ਨਹੀਂ ਬਤਾਈਂ।” ਫੇਰ ਮਹਾਂਦੇਵ ਡੇਸਾਈ ਨੂੰ ਬੁਲਾ ਭੇਜਿਆ ਤੇ ਇਕ ਛੋਟਾ ਜਿਹਾ ਨੋਟ ਲਿਖਾਇਆ, ਜੋ ‘ਯੰਗ ਇੰਡੀਆ’ ਵਿਚ ਪਿੱਛੋਂ ਛਪ ਗਿਆ। ਉਸ ਵਿਚ ਗਾਂਧੀ ਜੀ ਵੱਲੋਂ ਨਿਰਣਯ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਭਾਵ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਕਰਨ ਦਾ ਕਦੇ ਭੀ ਨਹੀਂ ਹੋਇਆ।
ਉਸ ਵੇਲੇ ਰਾਜਕੁਮਾਰੀ ਅੰਮ੍ਰਿਤ ਕੌਰ ਜੀ ਭੀ ਆ ਗਏ, ਜਿਹੜੇ ਕਿ ਇਸ ਸਮੇਂ ਰਤਾ ਪਰੇ ਹੋ ਕੇ, ਮੇਰੀ ਸਿੰਘਣੀ ਨਾਲ ਗੱਲਾਂ ਬਾਤਾਂ ਕਰਦੇ ਰਹੇ ਸਨ। ਮੈਂ ਦੇਖਿਆ ਕਿ ਰਾਜਕੁਮਾਰੀ ਜੀ ਨੇ, ਸੱਜੀ ਬਾਂਹ ਵਿਚ, ਲੋਹੇ ਦਾ ਕੜਾ, ਜਿਹੋ ਜਿਹਾ ਕਿ ਸਿੱਖ ਪਾਉਂਦੇ ਹਨ, ਪਹਿਰਿਆ ਹੋਇਆ ਹੈ। ਉਹ ਕਹਿਣ ਲੱਗੇ, “ਦੇਖੋ, ਇਹ ਸਰਦਾਰਨੀ ਲੇਡੀ ਇਰਵਨ ਕਾਲਜ, ਦਿੱਲੀ ਦੀ ਗ੍ਰੈਜੂਏਟ ਹੈ । ਉਹ ਕਾਲਜ ਤਾਂ ਅਸਾਂ ਖੋਲ੍ਹਿਆ ਸੀ, ਜੁ ਉਥੋਂ ਕੁੜੀਆਂ ਨਿਕਲ ਕੇ ਦੇਸ਼ ਸੇਵਾ ਕਰਨ । ਪਰ ਇਹ ਆਈ.ਸੀ.ਐੱਸ. ਡਿਪਟੀ ਕਮਿਸ਼ਨਰ ਨਾਲ ਵਿਆਹ ਕਰਾ ਬੈਠੀ ਹੈ।” ਅਤਿੱਥੀ ਸਨਮਾਨ ਵਿਚ ਨਿਪੁੰਨ, ਸ੍ਰੇਸ਼ਟਾਚਾਰ ਦੇ ਪੁੰਜ ਤੇ ਮਨੋਹਰ ਵਚਨ ਸਮਰਾਟ, ਗਾਂਧੀ ਜੀ, ਝੱਟਪਟ ਬੋਲੇ: “ਨਹੀਂ, ਨਹੀਂ, ਐਸਾ ਮਤ ਕਹੋ, ਯਹ ਸਰਦਾਰ ਜੀ ਬੜੇ ਵਿਦਵਾਨ ਹੈਂ, ਔਰ ਇਨ ਕੇ ਵਿਚਾਰ ਬੜੇ ਵਚਿਤ੍ਰ ਹੈਂ। ਐਸੇ ਹੀ ਸਰਦਾਰਨੀ ਜੀ ਭੀ ਹੋਂਗੇ। ਇਨਕੇ ਦੇਸ਼ ਸੇਵਕ ਹੋਨੇ ਮੇਂ ਕਿਆ ਸੰਸੇ ਹੈ।”
ਇਨ੍ਹਾਂ ਦਿਨਾਂ ਵਿਚ ਹੀ, ਮੈਂ ਇਕ ਦਿਨ ਗਾਂਧੀ ਜੀ ਦੀ ਕੁਟੀਆ ਵਿਚ ਬੈਠਾ ਸੀ, ਕਿ ਮਹਾਂਦੇਵ ਡੇਸਾਈ ਜੀ ਆ ਕੇ ਕਹਿਣ ਲੱਗੇ, “ਏਕ ਬੜੀ ਜ਼ਰੂਰੀ ਖ਼ਬਰ ਹੈ।” ਗਾਂਧੀ ਜੀ ਨੇ ਕਿਹਾ, “ਸਰਦਾਰ ਜੀ ਸੇ ਛਿਪਾਨੇ ਕੀ ਕਿਆ ਬਾਤ ਹੋ ਸਕਤੀ ਹੈ, ਕਹਿ ਦੋ।” ਤਦ ਮਹਾਂਦੇਵ ਜੀ ਨੇ ਦੱਸਿਆ ਕਿ ਵਲੈਤੋਂ, ਸਰ ਸਟੈਫ਼ਰਡ ਕ੍ਰਿਪਸ, ਹਿੰਦੁਸਤਾਨ ਨੂੰ ਸ੍ਵਤੰਤਰ ਕਰਨ ਦੀ ਸਕੀਮ ਲੈ ਕੇ ਆ ਰਿਹਾ ਹੈ।
22 ਮਾਰਚ, 1942 ਨੂੰ, ਸਰ ਸਟੈਫ਼ਰਡ ਕ੍ਰਿਪਸ, ਦਿੱਲੀ ਪੁੱਜਾ ਸੀ। ਜਿਹੜੀ ਸਕੀਮ, ਹਿੰਦੁਸਤਾਨ ਦਾ ਰਾਜਪ੍ਰਬੰਧ ਚਲਾਣ ਦੀ ਅਤੇ ਜੰਗ ਪਿੱਛੋਂ ਨਵਾਂ ਵਿਧਾਨ ਬਨਾਣ ਦੀ ਕ੍ਰਿਪਸ ਲੈ ਕੇ ਆਇਆ ਸੀ, ਕਮਿਊਨਲ ਅਵਾਰਡ ਉਸ ਦਾ, ਇਕ ਤਰ੍ਹਾਂ ਆਧਾਰ ਸੀ। ਕਮਿਉਨਲ ਅਵਾਰਡ, ਉਸ ਸਾਰੇ ਢਾਂਚੇ ਦੀ ਪੂਰਵ-ਕਲਪਨਾ (pre-supposition) नी।
ਗਾਂਧੀ ਜੀ ਨੂੰ ਮਿਲ ਕੇ ਅਤੇ ਤੀਰਥ-ਯਾਤ੍ਰਾ ਕਰ ਕੇ ਮੈਂ ਫੇਰ ਕਰਨਾਲ ਵਿਚ ਡਿਪਟੀ ਕਮਿਸ਼ਨਰ ਆਣ ਲੱਗਾ, ਤਾਂ ਕਾਂਗਰਸ ਦਾ ‘ਹਿੰਦੁਸਤਾਨ ਛੋੜ ਜਾਓ’ (Quit India) ਦਾ ਅੰਦੋਲਨ, ਜਿਸ ਦਾ ਮੂਲ ਮੰਤਰ ਸੀ, ‘ਕਰੋ ਯਾ ਮਰੋ’, ਚਾਲੂ ਹੋ ਗਿਆ। ਇਹ ਸਮਾਂ, ਅੰਗਰੇਜ਼ਾਂ ਲਈ, ਅੰਦਰ ਬਾਹਰ, ਜੀਵਨ ਮੌਤ ਦਾ ਸੰਘਰਸ਼ ਸੀ। ਪੰਜਾਬ ਦੇ ਗਵਰਨਰ ਮੈਨੂੰ ਬੁਲਾ ਕੇ ਕਹਿਣ ਲੱਗੇ, “ਤੁਸੀਂ ਹੁਣੇ ਗਾਂਧੀ ਨੂੰ ਮਿਲ ਕੇ ਆਏ ਹੋ। ਮੈਂ ਤੁਹਾਨੂੰ ਨਿੰਦਦਾ ਨਹੀਂ । ਬਹੁਤ ਸਾਰੇ ਹਿੰਦੁਸਤਾਨੀਆਂ ਦੀ ਹਮਦਰਦੀ ਕਾਂਗਰਸ ਤੇ ਗਾਂਧੀ ਦੇ ਵਿਚਾਰਾਂ ਨਾਲ ਹੈ । ਤੇ ਤੁਹਾਡੀ ਭੀ ਹੋਵੇ ਤਾਂ ਮੈਂ ਸਮਝ ਸਕਦਾ ਹਾਂ । ਪਰ ਤੁਸੀਂ ਮੈਨੂੰ ਭੀ ਸਮਝਣ ਦਾ ਯਤਨ ਕਰੋ। ਇਨ੍ਹਾਂ ਹਾਲਾਤ ਵਿਚ ਤੁਹਾਡੇ ਹੱਥ ਇਕ ਜ਼ਿਲੇ ਦੇ ਪ੍ਰਬੰਧ ਦੀ ਵਾਗਡੋਰ ਦੇਣੀ ਯੋਗ ਨਹੀਂ ਭਾਸਦੀ।” ਮੈਂ ਉੱਤਰ ਵਿਚ, ਆਪਣੀਆਂ ਸਭ ਗੱਲਾਂ ਬਾਤਾਂ ਤੇ ਸੰਬੰਧ ਗਾਂਧੀ ਜੀ ਨਾਲ, ਲਾਟ ਸਾਹਿਬ ਨੂੰ ਸੱਚ ਸੱਚ ਦੱਸ ਦਿੱਤੇ ਅਤੇ ਕਿਹਾ, “ਜੇ ਮੇਰੇ ‘ਤੇ ਭਰੋਸਾ ਕਰੋ ਅਤੇ ਮੈਨੂੰ ਕੋਈ ਨਾਜਾਇਜ਼ ਸਖ਼ਤੀ ਕਰਨ ਤੋਂ ਬਿਨਾਂ, ਜ਼ਿਲੇ ਦਾ ਪ੍ਰਬੰਧ ਚਲਾਉਣ ਦਿਓ, ਤਾਂ ਆਪਣੇ ਜ਼ਿਲੇ ਦੇ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਮੈਂ ਸ਼ੁੱਧ ਹ੍ਰਦਯ ਨਾਲ ਸੰਭਾਲਾਂਗਾ। ਨਹੀਂ ਤਾਂ ਮੈਂ, ਜਿਥੇ ਕਹੋ ਚਲਾ ਜਾਂਦਾ ਹਾਂ, ਯਾ ਨੌਕਰੀ ਛੱਡ ਦਿੰਦਾ ਹਾਂ।” ਮੇਰੀ ਗੱਲ ਸੁਣ ਕੇ ਗਵਰਨਰ ਸਾਹਿਬ ਪਲ ਕੁ ਭਰ ਚੁੱਪ ਰਹੇ ਤੇ ਫੇਰ ਕੁਰਸੀ ਤੋਂ ਉਠ ਖੜੇ ਹੋਏ ਤੇ ਮੇਰੇ ਨਾਲ ਹੱਥ ਮਿਲਾ ਕੇ ਕਹਿਣ ਲੱਗੇ, “ਜਾਓ, ਕਰਨਾਲ ਹੀ ਟਿਕੇ ਰਹੋ। ਮੈਨੂੰ ਤੁਹਾਡੇ ‘ਤੇ ਪੂਰਨ ਭਰੋਸਾ ਹੈ।” ਕਰਨਾਲ ਦੇ ਜ਼ਿਲੇ ਵਿਚ, ਮੇਰੇ ਹੁੰਦਿਆਂ, ਨਾ ਤਾਂ ਗੋਲੀ ਚੱਲੀ ਤੇ ਨਾ ਹੀ ਮਾਰ ਕੁੱਟ ਲੋਕਾਂ ਉੱਤੇ ਹੋਈ। ਗ੍ਰਿਫ਼ਤਾਰੀਆਂ ਹੋਈਆਂ, ਪਰ ਜ਼ਿਲੇ ਦੇ ਕਾਂਗਰਸ ਦੇ ਲੀਡਰ ਉਤਨਾ ਚਿਰ ਗ੍ਰਿਫ਼ਤਾਰ ਨਾ ਕੀਤੇ ਗਏ, ਜਿਤਨਾ ਚਿਰ ਉਨ੍ਹਾਂ ਮੈਨੂੰ ਆ ਕੇ ਆਪ ਗ੍ਰਿਫ਼ਤਾਰੀ ਲਈ ਨਾ ਕਿਹਾ। ਵਰਧਾ ਆਸ਼ਰਮ ਤੋਂ ਇਕ ਦੋ ਆਦਮੀ ਕਰਨਾਲ ਵਿਚੋਂ, ਫ਼ਰੰਟੀਅਰ ਜਾਣ ਲਈ ਲੰਘੇ ਤਾਂ ਮੈਨੂੰ ਮਿਲ ਕੇ ਗਏ, ਤੇ ਇਕ, ਉਨ੍ਹਾਂ ਵਿਚੋਂ ਮੇਰੇ ਕੋਲੋਂ ਉਧਾਰ ਪੈਸੇ ਭੀ ਲੈ ਗਿਆ। ਪਰ ਕਰਨਾਲ ਵਿਚ ਸਾੜ ਫੂਕ ਯਾ ਹਿੰਸਕ ਕਾਰਵਾਈ ਕੋਈ ਨਾ ਹੋਈ।
ਅੱਜ ਵੀਹ ਸਾਲ ਪਿੱਛੋਂ ਇਹ ਗੱਲਾਂ ਲਿਖਣ ਬੈਠਾ ਹਾਂ ਤਾਂ ਸੋਚਦਾ ਹਾਂ ਕਿ ਕਿਤੇ ਕੋਈ ਦੇਸੀ ਰਾਜਾ ਹੁੰਦਾ, ਤਾਂ ਬਿਨਾਂ ਪੁੱਛ-ਪੜਤਾਲ, ਬਿਨਾਂ ਧਰਮ ਕਾਨੂੰਨ ਵਿਚਾਰਿਆਂ, ਮੈਨੂੰ ਸਣ-ਬੱਚਾ ਘਾਣੀ ਪੀੜ ਸੁੱਟਣਾ ਸੀ।
‘ਫ਼ਲਕ ਨੇ ਉਨ ਕੋ ਅਤਾ ਕੀ ਹੈ ਖ਼ਾਜਗੀ ਕਿ ਜਿਨ੍ਹੇਂ, ਖ਼ਬਰ ਨਹੀਂ ਰਵਸ਼ੇ ਬੰਦਹ-ਪਰਵਰੀ ਕਿਆ ਹੈ।”
(ਗੁਰੂ ਅਕਾਲ ਪੁਰਖ ਨੇ ਉਨ੍ਹਾਂ ਦੇ ਹੱਥ ਰਾਜਭਾਗ ਦੇ ਦਿੱਤਾ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪਰਜਾ ਨਾਲ ਧਰਮਸ਼ੀਲਤਾ ਕਿਵੇਂ ਨਿਭਾਈਦੀ ਹੈ।)
ਕ੍ਰਿਪਸ ਜਿਹੜੀ ਸਕੀਮ ਲੈ ਕੇ ਆਇਆ ਸੀ, ਉਸ ਬਾਰੇ ਕਾਂਗਰਸ ਨੇ ਮੰਗ ਕੀਤੀ ਕਿ ਹੁਣੇ ਤੇ ਝਟਪਟ, ਕੇਂਦਰ ਵਿਚ ਹਿੰਦੁਸਤਾਨੀਆਂ ਦੇ ਹੱਥ ਤਾਕਤ ਦੇ ਦਿੱਤੀ ਜਾਵੇ, ਜੋ ਕਿ ਬਿਨਾਂ ਲੰਡਨ ਪਾਰਲੀਮੈਂਟ ਵਿਚ ਐਕਟ ਪਾਸ ਹੋਏ ਦੇ ਹੋ ਨਹੀਂ ਸੀ ਸਕਦਾ, ਤੇ ਉਸ ਵੇਲੇ, ਘੋਰ ਯੁੱਧ ਦੇ ਝਮੇਲਿਆਂ ਵਿਚ, ਇਹ ਐਕਟ ਪਾਸ ਹੋਣਾ ਅਸੰਭਵ ਸੀ। ਕ੍ਰਿਪਸ ਨੇ ਗਿਲਾ ਕੀਤਾ ਕਿ ਕਾਂਗਰਸ ਸਹਿਯੋਗ ਨਾਲ ਰਾਜਭਾਗ ਵਿਚ ਹਿੱਸੇਦਾਰ ਬਣਨ ਦੀ ਬਜਾਏ, ਅਲਟੀਮੇਟਮ ਦਿੰਦੀ ਹੈ, ਤਾਂ ਕਾਂਗਰਸ ਦੇ ਪ੍ਰਧਾਨ ਨਹਿਰੂ ਨੇ ਕਿਹਾ ਕਿ ਕ੍ਰਿਪਸ ‘ਸ਼ੈਤਾਨ ਦਾ ਵਕੀਲ ਬਣ ਬੈਠਾ ਹੈ।” (The Devil’s advocate)
ਇਉਂ ਕ੍ਰਿਪਸ ਮਿਸ਼ਨ, ਸੰਨ 1942 ਵਿਚ, ਫ਼ੇਲ੍ਹ ਹੋਇਆ ਤੇ ਕਾਂਗਰਸ ਨੇ ‘ਦੇਸ਼ ਛੱਡ ਜਾਓ’ ਦਾ ਅੰਦੋਲਨ ਅੰਗਰੇਜ਼ਾਂ ਦੇ ਬਰਖ਼ਿਲਾਫ਼ ਆਰੰਭ ਦਿੱਤਾ। ਜੇ ਅੰਗਰੇਜ਼ ਝਟਪਟ ਮੁਲਕ ਛੱਡ ਜਾਣ, ਬਿਨਾਂ ਕੋਈ ਰਾਜ ਕਾਜ ਦਾ ਕੰਮ ਚਲਾਣ ਲਈ ਪੱਕਾ ਪ੍ਰਬੰਧ ਕੀਤੇ ਦੇ, ਤਾਂ ਦੇਸ਼ ਦੀ ਕੀ ਗਤੀ ਹੋਵੇਗੀ, ਇਸ ਉੱਤੇ ਕੋਈ ਦੀਰਘ ਵਿਚਾਰ ਨਾ ਗਾਂਧੀ ਜੀ ਨੇ ਕੀਤੀ ਤੇ ਨਾ ਹੀ ਕਾਂਗਰਸ ਦੇ ਹੋਰ ਆਗੂਆਂ ਨੇ। ਉਸ ਵੇਲੇ, ਸੰਨ 1942 ਵਿਚ, ਜਦੋਂ ਕਿ ਘੋਰ ਵਿਸ਼ਵ ਯੁੱਧ ਮੱਚ ਰਿਹਾ ਸੀ ਤੇ ਜਾਪਾਨੀ ਫ਼ੌਜਾਂ ਤੇ ਬੇੜੇ ਹਿੰਦੁਸਤਾਨ ਦੀਆਂ ਸਰਹੱਦਾਂ ‘ਤੇ ਖੜੇ ਸਨ, ਜੇ ਅੰਗਰੇਜ਼ ਗਾਂਧੀ ਜੀ ਤੇ ਕਾਂਗਰਸ ਦੀ ਗੱਲ ਮੰਨ ਕੇ ਦੇਸ਼ ਨੂੰ ਨਿਖਸਮਾ ਛੱਡ ਕੇ ਨਿਕਲ ਜਾਂਦੇ ਤਾਂ ਜੋ ਖੂਨ ਖ਼ਰਾਬਾ, ਬਦਅਮਨੀ ਤੇ ਰਾਮ-ਰੌਲਾ ਪੈਣਾ ਸੀ, ਉਸ ਦੇ ਸਾਹਮਣੇ ਨਾ ਕੇਵਲ 1947 ਦਾ ਰਕਤ-ਸਰਾਵ ਹੀ ਮਾਤ ਪੈ ਜਾਂਦਾ, ਸਗੋਂ ਹਿੰਦੁਸਤਾਨ ਵਿਚ ਮੁੜ ਕੋਈ ਸਥਿਰ ਸਰਕਾਰ ਤੇ ਅਮਨ ਕਾਇਮ ਹੋਣ ਵਿਚ ਕਈ ਦਹਾਕੇ ਲੱਗ ਜਾਣੇ ਸਨ । ਸ੍ਵੈਰਾਜ ਯਾ ਸ੍ਵਤੰਤ੍ਰਤਾ ਦਾ ਕੀ ਹਸ਼ਰ ਹੁੰਦਾ, ਇਹ ਹੁਣ ਵਿਚਾਰ ਕਰਨਾ ਹੀ ਦੁਖਦਾਈ ਹੈ।
ਅਗਸਤ 1942 ਤੋਂ ਲੈ ਕੇ, ਇਸ ਸਾਲ ਦੇ ਅਖ਼ੀਰ ਤਕ, ਮੁਲਕ ਵਿਚ ‘ਦੇਸ਼ ਛੋੜ ਜਾਓ’ ਦਾ ਅੰਦੋਲਨ ਘੋਰ ਰੂਪ ਵਿਚ ਚੱਲਦਾ ਰਿਹਾ, ਪਰ ਸੰਨ 1943 ਦੇ ਆਰੰਭ ਵਿਚ ਯੁੱਧ ਦਾ ਝੁਕਾਅ, ਜਿਹੜਾ ਕਿ ਅੱਜ ਤਕ ਅੰਗਰੇਜ਼ਾਂ ਦੇ ਬਰਖ਼ਿਲਾਫ਼ ਜਾ ਰਿਹਾ ਸੀ, ਉਨ੍ਹਾਂ ਦੇ ਹੱਕ ਵਿਚ ਪਲਟ ਗਿਆ। ਇਸ ਵੇਲੇ ਤਕ ਕਾਂਗਰਸ ਦੇ ਅੰਗਰੇਜ਼ਾਂ ਵਿਰੁੱਧ ਅੰਦੋਲਨ ਦਾ ਲੱਕ ਭੀ ਟੁੱਟ ਚੁੱਕਾ ਸੀ। ਇਉਂ ਅੰਗਰੇਜ਼ੀ ਸਰਕਾਰ ਬਾਹਰੋਂ ਅੰਦਰੋਂ ਦੋਹਾਂ ਪਾਸਿਆਂ ਤੋਂ ਸੁਰੱਖਯਤ ਹੋ ਗਈ ਸੀ । ਸੰਨ 1944 ਦੇ ਆਰੰਭ ਵਿਚ, ਜਨਵਰੀ ਵਿਚ, ਮਹਾਤਮਾ ਗਾਂਧੀ ਨੇ ਵਾਇਸਰਾਏ ਹਿੰਦ, ਲਾਰਡ ਵੇਵਲ, ਨੂੰ ਜੇਲ੍ਹ ਵਿਚੋਂ ਇਕ ਚਿੱਠੀ ਲਿਖੀ, ਜਿਸ ਵਿਚ ਸੰਨ 1942 ਵਾਲਾ ਜੋਸ਼ ਤੇ ‘ਕਰੋ ਯਾ ਮਰੋ’ ਦੀ ਸਪਿਰਟ ਦਾ ਤਿਆਗ ਸੀ ਤੇ ਹਲੀਮੀ ਤੇ ਨਰਮੀ ਦੇ ਲਹਿਜੇ ਵਿਚ ਕਿਹਾ ਗਿਆ ਸੀ ਕਿ ‘ਦੇਸ਼ ਛੋੜ ਜਾਓ’ ਦਾ ਭਾਵ ਇਹ ਨਹੀਂ ਸੀ ਕਿ ਮੁਲਕੋਂ ਨਿਕਲ ਜਾਓ, ਇਹ ਨਾਹਰਾ ਤਾਂ ਐਵੇਂ ਸ੍ਵਤੰਤ੍ਰਤਾ ਪ੍ਰਾਪਤੀ ਲਈ ਬੇਹਬਲਤਾ ਦਾ ਸੂਚਕ ਸੀ।
ਇਉਂ ਕਾਂਗਰਸ ਤੇ ਅੰਗਰੇਜ਼ੀ ਸਰਕਾਰ ਦੇ ਦੋਬਾਰਾ ਸਹਿਯੋਗ ਦੀ ਨੀਂਹ ਬੱਝੀ। ਇਥੇ ਸਿੱਖਾਂ ਦੇ ਪ੍ਰਮੁੱਖ ਨੇਤਾ, ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਦੇ, ਸੰਨ 1942 ਵਿਚ ਧਾਰਨ ਕੀਤੇ, ਰਵੱਈਏ ਦਾ ਵਰਣਨ ਕਮਿਊਨਲ ਅਵਾਰਡ ਦੀ ਇਸ ਕਹਾਣੀ ਦੇ ਮੁਕੰਮਲ ਕਰਨ ਹਿੱਤ, ਬੜਾ ਜ਼ਰੂਰੀ ਹੈ।
ਜਦੋਂ ਕਾਂਗਰਸ ਤੇ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਆਤੁਰ ਕਰਨ ਦਾ ਅੰਦੋਲਨ ਜਾਰੀ ਕੀਤਾ ਤਾਂ ਦੇਸ਼ ਦੀਆਂ ਉਹ ਜਾਤੀਆਂ, ਜਿਨ੍ਹਾਂ ਵਿਚੋਂ ਹਿੰਦੁਸਤਾਨੀ ਫ਼ੌਜ ਲਈ ਸਿਪਾਹੀ, ਬਹੁਤ ਕਰਕੇ, ਪਰੰਪਰਾ ਤੋਂ ਭਰਤੀ ਹੁੰਦੇ ਤੇ ਕੀਤੇ ਜਾਂਦੇ ਹਨ, ਉਨ੍ਹਾਂ ਵਿਚ, ਸਿੱਖਾਂ ਨੂੰ ਛੱਡ ਕੇ, ਕਾਂਗਰਸ ਦਾ ਰਸੂਖ਼ ਤੇ ਪ੍ਰਭਾਵ ਬਹੁਤ ਘੱਟ ਸੀ । ਰਾਜਪੂਤ, ਜਾਟ, ਗੋਰਖੇ, ਮੁਸਲਮਾਨ ਤੇ ਮਰਾਠੇ, ਸਾਰੇ ਕਾਂਗਰਸ ਦੇ ਉਦੇਸ਼ ਤੇ ਅੰਦੋਲਨ ਦੇ ਬਾਵਜੂਦ ਫ਼ੌਜ ਵਿਚ ਵੱਡੀ ਗਿਣਤੀ ਵਿਚ ਭਰਤੀ ਹੋ ਰਹੇ ਸਨ। ਪੰਜਾਬ ਦੇ ਮੁਸਲਮਾਨ ਤੇ ਫ਼ਰੰਟੀਅਰ ਦੇ ਪਠਾਨ, ਖ਼ਾਸ ਕਰਕੇ ਮੁਸਲਿਮ ਲੀਗ ਦੇ ਹੁਕਮਾਂ ਤੇ ਪਾਲਿਸੀ ਨੂੰ ਅਮਨਾ ਕਰ ਕੇ ਫ਼ੌਜ ਵਿਚ ਦਬਾਦਬ ਭਰਤੀ ਹੋ ਰਹੇ ਸਨ। ਇਨ੍ਹਾਂ ਜਾਤੀਆਂ ਦਾ ਰਾਜਸੀ ਤੇ ਨਸਲੀ ਰੁਹਜਾਨ ਕੁਝ ਅਜਿਹਾ ਸੀ ਕਿ ਜੋ ਲਾਲ ਕੁੜਤੀਆਂ ਦੇ ਲੀਡਰ ਤੇ ਪੰਜਾਬ ਵਿਚ ਮੁਸਲਿਮ ਤੱਰੇਬਾਜ਼, ਯੂਨੀਅਨਿਸਟ ਲੀਡਰ ਉਨ੍ਹਾਂ ਨੂੰ ਰੋਕਦੇ ਭੀ, ਤਾਂ ਭੀ ਉਨ੍ਹਾਂ ਨੇ ਗੱਜ-ਵੱਜ ਕੇ ਫ਼ੌਜ ਵਿਚ ਭਰਤੀ ਹੋਈ ਜਾਣਾ ਸੀ । ਹਾਂ, ਜੇ ਉਸ ਵੇਲੇ ਅਕਾਲੀ ਸਿੱਖ ਲੀਡਰ, ਸਿੱਖਾਂ ਵਿਚ ਫ਼ੌਜੀ ਭਰਤੀ ਦੇ ਬਰਖ਼ਿਲਾਫ਼ ਪ੍ਰਚਾਰ ਕਰਦੇ ਤਾਂ ਇਸ ਦਾ ਬੜਾ ਭਾਰੀ ਅਸਰ ਪੈਣਾ ਸੀ। ਇਉਂ, ਹਿੰਦੁਸਤਾਨੀ ਫ਼ੌਜ ਵਿਚ ਮੁਸਲਮਾਨਾਂ ਦੀ, ਉੱਤਰ ਪੱਛਮੀ ਹਿੰਦੁਸਤਾਨ ਦੇ ਮੁਸਲਮਾਨਾਂ ਦੀ, ਪਾਕਿਸਤਾਨੀ ਪ੍ਰਾਂਤਾਂ ਦੇ ਮੁਸਲਮਾਨਾਂ ਦੀ, ਗਿਣਤੀ ਬਹੁਤ ਵਧ ਜਾਣੀ ਸੀ । ਉਸ ਵੇਲੇ ਜੇ ਅੰਗਰੇਜ਼ ਗਾਂਧੀ ਜੀ ਨੂੰ ਖ਼ੁਸ਼ ਕਰਨ ਲਈ ਤੇ ਕਾਂਗਰਸ ਨੂੰ ਪ੍ਰਸੰਨ ਕਰਨ ਲਈ ਮੁਲਕ ਨੂੰ ਛੱਡ ਕੇ ਚਲੇ ਜਾਂਦੇ ਯਾ ਵਿਸ਼ਵ-ਯੁੱਧ ਦਾ ਪਾਸਾ ਐਸਾ ਪਲਟਦਾ ਕਿ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਨੱਸਣਾ ਪੈਂਦਾ ਤਾਂ ਨਾ ਕੇਵਲ ਪੰਜਾਬ ਤੇ ਪਾਕਿਸਤਾਨੀ ਪ੍ਰਾਂਤਾਂ ਦੀ, ਸਗੋਂ ਸਾਰੇ ਹਿੰਦੁਸਤਾਨ ਅਤੇ ਸਾਰੀ ਹਿੰਦੂ ਜਾਤੀ ਦੀ ਕਿਸਮਤ ਇਨ੍ਹਾਂ ਹਥਿਆਰਬੰਦ, ਨਵੀਨ ਹਥਿਆਰਾਂ ਦੀ ਵਰਤੋਂ ਤੇ ਲੜਾਈ ਦੇ ਢੰਗਾਂ ਵਿਚ ਨਿਪੁੰਨ, ਮੁਸਲਮਾਨ ਫ਼ੌਜੀਆਂ ਦੇ ਹੱਥ ਆ ਜਾਣੀ ਸੀ, ਜਿਸ ਦਾ ਸਿੱਟਾ ਕਿ ਨਿਰਸੰਦੇਹ ਇਹ ਨਿਕਲਦਾ ਕਿ ਪਿਸ਼ਾਵਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਨਾ ਹਿੰਦੂ ਧਨ, ਸਥਾਵਰ ਤੇ ਨਾ ਹਿੰਦੂ ਪਤਿ ਪ੍ਰਤਿਸ਼ਠਾ ਬਚ ਸਕਦੀ। ਪੂਰਨ ਸਵੈਰਾਜ, ਸਰਵਸੱਤਾ ਸੰਪੰਨ ਗਣਤੰਤਰ ਰਾਜ ਅਤੇ ਸ਼ਕਤੀਸ਼ਾਲੀ ਸੈਕੂਲਰ ਕੇਂਦਰ ਦੀ ਤਾਂ ਗੱਲ ਹੀ ਜਾਣ ਦਿਉ। ਇਸ ਸਮੇਂ, ਸਿੱਖ ਲੀਡਰਾਂ ਨੇ, ਜਿਨ੍ਹਾਂ ਦੇ ਸਲਾਹਕਾਰ ਸਰ ਜੋਗਿੰਦਰਾ ਸਿੰਘ ਸਨ ਅਤੇ ਜਿਨ੍ਹਾਂ ਦੇ ਮੁਖੀ ਲੀਡਰ ਮਾਸਟਰ ਤਾਰਾ ਸਿੰਘ ਸਨ, ਨੇ ਬੜੀ ਦੀਰਘ ਦ੍ਰਿਸ਼ਟੀ ਤੇ ਹੌਸਲੇ ਤੋਂ ਕੰਮ ਲਿਆ । ਭਾਵੇਂ ਮੁਲਕ ਦੀਆਂ ਲੋਕ-ਪ੍ਰਿਯ ਅਖ਼ਬਾਰਾਂ ਤੇ ਆਮ ਕਾਂਗਰਸ ਹਿੰਦੂ ਜਜ਼ਬਾ ਇਸ ਕਦਮ ਨੂੰ ਅਤੀ ਨਿੰਦਨੀਯ ਗਿਣਦਾ ਸੀ, ਪਰ ਸਿੱਖ ਲੀਡਰਾਂ ਨੇ, ਇਸ ਜਨਤਕ ‘ਵਾਹ ਵਾਹ’ ਦਾ ਲਾਲਚ ਛੱਡ ਕੇ, ਉਸਤਤ, ਨਿੰਦਾ, ਦੋਹਾਂ ਦਾ ਤਿਆਗ ਕਰਕੇ, ਇਹ ਨਿਸ਼ਚਿਤ ਕੀਤਾ ਕਿ ਫ਼ੌਜ ਵਿਚ ਸਿੱਖ ਵੱਧ ਤੋਂ ਵੱਧ ਭਰਤੀ ਹੋਣ। ਇਸ ਸੁਨੀਤੀ ਦੇ ਸਿੱਟੇ ਤਿੰਨ ਨਿਕਲੇ, (1) ਹਥਿਆਰਬੰਦ ਮੁਸਲਮਾਨ ਫ਼ੌਜੀਆਂ ਦਾ ਅੰਗੂਠਾ ਹਿੰਦੂਆਂ ਤੇ ਕਾਂਗਰਸ ਦੀ ਸੰਘੀ ਤੋਂ ਢਿੱਲਾ ਪੈ ਗਿਆ, (2) ਉੱਤਰ ਪੱਛਮੀ ਹਿੰਦੁਸਤਾਨ ਵਿਚ ਫ਼ੌਜ-ਗਰਦੀ ਰਾਹੀਂ ਪਾਕਿਸਤਾਨ ਕਾਇਮ ਕਰਨ ਦੀ ਸੰਭਾਵਨਾ ਦਾ ਨਿਰੋਧ ਹੋ ਗਿਆ, ਅਤੇ (3) ਸੰਨ 1857 ਦੇ ਗ਼ਦਰ ਤੋਂ ਪਿੱਛੋਂ, ਪਹਿਲੀ ਵਾਰ, ਅੰਗਰੇਜ਼ਾਂ ਦੇ ਮਨ ਵਿਚ ਮੁੜ ਇਹ ਵਿਸ਼ਵਾਸ ਉਪਜਿਆ ਕਿ ਹਿੰਦੁਸਤਾਨ ਵਿਚ ਸਿੱਖਾਂ ਦੀ ਗੌਰਵਤਾ ਨੂੰ ਸਿਰਾਂ ਦੀ ਗਿਣਤੀ ਦੁਆਰਾ ਸੀਮਤ ਕਰਨ ਦਾ ਅਸੂਲ ਨਾ ਕੇਵਲ ਸਿੱਖਾਂ ਨਾਲ ਧੱਕਾ ਹੈ, ਸਗੋਂ ਦੀਰਘ ਦ੍ਰਿਸ਼ਟੀ ਨਾਲ ਵਿਚਾਰਿਆਂ, ਸਾਰੇ ਹਿੰਦੁਸਤਾਨ ਨਾਲ ਅਨਿਆਂ ਕਰਨਾ ਹੈ। ਅਗਲੀ ਸਾਖੀ ਵਿਚ ਹੁਣੇ ਖੁੱਲ੍ਹੇਗਾ ਕਿ ਕਿਵੇਂ ਪਹਿਲੇ ਦੋ ਲਾਭ ਤਾਂ, ਬੁੱਧੀਵਾਨਾਂ ਨੇ ਪ੍ਰਾਪਤ ਕਰ ਲਏ, ਅਤੇ ਸਾਰੇ ਦੇਸ਼ ਨੂੰ ਇਨ੍ਹਾਂ ਦਾ ਭਾਰੀ ਫ਼ਾਇਦਾ ਪੁੱਜਾ, ਪਰ ਤੀਜਾ ਲਾਭ, ਜਿਸ ਨੂੰ ਵਰਤ ਕੇ ਸਿੱਖ ਆਪਣੇ ਬਚਾਅ ਲਈ ਕੁਝ ਗੌਰਵ ਪ੍ਰਾਪਤ ਕਰ ਸਕਦੇ ਸਨ, ਉਸ ਨੂੰ ਸਿੱਖਾਂ ਨੇ, ਜਾਣ ਬੁੱਝ ਕੇ, ਇਉਂ ਠੁਕਰਾ ਦਿੱਤਾ ਜਿਵੇਂ ਸਮੁੰਦਰ ਮੰਥਨ ਪਿੱਛੋਂ, ਮੋਹਣੀ ਦੇ ਨਖ਼ਰਿਆਂ ਵਿਚ ਆ ਕੇ, ਦੈਂਤਾਂ ਨੇ ਸੁਰਾ ਛਕ ਲਈ ਸੀ ਤੇ ਅੰਮ੍ਰਿਤ ਨਹੀਂ ਸੀ ਛਕ ਸਕੇ। ਵਰਤਮਾਨ ਮਨਵੰਤ੍ਰ ਵਿਚ, ਦੈਂਤਾਂ ਦੀ ਪ੍ਰਾਧੀਨਤਾ ਅਤੇ ਸੁਰਾਂ ਦੇ ਵਿਜਈ ਹੋਣ ਦਾ ਮੂਲ ਕਾਰਨ, ਦੈਂਤਾਂ ਵਿਚ ਇਹ ਅਣਗਹਿਲੀ ਹੀ ਹੈ, ਦੈਂਤਾਂ ਦਾ ਅਸੁਰੀ ਸੁਭਾਅ ਨਹੀਂ ਹੈ। ਉਂਜ ਸਿੱਖ ਸੁਭਾਵਕ ਸੁਰਾਵ੍ਰਿਤੀ ਹਨ, ਕਿਉਂਜੁ ਪ੍ਰਾਣੀ ਮਾਤ੍ਰ ਦੀ ਸੇਵਾ ਤੇ ਵਿਭਿੰਨ ਜਾਤੀਆਂ ਵਿਚ ਸਹਿਯੋਗ ਕਰਵਾਉਣ ਦੇ ਯਤਨ ਹੀ ਉਨ੍ਹਾਂ ਦੇ ਗੁਰੂਆਂ ਦੇ ਦਰਸਾਏ ਹੋਏ, ਮੁੱਖ ਆਦੇਸ਼ ਹਨ।
ਸੰਨ 1943 ਵਿਚ, ਜੇ ਅੰਗਰੇਜ਼ ਹਾਕਮ ਬਦਲਾ ਲੈਣ ਦੀ ਮਨੋਵ੍ਰਿਤੀ ਵਿਚ ਹੁੰਦੇ ਤਾਂ ਦੇਸ਼ ਦੇ ਉਨ੍ਹਾਂ ਅੰਗਾਂ ਨੂੰ, ਜਿਨ੍ਹਾਂ ਨੇ ਕਿ ‘ਦੇਸ਼ ਛੋੜ ਜਾਓ’ ਦਾ ਅੰਦੋਲਨ ਚਾਲੂ ਕੀਤਾ ਸੀ, ਇਉਂ ਕੁਚਲ ਕੇ ਰੱਖ ਦਿੰਦੇ, ਜਿਵੇਂ ਸੰਨ 1857 ਤੋਂ ਪਿੱਛੋਂ ਪੂਰਬੀਆਂ ਨੂੰ ਘਸਿਆਰੇ ਬਣਾ ਦਿੱਤਾ ਗਿਆ ਸੀ । ਪਰ ਜਿਸ ਸਮੇਂ ਮਹਾਤਮਾ ਗਾਂਧੀ ਨੇ ਲਾਰਡ ਵੇਵਲ ਨੂੰ ਜੇਲ੍ਹ ਵਿਚੋਂ ਚਿੱਠੀ ਲਿਖੀ ਸੀ, ਉਸ ਤੋਂ ਕੁਝ ਦਿਨ ਪਹਿਲਾਂ ਹੀ, ਲਾਰਡ ਵੇਵਲ ਨੇ, ਸੈਂਟਰਲ ਅਸੈਂਬਲੀ ਵਿਚ, ਹਿੰਦੁਸਤਾਨ ਦੇ ਰਾਜਸੀ ਤੇ ਵਿਧਾਨਕ ਭਵਿੱਸ਼ ਬਾਰੇ ਇਕ ਭਾਸ਼ਣ ਦਿੱਤਾ ਸੀ, ਜਿਸ ਦੀ ਨਕਲ ਕਿ ਉਸ ਨੇ ਮਹਾਤਮਾ ਗਾਂਧੀ ਨੂੰ ਭੇਜ ਦਿੱਤੀ। ਉਸ ਭਾਸ਼ਨ ਵਿਚ ਲਾਰਡ ਵੇਵਲ ਨੇ ਕਿਹਾ ਸੀ, “ਭਾਵੇਂ ਐਸ ਵੇਲੇ ਅੰਗਰੇਜ਼ਾਂ ਦਾ ਮੁੱਖ ਮੰਤਵ ਜੰਗ ਨੂੰ ਜਿੱਤਣਾ ਹੈ, ਪਰ ਅਸੀਂ ਆਉਣ ਵਾਲੇ ਦਿਨਾਂ ਲਈ ਭੀ ਬਰਾਬਰ ਤਿਆਰੀ ਕਰ ਰਹੇ ਹਾਂ। ਅੰਗਰੇਜ਼ ਜਾਤੀ ਤੇ ਬ੍ਰਿਟਿਸ਼ ਸਰਕਾਰ ਸੰਯੁਕਤ, ਖ਼ੁਸ਼ਹਾਲ ਤੇ ਸਵਤੰਤਰ ਹਿੰਦੁਸਤਾਨ ਨੂੰ ਦੇਖਣ ਦੀ ਪੁੱਜ ਕੇ ਇੱਛਾਵਾਨ ਹੈ। ਹਿੰਦੁਸਤਾਨ ਦਾ ਵੰਡਾਰਾ ਕਦਾਚਿਤ ਯੋਗ ਨਹੀਂ, ਕਿਉਂਜੁ ਕੁਦਰਤ ਨੇ ਭੂਗੋਲਕ ਤੌਰ ‘ਤੇ ਹਿੰਦੁਸਤਾਨ ਨੂੰ ਅਖੰਡ ਬਣਾਇਆ ਹੈ। ਜਿਸ ਵੇਲੇ ਭੀ ਹਿੰਦੁਸਤਾਨੀ ਮਿਲ ਕੇ ਆਪਣਾ ਮਨ-ਭਾਉਂਦਾ ਵਿਧਾਨ ਬਣਾ ਲੈਣ, ਅਸੀਂ ਦੇਸ਼ ਦਾ ਸਾਰਾ ਰਾਜ ਭਾਗ ਉਨ੍ਹਾਂ ਨੂੰ ਫ਼ੌਰਨ ਸੌਂਪਣ ਨੂੰ ਤਿਆਰ ਹਾਂ। ਜਿਨ੍ਹਾਂ ਨੇ ਸੰਨ 1942 ਦੀ ਸਾੜ ਫੂਕ ਦੀ ਮੁਹਿੰਮ ਚਲਾਈ ਸੀ, ਅਸੀਂ ਉਨ੍ਹਾਂ ਨੂੰ ਜੇਲ੍ਹਾਂ ‘ਚੋਂ ਕੱਟਣ ਲਈ ਤਿਆਰ ਹਾਂ, ਜੇ ਉਹ ਭਰੋਸਾ ਦਿਵਾਉਣ ਕਿ ਫੇਰ ਅਜਿਹਾ ਖੌਰੂ ਨਹੀਂ ਪਾਣਗੇ। ਅਸੀਂ ਮੰਨਦੇ ਹਾਂ ਕਿ ਕਾਂਗਰਸੀਆਂ ਦੀ ਚੇਸ਼ਟਾ ਉੱਚੀ ਹੈ ਤੇ ਉਹ ਬੜੇ ਦੇਸ਼ ਭਗਤ ਹਨ,” ਆਦਿ।
ਕੁਝ ਚਿਰ ਪਿੱਛੋਂ ਸੈਕਰੇਟਰੀ ਆਫ਼ ਸਟੇਟ ਨੇ ਲੰਡਨ ਤੋਂ ਐਲਾਨ ਕੀਤਾ ਕਿ ਸਰ ਸਟੈਫਰਡ ਕ੍ਰਿਪਸ ਜਿਹੜੀਆਂ ਤਜਵੀਜ਼ਾਂ ਲੈ ਕੇ ਹਿੰਦੁਸਤਾਨ ਗਏ ਸਨ, ਉਹ ਬਦਸਤੂਰ ਖੁੱਲ੍ਹੀਆਂ ਹਨ ਅਤੇ ਹਿੰਦੁਸਤਾਨੀ ਤੇ ਕਾਂਗਰਸੀ ਨੇਤਾ ਜਦ ਚਾਹੁਣ ਉਨ੍ਹਾਂ ‘ਤੇ ਵਿਚਾਰ-ਵਟਾਂਦਰਾ ਆਰੰਭ ਲੈਣ।
1 ਇਸ ਸਮੇਂ ਗਾਂਧੀ ਜੀ ਨੂੰ ਜੇਲ੍ਹ ਵਿਚ ਬੀਮਾਰ ਹੋ ਜਾਣ ਕਾਰਨ ਛੱਡ ਦਿੱਤਾ ਗਿਆ। ਜਨਵਰੀ, ਸੰਨ 1944 ਵਿਚ ਰਾਜਗੋਪਾਲਾਚਾਰੀ ਨੇ ਇਕ ਫ਼ਾਰਮੂਲਾ ਗਾਂਧੀ ਜੀ ਕੋਲੋਂ ਮਨਜ਼ੂਰ ਕਰਵਾ ਲਿਆ, ਜਿਸ ਵਿਚ ਪਾਕਿਸਤਾਨ ਦਾ ਅਸੂਲ ਮੰਨ ਲਿਆ ਗਿਆ ਸੀ । ਗਾਂਧੀ ਜੀ ਨੇ ਜਿਨਾਹ ਨਾਲ ਸਿੱਧਾ ਚਿੱਠੀ ਪੱਤਰ ਆਰੰਭ ਦਿੱਤਾ, ਪਰ ਕੋਈ ਫ਼ੈਸਲਾ ਹਿੰਦੂਆਂ ਤੇ ਮੁਸਲਮਾਨਾਂ ਦੇ ਝਗੜੇ ਦਾ ਨਾ ਹੋ ਸਕਿਆ। ਰਾਜਗੋਪਾਲਾਚਾਰੀ ਦੇ ਫ਼ਾਰਮੂਲੇ ਵਿਚ ਬੰਗਾਲ, ਪੰਜਾਬ ਆਦਿ ਦੇ ਕੇਵਲ ਉਹ ਭਾਗ ਹੀ ਪਾਕਿਸਤਾਨ ਵਿਚ ਜਾ ਸਕਦੇ ਸਨ, ਜਿਨ੍ਹਾਂ ਦੀ ਬਹੁਗਿਣਤੀ ਪਾਕਿਸਤਾਨ ਦੇ ਹੱਕ ਵਿਚ ਵੋਟ ਪਾਵੇ ਅਤੇ ਮਿਸਟਰ ਜਿਨਾਹ ਦਾ ਗਿਲਾ ਸੀ ਕਿ ਇਹ ਤਾਂ ‘ਕੀੜਿਆਂ ਖਾਧਾ ਪਾਕਿਸਤਾਨ’ (moth-eaten Pakistan) ਹੈ । ਦੂਜੀ ਮਦ ਰਾਜਾ ਜੀ ਦੇ ਫ਼ਾਰਮੂਲੇ ਵਿਚ ਇਹ ਸੀ ਕਿ ਜੇ ਪਾਕਿਸਤਾਨ ਬਣ ਜਾਵੇ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਤਜਾਰਤ, ਯਾਤਾਯਾਤ ਅਤੇ ਸਾਂਝੀ ਸੈਨਿਕ ਸੁਰੱਖਿਆ ਬਾਰੇ ਸਮਝੌਤਾ ਹੋਣਾ ਲੋੜੀਏ। ਇਹ ਗੱਲ ਮਿਸਟਰ ਜਿਨਾਹ ਦੇ ਵਿਚਾਰ ਵਿਚ ਮੁਸਲਮਾਨਾਂ ਉੱਤੇ ਠੋਸੀ ਨਹੀਂ ਜਾਣੀ ਚਾਹੀਦੀ ਸੀ ਕਿਉਂਜੁ ਮੁਸਲਮਾਨ ਵੱਖਰੀ ਕੌਮ ਹਨ।
ਅੰਤ ਨੂੰ, ਸੰਨ 1947 ਵਿਚ, ਪਾਕਿਸਤਾਨ, ਰਾਜਾ ਜੀ ਦੇ ਫ਼ਾਰਮੂਲੇ ਦੀ ਪਹਿਲੀ ਮਦ ਦੇ ਆਧਾਰ ‘ਤੇ ਹੀ ਬਣਿਆ ਅਤੇ ਦੂਜੀ ਮਦ ਮੁਸਲਿਮ ਲੀਗ ਨੇ ਤਾਂ ਸਵੀਕਾਰ ਕਰ ਲਈ ਸੀ, ਪਰ ਪੰਡਿਤ ਨਹਿਰੂ ਜੀ ਦੇ, ਕਲਕੱਤੇ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਹੇ ਹੋਏ ਕੁਝ ਅਯੋਗ ਬਚਨਾਂ ਨੇ ਮੁਸਲਮਾਨਾਂ ਨੂੰ ਅਜਿਹਾ ਭੈਭੀਤ ਕੀਤਾ ਤੇ ਤ੍ਰਭਕਾਇਆ ਕਿ ਪਾਕਿਸਤਾਨ ਤੇ ਹਿੰਦੁਸਤਾਨ ਨਾ ਕੇਵਲ ਦੋ ਵੱਖਰੇ ਦੇਸ਼, ਪਰ ਇਕ ਦੂਜੇ ਦੇ ਵਿਰੋਧੀ ਦੇਸ਼ ਬਣ ਗਏ। ਇਹ ਵਿਸਤਾਰ ਅੱਗੇ ਆਵੇਗਾ।
ਸੰਨ 1945 ਦੇ ਆਰੰਭ ਵਿਚ, ਇਹ ਦੇਖ ਕੇ ਕਿ ਹਿੰਦੁਸਤਾਨ ਦੇ ਲੀਡਰ ਕਿਸੇ ਆਪਸੀ ਸਮਝੌਤੇ ਉੱਤੇ ਪੁੱਜਣੋਂ ਅਸਮਰੱਥ ਹਨ, ਵਾਇਸਰਾਏ, ਲਾਰਡ ਵੇਵਲ, ਲੰਡਨ ਗਿਆ ਅਤੇ ਉਥੇ ਬਰਤਾਨਵੀ ਸਰਕਾਰ ਨਾਲ ਸਲਾਹ ਮਸ਼ਵਰਾ ਕਰ ਕੇ ਇਕ ਸਕੀਮ ਨਾਲ ਲਿਆਇਆ, ਜਿਸ ਦਾ ਮੰਤਵ ਹਿੰਦੂ ਮੁਸਲਿਮ ਬਰਾਬਰੀ ਦੇ ਆਧਾਰ ‘ਤੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਬਣਾਉਣਾ ਸੀ, ਜਿਸ ਦੇ ਹੱਥ ਕਿ, ਯੁੱਧ ਦਾ ਮਹਿਕਮਾ ਆਪ ਰੱਖ ਕੇ, ਬਾਕੀ ਸਾਰੇ ਅਖ਼ਤਿਆਰ ਸੌਂਪ ਦਿੱਤੇ ਜਾਣ। ਇਸ ਫ਼ੈਸਲੇ ਅਨੁਸਾਰ ਕਾਂਗਰਸ ਦੇ ਬਾਕੀ ਲੀਡਰ ਭੀ ਜੇਲ੍ਹਾਂ ਵਿਚੋਂ ਛੱਡ ਦਿੱਤੇ ਗਏ ਅਤੇ 25 ਜੂਨ, 1945 ਨੂੰ ਸ਼ਿਮਲੇ ਵਿਚ ਕਾਨਫ਼ਰੰਸ ਦਾ ਆਰੰਭ ਹੋਇਆ। ਇਸ ਕਾਨਫ਼ਰੰਸ ਵਿਚ ਮਿਸਟਰ ਜਿਨਾਹ ਨੇ ਪੱਕੀ ਮੰਗ ਇਹੋ ਕੀਤੀ ਕਿ ਵਾਇਸਰਾਏ ਦੀ ਨਵੀਂ ਬਣਨ ਵਾਲੀ ਐਗਜ਼ੈਕਟਿਵ ਕੌਂਸਲ ਵਿਚ ਸਾਰੇ ਦੇ ਸਾਰੇ ਮੁਸਲਮਾਨ ਮੈਂਬਰ ਮੁਸਲਿਮ ਲੀਗ ਦੇ ਭੇਜੇ ਹੋਏ ਲਏ ਜਾਣ। ਇਹ ਗੱਲ ਕਾਂਗਰਸ ਨੇ ਨਾ ਮੰਨੀ, ਕਿਉਂਜੁ ਇਉਂ ਜਿਹੜੇ ਮੁਸਲਮਾਨ ਕਾਂਗਰਸ ਦੇ ਨਾਲ ਸਨ, ਉਨ੍ਹਾਂ ਦਾ ਤ੍ਰਿਸਕਾਰ ਤੇ ਰਾਜਸੀ ਅਭਾਵ ਹੁੰਦਾ ਸੀ। ਇਸ ਕਾਰਨ, ਇਸ ਸ਼ਿਮਲੇ ਵਾਲੀ ਕਾਨਫ਼ਰੰਸ ਦਾ ਕੋਈ ਸਿੱਟਾ ਨਾ ਨਿਕਲਿਆ।
ਸ਼ਿਮਲੇ ਦੀ ਇਸ ਕਾਨਫ਼ਰੰਸ ਦੇ ਫ਼ੇਲ੍ਹ ਹੋਣ ਪਿੱਛੋਂ, ਝੱਟ ਪੱਟ, ਵਲੈਤ ਵਿਚ ਰਾਜਸੀ ਵਾਤਾਵਰਣ ਬਦਲ ਗਿਆ । ਲੰਡਨ ਦੀ ਪਾਰਲੀਮੈਂਟ ਦੇ ਜਿਹੜੇ ਨਵੇਂ ਚੁਣਾਉ ਹੋਏ, ਉਨ੍ਹਾਂ ਵਿਚ ਲੇਬਰ ਪਾਰਟੀ, ਸਿਰਕੱਢਵੀਂ ਕਾਮਯਾਬ ਹੋਈ । 6 ਅਗਸਤ, 1945 ਨੂੰ ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟਿਆ ਗਿਆ, ਜਿਸ ਨਾਲ ਜਾਪਾਨ ਨੇ ਹਥਿਆਰ ਸੁੱਟ ਦਿੱਤੇ। 21 ਅਗਸਤ, 1945 ਨੂੰ ਵਾਇਸਰਾਏ ਨੇ ਐਲਾਨ ਕੀਤਾ ਕਿ ਸੂਬਿਕ ਤੇ ਸੈਂਟਰਲ ਅਸੈਂਬਲੀਆਂ ਦੇ ਚੁਣਾਓ, ਪੋਹ ਮਾਘ ਵਿਚ ਕੀਤੇ ਜਾਣਗੇ।
ਇਨ੍ਹਾਂ ਚੋਣਾਂ ਵਿਚ, ਮੁਸਲਿਮ ਲੀਗ ਦੀ ਬੜੀ ਭਾਰੀ ਵਿਜੈ ਹੋਈ। ਸੈਂਟਰਲ ਅਸੈਂਬਲੀ ਵਿਚ ਸਾਰੀਆਂ ਮੁਸਲਿਮ ਸੀਟਾਂ, ਲੀਗ ਨੇ ਜਿੱਤ ਲਈਆਂ। 102 ਸੀਟਾਂ ‘ਤੇ ਚੁਣਾਉ ਲੜੇ ਗਏ ਸੀ, ਜਿਨ੍ਹਾਂ ਵਿਚੋਂ 57 ਕਾਂਗਰਸ, 30 ਮੁਸਲਿਮ ਲੀਗ, 5 ਆਜ਼ਾਦ ਤੇ 2 ਅਕਾਲੀਆਂ ਦੇ ਪੇਟੇ ਪਈਆਂ। 11 ਜਨਵਰੀ, ਸੰਨ 1946 ਨੂੰ ਮੁਸਲਿਮ ਲੀਗ ਨੇ ‘ਵਿਜੈ ਉਤਸਵ’ ਦੇਸ਼ ਭਰ ਵਿਚ ਮਨਾਇਆ।
ਬਰਤਾਨਵੀ ਗਵਰਨਮਿੰਟ ਦੀ ਇਹ ਬੜੀ ਤੀਬਰ ਇੱਛਾ ਸੀ ਕਿ ਦੇਸ਼ ਦਾ ਵਿਧਾਨ ਬਣਾਉਣ ਲਈ ਕੋਈ ਬਾਨ੍ਹਣ ਝੱਟ ਪੱਟ ਬੰਨ੍ਹਿਆ ਜਾਵੇ, ਤਾਂ ਜੁ ਅੰਗਰੇਜ਼ ਹਿੰਦੁਸਤਾਨ ਨੂੰ ਪੂਰਣ ਸ੍ਵੈਰਾਜ, ਬਿਨਾਂ ਵਿਲੰਬ, ਦੇ ਦੇਣ।
ਇਉਂ ਵਿਚਾਰ ਕੇ, ਬਰਤਾਨਵੀ ਸਰਕਾਰ ਵੱਲੋਂ, ਆਪਣੇ ਇਕ ਵਜ਼ੀਰਾਂ ਦਾ ਜੱਥਾ, ਹਿੰਦੁਸਤਾਨੀ ਲੀਡਰਾਂ ਨਾਲ ਗੱਲਬਾਤ ਕਰ ਕੇ, ਵਿਧਾਨਕ ਅਸੈਂਬਲੀ ਨੂੰ ਸਥਾਪਤ ਕਰਨ ਦਾ ਕੋਈ ਰਾਹ ਲੱਭਣ ਹਿੰਦੁਸਤਾਨ ਆਇਆ। ਇਹ ਵਜ਼ੀਰਾਂ ਦਾ ਜੱਥਾ ‘ਕੈਬੀਨਿਟ ਮਿਸ਼ਨ’ ਕਹਿਲਾਇਆ, ਜੋ ਸੰਨ 1946 ਦੇ ਚੜ੍ਹਦੇ ਸਾਲ ਹਿੰਦੁਸਤਾਨ ਪੁੱਜਾ । ਇਸ ਕੈਬੀਨਿਟ ਮਿਸ਼ਨ ਵਿਚ, ਬਰਤਾਨਵੀ ਸਰਕਾਰ ਦੇ ਤਿੰਨ, ਸਿਰਕੱਢ ਵਜ਼ੀਰ ਸ਼ਾਮਲ ਸਨ, ਪੈਥਿਕ ਲਾਰੰਸ, ਸਟੈਫ਼ਰਡ ਕ੍ਰਿਪਸ ਅਤੇ ਏ.ਵੀ. ਅਲੈਗਜ਼ਾਂਡਰ ।
ਮਾਰਚ, 1946 ਦੇ ਆਰੰਭ ਦੀ ਗੱਲ ਹੈ ਕਿ ਮੈਂ ਸਰ ਜੋਗਿੰਦਰਾ ਸਿੰਘ ਦੀ ਨਵੀਂ ਦਿੱਲੀ ਵਿਚ ਯਾਰਕ ਰੋਡ ਉੱਤੇ ਕੋਠੀ ਵਿਚ ਬੈਠਾ ਸੀ । ਸਰ ਜੋਗਿੰਦਰਾ ਸਿੰਘ ਉਨ੍ਹਾਂ ਦਿਨਾਂ ਵਿਚ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦੇ ਸਿੱਖ ਮੈਂਬਰ ਸਨ। ਸਰ ਜੋਗਿੰਦਰਾ ਸਿੰਘ ਬੜੇ ਉੱਚ-ਬੁੱਧੀ, ਧੀਰਜ ਸੁਭਾਵ ਤੇ ਸ਼ਰਧਾਵਾਨ ਸਿੱਖ ਸਨ, ਅਤੇ ਵਿੱਦਿਆ, ਗਿਆਨ ਦੇ ਪਾਰਖੂ ਤੇ ਕਦਰਦਾਨ । ਮੇਰੇ ਨਾਲ ਬੜਾ ਸਨੇਹ ਕਰਦੇ ਸਨ ਅਤੇ 1944-45 ਵਿਚ, ਜਦੋਂ ਮੈਂ ਗੁੜਗਾਉਂ ਵਿਚ ਡਿਪਟੀ ਕਮਿਸ਼ਨਰ ਸੀ, ਉਨ੍ਹਾਂ ਨੂੰ ਹਰ ਤੀਜੇ ਚੌਥੇ ਦਿਨ ਮਿਲਦਾ ਰਹਿੰਦਾ ਸੀ ਅਤੇ ਉਹ ਧਰਮ, ਰਾਜਨੀਤੀ, ਆਰਟ, ਸਾਹਿਤਯ ਆਦਿ ਵਿਸ਼ਿਆਂ ਉੱਤੇ ਮੇਰੇ ਨਾਲ ਗੱਲਾਂ ਕਰ ਕੇ ਪ੍ਰਸੰਨ ਹੁੰਦੇ ਸਨ । ਇਸ ‘ਕੈਬੀਨਿਟ ਮਿਸ਼ਨ’ ਬਾਰੇ ਗੱਲ ਚੱਲੀ ਤਾਂ ਕਹਿਣ ਲੱਗੇ, “ਬਰਤਾਨੀਆ ਦੀ ਇਹ ਵਜ਼ੀਰ ਮੰਡਲੀ ਤਨੋਂ-ਮਨੋਂ ਚਾਹਵਾਨ ਹੈ ਕਿ ਅੰਗਰੇਜ਼ਾਂ ਦੇ ਹਿੰਦੁਸਤਾਨ ਛੱਡ ਜਾਣ ਤੋਂ ਪਹਿਲਾਂ, ਕੋਈ ਅਜਿਹਾ ਪੱਕਾ ਬਾਨ੍ਹਣੂੰ ਬੰਨ੍ਹਿਆ ਜਾ ਸਕੇ, ਜਿਸ ਨਾਲ ਸਿੱਖ, ਸ੍ਵਤੰਤਰ, ਹਿੰਦੁਸਤਾਨ ਵਿਚ, ਆਪਣੇ ਪੈਰਾਂ ‘ਤੇ ਪੱਕੇ ਤੌਰ ‘ਤੇ ਖੜੋ ਸਕਣ। ਬ੍ਰਿਟਿਸ਼ ਪਾਰਲੀਮੈਂਟ ਤੇ ਅੰਗਰੇਜ਼ੀ ਕੌਮ ਉੱਤੇ, ਇਸ ਵਿਸ਼ਵ-ਯੁੱਧ ਵਿਚ ਸਿੱਖਾਂ ਦੇ ਮਿਲਵਰਤਣ ਦਾ ਬੜਾ ਚੰਗਾ ਪ੍ਰਭਾਵ ਪਿਆ ਹੈ। ਜੇ ਮਾਸਟਰ ਤਾਰਾ ਸਿੰਘ ਮੇਰੇ ਵੱਲ ਨਾ ਹੁੰਦੇ ਤਾਂ ਜਿਹੜੀ ‘ਖ਼ਾਲਸਾ ਡੀਫੈਂਸ ਆਫ਼ ਇੰਡੀਆ ਲੀਗ’ ਬਣਾਈ ਗਈ ਸੀ, ਉਹ ਕਾਮਯਾਬ ਨਹੀਂ ਸੀ ਹੋਣੀ । ਸਤਿਗੁਰੂ ਸਿੱਖ ਲੀਡਰਾਂ ਨੂੰ ਸਦਾ ਹੀ ਇਹੋ ਜਿਹੀ ਨਿਰਮਲ ਬੁੱਧੀ ਬਖ਼ਸ਼ਣ ਤਾਂ ਜੁ ਖ਼ਾਲਸਾ ਨਾ ਕੇਵਲ ਹਿੰਦੁਸਤਾਨ ਲਈ, ਸਗੋਂ ਸਾਰੇ ਸੰਸਾਰ ਲਈ ਲਾਭਵੰਦ ਹੋ ਸਕੇ।” ਮੈਂ ਪੁੱਛਿਆ, “ਇਹ ਸਿੱਖਾਂ ਲਈ ਕੀ ਕਰ ਸਕਦੇ ਹਨ ? ਸਿਰਾਂ ਦੀ ਗਿਣਤੀ ਕਰਕੇ, ਇਹ ਰਾਜ ਭਾਗ ਦਾ ਵੰਡਾਰਾ ਕਰਨ ਲੱਗੇ ਹਨ ਤੇ ਸਿੱਖ ਕੇਵਲ ਅਲਪ ਸੰਖਿਆ ਹੀ ਨਹੀਂ, ਸਗੋਂ ਕਿਸੇ ਮੁਲਕ ਦੇ ਹਿੱਸੇ ਵਿਚ ਭੀ ਬਹੁਗਿਣਤੀ ਵਿਚ ਨਹੀਂ। ਇਹ ਸਿੱਖਾਂ ਦੀ ਸਹਾਇਤਾ ਕਿਹੜੇ ਰਾਹ ਨਾਲ ਕਰਨਾ ਲੋਚਦੇ ਹਨ ?” ਸਰ ਜੋਗਿੰਦਰਾ ਸਿੰਘ ਕਹਿਣ ਲੱਗੇ, “ਪਾਕਿਸਤਾਨ ਦੇ ਵਜ਼ਨ ਉੱਤੇ ਖ਼ਾਲਿਸਤਾਨ, ਕੇਵਲ ਇਹੋ ਰਾਹ ਸਿੱਖਾਂ ਦੀ ਸੁਰੱਖਯਾ ਦਾ ਨਹੀਂ ਅਤੇ ਨਾ ਹੀ ਇਹ ਗੁਰੂ ਦੀ ਇੱਛਾ ਭਾਸਦੀ ਹੈ। ਸਿੱਖ ਸਾਰੇ ਹਿੰਦੁਸਤਾਨ ਅਤੇ ਹਿੰਦੂਆਂ ਦੇ ਪੁੱਜ ਕੇ ਖ਼ੈਰਖ਼ਾਹ ਹਨ ਕਿਉਂਕਿ ਹਿੰਦੂਆਂ ਨਾਲ ਸਾਡੇ ਸੰਬੰਧ ਬੜੇ ਡੂੰਘੇ ਤੇ ਸੁਖਾਵੇਂ ਹਨ। ਪਰ ਸਤਿਗੁਰੂ ਨੇ ਸਿੱਖਾਂ ਦਾ ਜੀਵਨ ਮਰਨ ਹਿੰਦੁਸਤਾਨ ਦੇ ਮੁਸਲਮਾਨਾਂ ਤੇ ਇਸਲਾਮ ਨਾਲ ਨੱਥੀ ਕਰ ਦਿੱਤਾ ਹੋਇਆ ਹੈ। ਇਸ ਵਿਚ ਭੀ ਕੋਈ ਰੱਬੀ ਭੇਤ ਹੈ। ਮੁਸਲਮਾਨਾਂ ਦੀ ਨਿਰੀ ਮੁਖ਼ਾਲਫ਼ਤ ਕਰ ਕੇ, ਅਸੀਂ ਨਾ ਹਿੰਦੂਆਂ ਦਾ ਬਹੁਤ ਕੁਝ ਸਵਾਰ ਸਕਦੇ ਹਾਂ ਅਤੇ ਨਾ ਹਿੰਦੁਸਤਾਨ ਦੀ ਕੋਈ ਦੇਰਪਾ ਸੇਵਾ। ਮੁਸਲਮਾਨਾਂ ਨਾਲ ਸਹਿਯੋਗ ਕਰ ਕੇ, ਸਿੱਖ ਨਾ ਕੇਵਲ ਮੁਸਲਮਾਨਾਂ ਦਾ ਇਕੱਲਖ਼ੋਰ ਰੁਚੀਆਂ (exclusiveness) ਅਤੇ ਹਿੰਦੂ-ਦਵੈਸ਼ ਸੁਭਾਅ ਨੂੰ ਹੀ ਰੋਕ ਪਾ ਸਕਦੇ ਹਨ, ਸਗੋਂ ਹਿੰਦੂਆਂ ਤੇ ਮੁਸਲਮਾਨਾਂ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਅਤੁੱਟ ਭਰਾਤਰੀ-ਭਾਵ ਦੀ ਵਿਚੋਲਗੀਰੀ ਭੀ ਕਰ ਸਕਦੇ ਹਨ। ਇਉਂ ਤੇ ਇਹੋ ਜਿਹਾ ਜਿਹੜਾ ਸਾਲਮ ਤੇ ਅਖੰਡ ਹਿੰਦੁਸਤਾਨ ਬਣੇਗਾ, ਉਹੋ ਚਿਰੰਜੀਵ ਤੇ ਨਰੋਆ ਹੋਵੇਗਾ, ਨਹੀਂ ਤਾਂ ਜਿਵੇਂ ਸਤਮਾਹੇਂ ਬੱਚੇ, ਪੇਟ ਚਾਕ ਕਰ ਕੇ ਕੱਢੇ ਹੋਏ (premature and caesarian birth) ਹੁੰਦੇ ਹਨ, ਉਹ ਦਸ਼ਾ ਹੋ ਜਾਵੇਗੀ। ਇਹੋ ਸਿੱਖੀ ਤੇ ਸਿੱਖਾਂ ਦਾ ਅਸਲੀ ਮਿਸ਼ਨ ਭੀ ਹੈ ਜੋ ਗੁਰੂਆਂ ਨੇ ਅਸਾਨੂੰ ਸੌਂਪਿਆ ਹੈ।” ਮੈਂ ਕਿਹਾ, “ਤੁਸੀਂ ਜੋ ਕਹਿ ਰਹੇ ਹੋ, ਇਸ ਨਾਲ ਮੇਰੇ ਮਨ ਅੰਦਰ ਕੁਝ ਧੁੰਦਲੇ ਜਿਹੇ ਰੂਪ, ਹੋਣ ਵਾਲੇ ਰਾਜਸੀ ਪ੍ਰਬੰਧ ਬਾਰੇ ਬਣੇ ਹਨ, ਕਿਉਂਜੁ ਇਸ ਪਾਸੇ ਮੇਰਾ ਮਨ, ਸੰਨ 1932 ਤੋਂ ਕਦੇ ਕਦੇ ਜਾਂਦਾ ਰਿਹਾ ਹੈ। ਮੈਂ ਤੁਹਾਨੂੰ ਆਪਣੀਆਂ ਕੈਮਬ੍ਰਿਜ ਦੀਆਂ ਯਾਦਦਾਸ਼ਤਾਂ, ਇਸ ਵਿਸ਼ੇ ਉੱਤੇ ਦੱਸ ਹੀ ਚੁੱਕਾ ਹਾਂ। ਪਰ ਕੈਬੀਨਿਟ ਮਿਸ਼ਨ ਵਾਲਿਆਂ ਨੇ ਭੀ ਕੋਈ ਇਸ਼ਾਰਾ ਸੰਕੇਤ ਅਜੇ. ਕੀਤਾ ਹੈ ਕਿ ਨਹੀਂ ?” ਉੱਤਰ ਦਿਤੋ ਨੇ, “ਨਹੀਂ, ਅਜੇ ਮੇਰੀ ਕੋਈ ਸਵਿਸਤਾਰ ਗੱਲਬਾਤ ਇਸ ਵਿਸ਼ੇ ‘ਤੇ ਉਨ੍ਹਾਂ ਨਾਲ ਨਹੀਂ ਹੋਈ। ਪਰ ਉਹ ਮੇਰੇ ਨਾਲ ਗੱਲਬਾਤ ਕਰਨ ਦੇ ਮੌਕੇ ਦੇ ਇੱਛਾਵਾਨ ਹਨ, ਇਹ ਮੇਰੇ ਕੰਨੀਂ ਪਾ ਦਿੱਤਾ ਗਿਆ ਹੈ। ਕੱਲ੍ਹ ਤੁਸੀਂ ਆਉਣਾ ਮੈਂ ਪਤਾ ਕਰ ਰੱਖਾਂਗਾ ਤੇ ਫੇਰ ਕੈਬੀਨਿਟ ਮਿਸ਼ਨ ਦੇ ਵਜ਼ੀਰਾਂ ਨੂੰ ਆਪਣੇ ਘਰ ਰਾਤ ਦੇ ਖਾਣੇ ਉੱਤੇ ਬੁਲਾਵਾਂਗਾ। ਉਸ ਖਾਣੇ ਉੱਤੇ ਹੀ ਸਭ ਗੱਲਬਾਤ ਦੀ ਨੀਂਹ ਬੱਝ ਜਾਵੇਗੀ। ਮੈਂ ਦੋ ਦਿਨ ਹੋਏ ਇਹ ਇਸ਼ਾਰੇ ਅੰਮ੍ਰਿਤਸਰ ਭੀ ਕਹਾ ਭੇਜੇ ਹਨ।”
ਦੂਜੇ ਦਿਨ ਮੈਂ ਸਵੇਰੇ ਗਿਆਰਾਂ ਕੁ ਵਜੇ ਸਰ ਜੋਗਿੰਦਰਾ ਸਿੰਘ ਦੀ ਕੋਠੀ ਪੁੱਜਾ ਤਾਂ ਉਹ ਆਪਣੇ ਘਰ ਦੇ ਦਫ਼ਤਰ ਵਿਚ ਹੀ ਬੈਠੇ ਮਿਲੇ । ਮੇਰੇ ਨਾਲ ਬੋਲੇ ਕੁਝ ਨਾ, ਪਰ ਇਕ ਤਾਰ ਜੇਬ ਵਿਚੋਂ ਕੱਢ ਕੇ ਮੇਰੇ ਹੱਥ ਫੜਾਈ। ਉਸ ਵਿਚ ਮੈਂ ਪੜ੍ਹਿਆ: “ਤੁਹਾਨੂੰ ਕੈਬੀਨਿਟ ਮਿਸ਼ਨ ਨਾਲ ਸਿੱਖਾਂ ਬਾਰੇ ਕੋਈ ਗੱਲਬਾਤ ਕਰਨ ਦਾ ਅਧਿਕਾਰ ਪੰਥ ਵੱਲੋਂ ਨਹੀਂ ਹੈ। ਕਰੋਗੇ ਤਾਂ ਅਕਾਲੀ ਦਲ ਤੁਹਾਡੀ ਜਹੀ ਤਹੀ ਫੇਰੇਗਾ। ਗਿਆਨੀ ਕਰਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ।”
ਇਹ ਪੜ੍ਹ ਕੇ ਮੈਂ ਚੁੱਪ ਕਰ ਕੇ ਬੈਠਾ ਰਿਹਾ। ਕੁਝ ਸਮੇਂ ਪਿੱਛੋਂ ਸਰ ਜੋਗਿੰਦਰਾ ਸਿੰਘ ਆਪ ਹੀ ਬੋਲੇ, “ਮੇਰੇ ਹੱਥੋਂ ਐਸ ਵੇਲੇ ਪੰਥ ਦੀ ਕੁਝ ਸੇਵਾ ਹੋ ਸਕਦੀ ਤਾਂ ਮੈਂ ਗੁਰਪੁਰੀ ਵਿਚ ਸੁਰਖ਼ਰੂ ਹੋ ਕੇ ਜਾਂਦਾ। ਇਹ ਅਕਾਲੀਆਂ ਨੂੰ ਐਵੇਂ ਸ਼ੱਕ ਹੈ ਕਿ ਮੈਂ ਉਨ੍ਹਾਂ ਦੇ ਬੰਦੇ ਨੂੰ ਨਵੀਂ ਬਣਨ ਵਾਲੀ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ ਵੜਨ ਨਹੀਂ ਦੇਣਾ ਚਾਹੁੰਦਾ। ਮੇਰੀਆਂ ਹੁਣ ਬਹੁਤੀਆਂ ਸੰਸਾਰੀ ਉਮੰਗਾਂ ਨਹੀਂ ਰਹਿ ਗਈਆਂ। ਇਹੋ ਸਮਾਂ, ਵੇਲਾ ਸੰਭਾਲ ਲੈਣ ਦਾ ਹੈ ਸੀ, ਜੋ ਮੈਂ ਕਰ ਸਕਦਾ ਸੀ। ਫੇਰ ਸੱਪ ਨਿਕਲ ਜਾਵੇਗਾ ਤੇ ਲਕੀਰ ਰਹਿ ਜਾਵੇਗੀ। ਅੰਗਰੇਜ਼ ਦਿੰਦੇ ਹਨ ਤਾਂ ਸਿੱਖ ਲੈਂਦੇ ਨਹੀਂ। ਫੇਰ ਸਿੱਖ ਮੰਗਣਗੇ ਤਾਂ ਕਿਸੇ ਨੇ ਦੇਣਾ ਨਹੀਂ। ਪਿਛਲੇ ਪੰਝੀ ਸਾਲਾਂ ਤੋਂ, ਜੋ ਯਤਨ ਭੀ ਸਿੱਖਾਂ ਦੇ ਬਚਾਅ ਦਾ ਕਰੀਦਾ ਹੈ, ਉਸ ਨੂੰ ਆਪਣੇ ਹੀ ਅਸਫਲ ਬਣਾ ਦਿੰਦੇ ਹਨ। ਜਹਿੰ ਜਹਿੰ ਡਾਰੀ ਪਗ ਧਰਉਂ ਸੋਈ ਮੁਰਿ ਮੁਰਿ ਜਾਏ। ਪੰਥ ਦੀ ਸੇਵਾ ਬੜੀ ਔਖੀ ਹੈ, ਸਤਿਗੁਰ ਕੀ ਸੇਵਾ ਗਾਖੜੀ। ਪਰ ਸਿੱਖਾਂ ਹੱਥੋਂ ਪੱਗ ਲੁਹਾਉਣੀ ਇਸ ਤੋਂ ਭੀ ਵਧੇਰੇ ਔਖੀ ਹੈ। ਪਤਾ ਨਹੀਂ ਸਤਿਗੁਰੂ ਦਾ ਕੀ ਭਾਣਾ ਵਰਤਣਾ ਹੈ।”
ਮੈਂ ਕੁਝ ਨਾ ਬੋਲਿਆ ਤੇ ਚੁੱਪ ਕਰ ਕੇ ਟੁਰ ਆਇਆ।
ਕੈਬੀਨਿਟ ਮਿਸ਼ਨ ਦੇ ਸਾਹਮਣੇ ਪਹਿਲਾ ਤੇ ਜ਼ਰੂਰੀ ਕਦਮ ਇਹ ਸੀ ਕਿ ਕਿਵੇਂ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ, ਦੇਸ਼ ਦੇ ਲੀਡਰਾਂ ਦੇ ਸਲਾਹ ਮਸ਼ਵਰੇ ਨਾਲ ਬਣ ਜਾਵੇ ਤਾਂ ਉਹ ਹਿੰਦੁਸਤਾਨ ਦਾ ਨਿਤਾਪ੍ਰਤਿ ਦਾ ਰਾਜ ਪ੍ਰਬੰਧ ਸੰਭਾਲ ਲਵੇ। ਫੇਰ ਵਿਧਾਨ ਪ੍ਰੀਸ਼ਦ ਯਾ ਕੰਨਸਟੀਚੂਐਂਟ ਅਸੈਂਬਲੀ ਬਣਾਈ ਜਾ ਸਕੇਗੀ। ਆਪਸੀ ਸਮਝੌਤਾ ਕੋਈ ਹਿੰਦੁਸਤਾਨੀ ਲੀਡਰਾਂ ਦਾ ਨਾ ਹੁੰਦਾ ਦੇਖ ਕੇ ਕੈਬੀਨਿਟ ਮਿਸ਼ਨ ਨੇ ਤਜਵੀਜ਼ ਕੀਤੀ ਕਿ ਛੇ ਮੈਂਬਰ ਕਾਂਗਰਸ ਦੇ, ਜਿਨ੍ਹਾਂ ਵਿਚ ਇਕ ਅਛੂਤ ਹੋਵੇ, ਪੰਜ ਮੁਸਲਿਮ ਲੀਗ ਦੇ, ਇਕ ਸਿੱਖ, ਇਕ ਪਾਰਸੀ ਤੇ ਇਕ ਹਿੰਦੁਸਤਾਨੀ ਈਸਾਈ, ਰਲ ਕੇ ਵਾਇਸਰਾਏ ਦੀ ਕੌਂਸਲ ਬਣਾ ਲੈਣ। ਪਰ ਇਸ ਤਜਵੀਜ਼ ਨੂੰ ਭੀ ਕਾਂਗਰਸ ਨੇ ਕਬੂਲ ਨਾ ਕੀਤਾ।
29 ਜੂਨ, 1946 ਨੂੰ ਨਿਰਾਸ ਹੋ ਕੇ ਕੈਬੀਨਿਟ ਮਿਸ਼ਨ ਵਾਪਸ ਵਲਾਇਤ ਮੁੜ ਗਿਆ।
ਇਸ ਵਿਚ ਕੋਈ ਸੰਸੇ ਨਹੀਂ ਰਹਿ ਗਿਆ ਸੀ ਕਿ ਅੰਗਰੇਜ਼ ਰਾਜ ਭਾਗ ਹਿੰਦੁਸਤਾਨ ਨੂੰ ਸੌਂਪਣ ਲਈ ਉਤਾਵਲੇ ਸਨ, ਪਰ ਹਿੰਦੁਸਤਾਨੀ ਇਸ ਨੂੰ ਸਾਂਭਣ ਲਈ ਆਪਸ ਵਿਚ ਸਹਿਮਤ ਨਹੀਂ ਸਨ ਹੋ ਸਕੇ।
6 ਜੁਲਾਈ, 1946 ਨੂੰ ਕਾਂਗਰਸ ਨੇ ਮੰਤਾ ਪਾਸ ਕਰ ਦਿੱਤਾ ਕਿ ਉਹ ਵਿਧਾਨ ਪ੍ਰੀਸ਼ਦ ਵਿਚ ਸ਼ਾਮਲ ਹੋਣ ਲਈ ਤਿਆਰ ਹਨ, ਬਿਨਾਂ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਬਣਾਉਣ ਦੇ। ਇਹ ਮਤਾ ਸਰਬ ਹਿੰਦ ਕਾਂਗਰਸ ਕਮੇਟੀ ਨੇ ਕਲਕੱਤੇ ਬੈਠ ਕੇ ਪਾਸ ਕੀਤਾ। ਇਸ ਵੇਲੇ ਕਾਂਗਰਸ ਦੇ ਪ੍ਰਧਾਨ ਪੰਡਿਤ ਜਵਾਹਰ ਲਾਲ ਨਹਿਰੂ ਸਨ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਤੇ ਪਿੱਛੋਂ ਪ੍ਰੈੱਸ ਕਾਨਫ਼ਰੰਸ ਵਿਚ, ਨਹਿਰੂ ਜੀ ਨੇ ਦੋ ਗੱਲਾਂ ਸਪੱਸ਼ਟ ਆਖੀਆਂ, ਇਕ ਇਹ ਕਿ ਕੈਬੀਨਿਟ ਮਿਸ਼ਨ ਨੇ ਹਿੰਦੁਸਤਾਨ ਦੇ ਵਿਧਾਨ ਬਾਰੇ ਜੋ ਖਰੜਾ ਬਣਾਇਆ ਹੈ, ਉਸ ਦੀਆਂ ਪੂਰਵ ਕਲਪਤ ਬੁਨਿਆਦਾਂ ਨੂੰ ਅਤੇ ਉਸ ਦੀਆਂ ਨਿਸ਼ਚਿਤ ਹੱਦਾਂ ਨੂੰ ਅਸਾਡਾ ਵਿਧਾਨ ਪ੍ਰੀਸ਼ਦ ਬਦਲਣ ਦਾ ਅਧਿਕਾਰੀ ਹੋਵੇਗਾ। ਇਸ ਦਾ ਸਪੱਸ਼ਟ ਭਾਵ ਇਹ ਸੀ ਕਿ ਕੈਬੀਨਿਟ ਮਿਸ਼ਨ ਦੀਆਂ ਤਜਵੀਜ਼ਾਂ ਅਨੁਸਾਰ ਨਿਰਮਤ ਕੀਤਾ ਹੋਇਆ ਵਿਧਾਨ ਪ੍ਰੀਸ਼ਦ, ਝਟਪਟ, ਬਿਨਾਂ ਬਰਤਾਨਵੀ ਸਰਕਾਰ ਦੇ ਕੋਈ ਅਜਿਹਾ ਕਾਨੂੰਨ ਬਣਾਏ ਦੇ, ਸਰਵ ਸ਼ਕਤੀ ਸੰਪੰਨ ਵਿਧਾਨ ਪ੍ਰੀਸ਼ਦ (Sovereign Constituent Assembly) ਬਣ ਜਾਵੇਗਾ। ਇਹ ਗੱਲ ਨਾ ਤਾਂ ਕਾਨੂੰਨ ਅਨੁਸਾਰ ਹੀ ਸੀ ਤੇ ਨਾ ਨਿਯਾਯ ਪੂਰਤ ਹੀ, ਕਿਉਂਜੁ ਇਉਂ ਹਿੰਦੁਸਤਾਨ ਦੇ ਵਿਧਾਨ ਬਣਾਉਣ ਤੇ ਰਾਜ ਭਾਗ ਸੰਭਾਲਣ ਦੀਆਂ ਨੀਹਾਂ ਉਲੀਕਣ ਦੀ ਸਾਰੀ ਤਾਕਤ ਵਿਧਾਨ ਪ੍ਰੀਸ਼ਦ ਵਿਚ ਬਹੁਗਿਣਤੀ, ਜਿਹੜੀ ਕਿ ਹਿੰਦੂ ਸਨ, ਦੇ ਹੱਥ ਚਲੀ ਜਾਂਦੀ ਸੀ ਅਤੇ ਮੁਸਲਮਾਨ ਬਿਲਕੁਲ ਨਿਹੱਥਲ ਤੇ ਬੇਬਸ ਹੋ ਜਾਂਦੇ ਸਨ । ਬਾਕੀ ਘੱਟ-ਗਿਣਤੀ ਕੌਮਾਂ ਦਾ ਤਾਂ ਨਾਮ ਹੀ ਲੈਣਾ ਸਮਾਂ ਗੁਆਉਣ ਵਾਲੀ ਗੱਲ ਬਣ ਜਾਂਦੀ ਸੀ। ਇਹ ਭਾਰੀ ਤੇ ਦਿਨ ਦੀਵੀਂ ਧੱਕਾ ਸੀ, ਜਿਸ ਨੂੰ ਮੁਸਲਿਮ ਲੀਗ ਮੰਨ ਲੈਂਦੀ ਤਾਂ ਖ਼ੁਦਕੁਸ਼ੀ ਕਰਦੀ। ਇਉਂ ਵਿਚਾਰ ਕੇ ਮੁਸਲਿਮ ਲੀਗ ਨੇ ਫ਼ੈਸਲਾ ਕੀਤਾ ਕਿ ਹੁਣ, ‘ਹੱਥਾਂ ਬਾਝ ਕਰਾਰਿਆਂ ਵੈਰੀ ਮਿਤ ਨਾ ਹੋਇ।’ ਇਹ ਕੈਬੀਨਿਟ ਮਿਸ਼ਨ ਦੀ ਸਕੀਮ ਦੀਆਂ ਨੀਹਾਂ ਤੇ ਸੀਮਾ ਬਦਲਣ ਦੀ ਗੱਲ ਨਾ ਭੀ ਹੁੰਦੀ ਤਾਂ ਭੀ ਦੂਜੀ ਧਮਕੀ ਜੋ ਨਹਿਰੂ ਜੀ ਨੇ ਦਿੱਤੀ, ਉਹ ਹੀ ਹਿੰਦੁਸਤਾਨ ਦਾ ਵੰਡਾਰਾ ਅਵੱਸ਼ ਬਣਾਉਣ ਲਈ ਕਾਫ਼ੀ ਸੀ। ਹੁਣ ਤਕ ਮੁਸਲਿਮ ਲੀਗ, ਜਿਸ ਨੇ ਕਿ ਸਾਰੀਆਂ ਮੁਸਲਿਮ ਸੀਟਾਂ, ਸੈਂਟਰਲ ਅਸੈਂਬਲੀ ਦੇ ਚੁਣਾਓ ਵਿਚ ਜਿੱਤ ਲਈਆਂ ਸਨ, ਇਹ ਮੰਨਦੀ ਚਲੀ ਆ ਰਹੀ ਸੀ ਕਿ ਕਿਸੇ ਨਾ ਕਿਸੇ ਰੂਪ ਵਿਚ ਹਿੰਦੁਸਤਾਨ ਦੀ ਇਕਮੁੱਠ ਅਖੰਡਤਾ, ਇਕ ਕੇਂਦਰੀ ਹਿੰਦ ਸਰਕਾਰ ਦੇ ਰੂਪ ਵਿਚ ਕਾਇਮ ਰਹਿਣੀ ਯੋਗ ਹੈ। ਕੈਬੀਨਿਟ ਮਿਸ਼ਨ ਦੀ ਸਕੀਮ ਦੀ ਇਹ ਆਧਾਰਸ਼ਿਲਾ ਸੀ ਅਤੇ ਇਸ ਸਕੀਮ ਨੂੰ ਮੁਸਲਿਮ ਲੀਗ ਨੇ ਸ਼ੁੱਧ ਹਿਰਦੇ ਨਾਲ ਕਬੂਲ ਲਿਆ ਸੀ। ਮੁਸਲਿਮ ਲੀਗ ਦੀ ਯੋਗ ਇੱਛਾ ਇਹ ਸੀ ਕਿ ਇਸ ਕੇਂਦਰੀ ਸਰਕਾਰ ਕੋਲ ਕੋਈ ਅਜਿਹੇ ਅਧਿਕਾਰ ਨਾ ਹੋਣ ਜਿਨ੍ਹਾਂ ਦੁਆਰਾ ਉਹ, ਮੁਸਲਿਮ ਬਹੁਗਿਣਤੀ ਦੇ ਪ੍ਰਾਂਤਾਂ ਵਿਚ, ਨਿਤਾਪ੍ਰਤਿ ਦਾ ਰਾਜਕਾਜ ਅਸੰਭਵ ਬਣਾ ਸਕੇ ਤੇ ਇਉਂ ਮੁਸਲਮਾਨਾਂ ਉੱਤੇ ਤੱਦੀ ਦਾ ਕਾਰਨ ਬਣੇ। ਦੂਜੇ, ਉਸ ਦੀ ਮੰਗ ਸੀ ਕਿ ਇਸ ਕੇਂਦਰੀ ਸਰਕਾਰ ਵਿਚ ਮੁਸਲਮਾਨਾਂ ਦਾ ਧੜਾ ਇਤਨਾ ਵੱਡਾ ਹੋਵੇ ਕਿ ਹਿੰਦੂ, ਸਿੱਖ, ਈਸਾਈ ਤੇ ਪਾਰਸੀ ਸਾਰੇ ਮਿਲ ਕੇ ਭੀ, ਉਨ੍ਹਾਂ ਉੱਤੇ ਬਹੁਤੇ ਭਾਰੂ ਨਾ ਹੋ ਸਕਣ। ਇਹ ਮੰਗ ਮੁਸਲਮਾਨਾਂ ਨੂੰ ਕਰਨ ਦੀ ਤੀਬਰ ਲੋੜ ਤਾਂ ਪਈ, ਕਿਉਂਜੁ ਸਿੱਖਾਂ, ਜਿਨ੍ਹਾਂ ਦੇ ਹੱਥ ਵਿਚ ਉੱਤਰ-ਪੱਛਮੀ ਹਿੰਦ ਦੇ ਮੁਸਲਿਮ ਬਹੁਗਿਣਤੀ ਦੇ ਇਲਾਕਿਆਂ ਵਿਚ ਤਾਕਤ ਦਾ ਪਾਸਕੂ ਸੀ, ਉਹ ਜੇ ਹਿੰਦੂਆਂ ਵੱਲ ਹੋਣ ਤਾਂ ਹਿੰਦੂ ਭਾਰੂ ਤੇ ਜੇ ਮੁਸਲਮਾਨਾਂ ਵੱਲ ਹੋਣ ਤਾਂ ਮੁਸਲਮਾਨ ਭਾਰੂ ਹੋ ਜਾਂਦੇ ਸੀ, ਸਪੱਸ਼ਟ ਆਪਣੀ ਹੋਣੀ ਹਿੰਦੂਆਂ ਦੇ ਹਵਾਲੇ ਕਰਨ ਦਾ ਨਿਸ਼ਚਾ ਕਰ ਚੁੱਕੇ ਸਨ । ਜੇ ਕਿਤੇ ਸਿੱਖ ਇਹ ਯਕੀਨ ਦਿਵਾ ਦਿੰਦੇ ਕਿ ਉਹ ਆਪਣੇ ਆਪ ਨੂੰ ਇਕ ਸੁਤੰਤਰ ਤੇ ਨਿਰਪੱਖ ਇਕਾਈ ਸਮਝ ਕੇ, ਦੇਸ਼ ਦੇ ਰਾਜਸੀ ਖੇਤਰ ਵਿਚ ਵਿਚਰਨਾ ਚਾਹੁੰਦੇ ਹਨ ਤਾਂ ਮੁਸਲਮਾਨਾਂ ਦੇ ਮਨ ਵਿਚ ਇਤਨਾ ਧੁੜਕੂ ਨਹੀਂ ਸੀ ਪੈਣਾ ਤੇ ਉਹ ਦੇਸ਼ ਦੇ ਵੰਡਾਰੇ ਵੱਲ, ਇਉਂ ਦ੍ਰਿੜ੍ਹਚਿਤ ਹੋ ਕੇ ਕਦੇ ਨਾ ਝੁਕਦੇ, ਜਿਵੇਂ ਕਿ ਉਨ੍ਹਾਂ ਨੇ ਅੰਤ ਨੂੰ ਕੀਤਾ। ਇਉਂ ਵਿਚਾਰਿਆਂ, ਜਿਥੇ ਇਹ ਠੀਕ ਹੈ, ਕਿ ਪੂਰਬੀ ਪੰਜਾਬ, ਪੱਛਮੀ ਬੰਗਾਲ, ਆਸਾਮ, ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਦੇ ਵਿਸ਼ਾਲ ਦੇਸ਼ ਸਿੱਖਾਂ ਨੇ ਮੁਸਲਮਾਨਾਂ ਕੋਲੋਂ ਖੋਹ ਕੇ ਹਿੰਦੂਆਂ ਨੂੰ ਦਿਵਾਏ ਹਨ, ਉਥੇ ਇਹ ਭੀ ਠੀਕ ਹੈ ਕਿ ਦੇਸ਼ ਦੇ ਵੰਡਾਰੇ ਦੀ ਸਥੂਲ ਜ਼ਿੰਮੇਵਾਰੀ ਜੇ ਹਿੰਦੂਆਂ ਦੇ ਸਿਰ ਹੈ ਤਾਂ ਇਸ ਦੁਰਘਟਨਾ ਦੀ ਸੂਖਮ ਜ਼ਿੰਮੇਵਾਰੀ ਸਿੱਖਾਂ ਦੇ ਸਿਰ ਆਉਂਦੀ ਹੈ। ਇਹ ਮੰਨਣਾ ਹੀ ਚਾਹੀਏ ਕਿ ਦੇਸ਼ ਦਾ ਵੰਡਾਰਾ, ਇਸ ਵੰਡਾਰੇ ਕਾਰਨ ਲੱਖਾਂ ਸਿੱਖਾਂ ਹਿੰਦੂਆਂ ਦਾ ਕਤਲ ਅਤੇ ਲੱਖਾਂ ਹਿੰਦੂਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ, ਸਿੱਖਾਂ ਹਿੰਦੂਆਂ ਦੀਆਂ ਅਰਬਾਂ ਰੁਪਈਆਂ ਦੀਆਂ ਜਾਇਦਾਦਾਂ ਦੀ ਹਾਨੀ, ਸੈਂਕੜੇ ਪਵਿੱਤਰ ਗੁਰਧਾਮਾਂ ਦਾ ਸਿੱਖਾਂ ਹੱਥੋਂ ਨਿਕਲ ਜਾਣ ਦੀ ਜ਼ਿੰਮੇਵਾਰੀ ਵਿਸ਼ੇਸ਼ ਕਰਕੇ ਸਿੱਖਾਂ ਦੀ ਮੂੜ੍ਹ ਮਤ ਉੱਤੇ ਹੀ ਆਉਂਦੀ ਹੈ ਅਤੇ ਨਾਲ ਹੀ ਹਿੰਦੂਆਂ ਦੀ ਜਨਮ-ਸਿੱਧ ਕੁਚੇਸ਼ਟਾ ਤੇ ਮੁਸਲਮਾਨਾਂ ਦੀ ਸ਼ੂਕਰ-ਬਿਰਤੀ ਉੱਤੇ ਆਉਂਦੀ ਹੈ, ਜਿਨ੍ਹਾਂ ਰੁਹਜਾਨਾਂ ਕਾਰਨ, ਪਾਕਿਸਤਾਨ ਦੀ ਸਥਾਪਤੀ ਅਵੱਸ਼ ਬਣ ਗਈ ਅਤੇ ਸਾਰੇ ਏਸ਼ੀਆ ਲਈ ਲੰਮੇ, ਗੁੰਝਲਦਾਰ ਮਸਲੇ ਪੈਦਾ ਹੋ ਗਏ। ਕੈਬੀਨਿਟ ਮਿਸ਼ਨ ਦੀ ਸਕੀਮ ਵਿਚ ਇਹ ਨਿਸ਼ਚਾ ਕੀਤਾ ਗਿਆ ਸੀ ਕਿ ਕੇਂਦਰੀ ਸਰਕਾਰ ਕੋਲ ਕੇਵਲ ਸੈਨਿਕ ਰੱਖਿਆ (Defence), ਯਾਤਾਯਾਤ (Communications) ਤੇ ਬਿਓਪਾਰ (Commerce), ਬਿਦੇਸ਼ੀ ਨੀਤੀ (Foreign Policy) ਆਦਿ ਦੇ ਅਧਿਕਾਰ ਹੀ ਰਹਿਣ ਤੇ ਬਾਕੀ ਰਾਜ ਪ੍ਰਬੰਧ ਦੇ ਸਭ ਅਧਿਕਾਰ ਪ੍ਰਾਂਤਾਂ ਕੋਲ ਰਹਿਣ। ਇਉਂ ਮੁਸਲਮਾਨ ਸਮਝਦੇ ਸੀ ਕਿ ਉਨ੍ਹਾਂ ਉੱਤੇ ਹਿੰਦੂ ਬਹੁਗਿਣਤੀ ਕਦੇ ਬਹੁਤਾ ਧੱਕਾ ਨਹੀਂ ਕਰ ਸਕੇਗੀ। ਨਹਿਰੂ ਜੀ ਨੇ ਇਸ 6 ਜੁਲਾਈ ਵਾਲੀ ਪ੍ਰੈੱਸ ਕਾਨਫ਼ਰੰਸ ਵਿਚ ਕਲਕੱਤੇ ਕਿਹਾ ਕਿ, ‘ਸੈਨਿਕ ਰੱਖਿਆ’, ‘ਬਦੇਸ਼ੀ ਨੀਤੀ’, ‘ਯਾਤਾਯਾਤ’ ਇਹ ਜੋ ਅਧਿਕਾਰਪ੍ਰਦਾ ਸ਼ਬਦ ਹਨ, ਇਨ੍ਹਾਂ ਦੇ ਕੀ ਅਰਥ ਹਨ, ‘ਸੈਨਿਕ ਰੱਖਿਆ’ ਲਈ ਕਿਹੜੇ ਕਿਹੜੇ ਅਧਿਕਾਰ ਕੇਂਦਰੀ ਸਰਕਾਰ ਯੋਗ ਸਮਝਦੀ ਹੈ ਤੇ ਇਉਂ ਹੀ ‘ਬਦੇਸ਼ੀ ਨੀਤੀ’, ‘ਯਾਤਾਯਾਤ’ ਆਦਿ ਬਾਬਤ, ਇਸ ਦਾ ਅੰਤਮ ਫ਼ੈਸਲਾ ਭੀ, ਵਿਧਾਨ ਪ੍ਰੀਸ਼ਦ ਹੀ ਕਰੇਗਾ। ਇਸ ਦਾ ਭਾਵ ਸਪੱਸ਼ਟ ਇਹ ਸੀ ਕਿ ਵਿਧਾਨ ਪ੍ਰੀਸ਼ਦ ਵਿਚ ਹਿੰਦੂ ਬਹੁ-ਗਿਣਤੀ ਜੋ ਵਿਧਾਨ ਦੇਸ਼ ਦਾ ਚਾਹੇ ਨਿਰਮਤ ਕਰ ਲਵੇ ਤੇ ਜੋ ਅਧਿਕਾਰ ਭੀ ਕੇਂਦਰੀ ਸਰਕਾਰ ਨੂੰ ਦੇਣਾ ਚਾਹੇ ਦੇ ਦੇਵੇ । ਮੁੱਦਾ ਕੀ, ਨਹਿਰੂ ਜੀ ਨੇ ਮੁਸਲਮਾਨਾਂ ਤੇ ਹੋਰ ਘੱਟ-ਗਿਣਤੀਆਂ ਨੂੰ, ਬਿਨਾਂ ਲਾਗ ਲਪੇਟ ਦੇ, ਸਪੱਸ਼ਟ ਕਰ ਦਿੱਤਾ ਕਿ ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ, ਰਾਜ ਨਿਰੋਲ ਹਿੰਦੂਆਂ ਦੀ ਮਰਜ਼ੀ ਨਾਲ ਚੱਲੇਗਾ, ਕੜਾ ਕਾਨੂੰਨ ਕੋਈ ਨਹੀਂ। ਇਹੋ ਭਾਵ ਇਸ ਦਾਅਵੇ ਦਾ ਸੀ ਕਿ ਅਮਕੇ ਸ਼ਬਦ ਦਾ ਕੀ ਭਾਵਾਰਥ ਹੈ, ਅਮਕੀ ਵਿਧਾਨਕ ਧਾਰਾ ਦਾ ਕੀ ਪ੍ਰਯਾਯ ਹੈ, ਦਾ ਫ਼ੈਸਲਾ ਹਿੰਦੂ ਬਹੁਗਿਣਤੀ ਆਪਣੀ ਸਵੈ-ਇੱਛਾ ਅਨੁਸਾਰ ਕਰੇਗੀ, ਭਾਵੇਂ ਨਿਯਾਯਸ਼ੀਲ, ਨਿਰਪੱਖ ਆਤਮਾ ਪੁਰਸ਼ (reasonable men) ਕੁਝ ਭੀ ਕਹਿੰਦੇ ਹੋਣ ਤੇ ਭਾਵੇਂ ਇਨ੍ਹਾਂ ਸ਼ਬਦਾਂ ਦੇ ਪ੍ਰਮਾਣਕ ਭਾਵਾਰਥ (accepted meanings) ਕੁਝ ਭੀ ਹੋਣ। ਪੰਡਿਤ ਜਵਾਹਰ ਲਾਲ ਨਹਿਰੂ ਵਰਗਾ ਵਿਦਵਾਨ, ਸੋਝੀਵਾਨ ਤੇ ਨਿਯਾਯਸ਼ੀਲ ਆਦਮੀ ਇਸ ਪ੍ਰਕਾਰ ਦੀ ਗੱਲ ਆਖੇ, ਇਹ ਮੰਨਣੀ ਬੜੀ ਕਠਨ ਭਾਸਦੀ ਹੈ, ਪਰ ਭਾਵੇਂ ਜੋਸ਼ ਵਿਚ ਆ ਕੇ ਤੇ ਯਾ ਆਪਣੀ ਪਰਪੱਕ ਮਨੋਵਿਰਤੀ ਦੇ ਅਧੀਨ ਅਤੇ ਮਨ, ਵਚਨ, ਕਰਮ ਇਕੋ ਰੱਖਣ ਦੇ ਉੱਚ ਆਦਰਸ਼ ਦੀ ਪੂਰਤੀ ਲਈ, ਜੋ ਕੁਝ ਨਹਿਰੂ ਜੀ ਨੇ ਇਸ ਸਮੇਂ ਕਿਹਾ, ਉਸ ਦੇ ਇਹੋ ਅਰਥ ਠੀਕ ਨਿਕਲਦੇ ਸਨ, ਜੋ ਮੁਸਲਿਮ ਲੀਗ ਨੇ ਸਮਝੇ।
ਕੀ ਨਹਿਰੂ ਜੀ ਨੇ ਸਮਝਿਆ ਨਾ ਕਿ ਜੋ ਕੁਛ ਉਹ ਕਹਿ ਰਹੇ ਹਨ ਉਹ ਕਿਵੇਂ ਭੀ ਯਥਾਰਥ ਨਹੀਂ ਹੈ ? ਭਾਵ ਇਹ ਕਿ, ਉਨ੍ਹਾਂ ਦੇ ਵਿਚਾਰ ਵਿਚ ਅਤੇ ਹਿੰਦੂਆਂ ਦੀ ਵਿਚਾਰਧਾਰਾ ਅਨੁਸਾਰ, ਸੁਤੰਤਰ ਹਿੰਦੁਸਤਾਨ ਵਿਚ ਇਹ ਨਹੀਂ ਮੰਨਿਆ ਜਾਵੇਗਾ ਕਿ ਵਿਧਾਨਕ ਸ਼ਬਦਾਂ ਅਤੇ ਕਾਨੂੰਨੀ ਸੰਬੋਧਾਂ ਦੇ ਭਾਵਾਰਥ ਨਿਸ਼ਚਤ ਕਰਨ ਦਾ ਅਧਿਕਾਰ, ਨਿਯਾਯਸ਼ੀਲ, ਨਿਰਪੱਖ-ਆਤਮਾ ਪੁਰਸ਼ਾਂ ਨੂੰ ਹੀ ਹੈ, ਨਿਰੀ ਬਹੁਗਿਣਤੀ ਨੂੰ ਨਹੀਂ ਅਤੇ ਅਜਿਹੇ ਸੰਬੋਧਾਂ ਦੇ ਅਰਥ ਸਦੀਵ ਪਰੰਪਰਾ ਤੇ ਪਰਮਾਣ ਦੇ ਅਧੀਨ ਹੁੰਦੇ ਹਨ, ਰਾਜਸੀ ਸੱਤਾ ਯਾ ਹਿੱਕ ਦੇ ਧੱਕੇ ਦੇ ਨਹੀਂ। ਜੇ ਨਹਿਰੂ ਜੀ ਦਾ, ਕਾਂਗਰਸ ਦਾ, ਤੇ ਹਿੰਦੂਆਂ ਦਾ ਸੱਚਮੁੱਚ ਇਹੋ ਮੱਤ ਤੇ ਮਨੋਵਿਰਤੀ ਹੈ, ਤਾਂ ਕਾਨੂੰਨ ਤੇ ਵਿਧਾਨ ਦੇ ਅਰਥ ਹੀ ਕੋਈ ਨਹੀਂ ਰਹਿ ਜਾਂਦੇ, ਸਿਵਾਏ ਏਸ ਦੇ ਕਿ ਵਿਧਾਨ ਤੇ ਕਾਨੂੰਨ ਰਾਜਕੀਯਾਂ ਦੀ ਨਿਤਾਪ੍ਰਤਿ ਚਲਾਇਮਾਨ ਸ੍ਵੈ-ਇੱਛਾ ਦਾ ਹੀ ਦੂਜਾ ਨਾਮ ਹੈ। ਇਸ ਬੁਨਿਆਦ ਉੱਤੇ ਤਾਂ ਕੋਈ ਰਾਜ ਯਾ ਸਮਾਜ ਬਹੁਤਾ ਚਿਰ ਸਥਿਰ ਨਹੀਂ ਰਹਿ ਸਕਦਾ। ਪਰ ਇਹ ਵਿਚਾਰ ਉਸ ਵੇਲੇ, ਜੋਸ਼ ਵਿਚ, ਨਹਿਰੂ ਜੀ ਨੂੰ ਨਹੀਂ ਫੁਰੇ ਹੋਣਗੇ ਅਤੇ ਜੋ ਕੁਝ ਉਨ੍ਹਾਂ ਦੇ ਮਨ ਅੰਦਰ ਸੀ ਉਹ ਉਨ੍ਹਾਂ ਨੇ ਬਿਨਾਂ ਲਾਗਲਪੇਟ ਦੇ ਮੂੰਹੋਂ ਕੱਢ ਦਿੱਤਾ। ਪਰ ਜੇ ਇਹੋ ਅਸਲੀ ਇਰਾਦੇ ਹਿੰਦੂਆਂ ਦੇ ਸਨ ਤਾਂ ਮੁਸਲਮਾਨਾਂ ਲਈ ਹੋਰ ਰਾਹ ਹੀ ਕੀ ਰਹਿ ਗਿਆ ਸੀ ਕਿ ਉਹ ਆਪਣਾ ਰਾਜ ਭਾਗ ਵੱਖਰਾ ਵੰਡਾ ਲੈਂਦੇ ?
ਪੰਡਿਤ ਨਹਿਰੂ ਜੀ ਨੇ, ਇਕ ਵਾਰ ਸੰਨ 1947 ਤੋਂ ਪਹਿਲਾਂ, ਜਦੋਂ ਕਿ ਉਹ ਸੈਂਟਰਲ ਅਸੈਂਬਲੀ, ਦਿੱਲੀ ਵਿਚ ਬੋਲ ਰਹੇ ਸਨ, ਕਿਹਾ ਸੀ:
‘ਬਾਤ ਵੁਹ ਕਹੀਏ ਕਿ ਜਿਸ ਬਾਤ ਕੇ ਸੌ ਪਹਿਲੂ ਹੋਂ,
ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ ਲੀਏ।’
ਨਹਿਰੂ ਜੀ ਦਾ ਇਹ ਦ੍ਰਿੜ੍ਹ ਮਤ ਤੇ ਚਿੱਤ ਸੀ ਕਿ ਸਪੱਸ਼ਟ ਸੱਚ ਕਦੇ ਬੋਲਣਾ ਨਹੀਂ ਅਤੇ ਧੋਖਾ ਦੇਣ ਤੇ ਵਿਸ਼ਵਾਸਘਾਤ ਕਰਨ ਦਾ ਰਾਹ ਸਦਾ ਖੁੱਲ੍ਹਾ ਰੱਖਣਾ ਹੈ । ਅਜਿਹੇ ਆਦਮੀਆਂ ਬਾਬਤ, ਸਾਹਿਬ ਦਸਮ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਦਾ ਬਚਨ ਹੈ ਕਿ ਇਹ ਮਹਾਂ ਨੀਚ, ਅਤਿ ਅੱਧਮ ਅਤੇ ਨਾਰਕੀ ਆਤਮਾ-ਭ੍ਰਿਸ਼ਟ ਲੋਕ ਹਨ :
‘ਹਮਾਂ ਮਰਦ ਬਾਯਦ ਸ਼ਵਦ ਸੁਖ਼ਨਵਰ, ਨ ਸ਼ਿਕਮੇ ਦਿਗਰ ਵਾ ਦਹਾਨੇ ਦਿਗਰ।’
ਮੁਸਲਮਾਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਮੰਨ ਲਏ, ਪਰ ਸਿੱਖਾਂ ਨੇ ਭੁਲਾ ਦਿੱਤੇ।
ਜੁਲਾਈ, 1946 ਦੇ ਤੀਜੇ ਹਫ਼ਤੇ, ਮੁਸਲਿਮ ਲੀਗ ਨੇ ‘ਸਿੱਧੇ ਹੱਥ’ ਕਰਨ (Direct Action) ਦਾ ਮਤਾ ਪਾਸ ਕਰ ਦਿੱਤਾ ਤੇ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਵੰਗਾਰਿਆ ਕਿ ਉਹ 16 ਅਗਸਤ, 1946 ਨੂੰ ਸਿੱਧੇ ਹੱਥ ਕਰਨ ਦਾ ਦਿਨ ਮਨਾਉਣ। ਮਾਰਚ, 1947 ਤੋਂ ਲੈ ਕੇ ਸਤੰਬਰ 1947 ਤਕ ਦੇ ਦਿਨਾਂ ਵਿਚ, ਲਗਭਗ ਪੰਜ ਲੱਖ ਹਿੰਦੂ, ਸਿੱਖ, ਮੁਸਲਮਾਨ, ਮਰਦ, ਔਰਤਾਂ ਤੇ ਬੱਚੇ ਉੱਤਰ-ਪੱਛਮੀ ਹਿੰਦ ਵਿਚ ਤੇ ਬੰਗਾਲ ਵਿਚ ਕਤਲ ਕੀਤੇ ਗਏ। ਇਕ ਲੱਖ ਕੁਆਰੀਆਂ ਦੇ ਸਤ ਭੰਗ ਹੋਏ ਤੇ ਧਰਮ ਛੀਨ ਹੋਏ। ਪੰਜਾਹ ਲੱਖ ਆਦਮੀ ਆਪਣੇ ਪਿਤਾ-ਪੁਰਖੀ ਜਨਮ ਅਸਥਾਨਾਂ ਵਿਚੋਂ ਕੱਢੇ ਗਏ ਤੇ ਘਰੋਂ ਬੇਘਰ ਹੋਏ। ਅਤੇ 100 ਅਰਬ ਰੁਪਏ ਦੀ ਧਨ ਸਥਾਵਰ ਹਾਨੀ ਹੋਈ । ਇਹ ਫਲ ਸੀ, ਇਸ ਸਿਧਾਂਤ ਤੇ ਨਹਿਰੂ ਜੀ ਦੇ ਸਿੰਘਨਾਦ ਦਾ ਕਿ ਵਿਧਾਨਕ ਸ਼ਬਦਾਂ ਅਤੇ ਕਾਨੂੰਨੀ ਸੰਬੋਧਾਂ ਦੇ ਅਰਥ ਬਹੁਗਿਣਤੀ ਦੇ ਸ੍ਵੈ-ਇੱਛਾ ਆਧਾਰਤ ‘ਤੇ ਹਿੱਕ ਦੇ ਧੱਕੇ ਦੇ ਅਧੀਨ ਹਨ, ਹੋਰ ਕੋਈ ਸੁਤੰਤਰ, ਸੁਤੇ-ਸਿਧ ਸਰਵ-ਪ੍ਰਮਾਣੀਕ ਅਰਥ ਅਜਿਹੇ ਸ਼ਬਦਾਂ ਦੇ, ਉਹ, ਜਿਨ੍ਹਾਂ ਦੇ ਹੱਥ, ਰਾਜਸੱਤਾ, ਸਿਰਾਂ ਦੀ ਗਿਣਤੀ ਦੇ ਆਧਾਰ ‘ਤੇ ਆਉਣ ਵਾਲੀ ਹੈ, ਅਰਥਾਤ ਹਿੰਦੂ, ਨਹੀਂ ਮੰਨਣਗੇ। ਇਉਂ ਸੋਚਣਾ, ਜਿਵੇਂ ਕਿ ਨਹਿਰੂ ਜੀ ਨੇ ਸੋਚਿਆ ਅਯੋਗ ਸੀ, ਪਰ ਇਉਂ ਸੋਚ ਕੇ ਉਹ ਕਹਿਣਾ, ਜੋ ਕੁਛ ਨਹਿਰੂ ਜੀ ਨੇ ਕਿਹਾ, ਉਹ ਹੋਰ ਭੀ ਅਯੋਗ ਸੀ । ‘ਧਰਮ ਯੋ ਬਾਧਤੇ ਧਰਮ ਨ ਸਹ ਧਰਮਹ ਕੁਧਰਮ ਤਤ’। (ਜਿਹੜਾ ਧਰਮ, ਧਰਮ ਲਈ ਹੀ ਹਾਨੀਕਾਰਕ ਹੋਵੇ, ਉਹ ਧਰਮ ਨਹੀਂ, ਕੁਧਰਮ ਹੈ।)
ਇਸ ਕਲਕੱਤੇ ਵਾਲੀ ਪ੍ਰੈੱਸ ਕਾਨਫ਼ਰੰਸ ਵਿਚ ਨਹਿਰੂ ਜੀ ਨੇ, ਦੁਨੀਆਂ ਭਰ ਦੇ ਅਖ਼ਬਾਰੀ ਨੁਮਾਇੰਦਿਆਂ ਰਾਹੀਂ ਸਿੱਖਾਂ ਨੂੰ ਇਹ ਛਲਾਵਾ ਦਿੱਤਾ :
“ਪੰਜਾਬ ਦੇ ਬਹਾਦੁਰ ਸਿੱਖ ਖ਼ਾਸ ਸਲੂਕ ਦੇ ਹੱਕਦਾਰ ਹਨ। ਮੈਂ ਮੰਨਦਾ ਹਾਂ ਕਿ ਹਿੰਦੁਸਤਾਨ ਦੇ ਉੱਤਰ ਵਿਚ ਇਕ ਅਜਿਹਾ ਖਿੱਤਾ ਅਤੇ ਵਿਧਾਨ ਹੋਣਾ ਚਾਹੀਦਾ ਹੈ, ਜਿਸ ਵਿਚ ਸਿੱਖਾਂ ਉੱਤੇ ਕਿਸੇ ਹੋਰ ਦਾ ਦਾਬਾ ਨਾ ਹੋਵੇ |”
ਬਹਾਦਰ, ਨਿਰਛਲ ਤੇ ਵਿਸਾਹ ਖਾਣ ਵਾਲੇ ਸਿੱਖ ਇਨ੍ਹਾਂ ਬਚਨਾਂ ਨੂੰ, ਸੰਨ 1950 ਤਕ, ਤਿੰਨਕਾਲ ਸੱਤ ਦੇਵਬਾਣੀ ਮੰਨਦੇ ਰਹੇ। “ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ।”
25 ਜੁਲਾਈ, 1946 ਨੂੰ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਦੇ ਸਿੱਟੇ ਨਿਕਲੇ। ਬ੍ਰਿਟਿਸ਼ ਇੰਡੀਆ ਦੇ ਪ੍ਰਾਂਤਾਂ ਵੱਲੋਂ 296 ਨੁਮਾਇੰਦੇ ਹਿੰਦੂਆਂ ਦੇ ਚੁਣੇ ਜਾਣੇ ਸਨ, ਉਹ ਸਾਰੇ ਦੇ ਸਾਰੇ (9 ਆਦਮੀ ਛੱਡ ਕੇ) ਕਾਂਗਰਸ ਦੇ ਆਦਮੀ ਚੁਣੇ ਗਏ। 78 ਮੁਸਲਿਮ ਸੀਟਾਂ ਵਿਚੋਂ, ਮੁਸਲਿਮ ਲੀਗ, 73 ਜਿੱਤ ਗਈ। ਤੇ ਇਉਂ ਕਾਂਗਰਸੀ ਬਾਕੀ ਸਾਰਿਆਂ ਦੇ ਇਕੱਠੇ ਮੁਕਾਬਲੇ ਉੱਤੇ ਭੀ, ਭਾਰੀ ਬਹੁਗਿਣਤੀ ਵਿਚ ਸਨ। ਇਸ ਵਿਧਾਨ ਪ੍ਰੀਸ਼ਦ ਵਿਚ, ਨਹਿਰੂ ਜੀ ਦੇ ਕਥਨ ਕੀਤੇ ਸਿਧਾਂਤਾਂ ਅਨੁਸਾਰ, ਜੋ ਵਿਧਾਨ ਬਣਨਾ ਅਤੇ ਉਸ ਵਿਧਾਨ ਉੱਤੇ ਜਿਵੇਂ ਅਮਲ ਹੋਣਾ ਸੀ, ਉਹ ਕਿਸੇ ਗ਼ੈਰ-ਕਾਂਗਰਸੀ ਲਈ ਭੀ ਭਰੋਸਾ ਦਵਾਊ ਨਹੀਂ ਸੀ, ਮੁਸਲਮਾਨਾਂ ਲਈ ਤਾਂ ਸਿੱਧਾ ਕਹਿਰ ਸੀ।
12 ਅਗਸਤ ਨੂੰ ਵਾਇਸਰਾਏ ਨੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੂੰ ਕੇਂਦਰੀ ਵਜ਼ਾਰਤ ਬਣਾਉਣ ਦਾ ਨਿਮੰਤ੍ਰਣ ਦਿੱਤਾ। 16 ਅਗਸਤ ਨੂੰ ਮੁਸਲਮਾਨਾਂ ਨੇ, “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥” ਦੇ ਮਹਾਂਵਾਕ ਉੱਤੇ ਅਮਲ ਆਰੰਭ ਦਿੱਤਾ। ਬੰਗਾਲ ਤੇ ਬਿਹਾਰ ਵਿਚ ਭਾਰੇ ਹਿੰਦੂ ਮੁਸਲਿਮ ਫ਼ਸਾਦ ਆਰੰਭ ਹੋ ਗਏ ਅਤੇ ਬੰਗਾਲ ਦੇ ਮੁਸਲਿਮ ਲੀਗੀ ਮੁੱਖ ਮੰਤ੍ਰੀ ਸੁਹਰਾਵਰਦੀ ਨੇ ਐਲਾਨ ਕਰ ਦਿੱਤਾ ਕਿ ਜੇ ਕੇਂਦਰੀ ਸਰਕਾਰ ਕਾਂਗਰਸ ਦੀ ਬਣ ਗਈ ਤਾਂ ਬੰਗਾਲ ਸੁਤੰਤ੍ਰ ਦੇਸ਼ ਬਣਾ ਦਿੱਤਾ ਜਾਵੇਗਾ। 2 ਸਤੰਬਰ ਨੂੰ ਵਾਇਸਰਾਏ ਨੇ ਆਪਣੀ ਨਵੀਂ ਐਗਜ਼ੈਕਟਿਵ ਕੌਂਸਲ ਬਣਾਈ ਤਾਂ ਸਰ ਸ਼ਫ਼ਾਅਤ ਅਹਿਮਦ ਖ਼ਾਨ ਉਸ ਵਿਚ, ਮੁਸਲਿਮ ਲੀਗ ਦੀ ਮਰਜ਼ੀ ਤੋਂ ਬਿਨਾਂ, ਸ਼ਾਮਲ ਹੋਏ ਸਨ। ਉਸ ਨੂੰ ਸ਼ਿਮਲੇ ਦੇ ਭਰੇ ਚੌਕ ਵਿਚ, ਚਾਕੂ ਮਾਰ ਕੇ, ਇਨ੍ਹਾਂ ਸਤਰਾਂ ਦੇ ਲਿਖਾਰੀ ਦੇ ਸਾਹਮਣੇ, ਘਾਇਲ ਕਰ ਦਿੱਤਾ ਗਿਆ। ਨਾਲ ਹੀ ਬੰਬਈ ਤੇ ਅਹਿਮਦਾਬਾਦ ਵਿਚ ਖੂਨੀ ਹਿੰਦੂ ਮੁਸਲਿਮ ਫ਼ਸਾਦ ਆਰੰਭ ਹੋ ਗਏ। ਤਦ ਗਾਂਧੀ ਨੇ ਮੰਨਿਆ ਕਿ ਹਿੰਦੁਸਤਾਨ ‘ਖ਼ਾਨਾਜੰਗੀ ਦੇ ਮੂੰਹ ਕੋਲ ਆ ਖੜਾ ਹੈ।’
ਇਸ ਸਮੇਂ ਨਹਿਰੂ ਜੀ ਨੇ ਯਤਨ ਕੀਤਾ ਕਿ, ਬਲਦੇ ਭਾਂਬੜ, ਪਾਣੀ ਦੀਆਂ ਕੁਝ ਬਾਲਟੀਆਂ ਪਾ ਕੇ ਬੁਝਾ ਦਿੱਤੇ ਜਾਣ। ਉਨ੍ਹਾਂ ਨੇ ਐਲਾਨ ਕੀਤਾ ਕਿ ਵਿਧਾਨ ਪ੍ਰੀਸ਼ਦ ਵਿਚ ਫ਼ੈਸਲੇ ਸਰਬ-ਸੰਮਤੀ ਨਾਲ ਕਰਾਂਗੇ, ਬਹੁਗਿਣਤੀ ਦੇ ਧੱਕੇ ਨਾਲ ਨਹੀਂ। ਪਰ ਇਸ ਨਾਲ ਹੁਣ ਤ੍ਰਭਕੀ ਹੋਈ ਮੁਸਲਿਮ ਲੀਗ ਦੀ ਤਸੱਲੀ ਕਿੱਥੇ ਹੋਣੀ ਸੀ। ਜਿਨਾਹ ਨੇ ਉੱਤਰ ਵਿਚ ਕਿਹਾ, “ਮੇਰੀ ਪਿੱਠ ਵਿਚ ਛੁਰਾ ਮਾਰਿਆ ਗਿਆ ਹੈ, ਲੋੜ ਮਲ੍ਹਮ ਪੱਟੀ ਦੀ ਹੈ, ਮਿੱਠੀਆਂ ਮਿੱਠੀਆਂ ਗੱਲਾਂ ਦੀ ਨਹੀਂ।” (I have been stabbed and kind words will not stop the bleeding.)
13 ਅਕਤੂਬਰ, 1946 ਨੂੰ, ਇਹ ਦੇਖ ਕੇ, ਕਿ ਵਾਇਸਰਾਏ ਨੇ, ਐਗਜ਼ੈਕਟਿਵ ਕੌਂਸਲ ਵਿਚ, ਕਾਂਗਰਸ ਦੇ ਬੰਦੇ ਲੈ ਲਏ ਹਨ, ਮੁਸਲਿਮ ਲੀਗ ਨੇ ਆਪਣੇ ਪੰਜ ਬੰਦੇ ਭੇਜਣੇ ਸਵੀਕਾਰ ਕਰ ਲਏ, ਜਿਨ੍ਹਾਂ ਵਿਚ ਕਿ ਇਕ ਅਛੂਤ, ਜੋਗਿੰਦਰ ਨਾਥ ਮੰਡਲ, ਬੰਗਾਲ ਵਾਸੀ ਸੀ। ਮੁਸਲਿਮ ਲੀਗ ਨੇ, ਕੇਂਦਰੀ ਸਰਕਾਰ ਦੇ ਅੰਦਰ ਵੜ ਕੇ ਭੀ, ਪਾਕਿਸਤਾਨ ਜਿੱਤਣ ਦੀ ਲੜਾਈ ਜਾਰੀ ਰੱਖੀ। ਪੂਰਬੀ ਬੰਗਾਲ ਵਿਚ ਬੜੇ ਖ਼ੂਨੀ ਫ਼ਸਾਦ ਹੋ ਗਏ, ਪਰ ਅੰਗਰੇਜ਼ ਹਿੰਦੁਸਤਾਨ ਨੂੰ ਛੇਤੀ ਤੋਂ ਛੇਤੀ ਸਵਰਾਜ ਦੇਣ ਲਈ ਉਤਾਵਲੇ ਪਏ ਹੋਏ ਸਨ । ਇਸ ਲਈ ਵਾਇਸਰਾਏ ਨੇ ਵਿਧਾਨ ਪ੍ਰੀਸ਼ਦ ਦੀ ਬੈਠਕ ਬੁਲਾਉਣ ਹਿੱਤ ਨਿਮੰਤ੍ਰਣ ਪੱਤਰ 20 ਨਵੰਬਰ ਨੂੰ ਜਾਰੀ ਕਰ ਦਿੱਤੇ ਤੇ 9 ਦਸੰਬਰ, ਪਹਿਲੀ ਬੈਠਕ ਦਾ ਦਿਨ ਨਿਸ਼ਚਿਤ ਹੋ ਗਿਆ । ਕੈਬਨਿਟ ਮਿਸ਼ਨ ਦੀ ਸਕੀਮ ਵਿਚ ਇਹ ਨਿਸ਼ਚਾ ਕੀਤਾ ਗਿਆ ਸੀ ਕਿ ਵਿਧਾਨ ਪ੍ਰੀਸ਼ਦ ਦੇ, ਪ੍ਰਾਂਤਾਂ ਦੇ ਨੁਮਾਇੰਦਿਆਂ ਦੀ ਇੱਛਾ ਅਨੁਸਾਰ, ਭਾਗ ਭੀ ਬਣ ਸਕਦੇ ਹਨ। ਇਉਂ ਜੇ ਬੰਗਾਲ ਤੇ ਪੰਜਾਬ ਦੇ ਮੁਸਲਮਾਨ ਨੁਮਾਇੰਦੇ ਚਾਹੁੰਦੇ ਤਾਂ ਆਪਣੇ ਪ੍ਰਾਂਤਾਂ ਦਾ ਵੱਖਰਾ ਵਿਧਾਨ ਬਣਾਉਣ ਲਈ, ਭਾਗਾਂ ਵਿਚ ਭੀ ਬੈਠ ਸਕਦੇ ਸਨ । ਹੁਣ ਝਗੜਾ ਇਸ ਗੱਲ ‘ਤੇ ਪੈ ਗਿਆ ਸੀ ਕਿ ਕੀ ਭਾਗਾਂ ਵਿਚ ਬੈਠਣ ਵਾਲੀਆਂ ਗੋਸ਼ਟੀਆਂ ਆਪਣੇ ਵਿਧਾਨ ਬਹੁ-ਸੰਮਤੀ ਨਾਲ, ਬਣਾ ਸਕਣਗੀਆਂ ? ਕਾਂਗਰਸ ਕਹਿੰਦੀ ਸੀ, ਕਿ ਨਹੀਂ, ਉਨ੍ਹਾਂ ਨੂੰ ਆਪਣੇ ਵਿਧਾਨਾਂ ਦੀ ਅੰਤਮ ਮਨਜ਼ੂਰੀ, ਸਾਂਝੇ ਤੇ ਸਾਰੇ ਵਿਧਾਨ ਪ੍ਰੀਸ਼ਦ ਤੋਂ ਲੈਣੀ ਪਵੇਗੀ। ਇਸ ਦਾ ਸਪੱਸ਼ਟ ਭਾਵ ਇਹੋ ਸੀ ਕਿ ਬਹੁਗਿਣਤੀ ਦੇ ਮੁਸਲਿਮ ਇਲਾਕਿਆਂ ਵਾਸਤੇ ਭੀ, ਕੋਈ ਵਿਧਾਨ ਅਜਿਹਾ ਨਹੀਂ ਪ੍ਰਵਾਨ ਹੋਵੇਗਾ, ਜਿਸ ਦੀ ਆਗਿਆ ਹਿੰਦੂ ਬਹੁ-ਸੰਮਤੀ ਨਾ ਦੇਵੇ। ਇਉਂ ਇਹ ਹਿੰਦੂ-ਮੁਸਲਿਮ ਝਗੜਾ ਜਿਥੋਂ ਤੁਰਿਆ ਸੀ, ਘੁੰਮ-ਘੁਮਾ ਕੇ, ਮੁੜ ਉਥੇ ਹੀ ਆ ਖੜਾ ਹੋਇਆ। ਹਿੰਦੂ ਸਾਰੀ ਦੀ ਸਾਰੀ ਰਾਜਸੱਤਾ ਆਪਣੇ ਹੱਥਾਂ ਵਿਚ ਹੀ ਰੱਖਣ ਉੱਤੇ ਅੜੇ ਹੋਏ ਸਨ । ਕਿਸੇ ਹੋਰ ਨੂੰ ਕੁਛ ਭੀ ਦਵਾਲ ਨਹੀਂ ਸਨ।
ਜੇ ਸਮਝੌਤਾ ਨਾ ਹੋ ਸਕੇ, ਤਾਂ ਦੂਜਾ ਰਾਹ ਕੇਵਲ ਖ਼ਾਨਾਜੰਗੀ ਦਾ ਹੀ ਸੀ, ਪਰ ਮਿਸਟਰ ਜਿਨਾਹ ਨੇ ਸਾਫ਼ ਕਹਿ ਦਿੱਤਾ ਕਿ ਹੁਣ ਹਿੰਦੂਆਂ ਨਾਲ ਸਮਝੌਤਾ ਅਸੰਭਵ ਹੈ।
ਸੰਨ 1946 ਦੇ ਸਰਦੀਆਂ ਦੇ ਦਿਨ ਸਨ ਤੇ ਮਿਸਟਰ ਜਿਨਾਹ ਇਕ ਦੋ ਦਿਨਾਂ ਲਈ ਲਾਹੌਰ ਆਏ ਹੋਏ ਸਨ । ਮੈਂ ਉਨ੍ਹਾਂ ਨੂੰ ਸਲਾਮ ਕਰਨ ਹਿੱਤ ਮਿਲਿਆ ਤੇ ਗੱਲੀਂ ਗੱਲੀਂ ਕਿਹਾ, “ਤੁਸੀਂ ਗਾਂਧੀ ਜੀ ਤੇ ਨਹਿਰੂ ਜੀ ਨਾਲ ਮਿਲ ਕੇ ਕੋਈ ਸੁਲਹ-ਸਫ਼ਾਈ ਦਾ ਰਾਹ ਕਿਉਂ ਨਹੀਂ ਲੱਭਦੇ ?” ਮੇਰੇ ਵੱਲ ਕਰੁਣਾਮਯ ਹੋ ਕੇ ਤੱਕਿਆ ਤੇ ਕਿਹਾ, “ਮੁਸਲਮਾਨ ਨਾ ਦੇਸ਼ ਦਾ ਵੰਡਾਰਾ ਕਰਨਾ ਚਾਹੁੰਦੇ ਹਨ ਤੇ ਨਾ ਹਿੰਦੂਆਂ ਨਾਲੋਂ ਵੱਖ ਹੋਣਾ । ਹਿੰਦੂ ਮੁਸਲਮਾਨਾਂ ਨੂੰ ਨਾਲ ਛੂਹਣ ਨਹੀਂ ਦੇਣਾ ਚਾਹੁੰਦੇ ਤੇ ਮੁਲਕ ਬਦਰ ਕਰਨਾ ਲੋਚਦੇ ਹਨ। ਆਉਣ ਵਾਲੇ ਸਮੇਂ ਵਿਚ ਨਿਰਪੱਖ ਤਾਰੀਖ਼ਦਾਨ ਮੇਰੇ ਇਸ ਦਾਅਵੇ टी युमटी वग्ठगे।” (Muslims niether desire partition of the country nor separation from Hindus. The Hindus do not wish to defile themselves by the Muslim touch and are determined to turn them out of the country. The future historian will support me in this.) ਮੈਂ ਕਿਹਾ, “ਗਾਂਧੀ ਜੀ ਤਾਂ ਬੜੇ ਧਰਮੀ ਬੰਦੇ ਹਨ।” ਕਹਿਣ ਲੱਗੇ, “ਗਾਂਧੀ ਜਦੋਂ ਭੀ ਮੈਨੂੰ ਸੁਲਹ-ਸਫ਼ਾਈ ਲਈ ਮਿਲਣ ਆਇਆ ਹੈ, ਮਨ ਵਿਚ ਕਪਟ ਛੁਪਾ ਕੇ ਆਇਆ ਹੈ।” (Whenever Gandhi has come to meet me, he has come to cheat me.)¹
ਮਿਸਟਰ ਜਿਨਾਹ ਬੜੇ ਸਪੱਸ਼ਟ ਵਕਤਾ ਪੁਰਸ਼ ਸਨ ਅਤੇ ਬਹੁਤੀ ਵਾਰ, ਭਾਵੇਂ ਕਿਸੇ ਦੇ ਗਿੱਟੇ ਲੱਗੇ, ਭਾਵੇਂ ਗੋਡੇ, ਸਿੱਧੀ ਗੱਲ ਮੂੰਹ ਉੱਤੇ ਮਾਰਦੇ ਸਨ।
ਇਸ ਤੋਂ ਕੁਝ ਚਿਰ ਹੀ ਪਿੱਛੋਂ ਦੀ ਗੱਲ ਹੈ ਕਿ ਜਿਨਾਹ ਨੇ ਖੁੱਲ੍ਹੀ ਮੰਗ ਕੀਤੀ ਕਿ, “ਜੇ ਅੰਗਰੇਜ਼ ਛੇਤੀ ਹਿੰਦੁਸਤਾਨ ਵਿਚੋਂ ਨਿਕਲਣਾ ਹੀ ਚਾਹੁੰਦੇ ਹਨ ਤਾਂ ਮੁਸਲਮਾਨਾਂ ਨੂੰ ਜੋ ਥੋੜ੍ਹਾ ਬਹੁਤ ਦੇਸ਼ ਦਾ ਭਾਗ ਦੇ ਸਕਦੇ ਹਨ, ਵੰਡ ਕੇ ਦੇ ਜਾਣ। ਜੇ ਕਰਨਾ ਪਿਆ ਤਾਂ ਮੁਸਲਮਾਨ, ਇਕ ਡੰਗ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਣਗੇ।”
ਇਉਂ, ਕਿਵੇਂ ਭੀ ਕੋਈ ਗੱਲ ਸਿਰੇ ਚੜ੍ਹਦੀ ਨਾ ਦੇਖ ਕੇ, ਸੈਕ੍ਰੇਟਰੀ ਆਫ਼ ਸਟੇਟ ਨੇ ਲੰਡਨੋਂ ਐਲਾਨ ਕੀਤਾ ਕਿ ਇਕ ਕਾਂਗਰਸ ਦਾ ਨੁਮਾਇੰਦਾ ਤੇ ਇਕ ਮੁਸਲਿਮ ਲੀਗ ਦਾ, ਲੰਡਨ ਆਉਣ ਤਾਂ ਜਾ ਹਿੰਦੁਸਤਾਨ ਦਾ ਰਾਜਸੀ ਝੰਜਟ ਨਿਬੇੜਨ ਦਾ ਇਕ ਹੋਰ ਭਰਪੂਰ ਯਤਨ ਕੀਤਾ ਜਾਵੇ । ਵਾਇਸਰਾਏ, ਲਾਰਡ ਵੇਵਲ, ਨੇ ਸਲਾਹ ਦਿੱਤੀ ਕਿ ਤੀਜਾ ਸਿੱਖਾਂ ਦਾ ਨੁਮਾਇੰਦਾ ਭੀ ਬੁਲਾਣਾ ਚਾਹੀਏ।
ਇਉਂ, ਸਿੱਖਾਂ ਦੀ ਹਿੰਦੁਸਤਾਨ ਵਿਚ ਅਤੇ ਸਾਮੀ ਤੇ ਆਰਯ ਆਤਮਾ ਵਿਚਕਾਰ ਵਿਚੋਲੇ ਹੋਣ ਦੇ ਨਾਤੇ, ਸਾਰੇ ਏਸ਼ੀਆ ਤੇ ਸੰਸਾਰ ਵਿਚ, ਜੋ ਆਤਮਕ ਤੇ ਸਭਿਆਚਾਰਕ ਗੌਰਵਤਾ ਹੈ, ਉਹ ਅੰਗਰੇਜ਼ਾਂ ਨੇ ਰਾਜਸੀ ਪੱਧਰ ਉੱਤੇ ਦ੍ਰਿੜ੍ਹਤਾ ਨਾਲ ਤੇ ਸਪੱਸ਼ਟ, ਮੁੜ ਪ੍ਰਵਾਨ ਕਰ ਲਈ। ਇਸ ਦਾ ਭਾਵ ਇਹ ਸੀ ਕਿ ਹਿੰਦੁਸਤਾਨ ਵਿਚ ਸੁਫੁਰਤੀ ਪ੍ਰਦਾਇਕ ਆਤਮਕ ਇਕਾਈਆਂ (dynamic cultural entities) ਤਿੰਨ, ਤੇ ਕੇਵਲ ਤਿੰਨ ਹੀ ਹਨ, ਜੋ ਕਿ ਹਿੰਦੁਸਤਾਨ ਦੀ ਰਾਜਸੀ ਸੱਤਾ ਦੀਆਂ ਸਹੀ ਤੇ ਹੱਕੀ ਵਾਰਸ ਹਨ। ਪਰ ਸਿੱਖ ਲੀਡਰਾਂ ਵਿਚ, ਉਸ ਵੇਲੇ, ਇਸ ਰਹੱਸਯ ਨੂੰ ਸਮਝਣ ਵਾਲਾ ਤੇ ਇਸ ਉੱਤੇ ਸਿੱਖ ਰਾਜਨੀਤੀ ਦਾ ਆਧਾਰ ਰੱਖਣ ਵਾਲਾ, ਕੋਈ ਦੂਰਦਰਸ਼ੀ, ਤੇ ਵਿਸ਼ਾਲ-ਬੁੱਧੀ ਲੀਡਰ ਸਾਹਮਣੇ ਨਹੀਂ ਸੀ। ਰਹਿਣ ਹੀ ਨਹੀਂ ਸੀ ਦਿੱਤਾ ਗਿਆ।
ਥੋੜ੍ਹਾ ਸਮਾਂ ਪਹਿਲਾਂ ਹੀ, ਸਰ ਜੋਗਿੰਦਰਾ ਸਿੰਘ ਦੀ ਥਾਵੇਂ, ਸਰਦਾਰ ਬਲਦੇਵ ਸਿੰਘ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ, ਅਕਾਲੀਆਂ ਦੇ ਧਣੀ ਤੇ ਬੁਲਾਰੇ ਦੇ ਰੂਪ ਵਿਚ, ਸਿੱਖਾਂ ਵੱਲੋਂ ਆ ਚੁੱਕੇ ਸਨ। ਸੰਨ 1960 ਦੇ ਉਤਰਾ ਵਿਚ, (ਅਗਸਤ) ਮੈਂ ਇਸ ਪਿਛੋਕੜ ਉੱਤੇ ਉਨ੍ਹਾਂ ਨਾਲ ਗੱਲਬਾਤ ਕੀਤੀ, ਤਾਂ ਕਹਿਣ ਲੱਗੇ, “ਇਸ ਪਾਸੇ ਮੇਰਾ ਮਨ ਨਹੀਂ ਜਾ ਸਕਿਆ। ਉਸ ਵੇਲੇ ਮੇਰੀ ਕੋਈ ਐਡੀ ਵੱਡੀ ਉਮਰ ਤੇ ਤਜਰਬਾ ਭੀ ਨਹੀਂ ਸੀ, ਤੇ ਮੇਰੇ ਮਨ ਉੱਤੇ ਦੋ ਹੀ ਪ੍ਰਭਾਵ ਸਨ, ਅਕਾਲੀ ਬੜੇ ਦੇਸ਼ ਭਗਤ ਹਨ ਅਤੇ ਕਾਂਗਰਸੀ ਬੜੇ ਉੱਚਾਤਮਾ। ਮੈਂ ਕਾਂਗਰਸ ਦੇ ਪਰਛਾਵੇਂ ਹੇਠਾਂ ਹੀ, ਸਿੱਖਾਂ ਦਾ ਲਾਭ ਸਮਝਦਾ ਤੇ ਚਿਤਵਦਾ ਰਿਹਾ। ਜੇ ਕਿਤੇ ਪਤਾ ਹੁੰਦਾ, ਇਨ੍ਹਾਂ ਸਾਲਿਆਂ ਨੇ ਅਸਾਡੇ ਨਾਲ ਇਉਂ ਕਰਨੀ ਹੈ ਤਾਂ 1947 ਵਿਚ ਸਿੱਖਾਂ ਦਾ ਕੁਛ ਬਣਾ ਹੀ ਲੈਂਦੇ।” ਫੇਰ ਸਰਦਾਰ ਸਾਹਿਬ ਚੁੱਪ ਕਰ ਗਏ ਅਤੇ ਉਨ੍ਹਾਂ ਦੇ ਢਿੱਲੇ ਸੁਆਸਥ ਨੂੰ ਮੁੱਖ ਰੱਖ ਕੇ ਮੈਂ ਗੱਲ ਅੱਗੇ ਚਲਾਣ ਉੱਤੇ ਜ਼ੋਰ ਨਾ ਦਿੱਤਾ। ਸਰਦਾਰ ਬਲਦੇਵ ਸਿੰਘ ਜੀ ਵਿਚ ਬੜੇ ਗੁਣ ਹੋਣਗੇ, ਯਥਾ, ਦੇਸ਼ ਭਗਤ, ਅਤੀ ਵਿੱਤਵਾਨ, ਵਿਸਾਹ ਕਰਨ ਵਾਲਾ, ਭਰੋਸਾ ਕਰਨ ਵਾਲਾ ਅਤੇ ਹਿਰਦੇ ਦੀ ਸਰਲਤਾ ਯੁਕਤ। ਪਰ ਜਿਸ ਵੇਲੇ ਸਿੱਖਾਂ ਨੇ ਆਪਣਾ ਨੇਤ੍ਰਤਵ, ਜਦੋਂ ਕਿ ਬੇੜਾ ਮੰਝਧਾਰ ਵਿਚ ਸੀ, ਉਨ੍ਹਾਂ ਦੇ ਹੱਥਾਂ ਵਿਚ ਦੇ ਦਿੱਤਾ, ਉਹ ਵੇਲਾ ਕਿਸੇ ਵੱਡੇ ਚਤੁਰ, ਰਹੱਸਯਦਰਸ਼ੀ, ਆਪਾ-ਵਾਰੂ, ਸ੍ਵਾਰਥ-ਤਿਆਗੀ, ਪੰਥ-ਹਿਤੈਸ਼ੀ, ਇੰਦ੍ਰੀਜਿੱਤ ਤੇ ਤਜਰਬੇਕਾਰ ਸਿੱਖ ਲੀਡਰ ਦੀ ਮੰਗ ਕਰਦਾ ਸੀ।
ਇਉਂ ਜਿਨਾਹ (ਲਿਆਕਤ ਅਲੀ ਨੂੰ ਨਾਲ ਲੈ ਕੇ) ਨਹਿਰੂ ਤੇ ਬਲਦੇਵ ਸਿੰਘ, ਸਣੇ ਵਾਇਸਰਾਏ ਦੇ, ਦੋ ਦਸੰਬਰ, ਸੰਨ 1946 ਨੂੰ ਲੰਡਨ ਪੁੱਜੇ। ਪੂਰੇ ਚਾਰ ਦਿਨ ਆਪਸੀ ਗੱਲਾਂ ਬਾਤਾਂ ਹੋਈਆਂ, ਪਰ ਕੋਈ ਸਮਝੌਤਾ ਕਾਂਗਰਸ ਤੇ ਮੁਸਲਿਮ ਲੀਗ ਵਿਚਕਾਰ ਨਾ ਹੋ ਸਕਿਆ, ਤੇ 7 ਦਸੰਬਰ ਦੀ ਸਵੇਰ ਨੂੰ ਨਹਿਰੂ ਜੀ ਤੇ ਬਲਦੇਵ ਸਿੰਘ, ਇਕੱਠੇ ਇਕੋ ਜਹਾਜ਼ ਵਿਚ, ਹਿੰਦੁਸਤਾਨ ਮੁੜ ਆਏ ਅਤੇ ਹਵਾਈ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ, ਸਰਦਾਰ ਬਲਦੇਵ ਸਿੰਘ ਜੀ ਨੇ ਅਖ਼ਬਾਰੀ ਨੁਮਾਇੰਦਿਆਂ ਨੂੰ ਬਿਆਨ ਦਿੱਤਾ :
“ਸਿੱਖਾਂ ਦੀ ਕੋਈ ਮੰਗ ਨਹੀਂ ਹੈ ਜੋ ਉਹ ਅੰਗਰੇਜ਼ਾਂ ਕੋਲੋਂ ਲੈਣਾ ਚਾਹੁੰਦੇ ਹਨ। ਉਹ ਆਪਣਾ ਫ਼ੈਸਲਾ ਸਿੱਧਾ ਕਾਂਗਰਸ ਨਾਲ ਆਪ ਕਰ ਲੈਣਗੇ। ਸਿੱਖਾਂ ਦੀ ਇਕੋ ਇਕ ਮੰਗ ਹੈ ਕਿ ਅੰਗਰੇਜ਼ ਹਿੰਦੁਸਤਾਨ ਖ਼ਾਲੀ ਕਰ ਜਾਣ।”
ਸਹੀ ਟੀਕਾ-ਟਿੱਪਣੀ ਇਸ ਉੱਤੇ ਕੀ ਕੀਤੀ ਜਾਵੇ ? ਯਤ੍ਰ ਸ੍ਵਾਰਥਯੁਤੋ ਸਾਰਥੀ ਕੁਬੁੱਧਯਹ ਵਿਮੂਢ ‘ਚ, ਤਤ੍ਰ ਪ੍ਰਾਧੀਨਤਾ ਪ੍ਰਾਜਯੋ ਸਰਵਕਾਲੇ ਮਤਿਰਮਮ। (ਜਿਥੇ ਸ੍ਵਾਰਥੀ, ਬੁੱਧੀ-ਹੀਣ, ਮੂੜ੍ਹ ਆਗੂ ਹੋਵੇ, ਉਥੇ ਹਾਰ ਤੇ ਪ੍ਰਾਧੀਨਤਾ ਹੋਣੀ ਸਦਾ ਲਈ ਨਿਸ਼ਚਿਤ ਜਾਣੋ।)
ਇਸ ਬੇਲੋੜੇ ਜਿਹੇ ਬਿਆਨ, ਦੇ ਕੋਈ ਗੰਭੀਰ ਅਰਥ ਨਹੀਂ ਨਿਕਲ ਸਕਦੇ ਜਿਤਨਾ ਚਿਰ, ਇਸ ਦਾ ਪਿਛੋਕੜ, ਜੋ ਕਿ ਇਕ ਵੱਡੇ ਅੰਗਰੇਜ਼ ਅਫ਼ਸਰ ਨੇ, ਜਿਸ ਨੂੰ ਕਿ ਇਸ ਦਾ ਜ਼ਾਤੀ ਇਲਮ ਸੀ, ਮੈਨੂੰ ਸੰਨ 1947 ਦੇ ਆਰੰਭ ਵਿਚ, ਲਾਹੌਰ ਦੱਸਿਆ। ਸਿੱਖਾਂ ਦੀ ਇਹ ਮੰਗ ਕਿ ਅੰਗਰੇਜ਼ ਹਿੰਦੁਸਤਾਨ ਖ਼ਾਲੀ ਕਰ ਜਾਣ, ਬੜੀ ਹੋਛੀ ਸੀ, ਕਿਉਂਜੁ ਅੰਗਰੇਜ਼ ਤਾਂ ਪਹਿਲਾਂ ਹੀ ਆਪਣਾ ਬਿਸਤਰਾ ਬੋਰੀਆ ਬੰਨ੍ਹੀ, ਦੇਸੋਂ ਜਾਣ ਨੂੰ, ਉਤਾਵਲੇ ਬੈਠੇ ਸਨ । ਸੁਆਲ ਤਾਂ ਸੀ, ਸਿੱਖਾਂ ਦੇ ਕੁਝ ਬਣਨ ਦਾ। ਉਸ ਬਾਰੇ ਇਹ ਕਹਿਣਾ ਕਿ ਅਸੀਂ ਅੰਗਰੇਜ਼ਾਂ ਕੋਲੋਂ ਕੁਛ ਨਹੀਂ ਲੈਣਾ, ਜੋ ਮੰਗਾਂਗੇ ਕਾਂਗਰਸ ਕੋਲੋਂ ਮੰਗ ਕੇ ਲੈ ਲਵਾਂਗੇ, ਇਹੋ ਸਿੱਧ ਕਰਦਾ ਹੈ ਕਿ ਸਿੱਖ ਸੱਚੀਮੁੱਚੀਂ ਬੜੇ ਸਰਲ ਸੁਭਾ (naive) ਤੇ ਰਾਜਨੀਤੀ ਦੇ ਖੇਤਰ ਵਿਚ ਬਾਲਬੁੱਧਿ (immature) ਹਨ। ਜਿਸ ਨੇ ਦੇ ਕੇ ਚਲੇ ਜਾਣਾ ਹੈ, ਖੁੱਲ੍ਹੇ ਹੱਥ ਨਾਲ ਉਹ ਦਿੰਦਾ ਹੈ, ਜਿਸ ਲੈ ਕੇ ਕਾਬੂ ਕਰਨਾ ਹੈ, ਉਹ ਘੁੱਟੀ ਮੁੱਠ ਕਿਸੇ ਗੱਲੇ ਹੀ ਖੋਲ੍ਹਦਾ ਹੈ, ਇਹ ਰਾਜਸੀ ਮਨੋਵਿਗਿਆਨ ਦਾ ਊੜਾ ਐੜਾ ਹੈ। ਕੀ ਅਸਾਡੇ ਗੁਰੂ, ਅਸਾਨੂੰ ਨਹੀਂ ਦੱਸ ਗਏ ਕਿ ‘ਕੋਊ ਕਿਸੀ ਕੋ ਰਾਜ ਨ ਦੇ ਹੈ।’ ਮਜਬੂਰੀ ਕਾਰਨ ਰਾਜ ਦਿੱਤਾ ਜਾਂਦਾ ਹੈ । ਯਾ ਕਦੇ ਕਦੇ ਕੋਈ ਵਿਲਕਸ਼ਣ ਬੁੱਧੀ ਆਤਮਾ, ਦੂਰ-ਦ੍ਰਿਸ਼ਟੀ ਨਾਲ ਆਪਣਾ ਹਾਣ-ਲਾਭ ਵਿਚਾਰ ਕੇ, ਆਪੇ ਹੱਕ ਹੱਕੀ ਨੂੰ ਮੋੜ ਦਿੰਦੀ ਹੈ ਅਤੇ, ਸਾਡੇ ਵੱਡੇ ਭਰਾ, ਹਿੰਦੂ, ਜਿਥੇ ਤੀਖਣ ਬੁੱਧੀ ਅਤੇ ਬਣਿਕ ਚਤੁਰਾਈ ਲਈ ਮਸ਼ਹੂਰ ਹਨ, ਉਥੇ ਦੇਣ ਦਿਵਾਣ ਵੇਲੇ ਥੋੜ੍ਹਦਿਲੀ ਲਈ ਭੀ ਜਗਤ-ਪ੍ਰਸਿੱਧ ਹਨ। ਇਹ ਬਿਆਨ ਸਰਦਾਰ ਬਲਦੇਵ ਸਿੰਘ ਜੀ ਨੇ ਇਸ ਕਾਰਨ ਦਿੱਤਾ ਕਿ 6 ਦਸੰਬਰ ਦੀ ਸ਼ਾਮ ਨੂੰ, ਬ੍ਰਿਟਿਸ਼ ਅੰਗਰੇਜ਼ੀ ਸਰਕਾਰ ਦੇ ਇਕ ਬਹੁਤ ਵੱਡੇ ਤੇ ਬਾਰਸੂਖ਼ ਮੁਦੱਬਰ (Winston Churchil) ਵੱਲੋਂ ਇਹ ਸੁਨੇਹਾ ਆਇਆ ਕਿ ‘ਨਹਿਰੂ ਨੂੰ ਵਾਪਸ ਹਿੰਦੁਸਤਾਨ ਚਲੇ ਜਾਣ ਦਿਉ ਤੇ ਸਿੱਖਾਂ ਦਾ ਨੁਮਾਇੰਦਾ ਦੋ ਦਿਨ ਹੋਰ ਲੰਡਨ ਅਟਕ ਜਾਵੇ ਤਾਂ ਮੁਸਲਿਮ ਲੀਗ ਤੇ ਅੰਗਰੇਜ਼ਾਂ ਤੇ ਮਸ਼ਵਰੇ ਨਾਲ ਕੋਈ ਅਜਿਹਾ ਰਾਜਸੀ ਬਾਨ੍ਹਣੂੰ ਬੰਨ੍ਹਿਆ ਜਾ ਸਕਦਾ ਹੈ, ਜਿਸ ਨਾਲ ਕਿ ‘ਸਿੱਖ ਹਿੰਦੁਸਤਾਨ ਦੇ ਰਾਜਸੀ ਖੇਤਰ ਵਿਚ ਆਪਣੇ ਪੈਰਾਂ ’ਤੇ ਖੜੋ ਕੇ, ਵਿਸ਼ਵ ਇਤਿਹਾਸ ਵਿਚ ਆਪਣਾ ਕਿਰਦਾਰ ਭੁਗਤਾ ਸਕਣ। ਸਰਦਾਰ ਸਾਹਿਬ ਨੇ ਇਹ ਖ਼ੁਫ਼ੀਆ ਤੇ ਜ਼ਾਤੀ ਸੁਨੇਹਾ, ਝੱਟ ਨਹਿਰੂ ਜੀ ਦੇ ਕੰਨੀਂ ਪਾ ਦਿੱਤਾ, ਜਿਸ ਕਰਕੇ ਉਨ੍ਹਾਂ ਨੇ ਇਹ ਅਖ਼ਬਾਰੀ ਬਿਆਨ, ਆਪ ਤਿਆਰ ਕਰ ਕੇ, ਸਰਦਾਰ ਸਾਹਿਬ ਵੱਲੋਂ ਦਿਵਾਇਆ ਤੇ ਬਲਦੇਵ ਸਿੰਘ ਜੀ ਨੂੰ ਸਲਾਹ ਦਿੱਤੀ ਕਿ ਕੱਲ੍ਹ ਸਵੇਰੇ ਹੀ ਏਥੋਂ ਨਿਕਲ ਚੱਲੀਏ। ਮੇਰੇ ਅੰਗਰੇਜ਼ ਮਿੱਤਰ ਨੇ ਤਾਂ ਮੈਨੂੰ ਇਹ ਭੀ ਦੱਸਿਆ ਕਿ ਹਵਾਈ ਅੱਡੇ ਉੱਤੇ ਜਦੋਂ ਬਲਦੇਵ ਸਿੰਘ ਜੀ ਇਹ ਬਿਆਨ ਦੇ ਚੁੱਕੇ, ਤਾਂ ਨਹਿਰੂ ਜੀ ਨੇ ਪਹਿਲਾਂ ਬਲਦੇਵ ਸਿੰਘ ਜੀ ਨੂੰ ਜਹਾਜ਼ ‘ਤੇ ਚੜ੍ਹਨ ਲਈ ਪ੍ਰੇਰਿਆ ਤੇ ਮਗਰੋਂ, ਸਭ ਨਾਲੋਂ ਪਿੱਛੋਂ, ਆਪ ਚੜੇ
ਇਥੇ ਲੱਗਦੇ ਹੱਥ ਇਹ ਗੱਲ ਵੀ ਦੱਸ ਦੇਣੀ ਬਣਦੀ ਹੈ, ਕਿ ਜਦੋਂ ਸਰਦਾਰ ਬਲਦੇਵ ਸਿੰਘ ਜੀ ਕੈਬੀਨਿਟ ਮਿਸ਼ਨ ਦੇ ਮੈਂਬਰਾਂ ਨੂੰ ਦਿੱਲੀ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਦਾ ਮੈਂਬਰ ਬਣਨ ਤੋਂ ਪਹਿਲਾਂ, ਸਿੱਖਾਂ ਦੇ ਨੁਮਾਇੰਦੇ ਦੀ ਹੈਸੀਅਤ ਵਿਚ ਮਿਲੇ ਸਨ, ਤਾਂ ਉਥੇ ਜੋ ਗੱਲਬਾਤ ਸਿੱਖਾਂ ਬਾਰੇ ਹੋਈ, ਉਸ ਦਾ ਸਾਰੰਸ਼, ਜੋ ਮੇਰੇ ਕੰਨੀਂ ਉਸੇ ਵੇਲੇ ਪੁੱਜਾ ਸੀ, ਤੇ ਓਦੋਂ ਦਾ ਮੇਰੀਆਂ ਯਾਦਦਾਸ਼ਤਾਂ ਵਿਚ ਸਾਂਭਿਆ
ਪਿਆ ਹੈ, ਇਹ ਹੈ:
ਸਰ ਕ੍ਰਿਪਸ : ਸਰਦਾਰ ਸਾਹਿਬ, ਸਿੱਖਾਂ ਲਈ ਕੀ ਕਰੀਏ ? ਅਸਾਡੀ ਕੌਮ ਦੀ ਤੀਬਰ ਇੱਛਾ ਹੈ ਕਿ ਅਸੀਂ ਜਾਣ ਤੋਂ ਪਹਿਲਾਂ ਸਿੱਖਾਂ ਦਾ ਕੁਛ ਬਣਾ ਜਾਈਏ। ਸਰਦਾਰ ਸਾਹਿਬ : ਜੇ ਪਾਕਿਸਤਾਨ ਬਣਾਨਾ ਹੈ ਤਾਂ ਸਿੱਖ ਸਟੇਟ ਜ਼ਰੂਰ ਬਣੇ। ਸਰ ਪੈਥਿਕ ਲਾਰੰਸ : ਅਸੂਲਨ ਤਾਂ ਇਸ ਵਿਚ ਕੋਈ ਹਰਜ ਨਹੀਂ। ਪਰ ਕਿਥੇ ਬਣਾਈਏ ? ਔਹ ਨਕਸ਼ਾ ਲਟਕਦਾ ਹੈ, ਦੱਸੋ ਕਿਹੜੇ ਇਲਾਕੇ ਵਿਚ ਸਿੱਖ ਸਟੇਟ ਬਣਾ ਦੇਈਏ ?
ਸਰਦਾਰ ਸਾਹਿਬ: (ਚੁੱਪ)
ਸਰ ਕ੍ਰਿਪਸ : ਸਰਦਾਰ ਸਾਹਿਬ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਆਹ ਦੇਖੋ, ਹਿੰਦੁਸਤਾਨ ਦਾ ਨਕਸ਼ਾ ਲਟਕਦਾ ਹੈ। ਇਹ ਪੰਜਾਬ ਹੈ। ਜੇ ਬ੍ਰਿਟਿਸ਼ ਪਾਰਲੀਮੈਂਟ ਇਹ ਨਿਸ਼ਚਿਤ ਕਰ ਦੇਵੇ ਕਿ ਇਸ ਇਲਾਕੇ ਵਿਚ (ਇਉਂ ਕਹਿ ਕੇ, ਸਰ ਕ੍ਰਿਪਸ ਨੇ, ਸੋਟੀ ਨਾਲ, ਪਾਨੀਪਤ ਤੋਂ ਲੈ ਕੇ, ਨਨਕਾਣੇ ਸਾਹਿਬ ਦੇ ਇਲਾਕੇ ਦੇ ਦੁਆਲੇ ਲਕੀਰ ਪਾਈ) ਸਿੱਖਾਂ ਦੇ ਵਿਸ਼ੇਸ਼ ਅਧਿਕਾਰ ਰਾਖਵੇਂ ਹਨ ਅਤੇ ਭਾਵੇਂ ਇਹ ਇਲਾਕਾ ਕਿਸੇ ਪਾਸੇ ਭੀ ਜਾਵੇ, ਕੋਈ ਵਿਧਾਨ ਅਜਿਹਾ ਨਾ ਬਣੇ, ਜਿਹੜਾ ਇਸ ਇਲਾਕੇ ਬਾਰੇ,
ਸਿੱਖਾਂ ਦੀ ਮਰਜ਼ੀ ਦੇ ਵਿਰੁੱਧ ਬਣੇ ਤਾਂ ਕੀ ਇਹ ਸਿੱਖਾਂ ਨੂੰ ਮਨਜ਼ੂਰ ਹੈ ?
ਸਰਦਾਰ ਸਾਹਿਬ : ਨਹੀਂ, ਨਹੀਂ, ਮੇਰੀ ਕੌਮ ਤਾਂ ਜਿਹਲਮ ਤਕ ਰਾਜ ਮੰਗਦੀ ਹੈ। ਇਹ ਛੋਟਾ ਜਿਹਾ ਥਾਂ ਅਸਾਂ ਨਹੀਂ ਲੈਣਾ।
ਗਿਆਨੀ ਕਰਤਾਰ ਸਿੰਘ ਦੇ ਕੰਨੀਂ ਜਦੋਂ ਇਹ ਗੱਲਬਾਤ ਪਈ, ਉਨ੍ਹਾਂ ਨੇ ਮੇਰੇ ਸਾਹਮਣੇ ਦੁਹੱਥੜ ਆਪਣੇ ਮੱਥੇ ਉੱਤੇ ਤਿੰਨ ਵਾਰ ਮਾਰਿਆ।
9 ਦਸੰਬਰ, 1946 ਨੂੰ ਵਿਧਾਨ ਪ੍ਰੀਸ਼ਦ ਦੀ ਪਹਿਲੀ ਬੈਠਕ, ਬਾਬੂ ਰਾਜਿੰਦਰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਹਿਰੂ ਨੇ ਪਹਿਲਾ ਤੇ ਬੁਨਿਆਦੀ ਮਤਾ ਪੇਸ਼ ਕੀਤਾ, ਜਿਸ ਵਿਚ ਕਿਹਾ ਗਿਆ ਕਿ :
“ਅਸੀਂ ਆਪਣੇ ਵਿਧਾਨ ਵਿਚ, ਘੱਟ-ਗਿਣਤੀਆਂ ਤੇ ਪੱਛੜੀਆਂ ਜਾਤੀਆਂ ਆਦਿ ਦੀ ਪੂਰੀ ਪੂਰੀ ਰੱਖਿਆ ਦਾ ਪ੍ਰਬੰਧ ਕਰਾਂਗੇ । ਇਹ ਅਸਾਡਾ ਐਲਾਨ ਹੈ, ਦਿੱਤਾ ਹੋਇਆ ਬਚਨ ਹੈ ਅਤੇ ਸਾਰੇ ਸੰਸਾਰ ਦੇ ਰੂਬਰੂ ਕੀਤੀ ਹੋਈ ਪ੍ਰਤਿੱਗਿਆ ਹੈ। ਇਹ ਇਕਰਾਰਨਾਮਾ ਅਸੀਂ ਕਰੋੜਾਂ ਹਿੰਦੁਸਤਾਨੀਆਂ ਨਾਲ ਕਰ ਰਹੇ ਹਾਂ ਅਤੇ ਇਸ ਕਾਰਨ ਇਹ ਅਸਾਡੇ ਲਈ ਧਾਰਮਿਕ ਸੌਂਹ ਬਣ ਗਈ ਹੈ
ਇਹ ਸੌਂਹ, ਸੰਨ 1950 ਵਿਚ, ਹਿੰਦੁਸਤਾਨ ਦਾ ਵਿਧਾਨ ਬਣਾਨ ਵੇਲੇ, ਸਤਿਕਾਰੀ ਗਈ ਯਾ ਨਾ ? ਜਦੋਂ ਸਿੱਖਾਂ ਦੇ ਪ੍ਰਮੁੱਖ ਨੁਮਾਇੰਦੇ ਨੇ ਵਿਧਾਨ ਪ੍ਰੀਸ਼ਦ ਵਿਚ ਕਿਹਾ ਕਿ ‘ਸਿੱਖ ਇਸ ਵਿਧਾਨ ਨੂੰ ਨਹੀਂ ਮੰਨਦੇ ਹਨ, ਇਹ ਸਿੱਖਾਂ ਨਾਲ ਧੱਕਾ ਹੈ ਅਤੇ ਉਨ੍ਹਾਂ ਨਾਲ ਕੀਤੇ ਹੋਏ ਬਚਨਾਂ ਦੇ ਉਲਟ ਹੈ’, ਤਾਂ ਕਿਸੇ ਨੇ ਉਸ ਦੇ ਚੀਕ ਚਿਹਾੜੇ ਦਾ ਉੱਤਰ ਦੇਣਾ ਭੀ ਜ਼ਰੂਰੀ ਨਾ ਸਮਝਿਆ। ਕੀ ਇਸ ਦਾ ਕਾਰਨ ਇਹ ਹੈ ਕਿ 6 ਜੁਲਾਈ, 1946 ਨੂੰ ਨਹਿਰੂ ਜੀ ਨੇ, ਕਲਕੱਤੇ ਵਿਚ, ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਕੀਤੇ ਹੋਏ ਬਚਨ ਤੇ ਬੋਲੇ ਹੋਏ ਸ਼ਬਦ, ਸੰਬੋਧ, ਕਦੇ ਵੀ ਸਥਿਰ-ਅਰਥੀ ਨਹੀਂ ਹੁੰਦੇ ? ਉਨ੍ਹਾਂ ਦੇ ਅਰਥ ਉਹੋ ਹਨ, ਜੋ ਸਮਾਂ ਆਉਣ ਉੱਤੇ, ਡਾਢੀ ਧਿਰ ਕੱਢ ਲਵੇ ? ਮੁਸਲਮਾਨਾਂ ਨੇ ਤਾਂ ਨਹਿਰੂ ਜੀ ਦੀ ਇਹ ਭਾਵਾਰਥਨੀ ਟੀਕਾ ਪੱਲੇ ਬੰਨ੍ਹ ਲਈ ਤੇ ਉਨ੍ਹਾਂ ਨੇ ਇਕੋ ਹੱਠ ਦ੍ਰਿੜ੍ਹ ਕਰ ਲਿਆ ਕਿ ਵੱਖਰੇ ਹੋ ਕੇ ਆਪਣਾ ਵਿਧਾਨ ਆਪ ਬਣਾਉਣਾ ਹੈ, ਜਿਸ ਦੇ ਅਰਥ ਭੀ ਪਿੱਛੋਂ ਆਪ ਹੀ ਕੱਢਣਗੇ। ਪਰ ਸਿੱਖਾਂ ਨੂੰ ਗੁਰੂਆਂ ਦਾ ਬਖ਼ਸ਼ਿਆ ਹੋਇਆ ਗਿਆਨ ਵਿਸਰ ਚੁੱਕਾ ਸੀ, ‘ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥” ਵਾਕ ਕੇਵਲ ਮੂੰਹ ਵਿਚੋਂ ਨਿਕਲੀ ਹੋਈ ਹਵਾ ਹੈ, ਅਰਥ ਉਸ ਦੇ ਨਿਰਪੱਖ ਨਿਰਮਲ ਬੁੱਧੀ ਆਸ਼ਿਤ ਹਨ, ਅਤੇ ਭਾਵਾਰਥ, ਬੋਲਣ ਵਾਲੇ ਦੀ ਮਨ ਦੀਆਂ ਡੂੰਘਾਈਆਂ ਵਿਚ ਲੁਕਿਆ ਹੋਇਆ ਹੁੰਦਾ ਹੈ। ਜੇ ਕੇਵਲ ਇਹੋ ਊਣ ਸਿੱਖਾਂ ਵਿਚ ਹੁੰਦੀ ਤਾਂ ਭੀ ਕਦੇ ਕੋਈ ਤਰਸ ਕਰਕੇ, ਉਨ੍ਹਾਂ ਨਾਲ ਥੋੜ੍ਹਾ ਬਹੁਤ ਇਨਸਾਫ਼ ਕਰ ਦਿੰਦਾ, ਪਰ ਮੂਰਖ ਹੋ ਕੇ ਚਤੁਰ ਬਣੇ, ਉਸ ਦੀ ਚਤੁਰਾਈ ਕੌਣ ਚੱਲਣ ਦਿੰਦਾ ਹੈ ?
ਮੁਸਲਿਮ ਲੀਗ ਨੇ ਜਿਨ੍ਹਾਂ ਕਾਰਨਾਂ ਕਰ ਕੇ, ਕੈਬੀਨਿਟ ਮਿਸ਼ਨ ਦੀ ਸਕੀਮ ਅਤੇ ਇਸ ਵਿਚੋਂ ਉਪਜੇ ਹੋਏ ਵਿਧਾਨ ਪ੍ਰੀਸ਼ਦ ਦਾ ਬਾਈਕਾਟ ਕੀਤਾ ਸੀ, ਉਹ ਤਾਂ ਸਪੱਸ਼ਟ ਹੋ ਚੁੱਕੇ ਹਨ। ਪਰ ਸਿੱਖਾਂ ਨੇ ਭੀ ਇਸ ਸਕੀਮ ਨੂੰ ਰੱਦ ਕਰ ਦਿੱਤਾ ਅਤੇ ਅਕਾਲ ਤਖ਼ਤ ਸਾਹਮਣੇ ਇਕੱਠ ਕਰ ਕੇ, ਸੈਂਕੜੇ ਆਦਮੀਆਂ ਨੇ ਆਪਣੇ ਲਹੂ ਨਾਲ ਪ੍ਰਣ ਪੱਤਰ ਭਰੇ ਕਿ ਉਹ ਮਰਦੇ ਮਰਦੇ ਮਰ ਜਾਣਗੇ, ਪਰ ਕੈਬੀਨਿਟ ਮਿਸ਼ਨ ਦੀ ਸਕੀਮ, ਜਿਸ ਵਿਚ ਪੰਜਾਬ ਅਤੇ ਫ਼ਰੰਟੀਅਰ ਨੂੰ ਆਪਣਾ ਵੱਖਰਾ ਵਿਧਾਨ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਹੈ, ਨਹੀਂ ਚਾਲੂ ਹੋਣ ਦੇਣਗੇ। ਇਹ ਪ੍ਰਣ ਪੱਤਰ ਖੂਨ ਨਾਲ ਅਜੇ ਭਰੇ ਹੀ ਜਾ ਰਹੇ ਸਨ, ਕਿ ਦਿੱਲੀਓਂ ਸ. ਬਲਦੇਵ ਸਿੰਘ ਦਾ ਸੁਨੇਹਾ ਪੁੱਜਾ ਕਿ ਜੇ ਸਿੱਖਾਂ ਨੇ ਕੈਬੀਨਿਟ ਮਿਸ਼ਨ ਦਾ ਪਲਾਨ ਠੁਕਰਾ ਦਿੱਤਾ ਤਾਂ ਨਵੀਂ ਬਣਨ ਵਾਲੀ, ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ ਵਿਚ, ਅਕਾਲੀਆਂ ਦਾ ਬੰਦਾ ਨਹੀਂ ਲਿਆ ਜਾਵੇਗਾ ਤੇ ਕੋਈ ਹੋਰ ਸਿੱਖ ਲੀਡਰ ਲੈ ਲਿਆ ਜਾਵੇਗਾ। ਝਟ-ਪਟ ਫ਼ੌਰਨ, ਅਕਾਲ ਤਖ਼ਤ ਦੀ ਤੀਜੀ ਛੱਤ ਉੱਤੇ, ਜਿਥੇ ਸਿੱਖਾਂ ਨੂੰ ਅੰਮ੍ਰਿਤ ਤਿਆਰ ਕਰ ਕੇ ਛਕਾਇਆ ਜਾਂਦਾ ਹੈ, ਅਕਾਲੀ ਲੀਡਰਾਂ ਨੇ ਬੈਠਕ ਕਰ ਕੇ, ਇਕ ਤਾਰ ਦੇ ਦਿੱਤੀ ਕਿ ਸਿੱਖਾਂ ਨੂੰ ਕੈਬੀਨਿਟ ਮਿਸ਼ਨ ਦਾ ਪਲਾਨ ਮਨਜ਼ੂਰ ਹੈ। ਪ੍ਰਣ ਪੱਤਰਾਂ ’ਤੇ ਲਹੂ ਅਜੇ ਸੁੱਕਾ ਨਹੀਂ ਸੀ। ਇਹ ਉਹੋ ਅਕਾਲੀ ਹਨ, ਜਿਨ੍ਹਾਂ ਬਾਬਤ, ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਪੜ੍ਹੀਦਾ ਹੈ :
“ਅੰਮ੍ਰਿਤਸਰ ਸਨਮੁਖ ਦਰਬਾਰ,
ਅਕਾਲ ਬੁੰਗੇ ਬਹੈਂ ਤਖ਼ਤ ਮਝਾਰ।
ਸਿਰੋਂ ਪਰੇ ਉਨ ਡੇਰੇ ਰਹੈਂ, ‘ਅਕਾਲ,
ਅਕਾਲ’ ਵਹਿ ਮੁਖ ਤੇ ਕਹੈਂ।
ਹਠੀ, ਜਤੀ, ਔ ਜਪ ਤਪੀ, ਦਾਤੇ, ਪੂਰੇ ਸੂਰ,
ਆਵੈਂ ਪਾਸ ਸਰਦਾਰ ਤਹਿ ਵਹੁ ਰਹੈਂ ਆਪ ਮਗਰੂਰ।”
ਗੱਲ ਕੀ, ਇਸ ਵਿਧਾਨ ਪ੍ਰੀਸ਼ਦ ਵਿਚ ਸਿੱਖ ਤਾਂ ਝੱਖ ਮਾਰ ਕੇ ਜਾ ਵੜੇ, ਪਰ ਮੁਸਲਮਾਨ ਸ਼ਾਮਲ ਨਾ ਹੋਏ । ਇਸ ਕਰਕੇ, ਵਿਧਾਨ ਪ੍ਰੀਸ਼ਦ ਨੇ ਆਪਣੀਆਂ ਬੈਠਕਾਂ ਮੁਲਤਵੀ ਕਰ ਦਿੱਤੀਆਂ।
ਇਹ ਦੇਖ ਕੇ ਕਿ, ਮੁਸਲਮਾਨਾਂ ਤੇ ਹਿੰਦੂਆਂ ਦਾ ਝਗੜਾ ਕਿਵੇਂ ਭੀ ਨਹੀਂ ਸੁਲਝਦਾ, ਬਰਤਾਨਵੀ ਸਰਕਾਰ ਦੇ ਪ੍ਰਧਾਨ ਮੰਤਰੀ, ਮਿਸਟਰ ਅਟਲੀ ਨੇ, 20 ਫ਼ਰਵਰੀ 1947 ਨੂੰ ਐਲਾਨ ਕਰ ਦਿੱਤਾ ਕਿ ਅੰਗਰੇਜ਼, ਸੰਨ 1948 ਤੋਂ ਪਹਿਲਾਂ ਪਹਿਲਾਂ, ਹਿੰਦੁਸਤਾਨ ਦਾ ਰਾਜ ਭਾਗ, ਹਿੰਦੁਸਤਾਨੀ ਲੀਡਰਾਂ ਨੂੰ ਸੌਂਪ ਕੇ ਚਲੇ ਜਾਣਗੇ। ਨਾਲ ਹੀ ਇਹ ਫ਼ੈਸਲਾ ਕਰ ਦਿੱਤਾ ਕਿ, ਮਾਰਚ 1947 ਨੂੰ ਲਾਰਡ ਵੇਵਲ ਦੀ ਥਾਂ, ਜੰਗੀ ਲਾਟ, ਮਾਉਂਟਬੇਟਨ ਹਿੰਦੁਸਤਾਨ ਦੇ ਵਾਇਸਰਾਏ ਬਣ ਜਾਣਗੇ।
ਹਿੰਦੁਸਤਾਨ ਛੱਡਣ ਤੋਂ ਕੁਛ ਦਿਨ ਪਹਿਲਾਂ, ਲਾਰਡ ਵੇਵਲ ਨੇ ਨਹਿਰੂ ਜੀ ਨੂੰ ਮੁੜ ਪ੍ਰੇਰਨਾ ਕੀਤੀ, ਕਿ ਉਹ ਮੁਸਲਿਮ ਲੀਗ ਨੂੰ ਕਿਵੇਂ ਨਾ ਕਿਵੇਂ ਰਾਜ਼ੀ ਕਰ ਕੇ, ਵਿਧਾਨ ਪ੍ਰੀਸ਼ਦ ਵਿਚ ਲਿਆ ਬਿਠਾਉਣ ਅਤੇ ਨਹਿਰੂ ਜੀ ਨੇ ਬੜੇ ਸੁੰਦਰ ਤੇ ਭਿਬਯ ਸ਼ਬਦਾਂ ਵਿਚ ਇਕ ਹੋਰ ਬਿਆਨ ਦਿੱਤਾ, ਜਿਸ ਉੱਤੇ ਮਿਸਟਰ ਜਿਨਾਹ ਨੇ ਕੁਛ ਕਹਿਣੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਮੁਸਲਮਾਨ ਹਿੰਦੂਆਂ ਨਾਲ ਸਾਂਝਾ ਵਿਧਾਨ ਕਦਾਚਿਤ ਨਹੀਂ ਬਣਾਉਣਗੇ।
ਇਸ ਸਮੇਂ, ਬ੍ਰਿਟਿਸ਼ ਪਾਰਲੀਮੈਂਟ ਵਿਚ ਜੋ ਬਹਿਸ ਹੋਈ, ਉਸ ਵਿਚ ਚਰਚਿਲ ਨੇ ਕਿਹਾ:
“ਅਸੀਂ ਜੋ ਰਾਜ ਭਾਗ, ਰਾਜਸੀ ਹਿੰਦੀਆਂ ਦੇ ਹਵਾਲੇ ਕਰਨ ਲੱਗੇ ਹਾਂ, ਇਹ ਘਾਹ-ਫੂਸ ਦੇ ਬਣੇ ਹੋਏ ਬੰਦੇ ਹਨ, ਜਿਨ੍ਹਾਂ ਦਾ ਕੁਝ ਵਰ੍ਹਿਆਂ ਵਿਚ ਨਾਮ ਨਿਸ਼ਾਨ ਭੀ ਨਹੀਂ ਲੱਭਣਾ।”
ਮਾਰਚ 1947 ਦੇ ਪਹਿਲੇ ਹਫ਼ਤੇ, ਕਾਂਗਰਸ ਨੇ ਮਤਾ ਪਾਸ ਕੀਤਾ ਕਿ ਪੰਜਾਬ ਨੂੰ, ਮੁਸਲਿਮ ਪੰਜਾਬ ਤੇ ਗ਼ੈਰ-ਮੁਸਲਿਮ ਪੰਜਾਬ, ਦੋ ਹਿੱਸਿਆਂ ਵਿਚ ਵੰਡ ਦਿੱਤਾ ਜਾਵੇ ਤੇ ਇਉਂ ਹੀ ਬੰਗਾਲ ਦੀ ਤਕਸੀਮ ਦੀ ਮੰਗ ਕੀਤੀ ਗਈ। ਭਾਵ ਇਹ ਸੀ ਕਿ ਬੰਗਾਲ ਤੇ ਪੰਜਾਬ ਦੇ ਹਿੰਦੂ ਬਹੁਗਿਣਤੀ ਦੇ ਭਾਗ ਛੱਡ ਕੇ, ਮੁਸਲਿਮ ਲੀਗ, ਪਾਕਿਸਤਾਨ ਲੈ ਲਵੇ ।
ਮਾਰਚ ਦੇ ਅੰਤ ਵਿਚ, ਲਾਰਡ ਮਾਊਂਟਬੇਟਨ ਨੇ ਇਹ ਤਜਵੀਜ਼ ਵਲਾਇਤ ਭੇਜੀ ਕਿ ਅੰਗਰੇਜ਼ ਹਿੰਦੁਸਤਾਨ ਛੱਡਣ ਤੋਂ ਪਹਿਲਾਂ, ਮੁਲਕ ਦਾ ਵੰਡਾਰਾ ਕਰ ਜਾਣ।
ਇਸ ਸਮੇਂ, ਪੰਜਾਬ ਕੌਂਸਲ ਦੇ ਹਿੰਦੂ ਤੇ ਸਿੱਖ ਮੈਂਬਰ ਦਿੱਲੀ ਇਕੱਠੇ ਹੋਏ ਤੇ ਉਨ੍ਹਾਂ ਨੇ ਸਰਵ-ਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਦਾ ਕਲਿਆਣ ਇਸੇ ਵਿਚ ਹੈ ਕਿ ਪੰਜਾਬ ਦੀ ਵੰਡ ਕਰ ਕੇ, ‘ਸਿੱਖਾਂ ਦੇ ਵਿਸ਼ੇਸ਼ ਹੱਕਾਂ ਦੀ ਰੱਖਿਆ ਲਈ ਵਿਧਾਨਕ ਪ੍ਰਬੰਧ, ਭਲੀ ਪ੍ਰਕਾਰ ਕੀਤਾ ਜਾਵੇ।’
15 ਅਗਸਤ, ਸੰਨ 1947 ਤੋਂ ਪਿੱਛੋਂ, ਕੋਈ ਹਿੰਦੂ ਨੇਤਾ, ਇਸ ਮਤੇ ਉੱਤੇ ਅਮਲ ਕਰਨਾ ਤਾਂ ਇਕ ਪਾਸੇ ਰਿਹਾ, ਇਸ ਦੀ ਗੱਲ ਕਰਨ ਨੂੰ ਭੀ ਤਿਆਰ ਨਹੀਂ ਸੀ । ਜਿਹੜਾ ਇਹ ਕਥਾ ਛੇੜੇ, ਉਹ ‘ਫ਼ਿਰਕੂ’, ‘ਪਿਛਾਂਹ-ਖਿੱਚੂ’ ਤੇ ਗਰਦਨ-ਜ਼ਦਨੀ ਮ੍ਰਿਤੂ ਦੰਡਾਧਿਕਾਰੀ ਬਣਾ ਦਿੱਤਾ ਜਾਂਦਾ ਹੈ।
ਲੋ ਵੁਹ ਭੀ ਕਹਿਤੇ ਹੈਂ ਕਿ ਯਹ ਬੇ ਨੰਗੋ ਨਾਮ ਹੈ, ਯੂੰ ਜਾਨਤਾ ਅਗਰ ਤੋ ਲੁਟਾਤਾ ਨ ਘਰ ਕੋ ਮੈਂ
9 ਮਈ, ਸੰਨ 1947, ਵਲੈਤੋਂ, ਲਾਰਡ ਮਾਊਂਟਬੇਟਨ ਦੀਆਂ ਤਜਵੀਜ਼ਾਂ ਮਨਜ਼ੂਰ ਹੋ ਕੇ ਆ ਗਈਆਂ ਅਤੇ 17 ਮਈ ਨੂੰ ਵਾਇਸਰਾਏ ਨੇ ਪੰਡਿਤ ਨਹਿਰੂ, ਪਟੇਲ, ਜਿਨਾਹ, ਲਿਆਕਤ ਅਲੀ ਅਤੇ ਸਰਦਾਰ ਬਲਦੇਵ ਸਿੰਘ ਨੂੰ ਸਲਾਹ ਮਸ਼ਵਰੇ ਲਈ ਬੁਲਾ ਭੇਜਿਆ।
ਇਨ੍ਹਾਂ ਦਿਨਾਂ ਵਿਚ ਹੀ, ਮਈ ਸੰਨ 1947 ਵਿਚ, ਮਿਸਟਰ ਜਿਨਾਹ ਨੇ ਦੋ ਭਰਪੂਰ ਯਤਨ, ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ, ਸਰ ਯਾਦਵਿੰਦਰ ਸਿੰਘ ਨੂੰ ਮਿਲ ਕੇ, ਮੁਸਲਮਾਨਾਂ ਤੇ ਸਿੱਖਾਂ ਵਿਚਕਾਰ ਪੱਕਾ ਸਹਿਯੋਗ ਕਰਾਉਣ ਦੇ ਕੀਤੇ, ਜਿਨ੍ਹਾਂ ਨਾਲ ਕਿ ਮੇਰੇ ਦੂਰ ਨੇੜੇ ਦੇ ਸੰਬੰਧ ਹਨ ਅਤੇ ਜੋ ਵਾਕਿਆਤ ਅੱਜ ਤਕ ਮੇਰੀ ਯਾਦਦਾਸ਼ਤ ਵਿਚ ਸਾਂਭੇ ਪਏ ਹਨ :
ਮਈ, ਸੰਨ 1947 ਵਿਚ, ਮਿਸਟਰ ਜਿਨਾਹ ਲਾਹੌਰ ਆਏ ਤੇ ਮੈਂ ਉਦੋਂ ਲਾਹੌਰ ਹੀ ਸੀ। ਉਹ ਮਾਸਟਰ ਤਾਰਾ ਸਿੰਘ ਨੂੰ ਮਿਲ ਕੇ, ਇਹ ਤਜਵੀਜ਼ ਕਬੂਲ ਕਰਵਾਉਣਾ ਚਾਹੁੰਦੇ ਸਨ :
(1) ਪੰਜਾਬ ਨਾ ਵੰਡਿਆ ਜਾਵੇ ਤੇ ਪਾਕਿਸਤਾਨ ਦਾ ਭਾਗ ਬਣੇ ਅਤੇ ਮੁਸਲਿਮ ਤਸਲੀਮ ਕਰਦੇ ਹਨ ਕਿ ਰਾਵੀ ਤੋਂ ਲੈ ਕੇ ਜਮੁਨਾ ਤਕ ਦਾ ਮੁਲਕ ਸਿੱਖਾਂ ਦੀ ਪਿਤ੍ਰੀ-ਭੂਮੀ ਹੈ ਅਤੇ ਇਉਂ ਸਿੱਖ, ਪਾਕਿਸਤਾਨ ਵਿਚ ਅੰਤ੍ਰਜਾਤੀ (Sub-nation) ਹਨ, ਜਿਨ੍ਹਾਂ ਦੇ ਕਿ ਆਪਣੀ ਪਿਤ੍ਰੀ-ਭੂਮੀ ਵਿਚ ਵਿਸ਼ੇਸ਼ ਅਧਿਕਾਰ, ਅੰਦਰੂਨੀ ਆਜ਼ਾਦੀ (Internal Autonomy) ਦੇ ਹਨ।
(2) ਪੰਜਾਬ ਵਿਚ 33 ਫ਼ੀਸਦੀ ਸੀਟਾਂ ਸਿੱਖਾਂ ਦੀਆਂ ਰਾਖਵੀਆਂ ਤੇ ਸਾਰੇ ਪਾਕਿਸਤਾਨ ਵਿਚ 20 ਫ਼ੀਸਦੀ ਰਾਖਵੇਂ ਹੱਕ ਤੇ ਸੀਟਾਂ ਸਿੱਖਾਂ ਲਈ ਮੁਸਲਮਾਨ ਪੱਕੇ ਤੌਰ ‘ਤੇ ਮੰਨਦੇ ਹਨ। ਪਾਕਿਸਤਾਨ ਦੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟਾਂ ਵਿਚ ਭੀ।
(3) ਪੰਜਾਬ ਦਾ ਗਵਰਨਰ ਯਾ ਮੁੱਖ ਮੰਤਰੀ, ਇਕ ਹਮੇਸ਼ਾ ਸਿੱਖ ਰਹੇਗਾ।
(4) ਪਾਕਿਸਤਾਨ ਦੀ ਫ਼ੌਜ ਵਿਚ, ਸਿੱਖ ਹਮੇਸ਼ਾ 40 ਫ਼ੀਸਦੀ ਭਰਤੀ ਕੀਤੇ ਜਾਣਗੇ ਅਤੇ ਫ਼ੌਜੀ ਹਾਈ ਕਮਾਨ ਵਿਚ ਵੀ ਇਹੋ ਤਨਾਸਬ ਸਿੱਖਾਂ ਦਾ ਰਹੇਗਾ।
(5) ਪਾਕਿਸਤਾਨ ਵਿਚ ਕੋਈ ਕਾਨੂੰਨ ਯਾ ਵਿਧਾਨ, ਜਿਸ ਨੂੰ ਕਿ ਸਿੱਖ ਬਹੁ-ਸੰਮਤੀ ਨਾਲ ਕਹਿਣ ਕਿ ਸਿੱਖਾਂ ਦੇ ਬਰਖ਼ਿਲਾਫ਼ ਵਿਤਕਰੇ ਭਰਿਆ ਹੈ, ਪਾਸ ਹੋ ਕੇ ਲਾਗੂ ਨਹੀਂ ਹੋ ਸਕੇਗਾ, ਜਿਤਨਾ ਚਿਰ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਕੋਰਟ ਇਹ ਨਾ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉੱਤੇ ਕੋਈ ਅਸਰ ਸਿੱਧਾ ਨਹੀਂ ਪੈਂਦਾ।
ਮੈਂ ਪੁੱਛਿਆ, “ਤੁਸੀਂ ਸਿੱਖਾਂ ਨੂੰ ਨਾਲ ਰਲਾਉਣ ਲਈ ਕਿਉਂ ਕਾਹਲੇ ਹੋ ?” ਉੱਤਰ ਮਿਲਿਆ, “ਜੇ ਸਿੱਖ ਮੁਸਲਮਾਨਾਂ ਨਾਲ ਰਲ ਕੇ ਰਹਿਣਾ ਮੰਨ ਲੈਣ, ਤਾਂ ਨਾ ਪੰਜਾਬ ਦੀ ਤਕਸੀਮ ਹੋਵੇਗੀ ਅਤੇ ਨਾ ਬੰਗਾਲ ਦੀ। ਹਿੰਦੂਆਂ ਨੂੰ ਹਿੰਦੁਸਤਾਨ ਜੁ ਮਿਲਣਾ ਹੈ, ਇਸ ਲਈ ਉਹ ਪੰਜਾਬ ਤੇ ਬੰਗਾਲ ਦੀ ਤਕਸੀਮ ਤਿੰਨ ਕਾਲ ਅੰਗਰੇਜ਼ਾਂ ਕੋਲੋਂ ਨਹੀਂ ਮੰਨਵਾ ਸਕਦੇ। ਇਹ ਪ੍ਰਾਂਤਕ ਤਕਸੀਮ ਹੋਵੇਗੀ, ਤਾਂ ਸਿੱਖਾਂ ਦੇ ਕਹੇ ‘ਤੇ, ਅਤੇ ਸਿੱਖਾਂ ਦਾ ਹੀ ਲਿਹਾਜ਼ ਕਰ ਕੇ। ਇਹ ਤਕਸੀਮ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜ ਦੇਵੇਗੀ ਤੇ ਪਾਕਿਸਤਾਨ ਦਾ ਲੱਕ। ਇਸ ਨੂੰ ਰੋਕਣ ਲਈ ਮੁਸਲਮਾਨ ਉਤਾਵਲੇ ਹਨ।”
ਸੰਨ 1947 ਦੇ ਚੜ੍ਹਾਅ ਦੀ ਗੱਲ ਹੈ, ਮੈਂ ਲਾਹੌਰ ਵਿਚ, ਮਿਸਟਰ ਜਿਨਾਹ ਨੂੰ ਕਿਹਾ, “ਸਿੱਖ ਮੁਸਲਿਮ ਬਹੁਗਿਣਤੀ ਦੇ ਰਾਜ ਤੋਂ ਬਹੁਤੇ ਤ੍ਰਭਕਦੇ ਹਨ। ਇਸ ਬਾਰੇ ਸਿੱਖਾਂ ਦਾ ਪਿਛਲਾ ਤਜਰਬਾ ਕੋਈ ਬਹੁਤਾ ਹੱਛਾ ਨਹੀਂ।” ਮੁਸਕਰਾ ਦੇ ਉੱਤਰ ਦਿੱਤੋ ਨੇ, “ਤ੍ਰਭਕਣਾ ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ। ਸਿੱਖਾਂ ਨਾਲ ਸਾਂਝ ਪਾ ਕੇ ਜਿਹੜਾ ਪਾਕਿਸਤਾਨ ਬਣੇਗਾ, ਉਸ ਦਾ ਪਹਿਲਾ ਕਾਨੂੰਨ ਇਹੋ ਬਣਨਾ ਹੈ ਕਿ ਪਾਕਿਸਤਾਨ ਵਿਚ, ਸਿੱਖਾਂ ਦਾ ਧਰਮ, ਗੁਰਦੁਆਰੇ, ਜ਼ਮੀਨਾਂ, ਜਾਇਦਾਦਾਂ, ਜਾਨ, ਮਾਲ ਵਿਸ਼ੇਸ਼ ਤੌਰ ‘ਤੇ ਸੁਰੱਖਿਅਤ ਹਨ। ਪਾਕਿਸਤਾਨ ਸਥਾਪਤ ਹੋਣ ਤੋਂ ਛੇ ਮਹੀਨੇ ਦੇ ਅੰਦਰ-ਅੰਦਰ ਪਾਕਿਸਤਾਨ ਵਿਚ ਵੱਸਦੇ ਹਿੰਦੂਆਂ ਨੇ ਆਪਣੇ ਆਪ ਨੂੰ ਸਿੱਖ ਲਿਖਵਾ ਦੇਣਾ ਹੈ, ਜਿਸ ਨਾਲ, ਪਾਕਿਸਤਾਨ ਵਿਚ, ਸਿੱਖ ਬਹੁ-ਗਿਣਤੀ ਹੋ ਜਾਣੇ ਹਨ ਅਤੇ ਮੁਸਲਮਾਨ ਘੱਟ-ਗਿਣਤੀ। ਇਉਂ, ਪਾਕਿਸਤਾਨ ਖ਼ਤਮ ਹੋ ਜਾਏਗਾ ਅਤੇ ਖ਼ਾਲਿਸਤਾਨ ਬਣ ਜਾਵੇਗਾ।”
ਮੈਂ ਮਿਸਟਰ ਜਿਨਾਹ ਦੀ ਮਰਮੱਗਯ ਅਤੇ ਵਿਲਕਸ਼ਣ ਬੁੱਧੀ ਉੱਤੇ ਚਕ੍ਰਿਤ ਰਹਿ ਗਿਆ।
ਇਹ ਗੱਲ ਮੈਂ ਦੋ ਉੱਚ ਕੋਟੀ ਦੇ ਅਕਾਲੀ ਲੀਡਰਾਂ ਨਾਲ ਕੀਤੀ। ਉੱਤਰ ਮਿਲਿਆ: ‘ਹੀਂ, ਹੀਂ, ਹੀਂ, ਹੀਂ, ਹਾ, ਹਾ, ਹਾ, ਹਾ।’
ਭਰਤਰਿ ਹਰਿ ਦਾ ਵਾਕ ਹੈ :
ਸ਼ਕਯੋ ਵਾਰਸਿਤੁੰ ਜਲੇਨ, ਹੁਤਭੁਕ ਛਤ੍ਰਣ ਸੂਰਯਾਤਪੋ, ਨਾਗੇਂਦੋ, ਨਿਸ਼ਤਾਂਕੁਸ਼ੇਨ, ਸਮਦੋ ਦੰਡੇਣ ਗੋਗਰਧਭੌ। ਵਯਾਧਿਰਭੇਸ਼ਜਸੰਹਸ਼ ‘ਚ, ਵਿਵਿਧੈਰ ਮੰਤ੍ਰ ਪ੍ਰਯੋਗੈਰ ਵਿਸ਼, ਸਰਵਸਯ ਔਸ਼ਧਮ ਅਸਤਿ, ਸ਼ਾਸਤ੍ਰ ਵਿਹਿਤੰ ਮੂਰਖਸਯ ਨਾਸਤੌਸ਼ਧਮ॥
(ਨੀਤਿਸ਼ਤਕਮ, 11)
(ਜੈਸੇ ਹਮ ਜਲ ਦੁਆਰਾ ਅਗਨੀ ਕੋ ਸ਼ਾਂਤ ਕਰ ਸਕਤੇ ਹੈਂ, ਛਤਰੀ ਸੇ ਸੂਰਯ ਕੇ ਤੇਜ ਕੋ ਰੋਕ ਸਕਤੇ ਹੈਂ, ਮਸਤ ਹਾਥੀ ਕੋ ਤੀਖੇ ਅੰਕੁਰ ਸੇ ਕਾਬੂ ਕਰ ਸਕਤੇ ਹੈਂ, ਪਸ਼ੂਓਂ ਕੋ ਲਾਠੀ ਸੇ ਭੈਭੀਤ ਕਰ ਸਕਤੇ ਹੈਂ, ਅਨੇਕ ਪ੍ਰਕਾਰ ਕੇ ਰੋਗੋਂ ਕੋ ਔਸ਼ਧੀਓਂ ਸੇ ਸ਼ਾਂਤ ਕਰ ਸਕਤੇ ਹੈਂ, ਇਸੀ ਪ੍ਰਕਾਰ ਸਭ ਉੱਪਦੋਂ ਕੀ ਔਸ਼ਧੀਆਂ ਗ੍ਰੰਥੋਂ ਮੇਂ ਲਿਖੀ ਹੂਈ ਹੈਂ, ਪ੍ਰੰਤੂ ਮੂਰਖ ਕੀ ਮੂਰਖਤਾ ਨਸ਼ਟ ਕਰਨੇ ਕੀ ਕੋਈ ਵਿਧੀ ਕਿਸੀ ਗ੍ਰੰਥ, ਸ਼ਾਸਤ੍ਰ ਮੇਂ ਨਹੀਂ ਲਿਖੀ ਹੈ।)
ਇਹ ਤਜਵੀਜ਼ਾਂ ਮੈਨੂੰ ਚੰਗੀਆਂ ਲੱਗੀਆਂ ਤੇ ਮੇਰੀ ਇਹ ਰਾਏ ਸੀ ਕਿ ਇਸ ਨਾਲ, ਸਾਰੇ ਹਿੰਦੁਸਤਾਨ ਦਾ, ਹਿੰਦੂਆਂ ਤੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਭੀ ਭਲਾ ਹੋਵੇਗਾ ਅਤੇ ਸੰਯੁਕਤ ਹਿੰਦੁਸਤਾਨ ਦੀ ਆਤਮਕ ਸਾਲਮੀਅਤ ਬਚੀ ਰਹੇਗੀ। ਮੈਂ ਆਪ ਤਾਂ ਅੱਗੇ ਨਾ ਹੋਇਆ, ਪਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਦੋ ਸੱਜਣਾਂ ਰਾਹੀਂ, ਮਿਸਟਰ ਜਿਨਾਹ ਤੇ ਮਾਸਟਰ ਤਾਰਾ ਸਿੰਘ ਨੂੰ ਮਿਲਾਣ ਦਾ ਸਮਾਂ ਨੀਯਤ ਕੀਤਾ ਗਿਆ । ਇਕ ਕੋਠੀ ਵਿਚ, 11 ਵਜੇ ਸਵੇਰੇ, ਮੁਲਾਕਾਤ ਹੋਣੀ ਸੀ ਤੇ ਮਾਸਟਰ ਜੀ ਉਥੇ ਦਸ ਵਜੇ ਹੀ ਪਹੁੰਚ ਗਏ। ਉਨ੍ਹਾਂ ਨੂੰ ਸਾਰੀ ਗੱਲਬਾਤ ਦੱਸੀ ਗਈ ਤੇ ਉਹ ਗੱਲਬਾਤ ਕਰਨ ਉੱਤੇ ਰਾਜ਼ੀ ਭੀ ਜਾਪਦੇ ਸਨ, ਪਰ ਪੌਣੇ ਗਿਆਰਾਂ ਵਜੇ, ਉਨ੍ਹਾਂ ਦੇ ਮਨ ਵਿਚ ਕੋਈ ਤੌਖਲਾ ਉਠਿਆ ਤੇ ਫੁਰਨਾ ਫੁਰਿਆ, ਜਿਸ ਕਰਕੇ, ਉਹ ਕੋਠੀ ਦੇ ਪਿਛਲੇ ਨਕਰਾਂ ਵਾਲੇ ਰਾਹ, ਵਿਚੋਂ ਨਿਕਲ ਕੇ, ਮਿਸਟਰ ਜਿਨਾਹ ਦੇ ਪਹੁੰਚਣ ਤੋਂ ਦਸ ਮਿੰਟ ਪਹਿਲਾਂ ਖਿਸਕ ਗਏ।
ਕੁਛ ਦਿਨਾਂ ਪਿੱਛੋਂ, ਮੈਂ ਮਾਸਟਰ ਜੀ ਤੋਂ ਇਸ ਬਾਬਤ ਪੁੱਛਿਆ ਤਾਂ ਕਹਿਣ ਲੱਗੇ, “ਮੁਸਲਮਾਨਾਂ ਨਾਲ ਅਸਾਡੀ ਸੁਲਹ ਨਹੀਂ ਹੋ ਸਕਦੀ। ਇਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਸੀ ।” ਮੈਂ ਕਿਹਾ, “ਜਿਸ ਦੇ ਸਾਹਿਬਜ਼ਾਦੇ ਸਰਹਿੰਦ ਵਿਚ ਕੰਧੀਂ ਚਿਣੇ ਗਏ ਸੀ, ਉਹ ਤਾਂ ਔਰੰਗਜ਼ੇਬ ਨਾਲ ਗੱਲਬਾਤ ਰਾਹੀਂ ਸੁਲਹ ਕਰਨ ਨੂੰ ਹਰ ਵੇਲੇ ਤਿਆਰ ਸੀ।”
ਫੇਰ ਕਹਿਣ ਲੱਗੇ, “ਪੋਠੋਹਾਰ ਵਿਚ ਜੋ ਕੁਛ ਹੋਇਆ ਹੈ, ਉਸ ਪਿੱਛੋਂ ਸਾਡੀ ਮੁਸਲਮਾਨਾਂ ਨਾਲ ਕੀ ਸਾਂਝ ਰਹਿ ਗਈ ?” ਇਹ ਗੱਲ ਮੇਰੀ ਸਮਝ ਵਿਚ ਆ ਗਈ। ਮਾਰਚ 1947 ਵਿਚ, ਮੁਸਲਮਾਨਾਂ ਨੇ, ਬਿਨਾਂ ਕਾਰਨ, ਸੋਚੀ ਸਮਝੀ ਪਲਾਨ ਅਨੁਸਾਰ, ਹਜ਼ਾਰਾਂ ਸਿੱਖ, ਇਸਤ੍ਰੀਆਂ, ਮਰਦ, ਬੱਚੇ, ਪੋਠੋਹਾਰ ਦੇ ਇਲਾਕੇ ਵਿਚ, ਬੜੀ ਬੇਦਰਦੀ ਨਾਲ ਮਾਰ ਸੁੱਟੇ ਸਨ। ਇਸ ਕਿਸਮ ਦੇ ਦਰਿੰਦਾ ਸੁਭਾ ਲੋਕਾਂ ਨਾਲ ਝਟਪਟ ਕੋਈ ਸਮਝੌਤਾ ਕਰਨਾ ਕਠਨ ਸੀ । ਪਰ ਅਸੰਭਵ ਨਹੀਂ ਸੀ । ਕਿਉਂਜੁ, ਸੱਚੀ ਗੱਲ, ਜੋ ਕਹਿਣੀ ਹੀ ਯੋਗ ਹੈ, ਇਹ ਹੈ ਕਿ ਅਸਾਡੇ ਭਾਈ, ਮੁਸਲਮਾਨ ਪੰਜਾਬੀ ਤੇ ਪਠਾਣ, ਬਿਲੋਚ ਆਦਿ ਦਰਿੰਦਾ ਸੁਭਾ ਜੇ ਹਨ ਤਾਂ ਉਨ੍ਹਾਂ ਵਿਚ ਅਨੇਕ ਗੁਣ ਭੀ ਹਨ। ਜਿਨ੍ਹਾਂ ਦੀ ਭਰਪੂਰ ਪ੍ਰਸੰਸਾ ਨਾ ਕਰਨੀ ਸਿੱਖਾਂ ਨੂੰ ਸੋਭਦੀ ਨਹੀਂ ਅਤੇ ਸਿੱਖਾਂ ਲਈ ਹਾਨੀਕਾਰਕ ਭੀ ਹੈ। ਪਹਿਲੀ ਗੱਲ ਤਾਂ ਇਹ ਕਿ, ਮੁਸਲਮਾਨਾਂ ਦੀ ਸਿਆਸੀ ਸੂਝਬੂਝ ਤੇ ਲੌਕਿਕ ਬੁੱਧੀ ਸਿੱਖਾਂ ਨਾਲੋਂ ਕਿਤੇ ਉੱਚ-ਪੱਧਰੀ ਹੈ। ਸੰਨ 1947 ਦੀਆਂ ਘਟਨਾਵਾਂ ਪਿੱਛੋਂ, ਇਹ ਤਸਲੀਮ ਕਰਨਾ ਹੀ ਚਾਹੀਏ । ਦੂਜੇ, ਬਹੁਤ ਸਾਰੀਆਂ ਇਨਸਾਨੀ ਖ਼ੂਬੀਆਂ ਇਨ੍ਹਾਂ ਮੁਸਲਮਾਨਾਂ ਵਿਚ, ਵਿਸ਼ੇਸ਼ ਗੁਣ ਹਨ, ਜਿਹਾ ਕਿ ਅੰਗ-ਪਾਲਣਾ, ਸਾਰਥੀ ਧਰਮ, ਮਿੱਤ੍ਰਤਾ ਨਿਭਾਉਣੀ, ਸੁਹਿਰਦਤਾ ਅਤੇ ਦਿਲ-ਨਿਵਾਜੀ ਦਾ ਸਲੀਕਾ, ਮਨ ਮੋਹ ਲੈਣ ਦਾ ਢੰਗ, ਪਿਆਰ ਮੁਹੱਬਤ ਦੀ ਵਿਧੀ ਤੇ ਵਜ਼ਅਦਾਰੀ ਮੁਸਲਮਾਨਾਂ ਦੇ ਖੂਨ ਵਿਚ ਹੈ, ਜਿਸ ਨੂੰ ਥੋੜ੍ਹਦਿਲੀ, ਪੈਸਾ-ਪ੍ਰਸਤੀ ਤੇ ਖ਼ੁਦਗ਼ਰਜ਼ੀ ਦੀ ਪਾਹ ਛੇਤੀ ਛੇਤੀ ਨਹੀਂ ਚੜ੍ਹਦੀ। ਉਹ ਸਿੱਖਾਂ ਲਈ ਖੂੰਖ਼ਾਰ ਤੇ ਬੇਦਰਦ, ਦੀਨੀ ਤੁਅੱਸਬ, ਮਜ਼ਹਬੀ ਜਨੂੰਨ ਹੇਠਾਂ ਯਾ ਭੈ-ਭੀਤ, ਖ਼ੌਫ਼ਜਦਹ ਹੋ ਕੇ ਹੀ ਬਣਦੇ ਹਨ, ਉਂਜ ਸਾਧਾਰਣ ਤੌਰ ‘ਤੇ ਨਹੀਂ। ਅਸਾਡੇ ਸਿੱਖਾਂ ਦੇ ਸਾਹਿਤ ਵਿਚ ਮੁਸਲਮਾਨਾਂ ਦੀ ਦਰਿੰਦਗੀ ਬਾਬਤ ਜੋ ਇਸ਼ਾਰੇ ਹਨ : ‘ਤੁਰਕ ਧਰਮ ਮੇਂ ਦਯਾ ਅਭਾਵ’, ਆਦਿਕ, ਉਹ ਇਸੇ ਭਾਵਾਰਥ ਦੇ ਹਨ। ਮਾਰਚ, ਸੰਨ 1947 ਵਿਚ, ਪੋਠੋਹਾਰ ਵਿਚ ਜੋ ਸਿੱਖਾਂ ਵਿਰੁੱਧ ਖੂੰਖ਼ਾਰੀ, ਮੁਸਲਮਾਨਾਂ ਨੇ ਦਿਖਾਈ, ਉਹ ਬਹੁਤ ਹੱਦ ਤਕ, ਸਿੱਖਾਂ ਕੋਲੋਂ ਭੈਭੀਤ ਹੋ ਕੇ ਕੀਤੀ, ਜਿਵੇਂ ਸੱਪ, ਸ਼ੀਂਹ ਆਦਿ ਦਰਿੰਦੇ ਹਮਲਾ ਕਰਦੇ ਤੇ ਡੰਗ ਮਾਰਦੇ ਹਨ, ਡਰ ਕੇ, ਐਵੇਂ ਸਹਿਜ-ਸੁਭਾ ਨਹੀਂ। ਇਹ ਸੱਚਾਈ ਅੱਖੋਂ ਓਹਲੇ ਕਰਨਾ ਕਿਵੇਂ ਭੀ ਯੋਗ ਨਹੀਂ।
ਸੰਨ 1932 ਦੀ ਗੱਲ ਹੈ ਕਿ ਇਨ੍ਹਾਂ ਸਤਰਾਂ ਦਾ ਲਿਖਾਰੀ, ਚੌਧਰੀ ਬਰਕਤ ਅਲੀ, ਪਾਕਿਸਤਾਨ ਦੀ ਮੰਗ ਦਾ ਅਸਲੀ ਮੁੱਦਈ, ਖ੍ਵਾਜਾ ਅਬਦੁਲ ਰਹੀਮ (ਆਈ.ਸੀ.ਐੱਸ.) ਅਤੇ ਸ੍ਰੀ ਸ਼ਾਂਤੀ ਸਰੂਪ ਧਵਨ, ਜੋ ਪਿੱਛੋਂ ਅਲਾਹਾਬਾਦ ਵਿਚ ਬੈਰਿਸਟਰੀ ਕਰਦੇ ਰਹੇ ਅਤੇ ਉਥੇ ਹਾਈਕੋਰਟ ਦੇ ਜੱਜ ਭੀ ਰਹੇ ਅਤੇ ਨਹਿਰੂ ਪਰਿਵਾਰ ਦੇ ਬੜੇ ਨਿਕਟਵਰਤੀ ਭੀ, ਅਸੀਂ ਚਾਰੇ ਯੂਨੀਵਰਸਿਟੀ ਦੇ ਵਿਦਿਆਰਥੀ, ਕੈਮਬ੍ਰਿਜ ਵਿਚ, ਇਕੱਠੇ ਚਾਹ ਪੀ ਰਹੇ ਸਾਂ ਕਿ ‘ਪਾਕਿਸਤਾਨ’ ਦੀ ਗੱਲ ਛਿੜ ਪਈ। ਸ਼ਾਂਤੀ ਸਰੂਪ ਧਵਨ, ਡੇਰਾ ਇਸਮਾਈਲ ਖ਼ਾਨ ਦੇ ਇਲਾਕੇ ਦੇ ਵਸਨੀਕ ਹਿੰਦੂ ਸਨ ਅਤੇ ਉਨ੍ਹਾਂ ਨੂੰ ਚੌਧਰੀ ਬਰਕਤ ਅਲੀ ਕਹਿਣ ਲੱਗੇ, “ਲਾਲਾ ਜੀ, ਤੁਸੀਂ ਅਸਾਨੂੰ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਪਾਕਿਸਤਾਨ ਤਾਂ ਦੇਣਾ ਹੀ ਪਵੇਗਾ।” ਧਵਨ ਸਾਹਿਬ ਨੇ ਉੱਤਰ ਦਿੱਤਾ, “ਮੈਂ ਮੰਨਦਾ ਹਾਂ ਕਿ ਜੇ ਕੋਈ ਮੁਸਲਮਾਨ ਮੇਰੇ ਘਰ ਆ ਵੜੇ ਅਤੇ ਮੇਰੇ ਸਾਹਮਣੇ ਮੇਰੀ ਪਤੀਬ੍ਰਤਾ ਵਹੁਟੀ ਯਾ ਮੇਰੀ ਭੈਣ ਦੀ ਜ਼ਬਰਦਸਤੀ ਬੇਪਤੀ ਕਰਨਾ ਆਰੰਭ ਦੇਵੇ ਤਾਂ ਮੈਂ ਮਰਨ ਮਾਰਨ ਦੀ ਥਾਂ, ਚਾਰਪਾਈ ਹੇਠਾਂ ਲੁਕ ਜਾਵਾਂਗਾ, ਪਰ ਅਸਾਡੇ ਹਿੰਦੂਆਂ ਕੋਲ ਇਕ ਵੱਡਾ ਹਥਿਆਰ ਹੈ, ਜਿਸ ਨਾਲ ਅਸੀਂ ਮੁਸਲਮਾਨਾਂ ਦਾ ਮੁਕਾਬਲਾ ਕਰਾਂਗੇ। ਉਹ ਹਥਿਆਰ ਹੈ, ਸਿੱਖ।” ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ਅਤੇ ਮੈਂ ਢਿੱਲਾ ਮੱਠਾ ਪ੍ਰੋਟੈਸਟ ਭੀ ਕੀਤਾ, “ਲਾਲਾ ਜੀ, ਸਿੱਖ ਇਤਨੇ ਲੋਹਲੇ ਤੇ ਗਧੇ ਨਹੀਂ, ਜਿਤਨਾ ਤੁਸਾਂ ਸਮਝ ਰੱਖਿਆ ਹੈ”, ਅਤੇ ਫੇਰ ਅਸੀਂ ਸਾਰੇ ਖਿੜਾਖਿੜਾ ਕੇ ਹੱਸੇ, ਪਰ ਧਵਨ ਸਾਹਿਬ ਸੰਜੀਦਗੀ ਨਾਲ ਕਹਿਣ ਲੱਗੇ, “ਸਰਦਾਰ ਜੀ, ਦੇਖਦੇ ਜਾਓ, ਲੋਹਲਾ ਕੌਣ ਹੈ ਅਤੇ ਗਧਾ ਕੌਣ। ਅਸੀਂ ਹਿੰਦੂ ਹੋਰ ਕੁਛ ਭੀ ਹੋਈਏ, ਨਾ ਲੋਹਲੇ ਹਾਂ ਅਤੇ ਨਾ ਗਧੇ।”
ਇਨ੍ਹਾਂ ਸਤਰਾਂ ਦੇ ਲਿਖਾਰੀ ਨੂੰ ਉਸ ਵੇਲੇ, ਪਾਕਿਸਤਾਨ ਸਥਾਪਤ ਹੋਣ ਤੋਂ ਪੰਦਰਾਂ ਵਰ੍ਹੇ ਪਹਿਲਾਂ, ਕੀ ਪਤਾ ਸੀ ਕਿ ਧਵਨ ਸਾਹਿਬ ਦੀਆਂ ਕਥਿਤ, ਇਹ ਦੋਵੇਂ ਉਪਾਧੀਆਂ, ਸਿੱਖਾਂ ਉੱਤੇ ਹੀ ਪੂਰੀਆਂ ਢੁਕਣ ਵਾਲੀਆਂ ਹਨ।
ਸੰਨ 1946 ਵਿਚ, ਜਦੋਂ ਇਹ ਸਪੱਸ਼ਟ ਹੋ ਗਿਆ ਕਿ ਪਾਕਿਸਤਾਨ ਹਿੰਦੂਆਂ ਨੇ ਦੇ ਦੇਣਾ ਹੈ ਅਤੇ ਮੁਸਲਮਾਨਾਂ ਨੇ ਲੈ ਲੈਣਾ ਹੈ ਤਦ ਅਨੰਦ ਭਵਨ, ਇਲਾਹਾਬਾਦ ਵਿਚ ਚੰਗੇ ਚੰਗੇ ਸਿਆਣੇ ਹਿੰਦੂਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਪਾਕਿਸਤਾਨ ਨੂੰ ਛੋਟੇ ਤੋਂ ਛੋਟਾ ਤੇ ਲੰਗੜਾ ਬਣਾਉਣ ਬਾਬਤ ਵਿਚਾਰ-ਵਿਮਰਸ਼ ਹੋਇਆ ਅਤੇ ਨਿਸ਼ਚੇ ਕੀਤਾ ਗਿਆ ਕਿ ਜਿਵੇਂ ਕਿਵੇਂ ਹੋਵੇ, ਹਿੰਦੂਆਂ ਦੇ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ, ਕਲਕੱਤਾ ਜ਼ਰੂਰ ਹਿੰਦੁਸਤਾਨ ਵਿਚ ਰੱਖ ਲਿਆ ਜਾਵੇ, ਲਾਹੌਰ ਪਾਕਿਸਤਾਨ ਵਿਚ ਜਾਂਦਾ ਹੈ ਤਾਂ ਬੇਸ਼ੱਕ ਚਲਾ ਜਾਵੇ । ਤਦ ਕਿਹਾ ਗਿਆ ਕਿ ਮਹਾਰਾਜਾ ਬੀਕਾਨੇਰ ਯਾ ਨੈਪਾਲ ਰਾਹੀਂ ਮਾਸਟਰ ਤਾਰਾ ਸਿੰਘ ਨਾਲ ਸੰਪਰਕ ਕਰ ਕੇ ਗੋਂਦ ਗੁੰਦੀ ਜਾਵੇ।
ਇਹ ਗੱਲ ਜੂਨ ਯਾ ਜੁਲਾਈ, ਸੰਨ 1946 ਦੀ ਹੈ।
ਮਹੀਨਾ ਅਕਤੂਬਰ ਯਾ ਨਵੰਬਰ ਸੰਨ 1946 ਵਿਚ, ਮਾਸਟਰ ਤਾਰਾ ਸਿੰਘ ਜੀ ਨੇ ਇਕ ਬੀਰ-ਰਸੀ ਬਿਆਨ ਅਖ਼ਬਾਰਾਂ ਵਿਚ ਇਸ ਭਾਵ ਦਾ ਦਿੱਤਾ : “ਸਿੱਖ ਸੌ ਫ਼ੀਸਦੀ ਹਿੰਦੂਆਂ ਨਾਲ ਹਨ । ਪਰ ਕਾਂਗਰਸ ਨਾਲ ਸਿੱਖਾਂ ਦਾ ਇਕ ਵੱਡਾ ਮਤਭੇਦ ਹੈ। ਸਿੱਖਾਂ ਨੂੰ ਡਰ ਹੈ ਕਿ ਕਾਂਗਰਸ ਕਿਤੇ ਪਾਕਿਸਤਾਨ ਦੇਣਾ ਨਾ ਮੰਨ ਜਾਵੇ। ਪਾਕਿਸਤਾਨ ਸਿੱਖਾਂ ਦੀਆਂ ਲਾਸ਼ਾਂ ਉੱਤੇ ਬਣੇਗਾ।”
ਸੰਨ 1928 ਯਾ 1929 ਵਿਚ, ਡਾਕਟਰ ਸਰ ਮੁਹੰਮਦ ਇਕਬਾਲ ਨੇ, ਇਕ ਨਿੱਜੀ ਗੱਲਬਾਤ ਵਿਚ, ਕਿਹਾ ਸੀ, ਕਿ ਮੁਸਲਮਾਨ ਤਾਂ ਕੇਵਲ ਆਪਣਾ ਬਚਾਅ ਚਾਹੁੰਦੇ ਹਨ ਕਿ ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਸਾਰੀ ਰਾਜ-ਸ਼ਕਤੀ ਹਿੰਦੂਆਂ ਦੇ ਹੱਥ ਆਉਣ ਪਿੱਛੋਂ ਮੁਸਲਮਾਨਾਂ ਦਾ ਕਿਤੇ ਉਹੋ ਹਸ਼ਰ ਨਾ ਹੋਵੇ ਜੋ ਸੰਨ 1492 ਵਿਚ ਸਪੇਨ ਦੇਸ਼ ਦੀ ਗ਼ਰਨਾਤਾ (Garnada) ਦੀ ਲੜਾਈ ਵਿਚ ਮੁਸਲਮਾਨਾਂ ਦੀ ਹਾਰ ਪਿੱਛੋਂ ਮੁਸਲਮਾਨਾਂ ਦਾ ਹੋਇਆ ਸੀ, ਜਦੋਂ ਕਿ ਸਪੇਨ ਦੇਸ਼ ਵਿਚੋਂ ਸਭ ਮੁਸਲਮਾਨ ਯਾ ਕੱਢ ਦਿੱਤੇ ਗਏ ਸਨ ਅਤੇ ਯਾ ਈਸਾਈ ਬਣਾ ਲਏ ਗਏ ਸਨ । ਮਾਸਟਰ ਤਾਰਾ ਸਿੰਘ ਜੀ ਦੀ ਇਸ ਮੂਰਖ ਮਤਿ ਪਿੱਛੋਂ, ਰਾਜਾ ਸਰ ਗ਼ਜ਼ਫ਼ਰ ਅਲੀ ਨੇ ਸਰ ਮੁਹੰਮਦ ਇਕਬਾਲ ਦੀ ਉਪਰੋਕਤ ਗੱਲ ਚਿਤਾਰ ਕੇ ਕਿਹਾ ਕਿ, ‘ਸਿੱਖ ਕੀ ਵਿਚਾਰ ਕੇ, ਆਪਣੇ ਹਾਣ-ਲਾਭ ਤੋਂ ਉੱਕਾ ਬੇਪ੍ਰਵਾਹ ਹੋ ਕੇ, ਕੇਵਲ ਹਿੰਦੂਆਂ ਦੇ ਹੱਥਠੋਕੇ ਬਣ ਕੇ, ਆਪਣੇ ਮੁਸਲਮਾਨ ਗਵਾਂਢੀਆਂ ਦੇ ਲਹੂ ਵਿਚ ਨਹਾਉਣਾ ਚਾਹੁੰਦੇ ਹਨ ?” ਇਸ ਪ੍ਰਸ਼ਨ ਦਾ ਉੱਤਰ ਸਿੱਖਾਂ ਕੋਲੋਂ ਤਵਾਰੀਖ਼ ਅੱਜ ਭੀ ਮੰਗ ਰਹੀ ਹੈ।
ਸੰਨ 1942 ਵਿਚ, ਇਕ ਦਿਨ, ਗਿਆਨੀ ਸ਼ੇਰ ਸਿੰਘ, ਮਸ਼ਹੂਰ ਸਿੱਖ ਲੀਡਰ ਨੇ, ਮੈਨੂੰ ਇਹ ਗੱਲ ਲਾਹੌਰ ਵਿਚ ਦੱਸੀ ਕਿ ਲਖਨਊ ਕਾਨਫ਼ਰੰਸ ਵੇਲੇ, ਜਿਸ ਕਾਨਫ਼ਰੰਸ ਵਿਚ ਕਿ ਗਿਆਨੀ ਸ਼ੇਰ ਸਿੰਘ ਜੀ ਸਿੱਖਾਂ ਦੇ ਨੁਮਾਇੰਦੇ ਦੇ ਰੂਪ ਵਿਚ ਸ਼ਾਮਲ ਸਨ, ਪੰਡਿਤ ਮਦਨ ਮੋਹਨ ਮਾਲਵੀਯ ਨੇ ਗਿਆਨੀ ਸ਼ੇਰ ਸਿੰਘ ਜੀ ਨੂੰ ਇਕੱਲਿਆਂ ਕਰ ਕੇ ਕਿਹਾ, “ਗਿਆਨੀ ਜੀ, ਆਪ ਚਿੰਤਾ ਨਾ ਕਰੇਂ, ਅੰਗਰੇਜ਼ੋਂ ਕੋ ਚਲੇ ਜਾਨੇ ਦੋ, ਹਮ ਕੇਵਲ ਵਿੱਦਿਆ-ਪ੍ਰਣਾਲੀ ਮੇਂ ਹੀ ਸੰਸ਼ੋਧਨ ਕਰ ਕੇ, ਮੁਸਲਮਾਨੋਂ ਕੀ ਸਾਰੀ ਮੁਸਲਮਾਨੀ ਨਿਕਾਲ ਦੇਂਗੇ।”
ਗਿਆਨੀ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿਚ ਉਸੇ ਵੇਲੇ ਸ਼ੰਕਾ ਫੁਰਿਆ ਕਿ ਇਸੇ ਤਰ੍ਹਾਂ ਹੀ ਹਿੰਦੂ ਅਸਾਡੀ ਸਿੱਖੀ ਭੀ ਖ਼ਤਮ ਕਰ ਸਕਦੇ ਹਨ। ਪਰ ਸੰਨ 1946 ਵਿਚ ਗਿਆਨੀ ਸ਼ੇਰ ਸਿੰਘ ਜੀ ਗੁਰਪੁਰੀ ਸਿਧਾਰ ਚੁੱਕੇ ਸਨ ਅਤੇ ਮਾਸਟਰ ਤਾਰਾ ਸਿੰਘ ਜੀ ਹੀ ਪੰਥ ਦੇ ‘ਵਾਹਿਦ ਲੀਡਰ’ ਸਨ । ਇਨ੍ਹਾਂ ਦਿਨਾਂ ਵਿਚ ਤਰੁਨਾ ਦਲ (ਸਿੱਖ ਸਟੂਡੈਂਟਸ ਫ਼ੈਡਰੇਸ਼ਨ) ਨੇ, ਮਾਸਟਰ ਜੀ ਦੀ ਅੱਲ ‘ਹਿੰਦੂ-ਪੁੱਤ੍ਰ’ ਪਾਈ ਹੋਈ ਸੀ।
ਸੰਨ 1946 ਦੇ ਅੰਤ ਵਿਚ ਇਹ ਸਪੱਸ਼ਟ ਹੋ ਚੁੱਕਾ ਸੀ, ਕਿ ਸਿੱਖਾਂ ਦੇ ਲੀਡਰ, ਸਿੱਖਾਂ ਦਾ ਹਾਣ-ਲਾਭ ਵਿਚਾਰਨ ਦੀ ਥਾਂ ਕੇਵਲ ਮੁਸਲਮਾਨਾਂ ਨੂੰ ਨਿੱਜੀ ਰੱਖਿਆ ਦੇ ਸਾਧਨਾਂ ਵਿਚ ਸਫਲ ਨਹੀਂ ਹੋਣ ਦੇਣਾ ਚਾਹੁੰਦੇ।
ਇਸ ਪਿਛੋਕੜ ਵਿਚ, ਪੰਜਾਬ ਦੇ ਮੁਸਲਮਾਨ, ਉਸ ਬਿੱਲੀ ਵਾਂਗੂ, ਜਿਸ ਨੂੰ ਚੌਹਾਂ ਪਾਸਿਆਂ ਤੋਂ ਘੇਰਾ ਪਾ ਕੇ, ਉਸ ਦੇ ਬਚ ਨਿਕਲਣ ਦਾ ਕੋਈ ਰਾਹ ਨਾ ਰਹਿਣ ਦਿੱਤਾ ਜਾਵੇ, ਖੂੰਖ਼ਾਰ ਰੂਪ ਧਾਰਨ ਕਰ ਕੇ, ਸਿੱਖਾਂ ਦੇ ਮੱਥੇ ਤੇ ਅੱਖਾਂ ਉੱਤੇ ਝਪਟੇ ਅਤੇ ਇਹੋ ਅਸਲੀ ਕਾਰਨ ਮਾਰਚ, ਸੰਨ 1946 ਵਿਚ ਪੋਠੋਹਾਰ ਵਿਚ ਸਿੱਖਾਂ ਦੇ ਕਤਲੇਆਮ ਦਾ ਸਮਝਣਾ ਚਾਹੀਏ।
ਫੇਰ ਸਲਾਹ ਹੋਈ ਕਿ ਮਹਾਰਾਜਾ ਪਟਿਆਲਾ ਤੇ ਮਿਸਟਰ ਜਿਨਾਹ ਦੀ ਮੁਲਾਕਾਤ ਹੋਵੇ। ਮਿਸਟਰ ਜਿਨਾਹ ਕੁਝ ਮੁਸਲਮਾਨ ਤੇ ਸਿੱਖ ਆਈ.ਸੀ.ਐੱਸ. ਅਫਸਰਾਂ ਨਾਲ ਪਟਿਆਲੇ ਪੁੱਜੇ ਅਤੇ ਮਹਾਰਾਜੇ ਨੂੰ ਮਿਲ ਕੇ ਤਜਵੀਜ਼ ਇਹ ਦਿੱਤੀ ਕਿ ਸਿੱਖ, ਹਿੰਦੂਆਂ, ਮੁਸਲਮਾਨਾਂ ਵਾਂਗਰ ਹੀ, ਹਿੰਦੁਸਤਾਨ ਦੀ ਇਕ ਸੰਭਵ ਜਾਤੀ (nation) ਹਨ। ਪਰ ਕਿਉਂਕਿ ਉਹ ਕਿਸੇ ਇਲਾਕੇ ਵਿਚ ਭੀ ਬਹੁਗਿਣਤੀ ਵਿਚ ਨਹੀਂ ਹਨ ਇਸ ਕਰਕੇ ਅੰਗਰੇਜ਼ ਉਨ੍ਹਾਂ ਨੂੰ ਖ਼ਾਲਿਸਤਾਨ ਯਾ ਸਿੱਖ ਸਟੇਟ ਨਹੀਂ ਦੇ ਸਕਦੇ। ਪਰ ਅੰਗਰੇਜ਼ ਸਿੱਖਾਂ ਨੂੰ ਪ੍ਰਾਧੀਨ ਤੇ ਨਿਹੱਥਲ ਕਰ ਕੇ ਨਹੀਂ ਜਾਣਾ ਚਾਹੁੰਦੇ। ਮਿਸਟਰ ਜਿਨਾਹ ਨੇ ਪੱਕੀ ਜ਼ਿੰਮੇਵਾਰੀ ਨਾਲ ਕਿਹਾ, ਕਿ ਜਿਹੜੀ ਤਜਵੀਜ਼ ਉਹ ਮਹਾਰਾਜੇ ਸਾਹਮਣੇ ਰੱਖਣ ਲੱਗੇ ਹਨ, ਉਸ ਵਿਚ ਅੰਗਰੇਜ਼ ਅੜਿੱਕਾ ਨਹੀਂ ਡਾਹੁਣਗੇ । ਤਜਵੀਜ਼ ਇਹ ਸੀ ਕਿ ਸਿੱਖ ਸਟੇਟ ਮੰਗਣ ਦੀ ਥਾਂ, ‘ਮਹਾਨ ਪਟਿਆਲਾ’ ਦੀ ਮੰਗ ਕੀਤੀ ਜਾਵੇ, ਜਿਸ ਵਿਚ ਜਮੁਨਾ ਤੇ ਰਾਵੀ ਵਿਚਕਾਰ ਦਾ ਇਲਾਕਾ, ਸਾਰੀਆਂ ਸਿੱਖ ਰਿਆਸਤਾਂ ਅਤੇ ਪੰਜਾਬ ਦੇ ਕੁਝ ਇਲਾਕੇ ਮਿਲਾ ਕੇ, ਸਿੱਖ ਪਿਤ੍ਰੀ-ਭੂਮੀ ਹੋਣ ਦੇ ਨਾਤੇ, ਸ਼ਾਮਲ ਕੀਤਾ ਜਾਵੇ। ਇਸ ਇਲਾਕੇ ਦਾ ਸਿੱਖ ਰਾਜਾ, ਸਿੱਖਾਂ ਦਾ ਜਥੇਦਾਰ ਹੋਣ ਦੇ ਨਾਤੇ, ਰਾਜ ਪ੍ਰਮੁੱਖ ਹੋਵੇ। ਫੇਰ ਇਹ ਇਲਾਕਾ ਪਾਕਿਸਤਾਨ ਨਾਲ ਸੰਧੀ ਕਰ ਕੇ, ਓਹੋ ਹੱਕ ਲੈ ਲਵੇ, ਜੋ ਕਿ ਪਿੱਛੇ ਕਹੇ ਜਾ ਚੁੱਕੇ ਹਨ। ਮਹਾਰਾਜਾ ਨੇ ਗੱਲਾਂ ਸੁਣ ਲਈਆਂ ਤੇ ਉੱਤਰ ਦੇਣ ਲਈ ਕੁਝ ਸਮਾਂ ਮੰਗਿਆ। ਉਸੇ ਰਾਤ ਮਹਾਰਾਜਾ ਨੇ ਇਹ ਸਾਰੀ ਗੱਲਬਾਤ, ਆਪਣੇ ਸਿੱਖ ਪ੍ਰਾਈਮ ਮਨਿਸਟਰ ਰਾਹੀਂ, ਦਿੱਲੀ ਕਾਂਗਰਸੀ ਲੀਡਰਾਂ ਨੂੰ ਪੁਚਾ ਦਿੱਤੀ, ਜਿਸ ਦਾ ਪਤਾ ਮਿਸਟਰ ਜਿਨਾਹ ਨੂੰ ਝੱਟ ਲੱਗ ਗਿਆ।
ਇਹਨਾਂ ਦੋਂਹ ਘਟਨਾਵਾਂ ਦੀ ਮੌਜੂਦਗੀ ਵਿਚ, ਅੱਜ ਜੇ ਕੋਈ ਮਾਸਟਰ ਤਾਰਾ ਸਿੰਘ ‘ਤੇ ਇਹ ਉਜ ਲਾਵੇ ਕਿ ਉਹ ਪਾਕਿਸਤਾਨ ਨਾਲ ਰਲੇ ਹੋਏ ਹਨ, ਅਤੇ ਯਾ ਮਹਾਰਾਜਾ ਯਾਦਵਿੰਦ੍ਰ ਸਿੰਘ, ਪਟਿਆਲਾ ਦੀ ਦ੍ਰਿੜ੍ਹ ਦੇਸ਼ ਭਗਤੀ ਅਤੇ ਸੈਕੂਲਰਿਜ਼ਮ ਉੱਤੇ ਕਿੰਤੂ ਕਰੇ, ਤਾਂ ਇਸ ਨਾਲੋਂ ਵੱਡਾ ਅਨਿਆਂ ਕਿਆਸ ਕਰਨਾ ਭੀ ਔਖਾ ਹੈ।
ਸੰਨ 1960 ਦੇ ਚੜਾਅ ਵਿਚ, ਮਹਾਰਾਜਾ ਯਾਦਵਿੰਦ ਸਿੰਘ ਨੇ ਅਖ਼ਬਾਰ, ‘ਟ੍ਰਿਬਿਊਨ’ ਵਿਚ ਇਕ ਲੇਖ ਛਪਵਾਇਆ ਸੀ ਜਿਸ ਵਿਚ ਦੱਸਿਆ ਸੀ ਕਿ ਕਿਵੇਂ ਮਿਸਟਰ ਜਿਨਾਹ ਨੇ ਉਨ੍ਹਾਂ ਰਾਹੀਂ ਸਿੱਖ ਸਟੇਟ ਬਣਾਨ ਦੀ ਤਜਵੀਜ਼ ਕੀਤੀ, ਪਰ ਨਾ ਉਨ੍ਹਾਂ ਨੇ ਅਤੇ ਨਾ ਅਕਾਲੀ ਲੀਡਰਾਂ ਨੇ ਉਹ ਮੰਨੀ। ਇਸ ਉੱਤੇ ਮਾਸਟਰ ਤਾਰਾ ਸਿੰਘ ਨੇ ਝੱਟ ਤਰਦੀਦ ਕੀਤੀ ਸੀ, ਕਿ ਉਨ੍ਹਾਂ “ਸਿੱਖ ਸਟੇਟ ਬਣਨ ਵਿਚ ਕਦੇ ਰੁਕਾਵਟ ਨਹੀਂ ਪਾਈ।” ਇਹ ਦੋਨੋਂ ਮਹਾਨੁਭਾਵ ਸੱਚੇ ਹਨ, ਪਰ ਉਪਰੋਕਤ ਵਾਕਿਆਤ ਦੇ ਪਿਛੋਕੜ ਵਿਚ।
2 ਜੂਨ, ਸੰਨ 1947 ਨੂੰ, ਵਾਇਸਰਾਏ, ਲਾਰਡ ਮਾਊਂਟਬੇਟਨ ਨੇ ਵਲੈਤੋਂ ਮੁੜ ਕੇ ਹਿੰਦੁਸਤਾਨ ਦੇ ਵੰਡਾਰੇ ਦੀ ਸਕੀਮ ਦਾ ਐਲਾਨ ਕਰ ਦਿੱਤਾ। ਉਸੇ ਰਾਤ, ਰੇਡੀਓ ਉੱਤੇ ਭਾਸ਼ਣ ਦਿੰਦਿਆਂ ਮਾਉਂਟਬੇਟਨ ਨੇ ਕਿਹਾ:
“ਮੇਰਾ ਇਹ ਪੱਕਾ ਵਿਚਾਰ ਰਿਹਾ ਹੈ ਕਿ ਸਾਰੀਆਂ ਧਿਰਾਂ ਦੀ ਰਜ਼ਾਮੰਦੀ ਨਾਲ ਅਖੰਡ ਹਿੰਦੁਸਤਾਨ ਹੀ ਦੇਸ਼ ਦੀ ਰਾਜਸੀ ਸਮੱਸਿਆ ਦਾ ਵਧੀਆ ਹੱਲ ਹੈ।
ਪਰ ਕੋਈ ਅਜਿਹੀ ਤਜਵੀਜ਼, ਜਿਸ ਨਾਲ ਹਿੰਦੁਸਤਾਨ ਦੀ ਅਖੰਡਤਾ ਕਾਇਮ ਰਹੇ, ਅਸੀਂ ਹਿੰਦੁਸਤਾਨੀ ਲੀਡਰਾਂ ਕੋਲੋਂ ਮੰਨਵਾ ਨਹੀਂ ਸਕੇ । ਮੁਸਲਿਮ ਲੀਗ ਮੁਲਕ ਦਾ ਵੰਡਾਰਾ ਚਾਹੁੰਦੀ ਹੈ ਤੇ ਕਾਂਗਰਸ ਕਹਿੰਦੀ ਹੈ ਕਿ ਇਸ ਵੰਡਾਰੇ ਦੇ ਅਸੂਲ ਨੂੰ ਸੂਬਿਆਂ ਉੱਤੇ ਭੀ ਲਾਗੂ ਕੀਤਾ ਜਾਵੇ ਜੋ ਕਿ ਮੰਨਣਯੋਗ ਗੱਲ ਹੈ । ਇਉਂ ਪੰਜਾਬ, ਬੰਗਾਲ ਤੇ ਆਸਾਮ ਦਾ ਵੰਡਾਰਾ ਭੀ ਕਰਨਾ ਪਵੇਗਾ ਅਤੇ ਅੰਤਮ ਹੱਦਬੰਦੀ ਇਕ ਨਿਰਪੱਖ ਕਮਿਸ਼ਨ ਕਰੇਗਾ । ਸਿੱਖਾਂ ਦੀ, ਜਿਨ੍ਹਾਂ ਬਾਬਤ ਅਸੀਂ ਚਿੰਤਾਤੁਰ ਹਾਂ, ਪੋਜ਼ੀਸ਼ਨ ਇਹ ਹੈ ਕਿ ਪੰਜਾਬ ਦਾ ਵੰਡਾਰਾ, ਹਰ ਹਾਲਤ ਵਿਚ ਉਨ੍ਹਾਂ ਦੀ ਕੌਮ ਦਾ ਵੰਡਾਰਾ ਕਰ ਦੇਵੇਗਾ। ਪਰ ਸਿੱਖ ਲੀਡਰ ਵੰਡਾਰਾ ਕਬੂਲ ਕਰਦੇ ਹਨ।”
4 ਜੂਨ, 1947 ਦੀ ਪ੍ਰਾਰਥਨਾ ਪਿੱਛੋਂ ਗਾਂਧੀ ਜੀ ਨੇ ਮੰਨਿਆ ਕਿ: “ਬ੍ਰਿਟਿਸ਼ ਸਰਕਾਰ ਦੇਸ਼ ਦੀਆਂ ਵੰਡੀਆਂ ਪਾ ਕੇ ਖ਼ੁਸ਼ ਨਹੀਂ। ਪਰ ਜੇ ਹਿੰਦੂ ਤੇ ਮੁਸਲਮਾਨ ਜ਼ਿੱਦ ਕਰਨ ਤਾਂ ਅੰਗਰੇਜ਼ ਵਿਚਾਰੇ ਕੀ ਕਰਨ ?”
ਮੁਸਲਿਮ ਲੀਗ ਨੇ 10 ਜੂਨ ਨੂੰ, ਅਤੇ ਕਾਂਗਰਸ ਨੇ 14 ਜੂਨ ਨੂੰ, ਮਤੇ ਪਾਸ ਕਰ ਦਿੱਤੇ ਕਿ ਦੇਸ਼ ਨੂੰ, ਪਾਕਿਸਤਾਨ ਤੇ ਹਿੰਦੁਸਤਾਨ ਵਿਚ, ਵੰਡ ਦਿੱਤਾ ਜਾਵੇ।
15 ਅਗਸਤ, ਸੰਨ 1947 ਨੂੰ ਅੰਗਰੇਜ਼, ਦੇਸ਼ ਨੂੰ ਵੰਡ ਕੇ, ਅਤੇ ਰਾਜ ਭਾਗ ਹਿੰਦੂ ਮੁਸਲਮਾਨਾਂ ਨੂੰ ਸੌਂਪ ਕੇ ਚਲੇ ਗਏ।
ਵੰਡਾਰੇ ਦੇ ਦਿਨਾਂ ਵਿਚ ਅਤੇ ਇਸ ਤੋਂ ਪਿੱਛੋਂ, ਕਿਵੇਂ ਹਿੰਦੂ ਸਿੱਖ ਪੱਛਮੀ ਪੰਜਾਬ ਵਿਚ ਤਲਵਾਰ ਦੇ ਜ਼ੋਰ ਨਾਲ ਕੱਢੇ ਗਏ ਅਤੇ ਕਿਵੇਂ ਮੁਸਲਮਾਨ ਪੂਰਬੀ ਪੰਜਾਬ ਵਿਚੋਂ, ਇਸ ਦੁਖਦਾਈ ਪਰ ਵਚਿੱਤ੍ਰ ਅਤੇ ਰਹੱਸਯ ਪੂਰਤ ਕਥਾ ਦਾ, ਇਸ ਵਿਸ਼ੇ ਨਾਲ, ਜਿਸ ਦਾ ਕਿ ਅਸੀਂ ਵਰਣਨ ਕਰ ਰਹੇ ਹਾਂ, ਸਿੱਧਾ ਸੰਬੰਧ ਨਹੀਂ ਹੈ।
6 ਜਨਵਰੀ, 1950 ਵਿਚ, ਹਿੰਦੁਸਤਾਨ ਦਾ ਪੁਰਾਤਨ ਹਿੰਦੂ ਨਾਮ ‘ਭਾਰਤ’ ਸੁਰਜੀਤ ਕਰ ਕੇ, ਸਾਰੀ ਤੇ ਅਖੰਡ ਰਾਜਸੱਤਾ ਸਦਾ ਲਈ ਹਿੰਦੂਆਂ ਦੇ ਅਧੀਨ ਰੱਖਣ ਦੀ ਯੋਜਨਾ ਅਨੁਸਾਰ ਕਾਂਗਰਸ ਨੇ ਦੇਸ਼ ਦਾ ਵਿਧਾਨ ਨਿਰਮਤ ਕਰ ਦਿੱਤਾ ਅਤੇ ਕਮਿਊਨਲ ਅਵਾਰਡ ਦੀ ਬੀਜ-ਆਤਮਾ, ਇਸ ਦੀ ਤਵਾਰੀਖ਼ੀ ਮਹੱਤਤਾ ਅਤੇ ਇਸ ਦੀ ਰਾਜਸੀ ਆਵਸ਼ਯਕਤਾ ਦੇ ਵਜੂਦ ਤੋਂ ਹੀ ਇਨਕਾਰ ਕਰ ਦਿੱਤਾ । ਹਿੰਦੀ ਮੁਸਲਮਾਨ ਤਾਂ ਇਸ ਕਰਕੇ ਚੁੱਪ ਹੋ ਰਹੇ ਕਿ ਉਨ੍ਹਾਂ ਨੇ ਕਮਿਊਨਲ ਅਵਾਰਡ ਦਾ ਸਾਰੰਸ਼, ਪਾਕਿਸਤਾਨ ਦੇ ਰੂਪ ਵਿਚ ਲੈ ਲਿਆ ਸੀ ਅਤੇ ਸਿੱਖ ਦਬਕੇ ਨਾਲ ਚੁੱਪ ਕਰਾ ਦਿੱਤੇ ਗਏ।”
ਅਗਸਤ, ਸੰਨ 1947 ਦੇ ਉਤ੍ਰਾਰਧ ਵਿਚ, ਜਦੋਂ ਪੰਜਾਬ ਦੇ ਦੋਹਾਂ ਭਾਗਾਂ ਵਿਚ, ਸਿੱਖ ਤੇ ਮੁਸਲਮਾਨ ਪੰਜਾਬ ਵਿਚ ਇਕ ਦੂਜੇ ਦਾ ਸਰਵਨਾਸ਼ ਕਰਨ ਵਿਚ ਰੁੱਝੇ ਹੋਏ ਸਨ ਤਾਂ ਭਾਰਤ ਦੇ ਫ਼ਿਰੰਗੀ ਗਵਰਨਰ ਜਨਰਲ ਨੇ ਸਰਦਾਰ ਪਟੇਲ ਨੂੰ ਪੁੱਛਿਆ, “ਸਿੱਖਾਂ ਬਾਬਤ ਕੀ ਸੋਚਿਆ ਹੈ ?” ਸਰਦਾਰ ਪਟੇਲ ਨੇ ਉੱਤਰ ਦਿੱਤਾ, “ਇਹ ਮੂਰਖ ਆਪ ਹੀ ਆਪਣੇ ਪੈਰੀਂ ਕੁਹਾੜਾ ਮਾਰ ਚੁੱਕੇ ਹਨ ਅਤੇ ਮੌਕਾ ਖੁੰਝਾ ਬੈਠੇ ਹਨ।” (The Sikhs have missed the bus) ਸੱਚ ਤਾਂ ਇਹ ਭਾਸਦਾ ਹੈ ਕਿ ਸੰਨ 1846 ਵਾਲੇ ਰਾਜਾ ਗੁਲਾਬ ਸਿੰਘ ਡੋਗਰਾ, ਜਰਨੈਲ ਤੇਜ ਸਿੰਘ ਤੇ ਜਰਨੈਲ ਲਾਲ ਸਿੰਘ, ਸੰਨ 1947 ਵਿਚ ਮੁੜ ਮਹਾਰਾਜਾ ਯਾਦਵਿੰਦ੍ਰ ਸਿੰਘ, ਮਾਸਟਰ ਤਾਰਾ ਸਿੰਘ ਤੇ ਸਰਦਾਰ ਬਲਦੇਵ ਸਿੰਘ ਦੇ ਰੂਪ ਵਿਚ, ਸਿੱਖਾਂ ਨੂੰ ਹੀਣੇ ਤੇ ਦਾਸ ਬਣਾਉਣ ਲਈ ਪ੍ਰਗਟ ਹੋਏ ਸਨ।
ਜੇ ਕਮਿਊਨਲ ਅਵਾਰਡ ਦੀ ਕੋਈ ਆਤਮਕ ਤੇ ਨਿਰੋਈ ਵਿਵਸਥਾ ਹਿੰਦੁਸਤਾਨ ਦੇ ਰਾਜਸੀ ਤੇ ਸਭਿਆਚਾਰਕ, ਇਤਿਹਾਸ ਵਿਚ ਨਹੀਂ, ਤਦ ਤਾਂ ਸਿੱਖਾਂ ਨੂੰ ਰਾਜਸੀ ਪੱਧਰ ਉੱਤੇ, ਵਿਧਾਨ ਰਾਹੀਂ, ਅਭਾਵ ਕਰਨ ਦੇ ਕੋਈ ਗੰਭੀਰ ਸਿੱਟੇ ਬਰਾਮਦ ਹੋਣ ਦਾ ਭੈ ਨਹੀਂ, ਪਰ ਜੇ, ਕਮਿਊਨਲ ਅਵਾਰਡ ਦੀਆਂ ਜੜ੍ਹਾਂ ਓਪਰੀਆਂ ਤੇ ਹੰਗਾਮੀ ਨਹੀਂ, ਜਿਸ ਮੱਤ ਨੂੰ ਕਿ ਇਸ ਨਿਬੰਧ ਵਿਚ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ, ਤਦ ਉਨ੍ਹਾਂ ਪੂਰਵਕਲਪਨਾਂ ਦੇ, ਜਿਨ੍ਹਾਂ ਦੇ ਆਧਾਰ ‘ਤੇ ਸੰਨ 1950 ਦਾ ਵਿਧਾਨ ਸਿਰਜਿਆ ਗਿਆ ਹੈ, ਬੜੇ ਦੂਰ-ਰਸ ਤੇ ਅਸ਼ੁਭ ਨਤੀਜੇ ਨਿਕਲਣਗੇ। ਭਵਿੱਸ਼ ਦੀ ਰੂਪ ਰੇਖਾ, ਧੀਰੇ ਧੀਰੇ, ਪ੍ਰਤੱਖ ਨਾ, ਸਗੋਂ ਪ੍ਰੋਖ ਰੂਪ ਵਿਚ, ਅਦ੍ਰਿਸ਼ਟ ਤੇ ਅਸਪ੍ਰਸ਼ ਅਵਸਥਾ ਵਿਚ, ਬਣਦੀ ਹੈ ਅਤੇ ਸਤਹ ਉੱਤੇ ਦੇਖਣ ਵਾਲੇ ਨੂੰ, ਜਿਹੜੀ ਦ੍ਰਿਸ਼ਟੀ ਕਿ ਉਨ੍ਹਾਂ ਸਿਆਸਤਦਾਨਾਂ ਦੀ, ਜਿਨ੍ਹਾਂ ਦੇ ਹੱਥ ਤਾਕਤ ਹੋਵੇ, ਹੁੰਦੀ ਹੈ, ਇਹ ਰੇਖਾ ਦਿਸਦੀ ਨਹੀਂ । ਪਰ ਅਦ੍ਰਿਸ਼ਟ ਨੂੰ ਅਸੱਤ ਮੰਨਣਾ ਮਹਾਂ ਅਗਿਆਨ ਹੈ। ਸਿੱਖਾਂ ਨੂੰ ਅਦ੍ਰਿਸ਼ਟ ਕਰ ਕੇ ਸਮਝਣਾ ਕਿ ਉਨ੍ਹਾਂ ਸਾਰੀਆਂ ਤਵਾਰੀਖ਼ੀ ਅਤੇ ਆਤਮਕ ਸ਼ਕਤੀਆਂ ਦਾ ਅਭਾਵ ਹੋ ਗਿਆ ਹੈ, ਜਿਨ੍ਹਾਂ ਵਿਚੋਂ ਕਿ ਸਿੱਖ ਉਪਜੇ ਹਨ, ਇਕ ਭਾਰੀ ਤੇ ਮਾਰੂ ਭੁਲੇਖਾ ਹੈ। ਉਨ੍ਹਾਂ ਨਾਲ ਬੱਜਰ ਧੱਕਾ ਕਰਨਾ ਤੇ ਉਨ੍ਹਾਂ ਨਾਲ, ਗੰਭੀਰਤਾ ਨਾਲ ਕੀਤੇ ਹੋਏ ਵਚਨਾਂ ਨੂੰ ਤ੍ਰਿਸਕਾਰਨਾ, ਨਾ ਧਰਮ ਹੈ ਅਤੇ ਨਾ ਚੰਗੀ ਨੀਤੀ। ਤਵਾਰੀਖ਼ ਦੀ ਸਥਿਰ ਰੂਪ ਰੇਖਾ ਮਨੁੱਖ ਦੀ ਨੀਚਤਾ ਤੇ ਕੁਚੇਸ਼ਟਾ ਨਿਰਮਤ ਨਹੀਂ ਕਰਦੀ, ਸਰਬ ਸ਼ਕਤੀਮਾਨ ਗੁਰੂ ਅਕਾਲ ਪੁਰਖ ਕਰਦਾ ਹੈ: “ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ॥”
ਮੁਲਕ ਦੇ ਰਕਤਪੂਰਤ ਵੰਡਾਰੇ ਦਾ ਮੂਲ ਕਾਰਨ ਇਹੋ ਸੀ ਕਿ ਮੁਸਲਮਾਨਾਂ ਦੇ ਵਿਚਾਰ ਵਿਚ ਬਹੁਗਿਣਤੀ ਦੇ ਮਨ, ਵਚਨ, ਕਰਮ ਵਿਚ ਇਕਸਾਰਤਾ ਨਹੀਂ ਹੈ। ਇਹੋ ਕਾਰਨ ਦੇਸ਼ ਦੀ ਅਖੰਡਤਾ ਤੇ ਸਥਿਰਤਾ ਦੇ ਪੁਨਰਸਥਾਪਨ ਨਾ ਹੋਣ ਦਾ, ਬਣਿਆ ਰਹੇਗਾ ਅਤੇ ਇਸ ਕਾਰਨ ਦੇ ਸੱਤ, ਅਸੱਤ ਹੋਣ ਯਾ ਨਾ ਹੋਣ ਦਾ ਨਿਰਣਯ ਸਿੱਖਾਂ ਦੀ ਹਿੰਦੁਸਤਾਨ ਵਿਚ ਪ੍ਰਗਤੀ ਤੋਂ ਕੀਤਾ ਜਾਵੇਗਾ। ਇਸ ਵਿਚ ਸੰਦੇਹ ਯਾ ਸੰਸੇ ਨਹੀਂ ਹੈ।
ਇਉਂ ਵਿਚਾਰਿਆਂ ‘ਕਮਿਊਨਲ ਅਵਾਰਡ’ ਦੀ ਰੂਹ ਅੱਜ ਭੀ ਹਿੰਦੁਸਤਾਨ ਦੀ ਹੋਣੀ ਉੱਤੇ ਹਾਵੀ ਹੈ।
ਸੈਕੂਲਰ ਹਿੰਦੂ ਰਾਜ ਦਾ ਪ੍ਰਾਰੰਭ
1950-51 ਵਿਚ ਸ. ਕਪੂਰ ਸਿੰਘ ਵਿਰੁੱਧ ਹੋਈ ਵਿਭਾਗੀ ਪੜਤਾਲ ਵਿਚ ਉਨ੍ਹਾਂ ਦਾ ਲਿਖਤੀ ਬਿਆਨ, ਜੋ ਕਿ ਸੁਪਰੀਮ ਕੋਰਟ ਦੇ 6 ਰਿਕਾਰਡਜ਼, ‘ਸ. ਕਪੂਰ ਸਿੰਘ, ਵਿਰੁੱਧ, ਯੂਨੀਅਨ ਆਫ਼ ਇੰਡੀਆ’ ਐੱਸ.ਸੀ ਨੰ. 2 ਆਫ਼ 1956, ਜਿਲਦ 2, ਵਿਚ ਛਪਿਆ ਹੋਇਆ ਹੈ ।
ਜਦੋਂ ਅਗਸਤ, 1947 ਵਿਚ ਪੂਰਬੀ ਪੰਜਾਬ ਦੀ ਨਵੀਂ ਸਰਕਾਰ ਨੇ ਨਿਯੁਕਤੀਆਂ ਕੀਤੀਆਂ ਤਾਂ ਮਿਸਟਰ ਸਚਦੇਵ, ਜਿਨ੍ਹਾਂ ਨਾਲ ਪਹਿਲਾਂ ਹੀ ਮੈਂ ਸੰਯੁਕਤ ਪੰਜਾਬ ਵਿਚ ਕੰਮ ਕਰ ਚੁੱਕਾ ਸੀ, ਜਿਥੇ ਉਹ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਸਨ ਅਤੇ ਮੈਂ ਇਸੇ ਵਿਭਾਗ ਵਿਚ ਉਪ-ਸਕੱਤਰ ਸਾਂ, ਚੀਫ਼ ਸਕੱਤਰ ਨਿਯੁਕਤ ਕੀਤੇ ਗਏ । ਇਹ ਗੱਲ ਉਸ ਵੇਲੇ ਦੀ ਹੈ ਜਦੋਂ ਕਿ, ਜੇ ਕਿਸੇ ਸਰਕਾਰੀ ਮੁਸਲਮਾਨ ਅਹੁਦੇਦਾਰ ਜਾਂ ਸਾਧਾਰਨ ਮੁਸਲਮਾਨ ਦਾ ਕੇਸ ਹੁੰਦਾ ਤਾਂ ਕਾਨੂੰਨ ਅਤੇ ਤੱਥ ਉਸ ਦੇ ਹਿੱਤ ਅਨੁਕੂਲ ਸੁਖਾਵਾਂ ਅਤੇ ਅਨੁਸਾਰੀ ਰੂਪ ਧਾਰ ਲੈਂਦੇ, ਪਰੰਤੂ ਜੇ ਕੇਸ ਕਿਸੇ ਹਿੰਦੂ ਜਾਂ ਸਿੱਖ ਦਾ ਹੁੰਦਾ ਤਾਂ ਇਹੋ ਕਾਨੂੰਨ ਅਤੇ ਤੱਥ ਸਖ਼ਤ, ਪ੍ਰਤਿਸਾਰੀ ਅਤੇ ਵਿਗੜਿਆ ਹੋਇਆ। ਰੂਪ ਧਾਰਣ ਕਰ ਲੈਂਦੇ ਸਨ ਅਤੇ ਜਿਸ ਦੇ ਲਾਭ ਅਤੇ ਹਾਨੀ, ਕ੍ਰਮਵਾਰ ਇਸ ਪ੍ਰਬੰਧ ਦੇ ਅਨੁਆਈਆਂ ਅਤੇ ਗ਼ੈਰ-ਅਨੁਆਈਆਂ ਨੂੰ ਪ੍ਰਾਪਤ ਹੁੰਦੇ ਰਹਿੰਦੇ ਸਨ । ਪਰੰਤੂ ਮੈਂ ਤਾਂ ਚਿਰੋਕਣਾ ਉਸ ਆਨੰਦਮਈ ਤਾਜ਼ਗੀ ਨੂੰ ਮਾਣਿਆ ਹੋਇਆ ਸੀ ਜਿਹੜੀ ਅਹੰਭਾਵ ਦੀ ਆਤਮ-ਵਲਗਣ ਤੋੜਨ ਨਾਲ ਮਿਲਦੀ ਹੈ ਅਤੇ ਜੇ ਵੰਡ ਤੋਂ ਪਹਿਲਾਂ ਦੇ ਪੰਜਾਬ ਵਿਚ ਚੋਖੀ ਪ੍ਰਭਾਵਸ਼ਾਲੀ ਸਰਕਾਰੀ ਤਾਕਤ ਰੱਖਣ ਵਾਲੇ ਲੋਕਾਂ ਦੀ ਨਾਰਾਜ਼ਗੀ ਮੈਨੂੰ ਆਪਣੇ ਚੁਣੇ ਹੋਏ ਰਾਹ ਨੂੰ ਅਪਣਾਉਣ ਤੋਂ ਨਾ ਮੋੜ ਸਕੀ ਤਾਂ ਮਿਸਟਰ ਸਚਦੇਵ ਦੀ ਅਪ੍ਰਸੰਸਾ ਕਾਰਨ, ਵਿਰੋਧੀ ਸਾਲਾਨਾ ਗੁਪਤ ਰਿਪੋਰਟਾਂ, ਅਢੁਕਵੀਆਂ ਥਾਵਾਂ ਉੱਤੇ ਬਦਲੀਆਂ, ਪੀੜਾਂ ਤੇ ਗ੍ਰਿਫ਼ਤਾਰੀ ਦੇ ਭੈ ਮੈਨੂੰ ਹੁਣ ਖ਼ੁਦਗ਼ਰਜ਼ੀ, ਜਿਸ ਨੂੰ ਸਾਧਾਰਣ ਬੋਲਚਾਲ ਵਿਚ ‘ਨੀਤੀ’, ‘ਬੁੱਧੀਮਤਾ’, ‘ਮਿਲਵਰਤਣ’ ਅਤੇ ਇਥੋਂ ਤੀਕ ਕਿ ‘ਸਿਆਣਪ’ ਕਹਿਆ ਜਾਂਦਾ ਹੈ, ਦੇ ਹਨੇਰੇ ਟੋਏ ਵਿਚ ਵਾਪਸ ਡਿੱਗਣ ਲਈ ਨਹੀਂ ਸਨ ਪ੍ਰੇਰ ਸਕਦੇ। ਚਰਿਤ੍ਰ-ਵਿਗਿਆਨ ਅਤੇ ਤਰਕ-ਵਿਗਿਆਨ ਦੇ ਅਧਿਅਨ ਨੇ ਮੈਨੂੰ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ, ਜਿਨ੍ਹਾਂ ਨੂੰ ਸ਼ਬਦ ਪ੍ਰਗਟ ਕਰਦੇ ਹਨ, ਜਾਂ ਜਿਨ੍ਹਾਂ ਅਰਥਾਂ ਲਈ ਉਹ ਜਾਣ ਬੁੱਝ ਕੇ ਵਰਤੇ ਗਏ ਹੁੰਦੇ ਹਨ, ਦੇ ਅਸਲੀ ਸੰਬੰਧ ਨੂੰ ਸਮਝਣ ਦੇ ਯੋਗ ਬਣਾ ਦਿੱਤਾ ਸੀ । ਇਸ ਲਈ, ਅਗਸਤ, 1947 ਵਿਚ, ਜਾਪਦਾ ਸੀ ਕਿ ਮੈਨੂੰ ਪੱਕੇ ਤੌਰ ‘ਤੇ ਕਿਸੇ ਅਜਿਹੀ ਨਿਯੁਕਤੀ, ਜਿਹੜੀ ਸੱਤਾਧਾਰੀ ਜਾਂ ਸਰਕਾਰ ਵਿਚ ਮਹੱਤਤਾ ਰੱਖਣ ਵਾਲੀ ਹੋਵੇ, ਤੋਂ ਸਦਾ ਲਈ ਵੰਚਿਤ ਕਰ ਦਿੱਤਾ ਗਿਆ ਹੈ। ਮੈਨੂੰ ਕਾਂਗੜੇ ਦਾ ਡਿਪਟੀ ਕਮਿਸ਼ਨਰ ਲਗਾ ਦਿੱਤਾ ਗਿਆ। ਮੈਂ ਅਜੇ ਮਸਾਂ ਪੰਜ ਕੁ ਮਹੀਨੇ ਉਥੇ ਰਿਹਾ ਕਿ ਮੈਨੂੰ ਹੁਸ਼ਿਆਰਪੁਰ ਬਦਲ ਦਿੱਤਾ ਗਿਆ। ਇਨ੍ਹਾਂ ਪੰਜਾਂ ਮਹੀਨਿਆਂ ‘ਚੋਂ ਅਗਸਤ ਤੇ ਸਤੰਬਰ ਬੜੇ ਆਸਾਧਾਰਣ ਅਤੇ ਫ਼ਿਰਕੂ ਗੜਬੜ ਦੇ ਮਹੀਨੇ ਸਨ। ਬਾਕੀ ਦੇ ਤਿੰਨ ਮਹੀਨਿਆਂ ਵਿਚ ਜਿਨ੍ਹਾਂ ਆਧਾਰਾਂ ਉੱਤੇ, ਪਰਤੱਖ ਰੂਪ ਵਿਚ, ਇਸ ਸੂਬੇ ਵਿਚ ਸਰਕਾਰੀ ਢਾਂਚਾ ਖੜਾ ਕੀਤਾ ਜਾਣਾ ਸੀ ਤੇ ਇਸ ਢਾਂਚੇ ਵਿਚ ਜੋ ਹੋਣੀ ਮੇਰੇ ਲਈ ਨਿਸ਼ਚਿਤ ਕੀਤੀ ਗਈ, ਮੈਨੂੰ ਪ੍ਰਤੱਖ ਦਿਸ ਪਈ ਅਤੇ ਹੌਲੀ ਹੌਲੀ ਹੇਠ ਦਿੱਤੇ ਤੱਥਾਂ ਦੇ ਪ੍ਰਕਾਸ਼ ਵਿਚ ਸ਼ੱਕ ਤੇ ਭੁਲੇਖੇ ਦੀ ਕੋਈ ਗੁੰਜਾਇਸ਼ ਨਾ ਰਹੀ। ਮੋਟੇ ਤੌਰ ‘ਤੇ ਇਸ ਅਸਲੀਅਤ ਦੇ ਝੁਕਾ ਇਹ ਸਨ:
(ੳ) ਕਾਨੂੰਨ ਸਭ ਲਈ ਇਕ ਸਾਰ ਨਹੀਂ ਹੋਵੇਗਾ ਅਤੇ ਵਿਸ਼ੇਸ਼ ਕਰ ਕੇ ਕਾਂਗਰਸੀਆਂ ਦੇ ਸੰਬੰਧ ਵਿਚ ਕਾਨੂੰਨ ਦੀ ਤਾਕਤ ਹਰ ਕਾਂਗਰਸੀ ਲਈ ਉਸ ਦੇ ਪਾਰਟੀ ਵਿਚ ਆਪਣੇ ਪ੍ਰਭਾਵ ਅਤੇ ਪਦਵੀ, ਰਸੂਖ਼ ਅਨੁਸਾਰ ਘਟਦੀ ਵਧਦੀ ਚਲੀ ਜਾਵੇਗੀ।
(ਅ) ਸਿੱਖ ਕੌਮ, ਕਿਸੇ ਕੁਚੇਸ਼ਟਾ ਕਾਰਨ, ਰਾਜ ਦੇ ਪੂਰੇ ਸ਼ਹਿਰੀ ਹੱਕ ਤੇ ਰਿਆਇਤਾਂ ਫੋ ਮਾਨਣ ਦੀ ਪਾਤਰ ਨਹੀਂ ਸਿਵਾਏ ਉਨ੍ਹਾਂ ਵਿਅਕਤੀਗਤ ਸਿੱਖਾਂ ਦੇ ਜਿਹੜੇ ਕਿਸੇ ਅਣਲਿਖਤੀ ਪ੍ਰੀਖਿਆ ਵਿਚ ਪੱਕੇ ਜੱਚ ਗਏ ਹੋਣ। ਉਪ-ਸਿਧਾਂਤ ਦੇ ਤੌਰ ‘ਤੇ, ਹਿੰਦੂ ਲੋਕ-ਰਾਜ ਕਰਮਚਾਰੀ ਭਾਵੇਂ ਸਿੱਖ ਅਫ਼ਸਰਾਂ ਦੇ ਅਧੀਨ ਹੋਣ ਉਨ੍ਹਾਂ ਨੂੰ ਆਪਣੇ ਅਫ਼ਸਰਾਂ ਦੇ ਵਿਰੁੱਧ ਭੀ, ਵਿਸ਼ੇਸ਼ ਹੱਕ ਤੇ ਰਿਆਇਤਾਂ ਪ੍ਰਾਪਤ ਹੋਣਗੀਆਂ।
(ੲ) ਵਿਅਕਤੀਗਤ ਮੰਤ੍ਰੀ ਤੇ ਵਿਅਕਤੀਗਤ ਸਰਕਾਰੀ ਸਕੱਤਰ, ਇਨ੍ਹਾਂ ਦੇ ਹੋਰ ਮੁਖੀ ਅਫ਼ਸਰ ਤੇ ਮਾਤਹਿਤ ਮੁਲਾਜ਼ਮ, ਸਰਕਾਰੀ ਸੱਤਾ ਤੇ ਕਾਨੂੰਨ ਦੇ ਸੋਮੇ ਤੇ ਸੰਚਾਲਕ ਹਨ ਤੇ ਇਹ ਕਾਨੂੰਨ ਹੇਠਾਂ ਨਹੀਂ ਆ ਸਕਦੇ। ਇਸ ਅਸੂਲ ਪੁਰ ਸੰਦੇਹ ਕਰਨ ਦਾ ਸਿੱਧਾ ਮਤਲਬ ਹੋਵੇਗਾ ‘ਮਹਾਨ ਅਨੁਸ਼ਾਸਨਹੀਣਤਾ’ ਤੇ ‘ਪਾਗਲਪਨ’ ਜਿਸ ਦੀ ਸਜ਼ਾ ਸਖ਼ਤ ਤੋਂ ਸਖ਼ਤ, ਬੇਰੋਕ ਤੇ ਕਾਨੂੰਨ ਨੂੰ ਅੱਖੋਂ ਉਹਲੇ ਕਰ ਕੇ ਭੀ ਦਿੱਤੀ ਜਾ ਸਕਦੀ ਹੈ।
(ਸ) ਸਰਕਾਰੀ ਮੁਲਾਜ਼ਮਾਂ ਦੀ ਤਰੱਕੀ ਤੇ ਸੁਰੱਖਿਅਤਾ ਅਮਲੀ ਤੌਰ ‘ਤੇ ਸਦਾ ਅੱਧੀ ਦਰਜਨ ਦੇ ਕਰੀਬ ਉਨ੍ਹਾਂ ਵਿਅਕਤੀਗਤ ਅਫ਼ਸਰਾਂ ਦੀ ਖ਼ੁਸ਼ਾਮਦ ਪੁਰ ਨਿਰਭਰ ਰਹੇਗੀ, ਜਿਹੜੇ ਰਾਜਪਾਲ, ਸ੍ਰੀ ਚੰਦੂ ਲਾਲ ਤ੍ਰਿਵੇਦੀ ਦੁਆਲੇ ਝੁਰਮਟ ਪਾਈ ਰੱਖਦੇ ਹਨ ।
(ਹ) ਆਖ਼ਰ, ਮੇਰੇ ਵਾਸਤੇ ਜੋ ਹੋਣੀ ਸੰਨ 1947 ਵਿਚ ਨਿਸ਼ਚਿਤ ਕੀਤੀ ਗਈ, ਉਹ ਇਹ ਸੀ ਕਿ ਕਿਵੇਂ ਨਾ ਕਿਵੇਂ ਮੈਨੂੰ ਨੌਕਰੀ ਵਿਚੋਂ ਕੱਢਿਆ ਜਾਵੇ।
ਇਨ੍ਹਾਂ ਤੱਥਾਂ ਦੀ ਪੁਸ਼ਟੀ ਵਿਚ ਦਸਤਾਵੇਜ਼ੀ ਸਬੂਤ ਇਸ ਮੁਕੱਦਮੇ ਦੀ ਫ਼ਾਈਲ ਵਿਚ ਮੌਜੂਦ ਸਨ। ਪਰ ਕਿਉਂਕਿ ਉਹ ਇਸ ਪੜਤਾਲ ਅਧੀਨ ਨਹੀਂ ਆਉਂਦੇ, ਇਨ੍ਹਾਂ ਸਬੂਤਾਂ ਦੀ ਇਨ੍ਹਾਂ ਤੱਥਾਂ ਨਾਲ ਸੰਬੰਧਤ ਤੌਰ ‘ਤੇ ਵਿਆਖਿਆ ਨਹੀਂ ਕੀਤੀ ਜਾਂਦੀ । ਮੈਂ ਡੇਢ ਸਾਲ ਤੀਕ ਨਵੇਂ ਪੰਜਾਬ ਵਿਚ ਕੰਮ ਕੀਤਾ। ਇਨ੍ਹਾਂ ਕੁਰੁਚੀਆਂ ਦੀ ਮੈਂ ਨਿਰੰਤਰ ਵਿਰੋਧਤਾ ਕਰਦਾ ਰਿਹਾ। ਇਸ ਦਾ ਕਿਸੇ ਹੋਰ ਨੂੰ ਪਤਾ ਨਹੀਂ, ਸਿਵਾਏ ਉਨ੍ਹਾਂ ਸਿਆਣੇ ਤੇ ਚਰਿਤ੍ਰਵਾਨ ਪੰਜਾਬੀਆਂ ਦੇ ਜਿਨ੍ਹਾਂ ਦਾ ਹੌਸਲਾ ਤੇ ਸਿਆਣਪ ਉਨ੍ਹਾਂ ਸਭਨਾਂ ਲਈ ਅੰਤਿਮ ਆਸ ਹੁੰਦੀ ਹੈ ਜੋ ਰਾਜ ਦੇ ਲੋਕਰਾਜੀ ਸੱਭਯ ਸਮਾਜ ਦੀਆਂ ਆਧਾਰੀ ਚੰਗਿਆਈਆਂ ਦੀ ਖ਼ਾਤਰ ਸੰਘਰਸ਼ ਕਰਦੇ ਹਨ।
(1) ਸਤੰਬਰ, 1947 ਵਿਚ ਜਲੰਧਰ ਵਿਖੇ ਸਕੂਲਾਂ ਦਾ ਡਵੀਯਨਲ ਇਨਸਪੈਕਟਰ ਇਕ ਹਿੰਦੂ ਸੀ । ਉਸ ਨੇ ਮੁਸਲਮਾਨ ਅਧਿਆਪਕਾਂ ਦੇ ਪਾਕਿਸਤਾਨ ਚਲੇ ਜਾਣ ਨਾਲ ਹੋਈਆਂ ਖ਼ਾਲੀ ਅਸਾਮੀਆਂ ਉੱਤੇ ਲੋਕਲ ਬਾਡੀਆਂ ਅਤੇ ਜ਼ਿਲਾ ਬੋਰਡਾਂ ਦੇ ਸਕੂਲਾਂ ਵਿਚ ਨਿਯੁਕਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਡਿਪਟੀ ਕਮਿਸ਼ਨਰ ਇਨ੍ਹਾਂ ਬੋਰਡਾਂ ਦੇ ਗ਼ੈਰ-ਸਰਕਾਰੀ ਅਧਿਅਕਸ਼ ਹੁੰਦੇ ਹਨ। ਨਿਯਮਾਂ ਅਨੁਸਾਰ ਇਹ ਤਕਰਰੀਆਂ ‘ਅਧਿਅਕਸ਼ ਦੇ ਮਸ਼ਵਰੇ ਨਾਲ’ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਪਰ ਇਸ ਹੰਕਾਰੀ ਡਵੀਯਨਲ ਇਨਸਪੈਕਟਰ ਨੇ ਸਿੱਖ ਡਿਪਟੀ ਕਮਿਸ਼ਨਰਾਂ ਨੂੰ ਉੱਕਾ ਇਕ ਲਾਂਭੇ ਰੱਖ ਦਿੱਤਾ, ਤੇ ਜਦੋਂ ਮੈਂ ਵਿਰੋਧਤਾ ਕੀਤੀ ਤਾਂ ਕਮਿਸ਼ਨਰ ਨੇ ਤੇ ਸਾਰੀ ਸਰਕਾਰ ਨੇ ਉਸ ਦਾ ਪੱਖ ਪੂਰਿਆ ਅਤੇ ਗ਼ੈਰ-ਕਾਨੂੰਨੀ ਤੌਰ ‘ਤੇ ਉਹ ਤਕਰਰੀਆਂ ਪ੍ਰਵਾਨ ਕਰ ਲਈਆਂ। ਇਹ ਤਕੱਰਰੀਆਂ ਪ੍ਰਾਂਤ ਦੀ ਬਹੁ-ਗਿਣਤੀ ਦੇ ਫ਼ਿਰਕੇ ਲਈ ਹੀ ਲਾਭਵੰਦ ਸਨ। ਸ੍ਰੀਯੁਤ ਰਾਜਪਾਲ ਨੇ ਮਸਲੇ ਨੂੰ ਆਪਣਾ ਜ਼ਾਤੀ ਸਹਿਯੋਗ ਦੇ ਕੇ ਖੁਲ੍ਹੇ-ਆਮ ਮੇਰੀ ਭੰਡੀ ਆਰੰਭ ਦਿੱਤੀ। ਆਖਿਆ ਗਿਆ ਕਿ ‘ਇਸ ਸਿੱਖ ਡਿਪਟੀ ਕਮਿਸ਼ਨਰ ਦੇ ਦਿਮਾਗ਼ ਵਿਚ ਕਾਨੂੰਨੀ ਫ਼ਤੂਰ ਹੈ।’
(2) ਕੁੱਲੂ ਦੇ ਇਕ ਹਿੰਦੂ ਤਹਿਸੀਲਦਾਰ ਦੇ ਖ਼ਿਲਾਫ਼ ਲੁੱਟ, ਮਾਰ-ਧਾੜ ਦੀਆਂ ਸ਼ਿਕਾਇਤਾਂ ਪਹੁੰਚੀਆਂ ਅਤੇ ਮੈਂ ਕਮਿਸ਼ਨਰ ਨੂੰ ਇਤਲਾਅ ਭੇਜੀ। ਕਮਿਸ਼ਨਰ 1 ਏਸੇ ਸੰਬੰਧ ਵਿਚ ਨਵੰਬਰ, 1947 ਵਿਚ, ਹਵਾਈ ਜਹਾਜ਼ ‘ਤੇ ਧਰਮਸ਼ਾਲਾ 6 ਗਿਆ। ਸ਼ਰ੍ਹੇ-ਆਮ ਉਸ ਨੇ ਉਥੇ ਆਖਿਆ ਕਿ ਇਸ ਤਹਿਸੀਲਦਾਰ ਵਿਰੁੱਧ ਕੋਈ ਸਬੂਤ ਇਕੱਠੇ ਨਾ ਕੀਤੇ ਜਾਣ। ਮੈਂ ਉਸ ਦਾ ਇਸ਼ਾਰਾ ਨਾ-ਸਮਝਿਆ ਕਰ ਦਿੱਤਾ ਤੇ ਇਕ ਈਸਾਈ ਈ.ਏ.ਸੀ. ਨੂੰ ਜਨਵਰੀ, 1948 ਵਿਚ ਸਬੂਤ ਇਕੱਠੇ ਕਰਨ ਲਈ ਕੁੱਲੂ ਭੇਜ ਦਿੱਤਾ। ਵੱਖਰੇ-ਵੱਖਰੇ ਵਿਭਾਗਾਂ ਦੇ ਬਹੁਤ ਸਾਰੇ ਹਿੰਦੂ ਅਫ਼ਸਰਾਂ ਨੇ ਇਸ ਈ.ਏ.ਸੀ. ਨੂੰ ਲਿਖਤੀ ਤੌਰ ‘ਤੇ ਵਿਰੋਧ ਭੇਜਿਆ ਕਿ ਇਹ ਪੜਤਾਲ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਨੇ ਖੁਲ੍ਹਮ-ਖੁੱਲ੍ਹਾ (ਹਿੰਦੂ ਅਫ਼ਸਰਾਂ ਦੀ ਟਰੇਡ ਯੂਨੀਅਨ ਦੇ ਰੂਪ ਵਿਚ) ਸਬੂਤਾਂ ਦੀ ਪ੍ਰਾਪਤੀ ਤੇ ਸੰਗ੍ਰਹਿ ਦੀ ਵਿਰੋਧਤਾ ਕੀਤੀ। ਉਨ੍ਹਾਂ ਦਾ ਇਤਰਾਜ਼ ਸਿਰਫ਼ ਇਹ ਸੀ ਕਿ ਇਸ ਪੜਤਾਲ ਦਾ ਹੁਕਮ ਇਕ ਸਿੱਖ ਅਫ਼ਸਰ ਵੱਲੋਂ ਕਿਉਂ ਦਿੱਤਾ ਗਿਆ ਹੈ । ਜਦੋਂ ਮੈਂ ਇਨ੍ਹਾਂ ਹਿੰਦੂ ਅਫ਼ਸਰਾਂ ਵਿਰੁੱਧ ਅਨੁਸ਼ਾਸਣੀ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ ਤਦ ਇਸ ਜ਼ਿਲੇ ‘ਚੋਂ ਮੇਰੀ ਇਕਦਮ ਬਦਲੀ ਦੇ ਹੁਕਮ ਜਾਰੀ ਹੋ ਗਏ। ਦੋ ਤਿੰਨ ਹੋਰ ਸਿੱਖ ਅਫ਼ਸਰ, ਜੋ ਕੁੱਲੂ ਦੇ ਵੱਖਰੇ ਵੱਖਰੇ ਵਿਭਾਗਾਂ ਵਿਚ ਕੰਮ ਕਰਦੇ ਸਨ ਤੇ ਜੋ ਇਨ੍ਹਾਂ ਹਿੰਦੂ ਅਫ਼ਸਰਾਂ ਨਾਲ ਸੰਮਤੀ ਨਹੀਂ ਸਨ ਰੱਖ ਸਕੇ ਕਿ ਹਿੰਦੂ ਤਹਿਸੀਲਦਾਰ ਦੇ ਵਿਰੁੱਧ ਹੋ ਰਹੀ ਪੜਤਾਲ ਵਿਚ ਮੁਦਾਖ਼ਲਤ ਕੀਤੀ ਜਾਵੇ, ਨੂੰ ਵੀ ਕੁੱਲੂ ਤੋਂ ਬਦਲ ਦਿੱਤਾ ਗਿਆ। ਇਸ ਪਿੱਛੋਂ ਛੇਤੀ ਹੀ ਸਰਕਾਰੀ ਨਾਰਾਜ਼ਗੀ ਇਨ੍ਹਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ। ਇਸ ਹਿੰਦੂ ਤਹਿਸੀਲਦਾਰ ਵਿਰੁੱਧ ਸਬੂਤਾਂ ਦੇ ਤਕੜੇ ਮਸਾਲੇ ਦੀ ਫ਼ਾਈਲ, ਆਖਿਆ ਗਿਆ, ਕਿ ‘ਗੁੰਮ ਹੋ ਗਈ ਹੈ’ ਤੇ ਇਸ ਦੇ ਵਿਰੁੱਧ ਕੋਈ ਸਬੂਤ ਨਹੀਂ ਲੱਭ ਰਿਹਾ ਹੈ।
(3) ਨਵੰਬਰ, 1947 ਵਿਚ ਮੈਂ ਆਪਣੇ ਅਧੀਨ ਇਕ ਪੁਰਾਣੇ ਹਿੰਦੂ ਅਫ਼ਸਰ, ਦੀਵਾਨ ਕਾਹਨ ਚੰਦ, ਈ.ਏ.ਸੀ. ਵਿਰੁੱਧ ਵਿਸ਼ੇਸ਼ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ। ਉਸ ਦੇ ਖ਼ਿਲਾਫ਼ ਨਿਕਾਸੀ-ਜਾਇਦਾਦ ਵਿਚ ਹੇਰਾ-ਫੇਰੀ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ । ਮੈਂ ਸਰਕਾਰ ਨੂੰ ਇਤਲਾਹ ਦਿੱਤੀ ਤੇ ਸ਼ਿਕਾਇਤਾਂ ਸੰਬੰਧੀ ਸਬੂਤ ਲੱਭਣ ਦੀ ਆਗਿਆ ਮੰਗੀ। ਮੇਰੀ ਚਿੱਠੀ ਦੀ ਪਹੁੰਚ ਦੀ ਕੋਈ ਰਸੀਦ ਮੈਨੂੰ ਨਾ ਭੇਜੀ ਗਈ ਤੇ ਇਸ ਦੇ ਵਿਪਰੀਤ ਦਸੰਬਰ, 1947 ਵਿਚ ਜਲੰਧਰ ਡਵੀਯਨ ਦੇ ਕਮਿਸ਼ਨਰ, ਮਿ. ਸ੍ਰੀਨਗੇਸ਼ ਨੇ ਉਸ ਨੂੰ ਇਕ ਜ਼ਾਤੀ ਸੁਨੇਹਾ ਭੇਜ ਕੇ ਜਲੰਧਰ ਬੁਲਵਾਇਆ ਤੇ ਉਸ ਨੂੰ ਆਪਣੇ ਸਿੱਖ ਡਿਪਟੀ ਕਮਿਸ਼ਨਰ ਵਿਰੁੱਧ ਚੀਫ਼ ਸਕੱਤਰ ਸਚਦੇਵ ਦੀ ਪੂਰੀ ਸਹਾਇਤਾ ਨਾਲ ਝੂਠੇ ਕੇਸ ਘੜਨ ਲਈ ਹੌਸਲਾ ਤੇ ਉਤਸ਼ਾਹ ਦਿੱਤਾ। ਫਿਰ ਉਸ ਨੇ ਮੇਰੇ ਅਧੀਨ ਹਿੰਦੂ ਅਫ਼ਸਰਾਂ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਨੇ ਮੈਨੂੰ ਆਈ.ਸੀ.ਐੱਸ. ਪਦ ਤੋਂ ਲਾਹ ਸੁੱਟਣ ਦਾ ਫ਼ੈਸਲਾ ਕੀਤਾ ਹੋਇਆ ਹੈ ਤੇ ਉਹ ਮੇਰੇ ਖ਼ਿਲਾਫ਼ ਝੂਠੇ ਕੇਸ ਤਿਆਰ ਕਰਨ। ਉਸ ਕਾਹਨ ਚੰਦ ਨੇ ਹੋਰ ਸ਼ੇਖ਼ੀ ਮਾਰੀ ਕਿ ਅੱਗੇ ਤੋਂ ਕਿਸੇ ਸਿੱਖ ਅਫ਼ਸਰ ਵੱਲੋਂ ਭੇਜੀ ਕਿਸੇ ਹਿੰਦੂ ਅਫ਼ਸਰ ਦੇ ਖ਼ਿਲਾਫ਼ ਰਿਪੋਰਟ, ਸਣੇ ਮੇਰੀਆਂ ਕੀਤੀਆਂ 6 ਰਿਪੋਰਟਾਂ ਦੇ, ਰਿਪੋਰਟ ਕਰਨ ਵਾਲੇ ਦੇ ਸਿਰ ਉੱਤੇ ਹੀ ਮੜ੍ਹੀ ਜਾਇਆ ਕਰੇਗੀ। ਚੀਫ਼ ਸਕੱਤਰ ਤੇ ਕਮਿਸ਼ਨਰ ਨੇ ਉਸ ਨੂੰ ਵਚਨ ਦਿੱਤਾ ਕਿ ਉਸ ਦੇ ਵਿਰੁੱਧ ਕਿਸੇ ਭੈੜੀਆਂ ਗੁਪਤ ਰਿਪੋਰਟਾਂ ਦੇ ਬਾਵਜੂਦ ਕੁਝ ਹਫ਼ਤਿਆਂ ਵਿਚ ਹੀ ਉਸ ਦੀ ਤਰੱਕੀ ਕਰ ਦਿੱਤੀ ਜਾਵੇਗੀ। ਜਿਵੇਂ ਕਿ ਨਿਸ਼ਚਿਤ ਸੀ, ਦੀਵਾਨ ਕਾਹਨ ਚੰਦ ਦੀ ਭੈੜੀ ਗੁਪਤ ਰਿਪੋਰਟ ਦੇ ਬਾਵਜੂਦ, ਉਸ ਨੂੰ ਤਰੱਕੀ ਦੇ ਦਿੱਤੀ ਗਈ ਤੇ ਸੰਨ 1948 ਵਿਚ ਕਮਿਸ਼ਨਰ ਸ੍ਰੀਨਗੇਸ਼ ਸ਼ਰ੍ਹੇਆਮ ਉਸ ਨੂੰ ਕਾਂਗੜਾ ਜ਼ਿਲੇ ਦੇ ਦੌਰਿਆਂ ਪੁਰ ਨਾਲ ਲਈ ਫਿਰਿਆ ਤੇ ਮੇਰੇ ਖ਼ਿਲਾਫ਼ ਝੂਠੇ ਕੇਸ ਖੜੇ ਕਰਨ 6 ਬਾਰੇ ਖੁੱਲ੍ਹਾ ਵਿਚਾਰ-ਵਟਾਂਦਰਾ ਕਰਦਾ ਰਹਿਆ। ਉਸ ਨੂੰ ਇਸ ਪੜਤਾਲ ਵਿਚ P.W. ਸਰਕਾਰੀ ਗਵਾਹ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਤੇ ਮਿ. ਸ੍ਰੀਨਗੇਸ਼ ਨੇ ਪੀ.ਡਬਲਯੂ, ਹੋਣ ਦੀ ਹੈਸੀਅਤ ਵਿਚ ਆਖਿਆ ਹੈ ਕਿ ਉਸ ਨੇ ਬਾਕਾਇਦਾ ਦੀਵਾਨ ਕਾਹਨ ਚੰਦ ਵਿਰੁੱਧ ਉਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਕੀਤੀ ਹੈ ਜੋ ਕਿ ਮੈਂ ਸਰਕਾਰ ਨੂੰ ਆਪਣੇ ਉੱਤਰ-ਅਧਿਕਾਰੀ, ਸ੍ਰੀ ਕਨ੍ਹਈਆ ਲਾਲ ਰਾਹੀਂ ਭੇਜੀਆਂ ਸਨ। ਦੀਵਾਨ ਕਾਹਨ ਚੰਦ ਨੇ ਪੀ.ਡਬਲਯੂ. ਦੇ ਤੌਰ ‘ਤੇ ਸਪੱਸ਼ਟ ਇਨਕਾਰ ਕੀਤਾ ਹੈ ਕਿ ਮਿ. ਸ੍ਰੀਨਗੇਸ਼ ਜਾਂ ਸ੍ਰੀ ਕਨ੍ਹਈਆ ਲਾਲ ਨੇ ਇਨ੍ਹਾਂ ਸ਼ਿਕਾਇਤਾਂ ਦੇ ਸੰਬੰਧ ਵਿਚ ਕਦੇ ਕੋਈ ਪੁੱਛ-ਪੜਤਾਲ ਉਸ ਕੋਲੋਂ ਯਾ ਉਸ ਦੇ ਗਿਆਨ ਵਿਚ ਕੀਤੀ ਹੈ । ਸ੍ਰੀ ਕਨ੍ਹਈਆ ਲਾਲ ਨੇ ਪੀ.ਡਬਲਯੂ. ਦੇ ਤੌਰ ‘ਤੇ ਸੁਗੰਦ ਚੁੱਕੀ ਹੈ ਕਿ ਸ੍ਰੀਨਗੇਸ਼ ਨੇ ਨਾ ਕਦੇ ਕੋਈ ਅਜਿਹੀ ਪੜਤਾਲ ਕਰਨ ਲਈ ਉਸ ਨੂੰ ਆਖਿਆ ਹੈ ਤੇ ਨਾ ਉਸ ਨੇ ਅਸਲ ਵਿਚ ਅਜਿਹੀ ਕੋਈ ਵੀ ਪੜਤਾਲ ਕੀਤੀ ਹੈ। ਇਨ੍ਹਾਂ ਉੱਚ ਪਦਵੀ ਅਫ਼ਸਰਾਂ, ਜੋ ਕਿ ਮੇਰੇ ਵਿਰੁੱਧ ਪੀ.ਡਬਲਯੂ. ਦੇ ਤੌਰ ‘ਤੇ ਪੇਸ਼ ਹੋਏ ਹਨ, ਵਿਚੋਂ ਕਿਹੜਾ ਦੀਵਾਨ ਕਾਹਨ ਚੰਦ ਵਿਰੁੱਧ ਮੁਸਲਿਮ ਨਿਕਾਸੀ ਜਾਇਦਾਦਾਂ ਵਿਚ ਹੇਰਾ-ਫੇਰੀ ਦੀ ਪੜਤਾਲ ਸੰਬੰਧੀ ਝੂਠੀਆਂ ਗਵਾਹੀਆਂ ਦੇ ਗਿਆ ਹੈ, ਇਸ ਦਾ ਨਿਬੇੜਾ ਹੁਣ ਕਚਹਿਰੀ ਦਾ ਕੰਮ ਹੈ।
(4) 8 ਅਕਤੂਬਰ, 1947 ਨੂੰ, ਜਲੰਧਰ ਵਿਚ, ਸ੍ਰੀਯੁਤ ਰਾਜਪਾਲ ਦੀ ਅਧਿਅਕਸ਼ਤਾ ਵਿਚ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਕਪਤਾਨਾਂ ਦਾ ਇਕ ਸੰਮੇਲਨ ਬੁਲਾਇਆ ਗਿਆ, ਜਿਸ ਵਿਚ ਮੰਤਰਾਲੇ ਦੇ ਸਕੱਤਰ, ਸਣੇ ਚੀਫ਼ ਸਕੱਤਰ ਦੇ, ਹਾਜ਼ਰ ਹੋਏ। ਇਸ ਮੀਟਿੰਗ ਦੀ ਕਾਰਵਾਈ ਦਾ ਸਾਰ ਮੈਂ ਆਪਣੇ ਬਿਆਨ ਵਿਚ ਦਿੱਤਾ ਹੈ। ਇਹ ਸਾਰ ਕੇਵਲ ਕਾਂਗੜਾ ਜ਼ਿਲੇ ਦੇ ਪ੍ਰਬੰਧ ਦੇ ਵਿਸ਼ੇਸ਼ ਪੱਖਾਂ ਤੇ 1947 ਦੀ ਗੜਬੜ ਨਾਲ ਪੈਦਾ ਹੋਏ ਵਿਸ਼ੇਸ਼ ਮਸਲਿਆਂ ਨਾਲ ਹੀ ਸੰਬੰਧਿਤ ਹੈ। ਮੈਂ ਇਹ ਬਿਆਨ ਪੀ.ਡਬਲਯੂ., ਕੇਸਰੀ ਚੰਦ (ਐਗਜ਼ਿਬਿਟ ਪੀ.ਡਬਲਯੂ. 15(8)12) ਦੇ ਸਾਹਮਣੇ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਰਾਜਪਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਸਰਕਾਰੀ ਸੱਤਾ ਨੂੰ ਮੁੜ ਸਥਾਪਤ ਕਰਨ ਦੀ ਆਗਿਆ ਕੀਤੀ, ਅਤੇ ਉਨ੍ਹਾਂ ਦੇ ਜ਼ਿਲਿਆਂ ਦੇ ਮਸਲੇ, ਪਹਿਲਾਂ ਸਥਾਪਤ ਅਤੇ ਚਾਲੂ ਨਿਯਮਾਂ ਤੇ ਕਾਨੂੰਨਾਂ ਨੂੰ ਅੱਖੋਂ ਓਹਲੇ ਕਰ ਕੇ ਵੀ ਸੁਲਝਾਉਣ ਦੀ ਤੀਬਰ ਆਗਿਆ ਕੀਤੀ। ਦਲੀਲ ਇਹ ਦਿੱਤੀ 8 ਗਈ ਕਿ ਪ੍ਰਾਂਤਕ ਸਰਕਾਰ ਏਨੀ ਬਲਵਾਨ ਨਹੀਂ ਹੈ ਕਿ ਵਿਗੜੇ ਹੋਏ ਹਾਲਾਤ ਉੱਤੇ ਕਾਬੂ ਪਾ ਸਕੇ ਤੇ ਆਪਣੀ ਸਰਕਾਰੀ ਜ਼ਿੰਮੇਵਾਰੀ ਨਿਭਾ ਸਕੇ। ਭੂਤਕਾਲ ਵਿਚ ਅਜਿਹੀ ਅਸਾਧਾਰਨ ਸਥਿਤੀ ਦੇ ਖ਼ਤਰੇ ਦੀ ਸੰਭਾਵਨਾ ਮਹਿਸੂਸ ਹੀ ਨਹੀਂ ਕੀਤੀ ਗਈ ਸੀ । ਇਸ ਇਕੱਤਰਤਾ ਵਿਚ ਰਾਜਪਾਲ ਨੇ, ਇਹ ਤਸਲੀਮ ਕਰ ਕੇ ਕਿ ਕਾਨੂੰਨ ਜਨਤਾ ਦੀ ਰੱਖਿਆ ਕਰਨ ਦੇ ਅਸਮਰੱਥ ਹੋ ਗਿਆ ਹੈ ਅਤੇ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਲਿਆ ਹੈ, ਆਖਿਆ, “ਜਦੋਂ ਤੁਸੀਂ 6 ਕੋਈ ਅਜਿਹਾ ਬੰਦਾ ਵੇਖੋ, ਉਸ ਨੂੰ ਥਾਂ ਹੀ ਗੋਲੀ ਮਾਰ ਦਿਉ। ਜਦੋਂ ਤੁਸੀਂ ਕੋਈ ਅਜਿਹੇ ਬੰਦੇ ਵੇਖੋ, ਉਨ੍ਹਾਂ ਨੂੰ ਹਿਰਾਸਤ ‘ਚ ਲੈ ਲੈਣ ਦੇ ਹੁਕਮ ਜਾਰੀ ਕਰੋ ਅਤੇ ਜਾਂ ਫੇਰ ਉਨ੍ਹਾਂ ਨੂੰ ਠੀਕ ਕਰਨ ਲਈ ਜੋ ਮਨ ਵਿਚ ਆਵੇ ਕਰੋ ਅਤੇ ਆਪਣੇ ਅਫ਼ਸਰਾਂ ਨੂੰ ਹਦਾਇਤਾਂ ਕਰ ਦਿਉ ਕਿ ਉਹ ਭੀ ਇਉਂ ਹੀ ਕਰਨ ਤੇ ਸਰਕਾਰ ਤੁਹਾਡੀ ਪੂਰੀ ਪੁਸ਼ਤਪਨਾਹੀ ਕਰੇਗੀ।” ਸਮੁੱਚੀ ਸਰਕਾਰ ਵੱਲੋਂ ਇਹ ਹਦਾਇਤਾਂ ਉਸ ਸਮੇਂ, ਜ਼ਿਲਾ ਅਫ਼ਸਰਾਂ ਨੂੰ, ਕੇਵਲ ਤਕੜੇ ਜਾਂ ਕਰੜੇ ਹੋ ਜਾਣ ਦੀ ਲੋੜ ਵਜੋਂ ਕੀਤੀਆਂ ਜਾਪਦੀਆਂ ਸਨ । ਪਰ ਇਨ੍ਹਾਂ ਹਦਾਇਤਾਂ ਦੀ ਕੁਚੇਸ਼ਟਾ ਤੇ ਕੁਟਿਲ ਉਦੇਸ਼, ਤੀਜੇ ਦਿਨ ਹੀ ਉਜਾਗਰ ਹੋ ਗਿਆ ਜਦੋਂ ਕਿ ਡਿਪਟੀ ਕਮਿਸ਼ਨਰਾਂ ਨੂੰ ਇਕ ‘ਗੁਪਤ’ ਪੱਤਰ ਮਿਲਿਆ । ਇਹ ਗੁਪਤ ਪੱਤਰ ਨੰ: ਐਗਜ਼ਿਬਿਟ ਡੀ. 11/7, ਮਿਤੀ 10 ਅਕਤੂਬਰ, 1947, ਸਰਕਾਰੀ ਨੀਤੀ ਸੰਬੰਧੀ ਹੈ ਤੇ ਇਸ ਵਿਚ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ, “ਸਿੱਖ ਸਮੁੱਚੇ ਤੌਰ ‘ਤੇ ਜਮਾਂਦਰੂ ਫ਼ਸਾਦੀ ਅਤੇ ਜਰਾਇਮ ਪੇਸ਼ਾ ਲੋਕ ਹਨ ਤੇ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖ਼ਤਰੇ ਭਰੀ ਵੰਗਾਰ ਬਣੇ ਹੋਏ ਹਨ। ਡਿਪਟੀ ਕਮਿਸ਼ਨਰ ਇਨ੍ਹਾਂ ਦੇ ਵਿਰੁੱਧ ਵਿਸ਼ੇਸ਼ ਸਾਧਨ ਅਪਣਾਉਣ।” ਜ਼ਿਲਿਆਂ ਵਿਚ ਅਮਨ ਤੇ ਕਾਨੂੰਨ ਸਥਾਪਤ ਕਰਨ ਦੀ ਨੀਤੀ ਬਾਰੇ ਵੀ ਇਹ ਬੇਲੋੜਾ ਸੁਝਾ ਦਿੱਤਾ ਗਿਆ ਕਿ “ਸਿੱਖਾਂ ਨੂੰ ਬੇਕਾਨੂੰਨੀ ਦੇ ਰਾਹ ਪਾਉਣ ਵਾਲੀਆਂ ਉਨ੍ਹਾਂ ਦੀਆਂ ਉਹ ਜਮਾਂਦਰੂ ਪ੍ਰਬਲ ਰੁਚੀਆਂ ਹਨ ਜਿਨ੍ਹਾਂ ਦਾ ਝੁਕਾਅ ਇਸਤ੍ਰੀ-ਹਰਨ ਅਤੇ ਲੁੱਟ-ਮਾਰ ਵੱਲ ਹੈ।” ਇਸ ਨੀਤੀ ਦਾ ਪਰਿਣਾਮ, ਉਸ ਸੂਬੇ ਵਿਚ ਅਮਲੀ ਤੌਰ ’ਤੇ ਲਾਗੂ ਕਰਨਾ, ਸਹਿਜੇ ਹੀ ਕਲਪਿਆ ਜਾ ਸਕਦਾ ਹੈ, ਜਿਥੇ ਅੱਸੀ ਫ਼ੀਸਦੀ ਜ਼ਿਲਾ ਅਫ਼ਸਰ ਗ਼ੈਰ-ਸਿੱਖ ਹੋਣ ਅਤੇ ਜੋ ਅਜਿਹੀ ਫ਼ਿਰਕੂ ਨਫ਼ਰਤ ਦੀਆਂ ਰਵਾਇਤਾਂ ਨਾਲ ਬੱਝੇ ਹੋਏ ਹੋਣ ਜੋ ਕਿ ਇਸ ਸੂਬੇ ਦੀ ਸਮਾਜਿਕ ਤੇ ਰਾਜਨੈਤਿਕ ਬਣਤਰ ਦਾ ਅਨਿੱਖੜਵਾਂ ਅੰਗ ਹੈ। ਇਹ ਲਿਖਤੀ ‘ਨੀਤੀ’ ਜਲੰਧਰ ਵਿਖੇ, 8 ਅਕਤੂਬਰ, 1947 ਨੂੰ ਦਿੱਤੀਆਂ ਗਈਆਂ 6 ਅਸੀਮ ਅਤੇ ਜ਼ਬਾਨੀ ਹਦਾਇਤਾਂ ਦੇ ਪ੍ਰਕਾਸ਼ ਵਿਚ ਅਰਥਾਈ ਤੇ ਵਿਆਖਿਆਈ ਜਾਣੀ ਸੀ । ਜਦੋਂ ਮੈਂ 10 ਅਕਤੂਬਰ, 1947 ਦੀ ਇਸ ਕੁਟਲ, ਸਿੱਖ-ਮਾਰੂ ਸਰਕਾਰੀ ਨੀਤੀ ਦੀ ਧੀਰਜ ਤੇ ਅਧੀਨਤਾ ਨਾਲ ਵਿਰੋਧਤਾ ਕਰਦਿਆਂ ਉੱਤਰ ਲਿਖਿਆ, “ਕਿ ਗ਼ੈਰ-ਕਾਨੂੰਨੀ, ਅਸਲ ਵਿਚ, ਸੂਬੇ ਦੇ ਕਿਸੇ ਇਕ ਇਕੱਲੇ ਫ਼ਿਰਕੇ ਤਕ ਸੀਮਿਤ ਨਹੀਂ ਅਤੇ ਕਾਂਗੜੇ ਜ਼ਿਲੇ ਵਿਚ ਤਾਂ ਅਜਿਹੀ ਉੱਕਾ ਕੋਈ ਗੱਲ ਨਹੀਂ ਹੈ, ਸਗੋਂ ਇਸ ਜ਼ਿਲੇ ਵਿਚ ਅਮਨ ਕਾਨੂੰਨ ਬਹਾਲ ਕਰਨ ਲਈ ਜ਼ਰੂਰੀ ਹੋ ਗਿਆ ਹੈ ਕਿ ਕੁਝ ਚੋਣਵੇਂ ਹਿੰਦੂਆਂ, ਸਣੇ ਹਿੰਦੂ ਅਫ਼ਸਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ”, ਤਾਂ ਸਰਕਾਰ ਨੇ ਮੇਰੀ ਇਸ ਚਿੱਠੀ, (ਐਗਜ਼ਿਬਿਟ 11/6), ਦਾ ਕੋਈ ਉੱਤਰ ਨ ਦਿੱਤਾ। ਮੈਨੂੰ ਕਾਂਗੜੇ ਤੋਂ ਬਦਲ ਦਿਤਾ ਗਿਆ ਅਤੇ ਉਹੀ ਹਿੰਦੂ ਡਿਪਟੀ ਕਮਿਸ਼ਨਰ, ਜਿਸ ਨੂੰ ਅਗਸਤ, 1947 ਵਿਚ ਮੈਂ ਫ਼ਾਰਿਗ ਕੀਤਾ ਸੀ, ਛੇ ਮਹੀਨੇ ਦੇ ਵਿਚ ਵਿਚ ਹੀ ਕਾਂਗੜੇ ਦਾ ਡਿਪਟੀ ਕਮਿਸ਼ਨਰ ਮੁੜ ਲਾ ਦਿਤਾ ਗਿਆ। ਸੰਯੁਕਤ ਪੰਜਾਬ ਦੇ ਪਿਛਲੇ ਸੌ ਸਾਲ ਦੇ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਕੋਈ ਬਦਲਿਆ ਹੋਇਆ ਡਿਪਟੀ ਕਮਿਸ਼ਨਰ, ਛਿਆਂ ਮਹੀਨਿਆਂ ਦੇ ਅੰਦਰ-ਅੰਦਰ ਮੁੜ ਪੁਰਾਣੇ ਜ਼ਿਲੇ ਵਿਚ ਲਗਾ ਦਿੱਤਾ ਗਿਆ ਹੋਵੇ। ਫ਼ਰਵਰੀ 1948 ਵਿਚ, ਅਰਥਾਤ ਮੇਰੀ ਕਾਂਗੜੇ ਤੋਂ ਬਦਲੀ ਤੋਂ ਛੇਤੀ ਹੀ ਮਗਰੋਂ, ਰਾਜਪਾਲ ਨੇ ਇਸ ਜ਼ਿਲੇ ਦਾ ਦੌਰਾ ਰੱਖਿਆ ਤੇ ਉਸ ਦੌਰੇ ਵਿਚ ਖੁਲ੍ਹਮ-ਖੁੱਲ੍ਹਾ ਜ਼ਿਲਾ ਅਧਿਕਾਰੀਆਂ ਤੇ ਲੋਕਾਂ ਤੋਂ ਮੇਰੇ ਵਿਰੁੱਧ ਸ਼ਿਕਾਇਤਾਂ ਮੰਗੀਆਂ । ਮਗਰੋਂ, ਛੇਤੀ, ਮਿ. ਸ੍ਰੀਗਨੇਸ਼, ਕਮਿਸ਼ਨਰ ਜਲੰਧਰ ਨੂੰ ਹੁਕਮ ਮਿਲਿਆ ਕਿ ਉਹ ਜ਼ਿਲੇ ਦਾ ਦੌਰਾ ਕਰੇ। ਇਸ ਦਾ ਪ੍ਰਤੱਖ ਉਦੇਸ਼ ਤਾਂ ਇਹ ਸੀ ਕਿ ਸਰਕਾਰ ਨੂੰ ਮੇਰੇ ਦੁਆਰਾ ਕੁੱਲੂ ਵਾਦੀ ਦੇ ਪ੍ਰਬੰਧ ਸੰਬੰਧੀ ਭੇਜੀ ਰਿਪੋਰਟ ਦੀ ਪੜਤਾਲ ਕੀਤੀ ਜਾਵੇ, ਪਰ ਅਸਲ ਵਿਚ ਇਹ ਦੌਰਾ ਮੇਰੇ ਵਿਰੁੱਧ ਅਜਿਹੇ ਕੇਸ ਤੇ ਸਬੂਤ ਲੱਭਣ ਤੇ ਬਣਾਉਣ ਲਈ ਰੱਖਿਆ ਗਿਆ ਸੀ ਜਿਨ੍ਹਾਂ ਨਾਲ ਮੈਨੂੰ ਨੌਕਰੀ ਤੋਂ ਲਾਹਿਆ ਜਾ ਸਕੇ। ਮਿ. ਸ੍ਰੀਗਨੇਸ਼ ਨੇ ਪੀ.ਡਬਲਯੂ. ਦੀਵਾਨ ਕਾਹਨ ਚੰਦ, ਜੋ ਕਿ ਉਸ ਸਮੇਂ ਤਰੱਕੀ ਪਾ ਕੇ ਡਾਇਰੈਕਟਰ, ਲੈਂਡ ਰਿਕਾਰਡਜ਼, ਦੇ ਇਕ ਸ੍ਵਤੰਤਰ ਤੇ ਜ਼ਿੰਮੇਵਾਰ ਪਦ ਪੁਰ ਨਿਯੁਕਤ ਹੋ ਚੁੱਕਾ ਸੀ, ਇਕ ਰਿਪੋਰਟ ਤਿਆਰ ਕੀਤੀ ਜਿਸ ਦੀ ਗ਼ੈਰ ਤਸਦੀਕਸ਼ੁਦਾ ਨਕਲ P.W. 18 (8)/3 ਹੈ। ਇਸ ਰਿਪੋਰਟ ਦੀ ਨਕਲ ਦੇ ਨਾਲ ਮੇਰੀ ਕੁੱਲੂ ਸੰਬੰਧੀ ਰਿਪੋਰਟ ਨੂੰ ਜੇ ਪੜ੍ਹਿਆ ਜਾਵੇ ਤਾਂ ਰਾਜਪਾਲ ਦੁਆਰਾ ਮਿ. ਸ੍ਰੀਗਨੇਸ਼ ਨੂੰ ਦਿੱਤੀਆਂ ਹਦਾਇਤਾਂ ਦਾ ਠੀਕ ਰੂਪ ਸਮਝ ਆ ਸਕਦਾ ਹੈ। ਐਗਜ਼ਿਬਿਟ ਪੀ.ਡਬਲਯੂ. 18 (8)/3 ਵਿਚ ਮੇਰੇ ਵਿਰੁੱਧ ਕੇਸ ਖੜੇ ਕਰਨ ਦੀ ਨੀਂਹ ਪਹਿਲਾਂ ਹੀ ਧਰੀ ਜਾ ਚੁੱਕੀ ਹੈ ਤੇ ਉਸ ਨੂੰ ਜਾਣ ਬੁਝ ਕੇ ਅਸਪੱਸ਼ਟ ਰਖਿਆ ਗਿਆ ਹੈ, ਤੇ ਦੋ ਸਾਲ ਤੀਕ ਕੋਈ ਸਪੱਸ਼ਟ ਪੜਤਾਲ ਇਸ ਕਰ ਕੇ ਨਹੀਂ ਕੀਤੀ ਗਈ ਤਾਂ ਜੁ ਸਰਕਾਰ ਮੇਰੇ ਵਿਰੁੱਧ ਕੇਸਾਂ ਨੂੰ ਸਹਿਜੇ ਸਹਿਜੇ ਤੋੜ ਮਰੋੜ ਸਕੇ ਅਤੇ ਮੇਰੇ ਵਿਰੁੱਧ ਸਬੂਤ ਲੱਭੇ ਜਾਂ ਘੜੇ ਜਾ ਸਕਣ। 10 ਅਕਤੂਬਰ, 1947 ਦੇ ‘ਨੀਤੀ ਪੱਤਰ’ (ਐਗਜ਼ਿਬਿਟ ਡੀ. 11/7) ਸੰਬੰਧੀ ਛੇਤੀ ਅਫ਼ਵਾਹ ਉੱਡ ਗਈ (ਯਾ ਉਡਾ ਦਿਤੀ ਗਈ) ਕਿ ਇਹ ਪੱਤਰ ਗ੍ਰਹਿ-ਸਕੱਤਰ ਨੇ ਰਾਜਪਾਲ ਦੀ ਸਿੱਧੀ ਆਗਿਆ ਅਨੁਸਾਰ ਭੇਜਿਆ ਹੈ। ਗ੍ਰਹਿ-ਮੰਤਰੀ, ਜੋ ਕਿ ਸਿੱਖ ਸੀ, ਨੂੰ ਵੀ ਇਸ ਦਾ ਕੋਈ ਇਲਮ ਨਹੀਂ। ਮੰਤਰੀ-ਮੰਡਲ ਵਿਚ ਵੀ ਇਸ ਬਾਰੇ ਉੱਕਾ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹਾਲਾਂਕਿ ਅਜਿਹਾ ਨੀਤੀ ਪੱਤਰ ਕਰਨ ਲਈ ਇਹੀ ਕੇਵਲ ਇਕੋ ਇਕ ਯਥਾਰਥਕ, ਯੋਗ ਤੇ ਵਿਧਾਨਕ ਰਾਹ ਸੀ। ਥੋੜੇ ਮਹੀਨਿਆਂ ਦੇ ਅੰਦਰ-ਅੰਦਰ ਹੀ ਸਿੱਖ ਗ੍ਰਹਿ-ਸਕੱਤਰ ਨੂੰ ਬਦਲ ਕੇ ਇਕ ਹਿੰਦੂ ਗ੍ਰਹਿ-ਸਕੱਤਰ ਲਾ ਦਿੱਤਾ ਗਿਆ ਅਤੇ ਅਮਨ ਕਾਨੂੰਨ ਵਿਭਾਗ, ਹਿੰਦੂ ਮੁੱਖ-ਮੰਤਰੀ ਨੂੰ ਸੌਂਪ ਦਿਤਾ ਗਿਆ ਤੇ ਇਸ ਤਰ੍ਹਾਂ ਉਹ ਸਭ ਸਿੱਖ ਅਸਰ ਰਸੂਖ਼ ਦੂਰ ਕਰ ਦਿੱਤੇ ਗਏ ਜੋ ਕਿ ਸੂਬੇ ਦੇ ਸਾਧਾਰਨ ਪ੍ਰਬੰਧ ਵਿਚ ਮਹੱਤਵਪੂਰਨ 6 ਸਥਾਨ ਰੱਖਦੇ ਸਨ । ਲੋਕ-ਪ੍ਰਬੰਧ ਦੀ ਕਲਾ ਦੇ ਵਿਦਿਆਰਥੀ ਜਾਣਦੇ ਹਨ ਕਿ ਜਿਥੇ ਭਾਈਚਾਰਾ ਅਥਵਾ ਸਮਾਜ ਆਪਣੇ ਝੁਕਾਵਾਂ ਤੇ ਹਿੱਤਾਂ ਵਿਚ ਪੂਰਨ ਤੌਰ ‘ਤੇ ਇਕਸਾਰ ਨਾ ਹੋਵੇ, ਉਥੇ ਕਲਪਤ, ਰੋਕ-ਸੰਤੁਲਨ, ਚੈੱਕ ਐਂਡ-ਬੈਲੈਂਸ, ਦੀ ਵਿਧੀ ਦਾ ਲਾਗੂ ਕਰਨਾ ਲਾਜ਼ਮੀ ਹੋ ਜਾਂਦਾ ਹੈ। ਅਤੇ ਅੰਗਰੇਜ਼ੀ ਰਾਜ ਵਿਚ ਲਾਗੂ ਕੀਤੀ ਲੋਕ-ਸੇਵਾਵਾਂ ਵਿਚ ਸੰਪਰਦਾਇ ਪ੍ਰਤੀਨਿਧਤਾ ਦੀ ਵਿਧੀ ਦਾ ਬੁਨਿਆਦੀ ਸਿਧਾਂਤ ਇਹੋ ਸੀ। ਇਹ ਸਿਧਾਂਤ ਮੂਲੋਂ ਹੀ ਨਿੰਦਣਯੋਗ ਨਹੀਂ ਹੈ ਅਤੇ ਇਸ ਦੀ ਚੋਖੀ ਮਹੱਤਤਾ ਹੈ। ਸੂਬੇ ਵਿਚ ਕਿਸੇ ਨੀਤੀ ਨੂੰ ਯੋਗ ਢੰਗ ਨਾਲ ਨੇਪਰੇ ਚਾੜ੍ਹਨ ਲਈ, ਸਰਕਾਰ ਦਾ ਕੰਮ ਭਲੀ ਭਾਂਤ ਚਲਾਉਣ ਲਈ, ਅਜਿਹੀ ਮਸ਼ੀਨਰੀ ਜ਼ਰੂਰ ਚਾਹੀਦੀ ਹੈ ਜੋ ਝਟਪਟ ਤੇ ਭਲੀਭਾਂਤੀ ਸਰਕਾਰੀ ਹੁਕਮਾਂ ਤੇ ਨੀਤੀਆਂ ਨੂੰ ਨੇਪਰੇ ਚਾੜ੍ਹ ਸਕੇ। ਪਰ ਜਿਥੇ ਨੀਤੀ ਬਣਾਉਣ ਵਾਲਿਆਂ ਤੇ ਹਾਕਮਾਂ ਦੀਆਂ ਨੀਤਾਂ ਸਾਫ਼ ਨਾ ਹੋਣ ਤਾਂ ਉਨ੍ਹਾਂ ਉੱਤੇ ਸ਼ੱਕ ਕਰਨ ਦੇ ਠੋਸ ਕਾਰਨ ਮੌਜੂਦ ਹੋਣ, ਜਿਥੇ ਭਾਈਚਾਰਾ ਹਾਲੀ, ਅੰਗਰੇਜ਼ਾਂ ਵਾਂਗ, ਇਕਸਾਰ ਨਾ ਬਣ ਚੁੱਕਾ ਹੋਵੇ, ਇਹ ਯੋਗ ਹੈ ਕਿ ਉਥੇ ਇਕ ਅਜਿਹੀ ਸਰਕਾਰੀ ਮਸ਼ੀਨਰੀ ਹੋਵੇ ਜੋ ਤਕੜਾ ਚਿਰ ਆਪੇ ਚੱਲਦੀ ਰਹੇ ਭਾਵੇਂ ਚਲਾਉਣ ਵਾਲੇ ਦਾ ਮਨ ਬਦਲ ਜਾਵੇ । ਮਾਂਟੈਸਕੇ ਦੇ ‘ਚੈਕਸ ਐਂਡ ਬੈਲੈਂਸਜ਼ ਸਿਧਾਂਤ’ ਵਿਚ ਵੀ ਇਹੀ ਵਿਚਾਰ ਹੈ, ਤੇ ਇਹੀ ਸਿਧਾਂਤ ਤੇ ਇਹੀ ਵਿਧੀ ਸੀ ਜਿਸ ਦਾ ਪੂਰਬੀ ਪੰਜਾਬ ਵਿਚ ਸਭ ਤੋਂ ਪਹਿਲਾਂ ਕਤਲ ਹੋਇਆ। ਇਹ ਤੱਥ ਤੇ ਗਿਆਨ,ਸਾਧਾਰਨ ਸਿੱਖ ਜਨਤਾ ਵਿਚ ਆਮ ਨਹੀਂ ਹੈ, (ਭਾਵੇਂ ਸਿੱਖ ਮੁੱਖ ਤੌਰ ‘ਤੇ ਇਤਿਹਾਸਕ ਵਿਰਤੀ ਵਾਲੇ ਹਨ)। ਅਜਿਹੀ ਇਕ ਨੀਤੀ ਸਿੱਖ ਕੌਮ ਦੇ ਖ਼ਿਲਾਫ਼, ਸੰਨ 1710 ਈਸਵੀ ਵਿਚ ਬਹਾਦੁਰ ਸ਼ਾਹ (ਮਹਾਨ ਮੁਗ਼ਲ ਸਮਰਾਟ, ਔਰੰਗਜ਼ੇਬ ਮਗਰੋਂ ਉਸ ਦੇ ਉੱਤਰਾਧਿਕਾਰੀ) ਨੇ ਵੀ ਲਾਗੂ ਕੀਤੀ ਸੀ। ਇਹੋ ਪੰਜਾਹ ਵਰ੍ਹੇ ਦਾ ਉਹ ਭੀੜਾ-ਕਾਲ ਸੀ ਜਿਸ ਵਿਚ ਸਿੱਖਾਂ ਨਾਲ ਨਿਰਦਈ ਵਿਵਹਾਰ ਕਾਰਨ, ਸਿੱਖਾਂ ਦੇ ਮਨਾਂ ਵਿਚ ਗ਼ੈਰਸਿੱਖ ਰਾਜਸ਼ਾਸਨ ਦੇ ਵਿਰੁੱਧ ਘੋਰ ਅਸੰਤੁਸ਼ਟਤਾ ਦਾ ਭਾਵ ਪ੍ਰਚੰਡ ਹੋਇਆ। ਏਸੇ ਤਰ੍ਹਾਂ ਉਨ੍ਹਾਂ ਸਿੱਖ ਸਰਕਾਰੀ ਨੌਕਰਾਂ ਦੇ ਮਨਾਂ ਵਿਚ ਵੀ ਸੰਨ 1947 ਵਿਚ ਰਾਜ ਸੱਤਾ ਉੱਤੇ ਅਵਿਸ਼ਵਾਸ ਦਾ ਭਾਵ ਜਾਗਿਆ ਜਿਹੜੇ ਸੂਬੇ ਦੇ ਪ੍ਰਬੰਧ ਵਿਚ ਉੱਘੜ ਰਹੀਆਂ ਨਵੀਆਂ ਰੁਚੀਆਂ ਨਾਲ ਇਕ ਸੁਰ ਨਾ ਹੋ ਸਕੇ ਜਾਂ ਨਾ ਹੋਏ। ਫੇਰ, ਇਸ ਨੀਤੀ ਦੀ 1 ਸ਼ਬਦਾਵਲੀ ਸੰਨ 1710 ਦੇ ਮੁਗ਼ਲ ਰਾਜ ਦੀ ਉਪਰੋਕਤ ਨੀਤੀ ਨਾਲ ਇੰਨ ਬਿੰਨ ਮੇਲ ਖਾਂਦੀ ਹੈ। ਜਜ਼ਬਾਤੀ ਸਿੱਖਾਂ ਤੇ ਸਿੱਖ ਮੁਲਾਜ਼ਮਾਂ ਵਿਚ ਅਸੁਰੱਖਿਅਤਾ ਦੀ ਭਾਵਨਾ ਵਿਚ ਹੌਲੀ-ਹੌਲੀ ਵਾਧਾ ਹੋ ਰਿਹਾ ਸੀ ਅਤੇ ਮੇਰੀ ਇਸ ਵਾਤਾਵਰਨ ਵਿਖੇ ਤੀਬਰ ਚੇਤੰਨਤਾ ਨੇ ਮੈਨੂੰ ਉਨ੍ਹਾਂ ਲੋਕਾਂ ਦਾ ਚੋਣਵਾਂ ਨਿਸ਼ਾਨਾ ਬਣਾ ਦਿਤਾ ਜੋ ਇਸ ਨੀਤੀ ਨੂੰ ਤੇ ਇਸ ਦੇ ਸਾਰੇ ਅਰਥਾਂ ਨੂੰ ਲਾਗੂ ਕਰਨ ਪੁਰ ਤੁਲੇ ਹੋਏ ਸਨ । ਕੋਈ ਬੰਦਾ, ਜੋ ਸਹਾਨੁਭੂਤੀ ਨਾਲ ਪੰਜਾਬ ਦੀ ਪ੍ਰਚਲਤ ਫ਼ਿਰਕੂ ਆਪਸੀ
ਬੇਵਸਾਹੀ ਨੂੰ ਸਮਝਣ ਦਾ ਇੱਛਾਵਾਨ ਹੈ, ਉਕਤ ਤੱਥਾਂ ਨੂੰ ਅੱਖੋਂ ਓਹਲੇ ਨਹੀਂ ਕਰ ਸਕਦਾ ਤੇ ਨਾ ਮੈਂ ਕਰ ਸਕਦਾ ਸਾਂ ਕਿਉਂਕਿ ਮੈਂ ਇਕ ਅਜਿਹਾ ਪ੍ਰਬੰਧਕ ਸਾ ਜਿਹੜਾ ਭਾਰਤ ਸਰਕਾਰ ਅਤੇ ਇਸ ਦੇ ਆਗੂਆਂ ਦੇ ਲੋਕਰਾਜੀ ਗ਼ੈਰ ਫ਼ਿਰਕੂ, ਘੋਸ਼ਿਤ ਤੇ ਕਥਿਤ ਉਦੇਸ਼ਾਂ ਪ੍ਰਤੀ ਸਿਦਕ ਦਿਲੀ ਨਾਲ ਵਫ਼ਾਦਾਰ ਸਾਂ। ਇਕ ਸਿੱਖ ਹੋਣ ਦੇ ਨਾਤੇ ਤੇ ਸਿੱਖ ਘਰਾਣੇ ਦਾ ਜੰਮਪਲ ਹੋਣ ਕਾਰਨ ਤੇ ਉਨ੍ਹਾਂ ਦੇ ਜੀਵਨ-ਢੰਗ ਵਿਚ ਭਾਵੁਕ ਸ਼ਰਧਾ ਰੱਖਣ ਕਰਕੇ, ਮੈਂ ਆਪਣੇ ਇੰਦੀਏ ਉਤੇ ਦ੍ਰਿੜ੍ਹ ਰਿਹਾ। ਇਸ ਨਾਲ ਪੰਜਾਬ ਸਰਕਾਰ ਦੇ ਸ਼ਕਤੀਸ਼ਾਲੀ ਅਨਸਰ ਦਾ ਰੋਹ ਤੇ ਦੁਸ਼ਮਣੀ ਮੇਰੇ ਖ਼ਿਲਾਫ਼ ਹੋਰ ਪ੍ਰਚੰਡ ਹੋ ਗਏ।
(5) ਮਾਨਯੋਗ ਕਪਤਾਨ ਰਣਜੀਤ ਸਿੰਘ ਪੰਜਾਬ ਸਰਕਾਰ ਦੇ ਇਕ ਜਾਟ ਮੰਤਰੀ ਸਨ । ਉਨ੍ਹਾਂ ਨੇ ਅਕਤੂਬਰ, 1947 ਵਿਚ ਧਰਮਸਾਲਾ ਦਾ ਸਰਕਾਰੀ ਦੌਰਾ ਕੀਤਾ। ਉਨ੍ਹਾਂ ਨੇ ਸਰਕਾਰੀ ਤੌਰ ‘ਤੇ ਹੁਕਮ ਭੇਜਿਆ ਕਿ ਜ਼ਿਲਾ ਅਧਿਕਾਰੀ ਉਨ੍ਹਾਂ ਨੂੰ ਇਕ ਨਿਸ਼ਚਿਤ ਦਿਨ, ਨਿਸ਼ਚਿਤ ਥਾਂ ਪੁਰ, 10 ਵਜੇ ਸਵੇਰੇ ਮਿਲਣ। ਮੈਂ ਤੇ ਹੋਰ ਜ਼ਿਲਾ ਅਧਿਕਾਰੀ ਨਿਸ਼ਚਿਤ ਥਾਂ ਉਤੇ ਨਿਸ਼ਚਿਤ ਸਮੇਂ ਪੁਰ ਇਕੱਠੇ ਹੋਏ, ਪ੍ਰੰਤੂ ਮਾਨਯੋਗ ਮੰਤਰੀ ਨੇ ਸਾਡੇ ‘ਚੋਂ ਕਿਸੇ ਨੂੰ ਵੀ ਮਿਲਣ ਤੋਂ ਨਾਂਹ ਕਰ ਦਿੱਤੀ ਤੇ ਮੰਤਰੀ ਜੀ ਆਪਣੇ ਜ਼ਾਤੀ ਮਿੱਤਰਾਂ ਨੂੰ ਦੁਪਹਿਰ ਤੀਕ ਮਿਲਦੇ ਗਿਲਦੇ ਰਹੇ। ਫੇਰ ਉਨ੍ਹਾਂ ਨੇ ਸਾਨੂੰ ਬਾਹਰ ਸੁਨੇਹਾ ਘਲਿਆ ਕਿ ਉਹ ਸਾਡੇ ਵਿਚੋਂ ਕਿਸੇ ਨੂੰ ਵੀ ਨਹੀਂ ਮਿਲ ਸਕਦੇ। ਇਸ ਮੰਤਰੀ ਜੀ ਦਾ ਸਾਡੇ ਨਾਲ ਅਸਭਯ ਵਿਵਹਾਰ ਤਾਂ ਸੀ ਹੀ, ਇਸ ਤੋਂ ਬਿਨਾਂ ਉਨ੍ਹਾਂ ਨੇ ਜ਼ਿਲਾ ਅਧਿਕਾਰੀਆਂ ਨੂੰ ਦੁਪਹਿਰ ਤੀਕ ਵਿਹਲੇ ਵੀ ਰੱਖਿਆ। ਜ਼ਿਲੇ ਦਾ ਮੁਖ ਅਧਿਕਾਰੀ ਹੋਣ ਦੇ ਨਾਤੇ ਮੇਰਾ ਇਕ ਨਾਖ਼ੁਸ਼ਗਵਾਰ ਫ਼ਰਜ਼ ਬਣਿਆ ਕਿ ਮੈਂ ਇਕ ਸਤਿਕਾਰ ਪੂਰਤ ਰੋਸ-ਪੱਤਰ ਇਸ ਬਾਰੇ ਲਿਖਾਂ। ਏਸ, ਤੇ ਏਸ ਦੇ ਨਾਲ ਲਗਵੀਂ ਘਟਨਾ, ਨੇ ਮਾਨਯੋਗ ਮੰਤਰੀ ਜੀ ਨੂੰ ਮੇਰੇ ਵਿਰੁੱਧ ਇਸ ਹੱਦ ਤੀਕ ਕ੍ਰੋਧਵਾਨ ਕਰ ਦਿਤਾ ਕਿ ਉਹ ਮੇਰੇ ਨਾਲ ਹੋਏ ਦੁਰ-ਵਿਵਹਾਰ ਦੇ ਨਿੱਜੀ ਤੌਰ ਪੁਰ ਜ਼ਿੰਮੇਦਾਰ ਹਨ। ਇਹ ਦੋਸ਼ ਨੰਬਰ 6 ਦਾ ਵਿਸ਼ੈ-ਵਸਤੂ ਹੈ। ਇਸ ਕੇਸ ਵਿਚ, ਇਸ ਮਾਨਯੋਗ ਮੰਤਰੀ ਦਾ ਮੇਰੀ ਕਾਰ ਵਾਪਸ ਲੈ ਲੈਣ ਦਾ (ਐਗਜ਼ਿਬਿਟ ਡੀ.ਡਬਲਯੂ. 2, (6) 15 ਹੁਕਮ ਹੈ। ਇਹ, ਹੁਕਮ ‘ਰੈਕੂਈਜ਼ੀਸ਼ਨਿੰਗ ਆਫ਼ ਮੂਵੇਬਲ ਪ੍ਰਾਪਰਟੀ ਐਕਟ’ ਦੀਆਂ ਧਾਰਾਵਾਂ ਦਾ ਸਿੱਧਾ ਖੰਡਨ ਕਰਦਾ ਹੈ । ਇਹ ਕਾਨੂੰਨ ਦੁਆਰਾ ਸਥਾਪਤ ਹੋਏ ਲੋਕ-ਹੱਕਾਂ ਦਾ ਵੀ ਨਿਰੋਧ ਹੈ। ਪਰੰਤੂ ਬਦਨੀਤੀ ਸੀ ਤੇ ਮੈਨੂੰ ਸਜ਼ਾ ਜੋ ਸਰਕਾਰ ਕਾਨੂੰਨੀ ਤੌਰ ‘ਤੇ ਮੈਨੂੰ ਨਹੀਂ ਦੇ ਸਕਦੀ ਸੀ, ਸਿਵਾਏ ਆਈ.ਸੀ.ਐਸ. ‘ਦੰਡ ਤੇ ਅਪੀਲ’ ਨਿਯਮਾਂ ਅਧੀਨ, ਇਕ ਬਿਲਕੁਲ ਗ਼ਲਤ, ਮਨਘੜਤ ਆਧਾਰ ਤੇ ਕਿ ਮੈਂ ਸਰਕਾਰੀ ਅਫ਼ਸਰਾਂ ਨੂੰ ‘ਸ਼ਿਵਰਲੈਟ’ ਕਾਰਾਂ ਰੱਖਣ ਜਾਂ ਖ਼ਰੀਦਣ ਦੀ ਮਨਾਹੀ ਦੇ ਕਿਸੇ ਸਰਕਾਰੀ ਹੁਕਮ ਦੀ ਉਲੰਘਣਾ ਕੀਤੀ ਹੈ ਅਤੇ ਮੈਂ ‘ਸ਼ਿਵਰਲੈਟ’ ਕਾਰ ਕੇਵਲ ਟ੍ਰਾਂਸਪੋਰਟ ਕੰਟਰੋਲਰ ਦੀ ਆਗਿਆ ਨਾਲ ਹੀ ਖ਼ਰੀਦ ਤੇ ਰੱਖ ਸਕਦਾ ਹਾਂ । ਮੇਰੀ ਨਿੱਜੀ ਕਾਰ ਦੀ ਜ਼ਬਤੀ ਦਾ ਹੁਕਮ ਚਾੜ੍ਹ ਦਿੱਤਾ ਗਿਆ। ਪਰ ਅਜੇਹਾ ਕੋਈ ਲਿਖਤੀ ਹੁਕਮ ਕਿਧਰੇ ਨਹੀਂ ਮਿਲਦਾ, ਸਿਵਾਏ ਸਰਕਾਰ ਦੀ ਆਪਣੀ ਕੁਚੇਸ਼ਟਾ ਪੂਰਤ ਮਨੋਕਲਪਨਾ ਵਿਚ। ਇਸ ਕੇਸ ਦੀ ਫ਼ਾਈਲ (ਐਗਜ਼ਿਬਿਟ ਪੀ.ਡਬਲਯੂ. 2 (6) 115 ਵਿਚ ਸਾਡੇ ਕੋਲ ਸਾਫ਼ ਲਿਖਤੀ ਰੂਪ ਵਿਚ ਮੰਨੀ ਹੋਈ ਉਸ ਬੇਕਾਨੂੰਨੀ ਬਾਬਤ ਸ਼ਹਾਦਤ ਮੌਜੂਦ ਹੈ ਜਿਸ ਉਤੇ ਮੌਜੂਦਾ ਪੰਜਾਬ ਸਰਕਾਰ ਦਾ ਰਵੱਈਆ ਆਧਾਰਤ ਹੈ। ਇਹ ਲਿਖਤ ਤੇ ਇਸ ਦਾ ਵਸਤੂ ਕਈਆਂ ਹੱਥਾਂ ਵਿਚੋਂ ਦੀ ਲੰਘਿਆ ਹੋਇਆ ਹੈ, ਜਿਵੇਂ ਕਿ, ਗ੍ਰਹਿ ਸਕੱਤਰ ਭਿੱਡੇ, ਚੀਫ਼ ਸਕੱਤਰ ਸਚਦੇਵ, ਮਾਨਯੋਗ ਮੰਤਰੀ ਕਪਤਾਨ ਰਣਜੀਤ ਸਿੰਹ, ਮੁੱਖ ਮੰਤਰੀ, ਤੇ ਸ਼੍ਰੀ ਯੁਤ ਰਾਜਪਾਲ। ਹਰ ਪੱਖ ਤੋਂ ਇਨ੍ਹਾਂ ਨੇ ਇਸ ਘੋਰ ਬੇਕਾਨੂੰਨੀ ਉਤੇ ਆਪਣੀ ਸ੍ਰੀਕ੍ਰਿਤੀ ਦੀ ਪੂਰੀ ਤਰ੍ਹਾਂ ਸਹੀ ਪਾਈ। ਮੰਦੇ ਭਾਗਾਂ ਨੂੰ, ਰਾਜਪਾਲ ਦਾ ਉਹ ਵਾਧੂ ਨੋਟ, ਜਿਸ ਬਾਰੇ ਮੁੱਖ ਮੰਤਰੀ ਨੇ ਆਪਣੇ ਲਿਖਤੀ ਨੋਟ ਵਿਚ ਸੰਕੇਤ ਕੀਤਾ ਹੈ, ਕਿਧਰੇ ‘ਲੱਥ ਕੇ ਡਿਗ ਪਿਆ’ ਜਾਪਦਾ ਹੈ। ਇਸ ਵਿਚ ਉਨ੍ਹਾਂ ਦਾ ਮੇਰੇ ਵਿਰੁੱਧ ਰੰਜ ਵੀ ਹੈ ਤੇ ਇਹ ਪ੍ਰਬਲ ਇੱਛਾ ਵੀ ਕਿ ਮੈਨੂੰ ਆਈ.ਸੀ.ਐਸ. ਪਦ ਤੋਂ ਇਕਦਮ ਲਾਹ ਕੇ ਪਾਸੇ ਕਰ ਦਿੱਤਾ ਜਾਵੇ । ਇਹ ਨੋਟ ਧੱਕਾ ਤੇ ਬੇਹਿਯਾਈ ਦੀ ਅਕਾਂਕਸ਼ਾ ਵਿਚ ਬਾਕੀ ਸਭ ਨੂੰ ਮਾਤ ਪਾ ਜਾਂਦਾ ਹੈ। ਏਥੇ ਕਿਸੇ ਸਪੱਸ਼ਟ ਸਿਧਾਂਤ ਤੋਂ ਕੰਮ ਲੈਂਦਿਆਂ ਆਖਿਆ ਗਿਆ ਹੈ ਕਿ ਕਾਰਜ ਨਿਵਾਹਕ ਸਰਕਾਰ ਕੋਲ ਇਕ ਸੱਤਾ ਇਹ ਵੀ ਹੈ, ਜਿਸ ਦੁਆਰਾ ਕਿ ਉਹ ਆਪ-ਹੁਦਰੇ ਹੁਕਮ ਜਾਰੀ ਕਰ ਸਕਦੀ ਹੈ, ਕਾਨੂੰਨ ਨੂੰ ਮੋੜ ਤੋੜ ਤੇ ਲਾਂਭੇ ਵੀ ਕਰ ਸਕਦੀ ਹੈ ਤੇ ਇਸ ਦੀ ਕਿਸੇ ਕਾਨੂੰਨੀ ਕਚਹਿਰੀ ਵਿਚ ਕੋਈ ਸੁਣਵਾਈ ਭੀ ਨਹੀਂ ਹੋ ਸਕਦੀ। ਫੇਰ ਕਾਰਜ-ਨਿਵਾਹਕ ਸਰਕਾਰ ਵਿਚ, ਸੰਚਤ ਸਮੁੱਚੀ ਨਿਯਮਿਤ ਸੱਤਾ, ਲੋਕ ਮੰਤਵ ਜਾਂ ਲੋਕ-ਹਿਤਾਂ ਲਈ ਨਹੀਂ ਵਰਤੀ ਜਾਣੀ, ਜ਼ਰੂਰੀ ਨਹੀਂ ਕਿ ਉਹ ਸਗੋਂ ਇਸ ਦੀ ਵਰਤੋਂ ਜ਼ਾਤੀ ਰੰਜ ਜਾਂ ਵੈਰ ਭਾਵ ਦੇ ਉਦੇਸ਼ ਨਾਲ, ਕੀਤੀ ਜਾ ਸਕਦੀ ਹੈ । ਇਹ ਵਰਤੋਂ ਉਹ ਲੋਕੀਂ ਕਰਨ ਦੇ ਅਧਿਕਾਰੀ ਹਨ ਜਿਨ੍ਹਾਂ ਕਾਰਜ ਨਿਵਾਹਕ ਸਰਕਾਰ ਦੀ ਮਸ਼ੀਨਰੀ ਨੂੰ ਕਾਬੂ ਕੀਤਾ ਹੋਇਆ ਹੈ। ਅਜੇਹਾ ਉਹ ਕਿਸੇ ਪਰਤੱਖ ਲੋਕ-ਹਿੱਤ ਲਈ ਨਹੀਂ ਸਗੋਂ, ਅਸਲ ਵਿਚ, ਨਿੱਜੀ ਦ੍ਰਿਸ਼ ਦੇ ਆਧਾਰ ‘ਤੇ ਕਰ ਸਕਦੇ ਹਨ। ਇਹ ਕਰਨ ਲਈ ਉਹ ਕਿਸੇ ਸਰਕਾਰੀ ਦਸਤਾਵੇਜ਼ ਪੁਰ ਲਿਖਤੀ ਘੋਸ਼ਣਾ ਕਰਨੋਂ ਵੀ ਨਹੀਂ ਸੰਗਦੇ। ਤੀਜਾ, ਕਾਰਜ ਨਿਵਾਹਕ ਸਰਕਾਰ ਲੁਕਵੀਂ ਤਿਆਰੀ ਵੀ ਕਰ ਸਕਦੀ ਹੈ ਤਾਂ ਜੁ ਇਹ ਕਿਸੇ ਨਾਗਰਿਕ ਦੀ ਹਰ ਤਰ੍ਹਾਂ ਦੀ ਅਸਥਿਰ, ਚੁੱਕ ਯਾ ਅਚੁੱਕ ਜਾਇਦਾਦ ਸੰਪਤੀ ਉਤੇ ਝਪਟ ਸਕੇ। ਸਭਯ 8 ਦੇਸ਼ਾਂ ਵਿਚ ਪਹਿਲੇ ਢੰਗ ਨੂੰ ‘ਫ਼ਾਸ਼ਿਜ਼ਮ’, ਦੂਜੇ ਨੂੰ ‘ਸੱਤਾ ਦਾ ਨਿਪਟ ਦੁਰਉਪਯੋਗ’ ਤੇ ਤੀਜੇ ਨੂੰ ‘ਨਾਜ਼ੀ-ਦਹਲ’ ਆਖਦੇ ਹਨ। ਇਸ ਨੋਟ ਵਿਚੋਂ ਹੋਰ ਪਤਾ ਲੱਗੇਗਾ ਕਿ ਹੇਠਲੇ ਪੁਲਸ ਅਫ਼ਸਰ ਤੋਂ ਲੈ ਕੇ, ਵੱਡੇ ਤੋਂ ਵੱਡੇ,ਡਿਪਟੀ ਟ੍ਰਾਂਸਪੋਰਟ ਕੰਟਰੋਲਰ ਤਕ (ਭਗਵਾਨ ਸਿੰਹ) ਅਤੇ ਧੁਰ ਰਾਜਪਾਲ ਤੀਕ ਜਦੋਂ ਕੇਸ ਗ੍ਰਹਿ-ਸਕੱਤਰ, ਮੁੱਖ-ਸਕੱਤਰ, ਇੰਚਾਰਜ ਮੰਤਰੀ, ਮੁੱਖ ਮੰਤਰੀ ਆਦਿ ਦੇ ਸੂਖਮ ਨਿਰੂਪਣ ਵਿਚੋਂ ਦੀ ਲੰਘਦਾ ਹੈ ਕੋਈ ਵੀ ਕਦੇ ਯੋਗ, ਸੰਬੰਧਤ ਕਾਨੂੰਨਾਂ ਜਾਂ ਆਧਾਰੀ ਦਸਤਾਵੇਜ਼ਾਂ ਬਾਬਤ ਨਹੀਂ ਪੁੱਛਦਾ, ਤੇ ਨਾ ਉਨ੍ਹਾਂ ਦੇ ਅਧਿਅਨ ਦੀ ਪਰਵਾਹ ਕਰਦਾ ਹੈ। ਮਿਸਾਲ ਦੇ ਤੌਰ ‘ਤੇ ‘ਰੈਕੁਈਜ਼ੀਸ਼ਨਿੰਗ ਆਫ਼ ਮੂਵੇਬਲ ਪ੍ਰਾਪਰਟੀ ਐਕਟ’ ਅਤੇ ਸਰਕਾਰੀ ਹੁਕਮ ਜਿਨ੍ਹਾਂ ਦੀ ਮਨੋਕਲਪਤ ਉਲੰਘਣਾ ਦਾ ਗੰਭੀਰ ਦੋਸ਼ ਮੇਰੇ ਵਿਰੁੱਧ ਲਾਇਆ ਗਿਆ ਅਤੇ ਜਿਸ ਦਾ ਆਸਰਾ ਲੈ ਕੇ ਮੇਰੇ ਵਿਰੁੱਧ ਬੜੇ ਗੰਭੀਰ ਤੇ ਸਥਾਈ ਤਰ੍ਹਾਂ ਦੇ ਹੁਕਮ ਸੁਝਾਏ ਜਾਂਦੇ ਰਹੇ, ਦਿੱਤੇ ਜਾਂਦੇ ਰਹੇ (ਮੇਰੀ ਨਿੱਜੀ ਕਾਰ ਦੀ ਜ਼ਬਤੀ ਅਤੇ ਮੇਰੀ ਫ਼ੌਰਨ ਗ੍ਰਿਫ਼ਤਾਰੀ) ਤੇ ਉਨ੍ਹਾਂ ਦੀ ਪੁਸ਼ਟੀ ਹੁੰਦੀ ਰਹੀ ਹੈ। ਅਜੇਹਾ ਉਨ੍ਹਾਂ ਲੋਕਾਂ ਵਲੋਂ ਹੋਇਆ ਜੋ ਸਰਕਾਰੀ ਸੱਤਾ ਦੇ ਵੱਡੇ ਜ਼ਿੰਮੇਵਾਰ ਅਧਿਕਾਰੀ ਸਨ ਤੇ ਹਨ।
(6) ਇਸ ਮਾਨਯੋਗ ਮੰਤਰੀ (ਕਪਤਾਨ ਰਣਜੀਤ ਸਿੰਹ) ਦਾ ਇਕ ਨੇੜੇ ਦਾ ਰਿਸ਼ਤੇਦਾਰ, ਜੋ ਕਿ ਇਕ ਗ਼ੈਜ਼ਿਟਿਡ ਪੁਲਸ ਅਫ਼ਸਰ ਹੈ, 1947 ਵਿਚ ਹੁਸ਼ਿਆਰਪੁਰ ਲਾ ਦਿੱਤਾ ਗਿਆ। ਸਰਕਾਰ ਦੀ 10 ਅਕਤੂਬਰ, 1947 ਦੀ ਕੁਟਲ, ਬੇਕਾਨੂੰਨੀ ਨੀਤੀ ਦੇ ਲਾਗੂ ਹੋਣ ਤੋਂ ਝਟ ਪਟ ਮਗਰੋਂ ਉਹ ਹੁਸ਼ਿਆਰਪੁਰ ਦੇ ਇਕ ਸਿੱਖਾਂ ਦੇ ਛੋਟੇ ਜਿਹੇ ਪਿੰਡ ਵਿਚ ਕਿਸੇ ਕੇਸ ਦੀ ਤਫ਼ਤੀਸ਼ ਕਰ ਰਿਹਾ ਸੀ। ਜਿਵੇਂ ਕਿ ਅਜੇਹੇ ਮੌਕਿਆਂ ‘ਤੇ ਆਮ ਹੁੰਦਾ ਹੈ, ਉਹ ਇਕ ਮੰਜੀ ਪੁਰ, ਲਗਭਗ ਦੋ ਦਰਜਨ ਪ੍ਰਤਿਸ਼ਟ ਸਿੱਖਾਂ ਦੇ ਵਿਚਕਾਰ ਬੈਠਾ ਸੀ । ਉਸ ਦੀ ਨਿਗਾਹ ਇਕ ਅਜਿਹੇ ਸਿੱਖ ਉਪਰ ਅਚਾਨਕ ਜਾ ਟਿਕੀ ਜਿਸ ਦਾ ਲੰਮਾ ਦਰਸ਼ਨੀ ਦਾੜਾ ਸੀ। ਮਗਰੋਂ ਕੀਤੀ ਮੇਰੀ ਪੜਤਾਲ ਤੋਂ ਪਤਾ ਲੱਗਿਆ ਕਿ, ਬਿਨਾਂ ਕਿਸੇ ਕਾਰਨ ਹੀ, ਇਹ ਪੁਲਸ ਅਫ਼ਸਰ ਮੰਜੀ ਉਤੋਂ ਭੁੜਕਿਆ, ਬਿਨਾਂ ਕੁਝ ਆਖਿਆਂ ਉਸ ਸਿੱਖ ‘ਤੇ ਹੱਲਾ ਬੋਲ ਦਿੱਤਾ, ਠੋਡੀ ਤੋਂ ਉਸ ਦੀ ਸੰਘਣੀ ਦਾੜ੍ਹੀ ਪੁੱਟ ਘੱਤੀ ਅਤੇ ਬੜੇ ਕ੍ਰੋਧ ਵਿਚ ਆ ਕੇ ਪੁੱਟੇ ਹੋਏ ਦਾੜ੍ਹੀ ਦੇ ਵਾਲਾਂ ਨੂੰ ਆਪਣੇ ਪੈਰਾਂ ਥੱਲੇ ਰੋਲ ਕੇ ਆਪਣੀ ਜੇਬ ਵਿਚੋਂ ਇਕ ਦੀਆ ਸਲਾਈ ਦੀ ਡੱਬੀ ਕੱਢੀ ਤੇ ਪੁੱਟੇ ਹੋਏ, ਮਿੱਧੇ ਹੋਏ ਕੇਸਾਂ ਨੂੰ ਅੱਗ ਲਾ ਦਿਤੀ। ਇਸ ਪਾਗਲਾਂ ਵਾਲੀ ਹੈਂਕੜ ਤੇ ਹਰਕਤ ਨੇ ਉਸ ਹਿੰਦੂ ਪੁਲਸ ਅਫ਼ਸਰ ਨੂੰ ਪਰਤੱਖ ਤੌਰ ‘ਤੇ ਤਕੜੀ ਤੇ ਯਕੀਨੀ ਤਸੱਲੀ ਦਿੱਤੀ ਤੇ ਉਸ ਨੇ ਉਥੇ ਕੱਠੇ ਹੋਏ ਸਿੱਖਾਂ ਨੂੰ ਸੰਬੋਧਨ ਕਰ ਕੇ ਆਖਿਆ : “ਤੁਸੀਂ ਸਾਰੇ ਖ਼ਬਰਦਾਰ ਹੋ ਜਾਓ। ਤੁਸਾਂ, ਸਿੱਖਾਂ ਨੇ ਇਹ ਸਮਝ ਰੱਖਿਆ ਹੈ ਕਿ ਪੰਜਾਬ ਵਿਚ ਤੁਸੀਂ ਹੀ ਨਾਢੂ ਖ਼ਾਨ ਹੋ । ਤੁਸੀਂ ਮਹਾਰਾਜਾ ਪਟਿਆਲਾ ਨੂੰ ਆਪਣਾ ਆਗੂ ਚੁਣ ਰਹੇ ਹੋ। ਏਸ ਲਈ ਅਸੀਂ ਹਿੰਦੂ, ਤੁਹਾਡੀਆਂ ਦਾਹੜੀਆਂ ਤੇ ਲੰਮੇ ਕੇਸਾਂ ਨੂੰ ਪੈਰਾਂ ਥੱਲੇ ਏਸੇ ਤਰ੍ਹਾਂ ਰੋਲਦੇ ਰਹਾਂਗੇ। ਅਠਾਰ੍ਹਵੀਂ ਸਦੀ ਦੇ ਅੱਧ ਤੋਂ ਉਪਰਾਂਤ, ਹੁਣ ਤੀਕ ਕਦੇ ਕਿਸੇ ਨੇ ਸਿੱਖਾਂ ਨੂੰ ਇਸ ਢੰਗ ਨਾਲ ਬੇਇੱਜ਼ਤ ਤੇ ਸੰਬੋਧਨ ਨਹੀਂ ਸੀ ਕੀਤਾ। ਲਗਭਗ ਏਸੇ ਤਰ੍ਹਾਂ ਦੇ ਸੰਬੋਧਨ ਤੇ ਦੁਖਦਾਈ ਚੁੱਭਵੇਂ ਵਾਕ ਅਠਾਰਵੀਂ ਸਦੀ ਦੇ ਪਹਿਲੇ ਅੱਧ ਦੇ ਤੁਰਕ ਹੁਕਮਰਾਨ ਵਰਤਦੇ ਹੁੰਦੇ ਸਨ ਜਿਨ੍ਹਾਂ ਨੇ ਇਨ੍ਹਾਂ ਅਮਨ ਪਸੰਦ ਕਿਰਸਾਨਾਂ ਨੂੰ ਇਕ ਵਿਦਰੋਹੀ ਕੌਮ ਬਣਾ ਦਿੱਤਾ ਸੀ । ਲੋਕਾਂ ਵੱਲੋਂ ਇਸ ਘਟਨਾ ਦੀ ਬੜੀ ਵਿਰੋਧਤਾ ਕੀਤੀ ਗਈ, ਪਰ ਸਰਕਾਰ ਨੇ ਇਸ ਪੁਲਸ ਅਫ਼ਸਰ ਵਿਰੁੱਧ ਕਾਰਵਾਈ ਕਰਨ ਦੀ ਆਗਿਆ ਹੀ ਨਾ ਦਿੱਤੀ ਤੇ ਇਸ ਹਿੰਦੂ ਹੰਕਾਰੀ ਦੇ ਅਪਰਾਧ ਨੂੰ ਅਣਗੌਲਿਆ ਕਰ ਦਿੱਤਾ ਗਿਆ। ਜਦੋਂ ਕਿਸੇ ਹੋਰ ਮੁਆਮਲੇ ਵਿਚ, ਜਿਸ ਦਾ ਕਿ ਇਕ ਮਗਰੋਂ ਹੋਈ ਘਟਨਾ ਨਾਲ ਸੰਬੰਧ ਹੈ, ਮੈਂ ਇਸ ਘਟਨਾ ਵੱਲ ਸੰਕੇਤ ਕੀਤਾ ਤੇ ਸਰਕਾਰ ਦੀ ਇਸ ਅਤਿ ਭੜਕਾਊ ਨੀਤੀ ਦਾ ਵਿਰੋਧ ਕੀਤਾ ਤਾਂ ਮਾਨਯੋਗ ਕਪਤਾਨ ਰਣਜੀਤ ਸਿੰਹ ਹੋਰਾਂ ਮੇਰੇ ਖ਼ਿਲਾਫ਼ ਇਹ ਹੁਕਮ ਤੇ ਇਹ ਸਿਫ਼ਾਰਸ਼ ਕੀਤੀ, ਜੋ ਬਿਨਾਂ ਵਿਲੰਬ ਰਾਜਪਾਲ ਤੇ ਮੁੱਖ ਮੰਤਰੀ ਨੇ ਖ਼ੁਸ਼ੀ-ਖ਼ੁਸ਼ੀ ਪਰਵਾਨ ਕਰ ਲਈ, ਕਿ ਮੈਨੂੰ ਨੌਕਰੀ ਤੋਂ ਇਕਦਮ ਮੁਅੱਤਲ ਕਰ ਕੇ ਆਈ.ਸੀ.ਐਸ. ਦੇ ਪਦ ਤੋਂ ਬਰਤਰਫ਼ ਕਰ ਦਿੱਤਾ ਜਾਵੇ । ਭਾਵੇਂ ਮੈਨੂੰ ਮੁਅੱਤਲ ਤੇ ਬਰਤਰਫ਼ ਕਰਨ ਦੇ ਅਧਿਕਾਰ ਪੰਜਾਬ ਸਰਕਾਰ ਨੂੰ ਉੱਕਾ ਨਹੀਂ ਸਨ।
(7) ਉਪਰੋਕਤ ਸੰਕੇਤ ਅਨੁਸਾਰ ਸਰਕਾਰ ਪ੍ਰਤਿ, ਮੇਰਾ ਵਿਰੋਧ ਹੇਠ ਲਿਖੇ ਹਾਲਾਤ ਵਿਚ ਹੋਇਆ :
ਅਕਤੂਬਰ, 1948 ਵਿਚ ਹੁਸ਼ਿਆਰਪੁਰ ਜ਼ਿਲੇ ਦੇ ਇਕ ਛੋਟੇ ਜਿਹੇ ਕਸਬੇ, ਮੁਕੇਰੀਆਂ ਵਿਖੇ, ਹਿੰਦੂ ਜਨਤਾ ਵੱਲੋਂ ਦੁਸਹਿਰਾ ਮਨਾਇਆ ਗਿਆ। ਇਹ ਸ੍ਵਤੰਤਰ ਭਾਰਤ ਦਾ ਪ੍ਰਥਮ ਦੁਸਹਿਰਾ ਉਤਸਵ ਸੀ । ਇਸ ਹਿੰਦੂ ਉਤਸਵ ਦੀ ਇਕ ਝਾਕੀ ਵਿਚ ਇਕ ਹਿੰਦੂ ਸੱਜਣ ਨੇ ਆਪਣੇ ਪਿੰਡੇ ਪੁਰ ਗੰਦਗੀ ਮਲੀ ਹੋਈ ਸੀ ਤੇ ਓਸ ਨੇ ਆਪਣੇ ਆਪ ਨੂੰ ਸਿੱਖ ਦਾ ਰੂਪ ਬਣਾਇਆ ਹੋਇਆ ਸੀ ਤੇ ਆਪਣੀ ਸੂਰਤ ਬੜੀ ਕੋਝੀ ਅਤੇ ਹਸਾਉਣ ਵਾਲੀ ਬਣਾਈ ਹੋਈ ਸੀ। ਇਸ ਝਾਕੀ ਨੂੰ ਕਸਬੇ ਦੇ ਗਲੀਆਂ ਬਜ਼ਾਰਾਂ ਵਿਚੋਂ ਦੀ ਫੇਰਿਆ ਗਿਆ। ਪਿੱਛੇ-ਪਿੱਛੇ ਹਿੰਦੂ ਨਰ ਨਾਰੀ ਜਾ ਰਹੇ ਸੀ । ਇਸ ਹਿੰਦੂ ਨੇ, ਜਿਸ ਨੇ ਕਿ ਸਿੱਖ ਦਾ ਰੂਪ ਧਾਰਿਆ ਹੋਇਆ ਸੀ, ਆਪਣੇ ਖੱਬੇ ਹੱਥ ਵਿਚ ਗੰਦੀ ਥਾਲੀ ਫੜੀ ਹੋਈ ਸੀ । ਥਾਲੀ ਵਿਚ ਗੋਹਾ ਪਾਇਆ ਹੋਇਆ ਸੀ । ਰਸਤੇ ਵਿਚ, ਜਦੋਂ ਉਹ ਕਿਸੇ ਸਿੱਖ ਨੂੰ ਨੇੜੇ ਵੇਖਦਾ ਤਾਂ ਉਹ ਘਿਰਣਾ-ਉਪਜਾਊ ਸ਼ਰਧਾ ਪਰਗਟ ਕਰਦਿਆਂ ਆਖਦਾ, “ਭਰਾਵੋ, ਮੈਂ ਗੁਰੂ ਦੀ ਕਿਰਪਾ ਦੁਆਰਾ ਨਵਾਂ ਨਵਾਂ ਸਜਿਆ ਸਿੱਖ ਹਾਂ ਤੇ ਇਹ ਮੇਰੇ ਖੱਬੇ ਹੱਥ ਵਿਚ ਜੋ ਤੁਸੀਂ ਪਵਿੱਤਰ ਪ੍ਰਸਾਦ ਵੇਖਦੇ ਹੋ, ਮੈਂ ਸ੍ਰੀ ਅੰਮ੍ਰਿਤਸਰੋਂ, ਦਰਬਾਰ ਸਾਹਿਬ ਤੋਂ ਲਿਆਇਆ ਹਾਂ।” ਇਕ ਸਿੱਖ ਸਰਕਾਰੀ ਅਫ਼ਸਰ ਤੇ ਕੁਝ ਹੋਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਤੇ ਆਖਿਆ ਕਿ ਇਹ ਸਿੱਖ ਧਰਮ ਦੀ ਅਯੋਗ ਬੇਪਤੀ ਤੇ ਤੌਹੀਨ ਹੈ। ਇਨ੍ਹਾਂ ਸਿੱਖਾਂ ਨੂੰ ਇਕ ਹਿੰਦੂ ਥਾਣੇਦਾਰ ਨੇ ਫੜ ਕੇ ਜੇਲ੍ਹ ਵਿਚ ਸੁੱਟ ਦਿੱਤਾ। ਥਾਣੇਦਾਰ ਦਲੀਲ ਦਿੰਦਾ ਸੀ ਕਿ ਇਨ੍ਹਾਂ ਸਿੱਖਾਂ ਦੁਆਰਾ ਅਮਨ ਭੰਗ ਹੋਣ ਦਾ ਸੰਦੇਹ ਹੈ। ਮੈਂ, ਡਿਸਟ੍ਰਿਕਟ ਮੈਜਿਸਟਰੇਟ ਹੋਣ ਦੇ ਨਾਤੇ, ਇਸ ਘਟਨਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਆਗਿਆ ਦੇ ਦਿੱਤੀ । ਭਾਵੇਂ ਦੋਸ਼ੀਆਂ ਪੁਰ ‘ਪੰਜਾਬ ਪਬਲਿਕ ਸੇਫਟੀ ਐਕਟ’ ਅਧੀਨ ਮੁਕੱਦਮਾ ਚਲਾਇਆ ਜਾਣਾ ਸੀ, ਜਿਸ ਅਨੁਸਾਰ ਅਦਾਲਤ ਉਨ੍ਹਾਂ ਨੂੰ ਓਦੋਂ ਤਕ ਜ਼ਮਾਨਤ ਉਤੇ ਰਿਹਾਅ ਨਹੀਂ ਕਰ ਸਕਦੀ ਸੀ ਜਿੰਨਾ ਚਿਰ ਤੀਕ ਇਹ ਨਿਰਣਾ ਨਾ ਕਰ ਲਿਆ ਜਾਏ ਕਿ ਇਸ ਮੁਕੱਦਮੇ ਵਿਚ ਕੋਈ ਜਾਨ ਨਹੀਂ। ਪੀ.ਡਬਲਯੂ. ਸੰਸਾਰ ਚੰਦ ਭੰਡਾਰੀ, ਜੋ ਕਿ ਉਦੋਂ ਸੈਸ਼ਨ ਜੱਜ ਸਨ, ਨੇ ਬਿਨਾਂ ਪੜਤਾਲ ਕੀਤਿਆਂ ਕਿ ‘ਪ੍ਰਾਈਮਾ ਫੇਸਾਈ’ ਕੇਸ ਹੈ ਕਿ ਨਹੀਂ, ਗ਼ੈਰ ਕਾਨੂੰਨੀ ਤੌਰ ‘ਤੇ ਦੋਸ਼ੀਆਂ ਦੀ ਜ਼ਮਾਨਤ ਸ੍ਰੀਕਾਰ ਕਰ ਲਈ। ਇਸ ਗ਼ੈਰ ਕਾਨੂੰਨੀ ਹੁਕਮ ਦੇ ਵਿਰੁੱਧ ਅਪੀਲ ਕੀਤੀ ਗਈ ਜੋ ਕਿ ਇਕ ਸਾਲ ਤੀਕ ਹਾਈਕੋਰਟ ਵਿਚ ਰੱਖੀ ਪਈ ਰਹੀ ਤੇ ਉਤਨਾ ਚਿਰ ਇਸ ਪਰ ਕੋਈ ਕਾਰਵਾਈ ਨਾ ਹੋਈ ਜਿੰਨਾ ਚਿਰ ਤੀਕ ਕਿ ਅਕਤੂਬਰ, 1949 ਵਿਚ, ਸਰਕਾਰ ਨੇ ਕੇਸ ਵਾਪਸ ਨਾ ਲੈ ਲਿਆ ਤੇ ਦੋਸ਼ੀਆਂ ਨੂੰ ਛੱਡ ਨਾ ਦਿੱਤਾ ਗਿਆ।
ਮੁੱਖ ਮੰਤਰੀ ਨੇ ਮੈਨੂੰ ਇਕ ਚਿੱਠੀ ਨੰ: 2779/ਪੀ.ਏ.ਪੀ. ਮਿਤੀ 15 ਦਸੰਬਰ, 1948 ਲਿਖੀ, ਜਿਸ ਵਿਚ ਮੈਨੂੰ ਆਖਿਆ ਕਿ ਮੈਂ ਅਦਾਲਤ ‘ਚੋਂ ਇਹ ਕੇਸ ਵਾਪਸ ਲੈ ਲਵਾਂ। ਮੈਂ ਆਪਣੀ “ਗੁਪਤ” ਡੀ. ਓ. ਚਿੱਠੀ ਨੰ: 2271/ਐਸ. ਐਚ. ਡਬਲਯੂ., ਮਿਤੀ 16 ਦਸੰਬਰ, 1948 ਰਾਹੀਂ ਹੁਸ਼ਿਆਰਪੁਰ ਜ਼ਿਲੇ ਵਿਚ ਸਿੱਖਾਂ ਵਿਰੁੱਧ ਹਿੰਦੂਆਂ ਦੇ ਲਗਾਤਾਰ ਸਾਜ਼ਿਸ਼ੀ ਤੇ ਜਜ਼ਬਾਤ ਭੜਕਾਊ ਵਿਵਹਾਰ ਦੀਆਂ ਘਟਨਾਵਾਂ ਦਾ ਇਕ ਸਾਰ ਰੂਪ ਵਿਵਰਣ ਭੇਜਿਆ, ਜਿਸ ਵਿਚ ਹਿੰਦੂ ਸਰਕਾਰੀ ਅਫ਼ਸਰਾਂ ਨੇ ਡਟ ਕੇ ਤੇ ਖੁਲ੍ਹਮ-ਖੁੱਲ੍ਹਾ ਤੇ ਗ਼ੈਰ ਕਾਨੂੰਨੀ ਭਾਗ ਲਿਆ ਸੀ। ਮੈਂ ਇਹ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਸਰਕਾਰ ਦਾ, ਭੂਤਰੀ ਹੋਈ ਹਿੰਦੂ ਫ਼ਿਰਕਾ ਪ੍ਰਸਤੀ ਨਾਲ ਸਿੱਧਾ ਇਤਿਹਾਦ, ਦੇਸ਼ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੈ। ਇਕ ਈਮਾਨਦਾਰ ਤੇ ਆਤਮ-ਅਭਿਮਾਨੀ ਅਫ਼ਸਰ ਦੇ ਤੌਰ ’ਤੇ ਮੈਂ ਇਸ ਕੇਸ ਨੂੰ ਵਾਪਿਸ ਲੈਣ ਦੀ ਜ਼ਿੰਮੇਵਾਰੀ ਲੈਣੋਂ ਨਾਂਹ ਕਰ ਦਿੱਤੀ ਜਦ ਤਕ ਕਿ ਸਰਕਾਰ ਆਪੂੰ ਇਹ ਜ਼ਿੰਮੇਵਾਰੀ ਨਾ ਲਵੇ। ਇਸ ਚਿੱਠੀ ਦਾ ਕੋਈ ਉੱਤਰ ਨਾ ਆਇਆ। ਇਹ ਚਿੱਠੀ ਵੀ ਫ਼ਾਈਲ ਵਿਚ ਲੱਗੀ ਹੋਈ ਹੈ ਤੇ ਧਿਆਨ ਨਾਲ ਵੇਖਣ ਯੋਗ ਹੈ। ਮੈਨੂੰ, ਇਸ ਦੇ ਬਾਵਜੂਦ ਮੁਅੱਤਲ ਕਰ ਦਿੱਤਾ ਗਿਆ। ਕੇਸ ਨੂੰ ਜ਼ਿਲਾ ਕਚਹਿਰੀ ਵਿਚ ਉਤਨਾ ਚਿਰ ਲਾਗੂ ਨਾ ਕੀਤਾ ਗਿਆ ਜਦ ਤੀਕ ਕਿ ਅਕਤੂਬਰ, 1949 ਵਿਚ ਸ੍ਰੀ ਯੁਤ ਡਾ. ਗੋਪੀ ਚੰਦ ਭਾਰਗੋ ਫੇਰ ਮੁੱਖ ਮੰਤਰੀ ਨਾ ਬਣ ਗਏ। ਉਨ੍ਹਾਂ ਨੇ ਜ਼ਬਾਨੀ, ਹੁਸ਼ਿਆਰਪੁਰ ਦੇ ਨਵੇਂ ਜ਼ਿਲਾ ਮੈਜਿਸਟ੍ਰੇਟ ਨੂੰ ਆਖਿਆ ਕਿ ਕੇਸ ਵਾਪਸ ਲੈ ਲਓ। ਕੇਸ ਵਾਪਸ ਲੈ ਲਿਆ ਗਿਆ।
(8) ਲਾਲਾ ਜਗਤ ਨਾਰਾਇਣ ਇਕ ਦੈਨਿਕ ਅਖ਼ਬਾਰ ਦੇ ਸੰਪਾਦਕ ਸਨ। ਇਹ ਅਖ਼ਬਾਰ ਜਲੰਧਰ ਤੋਂ ਨਿਕਲਦਾ ਹੈ। ਉਸ ਨੇ ਮੇਰੇ ਅਤੇ ਜ਼ਿਲੇ ਦੇ ਸਭ ਸਿੱਖ ਅਫ਼ਸਰਾਂ ਵਿਰੁੱਧ ਆਪਣੇ ਅਖ਼ਬਾਰ ਵਿਚ ਦਾਬਾ-ਪਾਊ ਲੇਖ ਛਾਪਣੇ ਸ਼ੁਰੂ ਕਰ ਦਿੱਤੇ । ਉਹ ਚਾਹੁੰਦਾ ਸੀ ਕਿ ਉਸ ਦੇ ਕੁਝ ਖ਼ਾਸ ਮਿੱਤਰਾਂ ਨੂੰ ਕੈਦ ਵਿਚੋਂ ਛੱਡ ਦਿੱਤਾ ਜਾਵੇ। ‘ਪੰਜਾਬ ਲੋਕ ਸੁਰੱਖਿਆ ਕਾਨੂੰਨ’ ਦੀ ਧਾਰਾ 21 ਅਧੀਨ ਇਹ ਕਿਸੇ ਸਰਕਾਰੀ ਨੌਕਰ ਦੀ ਭੰਡੀ ਕਰਨ ਦਾ ਗੰਭੀਰ ਦੋਸ਼ ਬਣਦਾ ਸੀ। ਇਸ ਸੰਬੰਧੀ ਸਰਕਾਰ ਨੂੰ ਸੰਕੇਤ ਕੀਤਾ ਗਿਆ ਕਿਉਂਕਿ ਉਹ ਇਕ ਰਸੂਖ਼ ਵਾਲਾ ਕਾਂਗਰਸੀ ਸੀ, ਪਰ ਸਰਕਾਰ ਨੇ ਕੋਈ ਉੱਤਰ ਨਾ ਭੇਜਿਆ ਤੇ ਉਹ ਬਰਾਬਰ ਸਿੱਖ ਅਫ਼ਸਰਾਂ ਵਿਰੁੱਧ ਬਦਨਾਮ ਕਰਨ ਵਾਲੇ ਤੇ ਝੂਠੀਆਂ ਉਜਾਂ ਵਾਲੇ ਲੇਖ ਲਿਖਦਾ ਰਿਹਾ। ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਮੁਕੱਦਮਾ ਚਲਾਇਆ ਗਿਆ। ਸਰਕਾਰ ਦੀਆਂ ਮਾਨੋ ਜੜ੍ਹਾਂ ਹਿੱਲ ਗਈਆਂ। ਹਰ ਤਰ੍ਹਾਂ ਦੇ ਗ਼ੈਰ-ਕਾਨੂੰਨੀ ਤੇ ਸਵੈ-ਵਿਰੋਧੀ ਹੁਕਮ, ਕਿ ਅਜਿਹੇ ‘ਸਬ-ਜਿਊਡਸ’ ਕੇਸਾਂ ਪੁਰ ਕੇਹੋ ਜਿਹਾ ਅਮਲ ਕੀਤਾ ਜਾਵੇ, ਮੈਨੂੰ ਸਰਕਾਰ ਵੱਲੋਂ ਪਹੁੰਚੇ। ਮੈਂ ਸਰਕਾਰ ਨੂੰ ਦੱਸਿਆ ਕਿ ਸਰਕਾਰੀ ਹਦਾਇਤਾਂ ਕਾਨੂੰਨ ਦੇ ਖ਼ਿਲਾਫ਼ ਹਨ। ਮੈਨੂੰ ਤਾਰ ਮਿਲੀ ਕਿ ਮੈਂ ਆਪਣੇ ਜ਼ਿਲੇ ਦਾ ਚਾਰਜ ਇਕ ਸਹਾਇਕ ਕਰਮਚਾਰੀ ਨੂੰ ਦੇ ਕੇ “ਇਕ ਦਮ” ਸ਼ਿਮਲੇ ਪਹੁੰਚਾਂ। ਐਗਜ਼ਿਬਿਟ ਪੀ.ਡਬਲਯੂ. 6 (10)/17 ਉਹ “ਨੋਟ” ਹੈ ਜੋ 7 ਜੁਲਾਈ, 1948 ਨੂੰ ਮੈਂ ਸ਼ਿਮਲੇ ਪਹੁੰਚ ਕੇ ਲਿਖਿਆ ਜਿਸ ਨੂੰ ਹੁਣ ਮੇਰੇ ਇਸ ਬਿਆਨ ਦਾ ਇਕ ਭਾਗ ਹੀ ਸਮਝ ਲਿਆ ਜਾਵੇ। ਉਸ ਨੂੰ ਏਥੇ ਦੁਹਰਾਉਣਾ ਜ਼ਰੂਰੀ ਨਹੀਂ ਹੈ। ਮੇਰੇ ਵਿਰੋਧ ਦੇ ਬਾਵਜੂਦ ਮੈਨੂੰ ਫੇਰ ਹੁਸ਼ਿਆਰਪੁਰ ਲਾ ਦਿੱਤਾ ਗਿਆ । ਲਾਲਾ ਜਗਤ ਨਾਰਾਇਣ ਨੇ ਤੇ ਪੰਜਾਬ ਅਤੇ ਦਿੱਲੀ ਦੇ ਹਿੰਦੂ ਅਖ਼ਬਾਰਾਂ ਨੇ ਦਰਜਨਾਂ ਲੇਖ ਮੈਨੂੰ ਬਦਨਾਮ ਕਰਨ ਲਈ ਲਿਖੇ। ਪਰ ਸਰਕਾਰ ਨੇ, ਗ਼ੈਰ ਕਾਨੂੰਨੀ ਤੌਰ ‘ਤੇ, ਮੈਨੂੰ ਦੋਸ਼ੀਆਂ ਦੇ ਵਿਰੁੱਧ ਕਿਸੇ ਚਾਰਾਜੋਈ ਕਰਨ ਤੋਂ ਰੋਕੀ ਰੱਖਿਆ। ਇਸ ਵਿਸ਼ੇ ਪੁਰ ਮੇਰੇ ਕੁਝ ਸੰਕੇਤ ਤੇ ਇਸ ਬਦਨਾਮੀ ਤੋਂ ਮੇਰੀ ਰੱਖਿਆ ਲਈ ਸਰਕਾਰ ਦਾ ਕੋਰਾ ਜਵਾਬ ਭੀ ਇਸ ਫ਼ਾਈਲ ‘ਚੋਂ ਪੜ੍ਹਿਆ ਜਾ ਸਕਦਾ ਹੈ। ਇਹ ਇਕ ਉਦਾਹਰਣ ਹੈ ਕਿ ਕਿਵੇਂ ਪੰਜਾਬ ਸਰਕਾਰ ਨੇ, ਗ਼ੈਰ ਕਾਨੂੰਨੀ ਮੁਦਾਖ਼ਲਤ ਕਰਕੇ, ਮੈਨੂੰ ਕਾਨੂੰਨ ਦੀ ਵੀ ਸ਼ਰਨ ਨਾ ਲੈਣ ਦਿੱਤੀ। ਇਕ ਨਾਗਰਿਕ ਦੇ ਤੌਰ ‘ਤੇ ਅਤੇ ਇਕ ਸਰਕਾਰੀ ਕਰਮਚਾਰੀ ਦੀ ਹੈਸੀਅਤ ਵਿਚ ਇਹ ਚਾਰਾਜੋਈ ਮੇਰਾ ਹੱਕ ਬਣਦਾ ਸੀ । ਮੇਰਾ ਦੋਸ਼ ਇਹੀ ਸੀ ਕਿ ਮੈਂ ਵਜ਼ੀਰਾਂ ਦੇ ਗ਼ੈਰ-ਕਾਨੂੰਨੀ ਹੁਕਮ ਨਹੀਂ ਮੰਨਦਾ ਸਾਂ ਜਦ ਕਿ ਉਹ ਚਾਹੁੰਦੇ ਸਨ ਕਿ ਮੈਂ ਇਕ ਖ਼ਾਸ ਰਾਜਨੈਤਿਕ ਪਾਰਟੀ ਦੇ ਮੈਂਬਰਾਂ ਖ਼ਾਤਰ ਕਾਨੂੰਨ ਨੂੰ ਅੱਖੋਂ ਓਹਲੇ ਕਰੀ ਰੱਖਾਂ । ਲਾਲਾ ਜਗਤ ਨਾਰਾਇਣ ਦੇ ਕੇਸ ਦੀ ਫ਼ਾਈਲ, ਜੋ ਇਸ ਅਦਾਲਤ ਰਾਹੀਂ ਮੰਗਵਾਈ ਗਈ ਸੀ, ਹੁਸ਼ਿਆਰਪੁਰ ਦੀ ਕਚਹਿਰੀ ਦੇ ਰਿਕਾਰਡ ‘ਚੋਂ “ਲੱਭਦੀ ਹੀ ਨਹੀਂ।”
ਮਾਨਯੋਗ ਸ੍ਰੀ ਪ੍ਰਤਾਪ ਸਿੰਘ ਕੈਰੋਂ, ਐਮ.ਏ., ਐਮ.ਐਲ.ਏ., ਪੰਜਾਬ ਸਰਕਾਰ ਦੇ ਇਕ ਮੰਤਰੀ, ਜੋ ਕਿ ਹੁਣੇ ਹੁਣੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਰਬ ਹਿੰਦ ਕਾਂਗਰਸ ਕਾਰਜ ਸਾਧਕ ਕਮੇਟੀ ਦੇ ਮੈਂਬਰ ਰਹੇ ਸਨ, ਸਭ ਤੋਂ ਪਹਿਲਾਂ ਮੇਰੇ ਨਾਲ ਉਦੋਂ ਨਾਰਾਜ਼ ਹੋਏ ਜਦੋਂ ਦਸੰਬਰ, 1947, ਵਿਚ ਕੁੱਲੂ ਵਿਖੇ, ਮੈਂ ਕੁਝ ਚੋਰ-ਬਜ਼ਾਰੀਏ ਫੜਨ ਦਾ ਹੁਕਮ ਦਿੱਤਾ। ਇਨ੍ਹਾਂ ਵਿਚ ਕੁਝ ਕਾਂਗਰਸੀ ਵੀ ਸਨ। ਸਰਕਾਰ ਨੇ ਇਨ੍ਹਾਂ ਦੇ ਵਰੰਟ “ਮਨਸੂਖ਼” ਕਰ ਦਿੱਤੇ। ਇੰਜ ਕਰਨ ਤੋਂ ਪਹਿਲਾਂ ਸਰਕਾਰ ਨੇ ਨਾ ਜ਼ਿਲ੍ਹਾ ਮੈਜਿਸਟਰੇਟ ਤੋਂ ਰੀਪੋਰਟ ਮੰਗੀ ਤੇ ਨਾ ਕਿਸੇ ਕਾਨੂੰਨੀ ਆਧਾਰ ਨੂੰ ਦ੍ਰਿਸ਼ਟੀ ਗੋਚਰ ਰੱਖਿਆ। ਜਦੋਂ ਮੈਂ ਫ਼ਰਵਰੀ, 1948 ਵਿਚ ਹੁਸ਼ਿਆਰਪੁਰ ਨਿਯੁਕਤ ਹੋਇਆ ਤਦ ਮਾਨਯੋਗ ਸ੍ਰੀ ਪ੍ਰਤਾਪ ਸਿੰਘ ਕੈਰੋਂ, ਨੇ ਮੈਨੂੰ ਇਕ ਤਾੜਨਾ (ਵਾਰਨਿੰਗ) ਭੇਜੀ ਕਿ ਜੇ ਮੈਂ ਫੇਰ ਕਾਂਗਰਸੀਆਂ ਉਤੇ ਕਾਨੂੰਨ ਲਾਗੂ ਕਰਨ ਦੀ ਆਪਣੀ ਪਹਿਲੀ ਗ਼ਲਤੀ ਨੂੰ ਦੁਹਰਾਇਆ ਤਾਂ ਸਰਕਾਰ ਮੈਨੂੰ ਅਜਿਹਾ ਸੋਧੇਗੀ ਕਿ ਹੋਰਨਾਂ ਨੂੰ ਵੀ ਕੰਨ ਹੋ ਜਾਣ। ਮੇਰੇ, 5 ਮਈ, 1950 ਦੇ, ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਨਿਵੇਦਨ-ਪੱਤਰ ਦੇ ਅੰਤਕਾ ॥੧॥ ਵਿਚ ਇਸ ਘਟਨਾ ਦਾ ਜ਼ਿਕਰ ਹੈ। ਫੇਰ, ਦਸੰਬਰ 1948 ਵਿਚ, ਹੁਸ਼ਿਆਰਪੁਰ ਦੇ ਇਕ ਜੈ ਸਿੰਘ ਨੇ ਸਥਾਨਕ ਕਾਂਗਰਸੀ ਆਗੂਆਂ ਦੇ ਵਿਰੁੱਧ ਇਕ ਸ਼ਿਕਾਇਤ ਕੀਤੀ ਕਿ ਕੁਝ ਸਥਾਨਕ ਕਾਂਗਰਸੀ ਉਸ ਨੂੰ ਧਮਕਾਉਣ ਦਾ ਉਪੱਦਰ ਕਰ ਰਹੇ ਹਨ। ਜੈ ਸਿੰਘ ਦਾ ਬਿਆਨ ਇਹ ਸੀ ਕਿ ਉਹ ਸ੍ਰੀ ਪ੍ਰਤਾਪ ਸਿੰਘ ਕੈਰੋਂ ਤੇ ਇਕ ਪੰਡਤ ਮੋਹਨ ਲਾਲ ਦੱਤ, ਐਮ.ਐਲ.ਏ. ਦੁਆਰਾ ਰਚੀ ਜਾ ਰਹੀ ਇਕ ਮੁਜਰਿਮਾਨਾ ਸਾਜ਼ਿਸ਼ ਵਿਚ ਸ਼ਾਮਲ ਨਹੀਂ ਸੀ ਹੋਇਆ। ਇਹ ਸਾਜ਼ਿਸ਼, ਉਹ ਮੇਰੇ ਖ਼ਿਲਾਫ਼ ਝੂਠ ਤੇ ਬਣਾਉਟੀ ਸਬੂਤ ਘੜਨ ਲਈ, ਕਰ ਰਹੇ ਸਨ । ਪੰਡਿਤ ਮੋਹਨ ਲਾਲ ਦੱਤ ਦੇ ਹੱਥਾਂ ਦੀ ਇਕ ਲਿਖਤ ਵੀ ਇਸ ਰਿਕਾਰਡ ਵਿਚ ਰੱਖੀ ਗਈ ਹੈ, ਜੋ ਮੇਰੇ ਵਿਰੁੱਧ ਇਸ ਰਚੀ ਸਾਜ਼ਿਸ਼ ਦਾ ਪੱਤਖ ਸਬੂਤ ਹੈ। ਮੈਂ ਇਸ ਦੀਆਂ ਤਸਦੀਕ ਸ਼ੁਦਾ ਨਕਲਾਂ, ਸਣੇ ਦਸਤਾਵੇਜ਼ੀ ਸਬੂਤ ਦੇ, ਚੀਫ਼ ਸਕੱਤਰ ਤੇ ਰਾਜਪਾਲ ਨੂੰ ਰਜਿਸਟਰੀ (ਏ.ਡੀ.) ਕਰਕੇ ਘੱਲ ਦਿੱਤੀਆਂ। ਇਸ ਦਾ ਨੰਬਰ 2469/ਐਸ.ਐਚ.ਡਬਲਯੂ. ਤੇ ਤਾਰੀਖ਼ ਉਹੀ ਹੈ। ਪਰ ਜਦੋਂ ਇਹ ਦਸਤਾਵੇਜ਼ਾਂ ਇਥੇ ਪੇਸ਼ ਕਰਨ ਲਈ ਐਡਵੋਕੇਟ ਜਨਰਲ ਕੋਲੋਂ ਹੁਣ ਮੰਗੀਆਂ ਗਈਆਂ ਹਨ ਤਾਂ ਉਸ ਨੇ ਆਖਿਆ ਹੈ ਕਿ ਇਹ ਸਰਕਾਰ ਨੂੰ ‘ਲੱਭ ਨਹੀਂ ਰਹੀਆਂ’। ਚੀਫ਼ ਸਕੱਤਰ ਤੇ ਰਾਜਪਾਲ ਨੂੰ ਇਹ ਵੀ ਯਾਦ ਨਹੀਂ ਹੈ ਕਿ ਅਜੇਹੀਆਂ ਚਿੱਠੀਆਂ ਕਦੀ ਆਈਆਂ ਸਨ ਜਿਨ੍ਹਾਂ ਵਿਚ ਸਰਕਾਰ ਦੇ ਕਿਸੇ ਵਜ਼ੀਰ ਜਾਂ ਐਮ.ਐਲ.ਏ., ਜੋ ਕਿ ਮੁੱਖ ਮੰਤਰੀ ਡਾ. ਗੋਪੀ ਚੰਦ ਭਾਰਗੋ ਦੇ ਜ਼ਾਤੀ ਮਿੱਤਰ ਸਨ, ਵਿਰੁੱਧ ਮੁਜਰਿਮਾਨਾ ਸਾਜ਼ਿਸ਼ ਦਾ ਦੋਸ਼ ਲਾਇਆ ਗਿਆ ਹੋਵੇ। ਚੰਗੇ ਭਾਗਾਂ ਨੂੰ, ਮੈਨੂੰ ਅਸਲੀ ਡਾਕਖ਼ਾਨੇ ਦੀਆਂ ਰਸੀਦਾਂ ਤੇ ਇਨ੍ਹਾਂ ਦਸਤਾਵੇਜ਼ਾਂ ਦੀਆਂ ਦਫ਼ਤਰੀ ਨਕਲਾਂ ਲੱਭ ਗਈਆਂ ਹਨ। ਸਿੱਟੇ ਵਜੋਂ, ਨਿਸ਼ਚਿਤ ਕਰ ਸਕਦੇ ਹਾਂ ਕਿ ਇਹ ਬਾਕਾਇਦਾ ਮੁੱਖ ਸਕੱਤਰ ਤੇ ਰਾਜਪਾਲ ਨੂੰ ਭੇਜੀਆਂ ਗਈਆਂ ਤੇ ਉਨ੍ਹਾਂ ਨੂੰ ਠੀਕ ਮਿਲੀਆਂ। ਮਾਨਯੋਗ ਪ੍ਰਤਾਪ ਸਿੰਘ ਦੇ ਮੇਰੇ ਵਿਰੁੱਧ ਸਾਜ਼ਿਸ਼ ਰਚਣ ਦੀ ਸਿੱਧੀ ਤੇ ਜ਼ਾਤੀ ਭਾਈਵਾਲੀ ਦਾ ਸਬੂਤ ਮੇਰੀ “ਗੁਪਤ” ਰਜਿਸਟਰੀ ਚਿੱਠੀ ਨੰ: 376/ ਐਸ.ਐਚ.ਡਬਲਯੂ., ਮਿਤੀ 5 ਅਪ੍ਰੈਲ, 1949 ਵਿਚ ਅੰਕਿਤ ਹੈ । ਇਹ ਚਿੱਠੀ ਮਿ: ਸਚਦੇਵ, ਚੀਫ਼ ਸਕੱਤਰ (ਐਗਜ਼ਿਬਿਟ ਪੀ.ਡਬਲਯੂ. 6, 10/11) ਨੂੰ ਭੇਜੀ ਗਈ ਤੇ ਇਹ ਇਸ ਬਿਆਨ ਦੇ ਭਾਗ ਵਜੋਂ ਪੜ੍ਹੀ ਜਾਵੇ। ਇਸ ਕੇਸ ਵਿਚ ਧਰਮਸਾਲਾ ਸਬ ਜੇਲ੍ਹ ਵਿਚ ਇਕ ਕੱਚੇ ਕੈਦੀ ਦਾ ਕਤਲ ਬੜੇ ਘਟੀਆ ਤਰੀਕੇ ਨਾਲ ਹੋਇਆ ਹੈ। ਉਸ ਨੂੰ ਇਕ ਲਿਖਤੀ ਬਿਆਨ ਪਰ ਦਸਖ਼ਤ ਕਰਨ ਲਈ ਮਜਬੂਰ ਕੀਤਾ ਗਿਆ ਜਿਸ ਵਿਚ ਲਿਖਿਆ ਇਹ ਸੀ ਕਿ ਉਹ ਸਭ ਜੁਰਮ ਤੇ ਧੋਖੇ ਜਿਨ੍ਹਾਂ ਨੂੰ ਉਹ ਆਪ ਕੀਤੇ ਹੋਏ ਕਬੂਲ ਕਰਦਾ ਹੈ, ਉਹ ਉਸ ਨੇ ਮੇਰੇ ਆਖਣ ‘ਤੇ ਹੀ ਕੀਤੇ ਸੀ। ਇਸ ਦਾ ਭੇਤ ਉਸ ਦੇ ਲਿਖਤੀ ਇਕਬਾਲ ਨਾਲ ਖੁਲ੍ਹਿਆ ਜਿਹੜਾ ਬਾਅਦ ਵਿਚ ਮੇਰੇ ਹੱਥ ਲੱਗ ਗਿਆ ਕਿਉਂਕਿ ਮਾਨਯੋਗ ਸ੍ਰੀ ਪ੍ਰਤਾਪ ਸਿੰਘ ਨੇ ਉਸ ਨੂੰ ਪੰਜਾਬ ਸਰਕਾਰ ਵਲੋਂ ਯਕੀਨ ਦੁਆਇਆ ਸੀ ਕਿ ਜੋ ਕਤਲ ਉਸ ਤੋਂ ਹੋਇਆ ਜਾਂ ਜੋ ਜੁਰਮ ਤੇ ਧੋਖਾ ਉਸ ਨੇ ਕੀਤਾ ਉਹ ਸਭ ਇਸ ਸ਼ਰਤ ਉਤੇ ਬਖ਼ਸ਼ਿਆ ਜਾਵੇਗਾ ਜੇ ਉਹ ਮੇਰੇ ਖ਼ਿਲਾਫ਼ ਬਿਆਨ ਦੇਵੇ । ਮਗਰੋਂ, ਮਾਨਯੋਗ ਪ੍ਰਤਾਪ ਸਿੰਘ ਉਸ ਨੂੰ ਧਰਮਸਾਲਾ ਜੇਲ੍ਹ ਤੋਂ ਦਿੱਲੀ ਨੂੰ ਹਵਾਈ ਜਹਾਜ਼ ਰਾਹੀਂ ਲੈ ਗਏ ਤਾਂ ਜੁ, ਉਹ ਸਾਰੇ ਵਾਇਦੇ ਵਿਸ਼ਵਾਸ ਭਾਰਤ ਸਰਕਾਰ ਵਲੋਂ ਭੀ ਉਸ ਨੂੰ ਦਿਵਾਏ ਜਾਣ । ਮਾਨਯੋਗ ਡਾ. ਗੋਪੀ ਚੰਦ ਭਾਰਗਵ ਤੇ ਰਾਜਪਾਲ ਨੇ ਮੈਨੂੰ ਨੌਕਰੀਓਂ ਮੁਅੱਤਲ ਕਰ ਦਿੱਤੇ ਜਾਣ ਲਈ ਇਸ ਪਰਪੰਚ ਨੂੰ ਹੀ ਕਾਫ਼ੀ ਸਮਝਿਆ। ਇਹ ਪੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਸਾਲ ਭਰ ਮੇਰੇ ਖ਼ਿਲਾਫ਼ ਸਬੂਤ ਇਕੱਠੇ ਕੀਤੇ ਜਾਂਦੇ ਰਹੇ। ਇਹ ਮੁਜਰਮ ਜਿਸ ‘ਤੇ ਮੁਕੱਦਮਾ ਚੱਲ ਰਿਹਾ ਸੀ ਤੇ ਜੋ ਧਾਰਾ 302 ਹਿੰਦ ਡੰਡਾਵਲੀ ਅਨੁਸਾਰ ਹੁਣ ਦੋਸ਼ੀ ਕਰਾਰ ਦਿਤਾ ਜਾ ਚੁੱਕਾ ਹੈ, ਨੂੰ ਇਸ ਤਰ੍ਹਾਂ ਦੇ ਮੇਰੇ ਵਿਰੁੱਧ ਤਿੰਨ ਬਿਆਨ ਦੇਣ ਲਈ ਉਕਸਾਇਆ ਗਿਆ। ਇਕ ਐਗਜ਼ਿਬਿਟ ਪੀ.ਡਬਲਯੂ. 18 (8) 12 ਹੈ। ਇਹ ਧਰਮਸਾਲਾ ਦੇ ਜ਼ਿਲਾ ਅਧਿਕਾਰੀਆਂ ਦੁਆਰਾ, ਕਮਿਸ਼ਨਰ ਸ਼੍ਰੀਗਨੇਸ਼ ਨੂੰ, ਇਸ ਆਦਮੀ ਵੱਲੋਂ ਅੰਗਰੇਜ਼ੀ ਵਿਚ ਲਿਖੀ ਅਰਜ਼ੀ ਹੈ। ਇਹ ਆਦਮੀ ਥਰਡ ਕਲਾਸ ਮੈਟ੍ਰਿਕ ਪਾਸ ਹੈ ਤੇ ਅੰਗਰੇਜ਼ੀ ਵਿਚ ਚਿੱਠੀ ਨਹੀਂ ਲਿਖ ਸਕਦਾ। ਦੂਜਾ ਬਿਆਨ ਪੀ.ਡਬਲਯੂ. ਲਾਲਾ ਕਨੱਈਆ ਲਾਲ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਮਗਰੋਂ ਛੇਤੀ ਹੀ, ਧਰਮਸਾਲਾ ਜੇਲ੍ਹ ਵਿਚ, ਮਾਨਯੋਗ ਸ੍ਰੀ ਪ੍ਰਤਾਪ ਸਿੰਘ, ਦੀ ਹਾਜ਼ਰੀ ਵਿਚ, ਉਸ ਦੇ ਹੁਕਮ ਅਨੁਸਾਰ ਲਿਖਿਆ। ਤੀਜਾ ਬਿਆਨ ਪੀ.ਡਬਲਯੂ., ਲਖਸ਼ਮੀ ਨਾਰਾਇਣ, ਸਪੈਸ਼ਲ ਇੰਕੁਆਇਰੀ ਏਜੰਸੀ ਨੇ ਆਪਣੇ ਅਫ਼ਸਰ, ਮਿ. ਸਚਦੇਵ, ਮੁੱਖ ਸਕੱਤਰ ਦੀ ਆਗਿਆ ਅਨੁਸਾਰ ਲਿਖਿਆ ਲਿਖਾਇਆ । ਪਹਿਲੇ ਬਿਆਨ ਵਿਚ ਉਹ ਏਨਾ ਹੀ ਆਖਦਾ ਹੈ ਕਿ ਉਸ ਨੇ ਕਪਟ ਤੇ ਧੋਖੇ ਦੇ ਜੁਰਮ ਮੇਰੇ ਆਖਣ ‘ਤੇ ਕੀਤੇ ਤੇ ਇਸ ਦੀ ਪੜਤਾਲ ਪਹਿਲਾਂ ਹੀ ਹੁਸ਼ਿਆਰਪੁਰ ਵਿਖੇ ਚੱਲ ਰਹੀ ਹੈ ਜਿਥੇ ਕਿ ਮੈਂ ਡਿਸਟ੍ਰਿਕਟ ਮੈਜਿਸਟ੍ਰੇਟ ਲੱਗਾ ਹੋਇਆ ਸਾਂ। ਇਹ ਅਰਜ਼ੀ ਕਮਿਸ਼ਨਰ ਸ੍ਰੀਗਨੇਸ਼ ਨੂੰ ਦੂਜੇ ਦਿਨ ਹੀ, 13 ਮਾਰਚ, 1949 ਨੂੰ ਸ਼ਿਮਲੇ ਲੈ ਆਈ ਜਿਥੇ ਕਿ ਮੁੱਖ ਮੰਤਰੀ ਤੇ ਸ੍ਰੀ ਪ੍ਰਤਾਪ ਸਿੰਘ ਕੈਰੋਂ, ਦੋਵੇਂ ਸਹਿਮਤ ਹੋ ਗਏ ਕਿ ਇਹ ਕੇਸ ਸ੍ਰੀ ਪ੍ਰਤਾਪ ਸਿੰਘ ਕੈਰੋਂ ਲਈ ਨਿਪਟਾਣਾ ਹੀ ਹੈ ਯੋਗ ਬਣਦਾ ਹੈ, ਹਾਲਾਂਕਿ ਕੈਰੋਂ ਸਾਹਿਬ ਦਾ ਸਾਧਾਰਨ ਪ੍ਰਬੰਧ ਜਾਂ ਐਂਟੀ-ਕੁਰੱਪਸ਼ਨ ਕਮੇਟੀ ਨਾਲ ਕੋਈ ਸੰਬੰਧ ਨਹੀਂ। ਕੈਰੋਂ ਸਾਹਿਬ ਸਰਕਾਰੀ ਤੌਰ ‘ਤੇ, ਸਰਕਾਰੀ ਹਵਾਈ ਜਹਾਜ਼ ਉਤੇ, ਇਸ ਕਾਤਲ ਨਾਲ ਮੁਲਾਕਾਤ ਕਰਨ ਲਈ ਧਰਮਸਾਲਾ ਜੇਲ੍ਹ ਵਿਚ ਆਇਆ ਅਤੇ ਫੇਰ ਉਸ ਨੇ ਜ਼ਿਲ੍ਹਾ ਮੈਜਿਸਟ੍ਰੇਟ, ਧਰਮਸਾਲਾ ਨੂੰ ਆਖਿਆ ਕਿ ਉਹ ਉਸ ਦਾ ਬਿਆਨ, ਖੁੱਲ੍ਹੀ ਕਚਹਿਰੀ ਵਿਚ ਨਹੀਂ, ਸਗੋਂ ਜੇਲ੍ਹ ਦੇ ਅੰਦਰ ਹੀ ਲਵੇ। ਇਸ ਦੂਜੇ ਬਿਆਨ ਵਿਚ ਮੇਰੇ ਉੱਤੇ ਕੁਰੱਪਸ਼ਨ (ਭ੍ਰਿਸ਼ਟਾਚਾਰ) ਦੇ ਹੋਰ ਦੋਸ਼ ਥੱਪੇ ਗਏ ਜਿਨ੍ਹਾਂ ਉੱਤੇ ਮਗਰੋਂ ਹੁਣ ਵਾਲੇ ਹੋਰ ਕੁਝ ਦੋਸ਼ਾਂ ਦਾ ਮਹੱਲ ਉਸਾਰਿਆ ਗਿਆ ਹੈ। ਮਿ: ਸਚਦੇਵ ਦੇ ਸਿੱਧੇ ਪ੍ਰਬੰਧ ਅਧੀਨ, ਸਪੈਸ਼ਲ ਇੰਕੁਆਇਰੀ ਏਜੰਸੀ ਨੇ ਇਹ ਸਭ ਕੁਝ ਕੀਤਾ । ਤੀਜਾ ਬਿਆਨ ਪੀ.ਡਬਲਯੂ. ਲਕਸ਼ਮੀ ਨਾਰਾਇਣ ਨੇ ਲਿਖਿਆ। ਇਹ ਇਉਂ ਨਹੀਂ ਜਿਵੇਂ ਕਿ ਇਹ ਪੀ.ਡਬਲਯੂ., ਹੁਣ ਕਚਹਿਰੀ ਸਾਹਮਣੇ ਆਖਦਾ ਹੈ ਕਿ ਉਸ ਨੇ ਪੀ.ਡਬਲਯੂ. ਕਨੱਈਆ ਲਾਲ, ਜ਼ਿਲਾ ਮੈਜਿਸਟ੍ਰੇਟ, ਧਰਮਸਾਲਾ ਦੁਆਰਾ ਲਏ ਗਏ ਪਹਿਲੇ ਬਿਆਨਾਂ ਵਿਚ ਰਹੇ ਕਈ ਅਸਪੱਸ਼ਟ ਤੱਥਾਂ ਨੂੰ ਸਪੱਸ਼ਟ ਕਰਨ ਵਜੋਂ ਇਹ ਬਿਆਨ ਲਿਆ ਹੈ। ਇਹ ਤੀਜਾ ਬਿਆਨ ਕਾਤਿਲ ਨੇ ਉਸ ਸਮੇਂ ਦਿੱਤਾ ਜਦੋਂ ਉਸ ਨੂੰ ਸ੍ਰੀ ਪ੍ਰਤਾਪ ਸਿੰਘ ਕੈਰੋਂ ਦਿੱਲੀ ਲੈ ਗਏ ਤੇ ਉਥੇ ਉਸ ਨੂੰ ਇਕ ਤਰ੍ਹਾਂ ਦਾ ਮਾਯਾਜਾਲ ਦਿਖਾਇਆ ਗਿਆ ਕਿ ਉਸ ਦਾ ਕਿਸੇ ਭਾਰਤ ਸਰਕਾਰ ਦੇ ਉੱਚੇ ਆਗੂ (ਸਰਦਾਰ ਪਟੇਲ, ‘ਲੋਹਪੁਰਸ਼’) ਨਾਲ ਮਿਲਾਪ ਹੋ ਗਿਆ ਹੈ, ਤੇ ਜਿਸ ਦੁਆਰਾ ਉਸ ਨੂੰ ਨਿਸ਼ਚਾ ਕਰਵਾਇਆ ਗਿਆ ਕਿ ਪਹਿਲਾਂ ਕੀਤੇ ਗਏ ਵਾਅਦੇ ਉਸ ਨਾਲ ਤਦ ਹੀ ਨਿਭਾਏ ਜਾਣਗੇ ਜੇ ਉਹ ਮੇਰੇ ਖ਼ਿਲਾਫ਼ ਕੁਝ ਜੁਰਮ ਸਾਬਤ ਕਰਨ ਲਈ ਉਹੋ ਬਿਆਨ ਦੇਵੇ ਜੋ ਉਸ ਤੋਂ ਉਹ ਦੁਆਉਣਾ ਚਾਹੁੰਦੇ ਹਨ। ਇਸ ਤਰ੍ਹਾਂ ਉਸ ਦੇ ਪਹਿਲਾਂ ਕੀਤੇ ਸੰਗੀਨ ਜੁਰਮ ਵੀ ਬਖ਼ਸ਼ੇ ਜਾ ਸਕਦੇ ਹਨ ਤੇ ਅਗਾਂਹ ਨੂੰ ਉਸ ਨੂੰ ਚੋਖਾ ਮਾਲੀ ਇਵਜ਼ਾਨਾ ਵੀ ਮਿਲ ਸਕਦਾ ਹੈ। ਇਸ ਤੀਜੇ ਤੇ ਆਖ਼ਰੀ ਬਿਆਨ ਵਿਚ ਮੇਰੇ ਪਰ ਮੁੱਖ ਤੌਰ ‘ਤੇ ਦੋ ਹੋਰ ਗੱਲਾਂ ਦੇ, ਪਹਿਲੀ ਵੇਰ, ਦੋਸ਼ ਲਾਏ ਗਏ ਹਨ। ਇਹ ਪਹਿਲਾਂ ਵਾਲੇ ਦੋਸ਼ਾਂ ਦੇ ਸਪੱਸ਼ਟੀਕਰਨ ਵਜੋਂ ਉੱਕਾ ਨਹੀਂ ਹਨ।
(ੳ) ਦੋਸ਼, ਜੋ ਮੇਰੇ ਕਥਿਤ ਕਾਮ ਮਰਯਾਦਾ ਭੰਗ ਕਰਨ ਸੰਬੰਧੀ ਹਨ।’
(ਅ) ਦੋਸ਼, ਕਿ ਮੈਂ ਮਾਸਟਰ ਤਾਰਾ ਸਿੰਘ ਨਾਲ ਰਲ ਕੇ ਨਾਜਾਇਜ਼ ਹਥਿਆਰ ਜਮ੍ਹਾਂ ਕਰ ਰਿਹਾ ਹਾਂ ਕਿਉਂਕਿ ਜੋਤਸ਼ੀਆਂ ਨੇ, ਨਿਕਟ ਭਵਿੱਖ ਵਿਚ, ਸਿੱਖ ਰਾਜ ਸਥਾਪਤ ਹੋਣ ਦੀ ਭਵਿੱਖ ਬਾਣੀ ਦੇ ਸੰਕੇਤ ਦਿੱਤੇ ਹੋਏ ਹਨ। ਪਹਿਲੀ ਤਰ੍ਹਾਂ ਦੇ ਦੋਸ਼ ਪੀ.ਡਬਲਯੂ. ਲਖਸ਼ਮੀ ਨਾਰਾਇਣ ਦੇ ਬਿਆਨਾਂ ਵਿਚ ਨਹੀਂ ਹਨ। ਇਹ ਬਿਆਨ ਉਨ੍ਹਾਂ ਨੇ ਆਪਣੇ ਅਫ਼ਸਰ, ਮੁੱਖ ਸਕੱਤਰ, ਸਚਦੇਵ ਦੀ ਸਲਾਹ ਨਾਲ, ਪਿਛੋਂ ਤਿਆਰ ਕੀਤੇ ਸਨ।
ਇਸ ਸਾਰੇ ਅਡੰਬਰ ਦਾ ਇਕ ਨਿਸ਼ਚਿਤ ਰਾਜਨੈਤਿਕ ਮੰਤਵ ਸੀ । ਮਾਨਯੋਗ ਸ੍ਰ: ਪ੍ਰਤਾਪ ਸਿੰਘ ਕੈਰੋਂ ਅਤੇ ਉਸ ਦੇ ਹੋਰ ਕਾਂਗਰਸੀ ਮਿੱਤਰ ਖੁਲ੍ਹਮ-ਖੁੱਲ੍ਹਾ ਇਹ ਆਖਦੇ ਸਨ ਕਿ ਐਨ ਸੰਭਵ ਹੈ ਕਿ ਮੈਂ ਨੌਕਰੀ ਤੋਂ ਸਦਾ ਲਈ ਰੀਟਾਇਰ ਹੋ ਜਾਵਾਂ ਤੇ ਕਾਂਗਰਸ ਦੀ ਥਾਂ ਪੰਜਾਬ ਦੇ ਕਿਸੇ ਹੋਰ ਰਾਜਨੈਤਿਕ ਦਲ (ਸ਼੍ਰੋਮਣੀ ਅਕਾਲੀ ਦਲ) ਵਿਚ ਸ਼ਾਮਲ ਹੋ ਜਾਵਾਂ ਤੇ ਇਸ ਕਾਰਨ ਉਹ ਮੇਰੀ ਕੀਰਤੀ ਨੂੰ ਦਾਗਦਾਰ ਕਰਨਾ ਜ਼ਰੂਰੀ ਸਮਝਦੇ ਸਨ । ਉਨ੍ਹਾਂ ਦੇ ਮਨ ਵਿਚ ਇਹ ਸੀ ਕਿ ਮੇਰਾ ਇੰਜ ਗ੍ਰਹਣਿਆਂ ਚਰਿੱਤਰ ਜਨਤਾ ਵਿਚ ਮੇਰੀ ਪ੍ਰਸਿੱਧਤਾ ਨਾਲ ਮੇਲ ਨਹੀਂ ਖਾਏਗਾ। ਇਸ ਕਾਰਨ ਇਨ੍ਹਾਂ ਰਚੇ ਜਾ ਰਹੇ ਖੜਯੰਤਰਾਂ ਦਾ ਨਿਰਪੱਖ ਲੋਕਾਂ ਦੀਆਂ ਨਜ਼ਰਾਂ ਵਿਚ ਜੱਚਣਾ ਔਖਾ ਹੋ ਜਾਵੇਗਾ ਜਿਨ੍ਹਾਂ ਤੋਂ ਉਹ ਡਰਦੇ ਸਨ ਕਿ ਅਗਾਮੀ ਚੋਣਾਂ ਵਿਚ ਉਹ ਉਨ੍ਹਾਂ ਦੇ ਤਕੜੇ ਵਿਰੋਧੀ ਹੋਣਗੇ। ਦੂਜੀ ਤਰ੍ਹਾਂ ਦੇ ਦੋਸ਼ ਥਪਣ ਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਵਿਚ ਸੱਤਾਧਾਰੀ ਪਾਰਟੀ, ਹਰ ਹੀਲੇ ਨਾਲ, ਪੱਕੇ ਤੌਰ ‘ਤੇ ਆਪਣੀਆਂ ਹੁਣ ਵਾਲੀਆਂ ਗੱਦੀਆਂ ਮੱਲੀ ਰੱਖਣੀਆਂ ਲੋਚਦੇ ਹਨ। ਮੇਰੀ ਬੇਨਤੀ ਹੈ ਕਿ ਇਸ ਦੋਸ਼ੀ ਦੇ ਦੋਵੇਂ ਬਿਆਨ, ਸਣੇ ਐਗਜ਼ੇਬਿਟ ਪੀ.ਡਬਲਯੂ. 18(8) 12, ਐਡਵੋਕੇਟ ਜਨਰਲ ਦੀ ਆਗਿਆ ਨਾਲ, ਕਚਹਿਰੀ ਵਿਚ ਪੇਸ਼ ਕੀਤੇ ਜਾਣ ਤਾਂ ਜੁ ਮੇਰੇ ਬਿਆਨਾਂ ਦੀ ਪੁਸ਼ਟੀ ਹੋ ਸਕੇ। ਇਥੇ ਇਹ ਦੱਸ ਦੇਣਾ ਵੀ ਆਵਸ਼ਕ ਹੈ ਕਿ ਕਪਟ ਤੇ ਧੋਖੇ ਦੇ ਦੋਸ਼, ਜੋ ਮੇਰੇ ‘ਤੇ ਪਹਿਲਾਂ ਥੋਪੇ ਗਏ ਹਨ, ਇਕ ਸਾਲ ਹੋਇਆ, ਹੁਸ਼ਿਆਰਪੁਰ ਵਿਚ ਪੜਤਾਲ ਕੀਤੇ ਜਾ ਚੁੱਕੇ ਹਨ ਅਤੇ ਸਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕੇਸ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਹਨ ਤਾਂ ਜੁ ਮੌਜੂਦਾ ਪੜਤਾਲ ਤੋਂ ਪਹਿਲਾਂ ਇਹ ਦੋਸ਼ੀ ਕਚਹਿਰੀ ਵਿਚ ਅਜੇਹੇ ਬਿਆਨ ਨਾ ਦੇ ਦੇਵੇ, ਜਿਨ੍ਹਾਂ ਨਾਲ ਪੰਜਾਬ ਦੇ ਉੱਚ ਸਰਕਾਰੀ ਅਫ਼ਸਰਾਂ ਅਤੇ ਕਈ ਵਜ਼ੀਰਾਂ ਦੁਆਰਾ, ਮੇਰੇ ਖ਼ਿਲਾਫ਼ ਝੂਠੇ ਸਬੂਤ ਘੜਨ ਦੀ ਸਾਜ਼ਿਸ਼ ਦਾ ਭਾਂਡਾ ਭੱਜ ਜਾਵੇ। ਸੱਚੀ ਗੱਲ ਤਾਂ ਇਹ ਹੈ ਕਿ ਏਸ ਆਦਮੀ ਨੇ ਇਹ ਭਾਂਡਾ ਭੰਨਣ ਦੀ ਧਮਕੀ ਉਸੇ ਵੇਲੇ ਦੇ ਦਿੱਤੀ ਸੀ ਜਦੋਂ, ਕੁਝ ਮਹੀਨੇ ਹੋਏ, ਹੁਸ਼ਿਆਰਪੁਰ ਦੇ ਸੈਸ਼ਨ ਜੱਜ ਨੇ ਉਸ ਨੂੰ ਕਤਲ ਦੇ ਦੋਸ਼ੀ ਵਜੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ । ਪੰਜਾਬ ਸਰਕਾਰ ਉਸ ਨਾਲ ਕੀਤੇ ਆਪਣੇ ਪੱਕੇ ਵਾਅਦੇ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਸੀ ਕਿ ਇਹ ਉਸ ਨੂੰ ਖ਼ੂਨ ਦੇ ਦੋਸ਼ ਤੇ ਹੋਰ ਕਈ ਸੰਗੀਨ ਜੁਰਮਾਂ ਦੀ ਸਜ਼ਾ ਤੋਂ ਬਚਾ ਲਵੇਗੀ। (10) ਜੂਨ, 1948 ਵਿਚ, ਹੁਸ਼ਿਆਰਪੁਰ ਦੇ ਜ਼ਿਲੇ ਵਿਚ, ਇਕ ਗੁਰਦੁਆਰੇ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਪਵਿੱਤਰ ਬੀੜਾਂ ਸਨ ਜੋ ਸੜ ਕੇ ਸੁਆਹ ਹੋ ਗਈਆਂ। ਮਿਲੀ ਇਤਲਾਹ ਤੋਂ ਪਤਾ ਲੱਗਾ ਕਿ ਇਹ ਅਪਰਾਧ ਦੋ ਹਿੰਦੂ ਕਾਂਗਰਸੀਆਂ, ਡਾ. ਸ਼ਾਦੀ ਰਾਮ ਤੇ ਚੌਧਰੀ ਬਲਬੀਰ ਨੇ ਕੀਤਾ ਹੈ। ਇਨ੍ਹਾਂ ‘ਚੋਂ ਇਕ, ਮਾਨਯੋਗ ਡਾ. ਗੋਪੀ ਚੰਦ ਭਾਰਗਵ, ਮੁੱਖ ਮੰਤਰੀ ਦਾ, ਗੂੜਾ ਮਿੱਤਰ ਹੈ । ਜ਼ਿਲਾ ਪੁਲਸ ਨੇ ਉਨ੍ਹਾਂ ਨੂੰ ਜਦੋਂ ਪੜਤਾਲ ਲਈ ਤਲਬਿਆ ਤਾਂ ਉਨ੍ਹਾਂ ਦੇ ਮਿੱਤਰਾਂ ਨੇ, ਉਨ੍ਹਾਂ ਨੂੰ ਪੰਜਾਬ ਸਰਕਾਰ ਨਾਲ ਸੰਪਰਕ ਸਥਾਪਿਤ ਕਰਨ ਉਪਰਾਂਤ, ਇਕਦਮ ਭੁੱਖ ਹੜਤਾਲ ਕਰ ਦੇਣ ਦੀ ਸਲਾਹ ਦਿੱਤੀ। ਉਹ ਕੁਝ ਘੰਟੇ ਹੀ ਮੁਸ਼ਕਲ ਨਾਲ ਭੁੱਖੇ ਰਹੇ ਹੋਣੇ ਹਨ ਕਿ ਪੰਜਾਬ ਸਰਕਾਰ ਨੇ ਜ਼ਿਲਾ ਅਧਿਕਾਰੀਆਂ ਨੂੰ ਤਾਰ ਰਾਹੀਂ ਹੁਕਮ ਭੇਜਿਆ ਕਿ ਸਭ ਪੁਛ ਪੜਤਾਲ ਫ਼ੌਰਨ ਬੰਦ ਕਰ ਦਿੱਤੀ ਜਾਵੇ । ਇਵੇਂ ਹੀ ਕੀਤਾ ਗਿਆ ਤੇ ਇਨ੍ਹਾਂ ਹਾਲਾਤ ਵਿਚ ਹੋਰ ਪੁੱਛ-ਪੜਤਾਲ ਬਿਲਕੁਲ ਨਾਮੁਮਕਿਨ ਸੀ । ਉਸ ਵੇਲੇ, ਜੱਜ ਅੱਛਰੂ ਰਾਮ ਨੇ, ਚੌਧਰੀ ਬਲਬੀਰ ਦੀ ਇਕ ‘ਹੇਬੀਅਸ ਕੋਰਪਸ’ ਅਰਜ਼ੀ ਆਪ ਹੀ ਸਿੱਧੀ ਆਪਣੀ ਅਦਾਲਤ ਵਿਚ ਲੈ ਲਈ । (ਜਦੋਂ ਕਿ ਕਾਨੂੰਨ ਅਨੁਸਾਰ ਕੇਵਲ ਚੀਫ਼ ਜਸਟਿਸ ਹੀ ਉਸ ਨੂੰ ਅਜਿਹਾ ਕੇਸ ਸੌਂਪ ਸਕਦਾ ਸੀ) । ਚੌਧਰੀ ਬਲਬੀਰ ਆਪਣੀਆਂ ਫ਼ਿਰਕੂ ਕਾਰਵਾਈਆਂ ਕਾਰਨ ਉਸ ਵੇਲੇ ਨਜ਼ਰਬੰਦ ਕੀਤਾ ਹੋਇਆ ਸੀ । ਮਿ: ਜਸਟਿਸ ਅਛਰੂ ਰਾਮ ਨੇ ਇਕ ਛੋਟੀ ਜੇਹੀ ਕਾਰਵਾਈ ਦਾ ਘੇਰਾ ਏਨਾ ਚੌੜਾ ਕਰ ਦਿੱਤਾ ਕਿ ਇਸ ਵਿਚ ਮੇਰੇ ਸਾਰੇ ਚਰਿੱਤਰ ਤੇ ਹੁਸ਼ਿਆਰਪੁਰ ਦੇ ਸਿੱਖ ਸੁਪ੍ਰਿੰਟੈਂਡੈਂਟ ਪੁਲਸ ਦੇ ਚਰਿੱਤਰ ਦੀ ਪੜਤਾਲ ਵੀ ਬਦੋਬਦੀ ਲੈ ਆਂਦੀ। ਆਪਣੇ ਅੰਤਿਮ ਫ਼ੈਸਲੇ ਵਿਚ ਉਸ ਨੇ ਇਸ ਸਿੱਖ ਗੁਰਦੁਆਰੇ ਨੂੰ ਸਾੜਨ ਦੇ ਅਪਰਾਧ ਸੰਬੰਧੀ, ਜਦ ਕਿ ਪੁਲਸ ਦੀ ਪੜਤਾਲ ਹਾਲੀ ਚੱਲ ਹੀ ਰਹੀ ਸੀ, ਆਖਿਆ ਕਿ ‘ਕੋਈ ਹਿੰਦੂ ਗੁਰਦੁਆਰੇ ਨੂੰ ਅੱਗ ਨਹੀਂ ਲਾ ਸਕਦਾ ਕਿਉਂਕਿ ਸਿੱਖਾਂ ਦੇ ਗੁਰਦੁਆਰਿਆਂ ਤੇ ਪਵਿੱਤਰ ਗ੍ਰੰਥਾਂ ਬਾਬਤ ਉਨ੍ਹਾਂ ਦੇ ਜਜ਼ਬੇ ਆਦਰ ਭਰੇ ਹਨ।’ ਮੁਸਲਮਾਨ ਤਾਂ ਚਲੇ ਗਏ ਸਨ, ਇਸ ਲਈ ਸਾਫ਼ ਸੰਕੇਤ ਕੀਤਾ ਗਿਆ ਕਿ ਗੁਰਦੁਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਾੜੇ ਜਾਣ ਦੇ ਅਤੇ ਹੋਰ ਅਜਿਹੇ ਦੋਸ਼ ਅੱਗੇ ਤੋਂ, ਸਿੱਖਾਂ ਸਿਰ ਹੀ ਮੜ੍ਹੇ ਜਾਣੇ ਚਾਹੀਦੇ ਹਨ। ਪਰ ਮੈਂ ਇਸ ਨਾਲ ਸਹਿਮਤ ਨਾ ਹੋਇਆ।
ਮੈਂ ਹੋਰ ਵਿਸਥਾਰ ਵਿਚ ਨਹੀਂ ਪੈਂਦਾ ਕਿਉਂਕਿ ਪੰਜਾਬ ਸਰਕਾਰ ਹਾਲੀ ਵੀ, ਮੈਨੂੰ ਮਿ: ਜਸਟਿਸ ਅੱਛਰੂ ਰਾਮ ਦੀ ਰਿਪੋਰਟ ਪੁਰ, ਜੋ ਕਿ ਉਸ ਨੇ ਮੇਰੀ ਭਾਵੁਕ ਤੇ ਮਾਨਸਿਕ ਬਿਰਤੀ ਬਾਰੇ ਦਿੱਤੀ ਹੈ, ਮੇਰੇ ਵਿਰੁੱਧ ਕਾਰਵਾਈ ਕਰਨ ਦੀ ਧਮਕੀ ਦੇ ਰਹੀ ਹੈ। ਇੰਨਾ ਹੀ ਆਖਦਾ ਹਾਂ ਕਿ ਮੇਰੇ ਵਿਰੁੱਧ ਸਾਰੀ ਕਾਰਵਾਈ ਨੂੰ ਏਸੇ ਪਿਛੋਕੜ ਵਿਚ ਵਾਚਿਆ ਜਾਵੇ ਜੇ ਪੰਜਾਬ ਦੇ ਸੰਤਾਪ ਤੇ ਫ਼ਿਰਕੂ ਕੁੜੱਤਣ ਦਾ ਪਤਾ ਲਾਉਣਾ ਹੈ।
(11) ਸੰਨ, 1958, ਫ਼ਰਵਰੀ ਮਹੀਨੇ ਦੇ ਅਖ਼ੀਰ ਵਿਚ, ਮੈਂ ਪੀ.ਡਬਲਯੂ. ਕੁਸ਼ਾਲ ਸਿੰਘ ਨੂੰ ਜਲੰਧਰ ਦੇ ਸਿਵਲ ਸਕੱਤਰੇਤ ਵਿਚ ਮਿਲਿਆ। ਉਸ ਨੇ ਮੈਨੂੰ ਦੱਸਿਆ ਕਿ ਕਮਿਸ਼ਨਰ ਸ੍ਰੀਗਨੇਸ਼ ਨੇ, ਪੀ.ਡਬਲਯੂ. ਕਾਹਨ ਚੰਦ ਦੇ ਕਹਿਣ ‘ਤੇ, ਮੇਰੇ ਵਿਰੁੱਧ ਕੇਸ ਨੰ: 8 (ਪਾਲਮ ਪੁਰ ਕੇਸ) ਦੇ ਵਿਸ਼ੇ ਸੰਬੰਧੀ ਉਸ ਨੂੰ ਝੂਠੀ ਗਵਾਹੀ ਦੇਣ ਅਤੇ ਮਸਾਲਾ ਲੱਭਣ ਲਈ ਜ਼ੋਰ ਪਾਇਆ ਹੈ। ਇਕ ਅਨੁਭਵੀ ਪ੍ਰਬੰਧ-ਕਰਤਾ ਵਜੋਂ ਉਹ ਹੈਰਾਨ ਸੀ ਕਿ ਇਕ ਆਈ.ਸੀ.ਐਸ.ਕਮਿਸ਼ਨਰ ਵੀ ਆਪਣੇ ਇਕ ਸਾਥੀ ਵਿਰੁੱਧ ਅਜਿਹੀ ਸਾਜ਼ਿਸ਼ ਵਿਚ ਹਿੱਸਾ ਲੈ ਸਕਦਾ ਹੈ। ਉਹ ਇਹ ਨਹੀਂ ਸੀ ਸਮਝ ਸਕਿਆ ਕਿ ਕੁਸ਼ਾਲ ਸਿੰਘ ਪੀ.ਡਬਲਯੂ. ਇਕ ਝੂਠਾ ਬਿਆਨ ਦੇਣ ਪਿੱਛੋਂ ਨੌਕਰੀ ਵਿਚ ਕਿਵੇਂ ਰਹੇਗਾ ਜਿਵੇਂ ਕਿ ਝੂਠਾ ਬਿਆਨ ਦੇਣ ਲਈ ਉਸ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਮੈਂ ਮੰਨ ਲਿਆ ਕਿ ਮਿ: ਸ੍ਰੀਗਨੇਸ਼ ਮੇਰੇ ਵਿਰੁੱਧ ਪੱਕੀ ਸਾਜ਼ਿਸ਼ ਰਚ ਰਿਹਾ ਹੈ, ਪਰ ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਹੈ। ਇਕ ਦੋ ਮਹੀਨੇ ਗੁਜ਼ਰੇ ਹਨ ਕਿ ਮੈਨੂੰ ਕੁਸ਼ਾਲ ਸਿੰਘ ਤੋਂ ਪਤਾ ਲੱਗਾ ਹੈ ਕਿ, ਮੁੱਖ ਸਕੱਤਰ ਸਚਦੇਵ ਨੇ, ਉਸ ਨੂੰ ਸੱਦ ਕੇ ਭਰੋਸਾ ਦੁਆਇਆ ਹੈ ਕਿ ਜੇ ਕਮਿਸ਼ਨਰ ਸਾਹਿਬ ਦੁਆਰਾ ਦੱਸਿਆ ਬਿਆਨ ਉਹ ਦੇ ਦੇਵੇ ਤਾਂ ਉਸ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ । ਪਿਛੋਂ ਮੈਨੂੰ ਪਤਾ ਲੱਗਾ ਕਿ ਏਹੋ ਜਿਹਾ ਇਕ ਭਰੋਸਾ ਸਰਕਾਰ ਨੇ ਮਾਨਯੋਗ ਸ: ਪ੍ਰਤਾਪ ਸਿੰਘ ਕੈਰੋਂ ਰਾਹੀਂ ਭੀ ਉਸ ਨੂੰ ਦਿੱਤਾ ਹੈ। ਮੀਆਂ ਕੁਸ਼ਾਲ ਸਿੰਘ ਉਸ ਵੇਲੇ ਮੁੜ ਵਸਾਊ ਵਿਭਾਗ ਵਿਚ ਕੰਮ ਕਰ ਰਹੇ ਸਨ 6 ਤੇ ਇਹ ਵਿਭਾਗ ਕੈਰੋਂ ਕੋਲ ਸੀ। ਮੈਂ ਇਸ ਸਾਜ਼ਿਸ਼ ਵਿਰੁੱਧ ਪ੍ਰੋਟੈਸਟ ਕੀਤਾ। ਉਹਨੀਂ ਦਿਨੀਂ ਹੀ ਮਿ: ਭਿੱਡੇ ਗ੍ਰਹਿ ਸਕੱਤਰ ਸਨ ਤੇ ਉਨ੍ਹਾਂ ਨੇ ਧਰਮਸਾਲਾ ਤੇ ਪਾਲਮਪੁਰ ਦਾ ਦੌਰਾ ਰੱਖਿਆ। ਮੈਨੂੰ ਇਤਲਾਹ ਮਿਲੀ ਕਿ ਕੁਝ ਦਸਤਾਵੇਜ਼ਾਂ, ਖ਼ਾਸ ਤੌਰ ‘ਤੇ ਪੀ.ਡਬਲਯੂ. ਅਮਰ ਨਾਥ ਤੇ ਬਿੱਧੂ ਰਾਮ ਦੀਆਂ 6 ਵਹੀਆਂ ਵਿਚ, ਮਿ: ਭਿੱਡੇ ਦੇ ਆਖਣ ਪੁਰ, ਝੂਠੇ ਅੰਦਰਾਜ ਕੀਤੇ ਗਏ। 6 ਮਿ: ਭਿੱਡੇ ਨੇ ਆਪਣੇ ਇਹ ਦੋਵੇਂ ਦੌਰੇ ਜਿਰਹਾ ਕੀਤੇ ਜਾਣ ਤੇ, ਮੰਨੇ ਹਨ ਤੇ ਉਸ ਦਾ ਬਿਆਨ ਹੈ ਕਿ ਉਹ ਕਿਸੇ ਟਰਾਂਸਪੋਰਟ ਸੰਬੰਧੀ ਮਸਲੇ ਦੀ ਪੜਤਾਲ ਅਤੇ ਉਸ ਦੀ ਰਿਪੋਰਟ ਕਰਨ ਲਈ ਉਥੇ ਗਏ ਸਨ, ਪਰ ਨਿਸਚਿਤ ਉਨ੍ਹਾਂ ਨੂੰ ‘ਕੁਝ ਯਾਦ ਨਹੀਂ ਹੈ’। ਇਸ ਵਿਚ ਸ਼ੱਕ ਨਹੀਂ ਕਿ ਕੰਮ ਕੋਈ ਵੱਡਾ ਜ਼ਰੂਰੀ ਹੋਵੇਗਾ ਕਿ ਪਾਲਮਪੁਰ ਵਰਗੀ ਇਕ ਦੂਰ-ਦੁਰੇਡੀ ਥਾਂ ਉਤੇ ਮਿ: ਭਿੱਡੇ ਦੀ ਜ਼ਾਤੀ ਹਾਜ਼ਰੀ ਅਵੱਸ਼ ਹੋ ਗਈ । ਪਰੰਤੂ ਮਿ: ਭਿੱਡੇ ਨੂੰ ਇਸ ਸਮੱਸਿਆ ਸੰਬੰਧੀ ‘ਕੁਝ ਯਾਦ ਨਹੀਂ।’ ਉਹ ਇਸ ਦੌਰੇ ਸੰਬੰਧੀ ਲਿਖੀਆਂ ਰਿਪੋਰਟਾਂ ਨੂੰ ਭੀ ਪੇਸ਼ ਕਰ ਸਕੇ ਹਨ ਜਿਨ੍ਹਾਂ ਨਾਲ ਸਰਕਾਰ ਦੇ ਇਸ ਸਕੱਤਰ ਦੇ ਪਾਲਮਪੁਰ ਅਤੇ ਧਰਮਸਾਲਾ ਦੇ ਦੌਰਿਆਂ ਸੰਬੰਧੀ ਕੁਝ ਚਾਨਣ ਪੈ ਸਕਦਾ। ਪੀ.ਡਬਲਯੂ., ਕੁਸ਼ਾਲ ਸਿੰਘ ਨੇ ਪੀ.ਡਬਲਯੂਜ਼, ਰਾਜਿੰਦਰ ਨਾਥ, ਸੰਤ ਰਾਮ, ਬਾਸ਼ੀ ਰਾਮ ਤੇ ਜੋਤੀ ਪ੍ਰਸ਼ਾਦ ਤੋਂ ਮੇਰੇ ਖ਼ਿਲਾਫ਼ ਹਲਫ਼ਨਾਮੇ ਲਏ। ਪਰ ਉਸ ਨੂੰ ਅਜੇ ਵੀ ਸ਼ੱਕ ਸੀ ਕਿ ਰਾਜਪਾਲ, ਜੋ ਕਿ ਸੂਬੇ ਜਾਂ ਦੇਸ਼ ਦੇ ਉੱਚਤਮ ਸਿਵਲ ਸਰਵਿਸ ਦੇ ਹਿੱਤਾਂ ਦਾ ਰੱਖਿਅਕ ਹੈ, ਝੂਠੇ ਕੇਸਾਂ ਦੀ ਬਿਨਾਅ ਪਰ ਇਕ ਆਈ.ਸੀ.ਐਸ. ਅਫ਼ਸਰ ਨੂੰ ਇੰਜ ਸ਼ਿਕਾਰ ਹੋ ਜਾਣ ਦੇਵੇਗਾ। ਉਸ ਦੀ ਝਿਜਕ, ਮੈਨੂੰ ਮਗਰੋਂ ਪਤਾ ਲੱਗਾ, ਰਾਜਪਾਲ ਵਲੋਂ ਆਪ ਇਹ ਆਖ ਕੇ ਦੂਰ ਕਰ ਦਿੱਤੀ ਗਈ ਕਿ ਮੈਨੂੰ ਨੌਕਰੀ ਤੋਂ ਬਰਤਰਫ਼ ਕਰ ਦੇਣ ਦੀ ਇੱਛਾ ਸਭ ਦੀ ਹੈ ਤੇ ਮੀਆਂ ਕੁਸ਼ਾਲ ਸਿੰਘ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ, ਜੇ ਉਹ ਮੇਰੇ ਖ਼ਿਲਾਫ਼ ਬਿਆਨ ਦੇਵੇ, ਭਾਵੇਂ ਉਸ ਦੀ ਆਤਮਾ ਉਸ ਨੂੰ ਲਾਅਨਤਾਂ ਹੀ ਕਿਉਂ ਨਾ ਪਾਉਂਦੀ ਰਹੇ। ਮੈਂ ਇਕ ਡੀ.ਓ. ਚਿੱਠੀ ਨੰ: 1657/ ਐਸ.ਐਚ.ਡਬਲਯੂ., ਮਿਤੀ 21 ਅਗਸਤ, 1948 ਕਮਿਸ਼ਨਰ ਸ੍ਰੀਗਨੇਸ਼ ਨੂੰ ਲਿਖੀ, ਜੋ ਹੁਣ ਇਸ ਕੇਸ ਦੀ ਫ਼ਾਈਲ ਵਿਚ ਹੈ, ਤੇ ਬੇਨਤੀ ਕੀਤੀ ਕਿ ਮੁੱਖ ਮੰਤਰੀ ਤੇ ਰਾਜਪਾਲ ਮੈਨੂੰ ਆਗਿਆ ਦੇਣ ਕਿ ਮੈਂ ਉਨ੍ਹਾਂ ਨੂੰ ਆਪ, ਇਕਦਮ, ਮਿਲ ਸਕਾਂ ਤੇ ਦੱਸਾਂ ਕਿ ਉਹ ਇਕ ਆਈ.ਸੀ.ਐਸ. ਅਫ਼ਸਰ ਦੇ ਖ਼ਿਲਾਫ਼ ਮੁਜਰਮਾਨਾ ਸਾਜ਼ਿਸ਼ ਰਚ ਰਹੇ ਹਨ, ਪਰ ਮੇਰੀ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਅਤੇ ਮੈਨੂੰ ਸੁਝਾਇਆ ਗਿਆ ਕਿ ਮੇਰੀ ਇਹ ਬੇਨਤੀ ਇਸ ਗੱਲ ਦਾ ਹੋਰ ‘ਸਬੂਤ ਤੇ ਪੁਸ਼ਟੀ’ ਹੈ ਕਿ ਮੈਨੂੰ ਕਿਵੇਂ ਨਾ ਕਿਵੇਂ ਸਰਕਾਰ ਤੇ ਉਸ ਦੇ ਸਰਬ-ਉੱਚ ਅਧਿਕਾਰੀਆਂ ਦੀ ਸਹਿਮਤੀ ਨਾਲ ਦੂਸ਼ਿਤ ਕਰ ਦਿੱਤਾ ਜਾਣਾ ਕਿਉਂ ਪਹਿਲਾਂ ਹੀ ਨਿਸ਼ਚਿਤ ਹੈ। ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ, ਕਿਉਂਜੁ ਸਰਕਾਰ ਨੇ ਪੀ.ਡਬਲਯੂ. ਕੁਸ਼ਾਲ ਸਿੰਘ ਤੇ ਹੋਰਨਾਂ ਦੇ ਜ਼ਬਾਨੀ ਬਿਆਨਾਂ ਨਾਲ ਮੈਨੂੰ ਗ਼ੈਰ ਕਾਨੂੰਨੀ, ਗ਼ੈਰ ਵਿਧਾਨਿਕ ਅਤੇ ਧੱਕੇਸ਼ਾਹੀ ਨਾਲ ਮੁਅੱਤਲ ਕਰ ਦਿੱਤਾ ਸੀ ਤੇ ਇਕ ਵੇਰ ਤਾਂ ਮੇਰੀ ਗ੍ਰਿਫ਼ਤਾਰੀ ਦੇ ਹੁਕਮ ਭੀ ਜਾਰੀ ਹੋ ਗਏ ਸਨ। ਪੀ.ਡਬਲਯੂ. ਕੁਸ਼ਾਲ ਸਿੰਘ, ਜਿਸ ਦੇ ਵਿਰੁੱਧ ਇਸ ਕੇਸ ਵਿਚ ਕਤਈ ਦਸਤਾਵੇਜ਼ੀ ਸਬੂਤ ਮੌਜੂਦ ਸਨ ਤੇ ਉਸ ਦੇ ਆਪਣੇ ਇਕਬਾਲ ਕਰਨ ਅਨੁਸਾਰ ਉਸ ਦੇ ਵਿਰੁੱਧ ਇਕ ‘ਪ੍ਰਾਈਮਾ ਫੇਸੀ’ ਕੇਸ ਬਣ ਜਾਂਦਾ ਸੀ, ਨੂੰ ਤਰੱਕੀ ਤੇ ਤਰੱਕੀ ਦਿੱਤੀ ਗਈ ਤੇ ਇਕ ਸੀਨੀਅਰ ਆਈ.ਸੀ.ਐਸ. ਅਫ਼ਸਰ ਉਤੇ ਉਸ ਦੇ ਇਕ ਨਾਇਬ ਅਫ਼ਸਰ ਦੁਆਰਾ ਭਾਰੀ ਉਪੱਦਰ ਕਰਨ ਵੇਲੇ ਉੱਕਾ ਕੋਈ ਡਰ ਯਾ ਸੰਕੋਚ ਨਾ ਕੀਤਾ ਗਿਆ।
( 12) ਜੁਲਾਈ ਸੰਨ 1948 ਨੂੰ ਇਕ ਉਰਦੂ, ਦੈਨਿਕ ਅਖ਼ਬਾਰ, ‘ਅਜੀਤ’ ਵਿਚ ਇਕ ਲੇਖ ਮੇਰੇ ਨਾਉਂ ਨਾਲ ਸੰਬੰਧਤ ਕਰਕੇ ਕਿਸੇ ਨੇ ਛਪਵਾਇਆ। ਸਰਕਾਰ ਨੇ, ਬਿਨਾਂ ਕਿਸੇ ਪੁਛ-ਪੜਤਾਲ ਕਰਨ ਤੋਂ, ਮੇਰੀ ਜਵਾਬ-ਤਲਬੀ ਕਰ ਲਈ। ਇਹ ਜਵਾਬ-ਤਲਬੀ ਚੀਫ਼ ਸਕੱਤਰ ਦੇ “ਗੁਪਤ” ਡੀ.ਓ. ਪੱਤਰ ਨੰ: 90-ਸੀ.ਐਸ. 48, ਮਿਤੀ 25 ਅਗਸਤ, 1948 ਦੁਆਰਾ ਕੀਤੀ ਗਈ। ਇਸ ਜਵਾਬ ਤਲਬੀ ਦਾ ਆਧਾਰ ਸੀ ਇਸ ਲੇਖ ਦਾ ਇਹ ਸੰਕੇਤ ਕਿ ਸਿੱਖ ਕਦੇ ਨਾ ਕਦੇ “ਸੁਤੰਤਰ” ਹੋ ਜਾਣਗੇ, ਇਹ ਇਕ ਬੜੀ ਭਾਰੀ ਇਅਤਰਾਜ਼-ਯੋਗ ਗੱਲ ਹੈ। ਮੈਂ ਆਪਣੇ ਪੱਤਰ ਨੰ: 1687, ਮਿਤੀ 30 ਅਗਸਤ 1948 ਦੁਆਰਾ ਆਖਿਆ ਕਿ ਮੈਂ ਨਾ ਅਜੇਹਾ ਕੋਈ ਲੇਖ ਲਿਖਿਆ ਤੇ ਨਾ ਛਾਪਿਆ ਛਪਵਾਇਆ ਹੈ। ਮੈਂ ਇਸ ਗੱਲ ਦਾ ਵੀ ਭਰਪੂਰ ਰੋਸ ਕੀਤਾ ਕਿ ਸਰਕਾਰ, ਬਿਨਾਂ ਪੜਤਾਲ ਕਰਨ ਤੋਂ, ਮੇਰੇ ਵਿਰੁੱਧ ਐਵੇਂ ਦੋਸ਼ ਕਲਪਤ ਕਰ ਲੈਂਦੀ ਹੈ। ਦੋਵਾਂ ਚਿੱਠੀਆਂ ਦੀਆਂ ਨਕਲਾਂ ਇਸ ਕੇਸ ਵਿਚ ਹਾਜ਼ਰ ਹਨ, ਭਾਵੇਂ ਆਪਣੇ ਮੁੱਖ ਰੂਪ ਵਿਚ ਨਹੀਂ, 1 ਕਿਉਂਕਿ ਸਰਕਾਰ ਉਨ੍ਹਾਂ ਨੂੰ ਪੇਸ਼ ਨਹੀਂ ਕਰ ਰਹੀ। ਜਦੋਂ ਮੇਰਾ ਉੱਤਰ ਮੁੱਖ ਸਕੱਤਰ ਮਿ: ਸਚਦੇਵ ਨੂੰ ਪੁੱਜਾ ਤਾਂ ਉਸ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਹੇਠ ਲਿਖੀ “ਨੋਟਿੰਗ” ਲਿਖ ਭੇਜੀ।
“ਜੇ ਮੁਲਕ ਦੀ ਵੰਡ ਅਥਵਾ ਸੱਤਾ ਦਾ ਤਬਾਦਲਾ ਨਾ ਹੁੰਦਾ ਤਾਂ ਇਸ ਅਫ਼ਸਰ ਨੂੰ ਆਈ.ਸੀ.ਐਸ. ਪਦ ਤੋਂ ਕਦੇ ਦਾ ਚੁੱਕ ਦਿੱਤਾ ਗਿਆ ਹੁੰਦਾ। ਇਸ ਨੂੰ ਇਕਦਮ ਮੁਅੱਤਲ ਕਰ ਦਿੱਤਾ ਜਾਵੇ। ਅਤੇ ਫ਼ੈਡ੍ਰਿਲ ਪਬਲਿਕ ਸਰਵਿਸ ਕਮਿਸ਼ਨ ਨੂੰ ਆਖਿਆ ਜਾਵੇ ਕਿ ਇਸ ਨੂੰ ਆਈ.ਸੀ.ਐਸ. ਪਦ ਤੋਂ ਵੱਖ ਕਰ ਦਿਓ, ਬਰਤਰਫ਼ ਕਰ ਦਿਓ।”
ਰਾਜਪਾਲ ਇਹ ਸਿਫ਼ਾਰਸ਼ ਇਕਦਮ ਮੰਨ ਗਏ। ਮੁੱਖ ਸਕੱਤਰ ਮੈਥੋਂ ਕੇਵਲ ਕੁਝ ਦੋ ਕੁ ਸਾਲ ਹੀ ਸੀਨੀਅਰ ਸਨ ਅਤੇ ਸੱਤਾ ਵਿਚ ਪਰਿਵਰਤਨ ਨਾ ਆਉਣ ਤੇ ਮੈਨੂੰ ਜਾਂ ਉਸ ਨਾਲ ਕੀ ਕੁਝ ਵਾਪਰਦਾ ਇਹ ਕੇਵਲ ਇਕ ਅਨੁਮਾਨ ਹੀ ਹੈ। ਇਹ ਵੀ ਪ੍ਰਤੱਖ ਸੀ ਕਿ ਸਰਕਾਰ ਨੇ ਮੈਨੂੰ ਚੌਦਾਂ ਵਰ੍ਹੇ ਨੌਕਰੀ ਦਿੱਤੀ ਰੱਖੀ ਅਤੇ ਇਸ ਸਮੇਂ ਵਿਚ ਮੈਂ ਆਪਣੀ ‘ਐਫੀਡੈਂਸੀ-ਬਾਰ’ ਵੀ ਟੱਪ ਲਈ ਸੀ ਅਤੇ ਅੱਧੀ ਦਰਜਨ ਜ਼ਿਲਿਆਂ ਦਾ ਡਿਪਟੀ ਕਮਿਸ਼ਨਰ ਭੀ ਰਿਹਾ। ਇਕ ਹੋਰ ਵਾਧੂ ਤੱਥ ਇਹ ਸੀ ਕਿ, 1947 ਵਿਚ, ਪੂਰਬੀ ਪੰਜਾਬ ਦੀ ਹੁਣ ਵਾਲੀ ਸਰਕਾਰ ਦੇ ਨੁਮਾਇੰਦਿਆਂ ਅਤੇ ਭਾਰਤ ਸਰਕਾਰ ਵੱਲੋਂ ਵਾਇਸਰਾਏ ਨੇ ਮੈਨੂੰ ਆਪਣੀ ਨੌਕਰੀ ਚਾਲੂ ਰੱਖਣ ਲਈ ਆਪ ਬੇਨਤੀ ਕੀਤੀ ਅਤੇ ਆਗਿਆ ਪ੍ਰਦਾਨ ਕੀਤੀ। ਮੈਨੂੰ ਨੌਕਰੀ ਤੋਂ ਏਨੀ ਛੇਤੀ ਕੱਢ ਦੇਣ ਦਾ ਕੋਈ ਤਰਕ ਤਾਂ ਹੁੰਦਾ, ਕੋਈ ਕਾਰਨ ਤਾਂ ਹੁੰਦਾ, ਪਰੰਤੂ ਅਜੇਹੇ ਵਿਚਾਰ, ਮੁੱਖ ਸਕੱਤਰ, ਮਿ: ਸਚਦੇਵ ਤੇ ਰਾਜਪਾਲ ਮਿ: ਤ੍ਰਿਵੇਦੀ ਸਾਹਮਣੇ ਕੋਈ ਵਜ਼ਨ ਨਹੀਂ ਰੱਖਦੇ ਸਨ। ‘ਐਲਿਸ ਇਨ ਵੰਡਰਲੈਂਡ’ ਨਾਮੀ ਗ੍ਰੰਥ ਵਿਚ ‘ਇੱਟ ਦਾ ਬਾਦਸ਼ਾਹ’, ‘ਗ਼ੁਲਾਮ’ ਦੋਸ਼ੀ ਦੇ ਮੁਕੱਦਮੇ ਸਮੇਂ, “ਉਸ ਦਿਨ ਵੀਹਵੀਂ ਵੇਰ”, ਉੱਚੀ ਉੱਚੀ ਚੀਕਦਾ ਹੈ ਕਿ, “ਬਿਨਾਂ ਸਬੂਤ ਪੇਸ਼ ਹੋਣ ਤੇ ਜਾਂਚਣ ਤੋਂ ਹੀ ਜੱਜ ਨੂੰ ਆਪਣਾ ਨਿਰਣਾ ਸੁਣਾ ਲੈਣ ਦੇਵੋ ।” “ਨਹੀਂ, ਨਹੀਂ”, ‘ਇੱਟ ਦੇ ਪੱਤੇ ਦੀ ਬੇਗਮ ਆਖਦੀ ਹੈ “ਪਹਿਲਾਂ ਸਜ਼ਾ, ਮਗਰੋਂ ਨਿਰਣਾ । ਮੁੱਖ ਮੰਤਰੀ ਮਿ: ਭਾਰਗਵ ਨੇ ਦਸੰਬਰ, 1948 ਵਿਚ ਜਲੰਧਰ ਵਿਖੇ ਮੈਨੂੰ ਇਹ ‘ਨੋਟ’ ਦਿਖਾਇਆ। ਚੀਫ਼ ਸਕੱਤਰ ਨੂੰ ਆਪਣੀ ਹਿੰਦੂ ਪਦਪਾਦਸ਼ਾਹੀ ਦਾ ਜੋਸ਼ ਤੇ ਨਸ਼ਾ ਸੀ ਤੇ ਰਾਜਪਾਲ ਦੀ ਉਸ ਨਾਲ ਸੰਮਤੀ ਸੀ, ਤਦ ਮੇਰੇ ਲਈ ਸੂਬੇ ਵਿਚ ਨਿਆਂ ਦੀ ਕੀ ਆਸ ਹੋ ਸਕਦੀ ਸੀ ? ਨੌਕਰੀ ਤੋਂ ਮੈਨੂੰ ਛੇਤੀ ਤੋਂ ਛੇਤੀ ਲਾਹ ਦੇਣ ਦਾ ਸਰਕਾਰ ਦੇ ਸਾਹਮਣੇ ਮਨੋਰਥ ਸੀ। ਸਰਕਾਰ ਇਹ ਮੂਲੋਂ ਭੁੱਲ ਗਈ ਹੋਈ ਸੀ ਕਿ ਕਿਸੇ ਆਈ.ਸੀ.ਐਸ. ਅਫ਼ਸਰ ਨੂੰ ਮੁਅੱਤਲ ਯਾ ਬਰਤਰਫ਼ ਕਰਨ ਦਾ ਅਧਿਕਾਰ ਕਿਸੇ ਸੂਬੇ ਦੀ ਸਰਕਾਰ ਨੂੰ ਨਹੀਂ ਹੈ, ਭਾਵੇਂ ਉਹ ਅਫ਼ਸਰ ਸਿੱਖ ਹੀ ਕਿਉਂ ਨਾ ਹੋਵੇ।
13) ਮੇਰੇ ਇਕ ਨੇੜੇ ਦੇ ਸੰਬੰਧੀ ਨੇ, ਮੇਰੇ ਹੁਸ਼ਿਆਰਪੁਰ ਪੁੱਜਣ ਤੋਂ ਪਹਿਲਾਂ, ਇਕ ਮੁਸਲਮਾਨੀ ਨਿਕਾਸੀ ਜਾਇਦਾਦ ਨੂੰ ਕਬਜ਼ੇ ਹੇਠਾਂ ਲਿਆ ਹੋਇਆ ਸੀ । ਉਹ ਇਸ ਦੀ ਪੈਦਾਵਾਰ, ਇਹ ਝੂਠ ਬੋਲ ਕੇ ਖਾਂਦਾ ਰਿਹਾ ਕਿ, ਇਹ ਤਾਂ ਉਸ ਨੂੰ ਅਲਾਟ ਹੋਈ ਹੋਈ ਹੈ। ਜਿਸ ਪੁਲਸ ਅਫ਼ਸਰ ਦੇ ਹਲਕੇ ਵਿਚ ਇਹ ਜਾਇਦਾਦ ਸੀ, ਉਸ ਨੇ ਮੇਰੇ ਕੋਲ ਰੀਪੋਰਟ ਕੀਤੀ । ਮੈਂ ਕਪਤਾਨ ਪੁਲਸ ਨੂੰ ਆਖਿਆ ਕਿ ਪੜਤਾਲ ਕਰੋ। ਰੀਪੋਰਟ ਮਿਲੀ ਕਿ ਇਹ ਧੋਖਾਦਹੀ ਦਾ ਕੇਸ ਹੈ। ਅਜੇ ਤੀਕ ਕੋਈ ਕੇਸ ਦਰਜ ਨਹੀਂ ਸੀ ਹੋਇਆ। ਕਮਿਸ਼ਨਰ ਸ੍ਰੀਗਨੇਸ਼ ਨੇ ਉਸੇ ਵੇਲੇ ਮੇਰੇ ਰਿਸ਼ਤੇਦਾਰ ਨੂੰ ਆਪ ਸੱਦ ਕੇ ਆਖਿਆ ਕਿ ਰਾਜਪਾਲ ਮੇਰੇ ਖ਼ਿਲਾਫ਼ ਕੋਈ ਭੀ ਸ਼ਿਕਾਇਤ ਸੁਣ ਕੇ ਬਹੁਤ ਖ਼ੁਸ਼ ਹੋਣਗੇ। ਰਾਜਪਾਲ, ਮਿ: ਤ੍ਰਿਵੇਦੀ, ਮੇਰੇ ਇਸ ਰਿਸ਼ਤੇਦਾਰ ਨੂੰ ਮਿਲਣਾ ਮੰਨ ਗਏ ਤੇ ਮਿਲੇ ਤੇ ਉਸ ਨੂੰ ਆਖਿਆ ਕਿ ਨਕਾਸੀ ਜਾਇਦਾਦ ਵਿਚੋਂ ਪੈਦਾਵਾਰ ਦੀ ਗ਼ੈਰ-ਕਾਨੂੰਨੀ ਅਤੇ ਧੋਖੇ ਨਾਲ ਵਸੂਲ ਕੀਤੀ ਰਕਮ ਉਹ ਜਮ੍ਹਾਂ ਕਰਵਾ ਦੇਵੇ। ਫੇਰ ਮੈਨੂੰ ਲਿਖ ਭੇਜਿਆ ਕਿ ਇਹ ਰਕਮ ਜਮ੍ਹਾਂ ਹੋ ਚੁੱਕੀ ਹੈ। ਹੋਰ ਕਾਰਵਾਈ ਨਾ ਕਰੋ। ਮੈਂ ਇਹੋ ਆਦੇਸ਼ ਜਾਰੀ ਕਰ ਦਿੱਤਾ। ਰਾਜਪਾਲ ਨੇ ਏਸੇ ਕੇਸ ਨੂੰ ਮੇਰੀ ਬਦਨੀਤੀ ਅਤੇ ਮੇਰੀ ਪਰਜਾ ਉਤੇ ਧੱਕਾ ਕਰਨ ਦੇ ਸੁਭਾਅ ਦੀ ਉਦਾਹਰਣ ਬਣਾ ਲਿਆ ਤੇ ਆਪਣੇ ਮਿਲਣ ਗਿਲਣ ਵਾਲਿਆਂ, ਸਭਨਾਂ ਨੂੰ ਇਹੋ ਦਸਿਆ ਅਤੇ ਖ਼ਾਸ ਤੌਰ ‘ਤੇ ਮੇਰੇ ਕਪਤਾਨ ਪੁਲਸ ਨੂੰ ਏਹੋ ਕਿਹਾ, ਜਿਸ ਦੇ ਸਹਿਯੋਗ ਤੇ ਆਦਰ ਤੋਂ ਬਿਨਾਂ ਮੈਂ ਜ਼ਿਲਾ ਮੈਜਿਸਟ੍ਰੇਟ ਦੇ ਤੌਰ ‘ਤੇ ਇਕ ਦਿਨ ਵੀ ਨਹੀਂ ਤੁਰ ਸਕਦਾ ਸੀ । ਮੈਂ ਇਕ ਰੋਸ ਭਰੀ ਚਿੱਠੀ ਮਿਤੀ, 7 ਨਵੰਬਰ, 1948, ਸ੍ਰੀਯੁਤ ਰਾਜਪਾਲ ਨੂੰ ਲਿਖੀ (ਐਗਜ਼ਿਬਿਟ ਪੀ.ਡਬਲਯੂ. 6 (10)/16) ਜਿਸ ਦਾ ਰਾਜਪਾਲ ਨੇ ਕੋਈ ਉੱਤਰ ਨਾ ਦਿੱਤਾ, ਪਰੰਤੂ ਇਹ ਹਦਾਇਤ ਕੀਤੀ ਕਿ ਇਹੀ ਕੇਸ ਮੇਰੀ ‘ਮੁਅੱਤਲੀ ਤੇ ਨੌਕਰੀ ਤੋਂ ਬਰਤਰਫ਼ੀ ਲਈ ਕਾਫ਼ੀ ਹੈ’ ਜਦੋਂ ਕਿ ਕਾਨੂੰਨ ਅਨੁਸਾਰ ਉਹ ਅਜੇਹਾ ਕੋਈ ਨਿਰਣਾ ਕਰਨ ਦਾ ਅਧਿਕਾਰ ਹੀ ਨਹੀਂ ਰੱਖਦੇ ਸਨ । ਇਸ ਸੰਬੰਧੀ ਸਭ ਕੁਝ ਐਗਜ਼ੇਬਿਟ ਪੀ.ਡਬਲਯੂ. 6 (10)/5 ਵਿਚ ਦਰਜ ਹੈ। ਮੈਨੂੰ ਹਾਨੀ ਪਹੁੰਚਾਣ ਦੀ ਯੋਜਨਾ ਬਾਰੇ, ਇਸ ਤਰ੍ਹਾਂ ਦੀ ਪੜਤਾਲ ਨੂੰ “ਗ਼ੈਰ ਜ਼ਰੂਰੀ” ਸਮਝਿਆ ਗਿਆ । ਮੇਰਾ ਇਸ ਸਰਕਾਰ ਅਧੀਨ ਕੀ ਹਸ਼ਰ ਹੁੰਦਾ ਜੇ ਮੈਂ ਆਪਣੇ ਰਿਸ਼ਤੇਦਾਰ ਦੀ ਕਰਤੂਤ ਵਿਰੁੱਧ ਕੋਈ ਵੀ ਕਾਰਵਾਈ ਨਾ ਕਰਦਾ ਜਦੋਂ ਕਿ ਪੁਲਸ ਅਫ਼ਸਰ ਨੇ ਉਸ ਦੇ ਵਿਰੁੱਧ ਮੇਰੇ ਕੋਲ ਰੀਪੋਰਟ ਕੀਤੀ ਸੀ, ਇਹ ਕਲਪਨਾ ਕਰਨਾ ਮੁਸ਼ਕਲ ਨਹੀਂ ਹੈ। “ਐਲਿਸ ਇਨ ਵੰਡਰਲੈਂਡ’ ਵੱਲ ਫੇਰ ਮੁੜੀਏ। ਇਕ ਦੋਸ਼ੀ ਦਾ ਮੁਕੱਦਮਾ ਸੀ, ਕਚਹਿਰੀ ਲੱਗੀ ਹੋਈ ਸੀ। ‘ਚਿੱਟੇ ਖ਼ਰਗੋਸ਼’ ਨੇ ਸਬੂਤ ਦਾ ਕਾਗ਼ਜ਼ ਚੁੱਕਿਆ। ਖੋਲ੍ਹਣ ਪੁਰ ਪਤਾ ਲੱਗਾ ਕਿ ਇਹ ਸ਼ਹਾਦਤ ਵਿਚ ਪੇਸ਼ ਹੋਣ ਵਾਲੀ ਦਸਤਾਵੇਜ਼ ਨਹੀਂ ਸਗੋਂ ਕਵਿਤਾ ਦਾ ਇਕ ਟੋਟਾ ਹੈ। ਤਦ ਜੱਜ ਪੁੱਛਦਾ ਹੈ, “ਕੀ ਇਹ ਦੋਸ਼ੀ ਦੀ ਹੱਥ ਲਿਖਤ ਹੈ ?” ‘ਚਿੱਟਾ ਖ਼ਰਗੋਸ਼’ ਆਖਦਾ ਹੈ, “ਨਹੀਂ, ਇਹੀ ਤਾਂ ਇਸ ਬਾਰੇ ਅਜੀਬ ਗੱਲ ਹੈ।” ‘ਇੱਟ ਦਾ ਬਾਦਸ਼ਾਹ’ ਆਖਦਾ ਹੈ, “ਇਸ ਨੇ ਕਿਸੇ ਹੋਰ ਦੀ ਹੱਥ ਲਿਖਤ ਨਕਲ ਕੀਤੀ ਹੋਵੇਗੀ।” ਦੋਸ਼ੀ ਆਖਦਾ ਹੈ, “ਮਹਾਰਾਜ, ਮੈਂ ਨਹੀਂ ਲਿਖਿਆ, ਕੀ ਸਬੂਤ ਹੈ ਕਿ ਮੈਂ ਲਿਖਿਆ ਹੈ। ਇਸ ਪੁਰ ਮੇਰੇ ਦਸਖ਼ਤ ਨਹੀਂ ਹਨ।” ‘ਇੱਟ ਦੇ ਬਾਦਸ਼ਾਹ’ ਨੇ ਆਖਿਆ, “ਤਾਂ ਤੇ ਹੋਰ ਵੀ ਮਾੜੀ ਗੱਲ ਹੈ, ਸ਼ਰਾਰਤ ਜ਼ਰੂਰ ਤੂੰ ਹੀ ਕੀਤੀ ਹੈ, ਜੇ ਨਾ ਕੀਤੀ ਹੁੰਦੀ ਤਾਂ ਅਖ਼ੀਰ ਤੇ ਦਸਖ਼ਤ ਕਰਦਾ।” ਇਹੋ ਜੇਹੀਆਂ ਕਿੰਨੀਆਂ ਉਦਾਹਰਣਾਂ ਹੋਰ ਹਨ ਜਿਨ੍ਹਾਂ ਵੱਲ ਸੰਪੂਰਨ ਸੰਕੇਤ ਕਰਨਾ ਵੀ ਸੰਭਵ ਨਹੀਂ। ਕਾਨੂੰਨ ਦੀ ਪ੍ਰਵਾਹ ਨਾ ਕਰਕੇ, ਮਨੁੱਖਤਾ ਦੀ ਹਰ ਚੰਗਿਆਈ ਤੇ ਭਲਮਣਸਊ ਨੂੰ ਅੱਖੋਂ ਓਹਲੇ ਕਰ ਕੇ ਅਤੇ ਮੇਰੇ ਨਿਮਰਤਾ ਪੂਰਵਕ ਰੋਸ ਪੱਤਰਾਂ ਦੇ ਬਾਵਜੂਦ ਵੀ ਹਰ ਯਤਨ ਕੀਤਾ ਗਿਆ ਕਿ ਮੈਨੂੰ ਨੌਕਰੀ ‘ਚੋਂ ਕੱਢ ਦਿੱਤਾ ਜਾਵੇ ਜਾਂ ਪਾਗਲ ਕਰ ਦਿੱਤਾ ਜਾਵੇ। (14) 1948 ਦੀਆਂ ਗਰਮੀਆਂ ਵਿਚ, ਭੜੋਲੀਆਂ ਪਿੰਡ ਦਾ, ਰਾਮ ਕਿਸ਼ਨ, ਜ਼ਿਲਾ ਹੁਸ਼ਿਆਰਪੁਰ ਦਾ ਇਕ ਕਮਿਊਨਿਸਟ, ਗ੍ਰਿਫ਼ਤਾਰੀ ਤੋਂ ਡਰਦਾ ਰੂਪੋਸ਼ ਹੋ ਚੁੱਕਾ ਸੀ। ਪੰਜਾਬ ਸਰਕਾਰ ਜ਼ਿਲਾ ਅਧਿਕਾਰੀਆਂ ਪੁਰ ਮੁੜ ਮੁੜ ਦਬਾ ਪਾ ਰਹੀ ਸੀ ਕਿ ਇਸ ਨੂੰ ਫੜਨ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਸਰਕਾਰ ਦੇ ਹਿੱਤਾਂ ਦੇ ਵਿਪਰੀਤ ਕੰਮ ਕਰ ਰਿਹਾ ਸੀ। ਮੈਨੂੰ ਇਹ ਇਤਲਾਹ ਮਿਲੀ ਕਿ ਮੋਹਨ ਲਾਲ ਦੱਤ, ਐਮ.ਐਲ.ਏ. ਜਿਸ ਦਾ ਸੰਬੰਧ ਉਪਰੋਕਤ ਆਈਟਮ ਨੰਬਰ (9) ਨਾਲ ਹੈ, ਇਸ ਕਮਿਊਨਿਸਟ ਨੂੰ ਪਨਾਹ ਦੇ ਰਿਹਾ ਹੈ, ਇਸ ਲਈ ਉਸ ਨੂੰ ਫੜਨਾ ਮੁਸ਼ਕਿਲ ਹੈ। ਮੈਂ ਸਾਧਾਰਣ ਮਤੇ ਨਾਲ ਸਰਕਾਰ ਨੂੰ ਇਤਲਾਹ ਭੇਜ ਦਿੱਤੀ, ਪਰ ਮਾਨਯੋਗ ਮੁੱਖ ਮੰਤਰੀ, ਡਾ. ਗੋਪੀ ਚੰਦ, ਭਾਰਗਵ, ਨੇ ਮੇਰੀ ਇਹ “ਗੁਪਤ” ਚਿੱਠੀ, ਸਰਕਾਰੀ ਮਰਯਾਦਾ ਨੂੰ ਭੰਗ ਕਰ ਕੇ, ਪੰਡਤ ਮੋਹਨ ਲਾਲ ਦੱਤ ਨੂੰ ਦਿਖਾ ਦਿੱਤੀ ਤੇ ਉਸ ਨੂੰ ਇਹ ਆਖਿਆ ਕਿ “ਭਾਵੇਂ ਕਪੂਰ ਸਿੰਘ ਨੇ ਤੇਰੇ ਵਿਰੁੱਧ ਸ਼ਿਕਾਇਤ ਭੇਜੀ ਹੈ, ਪਰ ਮੈਨੂੰ ਉਸ ਉਤੇ ਯਕੀਨ ਨਹੀਂ।” ਮੈਨੂੰ ਲਿਖਤੀ ਹਦਾਇਤ ਵੀ ਭੇਜੀ ਕਿ ਪੰਡਤ ਮੋਹਨ ਲਾਲ ਦੱਤ, ਐਮ.ਐਲ.ਏ. ਵਿਰੁੱਧ ਕੋਈ ਕਾਰਵਾਈ ਨਹੀਂ ਕਰਨੀ ਹੋਵੇਗੀ। ਮੈਂ ਇਸ ਗੱਲ ਦਾ ਰੋਸ ਕੀਤਾ ਕਿ ਸਰਕਾਰ ਨੇ ਮੇਰੀ ਗੁਪਤ ਚਿੱਠੀ ਉਸੇ ਆਦਮੀ ਨੂੰ ਕਿਉਂ ਦਿਖਾ ਦਿੱਤੀ ਹੈ ਜਿਸ ਦੇ ਖ਼ਿਲਾਫ਼ ਇਹ ਲਿਖੀ ਗਈ ਸੀ ਅਤੇ ਮੈਂ ਮਾਨਯੋਗ ਮੁੱਖ ਮੰਤਰੀ ਤੋਂ ਪੁੱਛਿਆ ਕਿ ਮੈਂ ਕਿਸ ਗੱਲੋਂ ਭਰੋਸੇਯੋਗ ਨਹੀਂ ਹਾਂ। ਪਰ ਇਸ ਦਾ ਕੋਈ ਉੱਤਰ ਨਾ ਆਇਆ। ਇਸ ਤਰ੍ਹਾਂ ਇਹ ਮੋਹਨ ਲਾਲ ਦੱਤ ਮੇਰਾ ਜਾਨੀ ਦੁਸ਼ਮਣ ਬਣ ਗਿਆ ਅਤੇ ਮੇਰੇ ਖ਼ਿਲਾਫ਼ ਉਰਦੂ, ਹਿੰਦੀ ਦੇ ਅਖ਼ਬਾਰਾਂ ‘ਚ ਅਸ਼ਲੀਲ ਲੇਖ ਲਿਖਦਾ ਰਿਹਾ। ਉਹ ਮੁੱਖ ਮੰਤਰੀ ਦੇ ਸ਼ਬਦਾਂ ਦਾ ਸੰਕੇਤ ਦਿੰਦਾ ਰਿਹਾ ਕਿ ‘ਕਪੂਰ ਸਿੰਘ ਇਕ ਅਣਚਾਹਿਆ ਜ਼ਿਲਾ ਮੈਜਿਸਟ੍ਰੇਟ ਹੈ ਜੋ ਕਿ ਸਤਿਕਾਰ
ਯੋਗ ਕਾਂਗਰਸੀਆਂ ਦੇ ਖ਼ਿਲਾਫ਼ ਝੂਠੀਆਂ ਰਿਪੋਰਟਾਂ ਦਿੰਦਾ ਰਹਿੰਦਾ ਹੈ।’ ਮੈਂ 1 ਇਨ੍ਹਾਂ ਬਦਨਾਮ ਕਰਨ ਵਾਲੇ ਲੇਖਾਂ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਸੁਝਾਅ ਦਿੱਤਾ, ਪਰ ਪੰਜਾਬ ਸਰਕਾਰ ਉੱਤਰ ਦੇਣ ਵੱਲੋਂ ਅਵੇਸਲੀ ਰਹੀ। ਛੇਤੀ ਹੀ ਇਸ ਕਮਿਊਨਿਸਟ, ਰਾਮ ਕਿਸ਼ਨ, ਭੜੋਲੀਆਂ, ਨੂੰ ਜਲੰਧਰ ਵਿਖੇ ਸਪੈਸ਼ਲ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਪੜਤਾਲ ਦੇ ਦੌਰਾਨ ਉਸ ਨੇ ਤਸਲੀਮ ਕੀਤਾ ਕਿ ਉਸ ਨੂੰ, ਅਗਿਆਤ-ਵਾਸ ਦੇ ਦੌਰਾਨ, ਮਾਨਯੋਗ ਕਾਂਗਰਸੀ ਪੰਡਤ ਮੋਹਨ ਲਾਲ ਦੱਤ, ਨੇ ਪਨਾਹ ਦਿੱਤੀ ਰੱਖੀ ਹੈ। ਮੈਂ ਇਸ ਗੱਲ ਵੱਲ ਸਰਕਾਰ ਦਾ ਧਿਆਨ ਦੁਆਇਆ। ਪਰ ਸਰਕਾਰ ਨੇ ਮੇਰੇ ਨਾਲ ਹੋਏ ਅਨਿਆਂ ਤੇ ਭੈੜੇ ਵਿਵਹਾਰ ਦਾ ਭੋਰਾ ਭਰ ਵੀ ਅਫ਼ਸੋਸ ਨਾ ਕੀਤਾ।
(15) ਕਮਿਸ਼ਨਰ ਸ੍ਰੀਨਗੇਸ਼ ਨੇ, ਆਪਣੇ ਮਾਤਹਿਤ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿਚ ਕਾਰਜ-ਵਿਧੀ ਦੀ ਚਾਲੂ ਰੀਤੀ ਨੂੰ ਬਦਲਣ ਬਾਰੇ, ਇਕ ਫਿਰਤੂ ਹੁਕਮ ਜੋ ਜਾਰੀ ਕੀਤਾ। ਇਹ ਫਿਰਤੂ ਹੁਕਮ, ਸਥਾਈ ਸਰਕਾਰੀ ਕਾਰਜ ਪ੍ਰਣਾਲੀ ਬਾਬਤ ਸਰਕਾਰ ਦੀਆਂ ਹਦਾਇਤਾਂ ਦੇ ਅਨੁਕੂਲ ਨਹੀਂ ਸੀ। ਨਾ ਹੀ ਕਮਿਸ਼ਨਰ ਨੂੰ, ਸਰਕਾਰੀ ਨਿਯਮਾਂ ਅਨੁਸਾਰ, ਕੋਈ ਅਜੇਹੇ ਅਧਿਕਾਰ ਪ੍ਰਾਪਤ ਸਨ, ਜਿਨ੍ਹਾਂ ਦਾ ਆਸਰਾ ਲੈ ਕੇ ਕਮਿਸ਼ਨਰ ਕੋਈ ਅਜੇਹੀਆਂ ਹਦਾਇਤਾਂ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕਰ ਸਕਦਾ ਸੀ। ਮੈਂ ਕਮਿਸ਼ਨਰ ਨੂੰ ਇਨ੍ਹਾਂ ਦੋਹਾਂ ਨੁਕਤਿਆਂ ਤੇ ਸਥਿਤੀਆਂ ਬਾਬਤ ਲਿਖ ਭੇਜਿਆ ਅਤੇ ਆਪਣੀ ਲਿਖਤ ਦੀ ਇਕ ਨਕਲ ਪੰਜਾਬ ਸਰਕਾਰ ਨੂੰ, ਇਸ ਟੂਕ ਨਾਲ ਭੇਜ ਦਿੱਤੀ ਕਿ ਜਿਤਨਾ ਚਿਰ ਪੰਜਾਬ ਸਰਕਾਰ ਦਾ ਹੁਕਮ ਯਾ ਸੁਝਾਓ, ਇਸ ਬਾਰੇ ਮੈਨੂੰ ਮਿਲ ਨਹੀਂ ਜਾਂਦਾ, ਮੈਂ ਪੰਜਾਬ ਸਰਕਾਰ ਦੇ ਸਥਾਈ ਹੁਕਮ (Standing Orders) ਦਾ ਹੀ ਪਾਲਣ ਕਰਦਾ ਰਹਾਂਗਾ। ਮੇਰੇ ਇਸ ਸੰਜੀਦਾ ਅਤੇ ਦੋਸ਼-ਰਹਿਤ ਬੇਨਤੀ ਪੱਤਰ ਉਤੇ, ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਲਿਖ ਮਾਰਿਆ: “ਇਹ ਕਪੂਰ ਸਿੰਘ ਬੜਾ ਸਰਕਸ਼ ਤੇ ਬਾਗ਼ੀ ਅਫ਼ਸਰ ਹੈ” (gross indiscipline) ਰਾਜਮਦ ਮੱਤੇ ਹਿੰਦੂ ਗਵਰਨਰ ਨੇ ਇਹ ਸਪੱਸ਼ਟ ਨਾ ਕੀਤਾ ਕਿ ‘ਸਰਕਸ਼ੀ’ ਤੇ ‘ਬਗ਼ਾਵਤ’ ਦਾ ਦੋਸ਼ੀ ਵਾਸਤਵ ਵਿਚ ਕਮਿਸ਼ਨਰ ਹੈ ਕਿ ਡਿਪਟੀ ਕਮਿਸ਼ਨਰ। ਨਾ ਹੀ ਇਸ ਹੰਕਾਰੀ ਰਾਜਪਾਲ ਨੇ ਇਹ ਵਿਸ਼ਲੇਸ਼ਨ ਦਿੱਤਾ ਕਿ ਜੇ ਮੈਂ ਕਮਿਸ਼ਨਰ ਦੀ ਹਦਾਇਤ ਮੰਨ ਕੇ, ਪੰਜਾਬ ਸਰਕਾਰ ਦੇ ਸਥਾਈ ਹੁਕਮ ਅਥਵਾ ‘ਸਟੈਂਡਿੰਗ ਆਰਡਰ’ ਦੀ ਉਲੰਘਣਾ ਕਰਦਾ, ਤਾਂ ਮੈਂ ‘ਸਰਕਸ਼ ਅਤੇ ਬਾਗ਼ੀ’ ਬਣਦਾ ਕਿ ਨਾ। ਇਸ ਮੇਰੇ ਵਿਰੁੱਧ ‘ਪੜਤਾਲ’ ਵਿਚ ਸਰਕਾਰ ਨੇ, Ex. P.W. 6 (10)/5 ਦੁਆਰਾ ਇਸ ਬਾਰੇ ਬੱਜਰ “ਦੋਸ਼” ਭੀ ਮੇਰੇ ਉਤੇ ਆਰੋਪਤ ਕਰ ਦਿੱਤਾ ਹੈ। ਇਸ ਦਾ ਜੋ ਉੱਤਰ मैं Ex. P.W. 6 (10)/7 हिच रिंडा वै, व डी यिभात ताल डे ਠੰਡੇ ਮਤੇ ਨਾਲ ਵਾਚ ਲਿਆ ਜਾਵੇ ਤਾਂ ਜੁ ਸਪੱਸ਼ਟ ਹੋ ਜਾਵੇ ਕਿ ਮੈਨੂੰ ਖਦੇੜਨ, ਤੰਗ ਕਰਨ ਤੇ ਹਾਨੀ ਪੁਚਾਣ ਲਈ, ਗਵਰਨਰ ਤੇ ਸਰਕਾਰ, ਕਿਵੇਂ ਬੁਧੀ ਮਤਾਂ ਤੇ ਹੋਸ਼ ਹਵਾਸ ਨੂੰ ਭੀ ਤਲਾਂਜਲੀ ਦਈ ਬੈਠੇ ਸਨ।
( 16) ਮਹੀਨਾ ਜੁਲਾਈ, 1948 ਵਿਚ ਮਿ: ਭਿੱਡੇ, ਗ੍ਰਹਿ ਸਕੱਤਰ ਲੱਗ ਗਿਆ ਸੀ ਤੇ ਇਸ ਪਦ ਪੁਰ ਉਹ ਸਾਲ ਭਰ ਲਈ ਲੱਗਾ ਰਿਹਾ। ਸ਼ੁਰੂ ਸ਼ੁਰੂ ਵਿਚ ਉਸ ਨੇ ਇਕ “ਗੁਪਤ” ਨੀਤੀ-ਪੱਤ੍ਰ, ਮਿਤੀ 28 ਜੁਲਾਈ, 1948, ਨੰ: 11202-13 ਐਸ.ਬੀ. (ਉਪਸਥਿਤ) ਭੇਜਿਆ। ਇਸ ਵਿਚ ਉਸ ਨੇ ਜ਼ਿਲਾ ਮੈਜਿਸਟ੍ਰੇਟਾਂ ਨੂੰ ਹਦਾਇਤਾਂ ਭੇਜੀਆਂ ਕਿ ਕਿਸੇ ਵਿਅਕਤੀਗਤ ਕੇਸ ਲਈ ਸਰਕਾਰ ਦੀ ਅਗਾਊਂ ਮਰਜ਼ੀ ਤੋਂ ਬਿਨਾਂ ‘ਪੰਜਾਬ ਪਬਲਿਕ ਸੇਫਟੀ ਐਕਟ’ ਨੂੰ ਵਰਤੋਂ ਵਿਚ ਨਾ ਲਿਆਂਦਾ ਜਾਵੇ । ਮੈਂ ਜਵਾਬ ਵਿਚ ਲਿਖਿਆ (ਨਕਲ ਐਗਜ਼ਿਬਿਟ 11/1) ਕਿ ਅਜੇਹਾ ਹੁਕਮ ਉੱਕਾ ਗ਼ੈਰ-ਕਾਨੂੰਨੀ ਹੈ ਕਿਉਂਕਿ ਲੈਜਿਸਲੇਚਰ, ਵਿਧਾਨ ਘੜਨ ਵਾਲੀ ਅਸੰਬਲੀ, ਨੇ ਕਈ ਸੰਗੀਨ ਜੁਰਮ ਅਜੇਹੇ ਨਿਸਚਿਤ ਅਤੇ ਅੰਕਤ ਕੀਤੇ ਹੋਏ ਹਨ, ਜਿਨ੍ਹਾਂ ਦੀ ਜ਼ਮਾਨਤ ਵੀ ਨਹੀਂ ਹੋ ਸਕਦੀ ਅਤੇ ਜੇਹੜੇ ਕਿ ਹਿੰਦ ਡੰਡਾਵਲੀ ਅਥਵਾ ‘ਤਾਜ਼ੀਰਾਤ ਹਿੰਦ’ ਅਨੁਸਾਰ ‘ਕਾਬਲੇ-ਦਸਤ-ਅੰਦਾਜ਼ੀ’ ਜੁਰਮ ਦੀ ਮਾਰ ਵਿਚ ਆ ਜਾਂਦੇ ਹਨ। ਜਿਵੇਂ ਹਿੰਦ ਡੰਡਾਵਲੀ ਨੂੰ ਕੇਵਲ ਕਾਰਜਕਾਰੀ, ਐਗਜ਼ੈਕਟਿਵ, ਸਰਕਾਰ ਦੇ ਕਿਸੇ “ਗੁਪਤ” ਪੱਤਰ ਦੇ ਆਧਾਰ ‘ਤੇ ਇਕ ਪਾਸੇ ਨਹੀਂ ਰੱਖਿਆ ਜਾ ਸਕਦਾ ਤਿਵੇਂ ਇਨ੍ਹਾਂ ‘ਪੰਜਾਬ ਪਬਲਿਕ ਸੇਫ਼ਟੀ’ ਕਾਨੂੰਨਾਂ ਦਾ ਵੀ ਲੈਜਿਸਲੇਚਰ ਹੀ ਸੰਸ਼ੋਧਨ ਕਰ ਸਕਦੀ ਹੈ, ਅਤੇ ਜੇ ਸਰਕਾਰ ਚਾਹੁੰਦੀ ਹੈ ਕਿ ਇਨ੍ਹਾਂ ਪੁਰ ਕੋਈ ਅਮਲ ਹੀ ਨਾ ਕੀਤਾ ਜਾਵੇ ਯਾ ਸਰਕਾਰ ਨੂੰ ਪਹਿਲਾਂ ਪੁੱਛ ਲਿਆ ਜਾਵੇ ਤਦ ਐਕਟ ਵਿਚ ਅਜਿਹਾ ਸੰਸ਼ੋਧਨ ਕਰਨਾ ਜ਼ਰੂਰੀ ਹੈ। ਗੱਲ ਮਾਮੂਲੀ ਸੀ ਕਿ ਲੈਜਿਸਲੇਟਿਵ, ਐਗਜ਼ੈਕਟਿਵ ਤੇ ਜਿਊਡੀਸ਼ਰੀ, ਜੋ ਕਿ ਸਰਕਾਰ ਦੇ ਤਿੰਨ ਪਰੰਪਰਾਈ ਅੰਗ ਹਨ ਉਨ੍ਹਾਂ ਦੇ ਅਧਿਕਾਰਾਂ ਦਾ ਨਿਖੇੜ ਹੋਇਆ ਹੋਇਆ ਹੈ, ਪਰ ਜਿਵੇਂ ਕਿ, ਚੋਖੇ ਸਬੂਤ, ਇਸ ਕੇਸ ਵਿਚੋਂ ਹੀ ਲੱਭਦੇ ਹਨ, ਵਿਸ਼ੇਸ਼ ਤੌਰ ‘ਤੇ, ਮਿ: ਭਿੱਡੇ, ਤੇ ਸਾਧਾਰਨ ਤੌਰ ‘ਤੇ ਪੰਜਾਬ ਸਰਕਾਰ ਨੇ ਅਗਿਆਨ-ਵੱਸ ਜਾਂ ਜਾਣ ਬੁੱਝ ਕੇ ਹੈਂਕੜਬਾਜ਼ੀ ਦੁਆਰਾ, ਤਿੰਨੇ ਤਰ੍ਹਾਂ ਦੇ ਸੱਤਾ ਅਧਿਕਾਰ ਐਗਜ਼ੈਕਟਿਵ ਸਰਕਾਰ ਨੂੰ ਹੀ, ਬਿਨਾਂ ਕਿਸੇ ਕਾਨੂੰਨੀ ਆਧਾਰ ਦੇ ਸੌਂਪ ਦਿੱਤੀਆਂ। ਪਰ ਢੰਗ ਨਾਲ, ਐਗਜ਼ੈਕਟਿਵ ਅਫ਼ਸਰਾਂ ਨੇ ਜ਼ਿਲਾ ਮੈਜਿਸਟ੍ਰੇਟਾਂ ਨੂੰ ਗੁਪਤ, ਲਿਖਤੀ ਤੇ ਜ਼ਬਾਨੀ, ਆਦੇਸ਼ਾਂ ਦੁਆਰਾ ਜਾਣੂ ਕਰਾ ਦਿੱਤਾ ਕਿ ਜੋ ਕੋਈ ਕਿੰਤੂ ਕਰੇਗਾ ਉਸ ਦੀ ਇਸ ਕਿੰਤੂ ਨੂੰ ਭੀ ਕਾਨੂੰਨ ਦਾ ਵਿਰੋਧ ਸਮਝਿਆ ਜਾਵੇਗਾ, “ਉਹ ਮੁੱਖ ਮੰਤਰੀ ਤੋਂ ਲੈ ਕੇ ਸਕੱਤਰਾਂ ਤੀਕ ਸਰਕਾਰ ਦੇ ਹੁਕਮ ਨੂੰ ਤੋੜੇਗਾ”, (ਜਿਹਾ ਕਿ ਮੇਰੀ ਫ਼ਾਈਲ ਉਤੇ “ਨੋਟਾਂ” ਤੋਂ ਸਪੱਸ਼ਟ ਹੈ)। “ਅਜਿਹੇ ਹੈਂਕੜਬਾਜ਼ ਨੂੰ ਸਰਕਾਰੀ ਨੌਕਰੀ ਤੋਂ ਲਾਹ ਦੇਣਾ ਹੀ ਯੋਗ ਹੈ ਕਿਉਂਕਿ ਇਸ ਪੰਜਾਬ ਨੂੰ ਹੁਣ ਰਹਿਣ ਦੇ ਯੋਗ ਬਣਾਉਣਾ ਹੈ।” ਮਿ: ਭਿੱਡੇ, ਇਉਂ ਬੜੀ ਤੀਬਰਤਾ ਨਾਲ ਅਨੁਭਵ ਕਰਦਾ ਹੈ, ਜਿਵੇਂ ਕਿ ਐਗਜ਼ਿਬਿਟ 2 (6)/15 1 ਵਿਚ। ਮੈਂ ਇਥੇ ਇਕ ਹਵਾਲਾ, 1942 ਦੀ ‘ਗੋਇਬਲਜ਼ ਡਾਇਰੀ’ (Goebel’s Diary), ਦੀ ਜੋ ਕਿ ਅਮਰੀਕਾ ਨੇ ਹੁਣੇ ਹੁਣੇ ਲੱਭੀ ਹੈ, ਤੇ ਹੁਣੇ ਹੀ (1948 ਵਿਚ) ਡਬਲਡੇ ਐਂਡ ਕੰਪਨੀ, ਨਿਊਯਾਰਕ ਨੇ ਛਾਪੀ ਹੈ, ਵਿਚੋਂ ਇਕ ਪੈਰਾ ਦੇਣਾ ਚਾਹੁੰਦਾ ਹਾਂ । 20 ਮਾਰਚ, 1942 ਦੇ ਅੰਦਰਾਜ ਵਿਚ ਇਕ ਲੰਮਾ ਚੌੜਾ ਪੈਰਾ ਹੈ ਜਿਸ ਵਿਚ ਡਾਕਟਰ ਗੋਇਬਲਜ਼ ਲਿਖਦਾ ਹੈ :
“ਸਰਬ ਸ਼ਕਤੀਮਾਨ ਨੇਤਾ, ਫਿਊਹਰਰ, (ਹਿਟਲਰ) ਨੇ ਅੱਗੇ ਤੋਂ ਸਖ਼ਤੀ ਨਾਲ ਰਾਜ ਕਰਨ ਦਾ ਫ਼ੈਸਲਾ ਕਰ ਲਿਆ ਹੈ…. .ਮੈਂ ਇਕ ਕਾਨੂੰਨ ਦਾ ਸੁਝਾਅ ਦਿੱਤਾ ਹੈ ਕਿ ਜੋ ਨੈਸ਼ਨਲ ਸੋਸ਼ਲਿਸਟ ਸਿਧਾਂਤਾਂ ਨੂੰ ਤੋੜੇ ਉਸ ਨੂੰ ਉੱਗਰ ਦੰਡ ਦਿੱਤਾ ਜਾਵੇ…..ਅਸੀਂ ਉਨ੍ਹਾਂ ਨੂੰ ਆਪਣੇ ਕਾਬੂ ਕਰਨ ਲਈ ਨਵਾਂ ਕਾਨੂੰਨੀ ਆਧਾਰ ਲੱਭੀਏ। ਸਲੇਗਲਬਰਗਰ ਜੋ ਕਿ ਨਿਆਂ ਮੰਤਰਾਲੇ ਦਾ ਉਪ-ਸਕੱਤਰ ਹੈ, ਮੇਰੀਆਂ ਕਈਆਂ ਬੇਨਤੀਆਂ ਨੂੰ ਇਹ ਆਖ ਕੇ ਠੁਕਰਾ ਦਿੰਦਾ ਰਿਹਾ ਹੈ ਕਿ ‘ਇਹ ਕਾਨੂੰਨ ਵਿਰੁੱਧ ਹਨ।ਇਹ ਆਧਾਰ ਕਿਸੇ ਯੋਗ ਕਾਨੂੰਨ ਨਾਲ ਪਹਿਲਾਂ ਉਤਪੰਨ ਕੀਤਾ ਜਾਵੇ ।…..ਕਾਨੂੰਨ ਰਾਜ ਸਤਾ ਦਾ ਸਵਾਮੀ ਨਹੀਂ ਸਗੋਂ ਰਾਜ ਦੀ ਨੀਤੀ ਦਾ ਸੇਵਾਦਾਰ ਬਣਾਇਆ ਜਾਣਾ ਚਾਹੀਏ।”
ਇਹ ਡਾਕਟਰ ਗੋਇਬਲਜ਼ ਦਾ ਵਿਚਾਰ, ਮੇਰੇ ਵਿਰੁੱਧ ਪੰਜਾਬ ਸਰਕਾਰ ਦੇ ਸਕੱਤਰੇਤ ਨੋਟ, ਜਿਹੜਾ ਰਿਕਾਰਡ ਵਿਚ ਐਗਜ਼ਿਬਿਟ 2 (6)/15 ਉੱਤੇ ਹੈ, ਨਾਲ ਠੀਕ ਤੇ ਵਧੀਆ ਢੁਕਦਾ ਹੈ। ਇਸ ਕਚਹਿਰੀ ਦੇ ਚੀਫ਼ ਜਸਟਿਸ ਅਥਵਾ ਇਨਕੁਆਰੀ ਜੱਜ ਨੇ, ਆਪ ਹੀ, ‘ਨੀਤੀ’ ਵਿਚਾਰ ਕੇ, ਆਦੇਸ਼ ਹੁਣ ਦੇ ਦਿੱਤਾ ਹੈ ਕਿ ‘ਅਗੇ ਤੋਂ ਅਸਲ ਦਸਤਾਵੇਜ਼ਾਂ ਕਚਹਿਰੀ ਵਿਚ ਨਾ ਲਿਆਈਆਂ ਜਾਇਆ ਕਰਨ’ ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਪੁਰ ਸਕੱਤਰਾਂ ਜਾਂ ਰਾਜਪਾਲ ਦਾ ਕੁਝ ਲਿਖਿਆ ਹੋਇਆ ਹੋਵੇ ਤੇ ਇਹ ਲਿਖਤ ਕਿਸੇ ਨਿਰਪੱਖ ਨਿਰੀਖਣ ਦੇ ਯੋਗ ਨਾ ਹੋਵੇ, ਮੈਨੂੰ ਕੁਝ ਇਕ ਲਿਖਤਾਂ, ਜੋ ਕਿ 1947 ਤੋਂ, ਖ਼ਾਸ ਤੌਰ ‘ਤੇ ਰਾਜਪਾਲ ਤ੍ਰਿਵੇਦੀ ਤੇ ਚੀਫ਼ ਸਕੱਤਰ ਸਚਦੇਵ, ਗ੍ਰਹਿ ਸਕੱਤਰ ਭਿੱਡੇ ਤੇ ਹੋਰ ਵਿਸ਼ੇਸ਼ ਮੰਤਰੀਆਂ ਦੁਆਰਾ ਲਿਖੀਆਂ ਜਾ ਚੁੱਕੀਆਂ ਯਾ ਲਿਖੀਆਂ ਜਾ ਰਹੀਆਂ ਹਨ, ਦਾ ਪਤਾ ਹੈ। ਪੰਜਾਬ ਸਰਕਾਰ ਦੇ ਸਕੱਤਰੇਤ ਤੇ ਬਹੁਤ ਸਾਰੇ ਲਿਖਤੀ ਨੋਟਾਂ ਤੇ ਵਿਚਾਰਾਂ ਦੇ ਟਾਕਰੇ ਉਤੇ ‘ਗੋਇਬਲਜ਼ ਡਾਇਰੀ’, ਸਰਕਾਰ ਦੇ ਇਕ ਮਹੱਤਵਪੂਰਣ ਅਧਿਕਾਰੀ ਦੀਆਂ ਆਦਰਯੋਗ ਅਤੇ ਜ਼ਿੰਮੇਦਾਰ ਲਿਖਤਾਂ ਦਾ ਸੰਗ੍ਰਿਹ ਜਾਪਦਾ ਹੈ। ਖ਼ਬਰੇ ਅਧਿਆਤਮਕ ਸਮਾਨਤਾ ਕਾਰਨ, ਮੈਂ ਉਪ-ਸਕੱਤਰ ਸਲੇਗਲਬਰਗਰ ਵਿਚ ਡੂੰਘੀ ਦਿਲਚਸਪੀ ਲੈਣ ਲੱਗ ਪਿਆ ਸਾਂ ਕਿ ਵੇਖੀਏ ਇਸ ਨਾਲ ਕੀ ਵਾਪਰੀ ਹੈ, ਜਿਸ ਨੇ ਇਸ ਕਾਰਨ ਆਪਹੁਦਰੇ, ਉਤੋਂ ਆਏ, ਹੁਕਮ ਪ੍ਰਵਾਨ ਨਹੀਂ ਸਨ ਕੀਤੇ ਕਿਉਂਕਿ ਇਨ੍ਹਾਂ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ। ‘ਗੋਇਬਲਜ਼ ਡਾਇਰੀ’ ਇਸ ਬਾਰੇ ਚੁੱਪ ਹੈ। ਪਰ ਮੈਨੂੰ ਪਤਾ ਹੈ ਕਿ ਮੇਰੀ, ਪਹਿਲਾਂ ਤੋਂ ਹੀ ਨਿਸ਼ਚਿਤ ਹੋਣੀ ਸੰਬੰਧੀ, ਪੰਜਾਬ ਸਕੱਤਰੇਤ ਦੀਆਂ ਟਿੱਪਣੀਆਂ ਬੜੀ ਈਮਾਨਦਾਰੀ ਤੇ ਖੁਲ੍ਹ ਨਾਲ 1948 ਤੋਂ ਲਿਖੀਆਂ ਗਈਆਂ ਹਨ । ਡਾ. ਗੋਪੀ ਚੰਦ ਭਾਰਗਵ, ਦਸੰਬਰ, 1948 ਵਿਚ ਹੁਸ਼ਿਆਰਪੁਰ ਆਏ ਅਤੇ ਉਨ੍ਹਾਂ ਨੇ ਮੈਨੂੰ ਕੁਝ ਅਜਿਹੇ ‘ਨੋਟ’ ਦਿਖਾਏ ਤੇ ਮੈਨੂੰ ਕਰੁਣਾਮਯ ਨਸੀਹਤ ਜੋ ਭੀ ਕੀਤੀ। ਉਹ ਆਖਣ ਲੱਗੇ, “ਤੂੰ ਇਹ ਆਖਦਾ ਰਹਿੰਦਾ ਹੈ ਕਿ ਸਰਕਾਰ ਦਾ ਫ਼ਲਾਣਾ ਹੁਕਮ ਗ਼ੈਰ-ਕਾਨੂੰਨੀ ਹੈ, ਅਮਕਾ ਸਕੱਤਰ ਗ਼ਲਤ ਹੁਕਮ ਭੇਜ ਰਿਹਾ ਹੈ । ਤੂੰ ਸਰਕਾਰ ਨੂੰ ਆਰਾਮ ਨਾਲ ਕਿਉਂ ਨਹੀਂ ਚੱਲਣ ਦਿੰਦਾ। ਇਸ ਕਾਰਨ ਹਰ ਸਕੱਤਰ ਤੇਰਾ ਦੁਸ਼ਮਣ ਬਣਿਆ ਹੋਇਆ ਹੈ, ਕਿਉਂਕਿ, ਤੇਰੀਆਂ ਚਿੱਠੀਆਂ ਰਿਕਾਰਡ ਵਿਚ ਜਾਂਦੀਆਂ ਹਨ ਤੇ ਦਫ਼ਤਰੀ ਬਾਬੂ ਉਨ੍ਹਾਂ ਨੂੰ ਪੜ੍ਹਦੇ ਹਨ ਅਤੇ ਆਪਣੇ ਅਫ਼ਸਰਾਂ ਦੀ ਖਿੱਲੀ ਉਡਾਉਂਦੇ ਹਨ। ਇਸ ਤਰ੍ਹਾਂ ਸਕੱਤਰਾਂ ਦੀ ਹੇਠੀ ਹੁੰਦੀ ਹੈ।” ਮੈਂ ਆਖਿਆ, “ਕੀ ਰਾਜਪਾਲ ਮੇਰਾ ਪੱਖ ਨਹੀਂ ਪੂਰਦੇ ?” ਉਨ੍ਹਾਂ ਆਖਿਆ, “ਮੈਂ ਤੈਨੂੰ ਬਚਾ ਲੈਂਦਾ ਜੇ ਰਾਜਪਾਲ ਤੇਰੇ ਏਨੀ ਬੁਰੀ ਤਰ੍ਹਾਂ ਮਗਰ ਨਾ ਪਿਆ ਹੁੰਦਾ ?” ਮੈਂ ਉਸ ਵੇਲੇ, ਨੌਕਰੀ ਪੂਰੀ ਹੋਣ ਤੋਂ ਪਹਿਲਾਂ ਹੀ, ਰੀਟਾਇਰ ਹੋਣ ਦੀ ਮੰਗ ਕੀਤੀ, ਪਰ ਮੁੱਖ ਮੰਤਰੀ ਨੇ ਮੈਨੂੰ ਆਖਿਆ ਕਿ ਅਜਿਹਾ ਕਰਨਾ “ਦੇਸ਼ ਦੇ ਹਿੱਤਾਂ ਵਿਚ ਨਹੀਂ” ਹੈ। ਅਤੇ ਇਹੋ, ਸੰਨ 1947 ਵਿਚ, ਕਾਂਗਰਸੀ ਲੀਡਰਾਂ ਦੀ, ਮੇਰੇ ਵਰਗੇ ਲੋਲ੍ਹੇ ਤੇ ਵਿਸ਼ਵਾਸੀ ਉੱਚ ਆਈ. ਸੀ. ਐਸ., ਅਫ਼ਸਰਾਂ ਨੂੰ ਇਨ੍ਹਾਂ ਕੂਟਨੀਤੱਗਾਂ ਦੇ ਜਾਲ ਵਿਚ ਫਸਾਉਣ ਲਈ, ਇਕ ਸਪੱਸ਼ਟ ਕੁਟਿਲਨੀਤੀ ਸੀ । ਇਸ ਤੋਂ ਫੌਰਨ ਪਿੱਛੋਂ, ਜੋ ਡਾਕਟਰ ਭਾਰਗਵ ਨੇ ਮੈਨੂੰ ਹੁਕਮ ਭੇਜਿਆ, ਇਹ ਹੁਕਮ ਮੇਰੀ ਮੁਅੱਤਲੀ ਦਾ ਸੀ ਜੋ ਕਿ ਬਿਲਕੁਲ ਗ਼ੈਰ-ਕਾਨੂੰਨੀ, ਗ਼ੈਰ-ਵਿਧਾਨਕ ਹੋਣ ਦੇ ਬਾਵਜੂਦ ਵੀ ਚਾਰ ਸਾਲ ਲਈ ਲਾਗੂ ਰੱਖਿਆ ਗਿਆ। ਜੇ ਸਕੱਤਰ ਆਪਣੀਆਂ ਗ਼ਲਤੀਆਂ ਦੱਸੀਆਂ ਜਾਣੀਆਂ ਨਹੀਂ ਚਾਹੁੰਦੇ, ਤਾਂ ਮੰਤਰੀ ਉਨ੍ਹਾਂ ਦੀ ਸਹਾਇਤਾ ਕਿਉਂ ਕਰ ਰਹੇ ਹਨ ? ਮੈਂ ਆਪਣੇ ਜ਼ਿਲਾ ਮੈਜਿਸਟ੍ਰੇਟੀ ਦੇ ਅਨੁਭਵ ਤੋਂ ਇਸ ਦਾ ਕਾਰਨ ਸਮਝਦਾ ਹਾਂ। ਹਰ ਉਹ ਬੰਦਾ, ਜਿਸ ਦੇ ਵਿਰੁੱਧ ਸਰਕਾਰੀ ਕਰਮਚਾਰੀ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਣ, ਜੇ ਉਹ ਕੋਈ ਰਾਜਨੈਤਿਕ ਮਹੱਤਵ ਰੱਖਦਾ ਹੋਵੇ ਤੇ ਲੋਕਰਾਜੀ ਸੰਸਥਾਵਾਂ ਵਿਚ ਕੋਈ ਅਧਿਕਾਰ ਭੀ ਰੱਖਦਾ ਹੋਵੇ, ਤਦ ਉਹ ਮੰਤਰੀਆਂ ਲਈ ਲਾਹੇਵੰਦਾ ਹੁੰਦਾ ਹੈ। ਇਸੇ ਲਈ ਉਹ ਇਸ ਤਰ੍ਹਾਂ ਦੇ ਸਭਨਾਂ ਕੇਸਾਂ ਵਿਚ ਆਪਣੀ ਲੱਤ ਅੜਾ ਦਿੰਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇ ਜ਼ਿਲਾ ਮੈਜਿਸਟ੍ਰੇਟਾਂ ਨੂੰ ਕੇਵਲ ਚਾਪਲੂਸ ਬਣਾ ਦਿੱਤਾ ਜਾਵੇ ਅਤੇ ਜਾਂ ਨਿੱਤ ਦੇ ਪ੍ਰਬੰਧ ਦੀਆਂ ਤੰਦਾਂ ਸ਼ਿਮਲੇ ਬੈਠੇ ਕੁਝ ਲੋਕਾਂ ਦੇ ਹੱਥ ਦੇ ਦਿੱਤੀਆਂ ਜਾਣ । ਮੈਂ ਕਰਤੱਵ ਪਾਲਣ ਵਜੋਂ ਤੇ ਮਹਾਨ ਭਾਰਤੀ ਆਗੂਆਂ ਦੀਆਂ ਰੋਜ਼ਾਨਾ ਅਪੀਲਾਂ ਨੂੰ, ਅੱਲ੍ਹੜਾਂ ਵਾਂਗ ਸੱਚ ਮੰਨਦੇ ਹੋਏ ਕਿ ਸਰਕਾਰੀ ਅਫ਼ਸਰ ਆਪਣਾ ਕੰਮ ਕਾਨੂੰਨ ਤੇ ਨਿਯਮ ਅਨੁਸਾਰ ਚਲਾਉਂਦੇ ਰਹਿਣ ਅਤੇ ਭਾਰਤ ਸਰਕਾਰ ਉਨ੍ਹਾਂ ਦੀ ਰੱਖਿਆ ਕਰੇਗੀ, ਪੂਰੇ ਤਾਣ ਨਾਲ ਇਹ ਦੋਵੇਂ ਗੱਲਾਂ ਨਿਭਾਉਂਦਾ ਰਿਹਾ। ਇਹੋ ਮੇਰੇ ਵਿਰੁੱਧ ਸਰਕਾਰ ਦੀ ਬੇਪਨਾਹ ਤੇ ਬੇਦਲੀਲ ਨਫ਼ਰਤ ਦਾ ਕਾਰਨ ਬਣਿਆ। ਦਸਤਾਵੇਜ਼ਾਂ (ਪੀ.ਡਬਲਯੂ. 2 (6)/22 ਅਤੇ 2 (6)/20 ਅਤੇ 2 (6)/21) ਪ੍ਰਗਟ ਕਰਦੀਆਂ ਹਨ ਕਿ ਐਗਜ਼ੈਕਟਿਵ ਸਰਕਾਰ ਕਿਵੇਂ, ਹਰ ਰੋਜ਼, ‘ਰੈਕੂਈਜ਼ੀਸ਼ਨਿੰਗ ਆਫ਼ ਇਮੂਵੇਬਲ ਪ੍ਰਾਪਰਟੀ’ ਐਕਟ ਦੇ ਲਾਗੂ ਕਰਨ ਵਿਚ ਸਰਾਸਰ ਗ਼ੈਰ-ਕਾਨੂੰਨੀ ਧੱਕੇਸ਼ਾਹੀ ਕਰਦੀ ਰਹੀ ਹੈ।
(17 ) ਜ਼ਿਲਾ ਹੁਸ਼ਿਆਰਪੁਰ ਵਿਚ ‘ਓਇਲ’ ਨਾਮੀ ਪਿੰਡ ਵਿਚ, ਗਾਂਧੀ ਆਸ਼ਰਮ ਨਾਂ ਦੀ ਸੰਸਥਾ ਹੈ ਤੇ ਗੋਪੀ ਚੰਦ ਭਾਰਗਵ ਦਾ ਇਸ ਨਾਲ ਕਈ ਵਰ੍ਹੇ ਤੋਂ ਪੁਰਾਣਾ ਸੰਬੰਧ ਹੈ ਤੇ ਇਹ ਸੰਬੰਧ ਉਨ੍ਹਾਂ ਦੇ 1947 ਵਿਚ ਮੁੱਖ ਮੰਤਰੀ ਬਣਨ ਤੀਕ ਬਣਿਆ ਰਿਹਾ। ਇਹ ਦੋਸ਼ ਲਾਇਆ ਗਿਆ ਸੀ ਕਿ ਅਗਸਤ 1947 ਦੀਆਂ ਗੜਬੜਾਂ ਵੇਲੇ ਅਤੇ ਮਗਰੋਂ ਵੀ, ਇਸ ਆਸ਼ਰਮ ਦਾ ਮੈਨੇਜਰ, ਮੁਸਲਮਾਨ ਸੰਪਤੀ ਦੀ ਲੁੱਟ ਮਾਰ ਦਾ ਧੰਦਾ ਕਰਦਾ ਰਿਹਾ ਹੈ ਅਤੇ ਉਹ, ਬਿਨਾਂ ਕਿਸੇ ਅਧਿਕਾਰ ਦੇ, ਸਰਕਾਰੀ ਸੱਤਾ ਅਖ਼ਤਿਆਰ ਕਰਕੇ ਪਿੰਡ ਦੇ ਅਧਿਕਾਰੀਆਂ ਦੀ ਨਿਯੁਕਤੀ ਕਰਨ ਲੱਗ ਪਿਆ। ਮੈਂ ਉਸ ਦੇ ਚਾਲ ਚਲਣ ਦੀ ਪੜਤਾਲ ਆਰੰਭ ਦਿੱਤੀ। ਲੁੱਟ, ਹੇਰਾਫੇਰੀ, ਧੱਕਾ, ਧਾੜੇ ਦੇ ਕਈ ਸਬੂਤਾਂ ਨੇ ਇਸ ਦਾ ਭੇਤ ਖੋਲ੍ਹਿਆ ਅਤੇ ਬਹੁਤ ਸਾਰੇ ਲਿਖਤੀ ਸਬੂਤਾਂ ਨੇ ਸਿੱਧ ਕਰ ਦਿੱਤਾ ਕਿ ਗਾਂਧੀ ਦੇ ਇਸ ਪੈਰੋਕਾਰ ਨੇ ਕਈ ਵੇਰ ਪਿੰਡ ਦੇ ਅਧਿਕਾਰੀਆਂ ਦੀ ਭ੍ਰਿਸ਼ਟਾਚਾਰਕ ਨਿਯੁਕਤੀ ਕੀਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਭਾਰਗਵ ਨੇ ਮੈਨੂੰ ਇਕ ਸਰਕਾਰੀ ਪੱਤਰ ਲਿਖਿਆ, ਜੋ ਕਿ ਫ਼ਾਈਲ ਵਿਚ ਸ਼ਾਮਲ ਹੈ, (ਡੀ.ਓ. ਪੱਤਰ ਨੰ: 1215-ਪੀ.ਏ.ਪੀ., ਮਿਤੀ 3 ਜੁਲਾਈ, 1948) ਕਿ ਇਸ ਕੇਸ ਦੀ ਮੈਂ ਸਭ ਕਾਰਵਾਈ ਠੱਪ ਦੇਵਾਂ । ਇਸ ਚਿੱਠੀ ਨੇ ਪੰਡਤ ਮੋਹਨ ਲਾਲ ਦੱਤ, ਐਮ.ਐਲ.ਏ. ਵਿਰੁੱਧ ਕਾਰਵਾਈ ਵੀ ਬੰਦ ਕਰਵਾ ਦਿੱਤੀ। ਉਹੀ ਦੱਤ, ਜਿਸ ਨੇ ਰੂਪੋਸ਼, ਕਮਿਊਨਿਸਟ ਐਜੀਟੇਟਰ, ਰਾਮ ਕਿਸ਼ਨ, ਭੜੋਲੀਆਂ ਨੂੰ ਆਸਰਾ ਦਿੱਤਾ ਸੀ ਤੇ ਉਸ ਰਾਮ ਕਿਸ਼ਨ, ਦੀ ਰੂਪੋਸ਼ੀ ਦੇ ਕੇਸ ਵਿਚ ‘ਓਇਲ’ 8 ਦੇ ਗਾਂਧੀ ਭਗਤ ਨੂੰ ਭੀ ਤਫ਼ਤੀਸ਼ ਵਿਚ ਸ਼ਾਮਿਲ ਕੀਤਾ ਗਿਆ ਸੀ। ਇਹ ਪੱਤਰ ਮੈਂ, ਇਸ ਮੇਰੇ ਵਿਰੁੱਧ ਕੇਸ ਵਿਚ ਤਲਬਿਆ ਸੀ, ਜਿਸ ਬਾਰੇ ਐਡਵੋਕੇਟ ਜਨਰਲ ਨੇ ਹੁਣ ਆਖਿਆ ਹੈ ਕਿ ‘ਇਹ ਲੱਭਦਾ ਨਹੀਂ ਹੈ।’
(18) ਸ਼ੁਭ ਮਰਯਾਦਾ ਵਿਚਾਰ ਕੇ, ਮੈਂ ਸ਼੍ਰੀਮਤੀ ਰਾਣੀ ਤ੍ਰਿਵੇਦੀ, ਗਵਰਨਰ ਦੀ ਵਹੁਟੀ, ਬਾਬਤ ਕਈ ਗੱਲਾਂ ਦੱਸਣ ਤੋਂ ਝਿਜਕਦਾ ਹਾਂ। ਇਹ ਲਗਭਗ ਜਨਵਰੀ, 1948 ਵਿਚ ਹੁਸ਼ਿਆਰਪੁਰ ਆਏ ਤੇ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਡਿਪਟੀ ਕਮਿਸ਼ਨਰ ਹੋਣ ਦੇ ਨਾਤੇ ‘ਜੀ ਆਇਆਂ’ ਆਖਣ ਗਿਆ, ਤਦ ਮੈਨੂੰ ਉਨ੍ਹਾਂ ਨੇ ਸ਼ਰੇਆਮ ਬੁਰਾ ਭਲਾ ਆਖਿਆ ਤੇ ਮੇਰੀ ਬੇਇੱਜ਼ਤੀ ਕੀਤੀ। ਪਰ ਮੈਂ ਇਹ ਚੁੱਪ ਕਰਕੇ ਸਹਿ ਲਈ, ਕਿਉਂ ਜੁ ਉਹ ਲਾਟ ਸਾਹਿਬ ਦੀ ਵਹੁਟੀ ਹੁੰਦਿਆਂ ਹੋਇਆਂ ਭੀ ਅਬਲਾ ਇਸਤਰੀ ਸਨ ਅਤੇ ਮੇਰੇ ਵਰਗੇ ਖ਼ੁਦਦਾਰ ਮਰਦ ਦੀ ਧਕੇਲ ਸਹਿਣ ਜੋਗੇ ਨਹੀਂ ਸਨ । ਇਕ ਹੋਰ ਕਾਰਨ ਭੀ ਮੇਰਾ ਇਸ ਵੇਲੇ ਚੁੱਪ ਰਹਿਣ ਦਾ ਸੀ । ਇਹ ਤਾਂ ਸਰਕਾਰ ਦੀ ਮੇਰੇ ਖ਼ਿਲਾਫ਼ ਮੈਨੂੰ ਫਸਾਉਣ ਦੀ ਗਿਣੀ ਮਿਥੀ, ਵਿਉਂਤੀ ਮੁਹਿੰਮ ਸੀ, ਕਿਉਂਕਿ ਮੈਂ ਕਿਸੇ ਉੱਚ ਅਧਿਕਾਰੀਆਂ ਸਾਹਮਣੇ ਅਯੋਗ ਝੁਕਦਾ ਨਹੀਂ ਸਾਂ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਹੱਥ ਠੋਕਾ ਨਹੀਂ ਬਣਦਾ ਸਾਂ, ਕਿਉਂਜੁ ਅਜਿਹਾ ਕਰਨਾ ਮੇਰੀ ਜ਼ਮੀਰ, ਕਾਨੂੰਨ ਤੇ ਜਨਤਕ ਹਿੱਤਾਂ ਦੇ ਵਿਪਰੀਤ ਸੀ। ਇਸ ਲਈ ਲਾਟ ਸਾਹਿਬ ਤੇ ਉਨ੍ਹਾਂ ਦੇ ਸਕੱਤਰ ਮੈਨੂੰ ਇਸ ਜ਼ਨਾਨੀ ਨਾਲ ਉਲਝਾ ਕੇ ਖ਼ੁਆਰ ਕਰਨਾ ਲੋਚਦੇ ਸਨ।
ਮੁੰਦਾਵਣੀ
ਅੰਤਿਮ ਸ਼ਬਦ
ਇਹ ਅੰਤਿਮ ਸ਼ਬਦ ਮੇਰੇ ਵੱਲੋਂ, ਮੁੱਖ ਤੌਰ ‘ਤੇ, ਸਾਡੇ ਮਹਾਨ ਪ੍ਰਧਾਨ ਮੰਤਰੀ, ਸ੍ਰੀ ਜਵਾਹਰ ਲਾਲ ਨਹਿਰੂ ਜੀ ਨੂੰ ਸੰਬੋਧਤ ਹਨ। ਮੈਂ ਆਪਣੇ, 5 ਮਈ, 1950 ਦੇ ਨਿਵੇਦਨ-ਪੱਤਰ ਦੀ ਇਕ ਪਰਤ ਉਨ੍ਹਾਂ ਨੂੰ ਘੱਲ ਦਿਤੀ ਸੀ ਤਾਂ ਜੁ ਉਹ ਜਾਣ ਸਕਣ ਕਿ ਉਨ੍ਹਾਂ ਦੁਆਰਾ, ਫ਼ਰਵਰੀ, 1949, ਵਿਚ ਪੰਜਾਬ ਸਰਕਾਰ ਨੂੰ ਮੇਰੇ ਵਿਰੁੱਧ ਭੇਜੇ ਗਏ “ਗੁਪਤ” ਪੱਤਰ ਦੇ ਕੀ ਕੀ ਸਿੱਟੇ ਨਿਕਲੇ ਹਨ। ਇਸ ਵਿਚ ਸੰਦੇਹ ਨਹੀਂ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਦਾ ਵਿਸ਼ਵਾਸ ਸੀ ਕਿ “ਸਫਲਤਾ”, “ਸਾਧਨਾਂ” ਨੂੰ ਨਿਆਇਯੁਕਤ ਅਤੇ ਤਰਕਸੰਗਤ ਬਣਾ ਦੇਂਦੀ ਹੈ ਅਤੇ ਧਰਮ ਨਾਲੋਂ ਧੜਾ ਸ੍ਰੇਸ਼ਟ ਹੈ, ਅਤੇ ਜਦੋਂ ਕਿ ਉਹ ਮੈਨੂੰ ਸਜ਼ਾ ਦੇ ਸਕਦੇ ਹਨ ਤਾਂ ਕੋਈ ਵੀ ਹੋਰ ਗੱਲ ਮਹੱਤਵ-ਪੂਰਨ ਨਹੀਂ ਰਹਿ ਜਾਂਦੀ। ਉਨ੍ਹਾਂ ਨੂੰ ਇਸ ਬਿਨੈ ਦੁਆਰਾ ਦੱਸਿਆ ਜਾਂਦਾ ਹੈ ਕਿ ਸਫਲਤਾ ਪ੍ਰਾਪਤੀ ਲਈ ਕਿੰਨੇ ਹੋਰ ਸਾਧਨ ਤੇ ਅਧਰਮ ਭੀ ਜ਼ਰੂਰੀ ਬਣ ਜਾਂਦੇ ਹਨ। ਉਹ ਖੜਯੰਤ੍ਰ ਹੁਣ ਸੰਪੂਰਨ ਹੋਣਾ ਲੱਗਾ ਹੈ ਜਿਸ ਨੂੰ ਭਾਰਤ ਦੇ ਭੂਤਪੂਰਵ ਉਪ-ਪ੍ਰਧਾਨ ਮੰਤਰੀ ਦੀ ਇੱਛਾ ਨਾਲ ਅਰੰਭਿਆ ਗਿਆ ਸੀ ਤਾਂ ਜੁ ਸੰਨ 1948 ਵਿਚ ਮਾਸਟਰ ਤਾਰਾ ਸਿੰਘ ਨੂੰ ਮੈਂ ਆਪਣੀ ਕੋਠੀ ਵਿਚ ਬੁਲਾ ਕੇ ਜੋ ਚਾਹ ਪਿਆਈ ਸੀ, ਉਸ ਦਾ ਆਜਿਹਾ ਉੱਗ੍ਰ ਦੰਡ ਮੈਨੂੰ ਦਿੱਤਾ ਜਾਵੇ ਜਿਹੜਾ ਲੋਕ ਯਾਦ ਰੱਖਣ। ਪੰਜਾਬ ਦੇ ਰਾਜਪਾਲ, ਸ਼੍ਰੀ ਚੰਦੂ ਲਾਲ ਤ੍ਰਿਵੇਦੀ, ਦੀ ਚੁੱਕ ਸੀ ਤੇ ਪੰਜਾਬ ਦੇ ਰਾਜਨੀਤੱਗਾਂ ਦੀ ਪੁਸ਼ਟੀ । ਇਕ ਜ਼ਿਲਾ ਅਧਿਕਾਰੀ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਕੁਟਿਲਨੀਤੀ ਦਾ ਵਿਰੋਧ ਕੀਤਾ; ਇਹ ਨੀਤੀ ਹਿੰਦੂ-ਸਿੱਖ ਫ਼ਸਾਦਾਂ ਦੀ ਅੱਗ ਨੂੰ ਹਵਾ ਦੇ ਰਹੀ ਸੀ ਤੇ ਸੰਪਰਦਾਇਕ ਕੁੜੱਤਣ ਵਧਾ ਰਹੀ ਸੀ, ਜਿਤਨੀ ਕਿ ਪਹਿਲਾਂ ਏਥੇ ਨਹੀਂ ਸੀ। ਹਰ ਛੋਟਾ ਵੱਡਾ ਕਾਂਗਰਸੀ ਆਪਣੇ ਆਪ ਨੂੰ ਪਾਟੇ ਖ਼ਾਨ ਸਮਝਦਾ ਸੀ ਤੇ ਮੈਂ ਇਸ ਪਾਟੇ ਖ਼ਾਨੀ ਦੀ ਪ੍ਰਵਾਹ ਨਹੀਂ ਕਰਦਾ ਸੀ। ਹਰ ਪੰਦਰਵਾੜੇ ਪੰਜਾਬ ਸਰਕਾਰ ਨੂੰ ਮੇਰੇ ਵਲੋਂ ਭੇਜੀਆਂ ਗੁਪਤ ਡਾਇਰੀਆਂ, ਜੋ ਕਿ ਇਸ ਕੇਸ ਦੇ ਰਿਕਾਰਡ ਦਾ ਭਾਗ ਹਨ, ਇਸ ਸਥਿਤੀ ਬਾਰੇ ਮੇਰੀ ਘੋਰ ਵੇਦਨਾ ਦੱਸਦੀਆਂ ਹਨ। ਪੰਜਾਬ ਦੀ ਜਨਤਾ ਵਿਚ ਇਹ ਖ਼ਿਆਲ ਪੁਖ਼ਤਾ ਸੀ ਕਿ ਇਨ੍ਹਾਂ ਝੁਕਾਵਾਂ ਨੂੰ, ਸਵਰਗਵਾਸੀ ਉਪ-ਪ੍ਰਧਾਨ ਮੰਤਰੀ (ਸਰਦਾਰ ਪਟੇਲ) ਦਾ ਅਸ਼ੀਰਵਾਦ ਪ੍ਰਾਪਤ ਹੈ। ਮੈਨੂੰ ਹੁਣ ਆਪਣੇ ਅਪ੍ਰਾਧ ਦੇ ਦੰਡ ਦਾ ਪਤਾ ਲੱਗ ਗਿਆ ਹੈ। ਪਰ ਇਸ ਤੋਂ ਪਹਿਲਾਂ, ਕਿ ਮੈਨੂੰ ਅੰਤਮ ਤੌਰ ‘ਤੇ ਇਕ ਸਰਕਾਰੀ ਅਫ਼ਸਰ ਦੇ ਰੂਪ ਵਿਚ ਚੁੱਪ ਕਰਾ ਦਿੱਤਾ ਜਾਵੇ, ਮੈਂ ਭਾਰਤ ਦੇ ਪ੍ਰਧਾਨ ਮੰਤਰੀ (ਪੰਡਤ ਜਵਾਹਰ ਲਾਲ ਨਹਿਰੂ) ਨੂੰ ਕੁਝ ਦੱਸਣਾ ਲੋੜਦਾ ਹਾਂ। ਕਿਉਂਕਿ, ਜੇ ਹੁਣ ਸਾਰੇ ਸਰਕਾਰੀ ਕਰਮਚਾਰੀ ਦਰਬਾਰੀ ਬਣ ਜਾਣੇ ਹਨ ਤਾਂ ਉਸ ਇਕ ਨੂੰ, ਜਿਸ ਦਾ ਹੁਣ ਅੰਤਮ ਕਿਰਿਆ ਕਰਮ ਕੀਤਾ ਜਾ ਰਿਹਾ ਹੈ, ਉਸ ਨੂੰ ਘੱਟੋ-ਘੱਟ ਇਤਨੀ ਜ਼ਰੂਰ ਆਗਿਆ ਬਖ਼ਸ਼ੀ ਜਾਵੇ ਕਿ ਉਹ ਖੁੱਲ੍ਹੀਆਂ ਗੱਲਾਂ ਕਰ ਸਕੇ। ਸੰਨ 1947 ਤੋਂ ਲੈ ਕੇ ਅੱਜ ਤੱਕ, ਇਸ ਦੇਸ਼ ਵਿਚ ਕਿਤਨੀਆਂ ਗੰਭੀਰ ਤੇ ਭਿਆਨਕ ਘਟਨਾਵਾਂ ਵਾਪਰੀਆਂ ਹਨ । ਪ੍ਰਧਾਨ ਮੰਤਰੀ ਵਿਚ ਅਮਿਤ ਤੇ ਅਥਾਹ ਸ਼ਕਤੀ ਦਾ ਨਿਵਾਸ ਹੋ ਗਿਆ ਹੈ ਤੇ ਇਹ ਸੱਤਾ, ਪਰਿਵਰਤਨ ਦੀ ਕਿਸੇ ਅਚੰਭੀ ਪ੍ਰਕ੍ਰਿਆ ਦੁਆਰਾ ਉਨ੍ਹਾਂ ਲੋਕਾਂ ਵਿਚ ਵੀ ਆ ਗਈ ਹੈ ਜੋ ਪ੍ਰਧਾਨ ਮੰਤਰੀ ਦੇ ਨਾਉਂ ਨੂੰ ਵਰਤ ਸਕਦੇ ਹਨ। ਇਹ ਵਚਿਤ੍ਰ ਕਲਾ ਨਾਸ਼ਵਾਨ ਮਨੁੱਖਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ। ਜਦੋਂ ਇਹ ਸੱਤਾ ਕਿਸੇ ਮੇਰੇ ਵਰਗੇ ਤੁੱਛ ਨਾਗਰਿਕ ਦੇ ਵਿਰੁੱਧ ਉੱਠ ਖਲੋਂਦੀ ਹੈ ਤਾਂ ਉਸ ਦੇ ਬਚਾਓ ਦੀ ਕੋਈ ਆਸ ਨਹੀਂ ਰਹਿੰਦੀ। “ਅਬ ਆਸ ਨਿਰਾਸ ਭਈ”, ਇਹੀ ਸ਼ਬਦ ਉਸ ਨੂੰ ਚੁਫੇਰਿਓਂ ਸੁਣਦੇ ਹਨ। ਕਿਸੇ ਗਰੀਬ ਸਰਕਾਰੀ ਮੁਲਾਜ਼ਮ ਦੀ ਇਸ ਸੱਤਾ ਸਾਹਵੇਂ ਕੀ ਹਸਤੀ ਹੈ ਕਿ ਠਹਿਰ ਸਕੇ । ਸਾਲ ਭਰ ਜਾਂ ਇਸ ਤੋਂ ਵੱਧ ਸਮੇਂ ਲਈ ਸਰਕਾਰ ਨੰਗੀ ਚਿੱਟੀ ਸਾਜ਼ਿਸ਼ ਰਚ ਕੇ ਉਸ ਨੂੰ ਤਬਾਹ ਕਰਨ ਹਿੱਤ ਝੂਠੀਆਂ ਸ਼ਹਾਦਤਾਂ ਤਿਆਰ ਕਰ ਸਕਦੀ ਹੈ ਤੇ ਜੇ ਨਾ ਕਰ ਸਕੇ ਤਾਂ ਕਾਨੂੰਨ, ਵਿਧਾਨ, ਨਿਸ਼ਚਿਤ ਮਰਯਾਦਾ ਅਤੇ ਆਤਮਾ ਦੀ ਅਵਾਜ਼ ਤੋਂ ਵਿਰੁੱਧ ਭੀ ਸਰਕਾਰੀ ਨੌਕਰੀ ਵਿਚੋਂ ਮੁਅੱਤਲ ਤਾਂ ਕਰ ਹੀ ਸਕਦੀ ਹੈ, ਉਸ ਦੀਆਂ ਹਰਕਤਾਂ ਨੂੰ, ਗ਼ੈਰ-ਕਾਨੂੰਨੀ ਅਤੇ ਕੁਚੇਸ਼ਟਾ ਦੁਆਰਾ, ਰੋਕ ਅਤੇ ਉਸ ਦੀਆਂ ਮੁਲਾਕਾਤਾਂ ਨੂੰ ਬੰਦ ਕਰ ਸਕਦੀ ਹੈ। ਇਸ ਤਰ੍ਹਾਂ ਸਰਕਾਰ ਨੂੰ ਆਪਣੇ ਦੇਸ਼ ਭਗਤੀ ਦੇ ਕਾਰਜ ਦੀ ਪੂਰਨਤਾ ਲਈ ਇਕ ਸਾਲ ਹੋਰ ਮਿਲ ਜਾਂਦਾ ਹੈ ਤੇ ਭਾਰਤ ਸਰਕਾਰ ਦੀ ਅਨੁਮਤੀ ਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਜਦ ਕਿ ਭਾਰਤ ਸਰਕਾਰ ਦਾ ਕਾਨੂੰਨੀ ਤੇ ਇਖ਼ਲਾਕੀ ਕਰਤੱਵ ਤੇ ਧਰਮ ਇਹ ਹੈ ਕਿ ਉਹ ਸਰਕਾਰੀ ਅਫ਼ਸਰਾਂ ਦੀ ਯੋਗ ਰੱਖਿਆ ਕਰੇ । ਖ਼ਾਸ ਰੂਪ ਵਿਚ ਪੱਖ ਪੂਰਣ ਵਾਲੇ ਅਤੇ ਪਹਿਲਾਂ ਤੋਂ ਨਿਸ਼ਚਿਤ ਫ਼ੈਸਲਾ ਕਰਨ ਵਾਲੇ ਜੱਜਾਂ ਨੂੰ ਚੁਣ ਕੇ ਸਰਕਾਰੀ ਮੁਲਾਜ਼ਮਾਂ ਉੱਤੇ ਮੁਕੱਦਮੇ ਚਲਾਏ ਜਾਂਦੇ ਹਨ ਅਤੇ ਅਜੇਹਾ ਫ਼ੈਸਲਾ ਪਰਾਪਤ ਕਰ ਲਿਆ ਜਾਂਦਾ ਹੈ ਜੋ ਇਨ੍ਹਾਂ ਮੁਲਾਜ਼ਮਾਂ ਦੇ ਦੋਖੀਆਂ ਨੂੰ ਭਾਵੇ । ਜਿਨ੍ਹਾਂ ਨੂੰ ਸਰਕਾਰ ਪਸੰਦ ਨਹੀਂ ਕਰਦੀ, ਉਨ੍ਹਾਂ ਨੂੰ ਖ਼ਤਮ ਕਰਨ ਲਈ ਇਹ ਕਿਤਨਾ ਸਹਿਲ ਤੇ ਸੁਚੱਜਾ ਢੰਗ ਹੈ! ਇਹ ਉਹੀ ਢੰਗ ਹੈ ਜੋ ਪੁਰਾਤਨ ਯੁਗ ਦੇ ‘ਸਟਾਰ ਚੈਂਬਰਾਂ’ ਦੇ ਜੱਜਾਂ ਤੇ ਵਿਚਾਰਕਾਂ ਦਾ ਸੁਪਨਾ ਰਿਹਾ ਹੈ । ਸਰਕਾਰੀ ਗਵਾਹ ਜੋ ਬੋਲੇ ਸੋ ਸੱਚ, ਪਰ ਉਸ ਹੱਦ ਤੀਕ ਜਿਸ ਤੀਕ ਕਿ ਇਹ ਲਾਏ ਗਏ ਦੂਸ਼ਣਾਂ ਦੀ ਪੁਸ਼ਟੀ ਦੇ ਹੱਕ ਵਿਚ ਹੈ। ਉਹ ਹਰ ਗੱਲ ਜੋ ਇਹ ਗਵਾਹ ਸਰਕਾਰੀ ਨੌਕਰ ਦੀ ਬੇਗੁਨਾਹੀ ਦੇ ਹੱਕ ਵਿਚ ਆਖੇ, ਝੂਠੀ ਮੰਨੀ ਜਾਂਦੀ ਹੈ । ਸਰਕਾਰੀ ਮੁਲਾਜ਼ਮ ਦੇ ਸਾਰੇ ਬਿਆਨ ਅਤੇ ਉਸ ਦੇ ਸਫ਼ਾਈ ਦੇ ਗਵਾਹ ਸਭ ਝੂਠੇ ਹਨ—ਇਸ ਲਈ ਨਹੀਂ ਕਿ ਉਨ੍ਹਾਂ ਦੀ ਸ਼ਹਾਦਤ ਮੰਨਣਯੋਗ ਨਹੀਂ, ਸਗੋਂ ਇਸ ਲਈ ਕਿ ਇਹ ਜੱਜ ਦੀ ਮਨ-ਮਰਜ਼ੀ ਦੇ ਵਿਰੁੱਧ ਹਨ। ਉਨ੍ਹਾਂ ਦੇ ਬਿਆਨ ਦੇ ਕਿਸੇ ਭਾਗ ਨੂੰ, ਦੋਸ਼ ਦੀ ਪੁਸ਼ਟੀ ਦੇ ਹੱਕ ਵਿਚ ਮਰੋੜਿਆ ਤੋੜਿਆ ਜਾ ਕੇ ਭੀ ਬਿਲਕੁਲ ਠੀਕ ਸਮਝਿਆ ਜਾਂਦਾ ਹੈ । ਸਰਕਾਰੀ ਦਸਤਾਵੇਜ਼ਾਂ ਤੇ ਦਸਤਾਵੇਜ਼ੀ ਸ਼ਹਾਦਤਾਂ ਦੀ ਪਰੀਖਿਆ ਵੀ ਏਸੇ ਢੰਗ ਨਾਲ ਹੁੰਦੀ ਹੈ । ਸ਼ਹਾਦਤ ਦੇ ਕਾਨੂੰਨ (Indian Evidence Act) ਵਿਧਾਨ ਨੂੰ ਤੋੜ ਕੇ, ਦੋਸ਼ੀ ਦੀ ਪ੍ਰਤਿਸ਼ਠਾ ਦੇ ਬਚਾਉ ਲਈ ਦਿੱਤੀ ਗਈ ਸ਼ਹਾਦਤ ਨੂੰ ਅੱਖੋਂ ਉਹਲੇ ਕੀਤਾ ਜਾ ਸਕਦਾ ਹੈ ਅਤੇ ਅਜੇਹੀ ਸ਼ਹਾਦਤ ਸੁਣਨ ਤੋਂ ਮੂਲੋਂ ਇਨਕਾਰ ਭੀ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਸਰਕਾਰ ਲਈ ਔਖਿਆਈ ਪੈਦਾ ਕਰਦੀ ਹੈ। ਇਸ ਤਰ੍ਹਾਂ ਕਿਸੇ ਵੀ ਨਿਰ-ਅਪ੍ਰਾਧ ਦੀ ਪ੍ਰਸਿੱਧੀ ਜਾਂ ਉਸ ਦੇ ਬੇਗੁਨਾਹ ਭਵਿੱਖ ਨੂੰ, ਬਿਨਾਂ ਰੱਬ ਦਾ ਭੈ ਕੀਤੇ ਦੇ, ਤਬਾਹ ਕੀਤਾ ਜਾ ਸਕਦਾ ਹੈ। ਜੇ ਇਸ ਪ੍ਰਕ੍ਰਿਆ ਦੇ ਨਿਰਮਾਤਾ ਰਾਜਪਾਲ ਹਨ ਤਾਂ ਕੀ, ਇਹ ਪ੍ਰਕ੍ਰਿਆ ਸਰਬੋਤਮ ਬਣ ਗਈ ? ਜੇ ਇਸ ਸੂਤਰ ਦੇ ਉਸਰੱਈਏ ਚੀਫ਼ ਜਸਟਿਸ ਬਣ ਜਾਣ ਤਾਂ ਕੀ ਇਹ ਸੂਤਰ ਸ਼ੋਭਨੀਕ ਬਣ ਗਿਆ ? ਲਾਹੌਰ ਵਿਖੇ ਲਾਰੈਂਸ ਦਾ ਬੁੱਤ ਆਖਦਾ ਸੀ, “ਤੁਸੀਂ ਕਲਮ ਦਾ ਰਾਜ ਚਾਹੁੰਦੇ ਹੋ ਕਿ ਤਲਵਾਰ ਦਾ ।” ਕੀ ਤੁਸੀਂ ਆਪਣੀ ਆਤਮਾ ਤੇ ਇਖ਼ਲਾਕ ਨੂੰ ਆਪੇ ਹੀ ਤਬਾਹ ਕਰਨਾ ਮੰਨ ਲਓਗੇ ਜਾਂ ਅਖੌਤੀ ਕਾਨੂੰਨ ਪੜਤਾਲ ਦੁਆਰਾ ਖ਼ੁਆਰ ਹੋਣਾ ਕਬੂਲਦੇ ਹੋ ? ਉਹ ਸੱਤਾ ਤੇ ਅਧਿਕਾਰ ਜਿਸ ਦਾ ਮੋਰਯ ਸਮਰਾਟਾਂ ਨੇ ਸੁਪਨਾ ਲਿਆ, ਜਿਸ ਲਈ ਔਰੰਗਜ਼ੇਬ ਨੇ ਘੋਰ ਪਰਯਤਨ ਕੀਤੇ ਤੇ ਪ੍ਰਾਰਥਨਾਂ ਕੀਤੀਆਂ, ਜੋ ਵਿਦੇਸ਼ੀ ਵਾਇਸਰਾਇ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੂੰ ਪ੍ਰਾਪਤ ਹੈ, ਪਰ ਜਿਸ ਨੂੰ ਵਰਤਣ ਦਾ ਉਨ੍ਹਾਂ ਕਦੇ ਹੌਸਲਾ ਨਾ ਕੀਤਾ, ਕੀ ਭਾਰਤ ਦੇ ਪ੍ਰਧਾਨ ਮੰਤਰੀ ਲਈ ਇਤਨਾ ਹੀ ਜ਼ਰੂਰੀ ਹੋ ਗਿਆ ਹੈ ਕਿ ਉਹ ਅਜਿਹੀ ਸੱਤਾ ਦਾ ਨਿਝੱਕ ਅਤੇ ਪ੍ਰਤਿਬੰਧਨ-ਰਹਿਤ ਪ੍ਰਯੋਗ, ਕੇਵਲ ਇਕ ਬੇ-ਵਸੀਲਾ ਆਈ.ਸੀ.ਐਸ. ਅਫ਼ਸਰ ਨੂੰ ਖ਼ੁਆਰ ਕਰ ਕੇ ਮਾਰ ਮੁਕਾਉਣ ਲਈ ਕਰੇ ?
ਅੱਜ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੱਤਾ ਤੇ ਸ਼ਾਨ ਦਾ ਸੂਰਜ ਬੁਲੰਦ ਹੈ। ਜਿਹੜੇ ਲੋਕੀਂ ਇਸ ਦੇ ਕਰੂਰ ਤੇਜ ਦਾ ਸ਼ਿਕਾਰ ਹਨ, ਉਹ ਇਸ ਨੂੰ ਸੁਖਾਵਾਂ ਕਿਵੇਂ ਸਮਝਣ ? ਪੁਰਾਤਨ ਕਾਲ ਦੇ ਇਕ ਮਹਾਨ ਵਿਜੈਈ ਰਾਜਾ ਕੋਲ ਕਿਸੇ ਧਾੜਵੀਆਂ ਹੱਥੀਂ ਲੁੱਟੇ ਪੁੱਟੇ ਹੋਏ ਨੇ ਜਦੋਂ ਆਪਣੇ ਦੁਖਾਂ ਦਾ ਰੋਣਾ ਰੋਇਆ ਤਦ ਉਹ ਮਹਾਰਾਜਾਧੀਰਾਜ (ਮਹਿਮੂਦ ਗ਼ਜ਼ਨਵੀ) ਨੇ ਉੱਤਰ ਦਿੱਤਾ ਸੀ ਕਿ ਉਸ ਦੇ ਰਾਜ ਦੀ ਸੀਮਾ ਇਤਨੀ ਵਿਸ਼ਾਲ ਹੈ ਕਿ ਉਸ ਵਿਚ ਸਭ ਧਾੜੇ ਡਾਕੇ ਰੋਕ ਦੇਣੇ ਸੰਭਵ ਨਹੀਂ। ਤਦ ਕਿਹਾ ਗਿਆ, “ਮਹਾਰਾਜ, ਜਿਸ ਦਾ ਪ੍ਰਬੰਧ ਤੁਹਾਥੋਂ ਹੋ ਨਹੀਂ ਆਉਂਦਾ, ਉਹ ਮੱਲਾਂ ਹੀ ਕਿਉਂ ਮਾਰੀਆਂ ਹਨ?” ਦੋ ਹਜ਼ਾਰ ਵਰ੍ਹੇ ਹੋਏ, ਮਹਾਨ ਤੇ ਸ਼ਕਤੀਸ਼ਾਲੀ ਜੂਲੀਅਸ ਸੀਜ਼ਰ ਨੂੰ ਇਕ ਸਧਾਰਨ ਸ਼ਹਿਰੀ ਨੇ ਵੰਗਾਰਿਆ ਸੀ: “ਰੱਬੀ ਕਹਿਰ ਤੋਂ ਸਾਵਧਾਨ।” ਸਾਡੇ ਮਹਾਨ ਪ੍ਰਧਾਨ ਮੰਤਰੀ ਨੂੰ ਮੇਰੀ ਨਿਮਾਣੀ ਜਿਹੀ ਵੰਗਾਰ ਹੈ: “ਉਨ੍ਹਾਂ ਚਾਪਲੂਸਾਂ ਤੇ ਟੁੱਕਰਬੋਚਾਂ ਤੋਂ ਸਾਵਧਾਨ, ਜੋ ਤੁਹਾਨੂੰ ਕਦੇ ਭੀ ਸੱਚੀ ਤੇ ਕੌੜੀ ਗੱਲ ਨਹੀਂ ਕਹਿੰਦੇ ।”
ਅਗਮ ਨਿਗਮ ਦੀ ਗੱਲ
ਸੁਣ ਸਜਨੀ ਚੰਦ੍ਰਬਦਨ, ਅਗਮ ਨਿਗਮ ਦੀ ਗੱਲ,
ਪਰਾਪੁਰਾਤਨ ਪ੍ਰੀਤ ਦਾ ਨਵਾਂ ਨਵੇਲਾ ਹੱਲ।
ਅਰਬਦ ਨਰਬਦ ਧੁੰਦ ਸੀ, ਸੂਰਜ ਚੰਦ ਅਨੂਪ,
ਧਰਤੀ ਤਾਰੇ ਖਿੱਤੀਆਂ ਕੋਈ ਨਾ ਬੱਝਾ ਰੂਪ।
ਓਸ ਅਨਾਦੀਕੋਸ਼ ਵਿਚ ਬੀਜਰੂਪ ਅਦੰਦ,
ਤੇਰੇ ਮੇਰੇ ਪਿਆਰ ਦੀ ਲੁਕੀ ਪਈ ਸੀ ਗੰਧ।
ਤੇਰੀਆਂ ਜ਼ੁਲਫ਼ਾਂ ਕਾਲੀਆਂ ਦਾ ਹੋਇਆ ਪਰਕਾਸ਼,
ਪਗਟੇ ਸੂਰਜ ਚੰਦ੍ਰਮਾ, ਪ੍ਰਗਟੇ ਧਰਤ ਆਕਾਸ਼।
ਮੇਰਾ ਮਨ ਭੀ ਮੌਲਿਆ ਤੱਕ ਤੇਰੀ ਮੁਸਕਾਣ,
ਤੇਰੀ ਅੱਖ ਦੀ ਝਮਕ ਜੋ ਕੀਤਾ ਲਹੂ ਲੁਹਾਣ।
ਨਾਗਰ ਨਗਰ ਪਰੇਮ ਦੇ ਕੁੱਠੇ ਵਿਚ ਪਰੀਤ,
ਮਰ ਮਰ ਜੀਂਦੇ ਸੋਹਣੀਏ, ਇਹੋ ਪੁਰਾਤਨ ਰੀਤ।
ਮੇਰੇ ਦਿਲ ਦੀ ਰਾਣੀਏ, ਹਾਰ ਸ਼ਿੰਗਾਰ ਵਿਸਾਰ,
ਤਕ ਰਤਾ ਪਿੱਠ ਮੋੜ ਕੇ, ਉੱਠਿਆ ਨਵਾਂ ਗੁਬਾਰ।
ਧਰਤੀ ਪਟ, ਅਸਮਾਨ ਨੂੰ, ਕਹਿੰਦੇ, ਦੇਣੀ ਲਾ,
ਅਰਸ਼ੋਂ ਤਾਰੇ ਤੋੜ ਕੇ, ਦੇਣੇ ਫ਼ਰਸ਼ ਟਿਕਾ।
ਇਕ ਰੁਪਈਏ ਦੇ ਸੌ ਪੈਸੇ :
‘ਏਕ ਅਨੇਕ ਹੋਤ ਹੈ ਜੈਸੇ।’
ਚੌਸਠ ਕੋ ਸੌ ਕੇ ਸਮ ਜਾਨੋ:
‘ਬ੍ਰਹਮ ਜੀਵ ਮੈਂ ਭੇਦ ਨਾ ਮਾਨੋ।’
ਦਿਓ ਦਵੱਨੀ ਬਾਰਾਂ ਲਓ,
ਲਓ ਦਵੱਨੀ ਤੇਰਾਂ ਦਓ।
“ਘਰ ਘਰ ਔਰ ਔਰ ਮਤ ਹੋਈ,
ਏਕ ਧਰਮ ਪਰ ਚਲੇ ਨਾ ਕੋਈ।”
ਗ ਨੈਣਾਂ ‘ਚੋਂ ਹੇ ਪ੍ਰਿਯ, ਸਾਂਤਬੂੰਦ ਨਾ ਕੇਰ,
ਮੇਰੇ ਮਨ ਦੀ ਸਿੱਪ ਵਿਚ ਪੈਂਦੇ ਘੁੰਮਣਘੇਰ ।
ਬੂੰਦਾਂ ਮੋਤੀ ਬਣਨ ਨੂੰ ਸਿੱਪ ਵਿਚ ਜਦ ਜਾਣ,
ਇਕਰਸ ਨਿੱਘੀ ਸ਼ਾਂਤੀ, ਬਹੁਤ ਸਮਾਂ ਉਹ ਚਾਹਣ।
ਓਦੋਂ ਕਮਲ ਉਦੰਸ੍ਰੀ ਉਗਦਾ ਵਿਚ ਸਮੁੰਦ,
ਮਿਟਦੀ ਜਦੋਂ ਅਕਾਸ਼ ‘ਚੋਂ ਜੁਗਾਂ ਜੁਗਾਂ ਦੀ ਧੁੰਦ।
ਪਰ ਗਗਨਾਂ ਵਲ ਤੱਕ ਤੂੰ ਉਠਦੇ ਗਰਦ ਗੁਬਾਰ,
ਦਸਾਂ ਦਿਸ਼ਾਂ ਵਿਚ ਮੌਲਦੇ ਦਿਸਦੇ ਧੂਮਪਹਾਰ।
ਮੈਂ ਨਹੀਂ ਮੰਨਦਾ, ਸੋਹਣੀਏ, ਬੂੰਦ ਹਲਾਹਲ ਚੱਖ,
ਵਾਸੀ ਮਿਰਤੂਲੋਕ ਦੇ ਅਮਰ ਹੋਣ ਪਰਤੱਖ।
ਮੈਂ ਤਾਂ ਇਹ ਹਰਣਾਖੀਏ, ਕਦੇ ਨਾ ਮੰਨਾਂ ਗੱਲ,
ਸ਼ਰਮ, ਧਰਮ ਨੂੰ ਤਿਆਗ ਕੇ ਜੜ੍ਹਾਂ ਹੋਣ ਪਰਬੱਲ।
ਪੈਸਾ ਨਯਾ, ਨਯਾ ਪੰਚਾਂਗ,
ਜੋ ਚਾਹੇ ਮੋ ਹਮ ਸੇ ਮਾਂਗ।
ਉਣ, ਉਣ, ਮੁਣ, ਮੁਣ, ਰੁਣ, ਰੁਣ,
ਗੁਣ, ਗੁਣ, ਛੂ ਮੰਤ੍ਰ ਕੀ ਡਾਲੀ ।
ਹਮ ਹੈਂ ਮਹਾਸਥਾਨਪ੍ਰਾਪਤ ਹਮ ਕਲਕੱਤੇ ਵਾਲੀ।
ਦਸ਼ਮਿਕ ਪੱਧਤਿ ਕੇ ਨਿਰਮਾਤਾ ਸੰਭਲਗ੍ਰਾਮ ਨਿਵਾਸੀ,
ਧਾਤੂਗਰਭ ਹਮੀਂ ਕੋ ਜਾਣੋ, ਹਮ ਹੈਂ ਸਿੱਧ ਚੌਰਾਸੀ।
“ਲਿਖੋ ਜੰਤ੍ਰ ਕੇਤੇ, ਰਟੇ ਮੰਤ੍ਰ ਕੋਟੰ,
ਬਚੇਗਾ ਨਾ ਕੋਊ ਕਰੇ ਚਾਲ ਚੋਟੰ।”
Neither the Sun nor moon, nor earth,
nor stars, nor galaxies were as yet formed and shaped.
In the Balance of Nothingness,
the Potential of all that is,
was lying dormant, unmoved, undifferentiated.
In that integument concealed, in pre-mitotic state,
reseted the scented seed of our mutual love.
And lo, your black tresses became luminescent.
And there began the solar systems,
the solids and the space.
And you smiled and my heart throbbed,
a heart numb with the wounds of your
sharp-tipped eyelashes.
The citizens of the Metropolis of Love,
my charmer, are thus revived again and again,
out of their stupor of love:
This is the ancient Law,
Turn your beautiful face backwards
for a while from the mirror of your dressing-table,
my dear one.
–
– And behold, a new dust storm gathers on the horizon.
And shrill voices proclaim :
‘We shall dig up the Earth entire,
and scatter its dust to winds of the four quarters.
We shall pluck the stars of the firmament,
and sow them in our backyard garden’.
A hundred pice for rupee one.
The same as ‘the One, the Many become.’
Behold, the four and sixty become a hundred.
And God and Man equate.
Sixteen annas equal eight two-annas.
For buying a two-anna, one pice more.
And for selling a two-anna, one pice less.
Ghar ghar aur aur mat hoi, ek dharam par chale na koi (For each one, a different rule; there shall be no law the same for all.)
I see, your limpide cervine eyes
are wet with pearly tears.
Not so my beloved, it makes my heart sink.
The mythic svanti drop locked
in the shell of avicula oyster,
Does not mature into a pearl till given
a long long period of un-interrupted warmth and peace.
The udambra lotus heralding a new Age in the World.
blossoms not in the Cosmic Ocean,
till the skies are swept clean of the dusts of Ages.
But behold, the skies are overcast with smog
that threatens to darken the four quarters of the earth.
This, beloved, I do not see:
That deadly poison makes mortals immortal.
Never shall I believe, darling, this lie as true:
That by eschewing moral restraint and fear of God,
humansocieties prosper and endure.
‘New pice and a new calendar.
We are omnicompetent.
Abracadabra, mu, nu, gu.
We are the lords of the earth.
We control the spirits of Darkness.
We are the founders of the Decimal System.
We are the promised Messiah.
We are the primaeval Atom.
We are the pater-patriarchs of the human race.
Likhe jantra kete, rate mantra kotam,
bacega na koi kare kal cotam.
(A thousand charms and a million incantations, shall not save Man from the Day of Judgement.)
ਸਿੱਖਾਂ ਨਾਲ ਵਿਸਾਹ-ਘਾਤ
ਭਾਸ਼ਣ, ਜਿਹੜਾ ਕਿ ਸਰਦਾਰ ਕਪੂਰ ਸਿੰਘ, ਐਮ. ਪੀ. ਨੇ, 6 ਸਤੰਬਰ, 1966 ਨੂੰ ਪਾਰਲੀਮੈਂਟ ਦੀ ਲੋਕ ਸਭਾ ਵਿਚ ਦਿੱਤਾ, ਜਿਸ ਨਾਲ ਕਿ ‘ਪੰਜਾਬ ਪੁਨਰਗਠਨ ਬਿਲ’ ਉਤੇ ਬਹਿਸ ਅਰੰਭ ਹੋਈ : (ਅਸਲ ਅੰਗਰੇਜ਼ੀ ਵਿਚ)।
ਸ੍ਰੀਮਤੀ ਪ੍ਰਧਾਨ ਸਾਹਿਬ ਜੀਓ, ਮੈਂ ਇਸ ਬਿਲ ਨੂੰ ਬੜੇ ਗਹੁ ਨਾਲ ਵਾਚਿਆ ਹੈ ਅਤੇ ਗ੍ਰਹਿ ਮੰਤਰੀ ਨੰਦਾ ਜੀ ਨੇ ਜੋ ਭਾਸ਼ਣ ਹੁਣੇ ਹੁਣੇ ਦਿੱਤਾ ਹੈ ਮੈਂ ਉਸ ਨੂੰ ਬੜੇ ਧਿਆਨ ਨਾਲ, ਇਕ ਮਨ ਹੋ ਕੇ, ਸੁਣਿਆ ਅਤੇ ਸਮਝਿਆ ਹੈ। ਗ੍ਰਹਿ ਮੰਤਰੀ ਜਿਸ ਮਸਲੇ ਨੂੰ ਲੋਕ ਸਭਾ ਵਿਚ ਪੇਸ਼ ਕਰਨ ਉਸ ਨੂੰ ਗਹੁ ਨਾਲ ਸੁਣਨਾ ਹੀ ਯੋਗ ਹੈ। ਸ੍ਰੀਮਤੀ ਪ੍ਰਧਾਨ ਜੀਓ, ਮੇਰੇ ਲਈ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿ ਮੈਂ ਇਸ ਸਾਰੇ ਦੇ ਸਾਰੇ ਬਿਲ ਦਾ ਵਿਰੋਧ ਕਰਾਂ। ਇਹ ਬਿਲ ਗੰਦਾ ਆਂਡਾ ਹੈ ਜਿਸ ਦੇ ਕੁਝ ਭਾਗ, ਭਾਵੇਂ ਵੇਖਣ ਨੂੰ ਠੀਕ ਹੀ ਲੱਗਣ, ਉਹ ਭੋਜਨ ਕਰਨ ਦੇ ਯੋਗ ਨਹੀਂ ਹੁੰਦਾ। ਕੋਈ ਐਵੇਂ ਇਸ ਦੇ ਟੁਕੜਿਆਂ ਨੂੰ ਦੰਦ ਪਿਆ ਮਾਰੇ, ਪਰ ਇਹ ਨਾ-ਖਾਣ ਵਾਲੀ, ਅਭਕਸ਼ ਵਸਤੂ ਹੈ ਤੇ ਨਾ-ਪਚਣ ਵਾਲੀ ਭੀ । ਕੋਈ ਸੋਝੀਵਾਨ ਬੰਦਾ ਤਾਂ ਇਸ ਨੂੰ ਕਬੂਲ ਕਰ ਨਹੀਂ ਸਕਦਾ।
ਸ੍ਰੀ ਮਹਾਂਵੀਰ ਤਿਆਗੀ: ਇਹ ਤਾਂ ਆਪੋ ਆਪਣੇ ਹਾਜ਼ਮੇ ਉਤੇ ਨਿਰਭਰ ਹੈ। ਸ: ਕਪੂਰ ਸਿੰਘ : ਮੇਰੇ ਮਨ ਵਿਚ ਕੋਈ ਸ਼ੰਕਾ ਨਹੀਂ ਭਾਵੇਂ ਕਿ ਸਿੱਖਾਂ ਦਾ ਹਾਜ਼ਮਾ ਤੇ ਉਨ੍ਹਾਂ ਦੀ ਪਾਚਨ ਸ਼ਕਤੀ ਕਿਤਨੀ ਵੀ ਪ੍ਰਬਲ ਕਿਉਂ ਨਾ ਹੋਵੇ, ਜਿਵੇਂ ਕਿ ਮੇਰੇ ਮਿੱਤ੍ਰ, ਤਿਆਗੀ ਜੀ ਨੇ ਸੰਕੇਤ ਕੀਤਾ ਹੈ, ਇਸ ਗੰਦੇ ਆਂਡੇ ਨੂੰ ਖਾਣ ਨਾਲ ਉਨ੍ਹਾਂ ਨੂੰ ਢਿੱਡ ਪੀੜ ਹੀ ਪਏਗੀ । ਮੈਂ ਆਪਣੇ ਵੋਟਰਾਂ ਦੇ ਨਾਂ ਉਤੇ, ਆਪਣੇ ਚੋਣ ਹਲਕੇ ਦੇ ਨਾਂ ਉਤੇ, ਸਮੂਹ ਸਿੱਖਾਂ ਦੇ ਨਾਂ ਉਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਉਤੇ, ਇਸ ਬਿਲ ਨੂੰ ਰੱਦ ਕਰਦਾ ਹਾਂ । ਤਿੰਨ ਕਾਰਨ ਇਸ ਨੂੰ ਨਾ-ਕਬੂਲਣ ਦੇ ਹਨ। ਇਕ ਤਾਂ ਇਹ ਪਾਪ-ਭਰੀ ਮਨਸ਼ਾ ਦੀ ਉਪਜ ਹੈ। ਦੂਜੇ, ਇਸ ਨੂੰ ਜਮਾਉਣ ਵਾਲੀ ਦਾਈ ਕੁਚੱਜੀ ਹੈ। ਤੀਜੇ, ਇਹ ਦੇਸ਼ ਦੇ ਸਮੁੱਚੇ ਲਾਭਾਂ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਦੇਸ਼ ਉਤੇ ਰਾਜ ਕਰਨ ਵਾਲੀ ਜਾਤੀ ਉਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ ਤੇ ਇੰਜ ਮੁਲਕ ਕਮਜ਼ੋਰ ਹੋਵੇਗਾ।
ਸ੍ਰੀ ਮਹਾਂਵੀਰ ਤਿਆਗੀ: ਇਹ ਬੱਚਾ ਹਰਾਮੀ ਤਾਂ ਨਹੀਂ ਹੈ।
ਸ: ਕਪੂਰ ਸਿੰਘ : ਹਰਾਮੀ ਨਾ ਵੀ ਹੋਵੇ, ਪਰ ਇਸ ਦੀ ਪੈਦਾਇਸ਼ ਪਾਪ-ਭਰੇ ਸੰਕਲਪ ਦਵਾਰਾ ਹੋਈ ਹੈ ਅਤੇ ਇਹ ਮੁੱਢੋਂ ਹੀ ਜਾਤ ਕੁਜਾਤ ਹੈ। ਮੈਂ ਇਸ ਨੂੰ ਪਾਪ ਦੀ ਉਪਜ ਇਸ ਲਈ ਕਹਿੰਦਾ ਹਾਂ ਕਿ ਸਿੱਖਾਂ ਨਾਲ ਜੋ ਵਿਸਾਹਘਾਤ, ਸੁਤੰਤਰ ਭਾਰਤ ਵਿਚ ਕੀਤਾ ਗਿਆ ਹੈ ਇਹ ਉਸ ਦੀ ਆਖ਼ਰੀ ਕੜੀ ਹੈ। ਹਿੰਦੁਸਤਾਨ ਦੀ ਬਹੁਗਿਣਤੀ ਦੇ ਲੀਡਰਾਂ ਵੱਲੋਂ ਸਿੱਖਾਂ ਨੂੰ ਜੋ ਵਿਸ਼ਵਾਸ ਦਿਵਾਏ ਗਏ ਸੀ ਅਤੇ ਕਾਂਗਰਸ ਜਿਹੜੇ ਲਾਰੇ ਸਿੱਖਾਂ ਨਾਲ ਪਿਛਲੇ 30-35 ਸਾਲਾਂ ਤੋਂ ਲਾਉਂਦੀ ਰਹੀ, ਉਨ੍ਹਾਂ ਦਾ ਹੁਣ ਪਾਜ ਖੁੱਲ੍ਹ ਗਿਆ ਹੈ।
ਇਹ ਗੱਲ ਇਸ ਲੋਕ ਸਭਾ ਲਈ, ਜਨਤਾ ਲਈ, ਸਾਰੇ ਹਿੰਦੁਸਤਾਨ ਦੇ ਵਾਸੀਆਂ ਲਈ ਅਤੇ ਸਾਰੀ ਦੁਨੀਆਂ ਦੇ ਸੱਜਣ ਪੁਰਸ਼ਾਂ ਲਈ ਸੁਣਨੀ ਤੇ ਸਮਝਣੀ ਗੁਣਕਾਰੀ ਹੋਵੇਗੀ ਜਿਹੜੀ ਕਥਾ ਕਿ ਸਿੱਖਾਂ ਨਾਲ ਕੀਤੇ ਗਏ ਵਿਸਾਹ-ਘਾਤ ਦੀ ਮੈਂ ਅੱਜ ਸੁਣਨ ਲੱਗਾ ਹਾਂ। ਵਿਸਾਹ-ਘਾਤ ਕਾਂਗਰਸੀ ਹਿੰਦੂ ਲੀਡਰਾਂ ਨੇ, ਜਾਣ ਬੁਝ ਕੇ ਅਤੇ ਕ੍ਰਿਤਘਣਤਾ ਦਵਾਰਾ, ਉਸ ਸਿੱਖ ਕੌਮ ਨਾਲ ਕੀਤਾ ਹੈ ਜਿਸ ਸਿੱਖ ਕੌਮ ਨੇ ਹਿੰਦੂ ਧਰਮ ਤੇ ਹਿੰਦੂ ਜਾਤੀ ਦੀ ਰੱਖਿਆ ਲਈ ਬੇਪਨਾਹ ਤੇ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ। ਇਹ ਵਿਸਾਹ-ਘਾਤ ਉਨ੍ਹਾਂ ਸਿੱਖਾਂ ਨਾਲ ਕੀਤਾ ਗਿਆ ਹੈ ਜਿਹੜੇ ਕਿ ਧਰਮ ਦੇ ਰੱਖਿਅਕ ਤੇ ਦੇਸ਼ ਦੇ ਵੈਰੀਆਂ ਦੇ ਸ਼ਤਰੂ ਹਨ। ਇਹ ਧੋਖਾ ਉਨ੍ਹਾਂ ਸਿੱਖਾਂ ਨਾਲ ਹੋਇਆ ਹੈ ਜਿਨ੍ਹਾਂ ਦਾ ਹੌਸਲਾ, ਕੁਰਬਾਨੀ ਅਤੇ ਦੇਸ਼ ਭਗਤੀ ਸੰਸਾਰ ਪ੍ਰਸਿੱਧ ਹੈ ।
ਉਸ ਸਿੱਖ ਜਾਤੀ ਨਾਲ ਹੋਏ ਵਿਸ਼ਵਾਸ-ਘਾਤ ਦੀ ਕਹਾਣੀ, ਮੈਂ ਅੱਜ ਬਿਆਨ ਕਰਨ ਦੀ ਆਗਿਆ ਚਾਹੁੰਦਾ ਹਾਂ, ਜਿਨ੍ਹਾਂ ਨਾਲ ਕਿ ਵਿਸ਼ਵਾਸ-ਘਾਤ ਬਿਗਾਨਿਆਂ ਨੇ ਨਹੀਂ, ਸਗੋਂ ਆਪਣਿਆਂ ਨੇ ਕੀਤਾ ਹੈ। ਇਹ ਓਹ ਸਿੱਖ ਹਨ ਜਿਹੜੇ ਸਵੇਰੇ ਸ਼ਾਮ ਅਰਦਾਸ ਵਿਚ ਕਹਿੰਦੇ ਹਨ: “ਸਿੱਖਾਂ ਨੂੰ ਵਿਸਾਹ ਦਾਨ, ਭਰੋਸਾ ਦਾਨ।” ਜੋ ਵਿਸ਼ਵਾਸ ਕਰਦੇ ਹਨ ਅਤੇ ਵਿਸ਼ਵਾਸ-ਘਾਤ ਦੀ ਉਮੀਦ ਦੂਜਿਆਂ ਕੋਲੋਂ ਨਹੀਂ ਰੱਖਦੇ। ਅਸਾਡੇ ਬਜ਼ੁਰਗ ਅਤੇ ਰਿਸ਼ੀ, ਜੋ ਕਿ ਹਿੰਦੂਆਂ ਤੇ ਸਿੱਖਾਂ ਦੋਹਾਂ ਦੇ ਪੂਜਯ ਹਨ, ਵਿਸ਼ਵਾਸ-ਘਾਤ ਨਾਲੋਂ ਵੱਡਾ ਮਹਾਨ ਪਾਪ ਹੋਰ ਕੋਈ ਨਹੀਂ ਗਿਣਦੇ ਸਨ। ਮਹਾਂਭਾਰਤ (ਆਦਿਪਰਵਮ, 74.25) ਵਿਚ ਲਿਖਿਆ ਹੈ :
ਯੋ ਅਨਯਥਾਸੰਤਾਤਮਾਨਮ ਅਨਯਥਾ ਪ੍ਰਤਿਪਦਯਤੇ, ਕਿੰਤੇਣ ਨ ਕ੍ਰਤਮ ਪਾਪਮ ਚੋਰੈਣਾਤਮਾਪਹਾਰਿਣਮ॥ ਅਰਥਾਤ, ਜਿਸ ਦੇ ਮਨ ਵਿਚ ਚੋਰ ਹੈ, ਪਰ ਬਚਨਾਂ ਦਵਾਰਾ ਹੋਰ ਪ੍ਰਗਟ ਕਰਦਾ ਹੈ ਉਸ ਕੋਲੋਂ ਕੋਈ ਪਾਪ ਵੀ ਅਸੰਭਵ ਨਹੀਂ ਹੈ। ਕਿਉਂ ਜੁ ਆਪਣੀ ਆਤਮਾ ਦਾ ਚੋਰ ਅਤੇ ਡਾਕੂ ਤਾਂ ਉਹ ਸਪੱਸ਼ਟ ਹੈ ਹੀ।
ਮੈਂ ਇਸ ਸਦਨ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਧਿਆਨ 1929 ਦੀ ਹਿਮ ਰਿਤੂ ਵੱਲ ਲੈ ਜਾਣ ਜਦੋਂ ਕਿ, ਲਾਹੌਰ ਵਿਚ ਰਾਵੀ ਦੇ ਕੰਢੇ ਉਤੇ ਸਰਬ ਹਿੰਦ ਕਾਂਗਰਸ ਕਮੇਟੀ ਦਾ ਸਮਾਗਮ ਹੋਇਆ ਸੀ ਅਤੇ ਜਦੋਂ ਹਿੰਦੁਸਤਾਨ ਲਈ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਗਿਆ ਸੀ। ਮਾਘ ਦੀ ਉਸ ਠੰਡੀ ਰਾਤ ਮੈਂ ਇਕ ਵਿਦਿਆਰਥੀ-ਵਾਲੰਟੀਅਰ ਦੇ ਰੂਪ ਵਿਚ ਉਥੇ ਮੌਜੂਦ ਸਾਂ । ਉਸ ਤੋਂ ਪਹਿਲੇ ਦਿਨ ਸਿੱਖਾਂ ਨੇ ਆਪਣੇ ਲੀਡਰ, ਬਾਬਾ ਖੜਕ ਸਿੰਘ ਦੀ ਸਰਕਰਦਗੀ ਵਿਚ, ਪੰਜ ਲੱਖ ਨਰ ਨਾਰੀ ਦਾ ਸ਼ਾਨਦਾਰ ਜਲੂਸ ਕੱਢਿਆ ਸੀ, ਜਿਸ ਬਾਬਤ ਕਿ ਲੰਡਨ ਦੇ ‘ਟਾਈਮਜ਼’ ਅਖ਼ਬਾਰ ਨੇ ਲਿਖਿਆ ਸੀ ਕਿ :
“ਇਸ ਜਲੂਸ ਦੀ ਸ਼ਾਨ ਦੇ ਸਾਹਮਣੇ ਕਾਂਗਰਸ ਦੀ ਜਲਸੀ ਤੇ ਜਲੂਸੀ ਫਿੱਕੀ ਪੈ ਗਈ ਅਤੇ ਕਾਂਗਰਸੀਆਂ ਨੇ ਆਪਣਾ ਸਿਰ ਸ਼ਰਮ ਨਾਲ ਝੁਕਾ ਲਿਆ।” ਉਸ ਤੋਂ ਦੂਜੇ ਦਿਨ, ਮਹਾਤਮਾ ਗਾਂਧੀ, ਪੰਡਿਤ ਮੋਤੀ ਲਾਲ ਨਹਿਰੂ ਤੇ ਪੰਡਿਤ ਜਵਾਹਰ ਲਾਲ, ਬਾਬਾ ਖੜਕ ਸਿੰਘ ਜੀ ਦੇ ਨਿਵਾਸ ਅਸਥਾਨ, ਚਬੁਰਜੀ, ਵਿਖੇ ਪਹੁੰਚੇ
ਤੇ ਇਹ ਵਿਸ਼ਵਾਸ ਦਿਵਾਇਆ ਕਿ ਜਿਸ ਵੇਲੇ ਹਿੰਦੁਸਤਾਨ ਆਜ਼ਾਦ ਹੋ ਜਾਏਗਾ,
ਕੋਈ ਵਿਧਾਨ ਅਜਿਹਾ ਨਹੀਂ ਬਣਾਇਆ ਜਾਏਗਾ ਜਿਹੜਾ ਕਿ ਸਿੱਖਾਂ ਨੂੰ ਮਨਜ਼ੂਰ,
ਤੇ ਕਬੂਲ ਨਾ ਹੋਵੇ ਅਤੇ ਇਸੇ ਮਤਲਬ ਦਾ ਮਤਾ ਵੀ ਕਾਂਗਰਸ ਨੇ ਪਾਸ ਕਰ ਦਿੱਤਾ।
ਉਸ ਤੋਂ ਪਿੱਛੋਂ ਸੰਨ 1947 ਤਕ ਇਸ ਮਤੇ ਦੀ ਪ੍ਰੋੜ੍ਹਤਾ ਕਈ ਵਾਰ ਕਾਂਗਰਸ ਨੇ ਕੀਤੀ ਅਤੇ ਸੰਨ 1950 ਤਕ ਇਸ ਮਤੇ ਨੂੰ ਕਾਂਗਰਸ ਨੇ ਅਮੰਨਾ ਨਹੀਂ ਕੀਤਾ। 1950 ਵਿਚ ਜਦੋਂ ਸੁਤੰਤਰ ਭਾਰਤ ਦਾ ਵਿਧਾਨ ਬਣਾਇਆ ਗਿਆ ਤਾਂ ਇਸ ਮਤੇ ਉਤੇ ਅਮਲ ਕਰਨ ਤੋਂ ਸਿੱਧਾ ਤੇ ਸਾਫ਼ ਇਨਕਾਰ ਕਰ ਦਿੱਤਾ ਗਿਆ।
ਸਿੱਖ, ਜਿਹੜੇ ਕਿ ਵਿਸਾਹ ਪਾਲਣ ਵਾਲੇ ਅਤੇ ਵਿਸ਼ਵਾਸ ਕਰਨ ਵਾਲੇ ਹਨ, ਉਨ੍ਹਾਂ ਨੇ ਪੂਰੇ 20 ਸਾਲ ਕਾਂਗਰਸ ਦੇ ਵਿਸ਼ਵਾਸ ਉਤੇ ਪੂਰਾ ਭਰੋਸਾ ਰੱਖਿਆ ਅਤੇ ਜਦੋਂ ਕਦੇ ਵੀ ਉਨ੍ਹਾਂ ਨੂੰ ਅੰਗਰੇਜ਼ਾਂ ਵਲੋਂ, ਜਾਂ ਮੁਸਲਮਾਨਾਂ ਵਲੋਂ ਰਾਜਸੀ ਅਧਿਕਾਰਾਂ ਬਾਰੇ ਕੋਈ ਪੇਸ਼ਕਸ਼ ਵੀ ਹੋਈ, ਉਹ ਉਨ੍ਹਾਂ ਨੇ ਤੁਰਤ ਨਾ-ਮਨਜ਼ੂਰ ਕਰ ਦਿੱਤੀ। ਇਸ ਸਮੇਂ ਵਿਚ ਮੁਸਲਮਾਨਾਂ ਵਲੋਂ ਤੇ ਅੰਗਰੇਜ਼ਾਂ ਵਲੋਂ, ਇਕ ਤੋਂ ਵੱਧ ਵਾਰ ਸਿੱਖਾਂ ਨੂੰ ਸੁਤੰਤਰ ਰਾਜ, ਆਪਣਾ ਆਜ਼ਾਦ ਦੇਸ਼, ਦੇਣ ਤਕ ਦੇ ਯਤਨ ਹੋਏ, ਜਿਹੜਾ ਦੇਸ਼ ਕਿ ਦਰਿਆ ਘੱਘਰ ਤੋਂ ਲੈ ਕੇ ਚਨਾਬ ਦੇ ਕੰਢਿਆਂ ਤਕ ਮਿਥਿਆ ਗਿਆ ਸੀ, ਪਰ ਸਿੱਖਾਂ ਨੇ ਇਸ ਨੂੰ ਕਬੂਲਣੋਂ ਨਾਂਹ ਕਰ ਦਿੱਤੀ।
ਹੁਣ ਮੈਂ ਸੰਨ 1932 ਵੱਲ ਆਉਂਦਾ ਹਾਂ, ਜਦੋਂ ਲੰਦਨ ਵਿਚ ਦੂਜੀ ਗੋਲਮੇਜ਼ ਕਾਨਫ਼ਰੰਸ ਹੋ ਰਹੀ ਸੀ ਅਤੇ ਸਿਆਲਕੋਟ ਵਾਲੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਜਿਸ ਵੇਲੇ ਕਿ ਕੌਂਸਲ ਆਫ਼ ਇੰਡੀਆ ਦੇ ਮੈਂਬਰ ਸਨ । ਉਸ ਸਮੇਂ ਬਰਤਾਨਵੀ ਸਰਕਾਰ ਦੇ ਲੀਡਰਾਂ ਨੇ, ਸਰਦਾਰ ਬਹਾਦਰ ਸ਼ਿਵਦੇਵ ਸਿੰਘ ਦ੍ਵਾਰਾ, ਸਿੱਖਾਂ ਨੂੰ ਇਹ ਪੇਸ਼ਕਸ਼ ਕੀਤੀ ਕਿ ਜੇ ਓਹ ਕਾਂਗਰਸ ਨਾਲੋਂ ਆਪਣਾ ਸੰਬੰਧ ਪੱਕੇ ਤੌਰ ‘ਤੇ ਤੋੜ ਲੈਣ ਤਾਂ ਅੰਗਰੇਜ਼, ਸਿੱਖਾਂ ਨੂੰ ਪੰਜਾਬ ਅਤੇ ਹਿੰਦੁਸਤਾਨ ਵਿਚ ਇਤਨੀ ਠੋਸ ਸ਼ਕਤੀ ਦੇ ਦੇਣਗੇ ਜਿਸ ਦ੍ਵਾਰਾ ਕਿ, ਜਦੋਂ ਉਹ ਹਿੰਦੁਸਤਾਨ ਨੂੰ ਆਜ਼ਾਦ ਕਰਨ, ਸਿੱਖ ਹਿੰਦੁਸਤਾਨ ਦੇ ਤੀਜੇ ਭਾਈਵਾਲ ਬਣ ਸਕਣ।
ਇਹ ਮਾਸਟਰ ਤਾਰਾ ਸਿੰਘ, ਜਿਸ ਦੇ ਔਗੁਣਾਂ ਨੂੰ ਦਿਨ ਰਾਤ ਗਿਣਿਆ ਜਾਂਦਾ ਹੈ, ਇਹ ਮਾਸਟਰ ਤਾਰਾ ਸਿੰਘ ਜਿਹੜਾ ਹੱਦ ਤੋਂ ਵੱਧ ਸਰਲ ਸੁਭਾ ਹੈ, ਉਸ ਨੇ ਇਹ ਭਾਰੀ ਪੇਸ਼ਕਸ਼ ਫ਼ੌਰਨ ਨਾ-ਮਨਜ਼ੂਰ ਕਰ ਦਿੱਤੀ।
ਸ੍ਰੀਮਤੀ ਪ੍ਰਧਾਨ ਸਾਹਿਬ, ਮੈਂ ਉਸ ਵੇਲੇ ਕੈਂਬਰਿਜ ਦੀ ਯੂਨੀਵਰਸਿਟੀ ਵਿਚ ਵਿਦਿਆਰਥੀ ਸਾਂ ਅਤੇ ਇਹ ਸਾਰੀਆਂ ਗੱਲਾਂ ਮੇਰੇ ਸਾਹਮਣੇ ਤੇ ਹੱਥੀਂ ਹੋਈਆਂ।
ਹੁਣ ਤੀਜੀ ਸਾਖੀ ਸੁਣੋ । ਸੰਨ 1946, ਜੁਲਾਈ ਦੇ ਮਹੀਨੇ, ਆਲ ਇੰਡੀਆ ਕਾਂਗਰਸ ਕਮੇਟੀ ਦਾ ਜਲਸਾ ਕਲਕੱਤੇ ਹੋਇਆ, ਜਿਸ ਵਿਚ ਕਿ ਸਿੱਖਾਂ ਨਾਲ ਕੀਤੇ ਗਏ ਰਾਜਸੀ ਪ੍ਰਣ ਦੁਹਰਾਏ ਗਏ। 6 ਜੁਲਾਈ, 1946 ਨੂੰ ਕਾਂਗਰਸ ਦੇ ਪ੍ਰਧਾਨ, ਪੰਡਿਤ ਜਵਾਹਰ ਲਾਲ ਨਹਿਰੂ, ਨੇ ਇਕ ਪ੍ਰੈਸ ਕਾਨਫ਼ਰੰਸ ਕਲਕੱਤੇ ਵਿਚ ਕੀਤੀ ਜਿਸ ਵਿਚ ਫੱਫੇ ਕੁੱਟਣੀਆਂ ਵਾਲੇ ਇਹ ਸ਼ਬਦ ਕਹੇ ਗਏ:
“ਪੰਜਾਬ ਦੇ ਬਹਾਦੁਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ। ਮੈਨੂੰ ਇਸ ਵਿਚ ਕੋਈ ਆਪੱਤੀ ਨਹੀਂ ਦਿਸਦੀ ਕਿ ਹਿੰਦੁਸਤਾਨ ਦੇ ਉੱਤਰ ਵਿਚ ਇਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿਥੇ ਕਿ ਸੁਤੰਤਰਤਾ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ ।”
ਇਨ੍ਹਾਂ ਕਾਵਯਮਈ ਸ਼ਬਦਾਂ ਨਾਲ ਸਿੱਖਾਂ ਨੂੰ ਆਜ਼ਾਦ ਭਾਰਤ ਵਿਚ ਇਕ ਸੁਤੰਤਰ ਦੇਸ਼ ਦੇਣ ਦਾ ਬਚਨ ਦਿੱਤਾ ਗਿਆ।
ਚੌਥੀ ਸਾਖੀ ਇਉਂ ਹੈ ਕਿ ਸੰਨ 1946 ਦੀਆਂ ਸਰਦੀਆਂ ਵਿਚ, ਜਦੋਂ ਕੈਬਨਿਟ ਮਿਸ਼ਨ ਦਿੱਲੀ ਆਇਆ ਤਾਂ ਉਨ੍ਹਾਂ ਨੇ ਸਰਦਾਰ ਬਲਦੇਵ ਸਿੰਘ ਨੂੰ ਬਰਤਾਨਵੀ ਸਰਕਾਰ ਵਲੋਂ ਇਹ ਸੁਨੇਹਾ ਦਿੱਤਾ ਕਿ ਜੇ ਸਿੱਖ ਕਾਂਗਰਸ ਨਾਲੋਂ ਕਿਵੇਂ ਵੀ ਵੱਖ ਹੋਣਾ ਨਹੀਂ ਲੋਚਦੇ ਅਤੇ ਹਿੰਦੂਆਂ ਦੇ ਨਾਲ ਰਲ ਕੇ ਹੀ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਸ਼ੁਭ ਇੱਛਾਂ ਦੇ ਪ੍ਰਗਟਾਵੇ ਲਈ ਜੋ ਕਿ ਅੰਗਰੇਜ਼ ਜਾਤੀ ਦੇ ਹਿਰਦੇ ਵਿਚ ਸਿੱਖਾਂ ਲਈ ਹਨ, ਬਰਤਾਨਵੀ ਸਰਕਾਰ ਅਜਿਹਾ ਵਿਧਾਨ ਨਿਸਚਿਤ ਕਰਨ ਲਈ ਤਿਆਰ ਹੈ ਜਿਸ ਵਿਚ ਕਿ ਉਹ, ਜਿਥੇ ਤਕ ਸਿੱਖ ਹੋਮਲੈਂਡ, ਸਿੱਖਾਂ ਦੀ ਪਿਤ੍ਰੀ ਭੂਮੀ, ਅਥਵਾ ਸਿੱਖਸਤਾਨ ਦਾ ਸੰਬੰਧ ਹੈ, ਅਰਥਾਤ ਘੱਗਰ ਤੇ ਚਨਾਬ ਵਿਚਲਾ ਇਲਾਕਾ, ਉਥੇ ਹਿੰਦੁਸਤਾਨ ਦੀ ਤਕਸੀਮ ਹੋਣ ਪਿਛੋਂ, ਨਾ ਭਾਰਤ ਤੇ ਨਾ ਪਾਕਿਸਤਾਨ ਕੋਈ ਅਜਿਹਾ ਕਾਨੂੰਨ ਲਾਗੂ ਕਰ ਸਕੇ ਜਿਹੜਾ ਕਿ ਸਿੱਖਾਂ ਨੂੰ ਕਬੂਲ ਨਾ ਹੋਵੇ। ਸ: ਬਲਦੇਵ ਸਿੰਘ ਨੇ ਝਟ ਪਟ ਇਹ ਸਾਰੀ ਗੱਲਬਾਤ ਨਹਿਰੂ ਜੀ ਨੂੰ ਆ ਦੱਸੀ ਤੇ ਉਨ੍ਹਾਂ ਦੀ ਸਲਾਹ ਨਾਲ, ਬਰਤਾਨਵੀ ਸਰਕਾਰ ਦੀ ਇਹ ਪੇਸ਼ਕਸ਼ ਰੱਦ ਕਰ ਦਿੱਤੀ । ਜੇ ਸਿੱਖ ਉਸ ਵੇਲੇ ਇਹ ਪੇਸ਼ਕਸ਼ ਮੰਨ ਲੈਂਦੇ ਤਾਂ ਇਹ ਕਾਂਗਰਸ ਦੇ, ਪੰਡਤ ਜਵਾਹਰ ਲਾਲ ਨਹਿਰੂ ਦ੍ਵਾਰਾ ਸੰਨ 1946 ਦੀ ਕਲਕੱਤੇ ਵਿਚ ਕੀਤੀ ਪੇਸ਼ਕਸ਼ ਨਾਲੋਂ ਵੀ ਕਿਤੇ ਵਧੇਰੇ ਵੱਡੀ ਪੇਸ਼ਕਸ਼ ਸੀ ਅਤੇ ਇਸ ਦ੍ਵਾਰਾ ਸਿੱਖ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਵਿਚ ਸ਼ਕਤੀਸ਼ਾਲੀ, ਪ੍ਰਭਾਵਸ਼ਾਲੀ ਅਸਥਾਨ ਪ੍ਰਾਪਤ ਕਰ ਸਕਦੇ ਸਨ ।
ਪੰਜਵੀਂ ਗੱਲ ਇਉਂ ਹੈ ਕਿ ਸੰਨ 1947, ਅਪ੍ਰੈਲ ਦੇ ਮਹੀਨੇ, ਵਿਚ ਮਿਸਟਰ ਜਿਨਾਹ ਨੇ, ਬਰਤਾਨਵੀ ਸਰਕਾਰ ਦੇ ਕੁਝ ਉੱਘੇ ਲੀਡਰਾਂ ਨਾਲ ਸਲਾਹ ਕਰ ਕੇ, ਸਿੱਖਾਂ ਨੂੰ ਇਕ ਪੇਸ਼ਕਸ਼ ਕੀਤੀ। ਪਹਿਲਾਂ ਤਾਂ ਇਹ ਗੱਲ ਮਾਸਟਰ ਤਾਰਾ ਸਿੰਘ ਜੀ ਨਾਲ ਕੀਤੀ ਗਈ ਤੇ ਪਿੱਛੋਂ ਮਹਾਰਾਜਾ ਪਟਿਆਲਾ ਨਾਲ । ਪੇਸ਼ਕਸ਼ ਇਹ ਸੀ ਕਿ ਪਟਿਆਲੇ ਦੀ ਰਿਆਸਤ ਨੂੰ ਇਕ ਸੁਤੰਤਰ ਦੇਸ਼ ਸਥਾਪਤ ਕਰ ਕੇ, ਪਾਣੀਪਤ ਤੋਂ ਲੈ ਕੇ ਰਾਵੀ ਦਰਿਆ ਦੇ ਕੰਢਿਆਂ ਤਕ ਦੇ ਇਲਾਕੇ ਵਿਚ ਮਿਲਾ ਦਿੱਤੇ ਜਾਣ। ਇਹੋ ਦੇਸ਼ ਸਿੱਖਸਤਾਨ ਬਣ ਜਾਵੇ ਅਤੇ ਫਿਰ ਇਹ ਸਿੱਖਸਤਾਨ ਪਾਕਿਸਤਾਨ ਨਾਲ ਸੰਧੀ ਕਰ ਕੇ ਆਪਣੀ ਰੱਖਿਆ ਆਦਿ ਦੇ ਸਾਂਝੇ ਪ੍ਰਬੰਧ ਕਰ ਲਵੇ। ਮਾਸਟਰ ਤਾਰਾ ਸਿੰਘ ਨੇ ਤਾਂ ਇਹ ਪੇਸ਼ਕਸ਼, ਬਿਨਾਂ ਕਿਸੇ ਨਾਲ ਸਲਾਹ ਕੀਤੇ ਦੇ ਹੀ, ਠੁਕਰਾ ਦਿੱਤੀ, ਪਰ ਮਹਾਰਾਜਾ ਪਟਿਆਲਾ ਨੇ ਸਰਦਾਰ ਪਟੇਲ ਤੇ ਸ੍ਰੀ ਜਵਾਹਰ ਲਾਲ ਨਹਿਰੂ ਨਾਲ ਸਲਾਹ ਕਰ ਕੇ ਇਸ ਨੂੰ ਰੱਦ ਕਰ ਦਿੱਤਾ ।
ਛੇਵੀਂ ਕੜੀ ਇਸ ਕਥਾ ਦੀ ਇਉਂ ਹੈ: 9 ਦਸੰਬਰ, ਸੰਨ 1946 ਨੂੰ ਜਦੋਂ ਕਿ ਹਿੰਦੁਸਤਾਨ ਦੀ ਕੰਸਟੀਚਿਊਐਂਟ ਅਸੈਂਬਲੀ ਦੀ ਪਹਿਲੀ ਬੈਠਕ ਦਿੱਲੀ ਵਿਚ ਹੋਈ ਤਾਂ ਉਸ ਸਮੇਂ, ਬਾਬੂ ਰਾਜਿੰਦਰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠਾਂ, ਪੰਡਤ ਜਵਾਹਰ ਲਾਲ ਨਹਿਰੂ ਨੇ ਪਹਿਲਾ ਤੇ ਬੁਨਿਆਦੀ ਮਤਾ ਪੇਸ਼ ਕੀਤਾ ਜਿਸ ਵਿਚ ਇਹ ਸ਼ਬਦ ਅੰਕਤ ਹਨ :
“ਘੱਟ-ਗਿਣਤੀਆਂ ਤੇ ਰਾਜਸੀ ਅਧਿਕਾਰਾਂ ਦੀ ਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ। ਇਹ ਸਾਡਾ ਐਲਾਨ ਹੈ ਤੇ ਇਹ ਸਾਡਾ ਪ੍ਰਣ ਹੈ ਤੇ ਇਹ ਅਸਾਡਾ ਬਚਨ ਹੈ ਜੋ ਅਸੀਂ ਸਾਰੇ ਸੰਸਾਰ ਦੇ ਰੂਬਰੂ ਹਿੰਦੁਸਤਾਨ ਦੇ ਕਰੋੜਾਂ ਸ਼ਹਿਰੀਆਂ ਨੂੰ ਦਿੰਦੇ ਹਾਂ । ਇਸ ਲਈ ਇਹ ਇਕ ਪਵਿੱਤ੍ਰ ਸੌਗੰਦ ਹੈ ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ।”
ਜੋ ਲੋਕ ਰੱਬ ਦੇ ਭਉ ਤੇ ਗੁਰੂ ਦੇ ਡਰ ਤੋਂ ਆਜ਼ਾਦ ਹੋ ਕੇ ਝੂਠੀਆਂ ਸਹੁੰਆਂ ਸਹੀਦਾਂ ਰਾਜਸੀ ਪੱਧਰ ਉੱਤੇ ਚੁੱਕਦੇ ਹਨ ਉਨ੍ਹਾਂ ਦੀ ਅੰਤਮ ਗਤੀ ਦੀ ਬਾਬਤ ਮੈਂ ਕੀ ਆਖਾਂ ? ਜਿਨ੍ਹਾਂ ਦੇ ਮਨ ਵਿਚੋਂ ਸ਼ਰਮ ਉੱਡ ਚੁੱਕੀ ਹੈ, ਜਿਨ੍ਹਾਂ ਦੀ ਆਤਮਾ ਵਿਚ ਧਰਮ ਦਾ ਅਭਾਵ ਹੋ ਗਿਆ ਹੈ, ਜਿਨ੍ਹਾਂ ਨੂੰ ਕੋਈ ਉਨ੍ਹਾਂ ਦੇ ਪਾਪ ਕਰਮਾਂ ਦਾ ਦੰਡ ਦੇਣ ਵਾਲਾ ਦਿਖਾਈ ਨਹੀਂ ਦਿੰਦਾ, ਉਥੇ, ਜਿਨ੍ਹਾਂ ਨਾਲ ਵਿਸ਼ਵਾਸ-ਘਾਤ ਹੋਇਆ ਹੈ, ਉਹ ਸਿਵਾਏ ਅਕਾਲ ਪੁਰਖ ਦੇ ਦਰਬਾਰ ਵਿਚ ਅਰਦਾਸ ਦੇ ਹੋਰ ਕਰ ਵੀ ਕੀ ਸਕਦੇ ਹਨ ? ਸਿੱਖ, ਇਸ ਸਮੇਂ, ਗੁਰੂ ਅਕਾਲ ਪੁਰਖ ਕੋਲ ਆਪਣੇ ਕਸ਼ਟਾਂ ਦੀ ਨਵਿਰਤੀ ਲਈ ਅਰਦਾਸ ਕਰ ਰਹੇ ਹਨ। ਪਰ ਜਿਨ੍ਹਾਂ ਲੋਕਾਂ ਦੇ ਹੱਥ ਰਾਜ ਦੀ ਸ਼ਕਤੀ ਆ ਜਾਂਦੀ ਹੈ ਉਹ ਆਪਣੀ ਤਵਾਰੀਖ਼ ਵੀ ਆਪ ਹੀ ਘੜ ਲੈਂਦੇ ਹਨ। ਇਸ ਲਈ ਮੈਂ ਸਿੱਖਾਂ ਨਾਲ ਵਿਸ਼ਵਾਸ-ਘਾਤ ਦੀ ਇਸ ਦੁਖਦਾਈ ਕਥਾ ਦਾ ਵਰਨਣ ਕਰ ਰਿਹਾ ਹਾਂ ਤਾਂ ਜੂ ਆਉਣ ਵਾਲੀਆਂ ਨਸਲਾਂ ਸੱਚਾਈ ਤੋਂ ਜਾਣੂ ਹੋ ਜਾਣ।
ਹੁਣ ਮੈਂ ਸੱਤਵੀਂ ਸਾਖੀ ਵੱਲ ਆਉਂਦਾ ਹਾਂ। 12 ਮਈ, 1947 ਨੂੰ, ਹਿੰਦੁਸਤਾਨ ਦੇ ਗਵਰਨਰ ਜਨਰਲ, ਲਾਰਡ ਮਾਊਂਟਬੇਟਨ, ਪੰਡਤ ਜਵਾਹਰ ਲਾਲ ਨਹਿਰੂ, ਨਵਾਬ ਲਿਆਕਤ ਅਲੀ ਖ਼ਾਂ ਅਤੇ ਸਰਦਾਰ ਬਲਦੇਵ ਸਿੰਘ, ਬਰਤਾਨਵੀ ਸਰਕਾਰ ਦੇ ਸੱਦੇ ਉਤੇ, ਲੰਡਨ ਨੂੰ ਹਵਾਈ ਜਹਾਜ਼ ਰਾਹੀਂ ਗਏ ਤਾਂ ਜੁ ਉਥੇ ਹਿੰਦੁਸਤਾਨ ਦੀ ਫ਼ਿਰਕੂ ਅੜਚਣ ਦੇ ਹੱਲ ਲੱਭਣ ਦਾ ਆਖ਼ਰੀ ਯਤਨ ਕੀਤਾ ਜਾਏ। ਜਦੋਂ ਮੁਸਲਿਮ ਲੀਗ ਤੇ ਕਾਂਗਰਸ ਵਿਚਕਾਰ ਕੋਈ ਗੱਲਬਾਤ ਨੇਪਰੇ ਨਾ ਚੜ੍ਹ ਸਕੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਹਿੰਦੁਸਤਾਨ ਨੂੰ ਵਾਪਸੀ ਰਵਾਨਗੀ ਮਿਥ ਲਈ ਤਾਂ ਬਰਤਾਨਵੀ ਸਰਕਾਰ ਦੇ ਇਕ ਪ੍ਰਮੁੱਖ ਨੇਤਾ ਨੇ ਸਰਦਾਰ ਬਲਦੇਵ ਸਿੰਘ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਇਕ ਦੋ ਦਿਨ ਪਿੱਛੇ ਠਹਿਰ ਜਾਣ ਤਦ,
“ਅਜਿਹੇ ਪ੍ਰਬੰਧ ਸੰਭਵ ਹਨ ਜਿਨ੍ਹਾਂ ਦਵਾਰਾ ਕਿ ਸਿੱਖ ਆਪਣੇ ਪੈਰਾਂ ਉਤੇ ਖੜੇ ਹੋ ਕੇ ਸੰਸਾਰ ਦੀ ਤਵਾਰੀਖ਼ ਵਿਚ ਭਾਈਵਾਲੀ ਪਾ ਸਕਣ।”
ਸਰਦਾਰ ਬਲਦੇਵ ਸਿੰਘ ਨੇ, ਬਿਨਾਂ ਬਿਲੰਬ ਦੇ ਅਤੇ ਸ੍ਰੇਸ਼ਟਾਚਾਰ ਦੇ ਵਿਰੁੱਧ, ਇਹ ਭੇਤ ਵਾਲੀ ਗੱਲ ਝੱਟ ਪੰਡਤ ਨਹਿਰੂ ਨੂੰ ਜਾ ਦੱਸੀ ਅਤੇ ਪੰਡਤ ਨਹਿਰੂ ਦੀ ਪ੍ਰੇਰਨਾ ਅਨੁਸਾਰ, ਹਿੰਦੁਸਤਾਨ ਵਾਪਸ ਆਉਣ ਲਈ, ਉਨ੍ਹਾਂ ਨਾਲ ਹੀ ਹਵਾਈ ਜਹਾਜ਼ ਵਿਚ ਆ ਸਵਾਰ ਹੋਏ। ਵਿਦਾਇਗੀ ਵੇਲੇ ਸਰਦਾਰ ਬਲਦੇਵ ਸਿੰਘ ਨੇ, ਸੰਸਾਰ ਦੇ ਅਖ਼ਬਾਰੀ ਪੱਤਰਕਾਰਾਂ ਦ੍ਵਾਰਾ, ਬਿਨਾਂ ਨੀਤੀ ਵਿਚਾਰੇ ਦੇ, ਇਉਂ ਦਮਗਜਾ ਮਾਰਿਆ :
“ਸਿੱਖ ਅੰਗਰੇਜ਼ਾਂ ਕੋਲੋਂ ਨਾ ਕੁਝ ਮੰਗਦੇ ਹਨ, ਨਾ ਕੁਝ ਲੋਚਦੇ ਹਨ, ਸਿਵਾਏ ਇਸ ਗੱਲ ਦੇ ਕਿ ਅੰਗਰੇਜ਼ ਬਿਸਤਰਾ-ਬੋਰੀਆ ਗੋਲ ਕਰ ਕੇ ਹਿੰਦੁਸਤਾਨ ਨੂੰ ਛੱਡ ਜਾਣ। ਸਿੱਖਾਂ ਨੇ ਜੋ ਕੁਝ ਵੀ ਰਾਜਸੀ ਅਧਿਕਾਰ ਲੈਣੇ ਜਾਂ ਮੰਗਣੇ ਹਨ, ਉਹ ਕਾਂਗਰਸ ਕੋਲੋਂ ਤੇ ਹਿੰਦੂਆਂ ਦੀ ਕ੍ਰਿਪਾਲਤਾ ਦ੍ਵਾਰਾ ਪ੍ਰਾਪਤ ਕਰਨਗੇ।” ਹੁਣ ਅੱਠਵੀਂ ਤੇ ਅੰਤਲੀ ਸਾਖੀ ਇਉਂ ਹੈ ਕਿ, ਜੁਲਾਈ 1947 ਵਿਚ ਅਣਵੰਡੇ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਦੇ ਹਿੰਦੂ ਤੇ ਸਿੱਖ ਮੈਂਬਰਾਂ ਦੀ ਇਕ ਬੈਠਕ ਦਿੱਲੀ ਵਿਖੇ ਹੋਈ ਜਿਥੇ ਕਿ ਉਨ੍ਹਾਂ ਨੇ ਸਰਬ ਸੰਮਤੀ ਨਾਲ ਹਿੰਦੁਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋੜ੍ਹਤਾ ਕੀਤੀ । ਉਸ ਮਤੇ ਵਿਚ ਇਹ ਸ਼ਬਦ ਵੀ ਮੌਜੂਦ ਹਨ:
“ਹਿੰਦੁਸਤਾਨ ਦੀ ਵੰਡ ਤੋਂ ਪਿੱਛੋਂ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਵੇਗਾ ਉਸ ਵਿਚ ਇਹ ਅਤਿ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦਾ ਬਾਨ੍ਹਣੂ ਬੰਨ੍ਹਿਆ ਜਾਏ।”
ਇਹ ਪੰਜਾਬ ਦੇ ਓਹੋ ਹਿੰਦੂ ਹਨ ਜਿਨ੍ਹਾਂ ਦੀ ਕਿ ਬੁੱਧੀ ਨਾਲੋਂ ਉਨ੍ਹਾਂ ਦੀ ਕੁਚੇਸ਼ਟਾ ਵਧੇਰੇ ਪ੍ਰਬਲ ਹੈ, ਜਿਨ੍ਹਾਂ ਨੇ ਭਾਰਤ ਸੁਤੰਤਰ ਹੋਣ ਪਿੱਛੋਂ ਕੋਈ ਢੰਗ, ਤਰੀਕਾ ਵਰਤਣੋਂ ਸੰਕੋਚ ਨਹੀਂ ਕੀਤਾ ਜਿਸ ਦਵਾਰਾ ਕਿ ਸਿੱਖਾਂ ਨੂੰ ਹੀਣੇ ਬਣਾ ਕੇ ਆਪਣੇ ਅਧੀਨ ਰੱਖ ਸਕਣ। ਇਨ੍ਹਾਂ ਨੇ ਪਹਿਲਾਂ ਤਾਂ ਪੰਜਾਬੀ ਸੂਬੇ ਦੀ ਡਟ ਕੇ ਵਿਰੋਧਤਾ ਕੀਤੀ ਅਤੇ ਪਿੱਛੋਂ ਪੰਜਾਬੀ ਨੂੰ ਆਪਣੀ ਮਾਤਾ ਭਾਸ਼ਾ ਮੰਨਣ ਤੋਂ ਇਨਕਾਰ ਕਰ ਦਿੱਤਾ।
ਅੱਜ ਜਿਹੜਾ ਬਿਲ ਅਸੀਂ ਵਿਚਾਰ ਰਹੇ ਹਾਂ ਇਹ ਉਸ ਘਿਰਣਾ-ਭਰੀ ਕਥਾ ਦਾ ਹੀ ਅੰਤਮ ਅਧਿਆਇ ਹੈ, ਜਿਹੜੀ ਕਥਾ ਕਿ ਮੈਂ ਹੁਣੇ ਸੁਣਾ ਚੁੱਕਾ ਹਾਂ। ਜਦੋਂ ਸੰਨ 1950 ਵਿਚ, ਸੁਤੰਤਰ ਹਿੰਦੁਸਤਾਨ ਦਾ ਨਵਾਂ ਵਿਧਾਨ ਨਿਰਮਤ ਕੀਤਾ ਗਿਆ ਤਾਂ ਸਿੱਖਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ, ਅਥਵਾ ਅਕਾਲੀ ਮੈਂਬਰਾਂ ਨੇ, ਗੱਜ ਵੱਜ ਕੇ ਕਿਹਾ ਕਿ :
“ਸਿੱਖ ਇਸ ਵਿਧਾਨ ਨੂੰ ਰੱਦ ਕਰਦੇ ਹਨ । ਸਿੱਖ ਇਸ ਵਿਧਾਨ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।”
ਸਿੱਖਾਂ ਦੇ ਨੁਮਾਇੰਦਿਆਂ ਨੇ ਇਸ ਵਿਧਾਨ ਦੇ ਇਸ ਖਰੜੇ ਉਤੇ ਦਸਤਖ਼ਤ ਕਰਨ ਤੋਂ ਉੱਕਾ ਹੀ ਨਾਂਹ ਕਰ ਦਿੱਤੀ ਤਾਂ ਜੁ ਸਭ ਸੰਸਾਰ ਅਤੇ ਆਉਣ ਵਾਲੀਆਂ ਨਸਲਾਂ ਸਪੱਸ਼ਟ ਸਮਝ ਲੈਣ ਕਿ ਇਹ ਵਿਧਾਨ ਸਿੱਖਾਂ ਨਾਲ ਵਿਸਾਹ-ਘਾਤ ਕਰ ਕੇ ਬਣਾਇਆ ਗਿਆ ਹੈ। ਅਤੇ ਇਸ ਕਾਰਨ, ਸਿੱਖਾਂ ਦੀ ਆਤਮਾ ਇਸ ਨੂੰ ਸਵੀਕਾਰ ਕਰਨ ਉਤੇ ਮਜਬੂਰ ਨਹੀਂ ਕੀਤੀ ਜਾ ਸਕਦੀ।
ਸ੍ਰੀਮਤੀ ਪ੍ਰਧਾਨ ਜੀਉ, ਭਾਰਤ ਦੇ ਸੁਤੰਤਰ ਹੋਣ ਤੋਂ ਪਿੱਛੋਂ, ਬੀਤ ਚੁੱਕੇ ਅਠਾਰਾਂ ਸਾਲਾਂ ਵਿਚ, ਸਿੱਖਾਂ ਦੀ ਜੋ ਦੁਰਗਤੀ ਹੋਈ ਹੈ ਅਤੇ ਸਿੱਖਾਂ ਨਾਲ ਜੋ ਧੱਕੇ ਇਨ੍ਹਾਂ ਰਾਜਸੀ ਤੇ ਫ਼ਰੰਗੀ ਹਿੰਦੂਆਂ ਨੇ ਕੀਤੇ ਹਨ, ਉਸ ਦੁਖ ਭਰੇ ਕਾਂਡ ਨੂੰ ਮੈਂ ਅੱਜ, ਸਮੇਂ ਦੀ ਥੁੜ ਦੇ ਕਾਰਨ, ਨਹੀਂ ਛੋਂਹਦਾ। ਕੇਵਲ ਇਤਨਾ ਦੱਸਾਂਗਾ ਕਿ ਜਦੋਂ ਸੰਨ 1954 ਵਿਚ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਵਾਇਆ ਕਿ ਕਾਂਗਰਸ ਤੇ ਹਿੰਦੂਆਂ ਵਲੋਂ ਸਿੱਖਾਂ ਨਾਲ ਕੀਤੇ ਬਚਨ ਪੂਰੇ ਨਹੀਂ ਹੋਏ ਤਦ ਪੰਡਤ ਜਵਾਹਰ ਲਾਲ ਨਹਿਰੂ ਨੇ, ਬਿਨਾਂ ਝਿਜਕ, ਉੱਤਰ ਦਿਤਾ, ਕਿ “ਹੁਣ ਸਮਾਂ ਬਦਲ ਗਿਆ ਹੈ।” ਸਿੱਖ ਭਲੀ ਪ੍ਰਕਾਰ ਜਾਣਦੇ ਹਨ, ਕਿ ਹੁਣ ਸਮਾਂ ਬਦਲ ਗਿਆ ਹੈ।
ਹੁਣ ਮੈਨੂੰ ਇਸ ਬਿਲ ਉਤੇ ਥੋੜੀ ਜਿਹੀ ਟੀਕਾ ਟਿੱਪਣੀ ਕਰਨ ਦੀ ਆਗਿਆ ਦਿੱਤੀ ਜਾਵੇ। 21 ਮਾਰਚ, 1966 ਨੂੰ, ਗ੍ਰਹਿ ਮੰਤਰੀ ਨੇ, ਸੁਪਰੀਮ ਕੋਰਟ ਦੇ ਇਕ ਜੱਜ ਦੀ ਪ੍ਰਧਾਨਗੀ ਹੇਠ, ਕਮਿਸ਼ਨ ਨੀਯਤ ਕੀਤਾ ਕਿ ਪੰਜਾਬ ਦੇ ਪੰਜਾਬੀ ਤੇ ਹਿੰਦੀ ਭਾਗਾਂ ਨੂੰ ਵੱਖੋ-ਵੱਖਰੇ ਕਰਕੇ ਪੰਜਾਬ ਤੇ ਹਰਿਆਣਾ ਰਾਜ ਸਥਾਪਤ ਕੀਤੇ ਜਾਣ ਅਤੇ ਇਹ ਵੰਡ ਸੰਨ 1961 ਦੀ ਜਨ-ਸੰਖਿਆ ਦੇ ਆਧਾਰ ਉਤੇ ਹੋਵੇ ਅਤੇ ਇਹ ਵੰਡ ਕਰਨ ਵੇਲੇ ਤਹਿਸੀਲਾਂ ਦੀਆਂ ਹੱਦਾਂ ਨਾ ਤੋੜੀਆਂ ਜਾਣ। ਇਨ੍ਹਾਂ ਤਿੰਨਾਂ ਆਦੇਸ਼ਾਂ ਦੇ ਗੁਹਜ ਰਹੱਸ ਨੂੰ ਜੇ ਸਮਝਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਨ੍ਹਾਂ ਦਾ ਭਾਵ ਪੰਜਾਬ ਨੂੰ ਨਿਰਬਲ ਕਰਨਾ ਅਤੇ ਸਿੱਖਾਂ ਦਾ ਲੱਕ ਤੋੜਨਾ ਸੀ । ‘ਸ਼ਾਹ-ਕਮਿਸ਼ਨ’ ਨੇ ਇਸ ਗੁਹਜ- ਰਹੱਸ ਨੂੰ ਸਮਝਣ ਵਿਚ ਅਣਗਹਿਲੀ ਨਹੀਂ ਵਿਖਾਈ । ਜਿੰਨਾ ਛੋਟੇ ਤੋਂ ਛੋਟਾ ਪੰਜਾਬ ਹੋ ਸਕਿਆ, ਉਸ ਤੋਂ ਵੱਧ ਉਨ੍ਹਾਂ ਨਹੀਂ ਬਣਨ ਦਿੱਤਾ ਅਤੇ ਉਨ੍ਹਾਂ ਨੇ ਪੰਜਾਬ ਨੂੰ ਹੀਣਾ ਕਰਨ ਲਈ ਜੋ ਕੁਝ ਸਰ ਬਣ ਸਕਿਆ ਕੀਤਾ ਹੈ ਤਾਂ ਜੁ ਪੰਜਾਬ ਦਾ ਇਲਾਕਾ ਤੇ ਹੱਕ ਖੋਹ ਖਿੱਚ ਕੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਅਮੀਰ ਬਣਾਇਆ ਜਾ ਸਕੇ । ਡਲਹੌਜ਼ੀ ਪੰਜਾਬ ਕੋਲੋਂ ਖੋਹ ਲਈ ਹੈ ਕਿ ਇਹ ਪਹਾੜੀ ਇਲਾਕਾ ਹੈ ਤੇ ਮੋਰਨੀ, ਜਿਹੜਾ ਕਿ ਡਲਹੌਜ਼ੀ ਨਾਲੋਂ ਵੀ ਉਚੇਰਾ ਹੈ ਉਹ ਹਰਿਆਣੇ ਨੂੰ ਦੇ ਦਿੱਤਾ ਹੈ ਕਿ ਇਥੇ ਹਿੰਦੂ ਵੱਸਦੇ ਹਨ।
ਇਹ ਦੁਖਦਾਈ ਕਥਾ ਇਉਂ ਜਾਰੀ ਹੈ ਅਤੇ ਨਵੀਆਂ ਕੜੀਆਂ ਘੜ ਕੇ ਪੰਜਾਬ ਨੂੰ ਪ੍ਰਾਧੀਨ ਤੇ ਨਿਰਬਲ ਕਰਨ ਦੇ ਭਰਪੂਰ ਜਤਨ ਕੀਤੇ ਗਏ ਹਨ। ਸਿੱਟੇ ਵਜੋਂ ਪੰਜਾਬ ਹੁਣ ਐਵੇਂ ਇਕ ਚੋਪੜਿਆ ਲੇਪਿਆ ਜ਼ਿਲਾ ਪ੍ਰੀਸ਼ਦ ਰਹਿ ਗਿਆ ਹੈ ਅਤੇ ਇਹ ਸਿੱਖਾਂ ਲਈ ਇਕ ਕੁਰਾਟੀਨ ਬਣਾ ਦਿੱਤਾ ਗਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਪਾਪ ਕਰਮਾਂ ਦੀ ਪੂਰਤੀ ਲਈ ਦੇਸ਼ ਦੀ ਜੁਡੀਸ਼ਰੀ ਨੂੰ ਵਰਤਿਆ ਗਿਆ ਹੈ।
ਸ੍ਰੀਮਤੀ ਪ੍ਰਧਾਨ ਜੀਓ, ਮੈਨੂੰ ਇਹ ਕਹਿਣ ਦੀ ਆਗਿਆ ਦਿਉ ਕਿ ਭਾਰਤ ਦੇ ਸੁਤੰਤਰ ਹੋਣ ਤੋਂ ਪਿੱਛੋਂ ਜੋ ਪਾਪ, ਸਭ ਤੋਂ ਵੱਡਾ, ਕਾਂਗਰਸੀ ਹਾਕਮਾਂ ਨੇ ਕੀਤਾ ਹੈ ਉਹ ਇਹ ਹੈ ਕਿ ਉਨ੍ਹਾਂ ਨੇ ਨਿਯਾਲਯਾਂ ਦੇ ਉੱਚ-ਅਧਿਕਾਰੀਆਂ ਨੂੰ ਮਹਾਨ ਅਨਿਆਇ ਦੇ ਰਾਜਸੀ ਕੰਮਾਂ ਲਈ ਵਰਤਿਆ ਹੈ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਲੋਕਾਂ ਦਾ ਭਰੋਸਾ ਅਦਾਲਤਾਂ ਤੋਂ ਉੱਠ ਗਿਆ ਹੈ । ਤਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 20 ਜੁਲਾਈ, 1966 ਨੂੰ ਇਹ ਮਤਾ ਪਾਸ ਕੀਤਾ : “ਸਿੱਖਾਂ ਨਾਲ ਸੰਬੰਧਤ ਮਾਮਲਿਆਂ ਬਾਰੇ ਜੋ ਅਦਾਲਤੀ ਜਾਂਚ ਪੜਤਾਲਾਂ ਤੇ ਰੀਪੋਰਟਾਂ ਸੁਤੰਤਰ ਭਾਰਤ ਵਿਚ ਹੋਈਆਂ ਹਨ, ਉਨ੍ਹਾਂ ਉਤੇ ਦੀਰਘ ਵਿਚਾਰ ਕਰਨ ਪਿੱਛੋਂ, ਇਹ ਸਿੱਟਾ ਨਿਕਲਦਾ ਹੈ ਕਿ ਆਜ਼ਾਦ ਹਿੰਦੁਸਤਾਨ ਵਿਚ ਅਦਾਲਤਾਂ ਅਤੇ ਅਦਾਲਤੀ ਕਾਰਵਾਈਆਂ ਉਤੇ ਰਾਜਸੀ ਹਿੰਦੂਆਂ ਨੇ ਅਯੋਗ ਪ੍ਰਭਾਵ ਇਸ ਪ੍ਰਕਾਰ ਪਾਏ ਹੋਏ ਹਨ ਕਿ ਸਿੱਖਾਂ ਨੂੰ ਕਿਸੇ ਅਦਾਲਤੀ ਢੰਗ ਅਤੇ ਰਾਹ ਦਵਾਰਾ ਇਨਸਾਫ਼ ਦੀ ਉਮੀਦ ਨਹੀਂ ਰਹਿ ਗਈ।”
ਮਾਨਯਵਰ ਮਹਿਲਾ ਪ੍ਰਧਾਨ ਸਾਹਿਬ, ਹੋ ਸਕਦਾ ਹੈ ਕਿ ਮੇਰੇ ਕੋਲੋਂ ਪੁੱਛਿਆ ਜਾਵੇ, ਅਤੇ ਮੈਂ ਵੇਖ ਰਿਹਾ ਹਾਂ ਕਿ ਕਈ ਭਲੇ ਅਤੇ ਸੱਜਣ ਮੈਂਬਰ ਇਸ ਸਭਾ ਵਿਚ ਬੈਠੇ ਹਨ ਜਿਨ੍ਹਾਂ ਦੇ ਮਨ ਵਿਚ ਕਈ ਇਸ ਪ੍ਰਕਾਰ ਦੇ ਪ੍ਰਸ਼ਨ ਉਠ ਰਹੇ ਹੋਣਗੇ : “ਇਹ ਸਰਦਾਰ ਕਪੂਰ ਸਿੰਘ, ਸਿਆਣਾ ਬਿਆਣਾ ਹੋ ਕੇ ਸਿੱਖਾਂ ਦੀ ਗੱਲ ਲੋਕ ਸਭਾ ਵਿਚ ਕਿਉਂ ਛੇੜ ਬੈਠਾ ਹੈ ? ਸਾਡੇ ਦੇਸ਼ ਵਿਚ ਅਫ਼ਿਰਕੂ ਰਾਜ ਸਥਾਪਤ ਹੋ ਚੁੱਕਾ ਹੈ ਅਤੇ ਸਾਂਝੀਆਂ ਵੋਟਾਂ ਨਾਲ ਰਾਜ ਕਰਨ ਦਾ ਵਿਧਾਨ ਬਣ ਗਿਆ ਹੈ। ਸਿੱਖਾਂ ਨਾਲ ਵਿਤਕਰਾ ਅਤੇ ਧੱਕਾ ਕਿਵੇਂ ਹੋ ਸਕਦਾ ਹੈ, ਸਾਡੇ ਵਿਧਾਨ ਵਿਚ ਤਾਂ ਸਿੱਖ ਹਿੰਦੂ ਦਾ ਵਿਤਕਰਾ ਮੰਨਿਆ ਹੀ ਨਹੀਂ ਗਿਆ।” ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਮੈਂ ਸਹਿਜੇ ਹੀ ਦੇ ਸਕਦਾ ਹਾਂ | ਵਿਧਾਨ ਅਤੇ ਕਾਨੂੰਨ ਤਾਂ ਕਿਤਾਬਾਂ ਵਿਚ ਲਿਖੇ ਹੁੰਦੇ ਹਨ, ਪਰ ਉਨ੍ਹਾਂ ਉਤੇ ਜਿਸ ਢੰਗ ਨਾਲ ਅਮਲ ਕੀਤਾ ਜਾਂਦਾ ਹੈ, ਉਹ ਗੱਲ ਹੋਰ ਹੈ। ਗੱਲ ਕਹਿਣ ਦੀ ਹੋਰ ਹੁੰਦੀ ਹੈ ਤੇ ਕਰਨ ਦੀ ਹੋਰ, ਇਹੋ ਰਾਜਨੀਤੀ ਦਾ ਰਹੱਯਸ ਹੈ। ਜਿਹੜੇ ਲੋਕ ਇਸ ਪ੍ਰਕਾਰ ਦੀਆਂ ਭੁੱਲ ਭੁਲਾਣੀਆਂ ਵਿਚ ਸਿੱਖਾਂ ਨੂੰ ਪਾਉਣ ਦਾ ਯਤਨ ਕਰਦੇ ਹਨ, ਉਹ ਜਾਂ ਤਾਂ ਸਿੱਖਾਂ ਵਾਂਗ ਹੀ ਸਿੱਧੜ ਹਨ ਅਤੇ ਜਾਂ ਲੋੜ ਤੋਂ ਵੱਧ ਚਲਾਕ । ਮੁੰਡੂਕੋਪਨਸ਼ਿਦ ਵਿਚ ਲਿਖਿਆ ਹੈ ਕਿ ਸੰਸਾਰ, ਆਤਮਾ ਦੀਆਂ ਚਾਰ ਗਤੀਆਂ ਤੋਂ ਉਤਪੰਨ ਹੁੰਦਾ ਹੈ। ਇਸ ਨੂੰ ‘ਚਤੁਰਪਾਦ’ ਕਿਹਾ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਦੇ ਰਾਜ ਪਰਪੰਚ ਦੇ ਵੀ ਚਾਰ ਪੈਰ ਹਨ, ਪਾਰਲੀਮੈਂਟ, ਨੌਕਰਸ਼ਾਹੀ, ਅਦਾਲਤਾਂ ਅਤੇ ਪ੍ਰੈਸ। ਜਿਤਨਾ ਚਿਰ ਰਾਜ ਦੇ ਇਨ੍ਹਾਂ ਚਹੁੰ ਅੰਗਾਂ ਦੀ ਰੂਪ ਰੇਖਾ ਨਾ ਪਛਾਣੀ ਜਾਵੇ, ਉਤਨਾ ਚਿਰ ਹਿੰਦੁਸਤਾਨ ਵਿਚ ਸਿੱਖਾਂ ਦੀ ਦੁਖ ਭਰੀ ਯੋਜਨਾ ਦੀ ਸੋਝੀ ਨਹੀਂ ਆ ਸਕਦੀ।
ਅਦਾਲਤਾਂ ਤੇ ਨੌਕਰਸ਼ਾਹੀ ਬਾਬਤ ਮੈਂ ਖੁੱਲ੍ਹੇ ਸੰਕੇਤ ਕਰ ਚੁੱਕਾ ਹਾਂ। ਹੁਣ ਮੈਂ ਪਾਰਲੀਮੈਂਟ ਵੱਲ, ਇਸ ਲੋਕ ਸਭਾ ਵੱਲ, ਕੁਝ ਇਸ਼ਾਰੇ ਕਰਦਾ ਹਾਂ। ਇਹ ਲੋਕ ਸਭਾ ਮਹਾਨ ਗੌਰਵਸ਼ਾਲੀ ਸੰਸਥਾ ਹੈ ਅਤੇ ਇਸ ਦੇ ਸਤਿਕਾਰ ਨੂੰ ਕੋਈ ਭੰਗ ਕਰਨ ਦਾ ਅਧਿਕਾਰੀ ਨਹੀਂ ਹੈ । ਪਰੰਤੂ ਸਿੱਖ ਭਲੀ ਪ੍ਰਕਾਰ ਜਾਣਦੇ ਹਨ ਕਿ ਸਾਂਝੇ ਵੋਟਾਂ ਦੀ ਚੋਣ ਰਾਹੀਂ ਉਹ ਦੋ ਚਾਰ ਤੋਂ ਵੱਧ ਆਪਣੇ ਮੈਂਬਰ ਇਥੇ ਭੇਜ ਨਹੀਂ ਸਕਦੇ। ਇਹ ਦੋਂਹ ਚਹੁੰ ਮੈਂਬਰਾਂ ਨੂੰ ਵੀ ਖੁੱਲ੍ਹੀ ਤੇ ਨਿਰਭੈ ਹੋ ਕੇ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ। ਪਿਛਲੇਰੇ ਮਹੀਨਿਆਂ ਵਿਚ ਹੀ ਇਹ ਵੇਖਣ ਵਿਚ ਆਇਆ ਹੈ ਕਿ ਘੱਟ-ਗਿਣਤੀ ਦੇ ਮੈਂਬਰਾਂ ਨੂੰ, ਬਿਨਾਂ ਸੁਣੇ ਤੇ ਬਿਨਾਂ ਵਿਚਾਰੇ, ਲੋਕ ਸਭਾ ਵਿਚੋਂ ਖ਼ਾਰਜ ਕਰ ਦਿੱਤਾ ਜਾਂਦਾ ਹੈ ਅਤੇ ਪਿੱਛੋਂ ਵੀ ਆਪਣਾ ਦੁੱਖ ਰੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ । ਅਜਿਹੀ ਲੋਕ ਸਭਾ ਦਵਾਰਾ ਸਿੱਖ ਆਪਣੇ ਦੁੱਖਾਂ ਦੀ ਨਵਿਰਤੀ ਕਿਵੇਂ ਕਰਨ ?
ਹੁਣ ਮੈਂ ਪ੍ਰੈਸ ਦੀ ਗੱਲ ਕਰਦਾ ਹਾਂ। ਸਾਡੇ ਦੇਸ਼ ਦਾ ਪ੍ਰੈਸ ਆਜ਼ਾਦ ਹੈ ਅਤੇ ਬਹੁਤ ਹੱਦ ਤਕ ਨਿਰਪੱਖ ਵੀ । ਪਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਸਿੱਖਾਂ ਦਾ ਸਵਾਲ ਹੋਵੇ, ਉਸ ਵੇਲੇ ਉਨ੍ਹਾਂ ਦਾ ਰਵੱਈਆ ਕੀ ਹੁੰਦਾ ਹੈ। ਕੁਝ ਸਾਲ ਹੋਏ ਇੰਗਲੈਂਡ ਵਿਚ ਕਈ ਅਖ਼ਬਾਰਾਂ ਦੇ ਮਾਲਕ, ਲਾਰਡ ਬੀਵਰਬਰੁਕ, ਦੀ ਪ੍ਰਧਾਨ ਮੰਤਰੀ ਬਾਲਡਵਿਨ ਨਾਲ ਖੜਕ ਪਈ ਸੀ ਤਦ ਬਾਲਡਵਿਨ ਨੇ ਪ੍ਰੈਸ ਬਾਰੇ, ਇੰਗਲੈਂਡ ਦੀ ਪਾਰਲੀਮੈਂਟ ਵਿਚ ਕਿਹਾ ਸੀ:
“ਪ੍ਰੈਸ ਕੋਲ ਸ਼ਕਤੀ ਹੈ, ਪਰ ਜ਼ਿੰਮੇਵਾਰੀ ਦਾ ਇਹਸਾਸ ਨਹੀਂ। ਇਨ੍ਹਾਂ ਕੋਲ ਕੰਜਰਾਂ ਤੇ ਕੰਜਰੀਆਂ ਵਾਲੇ ਸਭ ਅਧਿਕਾਰ ਹਨ।”
ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿੰਦਾ। ਮੈਂ ਬਹੁਤ ਕੁਝ ਕਹਿ ਚੁੱਕਾ ਹਾਂ ਜਿਸ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰਬਰ 2, ਜਿਹੜਾ ਕਿ 20 ਜੁਲਾਈ, 1966 ਨੂੰ ਪਾਸ ਕੀਤਾ ਗਿਆ, ਦੇ ਪਿਛੋਕੜ ਦੀ, ਜਿਥੋਂ ਤਕ ਕਿ ਇਸ ਦਾ ਸੰਬੰਧ ਇਸ ਬਿਲ ਨਾਲ ਹੈ, ਸਮਝ ਪੈ ਸਕਦੀ ਹੈ। ਉਹ ਮਤਾ ਇਉਂ ਹੈ : “ਸਿੱਖ ਨਿਸਚੈ ਕਰਦੇ ਹਨ ਅਤੇ ਐਲਾਨ ਕਰਦੇ ਹਨ ਕਿ ਉਹ ਆਪਣੀ ਪੂਰੀ ਸ਼ਕਤੀ ਨਾਲ, ਹਰ ਐਸੇ ਹਮਲੇ ਦਾ ਮੁਕਾਬਲਾ ਕਰਨਗੇ, ਜਿਸ ਦਾ ਭਾਵ ਕਿ ਸਿੱਖਾਂ ਨੂੰ ਆਜ਼ਾਦ ਹਿੰਦੁਸਤਾਨ ਵਿਚ, ਘਟੀਆ ਦਰਜੇ ਦੇ ਅਤੇ ਗੌਰਵ-ਰਹਿਤ ਸ਼ਹਿਰੀ ਬਣਾ ਦੇਣਾ ਹੋਵੇ।
ਉਹ ਮੰਗ ਕਰਦੇ ਹਨ ਕਿ ਹੇਠ ਲਿਖੇ ਕਦਮ ਫ਼ੌਰਨ ਚੁਕੇ ਜਾਣ ਤਾਂ ਜੂ ਸਿੱਖ, ਹਿੰਦੁਸਤਾਨ ਵਿਚ, ਬਰਾਬਰ ਦੇ ਭਰਾ ਬਣ ਕੇ ਰਹਿ ਸਕਣ:
(1) ਜਿਹੜੇ ਸਿੱਖ ਇਲਾਕੇ, ਜਾਣ ਬੁਝ ਕੇ ਅਤੇ ਬਿਨਾਂ ਕਾਰਨ, ਨਵੇਂ ਪੰਜਾਬ ਵਿਚੋਂ ਕੱਢ ਦਿੱਤੇ ਗਏ ਹਨ, ਅਤੇ ਜੋੜੇ ਨਹੀਂ ਗਏ, ਜਿਹਾ ਕਿ ਗੁਰਦਾਸਪੁਰ ਜ਼ਿਲੇ ਦਾ ਇਲਾਕਾ ਜਿਸ ਵਿਚ ਕਿ ਡਲਹੌਜ਼ੀ ਸ਼ਾਮਲ ਹੈ, ਅੰਬਾਲੇ ਦਾ ਜ਼ਿਲਾ, ਸਣੇ ਚੰਡੀਗੜ੍ਹ, ਪੰਜੌਰ, ਕਾਲਕਾ ਤੇ ਅੰਬਾਲਾ ਸਦਰ ਦੇ ਅਤੇ ਊਨੇ ਦੀ ਸਾਰੀ ਤਹਿਸੀਲ ਅਤੇ ਨਾਲਾਗੜ੍ਹ ਦਾ ‘ਦੇਸ਼’ ਨਾਮ ਦਾ ਇਲਾਕਾ, ਸਰਸੇ ਦੀ ਤਹਿਸੀਲ, ਗੂਹਲਾ ਸਬ-ਤਹਿਸੀਲ, ਸਣੇ ਟੋਹਾਣਾ ਅਤੇ ਰਤੀਆ ਬਲਾਕ ਜਿਹੜੇ ਕਿ ਹਿਸਾਰ ਦੇ ਜ਼ਿਲੇ ਵਿਚ ਹਨ ਅਤੇ ਕਰਨਾਲ ਦੇ ਜ਼ਿਲੇ ਦਾ ਸ਼ਾਹਬਾਦ ਬਲਾਕ ਅਤੇ ਰਾਜਸਥਾਨ ਵਿਚ ਗੰਗਾ ਨਗਰ ਦਾ ਜ਼ਿਲਾ, ਇਨ੍ਹਾਂ ਇਲਾਕਿਆਂ ਨੂੰ ਝਟ ਪਟ ਪੰਜਾਬ ਵਿਚ ਸ਼ਾਮਲ ਕੀਤਾ ਜਾਵੇ, ਤਾਂ ਕਿ ਸਾਰੇ ਨਾਲ ਲੱਗਦੇ ਸਿੱਖ ਵਸੋਂ ਦੇ ਇਲਾਕੇ ਇਕੱਠੇ ਹੋ ਕੇ, ਸੁਤੰਤਰ ਭਾਰਤ ਅੰਦਰ, ਸਿੱਖ ਹੋਮਲੈਂਡ, ਅਥਵਾ ਸਿੱਖਸਤਾਨ ਦਾ ਰੂਪ ਧਾਰਨ ਕਰ ਲੈਣ, ਜਿਸ ਵਿਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ਼ ਹੱਕ ਰਾਖਵੇਂ ਹੋਣ। (2) ਇਸ ਨਵੇਂ ਨਿਰਮਤ ਹੋਏ ਪੰਜਾਬ ਨੂੰ ਉਹੋ ਜਿਹੇ ਅਧਿਕਾਰ ਤੇ ਪਦਵੀ ਦਿੱਤੀ ਜਾਵੇ ਜਿਹੜੀ ਕਿ, ਸੰਨ 1950 ਵਿਚ, ਹਿੰਦੁਸਤਾਨ ਦੇ ਵਿਧਾਨ ਦੁਆਰਾ ਜੰਮੂ ਤੇ ਕਸ਼ਮੀਰ ਦੀ ਰਿਆਸਤ ਨੂੰ ਪ੍ਰਾਪਤ ਹੋਏ ਸਨ ।”
ਸ੍ਰੀਮਤੀ ਜੀਓ, ਮੈਂ ਹੁਣ ਆਪਣਾ ਭਾਸ਼ਣ ਸਮਾਪਤ ਕਰ ਚੁੱਕਾ ਹਾਂ । ਸਾਰੇ ਸਿੱਖਾਂ ਅਤੇ ਸਿੱਖ ਪੰਥ ਦੇ ਨਾਮ ਉਤੇ, ਜਿਨ੍ਹਾਂ ਦੀ ਜਥੇਬੰਦੀ ਕਿ ਸ਼੍ਰੋਮਣੀ ਅਕਾਲੀ ਦਲ ਹੈ, ਮੈਂ ਇਸ ਬਿਲ ਨੂੰ ਰੱਦ ਕਰਦਾ ਹਾਂ, ਇਸ ਦਾ ਵਿਰੋਧ ਕਰਦਾ ਹਾਂ, ਇਸ ਨੂੰ ਨਾਮਨਜ਼ੂਰ ਕਰਦਾ ਹਾਂ, ਅਤੇ ਇਸ ਬਿਲ ਦੇ ਪਿੱਛੇ ਜਿਹੜੀਆਂ ਭਾਵਨਾਵਾਂ ਹਨ ਉਨ੍ਹਾਂ ਨੂੰ ਧਿਰਕਾਰਦਾ ਹਾਂ । ਮੈਂ ਹਿੰਦ ਸਰਕਾਰ ਨੂੰ ਕਹਿੰਦਾ ਹਾਂ ਕਿ ਉਹ ਛੇਤੀ ਤੋਂ ਛੇਤੀ ਵਿਧਾਨਕ ਕਦਮ ਚੁੱਕੇ ਜਿਸ ਦਵਾਰਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਉਨ੍ਹਾਂ ਮੰਗਾਂ ਦੀ, ਜਿਨ੍ਹਾਂ ਦੀ ਵਿਆਖਿਆ ਕਿ ਮੈਂ ਹੁਣ ਕਰ ਚੁੱਕਾ ਹਾਂ, ਪੂਰਤੀ ਹੋਵੇ । ਮਾਨਯਵਰ ਪ੍ਰਧਾਨ ਦੇਵੀ ਜੀਓ, ਮੈਂ ਆਪ ਦਾ ਧੰਨਵਾਦ ਕਰਦਾ ਹਾਂ।
ਜਦ ਮਾਸਟਰ ਜੀ ਨੇ ਜਿਨਾਹ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਪਾਕ ਦੇ ਗਿਆਨੀ ਹਰੀ ਸਿੰਘ ਨਾਲ ਇੰਟਰਵਿਊ [ਗੁਰਮੀਤ ਸਿੰਘ ਐਡਵੋਕੇਟ ]
ਅਸੀਂ 4 ਜੂਨ, 1970 ਨੂੰ ਰਾਤ ਦੇ 12 ਵਜੇ ਬਾਦਾਮੀ ਬਾਗ਼ ਸਟੇਸ਼ਨ ਲਾਹੌਰ ‘ਤੇ ਟਰੇਨ ਰਾਹੀਂ ਪਹੁੰਚ ਗਏ। ਸਟੇਸ਼ਨ ਤੋਂ ਟਾਂਗਾ ਕੀਤਾ ਤੇ ਗੁਰਦੁਆਰਾ ਡੇਹਰਾ ਸਾਹਿਬ ਵਿਚ ਜਾ ਪੁੱਜੇ । ਸਾਨੂੰ ਕਮਰਾ ਰਹਿਣ ਲਈ ਨਾ ਮਿਲ ਸਕਿਆ, ਪਰ ਇਕ ਵਾਕਫ਼ ਨੇ ਆਪਣੇ ਕਮਰੇ ਵਿਚ ਸਾਮਾਨ ਰੱਖ ਲੈਣ ਦਿੱਤਾ । ਮੈਂ ਸਾਮਾਨ ਰੱਖ ਕੇ ਬਿਸਤਰਾ ਚੁੱਕ ਕੇ ਉਪਰ ਦੀ ਛੱਤ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਸੰਗਮਰਮਰ ਦੇ ਠੰਢੇ ਫ਼ਰਸ਼ ‘ਤੇ ਜਾ ਸੁੱਤਾ। ਸਵੇਰੇ 6 ਵਜੇ ਮੇਰੇ ਸਾਥੀਆਂ ਨੇ ਮੈਨੂੰ ਜਗਾਇਆ। ਗੁਰਦੁਆਰਾ ਸਾਹਿਬ ਵਿਚ ਪੱਕੇ ਗੁਸਲਖਾਨੇ ਤੇ ਫਲੱਸ਼ ਟੱਟੀਆਂ ਬਣੀਆਂ ਹੋਈਆਂ ਸਨ । ਮੈਂ ਛੇਤੀ ਹੀ ਤਿਆਰ ਹੋ ਗਿਆ। ਕਰੀਬਨ 7-30 ਵਜੇ ਅਖੰਡ ਪਾਠ ਰਖਿਆ ਗਿਆ ਤੇ ਸੰਗਤਾਂ ਪ੍ਰਸ਼ਾਦ ਲੈ ਕੇ ਬਾਹਰ ਆ ਗਈਆਂ। ਹਰ ਕੋਈ ਲਾਹੌਰ ਸ਼ਹਿਰ ਵੇਖਣ ਤੇ ਆਪਣੇ ਪੁਰਾਣੇ ਮੁਸਲਮਾਨ ਮਿੱਤਰਾਂ ਨੂੰ ਮਿਲਣ ਨੂੰ ਉਤਾਵਲਾ ਸੀ । ਪਰ ਪਾਕਿਸਤਾਨ ਗੌਰਮਿੰਟ ਦਾ ਹੁਕਮ ਸੀ, ਯਾਤਰੂ ਅੱਜ ਗੁਰਦੁਆਰੇ ਦੀ ਹੱਦ ਤੋਂ ਬਾਹਰ ਨਹੀਂ ਜਾ ਸਕਦੇ । ਹਰ ਇਕ ਯਾਤਰੂ ਦੇ ਚਿਹਰੇ ‘ਤੇ ਗੁੱਸਾ ਉੱਭਰ ਆਇਆ। ਮੈਂ ਸੰਗਤਾਂ ਨੂੰ ਕਿਹਾ ਕਿ, ਸਾਨੂੰ ਇਸ ਤਰ੍ਹਾਂ ਕੈਦੀਆਂ ਵਾਂਗ ਰਹਿਣ ਦੀ ਥਾਂ ਪਰੋਟੈਸਟ ਦੇ ਤੌਰ ‘ਤੇ ਵਾਪਸ ਚਲਾ ਜਾਣਾ ਚਾਹੀਦਾ ਹੈ। ਪੰਜ ਸਿੰਘ ਇਥੇ ਛੱਡ ਜਾਣੇ ਚਾਹੀਦੇ ਹਨ ਜੋ ਅਖੰਡ ਪਾਠ ਦਾ ਭੋਗ ਪਾ ਕੇ ਵਾਪਸ ਆ ਜਾਣ। ਸੰਗਤਾਂ ਮੇਰੇ ਨਾਲ ਸਹਿਮਤ ਹੋ ਗਈਆਂ ਤੇ ਉਨ੍ਹਾਂ ਨੇ ਮੈਨੂੰ ਪਰੋਟੈਸਟ ਦਾ ਮਜ਼ਮੂਨ ਲਿਖਣ ਲਈ ਕਿਹਾ। ਮੈਂ ਇਕ ਪਾਸੇ, ਵਿਹਲੀ ਥਾਂ ‘ਤੇ ਆ ਕੇ, ਬਹਿ ਗਿਆ ਤੇ ਤਿੰਨ ਚਾਰ ਸਿੰਘ ਹੋਰ ਵੀ ਮੇਰੇ ਕੋਲ ਬਹਿ ਗਏ। ਇਨ੍ਹਾਂ ਵਿਚ ਇਕ ਪਤਲਾ ਜਿਹਾ ਛੋਟੀ ਜਿਹੀ ਸਫ਼ੈਦ ਦਾੜ੍ਹੀ ਵਾਲਾ ਬਜ਼ੁਰਗ ਸਿੰਘ ਵੀ ਸੀ ਜੋ ਪਹਿਰਾਵੇ ਤੇ ਗੱਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਮਾਲੂਮ ਹੁੰਦਾ ਸੀ । ਇਹ ਸਿੰਘ ਮੈਨੂੰ ਕਹਿ ਰਿਹਾ ਸੀ, ਉਹ ਨੀਲੀ ਪਗੜੀ ਵਾਲੇ ਪਤਲੇ ਜਿਹੇ ਲੰਮੇ ਸਿੱਖ ਨੂੰ ਵੇਖ ਰਹੇ ਹੋ ? ਉਹ ਗਿਆਨੀ ਹਰੀ ਸਿੰਘ ਹੈ, ਉਹ ਪਾਕਿਸਤਾਨੀ ਸ਼ਹਿਰੀ ਹੈ, ਤੇ ਪਾਕਿਸਤਾਨ ਦਾ ਜਾਸੂਸ ਹੈ ਅਤੇ ਗੁਰਦੁਆਰੇ ਅੰਦਰ ਜੋ ਗੱਲਬਾਤ ਹੁੰਦੀ ਹੈ, ਉਸ ਦੀ ਡਾਇਰੀ ਫ਼ੌਰਨ ਭੇਜ ਦਿੰਦਾ ਹੈ। ਤੁਸੀਂ ਉਸ ਨੂੰ ਵੀ ਇਸ ਪਰੋਟੈਸਟ ਬਾਰੇ ਦੱਸ ਦਿਓ। ਉਹ ਝਟ ਪਾਕਿਸਤਾਨੀ ਅਫ਼ਸਰਾਂ ਨੂੰ ਖ਼ਬਰ ਕਰ ਦੇਵੇਗਾ, ਇਸ ਤਰ੍ਹਾਂ ਸ਼ਾਇਦ ਸਾਡਾ ਕੰਮ ਬਣ ਜਾਵੇਗਾ।
ਉਸ ਦੀ ਇਹ ਗੱਲ ਸੁਣ ਕੇ ਮੈਨੂੰ ਖ਼ਿਆਲ ਆਇਆ ਕਿ ਮੈਂ ਗਿਆਨੀ ਹਰੀ ਸਿੰਘ ਬਾਰੇ ਕੁਝ ਸਾਲ ਪਹਿਲਾਂ, ਕਿਸੇ ਉਰਦੂ ਦੇ ਅਖ਼ਬਾਰ ਵਿਚ, ਪੜ੍ਹਿਆ ਸੀ ਕਿ ਉਹ ਜਿਨਾਹ ਅਤੇ ਸਿੱਖ ਲੀਡਰਾਂ ਦਰਮਿਆਨ ਚਿੱਠੀ ਪੱਤਰ ਤੇ ਸੁਨੇਹੇ ਲੈ ਜਾਂਦਾ ਹੁੰਦਾ ਸੀ। ਮੇਰੇ ਦਿਲ ਵਿਚ ਉਸ ਨੂੰ ਮਿਲਣ ਦੀ ਖ਼ਾਹਿਸ਼ ਜਾਗੀ। ਮੈਂ ਉਸ ਮੁਲਾਜ਼ਮ ਸਿੰਘ ਨੂੰ ਕਿਹਾ ਕਿ ਜਾ ਕੇ ਹਰੀ ਸਿੰਘ ਨੂੰ ਕਹਿ ਕਿ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ । ਉਹ ਝਟ ਜਾ ਕੇ ਗਿਆਨੀ ਹਰੀ ਸਿੰਘ ਨੂੰ ਨਾਲ ਲੈ ਆਇਆ। ਮੇਰੇ ਕੋਲ ਬੈਠੇ ਸਿੰਘਾਂ ਨੇ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਬਾਹਰ ਘੁੰਮਣ ਦੀ ਇਜਾਜ਼ਤ ਲੈ ਦੇਵੇ । ਉਸ ਨੇ ਵਾਇਦਾ ਕੀਤਾ ਕਿ ਉਹ ਪੂਰੀ ਕੋਸ਼ਿਸ਼ ਕਰੇਗਾ। ਮੈਂ ਗਿਆਨੀ ਜੀ ਨੂੰ ਇਕ ਪਾਸੇ ਲੈ ਜਾ ਕੇ ਕਿਹਾ ਕਿ ਮੈਂ ਤੁਹਾਥੋਂ ਕੁਝ ਸਵਾਲ ਪੁੱਛਣੇ ਹਨ। ਉਹ ਰਜ਼ਾਮੰਦ ਹੋ ਗਏ ਪਰ ਮੈਨੂੰ ਉਨ੍ਹਾਂ ਦੇ ਚਿਹਰੇ ਤੋਂ ਕੁਝ ਝਿਜਕ ਜਿਹੀ ਦਿਸੀ। ਮੈਂ ਸਮਝ ਗਿਆ ਤੇ ਗਿਆਨੀ ਇਬਾਦੁੱਲਾ ਜੋ ਪਾਕਿਸਤਾਨੀ ਰੇਡੀਓ, ਲਾਹੌਰ, ਤੋਂ ਪੰਜਾਬੀ ਦਰਬਾਰ ਦਾ (ਫ਼ੀਚਰ) ਪੇਸ਼ ਕਰਦੇ ਹਨ ਤੇ ਜੋ ਮੇਰੇ ਸਾਹਿਤਕ ਦੋਸਤ ਹਨ, ਨੂੰ ਕਿਹਾ ਕਿ ਉਹ ਮੇਰੀ ਸਿਫ਼ਾਰਸ਼ ਗਿਆਨੀ ਹਰੀ ਸਿੰਘ ਕੋਲ ਕਰਨ। ਗਿਆਨੀ ਇਬਾਦੁੱਲਾ ਨੇ ਮੇਰੀ ਜਾਣ-ਪਛਾਣ ਗਿਆਨੀ ਹਰੀ ਸਿੰਘ ਨਾਲ ਕਰਵਾ ਕੇ ਉਨ੍ਹਾਂ ਨੂੰ ਕਿਹਾ ਕਿ ਮੇਰੇ ਸਵਾਲਾਂ ਦੇ ਜਵਾਬ ਬਿਨਾਂ ਝਿਜਕ ਦੇ ਦੇਣ । ਮੈਂ ਗਿਆਨੀ ਹਰੀ ਸਿੰਘ ਨੂੰ ਨਾਲ ਲੈ ਕੇ ਗੁਰਦੁਆਰੇ ਦੇ ਨਾਲ ਬਣੇ ਇਕ ਹਰੀ ਹਰੀ ਤੇ ਸੁੰਦਰ ਘਾਹ ਵਾਲੇ ਮੈਦਾਨ ‘ਚ ਆ ਗਿਆ, ਤੇ ਇਕ ਪਾਸੇ ਬਹਿ ਕੇ ਉਨ੍ਹਾਂ ਨਾਲ ਹੇਠ ਲਿਖੀ ਗੱਲਬਾਤ ਕੀਤੀ। ਲਾਇਸ ਸਵਾਲ – ਗਿਆਨੀ ਜੀ, ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਪਾਕਿਸਤਾਨ ਵਿਚ ਰਹਿਣ ਵਾਲੇ ਇਕੋ ਇਕ ਸਿੱਖ ਹੋ ਜਿਸ ਨੇ ਪਾਕਿਸਤਾਨੀ ਸ਼ਹਿਰੀਅਤ ਹਾਸਲ ਕੀਤੀ ਹੈ ।
ਜਵਾਬ – ਜੀ ਨਹੀਂ। ਫ਼ਰੰਟੀਅਰ ਸੂਬੇ ਵਿਚ ਕੁਝ ਹੋਰ ਵੀ ਸਿੱਖ ਘਰਾਣੇ ਰਹਿੰਦੇ ਹਨ। ਹਾਂ ਪੱਛਮੀ ਪੰਜਾਬ ਵਿਚ ਮੈਂ ਇਕੱਲਾ ਹੀ ਸਿੱਖ ਹਾਂ। ਸੋ ਸਵਾਲ – ਤੁਹਾਡਾ ਜਨਮ, ਕਦੋਂ ਤੇ ਕਿਥੇ ਹੋਇਆ ਤੇ ਤੁਹਾਡੇ ਮਾਤਾ ਪਿਤਾ ਦਾ ਕੀ ਨਾਂ ਸੀ ?
ਜਵਾਬ – ਮੇਰਾ ਜਨਮ ਸੰਨ 1908 ਵਿਚ ਕੋਟ ਬਾਬਾ ਦੀਪ ਸਿੰਘ, ਜ਼ਿਲਾ ਅੰਮ੍ਰਿਤਸਰ, ਵਿਚ ਹੋਇਆ। ਮੇਰੇ ਪਿਤਾ ਦਾ ਨਾਮ ਹਵਾਲਦਾਰ ਸੋਹਨ ਸਿੰਘ ਤੇ ਮਾਤਾ ਦਾ ਨਾਮ ਪ੍ਰੀਤਮ ਕੌਰ ਸੀ ।
ਸਵਾਲ – ਮੈਨੂੰ ਪਤਾ ਲੱਗਾ ਹੈ ਕਿ ਮਿਸਟਰ ਜਿਨਾਹ ਨਾਲ ਆਪ ਦੇ ਚੰਗੇ ਸੰਬੰਧ ਸਨ। ਆਪ ਜਿਨਾਹ ਨੂੰ ਪਹਿਲੀ ਵਾਰ ਕਿਥੇ ਤੇ ਕਦੋਂ ਮਿਲੇ ਸੀ ?
16 ਜਵਾਬ – ਮੈਂ ਜਿਨਾਹ ਸਾਹਿਬ ਨੂੰ ਪਹਿਲੀ ਵਾਰ 1946 ਵਿਚ ਔਰੰਗਜ਼ੇਬ ਰੋਡ, ਦਿੱਲੀ ਵਿਖੇ, ਜਿਥੇ ਕਿ ਉਹ ਠਹਿਰੇ ਹੋਏ ਸਨ, ਮਿਲਿਆ ਸੀ । ਮੇਰੇ ਨਾਲ ਇਕ ਹੋਰ ਸੱਜਣ, ਸ: ਹਜ਼ਾਰਾ ਸਿੰਘ ਮਜੀਠਾ, ਸਨ।
ਸਵਾਲ – ਆਪ ਉਨ੍ਹਾਂ ਨੂੰ ਕਿਸ ਹੈਸੀਅਤ ਵਿਚ ਤੇ ਕਿਸ ਕੰਮ ਲਈ ਮਿਲੇ मी ?
8 ਜਵਾਬ – ਮੈਂ ਬਾਬਾ ਜੀਵਨ ਸਿੰਘ ਮਜ਼ਹਬੀ ਦਲ ਦਾ ਪਰਧਾਨ ਸਾਂ, ਤੇ ਦਲ ਨੇ ਰੈਜ਼ੂਲੇਸ਼ਨ ਪਾਸ ਕਰਕੇ ਮੈਨੂੰ ਅਖ਼ਤਿਆਰ ਦਿੱਤਾ ਸੀ, ਕਿ ਮੈਂ ਜਿਨਾਹ ਸਾਹਿਬ ਨਾਲ ਗੱਲਬਾਤ ਕਰ ਕੇ ਕੋਸ਼ਿਸ਼ ਕਰਾਂ ਕਿ ਪੰਜਾਬ ਦਾ ਬਟਵਾਰਾ ਨਾ ਹੋਵੇ, ਅਤੇ ਸਿੱਖਾਂ ਤੇ ਮੁਸਲਮਾਨਾਂ ਦਾ ਸਮਝੌਤਾ ਹੋ ਜਾਵੇ।
8 ਸਵਾਲ – ਅਜਿਹਾ ਰੈਜ਼ੂਲੇਸ਼ਨ ਪਾਸ ਕਰਨ ਦੀ ਕੀ ਵਜ੍ਹਾ ਸੀ?
ਜਵਾਬ – ਸਾਡਾ ਖ਼ਿਆਲ ਸੀ ਕਿ ਪੰਜਾਬ ਦੇ ਬਟਵਾਰੇ ਵਿਚ ਸਿੱਖਾਂ ਦਾ ਭਾਰੀ ਨੁਕਸਾਨ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਛੱਡਣੀਆਂ ਪੈਣਗੀਆਂ ਤੇ ਉਨ੍ਹਾਂ ਦੇ ਧਾਰਮਿਕ ਅਸਥਾਨ ਵੀ ਉਨ੍ਹਾਂ ਤੋਂ ਖੁਸ ਜਾਣਗੇ। ਸਾਨੂੰ ਕਤਲੇ-ਆਮ ਦਾ ਖ਼ਤਰਾ ਮਹਿਸੂਸ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ ਸੀ ਕਿ ਜੋ ਸਿੱਖ ਮੁਸਲਮਾਨ ਔਰਤ ਨਾਲ ਹਮਬਿਸਤਰੀ ਕਰੇਗਾ, ਉਹ ਮੇਰਾ ਸਿੰਘ ਨਹੀਂ ਰਹੇਗਾ। ਪਰ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਸਨ, ਸਾਨੂੰ ਡਰ ਸੀ ਕਿ ਬਹੁਤ ਸਾਰੇ ਸਿੱਖ ਇਸ ਅਸੂਲ ਤੋਂ ਗਿਰ ਜਾਣਗੇ।
ਸਵਾਲ – ਜਿਨਾਹ ਸਾਹਿਬ ਨੇ ਇਸ ਬਾਰੇ ਆਪ ਨੂੰ ਕੀ ਜਵਾਬ ਦਿੱਤਾ ?
ਜਵਾਬ – – ਜਿਨਾਹ ਸਾਹਿਬ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਉਹ ਸਿੱਖਾਂ ਨੂੰ ਪਾਕਿਸਤਾਨ ਦੇ ਅੰਦਰ ਇਕ ਖ਼ੁਦਮੁਖ਼ਤਿਆਰ ਸਟੇਟ ਦੇਣ ਲਈ ਤਿਆਰ ਹਨ, ਜਿਥੇ ਸਿੱਖਾਂ ਨੂੰ ਪੂਰੀ ਪੂਰੀ ਆਜ਼ਾਦੀ ਹੋਵੇਗੀ।
ਸਵਾਲ – ਉਹ ਸਿੱਖ ਸਟੇਟ ਵਿਚ ਕਿਹੜੇ ਇਲਾਕੇ ਸ਼ਾਮਲ ਕੀਤੇ ਜਾਣੇ ਸਨ ?
ਜਵਾਬ – ਜਿਨਾਹ ਸਾਹਿਬ ਜਲੰਧਰ ਡਵੀਜ਼ਨ ਤੇ ਜ਼ਿਲਾ ਅੰਮ੍ਰਿਤਸਰ ਤੇ ਸਾਰੀਆਂ ਸਿੱਖ ਰਿਆਸਤਾਂ ਸ਼ਾਮਲ ਕਰਨ ਲਈ ਤਿਆਰ ਸਨ ਤੇ ਹੋਰ ਇਲਾਕਿਆਂ ਬਾਰੇ ਗੱਲਬਾਤ ਰਾਹੀਂ ਸਮਝੌਤਾ ਕਰਨ ਲਈ ਤਿਆਰ ਸਨ।
ਸਵਾਲ – ਫਿਰ ਉਸ ਗੱਲ ਦਾ ਸਿੱਟਾ ਕੀ ਨਿਕਲਿਆ ?
ਜਵਾਬ -ਜਿਨਾਹ ਸਾਹਿਬ ਨੇ ਸਾਨੂੰ ਕਿਹਾ ਕਿ ਅਸੀਂ ਮਾਸਟਰ ਤਾਰਾ ਸਿੰਘ ਜੀ ਨੂੰ ਮਨਾਈਏ ਤੇ ਜਿਨਾਹ-ਮਾਸਟਰ ਗੱਲਬਾਤ ਕਰਵਾਈਏ। ਮੈਂ ਜਿਨਾਹ ਸਾਹਿਬ ਦਾ ਸੁਨੇਹਾ ਲੈ ਕੇ ਮਾਸਟਰ ਤਾਰਾ ਸਿੰਘ ਜੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ, ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਮਿਲਿਆ। ਮੇਰੇ ਨਾਲ ਤੀਹ ਚਾਲ੍ਹੀ ਸਿੱਖ ਹੋਰ ਵੀ ਸਨ। ਮਾਸਟਰ ਜੀ ਨੇ ਜਿਨਾਹ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਉਹ ਰਾਵਲਪਿੰਡੀ ਵਿਚ ਹੋਏ ਸਿੱਖਾਂ ਦੇ ਕਤਲ ਦਾ ਬਦਲਾ ਲੈਣਗੇ।
ਸਵਾਲ – ਸਿੱਖ ਲੀਡਰਾਂ ਵਿਚੋਂ ਹੋਰ ਕੌਣ ਕੌਣ ਲੀਡਰ ਆਪ ਨਾਲ ਸਹਿਮਤ ਸਨ ?
ਜਵਾਬ – ਵੈਸੇ ਤੇ ਬਹੁਤ ਸਾਰੇ ਲੀਡਰ ਸਾਡੇ ਨਾਲ ਸਹਿਮਤ ਸਨ । ਪਰ ਉਹ ਮਾਸਟਰ ਜੀ ਦੀ ਮੁਖ਼ਾਲਫ਼ਤ ਦੇ ਕਾਰਨ ਚੁੱਪ ਸਨ। ਗਿਆਨੀ ਕਰਤਾਰ ਸਿੰਘ ਜੀ ਇਸ ਮਿਸ਼ਨ ਲਈ ਖੁੱਲ੍ਹ ਕੇ ਕੰਮ ਕਰਦੇ ਰਹੇ ਤੇ ਉਹ ਇਸ ਕੰਮ ਲਈ ਦਿੱਲੀ ਵਿਚ ਮੁਸਲਿਮ ਕਨਵੈਨਸ਼ਨ ਵਿਚ ਵੀ ਸ਼ਾਮਲ ਹੋਏ ਸੀ । ਬਾਅਦ ਵਿਚ ਉਹ ਮਾਸਟਰ ਜੀ ਦੇ ਅਸਰ ਹੇਠਾਂ ਆ ਕੇ ਪਰੇ ਹਟ ਗਏ।
ਸਵਾਲ – ਜਿਨਾਹ ਸਾਹਿਬ ਨੇ ਇਕ ਤਕਰੀਰ ਵਿਚ ਕਿਹਾ ਸੀ ਕਿ ‘ਹਮਾਰੇ ਇਰਾਦੇ ਸਿੱਖ ਦੋਸਤੋਂ ਕੇ ਮੁਤਅੱਲਕ ਖ਼ਰਾਬ ਨਹੀਂ। ਮੈਂ ਉਨ ਸੇ ਅਪੀਲ ਕਰਤਾ ਹੂੰ ਕਿ ਵੋਹ ਆਪਨੇ ਦਿਲੋਂ ਕੋ ਬੈਰੂਨੀ ਅਸਰਾਤ ਸੇ ਆਜ਼ਾਦ ਕਰ ਲੇਂ – ਵੋਹ ਹਮੇਂ ਮਿਲੇਂ – ਮਸਾਇਲ ਪਰ ਗੁਫਤਗੂ ਕਰੇਂ – ਮੁਝੇ ਪੂਰਾ ਯਕੀਨ ਹੈ ਹਮ ਐਸੇ ਤਸਫੀਆ ਪਰ ਪਹੁੰਚ ਜਾਏਂਗੇ ਜੋ ਹਮਾਰੇ ਸਿੱਖ ਦੋਸਤੋਂ ਕੇ ਲੀਏ ਕਾਬਲੇ ਇਤਮੀਨਾਨ ਹੋਗਾ। (“ਮੇਰਾ ਪਾਕਿਸਤਾਨ” ਸਫ਼ਾ, 92) ਤੁਹਾਡੀ ਇਸ ਬਾਰੇ ਕੀ ਰਾਇ ਹੈ ?
ਜਵਾਬ – ਮੇਰੀ ਰਾਇ ਵਿਚ ਜੇਕਰ ਤਾਰਾ ਸਿੰਘ ਜੀ ਇਕ ਵਾਰੀ ਭੀ ਜਿਨਾਹ ਨੂੰ ਮਿਲ ਲੈਂਦੇ ਤਾਂ ਸਮਝੌਤਾ ਹੋ ਜਾਣਾ ਲਾਜ਼ਮੀ ਸੀ। ਜਿਨਾਹ ਸਿੱਖਾਂ ਦੀ ਹਰ ਸ਼ਰਤ ਮੰਨਣ ਲਈ ਤਿਆਰ ਸੀ । ਜੇ ਅਜਿਹਾ ਹੋ ਜਾਂਦਾ ਤਾਂ ਭਾਰਤ ਦਾ ਇਤਿਹਾਸ ਤੇ ਸ਼ਕਲ ਹੀ ਬਦਲ ਜਾਂਦੀ।
[27 ਅਕਤੂਬਰ, ਸੰਨ 1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹੀਦੀ ਦੇ ਪ੍ਰਸਤਾਵ ਉਤੇ, ਸਿਰਦਾਰ ਕਪੂਰ ਸਿੰਘ, ਐਮ.ਐਲ.ਏ. (ਭੂਤਪੂਰਵ, ਐਮ.ਪੀ.) ਨੇ ਹੇਠਾਂ ਅੰਕਤ ਹੋਈ ਸਪੀਚ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਚ ਦਿੱਤੀ। ]
ਅਧਿਅਕਸ਼ ਸਾਹਿਬ, ਜਿਹੜਾ ਪ੍ਰਸਤਾਵ ਐਸ ਵੇਲੇ ਸਦਨ ਦੇ ਸਾਹਮਣੇ ਹੈ,
ਉਸ ਵਿਚ ਕਿਹਾ ਗਿਆ ਹੈ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ “ਚੰਡੀਗੜ੍ਹ ਨੂੰ ਪੰਜਾਬੀ ਸੂਬੇ ਵਿਚ ਸ਼ਾਮਲ ਕਰਵਾਉਣ ਲਈ, ਸ਼ਹਾਦਤ ਦਿੱਤੀ।”
ਸ੍ਰੀਮਾਨ ਜੀ, ਇਹ ਠੀਕ ਭੀ ਨਹੀਂ ਹੈ ਅਤੇ ਭੁਲੇਖਾ-ਪਾਊ ਭੀ ਹੈ । ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੁਕਮ ਹੈ, ਕਿ “ਮਨੁ ਸਚ ਕਸਵਟੀ ਲਾਈਐ, ਤੁਲੀਐ ਪੂਰੈ ਤੋਲਿ॥”
ਇਕ ਮਹਾਨ ਸ਼ਹਾਦਤ ਬਾਰੇ ਉਹ ਕੁਛ ਕਹਿਣਾ ਜੋ ਸੱਚ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ, ਅਯੋਗ ਹੈ।
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਜਿਹੜੀ ਅੰਤਮ ਵਸੀਅਤ ਕੀਤੀ ਹੈ, ਉਹ ਹੁਣ ਲੋਕਾਂ ਦੇ ਸਾਹਮਣੇ ਅਤੇ ਪ੍ਰੈਸ ਵਿਚ ਲਗਭਗ ਆ ਚੁੱਕੀ ਹੈ। ਇਹ ਅੰਤਮ ਵਸੀਅਤ ਸ਼ਹੀਦ ਫੇਰੂਮਾਨ ਨੇ, ਮੇਰੇ ਸਾਹਮਣੇ, 1 ਅਗਸਤ, ਸੰਨ 1969 ਨੂੰ ਤਸਦੀਕ ਕੀਤੀ ਸੀ ਅਤੇ ਇਸ ਉਤੇ ਗਵਾਹੀ ਭੀ ਪਈ ਹੋਈ ਹੈ। ਇਹ ਵਿਚਾਰ ਕੇ ਕਿ ਕੋਈ ਭੁਲੇਖਾ ਸੰਭਵ ਨ ਰਹੇ, ਸਰਦਾਰ ਦਰਸ਼ਨ ਸਿੰਘ ਨੇ ਇਹ ਵਸੀਅਤ ਟੇਪ-ਰਿਕਾਰਡ ਭੀ ਕਰਵਾ ਦਿੱਤੀ ਹੋਈ ਹੈ ਅਤੇ ਇਹ ਟੇਪ-ਰਿਕਾਰਡ, ਸਰਦਾਰ ਦਰਸ਼ਨ ਸਿੰਘ ਦੀ ਆਪਣੀ ਆਵਾਜ਼ ਵਿਚ, ਅਜੇ ਸੁਰੱਖਿਅਤ ਹੈ।
ਅਧਿਅਕਸ਼ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੀ ਇਸ ਵਸੀਅਤ ਨਾਲੋਂ ਵਧੇਰੇ ਸਹੀ ਗਵਾਹੀ, ਸ਼ਹੀਦ ਦੀ ਮਨਸ਼ਾ ਬਾਰੇ, ਹੋਰ ਕਿਹੜੀ ਹੋ ਸਕਦੀ ਹੈ ?
ਇਸ ਵਸੀਅਤ ਵਿਚ ਸ: ਦਰਸ਼ਨ ਸਿੰਘ ਫੇਰੂਮਾਨ ਨੇ, ਹੋਰ ਗੱਲਾਂ ਦੇ ਨਾਲ, ਇਉਂ ਭੀ ਕਿਹਾ ਹੈ:
“ਬੀਤੀ ਅੱਧੀ ਸਦੀ ਵਿਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ।”
“ਹੁਣ ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਭੀ ਪਰਾਧੀਨ ਹੈ। ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉਤੇ ਦੰਭੀ ਸੰਤ ਮਹੰਤ ਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖ਼ਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਲਿਤਾੜ ਦਿੱਤਾ ਗਿਆ ਹੈ।” কোচার
“ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਮਰਨ ਬਰਤ ਅਤੇ ਜਿਊਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਕਾਇਰਤਾ ਦਾ ਰਾਹ ਫੜ ਕੇ, ਪੰਥ ਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੂਰਨ ਅਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਸ਼ ਵਿਚ ਕਾਮਯਾਬ ਹੋ ਰਹੇ ਹਨ ?”
“ਇਸ ਦੰਭ ਅਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ, ਖੜੇ ਕਰ ਦਿੱਤੇ ਹਨ, ਜਿਨ੍ਹਾਂ ਨੂੰ ਧੱਕੇ ਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ ਹੈ।”
“ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ ਅੱਗੇ ਕਦੇ ਨਹੀਂ ਹੋਇਆ।”
“ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ ਪਹਿਲਾਂ ਕਦੇ ਨਹੀਂ ਹੋਈ।”
“ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗ਼ਦਾਰਾਂ ਨੇ ਸਿੱਖੀ ਨੂੰ ਖ਼ਾਰਜ ਕਰਨ ਅਤੇ ਸਿੱਖਾਂ ਨੂੰ ਗ਼ੈਰਾਂ ਦੇ ਗੁਲਾਮ ਬਣਾਉਣ ਦੀ ਸਾਜ਼ਸ਼ ਪੱਕੇ ਤੌਰ ‘ਤੇ ਰਚ ਲਈ ਹੈ।”
“ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ, ਪੰਥ ਦੇ ਮੁੜ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ।”
“ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, (ਸੰਤ) ਫ਼ਤਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ-ਕੁੰਡ, ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ।” “ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ, ਆਪਣਾ ਸੀਸ
“ਗੁਰੂ ਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ।”
ਦੇ ਕੇ, ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗ਼ਦਾਰਾਂ ਦੇ ਕੀਤੇ ਹੋਏ ਪਾਪਾਂ ਦਾ
ਪਰਾਇਸ਼ਚਿਤ ਕਰੇ, ਤਾਂ ਜੁ ਪੰਥ, ਆਜ਼ਾਦ ਹਿੰਦੁਸਤਾਨ ਵਿਚ ਆਜ਼ਾਦ ਪੰਥ, ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।”ਜ ਨਾਮਕ “ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ।”
“ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫ਼ਰਜ਼ ਪਛਾਨਣ। ਮੇਰੇ ਮਰਨ ਤੋਂ ਪਿੱਛੋਂ, ਮੇਰੇ ਸਰੀਰ ਨੂੰ (ਸੰਤ) ਫ਼ਤਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀਕੁੰਡ ਵਿਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ।” “ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਯਥਾਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉਤੇ ਬਣੇ ਹੋਏ, ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ, ਅਗਨੀ-ਕੁੰਡ, ਢਾਹ ਦਿੱਤੇ ਜਾਣ।”
“ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ।”
“ਸੰਪੂਰਣ ਪੰਜਾਬ ਜ਼ਿੰਦਾਬਾਦ।”
“ਸਿੱਖ ਹੋਮਲੈਂਡ ਅਮਰ ਰਹੇ ।”
“ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹ।”
ਅਧਿਅਕਸ਼ ਜੀਓ, ਇਹ ਨਿਸ਼ਾਨੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦਿੱਤੀ।
1. ਫੇਰੂਮਾਨ ਜੀ ਨੇ ਇਸ ਲਈ ਸ਼ਹਾਦਤ ਦਿਤੀ ਕਿ ਉਹ ਕਾਲਖ਼ ਜਿਹੜੀ ਅਕਾਲ ਤਖ਼ਤ ਦੇ ਹਜ਼ੂਰ, ਜਿਊਂਦੇ ਸੜ ਮਰਨ ਦੇ ਅਰਦਾਸੇ ਭੰਗ ਕਰ ਕੇ, ਕਾਇਰ, ਦੰਭੀ, ਗੁਰੂ ਤੋਂ ਬੇਮੁਖ ਤੇ ਪੰਥ ਦੇ ਭਗੌੜੇ ਅਖੌਤੀ ਲੀਡਰਾਂ ਨੇ, ਪੰਥ ਦੇ ਉੱਜਲ ਮੁੱਖ ਉਤੇ ਮਲੀ ਹੈ, ਉਹ ਧੋਤੀ ਜਾਏ।
2. ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣਾ ਸੀਸ ਬਲੀਦਾਨ ਕੀਤਾ ਤਾਂ ਜੁ ਜਿਹੜੇ ਝੂਠੇ ਦਾਅਵੇ, ਅਖੌਤੀ ਸਿੱਖ ਲੀਡਰਾਂ ਨੇ, ਚੰਡੀਗੜ੍ਹ, ਭਾਖੜਾ ਆਦਿ ਪੰਜਾਬੀ ਸੂਬੇ ਵਿਚ ਸ਼ਾਮਲ ਕਰਵਾਉਣ ਲਈ ਕੀਤੇ ਸੀ, ਉਨ੍ਹਾਂ ਬਚਨਾਂ ਉਤੇ ਮੁੜ ਪਹਿਰਾ ਦੇ ਕੇ ਉਹ ਕਾਇਮ ਕੀਤੇ ਜਾਣ।
3. ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮਹਾਨ ਕੁਰਬਾਨੀ ਇਸ ਲਈ ਕੀਤੀ ਤਾਂ ਜੁ ਉਨ੍ਹਾਂ ਕਾਇਰ, ਦੰਭੀ ਅਤੇ ਪੰਥ ਦੇ ਗ਼ਦਾਰ, ਜਿਨ੍ਹਾਂ ਨੇ ਜਿਊਂਦੇ ਸੜ ਮਰਨ ਦਾ ਅਰਦਾਸਾ ਕਰ ਕੇ, ਸ੍ਰੀ ਅਕਾਲ ਤਖ਼ਤ ਦੀ ਧੁਰ ਛੱਤ ਉਤੇ “ਅਗਨੀ-ਕੁੰਡ ਬਣਾਏ ਹਨ ਅਤੇ ਜੋ ਮੌਤ ਤੋਂ ਡਰਦੇ, ਗੀਦੀਆਂ ਵਾਂਗਰ ਭੱਜ ਗਏ ਹਨ ਅਤੇ ਇਉਂ, ਪੰਥ ਦੇ, ਅਦ੍ਰਿਸ਼ਟ, ਦਿੱਬ, ਗੁਰੂ ਨਾਲ ਪੀਡੇ ਰਿਸ਼ਤੇ ਨੂੰ ਕਮਜ਼ੋਰ ਕੀਤਾ ਹੈ। ਉਹ ਰਿਸ਼ਤਾ ਮੁੜ ਸੁਰਜੀਤ ਕੀਤਾ ਜਾਵੇ । (ਰੌਲਾ ਤੇ ਵਿਘਨ)
4. ਇਹ ਸ਼ਹਾਦਤ ਸਿੱਖ ਹੋਮਲੈਂਡ ਦੀ ਸਥਾਪਤੀ ਅਤੇ ਆਜ਼ਾਦ ਪੰਥ, ਆਜ਼ਾਦ ਹਿੰਦੁਸਤਾਨ ਵਿਚ, ਪ੍ਰਾਪਤ ਕਰਨ ਹਿਤ, ਕੀਤੀ ਗਈ ਹੈ।
ਮੈਂ ਇਸ ਸ਼ਹੀਦ ਮਰਦ, ਇਸ ਸਿੰਘਊ ਜਜ਼ਬੇ ਨਾਲ ਭਰਪੂਰ ਸਿੱਖ ਨੂੰ, ਇਥੇ ਅੱਜ ਨਮਸਕਾਰ ਕਰਦਾ ਹਾਂ, ਕਿਉਂਜੁ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ।
ਸ੍ਰੀਮਾਨ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ, ਜੁਲਾਈ 1969 ਵਿਚ ਹੀ, ਖੁਲ੍ਹਮ-ਖੁੱਲ੍ਹਾ, ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਸ ਨੇ ਧਰਮ ਹੇਤ ਸੀਸ ਦੇਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ ਹੈ। ਸਰਦਾਰ ਦਰਸ਼ਨ ਸਿੰਘ ਨੇ, ਅਖੌਤੀ ਸੰਤ, ਫ਼ਤਹ ਸਿੰਘ ਨੂੰ, ਦੋ ਚਿੱਠੀਆਂ ਲਿਖੀਆਂ, ਪਬਲਿਕ ਤੌਰ ‘ਤੇ ਕਿ ਉਹ ਦੰਭ ਤੇ ਪਖੰਡ ਦੇ ‘ਅਗਨੀ-ਕੁੰਡਾਂ’ ਨੂੰ ਢਾਹ ਦੇਵੇ, ਕਿਉਂਜੁ ਇਹ “ਤੰਦੂਰ” ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੌਰਵ ਤੇ ਸਨਮਾਨ ਨੂੰ ਭੰਗ ਕਰਦੇ ਹਨ ਅਤੇ ਪੰਥ ਦੀ ਉੱਜਲ ਕੀਰਤੀ ਉਤੇ ਧੱਬਾ ਹਨ। ਦਰਸ਼ਨ ਸਿੰਘ ਜੀ ਨੇ ਫ਼ਤਹ ਸਿੰਘ ਨੂੰ ਵੰਗਾਰਿਆ ਕਿ ਉਹ ਅਗੇ ਆਵੇ, ਤਾਂ ਜੁ ਦਰਸ਼ਨ ਸਿੰਘ ਤੇ ਉਹ ਰਲ ਕੇ, ਪੰਥ ਦਾ ਵਕਾਰ ਮੁੜ ਬਹਾਲ ਕਰਨ ਲਈ, ਸੀਸ ਦੇਣ। ਇਸ ‘ਸੰਤ’ ਕਹਾਉਣ ਵਾਲੇ ਫ਼ਤਹ ਸਿੰਘ ਨੇ ਉੱਤਰ ਵਿਚ ਕਿਹਾ ਕਿ ‘ਦਰਸ਼ਨ ਸਿੰਘ ਪਾਖੰਡੀ ਹੈ ਅਤੇ ਦਿੱਲੀ ਦੀ ਕਾਂਗਰਸ ਸਰਕਾਰ ਦਾ ਹੱਥ ਠੋਕਾ ਹੈ।’
ਪਹਿਲੀ ਅਗਸਤ, ਸੰਨ 1969 ਨੂੰ, ਰਈਆ ਮੰਡੀ ਵਿਚ ਇਕ ਕਾਨਫ਼ਰੰਸ ਰੱਖੀ ਗਈ, ਜਿਸ ਵਿਚ ਸਰਦਾਰ ਦਰਸ਼ਨ ਸਿੰਘ ਨੇ ਐਲਾਨ ਕੀਤਾ ਕਿ ਉਹ 15 ਅਗਸਤ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਉਹੋ ਅਰਦਾਸਾ ਕਰੇਗਾ, ਜਿਹੜਾ ਕਿ ਫ਼ਤਹ ਸਿੰਘ ਅਤੇ ਉਸ ਦੇ ਸਾਥੀ ਕਈ ਵਾਰ ਕਰ ਕੇ, ਕਾਇਰਾਂ ਵਾਂਗਰ ਤੋੜ ਚੁੱਕੇ ਹਨ। ਇਸ ਤੋਂ ਉਪਰਾਂਤ, ਫੇਰੂਮਾਨ ਜੀ ਨੇ ਕਿਹਾ, ਕਿ ਉਹ ਅਖੰਡ ਮਰਨ ਬਰਤ ਧਾਰਨ ਕਰ ਲੈਣਗੇ ਅਤੇ ਯਾ ਅਰਦਾਸਾ ਪੂਰਾ ਹੋਵੇਗਾ ਤੇ ਯਾ ਉਹ ਆਪਣੀ ਜਾਨ ਉਤੇ ਖੇਡ ਜਾਣਗੇ। ਮੈਂ ਉਸ ਕਾਨਫ਼ਰੰਸ ਵਿਚ ਮੌਜੂਦ ਸੀ ਅਤੇ ਮੇਰੇ ਸਾਹਮਣੇ ਉਨ੍ਹਾਂ ਨੇ ਬਾਰ ਬਾਰ ਕਿਹਾ ਕਿ ਜਦ ਉਹ ਆਪਣਾ ਅਖੰਡ ਮਰਨ ਬਰਤ ਸ਼ੁਰੂ ਕਰਨ ਦੇਣ ਤਦ ਕੋਈ ਮਾਈ ਭਾਈ ਨਾ ਤਾਂ ਅਮਨ ਭੰਗ ਕਰੇ ਅਤੇ ਨਾ ਹੀ ਕਿਸੇ ਸਰਕਾਰੀ ਚੀਜ਼ ਨੂੰ ਹਾਨੀ ਪਹੁੰਚਾਵੇ।
9 ਅਗਸਤ ਨੂੰ, ਕਿਸੇ ਮਾਮੂਲੀ ਆਦਮੀ, ਜਿਸ ਦਾ ਨਾਮ ਕਿ ਗੁਰਦਿਤ ਸਿੰਘ ਦੱਸਿਆ ਜਾਂਦਾ ਹੈ, ਨੇ ਬਿਆਸ ਦੇ ਥਾਣੇ ਵਿਚ ਇਕ ਰਪਟ ਦਰਜ ਕਰਵਾਈ, ਯਾ ਉਸ ਤੋਂ ਦਰਜ ਕਰਵਾਈ ਗਈ। ਇਸ ਰਪਟ ਵਿਚ, ਗੁਰਦਿਤ ਸਿੰਘ ਦੇ ਮੂੰਹ ਵਿਚ ਇਹ ਸ਼ਬਦ ਪਾਏ ਗਏ ਹਨ, ਕਿ ‘ਦਰਸ਼ਨ ਸਿੰਘ ਫੇਰੂਮਾਨ, ਖੁਲ੍ਹਮ-ਖੁੱਲ੍ਹਾ ਫ਼ਤਹ ਸਿੰਘ ਨੂੰ, ਪਖੰਡੀ ਤੇ ਧੋਖੇਬਾਜ ਸਾਧ ਕਹਿ ਰਿਹਾ ਹੈ।’ ਹੋਰ, ‘ਦਰਸ਼ਨ ਸਿੰਘ ਫੇਰੂਮਾਨ ‘ਮੌਜੂਦਾ’, ਅਕਾਲੀ-ਜਨਸੰਘ ਦੇ ਗਠਜੋੜ ਰਾਹੀਂ ਬਣਾਈ ਹੋਈ ਪੰਜਾਬ ਦੀ ਵਜ਼ਾਰਤ ਨੂੰ ਪੰਥ ਦੀ ਸਰਕਾਰ ਯਾ ਪੰਥ ਦਾ ਭਲਾ ਚਾਹੁਣ ਵਾਲੀ ਸਰਕਾਰ ਨਹੀਂ ਮੰਨਦਾ।’ ਰਪਟ ਵਿਚ ਇਹ ਵੀ ਲਿਖਿਆ ਲਿਖਵਾਇਆ ਗਿਆ ਕਿ ਦਰਸ਼ਨ ਸਿੰਘ ਫੇਰੂਮਾਨ ‘ਖੰਡਾ ਖੜਕਾਉਣ ਦੀਆਂ ਗੱਲਾਂ ਕਰਦਾ ਹੈ।’ ਜਿਸ ਪੰਜਾਬੀ ਸੂਬੇ ਦਾ ਚੀਫ਼ ਮਨਿਸਟਰ (ਸ: ਗੁਰਨਾਮ ਸਿੰਘ) ਇਹ ਝੂਠ, ਖੁਲ੍ਹਮ-ਖੁੱਲ੍ਹਾ, ਬੋਲ ਸਕਦਾ ਹੈ ਕਿ 29 ਅਗਸਤ ਨੂੰ ਮੈਂ (ਸਰਦਾਰ ਕਪੂਰ ਸਿੰਘ) ਨੇ, ਫੇਰੂਮਾਨ ਪਿੰਡ ਵਿਚ, ਭੜਕਾਊ ਤਕਰੀਰਾਂ ਕੀਤੀਆਂ (ਜਦੋਂ ਕਿ ਮੈਂ ਸਾਰਾ ਸਮਾਂ, ਸ਼ਹੀਦ ਦਰਸ਼ਨ ਸਿੰਘ ਦੇ ਮ੍ਰਿਤਕ ਸਰੀਰ ਕੋਲ, ਹਜ਼ਾਰਾਂ ਆਦਮੀਆਂ ਦੇ ਸਾਹਮਣੇ, ਚੁੱਪ-ਚਾਪ, ਸਤਿਕਾਰ ਵਿਚ ਖੜਾ ਰਿਹਾ ਸੀ), ਉਸ ਸੂਬੇ ਵਿਚ, ਕੋਈ ਗੁਰਦਿਤ ਸਿੰਘ ਯਾ ਗੰਗਾ ਰਾਮ ਲੱਭਣਾ ਕੀ ਔਖਾ ਹੈ, ਜੋ ਦਰਸ਼ਨ ਸਿੰਘ ਫੇਰੂਮਾਨ ਉਤੇ ਝੂਠੀਆਂ ਊਜਾਂ ਲਾ ਸਕੇ।
ਅਧਿਅਕਸ਼ ਸਾਹਿਬ, 10 ਅਗਸਤ ਨੂੰ ਭਾਈ ਚੰਨਣ ਸਿੰਘ, ਜੋ ਕਿ ਆਪਣੇ ਆਪ ਨੂੰ ‘ਛੋਟਾ ਸੰਤ’ ਅਖਵਾਉਂਦਾ ਹੈ ਅਤੇ ‘ਵੱਡੇ ਸੰਤ’, ਸਾਧ ਫ਼ਤਹ ਸਿੰਘ ਨੇ, ਸ: ਗਿਆਨ ਸਿੰਘ ਰਾੜੇਵਾਲਾ ਨੂੰ, ਗੰਗਾਨਗਰ ਵਿਚ ਦੱਸਿਆ ਕਿ ਦਰਸ਼ਨ ਸਿੰਘ ਫੇਰੂਮਾਨ ਨੂੰ ਸਿੱਧਾ ਕਰਨ ਲਈ, ਹੁਣ ਉਨ੍ਹਾਂ ਨੇ ਪੱਕਾ ਪ੍ਰਬੰਧ ਕਰ ਲਿਆ ਹੈ। ਇਸ਼ਾਰਾ, ਸਪੱਸ਼ਟ, ਬਿਆਸ ਥਾਣੇ ਵਿਚ, ਗੁਰਦਿਤ ਸਿੰਘ ਦੇ ਨਾਮ ਹੇਠਾਂ ਦਰਜ ਹੋਈ ਰਪਟ ਵੱਲ ਹੈ।
ਸ: ਗਿਆਨ ਸਿੰਘ ਰਾੜੇਵਾਲਾ ਨੇ, ਇਹ ‘ਭੇਤ’ ਇਕ ‘ਖੁੱਲ੍ਹੀ ਚਿੱਠੀ ਬਨਾਮ ਫ਼ਤਹ ਸਿੰਘ’ (ਸੰਤ) ਵਿਚ ਖੋਹਲ ਦਿੱਤਾ ਹੈ ਅਤੇ ਇਹ ਚਿੱਠੀ ਅਖ਼ਬਾਰਾਂ ਵਿਚ ਛਪ ਚੁੱਕੀ ਹੈ।
12 ਅਗਸਤ ਨੂੰ, ਜਿਹਾ ਕਿ ਪੁਲਿਸ ਦੀਆਂ ਜ਼ਿਮਨੀਆਂ ਤੋਂ ਪ੍ਰਗਟ ਹੈ, ਪੁਲਿਸ ਨੇ ਇਸ ਰਪਟ ਬਾਬਤ ਕਾਰਵਾਈ ਅਰੰਭ ਕੀਤੀ । ਪਰ, ਜਿਵੇਂ ਕਿ ਕਾਨੂੰਨ ਅਨੁਸਾਰ ਜ਼ਰੂਰੀ ਸੀ, ਪੁਲਿਸ ਨੇ, ਸ: ਦਰਸ਼ਨ ਸਿੰਘ ਫੇਰੂਮਾਨ ਦਾ ਬਿਆਨ, ਉੱਕਾ ਕਲਮਬੰਦ ਨਾ ਕੀਤਾ ਤਾਂ ਜੁ ਗੱਲ ਬਾਹਰ ਨਾ ਨਿਕਲ ਜਾਵੇ ਕਿ, ਮੇਰੇ ਮਿੱਤਰ, ਸ: ਗੁਰਨਾਮ ਸਿੰਘ ਦੀ ਸਰਕਾਰ ਕੀ ਮਤਾ ਪਕਾ ਰਹੀ ਹੈ।
12 ਅਤੇ 13 ਅਗਸਤ ਦੀ ਰਾਤ ਨੂੰ, ਐਨ ਅੱਧੀ ਰਾਤ ਦੇ ਸਮੇਂ, ਪੰਜਾਬ ਪੁਲਿਸ ਦੀ ਇਕ ਧਾੜ ਨੇ, ਸਰਦਾਰ ਦਰਸ਼ਨ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ, ਜਿਹੜਾ ਘਰ ਕਿ ਪਿੰਡ ਤੋਂ ਬਾਹਰਵਾਰ ਬਣਿਆ ਹੋਇਆ ਹੈ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ‘ਪੰਜਾਬ ਸਿਕਿਉਰਿਟੀ ਐਕਟ’, ਦਫ਼ਾ 9, ਹੇਠਾਂ ਗ੍ਰਿਫ਼ਤਾਰ ਕਰਕੇ, ਉਨ੍ਹਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿਚ ਸੁੱਟ ਦਿੱਤਾ ਗਿਆ।
15 ਅਗਸਤ, ਸੰਨ 1969 ਨੂੰ, ਪੂਰੇ ਚਾਰ ਵਜੇ ਸ਼ਾਮ, ਜਿਵੇਂ ਕਿ ਫੇਰੂਮਾਨ ਜੀ ਨੇ ਪਹਿਲਾਂ ਹੀ ਨਿਸ਼ਚਾ ਕੀਤਾ ਹੋਇਆ ਸੀ, ਉਨ੍ਹਾਂ ਨੇ ਉਹੋ ਅਰਦਾਸਾ ਕਰਕੇ, ਜਿਹੜਾ ਕਿ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਕਰਨਾ ਸੀ, ਆਪਣਾ ਅਖੰਡ ਮਰਨ ਬਰਤ ਆਰੰਭ ਦਿੱਤਾ।
16 ਅਗਸਤ ਨੂੰ, ਅਤੇ ਆਉਣ ਵਾਲੇ ਦਿਨਾਂ ਵਿਚ, ਲਗਾਤਾਰ ਤੇ ਨਿਰੰਤਰ, ਭੰਡੀ ਪ੍ਰਚਾਰ, ਇਸ ਮਹਾਨ ਸ਼ਹੀਦ ਦੇ ਵਿਰੁੱਧ, ਸਾਧ ਫ਼ਤਹ ਸਿੰਘ ਨੇ ਸ਼ੁਰੂ ਕਰਵਾ ਦਿੱਤਾ ਅਤੇ ਮੁੜ ਮੁੜ, ਇਹ ਸਾਧ ਅਤੇ ਇਸ ਦੇ ਜੁੰਡੀਦਾਰ, ਇਹੋ ਕਹੀ ਜਾਣ ਕਿ ਦਰਸ਼ਨ ਸਿੰਘ ਫੇਰੂਮਾਨ, ਫ਼ਤਹ ਸਿੰਘ ਦੀ ਲੀਡਰੀ ਤੋੜਨਾ ਚਾਹੁੰਦਾ ਹੈ, ਜਿਵੇਂ ਕਿ ਇਸ ਲੀਡਰੀ ਉਤੇ ਇਸ ਫ਼ਤਹ ਸਿੰਘ ਦਾ ਜੱਦੀ, ਜਮਾਂਦਰੂ ਤੇ ਨਿਹਚਲ ਹੱਕ ਬਣਦਾ ਹੈ।
ਇਸ ਪ੍ਰਕਾਰ, ਫ਼ਤਹ ਸਿੰਘ ਨੇ ਕੋਈ ਭਰਮ ਭੁਲੇਖਾ ਨਾ ਰਹਿਣ ਦਿੱਤਾ ਕਿ ਜਨਸੰਘ-ਅਕਾਲੀ ਸਰਕਾਰ, ‘ਪੰਜਾਬ ਸਕਿਉਰਿਟੀ ਐਕਟ’ ਦੀ ਦਫ਼ਾ 9, ਦਾ ਭਾਵ ਇਹ ਲੈਂਦੀ ਹੈ, ਕਿ ਪੰਜਾਬ ਉਤੇ ਸਾਧ ਫ਼ਤਹ ਸਿੰਘ ਦਾ ਜੱਫਾ ਤੇ ਅਜਾਰਾਦਾਰੀ ਸਥਿਰ ਤੇ ਬਰਕਰਾਰ ਰਹੇ।
ਸਤੰਬਰ ਦੇ ਤੀਜੇ ਹਫ਼ਤੇ, ਸ: ਗੁਰਨਾਮ ਸਿੰਘ, ਚੀਫ਼ ਮਨਿਸਟਰ ਨੇ, ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਜੇਲ੍ਹ ਵਿਚ ਕਿਹਾ ਕਿ ਜੇ ਦਰਸ਼ਨ ਸਿੰਘ ਦੇ ਮ੍ਰਿਤਕ ਸਰੀਰ ਨੂੰ, ਸ੍ਰੀ ਅਕਾਲ ਤਖ਼ਤ ਉਪਰ ਬਣਾਏ ਹੋਏ, ਅਗਨੀ ਕੁੰਡਾਂ ਵਿਚ ਸਾੜਨ ਦਾ ਯਤਨ ਕਿਸੇ ਨੇ ਕੀਤਾ, ਤਦ ਦੋਵੇਂ ਸਾਧ, ਛੋਟਾ ਤੇ ਵੱਡਾ ਸੰਤ, ਭਾਰੀ ਖੂਨ ਖ਼ਰਾਬਾ ਕਰਵਾਉਣਗੇ ਜਿਸ ਦਾ ਕਿ ਪ੍ਰਬੰਧ ਉਨ੍ਹਾਂ ਨੇ ਕਰ ਰੱਖਿਆ ਹੋਇਆ ਹੈ । ਸ: ਗੁਰਨਾਮ ਸਿੰਘ ਜੀ ਦਾ ਕਹਿਣਾ ਹੈ ਕਿ ਇਹ ਸੁਣ ਕੇ ਸ. ਦਰਸ਼ਨ ਸਿੰਘ ਫੇਰੂਮਾਨ ਇਹ ਮੰਨ ਗਏ ਕਿ ਉਨ੍ਹਾਂ ਦਾ ਸਰੀਰ, ਉਨ੍ਹਾਂ ਦੇ ਪਿੰਡ, ਫੇਰੂਮਾਨ ਲੈ ਜਾ ਕੇ, ਅਗਨੀ ਭੇਟ ਕਰ ਦਿੱਤਾ ਜਾਵੇ ।
ਇਨ੍ਹਾਂ ਦਿਨਾਂ ਵਿਚ ਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ, ਅੰਮ੍ਰਿਤਸਰ ਜੇਲ੍ਹ ਵਿਚੋਂ ਕੱਢ ਕੇ, ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਲੈ ਆਂਦਾ ਗਿਆ । ਪਰ ਹਸਪਤਾਲ ਵਿਚ ਭੀ ਉਹ ਪੁਲਿਸ ਦੀ ਕੜੀ ਨਿਗਰਾਨੀ ਵਿਚ ਰੱਖੇ ਗਏ ਅਤੇ ਕਿਸੇ ਨੂੰ ਮਿਲਣ ਗਿਲਣ ਦੀ ਆਗਿਆ ਘੱਟ ਹੀ ਦਿੱਤੀ ਜਾਂਦੀ ਰਹੀ।
ਅਕਤੂਬਰ ਮਹੀਨੇ ਦੇ ਅਰੰਭ ਵਿਚ, ਫੇਰੂਮਾਨ ਜੀ ਦੀ ਰਿਹਾਈ ਦਾ ਹੁਕਮ, ਐਵੇਂ ਕਾਗ਼ਜ਼ੀ ਰੂਪ ਵਿਚ ਹੀ, ਦੇ ਦਿੱਤਾ ਗਿਆ, ਪਰ ਰੱਖਿਆ ਉਨ੍ਹਾਂ ਨੂੰ ਕੈਦ ਵਿਚ ਹੀ ਗਿਆ, ਹਸਪਤਾਲ ਦੇ ਅੰਦਰ।
25 ਅਕਤੂਬਰ ਨੂੰ ਉਹ ਇਤਨੇ ਕਮਜ਼ੋਰ ਹੋ ਗਏ ਕਿ ਉਨ੍ਹਾਂ ਉਤੇ ਗ਼ਸ਼ੀ ਦੇ ਦੌਰੇ ਮੁਤਵਾਤਰ ਪੈਣ ਲੱਗ ਪਏ । ਇਸ ਸਮੇਂ ਫੇਰੂਮਾਨ ਜੀ ਨੇ ਆਪਣੇ ਉਨ੍ਹਾਂ ਸੰਬੰਧੀਆਂ ਨੂੰ, ਜੋ ਕਿ ਮੌਜੂਦ ਸਨ, ਕਿਹਾ ਕਿ ‘ਮੇਰੇ ਜਿਊਂਦੇ ਜੀ ਅਤੇ ਮੇਰੇ ਮਰਨ ਪਿੱਛੋਂ, ਕਿਸੇ ਹਾਲਤ ਵਿਚ ਭੀ, ਫ਼ਤਹ ਸਿੰਘ ਸਾਧ ਦਾ ਭ੍ਰਿਸ਼ਟ ਪਰਛਾਵਾਂ ਮੇਰੇ (ਦਰਸ਼ਨ ਸਿੰਘ ਜੀ ਦੇ) ਸਰੀਰ ਉਤੇ ਨਾ ਪੈਣ ਦਿੱਤਾ ਜਾਵੇ ।’
ਇਹ ਗੱਲ ਦਰੇਸ਼ਨ ਸਿੰਘ ਫੇਰੂਮਾਨ ਦੇ ਸੰਬੰਧੀਆਂ ਨੇ, ਆਪ ਅਖ਼ਬਾਰਾਂ ਰਾਹੀਂ ਪ੍ਰਗਟ ਕੀਤੀ ਹੈ।
27 ਅਕਤੂਬਰ ਨੂੰ ਸ੍ਰੀ ਫ਼ਤਹ ਸਿੰਘ, ਆਪਣੀ ਜੁੰਡਲੀ ਸਮੇਤ, ਫੁੱਲਾਂ ਦੀ ਟੋਕਰੀ
ਨਾਲ ਲੈ ਕੇ, ਹਸਪਤਾਲ ਵਿਚ ਮਰ ਰਹੇ, ਦਰਸ਼ਨ ਸਿੰਘ ਫੇਰੂਮਾਨ ਨੂੰ ਝੂਠੀ ਸ਼ਰਧਾਂਜਲੀ
ਭੇਟ ਕਰਨ ਹਿਤ, ਹਾਜ਼ਰ ਹੋਇਆ, ਪਰ ਕਲਾ ਗੁਰੂ ਦੀ ਐਸੀ ਵਰਤੀ ਕਿ ਜਿਸ ਵੇਲੇ
ਫ਼ਤਹ ਸਿੰਘ ਨੇ, ਫੇਰੂਮਾਨ ਜੀ ਦੇ ਕਮਰੇ ਵਿਚ ਪੈਰ ਰੱਖਿਆ, ਉਸ ਸਮੇਂ, ਝਟਪਟ,
ਸਾਰੇ ਅੰਮ੍ਰਿਤਸਰ ਸ਼ਹਿਰ ਦੀ ਬਿਜਲੀ ਫੇਹਲ ਹੋ ਗਈ ਅਤੇ ਪੂਰੇ 48 ਘੰਟੇ, ਦੋ ਦਿਨ
ਅੰਮ੍ਰਿਤਸਰ ਦੇ ਪਾਵਰ ਹਾਊਸ ਨੂੰ ਠੀਕ ਕਰਨ ਵਿਚ ਲੱਗੇ ਤਾਂ ਕਿਤੇ ਜਾ ਕੇ, ਸ਼ਹਿਰ ਵਿਚ ਮੁੜ ਬਿਜਲੀ ਦੀ ਰੌਸ਼ਨੀ ਬਹਾਲ ਹੋਈ। ਇਉਂ ਸ਼ਹੀਦ ਦੀ ਇਹ ਅੰਤਮ-ਇੱਛਾ, ਕਿ ਉਸ ਦੇ ਸਰੀਰ ਉਤੇ ਫ਼ਤਹ ਸਿੰਘ ਅਤੇ ਉਸ ਦੇ ਸਾਥੀਆਂ ਦਾ ਨਾਪਾਕ ਪਰਛਾਵਾਂ ਨ ਪਵੇ, ਪੂਰੀ ਹੋਈ। “ਰਖ ਲੀ ਮਿਰੇ ਖ਼ੁਦਾ ਨੇ ਮੇਰੀ ਬੇਕਸੀ ਕੀ ਸ਼ਰਮ।”
27 ਅਕਤੂਬਰ, ਸੰਨ 1969 ਨੂੰ, ਸਾਢੇ ਤਿੰਨ ਵਜੇ ਸ਼ਾਮ, 74 ਦਿਨ ਅਖੰਡ ਮਰਨ ਬਰਤ ਪੂਰਾ ਕਰਨ ਉਪਰਾਂਤ, ਸ਼ਹੀਦ ਦੀ ਆਤਮਾ ਗੁਰੂ ਚਰਨਾਂ ਵਿਚ ਜਾ ਬਿਰਾਜੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਅੰਤ ਸਮੇਂ ਤਕ, ਆਪਣੀ ਅਰਦਾਸ ਉਤੇ ਦ੍ਰਿੜ੍ਹ ਰਿਹਾ ਅਤੇ ਇਉਂ ਉਸ ਨੇ ਸਿੱਖਾਂ ਵਾਲੀ ਸ਼ਹੀਦੀ ਦੀ ਮਹਾਨ ਪਦਵੀ ਪ੍ਰਾਪਤ ਕੀਤੀ। “ਸੇਵਕ ਕੀ ਓੜਕਿ ਨਿਬਹੀ ਪ੍ਰੀਤਿ।”
ਉਸ ਵੇਲੇ, ਪੰਜਾਬ ਵਿਧਾਨ ਸਭਾ ਦੀ ਬੈਠਕ ਹੋ ਰਹੀ ਸੀ, ਪਰ ਚੀਫ਼ ਮਨਿਸਟਰ ਨੇ ਸਾਢੇ ਚਾਰ ਵਜੇ ਤਕ, ਸਦਨ ਨੂੰ ਇਸ ਸ਼ਹੀਦੀ ਬਾਰੇ ਸੂਚਿਤ ਨਾ ਕੀਤਾ, ਜਿਤਨਾ ਚਿਰ ਕਿ ਸ: ਗੁਰਨਾਮ ਸਿੰਘ ਨੂੰ, ਵਿਰੋਧੀ ਦਲਾਂ ਦੇ ਕੁਝ ਮੈਂਬਰਾਂ ਨੇ, ਇਸ ਬਾਰੇ, ਵਾਕਫ਼ੀ ਦੇਣ ਲਈ ਮਜਬੂਰ ਨਾ ਕਰ ਦਿੱਤਾ।
ਸ੍ਰੀ ਅੰਮ੍ਰਿਤਸਰ ਵਿਚ, ਪੁਲਿਸ ਨੇ ਧੱਕਮ ਧੱਕੀ, ਸ਼ਹੀਦ ਦੇ ਮ੍ਰਿਤਕ ਸਰੀਰ ਨੂੰ, ਵਾਰਸਾਂ ਕੋਲੋਂ ਖੋਹ ਲਿਆ ਅਤੇ ਸ਼ਹੀਦ ਦੇ ਸੰਬੰਧੀਆਂ ਨੂੰ ਲਾਠੀਆਂ ਨਾਲ ਮਾਰਿਆ ਕੁੱਟਿਆ ਅਤੇ ਫੇਰ ਸ਼ਹੀਦ ਦੇ ਮ੍ਰਿਤਕ ਸਰੀਰ ਨੂੰ, ਸਿੱਧੇ ਪੁੱਠੇ ਰਾਹਾਂ ਥਾਣੀ, ਰਾਤੋ ਰਾਤ, ਪਿੰਡ ਫੇਰੂਮਾਨ ਲੈ ਜਾ ਕੇ, ਅਗਨੀ-ਭੇਟ ਕਰਨ ਦਾ ਨਿਸਫਲ ਜਤਨ ਕੀਤਾ। ਸ੍ਰੀਮਾਨ ਜੀ, ਸਰਦਾਰ ਦਰਸ਼ਨ ਸਿੰਘ ਫੇਰੂਮਾਨ, ਵੀਹਵੀਂ ਸਦੀ ਦਾ ਇਕ ਮਹਾਨ ਸਿੱਖ ਹੈ, ਉਸ ਨੂੰ, ਆਪਣੇ ਆਪ ਨੂੰ ‘ਅਕਾਲੀ ਸਰਕਾਰ’ ਕਹਾਉਣ ਵਾਲਿਆਂ ਨੇ, ਧਰਮ ਦੀ ਰੱਖਿਆ-ਹਿਤ ਸੀਸ ਦੇਣ ਲਈ ਮਜਬੂਰ ਕੀਤਾ। ਇਹ ਸਰਕਾਰ ਇਸ ਗੱਲ ਉਤੇ ਦ੍ਰਿੜ੍ਹ ਹੈ ਕਿ ਸਾਧ ਫ਼ਤਹ ਸਿੰਘ ਦਾ ਜੱਫਾ, ਸਿੱਖ ਪੰਥ, ਸਿੱਖ ਧਰਮ ਅਸਥਾਨਾਂ ਅਤੇ ਪੰਜਾਬ ਦੀ ਸਰਕਾਰ ਉਤੇ ਕਾਇਮ ਰੱਖਿਆ ਜਾਵੇ, ਜਿਵੇਂ ਕਿਵੇਂ ਭੀ ਹੋਵੇ। ਇਸ ਨੀਚ ਸਰਕਾਰ ਨੇ, ਸਰਦਾਰ ਦਰਸ਼ਨ ਸਿੰਘ ਨੂੰ, ਆਪਣੇ ਨਿਸ਼ਚਿਤ ਅਰਦਾਸੇ ਤੋਂ ਰੋਕਣ ਲਈ, ਉਨ੍ਹਾਂ ਨੂੰ ਬੰਦੀ ਵਿਚ ਪਾਇਆ। ਤੇ ਫੇਰ ਅਨੇਕਾਂ ਜਤਨ ਕੀਤੇ ਕਿ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਭੀ, ਨੀਚ ਫ਼ਤਹ ਸਿੰਘ ਵਾਂਗਰ, ਆਪਣੀ ਅਰਦਾਸ ਭੰਗ ਕਰ ਦੇਣ ਤਾਂ ਜੁ ਸਾਰੇ ਪੰਥ ਵਿਚ, ਕੋਈ ਭੀ ਮਰਦ, ਗੁਰੂ ਕਾ ਸਿੱਖ, ਸਿਰ ਉੱਚਾ ਨਾ ਕਰ ਸਕੇ । ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ, ਸ੍ਰੀ ਦਰਬਾਰ ਸਾਹਿਬ ਵਿਚ, ਅੰਤਮ ਮੱਥਾ ਭੀ ਨਾ ਟੇਕਣ ਦਿੱਤਾ ਗਿਆ ਅਤੇ ਨਾ ਹੀ ਸ੍ਰੀ ਅਕਾਲ ਤਖ਼ਤ ‘ਤੇ ਅਰਦਾਸ ਕਰਨ ਦਿੱਤੀ ਗਈ। (ਵਿਘਨ) ਇਹ ਹਰ ਸਿੱਖ ਦਾ ਜਨਮ ਸਿੱਧ ਅਧਿਕਾਰ, ਮੁਗ਼ਲ ਸਰਕਾਰ ਤੋਂ ਪਿੱਛੋਂ, ਪਹਿਲੀ ਵਾਰ, ਜਨਸੰਘ-ਅਕਾਲੀ ਸਰਕਾਰ ਨੇ ਖੋਹਿਆ। (ਵਿਘਨ) ਅੰਤ ਨੂੰ ਸ਼ਹੀਦ ਦੇ ਪਵਿੱਤਰ ਸਰੀਰ ਦਾ ਪੁੱਜ ਕੇ ਅਪਮਾਨ ਕੀਤਾ ਗਿਆ। ਫੇਰ 28 ਅਕਤੂਬਰ ਨੂੰ, ਸ਼ਹੀਦ ਦਾ ਸ਼ਾਹੀ ਸਤਿਕਾਰ ਕਰਨ ਦੇ ਬਹਾਨੇ, ਉਸ ਦੇ ਸਰੀਰ ਨੂੰ ਅਪਮਾਨਿਤ ਕੀਤਾ ਗਿਆ ਅਤੇ ਕੀਰਤਨ ਸੋਹਿਲਾ ਪੜ੍ਹਨ ਤੋਂ ਪਹਿਲਾਂ ਹੀ ਮੱਲੋ ਮੱਲੀ, ਅੰਗੀਠੇ ਨੂੰ, ਪੁਲਿਸ ਨੇ ਅੱਗ ਲਗਾ ਦਿੱਤੀ।
ਇਹ ਸਾਰੀ ਕਥਾ ਹੁਣ ਇਤਿਹਾਸ ਦਾ ਅੰਗ ਬਣ ਗਈ ਹੈ। ਕੋਈ ਚਲਾਕੀ, ਧੋਖਾ, ਫ਼ਰੇਬ, ਸਿਆਸੀ ਚਾਲਬਾਜ਼ੀ ਇਸ ਘੋਰ ਅਪਰਾਧ, ਸਿੱਖ ਧਰਮ ਵਿਚ ਮੁਦਾਖ਼ਲਤ ਤੇ ਜ਼ੁਲਮ ਨੂੰ ਛਿਪਾ ਨਹੀਂ ਸਕਦੀ।
ਕਰੀਬ ਹੈ ਯਾਰੋ ਰੂਜ਼ੇ ਮਹਿਸ਼ਰ,
ਛੁਪੇਗਾ ਕੁਸ਼ਤੋਂ ਕਾ ਖੂਨ ਕਿਉਂ ਕਰ,
ਜੋ ਚੁੱਪ ਰਹੇਗੀ ਜ਼ਬਾਨੇ ਖ਼ਜਰ,
ਲਹੂ ਪੁਕਾਰੇਗਾ ਆਸਤੀਂ ਕਾ । (ਪ੍ਰਸੰਸਾ)
ਕੋਈ ਹਰਿਆ ਬੂਟ ਰਹਿਓ ਰੀ॥
ਨਵੇਂ ਬਣੇ ਪੰਜਾਬੀ ਸੂਬੇ ਦੇ ਪਿਛੋਕੜ ਅਤੇ ਰੂਪ ਰੇਖਾ ਦਾ ਜ਼ਿਕਰ ਏਸ ਪੁਸਤਕ ਵਿਚ ਹੋਰ ਥਾਵੇਂ ਆ ਚੁੱਕਾ ਹੈ । ਝੂਠੇ ਪ੍ਰਚਾਰ ਅਤੇ ਫ਼ਿਰਕੂ ਅਸਰ ਅਧੀਨ ਹੋਈ 1961 ਦੀ ਮਰਦਮ ਸ਼ੁਮਾਰੀ ਨੂੰ ਵੰਡ ਦਾ ਆਧਾਰ ਬਣਾਉਣ ਦਾ ਇਕੋ ਇਕ ਨਤੀਜਾ ਪੰਜਾਬੀ ਬੋਲਦੇ ਇਲਾਕਿਆਂ ਦਾ ਗਵਾਂਢੀ ਪ੍ਰਦੇਸ਼ਾਂ ਵਿਚ ਚਲੇ ਜਾਣਾ ਹੀ ਨਿਕਲ ਸਕਦਾ ਸੀ। ਪ੍ਰੰਤੂ ਸਿਆਸੀ ਸੂਝ ਬੂਝ ਤੋਂ ਕੋਰੇ ਅਤੇ ਆਮ ਸਿਆਣਪ ਤੋਂ ਵਾਂਝੇ ਫ਼ਤਹ ਸਿੰਘ ਏਸ ਪਰਤੱਖ ਖ਼ਤਰੇ ਜਾਂ ਸਾਜ਼ਸ਼ ਨੂੰ ਭਾਂਪ ਨਾ ਸਕੇ। ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ-ਮੰਤਰੀ ਦਾ ਸ਼ੁਕਰੀਆ ਅਦਾ ਕਰਨ, ਉਨ੍ਹਾਂ ਨੂੰ ਉਚੇਚਾ ਮਿਲਣ ਗਏ ਅਤੇ ਕਾਂਗਰਸ ਪ੍ਰਧਾਨ ਨਾਲ ਜੱਫੀਆਂ ਪਾ ਕੇ “ਫ਼ੋਟੂ” ਉਤਰਵਾਉਂਦੇ ਰਹੇ । ਕਾਂਗਰਸੀਆਂ ਦੀ ਨੇਕ ਨੀਤੀ ਵਿਚ ਦ੍ਰਿੜ੍ਹ ਨਿਸਚਾ ਰੱਖਣ ਕਰ ਕੇ ਉਹ ਬੇਅੰਤ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਬਣੇ ਪੰਜਾਬੀ ਸੂਬੇ ਦੀ ਨੁਹਾਰ ਨੂੰ ਸੁਨੱਖਾ ਬਣਾਉਣ ਹਿਤ ਕੋਈ ਠੋਸ ਕਦਮ ਨਾ ਚੁੱਕ ਸਕੇ। ਸਗੋਂ ਐਸੇ ਨਾਜ਼ਕ ਵਕਤ, ਜਦੋਂ ਕਿ ਕਮਿਸ਼ਨ ਪੰਜਾਬੀ ਸੂਬੇ ਦੀ ਹੱਦ ਬੰਦੀ ਕਰ ਰਿਹਾ ਸੀ, ਫ਼ਤਹ ਸਿੰਘ ਇੰਗਲੈਂਡ ਸੈਰ ਕਰਨ ਵਾਸਤੇ ਚਲਾ ਗਿਆ। ਓਥੇ ਉਹ, ਅਜੇ ਅਣਜੰਮੇ, ਪੰਜਾਬੀ ਸੂਬੇ ਨੂੰ ਆਪਣਾ “ਬੱਚਾ” ਪ੍ਰਚਾਰਦਾ ਰਿਹਾ। ਪੰਜਾਬ ਪਰਤ ਕੇ ਉਨ੍ਹਾਂ ਨੇ ਮੰਜੀ ਸਾਹਿਬ (ਦਰਬਾਰ ਸਾਹਿਬ) ਤੋਂ ਐਲਾਨ ਕੀਤਾ ਕਿ ਉਹ ਪੰਜਾਬੀ ਸੂਬੇ ਨੂੰ “ਪ੍ਰਵਾਨ” ਕਰਦੇ ਹਨ ਅਤੇ “ਰਹਿੰਦੀ ਕਸਰ” ਨੂੰ, ਸਰਕਾਰ ਨਾਲ ਗੱਲਬਾਤ ਰਾਹੀਂ, ਪੂਰਾ ਕਰਵਾਣਗੇ। ਸੂਝਵਾਨ ਲੋਕ ਸਮਝਦੇ ਸਨ ਕਿ ਇਉਂ ਹੁਣ ਕੁਝ ਨਹੀਂ ਬਣਨਾ।
1 ਨਵੰਬਰ, ਸੰਨ 1966 ਨੂੰ,/ਪੰਜਾਬ, ਹਿਮਾਚਲ ਅਤੇ ਹਰਿਆਣਾ ਰਾਜ ਹੋਂਦ ਵਿਚ ਆ ਗਏ। ਪੰਜਾਬੀ ਬੋਲਦੇ ਕਈ ਇਲਾਕੇ, ਜਿਵੇਂ ਕਿ ਡਰ ਸੀ, ਗਵਾਂਢੀ ਪ੍ਰਦੇਸ਼ਾਂ ਵਿਚ ਸਿੱਖ ਦਵੈਸ਼ ਕਾਰਨ ਪਾ ਦਿੱਤੇ ਗਏ। ਇਕਤਾਲੀ (41) ‘ਸਾਂਝੀਆਂ ਕੜੀਆਂ’ ਸਿੱਖਾਂ ਦੀ ਵੱਸਣ ਭੂਮੀ, ਪੰਜਾਬ ਨੂੰ ਨਿਰਬਲ ਤੇ ਹੀਣਾ ਦਰਸਾਉਣ ਲਈ, ਰੱਖੀਆਂ ਗਈਆਂ। ਏਸ ਫ਼ੈਸਲੇ ਤੋਂ ਸਿੱਖਾਂ ਵਿਚ ਭਾਰੀ ਨਿਰਾਸਤਾ ਫੈਲੀ। ਗ੍ਰਹਿ ਵਿਭਾਗ ਦੇ ਰਾਜ ਮੰਤਰੀ ਨੇ, ਓਸੇ ਦਿਨ, ਲੋਕ ਸਭਾ ਵਿਚ ਇਕ ਸਵਾਲ ਦਾ ਉੱਤਰ ਦਿੰਦਿਆਂ ਕਿਹਾ ਕਿ “ਹੁਣ ਹੱਦਬੰਦੀ ਬਾਰੇ ਕਿਸੇ ਗੱਲਬਾਤ ਦੀ ਸੰਭਾਵਨਾ ਨਹੀਂ।” ਫ਼ਤਹ ਸਿੰਘ ਲਈ ਕੋਈ ਭੱਜਣ ਦਾ ਰਾਹ ਨਾ ਰਹਿਣ ਦਿੱਤਾ ਗਿਆ ਅਤੇ ਉਨ੍ਹਾਂ ਨੇ ਮਜਬੂਰ ਹੋ ਕੇ, ਆਪਣੇ ਅਕਾਲੀ ਦਲ ਵਲੋਂ, 20 ਨਵੰਬਰ ਸੰਨ 1966 ਤੋਂ “ਮੋਰਚਾ” ਲਾਉਣ ਦਾ ਐਲਾਨ ਕਰ ਦਿੱਤਾ। ਛੇਤੀ ਹੀ ਪਿੱਛੋਂ, 17 ਦਸੰਬਰ ਤੋਂ ਅਰਦਾਸਾ ਕਰ ਕੇ ਭੁੱਖ ਹੜਤਾਲ, “ਸੰਤ ਬਾਬਾ” ਜੀ ਨੇ, ਸ਼ੁਰੂ ਕਰ ਦਿੱਤੀ ਅਤੇ 27 ਦਸੰਬਰ ਤਕ ਪੰਜਾਬ ਨਾਲ ਹੋਈ, (ਸਿੱਖ ਪੰਥ ਦਾ ਨਾਮ ਸੰਤ ਬਾਬਾ ਜੀ ‘ਨੀਤੀ ਵਿਚਾਰ ਕੇ’ ਲੈਣਾ ਨਹੀਂ ਸੀ ਚਾਹੁੰਦੇ) ਨਾ-ਇਸਨਾਫ਼ੀ ਦੂਰ ਨਾ ਹੋਣ ਦੀ ਸੂਰਤ ਵਿਚ ਸੜ ਮਰਨ ਦਾ ਪ੍ਰਣ ਕੀਤਾ। ਉਨ੍ਹਾਂ ਦੇ ਛੇ ਸਾਥੀਆਂ ਅਥਵਾ ਪਿਛਲੱਗਾਂ ਨੇ ਭੀ ਸੰਤ ਬਾਬੇ ਦੇ ਅਗਨੀ-ਪਰਵੇਸ਼ ਕਰਨ ਤੋਂ ਇਕ ਦਿਨ ਪਹਿਲਾਂ (ਪਿੱਛੋਂ ਨਹੀਂ) ਅਥਵਾ 26 ਦਸੰਬਰ ਨੂੰ ਸੜ ਮਰਨ ਦਾ ਪ੍ਰਣ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਅਰਦਾਸਾ ਕਰ ਕੇ, ਕੀਤਾ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ।
ਕਈ ਸਿਆਸੀ ਚਾਲਾਂ ਚੱਲੀਆਂ ਗਈਆਂ, ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਸੜ ਮਰਨ ਦਾ ਦਿਨ ਨੇੜੇ ਆਇਆ ਤਾਂ (ਸੰਤ ਬਾਬਾ) ਫ਼ਤਹ ਸਿੰਘ ਨੂੰ ਆਪਣੀ ਜਾਨ ਬਚਾਉਣ ਲਈ, ਆਪਣੇ ਬਾ-ਰਸੂਖ਼ ਠੇਕੇਦਾਰ ਮਿੱਤਰਾਂ ਰਾਹੀਂ, ਹੁਕਮ ਸਿੰਘ ਸਪੀਕਰ ਲੋਕ ਸਭਾ, ਨਾਲ ਗੰਢ ਤੁਪ ਕਰਨੀ ਪਈ। ਐਨ ਵੇਲੇ ਸਿਰ, ਜਦੋਂ ਕਿ ਸੰਤ ਬਾਬੇ ਅਤੇ ਉਸ ਦੇ ਚੇਲਿਆਂ ਦੇ ਅਗਨੀ-ਪ੍ਰਵੇਸ਼ ਕਰਨ ਦੇ ਦ੍ਰਿਸ਼ ਨੂੰ ਦੁਨੀਆ ਭਰ ਦੇ ਦੂਰਦਰਸ਼ਨ ਟੀ.ਵੀ. ਆਦਿ ਲਈ ਫ਼ਿਲਮਾਉਣ ਵਾਲੇ ਪੱਤਰ-ਪਰੇਰਕ ਤੇ ਸੰਬਾਦਦਾਤਾ, ਕੈਮਰੇ ਟਿਕਾਈ ਬੈਠੇ ਸਨ, ਕਿਰਾਏ ‘ਤੇ ਕੀਤੇ ਹੋਏ ਖ਼ਾਸ ਹਵਾਈ ਜਹਾਜ਼ ਉਤੇ, ਹੁਕਮ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ । ਅੰਦਰਖ਼ਾਤੇ ਸ਼ਹਿਦ ਅਤੇ ਰਸ ਦੇ ਗਲਾਸ ਪਹਿਲਾਂ ਹੀ ਤਿਆਰ ਰੱਖੇ ਹੋਏ ਸਨ ਅਤੇ ਸਿੱਖਾਂ ਤੇ ਦੁਨੀਆ ਨੂੰ ਮੂਰਖ ਬਣਾਉਣ ਲਈ, ਪਾਣੀ ਨਾਲ ਭਰੇ, ਤੇਲ ਵਾਲੇ ਪੀਪੇ “ਹਵਨ-ਕੁੰਡਾਂ” ਕੋਲ ਰੱਖੇ ਗਏ। ਸ੍ਰੀ ਅਕਾਲ ਤਖ਼ਤ ‘ਤੇ ਜੁੜੀਆਂ ਸੰਗਤਾਂ ਨੇ ਸਜਲ ਨੇਤਰਾਂ ਨਾਲ ਲਾਸ਼ਾਂ ਚੁੱਕਣ ਵਾਲੇ ਫੱਟੇ ਹੀ ‘ਹਵਨ ਕੁੰਡਾਂ’ ਵੱਲ ਲਿਜਾਏ ਜਾਂਦੇ ਵੇਖੇ । ਵੇਖਣ ਵਾਲਿਆਂ ਵਿਚੋਂ ਇਕ ਸਨ ਭਾਈ ਨੰਦ ਸਿੰਘ, ਫ਼ਤਹ ਸਿੰਘ ਦੇ ਸ਼ੁੱਧ ਹਿਰਦੇ ਵਾਲੇ ਸ਼ਰਧਾਲੂ। ਆਪ ਦੱਖਣੀ ਭਾਰਤ ਦੇ ਜੰਮਪਲ, ਤਮਲ ਦੇਸ਼ ਦੇ ਵਸਨੀਕ, ਦਰਵੜ ਜਾਤੀ ਦੇ ਸਨ ਅਤੇ ਸਿੰਘਾਂ ਦੇ ਕਾਰਨਾਮੇ ਸੁਣ ਕੇ, ਅੰਮ੍ਰਿਤ ਛਕ, ਪੰਥ ਵਿਚ ਆਣ ਰਲੇ ਸਨ। ਫ਼ਤਹ ਸਿੰਘ ਨੂੰ ਵਡਹੰਸ ਸਮਝ ਕੇ ਸੰਗੀ ਬਣੇ ਸਨ। ਆਪ ਕਾਫ਼ੀ ਅਰਸੇ ਤੋਂ ਅੰਮ੍ਰਿਤਸਰ ਦੇ ਪਿੰਡ, ਬਹਾਦਰਪੁਰ ਵਿਚ, ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ। ਆਪ ਦੇ ਵੇਖਦਿਆਂ ਵੇਖਦਿਆਂ ਸੀਨ ਬਦਲ ਗਿਆ। ਹੁਕਮ ਸਿੰਘ ਦੇ ਨਿੱਜੀ ਵਿਸ਼ਵਾਸ (I am personally satisfied) ਤੇ ਕਿ ਫ਼ੈਸਲਾ ਪੰਜਾਬ ਦੇ ਹੱਕ ਵਿਚ ਹੋਵੇਗਾ, ਫ਼ਤਹ ਸਿੰਘ ਦਲ ਦੀ ਵਰਕਿੰਗ ਕਮੇਟੀ ਨੇ (ਜਿਹੜੀ ਕਿ ਪਹਿਲਾਂ ਹੀ ਤਿਆਰ ਬਰ ਤਿਆਰ ਬੈਠੀ ਸੀ) ਫ਼ਰੀਕ ਸਾਨੀ, ਪ੍ਰਧਾਨ ਮੰਤਰੀ ਹਿੰਦ, ਨੂੰ ਸਾਲਸ ਮੰਨ ਕੇ ਵਰਤ ਤੋੜਨ ਦਾ ਫ਼ੈਸਲਾ ਕਰ ਲਿਆ। ਸੰਗਤ ਵਿਚ ਤਜਵੀਜ਼ ਰੱਖੀ ਗਈ ਤਾਂ ਆਵਾਜ਼, ਸਰਬਸੰਮਤੀ ਨਾਲ ਆਈ, “ਨਹੀਂ ਮਨਜ਼ੂਰ, ਬਿਲਕੁਲ ਨਹੀਂ ਪਰਵਾਨ।” ਝਟਪਟ, ‘ਸਿੱਖਾਂ ਦੇ ਪੋਪ’, ਪਖੰਡੀ ਸਾਧ, ਨੇ ਫ਼ਤਵਾ ਦੇ ਦਿੱਤਾ ਕਿ “ਇਹ ਗੁਰੂ-ਰੂਪ ਸਾਧ ਸੰਗਤ ਨਹੀਂ। ਮਾਸਟਰ ਤਾਰਾ ਸਿੰਘ ਦੇ ਬੰਦੇ ਹਨ।” ਸਿੱਖੀ ਦੇ ਗੌਰਵ ਦੇ ਸ਼ਤਰੂ ਚੇਲਿਆਂ ਚਾਟੜਿਆਂ ਨੇ ਇਸ਼ਾਰਾ ਸਮਝ ਲਿਆ ਅਤੇ ਉਸੇ ਵਕਤ ਸੰਗਤਾਂ ਉਤੇ ਡਾਂਗਾਂ ਸੋਟਿਆਂ ਦਾ ਮੀਂਹ ਵਰਨ੍ਹਾ ਸ਼ੁਰੂ ਹੋ ਗਿਆ । ਡਾਂਗਾਂ ਨਾਲ ਲੈਸ, ਗੁੰਡੇ ਸੇਵਾਦਾਰਾਂ ਦੀ ਰਜਮੰਟ ਪਹਿਲਾਂ ਹੀ ਫ਼ਾਲਨ ਕੀਤੀ ਹੋਈ ਸੀ । ਹਰਿਮੰਦਰ ਸਾਹਿਬ ਦੇ ਦਰਸ਼ਨੀ ਦੁਆਰ ਵਿਚ ਇਉਂ ਹੋਇਆ। ਫ਼ਤਹ ਸਿੰਘ ਦੀ ਹਉਮੈ ਵਾਂਗ ਹੀ, ਡਾਢਾ ਸੀ ਉਨ੍ਹਾਂ ਗੁੰਡਿਆਂ ਦਾ ਕਹਿਰ।
ਭਾਈ ਨੰਦ ਸਿੰਘ ਜੀ ਕਾਲਜ ਦੇ ਜੋਸ਼ੀਲੇ ਮੁੰਡਿਆਂ ਕੋਲ ਖੜੇ ਸਨ ਅਤੇ ਭੁਜੰਗੀ ਸਿੱਖਾਂ ਦੇ ਸਿੱਖੀ ਜੋਸ਼ ਨੂੰ ਮੱਠਾ ਕਰਨ ਲਈ, ਉਨ੍ਹਾਂ ਦੇ ਸਰੀਰ ਤੇ ਵੱਜਦੀਆਂ ਡਾਂਗਾਂ ਭਾਈ ਨੰਦ ਸਿੰਘ ਨੇ ਆਪ ਵੇਖੀਆਂ। ਆਪ ਰੋਹ ਵਿਚ ਆ ਗਏ ਅਤੇ ਭੱਜ ਕੇ, ਭੁਜੰਗੀਆਂ ਦੇ ਨਾਲ ਹੀ, ਬਾਬਾ ਅਟੱਲ ਸਾਹਿਬ ਲਾਗੇ, ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ। ਸ਼ਹੀਦਾਂ ਦੀ ਪਾਵਨ ਰੱਤ ਨਾਲ ਰੰਗੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਕਾਇਰਤਾ ਦੇ ਪਰਛਾਵੇਂ ਹੇਠ ਖੇਡੇ ਜਾ ਰਹੇ, ਇਸ ਨਾਟਕ ਨੂੰ ਭਾਈ ਨੰਦ ਸਿੰਘ ਨੇ, ਖ਼ਾਲਸਾ ਪੰਥ ਦੇ ਉੱਜਲ ਮੱਥੇ ਉਤੇ ਕਲੰਕ ਦੱਸਿਆ ਅਤੇ ਏਸ ਨੂੰ ਮਿਟਾਉਣ ਲਈ ਕੁਝ ਕਰਨ ਦੀ ਆਗਿਆ, ਸੈਕਟਰੀ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਕੀਤੀ। ਦਰਬਾਰ ਸਾਹਿਬ ਤੋਂ ਬਾਹਰ ਆ ਕੇ, ਆਪ ਆਪਣੇ ਇਕ ਵਕੀਲ ਮਿੱਤਰ ਨੂੰ ਮਿਲੇ ਅਤੇ ਇਹੋ ਭਾਵ ਉਨ੍ਹਾਂ ਸਾਹਮਣੇ ਭੀ ਪ੍ਰਗਟ ਕੀਤੇ। ਜਾਣ ਲੱਗੇ ਆਖ਼ਰੀ ਫ਼ਤਹਿ ਬੁਲਾ ਗਏ। ਭਾਈ ਨੰਦ ਸਿੰਘ ਜੀ ਪੰਥ ਲਈ ਅਥਾਹ ਦਰਦ ਰੱਖਦੇ ਸਨ। ਸੰਨ 1960 ਦੇ ਪੰਜਾਬੀ ਸੂਬੇ ਸੰਬੰਧੀ ਮੋਰਚੇ ਵਿਚ ਜੇਲ੍ਹ ਯਾਤਰਾ ਵੀ ਕਰ ਚੁੱਕੇ ਸਨ, ਇਸ ਵਿਸ਼ਵਾਸ
ਨਾਲ ਕਿ ‘ਪੰਜਾਬੀ ਸੂਬੇ’ ਤੋਂ ਭਾਵ ‘ਪੰਥ ਕੇ ਬੋਲਬਾਲੇ’ ਹੀ ਹੈ। ਹੁਣ ਆਪ ਦੇ ਅੰਤਰ ਆਤਮੇ, ਪੰਥ ਦੇ ਪ੍ਰਚੰਡ ਸ਼ਹੀਦ, ਭਾਈ ਬੋਤਾ ਸਿੰਘ ਦੀ ਆਤਮਾ ਪ੍ਰਗਟ ਹੋ ਚੁੱਕੀ ਸੀ । ਆਪ ਨੇ ਤੁਰੰਤ ਪੰਥ ਨੂੰ ਅਧੋਗਤੀ ਦੀ ਹਾਲਤ ਵਿਚੋਂ ਕੱਢਣ ਹਿਤ, ਲੋਕਾਂ ਦੀਆਂ ਟਿਚਕਰਾਂ ਦਾ ਵਿਸ਼ਾ ਬਣਨ ਤੋਂ ਬਚਾਉਣ ਲਈ, ਕਹਿਣੀ ਅਤੇ ਕਰਨੀ ਦੇ ਸੂਰਿਆਂ ਦਾ ਖ਼ਾਲਸਾ ਪੰਥ ਉਜਾਗਰ ਕਰਨ ਹਿੱਤ, ਪੁਰਾਤਨ ਸ਼ਹੀਦ ਸਿੰਘਾਂ ਦੀ ਅਮਰ ਕਤਾਰ ਵਿਚ ਜਾ ਖੜੇ ਹੋਣ ਦਾ ਨਿਸ਼ਚਾ ਕਰ ਲਿਆ। ਆਪ ਨੇ ਸ਼ਹੀਦੀ ਦਾ ਦਿਨ ਮਿਥ ਲਿਆ । ਸੈਕਟਰੀ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਕਾਇਰ ਫ਼ਤਹ ਸਿੰਘ ਨੂੰ ਏਸ ਭਾਵ ਦੀਆਂ ਚਿੱਠੀਆਂ ਭੀ ਲਿਖ ਦਿੱਤੀਆਂ । ਬਸੰਤੀ ਚੋਲਾ ਅਤੇ ਨੀਲਾ ਕਮਰਕੱਸਾ ਉਚੇਚਾ ਬਣਵਾ ਲਿਆ। ਆਖ਼ਰ ਆਪ ਨੇ ਵੱਡੇ ਵੱਡੇ ਲਕੜੀ ਦੇ ਖੁੰਢਾਂ ਦਾ ਅਗੀਠਾ ਵੀ ਆਪਣੇ ਹੀ ਹੱਥੀਂ ਤਿਆਰ ਕੀਤਾ।
ਸ਼ਹੀਦੀ ਵਾਲੇ ਦਿਨ, 13 ਅਪ੍ਰੈਲ, 1967 ਨੂੰ, ਖ਼ਾਲਸੇ ਦੇ ਜਨਮ ਦਿਨ, ਵੈਸਾਖੀ ਵਾਲੇ ਦਿਨ, ਅੰਮ੍ਰਿਤ ਵੇਲੇ, ਤਿੰਨ ਵਜੇ, ਚਾਅ ਨਾਲ ਉਠੇ। ਨਿੱਤ ਵਾਂਗ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਹੁਕਮ ਲਿਆ ਅਤੇ ਅਰਦਾਸਾ ਕੀਤਾ। ਗੁਰੂ ਦੇ ਸਨਮੁਖ ਹੋ, ਆਪ ਖੁੰਢਾਂ ਦੇ ਵਿਚਕਾਰ, ਅੰਗੀਠੇ ਵਿਚ, ਬੈਠ ਗਏ । ਇਕਾਗਰਤਾ ਨਾਲ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ । ਸਮਾਪਤੀ ‘ਤੇ ਆਪਣੇ ਹੱਥੀਂ ਪਟਰੋਲ ਨਾਲ ਇਸ਼ਨਾਨ ਕੀਤਾ ਅਤੇ ਸ਼ਾਂਤ ਚਿੱਤ, ਪੂਰਨ ਗੰਭੀਰਤਾ ਨਾਲ, ਜੈਕਾਰਾ ਗਜਾ ਕੇ ਆਪਣੇ ਆਪ ਨੂੰ ਅਗਨ ਭੇਂਟ ਕਰ ਦਿੱਤਾ। ਧੰਨ ਸਿੱਖੀ ! ਧੰਨ ਸਿੱਖੀ !! ਧੰਨ ਹਲਤ ਪਲਤ ਦਾ ਰਾਖਾ, ਸਾਹਿਬ ਗੁਰੂ ਗੋਬਿੰਦ ਸਿੰਘ ਫ਼ਤਹ ਸਿੰਘ ਦੇ ਅਖ਼ਬਾਰ, “ਕੌਮੀ ਦਰਦ” ਨੇ ਇਖ਼ਲਾਕ, ਸੱਚਾਈ, ਸ਼ਰਮ ਹਯਾ ਦੇ ਸਭ ਹੱਦਾਂ ਬੰਨੇ ਟੱਪ ਕੇ, ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹੋਈ ਇਸ ਸ਼ਹੀਦੀ ਨੂੰ “ਇਤਫ਼ਾਕੀਆ ਮੌਤ” ਅਤੇ “ਕੁਸ਼ਤੇ ਮਾਰਨ ਤੇ ਜਾਦੂ ਟੂਣੇ ਕਰਨ ਵਾਲੀ ਅੱਗ ਵਿਚ ਸੜ ਮਰਨ ਦਾ ਸਿੱਟਾ” ਲਿਖਿਆ। ਇਹ ਜਾਣੇ ਬਿਨਾਂ ਯਾ ਅਣਜਾਣੇ ਕਰਕੇ, ਕਿ ਸ਼ਹੀਦ ਦਾ ਨਿੰਦਕ, ਮਹਾਂਨੀਚ, ਅਤਿ ਦਾ ਪਾਪੀ ਹੁੰਦਾ ਹੈ, ਫ਼ਤਹ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰੱਜ ਕੇ ਝੂਠ ਬੋਲਿਆ। ਫ਼ਤਹ ਸਿੰਘ ਉਸ ਮਹਾਨ ਆਤਮਾ ਦੀ ਪਵਿੱਤਰ ਲਿਖਤ ਦੀ ਪਹੁੰਚ ਤੋਂ ਵੀ ਮੁੱਕਰ ਗਏ ਅਤੇ ਉਸ ਨੂੰ ਖੁਰਦ ਬੁਰਦ ਕਰਕੇ, ਇਕ ਹੋਰ ਘੋਰ ਪਾਪ ਦੇ ਭਾਗੀ ਬਣੇ। ਬਖ਼ਸ਼ਿੰਦ ਗੁਰੂ ਵੀ ਕੀ ਕੀ ਬਖਸ਼ੂ !
ਸ਼ਹਾਦਤ ਤੋਂ ਪਹਿਲਾਂ ਲਿਖੀਆਂ, ਆਪ ਦੀਆਂ ਦੋ ਚਿੱਠੀਆਂ ਇਉਂ ਹਨ : “ੴ ਸਤਿਗੁਰੂ ਪ੍ਰਸਾਦਿ॥ ਲਿਖਤੁਮ ਦਾਸ ਨੰਦ ਸਿੰਘ ਅਗੇ ਸ੍ਰੀ ਮਾਨ ਸਰਦਾਰ ਅਜਮੇਰ ਸਿੰਘ ਜੀ ਤੇ ਸਰਬ ਸੰਗਤ ਨੂੰ ਦਾਸ ਨੰਦ ਸਿੰਘ ਕੀ ਤਰਫ ਵਾਹਿਗੁਰੂ ਜੀ ਕੀ ਫਤੇਹ। ਦਾਸ ਦਖਣ ਤੋਂ ਸਿੱਖਾਂ ਦੀ ਉੱਚ ਮਹਿਮਾ ਸੁਣ ਕੇ ਸਿੱਖ ਸੂਰਮਿਆਂ ਦੇ ਅਤੇਹਾਸ ਸੁਣ ਕੇ ਸਿੰਘ ਸਜੇਆ ਥਾ ਔਰ ਅੰਮ੍ਰਿਤ ਪਾਨ ਕੀਆ ਥਾ ਕੇ ਸਿੰਘ, ਜੋ ਬਚਨ ਕਰਤਾ ਹੈ, ਉਸ ਪਰ ਅਟਲ ਰਹਿਤਾ ਹੈ, ਕਾਫੀ ਸਮੇਂ ਤੋਂ ਪੰਥ ਦੇ ਆਗੂ ਸੜ ਮਰਨ ਤੇ ਪਰਣ ਕਰਕੇ ਬਹਾਨੇ ਕਰਕੇ ਖਿਸਕ ਜਾਂਦੇ ਰਹੇ। ਇਹ ਪੰਥ ਦੀ ਹਤਕ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸਿੱਖ ਸ਼ਹੀਦ ਹੋ ਸਕਦਾ ਹੈ ਮਰ ਸਕਦਾ ਹੈ। ਮੈਂ ਸ਼ਹੀਦੀ ਬਾਣਾ ਕਰਵਾ ਲਿਆ ਹੈ। ਮੈਂ ਆਗੂਆਂ ਦੇ ਕੰਨ ਖੋਲ੍ਹਣ ਖ਼ਾਤਰ, ਸਿੱਖ ਰਵੈਤਾਂ ਕੋ ਮਸ਼ਹੂਰ ਕਰਨ ਖ਼ਾਤਰ ਸ਼ਹੀਦ ਹੋਵਾਂਗਾ। ਆਪ ਸੁਣ ਲਵੋਗੇ, ਪੰਥ ਖ਼ਾਲਸਾ ਗੁਰੂ ਦਾ ਚੜ੍ਹਦੀ ਕਲਾ ਵਿਚ ਹੋਵੇਗਾ। ਦਾਸ ਨੂੰ ਮਾਫੀ ਦੇਣੀ। ਇਕ ਚਿੱਠੀ ਸੰਤ ਬਾਬਾ ਫ਼ਤਹ ਸਿੰਘ ਜੀ ਨੂੰ ਪਾ ਰਿਹਾ ਹਾਂ । ਸਰਬਤ ਸਾਧ ਸੰਗਤ ਨੂੰ ਫ਼ਤਹਿ । ਸੰਗਤ ਕਾ ਦਾਸ, ਬਹਾਦਰਪੁਰ ਪਿੰਡ, ਨੰਦ ਸਿੰਘ ਗ੍ਰੰਥੀ।”
ਦੂਜੀ ਚਿੱਠੀ ਇਉਂ ਸੀ : “ਸਰਪੰਚ ਸਾਹਿਬ ਤੇ ਹੋਰ ਪਤਵੰਤੇ ਸੱਜਣੋ, ਮੈਂ ਤੁਹਾਡੇ ਕੋਲੋਂ ਸਦਾ ਲਈ ਵਿਛੜ ਰਿਹਾ ਹਾਂ। ਜੇਕਰ ਏਥੇ ਰਹਿੰਦਿਆਂ ਮੇਰੇ ਪਾਸੋਂ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ। ਮੇਰੀ ਲਾਸ਼ ਪੁਲਸ ਵਾਲਿਆਂ ਨੂੰ ਨਾ ਦੇਣੀ ਅਤੇ ਪਿੰਡ ਵਿਚ ਹੀ ਸਸਕਾਰ ਕਰ ਦੇਣਾ। ਸਸਕਾਰ ਕਰਨ ਲੱਗਿਆਂ, ਦਰਬਾਰਾ ਸਿੰਘ ਕਲਾਈਪੁਰ ਵਾਲੇ ਨੂੰ ਕੋਲ ਸੱਦ ਲੈਣਾ ਅਤੇ ਮੇਰਾ ਸਾਈਕਲ ਵੇਚ ਕੇ ਜੋ ਪੈਸੇ ਮਿਲਣ, ਉਸ ਦਾ ਅਖੰਡ ਪਾਠ ਕਰਵਾ ਦੇਣਾ।” ਵਾਹਿਗੁਰੂ, ਵਾਹਿਗੁਰੂ । ਪੰਥ ਦੀ ਉੱਚੀ ਸੁੱਚੀ ਸ਼ਾਨ ਨੂੰ ਸਰਲ ਹਿਰਦੇ ਵਾਲੇ, ਕਹਿਣੀ ਕਥਨੀ ਦੇ ਸੂਰੇ, ਸਿਦਕਵਾਨ ਭਾਈ ਨੰਦ ਸਿੰਘ ਜੀ, ਸ਼ਹੀਦੀ ਜਾਮ ਪੀ ਕੇ ਇਉਂ ਉਜਾਗਰ ਕਰ ਗਏ।
ਇਸ ਸ਼ਹੀਦੀ ਦੀ ਚਰਚਾ ਹਰ ਥਾਂ ਹੋਈ ਅਤੇ ਜਗਤ ਨੂੰ ਸਿੱਖੀ ਸੂਰਬੀਰਤਾ ਅਤੇ ਰਵਾਇਤਾਂ ਦੀ ਆਭਾ ਪ੍ਰਗਟ ਹੋਈ, ਪਰ ਕਲਗ਼ੀਆਂ ਵਾਲੇ ਨੇ, ਆਪਣੇ ਪੰਥ ਵੱਲ ਮੂੰਹ ਨ ਫੇਰਿਆ। ਕਈ ਸਿਆਣਿਆਂ ਦਾ ਵਿਚਾਰ ਸੀ ਕਿ, ਅਜੋਕੇ ਸਮਿਆਂ ਵਿਚ, ਸਿੱਖ ਲੀਡਰਾਂ ਅਤੇ ਸਿੱਖਾਂ ਦੇ ਲੀਡਰ ਅਖਵਾਉਣ ਵਾਲਿਆਂ ਦੇ, ਗੁਰੂ ਦੇ ਹਜ਼ੂਰ ਅਰਦਾਸੇ ਕਰਕੇ ਕੀਤੇ ਪ੍ਰਣ ਤੋੜ ਨਾ ਨਿਭਾਉਣ ਦਾ ਇਹ ਨਤੀਜਾ ਹੈ। ਜ਼ਰੂਰਤ ਪਈ ਕਿ ਕੋਈ ਪੁਰਾਤਨ ਰਵਾਇਤ ਅਨੁਸਾਰ ਆਪਣਾ ਸਿਰ ਲਾ ਕੇ ਗੁਰੂ ਦੇ ਦਰਬਾਰ ਵਿਚ ਜਾ ਪੁਕਾਰ ਕਰੇ ਤਾਂ ਟੁੱਟੀ ਗੰਢੀ ਜਾਵੇ। ਹੁਣ ਸਿੱਖਾਂ ਨੂੰ ਗੁਰੂ ਨਾਲ ਜੋੜਨ ਵਾਸਤੇ ਭਾਈ ਮਹਾਂ ਸਿੰਘ ਵਾਂਗ ਨਿੱਤਰਿਆ, ਫੇਰੂਮਾਨ ਪਿੰਡ ਦਾ ਇਕ ਸ਼ੇਰਦਿਲ ਬੁੱਢਾ ਜਰਨੈਲ । ਉਨ੍ਹਾਂ ਦਾ ਨਾਮ ਸੀ ਦਰਸ਼ਨ ਸਿੰਘ, ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਵਾਂਗ, ਸਰੀਰ ਨੂੰ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਉਣ ਕਾਰਨ, ਹੁਣ ਜਗਤ ਵਿਖਿਆਤ ਹੈ, ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ। “ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥”
[ਸ਼ਹੀਦ, ਦਰਸ਼ਨ ਸਿੰਘ ਫੇਰੂਮਾਨ ਦੀ ਵਸੀਅਤ]
ਮੈਂ, ਦਰਸ਼ਨ ਸਿੰਘ, ਫੇਰੂਮਾਨ, ਗੁਰੂ ਪੰਥ ਅਤੇ ਦੇਸ਼ਵਾਸੀਆਂ, ਅਤੇ ਸਭ ਸੰਸਾਰ ਦੇ ਭਲੇ ਸੱਜਨ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਤੇ ਪੁਚਾਉਣਾ ਚਾਹੁੰਦਾ ਹਾਂ ।
ਇਹ ਮੇਰਾ ਸੰਦੇਸ਼ਾ ਜਦੋਂ ਤੁਹਾਨੂੰ ਪੁੱਜੇਗਾ, ਉਸ ਸਮੇਂ ਮੈਂ ਸੰਸਾਰ ਛੱਡ ਚੁੱਕਾ ਹੋਵਾਂਗਾ।
ਅੱਜ, 1 ਅਗਸਤ, ਸੰਨ 1969 ਨੂੰ ਮੈਂ 85 ਵਰ੍ਹਿਆਂ ਦੀ ਉਮਰ ਭੋਗ ਚੁੱਕਾ ਹਾਂ।
ਬੀਤੀ ਅੱਧੀ ਸਦੀ ਵਿਚ ਮੈਂ ਪੰਥ ਦੀ ਚੜ੍ਹਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ।
ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਭੀ ਪਰਾਧੀਨ ਹੈ। ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸ਼ਟਾਚਾਰ ਤੇ ਗਿਰਾਵਟ ਵਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਦੰਭੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖ਼ਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੋਲ ਦਿੱਤਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਮਰਨ ਬਰਤ ਅਤੇ ਜੀਉਂਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ, ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ, ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੂਰਨ ਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜ਼ਸ਼ ਵਿਚ ਕਾਮਯਾਬ ਹੋ ਰਹੇ ਹਨ।
ਇਸ ਦੰਭ ਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ, ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਕੁੰਡ ਖੜੇ ਕਰ ਦਿਤੇ ਗਏ ਹਨ, ਜਿਨ੍ਹਾਂ ਨੂੰ ਧੱਕੇ ਅਤੇ ਸਰਕਾਰੀ ਸ਼ਹਿ ਨਾਲ ਕਾਇਮ ਰੱਖਿਆ ਜਾ ਰਿਹਾ ਹੈ।
ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ।
ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ।
ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗ਼ਦਾਰਾਂ ਨੇ ਸਿੱਖੀ ਨੂੰ ਖ਼ਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜ਼ਸ਼ ਪੱਕੇ ਤੌਰ ‘ਤੇ ਰਚ ਲਈ ਹੈ।
ਇਹ ਕੂੜ ਦੀ ਮੱਸਿਆ, ਅਤੇ ਦੰਭ ਦਾ ਜਾਲ ਬਿਨਾਂ ਸਿਰ ਦਿੱਤਿਆਂ ਹੁਣ ਦੂਰ ਨਹੀਂ ਹੋਣਾ। ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉੱਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤਿਆਂ ਧੋਤਾ ਨਹੀਂ ਜਾਣਾ।
ਸ੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫ਼ਤਹ ਸਿੰਘ ਅਤੇ ਉਸ ਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਗਏ ਅਗਨੀ-ਕੁੰਡ, ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਅਹੂਤੀਆਂ ਮੰਗ ਰਹੇ ਹਨ।
ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋ ਕੇ ਪੰਥ ਬਚ ਨਹੀਂ ਸਕਦਾ।
ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਕੋਈ ਗੁਰੂ ਕਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗ਼ਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਇਸ਼ਚਿਤ ਰਹੇ, ਤਾਂ ਜੁ ਪੰਥ, ਆਜ਼ਾਦ ਹਿੰਦੁਸਤਾਨ ਵਿਚ ਆਜ਼ਾਦ ਪੰਥ, ਅਥਵਾ ਸਿੱਖ ਹੋਮਲੈਂਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।
ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾ ਹਾਂ।
ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਮੇਰੇ ਪਿੱਛੋਂ ਉਹ ਆਪਣਾ ਫ਼ਰਜ਼ ਪਛਾਨਣ। ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫ਼ਤਹ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ। ਪੰਥ ਦੇ ਮਸੰਦਾਂ ਅਤੇ ਧਰਮ ਦੇ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਉੱਤੇ ਹੋਏ ਦੰਭ ਅਤੇ ਪਖੰਡ ਦੀਆਂ ਨਿਸ਼ਾਨੀਆਂ, ਅਗਨੀ ਕੁੰਡ ਢਾਹ ਦਿੱਤੇ ਜਾਣ, ਕਿਉਂਜੁ ਇਹ ਗੁਰਮਤ ਵਿਰੁੱਧ ਹਨ ਅਤੇ ਪੰਥ ਦੇ ਉੱਜਲੇ ਮੂੰਹ ਉਤੇ ਕਲੰਕ ਹਨ।
ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ।
ਸੰਪੂਰਨ ਪੰਜਾਬ ਜ਼ਿੰਦਾ ਬਾਦ!
ਸਿੱਖ ਹੋਮਲੈਂਡ ਅਮਰ ਰਹੇ !
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ॥
ਗੁਰੂ ਸੰਗਤਾਂ ਦਾ ਦਾਸ, ਦਰਸ਼ਨ ਸਿੰਘ ਫੇਰੂਮਾਨ
APPENDIX “A” 250
[Written Statement filed by Sirdar Kapur Singh, I.C.S. in the Departmental Enquiry against him. (Supreme Court records in Application No. 2 of 1956, Vol. II, pp. 97-119)]
When postings were made in August, 1947 by the new Government of the East Punjab, Mr. Sachdeva was appointed as the Chief Secretary, with whom I had already worked in the United Punjab where he was the Secretary, Civil Supplies Department and I, the Deputy Secretary in the same Department. That, when a case concerned a Muslim, whether an officer, or a member of the public, the law and the facts should assume convenient and pliant forms to their advantage and the same should display a stern, forbidding and even a wholly distorted visage, when the case of a Sikh or a Hindu was concerned was a proposition which had its advantages and drawbacks for its votaries and dissentients, respectively, but I had long ago experienced the exhilirating freshness of the release that comes when one breaks out his egocentric self-enclosure, and if displeasure of those who wielded really effective power in the Government in the pre-partitioned Punjab could not deter me from my chosen path, the disapproval of Mr. Sachdeva and threats of non A.I. confidential reports, or awkward postings or even studied persecution, could not now persuade me to creep back into the enclosed dark cell of sheer self-interest, called, enphemistically, ‘tactfulness’, ‘common sense’, ‘accommodation’ and even ‘wisdom’. My training in the Moral Sciences and Logic had enabled me to discern the real relationship between the words and their meanings which they profess to carry and which they are intended to carry. In August, 1947, therefore, I was excluded, it seems permanently, from any appointment carrying real power or vantage in the Government and I was posted as Deputy Commissioner at Kangra. I had hardly been there for five months when I was transferred to Hoshiarpur. Out of these five months, August and September were months of great confusion and communal disturbances.
During the remaining three months, the main trends on which the Government set-up was apparently to be broad-based in this Province and the fate reserved for me in this set-up was made absolutely clear to me and gradually, all doubt or ambiguity in this matter was removed by the facts that follow. Broadly speaking, these trends are,
(a) That the law shall not be the same for all and in respect of Congressman, in particular, the power of the law shall diminish in direct proportion to the former’s influence with the group in power.
(b) That the Sikhs as a community are, in some obscure way, not entitled to the rights and privileges of a full citizen in the State, excepting those individual Sikhs who have satisfied some unwritten probationary test of ‘conformity’. As a corolary thereof, the Hindu public servants, even when subordinate to Sikh officers, are entitled to privileges and protection analogous to the doctrine of extra-territoriality.
(c) The individual Ministers and individual Secretaries to the
Government and the other officers on the right side of the former,
qua those subordinate to them, are sui generis repositaries and
sources of the Governmental powers and law and not the creatures
of law, and to question this doctrine in word or deed was
tantamount to ‘gross indiscipline’ and ‘perversity’ entailing
severest penalties, which may be imposed arbitrarily, not in
accordance with the due process of law; and
(d) In the case of the public servants, the guaranteed rights of promotion and protection, were in all cases and in actual practice, severly subject to the pleasure of a coterie of less than half a dozen individual officers, coagulated around the person of the Governor, Shri Chandu Lal Trivedi.
(e) Finally, the fate decided for me was, as far back as 1947, removal from service, by any means and anyhow.
There is documentary evidence on the file in support of these propositions, but since they are not issues in this enquiry, this evidence is not discussed here in co-relation to these propositions. My resistance to these trends, throughout the year and a half of my active service in the new Punjab, has been unrelieved by any streak of light from any quarter, except the moral support of the saner section of the Punjabis, whose courage and good sense must be the ultimate hope of all those who struggle for basic decencies of a democratic civilised society, in this State.
(1) In September, 1947 the Hindu Divisional Inspector of Schools at Jullundur, started making appointments to vacancies, caused by the evaculation of Muslim teachers in the schools run by local bodies, such as, District Boards, which are presided over by the Deputy Commissioners, ex-officio. The rules require that such appointments shall be made “in consultation with the Chairmen of the District Boards,” but this particular Divisional Inspector of Schools, ignored the Sikh Deputy Commissioners, and when I protested, the Commissioner and the whole Government supported him and illegally regularised the appointments thus made to the advantage of the majority community in the State. His Excellency, the Governor made his personal contribution to the problem by publicly ridiculing, on more than one occasion, what he regarded as, a ‘legalistic kink’ in my brain.
(2) Complaints of loot, arson and murder poured against a Hindu Tehsildar at Kulu, which I reported to the Commissioner. The Commissioner flew to Dharamsala in November, 1947, in this connection and broadly hinted that evidence against this Tehsildar may not be collected. On my failure to take the hint and sending a Christian E.A.C. to collect evidence against him at Kulu in January, 1948, most of the Hindu officers of various Government Departments posted at Kulu made a (trade union) written protest to this E.A.C. against this enquiry and openly opposed collection and procurement of evidence, on the ground that the enquiry had been ordered by a Sikh Deputy Commissioner. When I recommended disciplinary action against these Hindu officers, orders of my immediate transfer from the District were passed and two or three other Sikh officers, who were posted in various Departments in Kulu, but who had failed to make a common cause with the Hindu officers at Kulu relating to interference with the enquiry against the Hindu Tehsildar were summarily transferred from Kulu and the displeasure of the Government visited them soonafter. The file of the voluminous evidence collected against this Hindu Tehsildar was disposed of against him on the ground that ‘no evidence was available against him’.
(3) I collected certain documentary evidence and reported certain other complaints, concerning misappropriation of evacuees’ property by a senior Hindu officer under me, Dewan Kahan Chand, E.A.C. in November, 1947 and asked permission of the Government to collect evidence in support of the complaints. My communications on the subject were never acknowledged, and instead, Mr. Shrinagesh, the Commissioner, Jullundur Division, called him to Jullundur, in December, 1947, through a private messenger and over my head, and there encouraged him to concoct false cases against me. On his return to district headquarters, after his interview with Commissioner and Chief Secretary Sachdeva, he contacted my Hindu Assistants, with a message from Government that they should concoct cases against me, and that the Government had decided to remove me from the Indian Civil Service. He further boasted that henceforward, any reports that a Sikh officer might make against his Hindu subordinate, including the complaints that I had made against him, will recoil on the report-maker’s head, and that irrespective of any unfavourable confidential report that I might give him, the Chief Secretary and the Commissioner had promised him a promotion within a few weeks. As it happened, Dewan Kahan Chand was duly given a promotion in spite of the unsatisfactory report that he had earned, and the Commissioner openly conspired with him, by taking him around the Kangra District on his tours, in 1948, to concoct evidence against me. He has been produced as a P.W. in this enquiry, and Mr. Shrinagesh, as P.W. has stated that he had regular enquiries held into the complaints against Dewan Kahan Chand, which I had forwarded to Government, through my successor, Shri Kanhiya Lal. Dewan Kahan Chand as P.W. has denied that any references were ever made to him, in connection with these complaints either by Mr. Shrinagesh, or Shri Kanhiya Lal, and Shri Kanhiya Lal as P.W. denies on oath, that he was ever asked by Mr. Shrinagesh to make such enquiries or that he ever did, in fact, make such enquiries. Who of these senior officers appearing as a P.W. against me is a perjurer on the point of shelving serious complaints of misappropriation of Muslim evacuees’ property, against Dewan Kahan Chand is for the Court now to decide.
(4) On 8th October, 1947, a meeting of all the Deputy Commissioners, and Superintendents of Police was held at Jullundur, with H.E. the Governor presiding, with all the members of the Cabinet and the Chief Secretary present. A gist of the proceedings of this meeting in so far as it related to certain aspects of the administration and peculiar problems created by 1947 disturbances, in the Kangra District, is given by me in my statement before P.W. Kesari Chand, Exhibit P.W. 15(8)/2, in which the Governor, with the full concurrence of the Cabinet, present, gave a carteblanche to the District Magistrates in the Province to re-establish Government authority and manage their district problems, irrespective of the existing precedents, rules and the laws, on the ground that the
Provincial Government was not potent enough to assume full control of and take responsibility, for, the situation created, was never foreseen as a possible contingency in the past. In this meeting the Governor, vis-a-vis those elements in the society in the Province, who, finding that the law had failed to protect them during that year, had taken the law into their own hands, said, “Whenever you meet one of these, shoot him on the spot. Whenever you hear of one of these, order his detention and otherwise do what you will to set them right, and instruct your officers to do the same, and the Government will idemnify you.” At the moment, these instructions, emanating from the authority of the whole Government, merely appeared to indicate need for firmness on the part of the District Officers but their real and sinister purpose was revealed a few days later, when the Deputy Commissioners received a “Confidential” communication, in the form of a Policy-letter, dated 10th October, 1947 (Exhibit D. 11/7) informing the Deputy Commissioners that “the Sikhs, as a community, were a lawless people and were thus a menace to the law-abiding Hindus in the Province,” and calling upon the Deputy Commissioners to take ‘special measures’ against them. This communication of the Government, determining the policy for the enforcement of law and order in the districts also gratuitously suggested that the motives which usually actuate the Sikhs on a course of lawlessness, are “desire for women and loot.” The operation of this policy, in actual practice in the Province, where over 80% district officers were non-Sikhs, with traditions of communal animosity as an integral part of the social and political set-up of the province, when his written policy is interpreted and amplified in the light of the rather immoderate oral instructions of the 8th October, 1947, at Jullundur, can well be imagined. When I mildly protested, in reply to this letter of the 10th October, 1947, that ‘lawlessness was not in fact confined to a single community in the Province, and certainly not so in the Kangra District, and that with a view to restore law and order in the Kangra District, it was necessary to take action against certain Hindus, including Hindu officers,’ the Government did not even acknowledge my letter (Exhibit D. 11/6), and I was soon after transferred from Kangra, and the same Hindu Deputy Commissioner whom I had relieved in August, 1947, was reposted to Kangra as Deputy Commissioner within six months, for which there is no precedent during the last one hundred years in the United Punjab. Soon after my transfer in February, 1948 the Governor fixed a tour of this District and while there, openly invited and entertained complaints against me relating to my posting period there, from the public, as well as the district officers, and then directed Mr. Shrinagesh, Commissioner Jullundur to tour the district, ostensibly with the purpose of going into a report which I had submitted to Government earlier, on the affairs of the Kulu Valley administration, but in fact, to discover or create cases and evidence against me, to remove me from the service. An unattested copy of what purports to be Mr. Shrinagesh’s report, after his tour of the district, which he undertook in the company of P.W. Dewan Kahan Chand, who had by then been elevated to the independent and responsible post of the Director of Land Records, is Exhibit P.W. 18(8)/3, and its careful perusal, along with my report on Kulu affairs on the file, will bear out the real nature of the Governor’s instructions to Mr. Shrinagesh. In Exhibit P.W. 18(8)/3, the foundations for cooking up cases against me are already laid, and they are kept purposely vague, and were not properly investigated into for about two years with a view to enable the Government to shape cases against me pliantly, in the light of the evidence that may be subsequently manufactured or procured. With regard to the Policy letter of the 10th October, 1947, (Exhibit D. 11/7), it was rumoured soon after, that it had been issued by the Home Secretary under direct orders from the Governor, over the head of the Minister for Home, who happened to be a Sikh, and without even discussing this policy at the Cabinet level, which was the normal and the only proper and constitutional procedure. Not many months were to pass, when the Sikh Home Secretary was replaced by a Hindu Home Secretary, and the portfolio of law and order was transferred to the Hindu Premier, thus removing all vestiges of Sikh influence in the central direction of the general administration of the Province. Students of the art of Public Administration have known, for a considerable time, that where a society is not completely homogeneous in attitudes and interests, the introduction of the device of “artificial friction” is necessary in the interests of democracy and basic justice. The seamless web of the Government, as it were, is torn and knit together again, and the doctrine of ‘communal representation’ in Public Services sponsored by the British regime in this country, and suspected of concealing sinister motives behind it, had, for its, justification, the desirability of this device of ‘artificial friction’, with communal harmony and growth of a democratically responsible nation, as its ostensible aim. Quick and efficient execution of a policy, such as was adumberated in the above mentioned Policy letter, in the communal set-up of this Province, would no doubt demand a Governmental machine that responds easily and completely to the directing impulse, in this case, the communally composite Cabinet, but, if the story about the inception of this Policy-letter is true, the Governor in his individual and unconstitutional capacity grossly overstepped his power. For, where there are doubts, and such doubts may be reasonably entertained, where a society has not yet evolved to complete homogeneity of the British people, it might be well to have a governmental machine that falters sufficiently long for the operator to change his mind. Montesquieu’s principle of “Checks and Balances,” embodies the same idea, and it was this principle and this device which was the first casuality in the East Punjab. Neither this fact, nor the knowledge which is fairly dispersed amongst the Sikh masses, for they are essentially a historically-minded people, that such a policy against the Sikhs as a people was first promulgated in 1710 A.D. by His Imperial Majesty, Farrukh Siyyar (second in succession to the mighty Mughal Emperor, Aurangzeb), which heralded an era of fifty years’ most relentless persecution of the Sikhs, did create any sense of security in the minds of the Sikh public and such Sikh public servants as could not or did not want to, adapt themselves to this new spirit that was being injected into the Provincial administration. The further fact that the wording of this Policy-letter, had an ominous resemblance to the aforementioned Imperial Edict of 1710, if any thing, added to a sense of insecurity, which gradually grew upon and gnawed into the hearts of the sensitive Sikhs, both, the public and the public servants, and my intensity of consciousness of this atmosphere, converted me into a chosen target of those who were determined to see the execution of this policy and all that it implies, through. Anyone desirous of sympathetically understanding the communal distrust prevalent today in the Punjab cannot ignore the facts narrated above, nor could I, as an administrator pledged to loyalty to the professed and declared aims of the Government of India and its leaders, aims of a democratic secular State, and as a Sikh born of Sikh people, and a passionate believer in their way of life, remain unaffected, and this further intensified the hostility and fury of powerful elements in the Punjab Government against me.
5) Hon’ble Captain Ranjit Singh, a Minister of the Punjab Government, paid an official visit to Dharamsala in October, 1947 and officially directed that the District officials should meet him at a particular place at 10 A.M. on a particular date. Myself and all the District officials assembled at the place at the appointed time but the Hon’ble Minister refused to see any of us, while he kept himself busy chatting with his private friends till midday and then sent message out that he was unable to see any of us. Apart from the studied discourtesy involved in it, the conduct of the Hon’ble Minister had kept the District offices idle for half the day, and as the Head of the district it was my unpleasant duty to lodge a respectful protest against this. This incident and the following incident infuriated the Hon’ble Minister against me to such an extent that he is directly responsible for the treatment to me which forms the subject matter of Charge No. 6. In this case, this Hon’ble Minister recorded his order in Exhibit, P.W. 2(6)/15, requisitioning my private car against the provisions of the Requisitioning of Movable Property Act, not in the interests of public interest, as laid down by the law, but malafides and for the purposes of punishing me, which punishment the Government cannot legally inflict upon me, except in accordance with the I.C.S. Punishment and Appeal Rules, and on the wholly wrong and fictitious ground that I had contravened some Government order, forbidding Public Servants from purchasing or owning “Chevorolet” cars, except with the approval of the Transport Controller, which order does not exist anywhere except in the imagination of the Government. Incidentally, here in Exhibit P.W. 2(6)/15, we have a clear, written and authoritative exposition of certain extralegal doctrines, on which the working of the present Punjab Government is based. This ‘nothing’ and its contents have passed through the hands of the Home Secretary Bhide, Chief Secretary Sachdeva, Hon’ble Minister Captain Ranjit Singh, the Premier and His Excellency, the Governor, and has received their fullest and unreserved assent in every detail. Unfortunately, the additional note of the Governor to which a reference has been made in the Premier’s noting has been detached, which note, in many respects, particularly in its fury against me, and in reiterating the utter desirability of my elimination, and liquidation from the Indian Civil Services atonce, beats all others. Here, the doctrine is unambiguously laid down that there is some extra-legal and inherent power with the Executive Government, by virtue of which, it can issue, “executive orders”, modifying or even abrogating the provisions of the statutory law. Further, that such powers vesting in the Executive Government may be used by them, not for a public purpose or interests, but for the purpose of satisfying the personal anger or animus of those in control of the apparatus of the Executive Government, not, as is understandable, ostensibly for the public purpose, but in effect and clearly, on grounds of personal anger and nakedly, and by a declaration in writing in a public document, to achieve the latter end. Thirdly, that the Executive Government may make secret preparations to pounce upon the moveable, private and essential property of a citizen, with a view to inflict retributive ‘punishment’ upon him summarily, and without a warning or a recourse to due process of law. In civilised countries, the first is called, ‘fascism’, the second, ‘gross abuse of power’, and the third, ‘Nazi terror’. It will further be seen that, throughout this noting, down from the Police officer, holding the job of the Deputy Transport Control (Bhagwan Singh), upto the Governor, when the case has passed through the scrutiny of the Home Secretary, the Chief Secretary, the Minister incharge and the Premier, nobody has ever asked for or cared to study the relevent provisions of law or the basic documents, for instance, the Requisitioning of Moveable Property Act and the Government orders which are supposed to have been contravened by me, and orders of a most serious and far-reaching character, are suggested, passed and confirmed against me by all these responsible functionaries of the Government. Comments are superfluous.
6)
A close relation of this Hon’ble Minister, who is a gazetted Police Officer, was posted at Hoshiapur in 1947, and soon after the Government-policy of the 10th October, 1947 was promulgated, he was investigating some case in a small village near Hoshiarpur, inhabited by Sikhs. As is usual on such occasions, he was sitting on a charpoy in the centre surrounded by about two dozens respectable Sikhs, when his eye fell on a Sikh with an exceptionally long and luxuriant beard. Apropos nothing, so my subsequent enquiries showed, this Police Officer jumped from his charpoy and attacked this Sikh without a warning, and pulled out his luxurious beard off his chin, trampled it under his feet with great fury, and then took out a match box from his pocket and set fire to the hair thus pulled out, and trampled upon them. This performance, apparently gave this Hindu Police Officer considerable and obvious satisfaction, and addressing the assembly of the Sikhs present, he said: “Mark and listen, all of you. You Sikhs think that you are an important people in the Punjab. You are electing Maharaja of Patiala as your leader. Thus and in this way, we, the Hindus, shall trample over your beards and your long hair.” Never since the middle of the eighteenth century had Sikhs, as a people, been addressed in this fashion and almost similar were the words and taunts, frequently addressed to them in the first half of the eighteenth century, by the then Government officials, which turned them, the Sikhs, from peace-loving peasants into a nation of rebels. There was considerable public agitation against this episode, but the Government did not permit any action to be taken against this Police Officer, and his conduct was condoned. When in another connection, relating to the incident which follows, I made a mention of this episode, protesting against this highly provocative policy of the Government, the Hon’ble Captain Ranjit ✓Singh proceeded to pass the above-mentioned order against me, and also a recommendation which was, soon after, heartily agreed to by the Premier and the Governor, that I should be suspended from Public Service at once with a view to my “dismissal” from the Indian Civil Service.
The occasion of my protest to Government referred to above came about under the following circumstances. In October 1948, in a small town, called Mukerian, in Hoshiarpur District, the first public celebration of Dussehra festival in a free India, was held by Hindus. In one of the pageantries, a Hindu besmeared himself with dirt, attired himself in distinctive Sikh forms and appearance in a ridicule-provoking manner, and he was paraded throughout the public streets, with a jubilant Hindu crowd following. This Hindu, disguised as a Sikh, was carrying a dirty plate in his left hand, with cow-dung in it, and at suitable intervals, whenever he spotted any Sikhs within hearing, repeated in a mock-reverential tone: “Brethren, I am, by the grace of the Guru, a newly converted Sikh, and here in my left hand, is the sacred food I have brought from the Sikh holy of holies, the Golden Temple at Amritsar.” Some Sikhs, including a Public Servant, who protested against this most illconceived insult to the religious susceptibilities of the Sikhs, were promptly put behind the bars by the local Hindu Sub-Inspector of Police on the ground that, they, the Sikhs, were threatening a breach of peace. I, as the District Magistrate, ordered prosecution of the culprits in this case, and although the case against the accused was under the provisions of the Punjab Public Safety Act, under a “Notified” offence, so that no Court could grant bail to the accused, without giving a finding that “no prima facie case existed,” P.W. Sansar Chand Bhandari, as Sessions Judge, illegally enlarged the accused on bail, without going into the facts of the case and giving a finding as to whether or not there was any prima facie case. A revision application against this illegal order was kept pending in the High Court for about a year, without disposal, till the Government withdrew the case in October, 1949 and the accused were discharged. The Premier wrote to me a letter No. 2779 PAP, dated, 15th December, 1948, suggesting that I withdraw this case from the Court, and I replied in my “Confidential” D.O. letter No. 2271/SHW., dated 16th December, 1948, giving a resume of the instances of the organised provocative behaviour of the Hindus against the Sikhs in the Hoshiarpur district, with the active and open and illegal connivance of the Hindu Public Servants, pointing out that the open alliance of the Government with this aggressive Hindu communalism was not in the interests of the country, and that as an honest administrator, I could not take the responsibility for the withdrawal of this case, unless the Government took direct responsibility. No reply was received to this letter, which is now exhibited on the file and which will repay a careful perusal, and instead I was suspended. The case was not finalised in the District Courts, till Hon’ble Dr. Gopi Chand again became the Premier, in October 1949, and he orally directed the new District Magistrate of Hoshiarpur to withdraw this case.
(8) One Lala Jagat Narain, Editor of a Daily Vernacular paper of Jullundur, started publishing defamatory articles against me and other Sikh officers in this District requiring the release from legal detention, certain friends of his. Defaming a Public Servant constitutes an offence under Section 21 of the Punjab Public Safety Act. His case was referred to the Government, as he is an influential Congressman, but the Government conveyed no orders and Lala Jagat Narain continued publishing defamatory articles against me and other Sikh officers. He was arrested and cases were registered against him, and as a result, the whole Government shook to its foundations, all types of illegal and contradictory orders as to what action should be taken in these sub judice cases, were issued by Government, and on my pointing out that the Government directions were contrary to law, I was telegraphically directed to hand over charge of the District to an Assistant and present myself at Simla, “without loss of time”. Exhibit P.W. 6(10)/17 is a “Note”, recorded by me at Simla on the Art 7th July, 1948, which may be read as a part of this statement at this stage, to avoid repetition. I was then reposted to Hoshiarpur inspite of my protests, and Lala Jagat Narain and other Hindu papers of the Punjab and Delhi wrote dozens of articles in the months to come, defaming me, but the Government illegally prevented me from taking any action against the culprits. My references, some of them, on this subject, and the persistent refusal of the Government to make any move to protect me from the defamatory attacks, are a part of the file now and may be perused. This is to illustrate the illegal and malafides interference of the Punjab Government in depriving me of the protection of the law of the land, both as a citizen and as a Public Servant, to which protection I was entitled, simply because I declined to carry out illegal orders of the Ministers of the Government, in setting the law of land at naught in favour of members of a certain community and political party. The Judicial file of the case of Lala Jagat Narain, which was duly summoned, is not now forthcoming from the Judicial records at Hoshiarpur.
Hon’ble Shri Partap Singh Kairon, M.A., M.L.A., a Minister of the Punjab Government and, till recently, the President of the State Congress Committee, and a member of the All India Congress Working Committee, first expressed his displeasure against me when I ordered detention of some Hindu black-marketeers at Kulu in December, 1947, including some Congress workers. The warrants against these gentlemen were “cancelled” by the Government without even calling for a report from the District Magistrate, and without there being any legal basis for these orders of cancellation. When I joined at Hoshiarpur in February, 1948, Hon’ble Shri Partap Singh caused a warning to be sent to me that in case I repeated my previous mistake of enforcing law against Congressmen, the Government would set me right and “make an example” of me. A reference to this episode is made in Appendix “A” of my Representation to the President of India, dated, 5th May, 1950. Again, in December, 1948, one Jai Singh of Hoshiarpur, as a complainant in some Criminal complaint against certain local Congress leaders, stated inter alia, on oath that, he was being harassed and persecuted by certain local Congressmen, because he, Jai Singh, had refused to become party to a conspiracy, allegedly by Shri Partap Singh Kairon and one Pandit Mohan Lall Dutt, M.L.A., to manufacture false and perjured evidence against me. A document in the handwriting of Pandit Mohan Lal Dutt, M.L.A. was also brought on record, which was link in the evidence regarding this conspiracy. I forwarded attested copies of this statement with the documentary evidence to the Chief Secretary and to the Governor, with Registered, Acknowledgment-due letter No. 2469-SHW., dated Hoshiarpur, the 24th December, 1948. On these documents being summoned for exhibition in thiscase now, the Advocate General has stated that they are “not traceable,” with the Government, and the Chief Secretary and the Governor cannot recall ever having received these communications, containing most serious allegations of a criminal conspiracy against a Minister of the Government and an M.L.A. and a personal friend of Dr. Gopi Chand Bhargava, Hon’ble the Premier. Fortunately, I have been able to trace the original postal receipts and office copies of these documents, and it can be conclusively established that they were duly posted to the Chief Secretary and the Governor, and were duly received by them. The third piece of evidence of Hon’ble Partap Singh’s direct and personal participation in a conspiracy to manufacture criminal cases against me is contained in my Confidential Registered letter No. 376/SHW., dated 5th April, 1949, to Mr. Sachdeva, the Chief Secretary (Exhibit P.W. 6 (10)/11), which may be read here as a part of this statement. In this case, an undertrial murderer in the Dharmsala Sub Jail was subjected to third-degree methods, and was made to sign a dictated statement, alleging that, certain forgeries and acts of cheating which he had, by his own confession, himself committed, had been committed by him at my instance, and this statement of a confessed criminal and an undertrial prisoner, accused of murder, made by him, according to his own written admissions, which fell into my hands subsequently, because Hon’ble Shri Partap Singh Kairon had “assured” him, on behalf of the Punjab Government, that the murder he had committed and the acts of forgeries and cheating committed by him, will be condoned, on the condition that he makes certain statements against me, and showing further that, Hon’ble Shri Partap Singh Kairon had flown him to Delhi, from the Sub Jail at Dharmsala, to get him similar and further “all kinds of promises,” from the Government of India, was considered a sufficient justification by Hon’ble Dr. Gopi Chand Bhargava and the Governor for suspending me from Service, and then collecting evidence against me for over a year, before starting this enquiry against me. This murderer under-trial (now a convict under Section 302 Indian Penal Code) was thus persuaded to make three statements against me. One was Exhibit P.W. 18(8)/2, a dictated application by District officers at Dharamsala to Commissioner, Shrinagesh, for this man is only a third class Matriculate and cannot draft in English. The other statement, recorded by P.W. Lala Kanhiya Lal, District Magistrate, soon after, under the orders and in the presence of Hon’ble Shri Partap Singh Kairon, in the Sub Jail, Dharamsala, and the third, by P.W. Lakshmi Narain Giani, of the Special Inquiry Agency, under the orders of his boss, Mr. Sachdeva, Chief Secretary. In the first statement, he confines himself to saying that he committed certain acts of forgery and cheating at my instance, an enquiry into which acts of forgery and cheating against him was known to be going on already at Hoshiarpur where I was the District Magistrate. This application brought Commissioner Shrinagesh to Simla on the next day, the 13th March, 1949, where the Premier and Shri Partap Singh Kairon both agreed that it was a fit case for Shri Partap Singh Kairon, who, incidentally, had nothing to do with the General Administration or the Anti- Corruption Committee officially, to fly to Dharamsala in the Government aeroplane to interview this murderer in a Jail, and then direct the District Magistrate, Dharamsala to record his statement, not in the open Court, but in a cell of the Jail. In this second statement, a number of other allegations of corruption are made against me on which allegations the superstructure of most of the present Charges has been built up by this Special Enquiry Agency, working under the direct control of Mr. Sachdeva. In the third statement recorded by P.W. Lakshmi Narain Giani, it is not the case as this P.W. states now before the Court, that he recorded this statement with a view to clarify certain points left vague in the second statement, recorded by P.W. Kanhiya Lal, District Magistrate, Dharamsala. This third statement was made by this murderer, after he had been taken to Delhi by Hon’ble Shri Partap Singh Kairon, and there some kind of hoax was, it appears, played upon him to make him believe that he had been granted an interview by some top-ranking leader of the Government of India, (Sardar Patel) who had confirmed the previous assurances held out to him that the reward for falsely incriminating me in the manner desired, was forgiveness in respect of all the serious crimes he had committed in the past, and also further material rewards. In this third and last statement, allegations are made against me primarily and for the first time, on two additional specific points, by no stretch of imagination arising out of any clarification of previous statements: (a) allegations relating to my supposed lapses from strict sexual-ethics, and (b) allegations regarding my collections of illicit arms in alliance with Master Tara Singh, the Akali leader, with veiled hints that astrologers had predicted the establishment of a Sikh State in the near future. The first set of allegations were now included in the statement by P.W. Lakshmi Narain Giani in consultation with his boss, Chief Secretary, Sachdeva, not merely for the purpose of providing stimulation to the jaded sexual nerves of the apex personnel of the Secretariat by their sedantic habits.There was also a definite political purpose. Hon’ble, Shri Partap Singh Kairon, and his other Congress friends, had openly entertained apprehensions that I might retire from Indian Civil Service prematurely, and join some political party in the Punjab, other than the Congress, and to meet his contingency it was considered most necessary to besmear my character in this particular respect, for, once it was generally suspected that my clandestine conduct was at variance with the reputation which I otherwise enjoyed in the public, it would be impossible for me to make a headway in the estimation of the political colleges of those whom they most feared as their possible adversaries in the coming elections. The second set of allegations were in obvious accordance with the picture the men in power in the Punjab Government had been assiduously painting about the aims and activities of the politically conscious Sikhs, so as to secure support for there permanent retention in their seats of power. I request that both the statements of this convict, apart from Exhibit P.W. 18(8)/2, may now be exhibited with the consent of the Advoate General, to enable the Court to appreciate properly what I have said above. It may be added that although the cases of forgery and cheating, which it was originally intended to plant against me, had been completed at Hoshiarpur, over a year ago, and the arrest of the accused effected, they are not being put in Court lest, before the present enquiry is completed, the accused person might make statements in the Criminal Court trying him, disclosing the whole conspiracy in which high officers of the Government of the Punjab, including certain Ministers, participated, to secure perjured evidence against me. As a matter of fact, this man openly threatened to make such disclosures, when he was sentenced to transportation for life, a few months ago, by the Sessions Judge at Hoshiarpur, in the murder case against him, in utter failure of the Punjab Government to keep their promises, most solemnly and authoritatively made to him, to condone the murder that he had committed, including other serious offences.
In June, 1948, a Sikh temple in Hoshiarpur district alongwith the sacred volumes of the Guru Granth Sahib was reduced to ashes as a result of arson, and information available suggested the connection of two Congress Hindus, Dr. Shadi Ram and Chaudhari Balbir, one of them a close personal friend of Hon’ble Dr. Gopi Chand Bhargava, the Premier. They were detained for interrogations by the District Police but they were advised by their friends, keeping a liaison between them and the Punjab Government that, they should go on a hunger-strike atonce. They had hardly been without food for some hours that the Punjab Government issued orders that the District authorities stop their interrogations forthwith. This was done and further interrogation from them, under these circumstances, was obviously impossible. In the meantime, Mr. Justice Achhru Ram, directly and thus illegally entertained an application for habeus corpus from Chaudhri Balbir, who had been put under detention for his prejudicial activities. Mr. Justice Achhru Ram so widened the scope of these otherwise summary proceedings as to include a minute and detailed enquiry into the whole conduct of myself and the Sikh Superintendent of Police at Hoshiarpur, and in his final order, gave it as his finding, concerning the sacriligous arson of this Sikh temple, while the Police investigations were still unconcluded that it could not possibly have been set to fire by a Hindu, as “all Hindus entertained feelings of reverence for the Sikh temples and Sikh scriptures.” Since Muslims had left, the obvious hint was that we should plant this arson of a Sikh Gurdwara on a Sikh, which hint I refused to take, and so the case had to be filed as “untraced”. I refrain from giving further facts about these habeus corpus proceedings, for the Punjab Government is still threatening to take action against me on the basis of what Mr. Justice Achhru Ram has said about my emotional and psychological make-up, in his final order, and merely add that it will be impossible to ignore the whole proceedings of this case, and their back-ground, if it were desired to understand the real causes of the frustration and communal bitterness that prevails in the Punjab to-day.
At the end of February, 1948, I met P.W. Kushal Singh in the Civil Secretariat at Jullundur, and he told me that Commissioner Shrinagesh, working on the advice of P.W. Dewan Kahan Chand, was putting pressure on him to make statements and manipulate evidence, as now forms the subject matter of Charge No. 8 (Palampur Case) against me. As an experienced officer, he was amazed that an I.C.S. Commissioner could become a party to such an intrigue against his colleague and he could not understand how he, P.W. Kushal Singh, could ever remain in Service, if he took up the false position, as it was being suggested that he should. I admitted that Mr. Shrinagesh had grown very vicious against me, but said that I did not know how to help it. A couple of months afterwards, I received intelligence from P.W. Kushal Singh that Chief Secretary, Sachdeva, had called him and assured him that no possible harm would come to him if he made the statement suggested to him by the Commissioner. Soon after, I learnt that the Government has conveyed a similar assurance to him through Hon’ble Shri Partap Singh Kairon, in whose Department of Rehabilitation Mian Kushal Singh was then working. I wrote protesting against this conspiracy to Government repeatedly and these communications are now exhibited. I wrote a personal letter to Hon’ble Shri Partap Singh Kairon also, who denied all knowledge of his alleged part in the conspiracy. During those days, Mr. Bhide, who was then the Home Secretary, paid a visit to Dharamsala and Palampur, and I was informed that, some of the documents, particularly, the entries in the Books of P.Ws. Amar Nath and Bidhu Ram, were then forged, at the instance of Mr. Bhide. P.W. Bhide, in the Cross-examination has admitted about his visits to Dharamsala and Palampur during these days, but explains that he went there to examine and report on some Transport problem, the exact nature of which he cannot apparently recall. Undoubtedly, it must have been some problem of considerable importance which could only be handled by Mr. Bhide’s personal presence at an obscure and out of the way place like Palampur. From the point of view of mere Transport, however, Palampur appears to possess no conceivable interest of the magnitude implied by the explanation of the visits of a Secretary to Government, to Palampur, as well as to Dharamsala. P.W. Kushal Singh had also obtained the affidavits against me from P.Ws Rajinder Nath, Sant Ram, Bashi Ram and Joti Parshad, but he was still sceptical as to whether, the Governor, as the custodian of the rights of the Superior Civil Services in the Province, or the Government of India, would permit an I.C.S. officer to be victimised, on the ground of such transparently false and made-up cases. His hesitation, so I learnt, was then removed by conveying assurances to him by or on behalf of the Governor that my dismissal from the Service was an objective ardently wished for, by all concerned and that no harm will be allowed to come to Mian Kushal Singh as long as he made incriminating Statements in this case against me, even though he himself stood condemned from his own mouth. At this stage, I wrote a rather. angry D.O. letter No. 1957/SHW, dated 21st, August, 1948 now exhibited, to the Commissioner requesting that the Premier and the Governor may grant me interviews atonce, so that I may confront them with the evidence regarding his conspiracy against me, the evidence which was then available, on the presumption that the Governor will, under no circumstances countenance a conspiracy against an I.C.S. officer, but I was declined interviews and it was
then made known as further evidence and confirmation of the fact that it was in the State interests that I should be condemned somehow and that, this had approval of the highest functionaries of the Indian Government. Nor was there anything fantastic about this suggestion, for, although the Government, on the basis of oral statements of P.W. Kushal Singh and others, suspended me from Service and at one stage even passed orders of my arrest and criminal prosecution, P.W. Kushal Singh, against whom there was conclusive documentary evidence in this case, and a prima facie case by his own admissions, was given promotion after promotion, and not even appearances were kept of holding the scales of justice even between a senior I.C.S. District Magistrate, and his Assistant. ) In July, 1948 some article was published in an Urdu daily, “Ajit”, Amritsar, the authorship of which was attributed to me. The Government, without making any attempt to ascertain the basic facts, formally called for my explanation, by Chief Secretary’s Confidential D.O. letter No. 90-C.S. 48, dated 25th August, on the ground that the statement made in this article to the effect that the Sikhs might, at some future date, become a free people, was “very objectionable”. I replied by my letter No. 1687, dated 30th August, denying that I was either the author of this article or had “Published”, it, and protesting that things were being continuously presumed by Government against me, without any attempt at ascertainment of facts. Both these letters are now exhibited, though not in (untraceable) originals. When this reply reached Mr. Sachdeva, the Chief Secretary, he atonce noted down, more or less, the following advice to the Premier and the Governor: “Had there been no Transfer of power, this officer would have been removed from the I.C.S. long ago. He should now be placed under suspension atonce and the Federal Public Service Commission addressed for his removal from the I.C.S.”, with which advice the Governor heartily agreed. After all, the Chief Secretary was only a few years senior to me, and though, what might have happened to me or to him if there had been no Transfer of Power, was merely a matter of conjecture, the fact that the Government had kept me in Service for about 14 years, during which period I had crossed om my only Efficiency Bar and held charge of about half a dozen Districts, was indubitably there, and also the additional fact that I had been offered continuation of my services in 1947, by the future representatives of the Government of the East Punjab as well as the Viceroy, on behalf of the Government of India. There must be some ceremony, some formalities and some good ground, before I might be kicked out of Service so soon, but these considerations had no weight whatever, so it seemed, with the Chief Secretary of the Governor. In the Alice in Wonderland, the King of Hearts, at the trial of the Knave, “shouts for about the twentieth time that day”. “Let the Jury consider their verdict,” without, it will be recalled, hearing any evidence. “No, no” says the Queen, “sentence first, verdict afterwards.” The Premier himself showed me this ‘nothing’ in December, 1948 at Jullundur. The temper and the intoxication of the sense of power of the Chief Secretary with whom the Governor is usually in agreement, left no hope for any fairness for me in this Province, and sooner or later, sooner than later, my removal from the Service was the objective firmly set before the Government.
(13)
A close relative of mine had made some unauthorised occupations of Muslim evacuees’ property at Hoshiarpur before I joined the District and had realised and appropriated its proceeds by misrepresenting that the property in question had been duly allotted to him. The Police Officer, within whose jurisdiction this property was situated, reported to me about it and I wrote to the Superintendent of Police to enquire into this case, and eventually, it was reported that it was a case of cheating. No case was actually registered yet, but in the meantime, the Commissioner Shrinagesh called my relative, and told him that the Governor would be glad to hear any complaints against me, whereupon this relative was granted an interview by the Governor, and advised that he should deposit the amount, which he had realised as proceeds of the evacuees’ property, and when he had done as advised, without, be it noted, my having any information of the same, the Government wrote to me saying that no further action in the matter was considered necessary in view of the deposit of the proceeds in the Government treasury, and I ordered accordingly. The Governor used this case as an illustration on my ‘malicious disposition’ and took pains to convey this to many of his visitors, and particularly to my Superintendent of Police, without whose co-operation and respect I could not perform my duties as a district Magistrate, for a single day. This occasioned my letter of protest dated 7th November, 1948 to His Excellency, the Governor, Exhibit P.W. 6 (10)/16, to which the Governor made no reply, but directed that this case alone sufficiently warranted my suspension and removal from Service, and accordingly this forms an item of allegations against me in Exhibit P.W. 6(10)/5, the allegation being that the enquiries which I caused to be made into this case, as a routine matter were “unnecessary.” What would have been my fate under this Government, had I taken no action whatever, when the Police Officer had first brought the misconduct of my relative to my notice, is not difficult to imagine, for, to revert to the Alice in Wonderland once again, during the trial of the Knave, when a document is just picked up in the Court Room, the White Rabbit produces it in evidence, but on unfolding it finds that, “it is not a letter after all, it is a set of verses.” “Are they in the prisoner’s handwriting?” asks a Jury man. “No, they are not,” says the White Rabbit, “and that is the queerest thing about it.” “He must have immitated somebody else’s hand,” says the King. “Please your Majesty,” submits the Knave, “I did not write it, and they cannot prove that I did; there is no name signed at the end.” “If you did not sign it,” observes the King, “that only makes the matter worse. You must have meant some mischief, or else, you’d have signed it like any honest man.” Such instances are so numerous and so many that it will be impossible to make a passing reference to even a small proportion of all them here. Every effort was made to drive me out of Service or drive me mad, in defiance of all rules and precedents, and even common considerations of humanity and decency, and all my protests or entreaties against this ill-treatment were of no avail.
(14) One Ram Kishan of Bharolian, a well-known Communist in Hoshiarpur district, went underground to avoid arrest in the summer of 1948 and the Punjab Government repeatedly impressed upon the District authorities to effect his arrest as he was believed to be engaged in activities prejudicial to the State. The information supplied to me was that, Pandit Mohan Lal Dutt, M.L.A. reffered to, in item No. (9) above was harbouring and giving protection to this Communist and that, therefore, he could not be apprehended. I passed this information on to the Government in the usual routine, but the Hon’ble Premier, Dr. Gopi Chand Bhargava promptly showed my “Secret” communication to Pandit Mohan Lal Dutt adding that “although Kapur Singh reports against you, I do not believe him” and also directed me in writing that I should take no action against Pandit Mohan Lal Dutt, M.L.A. I protested against the disclosure of my “Secret” communication addressed to Government to those against whom they are made, and enquired
as to in what particular respect the Hon’ble Premier did not believe me, but there was no reply. On this account, this Mohan Lal Dutt became my bitterest enemy and published scurrilous articles against me in the Vernacular Press, quoting the Hon’ble the Premier, that I was an “undesirable District Magistrate” in the habit of making false reports against respectable Congressmen, such as Pandit Mohan Lal Dutt, M.L.A. I suggested action against these defamatory publications against me, but the Punjab Government did not condescend to reply. Soon after this, Communist worker Ram Kishan of Bharolian was arrested by the Special Police at Jullundur and in his interrogations he revealed that, during his under-ground period, he had received protection and had been harboured by Pandit Mohan Lal Dutt, M.L.A. I brought this to the notice of the Government, but there was not even a word of regret about the gross injustice and maltreatment the Government had shown me in this matter.
) The Commissioner Mr. Shrinagesh passed certain orders relating to office procedure in the Deputy Commissioner’s Offices, which orders were at complete variance with the Standing Orders of the Government on the Subject. In any case, the Rules did not permit the Commissioner to pass any orders on the subject and I pointed this to him with a copy to Government, adding that till such time that Government passed orders on my communication, I was adhering to the Standing Orders of the Government. Upon this the Governor directed that it was a case of “gross indiscipline” on my part such as warranted my suspension and removal from Service. Whether it was considered that any indiscipline, gross or oridinary, was committed by the Commissioner when he set aside Standing Government Orders and without competence and further, whether indiscipline on my part would have been more or less gross, if I had instead, acted upon the Commissioner’s orders and thus disobeyed the Government’s Standing Orders, is not clear. This is an item of allegations against me in Exhibit P.W. 6(10)/5. All such allegations and my comments in Exhibit P.W. 6(10)/5 and allegations and my comments in Exhibit P.W. 6(10)/7 will pay a careful perusal on the point of how the Government was determined to harass me in every conceivable manner.
Mr. Bhide was appointed the Home Secretary in July, 1948 and remained in this post for about a year. To begin with, he issued a secret Policy-Letter, dated, 28th July, 1948, No.11201-13-S.B. (Exhibited) in which the District Magistrates were directed not to
6) put into operation the provisions of the Punjab Public Safety Act, without the Government’s prior consultation in each individual case. I wrote back saying, (Exhibit P.W.D. 11/2) that this direction was ultravires of the powers of the Government, since the Legislature had created a number of cognizable, non-bailable, substantive offences which were governed by the provisions of the Criminal Procedure Code. Just as Indian Penal Code cannot be put into abeyance by a mere “Secret” letter from the Executive Government, similarly these provisions of the Punjab Public Safety Act shall have to be repealed or amended by the Legislature if Executive Government wanted no action on them. The point involved was an elementary one, that of the separation of the powers of the three traditional organs of the Government, Legislative, Executive and Judiciary, but there is ample evidence brought on the record of this case that Mr. Bhide, in particular, and the Punjab Government, generally, either through ignorance or through purposive wilfulness were determined to arrogate to the Executive Government all the three functions, not through a due process of law, as the Nazis did, but clandestinely and by means of “Secret” written and oral directives to the District Magistrates and other officials and anybody who objected, committed an act of ‘indiscipline”, “flouts orders of Government from the Hon’ble Ministers, down to the Secretaries to Government” and must be removed from Service, so that this Province may be made “worth living in,” as Mr. Bhide so strongly feels and says in Exhibit P.W. 2 (6)/15. I am tempted to quote here a passage from the Geobbel’s Diaries, for 1942 recently unearthed by the Americans and published recently (1948) by the Doubleday and Co. Inc. of New York. Under March 20, 1942, in a long entry, there occur the following observations by Dr. Goebbles. :
“The Fuehrer has decided to rule with a heavier hand henceforth…….I proposed a law to the effect that whoever violates the commonly known principles of National Socialistic leadership is to be punished……(We must have) an entirely new basis to lay our hands on those who have so far eluded us. Schlegelberger, the Under Secretary in the Ministry of Justice, always refused my requests on the ground that there is no legal basis for my action. That basis could be created by a proper law…..Justice must not become the mistress of the State, but must be the servant of State Policy.”
This passage may be profitably and favourably compared with the Secretariat noting in the Punjab Government, accidently brought on the record, as Exhibit P.W. 2 (6)/15 and this Court very wisely directed after this Exhibit saw the limelight of this enquiry that, in future, even the originals of documents to be exhibited should not be brought to the Court, for there may be some noting on them by the Secretaries and the Governor and this noting may not be fit for being subjected to an impartial scrutiny. I know some of the noting that has been and is made in the SSecretariat, since August, 1947, particularly by the Governor, Chief Secretary Sachdeva and Home Secretary Bhide, and certainin Ministers. The above excerpt from the Goebble’s Diaries iis a respectable document of well-considered and responsible writing by an important functionary of the State, as compared with most of the Punjab Secretariat noting. Possibly, for reascons of spiritual kinship, I felt keenly interested in the fates that may have overtaken Under Secretary Schlegelberger, who refused requests on the ground that “there was no legal basis” for them, but the said Goebbel’s Diaries are silent on the point, though I know that the Punjab Secretariat noting, on the point of myy predetermined fates, is quite honest and frank eversince the year, 1948. The Premier, Dr. Gopi Chand, Bhargava paid a visit tto Hoshiarpur in December 1948, and he showed me some of this “moting” and gave me a kindly advice. He said, “you keep on writing, this order of the Government is illegal, this letter of such andl such Secretary is wrong. Why don’t you let the Governmentt run smoothly. Besides, every Secretary is now your enemy, for your letters have to go on record and the office people see them and thus the Secretaries feel humiliated.” I said, “Does nott the Governor Support me?” He replied, “I might extend you my protection, if the Governor were not so furious against you..” I, thereupon, offered to retire prematurely, but the Premier persuaded me not to do so, in “the interests of the country” (that is Blharat). The next I heard from him was, the Order of my suspension. If the Secretaries did not like being pointed out their misttakes, why were the Ministers supporting them? I know the answer, from my personal experience, as a District Magistrate. Whetther in Criminal -cases or in cases of Preventive Detention or other administrarive matters, if the person proceeded against or concerned has a political pull and can be useful politically, and with the extension of democratic privileges to adult sufferage, almost every adult becomes so useful, the Ministers would like to have their say in each such case. This is possible either by reducing all District Magistrates to mere minions, or by gathering the threads of the day to day administration into the hands of the few who rule from Simla. I have, out of a sense of duty, as well as in response to often repeated appeals of the great Indian Leaders that the Civil Services should go on performing their functions in accordance with rules and the law and that the Government of India would protect them, resisted, to the utmost of my ability, the extension of both of these trends, in this State and this is the key to the limitless irrational hatred in Government circles against me. The documents brought on the record (Exhibit P.W. 2 (6)/22, 2(6)/20, 2 (6)/21) relating to the day to day interference of the Executive Government, in the application of the provisions of the Requisitioning of Immovable Property Act, illustrate the same point.
There is an institution called, Gandhi Ashram, at Oel, in Hoshiarpur District, with which Dr. Gopi Chand, Bhargava has been associated for over ten years and continues to be so associated even after he became the Premier in 1947. During and after the August, 1947 disturbances, the Manager of the Ashram was alleged to have extensively participated in loot of Muslim property, and even set up some kind of Governmental authority, making appointments of village officials. I started enquiries into his conduct and a large number of cases of loot and misappropriation were unearthed and ample documentary evidence was available to show that this follower of Mahatma Gandhi had actually made appointments of village officials, for consideration. I was sent oral messages to hush up this enquiry a number of times, which I ignored, and then the Premier wrote me an official letter, now exhibited on the file, (D.O. letter No. to 1215-PAP, dated 3rd July, 1948), that I must stop all action in this case. This letter also forbade action against Pandit Mohan Lal Dutt, M.L.A. who harboured the underground Communist agitator and whose case has been mentioned above. The voluminous file of the case of this Gandhi follower of Oel, was summoned by me in this enquiry and the Advocate General, now states that it is not “traceable.”For reasons of delicacy, I refrain from giving the facts of the visit of Lady Trivedi, to Hoshiarpur in about January 1948 where she went out of her way to degrade and insult me before the public when I went to receive her in any capacity as Deputy Commissioner of the district, but this was a part of the organised campaign of persecution sponsored by the Government against me, because I would not bend my will before certain highly placed individuals, and refused to become a mere instrument in the furtherance of policies, which I believed to be against my conscience, and against the law and the public policy.
APPENDIX “B”
CONCLUSION
These concluding words are also and primarily meant for and addressed to our great Prime Minister, Shri Jawahar Lal Nehru. I had sent him a copy of my Representation of 5th May, 1950, so that he may know, what his letter against me, sent to the Punjab Government in February, 1949, had resulted in. No doubt, he and his Government hold that the end justifies the means, and so long as they can get me condemned eventually, nothing else matters. Let him now see these submissions also, to see what further means became necessary to achieve the end. The sequence of events now nearing completion was started by the wish of the late Deputy Prime Minister of India, that an example should be made of me for offering Master Tara Singh a cup of tea at Hoshiarpur in 1948. Shri Chandu Lal Trivedi, the Governor of the Punjab instigated the wish and certain Punjab politicians fortified it, because, as a District officer, I resisted the evil designs of the Punjab Government to enflare Hindu-Sikh riots in the Punjab and to create communal bitterness where none existed before. I resisted the pretentions of the Congressmen, high and low, that each one of them, sui generis, was the source of Governmental authority. My Fortnightly Confidential Diaries to Punjab Government, now a part of the records of this case, will show with what anguish I viewed these trends, for which the blessings of the late Deputy Prime Minister have been constantly claimed in the Punjab. I now know the penalty for what I did.
But before I am finally silenced there is something I should like the Prime Minister of India to know. For, if all public servants must now become courtiers, one in the final stages of liquidation may, at least, be permitted to speak freely. Most portentous things have come to pass in this country, since 1947. A Power has come to reside in the little finger of the Prime Minister and by a mystical process of transference, in those who act in his name, such as is rare in the mortals of this Earth. When this little finger is raised against a citizen there is no safety, no hope for him left. ‘Abandon ye, all hope henceforth’, his ears hear from all sides. What is a wretched Public Servant before this Power? For a year and more the Government may engage in a naked, unabashed conspiracy, to ruin him and when unsuccessful, they may proceed to suspend him from Public Service and restrict his movements and cut off his communications, to gain another year for the continuation of this patriotic activity, with the full approval of the Government of India, whose legal and moral duty it is to protect the public servant. The public servant may then be tried by specially selected judges, and may be found guilty of any charges that please the fancy of the Government, through a specially devised formula. And what sovereign remedy this formula is against all those whom the Government do not like, a formula of which the Inquisitors and the Star Chamber Judges of the past, dreamt as a dream of their heart. What the Prosecution witnesses say is the truth, but only in so far as it supports the articles of the Charges. Anything which they say, but which goes in favour of the innocence of the public servant is false. The statements of the public servant and his witnesses are false, for reasons which are grounded in the Pure Reason, and not because evidence on the file contradicts. Of course, any part of their statements that can be twisted or perverted to support the articles of the Charges is true. The public documents and the documentary evidence must also be subjected to likewise tests. The laws of evidence, the rules of prudence and the provisions of law, and the defence evidence desired to be tendered, may be ignored and excluded to the extent that it is inconvenient to the Government. Thus, any innocent reputation or innocuous career may be ruined, without remorse or regret. If the inventers of this process are Governors, does the process thereby become excellent? If the architects of this formula are Chief Justices does it become honourable? “Shall you be governed by pen or sword?” said the statue of Lawrence at Lahore. Shall you put your conscience and integrity into voluntary liquidation or be damned through a judicial enquiry, so called? With the powers and authority for which the Mauriyas dreamt and for which Aurangazeb prayed and toiled, the powers and authority which the foreign Viceroys believed they possessed but dare not use, with such powers and authority in the palm of his hand, has it really become necessary for the Prime Minister of India and his Government to adopt such means and to pursue such ends?
The Prime Minister of India is now in the height of his powers and glory. This is no consolation to those who suffer by his little finger.
When a complainant was told by a great conqueror King of the past that he, His Majesty, could not be expected to stop all highway robberies in his far-flung dominions, the pertinent rejoinder of the complainant was: Then why has Your Majesty annexed such vast territories ? Two thousand years ago, a great and powerful man was warned by an obscure citizen: “Beware of the Ides of March.” My humble warning to our great Prime Minister is: “Beware of those, citizens and public servants, who never displease you.”
ਤਸਵੀਰਾਂ
Credit – ਭਾਈ ਸਾਹਿਬ ਸਿਰਦਾਰ ਕਪੂਰ ਸਿੰਘ