ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ

Contents hide

ਸਿੰਘਊਪਣ : ਸੰਗਯ, ਸਿੰਘਪੁਣਾ, ਦਲੇਰੀ, ਬਹਾਦਰੀ, ਖਾਲਸਾ ਧਰਮ ਦਾ ਭਾਵ।

ਸਿੰਘ : ਸ਼ੇਰ । ਸ਼ਾਰ ਦੂਲ (ਰਤ੍ਰ ਗਿਆਨ ਦੇ ਜਾਨਣ ਵਾਲਾ), ਖੰਡੇ ਦਾ ਅੰਮ੍ਰਿਤਧਾਰੀ, ਬਹਾਦਰ, ਦਲੇਰ, ਸੂਰਬੀਰ, ਸ਼੍ਰੇਸ਼ਠ, ਉੱਤਮ।

ਪਣ : ਉਸਤਤ, ਪ੍ਰਤਿੱਗਿਆ, ਸ਼ਰਤ ਲਗਾ ਕੇ ਖੇਡੀ ਹੋਈ ਬਾਜ਼ੀ, ਭਾਵ ਵਾਚਕ ਸੰਗਯ ਜਿਵੇਂ ਗਿਆਨੀ ਦਾ ਗਿਆਨਪਣ

ਲਾਊਨਕ ਸਰਦਾਰ ਰਤਨ ਸਿੰਘ ਜੀ ਬੱਬਰ ਅਕਾਲੀ ਦੇ ਉਪਰੋਕਤ ਗੁਣਮਈ ਅਰਥਾਂ ਨੂੰ ਮੁੱਖ ਰੱਖ ਕੇ, ਉਨ੍ਹਾਂ ਦੀ ਜੀਵਨ ਕਥਾ ਦਾ ਨਾਂਅ, ‘‘ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ’’ ਰੱਖਿਆ ਹੈ। ਸਿੰਘ ਤੋਂ ਬਿਨਾਂ ਧਰਮ ਦੀ, ਇੰਨਸਾਨੀਅਤ ਦੀ, ਮਜ਼ਲੂਮ ਦੀ, ਅਬਲਾਵਾਂ ਦੀ, ਦੇਸ਼ ਅਤੇ ਕੋਮ ਦੀ ਰੱਖਿਆ ਅਸੰਭਵ ਹੈ। ਜਿਵੇਂ ਨਰਸਿੰਘ ਤੋਂ ਬਿਨਾਂ ਪ੍ਰਹਿਲਾਦ ਭਗਤ ਦੀ ਰੱਖਿਆ ਅਸੰਭਵ ਸੀ ਅਤੇ ਹਰਨਾਖਸ਼ ਦੁਸ਼ਟ ਦਾ ਮਾਰਨਾ ਨਾ ਮੁਮਕਿਨ ਸੀ, ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਬਿਨਾਂ ਅੱਠ ਸੌ ਸਾਲ ਦੀਆ ਜਾਲਮ ਹਕੂਮਤਾਂ ਦਾ ਨਾਸ਼ ਕਰਨਾ ਅਸੰਭਵ ਸੀ।

ਸਿੰਘ- ਸ਼ੇਰ ਦਾ ਵਿਸ਼ੇਸ਼ ਗੁਣ ਹੀ ਉਪਰੋਕਤ ਹੈ।,

44 ਗੁਣ ਦੇ ਸਦਕੇਂ ਹੀ ‘ ਕਰਮ ਅਤੇ ਸੁਭਾਵ ਬਣਦਾ ਹੈ। ਇਸੇ ਕਾਰਨ ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਲੇ ਅਤੇ ਹਰਨਾਖਸ਼ ਨੂੰ ਮਾਰਨ ਵਾਲੇ ‘ਨਰ’ ਦੇ ਨਾਂਅ ਨਾਲ ‘ ਸਿੰਘ’ ਪਦ ਲਗਾਇਆ ਗਿਆ ਹੈ। ਪਿੱਛਲੇ ਪੁਰਾਣੇ ਸਮੇਂ ਵਿੱਚ ਜਦੋਂ ਕਿਸੇ ਨੂੰ ਸਰਬ ਸਰੇਸ਼ਠ ਪਦਵੀ ਦਿੱਤੀ ਜਾਂਦੀ ਸੀ ‘ਮੁਨੀ ਸ਼ਾਰ ਦੂਲ’ ਹੀ ਹੁੰਦੀ ਸੀ। ਜਿਵੇਂ –

ਨਿਯਮੇ ਮੁਨੀ ਸ਼ਾਰ ਦੂਲਾ ਸਤੇ ਨਾ ਸੌ ਸਾਧ ਵਤੀਹਤ : ਭਾਵ ਹੈ ‘ਮੁਨੀ ਸ਼ਾਰ ਦੂਲੋ’ ਇਸ ਲਈ ਮੈਂ ਉਸ ਨੂੰ ਸਾਧੂ ਕਿਹਾ ਹੈ।

(ਵਿਸ਼ਨੂੰ ਪੁਰਾਣ ਅੰਸ਼ 6, ਅਧਿਆ 3, ਮੰਤਰ 24)

ਸਰੇਸ਼ਠ ਮਨੁੱਖ ਦੇ ਅੱਧੇ ਨਾਂਅ ਨਾਲ ਸਿੰਘ’ ਪਦਵੀ ਦੀ ਵਰਤੋਂ ਭਾਰਤ ਵਿੱਚ ਹਜ਼ਾਰਾਂ ਹੀ ਸਾਲਾਂ ਤੋਂ ਚਲੀ ਆ ਰਹੀ ਹੈ। ਆਮਤੌਰ ਤੇ ਰਾਜਪੂਤਾਂ ਨਾਲ ਤਾਂ ਸਿੰਘ’ ਪਦ ਦੀ ਵਰਤੋਂ ਜਰੂਰੀ ਸਮਝੀ ਗਈ ਸੀ। ਮਹਾਤਮਾ ਬੁੱਧ ਜੀ ਨੂੰ ਵੀ ਸਿੰਘ ਪਦ ਨਾਲ ਸਤਿਕਾਰਿਆ ਜਾਂਦਾ ਸੀ।

ਪਰੰਤੂ ਸਿੰਘ ਜਾਂ ‘ਸਾਰਦੂਲ ਸੰਗਯ ਅਤੇ ‘ਪਦਵੀ ਹੀ ਬਣ ਕੇ ਰਹਿ ਗਈ ਸੀ। ਜਦੋਂ ਭਾਰਤ ਉੱਤੇ ਜਾਲਮ ਲੋਕਾਂ ਨੇ ਪੱਛਮ ਵੱਲੋਂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤਦ ਕਿਸੇ ਵੀ ਸਿੰਘ ਕਹਾਉਣ ਵਾਲੇ ਨੇ ਉਨ੍ਹਾਂ ਦਾ ਮੁਕਾਬਲਾ ਨਾ ਕੀਤਾ, ਕਿਉਂਕਿ ਉਹ ਨਾਂਅ ਦੇ ਸਿੰਘ ਸਨ। ਉਨ੍ਹਾਂ ਦੇ ਅੰਦਰ ਸਿੰਘਊਪਣ ਦੇ ਗੁਣ ਨਹੀਂ ਸਨ। ਇਸੇ ਕਾਰਨ ਉਨ੍ਹਾਂ ਲੋਕਾਂ ਨੇ ‘ਗਿੱਦੜਪੁਣਾ’ ਹੀ ਪ੍ਰਗਟ ਕੀਤਾ। ਸਿੰਘਉਪਣ ਦੇ ਗੁਣ ਵਾਲੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟੇ ਤਦ ਭਾਈ ਗੁਰਦਾਸ ਜੀ ਨੇ ਗਰਜ ਕੇ ਆਖਿਆ

ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰ ਧਰੇਆ।

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਵੇਂ ਰੂਪ ਵਿੱਚ (ਜਾਮੇ ਨਹੀਂ, ਸਤਿਗੁਰੂ ਜੰਮਦਾ ਨਹੀਂ (ਰੂਪ ਵਟਾਵਨ ਵਾਰੇ ਵਾਰੀ) ਦੇ ਕਥਨ ਅਨੁਸਾਰ ਰੂਪ ਵਟਾਉਂਦਾ ਹੈ ਵਿੱਚ ਸਿੰਘ ਰੂਪ ਹੋਇ ਦੇਹਿ ਧਰਯੋ ।

ਪ੍ਰਹਿਲਾਦ ਜੀ ਦੀ ਰੱਖਿਆ ਕਰਨ ਵਾਲੇ ਨਰਸਿੰਘ ਜੀ ਨੇ ਹੋਰ ਕੋਈ ਦੂਜਾ ਸਿੰਘ ਨਹੀਂ ਪੈਦਾ ਕੀਤਾ, ਪਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘਾਂ ਦੀ ਅਟੱਲ ਪੰਜਵੀਂ “ਖਾਣੀ ਹੀ ਪੈਦਾ ਕਰ ਦਿੱਤੀ। (ਪਹਿਲਾਂ ਕੇਵਲ ਚਾਰ ਖਾਣੀਆਂ ਹੀ ਸਨ।

ਪੰਜਵੀ ਖਾਣੀ ਤੋਂ ਪੈਦਾ ਹੋਈ ਇਹ ‘ਸ਼ੇਰਾਂ ਦੀ ਨਿੱਕੀ ਜਿਹੀ ਗਿਣਤੀ ਦੀ ਕੌਮ, ਸਿੰਘਊਪਣ ਦੇ ਸਦਕੇ ਦੇ ਸੋ ਸਾਲ ਲਗਾਤਾਰ ਮਹਾਂਯੁੱਧ ਭੂਮੀਆਂ ਵਿੱਚ ਜੂਝ ਕੇ ਆਪਣੇ ‘ਗੁਣ’, ‘ਕਰਮ’ ਅਤੇ ਸੁਭਾਉ ਦੇ ਜੇਹਰ ਵਿਖਾਉਂਦੀ ਰਹੀ।

ਕੇਵਲ ਹਜਾਰਾਂ ਦੀ ਗਿਣਤੀ ਵਿੱਚ ਹੁੰਦਿਆ ਹੀ ਸਿੰਘਉਪਣ ਦੇ ਸਦਕੇ ਪਹਿਲਾਂ ਛੋਟੀਆਂ ਛੋਟੀਆਂ ਰਿਆਸਤਾਂ, ਅੰਤ ਵਿੱਚ ਇਕ ਵੱਡੀ ਸਲਤਨਤ ਦੀ ਸ਼ਕਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ‘ਮਹਾਰਾਜਗੀ ਦੀ ਅਧਿਕਾਰੀ ਬਣੀ, ਜਿਸ ਨੇ ਜਮਨਾ ਤੋਂ ਲੈ ਕੇ ਕਿਲ੍ਹਾ ਜਮਰੌਦ ਤਕ ‘ਸਿੰਘਊਪਣ ਦੇ ਗੁਣਾਂ ਦੇ ਬਲ ਬਣੇ ਕਰਮ ਅਤੇ ਸੁਭਾਉ ਦੇ ਪਰਗਟ ਕੋਤਕ ਅਤੇ ਕਰਾਮਾਤੀ ਜੇਹਰ ਵਿਖਾਏ।

ਪਹਿਲਾਂ ਜਿਨ੍ਹਾਂ ਨੇ ਭਾਰਤ ਉੱਤੇ ਸਲਤਨਤ ਕਾਇਮ ਕੀਤੀ, ਉਨ੍ਹਾਂ ਦੀ ਗਿਣਤੀ ਇਤਿਹਾਸ ਵਿੱਚ 27 ਜਾਂ 37 ਹੈ। ਪਰ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਨ ਦੀ ਪਹਿਲੀ ਪ੍ਰਤਿਗਿਆ ਕੀਤੀ ਉਨ੍ਹਾਂ ਦੀ ਗਿਣਤੀ ਕੇਵਲ ‘ਪੰਜ ਪਿਆਰੇ’ ਹੀ ਹੈ, ਜਿਨ੍ਹਾਂ ਦੇ ਸਦਕੇ ਸਿੰਘਾਂ ਨੇ ਦੱਰਾ ਖੈਬਰ ਵਿੱਚ ‘ਸਿੰਘਉਪਣ’ ਦਾ ਬੰਨ੍ਹ ਲਗਾ ਕੇ ਪੱਛਮੀ ਜ਼ੁਲਮੀ ਹੜਾਂ ਨੂੰ ਸਦਾ ਲਈ ਰੋਕ ਲਗਾ ਦਿੱਤੀ ਹੈ, ਜਿਸ ਦੇ ਸਦਕੇ ਭਾਰਤ ਦੇ ਇੱਕ ਹਿੱਸੇ ਪਾਕਿਸਤਾਨ ਉੱਤੇ ਵੀ ਕੋਈ ਹਮਲਾ ਕਰਨ ਦੀ ਜੁਰਅਤ ਨਹੀਂ ਕਰਦਾ।

ਮਹਾਰਾਜਾ ਰਣਜੀਤ ਸਿੰਘ ਦੇ ਅੰਤਮ ਦਿਨਾਂ ਵਿੱਚ ਭਾਵੇਂ ਸਿੰਘਾਂ ਦੀ ਗਿਣਤੀ ਹਜ਼ਾਰਾਂ ਤੋਂ ਵੱਧ ਕੇ ਲੱਖਾਂ ਦੀ ਗਿਣਤੀ ਹੋ ਗਈ ਸੀ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਨ ਅਨੁਸਾਰ ‘ਰਾਜ ਤ ਮਾਨ, ਮਾਨੰਮ ਤੇ ਹੀਨੇ’ ਸੁਹਾਂ ਸੁਰਤ ਗਵਾਈਆਂ ਰੰਗ ਤਮਾਸੇ ਚਾਉ ਸਿੰਘਾਂ ਵਿਚੋਂ ਸਿੰਘਊਪਣ ਖਤਮ ਹੁੰਦਾ ਚਲਾ ਗਿਆ। ਜਿਉਂ ਜਿਉਂ ਸਿੰਘਊਪਣ ਜਾਂਦਾ ਰਿਹਾ, ਤਿਉਂ ਤਿਉਂ ਗੀਦੀਪਨ ਆਉਂਦਾ ਗਿਆ, ਜਿਸ ਦਾ ਨਤੀਜਾ ਰਾਜ ਸੱਤਾ ਵਾਲਾ ਸਿੰਘ, ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜ ਹੋਕੇ ਪਿੰਜਰੇ ਪੈਂਦਾ ਗਿਆ। ਸਿੰਘਉਪਣ ਦੇ ਨਾਲ ਪੈਦਾ ਹੋਣ ਵਾਲੇ ਕਰਮ ਅਤੇ ਸੁਭਾਵ ਵੀ ਜਾਂਦੇ ਰਹੇ। ਅੰਗਰੇਜ਼ ਨੇ ਲੱਗਪੱਗ ਸੋ ਸਾਲ ਸਿੰਘਾਂ ਨੂੰ ਗੁਲਾਮੀ ਦੇ ਪਿੰਜਰਿਆਂ ਵਿੱਚ ਪੱਕੀ ਰੱਖਿਆ। ਅੰਗਰੇਜ਼ਾਂ ਦੀ ਗੁਲਾਮੀ ਤੋਂ ਉਪਰੰਤ 30-31 ਸਾਲ ਤੋਂ ਹੁਣ ਮਨੂ ਦੀ ਬਾਹਮਣੀ ਸਰਕਾਰ ਦੇ ਗੁਲਾਮ ਬਣਕੇ ਗੁਲਾਮੀ ਦਾ ਜੀਵਨ ਜੀ ਰਹੇ ਹਨ। ਸ਼ੇਰ ਗਿੱਦੜ ਦੇ ਅਧੀਨ ਹੋ ਗਏ ਹਨ। ਖੈਰ ਵੀਹਵੀਂ ਸਦੀ ਦੇ ਦੇ ਦਹਾਕਿਆਂ ਮਗਰੋਂ ਕੁੱਝ ਸਿੰਘਾਂ ਅੰਦਰ ਸਿੰਘਊਪਣ ਜਾਗਿਆ ਜੋ ‘ਗੱਦਰੀ ਬਾਧਿਆਂ’ ਦੇ ਨਾਂਅ ਨਾਲ ਪ੍ਰਸਿੱਧ ਹੋਏ। ਇਨ੍ਹਾਂ ਦੀ ਸਿੰਘ ਗਰਜਣਾ ਨਾਲ ‘ਸਿੰਘ’ ਅਕਾਲੀਆਂ ਦੇ ਰੂਪ ਵਿੱਚ ਪ੍ਰਗਟ ਹੋਏ, ਜਿਨ੍ਹਾਂ ਨੇ ਸਮੁੱਚੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਅਤੇ ਗੁਰਦੁਆਰਿਆਂ ਦੀ ਆਜਾਦੀ ਦੇ ਵਾਸਤੇ ਸਿੰਘਉਪਣ’ ਦੇ ਸ਼ਾਂਤਮਈ ਰੂਪ ਵਿੱਚ ਪ੍ਰਗਟ ਨਜ਼ਾਰੇ ਦਰਸਾਏ। ਇਸ ਸ਼ਾਂਤਮਈ ਦੀ ਜੰਗ ਵਿਚਾਲੇ 1930ਈ. ਨੂੰ ਦਿੱਲੀ ਵਿੱਚ ਆਲ ਇੰਡੀਆ ਕਾਂਗਰਸ ਦੇ ਸਾਲਾਨਾ ਇਜਲਾਸ ਨੂੰ ਅੰਗਰੇਜ਼ ਸਰਕਾਰ ਨੇ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ। ਤਦ ਉਸ ਇਜਲਾਸ ਦੇ ਕਾਂਗਰਸੀ ਪ੍ਰਧਾਨ ‘ਰਣਛੋਡ ਦਾਸ, ਡੇਸਾਈ ਰਣ ਛੱਡ ਕੇ ਭੱਜ ਗਿਆ। ਤਦ ਦੁਆਬੇ ਦੇ 500 ਸਿੰਘਾਂ ਨੇ ਬਾਬੂ ਲਾਭ ਸਿੰਘ ਜੀ ‘ਸ਼ਹੀਦ ਏ ਅਮਨ’ (ਦੀ ਜੱਥੇਦਾਰੀ) ਵਿੱਚ ਦਿੱਲੀ ਦੇ ਕਾਂਗਰਸ ਇਜਲਾਸ ਵਿੱਚ ਸਿੰਘਊਪਣ ਦੇ ਸਦਕੇ ਸਿੰਘ ਗਰਜਨਾ ਕੀਤੀ ।

‘ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾ ਧੀਰ ਧਰੋਆ ਦਾ ਕਥਨ ਸਿੱਧ ਕਰ ਦਿੱਤਾ। ਸਿੰਘ ਮਰਦ ਬਾਬੂ ਲਾਭ ਸਿੰਘ ਜੀ ਨੇ ਕਾਂਗਰਸ ਦੇ ਪੂਰਨ ਆਜ਼ਾਦੀ ਵਾਲੇ ਮਤੇ ਨੂੰ ਪੜ੍ਹਿਆ ਅਤੇ ਸਿੰਘਾਂ ਨੇ ਸਿੰਘਊਪਣ ਦੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸਿੰਘ ਨਾਦ ਨਾਲ ਤਾਈਦ ਮਾਚੀਦ ਕਰਕੇ ਸਰਬ ਸੰਮਤੀ ਨਾਲ ਮਤਾ ਪਾਸ ਕਰ ਦਿੱਤਾ।

ਖ਼ੈਰ, ਇਹ ਤਾਂ ਮੈਂ ਪ੍ਰਸੰਗ ਵਸ ਬਹੁਤ ਅੱਗੇ ਚਲਾ ਗਿਆ। ਇਸ ਤੋਂ 8- 9 ਸਾਲ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਪੁੱਤਰਾਂ ਨੇ ਸਿੰਘਊਪਣ ਸਿੰਘ ਬੇਲੀ ਵਿੱਚ ਗਰਜ ਕੇ ਬੱਬਰ ਅਕਾਲੀ ਜੱਥੇਬੰਦੀ ਕਾਇਮ ਕੀਤੀ, ਜਿਸ ਦਾ ਉਦੇਸ਼ ਭਾਰਤ ਦੇਸ਼ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਆਜਾਦ ਕਰਵਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਫਰਮਾਨ ਅਨੁਸਾਰ ਚਲਣਾ :

‘”ਚੂੰਕਾਰ ਅਜ ਹਮਹ ਹੀਲਤੇ ਦਰ ਗੁਜੱਸਤ।

ਹਲਾਲ ਅਸਤ ਓ ਬੁਰਦਨ-ਬ- ਸਮਸੀਰ ਦਸਤ”

ਭਾਵ ਜਦੋਂ ਸਾਰੇ ਸ਼ਾਂਤਮਈ ਹੀਲੇ ਕੀਤਿਆਂ ਤੋਂ ਉਦੇਸ਼ ਪੂਰਤੀ ਨਾ ਹੋਵੇ,

ਤਦ ਕਿਰਪਾਨ ਚਲਾਉਣੀ ਜਾਇਜ਼ ਹੈ।

ਬੱਬਰ ਅਕਾਲੀ ਸਿੰਘਾਂ ਨੇ ਸੋਚਿਆ ਕਿ ਹੁਣ ਸਾਂਤਮਈ ਦੀ ਹੱਦ ਹੋ ਗਈ ਹੈ, ਕਿਰਪਾਨ ਚੁੱਕਣੀ ਚਾਹੀਦੀ ਹੈ। ਇਸ ਮਰਜੀਵੜਿਆਂ ਦੀ ਜੱਥੇਬੰਦੀ ਵਿੱਚੋਂ, ਸਰਦਾਰ ਰਤਨ ਸਿੰਘ ਜੀ ਬੱਬਰ ਅਕਾਲੀ ਬੜੇ ਉੱਭਰ ਕੇ ਨਿਕਲੇ। ਜਿਨ੍ਹਾਂ ਦਾ ਪੂਰਾ ਜੀਵਨ, ਸਿੰਘਊਪਣ ਦਾ ਜੀਵਨ ਹੈ, ਜਿਸ ਨੂੰ ਪੜ੍ਹ ਕੇ ਸਿੰਘਊਪਣ ਪੈਦਾ ਹੋਵੇਗਾ। ਇਸ ਵਾਸਤੇ ਅਸੀਂ ਇਸ ਕਿਰਤ ਦਾ ਨਾਂਅ “ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਤੱਕੜ ਦਾ ਸਿੰਘਊਪਣ” ਰੱਖਿਆ ਹੈ। ਜੇ ਸਿੰਘਾਂ ਵਾਸਤੇ ਰੋਸ਼ਨ ਮੁਨਾਰੇ ਦਾ ਕੰਮ ਦੇਵੇਗਾ।

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਲਿੱਖਣ ਵਿਚ ਜਿਨ੍ਹਾਂ ਨੇ ਸਹਾਇਤਾ ਪ੍ਰਦਾਨ ਕੀਤੀ

ਸਰਦਾਰ ਰਤਨ ਸਿੰਘ ਜੀ ਦੀ ਆਪਣੀ ਜ਼ਬਾਨੀ ਅਤੇ ਲੇਖਕ ਦੀ ਅੱਖੀਂ ਡਿੱਠੀਆਂ ਘਟਨਾਵਾਂ।

  1. ਮਿਸਤਰੀ ਗੇਂਦਾ ਸਿੰਘ ਜੀ ਰੁੜਕੀ ਖਾਸ ਜਿਨ੍ਹਾਂ ਦੇ ਘਰ ਵਿੱਚ ਸ.ਰਤਨ ਸਿੰਘ ਜੀ ਘੇਰੇ ਗਏ ਸਨ ਅਤੇ ਇਨ੍ਹਾਂ ਦੇ ਪਾਸ ਇੱਕ ਮਹੀਨੇ ਦੇ ਕਰੀਬ ਰਹਿ ਕੇ ਆਪਣੀ ਜੀਵਨ ਗਾਥਾ ਸੁਣਾਉਂਦੇ ਰਹੇ, ਜੋ ਇਤਿਹਾਸ ਦਾ ਖਾਸ ਰੂਪ ਬਣੀ ਅਤੇ ਲਿੱਖਤ ਵਿੱਚ ਆਈ।
  2. ਲੰਬਰਦਾਰ ਈਸ਼ਰ ਸਿੰਘ ਜੀ ਰੁੜਕੀ ਖਾਸ, ਜੇ ਬੱਬਰ ਜੀ ਦੇ ਵੱਡੇ ਸਹਾਇਕ ਅਤੇ ਸਾਥੀ ਸਨ। ਇਹ ਮਿਸਤਰੀ ਗੇਂਦਾ ਸਿੰਘ ਜੀ ਦੇ ਵੱਡੇ ਭਰਾ ਸਨ। ਇਨ੍ਹਾਂ ਦੋਹਾਂ ਭਰਾਵਾਂ ਨੂੰ ਇਸ ਅਪਰਾਧ ਵਿੱਚ ਤਿੰਨ ਤਿੰਨ ਸਾਲ ਜੇਲ੍ਹ ਯਾਤਰਾ ਕਰਨੀ ਪਈ। ਬੀਬੀ ਸੰਤ ਕੌਰ ਪਤਨੀ ਈਸ਼ਰ ਸਿੰਘ, ਬੀਬੀ ਪ੍ਰੀਤਮ ਕੌਰ ਪਤਨੀ ਸ: ਗੇਂਦਾ ਸਿੰਘ ਤੇ ਬੀਬੀ ਕਰਮ ਕੌਰ ਪੁੱਤਰੀ ਸ: ਈਸ਼ਰ ਸਿੰਘ ਜੇ ਬੱਬਰ ਜੀ ਨੂੰ ਪ੍ਰਸਾਦਾ ਪਾਣੀ ਛਕਾਉਂਦੀਆਂ ਸਨ।
  3. ਸ. ਗੇਂਦਾ ਸਿੰਘ ਜੀ ਜੱਥੇਦਾਰ ਸਿੰਬਲੀ ਜਿਨ੍ਹਾਂ ਦੇ ਖੂਹ ਤੇ ਰਹਿ ਕੇ ਅੰਡਲੇ ਸਮੇਂ ਦੇ ਕੁੱਭ ਦਿਨ ਬਤੀਤ ਕੀਤੇ।
  4. ਜੱਥੇਦਾਰ ਤਾਰਾ ਸਿੰਘ ਜੀ ਸਿੰਬਲੀ ਜੇ ਬੱਬਰ ਦੇ ਸਹਾਇਕ ਰਹੇ।
  5. ਸਰਦਾਰ ਮੂਲਾ ਸਿੰਘ ਜਰਨੈਲ ਬਾਹੋਵਾਲ ਜੇ ਬੱਬਰ ਜੀ ਨੂੰ ਅਸਲ੍ਹਾ ਦਿੰਦੇ ਰਹੇ।
  6. ਭਾਈ ਸਾਹਿਬ ਪਿਆਰਾ ਸਿੰਘ ਜੀ ਲੰਗੇਰੀ ਸਾਬਕਾ ਐਮ.ਐਲ.ਏ. ਜੇ ਬੱਬਰ ਸਾਹਿਬ ਨੂੰ ਆਰਥਿਕ ਅਤੇ ਅਸਲ੍ਹੇ ਦੀ ਸਹਾਇਤਾ ਦਿੰਦੇ ਸਨ।
  7. ਸਰਦਾਰ ਹਰਜਾਪ ਸਿੰਘ ਜੀ ਮਾਹਿਲਪੁਰ ਸਾਬਕਾ ਐਮ.ਐਲ.ਏ. ਜੇ ਬੱਬਰ ਸਾਹਿਬ ਦੀ ਹਰ ਤਰ੍ਹਾਂ ਦੀ ਭਰਪੂਰ ਸਹਾਇਤਾ ਕਰਦੇ ਰਹੇ।
  8. ਬਾਬਾ ਗੁਰਦਿੱਤ ਸਿੰਘ ਗੜ੍ਹਸੰਕਰ ਜਿਨ੍ਹਾਂ ਦਾ ਕੰਮ ਹੀ ਜੁਗ ਪਲਟਾਉਆ ਦੀ ਸੇਵਾ ਸੰਭਾਲ ਕਰਨਾ ਸੀ।

9.ਜੱਥੇਦਾਰ ਵਤਨ ਸਿੰਘ ਜੀ ਚਾਹਲਪੁਰ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਜੋ ਬੱਬਰਾਂ ਦੇ ਹਿਰਦੇ ਦੀ ਧੜਕਨ ਸਨ।

  1. ਮਾਸਟਰ ਦਲੀਪ ਸਿੰਘ ਜੀ ਗੋਸਲ, ਥਾਣਾ ਬੰਗਾ, ਤਹਿਸੀਲ ਤੇ ਜਿਲ੍ਹਾ ਨਵਾਂਸ਼ਹਿਰ ਜੇ ਬੱਬਰ ਅਕਾਲੀ ਜੱਥੇ ਦੇ ਉੱਘੇ ਆਗੂ ਸਨ।
  2. ਜੱਥੇਦਾਰ ਬੀਰ ਸਿੰਘ ਪਿੰਡ ਮੋਰਾਂਵਾਲੀ, ਤਹਿਸੀਲ ਗੜ੍ਹਸੰਕਰ ਜ਼ਿਲ੍ਹਾ ਹੁਸ਼ਿਆਰਪੁਰ, ਪੰਥ ਦੇ ਨਿਧੜਕ ਜਰਨੈਲ।
  3. ਜੱਥੇਦਾਰ ਹਰਨਾਮ ਸਿੰਘ ਜੀ ਪਿੰਡ ਭੱਜਲ, ਤਹਿਸੀਲ ਗੜ੍ਹਸੰਕਰ ਜਿਲ੍ਹਾ ਹੁਸ਼ਿਆਰਪੁਰ ਜੇ ਬੱਬਰਾਂ ਦੇ ਵੱਡੇ ਸਹਾਇਕ ਸਨ।
  4. ਸੰਤ ਮੁਣਸ਼ੀ ਰਾਮ ਜੀ, ਸ੍ਰੀ ਗੰਗਾ ਰਾਮ ਜੀ ਕੈਪਟਨ, ਪਿੰਡ ਚੱਕ ਹਾਜੀਪੁਰ, ਤਹਿਸੀਲ ਗੜ੍ਹਸੰਕਰ, ਜ਼ਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਦੀ ਕੁਟੀਆ ਬੱਬਰਾਂ ਦੀ ਆਰਾਮਗਾਹ ਅਤੇ ਮੀਟਿੰਗ ਰੂਮ ਬਣੀ ਹੋਈ ਸੀ।
  5. ਸਰਦਾਰ ਸੰਤਾ ਸਿੰਘ ਜੀ, ਸ੍ਰੀ ਸ਼ਿਵ ਰਾਮ ਜੀ ਪਿੰਡ ਚੱਕ ਫੁੱਲ ਤਹਿਸੀਲ ਗੜ੍ਹਸੰਕਰ, ਜ਼ਿਲ੍ਹਾ ਹੁਸ਼ਿਆਰਪੁਰ ਜੇ ਸਦਾ ਬੱਬਰਾਂ ਨੂੰ ਪਨਾਹ ਦਿੰਦੇ ਸਨ।
  6. ਸਰਦਾਰ ਅਮਰ ਸਿੰਘ ਜੀ ਬੁੰਗਾ ਪਨਾਮ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ, ਜਿਨ੍ਹਾਂ ਦਾ ਜ਼ਿਕਰ ਪੁਸਤਕ ਵਿੱਚ ਹੈ।

16 ਸਰਦਾਰ ਚੰਦਾ ਸਿੰਘ ਜੀ ਜੱਥੇਦਾਰ, ਈਸ਼ਰ ਸਿੰਘ ਜੀ ਕੁਹਾੜਾਧਾਰ ਅਤੇ ਹੌਲਦਾਰ ਈਸ਼ਰ ਸਿੰਘ ਜੀ ਪਿੰਡ ਬਸਿਆਲਾ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਜਿਨ੍ਹਾਂ ਨੇ ਮਾਸਟਰ ਮੋਤਾ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਕਾਨਫਰੰਸ਼ ਕਰਵਾ ਕੇ ਇਲਾਕੇ ਵਿੱਚ ਵੀਰਤਾ ਪ੍ਰਗਟਾਈ ਸੀ।

  1. ਬਾਬਾ ਬੰਦਾ ਸਿੰਘ ਜੀ. ਸ. ਸੁੰਦਰ ਸਿੰਘ ਜੀ ਚੌਹੜਾ, ਤਹਿਸੀਲ ਗੜ੍ਹਸੰਕਰ, ਜ਼ਿਲ੍ਹਾ ਹੁਸ਼ਿਆਰਪੁਰ ਜੋ ਅਕਾਲੀ ਲਹਿਰ ਅਤੇ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਸਨ।
  2. ਸਰਦਾਰ ਹਜ਼ਾਰਾ ਸਿੰਘ ਜੀ ਖੁੱਡਾ ਸਾਬਕਾ ਜੱਥੇਦਾਰ ਜ਼ਿਲ੍ਹਾ ਹੁਸ਼ਿਆਰਪੁਰ, ਜਿਨ੍ਹਾਂ ਦਾ ਸਹੁਰਾ ਘਰ ਰੁੜਕੀ ਖਾਸ ਜੇ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸ਼ਹੀਦੀ ਸਥਾਨ ਹੈ। ਇਨ੍ਹਾਂ ਦੇ ਦੇਸ਼ ਭਗਤ ਪਰਿਵਾਰ ਨੇ, ਸ: ਰਤਨ ਸਿੰਘ ਜੀ ਨੂੰ ਪਨਾਹ ਦੇ ਰੱਖੀ ਸੀ।
  3. ਸ: ਆਤਮਾ ਸਿੰਘ ਜੀ ਰੁੜਕੀ ਖਾਸ ਸਾਬਕਾ ਜੱਥੇਦਾਰ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਹੁਸ਼ਿਆਰਪੁਰ, ਜੇ ਬੱਬਰ ਅਕਾਲੀਆਂ ਨੂੰ ਹਰ ਤਰ੍ਹਾਂ ਦੀ ਮਦਦ रिसे मह।
  4. ਜੱਥੇਦਾਰ ਲਛਮਣ ਸਿੰਘ ਜੀ ਰੁੜਕੀ ਖਾਸ ਜੇ ਡਿਸਟ੍ਰਿਕਟ ਅਕਾਲੀ ਜੱਥਾ ਹੁਸਿਆਰਪੁਰ ਦੇ ਪਹਿਲੇ ਜਨਰਲ ਸਕੱਤਰ ਬਣ ਕੇ ਅੰਗਰੇਜ਼ਾਂ ਦੀਆਂ ਜੇਲ੍ਹਾਂ ਕਟਦੇ ਰਹੇ ਅਤੇ ਬੱਬਰਾਂ ਦੀ ਭਰਪੂਰ ਸਹਾਇਤਾ ਕਰਦੇ ਰਹੇ।
  5. ਲੰਬਰਦਾਰ ਹਰਨਾਮ ਸਿੰਘ ਜੀ ਅਤੇ ਉਨ੍ਹਾਂ ਦੇ ਸਪੁੱਤਰ ਸ: ਅਮਰ ਸਿੰਘ ਜੀ ਰੁੜਕੀ ਖਾਸ ਜਿਨ੍ਹਾਂ ਨੇ ਨਾਮਿਲਵਰਤਨ ਲਹਿਰ ਦੇ ਆਰੰਭ ਵਿੱਚ ਲੰਬਰਦਾਰੀਆਂ ਛੱਡੀਆਂ ਅਤੇ ਜੇਲ੍ਹਾਂ ਕੱਟਦੇ ਰਹੇ।
  6. ਸੰਤ ਮੈਤੀ ਰਾਮ ਜੀ, ਬਾਬਾ ਹਰਨਾਮ ਸਿੰਘ ਜੀ, ਹਪੀਰ ਸਿੰਘ, ਬਾਬਾ ਹੀਰਾ ਸਿੰਘ ਅਤੇ ਸਪੁੱਤਰ ਵਰਿਆਮ ਸਿੰਘ, ਗਿਆਨੀ ਰਾਮਸਿੰਘ ਜੀ ਢਾਡੀ ਸ: ਦਲ ਸਿੰਘ ਜੀ ਢਾਡੀ, ਸ: ਕਿਸ਼ਨ ਸਿੰਘ ਢਾਡੀ, ਭਾਈ ਗੁਲਵੰਤ ਸਿੰਘ ਜੀ, ਭਾਈ ਲਾਭ ਸਿੰਘ ਜੀ ਆਦਿ ਸੱਜਨ ਜੇ ਦੇਸ਼ ਭਗਤ ਬੱਬਰਾਂ ਦੀ ਸੇਵਾ ਸੰਭਾਲ ਵਿੱਚ ਭਰਪੂਰ ਹਿੱਸਾ ਪਾਉਂਦੇ ਰਹੇ। ਆਪਣੇ ਪਿੰਡ ਰੁੜਕੀ ਖਾਸ ਨੂੰ ਦੇਸ਼ ਭਗਤੀ ਦੀ ਰੰਗਣ ਦੇ ਕੇ ਕੁਰਬਾਨੀਆਂ ਕਰਦੇ ਰਹੇ ਹਨ।
  7. ਸ: ਪਿਆਰਾ ਸਿੰਘ ਸਪੁੱਤਰ ਸ: ਰਣ ਸਿੰਘ ਪਿੰਡ ਮਹਿਤਪੁਰ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ, ਜਿਨ੍ਹਾਂ ਨੇ ਸ: ਰਤਨ ਸਿੰਘ ਜੀ ਬੱਬਰ ਦਾ ਬਦਲਾ ਸਿਕੰਦਰ ਖਾਂ ਨੂੰ ਮਾਰ ਕੇ ਲਿਆ।
  8. ਮਾਤਾ ਧਰਮ ਕੌਰ, ਬੀਬੀ ਸੰਤ ਕੋਰ, ਬੀਬੀ ਆਸ ਕੌਰ ਲੰਬਰਦਾਰ ਭਗਤ ਸਿੰਘ ਜੀ ਦਾ ਪਰਿਵਾਰ।
  9. ਸ: ਹਰਨਾਮ ਸਿੰਘ ਜੀ ਜਿਲ੍ਹਾ ਸੰਗਰੂਰ ਅਤੇ ਉਨ੍ਹਾਂ ਦੀ ਪਤਨੀ ਧਨ ਕੌਰ ਜੀ, ਜਿਨ੍ਹਾਂ ਨੇ ਨਰਵਾਣੇ ਸਟੇਸ਼ਨ ਤੋਂ ਤੀਜੇ ਪੜਾ ਉੱਤੇ ਬੱਬਰ ਜੀ ਨੂੰ ਪਨਾਹ ਦੇ ਕੇ 4 ਦਿਨ ਸੇਵਾ ਸੰਭਾਲ ਕੀਤੀ ਅਤੇ ਨਾਟਕੀ ਢੰਗ ਨਾਲ ਨਹਿਰ ਦੇ ਪੁਲ ਉਪਰੋਂ ਪੁਲਿਸ ਦੀ ਹਾਜ਼ਰੀ ਵਿੱਚ ਪਾਹ ਕਰਵਾ ਕੇ ਜਾਨ ਬਚਾਈ।
  10. ਬਾਬੂ ਲਾਭ ਸਿੰਘ ਜੀ ਸ਼ਹੀਦ-ਏ-ਅਮਨ ਜਿਨ੍ਹਾਂ ਦੀ ਸਾਲਾਂ ਬੱਧੀ

ਸੰਗਤ ਕਰ ਕੇ ਅਸੀਂ ਵਿਸ਼ੇਸ਼ ਗੁਣ ਪ੍ਰਾਪਤ ਕੀਤੇ। ਸ: ਰਤਨ ਸਿੰਘ ਜੀ ਦੀ ਜ਼ਬਾਨੀ ਇਨ੍ਹਾਂ ਨੇ ਸੁਣ ਕੇ ਅਤੇ ਆਪਣੇ ਅੱਖੀਂ ਵੇਖ ਕੇ ਸਾਨੂੰ ਦੱਸਿਆ। ਇਸ ਦੇ ਬਦਲੇ ਮੈਂ ਸਾਰਿਆਂ ਦਾ ਅਤੀ ਧੰਨਵਾਦੀ ਹਾਂ ਅਤੇ ਸਦਾ ਰਿਣੀ ਰਹਾਂਗਾ।

ਅੰਤ ਵਿੱਚ ਮੈਂ ਆਪਣੇ ਮਿੱਤਰ ਸ. ਅਵਤਾਰ ਸਿੰਘ ਜੀ ਪ੍ਰਿੰਸੀਪਲ ਪਾਲ ਕੋਚਿੰਗ ਕਾਲਜ, ਸਾਹਾਬਾਦ (ਹਰਿਆਣਾ) ਦਾ ਅਤੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਖਰੜੇ ਨੂੰ ਪੜ੍ਹ ਕੇ ਸੋਧਿਆ ਹੈ ਅਤੇ ਅਮੁੱਲੀਆਂ ਸਲਾਹਾਂ ਦਿੱਤੀਆਂ ਹਨ। ਖਾਸ ਤੌਰ ਤੇ ਪੁਸਤਕ ਬਾਰੇ ਜਾਣ-ਪਛਾਣ ਕਰਵਾਉਣ ਵਾਸਤੇ ਸੁੰਦਰ ਭਰਪੂਰ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਅਤੇ ਸਰਦਾਰ ਹੁਕਮ ਸਿੰਘ ਸਾਬਕਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਸਪੀਕਰ ਲੋਕ ਸਭਾ ਭਾਰਤ, ਗਵਰਨਰ ਰਾਜਿਸਥਾਨ ਅਤੇ ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕਮੇਟੀ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਵਿਚਾਰ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਤਰ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਹੀ ਪ੍ਰਗਟ ਕਰ ਦਿੱਤੇ ਹਨ

ਗੁਰੂ ਪੰਥ ਦਾ ਦਾਸ

ਗੁਰਚਰਨ ਸਿੰਘ ਵੈਦ

ਜਣਨੀ ਜਣੇ ਤਾਂ ਭਗਤ ਜਣ, ਕਹ ਦਾਤਾ ਕਹ ਸੂਰ ॥

ਨਹੀਂ ਤਾਂ ਜਣਨੀ ਬਾਂਝ ਰਹੁ ਕਾਹੇ ਗਵਾਵੇ ਨੂਰ ।।  

ਦੁਨੀਆਂ ਦੇ ਸਾਰੇ ਮਹਾਂਪੁਰਸ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ, ਭਗਤ, ਦਾਨੀ ਤੇ ਸੂਰਮੇ ਦੇ ਜੁਮਰੇ ਵਿੱਚ ਆ ਜਾਂਦੇ ਹਨ। ਦੁਨੀਆਂ ਦੀ ਹਰ ਫਲਾਸਫੀ, ਰੂਹਾਨੀਅਤ ਸਮਾਜਿਕ ਤੇ ਸਿਆਸੀਅਤ ਦੀ ਸਾਇੰਸ ਸੱਭੇ ਕੁੱਝ ਦੀ ਇਸ ਕਥਨ ਵਿੱਚ ਤਰਜਮਾਨੀ ਹੋ ਜਾਂਦੀ ਹੈ। ਭਾਈ ਗੁਰਦਾਸ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਕੇ ਰੱਖ ਦਿੱਤਾ ਹੈ।

ਹਕੀਕਤ ਵਿੱਚ ਭਗਤ ਜੋ ਇਨਸਾਨ ਨੂੰ ਮੁਲਕਾਂ, ਕੰਮਾਂ, ਇਲਾਕਿਆਂ ਤੇ ਮਜ਼ਹਬਾਂ ਦੇ ਵਲਗਨਾਂ ਵਿੱਚ ਬੰਦ ਨਹੀਂ ਕਰਦਾ, ਜੋ ਕਿਸੇ ਨੂਰ ਤੇ ਸੱਭ ਨੂੰ ਇੱਕ ਦੀ ਅਨਸ ਖਿਆਲ ਕਰਦਾ ਹੈ, ਹੀ ਦਾਨੀ ਹੋ ਸਕਦਾ ਹੈ। ਅਸਲੀ ਭਗਤ ਉਹੀ ਹੋ ਸਕਦਾ ਹੈ ਜੇ ਦੁਨੀਆਂ ਭਰ ਦੇ ਲੋਕਾਂ ਨੂੰ, ‘ਏਕ ਪਿਤਾ ਏਕਸ ਕੇ ਹਮ ਬਾਰਿਕ

ਦੇ ਮਹਾਨ ਦ੍ਰਿਸ਼ਟੀਕੋਣ ਤੋਂ ਖਿਆਲ ਕਰਦਾ ਹੈ। ਜਿਸਦੇ ਰੋਮ ਰੋਮ ਵਿੱਚ ਇਹ ਖਿਆਲ ਰੱਚਿਆ ਹੋਇਆ ਹੈ ਕਿ

‘ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸੱਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਭਗਤ ਜਾਂ ਮਹਾਂਪੁਰਸ਼ ਹੀ ਸੱਚਾ ਦਾਨੀ ਹੋ ਸਕਦਾ ਹੈ। ਦਾਨ ਵਿੱਚ ਅੰਨਦਾਨ, ਸੰਪਤੀਦਾਨ, ਭੂਮੀਦਾਨ, ਗਿਆਨ ਦਾਨ ਤੇ ਜੀਵਨ ਦਾਨ, ਗੱਲ ਕਾਹਦੀ ਸੱਭ ਕੁੱਝ ਆ ਜਾਂਦਾ ਹੈ। ਇਹ ਵੀ ਇਕ ਤੱਲਖ ਸਚਾਈ ਹੈ ਕਿ ਦਾਨ ਭਾਵੇਂ ਕਿੰਨਾ ਹੀ ਨਿੱਕੇ ਤੋਂ ਨਿੱਕਾ ਹੋਵੇ, ਸੁਰਮਾ ਹੀ ਕਰ ਸਕਦਾ ਹੈ। ਵਿਖਾਵੇ ਦਾ ਕੀਤਾ ਦਾਨ ਆਪਣੀ ਕੀਤੀ ਤੇ ਪਾਇਆ ਪਰਦਾ ਹੁੰਦਾ ਹੈ

ਕੋਈ ਸੂਰਮਾ ਹੀ ਜੀਵਨ ਦਾਨ ਕਰ ਸਕਦਾ ਹੈ। ਗੀਦੀ ਤੇ ਕਾਇਰ ਜ਼ਿੰਦਗੀ ਵਾਲਾ ਪਰਉਪਕਾਰ ਨਹੀਂ ਕਰ ਸਕਦਾ। ਉਹ ਤਾਂ ਨਿੱਕੀ ਨਿੱਕੀ ਸ਼ੈਅ ਨਾਲ ਚਿਮੜਿਆ ਰਹਿੰਦਾ ਹੈ। ਇਹ ਕਮਜ਼ੋਰੀ ਉਸ ਦੀ ਫਿਤਰਤ ਵਿੱਚ ਸ਼ਾਮਲ ਹੈ।

ਭਾਈ ਗੁਰਦਾਸ ਜੀ ਨੇ ਨਿਹਾਇਤ ਨਿਡਰਤਾ ਤੇ ਬੇਖੌਫੀ ਨਾਲ ਸਿਰੇ ਦੀ ਗੱਲ ਆਖ ਦਿੱਤੀ ਹੈ ਕਿ ਜਿਹੜੀ ਮਾਂ ਭਗਤ ਦਾਨੀ ਜਾਂ ਸੂਰਮੇ ਨੂੰ ਜਨਮ ਨਹੀਂ ਦੇ ਸਕਦੀ, ਉਸ ਲਈ ਇਹ ਗੱਲ ਹਜ਼ਾਰ ਦਰਜੇ ਚੰਗੀ ਹੈ ਕਿ ਉਸਦੀ ਗੋਦ ਸੱਖਣੀ ਰਹੇ, ਉਸ ਦੀ ਕੁੱਖ ਪਾਲੀ ਰਹੇ। ਉਹ ਨਿਪੁੱਤੀ ਸਦਵਾਏ। ਕਿਉਂਕਿ ਜੇਕਰ ਭਗਤ, ਦਾਨੀ ਤੇ ਸੂਰਮੇ ਨਹੀਂ ਜਣਦੀ ਤਾਂ ਉਹ ਬਾਂਝ ਰਹੇ. ਇਹੋ ਚੰਗਾ ਹੈ। ਐਵੇਂ ਚਿਹਰੇ ਦਾ ਨੂਰ ਜਾਂ ਗਲ੍ਹਾਂ ਦੀ ਲਾਲੀ ਵੀ ਕਿਉਂ ਗੁਆਣੀ ਹੈ। ਮੈਂ ਪਹਿਲਾਂ ਵੀ ਭਗਤਾਂ, ਦਾਤਿਆ ਤੇ ਸੂਰਮਿਆਂ ਦੀਆਂ ਜੀਵਨ ਕਹਾਣੀਆਂ ਆਪਣੀਆਂ ਪੁਸਤਕਾਂ ਵਿੱਚ ਕਲਮਬੰਦ ਕੀਤੀਆਂ ਹਨ। ਓਸੇ ਲੜੀ ਦੇ ਇੱਕ ਮੋਤੀ, ਇੱਕ ਪਰਉਪਕਾਰੀ ਤੇ ਜੀਵਨ ਦਾਨ ਦੇਣ ਵਾਲੇ ਸੂਰਮੇ ਦੀ ਜੀਵਨ ਕਹਾਣੀ ਦੱਸ ਕੇ, ਉਸਦੀ ਜਾਣ-ਪਛਾਣ ਕਰਾਈ ਜਾਂਦੀ ਹੈ। ਮੇਰਾ ਇਸ਼ਾਰਾ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ, ਜਿਲ੍ਹਾ ਨਵਾਂਸ਼ਹਿਰ ਵੱਲ ਹੈ। ਸਰਦਾਰ ਰਤਨ ਸਿੰਘ ਰੱਕੜ ਇੱਕ ਭਗਤ, ਦਾਨੀ ਅਤੇ ਸੂਰਮੇ ਦਾ ਮੁਜੱਸਮਾ ਸੀ। ਉਸ ਵਿੱਚ ਇਨ੍ਹਾਂ ਤਿੰਨਾ ਦੇ ਗੁਣਾਂ ਦਾ ਸ਼ਾਨਦਾਰ ਸੁਮੇਲ ਸੀ।

ਦੁਆਬੇ ਦੀ ਪਵਿੱਤਰ ਧਰਤੀ

“ਸਤਲੁਜ ਤਰਫ਼ ਜਨੂਬ ਦੀ, ਪਿਆਸਾ ਉੱਤਰ ਵਲ।

ਦੋ ਦਰਿਆ ਇਸ ਧਰਤ ਤੇ, ਵੱਗਦੇ ਖਾ ਖਾ ਵਲ।”

ਪੰਜਾਬ ਦੇ ਮੈਦਾਨੀ ਭਾਗਾਂ ਨੂੰ ਪੰਜ ਦੁਆਬਿਆਂ ਵਿੱਚ ਵੰਡਿਆ ਜਾ ਸਕਦਾ ਹੈ। ਸ਼ਬਦ ਦੁਆਬ, ਫਾਰਸੀ ਦੇ ਦੋ ਸ਼ਬਦਾਂ ਦੇ ਅਤੇ ਆਬ ਦੇ ਜੋੜ ਅਤੇ ਮੇਲ ਤੋਂ ਬਣਿਆ ਹੈ। ਇਹ ਫਾਰਸੀ ਦੇ ਦੋ ਸ਼ਬਦਾਂ, ਦੇ ਅਤੇ ਆਪ ਦਾ ਸਮਾਸ ਹੈ। ਸ਼ਬਦ ਦੇ ਗਿਣਤੀ ਦਾ ਸੂਚਕ ਹੈ ਅਤੇ ਆਬ ਦਾ ਅਰਥ ਪਾਣੀ ਹੁੰਦਾ ਹੈ। ਇਸ ਤਰ੍ਹਾਂ ਦੁਆਬ ਦਾ ਅਰਥ ਦੇ ਪਾਣੀਆਂ ਦੀ ਧਰਤੀ ਅਥਵਾ ਦੇ ਦਰਿਆਵਾਂ ਦੇ ਵਿੱਚਕਾਰ ਦੀ ਧਰਤੀ। ਦੁਆਬਾ ਉਹ ਪ੍ਰਦੇਸ਼ ਹੈ, ਜਿਹੜਾ ਦੇ ਨਦੀਆਂ ਦੇ ਵਿਚਕਾਰ ਸਥਿੱਤ ਹੁੰਦਾ ਹੈ। ਹਰੇਕ ਦੁਆਬ ਦਾ ਨਾਂਅ ਇਨ੍ਹਾਂ ਦੇ ਨਦੀਆਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਰੱਖਿਆ ਗਿਆ ਹੈ। ਜਿਵੇਂ ਬਿਆਸ ਅਤੇ ਸਤਲੁਜ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ‘ਬਿਸਤ’ ਸ਼ਬਦ ਬਣਿਆ। ਪੰਜਾਬ ਵਿੱਚ ਭਾਵੇਂ ਪੰਜ ਦੁਆਬ ਹਨ, ਪਰ ਦੁਆਬਾ ਬਿਸਤ ਜਲੰਧਰ, ਦੁਆਬਾ ਦੇ ਨਾਂਅ ਨਾਲ ਹੀ ਪ੍ਰਸਿੱਧ ਹੋਇਆ। ਪੰਜਾਬ ਦੇ ਦੂਜੇ ਮੈਦਾਨੀ ਖੇਤਰਾਂ ਨੂੰ ਮਾਝਾ ਤੇ ਮਾਲਵਾ ਆਖਿਆ ਜਾਣ ਲੱਗ ਪਿਆ। ਪੰਜਾਬ ਦਾ ਮੈਦਾਨੀ ਖੇਤਰ, ਮਾਝਾ, ਮਾਲਵਾ ਅਤੇ ਦੁਆਬਾ ਦੇ ਤੌਰ ਤੇ ਪ੍ਰਚੱਲਤ ਅਤੇ ਪ੍ਰਸਿੱਧ ਹੋਇਆ। ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿੱਚਕਾਰਲੇ ਪ੍ਰਦੇਸ ਨੂੰ ਦੁਆਬਾ ਬਿਸਤ ਜਲੰਧਰ, ਇਸ ਲਈ ਕਹਿੰਦੇ ਹਨ ਕਿ ਇਸ ਵਿੱਚ ਪ੍ਰਸਿੱਧ ਸ਼ਹਿਰ ਜਲੰਧਰ ਸਥਿੱਤ ਹੈ।ਧਰਤੀ ਦੇ ਇਸ ਖੇਤਰ ਵਿੱਚ ਹੁਸਿਆਰਪੁਰ, ਨਵਾਂਸ਼ਹਿਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਸ਼ਾਮਿਲ ਹਨ।

ਸਤਲੁਜ ਦਰਿਆ ਤਿੱਬਤ ਦੇ ਕੈਲਾਸ਼ ਪਰਬਤ ਦੇ ਪਾਸ ਝੀਲ ਮਾਨ ਸਰੋਵਰ ਤੋਂ ਨਿਕਲ ਕੇ ਸਿੱਪਕੀ ਦੱਰੇ ਰਾਹੀਂ ਭਾਰਤ ਵਿੱਚ ਪ੍ਰਵੇਸ਼ ਕਰਕੇ ਰੋਪੜ ਰਾਹੀਂ ਹੁੰਦਾ ਹੋਇਆ ਅਲੀਪੁਰ (ਪਾਕਿਸਤਾਨ) ਦੇ ਪਾਸ ਜਿਹਲਮ ਦਰਿਆ ਵਿੱਚ ਮਿਲ ਜਾਂਦਾ ਹੈ। ਇਸ ਦਾ ਪੁਰਾਤਨ ਨਾਂਅ ਸਤਾਦਰੂ ਹੈ। ਬਿਆਸ ਦਰਿਆ, ਬਿਆਸ ਕੁੰਡ (ਰੋਹਤਾਂਗ ਦੱਰਾ) ਵਿੱਚੋਂ ਨਿਕਲ ਕੇ, ਹਰੀਕੇ ਪੱਤਣ (ਅੰਮ੍ਰਿਤਸਰ) ਦੇ ਪਾਸ ਸਤਲੁਜ ਦਰਿਆ ਵਿੱਚ ਸਮਾ ਜਾਂਦਾ ਹੈ। ਇਸ ਦਾ ਪੁਰਾਤਨ ਨਾਂਅ ਵਿਪਾਸਾ ਹੈ। ਇਨ੍ਹਾਂ ਦੋ ਦਰਿਆਵਾਂ ਦੇ ਵਿੱਚਕਾਰਲਾ ਪੰਜਾਬ ਦਾ ਮੈਦਾਨੀ ਭਾਗ ਹੀ ‘ਦੁਆਬਾ ਹੈ। ਇਸ ਤੋਂ ਬਿਨਾਂ ਕਾਲੀ ਬੇਈ ਤੇ ਚਿੱਟੀ ਬੇਈਂ ਵੀ ਇਸ ਖੇਤਰ ਵਿੱਚ ਵੱਗਦੀਆਂ ਹਨ। ਭਾਵੇਂ ਹੁਣ ਦਰਿਆਵਾਂ ਵਾਂਗ ਇਨ੍ਹਾਂ ਬੇਈਆਂ ਵਿੱਚ ਵੀ ਕਸਬਿਆਂ ਅਤੇ ਸ਼ਹਿਰਾਂ ਦਾ ਪ੍ਰਦੂਸ਼ਤ ਪਾਣੀ ਰਲਦਾ ਜਾ ਰਿਹਾ ਹੈ, ਜੋ ਦੁਆਬੇ ਦੇ ਸ਼ੁੱਧ ਤੇ ਪਵਿੱਤਰ ਵਾਤਾਵਰਨ ਵਿੱਚ ਵਿਗਾੜ ਪੈਦਾ ਕਰ ਰਿਹਾ ਹੈ। ਸੰਤ ਬਲਬੀਰ ਸਿੰਘ ਜੀ ਸੀਚੇਵਾਲ ਕਾਲ਼ੀ ਬੇਬੀ ਨੂੰ ਇਸ ਵਾਤਾਵਰਨ ਦੇ ਵਿਗਾੜ ਤੋਂ ਬਚਾਉਣ ਲਈ, ਇਸ ਦੀ ਪਵਿੱਤਰਤਾ ਨੂੰ ਸੁਰਜੀਤ ਕਰਨ ਲਈ ਬਹੁਤ ਵੱਧੀਆ ਉਪਰਾਲਾ। ਉਦੱਮ ਅਤੇ ਯਤਨ ਕਰ ਰਹੇ ਹਨ। ਇਹ ਯਤਨ ਸਲਾਘਾਯੋਗ ਹਨ।

ਦੁਆਬੇ ਦੀ ਇਸ ਧਰਤੀ ਦੇ ਲੋਕ ਬਹੁਤ ਹੀ ਮਿਹਨਤੀ ਤੇ ਕਿਰਤੀ ਹਨ। ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਵੱਸੇ ਹਨ। ਆਪਣੀ ਕਿਰਤ ਕਮਾਈ ਨਾਲ ਇਨ੍ਹਾਂ ਨੇ ਆਪਣੇ ਜੀਵਨ ਪੱਧਰ ਨੂੰ ਉਚਿਆਉਣ ਦਾ ਪ੍ਰਸ਼ੰਸਾਯੋਗ ਉਪਰਾਲਾ ਕੀਤਾ ਹੈ। ਦੁਆਬੇ ਦੀ ਧਰਤੀ ਬਹੁਤ ਹੀ ਉਪਜਾਊ ਹੈ। ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਰੋਪੜ ਤੋਂ ਦਸੂਹਾ ਮੁਕੇਰੀਆਂ ਨੂੰ ਜਾਣ ਵਾਲੀ ਸੜਕ ਦੇ ਚੜ੍ਹਦੇ ਪਾਸੇ ਨੂੰ ਕੰਢੀ ਖੇਤਰ ਆਖਿਆ ਜਾਂਦਾ ਹੈ। ਇਸ ਸੜਕ ਦੇ ਕਿਨਾਰੇ ਬਲਾਚੌਰ ਤੋਂ ਦਸੂਹਾ ਤਕ ਅੰਬਾਂ ਦੇ ਬੇਸ਼ੁਮਾਰ ਦਰੱਖਤ ਸਨ। ਜਿਨ੍ਹਾਂ ਦੀ ਸਰਕਾਰੀ ਨੀਲਾਮੀ ਬੱਬਰਾਂ ਨੇ ਰੋਕ ਦਿੱਤੀ ਸੀ। ਕਿਸਾਨਾਂ, ਗਰੀਬਾਂ ਤੇ ਆਮ ਲੋਕਾਂ ਨੂੰ ਅੰਬਾਂ ਦੀ ਵਰਤੋਂ ਕਰਨ ਦੀ ਖੁਲ੍ਹ ਦੇ ਦਿੱਤੀ ਸੀ। ਇਸ ਸਬੰਧ ਵਿੱਚ ਸਰਕਾਰੀ ਪ੍ਰਸ਼ਾਸਨ ਜਾਮ ਕਰਕੇ ਬੱਬਰਾਂ ਨੇ ਕਿਸਾਨਾਂ ਅਤੇ ਗਰੀਬਾਂ ਦਾ ਹਿੱਤ ਪੂਰਿਆ ਸੀ। ਇਸ ਸੜਕ ਦੇ ਕਿਨਾਰੇ ਤੇ ਅੰਬਾਂ ਦੀ ਬੱਬਰਾਂ ਦੀ ਨਿਸ਼ਾਨੀ ਹੁਣ ਲੱਗਪੱਗ ਮਿਟ ਹੀ ਗਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੰਬਾਂ ਦੇ ਬਾਗ ਅੱਜ ਵੀ ਕਿੱਧਰੇ ਕਿੱਧਰੇ ਨਜ਼ਰ ਆਉਂਦੇ ਹਨ। ਮਨੁੱਖੀ ਲਾਲਚ ਕਾਰਨ ਉਹ ਵੀ ਲੋਪ ਹੁੰਦੇ ਜਾ ਰਹੇ ਹਨ। ਅੰਬਾਂ ਦੇ ਦਰਖੱਤਾਂ ਦੀ ਖਿੱਚ ਦੁਆਬੇ ਦੇ ਲੋਕਾਂ ਵਿੱਚ ਇੰਨੀ ਹੈ ਕਿ ਲੋਕ ਬੋਲੀਆਂ ਵਿੱਚ ਅੰਬਾਂ ਸਬੰਧੀ ਆਪਣੇ ਮਨੋਭਾਵਾਂ ਤੇ ਮਾਨਸਿਕ ਪੀੜਾ ਨੂੰ ਦਰਸਾਇਆ ਹੈ।

‘ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ।

ਦੁਆਪੇ ਵਿੱਚ ਹੀ ਸੁਲਤਾਨਪੁਰ ਲੋਧੀ ਵਿਖੇ ਚਿੱਟੀ ਬੇਈਂ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਮੂਲ-ਮੰਤਰ’ ਦਾ ਉਚਾਰਨ ਕੀਤਾ ਸੀ। ਦੁਨੀਆਂ ਦੇ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਰਚਨਾ ਦੀ ਨੀਂਹ ਰੱਖ ਦਿੱਤੀ ਸੀ। ਜਗਤ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਆਬੇ ਦੀ ਧਰਤੀ ਤੋਂ ਹੀ ਜਗਤ ਜਲੰਦੇ ਨੂੰ ਠਾਰਨ ਲਈ ਚਾਨਣ, ਗਿਆਨ ਅਤੇ ਸੁਗੰਧੀਆਂ ਦੇ ਛੱਟੇ ਮਾਰਨੇ ਸ਼ੁਰੂ ਕੀਤੇ। ਦੁਆਬੇ ਦੀ ਧਰਤੀ ਵਿੱਚ ਹੀ, ਮਉ ਸਾਹਿਬ, ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ, ਸ਼ਾਂਤੀ ਦੇ ਪੁੰਜ, ਸ਼ਹੀਦਾ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਹੁਰਾ ਘਰ ਸੀ ਅਰਥਾਤ ਮਾਤਾ ਗੰਗਾ ਜੀ ਦਾ ਪੇਕਾ ਘਰ ਸੀ। ਦੁਆਬੇ ਦੀ ਧਰਤੀ ਵਿੱਚ ਹੀ, ਕਰਤਾਰਪੁਰ ਵਿਖੇ ਮਾਤਾ ਗੁਜਰੀ ਜੀ ਦੇ ਪੇਕਾ ਘਰ ਸਨ। ਇਸ ਤਰ੍ਹਾਂ ਦੁਆਬੇ ਦੀ ਧਰਤੀ ਨੂੰ ਦੋ ਗੁਰੂ ਸਾਹਿਬਾਨ, ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕਾ ਘਰ ਹੋਣ ਦਾ ਮਾਣ ਪ੍ਰਾਪਤ ਹੈ।

ਇਸੇ ਹੀ ਪਵਿੱਤਰ ਧਰਤੀ ਦੇ ਉੱਤਰ ਪੂਰਬ ਵਿੱਚ ਐਨ ਸਤਲੁਜ ਦਰਿਆ ਦੇ ਖੱਬੇ ਕੰਢੇ, ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਠੇਹੀ ਹੈ, ਜੇ ਇਸ ਤਰ੍ਹਾਂ ਲੱਗਦੀ ਹੈ, ਜਿਵੇਂ ਦੁਆਬੇ ਦੇ ਇਸ ਕੋਨੇ ਵਿੱਚ, ਕੋਈ ਉੱਚਾ ਮੰਚ ਹੋਵੇ, ਜਿੱਥੋਂ ਦੁਨੀਆਂ ਭਰ ਦੇ ਇਤਿਹਾਸ ਦੀ ਇੱਕ ਬੇਮਿਸਾਲ ਵਚਿੱਤਰ ਲੀਲ੍ਹਾ ਖੇਡੀ ਗਈ। ਇਸ ਮੰਚ ਤੋਂ ਦੁਨੀਆਂ ਭਰ ਦੇ ਲਿਤਾੜੇ, ਨਿਮਾਣੇ, ਅਨਾਥ ਅਤੇ ਗਰੀਬ ਲੋਕਾਂ ਦੇ ਹਿੱਤ ਸੁਰੱਖਿਅਤ ਕਰਨ ਲਈ, ਜਾਬਰ, ਜਰਵਾਣੇ ਤੇ ਜਾਲਮ ਨੂੰ ਭਾਂਜ ਦੇਣ ਲਈ, ਧਰਮ ਤੇ ਸੰਤਾਂ ਨੂੰ ਉਭਾਰਨ ਲਈ ਤੇ ਦੇਖੀ ਦੁਸ਼ਟਾਂ ਦਾ ਨਾਸ਼ ਕਰਨ ਲਈ.

‘ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ।

ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ।

ਜੀ ਨੇ ਖਾਲਸੇ ਦੀ ਸਿਰਜਣਾ ਕੀਤੀ।

ਦੁਆਬੇ ਦੀ ਪਵਿੱਤਰ ਧਰਤੀ ਵਿੱਚ ਹੀ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਸਮੇਂ 1651 ਈ: ਵਿੱਚ ਸ੍ਰੀ ਗੁਰੂ ਹਰਰਾਏ ਸਾਹਿਬ, ਸਤਵੀਂ ਪਾਤਸ਼ਾਹੀ ਨੇ ਪਿੰਡ ਬਬੇਲੀ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ ਵਿਖੇ ਪਿੰਡ ਦੇ ਪੱਛਮ ਵਲ ਪਿੰਡ ਤੋਂ ਪੰਜ-ਛੇ ਸੌ ਗਜ਼ ਦੂਰੀ ਤੇ ਚੌਂਤਾ (ਆਸਣ) ਸਜਾਇਆ ਸੀ। ਇਸ ਥਾਂ ਗੁਰੂ ਹਰ ਰਾਏ ਸਾਹਿਬ ਦੇ ਹਜ਼ਾਰ ਸੈਨਿਕ ਘੋੜ ਸਵਾਰਾਂ ਸਮੇਤ ਤਿੰਨ ਮਹੀਨੇ ਦੇ ਕਰੀਬ ਰਹੇ ਦੱਸੇ ਜਾਂਦੇ ਹਨ। ਗੁਰੂ ਸਾਹਿਬ ਦੀ ਯਾਦ ਵਿੱਚ 1934-35 ਈ: ਵਿੱਚ ਦੁਆਬੇ ਦੇ ਮਹਾਨ ਪੰਜ ਸੰਤਾਂ ਨੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਸੀ। ਇਸ ਗੁਰਦੁਆਰੇ ਨੂੰ ਗੁਰਦੁਆਰਾ ਚੌਂਤਾ ਸਾਹਿਬ ਕਿਹਾ ਜਾਂਦਾ ਹੈ। ਇਸੇ ਸਥਾਨ ਤੇ ਬੱਬਰ ਅਕਾਲੀ ਲਹਿਰ ਦੇ ਚਾਰ ਸਿਰਮੋਰ ਸ਼ਹੀਦ, ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਬਿਸਨ ਸਿੰਘ ਮਾਂਗਟ ਅਤੇ ਬੱਬਰ ਮਹਿੰਦਰ ਸਿੰਘ ਪਿੰਡੋਰੀ ਗੰਗਾ ਸਿੰਘ ਸ਼ਹੀਦ ਹੋਏ।

ਦੁਆਬੇ ਦੀ ਇਸੇ ਪਵਿੱਤਰ ਧਰਤੀ ਤੇ ‘ਬੱਬਰ ਅਕਾਲੀ ਲਹਿਰ’ ਨੇ ਅਠਾਰਵੀਂ ਸਦੀ ਦੇ ਸਿੰਘਾਂ, ਜਿਨ੍ਹਾਂ ਨੇ ਫਿਊਡਲ ਤੇ ਮੁਗਲ ਸਾਮਰਾਜ ਨੂੰ ਵੰਗਾਰਿਆ. ਦੇ ਖਾੜਕੂਪਨ ਨੂੰ ਮੁੜ ਸੁਰਜੀਤ ਕਰਕੇ ਵੀਹਵੀਂ ਸਦੀ ਵਿੱਚ ਅੰਗਰੇਜ਼ ਸਾਮਰਾਜ ਨੂੰ ਵੰਗਾਰਿਆ। ਵੀਹਵੀਂ ਸਦੀ ਦੀ ਦੁਨੀਆਂ ਭਰ ਵਿੱਚੋਂ ਪਹਿਲੀ, ਨਿਆਰੀ ਤੇ ਨਿਰਾਲੀ ‘ਬੱਬਰ ਅਕਾਲੀ ਲਹਿਰ’, ਜੇ ਸੱਚ ਮੁੱਚ ਹੀ ਅਠਾਰਵੀਂ ਸਦੀ ਦੇ ਸਿੰਘਾਂ ਦੇ ਖਾੜਕੂਪਨ ਦੀ ਵਾਰਸ ਸੀ, ਨੇ ਦੁਆਬੇ ਦੀ ਧਰਤੀ ਨੂੰ ਚਾਰ ਚੰਨ ਲਾਏ ਅਤੇ ਇਸ ਦੀ ਪਵਿੱਤਰਤਾ ਵਿੱਚ ਵਾਧਾ ਕੀਤਾ। ਦੁਆਬੇ ਦੀ ਧਰਤੀ ਦੀ ਮਿੱਟੀ ਨਤਮਸਤਕ ਯੋਗ ਹੈ।

ਬੱਬਰ ਅਕਾਲੀ ਲਹਿਰ ਖੇਤਰੀ ਕਿਸਮ ਦੀ ਲਹਿਰ ਸੀ। ਇਸ ਦਾ ਮੁੱਖ ਕਾਰਜ ਖੇਤਰ ਦੁਆਬਾ ਬਿਸਤ ਜਲੰਧਰ ਸੀ। ਭਾਵੇਂ ਦੁਆਬੇ ਨਾਲ ਲੱਗਦੇ ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਲਾਹੌਰ, ਸਿਆਲਕੋਟ ਅਤੇ ਲਾਇਲਪੁਰ, ਗੁਜਰਾਂਵਾਲਾ ਅਤੇ ਮਲੇਰ ਕੋਟਲਾ, ਪਟਿਆਲਾ ਅਤੇ ਸੰਗਰੂਰ ਦੀਆਂ ਰਿਆਸਤਾਂ ਦੇ ਕੁੱਝ ਇਲਾਕੇ, ਬਹੁਤ ਹੀ ਥੋੜ੍ਹੇ ਸਮੇਂ ਲਈ ਬੱਧਰਾਂ ਦੀਆਂ ਸਰਗਰਮੀਆਂ ਦਾ ਕੇਂਦਰ ਰਹੇ, ਪਰ ਦੁਆਬਾ ਖੇਤਰ ਤੋਂ ਬਾਹਰ ਬੱਬਰ ਅਕਾਲੀ ਲਹਿਰ ਕੋਈ ਖਾਸ ਛੇਕ ਨਹੀਂ ਕਰ ਸਕੀ। ਬੱਬਰਾਂ ਦੀ, ਆਪਣੀਆਂ ਸਰਗਰਮੀਆਂ ਅਤੇ ਕਾਰਜ ਲਈ, ਦੁਆਬਾ ਖੇਤਰ ਦੀ ਚੋਣ, ਯੁੱਧ ਕਲਾ ਪੱਖੋਂ ਬਹੁਤ ਹੀ ਯੋਗ ਅਤੇ ਉਚਿਤ ਸੀ। ਦੁਆਬੇ ਦੀ ਭੂਗੋਲਿਕ ਸਥਿਤੀ ਬੱਬਰਾਂ ਦੀਆਂ ਸਰਗਰਮੀਆਂ ਲਈ ਬਹੁਤ ਹੀ ਢੁੱਕਵੀਂ ਸੀ। ਦੁਆਬੇ ਵਿੱਚ ਚੇਆਂ ਦੀ ਬਹੁਤਾਤ ਸੀ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਤਾਂ ਖਾਸ ਕਰ ਚੋਆ ਅਤੇ ਚੌਧਰੀਆਂ ਦਾ ਜਿਲ੍ਹਾ ਕਿਹਾ ਜਾਂਦਾ ਸੀ। ਦੋ ਬੇਈਆਂ ਸਨ। ਇਹ ਚੇਅ ਫੌਜ ਅਤੇ ਪੁਲਿਸ ਦੇ ਐਕਸ਼ਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਨਿਭਾਉਣ ਵਿੱਚ ਬਹੁਤ ਹੀ ਰੁਕਾਵਟ ਪਾਉਂਦੇ ਸਨ। ਬਹੁਤ ਸਾਰੇ ਵੱਖ ਵੱਖ ਛੋਟੇ ਨਦੀਆਂ ਨਾਲੇ ਅਤੇ ਚੇਆ ਦੇ ਵਿਚਕਾਰ ਵੱਸੇ ਪਿੰਡਾਂ ਨੂੰ ਜਾਣ ਲਈ ਕੋਈ ਸੜਕਾਂ ਨਹੀਂ ਸਨ। ਬਰਸਾਤ ਦੇ ਦਿਨਾਂ ਵਿਚ ਇਹ ਚੋਅ ਤੇ ਛੋਟੇ ਨਦੀਆਂ ਨਾਲੇ ਆਫਰ ਜਾਂਦੇ ਸਨ। ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਨਦੀਆਂ ਨਾਲਿਆਂ ਅਤੇ ਚੇਆਂ ਨੂੰ ਪਾਰ ਕਰਨ ਲਈ ਕੋਈ ਛੋਟੀਆਂ ਕਿਸ਼ਤੀਆਂ ਦਾ ਪ੍ਰਬੰਧ ਨਹੀਂ ਸੀ। ਹੁਸ਼ਿਆਰਪੁਰ ਜਿਲ੍ਹੇ ਦੇ ਉੱਤਰ ਤੋਂ ਦੱਖਣ ਪੂਰਬ ਤਕ ਕਾਫੀ ਲੰਬੀ ਸ਼ਿਵਾਲਿਕ ਪਹਾੜੀਆਂ ਦੀ ਲੜੀ ਹੈ। ਸ਼ਿਵਾਲਿਕ ਪਹਾੜੀਆਂ ਦੀ ਲੜੀ ਦੇ ਦਾਮਨ ਵਿੱਚ ਕੰਢੀ ਦਾ ਖੇਤਰ ਹੈ। ਕੰਢੀ ਦਾ ਖੇਤਰ ਵੀ ਉੱਚਾ, ਨੀਚਾਂ, ਝਾੜਾਂ, ਕੂੰਡਾਂ, ਜੰਡ, ਕਰੀਰਾਂ ਮਲ੍ਹਿਆਂ ਅਤੇ ਟਾਹਲੀਆਂ, ਕਿੱਕਰਾਂ ਦੇ ਰੁੱਖਾਂ ਨਾਲ ਢੱਕਿਆ ਹੋਇਆ ਸੀ। ਸ਼ਿਵਾਲਿਕ ਪਹਾੜੀਆਂ ਦੇ ਨਾਲ ਨਾਲ ਕਾਫ਼ੀ ਜੰਗਲੀ ਖੇਤਰ ਸੀ। ਇਹ ਖੇਤਰ ਬੱਬਰਾਂ ਲਈ ਛੁੱਪਣ ਗਾਹਾਂ ਬਣਿਆ ਹੋਇਆ ਸੀ। ਇਸ ਖੇਤਰ ਨੇ ਬੱਬਰਾਂ ਨੂੰ ਬਹੁਤ ਹੀ ਸੁਰੱਖਿਅਤ ਪਨਾਹਗਾਹ ਪ੍ਰਦਾਨ ਕੀਤੀ।

ਪਿੰਡ ਰੱਕੜਾਂ ਬੇਟ ਦਾ ਪਿਛੋਕੜ

ਪਿੰਡ ਰੱਕੜਾਂ ਬੇਟ ਹੱਦਬਸਤ ਨੰ: 467, ਥਾਣਾ ਤੇ ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਵਿੱਚ ਨਹਿਰ ਬਿਸਤ ਦੁਆਬ ਦੇ ਖੱਬੇ ਕੰਢੇ, ਰੋਪੜ ਤੋਂ ਬਲਾਚੌਰ ਨੂੰ ਜਾਣ ਵਾਲੀ ਨੈਸ਼ਨਲ ਹਾਈਵੇ ਸੜਕ ਤੇ ਖੱਬੇ ਪਾਸੇ ਵਲ ਬਲਾਚੌਰ ਤੋਂ ਦੱਖਣ ਪੂਰਬ ਵੱਲ 5 ਕਿਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਇਹ ਪਿੰਡ ਰੇਪੜ ਤੋਂ 24 ਕਿਲੋਮੀਟਰ ਅਤੇ ਨਵਾਂਸ਼ਹਿਰ ਤੋਂ 20 ਕਿਲੋਮੀਟਰ ਦੂਰ ਹੈ। ਸਤਲੁਜ ਦਰਿਆ ਦੇ ਸੱਜੇ ਕੰਢੇ, ਦਰਿਆ ਦੇ ਬੈੱਡ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ। 7 ਨਵੰਬਰ 1995 ਈ: ਤੋਂ ਪਹਿਲਾਂ ਇਹ ਪਿੰਡ ਬਲਾਚੌਰ ਤਹਿਸੀਲ ਸਮੇਤ ਜਿਲ੍ਹਾ ਹੁਸ਼ਿਆਰਪੁਰ ਵਿੱਚ ਹੁੰਦਾ ਸੀ। 7 ਨਵੰਬਰ 1995 ਈ: ਨੂੰ ਪੰਜਾਬ ਦਾ ਨਵਾਂ ਜਿਲ੍ਹਾ ਨਵਾਂਸ਼ਹਿਰ ਬਣਨ ਨਾਲ ਇਹ ਪਿੰਡ ਤਹਿਸੀਲ ਬਲਾਚੌਰ ਸਮੇਤ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਚਲਾ ਗਿਆ। ਇਹ ਪਿੰਡ ਹੁਸ਼ਿਆਰਪੁਰ ਤੋਂ 70 ਕਿਲੋਮੀਟਰ ਪੂਰਬ ਵਲ, ਸਤਲੁਜ ਦਰਿਆ ਦੇ ਸੱਜੇ ਕੰਢੇ ਦਰਿਆ ਦੇ ਵਹਿਣ ਤੋਂ 5 ਕਿਲੋਮੀਟਰ ਹਟਵਾਂ ਸਬ ਡਵੀਜਨ ਬਲਾਚੌਰ ਦੇ ਬੇਟ ਖੇਤਰ ਵਿੱਚ ਹੈ। ਕੁਲ ਖੇਤਰਫਲ 171 ਹੈਕਟੇਅਰ ਹੈ। ਬੱਬਰ ਅਕਾਲੀ ਲਹਰਿ ਸਮੇਂ ਇਹ ਪਿੰਡ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਵਿੱਚ ਪੈਂਦਾ ਸੀ। ਇਸ ਪਿੰਡ ਦਾ ਬਸੀਮਾ ਚੜ੍ਹਦੇ ਵਲ ਪਿੰਡ ਗਹੂੰਣ ਤੇ ਲੋਹਟ, ਪੱਛਮ ਵਲ ਪਿੰਡ ਸੁੱਜੋਵਾਲ ਦੱਖਣ ਵਲ ਪਿੰਡ ਲੋਹਗੜ੍ਹ ਤੇ ਗਰਲੋਬੇਟ ਤੇ ਉੱਤਰ ਵਲ ਪਿੰਡ ਗਹੂੰਣ ਦੀ ਜ਼ਮੀਨ ਨਾਲ ਲੱਗਦਾ ਹੈ।

ਇਹ ਪਿੰਡ ਅੱਜ ਤੋਂ ਲੱਗਪੱਗ 357 ਸਾਲ ਪਹਿਲਾਂ 1650 ਈ: ਦੇ ਕਰੀਬ ਆਬਾਦ ਹੋਇਆ। ਇਸ ਪਿੰਡ ਨੂੰ ਆਬਾਦ ਕਰਨ ਵਾਲੇ ਪਹਿਲੇ ਬਜ਼ੁਰੁਗ ਜੱਟ ਰੱਕੜ, ਪਿੰਡ ‘ਪੰਜਲ”, ਤਹਿਸੀਲ ਰੋਪੜ, ਜ਼ਿਲ੍ਹਾ ਅੰਬਾਲਾ ਤੋਂ ਉੱਠ ਕੇ ਇਸ ਥਾਂ ਆਏ। ਇਸ ਥਾਂ ਦਾ ਹੱਕਬਾ ਵੀਰ ਆਬਾਦ ਪਿਆ ਸੀ। ਇੱਥੇ ਦਿੱਥ, ਕਾਹੀ, ਸਰਕੜਾ ਆਦਿ ਦਾ ਝੱਲ੍ਹ ਸੀ। ਜ਼ਮੀਨ ਬੰਜਰ ਸੀ। ਜੰਡ, ਕਰੀਰ, ਮਲ੍ਹੇ ਤੇ ਝਾੜੀਆਂ ਸਨ। ਜਮੀਨ ਉੱਚੀ-ਨੀਵੀਂ ਤੇ ਨਾ ਹਮਵਾਰ ਸੀ। ਇਹ ਪਹਿਲੇ ਜੱਟ ਰੱਕੜ ਬਜ਼ੁਰਗ ਉਸ ਵਕਤ ਦੇ ਹਾਕਮ ਨੂੰ ਬਿਲਾ ਅਦਾਇਗੀ ਨਜ਼ਰਾਨਾ (ਬਿਨਾਂ ਨਜਰਾਨਾ ਭੇਂਟ ਕੀਤੇ)

ਇਜ਼ਾਜਤ ਲੈ ਕੇ ਬਜ਼ਰੀਆ ਬੰਜਰ ਸਗਾਫ਼ੀ ਬਤੌਰ ਮਾਲਕ ਇਸ ਥਾਂ ਤੇ ਕਾਬਜ਼ ਹੋਏ। ਚਾਰ ਪੁਸ਼ਤ ਤੱਕ ਅਮਲ ਮਲਕੀਅਤ ਜਿਮੀਂਦਾਰੀ ਖਾਲਸ ਪਰ ਰਿਹਾ। ਪੰਜਵੀਂ ਪੁਸ਼ਤ ਵਿੱਚ ਬਜ਼ੁਰਗ ਮਾਲਕਾਂ ਮੱਲਾ, ਸੈਦਾ, ਹਸਨ, ਚਹਿਲ ਨੇ ਰਜਾਮੰਦੀ ਨਾਲ ਇਸ ਦੇਹ ਦਾ 24 ਹਲ ਪੈਮਾਨਾ ਹੱਕਬਾ ਕਰਾਰ ਦੇ ਕੇ ਇਸ ਥਾਂ ਦਾ ਰੱਕਬਾ ਖਿਲਾਫ ਹਿਸੱਸ ਜੱਦੀ ਤਕਸੀਮ ਕੀਤਾ। ਤਕਸੀਮ ਕਰਕੇ ਚਾਰ ਢੇਰੀਆਂ ਬਣਾਈਆਂ ਗਈਆਂ। ਢੇਰੀ ਬਾਗਲਾ 8 ਹਲ, ਢੇਰੀ ਸੈਦਾ 3 ਹਲ. ਢੇਰੀ ਹਸਨ 6 ਹਲ, ਢੇਰੀ ਚਹਿਲ 6 ਹਲ ਕਾਇਮ ਹੋਈ। ਅਰਸਾ ਤਕ ਅਮਲ ਹਿਸੱਸ ਜੱਦੀ ਪਰ ਰਿਹਾ। ਫਿਰ ਬਜੁਰਗ ਮਾਲਕ ਜੱਟ ਹੱਕੜ ਮਾਰਧਾੜ ਦੇ ਡਰ ਕਾਰਨ ਇਸ ਥਾਂ ਤੋਂ ਉੱਜੜ ਕੇ ਵੱਖ ਵੱਖ ਥਾਵਾਂ ਤੇ ਜਾ ਵਸੇ। ਕਾਫੀ ਸਮੇਂ ਤੱਕ ਇਸ ਥਾਂ ਦਾ ਰੱਕਬਾ ਵਿਰਾਨ ਪਿਆ ਰਿਹਾ। ਗ਼ੈਰ ਆਬਾਦ ਰਿਹਾ। ਇਹ 1750 ਈ ਦੇ ਕਰੀਬ ਉਹ ਸਮਾਂ ਸੀ ਜਦੋਂ ਪੰਜਾਬ ਅੰਦਰ ਮੁਗ਼ਲ ਰਾਜ ਉੱਖੜ ਰਿਹਾ ਸੀ। ਸਿੱਖਾਂ ਦਾ ਉਥਾਨ ਹੋ ਰਿਹਾ ਸੀ। ਪੰਜਾਬ ਉੱਤੇ ਕਬਜ਼ਾ ਕਰਨ ਲਈ ਤੀਜੀ ਧਿਰ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਰੂਪ ਵਿੱਚ ਉਸ ਦੇ ਹਮਲਿਆਂ ਨਾਲ ਸ਼ਕਤੀ ਦੇ ਇਸ ਅਖਾੜੇ ਵਿੱਚ ਆ ਦਾਖਲ ਹੋਈ। ਸ਼ਕਤੀ ਦੇ ਇਸ ਅਖਾੜੇ ਵਿੱਚ ਮੁਕਾਬਲਾ ਤਿਕੋਨਾ ਹੋ ਗਿਆ ਸੀ। ਪੰਜਾਬ ਅੰਦਰ ਗੜਬੜ ਅਬਵਾ ਬਦ ਅਮਨੀ ਸੀ। ਪੰਜਾਬ ਅੰਦਰ ਕੋਈ ਸਥਿਰ ਸਰਕਾਰ ਨਹੀਂ ਸੀ। ਉਸ ਸਮੇਂ ਪਿੰਡ ਹੱਕੜਾਂ ਬੇਟ ਦਾ ਖੇਤਰ ਗ਼ੈਰ ਆਬਾਦ ਰਿਹਾ। ਪੰਜਾਬ ਅੰਦਰ ਸਿੱਖ ਮਿਸਲਾਂ ਸਮੇਂ ਵੀ ਕੋਈ ਸਥਾਈ ਅਮਨ ਨਹੀਂ ਸੀ।

ਅਠਾਰਵੀਂ ਸਦੀ ਦੇ ਆਖਿਰ ਵਿੱਚ ਜਦੋਂ ਅਮਨ ਅਮਾਨ ਹੋਇਆ, ਇਸ ਪਿੰਡ ਦਾ ਰੱਕਬਾ ਸਰਦਾਰ ਕਰਮ ਸਿੰਘ ਪਿੰਡ ਸਿਆਣਾ ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਦੀ ਜਾਗੀਰ ਵੀ ਨੀਯਤ ਹੋਇਆ। ਜੱਟ ਰੱਕੜ, ‘ਪਿੰਡ ਟੱਪਰੀਆਂ’ ਤਹਿਸੀਲ ਰੇਪਡ, ਜ਼ਿਲ੍ਹਾ ਅੰਬਾਲਾ ਤੋਂ ਉੱਠ ਕੇ ਇਸ ਥਾਂ ਦੋਬਾਰਾ ਆ ਕੇ ਵਸੇ। ਜ਼ਮੀਨ ਤੇ ਕਾਬਜ਼ ਹੋਏ। ਮਾਲਕਾਨਾ ਹੱਕ ਪ੍ਰਾਪਤ ਹੋਏ। ਪਿੰਡ ਦੇਬਾਰਾ ਆਬਾਦ ਹੋਇਆ। ਜੱਟ ਰੱਕੜ ਮਾਲਕਾਂ ਨੇ ਇਸ ਪਿੰਡ ਦੀ ਜ਼ਮੀਨ ਵਿੱਚ ਆਬਾਦੀ ਬਣਾਈ। ਉਹ ਇੱਥੇ ਛੰਨਾ, ਟੱਪਰੇ ਅਤੇ ਢਾਰੇ ਬਣਾ ਕੇ ਰਹਿਣ ਲੱਗੇ। ਪਿੰਡ ਦਾ ਨਾਂਅ ਕੰਮ ਜੱਟ ਰੱਕੜ ਦੇ ਨਾਂਅ ਤੇ ਹੱਕੜਾਂ ਨਾਮਜ਼ਦ ਹੋਇਆ। ਬੇਟ ਦਾ ਖੇਤਰ ਹੋਣ ਕਰਕੇ ਨਾਲ ਸ਼ਬਦ ਬੇਟ ਜੁੜ ਗਿਆ। ਪਿੰਡ ਦਾ ਨਾਂਅ ਹੱਕੜਾਂ ਬੇਟ ਪੈ ਗਿਆ। ਜੱਟ ਹੱਕੜ ਮਾਲਕਾਂ ਨੇ ਕੁੱਲ ਰਕਬਾ ਤਕਸੀਮ ਕੀਤਾ। ਚਾਰ ਢੇਰੀਆਂ ਬਣਾਈਆਂ ਗਈਆਂ। ਢੇਰੀ ਮਿਲਖੀ 8 ਹੱਲ, ਢੇਰੀ ਮਨਸਦੀ 3 ਹੱਲ, ਢੇਰੀ ਛੱਤਾ 6 ਹੱਲ ਅਤੇ ਢੇਰੀ ਅੱਗੜਾ 6 ਹਲ।

ਜੱਟ ਰੱਕੜਾਂ ਨੇ ਆਪਣੇ ਕੁੱਝ ਰਿਸ਼ਤੇਦਾਰ ਵੀ ਇੱਥੇ ਲਿਆ ਕੇ ਵਸਾਏ । ਜੱਟ ਹਾਏ ਪਿੰਡ ਸਿਆਣਾ ਤੋਂ. ਜੱਟ ਲਿੱਧੜ ਪਿੰਡ ਮਹਿੰਦੀ ਪੁਰ ਤੋਂ, ਜੱਟ ਖਾਂਦੀ ਪਿੰਡ ਦੌਲਤਪੁਰ ਤੋਂ. ਜੱਟ ਧਾਮੀ ਰੱਤੇਵਾਲ ਤੋਂ, ਤਰਖਾਣ ਪਿੰਡ ਹੇਡੇ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਤੋਂ ਆ ਕੇ ਇੱਥੇ ਵਸੇ। ਜੱਟ ਸੰਘੋੜੇ ਵੀ ਇੱਥੇ ਆ ਵਸੇ। ਜੱਟ ਗਿਲ ਪਿੰਡ ਬਿਛੜੀ ਤਹਿਸੀਲ ਬਲਾਚੌਰ (ਨਵਾਂਸ਼ਹਿਰ) ਤੋਂ ਆਪਣੇ ਨਾਨਕਿਆਂ ਦਾ ਮਤਬਨਾ ਬਣ ਕੇ ਇੱਥੇ ਆ ਵਸੇ।

ਇਸ ਪਿੰਡ ਦੇ ਪਹਿਲੇ ਮਾਲਕ ਜੱਟ ਰੱਕੜ ਹੋਣ ਕਰਕੇ ਪਿੰਡ ਦਾ ਨਾਂਅ ਰੱਕੜਾਂ ਬੇਟ ਹੀ ਰਿਹਾ ਭਾਵੇਂ ਹੋਰ ਉਪ ਜਾਤੀਆਂ ਦੇ ਲੋਕ ਵੀ ਇੱਥੇ ਆ ਵਸ ਗਏ।

ਸਰਦਾਰ ਰਤਨ ਸਿੰਘ ਜੀ ਦਾ ਘਰ

ਉਨ੍ਹਾਂ ਦਿਨਾਂ ਵਿੱਚ ਜਦੋਂ ਪਿੰਡ ਦੇ ਆਮ ਮਕਾਨ ਕੱਚੇ ਹੁੰਦੇ ਸਨ, ਬੱਬਰ ਸਾਹਿਬ ਨੇ, ਜਦੋਂ ਉਹ ਫੌਜ ਵਿੱਚ ਸਰਵਿਸ ਕਰ ਰਹੇ ਸਨ. ਇੱਕ ਬਹੁਤ ਵਧੀਆ ਪੱਕਾ ਮਕਾਨ ਬਣਾਇਆ। ਪਿੰਡ ਵਿੱਚ ਸੱਭ ਤੋਂ ਪਹਿਲਾਂ ਇਹੋ ਹੀ ਇੱਕ ਪੱਕਾ ਮਕਾਨ ਬਣਿਆ ਸੀ। ਪਿੱਛੇ 11’X 11 ਫੁੱਟ ਦੇ ਚਾਰ ਕਮਰੇ ਸਨ। ਉਨ੍ਹਾਂ ਚੌਹਾਂ ਕਮਰਿਆਂ ਦੇ ਅੱਗੇ ਇੱਕ ਖੁਲ੍ਹੀ ਸਬਾਤ ਸੀ। ਇਸ ਸਬਾਤ ਨੂੰ ਚਾਰ ਦਰਵਾਜੇ ਲੱਗੇ ਹੋਏ ਸਨ ਅਤੇ ਮੁਹਰਲੇ ਪਾਸੇ ਚਾਰ ਖਿੜਕੀਆਂ ਲੱਗੀਆਂ ਹੋਈਆਂ ਸਨ। ਮਕਾਨ ਦੀ ਛੱਤ ਸਤੀਰਾਂ ਅਤੇ ਬਾਲਿਆਂ ਦੀ ਬਣੀ ਹੋਈ ਸੀ। ਉੱਪਰ ਪੱਕੀਆਂ ਇੱਟਾਂ ਦੀਆਂ ਟਾਈਲਾਂ ਸਨ। ਦੱਖਣ ਵਾਲੇ ਪਾਸੇ ਦੇ ਕਮਰਿਆਂ ਉੱਤੇ ਚੁਬਾਰਾ ਪਾਇਆ ਹੋਇਆ ਸੀ। ਦੱਖਣ ਵਾਲੇ ਪਾਸੇ ਚੌਥੇ ਕਮਰੇ ਦੇ ਨਾਲ ਲੱਗਦੀ 6’X 11′ ਫੁੱਟ ਦੀ ਤਿਉੜੀ ਛੱਤੀ ਹੋਈ ਸੀ। ਇਸ ਡਿਉੜੀ ਦੇ ਉੱਪਰ ਚੁਬਾਰੇ ਦੇ ਦੱਖਣ ਵਾਲੇ ਪਾਸੇ ਇੱਕ 6’X 11 ਫੁੱਟ ਦੀ ਕੋਠੜੀ ਸੀ, ਜਿਸ ਉੱਤੇ ਟੀਨ ਦੀਆਂ ਚਾਦਰਾਂ ਦੀ ਢਾਲਵੀਂ ਛੱਤ ਸੀ। ਇਸ ਛੱਤ ਦੀ ਢਲਾਨ ਦੱਖਣ ਵਾਲੇ ਪਾਸੇ ਸੀ। ਇਸ ਕੋਠੜੀ ਦੇ ਚੜ੍ਹਦੇ ਤੇ ਲਹਿੰਦੇ ਦੇ ਖਿੜਕੀਆਂ ਸਨ। ਦੱਖਣ ਵਲ ਇੱਕ ਝਰੇਖਾ ਸੀ। ਚੁਬਾਰੇ ਦੇ ਚੜ੍ਹਦੇ ਪਿੰਡ ਵਾਲੇ ਪਾਸੇ ਤਿੰਨ ਖਿੜਕੀਆਂ ਸਨ। ਇਨ੍ਹਾਂ ਖਿੜਕੀਆਂ ਵਿੱਚ ਰੰਗ ਬਰੰਗੇ ਸ਼ੀਸ਼ੇ ਦੀਆਂ ਟੁੱਕੜੀਆਂ ਲੱਗੀਆਂ ਹੋਈਆਂ ਸਨ। ਚੁਬਾਰੇ ਦੀ ਛੱਤ ਸੰਦੂਕੀ ਸੀ । ਫਲਾਹੀ ਦੇ ਫੱਟਿਆਂ ਨਾਲ ਢੱਕੀ ਹੋਈ ਸੀ। ਚੁਬਾਰੇ ਦਾ ਇੱਕ ਦਰਵਾਜ਼ਾ ਮੁਹਰਲੇ ਪਾਸੇ ਖੁਲ੍ਹਦਾ ਸੀ ਤੇ ਦੂਸਰਾ ਛੱਤੀ ਹੋਈ ਪੇੜੀ ਵਲ। ਡਿਉੜੀ ਵਿੱਚੋਂ ਪਿੰਡ ਵਾਲੇ ਪਾਸੇ ਨੂੰ ਜਾਣ ਲਈ ਚੜ੍ਹਦੇ ਪਾਸੇ ਇੱਕ ਦਰਵਾਜਾ ਲੱਗਿਆ ਸੀ। ਇਸ ਦਰਵਾਜੇ ਤੋਂ ਅੱਗੇ ਪਿੰਡ ਵਲ ਜਾਣ ਲਈ ਰਸਤਾ ਆਮ ਸੀ। ਡਿਉੜੀ ਵਾਲੇ ਪਾਸੇ ਪਹਿਲੀ ਮੰਜ਼ਲ ਦੀ ਛੱਤ ਉੱਤੇ ਜਾਣ ਲਈ ਛੱਤੀ ਹੋਈ ਪੱਕੀ ਪੌੜੀ ਸੀ। ਉੱਪਰ ਜਾ ਕੇ ਇਸ ਪੌੜੀ ਵਿਚੋਂ ਇੱਕ ਦਰਵਾਜ਼ਾ, ਦੁਬਾਰੇ ਅੰਦਰ ਦਾਖਲ ਹੋਣ ਲਈ ਸੀ। ਪੌੜੀ ਵਿਚੋਂ ਦੂਸਰਾ ਦਰਵਾਜਾ, ਪਹਿਲੀ ਮੰਜਲ ਦੀ ਸਬਾਤ ਉੱਪਰਲੀ ਛੱਤ ਵਲ ਖੁਲ੍ਹਦਾ ਸੀ। ਚੁਬਾਰੇ ਵਿੱਚੋਂ ਇੱਕ ਛੋਟਾ ਦਰਵਾਜ਼ਾ ਡਿਉੜੀ ਉੱਤੇ ਛੱਤੀ ਟੀਨ ਦੀਆਂ ਚਾਦਰਾਂ ਵਾਲੀ ਕੋਠੜੀ ਵਲ ਖੁਲ੍ਹਦਾ ਸੀ। ਹੇਠਲੀ ਪੌੜੀ ਤੇ ਉਪਰਲੀ ਪੌੜੀ ਦੇ ਪ੍ਰਵੇਸ਼ ਦੁਆਰ ਤੇ ਲੱਕੜੀ ਦੀਆਂ ਚੁਗਾਠਾਂ ਲੱਗੀਆਂ ਹੋਈਆਂ ਸਨ। ਚੁੱਬਾਰੇ ਦੇ ਪਿੱਛਲੇ ਪਿੰਡ ਵਾਲੇ ਪਾਸੇ ਦੇ ਕਿਨਾਰੇ ਦੀ ਛੱਤ ਉੱਤੇ ਦੇਹੀਂ ਪਾਸੀ ਅਤੇ ਸਬਾਤ ਦੇ ਮੁਹਰਲੇ ਪੱਛਮ ਵਾਲੇ ਪਾਸੇ ਛੱਤ ਦੇ ਕਿਨਾਰੇ ਦੇ ਦੇਹਾਂ ਸਿਰਿਆਂ ਤੇ ਵਧੀਆਂ ਹੋਈਆਂ ਮਮਟੀਆਂ ਬਣੀਆਂ ਹੋਈਆਂ ਸਨ। ਸਥਾਤ ਦੇ ਮੁਹਰਲੀ ਕੰਧ ਦੇ ਵਾਧਰੇ ਨਾਲ ਸਾਰੀ ਕੰਧ ਦੀ ਲੰਬਾਈ ਵਿੱਚ ਛੱਤ ਉੱਤੇ ਬੈਠਣ ਲਈ ਸੀਮਿੰਟ ਅਤੇ ਬੱਜਰੀ ਦਾ 44 ਫੁੱਟ ਲੰਬਾ ਇੱਕ ਬੈਂਚ ਬਣਿਆ ਹੋਇਆ ਸੀ। ਮਕਾਨ ਦੀਆਂ ਕੰਧਾਂ ਦੇ ਸਾਹਮਣੇ ਵਾਲੇ ਪਾਸੇ ਤੇ. ਉਸ ਵੇਲੇ ਦੀ ਬਹੁਤ ਹੀ ਸੁੰਦਰ ਕਲਾ ਸ਼ੈਲੀ ਵਿੱਚ ਕੰਧ ਤੇ ਵੇਲ ਬੂਟੇ ਤੇ ਰੰਗ ਚਿੱਤਰ ਸਨ। ਇਹ ਮਕਾਨ ਦੂਰੇ ਇਕ ਕਿਲ੍ਹਾ ਜਾਪਦਾ ਸੀ ਤੇ ਵੱਡੇ ਘਰਾਣੇ ਦੇ ਸਰਦਾਰਾਂ ਦੀ ਹਵੇਲੀ ਲੱਗਦੀ ਸੀ।

ਇਸ ਮਕਾਨ ਦੇ ਅੱਗੇ ਦੂਰ ਤਕ ਉੱਤਰ, ਦੱਖਣ, ਪੱਛਮ ਵਲ ਇੱਕ ਬਹੁਤ ਖੁਲ੍ਹਾ ਤੇ ਵਿਸ਼ਾਲ ਸਿਹਨ ਸੀ। ਡਿਉੜੀ ਦੇ ਦੱਖਣ ਵਾਲੇ ਪਾਸੇ ਵੀ ਕਾਫ਼ੀ ਖੁਲ੍ਹਾ ਸਿਹਨ ਸੀ। ਇਸ ਸਿਹਨ ਦੀ ਹੱਦ ਤੇ ਜਾ ਕੇ ਡੰਡਾ ਥੇਹਰ ਦੀ ਸੰਘੜੀ ਵਾੜ ਸਿਹਨ ਦੇ ਚੌਹੀਂ ਪਾਸੀ ਲੱਗੀ ਹੋਈ ਸੀ। ਇਸ ਵਾੜ ਦੇ ਨਾਲ ਨਾਲ ਫਲਾਹੀਆਂ ਦੇ ਦਰੱਖਤ ਸਨ। ਵਾੜ ਇੰਨੀ ਸੰਘੜੀ ਸੀ ਕਿ ਚਿੜੀ ਵੀ ਫੱਟਕ ਨਹੀਂ ਸਕਦੀ ਸੀ। ਇਸ ਸਿਹਨ ਦੇ ਪੱਛਮ ਵਾਲੇ ਪਾਸੇ ਦੱਖਣ ਦੀ ਨੁੱਕਰ ਵਿੱਚ ਪਾਣੀ ਦੀ ਵਰਤੋਂ ਲਈ ਇੱਕ ਖੂਹੀ ਲੱਗੀ ਹੋਈ ਸੀ। ਖੂਹੀ ਦੀ ਨਾਲ ਲੱਗਦੀ ਜ਼ਮੀਨ ਤੇ ਇੱਕ ਬਹੁਤ ਸੁੰਦਰ ਬਾਗੀਚੀ ਸੀ।ਇਸ ਬਾਗੀਚੀ ਵਿੱਚ ਨਿਬੂਆਂ ਅਤੇ ਸੰਗਤਰਿਆਂ ਦੇ ਦਰਖੱਤ ਸਨ। ਪੱਛਮ ਵਾਲੇ ਪਾਸੇ ਦੀ ਵਾੜ ਵਿਚੋਂ ਖੇਤਾ ਨੂੰ ਜਾਣ ਲਈ ਇੱਕ ਰਸਤਾ ਖੁਲ੍ਹਦਾ ਸੀ। ਘਰ ਦੀ ਇਸ ਥਾਂ ਦਾ ਛੱਤਿਆ, ਅਣਛੱਤਿਆ ਭਾਗ ਇੱਕ ਪ੍ਰਕਾਰ ਇੱਕ ਕਿਲ੍ਹਾ ਹੀ ਸੀ। ਸਿਹਨ ਦੀ ਹੱਦ ਤੇ ਲੱਗੀ ਸੰਘੜੀ ਵਾੜ ਕਿਲ੍ਹੇ ਦੀ ਬਾਹਰੀ ਦੀਵਾਰ ਹੀ ਸੀ। ਕੋਈ ਬੰਦਾ ਪੁੱਛੇ ਬਗੈਰ ਅੰਦਰ ਦਾਖਲ ਨਹੀਂ ਸੀ ਹੋ ਸਕਦਾ। ਬੱਬਰ ਸਾਹਿਬ ਛੁੱਟੀਆਂ ਵਿੱਚ ਚੁਬਾਰੇ ਵਿੱਚ ਹੀ ਰਿਹਾਇਸ਼ ਰੱਖਦੇ ਸਨ। ਚੁਬਾਰਾ ਵੱਧੀਆ ਫਰਨੀਚਰ ਨਾਲ ਸਜਾਇਆ ਹੋਇਆ ਸੀ। ਅੰਦਰ ਗਲੀਚੇ ਵਿਛੇ ਹੋਏ ਸਨ। ਬੱਬਰ ਸਾਹਿਬ ਚੁਬਾਰੇ ਦੀ ਮਮਟੀ ਤੇ ਬਹਿ ਕੇ, ਪੂਰਨ ਅੰਤਰ ਧਿਆਨ ਹੋ ਕੇ ਨਿਤਨੇਮ ਦਾ ਪਾਠ ਕਰਦੇ ਸਨ। ਚੰਡੀ ਦੀ ਵਾਰ ਦਾ ਪਾਠ ਉਹ ਘੁੰਮ ਕੇ ਉੱਚੀ ਆਵਾਜ਼ ਵਿੱਚ ਪੂਰੇ ਬੀਰ ਰਸ ਵਿੱਚ ਆ ਕੇ ਕਰਦੇ ਸਨ। ਜਦੋਂ ਬੱਬਰ ਸਾਹਿਬ ਦਾ ਇੱਕ ਮਿੱਤਰ ਤੇ ਸਾਥੀ ਸ: ਕਰੋੜਾ ਸਿੰਘ ਪੁੱਤਰ ਸ: ਕਰਤਾਰ ਸਿੰਘ ਪਿੰਡ ਬਾਹਮਣੀ ਮਾਜਰਾ, ਜਿਲ੍ਹਾ ਰੋਪੜ, ਇਨ੍ਹਾਂ ਕੋਲ ਆ ਕੇ ਠਹਿਰੇ ਸਨ ਤਾਂ ਦੁਬਾਰੇ ਉੱਤੇ ਹੀ ਦਸਤੀ ਬੰਬ ਬਣਾਏ ਜਾਂਦੇ ਸਨ।

ਅਫਸੋਸ ! ਬੱਬਰ ਜੀ ਦੇ ਘਰ ਦੀ ਕੌਮੀ ਯਾਦਗਾਰ ਬਣਨ ਵਾਲੀ ਇਮਾਰਤ ਅੱਜ ਸਮੇਂ ਦੀ ਗਰਦਸ਼ ਨੇ ਆਪਣੀ ਹਿੱਕ ਵਿੱਚ ਸਮੇਟ ਕੇ ਲੇਪ ਕਰ ਦਿੱਤੀ ਹੈ।

‘ਐ ਗਰਦਸ਼-ਏ-ਇਯਾਮ ਤੇਰਾ ਸ਼ੁਕਰੀਆ।

ਹਮਨੇ ਹਰ ਪਹਿਲੂ ਸੇ ਦੁਨੀਆਂ ਦੇਖਲੀ ।

ਦਿਲ ਦੇ ਤੇ ਇਸ ਮਜ਼ਾਜ ਕਾ ਪਰਵਦਗਾਰ ਦੇ

ਜੇ ਰੰਜ ਕੀ ਘੜੀ ਯਹ ਖੁਸ਼ੀ ਮੇਂ ਗੁਜ਼ਾਰਦੇ ।”

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ

ਮੁੱਢਲਾ ਜੀਵਨ

ਸਰਦਾਰ ਰਤਨ ਸਿੰਘ ਜੀ ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ (ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ, ਪਿਤਾ ਜਵਾਹਰ ਸਿੰਘ ਜੀ ਦੇ ਘਰ ਮਾਤਾ ਗੋਖੀ ਜੀ ਦੇ ਉੱਦਰ ਤੋਂ 22 ਮਾਰਚ 1893ਈਸਵੀ ਨੂੰ ਜਨਮੇ। ਆਪ ਜੀ ਦੀ ਮਾਤਾ ਸ੍ਰੀਮਤੀ ਰੱਖੀ ਪਿੰਡ ਉਟਾਲਾਂ, ਜ਼ਿਲ੍ਹਾ ਨਵਾਂਸ਼ਹਿਰ ਦੀ ਵਸਨੀਕ ਸੀ। ਆਪ ਜੀ ਦੇ ਦੇ ਭਰਾ ਸ:ਹਰਨਾਮ ਸਿੰਘ ਤੇ ਸ:ਮੇਲਾ ਸਿੰਘ ਸਨ। ਆਪ ਜੀ ਦੀ ਕੋਈ ਭੈਣ ਨਹੀਂ ਸੀ। ਆਪ ਜੀ ਵਿਆਹੇ ਹੋਏ ਸਨ। ਆਪ ਜੀ ਦੀ ਸੁਪਤਨੀ ਦਾ ਨਾਂਅ ਸ੍ਰੀਮਤੀ ਪ੍ਰੇਮ ਕੌਰ ਸੀ। ਸ੍ਰੀਮਤੀ ਪ੍ਰੇਮ ਕੌਰ ਸਪੁੱਤਰੀ ਸ: ਭਗਵਾਨ ਸਿੰਘ ਦਾ ਪੇਕਾ ਘਰ ਪਿੰਡ ਸਿਆਣਾ, ਥਾਣਾ ਤੇ ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਸੀ। ਇਹ ਪਿੰਡ ਬਲਾਚੌਰ ਤੋਂ ਇਕ ਮੀਲ ਦੀ ਵਿੱਧ ਤੇ ਵਾਕਿਆ ਹੈ। ਆਪ ਜੀ ਦਾ ਇਕਲੌਤਾ ਸਪੁੱਤਰ ਸ. ਅਮਰ ਸਿੰਘ ਸੀ। ਆਪ ਜੀ ਦੀ ਨੂੰਹ ਸ੍ਰੀਮਤੀ ਸਵਰਨ ਕੌਰ ਪਿੰਡ ਦੌਲਤਪੁਰ, ਜ਼ਿਲ੍ਹਾ ਨਵਾਂਸ਼ਹਿਰ ਦੀ ਵਸਨੀਕ ਸੀ, ਜਿੱਥੋਂ ਦੇ ਇੱਕ ਸਤੰਬਰ 1923 ਈ: ਦੇ ਬਬੇਲੀ ਸਾਕੇ ਦੇ ਸ਼ਹੀਦ ਬੱਬਰ ਕਰਮ ਸਿੰਘ ਹੋਏ ਹਨ।

ਸਰਦਾਰ ਰਤਨ ਸਿੰਘ ਜੀ ਇੱਕ ਸਰਦੇ ਪੁਜਦੇ ਜੱਟ ਸਿੱਖ ਘਰਾਣੇ ਵਿੱਚ ਪੈਦਾ ਹੋਏ। ਸਰਕਾਰੀ ਰਿਕਾਰਡਾਂ ਅਤੇ ਇਲਾਕੇ ਦੇ ਸਮਕਾਲੀ ਲੋਕਾਂ ਦੀ ਜ਼ਬਾਨੀ ਕਰਤਾ ਨੂੰ ਪਤਾ ਲੱਗਾ ਕਿ ਸ਼ਹੀਦ ਰਤਨ ਸਿੰਘ ਰੱਕੜ ਇੱਕ ਬਹੁਤ ਉੱਚੇ ਘਰਾਣੇ ਨਾਲ ਸਬੰਧ ਰੱਖਦਾ ਸੀ। ਉਨ੍ਹਾਂ ਦਾ ਪਿਤਾ ਜਵਾਹਰ ਸਿੰਘ ਪਿੰਡ ਦਾ ਲੰਬਰਦਾਰ ਸੀ। ਪਿੰਡ ਦਾ ਮੁੱਖੀ ਤੇ ਇਲਾਕੇ ਵਿੱਚ ਇੱਜ਼ਤ ਮਾਣ ਹਖਾਉਣ ਵਾਲਾ ਬੰਦਾ ਸੀ ਤੇ ਜੱਟ ਸਿੱਖਾਂ ਵਿੱਚ ਅਗਾਂਹ ਵਧੂ ਖਿਆਲੀਆ ਸੀ। ਉਸ ਦੀ ਇਲਾਕੇ ਵਿੱਚ ਬੜੀ ਬੱਬੀ ਛੁੱਟਦੀ ਸੀ। ਸਰਦਾਰ ਰਤਨ ਸਿੰਘ ਬਚਪਨ ਤੋਂ ਪੂਰਨ ਗੁਰਸਿੱਖ ਅਤੇ ਅਣਖੀਲਾ ਸੀ। ਖੇਡਾਂ, ਦੌੜਾਂ ਅਤੇ ਹੋਰ ਮੁਕਾਬਲਿਆਂ ਦਾ ਮੋਹਰੀ, ਗਰੀਬਾਂ ਦਾ ਜੋਟੀਦਾਰ ਤੇ ਅੰਗਰੇਜ਼ ਸਰਕਾਰ ਅਥਵਾ ਵਿਦੇਸ਼ੀ ਸਰਕਾਰ ਦਾ ਵੈਰੀ ਸੀ। ਉਹ ਇੰਨਾ ਤੇਜ਼ ਦੌੜਦਾ ਸੀ ਕਿ ਕੋਈ ਉਸ ਨੂੰ ਫੜ ਨਹੀਂ ਸੀ ਸਕਦਾ। ਉਸ ਦੀਆਂ ਲੱਤਾਂ ਅਤੇ ਪੈਰਾਂ ਦੀ ਬਣਤਰ ਹੀ ਅਜਿਹੀ ਸੀ ਜੇ ਤੇਜ ਦੌੜਨ ਵਿੱਚ ਸਹਾਇਕ ਹੁੰਦੀ ਹੈ। ਉਹ ਬੜਾ ਫੁਰਤੀਲਾ, ਤਾਕਤਵਰ ਡੀਲਡੌਲ ਦਾ ਬੰਦਾ ਸੀ। ਦੇਹੀ ਬੱਜਰ ਅਤੇ ਸਕੂਲ ਸੀ। ਛਾਤੀ ਜਿਵੇਂ ਜਿਲ੍ਹੇ ਦੀ ਕੰਧ ਹੋਵੇ ਅਤੇ ਜੁੱਸੇ ਵਾਲਾ ਨੌਜੁਆਨ ਸੀ। ਬਾਹਾਂ ਬੱਜਰ ਕਰਾਰੀਆਂ ਅਤੇ ਲੰਬੀਆਂ ਸਨ। ਅੱਖਾਂ ਦੀ ਭਾਲ ਝੱਲੀ ਨਹੀਂ ਸੀ ਜਾਂਦੀ। ਚਿਹਰੇ ਦਾ ਪ੍ਰਭਾਵ ਬਹੁਤ ਜਿਆਦਾ ਸੀ। ਉਨ੍ਹਾਂ ਦੇ ਚਿਹਰੇ ਤੇ ਨੂਰ ਚਮਕਦਾ ਸੀ। ਉਨ੍ਹਾਂ ਦੀਆਂ ਅੱਖਾਂ ਦਾ ਬਹੁਤ ਤੇਜ਼ ਸੀ। ਰਾਤ ਨੂੰ ਚਮਕਦੀਆਂ ਨਜ਼ਰ ਆਉਂਦੀਆਂ ਸਨ। ਉਨ੍ਹਾਂ ਦੀਆਂ ਅੱਖਾਂ ਦਾ ਤੇਜ਼ ਇੰਨਾ ਜਿਆਦਾ ਸੀ ਕਿ ਉਨ੍ਹਾਂ ਨੂੰ ਵੇਖ ਕੇ ਬਦਮਾਸ਼ਾਂ ਦੀ ਬਦਮਾਸੀ ਖਤਮ ਹੋ ਜਾਂਦੀ ਸੀ। ਉਹ ਹਮੇਸ਼ਾਂ ਗਰਦਨ ਸਿੱਧੀ ਰੱਖ ਕੇ ਤੁਰਿਆ ਕਰਦੇ ਸਨ। ਉਨ੍ਹਾਂ ਦੀ ਸ਼ਕਲ ਨਪੋਲੀਅਨ ਵਾਂਗ ਸੀ। ਉਨ੍ਹਾਂ ਦੇ ਸਰੀਰ ਦੀ ਘਾੜਤ ਇਹੋ ਜਿਹੀ ਸੀ, ਜਿਵੇਂ ਕੁਦਰਤ ਨੇ ਸੱਚੇ ਵਿੱਚ ਢਾਲੀ ਹੋਵੇ। ਉਹ ਬੜੇ ਨਿਧੜਕ ਅਤੇ ਨਿਡੱਰ ਸਨ। ਸਰਦਾਰ ਰਤਨ ਸਿੰਘ ਜੀ ਦੇ ਪਿਤਾ ਨੇ ਉਨ੍ਹਾਂ ਨੂੰ ਚਾਵਾਂ ਮਲ੍ਹਾਰਾਂ ਨਾਲ ਪਾਲਿਆ। ਮਾਂ ਨੇ ਦੇਸ਼ ਭਗਤੀ ਦੀ ਗੁੜ੍ਹਤੀ ਦਿੱਤੀ। ਜਦ ਸਰਦਾਰ ਰਤਨ ਸਿੰਘ ਜੀ ਛੇ ਸਾਲ ਦੇ ਹੋਏ ਤਦ ਉਨ੍ਹਾਂ ਦੇ ਪਿਤਾ ਜੀ ਨੇ. ਉਨ੍ਹਾਂ ਨੂੰ ਬਲਾਚੌਰ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਪਾ ਦਿੱਤਾ। ਉਨ੍ਹਾਂ ਨੇ ਬਲਾਚੌਰ ਪ੍ਰਾਇਮਰੀ ਸਕੂਲ ਵਿੱਚੋਂ, ਜਦ ਚਾਰ ਜਮਾਤਾਂ ਪਾਸ ਕਰ ਲਈਆਂ, ਤਦ ਉਨ੍ਹਾਂ ਨੂੰ, ਉਨ੍ਹਾਂ ਦੇ ਪਿਤਾ ਜੀ ਨੇ ਰਾਹੋਂ ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਜਲੰਧਰ (ਹੁਣ ਜ਼ਿਲ੍ਹਾ ਨਵਾਂਸ਼ਹਿਰ) ਦੇ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਕਰਾ ਦਿੱਤਾ। ਇੱਥੇ ਆਪ ਜੀ ਨੇ ਬੜੀ ਚਮਤਕਾਰੀ ਬੁੱਧੀ ਦੁਆਰਾ, ਉਤਸ਼ਾਹ ਨਾਲ ਵਿੱਦਿਆ ਦਾ ਅਧਿਐਨ ਕੀਤਾ। ਚੰਗੇ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 16 ਸਾਲ ਦੀ ਉਮਰ ਵਿਚ 1909 ਈ: ਵਿੱਚ ਦਸਵੀਂ ਪਾਸ ਕੀਤੀ।

ਰਾਹੇਂ ਬਿਸਤ ਦੁਆਬੇ ਦਾ ਇੱਕ ਪੁਰਾਣਾ ਸ਼ਹਿਰ ਹੈ, ਜੋ ਪੁਰਾਤਨ ਸਮਿਆਂ ਵਿੱਚ ਹਿੰਦੂ ਰਾਜਿਆਂ ਦੀ ਰਾਜਧਾਨੀ ਸੀ। ਇਹ ਢਾਈ ਹਜ਼ਾਰ ਸਾਲ ਪੁਰਾਣਾ ਸ਼ਹਿਰ ਹੈ। ਇੱਥੋਂ ਦਾ ਹਿੰਦੂ ਰਾਜਾ ਰਾਘਬ ਬਹੁਤ ਪ੍ਰਸਿੱਧ ਰਾਜਾ ਹੋਇਆ ਸੀ ਤੇ ਉਸਦੇ ਨਾਂਅ ਤੇ ਰਾਹੋਂ ਦਾ ਅਸਲੀ ਨਾਂਅ ਰਾਘਬਪੁਰ ਹੈ: ਜੋ ਅੱਜ ਵੀ ਹਰਦਵਾਰ ਦੇ ਪਾਤਿਆਂ ਦੀ ਚਿੱਠੀ ਪੱਤਰ ਵਿੱਚ ਚਲਿਆ ਆ ਰਿਹਾ ਹੈ। ਪਰ ਰਾਜਾ ਰਾਘਬ ਨੇ ਆਪਣੀ ਇੱਕ ਪ੍ਰੇਮਕਾ ਰਾਹੋਂ ਦੇ ਨਾਂਅ ਤੇ ਰਾਘਬਪੁਰ ਦਾ ਨਾਂਅ ਰਾਹੋਂ ਰੱਖ ਦਿੱਤਾ ਸੀ। ਰਾਹੋਂ ਦਾ ਸਰਕਾਰੀ ਸਕੂਲ ਯੂਨਾਈਟਿਡ ਪੰਜਾਬ ਦਾ ਸੱਭ ਤੋਂ ਪਹਿਲਾ ਅੰਗਰੇਜ਼ੀ ਹਾਈ ਸਕੂਲ ਸੀ।

ਮੈਟ੍ਰਿਕ ਪਾਸ ਕਰਨ ਤੋਂ ਬਾਅਦ ’19 ਕੁ ਸਾਲ ਦੀ ਉਮਰ ਵਿੱਚ ਉਹ 1912 ਈ:” ਵਿੱਚ ਰਸਾਲਾ ਨੰਬਰ ਚਾਰ ਹਡਸਨ ਹੌਰਸ ਵਿੱਚ ਬਤੌਰ ਕਲਰਕ ਭਰਤੀ ਹੋ ਗਏ। ਰਸਾਲੇ ਵਿੱਚ ਭਰਤੀ ਹੋਣ ਸਾਰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛੱਕ ਕੇ ਸਿੰਘਊਪਣ ਪੈਦਾ ਕਰ ਲਿਆ।

ਆਪ ਜੀ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਦਿਨ ਰਾਤ ਕੰਮ ਕਰਕੇ ਅਫਸਰਾਂ ਦਾ ਮਨ ਜਿੱਤ ਲਿਆ। ਇੱਕ ਸਾਲ ਤੋਂ ਬਾਅਦ ਆਪ ਜੀ ਨੂੰ ਰਸਾਲੇ ਦਾ ਦਫ਼ੇਦਾਰ ਨਿਯੁਕਤ ਕਰ ਦਿੱਤਾ ਗਿਆ। ਅੰਗਰੇਜ਼ੀ ਸਰਕਾਰ ਦੀ ਫੌਜ ਵਿੱਚ ਹਡਸਨ ਹੌਰਸ ਬਹੁਤ ਹੀ ਜ਼ਿਆਦਾ ਮਹੱਤਤਾ ਵਾਲੀ ਬਟਾਲੀਅਨ ਹੁੰਦੀ ਸੀ । ਸਰਦਾਰ ਰਤਨ ਸਿੰਘ ਜੀ ਇੱਕ ਚੰਗੇ ਸਡੌਲ ਸਰੀਰ, ਫੁਰਤੀਲਾ ਤੇ ਨਿੱਘਰ ਜੁੱਸੇ ਵਾਲਾ ਜਵਾਨ ਸੀ। ਇਸੇ ਕਰਕੇ ਉਸ ਨੂੰ ਆਪਣੀ ਬਟਾਲੀਅਨ ਦੇ ਮਸਕੋਟ ਦਾ ਇੰਨਚਾਰਜ ਬਣਾਇਆ ਗਿਆ ਸੀ। ਹਰ ਬਟਾਲੀਅਨ ਜਾਂ ਯੂਨਿਟ ਵਿੱਚ ਇੱਕ ਬੱਕਰਾ ਜਾਂ ਕੋਈ ਜਾਨਵਰ ਪਾਲਿਆ ਜਾਂਦਾ ਸੀ, ਜਿਸ ਨੂੰ ਸਾਰੀ ਬਟਾਲੀਅਨ ਜਾਂ ਯੂਨਿਟ ਦਾ ਸ਼ੁਭ ਸ਼ਗਨ ਸਮਝਿਆ ਜਾਂਦਾ ਸੀ ਅਤੇ ਉਸਦੇ ਨਾਲ ਹੀ ਅਫਸਰਾਂ ਅਤੇ ਜਵਾਨਾਂ ਲਈ ਹਰ ਫਕੰਸ਼ਨ ਜਾਂ ਮੇਲੇ ਤੇ ਤਿਉਹਾਰਾਂ ਸਮੇਂ, ਫੀਸਟਾਂ ਸਮੇਂ ਹਰ ਤਰ੍ਹਾਂ ਦੇ ਚੰਗੇ ਚੰਗੇ, ਖਾਣੇ- ਪੀਣੇ ਦਿੱਤੇ ਜਾਇਆ ਕਰਦੇ ਸਨ। ਆਰਮਰੀ (ਹਥਿਆਰਾਂ ਦਾ ਸਟੋਰ) ਦਾ ਚਾਰਜ ਵੀ ਮਸਕੋਟ ਦੇ ਇੰਨਚਾਰਜ ਪਾਸ ਹੋਇਆ ਕਰਦਾ ਸੀ| ਦਫੇਦਾਰ ਸ:ਰਤਨ ਸਿੰਘ ਸਾਰੀ ਬਟਾਲੀਅਨ ਦਾ ਬਹੁਤ ਜ਼ਿਆਦਾ ਪਿਆਰਾ ਮਿੱਤਰ ਬਣ ਗਿਆ ਸੀ। ਉੱਥੇ ਆਪ ਜੀ ਨੇ ਆਪਣੀ ਸਿਆਣਪ ਦੇ ਨਾਲ ਇੱਕ ਅੰਗਰੇਜ਼ ਮੇਜਰ ਨਾਲ ਪਿਆਰ ਪੈਦਾ ਕਰ ਲਿਆ। ਬੱਬਰ ਸਾਹਿਬ ਨੇ ਇਤਿਹਾਸ ਪੜ੍ਹਿਆ ਹੋਇਆ ਸੀ। ਉਨ੍ਹਾਂ ਨੂੰ ਆਜ਼ਾਦ ਅਤੇ ਗ਼ੁਲਾਮ ਕੌਮਾਂ ਦੇ ਅੰਤਰ ਦਾ ਪਤਾ ਲੱਗਿਆ। ਇਸ ਮੌਕੇ ਤੇ ਉਨ੍ਹਾਂ ਨੂੰ ਵਿਦੇਸ਼ੀ ਹਕੂਮਤ ਵਿਰੁੱਧ ਘ੍ਰਿਣਾ ਹੋ ਗਈ ਸੀ, ਕਿਉਂਕਿ ਅੰਗਰੇਜ਼ ਅਫ਼ਸਰ ਭਾਰਤੀ ਅਫ਼ਸਰਾਂ ਤੇ ਜਵਾਨਾਂ ਨਾਲ ਗ਼ੁਲਾਮਾਂ ਵਾਲਾ ਸਲੂਕ ਕਰਦੇ ਸਨ। ਸਰਦਾਰ ਰਤਨ ਸਿੰਘ ਦੇ ਮਨ ਨੇ ਬਗਾਵਤ ਕਰਨੀ ਸੋਚੀ ਤੇ ਇੱਕ ਪਿਸਤੌਲ, ਕੁੱਝ ਬੰਬ, ਹੈਂਡਗਰਨੇਡ ਤੇ ਇੱਕ 3.3 ਥਿਰੀ ਨੱਟ ਥਿਰੀ ਵਾਲੀ ਪੱਕੀ ਰਾਈਫਲ ਪ੍ਰਾਪਤ ਕਰ ਲਏ। ਅਸਲ੍ਹੇ ਦਾ ਇਹ ਸਾਰਾ ਕੁੱਝ ਫੌਜ ਵਿਚੋਂ ਲਿਆ ਕੇ, ਆਪਣੇ ਪਿੰਡ ਘਰ ਵਿੱਚ ਭੋਰਾ ਪੁੱਟ ਕੇ ਰੱਖ ਲਏ ਸਨ ਤਾਂ ਜੋ ਭੱਵਿਖ ਦੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹਨ ਲਈ ਕਿਸੇ ਮੌਕੇ ਕੰਮ ਆਉਣ। ਕੁੱਝ ਸਮਾਂ ਪਾ ਕੇ ਸ: ਰਤਨ ਸਿੰਘ ਜੀ ਫੋਰ ਹਡਸਨ ਹੌਰਸ ਵਿੱਚੋਂ ਡਿਸਚਾਰਜ ਲੈ ਕੇ (ਆਪਣਾ ਨਾਂਅ ਕਟਾ ਕੇ) ਘਰ ਆ ਗਏ।

ਪਿੰਡ ਆ ਕੇ ਆਪਣੇ ਪਿਤਾ ਨਾਲ ਖੇਤੀ-ਬਾੜੀ ਦਾ ਕੰਮ ਕਰਵਾਉਂਦੇ ਰਹੇ। ਕੁੱਝ ਮਹੀਨਿਆਂ ਬਾਅਦ, ਉਹ ਮੁੜ ’25 ਸਾਲ ਦੀ ਉਮਰ” ਵਿੱਚ 2/22 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋ ਗਏ। ‘ਪਰ ਛੇਤੀ ਹੀ ਇਹ ਅਨੁਭਵ ਕੀਤਾ ਕਿ ਕੁੱਝ ਰੁਪਿਆਂ ਪਿੱਛੇ ਅੰਗਰੇਜ਼ਾਂ ਨੂੰ ਆਪਣੀ ਜ਼ਿੰਦਗੀ ਵੇਚਣ ਨਾਲੋਂ ਦੇਸ਼ ਤੇ ਕੌਮ ਦੇ ਲੇਖੇ ਲਾ ਦੇਣੀ ਚਾਹੀਦੀ ਹੈ।” ਫਿਰ ਇੱਥੋਂ ਵੀ ਡਿਸਚਾਰਜ ਲੈ ਕੇ (ਨਾਂਅ ਕਟਾ ਕੇ) ਘਰ ਆ ਗਏ ਤੇ ਅਕਾਲੀ ਸੱਜ ਗਏ। ਉਸ ਦੇ ਡਿਸਚਾਰਜ ਸਰਟੀਫਿਕੇਟ ਤੋਂ ਸ: ਰਤਨ ਸਿੰਘ ਰੱਕੜ ਬਾਰੇ ਕਾਫ਼ੀ ਕੁੱਝ ਪਤਾ ਲੱਗਦਾ ਹੈ।

ਜਿਵੇਂ ‘ਇਹ ਤਸਦੀਕ ਕੀਤਾ ਜਾਂਦਾ ਹੈ ਕਿ ਹਵਾਲਦਾਰ ਰਤਨ ਸਿੰਘ ਨੰ: 3496-ਡੀ-13 ਨੂੰ ਇੰਡੀਅਨ ਐਸਟੈਬਲਿਸ਼ਮੈਂਟ ਮੁਤਾਬਿਕ ਪੈਰਾ ਨੰ: 019022- 7-3 (ਈ) ਆੱਫ 6-12-18 ਏ.ਜੀ. 2/22 ਪੰਜਾਬੀਜ਼ ਵਿਚੋਂ ਡਿਸਚਾਰਜ ਕੀਤਾ ਜਾਂਦਾ ਹੈ। ਉਸ ਨੇ ਇਸ ਰੈਜਮੈਂਟ ਵਿੱਚ ਦਸ ਮਹੀਨੇ ਤੇ 23 ਦਿਨ ਨੌਕਰੀ ਕੀਤੀ। ਉਸ ਦਾ ਸਾਰਾ ਹਿਸਾਬ-ਕਿਤਾਬ ਉਸਦੇ ਭਰਤੀ ਹੋਣ ਦੇ ਸਮੇਂ ਤੋਂ ਲੈ ਕੇ ਅੱਜ ਤਕ 15 ਫਰਵਰੀ 1919, ਕੱਪੜਾ-ਲੀੜਾ ਤੇ ਹੋਰ ਲੈਣ ਦੇਣ ਬਿਲਕੁਲ ਸਾਫ ਹੈ।

ਭਰਤੀ ਹੋਣ ਸਮੇਂ ਉਮਰ= 25 ਸਾਲ

ਬੁਰਹਾਨ ਕੈਂਪ ਫਰਵਰੀ 15, 1919 ਐਫ. ਯੂ-ਬੋਉਰਡਿਲੋਨ ਕੈਪਟਨ

ਕਮਾਂਡਰ-ਡੀ-ਕੰਪਨੀ-2/22 ਪੰਜਾਬੀਜ਼

ਡਿਸਕਰਿਪਟਿਵ ਰੋਲ ਇਨ ਇੰਗਲਿਸ਼ ਐਂਡ ਵਰਨੈਕਿਊਲਰ

ਛਾਤੀ ਦੀ ਮਿਣਤੀ =35-1/4 ਇੰਚ

ਕੱਦ = 5 ਫੁੱਟ, 8 ਇੰਚ

ਖਾਸ ਕੋਈ ਨਿਸ਼ਾਨ = ਰਾਊਂਡ ਸਟਾਰ

ਸਾਈਜ ਆੱਫ ਰੂਪੀ

ਇੰਨ ਫਰੰਟ ਆੱਫ

ਲੈੱਫਟ ਰਿਸਟ

(ਖੱਬੀ ਕਲਾਈ ਦੇ ਸਾਹਮਣੇ ਵਾਲੇ ਪਾਸੇ ਰੁਪਏ ਦੇ ਆਕਾਰ ਦਾ ਗੋਲ ਨਿਸ਼ਾਨ)

ਹੁਣ ਦੀ ਉਮਰ (ਪਰੈਜ਼ੈਂਟ ਏਜ) 25 ਸਾਲ, 10 ਮਹੀਨੇ, 23 ਦਿਨ

ਨਾਂਅ = ਰਤਨ ਸਿੰਘ

ਪਿਤਾ ਦਾ ਨਾਂਅ = ਜਵਾਹਰ ਸਿੰਘ

ਪਿੰਡ = ਰੱਕੜਾਂ ਬੇਟ

ਤਹਿਸੀਲ = ਗੜ੍ਹਸ਼ੰਕਰ

ਜ਼ਿਲ੍ਹਾ = ਹੁਸ਼ਿਆਰਪੁਰ

ਉਸਦਾ ਚਾਲ ਚਲਨ ਤੇ ਵਿਵਹਾਰ = ਚੰਗਾ

ਦੇਸ਼ ਭਗਤਾਂ ਦੇ ਕਾਫ਼ਲੇ ਵਿੱਚ ਸ਼ਾਮਲ

ਫੌਜ ਵਿੱਚੋਂ ਦੁਬਾਰਾ ਡਿਸਚਾਰਜ ਲੈ ਕੇ ਸ: ਰਤਨ ਸਿੰਘ ਜੀ ਆਪਣੇ ਪਿੰਡ ਆ ਕੇ ਮੁੜ ਖੇਤੀ ਬਾੜੀ ਦੇ ਕੰਮ ਵਿੱਚ ਲੱਗ ਗਏ। ਗਦਰ ਲਹਿਰ, ਜਲ੍ਹਿਆਂ ਵਾਲੇ ਬਾਗ ਦੇ ਸਾਕੇ, ਫਿਰ ਨਨਕਾਣਾ ਸਾਹਿਬ, ਪੰਜਾ ਸਾਹਿਬ, ਤਰਨਤਾਰਨ ਸਾਹਿਬ, ਜੈਤੋਂ ਦਾ ਮੋਰਚਾ, ਗੁਰੂ-ਕੇ-ਬਾਗ ਦੇ ਮੋਰਚੇ ਵਿੱਚ ਅੰਗਰੇਜ਼ ਸਰਕਾਰ ਨੇ ਸਿੱਖਾਂ ਨਾਲ ਬਹੁਤ ਅੱਤਿਆਚਾਰ ਕੀਤੇ ਸਨ। ਉਸ ਦਾ ਅਸਰ ਫੌਜੀ ਸਿੱਖਾਂ ਤੇ ਖਾਸ ਕਰਕੇ ਪਿਆ ਸੀ। ਇਨ੍ਹਾਂ ਸਾਕਿਆਂ ਨੇ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ, ਜਾਂ ਇਉਂ ਕਹੀਏ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸ: ਰਤਨ ਸਿੰਘ ਰੱਕੜ ਦੇ ਮਨ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਨਫ਼ਰਤ ਹੀ ਨਹੀਂ, ਬਲਕਿ ਜੋਸ਼ ਪੈਦਾ ਹੋ ਗਿਆ। ਆਪ ਜੀ ਦੇਸ਼ ਦੀ ਆਜ਼ਾਦੀ ਵਾਸਤੇ, ਦੇਸ਼ ਸੇਵਕਾਂ ਅਤੇ ਦੇਸ਼ ਭਗਤਾਂ ਦੇ ਕਾਫ਼ਲੇ ਵਿੱਚ ਸ਼ਾਮਲ ਹੋ ਗਏ। ਜਿਸ ਦੇ ਕਾਰਨ ਆਪ ਜੀ ਬੱਬਰ ਅਕਾਲੀਆਂ ਅਤੇ ਅਕਾਲੀਆਂ ਨਾਲ ਮਿਲ ਕੇ ਪ੍ਰੋਗਰਾਮ ਉਲੀਕਣ ਲੱਗ ਪਏ। ਬੜੀ ਸਰਗਰਮੀ ਨਾਲ ਆਮ ਪਬਲਿਕ ਵਿੱਚ ਕੰਮ ਕਰਨ ਲੱਗ ਪਏ।

ਸ: ਰਤਨ ਸਿੰਘ ਜੀ ਬੰਬਾਂ ਦੀ ਤਕਨੀਕ ਦੇ ਬਹੁਤ ਮਾਹਰ ਸਨ। ‘ਉਨ੍ਹਾਂ ਨੇ ਬੰਬ ਬਣਾ ਕੇ ਤੇ ਹਥਿਆਰ ਇਕੱਠੇ ਕਰਕੇ ਇਨਕਲਾਬੀ ਦੇਸ਼ ਭਗਤਾਂ ਨੂੰ ਪਹੁੰਚਾਣੇ ਆਰੰਭ ਕਰ ਦਿੱਤੇ। ਕਾਫੀ ਚਿਰ ਪੁਲਿਸ ਨੂੰ ਇਸ ਗੱਲ ਦਾ ਪਤਾ ਨਾ ਲੱਗਿਆ ਕਿ ਪੰਜਾਬ ਦੇ ਇਨਕਲਾਬੀ ਤੇ ਗਰਮ-ਖਿਆਲੀਏ ਲੋਕਾਂ ਨੂੰ ਹੱਥਿਆਰ ਕਿੱਥੋਂ ਪ੍ਰਾਪਤ ਹੋ ਰਹੇ ਹਨ ? ਬੰਬ ਕੌਣ ਬਣਾ ਰਿਹਾ ਹੈ ਤੇ ਕਿੱਥੇ ਬਣਾ ਰਿਹਾ ਹੈ ?” ਆਖਿਰ ਇਨ੍ਹਾਂ ਦੀ ਇਸ ਲਗਨ ਨੂੰ ਵੇਖ ਕੇ ਅੰਗਰੇਜ਼ ਦੇ ਕਿਸੇ ਝੋਲੀ ਚੁੱਕ ਨੇ ਪੁਲਿਸ ਕੋਲ ਮੁੱਖਬਰੀ ਕਰ ਦਿੱਤੀ ਕਿ ”ਸ: ਰਤਨ ਸਿੰਘ ਜੀ ਕੋਲ ਬਹੁਤ ਸਾਰਾ ਅਸਲ੍ਹਾ ਹੈ ”।

1922 ਈ: ਵਿੱਚ ਆਪ ਜੀ ਦੀ ਸੰਗਤ ਸ: ਕਰੋੜਾ ਸਿੰਘ ਪੁੱਤਰ ਸ: ਕਰਤਾਰ ਸਿੰਘ ਪਿੰਡ ਬਾਹਮਨੀ ਮਾਜਰਾ ਤਹਿਸੀਲ ਰੋਪੜ, ਜ਼ਿਲ੍ਹਾ ਅੰਬਾਲਾ (ਹੁਣ ਰੋਪੜ) ਨਾਲ ਹੋ ਗਈ। ਸ: ਕਰੋੜਾ ਸਿੰਘ ਬੜਾ ਬਹਾਦਰ ਤੇ ਹੁਨਰ ਜਾਨਣ ਵਾਲਾ ਬੰਦਾ ਸੀ। ਸ: ਰਤਨ ਸਿੰਘ ਜੀ ਆਪਣੇ ਇਸ ਇਨਕਲਾਬੀ ਮਿੱਤਰ ਸ: ਕਰੋੜਾ ਸਿੰਘ ਪਾਸ ਪਿੰਡ ਬਾਹਮਨੀ ਮਾਜਰਾ ਗਏ ਹੋਏ ਸਨ। ਇਥੋਂ ਅੱਗੇ ਆਪ ਜੀ ਸ: ਕਰੋੜਾ ਸਿੰਘ ਦੇ ਨਾਲ ਉਨ੍ਹਾਂ ਦੀ ਭਾਣਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਰੋਪੜ ਦੇ ਲਾਗੇ ਇੱਕ ਪਿੰਡ ਵਿੱਚ ਗਏ ਹੋਏ ਸਨ।

ਅੰਗਰੇਜ ਸਰਕਾਰ ਦੀ ਪੁਲਿਸ ਪਾਰਟੀ ਨੇ ਜੂਨ 1922 ਈ ਦੇ ਚੌਥੇ ਹਫਤੇ 23 ਤਾਰੀਖ’ ਨੂੰ ਬੱਬਰ ਰਤਨ ਸਿੰਘ ਜੀ ਦੇ ਘਰ ਤੇ ਪਿੰਡ ਰੱਕੜਾਂ ਪੇਟ ਵਿਖੇ ਛਾਪਾ ਮਾਰਿਆ। ਇਹ ਛਾਪਾ ਸਿਕੰਦਰ ਖਾਂ ਇੱਕ ਪਠਾਣ ਤੇ ਜ਼ੈਲਦਾਰ ਪਿੰਡ ਮਹਿਤਪੁਰ, ਥਾਣਾ ਬਲਾਚੌਰ, ਜ਼ਿਲ੍ਹਾ ਹੁਸ਼ਿਆਰਪੁਰ (ਹੁਣ ਨਵਾਂਸ਼ਹਿਰ) ਦੀ ਮੁੱਖਬਰੀ ਤੇ ਮਾਰਿਆ ਗਿਆ ਸੀ। ਇਸ ਸਿਕੰਦਰ ਖਾਂ ਨੇ ਬੱਧਰ ਸਾਹਿਬ ਦੇ ਰਾਹ ਵਿੱਚ ਬੇ-ਸ਼ੁਮਾਰ ਰੁਕਾਵਟਾਂ ਖੜੀਆਂ ਕੀਤੀਆਂ। ਪੱਧਰ ਜੀ ਘਰ ਤੇ ਹਾਜ਼ਰ ਨਹੀਂ ਸਨ। ਪੁਲਿਸ ਨੇ ਪਹਿਲਾਂ ਘਰ ਦੀ ਤਲਾਸ਼ੀ ਲਈ, ਪਰ ਕੋਈ ਅਸਲ੍ਹਾ ਬਰਾਮਦ ਨਾ ਹੋਇਆ। ਮੁੱਖਬਰ ਨੂੰ ਝੂਠਾ ਜਾਣ ਕੇ ਪੁਲਿਸ ਨੇ ਬਹੁਤ ਝਿੜਕਿਆ। ਪਰ ਮੁੱਖਬਰ ਨੂੰ ਪੂਰਾ ਪੂਰਾ ਭੇਤ ਸੀ। ਉਸ ਨੇ ਪੁਲਿਸ ਨੂੰ ਯਕੀਨ ਦੁਆਇਆ ਕਿ ਸ: ਰਤਨ ਸਿੰਘ ਜੀ ਨੇ ਆਪਣੇ ਘਰ ਅੰਦਰ ਇੱਕ ਭੋਰਾ ਪੁੱਟਿਆ ਹੋਇਆ ਹੈ। ਉਸ ਵਿੱਚ ਅਸਲ੍ਹਾ ਹੈ।

ਇਸ ਮੁੱਖਬਰ ਦੇ ਦੋਬਾਰਾ ਦੱਸਣ ਪਰ ਤਲਾਸ਼ੀ ਲਈ। ਜਦ ਅੰਦਰ ਪੁੱਟ ਕੇ ਵੇਖਿਆ, ਤਦ ਸੱਚੀ ਮੁੱਚੀ ਇੱਕ ਤੇਰਾ ਨਿਕਲਿਆ,ਜਿਸ ਵਿਚੋਂ ਬਹੁਤ ਸਾਰਾ ਅਸਲ੍ਹਾ, ਹੱਥਿਆਰ ਤੇ ਦਾਰੂ ਸਿੱਕਾ ਬਰਾਮਦ ਹੋਇਆ। ਪੁਲਿਸ ਨੇ ਸ: ਰਤਨ ਸਿੰਘ ਜੀ ਨੂੰ ਸ ਕਰੋੜਾ ਸਿੰਘ ਜੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸੇ ਬਿਨਾ ਪਰ ਪੁਲਿਸ ਨੇ ਸ: ਰਤਨ ਸਿੰਘ ਜੀ ਸਮੇਤ ਉਨ੍ਹਾਂ ਦੇ ਸਾਥੀ, ਸ: ਕਰੋੜਾ ਸਿੰਘ ਪਰ ਨਾਜਾਇਜ਼ ਅਸਲਾ ਰੱਖਣ ਦਾ ਮੁਕੱਦਮਾ ਬਣਾ ਕੇ ਚਲਾਇਆ। ਇਸ ਕੇਸ ਵਿੱਚ ਸ: ਰਤਨ ਸਿੰਘ ਜੀ ਨੂੰ ਇਕਸਪਲੋਸਿਵ ਸਬਸਟਾਨਸਿਜ਼ ਐਕਟ ਅਤੇ ਇਲਿਸ’ਇਟ ਆਰਮਜ਼ ਐਕਟ ਅਧੀਨ ‘ਏ.ਡੀ.ਐਮ. ਹੁਸਿਆਰਪੁਰ ਨੇ 1922 ਈ: ਵਿੱਚ 5 ਸਾਲ ਕੈਦ-ਬ-ਮੁਸ਼ੱਕਤ ਦੀ ਸਜਾ ਦਿੱਤੀ। ਸ: ਕਰੋੜਾ ਸਿੰਘ ਜੀ ਨੂੰ ਦੇ ਸਾਲ ਦੀ ਸਜ਼ਾ ਹੋਈ। ਬੱਬਰ ਰਤਨ ਸਿੰਘ ਨੇ ਇਹ ਸਜ਼ਾ ਜਲੰਧਰ, ਅੰਬਾਲਾ, ਮੁਲਤਾਨ ਤੇ ਲਾਹੌਰ ਦੀਆਂ ਜੇਲ੍ਹਾਂ ਵਿੱਚ ਗੁਜ਼ਾਰੀ। ‘ਸਰਦਾਰ ਰਤਨ ਸਿੰਘ ਜੀ ਦੀ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਨਾਲ ਪਹਿਲਾਂ ਪਹਿਲ ਜਲੰਧਰ ਜੇਲ੍ਹ ਵਿੱਚ ਮੁਲਾਕਾਤ ਹੋਈ। ਮਾਸਟਰ ਕਾਬਲ ਸਿੰਘ ਪਿੰਡ ਗੋਬਿੰਦਪੁਰ, ਥਾਣਾ ਬੰਗਾ, ਤਹਿਸੀਲ ਤੇ ਜ਼ਿਲ੍ਹਾ ਨਵਾਂਸ਼ਹਿਰ ਨੂੰ ਦੂਜੀ ਵਾਰ ਕੈਦ ਹੋਈ ਸੀ ਤੇ ਸ ਰਤਨ ਸਿੰਘ ਪਹਿਲੀ ਵਾਰ ਹੀ ਬੇਬਾਂ ਦੇ ਸਿਲਸਲੇ ਵਿੱਚ ਕੈਦ ਹੋਏ ਸਨ। ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ ਇਸ ਮੁਲਾਕਾਤ ਵਾਰੇ ਆਪਣੇ ਇੱਕ ਲੇਖ ਵਿੱਚ ਵਰਨਣ ਕਰਦੇ ਹੋਏ ਲਿਖਦੇ ਹਨ ਕਿ ਸ: ਰਤਨ ਸਿੰਘ ਰੱਕੜ ਬੜਾ ਸਿੱਧ ਪੱਧਰਾ ਤੇ ਸਰਲ ਸੁਭਾ ਵਾਲਾ ਸੱਜਨ ਸੀ। ਉਸ ਨੂੰ ਦੇਸ ਭਗਤੀ ਦਾ ਇੰਨਾ ਖੁਮਾਰ ਚੜ੍ਹਿਆ ਹੋਇਆ ਸੀ ਕਿ ਬਿਨਾਂ ਕਿਸੇ ਵਾਕਫ਼ੀਅਤ ਦੇ, ਬਿਨਾਂ ਕੁੱਝ ਸਮਝੇ ਗੱਲਾਂ ਕਰੀ ਜਾਂਦਾ ਰਹਿੰਦਾ ਸੀ। ਬੱਬਰ ਰਤਨ ਸਿੰਘ ਹੱਕੜ ਨੇ ਇੱਕ ਦਿਨ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨੂੰ ਸੱਦ ਕੇ ਕਿਹਾ ਕਿ. ਮੈਂ ਤੈਨੂੰ ਬੰਬ ਬਨਾਉਣ ਦੀ ਜਾਂਚ ਸਿਖਾ ਸੱਕਦਾ ਹਾਂ।” ਜਦ ਉਸ ਨੂੰ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਉਹ ਤਾਂ ਗਾਂਧੀ ਜੀ ਦਾ ਭਗਤ ਹੈ ਤੇ ਉਸ ਦਾ ਅਕੀਦਾ ਤਸਦੱਦ ਵਿੱਚ ਨਹੀਂ ਹੈ। ਬੱਬਰ ਜੀ ਨੇ ਸ਼ਾਂਤਮਈ ਦਾ ਬੜਾ ਮਜ਼ਾਕ ਉਡਾਇਆ’। ਛੇਤੀ ਹੀ ਮਾਸਟਰ ਜੀ ਨੂੰ ਦੂਜਿਆਂ ਸਾਥੀਆਂ ਸਮੇਤ ਮੁਲਤਾਨ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।

ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ ਆਪਣੇ ਇਸੇ ਪਰਚੇ ਵਿੱਚ ਜਿਕਰ ਕਰਦੇ ਹਨ ਕਿ ਸ: ਕਰੋੜਾ ਸਿੰਘ ਜੇਲ੍ਹ ਵਿੱਚ ਫਸਟ ਕਲਾਸ ਦਰੀਆਂ ਬੁਣ ਸਕਦੇ ਸਨ ਤੇ ਚਮੜੇ ਦੇ ਪੈਗ ਬਹੁਤ ਉਮਦਾ ਬਣਾਉਂਦੇ ਸਨ। ਕੈਮਲਪੁਰ ਜੇਲ੍ਹ ਦਾ ਦਰੇਗਾ ਉਨ੍ਹਾਂ ਪਰ ਬਹੁਤ ਖੁਸ਼ ਸੀ। ਉਹ ਖੁਸ਼ੀ ਦੀ ਲੋਰ ਵਿੱਚ ਆਇਆ ਹੋਇਆ ਕਹਿ ਦਿੰਦਾ ਸੀ ਕਿ, ”ਮੇਰਾ ਦਿਲ ਨਹੀਂ ਲੱਗਦਾ। ਮੈਂ ਤਾਂ ਭੱਜ ਜਾਣਾ ਹੈ।” ਇੱਕ ਦਿਨ ਦਰੋਗਾ ਛੁੱਟੀ ਗਿਆ ਹੋਇਆ ਸੀ। ਉਸੇ ਦਿਨ ਸ ਕਰੋੜਾ ਸਿੰਘ ਭੱਜ ਗਿਆ। ਪਰ ਛੇਤੀ ਹੀ ਫੜਿਆ ਗਿਆ ਤੇ ਕੈਦ ਵੱਧ ਗਈ। ਬਾਕੀ ਦੀ ਸਜਾ ਮਿੰਟਗੁਮਰੀ ਦੀ ਜੇਲ੍ਹ ਵਿੱਚ ਕੱਟੀ। ਉਹ ਹਿਕਮਤ ਵੀ ਕਰਦੇ ਸਨ। ਰਿਹਾਈ ਉਪਰੰਤ ਉਹ ਹਕੀਮੀ ਦੇ ਆਸਰੇ ਪਿੰਡ ਸਿੰਘਪੁਰ ਤਹਿਸੀਲ ਤੇ ਜਿਲ੍ਹਾ ਰੋਪੜ ਵਿੱਚ ਦਿਨ ਕਟੀ ਕਰਨ ਲੱਗ ਪਏ। ਕੁੱਝ ਵਰ੍ਹੇ ਪਹਿਲਾਂ ਸ:ਕਰੋੜਾ ਸਿੰਘ ਅਕਾਲ ਚਲਾਣਾ ਕਰ ਗਏ।”

ਸਰਦਾਰ ਰਤਨ ਸਿੰਘ ਜੀ ਪੂਰੀ ਸਜਾ ਭੋਗ ਕੇ 1927 ਈ.ਵਿੱਚ ਰਿਹਾ ਹੋਏ। ਆਪ ਜੀ ਬਾਹਰ ਆ ਕੇ ਅਕਾਲੀ ਜੱਥੇ ਦੇ ਬਾਕਾਇਦਾ ਮੈਂਬਰ ਬਣ ਕੇ ਫਿਰ ਬੜੀ ਸਰਗਰਮੀ ਨਾਲ ਦੇਸ਼ ਸੇਵਾ ਕਰਨ ਲੱਗ ਪਏ। ਇਨ੍ਹਾਂ ਦੀ ਲਗਨ ਵਾਲੀ ਨਿਰਮਾਨ ਸੇਵਾ ਤੋਂ ਪਰਸੰਨ ਹੋ ਕੇ ਇਲਾਕੇ ਦੇ ਅਕਾਲੀਆਂ ਨੇ ਸਰਬ ਸੰਮਤੀ ਨਾਲ ਆਪ ਜੀ ਨੂੰ ਤਹਿਸੀਲ ਗੜ੍ਹਸ਼ੰਕਰ ਦੇ ਅਕਾਲੀ ਜੱਥੇ ਦਾ ਜੱਧਦਾਰ ਨਿਯੁਕਤ ਕਰ ਦਿੱਤਾ। ਸ: ਰਤਨ ਸਿੰਘ ਜੀ ਨੇ ਬੱਬਰ ਅਕਾਲੀ ਲਹਿਰ ਨੂੰ ਮੁੜ ਸੁਰਜੀਤ ਕਰਨ ਦਾ ਐਲਾਨ ਕੀਤਾ। ਇਸ ਨੂੰ ਨਵੇਂ ਸਿਰਿਉਂ ਜੱਥੇਬੰਦ ਕਰਨ ਦੇ ਉਪਰਾਲੇ ਆਰੰਭ ਦਿੱਤੇ। ਸ:ਹਤਨ ਸਿੰਘ ਜੀ ਬੱਬਰ ਅਕਾਲੀ ਲਹਿਰ ਦੇ ਆਰੰਭ ਹੁੰਦਿਆ ਹੀ,ਜ਼ੈਲਦਾਰ ਸਿਕੰਦਰ ਖਾਂ ਪਿੰਡ ਮਹਿਤਪੁਰ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਦੇ ਬੱਧਰ ਸਾਹਿਬ ਦੀਆਂ ਸਰਗਰਮੀਆਂ ਵਿੱਚ ਰੁਕਾਵਟਾਂ ਪਾਉਣ ਕਾਰਨ ਗ੍ਰਿਫਤਾਰ ਹੋ ਕੇ ਜੇਲ੍ਹ ਵਿੱਚ ਕੈਦ ਹੋ ਗਏ। ਇਸ ਕਾਰਨ ਉਸ ਸਮੇਂ ਦੌਰਾਨ ਪੱਧਰ ਅਕਾਲੀ ਲਹਿਰ ਦੀਆਂ ਮੁਹਿਮਾਂ ਵਿੱਚ ਭਾਗ ਨਹੀਂ ਲੈ ਸਕੇ। ਉਨ੍ਹਾਂ ਉੱਤੇ ਦੂਜਾ ਬੱਬਰ ਅਕਾਲੀ ਕੰਨਸਪਾਇਰਸੀ ਕੇਸ 1924 ਨਹੀਂ ਚਲਿਆ ਕਿਉਂਕਿ ਉਹ ਬੰਬ ਕੇਸ ਵਿਚ ਪਹਿਲਾਂ ਹੀ ਗ੍ਰਿਫ਼ਤਾਰ ਹੋ ਕੇ, ਸਜਾ ਪਾ ਕੇ ਜੇਲ੍ਹ ਵਿੱਚ ਕੈਦ ਹੋ ਚੁੱਕੇ ਸਨ। 1927 ਈ. ਵਿੱਚ ਬੰਬਾਂ ਦੇ ਕੇਸ ਵਿੱਚ 5 ਸਾਲ ਦੀ ਕੈਦ ਦੀ ਸਜਾ ਭੁਗਤ ਕੇ ਉਹ ਰਿਹਾ ਹੋਏ। ਜੇਲ੍ਹ ਵਿੱਚੋਂ ਰਿਹਾ ਹੁੰਦਿਆ ਹੀ ਸ: ਰਤਨ ਸਿੰਘ ਜੀ ਨੇ ਆਪਣੀਆਂ ਸਰਗਰਮੀਆਂ ਨੂੰ ਬੜੀ ਤੇਜੀ ਨਾਲ ਸੁਰੂ ਕਰ ਦਿੱਤਾ।’ ਪਿੰਡੀ ਪੁੱਡੀ, ਦਮ ਤੋੜ ਚੁੱਕੀ ਬੱਬਰ ਅਕਾਲੀ ਲਹਿਰ ਵਿੱਚ ਮੁੜ ਜਾਨ ਪਾਈ। ਅੰਗਰੇਜ ਸਰਕਾਰ ਨੂੰ ਮੁੜ ਕਾਂਬਾ ਛੇੜ ਦਿੱਤਾ। ਕ੍ਰਾਂਤੀ ਦੇ ਬੀਜ ਬੀਜੇ। ਕ੍ਰਾਂਤੀ ਦਾ ਛੱਟਾ ਦਿੱਤਾ। ਅੰਗਰੇਜ਼ ਸਰਕਾਰ, ਜਿਹੜੀ ਇਹ ਸਮਝ ਬੈਠੀ ਸੀ ਕਿ ਬੱਬਰ ਅਕਾਲੀ ਲਹਿਰ ਨੂੰ ਦਬਾ ਦਿੱਤਾ ਹੈ, ਸ: ਰਤਨ ਸਿੰਘ ਜੀ ਦੀਆਂ ਤੇਜ਼ ਤੇ ਪ੍ਰਭਾਵਸ਼ਾਲੀ ਸਰਗਰਮੀਆਂ ਕਾਰਨ ਘਬਰਾ ਗਈ। ਅੰਗਰੇਜ਼ ਸਰਕਾਰ ਦੀ ਨੀਂਦ ਮੁੜ ਹਰਾਮ ਕਰ ਦਿੱਤੀ। ਸ: ਰਤਨ ਸਿੰਘ ਜੀ ਬੜੇ ਸਿਦਕਵਾਨ ਤੇ ਸਿਰੜੀ ਸਨ। ਬੱਬਰ ਸਾਹਿਬ ਦੇ ਸਿਰੜੀ ਇਰਾਦਿਆਂ ਨੂੰ ਤਾਂਪ ਕੇ ਅੰਗਰੇਜ਼ ਸਰਕਾਰ ਸੋਚੀ ਪੈ ਗਈ। ‘ਸ ਰਤਨ ਸਿੰਘ ਰੱਕੜ ਉਹ ਸੁਰਬੀਰ ਤੇ ਸੇਰ ਮਰਦ ਸੀ, ਜਿਸ ਨੇ ਪਹਿਲਾਂ ਬੱਬਰ ਅਕਾਲੀ ਲਹਿਰ ਤੇ ਫਿਰ ਉਸ ਪਿੱਛੋਂ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਇਸ ਦਾ ਸਿੱਧਾ ਸਬੰਧ ਬੱਬਰ ਅਕਾਲੀ ਲਹਿਰ ਨਾਲ ਸੀ।’

ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨਾਲ ਮੁੜ ਮੁਲਾਕਾਤ

ਮਾਸਟਰ ਕਾਬਲ ਸਿੰਘ ਗੋਬਿੰਦਪੁਰੀ 1927 ਈ: ਦੇ ਆਰੰਭ ਵਿੱਚ ਰਿਹਾ ਹੋਏ। ਗਾਲੇਬਨ 1927 ਈ: ਦੇ ਆਖੀਰ ਵਿੱਚ ਮਾਹਿਲਪੁਰ ਪੋਲੀਟੀਕਲ ਕਾਨਫਰੰਸ ਹੋ ਰਹੀ ਸੀ। ਉੱਥੇ ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ ਤੇ ਸ: ਗੋਪਾਲ ਸਿੰਘ ਕੰਮੀ ਨੂੰ ਸਰਦਾਰ ਰਤਨ ਸਿੰਘ ਰੱਕੜ ਜੀ ਮਿਲੇ। ਸ: ਰਤਨ ਸਿੰਘ ਜੀ ਆਪਣੇ ਸੁਭਾ ਅਨੁਸਾਰ ਸ਼ਾਂਤਮਈ ਦਾ ਮਜਾਕ ਉਡਾਉਦੇ ਰਹੇ ਤੇ ਟਿੱਚਰਾਂ ਕਰਦੇ ਰਹੇ। ਸ:ਗੋਪਾਲ ਸਿੰਘ ਕੰਮੀ ਨੂੰ ਸ਼ੱਕ ਪੈਦਾ ਹੋ ਗਿਆ ਕਿ ਕਿਤੇ ਸੀ ਆਈ ਡੀ ਦਾ ਬੰਦਾ ਨਾ ਹੋਵੇ।

25 ਅਕਤੂਬਰ 1928 ਈ: ਨੂੰ ਸ: ਅਰਜਨ ਸਿੰਘ ‘ਸੱਚ’ ਆਪਣੇ ਪਿੰਡ ਖੜੋਦੀ, ਥਾਣਾ ਮਾਹਿਲਪੁਰ, ਜਿਲ੍ਹਾ ਹੁਸਿਆਰਪੁਰ ਵਿਖੇ ਸ਼ਹੀਦ ਬੱਬਰ ਧੰਨਾ ਸਿੰਘ ਡੇ ਦੇ ਨਾਂਅ ਹੇਠ ਇੱਕ ਕਾਨਫਰੰਸ ਕਰ ਰਹੇ ਸਨ। ਪੁਲਿਸ ਉਗਰਾਹੀ ਤੇ ਕਾਨਫਰੰਸ ਦਾ ਪ੍ਰਾਪੇਗੰਡਾ ਕਰਨ ‘ਚ ਰੋਲਾ ਪਾ ਰਹੀ ਸੀ। ਇਹ ਕਾਨਫਰੰਸ ਅਰਜਨ ਸਿੰਘ ਸੱਚ’। ਬਲਵੰਤ ਸਿੰਘ ਦੁੱਖੀਆ ਅਤੇ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਦੀ ਅਗਵਾਈ ਵਿੱਚ ਹੋ ਰਹੀ ਸੀ। ਇਹ ਤਿੰਨੇ ਇਸ ਦਾ ਪ੍ਰਬੰਧ ਕਰ ਰਹੇ ਸਨ। ਪੁਲਿਸ ਦੀ ਰੁਕਾਵਟ ਦੇ ਬਾਵਜੂਦ ਇਹ ਕਾਨਫਰੰਸ ਕਰਨ ਵਿੱਚ ਸਫ਼ਲ ਹੋ ਗਏ। ਸ: ਰਤਨ ਸਿੰਘ ਰੱਕੜ ਸਤਾਰਾਂ ਕੁ ਬੰਬ ਝੋਲੇ ‘ਚ ਪਾ ਕੇ ਇੱਥੇ ਪਹੁੰਚ ਗਏ। ਡੇਲਾ ਸ: ਅਰਜਨ ਸਿੰਘ ‘ਸੱਚ’ ਜੀ ਦੇ ਘਰ ਰੱਖ ਆਏ। ਉਨ੍ਹਾਂ ਦੀ ਮਾਤਾ ਜੀ ਦੇ ਪੁੱਛਣ ਪੁਰ ਕਹਿ ਆਏ ਕਿ ਝੋਲੇ ਵਿੱਚ ਪਿੰਨੀਆਂ ਹਨ।

(ਓ)ਬਚਾਓ ਹੋ ਗਿਆ

ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਕਾਨਫਰੰਸ ਵਿੱਚ ਖੇਲ ਕੇ ਘਰ ਦੁੱਧ ਪੀਣ ਵਾਸਤੇ ਗਏ। ਅਰਜਨ ਸਿੰਘ ‘ਸੱਚ ਦੀ ਮਾਈ ਉਨ੍ਹਾਂ ਨੂੰ ਦੁੱਧ ਦਾ ਗਲਾਸ ਦੇ ਕੇ ਬੱਟਾ ਟੋਲਨ ਲੱਗ ਪਈ। ਉਸਨੇ ਇੱਕ ਪੰਥ ਪਿੰਨੀ ਕਹਿ ਕੇ ਮਾਸਟਰ ਜੀ ਦੇ ਹੱਥ ਧਰ ਦਿੱਤਾ। ਉਨ੍ਹਾਂ ਦੇ ਪੁੱਛਣ ਪੁਰ ਉਸਨੇ ਕਿਹਾ ਕਿ ਰਤਨ ਸਿੰਘ ਰੱਕੜਾ ਦਾ ਪਿੰਨੀਆਂ ਰੱਖ ਗਿਆ ਹੈ। ਮਾਸਟਰ ਕਾਬਲ ਸਿੰਘ ਜੀ ਦੇ ਦੱਸਣ ਪੁਰ ਕਿ ਇਹ ਪਿੰਨੀ ਨਹੀਂ ਸਗੋਂ ਬੰਬ ਹੈ, ਉਸ ਨੇ ਝੋਲਾ ਸੰਭਾਲ ਕੇ ਅੰਦਰ ਰੱਖ ਦਿੱਤਾ

(ਅ)ਪੁਲਿਸ ਉਡਾ ਦੇਣ ਦੀ ਸਕੀਮ

ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ, ਉਸ ਵੇਲੇ ਕਾਨਫਰੰਸ ਦੇ ਪੰਡਾਲ, ਵਿੱਚ ਵਾਪਸ ਆ ਗਏ। ਉਨ੍ਹਾਂ ਨੇ ਸ ਅਰਜਨ ਸਿੰਘ ਜੀ ‘ਸੱਚ’ ਤੇ ਸ ਬਲੰਵਤ ਸਿੰਘ ‘ਦੁੱਖੀਆ’ ਜੀ ਨੂੰ ਦੱਸਿਆ ਕਿ, ‘ਸ ਰਤਨ ਸਿੰਘ ਰੱਕੜ ਬੰਬ ਚੁੱਕੀ ਫਿਰਦਾ ਹੈ। ਕਿਤੇ ਫਤੂਰ ਹੀ ਨਾ ਖੜਾ ਕਰ ਦੇਵੇ।” ਉਨ੍ਹਾਂ ਤਿੰਨਾਂ ਨੇ ਉਸ ਨੂੰ ਸੱਦਿਆ ਤੇ ਉਸਦਾ ਇਰਾਦਾ ਪੁੱਛਿਆ। ਸ: ਰਤਨ ਸਿੰਘ ਰੱਕੜ ਨੇ ਕਿਹਾ ਕਿ, ‘ਮੈਂ’ ਪੁਲਿਸ ਤੇ ਝੋਲੀ ਚੁੱਕਾਂ ਨੂੰ ਸਜ਼ਾ ਦੇਣ ਲਈ, ਉਸ ਮਕਾਨ ਨੂੰ ਹੀ ਉਡਾ ਦੇਣਾ ਚਾਹੁੰਦਾ ਹਾਂ, ਜਿੱਥੇ ਉਹ ਠਹਿਰੇ ਹੋਏ ਹਨ।”

‘ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਸਮਝਾ ਕੇ ਇਸ ਕੰਮ ਤੋਂ ਬਾਜ ਰੱਖਿਆ ਜਾ ਸਕਿਆ। ਉਨ੍ਹਾਂ ਤਿੰਨਾਂ ਤੇ ਪਾਂਧਾ ਸੰਤ ਰਾਮ ਦੇ 124 ਏ ਦੇ ਵਾਰੰਟ ਨਿਕਲ ਆਏ। ਅਰਜਨ ਸਿੰਘ ‘ਸੱਚ’ ਘਰੋਂ ਫੜੇ ਗਏ। ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨਨਕਾਣਾ ਸਾਹਿਬ ਤੋਂ ਫੜੇ ਗਏ। ਮਾਸਟਰ ਜੀ ਦੇ ਦੂਜੇ ਦਿਨ ਹੀ, ਬਲਵੰਤ ਸਿੰਘ ‘ਦੁੱਖੀਆ’ ਜੀ ਦੀ ਨਨਕਾਣਾ ਸਾਹਿਬ ਤੋਂ ਫੜੇ ਗਏ। ਉੱਥੇ ਉਹ ਕਿਰਤੀ ਕਿਸਾਨਾਂ ਦੀ ਕਾਨਫਰੰਸ ਲਈ ਗਏ ਹੋਏ ਸੀ। ਉਨ੍ਹਾਂ ਤਿੰਨਾਂ ਨੂੰ ਹੁਸ਼ਿਆਰਪੁਰ ਲਿਆਉਂਦਾ ਗਿਆ। ਉਸ ਵੇਲੇ ਹੁਸ਼ਿਆਰਪੁਰ ਜੇਲ੍ਹ ਵਿੱਚ ਕੋਠੜੀਆਂ ਕੇਵਲ ਚਾਰ ਸਨ। ਤਿੰਨ ਉਨ੍ਹਾਂ ਨੂੰ ਮਿਲ ਗਈਆਂ। ਕੋਈ ਹਫ਼ਤਾ ਕੁ ਪਿੱਛੋਂ ਸ ਰਤਨ ਸਿੰਘ ਹੱਕੜ ਜੀ ਫੜ ਹੋ ਕੇ ਆ ਗਏ।

ਪਹਿਲਾਂ ਉਨ੍ਹਾਂ ਤਿੰਨਾਂ (ਮਾਸਟਰ ਕਾਬਲ ਸਿੰਘ ਗੋਬਿੰਦਪੁਰੀ: ਬਲਵੰਤ ਸਿੰਘ ਦੁੱਖੀਆ, ਅਰਜਨ ਸਿੰਘ ‘ਸੱਚ’) ਦਾ ਮੁਕੱਦਮਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਈ.ਐਮ.ਜੈੱਨਕਿਨਜ਼ ਆਈ.ਸੀ.ਐਸ. (ਜੋ ਨਵਾਂ ਨਵਾਂ ਹੀ ਵਲਾਇਤੋਂ ਆਇਆ ਸੀ ਤੇ ਬਿਲਕੁਲ ਨੌਜੁਆਨ ਸੀ) ਪਾਸ ਸੀ। ਪਰ ਉਸ ਉਨ੍ਹਾਂ ਤਿੰਨਾਂ (ਮਾਸਟਰ ਕਾਬਲ ਸਿੰਘ ਗੋਬਿੰਦਪੁਰੀ, ਬਲਵੰਤ ਸਿੰਘ ਦੁੱਖੀਆ, ਅਰਜਨ ਸਿੰਘ ‘ਸੱਚ’) ਦਾ ਮੁਕੱਦਮਾ ਸੁਣਨੇਂ ਨਾਂਹ ਕਰ ਦਿੱਤੀ ਤੇ ਮੁਕੱਦਮਾ ਏ.ਡੀ ਐਮ. ਲੇਖ ਰਾਜ ਤ੍ਰਿਖਾਨ ਦੀ ਅਦਾਲਤ ਵਿੱਚ ਘੱਲ ਦਿੱਤਾ ਗਿਆ। ਜਦੋਂ ਉਹ ਤਿੰਨੇ (ਮਾਸਟਰ ਕਾਬਲ ਸਿੰਘ ਗੋਬਿੰਦਪੁਰੀ, ਬਲਵੰਤ ਸਿੰਘ ‘ਦੁੱਖੀਆ ਤੇ ਅਰਜਨ ਸਿੰਘ ‘ਸੱਚ’) ਜੀ ਫੜ ਹੋ ਕੇ ਹੁਸ਼ਿਆਰਪੁਰ ਦੀ ਜੇਲ੍ਹ ਪੁੱਜੇ ਤਾਂ ਡੀ.ਸੀ. ਦੀ ਕੋਠੀ ਰੋਜ਼ ਰਾਤ ਨੂੰ ਪੰਦਰਾਂ-ਪੰਦਰਾਂ, ਵੀਹ-ਵੀਹ ਮਿੰਟਾਂ ਪਿੱਛੋਂ ਕੁੱਝ ਫਾਇਰ ਹੁੰਦੇ ਰਹਿੰਦੇ ਸਨ, ਸਾਰੀ ਸਾਰੀ ਰਾਤ ਹੀ। ਪਹਿਲਾਂ ਪਹਿਲ ਉਨ੍ਹਾਂ ਖਿਆਲ ਕੀਤਾ ਕਿ ਕੋਈ ਸੇਠ ਮੁੰਡਾ ਵਿਆਹੁਣ ਆਇਆ ਹੋਇਆ ਹੈ ਤੇ ਆਤਿਸਬਾਜ਼ੀ ਚਲ ਰਹੀ ਹੈ। ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਕੰਮ ਡੀ. ਸੀ. ਦੀ ਕੋਠੀ ਹੋ ਰਿਹਾ ਹੈ। ਪਰ ਉਨ੍ਹਾਂ ਨੂੰ ਸਮਝ ਨਹੀਂ ਸੀ ਪੈਂਦੀ ਕਿ ਰੋਜ਼ਾਨਾ ਇਨ੍ਹਾਂ ਇੰਨੇ ਫਾਇਰਾਂ ਦਾ ਕੀ ਲਾਭ ਹੈ ? ਜਿਸ ਦਿਨ ਸ ਰਤਨ ਸਿੰਘ ਰੱਕੜ ਜੀ ਫੜ ਹੋ ਕੇ ਆਏ ਤਾਂ ਉਨ੍ਹਾਂ ਤੋਂ ਉਨ੍ਹਾਂ ਨੂੰ ਪੱਤਾ ਲੱਗਾ ਕਿ ਸ: ਰਤਨ ਸਿੰਘ ਰੱਕੜ ਜੀ ਨੇ ਡੀ.ਸੀ. ਨੂੰ ਚਿੱਠੀ ਲਿੱਖੀ ਸੀ ਕਿ ਜੇਕਰ ਇਨ੍ਹਾਂ ਤਿੰਨਾਂ ਨੂੰ ਕੋਈ ਸਜ਼ਾ ਹੋਈ ਤਾਂ ਡੀ ਸੀ ਨੂੰ ਉੜਾ ਦਿੱਤਾ ਜਾਉਗਾ। ਡਿਪਟੀ ਕਮਿਸ਼ਨਰ ਡਰਦਾ ਹੀ ਰੋਜ ਫ਼ਾਇਰ ਕਰਵਾ ਰਿਹਾ ਸੀ’। ਖੈਰ ਉਨ੍ਹਾਂ ਤਿੰਨਾਂ (ਮਾਸਟਰ ਕਾਬਲ ਸਿੰਘ ‘ਗੋਬਿੰਦਪੁਰੀ, ਬਲਵੰਤ ਸਿੰਘ ਦੁੱਖੀਆ, ਅਰਜਨ ਸਿੰਘ ਸੱਚ’) ਨੂੰ ਪਿੰਡ ਖੜੌਦੀ ਵਿੱਚ ਬੱਬਰ ਧੰਨਾ ਸਿੰਘ-ਦਿਨ ਮਨਾਉਣ ਦੇ ਅਪਰਾਧ ਵਿੱਚ ਤਿੰਨ ਤਿੰਨ ਸਾਲ ਦੀ ਕੈਦ ਸਖ਼ਤ ਦੀ ਸਜਾ ਦਿੱਤੀ ਗਈ। ਅਰਜਨ ਸਿੰਘ ‘ਸੱਚ ਨੂੰ ਬੱਬਰ ਧੰਨਾ ਸਿੰਘ ਸ਼ਹੀਦ ਦੇ ਦਿਨ ਪੁਰ ਅਰਦਾਸਾ ਕਰਨ ਪੁਰ ਹੋਰ ਡੇਢ ਸਾਲ ਕੈਦ ਸਖਤ ਮਿਲੀ।

ਸਰਦਾਰ ਰਤਨ ਸਿੰਘ ਰੱਕੜ ਜੀ ਪਹਿਲਾਂ ਤੇ ਆਏ, ਪਰ ਚੁੱਪ ਨਾ ਰਹੇ ਤੇ ਜ਼ਮਾਨਤ ਭਰੀ ਗਈ। ਤਾਂ ਤੀਹ ਹਜ਼ਾਰ ਦੀ ਜ਼ਮਾਨਤ ਸਰਦਾਰ ਰਤਨ ਸਿੰਘ ਜੀ ਨੇ ਅੰਡਰ ਗਰਾਊਂਡ ਰਹਿ ਕੇ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ। ਬੱਬਰ ਰਤਨ ਸਿੰਘ ਰੱਕੜ ਦੇ ਪਿਤਾ ਜਵਾਹਰ ਸਿੰਘ ਲੰਬਰਦਾਰ ਦਾ ਘਰ ਇਨਕਲਾਬੀ ਦੇਸ਼ ਭਗਤਾਂ ਦਾ ਕੇਂਦਰ ਤੇ ਇੱਕ ਮਜ਼ਬੂਤ ਕਿਲ੍ਹਾ ਸੀ। ਇੱਕ ਸਤੰਬਰ 1929 ਈ:ਨੂੰ, ਜਿਲ੍ਹਾ ਹੁਸ਼ਿਆਰਪੁਰ ਦੀ ਇੱਕ ਪੁਲਿਸ ਪਾਰਟੀ (M.R.Eucctace I.C.S.) श्रेभ भाव. बटेम श्रष्टी. भी. भेन. डिपटी ਕਮਿਸ਼ਨਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਪਿੰਡ ਰੱਕੜਾਂ ਬੇਟ ਪਹੁੰਚੀ ਤਾਂ ਬੱਬਰ ਸਾਹਿਬ ਦੇ ਪਿਤਾ ਸ: ਜਵਾਹਰ ਸਿੰਘ ਨੇ ਪੁਲਿਸ ਪਾਰਟੀ ਦੇ ਕੰਮ ਵਿੱਚ ਰੁਕਾਵਟ ਪਾਈ। ਘਰ ਦੀ ਤਲਾਸ਼ੀ ਕਰਵਾਉਣ ਤੋਂ ਡੱਟ ਕੇ ਸਾਫ ਨਾਂਹ ਕਰ ਦਿੱਤੀ। ਪੁਲਿਸ ਬੱਬਰ ਸਾਹਿਬ ਦਾ ਅਤਾ-ਪਤਾ ਪੁੱਛਦੀ ਰਹੀ। ਸਾਰੇ ਪਰਿਵਾਰ ਨੂੰ ਬੱਬਰ ਸਾਹਿਬ ਦਾ ਕੋਈ ਇਲਮ ਨਹੀਂ ਸੀ। ਪਿੰਡ ਦੇ ਮਲ ਸਿੰਘ ਪੁੱਤਰ ਕੁੜਾ (ਜੋ ਅੰਗਰੇਜ ਦੀ ਫੌਜ ਵਿਚੋਂ ਦਫੇਦਾਰੀ ਦੀ ਪੈਨਸ਼ਨ ਲੈ ਕੇ ਆਇਆ ਸੀ) ਨੇ ਉਸ ਸਮੇਂ ਪੁਲਿਸ ਪਾਰਟੀ ਦੀ ਸਹਾਇਤਾ ਕਰਕੇ ਅੰਗਰੇਜ਼ ਸਰਕਾਰ ਦੀ ਵਫਾਦਾਰੀ ਦੀ ਪਾਲਣਾ ਕੀਤੀ। ਇਹ ਅੰਗਰੇਜ਼ ਸਰਕਾਰ ਦਾ ਪੂਰਾ ਵਫਾਦਾਰ ਤੇ ਸਮਰਥਕ ਸੀ। ਬੱਬਰ ਅਕਾਲੀਆਂ ਤੇ ਦੇਸ਼ ਭਗਤਾਂ ਦਾ ਵਿਰੋਧੀ ਸੀ। ਗੁਲਾਮਾਂ ਦੀ ਮਾਨਸਿਕਤਾ ਵਾਲੇ ਇਸ ਬੰਦੇ ਨੇ ਬੱਬਰ ਸਾਹਿਬ ਨਾਲ ਮਿੱਤਰ ਮਾਰ ਕੀਤੀ। ਅੰਗਰੇਜ਼ ਸਰਕਾਰ ਨੂੰ ਬੱਬਰ ਸਾਹਿਬ ਦੇ ਘਰ ਦਾ ਹਰ ਤਰ੍ਹਾਂ ਦਾ ਭੇਤ ਦਿੱਤਾ। ਸ ਜਵਾਹਰ ਸਿੰਘ ਦਾ ਪਰਿਵਾਰ ਸੰਯੁਕਤ ਪਰਿਵਾਰ ਸੀ। ਸ:ਰਤਨ ਸਿੰਘ ਇਸ ਸੰਯੁਕਤ ਪਰਿਵਾਰ ਦਾ ਮੈਂਬਰ ਸੀ। ਪੁਲਿਸ ਪਾਰਟੀ ਨੇ ਸ:ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਡੀ.ਸੀ. ਹੁਸਿਆਰਪੁਰ ਨੇ ਮੌਕੇ ਤੇ ਹੀ ਸ: ਜਵਾਹਰ ਸਿੰਘ ਨੂੰ ਲੰਬਰਦਾਰੀ ਦੀ ਪੱਦਵੀ ਤੋਂ ਮੁਅੱਤਲ (ਸਸਪੈਂਡ Suspend) ਕਰ ਦਿੱਤਾ। ਅੰਗਰੇਜ਼ ਦੀ ਵਫ਼ਾਦਾਰੀ ਪਾਲਣ ਕਰਕੇ ਤੇ ਅੰਗਰੇਜ਼ਾਂ ਦਾ ਵੱਡਾ ਸਹਾਇਕ ਹੋਣ ਕਰਕੇ, ਮਲ ਸਿੰਘ ਪੁੱਤਰ ਕੂੜਾ ਨੂੰ ਕਾਰਜਕਾਰੀ (Officiating ਆਫੀਸੀਏਟਿੰਗ) ਲੰਬਰਦਾਰ ਨਿਯੁਕਤ ਕਰ ਦਿੱਤਾ। 2.11.1929 ਨੂੰ ਇਸ ਡਿਪਟੀ ਕਮਿਸ਼ਨਰ ਨੇ ਸ: ਜਵਾਹਰ ਸਿੰਘ ਨੂੰ ਲੰਬਰਦਾਰੀ ਤੇ ਪੱਕੇ ਤੌਰ ਤੇ ਬਰਖਾਸਤ ਕਰ ਦਿੱਤਾ। ”ਬੱਬਰ ਸਾਹਿਬ ਦੇ ਪਰਿਵਾਰ ਵਿੱਚੋਂ ਲੰਬਰਦਾਰੀ ਪੱਕੇ ਤੋਰ ਤੇ ਕੱਢ ਕੇ ਇਸ ਅੰਗਰੇਜ ਸਰਕਾਰ ਦੇ ਬੋਲੀ ਚੁੱਕ ਨੂੰ ਪੱਕਾ ਲੰਬਰਦਾਰ ਬਣਾਉਣ ਦਾ ਫੈਸਲਾ ਕਰ ਲਿਆ। ‘ਇਸ ਤੋਂ ਪਹਿਲਾਂ ਅਗਸਤ 1929 ਈ:ਦੇ ਆਰੰਭ ਵਿੱਚ ਜਲੰਧਰ ਦੀ ਪੁਲਿਸ ਪਾਰਟੀ ਨੇ ਬੱਬਰ ਸਾਹਿਬ ਦੇ ਘਰ ਤੇ ਛਾਪਾ ਮਾਰ ਕੇ ਅਤੇ ਘਰ ਦੀ ਤਲਾਸ਼ੀ ਲੈ ਕੇ घेघ घटीिट री भवानी (Bomb Making Material) घरभर बीडी ਸੀ।” ‘ਬੱਬਰ ਸਾਹਿਬ ਦੇ ਪਰਿਵਾਰ ਵਿੱਚੋਂ ਕਿਸੇ ਹੋਰ ਯੋਗ ਉਮੀਦਵਾਰ ਨੂੰ ਲੰਬਰਦਾਰ ਬਣਾਏ ਜਾਣ ਦੀ ਤਾਂ ਗੱਲ ਹੀ ਛੱਡੇ, ਪਿੰਡ ਰੱਕੜਾਂ ਬੇਟ ਦੇ ਸਾਰੇ ਰੱਕੜ ਜੱਟ ਵਸਨੀਕਾਂ ਨੂੰ ਅੱਖੋਂ ਪਰੋਖੇ ਕਰਕੇ ਈ.ਐਮ.ਜੈੱਨਕਿਨਜ਼ ਆਈ.ਸੀ.ਐਸ.ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ 26-9-1930 ਨੂੰ ਇਸ ਅੰਗਰੇਜ ਬੋਲੀ ਚੁੱਕ ਮਲ ਸਿੰਘ ਪੁੱਤਰ ਕੂੜਾ ਨੂੰ ਪਿੰਡ ਦਾ ਪੱਕਾ ਲੰਬਰਦਾਰ ਇਸ ਸ਼ਰਤ ਤੇ ਨਿਯੁਕਤ ਕਰ ਦਿੱਤਾ ਕਿ. ” ਮੈਂ ਅੰਗਰੇਜ਼ ਸਰਕਾਰ ਦਾ ਸਦਾ ਵਫ਼ਾਦਾਰ ਰਹਾਂਗਾ ਅਤੇ ਜਿਹੜੇ ਅੰਗਰੇਜ ਸਰਕਾਰ ਵਿਰੁੱਧ ਬਗਾਵਤ ਕਰਣਗੇ ਉਨ੍ਹਾਂ ਦੀਆਂ ਰੀਪੋਰਟਾਂ ਦੇਵਾਂਗਾ। ਅੰਗਰੇਜ ਸਰਕਾਰ ਦਾ ਭਾਰਤ ਵਿੱਚ ਸਦਾ ਰਾਜ ਰੱਖਣ ਲਈ ਪੂਰਾ-ਪੂਰਾ ਸਹਿਯੋਗ ਦੇਵਾਂਗਾ।’ ਇਸ ਪ੍ਰਤਿਗਿਆ ਪੱਤਰ ਨੂੰ ਭਰਨ ਉਪਰੰਤ ਮਲ ਸਿੰਘ ਪੁੱਤਰ ਕੂੜਾ ਨੂੰ ਲੰਬਰਦਾਰੀ ਦਿੱਤੀ ਗਈ। ਅੰਗਰੇਜ਼ ਸਰਕਾਰ ਨੇ ਸ: ਰਤਨ ਸਿੰਘ ਜੀ ਦੇ ਪਿਤਾ ਸ: ਜਵਾਹਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਹੁਤ ਤਸੀਹੇ ਦਿੱਤੇ। ਉਹ ਇਲਾਕੇ ਦਾ ਇੱਕ ਸਨਮਾਨ ਯੋਗ ਅਤੇ ਮੰਨਿਆਂ ਦੰਨਿਆਂ ਵਿਅਕਤੀ ਸੀ। ਇਲਾਕੇ ਦੇ ਲੋਕ ਉਸ ਨੂੰ ਪੁੱਛ ਕੇ ਤੁਰਦੇ ਸਨ। ਅੰਗਰੇਜ਼ਾਂ ਨੇ ਉਸ ਨੂੰ ਅਕਹਿ ਤੇ ਅਸਹਿ ਕਸ਼ਟ ਦੇ ਕੇ ਬਹੁਤ ਤੰਗ ਤੇ ਪਰੇਸਾਨ ਕੀਤਾ। ਇਲਾਕੇ ਦੇ ਅੰਗਰੇਜ਼ ਸਮਰਥਕ ਮੁਅਤਬਰ ਵਿਅਕਤੀਆਂ, ਲੰਬਰਦਾਰਾਂ, ਸਫੈਦਪੋਸ਼ਾਂ ਅਤੇ ਜ਼ੈਲਦਾਰਾਂ ਦੇ ਸਾਹਮਣੇ ਸ: ਜਵਾਹਰ ਸਿੰਘ ਜੀ ਨੂੰ ਬਹੁਤ ਅਪਮਾਨਤ ਕੀਤਾ ਅਤੇ ਜਲੀਲ ਕੀਤਾ। ਅੰਗਰੇਜ ਅਧਿਕਾਰੀ ਸ: ਜਵਾਹਰ ਸਿੰਘ ਤੋਂ ਅਖਵਾਉਣਾ ਚਾਹੁੰਦੇ ਸਨ ਕਿ, ”ਰਤਨ ਸਿੰਘ ਮੇਰਾ ਨਾਲਾਇਕ ਪੁੱਤਰ ਹੈ। ਉਹ ਕੁਰਾਹੇ ਪੈ ਗਿਆ ਹੈ ਅਥਵਾ ਪੁੱਠੇ ਰਾਹ ਤੁਰ ਪਿਆ ਹੈ।

”ਜਿਸਕਾ ਸਰਤਾਜ ਜਾਰਜ ਪੰਜਮ ਨਹੀਂ ਹੈ.

ਵਹ ਸਿੰਘ ਹੀ ਨਹੀਂ ਹੈ, ਸਰਦਾਰ ਹੀ ਨਹੀਂ ਹੈ।”

”ਇਹੋ ਜਿਹਾ ਨਾਲਾਇਕ ਪੁੱਤਰ ਕਿਸੇ ਦੇ ਘਰ ਨਾ ਜੰਮੇ।”

ਪਰ ਸਰਦਾਰ ਜਵਾਹਰ ਸਿੰਘ ਨੇ ਅੰਗਰੇਜ ਸਰਕਾਰ ਦੀ ਪਰਵਾਹ ਨਹੀ ਕੀਤੀ ਅਤੇ ਉਸਦੀ ਈਨ ਨਹੀ ਮੰਨੀ। ਉਸ ਨੇ ਨਿਡਰ, ਬੇਖੌਫ ਤੇ ਪੇਤਿਜਕ ਹੋ ਕੇ ਆਖਿਆ, ‘ਮੇਰੇ ਲਾਇਕ ਸਪੁੱਤਰ ਰਤਨ ਸਿੰਘ ਵਰਗਾ ਘਰ ਘਰ ਜੰਮੇ। ਜੇ ਘਰ ਘਰ ਨਹੀਂ ਤਾਂ ਹਰ ਪਿੰਡ, ਹਰ ਨਗਰ ਤੇ ਹਰ ਸ਼ਹਿਰ ਦੇ ਇੱਕ ਘਰ ਜਰੂਹ ਜੰਮੇ। ਮੇਰਾ ਸਪੁੱਤਰ ਪੱਥਰ ਸ਼ੇਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸੁੱਚਾ ਸਿੰਘ ਹੈ। ਮੈਂ ਆਪਣੇ ਧੰਨਭਾਗ ਸਮਝਦਾ ਹਾਂ ਅਤੇ ਆਪਣੇ ਸਪੁੱਤਰ ਤੇ ਮਾਣ ਕਰਦਾ ਹਾਂ ਜਿਸ ਨੇ ਇਨਸਾਨੀਅਤ ਵਿਹੂਣੇ ਜਾਬਰ ਤੇ ਲੋਟੂ ਅੰਗਰੇਜ਼ ਸਾਮਰਾਜ ਨੂੰ ਵੰਗਾਰਿਆ ਹੈ। ਜੇ ਮਾਵਾਂ ਰਤਨ ਸਿੰਘ ਵਰਗੇ ਸਪੁੱਤਰ ਜਮਣਗੀਆਂ, ਤਾਂ ਭਾਰਤ ਵਿਚੋਂ ਅੰਗਰੇਜ਼ ਸਾਮਰਾਜ ਦਾ ਬੋਰੀਆ ਬਿਸਤਰਾ ਛੇਤੀ ਗੋਲ ਹੋ ਜਾਵੇਗਾ।”

ਬੱਬਰ ਰਤਨ ਸਿੰਘ ਰੱਕੜ ਵਲੋਂ ਇਸ਼ਤਿਹਾਰ (1930 ਈ:)

”ਸਰਦਾਰ ਰਤਨ ਸਿੰਘ ਜੀ ਨੇ ‘1930 ਈ:” ਵਿੱਚ ਇੱਕ ਲੰਬਾ ਚੌੜਾ ਇਸ਼ਤਿਹਾਰ ਕੱਢਿਆ, ਜਿਸ ਵਿੱਚ ਐਲਾਨ ਕੀਤਾ, ”ਅਸੀਂ ਇੱਕ ਹੀ ਦਿਨ ਵਿੱਚ ਅਤੇ ਇੱਕ ਹੀ ਵੇਲੇ ਥਾਣਾ ਬਲਾਚੌਰ, ਥਾਣਾ ਗੜ੍ਹਸ਼ੰਕਰ, ਥਾਣਾ ਮਾਹਿਲਪੁਰ ਅਤੇ ਥਾਣਾ ਰਾਹੋਂ ਵਿੱਚ ਪੁਲਿਸ ਸਟੇਸ਼ਨਾਂ ਵਿੱਚ ਬੰਬ ਧਮਾਕੇ ਕਰਾਂਗੇ।”

”ਪਰ ਇਹ ਬੰਬ ਮਾਰੂ ਨਹੀਂ ਹੋਣਗੇ, ਕੇਵਲ ਧਮਾਕੇ ਹੀ ਹੋਣਗੇ। ਅਸੀਂ ਅੰਗਰੇਜ਼ ਸਰਕਾਰ ਨੂੰ ਦੱਸਣਾ ਹੈ ਕਿ ਅਸੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਹੀ ਸਮੇਂ ਵਿੱਚ, ਇੱਕ ਹੀ ਦਿਨ ਵਿੱਚ ਤਬਾਹੀ ਉਠਾ ਸਕਦੇ ਹਾਂ।”

”ਪਰ ਜੇ ਅੰਗਰੇਜ਼ ਸਰਕਾਰ ਤੇ ਕੋਈ ਅਸਰ ਨਾ ਹੋਇਆ ਤਾਂ ਇਹ ਚਾਰੇ ਥਾਣੇ ਇੱਕ ਹੀ ਸਮੇਂ ਬੰਬਾਂ ਨਾਲ ਉਡਾ ਕੇ ਢੈ-ਢੇਰੀ ਕਰ ਦਿੱਤੇ ਜਾਣਗੇ, ਜੋ ਅੰਗਰੇਜ਼ ਸਰਕਾਰ ਨੂੰ ਤਾੜਨਾ ਹੋਵੇਗੀ ਕਿ ਭਾਰਤੀ ਸਾਰੇ ਹੀ ਇੱਕ ਮੁੱਠ ਹਨ ਤੇ ਵਿਦੇਸ਼ੀ ਹਕੂਮਤ ਦਾ ਰਾਜ ਉਲਟਾ ਦੇਣ ਲਈ ਤਿਆਰ ਹਨ।’’

ਇਸ ਇਸ਼ਤਿਹਾਰ ਵਿੱਚ ਦਿੱਤੇ ਪ੍ਰੋਗਰਾਮ ਅਨੁਸਾਰ ਬੱਬਰ ਸਾਹਿਬ ਨੇ ਤਿੰਨ ਪੁਲਿਸ ਸਟੇਸ਼ਨਾਂ, ਮਾਹਿਲਪੁਰ, ਗੜ੍ਹਸ਼ੰਕਰ ਤੇ ਬਲਾਚੌਰ ਵਿੱਚ ਫੋਕੇ ਬੰਬ ਚਲਾ ਦਿੱਤੇ। ਪਰ ਰਾਹੋਂ ਦੇ ਪੁਲਿਸ ਸਟੇਸ਼ਨ ਉੱਤੇ ਪੁਲਿਸ ਦਾ ਸਖਤ ਪਹਿਰਾ ਹੋਣ ਕਰਕੇ, ਬੰਬ ਚਲਾਉਣ ਦਾ ਵਕਤ ਨਾ ਮਿਲ ਸਕਿਆ। ਇਨ੍ਹਾਂ ਬੰਬਾਂ ਦੇ ਚਲਾਉਣ ਬਾਅਦ ਇਸ ਖੇਤਰ ਵਿੱਚ ਤਰਥੱਲੀ ਮੱਚ ਗਈ। ਪੁਲਿਸ ਨੇ ਸ: ਰਤਨ ਸਿੰਘ ਜੀ ਉੱਤੇ ਤਿੰਨ ਕੇਸ

ਬਣਾਏ :-

  1. ਨਾਜਾਇਜ਼ ਅਸਲ੍ਹਾ ਰੱਖਣਾ।
  2. ਪੁਲਿਸ ਨੂੰ ਧਮਕੀ ਭਰੀ ਵਾਰਨਿੰਗ ਦੇਣੀ।
  3. ਬੰਬ ਚਲਾ ਕੇ ਦਹਿਸ਼ਤ ਪੈਦਾ ਕਰਨੀ ਅਤੇ ਵਿਰੋਧੀਆਂ ਨੂੰ ਇਰਾਦੇ ਨਾਲ ਮਾਰਨਾ।

ਬੱਬਰ ਸਾਹਿਬ ਦੇ ਵਾਰੰਟ ਗ੍ਰਿਫ਼ਤਾਰੀ ਜਾਰੀ ਹੋ ਗਏ। ਪਰੰਤੂ ਉਹ ਕਿੱਧਰੇ ਚੰਪਤ ਹੋ ਗਏ। ਪੁਲਿਸ ਨੇ ਥੋੜ੍ਹੇ ਦਿਨਾਂ ਤੋਂ ਬਾਅਦ ਬੱਬਰ ਸਾਹਿਬ ਦਾ ਘਰ ਬਾਰ, ਮਾਲ ਡੰਗਰ, ਜਾਇਦਾਦ ਅਤੇ ਖਲੋਤੀ ਫਸਲ ਆਦਿ ਸੱਭ ਕੁੱਝ ਹੀ ਕੁਰਕ ਕਰਕੇ ਨੀਲਾਮ ਕਰ ਦਿੱਤਾ। ਸਰਦਾਰ ਰਤਨ ਸਿੰਘ ਜੀ ਦਾ ਸਾਰਾ ਪਰਿਵਾਰ ਘਰੋਂ ਬੇ-ਘਰ ਹੋ ਕੇ ਰਿਸ਼ਤੇਦਾਰਾਂ ਕੋਲ ਠੇਡੇ ਖਾਣ ਲੱਗ ਪਿਆ। ਪਰਿਵਾਰ ਨੂੰ ਪੁਲਿਸ ਬਹੁਤ ਤੰਗ ਕਰਦੀ ਸੀ । ਪਰਿਵਾਰ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਇਨ੍ਹਾਂ ਚੋਹਾਂ ਥਾਣਿਆਂ ਦੀ ਪੁਲਿਸ ਬਹੁਤ ਚੌਕਸ ਹੋ ਗਈ। ਰੈਡ ਅਲਰਟ ਜਾਰੀ ਕਰ ਦਿੱਤਾ ਗਿਆ। ਇਨ੍ਹਾਂ ਚੌਹਾਂ ਥਾਣਿਆਂ ਦੀ ਪੁਲਿਸ ਹੱਥ ਧੋ ਕੇ ਬੱਬਰ ਜੀ ਦੇ ਪਿੱਛੇ ਪੈ ਗਈ। ਉਨ੍ਹਾਂ ਦੀ ਥਾਂ-ਥਾਂ ਭਾਲ ਕਰਨ ਲੱਗ ਪਈ। ਥਾਣਾ ਰਾਹੋਂ ਦੀ ਪੁਲਿਸ ਬੱਬਰ ਸਾਹਿਬ ਦੇ ਇਕਲੌਤੇ ਸਪੁੱਤਰ ਸ: ਅਮਰ ਸਿੰਘ ਨੂੰ ਫੜ ਕੇ ਲੈ ਗਈ। ਬਰਕਤ ਬੇਗ ਰਾਹੋਂ ਥਾਣੇ ਦਾ ਥਾਣੇਦਾਰ ਸੀ। ਉਹ ਬੱਬਰ ਸਾਹਿਬ ਦੇ ਸਪੁੱਤਰ ਨੂੰ ਨਾਜਾਇਜ਼ ਹਰਾਸਤ ਵਿੱਚ ਰੱਖ ਕੇ, ਤਸੀਹੇ ਦੇ ਕੇ, ਬੱਬਰ ਸਾਹਿਬ ਦਾ ਅਤਾ ਪਤਾ ਪੁੱਛਦਾ ਰਿਹਾ। ਪਰ ਬੱਬਰ ਸਾਹਿਬ ਦੇ ਸਪੁੱਤਰ ਨੂੰ ਬੱਬਰ ਸਾਹਿਬ ਬਾਰੇ ਕੁੱਝ ਪਤਾ ਨਹੀਂ ਸੀ। ਬੱਬਰ ਸਾਹਿਬ ਦੇ ਸਪੁੱਤਰ ਸ: ਅਮਰ ਸਿੰਘ ਦੀ ਉਮਰ ਉਸ ਵੇਲੇ ਕੇਵਲ 18 ਸਾਲ ਦੀ ਸੀ

ਪੁਲਿਸ ਦੀ ਹਿਰਾਸਤ ਵਿੱਚੋਂ ਆਪਣੇ ਇਕਲੋਤੇ

ਸਪੁੱਤਰ ਨੂੰ ਛੁਡਾਉਣਾ

ਬੱਬਰ ਸਾਹਿਬ ਦੇ ਸਪੁੱਤਰ ਸ: ਅਮਰ ਸਿੰਘ ਨੂੰ ਬੱਬਰ ਜੀ ਬਾਰੇ ਕੋਈ ਇਲਮ ਨਹੀਂ ਸੀ। ਉਹ ਪੁਲਿਸ ਨੂੰ ਕੀ ਦੱਸੇ, ਕਿ ਬੱਬਰ ਸਾਹਿਬ ਕਿੱਥੇ ਹਨ ? ਜਦੋਂ ਸ: ਰਤਨ ਸਿੰਘ ਜੀ ਨੂੰ ਪਤਾ ਲੱਗਾ ਕਿ ਥਾਣਾ ਰਾਹੋਂ ਦੀ ਪੁਲਿਸ, ਉਨ੍ਹਾਂ ਦੇ ਇਕਲੋਤੇ ਸਪੁੱਤਰ ਨੂੰ ਫੜ ਕੇ ਲੈ ਗਈ ਹੈ, ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿ ਕਿਤੇ ਪੁਲਿਸ ਉਨ੍ਹਾਂ ਦੇ ਸਪੁੱਤਰ ਨੂੰ ਤਸੀਹੇ ਦੇ ਕੇ ਬਿਲੇ ਹੀ ਨਾ ਲਾ ਦੇਵੇ। ਬੱਬਰ ਸਾਹਿਬ ਨੇ ਰਾਹੋਂ ਦੇ ਥਾਣੇਦਾਰ ਨੂੰ ਸੋਧਣ ਦਾ ਮਨ ਬਣਾ ਲਿਆ।

ਬੱਬਰ ਸਾਹਿਬ ਆਪਣੇ ਇੱਕ ਸਾਥੀ ਸ: ਅਮਰ ਸਿੰਘ ਪਿੰਡ ਸੁੱਧਾ ਮਾਜਰਾ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਨੂੰ ਨਾਲ ਲੈ ਕੇ ਲੁਕਦੇ ਛਿਪਦੇ ਸੂਰਜ ਅਸਤ ਹੋਣ ਤੋਂ ਬਾਅਦ ਰਾਹੋਂ ਪਹੁੰਚ ਗਏ। ਬੱਬਰ ਸਾਹਿਬ ਆਪ ਤਾਂ ਰਾਹੋਂ ਸ਼ਹਿਰ ਦੇ ਬਾਹਰ ਖੇਤਾਂ ਵਿੱਚ ਹੀ ਰਹੇ। ਅਮਰ ਸਿੰਘ ਸੁੱਧੇ ਮਾਜਰੀਏ ਨੂੰ ਥਾਣਾ ਅਤੇ ਥਾਣੇਦਾਰ ਦੀ ਰਿਹਾਇਸ਼ ਬਾਰੇ ਪੂਰਾ ਪੂਰਾ ਅਤਾ ਪਤਾ ਕਰਕੇ, ਪੂਰਾ ਨਕਸ਼ਾ ਤਿਆਰ ਕਰਕੇ ਲਿਆਉਣ ਲਈ ਭੇਜ ਦਿੱਤਾ। ਆਪ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਹੋ ਗਏ।

ਥੋੜ੍ਹੇ ਹੀ ਸਮੇਂ ਵਿੱਚ ਅਮਰ ਸਿੰਘ ਸੁੱਧੇ ਮਾਜਰੀਏ ਨੇ ਬੱਬਰ ਸਾਹਿਬ ਨੂੰ ਆ ਕੇ ਮੁਕੰਮਲ ਰਿਪੋਰਟ ਦਿੱਤੀ। ਥਾਣੇਦਾਰ ਸਾਹਿਬ ਪੁਲਿਸ ਦੀ ਗਾਰਦ ਲੈ ਕੇ ਮਹਿਰਮ ਮੱਲਪੁਰ ਪਿੰਡ ਵਿੱਚ ਕੋਈ ਤਫ਼ਤੀਸ਼ ਕਰਨ ਗਿਆ ਹੋਇਆ ਸੀ । ਥਾਣੇ ਵਿੱਚ ਪੁਲਿਸ ਫੋਰਸ ਬਹੁਤ ਘਟ ਸੀ । ਥਾਣੇਦਾਰ ਦੀ ਰਿਹਾਇਸ਼ ਮਕਾਨ ਦੀ ਦੂਸਰੀ ਮੰਜ਼ਲ ਤੇ ਸੀ। ਰਿਹਾਇਸ਼ ਤੇ ਕੇਵਲ ਇੱਕ ਹੀ ਸੰਤਰੀ ਪਹਿਰਾ ਦੇ ਰਿਹਾ ਸੀ। ਮਕਾਨ ਦੇ ਪਿਛਵਾੜੇ ਪੌੜੀ ਲਾ ਕੇ ਦੋਨੋ ਜਣੇਂ ਦੂਜੀ ਮੰਜ਼ਲ ਤੇ ਪਹੁੰਚ ਗਏ। ਸਿੱਧੇ ਥਾਣੇਦਾਰ ਦੇ ਕਮਰੇ ਵਿੱਚ ਜਾ ਵੜੇ। ਥਾਣੇਦਾਰ ਦੀ ਬੇਗਮ ਆਪਣੇ ਬੱਚੇ (ਪੁੱਤਰ) ਨੂੰ ਨਾਲ ਲੈ ਕੇ ਸੁੱਤੀ ਪਈ ਸੀ । ਅਮਰ ਸਿੰਘ ਨੇ ਬੈਟਰੀ ਦੀ ਰੋਸ਼ਨੀ ਕੀਤੀ ਹੋਈ ਸੀ । ਬੇਗ਼ਮ ਚੌਂਕ ਕੇ ਉੱਠ ਬੈਠੀ। ਬੱਬਰ ਸਾਹਿਬ ਨੇ ਉਸ ਦਾ ਬੱਚਾ ਚੁੱਕ ਲਿਆ ਅਤੇ ਕਿਹਾ, ”ਤੇਰਾ ਖਾਵਿੰਦ, ਮੇਰੇ ਇਕਲੋਤੇ ਪੁੱਤਰ ਨੂੰ ਮੇਰੇ ਘਰੋਂ ਫੜ ਕੇ ਲੈ ਆਇਆ ਹੈ। ਮੈਂ ਰਤਨ ਸਿੰਘ ਰੱਕੜ ਹਾਂ। ਮੇਰੇ ਪੁੱਤਰ ਨੂੰ ਮੇਰੇ ਥਾਂ ਟਿਕਾਣੇ ਬਾਰੇ ਕੁੱਝ ਪਤਾ ਨਹੀਂ ਹੈ। ਤੇਰਾ ਖਾਵਿੰਦ, ਉਸ ਮਾਸੂਮ ਨੂੰ ਨਾਜਾਇਜ਼ ਤਸੀਹੇ ਦੇ ਰਿਹਾ ਹੈ। ਆਪਣੇ ਖਾਵਿੰਦ ਨੂੰ ਕਹਿ ਦੇਈ, ਮੇਰੇ ਪੁੱਤਰ ਨੂੰ ਤਿੰਨ ਦਿਨ ਦੇ ਅੰਦਰ ਅੰਦਰ ਛੱਡ ਦੇਵੇ। ਨਹੀਂ ਤਾਂ ਉਸਦਾ ਪੁੱਤਰ ਉਸ ਨੂੰ ਵਾਪਸ ਨਹੀਂ ਮਿਲੇਗਾ। ਮੈਂ ਤੇਰਾ ਪੁੱਤਰ ਲੈ ਚੱਲਿਆ ਹਾਂ। ਨਾਲੇ ਉਸ ਨੂੰ ਪੁੱਤਰਾਂ ਦੀ ਜੁਦਾਈ ਦੀ ਪੀੜ ਦਾ ਪਤਾ ਲੱਗਾ ਜਾਵੇਗਾ। ਦੂਜਿਆਂ ਦੇ ਨਿਰਦੇਸ਼ ਪੁੱਤਾਂ ਨੂੰ ਚੁੱਕ ਕੇ ਕੁੱਟਣਾ ਮਾਰਨਾ ਕਿਸ ਤਾਅ ਪੈਂਦਾ ਹੈ।’ ਬੇਗਮ ਨੇ ਬੱਬਰ ਸਾਹਿਬ ਦੀਆਂ ਤਰਲੇ ਮਿਨਤਾਂ ਕੀਤੀਆਂ। ਉਸ ਨੇ ਡੁਸਕਦੀ ਹੋਈ ਨੇ ਆਖਿਆ ਮੈਂ ਤਾਂ ਪਹਿਲਾਂ ਹੀ ਬਹੁਤ ਦੁੱਖੀ ਹਾਂ। ਮੇਰਾ ਖਾਵਿੰਦ ਬਹੁਤ ਭੈੜਾ ਆਦਮੀ ਹੈ। ਉਹ ਬੜਾ ਵਿਲਾਸੀ ਤੇ ਵਿਤਚਾਰੀ ਹੈ। ਦੂਜੀਆਂ ਔਰਤਾਂ ਨਾਲ ਰੰਗ ਰਲੀਆਂ ਮਨਾਉਂਦਾ ਹੈ। ਮੈਂਨੂੰ ਬੜਾ ਕੁੱਟਦਾ ਤੇ ਮਾਰਦਾ ਹੈ। ਮੈਂ ਤਾਂ ਮਜਬੂਰੀ ਵੱਸ ਆਪਣੀ ਹਿੱਕ ਤੇ ਪੱਥਰ ਰੱਖ ਕੇ, ਆਪਣੇ ਬੱਚੇ ਦੀ ਖਾਤਰ ਉਸ ਨਾਲ ਰਹਿ ਰਹੀ ਹਾਂ। ਉਹ ਰਾਤ ਨੂੰ ਨਸ਼ੇ ਵਿੱਚ ਚੂਰ ਹੋ ਕੇ ਮੇਰੇ ਪਿੰਡੇ ਤੇ ਲਾਸਾਂ ਪਾ ਦੇਂਦਾ ਹੈ, ਜਦੋਂ ਮੈਂ ਉਸਨੂੰ ਧੁਰੇ ਕੰਮਾਂ ਤੋਂ ਹੋੜਦੀ ਹਾਂ। ਮੈਂ ਤਾਂ ਉਸ ਨਾਲ ਰਹਿ ਕੇ ਨਰਕ ਭੋਗਦੀ ਹਾਂ। ਕੇਵਲ ਆਪਣੇ ਬੱਚੇ ਦੀ ਖਾਤਰ ਜੀ ਰਹੀ ਹਾਂ। ਖੁਦਾ ਦੇ ਵਾਸਤੇ ਮੇਰਾ ਬੱਚਾ ਮੈਂਨੂੰ ਦੇ ਦਿਉ।’ ਇਹ ਕਹਿ ਕੇ ਬੇਗਮ ਫੁੱਟ ਫੁੱਟ ਕੇ ਹੋ ਪਈ। ਬੱਬਰ ਸਾਹਿਬ ਨੇ ਬੇਗਮ ਦੇ ਮੂੰਹੋਂ ਇਹ ਸ਼ਬਦ ਸੁਣ ਕੇ, ਉਸਦਾ ਬੱਚਾ ਉਸ ਨੂੰ ਵਾਪਸ ਦੇ ਦਿੱਤਾ। ਬੱਚੇ ਨੂੰ ਬੜੇ ਪਿਆਰ ਨਾਲ ਬੇਗਮ ਨੂੰ ਫੜਾਉਦਿਆਂ ਹੋਇਆਂ ਕਿਹਾ, ”ਮੇਰਾ ਪੁੱਤਰ ਤਿੰਨ ਦਿਨ ਦੇ ਅੰਦਰ ਮੇਰੇ ਘਰ ਪੁੱਜਣਾ ਚਾਹੀਦਾ ਹੈ, ਨਹੀ ਤਾਂ ਥਾਣੇਦਾਰ ਦਾ ਥਾਣਾ ਅਤੇ ਰਿਹਾਇਸ਼ ਬੰਬਾ ਨਾਲ ਉੜਾ ਦਿੱਤੇ ਜਾਣਗੇ।’ ਬੇਗਮ ਨੇ ਬੱਬਰ ਸਾਹਿਬ ਦਾ ਧੰਨਵਾਦ ਕੀਤਾ। ਬੇਗਮ ਦੀ ਹਮਦਰਦੀ ਬੱਬਰ ਸਾਹਿਬ ਨਾਲ ਹੋ ਗਈ। ਬੱਬਰ ਸਾਹਿਬ ਅਲਟੀਮੇਟਮ ਦੇ ਕੇ ਉੱਥੋਂ ਚਲ ਪਏ।

ਰਾਹੋਂ ਦੇ ਇੱਕ ਪਾਸੇ, ਥੋੜ੍ਹਾ ਜਿਹਾ ਹਟਵਾਂ, ਨਨਕਾਣਾ ਸਾਹਿਬ ਦੇ ਸਾਕੇ ਦਾ ਜਿੰਮੇਵਾਰ ਮਹੰਤ, ਭੇਸ ਬਦਲ ਕੇ ਇੱਕ ਸਾਧੂ ਦੇ ਰੂਪ ਵਿੱਚ, ਡੇਰਾ ਬਣਾ ਕੇ ਰਹਿੰਦਾ ਸੀ। ਕਿਸੇ ਨੂੰ ਇਸ ਗੱਲ ਦਾ ਭੇਤ ਨਹੀਂ ਸੀ। ਕੇਵਲ ਬੱਥਰ ਸਾਹਿਬ ਨੂੰ ਇਸ ਬਾਰੇ ਇਲਮ ਸੀ। ਬੱਬਰ ਸਾਹਿਬ ਨੇ ਆਪਣੀ ਖੁਫ਼ੀਆ ਏਜੰਸੀ ਰਾਹੀਂ ਇਸ ਗੱਲ ਦਾ ਭੇਤ ਕੱਢ ਲਿਆ ਸੀ। ਉਹ ਫਿਰ ਥਾਣੇਦਾਰ ਦੀ ਰਿਹਾਇਸ ਤੋਂ ਫਾਰਗ ਹੋ ਕੇ ਸਾਧ ਦੇ ਡੇਰੇ ਪਹੁੰਚ ਗਏ। ਡੇਰੇ ਦੀ ਚਾਰ ਦੀਵਾਰੀ ਬੜੀ ਉੱਚੀ ਸੀ । ਸਾਧ ਦੇ ਰੂਪ ਵਿੱਚ ਮਹੰਤ ਹਰ ਰੋਜ਼ ਆਪਣੀ ਸੌਣ ਦੀ ਥਾਂ ਬਦਲ ਲੈਂਦਾ ਸੀ। ਉਸ ਦਿਨ ਉਸ ਨੇ ਬਾਹਰ ਤੰਬੂ ਲਾਕੇ, ਉਸ ਅੰਦਰ ਆਪਣਾ ਪਲੰਘ ਡਹਾ ਕੇ, ਆਪਣੇ ਸੋਣ ਦੀ ਥਾਂ ਦਾ ਭੁਲੇਖਾ ਪਾ ਕੇ, ਆਪ ਡੇਰੇ ਦੇ ਵਿੱਚਕਾਰ ਬਣੇ ਚੁਬਾਰੇ ਉੱਤੇ ਜਾ ਸੁੱਤਾ।

ਅਮਰ ਸਿੰਘ ਸੁੱਧੇ ਮਾਜਰੀਆ ਘੋੜੀ ਬਣ ਕੇ ਚਾਰਦੀਵਾਰੀ ਦੀ ਦੀਵਾਰ ਨਾਲ ਲੱਗ ਗਿਆ। ਰਤਨ ਸਿੰਘ ਜੀ ਉਸ ਉੱਪਰ ਚੜ੍ਹਕੇ, ਉਸ ਦੇ ਮੋਢਿਆਂ ਤੇ ਜਾ ਬੈਠੇ। ਬੱਬਰ ਸਾਹਿਬ ਨੇ ਅਮਰ ਸਿੰਘ ਨੂੰ ਪੂਰਾ ਉੱਚਾ ਹੋਣ ਲਈ ਕਿਹਾ। ਜਦੋਂ ਅਮਰ ਸਿੰਘ ਪੱਥਰ ਸਾਹਿਬ ਨੂੰ ਮੋਢਿਆਂ ਤੇ ਚੁੱਕ ਕੇ ਸਿੱਧਾ ਖੜਾ ਹੋਇਆ ਤਾਂ ਬੱਬਰ ਸਾਹਿਬ ਨੂੰ ਚਾਰਦੀਵਾਰੀ ਦੇ ਅੰਦਰ ਤੰਸੂ ਵਾਲੀ ਝਾਕੀ ਪੈਟਰੀ ਦੀ ਰੋਸ਼ਨੀ ਵਿੱਚ ਪੂਰੀ ਤਰ੍ਹਾਂ ਦਿਸ ਪਈ। ਬੈਟਰੀ ਦੀ ਰੋਸ਼ਨੀ ਵਿੱਚ ਸਾਧ ਦੇ ਸੋਣ ਸਥਾਨ ਦੀਆਂ ਸਾਰੀਆਂ ਨਿਸ਼ਾਨੀਆਂ ਸਾਫ਼ ਦਿਸਦੀਆਂ ਸਨ। ਬੱਬਰ ਸਾਹਿਬ ਨੇ ਝੋਲੇ ਵਿੱਚੋਂ ਬੰਬ ਕੱਢ ਕੇ ਤੰਬੂ ਤੇ ਵਗਾਹ ਮਾਰਿਆ। ਬੰਬ ਬੜੇ ਜ਼ੋਰ ਨਾਲ, ਜਬਰਦਸਤ ਧਮਾਕੇ ਨਾਲ ਫੱਟ ਗਿਆ। ਤੰਬੂ ਦੇ ਫੂਸੜੇ ਫੂਸੜੇ ਉੱਡ ਗਏ। ਬੰਬ ਦੀ ਇੰਨੀ ਭਿਆਨਕ ਆਵਾਜ਼ ਸੀ, ਕਿ ਸਾਰੇ ਸ਼ਹਿਰ ਵਿੱਚ ਸੁਣਾਈ ਦਿੱਤੀ। ਸਾਰਾ ਸ਼ਹਿਰ ਦਹਿਲ ਗਿਆ। ਬੱਬਰ ਸਾਹਿਬ ਤੇ ਅਮਰ ਸਿੰਘ ਦੋਨੋਂ ਜਣੇ ਉੱਥੋਂ ਖਿਸਕ ਗਏ। ਮਹੰਤ ਨੇ ਉੱਚੀ ਉੱਚੀ ਰੌਲਾ ਪਾ ਕੇ ਸਾਰੇ ਸ਼ਹਿਰ ਨੂੰ ਜਗਾ ਦਿੱਤਾ। ਥਾਣੇ ਦੇ ਇੱਕ ਸਿਪਾਹੀ ਨੇ ਬੇਗਮ ਨੂੰ ਜਾ ਇਤਲਾਹ ਦਿੱਤੀ। ਬੇਗਮ ਇੱਕਦਮ ਸਮਝ ਗਈ ਕਿ ਇਹ ਕਾਰਾ ਸ: ਰਤਨ ਸਿੰਘ ਰੱਕੜ ਦਾ ਹੈ, ਜਿਹੜਾ ਹੁਣੇ ਹੀ ਉਸ ਕੋਲੋਂ ਗਿਆ ਸੀ। ਉਸ ਨੇ ਅੱਲਾ ਦਾ ਸ਼ੁੱਕਰ ਕੀਤਾ ਤੇ ਮਨ ਵਿੱਚ ਕਿਹਾ ਕਿ ਇਹ ਕਾਰਾ ਉਸ ਦੇ ਘਰ ਵਿੱਚ ਹੋਣਾ ਸੀ। ਅੱਲਾ ਨੇ ਦੁਖੀ ਔਰਤ ਦੀ ਪੁਕਾਰ ਸੁਣ ਲਈ ਸੀ। ਥਾਣੇ ‘ਚ ਬਾਕੀ ਰਹਿੰਦੇ ਪੁਲਿਸ ਸਿਪਾਹੀਆਂ ਨੇ ਬੇਸ਼ੁਮਾਰ ਗੋਲੀਆਂ ਚਲਾਈਆਂ। ਇਹ ਗੋਲੀਆਂ ਉਹ ਡਰਦੇ ਮਾਰੇ ਆਪਣੀ ਸੁਰੱਖਿਆ ਲਈ ਚਲਾ ਰਹੇ ਸਨ। ਸਾਰੇ ਸ਼ਹਿਰ ਵਿੱਚ ਹਫੜਾ ਦਫੜੀ ਮੱਚ ਗਈ। ਪੁਲਿਸ ਇੱਧਰ-ਉੱਧਰ ਘੁੰਮਣ ਲੱਗ ਪਈ।

ਥਾਣੇ ਦੇ ਇੰਨਚਾਰਜ ਨੇ ਦੋ ਸਿਪਾਹੀਆਂ ਨੂੰ ਰੁੱਕਾ ਦੇ ਕੇ ਮਹਿਰਮ ਮੱਲਪੁਰ ਭੇਜਿਆ। ਥਾਣੇਦਾਰ ਨੂੰ ਜਲਦੀ ਰਾਹੋਂ ਪਹੁੰਚਣ ਲਈ ਕਿਹਾ। ਬੱਬਰ ਰਤਨ ਸਿੰਘ ਦੀ ਰਾਤ ਦੇ ਅੰਧੇਰੇ ਵਿੱਚ ਆਪਣੇ ਸਾਥੀ ਨੂੰ ਨਾਲ ਲੈ ਕੇ ਮਹਿਰਮ ਮੱਲਪੁਰ ਵੱਲ ਤੁਰ ਪਏ। ਰੁੱਕਾ ਲਿਜਾਉਣ ਵਾਲੇ ਦੋਨੋਂ ਸਿਪਾਹੀ, ਬੱਬਰ ਸਾਹਿਬ ਨੂੰ ਰਸਤੇ ਵਿੱਚ ਮਿਲੇ। ਬੱਬਰ ਸਾਹਿਬ ਨੇ ਉਨ੍ਹਾਂ ਨੂੰ ਕਿਹਾ,” ਮੈਂ’ ਪੁਲਿਸ ਦਾ ਇੰਨਸਪੈਕਟਰ ਹਾਂ। ਲਿਆਉ ਰੁੱਕਾ ! ਮੈਂ ਬਾਣੇਦਾਰ ਸਾਹਿਬ ਨੂੰ ਪਹੁੰਚਾ ਦਿੰਦਾ ਹਾਂ। ਤੁਸੀਂ ਵਾਪਸ ਰਾਹੋਂ ਚਲੇ ਜਾਓ। ਪੁਲਿਸ ਦੀ ਨਫ਼ਰੀ ਬਹੁਤ ਥੋੜ੍ਹੀ ਹੈ। ਕਿਤੇ ਕੋਈ ਹੋਰ ਫ਼ਤੂਰ ਨਾ ਖੜਾ ਹੋ ਜਾਵੇ।” ਸਿਪਾਹੀ ਹੁੱਕਾ ਸ:ਰਤਨ ਸਿੰਘ ਨੂੰ ਫੜਾ ਕੇ ਵਾਪਸ ਰਾਹੀਂ ਚਲੇ ਗਏ।

ਅਮਰ ਸਿੰਘ ਵੀ ਅੰਦਰੋਂ ਘਬਰਾਉਂਦਾ ਸੀ ਕਿ ਕਿਤੇ ਬੱਧਰ ਛਤੂਰ ਨਾ ਖੜਾ ਕਰ ਦੇਵੇ। ਉਸ ਨੇ ਕਿਹਾ ਕਿ ਬੰਗਾ ਵਾਲੇ ਥਾਣੇਦਾਰ ਕੋਲ ਚਲਦੇ ਹਾਂ। ਉਸਦੀ ਸਲਾਹ ਲੈਂਦੇ ਹਾਂ। ਬੰਗਿਆ ਦਾ ਥਾਣੇਦਾਰ ਸ: ਦਲੀਪ ਸਿੰਘ ਬੱਬਰ ਸਾਹਿਬ ਦਾ ਹਮਦਰਦ ਸੀ। ਉਸ ਨੇ ਅਮਰ ਸਿੰਘ ਸੁੱਧੇ ਮਾਜਰੀਏ ਨੂੰ ਦੱਸਿਆ ਸੀ ਕਿ “ਮੈਂ ਬੱਬਰ ਸਾਹਿਬ ਦੇ ਪੁੱਤਰ ਨੂੰ ਰਾਹੋਂ ਦੇ ਥਾਣੇਦਾਰ ਨੂੰ ਕਹਿ ਕੇ, ਇਨਕੁਆਰੀ ਕਰਨ ਲਈ ਆਪਣੇ ਕੋਲ ਬੁਲਾ ਲੈਂਦਾ ਹਾਂ। ਉਹ ਤਸੀਹਿਆਂ ਤੋਂ ਬੱਚ ਜਾਵੇਗਾ।” ਅਮਰ ਸਿੰਘ ਸੁੱਧੇ ਮਾਜਰੀਏ ਨੇ ਕਿਹਾ ਕਿ, ਇਸ ਸਕੀਮ ਨਾਲ ਅਸੀਂ ਵੀ ਰਾਹੇ ਦੇ ਥਾਣੇਦਾਰ ਨਾਲ ਟੱਕਰ ਲੈਣ ਤੋਂ ਬੱਚ ਜਾਵਾਂਗੇ।’

ਪਰ ਬੱਬਰ ਸਾਹਿਬ ਸਿੱਧੇ ਮਹਿਰਮ ਮੱਲਪੁਰ ਪਹੁੰਚ ਗਏ। ਮਹਿਰਮ ਮੱਲਪੁਰ ਵਿਖੇ ਥਾਣੇਦਾਰ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਹੋ ਕੇ, ਇੱਕ ਜਿਮੀਂਦਾਰ ਦੀ ਹਵੇਲੀ ਦੋਸਤਾਂ ਮਿੱਤਰਾਂ ਨਾਲ ਹਉਮੇ ਭਰੀਆਂ ਗੱਲਾਂ ਵਿੱਚ ਗਲਤਾਨ ਸੀ। ਘੋੜੇ ਘੋੜੀਆਂ ਬਾਹਰ ਇੱਕ ਵਾਗਲੇ ਵਿੱਚ ਬੰਨ੍ਹੀਆਂ ਹੋਈਆਂ ਸਨ। ਪੁਲਿਸ ਗਾਰਦ ਗੇਟ ਅੰਦਰ ਦਾਖਲ ਹੋਣ ਵਾਲੇ ਰਸਤੇ ਤੇ ਮੰਜੇ ਡਾਹ ਕੇ ਬੈਠੀ ਹੋਈ ਸੀ। ਬੱਬਰ ਸਾਹਿਬ ਆਪਣੇ ਸਾਥੀ ਸਮੇਤ ਉਸ ਗੇਟ ਵਾਲੇ ਰਸਤੇ ਤੇ ਪੁੱਜ ਗਏ ਜਿੱਥੇ ਪੁਲਿਸ ਖੜੀ ਸੀ। ਅਮਰ ਸਿੰਘ ਨੇ ਮਨ ਵਿੱਚ ਸੋਚਿਆ ਕਿ ਰਤਨ ਸਿੰਘ ਆਪ ਹੀ ਪੁਲਿਸ ਦੇ ਸਿਕੰਜੇ ਵਿੱਚ ਫਸਣ ਜਾ ਰਿਹਾ ਹੈ।

”ਅਕਲ ਕਹਿਤੀ ਹੈ ਕਿ ਨਾ ਜਾ ਕੂਚਾ-ਏ-ਕਾਤਲ ਕੀ ਤਰਫ

ਸਰਫਰੋਸ਼ੀ ਕੀ ਹਵਸ ਕਹਿਤੀ ਹੈ, ਚਲ ਕਿਆ ਹੋਗਾ ?”

ਸ: ਰਤਨ ਸਿੰਘ ਨੇ ਪੁਲਿਸ ਵਾਲਿਆਂ ਨੂੰ ਕਿਹਾ, ”ਸਾਧਾਸ! ਬੜੀ ਮੁਸਤੈਦੀ ਨਾਲ ਪਹਿਰਾ ਦੇ ਰਹੇ ਹੋ।’ ਉਹ ਸ: ਰਤਨ ਸਿੰਘ ਦੇ ਤੇਜ਼ ਪ੍ਰਭਾਵ ਥੱਲੇ ਦਧ ਗਏ। ਉਹ ਸ: ਰਤਨ ਸਿੰਘ ਨੂੰ ਪੁਲਿਸ ਦਾ ਕੋਈ ਵੱਡਾ ਅਫਸਰ ਸਮਝ ਬੈਠੇ। ਉਨ੍ਹਾਂ ਨੇ ਸਰਦਾਰ ਜੀ ਨੂੰ ਅੱਗੇ ਜਾਣ ਦਿੱਤਾ। ਸਰਦਾਰ ਜੀ ਨੇ ਅੱਗੇ ਹੋ ਕੇ ਵਿਹੜੇ ਵਿੱਚ ਖਾਲੀ ਥਾਂ ਵੇਖ ਕੇ ਬੰਬ ਚਲਾ ਦਿੱਤਾ। ਆਪ ਸਾਧੀ ਸਮੇਤ ਉੱਥੋਂ ਖਿਸਕ ਗਏ। ਬੰਧ ਧਮਾਕੇ ਨਾਲ ਚੌਂਕ ਕੇ ਘੋੜੇ ਘੋੜੀਆਂ ਨੇ ਰੱਸੇ ਤੁੜਵਾ ਲਏ ਤੇ ਥੇ ਤਹਾਸਾ ਇੱਧਰ ਉੱਧਰ ਭੱਜਣ ਲੱਗ ਪਏ। ਹਫੜਾ ਦਫੜੀ ਮੱਚ ਗਈ। ਪੁਲਿਸ ਵਾਲਿਆਂ ਨੇ ਹਿਫ਼ਾਜਤੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅਮਰ ਸਿੰਘ ਸੁੱਧੇ ਮਾਜਰੀਆ ਆਪਣੇ ਆਪ ਨੂੰ ਫੱਸਿਆ ਹੋਇਆ ਮਹਿਸੂਸ ਕਰ ਰਿਹਾ ਸੀ। ਬੱਬਰ ਸਾਹਿਬ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ, ”ਇਹ ਤਾਂ ਆਪਣੀ ਹਿਫਾਜ਼ਤ ਲਈ ਗੋਲੀਆਂ ਚਲਾਉਂਦੇ ਹਨ। ਇਨ੍ਹਾਂ ਨੂੰ ਸਾਡੀ ਚਿੰਤਾ ਨਹੀਂ।” ਇਸ ਹਫੜਾ-ਦਫੜੀ ਵਿੱਚ ਬੱਬਰ ਸਾਹਿਬ ਉੱਥੋਂ ਖਿਸਕ ਗਏ। ਬਾਣੇਦਾਰ ਨੂੰ ਵਾਪਸ ਰਾਹੋਂ ਆ ਕੇ ਸਾਰੇ ਹਾਲਾਤ ਦਾ ਪਤਾ ਲੱਗਿਆ। ਬੇਗਮ ਨੇ ਵੀ ਉਸ ਅੱਗੇ ਤਰਲੇ ਪਾ ਕੇ ਬੱਬਰ ਸਾਹਿਬ ਦੇ ਸਪੁੱਤਰ ਨੂੰ ਛੱਡ ਦੇਣ ਲਈ ਜ਼ੋਰ ਪਾਇਆ।

ਥਾਣੇਦਾਰ ਆਉਣ ਵਾਲੀ ਆਫ਼ਤ ਤੋਂ ਘਬਰਾਇਆ ਹੋਇਆ ਸੀ। ਉਸ ਨੇ ਇਹ ਲਿੱਖ ਕੇ ਬੱਬਰ ਸਾਹਿਬ ਦੇ ਸਪੁੱਤਰ ਨੂੰ ਰਿਹਾ ਕਰ ਦਿੱਤਾ ਕਿ, ”ਮੈਂ ਪੂਰੀ-ਪੂਰੀ ਤਫਤੀਸ਼ ਕੀਤੀ ਹੈ। ਬੱਧਰ ਦੇ ਪੁੱਤਰ ਨੂੰ ਬੱਬਰ ਬਾਰੇ ਕੋਈ ਜਾਣਕਾਰੀ ਨਹੀਂ ਹੈ।” ਨਾਲ ਹੀ ਬਲਾਚੌਰ ਦੇ ਬਾਣੇਦਾਰ ਨੂੰ ਲਿੱਖ ਕੇ ਭੇਜਿਆ ਕਿ ਪੱਥਰ ਸਾਹਿਬ ਦੇ ਲੜਕੇ ਨੂੰ ਪੂਰੀ ਨਿਗਰਾਨੀ ਹੇਠ ਰੱਖਿਆ ਜਾਵੇ। ਉਸ ਉੱਤੇ ਕਰੜੀ ਨਿਗਰਾਨੀ ਰੱਖੀ ਜਾਵੇ। ਇਸ ਤਰ੍ਹਾਂ ਪੱਥਰ ਸਾਹਿਬ ਦੇ ਸਪੁੱਤਰ ਨੂੰ ਪੁਲਿਸ ਦੀ ਹਿਰਾਸਤ ‘ਚੋਂ ਛੁਟਕਾਰਾ ਮਿਲਿਆ।

ਮਫ਼ਰੂਰੀ ਸਮੇਂ ਕੰਢੀ ਦੇ ਇਲਾਕੇ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ

ਮਫ਼ਰੂਰੀ ਸਮੇਂ ਅੰਡਰ ਗਰਾਉਂਡ ਰਹਿ ਕੇ ਬੱਬਰ ਜੀ ਨੇ ਬੜੀ ਸਰਗਰਮੀ ਨਾਲ ਬੱਬਰ ਅਕਾਲੀ ਜੱਥੇ ਨੂੰ ਮੁੜ ਨਵੇਂ ਸਿਰਿਉਂ ਆਰਗਾਨਾਈਜ਼ ਕਰਕੇ ਇਨਕਲਾਬੀ ਮੁਹਿੰਮ ਸ਼ੁਰੂ ਕਰ ਦਿੱਤੀ । ਕੁੱਝ ਕੁ ਸਿੰਘਾਂ ਨੂੰ ਬੱਬਰ ਅਕਾਲੀ ਲਹਿਰ ਵਿੱਚ ਯੋਗਦਾਨ ਦੇਣ ਲਈ ਤਿਆਰ ਕਰ ਲਿਆ। ਗੰਢ ਤਰੂਪ ਕਰਕੇ ਬੱਬਰ ਅਕਾਲੀ ਲਹਿਰ ਨੂੰ ਨਵੇਂ ਸਿਰਿਉ ਖੜਾ ਕਰਨ ਦਾ ਕੰਮ ਬਹੁਤ ਮੁਸ਼ਕਲ ਅਤੇ ਕਠਨਾਈਆਂ ਭਰਿਆ ਸੀ। ਆਪਣੇ ਸਿੱਖਰ ਤੋਂ ਉੱਤਰੀ ਲਹਿਰ ਦਾ ਰੁੱਖ ਮੁੜ ਚੜ੍ਹਾਈ ਵਲ ਨੂੰ ਕਰਨਾ ਬਹੁਤ ਔਖਾ ਸੀ। ਬੱਬਰ ਅਕਾਲੀ ਲਹਿਰ ਦੇ ਪਹਿਲੇ ਦੌਰ ਵਿੱਚ ਸਰਕਾਰੀ ਤਸਦੰਦ ਅਤੇ ਸਖਤੀਆਂ ਨਾਲ ਕੁਚਲੇ ਅਤੇ ਦਖਾਏ ਲੋਕਾਂ ਤੋਂ ਹੁੰਗਾਰਾ ਪ੍ਰਾਪਤ ਕਰਨਾ ਕੋਈ ਸੌਖਾ ਨਹੀਂ ਸੀ। ਸ: ਰਤਨ ਸਿੰਘ ਜੀ ਦਾ ਚੇਤਨ ਲੋਕਾਂ ਦੀ ਜੱਥੇਬੰਦੀ ਵਿੱਚ ਅਡੋਲ ਤੇ ਅਡਿੱਗ ਵਿਸ਼ਵਾਸ਼ ਸੀ। ਇਸੇ ਵਿਸਵਾਸ਼ ਨੂੰ ਲੈ ਕੇ ਉਹ ਲੋਕਾਂ ਵਿੱਚ ਵਿਚਰਦੇ ਰਹੇ। ਕੁੱਝ ਚਿਰ ਬੱਬਰ ਸਾਹਿਬ ਕੰਢੀ ਦੇ ਇਲਾਕੇ ਵਿੱਚ ਠਹਿਰੇ। ਇਸ ਖੇਤਰ ਦੇ ਲੋਕਾਂ ਨੇ ਖਾਸ ਕਰ ਗੁੱਜਰ ਬਰਾਦਰੀ ਦੇ ਲੋਕਾਂ ਨੇ ਬੱਬਰ ਸਾਹਿਬ ਨੂੰ ਆਪਣੇ ਘਰਾਂ ਵਿੱਚ ਲੁਕਣ ਗਾਹਾਂ ਦਿੱਤੀਆਂ। ਬੱਬਰ ਸਾਹਿਬ ਦੀ ਬਹੁਤ ਸੇਵਾ ਸੰਭਾਲ ਕੀਤੀ। ਇਸ ਖੇਤਰ ਨੇ ਬੱਬਰ ਰਤਨ ਸਿੰਘ ਰੱਕੜ ਲਈ ਆਪਣੀਆਂ ਕ੍ਰਾਂਤੀਕਾਰੀ ਰਾਜਨੀਤਕ ਸਰਗਰਮੀਆਂ ਜਾਰੀ ਰੱਖਣ ਲਈ ਇੱਕ ਕੁਦਰਤੀ ਕਿਲ੍ਹੇ ਦਾ ਕੰਮ ਕੀਤਾ ਤੇ ਇੱਥੋਂ ਦੇ ਵਸਨੀਕ ਗਰੀਬ ਲੋਕਾਂ ਨੇ ਇਸ ਕਿਲ੍ਹੇ ਦੀ ਰਾਖੀ ਕੀਤੀ। ਬੱਧਰ ਰਤਨ ਸਿੰਘ ਰੱਕੜ ਇਸ ਖੇਤਰ ਦੀ ਜੂਹ ਦਾ ਸੱਚ ਮੁੱਚ ਇੱਕ ਸ਼ੇਰ ਸੀ। ਕਿਸੇ ਚੋਰ, ਲੁਟੇਰੇ, ਡਾਕੂ ਤੇ ਬਦਮਾਸ਼ ਦੀ ਕੀ ਮਜਾਲ ਕਿ ਉਹ ਇਸ ਬੱਬਰ ਸ਼ੇਰ ਦੀ ਜੂਹ ਵਿੱਚ ਆ ਵੜੇ। ਇਹ ਬੱਬਰ ਸੇਰ ਨੂੰ ਵੇਖਦਿਆਂ ਹੀ ਦੁਮ ਦਬਾ ਕੇ ਭੱਜ ਜਾਂਦੇ ਸਨ। ਇੱਥੋਂ ਦੇ ਵਸਨੀਕਾਂ ਨੇ ਬੱਬਰ ਸਾਹਿਬ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਇਸ ਖੇਤਰ ਦੇ ਲੋਕ ਬੱਬਰ ਸਾਹਿਬ ਨੂੰ ਆਪਣਾ ਰਾਖਾ ਖਿਆਲ ਕਰਦੇ ਸਨ। ਇਸ ਖੇਤਰ ਦੇ ਲੋਕਾਂ ਦੀ ਬੱਬਰ ਸਾਹਿਬ ਨਾਲ ਪੂਰੀ ਹਮਦਰਦੀ ਸੀ। ਸ ਰਤਨ ਸਿੰਘ ਇਸ ਖੇਤਰ ਦੇ ਲੋਕਾਂ ਦਾ ਹੀਰੋ ਸੀ। ਇਸ ਖੇਤਰ ਦੇ ਲੋਕ ਅੱਜ ਵੀ ਬੱਬਰ ਸਾਹਿਬ ਦੀਆਂ ਬਾਤਾਂ ਪਾਉਂਦੇ ਸੁਣੇ ਜਾਂਦੇ ਹਨ। ਇਸ ਖੇਤਰ ਦੇ ਲੋਕਾਂ ਨੇ ਸ ਰਤਨ ਸਿੰਘ ਸਬੰਧੀ ਬੋਲੀਆਂ, ਗੀਤ ਤੇ ਟੱਪੇ ਰਚੇ। ਬੱਬਰ ਸਾਹਿਬ ਦੀਆਂ ਯਾਦਾਂ ਦੀ ਪਟਾਰੀ ਨੂੰ ਲੋਕ ਧਾਰਾ ਵਿੱਚ ਲੈ ਗਏ। ਇਨ੍ਹਾਂ ਲੋਕਾਂ ਦੇ ਸਦਕਾ ਹੀ ਬੱਬਰ ਸਾਹਿਬ ਆਪਣੇ ਔਖੇ ਬਿਖੜੇ ਤੇ ਸੰਘਰਸਾਤਮਕ ਰਾਹ ਤੇ ਨਿਰੰਤਰ ਤੁਰਦੇ ਰਹੇ। ਇਸ ਖੇਤਰ ਦੇ ਲੋਕ ਬੱਧਰ ਸਾਹਿਬ ਦੀਆਂ ਸੁੱਖਾਂ ਤੇ ਖੈਰਾਂ ਮੰਗਦੇ ਰਹੇ। ਬੱਬਰ ਸਾਹਿਬ ਦੀ ਸ਼ਖਸੀਅਤ ਤੋਂ ਇਹ ਲੋਕ ਇੰਨੇ ਪ੍ਰਭਾਵਤ ਸਨ ਕਿ ਉਨ੍ਹਾਂ ਨੂੰ ਇੰਝ ਲੱਗ ਰਿਹਾ ਸੀ, ਜਿਵੇਂ ਬੱਬਰ ਸਾਹਿਬ ਉਨ੍ਹਾਂ ਲਈ ਕੋਈ ਸੁਨਹਿਰੀ ਸੁਪਨੇ ਸਿਰਜ ਰਹੇ ਹੋਣ। ਇਹ ਲੋਕ ਬੱਬਰ ਸਾਹਿਬ ਲਈ ਦੁਆ ਕਰਦੇ ਸਨ।

ਕੁੱਝ ਚਿਰ ਕੰਢੀ ਦੇ ਖੇਤਰ ਵਿੱਚ ਰਹਿ ਕੇ ਫਿਰ ਬੱਬਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਉੱਤੇ ਰਿਆਸਤ ਖਿਲਾਸਪੁਰ ਵਿਖੇ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਗਾਰਾਂ ਵਿੱਚ ਰਹਿ ਕੇ ਬੰਬ ਤੇ ਅਸਲ੍ਹਾ ਤਿਆਰ ਕਰਨ ਲੱਗ ਪਏ। ਫਿਰ ਕੀਰਤਪੁਰ ਸਾਹਿਬ ਤੋਂ ਉੱਤੇ ਸਵਾਰ ਘਾਟ ਨੇੜੇ ਰਹਿਣ ਲੱਗ ਪਏ। ਇੱਥੇ ਇੱਕ ਸਿੰਘ ਇਨ੍ਹਾਂ ਦਾ ਪਹਿਲਾਂ ਵਾਕਿਫ ਸੀ। ਫਿਰ ਸਾਥੀ ਬਣ ਕੇ ਪਹਾੜ ਵਿੱਚ ਆਪ ਜੀ ਨੂੰ ਪ੍ਰਸ਼ਾਦਾ ਪਹੁੰਚਾਉਣ ਲੱਗ ਪਿਆ।

ਬੱਕਰ ਸਾਹਿਬ ਇੱਕ ਪਹਾੜ ਦੀ ਖੁੰਦਰ ਵਿੱਚ ਬੈਠ ਕੇ ਬੰਬ ਆਦਿ ਤਿਆਰ ਕਰਦੇ ਸਨ। ਬੱਬਰ ਸਾਹਿਬ ਦੀ ਯੋਜਨਾ ਸੀ ਕਿ ਪਹਿਲਾਂ ਕਾਫੀ ਅਸਲ੍ਹਾ ਤਿਆਰ ਕਰ ਲਿਆ ਜਾਵੇ। ਫਿਰ ਸਿੰਘਾਂ ਨੂੰ ਨਾਲ ਲੈ ਕੇ, ਪੂਰਾ ਜੱਥਾ ਬਣਾ ਕੇ ਝੋਲੀ ਚੁੱਕਾਂ, ਮੁੱਖਬਰਾਂ ਤੇ ਗਦਾਰਾਂ ਨੂੰ ਸੋਧਿਆ ਜਾਵੇ। ਬੱਬਰ ਸਾਹਿਬ ਨੇ, ਗਦਰ ਲਹਿਰ, ਤੇ ਬੱਬਰ ਅਕਾਲੀ ਲਹਿਰ ਦੇ ਗਦਾਰਾਂ, ਮੁੱਖਬਰਾਂ ਤੇ ਵਾਇਦਾ ਮੁਆਫਾ ਦੀ ਅਤੇ ਸਰਕਾਰ ਦੇ ਝੋਲੀ ਝੁੱਕਾਂ ਦੀ ਇੱਕ ਪੂਰੀ ਲਿਸਟ ਤਿਆਰ ਕਰ ਲਈ ਸੀ। ਬੱਬਰ ਸਾਹਿਬ ਪੂਰੀ ਤਿਆਰੀ ਕਰ ਰਹੇ ਸਨ। ਪੁਲਿਸ ਅਤੇ ਸੀ.ਆਈ.ਡੀ. ਨੇ ਵੀ ਆਪਣਾ ਪੂਰਾ ਜਾਲ ਵਿਛਾਇਆ ਹੋਇਆ ਸੀ। ਅੰਗਰੇਜ਼ ਸਰਕਾਰ ਬੱਬਰ ਸਾਹਿਬ ਨੂੰ ਬਹੁਤ ਹੀ ਖਤਰਨਾਕ ਸਮਝਦੀ ਸੀ।

ਬੱਬਰ ਸਾਹਿਬ ਦੀ ਗ੍ਰਿਫ਼ਤਾਰੀ

ਆਨੰਦਪੁਰ ਸਾਹਿਬ ਦਾ ਮੇਲਾ ਸਿੰਘ ਸੀ.ਆਈ.ਡੀ. ਦਾ ਬੰਦਾ ਸੀ।ਸ ਰਤਨ ਸਿੰਘ ਜੀ ਨੂੰ ਪਕੜਾਉਣ ਲਈ ਉਸ ਨੇ ਬੱਬਰ ਸਾਹਿਬ ਨੂੰ ਪ੍ਰਸਾਦਾ ਪਾਣੀ ਛਕਾਉਣ ਵਾਲੇ ਸੱਜਣ ਨਾਲ ਰਾਬਤਾ ਬਣਾਇਆ ਹੋਇਆ ਸੀ। ਅੰਗਰੇਜ਼ ਸਰਕਾਰ ਨੇ ਸ ਰਤਨ ਸਿੰਘ ਜੀ ਨੂੰ ਪਕੜਾਉਣ ਵਾਲੇ ਨੂੰ 4000 ਰੁਪਏ ਨਕਦ ਤੇ ਇੱਕ ਮੁਰੱਬਾ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਜਿਸ ਕਰਕੇ ਸਰਦਾਰ ਜੀ ਨੂੰ ਪ੍ਰਸਾਦਾ ਛਕਾਉਣ ਵਾਲੇ ਬੰਦੇ ਦੇ ਮਨ ਵਿੱਚ ਖੋਟ ਪੈਦਾ ਹੋ ਗਿਆ। ਮੇਲਾ ਸਿੰਘ ਪੂਰਾ ਭੇਤ ਰੱਖਦਾ ਸੀ। ਲਾਲਚ ਅਧੀਨ ਪ੍ਰਸ਼ਾਦਾ ਛਕਾਉਣ ਵਾਲੇ ਆਦਮੀ ਨੇ ਮੇਲਾ ਸਿੰਘ ਰਾਹੀਂ ਆਨੰਦਰਪੁਰ ਸਾਹਿਬ ਦੇ ਪੁਲਿਸ ਸਟੇਸ਼ਨ ਦੇ ਇਨਚਾਰਜ ਨੂੰ ਇਤਲਾਹ ਦੇ ਦਿੱਤੀ ਕਿ ਰਤਨ ਸਿੰਘ ਜੀ ਮੇਰੇ ਪਾਸ ਠਹਿਰੇ ਹੋਏ ਹਨ। ਉਸ ਨੇ ਪੁਲਿਸ ਨੂੰ ਸਮਝਾਇਆ ਰਾਤ ਨੂੰ ਤੁਸੀਂ ਮੇਰੇ ਪਿੰਡ ਆ ਜਾਣਾ। ਜਿਸ ਵਕਤ ਮੈਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਾਂ ਤਾਂ ਤੁਸਾਂ ਸਮਝ ਲੈਣਾ ਕਿ ਸਰਦਾਰ ਰਤਨ ਸਿੰਘ ਜੀ ਸੁੱਤੇ ਹੋਏ ਹਨ। ਮੇਰੇ ਘਰ ਇੱਕ ਦਮ ਛਾਪਾ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣਾ। ਪੁਲਿਸ ਨੇ ਇਸੇ ਪ੍ਰਕਾਰ ਕੀਤਾ। ਬੱਬਰ ਜੀ ਨੂੰ ਪ੍ਰਸ਼ਾਦਾ ਛਕਾਉਣ ਵਾਲੇ ਆਦਮੀ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬੱਬਰ ਸਾਹਿਬ ਉੱਤੇ ਫਿਰ ਤਿੰਨ ਮੁਕੱਦਮੇ ਚਲਾਏ ठाटे।

  1. ਨਾਜਾਇਜ਼ ਅਸਲਾ ਰੱਖਣਾ

2 ਪੁਲਿਸ ਨੂੰ ਧਮਕੀ ਭਰੀ ਵਾਰਨਿੰਗ ਦੇਣੀ

  1. ਖੰਬ ਚਲਾ ਕੇ ਦਹਿਸ਼ਤ ਪੈਦਾ ਕਰਨੀ।

ਇੰਨਾਂ ਕੇਸਾਂ ਤੇ ਫੁੱਟ ਹੋਰ ਵੀ ਕਈ ਕੇਸ ਬੱਬਰ ਸਾਹਿਬ ਉੱਤੇ ਬਣਾਏ ਗਏ। ਆਖਿਰ ਅਦਾਲਤ ਨੇ ਇੰਨ੍ਹਾਂ ਕੇਸਾਂ ਦੀ ਬਿਨਾ ਉੱਤੇ ਸਰਦਾਰ ਰਤਨ ਸਿੰਘ ਜੀ ਨੂੰ 20 ਸਾਲ ਦੀ ਥਾ ਮੁਸ਼ੱਕਤ ਸਖਤ ਕੈਦ ਕਰਕੇ ਸੈਂਟਰਲ ਜੇਲ੍ਹ ਲਾਹੌਰ ਵਿੱਚ ਭੇਜ ਦਿਤਾ। ਇਸ ਜੇਲ੍ਹ ਵਿੱਚੋਂ ਸਰਦਾਰ ਜੀ ਨੇ ਪਾੜ ਲਗਾ ਕੇ ਭੱਜ ਜਾਣ ਦੀ ਕੋਸਿਸ ਕੀਤੀ। ਬੱਬਰ ਸਾਹਿਬ ਨੂੰ ਸੁਰੰਗ ਵਿੱਚੋਂ ਬਾਹਰ ਨਿਕਲਦਿਆਂ ਹੀ ਗ੍ਰਿਫ਼ਤਾਰ ਕਰ ਲਿਆ।

ਆਪ ਜੀ ਉੱਤੇ ਇੱਕ ਹੋਰ ਮੁਕੰਦਮਾ ਚਲਾਇਆ ਗਿਆ।

‘ਸ੍ਰੀ ਰੰਗੀ ਲਾਲ ਸੈਸ਼ਨ ਜੱਜ ਹੁਸ਼ਿਆਰਪੁਰ ਨੇ 1931 ਈ ਵਿੱਚ ਬੱਬਰ ਜੀ ਨੂੰ ਉਮਰ ਕੈਦ (ਲਾਈਵ ਟ੍ਰਾਂਸਪੋਰਟੇਸ਼ਨ) ਦੀ ਸਜਾ ਦਿੱਤੀ।’ ਕਾਲੇ ਪਾਣੀ (ਅੰਡੇਮਾਨ ) ਭੇਜਣ ਦਾ ਹੁਕਮ ਦਿੱਤਾ। ਬੱਬਰ ਸਾਹਿਬ ਪਹਿਲਾਂ ਵੀ ਹੁਸ਼ਿਆਰਪੁਰ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਉਸ ਵਿੱਚ ਵੀ ਆਪ ਜੀ ਨੂੰ ਤਿੰਨ ਸਾਲ ਕੈਦ ਹੋ ਚੁੱਕੀ ਸੀ।

ਕਾਲੇ ਪਾਣੀ (ਅੰਡੇਮਾਨ) ਲਈ ਰਵਾਨਾ

ਬੱਬਰ ਜੀ ਨੂੰ ਪੁਲਿਸ ਫੋਰਸ ਸੈਂਟਰਲ ਜੇਲ ਲਾਹੋਰ ਤੋਂ, ਜਿਸ ਵਕਤ ਕਾਲੇਪਾਣੀ (ਅੰਡੇਮਾਨ) ਲਿਜਾ ਰਹੀ ਸੀ, ਰਸਤੇ ਵਿੱਚ ਗੱਡੀ ਸਿਗਨਲ ਡਾਉਨ ਨਾ ਹੋਣ ਕਰਕੇ ਜਗਾਧਰੀ ਸਟੇਸ਼ਨ ਤੋਂ ਪਿੱਛੇ ਖੜੀ ਹੋ ਗਈ। ਰਾਤ ਅੰਧੇਰੀ ਸੀ । ਪੁਲਿਸ ਦੇ ਸਿਪਾਹੀ ਕੁਦਰਤੀ ਘੂਕ ਸੋਂ ਗਏ। ਬੱਬਰ ਜੀ ਮੌਕਾ ਤਾੜ ਕੇ ਸਣੇ ਬੇੜੀਆਂ ਅਤੇ ਹੱਥਕੜੀਆਂ ਦੇ ਗੱਡੀ ਵਿੱਚੋਂ ਉਤਰੇ। ਇੱਕ ਨੇੜੇ ਪਾਣੀ ਦੀ ਝੀਲ ਵਿੱਚ ਵੜ ਗਏ। ਸਿਰ ਉੱਤੇ ਕਾਨਿਆਂ ਦੀ ਝੁੱਗੀ ਜਿਹੀ ਬਣਾ ਕੇ ਚਾਰ ਦਿਨ, ਚਾਰ ਰਾਤਾਂ ਡੂੰਘੇ ਪਾਣੀ ਵਿੱਚ ਅਡੋਲ ਅਹਿਲ ਬੈਠੇ ਗੁਰਬਾਣੀ ਦਾ ਪਾਠ ਕਰਦੇ ਰਹੇ। ਆਪ ਜੀ ਨੇ ਦੱਸਿਆ, ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਾਕ ਪੜ੍ਹਦੇ ਰਹੇ, ਜੋ ਉਨ੍ਹਾਂ ਨੇ ਚਮਕੌਰ ਸਾਹਿਬ ਜੀ ਦੀ ਗੜ੍ਹੀ ‘ਚੋਂ ਨਿਕਲਣ ਵੇਲੇ ਪੜ੍ਹਿਆ ਸੀ।

”ਅੱਖੀਂ ਘੱਟਾ ਮੂੰਹ ਵਿੱਚ ਡੱਟਾ, ਪੋਲ ਨਾ ਸਕੇ,

ਦੇਖ ਨਾ ਸਕੇ, ਬਿੱਟ ਪਿੱਟ ਤੱਕੇ, ਮਾਰਿਆ ਗੁਰੂ ਹਰਿ ਰਾਏ ਦਾ।”

ਆਪ ਜੀ ਪੁਲਿਸ ਦੀ ਨਿਗਾਹ ਵਿੱਚ ਨਾ ਆਏ। ਭੁੱਖਣ ਭਾਣੇ, ਪਾਣੀ ਵਿੱਚ ਚਾਰ ਦਿਨ, ਚਾਰ ਰਾਤਾਂ ਬੈਠਿਆਂ ਬੈਠਿਆਂ,ਆਪ ਜੀ ਦਾ ਸਾਰਾ ਸਰੀਰ ਸੁੰਨ ਪੈ ਗਿਆ।

ਆਪ ਜੀ ਨੇ ਪਾਣੀ ਵਿੱਚ ਬੈਠਿਆਂ ਬੈਠਿਆਂ ਹੱਥ-ਕੁੜੀਆਂ ਤਾਂ ਉਤਾਰ ਲਈਆਂ, ਪਰੰਤੂ ਬੇੜੀਆਂ ਦੀਆਂ ਝੰਡਾਂ ਲੱਗੀਆਂ ਹੋਈਆਂ ਹੋਣ ਕਰਕੇ ਪੈਰਾਂ ਵਿੱਚੋਂ ਕੱਢ ਨਾ ਸਕੇ। ਆਪ ਜੀ ਪੰਜਵੇਂ ਦਿਨ, ਇਸ ਪਾਣੀ ਦੀ ਝੀਲ ਵਿੱਚੋਂ ਨਿਕਲ ਕੇ ਇੱਕ ਪਿੰਡ ਪਹੁੰਚੇ। ਇੱਥੇ ਇੱਕ ਮਿਸਤਰੀ ਕੋਲੋਂ ਹਾਲੇ ਬੇੜੀਆਂ ਕਟਵਾ ਰਹੇ ਸਨ, ਇੰਨੇ ਨੂੰ ਪੁਲਿਸ ਨੂੰ ਪਤਾ ਲੱਗਣ ਪਰ ਛਾਪਾ ਮਾਰ ਕੇ ਆਪ ਜੀ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ। ਮਫ਼ਰੂਰ ਹੋਣ ਦਾ ਇੱਕ ਹੋਰ ਨਵਾਂ ਕੇਸ ਬਣਾ ਕੇ ਸਜ਼ਾ ਵਿੱਚ, 3 ਸਾਲ ਦਾ ਹੋਰ ਵਾਧਾ ਕਰਕੇ ਕਾਲੇ ਪਾਣੀ (ਅੰਡੇਮਾਨ) ਭੇਜਣ ਦੀ ਬੜੀ ਸਖ਼ਤੀ ਨਾਲ ਤਿਆਰੀ ਕੀਤੀ ਗਈ।

ਆਪ ਜੀ ਨੂੰ ਅੰਬਾਲਾ ਜੇਲ੍ਹ ਵਿੱਚੋਂ ਪੁਲਿਸ ਬੜੀ ਇਹਤਿਆਤ ਨਾਲ ਲਿਜਾ ਰਹੀ ਸੀ। ਜਿਸ ਵਕਤ ਸਰਦਾਰ ਜੀ ਨੂੰ ਕਲਕੱਤੇ ਗੱਡੀ ਤੋਂ ਥੱਲੇ ਉਤਾਰਿਆ ਗਿਆ, ਰਸਤੇ ਵਿੱਚ ਫਿਰ ਆਪ ਅੱਖ ਬਚਾ ਕੇ ਭੱਜ ਉਠੇ। ਲੇਕਨ ਪੁਲਿਸ ਨੇ ਕਲਕੱਤੇ ਦੀ ਪੁਲਿਸ ਦੀ ਸਹਾਇਤਾ ਨਾਲ ਘੇਰਾ ਪਾ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਆਪ ਨੂੰ ਲਾਠੀਆਂ ਨਾਲ ਇੰਨਾ ਕੁੱਟਿਆ ਕਿ ਆਪ ਜੀ ਦੀਆਂ ਹੱਡੀਆਂ ਚੂਰ-ਚੂਰ ਹੋ ਗਈਆਂ। ਆਪ ਜੀ ਦੇ ਸਰੀਰ ਉੱਤੇ 23 ਚੇਟਾਂ ਇੰਨੀਆਂ ਸਖਤ ਸਨ, ਜਿਨ੍ਹਾਂ ਨੂੰ ਵੇਖ ਕੇ ਡਾਕਟਰ ਵੀ ਕੰਬ ਕੇ ਕਹਿ ਉੱਠੇ, ‘ਸ. ਰਤਨ ਸਿੰਘ ਜੀ ਬੱਚ ਨਹੀਂ ਸਕਦੇ।’ ਪਰ ਸਰਦਾਰ ਜੀ ਨੇ ਬੜੀ ਦਲੇਰੀ ਨਾਲ ਆਖਿਆ,

”ਜਿਸ ਦਾ ਸਾਹਿਬ ਡਾਢਾ ਹੋਏ,

ਤਿਸ ਨੇ ਮਾਰ ਨਾ ਸਕੈ ਕੋਇ।’ (ਗੁਰਬਾਣੀ)

”ਤੱਤੀ ਵਾਉ ਨਾ ਲਾਗੀ ਪਾਰ ਬ੍ਰਹਮ ਸਰਨਾਈ।

ਚੋਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਭਾਈ।’

(ਗੁਰਬਾਣੀ)

ਆਪ ਜੀ ਨੂੰ ਕਲਕੱਤੇ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ। ਰਾਖੀ ਵਾਸਤੇ ਪੁਲਿਸ ਦੇ ਸਖਤ ਪਹਿਰੇ ਲਗਾ ਦਿੱਤੇ ਗਏ। ਇਸ ਹਸਪਤਾਲ ਵਿੱਚ ਦੇਸ਼ ਭਗਤ ਵਿਚਾਰਾਂ ਦਾ ਧਾਰਨੀ ਇੱਕ ਬੰਗਾਲੀ ਡਾਕਟਰ ਸੀ। ਇਸ ਨੇ ਬੜੇ ਪ੍ਰੇਮ ਪਿਆਰ ਅਤੇ ਗਹੁ ਨਾਲ ਆਪ ਜੀ ਦਾ ਇਲਾਜ ਕੀਤਾ। ਜਿਸ ਦੇ ਕਾਰਨ ਆਪ ਜੀ ਕੁੱਝ ਹਫ਼ਤਿਆਂ ਵਿੱਚ ਹੀ ਰਾਜ਼ੀ ਹੋ ਗਏ। ਨਾਲ ਹੀ ਪੁਲਿਸ ਨੇ ਇੱਕ ਹੋਰ ”ਪੁਲਿਸ ਹੱਥੋਂ ਭੱਜ ਉੱਠਣ ਦਾ ਕੇਸ ਬਣਾਇਆ, ਜਿਸ ਦੀ ਬਿਨਾ ਉੱਤੇ ਅਦਾਲਤ ਨੇ ਸਜ਼ਾ ਵਿੱਚ ਹੋਰ 4 ਸਾਲ ਦਾ ਵਾਧਾ ਕਰ ਦਿੱਤਾ । ਰਲਾ ਮਿਲਾ ਕੇ ਬਾ-ਮੁਸ਼ੱਕਤ 42 ਸਾਲ ਦੀ ਸਖ਼ਤ ਸਜ਼ਾ ਕਾਲੇ ਪਾਣੀ ਦਿੱਤੀ ਗਈ। ਕਲਕੱਤੇ ਤੋਂ ਜਹਾਜ਼ ਰਾਹੀਂ ਆਪ ਜੀ ਨੂੰ ਕਾਲੇਪਾਣੀ (ਅੰਡੇਮਾਨ) ਪਹੁੰਚਾ ਦਿੱਤਾ।

ਕਾਲੇਪਾਣੀ (ਅੰਡੇਮਾਨ)

ਅੰਡੇਮਾਨ-ਨਿਕੋਬਾਰ ਦੀਪ ਸਮੂਹ ਭਾਰਤ ਦੀ ਮੁੱਖ ਭੂਮੀ ਤੋਂ ਲੱਗਪੱਗ ਇਕ ਹਜਾਰ ਮੀਲ ਦੂਰ, ਭਾਰਤ ਦੇ ਦੱਖਣ ਪੂਰਬ ਵਿੱਚ ਬੰਗਾਲ ਦੀ ਖਾੜੀ ਵਿੱਚ ਸਥਿਤ ਹੈ। ਇਹ ਛੋਟੇ ਛੋਟੇ ਦੀਪ ਸਮੂਹਾਂ ਦਾ ਸਮੁੰਦਰ ਹੈ। ‘ਇਹ ਛੋਟੇ-ਵੱਡੇ 321 ਦੀਪਾਂ ਦਾ ਸਮੂਹ ਹੈ। ਜੋ ਲੱਗਪੱਗ 700 ਕਿਲੋਮੀਟਰ ਤਕ ਫੈਲੇ ਹੋਏ ਹਨ। ਕੁਲ ਖੇਤਰਫਲ 8249 ਵਰਗ ਕਿਲੋਮੀਟਰ ਹੈ। ਰਾਜਧਾਨੀ ਪੋਰਟ ਬਲੇਅਰ ਹੈ। ਇਥੋਂ ਦੀ ਸੈਲੂਲਰ ਜੇਲ੍ਹ ਬਹੁਤ ਭਿਆਨਕ ਅਤੇ ਡਰਾਉਣੀ ਸੀ। ਇਹ ਆਪਣੇ ਬਦਨਾਮ ਅਤੇ ਭੈੜੇ ਕੰਮਾਂ ਲਈ ‘ਕਾਲੇ ਪਾਣੀ ਦੇ ਤੌਰ ਤੇ ਪ੍ਰਸਿੱਧ ਹੋ ਗਈ। ਇੱਥੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਨਕਲਾਬੀ, ਕ੍ਰਾਂਤੀਕਾਰੀ, ਜੁੱਗ ਪਲਟਾਉ ਦੇਸ਼ ਭਗਤਾਂ ਤੇ ਇੰਨਾ ਤਸ਼ਦੱਦ ਕੀਤਾ ਜਾਂਦਾ ਸੀ ਕਿ ਇਸ ਨੂੰ ਘ੍ਰਿਣਾ ਅਤੇ ਨਫ਼ਰਤ ਨਾਲ ਕਾਲੇ ਪਾਣੀ ਸੱਦਿਆ ਜਾਂਦਾ ਸੀ। ਕਾਲੇਪਾਣੀ (Black Water) ਦਾ ਭਾਵ ਅਰਥ ਸ਼ੈਤਾਨ ਪਾਣੀ ਹੈ। ਕਾਲੇ ਪਾਣੀ ਸਬਦਾਂ ਦਾ ਇੱਕ ਰੂਪ ਹੈ। ਜੁਲਮ ਜੱਥਰ, ਅਸਹਿ ਤਸੀਹੇ, ਕਸ਼ਟ ਦੁੱਖ, ਦਲਿੱਦਰ, ਭਿਆਨਕ ਨਾਮੁਰਾਦ ਮਾਰੂ ਬੀਮਾਰੀਆਂ, ਇੱਕ ਡਰਾਉਣੇ ਦੈਂਤ ਤੇ ਰਾਖਸ਼ ਦਾ ਜੱਥਿਆੜਾ, ਇਸ ਰੂਪ ਦੀ ਵਸਤੂ ਹੈ। ਇਸ ਸੈਲੂਲਰ ਜੇਲ੍ਹ ਵਿੱਚ ਭਾਰਤੀ ਸੁਤੰਤਰਤਾ ਸੰਗਰਾਮ ਦੇ ਬੀਰ-ਬਹਾਦਰ ਕ੍ਰਾਂਤੀਕਾਰੀ, ਮਰਜੀਵੜੇ ਤੇ ਜੁੱਗ ਪਲਟਾਊ ਯੋਧਿਆਂ ਨੇ ਆਪਣੇ ਪਿੰਡੇ ਤੇ ਸਾਰੇ ਕਸ਼ਟ ਝੱਲੇ ਤਾਂ ਜੋ ਦੇਸ਼ਵਾਸੀ ਸਨਮਾਨ ਜਨਕ ਜੀਵਨ ਜੀ ਸੱਕਣ। ਇੱਥੇ ਬਹੁਤ ਹੀ ਖਤਰਨਾਕ ਸਿਆਸੀ ਕੈਦੀ ਭੇਜੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਅਸਹਿ ਤਸੀਹੇ ਦੇ ਕੇ, ਉਨ੍ਹਾਂ ਦੇ ਪੈਰ ਚਿੰਨ੍ਹਾਂ ਤੇ ਚਲਣ ਵਾਲਿਆਂ ਨੂੰ ਅਗਾਊਂ ਚਿਤਾਵਨੀ ਦਿੱਤੀ ਜਾਂਦੀ ਸੀ।’ ‘ਇੱਥੇ ਗੰਗਦੇ, ਧੂਆਂ ਉਗਲਦੇ ਜੰਗਾਲੇ ਪੁਰਾਣੇ ਜਹਾਜਾ ਦੇ ਤਹਿਖਾਨੇ ਦੇ ਹਨੇਰੇ ਵਿੱਚ ਬੇਰੀਆਂ ਵਾਂਗ ਭਰ ਕੇ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀਆਂ ਨੂੰ ਲਿਆਇਆ ਜਾਂਦਾ ਸੀ। ਜਿਨ੍ਹਾਂ ਦੀ ਜਿਉਂਦੇ ਜੀਅ ਵਾਪਸ ਦੇਸ਼ ਪਰਤਣ ਦੀ ਕੋਈ ਸੰਭਾਵਨਾ ਵੀ ਨਹੀਂ ਹੁੰਦੀ ਸੀ। ਨਾ ਹੀ ਜਿਊਣ ਮਰਨ ਦਾ ਕੋਈ ਲੇਖਾ ਜੋਖਾ।

ਕਿਸੇ ਗੁਲਾਮ ਕੌਮ ਦਾ ਵੀ ਕਿੱਧਰੇ ਕੋਈ ਇਤਿਹਾਸ ਹੁੰਦਾ ਹੈ। ਮੁੱਠੀ ਭਰ ਵਿਦੇਸ਼ੀ ਸ਼ਾਸਕ ਅਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਫੈਲਿਆ ਵਿਸ਼ਾਲ ਭਾਰਤ ਵਰਸ ! ਸਦੀਆਂ ਤਕ ਜੰਗਲੀ ਤੇਡਾਂ ਵਾਂਗ ਕਾਸ਼ ! ਇਨ੍ਹਾਂ ਸੈਂਕੜੇ ਸਾਲਾਂ ਵਿੱਚ, ਇਸ ਮਹਾਂ ਦੇਸ਼ ਨੇ ਭੁੱਲ ਕੇ ਹੀ ਕਦੀ ਕੋਈ ਪਾਸਾ ਪਲਟਿਆ ਹੁੰਦਾ।

ਜਦ ਸੁਤੰਤਰਤਾ ਪ੍ਰਾਪਤੀ ਦੇ ਅੱਧੀ ਸਦੀ ਤੋਂ ਵੱਧ ਸਮਾਂ ਬਾਅਦ ਵੀ ਇਸ ਸੁੱਤੇ ਹੋਏ ਰਾਸ਼ਟਰ ਵਿੱਚ ਇਹ ਚੇਤਨਾ ਨਹੀਂ ਦਿਸਦੀ, ਫਿਰ ਅਤੀਤ ਵਿੱਚ ਜੇ ਇਹ ਇੱਕ ਮੁਰਦੇ ਵਾਂਗ ਪਿਆ ਰਿਹਾ ਤਾਂ ਅਸਚਰਜ ਦੀ ਕਿਹੜੀ ਗੱਲ ਏ ? ਮੈਨੂੰ ਲਗਦਾ ਹੈ ਇਹ ਸੁਤੰਤਰਤਾ ਦੇ ਦੀਵਾਨੇ ਆਮ ਮਨੁੱਖ ਨਹੀਂ ਰਹੇ ਹੋਣਗੇ। ਆਪਣਾ ਕੱਟਿਆ ਹੋਇਆ ਸਿਰ ਤਲੀ ਉੱਤੇ ਧਰ ਕੇ ਚੱਲਣ ਵਾਲੇ ਜੰਮੇ ਹੀ ਕੁਰਬਾਨੀ ਤੇ ਬਲੀਦਾਨ ਦੇਣ ਲਈ ਸਨ। ਆਪਣੇ ਹੀ ਲਹੂ ਨਾਲ ਆਪਣਾ ਇਤਿਹਾਸ ਰਚ ਕੇ ਜੇ ਚੁੱਪ-ਚਾਪ ਅੱਖਾਂ ਤੋਂ ਓਝਲ ਹੋ ਗਏ। ਆਕਾਸ਼ ਵਿੱਚ ਪਹੁ ਫੁਟਾਲੇ ਦੇ ਤਾਰਿਆਂ ਵਾਂਗ।

ਸਮੁੰਦਰ, ਇਸ ਭਾਗ ਵਿੱਚ ਇੱਕ ਛੋਟਾ ਜਿਹਾ ਦੀਪ, ਉਸ ਦੇ ਪਾਰ ਫਿਰ ਸਮੁੰਦਰ। ਇਸ ਦੀਪ ਵਿੱਚ ਅਸਮਾਨ ਨਾਲ ਨਿਗਾਹ ਟਿਕਾਈ ਇੱਕ ਪੁਰਾਣੀ ਇਮਾਰਤ, ਦਰੱਖਤਾਂ ਦੇ ਝੁੰਡਾਂ ਦੇ ਉਸ ਪਾਰ, ਮਟਮੈਲੀ, ਪੀਲੀ, ਕੁੱਝ-ਕੁੱਝ ਸਫੈਦ ਜਿਹੀ ਸੈਲੂਲਰ ਜੇਲ੍ਹ ਹੈ। ਕਿੰਨੀਆਂ ਆਸਾਂ ਇੱਛਾਵਾਂ ਇਨ੍ਹਾਂ ਸੁੰਨੀਆਂ ਕੰਧਾਂ ਵਿੱਚ ਘਿਰੀਆਂ ਕੈਦ ਸਨ। ਕਿੰਨੇ ਸੁਨਹਿਰੇ ਸੁਪਨੇ ਲੈ ਕੇ ਸਾਡੇ ਮਹਾਨ ਇਨਕਲਾਬੀ ਯੋਧੇ ਉੱਥੇ ਬੰਦ ਸਨ। ਹੇ ਸਕਦਾ ਹੈ ਅੱਜ ਵੀ ਉੱਥੇ ਮਹਾਨ ਅਨੇਕਾਂ ਰੂਹਾਂ ਭਟਕ ਰਹੀਆਂ ਹੋਣ।”

ਅੰਗਰੇਜ਼ ਸਾਮਰਾਜ ਦੀ ਡੁੱਬਦੀ ਬੇੜੀ ਨੂੰ ਬਚਾਉਣ ਲਈ, ਅੰਗਰੇਜ਼ ਹਾਕਮਾਂ ਨੇ ਇੱਥੇ ਕੈਦੀਆਂ ਦੀ ਬਸਤੀ ਬਣਾਈ। 1857 ਈ ਦੇ ਜੰਗ-ਏ-ਆਜ਼ਾਦੀ ਦੇ ਸ਼ੁਰੂ ਹੋਣ ਦੇ ਤੁਰੰਤ ਬਾਅਦ, ਇਕ ਜਾਲਮ, ਅਤਿਆਚਾਰੀ, ਬੇ ਰਹਿਮ, ਨਿਰਦਈ ਡਾ:ਜੇਮਜ਼ ਪੈਟੀਸਨ ਵਾਲਕਰ ਨੂੰ ਇਸ ਬਸਤੀ ਦਾ ਪਹਿਲਾ ਸੁਪਰਿਨਟੈਂਡੈਂਟ ਥਾਪਿਆ ਗਿਆ। ਉਸ ਦਾ ਮੁੱਖ ਉਦੇਸ਼ ਕੈਦੀਆਂ ਦੀ ਬਗਾਵਤੀ ਆਤਮਾ ਨੂੰ ਨਸ਼ਟ ਕਰਨਾ ਸੀ। ਕੈਦੀਆਂ ਨੂੰ ਜੰਗਲ ਸਾਫ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਇਹ ਕੰਮ ਉਨ੍ਹਾਂ ਤੋਂ ਜ਼ੋਰ ਅਤੇ ਜਬਰ ਨਾਲ ਕਰਾਇਆ ਜਾਂਦਾ ਸੀ। ਕੈਦੀਆਂ ਨੂੰ ਕਾਲੇਪਾਣੀ ਵਿੱਚ ਇਸ ਹੱਡ-ਭਨਵੀਂ ਮਜ਼ਦੂਰੀ ਦੇ ਬਦਲੇ ਵਿੱਚ, ਭੋਜਨ, ਕੱਪੜਾ ਤੇ ਹੋਰ ਜ਼ਰੂਰੀ ਲੋੜਾਂ ਲਈ ਤੁੱਛ ਜਿਹੀ ਉਜਰਤ ਦਿੱਤੀ ਜਾਂਦੀ ਸੀ। ਇਸ ਦਾ ਭਾਵ ਸੀ ਕਿ ਉਹ ਆਪਣੀ ਮੌਤ ਤਕ ਇਸ ਜੁਲਮ ਨੂੰ ਬਰਦਾਸ਼ਤ ਕਰਨ। ਬਾਣ ਵੱਟਣ ਦਾ ਅਸਹਿ ਪੀੜ ਭਰਿਆ ਕੰਮ ਕਰਾਇਆ ਜਾਂਦਾ ਸੀ। ਹੱਸੀ ਵੱਟਣ ਦੇ ਇਸ ਕੰਮ ਵਿੱਚ ਨਾਰੀਅਲ ਦੇ ਤਿੱਖੇ ਰੇਸੇ, ਹੱਥਾਂ ਦੀਆਂ ਤਲੀਆਂ ਵਿੱਚ ਸੂਈਆਂ ਵਾਂਗ ਚੁੱਭਦੇ ਸਨ। ਹੱਥ ਛਿੱਲੇ ਜਾਂਦੇ ਸਨ। ਕਈ ਕੰਮ ਕਰਨ ਤੋਂ ਨਾਕਾਰਾ ਹੋ ਜਾਂਦੇ ਸਨ ਅਥਵਾ ਕੰਮ ਕਰਨ ਤੋਂ ਜਵਾਬ ਦੇ ਦਿੰਦੇ ਸਨ। ਪਰ ਕੰਮ ਬੈਂਤਾ ਮਾਰ ਮਾਰ ਕਹਾਇਆ ਜਾਂਦਾ ਸੀ। ਸਰ੍ਹੋਂ ਦਾ ਤੇਲ ਕੱਢਣ ਲਈ ਕੋਹਲੂ ਅੱਗੇ ਬਲਦਾਂ ਵਾਂਗ ਜੋੜਿਆ ਜਾਂਦਾ ਸੀ। ਹਰ ਰੋਜ਼ ਦਸ ਪੌਂਡ ਸਰ੍ਹੋਂ ਦਾ ਤੇਲ ਜਾਂ 30 ਪੌਂਡ ਨਾਰੀਅਲ ਦਾ ਤੇਲ ਜੱਬਰੀ ਕੱਢਣਾ ਪੈਂਦਾ ਸੀ। ਇਸ ਸਖ਼ਤ ਮੁਸਕੱਤ ਨਾਲ ਕੈਦੀਆਂ ਦੇ ਸਰੀਰਕ ਅੰਗ ਇੱਕ ਘੰਟੇ ਵਿੱਚ ਹੀ ਖੁੱਸ ਜਾਂਦੇ ਸਨ। ਲੱਗਪੱਗ ਅਧਰੰਗੇ ਜਾਂਦੇ ਸਨ। ਜਦੋਂ ਦਸ ਵਜੇ ਉਹ ਭੋਜਨ ਕਰਨ ਜਾਂਦੇ ਸਨ ਤਾਂ ਉਨ੍ਹਾਂ ਦੇ ਹੱਥ ਝਰੀਟਾਂ ਨਾਲ ਜ਼ਖਮੀ ਹੁੰਦੇ ਸਨ ਤੇ ਲਹੂ ਲੁਹਾਨ ਹੁੰਦੇ ਸਨ। ਦਿਮਾਗ ਵਿੱਖਰ ਕੇ ਸੁੰਨ ਹੋ ਜਾਂਦਾ ਸੀ। ਕੋਈ ਹੋਸ਼ ਹੀ ਨਹੀਂ ਰਹਿੰਦੀ ਸੀ। ਅੰਗਰੇਜ਼ੀ ਸਾਮਰਾਜ ਇਨ੍ਹਾਂ ਬਾਗੀ ਕੈਦੀਆਂ ਦੀਆਂ ਆਤਮਾਵਾਂ ਨੂੰ ਚੂਰ ਚੂਹ ਕਰਨ ਲਈ ਤੁਲਿਆ ਹੋਇਆ ਸੀ। ਸੈਂਕੜਿਆਂ ਵਿੱਚੋਂ ਕੋਈ ਇੱਕ ਹੀ ਰੋਜਾਨਾ ਤੀਹ ਪੌਂਡ ਨਾਰੀਅਲ ਦਾ ਤੇਲ ਕੱਢਣ ਦਾ ਤਸੀਹੇ ਭਰਿਆ ਕੰਮ ਆਪਣੇ ਸਰੀਰ ਨੂੰ ਤੋੜ ਕੇ ਮੁਸ਼ਕਲ ਨਾਲ ਪੂਰਾ ਕਰਦਾ ਸੀ। ਬਾਕੀਆਂ ਨੂੰ ਖੁਸ਼ਕ ਨਾਰੀਅਲ ਵਿੱਚੋਂ ਤੇਲ ਕੱਢਣ ਲਈ ਘੱਟੋ ਘੱਟ ਦੇ ਦਿਨ ਲੱਗ ਜਾਂਦੇ ਸਨ। ਸਾਦਾ, ਨਾਤਜਰਬੇਕਾਰ ਅਤੇ ਇਮਾਨਦਾਰ ਕੈਦੀ ਸੱਭ ਤੋਂ ਜ਼ਿਆਦਾ ਪੀੜਤ ਸਨ। ਸਾਰਾ ਦਿਨ ਪਸ਼ੂਆਂ ਵਾਂਗ ਕੰਮ ਕਰਨ ਤੋਂ ਬਾਅਦ ਥੱਕ ਹਾਰ ਕੇ ਦਰਦ ਨਾਲ ਕਰਾਹੁੰਦੇ ਹੋਏ, ਅੱਖਾਂ ਵਿੱਚੋਂ ਹੰਝੂਆਂ ਦੇ ਟੇਪੇ ਟਪਕਦੇ ਹੋਏ, ਉਹ ਆਪਣੀਆਂ ਤੰਗ ਕੋਠੜੀਆਂ ਵਲ ਜਾਂਦੇ ਸਨ।” ਕੋਠੜੀਆਂ ਇੰਨੀਆਂ ਤੰਗ ਸਨ ਕਿ ਲੱਤਾਂ ਵਿਸਾਰਨਾ ਵੀ ਔਖਾ ਹੁੰਦਾ ਸੀ। ਜੰਗਲਾਂ ਵਿੱਚ ਜਿੱਥੇ ਕੰਮ ਕਰਨਾ ਪੈਂਦਾ ਸੀ, ਮੋਟਾ ਮੱਛਰ ਤੇ ਡੰਗ ਮਾਰਨ ਵਾਲੀਆਂ ਮੱਖੀਆਂ ਸਨ। ਜਮੀਨ ਉੱਤੇ ਵਿਛੇ ਘਾਹ ਅਤੇ ਝਾੜੀਆਂ ਵਿੱਚ ਬਿੱਛੂ ਦੀ ਕਿਸਮ ਦੇ ਅਨੇਕਾਂ ਜੀਵ-ਜੰਤੂ ਹੁੰਦੇ ਸਨ। ਜਿਹੜੇ ਡੰਗ ਮਾਰ ਮਾਰ ਕੇ ਮਨੁੱਖ ਦਾ ਤ੍ਰਾਹ ਕੱਢ ਛੱਡਦੇ ਸਨ। ਬੀਮਾਰੀਆਂ ਨਾਲ ਸਰੀਰ ਨਿਢਾਲ ਹੋ ਜਾਂਦਾ ਸੀ। ਇੰਨੀਆਂ ਨਾਮੁਰਾਦ ਭਿਆਨਕ ਬੀਮਾਰੀਆਂ ਚਿੰਬੜ ਜਾਂਦੀਆਂ ਸਨ. ਕਿ ਕਈਆਂ ਦੀ ਮੌਤ ਹੋ ਜਾਂਦੀ ਸੀ। ਕੋਈ ਭਾਗਾਂ ਵਾਲਾ ਹੀ ਕੈਦ ਕੱਟ ਕੇ ਵਾਪਸ ਆਉਂਦਾ ਸੀ।

‘ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਇਕੱਲੀਆ ਇਕੱਲੀਆ ਕੋਠੜੀਆਂ ਵਾਲੀ ਸੀ। ਕੋਠੜੀ ਅੱਠ ਫੁਟ ਲੰਬੀ ਤੇ ਛੇ ਫੁਟ ਚੌੜੀ ਸੀ। ਮੋਟੀਆਂ ਸੀਖਾਂ ਦਾ ਦਰਵਾਜ਼ਾ ਸੀ। ਜੇਲ੍ਹ ਦੇ ਮੰਜ਼ਲੀ ਸੀ। ਪੱਕੀਆਂ ਇੱਟਾਂ ਦੀ ਬਣੀ ਹੋਈ ਸੀ। ਦਰਅਸਲ ਸਰਕਾਰ ਇਸ ਜ਼ਜ਼ੀਰੇ ਨੂੰ ਆਬਾਦ ਕਰਨਾ ਚਾਹੁੰਦੀ ਸੀ। ਇਸ ਲਈ ਜੰਗਲ ਦੀ ਕਟਾਈ, ਆਪੜ ਖਾਬੜ ਜ਼ਮੀਨ ਨੂੰ ਪੱਧਰਾ ਕਰਨਾ ਅਤੇ ਖੇਤੀ ਯੋਗ ਬਣਾਉਣਾ, ਖਾੜੀ ਦੀ ਤਿਆਰੀ, ਮੱਛੀਆ ਫੜਨਾ ਵਗੈਰਾ, ਇਹੋ ਜਿਹੀਆਂ ਵੱਖਰੀਆਂ ਵੱਖਰੀਆਂ ਮੁਸ਼ੱਕਤਾਂ ਕੈਦੀਆਂ ਤੋਂ ਕਰਵਾਈਆਂ ਜਾਂਦੀਆਂ ਸਨ। ਦੁਪਹਿਰ ਨੂੰ ਇੱਕ ਘੰਟਾ ਆਰਾਮ ਕਰਨ ਦੀ ਛੁੱਟੀ ਮਿਲਦੀ ਸੀ। ਘੁੱਗੂ ਵਜਦਿਆਂ ਕੈਦੀ ਹੱਥਲਾ ਕੰਮ ਉੱਥੇ ਹੀ ਛੱਡ ਕੇ ਆਰਾਮ ਕਰਨ ਲੱਗ ਜਾਂਦੇ ਸਨ। ਆਰਾਮ ਕਰਨ ਲਈ ਕੈਦੀਆਂ ਨੂੰ ਬਾਹਰ ਜਾਣ ਲੱਗਿਆਂ ਜੇਲ੍ਹ ਅਧਿਕਾਰੀ ਨਾ ਪਰਨਾ, ਨਾ ਚਾਦਰ ਅਤੇ ਨਾ ਕੰਬਲ ਨਾਲ ਲਿਜਾਣ ਦਿੰਦੇ ਸਨ। ਨਾ ਹੀ ਕੈਦੀ ਨੂੰ ਵਾਪਸ ਆਪਣੀ ਕੋਠੜੀ ਵਿੱਚ ਜਾਣ ਦਿੰਦੇ ਸਨ। ਜਿੱਥੇ ਧੱਕਿਆ ਟੁੱਟਿਆ ਕੈਦੀ ਜ਼ਰਾ ਸੁਸਤਾ ਸਕੇ। ਕੈਦੀਆਂ ਨੂੰ ਭੁੰਜੇ ਹੀ ਲੰਮਿਆਂ ਪੈਣਾਂ ਪੈਂਦਾ ਸੀ।

ਕਈ ਕੈਦੀਆਂ ਨੂੰ ਉਨ੍ਹਾਂ ਦੀ ਕੋਠੜੀ ਅੰਦਰ ਬੰਦ ਰੱਖ ਕੇ ਮੁਸ਼ੱਕਤ ਕਰਾਈ ਜਾਂਦੀ ਸੀ। ਜਿਸਦਾ ਮਤਲਬ ਸੀ 24 ਘੰਟੇ ਕੋਠੀ ਬੰਦੀ। ਅੰਦਰ ਹੀ ਟੁੱਟੀ ਪਿਸਾਬ ਦੀ ਕੁਨਾਲੀ, ਪਾਣੀ ਦੀ ਘੜੀ ਅਤੇ ਰੋਟੀ ਖਾਣ ਲਈ ਲੋਹੇ ਦੇ ਦੇ ਬਾਟੇ। ਕੁਨਾਲੀ ਚੌਵੀ ਘੰਟਿਆਂ ਪਿੱਛੋਂ ਸਵੇਰ ਵੇਲੇ ਹੀ ਇੱਕ ਦਫਾ ਚੰਗੀ ਸਾਫ ਕਰਦਾ ਸੀ।” ਜਿਨ੍ਹਾਂ ਕੈਦੀਆਂ ਨੂੰ ਮੱਛੀਆਂ ਫੜਨ ਦੀ ਮੁਸ਼ੱਕਤ ਦਿੱਤੀ ਜਾਂਦੀ ਸੀ, ਉਹ ਕਈ ਵਾਰੀ ਸਮੁੰਦਰੀ ਲਹਿਰਾਂ ਦਾ ਸ਼ਿਕਾਰ ਹੋ ਕੇ, ਸਮੁੰਦਰ ਦੀ ਗੋਦ ਵਿੱਚ ਹੀ ਸਮਾ ਜਾਂਦੇ ਸਨ।

ਕੈਦੀਆਂ ਦਾ ਕੱਪੜਾ ਨੰਗ ਢੱਕਣ ਜੋਗਾ ਵੀ ਨਹੀਂ ਹੁੰਦਾ ਸੀ। ਭੇਜਨ ਵੀ ਬੜਾ ਘੱਟੀਆ ਕਿਸਮ ਦਾ ਮਿਲਦਾ ਸੀ। ਨਹਾਉਣ ਲਈ, ਕੱਪੜੇ ਸਾਫ ਕਰਨ ਲਈ ਪਾਣੀ ਵੀ ਪੂਰਾ ਉਪਲੱਬਧ ਨਹੀਂ ਕਰਾਇਆ ਜਾਂਦਾ ਸੀ। ਬੀਮਾਰ ਲਈ ਦੁਆ ਦਾਰੂ ਦਾ ਕੋਈ ਤਸੱਲੀਬਖਸ ਇੰਤਜਾਮ ਨਹੀਂ ਸੀ। ਜਿਹੜਾ ਕੈਦੀ ਮਾੜੀ ਮੋਟੀ ਚੂੰ ਚਰਾਂ ਕਰਦਾ ਸੀ, ਉਸ ਦੇ ਟਿੱਕ ਟਿੱਕੀ ਲਾ ਕੇ, ਪਿੱਠ ਨੰਗੀ ਕਰਵਾ ਕੇ ਬੈਂਤਾਂ ਲਾਈਆਂ ਜਾਂਦੀਆਂ ਸਨ। ਪਿੰਡਿਆਂ ਤੇ ਪਈਆਂ ਲਾਸਾਂ ਦਾ ਦਰਦ, ਸਾਰੇ ਸਰੀਰ ਵਿੱਚ ਘੁਲ ਜਾਂਦਾ ਸੀ।

ਲੋਕਾਂ ਵਿੱਚ ਇਹ ਆਮ ਚਰਚਾ ਸੀ ਕਿ ਜਿਹੜਾ ਬੰਦਾ ਕਾਲੇ ਪਾਣੀ ਭੇਜਿਆ ਜਾਂਦਾ ਸੀ, ਉਹਦੇ ਘਰ ਵਾਲੇ ਜਿਉਂਦੇ ਦਾ ਹੀ ਪਿਟ ਸਿਆਪਾ ਕਰਕੇ ਭੋਗ ਪਾ ਦਿਆ ਕਰਦੇ ਸਨ।

ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਇਹ ਮਹਾਨ ਕ੍ਰਾਂਤੀਕਾਰੀ ਦੇਸਭਗਤ, ਜੋ ਦੇਸ਼ ਵਾਸੀਆਂ ਦੇ ਸੁੱਖਾਂ ਲਈ ਆਪ ਦੁੱਖ ਤੇ ਕਸ਼ਟ ਝਲਦੇ ਰਹੇ, ਜੇ ਅੱਜ ਜਿਉਂਦੇ ਹੁੰਦੇ ਤਾਂ ਸ਼ਾਇਦ ਜਰੂਰ ਹੀ ਪੁੱਛਦੇ ਪਿੱਛਲੇ ਸੱਠ ਸਾਲਾਂ ਵਿੱਚ ਦੇਸ਼ ਕਿੱਥੇ ਪਹੁੰਚਿਆ ਹੈ ? ਭ੍ਰਿਸ਼ਟਾਚਾਰ ਕਿਸ ਹੱਦ ਤਕ ਫੈਲ ਗਿਆ ਹੈ ? ਜਿਨ੍ਹਾਂ ਅਸੂਲਾਂ ਲਈ ਅਸੀਂ ਆਪਣੀ ਕੁਰਬਾਨੀ ਦਿੱਤੀ ਸੀ. ਉਸ ਦਾ ਮੁੱਲ ਅੱਜ ਕਿਸ ਰੂਪ ਵਿੱਚ ਚੁਕਾਇਆ ਜਾ ਰਿਹਾ ਹੈ? ਦਲਦਲ ਵਿੱਚ ਗੋਡੇ ਗੋਡੇ ਡੁੱਬਿਆ ਦੇਸ਼ ਹਾਲੀਂ ਤਕ ਜਾਗਿਆ ਕਿਉਂ ਨਹੀਂ ? ਕੀ ਅਸੀਂ ਹਾਲੀਂ ਆਜ਼ਾਦੀ ਦੀ ਇੱਕ ਹੋਰ ਲੜਾਈ ਲੜਨੀ ਹੈ?

ਸਰਦਾਰ ਰਤਨ ਸਿੰਘ ਜੀ ਕਾਲੇ ਪਾਣੀ ਵਿੱਚ

ਸਰਦਾਰ ਰਤਨ ਸਿੰਘ ਜੀ ਨੂੰ ਇੱਕ ਬਹੁਤ ਹੀ ਖਤਰਨਾਕ ਕੈਦੀ ਸਮਝ ਕੇ, ਉਸਦੀ ਆਤਮਾ ਨੂੰ ਕੁਚਲਣ ਲਈ, ਉਨ੍ਹਾਂ ਦੇ 32 ਦਿਨ ਰੋਜ਼ਾਨਾਂ ਬੈਂਤਾਂ ਲੱਗਦੀਆਂ ਰਹੀਆਂ। ਪਰ ਆਪ ਬੜੇ ਸਿਦਕੀ ਤੇ ਸਿਰੜੀ ਸਨ। ਆਪ ਸਿੱਖੀ ਸਿਦਕ ਦੇ ਸਦਕੇ ਖਿੜੇ ਮੱਥੇ ਆਪਣੇ ਜਿਸਮ ਉੱਤੇ ਝੱਲ ਕੇ ਕਰਤਾਰ ਦੇ ਭਾਣੇ ਵਿੱਚ ਰਹਿ ਕੇ ਪੜ੍ਹਦੇ ਰਹੇ

”ਤੇਰਾ ਕੀਆ ਮੀਠਾ ਲਾਗੈ

ਹਰਿ ਨਾਮ ਪਦਾਰਥ ਨਾਨਕ ਮਾਂਗੈ ॥ (ਗੁਰਬਾਣੀ)

ਕਾਲੇ ਪਾਣੀ ਵਿੱਚ ਰਹਿ ਕੇ ਆਪ ਜੀ ਨੇ ਬਾਕੀ ਕੈਦੀਆਂ ਨੂੰ ਸਿੱਖਾਂ ਉੱਤੇ ਹੋਏ ਤਸ਼ਦੱਦਾਂ ਦੀਆਂ ਇਤਿਹਾਸਕ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਨੂੰ ਸੁਣ ਕੇ ਦੇਸ਼ ਭਗਤ ਕੈਦੀਆਂ ਦੇ ਹੌਸਲੇ ਹੋਰ ਭੀ ਬੁਲੰਦ ਹੋਏ। ਇਨ੍ਹਾਂ ਕੈਦੀਆਂ ਵਿੱਚ ਸਿੱਖ ਬਹੁਤੀ ਗਿਣਤੀ ਵਿੱਚ ਸਨ, ਜਿਨ੍ਹਾਂ ਨੂੰ ਆਪ ਜੀ ਦੀ ਸੰਗਤ ਦਾ ਗੂੜ੍ਹਾ ਰੰਗ ਚੜ੍ਹਿਆ। ਆਪ ਜੀ ਨੂੰ ਅੰਡੇਮਾਨ (ਕਾਲੇਪਾਣੀ) ਗਿਆਂ ਕੁੱਝ ਮਹੀਨੇ ਹੀ ਹੋਏ ਸਨ, ਕਿ ਵਿਸਾਖੀ ਆ ਗਈ। ਸਾਰੇ ਸਿੰਘਾਂ ਨੇ ਰਲ ਕੇ ਵਿਸਾਖੀ ਦਾ ਪੁਰਬ’ ਮਨਾਉਣ ਵਾਸਤੇ ਦੀਵਾਨ ਸਜਾਇਆ। ਜਿਸ ਵਿੱਚ ਖਾਲਸਾ ਪੰਥ ਦੇ ਸਿਰਜਣ ਅਤੇ ਸਾਜਣ ਦਾ ਹਾਲ ਅਤੇ ਉਦੇਸ਼ ਪ੍ਰਗਟ ਕੀਤੇ ਗਏ। ਜੋ ਗੁਰਦੇਵ ਜੀ ਨੇ ਆਪਣੀ ਪਾਵਨ ਕਲਮ ਨਾਲ ਇਸ ਪ੍ਰਕਾਰ ਲਿੱਖੇ ਹਨ :-

‘ ‘ਸੰਤਾ ਮਾਨਉ ਦੂਤਾਂ ਡਾਨਉ ਇਹ ਕੁਟਵਾਰੀ ਮੇਰੀ।”

”ਮੈਂ ਆਪਣਾ ਸੁਤ ਤੋਹਿ ਨਿਵਾਜਾ।

ਪੰਥ ਪ੍ਰਚੁਰ ਕਰਬ ਕੋ ਸਾਜਾ।

ਜਹਾਂ ਤਹਾਂ ਤੁਮ ਧਰਮ ਬਿਥਾਰੋ।

ਦੁਸ਼ਟ ਦੋਖੀਅਨ ਪਕਰ ਪਛਾਰੋ।”

ਸਤਿਗੁਰੂ ਜੀ ਦੇ ਦਿੱਤੇ ਇਸ ਉਪਦੇਸ਼ ਅਤੇ ਹੁਕਮ ਨੂੰ ਅੱਗੇ ਰੱਖ ਕੇ ਅੰਗਰੇਜ਼ ਸਾਮਰਾਜ ਦੇ ਬਰਖਿਲਾਫ ਬੜੀਆਂ ਹੀ ਜਜ਼ਬਾਤੀ ਤਕਰੀਰਾਂ ਕੀਤੀਆਂ। ਸਰਦਾਰ ਰਤਨ ਸਿੰਘ ਇੱਕ ਬਹੁਤ ਵਧੀਆ ਬੁਲਾਰੇ ਸਨ।ਸ ਰਤਨ ਸਿੰਘ ਜੀ ਬੱਬਰ ਅਕਾਲੀ ਨੇ ਤਾਂ ਇੰਨੀ ਜਜ਼ਬਾਤ ਭਰੀ ਤਕਰੀਰ ਅੰਗਰੇਜ਼ ਦੇ ਬਰਖਿਲਾਫ਼ ਕੀਤੀ, ਜਿਸਦਾ ਸਰੋਤਿਆਂ ਉੱਤੇ ਬਹੁਤ ਹੀ ਪ੍ਰਭਾਵ ਪਿਆ। ਆਪ ਜੀ ਦੀ ਬੀਰ ਰਸ ਨਾਲ ਭਰਪੂਰ ਰੂਹ ਫੂਕਵੀਂ ਤਕਰੀਰ ਨੇ ਜਾਦੂ ਜਿਹਾ ਅਸਰ ਕੀਤਾ। ਸਾਰੀ ਸੰਗਤ ਅੰਗਰੇਜ਼ ਵਿਰੁੱਧ ਜਹਾਦ ਕਰਨ ਵਾਸਤੇ ਹੋਰ ਵੀ ਤੱਤਪਰ ਹੋ ਗਈ।

ਅੰਡੇਮਾਨ ਦੀ ਜੇਲ੍ਹ ਵਿੱਚ ਪਹਿਲਾਂ ਹੀ ਗਦਰ ਪਾਰਟੀ, ਸਿੱਖ ਮੋਰਚਿਆਂ ਅਤੇ ਬੱਬਰ ਅਕਾਲੀ ਕੈਦੀ ਸਨ। ਬੱਬਰ ਰਤਨ ਸਿੰਘ ਦੇ ਅੰਡੇਮਾਨ ਪੁੱਜਣ ਨਾਲ ਭਾਰਤ ਦੀ ਆਜਾਦੀ ਦੀ ਪ੍ਰਾਪਤੀ ਲਈ ਅੱਗ ਹੋਰ ਵੀ ਭੜਕ ਉੱਠੀ। ਜੇਲ੍ਹ ਵਿੱਚ ਕੋਈ ਨਾ ਕੋਈ ਹੜਤਾਲ ਚਾਲੂ ਰਹਿਣ ਲੱਗੀ।

ਬੱਬਰ ਰਤਨ ਸਿੰਘ ਰੱਕੜ ਚਾਨਣਾਂ ਦਾ ਪੁਜਾਰੀ ਸੀ। ਉਹ ਅਨ੍ਹੇਰਿਆਂ ਦਾ ਵੈਰੀ ਸੀ। ਉਹ ਹਾਕਮਾਂ ਤੇ ਹਾਕਮਾਂ ਦੇ ਪਿੱਠੂਆਂ ਦੀ ਖੁਦਗਰਜੀ, ਨਿਰਦਈ ਪੁਣਾ, ਹੈਂਕੜਬਾਜ਼ੀ ਤੇ ਕਠੋਰਤਾ ਵਾਲੀ ਘਟੀਆ ਲੰਗੜੀ ਮਾਨਸਿਕਤਾ ਤੋਂ ਲੋਕਾਂ ਨੂੰ ਨਿਜਾਤ ਦਿਲਾਉਣੀ ਚਾਹੁੰਦਾ ਸੀ। ਉਹ ਧਰਤੀ ਨੂੰ ਲੋਕਾਂ ਦੇ ਵਸਣ ਯੋਗ ਹੋਈ ਵੇਖਣਾ ਲੋਚਦਾ ਸੀ। ਉਸਦਾ ਅਕੀਦਾ ਸੀ :-

“ਹਰ ਇੱਕ ਵਾਸੀ ਆਏ ਹੱਸਦਾ ਨਜ਼ਰ ਅਰੋਗ।ਸਾਲ ਉਸ ਧਰਤੀ ਦਾ ਹਰ ਜੱਰਾ ਹੈ ਪੂਜਣ ਯੋਗ।’

ਇਸ ਸੱਭ ਕੁੱਝ ਦਾ ਹੱਲ ਉਹ ਇਨਕਲਾਬ ਨੂੰ ਹੀ ਸਮਝਦਾ ਸੀ। ਉਹ ਸਮਾਜਿਕ ਪਰਿਵਰਤਨ ਦਾ ਹਾਮੀ ਸੀ। ਉਹ ਗੁਰਬਾਣੀ ਦੇ ਸੱਚ ਦਾ ਸੂਰਜ ਚੜਿਆ ਹੋਇਆ ਵੇਖਣਾ ਚਾਹੁੰਦਾ ਸੀ। ਉਸਦਾ ਆਦਰਸ਼ ਸੀ ਕਿ ਧਰਤੀ ਗੁਰਮੁੱਖਾਂ ਦੀ ਧਰਸ਼ਾਲਾ ਹੋਵੇ। ਉਹ ਮਾਇਆ ਦੇ ਨਿਜ਼ਾਮ ਦਾ ਵਿਰੋਧੀ ਸੀ। ਇਸ ਤਰਜੇ ਜਿੰਦਗੀ ਵਿੱਚ ਜਿਸ ਨੂੰ ਗੁਰਬਾਣੀ ਮਾਇਆ ਕਹਿੰਦੀ ਹੈ, ਮਨੁੱਖ ਦਾ ਮਨੋਰਥ ਕੁਦਰਤ ‘ਚੋਂ ਪੈਦਾ ਹੋਏ ਪਦਾਰਥ, ਦੋਲਤ, ਉਸਦਾ ਮੇਹ। ਉਸ ਤੇ ਕਬਜ਼ਾ ਉਸ ਨੂੰ ਇਕੱਠਾ ਕਰਨ ਤੇ ਉਸ ਨੂੰ ਜੱਫਾ ਮਾਰਨ ਦੀ ਲਾਲਸਾ ਹੈ। ਮਨੁੱਖ ਦੋਲਤ ਨੂੰ ਇਕੱਠੀ ਕਰਨ ਦਾ ਨਿਹਾ ਵਸੀਲਾ ਹੈ। ਇਹ ਮਨੁੱਖ ਦੀ ਗੁਲਾਮੀ ਦਾ ਰਾਹ ਹੈ। ਇਹ ਰੱਬ ਦਾ ਰਾਹ ਨਹੀਂ। ਗੁਰਬਾਣੀ ਇਸ ਮਾਇਆ ਵਾਲੇ ਰਾਹ ਦੇ ਮੁੱਢ ਵਿਰੋਧੀ ਹੈ। ਰਤਨ ਸਿੰਘ ਰੱਕੜ ਗੁਰਬਾਣੀ ਦਾ ਉਪਾਸ਼ਿਕ ਸੀ। ਨਿਤਨੇਮੀ ਸੀ। ਉਹ ਰੱਬ ਦੇ ਰਾਹ ਦਾ, ਨਾਮ ਦੇ ਨਿਜ਼ਾਮ ਦਾ ਹਾਮੀ ਸੀ, ਜਿਸ ਵਿੱਚ ਗੁਰਮੁੱਖ ਵਸਦੇ ਹੋਣ ਤੇ ਮਨੁੱਖ ਦਾ ਮਨੋਰਥ ਉਸ ਦੀ ਆਜ਼ਾਦੀ, ਉਸ ਦੀ ਸਫਲਤਾ ਹੋਵੇ। ਜਿਹੜੇ ਆਜਾਦੀ ਦੇ ਆਸ਼ਕਾਂ ਨੂੰ ਗੁੱਠੇ ਲਾਉਣਾ ਚਾਹੁੰਦੇ ਸਨ, ਸ: ਰਤਨ ਸਿੰਘ ਉਨ੍ਹਾਂ ਨਾਲ ਕਰਾਰੇ ਹੱਥੀ ਨਿਪਟਣਾ ਚਾਹੁੰਦਾ मी।

ਸ: ਰਤਨ ਸਿੰਘ ਜੀ ਨੇ ਸਾਰੇ ਕੈਦੀਆਂ ਨੂੰ ਆਖਿਆ, ਸਾਰੇ ਰਲ ਕੇ ਕਹੇ, ਕਿ ਸਾਨੂੰ ਇੱਥੋਂ ਦਾ ਪੈਣ ਪਾਣੀ ਮੁਆਫ਼ਿਕ ਨਹੀਂ। ਸਰਦਾਰ ਰਤਨ ਸਿੰਘ ਜੀ ਦੀ ਸਖਸੀਅਤ ਬੜੀ ਮਿਕਨਾਤੀਸੀ ਸੀ। ਸਾਰੇ ਕੈਦੀਆਂ ਨੇ ਉਨ੍ਹਾਂ ਦਾ ਪ੍ਰਭਾਵ ਕਬੂਲ ਕੀਤਾ।

ਅੰਡੇਮਾਨ ਜੇਲ੍ਹ ਦੇ ਸੁਪਰਿਨਟੈਂਡੰਟ ਨੇ ਸੀ ਆਈ.ਡੀ. ਦੀ ਸਾਰੀ ਰਿਪੋਰਟ ਪੜ੍ਹ ਕੇ ‘ਵਾਇਸਰਾਏ ਹਿੰਦ” ਨੂੰ ਮੁਕੰਮਲ ਰਿਪੋਰਟ ਅਤੇ ਆਪਣੇ ਵਿਚਾਰ ਲਿੱਖ ਭੇਜੇ। ਉਸ ਨੇ ਲਿਖਿਆ, ”ਸ ਰਤਨ ਸਿੰਘ ਜੀ ਬੱਬਰ ਅਕਾਲੀ ਜਿਸ ਦਿਨ ਦੇ ਇੱਥੇ ਆਏ ਹਨ, ਇਨ੍ਹਾਂ ਨੇ ਆਪਣੇ ਗੁਣ, ਕਰਮ ਸੁਭਾ ਨਾਲ ਸਾਰੇ ਕੈਦੀਆਂ ਨੂੰ ਵਿਗਾੜ ਦਿੱਤਾ ਹੈ। ਪਤਾ ਨਹੀਂ ਕੈਦੀ ਇਸ ਦੇ ਮਗਰ ਲੱਗ ਕੇ ਕਦੋਂ ਬਗਾਵਤ ਕਰ ਦੇਣ ? ਮੈਂ ਇਸ ਨੂੰ ਇੱਥੇ ਨਹੀਂ ਰੱਖਣਾ ਚਾਹੁੰਦਾ। ਤੁਸੀਂ ਇਸ ਨੂੰ ਭਾਰਤ ਦੀ ਕਿਸੇ ਜੇਲ੍ਹ ਵਿੱਚ ਬੰਦ ਕਰ ਛੱਡੇ। ਜੇਕਰ ਸ:ਰਤਨ ਸਿੰਘ ਹੋਰ ਕੁੱਝ ਦਿਨ ਇੱਥੇ ਰਹਿ ਗਿਆ, ਤਦ ਉਹ ਸਾਰੀ ਜੇਲ੍ਹ ਨੂੰ ਹੀ ਬਾਗ਼ੀ ਕਰ ਦੇਵੇਗਾ।’

ਇਹ ਰਿਪੋਰਟ ਪਹੁੰਚਣ ਪਰ ਵਾਇਸਰਾਏ ਹਿੰਦ ਨੇ ਭਾਰਤ ਦੀਆਂ ਸਾਰੀਆਂ ਜੇਲ੍ਹਾਂ ਦੇ ਸਾਰੇ ਸੁਪਰਿਨਟੈਂਡੰਟਾਂ ਤੋਂ ਲਿੱਖ ਕੇ ਪੁੱਛਿਆ,” ਤੁਹਾਡੇ ਵਿੱਚੋਂ ਦੱਸੇ ਕਿਹੜਾ ਸ: ਰਤਨ ਸਿੰਘ ਨੂੰ ਜੇਲ੍ਹ ਵਿੱਚ ਕਾਬੂ ਰੱਖ ਸਕਦਾ ਹੈ ?

ਸਾਰੇ ਭਾਰਤ ਦੇ ਸੁਪਰਿਨਟੈਂਡੰਟਾਂ ਵਿੱਚੋਂ ਕੇਵਲ ਲਾਹੌਰ ਸੈਂਟਰਲ ਜੇਲ੍ਹ ਦੇ ਸੁਪਰਿਨਟੈਂਡੰਟ ਨੇ ਹਾਮੀ ਭਰੀ, ਮੈਂ ਸ: ਰਤਨ ਸਿੰਘ ਜੀ ਨੂੰ ਜੇਲ੍ਹ ਵਿੱਚ ਕਾਬੂ ਰੱਖਾਂਗਾ।” ਇਹ ਲਿਖਤ ਪੜ੍ਹਤ ਬੜੀ ਜਲਦੀ ਕੁੱਝ ਦਿਨਾਂ ਵਿੱਚ ਹੀ ਮੁਕੰਮਲ ਹੋ ਗਈ ।

ਮੁੜ ਪੰਜਾਬ ਵਿੱਚ

20 ਅਪਰੈਲ 1932 ਨੂੰ ਸ:ਰਤਨ ਸਿੰਘ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭੇਜਣ ਦਾ ਆਰਡਰ ਵਾਇਸਰਾਏ ਹਿੰਦ ਵਲੋਂ ਅੰਡੇਮਾਨ ਜੇਲ੍ਹ ਦੇ ਸੁਪਰਿਨਟੈਂਡੈਂਟ ਨੂੰ ਪਹੁੰਚ ਗਿਆ। ਉਸੇ ਵਕਤ ਸ: ਰਤਨ ਸਿੰਘ ਜੀ ਨੂੰ ਤਿਆਰ ਹੋਣ ਦੇ ਆਰਡਰ ਮਿਲ ਗਏ। ਆਪ ਜੀ ਨੂੰ ਦੱਸ ਦਿੱਤਾ ਗਿਆ. ਤੁਹਾਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।” ਸਰਦਾਰ ਜੀ ਨੂੰ ਦੇਸ਼ ਪਰਤਣ ਦੀ ਬਹੁਤ ਖੁਸ਼ੀ ਹੋਈ। ਆਪ ਜੀ ਨੇ ਫੁਰਮਾਇਆ, ‘ਮੈਂਨੂੰ ਦੇਸ਼ ਭਗਤੀ ਨੂੰ ਪ੍ਰੇਰਨ ਵਾਲੀ ਤਕਰੀਰ ਦਾ ਫਲ ਤਾਂ ਮਿਲ ਗਿਆ ਹੈ। ਇਸ ਤਕਰੀਰ ਦੇ ਸਦਕੇ ਮੈਂ ਮੁੜ ਆਪਣੇ ਵਤਨ ਨੂੰ ਜਾ ਰਿਹਾ ਹਾਂ। ਇੱਕ ਤਕਰੀਰ ਦੇ ਨਾਲ ਮੈਂਨੂੰ ਮੇਰਾ ਦੇਸ਼ ਮਿਲ ਗਿਆ ਹੈ। ਜੇਕਰ ਮੈਂ ਆਪਣੀ ਕੀਤੀ ਤਕਰੀਰ ਉੱਤੇ ਅਮਲ ਕਰਾਂਗਾ, ਤਦ ਮੈਂ ਦੇਸ਼ ਵਿੱਚੋਂ ਅੰਗਰੇਜ਼ ਨੂੰ ਕੱਢ ਕੇ ਦੇਸ਼ ਦਾ ਜਮਹੂਰੀ ਢੰਗ ਨਾਲ ਮਾਲਕ ਬਣਾਂਗਾ।’

ਆਪ ਜੀ ਦੇ ਪੈਰੀਂ ਬੇੜੀਆਂ ਅਤੇ ਹੱਥੀਂ ਹੱਥਕੜੀਆਂ ਬੜੀ ਮਜ਼ਬੂਤੀ ਨਾਲ ਸੋਚ ਸਮਝ ਕੇ ਲਗਾਈਆਂ, ਮਤੇ ਕਿੱਧਰੇ ਇਨ੍ਹਾਂ ਨੂੰ ਤੋੜ ਕੇ ਰਸਤੇ ਵਿਚੋਂ ਭੱਜ ਨਾ ਜਾਵੇ।

ਆਪ ਜੀ ਦੇ ਨਾਲ ਦਸ ਹੋਰ ਕੈਦੀਆਂ ਨੂੰ ਭਾਰਤ ਪਰਤਣ ਵਾਸਤੇ ਤਿਆਰ ਕੀਤਾ ਗਿਆ। ਇਨ੍ਹਾਂ ਵਿੱਚ ਇੱਕ ਇਸਤਰੀ ਸੀ। ਇਹ ਸਾਰੇ ਪੰਜਾਬੀ ਸਨ। ਇਨ੍ਹਾਂ ਦੇ ਦੇਸ਼ ਪਰਤਣ ਦਾ ਕਾਰਨ ਇਹ ਸੀ ਕਿ ਇਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਪੂਰੀ ਹੋ ਗਈ ਸੀ। ਕੇਵਲ ਦੋ-ਦੋ ਮਹੀਨੇ ਬਾਕੀ ਰਹਿੰਦੇ ਸੀ। ਇਨ੍ਹਾਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੀਆਂ ਸਬ ਜੇਲ੍ਹਾਂ ਵਿੱਚੋਂ ਜਾ ਕੇ ਰਿਹਾ ਕਰਨਾ ਸੀ। ਜਹਾਜ਼ ਰਾਹੀਂ ਇਨ੍ਹਾਂ ਸਾਰਿਆਂ ਨੂੰ ਕਲਕੱਤੇ ਪਹੁੰਚਾਇਆ ਗਿਆ।

ਇਸ ਸਾਰੇ ਕਾਫ਼ਲੇ ਨੂੰ ਕਲਕੱਤੇ ਲਿਆ ਕੇ ਗੱਡੀ ਚਾੜ੍ਹਨਾ ਸੀ। ਉਸ ਕੈਦਣ ਬੀਬੀ ਤੋਂ ਬਿਨਾਂ ਬਾਕੀ ਸਾਰੇ ਕਾਫ਼ਲੇ ਨੂੰ ਪੈਰੀਂ ਬੇੜੀਆਂ, ਹੱਥੀਂ ਹੱਥਕੜੀਆਂ ਲਗਾ ਕੇ ਜਹਾਜ਼ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਬਿਠਾ ਦਿੱਤਾ ਗਿਆ। ਪੁਲਿਸ ਦੀ ਇਸ ਫੋਰਸ ਵਿੱਚ ਪੰਜ ਪੰਜਾਬੀ ਸਿਪਾਹੀ ਸਨ। ਬਾਕੀ ਸਾਰਜੰਟ ਸਮੇਤ 10 ਗੋਰੇ ਸਿਪਾਹੀ ਸਨ। ਸਾਰਿਆਂ ਦੀ ਗਿਣਤੀ ਪੰਦਰਾਂ ਸੀ।

ਅੰਡੇਮਾਨ ਦੀ ਬੰਦਰਗਾਹ ਤੋਂ ਜਿਸ ਵਕਤ ਜਹਾਜ਼ ਚੱਲਿਆ। ਇੱਕ ਪੰਜਾਬੀ ਸਿੱਖ ਸਿਪਾਹੀ ਨੇ ਸ:ਰਤਨ ਸਿੰਘ ਜੀ ਵੱਲ ਇਸਾਰਾ ਕਰਕੇ ਪੁੱਛਿਆ। ਇਨ੍ਹਾਂ ਨੂੰ ਡਬਲ ਬੇੜੀਆਂ ਅਤੇ ਦੋਹਰੀਆਂ ਹੱਥਕੜੀਆਂ ਨਾਲ ਇੰਨਾ ਸਖ਼ਤੀ ਨਾਲ ਕਿਉਂ ਜਕੜਿਆ ਹੋਇਆ ਹੈ ?”

ਕੈਦੀਆਂ ਵਿੱਚੋਂ ਇਸਤਰੀ ਕੈਦੀ ਨੇ ਸ. ਰਤਨ ਸਿੰਘ ਜੀ ਬਾਰੇ ਇਨ੍ਹਾਂ ਦੀ ਪਿੱਛਲੀ ਸਾਰੀ ਹਿਸਟਰੀ ਦੱਸੀ ਕਿ ਕਿਸ ਤਰ੍ਹਾਂ ਕਿਸ ਕਿਸ ਵੇਲੇ ਜੇਲ੍ਹਾਂ ਵਿੱਚੋਂ ਅਤੇ ਪੁਲਿਸ ਦੇ ਕਬਜ਼ੇ ਵਿੱਚੋਂ ਭਜਦੇ ਰਹੇ ਹਨ। ਜਿਸ ਕਰਕੇ ਭਾਰਤ ਸਰਕਾਰ ਨੇ ਬੜੀ ਸਖਤੀ ਤੇ ਸਾਵਧਾਨੀ ਨਾਲ ਇਨ੍ਹਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ।

ਇਸ ਪੰਜਾਬੀ ਸਿੱਖ ਸਿਪਾਹੀ ਦੇ ਅੰਦਰ ਸ:ਰਤਨ ਸਿੰਘ ਜੀ ਵਾਸਤੇ ਪਿਆਰ ਅਤੇ ਹਮਦਰਦੀ ਪੈਦਾ ਹੋ ਗਈ। ਆਪ ਜੀ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਇੰਨੇ ਕਸ਼ਟ ਝੱਲਦੇ ਵੇਖ ਕੇ ਇਸ ਸਿਪਾਹੀ ਦੇ ਮਨ ਵਿੱਚ ਆਇਆ. “ਮੈਂ ਵੀ ਇਨ੍ਹਾਂ ਦੀ ਕੋਈ ਸੇਵਾ ਕਰਾਂ।’ ਇਸ ਇਸਤਰੀ ਨੂੰ ਅਲਹਿਦਾ ਕਰਕੇ ਇਸ ਨੇ ਆਖਿਆ.

“ਸਰਦਾਰ ਹੋਰਾਂ ਨੂੰ ਮੇਰੇ ਯੋਗ ਕੋਈ ਸੇਵਾ ਪੁੱਛੇ।’

ਇਸ ਬੀਬੀ ਨੇ ਸ: ਰਤਨ ਸਿੰਘ ਜੀ ਨੂੰ ਹੌਲੀ ਜਿਹੀ ਕੰਨ ਵਿੱਚ ਪੁੱਛਿਆ, “ਇਸ ਸਿਪਾਹੀ ਦੇ ਯੋਗ ਕੋਈ ਸੇਵਾ ਦੱਸੇ ?”

ਸਰਦਾਰ ਜੀ ਨੇ ਮਲਕੜੇ ਜਿਹੇ ਉੱਤਰ ਦਿੱਤਾ. ”ਭੈਣ! ਇਸ ਸਿਪਾਹੀ ਨੂੰ ਆਖ ਮੇਰੇ ਨਾਲ ਗੱਲ ਕਰੇ।’ ਇਸ ਬੀਬੀ ਨੇ ਸਿੱਖ ਸਿਪਾਹੀ ਦੇ ਕੰਨ ਵਿੱਚ ਮਲਕੜੇ ਜਿਹੇ ਆਖਿਆ ”ਸਰਦਾਰ ਜੀ ਨਾਲ ਗੱਲ ਕਰੋ।” ਸਿਪਾਹੀ ਨੇ ਸਰਦਾਰ ਹੋਰਾਂ ਨੂੰ ਪੰਜਾਬੀ ਵਿੱਚ ਆਖਿਆ, “ਮੈਂਨੂੰ ਕੋਈ ਸੇਵਾ ਫੁਰਮਾਓ।”

ਸਰਦਾਰ ਜੀ ਨੇ ਸਿਪਾਹੀ ਨੂੰ ਸਮਝਾਇਆ ਕਿ “ਇਨ੍ਹਾਂ ਕੈਦੀਆਂ ਦੀ ਕੇਵਲ ਦੋ-ਦੋ ਮਹੀਨੇ ਸਜ਼ਾ ਰਹਿੰਦੀ ਹੈ। ਇਸ ਬੀਬੀ ਦੇ ਹੱਥੀਂ ਨਾਂ ਕੜੀਆਂ ਹਨ, ਨਾ ਪੈਰਾਂ ਵਿੱਚ ਬੇੜੀਆਂ ਹਨ। ਇਸ ਨੂੰ ਕਲਕੱਤੇ ਪਹੁੰਚ ਕੇ ਸ਼ਹਿਰ ਵਿੱਚ ਜਾਣ ਦੀ ਦੋ ਘੰਟੇ ਵਾਸਤੇ ਆਗਿਆ ਦੇ ਦੇਣੀ।’

ਸਿਪਾਹੀ ਨੇ ਆਖਿਆ, “ਮੈਂ ਸਾਰਜੰਟ ਨੂੰ ਇਹ ਆਖ ਕੇ ਮਨਾ ਲਵਾਂਗਾ ਕਿ ਇਸ ਬੀਪੀ ਦੇ ਇੱਥੇ ਭਾਈ ਰਹਿੰਦੇ ਹਨ। ਉਨ੍ਹਾਂ ਨੂੰ ਇਸ ਦੇ ਆਉਣ ਦਾ ਪਤਾ ਨਹੀਂ ਲੱਗਾ। ਇਸ ਭੈਣ ਨੂੰ ਆਗਿਆ ਦੇ ਦੇਵੇ, ਆਪਣੇ ਭਾਈਆਂ ਨੂੰ ਮਿਲ ਆਵੇ।” ਇਹ ਬੀਬੀ ਸਾਰਜੰਟ ਕੋਲੋਂ ਪਹਿਲਾਂ ਆਗਿਆ ਮੰਗ ਲਵੇ ਕਿ. “ਮੈਂ ਸ਼ਹਿਰ ਵਿੱਚ ਆਪਣੇ ਭਾਈਆਂ ਨੂੰ ਮਿਲ ਆਵਾਂ। ਮੈਂਨੂੰ ਆਗਿਆ ਦੇ ਦੇਵੇ। ਮੇਰੀ ਕੇਵਲ ਦੇ ਮਹੀਨੇ ਸਜ਼ਾ ਰਹਿੰਦੀ ਹੈ। ਮੈਂ ਕਿਹੜਾ ਭੱਜਣ ਲੱਗੀ ਹਾਂ।”

ਬੀਬੀ ਨੂੰ ਸਾਰੀ ਗੱਲ ਸਰਦਾਰ ਜੀ ਨੇ ਸਮਝਾ ਦਿੱਤੀ, ”ਤੈਂਨੂੰ ਸ਼ਹਿਰ ਜਾਣ ਦੀ ਆਗਿਆ ਮਿਲ ਜਾਵੇਗੀ। ਤੂੰ ਸ਼ਹਿਰ ਵਿੱਚ ਜਾ ਕੇ ਦਾਤਣਾਂ ਦੇ 3-4 ਗੱਠੇ ਖਰੀਦ ਲਵੀਂ। ਨਾਲ ਹੀ ਲੋਹੇ ਦੀਆਂ ਦੁਕਾਨਾਂ ਤੋਂ ਲੋਹਾ ਕੱਟਣ ਵਾਲੀਆਂ ਆਰੀਆਂ ਦੇ 3-4 ਫਾਈਲ ਖਰੀਦ ਕੇ ਉਨ੍ਹਾਂ ਦਾਤਣਾਂ ਦੇ ਗੱਠਿਆਂ ਵਿੱਚ ਵਿਚਾਲੇ ਰੱਖ ਕੇ ਬੰਨ੍ਹ ਲਿਆਵੀਂ।’ ਇਹ ਗੱਲ ਬੀਬੀ ਅਤੇ ਸਿਪਾਹੀ ਨਾਲ ਤਹਿ ਹੋ ਗਈ। ਸਿਪਾਹੀ ਨੇ ਕੋਲੋਂ ਪੈਸੇ ਦੇਣੇ ਕਰ ਲਏ।

ਇਸ ਦੇਸ਼ ਭਗਤ ਸਿੱਖ ਸਿਪਾਹੀ ਨੇ ਕਲਕੱਤੇ ਬੰਦਰਗਾਹ ਉੱਤੇ ਜ਼ਹਾਜ਼ ਦੇ ਪਹੁੰਚਣ ਪਰ ਆਪਣੇ ਸਾਰਜੰਟ ਨੂੰ ਆਖਿਆ, “ਇਸ ਬੀਬੀ ਦੇ ਰਿਸ਼ਤੇਦਾਰ ਸ਼ਹਿਰ ਵਿੱਚ ਹਨ। ਇਸ ਨੂੰ ਤਿੰਨ ਘੰਟੇ ਵਾਸਤੇ ਸ਼ਹਿਰ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ। ਆਪਣੇ ਭਾਈਆਂ ਨੂੰ ਮਿਲ ਆਵੇਗੀ, ਨਾਲੋਂ ਸਾਡੇ ਸਾਰਿਆਂ ਦਾ ਖਾਣਾ ਘਰ ਤੋਂ ਬਣਾ ਲਿਆਵੇਗੀ।’ ਇਸ ਬੀਬੀ ਦੇ ਰਿਸ਼ਤੇਦਾਰ ਕਲਕੱਤੇ ਵਿੱਚ ਹੋਟਲ ਕਰਦੇ ਸਨ।

ਬਾਕੀ ਸਾਰੇ ਪੁਲਿਸ ਵਾਲਿਆਂ ਨੇ ਪ੍ਰਸ਼ਾਦੇ ਦੇ ਲੋਭ ਵਸ ਆਪਣੇ ਅਫਸਰ ਉੱਤੇ ਜ਼ੋਰ ਪਾਇਆ, ”ਇਸ ਨੂੰ ਤੁਸੀਂ ਜਾ ਲੈਣ ਦੇਵੇ ਜੀ।” ਪੁਲਿਸ ਅਫਸਰ ਨੇ ਇਸ ਬੀਬੀ ਨੂੰ ਤਿੰਨ ਘੰਟੇ ਵਾਸਤੇ ਸ਼ਹਿਰ ਜਾਣ ਦੀ ਆਗਿਆ ਦੇ ਦਿੱਤੀ। ਇਸ ਬੀਬੀ ਨੇ ਸ਼ਹਿਰ ਵਿੱਚ ਜਾ ਕੇ ਬੜੀ ਫੁਰਤੀ ਨਾਲ ਬਾਲਟੀ ਖਰੀਦਣ ਦੇ ਬਹਾਨੇ ਲੋਹੇ ਦਾ ਬਾਜ਼ਾਰ ਪੁੱਛਿਆ। ਪੁੱਛ ਕੇ ਲੋਹੇ ਦੀ ਦੁਕਾਨ ਤੋਂ ਇੱਕ ਬਾਲਟੀ ਖਰੀਦੀ। ਫਿਰ ਲੋਹਾ ਕੱਟਣ ਵਾਲੀਆਂ ਆਰੀਆਂ ਦੇ ਚਾਰ ਫਾਈਲ ਖਰੀਦੇ। ਇੱਥੋਂ ਅੱਗੇ ਜਾ ਕੇ ਦਾਤਣਾਂ ਦੇ ਪੰਜ ਗੱਠੇ ਖਰੀਦੇ। ਚਾਰ ਗੱਠਿਆਂ ਵਿੱਚ ਆਰੀਆਂ ਦੇ ਫਾਈਲ ਇਕੱਠੇ ਕਰਕੇ ਧੰਨ੍ਹ ਲਏ। ਇੱਕ ਗੱਠਾ ਖਾਲੀ ਰੱਖ ਲਿਆ। ਇਹ ਕੁੱਝ ਕਰਨ ਤੋਂ ਬਾਅਦ ਬੀਬੀ ਨੇ ਮਹਾਂਪ੍ਰਸ਼ਾਦ ਦੀ ਬਾਲਟੀ ਹੋਟਲ ਤੋਂ ਭਰ ਲਈ। ਵੀਹਾਂ, ਪੰਝੀਆਂ ਆਦਮੀਆਂ ਦੇ ਪ੍ਰਸ਼ਾਦੇ ਬੰਨ੍ਹ ਲਏ। ਤਿੰਨ ਘੰਟੇ ਵਿੱਚ ਸਾਰਾ ਕੰਮ ਕਰਕੇ, ਬੀਬੀ ਆਪਣੇ ਉਸ ਟਿਕਾਣੇ ਪਹੁੰਚ ਗਈ, ਜਿੱਥੇ ਕੈਦੀਆਂ ਦੇ ਇਸ ਕਾਫ਼ਲੇ ਨੂੰ ਅਤੇ ਸਿਪਾਹੀਆਂ ਦੇ ਜੱਥੇ ਨੂੰ ਛੱਡ ਆਈ ਸੀ।

ਬੀਬੀ ਪ੍ਰਸ਼ਾਦੇ ਅਤੇ ਮਹਾਂ ਪ੍ਰਸ਼ਾਦ ਨੂੰ ਲਿਆਈ ਵੇਖ ਕੇ ਸਾਰਿਆਂ ਨੂੰ ਖੁਸ਼ੀਆਂ ਚੜ੍ਹ ਗਈਆਂ। ਪੁਲਿਸ ਵਾਲੇ ਆਖਣ ਲੱਗੇ, “ਬੀਬੀ, ਤੂੰ ਚਾਰ ਬੋਤਲਾਂ ਸ਼ਰਾਬ ਦੀਆਂ ਵੀ ਲਈ ਆਉਣੀਆਂ ਸਨ।” ਬੀਬੀ ਨੇ ਅੱਗੋਂ ਆਖਿਆ, ‘ਮੇਰੇ ਹੱਥ ਵਿਹਲੇ ਨਹੀਂ ਸਨ. ਸੱਭ ਕੁੱਝ ਚੁੱਕਣ ਵਾਸਤੇ, ਨਹੀਂ ਤਾਂ ਮੈਂ ਲੈ ਆਉਣੀਆਂ ਸਨ।”

ਪੁਲਿਸ ਵਾਲਿਆਂ ਆਖਿਆ, “ਬੀਬੀ. ਤੂੰ ਜਾ ਫਿਰ ਮੁੜ ਕੇ ਲੈ ਆ।”

ਆਪਣੇ ਰਿਸ਼ਤੇਦਾਰਾਂ ਕੋਲ ਬੀਬੀ ਫਿਰ ਚਲੀ ਗਈ। ਜਾ ਕੇ ਸ਼ਰਾਬ ਦੀਆਂ 6-7 ਬੋਤਲਾਂ ਖਰੀਦ ਕੇ ਲੈ ਆਈ। ਸਿੱਖ ਸਿਪਾਹੀ ਤੇ ਸਾਰੇ ਕੈਦੀਆਂ ਤੋਂ ਬਿਨਾਂ ਬਾਕੀ ਪੁਲਿਸ ਵਾਲਿਆਂ ਨੇ ਰੋਟੀ ਮਹਾਂ ਪ੍ਰਸ਼ਾਦ ਛੱਕਣ ਦੇ ਨਾਲ ਨਾਲ ਸ਼ਰਾਬ ਵੀ ਡਕਾਰ ਲਈ। ਸਰਦਾਰ ਜੀ ਨੂੰ ਬੀਬੀ ਨੇ ਇਸਾਰਾ ਕੀਤਾ, “ਇਹ ਤਾਂ ਹੁਣ ਮਦਹੋਸ਼ ਹੋ ਗਏ ਹਨ, ਤੁਸੀ ਆਪਣੀ ਅਮਾਨਤ ਸਾਂਭੇ। ਚਾਰ ਕੈਦੀਆਂ ਦੇ ਹੱਥੀਂ ਲੋਹਾਂ ਕੱਟਣ ਵਾਲੀਆਂ ਆਰੀਆਂ ਦੇ ਫਾਈਲਾਂ ਵਾਲੇ ਦਾਤਣਾ ਦੇ ਗੱਠੇ ਫੜਾ ਦਿੱਤੇ। ਇੱਕ ਖਾਲੀ ਗੱਠਾ ਇਨ੍ਹਾਂ ਸਿਪਾਹੀਆਂ ਨੂੰ ਦੇ ਦਿੱਤਾ।

ਇੰਨੇ ਨੂੰ ਗੱਡੀ ਤਿਆਰ ਹੋ ਗਈ। ਕੈਦੀਆਂ ਨੂੰ ਲਿਜਾਉਣ ਵਾਲੀ ਬੋਗੀ ਇਸ ਗੱਡੀ ਦੇ ਨਾਲ ਲਗਾ ਦਿੱਤੀ ਗਈ। ਇਸ ਬੇਗੀ ਦੇ ਤਿੰਨ ਹਿੱਸੇ ਹੁੰਦੇ ਹਨ। ਇੱਕ ਹਿੱਸੇ ਵਿੱਚ ਕੈਦੀ, ਦੂਜੇ ਹਿੱਸੇ ਵਿੱਚ ਪਹਿਰੇਦਾਰ, ਤੀਜੇ ਹਿੱਸੇ ਵਿੱਚ ਬਾਕੀ ਪੁਲਿਸ ਹੁੰਦੀ ਹੈ। ਇਸ ਬੇਗੀ ਦੇ ਤਿੰਨ ਹਿੱਸਿਆਂ ਵਿਚ ਵੰਡ ਕਰਨ ਵਾਲੇ ਜੰਗਲੇ ਹੁੰਦੇ ਹਨ।

ਇਨ੍ਹਾਂ ਸਾਰੇ ਕੈਦੀਆਂ ਨੂੰ ਇਸ ਧੋਗੀ ਦੇ ਕੈਦੀਆਂ ਵਾਲੇ ਖਾਨੇ ਵਿੱਚ ਬਿਠਾ ਦਿੱਤਾ ਗਿਆ। ਬੋਗੀ ਦੇ ਤੀਜੇ ਹਿੱਸੇ ਵਿੱਚ ਪੁਲਿਸ ਦੀ ਪੂਰੀ ਗਾਰਦ ਸੀ। ਇਸ ਗੱਡੀ ਵਿੱਚ ਸਰਕਾਰੀ ਖਿਜ਼ਾਨਾ ਲਿਜਾਇਆ ਜਾ ਰਿਹਾ ਸੀ। ਇਸ ਲਈ ਇੱਕ ਹੋਰ ਡੱਬੇ ਵਿੱਚ ਪੁਲਿਸ ਦੀ ਭਾਰੀ ਫੋਰਸ ਸੀ। ਰਸਤੇ ਵਿੱਚ ਆਉਂਦਿਆਂ ਆਉਂਦਿਆਂ ਸਰਦਾਰ ਜੀ ਨੇ ਜਦੋਂ ਪੁਲਿਸ ਮਦਹੋਸ਼ ਪਈ ਸੀ, ਸਾਥੀ ਕੈਦੀਆਂ ਨੂੰ ਬੜੀ ਗੰਭੀਰਤਾ ਨਾਲ ਆਖਿਆ, ”ਜੇਕਰ ਤੁਹਾਡੀਆਂ ਹੱਥਕੜੀਆਂ ਅਤੇ ਬੇੜੀਆਂ ਕੱਟੀਆਂ ਜਾਣ, ਤਦ ਤੁਸੀਂ ਇਥੋਂ ਭੱਜ ਨਿਕਲਣਾ। ਬਾਹਰ ਜਾ ਕੇ ਦੇਸ਼ ਦੁਸ਼ਮਣਾਂ ਗਦਾਰਾਂ ਨੂੰ ਸੋਧਣ ਦੀ ਸੇਵਾ ਕਰਨੀ।” ਸਾਰਿਆਂ ਨੇ ਯਕੀਨ ਦੁਆਇਆ,”ਅਸੀਂ ਇਸੇ ਪ੍ਰਕਾਰ ਕਰਾਂਗੇ”। ਸਰਤਨ ਸਿੰਘ ਜੀ ਨੇ ਹੋਰ ਆਖਿਆ,”ਜੇਕਰ ਤੁਸੀਂ ਡਾਕੇ ਮਾਰ ਕੇ ਜ਼ਿੰਦਗੀ ਸਮਾਪਤ ਕੀਤੀ, ਤਦ ਲੋਕ ਤੁਹਾਨੂੰ ਘ੍ਰਿਣਾ ਦੀਆਂ ਨਜਰਾਂ ਨਾਲ ਵੇਖਣਗੇ । ਤੁਹਾਡਾ ਕੋਈ ਮੁੱਲ ਨਹੀਂ ਹੋਵੇਗਾ। ਤੁਹਾਨੂੰ ਲੁਟੇਰੇ. ਚੋਰ. ਡਾਕੂ ਕਿਹਾ ਜਾਵੇਗਾ। ਲੋਕ ਤੁਹਾਨੂੰ ਮੂੰਹ ਨਹੀਂ ਲਾਉਣਗੇ। ਪਰ ਜੇਕਰ ਤੁਸੀਂ ਦੇਸ਼ ਸੇਵਾ ਕਰਦੇ ਕਰਦੇ ਮਰੇਗੇ, ਤਦ ਲੋਕ ਤੁਹਾਨੂੰ ਸ਼ਹੀਦ ਸਮਝ ਕੇ ਤੁਹਾਡੀਆਂ ਮੜ੍ਹੀਆਂ ਪੂਜਣਗੇ। ਤੁਸੀਂ ਅਗਲਾ ਜੀਵਨ ਦੇਸ਼ ਦੀ ਆਜ਼ਾਦੀ ਵਾਸਤੇ ਸਮਰਪਣ ਕਰੇ ਤਾ ਕਿ ਤੁਹਾਡੀ ਹਿਸਟਰੀ ਦੇਸ਼ ਭਗਤਾਂ ਦੀ ਹਿਸਟਰੀ ਬਣ ਜਾਵੇ।”

ਇਹ ਤਕਰੀਰ ਆਪ ਜੀ ਨੇ ਬੜੀ ਧੀਮੀ ਅਤੇ ਗੰਭੀਰ ਆਵਾਜ਼ ਨਾਲ ਕੀਤੀ, ਜਿਸ ਦਾ ਸਾਰੇ ਸਾਥੀਆਂ ਉੱਤੇ ਬੜਾ ਡੂੰਘਾ ਅਸਰ ਹੋਇਆ। ਪੁਲਿਸ ਸੁੱਤੀ ਪਈ ਸੀ। ਕਿਸੇ ਦੇ ਕੰਨਾ ਤਕ ਆਵਾਜ਼ ਨਹੀਂ ਜਾਣ ਦਿੱਤੀ। ਪਹਿਰੇ ਉੱਤੇ ਜੋ ਪੰਜਾਬੀ ਸਿਪਾਹੀ ਸਨ, ਇਨ੍ਹਾਂ ਦੀ ਹਮਦਰਦੀ ਅਤੇ ਸਲਾਹ ਸ: ਰਤਨ ਸਿੰਘ ਜੀ ਦੇ ਨਾਲ ਸੀ। ਕਲਕੱਤੇ ਤੋਂ ਸਿੱਧੀ ਗੱਡੀ ਦਿੱਲੀ ਤੋਂ ਹੋ ਕੇ ਲਾਹੌਰ ਨੂੰ ਚਲ ਰਹੀ ਸੀ। ਅਪਰੈਲ 1932 ਦਾ ਮਹੀਨਾ ਸੀ। ਚੌਥਾ ਹਫ਼ਤਾ ਸ਼ੁਰੂ ਸੀ। ਦਿਨ ਨੂੰ ਗਰਮੀ ਕਰਕੇ ਤਾਂ ਕੋਈ ਪੁਲਿਸਮੈਨ ਨੀਂਦਰ ਨਾ ਲੈ ਸਕਿਆ ਪਰ ਰਾਤ ਨੂੰ ਗੱਡੀ ਵਿੱਚ ਠੰਢੀ ਹਵਾ ਦੇ ਭੌਂਕਿਆਂ ਦੇ ਆਉਣ ਨਾਲ, ਸਾਰੇ ਬੇਫਿਕਰੀ ਨਾਲ ਘੁਕ ਸੋਂ ਗਏ। ਸ: ਰਤਨ ਸਿੰਘ ਜੀ ਨੇ ਆਪਣੀਆਂ ਅਧਿਆਤਮਿਕ ਸ਼ਕਤੀਆਂ ਦੁਆਰਾ ਹਿਪਨੋਟਾਈਜ਼ (ਗੂਹੜੀ ਨੀਂਦਰ ਕ੍ਰਿਆਤਮਿਕ ਤੌਰ ਤੇ ਹਿਪਨੋਟਿਸਟ ਸੁਲਾਉਂਦੇ ਹਨ) ਨਾਲ ਇਨ੍ਹਾਂ ਦੀ ਸੁਖੋਪਤੀ ਵਿਵਸਥਾ ਬਣਾ ਦਿੱਤੀ। ਇਨ੍ਹਾਂ ਪੁਲਿਸਮੈਨਾਂ ਦੀਆਂ ਸੱਤੇ ਸੁੱਧਾਂ ਭੁਲਾ ਛੱਡੀਆਂ। ਫਿਰ ਇੱਧਰ ਸ:ਰਤਨ ਸਿੰਘ ਜੀ ਨੇ ਆਪਣੇ ਇਨ੍ਹਾਂ ਸਾਥੀਆਂ ਦੀਆਂ ਜੋ ਚਾਦਰਾਂ ਦੀਆਂ ਬੁੱਕਲਾ ਮਾਰ ਕੇ ਬੈਠੇ ਸਨ, ਜੰਗਲੇ ਅੰਦਰ ਆਪਣੇ ਕਮਰੇ ਵਿੱਚ ਬੈਠਿਆਂ ਦੀਆਂ ਬੇੜੀਆਂ ਅਤੇ ਹੱਥਕੜੀਆਂ. ਉਨ੍ਹਾਂ ਲੋਹੇ ਕੱਟਣ ਵਾਲੀਆਂ ਆਰੀਆਂ ਨਾਲ ਕੱਟ ਦਿੱਤੀਆਂ, ਜਿਹੜੀਆਂ ਇਨ੍ਹਾਂ ਨੂੰ ਕਾਲੇ ਪਾਣੀ ਤੋਂ ਨਾਲ ਆਈ ਸਾਥਣ ਬੀਬੀ ਨੇ ਦਾਤਣਾ ਦੇ ਗੱਠੇ ਵਿੱਚ ਛਿਪਾ ਕੇ ਦਿੱਤੀਆਂ ਸਨ। ਇਨ੍ਹਾਂ ਆਰੀਆਂ ਦੇ ਫਾਲਿਆਂ ਦੇ ਦੋਨੋਂ ਪਾਸੇ ਛੇਕ ਹੁੰਦੇ ਹਨ। ਇਨ੍ਹਾਂ ਛੇਕਾਂ ਵਿੱਚ ਦੋਨੋਂ ਪਾਸੇ ਦਾਤਣਾਂ ਪਾ ਕੇ ਆਰੇ ਦੀ ਤਰ੍ਹਾਂ ਹੱਥ ਵਿੱਚ ਫੜ ਕੇ ਬੇੜੀਆਂ ਅਤੇ ਹੱਥਕੜੀਆਂ ਦੇ ਦੋ-ਦੋ ਹਿੱਸੇ ਕਰ ਦਿੱਤੇ ਗਏ। ਨਾਲ ਗੁਰਬਾਣੀ ਪੜ੍ਹਦੇ ਰਹੇ।

‘ਕਾਟੀ ਬੇੜੀ ਪਗਹ ਤੇ ਗੁਰ ਕੀਨੀ ਬੰਦ ਖਲਾਸ’

(ਗੁਰੂ ਗਰੰਥ ਸਾਹਿਬ ਜੀ)

ਸਰਦਾਰ ਰਤਨ ਸਿੰਘ ਜੀ ਨੇ ਇਨ੍ਹਾਂ ਸਾਰਿਆਂ ਨੂੰ ਨਾਲ ਹੀ ਹਦਾਇਤ ਕੀਤੀ, ”ਜਿਸ ਵਕਤ ਮੈਂ ਜੈਕਾਰਾ ਛੱਡਾਂ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’. ਤੁਸੀਂ ਯਕਲਖ਼ਤ ਫੋਰਨ ਹੀ ਪੁਲਿਸ ਮੈਂਨਾ ਦੇ ਮੂੰਹ ਉੱਤੇ ਹੱਥਕੜੀਆਂ ਅਤੇ ਬੇੜੀਆਂ ਜ਼ੋਰ ਜ਼ੋਰ ਨਾਲ ਮਾਰਨੀਆਂ ਸ਼ੁਰੂ ਕਰ ਦੇਣੀਆਂ। ਮੈਂ ਗੱਡੀ ਦੀ ਜੰਜ਼ੀਰ ਖਿੱਚ ਕੇ ਗੱਡੀ ਖੜੀ ਕਰ ਦੇਵਾਂਗਾ ਅਤੇ ਗੱਡੀ ਦੇ ਬੂਹੇ ਖੋਹਲ ਦੇਵਾਂਗਾ। ਤੁਸੀਂ ਪੁਲਿਸ ਦਾ ਅਸਲ੍ਹਾ ਜੋ ਹੱਥ ਆਵੇ ਖੋਹ ਕੇ ਭੱਜ ਜਾਣਾ। ਸਿੱਖ ਸਿਪਾਹੀ ਨੂੰ ਕੁੱਝ ਨਹੀਂ ਆਖਣਾ।”

ਰੇਲ ਗੱਡੀ ਵਿੱਚੋ ਫ਼ਰਾਰ

23 अधवैल 1932 ष्टीः भैपौवाज है (23.24 अपटेल 1932 ਈ: ਦੀ ਦਰਮਿਆਨੀ ਰਾਤ ) ਇਹ ਗੱਡੀ ਜਦ ‘ਨਰਵਾਣਾ ਸਟੇਸ਼ਨ’ (ਦਿੱਲੀ- ਜਾਖਲ ਬਠਿੰਡਾ ਲਾਈਨ ਉੱਤੇ ਜਾਖਲ ਤੋਂ ਪਿੱਛਲਾ ਸਟੇਸ਼ਨ) ਤੇ ਪਿੱਛੇ ਪਹੁੰਚੀ, ਉਸ ਵਕਤ ਕ੍ਰਿਸ਼ਨਾ ਪੱਖ ਦੀ ਕਾਲੀ ਬੋਲੀ ਰਾਤ ਸੀ। ਬੜੇ ਸੰਘਣੇ ਭਿਆਨਕ ਜੰਗਲ ਵਿੱਚ ਸ: ਰਤਨ ਸਿੰਧ ਜੀ ਨੇ ਗੱਡੀ ਖੜੀ ਕਰਕੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਇਆ। ਸਾਥੀ ਸਿੰਘਾਂ ਨੇ ਵੀ ਗਰਜਵੀਂ ਬੀਰ ਰਸੀ ਧੁਨੀ ਵਿੱਚ ਬੱਬਰ ਜੀ ਦੇ ਨਾਲ ਜੈਕਾਰਾ ਗਜਾਇਆ। ਉਸੇ ਵੇਲੇ ਗੱਡੀ ਦੇ ਬੂਹਿਆਂ ਦੇ ਜੰਦਰੇ ਕੱਟ ਕੇ ਦੋਹਾਂ ਪਾਸਿਆਂ ਤੇ ਚੌਪਟ ਖੋਹਲ ਦਿੱਤੇ ਗਏ। ਸਾਰੇ ਸਾਥੀਆਂ ਨੇ ਸੁੱਤੀ ਪਈ ਪੁਲਿਸ ਦੇ ਮੂੰਹ ਉੱਤੇ ਜ਼ੇਰ ਜੋਰ ਨਾਲ ਹੱਥਕੜੀਆਂ ਮਾਰ ਮਾਰ ਕੇ ਪੁਲਿਸ ਬੇਹੋਸ਼ ਕਰ ਦਿੱਤੀ। ਕੈਦੀਆਂ ਨੇ ਤਿੰਨ ਗੋਰੇ (ਸਾਰਜੰਟ ਤੇ ਦੋ ਸਿਪਾਹੀ) ਥਾਂ ਹੀ ਮਾਰ ਦਿੱਤੇ। ਕੁੱਝ ਸਖ਼ਤ ਘਾਇਲ ਹੋ ਕੇ ਫੱਟਿਆਂ ਹੇਠ ਲੁਕ ਗਏ। ਸਾਰੀ ਪੁਲਿਸ ਦੀਆਂ ਰਾਈਫਲਾਂ ਅਤੇ ਰੋਂਦਾਂ ਦੀਆਂ ਪੇਟੀਆਂ ਅਤੇ ਕੁੱਝ ਕੁ ਖੁਲ੍ਹੇ ਹੋਂਦ ਲੈ ਕੇ ਚਾਰ ਇੱਕ ਪਾਸੇ ਤੇ ਪੰਜ ਇੱਕ ਪਾਸੇ ਉੱਤਰ ਗਏ। ਇਨਾਂ ਪੰਜਾਂ ਵਿੱਚ ਸ: ਰਤਨ ਸਿੰਘ ਆਪ ਵੀ ਸੀ। ਦੂਸਰੇ ਡੱਬੇ ਵਿੱਚੋਂ ਜਿੱਥੇ ਸਪੈਸ਼ਲ ਗਾਰਦ ਖਜ਼ਾਨੇ ਦੀ ਰਾਖੀ ਲਈ ਚੜ੍ਹੀ ਹੋਈ ਸੀ, ਗੋਰੇ ਸਾਰਜੰਟ ਨੇ ਬੈਟਰੀ ਦੀ ਰੋਸ਼ਨੀ ਕੀਤੀ। ਸ:ਰਤਨ ਸਿੰਘ ਜੀ ਨੇ ਬੈਟਰੀ ਦੀ ਰੋਸ਼ਨੀ ਦੀ ਦਿਸ਼ਾ ਵਿੱਚ ਬੜੀ ਗੂੰਜਵੀਂ ਆਵਾਜ਼ ਨਾਲ ਗੋਲੀ ਚਲਾਈ ਤੇ ਗੋਰੇ ਸਾਰਜੰਟ ਨੂੰ ਚਿੱਤ ਕਰ ਦਿੱਤਾ। ਇਸ ਹਫੜਾ ਦਫੜੀ ਵਿੱਚ ਉਹ ਬੀਬੀ ਜਿਸ ਨੇ ਆਰੀਆਂ ਲਿਆਂਦੀਆਂ ਸਨ (ਜੇ ਪੰਜਾਬਣ ਸੀ, ਪਰ ਉਸਦੇ ਰਿਸਤੇਦਾਰ ਕਲਕੱਤੇ ਰਹਿੰਦੇ ਸਨ, ਜਿਨ੍ਹਾਂ ਦੇ ਘਰ ਤੋਂ ਉਹ ਪ੍ਰਸ਼ਾਦ ਪਾਣੀ ਲਿਆਈ ਸੀ) ਅਤੇ ਇੱਕ ਹੋਰ ਆਦਮੀ ਗੱਡੀ ਵਿੱਚੋਂ ਉੱਤਰ ਨਾ ਸਕੇ। ਹੱਥਕੜੀਆਂ ਅਤੇ ਬੇੜੀਆਂ ਇਨ੍ਹਾਂ ਦੀਆਂ ਵੀ ਕੱਟੀਆਂ ਹੋਈਆਂ ਸਨ।

ਸ: ਰਤਨ ਸਿੰਘ ਜੀ ਆਪਣੇ ਚਾਰ ਸਾਥੀਆਂ ਸਮੇਤ ਗੱਡੀ ਤੋਂ ਚੜ੍ਹਦੇ ਪਾਸੇ ਉੱਤਰੇ। ਦੂਜੇ ਚਾਰ ਸਾਥੀ ਲਹਿੰਦੇ ਪਾਸੇ ਉੱਤਰੇ। ਪਰ ਦੋਨੇਂ ਜੱਥੇ ਫਿਰ ਇੱਕ ਦੂਜੇ ਨੂੰ ਨਹੀਂ ਮਿਲ ਸਕੇ। ਇਹ ਸਾਰਾ ਡਰਾਮਾਈ (ਨਾਟਕੀ) ਵਾਕਿਆ ਰਾਤ ਅੰਧੇਰੀ ਅਤੇ ਭਿਆਨਕ ਜੰਗਲ ਵਿੱਚ ਮਿੰਟਾਂ ਦੇ ਅੰਦਰ-ਅੰਦਰ ਹੀ ਮੁੱਕ ਗਿਆ। ਸਾਰੇ ਕੈਦੀ ਆਜ਼ਾਦ ਹੋ ਕੇ ਰਾਈਫਲਾਂ ਦੇ ਫ਼ਾਇਰ ਕਰਦੇ ਭੱਜ ਗਏ। ਕਿਸੇ ਨੂੰ ਵੀ ਇਨ੍ਹਾਂ ਦੇ ਪਿੱਛੇ ਭੱਜਣ ਦੀ ਜੁਰਅਤ ਨਹੀਂ ਪਈ।

ਇਸ ਦਲੇਰਾਨਾ ਅਤੇ ਅਦੁੱਤੀ ਸਾਕੇ ਦੀ ਚਰਚਾ ਸਵੇਰ ਸਾਰ ਹੀ ਸਾਰੇ ਭਾਰਤ ਵਿੱਚ ਤਾਰਾਂ, ਟੈਲੀਫੋਨਾਂ ਅਤੇ ਅਖਬਾਰਾਂ ਰਾਹੀਂ, ਇਸ ਪ੍ਰਕਾਰ ਫੈਲ ਗਈ ਜਿਵੇਂ ਸਰ੍ਹੋਂ ਦੇ ਤੇਲ ਦਾ ਕਤਰਾ ਸਰੋਵਰ ਵਿੱਚ ਫੈਲ ਜਾਂਦਾ ਹੈ।

ਇੱਧਰ ਦੂਜੇ ਪਾਸੇ ਰੇਲਵੇ ਪੁਲਿਸ ਨੇ ਇਨ੍ਹਾਂ ਦੇ ਪਕੜਨ ਵਾਸਤੇ ਇੱਕ ਲੱਖ ਰੁਪਏ ਦਾ ਬੱਜਟ ਪਾਸ ਕਰ ਦਿੱਤਾ। ਜਿਸ ਵਿੱਚੋਂ 5000) ਰੁਪਏ ਉਸ ਆਦਮੀ ਨੂੰ ਇਨਾਮ ਦੇਣ ਦਾ ਐਲਾਨ ਕਰ ਦਿੱਤਾ, ਜਿਹੜਾ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਏ।

ਜਿਹੜੇ ਚਾਰ ਆਦਮੀ ਗੱਡੀ ਦੇ ਲਹਿੰਦੇ ਪਾਸੇ ਉੱਤਰੇ ਸਨ. ਪੁਲਿਸ ਨੇ ਉਨ੍ਹਾਂ ਨੂੰ ਦੂਜੇ ਪਾਸੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਉੱਤੇ ਕਤਲ ਦੇ ਕੇਸ ਚਲਾ ਕੇ, ਰਾਵਲ ਪਿੰਡੀ (ਪਾਕਿਸਤਾਨ) ਜੇਲ੍ਹ ਵਿੱਚ ਇਨ੍ਹਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ ।

‘ਲੋਕ ਬੋਲੀਆਂ (ਟੱਪੇ)

ਰਤਨ ਸਿੰਘ ਸੂਰਮੇ ਨੇ,

ਗੱਡੀ ਰੋਕ ‘ਤੀ ਫੱਟਾ ਫੱਟ ਚਲਦੀ।

ਗੱਡੀ ਦੀ ਚੇਨ ਖਿੱਚ ਲਈ,

ਬਰੇਕਾਂ ਲੱਗੀਆਂ ਲੰਡਨ ਵਿੱਚ ਜਾ ਕੇ।

ਫਰੰਗੀ ਨੂੰ ਸੋਗ ਪੈ ਗਿਆ,

ਜਦੋਂ ਬੜ੍ਹਕ ਰਤਨ ਸਿੰਘ ਮਾਰੀ।

ਹਿੰਦ ਨੂੰ ਆਜ਼ਾਦ ਕਰਨਾ,

ਚੜ੍ਹੀ ਸੂਰਮੇ ਨੂੰ ਦੇਸ਼ ਖੁਮਾਰੀ।”

ਕਾਂਜਲੇ ਦੇ ਜੰਗਲ ਵਿੱਚ

ਸ: ਰਤਨ ਸਿੰਘ ਜੀ ਆਪਣੇ ਚਾਰ ਸਾਥੀਆਂ ਸਮੇਤ, ਜੰਗਲ ਵਿੱਚ ਲੁਕ ਛਿਪ ਕੇ, ਰਾਤ ਅੰਧੇਰੀ ਵਿੱਚ ਤੁਰਦੇ ਫਿਰਦੇ ਭੁੱਖਣ ਭਾਣੇ ‘ਕਾਂਜਲੇ ਦੇ ਜੰਗਲ” ਵਿੱਚ ਪਹੁੰਚ ਗਏ। ਇਸ ਜੰਗਲ ਵਿੱਚ ਪਹੁੰਚਣ ਸਾਰ, ਪੁਲਿਸ ਨੇ ਭਾਰੀ ਗਿਣਤੀ ਵਿੱਚ ਇਨ੍ਹਾਂ ਨੂੰ ਘੇਰਾ ਪਾ ਲਿਆ। ਚਾਰੇ ਪਾਸਿਆਂ ਤੋਂ ਬੰਦੂਕਾਂ ਦੇ ਫ਼ਾਇਰ ਹੋਣੇ ਸ਼ੁਰੂ ਹੋ ਗਏ ਤਾਂ ਕਿ ਸ: ਰਤਨ ਸਿੰਘ ਜੀ ਅਤੇ ਇਨ੍ਹਾਂ ਦੇ ਸਾਥੀ ਘਬਰਾ ਕੇ, ਹੱਥਿਆਰ ਸੁੱਟ ਕੇ ਆਪਣੀ ਗ੍ਰਿਫ਼ਤਾਰੀ ਦੇ ਦੇਣ।

ਪਰ ਸਰਦਾਰ ਜੀ ਵੀ ਜਾਣਦੇ ਸਨ ਕਿ ਸਾਨੂੰ ਪੱਕੜ ਕੇ ਪੁਲਿਸ ਨੇ ਕੋਹ ਕੋਹ ਕੇ ਮਾਰਨਾ ਹੈ। ਕਿਉਂ ਨਾ ਇੱਥੇ ਧਰਮ ਯੁੱਧ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਿਆ ਵਰ ਪਰਾਪਤ ਕਰੀਏ :-

”ਜਬ ਆਵ ਕੀ ਅਉਧ ਨਿਦਾਨ ਬਨੈ,

ਅਤ ਹੀ ਰਣ ਮੈਂ ਤਬ ਜੂਝ ਮਰੋਂ ।”

ਆਪ ਜੀ ਨੇ ਫੌਲਾਦੀ ਦਿਲ ਨਾਲ ਅਤੇ ਸਿੰਘ ਗਰਜਣਾ ਨਾਲ, ਆਪਣੇ ਸਾਥੀਆਂ ਨੂੰ ਆਖਿਆ, ”ਵੇਖੋ ਭਾਈਓ ! ਅਸੀਂ ਅੱਜ ਚਮਕੌਰ ਸਾਹਿਬ ਜੀ ਦੀ ਗੜ੍ਹੀ ਦੀ ਯਾਦ ਤਾਜ਼ਾ ਕਰਨੀ ਹੈ। ਜਿਵੇਂ 40 ਸਿੰਘ ਪੰਜ ਪੰਜ ਹੋ ਕੇ ਭੁੱਖਣ ਭਾਣੇ ਲੱਖਾਂ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋਏ ਸਨ, ਇਸੇ ਪ੍ਰਕਾਰ ਅੱਜ ਸਾਨੂੰ ਵੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੀ ਤਰ੍ਹਾਂ ਦ੍ਰਿੜ ਇਰਾਦੇ ਨਾਲ ਦੇਸ਼ ਦੀ ਆਜ਼ਾਦੀ ਲਈ ਧਰਮ ਯੁੱਧ ਕਰਕੇ ”ਯੁਧਵੀਰ” ਦੀ ਪੱਦਵੀ ਪ੍ਰਾਪਤ ਕਰਕੇ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ। ਨਾਲੇ ਇਸ ਸਵੱਯੇ ਦਾ ਉਚਾਰਨ ਕਰੋ।”

”ਦੇਹ ਸ਼ਿਵਾ ਵਰ ਮੁਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ।

ਨਾ ਡਰੋਂ ਅਰਿ ਸਿਓਂ ਜਬ ਜਾਇ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ।

ਅਰ ਸਿੱਖ ਹੋਂ ਅਪਨੇ ਹੀ ਮਨ ਕੋ, ਯਹ ਲਾਲਚ ਹਉ ਗੁਣ ਤਉ ਉਚਰੋਂ।

ਜਬ ਆਵ ਕੀ ਅਉਧ ਨਿਦਾਨ ਬਨੈ, ਅਤਹੀ ਰਣ ਮੈਂ ਤਬ ਜੂਝ ਮਰੋਂ ।”

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਕਲਗੀਆਂ ਵਾਲੇ ਦੇ ਸਪੁੱਤਰ ਬਣ ਕੇ ਦੇਸ਼ ਦੀ ਆਜ਼ਾਦੀ ਵਾਸਤੇ ਸਾਹਮਣੇ ਖਿੜੇ ਮੱਥੇ ਲੜ ਕੇ ਜਾਂ ਸ਼ਹੀਦੀ ਪ੍ਰਾਪਤ ਕਰੋ, ਜਾਂ ਦੁਸ਼ਮਣ ਨੂੰ ਭਾਂਜ ਦੇ ਕੇ ਹਰਨ ਹੋ ਚਲੋ। ਬੁਜ਼ਦਿਲ ਬਣ ਕੇ ਨਾ ਮਰੋ, ਨਾਂ ਹੀ ਗ੍ਰਿਫ਼ਤਾਰੀ ਦੇਵੋ, ਡਟ ਕੇ ਪੁਲਿਸ ਦਾ ਮੁਕਾਬਲਾ ਕਰੋ। ਸਿੰਘ ਦਾ ਧਰਮ ਭੱਜਣਾ ਨਹੀਂ।’

ਆਪ ਜੀ ਦੇ ਇਨ੍ਹਾਂ ਜਜ਼ਬਾਤੀ ਬੀਰ-ਰਸੀ ਵਚਨਾਂ ਨੇ, ਸਾਰੇ ਸਾਥੀਆਂ ਨੂੰ ਲੜਨ ਮਰਨ ਜਾਂ ਵਿੱਚੋਂ ਭੱਜਣ ਲਈ ਤਿਆਰ ਕਰ ਲਿਆ। ਪੁਲਿਸ ਨਾਲ ਲੜਨ ਵਾਸਤੇ ਪੰਜੇ ਸਿੰਘਾਂ ਨੇ ਹੀ ਮੋਰਚੇ ਸੰਭਾਲ ਲਏ। ਚਾਰ ਚੁਫੇਰੇ ਖੜੋਤੀ ਪੁਲਿਸ ਉੱਤੇ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਦੇ ਕਈ ਸਿਪਾਹੀ ਥਾਂ ਰੱਖੇ। ਇਨ੍ਹਾਂ ਪੰਜਾ ਸਿੰਘਾਂ ਦੀ ਤਾਬ ਨਾ ਝੱਲ ਕੇ ਪੁਲਿਸ ਆਪਣੀਆਂ ਲਾਸ਼ਾਂ ਨੂੰ ਛੱਡ ਕੇ ਭੱਜ ਨਿਕਲੀ।

ਚੌਹਾਂ ਸਾਥੀਆਂ ਸਮੇਤ ਸ: ਰਤਨ ਸਿੰਘ ਜੀ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਫਤਹਿ ਜੈਕਾਰੇ ਗਜਾਂਦੇ, ਲਾਸ਼ਾਂ ਦਾ ਵੀ ਅਸਲ੍ਹਾ ਲੈ ਕੇ ਇਸ ਜੰਗਲ ਵਿੱਚੋਂ ਹਰਨ ਹੋ ਗਏ। ਰਸਤੇ ਵਿੱਚ ਜੇ ਕੋਈ ਹਾਲੀਆਂ ਅਤੇ ਫਸਲਾਂ ਗਾਹੁਣ ਵਾਲਿਆਂ ਦਾ ਪ੍ਰਸ਼ਾਦਾ ਲਈ ਜਾਂਦਾ ਮਿਲਦਾ, ਉਸ ਕੋਲੋਂ ਪ੍ਰਸ਼ਾਦ ਪਾਣੀ ਲੈ ਕੇ ਛੱਕ ਜਾਂਦੇ ਜਾਂ ਛੋਲੇ ਅਤੇ ਕਣਕਾਂ ਦੀਆਂ ਬਲੀਆਂ ਲੈ ਕੇ ਹੋਲਾਂ ਕਰਕੇ ਚੱਬ ਛੱਡਦੇ। ਉਤੋਂ ‘‘ਤੇਰਾ ਕੀਆ ਮੀਠਾ ਲਾਗੇ।” ”ਜੇ ਭੁੱਖ ਦੇਹ ਤਾਂ ਇਹ ਹੀ ਖਾਜਾ” ਕਹਿ ਕੇ ਜਲ ਛੱਕ ਲੈਂਦੇ। ਇਸ ਪ੍ਰਕਾਰ ਜੰਗਲਾਂ ਵਿੱਚ ਫਿਕਰਦਿਆਂ ਕਈ ਦਿਨ ਗੁਜ਼ਰ ਗਏ।

ਆਪ ਜੀ ਦੇ ਸਾਥੀਆਂ ਦਾ ਅਤੇ ਆਪ ਜੀ ਦਾ ਇਸ ਜੰਗਲ ਵਿੱਚ ਮਤਭੇਦ ਪੈਦਾ ਹੋ ਗਿਆ। ਸਰਦਾਰ ਰਤਨ ਸਿੰਘ ਜੀ ਚਾਹੁੰਦੇ ਸਨ ਕਿ ਦੇਸ਼ ਦੁਸ਼ਮਣਾ ਅਤੇ ਗਦਾਰਾਂ ਨੂੰ ਸੋਧਿਆ ਜਾਵੇ। ਪ੍ਰੰਤੂ ਦੂਜੇ ਚਾਰ ਸਾਥੀ ਕਹਿਣ ਲੱਗੇ, ਪਹਿਲਾਂ ਦੇਸ਼ ਦੁਸ਼ਮਣਾ ਨੂੰ ਲੁੱਟ ਕੇ ਧਨ ਜਮ੍ਹਾਂ ਕਰ ਲਈਏ। ਸ:ਰਤਨ ਸਿੰਘ ਜੀ ਉਨ੍ਹਾਂ ਦੀ ਇਹ ਗੱਲ ਨਾ ਮੰਨੇ। ਜਿਸ ਕਰਕੇ ਇੱਕ ਦੂਜੇ ਦੇ ਮਨਾਂ ਵਿੱਚ ਬਿਖਾਦ ਬਣ ਗਿਆ। ਇਹ ਚਾਰੇ ਸਾਥੀ ਜੁਦਾ ਜਿਹਾ ਖਿਆਲ ਰੱਖਣ ਲੱਗ ਪਏ। ਸਰਦਾਰ ਜੀ ਨੂੰ ਦੋ ਅੱਗੇ, ਦੋ ਪਿੱਛੇ ਹੋ ਕੇ, ਵਿਚਾਲੇ ਰੱਖ ਕੇ ਤੁਰਦੇ। ਅੰਤ ਇਨ੍ਹਾਂ ਨੇ ਸਲਾਹ ਬਣਾ ਲਈ ਕਿ ਪਹਿਲਾਂ ਸ: ਰਤਨ ਸਿੰਘ ਜੀ ਦਾ ਗੋਲ਼ੀ ਮਾਰ ਕੇ ਕੰਡਾ ਕੱਢ ਛੱਡੀਏ, ਜੋ ਸਾਡੇ ਵਿੱਚ ਰੁਕਾਵਟ ਹੈ। ਫਿਰ ਡਾਕੇ ਮਾਰ ਕੇ ਧਨ ਇਕੱਠਾ ਕਰ ਲਈਏ ਅਤੇ ਜੇ ਗ੍ਰਿਫ਼ਤਾਰ ਹੋ ਜਾਈਏ, ਤਦ ਵਾਇਦਾ ਮੁਆਫ ਗਵਾਹ ਬਣਕੇ ਗੱਡੀ ਵਿੱਚ ਪੁਲਿਸ ਵਾਲਿਆਂ ਦੇ ਮਾਰਨ ਅਤੇ ਸਾਰੀ ਸਾਜ਼ਸ਼ ਬਣਾਉਣ ਦੀ ਕਾਰਵਾਈ ਦੀ ਜ਼ਿੰਮੇਂਵਾਰੀ ਸ:ਰਤਨ ਸਿੰਘ ਜੀ ਦੇ ਜ਼ੁਮੇ ਲਗਾ ਕੇ ਬਰੀ ਹੋਣ ਦਾ ਯਤਨ ਕਰੀਏ। ਇਹ ਸਾਜ਼ਸ਼ ਇਨ੍ਹਾਂ ਚੌਹਾਂ ਨੇ ਇੱਕ ਦਿਨ ਸ: ਰਤਨ ਸਿੰਘ ਜੀ ਦੇ ਦੂਰ ਜੰਗਲ ਪਾਣੀ ਬੈਠਿਆਂ ਬਣਾਈ।

ਇਨ੍ਹਾਂ ਦੀਆਂ ਮਾਨਸਿਕ ਹਰਕਤਾਂ ਅਤੇ ਗੱਲਾਂ ਬਾਤਾਂ ਤੋਂ ਸਰਦਾਰ ਜੀ ਨੂੰ ਪੂਰਨ ਸ਼ੱਕ ਬਣ ਗਿਆ ਕਿ “ਮੈਂਨੂੰ ਇਹ ਮਾਰ ਦੇਣਗੇ।'” ਆਪ ਜੀ ਨੇ ਆਪਣੀ ਰਾਈਫ਼ਲ ਲੋਡ ਕਰ ਲਈ।

ਅਨ੍ਹੇਰੀ ਰਾਤ ਤੇ ਸੰਘਣੇ ਜੰਗਲ ਵਿੱਚ ਸ: ਰਤਨ ਸਿੰਘ ਜੀ ਨੂੰ ਦੋ ਅੱਗੇ, ਦੋ ਪਿੱਛੇ ਹੋ ਕੇ, ਵਿਚਾਲੇ ਲੈ ਕੇ ਟੁਰੇ ਆ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਸਾਥੀ ਨੇ ਜੋ ਅੱਗੇ ਅੱਗੇ ਜਾਂਦਾ ਸੀ, ਉਸ ਨੇ ਪਿੱਛੇ ਮੁੜਕੇ ਸ: ਰਤਨ ਸਿੰਘ ਜੀ ਦੀ ਛਾਤੀ ਵਿੱਚ ਬੰਦੂਕ ਦੀ ਪਿੱਛਲੀ ਬੱਟ ਮਾਰੀ, ਜਿਸ ਕਰਕੇ ਆਪ ਜੀ ਨੂੰ ਚੱਕਰ ਆ ਗਏ। ਥੋੜ੍ਹੀ ਦੇਰ ਬਾਅਦ ਜਦ ਆਪ ਜੀ ਹੋਸ਼ ਵਿੱਚ ਆਏ, ਉਸੇ ਵਕਤ ਫੁਰਤੀ ਨਾਲ ਅੱਗੇ ਖੜੋਤੇ ਵਿੱਗੜੇ ਸਾਥੀ ਉੱਤੇ ਫ਼ਾਇਰ ਕਰਕੇ ਘਾਇਲ ਕਰ ਦਿੱਤਾ। ਬੱਸ ਫੇਰ ਕੀ ਸੀ? ਇਸ ਨੂੰ ਡਿੱਗਿਆ ਵੇਖ ਕੇ, ਬਾਕੀ ਦੇ ਤਿੰਨੇ ਅਨ੍ਹੇਰੀ ਰਾਤ ਵਿੱਚ ਭੱਜ ਨਿਕਲੇ। ਇਨ੍ਹਾਂ ਤਿੰਨਾ ਨੂੰ ਸ: ਰਤਨ ਸਿੰਘ ਜੀ ਉੱਤੇ ਫ਼ਾਇਰ ਕਰਨ ਦਾ ਹੌਸਲਾ ਨਹੀਂ ਪਿਆ। ਜਿਵੇਂ ਚੋਰ ਦੇ ਪੈਰ ਨਹੀਂ ਹੁੰਦੇ, ਇਸ ਤਰ੍ਹਾਂ ਇਹ ਚੋਰਾਂ ਦੀ ਤਰ੍ਹਾਂ ਭੱਜ ਨਿਕਲੇ।

ਸ: ਰਤਨ ਸਿੰਘ ਜੀ ਨੇ ਜਿਸ ਗੱਭਰੂ ਉੱਤੇ ਫ਼ਾਇਰ ਕਰਕੇ ਫੱਟੜ ਕੀਤਾ ਸੀ, ਇਸ ਦਾ ਨਾਂਅ ਸਵਰਨ ਸਿੰਘ ਸੀ। ਇਹ ਬੇਮੁੱਖ ਸਰਦਾਰ ਜੀ ਨੂੰ ਆਖਦਾ ਹੁੰਦਾ ਸੀ, ”ਮੈਂ ਆਪ ਜੀ ਦਾ ਧਰਮ ਪੁੱਤਰ ਹਾਂ।” ਸਰਦਾਰ ਜੀ ਨੇ ਅੱਗੋਂ ਕਹਿਣਾ, ”ਬਿਨਾਂ ਪਰਖਿਆਂ ਮੈਂ ਬਿਗਾਨੇ ਪੁੱਤਰਾਂ ਨੂੰ ਪੁੱਤਰ ਨਹੀਂ ਮੰਨਦਾ।” ਆਪ ਜੀ ਦੀ ਇਹ ਦ੍ਰਿੜ ਨਿਸ਼ਚੇ ਵਾਲੀ ਗੱਲ ਅੱਜ ਰੁਪਏ ਦੇ ਸੌ ਪੈਸੇ ਸੱਚ ਸਾਬਤ ਹੋਈ । ਪਰ ਫਿਰ ਵੀ ਆਪ ਜੀ ਨੇ ਇਸ ਦੇ ਇਸ ਕਹਿਣ ਨੂੰ ਮੁੱਖ ਰੱਖ ਕੇ ”ਮੈਂ ਤੇਰਾ ਧਰਮ ਦਾ ਪੁੱਤਰ ਹਾਂ।” ਛਾਤੀ ਵਿੱਚ ਗੋਲੀ ਨਹੀਂ ਮਾਰੀ। ਇਸ ਦੀ ਲੱਤ ਵਿੱਚ ਪਹਿਲਾਂ ਗੋਲ਼ੀ ਮਾਰ ਕੇ ਫੱਟੜ ਕਰਕੇ ਸੁੱਟ ਲਿਆ ਸੀ। ਜਦ ਦੂਜੀ ਗੋਲ਼ੀ ਇਸ ਦੀ ਛਾਤੀ ਵਿੱਚ ਮਾਰਨ ਲੱਗੇ, ਤਦ ਅੱਗੋਂ ਇਸ ਨੇ ਹੱਥ ਜੋੜ ਕੇ ਅਤੇ ਡਿੱਗਿਆ ਕੇ ਬੇਨਤੀ ਕੀਤੀ, ‘‘ਬਾਪੂ ਮੈਂਨੂੰ ਨਾ ਮਾਰੀਂ, ਮੈਂ ਤੇਰਾ ਬੇਟਾ ਹਾਂ। ਬੜੀ ਭੁੱਲ ਕੀਤੀ ਹੈ। ਮੈਂ ਦੁਸ਼ਟਾਂ ਦੇ ਆਖੇ ਲੱਗ ਕੇ ਤੈਥੋਂ ਬੇਮੁੱਖ ਹੋਇਆ ਹਾਂ। ਮੈਂਨੂੰ ਆਪਣਾ ਭੁੱਲਣਹਾਰ ਪੁੱਤਰ ਸਮਝ ਕੇ ਮੁਆਫ਼ ਕਰ ਦਿਓ।’’ ਸ: ਰਤਨ ਸਿੰਘ ਜੀ ਨੇ ਆਖਿਆ, ”ਜਾਹ ਪੁੱਤਰਾ ! ਤੂੰ ਤਾਂ ਬੇਮੁੱਖ ਹੋ ਕੇ ਗ਼ਦਾਰ ਹੋਣ ਦੀ ਗੱਲ ਕੀਤੀ ਹੈ, ਪਰ ਮੈਂ ਤੈਂਨੂੰ ਮੁਆਫ਼ ਕਰਦਾ ਹਾਂ । ਚੂੰਕਿ ਤੂੰ ਮੈਂਨੂੰ ਬਾਪੂ ਕਹਿ ਕੇ ਪੁੱਤਰ ਬਣ ਕੇ ਆਪਣੀ ਗਲਤੀ ਦੀ ਮੁਆਫ਼ੀ ਮੰਗ ਲਈ ਹੈ, ਜਾਹ ! ਤੈਂਨੂੰ ਮੁਆਫ਼ ਕੀਤਾ। ਆਪਣੀ ਕਰਨੀ ਦਾ ਫ਼ਲ ਆਪ ਹੀ ਭੋਗੇਂਗਾਂ।” ਪੁਲਿਸ ਨੇ ਦੂਜੇ ਦਿਨ ਇਸ ਨੂੰ ਇੱਥੇ ਪਏ ਨੂੰ ਫੱਟੜ ਦੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ। ਬਾਕੀ ਦੇ ਤਿੰਨ ਗਦਾਰਾਂ ਨੂੰ ਚਾਰ ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰਿਆਂ ਨੂੰ ਰਾਵਲ ਪਿੰਡੀ (ਪਾਕਿਸਤਾਨ) ਜੇਲ੍ਹ ਵਿੱਚ ਲਿਜਾ ਕੇ ਬੰਦ ਕਰ ਦਿੱਤਾ। ਕਤਲ ਦੇ ਅਤੇ ਮਫ਼ਰੂਰ ਹੋਣ ਦੇ ਕੇਸ ਬਣਾ ਕੇ ਇਸੇ ਜੇਲ ਵਿੱਚ ਇਨ੍ਹਾਂ ਨੂੰ ਫਾਂਸੀ ਲਗਾ ਦਿੱਤਾ ਗਿਆ।

ਪਿੰਡ ਨੰਗਲਾਂ (ਤਹਿਸੀਲ ਸੁਨਾਮ ਦੀ ਉਜਾੜ ਵਿੱਚ)

*ਗੱਲ ਸਾਫ਼ ਸੀ, ਪੁਲਿਸ ਨੇ ਜਿੰਨਾ ਪਿੱਛਾ ਸ: ਰਤਨ ਸਿੰਘ ਰੱਕੜ ਜੀ ਦਾ ਕਰਨਾ ਸੀ, ਉੱਨਾ ਕਿਸੇ ਹੋਰ ਦਾ ਨਹੀਂ ਸੀ ਕਰਨਾ। ਕਿਉਂਕਿ ਉਨ੍ਹਾਂ ‘ਚ ਇਹੀ ਇੱਕ ਸਿਆਸੀ ਤੇ ਇਨਕਲਾਬੀ ਬੰਦਾ ਸੀ। ਰਿਆਸਤਾਂ ਅਤੇ ਅੰਗਰੇਜ਼ੀ ਇਲਾਕੇ ਦੀ ਪੁਲਿਸ ਜਿਵੇਂ ਜਿਵੇਂ ਇਲਾਕਾ ਜਾਂ ਥਾਣਾ ਆਉਂਦਾ ਗਿਆ ਇਸ ਦੇ ਮਗਰ ਵਹੀਰ ਬਣਦੀ ਗਈ। ਸਰਦਾਰ ਜੀ ਸਾਰੇ ਕੈਦੀਆਂ ਤੋਂ ਨਿਖੜ ਕੇ ਅਲੱਗ ਹੋ ਗਏ। ਉਨ੍ਹਾਂ ਦਾ ਰਸਤਾ ਬੜਾ ਮੁਸ਼ਕਲਾਂ ਭਰਿਆ ਸੀ। ‘26 ਅਪਰੈਲ 1932 ਈ: ਨੂੰ ਉਹ ਫਿਰ ਪਿੰਡ ਜਮਾਲਪੁਰ” ਵਿੱਚ ਘੇਰੇ ਵਿੱਚ ਆ ਗਏ। ਇੱਕ ਆਦਮੀ ਨੂੰ ਫੱਟੜ ਕਰਕੇ ਗੁਰਨੇ ਸਟੇਸ਼ਨ ਦੇ ਲਾਗੇ ਗੁਰਦੁਆਰੇ ਪਹੁੰਚ ਗਏ। ਫਿਰ ਲਹਿਰੇ ਗਾਗੇ ਦੇ ਗੁਰਦੁਆਰੇ ਗਏ। ਫਿਰ ਲਹਿਰਾ ਗਾਗਾ ਤੋਂ ਪਾਸੇ ਚਾਰ ਮੀਲ ਦੂਰ ਪਿੰਡ ਨੰਗਲਾਂ (ਤਹਿਸੀਲ ਸੁਨਾਮ) ਦੀ ਉਜਾੜ ਵਿੱਚ ਬੇਰੀਆਂ ਦੇ ਘਣੇ ਜੰਗਲ ਵਿੱਚ ਜਾ ਛਿਪੇ। ਇਹ ਬੇਰੀਆਂ ਦਾ ਜੰਗਲ ਸਰਦਾਰ ਹਰਨਾਮ ਸਿੰਘ ਦੁਆਬੀਏ ਦੀ ਜ਼ਮੀਨ ਵਿੱਚ ਸੀ । ਸ:ਹਰਨਾਮ ਸਿੰਘ ਨੇ ਕੁਦਰਤੀ ਸ: ਰਤਨ ਸਿੰਘ ਜੀ ਨੂੰ ਵੇਖ ਲਿਆ, ਜਾ ਕੇ ਪ੍ਰਸ਼ਾਦ ਪਾਣੀ ਪੁੱਛਿਆ। ਇੰਨੇ ਨੂੰ ਸ਼੍ਰੀਮਤੀ ਧਨ ਕੌਰ ਸੁਪਤਨੀ ਸ: ਹਰਨਾਮ ਸਿੰਘ ਜੀ ਪ੍ਰਸ਼ਾਦਾ ਲੈ ਕੇ ਆ ਗਈ। ਉਹ ਪ੍ਰਸ਼ਾਦਾ ਸ: ਰਤਨ ਸਿੰਘ ਜੀ ਨਾਲ ਰਲ ਕੇ ਸ: ਹਰਨਾਮ ਸਿੰਘ ਜੀ ਨੇ ਛੱਕਿਆ। ਸ: ਰਤਨ ਸਿੰਘ ਜੀ ਨੇ ਆਪਣੀ ਪਿੱਛਲੀ ਸਾਰੀ ਕਹਾਣੀ ਦੱਸੀ। ਆਪ ਇਸ ਜੰਗਲ ਵਿੱਚ ਤਿੰਨ ਦਿਨ ਰਹੇ।

ਨਹਿਰ ਦਾ ਪੁਲ ਪਾਰ ਕਰਨਾ

ਤੀਜੇ ਦਿਨ ਬੇਰੀਆਂ ਦੇ ਖੰਗਿਆਂ ਦੀ ਖਿੱਤੀ (ਭਰੀ) ਵਿੱਚ ਆਪਣੀ ਰਾਈਫ਼ਲ ਛੁਪਾ ਸ: ਹਰਨਾਮ ਸਿੰਘ ਜੀ ਤੋਂ ਪੁਰਾਣੇ ਜ਼ਿਮੀਂਦਾਰੀ ਕੱਪੜੇ ਲੈ ਕੇ, ਪਹਿਨ ਕੇ, ਭਰੀ ਸਿਰ ਉੱਤੇ ਚੁੱਕ ਕੇ ਤੁਰ ਪਏ। ਅੱਗੇ ਚੜ੍ਹਦੇ ਪਾਸੇ ਨਾਲ ਲੱਗਵੀਂ ਵੱਡੀ ਨਹਿਰ ਸੀ। ਉਸ ਦੇ ਪੁਲ ਉੱਤੇ ਪੁਲਿਸ ਦਾ ਸਖ਼ਤ ਪਹਿਰਾ ਸੀ। ਪਰ ਇਹ ਭੇਸ ਵਟਾ ਕੇ ਪੁਲ ਪਾਰ ਕਰ ਗਏ। ਚਾਰ ਦਿਨ ਫਿਰ ਸ: ਹਰਨਾਮ ਸਿੰਘ ਜੀ ਨੇ ਅਤੇ ਸ੍ਰੀਮਤੀ ਧਨ ਕੌਰ ਜੀ ਨੇ ਇਨ੍ਹਾਂ ਦੀ ਸੇਵਾ ਕੀਤੀ। ਇਨ੍ਹਾਂ ਨੂੰ ਨਵੇਂ ਵਸਤਰ ਪਹਿਨਾ ਕੇ, ਕੈਦੀਆਂ ਵਾਲੇ ਕੱਪੜੇ ਲਾਹ ਕੇ ਸਾੜ ਦਿੱਤੇ । ਜਾਂਦਿਆਂ ਨੂੰ 150 ਦੇ ਕਰੀਬ ਥਿਰੀ ਨਾਟ ਥਿਰੀ ਰਾਈਫ਼ਲ ਦੇ ਰੌਂਦ ਦਿੱਤੇ । ਦੁਆਬੇ ਦੇ ਦੇਸ਼-ਭਗਤਾਂ ਅਤੇ ਇਨਕਲਾਬੀਆਂ ਨੇ ਪੂਰੀ ਵਾਹ ਲਾਈ ਹੋਈ ਸੀ ਕਿ ਸ: ਰਤਨ ਸਿੰਘ ਜੀ ਨੂੰ ਕਿਸੇ ਤਰ੍ਹਾਂ ਦੁਆਬੇ ਜ਼ਰੂਰ ਪਹੁੰਚਾਉਣਾ ਹੈ ਤਾਂ ਜੋ ਖਿੰਡੀ ਪੁੰਡੀ ਬੱਬਰ ਅਕਾਲੀ ਲਹਿਰ ਨੂੰ ਨਵੇਂ ਸਿਰਿਉਂ ਸੰਗਠਤ ਕਰਕੇ ਸੁਰਜੀਤ ਕੀਤਾ ਜਾ ਸਕੇ। ਦੇਸ਼ ਦੁਸ਼ਮਣ ਗਦਾਰਾਂ ਨੇ ਚੋਟੀ ਦੇ ਸਿਰ ਕੱਢ ਬੱਬਰ ਮਰਵਾ ਦਿੱਤੇ ਸਨ।

ਇਨ੍ਹਾਂ ਬੱਬਰਾਂ ਨੂੰ ਸ਼ਹੀਦ ਕਰਵਾਉਣ ਵਾਲੇ ਜਿੰਮੇਵਾਰ ਗੱਦਾਰਾਂ ਨੂੰ ਸੋਧਣ ਦਾ ਸ: ਰਤਨ ਸਿੰਘ ਜੀ ਨੂੰ ਮੌਕਾ ਹੀ ਨਹੀਂ ਮਿਲਿਆ ਸੀ, ਕਿਉਂਕਿ ਇਹ ਇੰਨੇ ਖਤਰਨਾਕ ਸਮਝੇ ਜਾਂਦੇ ਸਨ ਕਿ ਇਨ੍ਹਾਂ ਦੁਆਲੇ ਪੁਲਿਸ ਦਾ ਘੇਰਾ ਬਹੁਤ ਤੰਗ ਸੀ। ਪੁਲਿਸ ਹਰ ਵੇਲੇ ਚੌਕਸ ਰਹਿੰਦੀ ਸੀ ਤੇ ਸ:ਰਤਨ ਸਿੰਘ ਜੀ ਦੀ ਪੈੜ ਦੱਬੀ ਫਿਰਦੀ ਸੀ। ਕ੍ਰਾਂਤੀਕਾਰੀ ਹਰ ਹੀਲੇ ਸ: ਰਤਨ ਸਿੰਘ ਜੀ ਨੂੰ ਦੁਆਬੇ ਵਿੱਚ ਲਿਆਉਣਾ ਚਾਹੁੰਦੇ ਸਨ। ਸ: ਰਤਨ ਸਿੰਘ ਜੀ ਦੇ ਨਹਿਰ ਦਾ ਪੁਲ ਪਾਰ ਕਰਨ ਵਿੱਚ ਜਿਸ ਦੀ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਵਿੱਚ ਬਹੁਤ ਚਰਚਾ ਹੈ, ਦੁਆਬੇ ਦੇ ਦੇਸ਼ ਭਗਤ ਇਨਕਲਾਬੀਆਂ ਦੀ ਸਰਦਾਰ ਜੀ ਨੂੰ ਪੂਰੀ ਪੂਰੀ ਸਹਾਇਤਾ ਤੇ ਮਿਲਵਰਤਨ ਸੀ। ਇਹ ਇਨਕਲਬੀਆਂ ਦੀ ਵਿਉਂਤਬੰਦੀ ਹੀ ਸੀ ਜਿਸ ਨਾਲ ਸ:ਰਤਨ ਸਿੰਘ ਵੱਡੀ ਨਹਿਰ ਦਾ ਪੁਲ ਪਾਰ ਕਰ ਸਕੇ । ਦੁਆਬੇ ਵਿੱਚ ਆ ਕੇ ਝੋਲੀ ਚੁੱਕਾਂ ਅਤੇ ਗ਼ਦਾਰਾਂ ਨੂੰ ਸੋਧਿਆ ਜਾ ਸਕੇ। ਲੋਕ ਦੰਦ ਕਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਸ: ਰਤਨ ਸਿੰਘ ਜੀ ਨੇ ਪੁਲਿਸ ਨੂੰ ਅਗਾਊਂ ਚਿਤਾਵਨੀ ਦੇ ਰੱਖੀ ਸੀ। ਉਨ੍ਹਾਂ ਨੇ ਪੁਲ ਨੂੰ ਪਾਰ ਕਰਨ ਸਬੰਧੀ ਇੱਕ ਇਸ਼ਤਿਹਾਰ ਪੁਲ ਤੇ ਲਗਵਾ ਦਿੱਤਾ ਸੀ, ਜਿਸ ਵਿੱਚ ਪੁਲ ਨੂੰ ਪਾਰ ਕਰਨ ਦੀ ਮਿਤੀ ਤੇ ਸਮਾਂ ਦਰਜ ਸੀ । ਪਰ ਫਿਰ ਵੀ ਉਹ ਪੁਲਿਸ ਦੇ ਅੱਖੀਂ ਘੱਟਾ ਪਾ ਕੇ ਪੁਲ ਪਾਰ ਕਰ ਗਏ

ਪਿੰਡ ਲੋਪੋ ਦੀ ਜੂਹ ਵਿੱਚ

1 ਸ: ਰਤਨ ਸਿੰਘ ਜੀ ਇਕੱਲੇ ਹੀ ਉੱਥੋਂ ਚਲ ਕੇ ਪਿੰਡ ‘ਲੋਪੋ” ਤਹਿਸੀਲ ਮੋਗਾ ਦੇ ਨਜ਼ਦੀਕ ਜਦ ਪਹੁੰਚੇ ਤਦ ਇੱਕ ਇਯਾਲੀ ਨੇ ਰੌਲਾ ਪਾ ਦਿੱਤਾ ਕਿ, ”ਲੋਕੋ ! ਦੌੜ ਕੇ ਆਵੋ ! ਆਹ ਵੇਖੋ ! ਸਰਦਾਰ ਰਤਨ ਸਿੰਘ ਬੱਬਰ ਅਕਾਲੀ ਜਾ ਰਿਹਾ ਹੈ । ਇਸ ਨੂੰ ਫੜ ਕੇ ਥਾਣੇ ਪਹੁੰਚਾ ਕੇ ਇਨਾਮ ਲਈਏ।” ਸ: ਰਤਨ ਸਿੰਘ ਜੀ ਨੇ ਇਸ ਦੀ ਬਦਨੀਤ ਜਾਣ ਕੇ ਆਪਣੀ ਬੰਦੂਕ ਦੀ ਇੱਕ ਗੋਲੀ ਮਾਰ ਕੇ, ਉਸ ਨੂੰ ਉੱਥੇ ਹੀ ਢੇਰੀ ਕਰਕੇ ਸਦਾ ਦੀ ਨੀਂਦ ਸੁਆ ਦਿੱਤਾ।

ਪੁਲਿਸ ਪਿੱਛੇ-ਪਿੱਛੇ ਆ ਰਹੀ ਸੀ। ਉਸ ਨੇ ਬੰਦੂਕ ਦੀ ਆਵਾਜ਼ ਨੂੰ ਸੁਣ ਕੇ ਘੇਰਾ ਘੱਤ ਲਿਆ। ਸ: ਰਤਨ ਸਿੰਘ ਜੀ ਦੇ ਚੌਗਿਰਦੇ ਸੈਂਕੜੇ ਪੁਲਿਸ ਦੇ ਸਿਪਾਹੀ ਅਤੇ ਦਰਜਨਾਂ ਪੁਲਿਸ ਅਫਸਰ ਘੇਰਾ ਪਾ ਕੇ ਬੈਠ ਗਏ । ਸਰਦਾਰ ਜੀ ਵਾਸਤੇ ਇਹ ਸਮਾਂ ਬਹੁਤ ਹੀ ਭਿਆਨਕ ਅਤੇ ਬੇ ਸਰੋਸਮਾਨੀ ਦਾ ਸੀ । ਆਪ ਜੀ ਨੇ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ,

”ਸਰਬ ਠੌਰ ਮੋ ਹੋਹਿ ਸਹਾਈ।

ਦੁਸ਼ਟ ਦੋਖ ਤੇ ਲੇਹੋ ਬਚਾਈ।’

ਅਰਦਾਸ ਦੇ ਸਦਕੇ ਆਪ ਜੀ ਦੀ ਵਿਵੇਕ ਬੁੱਧੀ ਪ੍ਰਚੰਡ ਹੋ ਉੱਠੀ। ਆਪ ਜੀ ਨੇ ਫੈਸਲਾ ਕਰ ਲਿਆ, ਇੱਥੋਂ ਭੱਜ ਕੇ ਜਾਣਾ ਖੱਤਰੇ ਤੋਂ ਖਾਲੀ ਨਹੀਂ। ਉੱਥੇ ਬੁਜ਼ਦਿਲੀ ਦਾ ਵੀ ਪ੍ਰਗਟਾ ਹੋਵੇਗਾ। ਇਸ ਵਾਸਤੇ ਇੱਥੋਂ ਅੱਗੇ ਜਾਣਾ ਮੁਨਾਸਿਬ ਨਹੀਂ ਹੈ। ਆਪ ਜੀ ਨੂੰ ਇੱਥੇ ਫਿਰਦਿਆਂ ਨੂੰ ਇੱਕ ਡੂੰਘਾ ਖੱਡਾ ਨਜ਼ਰ ਆਇਆ, ਜਿਸ ਦੇ ਵਿੱਚੋਂ ਪੁਰਾਣੀ ਵੱਡੀ ਕਿੱਕਰ ਦਾ ਬਿੱਛ ਪੁੱਟਿਆ ਹੋਇਆ ਸੀ । ਆਪ ਜੀ ਇਸ ਨੂੰ ਮੋਰਚਾ ਸਮਝ ਕੇ ਇਸ ਖੱਡੇ ਵਿੱਚ ਜਾ ਵੜੇ। ਜਿਸ ਵਕਤ ਆਪ ਖੱਡੇ ਵਿੱਚ ਦਾਖਲ ਹੋਏ, ਉਸ ਵਕਤ ਕੀ ਵੇਖਦੇ ਹਨ, ਵਿੱਚ ਇੱਕ ਕਾਲਾ ਫੱਨੀਅਰ ਨਾਗ, ਜੋ ਬੜਾ ਲੰਬਾ ਅਤੇ ਮੋਟਾ ਸੀ, ਫੱਨ ਚੁੱਕ ਕੇ ਖੜੋ ਗਿਆ। ਸ: ਰਤਨ ਸਿੰਘ ਜੀ ਨੇ ਪਿਆਰ ਨਾਲ ਮੁੱਖੋਂ ਆਖਿਆ, “ਗੁਰਮੁੱਖਾ ! ਇਹ ਆਪਣਾ ਮੋਰਚਾ ਮੈਂਨੂੰ ਦੇ ਦੇ, ਮੈਂ ਤੈਨੂੰ, ਜੀਅ ਦਾਨ ਦਿੰਦਾ ਹਾਂ। ਤੂੰ ਕਿਸੇ ਹੋਰ ਜਗ੍ਹਾ ਚਲਿਅ ਜਾ।” ਇਹ ਆਖਣ ਦੀ ਦੇਰ ਸੀ, ਫੱਨੀਅਰ ਫੋਨ ਸਮੇਟ ਕੇ ਇਸ ਖੱਡੇ ਵਿੱਚੋਂ ਚਲਦਾ ਹੋਇਆ। ਸਰਦਾਰ ਸਾਹਿਬ ਜੀ ਨੇ ਮਨ ਵਿੱਚ ਅਨੁਮਾਨ ਲਗਾਇਆ, ‘ਹੁਣ ਫਤਹਿ ਗੁਰੂ ਜੀ ਦੀ ਹੋਵੇਗੀ। ਕਿਉਂਕਿ ਕਾਲੇ ਨਾਗ ਨੇ ਆਪਣਾ ਮੋਰਚਾ ਮੇਰੇ ਸਪੁਰਦ ਕਰ ਦਿੱਤਾ ਹੈ। ਹੁਣ ਅੰਗਰੇਜ਼ ਦੀ ਪੁਲਿਸ ਕਿਆ ਕਰੇਗੀ ?’ ਆਪ ਜੀ ਇਸ ਮੋਰਚੇ ਵਿੱਚ ਬੈਠ ਕੇ ਟਾਵੀਂ ਟਾਵੀ ਗੋਲੀ ਛੱਡਣ ਲੱਗ ਪਏ। ਪੁਲਿਸ ਦੇ ਸੈਂਕੜੇ ਸਿਪਾਹੀ ਜਵਾਬ ਵਿੱਚ ਗੋਲੀਆਂ ਦੀ ਬਾਛੜ ਕਰਦੇ ਰਹੇ। ਇਹ ਵੀਰਤਾ ਭਰਪੂਰ ਅਤੇ ਦਲੇਰਾਨਾ ਖੇਡ ਖੇਡਦਿਆਂ ਦਿਨ ਛਿੱਪ ਗਿਆ। ਅਨ੍ਹੇਰਾ ਹੋ ਗਿਆ। ਪੁਲਿਸ ਅਫ਼ਸਰਾਂ ਨੇ ਸੋਚਿਆ, ਫ਼ਾਇਰ ਬੰਦ ਕਰਕੇ, ਰਾਤ ਨੂੰ ਘੇਰਾ ਸਖ਼ਤ ਕਰ ਦਿੱਤਾ ਜਾਵੇ ਤਾਂ ਕਿ ਦਿਨ ਵਿੱਚ ਆਪ ਜੀ ਨੂੰ ਜੀਉਂਦਿਆ ਹੀ ਪਕੜਨ ਵਾਸਤੇ ਮਜਬੂਰ ਕੀਤਾ ਜਾਵੇ। ਸਾਰਾ ਗੋਲੀ ਸਿੱਕਾ ਮੁੱਕ ਜਾਣ ਪਰ ਫਿਰ ਆਪ ਹੀ ਆਪਣੇ ਆਪ ਨੂੰ ਪੇਸ਼ ਕਰ ਦੇਵੇਗਾ। ਗੋਲੀ ਚਲਾਉਣੀ ਰਾਤ ਨੂੰ ਬੰਦ ਕਰ ਦਿੱਤੀ ਜਾਵੇ। ਇਹ ਸੋਚ ਕੇ ਪੁਲਿਸ ਆਗੂ ਨੇ ਉੱਚੀ ਆਵਾਜ਼ ਨਾਲ ਐਲਾਨ ਕਰ ਦਿੱਤਾ, ”ਆਪਣੇ ਆਪ ਬੰਦੂਕ ਅਤੇ ਅਸਲ੍ਹਾ ਪੁਲਿਸ ਦੇ ਹਵਾਲੇ ਕਰ ਦੇਵੇ, ਵਰਨਾ ਗੋਲੀਆਂ ਨਾਲ ਭੁੰਨ ਦਿੱਤੇ ਜਾਵੇਗੇ।”

ਅਗੋਂ ਸਰਦਾਰ ਜੀ ਨੇ ਐਲਾਨ ਕੀਤਾ. ”ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੱਬਰ ਸ਼ੇਰ ਪੁੱਤਰ, ਜਿਊਂਦੇ ਜੀਅ ਤੁਹਾਡੇ ਹੱਥ ਨਹੀਂ ਆਵੇਗਾ। ਤੁਸੀਂ ਅੱਜ ਗੁਰੂ ਕੇ ਸਿੰਘ ਦੇ ਹੱਥ ਵੇਖੋ।” ਖੈਰ। ਗੋਲੀਆਂ ਚਲਣੀਆਂ ਬੰਦ ਹੋ ਗਈਆਂ। ਦੋਹੀਂ ਪਾਸੀਂ ਗੱਲਾਂ ਹੋਣ ਲੱਗ ਪਈਆਂ। ਪੁਲਿਸ ਨੇ ਫ਼ਾਇਰ ਬੰਦ ਕਰਕੇ ਸੱਖ਼ਤ ਘੇਰਾ ਘੱਤ ਲਿਆ। ਇਰਦ ਗਿਰਦ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਭਾਰੀ ਗਿਣਤੀ ਵਿੱਚ ਆ ਗਏ। ਪਿੰਡਾਂ ਦੇ ਝੋਲੀ ਚੁੱਕ ਪੁਲਿਸ ਵਾਸਤੇ ਰੋਟੀਆਂ ਲੈ ਕੇ ਪਹੁੰਚ ਗਏ। ਜਿਸ ਵਕਤ ਪੁਲਿਸ ਵਾਲੇ ਰੋਟੀਆਂ ਖਾ ਰਹੇ ਸਨ. ਇੱਧਰੋਂ ਸ ਰਤਨ ਸਿੰਘ ਜੀ ਨੇ ਗਰਜਵੀਂ ਆਵਾਜ ਨਾਲ ਆਖਿਆ, ”ਉਏ ਪੁਲਿਸ ਵਾਲਿਓ, ਨਿਰਦਈ ਹੱਤਿਆਰਿਓ। ਤੁਸੀਂ ਇਕੱਲੇ ਇਕੱਲੇ ਰੋਟੀਆਂ ਖਾ ਰਹੇ ਹੋ। ਮੈਂ ਇੱਧਰ ਕਈ ਦਿਨਾਂ ਦਾ ਭੁੱਖਾ ਪਿਆ ਹਾਂ । ਪ੍ਰਾਚੀਨ ਹੋ ਚੁਕੇ. ਭਾਣਾਂ ਮੰਨਣ ਵਾਲੇ ਬਹਾਦਰ, ਸਤਾਰਵੀ-ਅਠਾਰਵੀਂ ਸਦੀ ਦੇ ਧਰਮੀ ਸ਼ਹੀਦ ਸੂਰਬੀਰਾਂ ਨੂੰ ਯਾਦ ਕਰਦਾ ਹੋਇਆ ਭੁੱਖਾ ਪਿਆਸਾ ਬੈਠਾ ਹਾਂ। ਮੈਂਨੂੰ ਰੋਟੀ ਪਾਣੀ ਭੇਜ ਦੇਵੇ। ਜਿਸ ਨੂੰ ਖਾ ਕੇ ਮੈਂ ਵੀ ਰਾਤ ਬਿਤਾ ਕੇ ਤੁਹਾਡੇ ਨਾਲ ਧਰਮ ਯੁੱਧ ਕਰਨ ਦੇ ਸਮਰੱਥ ਹੋ ਸਕਾਂ। ਵੇਖੋ ਮੇਰੇ ਅੰਮ੍ਰਿਤ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਜੇ ਮਾਰਨ ਆਏ ਵੈਰੀਆਂ ਨੂੰ ਤੀਰਾਂ ਨਾਲ ਸਵਾ ਸਵਾ ਤੋਲਾ ਸੇਨਾ ਲਗਾ ਕੇ ਬਖਸ਼ਦਾ ਸੀ। ਭੁੱਖਿਆਂ ਨੂੰ ਲੰਗਰ ਵਿੱਚੋਂ ਖੀਰ ਘਿਆਲੀ ਅਤੇ ਕੜਾਹ ਪ੍ਰਸਾਦ ਵਰਤਾਂਦਾ ਸੀ। ਮਾਰਨ ਆਏ ਦੁੱਖੀਆਂ ਫੱਟੜਾਂ, ਰੋਗੀਆਂ ਨੂੰ ਦੁਆਈਆਂ ਦਿੰਦਾ। ਪਿਆਸਿਆਂ ਦੁਸ਼ਮਣਾਂ ਨੂੰ ਪਾਣੀ ਦਿੰਦਾ ਸੀ। ਓਏ ! ਨਿਰਦਈ ਪੁਲਿਸ ਵਾਲਿਓ ! ਤੁਸੀਂ ਵੇਖਿਓ ਲੋਕ ਦੇਸ਼ ਭਗਤਾਂ ਦੀਆਂ ਮੜ੍ਹੀਆਂ ਪੂਜਣਗੇ। ਤੁਹਾਨੂੰ ਲਾਹਨਤਾਂ ਪਾਉਣਗੇ। ਆਓ ਸਮਝ ਜਾਵੇ ਜ਼ੁਲਮ ਨਾ ਕਰੇ।

‘ਜ਼ਾਲਮ ਜ਼ੁਲਮ ਨਾ ਕਰ ਗਰੀਬ ਹੋਵੇਗਾ।

ਸੁਣੇਗਾ ਉਹ ਮਾਲਕ ਪੁਕਾਰ ਜੜ੍ਹਾਂ ਖੋਦੇਗਾ।”

ਪੁਲਿਸ ਵਾਲਿਆਂ ਉੱਤੇ ਇਨ੍ਹਾਂ ਗੱਲਾਂ ਦਾ ਕੀ ਅਸਰ ਹੋਣਾ ਸੀ ? ਇਹ ਤਾਂ ਇਨਾਮ ਲੈਣ ਵਾਸਤੇ ਆਏ ਹੋਏ ਸਨ। ਜੋ ਅੰਗਰੇਜ਼ ਸਰਕਾਰ ਨੇ ਸ: ਰਤਨ ਸਿੰਘ ਜੀ ਨੂੰ ਜੀਉਂਦੇ ਪਕੜਨ ਦਾ ਰੱਖਿਆ ਹੋਇਆ ਸੀ। ਪੁਲਿਸ ਵਾਲਿਆਂ ਅੱਗੋਂ ਆਖਿਆ, ਸ: ਰਤਨ ਸਿੰਘ ਜੀ. ਤੁਹਾਨੂੰ ਰੋਟੀਆਂ ਦੀ ਥਾਂ ਖਿਰੀ-ਨਾਟ-ਬਿਰੀ ਦੀ ਬੰਦੂਕ ਦੀਆਂ ਗੋਲੀਆਂ ਦੇਵਾਂਗੇ।’ ਜ਼ਰਾ ਠਹਿਰ ਤਾਂ ਸਹੀ ਤੇਰੇ ਵਾਸਤੇ ਸਦਾ ਦੀ ਨੀਂਦ ਸੋਣ ਵਾਸਤੇ ਸਿਹਜਾ ਵੀ ਤਿਆਰ ਕਰ ਲਈ ਹੈ। ਪੁਲਿਸ ਦੇ ਕਰਮਚਾਰੀ ਬੜੀ ਸਖਤੀ ਨਾਲ ਪਹਿਰੇ ਲਗਾ ਕੇ ਇਰਦ ਗਿਰਦ ਖੜੋਤੇ ਖੜੋਤੇ ਹੀ ਰੋਟੀਆਂ ਖਾ ਰਹੇ ਸਨ। ਇਨ੍ਹਾਂ ਦੇ ਰੋਟੀ ਪਾਣੀ ਖਾ ਪੀ ਚੁੱਕਣ ਤੋਂ ਬਾਅਦ ਸ: ਰਤਨ ਸਿੰਘ ਜੀ ਨੇ ਬੜੀ ਗੰਭੀਰ ਆਵਾਜ ਨਾਲ, ਉੱਚੀ ਉਚਾਰ ਕੇ ਪੁਲਿਸ ਵਾਲਿਆਂ ਨੂੰ ਆਖਿਆ. “ਓਏ ਦੁਸ਼ਟ ! ਤੁਸੀਂ ਰੋਟੀਆਂ ਤਾਂ ਖਾ ਚੁੱਕੇ ਹੋ। ਆਓ. ਹੁਣ ਗੱਲਾਂ ਬਾਤਾਂ ਕਰੀਏ। ਸਵੇਰੇ ਫਿਰ ਧਰਮ ਯੁੱਧ ਕਰਾਂਗੇ। ਕੋਈ ਮੈਂਨੂੰ ਦੇਸ਼ ਭਗਤਾਂ ਦੀ ਗੱਲ ਸੁਣਾਓ। ਚੁੱਪ ਕਰਕੇ ਬੈਠੇ ਹੋ। ਇਸ ਤਰ੍ਹਾਂ ਤਾਂ ਤੁਹਾਨੂੰ ਨੀਂਦਰ ਆ ਜਾਵੇਗੀ। ਰੱਜ ਕੇ ਹੋਟੀ ਖਾਇਆਂ ਨੀਂਦਰ ਆ ਜਾਂਦੀ ਹੈ। ਜਦ ਮੈਂ ਤੁਹਾਡੇ ਵਿੱਚੋਂ ਹਰਨ ਹੋ ਜਾਵਾਂਗਾ, ਫਿਰ ਤੁਸੀਂ ਆਖੋਗੇ, ਸਾਡੇ ਸੁੱਤਿਆਂ ਪਿਆਂ ਤੋਂ ਭੱਜ ਗਿਆ।’ ਅੱਗੋਂ ਪੁਲਿਸ ਵਾਲਿਆਂ ਨੇ ਆਖਿਆ.”ਅਸੀਂ ਤਾਂ ਤੁਹਾਨੂੰ ਦਿਨ ਨੂੰ ਸੁਣਾਵਾਂਗੇ, ਹੁਣ ਤੂੰ ਸੁਣਾ।” ਅੱਗੋਂ ਸ:ਰਤਨ ਸਿੰਘ ਜੀ ਨੇ ਆਖਿਆ, ”ਮੈਂ ਸੁਣਾਵਾਂ ? ਲਓ ਸੁਣੋ ! ਮੈਂਡਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਆਪਣੇ ਸਿੰਘਾਂ ਸਮੇਤ ਦਸ ਲੱਖ ਵੈਰੀਆਂ ਦਾ ਘੇਰਾ ਤੋੜ ਕੇ ਇਹ ਕਹਿੰਦੇ ਹੋਏ ਨਿਕਲ ਗਏ ਸਨ. “ਆਹ ਵੇਖੋ ! ਹਿੰਦੂਆਂ ਦਾ ਪੀਰ ਆਪਣੇ ਚੰਦ ਸਿੰਘਾਂ ਸਮੇਤ ਜਾ ਰਿਹਾ ਹੈ।’ ਇਹ ਕਿੰਨੀ ਦਲੇਰਾਨਾ ਵੀਰਤਾ ਦਾ ਪ੍ਰਗਟਾਵਾ ਹੈ, ਜੋ ਕਲਗੀ ਵਾਲੇ ਮੇਰੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਯੋਧਿਆਂ ਨੂੰ ਨਿਰਭੈਤਾ ਪ੍ਰਾਪਤ ਕਰਨ ਦੀ ਵੱਡੀ ਮਿਸਾਲ ਅਤੇ ਯੁਕਤੀ ਬਖਸ਼ੀ ਹੈ ।” ਅੱਗੋਂ ਪੁਲਿਸ ਵਾਲਿਆਂ ਆਖਿਆ, ”ਉਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਅਤੇ ਉਨ੍ਹਾਂ ਦੇ ਪਿਆਰੇ ਕਰਨੀ ਵਾਲੇ ਸਿੰਘ ਸਨ। ਸਰਬ ਕਲਾ ਸਮਰੱਥ ਸਨ। ਤਦ ਨਿਕਲ ਗਏ, ਦਸ ਲੱਖ ਵੈਰੀਆਂ ਦਾ ਘੇਰਾ ਤੋੜ ਕੇ। ਤੇਰੇ ਵਿੱਚ ਕਿਆ ਜੁਰਅਤ ਅਤੇ ਸਮਰੱਥਾ ਹੈ ? ਇੱਥੋਂ 200 ਪੁਲਿਸਮੈਂਨਾਂ ਦਾ ਘੇਰਾ ਤੋੜ ਕੇ ਭੱਜ ਸਕੇ !”

ਅਗੋਂ ਸ:ਰਤਨ ਸਿੰਘ ਜੀ ਨੇ ਫ਼ੁਰਮਾਇਆ, ”ਮੈਂ ਵੀ ਉਸੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕਿਆ ਹੋਇਆ ਹੈ। ਉਸੇ ਦਾ ਬੱਬਰ ਸ਼ੇਰ ਸਿਪਾਹੀ ਹਾਂ। ਉਸੇ ਨਕਸ਼ੇ ਕਦਮ ਉੱਤੇ ਚਲਾਂਗਾ। ਤੁਸੀਂ ਜ਼ਰਾ ਤਿਆਰ-ਬਰ-ਤਿਆਰ ਹੋ ਕੇ ਸੁਚੇਤ ਹੋ ਰਹਿਣਾ।”

ਪੁਲਿਸ ਦਾ ਘੇਰਾ ਤੋੜ ਕੇ ਭੱਜਣਾ

ਰਾਤ ਦਾ ਇੱਕ ਵੱਜ ਚੁਕਾ ਸੀ। ਸ: ਰਤਨ ਸਿੰਘ ਜੀ ਬੱਬਰ ਅਕਾਲੀ ਨੇ ਬੱਬਰ ਸ਼ੇਰਾਂ ਦੀ ਬੋਲੀ ਵਿੱਚ ਭੱਬਕ ਮਾਰੀ । ਉੱਚੀ ਭਰਵੀਂ ਤੇ ਗੰਭੀਰ ਆਵਾਜ਼ ਨਾਲ ”ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦਾ ਜੈਕਾਰਾ ਗਜਾਇਆ। ਆਪਣੀ ਬੰਦੂਕ ਦਾ ਫ਼ਾਇਰ ਕੀਤਾ। ਲਲਕਾਰ ਕੇ ਆਖਿਆ, ”ਓਏ ਪੁਲਿਸ ਵਾਲਿਓ ਅਤੇ ਪੁਲਿਸ ਦੇ ਟਾਊਟੋ, ਇਨਾਮ ਲੈਣ ਵਾਲਿਓ, ਆਹ ਵੇਖੋ, ਕਲਗੀਆਂ ਵਾਲੇ ਦਾ ਵੀਰ ਸਪੂਤ ਅੰਮ੍ਰਿਤ ਦੀ ਕਲਾ ਨਾਲ ਤੁਹਾਡੇ ਘੇਰੇ ਨੂੰ ਤੋੜ ਕੇ ਜਾ ਰਿਹਾ ਹੈ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਪਕੜ ਲਵੋ।” ਇਹ ਕੁੱਝ ਆਖ ਕੇ ਆਪ ਜੀ ਆਪਣੇ ਮੋਰਚੇ ਵਿੱਚੋਂ ਨਿਕਲ ਕੇ ਇੱਕ ਆਦਮੀ ਨੂੰ ਫੱਟੜ ਕਰਕੇ ਬੜੇ ਜ਼ੋਰ ਨਾਲ ਭੱਜ ਤੁਰੇ। ਨਾਲੇ ਆਖਦੇ गष्प्टे,

”ਅੱਖੀਂ ਘੱਟਾ, ਮੂੰਹ ਵਿੱਚ ਡੱਟਾ,

ਬੋਲ ਨਾ ਸੱਕੇ, ਬਿੱਟ ਬਿੱਟ ਤੱਕੇ,

ਮਾਰਿਆ ਗੁਰੂ ਹਰਿ ਰਾਏ ਦਾ।”

ਪੁਲਿਸ ਅਤੇ ਪੁਲਿਸ ਦੇ ਸੈਂਕੜੇ ਟਾਊਟ ਡਰਦੇ ਮਾਰੇ ਅੱਗੋਂ ਭੱਜ ਤੁਰੇ। ਰਸਤਾ ਛੱਡ ਦਿੱਤਾ। ਸ: ਰਤਨ ਸਿੰਘ ਜੀ ਇਥੋਂ ਜਿਉਂ ਹਰਨ ਹੋਏ, ਲੋਪੋ ਦੀ ਜੂਹ ਵਿੱਚ ਪਿੰਡ ਦੇ ਦੂਜੇ ਪਾਸੇ ਇੱਕ ਸਾਧੂ ਦਾ ਡੇਰਾ ਸੀ। ‘ਉਹ ਸਾਧੂ ਦੁਆਬੇ ਦਾ ਰਹਿਣ ਵਾਲਾ ਦੇਸ਼ ਭਗਤ ਬੱਬਰ ਅਕਾਲੀਆਂ ਦਾ ਸਾਥੀ ਸਾਧੂਆਂ ਦੇ ਭੇਸ ਵਿੱਚ ਲੁਕ ਕੇ ਦਿਨ ਗੁਜ਼ਾਰ ਰਿਹਾ ਸੀ।’ ਆਉਣ ਵਾਲੇ ਸਮੇਂ ਦੀ ਤਾਕ ਵਿੱਚ ਬੈਠਾ ਸੀ । ਸ: ਰਤਨ ਸਿੰਘ ਜੀ ਨੂੰ ਇਸ ਦਾ ਪਤਾ ਸੀ। ਆਪ ਜੀ ਭੱਜ ਕੇ ਇਸ ਦੇ ਡੇਰੇ ਵਿੱਚ ਆ ਗਏ। ਸਾਧੂ ਨੇ ਬੜੀ ਆਓ ਭਗਤ ਕੀਤੀ। ਆਦਰ ਭਾਉ ਨਾਲ ਇਸ ਨੇ ਬੱਬਰ ਜੀ ਨੂੰ ਪ੍ਰਸ਼ਾਦ ਪਾਣੀ ਛਕਾਇਆ। ਮੁੱਠੀ ਚਾਪੀ ਕਰਕੇ ਥਕੇਵਾਂ ਉਤਾਰ ਦਿੱਤਾ। ਮਾਲਿਸ਼ ਕੀਤੀ। ਸਰਦਾਰ ਜੀ ਨੂੰ ਸੱਤ-ਅੱਠ ਬੰਦੂਕ ਦੇ ਰੌਂਦ ਦੇ ਕੇ ਅਨ੍ਹੇਰੇ ਹੀ ਇੱਥੋਂ ਪੁਲਿਸ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਤੋਰ ਦਿੱਤਾ।

ਬੱਬਰ ਜੀ ਭੈਣੀ ਸਾਹਿਬ ਪੁੱਜੇ

ਸਾਧ ਦੀ ਕੁੱਟਆ ਤੋਂ ਚੱਲ ਕੇ ਸ: ਰਤਨ ਸਿੰਘ ਜੀ ਨੇ ਦੋ ਦਿਨ ਦੋ ਰਾਤਾਂ ਝਾੜ ਝੀਂਡਿਆਂ ਅਤੇ ਕਮਾਦ ਦੇ ਖੇਤਾਂ ਵਿੱਚ ਲੁਕ ਛਿੱਪ ਕੇ ਗੁਜ਼ਾਰੇ। ਪਰ ਪੁਲਿਸ ਬੜੀ ਤੇਜ਼ੀ ਨਾਲ ਇਨ੍ਹਾਂ ਦੀ ਭਾਲ ਵਿੱਚ ਜੁੱਟੀ ਹੋਈ ਸੀ। ਉੱਤਲੇ ਹਾਕਮਾਂ ਨੂੰ ਜਦ ਪਤਾ ਲੱਗਾ ਕਿ ਸ:ਰਤਨ ਸਿੰਘ ਜੀ ਪੁਲਿਸ ਦੀ ਭਾਰੀ ਫੋਰਸ ਅਤੇ ਹਜ਼ਾਰਾਂ ਸਹਾਇਕਾਂ ਦਾ ਘੇਰਾ ਤੋੜ ਕੇ ਲਲਕਾਰੇ, ਜੈਕਾਰੇ ਮਾਰਦੇ ਹੋਏ ਭੱਜ ਗਏ ਹਨ, ਤਦ ਮੌਕੇ ਦੇ ਅਫ਼ਸਰਾਂ ਨੂੰ ਇਨ੍ਹਾਂ ਨੇ ਬਹੁਤ ਝਾੜਾਂ ਪਾਈਆਂ। ਕਈਆਂ ਨੂੰ ਮੁਅੱਤਲ ਕਰਕੇ, ਸੁਸਤ ਹੋਣ ਦੇ ਕੇਸ ਚਲਾ ਕੇ ਸਜਾਵਾਂ ਦਿੱਤੀਆਂ ਗਈਆਂ। ਸਰਦਾਰ ਜੀ ਦਿਨ ਨੂੰ ਕਿਸੇ ਨ ਕਿਸੇ ਝਾੜ ਵਿੱਚ ਲੁਕੇ ਰਹਿੰਦੇ। ਅੱਧੀ ਕੁ ਰਾਤ ਨੂੰ ਤੁਰ ਕੇ, ਚਾਰ ਪੰਜ ਮੀਲ ਦਾ ਸਫ਼ਰ ਕਰਦੇ, ਖੇਤਾਂ ਵਿੱਚ ਪਏ ਕੱਚੇ ਛੋਲਿਆਂ ਨੂੰ ਬਾਦਾਮ ਸਮਝ ਕੇ ਛੱਕ ਲੈਂਦੇ। ਖਰਬੂਜੇ ਖਾ ਕੇ ਤੇ ਹਦਵਾਣਿਆਂ ਦਾ ਪਾਣੀ ਪੀ ਕੇ ਪਿਆਸ ਬੁਝਾਉਂਦੇ । ਭੁੱਖਣ ਭਾਣੇ ਦੋ ਦਿਨ ਦੋ ਰਾਤਾਂ ਗੁਜ਼ਰ ਗਈਆਂ। ਜਦ ਸਰਦਾਰ ਜੀ ‘ਕੁਪ”ਨਾਂ ਦੇ ਮੁਸਲਮਾਨ ਪਠਾਣਾਂ ਦੇ ਪਿੰਡ ਵਿੱਚੋਂ ਲੰਘੇ, ਉਨ੍ਹਾਂ ਨੇ ਸਰਦਾਰ ਜੀ ਨੂੰ ਵੰਗਾਰਿਆ। ਇਨਾਮ ਲੈਣ ਦੀ ਖਾਤਰ ਪਿੰਡ ਵਾਲੇ ਡਾਗਾਂ ਲੈ ਕੇ ਸਰਦਾਰ ਜੀ ਮੱਗਰ ਹੋ ਤੁਰੇ। ਉੱਥੇ ਇੱਕ ਭੁੰਨਿਆਂ ਤੇ ਅਗਾਂਹ ਵੱਧੇ। ‘ਖੰਨੇ’” ਦੇ ਲਾਗੇ ਇੱਕ ਡਾਕੂ ਨਾਲ ਮੁੱਠ ਭੇੜ ਹੋਈ। ਉਸ ਨੇ ਉਸ ਖੇਤਰ ਦੇ ਲੋਕਾਂ ਨੂੰ ਤੰਗ ਕੀਤਾ ਹੋਇਆ ਸੀ ਤੇ ਆਪਣੀ ਦਹਿਸ਼ਤ ਫੈਲਾਈ ਹੋਈ ਸੀ । ਉਸ ਨੂੰ ਚਿੱਤ ਕਰਕੇ ਭੈਣੀ ਸਾਹਿਬ ਦੀ ਸੇਧ ਲੈ ਕੇ ਤੁਰ ਪਏ। ਭੁੱਖ ਤਰੇਹ ਨੇ ਨੱਕ ਦਮ ਕੀਤਾ ਹੋਇਆ ਸੀ। ‘ਸਾਹਨੇਵਾਲ’* ਇੱਕ ਪਊਆ ਬੈਠਾ ਸੀ। ਉਸ ਨੂੰ ਆਪਣਾ ਹਾਲ ਸੁਣਾਇਆ। ਉਹ ਪਾਜੀ ਰੋਟੀ ਦੀ ਥਾਂ ਪੁਲਿਸ ਲੈ ਆਇਆ। ਜਿਸ ਕਰਕੇ ਉਸ ਨੂੰ ਉੱਥੇ ਮੁੰਧਾ ਕਰਨਾ ਪਿਆ। ਜਦ ਬੱਬਰ ਜੀ ਭੈਣੀ ਸਾਹਿਬ ਦੇ ਪਾਸ ਪੁੱਜੇ, ਤਦ ਕੀ ਵੇਖਦੇ ਹਨ, ਅੱਗੋਂ ਪੁਲਿਸ ਨੇ ਭੈਣੀ ਸਾਹਿਬ ਨੂੰ ਚਾਰ ਚੁਫੇਰੇ ਹੀ ਘੇਰਾ ਪਾਇਆ ਹੋਇਆ ਸੀ। ਆਪ ਇਸ ਖਿਆਲ ਨਾਲ ਆਏ ਸਨ. “ਗੁਰੂ ਦੇ ਲੰਗਰ ਵਿੱਚੋਂ ਪ੍ਰਸ਼ਾਦ ਪਾਣੀ ਛਕਾਂਗੇ । ਨਾਲੇ ਦੇਸ਼ ਭਗਤਾਂ ਦੀ ਸੰਪਰਦਾਇ ਹੈ, ਇਨ੍ਹਾਂ ਕੋਲੋਂ ਅਸਲ੍ਹੇ ਦੀ ਸਹਾਇਤਾ ਲਵਾਂਗੇ।” ਸ: ਰਤਨ ਸਿੰਘ ਜੀ ਸ਼ਰਧਾਲੂਆਂ ਦੀ ਭੀੜ ਵਿੱਚ ਛੁਪ ਕੇ, ਭੁੱਖੇ ਤਿਹਾਏ ਭੈਣੀ ਸਾਹਿਬ ਪਹੁੰਚ ਗਏ। ‘ਮਹਾਰਾਜਾ ਪਰਤਾਪ ਸਿੰਘ ਜੀ ਦੀ ਮਾਤਾ ਜੀਊਂਦੇ ਸਨ। ਉਨ੍ਹਾਂ ਨੇ ਮਾਂ ਪਿਆਰ ਵਿੱਚ ਆ ਕੇ ਸ: ਰਤਨ ਸਿੰਘ ਜੀ ਨੂੰ ਕੋਲ ਬਿਠਾ ਕੇ ਦੁੱਧ ਪਿਆਇਆ, ਪ੍ਰਸ਼ਾਦਾ ਛਕਾਇਆ ਤੇ ਨਵੇਂ ਕਪੜੇ ਪੁਆਏ। ਥੋੜ੍ਹੀ ਬਹੁਤ ਮਾਇਆ ਵੀ ਦਿੱਤੀ ਤੇ ਕਿਹਾ ਕਿ ਕੁੱਝ ਚਿਰ ਇੱਥੇ ਰਹਿ ਕੇ ਆਪਣੀ ਸਿਹਤ ਠੀਕ ਕਰ ਲਵੋ । ਪਰ ਰਤਨ ਸਿੰਘ ਨੇ ਇਹ ਕਹਿ ਕੇ ਕਿ ਪੁਲਿਸ ਬਹੁਤ ਪਿੱਛਾ ਕਰ ਰਹੀ ਹੈ ਅਤੇ ਸਾਰੇ ਪੁਲਾਂ ਆਦਿ ਦੀ ਨਾਕੇਬੰਦੀ ਕੀਤੀ ਹੋਈ ਹੈ । ਛੇਤੀਂ ਹੀ ਇਜ਼ਾਜ਼ਤ ਲੈ ਕੇ ਚਲਨ ਦੀ ਕੀਤੀ।

‘ਮੈਂਨੂੰ ਫਿਰ ਬੱਬਰ ਕਿਸੇ ਨਹੀਂ ਕਹਿਣਾ” 

ਭੈਣੀ ਸਾਹਿਬ ਗੁਰਦੁਆਰੇ ਠਹਿਰਨ ਸਮੇਂ ਸ: ਰਤਨ ਸਿੰਘ ਜੀ ਆਪਣੀ ਬੰਦੂਕ ਬਾਹਰ ਸੁੱਖੇ (ਭੰਗ) ਦੇ ਬੂਟਿਆਂ ਵਿੱਚ ਲੁਕਾ ਆਏ ਸਨ । ਜਦੋਂ ਬੱਬਰ ਜੀ ਭੈਣੀ ਸਾਹਿਬ ਤੋਂ ਤੁਰਨ ਲੱਗੇ, ਤਾਂ ਉਨ੍ਹਾਂ ਦੇ ਕੁੱਝ ਸ਼ੁਭ ਚਿੰਤਕਾਂ ਨੇ ਬੱਬਰ ਜੀ ਨੂੰ ਕਿਹਾ, ”ਤੁਸੀਂ ਥੱਕੇ ਹੋਏ ਹੋ। ਤੁਹਾਡੇ ਪੈਰੀਂ ਛਾਲੇ ਪਏ ਹੋਏ ਹਨ। ਪੈਰ ਸੁੱਜੇ ਹੋਏ ਹਨ। ਤੁਸੀਂ ਬਹੁਤ ਲੰਬਾ ਪੈਂਡਾ ਮਾਰ ਕੇ ਨਰਵਾਣਾ ਸਟੇਸ਼ਨ ਤੋਂ ਇੱਥੇ ਪਹੁੰਚੇ ਹੋ। ਅਜੇ ਪੈਂਡਾ ਬਹੁਤ ਲੰਬਾ ਹੈ। ਪਤਾ ਨਹੀਂ ਤੁਹਾਨੂੰ ਕਿੱਧਰ ਕਿੱਧਰ ਘੁੰਮਣਾ ਪਵੇ। ਤੁਸੀਂ ਕਿਸੇ ਦੀ ਘੋੜੀ ਜਾਂ ਊਠ ਖੋਲ੍ਹ ਲਵੋ । ਤੁਹਾਨੂੰ ਪੈਂਡਾ ਮਾਰਨ ਵਿੱਚ ਸੌਖ ਹੋ ਜਾਵੇਗੀ।”

ਅੱਗੋਂ ਸ: ਰਤਨ ਸਿੰਘ ਜੀ ਨੇ ਉੱਤਰ ਦਿੱਤਾ, ”ਮੇਰੇ ਸ਼ੁਭ ਚਿੰਤਕੋ ! ਤੁਹਾਡਾ ਧੰਨਵਾਦ। ਜੇ ਮੈਂ ਅੱਜ ਕਿਸੇ ਦੀ ਘੋੜੀ ਜਾਂ ਊਠ ਖੋਲ੍ਹ ਲਿਆ, ਫਿਰ ਮੈਂਨੂੰ ਬੱਬਰ ਕਿਸੇ ਨਹੀਂ ਕਹਿਣਾ।” ਬੱਬਰ ਰਤਨ ਸਿੰਘ ਰੱਕੜ ਦੀ ਜੀਵਨ ਗਾਥਾ ਵਿੱਚੋਂ, ਬੱਬਰ ਜੀ ਦੇ ਸੱਚੇ ਸੁੱਚੇ ਕਿਰਦਾਰ ਨੂੰ ਉਪਰੋਕਤ ਕਹਾਣੀ ਤੇ ਘਟਨਾਂ ਬਹੁਤ ਚੰਗੀ ਤਰ੍ਹਾਂ ਨਿਖਾਰਦੀ ਹੈ। ਇਹ ਕਹਾਣੀ ਤੇ ਘਟਨਾਂ ਬੱਬਰ ਜੀ ਦੇ ਚਰਿੱਤਰ ਨਿਰਮਾਣ ਦੀ ਇੱਕ ਝਲਕ ਪੇਸ਼ ਕਰਦੀ ਹੈ। ਸ: ਰਤਨ ਸਿੰਘ ਜੀ ਬਹੁਤ ਹੀ ਉੱਚ ਇਖਲਾਕ ਦੇ ਮਾਲਕ ਸਨ । ਲੋਕ ਹਿਤਾਂ ਨੂੰ ਪਰਨਾਏ ਹੋਏ ਸਨ। ਉਹ ਗਰੀਬਾਂ ਅਤੇ ਮਾਸੂਮਾਂ ਦੇ ਰਾਖੇ ਸਨ। ਉਹ ਗਰੀਬਾਂ, ਲਿਤਾੜੇ ਹੋਏ ਲੋਕਾਂ ਦੇ ਜੋਟੀਦਾਰ ਸਨ । ਬੱਬਰ ਸਾਹਿਬ ਕੁੱਲੀਆਂ ਵਿੱਚ ਵਸਣ ਵਾਲੇ ਲੋਕਾਂ ਦੇ ਜੰਗਲ ਵਿੱਚ ਰਹਿੰਦੇ ਸਨ। ਧਰਤੀ ਦੇ ਇਨ੍ਹਾਂ ਜਾਇਆਂ ਨਾਲ ਉਹ ਧਰਤੀ ਦੀ ਕੁੱਖ ਦਾ ਰਿਸ਼ਤਾ ਖਿਆਲ ਕਰਦੇ ਸਨ। ਧਰਤੀ ਦੀ ਕੁੱਖ ਦੇ ਰਿਸ਼ਤੇ ਨੂੰ ਉਹ ਸੱਭ ਤੋਂ ਪਵਿੱਤਰ ਤੇ ਸ਼ਰੇਸ਼ਠ ਰਿਸ਼ਤਾ ਖਿਆਲ ਕਰਦੇ ਸਨ। ਉਨ੍ਹਾਂ ਨੇ ਸ਼ੁਭ ਕੰਮ, ਲੋਕਾਂ ਦੇ ਹੱਕ ਸੱਚ ਲਈ ਧਰਮ ਦੀ ਤਲਵਾਰ ਚੁੱਕੀ ਸੀ। ਉਨ੍ਹਾਂ ਦਾ ਦ੍ਰਿੜ ਅਕੀਦਾ ਸੀ, ਕਿ ਸ਼ਸਤਰ ਨੂੰ ਲੋਕ ਹਿੱਤਾਂ ਵਿੱਚ ਵਰਤਿਆ ਜਾਵੇ। ਇਹ ਕਹਾਣੀ ਸਮੁੱਚੀ ਬੱਬਰ ਅਕਾਲੀ ਲਹਿਰ ਦੇ ਗੁਣਾ ਤੇ ਚਾਨਣਾ ਪਾਉਂਦੀ ਹੈ। ਕਿਉਂਕਿ ਬੱਬਰ ਰਤਨ ਸਿੰਘ ਰੱਕੜ ਬੱਬਰ ਅਕਾਲੀ ਲਹਿਰ ਦੇ ਪ੍ਰਤੀਨੱਧ ਸਨ। ਉਨ੍ਹਾਂ ਦਾ ਉੱਚ ਚਰਿਤੱਰ ਬੱਬਰ ਅਕਾਲੀ ਲਹਿਰ ਦੀ ਤਰਜਮਾਨੀ ਕਰਦਾ ਹੈ। ਅੰਗਰੇਜ਼ ਸਰਕਾਰ ਨੇ ਸੱਚ ਨੂੰ ਛੁਪਾਉਣ ਲਈ, ਲੋਕਾਂ ਨੂੰ ਗੁੰਮਰਾਹ ਕਰਨ ਲਈ ਘਿਣਾਉਣੇ ਐਲਾਨ ਕੀਤੇ। ਪਿੰਡ ਪਿੰਡ ਵਿੱਚ ਮੁਨਾਦੀਆਂ ਕਰਾਈਆਂ ਗਈਆਂ, ਬੱਬਰ ਡਾਕੂ ਹਨ, ਲੁਟੇਰੇ ਹਨ। ਇਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਨਾ ਛਕਾਓ।”

ਅੰਗਰੇਜ਼ ਸਰਕਾਰ ਨੇ ਇੱਥੋਂ ਤਕ ਘਟੀਆ ਕੰਮ ਕੀਤਾ ਕਿ ਬੱਬਰ ਅਕਾਲੀ ਲਹਿਰ ਦੇ ਮੁੱਖ ਕੇਸ ‘ਦੂਜਾ ਕੰਨਮਪਾਇਰੇਸੀ ਕੇਸ 1924 ਵਿੱਚ ਬੱਬਰਾਂ ਨੂੰ ਬਦਨਾਮ ਕਰਨ ਲਈ, ਦੁਨੀਆਂ ਵਿੱਚ ਬੱਬਰਾਂ ਵਿਰੁੱਧ ਝੂਠਾ ਪਰਚਾਰ ਕਰਨ ਲਈ, ਅਸਲੀਅਤ ਨੂੰ ਛੁਪਾਉਣ ਲਈ ਪਹਿਲਾਂ ਬੱਬਰਾਂ ਦੇ ਕੇਸ ਵਿੱਚ ਲੁਟੇਰੀ ਜ਼ਹਨੀਅਤ ਦੀ ਕਿਸਮ ਦੇ ਕੁੱਝ ਬੰਦੇ ਵਾੜੇ, ਫਿਰ ਉਨ੍ਹਾਂ ਨੂੰ ਵਾਇਦਾ ਮੁਆਫ਼ ਬਣਾ ਕੇ ਬੱਬਰਾਂ ਵਿਰੁੱਧ ਪਰਚਾਰ ਕਰਵਾਇਆ। ਹੱਕ, ਸੱਚ ਇਨਸਾਫ ਤੇ ਮਨੁੱਖ ਦੇ ਜਨਮ ਸਿੱਧ ਮਾਨਵੀ ਅਧਿਕਾਰਾਂ ਲਈ ਸਿਰਤਲੀ ਤੇ ਰੱਖ ਕੇ ਜੂਝਦੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਸ ਕਾਫ਼ਲੇ ਦੇ ਚੰਦਰਮਾ ਨੂੰ ਛੁਪਾਉਣ ਲਈ ਅੰਗਰੇਜ਼ ਸਰਕਾਰ ਨੇ, ਵਾਇਦਾ ਮੁਆਫਾਂ, ਸਰਕਾਰੀ ਗਵਾਹਾਂ, ਆਪਣੇ ਰਾਜ ਦੀ ਪੁਲਿਸ, ਇਸ ਦੇ ਅਫਸਰਾਂ, ਇੰਤਾਜਾਮੀਆ ਮਸੀਨਰੀ, ਮੁੱਖਬਰਾਂ, ਝੋਲੀ ਚੁੱਕਾਂ, ਵਿਖਾਵੇ ਦੇ ਅਸੈਸਰਾਂ, ਐਵੀਡੈਂਸ ਤੇ ਜੇਲ੍ਹ ਮੈਨੂਅਲ ਦੀ ਮਿੱਟੀ ਪਲੀਤ ਕਰਨ, ਧੱਜੀਆਂ ਉੜਾਉਣ ਵਾਲੇ ਅਫਸਰਾਂ ਦੀ ਇੱਕ ਕਾਲੀ ਬੋਲੀ ਮੱਸਿਆ ਦੀ ਰਾਤ ਖੜੀ ਕੀਤੀ ਤਾਂ ਜੋ ਦੁਨੀਆਂ ਦੇ ਲੋਕਾਂ ਨੂੰ ਪਤਾ ਨਾ ਲੱਗ ਸਕੇ ਕਿ ਬੱਬਰ ਕੌਣ ਸਨ ? ਉਹ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਹੋ ਕੇ ਕਿਉਂ ਲੜੇ ? ਬੱਬਰਾਂ ਦਾ ਉਦੇਸ਼ ਤੇ ਮੰਤਵ ਕੀ ਸੀ ? ਅੰਗਰੇਜ਼ ਸਰਕਾਰ ਪਰਚਾਰ ਕਰਦੀ ਰਹੀ ਕਿ ਅਡੋਲ- ਅਡਿੱਗ ਵਿਸ਼ਵਾਸ ਰੱਖਣ, ਵਾਲੇ ਚੇਤਨ ਲੋਕਾਂ ਦੀ ਜੱਥੇਬੰਦੀ ‘ਬੱਬਰ ਅਕਾਲੀ ਲਹਿਰ ਚੋਰਾਂ, ਡਾਕੂਆਂ ਤੇ ਕਾਤਲਾਂ ਦਾ ਟੋਲਾ ਹੈ। ਪਰ:-

“ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ।”

ਸੱਚ ਤੇ ਪਰਦਾ ਨਹੀਂ ਪਾਇਆ ਜਾ ਸਕਦਾ। ਪਰਦਾ ਕੇਵਲ ਝੂਠ ਤੇ ਪਾਇਆ ਜਾਂਦਾ ਹੈ। ਇਤਿਹਾਸ ਦੇ ਖੋਜੀਆਂ ਨੇ ਸੁਤੰਤਰਤਾ ਸੰਗਰਾਮ ਦੀ ਇਸ ਨਿਆਰੀ ਤੇ ਨਿਰਾਲੀ ਲਹਿਰ ਦਾ ਛਾਨਣਾ ਲਾ ਕੇ, ਇਸ ਦੇ ਖੂਬਸੂਰਤ ਬੇਦਾਗ ਚਮਕਦੇ ਸੁਨਹਿਰੀ ਦਾਣਿਆਂ ਨੂੰ ਛਾਣ ਵਿੱਚੋਂ ਕੱਢ ਲਿਆ ਹੈ। ਪੂਰਨਮਾਸ਼ੀ ਦਾ ਚੰਨ ਚੜ੍ਹ ਕੇ ਰਿਹਾ। ਜੱਜਮੈਂਟ ਦੀਆਂ ਸਤਰਾਂ ਵਿਚਾਲੇ ਵੀ ਸਚਾਈ ਪ੍ਰਤੱਖ ਹੋ ਗਈ ਹੈ। ਬੱਬਰ ਅਕਾਲੀ ਸੁਤੰਤਰਤਾ ਸੰਗਰਾਮ ਦੇ ਸੱਚੇ ਸੁੱਚੇ ਨਾਇਕ ਸਨ।

ਮਾਛੀਵਾੜੇ ਦੇ ਜੰਗਲ ਵਿੱਚ

ਸ: ਰਤਨ ਸਿੰਘ ਜੀ ਪਿੱਛੇ ਪੁਲਿਸ ਦੀਆਂ ਵਹੀਰਾਂ ਦੀਆਂ ਵਹੀਰਾਂ ਲੱਗੀਆਂ ਹੋਈਆਂ ਸਨ। ਘੋੜ ਸਵਾਰ ਰਸਾਲਾ ਫੌਜ ਦੀ ਇੱਕ ਟੁਕੜੀ ਵੀ ਉਨ੍ਹਾਂ ਦੇ ਪਿੱਛੇ ਪਈ ਹੋਈ ਸੀ। ਜਿਹੜੀ ਬੇਲਿਆਂ ਅਤੇ ਝੱਲਾਂ ਵਿੱਚ ਬੱਬਰ ਜੀ ਨੂੰ ਲੱਭਦੀ ਫਿਰਦੀ ਸੀ। ਅੰਗਰੇਜ਼ ਸਰਕਾਰ ਦੇ ’12 ਸੂਹੀਏ” ਬੱਬਰ ਜੀ ਦੀ ਪੈੜ ਦੱਬੀ ਫਿਰਦੇ ਸਨ। ਬੱਬਰ ਜੀ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਸਨ । ਉਨ੍ਹਾਂ ਨੂੰ ਦੁਆਬੇ ਦੀ ਧਰਤੀ ਦੀ ਮਿੱਟੀ ਦਾ ਮੋਹ ਖਿੱਚ ਰਿਹਾ ਸੀ। ਦੁਆਬੇ ਦੇ ਆਪਣੇ ਇਨਕਲਾਬੀ ਸਾਥੀਆਂ ਨੂੰ ਮਿਲਣ ਦੀ ਤਾਂਘ ਸੀ । ਆਪ ਜੀ ਨੂੰ ਭੁੱਖ ਪਿਆਸ ਅਤੇ ਥਕੇਵਾਂ ਵੱਢ ਵੱਢ ਕੇ ਖਾ ਰਹੇ ਸਨ। ਤੁਰਨ ਦੀ ਹਿੰਮਤ ਨਹੀਂ ਸੀ। ਸਰੀਰ ਚਕਨਾ ਚੂਰ ਹੋ ਗਿਆ ਸੀ। ਕੇਵਲ ਅੰਮ੍ਰਿਤ ਦੀ ਸ਼ਕਤੀ ਅਤੇ ਪ੍ਰਾਚੀਨ ਸਿੰਘਾਂ ਦਾ ਜੀਵਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਆਨੰਦਰਪੁਰ ਸਾਹਿਬ ਤੋਂ ਰਾਏਕੋਟ ਤੱਕ ਪਹੁੰਚਣ ਦੀ ਵਚਿੱਤਰ ਸਾਖੀ ਹੀ ਢਾਰਸ ਦੇ ਰਹੀ ਸੀ। ਇੱਥੋਂ ਚੱਲ ਕੇ ਆਪ ਜੀ ਕੂੰਮ-ਕੰਮੀਆਂ ਪਿੰਡਾਂ ਦੇ ਨਜ਼ਦੀਕ ਜਦ ਪਹੁੰਚੇ, ਪੁਲਿਸ ਨੂੰ ਭਿਣਕ ਪੈ ਗਈ। ‘7 ਮਈ 1932 ਈ: ਨੂੰ ਆਪ ਜੀ ਨੂੰ ਪਿੰਡ ਕੂੰਮ ਤੇ ਭਾਗਪੁਰਾ ਜ਼ਿਲ੍ਹਾ ਲੁਧਿਆਣਾ” ਵਿੱਚ ਵੇਖਿਆ ਗਿਆ। ਪੁਲਿਸ ਨੇ ਭੱਜ ਕੇ ਇਰਦ ਗਿਰਦ ਘੇਰਾ ਘੱਤ ਲਿਆ। ਇੱਕ ਥਾਣੇਦਾਰ ਘੋੜਾ ਭਜਾ ਕੇ ਸ: ਰਤਨ ਸਿੰਘ ਜੀ ਦੇ ਬਰਾਬਰ ਆ ਪਹੁੰਚਿਆ। ਸ: ਰਤਨ ਸਿੰਘ ਜੀ ਨੇ ਆਪਣੀ ਬੰਦੂਕ ਦੇ ਘੋੜੇ ਉੱਤੇ ਉਂਗਲੀ ਰੱਖ ਕੇ, ਥਾਣੇਦਾਰ ਨੂੰ ਸੇਧ ਕਰਕੇ ਦਬਾ ਦਿੱਤਾ। ਥਿਰੀ-ਨਾਟ-ਥਿਰੀ ਬੰਦੂਕ ਦੀ ਗੋਲੀ ਚਲਣ ਦੀ ਆਵਾਜ਼ ਸੁਣ ਕੇ ਥਾਣੇਦਾਰ ਡਰਦੇ ਨਾਲ ਘਬਰਾ ਕੇ ਘੋੜੇ ਉੱਤੋਂ ਡਿੱਗ ਪਿਆ। ਨਾਲ ਹੀ ਉਸ ਦੀ ਟੱਟੀ ਨਿਕਲ ਗਈ। ਡਿਗਦੇ ਸਾਰ ਬੇਹੋਸ਼ ਹੋ ਗਿਆ। ਇੱਕ ਲੜਕਾ ਵੀ ਥਾਣੇਦਾਰ ਦੀ ਘੋੜੀ ਦੇ ਨਾਲ ਨਾਲ ਭੱਜਾ ਆ ਰਿਹਾ ਸੀ। ਸ: ਰਤਨ ਸਿੰਘ ਜੀ ਦੀ ਚਲਾਈ ਹੋਈ ਗੋਲ਼ੀ, ਇਸ ਲੜਕੇ ਦੀ ਛਾਤੀ ਵਿੱਚ ਜਾ ਧੱਸੀ। ਗੋਲੀ ਲੱਗਣ ਦੀ ਦੇਰ ਸੀ, ਇਹ ਲੜਕਾ ਸਦਾ ਦੀ ਨੀਂਦੇ ਸੌਂ ਗਿਆ।

ਸਾਰੀ ਪੁਲਿਸ ਅਤੇ ਥਾਣੇਦਾਰ ਇਸ ਲੜਕੇ ਨੂੰ ਸੰਭਾਲਣ-ਸਾਂਭਣ ਵਿੱਚ ਲੱਗ ਗਏ। ਇੰਨੇ ਨੂੰ ਬੱਬਰ ਜੀ ਹਰਨ ਹੋ ਕੇ ਅੱਗੇ ਨਿਕਲ ਗਏ। ਆਪ ਜੀ ਇੱਥੋਂ ਭੱਜ ਕੇ ਮਾਛੀਵਾੜੇ ਦੇ ਪਾਸੇ ਨਹਿਰ ਦੇ ਬੱਲ ਵਿੱਚ ਜਾ ਛਿੱਪੇ। ਜਿੱਥੇ ਆਪ ਜੀ ਲੁਕੇ ਬੈਠੇ ਸਨ. ਉਸ ਪਾਸੇ ਪੁਲਿਸ ਸੂਹ ਕੱਢਦੀ ਆ ਰਹੀ ਸੀ। ਸਰਦਾਰ ਜੀ ਨੇ ਵੇਖਿਆ। ਪੁਲਿਸ ਸਿਰ ਤੇ ਚੜ੍ਹਦੀ ਆ ਰਹੀ ਹੈ। ਉਸ ਵਕਤ ਆਪ ਜੀ ਨੇ ਮੁਕਤਸਰ ਦੇ ਸ਼ਹੀਦਾਂ ਦੇ ਤੰਬੂਆ ਦੀ ਯੁੱਧ ਨੀਤਕ, ਰਾਜਨੀਤਕ ਅਤੇ ਇਤਿਹਾਸਕ ਸਾਖੀ ਨੂੰ ਯਾਦ ਕਰਕੇ ਜੇ ਉੱਥੇ ਹੋਣ ਵਾਲੇ ਸ਼ਹੀਦਾ ਨੇ ਖਿਦਰਾਣੇ ਦੀ ਢਾਬ ਉੱਤੇ ਖੜੋਤੇ ਕਰੀਰਾਂ ਉੱਤੇ ਚਾਦਰਾਂ ਪਾ ਕੇ ਤੰਬੂਆਂ ਦੇ ਰੂਪ ਵਿੱਚ ਵਿਖਾ ਦਿੱਤੇ ਸਨ। ਦਿਨ ਛਿਪ ਕੇ ਘੁੱਸ ਮੁਸਾ ਹੋ ਚੁੱਕਾ ਸੀ। ਉਸੇ ਪ੍ਰਕਾਰ ਸ: ਰਤਨ ਸਿੰਘ ਜੀ ਨੇ ਆਪਣਾ ਇੱਕ ਕਛਹਿਰਾ, ਇੱਕ ਝਾੜ ਉੱਤੇ ਫੈਲਾ ਦਿੱਤਾ। ਅੱਗੋਂ ਪੁਲਿਸ ਨੇ ਇਸੇ ਨੂੰ ਹੀ ਰਤਨ ਸਿੰਘ ਸਮਝ ਕੇ ਡਾਇਟ ਕਰਨੋ ਸ਼ੁਰੂ ਕਰ ਦਿੱਤੇ। ਸ: ਰਤਨ ਸਿੰਘ ਜੀ ਇਸ ਥਾਂ ਤੋਂ ਪਿੱਛੇ ਹੱਟਦੇ ਗਏ। ਇੰਨੇ ਨੂੰ ਅਨ੍ਹੇਰਾ ਘੁੱਪ ਹੋ ਗਿਆ। ਆਪ ਜੀ ਕਾਹੂ ਘਾਹ ਦੇ ਭਾਤਾਂ ਵਿੱਚ ਜਾ ਛਿਪੇ। ਪੁਲਿਸ ਇਸ ਕਛਹਿਰੇ ਦੇ ਇਰਦ ਗਿਰਦ ਘੇਰਾ ਪਾ ਕੇ ਬੈਠ ਗਈ ਕਿ ਸਵੇਰੇ ਸ ਰਤਨ ਸਿੰਘ ਜੀ ਦੀ ਲਾਸ਼ ਉਠਾਵਾਂਗੇ। ਹੁਣ ਮਰ ਗਏ ਹੋਣਗੇ। ਜਿਹੜੇ ਗੋਲੀ ਨਹੀਂ ਚਲਾ ਰਹੇ। ਡਰਦੇ ਮਾਰੇ ਨੇੜੇ ਨਹੀਂ ਸੀ ਜਾ ਰਹੇ।

ਸ:ਰਤਨ ਸਿੰਘ ਜੀ ਟਿੱਭਦੇ ਟਿੱਭਦੇ ਨਹਿਰ ਦੇ ਨਾਲ ਮਾਛੀਵਾੜੇ ਵਲ ਨੂੰ ਖਿਸਕਦੇ ਗਏ। ਆਪ ਭੁੱਖਣ ਭਾਣੇ ਤੁਰਦੇ, ਲੜਦੇ, ਥੱਕੇ ਟੁੱਟੇ ਹੋਏ ਸਨ। ਪੈਰ ਕੰਡਿਆਂ ਨਾਲ ਛਾਨਣੀ ਛਾਨਣੀ ਹੋਏ ਸਨ। ਗਲ ਦੇ ਲੀੜੇ ਲੀਰਾਂ ਲੀਰਾਂ ਹੋ ਚੁੱਕੇ ਸਨ। ਇਸ ਹਾਲਤ ਵਿੱਚ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਮਕੌਰ ਤੋਂ ਚਲ ਕੇ ਮਾਛੀਵਾੜੇ ਦੀ ਸਾਖੀ ਰੋਸ਼ਨ ਮੁਨਾਰਾ ਬਣ ਕੇ, ਪੱਥ ਪ੍ਰਦਰਸ਼ਕ ਬਣੀ। ਅਨ੍ਹੇਰੇ ਪੱਖ ਦੀ ਇਕਾਦਸੀ ਸੀ। ਤੜਕੇ ਦਾ ਚੰਦ ਚੜ੍ਹ ਪਿਆ। ਭਿੰਨੀ ਤਿੰਨੀ ਮਿੰਨ੍ਹੀ-ਮਿੰਨ੍ਹੀ ਰੋਸ਼ਨੀ ਵਿੱਚ ਦੂਰ ਤੋਂ ਇੱਕ ਮੁਸਲਮਾਨ ਦੀ ਕੱਥਰ ਉੱਤੇ ਹਰੇ ਹਰੇ ਝੰਡੇ ਝੁਲਦੇ ਆਪ ਜੀ ਨੂੰ ਨਜ਼ਰ ਆਏ। ਆਪ ਜੀ ਧੀਰੇ ਧੀਰੇ, ਟਿੱਭਦੇ ਟਿੱਡਦੇ, ਲੁੱਕਦੇ ਛਿੱਪਦੇ ਇਸ ਕੱਬਰ ਦੇ ਕੋਲ ਪਹੁੰਚ ਗਏ। ਇਹ ਅਸਥਾਨ ਵੀ ਨਿਰੰਜਨ ਸੀ। ਇੱਥੇ ਖਾਣ ਪੀਣ ਨੂੰ ਕੁੱਝ ਨਾ ਮਿਲਿਆ। ਸਰਦਾਰ ਜੀ ਉੱਤੇ ਇਹ ਘੜੀਆਂ ਬਹੁਤ ਵਿਪਤਾ ਦੀਆਂ ਸਨ। ਅੱਗੇ ਤੁਰਨ ਦੀ ਹਿੰਮਤ ਨਹੀਂ ਸੀ। ਭੁੱਖ ਵੱਢ ਵੱਢ ਕੇ ਪੰਜ ਦਿਨਾਂ ਤੋਂ ਖਾ ਰਹੀ ਸੀ। ਸਰਦਾਰ ਜੀ ਨੇ ਬੜੀ ਸਿਦਕ ਦਿਲੀ ਨਾਲ ਕੱਬਰ ਵਿੱਚ ਪਈ ਆਤਮਾ ਨੂੰ ਸੰਬੋਧਨ ਕਰਕੇ ਤਾਹਨੇ ਦੇ ਰੂਪ ਵਿੱਚ ਮਾਣ ਭਰੀ ਬੋਲੀ ਵਿੱਚ ਆਖਿਆ,”ਮੈਂਨੂੰ ਨਹੀਂ ਪਤਾ ਤੂੰ ਹਿੰਦੂ ਹੈ ਜਾਂ ਮੁਸਲਮਾਨ। ਪਰ ਜੇ ਸਿੱਖ ਦਾ ਅਸਥਾਨ ਹੁੰਦਾ, ਤਦ ਮੈਂ ਇਸ ਥਾਂ ਤੋਂ ਭੁੱਖਾ ਨਾ ਪਰਤਦਾ । ਤੇਰੇ ਐਸੇ ਝੰਡੇ ਝੁਲਦੇ ਹਨ ਜਿਵੇਂ

“ਸਿੰਬਲ ਰੁੱਖ ਸਰਾਇਰਾ ਅਤਿ ਦੀਰਘ ਅਤਿ ਮੁੱਚ।

“”ਉਇ ਜਿ ਆਵਹਿ ਆਸਿ ਕਰ ਜਾਹਿ ਨਿਰਾਸੇ ਕਿਤ।”

ਮੈਂ ਭੀ ਤੇਰੇ ਡੇਰੇ ਤੋਂ ਨਿਰਾਸ ਹੋ ਕੇ ਜਾ ਰਿਹਾ ਹਾਂ। ਮੈਂਨੂੰ ਅਫਸੋਸ ਹੈ ਕਿ ਤੂੰ ਦਰ ਆਏ, ਵਿਪਤਾ ਮਾਰੇ ਦੇਸ਼ ਸੇਵਕ ਨੂੰ ਜੇ ਭੁੱਖ ਪਿਆਸ ਅਤੇ ਬਕੇਵੇਂ ਨਾਲ ਅਤਿ ਪੀੜਤ ਹੈ ਨੂੰ ਅੰਨ ਪਾਣੀ ਦੇਣ ਦੇ ਸਮਰੱਥ ਨਹੀਂ ਹੈ। ਲੋਕੀ ਮੂਰਖਤਾ ਨਾਲ ਤੇਰੀ ਪੂਜਾ ਸੰਭਾਲ ਕਰਦੇ ਹਨ। ਇਹ ਆਪ ਕੇ ਆਪ ਇੱਕ ਦਰੱਖਤ ਦੇ ਨਾਲ ਢਾਸਣਾ ਲਗਾ ਕੇ ਬੈਠ ਗਏ। ਆਪ ਜੀ ਦੇ ਸਰੀਰ ਦੀ ਹਾਲਤ ਬਹੁਤ ਤਰਸਯੋਗ ਸੀ। ਅੱਖਾਂ ਅੱਗੇ ਅਨ੍ਹੇਰਾ ਆ ਰਿਹਾ ਸੀ। ਸਿਰ ਨੂੰ ਚੱਕਰ ਆ ਰਹੇ ਸਨ। ਪੇਟ ਨੂੰ ਮੁੱਖ ਵੱਢ ਵੱਢ ਕੇ ਖਾ ਰਹੀ ਸੀ। ਪੈਰ ਕੰਡਿਆਂ ਨਾਲ ਛਾਨਣੀ ਛਾਨਣੀ ਹੋ ਚੁੱਕੇ ਸਨ। ਇਸ ਆਤਰ ਭਰੀ ਹਾਲਤ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰ ਕੇ ਆਪਣੀ ਬੰਦੂਕ ਦਾ ਮੱਥੇ ਨੂੰ ਸਹਾਰਾ ਦੇ ਕੇ ਬੈਠ ਗਏ, ਜਿਵੇਂ ਯੋਗੀ ਜਨ ਵੈਰਾਗਣ ਦਾ ਸਹਾਰਾ ਦੇ ਕੇ ਬੈਠ ਜਾਦੇ ਹਨ। ਆਪ ਯੋਗੀਆਂ ਦੀ ਤਰ੍ਹਾਂ ਸਮਾਧੀ ਲਾ ਕੇ ਬੈਠੇ ਸਨ। ਕੰਨਾ ਵਿੱਚੋਂ ਢਾ ਵਾਂ ਦੀ ਆਵਾਜ਼ ਆ ਰਹੀ ਸੀ। ਅੱਖਾਂ ਵਿੱਚੋਂ ਹਰੇ ਲਾਲ, ਪੀਲੇ ਅੱਗ ਦੀ ਤਰ੍ਹਾਂ ਚੰਗਿਆੜੇ ਨਿਕਲ ਰਹੇ ਸਨ। ਪਰ ਅੰਮ੍ਰਿਤ ਦੀ ਸ਼ਕਤੀ ਨਾਲ ਆਤਮਾ ਬਲਵਾਨ ਹੋਣ ਕਰਕੇ ਮਨ ਚੜ੍ਹਦੀ ਕਲਾ ਵਿੱਚ ਸੀ। ਜਦ ਕੁੱਝ ਫਿਰ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਰੱਖ ਕੇ. ਹਿੰਮਤ ਨਾਲ ਚਿੰਤਾ ਛੱਡ ਕੇ ਅੱਖ ਪੁੱਟੀ, ਤਦ ਕੀ ਵੇਖਦੇ ਹਨ। ਇੱਕ ਮੁਸਲਮਾਨ ਸੱਜਨ, ਪਿੰਡ ਪਨਾਮ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਦਾ, ਜਿਸ ਦਾ ਨਾਂਅ ਬੂਟੇ ਖਾਂ ਸੀ ਸਾਹਮਣੇ ਖੜੋਤਾ ਨਜ਼ਰ ਆਇਆ। ਬੂਟੇ ਖਾਂ ਨੇ ਬੱਬਰ ਜੀ ਨੂੰ ਵੇਖ ਪਛਾਣ ਕੇ ਸਤਿ ਸ੍ਰੀ ਅਕਾਲ ਬੁਲਾਈ। ਪਰ ਸ:ਰਤਨ ਸਿੰਘ ਜੀ ਨੇ (ਜਾਗਤ ਬੈਕੁਤੋਂ) ਖੱਤਰੇ ਦੀ ਜਗ੍ਹਾ ਹੁਸ਼ਿਆਰ ਰਹਿਣਾ ਚਾਹੀਦਾ ਹੈ।’ਸੋਚ ਕੇ ਅਗੋਂ ਗੁਰ ਬਰ ਅਕਾਲ, ਆਖ ਕੇ ਬੰਦੂਕ ਦੇ ਘੋੜੇ ਉੱਤੇ ਉਂਗਲੀ ਰੱਖ ਲਈ। ਪਰ ਗੋਲੀ ਨਹੀਂ ਦਾਗੀ। ਬੂਟੇ ਖਾਂ ਨੇ ਬੜੇ ਪਿਆਰ ਨਾਲ ਪੁੱਛਿਆ, ‘ਸਰਦਾਰ ਜੀ ਤੁਸਾਂ ਮੈਂਨੂੰ ਪਛਾਣ ਲਿਆ ਹੈ ? ਮੈਂ ਤਾਂ ਤੁਹਾਨੂੰ ਪਛਾਣ ਲਿਆ ਹੈ।

ਸ: ਰਤਨ ਸਿੰਘ ਜੀ ਨੇ ਆਖਿਆ, “ਤੁਸੀਂ ਮੈਂਨੂੰ ਕਿਵੇਂ ਜਾਣਦੇ ਹੋ ?” ਬੂਟੇ ਖਾਂ ਨੇ ਉੱਤਰ ਦਿੱਤਾ. ”ਜਦ ਤੁਸੀਂ 1922 ਈ: ਵਿੱਚ ਬੰਬ ਕੇਸ ਵਿੱਚ ਗ੍ਰਿਫ਼ਤਾਰ ਹੋ ਕੇ ਹੁਸ਼ਿਆਰਪੁਰ ਜੇਲ੍ਹ ਵਿੱਚੋਂ ਕਚਹਿਰੀਆਂ ਵਿੱਚ ਆਉਂਦੇ ਸੀ. ਤੁਹਾਡੇ ਉੱਤੇ ਪੁਲਿਸ ਦਾ ਸਖ਼ਤ ਪਹਿਰਾ ਹੁੰਦਾ ਸੀ। ਮੈਂ ਵੀ ਇੱਕ ਮੁਕੱਦਮੇ ਦੀ ਪੈਰਵੀ ਵਾਸਤੇ ਉੱਥੇ ਜਾਂਦਾ ਸੀ। ਤਦ ਤੁਹਾਡੇ ਦਰਸ਼ਨ ਕਰਦਾ ਸੀ। ਉਸ ਵਕਤ ਦੀ ਮੈਂਨੂੰ ਤੁਹਾਡੀ ਯਾਦ ਹੈ। ਤੁਸੀਂ ਮੈਂਨੂੰ ਕੋਈ ਸੇਵਾ ਦੱਸੋ ?” ਸਰਦਾਰ ਜੀ ਆਪਣੇ ਵਤਨੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ। ਆਖਿਆ, “ਮਿੱਤਰਾ ! ਮੈਂ ਕਈ ਦਿਨਾਂ ਤੋਂ ਭੁੱਖਾ ਹਾਂ, ਜੇਕਰ ਤੇਰੇ ਕੋਲ ਕੋਈ ਖਾਣ ਵਾਲੀ ਚੀਜ ਹੈ ਤਾਂ ਮੈਂਨੂੰ ਦੇ ਦੇ।”

ਬੂਟੇ ਖਾਂ ਮੇਰੇ ਪਾਸ ਤੇਲ ਵਿੱਚ ਤਲੀਆਂ ਹੋਈਆਂ ਮਿੱਠੀਆਂ ਕੁੱਝ ਫਿੱਕੀਆ ਮੱਠੀਆਂ ਹਨ। ਜਿਹੜੀਆਂ ਮੈਂ ਆਪਣੀ ਲੜਕੀ ਨੂੰ ਦੇਣ ਚੱਲਿਆ ਹਾਂ ਅਤੇ ਚਾਰ ਪੰਜ ਸੇਰ ਸ਼ੱਕਰ ਵੀ ਹੈ। ਇਹ ਤੁਸੀਂ ਲੈ ਕੇ ਛੱਕ ਲਵੇਂ।

ਸ: ਰਤਨ ਸਿੰਘ ਜੀ ਨੇ ਪਹਿਲਾਂ ਮੱਠੀਆਂ ਛੱਕੀਆਂ। ਫਿਰ ਸ਼ੱਕਰ ਦਾ ਸ਼ਰਬਤ ਬਣਾ ਕੇ ਛੱਕ ਲਿਆ। ਬੂਟੇ ਖਾਂ ਦਾ ਧੰਨਵਾਦ ਕੀਤਾ। ਅਕਾਲ ਪੁਰਖ ਦਾ ਕੋਟਿਨ ਕੋਟਿ ਸੁਕਰੀਆ ਕੀਤਾ। ਬੂਟੇ ਖਾਂ ਨੇ ਦੇ ਕੁ ਸੇਰ ਮੱਠੀਆਂ, ਦੇ ਕੁ ਸੇਰ ਸ਼ੱਕਰ ਸਰਦਾਰ ਜੀ ਦੇ ਝੋਲੇ ਵਿੱਚ ਪਾ ਦਿੱਤੀਆਂ। ਜਿੰਨੀਆਂ ਕੁ ਦੀ ਸਰਾਦਰ ਜੀ ਨੇ ਲੋੜ ਸਮਝੀ।

ਕੁੱਝ ਚਿਰ ਬਾਅਦ ਬੂਟੇ ਖਾਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਨੂੰ ਤੁਰ ਗਿਆ। ਸ: ਰਤਨ ਸਿੰਘ ਜੀ ਜੰਗਲ ਦੇ ਬੱਲ ਵਿੱਚ ਲੁੱਕਦੇ ਛਿੱਪਦੇ ਟਿੱਡਦੇ ਟਿੱਭਦੇ ਤੁਰ ਤੁਰ ਕੇ ਨਹਿਰ ਦੇ ਕੰਢੇ ਉੱਤੇ ਮਾਛੀਵਾੜੇ ਸਾਹਮਣੇ ਰੱਖ ਕੇ ਪਹੁੰਚ ਗਏ।

ਅੱਗੋਂ ਦੂਰ ਤੋਂ ਤੱਕਿਆ, ਬਹੁਤ ਸਾਰੀ ਪੁਲਿਸ ਨਹਿਰ ਦੇ ਪੁਲ ਉੱਤੇ ਜੋ ਸਮਰਾਲੇ ਤੋਂ ਮਾਛੀਵਾੜੇ ਦੀ ਸੜਕ ਵਿਚਾਲੇ ਹੈ, ਭਾਰੀ ਗਿਣਤੀ ਵਿੱਚ ਖੜੋਤੀ ਹੈ। ਸਰਦਾਰ ਜੀ ਅੱਗੇ ਜਾਣ ਤੋਂ ਰੁੱਕ ਗਏ। ਇੱਕ ਝਾੜੀ ਵਿੱਚ ਲੁਕ ਕੇ ਖੜੇ ਗਏ। ਸਤਿਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ, ‘ਹੇ ਅਕਾਲ ਪੁਰਖ ਜੀ ! ਜਿਵੇਂ ਆਪ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਟਕ ਦਾ ਪਾਣੀ ਗਾਹਣ ਬਣਾ ਕੇ ਪਾਰ ਲੰਘਾਇਆ ਸੀ, ਇਸੇ ਪ੍ਰਕਾਰ ਮੈਂਨੂੰ ਵੀ ਇਸ ਨਹਿਰ ਵਿੱਚ ਗਾਹਣ ਬਣਾ ਕੇ ਪਾਰ ਕਰਦੇ।”

ਸਰਦਾਰ ਜੀ ਇਹ ਅਰਦਾਸ ਕਰਕੇ ਬੜੇ ਭਰੋਸੇ ਅਤੇ ਸਿਦਕ ਨਾਲ ਨਹਿਰ ਵਿੱਚ ਠਿੱਲ ਪਏ। ਆਪ ਜੀ ਨੇ ਸਾਨੂੰ ਦੱਸਿਆ, ‘ਨਹਿਰ ਦੇ ਵਿੱਚ ਠਿੱਲਣ ਸਾਰ ਡੂੰਘਾ ਪਾਣੀ ਮੇਰੇ ਗੋਡੇ ਗੋਡੇ ਹੋ ਗਿਆ।”

ਬੱਬਰ ਜੀ ਆਪਣੀ ਜਨਮ ਭੂਮੀ ਦੁਆਬੇ ਵਿੱਚ

ਨਹਿਰ ਲੰਘ ਕੇ ਆਪ ਜੀ ਮਾਛੀਵਾੜੇ ਦੇ ਝੱਲ ਝਾੜਾਂ ਵਿੱਚ ਲੁਕਦੇ ਛਿੱਪਦੇ ਤੁਰਦੇ ਹੋਏ ਸਤਲੁਜ ਨਦੀ ਪਾਰ ਕਰਕੇ ਪਹਿਲਾਂ ਲੁਬਾਣਗੜ੍ਹ, ਫਿਰ ਸੋਤੇ ਅਸਮਾਨਪੁਰ ਦੇ ਸੰਤਾ ਦੇ ਡੇਰੇ ਪ੍ਰਸਾਦ ਛੱਕ ਕੇ ਰਾਤ ਉਜਾੜ ਵਿੱਚ ਹੀ ਆਰਾਮ ਕਰਦੇ ਰਹੇ। ਇੱਥੋਂ ਚਲ ਕੇ ਪਿੰਡ ਲੰਗੜੋਏ ਜ਼ਿਲ੍ਹਾ ਨਵਾਂਸ਼ਹਿਰ ਦੇ ਬਾਹਰਵਾਰ ਸੰਤ ਕਰਮ ਸਿੰਘ ਜੀ ਦੀ ਕੁਟੀਆ ਵਿੱਚ ਦੂਜੇ ਦਿਨ ਰਾਤ ਨੂੰ ਪਹੁੰਚੇ। ਇੱਥੇ ਪ੍ਰਸਾਦ ਪਾਣੀ ਛੱਕ ਕੇ ਰਾਤ ਗੁਜ਼ਾਰੀ। ਦੂਜੀ ਰਾਤ ਨੂੰ ਇੱਥੇ ਚਲ ਕੇ ਪਿੰਡ ਸਿੰਬਲੀ ਥਾਣਾ ਗੜ੍ਹਸੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ. ਗੇਂਦਾ ਸਿੰਘ ਜੀ, ਤਾਰਾ ਸਿੰਘ ਜੀ ਪਾਸ ਪਹੁੰਚ ਗਏ। ਇਹ ਬੱਬਰ ਅਕਾਲੀਆਂ ਦੇ ਸਹਿਯੋਗੀ ਅਤੇ ਸਮਰਥੱਕ ਸਨ। ਅਸਲ੍ਹੇ ਆਦਿ ਦਾ ਪ੍ਰਬੰਧ ਵੀ ਪਹਿਲਾਂ ਇਹ ਸੱਜਨ ਹੀ ਕਰਦੇ ਸਨ।

ਇਨ੍ਹਾਂ ਦਾ ਸਾਰਾ ਪਰਿਵਾਰ ਹੀ ਦੇਸ਼ ਭਗਤਾਂ ਦਾ ਹੈ। ਸ: ਗੇਂਦਾ ਸਿੰਘ ਜੀ ਸਿੰਬਲੀ, ਪ੍ਰਸਿੱਧ ਦੇਸ਼ ਭਗਤ ਬਾਬੂ ਲਾਭ ਸਿੰਘ ਜੀ ਲਸਾੜਾ ਸ਼ਹੀਦ-ਏ-ਅਮਨ ਦੇ ਸਕੇ ਭਣੇਈਆ ਜੀ ਸਨ। ਬਾਬੂ ਲਾਭ ਸਿੰਘ ਜੀ ਨੂੰ ਇਨ੍ਹਾਂ ਕੋਲੋਂ ਹੀ ਦੇਸ਼ ਭਗਤੀ ਦੀ ਰੰਗਣ ਚੜ੍ਹੀ ਸੀ। ਸ:ਗੇਂਦਾ ਸਿੰਘ ਜੀ ਸਿੰਬਲੀ, ਦੇਸ਼ ਸੇਵਕ ਲੰਬਰਦਾਰ ਭਗਤ ਸਿੰਘ ਜੀ ਸ਼ਹੀਦ ਪਿੰਡ ਰੁੜਕੀ ਖਾਸ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੇ ਮਾਸੜ ਜੀ ਸਨ। ਸ਼ਹੀਦ ਲੰਬਰਦਾਰ ਭਗਤ ਸਿੰਘ ਜੀ ਨੂੰ ਦੇਸ਼ ਭਗਤੀ ਦੀ ਗੁੜ੍ਹਤੀ ਇਨ੍ਹਾਂ ਨੇ ਹੀ ਦਿੱਤੀ ਸੀ।

ਦੇਸ਼ ਭਗਤਾਂ ਦੀ ਮੀਟਿੰਗ ਪਿੰਡ ਸਿੰਬਲੀ ਵਿੱਚ ਮਈ 24, 1932

ਪਿੰਡ ਸਿੰਬਲੀ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ: ਗੇਂਦਾ ਸਿੰਘ ਜੀ ਅਤੇ ਸ:ਤਾਰਾ ਸਿੰਘ ਜੀ ਪਾਸ, ਸ:ਰਤਨ ਸਿੰਘ ਜੀ ਪਹੁੰਚ ਕੇ ਕਈ ਦਿਨ ਠਹਿਰੇ। ਇਨ੍ਹਾਂ ਨੇ ਬੱਬਰ ਸਾਹਿਬ ਦੀ ਬਹੁਤ ਸੇਵਾ ਸੰਭਾਲ ਕੀਤੀ। ਜਿਸ ਦੇ ਕਾਰਨ ਬੱਬਰ ਸਾਹਿਬ ਸਿਹਤਯਾਬ ਹੋ ਗਏ। ਸ:ਰਤਨ ਸਿੰਘ ਜੀ ਪਾਸ ਇਸ ਵੇਲੇ ਕੇਵਲ ਇਕ ਰੋਂਦ ਰਹਿੰਦਾ ਸੀ। ਸਰਦਾਰ ਜੀ ਨੇ ਸ: ਗੇਂਦਾ ਸਿੰਘ ਜੀ ਅਤੇ ਤਾਰਾ ਸਿੰਘ ਜੀ ਨੂੰ ਸਾਰੀ ਵਿੱਥਿਆ ਸੁਣਾ ਕੇ ਅੱਗਲਾ ਪ੍ਰੋਗਰਾਮ ਦੱਸਿਆ ਕਿ ਮੈਂ ਅੰਗਰੇਜ਼ ਦੇ ਝੋਲੀ ਚੁੱਕ ਦੇਸ਼ ਗਦਾਰਾਂ ਨੂੰ ਸੋਧਣਾ ਹੈ। ਮੈਂਨੂੰ ਰੋਂਦ ਅਤੇ ਹੋਰ ਅਸਲ੍ਹੇ ਦੀ ਲੋੜ ਹੈ।

ਆਪ ਜੀ ਤੋਂ ਸਾਰਾ ਪ੍ਰੋਗਰਾਮ ਸੁਣ ਕੇ ਸ: ਗੇਂਦਾ ਸਿੰਘ ਜੀ ਅਤੇ ਸ:ਤਾਰਾ ਸਿੰਘ ਜੀ ਪਿੰਡ ਰੁੜਕੀ ਖਾਸ(ਇਸ ਪੁਸਤਕ ਦੇ ਲੇਖਕ ਦਾ ਪਿੰਡ) ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਆ ਗਏ। ਪਿੰਡ ਰੁੜਕੀ ਖਾਸ ਦੇ ਵਸਨੀਕ ਦੇਸ਼ ਭਗਤ ਹਨ। ਰੁੜਕੀ ਖਾਸ ਇੱਕ ਇਨਕਲਾਬੀ ਪਿੰਡ ਹੈ। ਇਸ ਖਿਆਲ ਨਾਲ ਸ: ਗੇਂਦਾ ਸਿੰਘ ਜੀ ਅਤੇ ਸ:ਤਾਰਾ ਸਿੰਘ ਜੀ ਸਾਡੇ ਨਗਰ ਰੁੜਕੀ ਖਾਸ ਪਹੁੰਚ ਕੇ, ਸ:ਭਗਤ ਸਿੰਘ ਲੰਬਰਦਾਰ ਦੇ ਭਣੋਈਆ ਜੀ ਜੱਥੇਦਾਰ ਹਜ਼ਾਰਾ ਸਿੰਘ ਪਾਸ ਪਹੁੰਚ ਗਏ। ਇਨ੍ਹਾਂ ਨੂੰ ਨਾਲ ਲੈ ਕੇ ਲੰਬਰਦਾਰ ਈਸ਼ਰ ਸਿੰਘ ਜੀ ਦੇ ਘਰ ਗਏ। ਫਿਰ ਹਲ ਕੇ ਸ: ਗੋਂਦਾ ਸਿੰਘ ਜੀ ਪਾਸ ਆਏ। ਲੰਬਰਦਾਰ ਈਸ਼ਰ ਸਿੰਘ ਤੇ ਸ: ਗੋਂਦਾ ਸਿੰਘ ਸਕੇ ਭਰਾ ਸਨ। ਇਹ ਦੋਨੋਂ ਸ:ਭਗਵਾਨ ਸਿੰਘ ਜੀ ਦੇ ਸਪੁੱਤਰ ਸਨ। ਸ: ਗੋਂਦਾ ਸਿੰਘ ਜੀ ਹਾਲੇ ਨਵੇਂ ਨਵੇਂ ਫੌਜ ਵਿੱਚੋਂ ਰੀਜ਼ਰਵ ਆਏ ਸਨ। ਇਨ੍ਹਾਂ ਸਾਰਿਆਂ ਨੇ ਸ: ਗੋਂਦਾ ਸਿੰਘ ਜੀ ਨੂੰ ਮਿਲ ਕੇ ਸ: ਰਤਨ ਸਿੰਘ ਜੀ ਦੀ ਸਾਰੀ ਕਹਾਣੀ ਸੁਣਾ ਕੇ ਆਖਿਆ, ”ਸਾਨੂੰ ਕੁੱਝ ਅਸਲ੍ਹਾ ਤੁਸੀਂ ਸਪਲਾਈ ਕਰੋ ਤਾ ਕਿ ਸ: ਰਤਨ ਸਿੰਘ ਜੀ ਅਗਲੇ ਪ੍ਰੋਗਰਾਮ ਨੂੰ ਨਿਭਾ ਸਕਣ। ਇਹ ਦੇਸ਼ ਦੀ ਵੱਡੀ ਸੇਵਾ ਹੋਵੇਗੀ।” ਸ: ਗੋਂਦਾ ਸਿੰਘ ਜੀ ਨੇ ਆਖਿਆ, “ਮੈਂ ਕੁੱਝ ਪ੍ਰਬੰਧ ਕਰਾਂਗਾ। ਆਪਣੇ ਵੱਡੇ ਭਾਈ ਸ: ਈਸ਼ਰ ਸਿੰਘ ਜੀ ਨਾਲ ਮਿਲਕੇ ਫਿਰ ਗੱਲ ਕਰਾਂਗਾ। ਕਿਉਂਕਿ ਇਹੀ ਬੱਬਰ ਅਕਾਲੀਆਂ ਦੀ ਜਥੇਬੰਦੀ ਦੇ ਮੈਂਬਰ ਅਤੇ ਨਜ਼ਦੀਕੀ ਹਨ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਵੀ ਕਰਦੇ ਹਨ। ਮੈਂ ਤਾਂ ਹਾਲੇ ਨਵਾਂ ਨਵਾਂ ਫੌਜ ਵਿੱਚੋਂ ਆਇਆ ਹਾਂ।” ਇਹ ਗੱਲ ਕਰਕੇ ਸ: ਗੇਂਦਾ ਸਿੰਘ ਜੀ ਅਤੇ ਸ:ਤਾਰਾ ਸਿੰਘ ਜੀ ਆਪਣੇ ਪਿੰਡ ਸਿੰਬਲੀ ਨੂੰ ਚਲੇ ਗਏ। ਬਾਅਦ ਵਿੱਚ ਸ: ਗੋਂਦਾ ਸਿੰਘ ਜੀ ਨੇ ਆਪਣੇ ਭਾਈ ਸ. ਈਸ਼ਰ ਸਿੰਘ ਜੀ ਨਾਲ ਸਲਾਹ ਮਸ਼ਵਰਾ ਕੀਤਾ ਕਿ ਕਿਸ ਤਰ੍ਹਾਂ ਕੀਤਾ ਜਾਵੇ ? ਸ:ਈਸ਼ਰ ਸਿੰਘ ਜੀ ਨੇ ਆਖਿਆ, ‘ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।” ਸ: ਗੇਂਦਾ ਸਿੰਘ ਜੀ ਨੇ ਆਪਣੇ ਕੋਲੋਂ 27 ਰੋਂਦ ਆਪਣੇ ਵੱਡੇ ਭਾਈ ਸ: ਈਸ਼ਰ ਸਿੰਘ ਜੀ ਨੂੰ ਸੌਂਪ ਦਿੱਤੇ। ਨਾਲ ਹੀ ਆਖਿਆ, ”ਮੈਂ ਹੋਰ ਵੀ ਪ੍ਰਬੰਧ ਕਰਾਂਗਾ। ਇਹ ਤੁਸੀਂ ਉਨ੍ਹਾਂ ਨੂੰ ਪਹੁੰਚਾ ਦੇਵੇ।” ਸ ਈਸ਼ਰ ਸਿੰਘ ਜੀ ਲੰਬਰਦਾਰ ਨੇ ਇਹ ਰੋਂਦ ਸ:ਤਾਰਾ ਸਿੰਘ ਅਤੇ ਸ: ਗੇਂਦਾ ਸਿੰਘ ਜੀ ਦੇ ਰਾਹੀਂ ਸ: ਰਤਨ ਸਿੰਘ ਜੀ ਨੂੰ ਦੇ ਦਿੱਤੇ। ਨਾਲ ਹੀ ਸਾਰਾ ਪਿੱਛਲਾ ਅਗਲਾ ਹਾਲ ਚਾਲ ਪੁੱਛਿਆ। ਸ:ਈਸਰ ਸਿੰਘ ਜੀ ਰੋਂਦ ਦੇ ਕੇ ਵਾਪਸ ਰੁੜਕੀ ਖਾਸ ਆ ਗਏ।

ਪਿੱਛੋਂ ਸ: ਰਤਨ ਸਿੰਘ ਜੀ ਨੇ ਸ ਗੇਂਦਾ ਸਿੰਘ ਜੀ ਅਤੇ ਅਤੇ ਸ:ਤਾਰਾ ਸਿੰਘ ਜੀ ਕੋਲ ਸ:ਗੇਂਦਾ ਸਿੰਘ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਸ: ਗੇਂਦਾ ਸਿੰਘ ਜੀ ਹੋਰਾਂ ਆਖਿਆ, ‘ਮੈਂ ਉਨ੍ਹਾਂ ਨਾਲ ਤੁਹਾਨੂੰ ਮਿਲਾ ਦੇਵਾਂਗਾ।” ਫਿਰ ਸ:ਰਤਨ ਸਿੰਘ ਜੀ ਨੇ ਸ: ਗੇਂਦਾ ਸਿੰਘ ਜੀ ਨੂੰ ਸ ਗੋਂਦਾ ਸਿੰਘ ਪਾਸ ਇਹ ਆਖ ਕੇ ਭੇਜਿਆ ਕਿ, ”ਮੈਂਨੂੰ ਸ: ਗੋਂਦਾ ਸਿੰਘ ਜੀ ਅਤੇ ਸ:ਈਸ਼ਰ ਸਿੰਘ ਜੀ ਕਲ੍ਹ ਪਿੰਡ ਚੱਕ ਹਾਜੀਪੁਰ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰਤ ਮੁਣਸ਼ੀ ਰਾਮ ਜੀ ਦੀ ਕੁੱਟੀਆ ਮਿਲਣ।” ਚੱਕ ਹਾਜੀਪੁਰ ਰੁੜਕੀ ਖਾਸ ਅਤੇ ਸਿੰਬਲੀ ਤੋਂ ਇੱਕ-ਇੱਕ ਮੀਲ ਤੇ ਵਾਕਿਆ ਹੈ। ਇੱਥੋਂ ਦੇ ਸੰਤ ਮੁਣਸ਼ੀ ਰਾਮ ਜੀ, ਸ੍ਰੀ ਗੰਗਾ ਰਾਮ ਜੀ ਕੈਪਟਨ ਆਦਿ ਬੜੇ ਇਨਕਲਾਬੀ ਦੇਸ਼ ਭਗਤ ਸਨ। ਸ:ਗੋਂਦਾ ਸਿੰਘ ਜੀ ਰੁੜਕੀ ਖਾਸ, ਸ: ਗੇਂਦਾ ਸਿੰਘ ਜੀ ਸਿੰਬਲੀ ਤੋਂ ਸੁਨੇਹਾ ਸੁਣ ਕੇ ਦੂਜੇ ਦਿਨ ਸੰਤ ਮੁਣਸ਼ੀ ਰਾਮ ਜੀ ਦੀ ਕੁੱਟੀਆ ਵਿੱਚ ਸ: ਰਤਨ ਸਿੰਘ ਜੀ ਨੂੰ ਮਿਲਣ ਪਹੁੰਚੇ। ਪਰ ਸ: ਰਤਨ ਸਿੰਘ ਜੀ ਕਿਸੇ ਕਾਰਨ ਇੱਥੇ ਨਾ ਪਹੁੰਚ ਸਕੇ। ਇਸ ਦਿਨ ਤੋਂ ਦੂਜੇ ਦਿਨ ਸ: ਰਤਨ ਸਿੰਘ ਜੀ ਆਪ ਸ: ਗੇਂਦਾ ਸਿੰਘ ਜੀ ਨੂੰ ਨਾਲ ਲੈ ਕੇ ਬਾਬੂ ਲਾਭ ਸਿੰਘ ਜੀ ਲਸਾੜਾ ਦੇ ਸਕੇ ਭਾਣਜੇ ਲੰਬਰਦਾਰ ਭਗਤ ਸਿੰਘ ਜੀ ਸ਼ਹੀਦ ਦੇ ਮਕਾਨ ਤੇ ਪਹੁੰਚੇ। ਸ: ਭਗਤ ਸਿੰਘ ਲੰਬਰਦਾਰ ਤਾਂ ਮੁਲਤਾਨ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿਖੇ ਅੰਗਰੇਜ਼ ਸਰਕਾਰ ਦੇ ਦਿੱਤੇ ਕਸ਼ਟਾਂ ਨਾਲ ਸ਼ਹੀਦ ਹੋ ਗਏ ਸਨ। ਪਰੰਤੂ ਸ਼ਹੀਦ ਲੰਬਰਦਾਰ ਸ: ਭਗਤ ਸਿੰਘ ਜੀ ਦੀ ਮਾਤਾ ਸ੍ਰੀਮਤੀ ਧਰਮ ਕੌਰ ਸੁਪਤਨੀ ਸ੍ਰੀਮਤੀ ਸੰਤ ਕੌਰ ਅਤੇ ਦੋ ਭੈਣਾਂ ਸ੍ਰੀਮਤੀ ਆਸ ਕੌਰ ਤੇ ਸੰਤ ਕੌਰ ਬਹੁਤ ਇਨਕਲਾਬੀ ਖਿਆਲਾਂ ਦੀਆਂ ਸਨ।

‘ਇਸ ਸ: ਭਗਤ ਸਿੰਘ ਜੀ ਲੰਬਰਦਾਰ ਨੇ ਮਹਾਤਮਾ ਗਾਂਧੀ ਜੀ ਦੀ ਨਾ ਮਿਲਵਰਤਨ ਲਹਿਰ ਵਿੱਚ ਲੰਬਰਦਾਰੀ ਛੱਡ ਕੇ ਅੰਗਰੇਜ਼ ਸਰਕਾਰ ਵਿਰੁੱਧ ਬਗਾਵਤ ਪੈਦਾ ਕਰ ਦਿੱਤੀ ਸੀ। ਅੰਗਰੇਜ਼ ਸਰਕਾਰ ਨੇ ਲੰਬਰਦਾਰ ਸ: ਭਗਤ ਸਿੰਘ ਜੀ ਨੂੰ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦੇ ਦਿੱਤੀ ਸੀ।” ਜੇਲ੍ਹਾਂ ਦੇ ਅਕਹਿ ਤੇ ਅਸਹਿ ਕਸ਼ਟਾਂ ਨਾਲ ਲੰਬਰਦਾਰ ਸ: ਭਗਤ ਸਿੰਘ ਜੀ ਸ਼ਹੀਦ ਹੋ ਗਏ ਸਨ। ਇਨ੍ਹਾਂ ਦੇ ਮਕਾਨ ਉੱਤੇ ਆਮ ਦੇਸ਼ ਭਗਤਾਂ ਦਾ ਜਮਘਟਾ ਬਣਿਆ ਰਹਿੰਦਾ ਸੀ। ਸ: ਰਤਨ ਸਿੰਘ ਜੀ ਨੇ ਇਸ ਘਰ ਵਿੱਚ ਪਹੁੰਚ ਕੇ ਸ: ਗੇਂਦਾ ਸਿੰਘ ਜੀ ਨੂੰ ਭੇਜ ਕੇ ਹੇਠ ਲਿਖੇ ਸੱਜਨਾਂ ਨੂੰ ਮਿਲਣ ਵਾਸਤੇ ਬੁਲਾਇਆ। ਸ: ਗੋਂਦਾ ਸਿੰਘ ਜੀ, ਢਾਡੀ ਰਾਮ ਸਿੰਘ, ਦਲ ਸਿੰਘ ਜੀ ਅਤੇ ਲੰਬਰਦਾਰ ਈਸ਼ਰ ਸਿੰਘ ਜੀ। ਸ:ਗੇਂਦਾ ਸਿੰਘ ਜੀ ਸਿੰਬਲੀ ਇਨ੍ਹਾਂ ਨੂੰ ਬੁਲਾ ਕੇ ਸ: ਰਤਨ ਸਿੰਘ ਜੀ ਪਾਸ ਲੈ ਗਏ। ਇੱਥੇ ਕੁੱਝ ਵਿਚਾਰਾਂ ਅਤੇ ਗੱਲਾਂ ਕਥਾਂ ਕਰਕੇ ਫਿਰ ਫੈਸਲਾ ਕੀਤਾ ਕਿ ਰਾਤ ਨੂੰ ਬਾਹਰ ਜੰਗਲ ਵਿੱਚ ਫਿਰ ਇਕੱਠ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇ। ਰਾਤ ਨੂੰ ਬਾਹਰ ਇਨ੍ਹਾਂ ਸਾਰੇ ਸੱਜਣਾ ਨੂੰ ਮਿਲ ਕੇ ਜਿਨ੍ਹਾਂ ਵਿੱਚ ਸ: ਗੇਂਦਾ ਸਿੰਘ ਜੀ ਸਿੰਬਲੀ, ਸ:ਤਾਰਾ ਸਿੰਘ ਜੀ ਸਿੰਬਲੀ ਅਤੇ ਸ:ਹਰਨਾਮ ਸਿੰਘ ਜੀ (ਲੰਬਰਦਾਰ ਭਗਤ ਸਿੰਘ ਸ਼ਹੀਦ ਦੇ ਭੂਆ ਦੇ ਪੁੱਤਰ) ਵੀ ਸਨ। ਇੱਥੇ ਅਗਲਾ ਪ੍ਰੋਗਰਾਮ ਬਣਾਇਆ ਗਿਆ ਕਿ ਕੁੱਝ ਚਿਰ ਠਹਿਰ ਕੇ ਪੂਰੀ ਤਿਆਰੀ ਨਾਲ ਜੱਥੇਬੰਦ ਹੋ ਕੇ ਦੇਸ਼ ਗਦਾਰਾਂ ਨੂੰ ਸੋਧਿਆ ਜਾਵੇ। ਇੱਥੋਂ ਸਾਰੇ ਇਕੱਲੇ ਇਕੱਲੇ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ। ਸ ਰਤਨ ਸਿੰਘ ਜੀ ਸ ਗੋਂਦਾ ਸਿੰਘ ਜੀ ਦੇ ਨਾਲ ਲੰਬਰਦਾਰ ਈਸ਼ਰ ਸਿੰਘ ਸਮੇਤ, ਲੰਬਰਦਾਰ ਈਸ਼ਰ ਸਿੰਘ ਦੇ ਘਰ ਚਲੇ ਗਏ।

ਸ:ਰਤਨ ਸਿੰਘ ਜੀ ਨੇ ਇਨ੍ਹਾਂ ਸੱਜਨਾ ਨਾਲ ਮਿਲ ਕੇ ਫਿਰ ਇਹ ਪ੍ਰੋਗਰਾਮ ਬਣਾਇਆ ਕਿ ਦੁਆਬੇ ਦੇ ਇਨਕਲਾਬੀਆਂ ਦੀ ਇੱਕ ਮੀਟਿੰਗ ਪਿੰਡ ਸਿੰਬਲੀ ਦੇ ਦੱਖਣ ਦੇ ਪਾਸੇ ਜੰਗਲ ਵਿੱਚ ਕਾਨਫਰੰਸ ਦੇ ਰੂਪ ਵਿੱਚ ਰਾਤ ਦੇ ਵੇਲੇ ਗੁਪਤ ਤੌਰ ਤੇ 24 ਮਈ, ਸੰਨ 1932 ਈਸਵੀ ਨੂੰ ਕੀਤੀ ਜਾਵੇ।

ਉਪਰੋਕਤ ਵਰਕਰਾਂ ਹੱਥੀਂ ਇਸ ਮੀਟਿੰਗ ਦੇ ਵਾਸਤੇ ਗੁਪਤ ਸੱਦੇ ਪੱਤਰ ਇਨਕਲਾਬੀਆਂ ਨੂੰ ਭੇਜੇ ਗਏ। ਹੇਠ ਲਿੱਖੇ ਸੱਜਨ ਜਿਨ੍ਹਾਂ ਦੇ ਨਾਂਅ ਕਾਬਲ-ਏ-ਜ਼ਿਕਰ ਹਨ, ਇਸ ਮੀਟਿੰਗ ਵਿੱਚ ਸ਼ਾਮਲ ਹੋਏ :-

  1. ਸ: ਗੇਂਦਾ ਸਿੰਘ ਜੀ ਪਿੰਡ ਸਿੰਬਲੀ, ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  2. ਸ:ਤਾਰਾ ਸਿੰਘ ਜੀ ਪਿੰਡ ਸਿੰਬਲੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  1. ਸ: ਦਸੌਂਧਾ ਸਿੰਘ ਜੀ ਪਿੰਡ ਢਾਡਾ ਕਲਾਂ, ਥਾਣਾ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  2. ਜੱਥੇਦਾਰ ਵਤਨ ਸਿੰਘ ਜੀ ਪਿੰਡ ਚਾਹਲਪੁਰ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  3. ਸ:ਫਤਹਿ ਸਿੰਘ, ਪਿੰਡ ਚਾਹਲਪੁਰ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  4. ਭਾਈ ਸਾਹਿਬ ਪਿਆਰਾ ਸਿੰਘ ਜੀ ਗਦਰੀ ਲੀਡਰ ਤੇ ਐਮ.ਐਲ.ਏ.ਪਿੰਡ ਲੰਗੇਰੀ, ਥਾਣਾ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  5. ਸ:ਠੇਹਲਾ ਸਿੰਘ ਜੀ ਪਿੰਡ ਬਾਘਾ, ਥਾਣਾ ਗੜ੍ਹਦੀਵਾਲਾ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।
  6. ਮਾਸਟਰ ਕਾਬਲ ਸਿੰਘ ਗੋਬਿੰਦਪੁਰੀ (1936 ਈ: ਵਿੱਚ ਪੰਜਾਬ ਲੈਜਿਸ ਲੇਟਿਵ ਅਸੈਂਬਲੀ ਦੇ ਮੈਂਬਰ ਬਣੇ, ਫਿਰ ਮੁੜ 1946 ਈ: ਵਿੱਚ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਬਣੇ, ਆਜ਼ਾਦ ਭਾਰਤ ਵਿੱਚ ਮੁੱਖ ਸੰਸਦੀ ਸਕੱਤਰ ਬਣੇ) ਪਿੰਡ ਗੋਬਿੰਦਪੁਰ, ਥਾਣਾ ਬੰਗਾ ਜ਼ਿਲ੍ਹਾ ਨਵਾਂਸ਼ਹਿਰ।
  1. ਸ:ਅਰਜਨ ਸਿੰਘ ‘ਸੱਚ’ (ਕਿਸਾਨ ਸਭਾ ਦਾ ਆਗੂ) ਪਿੰਡ ਖੜੌਦੀ, ਥਾਣਾ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ। 10. ਬੱਬਰ ਦਲੀਪ ਸਿੰਘ ਪਿੰਡ ਸਾਧੜਾ, ਥਾਣਾ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ।
  1. ਸ: ਗੇਂਦਾ ਸਿੰਘ ਜੀ ਪੁੱਤਰ ਸ: ਭਗਵਾਨ ਸਿੰਘ ਪਿੰਡ ਰੁੜਕੀ ਖਾਸ. ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  2. ਸ:ਈਸ਼ਰ ਸਿੰਘ ਪੁੱਤਰ ਭਗਵਾਨ ਸਿੰਘ (ਸਾਬਕਾ ਲੰਬਰਦਾਰ) ਪਿੰਡ ਰੁੜਕੀ ਖਾਸ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  3. ਭਾਈ ਸ਼ਿਵਰਾਮ ਜੀ ਪਿੰਡ ਚੱਕ ਫੁੱਲੂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  4. ਸ:ਹਰਜਾਪ ਸਿੰਘ ਬੈਂਸ ਐਮ.ਐਲ.ਏ. ਪਿੰਡ ਮਾਹਿਲਪੁਰ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ।
  5. ਸ: ਹਜ਼ਾਰਾ ਸਿੰਘ ਪਿੰਡ ਰੁੜਕੀ ਖਾਸ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  6. ਸ:ਹਰਨਾਮ ਸਿੰਘ ਜੀ ਪਿੰਡ ਰੁੜਕੀ ਖਾਸ. ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ।
  7. ਜਰਨੈਲ ਮੂਲਾ ਸਿੰਘ ਜੀ ਪਿੰਡ ਬਾਹੋਵਾਲ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।
  8. ਸੰਤ ਮੁਣਸ਼ੀ ਰਾਮ ਜੀ ਪਿੰਡ ਚੱਕ ਹਾਜੀਪੁਰ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ।
  9. ਬਾਬਾ ਗੁਰਦਿੱਤ ਸਿੰਘ ਜੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ।

ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਹੋਇਆ,’ਸ ਰਤਨ ਸਿੰਘ ਜੀ ਹਾਲੇ ਕੁੱਝ ਸਮੇਂ ਲਈ ਗੁਪਤ ਰਹਿਣ। ਕੋਈ ਕੰਮ ਪ੍ਰਗਟ ਹੋ ਕੇ ਨਾ ਕਰਨ। ਕਿਉਂਕਿ ਅੱਜਕਲ੍ਹ ਪੁਲਿਸ ਮਾਰੋ ਮਾਰ ਕਰਦੀ ਫਿਰ ਰਹੀ ਹੈ। ਪੁਲਿਸ ਜਿਸ ਵਕਤ ਭੱਜ ਦੌੜ ਕੇ ਥੱਕ ਜਾਵੇਗੀ। ਉਸ ਵਕਤ ਪ੍ਰੋਗਰਾਮ ਉਲੀਕ ਕੇ ਅਤੇ ਪੂਰੀ ਤਿਆਰੀ ਨਾਲ ਜੱਥੇਬੰਦ ਹੋ ਕੇ ਅਤੇ ਬਹੁਤ ਸਾਰਾ ਅਸਲਾ ਇਕੱਠਾ ਕਰਕੇ ਵੱਡੇ ਪੈਮਾਨੇ ਉੱਤੇ ਝੋਲੀ ਚੁੱਕਾਂ ਨੂੰ ਸੋਧਣ ਦਾ ਕੰਮ ਕੀਤਾ ਜਾਵੇ।” ਸ: ਰਤਨ ਸਿੰਘ ਜੀ ਇਸ ਮੀਟਿੰਗ ਦਾ ਕੇਂਦਰੀ ਧੁਰਾ ਰਹੇ।

ਇਸ ਮੀਟਿੰਗ ਵਿੱਚ ਦੇਸ਼ ਭਗਤਾਂ ਨੇ ਸਰਦਾਰ ਰਤਨ ਸਿੰਘ ਜੀ ਦੇ ਹੌਸਲੇ, ਕੁਰਬਾਨੀ ਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਬੱਬਰ ਸਾਹਿਬ ਨੂੰ ਹਾਲ ਦੀ ਘੜੀ ਝੋਲੀ ਚੁੱਕਾਂ ਦਾ ਸੁਧਾਰ ਕਰਨ ਵੱਲ ਵੱਧਣ ਤੋਂ ਰੋਕ ਦਿੱਤਾ। ਕਿਉਂਕਿ ਅੰਗਰੇਜ਼ ਸਰਕਾਰ ਬੱਬਰ ਸਾਹਿਬ ਦੇ ਖੂਨ ਦੀ ਭੁੱਖੀ ਹੋ ਚੁੱਕੀ ਸੀ। ਸਾਰਿਆਂ ਨੇ ਬੱਬਰ ਸਾਹਿਬ ਦੀ ਪਿੱਠ ਠੋਕਣ ਦਾ ਵਾਇਦਾ ਕੀਤਾ। ਬੱਬਰ ਸਾਹਿਬ ਨੂੰ ਪੂਰਾ ਸਮਰਥਣ ਦੇਣ ਦਾ ਵਚਨ ਕੀਤਾ। ਇਸ ਕਾਨਫਰੰਸ ਦੀ ਸਮਾਪਤੀ ਦੀ ਅਰਦਾਸ ਕਰਕੇ ਸਾਰੇ ਸੱਜਨ ਇਕੱਲੇ ਇਕੱਲੇ ਹੋ ਕੇ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ। ਸਾਰਿਆਂ ਸੱਜਨਾਂ ਨੇ ਸ:ਰਤਨ ਸਿੰਘ ਜੀ ਨੂੰ ਆਪਣੇ ਆਪਣੇ ਘਰ ਆਉਣ ਦੀਆਂ ਅਤੇ ਰਹਿਣ ਦੀਆਂ ਦਾਹਵਤਾਂ ਵੀ ਦਿੱਤੀਆਂ।

ਬੱਬਰ ਰਤਨ ਸਿੰਘ ਰੱਕੜ ਬੜੇ ਪ੍ਰਭਾਵਸ਼ਾਲੀ ਵਿਅਕਤੀ ਸਨ। ਉਨ੍ਹਾਂ ਵਿੱਚ ਆਪਣੇ ਵਿਚਾਰਾਂ ਅਤੇ ਸਿਧਾਂਤਾਂ ਅਨੁਸਾਰ ਲੋਕਾਂ ਨੂੰ ਜੱਥੇਬੰਦ ਕਰਨ ਦੀ ਪੂਰੀ ਯੋਗਤਾ ਸੀ। ਉਨ੍ਹਾਂ ਵਿੱਚ ਚੇਤਨ ਲੋਕਾਂ ਦੀ ਜੱਥੇਬੰਦੀ ਦਾ ਆਗੂ ਹੋਣ ਦੇ ਸਾਰੇ ਗੁਣ ਮੌਜੂਦ ਸਨ। ਉਹ ਦਲੀਲਾਂ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ। ਉਨ੍ਹਾਂ ਨੂੰ ਵਿਸ਼ਵ ਇਤਿਹਾਸ ਦਾ ਪੂਰਨ ਗਿਆਨ ਸੀ। ਉਹ ਬੜੇ ਮਿੱਠ ਬੋਲੜੇ ਸਨ। ਉਹ ਜਦ ਸਾਥੀਆਂ ਵਿੱਚ ਬੋਲਦੇ ਸਨ, ਉਨ੍ਹਾਂ ਤੇ ਜਾਦੂ ਜਿਹਾ ਅਸਰ ਹੁੰਦਾ ਸੀ। ਹਰ ਕੋਈ ਉਨ੍ਹਾਂ ਦੀ ਸਹਾਇਤਾ ਲਈ ਤੱਤਪਰ ਹੋ ਜਾਂਦਾ। ਸੱਤ ਸਾਥੀ ਉਨ੍ਹਾਂ ਦਾ ਨੇੜਲਾ ਮਿੱਤਰ ਤੇ ਸਹਿਯੋਗੀ ਬਣਨਾ ਲੋਚਦੇ ਸਨ। ਉਨ੍ਹਾਂ ਵਿੱਚ ਸੁਲਝੇ ਹੋਏ ਆਗੂ ਦੇ ਸਾਰੇ ਗੁਣ ਸਨ। ਉਨ੍ਹਾਂ ਦੇ ਕਾਫ਼ਲੇ ਦੇ ਸਾਥੀ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਸਨ। ਉਹ ਲੋਕਾਂ ਵਿੱਚ ਇੰਨੇ ਹਰਮਨ ਪਿਆਰੇ 106

ਹੋ ਗਏ ਕਿ ਉਨ੍ਹਾਂ ਨੂੰ ਹਰ ਪਾਸਿਉਂ ਘਰਾਂ ਵਿੱਚ ਆਉਣ ਦੇ ਸੱਦੇ ਮਿਲ ਰਹੇ ਸਨ। ਲੋਕ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਸਦ ਕੇ ਮਾਣ ਮਹਿਸੂਸ ਕਰਦੇ ਸਨ। ਬੱਬਰ ਰਤਨ ਸਿੰਘ ਰੋਕੜ ਦਾ ਚੇਤਨ ਲੋਕਾਂ ਦੀ ਜੱਥੇਬੰਦੀ ਵਿੱਚ ਅਡੋਲ-ਅਡਿਗ ਵਿਸ਼ਵਾਸ਼ ਸੀ।

ਬੱਬਰ ਸਾਹਿਬ ਦਾ ਦੋ ਹਫ਼ਤੇ ਦਾ ਟੂਰ

ਇਸ ਕਾਨਫਰੰਸ ਤੋਂ ਬਾਅਦ ਸ ਰਤਨ ਸਿੰਘ ਜੀ ਇਨ੍ਹਾਂ ਸਾਰਿਆਂ ਸੱਜਨਾਂ ਦੇ ਪਾਸ ਇੱਕ-ਇੱਕ ਦੋ ਦੋ ਦਿਨ ਜਾ ਕੇ ਰਹੇ। ਇਸ ਟੂਰ ਵਿੱਚ ਸ: ਦਸੌਂਧਾ ਸਿੰਘ ਜੀ ਪਿੰਡ ਢਾਡਾ ਕਲਾਂ ਨੇ ਸ ਹਰਜਾਪ ਸਿੰਘ ਮਾਹਿਲਪੁਰ ਰਾਹੀਂ ਇੱਕ ਬਹੁਤ ਹੀ ਵੱਧੀਆ ਪਿਸਤੌਲ ਅਤੇ 50 ਰੋਂਦ ਸ: ਰਤਨ ਸਿੰਘ ਜੀ ਨੂੰ ਦਿੱਤੇ । ਸ:ਪਿਆਰਾ ਸਿੰਘ ਲੰਗੇਰੀ ਨੇ ਸ: ਰਤਨ ਸਿੰਘ ਜੀ ਨੂੰ ਬਹੁਤ ਸਾਰੀ ਮਾਇਆ ਦਿੱਤੀ। ਆਪ ਜੀ ਦੇ ਢਾਈ ਹਫ਼ਤੇ ਦਾ ਟੂਰ ਕਰਕੇ ਵਾਪਸ ਰੁੜਕੀ ਖਾਸ ਆ ਗਏ। ਸ:ਗੇਂਦਾ ਸਿੰਘ ਅਤੇ ਸ: ਈਸਰ ਸਿੰਘ ਜੀ ਲੰਬਰਦਾਰ ਨੂੰ ਸਾਰੀ ਕਹਾਣੀ ਦੱਸੀ ਅਤੇ ਨਾਲ ਹੀ ਆਪ ਜੀ ਨੇ ਆਖਿਆ, ”ਤੁਸੀਂ ਮੈਂਨੂੰ ਹੋਰ ਅਸਲ੍ਹਾ ਪੈਦਾ ਕਰਕੇ ਦੇਵੋ। ਆਪ ਜੀ ਦੇ ਆਖਣ ਉੱਤੇ ਸ: ਗੋਂਦਾ ਸਿੰਘ ਜੀ ਨੇ 2 ਹੈਂਡ ਗਰਨੇਡ ਅਤੇ ਰਾਈਫਲ ਦੇ ਕੁੱਝ ਕਾਰਤੂਸ ਦਿੱਤੇ।

‘ਇੱਕ ਦਿਨ ਸ਼ਾਮ ਨੂੰ ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ ਤੇ ਅਰਜਨ ਸਿੰਘ ‘ਸੱਚ’ ਖੜੌਦੀ ਵਾਲਿਆਂ ਨੂੰ ਸ: ਰਤਨ ਸਿੰਘ ਜੀ ਨੇ ਗੜ੍ਹਸ਼ੰਕਰ ਦੇ ਨੇੜੇ ਪਿੰਡ ਗੋਗੋਂ-ਮਹਿਤਾਬਪੁਰ ਮਿਲਨ ਲਈ ਸੱਦਿਆ। ਨਾਲ ਹੀ ਸੁਨੇਹਾ ਦੇ ਘੋਲਿਆ ਕਿ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਉਨ੍ਹਾਂ ਲਈ ਖਾਕੀ ਵਰਦੀ (ਫੌਜੀਆਂ ਦੀ ਵਰਦੀ) ਸਿਲਾ ਕੇ ਲੈ ਆਵੇ। ਇਵੇਂ ਹੋਇਆ ਇਹ ਦੋਨੋਂ ਸ: ਰਤਨ ਸਿੰਘ ਜੀ ਨੂੰ ਦੱਸੀ ਥਾਂ ਸਿਰ ਮਿਲੇ। ਸ: ਰਤਨ ਸਿੰਘ ਜੀ ਨੂੰ 303 ਰਾਈਫ਼ਲ ਦੇ ਕਾਰਤੂਸ ਲੋੜੀਂਦੇ ਸਨ। ਉਨ੍ਹਾਂ ਇੱਕ ਰੀਵਾਲਵਰ ਤੇ ਕਾਰਤੂਸਾਂ ਦੀ ਮੰਗ ਕੀਤੀ। ਇੱਕ ਦੂਰਬੀਨ ਮੰਗੀ। ਖੈਰ ਉਨ੍ਹਾਂ ਦੇ ਫੌਜੀ ਮਿੱਤਰਾਂ ਨੇ ਉਨ੍ਹਾਂ ਨੂੰ 303 ਦੇ 72 ਕਾਰਤੂਸ ਪਹੁੰਚਾ ਦਿੱਤੇ। ਦੂਰਬੀਨ ਸ: ਅਰਜਨ ਸਿੰਘ ‘ਸੱਚ’ ਦੇ ਭਤੀਜੇ ਸ:ਦਿਲਬਾਗ ਸਿੰਘ ਜੀ ਕੈਨੇਡੀਅਨ ਨੇ ਦਿੱਤੀ। ਮਾਸਟਰ ਕਾਬਲ ਸਿੰਘ ਜੀ ਗੋਬਿੰਦਪੁਰੀ ਤੇ ਅਰਜਨ ਸਿੰਘ ‘ਸੱਚ’ ਦੀ ਸਲਾਹ ਸੀ ਕਿ ਸਰਤਨ ਸਿੰਘ ਜੀ ਨੂੰ ਹਿੰਦੁਸਤਾਨ ਤੋਂ ਬਾਹਰ ਕਾਬਲ ਦੇ ਰਾਹੀਂ ਜਰਮਨੀ ਜਾਂ ਰੂਸ ਭੇਜ ਦਈਏ। ਪਰ ਉਹ ਰਾਈਫਲ ਤੋਂ ਇਕ ਮਿੰਟ ਵੀ ਅਲੱਗ ਹੋਣ ਲਈ ਤਿਆਰ ਨਹੀਂ ਸੀ। ਇਸ ਲਈ ਬਾਹਰ ਜਾਣ ਦਾ ਪ੍ਰੋਗਰਾਮ ਨਾ ਬਣ ਸਕਿਆ।

ਸ ਰਤਨ ਸਿੰਘ ਜੀ ਨੇ ਦੱਸਿਆ ਕਿ ਉਹ ਥਾਣਿਆਂ ਦੇ ਨੇੜੇ ਹੀ ਰਹਿੰਦਾ ਹੈ, ਕਿਉਂਕਿ ਪੁਲਿਸ ਨੇੜੇ ਰਹਿਣ ਦਾ ਯਕੀਨ ਨਹੀਂ ਕਰਦੀ। ਜਿਸ ਦਿਨ ਇਨ੍ਹਾਂ ਦੋਨਾਂ ਨੇ ਸ: ਰਤਨ ਸਿੰਘ ਜੀ ਨੂੰ ਮਿਲਣਾ ਸੀ, ਉਸ ਦਿਨ ਥੋੜ੍ਹੀ ਵਿੱਥ ਪੁਰ ਇੱਕ ਬਾਣੇਦਾਰ ਮੀਰ ਸਾਹਿਬ ਲੰਘਿਆ। ਉਹ ਟਾਹਰਾਂ ਮਾਰਦਾ ਜਾਂਦਾ ਸੀ ਕਿ, ”ਮੈਂਨੂੰ ਉਸ ਪਿੰਡ ਲੈ ਚਲੇ, ਜਿੱਥੇ ਰਤਨ ਸਿੰਘ ਰੱਕੜ ਹੈ।’ ਸ: ਰਤਨ ਸਿੰਘ ਰੱਕੜ ਆਵਾਜ਼ ਪੁਰ ਮਾਰ ਕਰ ਸਕਦਾ ਸੀ। ਪਰ ਉਸ ਦਿਨ ਇਸ ਕਰਕੇ ਬਾਜ਼ ਰਿਹਾ ਕਿ ਉਨ੍ਹਾਂ ਨੂੰ ਸੱਦਿਆ ਹੋਇਆ ਸੀ। ਥਾਣੇਦਾਰ ਦੇ ਕਤਲ ਦੀ ਸੂਬਾ ਖਾਹ ਮਖਾਹ ਉਨ੍ਹਾਂ ਪਰ ਹੋ ਸਕਦੀ ਸੀ। ਸ: ਰਤਨ ਸਿੰਘ ਜੀ ਨੇ ਗੱਲਾਂ-ਬਾਤਾਂ ਵਿੱਚ ਦੱਸਿਆ ਕਿ, ”ਮੈਂਨੂੰ ਆਪਣੇ ਆਪ ਨੂੰ ਰੋਕਣ ਲਈ ਬਹੁਤ ਅੱਖ ਹੋਈ ਹੈ।ਮਨ ਹਾਲਾਂ ਤਕ ਤਪ ਰਿਹਾ ਹੈ।”

‘ਸ:ਵਰਿਆਮ ਸਿੰਘ ਮੱਲ੍ਹੀ ਤੇ ਉਨਾਂ ਦੇ ਵੱਡੇ ਸਪੁੱਤਰ ਸ: ਬਖਸ਼ੀਸ਼ ਸਿੰਘ ਮੱਲ੍ਹੀ, ਪਿੰਡ ਗੋਗੋਂ, ਤਹਿਸੀਲ ਗੜ੍ਹਸੰਕਰ, ਜਿਲ੍ਹਾ ਹੁਸ਼ਿਆਰਪੁਰ ਨੇ ਵੀ ਇਸ ਸਮੇਂ ਬੱਬਰ ਸਾਹਿਬ ਦੀ ਸੇਵਾ ਸੰਭਾਲ ਕੀਤੀ। ਇਨ੍ਹਾਂ ਦੀ ਬੱਬਰ ਸਾਹਿਬ ਦੇ ਪਰਿਵਾਰ ਵਿੱਚ ਰਿਸ਼ਤੇਦਾਰੀ ਸੀ। ਨੌਜੁਆਨ ਬਖਸ਼ੀਸ਼ ਸਿੰਘ ਮੱਲ੍ਹੀ ਨੇ, ਜੋ 1932 ਈ: ਵਿੱਚ ਹੀ ਫੌਜ ਵਿੱਚ ਭਰਤੀ ਹੋਇਆ ਸੀ, ਉਚੇਚੇ ਤੌਰ ਤੇ ਸ ਰਤਨ ਸਿੰਘ ਜੀ ਦੀ ਸੇਵਾ ਕਰਨ ਵਿੱਚ ਦਿਲਚਸਪੀ ਲਈ। ਇਹ ਨੌਜੁਆਨ 21 ਸਤੰਬਰ 1944 ਈ: ਨੂੰ ਬਰਮਾ ਦੀ ਲੜਾਈ ਵਿੱਚ ਵੀਰਗਤੀ ਨੂੰ ਪ੍ਰਾਪਤ ਕਰ ਗਿਆ।

ਇਸ ਤੋਂ ਉਪਰੰਤ ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਉੱਤੇ 7-8 ਮੀਲ ਉੱਤੇ ਜਾ ਕੇ ਕੇਹ ਸਿਵਾਲਿਕ ਦੀਆਂ ਪਹਾੜੀਆਂ ਦੇ ਦਾਮਨ ਵਿੱਚ ਇਕ ਸੰਘਣੇ ਵਣ ਅੰਦਰ ਫਿਰ ਮੀਟਿੰਗ ਬੁਲਾਉਣ ਦਾ ਪ੍ਰਬੰਧ ਕੀਤਾ ਗਿਆ। ਸ: ਰਤਨ ਸਿੰਘ ਜੀ ਲੰਬਰਦਾਰ ਈਸ਼ਰ ਸਿੰਘ ਜੀ ਰੁੜਕੀ ਖਾਸ ਨੂੰ ਨਾਲ ਲੈ ਕੇ ਇਸ ਮੀਟਿੰਗ ਵਿੱਚ ਪਹੁੰਚੇ। ਇਸ ਮੀਟਿੰਗ ਵਿੱਚ ਉਪਰੋਕਤ ਸੱਜਨ ਅਤੇ ਹੋਰ ਕਈ ਨਵੇਂ ਸੱਜਨ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਗੁਪਤ ਰਹਿਣ ਦਾ ਪ੍ਰੋਗਰਾਮ ਫਿਰ ਬਣਾਇਆ ਗਿਆ। ਨਾਲ ਹੀ ਫੈਸਲਾ ਹੋਇਆ ਕਿ ਹੋਰ ਅਸਲਾ ਇਕੱਠਾ ਕਰਕੇ ਜੱਥੇਬੰਦ ਹੋ ਕੇ ਕੰਮ ਆਵੰਤਿਆ ਜਾਵੇ। ਇੱਥੋਂ ਫਿਰ ਆਪਣੇ ਹਿਤੈਸ਼ੀਆਂ ਨਾਲ ਮਾਹਿਲਪੁਰ ਦੇ ਇਲਾਕੇ ਵਿੱਚ ਚਲੇ ਗਏ ।

ਪੁਲਿਸ ਦੀਆਂ ਬੰਦੂਕਾਂ

ਸਾਰੇ ਦੁਆਬੇ ਅੰਦਰ ਪੁਲਿਸ ਸ: ਰਤਨ ਸਿੰਘ ਜੀ ਦੀ ਦੇਖਭਾਲ ਕਰ ਰਹੀ ਸੀ। ਗੜ੍ਹਸ਼ੰਕਰ ਸਟੇਸ਼ਨ ਦੇ ਲਾਗੇ ਪੰਝੀ ਕੁ ਪੁਲਸੀਏ ਚਾਰ ਚਾਰ ਬੰਦੂਕਾਂ ਦੀਆਂ ਮੁਹਾਰੀਆਂ ਜਿਹੀਆਂ ਲਾ ਕੇ ਲਾਗੇ ਲੰਮੇ ਪਏ ਹੋਏ ਸਨ। ਸ: ਰਤਨ ਸਿੰਘ ਰੱਕੜ ਹੱਥਿਆਰ ਵੇਖ ਕੇ ਤਾਂ ਪਾਗਲ ਹੋ ਉੱਠਦਾ ਸੀ। ਉਨ੍ਹੀਂ ਦਿਨੀਂ ਉਹ ਬੀਮਾਰ ਸੀ ਤੇ ਮਰੋੜਾਂ ਦੀ ਸ਼ਿਕਾਇਤ ਸੀ। ਪਰ ਹੱਥਿਆਰ ਵੇਖ ਕੇ ਰਹਿ ਨਾ ਸਕਿਆ। ਇਹ ਉਸ ਪਾਸੇ ਨੂੰ ਤੁਰ ਪਿਆ। ਸਟੇਸ਼ਨ ਮਾਸਟਰ ਨੇ ਸ: ਬਸੰਤ ਸਿੰਘ ਪਿੰਡ ਗੋਬਿੰਦਪੁਰ ਬਾਣਾ ਬੰਗਾ, ਜਿਲ੍ਹਾ ਨਵਾਂਸ਼ਹਿਰ (ਜੇ ਰੇਲਵੇ ਦਾ ਇੰਜਨ ਡਰਾਈਵਰ ਸੀ) ਨੂੰ ਪੁੱਛਿਆ ਕਿ ਇਹ ਕੌਣ ਹੈ ? ਉਸ ਕਿਹਾ, ”ਮੈਂ ਜਾਣਦਾ ਨਹੀਂ, ਪਰ ਕੋਈ ਫੌਜੀ ਮਾਲੂਮ ਹੁੰਦਾ ਹੈ।” ਸਟੇਸ਼ਨ ਮਾਸਟਰ ਨੇ ਕਿਹਾ,”ਇਹ ਰਤਨ ਸਿੰਘ ਰੱਕੜਾਂ ਦਾ ਹੈ।” ਬਸੰਤ ਸਿੰਘ ਬਹੁਤ ਘਬਰਾਇਆ ਤੇ ਕਿਹਾ””ਇਹ ਤਾਂ ਆਪਣੇ ਆਪ ਪੁਲਿਸ ਦੇ ਸ਼ਿਕੰਜੇ ਵਿੱਚ ਫੱਸ ਰਿਹਾ ਹੈ। ਉਹ ਬੜੇ ਚੁਕੱਨੇ ਹੋ ਕੇ ਵੇਖਣ ਲੱਗੇ। ਪੁਲਸੀਏ ਨੇ ਪੁੱਛਿਆ ਕਿ ਕੌਣ ਹੈ ? ਅੱਗੋਂ ਸ: ਰਤਨ ਸਿੰਘ ਨੇ ਕਿਹਾ ਕਿ, ”ਮੈਂ ਰਤਨ ਸਿੰਘ ਰੱਕੜ ਹਾਂ।’ ਪੁਲਿਸ ਵਾਲਿਆਂ ਨੂੰ ਹੌਸਲਾ ਨਾ ਪਿਆ ਕਿ ਕੁ ਸਕਣ। ਰਤਨ ਸਿੰਘ ਰੱਕੜ ਨੇ ਕਿਹਾ ਕਿ. “ਇਕੱਲੇ ਇਕੱਲੇ ਉੱਠੇ. ਨਹੀਂ ਤਾਂ ਮਾਰੇ ਜਾਵੇਗੇ।” ਉਸਦੀ ਬਹੁਤ ਧਾਂਕ ਸੀ। ਪੁਲਿਸ ਬਹੁਤ ਡਰਦੀ ਸੀ। ਇਵੇਂ ਹੋਇਆ ਕਿ ਇਕੱਲਾ ਇਕੱਲਾ ਸਿਪਾਹੀ ਉੱਠ ਕੇ ਪੰਜਾਹ ਪੰਜਾਹ ਗਜ਼ ਪੁਰ ਚਲਾ ਗਿਆ। ਸ:ਰਤਨ ਸਿੰਘ ਜੀ ਨੇ ਇੱਕ ਮਹਾਰੀ-ਚਾਰ ਬੰਦੂਕਾਂ ਚੁੱਕ ਲਈਆਂ, ਪਰ ਥੋੜ੍ਹੀ ਦੂਰ ਜਾ ਕੇ ਸੁੱਟ ਦਿੱਤੀਆਂ। ਇਹ ਗੱਲ ਸ:ਰਤਨ ਸਿੰਘ ਰੱਕੜ ਬੜੀ ਲੋਰ ‘ਚ ਆ ਕੇ ਸੁਣਾਉਂਦਾ ਸੀ। ਪਰ ਇਤਬਾਰ ਨਹੀਂ ਸੀ ਆਉਂਦਾ। ਉਸ ਦੇ ਸ਼ਹੀਦ ਹੋਣ ਉਪਰੰਤ ਸ. ਬਸੰਤ ਸਿੰਘ ਜੀ ਨੇ, ਇਹ ਗੱਲ ਮਾਸਟਰ ਕਾਬਲ ਸਿੰਘ ਨੂੰ ਦੱਸੀ ਜਿਸ ਦਾ ਜ਼ਿਕਰ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਨੇ ਸਰਤਨ ਸਿੰਘ ਰੱਕੜ ਸਬੰਧੀ ਆਪਣੇ ਇੱਕ ਲੇਖ ਵਿੱਚ ਕੀਤਾ। ਉਹ ਆਪਣੇ ਇਸ ਲੇਖ ਵਿੱਚ ਲਿਖਦੇ ਹਨ ਕਿ ਬਸੰਤ ਸਿੰਘ ਜੀ ਦੇ ਦੱਸਣ ਤੇ ਯਕੀਨ ਹੋਇਆ ਕਿ ਸ: ਰਤਨ ਸਿੰਘ ਠੀਕ ਕਹਿੰਦਾ ਸੀ।

ਬੱਬਰ ਸਾਹਿਬ ਮਾਸਟਰ ਕਾਬਲ ਸਿੰਘ ਜੀ ਦੇ ਪਿੰਡ ਗੋਬਿੰਦਪੁਰ ਵਿੱਚ

‘ਇੱਕ ਦਿਨ ਸ਼ਾਮ ਨੂੰ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਜੀ ਨੂੰ ਸੁਨੇਹਾ ਮਿਲਿਆ ਕਿ ਸ: ਰਤਨ ਸਿੰਘ ਰੱਕੜ ਉਨ੍ਹਾਂ ਦੇ ਪਿੰਡ ਆ ਰਿਹਾ ਹੈ। ਮਾਸਟਰ ਕਾਬਲ ਸਿੰਘ ਜੀ ਦਾ ਮਕਾਨ ਬਣ ਰਿਹਾ ਸੀ। ਉਹ ਇੱਕ ਲੰਬਰਦਾਰ ਦੇ ਮਕਾਨ ਵਿੱਚ ਰਹਿੰਦੇ ਸਨ। ਇਸ ਲਈ ਸ: ਰਤਨ ਸਿੰਘ ਜੀ ਦੀ ਰਿਹਾਇਸ਼ ਦਾ ਇੰਤਜ਼ਾਮ ਬਾਹਰ ਖੂਹ ਪੁਰ ਕੀਤਾ। ਪਰ ਜਿਨ੍ਹਾਂ ਮਕਾਨਾਂ ‘ਚ ਬੱਬਰ ਜੀ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ, ਉਹ ਰਸਤੇ ਪੁਰ ਸਨ। ਮਾਸਟਰ ਕਾਬਲ ਸਿੰਘ ਜੀ ਨੇ ਬੱਬਰ ਸਾਹਿਬ ਨੂੰ ਕਿਹਾ, “ਰਾਹ ਵੱਗਦਾ ਹੈ। ਗੱਲਾਂ ਘੱਟ ਤੇ ਹੌਲੀ ਕਰਨੀਆਂ।’ ਅੱਗੋਂ ਬੱਬਰ ਜੀ ਨੇ ਕਿਹਾ,”ਮੈਂ ਤਾਂ ਇਵੇਂ ਹੀ ਕਰਨੀਆਂ ਨੇ, ਮਰਜ਼ੀ ਹੈ ਮੈਂਨੂੰ ਰੱਖੋ, ਮਰਜ਼ੀ ਨਾ ਰੱਖੇ। ਪਰ ਕੋਈ ਮਾਂ ਦਾ ਲਾਲ ਮੈਂਨੂੰ ਬਾਹੋਂ ਫੜ ਕੇ ਇਹ ਨਹੀਂ ਕਹਿ ਸਕੇਗਾ ਕਿ ਮੈਂ ਰਤਨ ਸਿੰਘ ਰੱਕੜ ਨੂੰ ਫੜ ਲਿਆ ਹੈ।” ”

‘ਪਿੰਡ ਗੋਬਿੰਦਪੁਰ ਦੇ ਇੱਕ ਸੱਜਣ ਸਰਦਾਰ ਹਾਕਮ ਸਿੰਘ ਜੀ ਵਿਜੀ ਤੋਂ ਆਏ ਹੋਏ ਸਨ। ਉਨ੍ਹਾਂ ਮਾਸਟਰ ਕਾਬਲ ਸਿੰਘ ਜੀ ਨੂੰ ਕਿਹਾ ਕਿ ਸ:ਰਤਨ ਸਿੰਘ ਜੀ ਦੇ ਦਰਸ਼ਨ ਕਰਾਓ। ਮਾਸਟਰ ਜੀ ਨੇ ਕਿਹਾ, ਉਹ ਮਫ਼ਰੂਰ ਹੈ। ਉਸ ਨੂੰ ਮਾਇਆ ਦੀ ਲੋੜ ਹੈ।’ ਉਸ ਨੇ ਮਾਇਆ ਦੇਣੀ ਮੰਨ ਲਈ। ਮਸਾਟਰ ਜੀ ਨੇ ਉਸ ਨੂੰ ਰਾਤ ਦੇ ਨੇਂ ਵੱਜੇ ਮਿਲਣ ਲਈ ਥਾਂ ਦੱਸ ਦਿੱਤੀ। ਉਹ ਠੀਕ ਨੇਂ ਵੱਜੇ ਮਿਲਣ ਲਈ ਗਏ। ਸ:ਰਤਨ ਸਿੰਘ ਰੱਕੜ ਉਸ ਨੂੰ ਜੱਫੀ ਪਾ ਕੇ ਮਿਲਿਆ। ਸ:ਹਾਕਮ ਸਿੰਘ ਜੀ ਨੇ ਕਿਹਾ. ”ਤੁਸਾਂ ਨੂੰ ਇੰਝ ਜੱਛੀ ਨਹੀਂ ਸੀ ਪਾਣੀ ਚਾਹੀਦੀ। ਭਲਾ ਜੇ ਕਰ ਮੇਰਾ ਦਿਲ ਬੇਈਮਾਨ ਹੋ ਜਾਏ।” ਸ:ਰਤਨ ਸਿੰਘ ਜੀ ਨੇ ਉਸੇ ਵੇਲੇ ਭਰਿਆ ਹੋਇਆ ਪਿਸਤੌਲ ਉਸ ਦੀ ਗਿੱਚੀ ਤੇ ਟਿਕਾ ਦਿੱਤਾ ਤੇ ਕਿਹਾ ਕਿ, ”ਬੇਈਮਾਨ ਹੋਣ ਦੀ ਸੂਰਤ ਵਿੱਚ ਇੰਝ ਹੋ ਜਾਏਗਾ।’ ਸ:ਹਾਕਮ ਸਿੰਘ ਕੰਬਣ ਲੱਗ ਪਿਆ। ਪੰਜਾਹ ਰੁਪਏ ਭੇਟ ਕਰਕੇ ਉਸੇ ਵੇਲੇ ਘਰ ਨੂੰ ਮੁੜ ਆਇਆ। ਕੋਈ ਅੱਧੇ ਘੰਟੇ ਪਿੱਛੋਂ ਸ: ਰਤਨ ਸਿੰਘ ਜੀ ਉੱਥੇ ਚਾਹਲਪੁਰ ਨੂੰ ਜੱਥੇਦਾਰ ਵਤਨ ਸਿੰਘ ਪਾਸ ਚਲੇ ਗਏ।”

ਬੱਬਰ ਸਾਹਿਬ ਲੇਖਕ ਦੇ ਘਰ

ਇੱਕ ਹਫ਼ਤਾ ਆਪਣੇ ਸ਼ੁਭ ਚਿੰਤਕਾਂ ਕੋਲ ਰਹਿ ਕੇ ਫਿਰ ਬੱਬਰ ਸਾਹਿਬ ਪਿੰਡ ਰੁੜਕੀ ਖਾਸ ਆ ਗਏ। ਇੱਥੇ ਇਨ੍ਹਾਂ ਨੂੰ ਮਿਲਣ ਵਾਲੇ ਆਉਂਦੇ ਜਾਂਦੇ ਰਹੇ। ਇੱਕ ਦਿਨ ਰਾਤ ਨੂੰ ਅਚਾਨਕ ਲੇਖਕ (ਗਿਆਨੀ ਗੁਰਚਰਨ ਸਿੰਘ ਵੈਦ) ਦੇ ਘਰ ਵਿੱਚ ਲੱਗੇ ਬਾਗ਼ ਵਿੱਚ ਆ ਗਏ। ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਲੇਖਕ ਉੱਠ ਕੇ ਸ ਰਤਨ ਸਿੰਘ ਜੀ ਪਾਸ ਪਹੁੰਚਾ। ਇੱਕ ਦੂਜੇ ਨੂੰ ਮਿਲ ਕੇ ਖੁਸ਼ੀ ਹੋਈ। ਬੱਬਰ ਸਾਹਿਬ ਉਸ ਦਿਨ ਤੋਂ ਬਾਅਦ ਰਾਤ ਨੂੰ ਬਾਗ਼ ਵਿੱਚ ਆ ਜਾਂਦੇ, ਪਿੱਛਲੀਆਂ ਗੱਲਾਂ ਦੁਹਰਾਉਂਦੇ ਜੋ ਅੱਜ ਇਤਿਹਾਸ ਦਾ ਰੂਪ ਬਣ ਕੇ ਛੱਪੀਆਂ ਹਨ।

ਸਰਦਾਰ ਰਤਨ ਸਿੰਘ ਜੀ ਦੇ ਅੰਦਰ ਸਿੱਖ ਧਰਮ ਦੀ ਦ੍ਰਿੜਤਾ

ਮਾਹਲਪੁਰ ਦੇ ਇਲਾਕੇ ਦੇ ਇਸ ਟੂਰ ਦੀ ਇੱਕ ਅਹਿਮ ਗੱਲ ਆਪ ਜੀ ਨੇ ਜੇ ਸਾਨੂੰ ਦੱਸੀ, ਉਹ ਇਹ ਸੀ: ਆਪ ਜੀ ਇਸ ਇਲਾਕੇ ਦੇ ਕੁੱਝ ਕਮਿਊਨਿਸਟ ਸੱਜਨਾ ਨੂੰ ਜਦ ਮਿਲੇ ਤਾਂ ਇਨ੍ਹਾਂ ਨੇ ਸਰਦਾਰ ਜੀ ਨੂੰ ਆਖਿਆ, “ਸਰਦਾਰ ਜੀ ! ਆਪ ਬੜੇ ਬਹਾਦਰ ਅਤੇ ਇਨਕਲਾਬੀ ਹੈ। ਦੇਸ਼ ਨੂੰ ਆਜਾਦ ਕਰਾਉਣ ਲਈ ਅਤੇ ਅੰਗਰੇਜ਼ ਸਾਮਰਾਜ ਨੂੰ ਭਾਂਜ ਦੇਣ ਲਈ. ਤੁਸੀਂ ਆਪਣਾ ਸੱਭ ਕੁੱਝ ਦਾਅ ਤੇ ਲਾਇਆ ਹੋਇਆ ਹੈ। ਤੁਸੀਂ ਅਣਥੱਕ ਵਰਕਰ ਅਤੇ ਸੂਰਬੀਰ ਯੋਧੇ ਹੋ। ਤੁਹਾਡੀ ਕਮਾਈ ਧੰਨ ਹੈ। ਤੁਹਾਡੀ ਦੇਸ਼ ਵਾਸੀਆਂ ਨੂੰ ਬਹੁਤ ਲੋੜ ਹੈ। ਤੁਸੀਂ ਆਪਣਾ ਭੇਸ ਬਦਲ ਲਵੇ। ਆਪ ਕੇਸ, ਦਾੜ੍ਹੀ ਮੁੰਡ ਕੇ ਬੇ-ਪਛਾਣ ਹੋ ਜਾਵੇ । ਤਾਂ ਜੇ ਤੁਹਾਨੂੰ ਬਾਹਰ ਵਿਦੇਸ਼ ਭੇਜਿਆ ਜਾ ਸਕੇ। ਇਸ ਰੂਪ ਵਿੱਚ ਤੁਹਾਨੂੰ ਪੁਲਿਸ ਪਛਾਣ ਕੇ ਜਲਦੀ ਪਕੜ ਲਵੇਗੀ। ਕੇਸ ਦਾੜ੍ਹੀ ਮੁੰਡਨ ਕਰਕੇ ਪੁਲਿਸ ਤੁਸਾਂ ਨੂੰ ਪਛਾਣ ਨਹੀਂ ਸਕੇਗੀ । ਤੁਹਾਨੂੰ ਬਾਹਰ ਕੱਢਣਾ ਸੌਖਾ ਹੋ ਜਾਵੇਗਾ।”

ਸ:ਰਤਨ ਸਿੰਘ ਜੀ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਆਖਿਆ, ”ਓਏ ਮਿੱਤਰੇ ! ਮੇਰੇ ਸ਼ੁੱਭਚਿੰਤਕੋ ! ਮੈਂ ਤੁਹਾਡੀ ਹਮਦਰਦੀ ਦਾ ਸਤਿਕਾਰ ਕਰਦਾ ਹਾਂ। ਪਰ ਮੈਂਨੂੰ ਇਹ ਉਪਦੇਸ਼ ਨਾ ਦੇਵੇ। ਮੈਂ ਤਾਂ ਹਰ ਵੇਲੇ ਆਪਣੇ ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਦਾ ਹਾਂ, ਹੇ ਸਤਿਗੁਰੂ । ਮੇਰਾ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਈ। ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਮੇਰੀ ਤਾਂ ਸਕਤੀ ਹੀ ਅੰਮ੍ਰਿਤ ਦੀ ਸ਼ਕਤੀ ਹੈ। ਮੇਰੇ ਅੰਦਰ ਹੋਰ ਕੀ ਕਰਾਮਾਤ ਹੈ? ਉਨਾ ਚਿਰ ‘ਗੁਰੂ ਮੇਰਾ ਸੰਗ ਸਦਾ ਹੈ ਨਾਲ’ ਜਿੰਨਾ ਚਿਰ ਮੈਂ ਉਸ ਦਾ ਸਿੱਖ ਹਾਂ। ਸਿੱਖ ਤਦ ਹੀ ਸਿੱਖ ਹੈ, ਜੇ ਗੁਰੂ ਕਾ ਭਾਣਾ ਮੰਨੇ-

‘ਸੇ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰੂ ਕੇ ਭਾਣੇ ਵਿੱਚ ਆਵੈ

ਆਪਣੇ ਭਾਣੇ ਜੋ ਚਲੇ ਭਾਈ ਵਿੱਛੜ ਚੋਟਾ ਖਾਵੈ।

ਮੇਰੇ ਅੰਦਰ ਸੁੱਧ, ਬੁੱਧ, ਅਕਲ, ਚਤੁਰਾਈ, ਸ਼ਕਤੀਆਂ, ਬਲ ਅਤੇ ਫੁਰਤੀਆਂ, ਵਰਨੇ ਉਂਨਾ ਚਿਰ ਹੀ ਹਨ, ਜਿੰਨਾ ਚਿਰ ਮੇਰੇ ਕੇਸ ਤੇ ਦਾੜ੍ਹਾ ਤਥਾ ਸਰੀਰ ਦੇ ਸਾਰੇ ਰੋਮ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਮੈਂਨੂੰ ਯਾਦ ਹੈ :- ‘ਸਿੱਖਾਂ ਬਿਨਾ ਕੋਈ ਮੰਤਰ ਨਾ ਫੁਰ ਹੈ।

ਜੇ ਕੋਈ ਜਪੈ ਸੇ ਉਲਟਾ ਪਰ ਹੈ।

(ਦਸਮ ਗ੍ਰੰਥ ਅਰਹੰਤ ਅਵਤਾਰ)

ਕੇਸਾਂ ਤੋਂ ਬਿਨਾ ਕੋਈ ਮੰਤਰ ਨਹੀਂ ਫੁਰਦਾ। ਜੇਕਰ ਕੋਈ ਮੰਤਰ ਦੇ ਜਾਪ ਵੀ ਕਰੋ, ਉਸ ਨੂੰ ਉਲਟਾ ਪੈਂਦਾ ਹੈ।

ਮੈਂ ਸੈਮਸਨ ਯਹੂਦੀ ਦੀ ਕਹਾਣੀ ਵੀ ਪੜ੍ਹੀ ਹੈ। ਉਸ ਨੂੰ ਉਂਨਾ ਚਿਰ ਕੋਈ ਮਾਰ ਹੀ ਨਹੀਂ ਸਕਿਆ, ਜਿੰਨਾ ਚਿਰ ਉਸ ਨੇ ਆਪਣੇ ਸਰੀਰ ਦਾ ਇਕ ਵੀ ਰੋਮ ਨਹੀਂ ਕੱਟਿਆ। ਉਹ ਮੇਰੀ ਤਰ੍ਹਾਂ ਜੇਲ੍ਹਾਂ ਟੱਪ ਜਾਂਦਾ ਸੀ । ਖੇਤੇ ਦੀ ਹੱਡੀ ਨਾਲ ਉਸ ਨੇ ਹਜ਼ਾਰ ਆਦਮੀਆਂ ਦਾ ਮੁਕਾਬਲਾ ਕੀਤਾ ਸੀ। ਸੈਂਕੜੇ ਆਦਮੀ ਮਾਰ ਦਿੱਤੇ ਸਨ। ਉਸ ਨੂੰ ਫੜਨ ਤੇ ਮਾਰਨ ਦੀ ਸ਼ਕਤੀ ਕਿਸੇ ਵੀ ਫੌਜ ਦੀ ਨਹੀਂ ਸੀ। ਪਰ ਜਦ ਉਸ ਨੂੰ ਇੱਕ ਔਰਤ ਨੇ ਧੋਖੇ ਨਾਲ ਸ਼ਰਾਬ ਪਿਲਾ ਦਿੱਤੀ। ਫਿਰ ਉਸ ਨੂੰ ਬੇਹੋਸ਼ ਕਰਕੇ ਉਸ ਦੇ ਕੇਸ ਦਾੜ੍ਹੀ ਮੁੰਨ ਦਿੱਤੇ। ਤਦ ਦੇ ਆਦਮੀਆਂ ਨੇ ਉਸ ਨੂੰ ਮੁੱਕੇ ਮਾਰ ਮਾਰ ਕੇ ਮਾਰ ਦਿੱਤਾ ਸੀ। ਕੀ ਤੁਸੀਂ ਵੀ ਮੈਂਨੂੰ ਕਮਜ਼ੋਰ ਕਰਕੇ ਮਰਵਾਉਣਾ ਚਾਹੁੰਦੇ ਹੋ ? ਹੁਣ ਤਾਂ ਮੈਂ ਇਕੱਲਾ ਨਹੀਂ ਹਾਂ। ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾ ਲੱਖ ਫੌਜ ਹਾਂ। ਮਨ ਕਰਕੇ ਮੰਨਦਾ ਹਾਂ। ਸਿਰ, ਦਾੜ੍ਹੀ ਮੁਨਾ ਕੇ ਮੈਂ ਇਕੱਲਾ ਰਹਾਂਗਾ। ਮੇਰਾ ਗੁਰੂ ਆਪਣਾ ਬਲ ਦੇਣ ਵਾਲਾ ਆਪਣਾ ਹੱਥ ਮੇਰੇ ਸਿਰ ਉਪਰੋਂ ਚੁੱਕ ਲਵੇਗਾ। ਹੁਣ ਮੇਰਾ ਗੁਰੂ ਮੈਂਨੂੰ ਹਰ ਮੈਦਾਨ ਵਿੱਚ ਫਤਹਿ ਬਖਸ਼ਦਾ ਹੈ। ਫਿਰ ਕੌਣ ਫਤਹਿ ਬਖਸ਼ੇਗਾ ? ਜੇਕਰ ਮੈਂ ਕੇਸਾਂ, ਦਾੜੀ ਸਮੇਤ ਮੈਦਾਨ-ਏ-ਜੰਗ ਵਿੱਚ ਸ਼ਹੀਦ ਹੋਇਆ ਤਾਂ ਮੈਂ ਉਨ੍ਹਾਂ ਸ਼ਹੀਦਾ ਵਿੱਚ ਸ਼ਾਮਲ ਹੋ ਜਾਵਾਂਗਾ, ਜਿਹੜੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਉਂਦੇ ਹੋਏ ਸ਼ਹੀਦ ਹੋਏ ਸਨ, ਜਿਨ੍ਹਾਂ ਦਾ ਵਰਨਣ ਹਰ ਵੇਲੇ ਅਰਦਾਸ ਵਿੱਚ ਆਉਂਦਾ ਹੈ:- ‘

‘ਜਿਨ੍ਹਾ ਦੇਗ ਚਲਾਈ, ਤੇਗ ਵਾਹੀ..

ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ । ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ,

ਚਰਖੜੀਆਂ ਤੇ ਚੜ੍ਹੇ

ਧਰਮ ਨਹੀਂ ਹਾਰਿਆ,

ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ, ਬੋਲੇ.

ਸ਼੍ਰੀ ਵਾਹਿਗੁਰੂ ।”

ਤੁਸੀਂ ਦੱਸੋ ਜੇ ਮੈਂ ਕੇਸ ਦਾੜ੍ਹੀ ਭੁੱਲ ਕੇ ਮੁੰਡ ਦੇਵਾਂ ਮੈਂ ਕਿਨ੍ਹਾਂ ਵਿੱਚ ਸ਼ੁਮਾਰ ਹੋਵਾਂਗਾ ? ਮੇਰਾ ਧਿਆਨ ਫਿਰ ਕੌਣ ਕਰੇਗਾ ? ਮੈਂ ਹਰ ਵੇਲੇ ਸਤਿਗੁਰੂ ਅੱਗੇ ਅਰਦਾਸ ਕਰਦਾ ਹਾਂ.”ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂਨੂੰ ਸਿੱਖੀ ਦਾਨ, ਕੇਸ ਦਾਨ, ਰਹਿਤਦਾਨ, ਵਿਸਾਹ ਦਾਨ, ਭਰੋਸਾ ਦਾਨ, यथते।” से मैं बेम ਦਾੜ੍ਹੀ ਮੁਨਾ ਕੇ ਸਿੱਖੀ ਨੂੰ ਛੱਡ ਦਿੱਤਾ, ਤਦ ਕੌਣ ਦਾਨ ਦੇ ਦੇਵੇਗਾ ? ਹੋਰ ਕਿਹੜਾ ਦਾਨ ਕਿਹੜੇ ਮੂੰਹ ਨਾਲ ਮੰਗਾਗਾ। ਮੇਰਾ ਤਾਂ ਸਿੰਘਉਪਣ ਕੇਸ ਦਾੜ੍ਹੀ ਨਾਲ ਹੀ ਹੈ। ਜੀਉਂਦੇ ਜੀ ਸੇਰ ਆਪਣੇ ਸਰੀਰ ਦਾ ਇੱਕ ਰੇਮ ਵੀ ਨਹੀਂ ਦਿੰਦਾ। ਮੈਂ ਕਿਵੇਂ ਕੇਸ ਕਟਾ ਸਕਦਾ ਹਾਂ ? ਕੇਸ ਦਾੜ੍ਹੇ ਵਾਲਿਆਂ ਨੇ ਭਾਰਤ ਦੀ ਪੱਤ ਰੱਖ ਵਿਖਾਈ ਹੈ। ਸੱਤ ਸੌ ਸਾਲ ਦੀ ਗੁਲਾਮੀ ਨੂੰ ਕੇਸਾਂ ਵਾਲਿਆਂ ਨੇ ਖਤਮ ਕਰਕੇ ਦੱਰਾ ਖੈਬਰ ਤਕ ਝੰਡੇ ਝੁਲਾਏ ਹਨ। ਹੋ ਚੁੱਕੇ ਵਿਸ਼ਵ ਯੁੱਧ ਵਿੱਚ ਕੇਸਾਂ ਵਾਲਿਆਂ ਦੀ ਧਾਂਕ ਪਈ ਹੋਈ ਹੈ। ਮੈਂਨੂੰ ਨਹੀਂ ਸੀ ਪਤਾ ਅੰਮ੍ਰਿਤ ਵਿੱਚ ਕਿੰਨੀ ਸ਼ਕਤੀ ਹੈ ? ਜਿਸ ਵੇਲੇ ਮੈਂ ਫੌਜ ਵਿੱਚ ਭਰਤੀ ਹੋ ਕੇ ਅੰਮ੍ਰਿਤ ਛੱਕਿਆ ਅਤੇ ਰਹਿਤ ਰੱਖੀ। ਉਸ ਦਿਨ ਤੋਂ ਮੇਰੇ ਵਿੱਚ ਇਹ ਸਾਰਾ ਬਲ ਆਇਆ ਹੈ, ਜਿਸ ਦੇ ਸਦਕੇ ਮੈਂ ਇੰਨਾ ਕੁੱਝ ਕਰਕੇ ਤੁਹਾਡੇ ਪਾਸ ਬੈਠਾ ਹਾਂ। ਜਿਹੜਾ ਅੰਮ੍ਰਿਤ ਪੀ ਲੈਂਦਾ ਹੈ। ਉਹ ਤਾਂ ਅਮਰ ਹੋ ਜਾਂਦਾ ਹੈ।

“ਅੰਮ੍ਰਿਤ ਪੀਵੈ ਅਮਰ ਸੇ ਹੋਇ,”

ਮੇਰੇ ਸਤਿਗੁਰੂ ਨੇ ਮੈਂਨੂੰ ਭਰੋਸਾ ਦਿੱਤਾ ਹੈ :-

“ਅੰਮ੍ਰਿਤ ਪੀਵੈ ਸਦਾ ਚਿਰ ਜੀਵੇ।’

ਸਜਨੇਂ । ਮੇਰੇ ਮਿੱਤਰ ਪਿਆਰਿਓ! ਮੇਰਾ ਉਦੇਸ਼, ਮੇਰੇ ਸੁਪਨਿਆਂ ਨੂੰ ਸਾਕਾਰ ਹੁੰਦਾ ਵੇਖਣ ਦੀ ਚਾਹ ਕਰਨ ਵਾਲਿਓ! ਮੈਂ ਤੁਹਾਡੀ ਪੀੜ ਨੂੰ ਸਮਝਦਾ ਹਾਂ। ਪਰ ਅੰਮ੍ਰਿਤਧਾਰੀ ਰਹਿਤਵਾਨ ਸਿੰਘ ਜਵਾਨਾਂ ਨੇ ਸਵਾ ਸਵਾ ਲੱਖ ਵੈਰੀਆਂ ਦਾ ਟਾਕਰਾ ਕਰਕੇ ਅਨੇਕਾਂ ਨੂੰ ਮਾਰਿਆ ਹੈ। ਤੁਸੀਂ ਵੇਖਣਾ ਮੈਂ ਅੰਮ੍ਰਿਤ ਦੇ ਸਦਕੇ, ਕੇਸ ਦਾੜ੍ਹੀ ਦੇ ਬਲ ਨਾਲ, ਕਿਵੇਂ ਹਜ਼ਾਰਾਂ ਆਦਮੀਆਂ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰਾਂਗਾ। ਜੇ ਮੇਰੇ ਪਿਆਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਲੱਖਾਂ ਦਾ ਮੁਕਾਬਲਾ ਕਰਦੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਹੋਏ ਸ਼ਹੀਦ ਹੋਏ ਹਨ. ਜੇ ਮੇਰੇ ਸਤਿਗੁਰੂ ਦੇ ਛੋਟੇ ਸਾਹਿਬਜ਼ਾਦੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਹੋਏ ਸ਼ਹੀਦ ਹੋ ਸਕਦੇ ਹਨ, ਤਦ ਮੈਂ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੋਇਆ ਹੀ ਸ਼ਹੀਦ ਹੋਵਾਂਗਾ।

ਮੇਰੇ ਹਮਦਰਦੇ ! ਮੈਂ ਸਮਝਦਾ ਹਾਂ, ਸ਼ਹੀਦ ਸਤਿਕਾਰ ਯੋਗ ਹੁੰਦੇ ਹਨ । ਸਹੀਦ ਲੋਕ ਹਿੱਤਾਂ ਨੂੰ ਪਰਨਾਏ ਹੁੰਦੇ ਹਨ। ਉਹ ਮਾਨਵੀ ਕੱਦਰਾਂ ਕੀਮਤਾਂ ਲਈ ਜੂਝਦੇ ਹਨ। ਉਨ੍ਹਾਂ ਦਾ ਲੋਕਾਂ ਨਾਲ ਧਰਤੀ ਦੀ ਕੁੱਖ ਦਾ ਰਿਸ਼ਤਾ ਹੁੰਦਾ ਹੈ। ਸ਼ਹੀਦ ਧਰਤੀ ਦੀ ਕੁੱਖ ਦੇ ਰਿਸਤੇ ਦੀ ਪਵਿੱਤਰਤਾ ਨੂੰ ਭਲੀ ਭਾਂਤ ਸਮਝਦੇ ਹਨ। ਸ਼ਹੀਦ ਗੁਰਬਾਣੀ ਦੇ ਸੱਚ ਨੂੰ ਹਮੇਸਾਂ ਪ੍ਰਕਾਸ਼ਮਾਨ ਹੋਇਆ ਲੋਚਦੇ ਹਨ। ਜ਼ੁਲਮ ਜ਼ਬਰ ਕਰਨ ਵਾਲੇ ਬਾਬਰ ਨੂੰ ਜਾਬਰ ਕਹਿੰਦੇ ਹਨ। ਉਹ ਹਮੇਸ਼ਾਂ ਜਬਰ, ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਮਰਨ ਲਈ ਤੱਤਪਰ ਰਹਿੰਦੇ ਹਨ।

“ਮਾਟੀ ਏਕ ਸਗਲ ਸੰਸਾਰਾ ॥

ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ

(ਗੁਰਬਾਣੀ, ਗੁਰੂ ਗਰੰਥ ਸਾਹਿਬ ਪੰਨਾ 1127-28) ”ਅਵਲਿ ਅਲਹ ਨੂਰੁ ਉਪਾਰਿਆ ਕੁਦਰਤਿ ਕੇ ਸਭ ਬੰਦੇ ॥

ਏਕ ਨੂਰੁ ਤੇ ਸਭੁ ਜਗੁ ਉਪਜਿਆ ਕੌਣ ਭਲੇ ਕੇ ਮੰਦੇ।। (ਗੁਰਬਾਣੀ, ਗੁਰੂ ਗਰੰਥ) ਸਾਹਿਬ ਪੰਨਾ 1349)

ਪਰਤ-ਦਰ-ਪਰਤ ਵੰਡੇ ਹੋਏ ਸਮਾਜ ਨੂੰ ਮਨੁੱਖੀ ਆਧਾਰ ਤੇ ਇੱਕ ਲੜੀ ਵਿੱਚ ਪਰੋਣ ਲਈ ਭਗਤ ਕਬੀਰ ਜੀ ਦਾ ਉਪਰੋਕਤ ਕਥਨ ਉੱਤਰੀ ਭਾਰਤ ਵਿੱਚ ਲੋਕ-ਕਥਨ ਬਣ ਗਿਆ ਹੈ। ਸ਼ਹੀਦਾਂ ਦਾ ਉਦੇਸ਼ ਇਸ ਕਥਨ ਦੇ ਸੱਚ ਨੂੰ ਲਾਗੂ ਕਰਨਾ ਹੈ।

ਗੁਰਬਾਣੀ ਆਰਥਿਕ ਪੱਧਰ ਤੇ ਕਾਣੀ ਵੰਡ ਨੂੰ ਧਰ ਕੇ ਲੈਂਦੀ ਹੈ। ਐਸੀ ਵੰਡ ਕਰਨ ਵਾਲਿਆਂ ਨੂੰ ਮਾਣਸ ਖਾਣੇ ਕਹਿੰਦੀ ਹੈ। ਆਪਣੇ ਮਨੁੱਖੀ ਹੱਕ ਤੇ ਸੰਤੋਖ ਕਰਾਉਣ ਤੇ ਬਜ਼ਿੱਦ ਹੈ, ਜਿਸਦਾ ਮੂਲ ਮਨੋਰਥ ਲਾਲਚ ਨੂੰ ਹਿਰਦੇ ਵਿੱਚੋਂ ਕੱਢਣਾ ਹੈ, ਉਸ ਦੀ ਥਾਂ, ਦਇਆ, ਪਿਆਰ ਦੇ ਆਧਾਰ ‘ਤੇ ਮਨੁੱਖ ਅਤੇ ਉਸਦੇ ਸਮਾਜ ਨੂੰ ਚਲਾਉਣਾ ਲੋਚਦੀ ਹੈ। ਸ਼ਹੀਦ ਧਰਤੀ ਦੇ ਇਨ੍ਹਾਂ ਮਾਣਸ ਖਾਣਿਆਂ ਵਿਰੁੱਧ ਗੁਰਬਾਣੀ ਦੇ ਇਸ ਸੱਚ ਨੂੰ ਉਜਾਗਰ ਕਰਨ ਲਈ ਪਹਿਰਾ ਦਿੰਦੇ ਰਹਿਣਗੇ।

‘ਏਕ ਪਿਤਾ ਏਕਸ ਕੇ ਹਮ ਬਾਰਿਕ’

ਮੈਂ ਮਨੁੱਖੀ ਭਾਈਚਾਰਕ ਸਾਂਝ ਤੇ ਭਾਈ ਚਾਰਕ ਸਦਭਾਵਨਾ ਦੇ ਇਸ ਮਹਾਨ ਦਰਸ਼ਨ ਦਾ ਕਾਇਲ ਹਾਂ।

ਮੈਂ ਰੂਸੀ ਇਨਕਲਾਬੀ ਕਹਾਣੀਆਂ ਦੀ ਇੱਕ ਪੁਸਤਕ ਵੀ ਪੜ੍ਹੀ ਹੈ, ਜਿਸ ਵਿੱਚ ਰੂਸੀ ਲੋਕਾਂ ਉੱਤੇ ਚਾਰਸ਼ਾਹੀ ਦੇ ਅਧਿਕਾਰੀਆ ਅਤੇ ਕਰਿੰਦਿਆਂ ਦੇ ਜ਼ੁਲਮ ਅਤੇ ਜਬਰ ਦਾ ਟਾਕਰਾ ਕਰਦੇ ਹੋਏ ਬਾਲਸ਼ਵਿਕਾਂ ਦੇ ਸੰਗਰਾਮ ਦੀਆਂ ਕਹਾਣੀਆਂ ਹਨ।

ਜ਼ਾਰਸ਼ਾਹੀ ਦੇ ਜ਼ੁਲਮ ਵਿਰੁੱਧ ਲੜਦੇ ਲੜਦੇ ਸ਼ਹੀਦ ਹੋਏ ਸੰਗਰਾਮੀਏ ਸਤਿਕਾਰ ਯੋਗ ਹਨ। ਭਾਰਤੀ ਸੁਤੰਤਰਤਾ ਸੰਗਰਾਮ ਦੇ ਸ਼ਹੀਦ ਸੱਭ ਵਰਗਾਂ ਵਿੱਚੋਂ ਆ ਰਹੇ ਹਨ। ਹਿੰਦੂ, ਮੁਸਲਮਾਨ, ਸਿੱਖ, ਇਸਾਈ ਸੱਤ ਧਰਮਾਂ ਦੇ ਲੋਕ ਇਸ ਸੰਗਰਾਮ ਵਿੱਚ ਸ਼ਾਮਲ ਹਨ ਸਤਿਕਾਰ ਯੋਗ ਹਨ। ਪੂਜਣ ਯੋਗ ਹਨ।

ਮੇਰੇ ਹਮਦਰਦੇ ! ਮੈਂ ਸਮਝਦਾ ਹਾਂ, ਕੇਸ ਦਾੜ੍ਹੀ ਮਰਦਾਂ ਦਾ ਚਿੰਨ੍ਹ ਹੈ। ਮੈਂ ਮਰਦਾਂ ਦੀ ਮੌਤੇ ਮਰਾਂਗਾ। ਸਿੱਖ ਹੋ ਕੇ, ਸਿੱਖ ਕਹਾ ਕੇ, ਕੇਸ ਦਾੜ੍ਹੀ ਕਟਾ ਕੇ ਜੋ ਮਰਦੇ ਹਨ ਉਹ ਬੁਜਦਿਲ ਮੌਤ ਤੋਂ ਡਰਨ ਵਾਲੇ, ਜੇ ਮੌਤ ਤੋਂ ਡਰਦੇ ਹੋਏ ਕਿਤੇ ਪਹਿਚਾਣੇ ਨਾ ਜਾਈਏ ਬੁਜ਼ਦਿਲ ਹੁੰਦੇ ਹਨ। ਚਲੇ ! ਮੰਨ ਲਈਏ ਮੈਂ ਪੁਲਿਸ ਦੀ ਪਛਾਣ ਵਿੱਚ ਤਾਂ ਜਲਦੀ ਨਹੀਂ ਆਵਾਂਗਾ। ਕੀ ਜਮਾਂ ਦੀ ਪਛਾਣ ਵਿੱਚ ਵੀ ਨਹੀਂ ਆਵਾਂਗਾ ? ਉਹ ਤਾਂ ਨਹੀਂ ਛੱਡਣ ਲੱਗੇ। ਉਨ੍ਹਾਂ ਨੇ ਤਾਂ ਪਛਾਣ ਹੀ ਲੈਣਾ ਹੈ। ਮੈਂਨੂੰ ਪਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਦੁਨੀ ਚੰਦ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਿਆ ਸੀ। ਡਰਦਾ ਰਾਤ ਨੂੰ ਭੱਜ ਗਿਆ ਸੀ. ਹਾਲਾਂਕਿ ਬੜੇ ਕੱਦ ਕਾਠ ਵਾਲਾ ਸੀ। ਪਰ ਉਸ ਦੇ ਮੁਕਾਬਲੇ ਇੱਕ ਨਿੱਕੇ ਜਿਹੇ ਕੱਦ ਵਾਲਾ ਪਤਲਾ ਜਿਹਾ ਬਚਿੱਤਰ ਸਿੰਘ ਹਾਥੀ ਦੀ ਸੁੰਡ ਕਟ ਕੇ ਉਸ ਨੂੰ ਮਾਰ ਭਜਾਉਣ ਵਿੱਚ ਬਲਵਾਨ ਸਿੱਧ ਹੋਇਆ ਸੀ। ਐਸੇ ਜ਼ੋਰ ਨਾਲ ਮੱਥੇ ਵਿੱਚ ਨਾਗਣੀ ਮਾਰੀ ਸੀ ਕਿ ਸੱਤ ਤਵੀਆਂ ਪਾੜ ਕੇ ਮੱਥੇ ਵਿੱਚ ਜਾ ਧੱਸੀ ਸੀ। ਫਰਕ ਕੇਵਲ ਇੰਨਾ ਸੀ ਕਿ ਦੁਨੀ ਚੰਦ ਨੇ ਅੰਮ੍ਰਿਤ ਨਹੀਂ ਸੀ ਛੱਕਿਆ ਹੋਇਆ। ਭਾਈ ਬਚਿੱਤਰ ਸਿੰਘ ਨੇ ਅੰਮ੍ਰਿਤ ਛੱਕ ਕੇ ਰਹਿਤ ਬਹਿਤ ਰੱਖੀ ਹੋਈ ਸੀ। ਮੈਂ ਵੀ ਅੰਮ੍ਰਿਤ ਦੇ ਸਦਕੇ ਅਤੇ ਗੁਰੂ ਕੀ ਬਖਸੀ ਰਹਿਤ ਦੇ ਸਦਕੇ ਇੰਨੀਆਂ ਖਿੱਖਮ ਮੰਜਲਾਂ ਤਹਿ ਕਰਕੇ ਹਜ਼ਾਰਾਂ ਵੈਰੀਆਂ ਨੂੰ ਭਾਜੜਾਂ ਪਾ ਕੇ ਅਤੇ ਕਿੰਨਿਆਂ ਨੂੰ ਮਾਰ ਕੇ ਤੁਹਾਡੇ ਪਾਸ ਪਹੁੰਚਾ ਹਾਂ। ਇਹ ਸਾਰੀ ਅੰਮ੍ਰਿਤ ਅਤੇ ਕੇਸ ਦਾੜ੍ਹੀ ਦੀ ਬਰਕਤ ਹੈ, ਜਿਹੜਾ ਮੇਰਾ ਸਤਿਗੁਰੂ ਹੁਣ ਤੱਕ ਮੇਰਾ ਬਚਾ ਕਰਦਾ ਰਿਹਾ ਹੈ। ਉਹ ਹੁਣ ਵੀ ਤੇ ਅੱਗੇ ਵੀ ਮੈਂਨੂੰ ਬਚਾ ਕੇ ਰੱਖੇਗਾ। ਮੈਂ ਪੜ੍ਹਦਾ ਹਾਂ :- “ਤੂੰ ਮੇਰਾ ਰਾਖਾ ਸਭਨੀ ਥਾਈਂ”

ਹੁਣ ਤਾਂ ਮੇਰਾ ਕੇਸ ਦਾੜ੍ਹੀ ਕਰਕੇ ਗੁਰੂ ਪੰਥ ਰਾਖਾ ਅਤੇ ਮੁਦਈ ਹੈ। ਫਿਰ ਕੌਣ ਹੋਵੇਗਾ ? ਉਹ ਹਿੰਦੂ ਜਿਨ੍ਹਾਂ ਦੀ ਖਾਤਰ ਮੇਰੇ ਪਿਆਰੇ ਗੁਰੂ ਤੇਗ ਬਹਾਦਰ ਜੀ ਨੇ ਵਿਸ਼ਵਾਸ਼ ਤੇ ਰੂਪ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦਿੱਤਾ ਸੀ. ਸ਼ਹੀਦ ਹੋ ਗਏ ਸਨ। ਹਿੰਦ ਦੀ ਚਾਦਰ ਅਖਵਾਏ। ਸੀਸ ਦੀਆ ਪਰ ਸਿਰੜ ਨਾ ਦੀਆ।

ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਭ ਕੁੱਝ ਹੀ ਕੁਰਬਾਨ ਕਰ ਦਿੱਤਾ। ਉਹ ਫਿਰ ਵੀ ਆਪਣਾ ਗੁਰੂ ਨਹੀਂ ਮੰਨਦੇ। ਉਲਟਾ ਆਖਦੇ ਹਨ. “ਸਿੱਖਾਂ ਦਾ ਗੁਰੂ।’ ਪਿਆਰੇ ਸੱਜਨੋਂ! ਮੈਂਨੂੰ ਫਿਰ ਕੌਣ ਆਖੇਗਾ,”ਸਾਡਾ ਰਤਨ ਸਿੰਘ(“ਇਹ ਤਾਂ ਖਾਲਸਾ ਪੰਥ ਹੀ ਆਖੇਗਾ।

ਕੇਸ, ਦਾੜ੍ਹੇ ਦੇ ਸਦਕੇ ਮੈਂ ਭਾਈਓ ! ਬੱਬਰ ਅਕਾਲੀ ਹਾਂ, ਬੱਬਰ ਅਕਾਲੀਆਂ ਦਾ ਸਾਥੀ ਹਾਂ। ਮੈਂ ਬੱਬਰ ਸ਼ੇਰ ਅਤੇ ਅਕਾਲੀ, ਉਂਨਾ ਚਿਰ ਹੀ ਕਹਾਉਣ ਦਾ ਹੱਕਦਾਰ ਹਾਂ, ਜਿੰਨਾ ਚਿਰ ਅਕਾਲ ਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲੀ ਝੰਡੇ ਹੇਠ ਹਾਂ। ਮੈਂਨੂੰ ਫਿਰ ਕੌਣ ਕਹੇਗਾ ਬੱਬਰ ਅਕਾਲੀ । ਲੋਕੀ ਮਿਹਣੇ ਮਾਰਨਗੇ। ਮੰਤ ਦਾ ਡਰਦਾ ਅਕਾਲੀ ਪੁਣਾ ਛੱਡ ਕੇ ਸ਼ੁਜ਼ਦਿਲ ਹੋ ਗਿਆ ਸੀ। ਮੈਂਨੂੰ ਕਿਸੇ ਨੇ ਬਹਾਦਰ, ਨਿਰਭੈ ਅਤੇ ਬੱਬਰ ਅਕਾਲੀ ਨਹੀਂ ਆਖਣਾ। ਮੈਂ ਗੁਰੂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਾਂਗਾ। ਮੇਰੇ ਗੁਰੂ ਦਾ ਫੁਰਮਾਨ ਹੈ :-

ਨਿਰਭਉ ਨਾਮ ਜਪਹੁ ਹਰਿ ਰੰਗੇ ‘

ਕੇਸ ਦਾੜ੍ਹੀ ਮੁਨਾ ਕੇ ਕਿਵੇਂ ਨਿਰਭਉ ਹੋਣ ਦਾ ਦਾਅਵੇਦਾਰ ਰਹਾਂਗਾ। ਫਿਰ ਤਾਂ ਮੌਤ ਦੇ ਭੈ’ ਦਾ ਸਾਈਨ ਬੋਰਡ ਬਣ ਜਾਵਾਂਗਾ। ਕੇਸ ਦਾੜੀ ਮੁੰਨ ਕੇ, ਮੈਂ ਨਾ ਬੱਬਰ ਸ਼ੇਰ ਜੈਸਾ ਨਜ਼ਰ ਆਵਾਂਗਾ, ਨਾ ਹੀ ਅਕਾਲ ਜਿਹਾ। ਭਾਈਓ ! ਮੈਂ ਸੁੰਦਰ ਕੇਸ੍ਵ ਅਕਾਲ ਦਾ ਸਿੱਖ ਹਾਂ। ਅਕਾਲ ਦਾ ਜਾਪ ਜਪਣ ਵਾਲੇ ਨੂੰ ਕਾਲ ਨਹੀਂ ਮਾਰ ਸਕਦਾ। ਉਹ ਵੀ ਅਕਾਲ ਰੂਪ ਹੋ ਜਾਂਦਾ ਹੈ।

ਕਰੋੜਾਂ ਹੀ ਹਿੰਦੁਸਤਾਨੀ ਮੁਸਲਮਾਨ ਹਾਕਮਾਂ ਦੇ ਹੱਥੋਂ ਕਤਲ ਹੋਏ। ਸਤ ਸੋ ਸਾਲ ਇਨ੍ਹਾਂ ਦੀ ਕਤਲ-ਏ-ਆਮ ਹੋਈ। ਪਰੰਤੂ ਇਨ੍ਹਾਂ ਨੂੰ ਕੋਈ ਸ਼ਹੀਦ ਨਹੀਂ ਆਖਦਾ ਅਤੇ ਨਾਂ ਹੀ ਕੋਈ ਸ਼ਹੀਦ ਮੰਨਦਾ ਹੈ। ਇਸ ਲਈ, ਕਿ ਇਹ ਨਿਗੁਰੇ ਅਤੇ ਬੁਜ਼ਦਿਲ ਹੋ ਕੇ ਭੈ ਵਿੱਚ ਮਰੇ ਸਨ । ਪਰੰਤੂ ਭਾਈ ਦਿਆਲਾ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਨੇ ਗੁਰੂ ਵਾਲੇ ਰਹਿ ਕੇ, ਗੁਰੂ ਦੀ ਸਿੱਖਿਆ ਨਿਭਾਉਂਦੇ ਹੋਏ ਚਾਂਦਨੀ ਚੌਕ ਦਿੱਲੀ ਵਿੱਚ ਪ੍ਰਾਣ ਦਿੱਤੇ ਸਨ। ਇਨ੍ਹਾਂ ਗੱਲਾਂ ਦੇ ਸਦਕੇ, ਉਨ੍ਹਾਂ ਨੂੰ ਲੋਕੀਂ ਗੁਰੂ ਦੇ ਸਿੱਖ ਹੋਣ ਦੇ ਨਾਤੇ “ਸ਼ਹੀਦ ਮੁਰੀਦ” ਕਰਕੇ ਪੂਜਦੇ ਅਤੇ ਮੰਨਦੇ ਹਨ। ਇਸੇ ਹੀ ਪ੍ਰਕਾਰ ਮੈਂ ਵੀ ਗੁਰਮੁੱਖ ਗਾਡੀ ਰਾਹ ਚਲਦਾ ਹੋਇਆ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦੀ ਤਰ੍ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ। ਜੇ ਮੈਂ ਮੌਤ ਦੇ ਭੈ ਤੋਂ ਡਰਦਾ ਹੋਇਆ ਕੇਸ ਦਾੜ੍ਹੀ ਮੁਨਾ ਕੇ ਮਰਿਆ, ਤਦ ਮੈਂ ਉਨ੍ਹਾਂ ਸਿੰਘਣੀਆਂ ਤੋਂ ਵੀ ਬੁਜ਼ਦਿਲ ਅਤੇ ਕਮਜ਼ੋਰ ਹੋਵਾਂਗਾ ਜੇ ਆਪਣੇ ਬੱਚਿਆਂ ਨੂੰ ਨੇਜਿਆਂ ਉੱਤੇ ਟੰਗਦਿਆਂ ਹੋਇਆਂ ਵੇਖਦੀਆਂ ਰਹੀਆਂ, ਬੱਚਿਆਂ ਦੇ ਟੋਟਿਆਂ ਦੇ ਗਲਾਂ ਵਿਚ ਹਾਰ ਪੁਆਉਂਦੀਆਂ ਰਹੀਆਂ, ਸਵਾ ਸਵਾ ਮਣ ਪੀਹਣਾ ਪੀਹ ਕੇ ਆਪਣੀਆਂ ਛਾਤੀਆਂ ਉੱਤੇ ਚਾਰ ਚਾਰ ਮਣ ਦੇ ਪੱਥਰ ਰਖਾ ਕੇ, ਖੰਨਾ ਖੰਨਾ ਪ੍ਰਸ਼ਾਦਾ ਸਾਰੇ ਦਿਨ ਵਿੱਚ ਛੱਕ ਕੇ, ਇੱਕ ਬਾਟਾ ਦਿਨ ਵਿੱਚ ਪਾਣੀ ਪੀ ਕੇ ਸਿੱਖੀ ਸਿਦਕ ਅਤੇ ਆਪਣਾ ਪਤੀਵਰਤ ਧਰਮ ਨਿਭਾਉਂਦੀਆਂ ਰਹੀਆਂ, ਅੰਮ੍ਰਿਤ ਅਤੇ ਗੁਰੂ ਕੀ ਰਹਿਤ ਨੂੰ ਨਹੀਂ ਤਿਆਗਿਆ। ਅਸਹਿ ਅਤੇ ਅਕਹਿ ਕਸ਼ਟ ਸਹਾਰ ਕੇ ਸ਼ਹੀਦ ਹੋ ਗਈਆਂ। ਕੀ ਮੈਂ ਮਰਦ ਹੁੰਦਾ ਹੋਇਆ ਉਨ੍ਹਾਂ ਜਿੰਨਾ ਵੀ ਦਿਲ ਅਤੇ ਬਲ ਨਹੀਂ ਰੱਖਦਾ, ਜਿਸ ਨਾਲ ਮੈਂ ਸਿੱਖੀ ਸਿਦਕ ਨਿਭਾ ਸਕਾਂ। ਮੈਂ ਜੀਉਂਦੇ ਜੀਅ ਸਿੱਖੀ ਕੇਸਾਂ ਸਵਾਮਾਂ ਨਾਲ ਹੀ ਨਿਭਾਵਾਂਗਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੋਇਆ, ਆਪਣੇ ਪਿਆਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਗੋਦੀ ਦਾ ਸੁੱਖ ਭੋਗਾਂਗਾ।

ਸੇ ਮੈਂ ਪੇਸ ਦਾੜ੍ਹੀ ਮੁਨਾ ਕੇ ਮਰਾਂਗਾ, ਤਦ ਮੈਂਨੂੰ ਦਰਗਾਹ ਵਿੱਚ ਕੌਣ ਆਦਰ ਅਤੇ ਪਿਆਰ ਨਾਲ ਆਖੇਗਾ,”ਆ ਮੇਰੇ ਪਿਆਰੇ ਪੁੱਤਰਾ ਤੂੰ ਮੁਰੀਦ ਰਹਿੰਦਾ ਹੋਇਆ ਸ਼ਹੀਦ ਬਣ ਕੇ ਇੱਥੇ ਆਇਆ ਹੈ।”

‘ ਮੇਰੇ ਪਿਆਰੇ ਸ਼ੁੱਭਚਿੰਤਕੋ ! ਮੈਂਨੂੰ ਮੁਕਤਸਰ ਦੀ ਖਿਦਰਾਣੇ ਦੀ ਢਾਬ ਦੀ ਕਹਾਣੀ ਦਾ ਪਤਾ ਹੈ। ਕੁੱਝ ਭੁੱਖ ਅਤੇ ਮੌਤ ਤੋਂ ਡਰਦੇ ਬੇਦਾਵਾ (ਅਸਤੀਫਾ) ਦੇ ਗਏ ਸਨ। ਫਿਰ ਖਿਦਰਾਣੇ ਦੀ ਢਾਬ ਉੱਤੇ ਆਪਣੇ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਸਮਣਾ ਦੇ ਹੱਥ ਆਉਣ ਤੋਂ ਬਚਾਉਂਦੇ ਹੋਏ ਹੀ ਸ਼ਹੀਦ ਹੋ ਗਏ ਸਨ। ਪਰ ਉਂਨਾ ਫਿਰ ਉਨ੍ਹਾਂ ਦੀਆਂ ਆਤਮਾਵਾਂ ਗੁਰੂ ਕੀ ਦਰਗਾਹ ਵਿੱਚ ਦਾਖਲ ਨਹੀਂ ਸਨ ਹੋ ਸਕੀਆਂ, ਜਿੰਨਾ ਚਿਰ ਬੇਦਾਵਾ ਨਹੀਂ ਸੀ ਪਾੜਿਆ ਗਿਆ। ਆਖਿਰ ਭਾਈ ਮਹਾਂ ਸਿੰਘ ਜੀ ਦੀ ਬੇਨਤੀ ਪਰਵਾਨ ਕਰਕੇ ਜੋ ਇੰਨੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੇ ਮੰਗ ਦੇ ਰੂਪ ਵਿੱਚ ਕੀਤੀ ਸੀ, ਸਤਿ ਗੁਰੂ ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤੀ। ਉਨ੍ਹਾਂ ਦਾ ਬੇਦਾਵਾ ਪਾੜ ਕੇ ਸਿੱਖੀ ਦਾਨ ਬਖਸ਼ਿਆ ਫਿਰ ਉਨ੍ਹਾਂ ਦੀਆਂ ਆਤਮਾਵਾਂ ਗੁਰੂ ਦਰਗਾਹ ਵਿੱਚ ਦਾਖਲ ਹੋਈਆਂ। ਹਾਲਾਂਕਿ ਉਨ੍ਹਾਂ ਨੇ ਨਾ ਤਾਂ ਕੇਸ ਦਾੜ੍ਹੀ ਕਟਾਏ ਸਨ, ਨਾ ਹੀ ਗੁਰੂ ਕੀ ਦੱਸੀ ਰਹਿਤ ਤਿਆਗੀ ਸੀ। ਮੈਂਨੂੰ ਤੁਸੀਂ ਗੁਰੂ ਕੀ ਬਖਸ਼ੀ ਰਹਿਤ ਅਤੇ ਮੇਰੇ ਪ੍ਰਭੂ ਦੇ ਦਿੱਤੇ ਕੇਸਾਂ ਤੋਂ ਮਹਰੂਮ ਕਰਨ ਵਾਸਤੇ ਪ੍ਰੇਰਨਾ ਕਰ ਰਹੇ ਹੋ। ਮੈਂਨੂੰ ਪਤਾ ਹੈ, ਮੇਰੀ ਸਰਦਾਰੀ, ਕੇਸ, ਦਾੜ੍ਹੇ ਨਾਲ ਹੀ ਹੈ। ਜਿੰਨਾ ਚਿਰ ਕੇਸ ਦਾੜ੍ਹੀ ਹੈ, ਉੱਨਾ ਚਿਰ ਹੀ ਮੈਂਨੂੰ ਲੋਕ ‘ਸਰਦਾਰ ਰਤਨ ਸਿੰਘ ਆਖਣਗੇ। ਜਿਸ ਵਕਤ ਮੈਂ ਕੇਸ ਦਾੜ੍ਹੀ ਮੁੰਡਾ ਦੇਵਾਂਗਾ, ਫਿਰ ਮੈਂਨੂੰ ਕਿਸੇ ਨੇ ‘ਸਰਦਾਰ ਜੀ’ ਨਹੀਂ ਆਖਣਾ। ਮੇਰੇ ਸਾਥੀ ਸਾਰੇ ਬੱਬਰ ਅਕਾਲੀ ਸਿੱਖੀ ਸਿਦਕ ਨਿਭਾਉਂਦੇ ਹੋਏ ਕਿੰਨੇ ਹੀ ਫਾਂਸੀ ਚੜ੍ਹ ਗਏ ਹਨ, ਕਿੰਨੇ ਉਮਰ ਕੈਦਾਂ ਭੁਗਤਦੇ ਹੋਏ ਜੇਲ੍ਹਾਂ ਵਿੱਚ ਸੜ ਰਹੇ ਹਨ। ਕਿੰਨੇ ਹੀ ਦੁਸ਼ਮਣਾ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਹਨ। ਉਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਮੈਂ ਵੀ ਉਨ੍ਹਾਂ ਸਾਖੀਆਂ ਦੀ ਤਰ੍ਹਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗਾ। ਮੇਰੇ ਪਿੱਛੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਬਣਿਆ ਹੈ। ਮੈਂ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਨੂੰ ਹੋਰ ਚਮਕਾਵਾਂਗਾ। ਇਸ ਨੂੰ ਚਾਰ ਚੰਨ ਲਾਵਾਂਗਾ। ਮੈਂਨੂੰ ਪੂਰਨ ਵਿਸ਼ਵਾਸ ਹੈ ਕਿ ਬੱਬਰ ਅਕਾਲੀ ਲਹਿਰ ਦੀਆਂ ਕਿਰਨਾਂ ਮਨੁੱਖੀ ਬਰਾਬਰਤਾ, ਸੁਤੰਤਰਤਾ ਅਤੇ ਭਾਈਚਾਰਕ ਸਾਂਝ ਦਾ ਝੰਡਾ ਬਰਦਾਰ ਬਣਕੇ, ਸਰਬਤ ਦੀ ਆਜ਼ਾਦੀ ਦਾ ਬੀੜਾ ਚੁਕਣਗੀਆਂ। ਦੁਨੀਆਂ ਭਰਦੀ ਲੰਗੜੀ, ਲੁਟੇਰੀ ਤੇ ਵੈਲੀ ਮਾਨਸਿਕਤਾ ਵਾਲਿਆਂ ਦਾ ਸਿਰ ਭੰਨਣਗੀਆਂ।

”ਮੈਂ ਜਾਣਦਾ ਹਾਂ ਸਿੱਖੀ ਇਕ ਆਦਰਸ਼ ਹੈ।” ਜੇ ਸਿੱਖੀ ਨੂੰ ਛੱਡ ਜਾਂਦਾ ਹੈ, ਉਹਦਾ ਆਦਰਸ਼ ਸਿਵਾਏ ਪੇਟ ਪਾਲਣ, ਜਾਤੀ ਲਾਤਾਂ ਅਤੇ ਜਾਤੀ ਜਾਇਦਾਦ, ਧਨ ਦੌਲਤ ਇਕੱਠਾ ਕਰਨ ਤੋਂ ਬਿਨਾਂ ਕੁੱਝ ਨਹੀਂ ਰਹਿੰਦਾ। ਸਿੱਖ ਦਾ ਆਦਰਸ਼ ਹੈ,

”ਸੰਤਾ ਮਾਨਉ ਦੂਤਾਂ ਡਾਨਉ”

ਪੰਥ ਦੇ ਵਾਲੀ ਨੇ ਹੁਕਮ ਕੀਤਾ ਹੈ.

”ਜਹਾਂ ਤਹਾਂ ਤੁਮ ਧਰਮ ਬਿਧਾਰੇ ॥

ਦੁਸ਼ਟ ਦੇਖੀਅਨ ਪਕਰਿ ਪਛਾਰੋ ॥’

ਇਹ ਉਸ ਨੇ ਉਦੇਸ਼ ਦੇ ਕੇ ਮੈਂਨੂੰ ਸਿਰਜਿਆ ਹੈ। ਮੈਂ ਇਸ ਉਦੇਸ਼ ਨੂੰ ਤਦ ਹੀ ਪੂਰਾ ਨਿਭਾ ਸਕਾਂਗਾ, ਜੇ ਸਿੱਖੀ ਸੂਰਤ ਕਾਇਮ ਰਖਾਂਗਾ। ਮੇਰੇ ਸਤਿਗੁਰੂ ਨੇ ਮੈਂਨੂੰ ਖਾਲਸਈ ਬਾਣਾ ਦੇ ਕੇ ਸਾਜਿਆ ਹੈ, ਵਿਗਾੜਿਆ ਨਹੀਂ। ਮੈਂ ਉਸਦੀ ਦਿੱਤੀ ਸਜਾਵਟ ਨੂੰ ਦੂਰ ਕਰਕੇ ਆਪਣੇ ਆਪ ਨੂੰ ਕਿਉਂ ਵਿਗਾੜਾਂ ? ਉਸਦੇ ਦਿੱਤੇ ਬਾਣੇ ਨੂੰ ਅਤੇ ਬਾਣੀ ਧਾਰਨ ਕਰਕੇ ਹੀ ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੋਇਆ ਹੀ ਸ਼ਹੀਦੀ ਪਦ ਪ੍ਰਾਪਤ ਕਰਾਂਗਾ।

ਮੇਰੇ ਸੁਹਿਰਦੋ ! ਮੇਰੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ,ਖਾਲਸੇ ਦੇ ਸਿਰਜਕ, ਆਪਣੇ ਆਪ ਨੂੰ ਖਾਲਸੇ ਨਾਲ ਪੂਰਨ ਭਾਂਤ ਇਕ ਰੂਪ ਕਰਦੇ ਹੋਏ। ਖਾਲਸੇ ਨੂੰ ਆਪਣਾ ਸੱਭ ਕੁੱਝ ਸਮਝਦੇ ਹਨ :-

”ਖਾਲਸਾ ਮੇਰੋ ਰੂਪ ਹੈ ਖਾਸ।

ਖਾਲਸੇ ਮਾਹਿ ਹੈਂ ਕਰੋ ਨਿਵਾਸ।

ਖਾਲਸਾ ਮੇਰੇ ਸਤਿਗੁਰੂ ਪੂਰਾ ।

ਖਾਲਸਾ ਮੇਰੋ ਸੱਜਣ ਸੂਰਾ।

ਮੁਨੱਖੀ ਸਵੈ-ਸਤਿਕਾਰ, ਸਵੈ-ਮਾਣ ਅਤੇ ਸੁਤੰਤਰਤਾ ਲਈ ਪ੍ਰਤੀਬੱਧ ਖਾਲਸਾ ਉਹ ਹੈ ਜਿਹੜਾ ਮਾਨਸਿਕ ਤੇ ਸਰੀਰਕ ਰੂਪ ਵਿੱਚ ਆਜ਼ਾਦ ਹੈ। ਖਾਲਸਾ ਉਹ ਜੋ “ਤੈਅ ਕਾਹੂ ਕਉ ਦੇਤ ਨਹਿ ਨਹਿ ਭੈਅ ਮਾਨਤ ਆਨ।”ਦੀ ਉਚਤਮ ਮਾਨਸਿਕ ਅਵਸਥਾ ਦਾ ਧਾਰਨੀ ਹੈ। ਉਹ ਨਿਰਭਉ ਨਿਰਵੈਰ ਹੈ। ਖਾਲਸਾ ਭਾਈ ਘਨ੍ਹਈਆ ਵਾਂਗ ਨਿਰਵੈਰ ਹੈ ਐਪਰ “ਚੰਡੀ ਦੀ ਵਾਰ” ਦੀ ਨਾਇਕ ਦੁਰਗਾ ਵਾਂਗ ਜ਼ਾਲਮ ਪ੍ਰਤੀ ਰੋਹ ਰੱਖਦਾ ਹੋਇਆ ਉਨ੍ਹਾਂ ਦਾ ਨਾਸ਼ ਕਰਨ ਵਾਲਾ ਵੀ ਹੈ। ਮੌਤ ਅਟੱਲ ਹੈ।

“ਜੋ ਉਪਜਿਓ ਸੋ ਬਿਨਸ ਹੈ ।”

ਇਸ ਕੁਦਰਤੀ ਪ੍ਰਕਿਆ ਨੂੰ ਉਲਟਾਇਆ ਨਹੀਂ ਜਾ ਸਕਦਾ, ਐਪਰ ਮੌਤ ਦਾ ਤੈਅ ਮਿਟਾਇਆ ਜਾ ਸਕਦਾ ਹੈ। ਇਸ ਲਈ ਖਾਲਸਾ ਹੋਣ ਲਈ ਸ਼ਰਤ ਇਹ ਰੱਖੀ ਗਈ ਸੀ ਕਿ ਪਹਿਲੇ ਮਰਨ ਕਬੂਲ ਕੀਤਾ ਜਾਵੇ।

“ਪਹਿਲਾਂ ਮਰਨ ਕਬੂਲਿ ਜੀਵਨ ਕੀ ਛੱਡ ਆਸ ॥

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸ ॥ ਗੁਰਬਾਣੀ)

“ਮੇਰੇ ਹਮਦਰਦ ਸਾਥੀਓ ! ਮੈਂ ਖਾਲਸੇ ਦੇ ਇਸ ਵਿਸ਼ੇਸ਼ ਰੂਪ ਵਿੱਚ ਹੀ ਧਰਮ ਯੁੱਧ ਕਰਾਂਗਾ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਦਿੱਤਾ ਇਹ ਰੂਪ ਮੈਂਨੂੰ ਬਹੁਤ ਪਿਆਰਾ ਲੱਗਦਾ ਹੈ। ਗੁਰਬਾਣੀ ਦਾ ਜੁੱਸਾ ਤੇ ਦਰਸ਼ਨ ਕ੍ਰਾਂਤੀਕਾਰੀ ਹੋਣ ਕਰਕੇ ਜਿੱਥੇ ਖਾਲਸੇ ਦੇ ਇਸ ਰੂਪ ਵਿੱਚ ਅਠਾਰਵੀਂ ਸਦੀ ਵਿੱਚ ਸਿੱਖ ਲਹਿਰ ਨੇ ਫਿਊਡਲ ਨੂੰ ਵੰਗਾਰਿਆ, ਸ਼ਕਤੀਸ਼ਾਲੀ ਮੁਗਲ ਹਕੂਮਤ ਨੂੰ ਲਲਕਾਰਿਆ, ਉੱਥੇ ਅੱਜ ਬੱਬਰ ਅਕਾਲੀਆਂ ਨੇ ਵੀਹਵੀਂ ਸਦੀ ਵਿੱਚ ਅੰਗਰੇਜ਼ ਸਾਮਰਾਜ ਨੂੰ ਵੰਗਾਰਿਆ चे।

”ਮੇਰੇ ਮਿਤਰੋ ! ਮੈਂਨੂੰ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨ ਘਟਨਾ ਯਾਦ ਹੈ। ਜਾਪਾਨ ਵਿੱਚ ਸੁਆਮੀ ਰਾਮ ਤੀਰਥ ਦੀ ਸੰਗਤ ਨਾਲ ਉਹ ਵੇਦਾਂਤੀ ਬਣ ਗਏ। ਘੋਨ ਮੋਨ ਹੋ ਗਏ। ਕੇਸ ਕਟਾ ਦਿੱਤੇ। ਵਾਪਸ ਪੰਜਾਬ ਆ ਕੇ ਭਾਈ ਵੀਰ ਸਿੰਘ ਜੀ ਦੀ ਸੰਗਤ ਨੇ ਫਿਰ ਪਲਟਾ ਦਿੱਤਾ ਤੇ ਸਿੱਖ ਬਣ ਗਏ. ਨਵੇਂ ਧਾਰਮਿਕ ਰੰਗ ਵਿੱਚ ਰੰਗੇ ਗਏ। ਇਸ ਘਟਨਾ ਦਾ ਅਨੁਭਵ ਉਨ੍ਹਾ ਨੇ ਆਪਣੀ ਇੱਕ ਕਵਿਤਾ ਵਿੱਚ ਦਰਸਾਇਆ ਹੈ, ਜਿਸ ਦੇ ਕੁੱਝ ਬੋਲ ਹਨ

“ਪਿਆਲਾ ਗੁਰਾਂ ਦਾ ਲਾਲ ਲਾਲ

ਡੁੱਲ੍ਹ ਗਿਆ. ਮੈਂ ਮਰ ਗਿਆ।

ਪਿਆਲਾ ਗੁਰਾਂ ਦਾ ਲਾਲ ਲਾਲ ਤਰ ਗਿਆ, ਮੈਂ ਜੀਅ ਪਿਆ।”

ਕੇਸ ਦਾੜ੍ਹੀ ਮੇਰੀ ਜਿੰਦ ਜਾਨ ਹੈ।”

ਬੱਬਰ ਸਾਹਿਬ ਦਾ ਆਖਰੀ ਟਿਕਾਣਾ ਦੇਸ਼ ਭਗਤਾਂ ਦਾ

ਪਿੰਡ ਰੁੜਕੀ ਖਾਸ

ਸਿੱਖੀ ਸਿਦਕ ਅਤੇ ਸਰੂਪ ਕਾਇਮ ਰੱਖਣ ਦੀਆਂ ਗੱਲਾਂ ਕਰਕੇ ਸ ਰਤਨ ਸਿੰਘ ਜੀ ਰੁੜਕੀ ਖਾਸ ਆ ਗਏ। ਇੱਥੇ ਆ ਕੇ ਕੁੱਝ ਦਿਨ ਰਹਿਣ ਬਾਅਦ ਜੂਨ 1932 ਈ ਦੇ ਚੌਥੇ ਹਫਤੇ ਇੱਕ ਦਿਨ 25 6. 1932 ਈ ਨੂੰ ਚੁਪ ਚਪੀਤੇ ਆਪਣੇ ਮਨ ਦੀ ਗੱਲ ਦੱਸੇ ਬਗੈਰ ਆਪਣੇ ਪਿੰਡ ਰੱਕੜਾਂ ਬੇਟ ਨੂੰ ਚਲੇ ਗਏ। ਦਿਨੇ ਤਾਂ ਲੁਕ ਛਿਪ ਕੇ ਰਹੇ, ਰਾਤ ਨੂੰ ਆਪਣੇ ਉਸ ਲੰਬਰਦਾਰ ਨੂੰ, ਜਿਹੜਾ ਬੱਬਰ ਸਾਹਿਬ ਦੇ ਪਿਤਾ ਜਵਾਹਰ ਸਿੰਘ ਦੀ ਲੰਬਰਦਾਰੀ ਜ਼ਬਤ ਹੋਣ ਤੋਂ ਬਾਅਦ ਉਨ੍ਹਾਂ ਦੀ ਥਾਂ ਤੇ ਲੰਬਰਦਾਰ ਬਣਿਆ ਸੀ, ਜਿਸ ਨੇ ਬੱਬਰ ਸਾਹਿਬ ਦੇ ਘਰ ਤੇ ਪੁਲਿਸ ਦਾ ਛਾਪਾ ਮਾਰਨ ਸਮੇਂ ਪੁਲਿਸ ਦੀ ਸਹਾਇਤਾ ਕੀਤੀ ਸੀ ਅਤੇ ਜਿਸ ਨੇ ਬੱਬਰ ਸਾਹਿਬ ਵਿਰੁੱਧ ਗਵਾਹੀਆਂ ਦਿੱਤੀਆਂ ਸਨ. ਉਨ੍ਹਾਂ ਦੇ ਘਰ ਬਾਰ ਕੁਰਕ ਕਰਾਏ ਸਨ, ਚਿਤਾਵਨੀ ਦੇਣ ਦਾ ਪ੍ਰੋਗਰਾਮ ਤਹਿ ਕਰ ਲਿਆ। ‘ਇਸ ਲੰਬਰਦਾਰ ਦਾ ਨਾਂਅ ਮੱਲ ਸਿੰਘ ਪੁੱਤਰ ਕੂੜਾ ਸੀ। ਜੂਨ 1932 ਈ: ਦਾ ਚੌਥਾ ਹਫਤਾ ਸੀ।’ ਦਿਨ ਸ਼ਨਿਚਰਵਾਰ ਸੀ। ਇਹ ਲੰਬਰਦਾਰ ਆਪਣੇ ਮਕਾਨ ਦੀ ਛੱਤ ਉੱਤੇ ਸੁੱਤਾ ਪਿਆ ਸੀ। ਸ: ਰਤਨ ਸਿੰਘ ਜੀ ਨੇ ਦੂਰ ਤੋਂ ਇਸ ਉੱਤੇ ਛਾਇਰ ਕੀਤਾ, ਪਰ ਇਹ ਗੋਲੀ ਲੰਬਰਦਾਰ ਨੂੰ ਨਹੀਂ ਲੱਗੀ। ਪੱਥਰ ਸਾਹਿਬ ਨੇ ਗੋਲੀ ਚਲਾ ਕੇ ਲੰਬਰਦਾਰ ਨੂੰ ਕੇਵਲ ਤਾੜਨਾ ਹੀ ਕੀਤੀ ਸੀ ਤਾਂ ਕਿ ਉਹ ਪੁੱਠੇ ਕੰਮਾਂ ਤੋਂ ਬਾਜ ਆ ਜਾਵੇ। ਗੋਲੀ ਜਾਣ ਬੁੱਝ ਕੇ ਮੰਜੇ ਦੇ ਪਾਵੇ ਵਿੱਚ ਮਾਰੀ।

ਗੋਲੀ ਚਲਾਉਣ ਤੋਂ ਬਾਅਦ ਰਾਤੋ ਰਾਤ ਹੀ ਰੁੜਕੀ ਖਾਸ ਆ ਗਏ। ਬੱਬਰ ਸਾਹਿਬ ਦੇ ਗੋਲੀ ਚਲਾਉਣ ਤੋਂ ਬਾਅਦ ਪਿੰਡ ਰੱਕੜਾਂ ਬੇਟ ਵਿੱਚ ਰੋਲਾ ਪੈ ਗਿਆ ਕਿ ਸ: ਰਤਨ ਸਿੰਘ ਆ ਗਿਆ ! ਆ ਗਿਆ ! ਹਫ਼ੜਾ ਦਫੜੀ ਮੱਚ ਗਈ। ਤਿੰਨ-ਚਾਰ ਮੀਲ ਤੇ ਬਲਾਚੌਰ ਥਾਣਾ ਸੀ। ਪੁਲਿਸ ਨੂੰ ਉਸੇ ਵਕਤ ਚੌਕੀਦਾਰ ਭੇਜ ਕੇ ਬੁਲਾਇਆ ਗਿਆ।

ਪਿੰਡ ਦੇ ਮੁੱਖਬਰਾਂ ਅਤੇ ਪੁਲਿਸ ਦੇ ਹੱਥ ਸ: ਰਤਨ ਸਿੰਘ ਜੀ ਤਾਂ ਨਾ ਲੱਗੇ. ਪਰ ਸਰਦਾਰ ਜੀ ਦਾ ਇੱਕਲੋਤਾ ਪੁੱਤਰ ‘ਸ:ਅਮਰ ਸਿੰਘ, ਨੂੰਹ ਸ੍ਰੀਮਤੀ ਸਵਰਨ ਕੌਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਗ੍ਰਿਫ਼ਤਾਰ ਕਰ ਲਏ। ਕੁੱਝ ਦਿਨ ਇਨ੍ਹਾਂ ਦਾ ਜਿਸਮਾਨੀ ਰੀਮਾਂਡ ਲੈ ਕੇ ਪੁਲਿਸ ਨੇ ਇਨ੍ਹਾਂ ਨੂੰ ਥਾਣੇ ਵਿੱਚ ਰੱਖ ਕੇ ਮਾਰਿਆ ਕੁੱਟਿਆ। ਬਖੇਰੀ ਪੁੱਛ-ਗਿੱਛ ਕੀਤੀ ਕਿ ਰਤਨ ਸਿੰਘ ਜੀ ਕਿੱਥੇ ਹਨ ? ਪਰ ਕਿੱਥੇ ਦੱਸਣ । ਇਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਰਦਾਰ ਜੀ ਕਿੱਥੇ ਹਨ ? ਆਖਿਰ ਇਨ੍ਹਾਂ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਸਰਦਾਰ ਸਾਹਿਬ ਜੀ ਦਾ ਘਰ- ਬਾਰ ਕੁਰਕ ਕਰਕੇ ਸਾਰਾ ਸਾਮਾਨ ਬਾਣੇ ਲੈ ਆਂਦਾ ਗਿਆ। ਭਾਰੀ ਗਿਣਤੀ ਵਿੱਚ ਪੁਲਿਸ ਪੈਦਲ ਅਤੇ ਘੋੜ ਸਵਾਰ ਇਲਾਕੇ ਵਿੱਚ ਮਾਰੇ ਮਾਰ ਕਰਦੀ ਫਿਰਨ ਲੱਗ ਪਈ। ਪੁਲਿਸ ਦੇ ਹਰਲ ਹਰਲ ਕਰਦੀ ਫਿਰਨ ਨਾਲ ਸਾਰੇ ਇਲਾਕੇ ਵਿੱਚ ਦਹਿਸ਼ਤ ਪੈਦਾ ਹੋ ਗਈ।

ਜਿੱਥੇ ਜਿੱਥੇ ਪੁਲਿਸ ਨੂੰ ਸ਼ੱਕ ਪੈਂਦੀ, ਉੱਥੇ ਉੱਥੇ ਤਲਾਸ਼ੀਆਂ ਕਰਦੀ । ਸਾਡੇ ਪਿੰਡ ਰੁੜਕੀ ਖਾਸ ਬੱਬਰ ਸਾਹਿਬ ਨੂੰ ਆਇਆ ਲੱਗਪੱਗ ਤਿੰਨ ਹਫ਼ਤੇ ਦਾ ਸਮਾਂ ਹੋ ਗਿਆ ਸੀ। ਸਾਰਾ ਪਿੰਡ ਦੇਸ਼ ਭਗਤਾਂ ਦਾ ਹੋਣ ਕਰਕੇ ਕਿਸੇ ਨੇ ਵੀ ਪੁਲਿਸ ਨੂੰ ਸ਼ਿਕਾਇਤ ਨਹੀਂ ਸੀ ਕੀਤੀ। ਆਪ ਜੀ ਦੇ ਰਹਿਣ ਦਾ ਪਤਾ ਪਿੰਡ ਵਿੱਚ ਲਗਪੱਗ ਪੰਜਾਹ ਬੰਦਿਆਂ ਨੂੰ ਹੋ ਗਿਆ ਸੀ।

ਰੁੜਕੀ ਖਾਸ ਇਨਕਲਾਬੀਆਂ ਦਾ ਪਿੰਡ ਹੋਣ ਕਰਕੇ ਪੁਲਿਸ ਨੂੰ ਸ਼ੱਕ ਪੈ ਗਈ ਸੀ ਕਿ ਸ:ਰਤਨ ਸਿੰਘ ਜੀ ਕਿਤੇ ਇਸ ਪਿੰਡ ਵਿੱਚ ਨਾ ਹੋਣ। ਇਸ ਸ਼ੱਕ ਦੇ ਮੁਤਾਧਿਕ ਸੀ.ਆਈ ਡੀ ਦਾ ਇੱਕ ਸਿਪਾਹੀ ਊਧਮ ਸਿੰਘ ਜੋ ਸੈਣੀ ਬਹਾਦਰੀ ਦਾ ਸੀ, ਇੱਥੇ ਲਾ ਦਿੱਤਾ ਗਿਆ। ਉਸ ਨੂੰ ਇੱਥੇ ਇਸ ਕਰਕੇ ਲਗਾ ਦਿੱਤਾ ਕਿ ਤੇਰੀ ਇੱਥੇ ਰਿਸ਼ਤੇਦਾਰੀ ਹੈ, ਤੂੰ ਆਪਣੇ ਰਿਸ਼ਤੇਦਾਰਾਂ ਤੋਂ ਭੇਦ ਕੱਢ “ਕਿਤੇ ਸ: ਰਤਨ ਸਿੰਘ ਜੀ ਰੁੜਕੀ ਖਾਸ ਹੀ ਨਾ ਰਹਿੰਦੇ ਹੋਣ।” ਇਹ ਪਿੰਡ ਰੁੜਕੀ ਖਾਸ ਵੀ ਸਾਰੇ ਦਾ ਸਾਰਾ ਸੈਣੀ ਬਰਾਦਰੀ ਦਾ ਹੀ ਹੈ। ਇਸ ਪਿੰਡ ਨੂੰ ਲੋਕ ਰੁੜਕੀ ਸੈਣੀਆਂ ਦੀ ਵੀ ਕਹਿੰਦੇ ਹਨ। ਜਿਸ ਵੇਲੇ ਊਧਮ ਸਿੰਘ ਸਾਡੇ ਪਿੰਡ ਚੱਕਰ ਕੱਟਣ ਲੱਗ ਪਿਆ, ਸਾਨੂੰ ਸ਼ੱਕ ਪੈ ਗਿਆ ਕਿ ਪੁਲਿਸ ਨੂੰ ਥੋੜ੍ਹੀ ਬਹੁਤ ਸੂਹ ਹੈ। ਤਦ ਹੀ ਇਸ ਨੂੰ ਭੇਦ ਲੈਣ ਵਾਸਤੇ ਪਿੰਡ ਭੇਜਿਆ ਗਿਆ ਹੈ। ਅਸੀਂ (ਲੇਖਕ) ਸ: ਗੇਂਦਾ ਸਿੰਘ ਜੀ ਨਾਲ ਸਲਾਹ ਕੀਤੀ ਕਿ ਸਰਦਾਰ ਰਤਨ ਸਿੰਘ ਜੀ ਨੂੰ ਹੁਣ ਕਿੱਧਰੇ ਦੂਰ ਭੇਜ ਦੇਣਾ ਚਾਹੀਦਾ ਹੈ। ਪੁਲਿਸ ਨੂੰ ਸੱਕ ਪੈ ਗਈ ਹੈ। ਕਿਤੇ ਪੁਲਿਸ ਇੱਥੇ ਹੀ ਨਾ ਛਾਪਾ ਮਾਰੇ। ਸਰਦਾਰ ਗੇਂਦਾ ਸਿੰਘ ਜੀ ਨੇ ਵੀ ਸਮਤੀ ਪਰਗਟ ਕੀਤੀ ਕਿ ਅੱਜ ਕੱਲ੍ਹ ਵਿੱਚ ਹੀ ਇਨ੍ਹਾਂ ਨੂੰ ਦੂਰ ਦਰਾਡੇ ਭੇਜ ਦੇਣਾ ਚਾਹੀਦਾ ਹੈ। ਪਰ ਇਹ ਗੱਲ ਕੁਦਰਤ ਨੂੰ ਮਨਜੂਰ ਨਹੀਂ ਸੀ। ਬੱਬਰ ਰਤਨ ਸਿੰਘ ਰੱਕੜ ਨੇ ਸ਼ਹੀਦ ਹੋ ਕੇ ਸਾਡੇ ਪਿੰਡ ਨੂੰ ਮਾਣ ਬਖਸ਼ਣਾ ਸੀ। ਬੱਬਰ ਸਾਹਿਬ ਨੇ ਕੁੱਝ ਦਿਨ ਹੋਰ ਰਹਿਣ ਦੀ ਜਿਦ ਕੀਤੀ। ਖੈਰ ! ਬਹੁਤੇ ਦਿਨ ਹੋਰ ਰਹਿਣ ਦਾ ਪ੍ਰੋਗਰਾਮ ਤਾਂ ਨਾ ਬਣਿਆ। ਦੋ ਦਿਨ ਹੋਰ ਅਟਕਣ ਦਾ ਨਿਰਨਾ ਹੋ ਗਿਆ। ਉਪਰੰਤ ਸ਼੍ਰੀ ਆਨੰਦਪੁਰ ਸਾਹਿਬ ਵਲ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ।

ਮੁੱਖਬਰ ਦੀ ਮੁੱਖਬਰੀ

ਸਰਦਾਰ ਰਤਨ ਸਿੰਘ ਜੀ ਦਾ ਇੱਕ ਦੂਰ ਦਾ ‘ਰਿਸ਼ਤੇਦਾਰ ਤੇ ਮਿੱਤਰ ਗ਼ਦਾਰ ਮੀਹਾਂ ਸਿੰਘ” ਪਿੰਡ ਗੜੀ ਕਾਨੂੰਗੋਆਂ ਥਾਣਾ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਇਸ ਨੇ ਇੱਕ ਵਾਰੀ ਸ: ਰਤਨ ਸਿੰਘ ਜੀ ਦੀ ਜ਼ਮਾਨਤ ਦਿੱਤੀ ਸੀ। ਸਰਦਾਰ ਜੀ ਜੇਲ੍ਹ ਤੋਂ ਬਾਹਰ ਆ ਕੇ ਫ਼ਰਾਰ ਹੋ ਗਏ ਸਨ। ਇਸ ਦੀ ਜਮਾਨਤ ਜ਼ਬਤ ਹੋ ਗਈ ਸੀ। ਜਿਸ ਕਰਕੇ ਜ਼ਮਾਨਤ ਦੀ ਰਕਮ ਇਸ ਨੂੰ ਭਰਨੀ ਪਈ ਸੀ। ਇਸ ਨੇ ਸੋਚਿਆ, ਹੁਣ ਮੌਕਾ ਹੈ। ਅੰਗਰੇਜ਼ ਸਰਕਾਰ ਨੇ ਪੰਜ ਹਜ਼ਾਰ ਰੁਪਏ ਨਕਦ, ਇੱਕ ਰਾਈਫਲ ਤੇ ਪੰਜ ਮੁਰੱਬੇ ਜ਼ਮੀਨ ਇਨਾਮ ਵਜੇ ਉਸ ਸ਼ਖਸ ਨੂੰ ਦੇਣ ਦਾ ਐਲਾਨ ਕੀਤਾ ਹੋਇਆ ਸੀ, ”ਜਿਹੜਾ ਕੋਈ ਸ: ਰਤਨ ਸਿੰਘ ਜੀ ਨੂੰ ਜੀਉਂਦਾ ਪਕੜਾ ਦੇਵੇ।’ ਇਸ ਲਾਲਚ ਵੱਸ ਇਹ ਸ:ਰਤਨ ਸਿੰਘ ਜੀ ਦੀ ਭਾਲ ਕਰਨ ਲੱਗ ਪਿਆ, ਪਰ ਇਸ ਨੂੰ ਪਤਾ ਕੁੱਝ ਨ ਲੱਗੇ। ਸਾਡੇ ਪਿੰਡ ਵਿੱਚ ਕੇਵਲ ਸੈਣੀ ਬਰਾਦਰੀ ਦਾ ਹੋਣ ਕਰਕੇ, ਇਸ ਨੂੰ ਸਾਡੇ ਪਿੰਡ ਬਾਰੇ ਕਿ ਸ ਰਤਨ ਸਿੰਘ ਜੀ ਇੱਥੇ ਹੋਣਗੇ, ਕੋਈ ਉਮੀਦ ਨਹੀਂ ਸੀ, ਨਾਂ ਇਸ ਨੂੰ ਕੋਈ ਸ਼ੱਕ ਸੀ। ਜਿਸ ਕਰਕੇ ਇਹ ਸਾਡੇ ਪਿੰਡ ਰੁੜੀਕੀ ਖਾਸ ਨਾ ਆਇਆ, ਨਾਂ ਹੀ ਇਸ ਨੂੰ ਹੋਰ ਕਿੱਧਰੇ ਭੇਤ ਮਿਲਿਆ।

ਆਖਿਰ ਇਸ ਨੇ ਸੋਚ ਸੋਚ ਕੇ ਮਨ ਵਿੱਚ ਤਜਵੀਜ਼ ਬਣਾਈ ਕਿ ਮੈਂ ਸ: ਰਤਨ ਸਿੰਘ ਜੀ ਦੇ ਸਪੁੱਤਰ ਸ. ਅਮਰ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਮਿਲ ਕੇ ਹਮਦਰਦੀ ਜਾਹਰ ਕਰਾਂ, ਫਿਰ ਉਸ ਤੋਂ ਕੋਈ ਭੇਤ ਕੱਢਾਂ। ਮੀਹਾਂ ਸਿੰਘ ਸ:ਰਤਨ ਸਿੰਘ ਜੀ ਦੇ ਸਪੁੱਤਰ ਸ. ਅਮਰ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਜਾ ਕੇ ਮਿਲਿਆ। ਸ: ਰਤਨ ਸਿੰਘ ਜੀ ਦੇ ਸਪੁੱਤਰ ਸ ਅਮਰ ਸਿੰਘ ਨੂੰ ਜੇਲ੍ਹ ਵਿੱਚ ਜਾ ਕੇ ਪਤਾ ਲੱਗ ਗਿਆ ਸੀ ਕਿ ਸਰਦਾਰ ਜੀ ਰੁੜਕੀ ਖਾਸ ਵਿੱਚ ਪੱਕੀ ਰਿਹਾਇਸ਼ ਰੱਖਦੇ ਹਨ, ਪਰ ਲੋਕਾਂ ਦੇ ਮਿਲਣ ਵਾਸਤੇ ਆਪਣਾ ਅੱਡਾ ਸ: ਅਮਰ ਸਿੰਘ ਪਿੰਡ ਪਨਾਮ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਬੁੰਗੇ ਰੱਖਦੇ ਹਨ। ਇੱਥੇ ਹੀ ਆ ਕੇ ਕਿਸੇ ਨਾਲ ਮਿਲਦੇ ਹਨ। ਸ: ਅਮਰ ਸਿੰਘ ਜੀ ਦਾ ਬੁੰਗਾ ਪਨਾਮ ਦੀ ਜੂਹ ਵਿੱਚ ਬਾਹਰ ਜੰਗਲ ਵਿੱਚ ਸੀ। ਸ ਰਤਨ ਸਿੰਘ ਜੀ ਦੇ ਸਪੁੱਤਰ ਨੇ ਮੀਹਾ ਸਿੰਘ ਨੂੰ ਆਖਿਆ, “ਪਨਾਮ ਪਿੰਡ ਦੀ ਜੂਹ ਵਿੱਚ ਰੇਲਵੇ ਲਾਈਨ ਤੋਂ ਕੋਈ ਦੋ ਫਰਲਾਂਗ ਪਿੱਛੇ ਜੰਗਲ ਵਿੱਚ ਇੱਕ ਸ: ਅਮਰ ਸਿੰਘ ਦਾ ਬੁੰਗਾ ਹੈ । ਤੂੰ ਉਸ ਬੁੰਗੇ ਦੇ ਮਾਲਕ ਸ: ਅਮਰ ਸਿੰਘ ਜੀ ਨੂੰ ਮਿਲ ਕੇ ਪਤਾ ਕਰ ਲਵੀਂ ਕਿ ਸ: ਰਤਨ ਸਿੰਘ ਜੀ ਕਿੱਥੇ ਹਨ। ਉਹ ਤੁਹਾਨੂੰ ਦੱਸ ਦੱਣਗੇ। ਇਹ ਬੁੰਗਾ ਜੁਗ ਪਲਟਾਊਆਂ ਦਾ ਜੰਗਲ ਵਿੱਚ ਇੱਕ ਟਿਕਾਣਾ ਹੈ।”

ਮੀਹਾਂ ਸਿੰਘ ਸ: ਰਤਨ ਸਿੰਘ ਜੀ ਦੇ ਸਪੁੱਤਰ ਸ: ਅਮਰ ਸਿੰਘ ਨੂੰ ਮਿਲ ਕੇ ਸਿੱਧਾ ਪਿੰਡ ਪਨਾਮ ਦੇ ਜੰਗਲ ਵਿੱਚ ਸ: ਅਮਰ ਸਿੰਘ ਦੇ ਬੁੰਗੇ ਪਹੁੰਚ ਗਿਆ। ਇਸ ਨੇ ਪਨਾਮੀਏ ਸ: ਅਮਰ ਸਿੰਘ ਨੂੰ ਮਿਲ ਕੇ ਆਖਿਆ, ”ਮੈਂ ਸਰਦਾਰ ਰਤਨ ਸਿੰਘ ਜੀ ਦਾ ਰਿਸ਼ਤੇਦਾਰ ਹਾਂ। ਉਨ੍ਹਾਂ ਦੇ ਸਪੁੱਤਰ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਮਿਲ ਕੇ ਆਇਆ ਹਾਂ। ਮੈਂ ਸਰਦਾਰ ਜੀ ਨੂੰ ਕੁੱਝ ਜ਼ਰੂਰੀ ਗੱਲਾਂ ਦੱਸਣੀਆਂ ਹਨ।” ਸ: ਅਮਰ ਸਿੰਘ, ਮੀਹਾਂ ਸਿੰਘ ਨੂੰ 11 ਜੁਲਾਈ 1932 ਈ: ਨੂੰ ਨਾਲ ਲੈ ਕੇ ਸ: ਗੋਂਦਾ ਸਿੰਘ ਜੀ ਪਾਸ ਰੁੜਕੀ ਖਾਸ ਆ ਗਿਆ। ਬਾਹਰ ਹਵੇਲੀ ਵਿੱਚ ਇਹ ਦੋਨੋਂ ਸ: ਗੋਂਦਾ ਸਿੰਘ ਜੀ ਨੂੰ ਮਿਲੇ। ਸ: ਗੋਂਦਾ ਸਿੰਘ ਨੇ ਆਖਿਆ, ”ਅੱਜ ਤਾਂ ਸ: ਰਤਨ ਸਿੰਘ ਜੀ ਇੱਥੇ ਨਹੀਂ ਹਨ। ਪਰਸੋਂ ਨੂੰ ਤੁਸੀਂ ਇੱਥੇ ਹੀ ਆ ਜਾਣਾ। ਉਹ ਆ ਜਾਣਗੇ, ਤਦ ਤੁਹਾਨੂੰ ਮਿਲਾ ਦਿਆਂਗੇ । ਨਾਲੇ ਉਸ ਦਿਨ ਤੈਨੂੰ ਕੁੱਝ ਮਾਇਆ ਅਤੇ ਕੱਪੜੇ ਦੇਵਾਂਗੇ। ਤੂੰ 15 ਜੁਲਾਈ ਨੂੰ ਸਰਦਾਰ ਜੀ ਦੇ ਪੁੱਤਰ ਦੀ ਤਾਰੀਕ ਹੈ, ਉਸ ਦਿਨ ਜਾ ਕੇ ਉਹ ਕੱਪੜੇ ਉਨ੍ਹਾਂ ਨੂੰ ਦੇ ਦੇਵੀਂ ਅਤੇ ਮਾਇਆ ਵਕੀਲ ਨੂੰ ਦੇ ਕੇ ਜਮਾਨਤ ਕਰਵਾ ਦੇਣੀ।” ਸ: ਅਮਰ ਸਿੰਘ ਅਤੇ ਮੀਹਾਂ ਸਿੰਘ ਇਸ ਦਿਨ ਗੱਲਾਂ ਕੱਥਾਂ ਕਰਕੇ ਚਲੇ ਗਏ। 14 ਜੁਲਾਈ 1932 ਈ: ਦੀ ਰਾਤ ਨੂੰ ਮੀਹਾਂ ਸਿੰਘ ਫਿਰ ਆ ਗਿਆ। ਰਾਤ ਨੂੰ ਬਾਹਰ ਖੂਹ ਉੱਤੇ ਸ: ਰਤਨ ਸਿੰਘ ਨੂੰ ਮੀਹਾਂ ਸਿੰਘ ਨਾਲ ਮਿਲਾਇਆ। ਨਾਲ ਕੁੱਝ ਹੋਰ ਵੀ ਪਿੰਡ ਦੇ ਸਿੰਘ ਸਨ। ਮੀਹਾਂ ਸਿੰਘ ਮਨ ਵਿੱਚ ਖੋਟ ਰੱਖ ਕੇ, ਉੱਤੋਂ ਉੱਤੋਂ ਬੜੀਆਂ ਹਮਦਰਦੀ ਦੀਆਂ ਗੱਲਾਂ ਕਰਦਾ ਰਿਹਾ। ਗੱਲਾਂ ਬਾਤਾਂ ਕਰਦਿਆਂ ਤੜਕੇ ਦੇ ਤਿੰਨ ਵੱਜ ਗਏ। ਉਸ ਨੂੰ ਕੁੱਝ ਕੱਪੜੇ ਅਤੇ ਇੱਕ ਸੌ ਰੁਪਏ ਦੇ ਕੇ ਹੁਸ਼ਿਆਰਪੁਰ ਜਾਣ ਵਾਸਤੇ ਤੋਰ ਦਿੱਤਾ ਗਿਆ। ਨਾਲ ਹੀ ਸਰਦਾਰ ਜੀ ਨੇ ਆਖਿਆ, ”ਮੈਂਨੂੰ ਸ਼ਾਮ ਨੂੰ ਪਤਾ ਦੇਵੀਂ, ਤਰੀਕ ਦਾ ਕੀ ਬਣਿਆ ਹੈ ? ਮੈ ਸ:ਗੋਂਦਾ ਸਿੰਘ ਜੀ ਦੇ ਘਰ ਹੋਵਾਂਗਾ।” ਮੀਹਾਂ ਸਿੰਘ ਦੀਆਂ ਗੱਲਾਂ ਕੱਥਾਂ ਤੋਂ ਅਨੁਮਾਨ ਲਗਾ ਕੇ ਜੱਥੇਦਾਰ ਹਜ਼ਾਰਾ ਸਿੰਘ ਜੀ ਨੇ ਆਖਿਆ, ”ਸ:ਰਤਨ ਸਿੰਘ ਜੀ ਸੁਣੋ ! ਮੀਹਾਂ ਸਿੰਘ ਦੇ ਦਿਲ ਵਿੱਚ ਮੈਂਨੂੰ ਕਪਟ ਨਜ਼ਰ ਆਉਂਦਾ ਹੈ ।” ਪਰ ਸ: ਰਤਨ ਸਿੰਘ ਇਹ ਕਹਿ ਕੇ ਗੱਲ ਟਾਲ ਗਏ ਕਿ, ”ਜੱਥੇਦਾਰ ਜੀ, ਤੁਸੀਂ ਵਹਿਮ ਕਰਦੇ ਹੋ, ਇਹ ਤਾਂ ਮੇਰਾ ਆਪਣਾ ਖਾਸ ਆਦਮੀ ਹੈ।” ਦੇ ਹਵਾਲੇ ਅਨੁਸਾਰ ਜਿਸ ਵਿੱਚ ਪਰਸੰਗ ‘ਰਤਨ ਸਿੰਘ ਰੱਕੜਾਂ ਵਾਲਾ’ ਸ਼ਾਮਿਲ ਹੈ। ਪਰਸੰਗ ‘ਰਤਨ ਸਿੰਘ ਰੱਕੜਾਂ ਵਾਲਾ’ ਵਿੱਚ ਵਰਨਣ ਕੀਤਾ ਗਿਆ ਹੈ ਕਿ ਸ: ਰਤਨ ਸਿੰਘ ਰੱਕੜ ਨੂੰ ਉਸ ਦੇ ਮਿੱਤਰ ਮੀਹਾਂ ਸਿੰਘ ਨੇ ਧੋਖਾ ਦਿੱਤਾ। ਇਹ ਪਰਸੰਗ ਬੱਬਰ ਦੇ ਉਦੇਸ਼ ਤੇ ਮੰਤਵ ਉੱਤੇ ਚਾਨਣਾ ਪਾਉਂਦਾ ਹੈ। ਬੱਬਰ ਸਾਹਿਬ ਦੇ ਉਦੇਸ਼ ਤੇ ਮੰਤਵ ਨੂੰ ਵਿਸ਼ੇਸ਼ ਤੌਰ ਤੇ ਉਭਾਰ ਕੇ ਪੇਸ਼ ਕਰਦਾ ਹੈ। ਇੱਕ ਕਾਲਪਨਿਕ ਵਾਰਤਾਲਾਪ (ਸਵਾਲ- ਜਵਾਬ) ਵਿੱਚ ਬੱਬਰ ਸਾਹਿਬ ਆਪਣੀ ਭੈਣ ਨੂੰ ਕਹਿੰਦੇ ਹਨ, ”ਮੈਂ ਧਰਮ ਦੀ ਤਲਵਾਰ ਉਠਾਈ ਹੈ. ਲੁੱਟਾਂਗਾ. .ਮੈਂ ਕਿਸੇ ਨੂੰ ਲੁੱਟਿਆ ਨਹੀਂ, ਨਾਂ ਹੀ ਕਿਸੇ ਨੂੰ .ਮੇਰਾ ਜੱਥਾ ਹੱਕ ਸੱਚ ਦਾ ਸਦਾਚਾਰਕ, ਨਿਆਂ ਸੰਗਤ, ਨੈਤਿਕ, ਉਚਿੱਤ ਤੇ ਈਮਾਨਦਾਰ ਕਾਰਜ ਕਰ ਰਿਹਾ ਹੈ। ਸ਼ੇਰ ਹਾਂ. ਮੈਂ ਦੁਆਬੇ ਦਾ ਬੱਬਰ .ਮੈਂ ਦੁਨੀਆਂ ਨੂੰ ਖੁਸ਼ੀ ਭਰਪੂਰ, ਪ੍ਰਸੰਨਤਾ ਦਾਇਕ, ਹੱਸਦਾ ਵੱਸਦਾ, ਵੱਸਣ ਯੋਗ ਬਣਾਉਣ ਲਈ, ਆਪ ਦੁੱਖ, ਕਸ਼ਟ ਤੇ ਮੁਸੀਬਤਾਂ ਝੱਲਾਂਗਾ।

ਮੀਹਾਂ ਸਿੰਘ ਹੁਸ਼ਿਆਰਪੁਰ ਦੇ ਐਸ.ਪੀ. ਨੂੰ ਮਿਲਿਆ

ਮੀਹਾਂ ਸਿੰਘ ਰੁੜਕੀ ਖਾਸ ਤੋਂ ਵਿਦਾ ਹੋ ਕੇ ਸਿੱਧਾ ‘ਅਬਦੁਲ ਐਹਦ ਸੁਪਹਿਨਟੈਂਡੈਂਟ ਪੁਲਿਸ ਹੁਸ਼ਿਆਰਪੁਰ ‘ ਦੇ ਬੰਗਲੇ ਜਾ ਪਹੁੰਚਾ। ਉਸਨੇ ਐਸ.ਪੀ ਨੂੰ ਆਖਿਆ, ‘ਮੈਂ ਸ: ਰਤਨ ਸਿੰਘ ਦੇ ਕੋਲੋਂ ਆਇਆ ਹਾਂ। ਤੁਸੀਂ ਪੁਲਿਸ ਦੀ ਭਾਰੀ ਫੋਰਸ ਲੈ ਕੇ ਚਲੋ। ਮੈਂ ਤੁਹਾਨੂੰ ਉਸ ਟਿਕਾਣੇ ਲੈ ਜਾਵਾਂਗਾ, ਜਿੱਥੇ ਰਤਨ ਸਿੰਘ ਜੀ ਦੇ ਕੋਲੋਂ ਮੈਂ ਆਇਆ ਹਾਂ।” ਅੱਗੋਂ ਐਸ.ਪੀ. ਨੇ ਆਖਿਆ, ”ਤੂੰ ਕੋਈ ਜਿੰਮੇਵਾਰ ਆਦਮੀ ਨਹੀਂ ਹੈ। ਇਸ ਕਰਕੇ ਮੈਂਨੂੰ ਤੇਰਾ ਇਤਬਾਰ ਨਹੀਂ ਹੈ। ਅਸੀਂ ਕਈ ਵਾਰੀ ਕਈ ਜਗ੍ਹਾ ਗਏ ਹਾਂ, ਪਰ ਰਤਨ ਸਿੰਘ ਜੀ ਨਹੀਂ ਲੱਭੇ। ਜਿਸ ਕਰਕੇ ਅਸੀਂ ਜਿੱਥੇ ਸ਼ਰਮਿੰਦੇ ਹੋ ਕੇ ਮੁੜ ਆਉਂਦੇ ਹਾਂ, ਉੱਥੇ ਸਰਕਾਰ ਦਾ ਵੀ ਭਾਰੀ ਖਰਚ ਹੁੰਦਾ ਹੈ। ਤੂੰ ਕੋਈ ਜਿੰਮੇਵਾਰ ਆਦਮੀ ਨਾਲ ਲੈ ਕੇ ਆ, ਤਦ ਅਸੀਂ ਇਤਬਾਰ ਕਰਕੇ ਕਾਰਵਾਈ ਲਈ ਜਾਵਾਂਗੇ।” ਐਸ.ਪੀ.ਨੇ ਹੇਰ ਆਖਿਆ, ‘ਮੇਰੀ ਜੀਪ ਵਿੱਚ ਬੈਠ. ਮੈਂ ਤੈਨੂੰ ਗੜ੍ਹਸ਼ੰਕਰ ਲੈ ਚਲਦਾ ਹਾਂ। ਉੱਥੇ ਤੂੰ ਡਾਕ ਬੰਗਲੇ ਵਿੱਚ ਕਿਸੇ ਜਿੰਮੇਵਾਰ ਨੂੰ ਲੈ ਕੇ ਆਵੀ, ਜਿਹੜਾ ਆਖੇ,”ਮੈਂ ਮੀਹਾਂ ਸਿੰਘ ਨੂੰ ਜਾਣਦਾ ਹਾਂ। ਇਸ ਨੇ ਜੋ ਆਖਿਆ ਹੈ. ਠੀਕ ਹੀ ਆਖਿਆ ਹੈ।” ਐਸ.ਪੀ. ਹੁਸ਼ਿਆਰਪੁਰ ਤੋਂ ਮੀਹਾਂ ਸਿੰਘ ਨੂੰ ਨਾਲ ਲੈ ਕੇ ਗੜ੍ਹਸ਼ੰਕਰ ਦੇ ਰੈਸਟ ਹਾਊਸ ਵਿੱਚ ਪਹੁੰਚ ਗਿਆ।

ਫਿਰ ਮੀਹਾਂ ਸਿੰਘ ਐਸ. ਪੀ.ਕੋਲੋਂ ਚੱਲ ਕੇ ਗੜ੍ਹਸ਼ੰਕਰ ਤਹਿਸੀਲ ਦੀਆਂ ਕਚਹਿਰੀਆਂ ਵਿੱਚ ਕਿਸੇ ਆਪਣੇ ਜਾਣੂ ਜਿੰਮੇਵਾਰ ਦੀ ਭਾਲ ਕਰ ਰਿਹਾ ਸੀ। ਇੰਨੇ ਨੂੰ ਪਿੰਡ ਮਹਿਤਪੁਰ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਦਾ ਇੱਕ ਵੱਡਾ ਵਿਸਵੇਦਾਰ, ਜੋ ਜਾਤ ਦਾ ਪਠਾਣ ਸੀ, ਅੰਗਰੇਜ਼ ਦਾ ਥਾਪਿਆ ਹੋਇਆ ਜ਼ੈਲਦਾਰ ਸੀ, ਜਿਸਦਾ ਨਾਂ ਸਿਕੰਦਰ ਖਾਂ ਸੀ, ਇਸ ਨੂੰ ਘੋੜੀ ਉੱਤੇ ਆਉਂਦਾ ਮਿਲ ਪਿਆ। ਮੀਹਾਂ ਸਿੰਘ ਨੇ ਸਾਰੀ ਵਿੱਥਿਆ ਦੱਸ ਕੇ ਆਖਿਆ। ‘ਤੂੰ ਮੇਰੇ ਨਾਲ ਚੱਲ, ਐਸ ਪੀ ਸਾਹਿਬ ਨੂੰ ਆਖ ਕਿ ਇਹ ਆਦਮੀ ਠੀਕ ਹੀ ਆਖਦਾ ਹੈ, ਮੈਂ ਮੀਹਾਂ ਸਿੰਘ ਨੂੰ ਜਾਣਦਾ ਹਾਂ।” ਅੱਗੋਂ ਸਿਕੰਦਰ ਖਾਂ ਨੇ ਆਖਿਆ, ”ਮੈਂ ਇਸ ਤਰ੍ਹਾਂ ਨਹੀਂ ਆਖਣਾ, ਜੇ ਮੈਥੋਂ ਅਖਵਾਉਣਾ ਹੈ ਤਾਂ ਮੈਂ ਆਖਾਂਗਾ,” “ਸ ਰਤਨ ਸਿੰਘ ਦਾ ਰੁੜਕੀ ਖਾਸ ਪਤਾ ਲੱਗਾ ਸੀ, ਮੈਂ ਰਤਨ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ ਸੀ । ਕੁਦਰਤੀ ਮੈਂਨੂੰ ਮੀਹਾਂ ਸਿੰਘ ਕਚਹਿਰੀ ਵਿੱਚ ਮਿਲ ਪਿਆ। ਮੈਂ ਇਸ ਨੂੰ ਆਖਿਆ ਤੂੰ ਚੱਲ ਮੇਰੇ ਨਾਲ। ਮੈਂਨੂੰ ਰਤਨ ਸਿੰਘ ਦੀ ਪਹਿਚਾਣ ਨਹੀਂ ਤੂੰ ਪਛਾਣ ਕੇ ਤਸਦੀਕ ਕਰੀਂ। ਅਸੀਂ ਦੇਵੇਂ ਸ: ਰਤਨ ਸਿੰਘ ਜੀ ਨੂੰ ਗੇਂਦਾ ਸਿੰਘ ਦੇ ਘਰ ਰੁੜਕੀ ਪਾਸ ਵਿੱਖੇ ਇਸ ਬਹਾਨੇ ਮਿਲ ਕੇ ਆਏ ਹਾਂ ਕਿ ਅਸੀਂ ਤੇਰੇ ਸਪੁੱਤਰ ਅਤੇ ਨੂੰਹ ਦੀ ਜਮਾਨਤ ਕਰਵਾਵਾਂਗੇ, ਤੂੰ ਫਿਕਰ ਨ ਕਰੀਂ। ਅੱਜ ਉਹ ਗੇਂਦਾ ਸਿੰਘ ਦੇ ਘਰ ਰੁੜਕੀ ਖਾਸ ਵਿੱਚ ਹੀ ਹੈ। ਇਸ ਤਰ੍ਹਾਂ ਮਿਲਣ ਵਾਲਾ ਇਨਾਮ ਸਾਨੂੰ ਦੋਹਾਂ ਨੂੰ ਮਿਲ ਜਾਵੇਗਾ।”

ਮੀਹਾਂ ਸਿੰਘ ਨੇ ਸਿਕੰਦਰ ਖਾਂ ਦੀ ਉਪਰੋਕਤ ਗੱਲ ਮੰਨ ਲਈ। ਦੋਨੇਂ ਜਣੇ ਗੜ੍ਹਸ਼ੰਕਰ ਦੇ ਰੈਸਟ ਹਾਉਸ ਵਿੱਚ ਐਸ.ਪੀ ਨੂੰ ਮਿਲੇ। ਮਿਲ ਕੇ ਐਸ ਪੀ. ਨੂੰ ਆਖਿਆ ”ਜਨਾਬ! ਅਸੀਂ ਦੋਹਾਂ ਨੇ ਰਤਨ ਸਿੰਘ ਨੂੰ ਗੇਂਦਾ ਸਿੰਘ ਦੇ ਘਰ ਰੁੜਕੀ ਖਾਸ ਵਿਖੇ ਵੇਖਿਆ ਹੈ। ਅਸਾਨੂੰ ਆਪਣੇ ਸਪੁੱਤਰ ਦੀ ਜਮਾਨਤ ਕਰਵਾਉਣ ਵਾਸਤੇ ਉਸ ਨੇ ਬੁਲਾਇਆ ਸੀ।’

ਐਸ ਪੀ ਨੇ ਦੋਹਾਂ ਦੀ ਲਿਖਤ ਲੈ ਕੇ ਇੱਥੇ ਹੀ ਬੈਠਣ ਵਾਸਤੇ ਆਖਿਆ, ”ਤੁਸੀਂ ਇੱਥੇ ਬੈਠੋ, ਮੈਂ ਦੇ ਘੰਟੇ ਤਕ ਆਵਾਂਗਾ।” ਪੁਲਿਸ ਸਬ ਇੰਨਸਪੈਕਟਰ ਨੂੰ ਆਖ ਗਿਆ ਕਿ ਇਨ੍ਹਾਂ ਨੂੰ ਕਿੱਧਰੇ ਜਾਣ ਨਹੀਂ ਦੇਣਾ। ਆਪ ਜੀਪ ਪਰ ਸਵਾਰ ਹੋ ਕੇ ਹੁਸ਼ਿਆਰਪੁਰ ਚਲਾ ਗਿਆ। ਇੱਥੋਂ ਦੀ ਪੁਲਿਸ ਨੂੰ ਅਤੇ ਹੋਰ ਥਾਣਿਆਂ ਨੂੰ ਤਾਰਾਂ ਭੇਜ ਕੇ ਆਖਿਆ, ਭਾਰੀ ਪੁਲਿਸ ਫੋਰਸ ਲੈ ਕੇ ਅਲਾਚੌਰ ਦੇ ਸਟੇਸ਼ਨ ਲਾਗੇ ਪਹੁੰਚੇ। ਇਹ ਅਲਾਚੌਰ ਦਾ ਸਟੇਸ਼ਨ ਰੁੜਕੀ ਖਾਸ ਤੋਂ ਸਵਾ ਮੀਲ ਪੱਛਮ ਦੇ ਪਾਸੇ ਹੈ। ਇਨ੍ਹਾਂ ਦਿਨਾਂ ਵਿੱਚ ਘੋੜ ਸਵਾਰ ਪੁਲਿਸ ਦੇ ਕਈ ਦਸਤੇ ਸੈਂਕੜਿਆਂ ਦੀ ਤਾਦਾਦ ਵਿੱਚ ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਆਏ ਹੋਏ ਸਨ। ਗੜ੍ਹਸੰਕਰ ਅਤੇ ਨਵਾਂਸ਼ਹਿਰ ਦੀ ਕੇਵਲ ਛੇ ਮੀਲ ਦੀ ਵਿੱਥ ਹੈ। ਅਬਦੁਲ ਐਹਦ ਐਸ.ਪੀ. ਹੁਸ਼ਿਆਰਪੁਰ ਨੇ ‘ਮਿਸਟਰ ਐਨ ਸੀ ਬਖਲਾ, ਆਈ.ਸੀ.ਐਸ.ਡਿਪਟੀ ਕਮਿਸ਼ਨਰ ਹੁਸ਼ਿਆਰਪੁਰ” ਨਾਲ ਗੱਲ ਕੀਤੀ। ‘ਮਿਸਟਰ ਐਨ ਸੀ ਬਖਲਾ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ, ਤੁਰੰਤ ਡਿਪਟੀ ਕਮਿਸ਼ਨ ਜਲੰਧਰ, ਜੇ ਏ ਫਰਗੂਸਨ ਆਈ.ਸੀ.ਐਸ. ਕਮਿਸ਼ਨਰ ਜਲੰਧਰ ਦੁਆਬਾ ਜਲੰਧਰ ਅਤੇ ਡੀ.ਆਈ ਜੀ. ਪੁਲਿਸ ਰੇਂਜ, ਜਲੰਧਰ’ ਨੂੰ ਤੁਰੰਤ ਐਕਸ਼ਨ ਲਈ ਸਹਿਯੋਗ ਦੇਣ ਲਈ ਕਿਹਾ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਡੀ.ਆਈ.ਜੀ ਜਲੰਧਰ, ਅੰਬਾਲਾ ਰੇਂਜ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਫੇਰੀ ਲੋੜ ਪੈਣ ਤੇ ਉਨ੍ਹਾਂ ਵਲੋਂ ਦੇ ਤਰਕੇ ਹਸਾਲੇ ਲਈ ਤਿਆਰ ਰਹਿਣਾ ਚਾਹੀਏ। ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਉਨ੍ਹਾਂ ਦਿਨਾਂ ਵਿੱਚ ਘੋੜ ਸਵਾਰ ਰਸਾਲਾ ਫੌਜ ਦੇ ਦਸਤੇ ਦੁਆਬੇ ਵਿੱਚ ਵੱਖ ਵੱਖ ਨਾਜੁਕ ਥਾਵਾਂ ਤੇ ਤਾਈਨਾਤ ਸਨ। ਘੋੜ ਸਵਾਰ ਰਸਾਲੇ ਦਾ ਹੈੱਡ ਕੁਆਟਰ ਅੰਬਾਲਾ ਸੀ। ਸਭ ਥਾਵਾਂ ਦੀ ਪੁਲਿਸ ਅਤੇ ਘੋੜ ਸਵਾਰ ਰਸਾਲਾ ਫੌਜ ਦੇ ਦਸਤਿਆਂ ਨੂੰ ਅਲਾਚੌਰ ਦੇ ਰੇਲਵੇ ਸਟੇਸ਼ਨ ਉੱਤੇ ਪਹੁੰਚਣ ਦੇ ਆਰਡਰ ਭੇਜੇ ਗਏ। ਇਹ ਸਾਰੀ ਕਾਰਵਾਈ ਦਿਨ ਦੇ ਬਾਰਾਂ ਵਜੇ ਤੱਕ ਮੁਕੰਮਲ ਕੀਤੀ ਗਈ। ਦਿਨ ਦੇ ਇੱਕ ਵਜੇ ਪੁਲਿਸ ਫੋਰਸ ਅਤੇ ਘੋੜ ਸਵਾਰ ਰਸਾਲਾ ਫੌਜ ਨੂੰ ਸਾਡੇ ਪਿੰਡ ਰੁੜਕੀ ਖਾਸ ਉੱਤੇ ਤਰਤੀਬ ਬੱਧ ਹਮਲਾ ਕਰਨ ਦਾ ਆਰਡਰ ਮਿਲ ਗਿਆ। 200 ਦੇ ਲੱਗਪੱਗ ਰਸਾਲਾ ਘੋੜ ਸਵਾਰ ਸੈਨਾ ਦੇ ਸਿਪਾਹੀ ਸਨ। 200 ਘੋੜ ਸਵਾਰ ਪੁਲਿਸ ਦੇ ਸਿਪਾਹੀ ਅਤੇ 600 ਦੇ ਕਰੀਬ ਹੋਰ ਪੁਲਿਸ ਦੇ ਸਿਪਾਹੀ ਸਨ। ਆਮ ਪੁਲਿਸ ਦੇ ਸਿਪਾਹੀ ਸਾਰੇ ਬੱਸਾਂ ਅਤੇ ਜੀਪਾਂ ਵਿੱਚ ਸਨ। ਇਸ ਅਪਰੇਸ਼ਨ ਦੀ ਅਗਵਾਈ ਅਤੇ ਨਿਗਰਾਨੀ ਮਿਸਟਰ ਐਨ.ਸੀ. ਬਖਲਾ, ਆਈ.ਸੀ.ਐਸ.ਡਿਪਟੀ ਕਮਿਸ਼ਨਰ ਹੁਸਿਆਰਪੁਰ ਕਰ ਰਹੇ ਸਨ।

ਸਰਦਾਰ ਰਤਨ ਸਿੰਘ ਜੀ ਦੀ ਯੁੱਧ ਵੀਰਤਾ ਲੇਖਕ ਦੀ ਅੱਖੀ ਡਿੱਠੀ

ਅਸੀ ਲੇਖਕ (ਗਿਆਨੀ ਗੁਰਚਰਨ ਸਿੰਘ ਵੈਦ) ਪਿੰਡ ਤੋਂ ਪੱਛਮ ਦੇ ਪਾਸੇ, ਜਿਸ ਪਾਸੇ ਤੋਂ ਪੁਲਿਸ ਨੇ ਹਮਲਾ ਬੋਲਿਆ ਸੀ, ਆਪਣੀ ਜ਼ਮੀਨ ਵਿੱਚ ਸਾਉਣੀ ਦੀ ਫਸਲ ਬੀਜਣ ਵਾਸਤੇ ਹੱਲ ਜੋੜਿਆ ਹੋਇਆ ਸੀ।

ਦਿਨ ਦਾ ਡੇਢ ਵੱਜਿਆ ਸੀ। 15 ਜੁਲਾਈ ਸੰਨ 1932 ਈ:” ਮੁਤਾਬਿਕ ਇੱਕ ਸਾਵਣ ਸੰਗਰਾਂਦ ਦਾ ਦਿਨ ਸੀ। ਦਿਨ ਸ਼ੁਕਰਵਾਰ ਸੀ। ਦੋ ਦਿਨ ਪਹਿਲਾਂ ਵਰਖਾ ਪੈ ਚੁੱਕੀ ਸੀ। ਜਿਮੀਦਾਰ ਆਪੋ ਆਪਣੇ ਖੇਤਾਂ ਵਿੱਚ ਸਾਉਣੀ ਦੀਆਂ ਫਸਲਾਂ ਬੀਜ ਰਹੇ ਸਨ। ਮੈਂ ਵੀ ਹੱਲ ਫੜ ਕੇ ਵਾਹ ਰਿਹਾ ਸੀ। ਵੱਡਾ ਭਾਈ ਸ:ਸੇਰ ਸਿੰਘ ਹੱਲ ਛੱਡ ਕੇ ਪਿੰਡ ਨੂੰ ਚਲਾ ਗਿਆ ਸੀ। ਮੈਂ ਆਪਣੀ ਧੁਨ ਵਿੱਚ ਹੱਲ ਵਾਹ ਰਿਹਾ ਸੀ। ਸਾਡਾ ਗੁਆਂਢੀ ਚੌਧਰੀ ਮਹਿੰਦੀ ਖਾਂ ਆਪਣੇ ਭਾਈ ਨਾਲ ਖੇਤ ਵਿੱਚ ਮਿਰਚਾਂ ਲਗਾ ਰਿਹਾ ਸੀ। ਉਸਦੀ ਨਿਗਾਹ ਇੱਕ ਨਜ਼ਦੀਕ ਖੇਤ ਵਿੱਚ ਖੜੇ ਕਮਾਦ ਦੇ ਉਹਲੇ ਤੋਂ ਨਿਕਲਦੇ ਘੋੜ ਸਵਾਰਾਂ ਉੱਤੇ ਪੈ ਗਈ, ਜਿਹੜੇ ਪਹਿਲਾਂ ਸਾਡੇ ਪਿੰਡ ਰੁੜਕੀ ਖਾਸ ਨੂੰ ਚਾਰ ਚੁਫੇਰੇ ਘੇਰਾ ਪਾਉਣ ਵਾਸਤੇ ਮੋਟਰ ਗੱਡੀਆਂ ਤੋਂ ਪਹਿਲਾਂ ਹੀ ਭੇਜੇ ਗਏ ਸਨ। ਉਸ ਨੇ ਇਨ੍ਹਾਂ ਨੂੰ ਵੇਖ ਕੇ ਮੈਂਨੂੰ ਪੁੱਛਿਆ “ਗਿਆਨੀ ਗੁਰਚਰਨ ਸਿੰਘ ਜੀ. ਆਹ ਤਾਂ ਘੋੜ ਚੜ੍ਹੀ ਪੁਲਿਸ ਦੀਆਂ ਘਟਾਂ ਚੜ੍ਹ ਆਈਆਂ ਹਨ। ਕੀ ਗੱਲ ਹੋਵੇਗੀ ?” ਇੰਨੀ ਗੱਲ ਹੁੰਦਿਆਂ ਹੀ ਇਨ੍ਹਾਂ ਘੋੜ ਸਵਾਰਾਂ ਨੇ ਘੋੜੇ ਭਜਾ ਕੇ ਸਾਡੇ ਪਿੰਡ ਦੇ ਦੁਆਲੇ ਚਾਰ ਚੁਫੇਰੇ ਦੇ ਲਾਈਨਾਂ ਬਣਾ ਕੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਮਹਿੰਦੀ ਖਾਂ ਨੂੰ ਅਣਜਾਣ ਜਿਹਾ ਬਣ ਕੇ ਆਖਿਆ, “ਐਵੇਂ ਪੁਲਿਸ ਭੱਜੀ ਫਿਰਦੀ

ਹੈ, ਸ਼ਾਇਦ ਸ: ਰਤਨ ਸਿੰਘ ਜੀ ਨੂੰ ਟੋਲਣ ਵਾਸਤੇ, ਕਿਤੇ ਉਸ ਦੀ ਭਾਲ ਵਿੱਚ ਆਏ

ਹੋਣੇ ਹਨ।’ ਖੇਤਾਂ ਵਿੱਚੋਂ ਫਸਲਾਂ ਕੱਟੀਆਂ ਹੋਈਆਂ ਸਨ। ਜਮੀਨ ਵਿਹਲੀ ਸੀ। ਸਾਨੂੰ

ਗੱਲ ਕਰਦਿਆਂ ਨੂੰ ਤਾਂ ਦੇਰ ਲੱਗੀ, ਉਸੇ ਕਮਾਦ ਦੇ ਉਹਲੇ ਤੋਂ ਪੁਲਿਸ ਦੀਆਂ

ਭਰੀਆਂ ਬੱਸਾਂ, ਜੀਪਾਂ ਅਤੇ ਕਾਰਾਂ ਅੱਖ ਝਮਕਣ ਦੇ ਸਮੇਂ ਵਿੱਚ ਸਾਡੇ ਨਜਦੀਕ ਰਸਤੇ

ਵਿੱਚ ਆ ਖੜੋਤੀਆਂ। ਪੁਲਿਸ ਨੇ ਬੜੀ ਤੇਜ਼ੀ ਨਾਲ ਬੱਸਾਂ ਵਿੱਚੋਂ ਨਿਕਲ ਕੇ ਅੱਖ ਫਰਕਣ ਦੇ ਸਮੇਂ ਵਿੱਚ ਹੀ ਭੱਜ ਕੇ ਸਾਡੇ ਪਿੰਡ ਉੱਤੇ ਧਾਵਾ ਬੋਲ ਕੇ ਸ ਗੇਂਦਾ ਸਿੰਘ ਦੇ ਘਰ ਅੱਗੇ ਘੇਰਾ ਪਾ ਲਿਆ ਅਤੇ ਪਿੰਡ ਦੀ ਹਰ ਗਲੀ ਨੂੰ ਰੋਕ ਲਿਆ। ਛੱਤਾਂ ਉੱਤੇ ਚੜ੍ਹ ਕੇ ਗਲੀਆਂ ਰੋਕ ਲਈਆਂ। ਘਰਾਂ ਵਿੱਚੋਂ ਬਾਲ ਬੱਚੇ, ਤੀਵੀਆ ਮਰਦ ਸਾਰੇ ਕੱਢ ਦਿੱਤੇ ਗਏ। ਹਰ ਘਰ ਵਿੱਚ ਪੁਲਿਸ ਦੇ ਸਿਪਾਹੀ ਦਾਖਲ ਹੋ ਗਏ। ਸਨਧ ਬੱਧ ਹੋ ਕੇ ਛੱਤਾਂ ਉੱਤੇ ਚੜ੍ਹ ਗਏ।

ਦੇ ਤਿੰਨ ਮਿੰਟ ਦੇ ਅੰਦਰ ਅੰਦਰ ਬੰਦੂਕਾ ਦੀ ਦਨਾਂ ਦਨ ਅਤੇ ਠਾਹ ਠੂਹ ਹੋਣ ਦੀ ਆਵਾਜ਼ ਆਉਣ ਲੱਗ ਪਈ। ਅਸੀਂ ਵੀ ਹੱਲ ਖੜਾ ਕਰਕੇ ਪਿੰਡ ਨੂੰ ਭੱਜੇ। ਅੱਗੋਂ ਪਿੰਡ ਵਿੱਚ ਦਾਖਲ ਹੋਣ ਤੋਂ ਸਾਨੂੰ ਰੋਕ ਦਿੱਤਾ ਗਿਆ। ਪਿੰਡ ਦੇ ਆਦਮੀਆਂ ਅਤੇ ਇਸਤਰੀਆਂ, ਬਾਲ ਬੱਚਿਆਂ ਨੂੰ ਪੁਲਿਸ ਬੜੀ ਸਖ਼ਤੀ ਅਤੇ ਬੇ-ਰਹਿਮੀ ਨਾਲ ਡੰਡੇ ਮਾਰ ਮਾਰ ਕੇ ਬਾਹਰ ਕੱਢ ਰਹੀ ਸੀ। ਮੈਂ ਉਨ੍ਹਾਂ ਨੂੰ ਆਖਿਆ “ਡੰਡੇ ਕਿਉਂ ਚਲਾਉਂਦੇ ਹੋ ? ਆਪੇ ਹੀ ਸਾਰੇ ਬਾਹਰ ਹੋ ਜਾਣਗੇ? ਖੈਰ ਮੇਰੇ ਕਹਿਣ ਤੇ ਪੁਲਿਸ ਸਖ਼ਤੀ ਕਰਨੇਂ ਤਾਂ ਹੱਟ ਗਈ, ਪਰ ਸੱਭ ਨੂੰ ਆਬਾਦੀ ਤੋਂ ਬਾਹਰ ਕੱਢ ਦਿੱਤਾ। ਲੋਕਾਂ ਖਾਸ ਕਰ ਇਸਤਰੀਆਂ ਨੂੰ ਅਸੀਂ ਆਖਿਆ, ਇਰਦ-ਗਿਰਦ ਦੇ ਗੁਆਂਢੀ ਪਿੰਡਾਂ ਵਿੱਚ ਬੱਚਿਆਂ ਨੂੰ ਲੈ ਕੇ ਚੱਲੀਆਂ ਜਾਓ, ਪਤਾ ਨਹੀਂ ਹੁਣ ਕੀ ਹੋਵੇ ?” ਸਾਰੇ ਪਿੰਡ ਦੀਆਂ ਜ਼ਨਾਨੀਆਂ ਬਾਲ ਬੱਚੇ ਲੈ ਕੇ ਲਾਗੇ ਦੇ ਪਿੰਡਾਂ ਵਿੱਚ ਚੱਲੀਆਂ ਗਈਆਂ। ਨਾਲ ਕੁੱਝ ਕੁ ਗੱਭਰੂਆਂ ਨੂੰ ਰੱਖਵਾਲੀ ਵਾਸਤੇ ਤੇਰਿਆ। ਸਾਰਾ ਪਿੰਡ ਸੁੰਨਾ ਹੋ ਗਿਆ। ਸਾਰੇ ਪੁਲਿਸ ਹੀ ਪੁਲਿਸ ਕੀੜੀਆਂ ਦੀ ਤਰ੍ਹਾਂ ਫਿਰ ਰਹੀ ਸੀ। ਜਿਸ ਦੀ ਗਿਣਤੀ ਲੱਗਪੱਗ ਛੇ ਸੌ ਤੱਕ ਸੀ ।

ਦਸ ਮਿੰਟ ਬਾਅਦ ਇੱਕ ਫੱਟੜ ਆਦਮੀ ਦਾ ਮੰਜਾ ਚੁੱਕੀ ਆਉਂਦੇ ਚਾਰ ਸਿਪਾਹੀ ਵੇਖੇ, ਜੋ ਵੇਖਦਿਆਂ ਵੇਖਦਿਆਂ ਮੰਜਾ ਲੈ ਕੇ ਉੱਥੇ ਆ ਗਏ, ਜਿੱਥੇ ਅਸੀ ਇੱਕ ਤੂਤ ਦੀ ਛਾਵੇਂ ਖੜੋਤੇ ਸੀ। ਮੈਂ ਆਪਣੇ ਕੋਲ ਖੜੇੜੇ ਨਜ਼ਦੀਕ ਦੇ ਘਰ ਵਾਲੇ ਸ ਅਮਰ ਸਿੰਘ (ਜੋ ਸ: ਰਾਮ ਸਿੰਘ ਬੁਰਘੇ ਦਾ ਲੜਕਾ ਸੀ, ਜੋ ਸਾਡਾ ਬੜਾ ਆਗਿਆਕਾਰੀ ਅਜੀਜ਼ ਸੀ) ਨੂੰ ਆਖਿਆ ਤੂੰ ਗੁਰਮੁੱਖਾ ਆਪਣੇ ਘਰ ਤੋਂ ਪਹਿਲਾਂ ਪੱਖਾ ਲਿਆ।” ਇਹ ਲੜਕਾ ਪੱਖਾ ਲਿਆਇਆ। ਅਸੀਂ ਆਪ ਉਸ ਜ਼ਖਮੀ ਨੂੰ ਇਸ ਧਿਆਨ ਨਾਲ ਪੱਖਾ ਝੱਲਣ ਲੱਗ ਪਏ ਤਾ ਕਿ ਉਹ ਆਪ ਹੱਡ-ਬੀਤੀ ਕਹਾਣੀ ਦੱਸੇ, ਤਾ ਕਿ ਉਹ ਇਸ ਇਤਿਹਾਸ ਦਾ ਠੀਕ ਹਿੱਸਾ ਬਣ ਸਕੇ। ਸ: ਅਮਰ ਸਿੰਘ ਦੁੱਧ ਲੈਣ ਚਲਾ ਗਿਆ। ਪੁਲਿਸ ਨੇ ਸਾਨੂੰ ਉਸ ਦਾ ਦਿਲੋਂ ਹਮਦਰਦ ਸਮਝ ਕੇ ਉੱਥੇ ਪੜੇ ਰਹਿਣ ਦਿੱਤਾ। ਕੁੱਝ ਕੁ ਹੋਰ ਸੱਜਣ ਵੀ ਖੜੇਤੇ ਰਹੇ। ਪਹਿਲਾਂ ਉਸ ਦੇ ਮੂੰਹ ਵਿੱਚ ਪਾਣੀ ਪਾਇਆ। ਉਹ ਬਹੁਤ ਤੜਫ ਰਿਹਾ ਸੀ। ਉਸਦੀ ਛਾਤੀ ਵਿੱਚ ਸ ਰਤਨ ਸਿੰਘ ਨੇ ਗੋਲੀਆਂ ਮਾਰੀਆਂ ਹੋਈਆਂ ਸਨ। ਅਸੀਂ ਬਹੁਤ ਹੀ ਹਮਦਰਦੀ ਨਾਲ ਉਸ ਨੂੰ ਪੁੱਛਿਆ, ”ਅੰਦਰ ਕੀ ਗੱਲ ਹੋਈ ਅਤੇ ਭਾਈ ਦੱਸ ਤੇਰਾ ਨਾਂਅ ਕੀ ਹੈ ? ਤੇਰੇ ਨਾਲ ਕਿਵੇਂ ਬੀਤੀ ?

(ੳ) ਫੱਟੜ ਦਾ ਬਿਆਨ

“”ਮੇਰਾ ਨਾਂਅ ਜੁੱਮੇ ਖਾਂ ਹੈ। ਮੇਰਾ ਪਿੰਡ ਸਰਦੁੱਲਾਪੁਰ ਹੈ। ਮੈਂ ਪੁਲਿਸ ਵਿੱਚ ਹੈੱਡ ਕੰਨਸਟੇਬਲ ਹਾਂ। ਮੈਂ ਰਤਨ ਸਿੰਘ ਨੂੰ ਹੱਥੀਂ ਫੜ ਕੇ ਇਨਾਮ ਲੈਣਾ ਚਾਹੁੰਦਾ ਸੀ। ਮੈਂ ਲਾਲਚ ਵਿੱਚ ਆ ਗਿਆ। ਇਸ ਪਿੰਡ ਦਾ ਪਹਿਲਾਂ ਤੁਸੀਂ ਨਾਂਅ ਦੱਸੋ ਕੀ ਹੈ ? ਕਿਉਂਕਿ ਮੇਰੀ ਮੌਤ ਦਾ ਫਰਿਸ਼ਤਾ ਮੈਂਨੂੰ ਇੱਥੇ ਟੱਕਰਿਆ ਹੈ।

ਅਸੀਂ ਆਖਿਆ, ‘ਭਾਈ ਸਾਹਿਬ। ਇਸ ਪਿੰਡ ਦਾ ਨਾਂਅ ਰੁੜਕੀ ਖਾਸ ਹੈ. ਥਾਣਾ ਤੇ ਤਹਿਸੀਲ ਗੜ੍ਹਸ਼ੰਕਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਹੈ। ਹੋਰ ਪੁੱਛੇ। ਉਸ ਨੇ ਕਿਹਾ, ”ਬਸ ਮੇਰਾ ਆਖਰੀ ਵਕਤ ਹੈ। ਮੈਂ ਆਪਣੇ ਦੇਸ਼ ਨਾਲ ਗ਼ਦਾਰੀ ਕੀਤੀ। ਕੀਤੀ ਦਾ ਫਲ ਪਾਇਆ ਹੈ।” ਇੰਨੇ ਨੂੰ ਦੁੱਧ ਲੈ ਕੇ ਸ ਅਮਰ ਸਿੰਘ ਆ ਗਿਆ। ਫੱਟੜ ਨੂੰ ਦੁੱਧ ਪਿਲਾਇਆ। ਉਸਨੂੰ ਹੋਸ਼ ਆਈ। ਉਸ ਨੇ ਪਿਆਰ ਵੱਸ ਦੱਸਿਆ, ‘ਮੈਂ ਅਤੇ ਸ:ਭਗਤ ਸਿੰਘ ਘੁਲੈਟੇ ਸਿਪਾਹੀ ਸੀ। ਅਖਾੜਿਆਂ ਚ ਮੱਲੀ ਘੁਲਦੇ ਸੀ। ਸਾਨੂੰ ਆਪਣੀ ਪਹਿਲਵਾਨੀ ਅਤੇ ਜ਼ੋਰ ਤੇ ਮਾਣ ਸੀ। ਇਨਾਮ ਲੈਣ ਦੇ ਖਿਆਲ ਨਾਲ, ਸ: ਰਤਨ ਸਿੰਘ ਜੀ ਨੂੰ ਹੱਥੀਂ ਪਕੜਨ ਲਈ ਅੱਗੇ ਵੱਧੇ ਅਤੇ ਅਸੀਂ ਪੁਲਿਸ ਦੀ ਬੋਲੀ ਵਿੱਚ ਗਾਲ ਕੱਢ ਕੇ ਅੰਦਰ ਪਏ ਸ ਰਤਨ ਸਿੰਘ ਜੀ ਨੂੰ ਲੱਲਕਾਰਿਆ ਤੇ ਆਖਿਆ, “ਨਿਕਲ ਰਤਨ ਸਿੰਘਾ, ਬੱਬਰ ਸ਼ੇਰ ਬਣ ਕੇ ਘਰ ਅੰਦਰ ਲੁੱਕਿਆ ਬੈਠਾ ਹੈਂ ਵੇਖ ਲਈਏ ਤੇਰਾ ਬੱਬਰ ਪੁਣਾ।’ ਸ: ਰਤਨ ਸਿੰਘ ਅੱਗੇ ਤਿਆਰ-ਬਰ-ਤਿਆਰ ਬੈਠਾ ਸੀ। ਉਸ ਨੇ ਪੈਂਦੇ ਸੱਟੇ ਸਾਨੂੰ ਬੂਹੇ ਅੱਗੇ ਖੜੋਣ ਸਾਰ ਆਪਣੇ ਪਿਸਤੌਲ ਦੀਆਂ ਦੋ ਗੋਲੀਆਂ ਨਾਲ ਜੋ ਮੇਰੀ ਛਾਤੀ ਵਿੱਚ ਹਨ. ਤੁੰਨ ਦਿੱਤਾ। ਮੇਰੀ ਤਾਂ ਛਾਤੀ ਵਿੱਚ ਦੋ ਗੋਲੀਆਂ ਵੱਜੀਆਂ ਹਨ। ਮੈਂ ਪਿੱਛੇ ਨੱਠ ਪਿਆ। ਮੈਂਨੂੰ ਨੱਠੇ ਜਾਂਦੇ ਸ ਰਤਨ ਸਿੰਘ ਜੀ ਨੇ ਫੜ ਕੇ ਮੇਰੀ ਪੇਟੀ ਲਾਹ ਲਈ, ਜਿਸ ਵਿੱਚ ਰੋਂਦ ਸਨ ਅਤੇ ਰਾਈਫਲ ਖੋ ਲਈ। ਮੈਂਨੂੰ ਵਿਹੜੇ ਵਿੱਚੋਂ ਧੱਕੇ ਮਾਰ ਕੇ ਗਲੀ ਵਿੱਚ ਸੁੱਟ ਦਿੱਤਾ। ਮੇਰੇ ਪਿੱਛੋਂ ਸ ਭਗਤ ਸਿੰਘ ਸਿਪਾਹੀ ਉਸ ਨੂੰ ਫੜਨ ਵਾਸਤੇ ਅੱਗੇ ਵੱਧਿਆ। ਉਸ ਦੀ ਛਾਤੀ ਵਿੱਚ ਵੀ ਸ ਰਤਨ ਸਿੰਘ ਨੇ ਗੋਲੀਆਂ ਮਾਰੀਆਂ, ਜਿਹੜਾ ਉੱਥੇ ਹੀ ਢੇਰੀ ਹੋ ਕੇ ਡਿੱਗਿਆ ਪਿਆ ਹੈ। ਮੈਂਨੂੰ ਬਾਹਰ ਡਿੱਗੇ ਪਏ ਨੂੰ ਮੰਜੇ ਉੱਤੇ ਪਾ ਕੇ ਇੱਥੇ ਛੱਡ ਗਏ ਹਨ। ਅੱਗੇ ਪਤਾ ਨਹੀਂ ਕੀ ਹੋ ਰਿਹਾ ਹੈ ? ਇਸ ਜੁੱਮੇ ਖਾਂ ਨੂੰ ਡਾਕੂਆਂ ਨੇ ਬਹਾਦਰ ਦਾ ਖਿਤਾਬ ਦਿੱਤਾ ਹੋਇਆ ਸੀ।

ਸ:ਰਤਨ ਸਿੰਘ ਜੀ ਸਿੱਖੀ ਅਸੂਲਾਂ ਅਤੇ ਸਿਧਾਤਾਂ ਨੂੰ ਪਰਨਾਏ ਹੋਏ ਸਨ।ਉਹ ਸਾਡੇ ਪਿੰਡ ਵਿੱਚ ਰਹਿ ਕੇ ਸਾਨੂੰ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ। ਉਨ੍ਹਾਂ ਸਾਨੂੰ ਸਿੱਖੀ ਦੇ ਮਹਾਨ ਸਿਧਾਤਾਂ ਅਤੇ ਅਸੂਲਾਂ ਦੀ ਸੂਝ ਦਿੱਤੀ। ਉਹ ਸਿੱਖੀ ਨਾਲ ਪੂਰੀ ਤਰ੍ਹਾਂ ਲਿਬਰੇਜ ਸਨ। ਉਨ੍ਹਾਂ ਦੀ ਜਬਾਨ ਵਿੱਚ ਬਹੁਤ ਰੱਸ ਸੀ। ਇੱਕ ਵਾਰ ਜੇ ਕੋਈ ਉਨ੍ਹਾਂ ਦੇ ਸੰਪਰਕ ਵਿੱਚ ਆ ਜਾਂਦਾ ਸੀ, ਉਸ ਤੇ ਉਨ੍ਹਾਂ ਦਾ ਲੋਹੜੇ ਦਾ ਪ੍ਰਭਾਵ ਪੈਂਦਾ ਸੀ। ਉਹ ਬੜੀ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਸਨ। ਉਹ ਸਾਡੇ ਪਿੰਡ ਦੇ ਬੱਚੇ, ਬੁੱਢੇ, ਗੱਭਰੂਆਂ, ਜੁਆਨਾਂ ਤੇ ਇਸਤਰੀਆਂ ਵਿੱਚ ਬੜੇ ਹਰਮਨ ਪਿਆਰੇ ਹੋ ਗਏ ਸਨ। ਪਿੰਡ ਦੇ ਸਾਰੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਜਿੱਥੇ ਉਹ ਖਾੜਕੂ ਸਨ, ਉੱਥੇ ਉਨ੍ਹਾਂ ਵਿੱਚ ਨਿਮਰਤਾ ਵੀ ਕੁੱਟ ਕੁੱਟ ਕੇ ਭਰੀ ਹੋਈ ਸੀ ਅਤੇ ਬੜੇ ਰਹਿਮ ਦਿਲ ਸਨ। ਉਨ੍ਹਾਂ ਵਿੱਚ ਮਨੁੱਖੀ ਹਮਦਰਦੀ, ਦਯਾ, ਤਰਸ, ਪਰਉਪਕਾਰ, ਸਬਰ ਸੰਤੋਖ ਸੇਵਾ ਭਾਵ. ਦੂਜਿਆਂ ਦਾ ਭਲਾ ਕਰਨਾ, ਦੁਨੀਆਂ ਦੇ ਸੁੱਖ ਬਦਲੇ ਦੁੱਖ ਸਹਿਣੇ, ਸੰਕਟ ਸਮੇਂ ਅਡੋਲਤਾ, ਮਿਲਾਪੜਾ ਸੁਭਾ, ਹਰ ਤਰ੍ਹਾਂ ਦੇ ਮਾਨਵੀ ਗੁਣ ਸਨ। ਉਹ ਇਨਸਾਨੀਅਤ ਦੇ ਮੁਜੱਸਮੇ ਸਨ। ਸ ਰਤਨ ਸਿੰਘ ਜੀ ਦੀ ਦਿੱਤੀ ਸਿੱਖਿਆ ਕਾਰਨ ਹੀ, ਅਸੀਂ ਉਸ ਫੱਟੜ ਨਾਲ ਬਿਲਾ ਲਿਹਾਜ਼ ਧਰਮ, ਜਾਤ, ਨਸਲ ਦੇ ਉਸੇ ਤਰ੍ਹਾਂ ਮਨੁੱਖੀ ਵਰਤਾਓ ਕੀਤਾ ਜਿਸ ਤਰ੍ਹਾਂ ਗੁਰੂ ਘਰ ਦੇ ਮਹਾਨ ਸੇਵਕ ਭਾਈ ਘੱਨ੍ਹਈਆ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਯੁੱਧ ਵਿੱਚ ਵੈਰੀ ਫੌਜਾਂ ਦੇ ਘਾਇਲ ਸੈਨਕਾਂ ਨੂੰ ਪਾਣੀ ਪਿਲਾ ਕੇ ਤੇ ਉਨ੍ਹਾਂ ਦੀ ਮਲ੍ਹਮ ਪੱਟੀ ਕਰਕੇ ਕੀਤਾ ਸੀ।

(ਅ) ਦੂਜੇ ਪਾਸੇ  

ਪਿੰਡ ਰੁੜਕੀ ਖਾਸ ਤੇ ਘੇਰਾ ਘੱਤਣ ਵਾਲਿਆਂ ਵਿੱਚ ਪੁਲਿਸ ਤੇ ਰਸਾਲੇ ਦੇ ਘੋੜ ਸਵਾਰ ਸੈਨਕਾਂ ਤੋਂ ਬਿਨਾਂ ਮੁੱਖਬਰ ਸਫੈਦ ਵਰਦੀਆਂ ਵਿੱਚ ਸੀ.ਆਈ.ਡੀ. ਦੇ ਹਿੰਦੂ, ਸਿੱਖ, ਮੁਸਲਮਾਨ ਵੀ ਕਾਫ਼ੀ ਗਿਣਤੀ ਵਿੱਚ ਸਨ। ਵੱਡੇ ਵੱਡੇ ਬੇਲੀ ਚੁੱਕ, ਮਹਿਤਪੁਰ ਦਾ ਜ਼ੈਲਦਾਰ ਸਿਕੰਦਰ ਖਾਂ, ਅਬਦੁਲ ਅਜ਼ੀਜ਼ ਜ਼ੈਲਦਾਰ ਬਗਵਾਈ ਤੇ ਗ਼ਦਾਰ ਮੀਹਾਂ ਸਿੰਘ ਵੀ ਹਾਜ਼ਰ ਸਨ। ਕਾਫ਼ੀ ਗਿਣਤੀ ਵਿੱਚ ਤਮਾਸਬੀਨ ਵੀ ਹਾਜ਼ਰ ਸਨ। ‘ਕਈ ਪੁਲਿਸ ਦੇ ਚਮਚੇ ਦੀ ਹੈਸੀਅਤ ਵਿੱਚ ਗਏ ਸਨ ਤੇ ਕਈ ਤਮਾਸ਼ਾਈ ਦੀ ਹੈਸੀਅਤ ਵਿੱਚ ਗਏ ਸਨ। ਤਮਾਸ਼ਾਈ ਦੀ ਹੈਸੀਅਤ ਵਿੱਚ ਜਾਣ ਵਾਲਿਆਂ ਤੇ ਇਸ ਮੌਕੇ ਪੁਰ ਗਾਲਬ ਦਾ ਇਹ ਸ਼ੇਅਰ ਕਾਫੀ ਢੁੱਕਦਾ ਹੈ ‘ਸੁਨਾ ਬਾ ਆਜ ਕਿ ਗਾਲਬ ਕੇ ਉਡੇਂਗੇ ਪੁਰਜ਼ੇ, ਦੇਖਨੇ ਹਮ ਵੀ ਗਏ, ਪਰ ਤਮਾਸ਼ਾ ਨਾ ਹੂਆ।

ਇਹ ਤਮਾਸ਼ਬੀਨ ਜਿਹੜੇ, ਸ:ਰਤਨ ਸਿੰਘ ਜੀ ਵਰਗੇ ਕਰਮਯੋਗੀ ਦੇ ਆਪਣੀ ਕਰਮ ਭੂਮੀ ਵਿੱਚ, ਰਣਖੇਤਰ ਵਿੱਚ ਵੈਰੀ ਦਲਾਂ ਨਾਲ ਜੂਝਦੇ ਹੋਏ। ਪੁਰਜਾ ਪੁਰਜਾ ਕਟ ਮਰਨ ਵਾਲੇ, ਆਪਣੇ ਪਿਆਰੇ ਵਤਨ ਦੀ ਖਾਤਰ ਮਹਾਨ ਆਹੂਤੀ ਦੇਣ ਵਾਲੇ, ਇਸ ਸੂਰਬੀਰ ਯੋਧੇ ਦੇ ਕਰਮ ਨੂੰ ਮਹਿਜ਼ ਤਮਾਸ਼ਾ ਹੀ ਸਮਝਦੇ ਸਨ, ਕਿੰਨੀ ਘਟੀਆ ਮਾਨਸਿਕਤਾ ਵਾਲੇ ਹੋਣਗੇ। ਇਨ੍ਹਾਂ ਤਮਾਸਬੀਨਾਂ ਨੇ ਅੱਜ ਵੀ ਭਾਰਤ ਵਿੱਚ ਲੁੱਟ ਮਚਾਈ ਹੋਈ ਹੈ।

ਜਿਉਂ ਜਿਉਂ ਪਤਾ ਲੱਗਦਾ ਗਿਆ ਬੱਬਰ ਸਾਹਿਬ ਜੀ ਦੇ ਕੁੱਝ ਹਮਦਰਦ ਵੀ ਬੱਬਰ ਸਾਹਿਬ ਨੂੰ ਘੇਰੇ ਵਿੱਚੋਂ ਕੱਢਣ ਦੀਆਂ ਸਕੀਮਾਂ ਬਣਾ ਰਹੇ ਸਨ। ਪਰ ਅੰਗਰੇਜ਼ ਸਰਕਾਰ ਨੇ ਇੰਨੀ ਭਾਰੀ ਗਿਣਤੀ ਵਿੱਚ ਫੋਰਸ ਲੈ ਕੇ ਇਹ ਅਪਰੇਸ਼ਨ ਕੀਤਾ ਸੀ ਤੇ ਜਿਸ ਵਿਉਂਤਬੰਦੀ ਅਤੇ ਤਰਤੀਬ ਨਾਲ ਅਚਾਨਕ ਪਿੰਡ ਰੁੜਕੀ ਖਾਸ ਤੇ ਧਾਵਾ ਬੋਲਿਆ ਸੀ, ਕਿਸੇ ਦੀ ਪੇਸ਼ ਨਹੀਂ ਸੀ ਜਾ ਰਹੀ।

ਜਿਸ ਵਕਤ ਪੁਲਿਸ ਨੇ ਧਾਵਾ ਕੀਤਾ। ਉਸ ਵਕਤ ਸ ਗੇਂਦਾ ਸਿੰਘ ਜੀ ਦਾ ਵੱਡਾ ਭਾਈ ਸ ਈਸ਼ਰ ਸਿੰਘ ਜੀ ਪਿੰਡ ਦੇ ਵਿੱਚ ਪੁੱਛੇ ਦੇ ਪਾਸੇ ਕੁੱਝ ਆਦਮੀਆਂ ਨਾਲ ਗੱਲਾਂ ਬਾਤਾਂ ਕਰ ਰਹੇ ਸਨ। ਇਸੇ ਤਰ੍ਹਾਂ ਸੋਝੀ ਰੱਖਣ ਵਾਸਤੇ ਪਿੰਡ ਦੇ ਹਰ ਹਸਤੇ ਉੱਤੇ ਪਿੰਡ ਦੇ ਸਿੰਘ ਤਾਈਨਾਤ ਰਹਿੰਦੇ ਸਨ। ਇਸ ਖਿਆਲ ਨਾਲ ਕਿ ਜੇਕਰ ਕਿਸੇ ਪਾਸੇ ਤੋਂ ਕਿਤੇ ਪੁਲਿਸ ਆ ਵੀ ਜਾਏ ਤਾਂ ਸ ਰਤਨ ਸਿੰਘ ਜੀ ਨੂੰ ਚੇਤਨ ਕਰ ਦਿੱਤਾ ਜਾਵੇ ਕਿ “ਪੁਲਿਸ ਆ ਗਈ ਹੈ । ਇਸੇ ਵਿਚਾਰ ਨਾਲ ਸ: ਈਸ਼ਰ ਸਿੰਘ ਜੀ ਆਪਣੀ ਡਿਊਟੀ ਉੱਤੇ ਖੜੋਤੇ ਸਨ। ਜਿਸ ਵਕਤ ਇਨ੍ਹਾਂ ਨੇ ਪੁਲਿਸ ਆਉਂਦੀ ਵੇਖੀ, ਤਦ ਨਠ ਕੇ ਇਨ੍ਹਾਂ ਨੇ ਸ: ਰਤਨ ਸਿੰਘ ਜੀ ਨੂੰ ਆਵਾਜ਼ ਮਾਰ ਕੇ ਆਖਿਆ,’ਸ ਰਤਨ ਸਿੰਘ ਜੀ ਤਿਆਰ-ਬਰ-ਤਿਆਰ ਹੋ ਕੇ ਭੱਜ ਚਲੋ, ਪੁਲਿਸ ਭਾਰੀ ਗਿਣਤੀ ਵਿੱਚ ਆ ਗਈ ਹੈ।’ ਇੱਧਰ ਸ: ਈਸਰ ਸਿੰਘ ਜੀ ਇਹ ਕਹਿ ਕੇ ਅੱਗੇ ਨਿਕਲ ਗਏ।

ਸਰਦਾਰ ਰਤਨ ਸਿੰਘ ਜੀ ਦੀ ਮਾਨਸਿਕ ਅਵਸਥਾ ਬਹੁਤ ਹੀ ਸਥਿਰ ਸੀ। ਉਹ ਘੋਰ ਸੰਕਟ ਦੀ ਘੜੀ ਵਿੱਚ ਵੀ ਬੜੇ ਸ਼ਾਂਤ ਚਿੱਤ ਅਤੇ ਅਡੋਲ ਰਹਿੰਦੇ ਸਨ। ਸਰਦਾਰ ਜੀ ਦੀ ਮੰਜ਼ਿਲ ਦੇ ਰਾਹ ਵਿੱਚ ਆਉਣ ਵਾਲੀਆਂ ਆਧੀਆਂ-ਬਿਆਧੀਆਂ ਅੱਥਵਾ ਰੁਕਾਵਟਾਂ ਉਨ੍ਹਾਂ ਨੂੰ ਹਿਲਾ ਨਹੀਂ ਸੀ ਸਕਦੀਆਂ। ਸਰਦਾਰ ਜੀ ਨੇ ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਆਪਣੇ ਆਪ ਨੂੰ ਅਜਿਹਾ ਸਾਧਿਆ ਹੋਇਆ ਸੀ ਕਿ ਕਿਸੇ ਵੀ ਪ੍ਰਕਾਰ ਦੀ ਆਧੀ ਬਿਆਧੀ ਉਨ੍ਹਾਂ ਅੱਗੇ ਟਿਕ ਨਹੀਂ ਸੀ ਸਕਦੀ। ਉਹ ਸੱਚ ਮੁੱਚ ਸੰਤ ਸਿਪਾਹੀ ਸਨ।

ਸਰਦਾਰ ਰਤਨ ਸਿੰਘ ਜੀ ਗਰਮੀ ਦੇ ਕਾਰਨ ਅੰਦਰ ਸੁੱਤੇ ਪਏ ਸਨ। ਆਪ ਇੱਕ ਦਮ ਉੱਠ ਕੇ ਤਿਆਰ ਹੋ ਗਏ। ਵੱਡੀ ਦਸਤਾਰ ਸਜਾਉਣ ਦਾ ਮੌਕਾ ਤਾਂ ਨਾ ਮਿਲਿਆ, ਛੋਟੀ ਦਸਤਾਰ ਸਜਾ ਕੇ, ਪੂਰੇ ਖਾਲਸਈ ਜਾਹੋ ਜਲਾਲ ਨਾਲ ਜੂਝਣ ਲਈ ਤਿਆਰ ਹੋ ਗਏ।

”ਗਗਨ ਦਮਾਮਾ ਬਾਜਿਓ ਪਰਿਓ ਨੀਸਾਨੇ ਘਾਉ॥ ਖੇਤ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ॥ ਸੂਰਾ ਸੋ ਪਹਿਚਾਨੀਐ, ਜੋ ਲਰੇ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤ ॥ ਬੱਬਰ ਸਾਹਿਬ ਨੂੰ ਜਿਵੇਂ ਚਾਅ ਚੜ੍ਹ ਗਿਆ। ਉਹ ਸਾਰੀ ਜਿੰਦਗੀ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਜਿਸ ਘੜੀ ਦੀ ਉਡੀਕ ਵਿੱਚ ਸਨ, ਉਹ ਘੜੀ ਆਉਣ ਪਹੁੰਚੀ। ਉਹ ਖਾਲਸਾ ਰੂਪ ਦੀ ਸ਼ਾਨ ਨੂੰ ਸਮਝਦੇ ਸਨ। ਉਨ੍ਹਾਂ ਨੂੰ ਖਾਲਸਾ ਰੂਪ ਦੀ ਵਸਤੂ ਦਾ ਵੀ ਗਿਆਨ ਸੀ। ਖਾਲਸਾ ਉਹ ਹੈ ਜਿਹੜਾ ਅਕੀਦੇ ਦੀ ਆਜ਼ਾਦੀ ਲਈ ਆਪਣੀ ਜਾਨ ਦੇਣੀ ਅਤੇ ਨਿਰਦਈ ਜਾਬਰਾਂ ਦੀ ਜਾਨ ਲੈਣ ਨੂੰ ਸਾਧਾਰਨ ਗੱਲ ਸਮਝਦਾ ਹੋਵੇ। ਜਿਹੜਾ ਮਨੁੱਖਤਾ ਦੇ ਹਿੱਤ ਵਿੱਚ ਲੜਦਾ ਹੋਇਆ ਟੁੱਕੜੇ-ਟੁੱਕੜੇ ਹੋ ਜਾਵੇ ਪਰ ਪਿਛਾਂ ਪੈਰ ਨਾ ਪਾਵੇ, ਉਹ ਖਾਲਸਾ ਹੈ। ਖਾਲਸੇ ਨੇ ਬੇਬਸ, ਕਮਜ਼ੋਰ, ਨਿਤਾਣੇ ਅਤੇ ਨਿਆਸਰੇ ਦਾ ਰੱਖਿਅਕ ਬਣਨਾ ਹੁੰਦਾ ਹੈ ਅਤੇ ਜ਼ੁਲਮ ਅਤੇ ਜਬਰ ਵਿਰੁੱਧ ਡਟ ਕੇ ਲੜਨਾ ਹੁੰਦਾ ਹੈ।

ਪੁਲਿਸ ਨੇ ਇੱਕ ਦਮ ਆ ਘੇਰਾ ਪਾਇਆ। ਸ ਗੇਂਦਾ ਸਿੰਘ ਜੀ ਘਰ ਪਰ ਨਹੀਂ ਸਨ। ਬਾਹਰ ਕਿਸੇ ਪਿੰਡ ਛੇ ਮੀਲ ਉੱਤੇ ਜ਼ਰੂਰੀ ਕੰਮ ਗਏ ਹੋਏ ਸਨ। ਸ ਗੇਂਦਾ ਸਿੰਘ ਜੀ ਦੀ ਸਿੰਘਣੀ ਸ੍ਰੀਮਤੀ ਪ੍ਰੀਤਮ ਕੌਰ ਬਾਹਰ ਵਿਹੜੇ ਵਿੱਚ ਬੈਠੀ ਮੱਝ ਵਾਸਤੇ ਵੜੇਵੇਂ ਕੁੱਟ ਰਹ ਸੀ। ਸ. ਗੱਦਾ ਸਿੰਘ ਜੀ ਦਾ ਇੱਕਲੋਤਾ ਪੁੱਤਰ ਅਮੀ ਸਿੰਘ ਜਿਸ ਦੀ ਉਮਰ ਕੋਈ ਅੱਠ ਨੌਂ ਸਾਲ ਦੀ ਸੀ. ਕੋਲ ਬੈਠਾ ਪੜ੍ਹ ਰਿਹਾ ਸੀ। ਪੁਲਿਸ ਨੇ ਇਨ੍ਹਾਂ ਦੋਹਾਂ ਨੂੰ ਖਿੱਚ ਕੇ ਬਾਹਰ ਇੱਕ ਹੋਰ ਘਰ ਦੇ ਵਿਹੜੇ ਵਿੱਚ ਬਿਠਾ ਦਿੱਤਾ। ਇੱਥੋਂ ਉਨ੍ਹਾਂ ਨੂੰ ਮੈਂ ਉਠਾ ਕੇ ਆਪਣੇ ਘਰ ਵਿੱਚ ਜਾ ਬਿਠਾਇਆ। ਫਿਰ ਅਸੀਂ ਯੁੱਧ ਹੁੰਦਾ ਵੇਖਣ ਚਲੇ ਗਏ।

(ੲ) ਮਕਾਨ ਨੂੰ ਅੱਗ

ਦਿਨ ਦੇ ਦੇ ਵੱਜ ਚੁੱਕੇ ਸਨ । ਇੱਕ ਸਾਵਣ, ਪੰਦਰਾਂ ਜੁਲਾਈ 1932 ਈ: ਦਾ ਦਿਨ ਸੀ। ਆਕਾਸ਼ ਨਿੱਖਰਿਆ ਹੋਣ ਕਾਰਨ ਬੜੀ ਕੜਕਦੀ ਧੁੱਪ ਸੀ। ਗਰਮੀ ਨਾਲ ਸਰੀਰ ਪਸੀਨਾ ਪਸੀਨਾ ਹੋ ਰਿਹਾ ਸੀ। ਪਹਿਲੀ ਥੋੜ੍ਹੀ ਬਾਰਸ਼ ਹੋਣ ਕਾਰਨ ਧਰਤੀ ਹਵਾੜ ਛੱਡ ਰਹੀ ਸੀ। ਸ ਰਤਨ ਸਿੰਘ ਸਵਾ ਲੱਖ ਹੋਣ ਦੇ ਦਾਅਵੇ ਨਾਲ ਸਿੰਘ ਗਰਜਣਾ ਗਰਜ ਰਿਹਾ ਸੀ।

ਇੱਧਰ ਮਿਸਟਰ ਅਬਦੁਲ ਐਹਦ ਐਸ. ਪੀ. ਹੁਸ਼ਿਆਰਪੁਰ ਅਤੇ ਮਿਸਟਰ ਐਨ ਸੀ. ਬਪਲਾ, ਆਈ.ਸੀ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜਦ ਵੇਖਿਆ ਕਿ ਸ ਰਤਨ ਸਿੰਘ ਜੀ ਨੇ ਪੁਲਿਸ ਫੋਰਸ ਦੇ ਦੇ ਆਦਮੀ ਮਾਰ ਦਿੱਤੇ ਸਨ, ਤਦ ਇੱਕ ਦਮ ਉਸ ਮਕਾਨ ਨੂੰ ਅੱਗ ਲਗਾਉਣ ਦਾ ਆਰਡਰ ਕਰ ਦਿੱਤਾ, ਜਿਸ ਵਿੱਚ ਸ: ਰਤਨ ਸਿੰਘ ਜੀ ਸਨ। ਉਸੇ ਵਕਤ ਪੁਲਿਸ ਦੇ ਸਿਪਾਹੀ ਪਿੰਡ ਦੀਆਂ ਦੁਕਾਨਾਂ ਵਿੱਚੋਂ ਜਬਰਦਸਤੀ ਮਿੱਟੀ ਦੇ ਤੇਲ ਦੇ ਟੀਨ ਚੁੱਕ ਕੇ ਲੈ ਆਏ। ਗੱਡੀਆਂ ਵਿੱਚੋਂ ਪੈਟਰੋਲ ਦੇ ਭਰੇ ਹੋਏ ਡੱਬੇ ਚੁੱਕ ਕੇ ਲੈ ਆਏ।

ਪਹਿਲਾਂ ਤਾਂ ਪੁਲਿਸ ਦਾ ਕੋਈ ਸਿਪਾਹੀ ਵੀ ਡਰਦਾ ਮਾਰਿਆ ਅੱਗ ਲਗਾਉਣ ਨਾ ਜਾਵੇ। ਫਿਰ ਐਸ.ਪੀ.ਦੇ ਇਹ ਐਲਾਨ ਪੁਰ ਕਿ, “ਜਿਹੜਾ ਕੋਈ ਅੱਗੇ ਵੱਧ ਕੇ ਅੱਗ ਲਗਾਵੇਗਾ, ਉਸ ਨੂੰ ਪੰਜ ਸੋ ਰੁਪਿਆ ਇਨਾਮ ਦਿੱਤਾ ਜਾਵੇਗਾ।” ਇਹ ਸੁਣ ਕੇ ਊਧਮ ਸਿੰਘ ਸੀ.ਆਈ.ਡੀ ਦਾ ਸਿਪਾਹੀ ਅੱਗ ਲਾਉਣ ਵਾਸਤੇ ਨਿਤਰਿਆ। ਇਹ ਕੋਠੇ ਉੱਤੇ ਚੜ੍ਹ ਕੇ ਮੁੰਧਾ ਹੋ ਕੇ ਬਨੇਰੇ ਦੇ ਨਾਲੋਂ ਮਿੱਟੀ ਹਟਾ ਕੇ ਜਿਸ ਵਕਤ ਅੱਗ ਲਗਾਉਣ ਲੱਗਾ, ਉਸੇ ਵਕਤ ਸ ਰਤਨ ਸਿੰਘ ਜੀ ਨੇ ਆਪਣੀ ਬੰਦੂਕ ਦਾ ਇੱਕ ਕਾਰਤੂਸ ਇਸ ਨੂੰ ਬਖਸ਼ਿਆ। ਜਿਹੜਾ ਕਿ ਇਸ ਦੀ ਗਰਦਨ ਦੇ ਅੱਗਲੇ ਪਾਸੇ ਨਿਕਲ ਗਿਆ। ਉਸੇ ਵਕਤ ਧੜੰਮ ਕਰਦਾ ਡਿੱਗ ਪਿਆ। ਜਾਂਦੀ ਵਾਰੀ ਹਾਏ ਵੀ ਨਹੀਂ ਕਹਿ ਸਕਿਆ। ਇੱਧਰ ਭਗਤ ਸਿੰਘ ਸਿਪਾਹੀ ਵਿਹੜੇ ਵਿੱਚ ਪਿਆ ਆਖਰੀ ਘੜੀਆਂ ਗਿਣ ਰਿਹਾ ਸੀ। ਉਸ ਦੀ ਰੌਂਦਾ ਦੀ ਪੇਟੀ ਅਤੇ ਰਾਈਫ਼ਲ ਸ:ਰਤਨ ਸਿੰਘ ਜੀ ਨੇ ਕਾਬੂ ਕਰ ਲਈ। ਸਾਡੇ ਅੱਖੀ ਵੇਖਣ ਦੀ ਸਾਰੀ ਗੱਲ ਹੈ. ਜਿਸ ਨੂੰ ਅਸੀ ਮਹਾਂਭਾਰਤ ਦਾ ਯੁੱਧ ਸਮਝ ਕੇ ਅਤੇ ਸਾਰੀ ਕਹਾਣੀ ਨੂੰ ਇਤਿਹਾਸਕ ਰੂਪ ਦੇਣ ਦੇ ਖਿਆਲ ਨਾਲ ਸਾਰੇ ਧਰਮ ਯੁੱਧ ਨੂੰ ਇਸ ਮਕਾਨ ਦੇ ਇਰਦ-ਗਿਰਦ ਫਿਰ ਕੇ ਆਪਣੀਆਂ ਅੱਖਾਂ ਨਾਲ ਤੱਕਿਆ। ਪੁਲਿਸ ਦੇ ਵਰਜਣ ਦੇ ਬਾਵਜੂਦ ਵੀ ਅਸੀਂ ਸਾਰਾ ਯੁੱਧ ਵੇਖਿਆ। ਇੱਥੇ ਇੱਕ ਗੱਲ ਹੋਰ ਵਰਨਣ ਯੋਗ ਹੈ

ਜਿਸ ਵਕਤ ਸ ਰਤਨ ਸਿੰਘ ਜੀ ਇੱਕ ਹੋਂਦ ਆਪਣੀ ਰਾਈਫਲ ਵਿੱਚੋਂ ਛੱਡਦੇ ਸਨ। ਉਸਦੇ ਜਵਾਬ ਵਿੱਚ ਦਰਜਨਾਂ ਹੀ ਰੋਂਦ ਪੁਲਿਸ ਚਲਾਉਂਦੀ ਸੀ ਤਾ ਕਿ ਸਾਰਤਨ ਸਿੰਘ ਜੀ ਦਹਿਸਤ ਨਾਲ ਆਪਣਾ ਆਪ ਸਮਰਪਣ ਕਰ ਦੇਣ। ਪਰ ਇਹ ਕਿਹੜੇ ਹੇਤ ਦੇ ਬਣੇ ਹੋਏ ਸਨ। ਜੋ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ।

ਸਤਿਗੁਰੂ ਜੀ ਦੀ ਮਿਹਰ ਨਾਲ ਰੋਂਦਾ ਦੀਆਂ ਦੇ ਹੋਰ ਪੇਟੀਆਂ, ਜੇ ਪੱਧਰ ਸਾਹਿਬ ਨੇ ਸਿਪਾਹੀਆਂ ਨੂੰ ਮਾਰ ਕੇ ਲਾਹੀਆਂ ਸਨ, ਮਿਲਣ ਕਾਰਨ ਕਾਫ਼ੀ ਅਸਲ੍ਹਾ ਹੋ ਗਿਆ ਸੀ। ਸਰਦਾਰ ਜੀ ਵੀ ਧੀਰਜ ਨਾਲ ਟਾਵੀਂ ਟਾਵੀ ਗੋਲੀ ਛੱਡਦੇ ਰਹੇ। ਜਿਸ ਕਰਕੇ ਪੁਲਿਸ ਘਬਰਾ ਕੇ ਭੱਜ ਗਈ। ਜਿਸ ਕਮਰੇ ਵਿੱਚ ਸ ਰਤਨ ਸਿੰਘ ਜੀ ਸਨ, ਉਸਦੇ ਨੇੜੇ ਤਾਂ ਡਰਦਾ ਮਾਰਾ ਫੇਰ ਕੋਈ ਨਹੀਂ ਆਇਆ। ਕੋਠੇ ਉੱਤੇ ਚੜ੍ਹ ਕੇ ਦੂਰ ਤੋਂ ਲੰਬੇ ਬਾਂਸ ਨਾਲ ਕੱਪੜਾ ਲਪੇਟ ਕੇ ਅਤੇ ਮਿੱਟੀ ਦੇ ਤੇਲ ਨਾਲ ਭਿਉਂਕੇ ਦੂਰ ਉਹਲੇ ਖੜੋ ਕੇ ਅੱਗ ਲਗਾ ਦਿੱਤੀ। ਪਿੰਡਾਂ ਵਿੱਚ. ਉਨ੍ਹਾਂ ਦਿਨਾਂ ਵਿੱਚ ਆਮ ਤੌਰ ਤੇ ਮਕਾਨ ਕੱਚੇ ਹੁੰਦੇ ਸਨ। ਮਕਾਨਾਂ ਦੀਆਂ ਛੱਤਾਂ ਲੱਕੜੀ ਦੇ ਸਤੀਰ ਸਤੀਰੀਆਂ ਅਤੇ ਕੁੜੀਆਂ ਦੀਆਂ ਹੁੰਦੀਆਂ ਸਨ। ਕੜੀਆਂ ਉੱਤੇ ਸਰਕੜਾ ਪਾ ਕੇ ਉੱਪਰ ਮਿੱਟੀ ਪਾ ਦਿੱਤੀ ਜਾਂਦੀ ਸੀ। ਜੇ ਕਿਸੇ ਮਕਾਨ ਦੀਆਂ ਕੰਧਾਂ ਪੱਕੀਆਂ ਇੱਟਾਂ ਦੀਆਂ ਹੋਣ ਤਾਂ ਛੱਤ ਆਮ ਤੌਰ ਤੇ ਕੱਚੀਆਂ ਕੰਧਾ ਵਾਲੇ ਮਕਾਨਾਂ ਵਾਲੀ ਹੀ ਹੁੰਦੀ ਸੀ। ਜਿਮੀਂਦਾਰਾਂ ਦੀਆਂ ਹਵੇਲੀਆਂ ਵਿੱਚੋਂ ਸਰਸੋਂ ਅਤੇ ਕਪਾਹ ਦੀਆਂ ਲੱਕੜੀਆਂ ਦੀਆਂ ਭਰੀਆਂ ਲਿਆ ਕੇ ਕੋਠੇ ਉੱਤੇ ਸੁੱਟ ਕੇ ਅੱਗ ਲਗਾ ਦਿੱਤੀ ਗਈ। ਪੁਲਿਸ ਆਪ ਭੱਜ ਕੇ ਦੂਰ ਦੂਰ ਚਲੀ ਗਈ। ਅੱਗ ਦੀਆਂ ਲਾਟਾਂ ਬਹੁਤ ਹੀ ਉੱਚੀਆਂ ਉੱਚੀਆਂ ਨਿਕਲ ਰਹੀਆਂ ਸਨ। ਪਰ ਸ:ਰਤਨ ਸਿੰਘ ਜੀ ਉੱਚੀ ਉੱਚੀ, ਬੇਲੇ ਸੇ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਗਾ ਰਹੇ ਸਨ ਅਤੇ ਪੜ੍ਹ ਰਹੇ ਸਨ:

‘ਜਲ ਨਹੀਂ ਡੋਬੇ ਤਸਕਰ ਨਹੀਂ ਲੇਵੈ ਤਾਹਿ ਨਾ ਸਾਕੇ ਜਾਲੈ।”

‘ ਅਤੇ ਪੁਲਿਸ ਨੂੰ ਵਿਹੜੇ ਵਿੱਚ ਨਿਕਲ ਕੇ ਲਲਕਾਰੇ ਮਾਰ ਰਹੇ ਸਨ. “”ਆਓ ਤੁਹਾਨੂੰ ਮੁਰੱਬੇ ਇਨਾਮ ਦੇ ਦੇਵਾਂ।”

ਪਰ ਬੱਬਰ ਸਾਹਿਬ ਦੇ ਨੇੜੇ ਕੋਈ ਨਹੀਂ ਸੀ ਆ ਰਿਹਾ। ਅਫਸਰ ਭੱਜ ਕੇ ਸਾਡੇ ਪਿੰਡ ਦੇ ਦਰਵਾਜੇ ਉੱਤੇ ਜਾ ਖੜੋਤੇ।

ਸਾਡੇ ਵੇਖਣ ਦੀ ਗੱਲ ਹੈ ਕਿ, ਤਹਿਸੀਲ ਗੜ੍ਹਸ਼ੰਕਰ ਦਾ ਤਹਿਸੀਲਦਾਰ ਘੋੜੇ ਤੇ ਚੜ੍ਹ ਕੇ ਆਇਆ। ਸਰਦਾਰ ਰਤਨ ਸਿੰਘ ਜੀ ਨੇ ਇੰਨੇ ਨੂੰ ਇੱਕ ਫਾਇਰ ਕਰ ਦਿੱਤਾ। ਇਹ ਤਹਿਸੀਲਦਾਰ ਡਰਦਾ ਮਾਰਿਆ ਘੋੜੇ ਉੱਤੇ ਇੱਕ ਢੇਰ ਦੇ ਟੋਏ ਵਿੱਚ ਡਿੱਗ ਗਿਆ। ਪਾਣੀ ਦਾ ਭਰਿਆ ਹੋਇਆ ਟੋਆ ਸੀ। ਉਹ ਮੁਸਲਮਾਨ ਪਠਾਣ ਸੀ। ਸਲਵਾਰ ਪਾਈ ਹੋਈ ਸੀ। ਸਾਰੀ ਸਲਵਾਰ ਪਾਣੀ ਨਾਲ ਭਰ ਗਈ। ਸਿਪਾਹੀਆਂ ਨੇ ਖਿੱਚ ਕੇ ਉਸ ਨੂੰ ਪਾਣੀ ਦੇ ਟੋਏ ਵਿੱਚੋਂ ਬਾਹਰ ਕੱਢਿਆ।

ਅੱਛਾ ! ਆਓ. ਅਸਲ ਕਹਾਣੀ ਵੱਲ। ਇਸ ਤਰ੍ਹਾਂ ਦੇ ਵਾਕਿਆਤ ਤਾਂ ਤਕਰੀਬਨ ਕਈ ਹੋਰ ਅਫਸਰਾਂ ਨਾਲ ਵੀ ਹੁੰਦੇ ਰਹੇ ਅਸੀਂ ਵੇਖੇ । ਕੁੱਝ ਸਾਨੂੰ ਆਪ ਵੀ ਗੱਲਾਂ ਕਰਦੇ ਸੁਣਨ ਵਿੱਚ ਆਏ। ਪੁਲਿਸ ਆਪਣੀ ਜਾਨ ਬਚਾਉਣ ਖਾਤਰ ਭੱਜ ਉੱਠੀ। ਆਖਿਰ ਅਫਸਰਾਂ ਨੇ ਕੁੱਝ ਕੁ ਸਿਪਾਹੀਆਂ ਨੂੰ ਤਾੜਨਾ ਵੀ ਕੀਤੀ ਕਿ ਅੱਗ ਲਗਾਓ, ਪਰ ਡਰਦੇ ਮਾਰੇ ਕੰਨੀ ਕਤਰਾਉਂਦੇ ਖਿਸਕਦੇ ਰਹੇ। ਸ: ਰਤਨ ਸਿੰਘ ਜੀ ਇੱਕ ਨੰਬਰ ਕਮਰੇ ਦੇ ਵਿੱਚੋਂ ਦੇ ਨੰਬਰ ਕਮਰੇ ਵਿੱਚ ਆ ਗਏ। ਇਨ੍ਹਾਂ ਦੋਹਾਂ ਕਮਰਿਆਂ ਵਿੱਚ ਆਉਣ ਜਾਣ ਵਾਸਤੇ ਇੱਕ ਤਾਕੀ ਸੀ। ਪੁਲਿਸ ਦੇ ਸਿਪਾਹੀਆਂ ਨੇ ਦੂਰ ਤੋ ਬਾਸਾਂ ਨੂੰ ਕੱਪੜੇ ਵਲੇਟ ਕੇ ਮਿੱਟੀ ਦੇ ਤੇਲ ਨਾਲ ਤਿਉਂ ਕੇ ਦੂਜੇ ਕਮਰੇ ਨੂੰ ਵੀ ਅੱਗ ਲਗਾ ਦਿੱਤੀ। ਸ: ਰਤਨ ਸਿੰਘ ਜੀ ਨੇ ਬੜੀ ਫੁਰਤੀ ਨਾਲ ਤੀਜੇ ਕਮਰੇ ਵਿੱਚ ਜਾਣ ਵਾਸਤੇ ਵਿਚਾਲੇ ਦੀ ਕੰਧ ਨੂੰ ਪਾੜ ਲਗਾ ਲਈ। ਨਾਲੇ ਦੁਸ਼ਮਣ ਉੱਤੇ ਫਾਇਰ ਕਰਦੇ, ਨਾਲੇ ਪਾੜ ਲਗਾਉਂਦੇ। ਇਹ ਉਨ੍ਹਾਂ ਦੀ ਹਿੰਮਤ, ਉਤਸਾਹ, ਨਿਡਰਤਾ ਅਤੇ ਦਲੇਰੀ

”ਅਤਿ ਹੀ ਰਣ ਮੈ ਤਬ ਜੂਝ ਮਰਉ

ਦੀ ਮੰਗ ਦੀ ਪੁਰਤੀ ਦੀ ਬੱਝੀ ਹੋਈ ਆਸ ਦਾ ਸਦਕਾ ਸੀ, ਜਿਹੜੀ ਅੰਮ੍ਰਿਤ ਕਲਾ ਦੀ ਇੱਕ ਨਿਸ਼ਾਨੀ ਹੈ। ਆਪ ਜੀ ਇਸ ਹਾਲਤ ਵਿੱਚ ਜ਼ਰਾ ਨਹੀਂ ਘਬਰਾਏ। ਬੱਬਰ ਸਾਹਿਬ ਦੀ ਮਾਨਸਿਕ ਅਵੱਸਥਾ ਬਹੁਤ ਹੀ ਸਥਿਰ ਅਤੇ ਅਡੋਲ ਸੀ। ਇਹ ਉਨ੍ਹਾਂ ਦੀ ਸ਼ਖਸੀਅਤ ਦਾ ਵਿਸ਼ੇਸ਼ ਗੁਣ ਸੀ। ਆਪ ਉੱਚੀ ਉੱਚੀ ਪੜ੍ਹ ਰਹੇ मह-

“ਮੈਂ ਨਾ ਮਰਉ ਮਰਬੋ ਸੰਸਾਰਾ.

ਅਬ ਮੋਹਿ ਮਿਲਿਓ ਹੈ ਜੀਆਵਨ ਹਾਰਾ।”

“ਦੇਹਿ ਸਿਵਾ ਵਰ ਮੋਹਿ ਇਹੈ.

ਸੁਭ ਕਰਮਨ ਤੇ ਕਬਹੂੰ ਨਾ ਟਰੋਂ।

ਨਾ ਡਰਉ ਅਰਿ ਸਿਉ ਜਬ ਜਾਇ ਲਰੋਂ

ਨਿਸਚੈ ਕਰ ਅਪਣੀ ਜੀਤ ਕਰੇਂ। ਅਰੁ ਸਿੱਖ ਹੈਂ ਅਪਣੇ ਹੀ ਮਨ ਕਉ.

ਇਹ ਲਾਲਚ ਹਉ ਗੁਣ ਤਉ ਉਚਰੋਂ ॥

ਜਬ ਆਵ ਕੀ ਅਉਧ ਨਿਦਾਨ ਬਨੇ,

ਅਤਿ ਹੀ ਰਣ ਮੈਂ ਤਬ ਜੂਝ ਮਰੋਂ ॥

ਬੱਬਰ ਸਾਹਿਬ ਉੱਚੀ ਉੱਚੀ ਜੈਕਾਰੇ ਛੱਡ ਰਹੇ ਸਨ:-‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਨਾਲ ਹੀ ਪੁਕਾਰ ਪੁਕਾਰ ਕੇ ਆਖ ਰਹੇ ਸਨ. ”ਆਓ ਗਦਾਰੇ । ਤੁਹਾਨੂੰ ਨਕਦ ਇਨਾਮ ਅਤੇ ਮੁਰੱਬੇ ਦੇਵਾਂ।’ ਪਰ ਕੋਈ ਨੇੜੇ ਨਹੀਂ ਸੀ ਜਾ ਰਿਹਾ। ਇਸ ਕਮਰੇ ਨੂੰ ਅੱਗ ਲਗਾਉਣ ਦੀ ਕਿਸੇ ਨੂੰ ਵੀ ਹਿੱਮਤ ਨਹੀਂ ਸੀ ਪੈ ਰਹੀ।

ਬੱਥਰ ਸਾਹਿਬ ਦੀ ਮਾਨਸਿਕ ਇਕਾਗਰਤਾ ਸਿਰੇ ਦੀ ਸੀ। ਸਤਿਗੁਗੁ ਗੋਬਿੰਦ ਸਿੰਘ ਜੀ ਖਾਲਸੇ ਦੇ ਸਿਰਜਣਹਾਰ ਦੇ ਦਿਸ਼ਾ ਨਿਰਦੇਸ਼ ਤੇ ਚਲਦਿਆਂ ਹੋਇਆ. ਹੱਕ, ਸੱਚ ਤੇ ਇਨਸਾਫ ਦੀ ਰਾਖੀ ਲਈ ਅਤੇ ਬੇਇਨਸਾਫੀ ਅਤੇ ਧੱਕੇ ਦੇ ਵਿਰੁੱਧ ਸਿਰੜੀ ਸੰਗਰਾਮ ਲਈ ਤਿਆਰੀ ਕਰਨੀ ਬੱਬਰ ਸਾਹਿਬ ਦਾ ਸੱਚਾ ਇਸ਼ਟ ਸੀ। ਉਨ੍ਹਾਂ ਦਾ ਇਹੀ ਧਰਮ ਸੀ। ਇਸ ਧਰਮ ਯੁੱਧ ਵਿੱਚ ਬੱਬਰ ਸਾਹਿਬ ਵਾਹਿਗੁਰੂ ਦਾ ਸਿਮਰਨ ਵੀ ਕਰ ਰਹੇ ਸਨ ਤੇ ਨਾਲ ਯੁੱਧ ਵੀ ਕਰ ਰਹੇ ਸਨ। ਅਸੀਂ ਅੱਖੀਂ ਵੇਖਿਆ ਹੈ ਤੇ ਮਹਿਸੂਸ ਕੀਤਾ ਹੈ ਕਿ ਬੱਬਰ ਸਾਹਿਬ ਦੀ ਮਾਨਸਿਕ ਅਵਸਥਾ ਬਹੁਤ ਹੀ ਉੱਚ ਪੱਧਰ ਦੀ ਬਣੀ ਹੋਈ ਸੀ। ਅਕਾਲ ਪੁਰਖ ਉਨ੍ਹਾਂ ਤੇ ਬਹੁਤ ਦਿਆਲ ਹੋਏ ਸਨ। ਆਪਣੇ ਭਗਤ ਦੀ ਲਾਜ ਰੱਖ ਰਹੇ ਸਨ। ਆਖਿਰ ਐਸ.ਪੀ.ਅਤੇ ਡੀ. ਸੀ. ਹੁਸ਼ਿਆਰਪੁਰ ਨੇ ਵੇਖਿਆ, ਕਿ ਅੱਗ ਲਗਾਉਣ ਤੋਂ ਸਾਰੇ ਸਿਪਾਹੀ ਡਰਦੇ ਹਨ। ਇੰਨੇ ਨੂੰ ਪਿੰਡ ਦੇ ਅੱਤਰੇ ਲੰਬਰਦਾਰ ਦਾ ਨੌਜੁਆਨ ਲੜਕਾ ਹਜ਼ਾਰਾ ਸਿੰਘ ਆਪਣੇ ਬਾਪ ਅੰਤਰੇ ਦਾ ਭੇਜਿਆ ਹੋਇਆ ਆ ਪਹੁੰਚਿਆ। ਉਹ ਆ ਕੇ ਐਸ.ਪੀ ਨੂੰ ਮਿਲਿਆ। ਉਸ ਨੂੰ ਐਸ.ਪੀ. ਨੇ ਪੁੱਛਿਆ, ”ਤੂੰ ਕਿਸ ਦਾ ਲੜਕਾ ਹੈ ?” ਉਸ ਨੇ ਆਖਿਆ, ਅੱਤਰੇ ਲੰਬਰਦਾਰ” ਦਾ ਲੜਕਾ ਹਾਂ। ਐਸ.ਪੀ.ਨੇ ਰੋਅਬ ਨਾਲ ਆਖਿਆ,” “ਉਹ ਵੀ ਪੁਲਿਸ ਦਾ ਖਾਸ ਬੰਦਾ ਹੈ। ਅੰਗਰੇਜ਼ ਵਿਰੋਧੀਆਂ ਦਾ ਵੱਡਾ ਵੈਰੀ ਹੈ। ਓਏ! ਅੰਤਰਾ ਤਾਂ ਅੰਗਰੇਜ਼ ਸਰਕਾਰ ਦੀ ਬੜੀ ਸੇਵਾ ਕਰਦਾ ਹੈ। ਤੂੰ ਕਿਵੇਂ ਵਿਹਲਾ ਫਿਰਦਾ ਏਂ ?” ਹਜ਼ਾਰਾ ਸਿੰਘ ਨੇ ਆਖਿਆ, ਹਜੂਰ ! ਮੈਂਨੂੰ ਮੇਰੇ ਪਿਤਾ ਜੀ ਨੇ ਸਰਕਾਰ ਦੀ ਸੇਵਾ ਪੁੱਛਣ ਵਾਸਤੇ ਹੀ ਭੇਜਿਆ ਹੈ। ਮੈਂਨੂੰ ਸੇਵਾ ਦੱਸੋ। ਐਸ ਪੀ ਨੇ ਕਿਹਾ, ”ਚੱਲ, ਕੋਠੇ ਉੱਤੇ ਚੜ੍ਹ ਕੇ ਮਕਾਨ ਨੂੰ ਅੱਗ ਲਗਾ। ਪੰਜ ਸੌ ਰੁਪਏ ਇਨਾਮ ਵੀ ਤੈਨੂੰ ਮਿਲੇਗਾ।’

ਇਸ ਨੌਜੁਆਨ ਨੂੰ ਉਸ ਕਮਰੇ ਨੂੰ ਅੱਗ ਲਗਾਉਣ ਵਾਸਤੇ ਕੋਠੇ ਉੱਤੇ ਚਾੜ੍ਹ ਦਿੱਤਾ। ਐਸ.ਪੀ. ਨੇ ਇਸ ਪਿੰਡ ਦੇ ਚੌਕੀਦਾਰ ਨੂੰ ਇਹ ਕਹਿ ਕੇ ਹੁਕਮ ਕੀਤਾ.”ਤੂੰ ਵੀ ਇਸ ਨਾਲ ਅੱਗ ਲਗਾਉਣ ਲਈ ਕੋਠੇ ਉੱਤੇ ਚੜ੍ਹ ਜਾ।” ਇਸ ਚੌਕੀਦਾਰ ਦਾ ਨਾਂਅ ਗੋਪਾਲ ਸਿੰਘ ਸੀ। ਇਹ ਦੋਨੋਂ ਜਣੇ ਕਮਰਾ ਨੇ ਤਿੰਨ ਪਰ ਪਿੱਛੇ ਤੋਂ ਅੱਗ ਲਗਾਉਣ ਵਾਸਤੇ ਚਾੜ੍ਹ ਦਿੱਤੇ ਗਏ। ਹਜ਼ਾਰਾ ਸਿੰਘ ਨੇ ਛੱਤ ਉੱਤੇ ਮਿੱਟੀ ਹਟਾ ਕੇ ਜਦ ਹੇਠਲੇ ਮਲਬੇ ਨੂੰ ਅੱਗ ਲਗਾਉਣ ਦਾ ਮੁੰਧੇ ਹੋ ਕੇ ਯਤਨ ਕੀਤਾ, ਉਸੇ ਵਕਤ ਹੀ ਸਰਦਾਰ ਰਤਨ ਸਿੰਘ ਜੀ ਨੇ ਅੰਦਰੋਂ ਬੰਦੂਕ ਦਾ ਮੂੰਹ ਉੱਪਰ ਨੂੰ ਕਰਕੇ ਘੋੜਾ ਦਬਾ ਦਿੱਤਾ। ਸ:ਰਤਨ ਸਿੰਘ ਜੀ ਦੀ ਰਾਈਫ਼ਲ ਦਾ ਇੱਕ ਕਾਰਤੂਸ ਹਜ਼ਾਰਾ ਸਿੰਘ ਦੀ ਗਰਦਨ ਨੂੰ ਵਿੰਨ੍ਹਦਾ ਹੋਇਆ ਪਾਰ ਨਿਕਲ ਗਿਆ। ਗੋਲੀ ਲੱਗਣ ਸਾਰ ਮੂੰਹ ਤੋਂ ਇੱਕ ਸਬਦ ਵੀ ਨਾ ਕਹਿੰਦਾ ਹੋਇਆ ਉੱਛਲ ਕੇ ਕੋਠੇ ਉੱਤੋਂ ਧਰਤੀ ਉੱਤੇ ਧੜੰਮ ਕਰਦਾ ਡਿੱਗ ਪਿਆ ਅਤੇ ਸਦਾ ਦੀ ਨੀਂਦ ਸੌਂ ਗਿਆ। ਇਹ ਨੌਜੁਆਨ ਬੜਾ ਹੋਣਹਾਰ ਪਹਿਲਵਾਨ ਸੀ। ਘੋਲਾਂ ਵਿੱਚ ਵੱਡੇ ਵੱਡਿਆਂ ਨੂੰ ਪਛਾੜ ਦਿੰਦਾ ਸੀ। ਛੇ ਮਣ ਪੱਕੇ ਦਾ ਮੁਗਦਰ ਚੁੱਕ ਕੇ ਕਈ ਡੰਡ ਬਾਹਾਂ ਦੇ ਕੱਢ ਦਿੰਦਾ ਸੀ। ਪਰ ਇਸ ਦੇ ਲਾਲਚੀ ਬਾਪ ਨੇ ਇਸ ਨੂੰ ਭੰਗ ਦੇ ਭਾੜੇ ਮਰਵਾ ਕੇ 1000 ਰੁਪਏ (ਇੱਕ ਹਜ਼ਾਰ ਰੁਪਏ) ਇਨਾਮ ਪ੍ਰਾਪਤ ਕਰਕੇ ਅੰਗਰੇਜ ਸਰਕਾਰ ਦਾ ਸੁਕਰੀਆ ਅਦਾ ਕਰ ਦਿੱਤਾ। ਇਹ ਹੋਰ ਦੇਸ਼ ਭਗਤਾਂ ਨੂੰ ਵੀ ਕੈਦ ਕਰਵਾਉਂਦਾ ਰਿਹਾ।

ਗੋਪਾਲ ਸਿੰਘ ਚੌਕੀਦਾਰ ਡਰਦਾ ਮਾਰਾ ਉਂਝ ਹੀ ਭੱਜ ਗਿਆ। ਜਿੱਥੋਂ ਹਜ਼ਾਰਾ ਸਿੰਘ ਨੇ ਮਿੱਟੀ ਹਟਾ ਕੇ ਅੱਗ ਲਗਾਉਣ ਦਾ ਯਤਨ ਕੀਤਾ ਸੀ. ਉਸ ਥਾਂ ਦੇ ਮਲਬੇ ਨੂੰ ਨੰਗਾ ਦੇਖ ਕੇ ਪੁਲਿਸ ਦੇ ਇੱਕ ਸਿਪਾਹੀ ਨੇ ਦੂਰ ਤੋਂ ਬਾਂਸ ਨਾਲ ਕਪੜੇ ਲਪੇਟ ਕੇ ਅੱਗ ਲਗਾ ਦਿੱਤੀ।

(ਸ) ਲੰਬਰਦਾਰ ਈਸਰ ਸਿੰਘ ਦਾ ਫੱਟੜ ਹੋਣਾ

ਇਸ ਦੌਰਾਨ ਇੱਕ ਘਟਨਾ ਹੋਰ ਵਾਪਰ ਗਈ। ਉਹ ਇਹ. ਸ:ਈਸ਼ਰ ਸਿੰਘ ਜੀ ਲੰਬਰਦਾਰ ਜੋ ਸ:ਗੇਂਦਾ ਸਿੰਘ ਦਾ ਵੱਡਾ ਭਾਈ ਸੀ. ਸ:ਰਤਨ ਸਿੰਘ ਜੀ ਨੂੰ ਜਿਸ ਵਕਤ ਇਹ ਆਖ ਕੇ ਅੱਗੇ ਭੱਜਾ ਕਿ, “ਸ ਰਤਨ ਸਿੰਘ ਜੀ ਤਿਆਰ ਹੋ ਜਾਓ, ਪੁਲਿਸ ਆ ਗਈ ਹੈ। ਤਦ ਪੁਲਿਸ ਇਨਸਪੈਕਟਰ ਨੂੰ ਸ਼ੱਕ ਪੈ ਗਿਆ ਕਿ ਇਹ ਸ ਰਤਨ ਸਿੰਘ ਜੀ ਦਾ ਸਾਥੀ ਹੈ। ਉਸ ਨੇ ਸ ਈਸ਼ਰ ਸਿੰਘ ਜੀ ਦੇ ਪਿੱਛੇ ਸਿਪਾਹੀ ਦੋਡਾਏ ਕਿ ਅੱਗੇ ਜੇ ਭੱਜਾ ਜਾ ਰਿਹਾ ਹੈ (ਸ ਈਸ਼ਰ ਸਿੰਘ) ਉਸਨੂੰ ਪਕੜ ਕੇ ਲਿਆਓ। ਸਿਪਾਹੀ ਆਰਡਰ ਪਾ ਕੇ ਸ: ਈਸਰ ਸਿੰਘ ਜੀ ਨੂੰ ਰਸਤੇ ਵਿੱਚੋਂ ਤੁਰੇ ਜਾਂਦਿਆਂ ਨੂੰ ਮੋਡ ਕੇ ਲੈ ਗਏ। ਇਹ ਆਖ ਕੇ ਕਿ ਤੁਹਾਨੂੰ ਐਸ.ਪੀ. ਵਗੈਰਾ ਅਫ਼ਸਰ ਬੁਲਾ ਰਹੇ ਹਨ। ਪੁਲਿਸ ਦੇ ਆਖਣ ਪੁਰ ਸ:ਈਸ਼ਰ ਸਿੰਘ ਪਿੱਛੇ ਮੁੜ ਕੇ ਐਸ.ਪੀ. ਨੂੰ ਮਿਲੇ। ਐਸ.ਪੀ. ਨੇ ਸ:ਈਸ਼ਰ ਸਿੰਘ ਜੀ ਨੂੰ ਬੜੇ ਰੋਅਬ ਨਾਲ ਆਖਿਆ, ”ਤੁਸੀਂ ਸਰਕਾਰ ਦੇ ਬਾਗੀ ਨੂੰ ਆਪਣੇ ਘਰ ਰੱਖਿਆ ਹੋਇਆ ਹੈ। ਜਾਓ ! ਅੰਦਰ ਵੜਕੇ ਸ:ਰਤਨ ਸਿੰਘ ਜੀ ਨੂੰ ਆਖੋ, ਆਪਣਾ ਆਪ ਪੁਲਿਸ ਦੇ ਹਵਾਲੇ ਕਰ ਦੇਵੇ, ਨਹੀਂ ਤਾਂ ਮੈਂ ਹੁਣੇ ਹੀ ਤੇਰੇ ਵਿੱਚੋਂ ਗੋਲੀ ਲੰਘਾਉਂਦਾ ਹਾਂ। ਸ: ਰਤਨ ਸਿੰਘ ਜੀ ਨੂੰ ਆਖੋ ਕਿ ਉਹਨੂੰ ਘੇਰਾ ਪੈ ਚੁਕਿਆ ਹੈ। ਹੁਣ ਉਹਦੇ ਭੱਜ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਵੇ ਵਰਨਾ ਤੁਹਾਡੇ ਸਾਰੇ ਪਿੰਡ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਵੇਗਾ।’

ਪੁਲਿਸ ਦੀ ਕਰੋਪੀ ਅਤੇ ਪਿੰਡ ਨੂੰ ਸਾੜ ਦੇਣ ਦੀ ਧਮਕੀ ਨੂੰ ਵੇਖ ਕੇ. ਸ:ਈਸ਼ਰ ਸਿੰਘ ਜੀ ਨੇ ਕਮਰਾ ਨੇ ਤਿੰਨ ਵਿੱਚ ਦਾਖਲ ਹੁੰਦਿਆ ਹੀ ਸ:ਰਤਨ ਸਿੰਘ ਜੀ ਨੂੰ ਆਖਿਆ, ”ਸਰਦਾਰ ਰਤਨ ਸਿੰਘ ਜੀ ਤਕੜੇ ਹੋਵੇ। ਘਬਰਾਓ ਨਹੀਂ, ਮੈਂ ਤੁਹਾਡੀ ਸਹਾਇਤਾ ਨੂੰ ਆਇਆ ਹਾਂ।”

ਪਰ ਸਰਦਾਰ ਰਤਨ ਸਿੰਘ ਜੀ ਨੂੰ ਕੁੱਝ ਭਰੋਸਾ ਨਾ ਆਇਆ ਅਤੇ ਅੰਦਰ ਧੂੰਆਂ ਹੋਣ ਕਰਕੇ ਸ ਈਸਰ ਸਿੰਘ ਜੀ ਨੂੰ ਪਛਾਣ ਵੀ ਨਾ ਸਕਿਆ। ਸ:ਰਤਨ ਸਿੰਘ ਜੀ ਨੇ ਆਪਣੀ ਰਾਈਜ਼ਲ ਦਾ ਮੂੰਹ ਜਦ ਇਨ੍ਹਾਂ ਵੱਲ ਨੂੰ ਕੀਤਾ ਤਾਂ ਸ: ਈਸਰ ਸਿੰਘ ਜੀ ਨੇ ਪਿੱਛੇ ਮੁੜਨ ਵਾਸਤੇ ਕੰਡ ਘੁਮਾ ਲਈ। ਇੰਨੇ ਨੂੰ ਸ:ਰਤਨ ਸਿੰਘ ਜੀ ਨੇ ਰਾਈਫਲ ਦਾ ਘੋੜਾ ਦਬਾ ਦਿੱਤਾ। ਰਾਈਫਲ ਵਿੱਚੋਂ ਗੋਲੀ ਨਿਕਲ ਕੇ ਸ ਈਸ਼ਰ ਸਿੰਘ ਜੀ ਦੇ ਪਿੱਛਲੇ ਪਾਸੇ ਇੱਕ ਮੇਢੇ ਵਿੱਚ ਲਗ ਕੇ ਦੂਜੇ ਮੋਢੇ ਲਾਗੇ ਆ ਕੇ ਇੱਕ ਗਈ। ਸ: ਈਸ਼ਰ ਸਿੰਘ ਜੀ ਗੋਲੀ ਲੱਗਣ ਸਾਰ ਖੂਹੇ ਤੋਂ ਬਾਹਰ ਆ ਕੇ ਧੜੰਮ ਕਰਕੇ ਡਿੱਗ ਪਏ।

ਸ: ਈਸ਼ਰ ਸਿੰਘ ਜੀ ਸੱਚੇ ਦੇਸ਼ ਭਗਤ ਸਨ। ਅੰਦਰ ਸੱਚ ਸੀ। ਦੇਸ਼ ਦੀ ਆਜ਼ਾਦੀ ਦੀ ਖਾਤਰ ਨਾ-ਮਿਲਵਰਤਨ ਲਹਿਰ ਦੇ ਸ਼ੁਰੂ ਹੁੰਦਿਆਂ ਹੀ ਅੰਗਰੇਜ ਦੀ ਦਿੱਤੀ ਹੋਈ ਖਾਨਦਾਨੀ ਲੰਬਰਦਾਰੀ ਰੋਸ ਵਜੋਂ ਛੱਡ ਦਿੱਤੀ ਸੀ। ਉਨ੍ਹਾਂ ਨੂੰ ਕਈ ਵਾਰੀ ਅੰਗਰੇਜ਼ ਨੇ ਜੁਗਪਲਟਾਊ ਹੋਣ ਦੇ ਕਾਰਨ ਲੰਬੀਆਂ ਲੰਬੀਆਂ ਸਜ਼ਾਵਾਂ ਵੀ ਦਿੱਤੀਆਂ ਸਨ। ਜੁਰਮਾਨੇ ਵੀ ਕੀਤੇ, ਘਰ ਬਾਰ ਵੀ ਕੁਰਕ ਕੀਤੇ। ਫੇਰ ਵੀ ਆਪਣੀ ਧੁਨ ਦੇ ਪੱਕੇ ਹੋਣ ਕਰਕੇ ਜੁਗ ਪਲਟਾਊਆਂ ਨਾਲ ਮਿਲ ਕੇ ਕੰਮ ਕਰਦੇ ਰਹੇ। ਉਨ੍ਹਾਂ ਦਾ ਬੜਾ ਪਰਿਵਾਰ ਹੈ। ਸਾਰੇ ਪਰਿਵਾਰ ਦਾ ਦੇਸ਼ ਸੇਵਾ ਵਿੱਚ ਹਿੱਸਾ ਹੈ। ਜੇਲ੍ਹਾ ਕੱਟੀਆਂ, ਅਤੇ ਜੁਰਮਾਨੇ ਦਿੱਤੇ ਹਨ। ਉਨ੍ਹਾਂ ਦੇ ਹੀ ਛੋਟੇ ਭਾਈ. ਸਰਦਾਰ ਗੇਂਦਾ ਸਿੰਘ ਜੀ ਸਨ, ਜਿਨ੍ਹਾ ਦੇ ਘਰ ਸ:ਰਤਨ ਸਿੰਘ ਜੀ ਘੇਰੇ ਵਿੱਚ ਆਏ ਹੋਏ ਸਨ। ਨਹੀਂ ਤਾਂ ਬਹੁਤਾ ਕਰਕੇ ਸ: ਰਤਨ ਸਿੰਘ ਜੀ, ਸ: ਈਸਰ ਸਿੰਘ ਜੀ ਦੇ ਘਰ ਹੀ ਰਹਿੰਦੇ ਸਨ, ਜਿਹੜਾ ਪਿੰਡ ਦੇ ਦੱਖਣ ਦੇ ਪਾਸੇ ਹੈ।

ਜਿਸ ਵਕਤ ਈਸ਼ਰ ਸਿੰਘ ਜੀ ਨੂੰ ਸ:ਰਤਨ ਸਿੰਘ ਜੀ ਦੀ ਗੋਲੀ ਵੱਜੀ, ਸਾਰੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਸ: ਈਸਰ ਸਿੰਘ ਜੀ ਦੀ ਨੌਜੁਆਨ ਸਪੁੱਤਰੀ ਬੀਬੀ ਕਰਮ ਕੌਰ ਜੀ ਜੋ ਬੜੇ ਦੇਸ਼ ਭਗਤੀ ਦੇ ਵਿਚਾਰ ਰੱਖਦੀ ਹੈ, ਜੁਗ ਪਲਟਾਊਆਂ ਦੇ ਜਜਬੇ ਵਾਲੀ ਹੈ, ਚੜ੍ਹਦੀ ਕਲਾ ਵਾਲੀ ਅਤੇ ਬੁਲੰਦ ਹੌਸਲੇ ਦੀ ਮਾਲਕ ਨਿਰਤੇ ਅਤੇ ਨਿਧੜਕ ਹੋ ਕੇ ਇੱਕ ਦਮ ਘਰ ਤੋਂ ਭੱਜੀ। ਪੁਲਿਸ ਦਾ ਘੇਰਾ ਤੋੜਦੀ ਹੋਈ ਬੜੇ ਜੋਸ਼ ਨਾਲ ਉੱਥੇ ਪਹੁੰਚ ਗਈ, ਜਿੱਥੇ ਸ: ਈਸ਼ਰ ਸਿੰਘ ਫੱਟੜ ਹੋ ਕੇ ਡਿੱਗ ਪਏ ਸਨ। ਪੁਲਿਸ ਨੇ ਹੋਰ ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ, ਕੇਵਲ ਕਰਮ ਕੌਰ ਨੂੰ ਸਰਦਾਰ ਈਸ਼ਰ ਸਿੰਘ ਦੀ ਪੁੱਤਰੀ ਹੋਣ ਦੇ ਨਾਤੇ ਜਾਣੋ ਨਾ ਰੋਕਿਆ। ਇਹ ਇਕੱਲੀ ਹੀ ਆਪਣੇ ਪਿਆਰੇ ਪਿਤਾ ਨੂੰ ਬੜੀ ਬਹਾਦਰੀ ਨਾਲ ਮੋਢਿਆਂ ਉੱਤੇ ਉਠਾ ਕੇ ਆਪਣੇ ਘਰ ਲੈ ਆਈ। ਦੁੱਧ ਪਿਲਾਇਆ। ਆਪ ਜੀ ਕੁੱਝ ਹੋਸ ਵਿੱਚ ਆ ਗਏ। ਸ: ਈਸ਼ਰ ਸਿੰਘ ਜੀ ਬੜੇ ਹੌਸਲੇ ਵਾਲੇ, ਦ੍ਰਿੜ ਇਰਾਦੇ ਵਾਲੇ ਗੁਰਸਿੱਖ ਸਨ। ਆਪ ਸਤਿਗੁਰੂ ਜੀ ਦਾ ਭਾਣਾ ਮੰਨਣ ਵਾਲੇ ਪੂਰਨ ਗੁਰਮੁੱਖ ਸਨ। ਆਪ ਜੀ ਦਾ ਇੱਕਲੋਤਾ ਨੌਜੁਆਨ ਗੱਭਰੂ ਪੁੱਤਰ ਸ: ਦਲੀਪ ਸਿੰਘ ਤਪਦਿਕ ਨਾਲ ਚੜ੍ਹਾਈ ਕਰ ਚੁੱਕਾ ਸੀ। ਉਸਦੇ ਚੜ੍ਹਾਈ ਕਰ ਜਾਣ ਪਰ ਆਪਣੀਆਂ ਅੱਖਾਂ ਵਿੱਚੋਂ ਇੱਕ ਵੀ ਅੱਥਰੂ ਨਹੀਂ ਸੀ ਬਹਾਇਆ। ਆਖਦੇ ਸਨ, ”ਜਿਸ ਦਾ ਸੀ ਉਹ ਲੈ ਗਿਆ। ਮੇਰਾ ਕੀ ਗਿਆ ਹੈ।

”ਜਿਸ ਕੀ ਵਸਤ ਤਿਸ ਆਗੈ ਹਾਖੈ।

ਪ੍ਰਭ ਕੀ ਆਗਿਆ ਮਾਨੈ ਮਾਪੇ।’

ਸਾਨੂੰ ਉਸ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ।” ਐਸਾ ਭਾਣਾ ਮੰਨਣ ਵਾਲਾ ਗੁਰਮੁੱਖ, ਗੁਰਸਿੱਖ, ਰਹਿਤ ਬਹਿਤ ਦਾ

ਧਾਰਨੀ, ਸੱਚਾ ਸੁੱਚਾ ਹੋਣ ਕਾਰਨ ਸਤਿਗੁਰੂ ਜੀ ਨੇ ਆਪ ਹੱਥ ਦੇ ਕੇ ਬਚਾ ਲਿਆ। ਊਧਮ ਸਿੰਘ ਅਤੇ ਹਜ਼ਾਰਾ ਸਿੰਘ ਦੀਆਂ ਲਾਸਾਂ ਉੱਥੇ ਹੀ ਪਈਆਂ ਰਹੀਆਂ। ਕੋਲ ਭਗਤ ਸਿੰਘ ਫੱਟੜ ਪਿਆ ਰਿਹਾ। ਕਿਸੇ ਨੇ ਇਨ੍ਹਾਂ ਨੂੰ ਨਾ ਉਠਾਇਆ। ਕੁੱਝ ਦੇਰ ਬਾਅਦ ਹਜਾਰਾ ਸਿੰਘ ਦੇ ਵਾਰਸ ਉਸ ਦੀ ਲਾਸ਼ ਨੂੰ ਉਠਾ ਕੇ ਘਰ ਲੈ ਆਏ। ਸ:ਈਸਰ ਸਿੰਘ ਜੀ ਨੂੰ ਫੱਟੜ ਦੀ ਹਾਲਤ ਵਿੱਚ ਮੰਜੇ ਉੱਤੇ ਪਾ ਕੇ ਕੁੱਝ ਸਿੰਘ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਲੈ ਗਏ ਪਰ ਡਾਕਟਰ ਗੋਲੀ ਨਾ ਕੱਢ ਸੱਕਿਆ, ਉੱਤੇ ਉਸੇ ਤਰ੍ਹਾਂ ਪੱਟੀ ਕਰ ਦਿੱਤੀ।

(ਹ) ਸਰਦਾਰ ਰਤਨ ਸਿੰਘ ਜੀ ਦੂਜੇ ਪਾਸੇ ਹੋਰ ਕਮਰੇ ਵਿੱਚ

ਇੱਧਰ ਸਰਦਾਰ ਰਤਨ ਸਿੰਘ ਜੀ ਅੰਦਰ ਤੋਂ ਮਕਾਨ ਨੰਬਰ ਚਾਰ ਵਿੱਚ ਕੰਧ ਨੂੰ ਪਾੜ ਲਗਾ ਕੇ ਦਾਖਲ ਹੋ ਗਏ। ਇਹ ਸਾਰੇ ਮਕਾਨ ਕੱਚੇ ਸਨ ਅਤੇ ਪਹਿਲਾਂ ਹੀ ਵਿਚਾਰ ਕੇ ਖੱਤਰੇ ਨੂੰ ਮੋਹਰੇ ਰੱਖ ਕੇ ਪਾੜ ਲਗਾਉਣ ਦਾ ਸਾਮਾਨ ‘ਗੰਧਾਲੇ’ ਆਦਿ ਅੰਦਰ ਰੱਖੇ ਹੋਏ ਸਨ। ਜਿਨ੍ਹਾਂ ਦੇ ਨਾਲ ਆਪ ਜੀ ਨੇ ਤੀਜੀ ਕੰਧ ਨੂੰ ਪਾੜ ਮਾਰ ਕੇ ਅੱਗ ਤੋਂ ਬੱਚਣ ਵਾਸਤੇ ਚੌਥੇ ਮਕਾਨ ਵਿੱਚ ਜਾ ਮੋਰਚਾ ਮੱਲਿਆ। ਬੱਬਰ ਸਾਹਿਬ ਇਸ ਮਕਾਨ ਵਿੱਚੋਂ ਜੈਕਾਰੇ ਛੱਡਣ ਲੱਗ ਪਏ ਅਤੇ ਪੁਲਿਸ ਨੂੰ ਚੈਲੇਜ ਕਰਨ ਲੱਗ ਗਏ, “ਆਓ ! ਮੈਂਨੂੰ ਪੱਕੜੇ। ਮੈਂ ਹੁਣ ਇਸ ਕਮਰੇ ਵਿੱਚ ਹਾਂ ਅਤੇ ਠੀਕ ਹਾਲਤ ਵਿੱਚ ਹਾਂ। ਤੁਹਾਡੇ ਨਾਲ ਦੋ-ਦੋ ਹੱਥ ਕਰਨ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦੀ ਕਲਾ ਨਾਲ ਤਿਆਰ-ਬਰ-ਤਿਆਰ ਹਾਂ। ਆਓ ਨਿਕਲੇ ਸਾਹਮਣੇ, ਮੈਂ ਕਮਰਾ ਨੰਬਰ ਚਾਹ ਵਿੱਚ ਹਾਂ। ਸਾਹਮਣੇ ਆਓ ਬੁਜਦਿਲ ਬਣ ਕੇ ਗਿੱਦੜਾਂ ਦੀ ਤਰ੍ਹਾਂ ਨਾ ਭੱਜੇ ! ਆਓ, ਨਕਦ ਇਨਾਮ ਤੁਹਾਨੂੰ ਦੇਵਾਂ। ਤੁਹਾਡੇ ਨਾਂਅ ਮੁਰੱਬਿਆਂ ਦਾ ਇੰਤਕਾਲ ਕਰਾਂ।”

ਪਰ ਕਿਸੇ ਦੀ ਜੁਰਅਤ ਨਹੀਂ ਪਈ ਅੱਗੇ ਆਉਣ ਵਾਸਤੇ । ਪੰਜਵੇਂ ਮਕਾਨ ਵਿੱਚ ਜੋ ਇੱਕ ਹੋਰ ਸਰਦਾਰ ਈਸ਼ਰ ਸਿੰਘ ਜੀ ਰੋੜੇ ਦਾ ਸੀ, ਇਸ ਦੇ ਅੰਦਰ ਦਿਆਰ, ਕੈਲ ਆਦਿ ਦੀਆਂ ਸ਼ਤੀਰੀਆਂ ਅਤੇ ਹੋਰ ਲੱਕੜੀ ਦਾ ਸਾਮਾਨ ਪਿਆ ਸੀ। ਇਸ ਨੂੰ ਵੀ ਪੁਲਿਸ ਨੇ ਇੱਕ ਪਾਸੇ ਤੋਂ ਹੋ ਕੇ ਅੱਗ ਲਗਾ ਦਿੱਤੀ। ਜਿਨ੍ਹਾਂ ਮਕਾਨਾਂ ਵਿੱਚੋਂ ਹੋ ਕੇ ਸ: ਰਤਨ ਸਿੰਘ ਜੀ ਚੌਥੇ ਮਕਾਨ ਵਿੱਚ ਆਏ ਸਨ. ਉਨ੍ਹਾਂ ਨੂੰ ਅਤੇ ਸ: ਗੇਂਦਾ ਸਿੰਘ ਜੀ ਦੇ ਮਕਾਨ ਦੇ ਇਰਦ-ਗਿਰਦ ਜਿੰਨੇ ਵੀ ਹੋਰ ਮਕਾਨ ਸਨ. ਸੱਭ ਨੂੰ ਪੁਲਿਸ ਨੇ ਕਪਾਹ ਤੇ ਸਰਸੋਂ ਦਾ ਬਾਲਣ, ਪੈਟਰੋਲ ਅਤੇ ਮਿੱਟੀ ਦਾ ਤੇਲ ਛਿੜਕ ਕੇ ਇੱਕ ਦਮ ਅੱਗ ਲਗਾ ਦਿੱਤੀ। ਜਿਮੀਦਾਰਾਂ ਦੇ ਵੱਡੇ ਵੱਡੇ ਗਿਆਰਾਂ ਬਾਰਾਂ ਮਕਾਨ ਅੱਗ ਦੀ ਲਪੇਟ ਵਿੱਚ ਆ ਗਏ।

ਦਿਨ ਦੇ ਚਾਰ ਵੱਜ ਚੁੱਕੇ ਸਨ। ਬੜੀ ਕੜਕਵੀਂ ਧੁੱਪ ਪੈ ਰਹੀ ਸੀ। ਜਿੱਥੇ ਇੱਕ ਸਾਵਣ, ਸੰਗਰਾਂਦ ਦਾ ਦਿਨ, 15 ਜੁਲਾਈ 1932 ਈ:ਦਾ ਦਿਨ ਸ਼ੁਕਰਵਾਰ ਸਾਡੇ ਪਿੰਡ ਰੁੜਕੀ ਖਾਸ ਦੀ ਤਬਾਹੀ ਦਾ ਦਿਨ ਸੀ. ਉੱਥੇ ਸਾਡੇ ਪਿੰਡ ਨੂੰ ਜਗਤ ਪ੍ਰਸਿੱਧਤਾ ਦੇਣ ਵਾਲੇ ਸ੍ਰੀ ਕਲਗੀਧਰ ਜੀ ਦੇ ਵੀਰ ਸਪੁੱਤਰ, ਦੋਸ਼ ਭਗਤ, ਜੁਗ ਪਲਟਾਊ, ਮਹਾਂਬਲੀ ਸੂਰਬੀਰ ਯੋਧੇ ਸਰਦਾਰ ਰਤਨ ਸਿੰਘ ਜੀ ਦੇ ਸ਼ਹੀਦੀ ਪਦ ਪ੍ਰਾਪਤ ਕਰਨ ਦਾ ਵੀ ਇਹ ਸੁਭਾਗਾ ਦਿਨ ਸੀ, ਜਿਸ ਨੇ ਸਾਡੇ ਪਿੰਡ ਦੀ ਦੇਸ਼ ਭਗਤੀ ਨੂੰ ਚਾਰ ਚੰਨ ਲਾਏ। ਖ਼ੈਰ, ਜਿੱਥੇ ਸੂਰਜ ਤੇਜ਼ ਚਮਕਦਾ ਸੀ, ਕੜਕਵੀਂ ਧੁੱਪ ਸੀ. ਕਹਿਰਾਂ ਦੀ ਗਰਮੀ ਸੀ, ਉੱਥੇ ਪਹਿਲੀ ਬਰਸਾਤ ਦੀ ਵਰਖਾ ਦੇ ਦਿਨ ਪਹਿਲਾਂ ਹੋਣ ਕਾਰਨ ਸਖ਼ਤ ਹੁੰਮ ਵੀ ਸੀ। ਅੱਗ ਦੇ ਸ਼ੋਹਲੇ (ਲਾਟਾਂ) ਪੰਜ ਪੰਜ, ਛੇ ਛੇ ਮੀਲ ਤੋਂ ਨਜ਼ਰ ਆ ਰਹੇ ਸਨ। ਅੱਗ ਦਾ ਭਾਂਬੜ ਮੱਚਿਆ ਹੋਇਆ ਸੀ। ਦਿਨ ਦੇ ਡੇਢ ਵਜੇ ਤੋਂ ਲੈ ਕੇ ਸਾਮ ਦੇ ਸਾਢੇ ਸੱਤ ਵੱਜੇ ਤਕ ਇਸ ਧਰਮ-ਯੁੱਧ ਹੁੰਦੇ ਨੂੰ ਵੇਖ ਕੇ ਅੱਗ ਦੀਆਂ ਲਪਟਾਂ ਝੂਮ ਝੂਮ ਕੇ ਸਰਦਾਰ ਰਤਨ ਸਿੰਘ ਜੀ ਨੂੰ ਗਲਵੱਕੜੀਆਂ ਪਾ ਰਹੀਆਂ ਸਨ। ਇਨ੍ਹਾਂ ਲਾਟਾਂ ਵਿੱਚ ਕੋਈ ਅਨੋਖਾ ਪਿਆਰ ਸੀ। ਇਨ੍ਹਾਂ ਨੇ ਬੱਬਰ ਸਾਹਿਬ ਦਾ ਇੱਕ ਰੋਮ ਵੀ ਨਹੀਂ ਸਾੜਿਆ। ਉਹ ਪਿਆਰੇ ਕੇਸ ਜਿਨ੍ਹਾਂ ਵਾਸਤੇ ਸਰਦਾਰ ਜੀ ਅਰਦਾਸ ਕਰਦੇ ਰਹੇ :-

‘ ‘ਮੇਰੇ ਪ੍ਰੀਤਮਾ ! ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ।’

ਕੁਦਰਤ ਆਪਣੇ ਇਸ ਸਾਜੇ ਹੋਏ ਯੋਧੇ ਉੱਤੋਂ ਬਲਿਹਾਰ ਜਾ ਰਹੀ ਸੀ। ਸੂਰਜ ਚਾਨਣਾ ਧੂੜ ਰਿਹਾ ਸੀ। ਧਰਤੀ ਸੁਗੰਧ ਮਲ ਰਹੀ ਸੀ। ਅਰਸ਼ੋ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਅਰਸ਼ਾਂ ਵਿੱਚ ਬੀਰ ਬਹਾਦਰ ਬੱਬਰ ਅਕਾਲੀ ਸਰਦਾਰ ਰਤਨ ਸਿੰਘ ਜੀ ਦੀ ਜੈ ਜੈ ਕਾਰ ਹੋ ਰਹੀ ਸੀ। ਸੈਂਕੜਿਆਂ ਦੀ ਸੰਖਿਆ ਵਿੱਚ ਪੁਲਿਸ ਫੋਰਸ ਅਪਰੇਸ਼ਨ ਕਰ ਰਹੀ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਹਜ਼ਾਰਾਂ ਦੀ ਸੰਖਿਆ ਵਿੱਚ ਰੁੜਕੀ ਖਾਸ ਦੁਆਲੇ ਪਹੁੰਚ ਗਏ ਸਨ। ਇਉਂ ਲੱਗਦਾ ਸੀ, ਜਿਵੇਂ ਲਾੜੀ ਮੌਤ ਨੂੰ ਪਰਨਾਉਣ ਚੱਲੇ ਬੀਰ ਬਹਾਦਰ ਯੋਧੇ ਦੀ ਜੰਝ ਚੜ੍ਹੀ ਹੋਵੇ।

ਅਸੀਂ ਅੱਖੀਂ ਵੇਖਿਆ। ਸਿੱਖੀ ਜਿਨ੍ਹਾਂ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਬੱਬਰ ਜੀ ਅਰਦਾਸ ਕਰਦੇ ਸਨ, ਉਨ੍ਹਾਂ ਕੇਸਾਂ ਵਿੱਚੋਂ ਇੱਕ ਵੀ ਕੇਸ ਅੱਗ ਨਾਲ ਨਹੀਂ ਸੜਿਆ।

“ਭਾਹਿ ਨ ਸਾਕੈ ਜਾਣੈ।” ਪ੍ਰਤੱਖ ਪ੍ਰਮਾਣ ਹੈ। ਇਹ ਇੱਕ ਕਰਾਮਾਤ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਹੈ। ਬੱਬਰ ਸਾਹਿਬ ਦਾ ਇੱਕ ਵਾਲ ਵੀ ਇੰਨੀ ਤਿਆਨਕ ਅੱਗ ਵਿੱਚ ਨਹੀ ਸੜਿਆ। ਕਲਗੀਆਂ ਵਾਲੇ ਨੇ ਆਪ ਹੱਥ ਦੇ ਕੇ ਆਪਣੇ ਸਿੰਘ ਦੀ ਇੰਨੀ ਭਿਆਨਕ ਅੱਗ ਵਿੱਚ ਵੀ ਰੱਖਿਆ ਕੀਤੀ। ਇੰਨੇ ਲੰਬੇ ਸਾਢੇ ਛੇ ਘੰਟੇ ਦੇ ਵਕਤ ਵਿੱਚ ਹੋਰ ਪੁਲਿਸ ਅਤੇ ਘੋੜ ਚੜ੍ਹੇ ਅਸਵਾਰ ‘ ਵੀ ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚ ਗਏ। ਜਲੰਧਰ, ਹੁਸ਼ਿਆਰਪੁਰ ਆਦਿ ਤੋਂ ਵੱਡੇ ਵੱਡੇ ਆਫੀਸਰ ਆ ਗਏ। ਇਰਦ ਗਿਰਦ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਹਜ਼ਾਰਾਂ ਲੋਕ ਪਹੁੰਚ ਗਏ। ਪਰ ਪੁਲਿਸ ਨੇ ਸੱਭ ਸਿਵਲੀਅਨਾਂ ਨੂੰ ਬਸੀਮੇ ਤੋਂ ਬਾਹਰ ਕਰ ਦਿੱਤਾ। ਇਹ ਆਖ ਕੇ ਕਿ ਪਤਾ ਨਹੀਂ ਸਰਦਾਰ ਰਤਨ ਸਿੰਘ ਜੀ ਕਿਹੜੇ ਪਾਸੇ ਨੂੰ ਨਿਕਲਣ। ਪੈਦਲ ਪੁਲਿਸ ਅਤੇ ਘੋੜ ਸਵਾਰਾਂ ਨੂੰ ਮੱਗਰ ਭੱਜਣਾ ਪਵੇ ਅਤੇ ਗੋਲੀਆਂ ਦੀ ਬੁਛਾੜ ਵਿੱਚ ਲੋਕੀਂ ਨਾ ਮਾਰੇ ਜਾਣ ਅਤੇ ਖਾਸ ਕਰ ਸਰਦਾਰ ਰਤਨ ਸਿੰਘ ਜੀ ਕਿਤੇ ਪਬਲਿਕ ਵਿੱਚ ਰਲ ਕੇ ਭੱਜ ਨਾ ਜਾਣ।

ਸਰਦਾਰ ਰਤਨ ਸਿੰਘ ਜੀ ਤੋਂ ਡਰਦੀ ਮਾਰੀ ਪੁਲਿਸ ਦੂਰ ਦੂਰ ਭੱਜ ਗਈ। ਡੀ.ਸੀ. ਅਤੇ ਐਸ.ਪੀ. ਨੇ ਹੰਗਾਮੀ ਹਾਲਾਤ ਦਾ ਐਲਾਨ ਕਰ ਦਿੱਤਾ। ‘ ‘ਪਤਾ ਨਹੀਂ ਕੀ ਹੋਵੇ ?”ਸੱਭ ਨੂੰ ਆਪੋ ਆਪਣੀ ਜਾਨ ਦਾ ਸੰਦੇਹ ਸੀ। ਦਿਨ ਛਿਪ ਗਿਆ। ਰਾਤ ਦੇ ਅੱਠ ਵੱਜ ਗਏ। ਸਰਦਾਰ ਜੀ ਉਨ੍ਹਾਂ ਅੱਗ ਦੀਆਂ ਲਾਟਾਂ ਵਿੱਚ ਭੱਖਦੇ ਕੋਲਿਆਂ ਉੱਤੇ ਤੁਰ ਕੇ ਮਕਾਨ ਨੰਬਰ ਚਾਰ ਤੋਂ ਮਕਾਨ ਨੰਬਰ ਤਿੰਨ ਵਿੱਚ ਆ ਗਏ। ਫਿਰ ਮਕਾਨ ਨੰਬਰ ਦੋ ਵਿੱਚ ਆ ਕੇ ਸਰਦਾਰ ਗੇਂਦਾ ਸਿੰਘ ਦੇ ਮਕਾਨ ਦੇ ਵਿਹੜੇ ਵਿੱਚ ਆ ਨਿਕਲੇ। ਬੱਬਰ ਸਾਹਿਬ ਜੀ ਨੇ ਨਿਗਾਹ ਮਾਰ ਕੇ ਇਰਦ ਗਿਰਦ ਦੂਰ ਦੂਰ ਤੱਕ ਵੇਖਿਆ, ਕੋਈ ਪੁਲਿਸ ਦਾ ਬੰਦਾ ਨਜ਼ਰ ਨਾ ਆਇਆ।

ਇੱਕ ਸਿਪਾਹੀ ਪੰਜ ਸੌ ਗਜ਼ ਦੀ ਦੂਰੀ ਤੇ ਇੱਕ ਚੁਬਾਰੇ ਉੱਤੇ ਪੱਕੇ ਬਨੋਰੇ ਦੀ ਓਟ ਲੈ ਕੇ ਬੈਠਾ ਸੀ। ਇਹ ਮਕਾਨ ਭਾਈ ਵੀਰੂ ਤਰਖਾਣ ਦਾ ਸੀ। ਸਰਦਾਰ ਜੀ ਨੇ ਇਸ ਨੂੰ ਵੇਖ ਕੇ ਆਪਣੀ ਰਾਈਫਲ ਦਾ ਮੂੰਹ ਜਦ ਇਸ ਵੱਲ ਨੂੰ ਕੀਤਾ, ਇਹ ਉਸੇ ਵੇਲੇ ਬਨੇਰੇ ਦੇ ਉਹਲੇ ਲੰਮਾ ਪੈ ਗਿਆ, ਜੋ ਮਕਾਨ ਦੇ ਉੱਚੇ ਉੱਚੇ ਪੜਦੇ ਦੀ ਸ਼ਕਲ ਵਿੱਚ ਸੀ। ਸਰਦਾਰ ਜੀ ਨੇ ਵੇਖਿਆ। ਹੁਣ ਕੋਈ ਵੀ ਅੱਗੇ ਮੁਕਾਬਲਾ ਕਰਨ ਵਾਲਾ ਨਹੀਂ ਰੋਂਦਾਂ ਦੀਆਂ ਪੇਟੀਆਂ ਅਤੇ ਆਪਣਾ ਪਿਸਤੌਲ ਗਲ ਵਿੱਚ ਲੋਡ ਕਰਕੇ ਪਾਇਆ ਹੋਇਆ ਸੀ। ਇੱਕ ਨਵੀਂ ਰਾਈਫਲ ਜੋ ਪੁਲਿਸ ਦੇ ਜੁੰਮੇਂ ਖਾਂ ਕੋਲੋਂ ਖੋਹੀ ਸੀ. ਗਲ ਵਿੱਚ ਪਾ ਲਈ। ਰਾਈਫਲ ਲੋਡ ਕਰਕੇ ਆਪਣੇ ਮਜਬੂਤ ਹੱਥਾਂ ਵਿੱਚ ਪੱਕੜ ਕੇ ਸਰਦਾਰ ਗੇਂਦਾ ਸਿੰਘ ਜੀ ਦੇ ਵਿਹੜੇ ਵਿੱਚੋਂ ਤਿਆਰ-ਬਰ- ਤਿਆਰ ਹੋ ਕੇ ਨਿਕਲ ਕੇ ਅੱਗੇ ਰਸਤੇ ਵਿੱਚ ਆ ਗਏ। ਅੱਗੇ 70 ਕਰਮਾਂ ਦੇ ਕਰੀਬ ਸਾਡੇ ਪਿੰਡ ਦੇ ਦਰਵਾਜ਼ੇ ਦਾ ਬੜਾ ਸਾਰਾ ਚੌਕ ਹੈ। ਜਿਸ ਦੇ ਇਰਦ ਗਿਰਦ ਮਕਾਨ ਅਤੇ ਦੋ ਮੰਜ਼ਲੀ ਇੱਕ ਵੱਡੀ ਪੱਕੀ ਹਵੇਲੀ ਸਰਦਾਰ ਨਿਹਾਲ ਸਿੰਘ ਜੀ ਦੀ ਸੀ। ਇਨ੍ਹਾਂ ਮਕਾਨਾਂ ਦੇ ਅੱਗੇ ਅਤੇ ਉੱਤੇ ਬੇਅੰਤ ਪੁਲਿਸ ਹਥਿਆਰ ਬੰਦ ਹੋ ਕੇ ਖੜੇਤੀ ਸੀ। ਕੁੱਝ ਆਫੀਸਰ ਪੱਕੀ ਹਵੇਲੀ ਦੇ ਚੁਬਾਰੇ ਉੱਤੇ ਰਾਈਫਲਾਂ ਭਰ ਕੇ ਖੜੇ ਸਨ। ਕੁੱਝ ਆੱਫੀਸਰ 50-60 ਦੀ ਗਿਣਤੀ ਦੇ ਕਰੀਬ ਪੁਲਿਸ ਦੇ ਸਿਪਾਹੀਆਂ ਨੂੰ ਨਾਲ ਲੈ ਕੇ ਦਰਵਾਜ਼ੇ ਤੇ ਖੜੇਤੇ ਸਨ। ਲੱਗਪੱਗ 150 ਬੰਦੇ ਪੁਲਿਸ ਦੇ ਇਸ ਚੌਕ ਦੇ ਇਹਦ ਗਿਰਦ ਦੇ ਮਕਾਨਾਂ ਅੱਗੇ ਅਤੇ ਉੱਤੇ ਖੜੋਤੇ ਸਨ। ਇਨ੍ਹਾਂ ਤੋਂ ਅੱਗੇ ਰਸਤੇ ਵਿੱਚ ਅੱਗਲਾ ਇੱਕ ਹੋਰ ਚੌਕ ਹੈ, ਉੱਥੇ ਘੋੜ ਸਵਾਰ ਘੋੜੇ ਨਾਲ ਘੋੜਾ ਜੋੜ ਕੇ ਖੜੋਤੇ ਸਨ। ਪਹਿਲੇ ਦਰਵਾਜ਼ੇ ਦੇ ਚੌਕ ਨੂੰ ਟੱਪ ਕੇ ਲੰਬਰਦਾਰ ਭਗਤ ਸਿੰਘ ਜੀ ਦੇ ਮਕਾਨ ਦੇ ਲਾਗੇ ਇੱਕ ਗਲੀ ਸੀ। ਇਸ ਗਲੀ ਦੇ ਨਾਲ ਨਾਲ ਜੇ ਮਕਾਨ ਸਨ, ਇਨ੍ਹਾਂ ਉੱਤੇ ਵੀ ਪੁਲਿਸ ਰਾਈਫਲਾਂ ਭਰ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੋਤੀ ਸੀ। ਇਸ ਗਲੀ ਦੇ ਅਗਲੇ ਪਾਸੇ ਇੱਕ ਮਕਾਨ ਦਾ ਸਿਹਨ (ਵਿਹੜਾ) ਸੀ, ਜੋ ਭਾਈ ਪ੍ਰਤਾਪੇ ਅਤੇ ਵਰਿਆਮੇ ਦਾ ਸੀ। ਇਸ ਤੋਂ ਅੱਗੇ ਖੇਤ ਸਨ। ਇਨ੍ਹਾਂ ਖੇਤਾਂ ਵਿੱਚ ਤੁੜੀ ਦੇ ਭਰੇ ਹੋਏ ਵੱਡੇ ਵੱਡੇ ਕੁੱਪ ਸਨ। ਇਨ੍ਹਾਂ ਖੇਤਾਂ ਵਿੱਚ ਪਿੰਡ ਦੇ ਨਾਲ ਨਾਲ ਘੋੜ ਚੜ੍ਹੀ ਪੁਲਿਸ ਘੋੜੇ ਨਾਲ ਘੋੜਾ ਜੋੜ ਕੇ ਖੜੋਤੀ ਸੀ। ਬਾਕੀ ਪਿੰਡ ਦੀਆਂ ਗਲੀਆਂ ਦੇ ਨਾਲ ਜੇ ਮਕਾਨ ਸਨ. ਇਨ੍ਹਾਂ ਉੱਤੇ ਵੀ ਪੁਲਿਸ ਮੋਢੇ ਨਾਲ ਮੋਢਾ ਜੋੜ ਕੇ ਖੜੋਤੀ ਸੀ।

ਸ. ਰਤਨ ਸਿੰਘ ਜੀ ਨੇ ਜਦ ਵੇਖਿਆ, ਦਿਨ ਛਿੱਪ ਚੁੱਕਾ ਹੈ। ਦੁਪਹਿਰ ਦੇ ਡੇਢ ਵੱਜੇ ਜੰਗ ਸੁਰੂ ਹੋਇਆ ਸੀ। ਰਾਤ ਦੇ ਅੱਠ ਵੱਜ ਚੁੱਕੇ ਸਨ। ਘੁਸ ਮੁਸਾ ਅਨ੍ਹੇਰਾ ਹੋ ਚੁੱਕਾ ਸੀ। ਸਰਦਾਰ ਰਤਨ ਸਿੰਘ ਜੀ ਬੱਬਰ ਸ਼ੇਰ ਦੀ ਤਰ੍ਹਾਂ ਗਰਜ ਕੇ ਨਿਕਲੇ, ”ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।’

ਸਰਦਾਰ ਰਤਨ ਸਿੰਘ ਜੀ ਨੇ ਸਰਦਾਰ ਗੇਂਦਾ ਸਿੰਘ ਜੀ ਦੇ ਮਕਾਨ ਵਿੱਚੋਂ ਨਿਕਲ ਕੇ ਵੇਖਿਆ, ਤਦ ਪੁਲਿਸ ਦੂਰ ਦੂਰ ਖੜੋਤੀ ਹੈ। ਬੱਬਰ ਸਾਹਿਬ ਚੁੱਪ ਚੁਪੀਤੇ ਸ਼ਸਤਰਾ ਅਸਤਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਮਕਾਨ ਤੋਂ ਪੱਛਮ ਦੇ ਪਾਸੇ ਜੇ ਦਰਵਾਜ਼ਾ ਸੀ, ਉਸ ਦੇ ਚੌਕ ਵਿੱਚ ਆ ਕੇ ਦੋ ਮਿੰਟ ਖੜੋਤੇ ਰਹੇ। ਇਸ ਵਕਤ ਨੂੰ ਅਸੀਂ (ਲੇਖਕ ਗੁਰਚਰਨ ਸਿੰਘ ਵੈਦ) ਵੀ ਘੁੰਮ ਕੇ ਇੱਧਰ ਆ ਗਏ। ਇੱਧਰ ਇੱਕ ਮਕਾਨ ਬਿਸ਼ਨ ਸਿੰਘ ਦਾ ਹੈ। ਇਸ ਦੇ ਲਾਗੇ ਪਏ ਵਿਹੜੇ ਵਿੱਚ ਇੱਕ ਦੀਵਾਰ ਦੇ ਪਿੱਛੇ ਖੜੇ ਹੋ ਕੇ ਵੇਖ ਰਹੇ ਸਾਂ। ਪੁਲਿਸਮੈਂਨਾ ਨੂੰ ‘ “ਸੁੱਧ ਕੀ ਨਾ ਸੁਧਿ ਰਹੀ’ ਦੀ ਤਰ੍ਹਾਂ ਸੱਤੇ ਸੁੱਧਾਂ ਭੁੱਲ ਗਈਆਂ। ਹੱਥਾਂ ਵਿੱਚੋਂ ਹਾਈਵਲਾ ਡਿੱਗ ਪਈਆਂ। ਕਈਆਂ ਦੀਆਂ ਤਾਂ ਟੁੱਟੀਆਂ ਅਤੇ ਪਿਸ਼ਾਬ ਵੀ ਨਿਕਲ ਗਏ।

ਇਹ ਕੁੱਝ ਸਾਨੂੰ ਫਿਰ ਇਕੱਠੇ ਹੋਏ ਆੱਫੀਸਰਾਂ ਅਤੇ ਸਿਪਾਹੀਆਂ ਦੀਆਂ ਆਮ ਗੱਲਾਂ ਕੱਥਾਂ ਤੋਂ ਪਤਾ ਲੱਗਾ। ਜਦ ਆੱਫੀਸਰਾਂ ਨੇ ਸਰਦਾਰ ਰਤਨ ਸਿੰਘ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਸਾਨੂੰ (ਲੇਖਕ ਗੁਰਚਰਨ ਸਿੰਘ ਵੈਦ) ਅੱਗ ਬੁਝਾਉਣ ਵਾਸਤੇ ਪਿੰਡ ਵਿੱਚੋਂ ਆਦਮੀ ਇਕੱਠੇ ਕਰਨ ਵਾਸਤੇ ਕਿਹਾ। ਉਸ ਵਕਤ ਇਹ ਗੱਲਾਂ ਆਪਣੀਆਂ ਘਟੀਆ ਮਾਨਸਿਕ ਅਵੱਸਥਾਵਾਂ ਦੀਆਂ ਸਾਰੇ ਖੁੱਲ ਕੇ ਬਿਆਨ ਕਰ ਰਹੇ ਸਨ,ਕਿ ਸ: ਰਤਨ ਸਿੰਘ ਜੀ ਬੜੀ ਨਿਰਭੈਤਾ, ਨਿਡਰਤਾ ਅਤੇ ਗੰਭੀਰਤਾ ਨਾਲ ਅੱਗੇ ਤੁਰ ਪਏ। ਕਿਸੇ ਨੂੰ ਜੁਰਅਤ ਨਹੀਂ ਪਈ ਕਿ ਆਪ ਜੀ ਉੱਤੇ ਫ਼ਾਇਰ ਕਰ ਦੇਵੇ।

ਸ: ਗੇਂਦਾ ਸਿੰਘ ਜੀ ਦੇ ਘਰ ਤੋਂ ਇਸ ਚੌਕ ਦਾ ਫਾਸਲਾ ਕੋਈ 70 ਕਰਮਾਂ ਦੇ ਕਰੀਬ ਹੈ। ਥੱਲੇ ਚੌਕ ਦੇ ਇਰਦ ਗਿਰਦ ਸੈਂਕੜੇ ਸਿਪਾਹੀ ਰਾਈਫ਼ਲਾਂ ਲਈ ਖੜੋਤੇ ਸਨ। ਚੌਕ ਦੇ ਇਰਦ ਗਿਰਦ ਦੇ ਮਕਾਨਾਂ ਦੀਆਂ ਛੱਤਾਂ ਉੱਤੇ ਵੀ ਸੈਂਕੜੇ ਸਿਪਾਹੀ ਅਤੇ ਕਈ ਆਫੀਸਰ ਰਾਈਫ਼ਲਾਂ ਭਰੀ ਖੜੋਤੇ ਸਨ। ਸ: ਨਿਹਾਲ ਸਿੰਘ ਜੀ ਦੀਆਂ ਵੱਡੀਆਂ ਦੇ ਮੰਜਲੀਆਂ ਛੱਤਾਂ ਪੁਲਿਸ ਨਾਲ ਭਰੀਆਂ ਹੋਈਆਂ ਸਨ। ਦਰਵਾਜ਼ੇ ਦੇ ਉੱਤੇ ਦਰਜਨਾ ਸਿਪਾਹੀ ਅਤੇ ਵੱਡੇ ਵੱਡੇ ਆਫੀਸਰ ਭਾਰੀ ਤਾਦਾਦ ਵਿੱਚ ਖੜੋਤੇ ਸਨ। ਸੱਜਨਾਂ ਵਿੱਚੋਂ ਕਿਸੇ ਨੇ ਵੀ ਸਰਦਾਰ ਜੀ ਉੱਤੇ ਫਾਇਰ ਕਰਨ ਦੀ ਹਿੰਮਤ ਨਹੀਂ ਕੀਤੀ। ਉਹ ਇਨ੍ਹਾਂ ਸਾਰਿਆਂ ਵਿੱਚੋਂ ਦੀ ਲੰਘ ਕੇ ਅੱਗੇ ਹੀ ਅੱਗੇ ਤੁਰ ਗਏ। ਜਿਵੇਂ ਇਨ੍ਹਾਂ ਦਾ ਸਤਿਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲ ਕੇ ਵੈਰੀਆਂ ਵਿੱਚੋਂ ਨਿਕਲ ਗਏ ਸਨ। ਸੱਚ ਮੁੱਚ ਉਸ ਵਕਤ ਦਾ ਨਜ਼ਾਰਾ ਇੱਕ ਅਦਭੁੱਤ ਅਤੇ ਵਿਸਮਾਦ ਕਰਨ ਵਾਲਾ ਸੀ। ਜਿਸ ਸਬੰਧੀ ਅਸੀਂ ਇੰਨਾ ਹੀ ਕਹਿ ਸੱਕਦੇ ਹਾਂ: ”ਕਹਬੇ ਕੇ ਸ਼ੋਭਾ ਨਹੀਂ ਵੇਖੀ ਹੀ ਪ੍ਰਵਾਨ।”

ਸਰਦਾਰ ਰਤਨ ਸਿੰਘ ਜੀ ਨੂੰ ਵੇਖਣ ਸਾਰ ਹੀ ਸੱਭਨਾ ਦੇ ਮੂੰਹ ਪੀਲੇ ਪੈ ਗਏ। ਜਿਵੇਂ ਮਾਰ ਹੇਠੋਂ ਨਿਕਲ ਕੇ. “ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰ ਧਰੋਆ।’ ਵੇਖਣ ਵਿੱਚ ਪ੍ਰਤੱਖ ਆਇਆ। ਜਿਵੇਂ ਬਾਜ ਨੂੰ ਵੇਖ ਕੇ ਚਿੜੀਆਂ ਸ਼ਹਿ ਜਾਂਦੀਆਂ ਹਨ, ਤਿਵੇਂ ਪੁਲਿਸ ਸਹਿ ਗਈ। ਸਾਰਿਆਂ ਦੇ ਮਨਾਂ ਵਿੱਚ ਇਸ ਪ੍ਰਕਾਰ ਘਬਰਾਹਟ ਪੈ ਗਈ, ਜਿਵੇਂ ਬੱਬਰ ਸ਼ੇਰ ਦੇ ਵੇਖਣ ਨਾਲ ਮਿਰਗਾਂ, ਗਊਆਂ ਨੂੰ ਪਿੱਛੇ ਲੁੱਕਣ ਵਾਸਤੇ ਭਾਜੜਾਂ ਪੈ ਜਾਂਦੀਆਂ ਹਨ।

ਸਰਦਾਰ ਜੀ ਜਦ ਚੌਕ ਵਿੱਚੋਂ ਨਿਕਲ ਕੇ ਅੱਗਲੇ ਰਸਤੇ ਪਏ ਤਾਂ ਆਪ ਜੀ ਨੇ ਵੇਖਿਆ, ਅੱਗਲੇ ਚੌਕ ਵਿੱਚ ਘੋੜ ਸਵਾਰ ਘੋੜੇ ਨਾਲ ਘੋੜਾ ਜੋੜ ਕੇ ਖੜੋਤੇ ਹਨ।  ਤਦ ਆਪ ਸਿੱਧੇ ਰਸਤੇ ਨਹੀਂ ਗਏ। ਚੌਕ ਦੇ ਨਾਲ ਤੋਂ ਹੀ ਇੱਕ ਨਿੱਕੀ ਜਿਹੀ ਗਲੀ ਖੱਬੇ ਹੱਥ ਮੁੜਦੀ ਹੈ। ਜਿਸ ਵਕਤ ਬੱਬਰ ਜੀ ਇਸ ਗਲੀ ਵੱਲ ਨੂੰ ਮੁੜਨ ਲੱਗੇ, ਉਸ ਵਕਤ ਇੱਕ ਥਾਣੇਦਾਰ ਨੇ ਆਪਣੇ ਪਿਸਤੌਲ ਦਾ ਫਾਇਰ ਕੀਤਾ। ਇਹ ਗੋਲੀ ਜੇ ਸ: ਰਤਨ ਸਿੰਘ ਜੀ ਨੂੰ ਨਿਸ਼ਾਨਾ ਰੱਖ ਕੇ ਮਾਰੀ ਸੀ। ਇਹ ਆਪ ਜੀ ਦੇ ਪੈਰਾਂ ਕੋਲ ਆ ਕੇ ਧਰਤੀ ਵਿੱਚ ਲੱਗੀ। ਜਿਵੇਂ ਕੋਈ ਸ਼ਰਧਾਲੂ ਸ਼ਰਧਾ ਸਹਿਤ ਚਰਨਾਂ ਵਿੱਚ ਆ ਕੇ ਧਰਤੀ ਉੱਤੇ ਡਿੱਗ ਪੈਂਦਾ ਹੈ, ਤਿਵੇਂ ਇਹ ਗੇਲੀ ਸਰਦਾਰ ਜੀ ਦੇ ਚਰਨਾਂ ਕੇਲ ਆ थटरी।

ਸਰਦਾਰ ਜੀ ਇਸ ਗਲੀ ਥਾਣੀ ਤਕਰੀਬਨ 33 ਕਰਮਾਂ ਅੱਗੇ ਚਲੇ ਗਏ। ਗਲੀ ਦੇ ਨਾਲ ਲੱਗਦੇ ਮਕਾਨਾਂ ਉੱਤੇ ਦਰਜਨਾਂ ਹੀ ਸਿਪਾਹੀ ਖੜੋਤੇ ਸਨ। ਪ੍ਰੰਤੂ ਕਿਸੇ ਦੀ ਹਿੰਮਤ ਨਾ ਪਈ ਕਿ ਆਪ ਜੀ ਉੱਤੇ ਛਾਇਰ ਕਰ ਦੇਵੇ। ਸੱਭਨਾਂ ਦੇ ਹੱਥੋਂ ਹਾਈਫ਼ਲਾਂ ਡਿੱਗ ਪਈਆਂ । ਸਾਰੇ ਘਬਰਾ ਕੇ ਪਿੱਛੇ ਨੂੰ ਭੱਜ ਤੁਰੇ।

ਇੱਥੋਂ ਅੱਗੇ ਆਪ ਇੱਕ ਸਿਹਨ (ਵਿਹੜਾ) ਵਿੱਚ ਚਲੇ ਗਏ, ਜਿਹੜਾ ਭਾਈ ਵਰਿਆਮੇ ਦਾ ਸੀ। ਜਿਸ ਵਕਤ ਆਪ ਜੀ ਗੰਭੀਰਤਾ ਨਾਲ ਤੁਰੇ ਜਾ ਰਹੇ ਸਨ. ਉਸੇ ਵਕਤ ਭਾਈ ਵਰਿਆਮੇ ਦਾ ਲੜਕਾ ਪੂਰਨ ਸਿੰਘ ਜਿਸ ਦੀ ਉਮਰ 6-7 ਸਾਲ ਦੀ ਹੋਵੇਗੀ, ਆਪਣੇ ਮਕਾਨ ਵਿੱਚੋਂ ਭੱਜਾ ਭੱਜਾ ਵਿਹੜੇ ਵਿੱਚ ਆ ਕੇ ਸਰਦਾਰ ਜੀ ਨਾਲ ਜ਼ੋਰ ਦੀ ਵੱਜ ਕੇ ਡਿੱਗ ਪਿਆ। ਸਰਦਾਰ ਜੀ ਨੇ ਇਸ ਨੂੰ ਬਾਂਹ ਤੋਂ ਫੜ ਕੇ ਪੜਾ ਕਰਕੇ ਆਖਿਆ, ”ਬੇਟਾ ਤੱਕੜਾ ਹੋ, ਕਿਉਂ ਡਿੱਗਦਾ ਹੈਂ ? ਤੂੰ ਤਾਂ ਦੇਸ਼ ਭਗਤਾਂ ਦਾ ਬੱਚਾ ਹੈ। ਤੂੰ ਤਾਂ ਦੇਸ਼ ਗ਼ਦਾਰਾਂ ਨੂੰ ਡੇਗਣਾ ਹੈ।”

ਸ: ਰਤਨ ਸਿੰਘ ਜੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ । ਬੱਚੇ ਉਨ੍ਹਾਂ ਦੇ ਪਿਆਰ ਭਿੰਨੇ ਸੁਭਾ ਤੋਂ ਉਨ੍ਹਾਂ ਵੱਲ ਇਸ ਤਰ੍ਹਾਂ ਆਕਰਸ਼ਿਤ ਹੁੰਦੇ ਸਨ, ਜਿਵੇਂ ਕਿਸੇ ਬੀਨ ਵਜਾਉਣ ਵਾਲੇ ਦੀ ਬੀਨ ਦੀ ਮੱਧੁਰ ਸੁਰ ਸੁਣ ਕੇ, ਮੋਹਿਤ ਹੋ ਕੇ.ਬੀਨ ਵਜਾਉਣ ਵਾਲੇ ਦੇ ਪਿੱਛੇ ਹੋ ਤੁਰਦੇ ਹਨ ਅਤੇ ਮਗਰ ਤੁਰਦੇ ਤੁਰਦੇ ਆਪਣੀ ਕਲਪਨਾਂ ਦੀ ਸੁੰਦਰ ਵਾਦੀ ਵਿੱਚ ਪਹੁੰਚ ਜਾਂਦੇ ਹਨ। ਇਹ ਸੀ ਉਸ ਮਹਾਨ ਇਨਕਲਾਬੀ ਦੀ ਦੇਸ਼ ਦੀ ਪਨੀਰੀ ਨੂੰ ਜਾਗ ਲਾਉਣ ਵਾਲੀ ਗੱਲ।

ਇਹ ਦ੍ਰਿਸ਼ ਇਰਦ ਗਿਰਦ ਖੜੋਤੇ ਪੁਲਿਸ ਵਾਲੇ ਵੇਖ ਰਹੇ ਸਨ। ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਸਰਦਾਰ ਜੀ ਨੂੰ ਭੱਜ ਕੇ ਫੜ ਲੈਣ ਜਾਂ ਰਾਈਫ਼ਲ ਦਾ ਫ਼ਾਇਰ ਕਰ ਦੇਣ। ਸਰਦਾਰ ਜੀ ਇਸ ਲੜਕੇ ਨੂੰ ਇਹ ਕਹਿ ਕੇ ਅੱਗੇ ਖੇਤਾਂ ਵਿੱਚ ਨਿਕਲ ਗਏ। ਥੋੜ੍ਹਾ ਜਿਹਾ ਘੁਸ ਮੁਸਾ ਅਨ੍ਹੇਰਾ ਸੀ। ਅੱਗਲੇ ਪਾਸੇ ਬਹੁਤ ਸਾਰੇ ਘੋੜ ਚੜ੍ਹੇ ਸਵਾਰ ਘੋੜੇ ਨਾਲ ਘੋੜਾ ਜੋੜ ਕੇ ਖੜੋਤੇ ਸਨ। ਪਰ ਜਿਸ ਵਕਤ ਇਨ੍ਹਾਂ ਨੇ ਸਰਦਾਰ ਜੀ ਨੂੰ ਵੇਖਿਆ, ਤਦ ਇਹ ਸਾਰੇ ਘੋੜੇ ਭੱਜਾ ਕੇ ਕੂਪਾਂ ਦੇ ਉਹਲੇ ਜਾ ਕੇ ਲੁਕ ਗਏ।

ਸਰਦਾਰ ਜੀ ਇਨ੍ਹਾਂ ਤੋਂ ਹੋਰ ਅੱਗੇ ਜਦ 15-20 ਕਰਮਾ ਗਏ, ਤਦ ਇੱਕ ਘੋੜ ਸਵਾਰ ਪੁਲਿਸ ਦੀ ਵਰਦੀ ਵਿੱਚ ਖੜੋਤਾ ਡੱਟਿਆ ਰਿਹਾ। ਇਹ ਇੱਕ ਦੇਸ਼ ਭਗਤ ਇਨਕਲਾਥੀ ਸੀ, ਜਿਹੜਾ ਇਸ ਯੁੱਧ ਦੀ ਵਾਰਤਾ ਨੂੰ ਸੁਣ ਕੇ ਇੱਥੇ ਇਸ ਪਿਆਲ ਨਾਲ ਆ ਕੇ ਖੜੋਤਾ ਸੀ, ”ਜੇ ਸ: ਰਤਨ ਸਿੰਘ ਜੀ ਇਸ ਪਾਸੇ ਨਿਕਲ ਆਉਣ ਤਾਂ ਮੈਂ ਉਨ੍ਹਾਂ ਨੂੰ ਘੋੜੇ ਉੱਤੇ ਬਿਠਾ ਕੇ ਭੱਜ ਜਾਵਾਂਗਾ। ਅਨ੍ਹੇਰੇ ਵਿੱਚ ਕਿਸ ਨੇ ਵੇਖਣੇ ਹਨ।” ਪਰ ਕੁਦਰਤ ਨੂੰ ਇਹ ਗੱਲ ਮਨਜੂਰ ਨਹੀਂ ਸੀ। ਸਰਦਾਰ ਜੀ ਦੇ ਮਨ ਵਿੱਚ ਇਹ ਗੱਲ ਆ ਗਈ ਕਿ, “”ਸਾਹਮਣੇ ਜੋ ਘੋੜਾ ਲੈ ਕੇ ਡੱਟਿਆ ਖੜੋਤਾ ਹੈ, ਇਸ ਨੇ ਮੈਂਨੂੰ ਜਾਣ ਨਹੀਂ ਦੇਣਾ। ਮੈਂ ਭੱਜ ਕੇ ਕਿਸੇ ਪਾਸੇ ਇਸ ਤੋਂ ਜਾ ਨਹੀਂ ਸਕਾਂਗਾ। ਮੈਂ ਜੀਊਂਦੇ ਜੀ ਪੁਲਿਸ ਦੇ ਹੱਥ ਨਹੀਂ ਆਉਣਾ, ਇਹ ਪ੍ਰਤਿਗਿਆ ਕੀਤੀ ਹੋਈ ਹੈ।”

ਬੱਬਰ ਸਾਹਿਬ ਫਿਰ ਉੱਥੋਂ 15-16 ਕਰਮ ਪਿੱਛੇ ਆ ਗਏ। ਇੱਥੇ ਇੱਕ ਢੇਰ ਦਾ ਖੰਡਾ ਸੀ, ਜੋ ਲੱਕ ਜਿੰਨਾ ਡੂੰਘਾ ਸੀ। ਇਸ ਵਿੱਚੋਂ ਢੇਰ ਚੁੱਕਿਆ ਹੋਇਆ ਸੀ। ਬਿਲਕੁਲ ਖਾਲੀ ਸੀ।

ਆਪ ਜੀ ਇਸ ਟੋਏ ਵਿੱਚ ਆ ਕੇ ਹਾਲੇ ਖੜੋਤੇ ਹੀ ਸਨ, ਇੰਨੇ ਨੂੰ ਲਾਗਦੀ ਹਵੇਲੀ ਵਾਲੀ ਭਾਈ ਪ੍ਰਤਾਪੇ ਦੀ ਨੌਜੁਆਨ ਭਤੀਜੀ ਅੰਦਰ ਤੋਂ ਦੋੜ ਕੇ ਭੱਜੀ ਭੱਜੀ ਆਈ। ਇਨ੍ਹਾਂ ਨੂੰ ਇੱਕ ਸਿਪਾਹੀ ਸਮਝ ਕੇ ਪੁੱਛਣ ਲੱਗੀ, ‘ਭਰਾ ਜੀ ! ਮੈਂ ਤੁਹਾਡੇ ਵਾਸਤੇ ਪਾਣੀ ਲਿਆਵਾਂ ?” ਇਸ ਵਕਤ ਸ ਰਤਨ ਸਿੰਘ ਜੀ ਨੇ ਖਾਕੀ ਰੰਗ ਦੀ ਕਮੀਜ਼ ਪਾਈ ਹੋਈ ਸੀ। ਸਿਰ ਉੱਤੇ ਛੋਟੀ ਦਸਤਾਰ ਸੀ। ਵੱਡੀ ਦਸਤਾਰ ਸਜਾਉਣ ਦਾ ਆਪ ਜੀ ਨੂੰ ਵਕਤ ਹੀ ਨਹੀਂ ਮਿਲਿਆ ਸੀ। ਦੁਪਹਿਰ ਦਾ ਵੇਲਾ ਸੀ। ਆਪ ਜੀ ਆਰਾਮ ਕਰ ਰਹੇ ਸਨ। ਜਦ ਦੁਸ਼ਮਣ ਨੇ ਆ ਕੇ ਆਪ ਜੀ ਨੂੰ ਘੇਰਾ ਪਾ ਲਿਆ।

ਅੱਗੋਂ ਸ: ਰਤਨ ਸਿੰਘ ਜੀ ਨੇ ਇਸ ਬੀਬੀ ਨੂੰ ਬੜੀ ਅਧੀਨਗੀ, ਨਿਮਰਤਾ ਅਤੇ ਪ੍ਰੇਮ ਪਿਆਰ ਨਾਲ ਆਖਿਆ, “ਜਾਹ ਭੈਣ! ਮੇਰਾ ਹੁਣ ਅੰਨ-ਜਲ ਖਤਮ ਹੋ ਗਿਆ ਹੈ। ਮੇਰਾ ਇੱਕ ਸੁਨੇਹਾ ਜੋ ਜਾਂਦੀ ਵਾਰੀ ਦਾ ਹੈ, ਇਸ ਨਗਰ ਨਿਵਾਸੀਆਂ ਨੂੰ ਦੇ ਦੇਵੀਂ।”

ਨਗਰ ਨਿਵਾਸੀਆਂ ਨੂੰ ਬੱਬਰ ਸਾਹਿਬ

ਦਾ ਅੰਤਮ ਸੁਨੇਹਾ

ਬੱਬਰ ਸਾਹਿਬ ਟੋਏ ਵਿੱਚ ਖੜੇਤੇ ਸਨ। ਪ੍ਰਤਾਪੇ ਦੀ ਨੌਜੁਆਨ ਭਤੀਜੀ ਟੋਏ ਤੋਂ ਬਾਹਰ ਖੜੋ ਕੇ ਬੱਬਰ ਸਾਹਿਬ ਦਾ ਨਗਰ ਨਿਵਾਸੀਆਂ ਨੂੰ ਦਿਤਾ ਅੰਤਮ ਸੰਦੇਸ਼ ਸੁਣ ਰਹੀ ਸੀ, ”ਤੁਹਾਡਾ ਨਗਰ ਵਸਦਾ ਰਹੇ। ਤੁਸੀਂ ਨਗਰ ਨਿਵਾਸੀਆਂ ਨੇ ਮੇਰੀ ਡੇਢ ਮਹੀਨੇ ਤੋਂ ਵੱਧ ਸੇਵਾ ਸੰਭਾਲ ਕਰਕੇ ਜਿੱਥੇ ਮੇਰੀ ਸਹਾਇਤਾ ਕੀਤੀ ਹੈ, ਉੱਥੇ ਇਸ ਨਗਰ ਨਿਵਾਸੀਆਂ ਨੇ ਦੇਸ਼ ਭਗਤੀ ਦਾ ਬੜਾ ਸਬੂਤ ਦਿੱਤਾ ਹੈ। ਤੁਹਾਡੀ ਇਹ ਕੀਤੀ ਹੋਈ ਸੇਵਾ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿੱਖੀ ਹੋਈ ਅਮਰ ਰਹੇਗੀ। ਸਾਰੇ ਸਿੰਘਾਂ ਨੂੰ ਮੇਰੀ ਆਖਰੀ ਫਤਹਿ ਬੁਲਾ ਦੇਣੀ। ਜਾਹ ਬੱਚੀ ! ਹੁਣ ਹੋਰ ਕੁੱਝ ਕਹਿਣ ਦਾ ਵੱਕਤ ਨਹੀਂ ਰਿਹਾ। ਮੈਂ ਆਪਣੀ ਪ੍ਰਤਿਗਿਆ ਪੂਰੀ ਕਰਨ ਲਗਾ ਹਾਂ। ਮੈਂ ਕਿਸੇ ਦੇ ਕੋਲੋਂ ਨਾ ਫੜਿਆ ਜਾਵਾਂਗਾ, ਨਾ ਕੋਈ ਮੈਂਨੂੰ ਮਾਰ ਸਕੇਗਾ। ਕਿਉਂਕਿ ਮੈਂ ਕਲਗੀ ਵਾਲੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛੱਕਿਆ ਹੋਇਆ ਹੈ। ਉਸ ਦਾ ਸਿੰਘ ਹਾਂ। ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੋਇਆ ਹੁਣ ਵੀਰਗਤੀ ਪ੍ਰਾਪਤ ਕਰਾਂਗਾ।”

”ਤੁਲ ਚੁੱਕ ਵੀਰੋ ਸਾਨੂੰ ਮਾਫ ਕਰਨਾ ਅਸੀਂ ਜਗ ਤੋਂ ਵਿਦਾ ਹੈ ਚਲੇ। ਮੱਥਾ ਦੇਸ਼ ਦੁਆਬੇ ਦਾ ਖਾਲਸਾ ਜੀ ਨਾਲ ਆਪਣੇ ਖੂਨ ਦੇ ਧੋ ਚਲੇ। ਸ਼ੀਸ਼ ਮਹਲਾਂ ਵਿੱਚ ਸੁੱਖੀ ਵੱਸੋ ਅਸੀਂ ਆਪਣੀ ਕੁੱਲੀ ਨੂੰ ਖੋਹ ਚਲੇ। ਜਾਂਦੀ ਵਾਰ ਦੀ ਫਤਹਿ ਮਨਜੂਰ ਕਰ ਲਓ ਅਸੀਂ ਸਦਾ ਦੇ ਵਾਸਤੇ ਸੋਂ

उठे।” ਬੱਬਰ ਸਾਹਿਬ ਨੇ ਆਖਰੀ ਵਾਰ ਉਸ ਨੌਜੁਆਨ ਲੜਕੀ ਨੂੰ ਹੋਰ ਆਖਿਆ, ”ਅੱਜ ਮੇਰੇ ਧੰਨ ਭਾਗ ਹਨ। ਮੈਂ ਆਪਣੀ ਜੀਵਨ ਯਾਤਰਾ ਦੇ ਆਖਰੀ ਪੜਾ ਤੇ ਪਹੁੰਚ ਰਿਹਾ ਹਾਂ। ਮੈਂ ਆਪਣੇ ਤੋਂ ਪਹਿਲੇ ਦੇਸ਼ ਭਗਤ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਰਿਹਾ ਹਾਂ। ਪਰ ਜਿਹੜਾ ਭਾਂਬੜ ਬੱਬਰ ਅਕਾਲੀਆਂ ਨੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਬਾਲਿਆ ਹੈ ਉਹ ਬੁਰਣ ਵਾਲਾ ਨਹੀਂ। ਨੌਜੁਆਨਾਂ ਨੂੰ ਗਰਮਾਂਦਾ ਰਹੇਗਾ। ਉਹ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਦਮ ਲੈਣਗੇ।

“ਦੀਵਾ ਬੁੱਝ ਜਾਵੇ ਫੂਕ ਮਾਰਿਆ ਤੇ.

ਮੱਚੀ ਅੱਗ ਨੂੰ ਕੌਣ ਬੁਝਾਉਣ ਵਾਲਾ।

ਪਿੰਜਰੇ ਪਾ ਕੇ ਦੇਸ਼ ਦੇ ਆਸ਼ਕਾਂ ਨੂੰ.

ਸਾਡੇ ਜੋਸ਼ ਨੂੰ ਕੌਣ ਮਟਾਉਣ ਵਾਲਾ।”

ਬੱਜਰਾਂ ਦੀ ਪਾਲ ਨੇ ਮੁੱਕਣਾ ਨਹੀਂ। ਹੋਰ ਬੱਬਰ ਪੈਦਾ ਹੁੰਦੇ ਰਹਿਣਗੇ। ਤੂਫਾਨਾਂ ਦਾ ਰੂਪ ਧਾਰ ਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਸਤ ਸਮੁੰਦਰੋਂ ਪਾਰ ਛੱਡ ਆਉਣਗੇ।”

ਸਰਦਾਰ ਰਤਨ ਸਿੰਘ ਰੱਕੜ ਦੀ ਸ਼ਹੀਦੀ

ਇਹ ਗੱਲਾਂ ਸੁਣ ਕੇ ਬੀਬੀ ਪਿੱਛੇ ਮੁੜ ਆਈ। ਸਾਨੂੰ ਇਹ ਸਾਰੀਆਂ ਗੱਲਾ ਉਸ ਨੇ ਆਪ ਸੁਣਾਈਆਂ। ਬੱਬਰ ਸਾਹਿਬ ਦੀ ਅਵੱਸਥਾ ਬਹੁਤ ਹੀ ਸਥਿਰ ਸੀ। ਉਹ ਕੁਦਰਤ ਨਾਲ ਇੱਕ ਮਿੱਕ ਹੋਏ ਜਾਪਦੇ ਸਨ। ਬੜਾ ਅਲੋਕਿਕ ਅਤੇ ਅੱਦਭੁਤ ਦ੍ਰਿਸ਼ ਸੀ। ਇਉਂ ਲੱਗਦਾ ਸੀ ਜਿਵੇਂ ਸਾਗਰ ਦੀ ਵਿਸ਼ਾਲ ਹਿੱਕ ਤੇ ਉੱਠਦੀਆਂ ਲਹਿਰਾਂ ਉਨ੍ਹਾਂ ਨੂੰ ਆਵਾਜ਼ਾਂ ਮਾਰ ਰਹੀਆਂ ਹੋਣ। ਜਿਵੇਂ ਉਹ ਲਹਿਰਾਂ ਸੰਗ ਖੇਡਣਾ ਚਾਹੁੰਦੇ ਹੋਣ। ਜਿਵੇਂ ਉਹ ਕਹਿ ਰਹੇ ਹੋਣ

”ਕੰਢਿਆ ਦੇ ਖੋਲ੍ਹ ਗਵੱਕੜੀ,

ਅਸਾਂ ਭਰ ਲਹਿਰਾਂ ਵਿੱਚ ਜਾਣਾ।

ਪੈਣਾ ਦੇ ਪੈਰਾਂ ਵਿੱਚ ਚੱਕਰ,

ਭਾਲਣ ਕਿਵੇਂ ਟਿਕਾਣਾ।

ਸੁਥਰੇ ਨੀਲੇ ਅੰਬਰਾਂ ਉੱਤੇ,

ਕਦ ਤੱਕ ਟਿਕਿਆ ਰਹੀਏ।

ਅਸਾਂ ਤਾਂ ਕਣੀਆਂ ਵਸ,

ਜਿਮੀਂ ਤੇ ਧੂੜ ਧੂੜ ਹੋ ਜਾਣਾ।”

‘ਅੰਮ੍ਰਿਤਾ ਪ੍ਰੀਤਮ’

ਇਸ ਲੜਕੀ ਨੇ ਸਾਨੂੰ (ਲੇਖਕ ਗਿਆਨੀ ਗੁਰਚਰਨ ਸਿੰਘ ਵੈਦ) ਦੱਸਿਆ ਕਿ ਫਿਰ ਸ: ਰਤਨ ਸਿੰਘ ਜੀ ਨੇ ਪੂਰੀ ਅਰਦਾਸ ਕੀਤੀ। ਉਪਰੰਤ ‘ਬੇਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈ ਕਾਰਾ ਛੱਡ ਕੇ ਆਪਣੀ ਰਾਈਫਲ ਦਾ ਮੂੰਹ ਆਪਣੀ ਛਾਤੀ ਨਾਲ ਲਗਾ ਕੇ, ਕੁੱਝ ਝੁੱਕ ਕੇ ਆਪਣੇ ਪੈਰ ਨਾਲ ਰਾਈਫਲ ਦਾ ਘੋੜਾ ਦਬਾ ਦਿੱਤਾ। ਜਿਸ ਨਾਲ ਗੋਲੀ ਰਾਈਫ਼ਲ ਵਿੱਚੋਂ ਪੂਰੇ ਜ਼ੋਰ ਨਾਲ ਨਿਕਲ ਕੇ ਸਰਦਾਰ ਜੀ ਦੀ ਛਾਤੀ ਨੂੰ ਵਿੰਨ੍ਹ ਕੇ ਅੱਗੇ ਨਿਕਲ ਗਈ। ਸਰਦਾਰ ਜੀ ‘ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।’ ਦਾ ਜੈ ਕਾਰਾ ਬੁਲਾਉਂਦੇ ਹੋਏ ਉੱਥੇ ਹੀ ਸ਼ਹੀਦ ਹੋ ਗਏ।

ਇਸ ਸਾਰੀ ਕਾਰਵਾਈ ਨੂੰ ਅਨੇਕਾਂ ਹੀ ਪੁਲਿਸ ਵਾਲੇ ਕੋਠਿਆਂ ਉੱਤੇ ਖੜੋਡੇ ਅਤੇ ਘੋੜ ਚੜ੍ਹੇ ਘੋੜਿਆਂ ਉੱਤੇ ਬੈਠੇ ਵੇਖਦੇ ਰਹੇ। ਪਰ ਕਿਸੇ ਦੀ ਹਿੰਮਤ ਨਹੀਂ ਪਈ ਕਿ ਇੰਨੇ ਲੰਮੇ ਸਮੇਂ ਵਿੱਚ ਫਾਇਰ ਕਰ ਦੇਵੇ। ਸਾਰੇ ਬਿੱਟ ਬਿੱਟ ਤੱਕਦੇ ਰਹੇ। ਜਿਸ ਵਕਤ ਸਰਦਾਰ ਜੀ ਦੀ ਰਾਈਫਲ ਵਿੱਚੋਂ ਗੋਲੀ ਚੱਲੀ, ਬੜੇ ਜ਼ੋਰ ਦਾ ਖੜਾਕ ਹੋਇਆ। ਇੱਕ ਗੱਲ ਅਸੀਂ ਹੋਰ ਦੱਸਣੇ ਰਹਿ ਗਏ. ਉਹ ਇਹ ਕਿ ਜਿਸ ਵੇਲੇ ਸ: ਰਤਨ ਸਿੰਘ ਜੀ ਰਾਈਡਲ ਚਲਾਉਂਦੇ ਸਨ. ਉਸ ਵੇਲੇ ਆਪ ਜੀ ਦੀ ਰਾਈਫਲ ਦੀ ਆਵਾਜ ਬਹੁਤ ਹੀ ਜੋਰ ਵਾਲੀ ਅਤੇ ਭਿਆਨਕ ਹੁੰਦੀ ਸੀ। ਅਸਮਾਨ ਗੂੰਜ ਉੱਠਦਾ ਸੀ। ਵੈਰੀ ਦਲਾਂ ਵਿੱਚ ਮਾਤਮ ਛਾ ਜਾਂਦਾ ਸੀ। ਆਵਾਜ਼ ਇੰਨੀ ਤੈਅ ਵਾਲੀ ਹੁੰਦੀ ਸੀ, ਕਿ ਵੈਰੀ ਦਲਾਂ ਵਿੱਚ ਭਾਜਡਾਂ ਪੈ ਜਾਂਦੀਆਂ ਸਨ। ਪੁਲਿਸ ਦੀਆਂ ਰਾਈਫਲਾਂ ਦੀ ਆਵਾਜ਼ ਇੰਨੀ ਤੇਅ ਵਾਲੀ ਅਤੇ ਜ਼ੋਰ ਵਾਲੀ ਨਹੀ ਸੀ ਹੁੰਦੀ। ਲੱਗਪੱਗ ਅੱਠ ਘੰਟੇ ਬੜਾ ਯੁੱਧ ਹੋਇਆ, ਜੋ ਬਹੁਤ ਹੀ ਭਿਆਨਕ ਅਤੇ ਬੀਰ ਰਸ ਨਾਲ ਭਰਪੂਰ ਸੀ।

ਇਸ ਵੀਹਵੀਂ ਸਦੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਾਕ

“ਸਵਾ ਲਾਖ ਸੇ ਏਕ ਲੜਾਊਂ”।

ਤਬੈ ਗੋਬਿੰਦ ਸਿੰਘ ਨਾਮ ਕਹਾਊਂ”

ਇਸ ਯੁੱਧ ਨੇ ਸਿੱਧ ਕਰ ਦਿੱਤਾ। ਇਹ ਅੰਮ੍ਰਿਤ ਕਲਾ ਦਾ ਪ੍ਰਤੱਖ ਸਬੂਤ ਅਤੇ ਨਜ਼ਾਰਾ ਸੀ। ਇਸ ਮਹਾਂਬਲੀ ਯੋਧੇ ਨੇ ਆਪਣੇ ਸਿੰਘਉਪਣ ਨਾਲ ਆਪਣੀ ਸਿੱਖੀ ਦੀ, ਆਪਣੇ ਗੁਰੂ ਦੀ, ਆਪਣੇ ਦੇਸ਼ ਦੀ ਅਤੇ ਆਪਣੇ ਪਿਆਰੇ ਪੰਥ ਦੀ ਸੇਵਾ ਕਰ ਵਿਖਾਈ। ਯੁੱਧ ਦਾ ਨਜ਼ਾਰਾ ਵੇਖ ਕੇ ਲੋਕ ਵਾਹ ਵਾਹ ਕਰ ਉੱਠੇ। ਸਾਡੇ ਪਿੰਡ ਨੂੰ ਸ਼ਹੀਦਗਾਹ ਅਤੇ ਯਾਤਰਾ ਅਸਥਾਨ ਬਣਾ ਕੇ ਤੀਰਥ ਦਾ ਰੂਪ ਦੇ ਦਿੱਤਾ। ਜਿਸ ਦੇ ਸਦਕੇ ਆਉਣ ਵਾਲੀ ਦੁਨੀਆਂ ਇਸ ਪਿੰਡ ਦੀ ਧਰਤੀ ਨੂੰ ਸਿਰ ਨਿਵਾਵੇਗੀ ਅਤੇ ਪੂਜੇਗੀ। ਕਲਗੀ ਵਾਲੇ ਦੇ ਇਸ ਸਪੂਤ ਦਾ ਇੱਥੇ ਡੁੱਲ੍ਹਿਆ ਖੂਨ, ਆਉਣ ਵਾਲੇ ਗੱਭਰੂਆਂ ਨੂੰ ਦੇਸ਼ ਭਗਤੀ ਦਾ ਸਬਕ ਦਿੰਦਾ ਰਹੇਗਾ। ਦੇਸ਼, ਕੌਮ ਅਤੇ ਮਾਨਵਤਾ ਵਾਸਤੇ ਆਪਾ ਕੁਰਬਾਨ ਕਰਨ ਦਾ ਜਜ਼ਬਾ ਬਖਸ਼ਦਾ ਰਹੇਗਾ। ਢਾਡੀ ਇਸ ਸਿੰਘ ਦੀਆਂ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਂਦੇ ਹੋਏ ਸ਼ਹੀਦੀ ਪਦ ਪ੍ਰਾਪਤ ਕਰਨ ਵਾਲੇ ਮਹਾਂਬਲੀ ਯੁੱਧ ਵੀਰ ਦੀਆਂ ਵਾਰਾਂ ਗਾਉਣਗੇ।

ਫਿਰ ਕੀ ਹੋਇਆ ?

ਜਿਸ ਵਕਤ ਸ: ਰਤਨ ਸਿੰਘ ਜੀ ਦੀ ਬੰਦੂਕ ਦੀ ਭਰਵੀਂ ਅਤੇ ਡਰਾਉਣੀ ਆਵਾਜ਼ ਸੁਣੀ ਉਸੇ ਵਕਤ ਰੌਲਾ ਪੈ ਗਿਆ। ਸ:ਰਤਨ ਸਿੰਘ ਜੀ ਆਪਣੀ ਬੰਦੂਕ ਦੀ ਗੋਲੀ ਨਾਲ ਸ਼ਹੀਦ ਹੋ ਚੁੱਕੇ ਸਨ। ਸਾਰੇ ਆੱਫੀਸਰ, ਬਹੁਤ ਸਾਰੇ ਇਰਦ ਗਿਰਦ ਦੇ ਪੁਲਿਸ ਵਾਲੇ ਅਤੇ ਪਬਲਿਕ ਜਿਨ੍ਹਾਂ ਵਿੱਚ ਅਸੀਂ (ਲੇਖਕ ਗੁਰਚਰਨ ਸਿੰਘ ਵੈਦ) ਵੀ ਸੀ ਭੱਜ ਕੇ ਉੱਥੇ ਪੁੱਜੇ, ਜਿੱਥੇ ਬੱਬਰ ਸਾਹਿਬ ਸ਼ਹੀਦ ਹੋਏ ਪਏ ਸਨ। ਪੁਲਿਸ ਵਾਲਾ ਆਪ ਤਾਂ ਡਰਦਾ ਮਾਰਾ ਕੋਈ ਨੇੜੇ ਨਾ ਆਇਆ। ਪਬਲਿਕ ਨੂੰ ਕਹਿਣ ਲੱਗੇ, ‘ਅੱਗੇ ਹੋ ਕੇ ਵੇਖੋ, ਸ ਰਤਨ ਸਿੰਘ ਜੀ ਜਿੰਦਾ ਹਨ ਜਾਂ ਚੜ੍ਹਾਈ ਕਰ ਗਏ ਹਨ ?”

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਜਨਤਾ ਜਦ ਅੱਗੇ ਵੱਧ ਕੇ ਵੇਖਣ ਗਈ ਤਾਂ ਸਰਦਾਰ ਜੀ ਨੇ ਇੱਕ ਉੱਚੀ ਜਿਹਾ ਸਾਹ ਲਿਆ ਅਤੇ ਵਾਹਿਗੁਰੂ ਆਖਿਆ। ਉਸੇ ਵਕਤ ਪੁਲਿਸ ਵਾਲੇ ਜਨਤਾ ਉੱਤੇ ਅੰਨ੍ਹੇ ਵਾਹ ਡੰਡੇ ਵਰਸਾਉਣ ਲੱਗ ਪਏ ਅਤੇ ਉੱਚੀ ਉੱਚੀ ਕਹਿਣ ਲੱਗ ਗਏ, ”ਪਿੱਛੇ ਹੱਟ ਜਾਓ, ਸ:ਰਤਨ ਸਿੰਘ ਮਕਰੇ ਹੋਏ ਪਏ ਹਨ, ਮਰੇ ਨਹੀਂ। ਇਨ੍ਹਾਂ ਕੋਲ ਕੋਈ ਬੰਬ ਨਾ ਹੋਵੇ, ਜੋ ਚਲਾ ਨਾ ਦੇਣ।” ਪੁਲਿਸ ਅਫਸਰਾਂ ਨੂੰ ਬੱਬਰ ਅਕਾਲੀ ਲਹਿਰ ਦਾ 25 ਅਕਤੂਬਰ 1923 ਦਾ ਮੰਨਣ ਹਾਣੇ ਦਾ ਪ੍ਰਸਿੱਧ ਸਾਕਾ ਯਾਦ ਆ ਗਿਆ ਜਿਸ ਵਿੱਚ ਬੱਬਰ ਅਕਾਲੀ ਧੰਨਾ ਸਿੰਘ ਜੀ ਬਹਿਬਲਪੁਰ ਨੇ ਪੁਲਿਸ ਘੇਰੇ ਵਿੱਚ ਹੱਥਕੜੀ ਲੱਗੀ ਹੋਣ ਦੇ ਬਾਵਜੂਦ ਵੀ ਲੱਕ ਨਾਲ ਬੰਨ੍ਹੇ ਹੋਏ ਬੰਬ ਤੇ ਜ਼ੋਰ ਨਾਲ ਕੂਹਣੀ ਮਾਰੀ, ਜਿਸ ਨਾਲ ਬੰਬ ਬੜੇ ਜ਼ੋਰ ਨਾਲ ਫੱਟ ਗਿਆ ਸੀ। ਭਾਵੇਂ ਬੱਬਰ ਧੰਨਾ ਸਿੰਘ ਦਾ ਪੁਰਜਾ ਪੁਰਜਾ ਉੱਡ ਗਿਆ ਸੀ ਪਰ ਐਸ ਪੀ ਹੁਸ਼ਿਆਰਪੁਰ ਮਿਸਟਰ ਹੋਰਟਨ ਸਮੇਤ ਕਈ ਪੁਲਿਸ ਵਾਲੇ ਵੀ ਮਾਰੇ ਗਏ ਸਨ । ਪੁਲਿਸ ਵਾਲਿਆਂ ਨੂੰ ਖਦਸ਼ਾ (ਡਰ) ਸੀ ਕਿ ਕਿਤੇ ਸ ਰਤਨ ਸਿੰਘ ਵੀ ਅਜਿਹਾ ਹੀ ਕਾਰਾ ਨਾ ਕਰ ਦੇਵੇ । ਸਾਰੇ ਲੋਕਾਂ ਨੂੰ ਪਿੱਛੇ ਹਟਾ ਕੇ ਐਸ.ਪੀ.ਨੇ ਹੁਕਮ ਕੀਤਾ, ”ਸ: ਰਤਨ ਸਿੰਘ ਉੱਤੇ ਦੂਰ ਤੋਂ ਯਕ ਲਖਤ ਸੱਤ ਸਿਪਾਹੀ ਗੋਲੀਆਂ ਦੀ ਬੁਛਾੜ ਕਰੋ ਤਾਂ ਕਿ ਉਹ ਜਲਦੀ ਮਰ ਜਾਵੇ ।”

ਸਾਡੇ ਵੇਖਣ ਦੀ ਗੱਲ ਹੈ, ਅੱਠ ਸਿਪਾਹੀਆਂ ਨੇ ਨਿਸ਼ਾਨਾ ਲੈ ਕੇ ਰਾਈਫਲਾਂ ਘੋੜੇ ਨੱਪੇ, ਗੋਲੀਆਂ ਚੱਲੀਆਂ, ਪਰ ਇੱਕ ਵੀ ਗੋਲੀ ਸਰਦਾਰ ਰਤਨ ਸਿੰਘ ਦੇ ਦੇ ਜਿਸਮ ਵਿੱਚ ਨਹੀਂ ਲੱਗੀ।

ਫਿਰ ਐਸ. ਪੀ. ਨੇ ਵੇਖਿਆ, ਕੋਈ ਗੋਲੀ ਨਿਸਾਨੇ ਉੱਤੇ ਨਹੀਂ ਲੱਗੀ। ਉਸ ਨੇ ਫਿਰ ਹੁਕਮ ਕੀਤਾ, ”ਇਕ ਵਾਰੀ ਹੋਰ ਫਾਇਰ ਕਹੋ।’ ਪਿੱਛੇ ਹੱਟ ਕੇ ਫਿਰ ਫਾਇਰ ਕੀਤੇ। ਫਿਰ ਕੋਈ ਗੋਲੀ ਨਿਸ਼ਾਨੇ ਉੱਤੇ ਨਹੀਂ ਲੱਗੀ। ਆਖਿਰ ਨੂੰ ਫਿਰ ਪੁਲਿਸ ਨੇ ਪਬਲਿਕ ਨੂੰ ਆਖਿਆ, ਨੇੜੇ ਹੋ ਕੇ ਵੇਖੋ ਸਰਦਾਰ ਜੀ ਜੀਊਂਦੇ ਹਨ ਜਾਂ ਨਹੀਂ ?”

ਇੰਨੀ ਦੇਰ ਨੂੰ ਸਰਦਾਰ ਰਤਨ ਸਿੰਘ ਜੀ ਦੀ ਆਤਮਾ ਆਪਣੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਜਾ ਬਿਰਾਜੀ ਸੀ। ਮੜੌਲੀ ਪਈ ਸੀ। ਪਰ ਇਸ ਮੜੌਲੀ ਤੋਂ ਵੀ ਸਾਰੀ ਪੁਲਿਸ ਡਰਦੀ ਥਰ ਥਰ ਕੰਬਦੀ ਸੀ। ਕੋਈ ਨਜ਼ਦੀਕ ਨਹੀਂ ਸੀ ਜਾਂਦਾ । ਪੁਲਿਸ ਬੱਬਰ ਸਾਹਿਬ ਦੀ ਲਾਸ਼ ਦੇ ਨੇੜੇ ਜਾਣ ਤੋਂ ਡਰਦੀ ਸੀ। ਸ਼ਹੀਦ ਹੋਏ ਬੱਬਰ ਦੀ ਲਾਸ਼ ਪਾਸ ਜਾਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਇਹ ਯਕੀਨ ਕਰਨ ਲਈ ਕਿ ਬੱਬਰ ਜ਼ਿੰਦਾ ਤੇ ਨਹੀਂ ? ਫਿਰ ਕਈ ਗੋਲੀਆਂ ਮਾਰੀਆਂ ਤੇ ਜਦ ਬੱਬਰ ਦੇ ਸਰੀਰ ਵਿੱਚੋਂ ਕੋਈ ਹਿੱਲ ਜੁਲ ਨਾ ਹੋਈ ਤੇ ਤਸੱਲੀ ਹੋਣ ਪਰ ਕਿ ਹੁਣ “ਸਰਦਾਰ ਜੀ ਦੀ ਆਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੀ ਹੈ।” ਪੁਲਿਸ ਦੀ ਗੱਡੀ ਮੰਗਵਾਈ ਗਈ, ਜਿਸ ਵਿੱਚ ਪਬਲਿਕ ਦੇ ਹੱਥੀਂ ਬੱਬਰ ਜੀ ਦੇ ਮ੍ਰਿਤਕ ਸਰੀਰ ਨੂੰ ਚੁੱਕਾ ਕੇ ਰਖਵਾਇਆ ਗਿਆ। ਡਰਦੇ ਪੁਲਿਸ ਵਾਲੇ ਫਿਰ ਵੀ ਕੋਈ ਨੇੜੇ ਨਹੀਂ ਆਇਆ। 16 ਜੁਲਾਈ 1932 ਈ ਨੂੰ ਪੁਲਿਸ ਨੇ ਹੁਸ਼ਿਆਰਪੁਰ ਲਾਸ਼ਘਰ ਵਿਖੇ ਪਿੰਡ ਰੱਕੜਾਂ ਬੇਟ ਦੇ ਅਤੇ ਹੋਰ ਗਵਾਹਾਂ ਨੂੰ ਲਾਸ਼ ਵਿਖਾ ਕੇ ਬੱਬਰ ਸਾਹਿਬ ਦੇ ਮ੍ਰਿਤਕ ਸਰੀਰ ਦਾ ਫੋਟੋ ਲਿਆ ਅਤੇ ਪੇਸਟਮਾਰਟਮ ਕਰਵਾਇਆ।

ਇੱਕ ਗੱਡੀ ਵਿੱਚ ਸਿਪਾਹੀ ਭਗਤ ਸਿੰਘ ਨੂੰ ਜੋ ਸਰਦਾਰ ਜੀ ਦੇ ਪਿਸਤੌਲ ਦੀ ਗੋਲੀ ਨਾਲ ਫੱਟੜ ਹੋ ਗਿਆ ਸੀ. ਰੱਖਿਆ ਗਿਆ। ਦੂਜੀ ਗੱਡੀ ਵਿੱਚ ਹੋਲਦਾਰ ਜੁੱਮੇ ਖਾਂ ਨੂੰ ਫੱਟੜ ਦੀ ਹਾਲਤ ਵਿੱਚ ਪਾਇਆ ਗਿਆ। ਜਿਹੜਾ ਸਰਦਾਰ ਜੀ ਦੇ ਪਿਸਤੌਲ ਦੀ ਪਹਿਲੀ ਗੋਲੀ ਨਾਲ ਫੱਟੜ ਹੋਇਆ ਸੀ। ਪਾਪੀ ਸਿਪਾਹੀ ਭਗਤ ਸਿੰਘ ਤਾਂ ਗੱਡੀ ਵਿੱਚ ਜਾਂਦਾ ਹੋਇਆ ਮਾਹਿਲਪੁਰ ਪੁੱਜ ਕੇ ਸਦਾ ਦੀ ਨੀਂਦ ਸੋ ਗਿਆ।

ਪੁਲਿਸ ਨੇ ਇੱਕ ਹੋਰ ਗੱਡੀ ਵਿੱਚ ਸਿਪਾਹੀ ਊਧਮ ਸਿੰਘ ਅਤੇ ਅੱਤਰੇ ਲੰਬਰਦਾਰ ਦੇ ਪੁੱਤਰ ਹਜ਼ਾਰਾ ਸਿੰਘ ਦੀਆਂ ਲਾਸ਼ਾਂ ਪਾ ਕੇ ਹੁਸ਼ਿਆਰਪੁਰ ਨੂੰ ਤੇਰ ਦਿੱਤੀਆਂ ਅਤੇ ਇੱਕ ਗੱਡੀ ਵਿੱਚ ਸ ਈਸ਼ਰ ਸਿੰਘ ਜੀ ਨੂੰ ਸਖਤ ਫੱਟੜ ਦੀ ਹਾਲਤ ਵਿੱਚ ਗ੍ਰਿਫ਼ਤਾਰ ਕਰਕੇ, ਮੰਜੇ ਉੱਤੇ ਪਾ ਕੇ ਹੁਸ਼ਿਆਰਪੁਰ ਨੂੰ ਪੁਲਿਸ ਲੈ ਤੁਰੀ।

ਪੁਲਿਸ ਦੀਆਂ ਇਹ ਗੱਡੀਆਂ ਰਾਤ ਨੂੰ ਇੱਕ ਦੇ ਵੱਜੇ ਹੁਸ਼ਿਆਰਪੁਰ ਪਹੁੰਚੀਆਂ। ਦੂਜੇ ਦਿਨ ਜੁੰਮੇ ਖਾਂ ਰੋਲਾ ਪਾਉਂਦਾ ਮਰ ਗਿਆ ਕਿ ਮੈਂਨੂੰ ਜਮਾਂ ਤੋਂ ਛੁਡਾਓ, ਮੇਰੀ ਰੂਹ ਨੂੰ ਵੇਲਣੇ ਵਿੱਚ ਪੀੜਦੇ ਹਨ। ਮੈਂਨੂੰ ਦੋਜਕ ਦੀ ਅੱਗ ਵਿੱਚ ਖਿੱਚ ਧੂਹ ਕੇ ਲਿਜਾ ਰਹੇ ਹਨ।

ਸ. ਈਸ਼ਰ ਸਿੰਘ ਜੀ ਦਾ ਸਿਵਲ ਸਰਜਨ ਨੇ ਅਪਰੇਸ਼ਨ ਕਰਕੇ ਗੋਲੀ ਕੱਢ ਦਿੱਤੀ। ਜ਼ਖਮ ਥੋੜ੍ਹੇ ਦਿਨਾਂ ਬਾਅਦ ਠੀਕ ਠਾਕ ਹੋ ਗਿਆ। ਰਾਜ਼ੀ ਹੋ ਜਾਣ ਤੇ ਇਨ੍ਹਾਂ ਉੱਤੇ ਸ. ਰਤਨ ਸਿੰਘ ਜੀ ਨੂੰ ਪਨਾਹ ਦੇਣ ਦਾ ਕੇਸ ਬਣਾ ਕੇ ਜੇਲ੍ਹ ਭੇਜ ਦਿੱਤਾ ਗਿਆ।

ਬੱਬਰ ਰਤਨ ਸਿੰਘ ਰੱਕੜ ਜੀ ਦਾ ਅੰਤਮ ਸੰਸਕਾਰ

‘ਉਸ ਸਮੇਂ ਦੀਆਂ ਸਾਰੀਆਂ ਪੁਲੀਟੀਕਲ ਪਾਰਟੀਆਂ ਬੱਬਰ ਸਾਹਿਬ ਦੀ ਲਾਸ਼ ਦੀ ਮੰਗ ਕਰਦੀਆਂ ਸਨ ਕਿਉਂਕਿ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਮਹਾਨ ਘੁਲਾਟੀਏ ਬੱਬਰ ਰਤਨ ਸਿੰਘ ਰੱਕੜ ਦੀ ਲਾਸ਼ ਨੂੰ ਬਾਕਾਇਦਾ ਕੌਮੀ ਤਰੰਗੇ ਝੰਡੇ ਦੇ ਕਰਨ ਵਿੱਚ ਲਪੇਟ ਕੇ, ਜਲੂਸ ਕੱਢ ਕੇ ਅੰਤਮ ਅਰਦਾਸ (ਰਸਮ) ਕਰਨੀ ਸੀ। ਉਸ ਸਮੇਂ ਦੀਆਂ ਸਾਰੀਆਂ ਪੁਲੀਟੀਕਲ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਕਾਂਗਰਸ, ਕਿਰਤੀਆਂ, ਕਿਸਾਨਾਂ ਦੀਆਂ ਜੱਥੇਬੰਦੀਆਂ ਤੇ ਹੋਰ ਜਲੂਸ ਕੱਢ ਕੇ ਬੱਬਰ ਸਾਹਿਬ ਦਾ ਅੰਤਮ ਸੰਸਕਾਰ ਕਰਨਾ ਚਾਹੁੰਦੀਆਂ ਸਨ। ਸ: ਹਰਜਾਪ ਸਿੰਘ ਮਾਹਿਲਪੁਰ ਐਮ.ਐਲ.ਏ. ਸ: ਦਸੌਂਧਾ ਸਿੰਘ ਕੈਨੇਡੀਅਨ ਢਾਡਾ ਕਲਾਂ, ਤੇ ਸ਼੍ਰੀ ਦੁਰਗਾ ਦਾਸ ਐਡਵੋਕੇਟ ਹੁਸ਼ਿਆਰਪੁਰ ਹਜ਼ਾਰਾਂ ਲੋਕਾਂ ਨਾਲ ਜਲੂਸ ਕੱਢਣਾ ਚਾਹੁੰਦੇ ਸਨ। ਅੰਗਰੇਜ਼ ਸਰਕਾਰ ਨੂੰ ਪੂਰਾ ਡਰ ਸੀ ਕਿ ਜੇ ਬੱਬਰ ਰਤਨ ਸਿੰਘ ਰੱਕੜ ਦੀ ਲਾਸ਼ ਉਸ ਦੇ ਘਰਦਿਆਂ ਨੂੰ ਦਿੱਤੀ ਗਈ ਤਾਂ ਪਤਾ ਨਹੀਂ ਪਬਲਿਕ ਵਲੋਂ ਗੜਬੜ ਨਾ ਹੋ ਜਾਵੇ। ਹਜਾਰਾਂ ਹੀ ਲੋਕ, ਹਿੰਦੂ, ਮੁਸਲਮਾਨ, ਈਸਾਈ ਤੇ ਸਿੱਖ ਪੋਸਟਮਾਰਟਮ ਘਰ ਦੇ ਬਾਹਰ ਖੜੇ ਸਨ। ਲੋਕ ਲਾਸ਼ ਦੀ ਮੰਗ ਕਰਦੇ ਸਨ। ਪਰ ਅੰਗਰੇਜ਼ ਸਰਕਾਰ ਨੇ ਗੜਬੜ ਦੇ ਡਰੋਂ ਲਾਸ਼ ਬੱਬਰ ਸਾਹਿਬ ਦੇ ਘਰਦਿਆਂ ਨੂੰ ਨਹੀਂ ਦਿੱਤੀ। ਅੰਗਰੇਜ਼ੀ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਬੱਬਰ ਸਾਹਿਬ ਦਾ ਸੱਸਕਾਰ ਕਰ ਦਿੱਤਾ।”

ਉਸ ਵੇਲੇ ਬੱਬਰ ਸਾਹਿਬ ਦਾ ‘ਪੁੱਤਰ ਸ: ਅਮਰ ਸਿੰਘ, ਨੂੰਹ ਸ਼੍ਰੀਮਤੀ ਸਵਰਨ ਕੌਰ, ਭਰਜਾਈ ਬੰਤੀ ਤੇ ਭਰਾ ਹਰਨਾਮ ਸਿੰਘ ਤੇ ਮੇਲਾ ਸਿੰਘ ਸੱਭ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਡੱਕੇ ਹੋਏ ਸਨ। ਅੰਗਰੇਜ਼ ਸਰਕਾਰ ਨੇ ਇੰਨਾ ਜ਼ਬਰ ਤੇ ਜ਼ੁਲਮ ਕੀਤਾ ਕਿ ਬੱਬਰ ਸਾਹਿਬ ਦੇ ਇੱਕਲੋਤੇ ਪੁੱਤਰ, ਨੂੰਹ ਅਤੇ ਇਨ੍ਹਾਂ ਨਜ਼ਦੀਕੀਆਂ ਨੂੰ ਬੱਬਰ ਸਾਹਿਬ ਦਾ ਆਖਰੀ ਮੂੰਹ ਵੀ ਨਹੀਂ ਵੇਖਣ ਦਿੱਤਾ। ਅੰਗਰੇਜ਼ ਸਾਮਰਾਜ ਦੀ ਇਨਸਾਨੀਅਤ ਤੋਂ ਗਿਰੀ ਜ਼ਹਿਨੀਅਤ ਦਾ ਦੁਆਲਾ ਨਿਕਲ ਚੁੱਕਾ ਸੀ। ਇਨਸਾਫ. ਦੇ ਕੁਦਰਤੀ ਕਾਨੂੰਨ ਅਨੁਸਾਰ (Natural Law of Justice) ਮਨੁੱਖੀ ਅਧਿਕਾਰ ਨੂੰ ਸਜਾ ਮੌਤ ਵੇਲੇ ਆਪਣੇ ਪਿਆਰੇ ਨਜ਼ਦੀਕੀ ਨੂੰ ਮਿਲ ਸਕਣਾ) ਅੰਗਰੇਜ ਸਰਕਾਰ ਨੇ ਪੈਰਾਂ ਥੱਲੇ ਰੋਲ ਦਿੱਤਾ ਸੀ। ਅੰਗਰੇਜ਼ ਸਰਕਾਰ ਜੇ ਬੱਬਰ ਸਾਹਿਬ ਦੇ ਪਰਿਵਾਰ ਨੂੰ ਲਾਸ਼ ਨਹੀਂ ਵੀ ਦੇਣਾ ਚਾਹੁੰਦੀ ਸੀ, ਤਾਂ ਘੱਟੋ ਘੱਟ ਪਰਿਵਾਰ ਦੀ ਹਾਜ਼ਰੀ ਵਿੱਚ ਸਰਕਾਰ ਆਪਣੀ ਨਿਗਰਾਨੀ ਹੇਠ ਲਾਸ਼ ਦਾ ਸੰਸਕਾਰ ਕਰ ਸੱਕਦੀ ਸੀ। ਦੁਨੀਆਂ ਭਰ ਦੇ ਦੇਸਾਂ ਵਿੱਚ ਇਹ ਕਾਨੂੰਨ ਪ੍ਰਚੱਲਤ ਹੈ ਕਿ ਕਿਸੇ ਨੂੰ ਮੌਤ ਦੀ ਸਜ਼ਾ ਫਾਂਸੀ ਦੇਣ ਤੋਂ ਪਹਿਲਾਂ, ਫਾਂਸੀ ਤੇ ਲਟਕਾਏ ਜਾਣ ਵਾਲੇ ਦੇ ਨਜ਼ਦੀਕੀਆਂ ਨੂੰ ਸੱਦਕੇ ਉਸ ਨਾਲ ਮਿਲਾਇਆ ਜਾਂਦਾ ਹੈ, ਉਸ ਦੀਆਂ ਨਿੱਜੀ ਵਸਤੂਆਂ ਵਾਰਸਾਂ ਨੂੰ ਦਿੱਤੀਆਂ ਜਾਂਦੀਆਂ ਹਨ। ਪਰ ਜੁਲਮ ਦੀ ਵੀ ਕੋਈ ਹੱਦ ਹੁੰਦੀ ਹੈ। ਬੱਬਰ ਸਾਹਿਬ ਦੇ ਪਰਿਵਾਰ ਨਾਲ ਇੰਨਾ ਵੱਡਾ ਹੁੰਦਾ ਜ਼ੁਲਮ ਸਮਕਾਲੀਆਂ ਨੇ ਅੱਖੀ ਵੇਖਿਆ ਹੈ। ਅੰਗਰੇਜ਼ ਸਮਾਰਾਜ ਨੇ ਸਾਰੇ ਹੱਦਾਂ ਬੰਨੇ ਟੱਪ ਕੇ ਬੱਬਰ ਸਾਹਿਬ ਦੇ ਪਰਿਵਾਰ ਨਾਲ ਇੰਨਾ ਵੱਡਾ ਜੁਲਮ-ਜ਼ਖਰ ਅਤੇ ਧੱਕਾ ਕੀਤਾ। ਵੈਸੇ ਤਾਂ ਜ਼ੁਲਮ ਜ਼ਬਰ ਕਰਨਾ ਸਾਮਰਾਜ ਦਾ ਖਾਸਾ ਹੈ।

‘ਬੱਬਰ ਅਕਾਲੀ ਲਹਿਰ ਦੇ ਮੁੱਖ ਦੂਜੇ ਕੰਨਸਪਾਇਰੇਸੀ ਕੇਸ 1924 ਦੇ ਜਿਨ੍ਹਾਂ ਛੇ ਬੱਬਰਾਂ ਨੂੰ 27 ਫਰਵਰੀ 1926 ਈ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦੇ ਤਖਤੇ ਤੇ ਲਟਕਾਇਆ ਗਿਆ। ਉਨ੍ਹਾਂ ਦੀਆਂ ਲਾਸ਼ਾ ਨੂੰ ਜੇਲ੍ਹ ਦੇ ਗੇਟ ਦੇ ਬਾਹਰ ਖੜੇ ਭਾਰੀ ਹਜੂਮ ਦੇ ਲੀਡਰਾਂ ਨੂੰ, ਮੌਕੇ ਦੀ ਨਜਾਕਤ ਨੂੰ ਤਾੜ ਕੇ, ਸੌਂਪ ਦਿੱਤਾ ਗਿਆ ਸੀ। ਇਸ ਤਰ੍ਹਾਂ ਇਨ੍ਹਾਂ ਛੇ ਬੱਬਰਾਂ ਦੀਆਂ ਲਾਸਾ ਦਾ ਸੰਸਕਾਰ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਭਾਰੀ ਹਜੂਮ ਤੇ ਆਪਣੇ ਆਗੂਆਂ ਦੀ ਅਗਵਾਈ ਵਿੱਚ, ਲਾਹੌਰ, ਰਾਮੂ ਦੇ ਬਾਗ ਦੇ ਸ਼ਮਸ਼ਾਨ ਘਾਟ ਵਿੱਚ ਰਾਵੀ ਦਰਿਆ ਦੇ ਲਾਗੇ, ਕਰ ਦਿੱਤਾ ਗਿਆ।’

ਅੰਗਰੇਜ਼ ਸਰਕਾਰ ਬੱਬਰ ਰਤਨ ਸਿੰਘ ਰੱਕੜ ਨੂੰ ਬਹੁਤ ਹੀ ਜਿਆਦਾ ਖਤਰਨਾਕ ਇਨਕਲਾਬੀ ਸਮਝਦੀ ਸੀ। ਉਹ ਹੁਸ਼ਿਆਰਪੁਰ ਦੇ ਲਾਸਘਰ ਦੇ ਬਾਹਰ ਖੜੇ ਭਾਰੀ ਹਜੂਮ ਨੂੰ ਅਤੇ ਉਨ੍ਹਾਂ ਦੇ ਆਗੂਆਂ ਨੂੰ ਬੱਬਰ ਸਾਹਿਬ ਦੀ ਲਾਸ਼ ਸੌਂਪ ਕੇ ਕੋਈ ਖਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦੀ। ਬੱਬਰ ਸਾਹਿਬ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਸਰਕਾਰ ਕੰਬ ਉੱਠੀ ਸੀ। ਜਿਵੇਂ ਬੱਬਰ ਸਾਹਿਬ ਦੀ ਲਾਸ਼ ਨੇ ਲਾਸ਼ਘਰ ਤੋਂ ਬਾਹਰ ਨਿਕਲਦਿਆਂ ਹੀ ਜਾਗ ਉੱਠਣਾ ਹੋਵੇ ਤੇ ਭੜਥੂ ਪਾ ਦੇਣਾ ਹੋਵੇ। ਬੱਬਰ ਸਾਹਿਬ ਦੀ ਲਾਸ ਨੂੰ ਹਜੂਮ ਦੇ ਆਗੂਆਂ ਨੂੰ ਅੰਗਰੇਜ਼ ਸਰਕਾਰ ਨੇ, ਤਾਂ ਕੀ ਸੌਂਪਣਾ ਸੀ, ਸਿੱਤਮ ਦੀ ਗੱਲ ਇਹ ਸੀ, ਕਿ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦੇ ਲਾਗੇ ਚੇਅ ਦੇ ਨਜ਼ਦੀਕ ਕਾਨਿਆਂ ਦੇ ਜੰਗਲ ਵਿੱਚ. ਜਿਸ ਸਥਾਨ ਤੇ ਲਾਸ਼ ਦਾ ਸੱਸਕਾਰ ਕੀਤਾ ਜਾਣਾ ਸੀ, ਲਾਸਘਰ ਤੋਂ ਉਸ ਥਾਂ ਨੂੰ ਜਾਣ ਵਾਲੀ ਸੜਕ ਤੇ ਹੀ ਡੀ.ਏ. ਵੀ. ਕਾਲਜ ਦੇ ਲਾਗੇ ਡਿਸਟ੍ਰਿਕਟ ਜੇਲ੍ਹ ਹੁਸ਼ਿਆਰਪੁਰ ਸੀ, ਜਿੱਥੇ ਬੱਥਰ ਸਾਹਿਬ ਦਾ ਸਪੁੱਤਰ, ਨੂੰਹ, ਭਰਜਾਈ ਅਤੇ ਭਰਾ ਬੰਦ ਸਨ। ਜ਼ਿਲ੍ਹਾ ਅਧਿਕਾਰੀਆਂ ਨੇ 16 ਜੁਲਾਈ 1932 ਈ ਨੂੰ ਘੰਟੇ- ਦੇ ਘੰਟੇ ਲਈ ਬੱਬਰ ਸਾਹਿਬ ਦੇ ਇਨ੍ਹਾਂ ਨੇਡਲੇ ਨਜ਼ਦੀਕੀਆਂ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਮੁਨਾਸਿਬ ਨਾ ਸਮਝਿਆ ਅਤੇ ਉਨ੍ਹਾਂ ਨੂੰ ਆਪਣੇ ਅੰਤ ਪਿਆਰੇ ਘਰ ਦੇ ਮੈਂਬਰ ਦੇ ਅੰਤਮ ਦਰਸ਼ਨ ਨਹੀਂ ਕਰਨ ਦਿੱਤੇ। ਦੁਨੀਆ ਵਾਲਿਓ ਅੱਖਾਂ ਖੋਲ੍ਹ ਕੇ ਵੇਖੇ, ਜਿਸ ਪਿਆਰੇ ਭਾਰਤ ਦੀ ਆਜ਼ਾਦੀ ਦੀ ਖਾਤਰ ਉਸ ਸੇਰ ਦੂਲੇ ਨੇ ਆਪਣਾ ਸੱਭ ਕੁੱਝ ਕੁਰਬਾਨ ਕਰ ਦਿੱਤਾ। ਭਾਰਤ ਦੀ ਆਜਾਦੀ ਤੋਂ ਬਾਅਦ ਰਾਜ ਗੱਦੀਆਂ ਤੇ ਸਸ਼ੋਭਤ ਕਿਸੇ ਪ੍ਰਤੀਨਿੱਧ ਨੇ ਅੱਜ ਤੱਕ ਬੱਬਰ ਸਾਹਿਬ ਦੇ ਘਰ ਆ ਕੇ, ਬੱਬਰ ਸਾਹਿਬ ਦੇ ਪਰਿਵਾਰ ਦੀ ਸਾਰ ਨਹੀਂ ਲਈ। ਆਜ਼ਾਦੀ ਦਾ ਨਿੱਘ ਮਾਨਣ ਵਾਲਿਆਂ ਨੂੰ ਚੇਤਾ ਹੀ ਨਹੀਂ ਆਇਆ।

ਸ਼ਹੀਦ ਸਰਦਾਰ ਰਤਨ ਸਿੰਘ ਰੱਕੜ ਜੀ ਦੀ ਲਾਸ਼ ਦਾ ਪੋਸਟਮਰਟਮ ਕਰਵਾਉਣ ਤੋਂ ਬਾਅਦ 16 ਜੁਲਾਈ 1932 ਈ ਦਿਨ ਸ਼ਨਿੱਚਰਵਾਰ ਨੂੰ, ਪੁਲਿਸ ਦੀ ਭਾਰੀ ਫੋਰਸ ਦੀ ਨਿਗਰਾਨੀ ਹੇਠ ਬੱਬਰ ਸਾਹਿਬ ਦਾ ਅੰਤਮ ਸੰਸਕਾਰ ਕਰਨ ਲਈ, ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ‘ਸ ਮਿਲਖਾ ਸਿੰਘ ਨਿੱਝਰ * ਪੁੱਤਰ ਸ: ਗੁਲਾਬ ਸਿੰਘ ਨਿੱਝਰ ਅਤੇ ‘ਸ ਊਧਮ ਸਿੰਘ ਨਿੱਝਰ” ਪੁੱਤਰ ਸ ਹੱਲਾ ਸਿੰਘ ਨਿੱਤਰ ਪਿੰਡ ਪਿੰਡੋਰੀ ਨਿੱਝਰਾਂ, ਥਾਣਾ ਆਦਮਪੁਰ ਦੁਆਬਾ, ਜਿਲ੍ਹਾ ਜਲੰਧਰ ਨੂੰ ਆਪਣੀ ਲਾਰੀ ਲਾਸ਼ਘਰ ਹੁਸ਼ਿਆਰਪੁਰ ਲੈ ਕੇ ਆਉਣ ਲਈ ਕਿਹਾ। ਪਹਿਲਾ ਸ ਮਿਲਖਾ ਸਿੰਘ ਨਿੱਤਰ ਬੱਬਰ ਅਕਾਲੀਆਂ ਦੇ ਦੂਜੇ ਕੰਨਸਪਾਇਰੇਸੀ ਕੇਸ ਟ੍ਰਾਇਲ ਨੇ 2. 1924ਈ: ਦਾ ਮੁਲਜ਼ਮ ਨੰ 12 ਸੀ। ਦੂਜਾ ਸ: ਊਧਮ ਸਿੰਘ ਨਿੱਝਰ ਬੱਬਰ ਅਕਾਲੀਆਂ ਦੇ ਇਸੇ ਸਾਜ਼ਸੀ ਕੇਸ ਦਾ ਮੁਲਜ਼ਮ ਨੰ: 15 ਸੀ। ਇਹ ਦੋਨੋਂ ਬੱਬਰ ਚਾਚੇ ਤਾਏ ਦੇ ਪੁੱਤ ਹੋਣ ਕਰਕੇ ਭਰਾ-ਭਰਾ ਸਨ। ਬੱਬਰ ਅਕਾਲੀਆਂ ਦੇ ਦੂਜੇ ਕੰਨਸਪਾਇਰੇਸੀ ਕੇਸ ਵਿੱਚ ਲਾਹੌਰ ਹਾਈ ਕੋਰਟ ਪੰਜਾਬ ਵਿੱਚੋਂ ਬਰੀ ਹੋ ਕੇ ਇਹ ਦੋਨੇਂ ਬੱਬਰ ਸਾਥੀ ਜਲੰਧਰ ਹੁਸ਼ਿਆਰਪੁਰ ਸੜਕ ਉੱਤੇ ਆਪਣੀ ਲਾਰੀ (ਬਸ) ਪੀ.ਬੀ.ਐਚ. 1508 ਚਲਾਇਆ ਕਰਦੇ ਸੀ। ਪੁਲਿਸ ਇੰਨਸਪੈਕਟਰ ਅਨੂਪ ਸਿੰਘ ਨੇ ਇਨ੍ਹਾਂ ਨੂੰ ਲਾਰੀ (ਬਸ) ਲਿਆਉਣ ਲਈ ਕਿਹਾ ਸੀ। ਇਨ੍ਹਾਂ ਦੋਨਾਂ ਨੇ ਲਾਰੀ ਲੈ ਕੇ ਪੁਲਿਸ ਲਾਈਨ ਵਿੱਚ ਜਾ ਖੜੀ ਕੀਤੀ, ਜਿੱਥੇ ਹੱਥਿਆਰ ਬੰਦ ਪੁਲਿਸ ਗਾਰਦ ਤਿਆਹ ਖੜੋਤੀ ਸੀ। ਸ: ਮਿਲਖਾ ਸਿੰਘ ਨਿੱਝਰ ਫਰੰਟ, ਸੀਟ ਤੇ ਬੈਠਾ ਸੀ ਅਤੇ ਸ:ਊਧਮ ਸਿੰਘ ਗੱਡੀ ਚਲਾ ਰਿਹਾ ਸੀ।

‘ਉਨ੍ਹਾਂ ਦਿਨਾਂ ਵਿੱਚ ਲਾਹੀਆਂ 19 ਸਵਾਰੀਆਂ ਦੀਆਂ ਹੁੰਦੀਆਂ ਸਨ। ਸੀਟਾਂ ਲੱਕੜੀ ਦੇ ਫੱਟਿਆਂ ਦੀਆਂ ਹੁੰਦੀਆਂ ਸਨ. ਜਿਨ੍ਹਾਂ ਉੱਤੇ ਨਾਰੀਅਲ ਦੀਆਂ ਭਰੀਆਂ ਗੱਦੀਆਂ ਰੱਖੀਆਂ ਹੁੰਦੀਆਂ ਸਨ। ਅੱਜ ਕੱਲ੍ਹ ਦੇ ਟਰੱਕਾਂ ਵਾਂਗੂੰ ਪਿੱਛਲਾ ਫੱਟਾ ਖੁਲ੍ਹਦਾ ਹੁੰਦਾ ਸੀ। ਇੰਨਸਪੈਕਟਰ ਸਾਹਿਬ ਫਰੰਟ ਸੀਟ ਉੱਤੇ ਸ: ਮਿਲਖਾ ਸਿੰਘ ਨਿੱਝਰ ਨਾਲ ਆ ਬੈਠੇ। ਗਾਰਦ ਪੱਕੀਆ ਰਾਈਫ਼ਲਾਂ ਸੰਭਾਲੀ ਲਾਰੀ ਵਿੱਚ ਸਵਾਰ ਹੋ ਗਈ।

‘ਉਹ ਲਾਸ਼ਘਰ ਵਿੱਚ ਲਾਰੀ ਲੈ ਕੇ ਚਲੇ ਗਏ। ਉਹ ਦ੍ਰਿਸ਼ ਵੇਖ ਕੇ ਘਬਰਾ ਗਏ। ਸਿਪਾਹੀਆਂ ਦੀਆਂ ਲਾਸ਼ਾਂ ਤਾਂ ਤਿੰਨ ਫੱਟਿਆਂ ਉੱਤੇ ਪਾ ਕੇ ਬੜੀ ਇਹਤਿਆਤ ਨਾਲ ਕੱਫ਼ਣਾ ਨਾਲ ਢੱਕੀਆਂ ਪਈਆਂ ਸਨ। ਪਰ ਸ: ਰਤਨ ਸਿੰਘ ਜੀ ਦੀ ਲਾਸ਼, ਜਿਹੜੀ ਪਹਿਲਾਂ ਹੀ ਗੋਲੀਆਂ ਨਾਲ ਛੱਲਣੀ ਹੋਈ ਪਈ ਸੀ, ਚੀਰੀ-ਪਾੜੀ ਨੰਗ- ਧੜੰਗ ਫਰਸ਼ ਉੱਤੇ ਪਈ ਸੀ । ਸੜ੍ਹਾਂਦ ਇੰਨੀ ਸੀ ਕਿ ਉਨ੍ਹਾਂ ਨੂੰ 50 ਸਾਲ ਬਾਅਦ ਵੀ ”ਬੱਬਰ ਅਕਾਲੀ ਲਹਿਰ ਦਾ ਇਤਿਹਾਸ” ਦੇ ਕਾਂਡ ਨੰ: 73 ਲਿਖਦਿਆਂ ਝੁਣ ਝੁਣੀ ਮਹਿਸੂਸ ਹੋ ਰਹੀ ਸੀ। ਅੰਗਰੇਜ਼ ਸਰਕਾਰ ਦੇ ਜੁਲਮ ਦੀ ਇਹ ਦੂਜੀ ਉਦਾਹਰਣ

ਹੈ, ਜਿਸਨੇ ਆਪਣੇ ਕਬਜ਼ੇ ਵਿੱਚ ਕੀਤੀ ਹੋਈ ਮਨੁੱਖ ਦੀ ਲਾਸ਼ ਨੂੰ ਢੱਕਿਆ ਤੱਕ ਨਹੀਂ। ਅੰਗਰੇਜ਼ ਸਰਕਾਰ ਦੀ ਵਹਿਸ਼ੀ ਦਰਿੰਦਗੀ ਦਾ ਪ੍ਰਤੱਖ ਸਬੂਤ ਹੈ, ਜਿਸ ਦੇ ਉਪਰੋਕਤ ਦੋਨੋਂ ਮਹਾਨ ਬੱਬਰ ਯੋਧੇ, ਇਸ ਇਤਿਹਾਸਕ ਘਟਨਾਂ ਦੇ ਇਤਿਹਾਸ ਦੇ ਵਿਅੰਗ ਨੂੰ ਮਖੌਲ ਕਰਦੇ ਹੋਏ ਚਸ਼ਮਦੀਦ ਗਵਾਹ ਬਣੇ। ਭਾਰਤ ਵਾਸੀਓ! ਸੱਤਾ ਦੀਆਂ ਗੱਦੀਆਂ ਤੇ ਬਿਰਾਜਮਾਨ ਲੀਡਰੋ, ਆਜ਼ਾਦੀ ਦਾ ਪੂਰਾ ਪੂਰਾ ਨਿੱਘ ਮਾਨਣ ਵਾਲਿਓ, ਤੁਹਾਡੀਆਂ ਅੱਖਾਂ ਖੁਲ੍ਹ ਜਾਣੀਆਂ ਚਾਹੀਦੀਆਂ ਹਨ, ਕਿ ਅੰਗਰੇਜ਼ ਹਾਕਮਾਂ ਨੇ ਕਿਸ ਤਰ੍ਹਾਂ ਦਰਿੰਦਗੀ ਖਿਲਾਰਦਿਆਂ ਹੋਇਆਂ, ਬੱਬਰ ਰਤਨ ਸਿੰਘ ਰੱਕੜ ਵਰਗੇ ਅਨੇਕਾਂ ਭਾਰਤ ਦੇ ਹੀਰਿਆਂ, ਭਾਰਤ ਦੇ ਬੀਰ ਬਹਾਦਰ ਸਪੂਤਾਂ ਦਾ ਮਾਸ ਭੂਤਾਂ, ਇੱਲਾਂ ਅਤੇ ਕਾਵਾਂ ਜੋਗਾ ਕੀਤਾ।

”ਭੂਤਾਂ. ਇੱਲਾਂ, ਕਾਗੀ ਗੋਸਤੁ ਭੱਖਿਆ।'”

(ਚੰਡੀ ਦੀ ਵਾਰ)

ਕਿਸ ਤਰ੍ਹਾਂ ਅੰਗਰੇਜ਼ ਸਾਮਰਾਜ ਨੇ ਸਾਡੇ ਭਾਰਤ ਦੇ ਪਵਿੱਤਰ ਦਰਿਆਵਾਂ, ਭਾਰਤ ਦੇ ਪਵਿੱਤਰ ਸਮੁੰਦਰਾਂ ਅਤੇ ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਦੇ ਸਮੁੰਦਰਾਂ ਵਿੱਚ ਕ੍ਰਾਂਤੀਕਾਰੀਆਂ ਦੀਆਂ ਲਾਸ਼ਾਂ ਨੂੰ ਰੋੜਿਆ। ਸਾਰੇ ਭਾਰਤ ਵਿੱਚ ਲਾਸ਼ਾਂ ਦੀ ਸੜ੍ਹਾਂਦ ਖਿਲਾਰ ਕੇ ਪਵਿੱਤਰ ਪੌਣਾਂ ਨੂੰ ਪ੍ਰਦੂਸ਼ਤ ਕੀਤਾ। ਪਿਆਰੇ ਭਾਰਤ ਵਾਸੀਆਂ ਦਾ ਸਾਹ ਘੁੱਟਿਆ। ਏਨਾ ਜ਼ੁਲਮ ! ਭਾਰਤ ਦੀ ਕਿਸਮਤ ਦੇ ਮਾਲਕੋ ! ਜਾਗੋ ! ਦੇਸ਼ ਨੂੰ ਆਜ਼ਾਦ ਹੋਇਆਂ 60 ਵਰ੍ਹੇ ਹੋ ਗਏ ਹਨ, ਭਾਰਤ ਨੂੰ ਕਿਨ੍ਹਾਂ ਰਾਹਾਂ ਤੇ ਤੋਰ ਦਿੱਤਾ ਹੈ ? ਮੁੜ ਕਾਲੇਪਾਣੀਆਂ ਦੀ ਕੈਦ ਵਿੱਚ ਕਿਤੇ ਬੰਦ ਨਾ ਹੋ ਜਾਈਏ ! ਜਾਗੋ ! ਅਜੇ ਜਾਗਣ ਦਾ ਵੇਲਾ ਹੈ।

”ਵਕਤ ਵਿਚਾਰੇ ਸੋ ਬੰਦਾ ਕਹੀਏ।”

‘ਇਨ੍ਹਾਂ ਦੋਨਾਂ ਭਰਾਵਾਂ ਨੇ ਆਪਣੀਆਂ ਚਾਦਰਾਂ ਵਿੱਚ ਹੀ ਉਸ ਗਲੀ ਸੜੀ ਲਾਸ਼ ਨੂੰ, ਇੱਕ ਹੇਠਾਂ ਵਿਛਾ ਅਤੇ ਦੂਜੀ ਉੱਤੇ ਪਾ, ਬੜੀ ਮੁਸ਼ਕਲ ਨਾਲ ਚਾਰ ਭੰਗੀਆਂ ਦੀ ਮਦਦ ਨਾਲ ਆਪਣੀ ਲਾਰੀ ਵਿੱਚ ਰੱਖਿਆ। ਸੁਕਰ ਦੀ ਗੱਲ ਇਹ ਸਮਝੋ ਕਿ ਸ:ਰਤਨ ਸਿੰਘ ਦੀ ਲਾਸ਼ ਸੰਭਾਲਣ ਲਈ ਇੱਕ ਮਜ਼ਬੂਤ ਤੱਪੜ ਜ਼ਰੂਰ ਭੰਗੀਆਂ ਕੋਲ ਸੀ। ਇਨ੍ਹਾਂ ਦੋਨਾਂ ਨੇ ਆਪਣੀਆਂ ਪੱਗਾਂ ਨਾਲ ਸਿਰ ਮੂੰਹ ਅਤੇ ਨਾਸਾਂ ਭਾਵੇਂ ਬੜੀ ਚੰਗੀ ਤਰ੍ਹਾਂ ਵਲ੍ਹੇਟੀਆਂ ਹੋਈਆਂ ਸਨ. ਪਰ ਸੜ੍ਹਾਂਦ ਫੇਰ ਵੀ ਪਿੱਛਾ ਨਹੀਂ ਸੀ ਛੱਡ ਰਹੀ। ਲਾਹੀ ਗੜ੍ਹਸ਼ੰਕਰ ਨੂੰ ਜਾਂਦੀ ਸੜਕ ਉੱਤੇ ਡੀ.ਏ.ਵੀ. ਕਾਲਜ ਤੋਂ ਅੱਗੇ ਲੰਘ ਕੇ, ਚੜ੍ਹਦੇ ਪਾਸੇ, ਉਸ ਵੇਲੇ ਉਜਾੜ ਪਏ ਮੈਦਾਨ ਵਿੱਚ ਇੱਕ ਚੋਅ ਦੇ ਨੇੜੇ ਸੋ ਕੁ ਗਜ਼ ਪਿੱਛੇ ਹਟਵੀਂ ਕਾਨਿਆਂ ਦੇ ਜੰਗਲ ਵਿੱਚ ਬਣੀ ਚਿੱਖਾ ਕੋਲ ਲਿਜਾ ਖੜੀ ਕੀਤੀ ਗਈ। ਉਨ੍ਹਾਂ ਨੇ ਲਾਰੀ ਦੀ ਬੈਕ ਚਿੱਖਾ ਦੇ ਨਾਲ ਲਾ ਕੇ, ਉਨ੍ਹਾਂ ਹੀ ਭੰਗੀਆਂ ਦੀ ਮਦਦ ਨਾਲ ਸ: ਰਤਨ ਸਿੰਘ ਰੱਕੜ ਦੀ ਲਾਸ਼ ਨੂੰ ਸਣੇ ਤੱਪੜ ਅਤੇ ਆਪਣੀਆਂ ਦੋਵਾਂ ਤੇੜ ਦੀਆਂ ਚਾਦਰਾਂ ਦੇ ਚਿਖਾ ਉੱਤੇ ਧਰ ਦਿੱਤਾ। ਉਨ੍ਹਾਂ ਦੀਆਂ ਤੇੜ ਲਾਉਣ ਵਾਲੀਆਂ ਚਾਦਰਾਂ ਹੀ ਉਸ ਮਹਾਨ ਸ਼ਹੀਦ ਦਾ ਵਿਛੋੜਾ ਅਤੇ ਕਫ਼ਨ ਬਣੀਆਂ।’ ‘ਬੇਸ਼ਕ ਇਨ੍ਹਾਂ ਦੋਹਾ ਭਰਾਵਾਂ ਦੇ ਬਾਕੀ ਕਪੜੇ ਅਤੇ ਹੱਥ ਸਭ ਸ਼ਹੀਦ ਦੀ ਹੱਤ ਨਾਲ ਪੂਰੀ ਤਰ੍ਹਾਂ ਲਿੱਬੜ ਚੁੱਕੇ ਸਨ, ਪਰ ਉਨ੍ਹਾਂ ਨੂੰ ਅੰਦਰੂਨੀ ਤਸੱਲੀ ਜ਼ਰੂਰ ਸੀ ਕਿ ਉਨ੍ਹਾਂ ਦੇ ਹੱਥੀਂ ਨਵੇਂ ਸਿਰਿਉਂ ਮੁੜ ਬੱਬਰ ਅਕਾਲੀ ਲਹਿਰ ਨੂੰ ਸੁਰਜੀਤ ਕਰਨ ਅਤੇ ਜੱਥੇਬੰਦ ਕਰਨ ਵਾਲੇ ਇੱਕ ਅਣਖੀਲੇ ਸੂਰਬੀਰ, ਮਰਦ-ਏ-ਮੁਜਾਹਿਦ ਬੱਬਰ ਦਾ ਸੱਸਕਾਰ ਹੋ ਰਿਹਾ ਸੀ। ਬਾਕੀ ਲੱਕੜਾਂ ਦੇਹ ਉੱਤੇ ਪੂਰੀ ਇਹਤਿਆਤ (ਸਾਵਧਾਨੀ) ਨਾਲ ਰੱਖ ਦਿੱਤੀਆਂ। ਇੱਕ ਗਰੰਥੀ ਜੀ ਵੀ ਉੱਥੇ ਪਹੁੰਚਿਆ ਹੋਇਆ ਸੀ। ਉਸ ਨੇ ਵੀ ਗਲ ਪਾਏ ਪਰਨੇ ਨਾਲ ਸਿਰ ਮੂੰਹ ਲਪੇਟ ਲਿਆ। ਉਸ ਨੇ ਨਾਲ ਲਿਆਂਦਾ ਦਹੀਂ ਉਂਝ ਹੀ ਦੇਹ ਉੱਤੇ ਉਲਟਣ ਦੀ ਕੀਤੀ। ਭੰਗੀਆਂ ਨੂੰ ਵਾਪਸ ਘਲ ਛੱਡਿਆ ਸੀ। ਭਾਈ ਜੀ ਦੇ ਅਰਦਾਸ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਭਰਾਵਾਂ ਨੇ ਹੀ ਚਿਤਾ ਨੂੰ ਅਗਨੀ ਭੇਂਟ ਕੀਤਾ। ਅਰਦਾਸ ਕੀਤੀ ਤੇ ਮੁਆਤਾ ਲਾ ਦਿੱਤਾ। ਇਸ ਕੰਮ ਤੋਂ ਫਾਰਗ ਹੋ ਕੇ ਉਨ੍ਹਾਂ ਨੇ ਆਪਣੀਆਂ ਕਮੀਜ਼ਾਂ ਅਤੇ ਪੱਗਾਂ ਉਸੇ ਚਿਤਾ ਵਿੱਚ ਵਗਾਹ ਮਾਰੀਆਂ। ਉਨ੍ਹਾਂ ਨੇ ਸੋਚਿਆ, ਸ਼ਹੀਦ ਦੀ ਹੱਤ ਸ਼ਹੀਦ ਦੇ ਨਾਲ ਹੀ ਜਾਣੀ ਚਾਹੀਦੀ ਹੈ। ਸਿਰਫ ਕਛਹਿਰੇ ਹੀ ਤੇੜ ਰਹਿ ਗਏ। ਅਗਨੀ ਭੇਂਟ ਕਰਨ ਤੋਂ ਪਹਿਲਾਂ ਜੇ ਕੰਨਸਟੇਬਲ ਡਿਊਟੀ ਤੇ ਲੱਗੇ ਹੋਏ ਸਨ, ਨੇ ਬੱਬਰ ਸਾਹਿਬ ਦੀ ਲਾਸ਼ ਤੇ ਕਈ ਗੋਲੀਆਂ ਮਾਰੀਆ, ਇਸ ਗੁੱਸੇ ਦੀ ਬਦਲੇ ਦੀ ਅੱਗ ਨਾਲ ਕਿ ਬੱਬਰ ਸਾਹਿਬ ਨੇ ਉਨ੍ਹਾਂ ਦੇ ਤਿੰਨ ਸਿਪਾਹੀ ਮਾਰ ਦਿੱਤੇ ਸਨ। ਇਹ ਅੰਗਰੇਜ਼ ਸਰਕਾਰ ਵਲੋਂ ਦੇਸ਼ ਦੀ ਆਜ਼ਾਦੀ ਲੈਣ ਵਾਲਿਆਂ ਤੇ ਜੁਲਮ ਦੀ ਹੱਦ ਸੀ।

ਇਹ ਦੋਨੋਂ ਭਰਾ ਫਿਰ ਲਾਰੀਆਂ ਦੇ ਅੱਡੇ ਉੱਤੇ ਆ ਗਏ। ਇੱਕ ਖੂਹੀ ਅੱਡੇ ਦੇ ਉੱਤੇ ਹੀ ਸੀ। ਡਰਾਈਵਰ ਪਾਣੀ ਕੱਢ ਕੱਢ ਕੇ ਉਨ੍ਹਾਂ ਨੂੰ ਇਸ਼ਨਾਨ ਕਰਾਉਣ ਲੱਗ ਪਏ। ਉਨ੍ਹਾਂ ਨੇ ਲਾਰੀ ਵੀ ਕੂਚ ਕੂਚ ਕੇ ਧੋਤੀ। ਸਾਬਣ ਘਸਾ ਘਸਾ ਕੇ ਜਿਸਮ ਸਾਫ ਕੀਤੇ। ਕੱਪੜੇ ਬਦਲੇ। ਕਛਹਿਰੇ ਧੋ ਕੇ ਸੁੱਕਣੇ ਪਾ ਦਿੱਤੇ। ਲਾਰੀ ਵਿੱਚ ਫਿਰ ਯੂਨਾ ਖਿਲਾਰਿਆ। ਸਾਥੀਆਂ ਨੂੰ ਸਾਰੀ ਕਹਾਣੀ ਸੁਣਾਈ। ਇਹ ਦੋਨੋਂ ਭਰਾ ਸ਼ਾਮ ਨੂੰ ਫਿਰ ਸਾਥੀ ਡਰਾਈਵਰਾਂ ਨਾਲ ਚਿਖਾ ਕੇਲ ਗਏ। ਬੱਬਰ ਸਾਹਿਬ ਦਾ ਸਰੀਰ ਪੁਰੀ ਤਰ੍ਹਾਂ ਭਸਮ ਹੋ ਚੁੱਕਾ ਸੀ। ਚੌਥੇ ਦਿਨ ਉਨ੍ਹਾਂ ਸਾਰੀ ਤਸਮ ਨਾਲ ਲੱਗਦੇ ਚੇਅ ਵਿੱਚ ਜਲ ਪ੍ਰਵਾਹ ਕਰ ਦਿੱਤੀ। ਦੋਵਾਂ ਬੱਬਰਾਂ ਨੂੰ ਯਕੀਨ ਸੀ ਕਿ ਸ਼ਹੀਦ ਦੀ ਭਸਮ ਚੇਆਂ ਅਤੇ ਦਰਿਆਵਾਂ ਬਾਣੀ ਹੁੰਦੀ ਉਸੇ ਸਮੁੰਦਰ ਤਕ ਜਰੂਰ ਪੁੱਜੀ ਹੋਵੇਗੀ, ਜਿਸ ਸਮੁੰਦਰ ਵਿੱਚ ਕਾਲੇ ਪਾਣੀ ਦੀ ਜੇਲ੍ਹ ਵਿੱਚ ਚਲਾਣਾ ਕਰ ਚੁੱਕੇ ਦੇਸ ਭਗਤਾਂ ਦੀ ਤਸਮ ਸਮਾ ਚੁੱਕੀ ਹੋਵੇਗੀ।*

ਇਹ ਇਤਿਹਾਸ ਦਾ ਬਹੁਤ ਹੀ ਰਹੱਸਮਈ ਮੌਕਾਮੇਲ ਹੈ ਤੇ ਅਸਚਰਜ ਘਟਨਾ ਹੈ ਕਿ ਸ਼ਹੀਦ ਰਤਨ ਸਿੰਘ ਰੱਕੜ ਦਾ ਸੰਸਕਾਰ ਮੌਤ ਦੇ ਮੂੰਹ ਵਿੱਚੋਂ ਫੁੱਟ ਕੇ ਆਏ ਬੱਬਰ ਅਕਾਲੀ ਲਹਿਰ ਦੇ ਇਨ੍ਹਾਂ ਮਹਾਨ ਬੱਬਰਾਂ ਹੱਥੀਂ ਹੋਇਆ। ਸ਼ਹੀਦ ਰਤਨ ਸਿੰਘ ਰੱਕੜ ਦੇ ਪੁੱਤ, ਨੂੰਹ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਤਸੱਲੀ ਹੋ ਗਈ ਹੋਵੇਗੀ ਕਿ ਪੱਥਰ ਰਤਨ ਸਿੰਘ ਰੱਕੜ ਦਾ ਪਰਿਵਾਰ ਇੱਕ ਛੋਟਾ ਜਿਹਾ ਪਰਿਵਾਰ ਨਾ ਹੋ ਕੇ, ਦੇਸ਼ ਭਗਤ ਇਨਕਲਾਬੀਆਂ ਅਤੇ ਜੁਗ ਪਲਟਾਊਆਂ ਦਾ ਇੱਕ ਬਹੁਤ ਵੱਡਾ ਤੇ ਵਿਸ਼ਾਲ ਪਰਿਵਾਰ ਬਣ ਗਿਆ। ਕੀ ਹੋਇਆ ਜੇ ਸ਼ਹੀਦ ਰਤਨ ਸਿੰਘ ਰੱਕੜ ਦਾ ਸੱਸਕਾਰ ਉਸ ਦੇ ਪੁੱਤ ਨੂੰਹ ਹੱਥੀਂ ਨਹੀਂ ਹੋਇਆ. ਇਹ ਵੀ ਇੱਕ ਮਾਣ ਵਾਲੀ ਗੱਲ ਹੈ ਕਿ ਇਸ ਮਹਾਨ ਸ਼ਹੀਦ ਦਾ ਸੰਸਕਾਰ ਦੇਸ਼ ਭਗਤਾਂ ਦੇ ਬਹੁਤ ਵੱਡੇ ਪਰਿਵਾਰ ਦੇ ਦੋ ਪਰਿਵਾਰਕ ਮੈਂਬਰਾਂ ਹੱਥੀਂ ਹੋਇਆ। ਇਹ ਅੰਗਰੇਜ਼ ਸਰਕਾਰ ਦੇ ਮੂੰਹ ਉੱਤੇ ਕੁਦਰਤ ਦੀ ਮਾਰੀ ਚਪੇੜ ਸੀ, ਜਿਹੜੀ ਸਰਕਾਰ ਬੱਬਰ ਸਾਹਿਬ ਦੇ ਨਜ਼ਦੀਕੀ ਪਰਿਵਾਰਡ ਮੈਂਬਰਾਂ ਤੇ ਚੋਰੀ ਸ਼ਹੀਦ ਦਾ ਸੰਸਕਾਰ ਕਰਨਾ ਚਾਹੁੰਦੀ ਸੀ ਤਾਂ ਜੇ ਸੱਚ ਦਾ ਕੋਈ ਗਵਾਹ ਨਾ ਬਣ ਜਾਏ। ਸ਼ਹੀਦ ਆਪਣਾ ਬਲੀਦਾਨ ਦੇ ਕੇ ਸਮੇਂ ਦੇ ਸੱਚ ਦੀ ਗਵਾਹੀ ਦਿੰਦੇ ਹਨ। ਉਹ ਆਪਣੇ ਸਮੇਂ ਦਾ ਸੱਚ ਹੁੰਦੇ ਹਨ। ਸ਼ਹੀਦ ਆਉਣ ਵਾਲੀਆਂ ਪੀੜ੍ਹੀਆਂ ਲਈ ਉਲਕਾਪਾਤੀ ਤਾਰਿਆਂ ਵਾਂਗ ਹੁੰਦੇ ਹਨ, ਜਿਨ੍ਹਾਂ ਨੂੰ ਧਰਤੀ ਦੇ ਕੇਂਦਰ ਦੀ ਸਦੀਵੀ ਖਿੱਚ ਰਹਿੰਦੀ ਹੈ। ਇਸ ਸਦੀਵੀ ਖਿੱਚ ਰਾਹੀਂ ਉਹ ਧਰਤੀ ਦੇ ਕੇਂਦਰ ਵੱਲ ਖਿੱਚੇ ਜਾਂਦੇ ਹਨ। ਜਦੋਂ ਇਹ ਉਲਕਾਪਾਤੀ ਤਾਰੇ ਧਰਤੀ ਦੇ ਵਾਯੂਮੰਡਲ ਵਿੱਚ ਪ੍ਰਵੇਸ਼ ਕਰਦੇ ਹਨ. ਤਦ ਇਹ ਵਾਯੂਮੰਡਲ ਨਾਲ ਟਕਰਾ ਕੇ, ਛਿੰਨ ਭਰ ਰੋਸ਼ਨੀ ਦੀ ਰੇਖਾ ਪਾ ਕੇ ਤਸਮ ਹੋ ਜਾਂਦੇ ਹਨ। ਉਨ੍ਹਾਂ ਦੀ ਰੋਸ਼ਨੀ, ਚਾਨਣ ਦੀ ਲਕੀਰ ਤੁਰਨ ਵਾਲਿਆਂ ਨੂੰ ਅੱਗਲਾ ਰਾਹ ਦਰਸਾਉਂਦੀ ਹੈ। ਇਸੇ ਤਰ੍ਹਾਂ ਸ਼ਹੀਦ ਥੋੜ੍ਹੀ ਜਿਹੀ ਉਮਰ ਵਿੱਚ ਹੀ ਸਮੇਂ ਦੇ ਸੱਚ ਦੀ ਗਵਾਹੀ ਦੇ ਕੇ. ਆਕਾਸ਼ਾਂ ਵਿੱਚ ਚਾਨਣ ਦੀ ਇੱਕ ਰੇਖਾ ਵਿੱਚ ਜਾਂਦੇ ਹਨ, ਜੋ ਆਉਣ ਵਾਲੀਆਂ ਪੀੜੀਆਂ ਲਈ ਦਿਸ਼ਾ ਨਿਰਦੇਸ਼ ਬਣਕੇ ਮਾਰਗ ਦਰਸ਼ਨ ਕਰਦੀ ਹੈ। ਉਹ ਚਾਨਣ ਦੀ ਰੇਖਾ ਸੰਕਟ ਦੀਆਂ ਘੜੀਆਂ ਵਿੱਚ ਉਨ੍ਹਾਂ ਨੂੰ ਰਾਹ ਦਰਸਾਉਂਦੀ ਹੈ। ਭਾਵੇਂ ਸ਼ਹੀਦ ਚਾਨਣ ਦੀ ਇਹ ਰੇਖਾ ਪਾ ਕੇ ਛੋਟੀ ਜਿਹੀ ਜਿੰਦਗੀ ਵਿੱਚ ਹੀ ਭਸਮ ਹੋ ਜਾਂਦੇ ਹਨ, ਇਹ ਰੇਖਾ ਮੰਜਲਾਂ ਵਲ ਵੱਧਦੇ ਨੌਜੁਆਨਾਂ ਨੂੰ ਉਨ੍ਹਾਂ ਦੀ ਮੰਜਲ ਸਪਸ਼ਟ ਦਿਖਾ ਦਿੰਦੀ ਹੈ।

ਅੰਗਰੇਜ਼ ਸਰਕਾਰ ਨੂੰ ਕੀ ਪਤਾ ਸੀ ਕਿ ਇਹ ਦੋਵੇਂ ਬੱਬਰ ਸ: ਰਤਨ ਸਿੰਘ ਜੀ ਦੀ ਅੰਤਮ ਸੰਸਕਾਰ ਦੀ ਘਟਨਾਂ ਦੇ ਚਸ਼ਮਦੀਦ ਗਵਾਹ ਬਣ ਗਏ ਹਨ। ਅੰਗਰੇਜ ਸਰਕਾਰ ਤਾਂ ਸ. ਰਤਨ ਸਿੰਘ ਰੱਕੜ ਦਾ ਚੁੱਪ ਚਪੀਤੇ, ਲੁੱਕ ਕੇ ਸੰਸਕਾਰ ਕਰਕੇ, ਇਸ ਘਟਨਾਂ ਦੇ ਸਥਾਨ ਤੇ ਨਿਸ਼ਾਨ ਨੂੰ ਮਿਟਾਉਣਾ ਚਾਹੁੰਦੀ ਸੀ। ਪਰ ਕੁਦਰਤ ਦੇ ਬਲਿਹਾਰ ਜਾਈਏ ਕਿ ਲੋਕਾਂ ਨੂੰ ਬੱਬਰ ਰਤਨ ਸਿੰਘ ਰੱਕੜ ਦੇ ਸੱਸਕਾਰ ਦੇ ਸਥਾਨ ਅਤੇ ਨਿਸ਼ਾਨ ਦਾ ਪਤਾ ਲੱਗ ਗਿਆ।

ਜਿਸ ਥਾਂ ਤੇ ਸ਼ਹੀਦ ਰਤਨ ਸਿੰਘ ਰੱਕੜ ਨੂੰ ਅਗਨੀ ਭੇਟ ਕੀਤਾ ਗਿਆ ਸੀ ਅਥਵਾ ਸ਼ਹੀਦ ਦਾ ਸੰਸਕਾਰ ਕੀਤਾ ਗਿਆ ਸੀ. ਉਸ ਥਾ ਹੁਸ਼ਿਆਰਪੁਰ ਵਿਖੇ ਇਸਲਾਮਾਬਾਦ’ ਦੀ ਨਵੀਂ ਕਾਲੋਨੀ ਬਣ ਕੇ ਦੱਸ ਚੁੱਕੀ ਹੈ।

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਰਦਾਰ ਭਗਤ ਸਿੰਘ ਸ਼ਹੀਦ ਦੀ ਤਰ੍ਹਾਂ ਉਨ੍ਹਾਂ ਅਸਥਾਨਾ ਉੱਤੇ ਸ਼ਹੀਦੀ ਸਮਾਰਕ ਕਾਇਮ ਕਰੇ ਜਿੱਥੇ ਸਰਦਾਰ ਰਤਨ ਸਿੰਘ ਰੱਕੜ ਨੇ ਜਨਮ ਲਿਆ. ਦੇਸ਼ ਦੀ ਆਜ਼ਾਦੀ ਲਈ ਜੂਝਦੇ ਹੋਏ ਸ਼ਹੀਦ ਹੋਏ ਅਤੇ ਜਿੱਥੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਘੱਟੋ ਘੱਟ ਇੱਕ ਪਾਰਕ ਵਿੱਚ ਚਬੂਤਰਾ ਬਣਾ ਕੇ ਸ਼ਹੀਦ ਦੇ ਨਾਂਅ ਦੀ ਸਿਲਾ ਲੇਖ ਖੜੀ ਕੀਤੀ ਜਾਵੇ।

ਸਿਰ ਦੇ ਕੇ ਮੂੜ੍ਹਾ ਬਣਾ ਗਿਆ,

ਪਿਆਰਿਆਂ ਦੇ ਬਹਿਣ ਦੇ ਲਈ।

ਜਾਮ ਸਬਜ ਸੁਰਾਹੀ ਦਾ ਪੀ ਗਿਆ,

ਦਸਮੇਸ ਦਾ ਪੁੱਤ ਲਾਡਲਾ।

ਆਪਣੇ ਕੀਤੇ ਕੋਲ ਨਿਭਾ ਗਿਆ,

ਰਤਨ ਸਿੰਘ ਰੱਕੜਾਂ ਦਾ।

ਸੁੱਤੇ ਹੋਏ ਲੋਕਾਂ ਨੂੰ ਜਗਾ ਗਿਆ, ਰਤਨ ਸਿੰਘ ਰੱਕੜਾਂ ਦਾ।

ਜਿੰਦ ਦੇਸ਼ ਦੇ ਲੇਖੇ ਲਾ ਗਿਆ,

ਰਤਨ ਸਿੰਘ ਰੱਕੜਾਂ ਦਾ।

ਦੇਸ਼ ਪਿਆਰ ਦਾ ਸਬਕ ਸਿਖਾ ਗਿਆ,

ਰਤਨ ਸਿੰਘ ਰੱਕੜਾਂ ਦਾ।

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੀ ਸ਼ਬਦ-ਸਿਧੀ

ਬੱਬਰ ਸਾਹਿਬ ਨੇ ਸਾਨੂੰ (ਲੇਖਕ ਗਿਆਨੀ ਗੁਰਚਰਨ ਸਿੰਘ ਵੈਦ) ਦੱਸਿਆ, ਅਸੀਂ ਨਿਮਨ ਲਿੱਖੇ ਸ਼ਬਦ ਦੀ ਕਮਾਈ ਕਰਕੇ ਪਰਮ-ਪਦ ਪ੍ਰਦਾਤਾ ਜੀ ਦਾ ਬਲ ਪੈਦਾ ਕੀਤਾ ਹੈ, ਜਿਸ ਦੀ ਕਮਾਈ ਦੇ ਸਦਕੇ ਸਾਰੀ ਖੇਡ ਖੇਡੀ ਹੈ। ਗੁਰਬਾਣੀ ਸਰਬ ਬਨ ਪਰਦਾਤੀ ਹੈ।

“ਬਲੁ ਹੋਆ ਬੰਧਨ ਛੁਟੇ ਸਭਿ ਕਿਛੁ ਹੋਤਿ ਉਪਾਏ ॥

ਨਾਨਕ ਸਭ ਕਿਛੁ ਤੁਮਰੈ ਹਾਥ ਮੈਂ ਤੁਮ ਹੀ ਹੋਤ ਸਹਾਇ ॥

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥

ਆਵਣ ਜਾਣੁ ਰਹਿਓ॥

ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥ਰਹਾਉ॥

ਜਬ ਤੇ ਸਾਧੂ ਸੰਗ ਭਇਆ ਤਉ ਛੋਡਿ ਗਏ ਨਿਗਹਾਰ ॥

ਜਿਸ ਕੀ ਅਟਕ ਤਿਸ ਤੇ ਛੁੱਟੀ ਤਉ ਕਹਾ ਕਰੈ ਕੋਟ ਵਾਰ ॥

ਚੂਕਾ ਭਾਰਾ ਕਰਮ ਕਾ ਹੋਇ ਨਿਹ ਕਰਮਾ ॥

ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥

ਸਚੁ ਪੂੰਜੀ ਸਚੁਵਖਰੇ ਨਾਨਕ ਘਰਿ ਪਾਇਆ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1002)

ਹੇਠ ਲਿਖਿਆ ਸ਼ਬਦ ਵੀ ਉਹ ਰੋਜ਼ ਪੜ੍ਹਿਆ ਕਰਦੇ ਸਨ,

ਸ਼ਬਦ ਗਾਇਨ ਕਰਦੇ ਸਨ :-

ੴ ਸਤਿਗੁਰ ਪ੍ਰਸਾਦਿ

ਪਉੜੀ

(ਮਾਰੂ ਮਹਲਾ ੫ ਡਖਣੇ)

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥

ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

ਲਖਮੀ ਤੋਟਿ ਨਾ ਆਵਈ ਖਾਇ ਖਰਚਿ ਰਹੰਦਾ ॥

ਲਖ ਚਉਰਾਸੀਹ ਮੇਦਨੀ ਸਤ ਸੇਵ ਕਰੰਦਾ॥

ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥

ਲੇਖਾ ਕੋਇ ਨਾ ਪੁਛਈ ਜਾ ਹਰਿ ਬਖਸੰਦਾ ॥

ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥

ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥

ਬੱਬਰ ਸਾਹਿਬ ਬੜੇ ਨਿਤ ਨੇਮੀ ਸਨ। ਗੁਰਬਾਣੀ ਦਾ ਨਿਤਨੇਮ ਦਾ ਪਾਠ ਕਰਨ ਤੋਂ ਬਿਨਾਂ ‘ਚੰਡੀ ਦੀ ਵਾਰ’ ਦਾ ਪਾਠ ਵੀ ਹਰ ਰੋਜ਼ ਬੀਰ ਰਸੀ ਆਵਾਜ਼ ਵਿੱਚ ਕਰਦੇ ਸਨ। ਉਨ੍ਹਾਂ ਨੇ ‘ਚੰਡੀ ਦੀ ਵਾਰ’ ਦਾ ਰੂਪਾਂਤਰਨ ਫਾਰਸੀ ਲਿੱਪੀ ਵਿੱਚ ਵੀ ਕੀਤਾ ਤਾਂ ਜੋ ਇਸ ਨੂੰ ਛਪਵਾ ਕੇ ਉਸ ਵਰਗ ਦੇ ਲੋਕਾਂ ਵਿੱਚ ਵੰਡਿਆ ਜਾਵੇ ਜਿਹੜਾ ਗੁਰਮੁੱਖੀ ਲਿੱਪੀ ਨਹੀਂ ਸੀ ਜਾਣਦਾ ਅਤੇ ਕੇਵਲ ਪਰਸ਼ੀਅਨ (ਫਾਰਸੀ) ਲਿੱਪੀ ਦਾ ਹੀ ਜਾਣੂ ਸੀ। ਇਹ ‘ਚੰਡੀ ਦੀ ਵਾਰ’ ਦਾ ਪਰਸ਼ੀਅਨ ਲਿੱਪੀ ਵਿੱਚ ਰੂਪਾਂਤਰਨ ਜਿਹੜੀ ਬੱਧਰ ਸਾਹਿਬ ਦੀ ਹੱਥ ਲਿਖਤ ਹੈ, ਬੱਬਰ ਜੀ ਦੇ ਪੋਤਰੇ ਮਾਸਟਰ ਜੁਝਾਰ ਸਿੰਘ ਰੱਕੜ ਨੇ ਸੰਭਾਲੀ ਹੋਈ ਹੈ। ਇਸ ਹੱਥ ਲਿਖਤ ਦੀ ਲਿਖਾਈ ਬਹੁਤ ਹੀ ਸੁੰਦਰ ਹੈ। ਇਸ ਹੱਥ ਲਿਖਤ ਉੱਤੇ ਬੱਬਰ ਸਾਹਿਬ ਦੇ ਪਿਤਾ ਸ: ਜਵਾਹਰ ਸਿੰਘ ਲੰਬਰਦਾਰ ਦੀ ਮੁਹਰ ਲੱਗੀ ਹੋਈ ਹੈ। ਬੱਬਰ ਰਤਨ ਸਿੰਘ ਰੱਕੜ ਜੀ ਬੜੇ ਭਜਨੀਕ ਪੁਰਸ਼ ਸਨ। ਅੱਠੇ ਪਹਿਰ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਸਨ।

ਸ ਰਤਨ ਸਿੰਘ ਜੀ ਦੀ ਸ਼ਖਸੀਅਤ ਦਾ ਇੱਕ ਵਿਸ਼ੇਸ਼ ਗੁਣ ਇਹ ਸੀ ਕਿ ਉਨ੍ਹਾਂ ਵਿੱਚ ਸ਼ਾਂਤ ਰੱਸ ਅਤੇ ਬੀਰ ਰਸ ਦਾ ਸੁੰਦਰ ਸੁਮੇਲ ਸੀ। ਉਹ ਇੱਕ ਪਾਸੇ ਸ਼ਾਂਤ ਰਸ ਗੁਰਬਾਣੀ ਪੜ੍ਹਦੇ ਸਨ, ਦੂਜੇ ਪਾਸੇ ਬੀਰ ਰਸ ਭਰਪੂਰ ‘ਚੰਡੀ ਦੀ ਵਾਰ ਦਾ ਗਾਇਨ ਕਰਦੇ ਸਨ। ਇਹ ਉਨ੍ਹਾਂ ਦਾ ਨਿਤ ਨੇਮ ਸੀ। ਉਹ ਸ਼ਾਂਤ ਚਿੱਤ, ਇੱਕ ਰੱਸ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਹੋ ਕੇ, ਸਾਰੇ ਬ੍ਰਹਿਮੰਡ ਤੇ ਕਾਇਆਨਾਤ ਨਾਲ ਜੁੜ ਕੇ, ਇੱਕ ਮਿੱਕ ਹੋ ਕੇ ਅਕਾਲ ਪੁਰਖ ਦੇ ਸੰਤ ਹਿੱਤੂ, ਲੋਕ ਹਿਤੁ, ਉਦੇਸ਼ ਨੂੰ ਉਭਾਰਨ ਲਈ, ਦੁਸਟਾਂ ਅਤੇ ਲੋਕ ਦੇਖੀਆਂ ਵਿਰੁੱਧ ਆਪਣੇ ਸ਼ਸਤਰ ਦੀ ਵਰਤੋਂ ਕਰਦੇ ਸਨ। ਇਹ ਉਨ੍ਹਾਂ ਦੀ ਪ੍ਰਭਾਵਸ਼ਾਲੀ,ਦਿਲ ਟੁੰਬਵੀ,ਦਿਲ ਖਿੱਚਵੀਂ ਸ਼ਖਸੀਅਤ ਹੀ ਸੀ ਕਿ ਉਨ੍ਹਾਂ ਨੇ ਪਿੰਡ ਰੁੜਕੀ ਖਾਸ ਦੇ ਦੇਸ਼ ਭਗਤਾਂ ਨੂੰ ਕ੍ਰਾਂਤੀਕਾਰੀ, ਇਨਕਲਾਬੀ, ਜੁਗਪਲਟਾਊ ਬੱਬਰ ਅਕਾਲੀ ਲਹਿਰ ਨਾਲ ਜੋੜਿਆ ਅਤੇ ਉਨ੍ਹਾਂ ਦਾ ਪੂਰਨ ਸਹਿਯੋਗ ਪ੍ਰਾਪਤ ਕੀਤਾ। ਬੱਬਰ ਸਾਹਿਬ ਦੀਆਂ ਦਲੀਲਾਂ ਬੜੀਆਂ ਕਾਟਵੀਆਂ ਹੁੰਦੀਆਂ ਸਨ। ਉਨ੍ਹਾਂ ਨਾਮ ਸਿਮਰਨ ਦੀ ਧਰਾਤਲ ਤੇ ਬੱਬਰ ਅਕਾਲੀ ਲਹਿਰ ਨੂੰ ਮੁੜ ਸੁਰਜੀਤ ਕੀਤਾ।

ਸਰਦਾਰ ਗੋਂਦਾ ਸਿੰਘ ਜੀ ਅਤੇ ਬੀਬੀ ਪ੍ਰੀਤਮ ਕੌਰ ਦੀ ਗ੍ਰਿਫਤਾਰੀ

‘ਸ: ਗੋਂਦਾ ਸਿੰਘ ਜੀ ਇੱਕ ਸੱਚੇ ਤੇ ਸੁੱਚੇ ਦੇਸ਼ ਭਗਤ ਸਨ। ਦੁੱਖੀਆਂ ਲਈ ਦਰਦ ਤੇ ਦੇਸ਼ ਲਈ ਆਪਾ ਨਿਛਾਵਰ ਕਰਨ ਦਾ ਚਾਅ ਆਪ ਅੰਦਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ।

ਆਪ ਦਾ ਜਨਮ ਇੱਕ ਸਿੱਧੇ ਸਾਦੇ ਕਿਸਾਨ ਘਰਾਣੇ ਵਿੱਚ ਸਰਦਾਰ ਭਗਵਾਨ ਸਿੰਘ ਜੀ ਸੈਣੀ ਦੇ ਘਰ ਬੀਰਾਂ ਕੌਰ ਦੀ ਕੁੱਖ ਤੋਂ ਪਿੰਡ ਰੁੜਕੀ ਖਾਸ, ਤਹਿਸੀਲ ਗੜਸੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀਹਵੀਂ ਸਦੀ ਦੇ ਆਰੰਭ ਵਿੱਚ ਹੋਇਆ। ਆਪ ਜੀ ਦੇ ਦੇ ਭਰਾ ਸਰਦਾਰ ਈਸ਼ਰ ਸਿੰਘ ਤੇ ਸਰਦਾਰ ਚੂਹੜ ਸਿੰਘ ਜੀ ਸਨ। ਭੈਣ ਬੀਬੀ ਪ੍ਰਤੀ ਸੀ। ਪਿੰਡ ਦੇ ਗਰੰਥੀ ਤੋਂ ਆਪ ਜੀ ਨੇ ਪੰਜਾਬੀ ਗੁਰਮੁੱਖੀ ਅੱਖਰਾਂ ਵਿੱਚ ਸਿੱਖੀ। ਅਕਤੂਬਰ 1917 ਈ.ਵਿੱਚ ਆਪ ਸੇਲਾਂ ਸਾਲ ਦੀ ਉਮਰ ਵਿੱਚ ਹੀ ਸੋਲਾਂ ਨੰਬਰ ਰਸਾਲੇ ਵਿੱਚ ਭਰਤੀ ਹੋ ਗਏ। ਪਰ ਦੇ ਸਾਲ ਪਿੱਛੋਂ 1919 ਈ:ਵਿੱਚ ਰਸਾਲੇ ‘ਚੋਂ ਡਿਸਚਾਰਜ ਲੈ ਕੇ ਸੈਕੰਡ 27 ਪੰਜਾਬੀ ਰੈਜਮੈਂਟ ਵਿੱਚ ਭਰਤੀ ਹੋ ਕੇ ਮਿਸਰ ਚਲੇ ਗਏ। ਇੱਥੋਂ ਉਹ 1921ਈ ਵਿੱਚ ਵਾਪਸ ਆਏ ਕਿਉਂਕਿ ਇਨ੍ਹਾਂ ਦੀ ਪਲਟਨ ਤੋੜ ਦਿੱਤੀ ਗਈ ਸੀ। ਫਿਰ ਸ: ਗੇਂਦਾ ਸਿੰਘ ਜੀ 124 ਬਲੋਚੀ ਵਿੱਚ ਚਲੇ ਗਏ, ਇਸ ਦੀ ਇਕ ਕੰਪਨੀ 87 ਵਿੱਚ ਆ ਗਏ। 1923 ਈ. ਵਿੱਚ ਇਨ੍ਹਾਂ ਦੀ ਕੰਪਨੀ ਰਾਵਲਪਿੰਡੀ (ਪਾਕਿਸਤਾਨ) ਵਿੱਚ ਸੀ। ਅਕਾਲੀ ਕੈਦੀਆਂ ਦਾ ਇੱਕ ਜੱਥਾ ਅਟਕ ਕਿਲ੍ਹੇ ਵਿੱਚ ਲਿਜਾਇਆ ਜਾ ਰਿਹਾ ਸੀ। ਰਾਵਲਪਿੰਡੀ ਦੀਆਂ ਸੰਗਤਾਂ ਨੇ, ਜੱਥੇ ਨੂੰ ਪ੍ਰਸ਼ਾਦ ਛਕਾਉਣ ਅਤੇ ਉਸ ਦੇ ਦਰਸ਼ਨਾਂ ਦੀ ਮੰਗ ਕੀਤੀ। ਪਰ ਅੰਗਰੇਜ਼ ਦੀ ਹੈਂਕੜ ਭਰੀ ਗਰਦਨ ਨੇ ਇਸ ਸਾਧਾਰਨ ਤੇ ਜਾਇਜ਼ ਮੰਗ ਅੱਗੇ ਝੁੱਕਣਾ ਗਵਾਰਾ ਨਾ ਕੀਤਾ। ਫਿਰ ਇਹ ਹੋਇਆ ਕਿ ਭਾਈ ਪਰਤਾਪ ਸਿੰਘ ਜੀ ਆਪਣੇ ਇੱਕ ਸਾਥੀ ਨੂੰ ਨਾਲ ਲੈ ਕੇ ਰੇਲ ਗੱਡੀ ਅੱਗੇ ਲੇਟ ਗਏ। ਅੰਗਰੇਜ ਨੇ ਗੱਡੀ ਉਨ੍ਹਾਂ ਦੇ ਉਪਰੋਂ ਚਲਾਉਣ ਦਾ ਹੁਕਮ ਦਿੱਤਾ। ਸਿੰਘ ਸ਼ਹੀਦ ਹੋ ਗਏ। ਸਿੱਖਾਂ ਅੰਦਰ ਜੋਸ਼ ਠਾਠਾਂ ਮਾਰਨ ਲੱਗ ਪਿਆ। ਸ: ਗੇਂਦਾ ਸਿੰਘ ਜੀ ਤੋਂ ਸਹਾਰਿਆ ਨਾ ਗਿਆ। ਉਨ੍ਹਾਂ ਨੇ ਅਸਤੀਫਾ ਦੇ ਦਿੱਤਾ। ਪਰ ਬੜੀ ਮੁਸ਼ਕਲ ਨਾਲ ਆਪ ਰਿਜ਼ਰਵ ਆ ਸਕੇ, ਜਿਸ ਦੇ ਮੁਤਾਬਿਕ ਹਰ ਦੇ ਸਾਲ ਪਿੱਛੋਂ ਇੱਕ ਮਹੀਨਾ ਪਲਟਨ ਵਿੱਚ ਜਾਣਾ ਪੈਂਦਾ ਸੀ।

ਜਦ ਆਪ 1925 ਈ: ‘ਚ ਰਿਜ਼ਰਵ ਦਾ ਮਹੀਨਾ ਕੱਟਣ ਲਈ ਪਲਟਨ ‘ਚ ਗਏ ਤਾਂ ਅਕਾਲੀ ਸਿੰਘ ਸਨ। ਇਨਚਾਰਜ ਸਿੱਖ ਸੀ। ਕੈਪਟਨ ਤੇ ਕਰਨਲ ਅੰਗਰੇਜ਼ ਸਨ। ਆਪ ਨੇ ਕਿਰਪਾਨ ਨਾ ਉਤਾਰੀ ਤੇ ਹੁਕਮ ਅਦੂਲੀ `ਚ ਆਪ ਦਾ ਕੋਰਟ ਮਾਰਸ਼ਲ ਹੋ ਗਿਆ। ਸਾਰੀ ਪਲਟਨ ‘ਚ ਜੋਸ਼ ਫੈਲ ਗਿਆ। ਪਰ ਕਰਨਲ ਨੇ ਸਿਆਣਪ ਕੀਤੀ ਤੇ ਕਿਹਾ ਕਿ ਇਸ ਦੀ ਕਿਰਪਾਨ ਤਬਦੀਲ ਕਰ ਦਿਓ। ਇਵੇਂ ਹੋਇਆ। ਆਪ ਜੀ ਦੀ ਕਿਰਪਾਨ ਤਬਦੀਲ ਕਰਾ ਦਿੱਤੀ ਗਈ। ਛੋਟੀ ਕਿਰਪਾਨ ਪਹਿਨਣ ਦੀ ਆਗਿਆ ਦੇ ਦਿੱਤੀ ਗਈ।”

ਮਈ 1932 ਈ: ਵਿੱਚ ਸ: ਰਤਨ ਸਿੰਘ ਮਫ਼ਰੂਰ ਹੋ ਕੇ ਦੁਆਬੇ ਅੰਦਰ ਆ ਗਏ। ਸ:ਰਤਨ ਸਿੰਘ ਜੀ ਨੂੰ 303 ਦੇ ਕਾਰਤੂਸ ਲੋੜੀਂਦੇ ਸਨ ਜੋ ਕਿਸੇ ਫੌਜੀ ਕੋਲੋਂ ਹੀ ਮਿਲ ਸੱਕਦੇ ਸਨ। ਕਾਰਤੂਸ ਲੱਭਣ ਵਿੱਚ ਸ: ਗੋਂਦਾ ਸਿੰਘ ਜੀ ਨੇ ਸ:ਰਤਨ ਸਿੰਘ ਜੀ ਦੀ ਬਹੁਤ ਮਦਦ ਕੀਤੀ।

ਸ:ਰਤਨ ਸਿੰਘ ਜੀ ਸ:ਗੋਂਦਾ ਸਿੰਘ ਦੇ ਘਰ ਠਹਿਰੇ ਹੋਏ ਸਨ। ਜਿਸ ਦਿਨ 15 ਜੁਲਾਈ 1932 ਈ: ਨੂੰ ਸ:ਰਤਨ ਸਿੰਘ ਜੀ ਨੂੰ ਘੇਰਾ ਪਿਆ. ਉਸ ਦਿਨ ਸ: ਗੇਂਦਾ ਸਿੰਘ ਘਰ ਵਿੱਚ ਨਹੀਂ ਸਨ। 6-7 ਮੀਲ ਉੱਤੇ ਇੱਕ ਪਿੰਡ ਵਿਖੇ ਕੰਮ ਗਏ ਹੋਏ ਸਨ। ਇਨ੍ਹਾਂ ਨੂੰ ਲੈਣ ਵਾਸਤੇ ਇੱਕ ਆਦਮੀ ਭੇਜਿਆ ਗਿਆ। ਜਿਸ ਨੇ ਸਾਰੀ ਕਹਾਣੀ ਇਨ੍ਹਾਂ ਨੂੰ ਦੱਸੀ। ਇਹ ਕਹਾਣੀ ਸੁਣ ਕੇ ਆਪ ਸਿੱਧੇ ਹੀ ਗੜ੍ਹਸ਼ੰਕਰ ਦੇ ਥਾਨੇ ਵਿੱਚ ਚਲੇ ਗਏ। ਇੱਧਰੋਂ ਇਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰੀਤਮ ਕੌਰ ਨੂੰ ਇੱਕ ਗੱਡੀ ਵਿੱਚ ਪੁਲਿਸ ਨੇ ਬਿਠਾ ਕੇ ਗੜ੍ਹਸ਼ੰਕਰ ਥਾਣੇ ਵਿੱਚ ਪਹੁੰਚਾ ਦਿੱਤਾ। ਦੋਹਾਂ ਨੂੰ ਅਲੱਗ ਅਲੱਗ ਹਵਾਲਾਤਾਂ ਵਿੱਚ ਬੰਦ ਕਰ ਦਿੱਤਾ ਗਿਆ। ਜੋ ਆਹਮੋ ਸਾਹਮਣੇ ਸਨ। ਸ:ਗੋਂਦਾ ਸਿੰਘ ਜੀ ਨੇ ਪ੍ਰੀਤਮ ਕੌਰ ਨੂੰ ਆਖਿਆ, ”ਪੁਰਾਣੀਆਂ ਸਿੰਘਣੀਆਂ ਦਾ ਇਤਿਹਾਸ ਯਾਦ ਕਰ ਲੈ, ਡੋਲਣਾ ਨਹੀਂ. ਆਪਣਾ ਧਰਮ ਨਹੀਂ ਹਾਰਨਾ ਅਤੇ ਭੇਤ ਨੂੰ ਪ੍ਰਗਟ ਨਹੀਂ ਕਰਨਾ।’ ਬੀਬੀ ਪ੍ਰੀਤਮ ਕੌਰ ਨੇ ਸ ਗੋਂਦਾ ਸਿੰਘ ਜੀ ਨੂੰ ਯਕੀਨ ਦੁਆਇਆ ਕਿ ਮੈਂ ਕੋਈ ਵੀ ਰਾਜ਼ ਪ੍ਰਗਟ ਨਹੀਂ ਕਰਾਂਗੀ। ਜਿਸ ਦੇ ਨਾਲ ਨਗਰ ਨਿਵਾਸੀਆਂ ਅਤੇ ਹੋਰ ਸਜਨਾਂ ਮਿੱਤਰਾਂ ਨੂੰ ਕਸ਼ਟ ਉਠਾਉਣਾ ਪਵੇ, ਸਾਰੀਆਂ ਸ਼ਖਤੀਆਂ ਮੈਂ ਆਪਣੇ ਜਿਸਮ ਉੱਤੇ ਝੱਲਾਂਗੀ।”

ਸਰਦਾਰ ਗੋਂਦਾ ਸਿੰਘ ਜੀ ਨੂੰ ਅਗੰਮੀ ਘੋੜ ਚੜ੍ਹੇ ਨੇ ਧੀਰਜ ਦਿੱਤੀ ”ਡੋਲੀ ਨਾਂ।

ਸ:ਗੋਂਦਾ ਸਿੰਘ ਜੀ ਨੇ ਸਾਨੂੰ (ਲੇਖਕ ਗੁਰਚਰਨ ਸਿੰਘ ਵੈਦ) ਦੱਸਿਆ, ”ਪੁਲਿਸ ਵਾਲਿਆਂ ਨੇ ਜਿਸ ਵਕਤ ਸਾਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ, ਮੈਂ ਉਸੇ ਵਕਤ ਬਹੁਤ ਹੀ ਡੂੰਘੀ ਵਿਚਾਰ ਦੇ ਵਹਿਣ ਪਿਆ ਹੋਇਆ ਸੋਚ ਰਿਹਾ ਸੀ। ਪਤਾ ਨਹੀਂ ਕੀ ਬਣੇ ? ਘਰ ਬਾਰ ਸੜ ਬਲ ਚੁੱਕਾ ਹੈ, ਪਤਾ ਨਹੀਂ ਪੁਲਿਸ ਹੋਰ ਕੀ ਕੀ ਸਪਤੀਆਂ ਕਰੇ ?”

ਇੰਨੇ ਚਿਰ ਨੂੰ ਇੱਕ ਨੀਲੇ ਰੰਗ ਦੇ ਘੋੜੇ ਉੱਤੇ ਚੜ੍ਹਿਆ ਨੂਰੀ ਚਿਹਰੇ ਵਾਲਾ, ਹੱਥ ਵਿੱਚ ਵਾਗ ਫੜੀ ਗੰਭੀਰ ਆਵਾਜ਼ ਨਾਲ ਕਹਿਣ ਲੱਗਾ, ‘ ‘ਸਿੰਘਾ ? ਘਬਰਾਈ ਨਾ, ਗੁਰੂ ਤੇਰਾ ਅੰਗ ਸੰਗ ਹੈ. ਪੁਲਿਸ ਤੈਨੂੰ ਉਂਗਲੀ ਤੱਕ ਨਹੀਂ ਲਾਵੇਗੀ। ਕੋਈ ਤੇਰੇ ਅਤੇ ਤੇਰੀ ਸਿੰਘਣੀ ਉੱਤੇ ਸਖ਼ਤੀ ਨਹੀ ਕਰ ਸਕੇਗਾ, ਬਲਕਿ ਪੁਲਿਸ ਤੇਰੀ ਮਦਦ ਕਰੇਗੀ।’ ਇਹ ਆਖ ਕੇ ਉਹ ਘੋੜੇ ਸਮੇਤ ਘੱਗੇ ਚਲਾ ਗਿਆ। ਪਰ ਮੈਂਨੂੰ ਯਕੀਨ ਹੋ ਗਿਆ ਕਿ ਇਹ ਤਾਂ ਆਪ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ, ਜੋ ਮੈਂਨੂੰ ਇਸ ਬਿਪਤਾ ਵਿੱਚ ਧੀਰਜ ਦੇਣ ਵਾਸਤੇ ਆਏ ਹਨ।

ਸਰਦਾਰ ਗੋਂਦਾ ਸਿੰਘ ਜੀ ਨੇ ਸਾਨੂੰ (ਲੇਖਕ ਗੁਰਚਰਨ ਸਿੰਘ ਵੇਦ) ਦੱਸਿਆ, ”ਮੈਂ ਆਪਣੀ ਸਿੰਘਣੀ ਨੂੰ ਪੁੱਛਿਆ ਕਿ ਕੀ ਤੂੰ ਕੁੱਝ ਵੇਖਿਆ. ਸੁਣਿਆ ਹੈ ?” ਉਸ ਨੇ ਜਵਾਬ ਦਿੱਤਾ, ”ਹਾਂ ਜੀ! ਜੋ ਕੁੱਝ ਤੁਸਾਂ ਵੇਖਿਆ ਅਤੇ ਸੁਣਿਆ ਹੈ. ਉਹੀ ਕੁੱਝ ਮੈਂ ਵੇਖਿਆ ਅਤੇ ਸੁਣਿਆ ਹੈ।’ ਦਿਨ ਚੜ੍ਹਿਆ। ਸਾਰੇ ਪੁਲਿਸ ਅਫਸਰ ਇਕੱਠੇ ਹੋਏ। ਮੈਂਨੂੰ ਅਤੇ ਮੇਰੀ ਸਿੰਘਣੀ ਨੂੰ ਪੁੱਛਿਆ ਕਿ, ”ਸ ਰਤਨ ਸਿੰਘ ਬਾਰੇ ਸਾਨੂੰ ਸਾਰੀ ਜਾਣ-ਪਛਾਣ ਕਰਾਓ, ਕਿਵੇਂ, ਕਦੋਂ ਤੁਹਾਡੇ ਕੋਲ ਪਹੁੰਚੇ ?'” ਅਸੀਂ ਜਵਾਬ ਦਿੱਤਾ, ”ਸਾਨੂੰ ਕੋਈ ਪਤਾ ਨਹੀਂ ਹੈ।”

‘ਕਈ ਦਿਨਾਂ ਦੇ ਜਿਸਮਾਨੀ ਰੀਮਾਂਡ ਦੇ ਬਾਅਦ ਪੁਲਿਸ ਨੇ ਸ: ਗੋਂਦਾ ਸਿੰਘ ਜੀ. ਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰੀਤਮ ਕੌਰ ਅਤੇ ਉਨ੍ਹਾਂ ਦੇ ਵੱਡੇ ਭਰਾ ਸ: ਈਸ਼ਰ ਸਿੰਘ ਜੀ ਲੰਬਰਦਾਰ, ਜੋ ਜਖ਼ਮੀ ਸਨ, ਉੱਤੇ ਸਰਕਾਰ ਦੇ ਇੱਕ ਫ਼ਰਾਰ ਬਾਗ਼ੀ ਅਤੇ ਕਿੰਨਿਆਂ ਨੂੰ ਮਾਰਨ ਵਾਲੇ ਕਾਤਲ ਨੂੰ ਪਨਾਹ ਦੇਣ ਦੇ ਮੁਕੱਦਮੇ ਚਲਾਏ ਗਏ।² ਜਿਵੇਂ ਘੋੜ ਅਸਵਾਰ ਫੁਰਮਾ ਗਿਆ ਸੀ, ”ਘਬਰਾਓ ਨਾ, ਸਤਿਗੁਰੂ ਤੁਹਾਡੇ ਅੰਗ ਸੰਗ ਹੈ, ਤੁਹਾਡੀ ਰਖਵਾਲੀ ਕਰੇਗਾ।’ ਐਨ ਇਸੇ ਪ੍ਰਕਾਰ ਹੋਇਆ। ਇਸ ਭਿਆਨਕ ਮੁਕੱਦਮੇ ਵਿੱਚ ਕਲਗੀ ਵਾਲੇ ਪਾਤਸ਼ਾਹ ਨੇ ਪੁਲਿਸ ਦੇ ਮਨ ਵਿਰੋਧਤਾ ਵਲੋਂ ਹਟਾ ਕੇ ਹਮਦਰਦੀ ਵਾਲੇ ਕਰ ਦਿੱਤੇ। ਪੁਲਿਸ ਉਲਟੀ ਮਦਦ ਕਰਨ ਲੱਗ ਗਈ। ਗਵਾਹਾਂ ਤੋਂ ਐਸੇ ਬਿਆਨ ਕਰਵਾਏ ਗਏ, ਜਿਸ ਨਾਲ ਸਿੱਧ ਹੋ ਸਕੇ ਕਿ ਸ: ਰਤਨ ਸਿੰਘ ਜੀ ਸ਼ਹੀਦ ਹੀ ਨਹੀਂ ਹੋਏ।

ਇੱਧਰ ਸ: ਗੇਂਦਾ ਸਿੰਘ ਜੀ ਅਤੇ ਸ:ਈਸ਼ਰ ਸਿੰਘ ਜੀ ਆਦਿ ਵਲੋਂ ਜੋ ਵਕੀਲ ਡੀਫੈਂਸ ਵਾਸਤੇ ਕੀਤੇ ਗਏ, ਉਨ੍ਹਾਂ ਨੇ ਸਿੱਧ ਕੀਤਾ ਕਿ ਸਰਦਾਰ ਰਤਨ ਸਿੰਘ ਜੀ ਸ਼ਹੀਦ ਹੀ ਨਹੀਂ ਹੋਏ । ਇਹ ਤਾਂ ਕਿਸੇ ਹੋਰ ਨੂੰ ਮਾਰ ਕੇ ਪੁਲਿਸ ਨੇ ਛਿੱਥੀ ਪੈਣ ਤੋਂ ਬੱਚਣ ਲਈ ਝੂਠੀ ਕਹਾਣੀ ਬਣਾ ਲਈ ਹੈ ਕਿ ਸਰਦਾਰ ਰਤਨ ਸਿੰਘ ਜੀ ਨੂੰ ਮਾਰ ਦਿੱਤਾ ਹੈ। ਹੁਣ ਰਤਨ ਸਿੰਘ ਨਾਂਅ ਦਾ ਕੋਈ ਭਗੌੜਾ ਨਹੀਂ ਰਿਹਾ । ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਸ:ਰਤਨ ਸਿੰਘ ਜੀ ਦੇ ਪਿੰਡ ਰੱਕੜਾਂ ਬੇਟ ਦੇ ਲੰਬਰਦਾਰ ਗਵਾਹ ਨੂੰ ਸਰਦਾਰ ਜੀ ਦੇ ਮਰਿਆਂ ਹੋਇਆਂ ਦੀ ਫੋਟੋ ਇਹ ਕਹਿ ਕੇ ਪੇਸ਼ ਕੀਤੀ, ”ਕੀ ਤੂੰ ਰਤਨ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਹੈ ?” ਉਸਨੇ ਕਿਹਾ, ”ਜੀ ਹਾਂ, ਇੱਕ ਪਿੰਡ ਵਿੱਚ ਜੰਮੇ ਪਲੇ ਹਾਂ।” ਉਹ ਫੋਟੋ ਇਸ ਨੂੰ ਵਿਖਾ ਕੇ ਡੀਫੈਂਸ ਦੇ ਵਕੀਲ ਨੇ ਪੁੱਛਿਆ, ”ਇਹ ਫੋਟੋ ਕਿਸ ਦੀ ਹੈ ? ਕੀ ਇਹ ਰਤਨ ਸਿੰਘ ਜੀ ਦੀ ਫੋਟੋ ਹੈ ?”ਗਵਾਹ ਨੇ ਆਖਿਆ, ”ਨਹੀਂ ਜੀ ਇਹ ਤਾਂ ਰਤਨ ਸਿੰਘ ਦੀ ਫੋਟੋ ਨਹੀਂ ਹੈ।’

ਇਤਿਆਦਿ ਹੋਰ ਗਵਾਹੀਆਂ ਹੋ ਕੇ ਸਿੱਧ ਤਾਂ ਇਹ ਹੋ ਗਿਆ ਕਿ ਸ:ਰਤਨ

ਸਿੰਘ ਜੀ ਸ਼ਹੀਦ ਨਹੀਂ ਹੋਏ, ਪ੍ਰੰਤੂ ਮੈਜਿਸਟਰੇਟ ਨੂੰ ਉੱਤੋਂ ਆਰਡਰ ਸੀ, ਇਨ੍ਹਾਂ ਨੂੰ ਨਹੀਂ ਛੱਡਣਾ।” ‘ਇਹ ਲਿੱਖ ਕੇ ਗਵਾਹਾਂ ਤੋਂ ਤਾਂ ਇਸਤਗਾਸਾ ਦੀ ਕਹਾਣੀ ਸਾਬਤ ਨਹੀਂ ਹੋਈ, ਪਰ ਐਸ.ਪੀ. ਅਤੇ ਡੀ.ਸੀ.ਆਦਿ ਜਿੰਮੇਵਾਰ ਅਫਸਰਾਂ ਨੇ ਤੱਸਲੀ ਕਰਕੇ ਲਿੱਖਿਆ ਹੈ ਕਿ, ”ਸਰਦਾਰ ਰਤਨ ਸਿੰਘ ਨੂੰ ਪੁਲਿਸ ਨੇ ਪਿੰਡ ਰੁੜਕੀ ਖਾਸ ਵਿੱਚ ਮਾਰ ਦਿੱਤਾ ਹੈ।” 13

”ਇਸ ਲਿਖਤ ਦੇ ਅਨੁਸਾਰ ਮੈਂ ਸਰਦਾਰ ਗੋਂਦਾ ਸਿੰਘ ਜੀ ਨੂੰ 3 ਸਾਲ ਸਖ਼ਤ ਕੈਦ, ਸ: ਈਸ਼ਰ ਸਿੰਘ ਜੀ ਨੂੰ 2 ਸਾਲ ਸਖ਼ਤ ਕੈਦ ਅਤੇ ਸ੍ਰੀਮਤੀ ਪ੍ਰੀਤਮ ਕੌਰ ਨੂੰ 2 ਸਾਲ ਸਖ਼ਤ, ਸਜ਼ਾ ਦਾ ਹੁਕਮ ਦਿੰਦਾ ਹਾਂ।’‘

ਸਰਦਾਰ ਈਸ਼ਰ ਸਿੰਘ ਜੀ ਲੰਬਰਦਾਰ ਅਤੇ ਸ:ਗੋਂਦਾ ਸਿੰਘ ਜੀ ਅਤੇ ਸ੍ਰੀਮਤੀ ਪ੍ਰੀਤਮ ਕੌਰ ਨੇ ਫਿਰ ਲਾਹੌਰ ਹਾਈ ਕੋਰਟ ਵਿੱਚ ਅਪੀਲਾਂ ਕੀਤੀਆਂ।

ਹਾਈ ਕੋਰਟ ਦੇ ਅੰਗਰੇਜ਼ ਜੱਜ ਨੇ ਵੀ ਹੇਠਲੀ ਅਦਾਲਤ ਦੀਆਂ ਦਿੱਤੀਆਂ ਸ: ਗੋਂਦਾ ਸਿੰਘ ਜੀ ਅਤੇ ਸ: ਈਸ਼ਰ ਸਿੰਘ ਜੀ ਦੀਆਂ ਸਜ਼ਾਵਾਂ ਕਾਇਮ ਰੱਖੀਆਂ। ਪਰ ਸ੍ਰੀਮਤੀ ਪ੍ਰੀਤਮ ਕੌਰ ਜੀ ਨੂੰ ਜਿੰਨੀ ਸਜ਼ਾ ਭੁਗਤ ਲਈ (ਲੱਗਪੱਗ 6 ਮਹੀਨੇ) ਕਾਫ਼ੀ ਹੈ ਕਹਿ ਕੇ ਬਾਕੀ ਸਜ਼ਾ ਮੁਆਫ਼ ਕਰ ਦਿੱਤੀ। ਸ: ਗੋਂਦਾ ਸਿੰਘ ਜੀ ਅਤੇ ਸ: ਈਸ਼ਰ ਸਿੰਘ ਜੀ ਨੇ ਪੂਰੀਆਂ ਸਜ਼ਾਵਾਂ ਭੋਗ ਕੇ ਰਿਹਾਈ ਪਾਈ। ਸ਼ਰਦਾਰ ਗੋਂਦਾ ਸਿੰਘ ਜੀ ਨੇ ਇਹ ਸਜ਼ਾ ਜਲੰਧਰ, ਅਟਕ ਤੇ ਮਿੰਟਗੁਮਰੀ (ਪਾਕਿਸਤਾਨ) ਆਦਿ ਜੇਲ੍ਹਾਂ ਵਿੱਚ ਗੁਜ਼ਾਰੀ ਤੇ 1935 ਈ: ਵਿੱਚ ਮਿੰਟਗੁਮਰੀ ਤੋਂ ਰਿਹਾ ਹੋਏ। ਅੰਗਰੇਜ਼ ਸਰਕਾਰ ਦੇ ਅਕਹਿ ਅਤੇ ਅਸਹਿ ਜ਼ੁਲਮਾਂ ਦੇ ਸ਼ਿਕਾਰ ਹੋਣ ਕਾਰਨ ਇਹ ਦੋਵੇਂ ਸਰੀਰਕ ਤੌਰ ਤੇ ਨਕਾਰਾ ਹੋ ਗਏ।

1936 ਈ: ਵਿੱਚ ਸਰਦਾਰ ਗੋਂਦਾ ਸਿੰਘ ਦਾ ਇੱਕਲੋਤਾ ਪੁੱਤਰ ਮਰ ਗਿਆ। ਕੈਦ ਤੇ ਮੁਕੱਦਮੇ ਦੇ ਦੌਰਾਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਤੋਂ ਇਲਾਵਾ ਜ਼ਮੀਨ ਗਹਣੇ ਰੱਖ ਕੇ ਕਰਜ਼ਾ ਚੁਕਾਉਣਾ ਪਿਆ ਤੇ ਬੜੀ ਮੁਸੀਬਤ ਦੇ ਦਿਨ ਕੱਟੇ। ਪਰ ਸ਼ਾਬਾਸ਼ ਸਰਦਾਰ ਗੋਂਦਾ ਸਿੰਘ ਤੇ ਪ੍ਰੀਤਮ ਕੌਰ ਦੇ, ਦੋਹਾਂ ਦੇ ਦਿਲ ਸਦਾ ਚੜ੍ਹਦੀਆਂ ਕਲਾਂ ‘ਚ ਰਹੇ, ਦੇਸ਼ ਸੇਵਾ ਤੋਂ ਮੁੱਖ ਨਹੀਂ ਮੋੜਿਆ ਤੇ ਨਾਂ ਹੀ ਕਿਸੇ ਪਾਸ ਹੱਥ ਅੱਡਿਆ ਤੇ ਨਾ ਜ਼ਬਾਨ ਪੁਰ ਸ਼ਕਾਇਤ ਦਾ ਇਕ ਲਫ਼ਜ਼ ਲਿਆਂਦਾ। ਦੂਜੇ ਸਿਆਸੀ ਵਰਕਰਾਂ ਵਾਂਗ ਇਨ੍ਹਾਂ ਦੀ ਵੀ ਨਿਗਰਾਨੀ ਹੁੰਦੀ ਸੀ। ਪੈਸੇ ਬਿਨਾ ਕਾਰੋਬਾਰ ਮੁਸ਼ਕਿਲ ਸੀ। ਇਨ੍ਹਾਂ ਨੇ ਕਿਸੇ ਮਿੱਤਰ ਦੇ ਵਸੀਲੇ ਨਾਲ ਕਿਸੇ ਕੋਇਟੇ (ਪਾਕਿਸਤਾਨ) ਦੀ ਪ੍ਰਾਈਵੇਟ ਫਰਮ ਦੀ ਨੌਕਰੀ ਕਰ ਲਈ। ਇਨ੍ਹਾਂ ਨੇ ਕੋਇਟੇ (ਪਾਕਿਸਤਾਨ) ਵਿੱਚ ਇੱਕ ਮਕਾਨ ਬਣਾਇਆ। ਇਨ੍ਹਾਂ ਨੂੰ ਨੌਕਰੀ ਦੇ ਸਿਲਸਲੇ ਵਿੱਚ ਘਰੋਂ ਦੂਰ ਕੋਇਟੇ, ਚਮਨ, ਅਹਮਦਾਬਾਦ ਤੇ ਜੱਬਲਪੁਰ ਆਦਿ ਕਈ ਥਾਈਂ ਰੁਲਨਾ ਪਿਆ।

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸਿੰਘਊਪਣ | Shaheed Babar Akali Ratan Singh Rakkar

ਸਰਦਾਰ ਗੋਂਦਾ ਸਿੰਘ ਜੀ ਦਾ ਵੱਡਾ ਭਰਾ ਸਰਦਾਰ ਈਸ਼ਰ ਸਿੰਘ ਜੀ ਜਿਸ ਨੇ ਸੰਨ 1921 ਈ: ਵਿੱਚ ਪਿੰਡ ਰੁੜਕੀ ਖਾਸ ਡਾਕਟਰ ਕਿਚਲੂ ਦੀ ਪ੍ਰਧਾਨਗੀ ‘ਚ ਹੋਈ ਪੁਲੀਟੀਕਲ ਕਾਨਫਰੰਸ ਵਿੱਚ ਲੰਬਰਦਾਰੀ ਛੱਡੀ ਸੀ ਤੇ ਇਕ ਸਾਲ ਦੀ ਸਜ਼ਾ ਭੋਗੀ ਸੀ ਵੀ ਇਸ ਕੇਸ ‘ਚ ਫੜ ਹੋ ਕੇ ਵੱਖ ਵੱਖ ਜੇਲ੍ਹਾਂ ਵਿੱਚ ਸਜ਼ਾਵਾਂ ਭੁਗਤੀਆਂ।

ਸਾਰੇ ਪਿੰਡ ਰੁੜਕੀ ਖਾਸ ਨੂੰ ਸਜ਼ਾ

ਸਾਰੇ ਪਿੰਡ ਰੁੜਕੀ ਖਾਸ ਨੂੰ ਅੰਗਰੇਜ਼ ਸਰਕਾਰ ਨੇ ਸਰਦਾਰ ਰਤਨ ਸਿੰਘ ਰੱਕੜ ਜੀ ਨੂੰ ਪਨਾਹ ਦੇਣ ਅਤੇ ਉਸਦੀ ਪੁਲਿਸ ਨੂੰ ਕੋਈ ਖੱਬਰ ਨਾ ਦੇਣ, ਪੁਲਿਸ ਦੀ ਕੋਈ ਮਦਦ ਨਾ ਕਰਨ ਅਤੇ ਸਾਰੇ ਪਿੰਡ ਦੇ ਲੋਕਾਂ ਦਾ ਵਿਚਾਰ 1920 ਈ: ਤੋਂ ਅੰਗਰੇਜ ਵਿਰੁੱਧ ਹੋਣ ਕਾਰਨ ਹੇਠ ਲਿਖੀਆਂ ਸਜ਼ਾਵਾਂ ਦਿੱਤੀਆਂ ਗਈਆਂ :-

  1. ਪਿੰਡ ਵਿੱਚ 2 ਸਾਲ ਵਾਸਤੇ ਤਾਜ਼ੀਰੀ ਚੌਕੀ ਬਿਠਾ ਦਿੱਤੀ ਗਈ।
  2. 1932 ਈ: ਤੋਂ 1934 ਈ: ਤਕ ਤਾਜ਼ੀਰੀ ਚੌਕੀ ਨੂੰ ਤਨਖਾਹ ਦੇਣ ਵਾਸਤੇ 6000) ਰੁਪਏ ਨਕਦ ਜੁਰਮਾਨਾ ਕੀਤਾ ਗਿਆ।
  3. ਜਿੰਨੇ ਸਰਕਾਰੀ ਪੈਨਸ਼ਨਰ ਸਨ, ਸਭਨਾਂ ਦੀਆਂ 5 ਸਾਲ ਵਾਸਤੇ ਪੈਨਸ਼ਨਾਂ ਬੰਦ ਕਰ ਦਿੱਤੀਆਂ। ਜਿਨ੍ਹਾਂ ਦਾ ਅਨੁਮਾਨ ਕੋਈ 7000 ਰੁਪਏ ਹੈ।’
  4. ਪਿੰਡ ਦੇ ਹਰ ਆਦਮੀ ਨੂੰ ਸਰਕਾਰੀ ਸਰਵਿਸ ਤੋਂ ਵਾਂਝਿਆਂ ਕਰ ਦਿੱਤਾ ਗਿਆ। ਆਰਡਰ ਹੋ ਗਿਆ ਕਿ ਇਸ ਪਿੰਡ ਦਾ ਕੋਈ ਬੱਚਾ ਵੀ ਕਿਸੇ ਸਰਕਾਰੀ ਸਰਵਿਸ ਵਿੱਚ ਨਾ ਲਿਆ ਜਾਵੇ।
  5. ਖਾਸ ਖਾਸ ਵਰਕਰ ਸਿੰਘਾਂ ਉੱਤੇ ਪੁਲਿਸ ਦੇ ਉਚੇਚੇ ਸਿਪਾਹੀ ਨਿਗਰਾਨੀ ਪਰ ਲਗਾ ਦਿੱਤੇ ਗਏ। ਖਾਸ ਤੌਰ ਤੇ ਮੇਰੇ (ਲੇਖਕ ਗਿਆਨੀ ਗੁਰਚਰਨ ਸਿੰਘ ਵੈਦ) ਉੱਤੇ ਕਰੜੀ ਨਿਗਰਾਨੀ ਲਗਾ ਦਿੱਤੀ ਗਈ ਅਤੇ ਸਿਪਾਹੀ ਲਗਾ ਦਿੱਤਾ ਗਿਆ ਜੋ ਹਰ ਵਕਤ ਨਿਗਰਾਨੀ ਰੱਖਦਾ। ਚੌਕੀਦਾਰਾਂ ਨੂੰ ਆਰਡਰ ਦਿੱਤੇ ਗਏ ਕਿ ਹਰ ਤੀਜੇ ਦਿਨ ਗਿਆਨੀ ਗੁਰਚਰਨ ਸਿੰਘ ਵੈਦ ਬਾਰੇ ਥਾਣੇ ਰਿਪੋਰਟ ਕਰਨ।
  6. ਪਿੰਡ ਨੂੰ ਸਰਕਾਰ ਦੀ ਬਲੈਕ ਲਿਸਟ ਵਿੱਚ ਕਰਕੇ ਹਰ ਤਰ੍ਹਾਂ ਦੀ ਤਰੱਕੀ ਅਤੇ ਸਹਾਇਤਾ ਤੋਂ ਵਾਂਝਿਆਂ ਕਰ ਦਿੱਤਾ।

ਇਸੇ ਤਰ੍ਹਾਂ 1922 ਈ: ਤੋਂ 1926 ਈ: ਤਕ ਸਾਡੇ ਪਿੰਡ ਵਿੱਚ ਤਾਜ਼ੀਰੀ ਚੌਕੀ ਬਿਠਾ ਕੇ 8000) ਰੁਪਏ ਜੁਰਮਾਨਾ ਅੰਗਰੇਜ਼ ਸਰਕਾਰ ਨੇ ਵਸੂਲਿਆ ਸੀ. ਜਿਸ ਦਾ ਕਾਰਨ ਅਸੀਂ (ਲੇਖਕ) ‘ਆਪਣੇ ਪਿੰਡ ਦੀ ਦੇਸ਼ ਭਗਤੀ।” ਪੁਸਤਕ ਵਿੱਚ ਲਿਖਿਆ ਹੈ।

ਝੋਲੀ ਚੁੱਕਾਂ ਅਤੇ ਮੁੱਖਬਰਾਂ ਨੂੰ ਇਨਾਮ

  1. ਮੀਹਾਂ ਸਿੰਘ ਅਤੇ ਸਿਕੰਦਰ ਖਾਂ ਨੂੰ ਇਨਾਮ, ਅੰਗਰੇਜ਼ ਸਰਕਾਰ ਨੇ, ਜਿਵੇਂ ਅਸੀਂ ਉੱਪਰ ਲਿੱਖਿਆ ਹੈ। ਸਰਦਾਰ ਰਤਨ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 5 ਮੁਰੱਬੇ ਜਮੀਨ, 5000) ਰੁਪਏ ਨਕਦ, ਇੱਕ ਪਿਸਤੋਲ ਅਤੇ ਇੱਕ ਰਾਈਫਲ ਦਿੱਤੀ ਜਾਵੇਗੀ। ਅਤੇ ਅੰਗਰੇਜ ਸਰਕਾਰ ਉਸ ਨੂੰ ਹੋਰ ਕੋਈ ਖਾਸ ਖਿਤਾਬ ਦੇਵੇਗੀ. ਦਾ ਐਲਾਨ ਕੀਤਾ ਸੀ। ਇਹ ਕੁੱਝ ਅੱਧੇ ਅੱਧ ਮੀਹਾਂ ਸਿੰਘ ਗੜੀ ਕਾਨੂੰਗੋਆਂ ਤਹਿਸੀਲ ਬਲਾਚੋਰ, ਜ਼ਿਲ੍ਹਾ ਨਵਾਂਸ਼ਹਿਰ ਅਤੇ ਸਿਕੰਦਰ ਖਾਂ ਪਿੰਡ ਮਹਿਤਪੁਰ, ਤਹਿਸੀਲ ਬਲਾਚੌਰ, ਜਿਲ੍ਹਾ ਨਵਾਂਸ਼ਹਿਰ ਨੂੰ ਅੰਗਰੇਜ਼ ਸਰਕਾਰ ਨੇ ਇਨਾਮ ਵਜੋਂ ਦੇ ਦਿੱਤਾ।
  1. ਹਜ਼ਾਰਾ ਸਿੰਘ ਦੀ ਮੌਤ ਪੁਰ ਉਸਦੇ ਪਿਤਾ ਅੱਤਰੇ ਲੰਬਰਦਾਰ ਪਿੰਡ ਰੁੜਕੀ ਖਾਸ. ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ 500 ਰੁਪਏ ਨਕਦ ਤੇ ਇੱਕ ਚਿੱਠੀ।
  2. ਦੋਲਾ, ਕਾਹਨਾ, ਰਾਮ ਲੋਕ (ਆਦ ਧਰਮੀ). ਗੋਪਾਲ ਸਿੰਘ ਦਰਜ਼ੀ ਤੇ ਚੌਕੀਦਾਰ ਪਿੰਡ ਰੁੜਕੀ ਖਾਸ ਨੂੰ ਤੀਹ ਤੀਹ ਰੁਪਏ ਨਕਦ ਇਨਾਮ ਤੇ ਇੱਕ ਇੱਕ ਚਿੱਠੀ।
  3. ਜਮਾਲ ਖਾਂ ਤੇ ਰੁਲੀਆ ਪਿੰਡ ਰੁੜਕੀ ਖਾਸ ਨੂੰ ਇੱਕ ਇੱਕ ਚਿੱਠੀ। ਇਨ੍ਹਾਂ ਝੋਲੀ ਚੁੱਕਾਂ ਦੀ ਹਫ਼ਾਜ਼ਤ ਲਈ ਤਿੰਨ ਸਾਲ ਤਾਜੀਰੀ ਚੌਕੀ ਬੈਠੀ ਰਹੀ, ਜਿਸ ਦਾ ਖਰਚ ਪਿੰਡ ਦੇ ਦੇਸ ਭਗਤਾਂ ਪੁਰ ਪਿਆ।

ਬੱਬਰ ਅਕਾਲੀਆਂ ਦੀ ਅਦਾਲਤ ਵਲੋਂ ਮੀਹਾਂ ਸਿੰਘ ਅਤੇ ਸਿਕੰਦਰ ਖਾਂ ਨੂੰ ਸਜ਼ਾ-ਏ-ਮੌਤ

ਸਿਕੰਦਰ ਖਾਂ ਪਿੰਡ ਮਹਿਤਪੁਰ, ਤਹਿਸੀਲ ਪਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਅਤੇ ਮੀਹਾਂ ਸਿੰਘ ਪਿੰਡ ਗੜੀ ਕਾਨੂੰਗੋਆਂ ਨੂੰ ਜਿਸ ਵਕਤ ਇਨਾਮ ਮਿਲੇ, ਤਦ ਦੁਆਬੇ ਦੇ ਅਣਖੀ ਬੱਬਰ ਅਕਾਲੀਆਂ ਨੇ ਮਤਾ ਪਕਾਇਆ ਕਿ ਇਨ੍ਹਾਂ ਦੋਹਾਂ ਨੂੰ ਜਮਪੁਰੀ ਦੇ ਪਾਸ ਦੇ ਕੇ ਨਰਕਾਂ ਨੂੰ ਭੇਜ ਦਿੱਤਾ ਜਾਵੇ।

(ੳ) ਗ਼ਦਾਰ ਮੀਹਾਂ ਸਿੰਘ ਦਾ ਸੋਧਣਾ

ਗ਼ਦਾਰ ਮੀਹਾਂ ਸਿੰਘ ਪਿੰਡ ਗੜੀ ਕਾਨੂੰਗੋਆ, ਥਾਣਾ ਤੇ ਤਹਿਸੀਲ ਬਲਾਚੌਰ, ਜਿਲ੍ਹਾ ਨਵਾਂਸ਼ਹਿਰ ਦੇ ਰਹਿਣ ਵਾਲਾ, ਸ:ਰਤਨ ਸਿੰਘ ਜੀ ਬੱਬਰ ਅਕਾਲੀ ਦਾ ਦੂਰ ਦਾ ਰਿਸ਼ਤੇਦਾਰ ਸੀ। ਇਸ ਨੇ ਲੋਭ ਵੱਸ ਸ ਰਤਨ ਸਿੰਘ ਜੀ ਦੀ ਦੱਸ ਪਾਈ ਸੀ। ਉਸ ਨੂੰ ਸਰਕਾਰ ਨੇ ਜ਼ਮੀਨ ਅਥੇ ਨਕਦ ਇਨਾਮ ਬਖਸ਼ੇ ਸਨ। ਉਸਨੂੰ ਸੋਧਣ ਵਾਸਤੇ ਸਿੰਘਾਂ ਨੇ ਫੈਸਲਾ ਕਰ ਲਿਆ। ਇਹ ਸਿੰਘ ਪੁਲਿਸ ਦੇ ਭੇਸ ਵਿੱਚ ਰਾਤ ਦੇ 10-11 ਵਜੇ ਇਸ ਦੇ ਘਰ ਚਲੇ ਗਏ। ਇਸ ਦੇ ਘਰ ਵਾਲਿਆਂ ਨੂੰ ਬੁਲਾ ਕੇ ਕਹਿਣ ਲੱਗੇ, ”ਸਾਨੂੰ ਬਲਾਚੌਰ ਦੇ ਥਾਣੇਦਾਰ ਨੇ ਭੇਜਿਆ ਹੈ। ਮੀਹਾਂ ਸਿੰਘ ਨਾਲ ਜ਼ਰੂਰੀ ਕੰਮ ਹੈ।” ਘਰਦਿਆਂ ਦੱਸ ਦਿੱਤਾ ਕਿ ਮੀਹਾਂ ਸਿੰਘ ਦੂਜੇ ਕਮਰੇ ਵਿੱਚ ਸੁੱਤਾ ਪਿਆ ਹੈ। ਸਿੰਘ ਉੱਥੇ ਚਲੇ ਗਏ। ਪਹਿਲਾਂ ਤਾਂ ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਘਰ ਦੇ ਸਾਰੇ ਸੌਂ ਗਏ। ਤਦ ਸਿੰਘਾ ਨੇ ਇਸ ਨੂੰ ਢਾਹ ਕੇ ਜਮ ਲੋਕ ਪਹੁੰਚਾ ਦਿੱਤਾ ਅਤੇ ਆਪ ਹਰਨ ਹੋ ਗਏ। ਸਵੇਰੇ ਘਰਦਿਆਂ ਨੇ ਚੁੱਕ ਕੇ ਅੱਗ ਦੀ ਭੇਂਟ ਕਰ ਦਿੱਤਾ। ਇਸ ਤਰ੍ਹਾਂ ਸਿੰਘਾਂ ਨੇ ਬੱਬਰ ਰਤਨ ਸਿੰਘ ਜੀ ਦਾ ਬਦਲਾ ਲਿਆ। ਇਹ ਵਾਕਿਆ 1942 ਈ ਦਾ ਹੈ ਅਤੇ ਸਿਕੰਦਰ ਖਾਂ ਦੇ ਸੋਧਣ ਤੋਂ 5 ਦਿਨ ਪਹਿਲਾਂ ਦਾ ਹੈ।

(ਅ) ਸਿਕੰਦਰ ਖਾਂ ਨੂੰ ਸੋਧਣਾ

ਸਿਕੰਦਰ ਖਾਂ ਪਠਾਣ ਪਿੰਡ ਮਹਿਤਪੁਰ, ਤਹਿਸੀਲ ਬਲਾਚੌਰ, ਜਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਇਹ ਇਸ ਪਿੰਡ ਅਤੇ ਇੱਕ ਦੇ ਹੋਰ ਪਿੰਡਾਂ ਦਾ ਮਾਲਕ ਜ਼ੈਲਦਾਰ ਸੀ। ਇਸ ਨੂੰ ਮੀਹਾਂ ਸਿੰਘ ਨੇ ਨਾਲ ਲੈ ਕੇ. ਐਸ.ਪੀ. ਹੁਸ਼ਿਆਰਪੁਰ ਨੂੰ ਸ:ਰਤਨ ਸਿੰਘ ਜੀ ਦੀ ਦੱਸ ਪਾਈ ਸੀ। ਇਹ ਆਪ ਦਸ ਪਾਉਣ ਵਾਲਾ ਬਣ ਗਿਆ। ਮੀਹਾਂ ਸਿੰਘ ਨੂੰ ਗਵਾਹ ਬਣਾ ਦਿੱਤਾ। ਇਸ ਤਰ੍ਹਾਂ ਇਹ ਨੰਬਰ ਇੱਕ ਦਾ ਰਿਪੋਰਟਰ ਅਤੇ ਇਨਫਾਰਮਰ ਬਣ ਬੈਠਾ। ਅੰਗਰੇਜ਼ ਸਰਕਾਰ ਨੇ ਇਸ ਨੂੰ ਕਈ ਮੁਰੱਬੇ ਜ਼ਮੀਨ ਅਤੇ ਕਈ ਹਜਾਰ ਨੱਕਦ ਇਨਾਮ ਦਿੱਤਾ ਸੀ। ਇਸ ਦੀ ਰੱਖਵਾਲੀ ਵਾਸਤੇ ਇੱਕ ਚੌਕੀਦਾਰ, ਚਾਰ ਬੰਦੇ ਹੋਰ ਠੀਕਰੀ ਪਹਿਰਾ ਦਿੰਦੇ ਸਨ। ਇਸ ਦੇ ਪਾਸ ਪਿਸਤੌਲ ਅਤੇ ਰਾਈਫ਼ਲ ਵੀ ਸੀ। ਇਸ ਨੂੰ ਸੋਧਣ ਵਾਸਤੇ ਸਿੰਘਾ ਨੂੰ ਵਕਤ ਨਹੀਂ ਸੀ ਮਿਲਦਾ।

ਸਰਦਾਰ ਰਤਨ ਸਿੰਘ ਜੀ ਬੱਬਰ ਅਕਾਲੀ 15 ਜੁਲਾਈ, 1932 ਈ: ਨੂੰ ਸ਼ਹੀਦ ਹੋਏ ਸਨ। ਕਈ ਸਾਲ ਤੱਕ ਸਿੰਘਾਂ ਦਾ ਦਾਅ ਨਾ ਲੱਗਾ। ਇੰਨੇ ਨੂੰ ਸਰਦਾਰ ਰਤਨ ਸਿੰਘ ਜੀ ਦੇ ਦੋ ਸਾਥੀ ਮਜਹਬੀ ਸਿੰਘ, ਤਹਿਸੀਲ ਤਰਨਤਾਰਨ (ਹੁਣ ਜਿਲ੍ਹਾ) ਦੇ ਮੁਲਤਾਨ ਜੇਲ੍ਹ ਵਿੱਚੋਂ ਰਿਹਾ ਹੋ ਕੇ ਬਾਹਰ ਆਏ। ਇਹ ਆਉਂਦੇ ਹੀ ਪਿੰਡ ਮਹਿਤਪੁਰ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਦੇ ਸਰਦਾਰ ਪਿਆਰਾ ਸਿੰਘ ਜੀ ਨੂੰ ਸਿਕੰਦਰ ਪੁਰ ਅਤੇ ਕਮਾਲਪੁਰ ਜਿਲ੍ਹਾ ਨਵਾਂਸ਼ਹਿਰ ਦੀ ਜ਼ਮੀਨ ਜੋ ਦਰਿਆ ਦੇ ਕਾਫ਼ਲ ਦੇ ਮੰਡ ਵਿੱਚ ਸੀ ਜਾ ਕੇ ਮਿਲੇ। ਸ: ਪਿਆਰਾ ਸਿੰਘ ਚੰਗਾ ਖਾੜਕੂ ਬੰਦਾ ਸੀ। ਦੋਵੇਂ ਮਝੈਲ ਉਸਦੇ ਕੋਲ ਰਹਿਣ ਲੱਗ ਪਏ। ਮੰਡ ਵਿੱਚ ਹੌਲੀ ਹੌਲੀ ਸਾਰਾ ਭੇਤ ਪ੍ਰਾਪਤ ਕਰ ਲਿਆ।

ਸਰਦਾਰ ਪਿਆਰਾ ਸਿੰਘ ਨੇ ਕਿਹਾ, ‘ਮੇਰੀ ਉਸ ਨਾਲ ਥੋੜੀ ਬੋਲ ਚਾਲ ਹੈ। ਉਸਦਾ ਕਾਬੂ ਆਉਣਾ ਮੁਸ਼ਕਿਲ ਹੈ। ਮੈਂਨੂੰ ਪਹਿਲਾਂ ਉਸ ਨਾਲ ਮਿੱਤਰ ਚਾਰਾ ਗੰਢ ਲੈਣ ਦਿਓ।” ਪਿਆਰਾ ਸਿੰਘ, ਸਿਕੰਦਰ ਖਾਂ ਕੋਲ ਜਾਣ ਆਉਣ ਲੱਗ ਪਿਆ। ਸਿਕੰਦਰ ਖਾਂ ਬੜਾ ਖਰਚੀਲਾ ਅਤੇ ਅਯਾਸ ਬੰਦਾ ਸੀ।

ਵੱਡੀ ਜਾਇਦਾਦ ਦਾ ਮਾਲਕ ਹੁੰਦਾ ਹੋਇਆ ਵੀ ਉਸ ਨੂੰ ਪੈਸੇ ਦੀ ਥੁੜ ਰਹਿੰਦੀ ਸੀ। ਪਿਆਰਾ ਸਿੰਘ ਉਸ ਨੂੰ ਰੁਪਏ ਆਦਿ ਦੇਣ ਲੱਗ ਪਿਆ। ਫਿਰ ਉਹ ਬਹੁਤ ਪੈਸੇ ਮੰਗਣ ਲੱਗ ਗਿਆ। ਪਿਆਰਾ ਸਿੰਘ ਨੇ ਆਖਿਆ, “ਜੇ ਦੋ ਦਿਨ ਰਾਈਫ਼ਲ ਦੇ ਦੇਵੇਂ ਤਾਂ ਪੈਸੇ ਹੀ ਪੈਸੇ ਹੋ ਜਾਣਗੇ। ਉਸ ਨੇ ਪਿਆਰਾ ਸਿੰਘ ਨੂੰ ਰਾਈਫ਼ਲ ਦੇ ਦਿੱਤੀ। ਸਿੰਘਾਂ ਨੇ ਡਾਕਾ ਮਾਰ ਕੇ ਉਸ ਨੂੰ ਰਕਮ ਅਤੇ ਰਾਈਫਲ ਮੁੜ ਦੇ ਦਿੱਤੀ। ਉਸ ਨੂੰ ਹੋਰ ਵਿਸ਼ਵਾਸ ਬੱਝ ਗਿਆ।

1942 ਈ ਮੱਘਰ ਦਾ ਮਹੀਨਾ ਸੀ ਅਤੇ ਤਾਜ਼ੀਏ ਦਾ ਦਿਨ ਸੀ। ਉਹ ਸਾਰੇ ਸਿਕੰਦਰ ਖਾਂ ਨੂੰ ਮਿਲਣ ਗਏ। ਉਸ ਨੇ 400) ਰੁਪਏ ਦੀ ਮੰਗ ਕੀਤੀ। ਉਨ੍ਹਾਂ ਤਿੰਨਾਂ ਨੇ ਉਸ ਨੂੰ ਆਖਿਆ, ਰਾਤ ਨੂੰ ਅਸੀਂ ਨਾਲੇ ਪੈਸੇ ਦੇ ਜਾਵਾਂਗੇ, ਨਾਲੇ ਗੱਲਾਂ 182

ਬਾਤਾਂ ਕਰਾਂਗੇ। ਇਨ੍ਹਾਂ ਪਹਿਰੇਦਾਰਾਂ ਨੂੰ ਗੁਰਦੁਆਰੇ ਭੇਜ ਛੱਡੀ। ਉਸ ਨੇ ਆਖਿਆ, “ਇਸੇ ਤਰ੍ਹਾਂ ਸਹੀ । ਪਿਆਰਾ ਸਿੰਘ ਦੇ ਬਿਆਨ ਅਨੁਸਾਰ, ਸਾਡੀ ਮੰਡਲੀ ਪੰਜਾਂ ਦੀ ਹੋ ਗਈ। ਅਸੀਂ ਪੰਜਾਂ ਜਣਿਆਂ ਨੇ ਮੰਡ ਵਿੱਚ ਪੁੱਜ ਕੇ ਉਸ ਨੂੰ ਮਾਰਨ ਦੀ ਵਿਉਂਤ ਬਣਾਈ। ਇੱਕ ਸੂਤ ਦਾ ਮੋਟਾ ਜਿਹਾ ਰੱਸਾ ਲੱਗਪੱਗ 25-30 ਫੁੱਟ ਲੰਬਾ ਲੈ ਕੇ ਕਾਲੇ ਰੰਗ ਵਿੱਚ ਰੰਗ ਲਿਆ ਤਾ ਕਿ ਰਾਤ ਦੇ ਅਨ੍ਹੇਰੇ ਵਿੱਚ ਨਜ਼ਰ ਨਾ ਆ ਸਕੇ।’ ਰਾਤ 11 ਵਜੇ ਦੇ ਕਰੀਬ ਸਿਕੰਦਰ ਖਾਂ ਨੂੰ ਸ:ਪਿਆਰਾ ਸਿੰਘ ਨੇ ਜਾ ਹਾਕ ਮਾਰੀ, ਖਾਨ ਸਾਹਿਬ ਸੋ ਗਏ ਹੈ ? ਉੱਠੇ. ਅਸੀ ਤੁਹਾਨੂੰ ਮਿਲਣ ਆਏ ਹਾਂ।” ਉਸ ਨੇ ਉੱਠ ਕੇ ਬੈਠਕ ਦਾ ਬੂਹਾ ਖੋਲ੍ਹਿਆ, ਜੇ ਗਲੀ ਵਿੱਚ ਸੀ। ਉਹ ਬਾਹਰ ਨਿਕਲ ਆਇਆ। ਅੱਗੋਂ ਸ ਪਿਆਰਾ ਸਿੰਘ ਨੇ ਹੱਸੇ ਨੂੰ ਨਾਗ ਵੱਲ ਮਾਰਿਆ ਹੋਇਆ ਸੀ। ਵਿਚਾਲੇ ਤੇ ਰੱਸੇ ਦੇ ਦੋਵੇਂ ਸਿਰੇ. ਦੇ ਦੋ ਸਿੰਘਾਂ ਨੇ ਦੋਨੋਂ ਪਾਸੇ ਫੜੇ ਹੋਏ ਸਨ। ਪਿਆਰਾ ਸਿੰਘ ਨੇ ਇੱਕ ਦਮ ਉਸ ਦੇ ਗਲ ਵਿੱਚ ਨਾਗ ਵੱਲ ਪਾ ਦਿੱਤਾ। ਉਸੇ ਵੇਲੇ ਚੌਹਾਂ ਸਿੰਘਾਂ ਨੇ ਦੋਹਾਂ ਪਾਸਿਆਂ ਤੋਂ ਜ਼ੋਰ ਨਾਲ ਰੱਸਾ ਖਿੱਚ ਲਿਆ । ਸਿਕੰਦਰ ਖਾਂ ਕੁੱਝ ਨਹੀਂ ਬੇਲ ਸੱਕਿਆ। ਉਨ੍ਹਾਂ ਪੰਜਾਂ ਨੇ ਖੜੇ ਖੜੇ ਉਸ ਦਾ ਗਲ ਘੁੱਟ ਕੇ ਮਾਰ ਦਿੱਤਾ। ਇਸ ਤਰ੍ਹਾਂ ਸਿਕੰਦਰ ਖਾਂ ਦਾ ਅੰਤ ਹੋ ਗਿਆ। ਇਤਿਹਾਸ ਗਵਾ ਹੈ. ਜਿਸ ਕਿਸੇ ਨੇ ਵੀ ਸਿੰਘਾ ਨਾਲ ਟੱਕਰ ਲਈ। ਉਸ ਦਾ ਖਾਤਮਾ ਹੋ ਗਿਆ।

ਇਹ ਘਟਨਾ ਦਸੰਬਰ 1942 ਈ: ਦੀ ਹੈ।

ਮੇਲਾ ਸਿੰਘ ਨੂੰ ਸੋਧਣਾ

ਮੇਲਾ ਸਿੰਘ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਸੀ। ਇਹ ਸੀ.ਆਈ.ਡੀ. ਦਾ ਬੰਦਾ ਸੀ। ਇਸ ਨੇ 1931ਈ ਵਿੱਚ ਬੱਬਰ ਰਤਨ ਸਿੰਘ ਰੱਕੜ ਨੂੰ ਗ੍ਰਿਫ਼ਤਾਰ ਕਰਵਾਇਆ ਸੀ, ਜਦੋਂ ਬੱਬਰ ਸਾਹਿਬ ਮਜ਼ਰੂਰ ਹੋ ਕੇ ਰਿਆਸਤ ਬਿਲਾਸਪੁਰ ਵਿਖੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਵਾਰ ਘਾਟ ਨੇੜੇ ਇੱਕ ਪਿੰਡ ਵਿੱਚ ਰਹਿ ਰਹੇ ਸਨ। ਬੱਬਰ ਸਾਹਿਬ ਦੇ 15.07 1932 ਨੂੰ ਸ਼ਹੀਦ ਹੋ ਜਾਣ ਤੋਂ ਬਾਅਦ ਇਹ ਗ਼ਦਾਰ ਵੀ ਇਨਕਲਾਬੀਆਂ ਦੀ ਅੱਖ ਵਿੱਚ ਰੜਕਦਾ ਰਿਹਾ। ਬੱਬਰਾਂ ਦੀ ਪਾਰਟੀ ਨੇ ਇਸ ਨੂੰ ਕਈ ਵਾਰ ਮਾਰਨ ਦਾ ਯਤਨ ਕੀਤਾ। ਦੁਆਬੇ ਤੋਂ ਕਈ ਸਿਰ ਕੱਢ ਇਸ ਨੂੰ ਮਾਰਨ ਲਈ ਜਾਂਦੇ ਰਹੇ, ਪਰ ਇਹ ਬਚਿਆ ਰਿਹਾ।

1940 ਈ:ਵਿੱਚ ਗਿਆਨੀ ਹਰਬੰਸ ਸਿੰਘ ਪਿੰਡ ਸਰਹਾਲਾ ਖੁਰਦ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੇ ਇਸ ਨੂੰ ਮਾਰਨ ਦੀ ਵਿਉਂਤ ਬਣਾਈ। ਗਿਆਨੀ ਹਰਬੰਸ ਸਿੰਘ ਸਰਹਾਲਾ ਦੂਜੇ ਬੱਬਰ ਅਕਾਲੀ ਕੰਨਸਪਾਇਰੇਸੀ ਕੇਸ 1924 ਦੇ ਮੁਲਜ਼ਮ ਨੰ 84 ਸਨ। ਉਹ ਇਸ ਕੇਸ ਵਿੱਚੋਂ ਬਰੀ ਹੋ ਗਏ ਸਨ। ਉਦੋਂ ਉਹ ਕੀਰਤਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਮੈਨੇਜਰ ਸਨ। ਉਨ੍ਹਾਂ ਨੇ ਬੱਬਰ ਅਕਾਲੀ ਲਹਿਰ ਦੀਆਂ ਲੀਹਾਂ ਉੱਤੇ ਜੁਗ ਪਲਟਾਊ ਨਾਂਅ ਦੀ ਇੱਕ ਨਵੀਂ ਜੱਥੇਬੰਦੀ ਕਾਇਮ ਕਰ ਲਈ ਸੀ। ਉਨ੍ਹਾਂ ਨੇ ਬੱਬਰ ਰਤਨ ਸਿੰਘ ਰੱਕੜ ਨੂੰ ਗ੍ਰਿਫ਼ਤਾਰ ਕਰਵਾਏ ਜਾਣ ਦਾ ਬਦਲ ਲੈਣ ਲਈ ਮੇਲਾ ਸਿੰਘ ਨੂੰ ਸੋਧਣ ਦਾ ਫੈਸਲਾ ਕਰ ਲਿਆ। ਉਦੋਂ ਮੇਲਾ ਸਿੰਘ ਅਕਾਲੀ ਸਜ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰੇ ਵਿੱਚ ਸੇਵਾਦਾਰ ਲਗਿਆ ਹੋਇਆ ਸੀ। ਉਸ ਦਾ ਇੱਕ ਹੋਰ ਸਾਥੀ ਉਸ ਦਾ ਸੇਵਾਦਰ ਬਣ ਕੇ ਉਸ ਨਾਲ ਰਹਿ ਰਿਹਾ ਸੀ। ਗਿਆਨੀ ਹਰਬੰਸ ਸਿੰਘ ਸਰਹਾਲਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ।

‘ਸਕੀਮ ਅਨੁਸਾਰ 1940 ਈ: ਦੀ ਦੀਵਾਲੀ ਦੇ ਦੂਸਰੇ ਦਿਨ ਕਿਸੇ ਬਹਾਨੇ ਮੇਲਾ ਸਿੰਘ ਨੂੰ ਗੁਰਦੁਆਰਾ ਕਮੇਟੀ ਦੀ ਮੀਟਿੰਗ ਵਿੱਚ ਕੀਰਤਪੁਰ ਸਾਹਿਬ ਬੁਲਾਇਆ ਗਿਆ। ਮੇਲਾ ਸਿੰਘ ਉੱਥੇ ਆ ਗਿਆ। ਮੀਟਿੰਗ ਚੁਬਾਰੇ ਵਿੱਚ ਹੋ ਰਹੀ ਸੀ। ਮੀਟਿੰਗ ਤੋਂ ਬਾਹਰ ਨਿਕਲਦਿਆਂ ਹੀ ਸਕੀਮ ਅਨੁਸਾਰ ਗਿਆਨੀ ਹਰਬੰਸ ਸਿੰਘ ਸਰਹਾਲਾ ਦੇ ਸਾਥੀਆਂ ਨੇ ਮੇਲਾ ਸਿੰਘ ਉੱਤੇ ਗੋਲੀ ਚਲਾਈ। ਮੇਲਾ ਸਿੰਘ ਤਾਂ ਭੱਜ ਕੇ ਬੱਚ ਗਿਆ, ਪਰ ਉਸ ਦਾ ਸਾਥੀ ਗੋਲੀ ਨਾਲ ਮਰ ਗਿਆ।” ਮੇਲਾ ਸਿੰਘ ਨੇ ਆਪਣੇ ਸਾਥੀ ਨੂੰ ਗੋਲੀ ਵਜ ਕੇ ਡਿਗਦਾ ਵੇਖ ਲਿਆ ਸੀ। ਉਹ ਅਨ੍ਹੇਰੇ ਵਿੱਚ ਦੌੜ ਕੇ ਬੱਚ ਨਿਕਲਣ ਵਿੱਚ ਸਫਲ ਹੋ ਗਿਆ। ਉਸ ਨੇ ਆਨੰਦਪੁਰ ਸਾਹਿਬ ਥਾਣੇ ਵਿੱਚ ਪੁੱਜ ਕੇ ਆਪਣੇ ਸਾਥੀ ਦੇ ਕਤਲ ਦੀ ਰਪਟ ਲਿਖਵਾ ਦਿੱਤੀ। ਇਸ ਕੀਰਤਪੁਰ ਸਾਹਿਬ ਵਾਲੇ ਮੇਲਾ ਸਿੰਘ ਦੇ ਸਾਥੀ ਦੇ ਕਤਲ ਦੇ ਕੇਸ ਵਿੱਚ, ਮੇਲਾ ਸਿੰਘ ਦੀ ਚਸ਼ਮਦੀਦ ਗਵਾਹੀ ਦੇ ਆਧਾਰ ਤੇ ਪਹਿਲਾਂ ‘ਸ਼ਮਸ਼ੇਰ ਸਿੰਘ ਪਿੰਡ ਮੋਰਾਂਵਾਲੀ,” ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਫਾਂਸੀ ਦੀ ਸਜਾ ਹੋਈ। ਗਿਆਨੀ ਹਰਬੰਸ ਸਿੰਘ ਸਰਹਾਲਾ ਮਫ਼ਰੂਰ ਹੋ ਗਏ ਸਨ । ਬਾਅਦ ਵਿੱਚ ਜਦੋਂ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਾਮਾਰਾਇ ਤੋਂ ਗ੍ਰਿਫ਼ਤਾਰ ਕੀਤੇ ਗਏ ਤਾਂ ਉਨ੍ਹਾਂ ਉੱਤੇ ਇਹੀ ਕੀਰਤਪੁਰ ਸਾਹਿਬ ਵਾਲਾ ਕੇਸ ਚਲਾਇਆ ਗਿਆ। ਮੇਲਾ ਸਿੰਘ ਦੀ ਚਸ਼ਮਦੀਦ ਗਵਾਹੀ ਦੇ ਆਧਾਰ ਤੇ ਹੀ ਉਨ੍ਹਾਂ ਨੂੰ ਇਸ ਕੇਸ ਵਿੱਚ ਫਾਂਸੀ ਦੀ ਸਜ਼ਾ ਦੇ ਕੇ ‘3 ਅਪਰੈਲ 1944 ਈ:” ਨੂੰ ਲੁਧਿਆਣਾ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਇਸ ਤਰ੍ਹਾਂ ਮੇਲਾ ਸਿੰਘ ਨੂੰ ਮਾਰਨ ਦੀ ਪਹਿਲੀ ਜ਼ਬਰਦਸਤ ਕੋਸ਼ਿਸ ਅਸਫਲ ਹੋ ਗਈ।

ਇਸ ਤਰ੍ਹਾਂ ਮੇਲਾ ਸਿੰਘ ਕਾਫੀ ਚਿਰ ਬਚਿਆ ਰਿਹਾ। ਇਸ ਨੂੰ ਮਾਰਨਾ ਬਹੁਤ ਔਖਾ ਸੀ, ਕਿਉਂਕਿ ਕੀਰਤਪੁਰ ਸਾਹਿਬ ਦੇ ਕੇਸ ਤੋਂ ਬਾਅਦ ਮੇਲਾ ਸਿੰਘ ਨੂੰ ਰੱਖਿਆ ਲਈ ਸਪੈਸ਼ਲ ਪੁਲਿਸ ਗਾਰਦ ਮਿਲ ਗਈ ਸੀ। ‘ਓੜਕ ਮਈ 1947 ਈ: ਵਿੱਚ ਇਸ ਹੰਕਾਰੀ ਗ਼ਦਾਰ ਨੂੰ ਆਨੰਦਪੁਰ ਸਾਹਿਬ ਦੇ ਹੀ ਇੱਕ ਨੋਜੁਆਨ ਉਜਾਗਰ ਸਿੰਘ ਨੇ ਇਸ ਨੂੰ ਮਾਰ ਦਿੱਤਾ। ਮੇਲਾ ਸਿੰਘ ਕੀਰਤਪੁਰ ਸਾਹਿਬ ਤੋਂ ਰੋਜ਼ਾਨਾ ਆਨੰਦਪੁਰ ਸਾਹਿਬ ਦੇ ਥਾਣੇ ਵਿੱਚ ਡਾਇਰੀ ਦੇਣ ਆਇਆ ਕਰਦਾ ਸੀ। 1947 ਈ:ਵਿੱਚ ਆਨੰਦਪੁਰ ਸਾਹਿਬ ਦਾ ਥਾਣੇਦਾਰ ਪੂਰਨ ਸਿੰਘ ਸੀ। ਇਸ ਨੂੰ ਵਿਸ਼ਵਾਸ਼ ਵਿੱਚ ਲੈ ਕੇ ਹੀ ਮੇਲਾ ਸਿੰਘ ਨੂੰ ਮਾਰਨ ਦੀ ਵਿਉਂਤ ਬਣਾਈ ਗਈ। ਉਨ੍ਹਾਂ ਦਿਨਾਂ ਵਿੱਚ ਵੰਡ ਦੀ ਸੰਭਾਵਨਾ ਹੋਣ ਕਾਰਨ ਪੰਜਾਬ ਵਿੱਚ ਆਮ ਗੜਬੜ ਫੈਲ ਚੁਕੀ ਸੀ। ਇਨਕਲਾਬੀ ਦੇਸ਼ ਭਗਤਾਂ ਨੇ ਹੀ ਉਜਾਗਰ ਸਿੰਘ ਆਨੰਦਪੁਰ ਸਾਹਿਬ ਦੀ ਇਸ ਸੁਭ ਕੰਮ ਲਈ ਡਿਊਟੀ ਲਾਈ ਸੀ। ਉਹ ਬਿਲਾਸਪੁਰ ਰਿਆਸਤ ਦੇ ਰਾਜੇ ਦੀ ਕੈਦ ਵਿੱਚ ਸੀ। ਕ੍ਰਾਂਤੀਕਾਰੀ ਦੇਸ਼ ਭਗਤਾਂ ਨੇ ਉਸ ਨੂੰ ਬਿਲਾਸਪੁਰ ਦੇ ਰਾਜੇ ਦੀ ਕੈਦ ਤੋਂ ਛੁਡਾ ਕੇ ਲਿਆਂਦਾ ਸੀ।

ਉਜਾਗਰ ਸਿੰਘ ਨੇ ਗੁਪਤ ਢੰਗ ਨਾਲ ਮੇਲਾ ਸਿੰਘ ਦੇ ਕੀਰਤਪੁਰ ਸਾਹਿਬ ਤੋਂ ਆਉਣ ਦਾ ਸਾਰਾ ਪ੍ਰੋਗਰਾਮ ਤੇ ਰਸਤੇ ਦਾ ਪਤਾ ਕਰ ਲਿਆ ਸੀ। ਉਹ ਗੁਰਦੁਆਰਾ ਸੀਸ ਗੰਜ ਲਾਗੇ ਥਾਣੇ ਨੂੰ ਜਾਂਦੇ ਗੋਹਰ (ਰਸਤਾ) ਨਾਲ ਚਾਹ ਦੀ ਦੁਕਾਨ ਦੇ ਇੱਕ ਖੋਖੇ ਵਿੱਚ ਆਪਣੀ ਬੰਦੂਕ ਲਕੋ ਕੇ ਬੈਠ ਗਿਆ । ਆਪਣੇ ਭੇਤ ਨੂੰ ਛੁਪਾਉਣ ਲਈ ਉਸ ਨੇ ਦੁਕਾਨਦਾਰ ਨੂੰ ਚਾਹ ਬਣਾਉਣ ਵਿੱਚ ਲਾ ਦਿੱਤਾ। ਰਸਤੇ ਦੇ ਨਾਲ ਬਸੂਟੀਆਂ ਤੇ ਹੋਰ ਝਾੜੀਆਂ ਸਨ। ਖੋਖੇ ਦੀ ਇੱਕ ਬਾਰੀ ਰਸਤੇ ਵਲ ਨੂੰ ਖੁਲ੍ਹਦੀ ਸੀ। ਜਦੋਂ ਮੇਲਾ ਸਿੰਘ ਗਾਰਦ ਦੇ ਵਿੱਚਕਾਰ ਆ ਰਿਹਾ ਸੀ, ਕੁੱਝ ਸਿਪਾਹੀ ਅੱਗੇ ਲੰਘ ਗਏ। ਜਦੋਂ ਉਹ ਲੰਘਣ ਲੱਗਾ ਤਾਂ ਉਜਾਗਰ ਸਿੰਘ ਨੇ ਗੋਲੀ ਟਿਕਾ ਦਿੱਤੀ। ਗਾਰਦ ਦੇ ਮੁਹਰਲੇ ਸਿਪਾਹੀ ਮੁਹਰੇ ਨੂੰ ਭੱਜ ਗਏ ਤੇ ਪਿਛਲੇ ਪਿਛਾਂ ਨੂੰ। ਡਰ ਦੇ ਮਾਰੇ ਕਿਸੇ ਨੇ ਵੀ ਖੜੇ ਹੋਣ ਦੀ ਜੁਰਅਤ ਨਹੀਂ ਕੀਤੀ। ਮੇਲਾ ਸਿੰਘ ਪਹਿਲੀ ਗੋਲੀ ਨਾਲ ਡਿੱਗ ਪਿਆ। ਉਜਾਗਰ ਸਿੰਘ ਝੱਟ ਪੱਟ ਦੁਕਾਨ ਤੋਂ ਬਾਹਰ ਆਇਆ। ਮੇਲਾ ਸਿੰਘ ਅਜੇ ਸਹਿਕਦਾ ਸੀ। ਉਸ ਦੀ ਛਾਤੀ ਤੇ ਪੈਰ ਰੱਖਿਆ ਤੇ ਆਖਿਆ.”ਅੱਜ ਤੈਨੂੰ ਬੱਬਰ ਰਤਨ ਸਿੰਘ ਰੱਕੜ ਨੂੰ ਫੜਾਉਣ ਦਾ ਇਨਾਮ ਦੇ ਰਿਹਾ ਹਾਂ।” ਬੰਦੂਕ ਦੀ ਦੂਜੀ ਗੋਲੀ ਚਲਾ ਕੇ ਉਸ ਨੂੰ ਖਤਮ ਕਰ ਦਿੱਤਾ। ਉਜਾਗਰ ਸਿੰਘ ਪਾਸ ਪੈਟਰੋਲ ਦੀ ਇੱਕ ਬੋਤਲ ਸੀ। ਪੈਟਰੋਲ ਛਿੜਕ ਕੇ ਉਸਦੀ ਲਾਸ਼ ਨੂੰ ਅੱਗ ਲਾ ਦਿੱਤੀ। ਜਦੋਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਗੁਰਦੁਆਰਾ ਕੇਸਗੜ੍ਹ ਸਾਹਿਬ ਲਾਗੇ ਖੜੀ ਇੱਕ ਜੀਪ ਵਿੱਚ ਸਵਾਰ ਹੋ ਕੇ ਬਾਕੀ ਦੇ ਸਹਾਇਕ ਸਾਥੀ ਉੱਥੇ ਪੁੱਜ ਗਏ। ਮੇਲਾ ਸਿੰਘ ਦੀ ਅੱਧ ਸੜੀ ਲਾਸ਼ ਨੂੰ ਚੁਕ ਕੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ। ਆਨੰਦਪੁਰ ਸਾਹਿਬ ਥਾਣੇ ਦੀ ਪੁਲਿਸ ਘਟਨਾਂ ਤੋਂ ਕਾਫ਼ੀ ਸਮੇਂ ਬਾਅਦ ਪੁੱਜੀ। ਤਫ਼ਤੀਸ਼ ਚਲਦੀ ਰਹੀ। ਰੋਲਾ ਗੋਲਾ ਹੋਣ ਕਰਕੇ ਕਿਸੇ ਤੇ ਕੋਈ ਮੁਕੱਦਮਾ ਨਾਂ ਚਲ ਸਕਿਆ।”

ਇਸ ਤਰ੍ਹਾਂ ਬੱਬਰ ਰਤਨ ਸਿੰਘ ਰੱਕੜ ਨੂੰ ਫੜਾਉਣ ਵਾਲੇ ਤਿੰਨਾਂ ਮੁੱਖ ਗ਼ਦਾਰਾਂ ਮੀਹਾਂ ਸਿੰਘ, ਸਿਕੰਦਰ ਖਾਂ ਅਤੇ ਮੇਲਾ ਸਿੰਘ ਦਾ ਹਸ਼ਰ ਹੋਇਆ। ਇਤਿਹਾਸ ਗਵਾਹ ਹੈ ਜਿਸ ਕਿਸੇ ਨੇ ਵੀ ਸਿੰਘਾਂ ਨਾਲ ਟੱਕਰ ਲਈ ਉਸ ਨੂੰ ਸੋਧਿਆ ਗਿਆ.ਉਸ ਦੀ ਖੈਹ ਹੋਈ।

ਲੋਕ ਸਮ੍ਰਿਤੀ ਦਾ ਪਾਤਰ ਰਤਨ ਸਿੰਘ ਰੱਕੜ

ਆਜ਼ਾਦੀ ਲਈ ਅਣਖੀਲੇ, ਗੈਰਤਮੰਦ, ਕਿਸੇ ਦੀ ਟੈਂ ਨਾ ਮੰਨਣ ਵਾਲੇ, ਸਵੈਮਾਨ ਨਾਲ ਜੀਉਣ ਵਾਲੇ, ਪੱਗ ਦੀ ਲਾਜ ਰੱਖਣ ਵਾਲੇ, ਸੰਘਰਸ਼ਸ਼ੀਲ, ਜੁਝਾਰੂ ਬੀਰ ਬਹਾਦਰ, ਸੂਰਬੀਰ ਯੋਧੇ ਅਤੇ ਸ਼ਹੀਦ ਲੋਕ ਸਮ੍ਰਿਤੀ ਵਿੱਚ ਜਿਉਂਦੇ ਰਹਿੰਦੇ ਹਨ ਅਤੇ ਆਖਿਰ ਇਤਿਹਾਸ ਵਿੱਚ ਆਪਣਾ ਯੋਗ ਸਥਾਨ ਪ੍ਰਾਪਤ ਕਰ ਲੈਂਦੇ ਹਨ। ਉਹ ਲੋਕਾਂ ਦੇ ਰੋਮਾਂਟਿਕ ਹੀਰੋ ਹੁੰਦੇ ਹਨ। ਲੋਕਾਂ ਵਿੱਚ ਇਨ੍ਹਾਂ ਪ੍ਰਤੀ ਅਥਾਹ ਪਿਆਰ. ਸਤਿਕਾਰ ਅਤੇ ਸ਼ਰਧਾ ਹੁੰਦੀ ਹੈ।

ਸਰਦਾਰ ਰਤਨ ਸਿੰਘ ਰੱਕੜ ਦੀ ਜੀਵਨ ਗਾਥਾ ਸਬੰਧੀ, ਉਨ੍ਹਾਂ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸਾਉਂਦੀਆਂ, ਕਈ ਵਚਿੱਤਰ ਕਹਾਣੀਆਂ ਲੋਕ ਸੁਣਾਉਂਦੇ ਸੁਣੇ ਗਏ। ਇਨ੍ਹਾਂ ਕੱਥਾ ਕਹਾਣੀਆਂ ਵਿੱਚ ਲੋਕਾਂ ਦੇ ਮਨੋਭਾਵ ਅਤੇ ਸੂਖਮ ਵਿਚਾਰ ਛੁਪੇ ਹੁੰਦੇ ਹਨ। ਇਸ ਬਹਾਦਰ ਯੋਧੇ ਦੀਆਂ ਲੋਕ ਚੁਲ੍ਹਿਆਂ ਅੱਗੇ ਬੈਠ ਕੇ ਬਾਤਾਂ ਪਾਉਣ ਲੱਗ ਪਏ। ਖਾਸ ਕਰ ਗਰੀਬ ਲੋਕ ਆਪਣੇ ਇਕੱਠਾਂ ਵਿੱਚ ਬੰਦਰ ਸਾਹਿਬ ਦੀ ਸੂਰਮਗਤੀ, ਨਿਡਰਤਾ, ਨਿਰਭੈਤਾ, ਨਿਝੱਕਤਾ ਦੀਆਂ ਆਮ ਗੱਲਾਂ ਕਰਨ ਲੱਗ ਪਏ। ਇਸ ਅਣਖੀਲੇ ਸੂਰਬੀਰ ਯੋਧੇ ਬਾਰੇ ਕਈ ਗੀਤ ਗਾਏ ਜਾਣ ਲੱਗ ਪਏ। ਕਈ ਲੋਕ ਦੰਦ ਕਥਾਵਾਂ ਸ਼ੁਰੂ ਹੋ ਗਈਆਂ। ਆਪਣੇ ਬਜ਼ੁਰਗਾਂ ਤੋਂ ਸੁਣ ਕੇ ਕਈਆਂ ਨੂੰ ਅੱਜ ਵੀ ਬੱਬਰ ਸਾਹਿਬ ਸਬੰਧੀ ਕਈ ਕਥਾ ਕਹਾਣੀਆਂ ਯਾਦ ਹਨ। ਉਨ੍ਹਾਂ ਵਿੱਚੋਂ ਕੁੱਝ ਵੰਨਗੀਆਂ ਪਾਠਕਾਂ ਲਈ ਹਾਜ਼ਰ ਹਨ।

  1. ਇਕ ਵਾਰ ਤਹਿਸੀਲਦਾਰ ਸਾਹਿਬ ਘੋੜੇ ਤੇ ਸਵਾਰ ਹੋ ਕੇ ਪਿੰਡ ਰੱਕੜਾਂ ਬੇਟ ਦੀ ਗਿਰਦਾਵਰੀ ਮੌਕੇ ਤੇ ਚੈੱਕ ਕਰਨ ਲਈ ਪਿੰਡ ਆ ਗਏ। ਬੱਬਰ ਸਾਹਿਬ ਦਾ ਪਿਤਾ ਪਿੰਡ ਦਾ ਲੰਬਰਦਾਰ ਸੀ। ਪਟਵਾਰੀ ਚੌਕੀਦਾਰ, ਲੰਬਰਦਾਰ ਅਤੇ ਪਿੰਡ ਦੇ ਜ਼ਿਮੀਦਾਰਾਂ ਨੂੰ ਨਾਲ ਲੈ ਕੇ ਗਿਰਦਾਵਰੀ ਮੌਕੇ ਤੇ ਚੈੱਕ ਕਰਾਉਣ ਲੱਗ ਪਿਆ। ਉਨ੍ਹਾਂ ਦਿਨਾਂ ਵਿੱਚ ਅੱਜਕਲ ਵਾਂਗ ਅਫਸਰਾਂ ਪਾਸ ਜੇਬ ਨੂੰ ਲਾ ਕੇ ਰੱਖਣ ਵਾਲੇ ਪੈੱਨ ਨਹੀਂ ਹੁੰਦੇ ਸੀ। ਡੈਕ ਹੋਲਡਰ ਹੁੰਦੇ ਸਨ। ਉਨ੍ਹਾਂ ਦੇ ਅੱਗੇ ਨਿੱਬ ਲੱਗੀ ਹੋਈ ਹੁੰਦੀ ਸੀ। ਸਿਆਹੀ ਦੀ ਦਵਾਤ ਹੁੰਦੀ ਸੀ। ਨਿੱਬ ਨੂੰ ਸਿਆਹੀ ਵਿੱਚ ਥੋੜ੍ਹਾ ਜਿਹਾ ਡੁਬੋ ਕੇ ਡੇਰਾ ਲਿਆ ਜਾਂਦਾ ਸੀ। ਫਿਰ ਡੰਕਹੋਲਡਰ ਨਾਲ ਲਿੱਖਿਆ ਜਾਂਦਾ ਸੀ। ਇੱਕ ਪੇਂਡੂ ਦਵਾਤ ਚੁੱਕ ਕੇ ਘੋੜੇ ਦੇ ਨਾਲ ਨਾਲ ਤਹਿਸੀਲਦਾਰ ਸਾਹਿਬ ਦੇ ਬਰਾਬਰ ਜਾ ਰਿਹਾ ਸੀ। ਤਹਿਸੀਲਦਾਰ ਦਵਾਤ ਵਿੱਚੋਂ ਝੋਕਾ ਲੈ ਕੇ ਗਿਰਦਾਵਰੀ ਰਜਿਸਟਰ ਤੇ ਗਿਰਦਾਵਰੀ ਦੇ ਸਹੀ ਹੋਣ ਦੀ ਤਸਦੀਕ ਕਰਦਾ ਸੀ। ਸ ਰਤਨ ਸਿੰਘ ਰੱਕੜ, ਜਿਸ ਨੇ ਹਾਲੇ ਜੁਆਨੀ ਵਿੱਚ ਪੈਰ ਧਰੇ ਹੀ ਸਨ, ਵੀ ਨਾਲ ਸੀ। ਜਿਸ ਪੇਂਡੂ ਨੇ ਦਵਾਤ ਚੁੱਕੀ ਹੋਈ ਸੀ, ਉਹ ਥੋੜ੍ਹਾ ਜਿਹਾ ਤਹਿਸੀਲਦਾਰ ਦੇ ਪਿੱਛਾਂਹ ਰਹਿ ਗਿਆ। ਜਦ ਤਹਿਸੀਲਦਾਰ ਨੇ ਸਿਆਹੀ ਲਾਉਣ ਲਈ ਡੰਕਹੋਲਡਰ ਹੇਠਾਂ ਕੀਤਾ ਤਾਂ ਹੇਠਾਂ ਦਵਾਤ ਨਾ ਹੋਣ ਕਰਕੇ ਉਸ ਦੀ ਬਾਂਹ ਨੂੰ ਝੱਟਕਾ ਲੱਗਿਆ। ਤਹਿਸੀਲਦਾਰ ਨੇ ਬੜੇ ਤੈਸ ਵਿੱਚ ਆ ਕੇ ਉਸ ਪੇਂਡੂ ਮੁੰਡੇ ਦੇ ਦੋ ਚਾਰ ਹੰਟਰ ਜੜ ਦਿੱਤੇ। ਮੁੰਡਾ ਚੀਕਾਂ ਮਾਰਦਾ ਜ਼ਮੀਨ ਤੇ ਡਿੱਗ ਪਿਆ। ਸ:ਰਤਨ ਸਿੰਘ ਜੀ ਤੋਂ ਤਹਿਸੀਲਦਾਰ ਦੀ ਇਹ ਤਹਿਜ਼ੀਬ ਤੋਂ ਗਿਰੀ ਹੋਈ ਹਰਕਤ ਝੱਲੀ ਨਾ ਗਈ। ਉਸ ਨੇ ਡਾਂਗ ਚੁੱਕੀ ਤੇ ਘੋੜੀ ਦੇ ਜੜ ਦਿੱਤੀ। ਘੋੜੀ ਚੌਂਕ ਕੇ ਸਰਪਟ ਹੋ ਗਈ। ਘੋੜੀ ਇੰਨਾ ਤੇਜ਼ ਦੌੜੀ ਕਿ ਤਹਿਸੀਲਦਾਰ ਕਾਠੀ ਤੇ ਬੈਠਾ ਹਿਚਕੋਲੇ ਖਾਣ ਲੱਗ ਪਿਆ। ਉਸ ਦੀ ਕੋਈ ਸੁੱਧ ਬੁੱਧ ਨਾ ਰਹੀ। ਲੋਕਾਂ ਦਾ ਕਹਿਣਾ ਹੈ ਕਿ ਘੋੜੀ ਤਹਿਸੀਲ ਵਿੱਚ ਜਾ ਕੇ ਰੁੱਕੀ। ਤਹਿਸੀਲਦਾਰ ਘੋੜੀ ਤੇ ਬੈਠਾ ਬਹੁਤ ਔਖਾ ਹੋਇਆ। ਹਿਚਕੋਲੇ ਖਾਂਦਾ ਹੋਇਆ ਉਸ ਦਾ ਸਰੀਰ ਠੋਕ ਹੋ ਗਿਆ।
  2. ਉਨ੍ਹਾਂ ਦਿਨਾਂ ਵਿੱਚ ਗ਼ਰੀਬਾਂ ਤੋਂ ਵਗਾਰ ਲੈਣ ਦਾ ਬਹੁਤ ਰਿਵਾਜ ਸੀ। ਲੰਧਰਦਾਰ, ਸਫੈਦਪੋਸ਼, ਜ਼ੈਲਦਾਰ, ਸਰਕਾਰੀ ਅਫਸਰ ਤੇ ਸਰਕਾਰੀ ਕਰਿੰਦੇ ਗ਼ਰੀਬਾਂ ਤੋਂ ਆਮ ਵਗਾਰ ਲਿਆ ਕਰਦੇ ਸਨ। ਕਿਸੇ ਗ਼ਰੀਬ ਦੀ ਕੀ ਮਜਾਲ ਕਿ ਉਹ ਕੁ ਵੀ ਜਾਵੇ। ਸਰਕਾਰੀ ਦਹਿਸ਼ਤ ਤੇ ਡਰ ਇੰਨਾ ਜਿਆਦਾ ਸੀ ਕਿ ਪਿੰਡਾਂ ਦੇ ਲੋਕ ਪੁਲਿਸ ਦੇ ਸਿਪਾਹੀ ਨੂੰ ਵੇਖ ਕੇ ਅੰਦਰ ਲੁਕ ਜਾਂਦੇ ਸਨ। ਪੁਲਿਸ ਦਾ ਇੱਕ ਸਿਪਾਹੀ, ਇੱਕ ਪਟਵਾਰੀ ਜਾਂ ਪਿਆਦਾ ਪਿੰਡ ਵਿੱਚ ਆ ਕੇ, ਸਾਰੇ ਪਿੰਡ ਨੂੰ ਗੁੱਠੇ ਲਾ ਲੈਂਦਾ ਸੀ। ਕਿਸੇ ਦੀ ਕੀ ਮਜਾਲ ਹੁੰਦੀ ਸੀ ਕਿ ਉਸਦੇ ਅੱਗੇ ਉੱਚੀ ਸਾਹ ਵੀ ਲੈ ਜਾਵੇ।

ਇੱਕ ਵਾਰ ਲਾਗਲੇ ਪਿੰਡ ਗਹੁਣ ਦਾ ਸਫੈਦਪੋਸ਼ ਪਿੰਡ ਰੱਕੜਾਂ ਬੇਟ ਵਿੱਚ ਆਇਆ। ਪਿੰਡ ਵਿੱਚ ਤਹਿਸੀਲਦਾਰ ਨੇ ਦੌਰਾ ਰੱਖਿਆ ਹੋਇਆ ਸੀ। ਤਹਿਸੀਲਦਾਰ ਨੇ ਅੱਜੇ ਆਉਣਾ ਸੀ। ਸਫੈਦਪੋਸ਼ ਨੇ ਪਿੰਡ ਦੀ ਆਦ-ਧਰਮੀਆਂ ਦੀ ਬਸਤੀ ਵਿੱਚੋਂ ਕੁੱਝ ਆਦ-ਧਰਮੀ ਗੱਤਰੂ ਮੁੰਡੇ ਇਕੱਠੇ ਕੀਤੇ। ਉਨ੍ਹਾਂ ਨੂੰ ਮਹਿਮੂਦਪੁਰ ਮੰਡੇਰ ਦੇ ਮੰਡ ਦੇ ਫੰਡ ਵਿੱਚੋਂ ਮੱਛੀਆਂ ਫੜ ਕੇ ਲਿਆਉਣ ਲਈ ਕਿਹਾ। ਇਹ ਮੱਛੀਆਂ ਬਲਾਚੌਰ ਦੇ ਥਾਣੇਦਾਰ ਅਤੇ ਤਹਿਸੀਲਦਾਰ ਸਾਹਿਬ ਦੇ ਘਰ ਜਾਣੀਆਂ ਸਨ। ਆਦ-ਧਰਮੀਆਂ ਦੇ ਮੁੰਡੇ ਬਹੁਤ ਡਰ ਗਏ। ਉਹ ਮੱਛੀਆਂ ਫੜਨ ਦੇ ਕੰਮ ਤੋਂ ਅਣਜਾਣ ਸਨ। ਉਹ ਡੂੰਘੇ ਦਰਿਆ ਦੇ ਫੰਭਾਂ ਦੇ ਪਾਣੀਆਂ ਤੋਂ ਡਰਦੇ ਸਨ। ਆਮ ਤੌਰ ਤੇ ਪਿੰਡਾਂ ਦੇ ਭੀਰ ਮੱਛੀਆਂ ਫੜਿਆ ਕਰਦੇ ਸਨ। ਬੀਰ ਖਵਾਜਾ (ਪਾਣੀ ਦਾ ਦੇਵਤਾ) ਦੀ ਪੂਜਾ ਕਰਦੇ ਸਨ। ਪਾਣੀਆਂ ਦੀ ਥਾਹ ਤੋਂ ਜਾਣੂ ਹੁੰਦੇ ਸਨ। ਸਫੈਦਪੋਸ ਨੇ ਝੀਰਾਂ ਨੂੰ ਨਾ ਬੁਲਾ ਕੇ ਮੱਛੀਆਂ ਫੜਨ ਦੇ ਕੰਮ ਲਈ ਆਦ-ਧਰਮੀਆਂ ਦੇ ਮੁੰਡੇ ਬੁਲਾਏ ਹੋਏ ਸਨ। ਉਹ ਇਸ ਕੰਮ ਦੀ ਵਗਾਰ ਸੁਣ ਕੇ ਤ੍ਰਭਕ ਗਏ। ਸਫੈਦਪੋਸ਼ ਨੇ ਉਨ੍ਹਾਂ ਨੂੰ ਬੰਨ੍ਹ ਕੇ ਬਹਾਇਆ ਹੋਇਆ ਸੀ। ਉਨ੍ਹਾਂ ਤੇ ਮੱਛੀਆਂ ਫੜਨ ਦੀ ਵਗਾਰ ਜਬਰੀ ਠੋਸ ਰਿਹਾ ਸੀ। ਉਨ੍ਹਾਂ ਨੂੰ ਤਹਿਸੀਲਦਾਰ ਅਤੇ ਥਾਣੇਦਾਰ ਦੇ ਡਰਾਵੇ ਦੇ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਉਪਰੋਕਤ ਵਰਗ ਦੇ ਲੇਕ ਡੰਡੇ ਦੇ ਜ਼ੋਰ ਨਾਲ ਵਗਾਰਾਂ ਕਹਾਉਂਦੇ ਸਨ। ਅੰਗਰੇਜ਼ੀ ਸਾਮਰਾਜ ਵਿੱਚ ਇਨਸਾਨੀਅਤ ਖੰਭ ਲਾ ਕੇ ਉੱਡ ਗਈ ਸੀ। ਗਰੀਬਾਂ ਤੋਂ ਵਗਾਰਾਂ ਲੈਣ ਵਿੱਚ, ਇਹ ਵੈਲੀਆਂ ਦੀ ਜੁੰਡਲੀ ਆਪਸ ਵਿੱਚ ਮਿਲੀ ਹੋਈ ਸੀ।

ਇੰਨੇ ਨੂੰ ਸ: ਰਤਨ ਸਿੰਘ ਜੀ ਆਪਣੇ ਸਪੁੱਤਰ ਨੂੰ ਕੁੱਛੜ ਚੁੱਕੀ ਉੱਧਰ ਆ ਗਏ ਜਿੱਥੇ ਸਫੈਦਪੋਸ਼ ਇਨ੍ਹਾਂ ਗਰੀਬਾਂ, ਦਲਿਤਾਂ ਦੇ ਮੁੰਡਿਆਂ ਨੂੰ ਘੇਰ ਕੇ ਬੈਠਾ ਸੀ। ਜਦੋਂ ਸ: ਰਤਨ ਸਿੰਘ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਸਪੁੱਤਰ ਨੂੰ ਕੁੱਛੜ ਤੋਂ ਹੇਠਾਂ ਉਤਾਰ ਕੇ ਸਫੈਦਪੋਸ਼ ਨੂੰ ਘੂਰ ਕੇ ਪੁੱਛਿਆ ਕਿ, ”ਤੈਨੂੰ ਕਿਸ ਨੇ ਭੇਜਿਆ ਹੈ ? ਤੇਰੇ ਪਾਸ ਕੋਈ ਲਿਖਤ ਪੜ੍ਹਤ ਹੈ ?” ਸਫ਼ੈਦਪੋਸ਼ ਸ:ਰਤਨ ਸਿੰਘ ਦੀਆਂ ਅੱਖਾਂ ਦੀ ਤਾਬ ਝੱਲ ਨਾ ਸਕਿਆ। ਸ: ਰਤਨ ਸਿੰਘ ਜੀ ਨੇ ਸਫ਼ੈਦਪੋਸ਼ ਨੂੰ ਤਾੜ ਕੇ ਕਿਹਾ, ”ਤੇਰੇ ਮਾਲਕਾਂ, ਤੇਰੇ ਹਾਕਮਾਂ ਨਾਲ ਮੈਂ ਸਿੱਝਾਂਗਾ। ਜਾਹ ਆਪਣੇ ਮਾਲਕਾਂ ਨੂੰ ਕਹਿ ਦੇ, ਉਹ ਮੇਰੇ ਨਾਲ ਸਿੱਧੀ ਗੱਲ ਕਰਨ। ਤੂੰ ਵਿੱਚ ਦਲਾਲ ਕਿਉਂ ਬਣਿਆ ਫਿਰਦਾ ਹੈ ? ਖਬਰਦਾਰ ! ਜੇ ਮੇਰੇ ਪਿੰਡ ਦੇ ਲੋਕਾਂ ਤੋਂ ਵਗਾਰ ਲਈ ! ਜੇ ਤੇਰੇ ਹਾਕਮਾਂ ਨੂੰ ਮੱਛੀਆਂ ਖਾਣ ਦਾ ਬਾਹਲਾ ਹੀ ਸੱਕ ਹੈ ਤਾਂ ਉਹ ਇਸ ਕਿੱਤੇ ਦੇ ਲੋਕਾਂ ਨੂੰ ਵਾਜਬ ਉਜਰਤ ਦੇ ਕੇ ਮੱਛੀਆਂ ਮੰਗਵਾ ਲੈਣ। ਸਫੈਦਪੋਸ਼ ਥਰ ਥਰ ਕੰਬਦਾ ਹੋਇਆ, ਆਦ-ਧਰਮੀਆਂ ਦੇ ਮੁੰਡਿਆਂ ਨੂੰ ਉੱਥੇ ਛੱਡ ਕੇ ਰਫੂਚੱਕਰ ਹੋ ਗਿਆ। ਡਰੇ ਹੋਏ ਮੁੰਡਿਆਂ ਦੇ ਚਿਹਰਿਆਂ ਤੇ ਰੌਣਕ ਪਰਤ ਆਈ।

  1. ਇੱਕ ਵਾਰ ਮਫ਼ਰੂਰੀ ਦੇ ਸਮੇਂ ਜਦੋਂ ਕੰਢੀ ਦੇ ਇਲਾਕੇ ਦੇ ਲੋਕ ਸ: ਰਤਨ ਸਿੰਘ ਜੀ ਨੂੰ ਆਪਣੇ ਘਰਾਂ ਵਿੱਚ ਛੁਪਣ ਗਾਹਾਂ ਦੇਣ ਲੱਗ ਪਏ, ਸਰਦਾਰ ਜੀ ਫਿਰਦੇ ਫਿਰਦੇ ਨੀਲੇਵਾੜੇ (ਰੱਤੇਵਾਲ) ਪਿੰਡ ਵਿੱਚ ਕੁੱਝ ਸਮੇਂ ਲਈ ਆ ਟਿਕੇ। ਇੱਥੋਂ ਦੇ ਲੋਕਾਂ ਨੇ ਸ: ਰਤਨ ਸਿੰਘ ਜੀ ਦੀ ਬਹੁਤ ਸੇਵਾ ਕੀਤੀ। ਇਹ ਲੋਕ ਸਰਦਾਰ ਰਤਨ ਸਿੰਘ ਜੀ ਦਾ ਇੰਨਾ ਸਤਿਕਾਰ ਕਰਦੇ ਸਨ, ਕਿ ਜਦੋਂ ਉਹ ਵੇਲੇ ਕੁਵੇਲੇ ਇਨ੍ਹਾਂ ਕੋਲ ਆਉਂਦੇ ਸਨ ਤਾਂ ਇਨ੍ਹਾਂ ਘਰਾਂ ਦੀਆਂ ਜਨਾਨੀਆਂ ਬੇਖੌਫ ਹੋ ਕੇ ਸਰਦਾਰ ਜੀ ਨੂੰ ਦੁਧੁਨੀਆਂ ਦਾ ਦੁੱਧ ਕੱਢ ਕੇ ਪਿਲਾਉਂਦੀਆਂ ਸਨ। ਸਰਦਾਰ ਜੀ ਇੱਕ ਥਾਂ ਟਿਕ ਕੇ ਨਹੀਂ ਰਹਿੰਦੇ ਸਨ। ਕਿਸੇ ਦੀ ਕੀ ਮਜਾਲ, ਇਸ ਖੇਤਰ ਵਿੱਚ ਕੋਈ ਬਦਮਾਸ, ਗੁੰਡਾ ਲੁਟੇਰਾ ਅਤੇ ਡਾਕੂ ਆ ਘੁੱਸੇ। ਲੋਕ ਸਰਦਾਰ ਰਤਨ ਸਿੰਘ ਜੀ ਨੂੰ ਆਪਣਾ ਰਾਖਾ ਖਿਆਲ ਕਰਦੇ ਸਨ। ਸਰਦਾਰ ਰਤਨ ਸਿੰਘ ਜੀ ਦੇ ਇਸ ਖੇਤਰ ਵਿੱਚ ਪਹਿਰੇਦਾਰ ਦੇ ਰੂਪ ਵਿੱਚ ਘੁੰਮਦਿਆਂ, ਇਹ ਲੋਕ ਸੁੱਖ ਦੀ ਨੀਂਦ ਸੌਂਦੇ ਸਨ।

ਇੱਕ ਵਾਰ ਸਰਦਾਰ ਰਤਨ ਸਿੰਘ ਜੀ ਨੀਲੇਵਾੜੇ (ਰੱਤੇਵਾਲ) ਪਿੰਡ ਦੇ ਲਾਗੇ ਇੱਕ ਵੱਡ ਆਕਾਰੀ ਪਿਲਕਣ ਦੇ ਦਰੱਖਤ ਉੱਤੇ ਚੜ੍ਹ ਕੇ ਲੁਕ ਕੇ ਬੈਠੇ ਸਨ। ਪਿਲਕਣ ਦੇ ਦਰੱਖਤ ਦੇ ਡਾਹਲੇ, ਡਾਹਲੀਆਂ, ਪੱਤੇ ਇੰਨੇ ਸੰਘਣੇ ਸਨ ਕਿ ਹੇਠਾਂ ਖੜੋਤੇ ਬੰਦੇ ਨੂੰ ਉੱਪਰ ਕੁੱਝ ਨਜ਼ਰ ਨਹੀਂ ਸੀ ਆਉਂਦਾ। ਅਠਾਰਵੀਂ ਸਦੀ ਵਿੱਚ ਸਿੰਘ ਘੋੜਿਆਂ ਤੇ ਚੜ੍ਹ ਕੇ ਜੰਗਲਾਂ ਵਿੱਚ ਰਹਿੰਦੇ ਸਨ। ਘੋੜਿਆ ਉੱਤੇ ਹੀ ਖਾ ਪੀ ਲੈਂਦੇ ਸਨ ਤੇ ਢੱਕਾ ਲਾ ਲੈਂਦੇ ਸਨ। ਵੀਹਵੀਂ ਸਦੀ ਵਿੱਚ ਇਹ ਬੱਬਰ ਸੂਰਮਾ ਕਦੀ ਕਦੀ ਮੌਕੇ ਅਨੁਸਾਰ ਪੰਛੀਆਂ ਵਾਂਗ ਦਰੱਖਤਾਂ ਤੇ ਰੈਣ ਬਸੇਰਾ ਕਰਦਾ ਸੀ। ਉਹ ਪੰਛੀਆਂ ਅਤੇ

ਵਾਂਗ ਕਿਸੇ ਪਿੰਜਰੇ ਦੀ ਕੈਦ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ। ਉਹ ਤਾਂ ਖੁਲ੍ਹੇ ਗਗਨਾਂ ਆਕਾਸਾਂ ਵਿੱਚ ਉਡਾਰੀਆਂ ਮਾਰਨਾ ਚਾਹੁੰਦਾ ਸੀ।

”ਬੈਠ ਖਾਂ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ,

ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ।’

ਉਸਦੀ ਯਾਰੀ ਵਤਨ ਦੀ ਸੁਤੰਤਰਤਾ, ਸਰਬਤ ਦੀ ਆਜ਼ਾਦੀ ਤੇ ਲੋਕ ਮੁਕਤੀ ਨਾਲ ਲੱਗੀ ਹੋਈ ਸੀ। ਉਹ ਪੰਛੀਆਂ ਵਾਂਗ ਪਿੰਜਰੇ ਵਿੱਚ ਕੈਦ ਹੋਣ ਦੀ ਥਾਂ, ਹਾਕਮ ਸ੍ਰੇਣੀ ਨਾਲ ਘੋਲ ਕਰਦਿਆਂ ਹੋਇਆਂ, ਹਾਕਮਾਂ ਦੇ ਗੁਲੇਲੇ ਖਾਣ ਨੂੰ ਸਦਾ ਖਿਡੇ ਮੱਥੇ ਤਿਆਰ ਰਹਿੰਦਾ ਸੀ। ਉਸ ਵਿੱਚ ਪੰਛੀਆਂ ਦਾ ਇੱਕ ਹੋਰ ਗੁਣ ਸੀ :-

”ਪੱਲੇ ਖਰਚ ਨਾ ਬੰਨ੍ਹਦੇ, ਪੰਖੀ ਤੇ ਦਰਵੇਸ਼।

ਜਿਨ੍ਹਾਂ ਤਕੀਆ ਰੱਬ ਦਾ, ਤਿਨ੍ਹਾਂ ਰਿਜ਼ਕ ਹਮੇਸ਼।”

ਉਹ ਧਨ ਦੌਲਤ ਨੂੰ ਜੱਫਾ ਮਾਰਨ ਵਾਲਿਆਂ ਵਿੱਚ ਨਹੀਂ ਸੀ । ਉਹ ਗੁਰਮੁੱਖ ਸੀ। ਉਹ ਸਮਝਦਾ ਸੀ ਕਿ ਧਨ ਦੌਲਤ ਨੂੰ ਜੱਫ਼ਾ ਮਾਰਨ ਵਾਲਿਆਂ ਨੇ ਧਰਤੀ ਨੂੰ ਗੰਧਲਾ ਕੀਤਾ ਹੋਇਆ ਹੈ। ਉਹ ਪੰਛੀਆਂ ਵਾਂਗ ਆਪਣੇ ਹਿੱਸੇ ਦਾ ਚੋਗਾ ਚੁਗਣਾ ਚਾਹੁੰਦਾ ਸੀ। ਉਹ ਉਸ ਨਿਜਾਮ ਦੇ ਵਿਰੁੱਧ ਸੀ, ਜਿਸ ਵਿੱਚ ਦੂਜਿਆਂ ਦਾ ਚੋਗਾ, ਚੁਗਣ ਦਾ ਹੱਕ ਮਾਰਨ ਲਈ, ਵੈਲੀਆਂ ਦੀ ਢਾਣੀ ਗੁਲੇਲੇ ਕਸ ਕੇ ਖੜੀ ਹੈ।

ਉਹ ਪੰਛੀਆਂ ਵਾਂਗ ਦਰਵੇਸ਼ ਸੀ। ਲੁਟੇਰਿਆਂ ਤੇ ਵੈਲੀਆਂ ਦੀ ਢਾਣੀ, ਸ. ਰਤਨ ਸਿੰਘ ਜੀ ਵਰਗੇ ਦਰਵੇਸ ਪੰਛੀਆਂ ਨੂੰ ਇਸ ਧਰਤੀ ਤੋਂ ਖਤਮ ਕਰਕੇ ਇਸ ਦੇ ਕੁਦਰਤੀ ਪਰਿਸਥਿਤਕ ਸਮਤੋਲ ਨੂੰ ਵਿਗਾੜ ਕੇ ਇਸ ਧਰਤੀ ਨੂੰ ਸੁਹਾਵਣਾ ਤੇ ਮਨੁੱਖ ਦੇ ਵਸਣਯੋਗ ਨਹੀਂ ਰਹਿਣ ਦੇਣਾ ਚਾਹੁੰਦੀ।

ਪਿਲਕਣ ਦੇ ਹੇਠੋਂ ਬੁੱਚੜਾਂ ਦੀ ਟੋਲੀ ਗਊਆਂ ਦੇ ਵੱਗ ਨੂੰ ਜਿਲ੍ਹਾ ਕਰਨ ਲਈ। ਬੁੱਚੜਖਾਨੇ ਲਿਜਾ ਰਹੀ ਸੀ। ਸਰਦਾਰ ਜੀ ਨੇ ਪਿਲਕਣ ਤੇ ਬੈਠਿਆਂ ਨੇ ਗੋਲੀ ਚਲਾ ਦਿੱਤੀ। ਗੇਲੀ ਦੀ ਗਰਜਵੀਂ ਗੂੰਜ ਨੇ ਬੁੱਚੜਾਂ ਵਿੱਚ ਹੱਛੜਾ ਦੱਫੜੀ ਮਚਾ ਦਿੱਤੀ। ਉਨ੍ਹਾਂ ਦੀ ਸੁੱਧ ਬੁੱਧ ਭੁੱਲ ਗਈ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਅਗੰਮੀ ਗੋਲੀ ਕਿਸ ਪਾਸਿਉਂ ਆਈ ਹੈ। ਇਸ ਰਹੱਸਮਈ ਜਿਸਮੇ ਦਾ ਉਨ੍ਹਾਂ ਤੇ ਇੰਨਾ ਅਸਰ ਹੋਇਆ ਕਿ ਉਹ ਗਊਆਂ ਛੱਡ ਕੇ ਭੱਜ ਗਏ।

  1. ਇੱਕ ਵਾਰ ਮਫ਼ਰੂਰੀ ਸਮੇਂ ਸ ਰਤਨ ਸਿੰਘ ਜੀ ਇੱਕ ਦਿਨ ਅਚਾਨਕ ਰਾਤ ਸਮੇਂ ਆਪਣੇ ਘਰ ਰੱਕੜਾਂ ਬੇਟ ਆ ਗਏ। ਘਰ ਦੇ ਜੀਅ ਸੁੱਤੇ ਹੋਏ ਸਨ। ਵਿਹੜੇ ਵੜਦਿਆਂ ਘਰ ਦੇ ਹਰ ਮੈਂਬਰ ਨੂੰ ਚੈੱਕ ਕੀਤਾ। ਉਹ ਜਾਣਨਾ ਚਾਹੁੰਦੇ ਸਨ ਕਿ ਘਰ ਦੇ ਮੈਂਬਰ ਕਿੰਨੇ ਕੁ ਸੁਚੇਤ ਹਨ। ਬਲਦਾਂ ਤੇ ਮੱਝਾਂ ਨੂੰ ਥਾਪੀ ਦਿੱਤੀ। ਵਿਹੜੇ ਦੀ ਹਰ ਨੁੱਕਰ ਵਿੱਚ ਘੁੰਮ ਕੇ, ਫਿਰ ਚੁਬਾਰੇ ਜਾ ਚੜ੍ਹੇ। ਹੇਠਾਂ ਸੁੱਤੇ ਪਏ ਮੈਂਬਰਾਂ ਨੂੰ ਬੱਬਰ ਸਾਹਿਬ ਦੇ ਆਉਣ ਦਾ ਪਤਾ ਨਾ ਲੱਗਾ। ਗਰਮੀਆਂ ਦੇ ਦਿਨ ਸਨ। ਉਨ੍ਹਾਂ ਦੇ ਸਪੁੱਤਰ ਸ: ਅਮਰ ਸਿੰਘ ਜੀ ਚੁਬਾਰੇ ਤੋਂ ਮੁਹਰਲੀ ਸਬਾਤ ਦੀ ਛੱਤ ਤੇ ਮੰਜੇ ਤੇ ਲੰਮੇ ਪਏ ਹੋਏ ਸਨ। ਬੱਥਰ ਸਾਹਿਬ ਦੇ ਉੱਪਰ ਪਹੁੰਚਣ ਤੇ ਉਨ੍ਹਾਂ ਦਾ ਸਪੁੱਤਰ ਇੱਕ ਦਮ ਖੜਾ ਹੋ ਗਿਆ। ਬੱਬਰ ਸਾਹਿਬ ਆਪਣੇ ਸਪੁੱਤਰ ਦੀ ਹੁਸ਼ਿਆਰੀ ਤੇ ਸੁਚੇਤਪਣ ਨੂੰ ਵੇਕ ਕੇ ਬਹੁਤ ਖੁਸ਼ ਹੋਏ।

ਬੱਬਰ ਸਾਹਿਬ ਨੇ ਆਪਣੇ ਸਪੁੱਤਰ ਤੋਂ ਪਾਣੀ ਮੰਗਵਾ ਕੇ ਚੁਬਾਰੇ ਤੇ ਹੀ ਇਸਨਾਨ ਤੇ ਕੇਸੀਂ ਇਸ਼ਨਾਨ ਕੀਤਾ। ਅਮਰ ਸਿੰਘ ਨੂੰ ਹੇਠਾਂ ਆਪਣੀ ਭਰਜਾਈ ਬੰਤੀ ਕੋਲ ਪ੍ਰਸ਼ਾਦਾ ਤਿਆਰ ਕਰਨ ਲਈ ਕਹਿਣ ਨੂੰ ਭੇਜ ਦਿੱਤਾ। ਬੰਤੀ ਤਾੜ ਗਈ ਕਿ ਰਤਨ ਸਿੰਘ ਆ ਗਿਆ ਹੈ।ਸ ਰਤਨ ਸਿੰਘ ਜੀ ਨੇ ਪ੍ਰਸ਼ਾਦਾ ਛੱਕ ਕੇ ਦੁੱਧ ਪੀਤਾ। ਕੁੱਝ ਚਿਰ ਅੰਤਰ ਧਿਆਨ ਹੋ ਕੇ ਸਿਮਰਨ ਕੀਤਾ। ਫਿਰ ਕੇਸ ਸੁਕਾਏ। ਕੁੱਝ ਚਿਰ ਆਰਾਮ ਕੀਤਾ। ਜਦੋਂ ਤੜਕਾ ਹੋ ਗਿਆ, ਫਿਰ ਉੱਠ ਕੇ ਪਹਿਲਾਂ ਵਾਹਿਗੁਰੂ ਦਾ ਨਾਮ ਜਪਿਆ। ਫਿਰ ਆਪਣੀ ਰਾਈਫ਼ਲ ਖੋਲ੍ਹ ਕੇ ਉਸ ਨੂੰ ਸਾਫ਼ ਕਰਨ ਲੱਗ ਪਏ। ਰਾਈਫ਼ਲ ਨੂੰ ਤੇਲ ਲਾਇਆ। ਇੰਨੇ ਨੂੰ ਸਵੇਰਾ ਹੋ ਗਿਆ। ਅਜੇ ਉਨ੍ਹਾਂ ਨੇ ਆਪਣੀ ਰਾਈਫ਼ਲ ਜੇੜੀ ਨਹੀਂ ਸੀ ਕਿ ਪੁਲਿਸ ਗਾਹਦ ਵਿਹੜੇ ਵਿੱਚ ਆ ਧਮਕੀ। ਬੱਬਰ ਸਾਹਿਬ ਫਟਾ ਫੱਟ ਆਪਣੀ ਰਾਈਫ਼ਲ ਨੂੰ ਜੋੜ ਕੇ ਤਿਆਰ ਬਰ ਤਿਆਰ ਹੋ ਗਏ।

ਥਾਣੇਦਾਰ ਨੇ ਘੋੜੀ ਤੋਂ ਉੱਤਰ ਕੇ ਬੱਬਰ ਸਾਹਿਬ ਦੇ ਛੋਟੇ ਭਰਾ ਸ:ਹਰਨਾਮ ਸਿੰਘ ਨੂੰ ਬੜੇ ਰੋਅਬ ਨਾਲ ਘੋੜੀ ਫੜਨ ਲਈ ਕਿਹਾ। ਉਸ ਨੇ ਘੋੜੀ ਫੜਨ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਬੱਬਰ ਸਾਹਿਬ ਉਸ ਨਾਲ ਗੁੱਸੇ ਹੋਣਗੇ। ਬੱਬਰ ਸਾਹਿਬ ਦਾ ਦੂਜਾ ਭਰਾ ਮੇਲਾ ਸਿੰਘ ਕੋਲ ਹੀ ਖੜੋਤਾ ਸੀ। ਥਾਣੇਦਾਰ ਨੇ ਫਿਰ ਉਸ ਨੂੰ ਰੋਅਬ ਨਾਲ ਘੋੜੀ ਫੜਨ ਲਈ ਕਿਹਾ। ਮੇਲਾ ਸਿੰਘ ਨੇ ਝਿਜਕਦਿਆਂ ਝਿਜਕਦਿਆਂ ਘੋੜੀ ਫੜ ਲਈ। ਥਾਣੇਦਾਰ ਪੁਲਿਸ ਗਾਰਦ ਨੂੰ ਹੇਠਾਂ ਖੜੀ ਕਰਕੇ ਆਪ ਚੁਬਾਰੇ ਤੇ ਚੜ੍ਹ ਗਿਆ। ਥਾਣੇਦਾਰ ਸਿੱਖ ਸੀ। ਅੱਗੋਂ ਬੱਬਰ ਸਾਹਿਬ ਬੰਦੂਕ ਲੈ ਕੇ ਪੂਰੀ ਤਿਆਰੀ ਵਿੱਚ ਸਨ। ਥਾਣੇਦਾਰ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਕੌਣ ਹੋ ?” ਬੱਬਰ ਸਾਹਿਬ ਨੇ ਕਿਹਾ, ‘ਮੈਂ ਰਤਨ ਸਿੰਘ ਰੱਕੜ ਹਾਂ।” ਇਹ ਸੁਣ ਕੇ ਥਾਣੇਦਾਰ ਹੈਰਾਨ ਹੋ ਗਿਆ। ਥਾਣੇਦਾਰ ਨੇ ਧਰਤੀ ਨੂੰ ਨਮਸ਼ਕਾਰ ਕੀਤਾ, ਬੱਬਰ ਸਾਹਿਬ ਨੂੰ ਫਤਹਿ ਬੁਲਾਈ ਤੇ ਕਿਹਾ, “ਤੁਸੀਂ ਧੰਨ ਹੈ । ਅਸੀਂ ਤੁਹਾਨੂੰ ਬੇਲਿਆਂ ਵਿੱਚ ਲੱਭਦੇ ਫਿਰਦੇ ਹਾਂ ਤੇ ਤੁਸੀਂ ਘਰ ਪਹੁੰਚੇ ਹੋਏ ਹੋ !” ਬਾਣੇਦਾਰ ਨੇ ਬੱਬਰ ਸਾਹਿਬ ਨੂੰ ਨਮਸਕਾਰ ਕੀਤੀ ਤੇ ਕੁਝ ਕਾਰਤੂਸ ਭੇਂਟ ਕਰਦਿਆਂ ਕਿਹਾ, ‘ਸਾਡੇ ਯੋਗ ਕੋਈ ਹੋਰ ਸੇਵਾ ਹੋਵੇ ਤਾਂ ਦੱਸਣਾ।” ਇਹ ਕਹਿ ਕੇ ਥਾਣੇਦਾਰ ਸਾਹਿਬ ਥੱਲੇ ਉੱਤਰ ਆਏ। ਆਪਣੇ ਸਾਥੀ ਸਿਪਾਹੀਆਂ ਨੂੰ ਕਿਹਾ, ”ਚਲੇ ਚਲੀਏ। ਇੱਥੇ ਮੈਂਨੂੰ ਕੁੱਝ ਪ੍ਰਾਪਤ ਨਹੀਂ ਹੋਇਆ। ਸ: ਰਤਨ ਸਿੰਘ ਜੀ

ਇੱਥੇ ਨਹੀਂ ਆਏ। ਇਸ ਅਰਸੇ ਦੌਰਾਨ ਜਦੋਂ ਥਾਣੇਦਾਰ ਉੱਪਰ ਗਿਆ ਹੋਇਆ ਸੀ, ਹੇਠਾਂ

ਇੱਕ ਹੋਰ ਘਟਨਾਂ ਵਾਪਰ ਗਈ। ਮੇਲਾ ਸਿੰਘ ਜਿਸ ਨੇ ਡਰਦਿਆਂ ਘੋੜੀ ਦੀ ਲਗਾਮ ਫੜੀ ਹੋਈ ਸੀ,ਦੇ ਮਨ ਵਿੱਚ ਆਇਆ ਕਿ ਮੇਰਾ ਭਰਾ ਰਤਨ ਸਿੰਘ ਮੈਂਨੂੰ ਕੀ ਕਹੇਗਾ ?” ਉਸ ਨੇ ਕੋਲ ਖੜੇ ਗੱਡੇ ਦਾ ਜਾਤੂ ਖੋਲ੍ਹ ਕੇ ਘੋੜੀ ਦੀਆਂ ਲੱਤਾਂ ਤੇ ਦੇ ਮਾਰਿਆ। ਘੋੜੀ ਤ੍ਰਭਕ ਕੇ ਦੌਡੰਗੇ ਲਾਉਂਦੀ ਹੋਈ ਭੱਜ ਗਈ। ਮੇਲਾ ਸਿੰਘ ਨੇ ਥਾਣੇਦਾਰ ਨੂੰ ਮੂੰਹ ਬਣਾ ਕੇ ਕਿਹਾ,”ਵੇਖੋ ਜੀ, ਘੋੜੀ ਬੜੀ ਅੱਥਰੀ ਹੈ। ਲਗਾਮ ਨੇ ਮੇਰੇ ਤਾਂ ਹੱਥ ਵੀ ਚੀਹ ਦਿੱਤੇ ਹਨ।’ ਥਾਣੇਦਾਰ ਦੇ ਗਾਰਦ ਸਮੇਤ ਉੱਥੋਂ ਚਲੇ ਜਾਣ ਤੋਂ ਬਾਅਦ ਸ:ਹਰਨਾਮ ਸਿੰਘ ਨੇ ਮੇਲਾ ਸਿੰਘ ਨੂੰ ਤਾੜਦਿਆਂ ਹੋਇਆ ਕਿਹਾ ਤੂੰ ਘੋੜੀ ਕਿਉਂ ਫੜੀ, ਜਦ ਮੈਂ ਫੜਨ ਤੋਂ ਇਨਕਾਰ ਕਰ ਦਿੱਤਾ ਸੀ। ਤੈਨੂੰ ਸ਼ਰਮ ਨਹੀਂ ਆਈ। ਮੇਲਾ ਸਿੰਘ ਨੇ ਆਪਣੀ ਸਫ਼ਾਈ ਦਿੰਦਿਆਂ ਹੋਇਆਂ ਕਿਹਾ,”ਵੇਖਿਆ। ਮੈਂ ਘੋੜੀ ਕਿੱਦਾਂ ਭਜਾ ਦਿੱਤੀ ਹੈ।’ ਦੋਵੇਂ ਭਰਾ ਇੱਕ ਦੂਜੇ ਵਲ ਤਸੱਲੀ ਨਾਲ ਵੇਖਣ सँग थटे।

ਇੰਨੇ ਨੂੰ ਸ: ਰਤਨ ਸਿੰਘ ਜੀ ਤਿਆਰ ਹੋ ਕੇ ਹੇਠਾਂ ਉੱਤਰ ਆਏ। ਆਪਣੇ ਭਰਾਵਾਂ ਨੂੰ ਸੁਚੇਤ ਹੋ ਕੇ ਰਹਿਣ ਦੀ ਹਦਾਇਤ ਕਰਕੇ, ਉੱਥੋਂ ਖਿਸਕ ਗਏ।

  1. ਲੋਕਾਂ ਨੇ ਆਪਣੇ ਲੋਕ ਨਾਇਕ ਬੱਬਰ ਰਤਨ ਸਿੰਘ ਹੱਕੜ ਸਬੰਧੀ ਕਈ ਬੋਲੀਆਂ ਅਤੇ ਟੱਪੇ ਵੀ ਰਚੇ। ਜਨਤਕ ਸਭਿਆਚਾਰ ਮਨੋਤਾਵਾਂ ਤੇ ਉਸਰਦਾ ਹੈ ਅਤੇ ਲੋਕ ਬੋਲੀਆਂ ਸੂਖਮ ਭਾਵ ਵਿਚਾਰ ਪ੍ਰਗਟ ਕਰਦੀਆ ਹਨ। ਵਿਆਹਾਂ ਸਾਦੀਆਂ ਵਿੱਚ ਤ੍ਰੀਮਤਾਂ ਗਿੱਧੇ ਵਿੱਚ ਟੱਪੇ ਬੇਲ ਕੇ ਆਪਣੇ ਦਿਲ ਦਾ ਗੁਬਾਰ ਕੱਢਦੀਆਂ ਹਨ।

ਗੱਭਰੂ ਭੰਗੜੇ ਵਿੱਚ ਬੋਲੀ ਪਾ ਕੇ ਆਪਣੇ ਮਨੋਭਾਵਾਂ ਨੂੰ ਦਰਸਾਉਂਦੇ ਹਨ ਤੇ ਮਾਣ ਮਹਿਸੂਸ ਕਰਦੇ ਹਨ। ਕੁੱਝ ਵੰਨਗੀਆਂ ਪਾਠਕਾਂ ਲਈ ਹਾਜ਼ਰ ਹਨ।

(ੳ) ਗਊਆਂ ਤੇ ਗਰੀਬਾਂ ਦਾ ਰਾਖਾ, ਰਤਨ ਸਿੰਘ ਰੱਕੜਾਂ ਦਾ।

(ਅ) ਧੀਆਂ ਭੈਣਾਂ ਦੀਆਂ ਪੱਤਾਂ ਦਾ ਰਾਖਾ, ਰਤਨ ਸਿੰਘ ਰੱਕੜਾਂ ਦਾ।

(ੲ) ਲੋਕ ਮੁਕਤੀ ਦਾ ਦੇ ਗਿਆ ਹੋਕਾ, ਰਤਨ ਸਿੰਘ ਰੱਕੜਾਂ ਦਾ।

(ਸ) ਆਰੀ ਆਰੀ ਆਰੀ ਵਿੱਚ ਜਗਰਾਵਾਂ ਦੇ, ਲੱਗਦੀ ਰੋਸ਼ਨੀ ਭਾਰੀ।

ਵੈਲੀਆਂ ਦਾ ‘ਕੱਠ ਹੋ ਗਿਆ, ਭਾਨ ਚੱਕ ਲਈ ਹੱਟੀ ਦੀ ਸਾਰੀ।

ਰਤਨ ਸਿੰਘ ਰੱਕੜਾਂ ਦਾ, ਜੀਹਨੇ ਪਹਿਲੀ ਡਾਂਗ ਸ਼ਿੰਗਾਰੀ।

ਵੈਲੀਆਂ ਦੀ ਢਾਹਣੀ ਭੱਜ ਗਈ, ਜੱਦੋਂ ਮੋਢੇ ਤੋਂ ਡਾਂਗ ਉਲ੍ਹਾਰੀ।

ਰਤਨ ਸਿੰਘ ਰੱਕੜਾਂ ਨੇ…………………………………………….

(ਹ) ਮੇਲਿਆਂ ਵਿੱਚੋਂ ਮੇਲਾ ਲੱਗਦਾ,

ਮੇਲਾ ਲੱਗਦਾ ਛੁਪਾਰ ਦਾ ਭਾਰੀ।

ਰਤਨ ਸਿੰਘ ਰੱਕੜਾਂ ਦਾ,

ਜਿਨ੍ਹੇਂ ਪੁਲਿਸ ਘੇਰ ਲਈ ਸਾਰੀ।

ਭੱਜ ਅੰਗਰੇਜ਼ ਗਿਆ,

ਉਹਦੀ ਭੱਜ ਗਈ ਫੌਜ ਸਰਕਾਰੀ ।

ਲੋਕਾਂ ਦੇ ਜੰਗਲ ‘ਚੋਂ,

ਜਦੋਂ ਭੱਬਕ ਸ਼ੇਰ ਨੇ ਮਾਰੀ।

ਰਤਨ ਸਿੰਘ ਰੱਕੜਾਂ ਦਾ,

ਜਿਨ੍ਹੇਂ ਜਿੰਦੜੀ ਦੇਸ਼ ਤੋਂ ਵਾਰੀ।

ਭਾਰਤ ਦੀ ਆਜ਼ਾਦੀ ਵਾਸਤੇ ਪਿੰਡ ਰੁੜਕੀ ਖਾਸ ਦੀ ਘਾਲਣਾ

ਦੇਸ਼ ਦੀ ਆਜ਼ਾਦੀ ਵਾਸਤੇ ਭਾਰਤ ਵਾਸੀਆ ਨੇ ਖਾਸ ਕਰ ਪੰਜਾਬੀਆਂ ਨੇ ਜੇ ਘਾਲਣਾ ਘਾਲੀਆਂ ਹਨ, ਉਨ੍ਹਾਂ ਵਿੱਚੋਂ ਪਿੰਡ ਰੁੜਕੀ ਖਾਸ ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਦਾ ਵਿਸ਼ੇਸ਼ ਹਿੱਸਾ ਹੈ, ਜਿਸ ਦਾ ਵਰਨਣ ਮਹਾਤਮਾ ਗਾਂਧੀ ਜੀ ਨੇ ਚੈਟਰ ਜੀ ਦੀ ਲਿਖੀ ਪੁਸਤਕ “ਇੰਨ ਇੰਡੋਮੈਨਸ” ਦੀ ਭੂਮਿਕਾ ਲਿਖਦਿਆਂ ਪ੍ਰਮਾਣ ਵਜੋਂ ਲਿਖਿਆ ਹੈ, “ਮੇਰੀ ਨਾਮਿਲਵਰਤਨ ਲਹਿਰ ਵਿੱਚ ਸਮੁੱਚੇ ਭਾਰਤ ਵਿੱਚੋਂ ਪਿੰਡ ਰੁੜਕੀ ਖਾਸ, ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਨੇ ਪੂਰੀ ਤਰ੍ਹਾਂ ਭਾਗ ਲਿਆ। ਹੈ। ਪਿੰਡ ਦੇ ਸਾਰੇ ਵਾਸੀਆਂ ਨੇ ਸਰਕਾਰੀ ਨੌਕਰੀਆਂ ਅਤੇ ਲੰਬਰਦਾਰੀਆਂ ਛੱਡ ਕੇ ਬਲੀਦਾਨ ਦੇਣ ਦੀ ਪ੍ਰਤਿਗਿਆ ਕੀਤੀ ਹੈ। ਅਦਾਲਤਾਂ ਅਤੇ ਵਿਦੇਸ਼ੀ ਦਾ ਬਾਈਕਾਟ ਕਰਕੇ ਪੂਰੀ ਤਰ੍ਹਾਂ ਨਾਮਿਲਵਰਤਨ ਕੀਤਾ ਹੈ।’

(ੳ) ਪਿੰਡ ਰੁੜਕੀ ਖਾਸ ਆਜ਼ਾਦੀ ਲਹਿਰ ਦਾ ਆਉਣਾ ਅਤੇ ਸੇਵਾ

1919 ਈ ਦੀ ਵਿਸਾਖੀ ਵਾਲੇ ਦਿਨ ਹੋਏ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਨੇ ਸਾਰੇ ਹਿੰਦੁਸਤਾਨ ਵਿੱਚ ਹਾਹਾਕਾਰ ਮਚਾ ਦਿੱਤੀ ਸੀ, ਜਿਸ ਨੇ ਸਦੀਆਂ ਦੇ ਸੁੱਤੇ ਹਿੰਦੁਸਤਾਨ ਨੂੰ ਜਗਾ ਦਿੱਤਾ, ਖਾਸ ਤੌਰ ਤੇ ਪੰਜਾਬੀਆਂ ਨੂੰ। ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਵਿੱਚ ਇਸ ਸਾਕੇ ਨੇ ਭੜਥੂ ਪਾ ਦਿੱਤਾ, ਜਿਸ ਨੇ ਅਕਾਲੀ ਲਹਿਰ ਨੂੰ ਜਨਮ ਦਿੱਤਾ। ਇਸ ਸਾਕੇ ਦਾ ਪਿੰਡਾਂ ਦੇ ਲੋਕਾਂ ਉੱਤੇ ਬਹੁਤ ਡੂੰਘਾ ਅਸਰ ਹੋਇਆ। ਸੰਨ 1920 ਈ ਦੇ ਮੱਘਰ ਮਹੀਨੇ ਪਿੰਡ ਰੁੜਕੀ ਖਾਸ ਤੋਂ ਪੰਜ ਮੀਲ ਦੇ ਫਾਸਲੇ ਪੁਰ ਪਿੰਡ ‘ਦੌਲਤਪੁਰ” ਜਿਲ੍ਹਾ ਨਵਾਂਸ਼ਹਿਰ ਵਿਚ ਬੜੀ ਭਾਰੀ ਸਿਆਸੀ ਕਾਨਫਰੰਸ ਰੱਖੀ ਗਈ। ਜ਼ਿਲ੍ਹਾ ਜਲੰਧਰ ਦੇ ਡੀ.ਸੀ.ਮਿਸਟਰ ਐਂਡਰਸਨ ਐਮ.ਬੀ.ਈ. (Mr.P.J. Anderson MBE) ਨੇ ਦਫਾ 144 ਸਾਰੇ ਜਿਲ੍ਹੇ ਵਿੱਚ ਲਗਾ ਦਿੱਤੀ, ਜਿਸ ਕਰਕੇ ਇਹ ਕਾਨਫਰੰਸ, ਦੌਲਤਪੁਰ ਦੀ ਬਜਾਏ ਪਿੰਡ ਮਹਿਤਪੁਰ, ਥਾਣਾ ਬਲਾਚੌਰ ਜਿਲ੍ਹਾ ਹੁਸਿਆਰਪੁਰ (ਹੁਣ ਜ਼ਿਲ੍ਹਾ ਨਵਾਂਸ਼ਹਿਰ) ਵਿੱਚ ਨੀਯਤ ਤਰੀਕਾਂ ਉੱਤੇ ਕੀਤੀ ਗਈ, ਜਿਸ ਵਿੱਚ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਵੱਡੇ ਵੱਡੇ ਲੀਡਰ ਪਹੁੰਚੇ। ਇਨ੍ਹਾਂ ਦੀਆਂ ਤਕਰੀਰਾਂ ਦਾ ਇਲਾਕੇ ਵਿੱਚ ਬੜਾ ਪ੍ਰਭਾਵ ਪਿਆ। ਇਹ ਪਿੰਡ ਮਹਿਤਪੁਰ, ਪਿੰਡ ਰੱਕੜਾਂ ਬੇਟ, ਥਾਣਾ ਬਲਾਚੌਰ, ਜਿਲ੍ਹਾ ਹੁਸ਼ਿਆਰਪੁਰ (ਹੁਣ ਜਿਲ੍ਹਾ ਨਵਾਂਸ਼ਹਿਰ) (ਇਹ ਪਿੰਡ ਸ਼ਹੀਦ ਰਤਨ ਸਿੰਘ ਰੱਕੜ ਦਾ ਜਨਮ ਸਥਾਨ ਹੈ) ਤੋਂ ਵੀ ਪੰਜ ਕੁ ਮੀਲ ਦੀ ਦੂਰੀ ਤੇ ਹੈ। ਗਿਆਨੀ ਗੁਰਚਰਨ ਸਿੰਘ ਵੈਦ ਦੀ ਉਮਰ ਉਸ ਵੇਲੇ 9-10ਸਾਲ ਦੀ ਸੀ। ਉਨ੍ਹਾਂ ਨੇ ਇਸ ਕਾਨਫਰੰਸ ਨੂੰ ਚੰਗੀ ਤਰ੍ਹਾਂ ਵੇਖਿਆ ਸੁਣਿਆ ਸੀ। ਮਹਿਤਪੁਰ ਦੀ ਇਸ ਕਾਨਫਰੰਸ ਵਿੱਚ ਪਿੰਡ ਰੁੜਕੀ ਖਾਸ ਦੇ ਲੰਬਰਦਾਰ ਸ: ਭਗਤ ਸਿੰਘ ਅਤੇ ਲੰਬਰਦਾਰ ਸ:ਹਰਨਾਮ ਸਿੰਘ ਜੀ ਦੇ ਸਪੁੱਤਰ ਸ: ਅਮਰ ਸਿੰਘ ਜੀ ਨੇ ਆਪਣੀਆਂ ਲੰਬਰਦਾਰੀਆਂ ਛੱਡਣ ਦਾ ਐਲਾਨ ਕਰ ਦਿੱਤਾ। ਨਾਲ ਹੀ ਚੌਧਰੀ ਮਹਿੰਦੀ ਤਾਂ ਪਿੰਡ ਸਿੰਬਲੀ, ਤਹਿਸੀਲ ਗੜ੍ਹਸੰਕਰ ਜਿਲ੍ਹਾ ਹੁਸ਼ਿਆਰਪੁਰ ਨੇ ਜ਼ੈਲਦਾਰੀ ਛੱਡਣ ਦਾ ਐਲਾਨ ਕੀਤਾ। ਆਏ ਲੀਡਰਾਂ ਨਾਲ ਸਲਾਹ ਕਰਕੇ ਪਿੰਡ ਰੁੜਕੀ ਖਾਸ ਵਿਖੇ 18, 19 ਅਤੇ 20 ਫਰਵਰੀ 1921 ਈ ਨੂੰ ਪੰਜਾਬ ਕਾਂਗਰਸ ਵਲੋਂ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਬੜੀ ਭਾਰੀ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ।

18,19 ਅਤੇ 20 ਫ਼ਰਵਰੀ 1921 ਈ: ਨੂੰ ਪਿੰਡ ਰੁੜਕੀ ਖਾਸ ਵਿੱਚ ਬੜੀ ਭਾਰੀ ਕਾਨਫਰੰਸ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਹੋਈ। ਲੀਡਰਾਂ ਦਾ ਜਲੂਸ ਨਵਾਂਸ਼ਹਿਰ ਦੁਆਬਾ ਦੇ ਰੇਲਵੇ ਸਟੇਸ਼ਨ ਤੋਂ ਰੁੜਕੀ ਖਾਸ ਤੱਕ ਪੰਜ ਮੀਲ ਲੰਬਾ ਨਿਕਲਿਆ। ਇਸ ਕਾਨਫਰੰਸ ਵਿੱਚ ਰਾਏਜਾਦਾ ਹੰਸ ਰਾਜ ਜੀ, ਡਾਕਟਰ ਅਨੁਸਾਰੀ,ਡਾਕਟਰ ਸਤਪਾਲ, ਸ੍ਰੀ ਸੀ.ਆਰ. ਦਾਸ ਬੰਗਾਲ, ਖਵਾਜਾ ਹਸਨ ਨਜਾਮੀ, ਚੌਧਰੀ ਅਫ਼ਜ਼ਲ ਹੱਕ, ਡਾਕਟਰ ਕਿਚਲੂ, ਮਾਸਟਰ ਮੋਤਾ ਸਿੰਘ ਜੀ, ਡਾਕਟਰ ਗੋਪੀ ਚੰਦ ਭਾਰਤੀ ਆਦਿ ਵੱਡੇ ਵੱਡੇ ਲੀਡਰ ਸ਼ਾਮਿਲ ਹੋਏ। ਲੱਗਪੱਗ 80 ਹਜ਼ਾਰ ਦੀ ਹਾਜ਼ਰੀ ਤਿੰਨ ਦਿਨ ਰਹੀ। ਇਸ ਕਾਨਫਰੰਸ ਨੂੰ ਕਾਮਯਾਬ ਕਰਨ ਵਿੱਚ ਇਹਦ ਗਿਰਦ ਦੇ ਪਿੰਡਾਂ ਦੇ ਦੇਸ਼ ਭਗਤਾਂ ਨੇ ਵੀ ਬਹੁਤ ਸਾਰਾ ਹਿੱਸਾ ਪਾਇਆ। ਖਾਸਕਰ ਸਿੰਬਲੀ, ਚੱਕ ਹਾਜੀਪੁਰ, ਚੱਕ ਫੁੱਲੂ, ਚੱਕ ਖੇੜਾ, ਬਸਿਆਲਾ ਅਤੇ ਚੌਹੜਾ ਨੇ।

ਸ੍ਰੀਮਾਨ ਸੰਤ ਘਨ੍ਹਈਆ ਸਿੰਘ ਜੀ ਪਠਲਾਵਾ ਦਾ ਖਾਸ ਹੱਥ ਸੀ। ਗਿਆਨੀ ਗੁਰਚਰਨ ਸਿੰਘ ਵੈਦ ਨੇ ਇਨ੍ਹਾਂ ਸੰਤਾਂ ਕੋਲੋਂ ਹੀ ਅੰਮ੍ਰਿਤ ਦੀ ਦਾਤ ਤੇ ਵਿੱਦਿਆ ਲਈ। ਕਾਨਫਰੰਸ ਵਿੱਚ ਪਿੰਡ ਰੁੜਕੀ ਖਾਸ ਦੇ ਵਾਸੀਆਂ ਨੇ ਇੱਕ ਮੂੰਹ ਹੋ ਕੇ ਦੇਸ਼ ਦੀ ਆਜ਼ਾਦੀ ਵਾਸਤੇ ਤਨ,ਮਨ, ਧਨ ਦੁਆਰਾ ਬਲੀਦਨ ਦੇਣ ਦੀ ਪ੍ਰਤਿਗਿਆ ਕੀਤੀ ਅਤੇ ਅੰਗਰੇਜ਼ਾਂ ਨਾਲ ਨਾਮਿਲਵਰਤਨ ਦਾ ਪ੍ਰਣ ਕੀਤਾ। ਹਰ ਸਰਕਾਰੀ ਨੌਕਰੀ ਅਤੇ ਅਦਾਲਤਾਂ ਦਾ ਬਾਈਕਾਟ ਕਰ ਦਿੱਤਾ। ਨਾਲ ਹੀ ਪਿੰਡ ਮਹਿਤਪੁਰ ਵਿੱਚ ਕੀਤੇ ਐਲਾਨ ਨੂੰ ਸ:ਭਗਤ ਸਿੰਘ ਲੰਬਰਦਾਰ, ਸ.ਈਸਰ ਸਿੰਘ ਲੰਬਰਦਾਰ ਅਤੇ

ਸ:ਹਰਨਾਮ ਸਿੰਘ ਜੀ ਨੇ ਲੰਬਰਦਾਰੀਆਂ ਛੱਡਣ ਨੂੰ ਦੁਹਰਾ ਕੇ ਫਿਰ ਪ੍ਰਤਿਗਿਆ ਕੀਤੀ, ”ਜਿਸ ਅੰਗਰੇਜ਼ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੈ। ਉਸ ਦੀ ਦਿੱਤੀ ਲੰਬਰਦਾਰੀ ਛੱਡੀ।’ 20 ਫਰਵਰੀ 1921ਈ: ਨੂੰ ਕਾਨਫਰੰਸ ਸਮਾਪਤ ਹੋਈ।

ਹਾਲੇ ਕੁੱਝ ਲੀਡਰ ਪਿੰਡ ਰੁੜਕੀ ਖਾਸ ਵਿੱਚ ਹੀ ਸਨ ਕਿ ਦੂਜੇ ਦਿਨ 21 ਫਰਵਰੀ 1921 ਈ: ਨੂੰ ਨਨਕਾਣੇ ਸਾਹਿਬ ਦਾ ਖੂਨੀ ਸਾਕਾ ਹੋ ਗਿਆ, ਜਿਸ ਦੀ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਦੇਸ਼ ਵਿੱਚ ਫੈਲ ਗਈ। ਖ਼ਬਰ ਸੁਣਦਿਆਂ ਸਾਰ ਪਿੰਡ ਰੁੜਕੀ ਖਾਸ ਫਿਰ ਦੀਵਾਨ ਲਗਾਇਆ ਗਿਆ।

ਨਨਕਾਣੇ ਸਾਹਿਬ ਵਿੱਚ ਸਿੰਘਾਂ ਉੱਤੇ ਹੋਏ ਜ਼ੁਲਮ ਦੀਆਂ ਕਹਾਣੀਆਂ ਜਦ ਲੋਕਾਂ ਨੂੰ ਸੁਣਾਈਆਂ ਗਈਆਂ, ਫਿਰ ਤਾਂ ਬਲਦੀ ਉੱਤੇ ਤੇਲ ਪਾਉਣ ਦੀ ਗੱਲ ਹੋ ਗਈ। ਲੋਕਾਂ ਦੇ ਅੰਦਰ ਅੰਗਰੇਜ਼ ਵਿਰੁੱਧ ਰੋਸ ਵੱਧ ਗਿਆ।

(ਅ) ਪਿੰਡ ਰੁੜਕੀ ਖਾਸ ਦੇ ਮੁੱਖੀਆਂ ਨੇ ਪੰਚਾਇਤ ਬਣਾਈ

ਦੇਸ਼ ਦੀ ਆਜ਼ਾਦੀ ਵਾਸਤੇ ਜੱਥੇਬੰਦਕ ਤੌਰ ਤੇ ਘੋਲ ਘੁਲਣ ਵਾਸਤੇ ਪਿੰਡ ਦੇ ਮੁੱਖੀਆਂ ਨੇ ਇਕੱਠੇ ਹੋ ਕੇ ਇੱਕ ਪੰਚਾਇਤ ਬਣਾ ਲਈ, ਜਿਸ ਦੇ ਪ੍ਰਧਾਨ ਸ਼੍ਰੀਮਾਨ ਸੰਤ ਮੋਤੀ ਰਾਮ ਜੀ ਬਣਾਏ ਗਏ। ਬਾਕੀ ਮੈਂਬਰ ਸ: ਹਰਨਾਮ ਸਿੰਘ ਜੀ ਸਾਬਕਾ ਲੰਬਰਦਾਰ, ਸ ਈਸ਼ਰ ਸਿੰਘ ਜੀ ਸਾਬਕਾ ਲੰਬਰਦਾਰ, ਸ:ਭਗਤ ਸਿੰਘ ਜੀ ਸਾਬਕਾ ਲੰਬਰਦਾਰ, ਸ:ਹਬੀਰ ਸਿੰਘ ਕਾਲਿਆਂ ਦਾ, ਸ: ਨਿਹਾਲ ਸਿੰਘ ‘ਚਿੜਾ’ ਚੌਧਰੀ ਕਿਰਪਾ ਰਾਮ ਬੁਰਘਾ, ਚੋਧਰੀ ਦਸੌਂਧੀ ਰਾਮ ਮਾਹਲੀਆ, ਸ੍ਰੀ ਕਰੇਲਾ ਰਾਮ (ਆਦਿ- ਧਰਮੀ), ਲਾਲਾ ਅੱਛਰ ਮਲ ਆਦਿ ਬਣੇ। ਗਿਆਨੀ ਗੁਰਚਰਨ ਸਿੰਘ ਵੈਦ ਨੂੰ ਇਸ ਕਮੇਟੀ ਦਾ ਸੈਕਟਰੀ ਬਣਾਇਆ ਗਿਆ।

ਇਸ ਕਮੇਟੀ ਦੇ ਫੈਸਲੇ

  1. ਅੰਗਰੇਜ਼ੀ ਮਾਲ ਦਾ ਬਾਈਕਾਟ ਕੀਤਾ ਜਾਵੇ।
  2. ਸੁਦੇਸ਼ੀ ਖੱਦਰ ਪਹਿਨਿਆ ਜਾਵੇ।
  3. ਆਪਣੇ ਮੁਕੱਦਮੇ ਪਿੰਡ ਵਿੱਚ ਨਿਬੇੜੇ ਜਾਣ। ਕੋਈ ਸੱਜਨ ਬਾਣੇ ਜਾਂ

ਕਚਹਿਰੀ ਵਿੱਚ ਨਾ ਜਾਵੇ।

  1. ਸਰਕਾਰ ਨੂੰ ਜ਼ਮੀਨ ਦਾ ਮਾਮਲਾ ਨਾ ਦਿੱਤਾ ਜਾਵੇ।
  2. ਆਦ-ਧਰਮੀਆਂ ਤੋਂ ਕਿਸੇ ਕਿਸਮ ਦੀ ਵਗਾਰ ਨਾ ਲਈ ਜਾਵੇ, ਨਾ ਸਰਕਾਰ ਦੇ ਕਿਸੇ ਮੁਲਾਜ਼ਮ ਨੂੰ ਵਗਾਰ ਲੈਣ ਦਿੱਤੀ ਜਾਵੇ।
  3. ਆਦ-ਧਰਮੀਆਂ ਨਾਲ ਅਭੇਦ ਵਰਤਿਆ ਜਾਵੇ। ਇਨ੍ਹਾਂ ਨੂੰ ਖੂਹਾਂ ਉੱਤੇ ਚੜ੍ਹਨ ਦੀ ਪੂਰੀ ਪੂਰੀ ਖੁਲ੍ਹ ਹੋਵੇ।
  4. ਰਾਤ ਨੂੰ ਹਰ ਰੋਜ਼ ਦਰਵਾਜ਼ੇ ਦੀਵਾਨ ਕੀਤਾ ਜਾਵੇ, ਜਿਸ ਵਿੱਚ ਸਿੱਖ ਧਰਮ ਅਤੇ ਦੇਸ਼ ਦੇ ਵਰਤਮਾਨ ਹਾਲਾਤ ਉੱਤੇ ਵਿਖਿਆਨ ਕੀਤੇ ਜਾਣ।
  5. ਗੁਰਚਰਨ ਸਿੰਘ ਵੈਦ ਨੂੰ ਸਟੇਜ ਸਕੱਤਰ ਨਿਯੁਕਤ ਕੀਤਾ ਗਿਆ।
  6. ਵਿਆਹ ਸ਼ਾਦੀਆਂ ਅਤੇ ਮਰਨ ਆਦਿ ਅਵਸਰਾਂ ਉੱਤੇ ਘੱਟ ਤੋਂ ਘੱਟ ਖਰਚ ਕੀਤਾ ਜਾਵੇ।

10 ਲੰਬਰਦਾਰੀਆਂ ਵਾਸਤੇ ਕੋਈ ਦਰਖਾਸਤ ਨਾ ਦੇਵੇ।

ਕਮੇਟੀ ਦੇ ਇਨ੍ਹਾਂ ਫੈਸਲਿਆਂ ਉੱਤੇ ਚਲਣ ਦਾ ਸਾਰੇ ਪਿੰਡ ਦੇ ਲੋਕਾਂ ਨੇ ਵਚਨ ਕੀਤਾ। ਸਿਰਫ ਦੇ ਆਦਮੀਆਂ ਨੇ ਸਹਿਯੋਗ ਨਾ ਦੇਣ ਦਾ ਐਲਾਨ ਕੀਤਾ ਅਤੇ ਪੰਚਾਇਤ ਦੇ ਫੈਸਲਿਆਂ ਦੀ ਵਿਰੋਧਤਾ ਕੀਤੀ। ਅੱਤਰਾ ਮਲ ਅਤੇ ਨਗੀਨਾ ਸਿੰਘ ਦਾ ਪਿਤਾ ਰੁਲੀਆ ਰਾਮ ਮਲ ਨੇ ਪੰਚਾਇਤ ਅਤੇ ਪਿੰਡ ਤੋਂ ਵਿਰੁੱਧ ਹੋ ਕੇ, ਇਨ੍ਹਾਂ ਨੇ ਲੰਬਰਦਾਰੀ ਵਾਸਤੇ ਦਰਖਾਸਤਾਂ ਦੇ ਦਿੱਤੀਆਂ। ਰੁਲੀਆ ਰਾਮ ਅਤੇ ਅੱਤਰੂ ਰਾਮ ਨੂੰ ਅੰਗਰੇਜ਼ਾਂ ਨੇ ਲੰਬਰਦਾਰੀਆਂ ਦੇ ਕੇ ਆਪਣੇ ਪਿੱਠੂ ਬਣਾ ਲਿਆ। ਇਨ੍ਹਾਂ ਨੇ ਝੂਠੀਆਂ ਸੱਚੀਆਂ ਗਵਾਹੀਆਂ ਦੇ ਕੇ ਸਾਡੇ ਪਿੰਡ ਉੱਤੇ ਕਹਿਰ ਢਾਲਣੇ ਸ਼ੁਰੂ ਕਰ ਦਿੱਤੇ। ਸਾਰੇ ਪਿੰਡ ਨੇ ਇਨ੍ਹਾਂ ਦਾ ਸੋਸ਼ਲ ਬਾਈਕਾਟ ਕਰ ਦਿੱਤਾ, ਜੋ ਇਨ੍ਹਾਂ ਦੀ ਜ਼ਿੰਦਗੀ ਤੱਕ ਬਾਕਾਇਦਾ ਰਿਹਾ।

(ੲ) ਅੰਗਰੇਜ਼ ਦੀ ਕਰੋਪੀ :

ਪੰਚਾਇਤ ਦੇ ਫੈਸਲਿਆਂ ਮੁਤਾਬਿਕ ਜਦ ਲੋਕਾਂ ਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ, ਪਿੰਡ ਵਿੱਚੋਂ ਨਵੇਂ ਬਣੇ ਲੰਬਰਦਾਰਾਂ ਵੱਲੋਂ ਅਤੇ ਪੁਰਾਣੇ ਲੰਬਰਦਾਰ ਜਮਾਲ ਖਾਂ ਵੱਲੋਂ ਜਦੋਂ ਰਿਪੋਰਟਾਂ ਜਾਣ ਲੱਗੀਆਂ, ਤਦ ਪਿੰਡ ਰੁੜਕੀ ਖਾਸ ਤਾਜ਼ੀਰੀ ਚੌਕੀ ਬਿਠਾ ਦਿੱਤੀ ਗਈ। ਜਿਸ ਦਾ ਖਰਚਾ 8000 ਰੁਪਏ ਸਾਡੇ ਪਿੰਡ ਦੇ ਸਿਰ ਢਾਈ ਸਾਲ ਵਾਸਤੇ ਪਾ ਕੇ ਵਸੂਲਣਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦੀਆਂ ਕੁਰਕੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤਾਜ਼ੀਰੀ ਚੌਕੀ ਅਤੇ ਜ਼ਮੀਨਾ ਦਾ ਮਾਮਲਾ ਨਾ ਦੇਣ ਦਾ ਫੈਸਲਾ ਤੈਅ ਕੀਤਾ ਹੋਇਆ ਸੀ। ਇਸ ਨੂੰ ਵਸੂਲਣ ਵਾਸਤੇ ਸਰਕਾਰ ਨੇ ਫੌਜ ਭੇਜ ਦਿੱਤੀ, ਜਿਸ ਨੇ ਪਿੰਡ ਦੇ ਦੁਆਲੇ ਘੇਰਾ ਪਾ ਕੇ ਤੋਪਾਂ ਬੀੜ ਦਿੱਤੀਆਂ। ਨਾਲ ਹੀ ਦਹਿਸ਼ਤ ਦੇਣ ਵਾਸਤੇ ਐਲਾਨ ਕਰ ਦਿੱਤਾ. ”ਜੇਕਰ ਤਾਜ਼ੀਰੀ ਚੌਕੀ ਦੀ ਰਕਮ ਅਤੇ ਜ਼ਮੀਨ ਦਾ ਮਾਮਲਾ ਨਹੀਂ ਦੇਵੇਗੇ, ਤਦ ਸਾਰਾ ਪਿੰਡ ਤੋਪਾਂ ਨਾਲ ਉਡਾ ਦਿੱਤਾ ਜਾਵੇਗਾ।’ ਪੰਚਾਇਤ ਦੇ ਸਾਰੇ ਮੈਂਬਰਾਂ ਨੂੰ ਪਕੜ ਕੇ ਘੇਰੇ ਵਿੱਚ ਲੈ ਲਿਆ ਗਿਆ। ਇਹ ਘੇਰਾ ਤਿੰਨ ਦਿਨ ਬਣਿਆ ਰਿਹਾ। ਇਸ ਘੇਰੇ ਦੀ ਖਬਰ ਸੁਣ ਕੇ ਚੋਧਰੀ ਅਫ਼ਜਲ ਹੱਕ’ (ਜੋ ਫਿਰ ਸਮੁੱਚੇ ਪੰਜਾਬ ਦੀ ਕੌਸਲ ਦੇ ਮੈਂਬਰ ਬਣੋ) ਪੰਜਾਬ ਕਾਂਗਰਸ ਵਲੋਂ ਲਾਹੌਰ ਤੋਂ ਪਹੁੰਚ ਗਏ। ਇਨ੍ਹਾਂ ਨੇ ਵਿੱਚ ਪੈ ਕੇ ਫੈਸਲਾ ਕਰਵਾ ਦਿੱਤਾ :

  1. ਜ਼ਮੀਨ ਦਾ ਅਸਲ ਮਾਮਲਾ ਅਤੇ ਡਿਸਟ੍ਰਿਕਟ ਬੋਰਡ ਦਾ ਟੈਕਸ ਦਿੱਤਾ ਜਾਵੇਗਾ। ਲੰਬਰਦਾਰੀ ਦਾ ਪੰਚੋਤਰਾ ਅਤੇ ਮਾਮਲਾ (ਜੋ ਲੰਬਰਦਾਰਾਂ ਕੋਲ ਆਏ ਮੁਲਾਜ਼ਮਾਂ ਵਾਸਤੇ ਜਮ੍ਹਾਂ ਕੀਤਾ ਜਾਂਦਾ ਸੀ) ਨਹੀਂ ਦਿੱਤਾ ਜਾਵੇਗਾ।
  2. ਆਦ-ਧਰਮੀਆਂ ਤੋਂ ਕਿਸੇ ਕਿਸਮ ਦੀ ਵਗਾਰ ਨਹੀਂ ਲਈ ਜਾਵੇਗੀ।

3 ਤਾਜ਼ੀਰੀ ਚੌਕੀ ਦੀ ਰਕਮ ਛਿਮਾਹੀ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ।

  1. ਨਵੇਂ ਬਣੇ ਲੰਬਰਦਾਰਾਂ ਦੇ ਹੱਥੀਂ ਮਾਮਲਾ ਨਹੀਂ ਦਿੱਤਾ ਜਾਵੇਗਾ।

ਤਹਿਸੀਲਦਾਰ ਆਪ ਆ ਕੇ ਪੰਚਾਇਤ ਤੋਂ ਲੈ ਜਾਇਆ ਕਰੇਗਾ।

ਇਸ ਫੈਸਲੇ ਉਪਰੰਤ ਫੌਜ ਘੇਰਾ ਉਠਾ ਕੇ ਚਲੀ ਗਈ। ਚੌਧਰੀ ਅਫਜ਼ਲ ਹੱਕ ਜੀ ਨੇ ਸਾਰਾ ਮਾਮਲਾ ਰਫ਼ਾ ਦਫ਼ਾ ਕਰਵਾ ਕੇ ਆਪ ਰਕਮ ਵਸੂਲ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ।

(ਸ) ਘੋਰ ਜ਼ੁਲਮ ਦਾ ਚੱਕਰ

ਅੰਗਰੇਜ਼ ਸਰਕਾਰ ਨੇ ਸੀ.ਆਈ.ਡੀ. ਦੀਆਂ ਰਿਪੋਰਟਾਂ ਦੇ ਆਧਾਰ ਤੇ ਜਿੱਥੇ ਤਾਜ਼ੀਰੀ ਚੌਕੀ ਬਿਠਾ ਕੇ ਪਿੰਡ ਦੇ ਹਰ ਵਾਸੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ, ਤਾ ਕਿ ਇਹ ਲੋਕ ਬਾਹਰ ਜਾ ਕੇ ਅੰਗਰੇਜ਼ ਵਿਰੁੱਧ ਪਰਚਾਰ ਨਾ ਕਰ ਸੱਕਣ, ਉੱਥੇ ਪਿੰਡ ਦੇ ਚੜ੍ਹਦੀ ਜਵਾਨੀ ਅਤੇ ਕਲਾ ਵਾਲੇ ਇਨਕਲਾਬ ਪਸੰਦ ਗੱਭਰੂਆਂ ਨੂੰ ਵੀ ਪਕੜਨਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਨੂੰ ਲੰਬੀਆਂ ਲੰਬੀਆਂ ਸਖਤ ਸਜ਼ਾਵਾਂ ਦਿੱਤੀਆਂ ਗਈਆਂ। ਸਜ਼ਾਵਾਂ ਇਹ ਸਨ:-

1 ਸਵਰਗਵਾਸੀ ਸ.ਅਮਰ ਸਿੰਘ ਸਪੁੱਤਰ ਸ. ਹਰਨਾਮ ਸਿੰਘ ਸਾਬਕਾ ਲੰਬਰਦਾਰ 2 ਸਾਲ।

  1. ਸੱਚਖੰਡ ਵਾਸੀ ਸ: ਦੱਲ ਸਿੰਘ ਸਪੁੱਤਰ ਸ੍ਰੀ ਛੱਜੂ ਰਾਮ 2 ਸਾਲ।
  2. ਸੱਚਖੰਡ ਵਾਸੀ ਲੰਬਰਦਾਰ ਸ: ਭਗਤ ਸਿੰਘ ਸਪੁੱਤਰ ਸ: ਅੱਛਰ ਸਿੰਘ (ਭਾਣਜਾ ਬਾਬੂ ਲਾਭ ਸਿੰਘ ਸ਼ਹੀਦ-ਏ-ਅਮਨ) 2 ਸਾਲ।
  3. ਸੱਚਖੰਡ ਵਾਸੀ ਲੰਬਰਦਾਰ ਸ: ਈਸ਼ਰ ਸਿੰਘ ਸਪੁੱਤਰ ਸ: ਭਗਵਾਨ ਸਿੰਘ 2 ਸਾਲ।
  4. ਸ:ਆਤਮਾ ਸਿੰਘ ਸਪੁੱਤਰ ਸ੍ਰੀ ਦਸੌਂਧੀ ਰਾਮ (ਜੱਥੇਦਾਰ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ) 2 ਸਾਲ।
  5. ਸ: ਲਛਮਣ ਸਿੰਘ ਸਪੁੱਤਰ ਚੌਧਰੀ ਲੱਖਾ ਰਾਮ 2 ਸਾਲ।

ਇਨ੍ਹਾਂ ਵਿੱਚੋਂ ਸ: ਭਗਤ ਸਿੰਘ ਨੂੰ ਜੇਲ੍ਹਾ ਵਿੱਚ ਅਸਹਿ ਅਤੇ ਅਕਹਿ ਕਸ਼ਟ ਦਿੱਤੇ ਗਏ। ਇਨ੍ਹਾਂ ਕਾਰਨ ਉਨ੍ਹਾਂ ਦੀ ਕੇਵਲ ਹੱਡੀਆਂ ਦੀ ਮੁੱਠ ਹੀ ਰਹਿ ਗਈ। ਲਾਡਾ, ਮਲਾਹਾਂ ਅਤੇ ਨਾਜ਼ਾਂ ਨਾਲ ਪਾਲੇ ਸ ਭਗਤ ਸਿੰਘ ਨੂੰ ਪੰਜਾਬ ਕਾਂਗਰਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਜੀਟੇਸ਼ਨ ਕਰਨ ਪੁਰ ਮਰਨ ਹਾਲਤ ਵਿੱਚ ਮਿੰਟਗੁਮਰੀ (ਪਾਕਿਸਤਾਨ) ਜੇਲ੍ਹ ਵਿੱਚੋਂ ਅੰਗਰੇਜ਼ ਸਰਕਾਰ ਨੇ ਕੱਢ ਕੇ ਬੂਹੇ ਉੱਤੇ ਰੱਖ ਦਿੱਤਾ। ਇਨ੍ਹਾਂ ਦੀਆਂ ਹੱਡੀਆਂ ਦੀ ਮੁੱਠ ਨੂੰ ਸਾਹ ਭੁੜਕਦੇ ਵਿੱਚ ਪਿੰਡ ਲਿਆਂਦਾ ਗਿਆ। ਇੱਥੇ ਆ ਕੇ ਚੌਥੇ ਦਿਨ ਚੜ੍ਹਾਈ ਕਰ ਗਏ। ਜਿਸ ਕਰਕੇ ਲੋਕਾਂ ਵਿੱਚ ਅੰਗਰੇਜ਼ ਵਿਰੁੱਧ ਹੋਰ ਵੀ ਹੋਹ ਚੜ੍ਹ ਗਿਆ। ਉਹ 25 ਸਾਲ ਦੀ ਭਰ ਜੁਆਨੀ ਵਿੱਚ ਪਿੱਛੇ ਇੱਕੋ ਇੱਕ ਲੜਕੀ ਛੱਡ ਕੇ 13 ਹਾੜ ਸੰਨ 1925 ਈ. ਨੂੰ ਚੜ੍ਹਾਈ ਕਰ ਗਏ। ਮਾਮਾ ਬਾਬੂ ਲਾਭ ਸਿੰਘ ਦੀ ਗੋਦ ਵਿੱਚ ਪਏ ਭਗਤ ਸਿੰਘ ਨੇ ਆਖਰੀ ਆਖਿਆ, ‘ਮੇਰੇ ਨਗਰ ਨਿਵਾਸੀਓ ਅਤੇ ਹੋਰ ਸੁਣਨ ਵਾਲਿਓ ! ਖਾਸ ਕਰ ਮਾਮਾ ਲਾਭ ਸਿੰਘ ਜੀ ਮੇਰੀ ਗੱਲ ਪੁਰ ਅਮਲ ਕਰਿਓ। ਜਿਸ ਅੰਗਰੇਜ਼ ਸਰਕਾਰ ਨੇ ਤੁਹਾਡੇ ਪਿਆਰੇ ਭਗਤ ਸਿੰਘ ਦਾ ਖੂਨ ਪੀ ਕੇ ਤਸੀਹੇ ਦੇ ਕੇ ਮਾਰਿਆ ਹੈ, ਉਸ ਨੂੰ ਦੇਸ ਵਿੱਚੋਂ ਕੱਢ ਕੇ ਦੇਸ਼ ਆਜ਼ਾਦ ਕਰਵਾਇਓ !!”

ਪਿੰਡ ਰੁੜਕੀ ਖਾਸ ਦੇ ਲੋਕਾਂ ਨੇ ਤਾਂ ਪਹਿਲਾ ਹੀ ਨੌਕਰੀਆਂ ਛੱਡੀਆਂ ਹੋਈਆਂ ਸਨ। ਇਹ ਗੱਲ ਸ: ਭਗਤ ਸਿੰਘ ਜੀ ਦੀ ਸੁਣ ਕੇ ਬਾਬੂ ਲਾਭ ਸਿੰਘ ਪਿੰਡ ਲਸਾੜਾ ਨੇ (ਜੋ ਫੌਜ ਵਿੱਚ ਹੈਡ ਕਲਰਕ ਸਨ) ਅਸਤੀਫਾ ਦੇ ਦਿੱਤਾ। ਆਜ਼ਾਦੀ ਵਾਸਤੇ ਮੈਦਾਨ ਵਿੱਚ ਨਿੱਤਰ ਆਏ। ਸ:ਭਗਤ ਸਿੰਘ ਜੀ ਦੀ ਮੌਤ ਪਿੰਡ ਵਾਸੀਆਂ ਲਈ ਅਸਹਿ ਸੀ, ਜਿਸ ਦਾ ਨਤੀਜਾ ਪਿੰਡ ਵਾਸੀ ਅੰਗਰੇਜ਼ ਵਿਰੁੱਧ ਹੋਰ ਵੀ ਲਾਮਬੰਦ ਹੋ ਗਏ।

(ਹ) ਗੁਰੂ ਕੇ ਬਾਗ ਦਾ ਮੋਰਚਾ

ਇਨ੍ਹਾਂ ਦੀ ਕੈਦ ਦੇ ਦੌਰਾਨ ਗੁਰੂ ਕੇ ਬਾਗ ਦਾ ਮੋਰਚਾ ਲੱਗ ਗਿਆ। ਪਿੰਡ ਦੇ ਸ: ਆਤਮਾ ਸਿੰਘ ਜੱਥੇਦਾਰ ਰਿਹਾ ਹੋ ਕੇ ਆ ਗਏ। ਉਨ੍ਹਾਂ ਨੂੰ ਜਿਲ੍ਹਾ ਹੁਸ਼ਿਆਰਪੁਰ ਦੇ ਅਕਾਲੀ ਜੱਥੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਜੱਥੇਦਾਰ ਚੁਣ ਲਿਆ। ਪਿੰਡ ਦੇ ਹਜ਼ਾਰਾ ਸਿੰਘ ਨੂੰ ਜ਼ਿਲ੍ਹੇ ਦਾ ਮੀਤ ਜੱਥੇਦਾਰ ਅਤੇ ਸ: ਲਛਮਣ ਸਿੰਘ ਨੂੰ ਜਿਲ੍ਹੇ ਦਾ ਮੀਤ ਸਕੱਤਰ ਚੁਣ ਲਿਆ। ਜੱਥੇਦਾਰ ਆਤਮਾ ਸਿੰਘ ਜ਼ਿਲ੍ਹੇ ਵਲੋਂ ਗੁਰੂ ਕੇ ਬਾਗ ਦੇ ਮੋਰਚੇ ਵਾਸਤੇ ਜੱਥਾ ਲੈ ਕੇ ਤੁਰੇ। ਪਿੰਡ ਰੁੜਕੀ ਖਾਸ ਤੋਂ ਹੇਠ ਲਿੱਖੇ ਸੱਜਨ ਚਲੇ

1  ਹਾਕਮ ਸਿੰਘ ਮਾਹਲੀਆ।

  1. ਸ:ਮੰਗਲ ਸਿੰਘ ਮਾਹਲੀਆ।
  2. ਸ : ਮੁਤਾਵ ਸਿੰਘ ।
  3. ਲੰਬਰਦਾਰ ਹਰਨਾਮ ਸਿੰਘ ।
  4. ਭਾਈ ਲਾਭ ਸਿੰਘ।
  5. ਸੰਤ ਮੋਤੀ ਰਾਮ ਜੀ ।
  6. ਗਿਆਨੀ ਗੁਰਚਰਨ ਸਿੰਘ ਵੈਦ।
  7. ਸ:ਜੁਆਲਾ ਸਿੰਘ ਜੀ ਸੋਨਾ।
  8. ਜੱਥੇਦਾਰ ਨੰਦ ਸਿੰਘ।
  9. ਸ:ਜੁਆਲਾ ਸਿੰਘ ਜੀ।

ਅੰਮ੍ਰਿਤਸਰ ਪਹੁੰਚਣ ਪੁਰ ਕਈ ਦਿਨ ਜੱਥੇ ਦੀ ਗ੍ਰਿਫ਼ਤਾਰੀ ਦੀ ਵਾਰੀ ਹੀ ਨਾ ਆਈ। ਮੋਰਚਾ ਫਤਹਿ ਹੋ ਗਿਆ। ਇਸ ਜੱਥੇ ਦੇ ਜਾਣ ਤੋਂ ਪਹਿਲਾਂ ਪਿੰਡ ਦੇ ਜੇ ਸਿੰਘ ਅੰਮ੍ਰਿਤਸਰ ਰਹਿੰਦੇ ਸਨ. ਉਹ ਗ੍ਰਿਫ਼ਤਾਰ ਹੋ ਚੁੱਕੇ ਸਨ। ਇਹ ਸਿੰਘ ਸਨ:-

  1. ਭਾਈ ਪ੍ਰੇਮ ਸਿੰਘ ਬੁਰਘਾ. ਸ: ਆਤਮਾ ਸਿੰਘ ਦਾ ਪਿਤਾ।
  2. ਭਾਈ ਅਮਰ ਸਿੰਘ ਬੁਰਘਾ ਪੁੱਤਰ ਮੌਲਾ।
  3. ਭਾਈ ਹਰੀ ਸਿੰਘ (ਸਿੰਬਲੀ ਵਾਲਾ) ਪੁਤਰ ਹੀਰਾ।
  4. ਭਾਈ ਸੁੰਦਰ ਸਿੰਘ ਜੀ ਠੇਕੇਦਾਰ, ਦਲੀਪ ਸਿੰਘ ਦਾ ਪਿਤਾ।

ਇਹ ਸਾਰੇ ਸੱਜਨ ਲੱਗਪੱਗ 6 ਮਹੀਨੇ ਅਟਕ (ਪਾਕਿਸਤਾਨ) ਦੀ ਜੇਲ੍ਹ ਵਿੱਚ ਰਹਿ ਕੇ ਰਿਹਾ ਹੋਏ। ਇਨ੍ਹਾਂ ਵਿੱਚੋਂ ਸ: ਅਮਰ ਸਿੰਘ ਜੀ ਜੇਲ੍ਹ ਦੇ ਅਸਹਿ ਤੇ ਅਕਹਿ ਕਸ਼ਟਾਂ ਦੇ ਕਾਰਨ ਪਿੰਡ ਆਕੇ ਚੜ੍ਹਾਈ ਕਰ ਗਏ।

(ਕ) ਜੈਤੋਂ ਦਾ ਮੋਰਚਾ

ਉਪਰੰਤ ਗੁਰੂ ਕੇ ਬਾਘ ਦਾ ਮੋਰਚਾ ਹਟਦਿਆਂ ਹੀ ਜੈਤੋਂ ਦਾ ਮੋਰਚਾ ਲੱਗ ਗਿਆ। ਜਦ ਪੰਜ ਪੰਜ ਸੌ ਦੇ ਜੱਥੇ ਚਲਣੇ ਸ਼ੁਰੂ ਹੋਏ ਤਦ ਚੌਥਾ ਜੱਥਾ ਸ੍ਰੀ ਆਨੰਦਪੁਰ ਸਾਹਿਬ ਤੋਂ ਚਲਿਆ। ਇਹ ਜੱਥਾ ਹੋਲੇ ਦੇ ਦਿਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਤੁਰਿਆ ਸੀ। ਬੀਬੀ ਜੋਗਿੰਦਰ ਕੌਰ ਜਲੰਧਰ ਜੇ ਬੜੇ ਚੰਗੇ ਜਜ਼ਬਾਤੀ ਦੇਸ਼ ਭਗਤੀ ਅਤੇ ਪੰਥ ਭਗਤੀ ਦੀ ਰੂਹ ਫੂਕਣ ਵਾਲੇ ਵਕਤਾ ਸਨ, ਨੇ ਜਦ ਤਕਰੀਰ ਕਰਦਿਆਂ ਇਹ ਆਖਿਆ, “ਸਿੰਘ ! ਇਸ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਜਦ ਸਤਿਗੁਰੂ ਜੀ ਨੇ ਸਿਰਾਂ ਦੀ ਮੰਗ ਕੀਤੀ ਸੀ ਤਦ ਪੰਜ ਸਿੰਘ ਪਹਿਲਾਂ ਨਿੱਤਰਕੇ ਚਾਅ ਨਾਲ ਆਏ ਸਨ, ਹੁਣ ਗੁਰੂ ਪੰਥ ਪੰਜ ਸੋ ਸਿੰਘਾਂ ਦੇ ਸਿਰਾਂ ਦੀ ਮੰਗ ਕਰਦਾ ਹੈ। ਨਿਕਲੇ ਮੈਦਾਨ ਵਿੱਚ।” ਇਹ ਗੱਲ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਲਾਗੇ ਸਜੇ ਦੁਆਬਾ ਦੀਵਾਨ ਵਿੱਚ ਰਾਤ ਦੇ 10 ਵਜੇ ਆਖੀ ਗਈ। ਬੀਬੀ ਜੀ ਦੇ ਇਸ ਤਰ੍ਹਾਂ ਕਹਿਣ ਪੁਰ ਹਜਾਰਾਂ ਸਿੰਘ ਖੜੇ ਹੀ ਨਹੀਂ ਗਏ, ਆਪਣੇ ਨਾਂਅ ਲਿਖਾਉਣ ਨੂੰ ਬਜਿਦ ਹੋ ਗਏ। ਬੜਾ ਝੱਗੜਾ ਪਿਆ। ਆਖਿਰ ਸਾਰੇ ਨਾਬਾਲਗ ਅਤੇ ਬਿਰਧ ਛਾਂਟ ਕੇ ਕੱਢ ਦਿੱਤੇ। ਪੰਜ ਸੌ ਨੇ ਜੁਆਨਾਂ ਨੂੰ ਹੀ ਰੱਖ ਕੇ ਜੱਥਾ ਤੇਰਿਆ ਗਿਆ। ਇਸ ਜੱਥੇ ਵਿੱਚ ਪਿੰਡ ਹੁੜਕੀ ਖਾਸ ਦੇ ਹੇਠ ਲਿੱਖੇ ਪੰਜ ਸਿੰਘ ਹੀ ਸ਼ਾਮਿਲ ਕੀਤੇ ਗਏ। ਗੁਰਚਰਨ ਸਿੰਘ ਵੈਦ ਨੂੰ ਨਾਬਾਲਗ ਵਿੱਚ ਰੱਖ ਕੇ ਕੱਢ ਦਿੱਤਾ ਗਿਆ।

1 ਸ੍ਰੀਮਾਨ ਪੰਡਿਤ ਚੂਹੜ ਸਿੰਘ, ਸ: ਗੁਲਜ਼ਾਰ ਸਿੰਘ ਦੇ ਪਿਤਾ

  1. ਭਾਈ ਲਾਭ ਸਿੰਘ ਸਪੁੱਤਰ ਸ੍ਰੀ ਗੰਗਾ ਰਾਮ ਜੀ।
  2. ਸ: ਹੀਰਾ ਸਿੰਘ, ਸ: ਬਖਸ਼ੀਸ਼ ਸਿੰਘ ਤੇ ਪਿਆਰਾ ਸਿੰਘ ਦਾ ਬਾਬਾ

. ਸ: ਹਜਾਰਾ ਸਿੰਘ ਜੀ (ਸ: ਭਗਤ ਸਿੰਘ ਦਾ ਭਣੇਈਆ)

  1. ਲੰਬਰਦਾਰ ਈਸਰ ਸਿੰਘ ਪੁੱਤਰ ਸ ਭਗਵਾਨ ਸਿੰਘ ਜੀ।

ਇਹ ਸਾਰੇ ਸੱਜਨ ਮੋਰਚਾ ਫਤਹਿ ਹੋਣ ਤੱਕ ਲੱਗਪੱਗ ਡੇਢ ਸਾਲ ਨਾਭੇ ਦੀ ਕਾਰਖਾਸ ਵਿੱਚ ਅਸਹਿ ਤੇ ਅਕਹਿ ਕਸ਼ਟ ਸਹਾਰ ਕੇ ਰਿਹਾ ਹੋਏ। ਸ੍ਰੀਮਾਨ ਪੰਡਿਤ ਚੂਹੜ ਸਿੰਘ ਜੀ ਤਾਂ ਜੇਲ੍ਹ ਦੇ ਦਿੱਤੇ ਅਸਹਿ ਅਤੇ ਅਕਹਿ ਕਸ਼ਟਾਂ ਦੇ ਕਾਰਨ ਕੁੱਝ ਦਿਨ ਬੀਮਾਰ ਰਹਿ ਕੇ ਚੜ੍ਹਾਈ ਕਰ ਗਏ। ਜਿਨ੍ਹਾਂ ਦਾ ਪਿੰਡ. ਦੇਸ ਤੇ ਪੰਥ ਨੂੰ ਬੜਾ ਘਾਟਾ ਪਿਆ। ਉਹ ਸੰਸਕ੍ਰਿਤ ਅਤੇ ਗੁਰਮਤਿ ਦੇ ਬੜੇ ਪੰਡਿਤ ਅਤੇ ਵਕਤਾ ਸਨ। ਪਿੱਛੇ ਦੇ ਨਿੱਕੇ ਨਿੱਕੇ ਲੜਕੇ ਛੱਡ ਗਏ। ਇਸੇ ਦੌਰਾਨ ਇੱਕ ਜੱਥਾ ਬੰਗਾਲ ਦਾ ਕਲਕੱਤੇ ਤੋਂ ਚਲਿਆ। ਇਸ ਜੱਥੇ ਵਿੱਚ ਪਿੰਡ ਰੁੜਕੀ ਖਾਸ ਦਾ ਸ: ਰਾਮ ਸਿੰਘ ਜੀ ਭਤੀਜਾ ਸ:ਜੋਗਾ ਸਿੰਘ, ਹਰਨਾਮ ਸਿੰਘ ਜੀ ਜੱਥੇ ਵਿੱਚ ਸ਼ਾਮਿਲ ਹੋ ਕੇ ਜੈਤੋਂ ਜਾ ਕੇ ਗ੍ਰਿਫ਼ਤਾਰ ਹੋਇਆ। ਜਿਹੜਾ ਮੋਰਚਾ ਵਤਹਿ ਹੋਣ ਪੁਰ ਡੇਢ ਸਾਲ ਦੀ ਲੰਬੀ ਸਜ਼ਾ ਭੁਗਤ ਕੇ ਰਿਹਾ ਹੋ ਕੇ ਪਿੰਡ ਆਇਆ। ਕੁੱਝ ਸਮੇਂ ਬਾਅਦ ਇਹ ਵੀ ਜੇਲ੍ਹਾਂ ਦੇ ਮਿਲੇ ਕਸ਼ਟਾਂ ਦੇ ਕਾਰਨ ਚੜ੍ਹਾਈ ਕਰ ਗਿਆ।

(ਖ) ਹੋਰ ਗ੍ਰਿਫਤਾਰੀਆਂ

ਜੈਤੋਂ ਦਾ ਮੋਰਚਾ ਫਤਹਿ ਹੋ ਜਾਣ ਨਾਲ ਦੇਸ਼ ਦੀ ਆਜ਼ਾਦੀ ਦੀ ਜੰਗ ਹੋਰ ਵੀ ਤੇਜ਼ ਹੋ ਗਈ, ਜਿਸ ਵਿੱਚ ਪਿੰਡ ਰੁੜਕੀ ਖਾਸ ਦੇ ਨਿਵਾਸੀਆਂ ਨੇ ਹੋਰ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਪਿੰਡ ਉੱਤੇ ਅੰਗਰੇਜ਼ ਹੋਰ ਵੀ ਕੈਰੀਆਂ ਅੱਖਾਂ ਰੱਖਣ ਲੱਗ ਪਿਆ। ਸ:ਰਾਮ ਸਿੰਘ ਜੀ ਰਾਗੀ, ਜੱਥੇਦਾਰ ਆਤਮਾ ਸਿੰਘ ਜੀ ਜਿਲ੍ਹਾ ਹੁਸ਼ਿਆਰਪੁਰ, ਸ:ਲਛਮਣ ਸਿੰਘ ਜੀ ਜਨਰਲ ਸਕੱਤਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਕੇ ਸਜਾਵਾਂ ਅਤੇ ਜੁਰਮਾਨੇ ਕਰ ਦਿੱਤੇ। ਜੱਥੇਦਾਰ ਆਤਮਾ ਸਿੰਘ ਜੀ ਅਤੇ ਜੱਥੇਦਾਰ ਲਛਮਣ ਸਿੰਘ ਦੇ ਘਰ ਦੇ ਸਾਮਾਨ ਕੁਰਕ ਕਰਕੇ ਗੜ੍ਹਸ਼ੰਕਰ ਲਿਜਾ ਕੇ ਨੀਲਾਮ ਕਰਕੇ ਜੁਰਮਾਨਾ ਵਸੂਲ ਲਿਆ। ਇਨ੍ਹਾਂ ਨੂੰ ਲੱਗਪੱਗ ਡੇਢ ਸਾਲ ਜੇਲ੍ਹ ਵਿੱਚ ਰੱਖ ਕੇ ਰਿਹਾ ਕੀਤਾ।

ਸ਼ਹੀਦ ਰਤਨ ਸਿੰਘ ਰੱਕੜ ਸਬੰਧੀ ਲਿੱਖੀਆਂ ਰਚਨਾਵਾਂ ਦਾ ਵੇਰਵਾ

  1. ਕਿੱਸਾ ‘ਰਤਨ ਸਿੰਘ ਰੱਕੜਾਂ ਦਾ’

ਰੁੜਕੀ ਖਾਸ ਦੇ ਇਸ ਅਦੁੱਤੀ ਸ਼ਹੀਦੀ ਸਾਕੇ ਦੇ ਤੁਰੰਤ ਬਾਅਦ ਸੰਨ 1933 ਈ. ਵਿੱਚ ਲੋਕ ਤਰਜ਼ਾਂ ਦੇ ਆਧਾਰ ਤੇ ਇੱਕ ਕਿੱਸਾ ‘ਰਤਨ ਸਿੰਘ ਰੱਕੜਾਂ ਦਾ’ ਰਚਿੱਤ ਸਮਕਾਲੀ ਕਵੀ ਵਰਿਆਮ ਸਿੰਘ ਚੌਹੜਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਪ੍ਰਸੀਅਨ ਸਕ੍ਰਿਪਟ (ਉਰਦੂ ਫਾਰਸੀ ਲਿੱਪੀ) ਵਿੱਚ ਛੱਪਿਆ ਸੀ। ਇਹ ਕਿੱਸਾ ਅੰਗਰੇਜ਼ ਸਰਕਰਾ ਨੇ ਜ਼ਬਤ ਕਰ ਲਿਆ ਸੀ ਅਥਵਾ ਇਸਦੇ ਕੋਲ ਰੱਖਣ ਤੇ ਗਾਉਣ ਤੇ ਪਾਬੰਦੀ ਲਾ ਦਿੱਤੀ ਸੀ। ਲੇਖਕ ਨੂੰ 6 ਮਹੀਨੇ ਦੀ ਸਜ਼ਾ ਹੋਈ ਸੀ। ਇਹ ਕਿੱਸਾ ਕਾਫ਼ੀ ਸਮੇਂ ਤਕ ਲੋਕ ਸਮ੍ਰਿਤੀ ਦਾ ਭਾਗ ਬਣਿਆ ਰਿਹਾ ਅਥਵਾ ਲੋਕਾਂ ਨੂੰ ਜਬਾਨੀ ਯਾਦ ਹੋ ਗਿਆ ਸੀ। ਉਸ ਸਮੇਂ ਦੇ ਗੱਭਰੂ, ਨੌਜੁਆਨ ਪੁਲਿਸ ਦੀ ਅੱਖ ਬਢਾ ਕੇ, ਮੇਲਿਆਂ ਅਤੇ ਛਿੰਜਾਂ ਵਿੱਚ ਲੋਕ ਸਾਜ਼ਾਂ ਨਾਲ ਆਮ ਗਾਇਆ ਕਰਦੇ ਸਨ। ਇਹ ਕਿੱਸਾ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ। ਇਸ ਕਿੱਸੇ ਦੁਆਰਾ ‘ਸ਼ਹੀਦ ਰਤਨ ਸਿੰਘ ਰੱਕੜ’ ਲੋਕ ਨਾਇਕ ਬਣ ਕੇ ਉਭਰਿਆ। ਲੋਕ ਇਸ ਨੂੰ ਗਾਉਣ ਵਿੱਚ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਸਨ।

ਇਹ ਕਿੱਸਾ ਸਮਕਾਲੀ ਕਵੀ ਦੀ ਰਚਨਾ ਹੈ। ਇਹ ਕਿੱਸਾ ਸ਼ਾਹ ਮੁਹੰਮਦ ਦੇ ‘ਜੰਗਨਾਮੇ’ ਵਾਂਗ, ਜਿਸ ਵਿੱਚ ਸਿੰਘਾਂ ਅਤੇ ਅੰਗਰੇਜਾਂ ਦੀ ਲੜਾਈ ਦਾ ਵਰਨਣ ਹੈ. ਰੁੜਕੀ ਖਾਸ ਦੇ ਇਸ ‘ਧਰਮ ਯੁੱਧ’ ਨੂੰ ਸੁਚਿੱਤਰ ਕਰਦਾ ਹੈ। ਅੰਗਰੇਜ਼ ਰਸਾਲਾ ਫੌਜ ਅਤੇ ਪੁਲਿਸ ਦੀ ਵਿਉਂਤਬੰਦੀ, ਤਰਤੀਬਬੱਧਤਾ, ਬੱਬਰ ਰਤਨ ਸਿੰਘ ਰੱਕੜ ਦੀ ਯੁੱਧ ਕਲਾ ਅਤੇ ਯੁੱਧ ਦੇ ਦ੍ਰਿਸ਼ ਦਾ ਬਹੁਤ ਹੀ ਖੂਬਸੂਰਤ ਵਰਨਣ ਹੈ। ਸਮੇਂ ਦੀ ਗਰਦਸ਼ ਨੇ ਇਸ ਕਿੱਸੇ ਨੂੰ ਆਪਣੀ ਗੋਦ ਵਿੱਚ ਲਪੇਟ ਲਿਆ ਹੈ। ਕਾਸ਼ ! ਸਮਕਾਲੀ ਕਵੀ ਦੀ ਇਹ ਵੱਡਮੁਲੀ ਸਾਹਿਤਕ ਕਿਰਤ ਕਿਸੇ ਨੇ ਸੰਭਾਲ ਰੱਖੀ ਹੋਵੇ ਜਾਂ ਕਿਸੇ ਅਜਾਇਬ ਘਰ ਵਿੱਚ ਪਈ ਹੋਵੇ। ਇਸ ਕਿੱਸੇ ਦੇ ਕੁੱਝ ਬੋਲ ਜੋ ਲੋਕ ਸਮ੍ਰਿਤੀ ਵਿੱਚੋਂ ਪ੍ਰਾਪਤ ਹੋਏ ਹਨ, ਪਾਠਕਾਂ ਲਈ ਹਾਜ਼ਰ ਹਨ।

  1. ‘ਰਤਨ ਸਿੰਘ ਹੱਕੜਾਂ ਦਾ’

ਜਿਨ੍ਹਾਂ ਰੱਕੜਾਂ ਨੂੰ ਕੋਈ ਪੁੱਛਦ ਨਾ,

ਪਿੰਡ ਪਿੰਡ ਹੋਇਆ ਬਲਿਹਾਰ ਬੀਬੀ।

ਬੱਬਰ ਸ਼ੇਰ ਰਤਨ ਸਿੰਘ ਰੱਕੜਾਂ ਦਾ,

ਮਸ਼ਹੂਰ ਹੋਇਆ ਵਿੱਚ ਸੰਸਾਰ ਬੀਬੀ।

ਗੋਰੀ ਸਰਕਾਰ ਦੇ ਪਿੱਠੂਆਂ ਨੂੰ ਸੋਧਣੇ ਲਈ,

ਇਕੱਠੇ ਕੀਤੇ ਬੰਬ ਤੇ ਹੱਥਿਆਰ ਬੀਬੀ।

ਉਹਨੇ ਝੰਡਾ ਬਗਾਵਤਾਂ ਦਾ ਚੁੱਕ ਲੀਤਾ,

ਖੜਕੀ ਵਿੱਚ ਵਲਾਇਤ ਦੇ ਤਾਰ ਬੀਬੀ।

ਉਹਨੇ ਪੱਗ ਪੰਜਾਬ ਦੀ ਲਾਜ਼ ਰੱਖੀ,

ਸਿਰ ਦੇ ਕੇ ਦੇਸ਼ ਤੋਂ ਵਾਰ ਬੀਬੀ।

ਉਹ ਧਰਤ ਦੁਆਬੇ ਦਾ ਸੂਰਮਾ ਸੀ,

ਚੁੱਕ ਲਾਈਏ ਮੱਥੇ ਨੂੰ ਛਾਰ ਬੀਬੀ।

  1. ਤਰਜ ਭੈਣ ਤੇ ਵੀਰਾ

ਭੈਣ :- ਤੈਨੂੰ ਟੋਲਦੇ ਬੰਦੂਕਾਂ ਵਾਲੇ, ਕਾਲੇ ਕਾਲੇ ਪਾ ਕੇ ਕੱਪੜੇ, ਵੀਰਾ ! ਕੁੱਟ ਕੁੱਟ ਮਾਰ ਦੇਣਗੇ ਚੰਨ ਹੀਰਾ ।

ਰਤਨ ਸਿੰਘ : – ਜਦੋਂ ਘੇਰਾ ਪਊਗਾ ਮੈਂਨੂੰ, ਖਾਲੀ ਮੈਦਾਨ ਕਰ ਦਊਂ, ਭੈਣੇ ! ਦੁਨੀਆਂ ਦੇ ਸੁੱਖ ਬਦਲੇ ਦੁੱਖ ਸਹਿਣੇ ।

ਭੈਣ :- ਤੇਰੀਆਂ ਪੈੜਾਂ ਦੱਬੀ ਫਿਰਦੇ, ਸੂਹੀਏ ਸਾਮਰਾਜ ਦੇ, ਵੀਰਾ ! ਵੇ, ਪੁੱਠਾ ਕਰ ਟੰਗ ਦੇਣਗੇ, ਚੰਨ ਹੀਰਾ।

ਰਤਨ ਸਿੰਘ :- ਰੱਖ ਕੇ ਰਫ਼ਲਾਂ ਸਰ੍ਹਾਣੀ ਸੌਂਦੇ, ਡਰਦੇ ਰਤਨ ਸਿੰਘ ਤੋਂ, ਭੈਣੇ ! ਦੁਨੀਆਂ ਦੇ ਸੁੱਖ ਬਦਲੇ, ਦੁੱਖ ਸਹਿਣੇ ।

ਭੈਣ :- ਤੈਂਨੂੰ ਬੇਲਿਆਂ ‘ਚ ਲੱਭਦਾ ਫਿਰਦਾ, ਰਸਾਲਾ ਘੋੜ ਸਵਾਰਾਂ ਦਾ, ਵੀਰਾ ! ਵੇ, ਸੰਗੀਨਾਂ ਨਾਲ ਵਿੰਨ੍ਹ ਦੇਣਗੇ ਚੰਨ ਹੀਰਾ।

ਰਤਨ ਸਿੰਘ :- ਜਦੋਂ ਬੰਨ੍ਹ ਕੇ ਨਿਸ਼ਾਨਾ ਮਾਰੂੰ, ਵੈਰੀ ਦਲ ਭੱਜ ਜਾਣਗੇ, ਭੈਣੇ ! ਦੁਨੀਆਂ ਦੇ ਸੁੱਖ ਬਦਲੇ, ਦੁੱਖ ਸਹਿਣੇ।

  1. ਕਿੱਸਾ

ਰੱਕੜਾਂ ਦਾ ਸ਼ੇਰ

ਇਹ ਕਿੱਸਾ ਵੀ ਸੰਨ 1933 ਈ: ਵਿੱਚ ਹੀ ਸਮਕਾਲੀ ਕਵੀ ਦੁਆਰਾ ਰਚਿੱਤ ਗੁਰਮੁੱਖੀ ਲਿੱਪੀ ਵਿੱਚ ਪੰਜਾਬ ਤੋਂ ਬਾਹਰ, ਪੰਜਾਬੀ ਪ੍ਰੈੱਸ ਕਲਕੱਤਾ (ਬੰਗਾਲ) ਵਿਖੇ ਛਪਿਆ। ਇਹ ਸਾਰੇ ਦਾ ਸਾਰਾ ਕਿੱਸਾ ਬੈਂਤਾਂ ਵਿੱਚ ਸੀ। ਪੰਜਾਬ ਵਿੱਚ ਪਹਿਲੇ ਕਿੱਸੇ ”ਰਤਨ ਸਿੰਘ ਰੱਕੜਾਂ ਦਾ” ਦੇ ਹੱਸ਼ਰ ਨੂੰ ਵੇਖ ਕੇ ਇਹ ਕਿੱਸਾ 15 ਅਗਸਤ 1947 ਤੱਕ ਰੀਲੀਜ਼ ਹੀ ਨਹੀਂ ਹੋਇਆ ਅਥਵਾ ਪੰਜਾਬ ਦੇ ਲੋਕਾਂ ਦੇ ਹੱਥ ਨਹੀਂ ਲੱਗਾ। ਸਗੋਂ 15 ਅਗਸਤ 1947 ਈ: ਤੱਕ ਛੱਪ ਕੇ ਪ੍ਰੈੱਸ ਵਿੱਚ ਹੀ ਕੈਦ ਰਿਹਾ। ਸੰਤਾ ਸਿੰਘ ਅਕਾਲੀ ਪੁੱਤਰ ਸਾਹਿਬ ਦਿੱਤਾ ਪਿੰਡ ਲੋਹਟਾਂ, ਥਾਣਾ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਬੱਬਰ ਰਤਨ ਸਿੰਘ ਰੱਕੜ ਦਾ ਸਮਕਾਲੀ ਸੀ ਅਤੇ ਹਮਦਰਦ ਸੀ। ਉਸਦੇ ਰਿਸ਼ਤੇਦਾਰ ਕਲਕੱਤੇ ਵਿੱਚ ਰਹਿੰਦੇ ਸਨ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਸੰਤਾ ਸਿੰਘ ਅਕਾਲੀ ਦੇ ਰਿਸ਼ਤੇਦਾਰ ਰਾਹੀਂ ਇਸ ਕਿੱਸੇ ਦੀਆਂ ਤਿੰਨ ਸੌ ਕਾਪੀਆਂ ਦੁਆਬੇ ਵਿੱਚ ਪਹੁੰਚੀਆਂ। ਬਾਜ਼ਾਰ ਵਿੱਚ ਇਹ ਕਿੱਸਾ ਉਪਲੱਬਧ ਨਹੀਂ। ਸ਼ਾਇਦ ਇਸ ਦੀ ਕਾਪੀ ਕਿਸੇ ਨੇ ਸੰਭਾਲ ਰੱਖੀ ਹੋਵੇ !

  1. ‘ਪਰਸੰਗ ਰਤਨ ਸਿੰਘ ਰੱਕੜਾਂ ਵਾਲਾ’

ਪੰਜਾਬ ਪ੍ਰਿੰਟਿੰਗ ਪ੍ਰੈੱਸ, ਅੰਮ੍ਰਿਤਸਰ 1933 ਈ:

ਲੇਖਕ :ਭਾਈ ਦਲੀਪ ਸਿੰਘ

(ਨੈਸ਼ਨਲ ਆਰਕਾਈਵ ਦਿੱਲੀ ਵਿੱਚ ਸੁਰੱਖਿਅਤ ਹੈ)

ਬਾਜ਼ਾਰ ਵਿੱਚ ਇਸ ਦੀ ਕਾਪੀ ਵੀ ਉਪਲੱਬਧ ਨਹੀਂ ਹੈ।

ਇਹ ਪਰਸੰਗ ਹੋਮ ਪੋਲੀਟੀਕਲ ਪਰੋਸੀਡਿੰਗਜ਼ ਫਾਈਲ ਨੰ: 48/3/

1933(Home Political Proceedings File No.48/3/1933) ਵਿੱਚ ਸ਼ਾਮਿਲ ਹੈ।

  1. ‘ਸ਼ਹੀਦ-ਏ-ਆਜ਼ਮ ਰਤਨ ਸਿੰਘ ਰੱਕੜ’

ਕਵਿਤਾ

ਪੁਸਤਕ: ਭੁੱਖਾ ਸਵਰਗ ਪੰਨਾ ਨੰ:-53

ਲੇਖਕ : ਸਮਕਾਲੀ ਕਵੀ ਕਰਤਾਰ ਸਿੰਘ ‘ਚਰਖਾ’ ਪਿੰਡ ਲੰਗੜੋਆ, ਤਹਿਸੀਲ ਤੇ ਜ਼ਿਲ੍ਹਾ ਨਵਾਂਸ਼ਹਿਰ। ਇਹ ਪੁਸਤਕ ਵੀ ਬਾਜਰਾ ਵਿੱਚ ਉਪਲੱਬਧ ਨਹੀਂ ਹੈ।ਸ: ਕਰਤਾਰ ਸਿੰਘ ‘ਚਰਖਾ’ ਦੇ ਵਾਰਸਾਂ ਨੇ ਇਹ ਪੁਸਤਕ ‘ਚਰਖੇ’ ਦੀ ਬਣਾਈ ਹੋਈ ਲਾਇਬ੍ਰੇਰੀ ਵਿੱਚ ਸੰਭਾਲੀ ਹੋਈ ਹੈ।

ਕਵਿਤਾ ਦਾ ਮੂਲ ਪਾਠ

1 ਸ਼ਹੀਦ-ਏ-ਆਜ਼ਮ ਰਤਨ ਸਿੰਘ ਰੱਕੜ

ਰੁਡਕੀ ਮੋਰਚਾ ਲਾਇਆ, ਰਤਨ ਸਿੰਘ ਸੂਰਮੇ ਨੇ………

ਕੀਤੀ ਚੁਗਲੀ ਕਿਸੇ ਨੇ ਜਾ ਕੇ,

ਬੈਠਾ ਰਤਨ ਸਿੰਘ ਰੁੜਕੀ ਆ ਕੇ.

ਆਹਦਾ ਕਸਮ ਖੁਦਾ ਦੀ ਖਾ ਕੇ,

ਕਰੋ ਮੋਰਚੇ ਨੂੰ ਸਰ,

ਤੇ ਚੜ੍ਹਾਈ ਲਵੋ ਕਰ, ਬੈਠਾ ਗੁਰ ਭੈਣ ਘਰ,

ਅੱਖੀਂ ਆਪਣੀ ਵੇਖ ਕੇ ਆਇਆ, ਰਤਨ ਸਿੰਘ ਸੂਰਮੇ ਨੇ…….

ਰੁੜਕੀ ਮੋਰਚਾ ਲਾਇਆ.

  1. ਓਸੇ ਵਕਤ ਰਸਾਲਾ ਚੜ੍ਹਦਾ,

ਪਿੰਡ ਰੁੜਕੀ ਦੇ ਚੁਫੇਰੇ ਖੜ੍ਹਦਾ,

ਲੱਗਾ ਪੈਣ ਅਕਲ ਤੇ ਪੜਦਾ,

ਜੁੰਮੇਂ ਖਾਂ ਥਾਣੇਦਾਰ, ਹੋਇਆ ਫੜਨ ਨੂੰ ਤਿਆਰ.

ਇੱਕ ਗੋਲੀ ਦਿੱਤੀ ਮਾਰ,

ਉਹਨੂੰ ਦੋਜ਼ਖ ਦਾ ਟਿਕਟ ਫੜਾਇਆ, ਰਤਨ ਸਿੰਘ ਸੂਰਮੇ ਨੇ..

ਰੁੜਕੀ ਮੋਰਚਾ ਲਾਇਆ………….

  1. ਹਜ਼ਾਰਾ ਸਿੰਘ ਵੀ ਪੱਟਣ ਕੋਠਾ ਡਹਿ ਗਿਆ,

ਇੱਕ ਗੋਲੀ ਖਾ ਕੇ ਤਗ਼ਮਾ ਲੈ ਗਿਆ,

ਊਧਮ ਸਿੰਘ ਵੀ ਨਿਸ਼ਾਨਾ ਲਾ ਕੇ ਬਹਿ ਗਿਆ,

ਇੱਕ ਗੋਲੀ ਉਹਦੇ ਮਾਰੀ, ਲੱਗੀ ਹਿੱਕ ‘ਚ ਕਰਾਰੀ,

ਗੱਡੀ ਮੌਤ ਦੀ ਸਵਾਰੀ,

ਉਹਨੂੰ ਪਾਕਿਸਤਾਨ ਪਹੁੰਚਾਇਆ, ਰਤਨ ਸਿੰਘ ਸੂਰਮੇ ਨੇ.

ਰੁਡਕੀ ਮੋਰਚਾ ਲਾਇਆ

4 ਫੇਰ ਅੱਗ ਕੋਠਿਆਂ ਨੂੰ ਲਾਉਂਦੇ,

ਵਿੱਚੇ ਫੂਕ ਦਿਉ ਬੱਬਰ ਫੁਰਮਾਉਂਦੇ,

ਕਦੇ ਸੂਰਮੇ ਨਾ ਦਿਲ ਨੂੰ ਡਰਾਉਂਦੇ,

ਰਤਨ ਸਿੰਘ ਮੌਕਾ ਤਾੜ,

ਦੇਵੇ ਕੰਧਾਂ ਪੰਜ ਪਾੜ,

ਅੱਗ ਨੇ ਪੈਰ ਦਿੱਤੇ ਸਾੜ,

ਪੱਕੀ ਕੰਧ ਨੇ ਸਿਆਪਾ ਪਾਇਆ,

ਰਤਨ ਸਿੰਘ ਸੂਰਮੇ ਨੇ.

ਰੁੜਕੀ ਮੋਰਚਾ ਲਾਇਆ

  1. ਸੱਤ ਸੱਤ ਗੋਲੀਆਂ ਦੇ ਨਾਲ ਮਾਰਦਾ,

ਸੇਰ ਪਿੰਜਰੇ ਦੇ ਵਿੱਚ ਪਿਆ ਲਲਕਾਰਦਾ,

ਧੰਧਾ ਸਾਰੀ ਮੈਂ ਫੌਜ ਦਾ ਸਾਰਦਾ,

ਹੁੰਦਾ ਖੁਲ੍ਹਾ ਜੇ ਮੈਦਾਨ,

ਮੇਰੇ ਵੇਖਦੇ ਨਿਸ਼ਾਨ,

ਚੁਗਲੀ ਵਾਲਾ ਬੇਈਮਾਨ,

ਹੋਕੇ ਚਾੜ੍ਹ ਕੇ ਰਸਾਲਾ ਲਿਆਇਆ, ਰਤਨ ਸਿੰਘ ਸੂਰਮੇ ਨੇ.

ਰੁੜਕੀ ਮੋਰਚਾ ਲਾਇਆ………….

6 ਵਿਚੋਂ ਨਿਕਲ ਰਤਨ ਸਿੰਘ ਜਾਵਦਾ,

ਸਾਰਾ ਵੇਖ ਕੇ ਰਸਾਲਾ ਘਬਰਾਂਵਦਾ,

ਗੋਲੀ ਆਪਣੇ ਤੇ ਆਪ ਚਲਾਂਵਦਾ,

ਇਹੋ ਜਿਹਾ ਬੱਬਰ ਸ਼ੇਰ,

ਲਾ ਗਿਆ ਲੇਥਾਂ ਵਾਲੇ ਢੇਰ,

ਬਣੇਂ ਏਦਾਂ ਦੇ ਦਲੇਰ,

ਸਮਾਂ ‘ਚਰਖਿਆ’ ਕਸੂਤਾ ਆਇਆ,

ਰਤਨ ਸਿੰਘ ਸੂਰਮੇ ਨੇ.

ਰੁੜਕੀ ਮੋਰਚਾ ਲਾਇਆ

ਲੋਕ ਕਵੀ ਕਰਤਾਰ ਸਿੰਘ ‘ਚਰਖਾ’ ਆਪਣੀ ਇਸ ਕਵਿਤਾ ਨੂੰ ਬੜੀ ਲੈ ਤਾਲ ਨਾਲ ਖੜਤਾਲਾਂ ਵਜਾ ਕੇ ਭਾਰੀ ਇਕੱਠਾਂ ਵਿੱਚ ਸਟੇਜਾਂ ਤੇ ਗਾਇਆ ਕਰਦਾ ਸੀ। ਲੋਕ ਅਸ਼ ਅਸ਼ ਕਰ ਉਠਦੇ ਸਨ।

  1. ਬੱਬਰ ਰਤਨ ਸਿੰਘ ਰੱਕੜ ਦੀ ਵਾਰ (ਸੋਧਿਆ ਹੋਇਆ ਰੂਪ) ਸਤੰਬਰ 1994

ਲੇਖਕ: ਗੁਰਦੇਵ ਸਿੰਘ ਰਾਏ, ਪਿੰਡ ਰੱਕੜਾਂ ਬੇਟ (ਨਵਾਂਸ਼ਹਿਰ) ਪਹਿਲੀ ਛਾਪ ਅਕਤੂਬਰ 1965

  1. ਬੱਬਰ ਰਤਨ ਸਿੰਘ ਰੱਕੜ ਦੀ ਵਾਰ

ਲੇਖਕ : ਮੋਹਨ ਸਿੰਘ ‘ਪਨੇਸਰ’ ਐਮ.ਏ..ਬੀ.ਐਡ.

ਗਾਇਕ : ਜਗਤਾਰ ਪਨੇਸਰ’

ਪਿੰਡ ਤੇ ਡਾ: ਮਜਾਰੀ, ਤਹਿਸੀਲ ਬਲਾਚੌਰ (ਨਵਾਂਸ਼ਹਿਰ)

ਜਨਮਿਆਂ ਪਿਤਾ ਜਵਾਹਰ ਸਿੰਘ ਘਰ, ਰੱਕੜਾਂ ਬੇਟ ਵਿਖੇ ਇੱਕ ਸੂਰਾ।

ਪੁੱਟਣਾ ਜੜ੍ਹੋਂ ਗੁਲਾਮੀ ਨੂੰ, ਕਰ ਗਿਆ ਵਚਨ ਆਪਣਾ ਪੂਰਾ।

ਪਾ ਗਿਆ ਸ਼ਹੀਦੀ ਉਹ. ਕਿਉਂਕਿ ਦੇਸ ਨਾਂਅ ਚਮਕਾਉਣਾ।

ਯੋਧੇ ਰਤਨ ਸਿੰਘ ਵਰਗਾ, ਹੋਰ ਨਾ ਮੁੜਕੇ ਬੱਬਰ ‘ਬਿਆਉਣਾ।

 

ਦਾਖਲ ਹੋ ਮਦਰਸੇ ਵਿੱਚ, ਕੀਤੀ ਦਸਵੀਂ ਤੀਕ ਪੜ੍ਹਾਈ।

ਪੜ੍ਹਿਆ ਇਤਿਹਾਸ ਜਦੋਂ, ਮਨ ਵਿੱਚ ਬੜੀ ਗਿਲਾਨੀ ਆਈ।

ਸਾਹ ਲਵਾਂ ਆਜ਼ਾਦੀ ਦਾ, ਤੜਪਿਆ ਮਨ ਦੇ ਵਿੱਚ ਪਰਵਾਨਾ।

ਯੋਧੇ ਰਤਨ ਸਿੰਘ ਸਿੰਘ ਵਰਗਾ, ਹੋਰ ਨਾ ਮੁੜਕੇ ਬੱਬਰ ‘ਬਿਆਉਣਾ।

 

ਛੱਡ ਕੇ ਨੌਕਰੀ ਫੌਜ ਵਾਲੀ, ਬੱਬਰ ਅਕਾਲੀ ਲਹਿਰ ‘ਚ ਵੜਿਆ।

ਕੋਈ ਮੁਹਰੇ ਟਿਕਦਾ ਨਾ, ਜਿੱਥੇ ਡਟ ਕੇ ਸ਼ੇਰ ਸੀ ਖੜਿਆ।

ਪਿੱਠੂ ਅੰਗਰੇਜ਼ਾਂ ਦੇ, ਮਾਰੇ ਕਰਕੇ ਠੀਕ ਨਿਸ਼ਾਨਾ।

ਯੋਧੇ ਰਤਨ ਸਿੰਘ ਵਰਗਾ, ਹੋਰ ਨਾ ਮੁੜਕੇ ਬੱਬਰ ‘ਬਿਆਉਣਾ।

 

ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਵੀ. ਡੱਕ ਨਾ ਸੱਕਿਆ ਕੋਈ।

ਜਿਸ ਨੂੰ ਚਕਮਾ ਦੇ ਭੱਜਿਆ, ਪੁਲਿਸ ਫਰੰਗੀ ਦਿਲ ਵਿੱਚ ਹੋਈ।

ਭੁੱਲ ਗਿਆ ਅੰਗਰੇਜ਼ ਤਾਈਂ, ਨਾਲ ਤਸੱਲੀ ਪੀਣਾ ਖਾਣਾ।

ਯੋਧੇ ਰਤਨ ਸਿੰਘ ਵਰਗਾ, ਹੋਰ ਨਾ ਮੁੜ ਕੇ ਬੱਬਰ ‘ਥਿਆਉਣਾ।

 

ਆਖਿਰ ਰੁੜਕੀ ਖਾਸ ਵਿਖੇ, ਯੋਧਾ ਘੇਰੇ ਦੇ ਵਿੱਚ ਆਇਆ।

ਮੋਹਨ ਸਿੰਘ ਕੱਸਰ ਨਹੀਂ ਛੱਡੀ. ਪੁਲਿਸ ਨੂੰ ਡਾਢਾ ਸੇਕ ਲਗਾਇਆ,

ਕਈ ਪੁਲਸੀਏ ਬੋਲੀ ਚੁੱਕ ਮਾਰੇ, ਅੰਤ ਕੀਤਾ ਪਰਲੋਕ ਧਿਆਨਾ ।

ਯੋਧੇ ਰਤਨ ਸਿੰਘ ਵਰਗਾ, ਹੋਰ ਨਾ ਮੁੜਕੇ ਬੱਬਰ ‘ਬਿਆਉਣਾ।

 

7 ਸੰਖੇਪ ਤਵਾਰੀਖ ਬੱਬਰ ਅਕਾਲੀ ਪੰਨਾ ਨੰ: 115, 116,117 ਲੇਖਕ : ਜੱਥੇਦਾਰ ਲਾਭ ਸਿੰਘ ਬੱਬਰ ਅਕਾਲੀ, ਪਿੰਡ ਤੇ ਡਾਕਖਾਨਾ : ਜਸੋਵਾਲ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਰਤਨ ਸਿੰਘ ਸੂਰਮੇ ਦਾ ਹਵਾਲ

(ਬੈਂਤ)

ਇਕ ਰੋਜ਼ ਵਿੱਚ ਬੇਟ ਦਿਆਂ ਰੱਕੜਾਂ ਦੇ ਬੱਬਰ ਸ਼ੇਰਾਂ ਦਾ ਲੱਗਾ ਦੀਵਾਨ ਦੇਖੋ।

ਸੰਗਤ ਜੁੜੀ ਹਜ਼ਾਰਾਂ ਦੀ ਵਿੱਚ ਗਿਣਤੀ ਲੈਕਚਰ ਦੇਂਵਦੇ ਬੱਬਰ ਜਵਾਨ ਦੇਖੋ।

ਖੜ ਕੇ ਵਿਚ ਦੀਵਾਨ ਦੇ ਦੱਸਿਆ ਜਾਂ ਸਾਰੇ ਦੇਸ਼ ਦਾ ਨਫਾ ਨੁਕਸਾਨ ਦੇਖੋ।

ਰਤਨ ਸਿੰਘ ਜਵਾਨ ਦੇ ਸੁਣ ਕੇ ਤੇ ਵਾਕ ਵੱਜਦੇ ਛਾਤੀ ਵਿਚ ਬਾਨ ਦੇਖੋ।

ਮਰਦ ਦੇਸ਼ ਦੁਆਬੇ ਦਾ ਸੂਰਮਾ ਸੀ ਜਿਨ੍ਹਾਂ ਰੱਖ ਲਈ ਆਨ ਤੇ ਸ਼ਾਨ ਦੇਖੋ।

ਪਰਨ ਆਪਣੇ ਮਨ ਦੇ ਵਿੱਚ ਕੀਤਾ ਸੀਸ ਦੇਵਾਂਗਾ ਵਿੱਚ ਮੈਦਾਨ ਦੇਖੋ।

ਅਸਾਂ ਕੋੜ੍ਹ ਗੁਲਾਮੀ ਦਾ ਕਟ ਦੇਣਾ ਖੇਤ ਲੈ ਕੇ ਵੈਰੀ ਦੀ ਜਾਨ ਦੇਖੋ।

ਫੜਕੇ ਅੰਗ ਜਵਾਨ ਦੇ ਜੋਸ਼ ਚੜ੍ਹਿਆ ਲਾਲੀ ਚਿਹਰੇ ਦੀ ਹੋਈ ਮਹਾਨ ਦੇਖੋ।

ਸ਼ਾਂਤਮਈ ਦੇ ਕੋੜ੍ਹ ਨੂੰ ਟੇਕ ਮੱਥਾ ਚੁਕ ਸ਼ੇਰ ਨੇ ਲਈ ਕਿਰਪਾਨ ਦੇਖੋ।

ਨਾਲੇ ਬੰਬ ਪਿਸਤੌਲ ਤੇ ਰਫ਼ਲ ਸੋਹਣੀ ਕੱਠਾ ਕਰਨ ਇਹ ਲੱਗਾ ਸਾਮਾਨ ਦੇਖੋ।

ਦੇਸ਼ ਭਗਤ ਹੀ ਜਾਣਦੇ ਕਦਰ ਇਹਦਾ ਕੰਗਾਲ ਤਾਈਂ ਕੀ ਲਾਭ ਤੇ ਹਾਨ ਦੇਖੋ।

ਵਿੱਚ ਧਰਤ ਦੁਆਬੇ ਦੀ ਸੋਹਣੀ ਦੇ ਮੁੰਡਾ ਸੂਰਮਾ ਕ੍ਰਿਸ਼ਨ ਜਾਂ ਕਾਨ੍ਹ ਦੇਖੋ।

ਦੀਪ ਸਿੰਘ ਸ਼ਹੀਦ ਦੇ ਵਿਚ ਚਰਨਾਂ ਉਹਦੀ ਪੇਤਰੀ ਧੋਣ ਕਟਾਣ ਦੇਖੋ।

ਕੀਤਾ ਅਮਲ ਇਹ ਗੁਰੂ ਦੇ ਵਾਕ ਉਤੇ ਵਿਚ ਸੀਨੇ ਦੇ ਗੋਲੀਆਂ ਖਾਣ ਦੇਖੋ।

ਬੂਟੇ ਏਸ ਆਜ਼ਾਦੀ ਦੇ ਖਾਲਸਾ ਜੀ ਨਾਲ ਆਪਣੇ ਖੂਨ ਦੇ ਲਾਣ ਦੇਖੋ।

ਸ਼ਾਂਤਮਈ ਦੇ ਕੇੜ੍ਹ ਨੇ ਮਾਰ ਲਏ ਮੁੰਡੇ ਪੰਥ ਦੇ ਨੋਜਵਾਨ ਦੇਖੋ।

ਬੈਠੇ ਧੌਣ ਲਫਾਈ ਉਹ ਲਾਭ ਸਿੰਘਾ ਜਿਹੜੇ ਲਾਹੁੰਦੇ ਸੀ ਵੈਰੀ ਦੇ ਘਾਣ ਦੇਖੇ।

ਤਥਾ ਬੈਂਤ

ਜੁਮਾ ਨਾਮ ਭਰਾਈ ਸਰਦੁੱਲਾ ਪੁਰ ਦਾ ਧੋਣ ਮੈਹੇ ਦੇ ਵਾਂਗ ਅਕੜਾਉਂਦਾ ਸੀ।

ਪੁਲਸ ਦਾਰਾਂ ਦੇ ਵਿੱਚ ਸੀ ਉਹ ਨੌਕਰ ਰੋਜ਼ ਜਾਂ ਗਰੀਬ ਕੁਟਾਉਂਦਾ ਸੀ।

ਨਾਕੇ ਆ ਕੇ ਆਪਣੀ ਜਾਤ ਉਤੇ ਖਾਰ ਬਹੁਤ ਹੀ ਅਜ਼ਬਦੀ ਪਾਉਂਦਾ ਸੀ।

ਸੂਟ ਬੂਟ ਤੇ ਖੁਲ੍ਹੀ ਸਲਵਾਰ ਪਾ ਕੇ ਮੁੱਛਾਂ ਚੂਹੇ ਦੇ ਵਾਂਗ ਚੜ੍ਹਾਉਂਦਾ ਸੀ।

ਮਦਦ ਪੁਲਸ ਦੀ ਧੌਣ ਨਾਂ ਲਿਫੇ ਇਹਦੀ ਦਾਰੂ ਪੀਂਦਾ ਤੇ ਬੱਕਰੇ ਖਾਉਂਦਾ ਸੀ।

ਜੋ ਆਦਮੀ ਠਾਣੇ ਵਿੱਚ ਬੰਦ ਹੋਵੇ ਮਾਰ ਮਾਰ ਚੰਮ ਉਡਾਉਂਦਾ ਸੀ।

ਬੱਬਰ ਸੂਰਮੇ ਕਾਸਨੂੰ ਵੇਖਿਓ ਸੀ ਹੇਮੂ ਬਾਣੀਏ ਵਾਂਗ ਜਲਾਉਂਦਾ ਸੀ।

ਤਿੱਲੇਦਾਰ ਕੁੱਲਾ ਧਰਕੇ ਸਿਰ ਉਤੇ ਛਿਟੀ ਬੈਂਤ ਦੀ ਹੱਥ ਘੁਮਾਉਂਦਾ ਸੀ।

ਰਤਨ ਸਿੰਘ ਨੂੰ ਫੜਾਂਗਾ ਪਾ ਜੱਫਾ ਗੱਪ ਠਾਣੇ ਦੇ ਵਿਚ ਚਲਾਉਂਦਾ ਸੀ।

ਇਸ ਨੂੰ ਜਾਗਿਆ ਸ਼ੌਕ ਮੁਰੱਬਿਆਂ ਦਾ ਠਾਣੇਦਾਰੀ ਬੇਨੰਬਰੀ ਚਾਹੁੰਦਾ ਸੀ।

ਗਿੱਦੜ ਵਾਂਗ ਗਧੀਲੇ ਦੀ ਨਾਲ ਮੁੰਨੀ ਇਹ ਵੀ ਆਪਣੇ ਚਿਤੜ ਘਸਾਉਂਦਾ ਸੀ।

ਧੋਣ ਵਿਚ ਹੰਕਾਰ ਦਾ ਸੀ ਕਿੱਲਾ ਹੱਥ ਸ਼ੇਰ ਦੀ ਮੁੱਛ ਨੂੰ ਪਾਉਂਦਾ ਸੀ।

ਜਿਹੜਾ ਹੋ ਗਿਆ ਪੁਲਸ ਦੇ ਵਿਚ ਭਰਤੀ ਮਾਰ ਅੱਡੀਆਂ ਧਰਤ ਹਲਾਉਂਦਾ ਸੀ।

ਅੱਗੇ ਸੁਣੋ ਹਵਾਲ ਨੂੰ ਲਾਭ ਸਿੰਘਾ ਰਤਨ ਸਿੰਘ ਨੂੰ ਕਿਵੇਂ ਫੜਾਉਂਦਾ ਸੀ।

ਤਬਾ ਬੈਂਤ

ਇਹ ਜੁੱਮਾ ਭਰਾਈ ਸਰਦੁੱਲਾ ਪੁਰ ਦਾ ਦਿਲ ਵਿੱਚ ਸਮਝਦਾ ਜਿੱਤਿਆ ਜੱਗ ਲੋਕੇ।

ਠਾਣੇਦਾਰ ਚੰਗੀ ਤਰ੍ਹਾਂ ਜਾਣਦਾ ਸੀ ਨਾਲੇ ਲੱਗੀ ਮੁਰੱਬੇ ਦੀ ਅੱਗ ਲੋਕੋ।

ਆਖੇ ਮੈਂ ਫੜਨਾ ਰਤਨ ਸਿੰਘ ਤਾਈਂ ਬਣ ਜਾਵਾਂਗਾ ਸੂਰਮਾ ਜੱਗ ਲੋਕੋ ।

ਖਾ ਕੇ ਬੱਕਰੇ ਧੋਣ ਹੋ ਗਈ ਮੋਟੀ ਬੰਨ੍ਹਦਾ ਪੇਚ ਜਲੇਬੀ ਦੀ ਪੱਗ ਲੋਕੇ।

ਕਟੜ ਵੈਰੀ ਸੀ ਬੱਬਰਾਂ ਸੂਰਿਆਂ ਦਾ ਆਖੇ, ਗਿਆ ਸਿਕੰਦਰ ਦੇ ਲੱਗ ਲੋਕੋ।

ਬੱਬਰ ਸ਼ੇਰ ਮੈਦਾਨ ਵਿਚ ਨਿੱਤਰੇ ਸੀ ਸਾਂਤਮਈ ਨੂੰ ਲਾ ਕੇ ਅੱਗ ਲੋਕੇ।

ਟੁਕੱੜੇ ਕੌਮ ਗਦਾਰਾਂ ਦੇ ਖੂਬ ਲਾਹੇ ਜਿਹੜੇ ਰਹੇ ਸੀ ਦੇਸ਼ ਨੂੰ ਠੱਗ ਲੋਕੇ।

ਇੱਥੇ ਬੱਬਰਾਂ ਦਾ ਟਾਕਰਾ ਲਾਭ ਸਿੰਘਾ ਸੀਸ ਧੜ ਤੋਂ ਹੋਣ ਅਲੱਗ ਲੋਕੇ।

( ਬੈਂਤ )

ਘੇਰਾ ਪੈ ਗਿਆ ਸਿੰਘ ਨੂੰ ਵਿੱਚ ਰੁੜਕੀ ਦੋਵਾਂ ਉਸਦਾ ਹਾਲ ਉਚਾਰ ਵਿੱਚੋਂ

ਇਹ ਸਿਕੰਦਰ ਜੋ ਮਹਿਤਪੁਰ ਉਲੱਦਣੀ ਦਾ ਝੋਲੀ ਚੁੱਕ ਸੀ ਪੂਰਾ ਗ਼ਦਾਰ ਵਿੱਚੋਂ।

ਭੇਦ ਲੈ ਕੇ ਰੁੜਕੀ ਤੋਂ ਸੂਰਮੇ ਦਾ ਬੇਈਮਾਨ ਹੋ ਗਿਆ ਹੁਸ਼ਿਆਰ ਵਿੱਚੋਂ।

ਬਲਾਚੌਰ ਠਾਣਾ ਅਤੇ ਗੜ੍ਹਸ਼ੰਕਰ ਮਾਰੀ ਜ਼ਿਲ੍ਹੇ ਨੂੰ ਏਸ ਨੇ ਤਾਰ ਵਿੱਚੋਂ।

ਇਕ ਦਮ ਚੜ੍ਹ ਪਈ ਪੁਲਸ ਠਾਣਿਆਂ ਤੋਂ ਸਪਰਿਨਟੈਂਡੈਂਟ ਨਾਲ ਠਾਣੇਦਾਰ ਵਿੱਚੋਂ।

ਗਿਰਦੇ ਪਿੰਡ ਦੇ ਗਾਰਦਾਂ ਲਗ ਗਈਆਂ ਘੋੜੇ ਭੱਜਦੇ ਧੂੜ ਉਤਾਰ ਵਿੱਚੋਂ।

ਬੱਬਰ ਵਿੱਚ ਮਕਾਨ ਦੇ ਸ਼ੇਰ ਬੈਠਾ ਨੇੜੇ ਜਾਣ ਨਾਂ ਖੌਫ ਨੂੰ ਧਾਰ ਵਿੱਚੋਂ।

ਤੇਲ ਪਾ ਮਕਾਨ ਨੂੰ ਅੱਗ ਲਾਈ ਜਿਹੜੀ ਮੁੱਢ ਤੋਂ ਪੁਲਸ ਦੀ ਕਾਰ ਵਿੱਚੋਂ।

ਲਾਟਾਂ ਚੱਲੀਆਂ ਵੱਲ ਅਸਮਾਨ ਚੜ੍ਹਕੇ ਹੋਏ ਧੂਏਂ ਦੇ ਗਰਦ ਗੁਬਾਰ ਵਿੱਚੋਂ।

ਅੱਗ ਲੱਗੀ ਤੇ ਡਿੱਗਣ ਮਕਾਨ ਲੱਗੇ ਭਖੇ ਅੱਗ ਦੇ ਬਹੁਤ ਅੰਗਿਆਰ ਵਿੱਚੋਂ ।

ਅੰਦਰ ਪਾੜੀਆਂ ਸ਼ੇਰ ਨੇ ਛੇ ਕੰਧਾਂ ਜ਼ੋਰ ਲਾ ਲਾ ਕੇ ਗਿਆ ਪਾਰ ਵਿੱਚੋਂ।

ਪਤਾ ਲੱਗੇ ਨਾਂ ਗਲੀ ਦੀ ਕੰਧ ਕਿਹੜੀ ਕਰੇ ਸੂਰਮਾ ਬਹੁਤ ਵਿਚਾਰ ਵਿੱਚੋਂ।

ਮੁਹਰੇ ਬੂਹੇ ਦੇ ਗਾਰਦਾਂ ਸੀ ਖੜੀਆਂ ਆਇਆ ਉੱਥੇ ਨੂੰ ਸ਼ੇਰ ਲਲਕਾਰ ਵਿੱਚੋਂ।

ਜੁੱਮਾ ਖੜਾ ਭਰਾਈ ਸਰਦੁਲਾ ਪੁਰੀਆ ਜਿਹਦੀ ਧੋਣ ਦਾ ਕਿੱਲਾ ਹੰਕਾਰ ਵਿੱਚੋਂ।

ਅੱਗ ਬੂਹੇ ਨੂੰ ਜ਼ੋਰ ਦੀ ਲਗ ਗਈ ਸੇਕ ਆਉਂਦਾ ਸੀ ਬੇਸ਼ੁਮਾਰ ਵਿੱਚੋਂ।

ਰਤਨ ਸਿੰਘ ਨੇ ਜੁੰਮੇ ਦੇ ਵਿੱਚ ਮੱਥੇ ਗੋਲੀ ਦਿਤੀ ਦੁਨਾਲੀ ਦੀ ਮਾਰ ਵਿੱਚੋਂ’।

ਗੋਲੀ ਜੁੱਮੇ ਦੇ ਮੱਥੇ ਦੇ ਵਿੱਚ ਵੱਜੀ ਭੰਨ ਖੋਪਰੀ ਹੋ ਗਈ ਪਾਰ ਵਿੱਚੋਂ।

ਸਾੜ ਸਾੜ ਜਵਾਨ ਨੇ ਉਠਾਲ ਦਿੱਤੀ ਪੁੱਠੇ ਕਰ ਸੁਟੇ ਤਿੰਨ ਚਾਰ ਵਿੱਚੋਂ।

ਮਰ ਗਏ ਸਿਪਾਹੀ ਤੇ ਇਕ ਲੰਬੜ ਮੁਰਦੇ ਪੈ ਗਏ ਬੰਨ੍ਹ ਕੇ ਲਾਰ ਵਿੱਚੋਂ।

ਇਕ ਵਾਰ ਰਸਾਲੇ ਵੀ ਭੱਜ ਗਏ ਸ਼ੇਰ ਲੰਘੇ ਜਿਉਂ ਮਿਰਗਾਂ ਦੀ ਡਾਰ ਵਿੱਚੋਂ।

ਓਧਰ ਪੁਲਸ ਨੇ ਹੁਕਮ ਨੂੰ ਪਾ ਕੇ ਤੇ ਇਕੋਬਾਰ ਬਾਲੀ ਦਿੱਤੀ ਮਾਰ ਵਿੱਚੋਂ।

ਬੱਬਰ ਵਿੱਚ ਮੈਦਾਨ ਸ਼ਹੀਦ ਹੋਇਆ ਨਹੀਂ ਭੁੱਲੇਗੀ ਗੱਲ ਸੰਸਾਰ ਵਿੱਚੋਂ।

ਇਹਨਾਂ ਸੂਰਮੇ ਬੱਬਰਾਂ ਦੀ ਲਾਭ ਸਿੰਘਾ ਲਾਵਾਂ ਚੁੱਕ ਕੇ ਮੱਥੇ ਨੂੰ ਛਾਰ ਵਿੱਚੋਂ।

ਨੋਟ : ……….. ਇਹ ਘਟਨਾ 15.7.1932 ਦੀ ਹੈ। ਰੁੜਕੀ ਖਾਸ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰ ਪੁਰ ਵਿਚ ਹੈ।

ਬੈਂਤ

ਰਤਨ ਸਿੰਘ ਸ਼ਹੀਦ ਮਰਵਾਉਣੇ ਦੀ ਪਈ ਦੇਸ਼ ਦੇ ਵਿੱਚ ਕਹਾ ਜਲਦੀ।

ਸੁਣਦੇ ਸਾਰ ਦਿਲ ਬੱਬਰਾਂ ਸੂਰਿਆਂ ਦੇ ਪਏ ਵਿੱਚ ਕਲੇਜੇ ਦੇ ਘਾ ਜਲਦੀ।

ਮੁੰਡੇ ਨੋਜਵਾਨ ਤਿਆਰ ਹੋ ਕੇ ਪੁੱਜੇ ਘਰ ਸਿਕੰਦਰ ਦੇ ਜਾ ਜਲਦੀ।

ਦੇਣ ਲਈ ਇਨਾਮ ਮੁਰੱਬਿਆਂ ਦਾ ਸੁੱਤਾ ਮੰਜੇ ਤੋਂ ਲਿਆ ਉਠਾ ਜਲਦੀ ।

ਪਹਿਲੇ ਫੜਕੇ ਸਿਰ ਦਿਆਂ ਛੱਤਿਆਂ ਤੋਂ ਗੱਲਾਂ ਪੁੱਛੀਆਂ ਸੱਭ ਬਠਾ ਜਲਦੀ।

ਮਾਰੀ ਛਾਤੀ ਦੇ ਵਿੱਚ ਸੰਗੀਨ ਇਸਦੇ ਦਿੱਤੀ ਦੂਸਰੇ ਪਾਰ ਲੰਘਾ ਜਲਦੀ।

ਆਹ ਲੈ ਸਾਂਭ ਜਮੀਨ ਮੁਰੱਬਿਆਂ ਦੀ ਰਤਨ ਸਿੰਘ ਨੂੰ ਆਇਆ ਫੜਾ ਜਲਦੀ।

ਬਾਹਾਂ ਦੋਵੇਂ ਹੀ ਵੱਢੀਆਂ ਡੋਲਿਆਂ ਤੋਂ ਗੱਲਾਂ ਸਾਰੀਆਂ ਪੁੱਛ ਪੁਛਾ ਜਲਦੀ।

ਸੂਏ ਮਾਰ ਵਿਚ ਵੱਖੀਆਂ ਇਹਦੀਆਂ ਦੇ ਲਈ ਦਿਲ ਦੀ ਗਲ ਕਢਾ ਜਲਦੀ।

ਫੇਰ ਫੇਰ ਕੇ ਛਾਤੀ ਦੇ ਵਿੱਚ ਛੁਰੀਆਂ ਵੱਖੋ ਵੱਖ ਦਿੱਤੇ ਖੱਪੇ ਲਾਹ ਜਲਦੀ।

ਵਟ ਦੇ ਕੇ ਧੌਣ ਮਰੋੜ ਮਾਰੀ ਕੱਢੀ ਬੁਤ ਤੋਂ ਜਾਨ ਤਰਸਾ ਜਲਦੀ।

ਮੁੰਡੇ ਸੋਹਣੇ ਬੱਬਰ ਦੀ ਪਾਰਟੀ ਦੇ ਗਏ ਕੀਤੇ ਦਾ ਫਲ ਭੁਗਤਾ ਜਲਦੀ।

ਚੱਲ ਦੇ ਖਾਂ ਡੈਰੀਆਂ ਬੱਬਰਾਂ ਤੇ ਕੁਰਸੀ ਹਾਕਮਾਂ ਕੋਲ ਡਹਾ ਜਲਦੀ।

ਹਵਾ ਖਾ ਲਈ ਬਹੁਤ ਚੁਬਾਰਿਆਂ ਦੀ ਚਲ ਪੈ ਖਾਂ ਕਬਰ ਦੇ ਰਾਹ ਜਲਦੀ।

ਫੜ ਪਾਉਂਣਗੇ ਨਰਕ ਦੇ ਵਿੱਚ ਤੈਨੂੰ ਕੀੜੇ ਲੈਣਗੇ ਮਾਸ ਨੂੰ ਖਾ ਜਲਦੀ।

ਕਾਲਾ ਮੂੰਹ ਨੀਲੇ ਪੈਰ ਪਾਪੀਆਂ ਦੇ ਪੈਂਦੀ ਰਹੇਗੀ ਸਿਰ ਸਵਾਹ ਜਲਦੀ।

ਆਫਰੀਨ ਉਏ ਬੱਬਰੋ ਜੰਮਣੇ ਦੇ ਨਾਮ ਸਫਲਾ ਗਏ ਬਣਾ ਜਲਦੀ।

ਜਿਹੜੇ ਕੌਮ ਗਦਾਰਾਂ ਨੇ ਜ਼ੁਲਮ ਕੀਤੇ ਵੱਢ ਵੱਢ ਦਿੱਤੇ ਖੱਪੇ ਲਾਹ ਜਲਦੀ।

ਮਰਦੇ ਪੁਤ ਨਾਂ ਬਾਣੀਆਂ ਪਾਰਟੀ ਦੇ ਬੱਬਰ ਕੱਚਿਆਂ ਨੂੰ ਲੈਂਦੇ ਖਾ ਜਲਦੀ।

ਇਹਨਾਂ ਕੰਮ ਗਦਾਰਾਂ ਦਾ ਲਾਭ ਸਿੰਘਾ ਲੈਣਾ ਫੇਰ ਨਾਂ ਭੁੱਲ ਕੇ ਨਾਂ ਜਲਦੀ।

 

 

 

Credit – ਗਿਆਨੀ ਗੁਰਚਰਨ ਸਿੰਘ ਵੈਦ

Leave a comment

error: Content is protected !!