ਵੀਹਵੀਂ ਸਦੀ ਦਾ ਪੰਜਵਾਂ ਦਹਾਕਾ ਜਗਦੀਸ਼ ਨੀਲੋਂ

ਸਮਾਜਕ ਸਰੋਕਾਰਾਂ ਨਾਲ ਜੁੜਿਆ ਲੇਖਕ-ਜਗਦੀਸ਼ ਨੀਲੋਂ 

Contents hide

‘ਤੰਗੀਆਂ-ਤੁਰਬੀਆਂ ਅਭਾਵ ਤੇ ਸਾਧਨਹੀਣਤਾ ਮੇਰੇ ਜਨਮ ਸਮੇਂ ਤੋਂ ਹੀ ਮੈਨੂੰ ਵਿਰਾਸਤ ਵਿੱਚ ਮਿਲੀਆਂ ਹੋਈਆਂ ਹਨ। ਮੇਰੇ ਲਹੂ ਨਾਲ ਸਾਂਝ ਪਾਈ ਹੋਣ ਕਰਕੇ ਇਹ ਮੈਨੂੰ ਸਤਾਉਂਦੀਆਂ ਨਹੀਂ। ਮੈਂ ਇਨ੍ਹਾਂ ਵਲੋਂ ਬੇਖ਼ਬਰ ਹੋ ਕੇ ਆਪਣੇ ਵਰਗੇ ਜਾਂ ਆਪ ਤੋਂ ਵੀ ਹੇਠਾਂ ਰਹਿ ਰਹੇ ਉਨ੍ਹਾਂ ਲੋਕਾਂ ਬਾਰੇ ਸੋਚਦਾ, ਲਿਖਦਾ ਹਾਂ, ਜਿਹੜੇ ਸਾਧਨਹੀਣ ਹਨ, ਜਿਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਅਕਸਰ ਬਰਫ਼ ਬਣੇ ਰਹਿੰਦੇ ਹਨ। ਮੇਰੇ ਕੋਲ ਜੋ ਨਹੀਂ, ਮੈਂ ਉਸ ਬਾਰੇ ਕਦੀ ਨਹੀਂ ਸੋਚਦਾ। ਮੇਰੇ ਕੋਲ ਜੋ ਹੈ, ਉਹ ਐਨਾ ਨਾਮਾਤਰ ਹੈ ਕਿ ਸੋਚਣ ਦੀ ਲੋੜ ਹੀ ਨਹੀਂ ਪੈਂਦੀ। ਸ਼ਾਇਦ ਇਸੇ ਲਈ ਥਾਂ-ਥਾਂ ‘ਤੇ ਧੜਕਦੀ ਆਪਣੇ ਵਰਗੀ ਜ਼ਿੰਦਗੀ ਤੇ ਉਸ ਨੂੰ ਜੀਅ ਰਹੇ ਲੋਕਾਂ ਨਾਲ ਮੇਰੀ ਗੂੜ੍ਹੀ ਸਾਂਝ ਤੇ ਲਗਾਵ ਹੈ। ਮੈਂ ਆਪਣਾ ਨਿੱਜੀ ਦੁੱਖ ਜ਼ਿੰਦਗੀ ‘ਚੋਂ ਇਸ ਕਦਰ ਮਨਵੀ ਕੀਤਾ ਹੋਇਆ ਹੈ ਕਿ ਮੁਸੀਬਤਾਂ ਦੀ ਤਪਦੀ ਭੱਠੀ ਤੇ ਵੀ ਮੌਜ ਨਾਲ ਬੈਠ ਸਕਦਾ ਹਾਂ।’ ਕੁਝ ਇਹੋ ਜਿਹੇ ਸ਼ਬਦ ਹੀ ਲੇਖਕ ਜਗਦੀਸ਼ ਨੀਲੋਂ ਨੇ 8 ਜਨਵਰੀ 2013 ਦੀ ਠੰਡੀ ਸਵੇਰ ਮੇਰੇ ਕੋਠੇ ਦੀ ਛੱਤ ‘ਤੇ ਲੁਕਣਮੀਟੀ ਖੇਡਦੀ ਧੁੱਪ ਵਿੱਚ ਬੈਠਿਆਂ ਕਹੇ ਸਨ। ਉਸ ਕੋਲ ਉਸਦੀ ਨਵੀਂ ਛੱਪ ਰਹੀ ਕਿਤਾਬ ‘ਵੀਹਵੀਂ ਸਦੀ ਦਾ ਪੰਜਵਾਂ ਦਹਾਕਾ’ ਦਾ ਖਰੜਾ ਸੀ, ਜਿਸ ਵਿੱਚ ਉਸ ਨੇ ਸੰਨ 1950 ਤੋਂ ਸੰਨ 1960 ਤੱਕ ਦੇ ਸਮੇ ਵਿੱਚ ਆਪਣੇ ਪਿੰਡ ਨੀਲੋਂ ਕਲਾਂ ਅਤੇ ਘਰ ਨਾਲ ਜੁੜੀਆਂ ਅਨੇਕਾਂ ਯਾਦਾਂ, ਲੋਕਾਂ ਦਾ ਜੀਵਨ, ਰਹਿਣ-ਸਹਿਣ, ਸੱਭਿਆਚਾਰ ਵਿੱਚ ਆ ਰਹੇ ਬਦਲਾਵਾਂ ਦਾ ਬੜੇ ਬਰੀਕ ਨਜ਼ਰੀਏ ਤੋਂ ਵਿਸ਼ਲੇਸ਼ਣ ਕੀਤਾ ਹੋਇਆ ਸੀ। ਉਸ ਦਾ ਬਹੁਰਾ ਝੁਕਾਅ ਜਾਤ-ਪਾਤ, ਨਿਮਨ ਜਾਤਾਂ ਦੇ ਲੋਕਾਂ ਦਾ ਸਰੀਰਕ, ਆਰਥਿਕ ਤੇ ਅਧਿਆਤਮਿਕ ਸ਼ੋਸ਼ਣ, ਛੂਆ-ਛਾਤ, ਵਹਿਮ-ਭਰਮ, ਰਿਸ਼ਤਿਆਂ ਵਿੱਚ ਨਿਘਾਰ ਦੀ ਸ਼ੁਰੂਆਤ ਤੇ ਪਰਿਵਾਰਾਂ ਦੇ ਟੁੱਟਣ ਵੱਲ ਕੇਂਦਰਤ ਸੀ। ਛੋਟੇ-ਛੋਟੇ ਖੰਡਾਂ ਵਿੱਚ ਵੰਡੀਆਂ ਅਣਗਿਣਰ ਸਿਰਲੇਖਾਂ ਵਾਲੀਆਂ ਘਟਨਾਵਾਂ ਨਾਲ ਉਹ ਬੜੀ ਬੇਬਾਕੀ ਨਾਲ ਦਿਲਚੀਰਵੀਆਂ ਘਟਨਾਵਾਂ ਦਾ ਵਰਣਨ ਕਰਦਾ ਹੈ। ਉਸ ਦੀ ਇੱਛਾ ਸੀ ਕਿ ਉਸ ਦਹਾਕੇ ਦੇ ਪੇਂਡੂ ਲੋਕਾਂ ਦੇ ਜੀਵਨ ਬਾਰੇ ਤਾਂ ਉਸ ਨੇ ਲਿਖ ਹੀ ਦਿੱਤਾ ਸੀ, ਕੋਈ ਉਸ ਦਾ ਸਮਕਾਲੀ ਉਸ ਬਾਰੇ ਦੋ ਸ਼ਬਦ ਲਿਖੇ। 

ਸਾਡੇ ਜ਼ਿਲ੍ਹੇ ਵਿੱਚ ਨੀਲੋਂ ਕਲਾਂ ਦਾ ਇਹ ਇੱਕੋ ਇੱਕ ਪਰਿਵਾਰ ਹੈ, ਜਿਸ ਵਿੱਚ ਐਨੇ ਲੇਖਕ ਪੈਦਾ ਹੋਏ। ਸਾਰੇ ਹੀ ਸਿਰ ਕੱਢ ਕੱਦਾਵਰ ਤੇ ਨਵੀਂ ਸੋਚ ਵਾਲੇ। ਜਗਦੀਸ਼ ਨੀਲੋਂ ਦੇ ਪਿਤਾ ਜੀ ਸ. ਰਣ ਸਿੰਘ ਐਚ.ਐਮ.ਵੀ ਕੰਪਨੀ ਵਿੱਚ ਪੱਥਰ ਦੇ ਤਵੇ (ਰਿਕਾਰਡ) ਬਣਾਉਣ ਦਾ ਕੰਮ ਕਰਦੇ ਸਨ। ਕਲਕੱਤੇ ਤੋਂ ਪਿੰਡ ਆ ਕੇ ਉਨ੍ਹਾਂ ਨੇ ਮਿੱਟੀ ਦੇ ਭਾਂਡੇ ਬਨਾਉਣ ਦਾ ਕੰਮ ਸ਼ੁਰੂ ਕਰ ਲਿਆ ਤੇ ਦੋਨੋਂ ਮੁੰਡਿਆ ਕੁਲਵੰਤ ਨੀਲ ਤੇ ਜਗਦੀਸ ਨੀਲੋਂ ਨੂੰ ਇਸੇ ਧੰਦੇ ਵਿਚ ਪਾ ਲਿਆ। ਕੁਲਵੰਡ ਨੇ ਪੜ੍ਹ ਲਿਖ ਕੇ ਡਰਾਇੰਗ ਮਾਸਟਰੀ ਦਾ ਕੋਰਸ ਕੀਤਾ ਤੇ ਸਰਕਾਰੀ ਟੀਚਰ ਲੱਗ ਗਿਆ। ਰਣ ਸਿੰਘ ਧਾਰਮਿਕ ਭਜਨ ਲਿਖਦਾ ਸੀ। ਉਸ ਨੇ ਭਜਨਾਂ ਨੂੰ ਕਿਤਾਬੀ ਰੂਪ ਦੇਣ ਲਈ ਉਟਾਲਾਂ ਦੇ ਕਿਸੇ ਬੰਦੇ ਨੂੰ ਖਰਤਾ ਤੇ ਖਰਚਾ ਸੌਂਪ ਦਿੱਤਾ। ਉਸ ਭਲੇਮਾਣਸ ਨੇ ਖਰੜਾ ਹੀ ਗੁਆਚ ਦਿੱਤਾ। ਪਿਤਾ ਦੇ ਲੇਖਕ ਹੋਣ ਦੀ ਸੰਗਰ ਨੇ ਹੀ ਖੁਲਵੰਤ ਨੀਲੋਂ ਨੂੰ ਰੰਗ ਚਾੜਿਆ, ਜਿਸ ਨੇ ਗ਼ਜ਼ਲ ਲਿਖਣ ਵਿੱਚ ਮੁਹਾਰਤ ਹਾਸਲ ਕੀਤੀ। ਜਗਦੀਸ ਨੀਲੋਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਉਹ ਸਿਰਜਣਾ, ਪ੍ਰੀਤ ਲੜੀ, ਆਰਸੀ, ਪ੍ਰਤੀਕ ਆਦਿ ਮੈਗਜ਼ੀਨਾ ਵਿੱਚ ਛਪਦਾ ਰਿਹਾ। ਕੁਲਵੰਤ ਦੇ ਬੇਟੇ ਕਮਲਜੀਤ ਨੀਲੋਂ ਨੇ ਬਾਲ ਲੇਖਕ ਵਜੋਂ ਬਹੁਤ ਪ੍ਰਸਿੱਧੀ ਹਾਸਲ ਕੀਤੀ ਤੇ ਭਾਸ਼ਾ ਵਿਭਾਗ ਪੰਜਾਬ ਨੇ ਉਸ ਨੂੰ ਸ਼੍ਰੋਮਣੀ ਬਾਲ ਸਾਹਿਤਕਾਰ ਦੇ ਪੁਰਸਕਾਰ ਨਾਲ ਨਿਵਾਜਿਆ। 

ਜਗਦੀਸ਼ ਨੀਲੋਂ ਨਾਲ ਮੇਰੀ ਮੁਲਾਕਾਤ ਸੰਨ 1975 ਵਿੱਚ ਹੋਈ। ਅਸੀਂ ਹਮਉਮਰ ਵੀ ਸਾਂ ਤੇ ਦੋਨੋਂ ਕਹਾਣੀਆਂ ਲਿਖਦੇ ਸਾਂ। ਰਾਮਪੁਰ, ਮਾਛੀਵਾੜਾ, ਖੰਨਾ, ਸਮਰਾਲਾ ਦੀਆਂ ਸਾਹਿਤ ਸਭਾਵਾਂ ਵਿੱਚ ਅਸੀਂ ਰਚਨਾਵਾਂ ਪੜ੍ਹਦੇ। ਸੁਰਜੀਤ ਰਾਮਪੁਰੀ, ਅਜ਼ਾਬਿ ਚਿਤਰਕਾਰ, ਸੰਤੋਖ ਸਿੰਘ ਧੀਰ, ਹਰਬੰਸ ਰਾਮਪੁਰੀ, ਮਹਿੰਦਰ ਰਾਮਪੁਰੀ, ਕੁਲਵੰਤ ਨੀਲੋਂ, ਸੱਜਣ ਗਰੇਵਾਲ, ਹਮਦਰਦਵੀਰ ਨੌਸ਼ਹਿਰਵੀ ਕਿੰਨੇ ਹੀ ਲੇਖਕ ਸਨ, ਜੋ ਸਾਨੂੰ ਅਗਵਾਈ ਦਿੰਦੇ। ਅਸੀਂ ਲਗਪਗ ਸਾਰੇ ਅਖ਼ਬਾਰਾਂ ਰਸਾਲਿਆਂ ਵਿੱਚ ਛਪਣ ਲੱਗੇ। ਲਿਖਣ ਦਾ ਤੇ ਰਚਨਾ ਸੁਨਾਉਣ ਦਾ ਜਨੂੰਨ ਐਨਾ ਸੀ ਕਿ ਜਗਦੀਸ ਪੈਦਲ ਹੀ ਸਭਾ ਦੀਆਂ ਮੀਟਿੰਗਾਂ ‘ਤੇ ਪਹੁੰਚਦਾ। ਸੁਰਜੀਤ ਪੁਰਬੀਦੀ ਵੀ ਕੋਟ ਗੰਗੂ ਰਾਇ ਤੋਂ ਪੈਦਲ ਹੀ ਆਉਂਦੇ। ਉਨ੍ਹਾਂ ਮਹਾਨ ਸਾਹਿਤਕਾਰਾਂ ਦੀ ਅਗਵਾਈ ਵਿੱਚ ਅਸੀਂ ਧੜਾਧੜ ਕਿਤਾਬਾਂ ਛਪਵਾਉਣ ਲੱਗੇ। ਜਿਸ ਕੋਲ ਪੈਸੇ ਹੁੰਦੇ, ਉਹ ਕਿਤਾਬ ਛਪਵਾ ਲੈਂਦਾ ਤੇ ਬਾਕੀ ਦੇ ਆਪਣੀਆਂ ਲਿਖਤਾਂ ਨਾਲ ਟਰੰਕ ਭਰੀ ਜਾਂਦੇ। ਜਗਦੀਸ਼ ਦੇ ਖਰੜੇ ਵੀ ਟਰੇਕਾਂ ਤੱਕ ਸੀਮਤ ਰਹਿ ਗਏ। ਮੈਨੂੰ ਪਤਾ ਹੈ ਕਿ ਉਸ ਦੀਆਂ ਲਿਖੀਆਂ ਕਹਾਣੀਆਂ, ਵਿਅੰਗ, ਸਫਰਨਾਮੇ, ਬਖਸੀਅਤਾਂ, ਕਵਿਤਾਵਾਂ ਗਜ਼ਲਾਂ ਦੇ ਅਨੇਕਾਂ ਖਰੜੇ ਉਸ ਕੋਲ ਮੌਜੂਦ ਹਨ। ਉਹ ਉਨ੍ਹਾਂ ਨੂੰ ਛਪਵਾਉਣ ਲਈ ਕਿਸੇ ਨੂੰ ਕਹਿਣ ਦੀ ਹਿੰਮਤ ਵੀ ਨਹੀਂ ਰੱਖਦਾ ਕਿਉਂਕਿ, ਉਹ ਬੇਡ ਵਿੱਚ ਰਹਿਣ ਵਾਲਾ ਲੇਖਕ ਹੈ। 

7 ਜੂਨ 1991 ਨੂੰ ਇੱਕ ਭਿਆਨਕ ਦੁਰਘਟਨਾ ਨੇ ਉਸ ਦੇ ਨੌਜਵਾਨ ਬੇਟੇ ਸਰਨਜੀਤ ਸਿੰਘ ਦੀ ਜਾਨ ਲੈ ਲਈ। ਉਹ ਐਸਾ ਟੁੱਟਿਆ ਕਿ ਖਾਮੋਸ਼ ਹੋ ਕੇ ਰਹਿ ਗਿਆ। ਟੁੱਟਿਆ ਦਿਲ ਹੋਣ ਕਰਕੇ ਲੱਕੜੀ ਦਾ ਕਾਰੋਬਾਰ ਵੀ ਠੱਪ ਹੋ ਗਿਆ। ਮੁਸੀਮਤਾ ਦੇ ਕਾਫ਼ਲੇ ਉਸ ਦੀ ਸਰਨ ਵਿੱਚ ਆਉਂਦੇ ਰਹੇ। ਬੜੇ ਚਿਰ ਬਾਅਦ ਉਸ ਨੇ ਫਿਰ ਹਿੰਮਤ ਜੁਟਾਈ ਤੇ ਕਲਮ ਚੁੱਕੀ। ਹੁਣ ਉਸ ਦਾ ਦਾਇਰਾ ਗਜ਼ਲ ਤੱਕ ਸੀਮਤ ਹੋ ਗਿਆ। ਉਸ ਨੇ ਹਿੰਦੀ ਅਤੇ ਪੰਜਾਬੀ ਵਿੱਚ ਸੈਂਕੜੇ ਗਜਲਾਂ ਲਿਖੀਆਂ, ਪਰ ਕਿਤਾਬ ਛਪਵਾਉਣ ਦਾ ਮਸਲਾ ਉਵੇਂ ਖੜ੍ਹਾ ਰਿਹਾ। ਆਪਣੇ ਪਿੰਡ ਬਾਰੇ, ਲਿਖੀ ਇਸ ਪੁਸਤਕ ਤੋਂ ਪਹਿਲਾ ਉਹ ਇਕ ਅਨੁਵਾਦਰ ਪੁਸਤਕ ‘ਮਨੁੱਖ ਅਤੇ ਸੱਭਿਆਚਾਰ’ ਪੰਜਾਬੀ ਸਾਹਿਤ ਦੀ ਓਲੀ ਪਾ ਚੁੱਕਾ ਹੈ ਮੈਨੂੰ ਇਹ ਵੀ ਆਸ ਹੈ ਕਿ ਭਵਿੱਖ ਵਿੱਚ ਉਸ ਦੇ ਸਾਰੇ ਖਰੜੇ ਵੀ ਕਿਤਾਬੀ ਰੂਪ ਲੈ ਸਕਣਗੇ। 

ਉਸ ਨੇ ਰੋਜ਼ਾਨਾ ਅਜੀਤ ਦਾ ਦਫਤਰ ਸਮਤਾਲਾ ਵਿਖੇ ਸਥਾਪਿਤ ਕੀਤਾ ਤੇ ਲਗਪਗ ਸਾਢੇ 11 ਸਾਲ ਅਜੀਤ ਦਾ ਦਫ਼ਤਰ ਇੰਚਾਰਜ ਤੇ ਪੱਤਰਕਾਰ ਰਿਹਾ ਹੈ। 

ਅੰਤ ਵਿੱਚ ਮੈਂ ਇਸ ਪੁਸਤਕ ਨੂੰ ‘ਜੀ ਆਇਆ ਨੂੰ’ ਆਖਦਿਆਂ ‘ਅਤਾਰ’ ਅਤੇ ‘ਚਿੰਤਾ’ ਨਾਲ ਜੁੜੇ ਉਸ ਦੇ ਦੇ ਸ਼ੇਅਰ ਪਾਠਕਾਂ ਨਾਲ ਸਾਂਝੇ ਕਰਨੇ ਚਾਹਾਂਗਾ।  

ਨਾ ਤਾਂ ਕੁਝ ਵੇਚਣ ਲਈ ਹੈ, ਨਾ ਖਰੀਦਣ ਦੀ ਪਹੁੰਚ  ਫੇਰ ਵੀ ਹਰ ਸ਼ਾਮ ਗੇੜਾ, ਮਾਰੀਏ ਬਾਜ਼ਾਰ ਵਿੱਚ। 

ਅਣਜੰਮੀਆਂ ਧੀਆਂ ਨੂੰ ਰੋਈਆਂ ਲੁਕ ਲੁਕ ਕੇ,  ਉਨ੍ਹਾਂ ਅਭਾਗੀਆਂ ਮਾਵਾਂ ਦੀ ਗਾਥਾਂ ਬਣੀਏ। 

ਗੁਰਦਿਆਲ ਦਲਾਲ

 

ਛੋਟੇ ਜਿਹੇ ਪਿੰਡ ਦਾ ਵੱਡਾ ਨਾਂ 

ਬਚਪਨ ਵਿੱਚ ਸਦੋਂ ਤੋਂ ਮੈਨੂੰ ਸੋਝੀ ਆਉਣ ਲੱਗੀ, ਛੋਟਾ ਜਿਹਾ ਪਿੰਡ ਹੁੰਦਾ ਸੀ ਨੀਲੋਂ ਕਲਾਂ, ਇਸਨੂੰ ਵੱਡੀ ਨੀਲੋਂ ਵੀ ਕਿਹਾ ਜਾਂਦਾ ਸੀ। ਸੱਤਰ, ਪੰਤਰ ਪਰਿਵਾਰਾਂ ਵਾਲਾ ਇਹ ਪਿੰਡ, ਕਈ ਜਾਤੀਆਂ ਦਾ ਸੁਮੇਲ, ਅਠੱਤੀ, ਚਾਲੀ ਕਿਸਾਨਾਂ (ਜੱਟਾਂ) ਦੇ ਘਰ, ਬ੍ਰਾਹਮਣ ਜਾਤੀ ਦੇ ਬਾਰਾਂ, ਤੇਰਾ ਘਰ, ਦਲਿਤ ਵਰਗ, ਜਿਨ੍ਹਾਂ ਨੂੰ ਵਿਹੜੇ ਵਾਲੇ ਵੀ ਕਿਹਾ ਜਾਂਦਾ, ਨੇ ਦਸ ਘਰ ਹੁੰਦੇ ਸਨ। ਬਾਕੀ ਜਾਰੀਆਂ ਦੇ ਇਕ ਇਕ ਦੇ ਦੇ ਘਰ ਹੀ ਹੁੰਦੇ ਸਨ। ਜੇ ਵੇਰਵੇ ਵਿੱਚ ਜਾਣਾ ਹੋਵੇ ਤਾਂ ਘੁਮਿਆਰਾ ਦੇ ਦੇ ਘਰ, ਦੇ ਘਰ ਬਿਊਰ ਜਾਤੀ ਦੇ, ਦੇ ਘਰ ਗੇਹਾ ਕੁੜਾ ਕਰਨ ਵਾਲਿਆਂ ਦੇ, ਚਾਰ ਘਰ ਮਿਸਤਰੀਆਂ ਦੇ, ਇਕ ਦਰਜੀਆਂ ਦਾ, ਇਕ ਨਾਈ ਜਾਤੀ ਦਾ, ਇਕ ਘਰ ਬਾਜੀਗਰ ਬਰਾਦਰੀ ਦਾ ਤੇ ਇਕ ਹੀ ਘਰ ਜੁਲਾਹਾ ਪਰਿਵਾਰ ਦਾ ਹੁੰਦਾ ਸੀ। 

ਪਿੰਡ ਵਿਚ ਮੁਸਲਮਾਨ ਪਰਿਵਾਰ ਵੀ ਵਸਦੇ ਸਨ, ਜਿਹੜੇ ਪਿੰਡ ਦਾ ਮਾਲ (ਵੱਗ) ਚਰਾਉਣ ਦਾ ਕੰਮ ਕਰਦੇ ਸਨ, ਪਿੰਡ ਦਾ ਚੌਕੀਦਾਰਾ ਵੀ ਕਰਦੇ ਸਨ। 

ਪਿੰਡ ਦੇ ਦਲਿਤ ਪਰਿਵਾਰਾਂ ਦੇ ਕਿਰਤੀ ਜਾਂ ਤਾਂ ਕਿਸਾਨਾਂ ਨਾਲ ਸੀਰੀ ਰਲਦੇ, ਪੂਰੇ ਸਾਲ ਦਾ ਕੰਮ ਕਰਨ ਦਾ ਇਕਰਾਰ ਨਾਮਾ ਕਰਦੇ। ਵਿਚਕਾਰ ਹਟਣ ਸਮੇਂ ਜੁਰਮਾਨੇ ਦੀ ਬਰਤ ਰੱਖੀ ਜਾਂਦੀ। ਇਹ ਲਿਖਤ ਬਾਵੇ ਮੇਰੇ ਬੈਠ ਕੇ, ਨਿਮਾਣੀ ਇਕਾਰਦਸ਼ੀ ਨੂੰ ਕੀਤੀ ਜਾਂਦੀ। ਕੁਝ ਰਕਮ ਪੇਬਗੀ ਦਿੱਤੀ ਜਾਂਦੀ। ਜਿਹੜੇ ਸੀਰੀ ਨਾ ਰਲਣਾ ਚਾਹੁੰਦੇ, ਕਿਸਾਨਾਂ ਨਾਲ ਦਿਹਾੜੀ ਜੇਤਾ ਕਰਦੇ ਤੇ ਨਕਦ ਉਜਰਤ ਪ੍ਰਾਪਤ ਕਰਦੇ। ਵਿਹੜੇ ਵਾਲਿਆਂ ਦੇ ਕੰਮ ਵਿੱਚ ਇਹ ਕੰਮ ਵੀ ਸ਼ਾਮਿਲ ਸੀ ਕਿ ਉਨ੍ਹਾਂ ਨੇ ਪਿੰਡ ਵਿੱਚ ਮਰ ਗਏ ਪਸੂ ਨੂੰ ਚੁੱਕਕੇ ਹੱਡਾ ਰੋੜੀ ਲੈ ਕੇ ਜਾਣਾ ਹੁੰਦਾ, ਜਿੱਥੇ ਪਸ਼ੂ ਦੀ ਖੱਲ ਉਤਾਰ ਲਈ ਜਾਂਦੀ, ਫੇਰ ਉਸ ਨੂੰ ਸੋਧ ਕੇ ਵੇਚ ਦਿੱਤਾ ਜਾਂਦਾ। ਇਕ ਦੇ ਘਰ ਨਵੀਆਂ ਜੁੱਡੀਆਂ ਬਨਾਉਣ ਤੇ ਪੁਰਾਣੀਆਂ ਦੀ ਮੁਰੰਮਤ ਕਰਨ ਦਾ ਕੰਮ ਵੀ ਕਰਦੇ। ਫੂਤ ਛਾਤ ਵੱਡੇ ਪੱਧਰ ‘ਤੇ ਜਾਰੀ ਸੀ। ਸੀਰੀ ਰਲੇ ਕਾਮੇ ਤੇ ਦਿਹਾੜੀਦਾਰ ਕਾਮੇ ਰੋਟੀ ਤੇ ਚਾਹ ਪੁਆਉਣ ਲਈ ਆਪਣੇ ਆਪਣੇ ਘਰੋਂ ਭਾਂਡੇ ਲੈ ਕੇ ਜਾਂਦੇ। ਜੇ ਕਿਸੇ ਕਿਸਾਨ ਜਾਂ ਹੋਰ ਉੱਚੀ ਜਾਤੀ ਦੇ ਘਰ ਕੰਮ ਕਰਨ ਸਮੇਂ ਕਾਮੇ ਨੂੰ ਬਰਤਨ ਦੇਣੇ ਪੈਂਦੇ ਤਾਂ ਉਹਨਾਂ ਨੂੰ ਅੱਗ ਵਿੱਚ ਪਾ ਕੇ, ਉਨ੍ਹਾਂ ਦੀ ਹਿੱਟ ਹਟਾਈ ਜਾਂਦੀ। ਅਜੀਬ ਲੱਗਦਾ, ਜਦੋਂ ਮੈਂ ਵਿਹੜੇ ਦੇ ਅੱਗ ਨਹਿਰ ਵੱਲ ਜਾਂਦਾ ਤਾਂ ਵਿਹੜੇ ਦੀਆਂ ਸਰਾਰਤੀ ਕੁੜੀਆ ਮੈਨੂੰ ਹੱਥ ਲਾ ਦਿੰਦੀ ਤੇ ਮੈਨੂੰ ਚਿੱਟਿਆ ਹੋਇਆ ਦੱਸਦੀਆ। ਇਸ ਗੱਲ ਦੀ ਮੈਨੂੰ ਰਹਾ ਸਮਝ ਨਾ ਆਉਂਦੀ। ਉਹ ਤਾਂ ਸਾਡੇ ਪਿੰਡ ਦੀਆਂ ਇਸਤਰੀਆਂ ਘੁੰਡ ਬੱਢਕੇ ਬਾਹਰ ਜਾਂਦੀਆਂ। 

ਬ੍ਰਾਹਮਣ ਪਰਿਵਾਰ ਵਧੇਰ ਪਰਦਾਧਾਰੀ ਸਨ। ਉਨ੍ਹਾਂ ਦੀਆਂ ਇਸਤਰੀਆਂ ਕਿਸੇ ਖਾਸ ਕੰਮ ਲਈ ਜਾਂ ਫੇਰ ਮੂੰਹ ਹਨੇਰੇ ਬਾਹਰ ਜਾਣ ਤੋਂ ਮਗਰੋਂ ਘਰਾਂ ਵਿਚ ਨਾ ਨਿਕਲਦੀਆਂ। ਉਨ੍ਹਾਂ ਲਈ ਹੁਰਾਂ, ਚੁੱਲ੍ਹੇ, ਭਰੇਲੀਆ ਦਲਿਤ ਜਾਤੀ ਦੀਆਂ ਇਸਰਤੀਆਂ ਹੀ ਬਣਾ ਕੇ ਲਿਆਉਂਦੀਆਂ। ਇਹ ਇਸਤਰੀਆਂ ਪਸ਼ੂ ਪਾਲਣ ਲਈ ਸਖ਼ਤ ਮਿਹਨਰ ਕਰਦੀਆਂ। ਪਸ਼ੂਆਂ ਨੂੰ ਪਾਣੀ ਪਿਆਉਣਾ, ਉਨ੍ਹਾਂ ਨੂੰ ਨਹਾਉਣਾ, ਉਨ੍ਹਾਂ ਲਈ ਦਾਰ ਦਾ ਪ੍ਰਬੰਧ ਕਰਦੀਆਂ। ਪਸ਼ੂ ਨਹਾਉਣ ਦੀ ਪੂਰੀ ਸਹੂਲਤ ਮੌਜੂਦ ਸੀ। ਨਹਿਰ ਵਿਚ ਪਾਣੀ ਵੀ ਪਿਆ ਲਿਆ ਜਾਂਦਾ। 

ਸਾਰੇ ਪਿੰਡ ਦੇ ਰਿਸ਼ਤੇ ਚਾਚੇ ਦਾਦੇ ਭੈਣ ਭਰਾਵਾਂ ਦੇ ਹੀ ਹੁੰਦੇ ਸਨ, ਜਾਤ ਦਾ ਭੇਦ ਨਹੀਂ ਸੀ ਹੁੰਦਾ। ਕਬੀਰ ਪੰਥੀ ਰਾਇਆ ਗਿਆਨ ਸਿੰਘ ਰਾਣਾ ਤਣਦਾ, ਉਸ ਨੂੰ ਖੰਡੀ ਉੱਤੇ ਚੜਾਉਂਦਾ, ਕਦੇ ਖੱਦਰ, ਕਦੇ ਦੇ ਪੱਟੀਆਂ, ਕਦੇ ਸੂਤੀ ਬਾਦਰਾਂ ਸੁਣਦਾ ਰਹਿੰਦਾ। ਪਿੰਡ ਦੀਆਂ ਸਵਾਣੀਆਂ ਉਸ ਨੂੰ ਹੱਤਿਆ ਹੋਇਆ ਸੂਰ ਦੇ ਜਾਂਦੀਆਂ 

ਬਿਊਰ ਜਾਤੀ ਦੇ ਘਰਾਂ ਵਿਚੋਂ ਇਕ ਘਰ ਬਾਰੇ ਡੇਰੇ ਵਾਲੇ ਖੂਹ ਵਿਚੋਂ ਘੜਿਆ ਵਿਚ ਪਾਣੀ ਭਰ ਕੇ, ਲੋੜਵੰਦ ਘਰਾਂ ਵਿੱਚ ਪਹੁੰਚਾ ਦਿੰਦਾ। ਹਾੜ੍ਹੀ ਕੱਢਣ ਦੇ ਦਿਨੀਂ ਇਕ ਮਸ਼ਕ (ਚਮੜੇ ਦੀ ਖੱਲ) ਵਿੱਚ ਪਾਣੀ ਕਰਦਾ ਤੇ ਵਾਧੀ ਕਰਦਿਆਂ ਨੂੰ ਠੰਢਾ ਪਾਣੀ ਪਿਆਉਂਦਾ, ਜਿਸਦੇ ਬਦਲੇ ਉਸ ਨੂੰ ਕਿਸਾਨਾਂ ਤੇ ਖੇਤੀ ਖੇਤੀ ਕਣਕ ਮਿਲਦੀ, ਜਿਸਦੀ ਭਰੀ ਸੰਨ੍ਹ ਕੇ ਉਹ ਸ਼ਾਮ ਨੂੰ ਘਰ ਲੈ ਜਾਂਦਾ। ਸਹਿਤੂਤ ਦੀਆਂ ਛਿਟੀਆਂ ਵੱਢ ਕੇ ਲਿਆ ਕੇ ਉਨ੍ਹਾਂ ਦੇ ਟੋਕਰੇ ਬਣਾਉਂਦਾ। ਵੱਠੀ ਉਤੇ ਦਾਣੇ ਭੁੰਨਣ ਦਾ ਕੰਮ ਵੀ ਇਸੇ ਜਾਤੀ ਦੇ ਸਿਰ ਹੁੰਦਾ ਸੀ। ਪਿੰਡ ਵਿੱਚ ਵਸਦਾ ਦੂਸਰਾ ਬਿਊਰ ਜਾਤੀ ਦੇ ਪਰਿਵਾਰ ਦਾ ਮੁਖੀ ਨਿਕਾ ਸਿੰਘ ਵੀ ਟੋਕਰੇ ਟੋਕਰੀਆਂ ਬਣਾਉਂਦਾ। ਉਸਦੀ ਨੂੰਹ ਭੱਠੀ ‘ਤੇ ਦਾਣੇ ਭੁੰਨਦੀ। ਮੁੱਖ ਤੌਰ ‘ਤੇ ਇਸ ਪਰਿਵਾਰ ਦੀ ਰੁਚੀ ਦਸਤਕਾਰੀ ਵਿੱਚ ਸੀ। ਸਾਇਕਲ ਦੇ ਸਟੈਂਡ ਬਣਾਏ ਜਾਂਦੇ ਤੇ ਸਾਇਕਲਾਂ ਦੀਆਂ ਦੁਕਾਨਾਂ ‘ਤੇ ਸਪਲਾਈ ਕਰ ਦਿੱਤੇ ਜਾਂਦੇ। ਇਸ ਪਰਿਵਾਰ ਦੇ ਵੱਡੇ ਲੜਕੇ ਨੇ ਪਿੰਡ ਪੰਜੇਟਾਂ ਵਿੱਚ ਆਟਾ ਚੱਕੀ ਲਾ ਲਈ, ਉਸ ਤੋਂ ਛੋਟੇ ਅਮਰ ਸਿੰਘ ਨੇ ਖੰਨਾ ਸ਼ਹਿਰ ਵਿੱਚ ਆਣਾ ਚੱਕੀ ਲਾਈ ਤੇ ਸਭ ਤੋਂ ਛੋਟੇ ਕਰਤਾਰ ਸਿੰਘ ਨੇ ਪਿੰਡ ਦੇ ਨੇੜੇ ਲੰਘਦੀ ਸੜਕ ਕਿਨਾਰੇ ਆਟਾ ਚੱਕੀ ਲਾ ਲਈ। 

ਨਿਰੰਜਣ ਸਿੰਘ ਦਾ ਪਰਿਵਾਰ ਸਿਲਾਈ ਦਾ ਕੰਮ ਕਰਦਾ, ਪਿੰਡ ਦੇ ਲੋਕਾਂ ਦੇ ਕੱਪੜੇ ਸਿਲਾਈ ਕਰਨ ਦੇ ਨਾਲ ਨਾਲ, ਜਦੋਂ ਕਿਸੇ ਦੇ ਘਰ ਵਿਆਹ ਹੋਣਾ ਹੁੰਦਾ ਤਾਂ ਉਸਨੂੰ ਸਿਲਾਈ ਮਸ਼ੀਨ ਸਮੇਤ ਵਿਆਹ ਵਾਲੇ ਘਰ ਲਿਆ ਕੇ, ਉਸ ਕੋਲੋਂ ਪਤੇ ਸਿਲਾਈ ਕਰਵਾਏ ਜਾਂਦੇ। ਲਾੜਾ ਲਾੜੀ ਦੀਆਂ ਪੁਸ਼ਾਕਾਂ, ਵਰੀ ਦੀ ਸਿਲਾਈ। ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਰਿਸ਼ਤੇਦਾਰਾਂ ਤੱਕ ਦੇ ਕੱਪੜੇ ਉਸ ਕੋਲੋਂ ਸਿਲਾਈ ਕਰਵਾਏ ਜਾਂਦੇ। ਉਂਝ, ਨਿਰੰਜਣ ਡਾਕੀਆ ਸੀ ਤੇ ਪਿੰਡਾਂ ਵਿੱਚ ਡਾਕ ਵੰਡਣ ਜਾਂਦਾ ਸੀ। 

ਘੁਮਿਆਰ ਪਰਿਵਾਰ, ਜਿੱਥੇ ਸਾਰਾ ਸਾਲ ਕਿਸਾਨਾਂ ਦੇ ਘਰੀ ਮਿੱਟੀ ਦੇ ਬਰਤਨ ਦਿੰਦੇ ਰਹਿੰਦੇ, ਉੱਥੇ ਵਿਆਹ ਸ਼ਾਦੀ ਸਮੇਂ ਵਿਸ਼ੇਸ਼ ਤੌਰ ‘ਤੇ ਲੋੜੀਂਦੇ ਬਰਤਨ ਲੈ ਕੇ ਜਾਂਦੇ। ਬਦਲੇ ਵਿੱਚ ਕੱਪੜੇ ਤੇ ਅਨਾਜ ਦਿੱਤਾ ਜਾਂਦਾ। ਉਸ ਪਰਿਵਾਰ ਨੇ ਵਿਆਹ ਵਾਲੇ ਦਿਨੀ ਉਸ ਘਰ ਦਾ ਆਟਾ ਵੀ ਗੁੰਨਣਾ ਹੁੰਦਾ ਸੀ। 

ਤਰਖਾਣ ਜਾਤੀ ਦਾ ਕੰਮ ਜਿੱਥੇ ਘਰੋਗੀ ਵਸਤਾਂ ਦੀ ਮੁਰੰਮਤ ਕਰਨੀ ਹੁੰਦੀ, ਨਵੇਂ ਸੰਦ (ਔਜ਼ਾਰ) ਬਨਾਉਣੇ ਹੁੰਦੇ, ਵਿਆਹ ਸਮੇਂ ਜਾਂ ਕਿਸੇ ਦੇ ਸਸਕਾਰ ਸਮੇਂ ਲੱਕੜਾਂ ਪਾੜਣੀਆਂ ਵੀ ਉਸੇ ਦੀ ਜ਼ਿੰਮੇਵਾਰੀ ਹੁੰਦੀ। ਇਨ੍ਹਾਂ ਸਾਰੇ ਕਾਮਿਆਂ ਨੂੰ “ਲਾਗੀ” ਕਿਹਾ ਜਾਂਦਾ। ਜਿਨ੍ਹਾਂ ਨੂੰ ਉਜਰਤ ਵਜੋਂ ਹਰ ਛੇ ਮਹੀਨੇ ਮਗਰੋਂ ਫ਼ਸਲ ਆਉਣ ਸਮੇਂ ਕੁਝ ਅਨਾਜ ਦਿੱਤਾ ਜਾਂਦਾ। ਇਕ ਇਕ ਭਰੀ ਕਣਕ ਤੇ ਮੱਕੀ ਦੀ ਦਿੱਤੀ ਜਾਂਦੀ। ਗੁਜ਼ਾਰਾ ਮਸਾਂ ਚੱਲਦਾ। ਅੱਸੂ (ਅਕਤੂਬਰ) ਦੇ ਮਹੀਨੇ ਨੂੰ ਤੇਰ੍ਹਵਾਂ ਮਹੀਨਾ ਕਿਹਾ ਜਾਂਦਾ, ਇਸ ਦਾ ਭਾਵ ਹੁੰਦਾ ਕਣਕ ਖ਼ਤਮ ਹੋ ਜਾਣੀ, ਅਗਲੀ ਫ਼ਸਲ ਅਜੇ ਆਉਣੀ ਹੁੰਦੀ। ਫਾਕੇ ਕੱਟਣ ਦਾ ਸਮਾਂ ਹੁੰਦਾ। ਹਰ ਘਰ ਦਾ ਲਗਪਗ ਇਹੋ ਹਾਲ ਹੁੰਦਾ। ਜੇ ਕਿਸੇ ਕੋਲ ਵਾਧੂ ਅਨਾਜ ਹੁੰਦਾ ਤਾਂ ਉਹ ਬਦਲੇ ਵਿੱਚ ਡੇਢਾ ਅਨਾਜ ਲੈਣ ਦੀ ਸੂਰਤ ਵਿਚ ਹੀ ਕਿਸੇ ਨੂੰ ਅਨਾਜ ਉਧਾਰ ਦਿੱਤਾ ਜਾਂਦਾ। ਕਈ ਕਿਸਾਨਾਂ ਦੇ ਘਰ ਤਾਂ ਬੀਜਣ ਲਈ ਕਣਕ ਵੀ ਉਧਾਰੀ ਲਿਆਂਦੀ ਜਾਂਦੀ। 

ਨਾਈ ਜਾਤੀ ਦੇ ਪਰਿਵਾਰ ਦਾ ਮੁਖੀ ਤਰਲੋਕ ਸਿੰਘ ਪਿੰਡ ਵਾਸੀਆਂ ਦੇ ਨੌਂਹ ਕੱਟਣ, ਬੱਚਿਆਂ ਦੀਆਂ ਹਜਾਮਤਾਂ ਕਰਨ, ਰਿਸ਼ਤੇਦਾਰੀਆਂ ਵਿੱਚ ਵਿਆਹਾਂ ਦੇ ਸੁਨੇਹੇ (ਗੱਠਾਂ) ਲੈ ਕੇ ਜਾਂਦਾ। ਵਿਆਹ ਕਰਨ ਯੋਗ ਕੁੜੀਆਂ ਮੁੰਡਿਆਂ ਲਈ ਵਰ ਜਾਂ ਬਹੂ ਬਾਰੇ ਦੱਸ ਪਾਉਂਦਾ। ਕਈ ਵਾਰੀ ਤਾਂ ਖ਼ੁਦ ਹੀ ਰਿਸ਼ਤਾ ਤੈਅ ਕਰਕੇ, ਸ਼ਗਨ ਪਾ ਕੇ ਪਿੰਡ ਆ ਕੇ ਇਸ ਦੀ ਸੂਚਨਾ ਦਿੰਦਾ, ਜਿਸ ਉਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਿਆ । ਜਾਂਦਾ। 

ਉਸ ਦੀ ਪਤਨੀ ਕੁੜੀਆਂ ਦੇ ਸਿਰਾਂ ਉੱਤੇ ਵਾਲ਼ਾਂ ਦੇ ਪੀਹੜੇ ਬਨਾਉਣ, ਸੱਗੀ ਫੁੱਲ ਗੁੰਦਣ ਤੇ ਵਿਆਹ ਸਮੇਂ ਬਰਤਨ ਸਾਫ਼ ਕਰਨ ਦਾ ਕੰਮ ਕਰਦੀ। ਕੁੜੀ ਦੇ ਵਿਆਹ ਸਮੇਂ ਉਸ ਨਾਲ ਉਸ ਦੇ ਸੁਹਰੇ ਘਰ ਜਾਂਦੀ ਤੇ ਉਸਦੀ ਸਾਂਭ ਸੰਭਾਲ ਕਰਦੀ। 

ਇਸ ਨਾਈ ਜਾਤੀ ਦਾ ਈਸ਼ਰ ਸਿੰਘ ਤੇ ਉਸ ਦੀ ਪਤਨੀ ਗੁਰਦੇਵ ਕੌਰ ਵੀ ਪਿੰਡ ਢੰਡੇ ਤੋਂ ਇਹੋ ਕੰਮ ਕਰਨ ਲਈ ਆਉਂਦੇ। 

ਉਨ੍ਹਾਂ ਦਿਨਾਂ ਵਿੱਚ ਹੀ ਇਕ ਘਟਨਾ ਵਾਪਰੀ। ਮੀਂਹ ਘੱਟ ਪਏ ਤੇ ਧਰਤੀ ਵਿੱਚ ਗਿੱਲ (ਸਿੱਲ੍ਹ) ਘੱਟ ਹੋ ਗਈ। ਕਣਕ ਬੀਜਣ ਦਾ ਸਮਾਂ ਲੰਘਦਾ ਜਾਵੇ। ਸੁੱਕੀ ਧਰਤੀ ਵਿੱਚ ਅਨਾਜ ਉੱਗਣ ਦੀ ਸੰਭਾਵਣਾ ਬਹੁਤ ਘੱਟ ਸੀ। ਇਕ ਦਿਨ ਮਾਧੋ ਆਪਣਾ ਹਲ ਤੇ ਪੰਚਾਲੀ ਲੈ ਕੇ, ਨਾਲ ਛੇਲਿਆਂ ਤੇ ਕਟਕ ਦਾ ਬੀਜ ਲੈ ਕੇ ਖੇਡ ਨੂੰ ਤੁਰ ਪਿਆ। ਕਈਆਂ ਮਜ਼ਾਕ ਕੀਤੇ ਪਰ ਉਹ ਕਣਕ ਤੇ ਫੈਲਿਆ ਦਾ ਛਿੱਟਾ ਖੇਡ ਵਿੱਚ ਦੇ ਕੇ ਹਲ ਵਾਹ ਕੇ ਸੁਹਾਗਾ ਦੇ ਆਇਆ। ਪਿੰਡ ਦੇ ਲੋਕ ਉਸਦੇ ਕੰਮ ਨੂੰ ਮੁਰਬਤਾ ਡਰਿਆ ਕਹਿੰਦੇ। ਤੇ ਉਹ ਆਖ ਛੱਡਦਾ “ਦਾਰਾ ਆਪੇ ਕੁਸ਼ ਕਰੂ” ਪਤਾ ਨੀ ਉਸਦਾ ਯਕੀਨ ਹੀ ਰੰਗ ਦਿਖਾ ਗਿਆ। ਮੀਂਹ ਪੈ ਗਿਆ। ਉਸਦੀ ਬੀਜੀ ਫਸਲ ਜੰਮਣ ਲੱਗੀ ਹੈ ਹੋਰ ਕਿਸਾਨਾਂ ਦੀ ਬਿਜਾਈ ਪਛੜ ਗਈ। ਸਾਰੇ ਹੈਰਾਨ ਸਨ ਕਿ ਮਾਪੇ ਸਿੰਘ ਦੀ ਫਸਲ ਸਭ ਤੋਂ ਤਕੜੀ ਤੇ ਵੱਧ ਝਾੜ ਦੇਣ ਵਾਲੀ ਬਣੀ। ਪਿੰਡ ਦੇ ਲੋਕਾਂ ਨੇ ਉਹਨਾਂ ਦਾ ਨਾਂ ਮਾਧੋ ਦਾਤਾ ਹੀ ਰੱਖ ਲਿਆ ਤੇ ਮਗਰੋਂ ਕੇਵਲ ਦਾਤਾ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਰਿਹਾ। 

ਐਕਸਟਰਾ ਸ਼ਾਟ 

ਈਸ਼ਰ ਸਿੰਘ ਢੰਡੇ ਦਾ ਛੋਟਾ ਭਰਾ ਬਚਨ ਸਿੰਘ ਕਈ ਸਾਲ ਤੱਕ ਸਹਿਕਾਰੀ ਸੁਸਾਇਟੀ ਨੀਲੋਂ ਕਲਾਂ ਦੇ ਸਕੱਤਰ ਵਜੋਂ ਸੇਵਾ ਨਿਭਾਉਂਦੇ ਰਹੇ। 

ਭੂਗੋਲਿਕ ਸਥਿਤੀ ਤੇ ਨਾਮ ਕਰਨ 

ਪਿੰਡ ਨੀਲੋਂ ਕਲ ਕੇ ਨੀਲੋਂ ਖੁਰਦ ਦੇ ਵਿਚਕਾਰ ਸਰਹਿੰਦ ਨਹਿਰ ਵਗਦੀ ਹੈ ਜੇ ਦੋਹਾਂ ਪਿੰਡਾਂ ਨੂੰ ਵੱਖੋ ਵੱਖ ਕਰਦੀ ਹੈ। ਉਂਝ ਇਹ ਦੋਵੇਂ ਪਿੰਡ ਆਹਮੋ ਸਾਹਮਣੇ ਹੀ ਵਸੇ ਹੋਏ ਹਨ। ਇਨ੍ਹਾਂ ਨੂੰ ਆਪਸ ਵਿਚ ਜੋੜਨ ਲਈ ਨਹਿਰ ਉੱਤੇ ਇਕ ਪੁਲ ਬਣਿਆ ਹੋਇਆ ਹੈ, ਜੇ ਨੀਲੇ ਪੁਲ ਵਜੋਂ ਜਾਣਿਆ ਜਾਂਦਾ ਹੈ। ਜੇ ਪਿੰਡ ਤੋਂ ਇਕ ਕਿਲੋਮੀਟਰ ਦੱਖਣ ਵਲ ਦੇ ਪਾਸੇ ਸਥਿਤ ਹੈ ਤੇ ਹੋ ਵੀ ਲੱਲ ਕਲਾਂ ਦੀ ਜਮੀਨ ਵਿਚ ਬਣਿਆ ਹੋਇਆ। ਦੱਖਣੀ ਪਾਸੇ ਇਸ ਪਿੰਡ ਦੀ ਜਮੀਨ ਪਿੰਡ ਬਿਜਲੀਪੁਰ ਤੇ ਲੱਲ ਕਲਾਂ ਨਾਲ ਲਗਦੀ ਹੈ। ਪਰਬੀ ਪਾਸੇ ਪਿੰਡ ਘੁਲਾਲ ਦੀ ਜਮੀਨ ਹੈ ਤੇ ਉੱਤਰ ਵਲ ਦੇ ਪਾਸੇ ਪਿੰਡ ਢੰਡੇ ਨਾਲ ਤੇ ਪੱਛਮ ਵਲ ਪਿੰਡ ਨੀਲੋਂ ਖੁਹਦ ਨਾਲ ਸਾਂਝਾ ਧੰਨਾ ਹੈ। ਨੀਲੋਂ ਖੁਰਦ ਦੇ ਪੱਛਮ ਵਲ ਦੇ ਪਾਸੇ ਕੁਝ ਦੂਰੀ ਉੱਤੇ ਮਾਤਾ ਸਤੀ ਦਾ ਮੰਦਰ ਹੈ, ਨੇੜੇ ਹੀ ਢਾਬ (ਵੱਡਾ ਛੱਪੜ। ਤੇ ਇਕ ਥੇਹ ਜਿਹਾ ਸਥਾਪਤ ਹੈ। ਦੰਦ ਕਥਾ ਹੈ ਕਿ ਇਸੇ ਥੇਹ ਉੱਤੇ ਕਿਸੇ ਸਮੇਂ ਇਕ ਪਿੰਡ ਵਸਦਾ ਸੀ, ਜਿਸਦਾ ਨਾਂ ਨੀਲ ਸੀ। ਇਸ ਪਿੰਡ ਉੱਤੇ ਕਿਸੇ ਸਮੇਂ ਹੋਏ ਹਥਿਆਰਬੰਦ ਹਮਲੇ ਵਿੱਚ ਪਿੰਡ ਦੇ ਬਹੁਤ ਸਾਰੇ ਲੋਕ ਮਾਰੇ ਗਏ ਇਹਨਾਂ ਵਿੱਚ ਨੀਲੇ ਨਾਂ ਦੀ ਇਸਤਰੀ ਦਾ ਪਰਿਵਾਰ ਉੱਜੜ ਕੇ ਹਰਿਆਣਾ ਵਿਚ ਨੀਲੇ ਖੇੜੀ ਜਾ ਵਸਿਆ। ਜਦੋਂ ਕਨੀਆਂ ਤੇ ਕਰਮਾ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ ਤਾਂ ਉਹੀ ਪੁਰਾਣਾ ਨਾਂ ਨੀਲੇ ਤੋਂ ਬਦਲ ਕੇ ਨੀਲੋਂ ਅਪਣਾ ਲਿਆ ਗਿਆ। ਫੇਰ ਪਿੰਡ ਦੇ ਪੱਛਮੀ ਪਾਸੇ ਇਕ ਹੋਰ ਨੀਲੋਂ ਪਿੰਡ ਵਸ ਗਿਆ। ਇਹ ਇਕ ਜੱਟ ਅਤੇ ਬ੍ਰਹਿਮਣ ਪਰਿਵਾਰ ਵਲੋਂ ਵਸਾਇਆ ਗਿਆ। ਦੋਹਾਂ ਵਿਚਕਾਰ ਫਰਕ ਰੱਖਣ ਲਈ ਇਕ ਨੂੰ ਕਲਾਂ ਤੇ ਦੂਜੀ ਨੂੰ ਖੁਰਦ ਕਿਹਾ ਜਾਣ ਲੱਗਾ। ਦੋਵੇਂ ਪਿੰਡ ਥੱਲੇ ਤੋਂ ਆਏ ਲਿੱਦੜ ਰੀਤ ਦੇ ਵਿਅਕਤੀਆਂ ਵਲੋਂ ਵਸਾਏ ਗਏ। ਰਜਵਾੜਾ ਬਾਹੀ ਸਮੇਂ ਇਹ ਪਿੰਡ ਰਿਆਸਤ ਨਾਭਾ ਦੇ ਅਧੀਨ ਰਿਹਾ। ਜਦੋਂ ਰਿਆਸਤ ਨਾਭਾ ਖ਼ਤਮ ਕਰਕੇ, ਉਥੇ ਅੰਗਰੇਜ਼ ਹਕੂਮਰ ਸਥਾਪਤ ਹੋਈ ਤਾਂ ਇਸ ਪਿੰਡ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕਰ ਲਿਆ ਗਿਆ, ਜਦ ਕਿ ਨੀਲੋਂ ਖੁਰਦ ਦੀ ਸਾਰੀ ਜ਼ਮੀਨ ਪਟਿਆਲਾ ਰਿਆਸਤ ਵਿਚ ਸੀ, ਇਸ ਲਈ ਉਸਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਹਾਂ, ਨੀਲੋਂ ਖੁਰਦ ਵਿਚੋਂ ਕੁਝ ਬ੍ਰਹਿਮਣ ਪਰਿਵਾਰ ਨੀਲੋਂ ਕਲਾਂ ਵਿਚ ਆ ਵਸੇ ਪਰ ਉਨ੍ਹਾਂ ਦੀ ਜ਼ਮੀਨ ਨੀਲੋਂ ਖੁਰਦ ਵਿਚ ਹੀ ਰਹੀ। 

ਨੀਲੋਂ ਕਲਾਂ ਦਾ ਜ਼ਮੀਨੀ ਰਕਬਾ 800 ਕੁ ਸੇ ਏਕੜ ਸੀ ਜਿਸ ਵਿਚੋਂ 100 ਦੇ ਲਗਭਗ ਏਕੜ ਨਹਿਰ ਵਿਚ ਆ ਗਈ। ਪਰ ਇਸ ਪਿੰਡ ਦੇ ਕਿਸਾਨਾਂ ਦੀ ਆਰਥਰ ਹਾਲਤ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਨਾਲ ਕੁਝ ਵਧੀਆ ਸੀ, ਇਸੇ ਕਾਰਨ ਇਸ ਪਿੰਡ ਦੇ ਕਿਸਾਨ ਨੇੜਲੇ ਪਿੰਡਾਂ ਵਿਚੋਂ 200 ਏਕੜ ਦੇ ਲਗਪਗ ਜ਼ਮੀਨ ਖ਼ਰੀਦਣ ਵਿਚ ਸਫਲ ਰਹੇ। 

ਐਕਸਟਰਾ ਸ਼ਾਟ 

ਪਿੰਡ ਦੀ ਜ਼ਮੀਨ ਦੀ ਵੰਡ, ਦੋਹਾਂ ਭਰਾਵਾਂ ਕਰਮਾ ਤੇ ਕਨ੍ਹੀਆਂ ਵਿਚਕਾਰ ਅੱਧੀ ਅੱਧੀ ਨਾ ਹੋ ਕੇ ਦੋਹਾਂ ਦੇ ਸੱਤ ਪੁੱਤਰਾਂ ਦੇ ਵਿਚਕਾਰ ਇੱਕੋ ਜਿਹੀ ਵੰਡੀ ਗਈ ਸੀ। ਪਿੰਡ ਵਿੱਚ ਸਾਰੇ ਜੱਟ ਜਾਤੀ ਦੇ ਪਰਿਵਾਰ ਲਿੱਦੜ ਗੋਤ ਦੇ ਹਨ। ਪਰ ਇੱਕ ਘਰ ਟਿਵਾਣਾ ਗੋਤ ਦਾ ਵੀ ਹੈ ਜੋ, ਪਿੰਡ ਚਨਾਰਥਲ ਤੋਂ ਆ ਕੇ ਇੱਥੇ ਵਸਿਆ ਹੈ। 

1886 ਵਿੱਚ ਬਣਿਆ ਨੀਲੋਂ ਪੁਲ ਹੁਣ ਇਕ ਵਿਕਸਤ ਕਸਬਾ ਅਤੇ ਸੈਲਾਨੀ ਕੇਂਦਰ ਵਜੋਂ ਆਪਣੀ ਪਹਿਚਾਣ ਬਣਾ ਚੁੱਕਾ ਹੈ। 

ਯਾਤਰਾ ਕਰਮਾ ਤੇ ਕਨੀਆਂ ਦੀ 

ਉਹ ਦੇ ਭਰਾ ਸਨ, ਕਰਮਾ ਤੇ ਕਨੀਆਂ, ਉਹ ਦੋਵੇਂ ਪਿੰਡ ਥਲਾ (ਕਪੂਰਥਲਾ) ਤੋਂ ਗੁਰੇ। ਸ਼ਾਇਦ, ਅਜਿਹੀ ਜ਼ਮੀਨ ਦੀ ਤਲਾਸ਼ ਵਿੱਚ, ਜਿਥੋਂ ਉਹ ਆਪਣੀ ਤੇ ਪਰਿਵਾਰਾਂ ਦੀ ਪਾਲਣਾ ਕਰ ਸਕਣ, ਜੀਵਨ ਸੌਖਾ ਜੀਅ ਸਕਣ। ਇਸ ਗੱਲ ਨੂੰ ਪੰਜ ਸੋ ਸਾਲ ਹੋ ਚੁੱਕੇ ਹਨ। ਰਾਜਸੀ ਉਥਲ ਪੁਥਲ ਦਾ ਸਮਾਂ ਸੀ। ਇਹ ਵੀ ਸੰਭਵ ਹੈ ਕਿ ਉਹ ਕਿਸੇ ਰਾਜੇ ਜਾਂ ਜਾਗੀਰਦਾਰ ਦੇ ਸਤਾਏ ਹੀ ਪਿੰਡ ਛੱਡਣ ਲਈ ਮਜ਼ਬੂਰ ਹੋਏ ਹੋਣ। ਉਨ੍ਹਾਂ ਦਿਨਾਂ ਵਿਚ ਇਸ ਇਲਾਕੇ ਵਿੱਚ ਵੀ ਮਾਹੌਲ ਅਰੀ ਪਰਾਬ ਸੀ। ਵਧੀਆ ਜ਼ਮੀਨ ਦੇ ਲਾਲਚ ਵਿਚ ਇਥੇ ਹੀ ਟਿਕ ਗਏ ਹੋਣ। 

ਉਂਝ ਪਿੰਡ ਦੀ ਸਥਾਪਨਾ ਕਰਨ ਦਾ ਸਿਹਰਾ ਤਾਂ ਕਰਮਾ ਤੇ ਕਨ੍ਹੀਆਂ ਦੇ ਸਿਰ ਹੀ ਬੱਝਦਾ ਹੈ। ਇਸ ਜੰਗਲੀ ਤੇ ਫੇਰਲੀ ਜਮੀਨ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਿਰ ਢਕਣ ਲਈ ਕੁੱਲੀਆਂ, ਛੱਪਰ ਪਾਏ ਹੋਣਗੇ, ਫੇਰ ਖੇਤੀ ਵਾਸਤੇ ਔਜ਼ਾਰ ਪ੍ਰਾਪਤ ਕੀਤੇ ਹੋਣਗੇ। ਬਲਦਾਂ ਦੀਆਂ ਜੋੜੀਆਂ (ਜੋਗਾਂ) ਬਣਾਈਆਂ ਹੋਣਗੀਆਂ। ਖੇਡ ਪਧਰੇ ਕੀਤੇ ਹੋਣਗੇ, ਜੰਗਲ ਸਾਫ਼ ਕੀਤਾ ਹੋਵੇਗਾ, ਉਦੋਂ ਤੱਕ ਉਹ ਸ਼ਾਇਦ ਆਪਣੇ ਪਰਿਵਾਰਾਂ ਨੂੰ ਵੀ ਇੱਥੇ ਲੈ ਆਏ ਹੋਣਗੇ। 

ਕਰਮਾ ਤੇ ਕਨੀਆਂ ਦੀ ਔਲਾਦ ਵਿੱਚ ਵਾਧਾ ਹੋਇਆ। ਨਵੇਂ ਪਰਿਵਾਰ ਬਣ ਗਏ। ਇਨ੍ਹਾਂ ਪਰਿਵਾਰਾਂ ਨੂੰ ਦੋ ਪੱਤੀਆਂ ਵਿੱਚ ਵੰਡ ਦਿੱਤਾ ਗਿਆ। ਪੂਰਬ ਵਲ ਦਾ ਅੱਧਾ ਪਿੰਡ ਕਨੀਆਂ ਪੱਤੀ ਅਖਵਾਉਣ ਲੱਗਾ ਤੇ ਪੱਛਮੀ ਪਾਸੇ ਕਰਮਾ ਪੱਤੀ। ਪਿੰਡ ਦਾ ਮੁੱਢ ਬੰਨ੍ਹਣ ਦੇ ਸਮੇਂ ਹੀ ਪਿੰਡ ਵਿੱਚ ਵੈਰਾਗੀ ਸੰਤਾਂ ਦਾ ਡੇਰਾ ਵੀ ਸਥਾਪਤ ਹੋ ਗਿਆ। ਜਿਸਦੀ ਸਾਰੀ ਉਸਾਰੀ ਛੋਟੀਆਂ ਇੱਟਾਂ, (ਨਾਨਕਸ਼ਾਹੀ ਇੱਟਾਂ) ਦੀ ਕੀਤੀ ਗਈ। ਮੰਦਰ ਵੀ ਬਣਾਇਆ ਗਿਆ, ਜਿਸਦਾ ਗੋਲ ਗੁੰਬਦ ਬਰੀਕ ਮੀਨਾਕਾਰੀ ਨਾਲ ਸਜਾਇਆ ਗਿਆ। ਮੰਦਰ ਵਿੱਚ ਪਿੱਤਲ ਤੇ ਕਾਂਸੀ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀ ਗਈ। 

ਪਿੰਡ ਦੀ ਵਧਦੀ ਆਬਾਦੀ ਲਈ ਫੇਰ ਕਾਰੀਗਰ ਪਰਿਵਾਰਾਂ ਦੀ ਲੋੜ ਪਈ ਹੋਵੇਗੀ। ਖੇਤੀ ਦੇ ਔਜ਼ਾਰ ਬਣਾਉਣ ਵਾਲੇ ਕਾਰੀਗਰਾਂ ਦੀ ਲੋੜ ਸੀ, ਪ੍ਰਚੱਲਤ ਮਿੱਟੀ ਦੇ ਬਰਤਨ (ਭਾਂਡੇ) ਬਨਾਉਣ ਵਾਲੇ ਘੁਮਿਆਰਾਂ ਦੀ ਲੋੜ ਸੀ, ਕੱਪੜਾ ਉਣਨ ਲਈ ਜੁਲਾਹਾ ਪਰਿਵਾਰ ਦੀ ਲੋੜ ਸੀ, ਪਾਣੀ ਭਰਨ ਲਈ ਝਿਊਰ ਜਾਤੀ ਦੀ, ਕੱਪੜੇ ਸਿਲਾਈ ਕਰਨ ਲਈ ਦਰਜੀ ਪਰਿਵਾਰ ਚਾਹੀਦਾ ਸੀ ਤੇ ਘਰਾਂ ਦੇ ਆਮ ਕੰਮ ਕਰਨ ਲਈ ਹੋਰਨਾਂ ਕਾਰੀਗਰ ਪਰਿਵਾਰਾਂ ਦੀ ਲੋੜ ਸੀ। ਸੀਮਤ ਆਮਦਨ ਵਾਲੇ ਪਿੰਡਾਂ ਦੇ ਉੱਠਕੇ ਕਈ ਕਾਰੀਗਰ ਪਰਿਵਾਰ ਇਸ ਪਿੰਡ ਵਿੱਚ ਆ ਗਏ ਤੇ ਵਸ ਗਏ। ਦੱਸਿਆ ਗਿਆ ਕਿ ਸਾਡਾ ਪਰਿਵਾਰ ਪਿੰਡ ਮਾਜਰਾ (ਨੇੜੇ ਮੋਰਿੰਡਾ ਡੂਮ ਛੇੜੀ) ਵਿੱਚ ਪਲਾਇਨ ਕਰਕੇ ਘੁੱਗ ਵਸਦੇ ਪਿੰਡ ਘੁਲਾਲ ਆ ਵਸਿਆ। ਕੁਝ ਸਮੇਂ ਮਗਰੋਂ ਪਰਿਵਾਰ ਵਧਿਆ ਤੇ ਕੰਮ ਘੱਟ ਹੋ ਗਿਆ। ਸਿੱਟੇ ਵਜੋਂ ਦੇ ਪਰਿਵਾਰ ਪਿੰਡ ਨੀਲੇ ਕਲਾ ਆ ਕੇ ਵਸ ਗਏ ਤੇ ਇਕ ਪਰਿਵਾਰ ਪਿੰਡ ਰੋਹਲੇ ਜਾ ਕੇ ਵਸ ਗਿਆ। ਬਾਕੀ ਪਰਿਵਾਰਾਂ ਲਈ ਬਾਇਦ ਆਮਦਨ ਗੁਜ਼ਾਰੇ ਜੋਗੀ ਹੁੰਦੀ ਰਹੀ। ਇਨ੍ਹਾਂ ਨਵੇਂ ਪਿੰਡਾਂ ਵਿਚ ਬਜ਼ੁਰਗਾਂ ਨੇ ਆਪਣਾ ਜੱਦੀ ਕਿੱਤਾ ਸ਼ੁਰੂ ਕਰ ਲਿਆ। ਭਾਵੇਂ, ਮਿੱਟੀ ਦੇ ਬਰਤਨ ਬਣਾਉਣ ਲੱਗੇ। ਪਰ ਸਾਡੇ ਬਜ਼ੁਰਗ ਵਪਾਰੀ ਵੀ ਸਨ। ਜਦੋਂ ਬਰਤਨ ਬਨਾਉਣ ਦਾ ਮੌਸਮ ਨਾ ਹੁੰਦਾ ਤਾਂ ਉਹ ਖੱਚਰਾਂ ਉੱਤੇ ਗੁੜ ਅਤੇ ਤੰਮਾਕੂ (ਤੰਬਾਕੂ) ਲੱਦਦੇ, ਤੇ ਪਹਾੜਾਂ ਵਿਚ ਵੇਚਣ ਚਲੇ ਜਾਂਦੇ। ਪਹਾੜਾਂ ਵਿੱਚੋਂ ਆਲੂ ਤੇ ਪਹਾੜੀ ਫ਼ਸਲਾਂ ਲੱਦ ਕੇ ਲੈ ਆਉਂਦੇ ਤੇ ਮੈਦਾਨੀ ਇਲਾਕਿਆਂ ਵਿਚ ਵੇਚ ਦਿੰਦੇ। ਇੰਝ ਸਾਡੇ ਬਜ਼ੁਰਗ ਪਤਾ ਨਹੀਂ ਕਿੰਨੇ ਘਾਟਾਂ ਦਾ ਪਾਣੀ ਪੀਂਦੇ। 

ਬਰਤਨ ਬਨਾਉਣ ਦਾ ਕੰਮ ਮੌਸਮੀ ਕੰਮ ਸੀ। ਇਸ ਕੰਮ ਲਈ ਗੁਲਾਬੀ ਗੁਲਾਬੀ ਠੰਢ, ਮੱਠੀ ਮੱਠੀ ਗਰਮੀ ਦੀ ਲੋੜ ਹੁੰਦੀ। ਧਰਸਾਤ ਦਾ ਮੌਸਮ ਖ਼ਤਮ ਹੁੰਦਾ ਤਾਂ ਬਰਤਨ ਬਣਾਉਣ ਦਾ ਕੰਮ ਸ਼ੁਰੂ ਹੋ ਜਾਂਦਾ। ਇਹ ਕੰਮ ਸਖਤ ਸਰਦੀ ਪੈਣ ਤੱਕ ਜਾਰੀ ਰਹਿੰਦਾ। ਫੇਰ ਫੱਗਣ ਚੇਤ (ਮਾਰਚ ਅਪ੍ਰੈਲ) ਵਿਚ ਇਹ ਕੰਮ ਸ਼ੁਰੂ ਹੁੰਦਾ ਤੇ ਬਰਸਾਤ ਪੈਣ ਤੋਂ ਪਹਿਲਾਂ ਪੂਰਾ ਕਰਨਾ ਪੈਂਦਾ। 

ਫੇਰ ਡੇਢ ਕੁ ਸੋ ਸਾਲ ਪਹਿਲਾਂ ਅੰਗਰੇਜ਼ਾਂ ਨੇ ਸਰਹਿੰਦ ਨਹਿਰ ਦੀ ਪੁਟਾਈ ਦੋਹਾਂ ਪਿੰਡਾਂ ਦੇ ਵਿਚਕਾਰੋਂ ਕਰਵਾ ਲਈ। ਕਰਮਾ ਤੇ ਕਣੀਆ ਦੀ ਵਿਰਸਾਤ 800 ਏਕੜ ਜ਼ਮੀਨ ਵਿਚੋਂ 600 ਏਕੜ ਨਹਿਰ ਦੇ ਪੱਛਮ ਪਾਸੇ ਰਹਿ ਗਈ ਤੇ ਦੋ ਕੁ ਸੋ ਏਕਤ ਨਹਿਰ ਦੇ ਪੂਰਬੀ ਪਾਸੇ ਰਹਿ ਗਈ। ਕਿਸਾਨਾਂ ਲਈ ਮੁਸ਼ਕਿਲ ਬਣ ਗਈ, ਨਹਿਰੋਂ ਪਾਰ ਜ਼ਮੀਨ ਵਿਚ ਖੇਤੀ ਕਰਨ ਜਾਣਾ। 1886 ਵਿਚ ਇਸ ਨਹਿਰ ਉੱਤੇ ਪੁਲ ਦਾ ਨਿਰਮਾਣ ਹੋ ਗਿਆ। ਪਰ ਇਹ ਪੁਲ ਪਿੰਡ ਤੋਂ ਮੀਲ ਭਰ ਦੂਰ ਲਾਇਆ ਗਿਆ। ਕਹਿੰਦੇ ਨੇ ਕਿ ਪਿੰਡ ਲੱਲ ਕਲਾਂ ਦੇ ਸਰਕਾਰੇ ਦਰਬਾਰੇ ਰਸੁਖ ਵਾਲੇ ਇਕ ਵਿਅਕਤੀ ਨੇ ਆਪਣੇ ਪਿੰਡ ਦੇ ਲੋਕਾਂ ਦੀ ਸਹੂਲਤ ਲਈ ਨੀਲੋਂ ਵਾਲਾ ਪੁਲ ਖੋਹ ਲਿਆ। ਪੁਲ ਲੱਗਾ ਤਾਂ ਲੱਲ ਕਲਾ ਦੀ ਜ਼ਮੀਨ ਵਿਚ ਪਰ ਨਾ ਤਾਂ ਨੀਲੋ ਦੇ ਹੀ ਰਿਹਾ। ਪਿੰਡ ਵਾਲਿਆਂ ਨੂੰ ਪੁਲ ਪਾਰ ਕਰਕੇ ਖੇਤਾਂ ਵਿਚ ਜਾਣਾ ਪੈਂਦਾ, ਜਿਸ ਕਾਰਨ ਰੋਜ਼ਾਨਾ ਕਈ ਕਈ ਕਿਲੋਮੀਟਰ ਸਫ਼ਰ ਕਰਨਾ ਪੈਂਦਾ। ਰੋਟੀਆਂ ਵੀ ਨਾਲ ਬੰਨ੍ਹਕੇ ਲਿਜਾਣੀਆਂ ਪੈਂਦੀਆਂ, ਜਿਨ੍ਹਾਂ ਨੂੰ ਠੰਢੀਆਂ ਨੂੰ ਹੀ ਖਾਣਾ ਪੈਂਦਾ। 

ਅਤੇ ਫਿਰ ਇਕ ਨਵੀਂ ਵਿਪਤਾ ਪੈਦਾ ਹੋ ਗਈ। ਨਹਿਰ ਵਿਚ ਪਾਣੀ ਛੱਡਿਆ ਗਿਆ, ਪਾਣੀ ਬੱਚਿਆਂ ਤੱਕ ਵਗਦਾ। ਰੋਡਲੀ ਜ਼ਮੀਨ ਕਾਰਨ ਪਾਣੀ ਰਿਸਦਾ ਰਹਿੰਦਾ। ਧਰਤੀ ਹੇਠਾਂ ਤੋਂ ਪਾਣੀ ਦੀਆਂ ਧਾਰਾਵਾਂ ਸੰਘਕੇ ਖੇਤਾਂ ਵਿਚ ਸੇਮ (ਦਸਮੇ) ਬਣਕੇ ਫੁੱਟ ਦੀਆਂ। ਦਿਨੋਂ ਦਿਨ ਪਾਣੀ ਦੂਰ ਤੱਕ ਮਾਰ ਕਰਨ ਲੱਗ ਪਿਆ। ਨਤੀਜਾ ਇਹ ਹੋਇਆ ਕਿ ਪਿੰਡ ਦੀ ਅੱਧੀ ਤੋਂ ਵੱਧ ਧਰਤੀ ਉੱਤੇ ਸੇਮ ਦਾ ਪਾਣੀ ਫੈਲ ਗਿਆ। ਅੱਧੀ ਧਰਤੀ ਵਿਚ ਉੱਕਾ ਹੀ ਪੈਦਾਵਾਰ ਨਾ ਹੁੰਦੀ। 

ਫੇਰ 1954 ਵਿਚ ਪਿੰਡ ਦੇ ਲੋਕਾਂ ਨੂੰ ਸਹੂਲਤ ਮਿਲੀ। ਨਹਿਰੋਂ ਪਾਰ ਜਾਣ ਲਈ ਕਿਸ਼ਤੀ ਲੱਗ ਗਈ। ਜਿਸ ਰਾਹੀਂ ਬਲਦਾਂ ਦੀਆਂ ਜੋੜੀਆਂ ਵੀ ਪਾਰ ਲੈ ਜਾਈਆਂ ਜਾਂਦੀਆਂ। ਹਲ ਵਾਹਕ ਨੂੰ ਹਾਜ਼ਰੀ ਦੁਪਹਿਰਾ ਵੀ ਗਰਮ ਗਰਮ ਪੁੱਜਦਾ। ਬੇ ਜ਼ਮੀਨਿਆਂ ਦੇ ਪਸ਼ੂਆਂ ਲਈ ਚਾਰਾ ਲੈਣ ਤੇ ਲਿਆਉਣ ਦੀ ਸਹੂਲਤ ਹੋ ਗਈ। ਇਸ ਨਾਲ ਪਿੰਡ ਵਿਚ ਪਸ਼ੂ ਧਨ ਵਿਚ ਬਹੁਤ ਵਾਧਾ ਹੋਇਆ ਤੇ ਦੁੱਧ ਦੀਆਂ ਨਦੀਆਂ ਵਗਣ ਲੱਗੀਆਂ। ਨਹਿਰ ਦੇ ਹੇਠਾਂ ਤੋਂ ਆਰ ਪਾਰ ਸਈਫਨਾਂ ਦੀ ਉਸਾਰੀ ਹੋਈ ਤਾਂ ਸੇਮ ਦਾ ਪਾਣੀ ਨਾਲੇ ਵਿਚ ਪਾ ਦਿੱਤਾ। ਇਸ ਨਾਲ ਪਾਣੀ ਸੁੱਕ ਗਿਆ ਤੇ ਜ਼ਮੀਨ ਫੇਰ ਤੋਂ ਪੈਦਾਵਾਰ ਦੇਣ सँग यही। 

ਐਕਸਟਰਾ ਬਾਟ 

ਨਹਿਰ ਵਿਚ ਪਾਣੀ ਕਈ ਵਾਰੀ ਕੰਢਿਆਂ ਤੋਂ ਵੀ ਉੱਪਰ ਵਹਿਣ ਲੱਗਦਾ, ਕੰਢਾ ਟੁੱਟਣ ਦਾ ਖ਼ਤਰਾ ਪੈਦਾ ਹੋ ਜਾਂਦਾ। ਪਰ ਹੁਣ ਸਥਿਤੀ ਇਹ ਕਿ ਪਾਣੀ ਕੰਢਿਆਂ ਤੋਂ ਬਹੁਤ ਨੀਵਾਂ ਵਗਦਾ ਹੈ, ਗੰਦਾ ਵਗਦਾ ਤੇ ਇਕ ਨਮੋਸ਼ੀ ਪੈਦਾ ਕਰਦਾ ਹੈ।  

ਪਾਡਵਾਂ ਦਾ ਆਗਮਨ 

ਇਕ ਦੰਦ ਕਥਾ ਇਹ ਵੀ ਹੈ ਕਿ ਪਾਂਡਵਾਂ ਨੂੰ ਮਿਲੇ ਬਣਵਾਸ ਵਿਚੋਂ ਇਕ ਸਾਲ ਉਨ੍ਹਾਂ ਨੇ ਗੁਪਤ ਵਾਸ ਰੱਖਣਾ ਸੀ, ਤਾਂ ਪਾਂਡਵ ਮਾਛੀਵਾੜਾ ਆ ਗਏ, ਘਣਾ ਜੰਗਲ ਸੀ, ਜਿੱਥੇ ਉਹ ਛੁਪਕੇ ਸਾਲ ਬਿਤਾ ਸਕਦੇ ਸਨ। ਨੀਲੋਂ ਕਲਾਂ ਦੀ ਜ਼ਮੀਨ ਫੈਟਲੀ ਅਤੇ ਉੱਤੇ ਜੰਗਲ ਭਰੀ ਸੀ, ਇਸਦੇ ਉੱਤਰ ਪੱਛਮੀ ਹਿੱਸੇ ਵਿਚ ਧਰਤੀ ਵਿਚੋਂ ਚਰਮੇ ਫੁੱਦੇ ਸਨ, ਜੋ ਨਿਰਮਲ ਪਾਣੀ ਦਾ ਸੋਮਾ ਸਨ। ਕਹਿੰਦੇ ਹਨ ਕਿ ਪਾਂਡਵ ਦੂਰ ਦੂਰ ਤੱਕ ਜੰਗਲ ਵਿਚ ਚਲੇ ਜਾਂਦੇ ਤੇ ਕਦੇ ਕਦੇ ਇਨ੍ਹਾਂ ਚਸ਼ਮਿਆਂ ਤੱਕ ਵੀ ਆ ਜਾਂਦੇ। ਧੱਕੇ ਤੇ ਪਿਆਰੇ ਘੋੜਿਆਂ ਨੂੰ ਪਾਣੀ ਪਿਆਉਂਦੇ, ਆਰਾਮ ਕਰਦੇ ਤੇ ਵਾਪਸ ਮਾਛੀਵਾੜਾ ਚਲੇ ਜਾਂਦੇ। ਇੰਝ ਉਹ ਪਿੰਡ ਵਸਣ ਤੋਂ ਬਹੁਤ ਪਹਿਲਾਂ ਹੀ ਇਨ੍ਹਾਂ ਚਸ਼ਮਿਆ ਨੂੰ ਪਵਿੱਤਰ ਕਰ ਗਏ। 

ਐਕਸਟਰਾ ਸ਼ਾਟ 

ਚਸ਼ਮਿਆਂ ਦੇ ਬਿਲਕੁਲ ਕੋਲ ਪਿੰਡ ਬੋਹਾਪੁਰ ਦੀ ਜਮੀਨ ਲਗਦੀ ਹੈ। ਇਨ੍ਹਾਂ ਚਸ਼ਮਿਆਂ ਨੇੜੇ ਬਣੇ ਉੱਚੇ ਟਿੱਬਿਆਂ ਨੂੰ ਪਧਰਾ ਕਰਕੇ, ਪਹਿਲਾਂ ਮੂੰਗਫਲੀ ਦੀ ਫਸਲ ਉਗਾਈ ਜਾਂਦੀ ਰਹੀ ਹੈ ਤੇ ਹੁਣ ਕਣਕ ਤੇ ਧਾਨ ਦੀ। ਹੁਣ ਚਸ਼ਮੇ ਨਹੀਂ ਫੁੱਟਦੇ। ਪਰ ਇੱਥੇ ਬਣੇ ਇਕ ਧਾਰਮਿਕਸ ਸਥਾਨ ਉੱਤੇ ਪਿੰਡ ਦੇ ਲੋਕ ਬਾਬਾ ਲਾਲਾਂ ਵਾਲੇ ਦਾ ਚੂਰਮਾ (ਵੱਡੀ ਮਿੱਠੀ ਰੋਟੀ) ਲਾਉਂਦੇ ਰਹੇ ਹਨ ਤੇ ਮੰਨਤਾਂ ਮੰਗਦੇ ਰਹੇ ਹਨ। ਪਰ ਹੁਣ ਇਹ ਪ੍ਰਥਾ ਖ਼ਤਮ ਹੋ ਚੁੱਕੀ ਹੈ। 

ਜੰਗਲ ਵਿਚ ਵਸਿਆ ਪਿੰਡ 

ਪਿੰਡ ਦੇ ਪੱਛਮ ਵਲ ਨਹਿਰ ਵਗਦੀ ਰਹਿੰਦੀ ਹੈ, ਪਿੰਡ ਦਾ ਵਾਧਾ ਉੱਥੋਂ ਤੱਕ ਹੋ ਗਿਆ ਹੈ, ਇਸ ਤੋਂ ਅੱਗੇ ਵਾਧਾ ਸੰਭਵ ਹੀ ਨਹੀਂ ਹੈ। ਨਹਿਰ ਦੇ ਐਨ੍ਹ ਬੰਢੇ ਤੱਕ ਘਰ ਉਸਰ ਗਏ ਹਨ। ਨਹਿਰ ਦੇ ਨਾਲ ਨਾਲ ਦੇਵੇਂ ਪਾਸੇ ਲਗਪਗ ਇਕ ਇਕ ਏਕੜ ਦੀ ਚੌੜਾਈ ਵਿਚ ਸੰਘਣੇ ਰੁੱਖ, ਜਿਨ੍ਹਾਂ ਵਿਚ ਟਾਹਲੀ, ਅੰਬ, ਜਾਮਣ, ਬਹਿਤੁਤ ਤੇ ਹੋਰ ਅਨੇਕਾਂ ਕਿਸਮ ਦੇ ਬਾਰੇ ਰੁੱਖ ਸਨ, ਪਿੰਡ ਦੇ ਅੰਦਰ ਵੀ ਪਿੱਪਲ, ਪਿਲਕਣ, ਤੇ ਬਰੋਟਿਆਂ ਵਰਗੇ ਸੰਘਣੀ ਛਾਂ ਵਾਲੇ ਦਰਖ਼ਤ ਸਨ। ਪਿੰਡ ਨੂੰ ਜਾਂਦੇ ਕੱਚੇ ਰਾਹ ਦੇ ਦੋਵੇਂ ਪਾਸੇ ਬੇਰੀਆਂ ਦੀਆਂ ਸੰਘਣੀਆਂ ਝਾੜੀਆਂ ਸਨ, ਜਿਨ੍ਹਾਂ ਉੱਤੇ ਅੰਬਰ ਵੇਲ (ਅਮਰ ਵੇਲ) ਚੜ੍ਹੀ ਰਹਿੰਦੀ। ਇਹ ਵੇਲ ਆਪਣਾ ਭੋਜਨ ਰੁੱਖ ਵਿਚੋਂ ਹੀ ਪ੍ਰਾਪਤ ਕਰਦੀ, ਇਸਦੀ ਕੋਈ ਜੜ੍ਹ ਨਹੀਂ ਸੀ ਹੁੰਦੀ। ਪਿੰਡ ਦੇ ਦੱਖਣੀ ਪਾਸੇ ਲੁਧਿਆਣਾ ਚੰਡੀਗੜ੍ਹ ਸੜਕ ਦਾ ਨਿਰਮਾਣ ਹੋ ਚੁੱਕਿਆ ਸੀ, ਜਿਸ ਦੇ ਦੋਵੇਂ ਬਿਨਾਰਿਆਂ ਨਾਲ ਰੱਖੀ ਬੱਚੀ ਧਰਤੀ ਉੱਤੇ ਟਾਹਲੀਆਂ, ਕਿੱਕਰਾਂ ਤੇ ਹੋਰ ਭਾਰੇ ਦਰਮਤ ਸਨ, ਰਾਹਗੀਰਾਂ (ਮੁਸਾਫ਼ਰਾਂ) ਨੂੰ ਛਾਂ ਦੇਣ ਲਈ। ਇਨ੍ਹਾਂ ਦਰਖਤਾਂ ਤੋਂ ਇਮਾਰਤੀ ਲੱਕੜੀ ਵੀ ਪ੍ਰਾਪਤ ਹੁੰਦੀ। 

ਨਹਿਰ ਦੇ ਦੇਵੇਂ ਕੰਢਿਆਂ ‘ਤੇ ਉਗਾਏ ਗਏ ਸੰਘਣੇ ਜੰਗਲ ਦੀ ਰਾਖੀ ਲਈ ਗਾਰਡ ਰੱਖੇ ਹੋਏ ਸਨ। ਕੀ ਮਜਾਲ, ਕੋਈ ਦਿਨੋਂ ਇਕ ਟਾਹਣੀ ਵੀ ਕੱਟਕੇ ਲੈ ਆਵੇ। ਗਾਰਡ ਦੀ ਦਹਿਬਤ ਹੀ ਬਹੁਤ ਸੀ। ਥੋੜ੍ਹੇ ਥੋੜ੍ਹੇ ਦਿਨਾਂ ਮਗਰੋਂ ਗਾਰਡ ਪਿੰਡ ਦੇ ਘਰਾਂ ਦੀ ਵੀ ਹਲਾਸ਼ੀ ਲੈ ਲੈਂਦਾ, ਪਰ ਫੇਰ ਵੀ ਜੰਗਲ ਵਿਚੋਂ ਸੁੱਕੀ ਲੱਕੜ ਕੱਟ ਲਈ ਜਾਂਦੀ। ਰਸੋਈ ਵਿਚ ਖਾਣਾ ਬਨਾਉਣ ਲਈ ਮੁੱਖ ਸਰੋਤ ਲੱਕੜੀ ਹੀ ਸੀ, ਜਿਸਦੀ ਅੱਗ ਨਾਲ ਰੋਟੀ ਪੱਕਦੀ। ਇਸਦੇ ਨਾਲ ਹੀ ਇਕ ਸਹਾਇਕ ਸਰੋਤ ਪਾਧੀਆਂ ਸਨ, ਜੋ ਪਸ਼ੂਆਂ ਦੇ ਗੋਹੇ ਤੋਂ ਤਿਆਰ ਕੀਤੀਆਂ ਜਾਂਦੀਆਂ ਅਤੇ ਇਹ ਗੱਲ ਵੀ ਮਹੱਤਵ ਰੱਖਦੀ ਸੀ ਕਿ ਜੋ ਸਾਰੇ ਪਿੰਡ ਦੇ ਚੁੱਸਿਆਂ ਵਿਚ ਨਹਿਰੀ ਲੱਕੜੀ ਜਾਲ ਕੇ ਰੋਣੀ ਬਨਾਉਣੀ ਹੁੰਦੀ ਤਾਂ ਵੀ ਸੁੱਕੀ ਲੱਕੜੀ ਦਾ ਭੰਡਾਰ ਕਦੇ ਖਤਮ ਨਾ ਹੁੰਦਾ। ਹਰ ਨਵੇਂ ਸਾਲ ਬਰਸਾਤ ਦੇ ਦਿਨੀਂ ਨਵੇਂ ਬੂਟੇ ਲਾਏ ਜਾਂਦੇ ਤੇ ਜੰਗਲਾਤ ਮਹਿਕਮਾ ਮੁੱਕੇ ਬੂਟੇ ਪੁੱਟ ਲੈਂਦਾ। 

ਪਿੰਡ ਤੋਂ ਬਾਹਰ ਨਿਕਲਦਿਆਂ, ਜਿਸ ਪਾਸੇ ਮੜ੍ਹੀਆਂ ਹਨ, ਸੰਤੂ ਬਾਬੇ ਦੀ ਬਾੜੀ (ਬਗੀਚੀ) ਸੀ, ਲੰਬੀ ਚੌੜੀ ਬਗੀਚੀ। ਜਿਸ ਵਿਚ ਫੁੱਲਾਂ ਦੇ ਬੂਟੇ ਲਾਏ ਹੁੰਦੇ, ਮੌਸਮੀ ਸਬਜ਼ੀਆਂ ਬੀਜੀਆਂ ਹੁੰਦੀਆਂ। ਫ਼ਲਦਾਰ ਬੂਟਿਆਂ ਵਿਚ ਐਬ ਦੇ ਉਹ ਦੇ -ਬੂਟੇ, ਅਨਾਰ ਤੇ ਹੋਰ ਕਈ ਫਲਾਂ ਦੇ ਬੂਟੇ। ਬਾੜੀ ਦੁਆਲੇ ਬੇਰੀਆਂ ਤੇ ਕਿੱਕਰਾਂ ਦੇ ਹਿੱਸੇ ਕੰਡਿਆਂ ਵਾਲੀਆਂ ਚਿੰਗਾਂ ਦੀ ਬਾਤ ਕੀਤੀ ਹੁੰਦੀ, ਵਿਚ ਵਿਚ, ਬੇਹਰ ਦੇ ਕੰਡੇ ਬੀਜ ਹੁੰਦੇ। ਬਾੜੀ ਵਿਚ ਪ੍ਰਵੇਸ਼ ਕਰਨ ਲਈ ਅੜਾਖੇਤ ਉੱਪਰੋਂ ਲੰਘ ਕੇ ਜਾਣਾ ਪੈਦਾ। ਇ ਲੱਕੜੀ ਦਾ ਇਕ ਢਾਂਚਾ ਹੁੰਦਾ ਸੀ, ਜਿਸਦੇ ਉੱਪਰ ਦੀ ਲੰਘਣਾ ਪੈਂਦਾ। ਇਸ ਉਤੇ ਆਦਮੀ ਤਾਂ ਅਸਾਨੀ ਨਾਲ ਲੰਘ ਜਾਂਦਾ, ਪਰ ਕੋਈ ਡੰਗਰ ਪਸ਼ੂ ਨਾ ਵਡ ਸਬਦਾ ਸੰਤੂ ਪਿੰਡ ਦੇ ਮੁੰਡਿਆਂ ਨੂੰ ਬਾੜੀ ਦੀ ਸਿੰਚਾਈ ਕਰਨ ਲੈ ਜਾਂਦਾ। ਉਨ੍ਹਾਂ ਨੂੰ ਸਿਰਰਣ ਪੀਣ ਦਾ ਲਾਲਚ ਦੇ ਕੇ ਕੰਮ ਕਰਵਾਉਂਦਾ ਰਹਿੰਦਾ। ਬਾੜੀ ਵਿੱਚ ਇਕ ਕੱਚੀ ਬੁੜੀ ਪੁੱਟੀ ਹੋਈ ਸੀ, ਜਿਸ ਵਿੱਚੋਂ ਡੋਲ ਨਾਲ ਪਾਣੀ ਕੱਢਿਆ ਜਾਂਦਾ। ਦੇ ਮੋਟੀਆਂ ਲੰਗਰ ਗੱਡ ਕੇ, ਉਨ੍ਹਾਂ ਨੂੰ ਇਕ ਹੋਰ ਲੱਕੜ ਨਾਲ ਜੋੜਿਆ ਹੋਇਆ ਸੀ । ਲੰਬੇ ਪਾਸੇ ਨੂੰ ਤੁਰੀ ਵਿੱਚ ਲੱਕੜ ਦਾ ਪਤਲਾ ਪਾਸਾ ਰੱਖਿਆ ਜਾਂਦਾ। ਲੱਕੜ ਦੇ ਪਿਛਲੇ ਪਾਸੇ ਖੇਡ ਦੇਣ ਲਈ ਇੱਟਾਂ ਬੰਨ੍ਹੀਆਂ ਜਾਂਦੀਆਂ। ਜਦੋਂ ਖੂਹੀ ਵਿੱਚ ਡੋਲ ਲਮਕਾਇਆ ਜਾਂਦਾ, ਭੱਜ ਖਿੱਚੀ ਜਾਂਦੀ, ਲੱਕੜ ਦਾ ਭਾਰਾ ਪਾਸਾ ਉੱਪਰ ਉੱਠਦਾ, ਪਤਲਾ ਪਾਸਾ ਖੁਰੀ ਵੱਲ ਲਮਕ ਜਾਂਦਾ। ਜਿਵੇਂ ਹੀ ਡੋਲ ਪਾਣੀ ਨਾਲ ਭਰਦਾ, ਲੱਜ ਖਿੱਚੀ ਜਾਂਦੀ, ਡੇਲ ਬਾਹਰ ਆਉਂਦਾ, ਜਿਸ ਨੂੰ ਪਾਣੀ ਵਾਲੀ ਖਾਲੀ ਵਿੱਚ ਡੋਲ੍ਹ ਦਿੱਤਾ ਜਾਂਦਾ ਇੰਝ, ਸੰਤੂ ਦੀ ਬਾੜੀ ਦੀ ਸਿੰਚਾਈ ਕੀਤੀ ਜਾਂਦੀ। 

ਅਤੇ ਇਕ ਬਾੜੀ, ਜੇ ਕੁਝ ਕੁ ਛੋਟੀ ਸੀ, ਡੇਰੇ ਵਿੱਚ ਵੀ ਸੀ, ਜਿਸ ਵਿੱਚ ਛਲਦਾਰ ਉਹ ਬੂਟੇ ਵੀ ਸਨ, ਜੋ ਛੇਤੀ ਕੀਤਿਆਂ ਪ੍ਰਾਪਤ ਨਹੀਂ ਸਨ ਹੋ ਸਕਦੇ। ਇਨ੍ਹਾਂ ਵਿੱਚ ਸੀਤਾ ਫਲ, ਕਟਾਹਰ (ਕਟਹਲ) ਤੇ ਲੁਗਾਠ ਵੀ ਸ਼ਾਮਿਲ ਸਨ। ਲੰਬੀਆਂ ਹੈ ਚਿੱਟੀਆਂ ਤੁਤੀਆਂ ਵਾਲੇ ਬਹਿਤੂਤ, ਜਿਨ੍ਹਾਂ ਤੋਂ ਰੂਤੀਆਂ ਤੋੜਨ ਸਮੇਂ ਅਸੀਂ ਨਿੱਕੇ ਨਿੱਕੇ ਹੁੰਦੇ ਲੜ ਵੀ ਪੈਂਦੇ ਸਾਂ। ਜਾਮਣ ਦੇ ਦੇ ਲੰਬੇ ਉੱਚੇ ਬੂਟੇ, ਅੰਬ ਦੇ ਬੂਟੇ, ਇਮਲੀ ਦਾ ਇਕ ਬੂਟਾ, ਪਿਓਂਦੀ ਬੇਰੀ, ਅਨਾਰ ਦੇ ਬੂਟੇ ਤੇ ਰਾਤ ਨੂੰ ਪੁਸ਼ਬੂ ਦੇਣ ਵਾਲੇ ਪੌਦੇ ਵੀ ਸਨ। ਇਕ ਤ੍ਰਿਵੈਣੀ ਵੀ ਸੀ (ਭਾਵ ਪਿੱਪਲ, ਨਿੰਮ ਤੇ ਬਰੋਟੇ ਦੀਆਂ ਇਕ ਥਾਂ ਜਗਾ ਵਾਲਾ ਰੁੱਖ)। 

ਬਾਵੇ ਡੇਰੇ ਦੀ ਬਾੜੀ ਵਿੱਚੋਂ ਪਹਿਲਾਂ ਇਮਲੀ ਦਾ ਰੁੱਖ ਪੁੱਟਿਆ ਗਿਆ। ਉਹ ਸੰਤ ਸੀਤਾ ਰਾਮ ਨੇ ਪੁਟਵਾ ਕੇ, ਉਸਦੇ ਫੱਟੇ ਬਣਾ ਕੇ, ਆਪਣੇ ਇਕ ਸ਼ਰਧਾਲੂ ਨੂੰ ਦੇ ਦਿੱਤੇ, ਜੋ ਸੁੱਕਦੇ, ਸੁੱਕਦੇ ਖਲਪਾੜਾਂ ਵਿੱਚ ਬਦਲ ਗਏ ਤੇ ਚੁੱਲ੍ਹੇ ਵਿੱਚ ਅੱਗ ਬਾਲਣ ਦੇ ਕੰਮ ਹੀ ਆਏ। ਫੇਰ ਜਾਮਣ ਦੇ ਰੁੱਖ ਪੁੱਟੇ ਗਏ ਅਤੇ ਫੇਰ ਤਾਂ ਲਗਪਗ ਸਾਰੇ ਹੀ ਦਰਖ਼ਤ ਤੇ ਬੂਟੇ ਪੁੱਟ ਦਿੱਤੇ ਗਏ ਤੇ ਛਾਂ ਵਾਸਤੇ ਲੋਹੇ ਦੀਆਂ ਟੀਨਾਂ ਦੀ ਛੱਤ ਪਾ ਦਿੱਤੀ ਗਈ। ਹਾਂ, ਤ੍ਰਿਵੈਣੀ ਅਜੇ ਸਹੀ ਸਲਾਮਤ ਹੈ। 

ਸੰਤੂ ਬਾਬੇ ਦੀ ਮੌਤ ਹੋ ਗਈ। ਪਿੱਛੇ ਉਸਦਾ ਕੋਈ ਬਾਲੀ ਵਾਰਸ ਨਹੀਂ ਸੀ। 

ਵੀਹਵੀਂ ਸਦੀ ਦਾ ਪੰਜਵਾਂ ਦਹਾਕਾ/24 

ਖਾੜੀ ਉੱਤੇ ਉਸਦੇ ਕਿਸੇ ਨੇੜਲੇ ਰਿਸ਼ਤੇਦਾਰ ਨੇ ਕਬਜ਼ਾ ਕਰ ਲਿਆ, ਪਰ ਉਹ ਬਾੜੀ ਨੂੰ ਹਰੀ ਭਰੀ ਨਹੀਂ ਰੱਖ ਸਕਿਆ। ਅਖੀਰ ਬਾੜੀ ਵਾਲਾ ਥਾਂ ਵੇਚ ਦਿੱਤਾ ਗਿਆ। ਮਰਲੇ ਉਸ ਬਾੜੀ ਵਾਲੀ ਥਾਂ ਉਤੇ ਕੋਠੀਆਂ ਵਹੀ ਮਕਾਨ ਉਮਰ ਗਏ। 

ਪਿੰਡ ਦੇ ਦੱਖਣ ਵੱਲ ਰਾਮ ਕਲਾਈ ਵਾਲਾ, ਸੜਕ ਨੇੜੇ ਬ੍ਰਹਾਮਣ ਪਰਿਵਾਰ ਕਾਲਾ ਬਾਗ, ਪਿੰਡ ਦੇ ਉੱਤਰ ਵੱਲ ਅਣੇਪੇ ਦਾ ਬਾਗ, ਸੰਪੂਰਨ ਦਾ ਬਾਗ, ਬਸੰਤ ਦਾ ਬਾਲ ਤੇ ਹੋਰ ਕਈਆਂ ਦੀ ਮਾਲਕੀ ਵਾਲੇ ਸਾਰੇ ਬਾਗ਼ ਪੰਚ ਦਿੱਤੇ ਗਏ। ਸੋਘਣੇ ਜੰਗਲ ਜਿਹੇ ਵਾਤਾਵਰਣ ਵਿੱਚ, ਥੱਲੋਂ ਦੀ ਵਗਦੀ ਹੋਈ ਸ਼ਾਂਤ ਸਰਹਿੰਦ ਨਹਿਰ ਦਾ ਕਿਨਾਰਾ, ਰੁੱਖਾਂ ਦੀ ਘਾਟ ਦਾ ਵੀ ਸਿਕਾਰ ਹੋ ਗਿਆ। ਉਹ ਪਿੰਡ, ਜੇ ਕਦੇ ਏਨੇ ਸੰਘਣੇ ਰੁੱਖਾਂ ਵਿੱਚ ਵਸਿਆ ਹੋਇਆ ਸੀ ਕਿ ਬਹੁਤ ਨੇੜੇ ਤੋਂ ਹੀ ਪਿੰਡ ਦੇ ਘਰ ਦਿਖਾਈ ਦਿੰਦੇ ਸਨ, ਹੁਣ ਦੂਰ ਤੋਂ ਹੀ ਦੇਖਿਆ ਜਾ ਸਕਦਾ ਹੈ। ਪਰ ਬਾਇਦ ਅਣਜਾਣੇ ਵਿੱਚ ਹੀ ਪਿੰਡ ਵਾਸੀਆ ਨੇ ਆਪਣੇ ਬੱਚਿਆਂ ਦੇ ਪੈਰਾਂ ਤੇ ਕੁਹਾੜਾ ਮਰ ਦਿੱਤਾ ਹੈ। 

ਐਕਸਟਰਾ ਬਾਟ 

ਨਹਿਰ ਦੀ ਪਟੜੀ ਦੇ ਨਾਲ ਨਾਲ ਕਈ ਸਾਲ ਪਹਿਲਾਂ ਸੜਕ ਦੀ ਉਸਾਰੀ ਲਈ ਹਜ਼ਾਰਾਂ ਰੁੱਖ ਘੱਟੇ ਗਏ। ਹੁਣ 2012 ਵਿੱਚ ਇਸ ਸੜਕ ਨੂੰ ਚਾਰ ਮਾਰਗੀ ਕਰਨ ਲਈ ਲੱਖਾਂ ਰੁੱਖ ਪੁੱਟ ਦਿੱਤੇ ਗਏ ਹਨ। ਸੜਕ ਉੱਤੇ ਗੱਡੀਆਂ ਦੀ ਆਵਾਜਾਈ ਨਾਲ ਪ੍ਰਦੂਸ਼ਣ ਵਿੱਚ ਹੋਰ ਵਾਧਾ ਹੋਵੇਗਾ ਤੇ ਸਾਡੇ ਆਕਸੀਜਨ ਦੇਣ ਵਾਲੇ ਰੁੱਖ ਹੋਰ ਘੱਟ ਹੋ ਜਾਣਗੇ।  

ਦਲਿਤ ਵਿਹੜੇ ਦੀ ਦਰਬਾਜ਼ੀ 

ਦਲਿਤ ਵਿਹੜੇ ਦੀ ਇਕ ਹੀ ਵਿਹੀ (ਗਲੀ) ਸੀ ਜੋ ਦੱਖਣ ਵਲੋਂ ਫਿਰਨੀ ਤੇ ਸ਼ੁਰੂ ਹੋ ਕੇ ਗੋਲਾਈ ਵਿਚ ਹੁੰਦੀ ਹੋਈ, ਪਿੰਡ ਦੇ ਲਾਂਘੇ ਵਿਚ, ਗਲੀ ਨਾਲ ਜਾ ਜੁੜਦੀ ਗਲੀ ਦੇ ਅਖ਼ੀਰ ‘ਤੇ ਵਿਹੜੇ ਵਾਲੇ ਭਗਤ ਸਿੰਘ ਦਾ ਘਤ ਸੀ, ਗਲੀ ਦੇ ਦੂਜੇ ਪਾਸੇ ਫੁੰਮਣ ਦਾ ਘਰ, ਉਸਦੇ ਨਾਲ ਲਗਦਾ ਚੌਕੀਦਾਰ ਜਗੀਰ ਸਿੰਘ ਦਾ ਘਰ, ਅੱਗ ਚਾਨਣ ਸਿੰਘ ਦਾ ਘਰ, ਅੱਗੇ ਦੋਲੇ ਬਜੁਰਗ ਦਾ, ਹਾਕਮ ਸਿੰਘ ਉਰਫ਼ ਹਾਕੂ ਦਾ ਘਰ ਤੇ ਉਸਦੇ ਨਾਲ ਸਾਂਝੀ ਕੰਧ ਸੀ ਜੀਤ ਸਿੰਘ ਦੇ ਘਰ ਦੀ। ਜੀਤ ਸਿੰਘ ਦਾ ਇਕ ਘਰ ਚੌਕੀਦਾਰ ਜਗੀਰ ਸਿੰਘ ਦੇ ਘਰ ਸਾਹਮਣੇ ਸੀ, ਗਲੀ ਤੋਂ ਪਾਰ, ਤੇ ਨਾਲ ਹੀ ਕਰਤਾਰੇ ਤੇ ਮੋਦਨ ਦਾ ਘਰ ਸੀ। ਇਨ੍ਹਾਂ ਘਰਾਂ ਦੇ ਕਾਮੇ ਜੱਟਾ ਨਾਲ ਸੀਰੀ ਰਲਦੇ ਜਾਂ ਦਿਹਾੜੀ ਜੇਤਾ ਕਰਨ ਚਲੇ ਜਾਂਦੇ। ਇਸਤਰੀਆਂ ਪਸ਼ੂ ਪਾਲਣ ਦਾ ਕੰਮ ਕਰਦੀਆਂ ਤੇ ਨਾਲ ਹੀ ਫਸਲ ਆਉਣ ਸਮੇਂ ਖੇਤਾਂ ਵਿਚ ਕੰਮ ਕਰਨ ਜਾਂਦੀਆਂ, ਕਪਾਹ ਚੁਗਦੀਆਂ, ਮੂੰਗਫਲੀ ਚੁਗਦੀਆਂ। ਇਕ ਦੋ ਘਰਾਂ ਦੇ ਮੁਖੀ ਨਵੀਆਂ ਜੁੱਤੀਆਂ ਬਣਾਉਂਦੇ ਤੇ ਪੁਰਾਣੀਆਂ ਜੁੱਤੀਆਂ ਦੀ ਮੁਰੰਮਤ ਕਰਦੇ। ਸਦੀਆਂ ਤੱਕ ਬਲਹਾਲੀ ਤੇ ਦਾਸਤਾ ਦਾ ਜੀਵਨ ਜੀਵਿਆ, ਇਸ ਵਿਹੜਾ ਵਾਲੀਆਂ ਨੇ। ਵਿਹੜੇ ਵਿੱਚ ਇਕ ਪ੍ਰਵੇਸ਼ ਦੁਆਰ ਵੀ ਹੁੰਦਾ ਸੀ, ਜਿਸ ਨੂੰ ਦਰਬਾਜ਼ੀ ਕਿਹਾ ਜਾਂਦਾ। ਦਰਬਾਜ਼ੀ ਦੇ ਐਨ੍ਹ ਨਾਲ ਹੀ ਇਕ ਖੂਹ ਸੀ, ਜਿਸ ਵਿੱਚੋਂ ਪਾਣੀ ਦੀ ਲੋੜ ਪੂਰੀ ਕੀਤੀ ਜਾਂਦੀ। 

ਨਵੀਂ ਹਵਾ ਨੇ ਵਿਹੜੇ ਵਿਚ ਵੀ ਪ੍ਰਵੇਸ਼ ਕੀਤਾ। ਮੇਦਨ ਸਿੰਘ ਦਾ ਪੁੱਤਰ ਮੇਵਾ ਸਿੰਘ ਤੇ ਚਾਨਣ ਸਿੰਘ ਦਾ ਪੁੱਤਰ ਕਰਨੈਲ ਸਿੰਘ ਸਕੂਲ ਜਾਣ ਲੱਗੇ, ਦਸਵੀਂ ਕਰਕੇ ਉਹ ਫੌਜ ਵਿਚ ਭਰਤੀ ਹੋ ਗਏ। ਕਰਨੈਲ ਸਿੰਘ ਸੇਵਾ ਮੁਕਤ ਹੋਏ ਤਾਂ ਸੰਤ ਕ੍ਰਿਪਾਲ ਸਿੰਘ ਸੇਵਾ ਪੰਥੀ ਪਬਲਿਕ ਸਕੂਲ ਨੀਲੋਂ ਪੁਲ ਦੇ ਮੈਨੇਜਰ ਬਣੇ ਤੇ ਇਕ ਦਿਨ ਦਿਲ ਦਾ ਦੋਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ। ਦੂਜੇ ਮੇਵਾ ਸਿੰਘ ਵੀ ਕਟਾਣੀ ਕਲਾਂ ਦੇ ਇਕ ਮੁਰਗੀ ਫਾਰਮ ਵਿਚ ਮੈਨੇਜਰ ਵਜੋਂ ਸੇਵਾ ਕਰਦੇ ਰਹੇ, ਪਰ ਇਕ ਰਾਤ ਅਣਪਛਾਣੇ ਵਿਅਕਤੀਆਂ ਨੇ ਉਨ੍ਹਾਂ ਨੂੰ ਕਤਲ ਕਰ ਦਿੱਤਾ, ਕਾਤਲਾਂ ਦਾ ਪਤਾ ਹੀ ਨਹੀਂ ਲੱਗ ਸਕਿਆ। 

ਉਨ੍ਹਾਂ ਮਗਰੋਂ ਕੇਵਲ ਜਗੀਰ ਸਿੰਘ ਦਾ ਪੁੱਤਰ ਦਲਬਾਰਾ ਸਿੰਘ ਪੜ੍ਹ ਲਿਖਕੇ,ਡਿਪਲੋਮਾ ਕਰਕੇ, ਲੋਕ ਨਿਰਮਾਣ ਵਿਭਾਗ ਵਿਚ ਓਵਰਸੀਅਰ ਦੇ ਪਦ ‘ਤੇ ਨਿਯੁਕਤ ਹੋਇਆ, ਜਿਸ ਦੀ ਭਰ ਜਵਾਨੀ ਵਿਚ ਹੀ ਮੌਤ ਹੋ ਗਈ। ਤਰਸ ਦੇ ਅਧਾਰ ‘ਤੇ ਉਸਦੇ ਪੁੱਤਰ ਰਾਜਵੀਰ ਸਿੰਘ ਨੂੰ ਸਰਕਾਰੀ ਨੌਕਰੀ ਮਿਲੀ, ਪਰ ਉਹ ਵੀ ਜਲਦੀ ਹੀ ਮੌਤ ਦੀ ਗੋਦ ਵਿਚ ਜਾ ਵਸਿਆ। ਇੰਭ, ਤੀਸਰੇ ਸਥਾਨ ‘ਤੇ ਰਾਜਵੀਰ ਸਿੰਘ ਦੀ ਪਤਨੀ ਫਰਸ ਦੇ ਅਧਾਰ ਤੇ ਨੌਕਰੀ ਕਰ ਰਹੀ ਹੈ। 

ਸੂਬੇਦਾਰ ਕਰਨੈਲ ਸਿੰਘ ਦਾ ਬੇਟਾ ਰੂਪ ਸਿੰਘ ਦੀ ਸਰੀਰਕ ਸਿੱਖਿਆ ਅਧਿਆਪਕ ਵਜੋਂ ਸਰਕਾਰੀ ਸੇਵਾ ਨਿਭਾਅ ਰਿਹਾ ਹੈ। 

ਐਕਸਟਰਾ ਸ਼ਾਟ 

ਪਿੰਡ ਦੇ ਦਲਿਤ ਪਰਿਵਾਰਾਂ ਦਾ ਮੁਖੀ ਪਿੰਡ ਗਿੱਲ ਨੇੜੇ ਲੁਧਿਆਣਾ ਤੋਂ ਆ ਕੇ ਇਸ ਪਿੰਡ ਵਿੱਚ ਵਸਿਆ, ਇਸੇ ਲਈ ਉਹ ਗਿੱਲ ਗੋਤਰ ਨਾਲ ਜਾਣੇ ਜਾਂਦੇ ਹਨ। 

ਟੋਭਾ ਦੇਵੇਆਣਾ 

ਉਸ ਸਮੇਂ, 1886 ਤੋਂ ਪਹਿਲਾਂ, ਜਦੋਂ ਅਜੇ ਨਹਿਰ ਦਾ ਨਿਰਮਾਣ ਨਹੀਂ ਦੇ ਹੋਇਆ। ਪਿੰਡ ਦੀ ਪੱਛਮ ਵਲ ਦੀ ਜ਼ਮੀਨ ਵਿਚ ਜੰਗਲ ਹੀ ਜੰਗਲ ਸੀ। ਜਿਸ ਵਿਰ ਅਨੇਕਾਂ ਤਰ੍ਹਾਂ ਦੇ ਜੰਗਲੀ ਪਸ਼ੂ ਰਹਿੰਦੇ ਸਨ। ਪਿੰਡ ਦੇ ਪਾਲਤੂ ਪਸ਼ੂਆਂ ਨੂੰ ਚਰਾਉਣ ਲਈ ਇਸੇ ਜਮੀਨ ਵਿਚ ਲੈ ਜਾਇਆ ਜਾਂਦਾ। ਉਥੇ ਦੂਰ ਦੂਰ ਤੱਕ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਗਰਮੀਆਂ ਦੇ ਦਿਨੀਂ ਤਿਹਾਏ ਪਸ਼ੂ ਪਾਣੀ ਦੀ ਭਾਲ ਵਿਚ ਰਹਿੰਦੇ ਤੇ ਛੇਤੀ ਹੀ ਪਿੰਡ ਵਲ ਤੁਰ ਪੈਂਦੇ। ਜਿੱਥੇ ਹੁਣ ਪ੍ਰੀਤਮ ਸਿੰਘ ਅਕਾਲੀ ਦੀ ਜ਼ਮੀਨ ਹੈ, ਉੱਥੇ ਖੱਚਰਾਂ ਚਰਾਉਣ ਲਈ ਜਾਂਦੇ ਬਾਬਾ ਦੇਵਾ ਸਿੰਘ ਨੇ ਇਕ ਟੋਭੇ ਦੀ ਪੁਟਾਈ ਸ਼ੁਰੂ ਕੀਤੀ। ਉਹ ਰੋਜ਼ ਖੱਚਰਾਂ ਵੀ ਚਰਾਉਂਦੇ ਤੇ ਟੋਡੇ ਦੀ ਪੁਟਾਈ ਵੀ ਕਰਦੇ ਰਹਿੰਦੇ। ਮਿਹਨਤ ਰੰਗ ਲਿਆਈ, ਪਸ਼ੂਆਂ ਦੇ ਪੀਣ ਤੇ ਨਹਾਉਣ ਲਈ ਟੋਡੇ ਦਾ ਨਿਰਮਾਣ ਪੂਰਾ ਹੋ ਗਿਆ। ਮੀਂਹ ਪਿਆ ਤੇ ਟੋਭਾ ਪਾਣੀ ਨਾਲ ਭਰ ਗਿਆ। ਇੰਝ, ਪਸੂਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਗਈ। ਉਹ ਟੇਡੇ ਵਾਲਾ ਥਾਂ ਪ੍ਰੀਤਮ ਸਿੰਘ ਅਕਾਲੀ ਦੀ ਮਾਲਕੀ ਵਿਚ ਆ ਗਿਆ। ਨਹਿਰ ਬਣਨ ਮਗਰੋਂ ਉਥੇ ਪਾਣੀ ਦੀ ਲੋੜ ਹੀ ਨਹੀਂ ਸੀ ਰਹੀ। ਦੇਭਾ ਆਸ ਪਾਸ ਤੋਂ ਮਿੱਟੀ ਖਿੱਚਕੇ ਕਰ ਦਿੱਤਾ ਗਿਆ। ਪਰ ਅੱਜ ਵੀ ਉਸ ਸਥਾਨ ਨੂੰ ਦੇਵੇਆਣਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

ਰੰਗੀ ਰਾਮ ਦੇ ਡੇਰੇ ਵਾਲਾ ਖੂਹ 

ਪਿੰਡ ਦੇ ਸਭ ਤੋਂ ਨੇੜੇ ਜੇ ਖੂਹ ਸੀ, ਉਹ ਸੀ ਬਾਵੇ ਡੇਰੇ ਵਾਲਾ ਖੂਹ। ਜਿਸ ਵਿਚੋਂ ਪਿੰਡ ਦੇ ਬਹੁੜੇ ਘਰ ਪਾਣੀ ਕਰਦੇ। ਇਕ ਵਿਹੜੇ (ਦਲਿਤ) ਵਾਲਿਆਂ ਦੀ ਖੂਹੀ ਸੀ, ਪੱਕੀ। ਇਕ ਖੂਹੀ ਸੀ ਗੁਰਦੁਆਰਾ ਸਾਹਿਬ ਦੇ ਕੋਲ, ਨਹਿਰ ਦੇ ਨੇੜੇ, ਜਿਸ ਵਿਚੋਂ ਕਰਮਾ ਪੱਡੀ ਦੇ ਪਰਿਵਾਰ ਪਾਣੀ ਭਰਦੇ ਸਨ। ਪਿੰਡ ਦੇ ਪੱਛਮੀ ਪਾਸੇ ਦਰਵਾਜ਼ੇ ਤੋਂ ਬਾਹਰ ਇਕ ਮਿੱਠੇ ਪਾਣੀ ਵਾਲਾ ਖੂਹ ਕਰਮਾ ਪੱਤੀ ਦਾ ਵੀ ਸੀ ਜਿਸ ਉੱਤੇ ਬਾਰੇ ਡੇਰੇ ਵਾਲੇ ਖੂਹ ਵਾਂਗ ਹੀ ਰੌਣਕਾਂ ਲਗਦੀਆਂ। ਮਗਰੋਂ ਇਸ ਖ਼ਹ ਨੂੰ ਭਰ ਦਿੱਤਾ ਗਿਆ, ਜਿਸ ਦੇ ਅਰਬੇਸ ਅਜੇ ਵੀ ਮੌਜੂਦ ਹਨ। 1957 ਵਿਚ ਕਈ ਦਿਨ ਦੀ ਝੜੀ ਲੱਗੀ ਰਹੀ। ਪਾਣੀ ਪਿੰਡ ਦੇ ਉੱਤਰ ਪੱਛਮੀ ਹਿੱਸੇ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ। ਇਹ ਪਾਣੀ ਕਈ ਕਿਲੋਮੀਟਰ ਦੂਰ ਆ ਗਿਆ। ਅੱਗੋਂ ਪਾਣੀ ਦੇ ਨਿਕਾਸ ਲਈ ਕੋਈ ਪ੍ਰਬੰਧ ਨਹੀਂ ਸੀ। ਨਹਿਰ ਦਾ ਕਿਨਾਰਾ ਬਹੁਤ ਮਜ਼ਬੂਤ ਸੀ। ਪਾਣੀ ਘਰਾਂ ਵਿਚ ਆ ਗਿਆ। ਦੇਖਦੇ ਹੀ ਦੇਖਦੇ ਕੱਚੇ ਮਕਾਨ ਡਿੱਗਣ ਲੱਗੇ। ਸਹਿਮ ਛਾ ਗਿਆ। ਕੁਝ ਪਰਿਵਾਹ ਨਹਿਰ ਦੇ ਕੰਢੇ ਉੱਤੇ ਉੱਚੀ ਥਾਵੇਂ ਤੰਧੂ ਲਾ ਕੇ ਬੈਠ ਗਏ। ਪਿੰਡ ਦਾ ਪੱਛਮੀ ਹਿੱਸਾ ਪਾਣੀ ਵਿਚ ਡੁੱਬਣ ਲੱਗਾ। ਸਾਮਾਨ ਪਾਣੀ ਵਿਚ ਭਿੱਜਣ ਲੱਗਾ, ਪਿੰਡ ਦਾ ਪੂਰਬੀ ਪਾਸਾ ਉਚੀ ਬਾਰੇ ਵਸਿਆ ਹੋਇਆ ਸੀ, ਜਿਨ੍ਹਾਂ ਦੇ ਘਰਾਂ ਵਿਚ ਪਾਣੀ ਨਹੀਂ ਵਗਿਆ ਪਰ ਬੱਚੇ ਘਰਾਂ ਦੀਆਂ ਛੱਤਾਂ ਤੇ ਕੱਚੀਆਂ ਕੰਧਾਂ ਡਿੱਗਣ ਲੱਗੀਆਂ। 

ਫੇਰ, ਜਿਵੇਂ ਪਿੰਡ ਵਾਲਿਆਂ ਨੇ ਫ਼ੈਸਲਾ ਹੀ ਕਰ ਲਿਆ। ਸਾਰਿਆਂ ਨੇ ਕਹੀਆਂ ਤੇ ਹੋਰ ਔਜਾਰ ਚੁੱਕੇ ਤੇ ਵਰਦੇ ਮੀਂਹ ਵਿਚ ਨਹਿਰ ਦਾ ਕਿਨਾਰਾ ਵੱਢਣ ਲੱਗੇ ਤਾਂ ਕਿ ਪਾਣੀ ਨਹਿਰ ਵਿਚ ਪੈ ਜਾਵੇ। ਅੱਗੋਂ ਨਹਿਰ ਉੱਤਰੀ ਹੋਈ ਸੀ। ਕਿਨਾਰਾ ਕੱਢਣ ਨਾਲ ਨਹਿਰ ਦੇ ਪਾਣੀ ਦਾ ਪਿੰਡ ਵਲ ਨੂੰ ਆਉਣ ਦਾ ਕੋਈ ਖ਼ਤਰਾ ਨਹੀਂ ਸੀ। ਪਿੰਡ ਦੇ ਲੋਕ ਪੂਰੀ ਤਾਕਤ ਨਾਲ ਇਸ ਕੰਮ ਵਿਚ ਜੁੱਟ ਗਏ। ਸਾਡੇ ਵਰਗੇ ਬੱਚਿਆਂ ਲਈ ਇਹ ਦ੍ਰਿਸ਼ ਮਨੋਰੰਜਨ ਦਾ ਸਾਧਨ ਹੀ ਸੀ। ਲੋਕਾਂ ਦੀ ਮਿਹਨਤ ਰੰਗ ਲਿਆਈ। ਕਿਨਾਰਾ ਵੱਢ ਦਿਤਾ ਗਿਆ। ਬੇੜੇ ਜਿਹੇ ਥਾਂ ਤੋਂ ਪਾਣੀ ਨਹਿਰ ਵਿਚ ਪੈਣ ਲੱਗਾ। ਮਿੱਟੀ ਖੁਰਨ ਲੱਗੀ ਤੇ ਦੇਖਦੇ ਹੀ ਦੇਖਦੇ ਇਕ ਵੱਡਾ ਪਾੜ ਬਣ ਗਿਆ। ਪਾਣੀ ਦਾ ਸ਼ੇਰ ਉਚਾ ਹੁੰਦਾ ਗਿਆ। ਇਕ ਸਮਾਂ ਤਾਂ ਅਜਿਹਾ ਵੀ ਆਇਆ ਕਿ ਪਾਣੀ ਦੇ ਤਿਆਨਕ ਸੇਰ ਤੋਂ ਡਰਦੇ ਅਸੀਂ ਛੋਟੇ ਛੋਟੇ ਬੱਚੇ ਤੱਜ ਕੇ ਘਰੀਂ ਜਾ ਵਜੇ। ਪਾਣੀ ਨਹਿਰ ਵਿਚ ਦੇ ਗਿਆ। ਅਸਾਂ ਦੇਖਿਆ ਕਿ ਪਾਣੀ ਨੇ ਏਨੀ ਮਿੱਟੀ ਹੜਾ ਲਈ ਕਿ ਉਸ ਖੂਹੀ ਦੀਆਂ ਸਭ ਤੋਂ ਹੇਠਲੀਆਂ ਇੱਟਾਂ ਵੀ ਦਿਖਾਈ ਦੇਣ ਲੱਗੀਆਂ। 

ਵਿਹੜੇ ਵਾਲੀ ਖੂਹੀ ਵਿਚੋਂ, ਵਿਹੜੇ ਵਾਲੇ ਘਟ ਹੀ ਪਾਣੀ ਤਰਦੇ, ਉੱਥੇ ਹੀ ਬੱਚਿਆਂ ਨੂੰ ਨਹਾਉਂਦੇ, ਉੱਥੇ ਹੀ ਕੱਪੜੇ ਪੈਂਦੇ। 

ਤੇ ਬਾਰੇ ਡੇਰੇ ਵਾਲੇ ਖੂਹ ਉੱਤੇ ਹਮੇਸ਼ਾ ਰੌਣਕਾਂ ਜੁੜੀਆਂ ਰਹਿੰਦੀਆਂ। ਪਾਣੀ ਭਰਨ ਲਈ ਇਕ ਲੋਹੇ ਦੀ ਚਰਖੜੀ ਖੂਹ ਦੀ ਮੌਣ ਵਿਚ ਗੱਡੀ ਹੋਈ ਸੀ। ਉਸਦੀ ਡੰਟੀ ਉੱਤੇ ਲੱਜ ਪਾ ਕੇ ਘੜਾ ਜਾਂ ਡੋਲ ਖੂਹ ਵਿਚ ਲਮਕਾਇਆ ਜਾਂਦਾ । ਪਾਣੀ ਭਰ ਜਾਂਦਾ ਤਾਂ ਉਸ ਭੌਣੀ ਕਾਰਨ ਬਹੁਤ ਸੋਖਿਆਂ ਹੀ ਬਾਹਰ ਖਿੱਚ ਲਿਆ ਜਾਂਦਾ। ਪਾਣੀ ਕਰਨ ਆਉਂਦੀਆਂ ਇਸਤਰੀਆਂ ਦੇ ਢਾਕ ਉੱਤੇ ਜਾਂ ਸਿਰ ਉੱਤੇ ਘੜਾ ਟਿਕਾਇਆ ਹੁੰਦਾ। ਸੂਫ਼ ਦੇ ਕਾਲੇ ਘਗਰੇ ਜਾਂ ਸਾਟਨ ਦੇ ਰੰਗਦਾਰ ਘੱਗਰੇ ਪਹਿਨੇ ਹੁੰਦੇ, ਜਿਨ੍ਹਾਂ ਦੇ ਰੇਸ਼ਮੀ ਨਾਲੇ ਘੱਗਰੇ ਪਹਿਨਣ ਵਾਲੀ ਦੀ ਵੱਖੀ ਵਲ ਹੇਠਾਂ ਤੱਕ ਲਟਕੇ ਰਹਿੰਦੇ, ਜਿਨ੍ਹਾਂ ਦੇ ਸਿਰਿਆਂ ਤੇ ਬੰਨ੍ਹੀਆਂ ਗੰਢਾ ਤੇ ਘੁੰਗਰੂ ਦਿਖਾਈ ਦਿੰਦੇ ਰਹਿੰਦੇ। ਖੂਹ ਉਤੇ ਇਸਤਰੀਆਂ ਦੀ ਭੀੜ ਹੋ ਜਾਂਦੀ। ਇਸ ਪਿੰਡ ਵਿਚ, ਸਹੁਰੇ ਘਰ ਰਹਿੰਦੀਆਂ ਇਸਤਰੀਆਂ ਮੂੰਹ ਉੱਤੇ ਘੁੰਡ ਕੱਢਕੇ ਰੱਖਦੀਆਂ, ਪਾਣੀ ਵਾਲੇ ਘੜੇ ਘੁੰਡ ਕੱਢਕੇ ਹੀ ਘਰੀ ਲਿਜਾਏ ਜਾਂਦੇ ਹਨ। 

ਇਕ ਭੈਣੀ ਬਾਰੇ ਡੇਰੇ ਦੇ ਅੰਦਰਲੇ ਪਾਸੇ ਲਾਈ ਹੋਈ ਸੀ, ਜਿਸਦੀ ਵਰਤੋਂ ਕੇਵਲ ਡੇਰੇ ਵਾਸਤੇ ਪਾਣੀ ਭਰਨ ਲਈ ਕੀਤੀ ਜਾਂਦੀ। ਭੈਣੀ ਦੇ ਨੇੜੇ ਹੀ ਇਕ ਉੱਚਾ ਕਰਕੇ ਚਬੱਚਾ ਬਣਾਇਆ ਹੋਇਆ ਸੀ, ਜਿਸ ਵਿਚ ਪਹਿਲਾਂ ਪਾਣੀ ਭਰਿਆ ਜਾਂਦਾ, ਤੇ ਫੇਰ ਟੁਟੀ ਖੋਲ੍ਹ ਕੇ ਨਹਾਉਣ ਲਈ ਵਰਤਿਆ ਜਾਂਦਾ। ਖੂਹ ਵਿਚੋਂ ਵੱਡੀ ਮਾਰਰਾ ਵਿਚ ਪਾਣੀ ਕੱਢਣ ਲਈ ਹਲਟੀ ਲਾਈ ਹੋਈ ਸੀ, ਜੋ ਆਮ ਵੱਡੇ ਹਲਟਾਂ ਨਾਲੋਂ ਕੁਝ ਛੋਟੀ ਸੀ। ਹਲਟੀ ਦੀ ਗਾਧੀ ਨੂੰ ਬੰਦੇ ਆਪ ਜੀ ਧੱਕਦੇ ਜਾਂ ਖਿੱਚਦੇ, ਜਿਸ ਨਾਲ ਟਿੰਡਾ ਪਾਣੀ ਨਾਲ ਭਰੀਆਂ ਆਉਂਦੀਆਂ, ਲੋਹੇ ਦੇ ਪਾਰਸੇ ਵਿਚ ਢੇਰੀ ਹੁੰਦੀਆਂ ਤੇ ਉਹ ਪਾਣੀ ਇਕ ਪੱਕੀ ਖਾਲੀ ਰਾਹੀਂ ਖੇਲ ਵਿਚ ਪੁੱਜਦਾ, ਉਥੇ ਪਸ਼ੂਆਂ ਨੂੰ ਪਾਣੀ ਪਿਆਇਆ ਜਾਂਦਾ। ਤੇ ਜੇ ਕਦੇ ਪਾਣੀ ਵਾਲੀ ਬਾਲਟੀ ਖੂਹ ਵਿਚ ਹੀ ਰਹਿ ਜਾਂਦੀ ਤਾਂ ਉਸਨੂੰ ਕੱਢਣ ਲਈ ਇਕ ਕੁੰਡਾ ਲਿਆਂਦਾ ਜਾਂਦਾ। ਉਸ ਕੁੰਡੇ ਨਾਲ ਕੁਝ ਕੁੰਡੀਆਂ ਅਜਿਹੀਆਂ ਲਾਈਆਂ ਹੁੰਦੀਆਂ ਕਿ ਉਹ ਕਿਸੇ ਵੀ ਦਿਸ਼ਾ ਵਿਚ ਘੁੰਮ ਜਾਂਦੀਆਂ। ਇਹ ਸਮਾਂ ਮਨੋਰੰਜਨ ਦਾ ਸਮਾਂ ਵੀ ਹੁੰਦਾ। ਖੂਹ ਉੱਤੇ ਪੂਰੀ ਰੌਣਕ ਹੁੰਦੀ। 

ਫੇਰ ਤਬਦੀਲੀ ਆਉਣ ਲੱਗੀ, ਘਰ ਘਰ ਨਲਕੇ ਲੱਗਣ ਲੱਗੇ, ਖੂਹ ਵਿਚੋਂ ਪਾਣੀ ਭਰਨ ਦਾ ਯੁੱਗ ਹੀ ਖ਼ਤਮ ਹੋ ਗਿਆ। ਖੂਹ ਦੀ ਮੌਣ ਵਿਚ ਜੜੀਆਂ ਭੈਣੀਆਂ ਨੂੰ ਜੰਗਾਲ ਖਾਣ ਲੱਗਾ, ਹਲਟੀ ਦਾ ਸਾਰਾ ਲੋਹਾ ਵੇਚ ਦਿੱਤਾ ਗਿਆ। ਪਸ਼ੂਆਂ ਨੂੰ ਪਾਣੀ ਪਿਆਉਣ ਵਾਲੀ ਖੇਲ ਵੀ ਭਰ ਦਿਤੀ ਗਈ। ਖੂਹ ਉੱਤੇ ਲਗਦੀ ਰੌਣਕ ਖ਼ਾਮੋਸ਼ੀ ਵਿਚ ਬਦਲ ਗਈ । 

ਮੈਨੂੰ ਸੋਝੀ ਆਉਣ ਸਮੇਂ ਸਾਰੀ ਮਿਚਾਈ ਖੂਹਾਂ ਵਿਚੋਂ ਪਾਣੀ ਕੱਢਕੇ ਕੀਤੀ ਜਾਂਦੀ। ਬਲਦਾਂ ਦੀ ਜੋਡੀ ਪੈਡ ਵਿਚ ਘੁੰਮਦੀ ਰਹਿੰਦੀ। ਉਸਦੇ ਪਿੱਛੇ ਪਿੱਛੇ ਜੋੜੀ ਹੱਕਣ ਵਾਲਾ, ਪੁਰਾਣੀ ਨਾਲ, ਕਦੇ ਕਦੇ ਬਲਦਾਂ ਨੂੰ ਤੇਜ਼ ਤੁਰਨ ਲਈ ਪੁੱਜਾਂ ਮਾਰਦਾ। ਜਿਨ੍ਹਾਂ ਦੇ ਬੇਤੇ ਰੱਖੇ ਹੋਏ ਸਨ, ਉਹ ਬੇਤੇ ਨੂੰ ਜੋੜਕੇ ਇਕ ਵਾਰੀ ਹੱਕ ਦਿੰਦੇ, ਮੁੜ ਉਸਨੂੰ ਹੱਕਣ ਦੀ ਲੋੜ ਹੀ ਨਹੀਂ ਸੀ ਪੈਂਦੀ। ਉਸਦੀਆਂ ਅੱਖਾਂ ਉਤੇ ਖੋਪੇ ਲਾਏ ਹੁੰਦੇ ਤੇ ਉਸਨੂੰ ਲਗਦਾ, ਜਿਵੇਂ ਕੋਈ ਉਸਦੇ ਪਿੱਛੇ ਪਿੱਛੇ ਚੱਲ ਰਿਹਾ ਹੋਵੇ। 

ਤਬਦੀਲੀ ਆਉਣ ਲੱਗੀ, ਕਈਆਂ ਨੇ ਪੋਰ ਕਰਵਾ ਕੇ ਸਿੰਚਾਈ ਲਈ ਇੰਜਣ ਨੇ ਆਦੇ। ਸਿੰਜਾਈ ਹੋਰ ਸੌਖੀ ਹੋ ਗਈ। ਫੇਰ ਬਿਜਲੀ ਦੀਆਂ ਮੋਟਰਾਂ ਨਾਲ ਪਾਣੀ ਕੱਢਿਆ ਜਾਣ ਲੱਗਾ। ਖੂਹ ਬੇਕਾਰ ਹੋ ਗਏ। ਕਈ ਖੂਹ ਮਿੱਟੀ ਪਾ ਕੇ ਭਰ ਦਿਤੇ ਗਏ। ਖੂਹਾਂ ਦੇ ਸਾਂਝੇ ਪਤਾਵਾਂ ਵਿਚੋਂ ਰੁੱਖਾਂ ਦੀ ਸਮਾਪਤੀ ਹੋ ਗਈ। ਹੁਣ ਹਾਲਤ ਇਹ ਹੈ ਕਿ ਖੂਹ ਦੇ ਪਥਰਾਟ ਤਾਂ ਮਿਲ ਜਾਣਗੇ, ਪਾਣੀ ਕੱਢਣ ਲਈ ਵਰਤਿਆ ਹੋਰ ਸਾਮਾਨ ਪਤਾ ਨਹੀਂ ਕਦੋਂ ਦਾ ਕਾਰਖਾਨਿਆਂ ਵਿਚ ਢਾਲਕੇ ਕਿਸੇ ਹੋਰ ਵਸਤੂ ਦਾ ਰੂਪ ਲੈ ਚੁੱਖਿਆ ਹੋਵੇਗਾ। 

ਨਿੱਕੇ ਹੁੰਦੇ ਤਾਂ ਨਹੀਂ, ਹਾਂ ਕੁਝ ਵੱਡੇ ਹੋਏ ਗੀਤ ਸੁਣਦੇ ਸਾਂ “ਪਾਲੀ ਪਾਣੀ ਖੂਹ ਤੋਂ ਭਰੇ” ਗੁਰਪਾਲ ਸਿੰਘ ਪਾਲ ਵਾਲਾ ਖੂਹ ਅਜਾਇਬ ਘਰਾਂ ਵਿਚ ਚਿੰਨਾਤਮਕ ਰੂਪ ਵਿਚ ਹੀ ਦੇਖਿਆ ਜਾ ਸਕਦਾ ਹੈ। ਪਾਣੀ ਭਰਨ ਵਾਲੀਆਂ ਮੁਟਿਆਰਾਂ ਵੀ ਬਨਾਵਟੀ ਪੁਰਲੇ ਹੀ ਹਨ। 

ਐਕਸਟਰਾ ਸ਼ਾਟ 

ਖੇਡੀ ਵਾਸਤੇ ਸਿੰਚਾਈ ਸਾਧਨ ਵਜੋਂ ਖੇਤਾਂ ਵਿੱਚ ਕਈ ਖੂਹ ਲਾਏ ਹੋਏ ਸਨ। ਜਿਨ੍ਹਾਂ ਵਿੱਚੋਂ ਪਿੰਡ ਦੇ ਸਭ ਤੋਂ ਨੇੜੇ ਗੋਰੇ ਵਾਲਾ ਖੂਹ ਸੀ। ਇੱਥੇ ਅੰਬ ਦੇ ਦੇ ਦਿਓ ਕੱਦ ਰੁੱਖ ਸਨ। ਇੱਥੇ ਨੇੜੇ ਹੀ ਬਾਬੇ ਸ਼ਹੀਦਾਂ ਦਾ ਸਥਾਨ ਹੈ, ਜਿੱਥੇ ਦਸਵੀਂ ਵਾਲੇ ਦਿਨ ਮੱਥਾ ਟੇਕਿਆ ਤੇ ਮੰਨਤਾਂ ਮੰਨੀਆਂ ਜਾਂਦੀਆਂ ਸਨ। ਇਹਨਾਂ ਖੂਹਾਂ ਦੀ ਉਸਾਰੀ ਬਿਊਰ (ਮਹਿਰਾ) ਜਾਤੀ ਦੇ ਵਿਅਕਤੀ ਹੀ ਕਰਦੇ ਸਨ। 

ਇਕ ਨਾਮਧਾਰੀ ਪਰਿਵਾਰ 

ਉਝ ਤਾਂ, ਪਿੰਡ ਵਿਚ ਤਿੰਨ ਘਰ, ਨਾਮਧਾਰੀ ਸੰਪਰਦਾ ਨੂੰ ਮੰਨਣ ਵਾਲੇ ਸਨ। ਰਾਮਗੜ੍ਹੀਆ ਬਰਾਦਰੀ ਨਾਲ ਸੰਬੰਧਤ ਦੋਵੇਂ ਘਰ ਭਾਦਸੋਂ ਦੇ ਬੀਰ ਨੇਰੇ, ਨਾਮਧਾਰੀ ਗੁਰੂ ਵਲੋਂ ਦਿੱਤੀ ਜਮੀਨ ਵਿਚ ਜਾ ਵਸੇ। ਜੱਟ ਜਾਤੀ ਨਾਲ ਸੰਬੰਧਤ ਮਸਤ ਸਿੰਘ ਦਾ ਪਰਿਵਾਰ ਖੇਤੀ ਕਰਦਾ ਪਰਿਵਾਰ ਸੀ। ਨਿੱਕੇ ਹੁੰਦੇ ਦੇਖਦੇ ਸਾਂ ਕਿ ਚਿੱਟੇ ਬਾਣੇ ਵਿਚ ਸਜੇ ਗੋਲ ਚਿੱਟੀਆਂ ਪੱਗਾਂ ਵਾਲੇ ਨਾਮਧਾਰੀ ਦੀਵਾਨ ਸਜਾਉਂਦੇ, ਪੱਕੇ ਰਾਵਾਂ ‘ਤੇ ਅਧਾਰਤ ਸ਼ਬਦ ਗਾਇਨ ਕਰਦੇ ਰੱਤੀ ਸਾਜਾਂ ਨਾਲ ਸੰਗੀਤ ਦੀ ਸਿਰਜਣਾ ਕਰਦੇ। ਸਰਦੀ ਹੋਵੇ ਜਾਂ ਗਰਮੀ, ਉਹ ਸਣੇ ਕੇਸ ਇਸਨਾਨ ਕਰਦੇ। ਘਰ ਵਿਚ ਬੇਟੇ ਬੇਟੀਆਂ ਦੇ ਸਾਰੇ ਕਾਰਜ ਉਨ੍ਹਾਂ ਨੇ ਨਾਮਧਾਰੀ ਪ੍ਰਧਾ ਅਨੁਸਾਰ ਨਿਭਾਏ। 

ਸ. ਮਸਤ ਸਿੰਘ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ। ਉਸ ਸਮੇਂ ਬਸੰਤ ਸਿੰਘ ਸਰਪੰਚ ਸੀ। ਬੇਬੇ ਮਹਿੰਦਰ ਕੌਰ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੀ ਹਮਦਰਦ ਔਰਤ ਸੀ, ਜੋ ਗਰੀਬ ਗੁਰਬੇ ਲਈ ਸਹਾਰਾ ਬਣ ਕੇ ਬਹੁੜਦੀ। 

ਐਕਸਟਰਾ ਬਾਟ 

ਸ. ਮਸਤ ਸਿੰਘ ਨਾਮਧਾਰੀ ਦਾ ਵੱਡਾ ਬੇਟਾ 1993 ਵਿੱਚ ਪਿੰਡ ਦਾ ਸਰਪੰਚ ਚੁਣਿਆ ਗਿਆ। ਉਹ ਬੁਨਿਆਦੀ ਤੌਰ ‘ਤੇ ਇਕ ਕਵੀ ਹੈ, ਜਿਸਨੇ ਹਜ਼ਾਰਾ ਕਵਿਤਾਵਾਂ ਵਿਚ ਆਪਣੇ ਮਨ ਦੇ ਭਾਵ ਪ੍ਰਗਟ ਕੀਤੇ ਹਨ, ਜੇ ਅਜੇ ਛਪਣ ਹਿੱਤ ਹਨ। ਉਨ੍ਹਾਂ ਦੀ ਸਰਪੰਚੀ ਦਾ ਸਮਾਂ 1993 ਤੋਂ 1998 ਤੱਕ ਰਿਹਾ। ਇਸ ਸਮੇਂ ਦੌਰਾਨ ਉਸਦੇ ਵਿਰੁੱਧ ਤਾਂ ਥਾਣੇ ਵਿੱਚ ਪਰਚਾ ਦਰਜ ਹੋਇਆ ਪਰ ਉਸਨੇ ਪਿੰਡ ਵਿਚੋਂ ਥਾਣੇ ਤੱਕ ਕੋਈ ਮਸਲਾ ਨਹੀਂ ਜਾਣ ਦਿੱਤਾ। ਇਸ ਦੌਰਾਨ ਧਰਮਸ਼ਾਲਾ ਦਾ ਨਵਨਿਰਮਾਣ ਹੋਇਆ, ਸਾਫ਼ ਪਾਣੀ ਦੀ ਟੈਂਕੀ ਮਨਜੂਰ ਹੋਈ 1700 ਫੁੱਟ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਗਈਆਂ ਤੇ ਹੋਰ ਕਈ ਵਿਕਾਸ ਕਾਰਜ ਆਰੰਭ ਹੋਏ। 

ਆਂਗਨਬਾੜੀ ਦਾ ਆਰੰਭ ਵੀ ਉਨ੍ਹਾਂ ਦੇ ਸਮੇਂ ਹੀ ਹੋਇਆ, ਉਹ 1994 ਤੋਂ ਹੁਣ ਤੱਕ ਲਗਾਤਾਰ, ਸਕੂਲ ਦੇ ਵਿਦਿਆਰਥੀਆਂ ਲਈ ਸੌਗਾਤਾਂ ਤੇ ਇਨਾਮ ਵੰਡਦੇ ਆ ਰਹੇ ਹਨ। 

ਮਸ਼ੀਨਰੀ ਨਾਲ ਖੇਤੀ ਕਰਨ ਦਾ ਮੋਢੀ ਹਵਾਲਦਾਰ ਰਘਵੀਰ ਸਿੰਘ  

ਹਵਾਲਦਾਰ ਰਘਵੀਰ ਸਿੰਘ ਦਾ ਇਕ ਏਕੜ ਦਾ ਖੇਤ ਸੜਕ ਲਾਗੇ ਸੀ, ਜਿਸ ਵਿਚ ਉਨ੍ਹਾਂ ਨੇ ਆਣਾ ਚੱਕੀ ਲਾਈ ਹੋਈ ਸੀ। ਕਈ ਕਈ ਗੇੜੇ ਉਹ ਸਾਡੇ ਬਾਹਰਲੇ ਘਰ ਅੱਗੋਂ ਦੀ ਲੰਘਦੇ, ਕਦੇ ਕੰਮ ਕਰਦਿਆਂ ਲਈ ਚਾਹ ਲਿਆਂਦੇ, ਕਦੇ ਰੋਟੀ। ਉਹ ਫੌਜੀਆਂ ਵਾਂਗ ਦਾੜ੍ਹੀ ਬੰਨ੍ਹ ਕੇ ਰੱਖਦੇ, ਸਿਰ ਉੱਤੇ ਚਿੱਟੀ ਪੱਗ, ਚਿੱਟਾ ਹੀ ਸੁਰਤਾ ਤੇ ਚਿੱਟੇ ਰੰਗ ਦਾ ਕਛਹਿਰਾ ਪਹਨਿਆ ਹੁੰਦਾ, ਜਿਸਦਾ ਨਾਲਾ ਕਮੀਜ਼ ਰੇ ਹੇਠਾਂ ਲਟਕਦਾ ਵਿਖਾਈ ਦਿੰਦਾ ਰਹਿੰਦਾ, ਚਾਲ ਵਿਚ ਇਕ ਅਨੁਸ਼ਾਸਨ ਹੁੰਦਾ। 

ਉਹ ਪਿੰਡ ਦੇ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਖੇਤੀ ਦਾ ਕੰਮ ਕਰਨ ਲਈ ਟ੍ਰੈਕਟਰ ਲਿਆਂਦਾ ਤੇ ਮਸ਼ੀਨਰੀ ਨਾਲ ਖੇਤੀ ਕਰਨ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਹੀ ਦੇਸੀ ਖੰਡ ਤਿਆਰ ਕਰਨ ਵਾਲੀ ਮਸ਼ੀਨ ਲਿਆਂਦੀ। ਉਨ੍ਹਾਂ ਨੇ ਹੀ ਟਾਇਰਾਂ ਵਾਲੀ ਰੋੜ੍ਹੀ ਨੂੰ ਫੱਟਿਆਂ ਦੀ ਵਾਸ ਲੁਆਈ ਤੇ ਲੱਕੜ ਦੀ ਟਰਾਲੀ ਤਿਆਰ ਕਰਵਾਈ, ਜਿਸ ਨਾਲ ਦੇਆ ਢੁਆਈ ਦਾ ਕੰਮ ਹੋਰ ਵੀ ਸੌਖ ਹੋ ਗਿਆ। 

ਉਹ ਪੰਚਾਂ ਵੱਲੋਂ ਚੁਣੇ ਗਏ, ਪਿੰਡ ਦੇ ਸਰਪੰਚ ਬਣਾਏ ਗਏ, ਜਿਸ ਦੌਰਾਨ ਪਿੰਡ ਨੇ ਵਿਕਾਸ ਲਈ ਕਈ ਪੁਲਾਘਾਂ ਪੁੱਟੀਆ। ਨਹਿਰ ਸਰਹਿਦ ਉੱਤੇ, ਉਨ੍ਹਾਂ ਨੇ, ਪੁਲੀ ਮਨਜ਼ੂਰ ਕਰਵਾਈ, ਜਿਸਦਾ ਨਿਰਮਾਣ ਨਹੀਂ ਹੋ ਸਕਿਆ। ਨੀਂਹ ਪੱਥਰ ਅਜੇ ਵੀ ਆਪਣੀ ਕਹਾਣੀ ਸੁਣਾ ਰਿਹਾ ਹੈ। ਪਿੰਡ ਵਿਚ ਸਹਿਕਾਰੀ ਲਹਿਰ ਦੇ ਵੀ ਉਹ ਮੇਢੀ ਸਨ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਵੀ ਉਨ੍ਹਾਂ ਦਾ ਪ੍ਰਮੁੱਖ ਯੋਗਦਾਨ ਹੈ, ਉਨ੍ਹਾਂ ਦਾ ਵੱਡਾ ਬੇਟਾ ਨਿਰਮਲ ਸਿੰਘ (ਮਾਈਨਿੰਗ ਇੰਜੀਨੀਅਰ। ਕੇਲਾ ਖਾਣ ਵਿੱਚ ਨੌਕਰੀ ਕਰਦਾ ਰਿਹਾ ਤੇ ਮਗਰੋਂ ਅਮਰੀਕਾ ਜਾ ਵਸਿਆ। ਉਥੇ ਉਹ ਇਕ ਉੱਘੀ ਸਖ਼ਸੀਅਤ ਵਜੋਂ ਜਾਣੇ ਜਾਂਦੇ ਸਨ, ਜਿਥੇ ਉਸਦੀ ਵੱਡੇ ਧਨਾਢਾ ਵਿਚ ਗਿਣਤੀ ਕੀਤੀ ਜਾਂਦੀ ਸੀ । 

ਤਿੰਨੇ ਪੁੱਤਰ ਨਿਰਮਲ ਸਿੰਘ, ਮੋਹਣ ਸਿੰਘ, ਰਛਪਾਲ ਸਿੰਘ ਵਿਦੇਸ਼ਾਂ ਵਿਚ ਜਾ ਵਸੇ, ਇਕ ਦਿਨ ਦਿਲ ਫੇਲ ਹੋਣ ਕਾਰਨ ਉਨ੍ਹਾਂ ਦੀ ਮੌਤ ਹੋਈ ਗਈ, ਮਗਰ ਉਹਨਾਂ ਦੀ ਪਤਨੀ ਗੁਰਨਾਮ ਕੌਰ ਵੀ ਸਵਰਗ ਸਿਧਾਰ ਗਈ। ਹੁਣ ਪਿੰਡ ਵਿੱਚ ਉਸ ਪਰਿਵਾਰ ਦਾ ਕੋਈ ਵੀ ਜੀਅ ਨਹੀਂ ਰਹਿੰਦਾ। 

ਅਜਿਹੇ, ਭਵਿੱਖ ਬਾਰੇ ਸੋਚਣ ਵਾਲੇ ਵਿਅਕਤੀ ਦੀ, ਜੇ ਕੋਈ ਬਾਦਰਾਰ ਬਣ ਜਾਵੇ ਤਾਂ ਉਸਦੀਆਂ ਪ੍ਰਾਪਤੀਆਂ ਨੂੰ ਚੇਤੇ ਕੀਤਾ ਜਾਂਦਾ ਰਹੇਗਾ। 

ਦਸਵੀਂ ਫੇਲ੍ਹ ਇਕ ਛੜਾ 

ਰਾਏ ਗਿਆਨ ਸਿੰਘ ਦੇ ਘਰ ਦੇ ਨਾਲ ਸਾਡੇ ਬਾਹਰਲੇ ਘਰ ਦੀ ਕੰਧ ਸਾਂਝੀ ਸੀ। ਉਸ ਸਮੇਂ ਵਿਅਕਤੀ ਭਾਵ ਕਿਸੇ ਵੀ ਜਾਤੀ ਦਾ ਹੁੰਦਾ, ਚਾਚਾ ਤਾਇਆ ਮਾਮਾ, ਮਾਸਤ ਹੀ ਹੁੰਦਾ ਸੀ। ਉਸ ਦੇ ਚਾਰ ਪੁੱਤਰ ਸਨ। ਸਭ ਤੋਂ ਛੋਟਾ ਦਸਵੀਂ ਦਾ ਵਿਦਿਆਰਥੀ ਸੀ। ਜੇ, ਇਸ ਤੋਂ ਪਹਿਲਾਂ, ਦਸਵੀਂ ਵਿਚ ਤਿੰਨ ਵਾਰ ਫੇਲ੍ਹ ਹੋ ਚੁੱਕਿਆ ਸੀ। ਡਾਇਆ ਉਸਨੂੰ ਅੱਗੋਂ ਪੜ੍ਹਾਉਣਾ ਨਹੀਂ ਸੀ ਚਾਹੁੰਦਾ। ਵੱਡੇ ਭਰਾ ਨੇ ਤਾਏ ਨੂੰ ਮਨਾ ਕੇ ਉਸਨੂੰ ਦਸਵੀਂ ਪ੍ਰਾਈਵੇਟ ਕਰਨ ਦੀ ਆਗਿਆ ਲੈ ਦਿੱਤੀ। ਕਰਾ ਵੀ ਦਸਵੀਂ ਪਾਈਵੇਟ ਹੀ ਕਰ ਰਿਹਾ ਸੀ, ਜਿਸਦੀ ਫੀਸ ਭੈਣ ਅਤੇ ਏਸੇ ਨੇ ਨਰਮਾ ਚੁੰਗ ਇਕੋਠੀ ਕੀਤੀ ਸੀ। ਬਰਾ ਤੇ ਪ੍ਰੀਤਮ ਸਿੰਘ (ਪੀਯੂ ਦੇਣਾ ਨਾਮ) ਸਾਡੇ ਬਾਹਰਲੇ ਘਰੇ ਇਕ ਥਾਂ ਬੈਠਕੇ ਪੜਦੇ, ਉਥੇ ਹੀ ਸੌਂ ਜਾਂਦੇ। ਸ਼ਰਾਰਤ ਦਾ ਮਾਰਿਆ ਮਿਹਰ ਸਿੰਘ ਕਈ ਵਾਰੀ, ਰਾਤ ਨੂੰ ਆਰੀ ਲੈ ਕੇ ਕੋਠੇ ਚੜ੍ਹਦਾ ਤੇ ਸੋਘੇ (ਰੌਸ਼ਨੀ ਲਈ ਛੱਡ ਵਿਚ ਖ਼ਾਲੀ ਥਾਂ) ਨੇੜੇ ਬੈਠਕੇ ਆਰੀ ਦੇ ਪੈਰ ਨੂੰ ਹਿਲਾਉਣ ਲਗਦਾ, ਉਸ ਵਿਚੋਂ ਤਿੱਖੀ, ਪਰ ਡਰਾਉਣੀ ਆਵਾਜ ਨਿਕਲਦੀ। ਉਹ ਪੜ੍ਹਦੇ ਪੜ੍ਹਦੇ ਬਹੁਰ ਡਰ ਜਾਂਦੇ। 

ਉਂਝ, ਤਾਇਆ ਆਪਣਾ ਪਰਿਚਾਰ ਚਲਾਉਣ ਲਈ ਹੱਥਾਂ ਨਾਲ ਮੇਜੇ ਬੁਣਨ ਲਈ, ਮੁੰਜ ਦਾ ਬਾਣ ਵੋਟਦਾ, ਜਿਸਨੂੰ ਲੰਗ ਦੰਦ ਖ਼ਰੀਦ ਲੈਂਦੇ। ਖੋਡੀ ਉੱਤੇ ਸੂੜੀ ਪੇਸ, ਚਾਦਰਾਂ ਵਪੋਣੀਆਂ ਤੇ ਪੰਦਰ ਬੁਣਦਾ ਜਿਸਨੂੰ ਲੋੜਵੰਦ ਘਰੋਂ ਹੀ ਖਰੀਦ ਕੇ ਨੇ ਜਾਂਦੇ। ਉਸ ਸਾਲ ਤਾਏ ਨੇ ਪਿੰਡ ਪੁੰਨੀਆ ਵਿਚ ਅੰਬਾਂ ਦਾ ਬਾਗ਼ ਠੇਕੇ ‘ਤੇ ਲਿਆ ਹੋਇਆ ਸੀ। ਜਿਸ ਦਿਨ ਦਸਵੀਂ ਦਾ ਨਤੀਜਾ ਆਇਆ ਤਾਂ ਪ੍ਰੀਤਮ ਚੌਥੀ ਵਾਰੀ ਵੇਲ੍ਹ ਹੋ ਗਿਆ। ਤਾਏ ਨੇ ਪੁੱਛਿਆ ਤਾਂ ਉਸ ਆਖ ਦਿੱਤਾ ਕਿ ਉਹ ਪਾਸ ਹੋ ਗਿਆ ਹੈ। ਤਾਏ ਨੇ ਜੇਬ ਵਿਚ ਪੈਸੇ ਕੱਢਕੇ ਦਿੱਤੇ ਤਾਂ ਕਿ ਦਾਰੂ ਦਾ ਅਧੀਆ ਲਿਆਂਦਾ ਜਾ ਸਕੇ। ਅਧੀਆ ਲੈ ਕੇ ਪ੍ਰੀਤਮ ਆਇਆ, ਓਦੋਂ ਤੱਕ ਸੁੱਚਾ ਸਿੰਘ ਨੇ ਤਾਏ ਨੂੰ ਦੱਸ ਦਿੱਤਾ ਕਿ ਪ੍ਰੀਤਮ ਤਾਂ ਫੇਰ ਵੇਲ੍ਹ ਹੋ ਗਿਆ। ਤਾਇਆ ਛਾਂਗ ਚੁੱਕਕੇ ਪ੍ਰੀਤਮ ਮਗਰ ਪੈ ਗਿਆ, ਉਹ ਭੇਜਕੇ ਨਹਿਰ ਵਿਚ ਚੱਲਦੀ ਕਿਸ਼ਤੀ ‘ਤੇ ਸਵਾਰ ਹੋ ਕੇ ਨਹਿਰੋਂ ਪਾਰ ਚਲਿਆ ਗਿਆ ਤੇ ਪੂੰਨੀਆਂ ਵਿਚ ਠੇਕੇ ‘ਤੇ ਲਏ ਅੰਬਾਂ ਦੇ ਬਾਗ਼ ਵਿਚ ਜਾ ਪੁੱਜਿਆ, ਉਥੇ ਮੀਂਹ ਕਣੀ ਤੋਂ ਬਚਣ ਲਈ ਕੁੱਲੀ ਤਾਂ ਪਹਿਲਾਂ ਹੀ ਪਈ ਹੋਈ ਸੀ।  

ਜਦੋਂ ਕੋਈ ਤਾਏ ਨੂੰ ਪ੍ਰੀਰਮ ਨੂੰ ਮੰਗਣ ਵਿਆਹੁਣ ਦੀ ਗੱਲ ਕਰਦਾ ਤਾਂ ਤਾਇਆ ਕਹਿੰਦਾ ‘ਏਸ ਨਲੈਕ ਛੜੇ ਨੇ ਛੜਾ ਈ ਰਹਿਣੇਂ। ਕੀਹਨੇ ਏਸ ਨਕੰਮੇ ਨੂੰ ਪੀ ਦੇਣੀ ਐ’ ਇਹ ਛੜਾ ਸ਼ਬਦ ਪਿੰਡ ਦੇ ਸਾਰੇ ਲੋਕਾਂ ਦੇ ਮੂੰਹ ਚੜ੍ਹ ਗਿਆ ਤੇ ਉਸਨੂੰ ਫੜਾ ਪੀਤੂ ਕਿਹਾ ਜਾਣ ਲੱਗ ਪਿਆ। 

ਛੜੇ ਪੀਤੂ ਦੇ ਅਚਾਨਕ ਦਿਨ ਫਿਰ ਗਏ। ਪੰਜਾਬ ਵਿਚ ਪਟਵਾਰੀ ਹੜਤਾਲ, ‘ਤੇ ਚਲੇ ਗਏ। ਸ. ਪ੍ਰਤਾਪ ਸਿੰਘ ਕੈਰੋਂ ਦਾ ਰਾਜ ਸੀ। ਉਸਨੇ ਬਹੁਤ ਸਾਰੇ ਪਟਵਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਦਸਵੀਂ ਫੇਲ੍ਹ ਬੰਦਿਆਂ ਨੂੰ, ਤਿੰਨ ਮਹੀਨੇ ਦਾ ਕੋਰਸ ਕਰਵਾ ਕੇ ਪਟਵਾਰੀ ਲਾ ਦਿੱਤੇ। ਇਨ੍ਹਾਂ ਵਿਚ ਸਾਡਾ ਪੀਰੂ ਛੜਾ ਦੀ ਸ਼ਾਮਿਲ ਸੀ। ਉਸਦੀ ਨੌਕਰੀ ਦੇਖਕੇ, ਕਈ ਜੁਲਾਹਾ ਪਰਿਵਾਰ ਉਸ ਲਈ ਰਿਸ਼ਤੇ ਲੈ ਕੇ ਆਏ। ਅਖੀਰ ਇਹ ਛੜਾ, ਪਿੰਡ ਸੀਲੋਂ ਦੇ ਇਕ ਯੂ. ਪੀ. ਰਹਿਦੇ ਪਰਿਵਾਰ ਵਿਚ ਮੰਗ ਲਿਆ ਗਿਆ। 

ਐਕਸਟਰਾ ਸ਼ਾਟ 

ਸਾਡਾ ਇਹੋ ਛੜਾ ਕਾਨੂੰਗੇ, ਬਣਕੇ ਸੇਵਾ ਮੁਕਤ ਹੋਇਆ ਤੇ ਇਕ ਭਰੇ ਪੂਰੇ ਪਰਿਵਾਰ ਦਾ ਮੁਖੀ ਬਣਿਆ, ਜਿਸਨੇ ਆਪਣੀ ਔਲਾਦ ਲਈ ਅੱਠ ਕਿੱਲੇ ਜ਼ਮੀਨ ਵੀ ਅਲਾਟ ਕਰਵਾ ਲਈ। ਭਰਾਵਾਂ ਲਈ ਵੀ ਉਹ ਸੋਨੇ ਦਾ ਸਿੱਕਾ ਬਣਕੇ ਆਇਆ, ਦੋਹਾਂ ਭਰਾਵਾਂ ਨੂੰ 12, 12 ਏਕੜ ਜ਼ਮੀਨ ਦੇ ਮਾਲਕ ਬਣਾ ਦਿੱਤਾ। 

ਤਾਸ਼ ਦਾ ਖਿਡਾਰੀ 

ਪਿੰਡ ਵਿੱਚ ਪੰਜਾਹਵਿਆਂ ਦਾ ਦਹਾਕਾ ਇੱਕ ਠੰਢੀ ਜੰਗ ਵਿੱਚ ਧੁਖਦਾ ਰਿਹਾ ਹੈ। ਕਰਮਾ ਪੱਤੀ ਦੇ ਹਵਾਲਦਾਰ ਰਘਵੀਰ ਸਿੰਘ ਤੇ ਕਨੀਆਂ ਪੱਤੀ ਦੇ ਬਸੰਤ ਸਿੰਘ ਦਾ ਟਕਰਾ, ਦੇ ਸਾਧੂਆਂ ਦੇ ਟਕਰਾਓ ਵਿੱਚ ਬਦਲਿਆ ਰਿਹਾ ਹੈ। ਪਿੰਡ ਵਿੱਚ ਸਰਦਾਰੀ ਦੀ ਲੜਾਈ ਪ੍ਰਮੁੱਖ ਤੌਰ ‘ਤੇ ਦੋਹਾਂ ਵਿਚਕਾਰ ਰਹੀ ਹੈ। ਬਸੰਤ ਸਿੰਘ ਦੇ ਸਮਰਥਕਾਂ ਨੂੰ ਨਿਮਰਤਾ ਭਰੇ ਵਤੀਰੇ ਵਾਲੇ ਸਮਝਿਆ ਜਾਂਦਾ ਰਿਹਾ ਹੈ ਤੇ ਹਵਾਲਦਾਰ ਰਘਵੀਰ ਸਿੰਘ ਵਾਲੇ ਸਮਰਥਕਾਂ ਨੂੰ ਤੱਤੇ ਤੇ ਹਊਮੈ ਸਤ ਆਖਿਆ ਜਾਂਦਾ ਰਿਹਾ ਹੈ। ਪਿੰਡ ਦੀ ਸਰਪੰਚੀ ਬਸੰਤ ਸਿੰਘ ਦੇ ਕੋਲ ਰਹੀ ਤੇ ਮਗਰੋਂ ਹਵਾਲਦਾਰ ਰਘਵੀਰ ਸਿੰਘ ਕੋਲ਼ ਚਲੀ ਗਈ । 

ਸਰਪੰਚ ਬਸੰਤ ਸਿੰਘ ਦਾ ਵੱਡਾ ਲੜਕਾ ਗੁਰਦੇਵ ਸਿੰਘ ਖੇਤੀ ਦਾ ਕੰਮ ਸੰਭਾਲਦਾ ਤੇ ਛੋਟਾ ਸੁੱਚਾ ਸਿੰਘ ਬੀ.ਏ ਪਾਸ ਕਰਕੇ ਇੱਕ ਸਰਕਾਰੀ ਮਹਿਕਮੇ ਵਿੱਚ ਨੌਕਰੀ ਕਰਨ ਜਾ ਲੱਗਾ। 

ਐਕਸਟਰਾ ਬਾਟ 

ਸੁੱਚਾ ਸਿੰਘ ਚਨਾਰਥਲ ਜ਼ਿਲ੍ਹਾ ਫਤਹਿਗੜ੍ਹ ਵਿੱਚ ਵਿਆਹਿਆ ਗਿਆ। ਉਸਦੀ ਪਰਨੀ ਵੀ ਦਾਜ ਵਿੱਚ ਘੋੜੀ ਲੈ ਕੇ ਆਈ। 

 

ਕਾਲੀਆਂ ਦਾ ਪ੍ਰੀਤਮ ਸਿੰਘ 

ਦਾਦਾ ਆਸਾ ਰਾਮ ਦੀ ਹੱਟੀ ਤੋਂ ਖੱਬੇ ਪਾਸੇ ਨੂੰ ਗਲੀ ਵਿੱਚ ਉਸਦਾ ਦ ਵਾਲਾ ਘਰ ਸੀ, ਉਸਦਾ ਵੱਡਾ ਲੜਕਾ ਸੁੱਚਾ ਸਿੰਘ ਖਾਲਸਾ ਹਾਈ ਸਕੂਲ ਜਸਪ ਤੋਂ ਦਸਵੀਂ ਪਾਸ ਕਰਕੇ ਖੇਤੀ ਦੇ ਕੰਮ ਵਿੱਚ ਜੁਟ ਗਿਆ, ਪਰ ਉਹ ਧਾਰਮਿ ਸਮਾਗਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਵੱਡਾ ਹੋਇਆ ਤਾਂ ਪ੍ਰੀਤਮ ਸਿੰਘ ਅਕਾਲੀ ਨੇ ਪਿੰਡ ਦੇ ਦੱਖਣ ਵਲ ਨਹਿਰ ਦੇ ਕੰਢੇ ਨੇੜੇ ਮਕਾਨ ਬਣਾ ਲਿਆ। ਉਹ ਪੰਜ ਕਕਾਰਾਂ ਵਾਲਾ ਪੂਰਨ ਸਿੱਖ ਸੀ। ਬਾਂਹ ਵਿੱਚ ਵੱਡੇ ਵੱਡੇ ਮਣਕਿਆਂ ਵਾਲੇ ਲੋਹੇ ਦੇ ਕੜੇ ਪਾਏ ਹੁੰਦੇ। ਇਕ ਇਮਾਨਦਾਰ ਤੇ ਹੁਨਰ ਮੰਦ ਕਿਸਾਨ ਸੀ ਉਹ। ਸੁੱਚਾ ਸਿੰਘ ਤੇ ਛੋਟੇ ਗੁਰਦੇਵ ਸਿੰਘ ਨੇ ਲੱਕੜ ਦੇ ਪਹੀਆਂ ਵਾਲੇ ਗੱਡੇ ਨੂੰ ਰਬਰ ਦੇ ਟਾਇਰਾਂ ਵਾਲੀ, ਬਲਦਾਂ ਵਾਲੀ ਰੋੜੀ ਵਿੱਚ ਬਦਲਿਆ। 

ਰੇੜੀ ਨਾਲ ਢੋਆ ਦੁਆਈ ਦਾ ਕੰਮ ਕਰਦਾ। ਉਸਤੋਂ ਛੋਟਾ ਨਛੱਤਰ ਸਿੰਘ ਮੇਰੇ ਨਾਲੋਂ ਇਕ ਜਮਾਤ ਅੱਗੇ ਸੀ ਤੇ ਬੋਲਣ ਸਮੇਂ ਉਹ ਇਕ ਦਿੱਕਤ ਦਾ ਸਾਹਮਣਾ ਕਰਦਾ। ਨੌਕਰੀ ਮਿਲੀ ਟਿਊਬਵੈਲ ਕਾਰਪੋਰੇਸ਼ਨ ਵਿੱਚ ਤੇ ਸੇਵਾ ਮੁਕਤ ਹੋ ਗਿਆ। 

ਐਕਸਟਰਾ ਸ਼ਾਟ 

ਬਾਬਾ ਪ੍ਰੀਤਮ ਸਿੰਘ ਦੇ ਦੋਵੇਂ ਵੱਡੇ ਲੜਕੇ ਨਹਿਰੋਂ ਘਾਰ ਵਾਲੀ ਜ਼ਮੀਨ ਵਿੱਚ ਜਾ ਵਸੇ। ਸਭ ਤੋਂ ਛੋਟੇ ਨਛੱਤਰ ਸਿੰਘ ਦਾ ਪੁੱਤਰ ਸੁਖਵੰਤ ਸਿੰਘ ਉਰਫ਼ ਬੇਤਾ ਪਿੰਡ ਦਾ ਸਰਪੰਚ ਰਿਹਾ, ਜਿਸਦੇ ਸਮੇਂ ਵਿੱਚ ਸਕੂਲ ਦਾ ਪੁਨਰ ਨਿਰਮਾਣ ਤੇ ਹਰੀਜਨ ਧਰਮਸ਼ਾਲਾ ਦੀ ਉਸਾਰੀ ਕੀਤੀ ਗਈ। 

ਮਿਹਰ ਸਿੰਘ ਇੱਕ ਮਿਹਨਤੀ ਇਨਸਾਨ 

ਕਨੀਆਂ ਪੱਤੀ ਵਾਲੇ ਝੰਡਾ ਸਿੰਘ ਦਾ ਕਲਕੱਰੋ ਟਸਾਂਪੋਰਟ ਦਾ ਕਾਰੋਬਾਰ ਸੀ, ਜੇ ਬਹੁਤ ਚੰਗਾ ਚੱਲਦਾ ਸੀ। ਪਰ ਕਿਸੇ ਕਾਰਨ ਸੰਰਾ ਸਿੰਘ ਦਾ ਮਾਨਸਿਕ ਸੰਤੁਲਨ ਵਿਗੜ ਗਿਆ। ਉਸ ਨੂੰ ਪਿੰਡ ਲਿਆਂਦਾ ਗਿਆ। ਘਰ ਦੀ ਆਰਥਿਕ ਹਾਲਤ ਸੰਭਾਲਣ ਲਈ ਉਸ ਦੇ ਲੜਕੇ ਮਿਹਰ ਸਿੰਘ ਨੇ ਛੋਟੇ ਹੁੰਦੇ ਤੋਂ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਣੀ ਪਈ। 

13 ਮਾਰਚ 1927 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮੇ ਮਿਹਰ ਸਿੰਘ ਨੂੰ ਛੋਟੀ ਉਮਰੇ ਹੀ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਨੌਕਰੀ ਕਰਨੀ ਪਈ। ਕਸਬਾ ਪਾਇਲ (ਚਾਵਾ ਪਾਇਲ) ਤੋਂ ਦਸਵੀਂ ਕਰਨ ਉਪਰੰਤ ਉਹ ਭਾਖੜਾ ਡੈਮ ਦੀ ਉਸਾਰੀ ਕਰਨ ਵਾਲੀ ਟੀਮ ਵਿਚ ਸ਼ਾਮਿਲ ਹੋ ਗਏ ਤੇ ਫੇਰ ਫੋਰਮੈਨ ਦੇ ਅਹੁਦੇ ‘ਤੇ ਪੁੱਜ ਗਏ। ਸਤਲੁਜ ਬਿਆਸ ਯੋਜਨਾ ਨੂੰ ਸਿਰੇ ਚੜਾਉਣ ਸਮੇਂ ਦੁਬਈ ਦੀ ਇਕ ਕੰਪਨੀ ਨੇ ਉਹਨ੍ਹਾਂ ਦੀ ਚੋਣ ਕੀਤੀ ਤੇ ਦੁਬਈ ਲੈ ਗਈ। ਜਿੱਥੇ, ਕਿੰਨੇ ਹੀ ਵਰ੍ਹੇ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਚਾਰੇ ਪੁੱਤਰਾਂ ਦੀ ਪੜ੍ਹਾਈ ਪੂਰੀ ਕਰਵਾਈ। ਸਾਰੇ ਮੁੰਡਿਆਂ ਦੀ ਪ੍ਰਤਿਭਾ ਅਨੁਸਾਰ ਪਾਲਣਾ ਕੀਤੀ। ਵੱਡੇ ਹਰਜਿੰਦਰ ਸਿੰਘ ਨੂੰ ਉਹ ਡੁਬਈ ਲੈ ਗਏ, ਨਾਲ ਹੀ ਤੀਸਰੇ ਥਾਂ ਵਾਲੇ ਹਰਜਿੰਦਰ ਨੂੰ ਵੀ, ਜਿਸਦੀ ਡੁਬਈ ਇਕ ਟਰਾਲਿਆਂ ਦੀ ਟ੍ਰਾਂਸਪੋਰਟ ਹੈ, ਦੂਜੇ ਨੰਬਰ ਵਾਲੇ ਹਰਮਿੰਦਰ ਨੂੰ ਐਮ. ਏ. ਕਾਰਵਾਈ, ਜਿਸਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਨੌਕਰੀ ਮਿਲੀ, ਸੇਵਾ ਮੁਕਤ ਹੋਇਆ। ਸਭ ਤੋਂ ਛੋਟਾ ਹਰਨਿੰਦਰ ਸਿੰਘ ਵੀ ਪੰਜਾਬ ਪਾਵਰ ਕੌਮ ਵਿਚੋਂ ਸੇਵਾ ਮੁਕਤ ਹੋਇਆ ਹੈ। 

ਐਕਸਟਰਾ ਬਾਟ 

ਪਰਿਵਾਰ ਨੂੰ ਸਿੱਖਿਅਤ ਕਰਨ ਵਿੱਚ ਬੀਬੀ ਬਲਵੰਤ ਕੋਰ ਦੀ ਵੀ ਵੱਡੀ ਦੇਣ ਰਹੀ ਹੈ। ਜੋ ਖੁਦ ਪੜ੍ਹੀ ਲਿਖੀ ਤੇ ਸਿੱਖਿਆ ਦਾ ਮਹੱਤਵ ਸਮਝਦੀ ਸੀ। 

ਪਹਿਲੀ ਇਸਤਰੀ ਸਰਪੰਚ 

ਕਰਮਾ ਪੱਤੀ ਪਾਸੇ ਵਾਲਾ ਨਰਾਤਾ ਸਿੰਘ ਦੇ ਜੋੜੀਆਂ ਦੀ ਖੇਤੀ ਕਰਦਾ। ਉਸਤੋਂ ਵੱਡਾ ਬਾਬੂ ਸਿੰਘ ਸਧਾਰਨ ਬੁੱਧੀ ਦਾ ਮਾਲਕ ਸੀ। ਸੰਪਤੀ ਲੋਡ ਅਨੁਸਾਰ ਕ ਕੋਲ ਸੀ। ਪੇਤੀ ਕਰਵਾਉਣ ਲਈ ਉਹ ਆਪਣੇ ਨਾਲ ਸੀਰੀ ਰੱਖਦਾ ਉਸ ਦਾ ਸੜਵਾ ਮਹਿੰਗਾ ਸਿੰਘ ਦਸਵੀਂ ਤੱਕ ਪੜ੍ਹਕੇ ਬਾਪੂ ਨਾਲ ਖੇਤੀ ਕਰਵਾਉਣ ਲੱਗਾ, ਉਸ ਤੋਂ ਇ ਸੁਖਦੇਵ ਸਿੰਘ ਨੇ ਐਮ. ਏ. ਇਕਨੋਮਿਕਸ ਕੀਤੀ ਤੇ ਏ. ਜੀ ਦਫ਼ਰਤ ਚੰਡੀਗੜ੍ਹ ਤੋਂ ਆਡਿਟ ਅਫ਼ਸਰ ਵਜੋਂ ਸੇਵਾ ਮੁਕਤ ਹੋਇਆ। ਉਸ ਤੋਂ ਛੋਟਾ ਬਲਦੇਵ ਸਿੰਘ, ਸਫਲ ਕਿਸਾਨ ਰਿਹਾ ਤੇ ਫੇਰ ਕੈਨੇਡਾ ਵਿਚ ਪੱਕੇ ਤੌਰ ‘ਤੇ ਜਾ ਵਸਿਆ, ਸੇਵਾ ਮੁਕਤੀ ਮਗਰੋਂ ਸੁਖਦੇਵ ਸਿੰਘ ਮੋਹਾਲੀ ਪਰਿਵਾਰ ਸਮੇਤ ਵਸ ਗਿਆ। 

ਐਕਸਟਰਾ ਸ਼ਾਟ 

ਸੁਖਦੇਵ ਸਿੰਘ ਦੇ ਵਿਆਹ ਸਮੇਂ ਉਸਦੀ ਪਤਨੀ ਦਾਜ ਵਿਚ ਬਲੈਕ ਐਂਡ ਵਾਈਟ ਟੀ. ਵੀ ਲੈ ਕੇ ਆਈ। ਪਿੰਡ ਵਿਚ ਕਿਸੇ ਘਰ ਆਇਆ ਇਹ ਪਹਿਲਾਂ ਟੀ. ਵੀ ਸੈਟ ਸੀ। ਪਿੰਡ ਵਿਚ ਟੈਲੀਫੋਨ ਵੀ ਸਭ ਤੋਂ ਪਹਿਲਾਂ ਇਸੇ ਘਰ ਵਿਚ ਲੱਗਿਆ। ਪਿੰਡ ਵਿੱਚ ਦੂਸਰਾ ਟ੍ਰੈਕਟਰ ਇਸੇ ਘਰ ਲਿਆਂਦਾ ਗਿਆ । ਸੁਖਦੇਵ ਸਿੰਘ ਦੀ ਪਤਨੀ ਹਰਜਿੰਦਰ ਕੌਰ 1997 ਤੋਂ 2002 ਤੱਕ ਪਿੰਡ ਦੀ ਪਹਿਲੀ ਇਸਤਰੀ ਸਰਪੰਚ ਚੁਣੀ ਗਈ। ਉਸਦੀ ਸਰਪੰਚੀ ਦੌਰਾਨ 24 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਈ। ਪਿੰਡ ਲਈ ਸਾਫ਼ ਪਾਣੀ ਮਹੁੱਈਆ ਕਰਵਾਉਣ ਲਈ ਵਾਟਰ ਵਰਕਸ ਦਾ ਕੰਮ ਸ਼ੁਰੂ ਹੋਇਆ ਤੇ ਨਾਲ ਹੀ ਸੰਪਰਕ ਸੜਕ ਦਾ ਨਿਰਮਾਣ ਆਰੰਭ ਹੋਇਆ। 

ਖੇਡ ਦਾ ਮੈਦਾਨ 

ਪੰਚਾਇਤ ਨੇ ਪਿੰਡ ਦੇ ਨੌਜਵਾਨਾਂ ਦੇ ਖੇਡਣ ਲਈ ਕੋਈ ਖੇਡ ਮੈਦਾਨ ਨਹੀਂ ਸੀ ਛੱਡਿਆ। ਜਿੱਥੇ ਵੀ ਖੇਡਣ ਲਈ ਥਾਂ ਮਿਲਦੀ, ਖੇਡ ਦਾ ਮੈਦਾਨ ਬਣ ਜਾਂਦਾ। ਸਾਡੇ ਘਰ ਦੇ ਨੇੜੇ ਚੌਰਸਤੇ ਵਿਚ ਖੇਡਣ ਲਈ ਕੁਝ ਥਾਂ ਸੀ, ਜਿੱਥੇ ਖਿੱਦੇ ਖੁੰਢੀ, ਲੱਲ੍ਹਾ ਚੋਰ ਤੇ ਗੁੱਲੀ ਡੰਡਾ ਹੀ ਖੇਡਿਆ ਜਾ ਸਕਦਾ ਸੀ। ਇਸ ਮੈਦਾਨ ਵਿਚ ਕਦੇ ਕਦੇ ਕਬੱਡੀ ਵੀ ਖੇਡ ਲਈ ਜਾਂਦੀ। ਇਸਦੇ ਨਾਲ ਹੀ ਲਾਟੂ ਚਲਾਉਣਾ, ਬੰਟੇ ਖੇਡਣਾ ਵੀ ਪ੍ਰਮੁੱਖ ਖੇਡਾਂ ਵਿਚ ਸ਼ਾਮਿਲ ਸਨ। ਜਿਆਦਾ ਤਰ ਖਿੱਦੋ ਖੁੰਢੀ ਦੀ ਖੇਡ ਹੀ ਖੇਡੀ ਜਾਂਦੀ। ਲੀਰਾਂ ਦੀ ਖਿੱਦੋ ਬਣਾਈ ਜਾਂਦੀ, ਉਸ ਨੂੰ ਮਜ਼ਬੂਤ ਕਰਨ ਲਈ ਉਸਨੂੰ ਚੰਗੀ ਤਰ੍ਹਾਂ ਸੂਤ ਦੀ ਰੱਸੀ ਨਾਲ ਕਸਕੇ ਲਪੇਟਿਆਂ ਜਾਂਦਾ। ਗੋਲ ਕਰਨ ਲਈ ਇੱਟਾਂ ਦੇ ਰੋੜੇ ਨਿਸ਼ਾਨੀ ਵਜੋਂ ਰੱਖੇ ਜਾਂਦੇ। ਦਰਖਤਾਂ ਦੀਆਂ ਹਾਕੀ ਵਰਗੀਆਂ ਸੋਟੀਆਂ ਨਾਲ ਖਿੱਦੇ ਨੂੰ ਇਕ ਦੂਜੇ ਸਿਰ ਗੋਲ ਕਰਨ ਦੀ ਕੋਸ਼ਿਸ਼ ਕਰਦੇ। ਕੱਚਾ ਸਥਾਨ ਸੀ, ਮਿੱਟੀ ਘੱਟਾ ਉੱਡਦਾ, ਲੰਘਣ ਵਾਲੇ ਪ੍ਰੇਸ਼ਾਨ ਤਾਂ ਹੁੰਦੇ, ਪਰ ਅਸੀਂ ਕਿਸੇ ਦੀ ਪ੍ਰਵਾਹ ਨਾ ਕਰਦੇ। 

ਕਿਸੇ ਦਿਨ ਲੱਲ੍ਹਾ ਚੋਰ ਖੇਡਨ ਲਗਦੇ। ਕੁਝ ਕੁਝ ਦੂਰੀ ‘ਤੇ ਛੋਟੇ ਛੋਟੇ ਟੋਏ ਪੁੱਟੇ ਜਾਂਦੇ। ਜਿਸ ਦੀ ਰਾਖੀ ਲਈ ਉਸ ਵਿਚ ਹਾਕੀਆਂ ਦੇ ਸਿਰੇ ਰੱਖੇ ਜਾਂਦੇ। ਜਿਸ ਦੇ ਸਿਰ ਬਾਜ਼ੀ ਹੁੰਦੀ। ਉਹ ਕੋਸ਼ਿਸ਼ ਕਰਦਾ ਕਿ ਲੱਲ੍ਹਾ ਖਾਲੀ ਮਿਲੇ ਤੇ ਉਸ ਉਤੇ ਕਬਜ਼ਾ ਕੀਤਾ ਜਾਵੇ। ਲੀਰਾਂ ਦੀ ਖਿੱਦੇ ਨਾਲ ਨਿਸ਼ਾਨਾ ਲਾਇਆ ਜਾਂਦਾ। 

ਕਈ ਵਾਰੀ ਪੈਰਾਂ ਨਾਲ ਫੁੱਟਵਾਲ ਵਾਂਗੂੰ ਖਿੱਦੇ ਖੇਡੀ ਜਾਂਦੀ। ਦੇ ਧਿਰਾਂ ਵਿਚ ਮੁਕਾਬਲਾ ਹੁੰਦਾ। ਸ਼ੋਰ ਪੈਦਾ, ਹੱਲਾ ਸ਼ੇਰੀ ਦਿੱਤੀ ਜਾਂਦੀ। ਇਸ ਖੇਡ ਵਿਚ ਸੱਟ ਲੱਗਣ ਦਾ ਡਰ ਵਧੇਰੇ ਰਹਿੰਦਾ। ਕਈ ਸ਼ਰਾਰਤੀ ਮੁੰਡੇ ਸੱਟ ਮਾਰਨ ਲਈ ਤੱਤਪਰ ਰਹਿੰਦੇ। 

ਉਨ੍ਹਾਂ ਬਰਾਰਤੀ ਮੁੰਡਿਆ ਵਿਚ ਮੈਥੋਂ ਵੱਡੀ ਉਮਰ ਦੇ ਮੁੰਡੇ ਸ਼ਾਮਿਲ ਸਨ, ਜਿਨ੍ਹਾਂ ਵਿਚ ਰੁਲਦਾ ਵੀ ਇਕ ਸੀ, ਸਰੀਰ ਦਾ ਤਕੜਾ, ਧੱਕੜ ਕਿਸਮ ਦਾ। ਸਾਰੀ ਖੇਡ ਉਤੇ ਉਹ ਹਾਵੀ ਰਹਿੰਦਾ। ਅਸੀਂ ਉਸ ਨਾਲੋਂ ਉਮਰ ਵਿਚ ਛੋਟੇ ਉਸਦੇ ਨੇੜੇ ਲੱਗਣ ਦੀ ਹਿੰਮਤ ਹੀ ਨਾ ਕਰਦੇ। ਇਕ ਦਿਨ ਉਸਦੇ ਤਕੜੇ ਜੁੱਸੇ ਦਾ ਭੇਤ ਖੁੱਲ੍ਹ ਹੀ ਗਿਆ। ਬਾਣੀਆਂ ਦੀ ਮਾਈ, ਜਿਸਨੂੰ ਸਾਰੇ ਬੁੱਧਾਂ ਆਖਦੇ ਸਨ, ਬਜ਼ੁਰਗ ਔਰਤ ਸੀ, ਜੋ ਪਿੰਡ ਵਿਚ ਇਕੱਲੀ ਹੀ ਰਹਿੰਦੀ ਸੀ। ਉਸਦਾ ਪਹਿਰਾਵਾ ਵੱਖਰਾ ਜਿਹਾ ਸੀ। ਉਸਦੇ ਸਲਵਾਰ ਦੀ ਥਾਂ, ਫੁੱਲਾ ਵਾਲੀ ਘੱਗਰੀ ਪਹਿਨੀ ਹੁੰਦੀ, ਜੋ ਉਸਦੀਆਂ ਪਿੰਜਣੀਆਂ ਵੀ ਪੂਰੀਆਂ ਨਾ ਦੱਬਦੀ। ਨਾਲ ਕੁੜਤਾ ਪਹਿਨਿਆ ਹੁੰਦਾ ਜਿਸਦੇ ਬਟਨ ਮਰਦਾਂ ਦੇ ਕਮੀਜ਼ ਵਾਂਗ ਲਾਏ ਹੁੰਦੇ। ਸਿਰ ਉਤੇ ਚੁੰਨੀ ਵੀ ਉਹ ਘੱਟ ਹੀ ਲੈਂਦੀ। ਸਾਰਾ ਦਿਨ ਲੰਗੀ ਪੈਡੀ ਘਰ ਤੋਂ ਗਾਂ ਵਾਲੇ ਵਿਹੜੇ ਤੱਕ ਭਰੀ ਰਹਿੰਦੀ। ਉਸਦਾ ਸਾਰਾ ਪਰਿਵਾਰ ਲੁਧਿਆਣੇ ਜਾ ਵਸਿਆ, ਜਿਨ੍ਹਾਂ ਨੇ ਆੜ੍ਹਤ ਦੇ ਕਿੱਤੇ ਦੇ ਨਾਲ ਨਾਲ ਦੁਕਾਨਾਂ ਵੀ ਕਰ ਲਈਆਂ। ਬੁੱਧਾ ਹਰ ਸਮੇਂ ਇਕ ਗਾਂ ਰੱਖਦੀ, ਜਿਸਦਾ ਦੁੱਧ ਉਹ ਕਾਗਨੀ ਵਿਚ ਪਾ ਕੇ ਭਰੇਗੀ ਵਿਚ ਗਰਮ ਹੋਣ ਲਈ ਰੱਖ ਦਿੰਦੀ। ਦੁੱਧ ਸਾਰਾ ਦਿਨ ਕੜ੍ਹਦਾ ਰਹਿੰਦਾ। ਹਾਰੇ ਵਿਚ ਪਾਥੀਆਂ ਦੀ ਅੱਗ ਧੁਖਦੀ ਰਹਿੰਦੀ। ਏਨੀ ਕੁ ਅੱਗ ਦੇ ਸੇਕ ਨਾਲ ਦੁੱਧ ਦੇ ਉਬਲਣ ਦਾ ਖ਼ਤਰਾ ਨਹੀਂ ਸੀ ਰਹਿੰਦਾ। ਘਰ ਦੇ ਅੰਦਰੋਂ ਮਕਾਨ ਦੀ ਛੱਤ ‘ਤੇ ਜਾਣ ਲਈ ਇਕ ਪੈਣ ਪੌੜੀ ਉਸਾਰੀ ਹੋਈ ਸੀ। ਇਸ ਪੌੜੀ ਦੇ ਹੇਠਾਂ ਹੀ ਹਾਰਾ ਬਣਾਇਆ ਹੋਇਆ ਸੀ। ਇੱਕ ਬੁੱਟਾ ਸਵੇਰੇ ਹੀ ਦੁੱਧ ਕਰਨ ਲਈ ਰੱਖ ਦਿੰਦੀ ਕੇ ਆਪ ਗਾਂ ਦੇ ਵਿਹੜੇ ਵਿਚ ਕਦੇ ਉਸਨੂੰ ਪੱਠੇ ਪਾਉਣ ਜਾਂਦੀ ਜਾਂ ਪਾਣੀ ਪਿਆਉਣ ਜਾਂਦੀ। ਰੁਲਦੂ ਬੈਠੇ ‘ਤੇ ਬੈਠਾ ਇਸ ਉਡੀਕ ਵਿਚ ਰਹਿੰਦਾ ਕਿ ਕਦੇ ਬੌਧੇ ਗਾਂ ਦੇ ਵਿਹੜੇ ਵਿਚ ਜਾਵੇ ਤੇ ਉਹ ਆਪਣਾ ਕੰਮ ਸ਼ੁਰੂ ਕਰੋ। ਉਹ ਕਣਕ ਦੇ ਬੂਟੇ ਦੀ ਨਲੀ, ਗਲੀਆਂ ਵਾਲੇ ਧੱਕਣ ਵਿਚੋਂ ਦੀ ਦੁੱਧ ਤੱਕ ਪਹੁੰਚਾਉਂਦਾ ਕੇ ਪੀਣ ਲਗਦਾ, ਕਿੰਨੇ ਹੀ ਦਿਨ ਬੁੱਧਾ ਇਸ ਗੱਲੋਂ ਪ੍ਰੇਸ਼ਾਨ ਰਹੀ ਕਿ ਦੁੱਧ ਘਟਦਾ ਕਿਉਂ ਹੈ। ਇਕ ਦਿਨ ਉਸਨੂੰ ਮਹਿਸੂਸ ਹੋਇਆ, ਜਿਵੇਂ ਕੋਈ ਕੋਠੇ ਉੱਤੇ ਪੌੜੀ ਉਤਰਿਆ ਹੋਵੇ। ਵੇਰ ਬੁੱਢਾ ਬੇਬੇ ਨੇ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ। ਉਹ ਦਰਵਾੜੇ ਦੇ ਓਹਲੇ ਹੋ ਕੇ ਖਲੇ ਗਈ। ਜਿਵੇਂ ਹੀ ਰੁਲਦੂ ਪੇਸ਼ੀਆਂ ਉੱਤਰਿਆ, ਬੇਬੇ ਵੀ ਹਰਚਾਏ ਦੀ ਓਟ ਵਿਚੋਂ ਬਾਹਰ ਆ ਗਈ। ਛੜੱਪੇ ਮਾਰਦਾ ਰੁਲਦੁ ਪੌੜੀ ਚੜ ਗਿਆ, ਬੁੱਧਾਂ ਦੇ ਹੱਥ ਨਾ ਆਇਆ। ਉਹ ਰੁਲਦੂ ਦੇ ਘਰ ਇਸ ਰਲ ਦੀ ਸ਼ਿਕਾਇਤ ਜ਼ਰੂਰ ਕਰ ਆਈ। ਹਾਂ, ਤੇ ਸ਼ੀਰਾ ਦੀ ਬਣਾਈ ਖੁੱਦੋ ਫੁੱਟਬਾਲ ਵਾਂਗ ਪੈਰ ਦਾ ਠੇਡਾ ਮਾਰਕੇ ਜਦੋਂ ਚੀਠ ਵਲ ਲਿਜਾਣੀ ਹੁੰਦੀ ਤਾਂ ਜਲਦੀ ਹੀ ਰੁਲਦੂ ਉਸਨੂੰ ਆਪਣੇ ਕਬਜੇ ਵਿਚ ਕਰ ਲੈਂਦਾ। ਖੁੱਦੇ ਨੂੰ ਉਹ ਪੈਡ ਦੇ ਨੇੜੇ ਰੱਖਦਾ ਤੇ ਵਿਰੋਧੀ ਖਿਡਾਰੀ ਵਲੋਂ ਠੰਡਾ ਮਾਰਨ ਦੀ ਉਡੀਕ ਕਰਦਾ। ਜਿਵੇਂ ਹੀ ਵਿਰੋਧੀ ਖਿਡਾਰੀ ਖੁੱਦੇ ਨੂੰ ਠੰਡਾ ਮਾਰਨ ਲਈ ਪੈਰ ਅਗਾਂਹ ਕਰਦਾ ਰੁਲਦੂ ਦਾ ਪੈਰ ਉਸਦੇ ਗਿੱਟੇ ਉਤੇ ਵੱਜਦਾ। ਵਿਰੋਧੀ ਖਿਡਾਰੀ ਪੈਰ ਫੜ ਕੇ ਉਥੇ ਹੀ ਬੈਠ ਜਾਂਦਾ। ਡਾਢੀ ਸੱਟ ਲੱਗਦੀ। ਇਸ ਰੁਲਦੂ ਦੇ ਪੈਰ ਦਾ ਠੰਡਾ ਖਾਣ ਕਾਰਨ ਮੈਨੂੰ ਵੀ ਗਈ ਦਿਨ ਲੰਗ ਮਾਰਕੇ ਤੁਰਨਾ ਪਿਆ ਤੇ ਬੇਬੇ ਨੂੰ ਵੀ ਕਈ ਦਿਨ ਮੇਰੇ ਪੈਰ ਦੀ रखेड बनही ध्ही। 

ਮਨੀਆਂ ਪੱਤੀ ਵਾਲੇ ਮੁੰਡੇ ਬਾਲੀਵਾਲ ਖੇਡਦੇ। ਇਹ ਖੇਡ ਪੱਛਮੀ ਪਾਸੇ ਖੇਡੀ ਜਾਂਦੀ। ਇਹ ਖੇਡ ਓਦੋਂ ਹੀ ਖੇਡੀ ਜਾਂਦੀ ਜਦੋਂ ਖੇਡ ਮੇਲਿਆ ਦਾ ਜ਼ੋਰ ਹੁੰਦਾ। ਅਸੀਂ ਛੋਟੇ ਵੀ ਇਸ ਵਿਚ ਹੱਥ ਅਜਮਾਈ ਕਰਦੇ ਪਰ ਵੱਡੀ ਖੇਡ ਕਬੱਡੀ ਹੀ ਸੀ। 

ਪਿੰਡ ਦੇ ਦੱਖਣ ਵਲ ਦੇ ਪਾਸੇ ਇਕ ਵੱਡਾ ਮੈਦਾਨ ਸੀ। ਉਸ ਵਿਚ ਪਿੰਡ ਦੇ ਕਿਸਾਨ ਨਹਿਰ ਪਾਰ ਤੋਂ ਮੂੰਗਫਲੀ ਦਾ ਚਾਰਾ ਲਿਆ ਕੇ ਢੇਰ ਲਾ ਲੈਂਦੇ। ਇਸੇ ਮੈਦਾਨ ਵਿਚ ਪੌਂਡੀ ਛੁਟੀ ਕਬੱਡੀ ਦਾ ਪਾੜਾ ਤਿਆਰ ਕੀਤਾ ਹੋਇਆ ਸੀ। ਇਸ ਦੀ ਬਾਹਰੀ ਲਕੀਰ ਨੂੰ ਛੋਹਣਾ ਹੁੰਦਾ ਸੀ, ਤੇ ਇਕ ਹੀ ਖਿਡਾਰੀ ਧਾਵੀ ਨੂੰ ਫੜ ਸਕਦਾ ਸੀ। ਪਿੰਡ ਦੀ ਟੀਮ ਓਜ ਸ਼ਾਮ ਵੇਲੇ ਅਭਿਆਸ ਕਰਦੀ। ਇਕ ਦਿਨ ਦੁਰਘਟਨਾ ਵਾਪਰ ਗਈ। ਇਕ ਧਾਵੀ ਵਿਰੋਧੀ ਮੈਦਾਨ ਵਿਚ ਗਿਆ। ਕਬੱਡੀ, ਕਬੱਡੀ ਕਰਕੇ ਸਰੀਰ ਨੂੰ ਪੈਰ ਨਾਲ ਛੋਰ ਕੇ ਵਾਪਸ ਮੁੜਨ ਦੀ ਤਾਕ ਵਿਚ ਹੀ ਸੀ ਕਿ ਇਕ ਜਾਫ਼ੀ ਨੇ ਉਸਨੂੰ ਵਤਨ ਸਮੇਂ ਹੱਥ ਛੱਡਕੇ ਕੈਂਚੀ ਮਾਰ ਦਿਤੀ। ਧਾਵੀ ਦੀ ਲੱਕ ਟੁੱਟਣ ਦਾ ਖੜਕਾ ਦੂਰ ਦੂਰ ਤੱਕ ਸੁਣਿਆ। ਜਾਝੀ ਉੱਤੇ ਦੋਸ਼ ਲਾਇਆ ਗਿਆ ਕਿ ਉਸਨੇ ਲੰਡ ਜਾਣ ਬੁੱਝਕੇ ਤੇਰੀ ਹੈ। ਪਰ ਹੱਲ ਏਥੇ ਹੀ ਖ਼ਤਮ ਕਰ ਦਿੱਤੀ ਗਈ। ਲੱਭ ਨੂੰ ਬੰਨ੍ਹਿਆ ਗਿਆ, ਪਰ ਉਸ ਵਿਚ ਪਰ ਪੇ ਗਈ, ਜਿਸ ਕਾਰਨ ਜ਼ਿੰਦਗੀ ਬਚਾਉਣ ਲਈ ਹਸਪਤਾਲ ਵਿਚ ਉਸਦੀ ਲੱਤ ਕਰਣੀ ਪਈ। ਬਸ, ਉਸ ਦਿਨ ਤੋਂ ਕਬੱਡੀ ਦਾ ਮੈਦਾਨ ਚੁੱਪ ਹੋ ਗਿਆ, ਖ਼ਾਮੋਸ਼ ਹੋ ਗਿਆ। ਵੇਰ ਇਹ ਖਾਮੋਸ਼ੀ ਤਿੰਨ ਦਹਾਕੇ ਤੱਕ ਜਾਰੀ ਰਹੀ ਅਤੇ ਮੁੰਡਿਆਂ ਨੇ ਫੇਰ ਤੋਂ ਕਬੱਡੀ ਵਿਚ ਜਾਨ ਪਾ ਦਿਤੀ। 

ਐਕਸਟਰਾ ਬਾਟ 

ਬੇਟੇ ਖੇਡਣ ਸਮੇਂ ਨਾ ਹਾਰਨ ਵਾਲਾ ਖਿਡਾਰੀ ਸੀ। ਪਰ ਭੈਣ ਕੋਲ ਸਮਰਾਲੇ ਗਿਆ ਹੋਇਆ ਸਾਂ, ਪੁਰਾਣੀ ਦਾਣਾ ਮੰਡੀ ਦੇ ਨੇੜੇ ਘਰ ਸੀ। ਉੱਥੇ ਕੱਲ ਹੀ ਮੇਰੇ ਹਾਣ ਦੇ ਮੁੰਡੇ ਬੇਟੇ ਖੇਡ ਰਹੇ ਸਨ। ਮੈਂ ਵੀ ਉਹਨਾਂ ਵਿੱਚ ਸ਼ਾਮਿਲ ਹੋ ਗਿਆ। ਕਦੇ ਪਿੰਡ ਵਿੱਚ ਨਾ ਹਾਰਨ ਵਾਲਾ ਨਿਸ਼ਾਨੇਬਾਜ਼ ਮਿੰਟਾਂ ਵਿੱਚ ਹੀ ਸਾਰੇ ਬੰਟੇ ਹਾਰ ਗਿਆ। ਬੜੀ ਨਮੋਗੀ ਵਾਲੀ ਹਾਲਤ ਹੋ ਗਈ ਉਸ ਸਮੇਂ। 

ਮੇਲਿਆਂ ਦੀ ਰੁੱਤ 

ਜਿਵੇਂ ਹੀ ਭਾਦਰੋਂ ਦਾ ਮਹੀਨਾ ਆਉਂਦਾ, ਛੋਟੂ (ਡਮਰੂ) ਵੱਜਣ ਲਗਦੇ ਤੇ ਕਿਹਾ ਜਾਣ ਲਗਦਾ ਕਿ “ਡੋਰੂ ਵੱਜੇ, ਬਦਲ ਭੱਜੇ”। ਡੇਂਗੂ ਵਜਾਉਣ ਵਾਲੀਆਂ ਟੈਲੀਆਂ ਗੁੱਗਾ ਜ਼ਾਹਿਰ ਪੀਰ ਦੀ ਗਾਥਾ ਗਾਉਂਦੀਆਂ। ਗੁੱਗੇ ਦਾ ਨਿਸ਼ਾਨ ਮੇਡ ਖੇਡਾ ਦਾ ਬਣਿਆ ਇਕ ਰੰਗਦਾਰ ਕੱਪੜਿਆਂ ਵਿਚ ਲਪੇਟਿਆ ਲੰਬਾ ਬਾਂਸ ਉਨ੍ਹਾਂ ਦੇ ਫੋਠ ਹੁੰਦਾ ਤੇ ਉਹ ਘਰ ਘਰ ਜਾ ਕੇ ਗੁੱਗੇ ਪੀਰ ਦੇ ਨਾਂ ਤੇ ਮੰਗਣ ਜਾਂਦੀਆਂ। ਇਹ ਮੰਗਣ ਦਾ ਸਮਾਂ ਉਨ੍ਹਾਂ ਲਈ ਇਕ ਮਹੀਨੇ ਦਾ ਰੱਖਿਆ ਹੁੰਦਾ। ਇਨ੍ਹਾਂ ਟੋਲੀਆਂ ਤੋਂ ਰਾਤ ਜਗਾ (ਜਾਗਰਣ) ਵੀ ਕਰਵਾਈ ਜਾਂਦੀ। ਸਾਰੀ ਰਾਤ ਗੁੱਗੇ ਪੀਰ ਦੀਆਂ ਕਹਾਣੀਆਂ ਗਾਈਆਂ ਜਾਂਦੀਆਂ। ਇਸੇ ਦੌਰਾਨ ਮੇਲਿਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਰੱਖਰਾਂ ਦੇ ਮੇਲੇ ਦੀ ਬਹੁਤ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ। ਮੇਲੇ ਜਾਣ ਲਈ ਆਗਿਆ ਵੀ ਇਕ ਦਿਨ ਲਈ ਹੀ ਮਿਲਦੀ ਤੇ ਪੈਸਾ ਕੋਈ ਵੀ ਨਾ ਮਿਲਦਾ। ਪੈਸੇ ਘਰ ਵਿਚ ਕਿਸੇ ਕੋਲ ਹੁੰਦੇ ਹੀ ਨਹੀਂ ਸਨ। ਖੀਸਿਆਂ ਵਿਚ ਅਖੋਰਟ ਜਾਂ ਬੰਟੇ ਹੁੰਦੇ। ਮੇਲੇ ਵਿਚ ਬਰਾਬਰ ਦੇ ਮੁੰਡਿਆਂ ਨਾਲ ਖੇਡ ਸ਼ੁਰੂ ਹੋ ਜਾਂਦੀ । ਬਹੁਤ ਸਾਰੇ ਅਖਰੇਟ ਜਿੱਤ ਲੈਣੇ ਤੇ ਅੱਗੇ ਵੇਰਕੇ ਜੇ ਪੈਸੇ ਵੱਟਣੇ, ਉਨ੍ਹਾਂ ਦੇ ਅਮਰੂਦ ਖਰੀਦ ਕੇ ਘਰਾਂ ਨੂੰ ਵਾਪਸ ਆ ਜਾਣਾ। ਇਸ ਮੇਲੇ ਵਿਚ ਕੁਸ਼ਤੀਆਂ ਵੀ ਲੜੀਆਂ ਜਾਂਦੀਆਂ ਪਰ ਮੇਰੇ ਵਰਗੇ ਕਈ ਹੋਰ ਮੁੰਡੇ ਅਖਰੇਟ ਜਾਂ ਬੰਟੇ ਖੇਡਣ ਵਿਚ ਹੀ ਮਸਤ ਰਹਿੰਦੇ। ਜਦੋਂ ਮੇਲਾ ਵਿਛੜਨ ਲੱਗਦਾ ਤਾਂ ਪਿੰਡ ਦੇ ਬੰਦਿਆਂ ਦੀ ਟੋਲੀ ਨਾਲ ਰਲ ਜਾਂਦੇ। 

ਉਸ ਤੋਂ ਚਾਰ ਕੁ ਦਿਨ ਮਗਰੋਂ ਕੋਟ ਗੰਗੂ ਰਾਏ ਦਾ ਮੇਲਾ ਹੁੰਦਾ। ਇਥੇ ਵੀ ਨਾਗ ਭਾਗ ਦੀ ਸਮਾਧ ਉਤੇ ਦੂਰੋਂ ਦੂਰੋਂ ਲੋਕ ਕਣ (ਕਣਕ) ਚੜਾਉਣ ਆਉਂਦੇ, ਉਨ੍ਹਾਂ ਦੇ ਨਾਂ ਦੀ ਮਿੱਟੀ ਕੱਢਦੇ, ਮੱਥਾ ਟੇਕਦੇ, ਪ੍ਰਸ਼ਾਦ ਚੜ੍ਹਾਉਂਦੇ ਤੇ ਕੋਈ ਨਾ ਕੋਈ ਮੰਨਤ ਮੰਗ ਕੇ ਘਰਾਂ ਨੂੰ ਪਰਤਦੇ। ਇਸ ਮੇਲੇ ਦਾ ਵੱਡਾ ਹਿੱਸਾ ਖੇਡ ਮੇਲਾ ਹੁੰਦਾ ਜੋ ਤਿੰਨ ਦਿਨ ਤੱਕ ਜਾਰੀ ਰਹਿੰਦਾ। ਮੁੱਖ ਤੌਰ ‘ਤੇ ਕਬੱਡੀ ਦੇ ਮੁਕਾਬਲੇ ਹੁੰਦੇ, ਭਾਰ ਚੁੱਕਣ ਦੇ ਮੁਕਾਬਲੇ ਹੁੰਦੇ। ਇਸ ਮੇਲੇ ਵਿਚ ਵੀ ਖ਼ਰਚਣ ਲਈ ਕੋਈ ਪੈਸਾ ਨਾ ਮਿਲਦਾ, ਪੈਸੇ ਦੀ ਇੱਛਾ ਵੀ ਖ਼ਾਸ ਨਹੀਂ ਸੀ ਹੁੰਦੀ। ਬਸ ਰੋਣਕ ਦੇਖਣ ਜਾਣਾ ਹੁੰਦਾ। ਉਂਝ, ਇਹ ਮੇਲਾ ਵੀ ਘਰਦਿਆਂ ਨੂੰ ਦੱਸੇ ਬਿਨਾਂ ਹੀ ਦੇਖਣ ਜਾਣਾ ਪੈਂਦਾ, ਵਾਪਸੀ ਤੇ ਮਿਲਦੀਆਂ ਜਿਤਕਾਂ ਦੀ ਕੋਈ ਪ੍ਰਵਾਹ ਨਾ ਹੁੰਦੀ। 

ਇਸ ਮਗਰੋਂ ਪਿੰਡ ਚਾਹਿਲਾਂ ਵਿਚ ਜੋਗੀ ਪੀਰ ਦਾ ਮੇਲਾ ਲਗਦਾ। ਰੰਗ ਕਰੇਗੇ ਖਿਡੌਣਿਆਂ ਲਈ ਮਨ ਤਸ ਜਾਂਦਾ, ਲਲਚਾਉਂਦਾ। ਉਥੇ ਵੀ ਸਮਾਧ ਉਤੇ ਮੱਥਾ ਟੇਕਣਾ, ਜੋਗੀ ਪੀਰ ਦੇ ਨਾਂ ਦੀ ਮਿੱਟੀ ਕੱਢਣੀ। ਪੈਦਲ ਚਾਰ ਕਿਲੋਮੀਟਰ ਤੋਂ ਵੱਧ ਦਾ ਸਬਰ ਕਰਨਾ ਕੇ ਹੋਰ ਰੰਗ ਧਰੇਰੀ ਖਿਡੌਣੇ ਵਿਕਣੇ ਤੇ ਖਾਲੀ ਹੱਥ ਵਾਪਸ ਆ ਜਾਣਾ। ਲੱਲ ਕਲਾਂ ਦੀ ਮਾੜੀ ਵੀ ਗੁੱਗੇ ਪੀਰ ਦੀ ਯਾਦ ਵਜੋਂ ਲਗਦੀ। ਇਹ ਮੇਲਾ ਮੇਰੇ ਪਿੰਡ ਤੋਂ ਬਹੁਤ ਦੂਰ ਨਹੀਂ ਸੀ ਲਗਦਾ। ਦੇਖੋ ਵੀ ਦੁਬਾਨਾਂ ਲਗਦੀਆਂ। ਪਤੋੜਾਂ ਦੀਆ, ਜਲੇਬੀਆਂ ਦੀਆਂ ਦੁਕਾਨਾਂ, ਖੇਡ ਦੇ ਖੇਡਣੇ, ਬੁਲਬੁਲੇ (ਗੁਬਾਰੇ) ਤੇ ਹੋਰ ਰੋਗ ਬਰੇਤੇ ਛੋਣੇ ਵਿਕਦੇ। ਪਰਤਾਪਾ ਬਾਜੀਗਰ ਬ੍ਰਾਦਰੀ ਦਾ, ਇੱਥੇ ਢੋਲ ਵਜਾਉਂਦਾ, ਚੜ੍ਹੇ ਚੜ੍ਹਾਕੇ ਵਿੱਚੋਂ ਕੁਝ ਹਿੱਸਾ ਉਸ ਨੂੰ ਵੀ ਮਿਲ ਜਾਂਦਾ। ਪ੍ਰਤਾਪਾ ਉਥੇ ਆਪਣੇ ਮੁੰਡਿਆ ਤੇ ਵਾਲਾਂ ਦੀ ਸਗਵਾਉਂਦਾ। 

ਫੇਰ ਵਾਰੀ ਆਉਂਦੀ ਦੁਸਹਿਰੇ ਦੀ। ਪਿੰਡ ਚਾਹਿਲਾਂ ਵਿਚ ਸੜਕ ਕਿਨਾਰੇ ਦੁਕਾਨਾਂ ਸਜਦੀਆਂ, ਨੇੜੇ ਹੀ ਰਾਵਣ ਦਾ ਪੁਤਲਾ ਬਣਾਇਆ ਜਾਂਦਾ। ਇਸ ਤੋਂ ਪਹਿਲਾਂ ਰਾਮਲੀਲਾ ਕੀਤੀ ਜਾਂਦੀ। ਇਸ ਕੰਮ ਲਈ ਰਾਮ ਲੀਲਾ ਵਾਲੀਆਂ ਟੋਲੀਆਂ ਯੂ. ਪੀ. ਵਿਚੋਂ ਆਉਂਦੀਆਂ। ਇਹ ਦੁਸਹਿਰਾ ਦੇਖਣ ਲਈ ਬਾਪੂ ਵੀ ਜਾਂਦਾ। ਮੈਨੂੰ ਵੀ ਨਾਲ ਪੈ ਜਾਂਦਾ। ਇਸ ਮੇਲੇ ਵਿਚ ਖਰਚਣ ਲਈ ਕੁਝ ਪੇਸੇ ਤਾਂ ਮਿਲ ਹੀ ਜਾਂਦੇ। ਪੈਦਲ ਜਾਣਾ, ਪੈਦਲ ਹੀ ਵਾਪਸ ਪਰਤਣਾ। ਗਾਵਣ ਦੇ ਪੁਤਲੇ ਨੂੰ ਸੂਰਜ ਛੁਪਣ ਸਮੇਂ ਅੱਗ ਲਾਈ ਜਾਂਦੀ, ਪਰ ਉਸ ਤੋਂ ਪਹਿਲਾਂ ਰਾਮ ਕਥਾ ਨਾਲ ਸੰਬੰਧਤ ਝਾਕੀਆਂ ਕੱਢੀਆਂ ਜਾਂਦੀਆਂ। ਰਾਮ ਸੀਤਾ ਤੇ ਲਛਮਣ ਸਜਾਏ ਜਾਂਦੇ, ਹਨੁਮਾਨ ਬਨਾਉਣ ਲਈ ਮੂੰਹਾਂ ‘ਤੇ ਮੁਬੇਟੇ ਚੜ੍ਹਾਏ ਜਾਂਦੇ। ਜਟਾਯੂ ਨੂੰ ਕਾਲੇ ਰੰਗ ਵਿਚ ਰੰਗਿਆ ਜਾਂਦਾ, ਇਸ ਤੋਂ ਡਰ ਲਗਦਾ, ਬੱਚੇ ਉਸਦੇ ਨੇੜੇ ਨਾ ਜਾਦੇ। ਪਰ ਪੂਰਾ ਮਨੋਰੰਜਨ ਕਰਦੇ। ਕੁਝ ਉਤਸ਼ਾਹੀ ਲੋਕ ਸਾਇਕਲਾਂ ਉਤੇ ਸਮਰਾਲੇ ਦਾ ਦੁਸਹਿਰਾ ਦੇਖਣ ਵੀ ਚਲੇ ਜਾਂਦੇ। ਸਮਰਾਲੇ ਮੇਲਾ ਹੁਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕੇਵਲ ਇਸਤਰੀਆਂ ਲਈ ਲਗਦਾ, ਜਦਕਿ ਬੰਦਿਆਂ ਲਈ ਲੰਬਾ ਬਾਜ਼ਾਰ ਸੀ। ਇਥੇ ਖੁਣਾਈ ਕਰਨ ਵਾਲਿਆਂ ਕੋਲ ਵਧੇਰੇ ਕੰਮ ਹੁੰਦਾ। ਕਈ ਇਸਤਰੀਆਂ ਆਪਣੀ ਬਾਂਹ ਉਤੇ ਆਪਣੇ ਪਤੀ ਦਾ ਨਾਂ ਖੁਦਵਾਉਂਦੀਆਂ ਤੇ ਪਤੀ ਆਪਣੀ ਪਤਨੀ ਦਾ ਕੋਈ ਹੱਥ ਦੇ ਪਿਛਲੇ ਪਾਸੇ ਚੰਦ ਜਾਂ 

ਓਮ ਖੁਦਵਾਉਂਦਾ। ਗੱਭਰੂ ਚੰਬਰ ਆਪਣੇ ਪੱਟਾਂ ਉਤੇ ਮੇਰਨੀਆਂ ਪਵਾਉਂਦੇ। ਇੰਝ ਹੀ ਪੈਸਾ ਪੈਸਾ ਕਰਕੇ ਜੋੜੇ ਪੈਸਿਆਂ ਦਾ ਇਸਤਰੀਆਂ ਤੇ ਕੁੜੀਆ ਸ਼ਿਗਾਰ ਦਾ ਸਾਮਾਨ ਖਰੀਦ ਦੀਆਂ। ਇਸ ਵਿਚ ਨੇਹ ਪਾਲਿਸ ਪ੍ਰਮੁੱਖ ਰੂਪ ਵਿਚ ਹੁੰਦੀ। ਇਸਦੀ ਵਰਤੋਂ ਕੁਆਰੀਆਂ ਖੁਸ਼ੀਆਂ ਵੀ ਕਰ ਲੈਂਦੀਆ ਸਨ। ਉਂਝ ਕੁਆਰੀਆਂ ਕੁੜੀਆਂ, ਉਨ੍ਹਾਂ ਦਿਨਾਂ ਵਿਚ ਸ਼ਿਗਾਰ ਨਹੀਂ ਸਨ ਕਰਦੀਆਂ। ਵਿਆਹੀਆਂ ਵੀ ਹਲਕਾ ਫੁਲਕਾ ਜਿਹਾ ਹੀ ਜਿੰਗਾਰ ਕਰਦੀਆਂ ਸਨ। ਹਾਂ, ਡੇਰੀਆਂ ਤੇ ਰੇਸ਼ਮੀ ਰੰਗਦਾਰ ਨਾਲਿਆਂ ਦੀ ਖਰੀਦ ਵੀ ਵੱਡੇ ਪੈਮਾਨੇ ‘ਤੇ ਹੁੰਦੀ। 

ਮੇਲੇ ਤੋਂ’ ਪਰਤਦਿਆਂ ਘਰਾਂ ਦੇ ਜੀਆਂ ਲਈ ਕੁਝ ਨਾ ਕੁਝ ਖਰੀਦ ਕੇ ਲਿਆਉਣਾ ਹਰ ਕਿਸੇ ਲਈ ਜ਼ਰੂਰੀ ਹੁੰਦਾ। ਮੇਲੇ ਦੀ ਸੰਗਾਰ ਜਲੇਬੀਆਂ ਹੁੰਦੀਆਂ ਜਾਂ ਪਤੌੜ (ਪਏਲੇ) ਹੁੰਦੇ। ਉਂਝ ਮੇਲੇ ਵਿਚ ਚਾਟ ਦੀਆਂ ਦੁਕਾਨਾਂ ‘ਤੇ ਵੀ ਇਸਤਰੀਆਂ ਦੀ ਭਾਰੀ ਭੀੜ ਜੁੜਦੀ। 

ਹੌਲੀ ਹੌਲੀ ਪੁਰਾਤਨ ਮੇਲਿਆਂ ਦਾ ਸਰੂਪ ਹੀ ਬਦਲ ਗਿਆ। ਤੱਖਰਾਂ ਦੇ ਮੇਲੇ ਵਿਚ ਪਹਿਲਾਂ ਇਕ ਦਿਨ ਹੀ ਝੰਡੀ ਦੀ ਕੁਸ਼ਤੀ ਹੁੰਦੀ ਮਗਰੋਂ ਦੇ ਦਿਨ ਹੋਣ ਲੱਗੀ, ਇਨਾਮ ਵੀ ਦੁੱਧ ਦੇਣ ਵਾਲੀਆਂ ਛੋਟੀਆਂ ਤੋਂ ਅਗਾਂਹ ਲੰਘ ਗਏ। ਮੋਟਰ ਸਾਈਕਲ, ਸਕੂਟਰ, ਸੋਨੇ ਦੇ ਕੜੇ ਮੁੰਦਰੀਆਂ ਦੇ ਨਾਲ ਹਜ਼ਾਰਾਂ ਦੇ ਨਕਦ ਇਨਾਮ ਵੀ ਸ਼ਾਮਿਲ ਕੀਤੇ ਗਏ ਹਨ। ਰਾਸ਼ਟਰੀ ਪੱਧਰ ਦੇ ਪਹਿਲਵਾਨ ਇਸ ਮੇਲੇ ਵਿਚ ਆਉਣਾ ਆਪਣਾ ਮਾਣ ਸਮਝਦੇ ਹਨ। 

ਇੰਝ ਹੀ ਕੋਟ ਗੰਗੂ ਰਾਏ ਦੇ ਖੇਡ ਮੇਲੇ ਦਾ ਰੰਗ ਢੰਗ ਵੀ ਬਦਲ ਗਿਆ ਹੈ। ਕਬੱਡੀ ਦੀਆਂ ਟੀਮਾਂ ਏਨੀਆਂ ਹੁੰਦੀਆਂ ਹਨ ਕਿ ਹੁਣ ਉਨ੍ਹਾਂ ਲਈ ਤਿੰਨ ਦੀ ਥਾਂ ਪਾਰ ਦਿਨ ਖੇਡ ਮੇਲਾ ਲਗਦਾ ਹੈ। ਇਸ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਵਾਲੀਬਾਲ ਦੇ ਨਾਲ ਨਾਲ ਐਬਲੈਟਿਕਸ ਦੀ ਸ਼ਾਮਿਲ ਹੋ ਸਕੀਆਂ ਹਨ। ਇਨ੍ਹਾਂ ਦੇ ਜੇਤੂਆਂ ਨੂੰ ਵੀ ਹਜਾਰਾਂ ਰੁਪਏ ਨਕਦ ਪੁਰਸਕਾਰ ਦਿੱਤੇ ਜਾਂਦੇ ਹਨ। ਮੇਲਿਆਂ ਦਾ ਰਾਜਸੀ ਕਰਨ ਵੀ ਹੋ ਗਿਆ ਹੈ। ਖੇਡ ਮੇਲਿਆਂ ਵਿਚ ਸੱਤਾਧਾਰੀ ਨੇਤਾਵਾਂ ਨੂੰ ਬੁਲਾ ਕੇ, ਉਨ੍ਹਾਂ ਰਾਹੀਂ ਇਨਾਮ ਵੰਡਣ ਦੀ ਪ੍ਰਥਾ ਸ਼ੁਰੂ ਹੋ ਗਈ ਹੈ। ਜਿਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਪਿੰਡਾਂ ਲਈ ਗਰਾਂਟਾਂ ਦਾ ਐਲਾਨ ਕਰਨ।” 

ਐਕਸਟਰਾ ਬਾਟ 

ਦਲਬਾਰਾ ਸਿੰਘ ਪੁੱਤਰ ਜੀਤ ਸਿੰਘ ਪੁੱਤਰ ਰੂੜਾ ਸਿੰਘ ਦੇ ਲੜਕੇ ਬਲਜਿੰਦਰ ਤੇ ਕੁਲਵਿੰਦਰ ਨੂੰ ਕਬੱਡੀ ਦਾ ਸ਼ੌਕ ਜਾਗਿਆ। ਕੁੱਬਿਆ ਵਾਲੇ ਦੇਵੀਦਿਆਲ ਸ਼ਰਮਾ ਕੋਚ ਤੋਂ ਸਿੱਖਿਆ ਲਈ। ਖੇਡ ਦੇ ਸਿਰ ‘ਤੇ ਅਮਰੀਕਾ ਜਾ ਵਸੇ 2012 ਵਿੱਚ ਵਿਸ਼ਵ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਪੰਜਾਬ ਆਈ ਅਮਰੀਕਨ ਕਬੱਡੀ ਟੀਮ ਦਾ ਬਲਜਿੰਦਰ ਸਿੰਘ ਨੀਲੋਂ ਕੈਪਟਨ ਸੀ ਤੇ ਉਪ ਕੈਪਟਨ ਵਜੋਂ ਜਾਫੀ ਕੁਲਵਿੰਦਰ ਸਿੰਘ ਨੀਲ ਟੀਮ ਵਿੱਚ ਸ਼ਾਮਲ ਸੀ। 

ਧਰਮਸ਼ਾਲਾ ਦੀ ਉਸਾਰੀ 

ਇਹ ਗੱਲ 1954 ਦੀ ਹੈ। ਓਦੋਂ ਤਕ ਪਿੰਡ ਵਿਚ ਧਰਮਸ਼ਾਲਾ ਨਹੀਂ ਸੀ। ਪਿੰਡ ਆਈ ਬਰਾਤ ਦਾ ਉਤਾਰਾ ਆਮ ਤੋਰ ‘ਤੇ ਸਾਡੀ ਹਵੇਲੀ ਵਿਚ ਹੀ ਕੀਤਾ ਜਾਂਦਾ। ਉਥੇ ਪਾਣੀ ਦਾ ਪ੍ਰਬੰਧ ਵੀ ਸੀ। ਕਈ ਵਾਰੀ ਸੰਤੇ ਫੌਜੀ ਦਾ ਮਕਾਨ ਇਸ ਕੰਮ ਲਈ ਵਰਤ ਲਿਆ ਜਾਂਦਾ। ਜਦੋਂ ਵੀ ਬਰਾਤ ਦੇ ਉਤਾਰੇ ਦੀ ਗੱਲ ਆਉਂਦੀ ਤਾਂ ਜੱਟਾਂ ਦੇ ਮਨਾਂ ਵਿਚ ਹੀਣ ਭਾਵਨਾ ਜਨਮ ਲੈਂਦੀ। ਉਹ ਬਰਾਤ ਲਈ ਜਦੋਂ ਸਾਡੇ ਬਜ਼ੁਰਗਾਂ ਨੂੰ ਹਵੇਲੀ ਪਾਲੀ ਕਰਨ ਲਈ ਆਖ ਜਾਂਦੇ ਤਾਂ ਉਹ ਆਪਣੇ ਆਪ ਵਿਚ ਛੋਟੇ ਹੋ ਗਏ ਮਹਿਸੂਸ ਕਰਦੇ। ਫਿਰ ਪਿੰਡ ਦੇ ਸਿਆਣਿਆਂ ਨੇ ਕਠੀਆਂ ਪੱਤੀ ਦਾ ਇਕੱਠ ਬੁਲਾਇਆ। ਇਕੱਠੇ ਬਾਵਾ ਡੇਰੇ ਵਿਚ ਹੋਇਆ। ਜਿਸ ਵਿਚ ਸਰਬਸੰਮਤੀ ਨਾਲ ਧਰਮਸ਼ਾਲਾ ਉਸਾਰਨ ਦਾ ਮਤਾ ਪਾਸ ਕੀਤਾ ਗਿਆ। ਉਸਾਰੀ ਦਾ ਖਰਚ ਕਰਨ ਲਈ ਪੂਤੀ ਏਕੜ ਜਮੀਨ ਵਾਲਿਆਂ ਨੂੰ ਢਾਲ ਲਾਈ ਗਈ ਤੇ ਬੇਜਮੀਨਿਆਂ ਨੂੰ ਉਨ੍ਹਾਂ ਦੀ ਆਰਥਕ ਹਾਲਰ ਅਨੁਸਾਰ ਧਾਲ ਲਾਈ ਗਈ। ਪੈਸੇ ਸੰਭਾਲਣ ਤੇ ਖਰੀਦਾਰੀ ਦਾ ਪ੍ਰਬੰਧ ਬਾਵਾ ਸੀਤਾ ਰਾਮ ਦੇ ਹਵਾਲੇ ਕੀਤਾ ਗਿਆ। 

ਚਰਸਤੇ ਨੇੜੇ ਪਾਈ ਪੰਚਾਇਤੀ ਜ਼ਮੀਨ ਉਤੇ ਧਰਮਸ਼ਾਲਾ ਉਸਾਰਨ ਨੂੰ ਪ੍ਰਵਾਨਗੀ ਦਿਤੀ ਗਈ। ਇਥੇ ਉਸਾਰੀ ਵਿਚ ਅੜਿੱਕਾ ਬਣਨ ਵਾਲੇ ਪਿੱਪਲ ਦੇ ਉਹ ਸਾਰੇ ਟਾਹਣੇ ਕੱਟ ਦਿੱਤੇ ਗਏ, ਜੇ ਉਸਾਰੀ ਵਿਚ ਰੁਕਾਵਟ ਬਣਦੇ ਸਨ। 

ਫੇਰ ਇੱਟਾਂ ਲਿਆਉਣੀਆਂ ਸ਼ੁਰੂ ਹੋਈਆ। ਪਿੰਡ ਵਾਸੀ ਗੱਡੇ (ਲੱਕੜੀ ਦੇ ਪਹੀਆਂ ਵਾਲੇ ਗੱਡੇ ਨੂੰ ਬਲਦ ਖਿੱਚਦੇ) ਲੈ ਕੇ ਭੱਠੇ ‘ਤੇ ਜਾਂਦੇ, ਬਲਦਾਂ ਦੀ ਤਾਕਤ ਅਨੁਸਾਰ ਇੱਟਾਂ ਲੱਦਦੇ ਤੇ ਬਲਦਾਂ ਨੂੰ ਰੋਕਰੇ ਮਾਰਦੇ ਹੋਏ ਪਿੰਡ ਵਡ ਜਾਂਦੇ। ਪੀਲੀ ਮਿੱਟੀ ਦੇ ਗੱਡੇ ਭਰਕੇ ਲਿਆਂਦੇ ਗਏ। ਕਟਾਣੀ ਖੁਰਦ ਦੇ ਮਿਸਤਰੀ ਤੇਜਾ ਸਿੰਘ ਤੋਂ ਉਸਾਰੀ ਸ਼ੁਰੂ ਕਰਵਾਈ ਗਈ। ਉਸਦੇ ਨਾਲ ਪਿੰਡ ਦੇ ਹੀ ਮੁੰਡੇ ਮਜ਼ਦੂਰ ਲਾਏ ਗਏ, ਕੰਧਾਂ ਉਸਰ ਗਈਆਂ। ਫੇਰ ਸੀਮਿੰਟ ਤੇ ਰੇਤਾ ਲਿਆਂਦਾ ਗਿਆ। ਡੇਰ ਲੇਟਰ ਲਾਏ ਗਏ। ਉਂਝ, ਸਾਰੀਆਂ ਕੰਧਾਂ ਦੀ ਉਸਾਰੀ ਗਾਰੇ ਨਾਲ ਕਰਵਾਈ ਗਈ। ਉਸਾਰੀ ਪੂਰੀ ਹੋਈ ਤਾਂ ਗੋਵਿੰਦਗੜ੍ਹ ਤੋਂ ਗਾਰਡਰ ਤੇ ਵੀ ਆਇਰਨ ਲਿਆਂਦੇ ਗਏ। ਛੱਤ ਲਈ ਗਾਰਡਰ ਬੀੜੇ ਗਏ, ਉਨ੍ਹਾਂ ਉਤੇ ਦੀ ਆਇਰਨ ਰੱਖੇ ਗਏ, ਉਨ੍ਹਾਂ ਦੀ ਆਇਹਨਾਂ ਵਿਚ ਪਟੈਲ (ਟਾਇਲ) ਇੱਟਾਂ ਬੀਸੀਆਂ ਗਈਆਂ। ਪਹਿਲਾਂ ਹੀ ਲਿਆਂਦੀ ਗਈ ਕਾਲੀ ਕੇ ਚਿਕਣੀ ਮਿੱਟੀ ਨੂੰ ਗੋਲ ਦਾਇਰੇ ਵਿਚ ਜਿਓਤਾ ਗਿਆ, ਹਰ ਰੋਜ਼ ਪਾਣੀ ਪਾ ਕੇ ਉਸਨੂੰ ਕਈ (ਕੱਸੀ) ਨਾਲ ਬੱਢਿਆ ਜਾਂਦਾ। ਫੇਰ ਉਸ ਵਿਚ ਗਲੀ ਸਡੀ ਹੋਈ ਕੁੜੀ ਮਿਲਾਈ ਗਈ। ਤੇ ਜਦੋਂ ਰੂੜੀ ਪੂਰੀ ਤਰ੍ਹਾਂ ਮਿੱਟੀ ਵਿਚ ਮਿਲ ਗਈ ਤਾਂ ਉਸਨੂੰ ਪੱਡੀ ਦੇ ਵਾਸੀਆਂ ਨੇ ਟਾਇਲ ਇੱਟਾਂ ਦੇ ਉਪਰ ਪਾਉਣਾ ਸ਼ੁਰੂ ਕੀਤਾ। ਇਸ ਕੰਮ ਲਈ ਪਿੰਡ ਵਿਚੋਂ ਤਸਲੇ ਤਗਾਹੀਆਂ ਇਕੱਠੇ ਕੀਤੇ ਗਏ। ਬਾਂਸ ਦੀਆਂ ਬਣੀਆਂ ਪੇਸ਼ੀਆਂ ਲਿਆਂਦੀਆਂ ਗਈਆਂ, ਤਗਾਰੀ ਵਿਚ ਮਿੱਟੀ ਭਰੀ ਜਾਂਦੀ, ਉਸਨੂੰ ਸਿਰ ਉਤੇ ਰੱਖਿਆ। ਜਾਂਦਾ, ਪੰਡੀ ਚਲਾ ਕੇ ਮਿਸਤਰੀ ਤੇਜਾ ਸਿੰਘ ਦੇ ਅਗੇ ਢੇਰੀ ਕੀਤਾ ਜਾਂਦਾ, ਜਿਸ ਨੂੰ ਮਿਸਤਰੀ ਆਪਣੀ ਕਾਂਡੀ ਨਾਲ ਪੱਧਰਾ ਕਰ ਦਿੰਦਾ। ਇਸ ਕੰਮ ਨੂੰ ਚਾਹਾ ਕਾਉਦਾ ਕਿਹਾ ਜਾਂਦਾ ਤੇ ਇਸ ਤੁੜੀ ਮਿਲੀ ਮਿੱਟੀ ਨੂੰ ਕਹਿਗਲ ਕਿਹਾ ਜਾਂਦਾ। 

ਧਰਮਸ਼ਾਲਾ ਦਾ ਮੁੱਖ ਦੁਆਰ ਗੋਲ ਆਕਾਰ ਦਾ ਬਣਾਇਆ ਗਿਆ। ਜਿਸਨੂੰ ਲੋਹੇ ਦਾ ਗੇਟ ਲਾਇਆ ਗਿਆ। ਧਰਮਸ਼ਾਲਾ ਨੂੰ ਇਕ ਹੀ ਦਰਵਾਜਾ ਲਾਇਆ ਗਿਆ ਪਰ ਸਾਹਮਣੇ ਕੰਧ ਵਿਚ ਚਾਰ ਬਾਰੀਆਂ ਤੇ ਪੱਛਮ ਵਲ ਦੀ ਕੰਧ ਵਿਚ ਇਕ ਬਾਰੀ गंधी वारी। 

ਪੱਡੀ ਕਰਮਾ ਵਾਲੇ ਪਾਸੇ ਨੂੰ ਇਹ ਗੱਲ ਚੰਗੀ ਨਾ ਲੱਗੀ, ਉਸ ਪੰਡੀ ਵਾਲਿਆਂ ਨੇ ਵੀ ਇਕੱਠ ਕੀਤਾ। ਘਰਾਂ ਨੂੰ ਢਾਲ ਲਾਈ ਤੇ ਇੱਟਾਂ ਲਿਆਂਦੀਆਂ ਗਈਆਂ। ਉਸਾਰੀ ਦਾ ਸਾਰਾ ਸਾਮਾਨ ਖ਼ਰੀਦੀਆ ਗਿਆ ਤੇ ਨਹਿਰ ਦੇ ਕਿਨਾਰੇ ਨੇਸੇ ਧਰਮਸ਼ਾਲਾ ਦੀ ਉਸਾਰੀ ਕਾਰਵਾਈ ਗਈ। ਦੋਹਾਂ ਪਾਸਿਆਂ ਦੀਆਂ ਲੜਕੀਆਂ ਦੀ ਬਰਾਤ ਦਾ ਉਤਾਰਾ ਆਪੋ-ਆਪਣੇ ਪਾਸੇ ਦੀ ਪੱਤੀ ਦੀ ਧਰਮਸ਼ਾਲਾ ਵਿਚ ਹੀ ਕੀਤਾ ਜਾਂਦਾ। 

ਸਾਲ 1957 ਆ ਗਿਆ। ਸ. ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਨੇ ਪਿੰਡ, ਪਿੰਡ ਸਕੂਲ ਖੋਲ੍ਹਣੇ ਸ਼ੁਰੂ ਕੀਤੇ। ਇਸ ਪਿੰਡ ਵਿਚ ਵੀ ਸਕੂਲ ਖੋਲ੍ਹਣ ਲਈ ਪਿੰਡ ਰਾਮਗੜ੍ਹ ਤੋਂ ਇਕ ਅਧਿਆਪਕਾ ਆ ਗਈ। ਉਨ੍ਹਾਂ ਦਿਨਾਂ ਵਿਚ ਬੱਸ, ਕੋਈ ਕੋਈ ਹੀ ਅਧਿਆਪਕਾ ਹੁੰਦੀ ਸੀ। ਕੁੜੀਆਂ ਨੂੰ ਪੜ੍ਹਾਉਣ ਵਾਲੇ ਸਕੂਲ ਦੂਰ ਦੂਰ ਹੁੰਦੇ ਸਨ। ਮਾਪੇ ਉਨ੍ਹਾਂ ਨੂੰ ਪੜ੍ਹਾਉਣ ਤੋਂ ਅਸਮਰੱਥ ਜਾਪਦੇ। 

ਅਧਿਆਪਕਾ ਆਈ, ਪਰ ਉਸ ਪਾਸ ਸੱਚਿਆਂ ਨੂੰ ਪੜ੍ਹਾਉਣ ਲਈ ਕੋਈ ਇਮਾਰਤ ਨਹੀਂ ਸੀ। ਪਿੰਡ ਦੇ ਬਰੋਟੇ ਹੇਠ ਹੀ ਉਹ ਬੱਚਿਆਂ ਨੂੰ ਬਿਠਾ ਲੈਂਦੀ। ਸਕੂਲ ਕਰਮਾ ਪੰਡੀ ਵਾਲੇ ਪਾਸੇ ਲੱਗਦਾ। ਬਹੁਤੇ ਦਿਨ ਉਸ ਪੱਤੀ ਵਾਲੇ ਇਹ ਨਾ ਦੇਖ ਸਕੇ ਤੇ ਫੈਸਲਾ ਕਰਕੇ ਉਨ੍ਹਾਂ ਆਪਣੀ ਧਰਮਸ਼ਾਲਾ ਵਿਚ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ, ਪਰ ਕਰਮਾ ਪੱਤੀ ਵਾਲਿਆਂ ਨੇ ਕਿਸੇ ਵੀ ਧਰਾਤ ਦਾ ਕਨੀਆ ਪੱਤੀ ਵਾਲੀ ਧਰਮਸ਼ਾਲਾ ਵਿਚ ਉਤਾਰਾ ਨਹੀਂ ਕੀਤਾ। ਇਸ ਕੰਮ ਲਈ ਉਹ ਸਕੂਲ ਦੀ ਹੀ ਵਰਤੋਂ ਕਰਦੇ। ਇਸ ਵਾਸਤੇ ਭਾਵੇਂ ਬੱਚਿਆਂ ਨੂੰ ਬਰੋਟੇ ਹੇਠਾਂ ਕਲਾਸ ਲਾਉਣੀ ਪੈਂਦੀ ਭਾਵੇਂ, ਫੁੱਟੀ ਕਰਨੀ ਪੈਂਦੀ। ਅਧਿਆਪਕਾ ਮਗਰੋਂ ਪਿੰਡ ਉਪਲਾਂ ਨੇ ਮਾਸਟਰ ਕਿਸ਼ੋਰੀ ਲਾਲ ਦੀ ਨਿਯੁਕਤੀ ਸਕੂਲ ਵਿਚ ਹੋਈ। ਬੁਨਿਆਦੀ ਤੌਰ ‘ਤੇ ਉਹ ਇਸੇ ਪਿੰਡ ਦੇ ਵਾਸੀ ਸਨ. ਪਰ ਕੁਛ ਸਮੇਂ ਤੋਂ ਪਿੰਡ ਉਪਲਾਂ ਵਿਚ ਹੀ ਰਹਿ ਰਹੇ ਸਨ। 

ਕਠੀਆਂ ਪੱਤੀ ਦੀ ਧਰਮਸ਼ਾਲਾ ਸਾਂਭ ਸੰਭਾਲ ਦੀ ਘਾਟ ਕਾਰਨ ਮਸਰਾ ਹਾਲ ਵਿਚ ਪੁੱਜ ਗਈ। ਛੱਤ ਡਿੱਗਣ ਲੱਗੀ, ਦਰਵਾਜ਼ੇ ਧਾਰੀਆਂ ਨੂੰ ਜਰ (ਮੰਗ) ਲੱਗ ਗਈ, ਪਰ ਉਸਦੀ ਮੁਰੰਮਤ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਪਰ ਪਿੰਡ ਮੋਹਾਲੀ ਜਾ ਵਸੇ ਸੀਤਲ ਸਿੰਘ ਨੂੰ ਇਸ ਦਾ ਵਿਚਾਰ ਆਇਆ। ਉਸਨੇ ਪਿੰਡ ਦੇ ਲੋਕਾਂ ਨਾਲ ਸਲਾਹ ਕੀਤੀ। ਧਰਮਸ਼ਾਲਾ ਦੀ ਨਵੀਂ ਇਮਾਰਤ ਉਸਾਰਨ ਦਾ ਸਾਰਾ ਖਰਚ ਉਸਨੇ ਆਪਣੇ ਜ਼ਿੰਮੇ ਲੈ ਲਿਆ। ਪਹਿਲੇ ਥਾਂ ਹੀ ਸਨਦਾਰ ਧਰਮਸ਼ਾਲਾ ਦਾ ਨਿਰਮਾਣ ਹੈ। 

ਪਿੰਡ ਵਾਸੀ ਚਾਹੁੰਦੇ ਸਨ ਕਿ ਧਰਮਸ਼ਾਲਾ ਦੀ ਬੰਧ ਵਿਚ ਇਕ ਪੱਧਰ ਸਾਇਆ ਜਾਵੇ ਤੇ ਧਰਮਸ਼ਾਲਾ ਨੂੰ ਸੀਤਲ ਸਿੰਘ ਦੇ ਪਿਤਾ ਸਵਰਗੀ ਸ: ਸ਼ਿਆਮ ਸਿੰਘ ਦੇ ਨਾ ਕੀਤਾ ਜਾਵੇ। ਪਰ ਸੀਤਲ ਸਿੰਘ ਇਸ ਗੱਲ ਲਈ ਰਾਜ਼ੀ ਨਹੀਂ ਹੋਇਆ। 

ਮਗਰੋਂ ਤਾਂ ਸਰਕਾਰਾਂ ਵੀ ਧਰਮਸ਼ਾਲਾ ਦੀ ਉਸਾਰੀ ਲਈ ਗ੍ਰਾਂਟਾਂ ਵੰਡਣ ਲੱਗੀਆਂ। ਧਰਮਸ਼ਾਲਾ ਉੱਤੇ ਇਕ ਹਾਲ ਦੀ ਉਸਾਰੀ ਕੀਤੀ ਗਈ ਜੇ ਸਰਕਾਰੀ ਗ੍ਰਾਂਟ ਨਾਲ ਹੀ ਪੂਰੀ ਕੀਤੀ ਗਈ। ਹੁਣ ਇਹ ਧਰਮਸ਼ਾਲਾ ਬੇਲੋੜੀ ਜਿਹੀ ਹੋ ਕੇ ਰਹਿ ਗਈ ਹੈ। ਵਿਆਹ ਸ਼ਾਦੀਆਂ ਮੈਰਿਜ ਪੈਲੇਸਾਂ ਵਿਚ ਹੋਣ ਲੱਗੀਆਂ ਹਨ ਤੇ ਭੋਗ ਗੁਰਦੁਆਰੇ ਵਿਚ ਪਾਏ ਜਾਣ ਲੱਗੇ ਹਨ। 

ਐਕਸਟਰਾ ਬਾਟ 

ਮਾਸਟਰ ਕਿਸ਼ੋਰੀ ਲਾਲ ਦੀ ਸਿੱਖਿਆ ਸੇਵਾ ਇਸੇ ਪਿੰਡ ਦੇ ਸਕੂਲ ਤੋਂ ਸ਼ੁਰੂ ਹੋਈ ਤੇ ਇੱਥੋਂ ਹੀ ਉਹ ਸੇਵਾ ਮੁਕਤ ਹੋਏ। ਉਹਨਾਂ ਦੇ ਨਾਲ ਦੂਸਰੇ ਅਧਿਆਪ ਗੁਰਦਿਆਲ ਸਿੰਘ ਬਿਜਲੀਪੁਰ ਵੀ ਇਸੇ ਪਿੰਡ ਤੋਂ ਪੜ੍ਹਾਉਣਾ ਸ਼ੁਰੂ ਕਰਕੇ ਇਸੇ ਸਕੂਲ ਤੋਂ ਸੇਵਾ ਮੁਕਤ ਹੋਏ। 

ਬੇਬੇ ਦੀਆਂ ਅਨਪੜ੍ਹ, ਨੂੰਹਾਂ 

ਬੇਬੇ ਨੂੰ ਪੜ੍ਹੀ ਲਿਖੀ ਕਿਹਾ ਜਾ ਸਕਦਾ ਹੈ। ਉਹ ਚੰਗੀ ਤਰ੍ਹਾਂ ਪੰਜਾਬੀ ਪੜ੍ਹਨਾ ਜਾਣਦੀ ਸੀ, ਲਿਖਦਿਆਂ ਮੈਂ ਉਸਨੂੰ ਦੇਖਿਆ ਕਦੇ ਨਹੀਂ। ਬੇਬੇ ਦਾ ਪੈਰਾ ਪਿੰਡ ਜਸਪਾਲੋਂ (ਨੇੜੇ ਦੋਰਾਹਾ) ਸੀ ਤੇ ਉਸ ਸਮੇਂ ਪਿੰਡ ਦੇ ਖਾਲਸਾ ਸਕੂਲ ਵਿਚ ਕੁੜੀਆਂ ਦੀ ਪੜ੍ਹਾਈ ਦਾ ਪ੍ਰਬੰਧ ਸੀ। ਬੇਬੇ ਦੱਸਦੀ ਕਿ ਉਸ ਨੇ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ। ਨਾਨੇ ਹੀਰਾ ਸਿੰਘ ਤੇ ਨਾਨੀ ਕਿਸ਼ਨੀ ਦੀਆ ਦੋਵੇਂ ਧੀਆਂ ਹੀ ਸਨ। ਵੱਡੀ ਮਾਸੀ ਡਾਏ ਨੂੰ ਵਿਆਹੀ ਗਈ ਤੇ ਛੋਟੀ ਮੇਰੀ ਬੇਬੇ, ਮੇਰੇ ਬਾਪੂ ਨੂੰ। ਨਾਨਾ ਨਾਨੀ ਨੇ ਆਪਣਾ ਜੱਦੀ ਘਰ ਇਕ ਰਿਸ਼ਤੇਦਾਰ ਦੇ ਹਵਾਲੇ ਕਰ ਦਿੱਤਾ। ਬੇਬੇ ਉਸ ਘਰ ਕੇਵਲ ਇਕ ਚੱਕੀ ਹੀ ਲੈ ਕੇ ਆਈ, ਬੇਬੇ ਵਰ੍ਹਿਆ ਤੱਕ ਉਸ ਚੱਕੀ ਨਾਲ ਵੇਲੇ ਕੁਵੇਲੇ ਕੁਝ ਨਾ ਕੁਝ ਪੀਸਦੀ ਰਹਿੰਦੀ। 

ਬੇਬੇ ਕੋਲ ਕਈ ਧਾਰਮਿਕ ਗ੍ਰੰਧ ਵੀ ਸਨ, ਗੁਰਮੁਖੀ ਅੱਖਰਾਂ ਵਿਚ ਹੀ ਸਨ। ਸ੍ਰੀ ਮਦ ਭਾਗਵਤ ਗੀਤਾ, ਮਹਾਂਭਾਰਤ, ਰਾਮਾਇਣ ਨੂੰ ਤਾਂ ਉਹ ਬਹੁਤ ਸੰਭਾਲ ਕੇ ਰੱਖਦੀ। ਕੁੱਝ ਕਿੱਸੇ ਵੀ ਸਨ, ਜਿਨ੍ਹਾਂ ਵਿਚ ਪੂਰਨ ਭਗਤ ਤੇ ਰੂਪ ਬਸੰਤ ਸ਼ਾਮਿਲ ਸਨ। ਸ਼ਰਧਾ ਰਾਮ ਫਿਲੋਰੀ ਦੀ ਲਿਖੀ “ਓਮ ਜੇ ਜਗਦੀਸ਼ ਹਰੇ” ਆਰਤੀ ਦੇ ਨਾਲ ਨਾਲ ਹਨੁਮਾਨ ਚਲੀਸਾ ਵੀ ਪੜਿਆ ਜਾਂਦਾ ਸੀ। ਆਰਤੀ ਤਾਂ ਸਵੇਰੇ ਸ਼ਾਮ ਉੱਚੀ ਬੋਲਕੇ ਵੀ ਕੀਤੀ ਜਾਂਦੀ। ਬੇਬੇ ਨੇ ਕੁਝ ਧਾਰਮਿਕ ਤਸਵੀਰਾਂ ਵੀ ਸ਼ੀਸ਼ੇ ਵਿਚ ਜੜਵਾ ਕੇ ਕੰਧਾਂ ਉੱਤੇ ਟੰਗੀਆਂ ਹੋਈਆਂ ਸਨ, ਜਿਨ੍ਹਾਂ ਵਿਚ ਸਿਵਜੀ ਤੇ ਪਾਰਬਤੀ ਰਾਮ ਸੀਤਾ ਤੇ ਲਫਮਣ, ਸ੍ਰੀ ਕ੍ਰਿਸ਼ਨ ਤੇ ਰਾਧਾ ਤੇ ਕਾਲੀ ਮਾਈ ਦੀ ਤਸਵੀਰ ਵੀ ਸੀ। ਜਿਨ੍ਹਾਂ ਨੂੰ ਸਵੇਰੇ ਸ਼ਾਮ ਧੂਫ਼ ਦਿੱਤੀ ਜਾਂਦੀ। ਫੇਰ ਬੇਬੇ ਨੇ ਇਹ ਤਸਵੀਰਾਂ ਤੇ ਗ੍ਰੰਥ ਬਾਰੇ ਡੇਰੇ ਨੂੰ ਦਾਨ ਕਰ ਦਿੱਤੇ। 

ਬੇਬੇ ਪੜਨ ਬੈਠਦੀ ਤਾਂ ਉਹ ਬਾਪੂ ਗਾਂਧੀ ਵਰਗੀਆਂ ਗੋਲ ਐਨਕਾਂ ਲਾਉਂਦੀ। ਇਸੇ ਐਨਕ ਨਾਲ ਉਹ ਸੂਈ ਵਿਚ ਧਾਗਾ ਪਾਉਂਦੀ, ਕੱਪੜਿਆਂ ਨੂੰ ਟਾਕੀਆਂ ਲਾਉਂਦੀ। ਮਗਰੋਂ ਉਹ ਐਨਕ ਚੋਰੀ ਹੋ ਗਈ। ਐਨਕ ਦੇ ਨਾਲ ਨਾਲ ਇਕ ਪਿੰਡਲ ਦੀ ਬਾਲਟੀ, ਜੋ ਕਲਕੱਰ ਤੋਂ ਲਿਆਂਦੀ ਗਈ ਸੀ, ਵੀ ਚੋਰੀ ਹੋ ਗਈ। ਪਿੱਤਲ ਦੀ ਬਾਲਟੀ ਤਾਂ ਉਸੇ ਦਿਨ ਦੋਰਾਹੇ ਇਕ ਪਿੱਤਲ ਦੇ ਬਰਤਨਾਂ ਦੀ ਦੁਕਾਨ ਤੋਂ ਬਰਾਮਦ ਹੋ ਗਈ, ਪਰ ਐਨਕ ਨਹੀਂ ਮਿਲੀ। 

ਇਕ ਦਿਨ ਸਕੂਲੋਂ ਆ ਕੇ ਮੈਂ ਬੇਬੇ ਨੂੰ ਸਵਾਲ ਕੀਤਾ ਬੇਖੋ, ਜੋ ਇਕ ਚਾਹੁ ਵਾਈ ਆਨੇ ਦਾ ਆਵੇ ਤਾਂ ਪੰਜ ਚਾਰ ਕਿਨੇ ਦੇ ਆਉਣਗੇ? ਉਸ ਨੇ ਭੱਟ ਉੱਤਰ ਦਿੱਤਾ “ਸਾਵੇ ਬਾਰਾਂ ਆਨੇ ਦੇ।” ਤੈਨੂੰ ਕਿਵੇਂ ਪਤਾ ਲੱਗਿਆ? ਮੈਂ ਹੈਰਾਨ ਸਾਂ ਇਹ ਸਵਾਨ ਉਸ ਦਿਨ ਹੀ ਮਾਸਟਰ ਜੀ ਨੇ ਯਾਦ ਕਰਵਾਇਆ ਸੀ। “ਮੈਂ ਢਾਈ ਦਾ, ਡੇਢੇ ਦਾ, ਪੌਣੇ ਦਾ, ਸਾਰੇ ਪਹਾੜੇ ਸਕੂਲ ਵਿਚ ਪਏ ਹੋਏ ਨੇ” ਏਥੇ ਨੇ ਉੱਤਰ ਦਿੱਤਾ। ਮੇਰੇ ਜਨਮ ਤੋਂ ਵੀ ਪਹਿਲਾਂ ਰਾਏ ਦੀ ਛੋਟੀ ਨੂੰਹ ਵਿਆਹ ਕੇ ਲਿਆਂਦੀ ਗਈ। ਉਸਦਾ ਵਿਆਹ ਉਸਦੇ ਨਾਨਕੇ ਪਿੰਡ ਦੀਵਾਲਾ (ਨੇੜੇ ਸਮਰਾਲਾ) ਵਿਚ ਕੀਤਾ ਗਿਆ, ਉਂਝ, ਉਸਦਾ ਪੇਕਾ ਪਿੰਡ ਜੋਧਾ ਹੈ। ਦੂਸਰੀ, ਪਰ ਵੱਡੀ ਨੂੰਹ ਖੰਨਾ ਨੇੜੇ ਪਿੰਡ ਪੱਕ ਮਾਫ਼ੀ ਤੇ ਵਿਆਹ ਕੇ ਲਿਆਂਦੀ ਗਈ। ਜਦੋਂ ਬੇਬੇ ਦੀ ਆਪਣੀ ਨੂੰਹ ਪਿੰਡ ਬੁਆਣੀ ਤੋਂ ਵਿਆਹ ਕੇ ਲਿਆਂਦੀ ਗਈ, ਉਦੋਂ ਮੈਂ ਢਾਈ ਜਾਂ ਤਿੰਨ ਸਾਲ ਦਾ ਸਾਂ। ਮੈਨੂੰ ਯਾਦ ਹੈ ਵਿਆਹੁਤਾ ਨੂੰ ਰਥ ਗੱਡੀ ਵਿਚ ਵਿਆਹ ਕੇ ਲਿਆਂਦਾ ਗਿਆ। ਅਖੀਰ ਨੂੰ ਬੇਬੇ ਆਪਣੀ ਦੂਜੀ ਨੂੰਹ ਨੂੰ ਵੀ ਵਿਆਹ ਲਿਆਈ। ਇਹ ਬੇਬੇ ਦੀਆਂ ਚਾਰੇ ਨੂੰਹਾਂ ਅੱਖਰ ਗਿਆਨ ਤੋਂ ਵੀ ਕੇਰੀਆਂ ਸਨ। ਦਾਦੀ ਗੁਲਾਬ ਦਈ ਬੇਬੇ ਦੀ (ਤਾਏ ਦੀ) ਛੋਟੀ ਨੂੰਹ ਨੂੰ ਕਲਕੱਤੇ ਤੋਂ ਲੈਣ ਗਈ। ਜਿਵੇਂ ਕਿ ਸੁਣਿਆ, ਅੰਬਾਲਾ ਰੇਲਵੇ ਸਟੇਸ਼ਨ ਉੱਡੋ ਅਜਿਹੀ ਘਟਨਾ ਵਾਪਰ ਗਈ। ਦਾਦੀ ਕੁਝ ਬੇਧਿਆਨ ਹੋਈ ਤਾਂ ਘੁੰਡ ਵਿਚ ਲਿਪਣੀ ਹੋਈ ਨੂੰ ਕੋਈ ਹੋਰ ਹੀ ਬੰਦਾ ਹੱਥ ਫੜਕੇ, ਕਿਸੀ ਹੋਰ ਪਾਸੇ ਲੈ ਤੁਰਿਆ। ਘੁੰਡ ਵਿਚ ਉਸਨੇ ਇਹ ਵੀ ਨਹੀਂ ਦੇਖਿਆ ਕਿ ਹੱਥ ਫੜਕੇ ਲਿਜਾਣ ਵਾਲੀ ਦਾਦੀ ਸੀ, ਜਾਂ ਕੋਈ ਹੋਰ। ਕੁਝ ਕਦਮ ਜਾ ਕੇ ਦਾਦੀ ਨੇ ਆਪਣੀ ਪੋਤ ਨੂੰਹ ਵਾਪਸ ਲੈ ਆਂਦੀ ਨਹੀਂ ਤਾਂ ਅਨਰਥ ਹੋ ਜਾਣਾ ਸੀ। ਇੰਝ, ਘਰ ਵਿਚ ਰਹਿਣ ਵਾਲੀਆਂ ਇਸਤਰੀਆਂ ਵਿਚੋਂ ਕੇਵਲ ਬੇਬੇ ਹੀ ਪੜ੍ਹੀ ਹੋਈ ਸੀ। 

ਐਕਸਟਰਾ ਸ਼ਾਟ 

ਉਸ ਜ਼ਮਾਨੇ ਵਿੱਚ ਲਸਕੀਆਂ ਦਾ ਪੜ੍ਹੀਆਂ ਲਿਖੀਆਂ ਹੋਣਾ ਜਰੂਰੀ ਨਹੀਂ ਸੀ ਸਮਝਿਆ ਜਾਂਦਾ। ਉਹਨਾਂ ਨੂੰ ਤਾਂ ਸਿਊਣਾ, ਪੈਣਾ, ਰਸੋਈ ਦਾ ਕੰਮ ਕਰਨਾ ਜਾਂ ਹੋਰ ਘਰੋਗੀ ਕੰਮ ਵਿੱਚ ਮੁਹਾਰਤ ਦੀ ਹੀ ਲੋੜ ਸਮਝੀ ਜਾਂਦੀ ਸੀ। 

ਮੂੰਗਫਲੀ ਦੀਆਂ ਗੱਠੀਆਂ 

ਨਹਿਰ ਦੇ ਪੱਛਮੀ ਪਾਸੇ ਸੈਕੜੇ ਏਕੜ ਜ਼ਮੀਨ ਵਿਚ ਸੇਮ ਦਾ ਪਾਣੀ ਖੜ੍ਹਾ ਰਹਿੰਦਾ। ਉਸ ਪਾਣੀ ਵਿਚ ਦੱਭ, ਸਰਕੰਡਾ, ਕਾਹੀ, ਈ, ਕੋਲ ਡੰਡੇ ਜੰਮੇ ਰਹੀ। ਜਦੋਂ ਸੇਮ ਦਾ ਪਾਣੀ ਕੁਝ ਘੱਟ ਹੁੰਦਾ, ਛੱਪਰ ਬਨਾਉਣਾ ਲਈ ਕਾਰੀ ਕੇ ਸਰਕੀਡ ਘੁਲਾੜੀਆਂ ਦਾ ਬਾਲਣ ਬਨਾਉਣ ਲਈ, ਵੱਡ ਬਣਕ ਦੀਆਂ ਭਰੀਆਂ ਬੰਨ੍ਹਣ ਲਈ ਲਿਆਂਦੀ ਜਾਂਦੀ, ਨੜੇ ਤੇ ਹੋਰ ਘਾਹ ਰੂਸ ਪਿੰਡ ਦੇ ਬੇਜਮੀਨੇ ਵੀ ਲੈ ਆਉਂਦੇ, ਜੇ ਬਾਲਣ ਦਾ ਕੰਮ ਦਿੰਦੇ। ਜੇ ਕਦੇ ਸੇਮ ਦਾ ਪਾਣੀ ਨਹਿਰ ਉੱਤਰਨ ਨਾਲ ਸੁੱਕ ਜਾਂਦਾ ਤੇ ਉਨ੍ਹਾਂ ਖੇਤਾਂ ਵਿਚ ਧਾਨ ਬੀਜ ਲਿਆ ਜਾਂਦਾ। ਇਹ ਧਾਨ ਪਸੂਆਂ ਲਈ ਹਰੇ ਚਾਰੇ ਵਜੋਂ ਵਰਤਿਆ ਜਾਂਦਾ। ਧਾਨ ਖਰੀਦਣ ਵਾਲੀ ਕੋਈ ਮੰਡੀ ਵੀ ਨੰਗੇ ਨਹੀਂ ਸੀ, ਉਸ ਧਾਨ ਵਿਚੋਂ ਲਾਲ ਰੰਗ ਦਾ ਚਾਵਲ ਨਿਕਲਦਾ, ਜਿਸਨੂੰ ਪਸੰਦ ਹੀ ਨਾ ਕੀਤਾ ਜਾਂਦਾ। ਸੇਮ ਦੇ ਪਾਣੀ ਵਾਲੇ ਖੇਡਾਂ ਤੋਂ ਅਗੇ ਟਿੱਬਿਆਂ ਦੇ ਟਿੱਬੇ ਰੇਤੇ ਦੇ। ਉਨ੍ਹਾਂ ਵਿਚ ਮੂੰਗਫਲੀ ਬੀਜੀ ਜਾਂਦੀ। ਕਈ ਕਿਸਾਨਾਂ ਨੇ ਖੇਤ ਪੱਧਰੇ ਵੀ ਕਰ ਲਏ ਪਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਸਿੰਚਾਈ ਵਾਸਤੇ। 

ਜਿਵੇਂ ਹੀ ਬਰਸਾਤ (ਮੌਨਸੂਨ) ਦਾ ਪਹਿਲਾ ਮੀਂਹ ਪੈਦਾ, ਪਹਿਲਾਂ ਹੀ ਤਿਆਰ ਫਸਲ ਬੀਜਣ ਲਈ ਕਿਸਾਨ ਬਲਦਾਂ ਨੂੰ ਪੰਜਾਲੀ ਜੋੜਕੇ, ਉਸ ਨਾਲ ਹਲ ਲਟਕਾਉਂਦੇ, ਸਿਰਾਂ ਉੱਤੇ ਮੁਗਵਲੀ ਦਾ ਬੀਜ ਚੁੱਕ ਕੇ ਖੇਤਾਂ ਵਲ ਤੁਰ ਪੈਂਦੇ। ਜੰਗ (ਜੰਡੀ) ਦੇ ਪਿੱਛੇ ਪਿੱਛੇ ਹਾਲੀ ਸਿਆੜ ਕੱਢਦਾ ਤੇ ਸਿਆੜਾਂ ਵਿਚ ਉਸ ਦੇ ਪਿੱਛੇ ਆ ਰਿਹਾ ਦਿਹਾੜੀਆ, ਇਕ ਇਕ ਦਾਣਾ ਕੇਰਦਾ ਆਉਂਦਾ। ਫੇਰ ਉਸ ਖੇਤ ਨੂੰ ਸੁਹਾਗਾ ਦਿੱਤਾ ਜਾਂਦਾ, ਬੀਜ ਢੱਕ ਦਿੱਤਾ ਜਾਂਦਾ। ਪੰਛੀਆਂ ਦੇ ਹਮਲੇ ਤੋਂ ਬਚਾਅ ਹੋ ਜਾਂਦਾ। ਮੁਗਫਲੀ ਦੇ ਖੇਤ ਦੇ ਚਾਰੇ ਪਾਸੇ ਦੇ ਤਿੰਨ ਸਿਆੜਾਂ ਵਿਚ ਮਾਂਹ ਦੀ ਦਾਲ ਬੀਜੀ ਜਾਂਦੀ। ਸਾਰੀ ਕਸਲ ਕੁਦਰਤੀ ਹਾਲਤਾਂ ‘ਤੇ ਨਿਰਭਰ ਹੁੰਦੀ। ਭਾਵੇਂ ਮੀਂਹ ਪੈਂਦੇ ਪਰ ਫਸਲਾਂ ਵਿਚ ਨਦੀਨ ਖੁਰਪੇ (ਰੰਬੇ) ਨਾਲ ਗੋਡੀ ਕਰਕੇ ਪੁੱਟ ਦਿੱਤੇ ਜਾਂਦੇ। 

ਨਵੰਬਰ ਦੇ ਮਹੀਨੇ ਮੂੰਗਫਲੀ ਦੀ ਫਸਲ ਪੱਕ ਜਾਂਦੀ। ਖੁਰਪਿਆਂ ਨਾਲ ਉਸਨੂੰ ਪੁੱਟ ਕੇ ਢੇਰੀਆਂ ਲਾਈਆਂ ਜਾਂਦੀਆਂ। ਇਨ੍ਹਾਂ ਢੇਰੀਆਂ ਨੂੰ ‘ਲਾਂਗਾ’ ਕਿਹਾ ਜਾਂਦਾ। ਤੀਸਰੇ ਚੌਥੇ ਦਿਨ ਲਾਂਗ ਸੁੱਕ ਜਾਂਦੇ। ਦੋਲੇ ਵਿਚ ਬੰਨ੍ਹਕੇ ਪੰਡਾਂ ਦੇ ਰੂਪ ਵਿਚ ਇਕ ਥਾਂ ਇਕੱਠੇ ਕੀਤੇ ਜਾਦੇ, ਸਲੱਘਾ ਨਾਲ ਕੁੱਟ ਕੇ ਉਸ ਵਿਚੋਂ ਸਾਰੀ ਮੁਗਫਲੀ ਦੀਆਂ ਕੋਠੀਆਂ ਭਾਤ ਲਈਆਂ ਜਾਂਦੀਆਂ। ਮੁੰਗਫਲੀ ਦੀ ਪੱਤਿਆਂ ਸਮੇਤ ਪੜ੍ਹ (ਲੰਬੀ ਢੇਗੀ) ਲਾਈ ਜਾਂਦੀ। ਤਰੰਗਲੀ ਦੀ ਮਦਦ ਨਾਲ ਉਸਨੂੰ ਹਵਾ ਵਿਚ ਉਛਾਲਿਆ ਜਾਂਦਾ। ਇਸ ਤਰ੍ਹਾਂ ਉਗਬਲੀ ਦੀਆਂ ਗੱਠੀਆਂ ਤੇ ਪੱਡੇ ਵੱਖ ਵੱਖ ਹੋ ਜਾਂਦੇ। ਉਕ ਏੜ੍ਹੀਆਂ ਵਿਚ ਸੱਦਕੇ ਮੂੰਗਫਲੀ ਨੂੰ ਸਮਰਾਲਾ ਜਾਂ ਦੋਰਾਹਾ ਮੰਡੀ ਵਿਚ ਵੇਚਣ ਲਈ ਲੈ ਜਾਇਆ ਜਾਂਦਾ, ਜਿਸ ਵਿਚੋਂ ਤੇਲ ਕੱਢਣ ਲਈ ਦੋਹਾਂ ਸ਼ਹਿਰਾਂ ਵਿਚ ਕਾਰਖ਼ਾਨੇ ਲੱਗੇ 

ਜਿਵੇਂ, ਜਿਥੋਂ ਮੂੰਗਫਲੀ ਦੇ ਖੇਤ ਖਾਲੀ ਹੁੰਦੇ, ਖੇਡਾਂ ਵਿਚ ਧਰਤੀ ਹੇਠਾਂ ਰਹਿ ਗਈਆਂ ਗੱਠੀਆਂ ਚੁਗਣ ਲਈ ਪਿੰਡ ਦੇ ਦਲਿਤ ਪਰਿਵਾਰਾਂ ਦੇ ਨਾਲ ਨਾਲ ਬੇਜ਼ਮੀਨੇ ਪਰਿਵਾਰਾਂ ਦੇ ਬੱਚੇ ਤੇ ਇਸਤਰੀਆਂ ਖੇਡਾਂ ਵਿਚ ਜਾਂਦੇ। ਖੁਰਪਿਆਂ ਨਾਲ ਧਰਤੀ ਵੱਲ ਫੋਨ ਕੇ ਉਹ ਝੋਲੀਆਂ ਭਰ ਲੈਂਦੇ। ਮੈਂ ਤੇ ਬੇਬੇ ਵੀ ਇਸ ਕੰਮ ਵਿਚ ਸ਼ਾਮਿਲ ਹੁੰਦੇ। ਬੇਬੇ ਸਵੇਰੇ ਹੀ ਪੈਣੇ ਵਿਚ ਦੋ ਰੋਟੀਆਂ ਤੇ ਆਚਾਰ ਬੰਨ੍ਹਦੀ, ਇੱਕ ਕੱਪੜੇ ਵਿਚ ਖੁਰਪੀ ਤੇ ਰੋਟੀ ਰੱਖਕੇ, ਲਪੇਟ ਕੇ ਸਿਰ ਉੱਤੇ ਰੱਖ ਲੈਂਦੀ। ਜਦੋਂ ਭੁੱਖ ਲੱਗਦੀ, ਤਾਂ ਦਾਨ ਵਜੋਂ ਲਾਏ ਨਲਕੇ ਨੇੜੇ ਬੈਠ ਕੇ ਰੋਟੀ ਖਾ ਲਈ ਜਾਂਦੀ ਤੇ ਪਾਣੀ ਪੀ ਲਿਆ ਜਾਂਦਾ। ਬੇਬੇ ਖੁਰਪੀ ਨਾਲ ਧਰਤੀ ਫੈਲਦੀ ਤੇ ਮੈਂ ਧਰਤੀ ਉੱਤੇ ਰਹਿ ਗਈਆਂ ਗੱਠੀਆਂ ਇਕੱਠੀਆਂ ਕਰਦਾ। 

ਸ਼ਾਮ ਸਮੇਂ ਘਰਾਂ ਲਈ ਵਾਪਸੀ ਹੁੰਦੀ। ਇਸਤਰੀਆਂ, ਬੱਚਿਆਂ ਨਾਲ ਕਿਸ਼ਤੀ ਭਰੀ ਹੁੰਦੀ ਤੇ ਹਰ ਕਿਸੇ ਕੋਲ ਵੇਚਣ ਲਈ ਮੂੰਗਫਲੀ ਹੁੰਦੀ। ਪਿੰਡ ਦੇ ਵਿਹੜੇ ਲਾਗੇ ਪਿੰਡ ਵਿਚ ਮਾਛੀਵਾੜੇ ਤੋਂ ਸਬਜ਼ੀ ਵੇਚਣ ਆਉਂਦੇ ਮੁਕੰਦੇ ਦਾ ਮੁੰਡਾ ਤੱਕੜੀ ਵੱਟੇ ਤੇ ਖਾਲੀ ਬੋਰੀਆਂ ਲੈ ਕੇ ਬੈਠਾ ਹੁੰਦਾ। ਮੂੰਗਫਲੀ ਦੀ ਕੀਮਤ ਦੱਸਦਾ ਤੇ ਤੱਕੜੀ ਵਿਚ ਤੇਲ ਤੇਲ ਕੇ ਖੋਰੀ ਵਿਚ ਪਾਉਂਦਾ ਰਹਿੰਦਾ। 

ਇਕੋ ਸਮੇਂ ਉਸ ਕੋਲ ਮੂੰਗਫਲੀ ਵੇਚਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ। ਜ਼ੈਲਦਾ ਓਲਦਾ ਉਹ ਝੰਡੀ ਵੀ ਮਾਰ ਜਾਂਦਾ, ਜਿਸ ਨਾਲ ਵੱਧ ਤੇਲ ਲੈਂਦਾ। ਕਦੇ ਕਦੇ ਉਸਦੀ ਇਹ ਬੇਈਮਾਨੀ ਫੜੀ ਵੀ ਜਾਂਦੀ। ਪਰ ਸਾਰੇ ਉਸੇ ਕੋਲ ਮੂੰਗਫਲੀ ਵੇਚਣ ਲਈ ਮਜ਼ਬੂਰ ਸਨ, ਕਿਉਂਕਿ ਪਿੰਡ ਦਾ ਕੋਈ ਦੁਕਾਨਦਾਰ ਖ਼ਰੀਦਣ ਲਈ ਰਾਜ਼ੀ ਨਹੀਂ ਸੀ ਹੁੰਦਾ। ਉਹ ਇਸ ਗੱਲੋਂ ਵੀ ਖੁਸ ਹੋ ਜਾਂਦੇ ਕਿ ਮੂੰਗਫਲੀ ਖ਼ਰੀਦਣ ਵਾਲਾ ਉੱਜਲ ਸਿੰਘ ਨਕਦ ਪੈਸੇ ਦਿੰਦਾ, ਜਿਸ ਨਾਲ ਰਾਤ ਦੀ ਰਸੋਈ ਲਈ ਸੌਦਾ ਸੂਤ ਖਰੀਦਣਾ ਸੌਖਾ ਹੋ ਜਾਂਦਾ। 

ਆਮ ਤੌਰ ‘ਤੇ ਇੱਕ ਵੀ ਹੁੰਦਾ ਕਿ ਅੱਧ ਵਟਾਈ ‘ਤੇ ਖੇਤੀ ਕਰਨ ਵਾਲੇ ਕਿਸਾਨ ਜ਼ਮੀਨ ਮਾਲਕਾਂ ਨਾਲ ਬੇਈਮਾਨੀ ਵੀ ਕਰ ਜਾਂਦੇ। ਹਨੇਰੇ ਸਵੇਰੇ ਉਹ ਫਸਲ ਵਿਚੋਂ ਬੁਝ ਹਿੱਸਾ ਚੋਰੀ ਕਰਕੇ ਲੈ ਜਾਂਦੇ। ਇਹ ਉਹ ਗੁਣੇ ਦੇ ਢੇਰ ਵਿਚ ਰੱਖ ਦਿੰਦੇ। ਪਹਿਲਾਂ ਬੰਨੀਆਂ ਇਕ ਦੇ ਪੰਡਾਂ ਰੇਹੜੀ ਉੱਤੇ ਗੁਣੇ ਦੇ ਹੇਠਾਂ ਰੱਖਕੇ ਘਰ ਲੈ ਜਾਂਦੇ।  

ਮੂੰਗਫਲੀ ਦੀ ਫਸਲ ਸੰਭਾਲਣ ਮਗਰੋਂ ਕਣਕ ਛੱਲਿਆਂ ਦੀ ਬਿਜਾਈ ਸ਼ੁਰੂ ਹੁੰਦੀ। ਇਸ ਦੇ ਵਾਸਤੇ ਵੀ ਧਰਤੀ ਵਿਚ ਸਿਲ੍ਹ (ਗਿੱਲ) ਸੰਭਾਲੀ ਜਾਂਦੀ। ਸi bg ਮੀਂਹ ਪੈ ਜਾਂਦੇ ਤਾਂ ਬਰਾਨੀ ਖੇਤੀ ਵਿਚ ਵੀ ਰੱਖੀ ਪੈਦਾਵਾਰ ਹੋ ਜਾਂਦੀ। ਇਸ ਕਸਲ ਨੂੰ ਸੰਭਾਲਣ ਲਈ ਵੀ ਖੇਤ ਮਜ਼ਦੂਰਾਂ ਦੀ ਲੋੜ ਪੈਂਦੀ, ਜਿਨ੍ਹਾਂ ਨੂੰ ਸਾਰਾ ਦਿਨ ਬਦਕ ਕਟਾਈ ਦੀ ਮਜ਼ਦੂਰੀ ਸ਼ਾਮ ਨੂੰ ਇਕ ਭਰੀ ਕਣਕ ਦਿੱਤੀ ਜਾਂਦੀ। ਚਾਹ ਰੋਟੀ ਉਨ੍ਹਾਂ ਨੇ ਆਪਣੇ ਘਰੋਂ ਖਾਣੀ ਹੁੰਦੀ। 

ਕਣਕ ਦੀਆਂ ਭਰੀਆਂ ਨੂੰ ਲਾਵੇ (ਕਣਕ ਕੱਟਣ ਵਾਲੇ ਮਜ਼ਦੂਰ) ਇਕ ਥਾਂ ਇਕੱਠੀਆਂ ਕਰਕੇ, ਕਿਸਾਨਾਂ ਤੋਂ ਬਲਦ ਮੰਗਕੇ, ਉਨ੍ਹਾਂ ਦੇ ਪੈਰਾਂ ਨਾਲ ਕਰਬ ਨੂੰ ਲਿਹਾੜਿਆ ਜਾਂਦਾ । ਦਾਣੇ ਨਿਕਲਦੇ ਤੇ ਰੂੜੀ ਵੱਖ ਕੀਤੀ ਜਾਂਦੀ। ਇੰਝ ਹਰ ਬੇਜਰੇਨਾ ਪਰਿਵਾਰ ਸਾਲ ਕਰ ਲਈ ਅਨਾਜ ਇਕੱਠਾ ਕਰ ਲੈਂਦਾ। ਲਾਗੀਆਂ ਨੂੰ ਮਿਲੀਆ ਭਰੀਆਂ ਵਿਚੋਂ ਵੀ ਇਸੇ ਤਰ੍ਹਾਂ ਦਾਣੇ ਵੱਖ ਕੀਤੇ ਜਾਂਦੇ। ਬਹੁਤ ਮੁਸ਼ਕਿਲ ਭਰੇ ਦਿਨ ਸਨ, ਉਹ। 

ਐਕਸਟਰਾ ਸ਼ਾਟ 

ਹੁਣ ਉਨ੍ਹਾਂ ਖੇਤਾਂ ਵਿਚ ਮੂੰਗਫਲੀ ਨਹੀਂ, ਧਾਨ ਦੀ ਫਸਲ ਉੱਗਦੀ ਹੈ। ਕੁਦਰਤੀ ਮੀਂਹ ਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਫਸਲਾਂ ਦੀ ਥਾਂ, ਧਰਤੀ ਹੇਠੇ ਪਾਣੀ ਕੱਢਕੇ ਸਿੰਚਾਈ ਕੀਤੀ ਜਾਂਦੀ ਹੈ। 

ਜੁਰਮ ਦਾ ਚਿਹਰਾ 

ਓਦੋਂ ਅਜੇ ਬਿਜਲੀ ਨਹੀਂ ਸੀ ਆਈ। ਹਨੇਰੇ ਵਿਚ ਸਾਰੇ ਕੰਮ, ਮਿੱਟੀ ਦੇ ਤੇਲ ਵਾਲੇ ਲੇਖ ਜਾਂ ਲਾਲਟੈਨਾਂ ਦੀ ਰੋਸ਼ਨੀ ਵਿਚ ਹੀ ਕੀਤੇ ਜਾਂਦੇ ਸਨ। ਕਿਸੇ ਘਰ ਸਰ੍ਹੋਂ ਦੇ ਤੇਲ ਵਾਲਾ ਦੀਵਾ ਜਗਦਾ, ਮਿਟੀ ਦੇ ਤੇਲ ਨਾਲ ਜਲਣ ਵਾਲੀਆਂ ਢਿੱਬਰੀਆਂ ਰੰਜਨੀ ਕਰਦੀਆਂ ਤੇ ਕਈ ਘਤ ਅਜਿਹੇ ਵੀ ਸਨ ਜੋ, ਮਿੱਟੀ ਦਾ ਤੇਲ ਖਰੀਦਣ ਦੇ ਸਮਰੱਥ ਹੀ ਨਹੀਂ ਸਨ। ਉਹ ਆਪਣਾ ਸਾਰਾ ਕੰਮ ਸੂਰਜ ਦੇ ਚਾਨਣ ਵਿਚ ਕਰਦੇ ਤੇ ਗਰਮੀਆਂ ਵਿਚ ਹਨੇਰਾ ਹੋ ਜਾਣ ਤੋਂ ਪਹਿਲਾਂ ਪਹਿਲਾਂ ਮਕਾਨਾਂ ਦੀਆਂ ਛੱਤਾਂ ਉੱਤੇ ਜਾ ਬੈਠਦੇ। ਚੰਦ ਦੀ ਚਾਨਣੀ ਵਿਚ ਦੂਰ ਦੂਰ ਤੱਕ ਦਿਖਾਈ ਦਿੰਦਾ ਜਾਂ ਸ਼ਾਇਦ ਅੱਖਾਂ ਉਸ ਮਾਹੌਲ ਦੀਆਂ ਆਦੀ ਹੋ ਗਈਆਂ ਸਨ। 

ਗਰਮੀਆਂ ਦੇ ਦਿਨਾਂ ਵਿਚ ਪਿੰਡ ਦੇ ਸਾਰੇ ਲੋਕੀਂ ਘਰਾਂ ਤੋਂ ਬਾਹਰ ਮੰਜੇ ਡਾਹ ਲੈਂਦੇ। ਦੇਰ ਰਾਤ ਤੱਕ, ਦੂਜੇ ਕੋਠਿਆਂ ‘ਤੇ ਪਏ ਜੀਆਂ ਨਾਲ ਗੱਲ ਬਾਤ ਕਰਦੇ ਰਹਿੰਦੇ ਜਾਂ ਕੋਈ ਮਾਈ ਧਾਰ ਪਾਉਣੀ ਲਗਦੀ ਤਾਂ ਪਤਾ ਹੀ ਨਾ ਲੱਗਦਾ ਕਿ ਅੱਧੀ ਰਾਤ ਕਦੋਂ ਹੋ ਗਈ। 

ਉਂਝ, ਗਰਮੀ ਦੇ ਮੌਸਮ ਵਿਚ ਸੋਣ ਵਾਲੇ ਮੰਜਿਆਂ ਦੀਆਂ ਬਾਹੀਆਂ ਬਾਂਸ ਦੀਆਂ ਹੁੰਦੀਆਂ। ਹੌਲੇ ਹੋਲੇ ਮੰਜੇ ਹੁੰਦੇ। ਜੇ ਰਾਤ ਨੂੰ ਮੀਂਹ ਆ ਜਾਂਦਾ ਤਾਂ ਉਨ੍ਹਾਂ ਨੂੰ ਘਰਾਂ ਦੇ ਅੰਦਰ ਲੈ ਜਾਣਾ ਆਸਾਨ ਹੁੰਦਾ। ਕੁਝ ਗਿਣਵੇਂ ਬੰਦੇ ਚੋਰਾਂ ਤੋਂ ਬਚਾਅ ਲਈ ਪਹਿਰਾ ਦਿੰਦੇ। ਅੱਧੀ ਰਾਤ, ਇਸ ਸਮੇਂ ਪਿੰਡ ਦਾ ਚੌਕੀਦਾਰ ਹੇਕਰਾ ਮਾਰਦਾ। ਉਹ ਚੋਰਾਂ ਤੋਂ ਸੁਚੇਤ ਕਰਦਾ, “ਜਾਗਦੇ ਰਿਹੋ ਬਈ, ਚੋਰਾਂ ਦਾ ਵੇਲੇ।” ਉਸਦੀ ਆਵਾਜ਼ ਦੂਰ ਦੂਰ ਤੱਕ ਗੂੰਜਦੀ। 

ਉਸ ਰਾਤ ਅਜੇ ਚੌਕੀਦਾਰ ਵਲੋਂ ਜਗਾਉਣ ਵਾਲੇ ਹੋਕੇ ਦਾ ਵੇਲਾ ਨਹੀਂ ਸੀ ਹੋਇਆ। ਲੋਕ ਅਜੇ ਜਾਗੇ ਮੀਟੇ ਦੀ ਹਾਲਤ ਵਿਚ ਹੀ ਸਨ ਕਿ ਪਿੰਡ ਦੇ ਪੂਰਬੀ ਪਾਸੇ ਰੌਲਾ ਪੈ ਗਿਆ। ਕਿਸੇ ਇਸਤਰੀ ਦੇ ਬਚਾਓ ਬਚਾਓ ਦੀ ਆਵਾਜ਼ ਗੂੰਜੀ। ਲੋਕ ਅੱਧ ਸੁੱਕੇ ਡਾਂਗਾਂ, ਸੋਟੀਆਂ ਲੈ ਕੇ ਦੌੜੇ। ਕੁਝ ਬੰਦੇ ਦਲਿਤ ਇਸਤਰੀ ਨੂੰ ਚੁੱਕ ਕੇ ਲੈ ਚੱਲੇ ਸਨ। ਉਹ ਘਸੀਟਦੇ ਹੋਏ ਉਸਨੂੰ ਅਗਵਾ ਕਰਨ ਲੱਗੇ। ਪਿੰਡ ਦੇ ਲੋਕ ਉਸ ਆਵਾਜ਼ ਵਲ ਵਧੇ ਅਤੇ ਅਗਵਾਕਾਰ ਉਸ ਇਸਤਰੀ ਨੂੰ ਧੱਕਾ ਦੇ, ਸੁੱਟਕੇ ਫ਼ਰਾਰ ਹੋ ਗਏ। ਪਿੰਡ ਵਿਚ ਸਹਿਮ ਪੈਦਾ ਹੋ ਗਿਆ। ਇਕ ਤਰ੍ਹਾਂ ਦੀ ਇਸਤਰੀਆਂ ਵਿਚ ਬੇ ਭਰੋਸਗੀ ਪੈਦਾ ਹੋ ਗਈ। ਪਿੰਡ ਦੀਆਂ ਇਸਤਰੀਆਂ ਇਕੱਲੀ ਇਕੱਲੀ ਨਾਲੋਂ ਟੋਲੀਆਂ ਦੇ ਰੂਪ ਵਿਚ ਬਾਹਰ ਅੰਦਰ ਜਾਣ ਲੱਗੀਆਂ। ਬਹੁਤੇ ਘਰਾਂ ਦੀਆਂ ਇਸਤਰੀਆਂ ਏਨੀਆਂ ਫਰ ਗਈਆਂ ਕਿ ਉਹ ਘਰੋਂ ਬਾਹਰ ਸੌਣ ਤੋਂ ਹੀ ਹਟ ਗਈਆਂ। ਹੱਥ ਪੱਖੋ ਜਾਂ ਘੁੰਗਰੂਆਂ ਵਾਲੀ ਪੱਖੀ ਨਾਲ ਬੱਚਿਆਂ ਨੂੰ ਹਵਾ ਬੱਲਦਿਆਂ, ਉਨ੍ਹਾਂ ਦੀ ਰਾਤ ਨਿਕਲ ਜਾਂਦੀ। ਬੜੀ ਹੀ ਬੇਆਰਾਮ ਹੋ ਗਈ ਸੀ ਪਿੰਡ ਦੀ ਜ਼ਿੰਦਗੀ। 

ਅਗਵਾਕਾਰ ਉਸ ਇਸਤਰੀ ਨੇ ਪਛਾਣ ਲਏ, ਪਰ ਕੋਈ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਹਿਮਤ ਨਹੀਂ ਸੀ ਕਰ ਸਕਿਆ। ਪਰਿਵਾਰ ਰੀਬ ਸੀ, ਇਨਸਾਫ ਲੈਣ ਲਈ ਥਾਣੇ ਇਤਲਾਹ ਵੀ ਨਾ ਕਰ ਸਕਿਆ। ਖੂਨ ਦੇ ਹੰਝੂ ਪੀ ਕੇ ਰਹਿ ਗਿਆ। ਸ਼ਬਦ-ਸ਼ਬਦੀ ਪਿੰਡ ਦੇ ਮੋਹਰੀਆਂ ਨੇ ਪਰਿਵਾਰ ਨਾਲ ਹਮਦਰਦੀ ਜ਼ਰੂਰ ਜਰਾਈ। ਸਾਰਾ ਪਿੰਡ ਜਾਣਦਾ ਸੀ ਕਿ ਅਗਵਾਕਾਰ ਕੌਣ ਹਨ। 

ਉਸ ਦਲਿਤ ਪਰਿਵਾਰ ਨੇ ਇਕ ਮੱਝ ਵੀ ਰੱਖੀ ਹੋਈ ਸੀ, ਜਿਸ ਵਾਸਤੇ ਪੰਠੇ ਲੈਣ ਲਈ ਨਹਿਰ ਤੋਂ ਪਾਰਲੇ, ਕਿਸਾਨਾਂ ਦੇ ਖੇਤਾਂ ਵਿਚ ਜਾਣਾ ਪੈਂਦਾ। ਉਹ ਦਲਿਤ ਇਸਤਰੀ ਇਕ ਦਿਨ ਮੱਝ ਲਈ ਚਾਰਾ ਲੈਣ ਗਈ। ਉਸਦੀਆਂ ਸਾਧਣਾਂ ਅੱਗੇ ਲੰਘ ਗਈਆਂ। ਨੇਬੇ ਦਾ ਲਾਲਚ ਕਰਦੀ ਉਹ ਨੇੜਲੇ ਕਮਾਦ ਦੇ ਖੇਤ ਵਿਚੋਂ ਪੰਠੇ ਵੱਢਣ ਲੱਗ ਪਈ। ਪੰਠਿਆਂ ਦੀ ਝੋਲੀ ਕਰਕੇ ਉਸਨੇ ਖੇਤ ਦੀ ਬਾਹਰਲੀ ਵੱਟ ਉੱਤੇ ਰੱਖ ਦਿੱਤੀ ਤੇ ਫੇਰ ਖੇਡ ਵਿਚ ਵੜ ਗਈ। ਜਿਵੇਂ, ਉਨ੍ਹਾਂ ਦਿਨਾਂ ਵਿਚ ਦੱਸਿਆ ਗਿਆ, ਪਿੰਡ ਦਾ ਹੀ ਇਕ ਵਿਅਕਤੀ ਕਮਾਦ ਵਿਚੋਂ ਪੱਠੇ ਵੱਢਦੀ ਉਸ ਇਸਤਰੀ ਕੋਲ ਗਿਆ। ਉਸਦੇ ਮੂੰਹ ਉੱਤੇ ਹੱਥ ਰੱਖਿਆ ਤਾਂ ਕਿ ਉਹ ਚੀਖ਼ ਨਾ ਪਵੇ। ਉਸ ਸਮੇਂ ਦੇ ਬੰਦੇ ਹੋਰ ਕਮਾਦ ਵਿਚ ਆ ਵੜੇ ਤੇ ਉਸ ਇਸਤਰੀ ਦੇ ਮੂੰਹ ਵਿਚ ਚੁੰਨੀ ਦਾ ਲੜ ਦੇ ਕੇ ਮੂੰਹ ਬੰਨ੍ਹ ਦਿੱਤਾ। ਫੇਰ ਤਾਂ ਉਸ ਉੱਤੇ ਅਜਿਹਾ ਕਹਿਰ ਵਰਸਿਆ ਕਿ ਉਹ ਬੇਹੋਸ਼ ਹੋ ਗਈ। ਉਹ ਉਸੇ ਹਾਲਤ ਵਿਚ ਪਈ ਨੂੰ ਛੱਡਕੇ ਫ਼ਰਾਰ ਹੋ ਗਏ। 

ਅਗਲੇ ਖੇਤਾਂ ਵੱਲੋਂ ਪੱਠੇ ਸਿਰਾਂ ‘ਤੇ ਚੁੱਕਕੇ ਪਿੰਡ ਦੀਆਂ ਦਲਿਤ ਇਸਤਰੀਆ ਵਾਪਸ ਪਰਤੀਆਂ। ਉਨ੍ਹਾਂ ਨੂੰ ਰਾਹ ਦੇ ਨੇੜੇ ਕਮਾਦ ਦੀ ਵੱਟ ਉੱਤੇ ਪਏ ਪੱਠੇ ਨਜ਼ਰੀ ਪਏ ਤੇ ਇਕ ਚੁੰਨੀ ਵੀ। ਆਪਣੇ ਸਿਰ ਦੇ ਭਾਰ ਹੇਠਾਂ ਉਡਾਰ ਕੇ ਉਹ ਸ਼ੱਕ ਮਿਟਾਉਣ ਲਈ ਕਮਾਦ ਦੇ ਖੇਤ ਵਿਚ ਵੜ ਗਈਆਂ। ਉਹ ਅੱਧ ਨੰਗੀ ਹਾਲਤ ਵਿਚ ਕਮਾਦ ਵਿਚ ਬੇਹੋਸ਼ ਪਈ ਮਿਲੀ। 

ਉਸ ਦਿਨ ਪਿੰਡ ਦੇ ਕੁਝ ਮੋਹਤਬਰ ਉਸ ਦਲਿਤ ਪਰਿਵਾਰ ਦੇ ਘਰ ਆਏ ਤੇ ਕਿਸੇ ਦਾ ਵੀ ਨਾਂ ਲਏ ਜਾਣ ਦੀ ਸੂਰਤ ਵਿਚ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦੇ ਗਏ, ਨਾਲ ਨਾਲ ਕੁਝ ਪੈਸੇ ਲੈ ਕੇ ਸਮਝੌਤਾ ਕਰਨ ਲਈ ਦਬਾਅ ਪਾ ਗਏ। ਉਹ ਪਿੰਡ ਦੇ ਪ੍ਰਭਾਵਸ਼ਾਲੀ ਘਰਾਂ ਦੇ ਮੁੰਡੇ ਸਨ। ਉਹ ਇਸਤਰੀ ਵੀ ਏਨੀ ਡਰ ਗਈ ਕਿ ਉਸਨੇ ਉਨ੍ਹਾਂ ਬੰਦਿਆਂ ਦੀ ਪਛਾਣ ਨਹੀਂ ਦੱਸੀ। ਸਾਰੀ ਗੱਲ ਉੱਤੇ ਮਿੱਟੀ ਪਾ ਦਿੱਤੀ ਗਈ। 

 

ਦੁੱਧ ਦੀ ਭਰੀ ਨਾਲੀ 

ਪੰਛੀਆਂ ਗਲੀਆਂ ਤੇ ਨਾਲੀਆਂ ਮੇਰੇ ਜਨਮ ਤੋਂ ਪਹਿਲਾਂ ਦੀਆਂ ਹੀ ਬਣੀਆਂ ਹੋਈਆਂ ਹਨ, ਭਾਵ, 1945 ਤੋਂ ਪਹਿਲਾਂ ਦੀਆਂ ਦਰਵਾਜੇ ਤੋਂ ਪਿੰਡ ਵਿਚ ਵੜਦਿਆਂ ਖੱਬੇ ਹੱਥ ਵਾਲੀ ਰੰਗ ਜਿਹੀ ਗਲੀ ਵਿਚ ਸਾਡਾ ਘਰ ਸੀ। ਉਸ ਗਲੀ ਦੇ ਸਿਰੇ ‘ਤੇ ਇਕ ਕਿਸਾਨ ਪਰਿਵਾਰ ਰਹਿੰਦਾ ਸੀ। ਮਾਧੇ ਸਿੰਘ ਨਾਂ ਸੀ ਉਸਦਾ। ਇਕ ਹੋਰ ਪਰਿਵਾਰ ਦਾ ਪਸੂਆਂ ਵਾਲਾ ਘਰ ਵੀ ਸੀ ਇਸ ਗਲੀ ਵਿਚ, ਜਿਸ ਵਿਚ ਆਥਣ ਸਮੇਂ ਉਹ ਕਿਸਾਨ ਸਰਦੀਆਂ ਦੀ ਰੁੱਤੇ, ਆਪਣੇ ਪਸ਼ੂ ਬੰਨ੍ਹਣ ਆਉਂਦਾ। ਪਸੂ ਗਲੀ ਵਿਚ ਗੋਹਾ ਤੇ ਪੰਜਾਬ ਕਰਦੇ ਜਾਂਦੇ। ਕਈ ਵਾਰੀ ਤਾਂ ਕਿਸੇ ਪਸ਼ੂ ਨੂੰ ਮੋਕ (ਪਤਲਾ ਗੋਹਾ ਕਰਨਾ) ਵੀ ਲੱਗੀ ਹੁੰਦੀ, ਜਿਸਦੇ ਛਿੱਟੇ ਘਰਾਂ ਦੀਆਂ ਕੰਧਾਂ ਤੱਕ ਵੀ ਪੁੱਜਦੇ। ਕਈ ਵਾਰ ਤਾਂ ਇਸ ਦੀ ਸਫਾਈ ਕਰਨ ਦੇ ਮਸਲੇ ‘ਤੇ ਝਗੜਾ ਵੀ ਹੋਇਆ। ਇਕ ਦਿਨ ਤਾਂ ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਧਿਰਾਂ ਡਾਂਗਾਂ ਕੱਢ ਲਿਆਈਆਂ। ਅੱਧਾ ਪਿੰਡ ਇਕੱਠਾ ਹੋ ਗਿਆ। ਇਸ ਲੜਾਈ ਨੂੰ ਦੇਖਣ ਲਈ ਲੋਕ ਨਾਲੀ ਵਿਚ ਆ ਗਏ। ਮਾਧੋ ਦਾ ਇਕ ਹਿਮਾਇਤੀ ਗਲੀ ਵਿਚ ਆ ਵੜਿਆ, ਉਸਨੇ ਦੂਰ ਤੋਂ ਹੀ ਲਲਕਾਰਾ ਮਾਰਿਆ। ਉਸਨੇ ਕਰੀ ਚੁੱਕੀ ਹੋਈ ਸੀ। ਜੇ ਲੱਗ ਜਾਂਦੀ ਤਾਂ ਕਤਲ ਵੀ ਹੋ ਸਕਦਾ ਸੀ। ਕਹੀ ਵਾਲੇ ਹਿਮਾਇਤੀ ਨੂੰ ਇਕੱਠੇ ਹੋਏ ਬੰਦਿਆਂ ਨੇ ਦੂਰ ਹੀ ਰੋਕ ਲਿਆ। ਉਸ ਕੋਲੋਂ ਕਹੀ ਖੋਹ ਲਈ ਗਈ। ਉਸਨੂੰ ਜੰਗ ਦੇ ਮੈਦਾਨ ਤੱਕ ਪੁੱਜਣ ਹੀ ਨਾ ਦਿੱਤਾ ਗਿਆ। ਗਲੀ ਵਿਚ ਸਾਡੇ ਦੋਹਾਂ ਘਰਾਂ ਦਾ ਪਾਣੀ ਪੈਂਦਾ ਸੀ, ਇਹ ਗਲੀ ਦਰਵਾਜ਼ੇ ਕੋਲ ਵੱਡੀ ਨਾਲੀ ਨਾਲ ਜੋੜੀ ਹੋਈ ਸੀ। ਦੇ ਨਲਕਿਆਂ ਦਾ ਪਾਣੀ ਕੁਝ ਖ਼ਾਸ ਨਹੀਂ ਸੀ ਹੁੰਦਾ। ਝੱਟ ਸੁੱਕ ਜਾਂਦਾ ਤੇ ਨਾਲੀ ਸਾਫ਼ ਰਹਿੰਦੀ। 

ਗਲੀ ਦੀ ਨੁੱਕਰ ਵਾਲੇ ਮੋੜ ਨੇੜੇ ਦਾਦੀ ਗੁਲਾਬ ਦਈ, ਸੂਤ ਦੇ ਬਾਣ ਨਾਲ ਬੁਣੀ ਪੀਹੜੀ ਉੱਤੇ ਬੈਠੀ ਰਹਿੰਦੀ ਜਾਂ ਕਦੇ ਕਦੇ ਉੱਥੇ ਪੰਘੂੜੀ (ਛੋਟਾ ਮੇਜਾ) ਡਾਹ ਲੈਂਦੀ, ਉਸ ਉੱਤੇ ਇਕ ਹੋਰ ਬੰਦੇ ਦੇ ਬੈਠਣ ਲਈ ਥਾਂ ਹੁੰਦੀ। ਕਾਕੇ ਮਾਈ ਦੀ ਪੱਕੀ ਕੰਧ ਨਾਲ ਉਸਨੇ ਖੂੰਡੀ ਟਿਕਾਈ ਹੁੰਦੀ ਖੱਬੇ ਗੋਡੇ ਉੱਤੇ ਉਹ ਚੁੱਕੀ ਟਿਕਾਈ ਰੱਖਦੀ, ਹਰ ਸਮੇਂ ਉਸਦੇ ਸੂਟੇ ਮਾਰਦੀ ਰਹਿੰਦੀ। ਘਰ ਵਿਚਲੇ ਚੁੱਲ੍ਹੇ ਵਿਚ ਹਮੇਸ਼ਾ ਗੋਹੇ ਦੀ ਬਣੀ ਹੋਈ ਅੱਗ ਸੁਲਘਦੀ ਰਹਿੰਦੀ। ਚਿਲਮ ਵਿਚਲੀ ਅੱਗ ਬੁਝਦੀ ਤਾਂ ਉਹ ਉਸ ਵਿਚ ਹੋਰ ਤੰਬਾਕੂ ਦਾ ਪੱਤ ਪਾਉਂਦੀ। ਜਿਸਮ ਨਾਲ ਲਟਕਦੀ ਛੋਟੀ ਜਿਹੀ ਚਿਮਟੀ ਨਾਲ ਉਹ ਚਿਲਮ ਵਿਚ ਅੱਗ ਪਾਉਂਦੀ। ਫੇਰ ਸੂਏ ‘ਕੇ ਸੂਟਾ ਲਾਉਣ ਲਈ ਆਪਣੇ ਮਨ ਪਸੰਦ ਸਥਾਨ ‘ਤੇ ਜਾ ਬੈਠਦੀ। ਇਸ ਕੰਮ ਲਈ ਕਦੇ ਕਦੇ ਉਹ ਮੈਨੂੰ ਵੀ ਆਪ ਦਿੰਦੀ ਜਾ ਘਰ ਦੇ ਕਿਸੇ ਵੀ ਜੀ ਨੂੰ ਆਵਾਜ਼ ਮਾਰਦੀ। ਉਸ ਨੂੰ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ। ਗਲੀ ਦੇ ਮੋੜ ‘ਤੇ ਉਸਦੇ ਬੈਠਣ ਦੀਆਂ ਕਈ ਸਹੂਲਤਾਂ ਸਨ। ਅਵਾਰਾ ਕੁੱਤੇ, ਅਵਾਰਾ ਪਸ਼ੂ ਜਾ ਕੋਈ ਮਾਸਾ ਮੰਗਤਾ ਗਲੀ ਵਿਚ ਵੜਨ ਦੀ ਹਿੰਮਤ ਨਹੀਂ ਸੀ ਕਰਦਾ। ਕੰਧ ਨਾਲ ਖੜ੍ਹੀ ਖੇਡ ਦੀ ਸੋਟੀ ਦੂਫ ਹੀ ਦਿਖਾਈ ਦਿੰਦੀ। ਇਕ ਤਰ੍ਹਾਂ ਨਾਲ ਦਾਦੀ, ਦੋਹਾਂ ਘਰਾਂ ਲਈ, ਜ਼ਿੰਦਰੇ ਦਾ ਕੰਮ ਦਿੰਦੀ। 

ਛੋਟਾ ਜਿਹਾ ਕੱਦ, ਗੋਰਾ ਰੰਗ, ਚਿੱਟੇ ਸਫੇਦ ਸਿਰ ਦੇ ਵਾਲ, ਚਿੱਟੇ ha ਸਿਰ ਉੱਤੇ ਉਸਦੇ ਬੂਟੀਆਂ ਨਾਲ ਕੱਢੀ ਚੁੰਨੀ ਹੁੰਦੀ। ਥੱਲੋਂ ਲੰਘਦੀ ਹਰ ਬਹੂ ਨੇ ਉਸਦੇ ਪੈਰੀਂ ਹੱਥ ਲਾਉਣਾ ਹੁੰਦਾ ਤੇ ਮਾਈ ਗੁਲਾਬ ਦਈ ਨੇ ਢੇਡ ਅਸੀਸਾਂ ਦੇਣੀਆਂ ਹੁੰਦੀਆਂ, “ਜਿਉਂਦੀ ਵਸਦੀ ਰਹਿ, ਸਾਈਂ ਜੀਵੇ, ਭਾਈ ਜੀਵੇ, ਦੁੱਧੀ ਨਹਾਵੇਂ, ਪੁੱਤੀ ਫਲੇ, ਬੂੰਦ ਸੁਹਾਗਣ ਹੋਵੇ”। 

ਖਿਝਣਾ ਦਾਦੀ ਦੇ ਸੁਭਾਅ ਦਾ ਹਿੱਸਾ ਸੀ, ਹਰ ਸਮੇਂ ਲੜਨ ਲਈ ਤਿਆਰ ਰਹਿੰਦੀ, ਘਰ ਉੱਤੇ ਆਪਣਾ ਹੁਕਮ ਚਲਾਉਂਦੀ। ਦਾਦੀ ਦੀ ਵੱਡੀ ਨੂੰਹ (ਤਾਈ) ਕਲਕੱਤੇ ਰਹਿੰਦੀ ਸੀ ਤੇ ਛੋਟੀ (ਬੇਬੇ) ਨਾਲ ਉਹ ਹਮੇਸ਼ਾ ਆਵਾ ਲਾਈ ਰੱਖਦੀ। ਬੇਬੇ ਨੂੰ ਨਾ ਸੁਣੇ ਜਾਣ ਵਾਲੇ ਬੋਲ ਕਬੋਲ ਬੇਲਦੀ ਰਹਿੰਦੀ। ਬੇਬੇ ਨੂੰ ਉਹ ਹਮੇਸ਼ਾ ਆਪਦੀ “ਨੀ ਨਰਾਤੀਏ ਕਾਲੀ ਜੀਭ ਵਾਲੀਏ, ਗਏ ਖਲਣੇ ਦੀਏ, ਨਾਲੀ ਹੀ ਇੱਟ ਚੁਬਾਰੇ ਨੂੰ ਲੱਗ ਗਈ” ਦਾਦੀ ਦੇ ਰੱਖੇ ਵਿਚ ਭੈੜੇ ਬੋਲਾਂ ਵਾਲੇ ਜਿੰਨੇ ਵੀਤੀਰ ਹੁੰਦੇ, ਚਲਾਉਂਦੀ ਰਹਿੰਦੀ। ਬੇਬੇ ਵਧੇਰੇ ਸਮਾਂ ਬਾਹਰਲੇ ਘਰ ਹੀ ਗੁਜ਼ਾਰਦੀ। ਉਹ ਵੀ ਬਾਹਰਲੇ ਘਰ ਨੂੰ ਜਾਂਦੀ ਜਾਂਦੀ ਦਾਦੀ ਨੂੰ ਵੀ ਦੇ ਚਾਰ ਖਰੀਆਂ ਖਰੀਆਂ ਸੁਣਾ ਦਿੰਦੀ। ਉਹ ਆਖਦੀ “ਨੀ ਬੁੜ੍ਹੀਏ, ਧੋਲੇ ਬਾਟੇ ਦਾ ਲਿਹਾਜ ਕਰ, ਕਾਲੀ ਜੀਭ ਵਾਲੀ ਤੂੰ।” ਆਪਣੇ ਬੇਬੇ ਤੇਜ਼ੀ ਨਾਲ ਬਾਹਰਲੇ ਘਰ ਵੱਲ ਤੁਰ ਪੈਂਦੀ ਕਿ ਕਿਤੇ ਦਾਦੀ ਬੈਂਡ ਦੀ ਸੋਟੀ ਨਾਲ ਹੀ ਸੇਵਾ ਨਾ ਕਰ ਦੇਵੇ। ਬੇਬੇ ਨੂੰ ਇਕ ਦੋ ਵਾਰੀ ਪੈਂਤਡ ਦੀਆਂ ਸੋਟੀਆਂ ਖਾਣ ਦਾ ਬਜਰਬਾ ਹੋ ਚੁੱਕਿਆ ਸੀ। 

ਦਾਦੀ ਦੇ ਗੁੱਸੇ ਦਾ ਪ੍ਰਗਟਾਵਾ ਬਹੁਤ ਭੈੜਾ ਹੁੰਦਾ। ਜੇ ਕਿਤੇ ਕੋਈ ਗੱਲ ਦਾਦੀ ਦੀ ਮਰਜ਼ੀ ਦੇ ਵਿਰੁੱਧ ਹੋ ਜਾਂਦੀ ਤਾਂ ਉਹ ਅੱਗਾ ਪਿੱਛਾ ਨਹੀਂ ਸੀ ਦੇਖਦੀ, ਜੋ ਕੁਝ ਵੀ ਸਾਹਮਾਣੇ ਆਉਂਦਾ, ਭੰਨ ਤੋੜ ਕਰ ਦਿੰਦੀ। ਭਾਵੇਂ ਉਹ ਪਾਣੀ ਨਾਲ ਭਰੇ ਘੜੇ ਹੁੰਦੇ, ਜਾਂ ਚਲ੍ਹੇ ਉੱਤੇ ਰੈਸੀ ਵਿਚ ਰੱਬਦਾ ਸਾਗ ਜਾਂ ਦਾਲ ਹੁੰਦੀ। 

ਬੇਬੇ ਦੱਸਦੀ ਹੁੰਦੀ ਸੀ ਕਿ ਇਕ ਵਾਰੀ ਦਾਦੀ ਤੇ ਦਾਦਾ ਕਿਸੇ ਗੱਲੋਂ ਝਗੜਾ ਕਰਨ ਲੱਗੇ। ਲੜਾਈ ਦਾਦੇ ਨਾਲ ਹੋਈ ਤਾਂ, ਬਾਹਰਲੇ ਘਰੇ, ਕਿਉਂਕਿ ਦਾਦਾ ਆਪਣਾ ਕੰਮ ਸਾਹਰਲੇ ਘਰੇ ਕਰਦਾ ਹੁੰਦਾ ਸੀ। ਅੰਦਰਲੇ ਘਰ ਤਾਂ ਉਹ ਰੋਟੀ ਖਾਣ ਲਈ ਹੀ ਜਾਂਦਾ। ਦਾਦੀ ਬੇਲਦੀ ਬੇਲਦੀ ਅੰਦਰਲੇ ਘਰੇ ਪੁੱਜ ਗਈ। ਉਸਨੇ ਹਾਰੇ ਵਿਚੋਂ ਦੁੱਧ ਵਾਲੀ ਕਾੜ੍ਹਨੀ ਕੱਢੀ ਤੇ ਰੋਕਦਿਆਂ ਰੋਕਦਿਆਂ ਬਾਹਰ ਨਾਲੀ ਵਿਚ ਢੇਰੀ ਕਰ ਦਿੱਤੀ। ਪੱਟੀ ਜਿਹੀ ਦੀਆ ਇੱਟਾਂ ਉਤੇ ਕਾੜ੍ਹਨੀ ਮਾਰ ਕੇ ਭੰਨ ਦਿੱਤੀ। ਪੰਜ ਛੇ ਮੇਰ (ਲਗਪਗ ਚਾਰ) ਕਿਲੋ ਦੁੱਧ ਨਾਲੀ ਵਿਚ ਰੁੜ੍ਹ ਗਿਆ। ਵਗਦਾ ਹੋਇਆ ਉਹ ਦੁੱਧ, ਚੰਡੀ ਨਾਲੀ ਵਿਚ ਜਾ ਰਲਿਆ। ਦੂਰ ਤੱਕ ਉਹ ਨਾਲੀ ਵੀ ਦੁੱਧ ਨਾਲ ਚਿੱਟੀ ਹੋ ਗਈ। ਉਥੋਂ ਲੰਘਣ ਵਾਲਾ ਹਰ ਕੋਈ ਪੁਛਣ ਲਗਦਾ ਕਿ ਕੀ ਹੋਇਆ ਹੈ। ਦਾਦੀ ਗਲੀ ਦੇ ਮੋੜ ਤੇ ਰੁੱਖੀ ਲਈ ਬੈਠੀ ਬੋਲਦੀ ਰਹੀ “ਪੀ ਲਈ ਹੁਣ ਸਵੇਰੇ ਲੱਸੀ, ਪਾ ਲੀਂ ਸਾਗ ਵਿਚ ਮਖਣੀ। ਸਵੇਰੇ ਮਿਲੂ ਤੈਨੂੰ ਅੱਧ ਰਿੜਕਿਆ ਦਹੀਂ” ਦਾਦਾ ਤਾਂ ਕੋਲ ਨਹੀਂ ਸੀ, ਪਰ ਵਾਦੀ ਹਵਾ ਰਾਹੀਂ ਦਾਦੇ ਨੂੰ ਇਹ ਸਲ੍ਹਾਬਤਾਂ ਸੁਣਾਉਂਦੀ ਰਹੀ। 

ਦਾਦੀ ਦੀਆਂ ਦੇ ਪੋਡ ਨੂੰਹਾਂ ਘਰ ਨਹੀਂ ਸਨ ਰਹਿੰਦੀਆਂ। ਇਕ ਕਲਕੱਤੇ (ਕੋਲਕਾਤਾ) ਸੀ ਤੇ ਇਕ ਦੋਰਾਹੇ ਰਹਿੰਦੀ ਸੀ। ਕੇਵਲ ਇਕ ਪੋਤ ਨੂੰਹ ਪਿੰਡ ਉਸ ਕੋਲ ਰਹਿੰਦੀ ਸੀ। ਉਸ ਨਾਲ ਦਾਦੀ ਦੀ ਸੁਰ ਰਲਦੀ ਸੀ। ਦਾਦੀ ਆਪਣੇ ਮਨ ਦੀ ਗੱਲ ਉਸ ਨਾਲ ਸਾਂਝੀ ਕਰ ਲੈਂਦੀ। ਬੇਬੇ ਦੀ, ਭਰਜਾਈ ਨਾਲ ਵੀ ਨਹੀਂ ਸੀ ਬਣਦੀ, ਭਰਾ ਨਾਲ ਵੀ ਨਹੀਂ। ਇਕ ਤਰ੍ਹਾਂ ਬੇਬੇ ਵਿਰੁੱਧ ਸਾਂਝਾ ਮੋਰਚਾ ਘਰ ਵਿਚ ਹੀ ਬਣਿਆ ਹੋਇਆ ਸੀ। ਕਈ ਵਾਰੀ ਸੁਣਾ ਕੇ ਬਾਪੂ ਵੀ ਆਖ ਦਿੰਦਾ “ਪਹਿਲਾਂ ਸੱਸ ਮਾੜੀ, ਫੇਰ ਨੂੰਹ ਮਾੜੀ, ਆਪ ਮਾੜੀ ਕਦੇ ਵੀ ਨੀਂ,” ਬੇਬੇ ਇਸ ਸੰਕੇਰ ਨੂੰ ਸਮਝਦੀ ਸੀ ਪਰ ਮੈਨੂੰ ਇਸਦੇ ਅਰਥ ਸਮਝ ਨਹੀਂ ਸਨ ਆਉਂਦੇ। 

ਦਾਦੀ ਹੌਸਲੇ ਵਾਲੀ ਇਸਤਰੀ ਸੀ। ਜਿਸ ਰਾਤ ਬਾਪੂ ਦੀ ਮੌਤ ਹੋਈ ਉਸ ਰਾਡ ਵੀ ਦਾਦੀ ਚਿਲਮ ਵਿਚ ਤਮਖੂ ਪਾਉਂਦੀ ਤੇ ਰੁੱਕੀ ਪੀਂਦੀ ਰਹੀ। ਇਕ ਵੀ ਹੰਝੂ ਨਹੀਂ ਵਹਾਇਆ ਉਸਨੇ। 

ਐਕਸਟਰਾ ਸ਼ਾਟ 

ਉਨ੍ਹਾ ਦਿਨਾਂ ਵਿੱਚ ਹਰ ਘਰ ਵਿੱਚ ਦੁੱਧ ਵਾਸਤੇ ਲਵੇਰੀ ਜਾਂ ਗਾਂ ਰੱਖੀ ਹੁੰਦੀ ਸੀ। ਦੁੱਧ ਵੇਚਣਾ ਪਾਪ ਸਮਝਿਆ ਜਾਂਦਾ ਸੀ। ਘਿਓ ਦੀ ਲੋੜ ਹਰ ਘਰ ਖ਼ੁਦ ਹੀ ਪੂਰੀ ਕਰ ਲੈਂਦਾ ਸੀ। ਅਖਾਣ ਸੀ ‘ ਜਿਸਨੇ ਦੁੱਧ ਵੇਚ ਲਿਆ ਉਸ ਨੇ ਪੁੱਤ ਵੇਚ ਲਿਆ ਦੁੱਧ ਤੇ ਪੁੱਤ ਇਕ ਪੱਕਾ ਰਿਸ਼ਤਾ ਬਣਿਆ ਹੋਇਆ ਸੀ। 

ਵਜ਼ੀਰ ਦੀ ਦੁਕਾਨ ਦੀ ਬਰਫ਼ੀ 

ਇਹ ਗੱਲ 1954 ਤੋਂ ਪਹਿਲਾਂ ਦੀ ਹੈ। ਉਨ੍ਹਾਂ ਦਿਨਾਂ ਵਿਚ ਦਾਦੇ ਦਾ ਡਰਾ ਜੈਮਲ ਸਿੰਘ ਬਾਹਰਲੇ ਘਰੇ ਸੌਂਦਾ ਸੀ ਤੇ ਬਾਕੀ ਦਾ ਸਾਰਾ ਪਰਿਵਾਰ ਅੰਦਰਲੇ ਘਰ ਵਿਚ, ਗਰਮੀਆਂ ਵਿਚ ਸਾਰਾ ਪਰਿਵਾਰ ਘਰ ਦੀ ਛੱਡ ਉੱਤੇ ਸੌਦਾ। ਛੱਤ ਪੜੀ ਖੁੱਲ੍ਹੀ ਫੁੱਲ੍ਹੀ ਸੀ। ਬਿਜਲੀ ਨਹੀਂ ਸੀ ਹੁੰਦੀ, ਇਸ ਲਈ ਘਰ ਦਾ ਕੰਮ ਚਾਨਣੇ ਚਾਨਣੇ ਧਰ ਲਿਆ ਜਾਂਦਾ, ਰੋਟੀ ਪਾਣੀ ਛੱਤ ਉੱਤੇ ਲੈ ਜਾਇਆ ਜਾਂਦਾ ਅਤੇ ਹਨੇਰਾ ਹੋਣ ਤੋਂ ਪਹਿਲਾਂ ਰੋਟੀ ਖਾ ਕੇ ਵਿਹਲੇ ਹੋ ਜਾਣਾ। ਫੇਰ ਬਾਤਾਂ ਸ਼ੁਰੂ ਹੋ ਜਾਂਦੀਆਂ। ਜਿਸਦਾ ਜੀ ਚਾਹੁੰਦਾ, ਬਾਤ ਸੁਣਦਾ, ਜਿਸਨੂੰ ਨੀਂਦ ਆ ਜਾਂਦੀ, ਉਹ ਬਾਤ ਵਿਚਾਲੇ ਹੀ ਛੱਡ ਦਿੰਦਾ। 

ਘਰ ਦੀ ਛੱਤ ਮਜ਼ਬੂਤ ਸੀ ਤੇ ਘਰ ਦੇ ਅੰਦਰੋਂ ਦੋਵੇਂ ਪਾਸੇ ਦੇ ਪੌੜੀਆ ਉਸਾਰੀਆਂ ਹੋਈਆਂ ਸਨ, ਜਿਨ੍ਹਾਂ ਦੇ ਦਰਵਾਜ਼ੇ ਮਮਟੀ ਵਿਚ ਖੁੱਲ੍ਹਦੇ। ਇਕ ਪੌੜੀ ਛੱਡ ਉੱਤੇ ਜਾਣ ਲਈ ਵਰਤੀ ਜਾਂਦੀ ਤੇ ਦੂਜੀ ਵਿਚ ਚੁੱਲ੍ਹੇ ਵਿਚ ਜਲਾਉਣ ਲਈ ਪਾਥੀਆਂ ਤੇ ਲੱਕੜੀਆਂ ਰਖੀਆਂ ਜਾਂਦੀਆਂ। ਪਿੰਡ ਦੇ ਹੋਰ ਲੋਕ ਵੀ ਛੱਤਾਂ ਉਤੇ ਹੀ ਸੌਦੇ ਸਨ। ਘਰ ਦੇ ਪੱਛਮ ਵਲ ਦੇ ਪਾਸੇ ਚਾਚਾ ਮੁਖਤਿਆਰ ਸਿੰਘ ਤੇ ਉਸਦੇ ਬੱਚੇ ਸੌਂਦੇ, ਦੱਖਣ ਵਲ ਚਾਚੇ ਮਾਧੇ ਸਿੰਘ ਦਾ ਪਰਿਵਾਰ, ਪੂਰਬ ਵਲ ਦੇ ਪਾਸੇ, ਮਾਈ ਕਾਕੇ ਤੇ ਉਸਦਾ ਪਰਿਵਾਰ ਸੌਂਦੇ। ਮਾਈ ਕਾਕੋ ਤਾਂ ਕਦੇ ਕਦੇ ਕੱਚੀ ਲੱਸੀ ਦਾ ਗਿਲਾਸ ਭਰਕੇ ਗਲੀ ਉੱਤੋਂ ਪੇਬੇ ਨੂੰ ਫੜਾ ਦਿੰਦੀ। ਗਲੀ ਏਨੀ ਤੰਗ ਸੀ ਕਿ ਉਸਦੇ ਉਪਰੋਂ ਦਾਲ ਪਾਣੀ ਹੱਥ ਬਾਂਹ ਵਧਾ ਕੇ ਇਕ ਦੂਜੇ ਨੂੰ ਫੜਾਇਆ ਜਾ ਸਕਦਾ ਸੀ। ਇਕ ਦੂਜੇ ਨਾਲ ਹੌਲੀ ਆਵਾਜ਼ ਵਿਚ ਵੀ ਗੱਲ ਕੀਤੀ ਜਾ ਸਕਦੀ ਸੀ। 

ਗਰਮੀਆਂ ਦੀ ਰਾਤ ਦੀ ਰੋਟੀ ਜ਼ਿਆਦਾਤਰ ਪੁਦੀਨੇ ਦੀ ਚਟਣੀ ਨਾਲ ਪਰੋਸੀ ਜਾਂਦੀ, ਵਿਚ ਕੱਚੀ ਅੰਬੀ ਕੁੱਟੀ ਹੁੰਦੀ। ਰੋਟੀਆਂ ਮਿੱਸੀਆਂ ਹੁੰਦੀਆਂ, ਆਟੇ ਦੀ ਮਿੱਸ ਪਾਈ ਹੁੰਦੀ। ਆਟੋ ਵਿਚ ਨੂਣ (ਨਮਕ) ਪਾਇਆ ਹੁੰਦਾ। ਜਾਂ ਫੇਰ ਅੰਬ ਦਾ ਆਚਾਰ ਤੇ ਪਿਆਜ਼ ਦਿੱਤਾ ਜਾਂਦਾ। ਸਬਜ਼ੀ ਤਾਂ ਦੁਪਹਿਰ ਦੀ ਰੋਟੀ ਨਾਲ ਹੀ ਬਣਾਈ ਜਾਂਦੀ । 

ਇੰਦਰ ਸਿੰਘ ਦੋਰਾਹੇ ਤੋਂ ਹਨੇਰੇ ਹੋਏ ਪਰਤਦਾ। ਉਸ ਦੀ ਰੋਟੀ ਉਸਦੀ ਪਰਨੀ ਨੇ ਸੰਭਾਲੀ ਹੁੰਦੀ। ਕਦੇ ਕਦੇ ਲਗਦਾ, ਜਿਵੇਂ, ਅੱਧੀ ਰਾਤ ਮਗਰੋਂ ਉਹ ਆਪਣੇ ਬੱਚਿਆਂ ਨੂੰ ਜਗਾਉਂਦਾ ਹੋਵੇ। ਉਸਦਾ ਬੇਟਾ ਤਿੰਨ ਕੁ ਸਾਲ ਦਾ ਸੀ ਤੇ ਬੇਟੀ ਡੇਢ ਕੁ ਸਾਲ ਦੀ। ਅੱਧ ਸੁੱਤੇ ਬੱਚੇ ਰੀ ਗੈਂ ਕਰਨ ਲਗਦੇ। ਇੰਦਰ ਸਿੰਘ ਆਪਣੇ ਪੀਸੇ ਵਿਚੋਂ ਬਰਫ਼ੀ ਵਾਲਾ ਲਿਫ਼ਾਫ਼ਾ ਕੱਢ ਕੇ ਆਪਣੇ ਦੋਹਾਂ ਬੱਚਿਆਂ ਨੂੰ ਖੁਆਉਣ ਲਗਦਾ। ਸਭਨਾਂ ਨੂੰ ਪਤਾ ਲੱਗ ਜਾਂਦਾ ਕਿ ਇੰਦਰ ਸਿੰਘ ਆਪਣੇ ਬੱਚਿਆ ਲਈ ਕੋਈ ਖਾਣ ਵਾਲੀ ਵਸਤੂ ਲੈ ਕੇ ਆਇਆ, ਮੇਰੀ ਅਣ ਦੇਖੀ ਕਰ ਰਿਹਾ ਹੈ। ਮੈਂ ਉਸਦੇ ਲੜਕੇ ਤੋਂ ਪੰਜ ਕੁ ਸਾਲ ਵੱਡਾ ਹੋਵਾਂਗਾ। ਪਰਿਵਾਰ ਦੇ ਜੀ ਵੀ ਮਹਿਸੂਸ ਕਰਦੇ, ਪਰ ਕੋਈ ਕੁਝ ਨਾ ਆਖਦਾ। 

ਇੰਦਰ ਸਿੰਘ ਨੇ ਕਲਕੱਤੇ ਐਚ. ਐਮ. ਵੀ (ਗ੍ਰਾਮੋਫੋਨ ਕੰਪਨੀ) ਵਿਚ ਰੇਡੀਓ ਬਨਾਉਣੇ ਸਿੱਖੇ ਸਨ। ਦੋਰਾਹੇ ਉਸਨੇ ਦੁਕਾਨ ਕਰ ਲਈ ਸੀ। ਲਾਊਡ ਸਪੀਕਰ ਵੀ ਵਿਆਹ ਬਾਦੀ ਸਮੇਂ ਕਿਰਾਏ ‘ਤੇ ਦਿੱਤੇ ਜਾਂਦੇ। ਇਸ ਕੰਮ ਵਿਚ ਕੁਝ ਦੇਰ ਤਾਂ ਇੰਦਰ ਤੋਂ ਵੱਡਾ ਸੰਪੂਰਨ ਸਿੰਘ ਵੀ ਹੱਥ ਵਟਾਉਂਦਾ ਰਿਹਾ। ਸੰਪੂਰਨ ਸਿੰਘ ਦੇ ਕਹਿਣ ਅਨੁਸਾਰ ਇੰਦਰ ਸਿੰਘ ਤਾਂ ਉਸਦੇ ਹੱਥ ਉਤੇ ਪੈਸਾ ਤਾਂ ਕੀ ਰੱਖਣਾ ਹੈ, ਬੁੱਕਦਾ ਵੀ ਨਹੀਂ। ਤੇ ਫੇਰ ਸੰਪੂਰਨ ਸਿੰਘ ਕਲਕੱਤੇ ਨੂੰ ਉਡਾਰੀ ਮਾਰ ਗਿਆ, ਹਿਜ਼ ਮਾਸਟਰਸ ਵਾਇਸ ਕੰਪਨੀ ਵਿਚ ਪੱਧਰ ਦੇ ਤਵੇ ਬਨਾਉਣ ਲੱਗਾ। ਨੌਕਰੀ ਤਾਏ ਦੀ ਸ਼ਿਫਾਰਿਸ਼ ਨਾਲ ਮਿਲੀ ਜੋ ਕੰਪਨੀ ਦੇ ਮੈਨੇਜਰ ਦੀ ਕਾਰ ਹਲਾਉਂਦਾ ਸੀ। ਮਗਰ ਉਹ ਆਪਣੀ ਪਤਨੀ ਨੂੰ ਵੀ ਕਲਕੱਤੇ ਨੇ ਗਿਆ। ਇੰਦਰ ਸਿੰਘ ਨੇ ਰਿਹਾਇਸ਼ ਦੋਰਾਹੇ ਕਰ ਲਈ, ਇੰਝ, ਘਰ ਹੀ ਵਿਪਰ ਗਿਆ। 

ਇਕ ਵਾਰੀ ਬਾਪੂ ਇੰਦਰ ਸਿੰਘ ਕੋਲ ਦੇਰਾਹੇ ਗਿਆ। ਉਸਨੇ ਦੱਸਿਆ ਕਿ ਘਰ ਵਿਚ ਆਟੇ ਲਈ ਕਣਕ ਚਾਹੀਦੀ ਹੈ। ਜਿਵੇਂ ਕਿ ਬਾਪੂ ਨੇ ਦੱਸਿਆ, ਇੰਦਰ ਸਿੰਘ ਕਹਿੰਦਾ “ਚਾਚਾ, ਮੈਂ ਤਾਂ ਆਲੂ ਖਾ ਕੇ ਡੰਗ ਸਾਰਦੇ ਕਹੇ ਤਾਂ ਆਲੂ ਪਰੀਦ ਕੇ ਭੇਜ ਦਿਆਂ?!” 

ਦਰਅਸਲ ਕਲਕੱਤੇ ਜਿਹੇ ਮਹਾਂ ਨਗਰ ਵਿਚ ਰਹਿੰਦਿਆਂ, ਇੰਦਰ ਸਿੰਘ ਉਤੇ ਵੀ ਨਿੱਜ ਭਾਰੂ ਹੋਣ ਲੱਗ ਪਿਆ। ਜਿਸ ਬਾਰੇ ਘਰ ਵਿਚ ਰੋਸ ਪ੍ਰਗਟ ਕੀਤਾ ਜਾਂਦਾ। ਪਰ ਪਿੰਡ ਵਿਚ ਪਰਿਵਾਰ ਦੇ ਮੈਂਬਰ ਸਤਜੁਗੀ ਸਮੇਂ ਵਿਚ ਵਸਦੇ ਸਨ। 

ਐਕਸਟਰਾ ਬਾਟ 

ਉਸ ਸਮੇਂ ਦੋਰਾਹਾ ਵਿੱਚ ਤਾਪੇ ਵਜ਼ੀਰ ਸਿੰਘ ਦੀ ਚਾਹ ਤੇ ਮਿਠਾਈ ਦੀ ਮਸ਼ਹੂਰ ਦੁਕਾਨ ਸੀ, ਜਿੱਥੇ ਬਣਿਆ ਨਮਕੀਨ ਮੂੰਗਰਾ ਮਿਠਾਈ ਤੋਂ ਵੀ ਵੱਧ ਵਿਕਦਾ ਸੀ । 

ਮੀਤੇ ਦਾ ਵਿਆਹ 

ਮੀਤੇ ਦੇ ਵਿਆਹ ਦੀ ਚਿੱਠੀ ਆਈ ਤਾਂ ਅਸੀ ਛੋਟੇ ਛੋਟੇ ਜੁਆਕ ਸੰਕਰ ਖਾਣ ਦੇ ਲਾਲਚ ਵਿਚ ਉਸਨੇ ਘਰੇ ਚਲੇ ਗਏ। ਵਿਚੋਲਣ ਤੇ ਉਸਦੇ ਸੁਹਰੇ ਪਿੰਡ ਦਾ ਲਾਗੀ (ਰਾਜਾ) ਬੇਠੇ ਸਨ। ਪੂਰੀ ਪੰਚਾਇਤ ਆਈ ਹੋਈ ਸੀ। ਪਿੰਡ ਦੇ ਪੰਡਤ ਜੀ ਨੂੰ ਚਿੱਠੀ ਫੜਾਈ ਗਈ, ਜੋ ਰੰਗਦਾਰ ਖੰਮ੍ਹਣੀ (ਮੌਲੀ) ਵਿਚ ਲਪੇਟੀ ਹੋਈ ਸੀ। ਉਸ ਉਤੇ ਹਰਾ ਘਾਹ ਬੰਨ੍ਹਿਆ ਹੋਇਆ ਤੇ ਹਲਦੀ ਦਾ ਟਿੱਕਾ ਲੱਗਾ ਹੋਇਆ ਸੀ। ਆਢਣਾਂ ਗੁਆਂਢਣਾਂ ਨੇ ਵਿਆਹ ਦੇ ਗੀਤ ਗਾਏ। ਫੇਰ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ, ਜਿਨ੍ਹਾਂ ਨੂੰ ਬਾਰਾਤ ਲੈ ਕੇ ਜਾਣਾ ਸੀ, ਉਨ੍ਹਾਂ ਨੂੰ ਨਾਈ (ਰਾਜਾ) ਹੱਥ ਗੱਠਾ (ਸੁਨੇਹੇ ਦੀਆਂ ਪਰਚੀਆਂ) ਭੇਜੀਆਂ ਗਈਆਂ। ਰਿਸ਼ਤੇਦਾਰਾਂ ਨੂੰ ਉਚੰਗੀਆਂ ਗੱਠਾ ਭੇਜੀਆਂ। ਇਹ ਕੰਮ ਰਾਜਾ ਹੀ ਕਰਦਾ ਹੁੰਦਾ ਸੀ। ਵਿਆਹ ਤੋਂ ਕਈ ਦਿਨ ਪਹਿਲਾਂ ਹੀ ਆਢਣਾਂ ਗੁਆਢਣਾਂ ਹੀ ਵਿਆਹ ਦੇ ਗੀਤ ਗਾਉਣ ਲਈ ਰਾਤ ਨੂੰ ਇਕੱਠੀਆ ਹੁੰਦੀਆਂ, ਜੋੜੀਆਂ ਬਣਾ ਬਣਾ ਕੇ ਗੀਤ ਗਾਉਂਦੀਆਂ। ਦੇਰ ਰਾਤ ਤੱਕ ਗੀਤ ਹਵਾ ਵਿਚ ਗੂੰਜਦੇ ਰਹਿੰਦੇ। ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਲੱਡੂ ਖੁਰਮੇ ਤੇ ਉਸ ਵੇਲੇ ਦੀਆਂ ਹੋਰ ਮਠਿਆਈਆਂ ਹਲਵਾਈ ਬਨਾਉਣ ਲਗੇ। 

ਵਿਆਹ ਤੋਂ ਇਕ ਦਿਨ ਪਹਿਲਾਂ ਮੇਲ ਆਉਂਦਾ, ਨਾਨਕਾ ਮੇਲ ਆਉਂਦਾ, ਜਿਸਨੇ ਰਾਤ ਨੂੰ ਜਾਗੋ ਕੱਢਣੀ ਹੁੰਦੀ। ਇਕ ਪਿੱਤਲ ਦੀ ਬਲਟੋਹੀ (ਪਾਣੀ ਵਾਲਾ ਬਰਤਨ) ਦੀਆਂ ਵੱਖੀਆਂ ਉਤੇ ਆਟੇ ਦੇ ਦੀਵੇ ਬਣਾਏ ਜਾਂਦੇ। ਉਨ੍ਹਾਂ ਵਿਚ ਸਰ੍ਹੋਂ ਦਾ ਤੇਲ ਪਾਇਆ ਜਾਂਦਾ। ਇਕ ਤਕੜੀ ਇਸਤਰੀ ਆਪਣੀ ਚੁੰਨੀ ਨੂੰ ਪੱਗ ਵਾਂਗ ਸਿਰ ਉੱਤੇ ਬੰਨ੍ਹਦੀ, ਇਕ ਸੋਟੀ ਨੂੰ ਘੁੰਗਰੂ ਬੰਨ੍ਹੇ ਜਾਂਦੇ। ਇਕ ਇਸਤਰੀ (ਨਾਨਕਿਆਂ ਵਿਚ) ਦੇ ਸਿਰ ਉੱਤੇ ਜਾਗੋ ਰੱਖੀ ਜਾਂਦੀ। ਤੇ ਘੁੰਗਰੂਆਂ ਵਾਲੇ ਡੰਡੇ ਵਾਲੀ ਇਸਤਰੀ ਅੱਗੇ ਅੱਗੇ ਹੁੰਦੀ। ਜੇ ਕੁਝ ਸਾਹਮਣੇ ਆਉਂਦਾ, ਉਸਦੀ ਭੰਨ ਤੋੜ ਕੀਤੀ ਜਾਂਦੀ। ਖੁੱਲ੍ਹੇ ਢਾਹ ਦਿੱਤੇ ਜਾਦੇ, ਓਟੇ ਰੋੜ ਦਿੱਤੇ ਜਾਂਦੇ। ਗਲੀ ਵਿਚ ਪਏ ਬੰਦਿਆਂ ਦੇ ਮੰਜੇ ਮੁਧੇ ਮਾਰ ਦਿੱਤੇ ਜਾਂਦੇ। ਪਰਨਾਲੇ ਦੀ ਵੀ ਰੋੜ ਰੋੜ ਕੀਤੀ ਜਾਂਦੀ। ਕੋਈ ਡਰਦਾ ਬੂਹਾ ਨਾ ਖੋਲ੍ਹਦਾ ਕਿ ਤੜ ਫੈਡ ਕਰਨ ਵਾਲੀ ਟੋਲੀ ਕੀ ਕੁਝ ਕਰ ਜਾਵੇ। 

ਬਰਾਤ ਦਾ ਦਿਨ ਆ ਗਿਆ। ਮੇਲੀ ਪਹਿਲਾਂ ਹੀ ਆ ਚੁੱਕੇ ਸਨ। ਮੀਤੇ ਨੂੰ ਇਕ ਲੱਕੜ ਦੀ ਚੌਕੀ ਉਤੇ ਬਿਠਾ ਕੇ ਨਹਾਈ ਧੁਆਈ ਕਰਵਾਈ ਗਈ। ਉਸਦੇ ਸਿਰ ਪੱਗ ਬੰਨ੍ਹੀ ਗਈ। ਲਾੜੇ ਨੇ ਚਿੱਟਾ ਕਲੀਆਂ ਵਾਲਾ ਕੁੜਤਾ ਪਾਇਆ, ਚਿੱਟਾ ਹੀ ਚਾਦਰਾ ਬੰਨਿਆ, ਪੰਚੀ ਜਰੀ ਦੀ ਬੱਢੀ ਹੋਈ ਜੁੱਡੀ ਪਾਈ, ਸਿਰ ਨੂੰ ਚਾਂਦੀ ਦਾ ਮੁਕਟ ਬੰਨਿਆ ਹੱਕ ਵਿਚ ਤਲਵਾਰ ਫੜੀ ਤੇ ਮੋਢੇ ਉਤੇ ਤੋਲੀਆ ਰੱਖਿਆ, ਸਚਮੁਚ ਦਾ ਰਾਜਾ, ਜਿਵੇਂ ਕਿਸੇ ਰਾਣੀ ਨੂੰ ਵਿਆਹੁਣ ਚੱਲਿਆ ਹੋਵੇ। ਪਹਿਲਾਂ ਉਹ ਗੁਰਦੁਆਰੇ ਮੱਥਾ ਟੇਕਣ ਗਿਆ । ਭੈਣਾਂ ਤੇ ਪਿੰਡ ਦੀਆਂ ਅਤੇ ਮਹਿਮਾਨ ਵਜੋਂ ਆਈਆਂ ਇਸਤਰੀਆਂ ਨੇ ਆਪਣੀਆਂ ਚੁੰਨੀਆਂ ਦੇ ਲੜਾਂ ਨਾਲ ਉਸ ਨੂੰ ਝੱਲ ਮਾਰਨੀ ਜਾਰੀ ਰੱਖੀ, ਨਾਲ ਨਾਲ ਗੀਤ ਵੀ ਗਾਏ ਗਏ। ਫੇਰ ਉਸਨੇ ਬਾਬੇ ਸ਼ਹੀਦੀ ਮੱਥਾ ਟੇਕਿਆ ਅਤੇ ਫੇਰ ਐਤ ਵਿਚ ਬਾਰੇ ਡੇਰੇ ਵਿਚ ਮੱਥਾ ਟੇਕਿਆ। 

ਡੇਰੇ ਦੇ ਕੋਲ ਹੀ ਰਬ ਖੜਾ ਸੀ, ਫੁਲਕਾਰੀਆਂ ਤੇ ਰੰਗਦਾਰ ਚੁੰਨੀਆਂ ਨਾਲ ਸਜਾਇਆ ਹੋਇਆ। ਬਲਦਾਂ ਦੇ ਗਲਾਂ ਵਿਚ ਟੱਲੀਆਂ ਦੀ ਮਾਲਾ, ਸਿੰਗਾ ਨੂੰ ਰੰਗਦਾਰ ਦੁਨੀਆਂ ਨਾਲ ਸਜਾਇਆ ਹੋਇਆ। ਉਨ੍ਹਾਂ ਦੇ ਪਿੰਡ ਰੰਗਦਾਰ ਬੁੱਲਾਂ ਨਾਲ ਢਕੇ, ਉਞਜੂ ਉਸਨੂੰ ਕਰਦੇ ਬਲਦ। ਫੇਰ ਬਾਵੇ ਡੇਰੇ ਮੱਥਾ ਟੇਕ ਕੇ ਮੇਲਣਾ ਉਸਨੂੰ ਰਥ ਵਿਚ ਬਿਠਾਉਣ ਲੱਗੀਆਂ। ਪਰ ਉਹ ਚੁੱਪ ਚਾਪ ਤਾਏ ਗਿਆਨ ਸਿੰਘ ਦੇ ਘਰ ਨੂੰ ਤੁਰ ਪਿਆ, ਜੋ ਸਾਹਮਣੇ ਹੀ ਸੀ। ਘਰ ਅੰਦਰ ਮਿਹਰ ਸਿੰਘ ਨੇ ਘਰ ਦੀ ਕੱਢੀ ਹੋਈ ਦਾਰੂ ਦੀ ਬੋਤਲ, ਕੱਚ ਦਾ ਗਿਲਾਸ, ਪਾਣੀ ਤੇ ਅੰਬ ਦਾ ਆਚਾਰ ਰੱਖਿਆ ਹੋਇਆ ਸੀ। ਮੀਤੇ ਨੇ ਤਕੜਾ ਗਲਾਸ ਭਰਕੇ ਦਾਰੂ ਦਾ ਪੀਤਾ। ਅੰਬ ਦੇ ਆਚਾਰ ਦੀ ਫਾੜੀ ਨੂੰ ਦੰਦੀ ਵੱਧੀ ਤੇ ਮੁੱਛਾਂ ਉਤੇ ਹੱਥ ਫੇਰਦਾ ਰਥ ਗੱਡੀ ਵਲ ਵਧ ਗਿਆ। 

ਰਕ ਗੱਧੀ ਹੌਲੀ ਹੌਲੀ ਤੁਰਨ ਲੱਗੀ ਤਾਂ ਕੁਝ ਇਸਤਰੀਆਂ ਨੇ ਮੁੱਠੀਆਂ ਕਰਕੇ ਪੈਸੇ ਰਥ ਗੱਡੀ ਦੇ ਉਪਰੋਂ ਸਾਡੇ ਵਲ ਵਗਾਹ ਮਾਰੇ, ਅਸੀਂ ਜੋ ਪੈਸੇ ਚੁਗਣ ਦੀ ਤਾਕ ਵਿਚ ਸਾਂ। ਮੇਰੀ ਵਾਲੇ ਪੈਸੇ, ਡੱਬਲ ਪੈਸੇ, ਪਰ ਉਹ ਸਾਡੇ ਚੁਗਣ ਵਾਲਿਆਂ ਤੱਕ ਬਸ ਕੁਝ ਕੁ ਹੀ ਪੁੱਜੇ। ਪਿੰਡ ਦਾ ਇਕ ਬੰਦਾ ਹਰ ਬਰਾਤ ਦੇ ਵਿਦਾ ਹੋਣ ਸਮੇਂ ਜਾਂ ਬਰਾਤ ਚੜਨ ਸਮੇਂ, ਚਾਰ ਮੋਟੀਆਂ ਨਾਲ ਕੱਪੜਾ ਬੰਨ੍ਹਦਾ। ਜਿੱਧਰ ਨੂੰ ਪੈਸਿਆਂ ਦੀ ਮੁੱਠੀ ਸੁੱਟੀ ਜਾਂਦੀ, ਉਹ ਕੱਪੜੇ ਨੂੰ ਉਧਰ ਹੀ ਕਰ ਲੈਂਦਾ। ਸਾਡੇ ਸਿਰਾਂ ਤੋਂ ਉਪਰੋਂ ਹੀ ਪੈਸੇ ਬੇਚ ਲੈਂਦਾ ਤੇ ਅਸੀਂ ਦੇਖਦੇ ਹੀ ਰਹਿ ਜਾਂਦੇ। 

ਮੀਡੇ ਦੇ ਵਿਆਹ ਵਿਚ ਵੀ ਏਦਾਂ ਹੀ ਹੋਇਆ। ਕਿਸੇ, ਕਿਸੇ ਨੂੰ ਧਰਤੀ ਉੱਤੇ ਡਿੱਗਿਆ ਪੈਸਾ ਲੱਤਿਆ, ਬਹੁਤੇ ਤਾਂ ਉਸ ਨੇ ਹਵਾ ਵਿਚ ਹੀ ਬੇਚ ਲਏ। ਹੁੰਦਾ ਇੰਝ ਕਿ ਉਹ ਬਰਾਤ ਵਿਦਾ ਹੋਣ, ਜਾਂ ਚੜਨ ਸਮੇਂ, ਉਸ ਸਥਾਨ ਦੇ ਨੇੜੇ ਹੀ ਝੁੱਗੀ ਬਨਾਉਣ ਬੈਠ ਜਾਂਦਾ ਜਿਥੇ ਬਰਾਤ ਨੇ ਤੁਰਨਾ ਹੁੰਦਾ। ਅਸੀਂ ਉਸਨੂੰ ਡੂੰਗੀ ਬਣਾਉਂਦੇ ਨੂੰ ਦੱਖਦੇ ਤੇ ਮਹਿਸੂਸ ਕਰਦੇ ਕਿ ਇਹ ਡੂੰਗੀ ਸਾਡੇ ਹੱਕ ਉਤੇ ਡਾਕਾ ਮਾਰਨ ਲਈ ਬਣਾਈ ਜਾ ਰਹੀ ਹੈ। ਪਰ ਅਸੀਂ ਇਸਦਾ ਵਿਰੋਧ ਨਾ ਕਰ ਸਕਦੇ। 

ਐਕਸਟਰਾ ਸ਼ਾਟ 

ਮੀਤੇ ਦੀ ਮਾਂ ਛੋਟੇ ਹੁੰਦੇ ਨੂੰ ਛੱਡ ਕੇ ਪ੍ਰਲੋਕ ਸਧਾਰ ਗਈ। ਸਿਆਮ ਸਿੰਘ ਦੀ ਪਤਨੀ ਧਰਮ ਕੌਰ ਨੇ ਮੀਤੇ ਤੇ ਉਸਦੀਆਂ ਤਿੰਨ ਭੈਣਾਂ ਦੀ ਪਾਲਣਾ ਕੀਤੀ ਪਿੰਡ ਦੇ ਹੀ ਗੁਲਜ਼ਾਰ ਸਿੰਘ ਦੀ ਪਤਨੀ ਗੁਰਦਿਆਲ ਕੌਰ ਉਸਦੀ ਬਿਚੋਲਣ ਬਣੀ। 

ਮੋਹਣੇ ਦਾ ਜਨਮ 

ਕੰਮ ਕੋਈ ਖ਼ਾਸ ਹੀ ਹੋਣਾ ਸੀ, ਜਿਸ ਵਾਸਤੇ ਤਿਆਰੀ ਚਲ ਰਹੀ ਸੀ। ਕੀ ਕੰਮ ਸੀ, ਪਤਾ ਨਹੀਂ ਸੀ। ਅੱਗੇ ਤਾਂ ਬਾਪੂ ਬਾਹਰਲੇ ਘਰੇ ਸੌਂਦਾ ਸੀ, ਪਰ ਉਸ ਦਿਨ ਬਾਪੂ ਨੇ ਵੱਡੇ ਬੂਹੇ ਦੇ ਕੋਲ ਹੀ ਬਿਸਤਰਾ ਵਿਛਾ ਲਿਆ। ਇਸ ਦੋ ਖਣਾਂ ਵਾਲੇ ਦਲਾਨ ਵਿਚ ਖੱਬੇ ਸੱਜੇ ਦੋ ਦਰਵਾਜ਼ੇ, ਦੂਜੇ ਕਮਰਿਆਂ ਵਲ ਨੂੰ ਖੁੱਲ੍ਹਦੇ ਸਨ। ਬਾਲਿਆਂ ਤੇ ਸ਼ਤੀਰੀਆਂ ਵਾਲੀ ਛੱਤ ਵਿਚ ਜੇ ਦੋ ਸ਼ਤੀਰੀਆਂ ਹੁੰਦੀਆਂ ਤਾਂ ਉਹ ਤਿੰਨ ਖਣ ਬਣ ਜਾਂਦੇ। ਜੇ ਇਕ ਸ਼ਤੀਰੀ ਹੁੰਦੀ ਤਾਂ ਦੋ ਖਣ ਬਣ ਜਾਂਦੇ, ਖਣਾਂ ਦੀ ਚੌੜਾਈ 4 ਫੁੱਟ, ਸਾਢੇ ਚਾਰ ਫੁੱਟ ਜਾਂ ਪੰਜ ਫੁੱਟ ਰੱਖੀ ਜਾਂਦੀ। 

ਜਿੱਥੇ ਬਾਪੂ ਦਾ ਬਿਸਤਰਾ ਵਿਛਾਇਆ ਗਿਆ, ਉਹ ਦੋ ਖਣਾਂ ਦਾ ਦਲਾਨ ਸੀ, ਉਸਦੇ ਪਿੱਛੇ ਹੀ ਦੋ ਖਣਾਂ ਦੀ ਰਸੋਈ ਸੀ, ਜਿਸ ਦੇ ਵਿਚਕਾਰ ਕਰਕੇ ਛੱਤ ਵਿਚ ਇਕ ਮੋਘਾ ਰੱਖਿਆ ਹੋਇਆ ਸੀ, ਮੋਘੇ ਵਿਚ ਸਰੀਏ ਪਾਏ ਹੋਏ ਸਨ ਤੇ ਮੀਂਹ ਕਣੀ ਦੇ ਸਮੇਂ ਉਸਨੂੰ ਢਕਣ ਲਈ ਇਕ ਲੋਹੇ ਦੀ ਟੀਨ ਰੱਖੀ ਹੋਈ ਸੀ, ਬਾਪੂ ਨੇ ਆਪਣੇ ਸਿਰਹਾਣੇ ਟਾਈਮ ਪੀਸ ਵੀ ਰੱਖਿਆ। ਕੰਧ ਵਾਲੀ ਕਿੱਲੀ ਨਾਲ ਲਾਲਟੈਨ ਲਟਕਾਈ, ਉਸਦੀ ਬੱਤੀ ਉਚੀ ਕਰਕੇ ਰੌਸ਼ਨੀ ਵੱਧ ਕੀਤੀ। 

ਦਾਦੀ, ਬੇਬੇ ਸੱਜੇ ਹੱਥ ਵਾਲੇ ਕਮਰੇ ਦੇ ਪਿਛਲੇ ਪਾਸੇ ਮੰਜੇ ‘ਤੇ ਬੈਠੀਆਂ ਸਨ। ਕੁਝ ਦੇਰ ਮਗਰੋਂ ਦਾਈ ਵਿਸ਼ਨੀ ਵੀ ਆ ਗਈ, ਕਮਰੇ ਦਾ ਬੂਹਾ ਬੰਦ ਹੋ ਗਿਆ। ਮੈਂ ਬਾਪੂ ਦੇ ਨਾਲ ਪਿਆ ਸੌਂ ਗਿਆ। 

ਵੱਡੇ ਤੜਕੇ ਦਰਵਾਜ਼ਾ ਖੋਲ੍ਹਿਆ ਗਿਆ। ਉਸਦੇ ਖੜਕੇ ਨਾਲ ਮੇਰੀ ਵੀ ਅੱਖ ਖੁੱਲ੍ਹ ਗਈ। ਬੇਬੇ ਨੇ ਬਾਪੂ ਤੋਂ ਪੁੱਛਿਆ “ਕੀ ਟੈਮ ਹੋਇਆ,” ਬਾਪੂ ਨੇ ਟਾਈਮ ਪੀਸ ਵਲ ਦੇਖਿਆ, ‘ਚਾਰ ਵਜਣ ਵਿਚ ਪੰਜ ਮਿੰਟ ਨੇ’ ਬਾਪੂ ਨੇ ਉੱਤਰ ਦਿਤਾ ਤੇ ਕਿਹਾ ਕਾਕਾ ਹੋਇਆ। ਘਰ ਵਿਚ ਇਕ ਹੁਲਾਸ ਜਿਹਾ ਮਹਿਸੂਸ ਹੋਇਆ। ਤਾਏ ਦੀ ਵੱਡੀ ਨੂੰਹ ਦੇ ਘਰ ਕਾਕਾ ਆਇਐ। ਮੈਂ ਦੇਖਣ ਲਈ ਉਤਸੁਕ ਸਾਂ, ਪਰ ਮੈਨੂੰ ਉਸ ਕਮਰੇ ਵਿਚ ਜਾਣੋ ਰੋਕ ਦਿੱਤਾ ਗਿਆ। ਫੇਰ ਸਵੇਰੇ ਦੇਖਿਆ, ਵਧਾਈਆਂ ਦੇਣ ਵਾਲੀਆਂ ਲਾਗਣਾ ਆਉਣ ਲੱਗੀਆਂ, ਕਿਸੇ ਨੂੰ ਕਣਕ, ਕਿਸੇ ਨੂੰ ਪੈਸੇ ਤੇ ਕਿਸੇ ਨੂੰ ਗੁੜ ਦਿਤਾ ਜਾਣ ਲੱਗਾ। ਬੂਹੇ ਅੱਗ ਇਕ ਰੱਸੀ ਵਿਚ ਪਰੋਆਂ ਕੇ ਨਿੰਮ ਤੇ ਅੰਬ ਦੇ ਪੱਤੇ ਟੰਗੇ ਗਏ। ਇਹ ਫ਼ਿਲੇ (ਚਾਲੀ ਦਿਨ) ਦੀ ਨਿਸ਼ਾਨੀ ਹੁੰਦੀ ਸੀ, ਉਹ ਵੀ ਬੇਟੇ ਦੇ ਜਨਮ ਸਮੇਂ। 

ਐਕਸਟਰਾ ਬਾਟ 

ਵਿਹੜੇ ਵਾਲੀ ਬਿਛਨੀ ਦਾਈ ਪਿੰਡ ਵਿੱਚ ਇੱਕ ਇਕ ਇਸਤਰੀ ਸੀ, ਜੋ ਦਾਈਪੁਣਾ ਕਰਦੀ ਸੀ। ਉਸ ਸਮੇਂ ਪਿੰਡ ਵਿੱਚ ਕੋਈ ਸਿਹਤ ਸਹੂਲਤ ਨਹੀਂ ਸੀ ਹੁੰਦੀ ਬੱਚੇ ਘਰਾਂ ਵਿੱਚ ਹੀ ਪੈਦਾ ਹੁੰਦੇ, ਸ਼ਾਇਦ ਇਸੇ ਲਈ ਬੱਚਿਆਂ ਦੀ ਮੌਤ ਦਰ ਵਧੇਰੇ ਸੀ। 

ਇਸੇ ਦਾਈ ਬਿਛਨੀ ਦਾ ਪੋਤਾ ਦਲਬਾਰਾ ਸਿੰਘ ਡਿਪਲੋਮਾ ਕਰਕੇ ਲੋਕ ਨਿਰਮਾਣ ਵਿਭਾਗ ਵਿੱਚ ਓਵਰਸੀਅਰ ਦੇ ਪਦ ਤੇ ਨਿਯੁਕਰ ਰਿਹਾ। 

ਗਾਂ ਦਾ ਦੁੱਧ 

ਬੇਬੇ ਨੇ ਪਰਿਵਾਰ ਲਈ ਦੁੱਧ ਦੀ ਲੰਡ ਨੂੰ ਪੂਰਾ ਕਰਨ ਲਈ ਗਾਂ ਰੱਖੀ ਹੋਈ ਸੀ, ਤਿੱਖੇ ਤੇ ਮੇਡਵੇਂ ਸਿੰਗਾਂ ਵਾਲੀ ਗਾ। ਉਸਦੇ ਸਿੰਗਾਂ ਤੋਂ ਹਮੇਸ਼ਾ ਡਰ ਲਗਦਾ। ਬੇਖੇ ਤੇ ਬਿਨਾਂ ਹੋਰ ਕੋਈ ਉਸਨੂੰ ਨਾ ਤਾਂ ਖੋਲ੍ਹਦਾ, ਨਾ ਕੱਖ ਪੱਠਾ ਪਾਉਂਦਾ। ਸਵੇਰ ਵੇਲੇ ਬੇਬੇ ਉਸਨੂੰ ਮਾਲ (ਰੰਗ) ਵਿਚ ਛੱਡ ਆਉਂਦੀ। ਸ਼ਾਮ ਨੂੰ ਗਾਂ ਖ਼ੁਦ ਹੀ ਘਰ ਦਾ ਬੂਹਾ ਵੜਦੀ ਤੇ ਖੁਰਲੀ ‘ਤੇ ਆ ਪਲੇਂਦੀ। ਬੇਬੇ ਉਸਦੇ ਗਲ ਵਿਚ ਇਕ ਮੇਟਾ ਰੱਸਾ ਪਾ ਦਿੰਦੀ। ਗਾਂ ਨੂੰ ਮਾਨ ਵਿਚ ਉਨ੍ਹਾਂ ਦਿਨਾਂ ਵਿਚ ਹੀ ਛੱਡਿਆ ਜਾਂਦਾ, ਜਦੋਂ ਗਾਂ ਦੁੱਧ ਦੇਣ ਹਟ ਜਾਂਦੀ। ਪਰ ਜਿੰਨੀ ਦੇਰ ਦੁੱਧ ਦਿੰਦੀ, ਉਸਨੂੰ ਘਰ ਵਿਚ ਹੀ ਰੱਖਿਆ ਜਾਂਦਾ। ਸ਼ੰਕ ਕੀਤਾ ਜਾਂਦਾ ਕਿ ਦੁੱਧ ਵਾਲੀ ਗਾਂ ਮਾਲ ਨਾਲ ਚਲੀ ਗਈ ਤਾਂ ਕਿਤੇ ਚਰਾਵੇ, ਚੋਰੀ ਦੁੱਧ ਹੀ ਨਾ ਚੋਅ ਲੈਣ। ਸਕੂਲੋਂ ਛੁੱਟੀ ਵਾਲੇ ਦਿਨ ਮੈਂ ਵੀ ਬੇਬੇ ਨਾਲ ਕੱਖ ਪੱਠੇ ਲੈਣ ਲਈ ਚਲਿਆ ਜਾਂਦਾ। ਸਾਡਾ ਆਪਣਾ ਤਾਂ ਕੋਈ ਖੇਡ ਹੈ ਨਹੀਂ ਸੀ, ਦੂਸਰਿਆਂ ਦੇ ਖੇਤਾਂ ਦੀਆਂ ਵੱਟਾਂ ਉਤੋਂ ਪੱਠੇ ਵੱਢ ਲਿਆਉਣਾ ਸਾਡਾ ਹੱਕ ਬਣਦਾ ਸੀ। 

ਜਦੋਂ ਕਮਾਦ ਘੜਨ ਜਾਣਾ ਤਾਂ ਪੇਨੀ (ਕਮਾਨ ਦੀ ਇਕ ਕਿਸਮ) ਦੇ ਲਾਲ ਗੰਨੇ ਚੂਪਣੇ। ਗੰਨੇ ਦਾ ਹਰਾ ਭਾਗ ਜਿਸਨੂੰ ਆਗ ਕਹਿੰਦੇ, ਭਰੀਆਂ ਸੰਨ੍ਹ ਕੇ, ਸਿਰ ਉਤੇ ਰੱਖਦੇ, ਓਨਾ ਕੁ ਹੀ ਵਚਨ, ਜਿੰਨਾ ਚੁੱਕ ਕੇ ਘਰ ਲਿਜਾਇਆ ਜਾ ਸਕਦਾ। ਉਨ੍ਹਾਂ ਆਗਾਂ ਵਿਚ ਬਰਸੀਮ ਰਲਾ ਕੇ ਟੋਕਾ ਕਰ ਲਿਆ ਜਾਂਦਾ। ਸਾਡੇ ਘਰ ਟੋਕਾ ਮਸ਼ੀਨ ਨਵੀਂ ਸੀ, ਇਸ ਕਾਰਨ ਆਗਾਂ ਨੂੰ ਹੱਥ ਵਾਲੇ ਗੰਡਾਸੇ ਨਾਲ ਲੱਕੜੀ ਉਤੇ ਰੱਖ ਕੇ ਕੱਟਿਆ ਜਾਂਦਾ, ਜਾਂ ਫਿਰ ਸਾਬਤ ਸਬੂਤ ਪੱਠੇ ਹੀ ਪਾਏ ਜਾਂਦੇ। 

ਬਾਪੂ ਬੇਬੇ ਤੇ ਮੈਂ ਬਾਹਰਲੇ ਘਰ ਹੀ ਸੌਂਦੇ ਸਾਂ। ਅੰਦਰਲੇ ਘਰੋਂ ਬੇਬੇ ਰੋਟੀ ਲੈ ਆਉਂਦੀ। ਅੰਦਰਲੇ ਘਰੇ ਵੱਡੇ ਭਰਾ ਦੀ ਰਿਹਾਇਸ਼ ਸੀ। ਬਾਪੂ ਬਿਮਾਰ ਸੀ । ਜਿਸ ਕਾਰਨ ਬੇਬੇ ਨੂੰ ਸਾਰਾ ਸਮਾਂ ਬਾਪੂ ਦੀ ਸਾਂਭ ਸੰਭਾਲ ਲਈ, ਉਸਦੇ ਕੋਲ ਰਹਿਣਾ ਪੈਂਦਾ। 

ਬੇਬੇ ਨਲਕੇ ਤੋਂ ਪਾਣੀ ਗੇੜਦੀ । ਪਿੱਤਲ ਦੀ ਬਾਲਟੀ ਵਿਚ ਪਾਉਂਦੀ, ਕਿੱਲੀ ਨਾਲ ਟੰਗਿਆ ਨਿਆਣਾ (ਇਕ ਸੂਤ ਦੀ ਰੱਸੀ) ਖੋਲ੍ਹਦੀ, ਉਸ ਨਾਲ ਗਾ ਦੀਆ ਲੱਤਾਂ ਬੰਨ੍ਹ ਦਿੰਦੀ। ਪੱਛਰੂ ਨੂੰ ਫੜਕੇ ਗਾਂ ਵਾਲੇ ਕੀਲੇ ਨਾਲ ਬੇਨ੍ਹਦੀ ਤੇ ਦੁੱਧ ਚੋਣਾ ਸ਼ੁਰੂ ਕਰ ਲੈਂਦੀ। ਹੱਥਾਂ ਨਾਲ ਗਾਂ ਦੇ ਧਣਾ ਵਿਚੋਂ ਧਾਰਾਂ ਮਾਰਦੀ, ਬਾਲਟੀ ਵਿਚ ਦੁੱਧ ਵਧਦਾ, ਦੁੱਧ ਉਤੇ ਬੱਗ ਆਉਂਦੀ। ਧਾਰ ਚੋਦੀ ਬੇਬੇ ਨੇ ਮੈਨੂੰ ਇਕ ਗਿਲਾਸ ਲਿਆਉਣ ਲਈ ਕਹਿਣਾ, ਉਸ ਵਿਚ ਬੇਬੇ ਨੇ ਦੁੱਧ ਦੀਆਂ ਧਾਰਾਂ ਮਾਰਨੀਆਂ ਤੇ ਬੰਗ ਸਮੇਤ ਦੁੱਧ ਦਾ ਭਰਿਆ ਗਿਲਾਸ ਮੈਨੂੰ ਫੜਾ ਦੇਣਾ। ਮੈਂ ਉਸੇ ਵੇਲੇ ਉਹ ਦੁੱਧ ਪੀ ਕੇ ਡਕਾਰ ਮਾਰ ਜਾਣਾ। 

ਦੁੱਧ ੳਅ ਕੇ ਬੇਬੇ ਨੇ ਅੰਦਰਲੇ ਘਰ ਦੁੱਧ ਪਹੁੰਚਾਉਣ ਲਈ ਜਾਣਾ। ਉਸ ਦੁੱਧ ਵਿਚੋਂ ਚਾਹ ਬਣਦੀ, ਭਰਾ ਦੇ ਦੋਹਾਂ ਬੱਚਿਆਂ ਨੂੰ ਪੀਣ ਲਈ ਦਿੱਤਾ ਜਾਂਦਾ। ਬੇਏ ਅਤੇ ਵੱਡੇ ਭਰਾ ਦੀ ਵੀ ਆਪਸ ਵਿਚ ਬਣਦੀ ਨਹੀਂ ਸੀ। ਗੱਲ ਗੱਲ ‘ਤੇ ਇਕ ਦੂਜੇ ਦੀ ਟੋਕ ਟੁਕਾਈ, ਇਕ ਦੂਜੇ ਵਿਰੁੱਧ ਰੋਸ ਜਾਂ ਗੁੱਸੇ ਦਾ ਪ੍ਰਗਟਾਵਾ ਕਰਦੇ ਰਹਿਣਾ। ਕਦੇ ਕਦੇ ਤਾਂ ਵੱਡੇ ਭਰਾ ਦਾ ਮਾਂ ਨਾਲ ਵਤੀਰਾ ਮਤਰੇਈ ਮਾਂ ਤੋਂ ਵੀ ਭੈੜਾ ਹੁੰਦਾ। 

ਇਕ ਵਾਰੀ ਮੇਰੇ ਪੇਟ ਦਰਦ ਹੋਣ ਲੱਗਾ, ਏਨਾ ਦਰਦ ਕਿ ਜਾਨ ਨਿਕਲ ਜਾਣ ਵਾਲੀ ਹੋ ਗਈ। ਭੈਣ ਦਾ ਸਹੁਰਾ ਪਰਿਵਾਰ ਸਮਰਾਲੇ ਹੀ ਰਹਿੰਦਾ ਸੀ। ਬੇਬੇ ਮੈਨੂੰ ਲੈ ਕੇ ਸਮਰਾਲੇ ਗਈ, ਉਥੇ ਉਸਨੇ ਮੈਨੂੰ ਬੌਂਦਲੀ ਵਾਲੇ ਦੁਰਗਾ ਦਾਸ ਡਾਕਟਰ ਨੂੰ ਦਿਖਾਇਆ ਜਿਸਦੀ ਡਾਕਟਰੀ ਦੀ ਦੁਕਾਨ ਬਹੁਤ ਮਸ਼ਹੂਰ ਸੀ। ਆਸ ਪਾਸ ਦੇ ਪਿੰਡਾਂ ਦੇ ਬਹੁਤੇ ਲੋਕ ਉਸੇ ਕੋਲੋਂ ਦਵਾਈ ਲੈਣ ਜਾਂਦੇ। 

ਦੁਰਗਾ ਦਾਸ ਡਾਕਟਰ ਨੇ ਮੇਰੇ ਲਈ ਦਵਾਈ ਦੀਆਂ ਪੁੜੀਆਂ ਬਣਾ ਦਿਤੀਆਂ ਤੇ ਉਨ੍ਹਾਂ ਪੁੜੀਆਂ ਨੂੰ ਦੁੱਧ ਨਾਲ ਲੈਣ ਲਈ ਕਿਹਾ। ਬੇਬੇ ਨੇ ਘਰੇ ਆ ਕੇ ਖਿਚੜੀ ਬਣਾਈ ਤੇ ਦੁੱਧ ਨਾਲ ਦਵਾਈ ਦੀ ਪੁੜੀ ਦੇ ਦਿਤੀ। ਇਹ ਦੁੱਧ ਉਸਨੇ ਵੱਡੇ ਭਰਾ ਦੀ ਹਾਜ਼ਰੀ ਵਿਚ ਮੇਰੇ ਲਈ ਰੱਖ ਲਿਆ ਸੀ। ਇਸ ਦੁੱਧ ਕਾਰਨ ਵੱਡਾ ਭਗੜਾ ਸ਼ੁਰੂ ਹੋ ਗਿਆ। ਭਰਾ ਇਸ ਗੱਲ ‘ਤੇ ਅੜ ਗਿਆ ਕਿ ਬੇਬੇ ਨੇ ਮੇਰੇ ਵਾਸਤੇ ਵਾਧੂ ਦੁੱਧ ਕਿਉਂ ਰੱਖਿਆ। ਉਸ ਨੇ ਬੇਬੇ ਵੱਲੋਂ ਆਖੀ ਹੋਈ ਇਸ ਗੱਲ ਵਲ ਧਿਆਨ ਹੀ ਨਹੀਂ ਦਿਤਾ ਕਿ ਬਿਮਾਰ ਨੂੰ ਦੁੱਧ ਦੀ ਲੋੜ ਹੈ। ਭਰਾ ਸਾਰਾ ਦੁੱਧ ਵਾਲਟੀ ਵਿਚ ਪੁਆ ਕੇ ਲੈ ਗਿਆ। ਫੇਰ ਬੇਬੇ ਪਿੱਤਲ ਦਾ ਗਿਲਾਸ ਚੁੱਕ ਕੇ ਪਿੰਡ ਵਲ ਤੁਰ ਪਈ। ਪਤਾ ਨਹੀਂ ਕਿਸ ਘਰੋਂ ਉਹ ਦੁੱਧ ਦਾ ਗਿਲਾਸ ਮੰਗ ਕੇ ਲਿਆਈ। ਉਸ ਦਿਨ ਮਗਰੋਂ ਬੇਬੇ ਨੇ ਮੈਨੂੰ ਚੋਰੀ ਚੋਰੀ ਦੁੱਧ ਪਿਆ ਦੇਣਾ ਤੇ ਬਾਕੀ ਦੁੱਧ ਵਿਚ ਪਾਣੀ ਪਾ ਦੇਣਾ । 

ਫੇਰ ਇਕ ਦਿਨ ਵੱਡੀ ਘਟਨਾ ਵਾਪਰ ਗਈ। ਭਰਾ ਰਾਮ ਤਲਾਈ ਵਾਲੇ ਬਾਗ਼ ਢਲ ਬਾਹਰ ਨੂੰ ਸੜਕ ਵਲ ਗਿਆ ਹੋਇਆ ਸੀ। ਘਰ ਦੀ, ਰਾਹ ਨਾਲ ਲਕਦੀ ਪੰਧ ਕੱਚੀਆਂ ਇੱਟਾਂ ਦੀ ਨੀਵੀਂ ਜਿਹੀ ਸੀ। ਉਸ ਬੰਧ ਦੇ ਅੰਦਰ ਗਾਂ ਲਈ, ਪੰਠੇ ਪਾਉਣ ਲਈ, ਇਕ ਖੁਰਲੀ ਬਣਾਈ ਹੋਈ ਸੀ। ਉਸ ਖੁਰਲੀ ਉਤੇ ਹੀ ਇਕ ਕੀਲੇ ਨਾਲ ਗਾਂ ਨੂੰ ਬੰਨ੍ਹਿਆ ਹੁੰਦਾ ਸੀ। 

ਭਰਾ ਦੇ ਰਾਮ ਕਲਾਈ ਵਲ ਜਾਣ ਦਾ ਬੇਬੇ ਨੂੰ ਪਤਾ ਨਹੀਂ ਸੀ ਲੱਗਿਆ। ਬੇਬੇ ਗਾਂ ਦੀ ਧਾਰ ਚੋਣ ਲੱਗੀ, ਬਾਪੂ ਦਰਵਾਜ਼ੇ ਦੇ ਕੋਲ ਮੰਜੇ ‘ਤੇ ਬੈਠਾ ਸੀ। ਰੋਜ਼ ਵਾਂਗ ਬੇਬੇ ਨੇ ਮੈਨੂੰ ਗਿਲਾਸ ਲਿਆਉਣ ਲਈ ਆਵਾਜ਼ ਮਾਰੀ। ਮੈਂ ਛੇਵੇ ਕੋਲ ਗਿਲਾਸ ਲੈ ਕੇ ਗਿਆ। ਬੇਬੇ ਨੇ ਗਿਲਾਸ ਵਿਚ ਦੁੱਧ ਦੀਆਂ ਧਾਰਾਂ ਮਾਰੀਆਂ ਤੇ ਮੈਨੂੰ ਫੜਾ ਦਿੱਤਾ ਕਦੇ ਕਰਾ ਅੰਦਰ ਆ ਗਿਆ। ਉਸਨੇ ਬੇਬੇ ਵਲ ਕਹਿਰੀ ਅੱਖ ਨਾਲ ਦੇਖਿਆ ਤੇ ਬੋਲਿਆ। “ਤੂੰ ਹਟਦੀ ਨੀ ਚੋਰੀ ਕਰਨ, ਅੱਜ ਤੈਨੂੰ ਮੈਂ ਚੋਰੀ ਕਰਨ ਹਟਾ ਕੇ ਦੀ ਜਾਊਂਗਾ।” ਓਦੋਂ ਤੱਕ ਬੇਬੇ ਧਾਰ ਕੱਢ ਚੁੱਕੀ ਸੀ, ਬਾਲਟੀ ਲੈ ਕੇ ਉਠਣ ਹੀ ਵਾਲੀ ਸੀ ਕਿ ਤਰਾਂ ਨੇ ਬੇਬੇ ਦੀ ਪਿੱਠ ਵਿਚ ਬੂਟਾਂ ਵਾਲੇ ਪੈਰ ਦੀ ਠੁੱਡ ਮਾਰੀ, ਇਸੇ ਤਰ੍ਹਾਂ ਦੇ ਤਿੰਨ ਮੁੰਡਾ ਹੋਵੇ ਮਾਰੀਆਂ। ਬੇਬੇ ਨੇ ਉੱਠਕੇ ਅੱਖਾਂ ਭਰ ਲਈਆਂ। ਮੈਂ ਡਰਦਾ ਮਾਰਿਆ ਬਾਪੂ ਡੋਲ ਭੱਜ ਗਿਆ, ਬਾਪੂ ਮੰਜੇ ਨਾਲ ਮੰਜਾ ਹੋਇਆ ਪਿਆ, ਕੁਝ ਵੀ ਕਹਿਣ ਤੋਂ ਅਸਮਰਥ ਸੀ। ਦੋਹਾਂ ਨੇ ਇਕ ਦੂਜੇ ਵਲ ਦੇਖਿਆ ਤੇ ਹੋਰ ਬੇਬੇ ਰੁੱਥ ਮਾਰ ਕੇ ਰੋ ਪਈ। ਡਰਾ ਦੁੱਧ ਵਾਲੀ ਬਾਲਟੀ ਲੈ ਕੇ ਅੰਦਰਲੇ ਘਰ ਨੂੰ ਬੁੜ ਬੁੜ ਕਰਦਾ ਤੁਰ ਗਿਆ। 

ਟਾਈਗਰ ਦੀ ਕੁਸ਼ਤੀ 

ਬਾਢਾ ਸੀਤਾ ਰਾਮ ਵੈਰਾਗੀ ਸੰਤਾ ਦੇ ਡੇਰੇ ਦੀ ਸਾਂਭ ਸੰਭਾਲ ਕਰਦੇ ਸਨ, ਡੇ ਡੇਰੇ ਸੰਬੰਧੀ ਖੁਦ ਹੀ ਸਾਰੇ ਫੈਸਲੇ ਕਰਦੇ ਸਨ। ਉਨ੍ਹਾਂ ਦਾ ਕੱਦ ਤਾਂ ਮਧਰਾ ਜਿਹਾਏ ਸੀ, ਪਰ ਆਤਮ ਵਿਸਵਾਸ਼ ਤੇ ਆਤਮ ਸਨਮਾਨ ਉਨ੍ਹਾਂ ਅੰਦਰ ਅੰਤਾਂ ਦਾ ਸੀ। ਚਿੱਟਾ ਕੁਰਤਾ, ਚਿੱਟੀ ਧੋਤੀ, ਸਫੈਦ ਪੱਗ, ਮੋਢੇ ਉੱਤੇ ਚਿੱਟਾ ਹੀ ਪਰਨਾ ਤੇ ਪੈਰਾਂ ਵਿਚ ਲੱਧਤੀ ਦੀਆਂ ਖੜਾਵਾਂ ਹੁੰਦੀਆਂ, ਹੱਥ ਵਿਚ ਬੈਂਤ ਦੀ ਖੂੰਡੀ ਹੁੰਦੀ, ਠੁਮਕ ਠੁਮਕ ਕੇ ਤੁਰਨਾ ਉਨ੍ਹਾਂ ਦੀ ਆਦਤ ਸੀ। 

ਉਹ ਮਹਾਰਾਸ਼ਟਰ ਦੇ ਸਿਤਾਰਾ ਜਿਲ੍ਹੇ ਤੋਂ ਸਨ ਪਰ ਉਨ੍ਹਾਂ ਨੇ ਆਪਣੇ ਪਿੰਡ ਜਾਂ ਕਸਬੇ ਦਾ ਨਾਂ ਕਦੇ ਨਹੀਂ ਸੀ ਦੱਸਿਆ। ਉਹ ਪਿੰਡ ਵਿਚੋਂ ਕਦੇ ਕੁਝ ਮੰਗਣ ਨਹੀਂ ਸਨ ਗਏ, ਸਗੋਂ ਪਿੰਡ ਦੇ ਕਈ ਲੋੜਵੰਦਾਂ ਨੂੰ ਆਪਣੇ ਕੋਲੋਂ ਕੁਝ ਨਾ ਕੁਝ ਦਿੰਦੇ ਰਹਿੰਦੇ। 

ਉਹ ਦੱਸਦੇ ਕਿ ਜਦੋਂ ਉਹ ਇਸ ਡੇਰੇ ਵਿਚ ਆਏ, ਉਸ ਸਮੇਂ ਵੈਰਾਗੀ ਸੰਤ ਬਜਰੰਗ ਦਾਸ ਡੇਰੇ ਵਿਚ ਰਹਿੰਦੇ ਸਨ। ਬਜਰੰਗ ਦਾਸ ਨੇ ਉਨ੍ਹਾਂ ਨੂੰ ਆਪਣਾ ਚੇਲਾ ਤਾਂ ਬਣਾ ਲਿਆ, ਪਰ ਡੇਰੇ ਵਿਚ ਰਹਿਣ ਨਹੀਂ ਦਿਤਾ। ਜਿਸ ਕਾਰਨ ਉਹ ਨੇੜਲੇ ਪਿੰਡ ਬਲਾਲਾ ਦੇ ਇਕ ਕਿਸਾਨ ਪ੍ਰਤਾਪ ਸਿੰਘ ਦੇ ਖੂਹ ਤੇ ਜਾ ਕੇ ਬੈਠ ਗਏ। ਪ੍ਰਾਪ ਸਿੰਘ ਸ਼ਰਧਾਲੂ ਬੰਦਾ ਸੀ, ਉਸਨੇ ਖੂਹ ਉਤੇ ਉਨ੍ਹਾਂ ਲਈ ਕੁੱਲੀ ਪਾ ਦਿੱਤੀ, ਫੇਰ ਪੱਕੀਆਂ ਇੱਟਾਂ ਦੀ ਕੁਟੀਆ ਬਣਾ ਦਿੱਤੀ। ਬਜਰੰਗ ਦਾਸ ਦੀ ਮੌਤ ਮਗਰੋਂ ਪਿੰਡ ਦੇ ਪਰਵੇਡੇ ਬਾਵਾ ਸੀਤਾ ਰਾਮ ਨੂੰ ਵਾਪਸ ਲੈ ਆਏ ਤੇ ਡੇਰਾ ਸੰਭਾਲ ਦਿੱਤਾ। 

ਡੇਰੇ ਵਿਚ ਆਉਣ ਵਾਲੇ ਪਿੰਡ ਦੇ ਸਾਰੇ ਬੰਦੇ ਤੇ ਇਸਤਰੀਆਂ ਹੱਥ ਜੋੜਕੇ ਆਖਦੇ “ਬਾਵਾ ਜੀ, ਸੀਤਾ ਰਾਮ” ਤੇ ਅੱਗੋਂ ਬਾਵਾ ਜੀ ਆਪਦੇ “ਜੇ ਰਾਮ ਜੀ ਕੀ। ਉਨ੍ਹਾਂ ਨੂੰ ਕੁਸ਼ਤੀਆਂ ਦੇਖਣ ਦਾ ਬਹੁਤ ਸ਼ੌਕ ਸੀ। ਉਹ ਹਰ ਸਾਲ ਰੱਖਰਾਂ ਦੇ ਮੇਲੇ ਵਿਚ ਕੁਸ਼ਤੀਆਂ ਦੇਖਣ ਜਾਂਦੇ। ਉਨ੍ਹਾਂ ਦੇ ਨਾਲ ਪਿੰਡ ਦੇ ਕੁਝ ਬੰਦੇ ਹੁੰਦੇ। ਕੁਸ਼ਤੀਆਂ ਵਾਲੇ ਅਖਾੜੇ ਵਿਚ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿਤਾ ਜਾਂਦਾ। ਚਿੱਟੇ ਆਸਣ ਉਤੇ ਬਿਠਾਇਆ ਜਾਂਦਾ। ਕੁਸ਼ਤੀਆਂ ਹੋਣ ਲਗਦੀਆਂ। ਜਿੱਤੇ ਤੇ ਹਾਰੇ ਹੋਏ ਪਹਿਲਵਾਨ ਉਨ੍ਹਾਂ ਦਾ ਆਸ਼ੀਰਵਾਦ ਲੈਣ ਆਉਂਦੇ ਤੇ ਇਨਾਮ ਦੀ ਆਸ ਰੱਖਦੇ। ਉਹ ਜਿੱਤੇ, ਹਾਰੇ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮ ਦਿੰਦੇ। ਉਨ੍ਹਾਂ ਨੂੰ ਦੂਜੇ ਦਿਨ ਆਪਣੇ ਡੇਰੇ ਵਿਰ ਆਉਣ ਦਾ ਸੱਦਾ ਵੀ ਦਿੰਦੇ। 

ਅਗਲੇ ਹੀ ਦਿਨ ਪਹਿਲਵਾਨ ਆਉਣੇ ਸ਼ੁਰੂ ਹੋ ਜਾਂਦੇ। ਡੇਰੇ ਵਿਚ ਬਣੇ ਚੇਤਰਿਆਂ ਉੱਤੇ ਮੰਜੇ ਡਾਹੇ ਜਾਂਦੇ। ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ। ਇਸ ਸਭ ਦਾ ਖ਼ਰਚਾ ਬਾਵਾ ਜੀ ਦਿੰਦੇ। ਅਸੀਂ ਦੇਖਦੇ, ਉਨ੍ਹਾਂ ਦੇ ਦਰਸ਼ਨਾਂ ਲਈ ਬਾਹਰਲੇ ਬਹਿਰਾਂ ਤੋਂ ਬੇਏ ਆਏ ਰਹਿੰਦੇ, ਜਿਨ੍ਹਾਂ ਵਿਚ ਇਸਤਰੀਆਂ ਵੀ ਸ਼ਾਮਿਲ ਹੁੰਦੀਆਂ, ਢੇਡ ਸਾਰੇ ਰੁਪਏ ਉਨ੍ਹਾਂ ਦੇ ਪੈਰਾਂ ਵਿਚ ਰੱਖਕੇ ਆਸ਼ਰੀਵਾਦ ਲੈ ਜਾਂਦੇ। 

ਪਹਿਲਵਾਨਾਂ ਨੂੰ ਬਦਾਮਾਂ ਦੀ ਖੁਰਾਕ ਦਿੱਤੀ ਜਾਂਦੀ। ਸਚਮੁੱਚ ਬਹੁਤ ਰੌਣਕ ਹੋ ਜਾਂਦੀ। ਅਸੀਂ ਛੋਟੇ ਛੋਟੇ ਬੱਚੇ ਪਹਿਲਵਾਨਾਂ ਦੇ ਕਮਾਏ ਹੋਏ ਸਰੀਰਾਂ ਨੂੰ ਦੇਖਦੇ, ਉਨ੍ਹਾਂ ਜਿਹੇ ਕੱਦ ਕਾਠ ਵਾਲੇ ਬਣਨ ਬਾਰੇ ਸੋਚਦੇ। ਅਗਲੇ ਦਿਨ ਆਏ ਪਹਿਲਵਾਲਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ। ਉਹ ਅਖਾੜਾ ਸੜਕ ਕਿਨਾਰੇ ਬਿਜਲੀਪੁਰ ਵਾਲੇ ਰਾਹ ਦੇ ਨੇੜੇ ਭਖਦਾ। ਲੋਕ ਗੋਲ ਦਾਇਰਾ ਬਣਾ ਕੇ ਨਿੱਠ ਕੇ ਬੈਠ ਜਾਂਦੇ, ਵੇਲ ਵੱਸਦਾ, ਢੋਲ ਵਾਲਾ ਅਖਾੜੇ ਦਾ ਚੱਕਰ ਲਾਉਂਦਾ। ਆਉਂਦੇ ਜਾਂਦੇ ਰਾਹੀਂ ਵੀ ਕੁਬਤੀਆਂ ਦੇਖਣ ਲਈ ਰੁਕ ਜਾਂਦੇ। 

ਤੇ ਇਕ ਸਾਲ ਹੈਰਾਨ ਕਰਨ ਵਾਲੀ ਗੱਲ ਹੋਈ। ਪਿੰਡ ਦੇ ਲੋਕ ਹੈਰਾਨ ਹੋਏ ਕਿ ਨਾਮੀ ਗ੍ਰਾਮੀ ਪਹਿਲਵਾਨ ਜੋਗਿੰਦਰ ਸਿੰਘ ਟਾਈਗਰ ਵੀ ਨੀਲੋਂ ਵਾਲੀਆਂ ਕੁਸ਼ਤੀਆਂ ਵਿਚ ਹਿੱਸਾ ਲੈਣ ਆਇਆ ਹੈ। ਪਰ ਲੋਕ ਜਾਣਦੇ ਸਨ ਕਿ ਉਹ ਤੱਖਰਾਂ ਦੇ ਮੇਲੇ ਵਿਚ ਝੰਡੀ ਦੀ ਕੁਸ਼ਰੀ ਦਾ ਜੇਤੂ ਰਿਹਾ ਹੈ, ਪਰ ਆਸ ਨਹੀਂ ਸੀ ਕਿ ਉਹ ਨੀਲੋਂ ਵੀ ਪੁੱਜ ਜਾਵੇਗਾ। ਵੱਡਾ ਪਹਿਲਵਾਨ ਸੀ, ਪਰ ਉਹ ਥਾਵਾ ਸੀਤਾ ਰਾਮ ਨੂੰ ਨਾਂਹ ਨਹੀਂ ਸੀ ਕਰ ਸਥਿਆ। ਉਸ ਦਿਓ ਕੱਦ ਪਰ ਹੀਰੇ ਨਿਛੋਹ ਪਹਿਲਵਾਨ ਨੂੰ ਦੇਖਣ ਲਈ, ਉਹ ਲੋਕ ਵੀ ਪੁੱਜੇ ਜਿਨ੍ਹਾਂ ਨੇ ਰੱਖਰਾਂ ਵਿਚ ਵੰਡੀ ਦੀ ਕੁਸ਼ਤੀ ਨਹੀਂ ਸੀ ਦੇਖੀ, ਪਰ ਉਹ ਵੀ ਆਏ ਜਿਨ੍ਹਾਂ ਨੇ ਝੰਡੀ ਦੀ ਕੁਸ਼ਤੀ ਦੇਖੀ ਸੀ। 

ਤੇ ਫੇਰ ਪਿੜ ਸਜ ਗਿਆ। ਦੇ ਪਹਿਲਵਾਨ ਜੋੜੀਆਂ ਮਿਲਾਉਣ ਲੱਗੇ, ਜੋੜੀ ਪਿੜ ਵਿਚ ਜਾਂਦੀ ਤਾਂ ਜ਼ੋਰ ਅਜਮਾਈ ਸ਼ੁਰੂ ਹੋ ਜਾਂਦੀ, ਪੂਰਾ ਤਾਣ ਲਾ ਕੇ ਇਕ ਦੂਜੇ ਨੂੰ ਚਿੱਤ ਕੀਤਾ ਜਾਂਦਾ। ਇਕ ਪਾਸੇ ਟਾਈਗਰ ਪਹਿਲਵਾਨ ਵੀ ਲੰਗੋਟ ਕਸਣ ਲੱਗਿਆ, ਉਸਦੀ ਮਦਦ ਲਈ ਵੀ ਦੇ ਪਹਿਲਵਾਨ ਆ ਗਏ। ਰੰਗਦਾਰ ਲੰਗੋਟ ਪਹਿਨ ਕੇ ਫੇਰ ਟਾਈਗਰ ਨੇ ਪਿਡ ਦਾ ਗੇੜਾ ਕੱਢਿਆ। ਝੰਡੀ ਵਾਲੀ ਸੈਟੀ ਪੁੱਟਕੇ ਉਸਨੇ ਆਪਣੇ ਮੋਢੇ ਨੇੜੇ ਉੱਚੀ ਕਰਕੇ ਪਿੜ ਦਾ ਗੇੜਾ ਕੱਢਿਆ। ਲਗਦਾ ਸੀ, ਕੋਈ ਪਹਿਲਵਾਨ ਉਸਦੇ ਨਾਲ ਕੁਮਤੀ ਲੜਨ ਲਈ ਨਹੀਂ ਉਤਰੇਗਾ। ਪਰ ਇਕ ਪਹਿਲਵਾਨ ਨੇ ਟਾਈਗਰ ਦੇ ਹੱਥ ਫੜੀ ਝੰਡੀ ਵਾਲੀ ਸੈਟੀ ਨੂੰ ਹੱਥ ਪਾ ਲਿਆ। ਫੇਰ ਉਹ ਚੰਗੀ ਵਾਲੀ ਸੋਟੀ ਮੈਦਾਨ ਦੇ ਵਿਚਕਾਰ ਕਰਕੇ ਧਰਤੀ ਵਿਚ ਗੱਡ ਦਿੱਤੀ ਗਈ। ਸੰਈਟਾ ਕਸਦੇ ਦੂਜਾ ਪਹਿਲਵਾਨ ਵੀ ਮੈਦਾਨ ਵਿਚ ਆ ਗਿਆ। ਲੋਕਾਂ ਨੇ ਸਾਹ ਰੋਕ ਲਏ। ਦੂਜਾ ਪਹਿਲਵਾਨ ਟਾਈਗਰ ਨਾਲੇ ਅੱਧਾ ਵੀ ਨਹੀਂ ਸੀ। ਤੇ ਫੇਰ ਕੁਸ਼ਤੀ ਸ਼ੁਰੂ ਹੋਈ। ਦਿਖਾਵਾ ਹੀ ਸੀ ਟਾਈਗਰ ਦਾ ਜਾਂ ਫਿਰ ਸਚਮੁਚ ਹੀ ਉਸ ਨੂੰ ਦੂਜੇ ਪਹਿਲਵਾਨ ਦੀ ਪਿੱਠ ਲਾਉਣੀ ਔਖੀ ਹੋ ਗਈ। ਉਹ ਫੁਰਤੀਲਾ ਸੀ, ਜੋ ਟਾਈਗਰ ਦੇ ਪਹਾੜ ਵਰਗੇ ਸਰੀਰ ਨੂੰ ਹਿਲਾ ਕੇ ਰੱਖ ਦਿੰਦਾ। 

ਐਕਸਟਰਾ ਬਾਟ 

ਪਰ ਆਖਰ ਟਾਈਗਰ ਨੇ ਉਸ ਪਹਿਲਵਾਨ ਦੀ ਪਿੱਠ ਲਾ ਹੀ ਦਿੱਤੀ ਕੇ ਝੰਡੀ ਦੀ ਕੁਸ਼ਤੀ ਜਿੱਤ ਲਈ। ਸਚਮੁਚ, ਇਕੱਠੇ ਲੋਕਾਂ ਨੇ ਉਸ ਛੋਟੇ ਪਹਿਲਵਾਨ ਦੀ ਦਲੇਰੀ ਦੀ ਦਾਦ ਦਿੱਤੀ, ਜਿਸਨੇ ਬਿਨਾਂ ਕੁਸ਼ਤੀ ਲੜੇ ਟਾਈਗਰ ਦੇ ਜੇਤੂ ਰਹਿਣ ਨੂੰ ਅਸਫਲ ਕਰ ਦਿੱਤਾ। 

ਜਨਮ ਦਿਨ ਤੇ ਮੰਗਣੀ ਦੀ ਸਾਂਝ 

ਘਰ ਵਿਚ ਗੱਲਾ ਚੱਲਦੀਆਂ ਤਾਂ ਪਤਾ ਲਗਦਾ ਕਿ ਘਰ ਵਿਚ ਤੇ ਬਾਹਤ ਵੀ ਕੁਝ ਵਾਪਰ ਰਿਹਾ ਹੈ। ਦਰਵਾਜ਼ੇ ਦੇ ਅੰਦਰ ਸੱਜੇ ਹੱਥ ਮੁੜਦੀ ਗਲੀ ਵਿਚ ਬਸੰਤ ਸਿੰਘ ਨੰਬਰਦਾਰ ਦਾ ਘਰ ਸੀ। ਇਸੇ ਗਲੀ ਵਿਚ ਸੰਪੂਰਨ ਸਿੰਘ, ਗੁਲਜ਼ਾਰ ਸਿੰਘ, ਸਰਦਾਰਾ ਸਿੰਘ, ਸਿਆਮ ਸਿੰਘ, ਬਸੰਤ ਸਿੰਘ, ਮੈਨੂ ਸਿੰਘ, ਸੰਪੂਰਨ ਸਿੰਘ, ਬਸੰਤ ਸਿੰਘ, ਮੁਖਤਿਆਰ ਸਿੰਘ ਤੇ ਨੰਬਰਦਾਰ ਬਸੰਤ ਸਿੰਘ ਦੇ ਰਿਹਾਇਸ਼ੀ ਮਕਾਨ ਸਨ। ਪਸ਼ੂਆਂ ਨੂੰ ਕੁਝ ਰਿਹਾਇਸ਼ੀ ਘਰਾਂ ਵਿਚ ਬੰਨ੍ਹਿਆ ਜਾਂਦਾ ਤੇ ਕੁਝ ਘਰਾਂ ਵਲੋਂ ਕੱਖਰੇ ਮਥਾਨ ਬਣਾਏ ਹੋਏ ਸਨ। ਨੰਬਰਦਾਰ ਬਸੰਤ ਸਿੰਘ ਦੇ ਮਕਾਨ ਦਾ ਦਰ ਡਾਟਾਂ ਵਾਲਾ ਸੀ, ਤੇ ਉਸ ਨੂੰ ਦਰਵਾਜ਼ਾ ਵੀ ਮਜ਼ਬੂਤ ਲਾਇਆ ਹੋਇਆ ਸੀ। ਰਿਹਾਇਸ਼ੀ ਘਰ ਦੇ ਨਾਲ ਪਸ਼ੂਆਂ ਨਈ ਅੱਧ ਛੱਰਿਆ ਵਿਹੜਾ ਸੀ। ਬੇਬੇ ਨੇ ਦੱਸਿਆ ਕਿ ਜਿਸ ਦਿਨ ਮੇਰਾ ਜਨਮ ਹੋਇਆ. ਉਸ ਦਿਨ ਨੰਬਰਦਾਰ ਦੇ ਲੜਕੇ ਸਾਧੂ ਸਿੰਘ ਦੀ ਮੰਗਣੀ ਹੋਈ ਸੀ। ਇਸ ਲਈ ਇਹ ਦਿਨ ਦੋਹਾਂ ਘਰਾਂ ਵਿਚ ਉਤਸਵ ਜਿਹਾ ਬਣ ਗਿਆ ਸੀ। ਉਂਝ, ਉਸ ਘਰ ਨਾਲ ਸਾਡੇ ਬਜ਼ੁਰਗਾਂ ਦੀ ਲੰਬੀ ਸਾਂਝ ਰਹੀ ਹੈ। ਸਾਡੇ ਬਜ਼ੁਰਗ, ਨੰਬਰਦਾਰ ਨਾਲ ਰਲਕੇ ਖੇਤੀ ਕਰਦੇ ਸਨ। ਇਸੇ ਲਈ ਸ਼ਾਇਦ ਸਾਂਝ ਕੁਝ ਪੀਡੀ ਜਿਹੀ ਹੀ ਸੀ। 

ਇਕ ਦਿਨ, ਜਿਵੇਂ ਸੁਣਿਆ, ਨੰਬਰਦਾਰ ਦੀ ਮੱਝ ਬਿਮਾਰ ਹੋ ਗਈ। ਬਿਮਾਰੀ ਜਾਣਨ ਲਈ ਦਾਦੇ ਨੂੰ ਬੁਲਾਇਆ ਗਿਆ। ਬ੍ਰਿਧ ਆਦਮੀ ਹੋ ਗਿਆ ਸੀ ਦਾਦਾ, ਦਾਦੇ ਨੇ ਪੈਰਾਂ ਭਾਰ ਪੈਠਕੇ ਮੱਝ ਦੇ ਬਣਾਂ ਨੂੰ ਦੇਖਣਾ ਚਾਹਿਆ ਕਿ ਮੱਝ ਧੜਾਮ ਕਰ ਕੇ ਦਾਦੇ ਦੇ ਉਤੇ ਡਿੱਗ ਪਈ। ਦਾਦੇ ਨੂੰ ਬਹੁਤ ਮੁਸ਼ਕਿਲ ਤੇ ਮਿਹਨਤ ਨਾਲ ਮੱਝ ਦੇ ਹੇਠੋਂ ਕੱਢਿਆ ਗਿਆ ਤੇ ਮੇਜੇ ‘ਤੇ ਪਾ ਕੇ ਘਰ ਲਿਆਂਦਾ ਗਿਆ। ਉਸਦੇ ਦੁਖਦੇ ਅੰਗਾਂ ‘ਤੇ ਟਵੇਰਾਂ ਕੀਤੀਆਂ ਗਈਆਂ ਤਾਂ ਕਿਤੇ ਜਾ ਕੇ ਉਹ ਤੁਰਨ ਫਿਰਨ ਦੇ ਕਾਬਿਲ ਹੋ ਸਕਿਆ। ਉਸ ਦਿਨ ਮਗਰੋਂ ਦਾਦਾ ਕਿਸੇ ਦੇ ਵੀ ਪਸੂ ਨੂੰ ਦੇਖਣ, ਦਵਾਈ ਦਾ ਸੁਭਾਅ ਦੇਣ ਨਹੀਂ ਗਿਆ। 

ਕਿਸੇ ਕਾਰਨ ਕਰਕੇ ਸਾਧੂ ਸਿੰਘ ਦੀ ਪਹਿਲੀ ਮੰਗਣੀ ਟੁੱਟ ਗਈ। ਫੇਰ ਉਸਨੂੰ ਦੋਬਾਰਾ ਪਿੰਡ ਰੁਪਾਲੇ ਮੰਗਿਆ ਤੇ ਵਿਆਹ ਕੀਤਾ ਗਿਆ। ਵਿਆਹ ਮਗਰੋਂ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ। ਜਿਵੇਂ ਕਿ ਦੱਸਿਆ ਗਿਆ, ਸਾਧੂ ਸਿੰਘ ਦੀ ਬੇਟੀ ਦਸ ਮਹੀਨਿਆਂ ਦੀ ਹੋ ਗਈ। ਪਰ ਸਹੁਰੇ ਪਰਿਵਾਰ ਵਲੋਂ ਉਸਦੀ ਪਰਨੀ ਨੂੰ ਨਾ ਭੇਜਿਆ ਗਿਆ। ਸਹੁਰੇ ਪਰਿਵਾਰ ਵਿਚ ਉਸ ਦੀ ਪਤਨੀ ਦੇ ਚਾਚੇ ਦੀ ਮੁਖਤਿਆਰ ਸੀ। ਉਹ ਸਾਧੂ ਸਿੰਘ ਨੂੰ ਅਵਾ ਤਵਾ ਬੋਲਕੇ ਵਾਪਸ ਭੇਜ ਦਿੰਦਾ। ਉਸਦੇ ਵਰਤਾਉ ਨਾਲ ਸਾਧੂ ਸਿੰਘ ਦੇ ਮਨ ਵਿਚ ਰੋਸ ਵੱਧਦਾ ਗਿਆ। ਉਸਨੇ ਪਤਨੀ ਨੂੰ ਵੀ, ਨਾ ਜਾਣ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਫ ਸਾਫ਼ ਦੱਸ ਦਿੱਤਾ ਕਿ ਉਸਦੇ ਚਾਰੇ ਨੇ ਜਮੀਨ ਖਰੀਦੀ, ਉਸਦੇ ਸਾਰੇ ਗਹਿਣੇ ਵੇਚਕੇ ਰਕਮ ਇਕੱਠੀ ਕੀਤੀ ਗਈ। ਹੁਣ ਗਹਿਣੇ ਬਣ ਨਹੀਂ ਰਹੇ ਤੇ ਉਹ ਬਹਾਨੇ ਬਣਾਕੇ, ਕਦੇ ਉਸ ਨਾਲ ਲੜਕੇ ਸਮਾਂ ਨੇਖਾ ਰਹੇ ਹਨ। ਰੋਸ ਵੱਧਦਾ ਗਿਆ। 

ਪਿੰਡ ਦੇ ਦੋ ਹੋਰ ਹਾਣ ਦੇ ਮੁੰਡਿਆਂ ਨਾਲ ਉਸਦੀ ਸਾਂਝ ਸੀ। ਇਕ ਸ਼ਾਮ ਇਕ ਮਹਿਮਾਨ ਦੀ ਹਾਜ਼ਰੀ ਵਿਚ ਉਨ੍ਹਾਂ ਨੇ ਘਰ ਦੀ ਕੱਢੀ ਦਾਰੂ ਪੀਤੀ। ਥੋੜ੍ਹਾ ਥੋੜ੍ਹਾ ਰ ਹੋਇਆ। ਸਾਧੂ ਨੇ ਆਪਣਾ ਦੁੱਖ ਉਨ੍ਹਾਂ ਨੂੰ ਦੱਸ ਦਿੱਤਾ ਤੇ ਇਹ ਵੀ ਕਿਹਾ ਕਿ ਕਿਸੇ ਦਿਨ ਉਸ ਬੁੜੇ ਦੀ ਕੁੱਟ ਮਾਰ ਕਰ ਆਉਣੀ ਹੈ। ਉਸੇ ਰਾਤ ਜਾਣ ਦਾ ਇਰਾਦਾ ਨਹੀਂ ਸੀ, ਪਰ ਦੂਜੇ ਦੋਵੇਂ ਮਗਰ ਪੈ ਗਏ। ਦੇ ਸੋਟੀਆਂ (ਡਾਂਗਾਂ) ਉਨ੍ਹਾਂ ਨੇ ਘਰੋਂ ਲਈਆਂ ਕੇ ਇਕ ਰਾਹ ਵਿਚ ਸੁੱਤੇ ਪਏ ਅਮਰ ਸਿੰਘ ਦੇ ਸਿਰਹਾਣੇ ਕੋਲੋਂ ਚੁੱਕ ਲਈ। ਤਿੰਨੇ ਰੁਪਾਏ ਪਿੰਡ ਵੱਲ ਵੱਧ ਗਏ। ਸਹੁਰੇ ਘਰ ਦਾ ਮੁੱਖੀ ਜੂਨ ਮਹੀਨੇ ਵਿਚ ਖੇਤਾਂ ਵਿਚ ਗੰਢਿਆਂ ਦੀ ਰਾਪੀ ਪਿਆ ਸੀ। ਬਿਨਾਂ ਕੁਝ ਸੋਹ ਕੀਤਿਆਂ, ਉਨ੍ਹਾਂ ਸੁੱਤੇ ਪਏ ਦੀ ਡਾਂਗ ਨਾਲ ਕੁਟਾਈ ਕਰ ਦਿੱਤੀ। ਉਹ ਉੱਚੀ ਉੱਚੀ ਚੀਖਿਆ। ਪਿੰਡ ਦੇ ਲੋਕ ਜਾਗ ਪਏ ਤੇ ਘਟਨਾ ਸਥਾਨ ਵੱਲ ਦੇਖੋ। ਇਹ ਤਿੰਨੇ ਵਾਹੋ ਦਾਹੀ ਪਿੰਡ ਮੰਜਾਲੀਆਂ ਵੱਲ ਨੂੰ ਚਲੇ ਗਏ ਤੇ ਘੁੰਮ ਘੁੰਮਾ ਕੇ ਪਿੰਡ ਆਏ। 

ਸਾਰਾ ਪਿੰਡ ਆਰਾਮ ਨਾਲ ਜਾਗਿਆ, ਪਰ ਪੁਲਿਸ ਪਿੰਡ ਵਿਚ ਹਰਲ ਹਰਲ ਕਰਦੀ ਫਿਰਦੀ ਸੀ। ਸਾਧੂ ਨੂੰ ਪੁਲਿਸ ਕੇ ਹਲ ਵਾਹੁੰਦੇ ਹੋਏ ਨੂੰ ਫੜ ਲਿਆਂਦਾ। ਦੂਜੇ ਦੇ ਵੀ ਪੁਲਿਸ ਅੜਿੱਕੇ ਆ ਗਏ। ਹੈਰਾਨੀ ਭਰੀ ਨਮੋਸ਼ੀ ਵਾਲੇ ਹਾਲਾਤ ਬਣ ਗਏ। ਸਮਰਾਲਾ ਥਾਣੇ ਵਿਚ ਕਤਲ ਦਾ ਪਰਚਾ ਦਰਜ ਹੋਇਆ। ਅਦਾਲਤ ਵਿਚ ਤਰੀਖਾਂ ਪਈਆਂ। ਸਾਲ ਦੇ ਅੰਦਰ ਹੀ ਕੇਸ ਦਾ ਫੈਸਲਾ ਹੋ ਗਿਆ। ਸਾਧੂ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਦੂਜੇ ਦੋਵੇਂ ਸ਼ੱਕ ਦੇ ਆਧਾਰ ‘ਤੇ ਵਰੀ ਕਰ ਦਿੱਤੇ ਗਏ। 

ਫਿਰ ਇਕ ਨਵਾਂ ਮੋੜ ਆਇਆ। ਕਤਲ ਹੋਣ ਵਾਲੇ ਦੇ ਵਾਰਸਾਂ ਨੇ ਹਾਈ ਕੋਰਟ ਵਿਚ ਉਨ੍ਹਾਂ ਦੋਹਾਂ ਦੇ ਵਰੀ ਹੋਣ ਵਿਰੁੱਧ ਕੇਸ ਪਾ ਦਿੱਤਾ। ਹਾਈ ਕੋਰਟ ਨੇ ਉਨ੍ਹਾਂ ਨੂੰ ਉਮਰ ਕੈਦ (ਵੀਹ ਸਾਲ) ਦੀ ਸਜ਼ਾ ਸੁਣਾਈ। ਸਾਧੂ ਸਿੰਘ ਦੇ ਪਰਿਵਾਰ ਵੱਲੋਂ ਫਾਂਸੀ ਵਿਰੁੱਧ ਅਪੀਲ ਪਾਈ ਗਈ, ਫੈਸਲਾ, ਫਾਂਸੀ ਦੀ ਸਜ਼ਾ ਤੋਂ ਬਦਲ ਕੇ ਉਮਰ ਕੈਦ ਕਰ ਦਿੱਤਾ ਗਿਆ। ਫੇਰ ਇਹ ਤਿੰਨ ਦੇ ਤਿੰਨੇ ਅੱਠ ਸਾਲ ਕੈਦ ਕੱਟ ਕੇ ਪਿੰਡ ਆ ਗਏ। 

ਐਕਸਟਰਾ ਬਾਟ 

ਸਾਧੂ ਸਿੰਘ ਦੀ ਦੋਬਾਰਾ ਬਾਦੀ ਹੋ ਗਈ ਪਿਤਾ ਦੀ ਮੌਤ ਮਗਰੋਂ ਪਿੰਡ ਦੀ ਨੰਬਰਦਾਰੀ ਦਾ ਖੇਡ ਸੰਭਾਲਿਆ। ਕਿਸੇ ਗਲਤ ਫੈਸਲੇ ਦਾ ਕਾਰਨ ਨਹੀਂ ਬਣਿਆ। ਸਾਡੀ ਉਮਰ ਕਿਸੇ ਨਾਲ ਝਗੜਾ ਨਹੀਂ ਕੀਤਾ। ਬਾਤ ਤੇ ਸੁਖਾਲੀ ਉਮਰ ਭੋਗਦਾ ভিত। 

ਦੂਜੇ ਦੋਹਾਂ ਵਿਚੋਂ ਇਕ ਗੁਰਦਿਆਲ ਸਿੰਘ ਨੂੰ ਕਰੇਵੇ ਦਾ ਸਾਕ ਹੋ ਗਿਆ। ਅਤੇ ਦੂਸਰਾ ਜੋ ਪਹਿਲਾਂ ਹੀ ਵਿਆਹਿਆ ਹੋਇਆ ਸੀ। ਕਰਮਾ ਪੱਤੀ ਵਾਲੇ ਸੇਡਾ ਸਿੰਘ ਦੇ ਘਰ 1934 ਵਿੱਚ ਜਨਮੇ ਕਰਤਾਰ ਸਿੰਘ ਵਿਚਕਾਰਲਾ ਪੁੱਤਰ ਹੈ। ਉਹਨਾਂ ਤੋਂ ਵੱਡਾ ਗੁਰਪਾਲ ਸਿੰਘ ਤੇ ਛੋਟਾ ਜਿੰਦਰ ਸਿੰਘ ਉਰਫ ਤਾਰਾ ਸਿੰਘ ਫੌਜੀ ਹੈ। ਕਰਤਾਰ ਸਿੰਘ ਮੁੱਖ ਤੌਰ ਤੇ ਖੇਤੀ ਕਰਦਾ ਸੀ ਤੇ ਕਿਸਾਨ ਮਸਲਿਆਂ ਪ੍ਰਤੀ ਜਾਗਰੂਕ ਸੀ। ਇਸੇ ਕਾਰਨ ਉਹ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਬਣਿਆ ਤੇ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਪ੍ਰਧਾਨ ਬਣਿਆ। ਉਹ ਸੱਤ ਸਾਲ ਪਿੰਡ ਦਾ ਸਰਪੰਚ ਰਿਹਾ ਤੇ ਸਹਿਕਾਰੀ ਸੁਸਾਇਟੀ ਦਾ ਪ੍ਰਧਾਨ ਵੀ। ਪਿੰਡ ਦੇ ਵਿਕਾਸ ਕਾਰਜਾਂ ਵਿੱਚ ਉਸ ਦਾ ਵੱਡਾ ਯੋਗਦਾਨ ਰਿਹਾ ਹੈ। 

ਕਾਕੀ ਦੀ ਹੱਤਿਆ 

ਕਾਕੀ ਦੀ ਹੱਤਿਆ ਹੋ ਗਈ, ਸਾਰੇ ਪਿੰਡ ਵਿਚ ਰੋਲਾ ਪੈ ਗਿਆ, ੯ ਫੈਲ ਗਿਆ, ਸਾਰਾ ਪਿੰਡ ਸਕਤੇ ਵਿਚ ਆ ਗਿਆ। ਇਹ ਤਾਂ ਅਨਹੋਣੀ ਹੀ ਹੋ ਗ ਪਿੰਡ ਵਿਚ ਇਕ ਹੱਡਿਆ ਪਹਿਲਾਂ ਵੀ ਹੋਈ ਸੀ। ਦੱਸਦੇ ਹਨ ਕਿ ਦੇ ਪਰਿਵਾਰਾਂ ਵਿਚ ਭਗੜਾ ਹੋ ਗਿਆ। ਝਗੜਾ ਵੀ ਏਨਾ ਕਿ ਡਾਂਗਾਂ ਚੱਲੀਆ। ਇਕ ਡਾਂਗ ਇਕ ਰਦੇ ਬੰਦੇ ਦੀ ਪੁੜਪੁੜੀ ਵਿਚ ਵੱਜੀ। ਉਹ ਥਾਏਂ ਢੇਰੀ ਹੋ ਗਿਆ। ਮੌਕੇ ‘ਤੇ ਹੀ ਉਸਦੀ ਮੌਕ ਹੋ ਗਈ। ਵੇਰ ਡਾਂਗ ਮਾਰਨ ਵਾਲਾ ਪਰਿਵਾਰ ਪਿੰਡ ਛੱਡਕੇ ਲੁਧਿਆਣੇ ਰਹਿਣ ਲੱਗ ਪਿਆ, ਸ਼ਾਇਦ ਅਗਲੀ ਲੜਾਈ ਤੋਂ ਡਰ ਗਿਆ ਹੋਵੇ। 

ਕਾਕੀ ਦੀ ਹੱਤਿਆ ਹੋ ਗਈ, ਕਹਿੰਦੇ ਸਵਰਨ ਨੇ ਉਸਨੂੰ ਰੋਟੀਆਂ ਪਕਾਉਂਦੀ ਨੂੰ ਹੀ ਤਲਵਾਰ ਨਾਲ ਵੱਢ ਸੁੱਟਿਆ। ਪਰ ਸਵਰਨ ਤਾਂ ਕੁਝ ਦੇਰ ਪਹਿਲਾਂ ਹੀ ਸਾਡੇ ਘਰ ਅੱਗਿਓਂ ਲੰਘ ਕੇ ਗਿਆ ਸੀ, ਮੈਂ ਤੇ ਬਾਪੂ ਨੇ ਦੇਖਿਆ ਸੀ। ਉਹ ਤਾਂ ਹੌਲੀ ਹੋਈ ਕਰਦਾ ਚੱਲਿਆ ਗਿਆ ਸੀ। 

ਕਾਕੀ ਉਸਦੀ ਮਤਰੇਈ ਮਾਂ ਸੀ। ਕਾਕੀ ਦੇ ਵੀ ਦੋ ਬੱਚੇ, ਇਕ ਮੁੰਡਾ ਤੇ ਕੁੜੀ ਸਨ। ਕੀ ਕਾਰਨ ਹੋਇਆ ਹੋਵੇਗਾ, ਨਹੀਂ ਸਾਂ ਜਾਣਦੇ। ਮੈਂ ਵੀ ਵੱਢੀ ਪਈ ਕਾਕੀ ਨੂੰ ਦੇਖਣ ਜਾਣ ਲੱਗਾ ਤਾਂ ਬਾਪੂ ਨੇ ਰੋਕ ਲਿਆ। ਇਕ ਡਰ ਬਾਪੂ ਦੇ ਅੰਦਰ ਵੀ ਸੀ। ਸਵਰਨ ਨੂੰ ਉਸਦੇ ਨਾਨਕੇ ਘਰ ਵਾਲਿਆਂ ਨੇ ਸਮਰਾਲਾ ਥਾਣੇ ਵਿਚ ਪੇਸ਼ ਕਰ ਦਿੱਤਾ। ਕਹਿੰਦੇ, ਥਾਣੇਦਾਰ ਨੇ ਉਸਦੇ ਵੱਟਕੇ ਥੱਪੜ ਮਾਰਿਆ। ਮੁਕੱਦਮਾ ਚੱਲਿਆ ਤੇ ਸਵਰਨ ਨੂੰ ਨਾਬਾਲਗ ਹੋਣ ਕਾਰਨ ਨਰਮ ਸਜ਼ਾ ਮਿਲੀ, ਫੇਰ ਵੀ ਉਹ ਸਜ਼ਾ ਉਆ ਕੈਦ ਸੀ। ਅੱਠ ਸਾਲ ਜੇਲ੍ਹ ਵਿਚ ਕੱਟਕੇ ਸਵਰਨ ਰਿਹਾ ਹੋਇਆ। 

ਦਰਅਸਲ ਕਾਕੀ ਦੇ ਪਰੀ ਦੀ ਮੌਤ ਜਵਾਨੀ ਵਿਚ ਹੀ ਹੋ ਗਈ। ਉੱਧਤ ਕੁਝ ਦੇਰ ਪਹਿਲਾਂ ਹੀ ਤਾਰਾ ਸਿੰਘ ਦੀ ਪਤਨੀ ਤਿੰਨ ਮੁੰਡੇ ਤੇ ਇਕ ਕੁੜੀ ਛੱਡਕੇ ਮਰ ਗਈ। ਬੱਚਿਆਂ ਨੂੰ ਪਾਲਣ ਲਈ ਕਿਸੇ ਇਸਤਰੀ ਦਾ ਘਰ ਵਿਚ ਹੋਣਾ ਜ਼ਰੂਰੀ ਸੀ। ਤਾਰਾ ਸਿੰਘ ਦੇ ਕਰੀਬੀ ਬੱਚੇ ਦੀ ਘਰ ਵਾਲੀ ਵੀ ਛੋਟੇ ਛੋਟੇ ਜੁਆਕ ਛੱਡ ਗਈ। ਉਸ ਘਰ ਵਿਚ ਵੀ ਨਿਆਣਿਆਂ ਦੀ ਦੇਖਭਾਲ ਲਈ ਇਸਤਰੀ ਦੀ ਲੋੜ ਸੀ। ਕਾਕੀ ਨੂੰ ਆਪਣੇ ਘਰ ਵਸਾਉਣ ਲਈ ਦੋਹਾਂ ਵਿਚ ਟੱਕਰ ਸ਼ੁਰੂ ਹੋ ਗਈ। ਪਰ ਤਾਰਾ ਸਿੰਘ ਹੀ ਕਾਕੀ ਨੂੰ ਆਪਣੇ ਘਰ ਵਸਾਉਣ ਵਿਚ ਸਫਲ ਹੋਇਆ। 

निम सितं बीरबल भित्रिसके ਕਿ ਵੀਰਾ ਦਰਾਂ ਵਿਚ ਬੇਠਾ ਕਿਰਪਾਨ ਤਿੱਖੀ ਕਰ ਰਿਹੇ। ਬਾਕੀ ਨੇ ਉਸਨੂੰ ਸਹਿਜ ਸੁਭਾਅ ਸੁਣਿਆ ਕੇ ਕਿਹਾ, “ਅੱਗ ਵੀ ਉਹ ਕਿਰਪਾਨ ਸਿੱਖੀ ਕਰਦਾ ਰਹਿੰਦੇ ਕਈ ਨਾ। ਉਸਨੇ ਰੋਟੀ ਵਧਾ ਕੇ ਤਵੀ ਉੱਤੇ ਪਾਈ ਦੂਜਾ ਪੈਰਾ ਹੱਥ ਵਿਚ ਹੀ ਸੀ ਕਿ ਉਸ ਉੱਤੇ ਕਿਰਪਾਨ ਦੇ ਕਈ ਵਾਰ ਹੋਏ ਤਾਂ ਉਹ ਉੱਥੇ ਹੀ ਢੇਰੀ ਹੋ ਗਈ। 

ਤਾਰਾ ਸਿੰਘ ਨੇ ਸਮਰਾਲਾ ਥਾਣੇ ਵਿਚ ਇਸ ਕਤਲ ਦੀ ਵਿਰਲਾਹ ਦਿੱਤੀ। ਲਾਸ਼ ਦਾ ਪੋਸਟ ਮਾਰਟਮ ਹੋਇਆ, ਲਾਸ਼ ਦਾ ਪਿੰਡ ਦੇ ਸਮਸਾਨ ਘਾਟ ਵਿਚ ਸਰਕਾਰ ਕਰ ਦਿੱਤਾ ਗਿਆ। 

ਖੰਡੇ ਦਾ ਸਾਰਾ ਪਰਿਵਾਰ ਬੀਕਾਨੇਰ ਜਾ ਦੱਸਿਆ। ਤਾਰਾ ਸਿੰਘ ਘਰ ਛੱਡ ਕੇ ਆਪਣੇ ਸਹੁਰੇ ਪਿੰਡ ਦਿਨ ਕਟੀ ਕਰਨ ਲੱਗਾ। ਸਵਰਨ ਤੋਂ ਛੋਟਾ ਜੋਰਾ ਸਿੰਘ ਵੀ ਨਾਨਕੇ ਪਿੰਡ ਚਲਿਆ ਗਿਆ। ਕਾਕੀ ਦੇ ਦੋਵੇਂ ਕੁਸ਼ੀ ਤੇ ਮੁੰਡਾ ਉਨ੍ਹਾਂ ਦੇ ਨਾਨਕੇ ਲੈ ਗਏ। ਜਿਨ੍ਹਾਂ ਕਦੇ ਪਿੰਡ ਗੇੜਾ ਨਹੀਂ ਮਾਰਿਆ। 

ਤੇ ਸਵਰਨ, ਇਕ ਸ਼ਾਮ ਬਾਗ ਵਾਲੇ ਠੇਕੇ ਤੋਂ ਵਾਰ ਮੰਗਦਾ ਕੇ ਸਤਕ ‘ਤੇ ਲੱਗੀ ਚੱਕੀ ਵਿਚ ਬੈਠਕੇ, ਦਾਰੂ ਪੀ ਕੇ ਸਾਈਕਲ ਉੱਤੇ ਪਿੰਡ ਨੂੰ ਚੱਲਿਆ। ਸੜਕ ਪਾਰ ਕਰਨ ਸਮੇਂ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਉਹ ਥਾਂ ‘ਤੇ ਹੀ ਦਮ ਤੇਸ਼ ਗਿਆ। 

ਐਕਸਟਰਾ ਬਾਟ 

ਇਸ ਪਰਿਵਾਰ ਵਿੱਚ ਕੇਵਲ ਚਰਨ ਦਾ ਇੱਕ ਪੋਤਾ ਤੇ ਇੱਕ ਪੇਤੀ ਪਰਿਵਾਰ ਵਿੱਚ ਰਹਿ ਗਏ ਹਨ। ਚਰਨ ਸਿੰਘ ਦਾ ਛੋਟਾ ਲੜਕਾ ਗਈ ਸਾਲ ਤੋਂ ਲਾਪਤਾ ਹੈ। 

ਪਾਕਿਸਤਾਨ ਜਾਣ ਲਈ ਤੁਰ ਗਏ ਪਰਿਵਾਰ 

ਨਹਿਰ ਤੋਂ ਬਹੁਤ ਨੇੜੇ, ਜਿੱਥੋਂ ਪਿੰਡ ਦੇ ਘਰ ਸ਼ੁਰੂ ਹੁੰਦੇ ਸਨ, ਸੰਘਣੇ ਬਰੋਟਿਆਂ ਕਿੱਪਲਾਂ ਦੀ ਛਾਂ ਹੇਠਾਂ ਤਿੰਨ ਮੁਸਲਮਾਨ ਪਰਿਵਾਰਾਂ ਦੇ ਘਰ ਸਨ। ਇਨ੍ਹਾਂ ਦੇ ਮੁਖੀ ਤੇ ਗੁੱਜਰ, ਭੁਜਾ ਤੇ ਖੈਰਾ ਦੱਸੇ ਜਾਂਦੇ। ਦੇਸ਼ ਦੀ ਵੰਡ ਹੋਣ ਲੱਗੀ, ਫ਼ਿਰਕੂ ਫ਼ਸਾਦ ਹੋਣ ਲੱਗੇ ਤਾਂ ਉਸਦਾ ਸੇਕ ਵੀ ਮੇਰੇ ਪਿੰਡ ਪੁੱਜਾ। ਕੁਝ ਅਫ਼ਵਾਹਾਂ ਤੇ ਕੁਝ ਸੱਚੀਆਂ ਖ਼ਬਰਾਂ ਪਿੰਡ ਪਹੁੰਚਦੀਆਂ। ਨਹਿਰ ਵਿਚ ਵਗਦੇ ਪਾਣੀ ਤੋਂ ਇਹ ਘਰ ਮਸਾਂ 100 ਕੁ ਮੀਟਰ ਦੂਰ ਸਨ। ਨਹਿਰ ਵਿਚੋਂ ਲਾਸ਼ਾਂ ਲੰਘਦੀਆਂ, ਸਾਰਾ ਪਿੰਡ ਦੇਖਣ ਪੁੱਜ ਜਾਂਦਾ, ਲਾਜ ਦੀ ਪਛਾਣ ਕੀਤੀ ਜਾਂਦੀ। ਲਾਸ਼ ਨੂੰ ਮੁਸਲਮਾਨ ਦਾ ਨਾਂ ਦਿਤਾ ਜਾਂਦਾ ਜਾਂ ਹਿੰਦੂ ਦਾ। ਇਨ੍ਹਾ ਤਿੰਨਾਂ ਪਰਿਵਾਰਾਂ ਵਿਚ ਵੀ ਸਹਿਮ ਫੈਲ ਗਿਆ, ਵੱਢ ਟੁੱਕ, ਦੀਆਂ ਵਾਰਦਾਤਾ ਵਧਣ ਲੱਗੀਆਂ। ਇਨ੍ਹਾਂ ਪਰਿਵਾਰਾਂ ਨੇ ਆਪਣੀ ਚਿੰਤਾ ਪਿੰਡ ਦੇ ਮੁਖੀਆਂ ਨਾਲ ਸਾਂਝੀ ਕੀਤੀ। ਪਹਿਲਾਂ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਰਾਖੀ ਕਰਨ ਦੀ ਪੂਰੀ ਜ਼ਿੰਮੇਵਾਰੀ ਲੈ ਲਈ, ਪਰ ਮਗਰੋਂ ਵਧਦੀਆਂ ਘਟਨਾਵਾਂ ਕਾਰਨ ਉਨ੍ਹਾਂ ਨੂੰ ਪਾਕਿਸਤਾਨ ਜਾਰ ਲਈ ਆਖ ਦਿੱਤਾ ਗਿਆ। ਪੇਬੇ ਦੱਸਦੀ, ਸਾਰਾ ਪਿੰਡ ਕੋਠਿਆਂ ਉਤੇ ਬੈਠਦਾ ਗੁਰ ਜੀ ਜਾਗਦੇ, ਪਹਿਰਾ ਦਿੰਦੇ ਤੇ ਕੁਝ ਸੋ ਜਾਂਦੇ। ਦੂਰੋਂ ਕਦੇ ਅੱਲ੍ਹਾ ਹੂ ਅਕਬਰ ਦੇ ਹੇਕਰੇ ਵੱਜਦੇ ਤੇ ਕਦੇ ਬੋਲੇ ਸੋ ਨਿਹਾਲ ਦੇ। ਆਸ ਪਾਸ ਦੇ ਪਿੰਡਾਂ ਵਿਚੋਂ ਮੁਸਲਿਮ ਪਰਿਵਾਰ ਪਾਕਿਸਤਾਨ ਵਲ ਹਿਜ਼ਰਤ ਕਰਨ ਲੱਗੇ। ਮੇਰੇ ਪਿੰਡ ਦੇ ਇਹ ਤਿੰਨੇ ਪਰਿਵਾਰ ਪਿੰਡ ਛੱਡ ਕੇ ਆਪਣੇ ਰਿਸ਼ਤੇਦਾਰਾਂ ਨਾਲ ਰਲਕੇ ਪਾਕਿਸਤਾਨ ਜਾਣ ਲਈ ਰਵਾਨਾ ਹੋ ਗਏ। ਪੈਦਲ, ਬਿਨ੍ਹਾ ਕਿਸੇ ਸੁਰੱਖਿਆ ਤੋਂ। 

ਇਹ ਪਰਿਵਾਰ ਉੱਚਾ ਪਿੰਡ ਸੰਘੋਲ ਨੇੜੇ ਫਸਾਦੀਆਂ ਦੇ ਹੱਥ ਲੱਗ ਹੀ ਇਨ੍ਹਾਂ ਉਤੇ ਹਮਲਾ ਹੋਇਆ, ਜਿਸ ਵਿਚ ਖੈਰਾ (ਖੈਰਦੀਨ) ਤੇ ਬੁਜਾ ਮਾਰੇ ਗਏ। ਬਾਕੀ ਜੀ ਕਿਵੇਂ ਨਾ ਕਿਵੇਂ ਬਚਕੇ, ਆਪਣੇ ਰਿਸ਼ਤੇਦਾਰਾਂ ਨਾਲ ਰਲਕੇ ਪਾਕਿਸਤਾਨ ਜਾਂ ਦੱਸੋ। ਨੰਬਰਦਾਰ ਬਸੰਤ ਸਿੰਘ ਵਾਲੀ ਗਲੀ ਵਿਚ ਨਾਨਕ ਰੈਲੀ ਦੀ ਇਕ ਰੱਦੀ ਕੋਠੜੀ ਜਿਹੀ ਹੁੰਦੀ ਸੀ। ਨਾਨਕ ਤੇਲੀ ਦਾ ਕੀ ਬਣਿਆ, ਕੋਈ ਨਹੀਂ ਜਾਣਾ, ਇਕੱਲੀ ਜਾਨ ਸੀ। ਉਸਦੀ ਕੋਠੜੀ ਦੇ ਦੇਖੋ ਪਾਸੇ ਸਰਦਾਰਾ ਸਿੰਘ ਤੇ ਗਿਆਮ ਦਾ ਮਕਾਨ ਸੀ। ਪਾਕਿਸਤਾਨ ਤੋਂ ਉੱਜੜ ਕੇ ਇਸ ਪਿੰਡ ਵਿਚ ਆ ਕੇ ਕੋਈ ਪੰਜਾਰ ਨਹੀਂ ਵਸਿਆ ਤੇ ਸਰਕਾਰ ਨੇ ਤਿੰਨਾਂ ਮੁਸਲਮਾਨ ਪਰਿਵਾਰਾਂ ਤੇ ਨਾਨਕ ਤੇਲੀ ਦੀ ਕੰਠੜੀ ਨਿਲਾਮੀ ਵਿਚ ਪਿੰਡ ਦੇ ਹੀ ਰਹਿਣ ਵਾਲਿਆਂ ਨੂੰ ਵੇਚ ਦਿੱਤਾ। ਇੰਡ ਇਹ ਪਿੰਡ ਮੁਸਲਮਾਨ ਪਰਿਵਾਰਾਂ ਤੋਂ ਸਦਾ ਲਈ ਸੱਖਣਾ ਹੋ ਗਿਆ। 

ਐਕਸਟਰਾ ਬਾਟ 

ਸੁਣਿਆ ਹੈ ਕਿ ਪਿੰਡ ਦੇ ਇੱਕ ਦੇ ਜੱਟ ਪਰਿਵਾਰਾਂ ਦੇ ਘਰਾਂ ‘ਚ ਵੀ ਮੁਸਸਮਾਨ ਪਰਿਵਾਰਾਂ ਦਾ ਲੁੱਟ ਦਾ ਸਮਾਨ ਲਿਆਂਦਾ ਗਿਆ। 

ਕੰਨ ਪੁੱਟੇ ਜਾਣ ਦੀ ਪੀੜ 

ਪੀੜ ਤਾਂ ਸਰੀਰ ਦੇ ਕਿਸੇ ਅੰਗ ਵਿਚ ਵੀ ਹੋਵੇ, ਦੁੱਖ ਤਾਂ ਦਿੰਦੀ ਹੀ ਹੈ, ਭਾਵੇਂ, ਨਾ ਸਹਿਣਯੋਗ ਹੀ ਹੋਵੇ, ਸਹਿਣੀ ਤਾਂ ਪੈਂਦੀ ਹੀ ਹੈ। ਪਰ ਜਦੋਂ ਬਿਨਾ ਕਿਸੇ ਦੇਵ ਤੋਂ ਕਿਸੇ ਦੇ ਕੰਨ ਮਰੋੜ ਕੇ ਤਸੀਹਾ ਦਿੱਤਾ ਜਾਵੇ ਤਾਂ ਸਹਿਣ ਕਰਨ ਵਾਲੇ ਦੇ ਮਨ ਉਤੇ ਕੀ ਬੀਤਦੀ ਹੈ, ਇਹ ਅਨੁਭਵ ਮੇਰੇ ਹਿੱਸੇ ਵੀ ਆਇਆ ਹੈ। 

ਉਹ ਸਾਡਾ ਗੁਆਂਢੀ ਤਾਂ ਨਹੀਂ ਸੀ, ਮੈਂ ਉਸਦਾ ਨਾਂ ਵੀ ਲੈਣਾ ਨਹੀਂ ਚਾਹੁੰਦਾ। ਬਹੁਤ ਨਿੱਕੇ ਹੁੰਦੇ ਉਸ ਬਾਰੇ ਸੁਣਿਆ ਸੀ, ਕਿ ਉਸਨੂੰ ਫ਼ੌਜ ਵਿੱਚੋਂ ‘ਬਾਰਾ ਪੱਥਰ’ ਕਰ ਦਿੱਤਾ ਗਿਆ ਹੈ। ਬਾਰਾਂ ਪੱਥਰ ਹੋਣ ਦੇ ਅਰਥ ਨਹੀਂ ਸਾਂ ਜਾਣਦਾ, ਪਰ ਮਹਿਸੂਸ ਕਰਦਾ ਸਾਂ ਕਿ ਜਿਵੇਂ ਉਹ ਕੋਈ ਵੱਡਾ ਗੁਨਾਹ ਕਰਕੇ ਆਇਆ ਹੋਵੇ। ਫੌਜ ਦੀ ਨੌਕਰੀ ਸਮੇਂ ਦੀ ਪੈਨਸ਼ਨ ਵੀ ਨਹੀਂ ਸੀ ਲੱਗੀ। ਮਗਰੋਂ ਪਤਾ ਲੱਗਾ ਕਿ ਉਹ ਫੌਜ ਵਿਚੋਂ ਇਸ ਕਾਰਨ ਕੱਢਿਆ ਗਿਆ ਸੀ ਕਿ ਉਸਨੇ ਕਿਸੇ ਮੈਨਿਕ ਦੀ ਬੁਨਿਆਨ ਚੋਰੀ ਕਰ ਲਈ ਸੀ ‘ਤੇ ਮੌਕੇ ਤੇ ਹੀ ਫੜਿਆ ਗਿਆ ਸੀ। ਪਹਿਲਾਂ ਉਸਦਾ ਕੋਰਟ ਮਾਰਸ਼ਲ ਹੋਇਆ, ਮੌਰਾਂ ਉਤੇ ਪਿੱਠੂ ਲਾ ਕੇ ਦੌੜਨ ਦੀ ਸਜ਼ਾ ਦਿੱਤੀ ਗਈ ਤੇ ਮਗਰੋਂ ਉਸਦਾ ਨਾਮ ਹੀ ਫੌਜ ਵਿਚੋਂ ਕੱਟ ਦਿੱਤਾ ਗਿਆ। ਉਹ ਖ਼ਾਲੀ ਹੱਥ ਘਰ ਵਾਪਸ ਆ ਗਿਆ। 

ਬਾਰਾਂ ਸ਼ਾਇਦ ਅਠਾਰਾਂ ਏਕੜ ਜ਼ਮੀਨ ਦਾ ਉਹ ਮਾਲਕ ਸੀ, ਜ਼ਮੀਨ ਦੇ ਵਧੇਰੇ ਹਿੱਸੇ ਵਿਚ ਸੇਮ ਦਾ ਪਾਣੀ ਖੜ੍ਹਾ ਰਹਿੰਦਾ ਸੀ, ਰੇਤੇ ਵਾਲੀ ਜ਼ਮੀਨ ਵਿਚ ਸਮਾਂ ਚੰਗਾ ਹੁੰਦਾ ਤਾਂ ਮੁੰਗਫ਼ਲੀ ਹੋ ਜਾਂਦੀ। ਉਂਝ, ਉਹ ਆਪ ਖੇਤੀ ਨਹੀਂ ਸੀ ਕਰਦਾ, ਜ਼ਮੀਨ ਠੇਕੇ ‘ਤੇ ਦੇ ਛੱਡਦਾ। ਜ਼ਮੀਨ ਦੀ ਆਮਦਨ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ। ਚੱਲਦਾ। ਚੰਗਾ ਖਾਣ ਪੀਣ ਦਾ ਸ਼ੌਕੀਨ ਸੀ। ਨਸ਼ੇ ਦਾ ਆਦੀ ਵੀ ਸੀ, ਜਿਸ ਕਾਰ ਥੋੜ੍ਹੀ ਥੋੜ੍ਹੀ ਜ਼ਮੀਨ ਵੇਚਦਾ ਰਹਿੰਦਾ। ਖਰੀਦਣ ਵਾਲ਼ੇ ਭੋਅ ਦੇ ਭਾਅ ਉਸਦੀ ਜ਼ਮੀਨ ਦੀ ਰਜਿਸਟਰੀ ਕਰਵਾ ਲੈਂਦੇ। 

ਤਕੜਾ ਉੱਚੇ ਲੰਬੇ ਕੱਦ ਦਾ ਮਾਲਕ ਸੀ, ਜਿਸਨੂੰ ਵੇਖਦਿਆਂ ਕਮਜ਼ੋਰ ਤਾਂ ਉਂਝ ਹੀ ਥਰ ਥਰ ਕੰਬਣ ਲੱਗ ਪੈਂਦੇ। ਨਿੱਕੀ ਨਿੱਕੀ ਗੱਲ ਤੋਂ ਝਗੜਣ ਦੀ ਆਦਰ ਕਾਰਨ ਪਿੰਡ ਵਾਸੀ ਉਸ ਕੋਲੋਂ, ਦੂਰੀ ਬਣਾ ਕੇ ਰੱਖਦੇ। ਹਰ ਸਮੇਂ ਲੜਨ ਲਈ ਤਿਆਰ, ਕਿਸੇ ਵੀ ਨਿੱਕੀ ਜਿਹੀ ਗੱਲ ਤੋਂ ਭੜਕਿਆ, ਉਹ ਦਰ, ਦੇ ਅੰਦਰਲੇ ਪਾਸੇ ਖੜ੍ਹੀ ਕੀਤੀ ਡਾਂਗ ਚੁੱਕ ਲਿਆਉਂਦਾ। ਉਸਦੇ ਘਰ ਕੇ ਪੂਰਬੀ ਪਾਸੇ ਦਲਿਤ ਪਰਿਵਾਰਾਂ ਘਰ ਸਨ, ਜਿਨ੍ਹਾਂ ਨਾਲ ਆਪਣ ਸਵੇਰ ਲੜਾਈ ਹੁੰਦੀ ਰਹਿੰਦੀ। ਕੋਈ ਨਾ ਕੋਈ ਬਹਾਨਾ ਬਣਾ ਕੇ ਉਹ ਦਲਿਤ ਵਿਹੜੇ ਵਿਚ ਜਾ ਵੜਦਾ। ਸਾਰਿਆਂ ਨੂੰ ਸਾਰੀਆਂ ਗਾਲਾ ਕੱਢਦਾ, ਡਾਂਗ ਨਾਲ ਦਰਵਾਜ਼ੇ ਭੰਨਦਾ, ਧਰਤੀ ਨੂੰ ਕੁੱਟਦਾ, ਲਲਕਾਰਾ ਮਾਰਦਾ, “ਸਾਲਿਓ, ਜਾਣਦੇ ਨੀ? ਫੌਜੀ ਜੱਟ ਆਂ, ਟੋਟੇ ਟੋਟੇ ਕਰਦੇ ਵੱਢਕੇ, “ਬੜੀ ਦੇਰ ਤੱਕ ਤਾਂ ਵਿਹੜੇ ਵਾਲੇ ਉਸਦੀਆਂ ਗਾਲ੍ਹਾਂ ਤੇ ਲਲਕਾਰੇ ਸੁਣਦੇ ਰਹੇ। ਪਰ ਇਕ ਦਿਨ ਤਾਂ ਉਨ੍ਹਾਂ ਦੇ ਸਬਰ ਦਾ ਪਿਆਲਾ ਛਲਕ ਹੀ ਪਿਆ। ਇਕ ਦਿਨ ਉਸਨੇ ਫੇਰ ਵਿਹੜੇ ਵਾਲਿਆਂ ਨੂੰ ਲਲਕਾਰਿਆ, ਡਾਂਗ ਚੁੱਕ ਲਿਆਇਆ। ਵਿਹੜੇ ਵਾਲੇ ਚਾਰ ਪੰਜ ਨੌਜਵਾਨ ਪਹਿਲਾਂ ਹੀ ਤਿਆਰ ਸਨ। ਜਿਵੇਂ ਹੀ ਉਸਨੇ ਵਿਹੜੇ ਵਲ ਪੈਰ ਪੁੱਟੇ ਤਾਂ ਉਹ ਮੁੰਡੇ ਇਕੋ ਵੇਲੇ ਉਸਨੂੰ ਟੁੱਟਕੇ ਪੈ ਗਏ, ਉਸਦੀ ਡਾਂਗ ਖੋਹ ਲਈ ਤੇ ਉਸਦੀ ਗਿੱਦੜ ਕੁੱਟ ਕਰਨ ਲੱਗੇ। ਉਸਦੇ ਪਿੰਡੇ ‘ਤੇ ਡਾਂਗਾ ਵਰਨ ਲੱਗੀਆਂ। ਇਹ ਦੇਖ ਕੇ ਉਸਦੀ ਘਰ ਵਾਲੀ ਉਸਦੇ ਉੱਤੇ ਲੰਮੀ ਪੈ ਗਈ। ਹੋਰ ਕੁੱਟ ਤੋਂ ਉਸਦਾ ਬਚਾਅ ਹੋ ਗਿਆ। ਇਸ ਮਗਰੋਂ ਤਾਂ ਉਸਦੀ 

ਠੁੱਕ ਹੀ ਜਾਂਦੀ ਰਹੀ। ਉਂਝ, ਬੇਗਾਨੇ ਖੇਤਾਂ ਵਿਚੋਂ ਮੱਕੀ ਦੀਆਂ ਛੱਲੀਆਂ ਤੋੜ ਲਿਆਉਂਣੀਆਂ, ਰਾਤ ਨੂੰ ਚੋਰੀ ਕਪਾਹ ਜਾਂ ਨਰਮਾ ਚੁਗ ਲਿਆਉਣਾ ਤੇ ਹੱਟੀ ਉਤੇ ਵੇਚਕੇ ਆਪਣਾ ਵਧੀਆ ਖਾਣ ਪੀਣ ਕਰ ਲੈਣਾ, ਉਸਦੀ ਕਮਜ਼ੋਰੀ ਸੀ ਜਾਂ ਸ਼ਾਇਦ ਆਦਤ। ਇਸ ਬਾਰੇ ਕਈ ਵਾਰੀ ਪੰਚਾਇਤ ਵਿਚ ਵੀ ਸ਼ਿਕਾਇਤਾਂ ਹੋਈਆਂ ਪਰ ਇਹ ਗੱਲ ਏਨੀ ਵੱਡੀ ਨਾ ਜਾਪਦੀ ਕਿ ਥਾਣੇ ਜਾਣ ਦੀ ਨੌਬਤ ਆਉਂਦੀ, ਫੋਰ ਜਾਤ ਭਾਈ ਨੂੰ ਥਾਣੇ ਫਸਾਉਣਾ ਉਨ੍ਹਾਂ ਦਿਨਾਂ ਵਿਚ ਚੰਗਾ ਨਹੀਂ ਸੀ ਮੰਨਿਆ ਜਾਂਦਾ, ਇਹ ਕੋਈ ਗੰਭੀਰ ਦੋਸ਼ ਨਹੀਂ ਸੀ ਸਮਝਿਆ ਜਾਂਦਾ। 

ਤੇ ਫਿਰ ਇਕ ਦਿਨ ਜਿਵੇਂ ਪਿੰਡ ਵਿਚ ਭੂਚਾਲ ਹੀ ਆ ਗਿਆ। ਨਮੋਸ਼ੀ ਵਰਗੀ ਹਾਲਤ ਬਣ ਗਈ, ਉਹ ਨੇੜਲੇ ਪਿੰਡੋਂ ਕਿਸੇ ਦੇ ਘਰੋਂ ਦਿਨ ਦਿਹਾੜੇ ਰਸੋਈ ਵਾਲੇ ਪਿੱਤਲ ਤੇ ਤਾਂਬੇ ਦੇ ਬਰਤਨ ਚੁੱਕ ਲਿਆਇਆ 

ਦਾ। ਉਹ ਨਹੀਂ ਸੀ ਜਾਣਦਾ ਕਿ ਕਿਸੇ ਨੇ ਉਸਨੂੰ ਚੋਰੀ ਕਰਦੇ ਨੂੰ ਦੇਖ ਲਿਆ ਹੈ। ਬਰਤਨਾਂ ਨਾਲ ਭਰੀ ਬੋਰੀ ਉਸਨੇ ਮੱਕੀ ਦੇ ਖੇਤ ਵਿਚ ਛੁਪਾ ਦਿੱਤੀ। ਅਜੇ ਉਹ ਕਰਤਨਾਂ ਨੂੰ ਵੇਚਣ ਦੀ ਸਕੀਮ ਘਰ ਵਿਚ ਬਣਾ ਹੀ ਰਿਹਾ ਸੀ ਕਿ ਉਸ ਪਿੰਡ ਦੇ ਚਾਰ ਪੰਜ ਬੰਦੇ ਆ ਧਮਕੇ, ਪਿੰਡ ਇਕੱਠਾ ਹੋ ਗਿਆ, ਖ਼ਤਰਾ ਸਮਝਕੇ ਉਸਨੇ ਕੰਧ ਟੱਪੀ ਤੇ ਮਕਾਨ ਦੇ ਪਿਛਲੇ ਪਾਸੇ ਮੱਕੀ ਦੇ ਖੇਤ ਵਿਚ ਛਾਲ ਮਾਰ ਦਿਤੀ। ਪਿੰਡ ਦੇ ਲੋਕ ਉਸ ਮਗਰ ਦੌੜੇ, ਮੱਕੀ ਦੇ ਖੇਤ ਵਿਚ ਭਾਲ ਕੀਤੀ ਪਰ ਉਹ ਕਿਧਰੋਂ ਨਾ ਲੱਭਿਆ। ਪਰ ਬਦਕਿਸਮਤੀ ਨਾਲ ਇਕ ਬੰਦੇ ਨੇ ਖੇਤ ਵਿਚ ਖਲੋਤੇ ਸੰਘਣੇ ਬਹਿਤੁਤ ਦੇ ਰੁੱਖ ਹੇਠਾਂ ਉਸਦੀਆਂ ਚੱਪਲਾਂ ਦੇਖ ਲਈਆਂ। ਦੇਖਣ ਵਾਲੇ ਨੇ ਉਸਨੂੰ ਰੁੱਖ ਉਤੇ ਸੰਘਣੇ ਪੱਤਿਆਂ ਵਿਚ ਦੇਖ ਲਿਆ। ਰੋਲਾ ਪਾ ਕੇ ਉਸਨੂੰ ਤਲਾਸ਼ ਰਹੇ ਲੋਕਾਂ ਨੂੰ ਸੱਦ ਗਿਆ। ਵੰਡ ਵਿਕੱਠੀ ਹੋ ਗਈ। ਉਸਨੂੰ ਹੇਠਾਂ ਉਤਰਨ ਲਈ ਕਿਹਾ ਗਿਆ, ਪਰ ਉਹ ਉਤਰ ਵਿਚ ਹੀ ਨਾ ਆਵੇ। ਲੰਬੀ ਮਿਹਨਤ ਮਗਰੋਂ ਉਸਨੂੰ ਹੇਠਾਂ ਉਤਾਰਿਆ ਗਿਆ, ਉਹ ਵੀ ਵਿਚੋਂ ਫੇਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਸਫਲ ਨਾ ਹੋਇਆ। ਪੰਚਾਇਤ । ਉਸਦੀ ਛਿੱਤਰ ਪਰੇਡ ਕੀਤੀ। ਉਸਦੀ ਨਿਸ਼ਾਨਦੇਹੀ ‘ਤੇ ਸਰਤਨਾ ਵਾਲੀ a ਦੇ ਖੇਤ ਵਿਚੋਂ ਲੱਭੀ ਗੁਆਂਢੀ ਪਿੰਡ ਦੇ ਬੰਦਿਆਂ ਨੂੰ ਸੌਂਪ ਦਿੱਤੀ, ਪਰ ਉਸਦਾ ਕਰ ਜਾਣ ਤੋਂ ਬਚਾਅ ਕਰ ਲਿਆ ਗਿਆ। 

ਉਸਦੇ ਘਰ ਨਲਕੇ ਕੋਲ ਮੈਂ ਤੇ ਉਸਦਾ ਬੇਟਾ ਤੇ ਹੋਰ ਕਈ ਨਿੱਕੇta ਰਹੇ ਸਾਂ। ਪਤਾ ਨਹੀਂ ਕਿਉਂ ਉਸਦੇ ਮੁੰਡੇ ਨੇ ਚੀਕ ਮਾਰੀ। ਉਹ ਘਰ ਦੇ ਅੰਦਰੋਂ ਦੇਸ਼ ਦੌੜਦਾ ਆਇਆ ਤੇ ਮੇਰਾ ਕੰਨ ਫੜਕੇ ਜ਼ੋਰ ਨਾਲ ਮਰੋੜ ਲਿਆ, ਅਤੇ ਕਿੰਨਾ ਹੈ ਕਿ ਮੇਰਾ ਸਿਰ ਧਰਤੀ ਨਾਲ ਲਾਈ ਰੱਖਿਆ, ਬੜੀ ਪੀੜ ਹੋਈ। ਪੀੜ ਇਸ ਗੱਲ ਦੀ ਸ਼ੁਰੂ ਹੋਈ ਕਿ ਮੈਂ ਉਸਦੇ ਮੁੰਡੇ ਨਾਲ ਕੋਈ ਛੇੜ ਛਾੜ ਨਹੀਂ ਸੀ ਕੀਤੀ, ਮੈਂ ਤਾਂ ਉਸਰ ਨੂੰ ਕੁਝ ਨਹੀਂ ਸੀ ਕਿਹਾ, ਬੇਕਸੂਰ ਹੁੰਦੇ ਹੋਏ ਕੰਨ ਨੂੰ ਪੁਟਵਾਉਣ ਦਾ ਦਰਦ ਅੱਕ ਵੀ ਖੱਬੇ ਪਾਸੇ ਵਾਲੇ ਕੰਨ ਵਿਚ ਹੋਣ ਲੱਗ ਪੈਂਦਾ ਹੈ। 

ਐਕਸਟਰਾ ਸ਼ਾਟ 

ਜਿਸ ਗੁਆਂਢੀ ਨਾਲ ਉਹ ਰੋਜ ਝਗੜਾ ਕਰਦਾ, ਗੰਦੀਆਂ ਗਾਲਾਂ ਜਾ ਮੌਤ ਮਗਰੋਂ ਉਸੇ ਗੁਆਂਢੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਰੀ ਵਾਰ ਉਸ ਕੋਲ ਬੈਠਾ ਰਿਹਾ ਤੇ ਸਵੇਰੇ ਸਸਕਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। 

ਨਾਮੇ ਦਾ ਛੋਟਾ 

ਉਸਦਾ ਅਸਲ ਨਾਂ ਸੁਰਜੀਤ ਸਿੰਘ ਸੀ, ਹਾਂ ਇਨ੍ਹਾਂ ਜ਼ਰੂਰ ਹੈ ਕਿ ਸਾਰੇ ਉਸਨੂੰ ‘ਛੋਟਾ’ ਆਖਕੇ ਬੁਲਾਉਂਦੇ। ਬਾਇਦ ਉਹ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਹੋਣ ਕਾਰਨ, ਉਸ ਦਾ ਨਾਂ ਛੋਟਾ ਪੱਥ ਗਿਆ ਹੋਵੇ। ਪਿੰਡ ਵਿਚ ਕਿਸੇ ਕਿਸੇ ਦਾ ਹੀ ਪੂਰਾ ਨਾ ਲਿਆ ਜਾਂਦਾ, ਨਹੀਂ ਤਾਂ ਪੂਰੇ ਨਾਮ ਨੂੰ ਛੋਟੇ ਤੋਂ ਛੋਟਾ ਪਕਾਇਆ ਜਾਂਦਾ। ਨਾ ਤਾਂ ਉਹ ਪੜ੍ਹਨ ਲੱਗਿਆ ਨਾ ਕਿਸੇ ਕੰਮ ਧੰਦੇ। ਚਾਰ ਭਰਾਵਾਂ ਵਿਚ ਸਭ ਤੋਂ ਛੋਟਾ ਸਾਰਿਆਂ ਦਾ ਚਹੇਤਾ ਹੋਣ ਕਾਰਨ ਤੇ ਤਿੰਨ ਭਰਾਵਾਂ ਦੇ ਮਾਣ ਕਾਰਨ ਉਹ ਹਰ ਕਿਸੇ ਉਤੇ ਆਪਣਾ ਰੋਅਬ ਜਮਾਉਣ ਦੀ ਕੋਸ਼ਿਸ਼ ਕਰਦਾ, ਆਪਣੇ ਹਾਣਦਿਆਂ ਨੂੰ ਬਿਨਾਂ ਕਾਰਨ ਕੁੱਟ ਕੱਢਣਾ ਉਸਦੇ ਸੁਭਾਅ ਦਾ ਹਿੱਸਾ ਬਣ ਗਿਆ। 

ਬਾਪੂ ਉਸਦਾ ਤਰਖਾਣਾ ਕੰਮ ਕਰਦਾ, ਪਿੰਡ ਦੇ ਕਿਸਾਨਾਂ ਦੇ ਹਲ ਵਾਲੇ ਸੰਚਾਰਦਾ। ਉਸਦੇ ਬਾਪੂ ਨਾਮੇ ਨੇ ਕੋਹਲੂ ਵੀ ਲਾਇਆ ਹੋਇਆ ਸੀ। ਜਿਸ ਥਾਂ ਕੋਹਲੂ ਚੱਲਦਾ, ਉਹ ਥਾਂ ਪਿੰਡ ਦੇ ਬ੍ਰਹਿਮਣ ਪਰਿਵਾਰ ਦੀ ਸੀ, ਜੇ ਕਿਸੇ ਹੋਰ ਸੂਬੇ ਵਿਚ ਜਾ ਵਸਿਆ ਸੀ। ਕੋਹਲੂ ਦੀ ਗਾਂਧੀ ਨੂੰ ਇਕ ਬਲਦ ਜੋੜਿਆ ਜਾਂਦਾ। ਉਸਦੀਆਂ ਅੱਖਾ ਉਤੇ ਚਮੜੇ ਦੇ ਖੋਪੇ ਲਾਏ ਹੁੰਦੇ। ਉਸਦੇ ਗਲ ਵਿਚ ਪਾਈਆਂ ਟੋਲੀਆਂ ਵੱਜਦੀਆਂ ਰਹਿੰਦੀਆਂ। ਬਲਦ ਨੂੰ ਲਗਦਾ ਕਿ ਉਸਦੇ ਪਿੱਛੇ ਕੋਈ ਚੱਲ ਰਿਹਾ ਹੈ। ਨਾਮਾ ਕੋਹਲੂ ਵਿਚ ਸਰੇ ਪਾਉਂਦਾ, ਇਕ ਪਾਸੇ ਤੇਲ ਚੋਂਦਾ ਰਹਿੰਦਾ, ਕੋਹਲੂ ਵਿਚੋਂ ਪਲ ਕੱਢਕੇ ਨਵੀਂ ਸ੍ਰੀ ਪਾ ਦਿੱਤੀ ਜਾਂਦੀ। ਪਿੰਡ ਵਿਚ ਕਪਾਹ ਦੀ ਭਰਪੂਰ ਫਸਲ ਹੁੰਦੀ ਪਿੰਡ ਦੀਆਂ ਇਸਤਰੀਆਂ ਆਪੋ ਆਪਣੇ ਘਰਾਂ ਵਿਚ ਹੀ ਬੋਲਣੇ ਨਾਲ ਰੂੰ ਤੇ ਵੇੜੇਵੇਂ ਵੱਖ ਕਰਦੀਆਂ। ਵਰੇਣਿਆਂ ਵਿਚੋਂ ਨਾਮੇ ਦੇ ਕੋਹਲੂ ਤੋਂ ਤੇਲ ਕਢਵਾਇਆ ਜਾਂਦਾ। ਖਲ ਪਸ਼ੂਆਂ ਦੇ ਚਾਰੇ ਦਾ ਹਿੱਸਾ ਬਣਦੀ। 

ਇਸ ਕੋਹਲੂ ਦੇ ਨੇੜੇ ਹੀ ਕਿਸੇ ਗੱਲੋਂ ਵੱਡਾ ਭਰਾ ਤੇ ਨਾਮੇ ਦਾ ਛੋਟਾ ਲੜ ਪਏ। ਹੁਰੇ ਹੂਰੀ, ਹੱਥੋ ਪਾਈ ਹੋ ਗਏ। ਦੋਹਾਂ ਨੂੰ ਉਥੇ ਖਲੋਤੇ ਬੰਦਿਆਂ ਨੇ ਲੜਨੋਂ ਹਟਾਇਆ ਤੇ ਘਰੋ ਘਰੀ ਦੋਹਾਂ ਨੂੰ ਤੋਰ ਦਿੱਤਾ। ਉਸ ਦਿਨ ਉਹ ਦੋਵੇਂ ਸੱਚੇ ਦੁਸ਼ਮਣ ਬਣ ਗਏ। ਵੱਡਾ ਭਰਾ ਉਨ੍ਹਾਂ ਦਿਨਾਂ ਵਿਚ ਵਿਆਹ ਬਾਦੀ ਵਿਚ ਲਾਊਡ ਸਪੀਕਰ ਵਜਾਉਣ ਲਈ ਲੈ ਜਾਂਦਾ। ਲਾਊਡ ਸਪੀਕਰ ਬਾਰਾਤ ਦੀ ਸ਼ਾਨ ਸਮਝਿਆ ਜਾਂਦਾ। 

ਬੀਨਾਂ ਵਾਲਾ ਵਾਜਾ ਵੀ ਫੌਜਦਾ। ਮੈਨੂੰ ਥੋੜ੍ਹਾ ਥੋੜ੍ਹਾ ਯਾਦ ਹੈ ਕਿ ਬੀਰ ਸਿੰਘ ਨੰਬਰਦਾਰ ਦੇ ਛੋਟੇ ਮੁੰਡੇ ਜਾਗਰ ਦੀ ਬਾਰਾਤ ਜਾਣੀ ਸੀ, ਜਾਣਾ ਵੀ ਪਿੰਡ ਬਰਵਾਲੀ ਸਗਰ ਨੇਡੇ ਹੀ ਸੀ। ਬੀਰ ਸਿੰਘ ਨੇ ਲਾਊਡ ਸਪੀਕਰ ਲਈ ਪਹਿਲਾਂ ਹੀ ਸਾਈ ਅਕਰਕੇ ਦਿੱਤੀ ਹੋਈ ਸੀ। ਬਾਰਾਤ ਚੜ੍ਹਨ ਤੋਂ ਪਹਿਲਾਂ ਇਹ ਲਾਊਡ ਸਪੀਕਰ ਬੀਰ ਸਿੰਘ ਦੇ ਘਰ ਵੱਜਦਾ ਰਿਹਾ, ਜਿਸਨੂੰ ਬਾਰਾਤ ਚੜ੍ਹਨ ਸਮੇਂ ਇਕ ਲੰਬੀ ਜਿਹੀ ਮੈਟਾਡਰ ਵਰਗੇ ਗੱਡੀ ਵਿਚ ਰੱਖ ਲਿਆ। ਬਾਰਾਤ ਪਿੰਡ ਬਰਵਾਲੀ ਪੁੱਜੀ, ਵਾਜਾ ਵੱਜਿਆ, ਲਾਉਣ ਸਪੀਕਰ ਲਾਇਆ ਗਿਆ। ਧਰਮਸ਼ਾਲਾ ਦੇ ਬਨੇਰੇ ਉਤੇ ਉਸਦਾ ਸਪੀਕਰ ਗੰਗਵਾ ਗਿਆ, ਕਹਿੰਦੇ, ਅੱਧੀ ਰਾਤ ਤੱਕ ਲਾਊਡ ਸਪੀਕਰ ਵੱਜਦਾ ਰਿਹਾ। 

ਸਵੇਰ ਵੇਲੇ ਫੇਰ ਲਾਊਡ ਸਪੀਕਰ ਲਾਇਆ ਗਿਆ ਪਰ ਉਸਦੀ ਅਵਰ ਹੀ ਨਾ ਨਿਕਲੇ। ਭਰਾ ਨੇ ਉਸਦੇ ਸਾਰੇ ਕਲ ਪੁਰਜਿਆਂ ਦੀ ਜਾਂਚ ਕੀਤੀ, ਪਰ ਨੂਰ ਦਾ ਕੁਝ ਪਤਾ ਨਾ ਲੱਗੇ। ਨਾਮੇ ਦਾ ਛੋਟਾ ਵੀ ਉਸ ਬਾਰਾਤ ਵਿਚ ਸ਼ਾਮਿਲ ਸੀ। ਸਾਊਡ ਸਪੀਕਰ ਦੇ ਖ਼ਰਾਬ ਹੋਣ ਨਾਲ ਛੋਟਾ ਬਹੁਤ ਖੁਸ਼ ਹੋਇਆ, ਫੇਰ ਉਸ ਕੋਲੋਂ ਰਿਹਾ ਨਾ ਗਿਆ। ਉਸਨੇ ਭਰਾ ਦੇ ਕੋਲ ਜਾ ਕੇ ਕਿਹਾ ‘ਕਾਲੀਦਾਸਾ, ਇਹਨੇ ਹੁਣ ਨੀ ਵੱਜਣਾ।’ ਸਾਰਾ ਛੱਕ ਛੋਟੇ ਵਲ ਗਿਆ। ਭਰਾ ਨੇ ਸਪੀਕਰ ਦਾ ਹਾਰਨ ਦੇਖਿਆ, ਉਸਦੇ ਪਿੱਛੇ ਲਾਏ ਸਾਊਂਡ ਬਕਸ ਨੂੰ ਲਾਹ ਕੇ ਦੇਖਿਆ ਤਾਂ ਉਸਦੀ ਜਾਣੀ ਚਾਰੂ ਨਾਲ ਕੱਟੀ ਹੋਈ ਸੀ, ਆਵਾਜ਼ ਦੇਣ ਵਾਲਾ ਕਾਲੇ ਰੰਗ ਦਾ ਮੋਟਾ ਜਿਹਾ ਕਾਗਜ਼ ਵੀ ਪਾਟਿਆ ਹੋਇਆ ਸੀ। ਅਜਿਹੀਆਂ ਸ਼ਰਾਰਤੀ ਤੇ ਨੁਕਸਾਨ ਕਰਨ ਵਾਲੀਆਂ ਕਹਾਣੀਆ ਦਾ ਛੋਟਾ ਇਕ ਪਾਤਰ ਰਿਹਾ ਹੈ। ਲੰਬਾ ਸਮਾਂ ਉਹ ਦਾਰੂ ਪੀ ਕੇ ਪਿੰਡ ਵਿਚ ਮੇਮਣੀਆਂ ਬੁਲਾਉਂਦਾ ਰਿਹਾ ਹੈ ਤੇ ਲੋਕਾਂ ਦੀ ਰਾਤ ਸਮੇਂ ਨੀਂਦ ਹਰਾਮ ਕਰਦਾ ਰਿਹਾ ਹੈ। ਪਿੰਡ ਦੀਆਂ ਹਨੇਰੀਆਂ ਗਲੀਆਂ ਵਿਚ ਚੀਕਾਂ ਮਾਰਨੀਆਂ ਉਸਦੇ ਅਤੇ ਪਿੰਡ ਦੇ ਇਕ ਹੋਰ ਵਿਅਕਤੀ ਦੇ ਹਿੱਸੇ ਹੀ ਆਉਂਦੀਆਂ ਸਨ। 

ਐਕਸਟਰਾ ਸ਼ਾਟ 

ਨੰਬਰਦਾਰ ਵੀਰ ਸਿੰਘ ਦੇ ਲੜਕੇ ਜਾਗਰ ਸਿੰਘ ਦੇ ਇਸ ਵਿਆਹ ਵਿੱਚ ਸੁਹਰਿਆਂ ਵੱਲੋਂ ਘੋੜੀ ਦਾਜ ਵਿੱਚ ਦਿੱਤੀ ਗਈ ਸੀ। 

ਚੌਕੀ ਦੀ ਛਾਲ 

ਰਾਸਧਾਰੀਆਂ, ਗਵੱਈਆਂ, ਜਲਸਾ ਕਰਨ ਵਾਲਿਆਂ, ਮਦਾਰੀਆਂ ਦੇ ਵਾਂਗ ਹੀ ਬਾਜ਼ੀਗਰਾਂ ਵਲੋਂ ਪਾਈ ਜਾਂਦੀ ਬਾਜ਼ੀ ਵੀ ਮਨੋਰੰਜਨ ਦਾ ਸਾਧਨ ਰਹੀ ਹੈ। ਪਿੰਡ ਵਿਚ ਪਾਕਿਸਤਾਨ ਤੋਂ ਆ ਕੇ ਵਸੇ ਬਾਜ਼ੀਗਰ ਭਾਈਚਾਰੇ ਵਿਚ ਤਿੰਨ ਭਰਾ ਸਨ ਪਰ ਇਹ ਤਿੰਨੇ ਭਰਾ ਵੱਖ ਵੱਖ ਪਿੰਡਾਂ ਵਿਚ ਜਾ ਵਸੇ। ਇਕ ਭਰਾ ਸਾਹਨੇਵਾਲ ਨੇੜੇ ਕਣੇਚ ਪਿੰਡ ਵਿਚ ਜਾ ਵਸਿਆ, ਦੂਜਾ ਸਮਰਾਲੇ ਤੇ ਤੀਸਰੇ ਦਾ ਪਰਿਵਾਰ ਸਾਡੇ ਪਿੰਡ ਵਿਚ ਹੀ ਵਸ ਗਿਆ, ਇਸ ਪਰਿਵਾਰ ਦਾ ਮੁਖੀ ਸੀ ਪ੍ਰਤਾਪਾ। 

ਪ੍ਰਤਾਪਾ ਆਪ ਤਾਂ ਲੋਕ ਨਿਰਮਾਣ ਵਿਭਾਗ ਵਿਚ ਕੰਮ ਕਰਦਾ ਸੀ, ਬੇਲਦਾਰ ਸੀ। ਨੀਲੋਂ ਪੁੱਲ ਤੋਂ ਪਿੰਡ ਗੜ੍ਹੀ ਤਰਖਾਣਾਂ ਵਾਲੇ ਪੁੱਲ ਤੱਕ, ਨਹਿਰ ਸਰਹਿੰਦ ਦੇ ਕੱਚੇ ਬਿਨਾਰੇ ਬਣੀ ਹੋਈ ਕੱਚੀ ਸੜਕ ਦੀ ਮੁਰੰਮਤ ਤੇ ਸਾਫ਼ ਸਫ਼ਾਈ ਉਸਦੇ ਜ਼ਿੰਮੇ ਸੀ, ਪਰ ਵੈਰਾਗੀ ਸੰਤਾਂ ਦੇ ਡੇਰੇ ਵੱਲੋਂ ਕਰਵਾਏ ਜਾਂਦੇ ਸਾਲਾਨਾਂ ਭੰਡਾਰੇ ਸਮੇਂ ਢੋਲ ਵਜਾਉਣਾ ਵੀ ਉਸਦੇ ਕੰਮਾਂ ਵਿਚ ਸ਼ਾਮਿਲ ਸੀ। ਇਸਦੇ ਨਾਲ ਹੀ ਪਿੰਡ ਵਿਚ ਢੋਲ ਵੱਜਾ ਕੇ ਮੁਨਾਦੀ ਕਰਨਾ ਵੀ ਉਸ ਨੂੰ ਸੌਂਪਿਆ ਹੋਇਆ ਕੰਮ ਸੀ। 

ਵੈਰਾਗੀ ਸੰਤਾਂ ਦੇ ਡੇਰੇ ਦੇ ਬਾਹਰ ਸ਼ਾਮ ਸਮੇਂ ਕਈ ਦਿਨ ਪਹਿਲਾਂ ਹੀ ਉਹ ਢੋਲ ਵਜਾਉਣ ਲੱਗਦਾ, ਜਿਸ ਤੋਂ ਪਿੰਡ ਨੂੰ ਪਤਾ ਲੱਗਦਾ ਕਿ ਡੇਰੇ ਵਿਚ ਭੰਡਾਰੇ ਲਈ ਸੀਧਾ (ਸਾਮਾਨ) ਨਮਾਣੀ ਇਕਾਦਸ਼ੀ ਨੂੰ ਇਕੱਠਾ ਹੋਣਾ ਹੈ ਤੇ ਦੁਆਦਸ਼ੀ ਨੂੰ ਯੋਗ ਕਰਨਾ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਬਾਵਾ ਸੀਤਾ ਰਾਮ ਪਿੱਤਲ ਦੀਆਂ ਮੂਰਤੀਆਂ ਮੰਦਰ ਵਿਚੋਂ ਕੱਢਦਾ, ਉਨ੍ਹਾਂ ਦੀ ਸਾਫ਼ ਸਫ਼ਾਈ ਕਰਦਾ ਤੇ ਸਾਰੇ ਡੇਰੇ ਨੂੰ ਕਲੀ ਕਰਵਾਉਂਦਾ। ਮਗਰੋਂ ਉਹ ਮੂਰਤੀਆਂ ਚੋਰੀ ਹੋ ਗਈਆਂ। ਦੁਆਦਬੀ ਨੂੰ ਹੋਣ ਵਾਲੇ ਭੰਡਾਰੇ ਵਿਚ ਖੀਰ, ਮਾਹਲ ਪੂੜੇ ਬਣਦੇ, ਦਾਲ ਸਬਜ਼ੀ ਤੇ ਰੋਟੀਆਂ ਪੱਕਦੀਆਂ। ਆਸ ਪਾਸ ਦੇ ਕਈ ਪਿੰਡਾਂ ਵਿਚੋਂ ਲੋਕ ਯੁੱਗ ਖਾਣ ਲਈ ਆਉਂਦੇ, ਉਸ ਦਿਨ ਵੀ ਕਰਮਾ ਪੱਤੀ ਦਾ, ਕਨ੍ਹੀਆਂ ਪੱਤੀ ਨਾਲ ਬਾਈਕਾਟ ਜਾਰੀ ਰਹਿੰਦਾ। 

ਉਨ੍ਹਾਂ ਦਿਨਾਂ ਵਿਚ, ਜਦੋਂ ਮੈਂ ਅਜੇ ਬਹੁਤ ਛੋਟਾ ਸਾਂ, ਪ੍ਰਤਾਪੇ ਦਾ ਇਹ ਪਰਿਵਾਰ ਸਾਡੇ ਬਾਹਰਲੇ ਘਰ ਦੇ ਸਾਹਮਣੇ ਤਾਰਾ ਸਿੰਘ ਦੇ ਥਾਂ ਵਿਚ ਛੱਪਰ ਪਾ ਕੇ ਰਹਿੰਦਾ ਸੀ। ਪ੍ਰਤਾਪੇ ਦੀ ਪਤਨੀ ਪੂਰੇ ਤੇ ਬੇਬੇ ਦੀ ਆਪਸ ਵਿਚ ਵਾਹਵਾ ਨੇੜਤਾ ਸੀ। 

ਸੋਝੀ ਆਉਣ ਪਿਛੋਂ ਵੀ ਮੈਂ ਬੇਬੇ ਦਾ ਦੁੱਧ ਚੁੰਘਦਾ ਰਿਹਾ। ਕਈ ਵਾਰੀ, ਜਿਵੇਂ ਬੇਖੋ ਦੱਸਦੀ ਹੁੰਦੀ ਸੀ, ਕਈ ਵਾਰੀ ਦੁਖੀ ਹੋ ਕੇ ਬੇਬੇ ਮੈਨੂੰ ਪੂਰੇ ਦੀ ਗੋਦੀ ਵਿਚ ਸੁੱਟ ਜਾਂਦੀ। ਪੂਰੋ ਮੇਰੇ ਮੂੰਹ ਵਿਚ ਆਪਣੀ ਦੁੱਧੀ ਦੇ ਦਿੰਦੀ ਤੇ ਮੇਰਾ ਰੋਣਾ ਬੰਦ ਹੋ ਜਾਂਦਾ। 

ਉਨ੍ਹਾਂ ਦਿਨਾਂ ਵਿਚ ਹੀ ਬਾਜ਼ੀਗਰਾਂ ਵਾਲੇ ਕਰਤੱਵ ਦਿਖਾਉਣ ਲਈ ਟੋਲੀ ਇੱਕ ਪਿੰਡ ਆਈ। ਇਹ ਪ੍ਰਤਾਪੇ ਦੇ ਸੱਦੇ ’ਤੇ ਬਾਜ਼ੀ ਪਾਉਣ ਲਈ ਆਏ। ਬਾਜੀਗਰ ਸਨ ਜਿਨ੍ਹਾਂ ਦੇ ਰਹਿਣ ਦਾ ਪ੍ਰਬੰਧ ਪ੍ਰਤਾਪੇ ਨੇ ਕੀਤਾ। ਉਂਝ, ਉਨ੍ਹਾਂ ਲਈ ਸਾਰੇ ਪਿੰਡ ਵਿਚੋਂ ਹੀ ਰਸਦ ਇਕੱਠੀ ਕੀਤੀ ਗਈ। ਤਕੜੇ ਜੁੱਸਿਆਂ ਵਾਲੇ ਬਾਜ਼ੀਗਰ ਰੰਗਰੂ ਬੈਠਕਾਂ ਕੱਢਦੇ, ਡੰਡ ਲਾਉਂਦੇ, ਸਰੀਰ ਨੂੰ ਸਰ੍ਹੋਂ ਦਾ ਤੇਲ ਲਾ ਕੇ ਛਾਲਾਂ ਲਾਉਣ ਦੇ ਕਲਾ ਬਾਜ਼ੀਆਂ ਲਾਉਣ ਦਾ ਅਭਿਆਸ ਕਰਦੇ। ਅਜਿਹਾ ਕਰਦਿਆਂ ਨੂੰ ਅਸੀਂ ਇੱਕ ਨਿੱਕੇ ਲੋਕ ਦੇਖ ਦੇਖ ਖ਼ੁਸ਼ ਹੁੰਦੇ। ਕਈ ਵਾਰੀ ਤਾਂ ਕਈ ਮੁੰਡੇ ਛਾਲ ਲਾਉਣ ਦੇ ਅਭਿਆਸ ਵਿਚ ਸ਼ਾਮਲ ਹੋ ਜਾਂਦੇ। 

ਬਾਜ਼ੀ ਬਾਰਾਂ ਸਾਲਾਂ ਮਗਰੋਂ ਪਾਈ ਜਾਣੀ ਸੀ, ਇਸ ਬਾਜ਼ੀ ਦੀ ਸੂਚਨਾ ਨੇੜਲੇ ਸਾਰੇ ਪਿੰਡਾਂ ਵਿਚ ਢੋਲ ਵਜਾ ਕੇ ਦਿੱਤੀ ਗਈ। ਰੋਜ਼ ਸ਼ਾਮ ਨੂੰ ਢੋਲ ਵੱਜਣ ਲਗਦੇ। ਸਾਡੇ ਵਿਚੋਂ ਕਈ ਤਾਂ ਭੰਗੜਾ ਵੀ ਪਾਉਣ ਲੱਗ ਪੈਂਦੇ। 

ਪਿੰਡ ਦੇ ਬੰਦੇ ਗੱਲਾਂ ਕਰਦੇ ਕਿ ਹੱਲਿਆਂ (1947) ਤੋਂ ਪਹਿਲਾਂ ਇਸੇ ਥਾਂ ਬਾਜ਼ੀ ਪਾਈ ਗਈ ਸੀ, ਕਿੰਨੇ ਹੀ ਸ਼ਾਨਦਾਰ ਤੇ ਖ਼ਤਰਨਾਕ ਕਰਤਵ ਦਿਖਾਏ ਗਏ ਸਨ, ਚੌਂਕੀ ਦੀ ਛਾਲ ਲਾਉਣ ਸਮੇਂ ਇਕ ਚੜ੍ਹਦੀ ਉਮਰ ਦਾ ਗੱਭਰੂ ਚੌਂਕੀ ਤੋਂ ਹੇਠਾਂ ਡਿੱਗ ਪਿਆ। ਉਹ ਚੌਂਕੀ ਦੀ ਛਾਲ ਨਾ ਲਾ ਸਕਿਆ, ਸਗੋਂ ਲੱਤ ਤੁੜਵਾ ਬੈਠਾ। ਇਸ ਗੱਲ ਨੂੰ ਬਾਰਾਂ ਸਾਲ ਹੋ ਗਏ। ਇਸ ਤੋਂ ਪਹਿਲਾਂ ਪ੍ਰਤਾਪੇ ਵਲੋਂ ਆਪਣੇ ਦੋ ਮੁੰਡਿਆਂ ਨੂੰ ਛਾਲਾਂ ਲਾਉਣ ਦਾ ਅਭਿਆਸ ਕਰਵਾਇਆ ਜਾਂਦਾ। ਇਕ ਉਂਚਾ ਠੱਡਾ ਬਣਾ ਕੇ ਲੰਬੀਆਂ ਛਾਲਾਂ ਲਗਵਾਈਆਂ ਜਾਂਦੀਆਂ। ਇਨ੍ਹਾਂ ਛਾਲਾਂ ਵਿਚ ਪਿੰਡ ਕੇ ਵੱਡੇ ਮੁੰਡੇ ਵੀ ਸ਼ਾਮਿਲ ਹੋ ਜਾਂਦੇ। ਆਖਰ ਪ੍ਰਤਾਪੇ ਨੂੰ ਇਹ ਪਤਾ ਲੱਗ ਹੀ ਗਿਆ ਕਿ ਉਸਦੇ ਮੁੰਡਿਆਂ ਵਿਚ ਛਾਲਾਂ ਲਾਉਣ, ਬਾਜ਼ੀਆਂ ਪਾਉਣ ਦੀ ਯੋਗਤਾ ਹੀ ਨਹੀਂ ਹੈ, ਉਹ ਭਵਿੱਖ ਦੇ ਬਾਜ਼ੀਗਰ ਨਹੀਂ ਬਣ ਸਕਦੇ। 

ਤੇ ਆਖ਼ਰ ਬਾਜ਼ੀ ਪਾਉਣ ਵਾਲਾ ਦਿਨ ਆ ਗਿਆ। ਕਿੰਨੇ ਹੀ ਦਿਨਾਂ ਤੋਂ ਮਿੱਟੀ ਦਾ ਇੱਕ ਉੱਚਾ ਠੰਡਾ ਬਣਾਇਆ ਗਿਆ। ਉਸਦੀ ਉਚਾਈ ਤੋਂ ਕੁਝ ਹੋਠਾਂ, ਇਕ ਲਚਕਦਾਰ ਫੱਟਾ ਫਸਾਉਣ ਲਈ ਥਾਂ ਬਣਾਇਆ ਗਿਆ। ਫੱਟੇ ਵਿਚ ਪਿੰਡਲ ਦੇ ਕੋਕੇ ਜੜੇ ਹੋਏ ਸਨ ਤੇ ਉਸਨੂੰ ਰਗੜ ਕੇ ਖੂਬ ਮੁਲਾਇਮ ਬਣਾਇਆ ਹੋਇਆ ਸੀ। ਇਸ ਫੱਟੇ ਨੇ ਹੀ ਉੱਚੀ ਛਾਲ ਮਾਰਨ ਵਿਚ ਮਦਦ ਕਰਨੀ ਸੀ। ਨਾਲ ਹੀ ਇਕ ਬਾਂਸ ਉਤੇ ਲੱਕੜੀ ਦੀ ਇਕ ਚੌਕੀ ਟਿਕਾਈ ਗਈ। ਉਸਦੇ ਚਾਰੇ ਕੰਨਿਆਂ ਨਾਲ ਰੱਸੇ ਬੰਨ੍ਹੇ ਗਏ, ਬਾਂਸ ਧਰਤੀ ਵਿਚ ਗੱਡਿਆ ਗਿਆ। ਚਾਰ ਬੰਦਿਆਂ ਨੇ ਰੱਸੇ ਫੜ ਲਏ, ਤਾਂ ਕਿ ਚੌਕੀ ਟੇਢੀ ਨਾ ਹੋ ਸਕੇ। 

ਅਤੇ ਫੇਰ ਛਾਲਾਂ ਮਾਰੀਆਂ ਜਾਣ ਲੱਗੀਆਂ। ਰੰਗਦਾਰ ਰੁਮਾਲਾ ਤੇ ਲੋਗੜੀ ਦੇ ਫੁਧਿਆਂ ਨਾਲ ਸਜਾਏ ਢੋਲ ਵੱਜਣ ਲੱਗੇ। ਢੋਲ ਦਾ ਹਰ ਡੱਗਾ ਛਾਲ ਮਾਰਨ ਵਾਲੇ ਬਾਜ਼ੀਗਰ ਵਿਚ ਨਵਾਂ ਜੋਸ਼ ਭਰ ਦਿੰਦਾ। ਛਾਲ ਲਾਉਣ ਵਾਲਾ ਬਾਜ਼ੀਗਰ ਦੂਰ ਤੋਂ ਦੌੜਦਾ ਆਉਂਦਾ, ਠੱਡੇ ਵਿਚ ਫਸਾਏ ਫੱਟੇ ਉੱਤੇ ਪੈਰ ਰੱਖਦਾ, ਫੱਟਾ ਹੇਠਾਂ ਲਿਫਦਾ ਤੇ ਫਿਰ ਉੱਪਰ ਉੱਠਦਾ ਤੇ ਛਾਲ ਲਾਉਣ ਵਾਲੇ ਨੂੰ ਉੱਚਾ ਉਛਾਲ ਦਿੰਦਾ, ਉਚਾਈ ਤੱਕ ਬੰਨ੍ਹੇ ਮੰਜਿਆਂ ਤੋਂ ਪਾਰ ਨਰਮ ਮਿੱਟੀ ਉੱਤੇ ਜਾ ਡਿੱਗਦਾ, ਹੱਥਾਂ ਨਾਲੋਂ ਮਿੱਟੀ ਝਾੜਦਾ ਤੇ ਹੋਰ ਛਾਲ ਲਾਉਣ ਲਈ ਚੱਲ ਪੈਂਦਾ। ਲੋਕ ਜੁੜਦੇ ਗਏ, ਆਸ ਪਾਸ ਤੋਂ ਹੀ ਨਹੀਂ, ਦੂਰ ਦੇ ਪਿੰਡਾਂ ਤੋਂ ਵੀ ਦਰਸ਼ਕ ਪੁੱਜੇ। 

ਪਿੰਡਾਂ ਦੀਆਂ ਇਸਤਰੀਆਂ ਦਾਣਿਆਂ ਦੀਆਂ ਪਰਾਤਾਂ ਭਰ ਕੇ ਲਿਆਈਆਂ, ਗੁੜ, ਸ਼ੱਕਰ, ਕੱਪੜੇ, ਫੁਲਕਾਰੀਆਂ, ਬਾਗ਼, ਖੇਸ, ਦੇ ਪੱਟੀਆਂ ਵੀ ਲਿਆਈਆਂ। ਮਰਦਾਂ ਨੇ ਬਾਜ਼ੀਗਰ ਮੁੰਡਿਆਂ ਦੇ ਸਿਰਾਂ ਉੱਤੋਂ ਪੈਸੇ ਵਾਰ ਵਾਰ ਕੇ ਢੋਲੀਆਂ ਨੂੰ ਫੜਾਏ। 

ਤੇ ਅਖੀਰ ਸੂਰਜ ਛੁਪਣ ਤੋਂ ਕੁਝ ਸਮਾਂ ਪਹਿਲਾਂ ਚੌਂਕੀ ਦੀ ਫਾਲ ਲਾਉਣ ਦੀ ਤਿਆਰੀ ਕੀਤੀ ਗਈ। ਇਕ, ਕੰਨਾਂ ਵਿਚ ਮੁੰਦਰਾਂ ਵਾਲਾ ਨੌਜਵਾਨ ਚੌਂਕੀ ਉੱਤੇ ਚੜ੍ਹਿਆ। ਚੌਂਕੀ ਦੀ ਉਚਾਈ ਹੋਰ ਵਧਾਈ ਗਈ। ਚਾਰੇ ਪਾਸਿਆਂ ਦੇ ਰੱਸੇ ਘੁੱਟ ਕੇ ਫੜੇ ਗਏ। ਸਾਰੇ ਢੋਲੀ ਚੌਂਕੀ ਦੇ ਦੁਆਲੇ ਜੁੜ ਗਏ। 

ਬਾਜ਼ੀ ਦੇ ਮੁੱਖੀ ਨੇ ਚੌਂਕੀ ਦੀ ਛਾਲ ਲਾਉਣ ਵਾਲੇ ਨੌਜਵਾਨ ਲਈ ਗਿਆਰਾਂ ਰੁਪਏ ਇਨਾਮ ਮੰਗਿਆ। ਇਹ ਵੀ ਵੱਡੀ ਰਕਮ ਸੀ। ਹਰ ਕਿਸੇ ਦੇ ਘਰ ਤਾਂ ਏਨੀ ਵੱਡੀ ਰਕਮ ਹੁੰਦੀ ਹੀ ਨਹੀਂ ਸੀ। ਪਿੰਡ ਦੇ ਮੁਖੀਆ ਨੇ ਢਾਲਾ ਢਾਲ ਕੇ ਗਿਆਰਾਂ ਰੁਪਏ ਇਕੱਠੇ ਕੀਤੇ। ਇਸ ਵਿਚ ਕੁਝ ਤਾਨ ਵੀ ਸ਼ਾਮਲ ਸੀ। ਫਿਰ ਢੋਲ ਇੰਝ ਵੱਜਣ ਲੱਗੇ ਕਿ ਸੁਣਨ ਵਾਲਿਆਂ ਦਾ ਸਾਹ ਹੇਠਾਂ ਦਾ ਹੇਠਾਂ, ਉੱਤੇ ਦਾ ਉੱਤੇ ਰਹਿ ਗਿਆ। ਛਾਲ ਨਾਉਣ ਵਾਲੇ ਨੇ ਦੋਵੇਂ ਪੈਰ ਜੋੜਕੇ ਗਿੱਠਿਆਂ ਕੋਲੋਂ ਰੱਸੀ ਨਾਲ ਲੱਤਾਂ ਬੰਨ੍ਹ ਲਈਆਂ। ਉਸ ਦੇ ਪੈਰੀਂ ਪਹਿਨੇ ਘੁੰਗਰੂ ਛਣਕੇ, ਉਹਨੇ ਕੁਝ ਦੇਰ ਮੂੰਹ ਵਿਚ ਕੋਈ ਅਰਦਾਸ ਕੀਤੀ। ਫੇਰ ਉਹ ਪੈਰਾਂ ਭਾਰ ਬੈਠ ਗਿਆ, ਪੂਰੇ ਜ਼ੋਰ ਨਾਲ ਪਿਛਲੇ ਪਾਸੇ ਨੂੰ ਬਰੀਰ ਘੁਮਾਇਆ, ਉਸਦੇ ਪੈਰ ਹਵਾ ਵਿਚ ਉੱਛਲੇ ਤੇ ਅਗਲੇ ਹੀ ਪਲ ਉਹ ਪੈਰਾਂ ਭਾਰ ਚੌਂਕੀ ਤੇ ਆ ਗਿਆ। 

ਚੌਕੀ ਦੀ ਸਫ਼ਲ ਤੇ ਪੁੱਠੀ ਛਾਲ ਲੱਗ ਚੁੱਕੀ ਸੀ।  

ਐਕਸਟਰਾ ਸ਼ਾਟ 

ਇਸ ਬਾਜ਼ੀ ਮਗਰੋਂ ਕਦੇ ਵੀ ਪਿੰਡ ਵਿੱਚ ਬਾਜ਼ੀ ਨਹੀਂ ਪਈ। ਹਾਂ, ਪਰ ਨਟ ਤੇ ਨਟਣੀਆਂ ਦੇ ਕਰਤੱਬ ਲੋਕਾਂ ਦਾ ਮੰਨੋਰੰਜਨ ਕਰਦੇ ਰਹੇ ਹਨ। 

ਇਕ ਬਾਂਦਰ ਦਾ ਕਤਲ 

ਬੋਤਾ, ਲੰਬੇ ਕੱਦ ਤੇ ਕੁਝ ਕੁ ਭਾਰੇ ਸਰੀਰ ਵਾਲਾ ਬੰਦਾ ਸੀ। ਦਾੜ੍ਹੀ ਕ ਲੈਂਦਾ ਤੇ ਕਦੇ ਖੁੱਲ੍ਹੀ ਛੱਡ ਦਿੰਦਾ। ਸਿੱਖੀ ਸਰੂਪ ਵਿਚ ਸੀ, ਠੰਡ ਕਛਹਿਰਾ ਰੱਖਦਾ, ਪਜਾਮਾ ਕਦੇ ਨਾ ਪਾਉਂਦਾ। ਪੈਰੀ ਲਾਲ ਰੰਗ ਦੀ ਦੇਸੀ ਜੁੱਤੀ ਪਾਣੀ ਦੀ ਪਤਨੀ ਉਸਦੀ ਸਵਰਗਵਾਸ ਹੋ ਗਈ ਤਾਂ ਉਹ ਨਿੱਕੇ ਨਿੱਕੇ ਬੱਚਿਆਂ ਦੀ ਪਰਣ ਵਿਚ ਜੁੱਟ ਗਿਆ। ਜ਼ਮੀਨ ਉਹ ਅੱਧ ਵਟਾਈ ਤੇ ਦੇ ਛੱਡਦਾ। ਕਦੇ ਮਿਸਤਰੀ ਨੀਂਟ ਸਿਉ ਦੇ ਕਾਰਖ਼ਾਨੇ ਕੋਲ ਬੈਠ ਜਾਂਦਾ, ਕਦੇ ਤਾਸ਼ ਖੇਡਦੀ ਢਾਣੀ ਨੇੜੇ ਤੇ ਕਦੇ ਵੀ ਦਰਵਾਜ਼ੇ ਨੇੜੇ ਪਿਲ੍ਹਕਣ ਦੇ ਰੁੱਖ ਹੇਠਾਂ ਮੰਜੀ ਡਾਹ ਲੈਂਦਾ। ਉਸਦੇ ਮਤਾਨ ਅਤੇ ਲੰਘਦੇ ਰਾਹ ਤੋਂ ਪਾਰ ਥੋੜ੍ਹਾ ਜਿਹਾ ਉਸਦਾ ਥਾਂ ਉਹ ਵੀ ਸੀ, ਜਿਸ ਵਿਚ ਉਸ ਸਬਜ਼ੀ ਬੀਜੀ ਹੁੰਦੀ ਤੇ ਦੇ ਅਮਰੂਦ ਦੇ ਬੂਟੇ ਲਾਏ ਹੁੰਦੇ। 

ਅਮਰੂਦ ਲੱਗਦੇ ਤਾਂ ਉਹ ਬੂਟਿਆਂ ਦੇ ਨੇੜੇ ਤੇੜੇ ਹੀ ਰਹਿੰਦਾ। ਕੱਸਿਆ | ਤੋਤਿਆਂ ਤੋਂ ਬਚਾਉਣ ਦਾ ਹੀਲਾ ਕਰਦਾ ਤੇ ਪੱਕਿਆ ਨੂੰ ਬੱਚਿਆਂ ਤੋਂ ਬਚਾਉਣ ਦੇ ਮਗਰ ਲੱਗ ਜਾਂਦਾ। ਅਸੀਂ ਛੋਟੇ ਇਸ ਤਾਕ ਵਿਚ ਰਹਿੰਦੇ ਕਿ ਕਦੇ ਕੀਤਾ ਪੜੇ ਹੋਵੇ. ਕਦੋਂ ਅਮਰੂਦਾਂ ਉੱਤੇ ਧਾਵਾ ਬੋਲੀਏ। ਕਈ ਵਾਰੀ ਅਸੀਂ ਸਫ਼ਲ ਵੀ ਹੋ ਜਾਂਦੇ। ਉਹ ਸਾਰੇ ਪਿੱਛੇ ਹੱਥ ਵਿਚ ਜੁੱਤੀ ਲੈ ਕੇ ਦੌੜਦਾ, ਪਰ ਉਹ ਸਦਾ ਸਾਨੂੰ ਫੜਨ ਤੋਂ ਅਸਤੀ ਰਹਿੰਦਾ। 

ਤੁਰਿਆ ਫਿਰਦਾ ਇਕ ਦਿਨ ਇਕ ਬਾਂਦਰ ਪਿੰਡ ਆ ਵੜਿਆ। ਉਥੇ ਦੇਖਿਆ ਡਰ ਲੱਗਦਾ। ਬੱਚੇ ਤਾਂ ਕੀ, ਉਹ ਕੁੱਤਿਆਂ ਨੂੰ ਵੀ ਖਦੇੜ ਦਿੰਦਾ। ਪ ਵਿਹੜਿਆਂ ਵਿਚੋਂ ਖਾਣ ਪੀਣ ਵਾਲਾ ਸਾਮਾਨ ਬੱਚਿਆ ਤੋਂ ਖੋਹ ਲੈਂਦਾ। ਬੜੀ ਹਰ ਪੈਦਾ ਕੀਤੀ ਉਸਨੇ, ਘਰਾਂ ਵਿਚ ਰਸੋਈਆਂ ਤੱਕ ਘੁਸਪੈਠ ਕਰਨ ਵਿਚ ਵੀ ਉਸਨੇ ਮੁਹਾਰਤ ਪ੍ਰਾਪਤ ਕਰ ਲਈ। ਕੋਠਿਆਂ ‘ਤੇ ਸੁੱਕਣ ਲਈ ਪਾਏ ਕੱਪੜੇ ਚੁੱਕਕੇ ਨੇ ਜਾਣ ਤੇ ਦੂਰ ਲਿਜਾ ਕੇ ਪਾੜ ਦਿੰਦਾ, ਜਾਂ ਸੁੱਟ ਦਿੰਦਾ। ਪਿੰਡ ਵਾਸੀ ਹਰ ਸਮੇਂ ਇਕ ਤੁ ਵਿਚ ਰਹਿੰਦੇ ਕਿ ਕੀ ਪਤਾ ਕਦੋਂ ਉਹ ਹਮਲਾ ਕਰ ਦੇਵੇ। ਫੇਰ ਉਸਨੇ ਬੱਚਿਆਂ ਛੱਡ ਨੂੰ ਕੱਟਣ ਦੀ ਵੀ ਕੋਸ਼ਿਸ਼ ਕੀਤੀ। ਸਾਰਾ ਪਿੰਡ ਉਸ ਬਾਂਦਰ ਦੇ ਅੰਗਵਾਦ ਤੋਂ ਪ੍ਰੋਰਾਨ ਕੀ ਇਕ ਦੇ ਘਰਾਂ ਨੂੰ ਛੱਡ ਕੇ ਸਾਰਾ ਪਿੰਡ ਸਨਾਤਨੀ ਵਿਚਾਰਾਂ ਵਾਲਾ ਸੀ, ਤੇ ਇਹ ਬਾਂਦਰ, ਰਾਮ ਦੀ ਸੈਨਾ ਦਾ ਸੈਨਾਪਤੀ ਤੇ ਸਿਪਾਹੀ ਸੀ। ਉਸਨੂੰ ਡਰਾਕੇ ਵਜਾਇਆ ਤਾਂ ਜਾ ਸਕਦਾ ਸੀ, ਪਰ ਸਰੀਰਕ ਦੁੱਖ ਨਹੀਂ ਸੀ ਦਿੱਤਾ ਜਾ ਸਕਦਾ। 

ਇਕ ਸ਼ਾਮ ਸਭ ਕੁਝ ਬਦਲ ਗਿਆ। ਬੰਤਾ ਕਿਸੇ ਕੰਮ ਆਪਣੀ ਬਗੀਤੀ ਨੂੰ ਸੁੰਨੀ ਛੱਡ ਕੇ ਚਲਿਆ ਗਿਆ। ਬਾਂਦਰ ਨੇ ਉਸਦੇ ਅਮਰੂਦਾਂ ਉੱਤੇ ਹਮਲਾ ਕਰ ਦਿੱਤਾ। ਉਹ ਤੋੜਕੇ ਖਾਂਦਾ ਘੱਟ, ਪਰ ਧਰਤੀ ਉੱਤੇ ਵਧੇਰੇ ਸੁੱਟ ਦਿੰਦਾ। ਕੱਚੇ ਪੱਕੇ ਅਮਰੂਦ ਉਸਨੇ ਤੋੜ ਦਿੱਤੇ, ਰੁੱਖ ਉਜਾੜ ਕਰ ਦਿੱਤੇ। ਅਸੀਂ ਖਲੋਤੇ ਇਹ ਸਭ ਕੁਝ ਹੁੰਦਾ ਦੇਖਦੇ ਛੇ ਤੇ ਖੁਸ਼ ਹੁੰਦੇ ਰਹੇ ਕਿ ਬੰਤੇ ਨੇ ਮੰਗਿਆ ਵੀ ਕਦੇ ਅਮਰੂਦ ਖਾਣ ਲਈ ਨਹੀਂ ਦਿੱਤੇ, ਹੁਣ ਸਾਰੀ ਬਾੜੀ ਉਜੜ ਗਈ। ਕੁਝ ਇਸਤਰੀਆਂ ਵੀ ਦੇਖਦੀਆਂ ਰਹੀਆਂ ਪਰ ਫਰ ਕਾਰਨ ਬਾਂਦਰ ਨੂੰ ਭਜਾਉਣ ਦਾ ਹੋਸਲਾ ਨਾ ਕਰ ਸਕੀਆਂ। 

ਕੀਤਾ ਪਰਤਿਆ, ਉਸਨੇ ਬਾੜੀ ਤੇ ਅਮਰੂਦਾਂ ਦੀ ਬਰਬਾਦੀ ਦੇਖੀ। ਉਸ ਨੂੰ ਦੱਸਿਆ ਗਿਆ ਕਿ ਬਾਂਦਰ ਦਾ ਹੋ ਇਹ ਕਾਰਾ। ਬੰਤਾ ਕ੍ਰੋਧਿਤ ਹੋ ਗਿਆ। ਨੁਕਸਾਨ ਦੇਖਕੇ ਅੱਗ ਬਬੂਲਾ ਹੋ ਗਿਆ। ਉਸਨੇ ਸੋਟੀ ਚੁੱਕੀ ਤੇ ਬਾਂਦਰ ਦੀ ਭਾਲ ਵਿਚ ਨਿਕਲ ਤੁਰਿਆ। ਪਰ ਬਾਂਦਰ ਹੱਥ ਨਾ ਲੱਗਾ। ਬਾਂਦਰ ਅੱਗੇ ਅੱਗੇ ਤੇ ਬੰਤਾ ਪਿੱਛੇ ਪਿੱਛੇ, ਉਹ ਹੱਥ ਨਹੀਂ ਆਇਆ। 

ਪਰ ਤੀਸਰੇ ਦਿਨ ਪਿੰਡ ਵਿਚ ਹਾਹਾਕਾਰ ਮੱਚ ਗਈ, ਇਕ ਸਹਿਮ ਤੇ ਇਕ ਪਾਪ ਦਾ ਡਰ ਸਤਾਉਣ ਲੱਗਾ। ਰਾਮ ਦੇ ਸੈਨਾਪਤੀ ਦਾ ਕਤਲ ਹੋ ਗਿਆ। ਉਹ ਨਹਿਰ ਕੰਢੇ ਮਰਿਆ ਹੋਇਆ ਮਿਲਿਆ। ਪਤਾ ਵੀ ਲੱਗ ਗਿਆ ਕਿ ਇਹ ਕਾਰਾ ਬੰਤੇ ਨੇ ਹੀ ਕੀਤਾ ਹੈ। ਕਿਸੇ ਨੇ ਦੱਸਿਆ ਕਿ ਬੰਦਿਆਂ ਵਾਂਗ ਬਾਂਦਰ ਨੇ ਬੇਤੇ ਅੱਗੇ ਹੱਥ ਜੋੜੇ, ਪਰ ਕੀਤੇ ਨੂੰ ਤਰਸ ਨਾ ਆਇਆ। ਪਿੰਡ ਦੀਆਂ ਇਸਤਰੀਆਂ ਨੇ ਬੰਤੇ ਨੂੰ ਹਜ਼ਾਰਾਂ ਬਦਅਸੀਸਾਂ ਦਿੱਤੀਆਂ। ਪਿੰਡ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੀ, ਪਰ ਸਭ ਨੇ ਜ਼ਬਤ ਤੋਂ ਕੰਮ ਲਿਆ। 

ਪਿੰਡ ਦੇ ਮੁਖੀ ਇਕੱਠੇ ਹੋਏ, ਬਾਂਦਰ ਦੀ ਲਾਸ਼ ਨਹਿਰ ਵੱਲ ਦੇ ਪਾਸੇ ਪਿੱਪਲਾਂ ਕਛੋਟਿਆਂ ਹੇਠ ਲਿਆਂਦੀ ਗਈ। ਉਸ ਵਾਸਤੇ ਇਕ ਟੋਆ ਪੁੱਟਿਆ, ਚਿੱਟੇ ਕੱਪੜੇ ਦੇ ਕਰਨ ਵਿਚ ਉਸਨੂੰ ਲਪੇਟਿਆ ਗਿਆ। ਉਸ ਉੱਤੇ ਖੇਸ, ਸਾਲ ਤੇ ਸਸਕਾਰ ਦੀ ਅੱਗਰੀ ਪਾਈ ਗਈ, ਦੇਸੀ ਘਿਓ ਛਿੜਕਿਆ ਗਿਆ। ਪੂਰੀਆਂ ਧਾਰਮਿਕ ਰਸਮਾਂ ਨਾਲ ਬਾਂਦਰ ਦੀ ਲਾਸ਼ ਨੂੰ ਦੱਬ ਦਿੱਤਾ ਗਿਆ। ਬ੍ਰਹਮਣ ਪਰਿਵਾਰਾਂ ਨੇ ਰਾਮਾਇਣ ਦਾ ਪਾਠ ਕਰਵਾਇਆ, ਜਿਸ ਵਿਚ ਸਾਰਾ ਪਿੰਡ ਸ਼ਾਮਿਲ ਹੋਇਆ। ਮਿਸਤਰੀ ਨਰੈਣ ਸਿਉਂ ਤੋਂ ਇਕ ਲੱਕੜੀ ਉੱਤੇ ਨੱਕ, ਮੂੰਹ, ਅੱਖਾਂ ਤੇ ਸਿਰ ਖੁਦਵਾਇਆ ਗਿਆ, ਜਿਸਨੂੰ ਉਸ ਬਾਂਦਰ ਦੇ ਸਸਕਾਰ ਵਾਲੇ ਟੋਏ ਵਿਚ ਗੱਡ ਦਿੱਤਾ ਗਿਆ। ਮਗਰੋਂ ਆਉਂਦੀਆਂ ਜਾਂਦੀਆਂ ਪਿੰਡ ਦੀਆਂ ਇਸਤਰੀਆਂ ਉਸ ਥਾਂ ਮੱਥਾ ਟੇਕ ਕੇ ਜਾਂਦੀਆਂ ਰਹੀਆਂ। 

ਐਕਸਟਰਾ ਬਾਦ 

ਬਾਇਦ ਮਨਾਂ ਦੀ ਡੂੰਘਾਈ ਵਿਚ ਨਿਕਲੀਆਂ ਬਦਅਸੀਸਾਂ ਨੇ ਅਸਰ ਕੀਤਾ। ਧੋਤੇ ਦੇ ਮੁੰਡੇ ਬੀਕਾਨੇਰ ਜਾ ਦੱਸ, ਪਿੰਡ ਵਿਚ ਬੇਤਾ ਇਕੱਲਾ ਰਹਿ ਗਿਆ ਪਿੰਡ ਵੀ ਇਕ ਤਰ੍ਹਾਂ ਜਿਵੇਂ, ਛੇਕਿਆ ਗਿਆ ਹੋਵੇ। ਛੱਡ ਉਸਨੇ ਜਮੀਨ ਵੇਚ ਦਿੱਤੀ। ਕਰਨ ਵੇਚ ਦਿੱਤਾ ਹੁਣ ਪਿੰਡ ਵਿਚ ਬੰਤੇ ਦਾ ਕੁਝ ਨਹੀਂ ਹੈ। 

ਬਾਈਕਾਟ 

ਵਿਹੜੇ ਵਾਲਿਆਂ ਦੀ ਦਰਵਾਜ਼ੀ ਅੱਗੇ ਸ਼ੋਰ ਸ਼ਰਾਬਾ ਹੋਣ ਲੱਗਾ। ਸ਼ਾਮ ਦਾ ਸਮਾਂ ਸੀ। ਵਿਹੜੇ ਵਾਲੀਆਂ ਤਿੰਨ ਚਾਰ ਇਸਤਰੀਆਂ ਸਿਰਾਂ ਉੱਤੇ ਪੱਠਿਆਂ ਦੀਆਂ ਪੰਡਾਂ ਚੁੱਕੀ ਆਈਆਂ। ਉਨ੍ਹਾਂ ਦੇ ਪਿੱਛੇ ਪਿੱਛੇ ਦੋ ਤਿੰਨ ਜੱਟ ਤੁਰੇ ਆਉਂਦੇ, ਗਾਲ਼ਾਂ ਕੱਢ ਰਹੇ ਸਨ ਤੇ ਇਸਤਰੀਆਂ ਨੂੰ ਜ਼ਾਤੀ ਸੂਚਕ ਸ਼ਬਦਾਂ ਨਾਲ ਸੰਬੋਧਨ ਕਰ ਰਹੇ ਸਨ। 

ਸਾਲੀਆਂ ਤੇ ਗਿੱਟਲ ( ਗਿੱਡਲ) ਸ਼ਬਦ ਤਾਂ ਜਿਵੇਂ ਉਨ੍ਹਾਂ ਦੇ ਮੂੰਹੋਂ ਠੂਹਿਆਂ ਵਾਂਗ ਕਿਰ ਰਹੇ ਸਨ। ਬੋਲ ਬਲਾਰਾ ਸੁਣ ਕੇ ਇਕੱਠ ਹੋਣਾ ਸ਼ੁਰੂ ਹੋ ਗਿਆ। ਇਸਤਰੀਆਂ ਨੇ ਬਥੇਰੀਆਂ ਸਫ਼ਾਈਆਂ ਦਿੱਤੀਆਂ, ਪਰ ਜੱਟ ਬੰਦੇ ਉਨ੍ਹਾਂ ਦੀਆਂ ਪੰਡਾਂ ਫਰੋਲਣ ਤੋਂ ਪਿੱਛੇ ਹਟਦੇ ਨਹੀਂ ਸਨ ਜਾਪਦੇ। ਦਲਿਤ ਪਰਿਵਾਰਾਂ ਦੇ ਬੰਦਿਆਂ ਤੇ ਇਸਤਰੀਆਂ ਨੇ ਬਥੇਰੀਆਂ ਸਫ਼ਾਈਆਂ ਦਿੱਤੀਆਂ, ਪਰ ਕੋਈ ਸੁਣਨ ਵਾਲ਼ਾ ਨਹੀਂ ਸੀ। ਹਰ ਕੋਈ ਆਪੋ ਆਪਣੀ ਬੋਲੀ ਬੋਲਣ ਲੱਗਾ। ਇਕ ਨੇ ਕਿਹਾ (ਨਾਂ ਲੈ ਕੇ) “ਸਾਲੀ ਕੱਲ੍ਹ ਸਾਡੇ ਕੱਦੂ ਤੋੜ ਲਿਆਈ, ਦੋ ਦਿਨ ਪਹਿਲਾਂ ਛੱਲੀਆਂ ਤੋੜ ਲਈਆਂ। ਇਹਨਾਂ ਦਾ ਕਰੋ ਕੋਈ ਹੀਲਾ।” ਪੰਡਾਂ ਫਰੋਲਣ ਵਾਲੇ ਵਧੇਰੇ ਹੋ ਗਏ। ਇਸਤਰੀਆਂ ਦੀ ਪੰਡ ਵਿਚੋਂ ਦੋ ਦੋ ਛੱਲੀਆਂ ਮਿਲ ਗਈਆਂ। ਬੱਸ ਫੇਰ ਕੀ ਸੀ, ਜੱਟਾਂ ਨੇ ਵਿਹੜੇ ਵਾਲ਼ੇ ਸਾਰੇ ਘਰਾਂ ਨੂੰ ਗਾਲ੍ਹਾਂ ਦਿੱਤੀਆਂ। ਇਹ ਸਾਲ਼ੇ ਗਿੱਟਲ ਤਾਂ ਸਾਨੂੰ ਜੱਟਾਂ ਨੂੰ ਬੰਦੇ ਈ ਨੀਂ ਸਮਝਦੇ। ਹੰਕਾਰ ਤੇ ਨਫ਼ਰਤ ਭਰੇ ਬੋਲ ਹਵਾ ਵਿਚ ਤੈਰਦੇ ਰਹੇ । ਇਕ ਤਮਾਸ਼ਾ ਬਣ ਗਿਆ। ਕੁਝ ਵਡੇਰੀ ਉਮਰ ਦੇ ਬੰਦੇ ਵੀ ਆ ਗਏ। ਵਿਚੋਂ ਕਿਸੇ ਨੇ ਕਿਹਾ, “ਸਾਲਿਆਂ ਨੂੰ ਖੇਤਾਂ ਵਿਚ ਵੜਨੋਂ ਬੰਦ ਕਰੋ।” ਤੇ ਇਸ ਮਸਲੇ ਉੱਤੇ ਸਹਿਮਤੀ ਹੋਈ, ਭਰੇ ਪੂਰੇ ਇਕੱਠ ਵਿਚ ਜੱਟਾਂ ਨੇ ਵਿਹੜੇ ਵਾਲਿਆਂ ਦਾ ਬਾਈਕਾਟ ਕਰ ਦਿੱਤਾ ਤੇ ਉਨ੍ਹਾਂ ਨੂੰ ਖੇਤਾਂ ਵਿਚ ਨਾ ਵੜਨ ਦੀ ਚਿਤਾਵਨੀ ਦੇ ਦਿੱਤੀ। ਹੌਲ਼ੀ ਹੌਲ਼ੀ ਹਨੇਰਾ ਹੋ ਗਿਆ। ਪਿੰਡ ਵਿਚ ਕੀਤੇ ਨਵੇਂ ਤੇ ਸਾਂਝੇ ਫੈਸਲੇ ਬਾਰੇ ਗੱਲਾਂ ਹੋਣ ਲੱਗੀਆਂ। 

ਉਂਝ, ਅਜਿਹੇ ਬਾਈਕਾਟ ਦਾ ਕੋਈ ਅਰਥ ਨਹੀਂ ਸੀ। ਵਿਹੜੇ ਵਾਲੀਆਂ ਇਸਤਰੀਆਂ, ਬੱਚੇ ਤੇ ਬੰਦੇ ਨਹਿਰ ਕਿਨਾਰੇ ਖਲੋਤੇ ਸੰਘਣੇ ਦਰਖ਼ਤਾਂ ਵਿਚ ਜੰਗਲ ਪਾਣੀ ਚਲੇ ਜਾਂਦੇ। ਪਹਿਲਾਂ ਵੀ ਉਹ ਰਫਾ ਹਾਜ਼ਤ ਲਈ ਕਿਸੇ ਖੇਤ ਵਿਚ ਨਹੀਂ ਸਨ ਜਾਂਦੇ। ਸਵੇਰੇ ਵਿਹੜੇ ਵਾਲੀਆਂ ਇਸਤਰੀਆਂ ਨੇ ਖੁਰਪੇ ਤੇ ਪੱਲੀਆਂ ਲਈਆਂ ਤੇ ਘੁਲਾਲ ਅਤੇ ਬਿਜਲੀਪੁਰ ਦੇ ਖੇਤਾਂ ਵਿਚੋਂ ਪੱਠੇ ਲੈਣ ਚੱਲੀਆ ਗਈਆਂ । ਬੰਦਿਆ ਨੂੰ ਵੀ ਜੱਟਾਂ ਨੇ ਕੰਮ ਕਰਨ ਲਈ ਲਿਜਾਣਾ ਬੰਦ ਕਰ ਦਿੱਤਾ, ਉਹ ਬੇਰਾਪੁਰ ਤੇ ਹੋਰ ਦੇਤ ਪਿੰਡਾਂ ਦੇ ਜੱਟਾਂ ਨਾਲ ਦਿਹਾੜੀ ਕਰਨ ਚਲੇ ਜਾਂਦੇ। ਪਿੰਡ ਦੀਆਂ ਜੱਟਾਂ ਸਮੇਤ ਪਛਾਤੀਆ ਸ਼੍ਰੇਣੀਆਂ ਦੀਆਂ ਇਸਤਰੀਆਂ, ਵਿਹੜੇ ਦੀਆਂ ਇਸਤਰੀਆਂ ਨਾਲ ਹਮਦਰਦੀ ਰੱਖਦੀਆਂ ਤੇ ਜੱਟੀਆਂ ਆਪਣੇ ਮਰਦਾਂ ਤੋਂ ਚੋਰੀ ਦਲਿਤ ਇਸਤਰੀਆਂ ਦੀ ਮਦਦ ਕਰਦੀਆਂ ਕੁਝ ਦਿਨ ਹੀ ਲੰਘੇ ਕਿ ਜੱਟਾਂ ਨੂੰ ਇਹ ਦਾਅ ਪੁੱਠਾ ਪੈਂਦਾ ਪ੍ਰਤੀਤ ਹੋਣ ਲੱਗਾ। ਉਨ੍ਹਾਂ ਦੇ भेडा बिच मुंगबली के भंवी री बमल भन्ने धड़ी मी, सर वि बटन, ह ਬੇਰੜਾ ਬੀਜਣ ਦਾ ਸਮਾਂ ਨੇੜੇ ਆਉਣ ਲੱਗਾ। ਹਰਾ ਚਾਰਾ ਬੀਜਣ ਦੇ ਇਕ ਕਿ ਉੱਤੇ ਆ ਗਏ, ਪਰ ਵਿਹੜੇ ਵਾਲਿਆਂ ਦਾ ਬਾਈਕਾਟ ਜਾਰੀ ਸੀ । ਕੁਝ ਜੱਟ ਵੀ ਓ ਅੰਦਰ ਇਸ ਫੈਸਲੇ ਦੇ ਵਿਰੋਧੀ ਹੋਣ ਲੱਗੇ। 

ਮਗਰੋਂ ਗੱਲ ਨਿਕਲੀ ਕਿ ਇਕ ਦੇ ਬੰਦਿਆਂ ਨੇ ਫਸਲਾਂ ਦੀ ਬਰਬਾਦੀ ਵੀ ਗੱਲ ਸਰਪੰਚ ਨਾਲ ਛੇੜੀ। ਕਿਸੇ ਵੀ ਤਰ੍ਹਾਂ ਬਾਈਕਾਟ ਵਾਪਸ ਲੈਣ ਦੀ ਕਿਧੀ ਦੀ ਜਾਣ ਲੱਗੀ। ਫੇਰ ਉਨ੍ਹਾਂ ਨੇ ਸਰਪੰਚ ਨੂੰ ਅੱਗੇ ਕਰ ਲਿਆ। ਉਨ੍ਹਾਂ ਵਾਲ ਖੇਤੀ ਕਿ ਸਰਪੰਚ ਸਵੇਰੇ ਹੀ ਵਿਹੜੇ ਜਾ ਵਸਿਆ। ਉਸਨੂੰ ਆਇਆ ਦੇਖਕੇ ਜਿਹੜੇ ਵਾਲੇ ਉਸ ਕੋਲ ਇਕੱਠੇ ਹੋ ਗਏ। ਸਰਪੰਚ ਨੇ ਉਨ੍ਹਾਂ ਨੂੰ ਸੰਬੋਧਨ ਹੋ ਕੇ ਕਿਹਾ”ਬਿਨਾਂ ਭਰ, ਮੇਰੇ ਖੇਤਾਂ ਵਿਚੋਂ ਪੱਠੇ ਲਿਆਓ, ਬਿਨਾਂ ਡਰ ਮੇਰੇ ਖੇਤਾਂ ਵਿਚ ਬਾਹਰ ਅੰਦਰ ਜਾਓ, ਜੇ ਕਿਸੇ ਕੋਲ ਕੰਮ ਨੀਂ ਤਾਂ ਮੇਰੇ ਖੇਤਾਂ ਵਿਚ ਸੁੰਗਫਲੀ ਪੁੱਟਣ ਵਾਸਤੇ ਚੱਲੇ।” ਅਤੇ ਵਿੱਚ ਦੇਖਦੇ ਹੀ ਦੇਖਦੇ ਬਾਈਕਾਟ ਖ਼ਤਮ ਹੋ ਗਿਆ। ਰੋਲੀਆਂ, ਵਿਹੜੇ ਵਾਲੀਆਂ ਇਸਤਰੀਆਂ ਸਰਪੰਚ ਦੇ ਖੇਤਾਂ ਵਿਚ ਗਈਆਂ। ਉਂਝ, ਸਰਪੰਚ ਦੇ ਖੇਤਾਂ ਦੇ ਨੇੜਲੇ ਖੇਤਾਂ ਵਾਲਿਆਂ ਨੇ ਵੀ ਕੋਈ ਉਜਰ ਨਾ ਕੀਤਾ। 

ਪਿੰਡ ਵਿਚ ਸਰਪੰਚ ਦੀ ਜੈ ਜੈ ਕਾਰ ਹੋਣ ਲੱਗੀ, ਵਿਹੜੇ ਵਾਲੇ ਤਾਂ ਜਿਵੇਂ ਉਸਨੇ ਪੱਕੇ ਤੌਰ ‘ਤੇ ਆਪਣੇ ਨਾਲ ਜੋੜ ਲਏ। ਪਿੰਡ ਦੇ ਅੜੀਅਲ ਤੇ ਮੂੰਹ ਫੱਟ ਬੋਲਟ ਵਾਲਿਆਂ ਦੇ ਇਕੱਠ ਬੇਅਰਥ ਹੋ ਗਏ। ਹੌਲੀ ਹੌਲੀ ਜ਼ਿੰਦਗੀ ਦੀ ਤੇਰ ਫੇਰ ਤੋਂ ਪੂਨੀ ਰੂਪ ਵਿਚ ਪਰਤ ਆਈ। ਸਰਪੰਚ ਦੀ ਦਲੇਰੀ ਦਾ ਵਿਹੜੇ ਵਾਲਿਆਂ ਉੱਤੇ ਏਨਾਆ ਹੋਇਆ ਕਿ ਅਗਲੀ ਵਾਰੀ ਦੀ ਸਰਪੰਚੀ ਜਿੱਤਣ ਲਈ ਉਸਨੂੰ ਕੋਈ ਜ਼ੋਰ ਹੀ ਲਾਉਣਾ ਪਿਆ। ਵਿਹੜੇ ਵਾਲਿਆਂ ਦੇ ਸਿਰ ‘ਤੇ ਹੀ ਉਹ ਜਿੱਤ ਗਿਆ। 

ਐਕਸਟਰਾ ਸ਼ਾਟ 

ਇਸ ਬਾਈਕਾਟ ਮਗਰੋਂ ਪਿੰਡ ਵਿਚ ਵਿਹੜੇ ਵਾਲਿਆਂ ਦਾ ਕਦੇ ਵੀ ਕਾਣੀਕਾਰ ਨਹੀਂ ਕੀਤਾ ਗਿਆ। 

ਸੋਲਾਂ ਰੁਪਏ ਦਾ ਸਵਾਲ 

ਇਹ ਸਤਿਯੁਗੀ ਸਮੇਂ ਦੀ ਗੱਲ ਹੈ। ਸਾਰਾ ਪਰਿਵਾਰ ਅਜੇ ਇਕੱਠਾ ਸੀ। ਤਿੰਨੇ ਕਰਜਾਈਆਂ ਘਰੇ ਸਨ। ਘਰ ਦੀ ਸੱਜੀ ਬਾਰੀ ਵਿਚੋਂ ਚਾਚੇ ਮਾਧੋ ਸਿੰਘ ਦੇ ਮਕਾਨ ਦਾ ਦਰਵਾਜ਼ਾ ਦਿਖਾਈ ਦਿੰਦਾ ਸੀ। ਉਸ ਦਰਵਾਜ਼ੇ ਵਿਚੋਂ ਚਾਚੀ ਗੁਰਦੇਸ਼ ਦੇ ਰੋਣ ਦੀ ਆਵਾਜ਼ ਆਈ। ਮੈਨੂੰ ਭੇਜਿਆ ਗਿਆ ਕਿ ਦੇਖ, ਕੌਣ ਹੋ ਰਿਹੇ। ਮੈਂ ਗਲੀ ਵਿਚ ਜਾ ਕੇ ਦੇਖਿਆ ਚਾਚੀ ਦੇ ਰਹੀ ਸੀ, ਉੱਚੀ ਉੱਚੀ, ਜਿਵੇਂ ਕੀਰਨੇ ਪਾ ਰਹੀ ਹੋਵੇ। ਇਹ ਸੂਚਨਾ ਮੈਂ ਭਰਜਾਈਆਂ ਨੂੰ ਦਿੱਤੀ। ਵੱਡੀ ਦਿਆਲੇ ਤੇ ਉਸ ਤੋਂ ਛੋਟੀ ਨਛੱਤਰ ਕੌਰ ਉਸ ਬਾਰੀ ਲਾਗੇ ਆਈਆਂ। ਉਨ੍ਹਾਂ ਨੇ ਚਾਰੀ ਤੋਂ ਰੋਣ ਦਾ ਕਾਰਨ ਪੁੱਛਿਆ। ਚਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਚਾਰ ਵਿੱਘੇ ਜ਼ਮੀਨ ਸ਼ਰੀਕੇ ਵਿਚ ਮਿੰਦਰ ਕੋਲ ਗਿਰਵੀ ਰੱਖੀ ਹੋਈ ਹੈ। ਜਿਸਦੇ ਪੈਸੇ ਮੋੜਨ ਦੀ ਅੱਜ ਆਖ਼ਰੀ ਤਾਰੀਖ ਹੈ। ਜੇ ਅੱਜ ਉਸਨੂੰ 16 ਰੁਪਏ ਨਾ ਦਿੱਤੇ ਗਏ ਤਾਂ ਅਗਲੇ ਸਾਲ ਉਹ ਜ਼ਮੀਨ ਉਸੇ ਕੋਲ ਗਹਿਣੇ ਰਹਿ ਜਾਵੇਗੀ। ਉਸ ਸਮੇਂ ਉਸ ਜਮੀਨ ਵਿਚ ਖਰਬੂਜ਼ੇ ਬੀਜੇ ਹੋਏ ਸਨ। ਦੋਹਾਂ ਤਰਜਾਈਆਂ ਨੇ ਆਪਸ ਵਿਚ ਸਲਾਹ ਕੀਤੀ। ਇਧਰੋਂ ਉਧਰੋਂ 16 ਰੁਪਏ ਇਕੱਠੇ ਕਰਕੇ ਉਸੇ ਬਾਰੀ ਰਾਹੀਂ ਚਾਚੀ ਨੂੰ ਫੜਾ ਦਿੱਤੇ। ਢਾਰਾ ਉਹ ਪੈਸੇ ਲੈ ਕੇ ਮਿੰਦਰ ਕੋਲ ਗਿਆ। ਪਰ ਉਸਨੇ ਜ਼ਮੀਨ ਛੱਡਣ ਤੋਂ ਨਾਂਹ ਕਰ ਦਿੱਤੀ। ਮਾਮਲਾ ਪਿੰਡ ਦੇ ਮੁਖੀਆ ਕੋਲ ਗਿਆ, ਜਿਨ੍ਹਾਂ ਨੇ ਵਿੱਚ ਪੈ ਕੇ ਉਸ ਜ਼ਮੀਨ ਉੱਤੇ ਚਾਚੇ ਮਾਧੇ ਦਾ ਕਬਜ਼ਾ ਕਰਵਾ ਦਿੱਤਾ। 

ਅਤੇ ਫੇਰ ਜਦੋਂ ਸਾਡਾ ਪਰਿਵਾਰ ਵਿਖਰ ਗਿਆ। ਚਾਚੇ ਮਾਧੇ ਦਾ ਬਲਦ ਮਰ ਗਿਆ, ਖੇਤੀ ਕਰਨ ਲਈ ਮੁਸ਼ਕਿਲ ਬਣ ਗਈ। ਇਕ ਦਿਨ ਚਾਚਾ ਮਾਧੇ ਸਾਗ ਦੀ ਪੇਟਲੀ ਬੰਨ੍ਹ ਕੇ ਦੋਰਾਹੇ ਇੰਦਰ ਸਿੰਘ ਕੋਲ ਗਿਆ, ਬਲਦ ਖਰੀਦਣ ਲਈ ਉਸ ਕੋਲੋਂ ਢਾਈ ਸੌ ਰੁਪਏ ਦੀ ਮੰਗ ਕੀਤੀ। ਪੈਸੇ ਮਿਲੇ ਤਾਂ ਚਾਚੇ ਮਾਧੋ ਨੇ ਬਲਦ ਖਰੀਦ ਲਿਆ ਤੇ ਹਲ ਵਹਾਈ ਦਾ ਕੰਮ ਚੱਲ ਪਿਆ। ਕਣਕ ਦੀ ਫਸਲ ਆਈ। ਚਾਚੇ ਮਾਧੇ ਨੇ ਵਲ੍ਹੇ ਨਾਲ ਬਣਬ ਗਾਹੀ ਰੂੜੀ ਵੱਖ ਕੀਤੀ ਤੇ ਬੋਹਲ ਲਾ ਲਿਆ। ਇੰਦਰ ਦੋਰਾਹੇ ਤੋਂ ਆਇਆ, ਪੱਥਾ ਵਾਲੀ ਤੱਕੜੀ ਨਾਲ ਬਣਕ ਤੇਲੀ ਗਈ। ਢਾਈ ਸੋ ਰੁਪਏ ਵਿਚ ਸਾਰਾ ਬੋਹਲ ਤੋਲਿਆ ਗਿਆ। ਚਾਚੇ ਮਾਧੇ ਦੇ ਪਰਿਵਾਰ ਦੇ ਖਾਣ ਲਈ ਕਣਕ ਦਾ ਦਾਣਾ ਵੀ ਨਾ ਬਚਿਆ। ਚਾਚਾ ਰੋਣ ਹਾਕਾ ਹੋ ਗਿਆ। ਪਰ ਇੰਦਰ ਸਿੰਘ ਨੇ ਦਰਿਆ ਦਿਲੀ ਦਿਖਾਈ। ਅੱਧੀ ਕਣਕ ਛੱਡ ਦਿੱਤੀ ਚਾਚੇ ਮਾਪੇ ਦੇ ਪਰਿਵਾਰ ਲਈ, ਜੋ ਅਗਲੇ ਸਾਲ ਦੇਣ ਦਾ ਇਕਰਾਰ ਹੋਇਆ। 

ਇੰਡ, ਭਲੇ ਤੇ ਬੁਰੇ ਦਿਨਾਂ ਦੀਆਂ ਬਾਕੀਆਂ ਨਾਲ ਨਾਲ ਚੱਲਦੀਆਂ ਰਹੀਆਂ। ਗੁਆਂਢੀ ਕਿਸਾਨ ਮਾਪੇ ਦਾ ਵੱਡਾ ਮੁੰਡਾ ਜਸਵੰਤ, ਜਿਸਨੂੰ ਸਾਰੇ ਬੰਤ ਕਹਿੰਦੇ, ਮੇਰੇ ਨਾਲੋਂ ਸਾਲ ਵੱਡਾ ਸੀ। ਉਸਨੂੰ ਸਕੂਲ ਨਹੀਂ ਭੇਜਿਆ ਗਿਆ। ਬਾਪੂ ਨਾਲ ਹੀ ਖੇਤੀ ਦੇ ਪਸ਼ੂਆਂ ਦੀ ਦੇਖ ਭਾਲ ਵਿਚ ਹੱਥ ਵਟਾਉਂਦਾ। ਉਹ ਅਕਸਰ ਖੇਡਣ ਤੁਰਿਆ ਰਹਿੰਦਾ। ਨੇੜੇ ਹੀ ਪਿਲ੍ਹਕਣ ਹੇਠਾਂ ਰੀਠੇ ਖੇਡਣੇ, ਗੁੱਲੀ ਡੰਡਾ ਜਿਹੀਆਂ ਖੇਡਾਂ ਹੀ ਸਨ ਉਸ ਸਮੇਂ। ਚਾਚੀ ਉਹਨੂੰ ਅਰਕੇ ‘ਤੇ ਖੜ੍ਹਕੇ ਹਾਕ ਮਾਰਦੀ। ‘ਬੰਤ, ਵੇ ਬੰਤ, ਪਰ ਉਹ ਅਣੀ ਕਰ ਦਿੰਦਾ। ਖੇਡਣ ਵਿਚ ਮਸਤ ਰਹਿੰਦਾ। ਚਾਚੀ ਖਿੱਝਦੀ, ਉਂਝ ਉਹ ਪਿਕਣ ਨੇ ਖੇਡ ਦੇ ਬੰਤ ਨੂੰ ਕਦੇ ਵੀ ਬਾਹੋਂ ਫੜਕੇ ਘਰ ਨਹੀਂ ਸੀ ਲੈ ਕੇ ਜਾਂਦੀ। ਦੂਰੋਂ ਹੀ ਰਾਵਾ ਮਾਰਦੀ। ਅਖ਼ੀਰ ਉਹ ਖਿੱਝ ਜਾਂਦੀ ਤੇ ਉੱਚੀ ਸਾਰੀ ਆਵਾਜ਼ ਮਾਰਦੀ। ਫਿਰ ਉਹ ਵੰਡ ਦਾ ਵਿਗਾੜਕੇ ਨਾਂ ਲੈਂਦੀ “ਵੇ ਢੰਟ, ਮਰਦਾ ਨੀਂ ਘਰ ਨੂੰ ” ਤੇ ਬੰਤ ਵੀ ਢੇਟ ਰਹਿਣ ਸਾਰ ਘਰ ਨੂੰ ਤੁਰ ਪੈਂਦਾ। ਬੰਤ ਤੋਂ ਛੋਟਾ ਨਿਰਮੇਲਾ, ਜਿਸਨੂੰ ਬਚਪਨ ਵਿਚ ਤੋਤੀ ਕਿਹਾ ਜਾਂਦਾ, ਹਮੇਸ਼ਾ ਹੱਥ ਵਿਚ ਰੂੰ ਜਾ ਕਪਾਹ ਦੀ ਛੁੱਟੀ ਫੜੀਂ ਰੱਖਦਾ। ਜਿਸਨੂੰ ਉਹ ਮਾਂ ਕਹਿੰਦਾ, ਬੜੇ ਯਤਨਾਂ ਨਾਲ ਚਾਚੀ ਨੇ ਉਸਦਾ ਰੂੰ (ਮਾਂ) ਤੋਂ ਪਿੱਛਾ ਛੁਡਾਇਆ। ਸਕੂਲ ਉਸਨੂੰ ਵੀ ਨਾ ਭੇਜਿਆ ਗਿਆ। 

ਐਕਸਟਰਾ ਸ਼ਾਟ 

ਜੇ ਰੂੰ ਦੀ ਫੁੱਟੀ ਹੱਥੋਂ ਨਿਕਲ ਜਾਂਦੀ ਤਾਂ ਉਹ ਰੋਣ ਲੱਗ ਪੈਂਦਾ, ਅਜੀਬ ਲੱਗਦਾ, ਜਦੋਂ ਉਹ ਹੱਥ ਵਿਚ ਰੂ ਫੜੀ ਅੰਗੁਠਾ ਚੁੰਘ ਰਿਹਾ ਹੁੰਦਾ, ਤਾਂ ਉਹ ਬਹੁਤ ਬਾਤ ਦਿਖਾਈ ਦਿੰਦਾ। ਅੱਜ ਉਹ ਇਕ ਵੱਡੇ ਪਰਿਵਾਰ ਦਾ ਮੁਖੀ ਹੈ। ਨਿਰਮੇਲ ਸਿੰਘ ਤੋਂ ਛੋਟਾ ਸੁਰਜੀਤ ਸਿੰਘ ਉਰਫ ਜੀਤੀ ਸਰਦਾਰ ਪੜ੍ਹ ਲਿਖ ਕੇ ਜਿੱਥੇ ਸਫਲ ਕਿਸਾਨ ਤੇ ਪਸ਼ੂ ਪਾਲਕ ਰਿਹਾ, ਉੱਥੇ ਰਾਜਨੀਤਿਕ ਸਰਗਰਮੀਆਂ ਵਿੱਚ ਵੀ ਸ਼ਾਮਿਲ ਰਿਹਾ। ਭਾਰਤੀ ਕਿਸਾਨ ਯੂਨੀਅਨ ਦਾ ਉਹ ਸਰਗਰਮ ਅਹੁਦੇਦਾਰ ਰਿਹਾ ਹੈ। 

ਸਾਨ੍ਹ ਅਤੇ ਝੋਟੇ ਦਾ ਭੇੜ 

ਪਿੰਡ ਦੇ ਪਸ਼ੂ ਚਰਾਉਣ ਲਈ ਨਹਿਰੋਂ ਪਾਰ ਬੰਜਰ ਜ਼ਮੀਨ ਵਿਚ ਲਿਜਾਏ ਜਾਂਦੇ, ਇਨ੍ਹਾਂ ਨੂੰ ਚਰਾਉਣ ਵਾਲੇ ਚਰਾਵਿਆਂ ਨੂੰ ਵੀ ਮਜ਼ਦੂਰੀ ਅਨਾਜ ਦੇ ਰੂਪ ਵਿਚ ਹੀ ਦਿੱਤੀ ਜਾਂਦੀ। ਛੇ ਮਹੀਨੇ ਮਗਰੋਂ ਫਸਲ ਆਉਣ ਸਮੇਂ ਹੀ ਇਨ੍ਹਾਂ ਦਾ ਹਿਸਾਬ ਕੀਤਾ ਜਾਂਦਾ। ਪਸ਼ੂਆਂ ਨੂੰ ਘਰੇ ਘਰੀਂ ਪਹੁੰਚਾਕੇ ਚਰਾਵੇ, ਘਰਾਂ ਵਿਚੋਂ ਪੱਕੀ ਹੋਈ ਰੋਟੀ, ਦਾਲ ਸਬਜ਼ੀ ਰੋਜ਼ਾਨਾ ਲੈ ਜਾਂਦੇ। ਵੱਗ ‘ਮਾਲ’ ਵਿਚ ਇਕ ਭੇਟਾ ਤੇ ਇਕ ਸਾਨ੍ਹ ਜ਼ਰੂਰ ਹੁੰਦੇ। ਪਸ਼ੂ ਪਾਲਕਾਂ ਦੀਆਂ ਗਾਵਾਂ, ਮੱਝਾਂ ਪਹਿਲਾਂ ਢੰਗ ਵਿਚ ਹੀ ਨਵੇਂ ਦੁੱਧ ਹੋ ਜਾਂਦੀਆਂ। ਕਈ ਵਾਰੀ ਤਾਂ ਪਤਾ ਓਦੋਂ ਹੀ ਲਗਦਾ ਜਦੋਂ ਪਸੂ ਸੁਣ ਨੇੜੇ ਹੁੰਦਾ। ਇੰਝ ਪਸ਼ੂ ਪਾਲਕਾਂ ਦਾ ਧੰਦਾ ਤੇ ਨਸਲ ਅੱਗੇ ਵਧਾਉਣ ਦਾ ਕਾਰਜ ਆਪਣੇ ਆਪ ਹੋ ਜਾਂਦਾ। 

ਪਿੰਡ ਵਾਸੀਆਂ ਨੂੰ ਸਾਨ੍ਹ ਦੀ ਲੋੜ ਮਹਿਸੂਸ ਹੋਣ ਲੱਗੀ, ਕਿਉਂਕਿ ਪਹਿਲਾ ਸਾਨ੍ਹ ਤੁਰਨ ਫਿਰਨ ਤੋਂ ਵੀ ਰਹਿ ਗਿਆ। ਪਿੰਡ ਵਾਸੀਆਂ ਨੇ ਸਲਾਹ ਕੀਤੀ ਕਿ ਕਿਸੇ ਹੋਰ ਪਿੰਡ ਸਾਨ੍ਹ ਮੰਗ ਲਿਆਂਦਾ ਜਾਵੇ। ਪਰ ਪਿੰਡ ਦੇ ਹੀ ਇਕ ਕਿਸਾਨ ਨੇ ਰੀਝਾਂ ਨਾਲ ਪਾਲਿਆ ਵੱਡਾ ਪਿੰਡ ਨੂੰ ਦਾਨ ਕਰ ਦਿੱਤਾ। ਉਸਨੇ ਵੱਛੇ ਦੀ ਪਾਲਣਾ ਬਲਦ ਵਜੋਂ ਵਰਤਣ ਲਈ ਕੀਤੀ। ਕੁਝ ਦਿਨਾਂ ਮਗਰੋਂ ਸਰਕਾਰੀ ਸਲੋਤਰੀ ਆਇਆ, ਜਿਸਨੇ ਇਕ ਮੇਹਰ ਗਰਮ ਕਰਕੇ ਵੱਛੇ ਦੇ ਪੱਟ ਉੱਤੇ ਲਾ ਦਿੱਤੀ। ਜ਼ਖ਼ਮ ਨੂੰ ਆਰਾਮ ਆਇਆ ਤਾਂ ਵੱਛੇ ਨੂੰ ਵੱਗ ਦੇ ਨਾਲ ਲੈ ਜਾਇਆ ਜਾਣ ਲੱਗਾ। ਉਸਨੂੰ ਪਹਿਲਾਂ ਪਿੰਡ ਦੀਆਂ ਗਲੀਆਂ ਵਿਚ ਲੈ ਜਾਇਆ ਜਾਂਦਾ। ਹਰ ਘਰ ਉਸਨੂੰ ਰੋਟੀ ਗੁੜ ਜਾਂ ਜੋਆਂ ਦੀ ਪੇੜੀ ਖੁਆਈ ਜਾਂਦੀ। ਕੁਝ ਦਿਨਾਂ ਮਗਰੋਂ ਉਹ ਖ਼ੁਦ ਹੀ ਪਿੰਡ ਦੀ ਗਲੀ ਗਲੀ ਘੁੰਮਕੇ ਆਪਣੀ ਖੁਰਾਕ ਪੂਰੀ ਕਰਦਾ। ਸਾਨ੍ਹ, ਖ਼ੁਬਸੂਰਤ ਤਾਂ ਹੋ ਹੀ ਸੀ, ਨਾਲ ਹੀ ਸਿਆਣਾ ਤੇ ਅਸੀਲ ਵੀ ਸੀ। ਕੋਈ ਵੀ ਪਿੱਛੇ ਉੱਤੇ ਹੱਥ ਫੇਰ ਲੈਂਦਾ, ਬੱਚੇ ਉਸਦੇ ਅੱਗੇ ਪਿੱਛੇ ਹੋ ਜਾਂਦੇ, ਪਰ ਉਹ ਕੁਝ ਨਾ ਆਖਦਾ। ਇਥੋਂ ਤੱਕ ਕਿ ਜਦੋਂ ਉਹ ਚਾਰਾ ਚਰਨ ਲਈ ਖੇਤਾਂ ਵਿਚ ਜਾਂਦਾ ਤਾਂ ਇਕ ਥਾਂ ਤੋਂ ਚਾਰਾ ਨਾ ਚਰਦਾ। ਵੱਖ ਵੱਖ ਥਾਵਾਂ ਤੇ ਚਾਰਾ ਲੈ ਕੇ ਆਪਣੀ ਭੁੱਖ ਪੂਰੀ ਕਰਦਾ। ਫਸਲਾਂ ਦਾ ਉਜਾੜਾ ਨਹੀਂ ਸੀ ਕਰਦਾ। ਬਹੁਤ ਦਰਸ਼ਨੀ ਸਾਨ੍ਹ ਸੀ ਉਹ, ਉੱਚਾ ਲੇਖਾ, ਸੁਰਮਈ ਰੰਗ ਵਾਲਾ, ਮੁੜਦੇ, ਖੁੰਢੇ ਸਿੰਗਾਂ ਵਾਲਾ। ਪਿੰਡ ਦਾ ਜਿਵੇਂ ਸ਼ਿੰਗਾਰ ਸੀ ਉਹ। ਵੰਗ ਪਿੰਡ ਮੁੜਦਾ ਤੇ ਉਹ ਜਿੱਥੇ ਵੰਗ ਇਕੱਠ ਹੁੰਦਾ, ਰਾਤ ਨੂੰ ਉੱਥੇ ਹੀ ਬੈਠਾ ਰਹਿੰਦਾ। ਵੰਗ ਵਿਚ ਝੋਟਾ ਵੀ ਕੋਈ ਘੱਟ ਨਹੀਂ ਸੀ। ਕਹਿੰਦੇ ਹਨ ਕਿ ਬੇਟੇ ਤੇ ਸਾਨ੍ਹ ਦੀ ਆਪਸ ਵਿਚ ਦੁਸ਼ਮਣੀ ਨਹੀਂ ਹੁੰਦੀ। ਪਰ ਇੱਥੇ ਗੱਲ ਉਲਟ ਹੋ ਗਈ। ਝੋਟੇ ਤੇ ਸਾਨ੍ਹ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ ਦੁਕਮਣੀ ਵੀ ਪਸੂਪਣ ਵਰਗੀ। ਉਹ ਇਕ ਦੂਜੇ ਨੂੰ ਦੇਖ ਨਾ ਸਕਦੇ। ਜੇ ਕਿਤੇ ਉਨ੍ਹਾਂ ਦਾ ਆਪਸ ਵਿਚ ਸਾਹਮਣਾ ਹੋ ਜਾਂਦਾ ਤਾਂ ਉਹ ਆਪਸ ਵਿਚ ਬੜਕਾਂ ਮਾਰਨ ਲੱਗਦੇ ਇਕ ਦੂਜੇ ਉੱਤੇ ਹਮਲਾ ਕਰਨਾ ਚਾਹੁੰਦੇ। ਪਿੰਡ ਦੇ ਲੋਕ ਡਾਂਗਾਂ ਲੈ ਕੇ ਆ ਜਾਂਦੇ ਤੇ ਉਨ੍ਹਾਂ ਦੋਹਾਂ ਨੂੰ ਇਕ ਦੂਜੇ ਤੋਂ ਦੂਰ ਭਜਾ ਦਿੰਦੇ। ਫੇਰ ਉਹ ਦੂਰ ਦੂਰ ਰਹਿਣ ਲੱਗੇ। ਜੇ ਭੱਟਾ ਪਿੰਡ ਦੇ ਪੂਰਬੀ ਪਾਸੇ ਹੁੰਦਾ ਤਾਂ ਸਾਨ੍ਹ ਪੱਛਮੀ ਪਾਸੇ ਚੱਲਿਆ ਜਾਂਦਾ। 

ਫੇਰ ਇਕ ਦਿਨ, ਜਿਸ ਗੱਲ ਦਾ ਡਰ ਸੀ, ਉਹ ਹੋ ਹੀ ਗਈ। ਹੋਇਆ ਇੰਝ ਕਿ ਸ਼ਾਮ ਢਲਣ ਲੱਗੀ। ਦੋਹਾਂ ਦਾ ਨਹਿਰ ਦੀ ਵਧੀ ਨੇੜੇ ਟਾਕਰਾ ਹੋ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿੰਡ ਦੁਆਲੇ ਇਕ ਦੂਜੇ ਉੱਤੇ ਵਾਰ ਕਰਨ ਲਈ ਗੇੜਾ ਲਾਇਆ, ਪੂਰਾ ਖੋਡੂ ਪਾਇਆ, ਇਕ ਦੂਜੇ ਵਿਰੁੱਧ ਬੜਕਾਂ ਮਾਰੀਆਂ। ਪਿੰਡ ਦੇ ਲੋਕ ਸੋਟੀਆਂ ਡਾਂਗਾਂ ਲੈ ਆਏ ਤਾਂ ਕਿ ਇਕ ਦੂਜੇ ਨੂੰ ਪਰ੍ਹਾਂ ਡਜਾਇਆ ਜਾਵੇ। ਪਰ ਉਹ ਇਕ ਦੂਜੇ ਦਾ ਪਿੱਛਾ ਛੱਡਣ ਲਈ ਤਿਆਰ ਨਹੀਂ ਸਨ। ਤੇ ਅਖੀਰ ਉਹ ਜਿਸ ਹੀ ਗਏ। ਬੇਟੇ ਨੇ ਦੂਰੋਂ ਭੱਜਕੇ ਆਪਣਾ ਸਿਰ ਸਾਨ੍ਹ ਦੇ ਗੋਡੇ ਉੱਤੇ ਪੂਰੇ ਜ਼ੋਰ ਨਾਲ ਮਾਰਿਆ। ਸਾਨ੍ਹ ਦੀ ਲੱਤ ਟੁੱਟਣ ਦਾ ਖੜਕਾ ਹੋਇਆ। ਅਸੀਂ ਦੂਰ ਤੋਂ ਸਾਹ ਰੋਕੀ ਇਹ ਲੜਾਈ ਦੇਖ ਰਹੇ ਸਾਂ। ਸਾਨੂੰ ਨਿੱਕਿਆਂ ਨੂੰ ਉਸ ਜੰਗ ਦੇ ਮੈਦਾਨ ਵਿਚੋਂ ਸਿਆਣੇ ਮਨੁੱਖਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਫੇਰ ਨੇੜੇ ਆ ਜਾਂਦੇ। ਸਾਨੂੰ ਧਰਤੀ ‘ਤੇ ਡਿੱਗ ਪਿਆ ਤੇ ਬੇਟਾ ਬੜ੍ਹਕਾਂ ਮਾਰਦਾ ਖੇਤਾ ਵਲ ਤੁਰ ਗਿਆ। ਦੇਖਣ ਵਾਲਿਆਂ ਦੇ ਚਿਹਰੇ ਮੁਰਝਾ ਗਏ। ਸਾਨ੍ਹ ਨੇ ਕਈ ਚਾਰੀ ਉਠਣ ਦੀ ਕੋਸ਼ਿਸ਼ ਕੀਤੀ ਪਰ ਉਠ ਨਾ ਸਕਿਆ। ਪਿੰਡ ਵਾਸੀਆਂ ਲਈ ਨਵੇਂ ਕੰਮ ਦਾ ਮੁੱਢ ਬੱਝ ਗਿਆ। ਮੇਟੀਆ ਤੇ ਮਜ਼ਬੂਤ ਲੱਜਾ ਲਿਆਦੀਆਂ ਗਈਆਂ, ਸਾਨ੍ਹ ਦੀਆ ਲੱਤਾ ਬੇਠੀਆਂ ਗਈਆਂ ਤੇ ਉਸਨੂੰ ਬੜੀ ਕੋਸ਼ਿਸ ਮਗਰੋਂ ਹੀ ਰੋਹੜੀ ਉਤੇ ਲੱਦਿਆ ਜਾ ਸਕਿਆ। ਰੇੜ੍ਹੀ ਉਤੇ ਵੀ ਉਹ ਉਠਣ ਲਈ ਜੇਡ ਮਾਰਦਾ ਰਿਹਾ। ਉਸਨੂੰ ਧਰਮਸ਼ਾਲਾ ਦੇ ਵਿਹੜੇ ਵਿਚ ਲੈ ਆਂਦਾ ਗਿਆ। ਉਥੇ ਉਸਦੀ ਟਹਿਲ ਸੇਵਾ ਕੀਤੀ ਜਾਣ ਲੱਗੀ, ਖੁਰਾਕ ਤੇ ਪਾਣੀ ਦਿੱਤਾ ਜਾਂਦਾ। ਡਾਕਟਰ ਆਉਂਦਾ, ਉਸ ਦੀ ਮੱਲ੍ਹਮ ਪੱਟੀ ਕਰਦਾ, ਪਰ ਜ਼ਖ਼ਮ ਖਰਾਬ ਹੋ ਗਿਆ। ਸਾਨ੍ਹ ਨੇ ਖਾਣਾ ਘੰਟਾ ਛੱਡ ਦਿੱਤਾ ਤੇ ਇਕ ਦਿਨ ਉਸਦੀ ਮੌਤ ਹੋ ਗਈ। 

ਸਾਨ੍ਹ ਦੀ ਲਾਸ਼ ਦੱਬਣ ਲਈ ਬਾਂਦਰ ਦੀ ਕਬਰ ਨੇਤ ਹੀ ਕੀਤਾ ਦੇਆ ਪੁੱਟਿਆ ਗਿਆ ਪਿੰਡ ਦੀਆਂ ਵੱਡੀ ਉਮਰ ਦੀਆਂ ਇਸਤਰੀਆਂ ਨੇ ਆਪੇ ਆਪਣੇ ਘਰੋਂ ਸਮਗਰੀ ਦੇਸੀ ਘਿਓ ਉਸ ਉੱਤੇ ਪਾਇਆ ਗਿਆ। ਕਈ ਧਾਰਮਿਕ ਰਸਮਾਂ ਕੀਤੀਆਂ ਗਈਆਂ ਫੇਰ ਉਹ ਟੋਆ ਮਿੱਟੀ ਨਾਲ ਭਰ ਦਿੱਤਾ ਗਿਆ। ਇਸਤਰੀਆਂ ਧਾਹੀ ਰੋਈਆਂ, ਜਿਵੇਂ ਪਿੰਡ ਦਾ ਕੋਈ ਹੀਰ ਸ਼ਹੀਦ ਹੋ ਗਿਆ ਹੋਵੇ। ਮਿਸਤਰੀ ਨਰੈਣ ਸਿਉਂ ਤੋਂ ਸ਼ਰੀਹ ਦੀ ਲੱਕੜੀ ਦੀ ਇਕ ਵਿਗੀ ਟੇਢੀ ਮੂਰਤੀ ਬਣਵਾਈ। ਯੰਗ ਕਰਨ ਸਮੇਂ ਉਹ ਮੂਰਤੀ ਹੋਏ ਉਡੇ ਗੱਡ ਦਿੱਤੀ ਗਈ। 

ਐਕਸਟਰਾ ਰਾਣ 

ਉਹ ਇਸ ਪਿੰਡ ਦਾ ਸਾਂਝਾ ਆਖਰੀ ਸਾਨ ਸੀ। 

ਇਸ ਸਮੇਂ ਸਾਬਕਾ ਸਰਪੰਚ ਟਹਿਲ ਸਿੰਘ ਨਾਮਧਾਰੀ ਨੇ ਹੀ ਗਾਵਾਂ ਰੱਖੀਆ ਹੋਈਆ ਹਨ। ਨਹੀਂ ਤਾਂ ਹੋਰ ਘਰਾਂ ਵਿੱਚ ਟਾਵੀਂ ਵਿਰਲੀ ਗਾਂ ਹੀ ਦਿਖਾਈ ਦਿੰਦੀ ਹੈ। ਦੁੱਧ ਦਾ ਮੁਖ ਸਾਧਨ ਮੱਝਾਂ ਹੀ ਹਨ। 

ਮਿਸਤਰੀ ਨਰੈਣ ਸਿਉਂ ਦਾ ਕਾਰਖ਼ਾਨਾ 

ਮਿਸਤਰੀ ਨਰੈਣ ਸਿਉਂ ਦੇ ਕਾਰਖਾਨੇ ਦਾ ਮੂੰਹ ਚੜ੍ਹਦੀ ਵਾਲੇ ਪਾਸੇ ਸੀ, ਵੱਡਾ ਦਰਵਾਜ਼ਾ ਡਾਟਾਂ ਵਾਲਾ। ਜਿਸਨੂੰ ਇਸਤਰੀਆਂ ਆਰਨਹਾਲੀ ਵੀ ਆਖਦੀਆਂ। ਸਾਹਮਣੇ ਪਿਲ੍ਹਕਣ ਦੇ ਦੇ ਦਿਓ ਕੱਦ ਦਰ ਖ਼ਤ ਸਨ, ਜਿਨ੍ਹਾਂ ਦੀ ਸੰਘਣੀ ਛਾਂ ਵਿਰ ਪਿੰਡ ਦੇ ਕਈ ਲੋਕ ਆ ਕੇ ਬੈਠਦੇ। ਨਰੈਣ ਸਿਉ ਨੂੰ ਕੰਮ ਕਰਦਾ ਦੇਖਦੇ ‘ਤੇ ਗਰਮੀ ਦਾ ਦੁਪਹਿਰਾ ਵੀ ਸ਼ਾਂਤ ਚਿੱਤ ਲੰਘਾ ਲੈਂਦੇ। ਕੋਲ ਹੀ ਬਾਵੇ ਡੇਰੇ ਵਾਲਾ ਖੂਹ ਸੀ ਜਿੱਥੇ ਪਿੰਡ ਦੀਆਂ ਸੁਆਣੀਆ ਪਾਣੀ ਦੇ ਘੜੇ ਭਰ ਕੇ ਕਾਰਖ਼ਾਨੇ ਅੱਗੋਂ ਦੀ ਲੰਘਦੀਆਂ। ਨਰੈਣ ਸਿਓ ਬਹੁਤ ਮਿਹਨਤੀ ਕਾਰੀਗਰ ਸੀ। ਦੂਰ ਤੱਕ ਛੱਡੇ ਹੋਏ ਕਾਰਖਾਨੇ ਵਿਚ • ਮੁਰੰਮਤ ਲਈ ਆਇਆ ਸਮਾਨ ਪਿਆ ਹੁੰਦਾ। ਇਕ ਪਾਸੇ ਕੰਧ ਦੇ ਨੇੜੇ ਭੱਠੀ ਬਣਾਈ ਹੋਈ, ਜਿਸ ਵਿਚ ਲੋਹਾ ਗਰਮ ਕਰਕੇ, ਉਸ ਦੇ ਔਜਾਰ ਬਣਾਏ ਜਾਂਦੇ। ਬਹੁਤ ਸਵੇਰੇ ਹੀ ਹਥੋੜੀ ਜਾ ਹਥੋੜੇ ਦੀ ਠੱਕ ਠੱਕ ਸ਼ੁਰੂ ਹੋ ਜਾਂਦੇ। ਇਕ ਹੱਥ ਨਾਲ ਉਹ ਪੱਖੀ ਚਲਾਉਦਾ, ਜਿਸਦੀ ਹਵਾ ਭੱਠੀ ਵਿਚਲੇ ਕੋਲਿਆ ਨੂੰ ਲਾਲ ਕਰਦੀ, ਦੂਜਾ ਹੱਥ ਨੇੜੇ ਰੱਖੇ ਹੁੱਕੇ ਦੀ ਨਲੀ ਨੂੰ ਪਾਇਆ ਹੁੰਦਾ। ਲੋਹੇ ਦੇ ਫਾਲੇ ਬਣਦੇ, ਕੁਹਾੜੀਆ, ਕੁਹਾੜੇ ਬਣਦੇ। ਲੱਕੜੀ ਦਾ ਘਰੇਲੂ ਸਾਮਾਨ ਵੀ ਮੁਰੰਮਤ ਲਈ ਆਇਆ ਰਹਿੰਦਾ। ਕਣਕ ਦੀ ਵਾਢੀ ਲਈ ਨਵੀਆਂ ਦਾਤਰੀਆਂ ਬਣਾਈਆਂ ਜਾਂਦੀਆਂ, ਕਿਸਾਨਾਂ ਦੀਆਂ ਦਾਤਰੀਆ ਦੇ ਦੰਦੇ ਤਿੱਖੇ ਕੀਤੇ ਜਾਂਦੇ। ਉਸ ਪਾਸ ਏਨਾ ਕੰਮ ਹੁੰਦਾ ਕਿ ਆਪਣੇ ਸਾਮਾਨ ਦੀ ਮੁਰੰਮਤ ਲਈ ਕਈ ਕਈ ਦਿਨ ਉਡੀਕਦਾ ਪੈਦਾ। ਬਲਦਾਂ ਨਾਲ ਖੇਤੀ ਕਰਨ ਦਾ ਸਮਾਂ ਸੀ, ਉਸ ਲਈ ਕਿਸਾਨਾਂ ਨੂੰ ਹਲ ਪੰਜਾਲੀਆਂ, ਪੈਰਾਂ ਤੇ ਹੋਰ ਸੰਦਾਂ ਦੀ ਲੋੜ ਪੈਂਦੀ, ਘਰਾਂ ਵਿਚ ਬੈਠਣ ਲਈ ਪੀੜ੍ਹੀਆਂ ਦੀ ਲੋਡ ਪੈਂਦੀ, ਮੱਕੀ ਦੀ ਰੋਟੀ ਤਵੇ ਉੱਤੇ ਧੰਮਣ ਲਈ ਖੁਰਚਣੇ, ਚੁੱਲ੍ਹੇ ਦੀ ਅੱਗ ਚੁੱਕਣ ਲਈ ਚਿਮਟੇ ਦੀ ਲੋੜ ਪੈਂਦੀ। ਇਹ ਸਾਰੇ ਔਜਾਰ ਮਿਸਤਰੀ ਨਰੇਣ ਸਿਓ ਹੀ ਬਣਾਕੇ ਦਿੰਦਾ। ਜਿਸ ਦਿਨ ਉਸ ਨੇ ਲੱਕੜੀ ਦੇ ਸਾਮਾਨ ਦੀ ਮੁਰੰਮਤ ਕਰਨੀ ਹੁੰਦੀ, ਉਸ ਦਿਨ ਉਹ ਸਵੇਰੇ ਹੀ ਆਰੀ ਬਹੋਲਾ ਮੌਕੇ, ਇਕ ਫੋਟੋ ਜਿਹੇ ਤੱਪੜ ਉੱਤੇ ਬੈਠ ਜਾਂਦਾ, ਬੱਚਿਆ ਲਈ ਗੁੱਲੀਆ ਘੜਦਾ, ਕੰਮ ਦੇ ਨਾਲ ਨਾਲ ਹੁੱਕੇ ਦਾ ਸੂਟਾ ਲਾਉਂਦਾ ਰਹਿੰਦਾ। ਪਿੰਡ ਵਾਸੀਆਂ ਦੀ ਹਰ ਲੋੜ ਨੂੰ ਪੂਰੀ ਕਰਦਾ, ਜਿਸਦੀ ਘਰਾਂ ਵਿਚ ਵਰਤੋਂ ਕੀਤੀ ਜਾਂਦੀ। ਜਦੋਂ ਕੋਈ ਇਸਤਰੀ ਆਪਣਾ ਮੁਰੰਮਤ ਹੋਇਆ ਮੇਜਾ ਪੀੜ੍ਹੀ ਲੈਣ ਆਉਂਦੀ, ਆਮ ਤੌਰ ‘ਤੇ ਘੁੰਡ ਕੱਢਿਆ ਹੁੰਦਾ। ਨਰੈਣ ਜਿਉ ਮੱਥੇ ਉੱਤੇ ਹੱਥ ਰੱਖ ਕੇ ਪਛਾਣਨ ਦੀ ਕੋਜਿਸ਼ ਕਰਦਾ, ਜੇ ਪਛਾਣ ਨਾ ਆਉਂਦੀ ਤਾਂ ਉਹ ਆਖਦਾ” ਨੀਂ ਕੀਹਦੀ ਐਂ ਤੂੰ?” 

ਕੁਝ ਲੋਕ ਸਮਾਂ ਲੰਘਾਉਣ ਲਈ ਵੀ ਕਾਰਖ਼ਾਨੇ ਜਾ ਬੈਠਦੇ। ਜੇ ਕਿਸੇ ਨੂੰ ਘਰੋਂ ਸੱਦਣ ਭੇਜਣਾ ਹੁੰਦਾ ਤਾਂ ਇਸਤਰੀਆਂ ਕਹਿੰਦੀਆਂ “ਜਾਹ ਵੇ, ਆਪਣੇ ਬਾਪੂ ਨੂੰ ਬੁਲਾ ਲਿਆ, ਆਰਨਹਾਲੀ ਬੈਠਾ ਹੋਏ।” 

ਹਰ ਛੇ ਮਹੀਨੇ ਮਗਰੋਂ ਮਿਸਤਰੀ ਨਰੇਣ ਸਿਉਂ ਵੀ ਖੇਤ ਖੇਰ ਘੁੰਮਦਾ, ਕਟਕ ਦੀਆਂ ਭਰੀਆਂ ਕਿਸਾਨਾਂ ਤੋਂ ਲਿਆਉਂਦਾ, ਮੱਕੀ ਦੇ ਬੰਦ ਲਿਆਉਂਦਾ, ਕਣਕ ਦੀਆਂ ਭਰੀਆਂ ਨੂੰ ਕਿਸਾਨਾਂ ਤੋਂ ਮੰਗੇ ਵਲ੍ਹੇ, ਤੇ ਬਲਦਾ ਨਾਲ ਗਾਹੁੰਦਾ, ਦਾਣੇ ਵੱਖ ਕਰਦਾ ਅਤੇ ਹਰ ਦੇ ਮਹੀਨੇ ਮਗਰੋਂ ਕਿਸਾਨਾਂ ਤੋਂ ਸੇਪੀ ਵਜੋਂ ਮਿਲਿਆ ਅਨਾਜ ਇਕੱਠਾ ਕਰਦਾ। ਬਹੁਤ ਸਪੜ ਜੀਵਨ ਜੀਵਿਆ ਉਸਨੇ। ਕਾਰਖ਼ਾਨੇ ਜੁੜਦੀ ਭੀੜ ਤੋਂ ਕਈ ਇਸਤਰੀਆਂ ਨਾ ਖੁਸ਼ ਵੀ ਹੁੰਦੀਆਂ, ਪਰ ਪ੍ਰਗਟਾਵਾ ਨਾ ਕਰਦੀਆਂ। ਖੂਹ ਤੋਂ ਪਾਣੀ ਤਰਕੇ ਕਾਰਖਾਨੇ ਅੱਗੋਂ ਦੀ ਲੰਘਣਾ ਹੁੰਦਾ। ਨੰਗਾ ਮੂੰਹ ਤਾਂ ਕਿਸੇ ਦਾ ਵੀ ਨਹੀਂ ਸੀ ਹੁੰਦਾ। ਉਪਰੋਂ ਘੱਗਰਾ ਸੰਭਾਲਣਾ, ਘੜਾ ਬਚਾਅ ਕੇ ਰੱਖਣਾ ਹੁੰਦਾ। 

ਸਮੇਂ ਨਾਲ ਘਰਾਂ ਵਿਚ ਨਲਕੇ ਲੱਗਣ ਲੱਗੇ। ਪਹਿਲੋਂ ਵੱਡੀ ਉਮਰ ਦੀਆਂ ਇਸਤਰੀਆਂ ਨੇ ਨੰਗੇ ਮੂੰਹ ਵਿਚਰਨਾ ਸ਼ੁਰੂ ਕੀਤਾ। ਫੇਰ ਘੱਗਰੇ ਅਤੇ ਘੁੰਡ ਅਲੋਪ ਹੋਣ ਲੱਗੇ। ਖੂਹ ਉਤੇ ਲਗਦੀ ਰੌਣਕ ਖੁਰਦੀ ਖੁਰਦੀ ਮੁੱਕ ਹੀ ਗਈ। 

ਐਕਸਟਰਾ ਬਾਟ 

ਨਰੈਣ ਸਿਓ ਤੇ ਹਰਨਾਮ ਸਿਓਂ ਦੋਵੇਂ ਭਰਾ ਸਨ। ਦੋਹਾਂ ਦੇ ਕਾਰਖਾਨੇ (ਵਰਕਸ਼ਾਪਾਂ) ਨਾਲੇ ਨਾਲ ਸਨ । ਖੇਤੀ ਵਿਚ ਲੋਹੇ ਦੇ ਔਜ਼ਾਰਾਂ ਦੀ ਆਮਦ ਨੇ ਲਕੜੀ ਦੇ ਕੰਮ ਨੂੰ ਇੱਕ ਤਰ੍ਹਾਂ ਪਿੰਡ ਨਿਕਾਲਾ ਹੀ ਦੇ ਦਿੱਤਾ। ਦੋਵੇਂ ਕਾਰਖਾਨੇ ਵੇਚ ਦਿੱਤੇ ਗਏ। ਨਰੇਣ ਸਿਓਂ ਦਾ ਪੋਤਾ ਖੇਤੀ ਔਜਾਰਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਪਰ ਹਰਨਾਮ ਸਿੰਘ ਦੇ ਤਿੰਨ ਪੁੱਤਰ ਲੁਧਿਆਣੇ ਜਾ ਵਸੇ ਹਨ। ਸਭ ਤੋਂ ਛੋਟਾ ਸੁਰਜੀਤ ਸਿੰਘ ਉਰਡ ਛੋਟਾ ਮਕਾਨ ਵੇਚ ਕੇ ਆਪਣੀ ਭੈਣ ਪਾਸ ਚਲਿਆ ਗਿਆ ਹੈ। 

ਗੁੱਜਰ ਪਰਜਾਪਤ ਕਾ ਮਕਾਨ ਹੈ 

ਬਾਹਰਲਾ ਮਕਾਨ ਪਿੰਡ ਵਿਚਲੇ ਮਕਾਨ ਦੀ ਉਸਾਰੀ ਤੋਂ ਮਗਰੋਂ ਬਣਾਇਆ ਗਿਆ। ਜਿਵੇਂ ਦੱਸਿਆ ਗਿਆ ਕਿ ਦੋਹਾਂ ਮਕਾਨਾਂ ਲਈ ਇੱਟਾਂ 7 ਰੁਪਏ ਹਜ਼ਾਰ ਆਈਆਂ, ਛੱਤ ਲਈ ਚੀਲ੍ਹ ਦੀਆਂ ਸ਼ਰੀਰੀਆਂ ਦੋਰਾਹੇ ਤੋਂ ਤਿੰਨ ਰੁਪਏ ਪ੍ਰਤੀ ਨਗ ਤੇ ਦਰਵਾਜ਼ਿਆ ਲਈ ਦਿਆਰ ਦੀਆਂ ਸ਼ਤੀਰੀਆਂ 7 ਰੁਪਏ ਪ੍ਰਤੀ ਸ਼ਤੀਰੀ ਖਰੀਦੀਆਂ ਗਈਆਂ । ਅੰਦਰਲੇ ਮਕਾਨ ਨੂੰ 95 ਹਜ਼ਾਰ ਇੱਟ ਲੱਗੀ ਤੇ ਬਾਹਰਲੇ ਮਕਾਨ ਦੀ ਪੱਛਮੀ ਤੇ ਦੱਖਣੀ ਪਾਸੇ ਦੀਆਂ ਕੰਧਾ ਕੱਚੀਆਂ ਇੱਟਾਂ ਦੀਆਂ ਬਣਾਈਆਂ ਗਈਆਂ, ਜਦਕਿ ਛੱਤ, ਇੱਟ ਬਾਲੇ ਤੇ ਸ਼ਰੀਰੀਆਂ ਦੀ ਪਾਈ ਗਈ। ਪੂਰਬੀ ਕੰਧ ਵਿਚ ਇਕ ਡਾਟਾਂ ਵਾਲਾ ਵੱਡਾ ਗੇਟ ਤੇ ਦੇ ਛੋਟੀਆਂ ਬਾਰੀਆਂ ਰੱਖੀਆਂ ਗਈਆਂ। ਜਿੱਥੋਂ ਡਾਟ ਸ਼ੁਰੂ ਹੁੰਦੀ, ਉਥੇ ਨੀਲੇ ਅੱਖਰਾਂ ਵਿਚ ਲਿਖਿਆ ਹੋਇਆ ਸੀ “ਗੁੱਜਰ ਪਰਜਾਪਤ ਦਾ ਮਕਾਨ ਹੈ।” ਕਹਿੰਦੇ ਕਿ ਇਹ ਭੂਆ ਰਾਜੇ ਨੇ ਲਿਖਿਆ ਸੀ। ਜੇ ਇਹ ਭੂਆ ਰਾਜੇ ਨੇ ਲਿਖਿਆ ਸੀ ਤਾਂ ਉਸਨੇ ਗੁਰਮੁਖੀ ਵਰਣਮਾਲਾ ਕਿੱਥੋਂ ਸਿੱਖੀ, ਜਦ ਕਿ ਪਿੰਡ ਤਾਂ ਕੀ ਉਸ ਸਮੇਂ ਆਸ ਪਾਸ ਵੀ ਕੋਈ ਸਕੂਲ ਨਹੀਂ ਸੀ, ਜਿੱਥੇ ਲੜਕੀਆਂ ਪੜ੍ਹ ਸਕਦੀਆਂ। ਲਿਖਿਆ ਵੀ ਬਹੁਤ ਸੁੰਦਰ ਅਖਰਾਂ ਵਿਚ ਸੀ। ਇਸਦਾ ਗੇਟ ਵੱਡਾ, ਮਜ਼ਬੂਤ, ਅੱਧਾ ਜਿਲਿਆ ਵਾਲਾ ਤੇ ਅੱਧਾ ਸਰੀਆਂ ਵਾਲਾ ਸੀ, ਜਿਸ ਨੂੰ ਟੈਟੂਏ ਉਤੇ ਰੱਖਿਆ ਹੋਇਆ ਸੀ, ਕੋਈ ਕਰਜ਼ਾ ਨਹੀਂ ਸੀ ਲੱਗਾ ਹੋਇਆ। 

ਇਸ ਮਕਾਨ ਦੀ ਵੰਡ ਹੋਈ ਤਾਂ ਅੱਧਾ ਹਿੱਸਾ ਤਾਏ ਲੇਖ ਰਾਮ ਦੇ ਹਿੱਸੇ ਆ ਗਿਆ। ਉਸ ਨੇ ਸਾਰਾ ਗੋਟ ਆਪਣੇ ਪਾਸੇ ਰੱਖਕੇ ਅੰਦਰ ਕ੍ਰੋਧ ਕਰ ਲਈ। ਇਕ ਛੋਟਾ ਜਿਹਾ ਦਰਵਾਜਾ ਘਰ ਵਿਚ ਵਾਧੂ ਪਿਆ ਸੀ, ਜਿਸਨੂੰ ਦੱਖਣ ਵਲ ਦੀ ਕੱਚੀ ਕੰਧ ਵਿਚ ਲਾਇਆ ਗਿਆ। ਅੰਦਰ ਜਾਣ ਸਮੇਂ ਸਿਰ ਝੁਕਾ ਕੇ ਲੰਘਣਾ ਪੈਂਦਾ। ਫਿਰ ਖੱਡ ਭਰਾ ਨਾਲ ਮਕਾਨ ਦੀ ਵੰਡ ਹੋਈ। ਕੁਝ ਕਰਜ਼ਾ ਦੇਣਾ ਸੀ, ਜਿਸਨੂੰ ਅਦਾ ਕਰਨ ਦਾ ਜ਼ਿੰਮਾ ਵੱਡੇ ਭਰਾ ਨੇ ਲਿਆ ਤੇ ਨਾਲ ਹੀ ਅੰਦਰਲਾ ਪੱਕਾ ਮਕਾਨ, ਜੇ ਰਾਏ ਨਾਲੋਂ ਅੱਧਾ ਵੰਡ ਵਿਚ ਆਇਆ ਸੀ, ਵੱਡੇ ਭਰਾ ਨੇ ਸਾਂਭ ਲਿਆ। ਮੇਰੇ ਹਿੱਸੇ ਵਿਚ ਦੱਖਣ ਤੇ ਪੱਛਮ ਵਲ ਦੀ ਕੱਚੀ ਕੰਧ ਵਾਲਾ ਮਕਾਨ ਆਇਆ। ਜਿਸ ਦੇ ਦੱਖਣੀ ਪਾਸੇ ਕੋਈ ਬਾਰੀ ਨਹੀਂ ਸੀ ਲੱਗੀ ਹੋਈ, ਬਿਨਾਂ ਹਵਾ ਤੋਂ ਮਕਾਨ। ਪਹਿਲਾਂ ਜਦੋਂ ਵੰਡ ਹੋਈ ਤਾਂ ਮੇਰੇ ਹਿੱਸੇ ਵਿਚ ਅੰਦਰਲਾ ਪੱਕਾ ਮਕਾਨ ਆਇਆ ਸੀ। ਜਿਸ ਵਿਚੋਂ ਇਕ ਵੱਡੀ ਵਿੰਡੇ ਕੱਢਕੇ ਦਰਵਾਜ਼ਾ ਲਾਇਆ ਗਿਆ। ਉਹ ਬਾਰੀ ਬਾਹਰਲੇ ਮਕਾਨ ਵਿਚ ਲਾਉਣ ਲਈ ਵੱਡਾ ਭਰਾ ਨੇ ਆਇਆ। ਅਤੇ ਜਦੋਂ ਕੁਝ ਦਿਨਾਂ ਮਗਰੋਂ ਮਕਾਨ ਦੀ ਅਦਲਾ ਬਦਲੀ ਹੋਈ ਤਾਂ ਉਹ ਖੇਡੇ ਮੇਰੇ ਮਕਾਨ ਦੀ ਕੱਚੀ ਬੰਧ ਵਿਚ ਲੱਗਣ ਦੀ ਥਾਂ, ਭਰਾ ਨੇ ਭੂਆ ਦੇ ਲੜਕੇ ਨੂੰ ਚੇਚ ਦਿੱਤੀ। 

ਇਕ ਮੁੱਦਤ ਮਗਰੋਂ ਉਸ ਛੋਟੇ ਦਰਵਾਜ਼ੇ ਦੇ ਸਥਾਨ ‘ਤੇ ਇਕ ਵੱਡਾ ਦਰਵਾਜ਼ਾ ਲਾਇਆ ਜਾ ਸਕਿਆ, ਪਰ ਵਿਡੇ ਫੇਰ ਵੀ ਨਾ ਲੱਗੀ। ਤੇ ਅਖੀਰ ਉਹ ਕੱਚੀਆਂ ਕੰਧਾਂ ਵਾਲਾ ਮਕਾਨ ਮੀਂਹ ਦੀ ਮਾਰ ਨਾ ਸਹਿੰਦਾ ਹੋਇਆ ਢਹਿ ਗਿਆ। ਤਾਏ ਦੇ ਪੋਤਰੇ ਨੇ ਉਹ ਕੰਧ ਢਾਹ ਕੇ ਨਵੀਂ ਉਸਾਰ ਲਈ ਜਿਸ ਉਤੇ ਲਿਖਿਆ ਸੀ “ਗੁੱਜਰ ਪਰਜਾਪਤ ਕਾ ਮਕਾਨ ਹੈ।” 

ਬਾਬੂਆਂ ਦਾ ਚੁਬਾਰਾ ਤੇ ਖ਼ਾਲੀ ਮਕਾਨ 

ਬਾਬੂਆਂ ਦਾ ਦੁਬਾਰਾ ਪਿੰਡ ਦੇ ਵਿਚਕਾਰ ਸੀ। ਮੋਟੇ ਫੱਟਿਆਂ ਵਾਲਾ ਦਰਵਾਜ਼ਾ, ਹੇਠਾਂ ਗਲੀ ਵਿਚ ਖੁੱਲ੍ਹਦਾ, ਫੇਰ ਅੱਗੇ ਵਿਹੜੇ ਵਿਚ ਪ੍ਰਵੇਸ਼ ਕੀਤਾ ਜਾਂਦਾ, ਪੱਕੀਆਂ ਇੱਟਾਂ ਦਾ ਫਰਸ਼, ਸਾਹਮਣੇ ਇੱਟ ਬਾਲੇ ਦੀ ਛੱਤ ਵਾਲੇ ਕਮਰੇ, ਸੱਜੇ ਪਾਸੇ ਤੋਂ ਦੁਬਾਰੇ ਲਈ ਚੜ੍ਹਦੀ ਪੌੜੀ। ਤਿੰਨ ਖਣਾਂ ਦਾ ਚੁਬਾਰਾ, ਜਿਸ ਦੇ ਬਨੇਰਿਆਂ ਉਤੇ ਜੰਗਲਾ ਉਸਾਰਿਆ ਹੋਇਆ। ਸਰਦੀ ਦੇ ਦਿਨਾਂ ਵਿਚ ਧੁੱਪ ਸੇਕਣ ਦਾ ਵੱਖਰਾ ਹੀ ਅਨੰਦ। ਇਸ ਬਾਬੂਆਂ ਵਾਲੇ ਚੁਬਾਰੇ ਤੇ ਘਰ ਵਿਚ ਕੋਈ ਨਹੀਂ ਸੀ ਰਹਿੰਦਾ। ਪਿੰਡ ਦੇ ਇਕ ਪਰਿਵਾਰ ਵਲੋਂ ਉਸਦੀ ਸਾਂਭ ਸੰਭਾਲ ਕੀਤੀ ਜਾਂਦੀ। ਪਤਾ ਨਹੀਂ ਇਸ ਦਾ ਇਹ ਨਾਂ ਕਿਵੇਂ ਪਿਆ। ਇਸ ਮਕਾਨ ਦੇ ਮਾਲਕ ਦਾ ਨਾਂ ਬਾਬੂ ਰਾਮ ਜਾਂ ਬਾਬੂ ਲਾਲ ਹੋਵੇਗਾ। ਜੇ ਮੈਨੂੰ ਸੋਝੀ ਆਉਣ ਤੋਂ ਪਹਿਲਾਂ ਹੀ ਪਿੰਡ ਛੱਡ ਕੇ ਯੂ ਪੀ ਵਿਚ ਜਾ ਵਸੇ। ਲਗਦਾ ਹੈ ਪਿੰਡ ਵਿਚੋਂ ਸਭ ਤੋਂ ਪਹਿਲਾਂ ਜਾਣ ਵਾਲਾ ਇਹੋ ਪਰਿਵਾਰ ਹੋਵੇਗਾ। ਪਰਿਵਾਰ ਦਾ ਕੋਈ ਵੀ ਜੀਅ ਪਿੰਡ ਆਉਂਦਾ ਨਹੀਂ ਦੇਖਿਆ। ਫੇਰ ਇਸ ਚੁਬਾਰੇ ਵਿਚ ਪਟਵਾਰ ਖਾਨਾ ਖੁੱਲ੍ਹ ਗਿਆ। ਇਸ ਮਗਰੋਂ ਇਸ ਚੁਬਾਰੇ ਸਮੇਤ ਮਕਾਨ ਦਾ ਨਾਂ ਨਿਸ਼ਾਨ ਹੀ ਮਿਟ ਗਿਆ। ਥੋੜੇ ਜਿਹੇ ਲੋਕ ਹੀ ਹੋਣਗੇ ਪਿੰਡ ਵਿਚ, ਜੋ ਜਾਣਦੇ ਹੋਣਗੇ ਕਿ ਕਦੇ ਪਿੰਡ ਵਿਚ ਬਾਬੂਆਂ ਦਾ ਚੁਬਾਰਾ ਵੀ ਹੁੰਦਾ ਸੀ। 

ਮਾਸਟਰ ਧਨੀ ਰਾਮ ਦੇ ਮਕਾਨ ਦੇ ਦਰਵਾਜ਼ੇ ਨਾਲ ਦੋ ਚੋਂਕੜੀਆਂ ਸਨ, ਜਿਨ੍ਹਾਂ ਉਤੇ ਚੜ੍ਹਦੇ ਸੂਰਜ ਦੀ ਧੁੱਪ ਪੈਂਦੀ। ਇਥੇ ਉਹ ਛੁੱਟੀਆਂ ਵਿਚ ਹੀ ਆਉਂਦਾ, ਬਾਕੀ ਸਮਾਂ ਹਿਮਾਚਲ ਦੇ ਜ਼ਿਲ੍ਹਾ ਸਿਰਮੌਰ ਦੇ ਇਕ ਕਸਬੇ ਵਿਚ ਮਾਸਟਰੀ ਕੀਤੀ। ਪਰਿਵਾਰ ਨਾਲ ਲੈ ਗਿਆ ਤੇ ਉਥੇ ਹੀ ਵਸ ਗਿਆ। ਮਗਰੋਂ ਇਹ ਮਕਾਨ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ। ਇਸ ਮਕਾਨ ਵਿਚੋਂ ਅੱਧ ਦਾ ਮਾਲਕ ਹੈਡ ਮਾਸਟਰ ਜੀ ਗਣੇਸ਼ ਸੀ, ਜੋ ਲੁਧਿਆਣੇ ਅਧਿਆਪਕ ਸੀ। ਪਿੰਡ ਮੋਟਰ ਸਾਇਕਲ ‘ਤੇ ਆਉਂਦਾ। ਉਸਦ ਧੱਕ ਧੱਕ ਕਰਦਾ ਮੋਟਰ ਸਾਇਕਲ ਦੇਖਣ ਲਈ ਪਿੰਡ ਇਕੱਠਾ ਹੋ ਜਾਂਦਾ। ਉਸਨੇ ਵੀ ਲੁਧਿਆਣੇ ਹੀ ਪੱਕੀ ਰਿਹਾਇਸ਼ ਰੱਖ ਲਈ, ਪਤਾ ਨਹੀਂ ਉਸਦੀ ਸੰਤਾਨ ਨੇ ਕਦੇ ਪਿੰਡ ਦਾ ਮੂੰਹ ਦੇਖਿਆ ਵੀ ਹੈ ਜਾਂ ਨਹੀਂ। 

ਕਲਕੱਤੇ ਤੋਂ ਪਰਤੇ ਬਾਬੂ ਰਾਮ ਦੀ ਮੌਤ ਮਗਰੋਂ ਸੋਧਾਂ ਦਾਦੀ ਵੀ ਚਲੀ ਗਈ। 

ਉਨ੍ਹਾਂ ਦਾ ਬੇਟਾ ਰਾਮ ਸਰੂਪ ਦੀ ਹਾਲਤ ਏਨੀ ਪਤਲੀ ਕਿ ਉਹ ਆਪਣੀ ਪਤਕੀ ਦਾ ਇਲਾਜ ਵੀ ਨਾ ਕਰਵਾ ਸਕਿਆ। ਪਰ ਉਸਦਾ ਬੇਟਾ ਦਰਸ਼ਨ ਕੁਮਾਰ ਜਦੋਂ ਤੱਕ ਆਪਣੇ ਪੈਰਾਂ ਤੇ ਖਲੋਣ ਲੱਗਾ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਮਗਰੋਂ ਨੌਕਰੀ ਦੇ ਸੰਬੰਧ ਵਿਚ ਉਹ ਕਈ ਬਹਿਰਾਂ ਵਿਚ ਰਿਹਾ, ਅਖੀਰ ਖੰਨਾ ਸ਼ਹਿਰ ਵਿਚ ਮਕਾਨ ਪਾ ਲਿਆ ਤੇ ਪਿੰਡ ਵਾਲਾ ਮਕਾਨ ਵੇਚ ਦਿੱਤਾ। ਇੰਝ, ਹੁਣ ਇਸ ਪਰਿਵਾਰ ਦਾ ਕੋਈ ਵੀ ਜੀ ਪਿੰਡ ਵਿਚ ਨਹੀਂ ਹੈ। 

ਬਾਣੀਆਂ ਦਾ ਗੁੱਜਰ ਲੁਧਿਆਣੇ ਆੜ੍ਹਤ ਦੀ ਦੁਕਾਨ ਕਰਦਾ, ਉਸਨੇ ਵੀ ਲੁਧਿਆਣੇ ਮਕਾਨ ਪਾ ਲਿਆ ਤੇ ਬੁੱਢੀ ਮਾਈ ਬੁੱਧਾਂ ਨੂੰ ਵੀ ਨਾਲ ਲੈ ਗਿਆ। ਮਗਰੋਂ ਸਾਰਾ ਮਕਾਨ ਵੇਚਕੇ ਜਿਵੇਂ, ਪਿੰਡ ਕਦੇ ਨਾ ਪਰਤਣ ਦੀ ਸੌਂਹ ਖਾ ਲਈ। 

ਅਤੇ ਇਕ ਸੀ ਮੰਡੀ ਵਾਲਿਆਂ ਦਾ ਪਰਿਵਾਰ। ਕੰਮਾਂ ਕਾਰਾਂ ਦੇ ਸਿਲਸਿਲੇ ਵਿਚ ਚਾਰ ਭਰਾਵਾਂ ਦਾ ਇਹ ਪਰਿਵਾਰ ਵੀ ਖੇਰੂੰ ਖੇਰੂੰ ਹੋ ਕੇ ਸ਼ਹਿਰਾਂ ਵਿਚ ਵਿਖਰ ਗਿਆ। ਮਗਰੋਂ ਮਕਾਨ ਤੇ ਜ਼ਮੀਨ ਵੀ ਵੇਚ ਗਏ। ਪਿੰਡ ਦੇ ਸਿਆਣਿਆਂ ਨਾਲੋਂ ਵੀ ਸਾਂਝ ਤੋੜ ਗਏ। 

ਇਕ ਹੁੰਦਾ ਸੀ ਆਜ਼ਾਦੀ ਘੁਲਾਟੀਆ, ਜੇਲ੍ਹ ਕੱਟ ਕੇ ਆਇਆ, ਨਹਿਰੂ ਟੋਪੀ ਤੇ ਖੱਦਰ ਦੇ ਕੱਪੜੇ ਪਹਿਨ ਕੇ ਰੱਖਦਾ। ਅੱਖਾਂ ਉਤੇ ਗਾਂਧੀ ਜੀ ਵਰਗੀਆਂ ਐਨਕਾਂ ਹੁੰਦੀਆਂ। ਸਾਰੇ ਉਸਨੂੰ “ਜੇ ਹਿੰਦ” ਆਖਦੇ। ਨਾਂ ਉਸਦਾ ਸੀ ਮੈਂਗਲ ਦਾਸ। ਵਖਤ ਦੇ ਮਾਰੇ ਹੋਏ ਨੂੰ ਚਾਹ ਪਾਣੀ ਰੋਟੀ ਵਗੈਰਾ ਕਿਸੇ ਨਾ ਕਿਸੇ ਘਰੋਂ ਖਾਣੀ ਪੈਂਦੀ। ਕੋਈ ਸਹੂਲਤ, ਕੋਈ ਪੈਨਸ਼ਨ ਨਹੀਂ ਸੀ। ਗੁਜ਼ਾਰਾ ਨਾ ਹੁੰਦਾ ਦੇਖ ਉਸਨੇ ਸਿਗਰਟਾਂ ਤੇ ਤੰਬਾਕੂ ਦੀ ਦੁਕਾਨ ਕਰ ਲਈ। ਇਸ ਅਵਸਥਾ ਵਿਚ ਬੜੀ ਔਖੀ ਜ਼ਿੰਦਗੀ ਜੀਣ ਲਈ ਮਜ਼ਬੂਰ ਸੀ। ਉਸਦਾ ਵੱਡਾ ਭਰਾ ਡਾਕੀਆ ਚੰਨਣ ਰਾਮ, ਚੰਨਣ ਰਾਮ ਦੇ ਦੋਵੇਂ ਮੁੰਡੇ ਦਿੱਲੀ ਜਾ ਵਸੇ। ਮੈਂਗਲ ਦਾਸ ਦੀ ਮੌਤ ਪਿੰਡ ਨਹੀਂ ਹੋਈ, ਕੋਈ ਰਿਸ਼ਤੇਦਾਰ ਆਖਰੀ ਸਮੇਂ ਉਸਨੂੰ ਲੈ ਗਿਆ ਸੀ, ਕਿਥੇ? ਕੁਝ ਪਤਾ ਨਹੀਂ। 

ਦੇ ਪਰਿਵਾਰ ਮਿਸਤਰੀ ਸਿੰਘਾਂ ਦੇ ਸਨ, ਵੱਡਾ ਨੌਹਰੀਆ ਸਿੰਘ ਤੇ ਛੋਟਾ ਬੀਰ ਸਿੰਘ ਸਨ ਜੋ ਪਿੰਡ ਦੇ ਕੁਝ ਘਰਾਂ ਦਾ ਤਰਖਾਣਾ ਕੰਮ ਕਰਦੇ ਸਨ। ਸਤਿਗੁਰੂ ਜਗਜੀਤ ਸਿੰਘ ਦੀ ਸਰਪ੍ਰਸਤੀ ਹੇਠ ਉਨ੍ਹਾਂ ਦੋਹਾਂ ਭਰਾਵਾਂ ਨੂੰ ਬੀੜ ਵਿਚ (ਭਾਦਸੋਂ ਨੇੜੇ) ਜ਼ਮੀਨ ਦੀ ਮਾਲਕੀ ਦੇ ਦਿੱਤੀ ਗਈ। ਕੁਝ ਦੇਰ ਦੀ ਮਿਹਨਤ ਮਗਰੋਂ ਉਹ ਖੇਤੀ ਵਿਚੋਂ ਖਾਣ ਕਮਾਉਣ ਲੱਗੇ ਤੇ ਪਿੰਡ ਵਾਲੇ ਮਕਾਨ ਵੇਚਕੇ ਬੀੜ ਵਿਚ ਕੋਠੀਆਂ ਪਾ ਲਈਆਂ। 

ਪਿੰਡ ਵਿਚ ਪੂਰਨ ਸਿੰਘ ਸੁਨਿਆਰ ਦਾ ਭਰਿਆ ਪੂਰਾ ਪਰਿਵਾਰ ਰਹਿੰਦਾ ਸੀ। ਕਿਸੇ ਗੱਲੋਂ ਗੁਆਂਢੀ ਬਚਨ ਸਿੰਘ ਨਾਲ ਝਗੜਾ ਹੋ ਗਿਆ। ਮਾਮੂਲੀ ਗੱਲ ਤੋਂ ਵਧੀ ਗੱਲ ਇਥੋਂ ਤੱਕ ਪੁੱਜ ਗਈ ਕਿ ਪੂਰਨ ਨੇ ਬਚਨੇ ਦੇ ਸਿਰ ਵਿਚ ਡਾਂਗ ਮਾਰ ਦਿੱਤੀ। ਬਚਨੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਫੇਰ ਪਤਾ ਨਹੀਂ ਕੀ ਹੋਇਆ ਕਿ ਪੂਰਨ ਪਿੰਡ ਛੱਡਕੇ ਲੁਧਿਆਣੇ ਜਾ ਵਸਿਆ। ਉਸਦੇ ਪਰਿਵਾਰ ਦੀ ਪਿੰਡ ਨਾਲ ਸਾਂਭ ਟੁੱਟ ਗਈ 

ਇਕ ਹੁੰਦਾ ਸੀ ਪ੍ਰੇਮ ਸਿੰਘ, ਜੋ ਸਰਕਾਰੀ ਬੇਲਦਾਰ ਸੀ, ਸੜਕ ਉੱਤੇ ਲੁੱਕ ਪਾ ਕੇ ਬਜਰੀ ਵਿਛਾਉਣੀ ਤੇ ਸੜਕ ਵਿਚ ਟਾਕੀਆਂ ਲਾਉਣੀਆ ਉਸਦਾ ਕੰਮ ਸੀ। ਛੜਾ ਆਦਮੀ ਸੀ, ਪਰ ਸੀ ਸਿੱਖੀ ਸਰੂਪ ਵਿਚ। ਉਸਦੇ ਗੋਡਿਆਂ ਤੱਕ ਕਰਵਿਦਾ ਪਾਇਆ ਹੁੰਦਾ ਤੇ ਸਿਰ ਉਤੇ ਬੇਲਦਾਰਾਂ ਵਾਲੀ ਲਾਲ ਪੱਗ ਬੰਨ੍ਹੀ ਹੁੰਦੀ। ਲੱਲ ਕਲਾ ਦੀ ਥਾਂ ਉਸਨੇ ਨੀਲੋਂ ਪਿੰਡ ਇਕ ਬ੍ਰਾਹਮਣ ਪਰਿਵਾਰ ਤੋਂ ਮਕਾਨ ਖ਼ਰੀਦ ਲਿਆ। ਸਵੇਰੇ ਸ਼ਾਮ ਖ਼ੁਦ ਹੀ ਰੋਟੀ ਬਣਾਉਂਦਾ, ਕੰਮ ਕਰਨ ਜਾਂਦਾ ਤੇ ਆ ਕੇ ਸੌਂ ਜਾਂਦਾ। ਇਕ ਦਿਨ ਪਿੰਡ ਵਾਸੀਆਂ ਨੇ ਦੇਖਿਆ ਕਿ ਉਹ ਪ੍ਰਵਾਸੀ ਔਰਤ ਲੈ ਆਇਆ। ਉਹ ਔਰਤ ਉਸ ਤੋਂ ਛੋਟੀ ਉਮਰ ਦੀ ਸੀ। ਫਿਰ ਕੁਝ ਸਮੇਂ ਮਗਰੋਂ ਉਸ ਔਰਤ ਕਮਲਾ ਨੇ, ਇਕ ਬੇਟੀ ਨੂੰ ਜਨਮ ਦਿੱਤਾ। ਇਕ ਰਾਤ ਦੁਖਦਾਈ ਘਟਨਾ ਵਾਪਰ ਗਈ। ਸੜਕ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਲੁੱਕ ਅੱਗ ਵਰਗੀ ਗਰਮ ਸੀ। ਪ੍ਰੇਮ ਦੀ ਡਿਊਟੀ ਲੱਗੀ, ਉਸ ਲੁੱਕ ਦੀ ਰਾਤ ਨੂੰ ਰਾਖੀ ਕਰਨ ਦੀ। ਮੰਜਾ ਡਾਹ ਕੇ ਉਹ ਲੁੱਕ ਵਾਲੀ ਟੈਂਕੀ ਨੇੜੇ ਸੌਂ ਗਿਆ। ਇਕ ਟਰੱਕ ਆਇਆ ਉਸਨੇ ਲੁੱਕ ਵਾਲੀ ਟੈਂਕੀ ਵਿਚ ਟੱਕਰ ਮਾਰੀ ਤੇ ਲੁੱਕ ਉੱਛਨ ਕੇ ਪ੍ਰੇਮ ਉਤੇ ਜਾ ਪਈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸਿਆ ਗਿਆ। ਹਸਪਤਾਨ ਵਿਚ ਕਈ ਦਿਨਾਂ ਮਗਰੋਂ ਉਹ ਦਮ ਤੋੜ ਗਿਆ। ਉਸ ਮਗਰੋਂ ਕਮਲਾ ਨੇ ਲੋਕਾਂ ਦੇ ਘਰਾਂ ਵਿਚ ਕੰਮ ਧੰਦਾ ਕਰਕੇ ਗੁਜ਼ਾਰਾ ਕੀਤਾ। ਬੇਟੀ ਵੱਡੀ ਹੋਈ, ਉਸਦਾ ਵਿਆਹ ਕੀਤਾ। ਬੇਟੀ ਨੇ ਉਸਨੂੰ ਕਿਸੇ ਤਰ੍ਹਾਂ ਮਨਾ ਲਿਆ। ਕਮਲਾ ਨੇ ਮਕਾਨ ਵੇਚਿਆ ਤੇ ਬੇਟੀ ਕੋਲ ਚਲੀ ਗਈ। ਆਮਰੀ ਉਮਰ ਦੇ ਸਾਹ ਪੂਰੇ ਕਰਨ ਲਈ। 

ਐਕਸਟਰਾ ਸ਼ਾਟ  

ਸੜਕ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਜਿਸ ਨੇ ਆਪਣੇ ਪੱਕੇ ਤੌਰ ‘ਤੇ ਰੱਖੇ ਬੇਲਦਾਰਾਂ ਤੋਂ ਕਰਵਾਉਂਦਾ ਸੀ। ਬੇਲਦਾਰ ਸੇਵਾ ਮੁਕਤ ਹੁੰਦੇ ਗਏ, ਨਵੀਂ ਵਰਤੀ ਨਹੀਂ ਕੀਤੀ ਗਈ ਤੇ ਸੜਕਾਂ ਦੇ ਨਿਰਮਾਣ ਦੇ ਠੇਕੇ ਪ੍ਰਾਈਵੇਟ ਠੇਕੇਦਾਰਾਂ ਨੂੰ ਦਿੱਤੇ ਜਾਣ ਲੱਗੇ। ਹੁਣ ਤਾਂ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਨਿਰਮਾਣ ਦੇ ਨੇੜੇ ਵੀ ਵੱਡੀਆਂ ਨਿਰਮਾਣ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ। ਸਾਂਡ ਸੰਭਾਲ ਵੀ ਇਹ ਕੰਪਨੀਆਂ ਕਰਦੀਆਂ ਹਨ। 

ਤਿਉਹਾਰਾਂ ਦੇ ਦਿਨ 

ਬੇਬੇ ਦੁਸਹਿਰੇ ਤੋਂ ਦਿਵਾਲੀ ਤੱਕ ਦੇ ਦਿਨਾਂ ਨੂੰ ਤਿਓਹਾਰਾਂ ਦੇ ਦਿਨ ਮੰਨਦੀ। ਇਹ ਸਮਾਂ ਏਨਾ ਰੁਝੇਵੇਂ ਭਰਿਆ ਹੁੰਦਾ ਕਿ ਬਿੰਦ ਝੱਟ ਆਰਾਮ ਕਰਨ ਲਈ ਵੀ ਵਿਹਲ ਨਾ ਮਿਲਦੀ। ਬਾਪੂ ਤੋਂ ਕੰਮ ਨਹੀਂ ਸੀ ਹੁੰਦਾ। ਇੰਦਰ ਸਿੰਘ ਦੋਰਾਹੇ, ਸੰਪੂਰਨ ਸਿੰਘ ਕਸਰਤੇ ਤੇ ਕੁਲਵੰਤ ਸਿੰਘ ਆਪੇ ਆਪਣੇ ਥਾਂ ਚਲੇ ਗਏ। ਇਹ ਤਿਓਹਾਰਾਂ ਦੇ ਦਿਨ ਮੇਰੀ ਤੇ ਬੇਬੇ ਦੀ ਸਾਮਤ ਆਈ ਰਹਿੰਦੀ। ਮੈਂ ਟਲਣ ਦੀ ਕੋਸ਼ਿਸ਼ ਕਰਦਾ ਤਾਂ ਬੇਬੇ ਨਾਰਾਜ਼ ਹੁੰਦੀ। ਤਿਓਹਾਰਾਂ ਤੋਂ ਪਹਿਲਾਂ ਸ਼ਰਾਧਾਂ ਦੇ ਦਿਨਾਂ ਤੋਂ ਵੀ ਪਹਿਲਾਂ ਹੀ, ਮੈਂ ਤੇ ਬੇਬੇ ਨਹਿਰ ਦੇ ਕੰਢੇ ਤੋਂ ਪੀਲੀ ਮਿੱਟੀ ਤੇ ਰੇਤਾ ਸਿਰਾਂ ਉਤੇ ਲੈ ਕੇ ਆਉਂਦੇ। ਕਈ ਕਈ ਗੇੜੇ ਲਗਦੇ। ਮਿੱਟੀ ਦਾ ਭੰਡਾਰ ਕਰਨਾ ਹੁੰਦਾ। ਮਿੱਟੀ ਨੂੰ ਸੁਕਾਇਆ ਜਾਂਦਾ, ਉਸਨੂੰ ਮੈਗਰੀ ਨਾਲ ਕੁੱਟ ਕੇ ਬਰੀਕ ਕੀਤਾ ਜਾਂਦਾ। ਫੇਰ ਉਸਨੂੰ ਛਾਨਣੇ ਰਾਹੀਂ ਛਾਣਿਆ ਜਾਂਦਾ। ਛਾਨਣੇ ਵਿਚੋਂ ਨਿਕਲੀ ਬਰੀਕ ਮਿੱਟੀ ਨੂੰ ਗੋਲ ਦਾਇਰੇ ਵਿਚ ਕੀਤਾ ਜਾਂਦਾ, ਵੱਟ ਬਣਾਈ ਜਾਂਦੀ। ਉਸ ਵਿਚ ਮੋਟੀ ਰਹਿ ਗਈ ਮਿੱਟੀ ਪਾਈ ਜਾਂਦੀ, ਉਸ ਵਿਚ ਬਾਲਟੀਆਂ ਨਾਲ ਪਾਣੀ ਪਾਇਆ ਜਾਂਦਾ। ਫੇਰ ਉਸਨੂੰ ਪੂਰੀ ਤਰ੍ਹਾਂ ਗਲਣ (ਭਿੱਜਣ) ਦਿੱਤਾ ਜਾਂਦਾ। ਫੇਰ ਸ਼ੁਰੂ ਹੁੰਦਾ ਉਸ ਮਿੱਟੀ ਦੇ ਪਿੱਨੇ ਬਨਾਉਣ ਦਾ ਕੰਮ। ਭਿੱਜੀ ਮਿੱਟੀ ਨੂੰ ਬਰਤਨ ਬਨਾਉਣ ਦੀ ਵਤਰ ਤੱਕ ਲਿਆਉਣ ਲਈ, ਬਰੀਕ ਸੁੱਕੀ ਮਿੱਟੀ ਵਿਚ ਮਿਲਾਇਆ ਜਾਂਦਾ ਤੇ ਉਸਦੇ ਪਿੰਨੇ (ਢੋਲੇ) ਬਣਾਏ ਜਾਂਦੇ। ਉਸ ਸਾਰੀ ਮਿੱਟੀ ਨੂੰ ਇਕ ਥਾਂ ਢੇਰੀ ਲਾ ਕੇ ਪੈਰਾਂ ਨਾਲ ਲਿਤਾੜ ਕੇ ਧਰਤੀ ਉਤੇ ਵਿਛਾਇਆ ਜਾਂਦਾ। ਇੰਝ, ਦੋ ਤੋਂ ਤਿੰਨ ਵਾਰੀ ਕੀਤਾ ਜਾਂਦਾ। ਮਿੱਟੀ ਨੂੰ ਪੈਰੀਆਂ ਨਾਲ ਢੱਕ ਕੇ ਰੱਖਿਆ ਜਾਂਦਾ। ਸੁੱਕਣ ਤੋਂ ਬਚਾਉਣ ਲਈ ਸਵੇਰੇ ਸ਼ਾਮ ਪਾਣੀ ਛਿੜਕਿਆ ਜਾਂਦਾ ਅਤੇ ਫੇਰ ਬੇਬੇ ਜਾਂਦੀ, ਭੈਣ ਦੇ ਜੇਠ, ਰਾਮ ਪ੍ਰਤਾਪ ਕੋਲ ਜਾਂ ਭੈਣ ਦੇ ਮਾਮੇ ਸੁਹਰੇ ਦੇ ਪਿੰਡ। ਉਨ੍ਹਾਂ ਨੂੰ ਮਿੱਟੀ ਦੇ ਬਰਤਨ ਬਨਾਉਣ ਦੀ ਬੇਨਤੀ ਕਰਨ ਜਾਂਦੀ। ਉਨ੍ਹਾਂ ਵਿਚੋਂ ਕੋਈ ਵੀ ਆ ਜਾਂਦਾ, ਤਿੰਨ ਚਾਰ ਜਾਂ ਪੰਜ ਦਿਨ ਵੀ ਕੰਮ ਕਰ ਜਾਂਦਾ। ਮਦਦ ਦੀ ਲੋੜ ਸਮਝ ਕੇ। 

ਇਨ੍ਹਾਂ ਵਿਚੋਂ ਜੋ ਵੀ ਆਉਂਦਾ, ਚੱਕ ਡਾਹੁੰਦਾ, ਮੈਂ ਤੇ ਬੇਬੇ ਪਿੰਨੇ ਵੱਟ ਵੱਟ ਦਿੰਦੇ ਤੇ ਉਹ ਚੱਕ ਉੱਤੇ ਦੀਵੇ, ਠੂਠੀਆਂ ਕਰਦੇ ਝੱਕਰੀਆਂ, ਬੱਕਰੇ ਤੇ ਤੋੜੀਆਂ (ਹਾਂਡੀਆਂ) ਬਣਾਉਂਦੇ ਰਹਿਣਾ, ਬਰਤਨ ਦੇ ਢੱਕਣ ਤੇ ਹੋਰ ਘਰਾਂ ਵਿਚ ਵਰਤੇ ਜਾਣ ਵਾਲੇ ਭਾਂਡੇ। ਜਿੰਨੇ ਕੁ ਵੀ ਸੇਪੀ ਵਾਲੇ ਘਰਾਂ ਨੂੰ ਲੋੜ ਹੁੰਦੀ, ਉਹ ਬਣ ਜਾਂਦੇ। ਉਨ੍ਹਾਂ ਨੂੰ ਆਵੇ ਵਿਚ ਪਕਾਉਣਾ ਬੇਬੇ ਜਾਣਦੀ ਸੀ । ਬੇਬੇ ਸੁਕੇ ਰਹਿਆਂ ਦਾ ਟੋਕਰਾ ਕਰਦੀ, ਮੈਂ ਸਿਰ ਉੱਤੇ ਚੁਕਵਾ ਦਿੰਦਾ, ਭਾਵੇਂ ਮੇਰੀਆਂ ਬਾਹਾਂ ਬੇਬੇ ਦੇ ਸਿਰ ਤੱਕ ਨਹੀਂ ਸਨ ਜਾਂਦੀਆ, ਟੋਕਰਾ ਸਿਰ ਉੱਤੇ ਰੱਖਣ ਲਈ ਬੇਬੇ ਨੂੰ ਅੱਗੇ ਨੂੰ ਚੁੱਕਣਾ ਪੈਦਾ। ਬੇਬੇ ਏਨੀ ਕੱਚੇ ਬਰਤਨਾਂ ਦੀ ਆਵੇ ਵਿਚ ਚਿਣਾਈ ਕਰਦੀ ਤੇ ਮੈਂ ਉਹਨੂੰ ਫੜਾਉਂਦਾ ਰਹਿੰਦਾ। ਸਾਰੀ ਚਿਣਾਈ ਪੂਰੀ ਕਰਕੇ ਅੱਗ ਦੇ ਦਿੱਤੀ ਜਾਂਦੀ। ਰਾਤੇ ਰਾਤ ਬਰਤਨ ਪੰਥ ਤੇ ਤਿਆਰ ਹੋ ਜਾਂਦੇ। ਪਹਿਲਾ ਤਿਉਹਾਰ ਕਰਵਾ ਚੌਥ ਦਾ ਹੁੰਦਾ। ਬੇਬੇ ਟੋਕਰੇ ਵਿਚ ਕਰਦੇ ਚਿਣਦੀ ਤੇ ਟੇਕਰੀ ਵਿਚ ਠੂਠੀਆਂ। ਫੇਰ ਸ਼ੁਰੂ ਹੁੰਦਾ ਘਰੋਂ ਘਰੀ ਪਹੁੰਚਾਉਂਣ ਦਾ ਕੰਮਾ। ਬੇਬੇ ਅੱਗੇ ਅੱਗੇ ਸਿਰ ਉੱਤੇ ਟੋਕਰਾ ਚੁੱਕੀ ਜਾਂਦੀ ਨੇ ਮੈਂ ਪਿੱਛੇ ਪਿੱਛੇ। ਜਿਸ ਘਰ ਕਰਦੇ ਦੇਣੇ ਹੁੰਦੇ, ਉੱਥੇ ਟੋਕਰੇ ਸਿਰਾਂ ਤੋਂ ਉਤਾਰ ਲਏ ਜਾਂਦੇ। ਸੰਬੰਧਤ ਘਰੋਂ ਕਣਕ ਜਾਂ ਮੇਰੀ ਮਿਲਦੀ, ਉਹ ਵੀ ਜਿੰਨੇ ਕੁ ਕਿਸੇ ਦੀ ਸਮਰਥਾ ਹੁੰਦੀ ਜਾਂ ਮਨ ਕਰਦਾ, ਕੋਈ ਮੁੱਲ ਭਾਅ ਨਹੀਂ ਸੀ ਹੁੰਦਾ, ਜੋ ਦਿੱਤਾ ਲੈ ਕੇ ਅਗਲੇ ਘਰ ਚਲੇ ਜਾਣਾ। ਰਾਤ ਨੂੰ ਬੇਬੇ ਨੇ ਲਾਲਟੈਨ ਫੜਨੀ ਤੇ ਮੈਨੂੰ ਨਾਲ ਲੈ ਕੇ ਉਨ੍ਹਾਂ ਘਰਾਂ ਵਿਚ ਰੋਟੀ ਲੈਣ ਜਾਣਾ ਜਿਨ੍ਹਾਂ ਘਰਾਂ ਵਿਚ ਬਰਤਨ ਦਿੱਤੇ ਹੁੰਦੇ। 

ਇੰਝ ਹੀ ਚਾਰ ਦਿਨ ਮਗਰੋਂ ਹੋਣ ਵਾਲੇ ਬੱਕਰੀ ਦੇ ਵਰਤ ਸਮੇਂ ਦੁਹਰਾਇਆ ਜਾਂਦਾ, ਦਿਵਾਲੀ ਨੂੰ ਵੀ ਦੀਵੇ, ਹੱਟੜੀਆਂ ਘਰੇ ਘਰੀਂ ਪਹੁੰਚਾਏ ਜਾਂਦੇ। ਬੱਕਰੀ ਦੇ ਵਰਤ ਵਾਲੇ ਦਿਨ ਗੁਲਗਲੇ ਕਚੋਰੀਆਂ ਵੀ ਰੋਟੀ ਦੇ ਰੂਪ ਵਿਚ ਮਿਲ ਜਾਂਦੇ ਤੇ ਦਿਵਾਲੀ ਦੀ ਰੋਟੀ ਵਿਚ ਖਿੱਲਾਂ, ਮਖਾਣੇ,ਮਿੱਠੇ ਖਿਡੌਣੇ, ਅਖਰੋਟ ਵੀ ਸ਼ਾਮਿਲ ਹੁੰਦੇ। ਕਿਸੇ ਖੁੱਲੇ ਦਿਲ ਵਾਲੇ ਘਰੋਂ ਬਰਫ਼ੀ ਦਾ ਟੁਕੜਾ ਵੀ ਮਿਲ ਜਾਂਦਾ। 

ਦੁਸਹਿਰੇ ਵਾਲੇ ਦਿਨ ਚਾਹਿਲਾਂ ਪਿੰਡ ਦਾ ਮੇਲਾ ਦੇਖਣ ਜਾਣਾ, ਬੜੀ ਰੋਣਕ ਹੋਣੀ। ਰਾਮਲੀਲਾ ਸਮਾਪਤ ਹੋ ਜਾਣੀ ਤੇ ਰਾਵਣ ਸਾੜਨ ਦੀ ਤਿਆਰੀ ਹੋਣੀ। ਪਿੰਡ ਵਾਲਿਆਂ ਵੱਲੋਂ ਰਾਮਾਇਣ ਨਾਲ ਸੰਬੰਧਤ ਝਾਕੀਆਂ ਕੱਢੀਆਂ ਜਾਂਦੀਆਂ। ਦਿਵਾਲੀ ਵਾਲੇ ਦਿਨ ਦਾਦਾ ਆਸਾ ਰਾਮ ਦੀ ਦੁਕਾਨ ਮਠਿਆਈ ਦੀ ਦੁਕਾਨ ਬਣ ਜਾਂਦੀ, ਜਿਸ ਉਤੇ ਜਲੇਬੀਆਂ ਤੇ ਲੱਡੂ ਬਣਾਏ ਜਾਂਦੇ। ਪਿੰਡ ਦੇ ਬਹੁਤੇ ਘਰ ਜਾਂ ਇਓ ਕਹੀਏ ਕਿ ਪਿੰਡ ਦੇ ਲਗਪਗ ਸਾਰੇ ਘਰ ਇਸੇ ਦੁਕਾਨ ਤੋਂ ਮਠਿਆਈ ਖਰੀਦਦੇ। ਗਰਮ ਗਰਮ ਜਲੇਬੀਆਂ ਲਈ ਸਵੇਰ ਤੋਂ ਹੀ ਗਾਹਕ ਆਉਣੇ ਸ਼ੁਰੂ ਹੋ ਜਾਣੇ। ਇਨ੍ਹਾਂ ਗਾਹਕਾਂ ਵਿਚ ਪਿੰਡ ਘੁਲਾਲ,ਬਿਜਲੀਪੁਰ ਤੇ ਨੀਲੋਂ ਖੁਰਦ ਦੇ ਲੋਕ ਵੀ ਸ਼ਾਮਿਲ ਹੁੰਦੇ। ਉਥੋਂ ਹੀ ਪਟਾਕੇ, ਬੰਬ, ਫੁੱਲ ਝੜੀਆਂ, ਮਤਾਬੀ ਡੱਬੀਆਂ ਵੀ ਮਿਲ ਜਾਂਦੀਆਂ। ਉਸ ਦਿਨ ਦਾਦਾ ਆਸਾ ਰਾਮ ਦੇ ਸਾਰੇ ਮੁੰਡੇ ਵੱਖੋ ਵੱਖਰੀਆਂ ਦੁਕਾਨਾਂ ਸੰਭਾਲਦੇ। ਕਰਮਾ ਪੱਤੀ ਦੇ ਦਰਵਾਜ਼ੇ ਉੱਤੇ ਭਾਰੀ ਰੌਣਕਾਂ ਹੁੰਦੀਆਂ। ਸਾਰੇ ਪਿੰਡ ਦੇ ਬੱਚੇ ਉੱਥੇ ਹੀ ਜਾ ਕੇ ਚਬੂਤਰਿਆ ‘ਤੇ ਖੇਡਣ ਲੱਗਦੇ। 

ਐਕਸਟਰਾ ਸ਼ਾਟ 

ਮਨ ਤਾਂ ਮੇਰਾ ਵੀ ਕਰਦਾ ਸੀ ਕਿ ਫੁੱਲਝੜੀਆਂ, ਬੰਬ, ਅਨਾਰ ਮੈਂ ਵੀ ਚਲਾਵਾਂ, ਪਰ ਮੈਂ ਬੇਬੇ ਤੋਂ ਕਦੇ ਇਸ ਕੰਮ ਲਈ ਪੈਸੇ ਨਹੀਂ ਮੰਗ ਸਕਿਆ। ਮੈਨੂੰ ਪਤਾ ਹੁੰਦਾ ਕਿ ਬੇਬੇ ਕੋਲ ਵੀ ਪੂੰਜੀ ਅਨਾਜ ਦੇ ਰੂਪ ਵਿਚ ਹੀ ਹੈ। ਅਨਾਜ, ਜਿਸ ਨਾਲ ਸਾਰਾ ਸਾਲ ਪੇਟ ਭਰਨਾ ਹੁੰਦਾ।  

ਤਾਈ ਪੁੰਨਾਂ ਦੀ ਭੱਠੀ 

ਦਿਨ ਗਰਮੀਆਂ ਦੇ ਹੁੰਦੇ ਜਾਂ ਸਰਦੀਆਂ ਦੇ, ਤਾਈ ਪੁੰਨਾ ਹਰ ਰੋਜ਼ ਭੱਠੀ ਤਪਾਉਂਦੀ ਤੇ ਦਾਣੇ ਭੁੰਨਦੀ। ਸਰਦੀਆਂ ਵਿਚ ਮੱਕੀ ਦੀਆਂ ਖਿੱਲਾਂ ਜਾਂ ਮੱਕੀ ਦੇ ਰੋਡ ਭੁੰਨਦੀ ਤੇ ਨਾਲ ਹੀ ਮੂੰਗਫ਼ਲੀ ਵੀ। ਗਰਮੀਆਂ ਦੇ ਦਿਨੀਂ ਛੋਲਿਆਂ ਦੇ ਦਾਣੇ ਭੁੰਨੇ ਜਾਂਦੇ । ਭੱਠੀ ਉਸਦੀ ਪਿੰਡ ਦੇ ਵਿਚਕਾਰ ਸੀ, ਇਸੇ ਲਈ ਬੱਚਿਆਂ ਤੇ ਇਸਤਰੀਆਂ ਸਮੇਤ ਮੁੰਡੇ ਖੁੰਡੇ ਵੀ ਦਾਣੇ ਭੁੰਨਾਉਣ ਆਉਂਦੇ। ਤਾਈ ਪੁੰਨਾਂ ਤੀਸਰੇ ਪਹਿਰ ਭੱਠੀ ਜਲਾਉਂਦੀ ਜੋ ਦੇਰ ਰਾਤ ਹੋਣ ਤੱਕ ਚੱਲਦੀ ਰਹਿੰਦੀ। ਇਸਦੀ ਮਜ਼ਦੂਰੀ ਵਜੋਂ ਤਾਈ ਪੁੰਨਾਂ ਭੁੰਨੇ ਜਾਣ ਵਾਲ਼ੇ ਦਾਣਿਆਂ ਵਿਚੋਂ ਕੁਝ ਹਿੱਸਾ “ਚੁੰਗ” ਵਜੋਂ ਰੱਖ ਲੈਂਦੀ। ਦਾਣੇ ਭੁਨਾਉਣ ਵਾਲਿਆਂ ਨੂੰ ਵਾਰੀ ਸਿਰ ਦਾਣੇ ਭੁਨਾਉਣੇ ਪੈਂਦੇ। 

ਘਰ ਦਾ ਕੰਮ ਨਬੇੜ ਕੇ ਤਾਈ ਪੁੰਨਾਂ ਭੱਠੀ ਲਈ ਬਾਲਣ ਲੈਣ ਜਾਂਦੀ। ਇਹ ਨਹਿਰ ਕਿਨਾਰੇ ਲੱਗੇ ਰੁੱਖਾਂ ਦੇ ਪੱਤਿਆਂ ਦੇ ਰੂਪ ਵਿਚ ਹੁੰਦਾ। ਇਸ ਦੀ ਪੰਡ ਬਣਾ ਕੇ ਤਾਈ ਸਿਰ ਉਤੇ ਰੱਖਕੇ ਲੈ ਆਉਂਦੀ। ਉਸਦੇ ਘਰ ਵਾਲਾ ਚਾਨਣ ਪਿੰਡ ਦਾ ਚੌਂਕੀਦਾਰਾ ਕਰਦਾ ਤੇ ਕਣਕ ਦੀ ਵਾਢੀ ਸਮੇਂ ਮਸ਼ਕ ਵਿਚ ਪਾਣੀ ਭਰਕੇ ਖੇਤ ਖੇਤ ਪਿਆਉਣ ਜਾਂਦਾ। ਕਦੇ ਕਦੇ ਉਹ ਠੇਕੇ ਉਤੇ ਰਾਮ ਤਲਾਈ ਵਾਲ਼ਾ ਅੰਬਾਂ ਦਾ ਬਾਗ ਲੈ ਲੈਦਾ, ਘਰਾਂ ਵਿਚ ਪਾਣੀ ਪਹੁੰਚਾਉਦਾ। ਬਦਲੇ ਵਿਚ ਉਸਨੂੰ ਵੀ ਕਣਕ ਦੀਆਂ ਭਰੀਆਂ ਤੇ ਮੱਕੀ ਦੇ ਟਾਂਡੇ ਦਿੱਤੇ ਜਾਂਦੇ। ਉਹ ਟੋਕਰੇ ਟੋਕਰੀਆਂ ਦਾ ਵੀ ਕਾਰੀਗਰ ਸੀ। ਸਰਦੀਆਂ ਦੇ ਦਿਨੀਂ ਉਸਦੇ ਵਿਹੜੇ ਵਿਚ ਸ਼ਹਿਤੂਤ ਦੀਆਂ ਛਿਟੀਆਂ ਦੀਆਂ ਭਰੀਆਂ ਪਈਆਂ ਰਹਿੰਦੀਆਂ। 

ਦੂਸਰਾ ਭੱਠੀ ਵਾਲ਼ਾ ਘਰ ਨਿੱਕਾ ਸਿੰਘ ਦਾ ਸੀ, ਜਿਸਦੀ ਨੂੰਹ ਦਾਣੇ ਭੁੰਨਣ ਦਾ ਕੰਮ ਕਰਦੀ ਸੀ। ਨਿੱਕਾ ਸਿੰਘ ਵੀ ਤੂਤ ਦੀਆਂ ਛਿਟੀਆਂ ਦੀਆਂ ਟੋਕਰੀਆਂ ਬਣਾਉਂਦਾ, ਵੱਡੇ ਟੋਕਰੇ ਬਣਾਉਂਦਾ, ਰੋਟੀਆਂ ਰੱਖਣ ਲਈ ਛਾਬੇ ਬਣਾਉਂਦਾ। ਇਨ੍ਹਾਂ ਟੋਕਰੇ ਟੋਕਰੀਆਂ ਦੀ ਹਰ ਘਰ ਨੂੰ ਲੋੜ ਹੁੰਦੀ ਸੀ। ਪਸ਼ੂਆਂ ਦਾ ਗੋਹਾ ਪਥਵਾੜੇ ਜਾਂ ਰੂੜੀ ਉਤੇ ਸੁੱਟਣ ਲਈ ਟੋਕਰੀਆਂ ਦੀ ਵਰਤੋਂ ਕੀਤੀ ਜਾਂਦੀ, ਪਸ਼ੂਆਂ ਨੂੰ ਪੱਠੇ ਪਾਉਣ ਲਈ ਵੱਡੇ ਟੋਕਰਿਆਂ ਦੀ। ਉਸ ਸਮੇਂ ਗੁੜ ਬਨਾਉਣ ਲਈ ਘੁਲਾੜੀਆਂ ਚੱਲਦੀਆਂ ਤਾਂ ਸ ਕੱਢੇ ਤੱਥੇ (ਗੁਲ੍ਹੜੇ) ਦੂਰ ਸੁੱਕਣੇ ਪਾਉਣ ਲਈ ਵੱਡੇ ਟੋਕਰਿਆਂ ਦੀ ਵਰਤੋਂ ਕੀਤੀ ਜਾਂਦੀ। ਉਨ੍ਹਾਂ ਦਿਨਾਂ ਵਿਚ ਪਿੰਡ ਦੇ ਸਾਰੇ ਕੱਚੇ ਰਸਤੇ ਸ਼ਹਿਤੂਤ ਦੇ ਰੁੱਖਾਂ ਨਾਲ ਸਜੇ ਹੁੰਦੇ। ਹਰ ਖੂਹ ਉਤੇ ਸ਼ਹਿਤੂਤ ਦੇ ਰੁੱਖਾਂ ਦੇ ਝੁੰਡ ਹੁੰਦੇ। ਜਿਵੇਂ ਹੀ, ਸਰਦੀ ਦਾ ਮੌਸਮ ਆਉਂਦਾ ਸ਼ਹਿਤੂਤ ਦੇ ਰੁੱਖ ਪੱਤਿਆਂ ਤੋਂ ਖਾਲੀ ਹੋ ਜਾਂਦੇ, ਉਨ੍ਹਾਂ ਦੀਆਂ ਛਿਟੀਆਂ ਵੱਢ ਕੇ ਕੁਝ ਛਿਟੀਆਂ ਮਜ਼ਦੂਰੀ ਵਜੋਂ ਰੱਖ ਲਈਆਂ ਜਾਂਦੀਆਂ, ਜਿਨ੍ਹਾਂ ਨੂੰ ਇਹ ਕਾਰੀਗਰ ਲੋੜ ਵੰਦਾਂ ਨੂੰ ਵੇਚਕੇ ਚਾਰ ਪੈਸੇ ਪ੍ਰਾਪਤ ਕਰ ਲੈਂਦੇ। 

ਟੋਕਰਾ ਜਾਂ ਟੋਕਰੀ ਬਨਾਉਣੀ ਸ਼ੁਰੂ ਕਰਨ ਸਮੇਂ ਨਿੱਕਾ ਸਿੰਘ ਉਸ ਦੇ ਨਾਪ ਦੀਆਂ ਛਿੱਟੀਆਂ ਛਾਂਟਦਾ, ਉਨ੍ਹਾਂ ਦੀਆਂ ਮੋਟੀਆਂ ਨੋਕਾਂ ਤਿੱਖੀਆਂ ਕਰਦਾ। ਥੱਲਾ ਬਨਾਉਣ ਲਈ ਚਾਰ ਚਾਰ ਛਿਟੀਆਂ ਚਾਰੇ ਪਾਸੇ ਨੂੰ ਜੋੜਦਾ ਤੇ ਫਿਰ ਗੁਲਾਈ ਵਿਚ ਛਿਟੀਆਂ ਨੂੰ ਮੋੜਕੇ ਟੋਕਰੀ ਦਾ ਆਕਾਰ ਬਣਾ ਲੈਂਦਾ। ਮਗਰੋਂ ਉਸਦੀ ਮਜ਼ਬੂਤ ਬੱਟ ਬਣਾਈ ਜਾਂਦੀ, ਜਿਸ ਵਿਚ ਕਈ ਛਿਟੀਆਂ ਨੂੰ ਮਰੋੜ ਕੇ ਚਿਣਾਈ ਕੀਤੀ ਜਾਂਦੀ। ਇਹ ਮਿਹਨਤ ਦਾ ਕੰਮ ਸੀ, ਕਾਰੀਗਰੀ ਸੀ, ਨਾਲ ਨਾਲ ਮਨੋਰੰਜਨ ਦਾ ਸਾਧਨ ਵੀ मी। 

ਨਿੱਕਾ ਸਿੰਘ ਦਾ ਛੋਟਾ ਮੁੰਡਾ ਸੀ ਕਰਤਾਰ ਸਿੰਘ, ਉਸਨੇ ਸਾਈਕਲ ਮੁਰੰਮਤ ਦੀ ਦੁਕਾਨ ਬਿਜਲੀਪੁਰ ਦੇ ਰਾਹ ਨੇੜੇ ਸੜਕ ਉਤੇ ਖੋਲ੍ਹੀ ਹੋਈ ਸੀ। ਉਸ ਸਮੇਂ ਸਾਈਕਲ ਹੀ ਮੁੱਖ ਸਵਾਰੀ ਦਾ ਸਾਧਨ ਸੀ । ਕਰਤਾਰ ਸਿੰਘ ਨਾਲੋ ਨਾਲ ਇੰਜਣ ਮੁਰੰਮਤ ਦਾ ਵੀ ਕੰਮ ਕਰਦਾ ਸੀ। ਉਸਨੇ ਟੋਕਰੇ ਟੋਕਰੀਆਂ ਬਨਾਉਣੇ ਨਹੀਂ ਸਿੱਖੇ। ਜੋੜ ਤੋੜ ਕਰਨ ਦਾ ਮਾਹਿਰ ਸੀ, ਪਰ ਸੀ ਉਹ ਭਾਵੇਂ ਅਨਪੜ੍ਹ ਹੀ। ਉਸਨੇ ਕੁਝ ਸਮੇਂ ਵਿਚ ਹੀ ਸੜਕ ਕਿਨਾਰੇ ਥਾਂ ਖਰੀਦਿਆ ਤੇ ਆਟਾ ਚੱਕੀ ਲਾ ਲਈ। 28 ਹਾਰਸ ਪਾਵਰ ਦੇ ਇੰਜਣ ਨਾਲ ਉਹ ਚੱਕੀ ਚਲਾਉਂਦਾ, ਕੋਹਲੂ ਚਲਾਉਂਦਾ, ਰੂੰ ਪਿੰਜਣੀ। ਉਸਦੀ ਪਤਨੀ ਰਜਾਈਆਂ ਵਿਛਾਉਣੇ, ਸਿਰਹਾਣੇ ਭਰਦੀ। ਪਰ ਕਰਤਾਰ ਕਿਸੇ ਖੜ੍ਹੇ ਬੈਠੇ ਨੂੰ ਵੀ ਨਾ ਦੇਖਦਾ, ਜਦੋਂ ਜੀ ਕਰਦਾ ਉਹ ਪਤਨੀ ਨੂੰ ਕੁੱਟ ਧਰਦਾ। 

ਐਕਸਟਰਾ ਸ਼ਾਟ 

ਕਰਤਾਰ ਸਿੰਘ ਦੇ ਔਲਾਦ ਦੇ ਰੂਪ ਵਿੱਚ ਨੌਂ ਮੁੰਡੇ ਤੇ ਤਿੰਨ ਕੁੜੀਆਂ ਨੇ ਜਨਮ ਲਿਆ ਇਹ ਪਿੰਡ ਵਿੱਚ ਸਭ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦਾ ਰਿਕਾਰਡ ਬਣ ਗਿਆ। ਧੀਆਂ ਉਸ ਨੇ ਤਿੰਨ ਪਿੰਡਾ ਵਿੱਚ ਵਿਆਹ ਦਿੱਤੀਆਂ ਅਤੇ ਨੌ ਮੁੰਡੇ ਆਟਾ ਚੱਕੀ ਵੇਚ ਕੇ ਹੋਰਨਾਂ ਕਈ ਪਿੰਡਾਂ ਵਿੱਚ ਜਾ ਵਸੇ। 

ਤੈਰਨਾ ਇਕ ਅਨੁਭਵ 

ਨਹਿਰ ਵਿਚ ਤੈਰਨਾ ਤਾਂ ਮੈਂ ਬਚਪਨ ਵਿਚ ਹੀ ਸਿੱਖ ਲਿਆ ਸੀ, ਪਹਿਲਾਂ ਕੰਢੇ ਦੇ ਨੇੜੇ ਤੈਰਨਾ, ਫੇਰ ਕੁਝ ਦੂਰ ਤੱਕ। ਪਰ ਮੈਂ ਅਨੁਭਵੀ ਤੈਰਾਕ ਨਹੀਂ ਸਾਂ । ਪਾਣੀ ਵਿਚਲੇ ਜਾਨਵਰਾਂ, ਏਥੋਂ ਤੱਕ ਕਿ ਮੱਛੀਆਂ ਤੋਂ ਵੀ ਡਰ ਲਗਦਾ ਸੀ। ਸ਼ਾਇਦ ਇਸੇ ਕਾਰਨ ਮੈਂ ਪਾਣੀ ਵਿਚੋਂ ਛੇਤੀ ਤੋਂ ਛੇਤੀ ਬਾਹਰ ਆ ਜਾਂਦਾ। ਪਰ ਮੇਰੇ ਹਾਣੀ ਦੂਰ ਤੱਕ ਤੈਰਦੇ ਚਲੇ ਜਾਂਦੇ। ਮੇਰੇ ਪਿੰਡ ਦੇ ਮੁੰਡੇ ਤੇ ਵੱਡੀ ਉਮਰ ਦੇ ਬੰਦੇ ਬਚਪਨ ਵਿਚ ਹੀ ਤੈਰਨਾ ਸਿੱਖ ਜਾਂਦੇ। ਕਿਉਂਕਿ ਪਸ਼ੂਆਂ ਨੂੰ, ਖ਼ਾਸ ਤੌਰ ਤੇ ਮੱਝਾਂ ਨੂੰ ਪਾਣੀ ਪਿਆਉਣ ਤੇ ਨਹਾਉਣ ਲਈ ਨਹਿਰ ਵਿਚ ਵਾੜਿਆ ਜਾਂਦਾ, ਉਨ੍ਹਾਂ ਦਾ ਪਿੰਡਾ ਮਲ ਮਲ ਕੇ ਧੋਤਾ ਜਾਂਦਾ, ਬੱਚੇ ਵੀ ਨਾਲ ਆ ਜਾਂਦੇ। ਵੱਡਿਆਂ ਦੀ ਰੀਸ ਪਾਣੀ ਵਿਚ ਵੜਦੇ ਤੇ ਤੈਰਨਾ ਸਿੱਖ ਜਾਂਦੇ। 

ਇਕ ਦਿਨ ਸਾਡੀ ਟੋਲੀ ਨੇ ਮੈਨੂੰ ਵੀ ਨਾਲ ਤੋਰ ਲਿਆ, ਉਹ ਸਾਰੇ ਤਾਂ ਰੋਜ਼ ਹੀ ਕਿਸ਼ਤੀ ਵਿਚੋਂ ਨਹਿਰ ਦੇ ਅੱਧ ਵਿਚ ਜਾ ਕੇ ਛਾਲ਼ਾਂ ਮਾਰ ਦਿੰਦੇ, ਪਰ ਮੈਂ ਉਨ੍ਹਾਂ ਨਾਲ ਕਦੇ ਨਹੀਂ ਸਾਂ ਗਿਆ। ਜਿਵੇਂ ਹੀ ਕਿਸ਼ਤੀ ਅੱਧ ਵਿਚਕਾਰ ਗਈ, ਸਾਰੇ ਛਾਲਾਂ ਮਾਰ ਗਏ ਤੇ ਉਨ੍ਹਾਂ ਦੀ ਦੇਖਾ ਦੇਖੀ ਮੈਂ ਵੀ ਛਾਲ ਮਾਰ ਦਿੱਤੀ । ਰੌਲਾ ਪਾਉਂਦੇ ਤੇ ਪਾਣੀ ਨਾਲ ਅਠਖੇਲੀਆਂ ਕਰਦੇ ਹੋਏ ਅਸੀਂ ਘਾਟ ਤੱਕ ਪਹੁੰਚੇ। ਮੇਰੀਆਂ ਤਾਂ ਬਾਹਾਂ ਬੱਕ ਗਈਆਂ, ਪਰ ਜਿਵੇਂ ਕਿਵੇਂ ਮੈਂ ਕੰਢੇ ਜਾ ਲੱਗਿਆ। 

ਉਂਝ, ਗਰਮੀਆਂ ਦੇ ਦਿਨੀਂ ਇਹੋ ਜਿਹਾ ਨਜ਼ਾਰਾ ਰੋਜ਼ ਹੀ ਹੁੰਦਾ। ਕਈ ਵਾਰੀ ਕੋਈ ਮੱਝ ਏਨੀ ਦੂਰ ਚਲੀ ਜਾਂਦੀ ਕਿ ਉਹ ਨਹਿਰ ਪਾਰ ਕਰਕੇ ਦੂਜੇ ਪਾਸੇ ਖੇਤਾਂ ਵਿਚ ਜਾ ਵੜਦੀ। ਮਾਲਕ ਕਿਸ਼ਤੀ ਪਾਰ ਕਰਕੇ ਉਸਨੂੰ ਮੁੜ ਨਹਿਰ ਵਿਚ ਵਾੜ ਕੇ ਤੇ ਉਸਦੀ ਪੂਛ ਫੜਕੇ ਤੈਰਦੇ ਹੋਏ ਵਾਪਸ ਆ ਜਾਂਦੇ। ਕਈ ਤਾਂ ਮੱਝਾਂ ਦੀ ਪੂਛ ਫੜਕੇ ਵਾਪਸੀ ਕਰਦੇ। 

ਪਿੰਡ ਵਿਚ ਕਿਸੇ ਬ੍ਰਾਹਿਮਣ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਬਾਰਾਤ ਨੇ ਤਿੰਨ ਦਿਨ ਰਹਿਣਾ ਸੀ। ਪੀਪਨੀਆਂ ਵਾਲੇ ਬਾਜੇ ਦੇ ਨਾਲ ਉਹ ਗ੍ਰਾਮੋਫੋਨ ਮਸ਼ੀਨ ਵੀ ਲਿਆਏ, ਜਿਸ ਨਾਲ ਗੀਤ ਵਜਾਏ ਜਾਂਦੇ । ਅਸੀਂ ਉਸ ਮਸ਼ੀਨ ਦੇ ਨੇੜੇ ਤੋਂ ਨੇੜੇ ਖੜ੍ਹਨ ਦੀ ਕੋਸ਼ਿਸ਼ ਕਰਦੇ “ਚੁੱਪ ਚੁੱਪ ਖੜ੍ਹੇ ਹੋ ਜ਼ਰੂਰ ਕੋਈ ਬਾਤ ਹੈ” ਵਾਲਾ ਤਵਾ ਵਾਰ ਵਾਰ ਵਜਾਇਆ ਜਾਂਦਾ। ਗਰਮੀ ਦਾ ਮੌਸਮ ਸੀ। ਬਾਰਾਤ ਵਿਚੋਂ ਕਈ ਬਰਾਤੀ ਦੁਪਹਿਰੇ ਨਹਿਰ ਵਿਚ ਨਹਾਉਣ ਲਈ ਚਲੇ ਗਏ। ਕੁਝ ਬਰਾਤੀ ਕੰਢੇ ‘ਤੇ ਹੀ ਨਹਾਉਣ ਲੱਗੇ ਤੇ ਕਈ ਮੁੰਡਿਆਂ ਨੇ ਕੁਝ ਦੂਰ ਤੋਂ ਨਹਿਰ ਵਿਚ ਛਾਲਾਂ ਮਾਰੀਆਂ ਤੇ ਦੂਜੇ ਕਿਨਾਰੇ ਵਲ ਤੈਰਦੇ ਹੋਏ ਚਲੇ ਗਏ, ਬਿਲਕੁਲ ਅਨੁਭਵੀ ਤੈਰਾਕਾਂ ਵਾਂਗ। ਉਨ੍ਹਾਂ ਵਾਪਸੀ ਕੀਤੀ ਤੇ ਕਿਨਾਰੇ ਆ ਲੱਗੇ। ਉਨ੍ਹਾਂ ਵਿਚੋਂ ਦੋ ਮੁੰਡੇ ਫੇਰ ਨਹਿਰ ਪਾਰ ਕਰ ਗਏ। ਵਾਪਸੀ ਸਮੇਂ ਉਨ੍ਹਾਂ ਵਿਚੋਂ ਇਕ ਸ਼ਾਇਦ ਥੱਕ ਗਿਆ, ਜੋ ਵਾਪਸ ਕਿਨਾਰੇ ਨਾ ਲੱਗ ਸਕਿਆ। ਦੇਖਦੇ ਹੀ ਦੇਖਦੇ ਉਹ ਪਾਣੀ ਵਿਚ ਸਮਾ ਗਿਆ। ਕੋਸ਼ਿਸ਼ ਕਰਕੇ ਵੀ ਉਸਨੂੰ ਬਚਾਇਆ ਨਾ ਜਾ ਸਕਿਆ। 

ਪਿੰਡ ਵਿਚ ਸਹਿਮ ਪੈਦਾ ਹੋ ਗਿਆ। ਬਰਾਤੀ ਤਾਂ ਉਸੇ ਦਿਨ ਵਾਪਸ ਚਲੇ ਗਏ, ਲੜਕੀ ਨੂੰ ਫੇਰਿਆਂ ਮਗਰੋਂ ਸੋਗ ਭਰੇ ਮਾਹੌਲ ਵਿਚ ਹੀ ਵਿਦਾਅ ਕੀਤਾ ਗਿਆ। ਡੁੱਬ ਗਏ ਨੌਜਵਾਨ ਦੇ ਪਰਿਵਾਰ ਵਾਲ਼ੇ ਤੇ ਰਿਸ਼ਤੇਦਾਰ ਨਹਿਰ ਕਿਨਾਰੇ ਅਤੇ ਪੁਲ਼ ਉਤੇ ਬੈਠ ਗਏ ਤਾਂ ਕਿ ਲਾਸ਼ ਪਾਣੀ ਦੇ ਉਤੇ ਆ ਜਾਵੇ ਤੇ ਉਹ ਫੜਕੇ ਪਿੰਡ ਲੈ ਜਾਣ ਤੇ ਸਸਕਾਰ ਕਰ ਸਕਣ। ਪਿੰਡ ਦੇ ਲੋਕ ਵੀ ਉਨ੍ਹਾਂ ਦੀ ਮਦਦ ਕਰਦੇ, ਰੋਟੀ ਪਾਣੀ ਤੇ ਚਾਹ ਉਨ੍ਹਾਂ ਲਈ ਲਿਜਾਂਦੇ ਰਹੇ। ਤੀਸਰੇ ਦਿਨ ਲਾਸ਼ ਉੱਠੀ ਜੋ ਕਟਾਣੀ ਦੇ ਪੁਲ ਨੇੜੇ ਤੋਂ ਫੜੀ ਗਈ। ਪਿੰਡ ਦੇ ਸਿਆਣੇ ਗੱਲਾ ਕਰਦੇ ਕਿ ਤਾਰੂ (ਤੈਰਾਕ) ਹੀ ਡੁੱਬਦੇ ਨੇ, ਜਿਸ ਨੂੰ ਤੈਰਨਾ ਨਹੀਂ ਆਉਂਦਾ, ਉਹ ਪਾਣੀ ਵਿਚ ਵੜਦਾ ਹੀ ਨਹੀਂ। 

ਸ਼ਾਇਦ ਇਸੇ ਗੱਲ ਨੇ ਮੇਰੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਕਿ ਤੈਰਨ ਨਾਲੋਂ ਕੰਢੇ ‘ਤੇ ਬੈਠਕੇ ਨਹਾ ਲੈਣਾ ਹੀ ਚੰਗਾ ਹੈ। ਸ਼ਾਇਦ ਇਸੇ ਲਈ ਲੱਕ ਤੋਂ ਡੂੰਘੇ ਪਾਣੀ ਵਿਚ ਮੈਂ ਕਦੇ ਨਹੀਂ ਵੜਿਆ। 

ਨਹਿਰ ਵਿਚੋਂ ਤੈਰਦੀਆਂ ਹੋਈਆਂ ਲਾਸ਼ਾਂ ਦੇਖਣੀਆਂ ਇਕ ਆਮ ਜਿਹੀ ਗੱਲ ਸੀ। ਲਾਸ਼ ਲੰਘਦੀ ਤਾਂ ਇਸ ਗੱਲ ਦੀ ਖ਼ਬਰ ਪਿੰਡ ਵਿਚ ਫੈਲ ਜਾਂਦੀ। ਇਕ ਦਿਨ ਪਿੰਡ ਦੀ ਹੀ ਇਕ ਬਿਧ ਮਾਤਾ ਦੀ ਕਢਾਈ ਕੀਤੀ ਹੋਈ ਸਫੈਦ ਚੁੰਨੀ, ਹੱਥ ਫੜਨ ਵਾਲ਼ੀ ਸੋਟੀ, ਤੇ ਤਿੱਲੇ ਨਾਲ ਕੱਢੀ ਧੌੜੀ ਖੱਲ ਦੀ ਜੁੱਤੀ ਨਹਿਰ ਕਿਨਾਰੇ ਪਈ ਮਿਲੀ, ਪਰ ਮਾਈ ਮੁੜ ਨਹੀਂ ਮਿਲੀ। 

ਐਕਸਟਰਾ ਸ਼ਾਟ 

ਨਹਿਰ ਵਿੱਚ ਏਨਾ ਪਾਣੀ ਹੁੰਦਾ ਕਿ ਉਹ ਕੰਢਿਆਂ ਤੋਂ ਡੁੱਲ੍ਹ ਡੁੱਲ੍ਹ ਪੈਂਦਾ। ਗਰਮੀਆਂ ਦੇ ਦਿਨ ਸਨ। ਮੈਂ ਸਹਿਜੇ ਹੀ ਨਹਾਉਣ ਲਈ ਨਹਿਰ ਵੱਲ ਤੁਰਿਆ ਤਾਂ ਰਾਹ ਵਿੱਚ ਇੱਕ ਸ਼ਰਾਰਤੀ ਮੁੰਡੇ ਨੇ ਪੁੱਛਿਆ ਕਿ ਮੈਂ ਨਹਾਉਣ ਚਲਿਆ ਹਾਂ? ਤਾਂ ਉਸਨੇ ਨਾਲ ਹੀ ਸੁਝਾਅ ਦਿੱਤਾ ਕਿ ਮੈਂ ਕਾਹੀ ਦਾ ਭਰਾਅ ਵੀ ਨਾਲ ਲੈ ਜਾਵਾਂ, ਪਾਣੀ ਏਨਾ ਠੰਢਾ ਕਿ ਦੁਪਹਿਰੇ ਵੀ ਕਾਂਬਾ ਲੱਗ ਸਕਦਾ ਹੈ। 

ਤੁਲ੍ਹਿਆਂ ਦਾ ਸਫ਼ਰ 

ਬਚਪਨ ਵਿਚ ਤੁਲ੍ਹਾ ਸ਼ਬਦ ਸੁਣਿਆ ਸੀ, ਪਰ ਜਦੋਂ ਤੋਂ ਤੁਲ੍ਹੇ ਆਉਣੇ ਬੰਦ ਹੋ ਗਏ, ਇਹ ਸ਼ਬਦ ਵੀ ਨਾਲ ਹੀ ਮਿਟ ਗਿਆ। ਹਾਂ, ਦਰਿਆਵਾਂ ਕਿਨਾਰੇ ਰਹਿਣ ਵਾਲੇ ਲੋਕ ਅਜੇ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਗੱਲ ਇਹ ਹੈ ਕਿ ਦਰਿਆ ਸਤਲੁਜ ਵਿਚ, ਉਪਰੋਂ, ਪਹਾੜਾਂ ਵਿਚੋਂ ਸ਼ਤੀਰੀਆਂ ਪਾਣੀ ਵਿਚ ਤੈਰਕੇ ਆਉਂਦੀਆਂ ਸਨ। ਇਹੋ ਲੱਕੜ ਦੀ ਢੋਅ ਢੁਆਈ ਦਾ ਸਾਧਨ ਸੀ। ਕਹਿੰਦੇ ਸਨ ਕਿ ਪਹਾੜਾਂ ਦੇ ਜੰਗਲ ਵਿਚ ਦਰਖ਼ਤਾਂ ਦੀ ਕਟਾਈ ਹੁੰਦੀ। ਕਾਰੀਗਰ, ਉਨ੍ਹਾਂ ਦਰਖਤਾਂ ਨੂੰ ਸ਼ਤੀਰੀਆਂ ਤੇ ਚੌਰਸਿਆਂ ਦੇ ਰੂਪ ਵਿਚ ਘੜ ਦਿੰਦੇ। ਜੰਗਲ ਵਿਚੋਂ ਇਹ ਸ਼ਤੀਰੀਆਂ ਦਰਿਆ ਸਤਲੁਜ ਦੇ ਕੰਢੇ ਤੱਕ ਲਿਆਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ। ਜੰਗਲ ਵਿਚ ਢੋਅ ਢੁਆਈ ਦਾ ਸਾਧਨ, ਕਹਿੰਦੇ ਸਨ ਕਿ ਹਾਥੀ ਤੇ ਖ਼ੱਚਰਾਂ ਹੀ ਸਨ। ਇਹਨਾਂ ਸ਼ਤੀਰੀਆਂ ਤੇ ਚੌਰਸਿਆਂ ਨੂੰ ਦਰਿਆ ਸਤਲੁਜ ਵਿਚ ਵਹਾ ਦਿੱਤਾ ਜਾਂਦਾ ਤੇ ਉਹ ਸ਼ਤੀਰੀਆਂ ਰੋਪੜ ਹੈੱਡ ਵਰਕਸ ਵਿਚ ਇਕੱਠੀਆਂ ਕੀਤੀਆਂ ਜਾਂਦੀਆਂ। ਇਨ੍ਹਾਂ ਸ਼ਤੀਰੀਆਂ ਨੂੰ ਮਜ਼ਦੂਰ, ਇਕ ਦੂਜੀ ਨਾਲ ਮਜ਼ਬੂਤ ਰੱਸਿਆ ਨਾਲ ਬੁੰਨ੍ਹਦੇ। ਇਹ ਲਗਪਗ 20 ਕੁ ਫੁੱਟ ਚੁੜਾਈ ਵਿਚ ਤੇ 45,50 ਫੁੱਟ ਲੰਬਾਈ ਵਿਚ ਬੰਨ੍ਹੇ ਜਾਂਦੇ। ਇਸ ਨੂੰ ਹੀ ਤੁਲ੍ਹਾ ਕਹਿੰਦੇ। ਇਹ ਸ਼ਤੀਰੀਆਂ ਫੇਰ ਨਹਿਰ ਵਿੱਚ ਪਾਣੀ ਦੇ ਵਹਾਓ ਨਾਲ ਅੱਗੇ ਵਧਦੀਆਂ। ਕਈ ਮਜ਼ਦੂਰ ਇਨ੍ਹਾਂ ਤੁਲ੍ਹਿਆਂ ਉਤੇ ਬੈਠੇ ਹੁੰਦੇ ਜੋ, ਲੰਬੇ ਬਾਂਸਾਂ ਦੀ ਮਦਦ ਨਾਲ ਤੁਲ੍ਹਿਆਂ ਨੂੰ ਸਿੱਧਾ ਰੱਖਦੇ। ਅਤੇ ਪੁਲਾਂ ਦੀਆਂ ਮਹਿਰਾਬਾਂ ਹੇਠੋਂ ਦੀ ਸਹੀ ਸਲਾਮਤ ਕੱਢ ਲਿਜਾਂਦੇ। ਉਨ੍ਹਾਂ ਦਾ ਰੋਟੀ ਪਾਣੀ ਇਨ੍ਹਾਂ ਤੁਲ੍ਹਿਆਂ ਉਤੇ ਹੀ ਬਣਾਇਆ ਜਾਂਦਾ। 

ਕਈ ਵਾਰੀ ਇਨ੍ਹਾਂ ਤੁਲ੍ਹਿਆਂ ਦੇ ਰੱਸੇ ਖੁੱਲ੍ਹ ਜਾਂਦੇ ਤੇ ਕੋਈ ਸ਼ਤੀਰੀ ਤੁਲ੍ਹੇ ਨਾਲੋਂ ਵੱਖ ਹੋ ਕੇ ਨਹਿਰ ਵਿਚ ਤੈਰਨ ਲਗਦੀ। ਜਿੱਥੇ ਕਿਤੇ ਇਹ ਸ਼ਤੀਰੀ ਕੰਢੇ ਲੱਗਦੀ, ਨੇੜੇ ਦੇ ਰਹਿਣ ਵਾਲੇ ਉਹ ਸ਼ਤੀਰੀ ਨਹਿਰ ਵਿਚੋਂ ਕੱਢ ਲਿਜਾਂਦੇ। ਅਜਿਹੀਆਂ ਅਨੇਕਾਂ ਸ਼ਤੀਰੀਆਂ ਮੇਰੇ ਪਿੰਡ ਦੇ ਲੋਕਾਂ ਨੇ ਵੀ ਕੱਢੀਆਂ ਤੇ ਵਰਤੋਂ ਵਿਚ ਲਿਆਂਦੀਆਂ, ਦਰਵਾਜ਼ੇ ਬਣਾਏ ਗਏ। ਅਕਸਰ ਹੁੰਦਾ ਕਿ ਸ਼ਤੀਰੀਆਂ ਦੀ ਭਾਲ ਵਿਚ ਪਿੰਡ ਦੇ ਘਰਾਂ ਦੀ ਤਲਾਸ਼ੀ ਲਈ ਜਾਂਦੀ। ਕਦੇ ਕਦੇ ਹੀ ਮੁੱਦਾ ਹੱਥ ਲੱਗਦਾ। ਨਹੀਂ ਤਾਂ ਸ਼ਤੀਰੀਆਂ ਨੂੰ ਬਾਹਰ ਹੀ ਰੂੜੀਆਂ ਵਿਚ ਦੱਬ ਦਿੱਤਾ ਜਾਂਦਾ, ਜਾਂ ਘਰ ਲਿਆ ਕੇ ਵਿਹੜੇ ਵਿਚ ਹੋਏ ਪੁੱਟਕੇ ਛੁਪਾ ਦਿੱਤਾ ਜਾਂਦਾ। ਜਦੋਂ ਵੀ ਖ਼ਤਰਾ ਦੂਰ ਹੁੰਦਾ, ਉਨ੍ਹਾਂ ਦੀ ਵਰਤੋਂ ਕਰ ਲਈ ਜਾਂਦੀ। 

ਇਹ ਤੁਲ੍ਹੇ ਅੱਗੇ ਨੀਲੋਂ ਦਾ ਪੁਲ, ਕਟਾਣੀ ਦਾ ਪੁਲ, ਤੇ ਰਾਮਪੁਰ ਦਾ ਪੁਲ ਲੰਘ ਕੇ ਰੇਲਵੇ ਪੁਲ ਦੇ ਨੇੜੇ ਕੰਢੇ ਲਾਏ ਜਾਂਦੇ। ਅਨੇਕਾਂ ਮਜ਼ਦੂਰ ਇਨ੍ਹਾਂ ਨੂੰ ਨਹਿਰ ਵਿਚੋਂ ਕੱਢ ਕੇ, ਲੱਕੜ ਮੰਡੀ ਵਿਚ ਪਹੁੰਚਾਉਦੇ, ਸ਼ਤੀਰੀਆਂ ਦੇ ਚੱਕੇ ਲਾਏ ਜਾਂਦੇ। ਇਹ ਦੇਵਦਾਰ ਦੀਆਂ ਸ਼ਤੀਰੀਆਂ ਵੱਖ, ਕੈਲ ਦੀਆਂ ਵੱਖ, ਚੀਲ੍ਹ ਦੀਆਂ ਵੱਖ, ਪਰਤਲ ਦੀਆਂ ਵੱਖ ਰੱਖੀਆਂ ਜਾਂਦੀਆਂ। ਦੋਰਾਹਾ ਲੱਕੜ ਮੰਡੀ, ਪੰਜਾਬ ਦੀ ਸਭ ਤੋਂ ਵੱਡੀ ਲੱਕੜ ਮੰਡੀ ਹੁੰਦੀ ਸੀ। ਦੂਰੋਂ, ਦੂਰੋਂ ਲੱਕੜ ਦੇ ਖ਼ਰੀਦਾਰ ਇਥੇ ਆਉਂਦੇ। ਵੱਡੀਆਂ ਦੁਕਾਨਾਂ ਦੇ ਮਾਲਕ ਇਥੋਂ ਬੋਲੀ ਕਰਵਾ ਕੇ ਸ਼ਤੀਰੀਆਂ ਖ਼ਰੀਦ ਲੈਂਦੇ ਤੇ ਇਕ ਰੇਲਵੇ ਲਾਈਨ ਜੋ, ਸ਼ਤੀਰੀਆਂ ਦੀ ਢੋਅ ਢੁਆਈ ਲਈ ਰਾਖਵੀਂ ਸੀ, ਉਤੇ ਕੋਇਲੇ ਵਾਲ਼ਾ ਇੰਜਣ ਬੋਗੀਆਂ ਖੜ੍ਹੀਆਂ ਕਰ ਜਾਂਦਾ, ਜਿਨ੍ਹਾਂ ਵਿਚ ਸ਼ਤੀਰੀਆਂ ਦੀ ਲਦਾਈ ਮਗਰੋਂ ਇਹ ਵੱਖੋ ਵੱਖਰੇ ਥਾਵਾਂ ਨੂੰ ਭੇਜੀਆਂ ਜਾਂਦੀਆਂ। 

ਭਾਖੜਾ ਡੈਮ ਦੇ ਬਣਨ ਨਾਲ ਹੀ ਦਰਿਆ ਸਤਲੁਜ ਵਿਚ ਸ਼ਤੀਰੀਆਂ ਦੀ ਆਮਦ ਬੰਦ ਹੋ ਗਈ। ਜੰਗਲਾਂ ‘ਚੋਂ ਢੋਅ ਢੁਆਈ ਦੇ ਨਵੇਂ ਸਾਧਨ ਲੱਭ ਲਏ ਗਏ। 

ਜੰਗਲਾਂ ਤੱਕ ਸੜਕਾਂ ਬਣ ਗਈਆਂ, ਟਰੱਕਾਂ ਨਾਲ ਢੋਅ ਢੁਆਈ ਦਾ ਨਵਾਂ ਦੌਰ ਸ਼ੁਰੂ ਹੋ ਗਿਆ। ਇਨ੍ਹਾਂ ਨਵੇਂ ਸਾਧਨਾਂ ਦੀ ਮਾਰ ਸਭ ਤੋਂ ਵੱਧ ਦੋਰਾਹਾ ਲੱਕੜ ਮੰਡੀ ਉਤੇ ਪਈ। ਤੁਲ੍ਹੇ ਆਉਂਣੇ ਬੰਦ ਹੋ ਗਏ। ਦੋਰਾਹੇ ਨੂੰ ਵੀ ਸ਼ਤੀਰੀਆਂ ਟਰੱਕਾਂ ਵਿਚ ਆਉਣ ਲੱਗੀਆਂ। ਟਰੱਕਾਂ ਵਿਚ ਤਾਂ ਸ਼ਤੀਰੀਆਂ ਹੋਰ ਸ਼ਹਿਰਾਂ ਨੂੰ ਵੀ ਜਾਂਦੀਆਂ। ਨਤੀਜੇ ਵਜੋਂ ਲੱਕੜ ਦੇ ਗ੍ਰਾਹਕ ਆਪੋ ਆਪਣੇ ਸ਼ਹਿਰਾਂ ਵਿਚੋਂ ਹੀ ਲੱਕੜ ਦੀ ਲੋੜ ਪੂਰੀ ਕਰਨ ਲੱਗ ਪਏ। ਪੰਜਾਬ ਦੀ ਸਭ ਤੋਂ ਵੱਡੀ ਲੱਕੜ ਮੰਡੀ, ਬਾਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਛੋਟੀ ਹੋ ਗਈ। ਲੱਖਾਂ ਦੀ ਗਿਣਤੀ ਵਿਚ ਪਈਆਂ ਰਹਿੰਦੀਆਂ ਸ਼ਤੀਰੀਆਂ, ਹੁਣ ਹਜ਼ਾਰਾਂ ਤੱਕ ਸੀਮਤ ਹੋ ਕੇ ਰਹਿ ਗਈਆਂ। ਨੇੜ ਭਵਿੱਖ ਵਿਚ ਸ਼ਾਇਦ ਸੈਂਕੜਿਆਂ ਤੱਕ ਹੀ ਸੀਮਤ ਹੋ ਜਾਣ। 

ਐਕਸਟਰਾ ਸ਼ਾਟ 

ਨਹਿਰ ਕਿਨਾਰੇ ਰਾਮਪੁਰ ਨੇੜੇ ਪੁੱਲ ਤੋਂ ਅੱਧਾ ਕੁ ਮੀਟਰ ਉੱਤਰ ਵੱਲ ਇੱਕ ਸਵੈ ਚਲਿਤ ਹਲਟ ਹਮੇਸ਼ਾ ਚਲਦਾ ਰਹਿੰਦਾ। ਚੰਡੋਲ ਵਾਂਗ ਗੋਲ ਕੀਤੇ ਲੋਹੇ ਉੱਤੇ ਵੱਟੇ ਲਾਏ ਹੋਏ, ਫੱਸਿਆਂ ਉੱਤੇ ਟਿੱਡਾ ਲਾਈਆਂ ਹੋਈਆਂ। ਪਾਣੀ ਦੇ ਜ਼ੋਰ ਨਾਲ ਉਸਦਾ ਚੱਕਰ ਬਣਿਆ ਰਹਿੰਦਾ ਟਿੱਡਾ ਲੋਹੇ ਦੇ ਪਾਰਸਿਆਂ ਵਿੱਚ ਟੇਰੀ ਹੁੰਦੀਆਂ ਰਹਿੰਦੀਆਂ ਤੇ ਪਾਣੀ ਰੈਸਟ ਹਾਊਸ ਦੇ ਬਾਗ਼ ਨੂੰ ਸਿਜਦਾ ਰਹਿੰਦਾ। ਉਸਦੇ ਅਜੇ ਵੀ ਕੁਝ ਨਿਸ਼ਾਨ ਬਚੇ ਹੋਏ ਹਨ। 

ਸਰਦੀ ਦੀ ਰੁੱਤ ਤੇ ਗਰਮ ਪਾਣੀ 

ਸਰਦੀ ਦੀ ਰੁੱਤੇ ਨਹਾਉਣ ਲਈ ਗਰਮ ਪਾਣੀ ਦੀ ਲੋੜ ਪੈਂਦੀ। ਸਰਦੀਆਂ ਵਿਚ ਤਾਂ ਉਂਝ ਹੀ ਬਾਲਣ ਭਾਰੀ ਮਾਤਰਾ ਵਿਚ ਵਰਤਿਆ ਜਾਂਦਾ। ਪਾਥੀਆਂ ਦੇ ਗੁਹਾਰਿਆਂ ਦੇ ਗੁਹਾਰੇ ਫੂਕ ਦਿੱਤੇ ਜਾਂਦੇ। ਚੁੱਲ੍ਹੇ ਉਤੇ ਸਾਗ਼ ਬਣਾਇਆ ਜਾਂਦਾ, ਉਸ ਹੇਠ ਚਾਰ ਚਾਰ ਘੰਟੇ ਅੱਗ ਬਾਲਣੀ ਪੈਂਦੀ, ਮੱਕੀ ਦੀਆਂ ਰੋਟੀਆਂ ਪਕਾਉਣ ਲਈ ਤਵੀ ਹੇਠਾਂ ਕਿੰਨਾ ਹੀ ਬਾਲਣ ਬਲ਼ਦਾ, ਠੰਢ ਤੋਂ ਬਚਣ ਲਈ ਧੂਣੀ ਵੀ ਲਾਈ ਜਾਂਦੀ। ਇਸ ਹਾਲਤ ਵਿਚ ਪਾਣੀ ਗਰਮ ਕਰਨ ਲਈ ਬਾਲਣ ਦੀ ਘਾਟ ਹੋ ਜਾਂਦੀ। ਕੇਵਲ ਓਨਾ ਕੁ ਹੀ ਪਾਣੀ ਗਰਮ ਕੀਤਾ ਜਾਂਦਾ, ਜਿੰਨੇ ਨਾਲ ਬੱਚਿਆਂ ਦੇ ਮੂੰਹ ਧੋਏ ਜਾ ਸਕਦੇ। ਬਹੁਤੀਆਂ ਇਸਤਰੀਆਂ ਪੰਦਰਾਂ, ਵੀਹ ਦਿਨਾਂ ਮਗਰੋਂ ਹੀ ਇਸ਼ਨਾਨ ਕਰਦੀਆਂ, ਕੱਪੜੇ ਧੋਣ ਤੋਂ ਬਚਦੀਆਂ। ਸਚਮੁਚ, ਸਰਦੀਆਂ ਵਿਚ ਬੱਚਿਆਂ ਦੇ ਜੂਆਂ ਵੀ ਪੈ ਜਾਂਦੀਆਂ। 

ਉਨ੍ਹਾਂ ਦਿਨਾਂ ਵਿਚ ਵੱਡੇ ਨਹਿਰ ਵਿਚ ਹੀ ਨਹਾ ਆਉਂਦੇ, ਬਰਫ਼ ਵਰਗੇ, ਠੰਢੇ ਪਾਣੀ ਵਿਚ। ਪਰ ਮਿਸਤਰੀ ਚਰਨ ਸਿੰਘ ਨੇ ਲੁਧਿਆਣੇ ਵਾਲੀ ਸੜਕ ਨੇੜੇ ਆਟਾ ਚੱਕੀ ਲਈ ਹੋਈ ਸੀ। ਜੋ ਮੂਲ ਰੂਪ ਵਿੱਚ ਪਿੰਡ ਹੀਰਾਂ ਦਾ ਵਾਸੀ ਸੀ । (ਹੁਣ ਸੁਧਰੇ ਰੂਪ ਵਿਚ) ਰੂੰ ਵੇਲਣੀ, ਰੂੰ ਪਿੰਜਣੀ, ਤੇਲ ਕੱਢਣ ਲਈ ਕੋਹਲੂ, ਇਕ 28 ਹਾਰਸ ਪਾਵਰ ਦੇ ਇੰਜਣ ਨਾਲ ਚਲਾਏ ਜਾਂਦੇ, ਜੋ ਲਾਹੌਰ ਤੋਂ ਮੰਗਵਾਇਆ ਗਿਆ ਸੀ। 

ਦੋ ਪਹੀਆਂ ਵਾਲਾ 20 ਕੁਇਟੰਲ ਦੇ ਲਗਪਗ ਵਜ਼ਨ ਵਾਲੇ ਇੰਜਣ ਨੂੰ ਚਲਾਉਣ ਲਈ ਘੱਟੋ ਘੱਟ ਤਿੰਨ ਬੰਦਿਆਂ ਦੀ ਲੋੜ ਪੈਂਦੀ। ਦੋ ਬੰਦੇ ਹੈਂਡਲ ਨਾਲ ਗੇੜਾ ਦਿੰਦੇ ਤੇ ਇਕ ਪਟਾ ਫੜਕੇ ਖਿੱਚਦਾ। ਇੰਜਣ ਨੂੰ ਠੰਢਾ ਰੱਖਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ, ਜੋ ਲੋਹੇ ਦੇ ਦਸ, ਦਸ ਫੁੱਟ ਉੱਚੇ ਢੋਲਾਂ ਵਿਚ ਪਾਣੀ ਪੈਂਦਾ ਇਕ ਢੋਲ ਵਿਚ ਲਗਾਤਾਰ ਠੰਢਾ ਪਾਣੀ ਪੈਂਦਾ ਰਹਿੰਦਾ ਤੇ ਗਰਮ ਹੋਇਆ ਪਾਣੀ ਦੂਜੇ ਢੋਲ ਰਾਹੀਂ ਬਾਹਰ ਕੱਢਿਆ ਜਾਂਦਾ। ਕੁਝ ਸਮੇਂ ਮਗਰੋਂ ਹੀ ਗਰਮ ਪਾਣੀ, ਜੋ ਨਹਾਉਣ ਦੇ ਵਤਰ ਦਾ ਹੋ ਜਾਂਦਾ, ਪਾਈਪ ਵਿੱਚੋਂ ਆਉਣ ਲਗਦਾ। ਨਹਾਉਣ ਵਾਲਿਆਂ ਦੇ ਤਾਂਤਾ ਲੱਗ ਜਾਂਦਾ। ਬੈਠ ਕੇ ਨਹਾਉਣ ਲਈ ਇਕ ਕੁੰਡ ਵੀ ਬਣਾਈ ਹੋਈ ਸੀ। ਨਹਾਉਣ ਲਈ ਪਿੰਡ ਦੇ ਲੋਕ ਤਾਂ ਆਉਂਦੇ ਹੀ, ਦੂਜੇ ਪਿੰਡਾਂ ਤੋਂ ਵੀ ਨਹਾਉਣ ਲਈ ਬੰਦੇ ਆਉਂਦੇ। ਕਣਕ ਜਾਂ ਮੱਕੀ ਦੀ ਪਿਸਾਈ ਕਰਵਾਉਣ ਆਉਣ ਵਾਲੇ ਵੀ ਉਥੇ ਹੀ ਨਹਾ ਲੈਂਦੇ। ਜਿਵੇਂ ਹੀ, ਇੰਜਣ ਚਾਲੂ ਕੀਤਾ ਜਾਂਦਾ, ਉਸ ਵਿਚੋਂ ਧੂੰਆਂ ਕੱਢਣ ਵਾਲੇ ਪਾਈਪ ਉਤੇ ਇਕ ਛੋਟਾ ਜਿਹਾ ਪਾਈਪ ਫਿੱਟ ਕੀਤਾ ਹੋਇਆ ਹੁੰਦਾ, ਜਿਸਦਾ ਇਕ ਮੂੰਹ ਬੰਦ ਹੁੰਦਾ, ਖੁਲ੍ਹੇ ਮੂੰਹ ਨੂੰ ਧੂੰਆਂ ਨਿਕਲਣ ਵਾਲੇ ਪਾਈਪ ਦੇ ਉਤੇ ਟੇਢਾ ਕਰਕੇ ਲਾਇਆ ਜਾਂਦਾ। ਟੱਕ, ਟੱਕ, ਟੱਕ ਵਰਗੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ। ਨੇੜੇ ਦੇ ਪਿੰਡਾਂ ਵਿਚ ਪਤਾ ਲੱਗ ਜਾਂਦਾ ਕਿ ਮਿਸਤਰੀ ਚਰਨ ਸਿੰਘ ਦੀ ਚੱਕੀ ਚਲ ਪਈ ਹੈ। ਜੇ ਦੇਰ ਤੱਕ ਇੰਜਣ ਚਾਲੂ ਰੱਖਣਾ ਹੁੰਦਾ ਤਾਂ ਦੂਰ ਤੱਕ ਆਵਾਜ਼ ਦੇਣ ਵਾਲ਼ਾ ਘੁੱਗੂ ਹਟਾ ਦਿੱਤਾ ਜਾਂਦਾ। ਫੇਰ ਤਾਂ ਇੰਜਣ ਦੀ ਆਵਾਜ਼ ਦੂਰ ਜਾਣੋਂ ਬੰਦ ਹੋ ਜਾਂਦੀ। ਕਈ ਨਹਾਉਣ ਵਾਲੇ ਅਜਿਹੇ ਵੀ ਹੁੰਦੇ, ਜਿਨ੍ਹਾਂ ਦੀਆਂ ਲੱਤਾਂ ਦੀਆਂ ਖੁੱਚਾਂ ਤੇ ਪੈਰਾਂ ਦੇ ਉਪਰਲੇ ਪਾਸੇ ਮੈਲ ਜੰਮੀ ਹੁੰਦੀ, ਜਿਸ ਤੋਂ ਪਤਾ ਲਗਦਾ ਕਿ ਬੰਦੇ ਨੂੰ ਨਹਾਏ ਹੋਏ ਕਿੰਨੀ ਦੇਰ ਹੋ ਗਈ ਹੋਵੇਗੀ, ਪੈਰ ਧੋਣ ਦਾ ਚੇਤਾ ਵੀ ਨਹੀਂ ਆਇਆ ਹੋਵੇਗਾ, ਅਤੇ ਕਿਸੇ ਨੂੰ ਵੀ ਸਾਬਣ ਨਾਲ ਨਹਾਉਂਦੇ ਨਹੀਂ ਸੀ ਦੇਖਿਆ। ਕੋਹਲੂ ਵਿਚੋਂ ਬਰੀਕ ਖ਼ਲ ਨਾਲ ਹੀ ਕਈ ਸਿਰ ਧੋਣ ਲੱਗ ਪੈਂਦੇ। 

ਲੋਕ ਦਾਹੋ ਦਾਹ ਪੀਹਣਾ ਲੈ ਕੇ ਤੁਰਦੇ, ਵਧੇਰੇ ਕਰਕੇ ਇਹ ਪੀਹਣਾ ਸਿਰ ਉੱਤੇ ਹੀ ਚੁੱਕ ਕੇ ਲਿਆਉਂਦੇ। ਜਿਸਦਾ ਵੱਡਾ ਟੱਬਰ ਹੁੰਦਾ, ਵੱਡਾ ਪੀਹਣਾ ਹੁੰਦਾ, ਉਹ ਬਲਦਾਂ ਵਾਲੀ ਰੇਹੜੀ ਉੱਤੇ ਲੱਦਕੇ ਲੈ ਆਉਂਦੇ, ਹਨੇਰਾ ਹੋਣ ਤੱਕ ਇੰਜਣ ਚੱਲਦਾ ਰਹਿੰਦਾ। 

ਮਿਸਤਰੀ ਚਰਨ ਸਿੰਘ ਦਾ ਇੰਜਣ ਅੱਧੀ ਅੱਧੀ ਰਾਤ ਤੱਕ ਚੱਲਦਾ ਰਹਿੰਦਾ, ਇਸ ਚੱਕੀ ਉਤੇ ਸ੍ਰੀ ਭੈਣੀ ਸਾਹਿਬ ਦੇ ਡੇਰੇ ਦਾ ਪੀਹਣਾ ਵੀ ਪੀਸ ਹੁੰਦਾ। ਫੇਰ ਪਾਣੀ ਵਾਲੇ ਢੋਲ ਗਲਣ ਲੱਗ ਪਏ, ਉਨ੍ਹਾਂ ਦੀ ਥਾਂ ਸੀਮਿੰਟ ਦੀਆਂ ਟੈਂਕੀਆਂ ਬਣਾਈਆਂ ਗਈਆਂ। ਉਨ੍ਹਾਂ ਟੈਂਕੀਆਂ ਦੇ ਵਿਚਕਾਰ ਥੋੜ੍ਹਾ ਜਿਹਾ ਥਾਂ ਸੀ, ਜਿਸ ਵਿਚ ਆਸਾਨੀ ਨਾਲ ਬੈਠਿਆ ਜਾ ਸਕਦਾ ਸੀ। ਇਕ ਦਿਨ ਮੈਨੂੰ ਸਿਗਰਟ ਦਾ ਬੁਝਿਆਂ ਹੋਇਆ ਟੁਕੜਾ ਲੱਭਿਆ। ਦੋਹਾਂ ਟੈਂਕੀਆਂ ਦੇ ਵਿਚਕਾਰ ਬੈਠਕੇ ਮੈਂ ਉਹ ਟੁਕੜਾ ਬੁੱਲ੍ਹਾਂ ਵਿਚ ਫੜ ਲਿਆ। ਉਸ ਵਿਚੋਂ ਧੂੰਆਂ ਨਹੀਂ ਸੀ ਨਿਕਲਦਾ। ਪਤਾ ਨਹੀਂ ਕੌਣ ਸੀ, ਜੋ ਮੇਰੇ ਸਾਹਮਣੇ ਤੋਂ ਲੰਘਿਆ। ਉਸਨੇ ਦੇਖਿਆ ਤੇ ਜਾ ਕੇ ਕਿਸੇ ਹੋਰ ਨੂੰ ਪੁੱਛਿਆ “ਕਾਲੀਦਾਸ ਦਾ ਭਾਈ ਸਿਗਰਟਾਂ ਪੀਂਦੇ?” ਅੱਗੋਂ ਪਤਾ ਨਹੀਂ, ਕੀ ਉੱਤਰ ਮਿਲਿਆ ਉਸਨੂੰ । 

ਐਕਸਟਰਾ ਸ਼ਾਟ 

ਮਿਸਤਰੀ ਚਰਨ ਸਿੰਘ ਵੱਡਾ ਲੜਕਾ ਪਿਆਰਾ ਸਿੰਘ ਭਾਰਤੀ ਥੱਲ ਸੈਨਾ ਵਿੱਚੋਂ ਕਰਨਲ ਦੇ ਆਹੁਦੇ ਤੋਂ ਸੇਵਾ ਮੁਕਤ ਹੋਇਆ।  

ਤੀਆਂ ਤੀਜ ਦੀਆਂ 

ਇਹ ਇਕ ਬਹੁਤ ਸ਼ਾਨਦਾਰ ਪਿੱਪਲ ਸੀ, ਆਸਮਾਨ ਛੋਂਹਦੀ ਟੀਸੀ, ਟਾਹਣੇ ਦੂਰ, ਦੂਰ ਤੱਕ ਫੈਲੇ ਹੋਏ। ਮੋਟੇ ਟਾਹਣੇ ਵੀ ਹਰੇ ਕਚੂਰ, ਪੱਤਿਆਂ ਵਿਚ ਛੁਪੇ ਰਹਿੰਦੇ। ਸੰਘਣੀ ਛਾਂ ਦੇਣ ਵਾਲ਼ੇ ਪਿੱਪਲ ਨੂੰ ਗੋਲ ਗੋਲ ਗੋਲ੍ਹਾਂ ਲੱਗਦੀਆਂ। ਵੈਰਾਗੀ ਸੰਤਾਂ ਦੇ ਡੇਰੇ ਦੇ ਕੋਲ ਇਸ ਪਿੱਪਲ ਦੀਆਂ ਜੜ੍ਹਾਂ ਵਿਚ ਪਾਣੀ ਪਾਇਆ ਜਾਂਦਾ, ਖੰਮ੍ਹਣੀਆਂ (ਮੌਲੀਆਂ) ਬੰਨ੍ਹੀਆਂ ਜਾਂਦੀਆਂ, ਘਰੀਂ ਕੱਤੇ ਸੂਤ ਦੇ ਗਲੋਟਿਆਂ ਨੂੰ ਉਸਦੇ ਤਣੇ ਨਾਲ ਲਪੇਟਿਆ ਜਾਂਦਾ, ਉਸਨੂੰ ਬ੍ਰਹਿਮਣ ਪਰਿਵਾਰਾਂ ਵੱਲੋਂ ਪੂਜਿਆ ਜਾਂਦਾ, ਤੇ ਕਨ੍ਹੀਆਂ ਪੱਤੀ ਦੇ ਵਾਸੀ ਉਸ ਪਿੱਪਲ ਦੀਆਂ ਜੜ੍ਹਾਂ ਨੇੜੇ ਦਿਵਾਲੀ ਨੂੰ ਸਰ੍ਹੋਂ ਦੇ ਤੇਲ ਦੇ ਦੀਵੇ ਬਾਲਦੇ। 

ਇਸ ਪਿੱਪਲ ਦਾ ਇਕ ਟਾਹਣਾ ਪੱਛਮ ਵਲ ਨੂੰ ਵਧਿਆ ਹੋਇਆ ਤੇ ਇਕ ਦੱਖਣ ਵਲ ਨੂੰ। ਇਨ੍ਹਾਂ ਟਾਹਣਿਆਂ ਦੀ ਵਰਤੋਂ ਖੇਡਾਂ ਲਈ ਕੀਤੀ ਜਾਂਦੀ। ਪੱਛਮੀ ਪਾਸੇ ਵਾਲੇ ਟਾਹਣੇ ਨਾਲ ਸਾਵਣ ਮਹੀਨੇ ਪੀਘਾਂ ਪਾਈਆਂ ਜਾਂਦੀਆਂ। ਪਿੰਡ ਦੇ ਗੱਭਰੂ ਲੋਹੇ ਦਾ ਗੋਲਾ ਸੁੱਟਣ ਦਾ ਅਭਿਆਸ ਕਰਦੇ, ਰੋਜ਼ ਮੁਕਾਬਲਾ ਹੁੰਦਾ। ਫੇਰ ਉਸ ਗੋਲੇ ਨੂੰ ਦੱਖਣ ਵੱਲ ਦੇ ਟਾਹਣੇ ਦੇ ਉਪਰੋਂ ਲੰਘਾਉਣਾ ਚਾਹੁੰਦੇ, ਪਰ ਇਸ ਵਿਚ ਅਮਰ ਸਿੰਘ ਤੋਂ ਬਿਨਾਂ ਕੋਈ ਸਫ਼ਲ ਨਾ ਹੁੰਦਾ, ਉਹ ਸਹਿਜੇ ਹੀ ਹੱਥ ਵਿਚ ਗੋਲਾ ਫੜਕੇ, ਉਸਨੂੰ ਇਕ ਮੋਢੇ ਉੱਤੇ ਟਿਕਾਉਂਦਾ, ਫੇਰ ਜ਼ੋਰ ਨਾਲ ਉਪਰ ਵਲ ਉਛਾਲ ਦਿੰਦਾ, ਗੋਲ਼ਾ ਟਾਹਣੇ ਦੇ ਉੱਪਰੋਂ ਪਾਰ ਹੋ ਜਾਂਦਾ। ਕਈ ਵਾਰੀ ਉਸਨੇ ਮੱਝਾਂ ਨਹਾਉਣ ਲਈ ਨਹਿਰ ਜਾਣਾ ਤਾਂ ਕੋਈ ਰੋੜਾ ਨਹਿਰੋਂ ਪਾਰ ਵਘਾ ਮਾਰਨਾ, ਇਸ ਗੱਲ ਵਿਚ ਵੀ ਕੋਈ ਉਸਦਾ ਮੁਕਾਬਲਾ ਨਾ ਕਰ ਸਕਦਾ। ਕੁਇੰਟਲ ਭਾਰ ਵਾਲੀ ਬੋਰੀ ਉਹ ਇਕੱਲਾ ਹੀ ਸਿਰ ‘ਤੇ ਰੱਖਕੇ ਤੁਰ ਪੈਦਾ। ਬੜੀ ਤਾਕਤ ਸੀ ਉਸਦੇ ਸਰੀਰ ਵਿਚ। 

ਪੱਛਮ ਵਲ ਦੇ ਟਾਹਣੇ ਦੀ ਵਰਤੋਂ ਤੀਜ ਦੀਆਂ ਤੀਆਂ ਸਮੇਂ ਹੀ ਹੁੰਦੀ। ਹਰ ਘਰ ਵਿਚ ਲੱਜ ਹੁੰਦੀ ਜਾਂ ਲੱਜਾਂ ਹੁੰਦੀਆਂ, ਕਿਉਂਕਿ ਨਹਿਰੋਂ ਪਾਰ ਦੀ ਜ਼ਮੀਨ ਵਿੱਚ ਗੱਡ ਉੱਤੇ ਲੱਦਕੇ ਫ਼ਸਲ ਲਿਆਉਣੀ ਹੁੰਦੀ, ਜਿਸ ਨੂੰ ਡਿੱਗਣ ਤੋਂ ਬਚਾਉਣ ਲਈ ਲੱਜਾ ਨਾਲ ਬੰਨ੍ਹਿਆ ਜਾਂਦਾ। ਖੂਹ ਵਿਚੋਂ ਪਾਣੀ ਭਰਨ ਲਈ ਵੀ ਲਗਪਗ ਹਰ ਘਰ ਵਿਚ ਝੰਜ ਹੁੰਦੀ। ਕਿਸੇ ਵੀ ਘਰ ਲੱਜ ਲਿਆ ਕੇ ਪੱਛਮ ਵਲ ਦੇ ਮੇਵੇ ਵਾਹਣੇ ਉੱਤੇ ਪਾਈ ਜਾਂਦੀ। ਇਸ ਕੰਮ ਵਿਚ ਕੋਈ ਨਾ ਕੋਈ ਮੁੰਡਾ ਹੀ ਮਦਦ ਕਰਦਾ। ਤੀਆਂ ਦੇ ਦਿਨ ਸਨ। ਨਵੀਆਂ ਵਿਆਹੀਆਂ ਕੁੜੀਆਂ, ਇਨ੍ਹਾਂ ਦਿਨਾਂ ਵਿਚ ਪੇਕੇ ਘਰ ਆ ਜਾਂਦੀਆਂ, ਤੀਆਂ ਦਾ ਤਿਉਹਾਰ ਮਨਾ ਜਾਂਦੀਆਂ। ਉਸ ਦਿਨ ਵੀ ਪੀਂਘ ਪਾਈ ਗਈ, ਲਾਲ ਡੋਰੀਆਂ (ਪਰਾਂਦੀਆਂ) ਵਿਆਹੀਆਂ ਹੋਈਆਂ ਕੁੜੀਆਂ ਦੀ ਪਛਾਣ ਦੱਸਦੀਆਂ। ਇਕ ਕੁੜੀ ਪੀਂਘ ਉੱਤੇ ਖਲੋ ਕੇ ਹੁਲਾਰੇ ਨਾਲ ਪੀਂਘ ਨੂੰ ਉਚਾਈ ਤੱਕ ਲੈ ਜਾਂਦੀ। ਗਿੱਧਾ ਪਾਉਣ ਲਈ ਪਿੜ ਬੱਝਿਆ ਹੋਇਆ ਸੀ। ਗਿੱਧਾ ਪੈਣ ਲੱਗਾ, ਕੋਈ ਕੁੜੀ ਗੋਲ ਦਾਇਰੇ ਵਿਚ ਆਉਂਦੀ, ਪਾਈ ਹੋਈ ਬੋਲੀ ਉੱਤੇ ਪੈਰਾਂ ਨਾਲ ਧਮਾਲ ਪਾਉਂਦੀ ਤੇ ਫੇਰ ਕੁੜੀਆਂ ਵਲੋਂ ਬਣਾਏ ਗੋਲ ਦਾਇਰੇ ਵਿਚ ਜਾ ਖਲੋਂਦੀ। 

ਬ੍ਰਹਿਮਣ ਪਰਿਵਾਰ ਦੀ ਸ਼ੀਲਾ ਝੂਟਾ ਲੈਣ ਲਈ ਲੱਜ ਫੜਨ ਲੱਗੀ। ਉਸਨੇ ਲੱਜ ਦੀ ਗੰਢ ਉੱਤੇ ਰੱਖੀ ਫੱਟੀ ਉੱਤੇ ਪੈਰ ਰੱਖਿਆ। ਕਿਸੇ ਹੋਰ ਕੁੜੀ ਨੇ ਉਸਨੂੰ ਝੂਟਾ ਦੇ ਦਿੱਤਾ। ਖੜ੍ਹੀ ਹੋ ਕੇ ਉਸਨੇ ਜ਼ੋਰ ਨਾਲ ਉੱਚੀ ਪੀਂਘ ਚੜ੍ਹਾ ਲਈ, ਇਕ ਵਾਰ ਤਾਂ ਉਸਨੇ ਇਕ ਹੱਥ ਨਾਲ ਪਿੱਪਲ ਦੇ ਪੱਤੇ ਵੀ ਤੋੜ ਲਿਆਂਦੇ। ਪੀਂਘ ਧਰਤੀ ਕੋਲੋਂ ਅਜੇ ਉੱਪਰ ਵਲ ਜਾਣ ਹੀ ਲੱਗੀ ਸੀ ਕਿ ਲੱਜ ਦੀ ਗੰਢ ਖੁੱਲ੍ਹ ਗਈ। ਸ਼ੀਲਾ ਦੂਰ ਜਾ ਡਿੱਗੀ, ਰੌਲਾ ਪੈ ਗਿਆ। ਉਸਨੂੰ ਉਠਾਇਆ, ਕੱਚਾ ਥਾਂ ਸੀ, ਇਸ ਲਈ ਭਾਰੀ ਸੱਟਾਂ ਤੋਂ ਬਚਾਅ ਹੋ ਗਿਆ। ਉਸ ਦਿਨ ਮਗਰੋਂ ਪਿੰਡ ਵਿਚ ਕਦੇ ਤੀਆਂ ਨਹੀਂ ਲੱਗੀਆਂ। 

ਐਕਸਟਰਾ ਸ਼ਾਟ 

ਜਿੱਥੇ ਸ਼ੀਲਾ ਡਿੱਗੀ, ਉਸ ਥਾਂ 1954 ਵਿਚ ਧਰਮਸ਼ਾਲਾ ਦਾ ਨਿਰਮਾਣ ਹੋ। ਗਿਆ। ਚਰਨ ਸਿੰਘ ਨੇ ਦੋ ਮਕਾਨ ਬਣਾ ਲਏ। ਪੱਛਮ ਵਲ ਦਾ ਟਾਹਣਾ ਧਰਮਸ਼ਾਲਾ ਦੇ ਨਿਰਮਾਣ ਸਮੇਂ ਕੱਟ ਦਿੱਤਾ ਗਿਆ। ਦੱਖਣ ਵਲ ਦਾ ਟਾਹਣਾ ਵੀ ਸੁੱਕ ਗਿਆ। ਇੰਡ, ਇਸ ਪਿੱਪਲ ਉੱਤੇ ਪੀਂਘ ਪਾਉਣ ਲਈ ਨਾ ਟਾਹਣੇ ਰਹੇ ਤੇ ਪੀਂਘ ਚੜਾਉਣ ਲਈ ਥਾਂ ਵੀ ਨਾ ਰਿਹਾ। ਪਿੱਪਲ ਅੱਜ ਵੀ ਉਸ ਸਥਲ ‘ਤੇ ਖਲੋਤਾ ਹੈ, ਪਰ ਉਸਦੀ ਸ਼ਾਨ ਜਾਂਦੀ ਰਹੀ ਹੈ, ਪੱਤੇ ਵੀ ਹੁਣ ਸੰਘਣੇ ਨਹੀਂ ਆਉਂਦੇ। ਹਾਂ, ਹੁਣ ਵੀ ਪਿੱਪਲ ਦੀਆਂ ਜੜ੍ਹਾਂ ਨੇੜੇ ਪਾਣੀ ਪਾਇਆ ਜਾਂਦਾ ਹੈ ਤੇ ਦਿਵਾਲੀ ਵਾਲੀ ਰਾਤ ਸਰ੍ਹੋਂ ਦੇ ਤੇਲ ਦੇ ਦੀਵੇ ਜਲਾਏ ਜਾਂਦੇ ਹਨ। 

ਮਾਲ ਦਾ ਗੋਹਾ 

ਪਿੰਡ ਵਿਚ ਮਿੱਟੀ ਦੇ ਬਰਤਨਾਂ ਦੀ ਲੋੜ ਪੂਰੀ ਕਰਨ ਲਈ ਸਾਡੇ ਦੋ ਪੜ ਸਨ। ਇਕ ਸਾਡਾ ਤੇ ਇਕ ਤਾਏ ਮੱਲੀ (ਮੱਲ ਸਿੰਘ) ਦਾ। ਪਤਾ ਨਹੀਂ ਕਦੋਂ ਦਾ ਇਹ ਰੂਲ ਬਣਿਆ ਹੋਇਆ ਕਿ ਮਾਲ ਦਾ ਗੋਹਾ ਉਹ ਪਰਿਵਾਰ ਹੀ ਚੁੱਕਣਗੇ ਜੋ, ਬਰਤਨ ਬਣਾਉਂਦੇ ਹੋਣਗੇ। ਸਾਡੇ ਦੋਵੇਂ ਘਰ ਇਹ ਕੰਮ ਕਰਦੇ ਤੇ ਮਾਲ ਦਾ ਗੋਹਾ ਇਕ ਦਿਨ ਇਕ ਤੇ ਦੂਜੇ ਦਿਨ ਦੂਜਾ ਪਰਿਵਾਰ ਚੁੱਕਦਾ। ਇਹ ਗੋਹਾ ਪਾਥੀਆਂ ਦੇ ਰੂਪ ਵਿਚ ਬਰਤਨ ਪਕਾਉਣ ਲਈ ਵਰਤਿਆ ਜਾਂਦਾ। ਉਨ੍ਹਾਂ ਦਿਨਾਂ ਵਿਚ (ਬਚਪਨ ਦੇ ਦਿਨਾਂ ਵਿਚ) ਨਹਿਰ ਤੋਂ ਪਾਰ ਮਾਲ ਦੇ ਚੁਗਣ ਲਈ ਚਰਾਂਦਾਂ ਸਨ, ਖੇਤ ਖੁੱਲ੍ਹੇ ਪਏ ਹੁੰਦੇ, ਸੇਮ ਦੀ ਮਾਰ ਵਾਲ਼ੇ ਖੇਤਾਂ ਵਿਚ ਮਾਲ ਦੇ ਚੁੱਗਣ ਲਈ ਬਥੇਰਾ ਘਾਹ ਫੂਸ ਉੱਗ ਪੈਂਦਾ। ਬਰਾਨੀ ਖੇਤੀ ਸੀ, ਥੋੜ੍ਹੇ ਬਹੁਤੇ ਥਾਵਾਂ ਵਿਚ ਬੇਰੜਾ ( ਕਣਕ ਤੇ ਛੋਲੇ ਮਿਲਾ ਕੇ) ਬੀਜਿਆ ਜਾਂਦਾ। ਨਹਿਰ ਨੇੜੇ ਪਿੱਪਲਾਂ ਤੇ ਬਰੋਟਿਆਂ ਹੇਠਾਂ ਮਾਲ (ਵੱਗ) ਇਕੱਠਾ ਹੁੰਦਾ। ਜਦੋਂ ਮਾਲ ਵਿਚ ਜਾਣ ਵਾਲ਼ੇ ਪਸ਼ੂ ਪੂਰੇ ਹੋ ਜਾਂਦੇ, ਚਰਵਾਹੇ ਉਸਨੂੰ ਹੱਕ ਕੇ ਨਹਿਰੋਂ ਪਾਰ ਲੈ ਜਾਂਦੇ। ਉਸ ਥਾਂ ਵਿਚ ਪਸ਼ੂਆਂ ਦਾ ਗੋਹਾ ਪਿਆ ਹੁੰਦਾ। ਮਾਲ ਦੇ ਤੁਰਨ ਤੋਂ ਪਹਿਲਾਂ ਹੀ ਬੇਬੇ ਟੋਕਰੀ ਲੈ ਕੇ ਵੱਗ ਕੋਲ ਚਲੀ ਜਾਂਦੀ ਤਾਂ: ਕਿ ਕੋਈ ਹੋਰ ਗੋਹੇ ਦੀ ਚੋਰੀ ਨਾ ਕਰ ਲਵੇ। ਬੇਬੇ ਗੋਹੇ ਦੀਆਂ ਢੇਰੀਆਂ ਲਾ ਦਿੰਦੀ ਤੇ ਫੇਰ ਉਸਨੂੰ ਟੋਕਰੀ ਵਿਚ ਪਾ ਕੇ ਮੇਰੇ ਕੋਲੋਂ ਚੁਕਵਾ ਕੇ, ਆਪਣੇ ਸਿਰ ਉੱਤੇ ਰੱਖਦੀ ਤੇ ਪਥਵਾੜੇ ਵਿਚ ਸੁੱਟ ਦਿੰਦੀ, ਜਿੱਥੇ ਪਾਥੀਆਂ ਪੱਥਣ ਲਈ ਕਦੇ ਕਦੇ ਉਹ ਵੱਡੀ ਭੈਣ ਨੂੰ ਵੀ ਲੈ ਆਉਂਦੀ। ਗੋਹਾ ਇਕੱਠਾ ਕਰਨ ਵਿਚ ਮੈਂ ਵੀ ਮਦਦ ਕਰਦਾ, ਛੋਟੀਆਂ ਫੋਸੀਆਂ ਮੈਂ ਇਕੱਠੀਆਂ ਕਰਨ ਦਾ ਕੰਮ ਮੈਨੂੰ ਹੀ ਕਰਨਾ ਪੈਂਦਾ। ਹੋਰ ਕੋਈ ਵੀ ਗੋਹੇ ਨੂੰ ਹੱਥ ਲਾਉਣ ਨੂੰ ਤਿਆਰ ਨਾ ਹੁੰਦਾ। ਕੰਮ ਮੁਕਾ ਕੇ ਮੈਂ ਤੇ ਬੇਬੇ ਨਹਿਰ ਵਾਲ਼ੇ ਪਾਣੀ ਵਿਚ ਹੱਥ ਧੋ ਲੈਂਦੇ। ਫੇਰ ਬੇਬੇ ਆਪਣੇ ਕੰਮ ਲੱਗ ਜਾਂਦੀ ਤੇ ਮੈਂ ਸਕੂਲ ਨੂੰ ਚਲਿਆ ਜਾਂਦਾ। ਅਤੇ ਫੇਰ ਥੋੜ੍ਹੇ ਸਮੇਂ ਵਿਚ ਹੀ ਭਾਰੀ ਤਬਦੀਲੀ ਆ ਗਈ। ਖੇਤਾਂ ਵਿਚ ਬੋਰ ਹੋਏ, ਡੀਜ਼ਲ ਇੰਜਣਾਂ ਨਾਲ ਸਿੰਚਾਈ ਲਈ ਪਾਣੀ ਕੱਢਿਆ ਜਾਣ ਲੱਗਾ। ਸੇਮ ਦਾ ਪਾਣੀ ਸੁੱਕ ਗਿਆ, ਭਰਪੂਰ ਫਸਲਾਂ ਹੋਣ ਲੱਗੀਆਂ। ਮਾਲ ਦੇ ਚਰਾਉਣ ਲਈ ਕੋਈ ਥਾਂ ਖ਼ਾਲੀ ਨਾ ਰਿਹਾ। ਇੰਝ ਹੌਲੀ ਹੌਲੀ ਮਾਲ ਖੁੱਲ੍ਹਣਾ ਬੰਦ ਹੋ ਗਿਆ। ਫੇਰ ਤਾਂ ਬਰਤਨ ਪਕਾਉਣ ਲਈ ਪਾਥੀਆਂ ਮੁੱਲ ਖਰੀਦਣੀਆਂ ਪੈਂਦੀਆਂ। 

ਲੱਜਿਆ ਰਾਮ ਦਾ ਅਖਾੜਾ 

ਪੰਡਤ ਲੱਜਿਆ ਰਾਮ ਮਸ਼ਹੂਰ ਕਥਾਵਾਚਕ ਸਨ। ਕਹਿੰਦੇ ਕਿ ਉਹ ਕਝ ਖ਼ਾਸ ਪਿੰਡਾਂ ਵਿਚ ਹੀ ਕਥਾ ਸੁਣਾਉਂਦੇ ਹੁੰਦੇ ਸਨ, ਉਸ ਨਾਲ ਦੋ ਹੋਰ ਸਾਥੀ ਵੀ ਹੁੰਦੇ। 

ਲੱਜਿਆ ਰਾਮ ਦੇ ਮਨਪਸੰਦ ਪਿੰਡਾਂ ਵਿਚ ਮੇਰਾ ਪਿੰਡ ਵੀ ਸ਼ਾਮਿਲ ਸੀ, ਜਿੱਥੇ ਉਹ ਕਈ ਰਾਤਾਂ ਕਥਾ ਸੁਣਾਉਂਦੇ । ਉਸਨੂੰ ਸੁਣਨ ਲਈ ਸਰੋਤੇ ਦਾਦਾ ਆਸਾ ਰਾਮ ਦੀ ਹੱਟੀ ਕੋਲ ਬਣੇ ਪੱਕੇ ਚੌਂਤਰਿਆਂ ਉੱਤੇ ਜੁੜਦੇ। ਇਨ੍ਹਾਂ ਚੌਂਤਰਿਆਂ ਉਤੇ ਕਿਸੇ ਸਮੇਂ, ਇਕ ਵੱਡ ਅਕਾਰੀ ਦਰਵਾਜ਼ਾ ਸੀ, ਜਿਸਨੂੰ ਲੱਕੜੀ ਦੇ ਭਾਰੇ ਕਿਵਾੜ ਲੱਗੇ ਹੁੰਦੇ ਸਨ, ਅੰਦਰਲੇ ਪਾਸੇ ਬੈਠਣ ਲਈ ਦੋਵੇਂ ਪਾਸੇ ਚੌਂਤਰੇ ਬਣੇ ਹੋਏ ਸਨ। ਇਹ ਦਰਵਾਜ਼ਾ ਪਿੰਡ ਵਾਸੀਆਂ ਨੂੰ ਖੂੰਖਾਰ ਜਾਨਵਰਾਂ ਤੇ ਧਾੜਵੀਆਂ ਤੋਂ ਬਚਾਉਂਦਾ ਸੀ ਪਰ ਸੰਭਾਲ ਨਾ ਹੋਣ ਕਾਰਨ ਇਹ ਦਰਵਾਜ਼ਾ ਢਹਿ ਗਿਆ। ਇਸਦਾ ਮਲਵਾ ਵੀ ਲੋਕ ਲੈ ਗਏ। ਉਂਝ, ਇਸ ਦਰਵਾਜ਼ੇ ਦੀ ਲੋੜ ਵੀ ਨਹੀਂ ਸੀ ਰਹੀ। ਬਾਹਰਲੇ ਧਾੜਵੀਆਂ ਦਾ ਡਰ ਅੰਗਰੇਜ਼ ਹਕੂਮਤ ਆਉਣ ਕਾਰਨ ਚੁੱਕਿਆ ਗਿਆ ਤੇ ਖੂੰਖਾਰ ਜਾਨਵਰ ਜਾਂ ਤਾਂ ਇਲਾਕਾ ਛੱਡ ਗਏ ਜਾਂ ਖ਼ੁਰਾਕ ਦੀ ਘਾਟ ਕਾਰਨ ਨਸਲਾਂ ਹੀ ਖ਼ਤਮ ਹੋ ਗਈਆਂ। 

ਇਨ੍ਹਾਂ ਚੌਂਤਰਿਆ ਦੇ ਨਾਲ ਲਗਦੇ ਮਕਾਨਾਂ ਦੇ ਬਨੇਰਿਆਂ ਨੇੜੇ ਬੱਚੇ ਤੇ ਇਸਤਰੀਆਂ ਕਥਾ ਸੁਣਨ ਲਈ ਜੁੜਦੇ। ਸਾਨੂੰ ਬੱਚਿਆਂ ਨੂੰ ਓਨੀ ਦੇਰ ਹੀ ਖੱਪ ਪਾਉਣ ਦੀ ਆਗਿਆ ਹੁੰਦੀ, ਜਿੰਨੀ ਦੇਰ ਕਥਾ ਸ਼ੁਰੂ ਨਾ ਹੋ ਜਾਂਦੀ। ਫੇਰ ਤਾਂ ਸਾਰੇ ਪਾਸੇ ਚੁੱਪ ਛਾਂ ਜਾਂਦੀ, ਜੇ ਕੋਈ ਅਵਾਜ਼ ਆਉਂਦੀ ਤਾਂ ਉਹ ਲੱਜਿਆ ਰਾਮ ਦੀ ਹੀ ਹੁੰਦੀ। ਉਸ ਦੀ ਉਮਰ, ਉਸ ਵੇਲੇ ਕਹਿੰਦੇ ਕਿ ਸੱਤਰ ਸਾਲ ਨੂੰ ਪਾਰ ਕਰ ਗਈ ਸੀ। 

ਉਨ੍ਹਾਂ ਦਿਨਾਂ ਵਿਚ ਲਾਊਡ ਸਪੀਕਰ ਦੀ ਵਰਤੋਂ ਹੋਣ ਲੱਗ ਪਈ ਸੀ ਪਰ ਪੰਡਤ ਲੱਜਿਆ ਰਾਮ ਲਈ ਕਿਸੇ ਲਾਊਡ ਸਪੀਕਰ ਦੀ ਲੋੜ ਨਹੀਂ ਸੀ। ਉਸਦੀ ਆਵਾਜ਼ ਏਨੀ ਬੁਲੰਦ ਹੁੰਦੀ ਕਿ ਸਰੋਤਿਆਂ ਦੇ ਕੰਨਾਂ ਤੋਂ ਬੜੀ ਦੂਰ ਤੱਕ ਸੁਣਾਈ ਦਿੰਦੀ। ਉਂਝ, ਉਸ ਵੇਲੇ ਸ਼ੋਰ ਪ੍ਰਦੂਸ਼ਣ ਵੀ ਨਹੀਂ ਸੀ। ਟਿਕੀ ਰਾਤ ਨੂੰ ਮਾਰੀ ਹੋਈ ਹਾਕ ਵੀ ਦੇ ਦੇ ਕੌਰ (ਲਗਪਗ ਤਿੰਨ ਕਿਲੋਮੀਟਰ) ਤੱਕ ਸੁਣਾਈ ਦਿੰਦੀ। 

ਪੰਡਤ ਲੱਜਿਆ ਰਾਮ ਜਿਵੇਂ ਹੀ ਕਥਾ ਸ਼ੁਰੂ ਕਰਦੇ, ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ, ਫੇਰ ਆਪਣੇ ਗੁਰੂ ਜੀ ਉਸਤਤ ਵਿਚ ਬੋਲਦੇ ਤੇ ਫੇਰ ਉਹ ਕਥਾ ਸ਼ੁਰੂ ਕਰਦੇ। ਇਕ ਰਾਤ ਇਕ ਹੀ ਕਥਾ ਸੁਣਾਈ ਜਾਂਦੀ, ਕਥਾ, ਭਾਵੇਂ ਨਲ-ਦਮਿਅੰਤੀ ਦੀ ਹੁੰਦੀ, ਰਾਜਾ ਹਰੀਸ਼ ਚੰਦਰ ਦੀ ਹੁੰਦੀ ਜਾਂ ਰੂਪ ਬਸੰਤ ਦੀ ਵਿਚ ਵਿਚ ਉਹ ਮਿਰਜ਼ਾ ਸਾਹਿਬਾਂ ਜਾਂ ਹੀਰ ਰਾਂਝੇ ਦਾ ਜ਼ਿਕਰ ਵੀ ਕਰ ਜਾਂਦੇ । ਸ਼ਾਇਦ ਉਸ ਸਮੇਂ, ਜਦੋਂ ਮਾਹੌਲ ਗੰਭੀਰ ਹੁੰਦਾ ਤੇ ਸਰੋਤਿਆਂ ਨੂੰ ਭਾਵਕਤਾ ਵਿਚੋਂ ਕੱਢਣਾ ਜ਼ਰੂਰੀ ਹੁੰਦਾ। 

ਪਿੰਡ ਵਿਚੋਂ ਪੰਡਤ ਲੱਜਿਆ ਰਾਮ ਨੂੰ ਰਸਦ ਇਕੱਠੀ ਕਰਕੇ ਦਿੱਤੀ ਜਾਂਦੀ। ਫੇਰ ਉਹ ਕਿਸੇ ਹੋਰ ਪਿੰਡ ਕਥਾ ਕਰਨ ਲਈ ਚਲੇ ਜਾਂਦੇ। 

ਦੁਸਹਿਰੇ ਤੋਂ ਪਹਿਲਾਂ ਰਾਮ ਲੀਲਾ ਖੇਡਣ ਵਾਲੀਆਂ ਟੋਲੀਆਂ ਵੀ ਆ ਜਾਂਦੀਆਂ। ਉਨ੍ਹਾਂ ਵਲੋਂ ਨਿਭਾਏ ਪਾਤਰਾਂ ਦੀ ਭੂਮਿਕਾ ਦੀ ਅਸੀਂ ਕਈ ਕਈ ਦਿਨ ਨਕਲ ਕਰਦੇ ਰਹਿੰਦੇ। ਉਨ੍ਹਾਂ ਦਿਨਾਂ ਵਿੱਚ ਨਚਾਰਾਂ ਦੀਆਂ ਟੋਲੀਆਂ ਵੀ ਜਲਸੇ ਕਰਨ ਆ ਜਾਂਦੀਆਂ। ਇਸਤਰੀ ਵੇਸ ਵਿਚ ਮੁੰਡੇ ਨਾਚ ਕਰਦੇ, ਉਨ੍ਹਾਂ ਦੇ ਮੂੰਹ ਉਤੇ ਚਾਨਣਾ ਕਰਨ ਲਈ ਮਸ਼ਾਲਾਂ ਮਚਾਈਆਂ ਜਾਂਦੀਆਂ। ਮਨੋਰੰਜਨ ਦੇ ਕੁਝ ਅਜਿਹੇ ਹੀ ਸਾਧਨ ਹੁੰਦੇ ਸਨ। 

ਇਕ ਵਾਰੀ ਕਨ੍ਹੀਆਂ ਪੱਤੀ ਦੇ ਦਰਵਾਜ਼ੇ ਅੱਗੇ ਪਿਲ੍ਹਕਣਾਂ ਹੇਠਾਂ ਜਲਸਾ ਲੱਗਿਆ। ਜਲਸਾ ਪੂਰੇ ਉਭਾਰ ਉਤੇ ਸੀ, ਕਿਸੇ ਸ਼ਰਾਰਤੀ ਨੇ ਬੈਠੇ ਲੋਕਾਂ ਵਿਚ ਇੱਟ ਸੁੱਟ ਦਿੱਤੀ, ਲੋਕ ਉਠ ਖੜ੍ਹੇ, ਘਸਮਾਣ ਜਿਹਾ ਪੈ ਗਿਆ। ਤੇ ਫੇਰ ਕਿਸੇ ਵੱਡੇ ਝਗੜੇ ਦੇ ਡਰੋਂ ਲੋਕ ਘਰੋ ਘਰੀਂ ਚਲੇ ਗਏ। ਬਿਜਲੀਪਰੋਂ ਆਏ ਦਰਸ਼ਕ ਵੀ ਵਾਪਸ ਮੁੜ ਗਏ। 

ਐਕਸਟਰਾ ਸ਼ਾਟ 

ਉਸ ਦਿਨ ਮਗਰੋਂ ਪਿੰਡ ਵਿਚ ਕੋਈ ਜਲਸਾ ਕਰਵਾਉਣ ਦੀ, ਕੋਈ ਰਾਮ ਲੀਲਾ ਕਰਵਾਉਣ ਦੀ ਜਾਂ ਲੱਜਿਆ ਰਾਮ ਦੀਆਂ ਕਥਾਵਾਂ ਸੁਣਨ ਦੀ ਪ੍ਰੰਪਰਾ ਹੀ। ਖ਼ਤਮ ਹੋ ਗਈ। ਮਨੋਰੰਜਨ ਦੇ ਨਵੇਂ ਸਾਧਨ ਆ ਗਏ। 

ਬੇਕਸੂਰ ਦਾ ਕਸੂਰ 

ਮੈਨੂੰ ਯਾਦ ਹੈ ਕਿ ਕਿਸੇ ਵੀ ਘਰ ਵਿਚ ਲੈਟਰੀਨ ਨਹੀਂ ਸੀ ਹੁੰਦੀ। ਸਾਰੇ ਲੋਕ ਖੇਤਾਂ ਵਲ ਜਾਂ ਨਹਿਰ ਕਿਨਾਰੇ ਖੁੱਲ੍ਹੇ ਥਾਂ ਵਿਚ ਹੀ ਲੈਟਰੀਨ ਜਾਂਦੇ। ਅੱਧੇ ਪਾਸੇ ਦੀਆਂ ਇਸਤਰੀਆਂ ਰਾਮਤਲਾਈ ਵਾਲੇ ਬਾਗ਼ ਵਿਚ ਜਾਂਦੀਆਂ। ਪੱਤੀ ਕਰਮਾ ਦੀਆਂ ਇਸਤਰੀਆਂ ਨਹਿਰ ਵਲ ਤੇ ਮਰਦ ਖੇਤਾਂ ਵਿਚ ਦੂਰ ਤੱਕ ਚਲੇ ਜਾਂਦੇ। ਇਸਤਰੀਆਂ ਇਸ ਕਾਰਜ ਨੂੰ “ਬਾਹਰ ਜਾਣਾ” ਆਖਦੀਆਂ ਤੇ ਮਰਦ ਜੰਗਲ ਪਾਣੀ, ਕਿਉਂਕਿ ਮੈਂ ਮਰਦ ਸਾਂ, ਇਸ ਲਈ ਜੰਗਲ ਪਾਣੀ ਰਾਮ ਤਲਾਈ ਵਾਲੇ ਬਾਗ਼ ਵਲ ਗਿਆ ਹੋਇਆ। ਸਾਂ, ਨਿੱਕਰ ਦਾ ਨਾਲਾ ਹੱਥ ਵਿਚ ਹੀ ਫੜਿਆ ਹੋਇਆ ਸੀ, ਅਜੇ ਜੰਗਲ ਪਾਣੀ ਵਾਲੇ ਹੱਥ ਧੋਣੇ ਸਨ। ਘਰ ਦੇ ਨੇੜੇ ਹੀ ਪੀਰਖ਼ਾਨੇ ਦਾ ਸਥਾਨ ਸੀ, ਜਿੱਥੇ ਨੌਵੀਂ ਤਿਥ ਨੂੰ ਇਸਤਰੀਆਂ ਮਿੱਠੀਆਂ ਸੇਵੀਆਂ ਜਾਂ ਮਿੱਠੇ ਚਾਵਲਾਂ ਨਾਲ ਮੱਥਾ ਟੇਕਿਆ ਕਰਦੀਆਂ ਸਨ। ਇੱਥੇ ਹੀ ਬਾਹਰ ਜਾਣ ਲਈ ਆ ਰਹੀ ਬੇਬੇ ਨੇ ਮੈਨੂੰ ਦਬੋਚ ਲਿਆ ਤੇ ਤਾੜ ਤਾੜ ਕਈ ਚਪੇੜਾਂ ਮੇਰੇ ਮੂੰਹ ਉੱਤੇ ਜੜ ਦਿੱਤੀਆਂ। ਮੈਂ ਰੋ ਵੀ ਨਾ ਸਕਿਆ ਤੇ ਹੈਰਾਨ ਪਰੇਸ਼ਾਨ ਹੋ ਕੇ ਚੁੱਪ ਹੀ ਕਰ ਗਿਆ। ਬੇਬੇ ਨੇ ਗੁੱਸੇ ਭਰੀ ਆਵਾਜ਼ ਵਿਚ, ਅੱਖਾਂ ਲਾਲ ਕਰਕੇ ਮੇਰਾ ਕਸੂਰ ਦੱਸਿਆ ਕਿ ਮੈਂ ਟਾਂਡ ਉੱਤੇ ਪਿਆ ਕੱਚ ਦਾ ਡੂਨਾ ਤੋੜ ਆਇਆਂ, ਜੋ ਕਲਕੱਤੇ ਤੋਂ ਲਿਆਂਦਾ ਹੋਇਆ ਸੀ। 

ਉਹ ਕੱਚ ਦਾ ਡੂਨਾ ਟਾਂਡ (ਸ਼ੈਲਫ) ਉੱਤੇ ਪਿਆ ਤਾਂ ਮੈਂ ਵੀ ਦੇਖਦਾ ਸਾਂ। ਟਾਂਡ, ਕਿਉਂਕਿ ਮਿੱਟੀ ਦੀ ਬਣਾਈ ਹੋਈ ਸੀ, ਇਸ ਲਈ ਡਰਦਾ ਮੈਂ ਉਸ ਉੱਤੇ ਕਦੇ ਭਾਰ ਨਹੀਂ ਸੀ ਪਾਉਂਦਾ। ਰਸੋਈ ਦੇ ਬਰਤਨ ਰੱਖਣ ਲਈ ਪੀਹੜਾ ਮਿੱਟੀ ਦਾ ਬਣਾਇਆ ਹੋਇਆ ਸੀ, ਜਿਸ ਵਿਚ, ਟਾਂਡਾਂ ਵੀ ਮਿੱਟੀ ਦੀਆਂ ਹੀ ਬਣੀਆਂ ਸਨ। ਤਿੰਨ ਟਾਂਡਾਂ ਵਾਲੇ ਪੀਹੜੇ ਨੂੰ ਸ਼ਿੰਗਾਰਨ ਲਈ ਮਿੱਟੀ ਦੇ ਹੀ ਮੋਰ, ਖ਼ਰਗੋਸ਼ ਤੇ ਹੋਰ ਕਈ ਸਜਾਵਟੀ ਚੀਜ਼ਾਂ ਬਣਾਈਆਂ ਹੋਈਆਂ ਸਨ। ਇਨ੍ਹਾਂ ਨੂੰ ਕੱਚੇ ਰੰਗ ਕੀਤੇ ਹੋਏ ਸਨ। ਜਾਪਾਨ ਦਾ ਬਣਿਆ ਡੂਨਾ ਬਾਪੂ ਕਲਕੱਤੇ ਤੋਂ ਲਿਆਇਆ ਸੀ, ਘਰ ਵਿਚ ਰਸੋਈ ਵਿਚ ਵਰਤੋਂ ਲਈ ਪਿੱਤਲ ਤੇ ਕਾਂਸੀ ਦੇ ਭਾਂਡੇ ਸਨ, ਜਿਸ ਕਾਰਨ ਕੰਚ ਦੇ ਭਾਂਡਿਆਂ ਦੀ ਲੋੜ ਘੱਟ ਹੀ ਪੈਂਦੀ ਸੀ । 

ਘਰਾਂ ਵਿਚ ਅਨਾਜ ਦਾ ਭੰਡਾਰ ਕਰਨ ਲਈ ਮਿੱਟੀ ਦੇ ਹੀ ਭੜੋਲੇ ਬਣਾਏ ਜਾਂਦੇ, ਮਿੱਟੀ ਦੀਆਂ ਕੋਠੀਆਂ ਬਣਾਈਆਂ ਜਾਂਦੀਆਂ ਤੇ ਆਟਾ ਪਾਉਣ ਲਈ ਮਿੱਟੀ ਦੀਆਂ ਹੀ ਭੜੋਲੀਆਂ ਬਣਾਈਆਂ ਜਾਂਦੀਆਂ, ਜਿਨ੍ਹਾਂ ਨੂੰ ਪਾਂਡੂ ਵਾਲੀ ਮਿੱਟੀ ਨਾਲ ਲਿੱਪ ਕੇ, ਪਰੋਲਾ ਫੇਰ ਕੇ ਰੁੱਖਾਂ, ਜਾਨਵਰਾਂ ਤੇ ਪੰਛੀਆਂ ਦੇ ਚਿੱਤਰ ਬਣਾ ਕੇ ਸ਼ਿੰਗਾਰਿਆ ਜਾਂਦਾ। 

ਐਕਸਟਰਾ ਸ਼ਾਟ 

ਸਨਅਤੀ ਤਰੱਕੀ, ਪਿੰਡਾਂ ਵਿੱਚ ਲੋਹੇ ਦਾ ਬਣਿਆ ਸਮਾਨ ਲੈ ਆਈ। ਜਿਸ ਵਿੱਚ ਕਣਕ ਦਾ ਭੰਡਾਰ ਕਰਨ ਲਈ ਲੋਹੇ ਦੀ ਟੀਨ ਦੇ ਢੋਲ, ਆਟਾ ਰੱਖਣ ਲਈ ਸਟੀਲ ਦੀਆਂ ਡਰੰਮੀਆਂ, ਰਸੋਈ ਵਿੱਚ ਭਾਂਡੇ ਰੱਖਣ ਲਈ ਲੋਹੇ ਦੇ ਸਟੈਂਡ ਆ ਏ ਅਤੇ ਮਿੱਟੀ ਦੀਆਂ ਬਣੀਆਂ ਸਾਰੀਆਂ ਵਸਤਾਂ ਅਲੋਪ ਹੋ ਗਈਆਂ। 

ਮਿਹਨਤ ਦਾ ਫ਼ਲ਼ 

ਸਭ ਤੋਂ ਛੋਟਾ ਸਾਂ ਘਰ ਵਿਚ, ਇਸੇ ਲਈ ਸਾਰੇ ਮੇਰੇ ਕੋਲੋਂ ਕੰਮ ਕਰਵਾਉਣਾ ਆਪਣਾ ਹੱਕ ਸਮਝਦੇ। ਸਾਂਝਾ ਪਰਿਵਾਰ ਸੀ। ਤਾਏ ਦੇ ਵੱਡੇ ਪੁੱਤਰ ਦੇ ਵਿਆਹ ਮਗਰੋਂ ਹੀ ਮੇਰਾ ਜਨਮ ਹੋਇਆ। ਉਨ੍ਹਾਂ ਦੀ ਛੋਟੀ ਨੂੰਹ ਪਹਿਲਾਂ ਵਿਆਹੀ ਆ ਚੁੱਕੀ ਸੀ। ਮੇਰੇ ਵੱਡੇ ਭਰਾ ਦੇ ਵਿਆਹ ਸਮੇਂ ਮੈਂ ਤਿੰਨ ਕੁ ਸਾਲ ਦਾ ਸੀ। ਵਿਆਹ ਸਮੇਂ ਰਥ ਗੱਡੀ ਵਿਚ, ਭਰਜਾਈ ਦੀ ਗੋਦ ਵਿਚ ਹੀ ਬੈਠ ਕੇ ਆਇਆ ਸਾਂ। ਉਸ ਸਮੇਂ ਕਿਸੇ ਕਿਸੇ ਘਰ ਹੀ ਨਲਕਾ ਲੱਗਾ ਹੋਇਆ ਹੁੰਦਾ ਤੇ ਬਹੁਤੇ ਘਰਾਂ ਵਿਚ ਪਾਣੀ ਡੇਰੇ ਵਾਲ਼ੇ ਖੂਹ ਵਿਚੋਂ ਹੀ ਭਰਕੇ ਲਿਆਂਦਾ ਜਾਂਦਾ। ਸਾਡੇ ਘਰੋਂ ਵੀ ਇਹ ਤਿੰਨੇ ਜਣੀਆਂ ਘੜੇ ਢਾਕ ‘ਤੇ ਰੱਖਦੀਆਂ, ਖੂਹ ਵਿਚੋਂ ਪਾਣੀ ਭਰ ਲਿਆਂਦੀਆਂ। ਇੰਨ੍ਹਾਂ ਦੇ ਨਿੱਕੇ ਨਿਆਣਿਆਂ ਨੂੰ ਸਾਂਭਣ ਦਾ ਕੰਮ ਮੇਰੇ ਜ਼ਿੰਮੇ ਲਾਇਆ ਹੁੰਦਾ। 

ਬਾਹਰਲੇ ਘਰੋਂ ਪਾਥੀਆਂ, ਲੱਕੜਾਂ ਚੁੱਕਵਾ ਕੇ ਲਿਆਉਣੀਆਂ ਹੁੰਦੀਆਂ। ਉਨ੍ਹਾਂ ਨੂੰ ਚੁੱਲ੍ਹੇ ਨੇੜੇ ਪਹੁੰਚਾਉਣਾ ਹੁੰਦਾ। ਜੇ ਦੁਕਾਨ ਤੋਂ ਕੋਈ ਚੀਜ਼ ਵਸਤ ਲਿਆਉਣੀ ਹੁੰਦੀ ਤਾਂ ਮੈਨੂੰ ਹੀ ਤੋਰ ਦਿੱਤਾ ਜਾਂਦਾ। ਨਾਂਹ ਕਹਿਣ ਦਾ ਅਧਿਕਾਰ ਹੀ ਨਹੀਂ ਸੀ। 

ਪਿੰਡ ਦੇ ਵਿਚਕਾਰ ਦਾਦਾ ਆਸਾ ਰਾਮ ਦੀ ਦੁਕਾਨ ਸੀ, ਜਿਥੋਂ ਸਾਰੇ ਪਿੰਡ ਦੇ ਪਰਿਵਾਰ ਸੌਦਾ ਸੂਤ ਖ਼ਰੀਦਦੇ। ਉਹ ਸੌਦੇ ਨਾਲ ਰੂੰਘਾ ਵੀ ਦਿੰਦਾ, ਉਹ ਚਾਹੇ ਖਿੱਲਾਂ ਪਤਾਸੇ ਹੁੰਦੇ, ਚਾਹੇ ਨਮਕੀਨ ਪਕੌੜੀਆਂ। ਇਸੇ ਲਾਲਚ ਵਿਚ ਬੱਚੇ ਉਸਦੀ ਦੁਕਾਨ ‘ਤੇ ਜਾਣ ਲਈ ਝੱਟ ਤਿਆਰ ਹੋ ਜਾਂਦੇ। 

ਅਤੇ ਇਕ ਦਿਨ ਮਿੱਟੀ ਦਾ ਤੇਲ ਲਿਆਉਣ ਲਈ ਮੈਨੂੰ ਇਕ ਖ਼ਾਲੀ ਬੋਤਲ ਤੇ ਇਕ ਰੁਪਏ ਦਾ ਨੋਟ ਦਿੱਤਾ ਗਿਆ। ਸ਼ਾਮ ਦਾ ਸਮਾਂ ਸੀ, ਵੱਗ ਚੁਗ ਕੇ ਪਰਤ ਰਿਹਾ ਸੀ, ਡੰਗਰ ਇਕ ਦੂਜੇ ਨਾਲ ਭਿੜਕੇ ਹੋਏ ਤੁਰ ਰਹੇ ਸਨ। ਉਨ੍ਹਾਂ ਤੋਂ ਆਪਣਾ ਆਪ ਬਚਾਉਣ ਦੀ ਕੋਸ਼ਿਸ਼ ਵਿਚ, ਉਹ ਇਕ ਰੁਪਿਆ ਹੱਥ ਵਿਚੋਂ ਨਿਕਲ ਗਿਆ, ਜਿਸਦਾ ਪਤਾ ਹੀ ਨਾ ਲੱਗਿਆ। ਬੋਤਲ ਲੈ ਕੇ ਮੈਂ ਦੁਕਾਨ ‘ਤੇ ਗਿਆ, ਜਿੱਥੇ ਰੁਪਿਆ ਹੱਥ ਵਿਚ ਨਾ ਹੋਣ ਕਾਰਨ ਮੇਰੀ ਜਾਨ ਹੀ ਨਿਕਲ ਗਈ। ਦਾਦਾ ਆਸਾ ਰਾਮ ਬਾਇਦ ਸਮਝ ਗਿਆ, ਉਸ ਨੇ ਘਰਲੇ ਨਾਲ ਪੀਪੇ ਵਿਚੋਂ ਤੇਲ ਬੋਤਲ ਵਿਚ ਪਾਇਆ ਤੇ ਪੈਸੇ ਵਹੀ ਵਿਚ ਲਿਖ ਲਏ। ਉਹ “ਲੰਡੇ” ਅੱਖਰਾਂ ਵਿਚ ਲਿਖਦਾ ਸੀ, ਜਿਸਦੀ ਉਸ ਨੂੰ ਹੀ ਸਮਝ ਆਉਂਦੀ ਸੀ। ਆਮ ਬੰਦੇ ਦੇ ਪੜ੍ਹਨਾ, ਵਸ ਦੀ ਗੱਲ ਨਹੀਂ ਸੀ। ਲੰਡੇ ਇਕ ਪੁਰਾਤਨ ਲਿਪੀ ਹੁੰਦੀ ਸੀ। 

ਇੰਝ ਹੀ, ਇਕ ਦਿਨ ਭਰਜਾਈ ਨੇ ਦੁਕਾਨ ਤੋਂ ਕੋਈ ਵਸਤੂ ਮੰਗਵਾਉਣੀ। ਸੀ, ਉਹ ਬਾਹਰਲੇ ਘਰੋਂ ਮੈਨੂੰ ਨਾਲ ਲੈ ਗਈ। ਪੈਸੇ ਉਸਨੇ ਪੇਟੀ ਦੇ ਦਰਾਜ ਵਿਚੋਂ ਕੱਢਣੇ ਸਨ, ਉਸਨੇ ਪੇਟੀ ਦਾ ਢੱਕਣ ਚੁੱਕਣ ਸਮੇਂ ਮੈਨੂੰ ਇਕ ਕੱਪੜਾ ਚੁੱਕ ਕੇ ਲਿਆਉਣ ਲਈ ਕਿਹਾ। ਜਦੋਂ ਤੱਕ ਮੈਂ ਉਹ ਕੱਪੜਾ ਚੁੱਕ ਕੇ ਪਰਿਤਆ, ਭਰਜਾਈ ਨੇ ਪੇਟੀ ਵਿਚੋਂ ਪੈਸੇ ਕੱਢਕੇ ਢੱਕਣ ਬੰਦ ਕਰ ਦਿੱਤਾ। ਮੈਨੂੰ ਜਾਪਿਆ ਕਿ ਕੱਪੜਾ ਮੰਗਵਾਉਣਾ ਤਾਂ ਇਕ ਬਹਾਨਾ ਸੀ, ਕਿ ਮੈਂ ਦਰਾਜ ਵਿਚ ਪਏ ਪੈਸੇ ਦੇਖ ਨਾ ਲਵਾਂ। 

ਉਂਝ, ਦੁਆਨੀਆਂ ਚੁਆਨੀਆਂ ਦਾ ਸਮਾਂ ਸੀ। ਘਰਾਂ ਵਿਚ ਏਨੇ ਪੈਸੇ ਹੁੰਦੇ ਹੀ ਨਹੀਂ ਸਨ ਕਿ ਬੱਚਿਆਂ ਨੂੰ ਖ਼ਰਚਣ ਲਈ ਦਿੱਤੇ ਜਾ ਸਕਦੇ। 

ਉਂਝ, ਪਿੰਡ ਵਿਚ ਪੰਡਤ ਹਰੀ ਚੰਦ ਦੀ ਦੁਕਾਨ ਸੀ, ਜਿਸਨੂੰ ਉਹ ਕਦੇ ਕਦੇ ਹੀ ਖੋਲ੍ਹਦਾ। ਆਮ ਤੌਰ ‘ਤੇ ਉਹ ਵਿਆਹਾਂ ਸ਼ਾਦੀਆਂ ਵਿਚ ਹਲਵਾਈ ਦਾ ਕੰਮ ਕਰਦਾ। ਜਦੋਂ ਉਹ ਦੁਕਾਨ ਖੋਲ੍ਹਦਾ, ਨਾਲ ਹੀ ਜਲੇਬੀਆਂ ਵੀ ਪਕਾਉਣ ਲੱਗ ਪੈਂਦਾ। ਸਚਮੁੱਚ, ਮਿਠਾਈਆਂ ਬਨਾਉਣ ਦਾ ਉਹ ਵਧੀਆ ਕਾਰੀਗਰ ਸੀ। 

ਦਾਦਾ ਆਸਾ ਰਾਮ ਤੋਂ ਮਗਰੋਂ ਉਨ੍ਹਾ ਦਾ ਵੱਡਾ ਪੁੱਤਰ ਸਾਧੂ ਰਾਮ ਦੁਕਾਨ ‘ਤੇ ਬੈਠਦਾ, ਫੇਰ ਕੰਮ ਵਧਣ ਕਾਰਨ ਜਾਨਕੀ ਦਾਸ ਵੀ ਹੱਟੀ ਬੈਠਣ ਲੱਗਾ। ਸ਼ਾਮ ਨੂੰ ਮਾਸਟਰ ਕੁਲਵੰਤ ਰਾਏ ਸ਼ਰਮਾ ਵੀ ਉਨ੍ਹਾਂ ਦੀ ਮਦਦ ਕਰਦਾ। ਫੇਰ ਸਮੇਂ ਨਾਲ ਜਾਨਕੀ ਦਾਸ ਦੇ ਪੁੱਤਰ ਕੁਲਭੂਸ਼ਨ ਕੁਮਾਰ ਨੇ ਦੁਕਾਨ ਸੰਭਾਲੀ ਤੇ ਹੁਣ ਆਸਾ ਰਾਮ ਦੀ ਚੌਥੀ ਪੀੜ੍ਹੀ ਚੂਨ ਦੀ ਦੁਕਾਨ ਚਲਾ ਰਹੀ ਹੈ। 

ਐਕਸਟਰਾ ਸ਼ਾਟ 

ਪੰਡਤ ਹਰੀ ਚੰਦ ਮਠਿਆਈ ਬਣਾਉਣ ਦਾ ਕਾਰੀਗਰ ਤਾਂ ਸੀ ਹੀ, ਨਾਲ ਹੀ ਜਿਮੀਕੰਦ ਦਾ ਅਚਾਰ ਵੀ ਬਹੁਤ ਸਵਾਦੀ ਬਣਾਉਂਦਾ। ਬ੍ਰਾਹਮਣਾਂ ਦੇ ਬਾਗ਼ ਵਿੱਚ ਠੇਕਾ ਖੁੱਲ੍ਹਿਆਂ ਤਾਂ ਉਸਦੇ ਜਿਮੀਂਕੰਦ ਦੇ ਅਚਾਰ ਦੀ ਮੰਗ ਵੀ ਬਹੁਤ ਵੱਧ ਗਈ। ਪੁੱਤਰ ਦੀ ਲਾਲਸਾ ਵਿੱਚ ਘਰ ਕੁੜੀਆਂ ਨਾਲ ਭਰ ਲਿਆ। ਪੁੱਤਰ ਤੋਤਾ ਰਾਮ ਪੈਦਾ ਹੋਇਆ ਤਾਂ ਜਵਾਨ ਹੋਣ ਤੋਂ ਪਹਿਲਾਂ ਹੀ ਲੁਧਿਆਣੇ ਜਾ ਵਸਿਆ। ਪਿੰਡ ਵਿੱਚ ਤਾਂ ਉਸ ਪਰਿਵਾਰ ਵਿਚੋਂ ਕੋਈ ਨਹੀਂ ਹੈ। 

ਇਕ ਮੋਰ ਦਾ ਸ਼ਿਕਾਰ 

ਪਿੰਡ ਵਿਚ ਬਹੁਤ ਰੁੱਖ ਸਨ, ਜਿਵੇਂ ਪਿੰਡ ਸੰਘਣੇ ਜੰਗਲ ਵਿਚ ਵਸਿਆ ਹੋਵੇ। ਪਿੰਡ ਵਿਚ ਬਹੁਤ ਪੰਛੀ ਸਨ। ਮੋਰਾਂ ਦੇ ਝੁੰਡ, ਇੱਲ੍ਹਾਂ ਦੀ ਉਡਾਰੀ, ਘਰਾਂ ਵਿਚ ਆਂਡੇ ਦਿੰਦੀਆਂ ਚਿੜੀਆਂ, ਉਨ੍ਹਾਂ ਵਿਚੋਂ ਬੋਟ ਨਿਕਲ਼ਦੇ, ਜਵਾਨ ਹੋ ਕੇ ਉਡਾਰੀਆਂ ਭਰਦੇ, ਘੁੱਗੀਆਂ, ਗੁਟਾਰਾਂ, ਕਬੂਤਰਾਂ ਦੀ ਗੁਟਰਗੂ, ਤੋਤਿਆਂ ਦੀਆਂ ਤਿੱਖੀਆਂ ਆਵਾਜ਼ਾਂ, ਤਿੱਤਰ, ਬਟੇਰੇ, ਖ਼ਰਗੋਸ਼ ਤੇ ਹੋਰ ਪਤਾ ਨਹੀਂ ਕਿੰਨੀਆਂ ਨਸਲਾਂ ਦੇ ਪੰਛੀ ਸਨ। 

ਇਨ੍ਹਾਂ ਦੀ ਵੱਡੀ ਗਿਣਤੀ ਸੀ । ਨਹਿਰ ਵਲ ਦੇ ਪਾਸੇ ਉਹ, ਇਕ ਉੱਚ ਬਰੋਟੇ ਉੱਤੇ ਬੈਠਦੀਆਂ, ਆਲ੍ਹਣੇ ਪਾਉਂਦੀਆਂ, ਆਂਡੇ ਦਿੰਦੀਆਂ। ਦੂਜੇ ਪਾਸੇ ਵੈਰਾਗੀ ਸੰਤਾਂ ਦੇ ਡੇਰੇ ਵਿਚਲੀ ਤ੍ਰਿਵੈਣੀ ਉੱਤੇ ਬੈਠਦੀਆਂ। ਸਵੇਰ ਸਮੇਂ ਇਕ ਇਕ ਕਰਕੇ ਉਹ ਆਸਮਾਨ ਵਿਚ ਉੱਡ ਜਾਂਦੀਆਂ। ਬਹੁਤ ਉੱਚੀਆਂ, ਜਿੱਥੇ ਉਨ੍ਹਾਂ ਨੂੰ ਕੋਈ ਮੁਰਦਾਰ (ਮੁਰਦਾ) ਦਿਖਾਈ ਦੇ ਜਾਂਦਾ, ਉਹ ਉੱਤਰ ਕੇ ਉਸਨੂੰ ਖਾਣ ਲਗਦੀਆਂ। ਉਨ੍ਹਾਂ ਨੂੰ ਭੋਜਨ “ਹੱਡਾ ਰੋੜੀ” ਵਿਚੋਂ ਪ੍ਰਾਪਤ ਹੁੰਦਾ, ਜਿੱਥੇ ਮੁਰਦਾ ਪਸ਼ੂਆਂ ਦੀਆਂ ਖੱਲਾਂ ਉਡਾਰੀਆਂ ਜਾਂਦੀਆਂ, ਅਵਾਰਾ ਕੁੱਤੇ ਵੀ ਹੱਡਾ ਰੋੜੀ ਵਿਚ ਆਉਂਦੇ। ਇਨ੍ਹਾਂ ਨੂੰ ਭੌਂਕਦੇ, ਭਜਾ ਕੇ ਉਹ ਵੀ ਮੁਰਦਾਰ ਖਾਣ ਲੱਗਦੇ। ਕਦੇ ਕਦੇ ਤਾਂ ਦੋਵੇਂ ਧਿਰਾਂ ਆਪਸ ਵਿਚ ਭਿੜ ਵੀ ਜਾਂਦੀਆਂ। 

ਜਦੋਂ ਸਾਵਣ ਦਾ ਮਹੀਨਾ ਆਉਂਦਾ, ਬੱਦਲ ਗਰਜਦੇ ਤਾਂ ਮੋਰਾਂ ਵਲੋਂ ਆਪਣੀ ਆਵਾਜ਼ ਵਿਚ ਪ੍ਰਤੀਕਰਮ ਪ੍ਰਗਟ ਕੀਤਾ ਜਾਂਦਾ। ਸਚਮੁੱਚ, ਅਦਭੁਤ ਸਮਾਂ ਹੁੰਦਾ। ਮੇਰ ਉਂਝ ਤਾਂ ਸਾਰੇ ਪਿੰਡ ਵਿਚ ਸਨ, ਸਾਰੇ ਕੋਠਿਆਂ ਉੱਤੇ, ਘੱਟ ਉੱਚੇ ਰੁੱਖਾ ਉੱਤੇ, ਨਹਿਰ ਕਿਨਾਰੇ, ਜੰਗਲ ਵਰਗੇ ਸੰਘਣੇ ਰੁੱਖਾਂ ਵਿਚ, ਇਕ ਝੁੰਡ ਦੀ ਸੂਰਤ ਵਿਚ ਵਿਚਰਦੇ। ਮੋਰਨੀਆਂ ਦੇ ਪਿੱਛੇ ਪਿੱਛੇ ਛੋਟੇ ਛੋਟੇ ਬੱਚੇ ਹੁੰਦੇ। ਪਰ ਵਧੇਰੇ ਮੋਰ ਰਾਮ ਤਲਾਈ ਵਾਲੇ ਅੰਬਾਂ ਦੇ ਬਾਗ਼ ਨੇੜੇ ਰਹਿੰਦੇ। ਇੱਥੇ ਅੰਬਾਂ ਦੇ ਮੌਸਮ ਵਿਚ ਸੈਂਕੜੇ ਤੋਤੇ ਵੀ ਆਪਣੀਆਂ ਆਵਾਜ਼ਾਂ ਵਿਚ ਰੌਲਾ ਪਾਉਂਦੇ, ਜਿਵੇਂ ਦੱਸਦੇ ਹੋਣ ਕਿ ਅੰਬਾਂ ਉੱਤੇ ਹਮਲਾ ਹੋ ਚੁੱਕਿਆ ਹੈ। 

ਨੰਡਲੇ ਪਿੰਡ ਲੱਧੜਾਂ ਦੇ ਸਰਦਾਰਾਂ ਦਾ ਦਬ ਦਬਾਅ ਨੇੜੇ ਦੇ ਕਈ ਪਿੰਡਾਂ ਵਿਚ ਸੀ। ਇਹ ਸਰਦਾਰ ਕਿਸੇ ਸਮੇਂ ਕਿਸਾਨਾਂ, ਖੇਤ, ਮਜ਼ਦੂਰਾਂ ਤੋਂ ਮੁਫ਼ਤ ਵਗਾਤ ਕਰਵਾਉਂਦੇ ਰਹੇ ਹਨ ਤੇ ਇਕ ਸਿੱਖ ਮਿਸਲ ਦੇ ਝੰਡਾ ਬਰਦਾਰ ਰਹਿਣ ਕਾਰਨ ਜਾਗੀਰਾਂ ਦੇ ਮਾਲਕ ਬਣਾਏ ਗਏ ਸਨ। ਇਨ੍ਹਾਂ ਸਰਦਾਰਾਂ ਵਿਚੋਂ ਹੀ ਇਕ ਸਰਦਾਰ ਕੰਤਪਾਲ ਸਿੰਘ ਹੁੰਦਾ ਸੀ, ਜੋ ਆਪਣੇ ਕੋਲ ਲਾਇਸੈਂਸ ਵਾਲੀ ਬੰਦੂਕ ਰੱਖਦਾ। ਇਸ ਬੰਦੂਕ ਨਾਲ ਉਹ ਸ਼ਿਕਾਰ ਕਰਨ ਨਿਕਲ ਜਾਂਦਾ, ਕਦੀ ਮੋਰਾਂ ਦੇ ਸ਼ਿਕਾਰ ਨੂੰ, ਕਦੀ ਤਿੱਤਰਾਂ ਦੇ ਸ਼ਿਕਾਰ ਨੂੰ, ਨਾਲ ਉਸਦੇ ਇਕ ਹੋਰ ਵਿਅਕਤੀ ਹੁੰਦਾ, ਜੋ ਸ਼ਿਕਾਰ ਕੀਤੇ ਪੰਛੀ ਇਕੱਠੇ ਕਰਦਾ। 

ਇਕ ਦਿਨ ਇਹੋ ਸਰਦਾਰ ਬੰਦੂਕ ਚੁੱਕੀ ਰਾਮਤਲਾਈ ਵਾਲੇ ਬਾਗ਼ ਵਿਚ ਆਪਣੇ ਸਹਾਇਕ ਨਾਲ ਪੁੱਜਿਆ। ਅਣਭੋਲ ਮੋਰਾਂ ਦਾ ਝੁੰਡ ਚੋਗਾ ਚੁਗਣ ਵਿਚ ਮਸਤ ਸੀ। ਕੰਤਪਾਲ ਨੇ ਬੰਦੂਕ ਤਾਣੀ ਤੇ ਮੋਰਾਂ ਦੇ ਝੁੰਡ ਉੱਤੇ ਗੋਲੀ ਚਲਾ ਦਿੱਤੀ। 

ਮੋਰਾਂ ਦਾ ਝੁੰਡ ਡਰਕੇ ਉੱਡਿਆ, ਪਰ ਇਕ ਮੋਰ ਥੋੜੀ ਦੂਰ ਤੱਕ ਉੱਡਣ ਮਗਰੋਂ ਧਰਤੀ ‘ਤੇ ਆ ਡਿੱਗਿਆ। ਕੰਤਪਾਲ ਦਾ ਸਹਾਇਕ ਮੋਰ ਨੂੰ ਚੁੱਕਣ ਚਲਿਆ ਗਿਆ। ਬੰਦੂਕ ਦੀ ਗੋਲੀ ਦਾ ਖੜਕਾ ਸੁਣਕੇ ਪਿੰਡ ਦੇ ਕਈ ਲੋਕ ਰਾਮ ਤਲਾਈ ਬਾਗ਼ ਵੱਲ ਵਧੇ। 

ਅੱਗੋਂ ਕੰਤਪਾਲ ਬੰਦੂਕ ਫੜੀਂ ਖੜ੍ਹਾ ਸੀ। ਕਿਸੇ ਦੀ ਹਿੰਮਤ ਨਹੀਂ ਹੋਈ, ਕੁਝ ਵੀ ਬੋਲਣ ਦੀ। ਕਿਸਾਨ ਚਰਨ ਸਿੰਘ ਉਸ ਵੇਲੇ ਘਰ ਹੀ ਸੀ। ਉਸਨੇ ਵੀ ਗੋਲੀ ਚੱਲਣ ਦੀ ਆਵਾਜ਼ ਸੁਣੀ ਤੇ ਘਰੋਂ ਬਾਹਰ ਆ ਗਿਆ। ਕੰਤਪਾਲ ਤੇ ਉਸਦਾ ਸਹਾਇਕ ਸ਼ਿਕਾਰ ਕੀਤਾ ਮੋਰ ਚੁੱਕਕੇ ਤੁਰ ਪਏ। ਤਦੇ ਕਿਸਾਨ ਚਰਨ ਸਿੰਘ ਉਸਦੇ ਸਾਹਮਣੇ ਹੋਇਆ ਤੇ ਉਸ ਨੇ ਕੰਤਪਾਲ ਹੱਥੋਂ ਬੰਦੂਕ ਖੋਹ ਲਈ, ਕੰਤਪਾਲ ਦੇ ਸਹਾਇਕ ਦੇ ਥੱਖੜ ਜੜੇ ਤੇ ਕੰਤਪਾਲ ਨੂੰ ਵੀ ਥੱਕੇ ਮਾਰੇ। ਕੰਤਪਾਲ ਔਖਾ ਭਾਰਾ ਹੋਣ ਲੱਗਾ ਤਾਂ ਪਿੰਡ ਵਾਸੀ ਵੀ ਉਸ ਨਾਲ ਛਿੜਨ ਲਈ ਤਿਆਰ ਹੋ ਗਏ। ਸਮਾਂ ਆਪਣੇ ਵਿਰੋਧ ਦੇਖਕੇ ਕੇਤਪਾਲ ਨੇ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗੀ ਤੇ ਅੱਗੋਂ ਸ਼ਿਕਾਰ ਨਾ ਕਰਨ ਦਾ ਇਕਰਾਰ ਕੀਤਾ. 

ਐਕਸਟਰਾ ਸ਼ਾਟ 

ਕੰਤਪਾਲ ਸਿੰਘ ਨੇ ਬੰਦੂਕ ਬੈਠਕ ਦੀ ਕਿੱਲੀ ਉੱਤੇ ਟੰਗ ਦਿੱਤੀ ਅਤੇ ਫੇਰ ਕਦੇ ਸ਼ਿਕਾਰ ਨੂੰ ਨਹੀਂ ਗਿਆ। 

ਇਕ ਮੁਰਗੀ ਦਾ ਕਤਲ 

ਇਰਾਦਾ ਤਾਂ ਨਹੀਂ ਸੀ, ਪਰ ਫੇਰ ਵੀ ਮੁਰਗੀ ਦਾ ਕਤਲ ਹੋ ਗਿਆ। ਪਿੰਡ ਦੇ ਬਹੁਤੇ ਘਰਾਂ ਵਿਚ ਦੇਸੀ ਮੁਰਗੀਆਂ ਰੱਖੀਆ ਜਾਂਦੀਆਂ ਸਨ। ਅੱਜ ਵਾਂਗ ਵੱਡੇ ਵੱਡੇ ਪੋਲਟਰੀ ਫਾਰਮ ਨਹੀਂ ਸਨ ਹੁੰਦੇ। 

ਇੰਝ ਹੀ ਤਾਏ ਗਿਆਨ ਸਿੰਘ ਨੇ ਮੁਰਗੀਆਂ ਤੇ ਲਾਲ ਕਲਗੀ ਵਾਲਾ ਚਿੱਟਾ ਕੁੱਕੜ ਰੱਖਿਆ ਹੋਇਆ ਸੀ। ਇਹ ਕੁੱਕੜ ਤੜਕੇ ਚਾਰ ਵਜੇ ਕੁੱਕੜੀ ਘੂੰ ਆਖਕੇ ‘ਵਾਂਗ’ ਦਿੰਦਾ। ਇੰਝ ਹੀ ਹੋਰ ਘਰਾਂ ਵਿਚ ਰੱਖੇ ਕੁੱਕੜ ਵੀ ਵਾਂਗਾਂ ਦੇਣ ਲੱਗਦੇ। ਇਨ੍ਹਾਂ ਕੁੱਕੜ ਕੁੱਕੜੀਆਂ ਨੂੰ ਘਰਾਂ ਦੇ ਨੇੜੇ ਚੋਗਾ ਚੁਗਣ ਲਈ ਖੁੱਲ੍ਹੇ ਛੱਡ ਦਿੱਤਾ ਜਾਂਦਾ। ਇਹ ਕੁੱਕੜ ਕੁੱਕੜੀਆਂ ਸਾਰਾ ਦਿਨ ਰੂੜੀਆਂ ਸਮੇਤ, ਸਾਰੇ ਥਾਵਾਂ ਨੂੰ ਪੰਜਿਆਂ ਨਾਲ ਫਰੋਲਦੇ ਰਹਿੰਦੇ ਤੇ ਕੂੜਾ ਕਰਕਟ ਤੇ ਮਿੱਟੀ ਪੰਜਿਆਂ ਨਾਲ ਪਿਛਾਂਹ ਵੱਲ ਨੂੰ ਮਾਰਦੇ ਰਹਿੰਦੇ। ਥਾਂ ਥਾਂ ਵਿੱਠਾਂ ਕਰਕੇ ਗੰਦ ਪਾਉਂਦੇ। 

ਇੰਝ ਹੀ, ਹਰ ਸਾਲ ਤਾਇਆ ਗਿਆਨ ਸਿੰਘ ਵੀ ਕੁੱਕੜੀਆਂ (ਮੁਰਗੀਆਂ) ਤੋਂ ਆਂਡੇ ਲੈਂਦਾ। ਉਨ੍ਹਾਂ ਨੂੰ ਵੱਡੇ ਟੋਕਰੇ ਹੇਠਾਂ ਰੱਖਦਾ ਤੇ ਉਸ ਉੱਤੇ ਮੁਰਗੀ ਨੂੰ ਬਿਠਾ ਦਿੰਦਾ। ਕੁਝ ਦਿਨਾਂ ਮਗਰੋਂ ਆਂਡਿਆਂ ਵਿਚੋਂ ਬੱਚੇ (ਚੂਚੇ) ਨਿਕਲ ਆਉਂਦੇ। ਜਿਨ੍ਹਾਂ ਦੇ ਅੱਗੇ ਅੱਗੇ ਮੁਰਗੀ ਖ਼ੁਦ ਵੀ ਚੋਗਾ ਚੁਗਦੀ ਤੇ ਬੱਚਿਆਂ ਨੂੰ ਵੀ ਚੁਗਣਾ ਸਿਖਾਉਂਦੀ। 

ਚੂਚੇ ਕੁਝ ਵੱਡੇ ਹੁੰਦੇ ਤਾਂ ਉਨ੍ਹਾਂ ਵਿਚੋਂ ਮੁਰਗਾ ਤੇ ਮੁਰਗੀ ਦੀ ਪਛਾਣ ਹੋਣ ਲੱਗਦੀ। ਜਿਨ੍ਹਾਂ ਦੇ ਸਿਰ ‘ਤੇ ਕਲਗੀ ਬਣ ਜਾਂਦੀ, ਉਹ ਮੁਰਗੇ ਹੁੰਦੇ ਤੇ ਜਿਨ੍ਹਾਂ ਦੀ ਨਾ ਕਲਗੀ ਬਣਦੀ, ਨਾ ਪੂੰਛ ਲੰਬੀ ਹੁੰਦੀ, ਉਨ੍ਹਾਂ ਦੀ ਪਛਾਣ ਮੁਰਗੀਆਂ ਵਜੋਂ ਕੀਤੀ नारी। 

ਮੁਰਗੀਆਂ ਦਾ ਵੱਡਾ ਸਾਰਾ ਝੁੰਡ ਚੁਰਸਤੇ ਵਿਚ ਤਾਏ ਗਿਆਨ ਸਿੰਘ ਦੇ ਘਰ ਨੇੜੇ ਘੁੰਮ ਰਿਹਾ ਸੀ। ਦੁਪਿਹਰ ਦਾ ਸਮਾਂ ਸੀ ਤੇ ਆਸੇ ਪਾਸੇ ਵੀ ਕੋਈ ਨਹੀਂ ਸੀ। ਮੇਰੇ ਮਨ ਵਿਚ ਪਤਾ ਨਹੀਂ ਕੀ ਆਇਆ। ਉਥੇ ਪਿਆ ਲੱਕੜੀ ਦਾ ਟੁਕੜਾ ਚੁੱਕਕੇ ਮੈਂ ਉਸ ਉਡ ਵਿਚ ਵਗਾਹ ਮਾਰਿਆ। ਹੋਰ ਮੁਰਗੀਆਂ ਤਾਂ ਭੱਜਕੇ ਪਰੇ ਹੋ ਗਈਆਂ। ਪਰ ਇਕ ਮੁਰਗੀ ਲੱਕੜੀ ਦੇ ਸਾਹਮਣੇ ਆ ਗਈ। ਲੱਕੜੀ ਜ਼ੋਰ ਨਾਲ ਬਾਇਦ ਉਸਦੀ ਚੁੰਝ ਉੱਤੇ ਲੱਗੀ। ਉਸਨੇ ਦੇ ਕੁ ਗੇੜੇ ਖਾਧੇ ਤੇ ਧਰਤੀ ਉੱਤੇ ਢੇਰੀ ਹੋ ਗਈ। ਉਹ ਪਲਾਂ ਵਿਚ ਹੀ ਮਰ ਗਈ। ਮੇਰੀ ਰੂਹ ਕੰਬ ਗਈ। ਮੈਨੂੰ ਜਾਪਿਆ ਜਿਵੇਂ, ਮੈਥੋਂ ਕੋਈ ਬਹੁਤ ਵੱਡਾ ਪਾਪ ਹੋ ਗਿਆ ਹੋਵੇ। ਮੈਂ ਡਰ ਗਿਆ। ਫੇਰ ਮੈਂ ਇਸ ਗੱਲ ਤੋਂ ਵੀ ਡਰ ਗਿਆ ਕਿ ਇਸਦਾ ਪਤਾ ਨਾ ਲਗ ਜਾਵੇ। ਜੇ ਪਤਾ ਲੱਗ ਗਿਆ ਤੇ ਬੇਬੇ ਕੋਲ ਉਲਾਂਭਾ ਪੁੱਜ ਗਿਆ ਤਾਂ ਬੇਬੇ ਦੀ ਕੁੱਟ ਨੂੰ ਤਾਂ ਮੈਂ ਜਾਣਦਾ ਹੀ ਸਾਂ । ਤਾਏ ਗਿਆਨ ਸਿੰਘ ਨੇ ਪਿੰਡ ਦੇ ਨੇੜੇ ਅਣੋਖੇ ਦਾ ਅੰਬਾਂ ਦਾ ਬਾਗ ਠੇਕੇ ਉੱਤੇ ਲਿਆ ਹੋਇਆ ਸੀ। ਮੈਂ ਭੱਜਕੇ ਮਰੀ ਮੁਰਗੀ ਤੋਂ ਦੂਰ ਹੋਇਆ ਤੇ ਅਣੋਖੇ ਦੇ ਅੰਬਾਂ ਦੇ ਬਾਗ਼ ਵੱਲ ਤੁਰ ਪਿਆ। ਤਾਇਆ ਗਿਆਨ ਸਿੰਘ ਵੀ ਉਥੇ ਹੀ ਸੀ ਤੇ ਉਸਦਾ ਵੱਡਾ ਪੁੱਤਰ ਤੇ ਨੂੰਹ ਵੀ ਉਥੇ ਬਾਗ਼ ਵਿਚ ਹੀ ਸਨ। ਬਾਗ਼ ਫ਼ਲ ਨਾਲ ਭਰਿਆ ਪਿਆ ਸੀ। ਤੋਤਿਆਂ ਦੇ ਝੁੰਡ ਆਉਂਦੇ ਤੇ ਅੰਬਾ ਦੇ ਫ਼ਲ ਨੂੰ ਟੁੱਕ ਟੁੱਕ ਕੇ ਹੇਠਾਂ ਸੁੱਟਣ ਲੱਗਦੇ। ਸਾਰਾ ਦਿਨ ਪੀਪੇ ਖੜਕਾ ਕੇ ਹਾਤ ਹੂਰ ਕਰਕੇ ਤੋਤੇ ਭਜਾਏ ਜਾਂਦੇ। 

ਸ਼ਾਮ ਤੱਕ ਜਦੋਂ ਤਾਇਆ ਗਿਆਨ ਸਿੰਘ ਘਰ ਨੂੰ ਨਾ ਤੁਰ ਪਿਆ, ਮੈਂ ਬਾਗ਼ ਵਿਚ ਹੀ ਰਿਹਾ ਕਿ ਕਿਤੇ ਪੋਲ ਨਾ ਖੁੱਲ੍ਹ ਜਾਵੇ, ਮੇਰਾ ਜੁਰਮ ਪਤਾ ਨਾ ਲੱਗ ਜਾਵੇ। 

ਰਾਤ ਨੂੰ ਜਦੋਂ ਬੇਬੇ ਇਕੱਲੀ ਹੋਈ। ਮੈਥੋਂ ਰਿਹਾ ਨਾ ਗਿਆ ਤੇ ਮੈਂ ਬੇਬੇ ਨੂੰ ਮੁਰਗੀ ਦੇ ਮਰਨ ਦੀ ਗੱਲ ਦੱਸ ਦਿੱਤੀ । ਬੇਬੇ ਨਾ ਬੋਲੀ, ਨਾ ਮੈਨੂੰ ਝਿੜਕਿਆ ਨਾ ਕੋਈ। ਮੰਦਾ ਬੋਲ ਬੋਲਿਆ। ਉਸ ਏਨਾ ਹੀ ਕਿਹਾ ਕਿ ਉਸ ਮੁਰਗੀ ਦਾ ਮਿਹਰ ਸਿਓਂ ਨੇ ਮੀਟ ਬਣਾ ਲਿਐ। 

ਐਕਸਟਰਾ ਸ਼ਾਟ 

ਉਨ੍ਹਾਂ ਦਿਨਾਂ ਵਿੱਚ ਘਰਾਂ ਵਿੱਚ ਬੱਕਰੀਆਂ ਤੇ ਭੇਡਾਂ ਰੱਖਣ ਨੂੰ ਆਮਦਨ ਦਾ ਇੱਕ ਸਾਧਨ ਵਜੋਂ ਜਾਣਿਆ ਜਾਂਦਾ ਸੀ । ਹੁਣ ਬੱਕਰੀਆਂ ਭੇਡਾਂ ਦੇ ਵੱਡੇ ਫਾਰਮ ਨਹੀਂ ਸਨ। ਸਮੇਂ ਦੇ ਪ੍ਰੀਵਰਤਨ ਨੇ ਘਰਾਂ ਵਿੱਚ ਪਾਲੀਆਂ ਜਾਂਦੀਆਂ ਭੇਡਾਂ ਬੱਕਰੀਆਂ ਨੂੰ ਵੱਡੇ ਫਾਰਮਾਂ ਵਿੱਚ ਭੇਜ ਦਿੱਤਾ ਹੈ। ਸਨਅਤੀ ਕਰ ਦਾ ਵਿਕਾਸ ਹੋਇਆ ਹੈ। 

ਚਾਬੀ ਵਾਲ਼ਾ, ਲਾਟੂ, ਉੱਡਣ ਵਾਲਾ ਜਹਾਜ਼ 

ਕਿਸੇ ਸਮੇਂ ਬਾਪੂ ਦਰਸ਼ਨੀ ਜਵਾਨਾਂ ਵਿਚ ਗਿਣਿਆ ਜਾਂਦਾ ਸੀ ਤੇ ਉਹ ਕਲਕੱਤੇ ਗ੍ਰਾਮੋਫੋਨ ਕੰਪਨੀ (ਐਚ.ਐਮ.ਵੀ) ਵਿਚ ਪੱਥਰ ਦੇ ਤਵੇ (ਰਿਕਾਰਡ) ਬਣਾਉਣ ਦੀ ਨੌਕਰੀ ਕਰਦਾ ਸੀ। ਪਿੱਛੇ ਘਰ ਵਿਚ ਰਹਿੰਦੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਘਰ ਵਿਚ ਕਿਸੇ ਦਾ ਹੋਣਾ ਜ਼ਰੂਰੀ ਸੀ। ਤਾਇਆ ਲੇਖ ਰਾਮ ਗ੍ਰਾਮੋਫੋਨ ਕੰਪਨੀ ਵਿਚ ਡਰਾਈਵਰ ਸੀ। ਸਲਾਹ ਮਸ਼ਵਿਰੇ ਮਗਰੋਂ ਬਾਪੂ ਨੂੰ ਪਿੰਡ ਭੇਜ ਦਿੱਤਾ ਗਿਆ ਤਾਂ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਦੇਖ ਭਾਲ ਕੀਤੀ ਜਾ ਸਕੇ। ਪਿੰਡ ਆ ਕੇ ਉਸਨੇ ਪਿਤਰੀ ਕਿੱਤਾ ਸੰਭਾਲ ਲਿਆ ਭਾਵ, ਮਿੱਟੀ ਦੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ। 

ਬਾਪੂ ਨੂੰ ਜਦੋਂ ਵੀ ਵਿਹਲ ਮਿਲਦਾ, ਦੋਰਾਹੇ ਸ਼ਹਿਰ ਚਲਿਆ ਜਾਂਦਾ। ਉਥੇ ਨੇੜਲੇ ਪਿੰਡ ਕੱਦੋਂ ਵਿਖੇ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਸਨ। ਇਕ ਉਸਦੀ ਭੈਣ (ਮੇਰੀ ਭੂਆ) ਦੋਰਾਹੇ ਸ਼ਹਿਰ ਹੀ ਰਹਿੰਦੀ ਸੀ। ਉਨ੍ਹਾਂ ਦੀ ਵੱਡੀ ਚੂਨ ਦੀ ਦੁਕਾਨ ਸੀ। ਬਾਪੂ ਘਰ ਦਾ ਵਧੇਰੇ ਸਮਾਨ ਉਥੋਂ ਹੀ ਲੈ ਕੇ ਆਉਂਦਾ। 

ਬਚਪਨ ਦੇ ਦਿਨਾਂ ਵਿਚ ਤਿਤਲੀਆਂ, ਭਮੀਰੀਆਂ ਨਾਲ ਖੇਡਣ ਦੇ ਦਿਨ ਸਨ। ਤਿਤਲੀਆਂ ਤਾਂ ਸਾਡੇ ਬਾਹਰਲੇ ਘਰ ਦੇ ਵਿਹੜੇ ਹੀ ਬਥੇਰੀਆਂ ਹੁੰਦੀਆਂ ਸਨ ਪਰ ਲਾਟੂ ਮੇਰੀ ਉਮਰੋਂ ਵੱਡਿਆਂ ਦੀ ਖੇਡ ਸੀ। ਲਾਟੂ, ਉਨ੍ਹਾਂ ਦਿਨਾਂ ਵਿਚ ਘੁਲਾਲ ਪਿੰਡ ਵਿਚ ਇਕ ਮਿਸਤਰੀ ਹੱਥ ਨਾਲ ਚੱਲਣ ਵਾਲ਼ੇ ਖਰਾਦ ਨਾਲ ਬਣਾ ਕੇ ਵੇਚਦਾ ਸੀ। ਲਾਲ ਟਾਹਲੀ ਦੇ ਲਾਟੂ, ਜਿਨ੍ਹਾਂ ਨੂੰ ਇਕ ਰੱਸੀ ਦੀ ਮਦਦ ਨਾਲ ਚਲਾਇਆ ਜਾਂਦਾ। ਲਗਪਗ ਹਰ ਸਕੂਲ ਜਾਣ ਵਾਲ਼ੇ ਬੱਚੇ ਦੇ ਝੋਲ਼ੇ ਵਿਚ ਇਕ ਲਾਟੂ ਹੁੰਦਾ ਸੀ। ਅੱਧੀ ਛੁੱਟੀ ਵੇਲੇ ਲਾਟੂ ਚਲਾਉਣ ਦੇ ਮੁਕਾਬਲੇ ਹੁੰਦੇ। ਆਪ ਲਾਟੂ ਚਲਾਉਣ ਲਈ ਬਹੁਤ ਮਨ ਲਲਚਾਉਂਦਾ। ਪਰ ਅਜੇ ਮੈਂ ਇਸ ਖੇਡ ਦੇ ਯੋਗ ਨਹੀਂ ਸਾਂ। 

ਇਕ ਦਿਨ ਮੈਂ ਤੇ ਬਾਪੂ ਦੋਰਾਹੇ ਫੁੱਫੜ ਸਾਧੂ ਰਾਮ ਦੀ ਦੁਕਾਨ ਉੱਤੇ ਗਏ। ਦੁਕਾਨ ‘ਤੇ ਕੰਮ ਕਰਨ ਵਾਲੇ ਕਾਮੇ ਨੇ ਮੈਨੂੰ ਪੁੱਛਿਆ, ਕੀ ਖਾਵੇਂਗਾ? ਬਰਫ਼ੀ ਲਿਆਵਾਂ ਕਿ ਲੱਡੂ? ਮੈਂ ਕੋਈ ਉੱਤਰ ਨਾ ਦਿੱਤਾ। ਉਸਨੇ ਕੁਝ ਲਿਆਉਣਾ ਨਹੀਂ ਸੀ, ਸੋ ਕੁਝ ਨਾ ਲੈ ਕੇ ਆਇਆ। ਫੇਰ ਉਸਨੇ ਪੁੱਛਿਆ ਦੱਸ ਤੇਰੇ ਖੇਡਣ ਨੂੰ ਕੀ ਲਿਆਵਾਂ? ਤੇ ਮੈਂ ਤਪਾਕ ਨਾਲ ਉੱਤਰ ਦਿੱਤਾ “ਚਾਬੀ ਵਾਲਾ ਲਾਟੂ”। ਇਹ ਵੀ ਕਿਸ ਨੇ ਲਿਆ ਕੇ ਦੇਣ ਸੀ, ਬੱਸ ਗੱਲਾਂ ਨਾਲ ਮਨ ਪ੍ਰਚਾਵਾ ਕਰਦਾ ਸੀ। ਉਸ ਮਗਰੋਂ ਮੈਂ ਜਦੋਂ ਵੀ ਬਾਪੂ ਨਾਲ ਦੋਰਾਹੇ ਜਾਂਦਾ ਤਾਂ ਉਹ ਕਾਮਾ ਮੈਨੂੰ ਪੁੱਛਦਾ “ਚਾਬੀ ਵਾਲਾ ਲਾਟੂ ਲਿਆਵਾਂ ‘ ਤੇ ਮੈਂ ਚੁੱਪ ਰਹਿੰਦਾ, ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਚਿੜਾਉਣ ਵਾਸਤੇ ਹੀ ਇਹ ਕੁਝ ਕਹਿੰਦਾ ਹੈ। ਇੰਝ, ਚਾਬੀ ਵਾਲਾ ਲਾਟੂ ਕਦੇ ਨਹੀਂ ਚਲਾਇਆ ਜਾ ਸਕਿਆ। 

ਅਤੇ ਫੇਰ ਇਕ ਦਿਨ ਕਲਕੱਤੇ ਤੋਂ ਚਿੱਠੀ ਆਈ। ਤਾਏ ਤੇ ਮਾਸੀ ਨੇ ਮੇਰੇ ਲਈ ਉੱਡਣ ਵਾਲ਼ਾ ਹਵਾਈ ਜਹਾਜ਼ ਖ਼ਰੀਦਿਆ ਹੈ, ਆਉਣ ਸਮੇਂ ਉਹ ਨਾਲ ਲੈ ਕੇ ਆਉਣਗੇ। ਮੈਨੂੰ ਉਨ੍ਹਾਂ ਦੇ ਆਉਣ ਦੀ ਉਡੀਕ ਰਹਿਣ ਲਗੀ। ਉੱਡਣ ਵਾਲੇ ਜਹਾਜ਼ ਦੀ ਕਲਪਨਾ ਬਹੁਤ ਸੋਹਣੀ ਲੱਗਦੀ। ਮੈਂ ਜਹਾਜ਼ ਉਡਾਉਂਦਾ ਤੇ ਉਸਦੇ ਨਾਲ਼ ਨਾਲ ਖ਼ੁਦ ਵੀ ਆਸਮਾਨ ਵਿਚ ਉੱਡਦਾ ਦੇਖਦਾ। ਇਕ ਦਿਨ ਤਾਇਆ ਤੇ ਮਾਸੀ ਕਲਕੱਤੇ ਤੋਂ ਆਏ। ਲੋਹੇ ਦੇ ਟੰਕਾਂ ਵਿਚੋਂ ਸਮਾਨ ਕੱਢਕੇ ਉਨ੍ਹਾਂ ਸਾਰੇ ਘਰ ਦੇ ਜੀਆਂ ਵਿਚ ਵੰਡਿਆ। ਮੈਂ ਜਹਾਜ਼ ਦੇਖਣ ਲਈ ਟਰੰਕ ਉੱਤੇ ਝੁਕਿਆ ਖੜ੍ਹਾ ਸਾਂ ਤਾਂ ਮਾਸੀ ਬੋਲੀ “ਬੇਟਾ, ਅਸੀਂ ਤੇਰੇ ਵਾਸਤੇ ਖ਼ਰੀਦਿਆ ਜਹਾਜ਼ ਨਹੀਂ ਲਿਆ ਸਕੇ, ਉਹ ਟੁੱਕ ਵਿਚ ਪਿਆ ਈ ਨੀਂ, ਏਸ ਤੋਂ ਵੱਡਾ ਸੀ। ਜਹਾਜ਼ ਦਾ ਸੁਪਨਾ ਟੁੱਟਣ ਨੂੰ ਪਲ ਵੀ ਨਹੀਂ ਲੱਗਿਆ। 

ਲੋਦਿਆਂ ਦਾ ਦਰਦ 

ਬਾਹਰਲੇ ਘਰ ਦੇ ਵਿਹੜੇ ਵਿਚ ਖੇਡ ਰਿਹਾ ਸਾਂ। ਰਾਹ ਦੀ ਨੁੱਕਰ ਉੱਤੇ, ਸੱਜ ਪਾਸੇ, ਬਹੁਤ ਦੂਰ ਤੱਕ ਛਾਂ ਦੇਣ ਵਾਲਾ ਸ਼ਹਿਤੂਤ ਦਾ ਰੁੱਖ ਸੀ। ਦਰ ਦੇ ਖੱਬੇ ਪਾਸੇ ਇਕ ਅਨਾਰ ਦਾ ਬੂਟਾ ਤੇ ਥੋੜ੍ਹੇ ਹਟਵੇਂ ਦੋ ਅੰਬ ਦੇ ਬੂਟੇ ਸਨ, ਵਾੜ ਦੇ ਕੋਲ ਇਕ ਔਲੇ (ਆਂਵਲਾ) ਦਾ ਵੀ ਬੂਟਾ ਸੀ। ਜਿੱਥੇ ਧੁੱਪ ਦੇ ਨਾਲ ਨਾਲ ਸੰਘਣੀ ਛਾਂ ਵੀ ਰਹਿੰਦੀ ਸੀ। ਸ਼ਹਿਤੂਤ ਦੇ ਬੂਟੇ ਹੇਠਾਂ ਇਕ ਮੰਜਾ ਜੋ ਬਾਣ ਨਾਲ ਬੁਣਿਆ ਹੋਇਆ ਸੀ, ਡਾਹਿਆ ਪਿਆ ਸੀ। 

ਯਾਦ ਨਹੀਂ ਮੈਨੂੰ ਖੇਡਣ ਲਈ ਕੀ ਚਾਹੀਦਾ ਸੀ। ਉਂਝ, ਸ਼ਹਿਤੂਤ ਦੀਆਂ ਜੜ੍ਹਾਂ ਵਿਚ ਮੈਂ ਰੀਠੇ ਦੱਬੇ ਹੋਏ ਸਨ ਤਾਂ ਕਿ ਉਹ ਆਮ ਰੀਠਿਆਂ ਨਾਲੋਂ ਵੱਡੇ ਹੋ ਜਾਣ, ਸਿੱਲੀ ਮਿੱਟੀ ਵਿਚ ਉਹ ਫੁਲ ਜਾਂਦੇ ਸਨ, ਜਿਨ੍ਹਾਂ ਨੂੰ ਖੇਡਣ ਸਮੇਂ ਰੀਠੇ ਉੱਤੇ ਨਿਸ਼ਾਨਾ ਮਾਰਨ ਲਈ ਵਰਤਿਆਂ ਜਾਂਦਾ ਸੀ। ਜਿਵੇਂ ਹੀ ਮੈਂ ਉਸ ਮੰਜੇ ਹੇਠਾਂ ਵੜਿਆ ਤਾਂ ਇਕ ਛੋਟੇ ਜਿਹੇ ਕਤੂਰੇ ਨੇ ਮੇਰੀ ਲੱਤ ਦੀ ਪਿੰਜਣੀ ਉਤੇ ਮੂੰਹ ਨਾਲ ਕੱਟ ਲਿਆ। ਮੈਂ ਰੋ ਪਿਆ ਤਾਂ ਬਾਪੂ ਨੇ ਇਹ ਦੇਖਕੇ ਮੈਨੂੰ ਮੰਜੇ ਦੇ ਹੇਠੋਂ ਕੱਢਿਆ। ਏਨੇ ਵਿਚ ਉਹ ਕਤੂਰਾ ਕਿਧਰੇ ਦੌੜ ਗਿਆ। ਬੇਬੇ ਨੂੰ ਪਤਾ ਲੱਗਾ ਤਾਂ ਉਹ ਦੌੜੀ ਆਈ। ਉਸਨੇ ਪਹਿਲਾਂ ਤਾਂ ਜ਼ਖ਼ਮ ਸਾਬਣ ਨਾਲ ਪੋਚਿਆ ਤੇ ਫੇਰ ਉਸ ਉਤੇ ਪੀਸ ਕੇ ਲਾਲ ਮਿਰਚਾਂ ਲਾ ਦਿਤੀਆਂ। ਬੜੀ ਜਲਣ ਹੋਈ। 

ਅਗਲੇ ਹੀ ਦਿਨ ਬਾਪੂ ਨੇ ਮੈਨੂੰ ਮੋਢੇ ਉਤੇ ਬਿਠਾਇਆ। ਉਹ ਤਕੜਾ ਜਵਾਨ ਆਦਮੀ ਸੀ, ਤੇ ਲੈ ਤੁਰਿਆ ਲੋਦੇ (ਟੀਕੇ) ਲਗਵਾਉਣ ਲਈ ਸਮਰਾਲਾ ਵਿਖੇ ਸਰਕਾਰੀ ਡਿਸਪੈਂਸਰੀ ਵਿਚ। 

ਬਾਪੂ ਨੇ ਉਰਦੂ ਵਿਚ ਲਿਖਿਆ ਪੰਚਾਇਤ ਦਾ ਇਕ ਕਾਗ਼ਜ਼ ਡਾਕਟਰ ਨੂੰ ਦਿੱਤਾ। ਡਾਕਟਰ ਨੇ ਲੋਦਾ ਲਾਉਣ ਦੀ ਤਿਆਰੀ ਕਰ ਲਈ। ਮੋਟੀ ਜਿਹੀ ਸੂਈ ਉਸਨੇ ਗਰਮ ਪਾਣੀ ਵਿਚ ਪਾਈ। ਮੇਰਾ ਰੋਣ ਨਿਕਲਣ ਵਾਲਾ ਹੋ ਗਿਆ। ਫੇਰ ਡਾਕਟਰ ਨੇ ਮੈਨੂੰ ਇਕ ਫੱਟੇ ਉਤੇ ਸਿੱਧਾ ਪਾ ਲਿਆ ਤੇ ਜ਼ੋਰ ਨਾਲ ਟੀਕੇ ਵਾਲੀ ਸੂਈ ਮੇਰੇ ਢਿੱਡ ਵਿਚ ਖੇਡ ਦਿੱਤੀ। ਇੰਝ, ਮੇਰੇ ਪੇਟ ਵਿਚ ਚੰਦਾਂ ਲੈਂਦੇ ਲਾਏ ਗਏ। ਲੋਦਿਆਂ ਦੇ ਦਰਦ ਦੇ ਨਾਲ ਨਾਲ ਬਾਪੂ ਦੇ ਮੋਢੇ ਉਤੇ ਲਈ ਜਾਣ ਵਾਲੀ ਝਾਂਟੀ ਵਧੇਰੇ ਸੁੱਖ ਦਿੰਦੀ ਸੀ।  

ਤੇ ਫਿਰ ਇਕ ਦਿਨ ਦਾਦਾ ਜੈਮਲ (ਬਾਪੂ ਦਾ ਚਾਚਾ) ਇਸੇ ਤਰ੍ਹਾਂ ਮੈਨੂੰ ਮੋਚ ਤੇ ਬਿਠਾ ਕੇ ਡੀ. ਬੀ ਪ੍ਰਾਇਮਰੀ ਸਕੂਲ ਘੁਲਾਲ ਦਾਖ਼ਲ ਕਰਵਾ ਆਇਆ। ਪਿੰਡ ਤੋਂ ਇਕ ਮੀਲ ਦੂਰ, ਲੁਧਿਆਣਾ-ਚੰਡੀਗੜ੍ਹ ਸੜਕ ਉੱਤੇ। 

ਸੜਕ ਬਹੁਤ ਘੱਟ ਚੌੜੀ ਸੀ। ਸਵਾਰੀਆਂ ਚੋਣ ਲਈ ਘੁਲਾਲ ਤੇ ਲੱਧੜਾਂ ਦੇ ਕਈ ਬੰਦਿਆਂ ਨੇ ਟਾਂਗੇ ਰੱਖੇ ਹੋਏ ਸਨ। ਸੜਕ ਉਤੇ ਲੰਬੇ ਮੂੰਹ ਵਾਲੀ ਕੋਈ ਕੋਈ ਚੱਲਦੀ ਬੱਸ ਸਮਰਾਲੇ ਤੋਂ ਲੁਧਿਆਣੇ ਨੂੰ ਜਾਂਦੀ। ਫੇਰ ਸੜਕ ਦੋਵੇਂ ਪਾਸੇ ਚਾਰ ਚਾਰ ਫੁੱਟ ਚੌੜੀ ਕੀਤੀ ਗਈ। ਤੇ ਫਿਰ ਇਕ ਦਿਨ ਅਸਾਂ ਦੇਖਿਆ ਕਿ ਇਕ ਮਿੱਡੇ ਨੱਕ ਵਾਲੀ ਬੱਸ ਸਕੂਲ ਅੱਗੇ ਰੁਕੀ, ਉਸ ਵਿਚ ਸਵਾਰੀਆਂ ਚੜੀਆਂ। ਤੇ ਅਸਾਂ ਉਸ ਬੱਲ ਦਾ ਨਾਂ ਮਿੱਡੀ ਬੱਸ ਰੱਖ ਲਿਆ। ਫੇਰ ਤਾਂ ਹੋਰ ਵੀ ਬੱਸਾਂ ਚਲਣ ਲੱਗੀਆਂ ਜੋ ਮਿੱਡੀਆਂ ਹੀ ਨਹੀਂ, ਮੂੰਹ ਵਾਲੀਆਂ ਵੀ ਨਹੀਂ ਸਨ। 

ਕਿਸ਼ਤੀ ਦਾ ਸਫ਼ਰ 

ਛੋਟਾ ਹੁੰਦਾ, ਮੈਂ ਹੀ ਨਹੀਂ, ਪਿੰਡ ਦੇ ਕਈ ਲੋਕ ਕਿਸ਼ਤੀ ਚਲਾਉਣ ਲਈ ਬਣ ਰਹੀਆਂ ਖੂਹੀਆਂ ਦੇਖਣ ਜਾਇਆ ਕਰਦੇ ਸਾਂ। ਨਹਿਰ ਦੇ ਦੋਹਾਂ ਕੰਢਿਆਂ ਉਤੇ ਗੋਲ਼ ਖੂਹੀਆਂ ਸੀਮੈਂਟ ਤੇ ਇੱਟਾਂ ਨਾਲ ਉਸਾਰੀਆਂ ਗਈਆਂ। ਉਨ੍ਹਾਂ ਦੀਆਂ ਮੌਣਾਂ ਉਤੇ ਰੇਲ ਪੱਟੜੀ ਵਰਗੇ ਲੋਹੇ ਦੇ ਗਾਰਡਰ ਲਾਏ ਗਏ। ਦੋਹਾਂ ਪਾਸੇ ਗਾਰਡਰਾਂ ਨਾਲ ਮੋਟੀ ਲੋਹੇ ਦੀ ਤਾਰ (ਲੱਜ) ਪਾਈ ਗਈ, ਜਿਸਨੂੰ ਦੋਹਾਂ ਖੂਹੀਆਂ ਵਿਚ ਵਜ਼ਨ ਬਨਾਉਣ ਲਈ ਬਣਾਈਆਂ ਗੋਲ ਥੜ੍ਹੀਆਂ ਨਾਲ ਜੋੜਿਆ ਗਿਆ। ਇਕ ਕੰਢੇ ਵਾਲ਼ੀ ਥੜ੍ਹੀ ਤਾਂ ਅਹਿੱਲ ਕਰ ਦਿਤੀ ਗਈ ਪਰ ਪਾਸੇ ਵਾਲੀ ਥੜ੍ਹੀ ਲਟਕਦੀ ਰੱਖੀ ਗਈ। ਤਾਰ ਵਿਚ ਭੌਣੀ ਪਾ ਕੇ ਉਸ ਨਾਲ ਦੋ ਮੋਟੇ ਸੰਗਲ ਬੰਨ੍ਹੇ ਗਏ, ਜਿਨ੍ਹਾਂ ਦੀ ਲੰਬਾਈ ਦੂਰ ਤੱਕ ਰੱਖੀ ਗਈ। ਕਿਸ਼ਤੀ ਰੋਪੜ ਤੋਂ ਬਣਕੇ ਆਈ ਜਿਸਨੂੰ, ਬਲਦਾਂ ਦੀ ਜੋੜੀ ਨਹਿਰ ਦੇ ਪਾਣੀ ਦੇ ਨਾਲ ਨਾਲ ਖਿੱਚ ਕੇ ਲਿਆਈ। ਫੇਰ ਕਿਸ਼ਤੀ ਦੀ ਲੋਹੇ ਦੀ ਵਾੜ ਨਾਲ਼ ਦੋਵੇਂ ਸੰਗਲ ਬੰਨ੍ਹੇ ਗਏ। ਇਕ ਸੰਗਲ ਦੀ ਲੰਬਾਈ ਵੱਧ ਰੱਖੀ ਗਈ। ਜਿਸ ਨਾਲ ਕਿਸ਼ਤੀ ਆਉਣ ਵਾਲੇ ਪਾਣੀ ਵਲ ਟੇਢੀ ਹੋ ਜਾਂਦੀ। ਪਿਛਲੇ ਹਿੱਸੇ ਉਤੇ ਪਾਣੀ ਦਾ ਦਬਾਓ ਪੈਂਦਾ ਤੇ ਕਿਸ਼ਤੀ ਅੱਗੇ ਵਧਦੀ ਰਹਿੰਦੀ। ਕਿਸ਼ਤੀ ਨੂੰ ਆਰ ਪਾਰ ਲਿਜਾਣ ਲਈ ਪਿੰਡ ਗੜ੍ਹੀ ਤਰਖਾਣਾਂ ਦੇ ਬੇਲਦਾਰ ਸ਼ਾਦੀ ਰਾਮ ਨੂੰ ਪੱਕੇ ਤੌਰ ‘ਤੇ ਰੱਖ ਲਿਆ ਗਿਆ। 

ਜਿਸ ਦਿਨ ਕਿਸ਼ਤੀ ਪਹਿਲੇ ਦਿਨ ਚਾਲੂ ਹੋਈ ਤਾਂ ਖ਼ੁਆਜਾ ਜ਼ਾਹਿਰ ਪੀਰ ਦੀ ਮੰਨਤ ਮੰਨੀ ਗਈ। ਚੌਲਾਂ (ਚਾਵਲਾਂ) ਦਾ ਯੱਗ ਕੀਤਾ ਗਿਆ। ਪਿੰਡ ਦੀਆਂ ਇਸਤਰੀਆਂ ‘ਕੜਾਹੀ’ ਕਰਕੇ ਲਿਆਈਆਂ। ਉਨ੍ਹਾਂ ਨੇ ਸੁੱਖ ਸ਼ਾਤੀ ਨਾਲ ਕਿਸ਼ਤੀ ਚਲਣ ਦੀ ਕਾਮਨਾ ਕੀਤੀ। ਕਿਸ਼ਤੀ ਚਾਲੂ ਹੋਣ ਨਾਲ ਪਿੰਡ ਦੇ ਸਾਰੇ ਪਰਿਵਾਰਾਂ ਲਈ ਕਈ ਸਹੂਲਤਾਂ ਮਿਲਣ ਲੱਗੀਆਂ। ਕਿਸਾਨਾਂ ਲਈ ਖੇਤਾਂ ਵਿਚ ਤਾਜ਼ੀ ਰੋਟੀ ਪੁੱਜਣ ਲੱਗੀ, ਗਰਮ ਚਾਹ ਪੁੱਜਦੀ, ਬੇ ਜ਼ਮੀਨੇ ਪਰਿਵਾਰਾਂ ਦੀਆਂ ਇਸਤਰੀਆਂ ਬਾਲਣ ਤੇ ਪਸ਼ੂਆਂ ਲਈ ਚਾਰਾ ਸੌਖਿਆਂ ਹੀ ਲੈ ਆਉਂਦੀਆਂ। ਖੇਤਾਂ ਵਿਚ ਜਲਦੀ ਪੁੱਜਣ ਦਾ ਆਹਰ ਬਣ ਗਿਆ। ਹੁਣ ਫ਼ਸਲ ਸਮੇਂ ਖੇਤਾਂ ਵਿਚੋਂ ਕਣਕ ਦੀਆਂ ਬੱਲੀਆਂ ਚੁਗਣੀਆਂ ਤੇ ਮੂੰਗਫਲੀ ਲਿਆਉਣੀ ਸੌਖੀ ਹੋ ਗਈ। ਛੱਪਰਾਂ ਲਈ ਕਾਹੀ ਤੇ ਸਰਕੰਡਾ ਆਸਾਨੀ ਨਾਲ ਸਿਰਾਂ ਤੇ ਰੱਖ ਕੇ ਲੈ ਆਂਦਾ ਜਾਣ ਲੱਗਾ।  

ਤੱਖਰਾਂ ਪਿੰਡ ਵਿਚ ਮੇਲਾ ਲਗਦਾ। ਮੇਲੇ ਵਿਚ ਸ਼ਾਮਿਲ ਹੋਣ ਲਈ ਪਹਿਲਾ ਤਾਂ ਪੁਲ ਪਾਰ ਕਰਕੇ ਜਾਂ ਢੰਡੇ ਪਿੰਡ ਵਾਲੀ ਕਿਸ਼ਤੀ ਰਾਹੀਂ ਨਹਿਰ ਪਾਰ ਕੀਤੀ। 

ਜਾਂਦੀ। ਫੇਰ ਇਸ ਕਿਸ਼ਤੀ ਰਾਹੀਂ ਨੇੜਲੇ ਪਿੰਡਾਂ ਦੇ ਲੋਕ ਵੀ ਥੋੜ੍ਹਾ ਜਿਹਾ ਸਫ਼ਰ ਕਰਕੇ ਮੇਲਾ ਦੇਖ ਆਉਂਦੇ। ਇੰਝ, ਹੀ ਮੈਂ ਵੀ ਮੁੰਡਿਆਂ ਦੀ ਟੋਲੀ ਨਾਲ ਤੱਖਰਾਂ ਦਾ ਮੇਲਾ ਦੇਖਣ ਗਿਆ। ਵਾਪਸੀ ‘ਤੇ ਫੇਰ ਕਿਸ਼ਤੀ ਵਿਚ ਸਵਾਰ ਹੋ ਗਿਆ। ਮੇਲੇ ਤੋਂ ਬਹੁਤ ਲੋਕ ਪਰਤੇ, ਕਿਸ਼ਤੀ ਵਿਚ ਸਵਾਰ ਹੋ ਗਏ। ਜ਼ਰੂਰਤ ਤੋਂ ਵਧੇਰੇ ਬੋਝ ਹੋ ਗਿਆ। ਕਿਸ਼ਤੀ ਦਾ ਅਗਲਾ ਸੰਗਲ ਕਸਿਆ ਗਿਆ । ਪਾਣੀ ਦੇ ਜ਼ੋਰ ਨਾਲ ਕਿਸ਼ਤੀ ਹੌਲ਼ੀ ਹੌਲ਼ੀ ਅੱਗੇ ਵਧੀ। ਪਿਛਲਾ ਪਾਸਾ ਬਿਲਕੁਲ ਕਿਸ਼ਤੀ ਵਿੱਚ ਪਾਣੀ ਪੈਣ ਦੀ ਹਾਲਤ ਵਿਚ ਪੁੱਜ ਗਿਆ। ਕਿਸ਼ਤੀ ਵਿਚ ਕੋਈ ਸ਼ਰਾਰਤੀ ਬੰਦਾ ਵੀ ਸੀ, ਉਸਨੇ ਜਿਵੇਂ ਹੀ ਕਿਸ਼ਤੀ ਡੂੰਘੇ ਪਾਣੀ ਵਿੱਚ, ਪੁੱਜੀ ਜ਼ੋਰ ਨਾਲ ਚਿਤਾਵਨੀ ਦਿੱਤੀ ! “ਓਏ ਕਿਸ਼ਤੀ ਡੁੱਬ ਚੱਲੀ” ਕਿਸ਼ਤੀ ਵਿੱਚ ਸਵਾਰ ਸਾਰੇ ਲੋਕ ਘਬਰਾਅ ਗਏ, ਪ੍ਰੇਸ਼ਾਨ ਹੋ ਗਏ। ਤੈਰਾਕਾਂ ਨੇ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ ਤੇ ਤੈਰਦੇ ਹੋਏ ਕੰਢੇ ਲੱਗ ਗਏ। ਬੱਚੇ ਤੇ ਤੈਰਨਾ ਨਾ ਜਾਣਨ ਵਾਲ਼ੇ ਡਰ ਨਾਲ ਕਿਸੇ ਅਣਹੋਣੀ ਦੀ ਉਡੀਕ ਕਰਨ ਲੱਗੇ, ਪਰ ਕਿਸ਼ਤੀ ਅੱਗੇ ਵਧਦੀ ਗਈ, ਫੇਰ ਕਿਨਾਰੇ ਜਾ ਲੱਗੀ। ਉਤਰਨ ਲਈ ਸਭ ਕਾਹਲੇ ਸਨ। ਕਈ ਤਾਂ ਬੱਚਿਆਂ ਨੂੰ ਧੱਕਾ ਦੇ ਕੇ ਲਿਤਾੜਦੇ ਹੋਏ ਕਿਸ਼ਤੀ ‘ਚੋਂ ਛਾਲਾਂ ਮਾਰ ਗਏ। ਕਈਆਂ। ਦੀਆਂ ਜਲੇਬੀਆਂ ਤੇ ਪਤੌੜ (ਪਕੌੜੇ) ਪਾਣੀ ਵਿਚ ਰੁੜ ਗਏ। 

ਐਕਸਟਰਾ ਸ਼ਾਟ 

ਕਿਸ਼ਤੀ ਨੇ ਨੀਲੋਂ ਪੁਲ ਰਾਹੀਂ ਕਰਨ ਵਾਲ਼ਾ ਸਫ਼ਰ ਛੋਟਾ ਕਰ ਦਿੱਤਾ। ਬਲਦਾਂ ਦੀਆਂ ਦੋ, ਦੋ ਜੋੜੀਆਂ ਇਕੋ ਸਮੇਂ ਨਹਿਰੋ ਪਾਰ ਜਾਣ ਲੱਗੀਆਂ। ਸਫ਼ਰ ਦੀ ਬਕਾਨ ਤੋਂ ਬਚਿਆ ਤੇ ਸਮੇਂ ਨੂੰ ਬਚਾਇਆ ਜਾ ਸਕਿਆ। ਇਸ ਕੜਾਹੇ ਵਰਗੀ ਕਿਸ਼ਤੀ ਮਗਰੋਂ ਦੇ ਗੋਲ ਢੋਲਾਂ ਵਾਲੀ ਕਿਸ਼ਤੀ ਬਣ ਕੇ ਆਈ ਤਾਂ ਹੋਰ ਵੀ ਵ ਸਹੂਲਤ ਮਿਲਣ ਲੱਗੀ। ਖੇਤੀ ਵਿੱਚ ਮਸ਼ੀਨਰੀ ਦੀ ਵਰਤੋਂ ਨੇ ਪਹਿਲਾਂ ਤਾਂ ਕਿਬਤੀ ਹੈ ਲੋਡ ਹੀ ਨਹੀਂ ਛੱਡੀ। ਹਾਂ, ਪੈਦਲ ਯਾਤਰੀਆਂ ਲਈ ਇਹ ਕਿਸ਼ਤੀ ਅਜੇ ਵੀ ਵੱਡੀ ਸਹੂਲਤ ਬਣੀ ਹੋਈ ਹੈ। 

ਇਕ ਗੇੜਾ ਬਲਾਲਾ ਪਿੰਡ ਦਾ 

ਪਿੰਡ ਬਲਾਲਾ ਹੋਵੇਗਾ, ਕੋਈ ਪੰਜ ਕਿਲੋਮੀਟਰ ਦੀ ਦੂਰੀ ‘ਤੇ, ਪਿੰਡ ਬਿਜਲੀਪੁਰ ਦੇ ਦੱਖਣ ਵਲ। ਬਲਾਲ਼ੇ ਨੂੰ ਰਾਹ ਬਿਜਲੀਪੁਰ ਤੋਂ ਕੱਚਾ ਹੀ ਸੀ। ਹੁਣ ਤਾਂ ਸੜਕ ਬਣ ਗਈ ਹੈ। ਸਾਡੇ ਘਰ ਨੇੜੇ ਹੀ ਵੈਰਾਗੀ ਸੰਤਾਂ ਦਾ ਡੇਰਾ ਹੈ। ਡੇਰੇ ਵਿਚ ਇਕ ਮਧਰੇ ਕੱਦ ਦਾ ਵੈਰਾਗੀ ਸੰਤ ਸੀਤਾ ਰਾਮ ਰਹਿੰਦੇ ਸਨ। ਪਰ ਉਹ ਬਹੁਤ ਸਮਾਂ ਪਿੰਡ ਬਲਾਲ਼ੇ ਵਾਲ਼ੇ ਪ੍ਰਤਾਪ ਸਿੰਘ ਦੇ ਖੂਹ ਉਤੇ ਹੀ ਰਹਿੰਦੇ। ਪ੍ਰਤਾਪ ਸਿੰਘ ਨੇ ਉਨ੍ਹਾਂ ਲਈ ਪਹਿਲੋਂ ਇਕ ਸਰਕੰਡੇ ਦੀ ਕੁੱਲੀ ਬਣਾਈ ਹੋਈ ਤੇ ਮਗਰੋਂ ਪੱਕੀਆਂ ਇੱਟਾਂ ਦੀ ਕੁਟੀਆ ਬਣਾ ਕੇ ਲੋਹੇ ਦਾ ਬੂਹਾ ਲਾ ਦਿੱਤਾ । ਕੁਟੀਆ ਦੇ ਅੰਦਰ ਸੰਤਾਂ ਨੇ ਇਕ ਤਖ਼ਤ ਪੋਸ਼ ਡਾਹਿਆ ਹੋਇਆ ਸੀ, ਜਿਸ ਉਤੇ ਉਹ ਬੈਠਦੇ ਤੇ ਭਜਨ ਬੰਦਗੀ ਕਰਦੇ। ਜਦੋਂ ਉਹ ਸਾਡੇ ਪਿੰਡ ਵਾਲ਼ੇ ਡੇਰੇ ਵਿਚ ਆਉਂਦੇ ਤਾਂ ਉਹ ਮੈਨੂੰ ਹਾਕ ਮਾਰਦੇ। ਮੈਂ ਉਨ੍ਹਾਂ ਦੇ ਕਈ ਚਿਰ ਤੋਂ ਪਏ ਬਰਤਨ ਸਾਫ਼ ਕਰਨ ਵਿਚ ਮਦਦ ਕਰਦਾ। ਮੈਨੂੰ ਲਗਦਾ ਕਿ ਮੈਂ ਹੀ ਉਨ੍ਹਾਂ ਦਾ ਚਹੇਤਾ ਹਾਂ। ਹੋਰ ਤਾਂ ਉਹ ਕਿਸੇ, ਮੇਰੀ ਉਮਰ ਦੇ ਬੱਚੇ ਨੂੰ ਡੇਰੇ ਵਿਚ ਵਾਹ ਲਗਦੀ ਵੜਨ ਨਾ ਦਿੰਦੇ। 

ਸੀਤਾ ਰਾਮ ਜੀ ਚਾਹ ਬਣਾਉਂਦੇ, ਆਪਣੇ ਲਈ ਚਾਹ ਦਾ ਇਕ ਵੱਡਾ ਗਿਲਾਸ ਭਰਕੇ ਰੱਖ ਲੈਂਦੇ ਤੇ ਬਾਕੀ ਚਾਹ ਦੀ ਪਤੀਲੀ ਮੈਨੂੰ ਚੁਕਵਾ ਦਿੰਦੇ ਜੋ, ਬਾਪੂ ਬੇਬੇ ਤੇ ਹੋਰ ਮੌਜੂਦ ਪੀ ਲੈਂਦੇ। ਸਾਰੇ ਪਿੰਡ ਵਿਚ ਗੁੜ ਦੀ ਚਾਹ ਬਣਾਈ ਜਾਂਦੀ, ਪਰ ਸੀਤਾ ਰਾਮ ਹਮੇਸ਼ਾ ਚੀਨੀ ਦੀ ਚਾਹ ਬਣਾਉਂਦੇ, ਰੈਡ ਲੈਂਪ ਮਾਰਕਾ ਸਿਗਰਟਾਂ ਦਾ ਪੂਰਾ ਡੱਬਾ ਦਾਦਾ ਆਸ ਰਾਮ ਦੀ ਦੁਕਾਨ ਤੋਂ ਲਿਆ ਕੇ ਰੱਖਦੇ। ਉਹ ਕਦੇ ਪਿੰਡ ਵਿਚ ਕਿਸੇ ਘਰੋਂ ਕੁਝ ਮੰਗਣ ਨਹੀਂ ਗਏ। ਇਸ ਪਾਸੇ ਦੇ ਸਿਗਰਟ ਪੀਣ ਦੇ ਮਾਰੇ ਕਈ ਬੰਦੇ ਡੇਰੇ ਵਿਚ ਚੋਂਤਰਿਆ ਉਤੇ ਬੈਠੇ ਰਹਿੰਦੇ। ਸੰਤ, ਜਦੋਂ ਕੁਟੀਆ ਤੋਂ ਬਾਹਰ ਨਿਕਲਦੇ ਤਾਂ ਸਿਗਰੇਟ ਦੀ ਆਸ ਵਿਚ ਬੈਠਿਆਂ ਵਲ ਸਿਗਰਟ ਵਗਾਹ ਮਾਰਦੇ, ਮਾਚਿਸ ਸੁੱਟ ਦਿੰਦੇ। 

ਦੁਪਹਿਰ ਤੋਂ ਪਹਿਲਾਂ ਤਾਸ਼ ਖੇਡਣ ਦੇ ਸ਼ੋਕੀਨ ਆਉਣ ਲਗਦੇ। ਬਾਜ਼ੀ ਜੰਮਦੀ, ਇਕ ਧਿਰ ਵਲ ਉਹ ਬੈਠਦੇ। ਸਧਾਰਨ ਖੇਡ ਹੁੰਦੀ, ‘ਸਰਾਂ ਬਨਾਉਣੀਆਂ’ ਇਨ੍ਹਾਂ ਖਿਡਾਰੀਆਂ ਵਿਚ ਇਕ ਵਧੀਆਂ ਖਿਡਾਰੀ ਹੁੰਦਾ ਦੁਰਗਾ, ਬਾਣੀਆ। ਉਹ ਜਨਮ ਤੋਂ ਹੀ ਬੋਲਾ ਤੇ ਗੁੰਗਾ ਸੀ, ਇਸ਼ਾਰਿਆਂ ਨਾਲ ਗੱਲਾਂ ਕਰਦਾ। ਸਿਲਾਈਆਂ ਨਾਲ ਸਵੈਟਰ ਉਹ ਬਹੁਤ ਵਧੀਆ ਬੁਣਦਾ। ਮਾਈ ਬੁੱਧਾਂ ਦੀ ਗਾਂ ਲਈ ਪੱਠ ਵੱਡਰ ਲਿਆਉਂਦਾ, ਬੁੱਧਾਂ ਦਾ ਜੋ ਪੁੱਤਰ ਸੀ। 

ਸੰਤ ਸੀਤਾ ਰਾਮ ਮੂਲ ਰੂਪ ਵਿਚ ਮਹਾਰਾਸ਼ਟਰ ਦੇ ਜ਼ਿਲ੍ਹਾ ਸਿਤਾਰਾ ਦਾ ਰਹਿਣ ਵਾਲਾ ਸੀ, ਵੈਰਾਗੀ ਸੰਤ ਬਣਕੇ ਇਸ ਇਲਾਕੇ ਵਿਚ ਆ ਗਿਆ। ਉਨ੍ਹਾਂ ਤੋਂ ਪਹਿਲਾਂ ਵੈਰਾਗੀ ਸੰਤ ਬਜਰੰਗ ਦਾਸ ਡੇਰੇਦਾਰ ਸਨ। ਸੰਤ ਸੀਤਾ ਰਾਮ ਨੂੰ ਉਸਨੇ ਕੁਝ ਦਿਨ ਰੱਖਿਆ, ਆਪਣਾ ਚੇਲਾ ਵੀ ਬਣਾ ਲਿਆ, ਪਰ ਵਧੇਰੇ ਦਿਨ ਡੇਰੇ ਵਿਚ ਨਾ ਰਹਿਣ ਦਿੱਤਾ। ਸੰਤ ਸੀਤਾ ਰਾਮ ਡੇਰਾ ਛੱਡਕੇ, ਬਲਾਲਾ ਪਿੰਡ ਦੇ ਪ੍ਰਤਾਪ ਸਿੰਘ ਦੇ ਖੂਹ ‘ਤੇ ਰਹਿਣ ਲੱਗ ਪਏ। ਜਦੋਂ ਸੰਤ ਬਜਰੰਗ ਦਾਸ ਦੀ ਮੌਤ ਹੋਈ ਤਾਂ ਪਿੰਡ ਦੇ ਲੋਕ ਸੰਤ ਸੀਤਾ ਰਾਮ ਨੂੰ ਪਿੰਡ ਲੈ ਆਏ, ਜਿਨ੍ਹਾਂ ਨੇ ਸੰਤ ਬਜਰੰਗ ਦਾਸ ਦੀਆਂ ਅੰਤਿਮ ਰਸਮਾਂ ਨਿਭਾਈਆਂ। 

ਸੰਤ ਸੀਤਾ ਰਾਮ ਬਲਾਲਾ ਪਿੰਡ ਵਾਲੀ ਕੁਟੀਆਂ ਵਿਚ ਸਨ। ਮੇਰੇ ਮਨ ਉਤੇ ਵੀ ਉਨ੍ਹਾਂ ਨੂੰ ਮਿਲਣ ਦਾ ਵੈਰਾਗ ਸਵਾਰ ਹੋ ਗਿਆ। ਕਕਰੀਲੀ ਰਾਤ ਧੀ, ਧੁੰਦ ਛਾਈ ਹੋਈ ਸੀ ਤੇ ਮੈਂ ਘਰੋਂ ਸਾਇਕਲ ਲੈ ਕੇ ਤੁਰ ਪਿਆ, ਬਲਾਲੇ ਨੂੰ। ਕੈਂਚੀ ਸਾਇਕਲ ਚਲਾਉਂਦਾ ਹੋਇਆ ਮੈਂ ਕੁਟੀਆਂ ਦੇ ਕੋਲ ਚਲਿਆ ਗਿਆ। ਨਾ ਪੈਰਾਂ ਵਿਚ ਜੁੱਤੀ, ਨਾ ਪਜਾਮਾ। ਸੰਤਾਂ ਨੂੰ ਕਈ ਹਾਕਾਂ ਮਾਰੀਆਂ, ਪਰ ਉਹ ਜਾਗੇ ਹੀ ਨਹੀਂ, ਕੀ ਪਤਾ ਸੁੱਖਾ (ਭੰਗ) ਖਾ ਕੇ ਸੁੱਤੇ ਹੋਣ। ਦੇਰ ਤੱਕ ਮੈਂ ਕੁਟੀਆ ਅੱਗੇ ਬੈਠਾ ਕੰਬਦਾ ਰਿਹਾ। ਜਦੋਂ ਦੇਖਿਆ ਕਿ ਸੰਤ ਨਹੀਂ ਜਾਗ ਰਹੇ ਤਾਂ ਮੈਂ ਸਾਇਕਲ ਘਸੀਟਦਾ ਸੂਏ ਦੀ ਪਟੜੀ ਪੈ ਗਿਆ, ਨੇੜੇ ਹੀ ਪਿੰਡ ਮਾਦਪੁਰ ਸੀ, ਜਿੱਥੇ ਮੇਰੀ ਵਿਚੋਲਣ ਦਾ ਘਰ ਸੀ। ਉਹ ਮੇਰੀ ਹੋਣ ਵਾਲੀ ਪਤਨੀ ਦੀ ਭੂਆ ਸੀ। ਸਵੇਰੇ ਸਵੇਰੇ ਮੈਂ ਪਿੰਡ ਵਿਚ ਉਸਦੇ ਘਰ ਜਾ ਪੁੱਜਾ। ਉਸਨੇ ਚੁੱਲ੍ਹੇ ਵਿਚ ਅੱਗ ਬਾਲ ਕੇ ਸਰ੍ਹੋਂ ਦਾ ਸਾਗ ਰਿੰਨ੍ਹਣਾ ਰੱਖਿਆ ਹੋਇਆ ਸੀ। ਉਸਨੇ ਮੈਨੂੰ ਚੁੱਲ੍ਹੇ ਦੇ ਅੱਗੇ ਬਿਠਾਇਆ, ਸੇਕ ਨਾਲ ਮੇਰੇ ਲਾਲ ਹੋਏ ਹੱਥ ਪੈਰ ਚੱਲਣ ਲੱਗੇ ਉਸਨੇ ਮੈਨੂੰ ਪੁੱਛਿਆ ਵੀ ਕਿ ਜੁੱਤੀ ਕਿਓਂ ਨੀਂ ਪਾਈ। ਮੈਂ ਇਹ ਨਾ ਦੱਸ ਸਕਿਆ ਕਿ ਜੁੱਤੀ ਮੇਰੇ ਕੋਲ ਹੈ ਹੀ ਨਹੀਂ। ਮੈਂ ਪੈਰ ਦੁਖਣ ਦਾ ਬਹਾਨਾ ਲਾ ਦਿੱਤਾ। 

ਐਕਸਟਰਾ ਸ਼ਾਟ 

ਖਾਸਾ ਦਿਨ ਚੜ੍ਹੇ ਜਦੋਂ ਸਾਇਕਲ ਘਸੀਟਦਾ ਮੈਂ ਘਰ ਪੁੱਜਾ ਤਾਂ ਕਿਸੇ ਨੇ ਕੁਝ ਨਹੀਂ ਪੁੱਛਿਆ। ਸ਼ਾਇਦ ਮੇਰੀ ਬਲਾਲਾ ਤੇ ਮਾਦਪੁਰ ਫੇਰੀ ਤੋਂ ਘਰ ਵਾਲੇ ਅਣਜਾਣ ਹੀ ਸਨ। ਸ਼ਾਇਦ, ਉਨ੍ਹਾਂ ਸੋਚਿਆ ਹੋਵੇਗਾ ਕਿ ਮੈਂ ਸਵੇਰੇ ਹੀ ਸਾਇਕਲ ਚਲਾਉਣ ਨਿਕਲ ਗਿਆ ਹੋਵਾਂਗਾ ਤੇ ਹੁਣੇ ਪਰਤਿਆ ਹੋਵਾਂਗਾ। 

ਅਤੇ ਮੰਗਣੀ ਹੋ ਗਈ 

ਘਰਾਂ ਵਿਚੋਂ ਲਗਦੇ ਤਾਏ ਮੱਲੀ (ਮੱਲ ਸਿੰਘ) ਦੀ ਲੜਕੀ ਮਿੰਨੋ ਦਾ ਵਿਆਹ ਸੀ। ਉਸਦੀ ਬਾਰਾਤ ਪਿੰਡ ਢੁੱਕਣ ਵਾਲੀ ਸੀ। ਸੜਕ ਉਤੋਂ ਬਾਰਾਤ ਨੇ, ਜਿੱਥੋਂ ਪਿੰਡ ਵਲ ਮੁੜਨਾ ਸੀ, ਅਸੀਂ ਨਿੱਕੇ ਨਿਆਣੇ ਉਸ ਸਥਾਨ ‘ਤੇ ਚਲੇ ਗਏ। ਬਾਰਾਤ ਨੇ ਪਿੰਡ ਸਿਆੜ੍ਹ ਤੋਂ ਰੱਥ ਗੱਡੀਆਂ ਵਿਚ ਆਉਣਾ ਸੀ ਤੇ ਪਿੰਡ ਢੁੱਕਦੀ ਬਾਰਾਤ ਉਤੋਂ ਦੀ ਦੁਲਹੇ (ਲਾੜੇ) ਦੇ ਬਾਪੂ ਵਲੋਂ ਪੈਸੇ ਸੁੱਟੇ ਜਾਣੇ ਸਨ। ਜਿੰਨ੍ਹਾਂ ਵਿਚੋਂ ਕੋਈ ਨਾ ਕੋਈ ਪੈਸਾ ਮੈਨੂੰ ਵੀ ਲੱਭ ਸਕਦਾ ਸੀ, ਜੋ ਦਾਦਾ ਆਸਾ ਰਾਮ ਦੀ ਹੱਟੀ ਉਤੇ ਖਰਚਿਆ ਜਾਣਾ ਸੀ। ਬਾਰਾਤ ਅਜੇ ਪੁੱਜੀ ਨਹੀਂ ਸੀ ਕਿ ਅਚਾਨਕ ਬਾਪੂ ਉਸ ਥਾਂ ਆ ਗਿਆ। ਉਸਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਘਰ ਚੱਲਣ ਲਈ ਕਿਹਾ, ਪਰ ਮੈਂ ਤਾਂ ਬਾਰਾਤ ਦੇਖਣੀ ਸੀ, ਇਸ ਲਈ ਮੈਂ ਬਾਪੂ ਤੋਂ ਦੂਰ ਹੋਣ ਲੱਗਾ। ਉਸਨੇ ਭਾਪ ਲਿਆ ਕਿ ਜੇ ਹੁਣ ਮੈਂ ਹੱਥੋਂ ਨਿਕਲ ਗਿਆ ਤਾਂ ਮੁਸ਼ਕਿਲ ਨਾਲ ਹੀ ਕਾਬੂ ਆਵਾਂਗਾ। ਇਸੇ ਲਈ ਬਾਪੂ ਨੇ ਮੈਨੂੰ ਦਬੋਚ ਲਿਆ। ਰੋਂਦੇ ਨੂੰ ਹੱਥ ਪੈਰ ਮਾਰਦੇ ਨੂੰ ਉਸਨੇ ਮੋਢੇ ‘ਤੇ ਬਿਠਾਕੇ ਹੱਥ ਨਾਲ ਜਕੜ ਲਿਆ ਤੇ ਘਰ ਲੈ ਆਇਆ। ਅੰਦਰਲੇ ਘਰ ਦੇ ਦਲਾਨ ਵਿੱਚ ਕਈ ਬੰਦੇ ਬੈਠੇ ਸਨ, ਉਨ੍ਹਾਂ ਵਿਚ ਮਾਦਪੁਰ ਪਿੰਡ ਦਾ ਵਾਸੀ ਆਸਾ ਰਾਮ ਵੀ ਸੀ। ਬਾਪੂ ਨੇ ਮੈਨੂੰ ਬੇਬੇ ਦੇ ਸਪੁਰਦ ਕੀਤਾ। ਉਸਨੇ ਜਬਰੀ ਮੇਰੇ ਹੱਥ ਪੈਰ ਤੇ ਮੂੰਹ ਧੋਤੇ। ਵਿਆਹ ਲਈ ਖ਼ੁਦ ਹੀ ਸਿਲਾਈ ਕਰਕੇ ਰੱਖੇ ਕੱਪੜੇ ਪਹਿਨਾਏ ਤੇ ਮੈਨੂੰ ਇਕ ਸੂਤ ਨਾ ਬੁਣੀ ਪੀਹੜੀ ਉਤੇ ਬਿਠਾ ਲਿਆ। ਮੇਰੇ ਮੋਢੇ ਉਤੇ ਇਕ ਤੌਲੀਆ ਰੱਖਿਆ ਗਿਆ, ਜਿਸ ਵਿਚ ਆਸਾ ਰਾਮ ਨੇ ਇਕ ਚਾਂਦੀ ਦਾ ਰੁਪਿਆ ਤੇ ਕੁਝ ਪਤਾਸ਼ੇ ਤੇ ਸੁੱਕਰ ਪਾ ਦਿੱਤੀ। ਮੈਂ ਹੈਰਾਨ ਹੋਇਆ। ਦੇਖਦਾ ਰਿਹਾ ਕਿ ਇਹ ਕੀ ਕੁਝ ਹੋ ਰਿਹਾ ਹੈ ਇਸ ਤੋਂ ਮੈਂ ਉੱਕਾ ਹੀ ਅਨਜਾਣ ਸੀ। ਜਿਵੇਂ ਹੀ ਇਹ ਕੰਮ ਮੁੱਕਿਆ, ਮੈਂ ਸੂਟ ਵੱਟ ਕੇ ਫੇਰ ਆਪਣੇ ਹਾਣੀਆਂ ਵਿਚ ਜਾ ਰਲਿਆ। ਦੂਰੋਂ ਰੱਥ ਗੱਡੀ ਦਿਖਾਈ ਦਿੱਤੀ ਤੇ ਉਸਦੇ ਪਿੱਛੇ ਪਿੱਛੇ ਵੱਡੇ ਵੱਡੇ ਲੱਕੜ ਦੇ ਪਹੀਆਂ ਵਾਲੇ ਗੱਡੇ ਸਨ। ਗੱਡਿਆਂ ਵਿਚ ਟ੍ਰੈਕ ਬਿਸਤਰੇ ਕੁਝ ਲਾਠੀਆਂ ਤੇ ਹੋਰ ਖਾਸਾ ਕੁਝ ਸੀ। ਬਾਰਾਤ ਨੇ ਤਿੰਨ ਦਿਨ ਰਹਿਣਾ ਸੀ। 

ਸਾਡੀ ਬ੍ਰਾਦਰੀ ਵਿੱਚ ਬਾਲ ਵਿਆਹ ਦੀ ਪ੍ਰਥਾ ਵੀ ਜਾਰੀ ਸੀ। ਬਾਇਦ ਇਸੇ ਕਾਰਨ ਬੱਚਿਆਂ ਨੂੰ ਨਿਆਣੇ ਹੁੰਦੇ ਹੀ ਮੰਗ ਵਿਆਹ ਦਿੱਤਾ ਜਾਂਦਾ ਸੀ। ਵੇਰ ਜਵਾਨ ਹੋਣ ਮਗਰੋਂ ਹੀ ਵਹੁਟੀ ਨੂੰ ਸੁਹਰੇ ਘਰ ਧੂਮ ਧਾਮ ਨਾਲ ਲਿਆਂਦਾ ਜਾਂਦਾ। ਜਿਸ ਨੂੰ ‘ਮੁਕਲਾਵਾ’ ਲਿਆਉਣਾ ਆਖਦੇ। 

ਮਗਰੋਂ ਸਾਲ ਦੋ ਤਿੰਨ ਸਾਲ ਲੰਘ ਗਏ। ਇਕ ਦਿਨ ਇਕ ਵਿਅਕਤੀ ਸਾਡੇ ਘਰੇ ਆਇਆ। ਮੈਂ ਘਰੋਂ ਬਾਹਰ ਖੇਡਣ ਗਿਆ ਹੋਇਆ ਸਾਂ । ਬਾਪੂ ਮੈਨੂੰ ਲੱਭਕੇ ਬਾਹਰਨ ਘਰ ਲੈ ਗਿਆ। ਉਥੇ ਬੈਠੇ ਇਕ ਚਾਲੀ ਕੁ ਸਾਲ ਦੇ ਬੰਦੇ ਨੇ ਮੈਨੂੰ ਬੁੱਕਲ ਵਿਚ ਲੈ ਕੇ ਪਿਆਰ ਦਿੱਤਾ। ਮੈਂ ਨਹੀਂ ਸਾਂ ਜਾਣਦਾ ਕਿ ਇਹ ਕੌਣ ਹੈ। ਫਿਰ ਕਈ ਸਾਲ ਲੰਘ ਗਏ। ਘਰ ਵਿਚ ਹੁੰਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਮਿੰਨੋ ਦੀ ਬਾਰਾਤ ਆਉਣ ਵਾਲੇ ਦਿਨ। ਮੇਰਾ ਮੰਗਣਾ ਕੀਤਾ ਗਿਆ। ਧਮੋਟ ਵਾਲ਼ੇ ਰਤਨ ਸਿੰਘ ਦੀ ਲੜਕੀ ਨਾਲ। ਰਿਸ਼ਤਾ ਕਰਨ ਵਾਲਾ ਉਸਦਾ ਫੁੱਫੜ ਆਸਾ ਰਾਮ ਮਾਦਪੁਰ ਵਾਲ਼ਾ ਸੀ, ਜਿਸ ਨੇ ਮੰਗਣਾ ਕਰਨ ਮਗਰੋਂ ਹੀ ਜਾ ਕੇ ਦੱਸਿਆ ਕਿ ਉਹ ਬੀਬੋ ਦਾ ਰਿਸ਼ਤਾ ਨੀਲੋਂ ਕਰ ਆਇਆ ਹੈ, ਕਲਕੱਤੇ ਵਾਲੇ ਰਣ ਸਿੰਘ ਦੇ ਮੁੰਡੇ ਨਾਲ। 

ਐਕਸਟਰਾ ਸ਼ਾਟ 

ਉਂਝ, ਪਿੰਡ ਦੇ ਸਾਰੇ ਘਰਾਂ ਵਿੱਚ ਛੋਟੀ ਉਮਰ ਵਿਚ ਵਿਆਹ ਕਰਨ ਦਾ ਰਿਵਾਜ਼ ਸੀ, ਮੁਕਲਾਵਾ ਜਵਾਨ ਹੋਣ ਮਗਰੋਂ ਹੀ ਤੋਰਿਆ ਜਾਂਦਾ। ਇਕ ਬੋਲੀ ਸੀ। 

“ਗੱਡੀ ਚੜ੍ਹਦੀ ਭਨਾਅ ਲਏ ਗੋਡੇ ਚਾਅ ਮੁਕਲਾਵੇ ਦਾ” 

ਪਤੰਗ ਦੀ ਉੜਾਨ 

ਸਰਦੀ ਦੀ ਰੁੱਤ ਮਗਰੋਂ ਬਸੰਤ ਰੁੱਤ ਆਉਂਦੀ, ਝੜ ਗਏ ਪੱਤਿਆਂ ਵਾਲੇ ਰੁੱਖਾਂ ਨੂੰ ਨਵੇਂ ਪੱਤੇ ਫੁੱਟਦੇ, ਫੁੱਲ ਆਉਂਦੇ। ਅਜਿਹੇ ਸਮੇਂ ਰੰਗ ਬਰੰਗੇ ਪਤੰਗ ਉੜਾਉਣ ਦਾ ਮੌਸਮ ਆ ਜਾਂਦਾ। ਬਹਾਰ ਪਰਤਦੀ, ਧਰਤੀ ਉਤੇ ਇਕ ਨਵੀਂ ਤਬਦੀਲੀ ਆਈ ਪ੍ਰਤੀਤ ਹੁੰਦੀ। ਠੰਢੇ ਮੌਸਮ ਵਿੱਚ ਠਰੂੰ ਠਾਰੂੰ ਕਰਨਾ, ਹੱਥ ਪੈਰ ਸੇਕਣ ਲਈ ਚੁੱਲ੍ਹੇ ਅੱਗੇ ਬੈਠੇ ਰਹਿਣਾ, ਨਾ ਨਹਾਉਣ ਨੂੰ ਚਿੱਤ ਕਰਨਾ, ਨਾ ਛਾਵੇਂ ਬੈਠਣ ਨੂੰ । ਪਰ ਜਿਵੇਂ ਹੀ ਸਰਦੀ ਲੰਘਦੀ ਹੱਡ ਖੁੱਲ੍ਹ ਜਾਂਦੇ, ਹਰ ਤਰ੍ਹਾਂ ਦੇ ਕੰਮ ਕਰਨ ਲਈ ਹੱਥਾਂ ਨੂੰ ਮੋੜਨਾ ਸੌਖਾ ਹੋ ਜਾਂਦਾ। ਇਸੇ ਮੌਸਮ ਵਿਚ ਅਸਮਾਨ ਵਿਚ ਰੰਗ ਬਰੰਗੇ ਪਤੰਗ ਉੜਾਏ ਜਾਂਦੇ, ਵੋ ਕਾਟਾ, ਵੋ ਕਾਟਾ ਵਰਗੀਆ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸਭ ਤੋਂ ਪਹਿਲਾਂ ਸੁੱਚਾ ਸਿੰਘ ਪਤੰਗ ਲਿਆਉਂਦਾ, ਚਰਖੜੀ ਉਤੇ ਲਪੇਟੀ ਡੋਰ ਲਿਆਉਂਦਾ। ਅਸੀਂ ਸਾਰੇ ਉਸਦੇ ਪਤੰਗ ਦੀ ਉੜਾਨ ਦੇਖਦੇ ਰਹਿੰਦੇ। ਸਾਡੇ ਮਨ ਵਿਚ ਵੀ ਪਤੰਗ ਅਸਮਾਨੇ ਚਾੜ੍ਹਨ ਦੀ ਇੱਛਾ ਜਾਗਦੀ। ਸੁੱਚਾ ਸਿੰਘ ਖਾਂਦੇ ਪੀਂਦੇ ਘਰ ਦਾ ਪੜ੍ਹਾਕੂ ਮੁੰਡਾ ਸੀ, ਉਸਨੂੰ ਸਹਿਜੇ ਹੀ ਪੈਸੇ ਮਿਲ ਜਾਂਦੇ। ਉਹ ਮਿਹਰ ਸਿੰਘ ਦੇ ਕੋਠੇ ‘ਤੇ ਖਲੋਕੇ ਪਤੰਗ ਚੜ੍ਹਾਉਂਦਾ। ਪਤੰਗ ਉੱਡਦਾ ਘੁਲਾਲ ਪਿੰਡ ਤੋਂ ਵੀ ਅੱਗੇ ਲੰਘ ਜਾਂਦਾ, ਏਨਾ ਦੂਰ ਜਾਂਦਾ ਕਿ ਉਹ ਛੋਟਾ ਜਿਹਾ ਉੱਡਦਾ ਪੰਛੀ ਹੀ ਪ੍ਰਤੀਤ ਹੁੰਦਾ। 

ਫੇਰ ਦੂਜੀ ਪੱਤੀ ਵਿਚੋਂ ਕੋਈ ਪਤੰਗ ਉਡਦਾ, ਇਹ ਬ੍ਰਹਿਮਣਾ ਦੇ ਵਿਸ਼ਵਾ ਮਿੱਤਰ ਦਾ ਪਤੰਗ ਹੁੰਦਾ। ਸੁੱਚਾ ਸਿੰਘ ਦੇ ਪਤੰਗ ਨਾਲ ਪੇਚਾ ਲਾਉਣ ਦੀ ਕੋਸ਼ਿਸ਼ ਕਰਦਾ, ਝਗੜਾ ਬਣ ਜਾਂਦਾ। ਇਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ, ਵਿਸ਼ਵਾਮਿਤਰ ਤੇ ਉਸਦਾ ਵੱਡਾ ਭਰਾ ਕੁਲਵੰਤ ਰਾਏ ਹਾਕੀਆਂ ਫੜੀ ਸੁੱਚਾ ਸਿੰਘ ਨੂੰ ਲਲਕਾਰੇ ਮਾਰਨ ਆ ਗਏ। ਬੜੀ ਮੁਸ਼ਕਿਲ ਨਾਲ ਦੋਹਾਂ ਧਿਰਾਂ ਨੂੰ ਸ਼ਾਂਤ ਕੀਤਾ ਜਾ ਸਕਿਆ। 

ਉਂਝ, ਅਸਾਂ ਛੋਟਿਆਂ ਨੂੰ ਪਤੰਗ ਚੜਾਉਣ ਲਈ ਅਖ਼ਬਾਰ ਦੇ ਕਾਗਜ਼ ਦੀ ਲੋੜ ਵੀ ਮਸਾਂ ਹੀ ਪੂਰੀ ਹੁੰਦੀ, ਅਖ਼ਬਾਰ ਕਦੇ ਕਦੇ ਹੀ ਪਿੰਡ ਪੁੱਜਦਾ, ਉਹ ਵੀ ਅੰਗਰੇਜ਼ੀ ਦਾ ਟ੍ਰਿਬਿਊਨ, ਉਹ ਵੀ ਦਸਵੀਂ ਦਾ ਨਤੀਜਾ ਦੇਖਣ ਲਈ ਲਿਆਇਆ ਜਾਂਦਾ। ਗੁੱਡੀ ਕਾਗਜ਼ ਤਾਂ ਕਦੇ ਮਿਲਿਆ ਹੀ ਨਹੀਂ ਸੀ। ਜੋ ਪਤੰਗ ਬਣਾਏ ਵੀ ਜਾਂਦੇ, ਉਹ ਗਲੀਆਂ, ਰਾਹਾਂ ਵਿਚ ਦੌੜ ਦੌੜ ਕੇ ਹੀ ਉੜਾਏ ਜਾਂਦੇ। 

ਇਕ ਦਿਨ ਮੇਰੇ ਹੱਥ ਅਖ਼ਬਾਰ ਦਾ ਕਾਗਜ਼ ਲੱਗ ਪਿਆ। ਕੌਲੀ ਵਿਚ ਕਟਰ ਦਾ ਆਟਾ ਘੋਲਿਆ, ਵੱਡੇ ਭਰਾ ਦੇ ਰੱਖੇ ਅਖ਼ਬਾਰ ਵਿਚੋਂ ਇਕ ਦੋ ਪੰਨਿਆਂ ਵਾਲਾ। 

ਕਾਗਜ਼ ਚੋਰੀ ਕੀਤਾ। ਮਾਂ ਦੀ ਰੱਖੀ ਸਿਲਾਈ ਵਾਲੀ ਧਾਗੇ ਦੀ ਰੀਲ੍ਹ ਵਿਚੋਂ ਕੁਝ ਧਾਗਾ। ਚੋਰੀ ਕਰਕੇ ਇਕ ਡੱਕੇ ਉੱਤੇ ਲਪੇਟ ਲਿਆ। ਬਾਂਸ ਦੇ ਝਾੜੂ ਵਿਚੋਂ ਤੀਲੀਆਂ ਕੱਢੀਆਂ ਤੇ ਜਾ ਬੈਠਾ ਕੋਠੇ ਦੀ ਛੱਤ ਉਤੇ। ਬਹੁਤ ਮਿਹਨਤ ਨਾਲ ਕਾਗਜ਼ ਨਾਲ਼ ਤੀਲੀਆਂ ਜੋੜੀਆਂ ਤੇ ਸੁੱਕਣ ਲਈ ਰੱਖ ਦਿੱਤਾ। ਫੇਰ ਉਸਨੂੰ ਲੰਬੀ ਪੂੰਛ ਲਾਈ। ਤਨਾਵਾਂ ਪਾਈਆਂ, ਤਣੀਆਂ ਨੂੰ ਡੋਰ ਬੰਨੀ ਤੇ ਪੱਛਮ ਵਲੋਂ ਆਏ ਹਵਾ ਦੇ ਬੁੱਲ੍ਹੇ ਵਿਚ ਪਤੰਗ ਉੜਾ ਦਿੱਤਾ। ਧਾਗਾ ਛੱਡਦਾ ਗਿਆ, ਪਤੰਗ ਪੂਰਬ ਦੀ ਦਿਸ਼ਾ ਵੱਲ ਉਡਦਾ ਚਲਿਆ ਗਿਆ। ਦੂਰ ਹੋਰ ਦੂਰ ਹੁੰਦਾ ਗਿਆ ਪਤੰਗ। ਜਿਧਰ ਨੂੰ ਪਤੰਗ ਉਡਿਆ, ਉਸ ਪਾਸੇ ਨੇੜੇ ਹੀ ਪਿਲ੍ਹਕਣ ਦੇ ਤਿੰਨ ਰੁੱਖ ਅਸਮਾਨ ਛੋਹੀ ਖਲੋਤੇ ਸਨ । ਲਾਲ ਪੱਤੇ ਆ ਰਹੇ ਸਨ ਜੋ, ਹੌਲ਼ੀ ਹੌਲ਼ੀ ਹਰੇ ਪੱਤਿਆਂ ਵਿਚ ਬਦਲ ਰਹੇ ਸਨ। ਮਕਾਨ ਦੀ ਛੱਤ ਤੋਂ ਕੋਈ ਸੋ ਗਜ਼ ਦੂਰ। ਤਦੇ ਇਕ ਦਮ ਡੋਰ ਮੁੱਕ ਗਈ। ਮੇਰੇ ਹੱਥ ਵਿਚ ਚਰਖੜੀ ਵਾਂਗ ਫੜਿਆ ਡੱਕਾ ਹੀ ਰਹਿ ਗਿਆ। ਪਲਾਂ ਵਿਚ ਪਤੰਗ ਜਾ ਕੇ ਪਿਲ੍ਹਕਣ ਦੀਆਂ ਟਾਹਣੀਆਂ ਵਿਚ ਜਾ ਫਸਿਆ, ਮੈਂ ਹੱਕਾ ਬੱਕਾ ਰਹਿ ਗਿਆ। ਅਸਲ ਵਿਚ ਡਕੇ ਨਾਲ ਧਾਗਾ ਲਪੇਟਣ ਸਮੇਂ ਉਸ ਨਾਲ ਗੰਢ (ਗੱਠ) ਨਹੀਂ ਸੀ ਮਾਰੀ ਗਈ। ਇਸ ਗੱਲ ਦਾ ਖ਼ਿਆਲ ਵੀ ਨਹੀਂ ਸੀ ਆਇਆ ਕਿ ਗੱਠ ਬੰਨ੍ਹਣੀ ਜ਼ਰੂਰੀ ਹੈ। ਜਿਸ ਪਤੰਗ ਨੂੰ ਬਹੁਤ ਮਿਹਨਤ ਤੇ ਕਾਫ਼ੀ ਸਮਾਂ ਲਾ ਕੇ ਬਣਾਇਆ, ਉਡਾਇਆ, ਉਸਨੂੰ ਹੱਥੋਂ ਨਿਕਲਦਿਆਂ ਇਕ ਪਲ ਵੀ ਨਹੀਂ ਲੱਗਿਆ। 

ਐਕਸਟਰਾ ਸ਼ਾਟ 

ਕਈ ਸਾਲ ਮਗਰੋਂ ਪਤਾ ਨਹੀਂ ਮਨ ਵਿਚ ਕੀ ਆਇਆ, ਕਈ ਰੰਗਾਂ ਦੇ ਪਤੰਗ ਖਰੀਦ ਕੇ ਘਰ ਲਿਆਇਆ, ਜਿਨ੍ਹਾ ਨੂੰ ਕੰਧ ਨਾਲ ਟੰਗ ਦਿੱਤਾ। ਰੰਗੀਰ। ਭਮੀਰੀਆਂ ਖ਼ਰੀਦ ਕੇ ਸ਼ੋਅ ਕੇਸ ਵਿਚ ਰੱਖ ਦਿੱਤੀਆਂ। ਰੰਗੀਨ ਅਲਗੋਜੇ ਖ਼ਰੀਦੇ ਬੰਸਰੀਆਂ ਖ਼ਰੀਦੀਆਂ, ਛੋਟੀਆਂ ਛੋਟੀਆਂ ਕਢਾਈ ਕੀਤੀਆਂ ਹੋਈਆਂ ਜੁੱਤੀਆਂ ਦਾ ਜੋੜਾ ਲਿਆਂਦਾ। ਕੁਝ ਦਿਨਾਂ ਮਗਰੋਂ ਇਹ ਸਭ ਚੀਜ਼ਾਂ ਵਸਤਾਂ ਕਿਸੇ ਆਉਣ ਵਲੋਂ ਬੱਚੇ ਲਈ ਸਾਂਭ ਲਈਆਂ। ਇਨ੍ਹਾਂ ਨਾਲ ਖੇਡਣ ਦੀ ਉਮਰ ਤਾਂ ਕਦੋਂ ਦੀ ਲੰਘ ਚੁੱਕੀ ਸੀ । 

ਲਾਲ ਰੰਗ ਦੇ ਚਾਵਲ 

ਘਰ ਪਰਿਵਾਰ ਵਿਖਰ ਗਿਆ ਸੀ, ਸਾਰਾ ਪਰਿਵਾਰ ਕਲਕੱਤਾ, ਦੋਰਾਹਾ, ਨਾਭਾ ਤੇ ਨੀਲੋਂ ਵਿਚਕਾਰ ਵੰਡਿਆ ਗਿਆ ਸੀ। ਪਿੰਡ ਰਹਿ ਗਏ ਜੀਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ । ਬਾਪੂ ਲਾਚਾਰ ਹਾਲਤ ਵਿਚ ਸੀ । ਘਰ ਵਿਚ ਰੋਟੀ ਪੱਕਣੀ ਵੀ ਇਕ ਵੱਡੀ ਸਮੱਸਿਆ ਹੋ ਗਈ। ਇਕ ਦਿਨ ਦੋਰਾਹੇ ਤੋਂ ਇੰਦਰ ਸਿੰਘ ਪਿੰਡ ਆਇਆ। ਬਾਪੂ ਨੇ ਘਰ ਦੀ ਸਾਰੀ ਹਾਲਤ ਉਸਨੂੰ ਦੱਸੀ, ਉਸਨੂੰ ਦੱਸਿਆ ਕਿ ਆਂਢ ਗੁਆਂਢ ਤੋਂ ਵੀ ਆਟਾ ਉਧਾਰ ਲੈ ਕੇ ਖਾ ਚੁੱਕੇ ਹਾਂ । ਕੋਈ ਕਣਕ ਦਾ ਪ੍ਰਬੰਧ ਕਰ, ਨਾਲ਼ੇ ਦਾਲਾਂ ਤੇ ਮਸਾਲਿਆਂ ਦੀ ਵੀ ਲੋੜ ਦੱਸੀ। ਜਿਵੇਂ, ਮਗਰੋਂ ਪਤਾ ਲੱਗਿਆ ਕਿ ਇੰਦਰ ਸਿੰਘ ਨੇ ਸਾਫ਼ ਸਾਫ਼ ਕਿਹਾ ਕਿ ਵੀਹ ਕਿਲੋ ਆਲੂ ਭੇਜ ਦੇਨਾਂ। ਸੁਣਕੇ ਬਾਪੂ ਦਾ ਮੂੰਹ ਅੱਡਿਆ ਹੀ ਰਹਿ ਗਿਆ। ਪਰ ਬੇਬੇ ਕੋਈ ਨਾ ਕੋਈ ਪ੍ਰਬੰਧ ਕਰ ਹੀ ਲੈਂਦੀ। ਘਰ ਵਾਲ਼ੀ ਵਿਹੀ (ਗਲੀ) ਵੜ੍ਹਨ ਤੋਂ ਪਹਿਲਾਂ ਮਾਈ ਕਾਕੋ ਦਾ ਮਕਾਨ ਸੀ, ਉਸਦੀ ਬੈਠਕ ਦੇ ਸਾਹਮਣੇ, ਗਲੀ ਤੋਂ ਪਾਰ ਖ਼ਾਲੀ ਥਾਂ ਵਿੱਚ ਪਸ਼ੂ ਬੰਨ੍ਹਣ ਲਈ ਕੱਚੀਆਂ ਕੰਧਾਂ ਵਾਲ਼ਾ ਇਕ ਵਿਹੜਾ ਸੀ। ਉਸ ਵਿਚ ਖੁਰਲੀ ਬਣਾਈ ਹੋਈ ਸੀ, ਉਸ ਖੁਰਲੀ ਵਿਚ ਪਸ਼ੂ ਚਾਰਾ ਖਾਂਦੇ ਸਨ। ਕਾਕੋ ਦੇ ਮੁੰਡੇ ਨੇ ਬਲਦਾਂ ਦੀ ਜੋੜੀ ਰੱਖੀ ਹੋਈ ਸੀ, ਦੁੱਧ ਵਾਸਤੇ ਮੱਝਾਂ ਰੱਖੀਆਂ ਹੋਈਆਂ ਸਨ। 

ਨਹਿਰੋਂ ਪਾਰ ਦੀ ਵਧੇਰੇ ਜ਼ਮੀਨ ਵਿਚ ਸੇਮ ਦਾ ਪਾਣੀ ਖਲੋਤਾ ਰਹਿੰਦਾ। ਜੇ ਨਹਿਰ ਉੱਤਰ ਜਾਂਦੀ ਤਾਂ ਸੇਮ ਦਾ ਪਾਣੀ ਵੀ ਸੁੱਕ ਜਾਂਦਾ। ਅਜਿਹੇ ਸਮੇਂ ਹੀ ਉਨ੍ਹਾਂ ਖੇਤਾਂ ਵਿਚ ਧਾਨ ਦਾ ਛਿੱਟਾ ਦੇ ਦਿੱਤਾ ਜਾਂਦਾ। ਇਸ ਧਾਨ ਲਈ ਕੋਈ ਮੰਡੀ ਨਹੀਂ ਸੀ ਹੁੰਦੀ। ਪਸ਼ੂਆਂ ਦੇ ਚਾਰੇ ਦੇ ਕੰਮ ਆਉਂਦਾ। ਖੁਰਲੀ ਵਿਚ ਪਸ਼ੂ ਧਾਨ ਦੇ ਪੱਠੇ ਖਾ ਲੈਂਦੇ, ਉਨ੍ਹਾਂ ਨਾਲੋਂ ਧਾਨ ਝੜ੍ਹਕੇ ਖੁਰਲੀ ਵਿਚ ਰਹਿ ਜਾਂਦੇ, ਜਿਨ੍ਹਾਂ ਨੂੰ ਚੁੱਕਕੇ ਰੂੜੀਆਂ ‘ਤੇ ਸੁੱਟ ਦਿੱਤਾ ਜਾਂਦਾ। ਉਨ੍ਹਾਂ ਵਿੱਚੋਂ ਚਾਵਲ ਵੀ ਨਾ ਕੱਢੇ ਜਾਂਦੇ ਕਿਉਂਕਿ, ਚਾਵਲ ਭੋਜਨ ਦਾ ਹਿੱਸਾ ਨਹੀਂ ਸਨ। ਉਹ ਤਾਂ ਮਿੱਠੇ ਚਾਵਲ ਜਾਂ ਖੀਰ ਲਈ ਹੀ ਵਰਤੇ ਜਾਂਦੇ। 

ਬੇਬੇ ਉੱਠੀ, ਉਹ ਕਾਕੋ ਮਾਈ ਕੋਲ ਗਈ। ਉਸਨੂੰ ਪੁੱਛਕੇ ਬੇਬੇ ਖੁਰਲੀ ਵਿਚੋਂ ਰਾਨ ਚੁੱਕ ਲਿਆਈ, ਉਨ੍ਹਾਂ ਨੂੰ ਧੁੱਪ ਵਿਚ ਸੁਕਾਇਆ ਤੇ ਉੱਖਲੀ ਮੋਹਲੇ ਨਾਲ ਕੁੱਟਕੇ, ਉਸ ਵਿਚੋਂ ਚਾਵਲ ਕੱਢ ਲਏ। ਲਾਲ ਰੰਗ ਦੇ ਚਾਵਲ, ਜਿਨ੍ਹਾਂ ਨਾਲ ਕਈ ਡੰਗ ਪੇਟ ਦੀ ਭੁੱਖ ਮਿਟਾਈ ਜਾਂਦੀ ਰਹੀ। 

ਭੈਣ ਦਾ ਵਿਆਹ 

ਰਸਮੀ ਤੌਰ ‘ਤੇ ਪਰਿਵਾਰ ਇਕੱਠਾ ਸੀ, ਪਰ ਘਰ ਦਾ ਕਮਾਊ ਕੋਈ ਬੰਦਾ ਪਿੰਡ ਨਹੀਂ ਸੀ ਰਹਿੰਦਾ। ਪਿੰਡ ਵਿਚੋਲੇ ਰਾਹੀਂ ਸੁਨੇਹੇ ਪੁੱਜ ਰਹੇ ਸਨ ਕਿ ਵਿਆਰ ਜਲਦੀ ਕੀਤਾ ਜਾਵੇ। ਬਾਪੂ ਵਿਆਹ ਵਾਲ਼ਾ ਕਾਰਜ ਕਰਨ ਲਈ ਤਿਆਰ ਤਾਂ ਸੀ, ਪਰ ਪੈਸੇ ਦਾ ਪ੍ਰਬੰਧ ਕਿੱਥੋਂ ਹੋਵੇ। ਇਕ ਦਿਨ ਜੀ ਕਰੜਾ ਕਰਕੇ ਬਾਪੂ ਦੋਰਾਹੇ ਨੂੰ ਗਿਆ। ਤੇ ਇੰਦਰ ਸਿੰਘ ਨੂੰ ਵਿਆਹ ਦਾ ਪ੍ਰਬੰਧ ਕਰਨ ਲਈ ਕਿਹਾ। ਜਿਵੇਂ, ਉਸ ਸਮੇਂ ਮੈਂ ਸੁਣਿਆ, ਇੰਦਰ ਸਿੰਘ ਨੇ ਬਾਪੂ ਨੂੰ ਇਹ ਭਰੋਸਾ ਦਿੱਤਾ ਕਿ ਵਿਆਹ ਲਈ ਸਾਰੀਆਂ ਮਿਠਾਈਆਂ ਤੇ ਹੋਰ ਸਾਮਾਨ ਵਿਆਹ ਤੋਂ ਇਕ ਦਿਨ ਪਹਿਲਾਂ ਚੱਕੀ ਤੇ ਪੁੱਜ ਜਾਵੇਗਾ. ਉਥੇ ਹੀ ਬਾਰਾਤ ਦੀ ਸੇਵਾ ਸੰਭਾਲ ਕੀਤੀ ਜਾਵੇਗੀ। ਬਾਕੀ ਦਾ ਸਾਮਾਨ ਮਾਸੀ ਨੇ ਬਣਾ ਲਿਆ ਹੋਣੈ। ਇਹ ਸੁਣਕੇ ਕੋਲ ਬੈਠੇ ਸੰਪੂਰਨ ਸਿੰਘ ਤੋਂ ਰਿਹਾ ਨਾ ਗਿਆ। ਉਸਨੇ ਇੰਦਰ ਸਿੰਘ ਦੇ ਸਾਹਮਣੇ ਹੀ ਬਾਪੂ ਨੂੰ ਆਖ ਦਿੱਤਾ ਕਿ ਚਾਚਾ ਤੂੰ ਜਾ ਕੇ ਆਪਣਾ ਪ੍ਰਬੰਧ ਆਪ ਕਰ, ਏਥੋਂ ਕੋਈ ਆਸ ਨਾ ਰੱਖੀਂ। ਬਾਪੂ ਮੁੜ ਆਇਆ। ਅਗਲੇ ਹੀ ਦਿਨ ਉਹ ਪਿੰਡ ਲਲਤੋਂ ਕਲਾਂ ਲਈ ਚਲਿਆ ਗਿਆ, ਜਿੱਥੋਂ ਫੁੱਫੜ ਕੋਲੋਂ ਉਹ ਪੰਜ ਸੌ ਰੁਪਏ ਉਧਾਰ ਲੈ ਕੇ ਆਇਆ ਤਾਂ ਵਿਆਹ ਲਈ ਸਾਮਾਨ ਖਰੀਦਿਆ ਜਾ ਸਕਿਆ। ਕਲਕੱਤੇ ਤੋਂ ਤਾਇਆ ਤੇ ਮਾਸੀ ਵੀ ਆ ਗਏ, ਇੰਦਰ ਦੀਆਂ ਗੱਲਾਂ ਸੁਣਕੇ, ਉਨ੍ਹਾਂ ਨੇ ਵੀ ਵਿਆਹ ਤੋਂ ਦੂਰੀ ਬਣਾ ਲਈ। ਜਿਸ ਮਦਦ ਦੀ ਆਸ ਬਾਪੂ ਆਪਣੇ ਵੱਡੇ ਭਰਾ ਤੋਂ ਰੱਖਦਾ ਸੀ, ਉਹ ਆਸ ਪੂਰੀ ਨਾ ਹੋਈ। 

ਭੈਣ ਦੀ ਬਾਰਾਤ ਵਿਦਾਅ ਹੋਈ ਤਾਂ ਸਾਰੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿਚ ਘਰ ਦੀਆਂ ਚੀਜਾਂ ਵਸਤਾਂ ਦੀ ਵੰਡ ਸ਼ੁਰੂ ਹੋ ਗਈ। ਬਾਹਰਲੇ ਘਰ ਦਾ ਅੱਧਾ ਹਿੱਸਾ ਬਾਪੂ ਦੇ ਹਿੱਸੇ ਆਇਆ, ਅੱਧਾ ਅੰਦਰਲਾ ਪੱਕਾ ਮਕਾਨ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ। ਦੋ ਵੱਡੇ ਤੇ ਮਜ਼ਬੂਤ ਦਰਵਾਜ਼ੇ ਤਾਏ ਦੇ ਹਿੱਸੇ ਆਏ, ਬਾਹਰਲੇ ਘਰ ਦਾ ਕੱਚੀ ਕੰਧ ਵਾਲਾ ਹਿੱਸਾ ਬਾਪੂ ਦੇ ਹਿੱਸੇ ਆਇਆ ਪਰ, ਅਜੇ ਕੰਧਾਂ ਨਹੀਂ ਸਨ ਹੋਈਆਂ। ਘਰ ਵਿਚ ਰੱਖੀ ਮੱਝ ਪੱਚੀ ਰੁਪਏ ਵਿੱਚ ਵੇਚ ਦਿੱਤੀ ਗਈ ਤੇ ਦੋਰਾਹੇ ਰੇਡੀਓ ਦੀ ਦੁਕਾਨ ਵਿਚੋਂ ਇਕ ਲਾਊਡ ਸਪੀਕਰ ਬਾਪੂ ਦੇ ਹਿੱਸੇ ਆਇਆ। ਉਹ ਅਜਿਹੀ ਹਾਲਤ ਵਿਚ ਨਹੀਂ ਸੀ ਕਿ ਉਸ ਤੋਂ ਸਾਈ ਲਾ ਕੇ ਆਮਦਨ ਪੈਦਾ ਕੀਤੀ ਜਾ ਸਕਦੀ। ਉਹ ਲਾਉਣ ਸਪੀਕਰ ਵੀ ਬਾਪੂ ਤੇ ਭਰਾ ਇੰਦਰ ਸਿੰਘ ਲਈ ਹੀ ਛੱਡ ਆਏ। ਸਾਂਝੇ ਬਰਤਨਾਂ ਵਿਚੋਂ ਵਧੇਰੇ ਤਾਂ ਇੰਦਰ ਸਿੰਘ ਦੋਰਾਹੇ ਨੂੰ ਲੈ ਗਿਆ ਸੀ, ਜਿਨ੍ਹਾਂ ਦੀ ਵੰਡ ਨਹੀਂ ਕੀਤੀ ਗਈ ਸਗੋਂ, ਘਰ ਵਿਚ ਮੌਜੂਦ ਪਿੱਤਲ, ਕਾਂਸੀ, ਤਾਂਬੇ ਤੇ ਕੱਚ ਦੇ ਬਰਤਨਾਂ ਵਿਚੋਂ ਉਹ ਅੱਧੇ ਵੰਡਾ ਕੇ ਲੈ ਗਿਆ। 

ਤੀਸਰੇ ਦਿਨ ਭੈਣ ਜਦੋਂ ਸੁਹਰੇ ਘਰੋਂ ਵਾਪਸ ਆਈ ਤਾਂ ਘਰ ਦੀ ਵੰਡ ਪੂਰੀ ਹੋ ਚੁੱਕੀ ਸੀ। ਉਂਝ, ਜਿਸ ਦਿਨ ਬਾਰਾਤ ਆਈ, ਉਹ ਅਜੇ ਸੜਕ ਉਤੋਂ ਪਿੰਡ ਦੇ ਕੱਚੇ ਰਾਹ ਵਲ ਮੁੜਨ ਲੱਗੀ। ਮੈਂ ਹੋਰਨਾਂ ਜੁਆਕਾਂ ਨਾਲ ਸੜਕ ਨੇੜੇ ਹੀ ਸਾਂ। ਜਿਵੇਂ ਹੀ ਬਾਰਾਤ ਵਾਲਾ ਟੈਕਟਰ ਪਿੰਡ ਵਲ ਮੁੜਿਆ ਤੇ ਰੁਕਿਆ, ਅਸੀਂ ਮੁੰਡੇ ਉਸ ਵਿਚ ਸਵਾਰ ਹੋਣ ਲਗੇ। ਪਰ ਟ੍ਰਾਲੀ ਵਿਚ ਬੈਠੇ ਬਰਾਤੀਆਂ ਨੇ ਮੈਨੂੰ ਹੇਠਾਂ ਉਤਾਰ ਦਿੱਤਾ। ਮੇਰੇ ਮਨ ਨੂੰ ਠੇਸ ਲੱਗੀ ਕਿ ਸਾਡੇ ਘਰ ਬਾਰਾਤ ਜਾਣੀ ਹੈ ਤੇ ਮੈਨੂੰ ਹੀ ਟ੍ਰਾਲੀ ਵਿਚੋਂ ਉਤਾਰ ਦਿੱਤਾ। 

ਐਕਸਟਰਾ ਸ਼ਾਟ 

ਇਹ ਟ੍ਰੈਕਟਰ ਟਰਾਲੀ ਸਵਰਗੀ ਮਾਲ ਮੰਤਰੀ ਸ. ਅਜਮੇਰ ਸਿੰਘ ਤੇ ਉਸਦੇ ਭਰਾ ਜਸਮੇਲ ਸਿੰਘ ਦਾ ਸੀ, ਜਿਸਦਾ ਡਰਾਈਵਰ ਭੈਣ ਦਾ ਜੇਠ ਰਾਮ ਸਿੰਘ ਜੋ ਟ੍ਰੈਕਟਰ ਡਰਾਈਵਰੀ ਦੇ ਨਾਲ ਨਾਲ ਦੁਰਲੱਭ ਫਾਰਮ ਦੀ ਦੇਖ ਭਾਲ ਵੀ ਕਰਦਾ ਸੀ। 

 

ਬਾਪੂ ਦਾ ਕੁੜਤਾ 

ਬਾਪੂ ਦੇ ਪਹਿਨਣ ਲਈ ਇਕ ਚਿੱਟੇ ਰੰਗ ਦਾ ਕੁੜਤਾ, ਤੇੜ ਪਹਿਨਣ ਲਈ ਚਿੱਟੇ ਰੰਗ ਦੀ ਧੋਤੀ ਤੇ ਚਿੱਟੇ ਰੰਗ ਦੀ ਹੀ ਪਗੜੀ ਹੁੰਦੀ ਸੀ। ਪਿੰਡ ਵਿਚ ਰਾਮ ਲੀਲਾ ਵਾਲੀਆਂ ਟੋਲੀਆਂ ਆਉਣੀਆਂ ਬੰਦ ਹੋ ਗਈਆਂ। ਪਰ ਸਮਰਾਲੇ, ਪੂਰੇ ਉਤਸ਼ਾਹ ਨਾਲ ਰਾਮ ਲੀਲਾ ਕੀਤੀ ਜਾਂਦੀ। ਨੌਂ ਦਿਨ ਨਰਾਤਿਆਂ (ਨਵਰਾਤੇ) ਬਾਅਦ ਦਸਵੀਂ ਦਾ ਦੁਸਹਿਰਾ ਭਰਦਾ, ਵਿਜੇ ਦਸਵੀਂ ਮਨਾਈ ਜਾਂਦੀ। 

ਸਮਰਾਲੇ ਰਾਮ ਲੀਲਾ ਹੋਣ ਲੱਗੀ। ਪੁਰਾਣੀ ਦਾਣਾ ਮੰਡੀ ਨੇੜੇ ਖੁੱਲ੍ਹੇ ਮੈਦਾਨ। ਵਿੱਚ ਰਾਮ ਲੀਲਾ ਕੀਤੀ ਜਾਂਦੀ। ਭੈਣ ਦਾ ਪਰਿਵਾਰ ਵੀ ਉਸ ਦੇ ਨੇੜੇ ਹੀ ਰਹਿੰਦਾ। ਸੀ। ਮੈਂ ਵੀ ਰਾਮ ਲੀਲਾ ਦੇਖਣ ਜਾਣ ਲਈ ਅੜੀ ਫੜ ਲਈ। ਬਾਪੂ ਇਸ ਗੱਲ ਲਈ ਰਾਜ਼ੀ ਨਹੀਂ ਸੀ। ਫੇਰ ਬੇਬੇ ਦੀ ਗੱਲ ਬਾਪੂ ਟਾਲ ਨਾ ਸਕਿਆ ਤੇ ਮੈਨੂੰ ਸਮਰਾਲੇ ਛੱਡ ਆਇਆ। ਪਰ ਇਸ ਕੰਮ ਲਈ ਇਕ ਵੱਡੀ ਮੁਸ਼ਕਿਲ ਆ ਪਈ। ਮੇਰੇ ਕੋਲ ਅਜਿਹਾ ਕੁੜਤਾ ਪਜਾਮਾ ਨਹੀਂ ਸੀ, ਜਿਸਨੂੰ ਪਹਿਨ ਕੇ ਮੈਂ ਸਮਰਾਲੇ ਜਾਂਦਾ। ਮੈਨੂੰ ਪਹਿਨਣ ਲਈ ਬਾਪੂ ਵਾਲਾ ਉਹੀ ਚਿੱਟਾ ਕੁੜਤਾ ਦਿਤਾ ਗਿਆ, ਜੋ ਮੇਰੇ ਗਿੱਟਿਆਂ ਤੱਕ ਆ ਗਿਆ। ਜਿਸਦੇ ਦੋਵੇਂ ਪੱਲੇ ਇਕੱਠੇ ਕਰ ਕੇ ਲੱਕ ਦੁਆਲੇ ਬੰਨ੍ਹ ਲਏ। ਇਕ ਨੀਵੇਂ ਪਣ ਦਾ ਅਹਿਸਾਸ ਬਾਲ ਉਮਰ ਵਿਚ ਹੀ ਮਨ ‘ਤੇ ਛਾ ਗਿਆ। ਮੈਂ ਭੈਣ ਦੇ ਘਰ ਸਮਰਾਲੇ ਪੁੱਜ ਗਿਆ। 

ਸੂਰਜ ਛੁਪਣ ਸਾਰ ਰਾਮ ਲੀਲਾ ਦੀ ਸਟੇਜ਼ ਤੋਂ ਲਾਊਡ ਸਪੀਕਰ ਉੱਚੀ ਆਵਾਜ਼ ਵਿਚ ਵਜਾਇਆ ਜਾਂਦਾ। ਤਰ੍ਹਾਂ ਤਰ੍ਹਾਂ ਦੇ ਹਿੰਦੀ ਗੀਤ ਸੁਣਾਏ ਜਾਂਦੇ। ਗੀਤਾਂ ਦੀ ਵੀ ਦੀਵਾਨਗੀ ਮੈਨੂੰ ਸਟੇਜ਼ ਵਲ ਖਿੱਚ ਲਿਜਾਂਦੀ। ਇਕ ਗੀਤ ਵੱਜਦਾ “ਐ ਦਿਲ ਮੁੜੇ ਬਤਾਦੇ, ਤੂ ਕਿਸ ਪੇ ਆ ਗਿਆ ਹੈ।” ਇਸ ਗੀਤ ਦਾ ਅਦਭੁਤ ਸੰਗੀਤ ਮੇਰੇ ਧੁਰ ਅੰਦਰ ਤੱਕ ਉਤਰ ਜਾਂਦਾ ਤੇ ਮੈਂ ਮਨ ਹੀ ਮਨ ਸੋਚਦਾ ਕਿ ਇਹ ਗੀਤ ਵੱਜਦਾ ਰਹੇ ਤੇ ਮੇਰੇ ਕੰਨਾਂ ਵਿਚ ਅਦਭੁਤ ਸੰਗੀਤ ਪੈਂਦਾ ਰਹੇ। ਗੀਤ ਦੇ ਅਰਥਾਂ ਜਾਂ ਬੋਲਾਂ ਨਾਲ ਮੇਰਾ ਕੋਈ ਵਾਹ ਵਾਸਤਾ ਨਹੀਂ ਸੀ ਹੁੰਦਾ। 

ਰਾਮ ਲੀਲਾ ਦੇ ਕਲਾਕਾਰ ਦਿਨੇਂ ਆਸ ਪਾਸ ਦੀਆਂ ਦੁਕਾਨਾਂ ‘ਤੇ ਹੀ ਆ ਬੈਠਦੇ। ਰਾਮ ਦੀ ਭੂਮਿਕਾ ਨਿਭਾਉਣ ਵਾਲਾ ਕਲਾਕਾਰ ਪ੍ਰਚੂਨ ਦੀ ਇਕ ਦੁਕਾਨ ਤੋਂ ਬੈਂਚ ਉਤੇ ਆ ਬੈਠਦਾ, ਮੈਂ ਘੰਟਿਆਂ ਤੱਕ ਉਸਨੂੰ ਦੇਖਦਾ ਰਹਿੰਦਾ। ਉਸ ਸਾਂਵਲ ਜਿਹੇ ਕਲਾਕਾਰ ਵਿਚ ਪਤਾ ਨਹੀਂ ਕੀ ਅਜੀਬ ਖਿੱਚ ਸੀ ਕਿ ਮੈਂ ਉਸਨੂੰ ਦੇਖਣ ਲਈ ਬਤਾਬ ਹੋ ਜਾਂਦਾ। ਰਾਮ ਦੀ ਭੂਮਿਕਾ ਕਰਨ ਸਮੇਂ ਮੇਰਾ ਸਾਰਾ ਧਿਆਨ ਉਸਦੇ ਮੁਕਟ ਵਿਚ ਹੁੰਦਾ। ਸਫੈਦ ਰੰਗ ਦਾ ਮੁਕਟ ਮੈਨੂੰ ਬਹੁਤ ਪ੍ਰਭਾਵਤ ਕਰਦਾ, ਤੇ ਮੈਂ ਵੱਡਾ ਹੋ ਕੇ ਰਾਮ ਦੀ ਭੂਮਿਕਾ ਨਿਭਾਉਣ ਦੀ ਕਲਪਨਾ ਕਰਦਾ, ਰਾਵਣ ਦਾ ਅੰਤ ਕਰਨ ਦੀ ਇੱਛਾ ਕਰਦਾ। 

ਹਨੇਰਾ ਪਏ ਰਾਮ ਲੀਲਾ ਸ਼ੁਰੂ ਹੁੰਦੀ, ਪਰ ਮੈਂ ਖਾਣਾ ਪੀਣਾ ਭੁੱਲ ਕੇ ਸਟੇਜ਼ ਨੇੜੇ ਜਾ ਕੇ ਬੈਠ ਜਾਂਦਾ। ਉਸ ਵੇਲੇ ਤੱਕ ਬੱਚੇ ਸੌਂ ਜਾਂਦੇ ਤੇ ਸਮਰਾਲਾ ਵਾਸੀ ਆਰਾਮ ਨਾਲ ਅੱਧੀ ਅੱਧੀ ਰਾਤ ਤੱਕ ਰਾਮ ਲੀਲਾ ਦੇਖਦੇ। ਰਾਮ ਦੇ ਜਨਮ ਤੋਂ ਲੈ ਕੇ ਦਸ਼ਰਥ ਦੀ ਮੌਤ ਤੱਕ, ਰਾਮ ਨੂੰ ਦਿੱਤੇ ਗਏ ਬਣਵਾਸ ਤੋਂ ਲੈ ਕੇ ਰਾਵਣ ਦੀ ਮੌਤ ਤੱਕ ਨਾਟਕੀ। ਰੂਪ ਵਿਚ ਝਲਕੀਆਂ ਦਿਖਾਈਆ ਜਾਂਦੀਆਂ। ਇਹ ਸਾਰਾ ਕੁਝ ਗਾਇਨ ਸ਼ੈਲੀ ਵਿਚ ਕੀਤਾ ਜਾਂਦਾ। ਜਦੋਂ ਕਦੇ ਵੈਰਾਗਮਈ ਦ੍ਰਿਸ਼ ਭਾਰੂ ਹੋਣ ਲਗਦੇ ਤਾਂ ਵਿਚੋਂ ਹੀ ਕੋਈ ਮਸ਼ਕਰਾ ਸਟੇਜ ‘ਤੇ ਆਉਂਦਾ, ਅਜਿਹੀਆਂ ਹਰਕਤਾਂ ਕਰਦਾ ਕਿ ਲੋਕ ਪਿਛਲੇ ਦ੍ਰਿਸ਼ ਭੁੱਲਕੇ ਹੱਸ ਹੱਸ ਦੋਹਰੇ ਹੋ ਜਾਂਦੇ। 

ਰਾਵਣ ਦਾ ਬੁੱਤ ਹੁਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਣਾਇਆ ਜਾਂਦਾ। ਦੁਸਹਿਰੇ ਵਾਲ਼ੇ ਦਿਨ ਰਾਮ ਦੇ ਤੀਰ ਨਾਲ ਰਾਵਣ ਦੇ ਬੁੱਤ ਨੂੰ ਅੱਗੇ ਲਾਈ ਜਾਂਦੀ। ਬੁੱਤ ਵਿਚ ਰੱਖੇ ਪਟਾਕੇ ਚੱਲਦੇ ਤੇ ਇਕ ਖੁਸ਼ੀ ਭਰਿਆ ਮਾਹੌਲ ਪੈਦਾ ਹੋ ਜਾਂਦਾ। ਮੇਲਾ ਵਿਛੜਨ ਲਗਦਾ। ਘਰਾਂ ਨੂੰ ਪਰਤਦੇ ਲੋਕ ਬਾਜ਼ਾਰ ਵਿਚੋਂ ਬੱਚਿਆਂ ਲਈ ਮਿਠਾਈ ਖ੍ਰੀਦਦੇ, ਪਕੌੜੇ ਖ਼ਰੀਦਦੇ ਤੇ ਹਨੇਰਾ ਪੈਣ ਤੋਂ ਪਹਿਲਾਂ ਕਾਹਲੇ। ਕਦਮੀ ਆਪੋ ਆਪਣੇ ਘਰਾਂ ਨੂੰ ਚੱਲ ਪੈਂਦੇ। ਦੁਸਹਿਰਾ ਦੇਖ ਕੇ ਪਰਤਣ ਵਾਲ਼ੇ ਵਿਅਕਤੀਆਂ ਨੇ ਸ਼ਾਮਗੜ੍ਹ, ਭਗਵਾਨਪੁਰਾ, ਬੌਂਦਲੀ, ਗਹਿਲੇਵਾਲ, ਦਿਆਲਪੁਰਾ ਬੋਦਲ, ਮਾਦਪੁਰ, ਖੱਟਰਾਂ, ਘੁਲਾਲ, ਢੰਡੇ, ਰੋਹਲੇ, ਨੀਲੋਂ ਪਿੰਡਾਂ ਨੂੰ ਪਰਤਣ ਹੁੰਦਾ। ਸਫ਼ਰ ਦਾ ਸਾਧਨ ਸਾਇਕਲ ਹੁੰਦੇ ਜਾਂ ਬੰਦੇ ਦੀਆਂ ਲੱਤਾਂ। ਮੈਂ ਵੀ ਦੁਸਹਿਰੇ ਤੋਂ ਦੂਜੇ ਦਿਨ ਬਾਪੂ ਦੇ ਲੰਬੇ ਕੁੜਤੇ ਸਮੇਤ ਪਿੰਡ ਪਰਤ ਆਇਆ, ਉਹ ਵੀ ਕੁੜਤੇ ਦੇ ਦੋਵੇਂ ਪੱਲੇ ਲੱਕ ਨਾਲ ਬੰਨ੍ਹਕੇ। 

ਐਕਸਟਰਾ ਸ਼ਾਟ 

ਉਸ ਸਮੇਂ ਉੱਤਰ ਪ੍ਰਦੇਸ਼ ਤੋਂ ਰਾਮਲੀਲਾ ਕਰਨ ਵਾਲੇ ਨਾਟ ਗਰੁੱਪ ਸਮਰਾਲਾ ਵਿੱਚ ਦੋ ਥਾਵਾਂ ‘ਤੇ ਰਾਮਲੀਲਾ ਕਰਦੇ। ਪਰ ਹੁਣ ਰਾਮਲੀਲਾ ਕਰਵਾਉਂਣ ਵਾਲੇ ਦੋ ਗਰੁੱਪ ਬਣ ਗਏ ਹਨ, ਜੋ ਰਾਜਨੀਤੀ ਦਾ ਸ਼ਿਕਾਰ ਹੋ ਕੇ ਰਾਜਨੀਤਿਕ ਵਿਅਕਤੀਆਂ ਦੇ ਮਨੋਰਥ ਦੀ ਪੂਰਤੀ ਕਰਦੇ ਹਨ।  

ਮੀਟ ਦੀ ਤਰੀ 

ਪਰਿਵਾਰ ਸਨਾਤਨੀ ਵਿਚਾਰਧਾਰਾ ਦਾ ਧਾਰਨੀ ਸੀ ਤੇ ਸਾਰੀਆਂ ਰਸਮਾਂ ਤੇ ਅਨੁਸ਼ਠਾਨ ਹਿੰਦੂ ਧਰਮ ਦੇ ਰੀਤੀ ਰਿਵਾਜ਼ਾਂ ਅਨੁਸਾਰ ਹੁੰਦੇ ਸਨ। ਘਰ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਨਾਲ ਟੰਗੀਆਂ ਹੋਈਆਂ ਸਨ। ਇਨ੍ਹਾਂ ਵਿਚ ਰਾਮ ਲਛਮਣ ਤੇ ਸੀਤਾ ਦੀ ਤਸਵੀਰ, ਬਾਲ ਉਮਰ ਦੇ ਕ੍ਰਿਸ਼ਨ ਦੀ ਤਸਵੀਰ, ਸ਼ਿਵ ਜੀ ਤੇ ਪਾਰਵਤੀ ਦੀ ਤਸਵੀਰ ਦੇ ਨਾਲ ਹੀ ਮਾਤਾ ਲਕਸ਼ਮੀ ਦੀ ਤਸਵੀਰ ਵੀ ਸ਼ੀਸ਼ੇ ਵਿਚ ਜੜਾਕੇ ਟੰਗੀ ਹੋਈ ਸੀ। ਇਕ ਛੋਟੇ ਆਕਾਰ ਦੀ ਕਲਕੱਤੇ ਵਾਲੀ ਮਾਂ ਕਾਲੀ ਦੇਵੀ ਦੀ ਤਸਵੀਰ ਵੀ ਮੌਜੂਦ ਸੀ। ਸਵੇਰੇ ਸ਼ਾਮ ਇਨ੍ਹਾਂ ਤਸਵੀਰਾਂ ਨੂੰ ਧੂਫ ਬੱਤੀ ਕੀਤੀ ਜਾਂਦੀ। ਬਾਪੂ ਸਵੇਰੇ ਉਠਕੇ ਭਜਨ ਗਾਉਣ ਲਗਦਾ, ਇਹ ਭਜਨ ਉਸਨੇ ਆਪ ਜੋੜੇ ਹੋਏ। ਸਨ। ਉਸ ਦੱਸਿਆ ਸੀ ਕਿ ਕਈ ਭਜਨ ਉਸਨੇ ਕਲਕੱਤੇ ਲਿਖਕੇ ਉਟਾਲਾਂ ਪਿੰਡ ਦੇ ਉਥੇ ਰਹਿੰਦੇ ਬੰਦੇ ਨੂੰ ਦਿੱਤੇ ਸਨ, ਜਿਨ੍ਹਾਂ ਨੂੰ ਛਾਪਣ ਦੀ ਜ਼ਿੰਮੇਵਾਰੀ ਉਸਨੇ ਲਈ ਹੋਈ, ਪੈਸੇ ਵੀ ਲਏ ਹੋਏ ਸਨ। ਬਾਪੂ ਪਿੰਡ ਆ ਗਿਆ ਤਾਂ ਨਾ ਤਾਂ ਉਹ ਭਜਨ ਛਪ ਸਕੇ ਤੇ ਨਾ ਹੀ ਅਣਛਪੇ ਮੁੜ ਮਿਲ ਸਕੇ। 

ਆਮ ਹੀ ਬਾਪੂ, ਕਲਕੱਤੇ ਤੋਂ ਲਿਆਂਦੀ ਫੋਨੋਗ੍ਰਾਮ (ਗ੍ਰਾਮੋਫੋਨ) ਮਸ਼ੀਨ ਉੱਤੇ ਸਵੇਰ ਵੇਲ਼ੇ ਭਜਨਾਂ ਦੇ ਤਵੇ ਵਜਾਉਣ ਲਗ ਪੈਂਦਾ, ਇਨ੍ਹਾਂ ਵਿਚ ਪੰਡਤ ਸ਼ਰਧਾ ਰਾਮ ਫਿਲੌਰੀ ਵਲੋਂ ਲਿਖੀ ਗਈ ‘ਓਮ. ਜੈ. ਜਗਦੀਸ਼ ਹਰੇ’ ਆਰਤੀ ਤਾਂ ਹਰ ਰੋਜ਼ ਹੀ ਸੁਣੀ ਜਾਂਦੀ। ਅਜਿਹੇ ਘਰੋਗੀ ਮਾਹੌਲ ਵਿਚ ਸ਼ਰਾਬ ਤੇ ਮੀਟ ਦੀ ਵਰਤੋਂ ਤਾਂ ਹੋ ਹੀ ਨਹੀਂ ਸੀ ਸਕਦੀ। ਮੀਟ ਖਾਣ ਨੂੰ ਪਾਪ ਸਮਝਿਆ ਜਾਂਦਾ। 

ਬਾਪੂ ਲੱਕ ਦਰਦ ਕਾਰਨ ਬਿਮਾਰ ਰਹਿੰਦਾ। ਉਸ ਦੀ ਖ਼ੁਰਾਕ ਵਿਚ ਭਮਾੜ (ਇਕ ਛੋਟਾ ਪੌਦਾ ਜੋ ਤਾਸੀਰ ਵਜੋਂ ਗਰਮ) ਦੀ ਭੁਰਜੀ (ਸਬਜ਼ੀ) ਕਾਲੀ ਭਮੋਲ (ਕਮੇਅ) ਦੀ ਸਬਜ਼ੀ, ਕਮਾਰ (ਅਲਵੀਰਾ) ਦੀ ਤਰੀ ਜਿਹੀਆਂ ਵਸਤਾਂ ਹੁੰਦੀਆਂ। ਬਾਪੂ ਦੀ ਹਾਲਤ ਵਿਗੜ ਗਈ ਤਾਂ ਜੀਜਾ ਉਸਨੂੰ ਸਮਰਾਲੇ ਆਪਣੇ ਨਾਲ ਲੈ ਗਿਆ। ਉਥੇ ਡਾਕਟਰ ਨੂੰ ਦਿਖਾਇਆ, ਜਿਸਨੇ ਇਲਾਜ਼ ਲਈ ਦਵਾਈਆਂ ਵੀ ਦਿੱਤੀਆਂ ਤੇ ਖੁਰਾਕ ਵਿਚ ਮੀਟ ਦੀ ਤਰੀ ਸ਼ਾਮਿਲ ਕਰਨ ਦੀ ਸਲਾਹ ਦਿੱਤੀ। ਭੈਣ ਦੇ ਘਰੇ ਇਹ ਮੀਟ ਦੀ ਤਰੀ ਬਨਾਉਣ ਲਈ ਕੋਈ ਪ੍ਰਹੇਜ਼ ਨਹੀਂ ਸੀ। ਇਸ ਤਰੀ ਨੂੰ ਬਾਪੂ ਬਹੁਤ ਦੇਰ ਮਗਰੋਂ ਹੀ ਪ੍ਰਵਾਨ ਕਰ ਸਕਿਆ ਜਦੋਂ, ਉਸਨੂੰ ਸਮਝਾਇਆ ਗਿਆ ਕਿ ਇਹ ਵੀ ਦਵਾਈ ਵਜੋਂ ਹੀ ਲੈਣੀ ਹੈ। 

ਦੋ ਚਾਰ ਦਿਨਾਂ ਮਗਰੋਂ ਬਾਪੂ ਨੂੰ ਪਿੰਡ ਲਿਆਂਦਾ ਗਿਆ। ਹੁਣ ਇੱਥੇ ਮੀਟ ਦੀ ਤਰੀ ਬਨਾਉਣ ਦੀ ਸਮੱਸਿਆ ਆ ਗਈ। ਕੋਣ ਮੀਟ ਨੂੰ ਹੱਥ ਲਾਉਣ ਦੀ ਪਹਿਲ ਕਰੇ, ਕੌਣ ਉਸਨੂੰ ਕੱਟ ਕੇ ਪਤੀਲੇ ਵਿਚ ਪਾ ਕੇ ਰਿੰਨ੍ਹੇ? ਇਸ ਕੰਮ ਲਈ ਯਕੀਨਨ, ਬੇਬੇ ਨੇ ਹੀ ਅੱਗੇ ਆਉਣਾ ਸੀ। ਸਚਮੁਚ, ਉਹ ਬਾਪੂ ਨੂੰ ਬਹੁਤ ਪਿਆਰ ਕਰਦੀ ਸੀ। ਉਸਨੇ ਖੁਸ਼ੀ ਖੁਸ਼ੀ ਇਹ ਕੰਮ ਵੀ ਸੰਭਾਲ ਲਿਆ। ਉਹ ਕਿਸੇ ਵੀ ਕੀਮਤ ‘ਤੇ ਬਾਪੂ ਨੂੰ ਖੋਣਾ ਨਹੀਂ ਸੀ ਚਾਹੁੰਦੀ। 

ਬਾਪੂ ਦਾ ਬਿਸਤਰਾ ਬਾਹਰਲੇ ਘਰ ਹੀ ਸੀ। ਬਾਹਰਲੇ ਘਰੇ ਬਾਪੂ ਲਈ ਮੀਟ ਦੀ ਤਰੀ ਬਣਦੀ, ਉੱਥੇ ਹੀ ਉਸ ਲਈ ਚਾਹ ਬਣਦੀ, ਬੇਬੇ ਤੇ ਮੈਂ ਵੀ ਉਸ ਕੋਲ ਹੀ ਸੌਂਦੇ। ਬੇਬੇ ਉਸਦੇ ਸਿਰ ਹੇਠਾਂ ਸਿਰਹਾਣਾ ਦਿੰਦੀ, ਉਸਨੂੰ ਢਾਸਣਾ ਲਾ ਕੇ ਬਿਠਾਉਂਦੀ, ਕੌਲੀ ਵਿੱਚ ਚਾਹ ਜਾਂ ਤਰੀ ਪਾ ਕੇ ਦਿੰਦੀ। ਫੇਰ ਕਦੇ ਕਦੇ ਉਹ ਘਰ ਅੰਦਰ ਬਣੀ ਤੂੜੀ ਵਾਲੀ ਕੋਠੜੀ ਵਿਚੋਂ ਅੱਖਾਂ ਪੂੰਝਦੀ ਬਾਹਰ ਨਿਕਲਦੀ, ਜਿਵੇਂ, ਉਹ ਬਹੁਤ ਬੇਵੱਸ ਹੋਵੇ ਤੇ ਕੁਝ ਵੀ ਨਾ ਕਰ ਸਕਦੀ ਹੋਵੇ। ਅਸਹਿ ਸੰਤਾਪ ਝੱਲਣ ਦੀ ਆਦੀ ਹੋ ਗਈ ਸੀ। ਉਹ। 

ਅਤੇ ਸਰਦੀਆਂ ਦੀ ਇਕ ਰਾਤ ਇਹ ਸੰਤਾਪ ਬਾਪੂ ਦੇ ਨਾਲ ਹੀ ਘਰੋਂ ਚਲਿਆ ਗਿਆ, ਪਰ ਉਸਦਾ ਸਥਾਨ ਲੈਣ ਲਈ ਹੋਰ ਕਈ ਸੰਤਾਪ ਤਿਆਰ ਖੜ੍ਹੇ ਸਨ । 

ਦੰਦਈਏ ਦਾ ਡੰਗ 

ਥੋੜਾ ਥੋੜਾ ਯਾਦ ਆਉਂਦਾ ਹੈ। ਜੇ ਮੈਂ ਸਹੀ ਯਾਦ ਕਰ ਰਿਹਾ ਹੋਵਾਂ ਤਾਂ ਇਹ 1957 ਦੀਆਂ ਬਰਸਾਤਾਂ ਦੇ ਮੌਸਮ ਦੀ ਘਟਨਾ ਹੈ। ਪੱਛਮ ਵਲੋਂ ਸਾਵਣ ਮਹੀਨੇ ਦਾ ਬੱਦਲ ਆਇਆ, ਘਟਾ ਟੋਪ ਬੱਦਲ ਤੇ ਫਿਰ ਉਸਨੇ ਪਹਿਲਾਂ ਮੋਟੀਆਂ ਕਣੀਆਂ ਬਰਸਾਈਆਂ ਤੇ ਫੇਰ ਲਗਾਤਾਰ ਨਿੱਕੀ ਨਿਕੀ ਕਣੀ ਦਾ ਮੀਂਹ ਵਰਸਣ ਲੱਗਾ। ਘਰਾਂ ਦੀਆਂ ਛੱਤਾਂ ਤਾਂ ਲਗਪਗ ਸਾਰੇ ਹੀ ਪਿੰਡ ਦੀਆਂ ਇੱਟ ਬਾਲੇ ਵਾਲੀਆਂ ਸਨ। ਪਰ ਬਹੁਤੀਆਂ ਛੱਤਾਂ ਕੜੀਆਂ, ਸ਼ਤੀਰਾਂ ਤੇ ਸਰਕੰਡੇ ਦੀਆਂ ਸਨ, ਉੱਤੇ ਚਿਕਨੀ ਮਿੱਟੀ ਦਾ ਲੇਪ ਕੀਤਾ ਹੋਇਆ। ਮੀਂਹ ਚਾਰ ਦਿਨ ਲਗਾਤਾਰ ਇਕ ਹੀ ਰਫ਼ਤਾਰ ਨਾਲ ਪੈਂਦਾ। ਰਿਹਾ। ਰਾਮ ਤਲਾਈ ਵਾਲਾ ਟੋਭਾ ਭਰਕੇ ਚੁਰੱਸਤੇ ਵਿਚ ਖੜ੍ਹੇ ਪਿੱਪਲ ਦੀਆਂ ਜੜ੍ਹਾਂ ਨੂੰ ਆ ਲੱਗਿਆ। ਸਾਡੇ ਘਰ, ਬਾਹਰਲੇ ਘਰ ਵਿਚ ਲੱਕ ਲੱਕ ਪਾਣੀ ਭਰ ਗਿਆ। ਕੋਠੇ ਚੋਣ ਲੱਗ ਪਏ। ਘਰਾਂ ਦਾ ਸਾਮਾਨ ਭਿੱਜਕੇ ਖ਼ੁਰਾਬ ਹੋਣ ਲੱਗਾ। ਦਾਦੇ ਜੈਮਲ (ਦਾਦੇ। ਦਾ ਛੋਟਾ ਭਰਾ) ਨੂੰ ਤਾਏ ਗਿਆਨ ਸਿੰਘ ਦਾ ਲੜਕਾ ਮਿਹਰ ਸਿੰਘ ਆਪਣੀ ਪਿੱਠ ‘ਤੇ ਲੱਦ ਕੇ ਅੰਦਰਲੇ ਘਰ ਛੱਡ ਆਇਆ ਤੇ ਪਸ਼ੂਆਂ ਦੇ ਰੱਸੇ ਖੋਲ੍ਹ ਦਿੱਤੇ। 

ਫੇਰ ਘਰਾਂ ਦੀਆਂ ਕੱਚੀਆਂ ਕੰਧਾਂ ਡਿੱਗਣ ਲੱਗੀਆਂ, ਛੱਤਾਂ ਡਿੱਗਣ ਲੱਗੀਆਂ, ਬੁਰੀ ਹਾਲਤ ਹੋ ਗਈ। ਕਈ ਘਰਾਂ ਦੇ ਪਰਿਵਾਰਾਂ ਨੂੰ ਬੈਠਣ ਲਈ ਥਾਂ ਵੀ ਨਾ ਰਿਹਾ। 

ਨਹਿਰ ਵਲ ਦੇ ਪਾਸੇ ਦੀ ਤਬਾਹੀ ਵਧੇਰੇ ਹੋਈ। ਕਈ ਪਰਿਵਾਰ ਨਹਿਰ ਦੇ ਉੱਚੇ ਕੰਢੇ ‘ਤੇ ਜੋ ਕੁਝ ਮਿਲਿਆ ਸਿਰ ‘ਤੇ ਤਾਣਕੇ ਬੈਠ ਗਏ। ਬਾਲਣ ਭਿੱਜ ਗਿਆ, ਰੋਟੀ ਪਕਾਉਣਾ ਦਾ ਕੋਈ ਹੀਲਾ ਨਾ ਰਿਹਾ। ਉਪਰੋਂ ਮੁਸੀਬਤ ਇਹ ਕਿ ਪਿੰਡ ਦਾ ਨਹਿਰ ਵਲ ਦਾ ਪਾਸਾ ਨੀਵੇਂ ਥਾਂ ਵਸਿਆ ਹੋਇਆ ਸੀ। ਉਸ ਨੀਵੇਂ ਥਾਂ ਵੱਲ ਨੂੰ ਪਾਣੀ 1- ਕਿਲੋਮੀਟਰ ਦੂਰੋਂ ਵੀ ਹੜ੍ਹ ਬਣ ਕੇ ਆਉਣ ਲੱਗਾ। ਅੱਧੇ ਪਿੰਡ ਵਿਚ ਲੱਕ ਲੱਕ ਪਾਣੀ ਭਰ ਗਿਆ। ਪਿੰਡ ਦਾ ਵਿਚਕਾਰਲਾ ਉੱਚਾ ਹਿੱਸਾ ਪਾਣੀ ਤੋਂ ਬਚਿਆ ਰਿਹਾ। 

ਫੇਰ ਕੋਈ ਚਾਰਾ ਨਾ ਚੱਲਦਾ ਦੇਖਕੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ। ਕਰੀਆਂ ਤੇ ਹੋਰ ਔਜ਼ਾਰ ਇਕੱਠੇ ਕੀਤੇ। ਇਕ ਇਕੱਠ ਦੀ ਸੂਰਤ ਵਿਚ ਪਿੰਡ ਵਾਲੀ ਕਿਸ਼ਤੀ ਦੇ ਨੇੜੇ ਤੋਂ ਨਹਿਰ ਦਾ ਕੰਢਾ ਵੱਢਣਾ ਸ਼ੁਰੂ ਕਰ ਲਿਆ। ਢੰਡੇ ਪਿੰਡ ਵੀ ਪਾਣੀ ਵਿਚ ਡੁੱਬਿਆ ਹੋਇਆ ਸੀ। ਅਸੀਂ ਨਿੱਕੇ ਨਿੱਕੇ ਬੱਚੇ ਸਾਰੇ ਖ਼ਤਰਿਆਂ ਤੋਂ ਬੇਖਬਰ, ਖੁਸ਼ੀ ਖੁਸ਼ੀ ਵੱਢੇ ਜਾ ਰਹੇ ਕਿਨਾਰੇ ਨੂੰ ਦੇਖਣ ਲੱਗੇ। ਬਹੁਤ ਮਿਹਨਤ ਮਗਰੋਂ ਜਿਵੇਂ ਹੀ, ਪਾਣੀ ਦੀ ਧਾਰ ਨਹਿਰ ਵਿਚ ਪਾਉਣ ਲਈ ਕਹੀ ਦਾ ਟੱਕ ਮਾਰਿਆ ਗਿਆ ਤਾਂ ਪਾਣੀ ਨਹਿਰ ਵਿਚ ਪਹਿਲਾਂ ਪਹਿਲਾਂ ਹੌਲ਼ੀ ਹੌਲ਼ੀ, ਫੇਰ ਰਸਤਾ ਬਣਦਾ ਗਿਆ ਤੇ ਪਾਣੀ ਦੀ ਰਫ਼ਤਾਰ ਤੇਜ਼ ਹੁੰਦੀ ਗਈ। ਫੇਰ ਪਾਣੀ ਦਾ ਸ਼ੋਰ, ਇੰਝ ਲੱਗਣ ਲੱਗਾ ਜਿਵੇਂ, ਬੱਦਲ ਗਰਜ਼ ਰਹੇ ਹੋਣ। 

ਫੇਰ ਪਿੰਡ ਦੇ ਲੋਕਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਨੇੜਿਓਂ ਨਹਿਰ ਦਾ ਕਿਨਾਰਾ ਵੱਢਿਆ ਤੇ ਪਾਣੀ ਨਹਿਰ ਵਿਚ ਪਾ ਦਿੱਤਾ। ਉਥੇ ਹੀ ਇਹ ਘਟਨਾ ਵਾਪਰੀ ਕਿ ਉੱਡਦਾ ਉੱਡਦਾ ਇਕ ਦੰਦਈਆ ਮੇਰੀ ਖੱਬੀ ਨੰਗੀ ਬਾਂਹ ਦੇ ਡੋਲੇ ‘ਤੇ ਆ ਬੈਠਾ ਉਸਨੇ ਆਪਣਾ ਡੰਗ ਮੇਰੇ ਡੌਲੇ ਵਿਚ ਖੋਭ ਦਿੱਤਾ ਤੇ ਉੱਡ ਗਿਆ। ਮੇਰੀ ਚੀਖ਼ ਨਿਕਲ ਗਈ। ਰੋਣ ਨਾ ਰੁਕੇ ਤੇ ਕੋਈ ਮੇਰੇ ਵਲ ਧਿਆਨ ਵੀ ਨਾ ਦੇਵੇ | ਸਾਰੇ ਨਹਿਰ ਵਿਚ ਪੈਂਦੇ ਪਾਣੀ ਨੂੰ ਦੇਖਣ ਵਿਚ ਮਗਨ ਸਨ। ਉਸ ਡੰਗ ਦਾ ਜ਼ਹਿਰ ਅਜਿਹਾ ਚੜ੍ਹਿਆ ਕਿ ਤਿੰਨ ਦਿਨ ਮੇਰਾ ਬੁਖ਼ਾਰ ਨਹੀਂ ਉਤਰਿਆ। ਬਾਂਹ ਸੁੱਜ ਕੇ ਭੜੋਲੇ ਜਿਹੀ ਹੋ ਗਈ। ਉਸ ਦਰਦ ਦੀ ਯਾਦ ਬਚਪਨ ਦੀ ਇਕ ਯਾਦ ਬਣ ਗਈ ਤੇ ਉਸ ਬਚਪਨ ਦੀ ਯਾਤ ਦਾ ਚਿੰਨ੍ਹ ਡੰਗ ਵਾਲਾ ਦਾਗ਼ ਅੱਜ ਵੀ ਮੌਜੂਦ ਹੈ। 

ਐਕਸਟਰਾ ਸ਼ਾਟ 

ਕਨੀਆਂ ਪੱਤੀ ਦਾ ਦਰਵਾਜ਼ਾ ਜਦੋਂ ਸਾਬਤ ਸਬੂਤ ਸੀ, ਉਸਦੀ ਉੱਚੀ ਛੱਤ ਨੂੰ ਭਰਿੰਡਾਂ ਦੇ ਖੱਖਰ ਲੱਗਦੇ। ਦੰਦਈਆਂ ਦੇ ਖੱਖਰ ਲੱਗਦੇ, ਜੋ ਕਦੇ ਕਦੇ ਕਿਸੇ ਨਾ ਕਿਸੇ ਦੇ ਲੜ ਵੀ ਜਾਂਦੇ। ਇੰਝ ਹੀ ਡੂਮਣਾਂ ਮੱਖੀਆਂ ਦੇ ਛੱਤੇ ਦਰਖ਼ਤਾਂ ਉੱਤੇ ਲੱਗੇ ਰਹਿੰਦੇ। ਇੰਝ ਇਕ ਛੱਤਾ ਤੂਤਾਂ ਵਾਲੇ ਖੂਹ ਦੇ ਰੁੱਖ ਉੱਤੇ ਲੱਗਾ ਸੀ, ਜੋ ਕਿਸੇ ਕੰਮ ਲਈ ਗਈ ਚਰਨ ਸਿੰਘ ਦੀ ਪਤਨੀ ਜਸਵਤ ਕੌਰ ਦੇ ਮਗਰ ਪੈ ਗਿਆ। ਉਸਦਾ ਪਿੰਡਾ ਥਾਂ ਥਾਂ ਤੋਂ ਭੂਮਣਾਂ ਮੱਖੀਆਂ ਨੇ ਡੰਗ ਲਿਆ। ਧੂੰਆਂ ਕਰਕੇ ਉਸਨੂੰ ਲੜਦੀਆਂ ਮੱਖੀਆਂ ਭਜਾਇਆ ਕਿਆ, ਤੇ ਬੇਹੋਸ਼ ਹੋਈ ਜਸਵੰਤ ਕੌਰ ਨੂੰ ਘਰ ਲਿਆਂਦਾ ਗਿਆ। ਮਗਰੋਂ ਤਾਕਟਰੀ ਸਹਾਇਤਾ ਨਾਲ ਉਸਨੂੰ ਹੋਸ਼ ਲਿਆਂਦਾ ਜਾ ਸਕਿਆ। 

ਸਹਾਇਤਾ ਅਤੇ ਇਨਾਮ 

ਇਹ ਗੱਲ 1957 ਵਿਚ ਮੀਂਹ ਨਾਲ ਹੋਈ ਤਬਾਹੀ ਤੋਂ ਮਗਰੋਂ ਦੀ ਹੈ ਤੇ ਮੈਂ ਚੱਲਿਆ ਸਰਕਾਰ ਵਲੋਂ ਸਹਾਇਤਾ ਵਜੋਂ ਦਿੱਤੇ ਜਾਣ ਵਾਲੇ ਕੱਪੜੇ ਲੈਣ, ਕੰਬਲ ਜਾਂ ਕੋਟ। ਇਹ ਸਹਾਇਤਾ ਸਾਡੇ ਬਾਹਰਲੇ ਮਕਾਨ ਦੇ ਡਿੱਗਣ ਮਗਰੋਂ ਪ੍ਰਾਪਤ ਹੋਣੀ ਸੀ। ਝੜੀ ਲੱਗ ਗਈ, ਪਹਿਲਾਂ ਬਾਹਰਲੇ ਘਰ ਦੀ ਛੱਡ ਚੋਣ ਲੱਗ ਪਈ। ਫੇਰ ਬਾਲੇ ਟੁੱਟਕੇ ਦੋ ਖਣ ਡਿੱਗ ਪਏ। ਜਿਸ ਸਮੇਂ ਇਹ ਛੱਤ ਡਿੱਗੀ, ਬਾਪੂ ਨੇੜੇ ਹੀ ਬੈਠਾ ਸੀ। ਬਾਲੇ ਇੱਟਾਂ ਵਾਲੀ ਛੱਤ ਸੀ, ਜੇ ਬਾਪੂ ਉੱਤੇ ਡਿੱਗ ਜਾਂਦੀ ਤਾਂ ਉਸਨੇ ਸਖ਼ਤ ਜ਼ਖ਼ਮੀ ਜ਼ਰੂਰ ਹੋ ਜਾਣਾ ਸੀ। ਉਂਝ ਬਾਪੂ ਤੁਰ ਫਿਰ ਵੀ ਔਖਾ ਹੀ ਸਕਦਾ, ਉਸਦੇ ਲੱਕ ਵਿਚ ਹਮੇਸ਼ਾ ਦਰਦ ਰਹਿੰਦੀ। ਤੁਰਦਾ ਵੀ ਉਹ ਅੱਗੇ ਨੂੰ ਝੁਕਕੇ ਤੇ ਉਠਣ ਬੈਠਣ ਸਮੇਂ ਕਦੇ ਹਾਏ ਕਹਿੰਦਾ ‘ਤੇ ਕਦੇ ਹਾਏ ਰਾਮ। 

ਇਸ ਤੋਂ ਪਹਿਲਾਂ ਕਿ ਛੱਤ ਨੂੰ ਦੋਬਾਰਾ ਮੁਰੰਮਤ ਕੀਤਾ ਜਾਂਦਾ, ਪਿੰਡ ਦੇ ਚੌਂਕੀਦਾਰ ਨਾਲ ਦੋ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਣ ਆਏ। ਉਨ੍ਹਾਂ ਛੱਤ ਦੀ ਹਾਲਤ ਦੇਖੀ, ਬਾਪੂ ਦਾ ਦਰਦ ਸੁਣਿਆ ਤੇ ਮੌਕੇ ‘ਤੇ ਹੀ 25 ਰੁਪਏ ਨਕਦ ਮਦਦ ਦੇ ਦਿੱਤੀ ਤੇ ਅਗਲੇ ਦਿਨ ਮਾਛੀਵਾੜੇ ਤੋਂ ਗਰਮ ਕੱਪੜੇ ਮਿਲਣੇ ਸਨ। 

ਕੱਪੜੇ ਲੈਣ ਲਈ ਬਾਪੂ ਤਾਂ ਜਾ ਨਹੀਂ ਸੀ ਸਕਦਾ, ਇਸ ਕੰਮ ਲਈ ਇਕ ਧਰਮ ਸਿੰਘ ਨਾਂ ਦੇ ਪਿੰਡ ਵਾਸੀ ਨਾਲ ਮੈਨੂੰ ਮਾਛੀਵਾੜੇ ਲਈ ਤੋਰ ਦਿੱਤਾ। ਧਰਮ ਸਿੰਘ ਨੂੰ ਵੀ ਇਹ ਸਹਾਇਤਾ ਮਿਲਣੀ ਸੀ ਕਿਉਂਕਿ, ਉਸਦੀ ਕੋਠੜੀ ਦੀ ਛੱਤ ਵੀ ਡਿੱਗ ਪਈ ਸੀ, ਉਸਨੂੰ ਵੀ ਕੁਝ ਨਕਦ ਰੁਪਏ ਸਹਾਇਤਾ ਵਜੋਂ ਮਿਲੇ ਸਨ। 

ਮੈਂ ਅਤੇ ਧਰਮ ਸਿੰਘ ਸਰਹਿੰਦ ਨਹਿਰ ਦੀ ਪਟੜੀ (ਕੱਚੀ ਸੜਕ) ਉੱਤੇ ਜਿਧਰੋਂ ਪਾਣੀ ਆਉਂਦਾ ਸੀ ਉੱਧਰ ਨੂੰ ਤੁਰ ਪਏ। ਧਰਮ ਸਿੰਘ ਸਾਇਕਲ ਚਲਾਉਣਾ ਨਹੀਂ ਸੀ ਜਾਣਦਾ ਤੇ ਮੈਂ ਉਸਨੂੰ ਪਿਛੇ ਬਿਠਾ ਕੇ ਸਾਈਕਲ ਚਲਾ ਨਹੀਂ ਸਾਂ ਸਕਦਾ ਕਿਉਂਕਿ, ਮੈਂ ਖ਼ੁਦ ਉਸ ਸਮੇਂ ਕੈਂਚੀ ਸਾਇਕਲ ਚਲਾਉਂਦਾ ਸਾਂ। 

ਉਨ੍ਹਾਂ ਦਿਨਾਂ ਵਿਚ ਸਾਈਕਲ ਹੀ ਮੁੱਖ ਸਵਾਰੀ ਹੁੰਦੀ ਸੀ। ਅਸੀਂ ਮਾਛੀਵਾੜੇ ਵਲ ਨੂੰ ਵਧਦੇ ਗਏ, ਕਦੇ ਕੋਈ ਸਾਇਕਲ ਸਵਾਰ ਜਾਂ ਪੈਦਲ ਯਾਤਰੀ ਮਿਲ ਜਾਂਦਾ। ਦੂਰ ਦੂਰ ਤੱਕ ਆਦਮੀ ਦਿਖਾਈ ਨਾ ਦਿੰਦਾ। ਉਂਝ ਜੰਗਲ ਵਰਗੇ ਸੰਘਣੇ ਰੱਖਾਂ ਵਿਚੋਂ ਥੋੜ੍ਹਾ ਬਹੁਤ ਡਰ ਵੀ ਲੱਗਦਾ, ਕਿ ਕੋਈ ਲੁੱਟ ਨਾ ਲਵੇ, ਫੇਰ ਅਸੀਂ ਦੋਵੇਂ ਇਕ ਦੂਰੇ ਨੂੰ ਕਹਿੰਦੇ ਕਿ ਲੁੱਟਣ ਨੂੰ ਸਾਡੇ ਕੋਲ ਕੀ ਐ? ਤੇੜ ਵਾਲੇ ਕਪੜੇ ਤਾਂ ਕੋਈ ਲੁੱਟਣ ਤੋਂ ਰਿਹਾ। ਤੁਰਦੇ ਤੁਰਦੇ ਅਸੀਂ ਗੜ੍ਹੀ ਤਰਖਾਣਾ ਵਾਲ਼ਾ ਨਹਿਰ ਦਾ ਪੁਲ ਪਾਰ ਕਰਕੇ ਮਾਛੀਵਾੜੇ ਵਲ ਨੂੰ ਤੁਰ ਪਏ। ਦੋ ਮੀਲ (ਤਿੰਨ ਕਿਲੋਮੀਟਰ) ਅੱਗੇ ਜਾ ਕੇ ਸਕੂਲ ਦੇ ਕੋਲ ਅੰਬਾਂ ਦੇ ਬੂਟਿਆਂ ਹੇਠਾਂ ਬੰਦਿਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਅਸੀਂ ਵੀ ਕਤਾਰ ਵਿਚ ਲੱਗ ਗਏ। ਮੈਂ ਧਰਮ ਸਿੰਘ ਦੇ ਅੱਗੇ ਖਲੋਤਾ ਸਾਂ। ਵਾਰੀ ਆਈ ਤੇ ਕੱਪੜੇ ਵੰਡਣ ਵਾਲ਼ੇ ਨੇ ਮੈਨੂੰ ਕੰਬਲ ਦੇਣ ਤੋਂ ਨਾਂਹ ਕਰ ਦਿੱਤੀ ਕਿ ਕੱਪੜੇ ਬੱਚਿਆਂ ਨੂੰ ਨਹੀਂ ਵੰਡੇ ਜਾਣਗੇ। ਧਰਮ ਸਿੰਘ ਨੇ ਬਹੁਤ ਕਿਹਾ ਕਿ ਇਸਦਾ ਬਾਪੂ ਬਿਮਾਰ ਐ, ਉਹ ਤੁਰ ਫਿਰ ਨੀਂ ਸਕਦਾ। ਏਸੇ ਕਰਕੇ ਇਹਨੂੰ ਨਾਲ ਲਿਆਇਆਂ, ਪਰ ਉਸਨੇ ਧਰਮ ਸਿੰਘ ਦੀ ਗੱਲ ਨਾ ਸੁਣੀ। ਇਕ ਕੰਬਲ ਧਰਮ ਸਿੰਘ ਨੂੰ ਫੜਾਇਆ ਤੇ ਅੱਗੇ ਤੋਰ ਦਿੱਤਾ। 

ਅਸੀਂ ਫੇਰ ਗੜ੍ਹੀ ਦੇ ਪੁਲ ਤੋਂ ਨਹਿਰ ਪਾਰ ਕੀਤੀ। ਵਾਪਸ ਨਹਿਰ ਦੀ ਪਟੜੀ ਹੌਲ਼ੀ ਹੌਲ਼ੀ ਤੁਰਦੇ, ਪਿੰਡ ਆ ਗਏ। ਭੁੱਖੇ ਤਿਹਾਏ ਤੇ ਥੱਕੇ ਹਾਰੇ ਹੋਏ। 

 

ਇਕ ਥੱਪੜ ਬਦਲੇ ਦੋ 

ਘੁਲਾਲ ਪ੍ਰਾਇਮਰੀ ਸਕੂਲ ਉਨ੍ਹਾਂ ਦਿਨਾਂ ਵਿਚ ਡੀ.ਬੀ. ਭਾਵ ਡਿਸਟਿਕ ਬੋਰਡ, ਪ੍ਰਾਇਮਰੀ ਸਕੂਲ ਹੁੰਦਾ ਸੀ। ਜਿਸ ਵਿਚ ਦੋ ਅਧਿਆਪਕ ਪੜ੍ਹਉਂਦੇ ਸਨ। ਦੋਵੇਂ ਪਿੰਡ ਚਾਹਿਲਾਂ ਤੋਂ ਪੜ੍ਹਾਉਣ ਲਈ ਇਕੱਠੇ ਹੀ ਪੈਦਲ ਆਉਂਦੇ। ਮਾਸਟਰ ਹਰੀ ਚੰਦ ਹੈੱਡ ਮਾਸਟਰ ਸਨ, ਰਤਾ ਕੁ ਮਧਰੇ ਕੱਦ ਦੇ ਤੇ ਮਾਸਟਰ ਗੁਰਦਾਸ ਰਾਮ ਲੰਬੇ ਕੱਦ ਵਾਲੇ ਸਨ। ਦੋਹਾਂ ਦੇ ਕਮੀਜ਼ ਪਜਾਮਿਆਂ ਉਪਰੋਂ ਹਰ ਮੌਸਮ ਵਿਚ ਚਿੱਟੀਆਂ ਜਾਕਟਾਂ ਪਾਈਆਂ ਹੁੰਦੀਆਂ। ਮਾਸਟਰ ਗੁਰਦਾਸ ਰਾਮ ਆਮ ਤੌਰ ‘ਤੇ ਕੰਨ ਨੇੜੇ ਲੰਬੇ ਲੜ ਵਾਲੀ ਪੀਲੇ ਰੰਗ ਦੀ ਪੱਗ ਬੰਨ੍ਹਦੇ ਤੇ ਮਾਸਟਰ ਹਰੀ ਚੰਦ ਦਾ ਕੰਨ ਨੇੜੇ ਵਾਲਾ ਲੜ ਛੋਟਾ ਹੁੰਦਾ ਪਰ ਸਿਰ ਉੱਤੇ ਛੋਟਾ ਜਿਹਾ ਤੁਰਲਾ ਛੱਡਿਆ ਹੁੰਦਾ। ਮਾਸਟਰ ਗੁਰਦਾਸ ਰਾਮ ਦੀ ਜੈਕਟ ਦੀ ਜੇਬ ਵਿਚ ਤੇਜ ਧਾਰ ਵਾਲ਼ਾ ਚਾਕੂ ਹਮੇਸ਼ਾ ਰਹਿੰਦਾ, ਜਿਸ ਨਾਲ ਉਹ ਕਾਨਿਆਂ ਤੇ ਕਿਲ੍ਹਕਾਂ ਦੀਆਂ ਕਲਮਾਂ ਘੜ੍ਹਦੇ ਤੇ ਵਿਦਿਆਰਥੀਆਂ ਨੂੰ ਦੇ ਦਿੰਦੇ। ਮਾਸਟਰ ਹਰੀ ਚੰਦ ਦੀ ਜੈਕਟ ਦੀ ਜੇਬ ਵਿਚ ਹਮੇਸ਼ਾ ਚਾਕ ਰਹਿੰਦਾ ਜਿਸ ਨਾਲ, ਉਨ੍ਹਾਂ ਦੀਆਂ ਉਂਗਲਾਂ ਲਿਬੜੀਆਂ ਹੋਈਆਂ ਚਿੱਟੀਆਂ ਦਿਖਾਈ ਦਿੰਦੀਆਂ। ਮਾਸਟਰ ਗੁਰਦਾਸ ਰਾਮ ਫੱਟੀਆਂ ਉੱਤੇ ਪੂਰਨੇ ਪਾ ਕੇ ਦਿੰਦੇ, ਅਸੀ ਕਲਮਾਂ ਨਾਲ ਪੂਰਨਿਆਂ ਉੱਤੇ ਲਿਖਦੇ, ਜਿਸਦੀ ਲਿਖਾਈ ਸੁੰਦਰ ਹੁੰਦੀ, ਉਸ ਨੂੰ ਸ਼ਾਬਾਸ਼ ਮਿਲਦੀ। 

ਹੈੱਡ ਮਾਸਟਰ ਹਰੀ ਚੰਦ ਦੇ ਕਬਜ਼ੇ ਵਿਚ ਇਕ ਲੱਕੜੀ ਦੀ ਪੇਟੀ ਵੀ ਸੀ ਜਿਸ ਵਿਚ ਸਕੂਲ ਦੇ ਰਜਿਸਟਰ ਤੇ ਵਿਦਿਆਰਥੀਆਂ ਨੂੰ ਕੁੱਟਣ ਲਈ ਡੰਡਾ ਰੱਖਿਆ ਹੁੰਦਾ। ਉਸ ਪੇਟੀ ਵਿਚ ਹੀ ਸਲੇਟੀਆਂ ਦਾ ਡੱਬਾ ਤੇ ਕਾਲੀ ਸਿਆਹੀ ਦੀਆਂ ਪੁੜੀਆਂ ਰੱਖੀਆਂ ਹੁੰਦੀਆਂ। ਜੋ ਲੋੜ ਵਾਲੇ ਵਿਦਿਆਰਥੀ ਨੂੰ ਦਿੱਤੀਆਂ ਜਾਂਦੀਆਂ। ਇਹ ਕੁਝ ਉਨ੍ਹਾਂ ਨੇ ਕਿਸੇ ਮੁਨਾਫ਼ੇ ਲਈ ਨਹੀਂ ਸੀ ਰੱਖਿਆ, ਸਗੋਂ ਪਿੰਡ ਦੀਆਂ ਦੁਕਾਨਾਂ ਦੂਰ ਹੋਣ ਕਾਰਨ, ਸਲੇਟੀ ਜਾਂ ਸਿਆਹੀ ਲੈਣ ਗਏ ਵਿਦਿਆਰਥੀ ਵਾਪਸ ਨਹੀਂ ਸਨ ਮੁੜਦੇ। ਇਹ ਤਾਂ ਵਿਦਿਆਰਥੀ ਨੂੰ ਸਕੂਲ ਵਿਚ ਸਾਰਾ ਸਮਾਂ ਹਾਜ਼ਰ ਰਖਣ ਦਾ ਵਸੀਲਾ ਸੀ। 

ਸਕੂਲ ਵਿਚ ਸ਼ਨੀਵਾਰ ਨੂੰ ਬਾਲ ਦਰਬਾਰ ਸਜਦਾ ਮਾਸਟਰ ਗੁਰਦਾਸ ਰਾਮ ਉਸ ਬਾਲ ਦਰਬਾਰ ਵਿਚ ਹਿੱਸਾ ਲੈਣ ਲਈ ਬੱਚਿਆਂ ਨੂੰ ਪ੍ਰੇਰਨਾ ਦਿੰਦੇ। ਇੰਝ ਹੀ ਦੂਜੀ ਜਮਾਤ ਵਿਚੋਂ ਗੀਤ ਗਾਉਣ ਲਈ ਉਨ੍ਹਾਂ ਮੇਰੀ ਚੋਣ ਕਰ ਲਈ।  

ਦੂਸਰੇ ਹੀ ਦਿਨ ਉਹ ਆਪਣੇ ਪੁੱਤਰ ਬਨਵਾਰੀ ਲਾਲ ਤੋਂ ਕਾਗਜ਼ ਉਤੇ ਇਕ ਗੀਤ ਲਿਖਵਾ ਲਿਆਏ। ਉਹ ਕਾਗਜ਼ ਮੈਨੂੰ ਦੇ ਕੇ ਉਨ੍ਹਾਂ ਗੀਤ ਯਾਦ ਕਰਨ ਲਈ ਕਿਹਾ। ਪਰ ਗੀਤ ਤਾਂ ਹਿੰਦੀ (ਦੇਵਨਾਗਰੀ) ਵਿਚ ਲਿਖਿਆ ਹੋਇਆ ਸੀ। ਉਨ੍ਹਾਂ ਇਹ ਵੀ ਨਾ ਪੁੱਛਿਆ ਕਿ ਇਹ ਭਾਸ਼ਾ ਮੈਨੂੰ ਆਉਂਦੀ ਵੀ ਹੈ ਕਿ ਨਹੀਂ। ਕੁਝ ਤਾਂ ਇਹ ਗੀਤ ਸੁਣਿਆ ਹੋਇਆ ਸੀ ਤੇ ਕੁਝ ਕਾਗਜ਼ ਦੀ ਮਦਦ ਨਾਲ ਬਿਨਾਂ ਕਿਸੇ ਤੋਂ ਪੁੱਛਿਆਂ ਮੈਂ ਯਾਦ ਕਰ ਲਿਆ। ਸ਼ਨਿਚਰਵਾਰ ਨੂੰ ਬਾਲ ਦਰਬਾਰ ਸਜਿਆ, ਕੁਝ ਦੇਰ ਮਗਰੋਂ ਗੀਤ ਸੁਨਾਉਣ ਦੀ ਮੇਰੀ ਵਾਰੀ ਆ ਗਈ। ਮੈਂ ਖੜ੍ਹਾ ਹੋ ਕੇ ਗਾਉਣ ਲੱਗਾ। ‘ਮਨ ਡੋਲੇ, ਮੇਰਾ ਤਨ ਡੋਲੇ, ਮੇਰੇ ਦਿਲ ਕਾ ਗਿਆ ਕਰਾਰ ਰੇ’ ਤੇ ਅਗਲਾ ਬੰਦ ਗਾਇਆ “ਕਦਮ ਕਦਮ ਪਰ ਰੰਗ ਸੁਨਹਿਰਾ ਯੇ ਕਿਸਨੇ ‘ਵਿਰਵਿਰਾਇਆ’ ਗੀਤ ਗਾ ਕੇ ਮੈਂ ਬੈਠ ਗਿਆ। ਸਮਾਪਤੀ ਮਗਰੋਂ ਮਾਸਟਰ ਗੁਰਦਾਸ ਰਾਮ ਨੇ ਮੈਨੂੰ ਬੁਲਾਇਆ ਤੇ ਗੀਤ ਵਾਲਾ ਕਾਗਜ਼ ਧਿਆਨ ਨਾਲ ਪੜ੍ਹਿਆ। ਫਿਰ ਉਸਨੇ ਸਮਝਾਇਆ ਕਿ ਇਹ ਰ ਤੇ ਵ ਮਿਲਕੇ ਖੱਖੇ (ਖ) ਦੀ ਆਵਾਜ਼ ਦਿੰਦੇ ਹਨ ਇਸ ਲਈ ਅੱਗੋਂ ਇਸਨੂੰ ਵਿਖਰਾਇਆ ਪੜਨਾ।” 

ਇੰਝ ਹੀ ਮਾਸਟਰ ਹਰੀ ਚੰਦ ਚੌਥੀ ਜਮਾਤ ਨੂੰ ਪੜ੍ਹਾਉਂਦੇ ਸਨ। ਇਕ ਦਿਨ ਉਹ ਮੇਰਾ ਹੱਥ ਫੜਕੇ ਚੌਥੀ ਜਮਾਤ ਵਿਚ ਲੈ ਗਏ, ਕਹਿੰਦੇ “ਚਾਰੇ ਦਿਸ਼ਾਵਾਂ ਦੱਸ।” ਮੈਂ ਪੂਰਬ ਵਲ ਮੂੰਹ ਕਰਕੇ ਖੜ੍ਹਾ ਹੋ ਗਿਆ । ਉਨ੍ਹਾਂ ਕਿਹਾ ਪੂਰਬ, ਮੈਂ ਸੱਜਾ ਹੱਥ ਅੱਗੇ ਵਧਾ ਦਿੱਤਾ, ਉਨ੍ਹਾਂ ਕਿਹਾ, ਪੱਛਮ ਮੈਂ ਖੱਬਾ ਹੱਥ ਪਿੱਠ ਪਿੱਛੇ ਕਰ ਲਿਆ। ਉਨ੍ਹਾਂ ਕਿਹਾ, ਉੱਤਰ ਤਾਂ ਮੈਂ ਖੱਬੀ ਬਾਂਹ ਸਿੱਧੀ ਕਰ ਲਈ ਪਹਾੜਾਂ ਵਲ, ਉਨ੍ਹਾਂ ਕਿਹਾ ਦੱਖਣ ਤਾਂ ਮੈ ਸੱਜੀ ਬਾਂਹ ਪਿੰਡ ਘੁਲਾਲ ਵਲ ਕਰ ਦਿੱਤੀ। ਫੇਰ ਉਨ੍ਹਾਂ ਜਿਵੇਂ ਹੁਕਮ ਦਿੱਤਾ, “ਇਹਨਾਂ ਜਮਾਤ ਵਿਚ ਖੜ੍ਹਿਆਂ ਦੇ ਇਕ ਇਕ ਥੱਪੜ ਮਾਰ ਤੇ ਜਾਹ, ਆਪਣੀ ਜਮਾਤ ਵਿਚ।” ਮੈਂ ਖਲੋਤਿਆਂ ਦੇ ਇਕ ਇਕ ਚਪੇੜ ਚੰਗੀ ਤਰ੍ਹਾਂ ਮਾਰੀ ਤੇ ਜਮਾਤ ਵਿਚ ਜਾ ਬੈਠਾ । 

ਛੁੱਟੀ ਹੋਣ ਮਗਰੋਂ ਪਿੰਡ ਨੂੰ ਤੁਰਿਆ ਤਾਂ ਉਨ੍ਹਾਂ ਚੌਥੀ ਵਾਲਿਆਂ ਨੇ ਨੰਬਰਦਾਰ ਕਿਹਰ ਸਿੰਘ ਦੇ ਖੂਹ ਅੱਗੇ ਘੇਰ ਲਿਆ। ਇਕ ਇਕ ਥੱਪੜ ਦੇ ਬਦਲੇ ਉਨ੍ਹਾਂ ਮੇਰੇ ਦੋ ਦੋ ਥੱਪੜ ਮਾਰੇ। 

ਐਕਸਟਰਾ ਸ਼ਾਟ 

ਇਸ ਕਿਹਰ ਸਿੰਘ ਦੀ ਜ਼ਮੀਨ ਵਿੱਚ ਉਸਦੇ ਸਮੇਂ ਹੀ ਪੰਜਾਬ ਐਂਡ ਸਿੰਧ ਬੈਂਕ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਇਸ ਜ਼ਮੀਨ ਵਿੱਚ ਹੁਣ ਸ. ਜਸਵੀਰ ਸਿੰਘ ਖੇਡੀ ਫਾਰਮ ਬਣਿਆ ਹੋਇਆ ਹੈ। 

ਸਖ਼ਤ ਸਜ਼ਾ ਦਾ ਮਨੋਰਥ 

ਉਂਝ ਤਾਂ ਬਾਲ ਮਨਾਂ ਲਈ ਕਿਸੇ ਵੀ ਸਜ਼ਾ ਦੀ ਮਨਾਹੀ ਹੈ, ਪਰ ਜਦੋਂ ਕਿਸੇ ਬਾਲ ਮਨ ਦੀ ਸ਼ੁੱਧੀ ਲਈ ਦਿੱਤੀ ਜਾਂਦੀ ਸਜ਼ਾ ਮਨੋਰਥ ਦੀ ਪੂਰਤੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਸਜ਼ਾ ਦੀ ਧਾਰਨਾ ਠੀਕ ਜਾਪਦੀ ਹੈ। ਇੰਝ ਹੀ, ਸਾਡੇ ਸੀਤਲ ਸਿੰਘ ਪੁੱਤਰ ਸ਼ਿਆਮ ਸਿੰਘ ਨਾਲ ਵੀ ਹੋਇਆ। ਪਤਾ ਨਹੀਂ ਕਿਉਂ ਉਸਦਾ ਮਨ ਸਕੂਲੋਂ ਜਾਣੋਂ ਮੁਕਰੀ ਖਾ ਗਿਆ। ਘਰਦਿਆਂ ਦੇ ਲੱਖ ਸਮਝਾਉਣ ਦੇ ਬਾਵਜੂਦ, ਉਹ ਮੁੜ ਸਕੂਲ ਜਾਣਾ ਨਹੀਂ ਮੰਨਿਆ। ਚਾਚੀ ਧਰਮ ਕੌਰ (ਧਰਮ) ਉਸਨੂੰ ਬਹੁਤ ਸਮਝਾਉਂਦੀ, ਪਰ ਉਹ ਸਕੂਲ ਜਾਣਾ ਨਾ ਮੰਨਦਾ। ਬਾਈ (ਬਾਪੂ) ਉਸਦਾ ਸ਼ਿਆਮ ਸਿੰਘ ਖ਼ੁਦ ਤਾਂ ਅਨਪੜ੍ਹ ਸੀ, ਪਰ ਆਂਢ ਗੁਆਂਢ ਦੇ ਪੜ੍ਹਨ ਜਾਂਦੇ ਮੁੰਡਿਆ ਨੂੰ ਦੇਖ ਕੇ ਉਹ ਵੀ ਸੀਤਲ ਨੂੰ ਸਕੂਲ ਜਾਣ ਲਈ ਜ਼ੋਰ ਦਿੰਦਾ, ਪਰ ਸਭ ਬੇਅਰਥ ਹੋ ਜਾਂਦਾ। ਉਹ ਸਮਝਾਉਂਦਾ “ਮੈਂ ਤਾਂ ਢੱਗਿਆਂ ਨਾਲ ਹਲ ਵਾਹੁੰਦੇ ਨੇ ਉਮਰ ਕੱਢ ਲਈ, ਤੂੰ ਤਾਂ ਕਿਸੇ ਕੰਮ ਲੱਗ ਕੇ ਆਰਾਮ ਨਾਲ ਜੀਣ ਦਾ ਉਪਰਾਲਾ ਕਰ ਲੈ” ਪਰ ਗੱਲਾਂ ਬਾਤਾਂ ਨਾਲ ਮਸਲਾ ਹੱਲ ਨਹੀਂ ਹੋ ਸਕਿਆ। ਤੇ ਫੇਰ ਬਾਈ ਨੇ ਜੱਟ ਵਿੱਦਿਆ ਵਰਤਣ ਦਾ ਮਨ ਬਣਾ ਲਿਆ। 

ਸਰਦੀਆਂ ਦੀ ਕਕਰੀਲੀ ਰਾਤ ਸੀ, ਤੂਤਾਂ ਵਾਲੇ ਖੂਹ ਨੇੜੇ ਬੀਜੀ ਕਣਕ ਨੂੰ ਪਾਣੀ ਲਾਉਣਾ ਸੀ। ਖੂਹ ਦੀ ਵਾਰੀ ਵੀ ਉਸਦੀ ਸੀ। ਬਾਈ ਨੇ ਸਵੇਰੇ ਮੂੰਹ ਹਨੇਰੇ ਹੀ ਬਲਦਾਂ ਦੀਆਂ ਗਰਦਨਾਂ ਵਿਚ ਪੰਜਾਲੀ ਪਾਈ ਤੇ ਸੀਤਲ ਨੂੰ ਨਾਲ ਲੈ ਕੇ ਖੂਹ ‘ਤੇ ਚਲਿਆ ਗਿਆ। ਬਲਦਾਂ ਦੀ ਜੋੜੀ ਨੂੰ ਗਾਧੀ ਨਾਲ ਬੰਨ੍ਹਿਆਂ ਤੇ ਸੀਤਲ ਨੂੰ ਬਲਦ ਹੱਕਣ ਲਾ ਦਿੱਤਾ। ਸੀਤਲ ਪ੍ਰਾਣੀ (ਸੋਟੀ) ਹੱਥ ਫੜ੍ਹੀ ਬਲਦਾਂ ਦੇ ਮਗਰ ਮਗਰ ਤੁਰਦਾ ਰਿਹਾ। ਖੂਹ ਵਿਚੋਂ ਟਿੰਡਾਂ ਭਰ ਭਰ ਆਉਂਦੀਆਂ, ਪਾਰਸੇ ਵਿਚ ਪਾਣੀ ਢੇਰੀ ਕਰਕੇ ਖਾਲੀ ਹੋ ਕੇ ਅੱਗੇ ਲੰਘ ਜਾਂਦੀਆਂ। ਪੱਛੋਂ ਦੀ ਸੀਤ ਠੰਢੀ ਹਵਾ ਤੇ ਪਈ ਹੋਈ ਧੁੰਦ, ਜਦੋਂ ਸੀਤਲ ਜ਼ਰਾ ਜਿੰਨੀ ਚਾਲ ਹੌਲ਼ੀ ਕਰਦਾ, ਬਲਦ ਖਲੋਣ ਲਗਦੇ, ਤੇ ਉਸਦੇ ਪਿੰਡੇ ਨੂੰ ਠੰਢ ਨਾਲ ਧੁੜਧੁੜੀ ਆਉਣ ਲਗਦੀ। ਦਿਨ ਚੜ੍ਹੇ ਬੇਬੇ ਧਰਮੇ ਹਾਜ਼ਰੀ ਦੀ ਰੋਟੀ ਤੇ ਲੱਸੀ ਲੈ ਕੇ ਆਈ, ਸੀਤਲ ਦਾ ਲਾਲ ਹੋਇਆ ਮੂੰਹ ਦੇਖਦੇ ਵੀ ਚੁੱਪ ਰਹੀ। ਇੰਝ ਖੂਹ ਹੱਕਣ ਦੇ ਨਾਲ ਨਾਲ ਸੀਤਲ ਦੇ ਕੰਮਾਂ ਵਿਚ ਹੋਰ ਵੀ ਵਾਧਾ ਹੋਣ ਲੱਗਾ, ਵੱਡੇ ਭਰਾ ਲਾਭ ਸਿੰਘ ਨਾਲ ਪਸ਼ੂਆਂ ਲਈ ਪੱਠੇ (ਚਾਰਾ)ਵੱਢ ਕੇ ਲਿਆਉਂਦਾ, ਹੱਥਾਂ ਵਾਲੀ ਟੋਕਾ ਮਸ਼ੀਨ ਨਾਲ, ਪੱਠਿਆਂ ਦਾ ਕੁਤਰਾ ਕਰਵਾਉਂਦਾ, ਪਸ਼ੂਆਂ ਨੂੰ ਪੱਠੇ ਪਾਉਣ ਵਿਚ ਵੀ ਮਦਦ ਕਰਦਾ, ਕਣਕ ਦੀ ਗੋਡੀ ਵੀ ਕਰਵਾਉਣੀ ਪਈ। ਕੁਝ ਮਹੀਨਿਆਂ ਵਿਚ ਹੀ ਉਸਨੂੰ ਅਹਿਸਾਸ ਹੋਣ ਲੱਗਾ ਕਿ ਖੇਤੀ ਕਰਨ ਨਾਲੋਂ, ਪੜ੍ਹਨਾ ਸੋਖਾ ਹੈ। ਇਸ ਤਰ੍ਹਾਂ ਇਕ ਸਾਲ ਲੰਘ ਗਿਆ। ਜਮਾਤਾਂ, ਅਗਲੀਆਂ ਜਮਾਤਾਂ ਵਿਚ ਜਾ ਚੜੀਆਂ। 

ਅਤੇ ਇਕ ਦਿਨ ਸੀਤਲ ਨੇ ਬਸਤਾ ਫਰੋਲਿਆ। ਪਿਛਲੇ ਸਾਲ ਵਾਲੀਆਂ ਕਿਤਾਬਾਂ ਉਸ ਵਿਚ ਸਨ। ਉਸਨੇ ਬਾਈ ਨੂੰ ਕਿਹਾ ਕਿ ਉਸਨੇ ਸਕੂਲ ਜਾਣੈ। ਘਰ ਵਿਚ ਇਕ ਵਾਰ ਤਾਂ ਖੁਸ਼ੀ ਭਰਿਆ ਸਮਾਂ ਬਣ ਗਿਆ। ਪਰ ਬਾਈ ਨੇ ਉਪਰੋਂ ਉਪਰੋਂ ਨਾਂਹ ਆਖਕੇ ਇਹ ਪੱਕ ਕਰਨਾ ਚਾਹਿਆ ਕਿ ਫੇਰ ਕਿਤੇ ਸੀਤਲ ਸਕੂਲ ਜਾਣੋ ਮੁੱਕਰ ਹੀ ਨਾ ਜਾਵੇ। ਜਦੋਂ ਸੀਤਲ ਨੇ ਬਾਈ ਦਾ ਖਹਿੜਾ ਨਾ ਹੀ ਛੱਡਿਆ ਤਾਂ ਉਹ ਸੀਤਲ ਨੂੰ ਘੁਲਾਲ ਸਕੂਲ ਵਿਚ ਦਾਖਲ ਕਰਵਾ ਆਇਆ। ਉਸੇ ਜਮਾਤ ਵਿਚ, ਜਿਸ ਵਿਚੋਂ ਉਸਨੇ ਪੜ੍ਹਨਾ ਛੱਡਿਆ ਸੀ। ਇਸੇ ਸੀਤਲ ਦੇ ਘਰ ਵਾਲੀ ਗਲੀ ਵਿਚ ਇਕ ਗੁਰਚਰਨ ਸਿੰਘ ਉਰਫ਼ ਚਰਨਾ ਤੇ ਇਕ ਨਿਰਮਲ ਸਿੰਘ ਸਕੂਲ ਜਾਣ ਵਾਲਿਆਂ ਵਿਚੋਂ ਸਨ ਤੇ ਸਾਡੇ ਘਰ ਵਾਲੀ ਗਲੀ ਵਿਚੋਂ ਕੇਵਲ ਮੈਂ ਸਕੂਲ ਜਾਂਦਾ ਸਾਂ । ਇਕ ਸਾਲ ਤੱਕ ਆਥਣ ਸਵੇਰ ਇਕੱਠੇ ਖੇਡਣ ਵਾਲ਼ੇ ਅਸੀਂ ਹੁਣ ਉਸਦੇ ਨਾਲ ਸਕੂਲ ਜਾਂਦੇ ਸਾਂ, ਚੰਗਾ ਲਗਦਾ ਸੀ। ਉਸ ਦਿਨ ਤੋਂ ਮਗਰੋਂ ਸੀਤਲ ਨੇ ਇਕ ਦਿਨ ਵੀ ਸਕੂਲੋਂ ਗ਼ੈਰ ਹਾਜ਼ਰੀ ਨਹੀਂ ਕੀਤੀ। ਸਬਕ ਲੈ ਕੇ ਉਹ ਉਸ ਸਥਾਨ ਤੇ ਪੁੱਜਿਆ, ਜਿੱਥੇ ਸਾਡੇ ਪਿੰਡ ਦਾ ਕੋਈ ਵਿਅਕਤੀ ਨਹੀਂ ਪੁੱਜ ਸਕਿਆ। ਪੜ੍ਹਨ ਨੂੰ ਤਾਂ ਕਈ ਉਸ ਨਾਲੋਂ ਵਧੇਰੇ ਪੜ੍ਹ ਗਏ, ਜੋ ਪੜ੍ਹਾਈ ਵਿਕਾਸ ਤੇ ਪਿੰਡ ਦੀ ਭਲਾਈ ਲਈ ਉਸਨੇ ਪੜ੍ਹੀ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ। 

ਐਕਸਟਰਾ ਸ਼ਾਟ 

ਅਸਲ ਵਿੱਚ ਕੁਦਰਤ ਨੇ ਉਸ ਦੇ ਜ਼ਿੰਮੇ ਕੁਝ ਵਡੇਰੇ ਕੰਮ ਲਾਏ ਹੋਏ ਸਨ, ਜਿਨ੍ਹਾਂ ਦੀ ਪੂਰਤੀ ਉਸ ਨੇ ਹੀ ਕਰਨੀ ਸੀ। ਸੈਂਕੜੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਰੋਜ਼ਗਾਰ ਦਿਵਾਉਣਾ ਕਈਆਂ ਦੀ ਪੜ੍ਹਨ ਵਿੱਚ ਮਦਦ ਕਰਨੀ । ਗ਼ਰੀਬ ਗੁਰਬੇ ਨੂੰ ਘਰੋਂ ਖ਼ਾਲੀ ਨਹੀਂ ਜਾਣ ਦਿੱਤਾ। ਮੋਹਾਲੀ ਵਿੱਚ ਸ਼ੀਤਲ ਸਾਪਿੰਗ ਸੈਂਟਰ ਪ੍ਰਾਈਵੇਟ (ਲਿਮ) ਦੀ ਸਥਾਪਨਾ ਕੀਤੀ, ਜਿਸ ਨੇ ਕਈ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ। 

ਜੰਗ ਦਾ ਮੈਦਾਨ 

ਸਕੂਲੋਂ ਦੋ ਮਹੀਨੇ ਦੀਆਂ ਛੁੱਟੀਆਂ ਹੁੰਦੀਆਂ। ਸਾਰਾ ਸਾਲ ਦੇ ਨਿੱਕੇ ਮੋਟੇ ਝਗੜੇ, ਯੁੱਗ ਦਾ ਰੂਪ ਧਾਰ ਜਾਂਦੇ। ਇੱਥੇ, ਨੰਬਰਦਾਰ ਕਿਹਰ ਸਿੰਘ ਦੇ ਖੂਹ ਨੇੜੇ ਸਮਰਾਲਾ ਚਾਰ ਮੀਲ ਵਾਲੇ ਮੀਲ ਪੱਥਰ ਦੇ ਕੋਲ ਨੀਲੋਂ ਤੇ ਬਿਜਲੀਪੁਰ ਦੇ ਮੁੰਡਿਆਂ ਵਿਚ ਫੱਟੀਆਂ ਦੀ ਜੰਗ ਸ਼ੁਰੂ ਹੋ ਜਾਂਦੀ। ਇਸ ਜੰਗ ਦਾ ਐਲਾਨ ਛੁੱਟੀਆਂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਕੀਤਾ ਜਾਂਦਾ ਤੇ ਸਥਾਨ ਵੀ ਦੱਸ ਦਿੱਤਾ। ਦੋ ਸੈਨਾਵਾਂ ਆਹਮੋ ਸਾਹਮਣੇ ਖਲੋ ਜਾਂਦੀਆਂ ਤੇ ਫੱਟੀਆਂ ਨਾਲ ਲੜਾਈ ਸ਼ੁਰੂ ਹੋ ਜਾਂਦੀ। ਫੇਰ ਚਾਹੇ ਜਿੱਥੇ ਮਰਜ਼ੀ ਫੱਟੀ ਲੱਗੇ। ਪਰ ਵਧੇਰੇ ਹਮਲੇ ਲੱਤਾਂ ਦੀਆਂ ਪਿੰਜਣੀਆਂ ਉਤੇ ਕੀਤੇ ਜਾਂਦੇ। ਪਜਾਮਾ ਹੀਣ, ਲਗਪਗ ਸਾਰਿਆਂ ਦੀਆਂ ਹੀ ਲੱਤਾਂ ਉਤੇ ਫੱਟੀ ਲੱਗਣ ਦੇ ਨਿਸ਼ਾਨ ਦਿਖਾਈ ਦਿੰਦੇ। ਇਸ ਲੜਾਈ ਵਿਚ ਸਾਡੇ ਪਿੰਡ ਵਾਲਾ ਗਿੜਜਾ (ਕ੍ਰਿਸ਼ਨ) ਅੱਗੇ ਅੱਗੇ ਹੁੰਦਾ। ਉਹ ਏਨਾ ਨਿਡਰ ਸੀ ਕਿ ਆਪ ਤੋਂ ਵੱਡਿਆਂ ਨਾਲ ਵੀ ਭਿੜ ਜਾਂਦਾ। ਜੇ ਕਮਜ਼ੋਰ ਮਹਿਸੂਸ ਕਰਦਾ ਤਾਂ ਘਰੂਟਾਂ ਅਤੇ ਦੰਦੀਆਂ ਨਾਲ ਵੱਢ ਖਾਂਦਾ। ਆਪਣੇ ਹਾਣੀਆਂ ਤੇ ਆਪ ਤੋਂ ਛੋਟਿਆਂ ਦੀ ਤਾਂ ਉਹ ਪ੍ਰਵਾਹ ਹੀ ਨਹੀਂ ਸੀ ਕਰਦਾ। “ਪਰਝੀਟਾ” ਨਾਂ ਰੱਖਿਆ ਗਿਆ ਉਸਦਾ। ਉਹ ਘਰ ਪੁੱਜਣ ਵਾਲ਼ੇ ਉਲ੍ਹਾਮਿਆਂ ਦੀ ਵੀ ਪ੍ਰਵਾਹ ਨਾ ਕਰਦਾ, ਕਮਜ਼ੋਰ ਜਿਹੀ ਮਾਂ ਦੀ ਪ੍ਰਵਾਹ ਤਾਂ ਉਸਨੇ ਕੀ ਕਰਨੀ ਸੀ। 

ਇੰਝ ਹੀ, ਉਸੇ ਸਕੂਲ, ਵਿਚ ਪੜ੍ਹਦਾ, ਮੇਘਰਾਜ (ਮੇਘੁ) ਦੂਜਿਆਂ ਦਾ ਨੁਕਸਾਨ ਕਰਨ ਵਿਚ ਰਤਾ ਦੇਰ ਨਾ ਲਾਉਂਦਾ। ਉਹ ਧਮਕੀ ਦਿੰਦਾ ਕਿ ਉਹਦੇ ਤਿੰਨੇ ਭਾਈ ਡਾਂਗਾਂ ਲੈ ਕੇ ਹੁਣੇ ਆ ਜਾਣਗੇ। 

ਉਨ੍ਹਾਂ ਦਿਨਾਂ ਵਿਚ ਕੰਡਿਆਲੀਆਂ ਬੇਰੀਆਂ ਦੇ ਬੂਟੇ ਬਹੁਤ ਸਨ, ਜਿਨ੍ਹਾਂ ਦੀਆਂ ਝਿੰਗਾਂ ਦੇ ਢੇਰ ਲਾ ਦਿੱਤੇ ਜਾਂਦੇ। ਕੁਝ ਢੇਰੀਆਂ ਸੜਕ ਦੇ ਨਾਲ ਨਾਲ ਵੀ ਪਈਆਂ ਹੁੰਦੀਆਂ। ਮੇਘੂ, ਜਿਸਦਾ ਜੀ ਚਾਹੁੰਦਾ, ਕਿਤਾਬਾਂ ਵਾਲਾ ਝੋਲਾ ਝੋਗਾਂ ‘ਤੇ ਸੁੱਟ ਦਿੰਦਾ, ਕਿਸੇ ਦਾ ਕੋਈ ਹੋਰ ਸਾਮਾਨ। ਅਤੇ ਇਕ ਦਿਨ ਉਸਦੇ ਮੈਂ ਅੜਿੱਕੇ ਆ ਗਿਆ। ਉਸਨੇ ਮੇਰੇ ਸਿਰ ਤੋਂ ਪੱਗ ਉਤਾਰੀ ਤੇ ਬੇਰੀ ਦੀਆਂ ਝਿੰਗਾਂ ਉਤੇ ਸੁੱਟ ਦਿੱਤੀ। ਪੱਗ ਦੀ ਲੀਰ ਲੀਰ ਹੋ ਗਈ, ਮੈਂ ਉਸਨੂੰ ਕੰਡਿਆਂ ਵਿਚੋਂ ਕੱਢ ਹੀ ਨਾ ਸਕਿਆ। ਬੱਸ, ਰੋ ਕੇ ਰਹਿ ਗਿਆ। 

ਉਝ ਤਾਂ ਮੈ ਬਹੁਤ ਡਰਾਕਲ ਸਾਂ। ਪਰ ਇਕ ਦਿਨ ਪਤਾ ਨਹੀ ਕਿਵੇ, ਮੇਰੇ ਅੰਦਰ ਵੀ ਦਲੇਰੀ ਨੇ ਸਿਰ ਚੁੱਕ ਲਿਆ। ਕਿਹਰ ਸਿੰਘ ਨੰਬਰਦਾਰ ਦਾ ਪਰਿਵਾਰ ਵੀ ਖੂਹ ਉੱਤੇ ਪਾਏ ਮਕਾਨ ਵਿਚ ਰਹਿੰਦਾ ਸੀ। ਇਕ ਦਿਨ ਕਿਹਰ ਸਿੰਘ ਨੰਬਰਦਾਰ ਦੇ ਕਿਸੇ ਪੁੱਤ ਜਾਂ ਭਤੀਜੇ ਨਾਲ ਮੇਰਾ ਝਗੜਾ ਹੋ ਗਿਆ। ਉਹ ਤਿੰਨ ਜਣੇ ਸਕੂਲ ਵਿਚ ਪੜ੍ਹਦੇ ਸਨ। ਉਨ੍ਹਾਂ ਦਾ ਸਕੂਲ ਉੱਤੇ ਖ਼ਾਸ ਦਬਦਬਾ ਸੀ । ਉਹ ਮੁੰਡਿਆਂ ਕੋਲੋਂ ਕੋਈ ਵੀ ਵਸਤੂ ਖੋਹ ਲੈਂਦੇ ਤਾਂ ਵੀ ਕੋਈ ਨਾ ਬੋਲਦਾ। ਇਕ ਦਿਨ ਉਨਾਂ ਵਿਚੋਂ ਇਕ ਨਾਲ ਮੈਂ ਭਿੜ ਗਿਆ, ਖੂਬ ਥੱਪੜ ਜੜੇ ਤੇ ਹੱਥ ਵਿਚ ਇਕ ਪਤਲੀ ਜਿਹੀ ਛਿਟੀ ਆ ਗਈ। ਉਹ ਮੈਂ ਵਿਰੋਧੀ ਦੀ ਲੱਤ ਉੱਤੇ ਪੂਰੇ ਜ਼ੋਰ ਨਾਲ ਮਾਰੀ। ਨਾਲ ਦੀ ਨਾਲ ਲਾਸ਼ ਉੱਭਰ ਆਈ, ਉਹ ਧਰਤੀ ਉੱਤੇ ਲਿਟ ਕੇ ਤੜਫਣ ਲੱਗਾ ਤੇ ਮੈਂ, ਜਦ ਤੱਕ ਉਸਦੇ ਦੂਜਿਆਂ ਭਰਾਵਾਂ ਨੂੰ ਪਤਾ ਲੱਗਦਾ, ਘਰ ਨੂੰ ਦੌੜ ਗਿਆ । 

ਦੂਜੇ ਦਿਨ ਉਨ੍ਹਾਂ ਨੇ ਮੈਨੂੰ ਆਪਣੇ ਖੂਹ ਅੱਗੇ ਘੇਰ ਲਿਆ। ਉਨਾਂ ਦੇ ਮਾਪੇ ਵੀ ਨਾਲ ਖਲੋਤੇ ਸਨ। ਸਕੂਲ ਚ ਪਤਾ ਨਹੀਂ ਮਾਸਟਰ ਹਰੀ ਚੰਦ ਨੂੰ ਕਿਸਨੇ ਦੱਸਿਆ ਕਿ ਨੰਬੜਦਾਰ ਦਾ ਪਰਿਵਾਰ ਜਗਦੀਸ਼ ਨੂੰ ਕੁੱਟਣ ਵਾਸਤੇ ਤਿਆਰ ਖੜ੍ਹੇ, ਤਾਂ ਮਾਸਟਰ ਹਰੀ ਚੰਦ ਸਾਇਕਲ ਭਜਾਉਂਦੇ ਆ ਗਏ। ਕੁਝ ਚਿਤਾਵਨੀਆਂ ਉਨਾਂ ਨੂੰ ਦਿੱਤੀਆਂ ਤੇ ਮੈਨੂੰ ਸਾਇਕਲ ਉੱਤੇ ਬਿਠਾ ਕੇ ਪਿੰਡ ਛੱਡ ਆਏ। ਉਸ ਦਿਨ ਮਗਰੋਂ ਨੰਬਰਦਾਰ ਕਿਹਰ ਸਿੰਘ ਦੇ ਪਰਿਵਾਰ ਦੇ ਕਿਸੇ ਮੁੰਡੇ ਨੇ ਮੇਰੇ ਨਾਲ ਕੋਈ ਵਧੀਕੀ ਕਰਨ ਦੀ ਹਿੰਮਤ ਨਹੀਂ बरोठी। 

ਐਕਸਟਰਾ ਸ਼ਾਟ 

ਘੁਲਾਲ ਵਾਲੇ ਨੰਬਰਦਾਰ ਕਿਹਰ ਸਿੰਘ ਦੇ ਸੜਕ ਨੇੜਲੇ ਘਰ ਦੇ ਅੱਗੇ ਮੀਲ ਪੱਥਰ ਉੱਤੇ ਲਿਖਿਆ ਹੋਇਆ ਸੀ “ਸਮਰਾਲਾ 4 ਮੀਲ”। ਇਸ ਮੀਲ ਪੱਥਰ ਨੇੜੇ ਦੇ ਮਹੀਨੇ ਦੀਆਂ ਛੁੱਟੀਆਂ ਹੋਣ ਵਾਲੇ ਦਿਨ, ਬਿਜਲੀਪੁਰ ਦੇ ਵਿਦਿਆਰਥੀਆਂ ਨਾਲ ਜੰਗ ਕੀਤੀ ਜਾਂਦੀ। ਬਿਜਲੀਪੁਰ ਵੱਲੋਂ ਜੈਲਾ ਸੈਨਾਪਤੀ ਹੁੰਦਾ। ਮਗਰੋਂ ਉਹ ਇਲਾਕੇ ਦਾ ਚੋਟੀ ਦਾ ਪਹਿਲਵਾਨ ਬਣਿਆ, ਜੈਲਾ ਬਿਜਲੀਪੁਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ। ਅਨੇਕਾਂ ਪਟਕੇ ਦੀਆਂ ਕੁਸ਼ਤੀਆਂ ਵਿੱਚ ਵੀ ਉਸ ਨੇ ਜਿੱਤਾਂ ਪ੍ਰਾਪਤ ਕੀਤੀਆਂ । 

ਤੀਸਰੇ ਅਧਿਆਪਕ ਸ਼ਮਸੇਰ ਸਿੰਘ ਨਾਗਰਾ 

ਗੱਲ ਸ਼ਾਇਦ 1953 ਦੀ ਹੈ। ਘੁਲਾਲ ਸਕੂਲ ਵਿਚ ਤੀਸਰੇ ਅਧਿਆਪਕ ਆ ਗਏ। ਸਕੂਲ ਵੀ ਸਰਕਾਰੀ ਸਕੂਲ ਬਣ ਗਿਆ। ਇੱਥੇ ਹੁਣ ਚੌਥੀ ਤੋਂ ਮਗਰੋਂ ਪੰਜਵੀਂ ਜਮਾਤ ਵੀ ਪੜ੍ਹੇਗੀ, ਜੋ ਪਹਿਲਾਂ ਕਲਗੀਧਰ ਖਾਲਸਾ ਹਾਈ ਸਕੂਲ ਵਿਚ ਹੁੰਦੀ ਸੀ। ਅਧਿਆਪਕ ਦਾ ਨਾਂ ਸ਼ਮਸ਼ੇਰ ਸਿੰਘ ਨਾਗਰਾ, ਉਹ ਖੂਬਸੂਰਤ ਮਾਵੇ ਵਾਲੀ। ਪੱਗ ਬੰਨ੍ਹਦੇ, ਕਈ ਵਾਰੀ ਉਹ ਸਕੂਲ ਵਿਚ ਵੀ ਪੱਗ ਬੰਨ੍ਹਣ ਲਗਦੇ, ਦੇਰ ਤੱਕ ਪੱਗ ਬੰਨ੍ਹਦੇ ਰਹਿੰਦੇ। ਉਨਾਂ ਦਿਨਾਂ ਵਿਚ ਲਲਾਰੀ ਤੋਂ ਪੱਗ ਰੰਗਵਾ ਕੇ ਤੇ ਮਾਵਾ (ਮਾਇਆ) ਲਾ ਕੇ ਬੰਨ੍ਹੀ ਜਾਂਦੀ ਸੀ। ਉਸ ਨੂੰ ਦੂਸਰੇ ਦਿਨ ਟੋਪੀ ਵਾਂਗ ਸਿਰ ਉੱਤੇ ਰੱਖ ਲਿਆ। ਜਾਂਦਾ। ਹਫ਼ਤਾ, ਦਸ ਦਿਨ ਤਾਂ ਐਵੇਂ ਲੰਘ ਜਾਂਦੇ। ਮਾਸਟਰ ਨਾਗਰਾ ਦੀ ਪੱਗ ਪਿੰਨਾਂ’ ਨਾਲ ਸ਼ਿੰਗਾਰੀ ਹੁੰਦੀ। ਮਾਸਟਰ ਨਾਗਰਾ ਨੇ ਜਿੱਥੇ ਜੋਸ਼ ਨਾਲ ਪੜ੍ਹਾਉਣਾ ਸ਼ੁਰੂ ਕੀਤਾ. ਨਾਲ ਦੀ ਨਾਲ ਸਕੂਲ ਦੀ ਦਿੱਖ ਵੀ ਬਦਲਦੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਕੂਲ ਦੀਆਂ ਕੰਧਾਂ ਉੱਤੇ ਮਹਾਨ ਵਿਅਕਤੀਆਂ ਦੇ ਵਿਚਾਰ ਮੋਟੇ ਅੱਖਰਾਂ ਵਿਚ ਲਿਖੇ, ਬੱਚਿਆਂ ਲਈ ਸਿੱਖਿਆਵਾਂ ਲਿਖੀਆਂ, ਜਮਾਤ ਵਾਲੇ ਕਮਰੇ ਵਿਚ ਚਾਰਟਾਂ ਉੱਤੇ ਗੁਰੂਆਂ ਪੀਰਾਂ ਦੀਆਂ ਸੰਖੇਪ ਜੀਵਨੀਆਂ ਲਿਖੀਆਂ। ਕਮਰੇ ਕਿਸੇ ਅਜਾਇਬ ਘਰ ਵਾਂਗ ਸਜ ਗਏ। ਉਹ ਪਿੰਡ ਨਾਗਰਾ ਤੋਂ ਸਾਇਕਲ ਉੱਤੇ ਸਕੂਲ ਆਉਂਦੇ, ਕਮਰੇ ਵਿਚ ਸਾਇਕਲ ਖੜ੍ਹਾ ਕਰਦੇ ਤੇ ਕਿਸੇ ਨਾ ਕਿਸੇ ਵਿਦਿਆਰਥੀ ਨੂੰ ਉਸਦੀ ਸਫ਼ਾਈ ਕਰਨ ਲਾ ਦਿੰਦੇ ਈਸਟਰਨ ਸਟਾਰ ਕੰਪਨੀ ਦਾ ਇਹ ਸਾਇਕਲ ਲਿਸ਼ ਲਿਸ਼ ਕਰਦਾ ਰਹਿੰਦਾ। ਉਸ ਸਮੇਂ ਦੌਰਾਨ ਦੋਵੇਂ ਦੂਜੇ ਅਧਿਆਪਕਾਂ ਨੇ ਵੀ ਸਾਇਕਲ ਖਰੀਦ ਕੇ, ਉਨ੍ਹਾਂ ਉੱਤੇ ਸਵਾਰ ਹੈ। ਕੇ ਆਉਣਾ ਸ਼ੁਰੂ ਕਰ ਲਿਆ। ਇੰਝ, ਇਕ ਦੀ ਥਾਂ ਹੁਣ ਤਿੰਨ ਸਾਇਕਲ ਸਫ਼ਾਈ ਕਰਨ ਲਈ ਹੋ ਗਏ । 

ਮੌਸਮ, ਜਿਸ ਤਰ੍ਹਾਂ ਦਾ ਹੁੰਦਾ, ਉਨ੍ਹਾਂ ਅਧਿਆਪਕਾਂ ਲਈ ਸੌਗਾਤਾਂ ਵੀ ਉਸੇ ਤਰ੍ਹਾਂ ਦੀਆਂ ਆਉਂਦੀਆਂ। ਮੱਕੀ ਪੱਕਣ ਦਾ ਮੌਸਮ ਹੁੰਦਾ ਤਾਂ ਕਿਸੇ ਨਾ ਕਿਸੇ ਕਿਸਾਨ ਦੇ ਘਰੋਂ ਛੱਲੀਆਂ ਆ ਜਾਂਦੀਆਂ, ਗੁੜ, ਗੰਨੇ ਤੇ ਸਰ੍ਹੋਂ ਦਾ ਸਾਗ ਸਤਿਕਾਰ ਨਾਲ ਕ ਕੀਤੇ ਜਾਂਦੇ। ਘੁਲਾਲ ਪਿੰਡ ਵਿਚੋਂ ਕਿਸੇ ਨਾ ਕਿਸੇ ਘਰੋਂ ਰੋਜ਼ ਚਾਹ ਬਣਕੇ ਆਉਂਦੀ ਲੱਸੀ ਤਾਂ ਰੋਜ਼ ਦਾ ਕੰਮ ਸੀ। 

ਮਾਸਟਰ ਸ਼ਮਸ਼ੇਰ ਸਿੰਘ ਨਾਗਰਾ, ਇਕ ਲੇਖਕ ਵੀ ਸਨ ਜੋ ‘ਸਕੂਲ’ ਨਾ ਦੇ ਰਸਾਲੇ ਵਿਚ ਲੇਖ ਛਪਵਾਉਂਦੇ ਰਹਿੰਦੇ । ਇਹ ਲੇਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਕੰਮਾਂ ਵਿਚ ਪ੍ਰਸਿੱਧੀ ਪ੍ਰਾਪਤ ਵਿਅਕਤੀਆਂ ਦੇ ਹੁੰਦੇ। 

ਇਕ ਦਿਨ ਮਾਸਟਰ ਸ਼ਮਸ਼ੇਰ ਸਿੰਘ ਕੁਝ ਦੇਰ ਨਾਲ ਸਕੂਲ ਪੁੱਜੇ। ਸਾਰੇ ਵਿਦਿਆਰਥੀ ਖ਼ੂਬ ਸ਼ੋਰ ਤੇ ਸ਼ਰਾਰਤਾਂ ਕਰ ਰਹੇ ਸਨ। ਉਨ੍ਹਾਂ ਦੇ ਸਾਇਕਲ ਦੀ ਟੋਕਰੀ ਵਿਚ ਨਵੀਂ ਬਣਵਾ ਕੇ ਲਿਆਂਦੀ ਕੱਪੜੇ ਧੋਣ ਵਾਲੀ ਮੋਗਰੀ (ਥਾਪੀ) ਸੀ, ਜੋ ਉਨ੍ਹਾਂ ਚੁੱਕ ਲਿਆਂਦੀ। ਸਾਰੀ ਜਮਾਤ ਨੂੰ ਮੁਰਗਾ ਬਣਨ ਲਈ ਕਿਹਾ। ਇਕ ਗੋਲ ਦਾਇਰੇ ਵਿਚ ਸਾਰੀ ਕਲਾਸ ਮੁਰਗਾ ਬਣ ਗਈ। ਸਾਰਿਆਂ ਦਾ ਧਿਆਨ ਮੋਗਰੀ ਵੱਲ ਸੀ। ਚਿੱਤੜਾਂ ਤੇ ਮੋਗਰੀ ਵੱਜਦੀ ਤਾਂ ਉਸਦੀ ਅਵਾਜ਼ ਸੁਣਾਈ ਦਿੰਦੀ। ਸਾਰਿਆਂ ਦੇ ਦੋ ਮੋਗਰੀਆਂ ਲੱਗੀਆਂ ਪਰ ਮੇਰੇ ਮਨੀਟਰ ਹੋਣ ਕਰਕੇ, ਇਕ ਹੀ ਮੋਗਰੀ ਪਈ। ਉਹ ਵੀ ਦੱਸ ਗਈ ਕਿ ਮੋਗਰੀ ਦੀ ਸੱਟ ਕੀ ਹੁੰਦੀ ਹੈ। 

ਐਕਸਟਰਾ ਸ਼ਾਟ 

ਮਗਰੋਂ ਉਹ ਸਟੇਟ ਅਵਾਰਡ ਲਈ ਚੁਣੇ ਗਏ, ਉਨ੍ਹਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਤੇ ਕਈ ਸਰਕਾਰੀ ਕਮੇਟੀਆਂ ਦੇ ਸਲਾਹਾਕਾਰ ਵੀ ਰਹੇ। ਸੇਵਾ ਮੁਕਤ ਹੋਣ ਮਗਰੋਂ ਉਨ੍ਹਾਂ ਨੇ ਮਾਲਵਾ ਪਬਲਿਕ ਸਕੂਲ ਸਮਰਾਲਾ ਵਿਚ ਵੀ ਸੇਵਾ ਨਿਭਾਈ। ਪੁਸਤਕਾਂ ਵੀ ਲਿਖੀਆਂ ਅਤੇ ਸਰਕਾਰੀ ਸਮਾਗਮਾਂ ਦਾ ਸਟੇਜ਼ ਸੰਚਾਲਨ ਵੀ ਕਰਦੇ ਰਹੇ। ਇਸਦੇ ਨਾਲ ਹੀ ਅੰਤਿਮ ਅਰਦਾਸ ਸਮੇਂ ਧੰਨਵਾਦੀ ਸ਼ਬਦ ਵੀ ਉਨ੍ਹਾਂ ਤੋਂ ਹੀ ਅਖਵਾਏ ਜਾਂਦੇ। ਉਹ ਘੁਲਾਲ ਦੇ ਸਰਕਾਰੀ ਪ੍ਰਾਈਮਾਰੀ ਸਕੂਲ ਵਿੱਚ ਸੇਵਾ ਸ਼ੁਰੂ ਕਰਕ, ਇੱਥੋਂ ਹੀ ਸੇਵਾ ਮੁਕਤ ਹੋਏ। 

ਰੈਡ ਕਰਾਸ ਵਾਲ਼ਾ ਸਾਬਣ 

ਸੱਚਮੁੱਚ, ਘਰ ਦੀ ਹਾਲਤ ਬਹੁਤ ਮਾੜੀ ਸੀ। ਪਰਿਵਾਰ ਤਾਂ ਤਾਏ ਦੇ ਪਰਿਵਾਰ ਨਾਲ ਸਾਂਝਾ ਸੀ, ਪਰ ਜੋ ਆਮਦਨ ਹੁੰਦੀ, ਉਹ ਆਪੋ ਆਪਣੀਆਂ ਜੇਬਾਂ ਵਿਚ ਹੀ ਪਾਈ ਜਾਂਦੀ। ਇਹ ਤਾਂ ਰੋਟੀ ਹੀ ਸੀ, ਜੋ ਇਕੱਠੀ ਪੱਕਦੀ, ਉਸ ਵਾਸਤੇ ਵੀ ਸਮਾਨ ਲਿਆਉਣ ਲਈ ਪੈਸੇ ਦੇਣ ਤੋਂ ਝਗੜੇ ਵਾਲ਼ੀ ਹਾਲਤ ਬਣ ਜਾਂਦੀ । ਹਰ ਕੋਈ ਚਾਹੁੰਦਾ। ਕਿ ਉਹ ਰੋਟੀ ਤਾਂ ਚੰਗੀ ਖਾਵੇ, ਪਰ ਜੇਬ ਵਿਚੋਂ ਖ਼ਰਚਾ ਨਾ ਕਰਨਾ ਪਵੇ। ਬਾਪੂ ਦੇ ਬਣਾਏ ਮਿੱਟੀ ਦੇ ਬਰਤਨਾਂ ਨਾਲ ਦਾਣੇ ਤਾਂ ਇਕੱਠੇ ਹੋ ਜਾਂਦੇ, ਪਰ ਬਾਕੀ ਖ਼ਰਚਾ ਵੀ ਚਾਹੀਦਾ ਸੀ। ਸ਼ਾਇਦ, ਇਹੋ ਖ਼ਰਚਾ ਦੇਣ ਦਾ ਮਾਰਿਆ ਇੰਦਰ ਸਿੰਘ, ਪਰਿਵਾਰ ਲੈ ਕੇ ਦੋਰਾਹੇ ਚਲਿਆ ਗਿਆ, ਸੰਪੂਰਨ ਸਿੰਘ ਕਲਕੱਤੇ ਤੇ ਵੱਡਾ ਭਰਾ ਬੇਰੁਜ਼ਗਾਰ । ਅਸੀਂ ਉਨ੍ਹਾਂ ਵਸਤਾਂ ਲਈ ਵੀ ਤਰਸ ਜਾਂਦੇ, ਜਿਨ੍ਹਾਂ ਦੀ ਲੋੜ ਜ਼ਰੂਰੀ ਹੁੰਦੀ। 

ਸਕੂਲ ਜਾਣ ਸਮੇਂ ਮੇਰੀਆਂ ਲੱਤਾਂ ਤੇ ਪੈਰ ਨੰਗੇ ਹੀ ਹੁੰਦੇ। ਗਰਮੀ ਦੇ ਦਿਨੀਂ ਸੜੂੰ ਸ# ਕਰਦੇ ਤੇ ਸਰਦੀ ਵਿਚ ਠਰੂੰ ਠਰੂੰ । ਕਿਸੇ ਮਾਸਟਰ ਨੇ ਇਹ ਦਬਾਅ ਨਹੀਂ ਸੀ। ਪਾਇਆ ਕਿ ਮੈਂ ਜੁੱਤੀ ਤੇ ਪਜਾਮਾ ਪਹਿਨਕੇ ਆਵਾਂ। ਬੇਬੇ ਕਿਸੇ ਨਾ ਕਿਸੇ ਤਰ੍ਹਾਂ ਖੱਦਰ ਦਾ ਕੱਪੜਾ ਪ੍ਰਾਪਤ ਕਰਦੀ, ਉਸਨੂੰ ਖ਼ੁਦ ਹੀ ਕੱਟਦੀ ਤੇ ਸੂਈ ਨਾਲ ਆਪਣੇ ਹੱਥੀਂ ਸਿਲਾਈ ਕਰ ਦਿੰਦੀ। ਕਮੀਜ਼ ਦੇ ਤੋਪੇ ਦੂਰ ਤੋਂ ਹੀ ਦਿਖਾਈ ਦਿੰਦੇ। ਮੇਰੇ ਨਾਲ ਦੇ ਬਹੁਤੇ ਵਿਦਿਆਰਥੀਆਂ ਦਾ ਇਹੋ ਹਾਲ ਸੀ। ਕੋਈ ਟਾਵਾਂ ਹੀ ਹੁੰਦਾ, ਜਿਸਦੇ ਦਰਜ਼ੀ ਦਾ ਸਿਲਾਈ ਕੀਤਾ ਕੁੜਤਾ ਪਜਾਮਾ ਪਹਿਨਿਆ ਹੁੰਦਾ। 

ਇੱਕ ਦਿਨ ਮੈਂ ਸਕੂਲ ਨਹੀਂ ਜਾ ਸਕਿਆ। ਮਗਰੋਂ ਪਤਾ ਲੱਗਾ ਕਿ ਮਾਸਟਰ ਜੀ ਨੇ ਸਾਰਿਆਂ ਨੂੰ ਸਾਫ਼ ਕੱਪੜੇ ਪਹਿਨ ਕੇ ਆਉਣ ਲਈ ਕਿਹਾ ਸੀ, ਕਿਉਂਕਿ, ਦੂਜੇ ਦਿਨ ‘ਬਾਬੂ’ ਨੇ ਸਕੂਲ ਦੇਖਣ ਆਉਣਾ ਸੀ। ਮੈਂ ਜਿਹੋ ਜਿਹਾ ਝੱਗਾ ਸੀ, ਪਹਿਨ ਕੇ ਸਕੂਲ ਚਲਿਆ ਗਿਆ। ਸਮਰਾਲੇ ਤੋਂ ਬਾਬੂ ਗਿਆਨ ਸਿੰਘ ਸਾਇਕਲ ਉੱਤੇ ਸਵਾਰ ਹੋ ਕੇ ਸਕੂਲ ਪੁੱਜੇ। ਉਹ ਸਾਰੀਆਂ ਜਮਾਤਾਂ ਵਿਚ ਗਏ। ਜਦੋਂ ਸਾਡੀ ਜਮਾਤ ਵਿਚ ਪੁੱਜੇ ਤਾਂ ਮੇਰਾ ਮੈਲਾ ਜਿਹਾ ਝੱਗਾ ਦੇਖਕੇ ਅਧਿਆਪਕਾਂ ਵੱਲ ਦੇਖਣ ਲੱਗੇ। ਮਾਸਟਰ ਜੀ ਨੇ ਝੱਟ ਸਫ਼ਾਈ ਦਿੱਤੀ “ਜੀ ਬਹੁਤ ਗ਼ਰੀਬ ਘਰ ਦਾ ਮੁੰਡੇ, ਊਂ ਪੜ੍ਹਨ ਨੂੰ ਬਹੁਤ ਹੁਸ਼ਿਆਰ ਐ, ਕੋਈ ਸਬਕ ਪੜ੍ਹਾ ਕੇ ਦੇਖ ਲਵੋ।” ਫੇਰ ਬਾਬੂ ਨੇ ਕਿਤਾਬ ਫੜੀ ਤੇ ਇਕ ਸਬਕ ਕੱਢਕੇ ਮੈਨੂੰ ਪੜ੍ਹਨ ਲਈ ਕਿਹਾ, ਉਹ ਸਬਕ ਮੈਂ ਇੰਝ ਪੜ੍ਹ ਦਿੱਤਾ, ਜਿਵੇਂ ਤੋਤੇ ਨੇ ਰੱਟਾ ਲਾਇਆ ਹੋਵੇ। ਬਾਬੂ ਹੈਰਾਨ ਹੋ ਕੇ ਮੇਰੇ ਵੱਲ ਦੇਖਕੇ ਬੋਲੇ। “ਇਹਨੂੰ ਰੈਡ ਕਰਾਸ ਵਿਚੋਂ ਸਾਬਣ ਦੀ ਟਿੱਕੀ ਖ਼ਰੀਦ ਕੇ ਦੇ ਦਿਓ।” ਉਹ ਸਾਬਣ ਦੀ ਟਿੱਕੀ ਕੱਪੜੇ ਧੋਣ ਲਈ ਮੈਨੂੰ ਕਦੇ ਵੀ ਨਹੀਂ ਮਿਲੀ। 

ਕੱਚ ਦਾ ਟੁਕੜਾ 

ਘਰ ਤੋਂ ਸਕੂਲ ਤੱਕ ਦਾ ਸਫ਼ਰ ਮੀਲ ਭਰ ਸੀ (ਸਵਾ ਕੁ ਕਿਲੋਮੀਟਰ) ਇਹ ਇਕ ਪੱਕੀ ਸੜਕ ਸੀ ਜੋ ਸਮਰਾਲਾ ਤੋਂ ਲੁਧਿਆਣਾ ਨੂੰ ਜਾਂਦੀ ਸੀ। ਸਕੂਲ ਸੜਕ ਦੇ ਕਿਨਾਰੇ ਬਣਿਆ ਹੋਇਆ ਸੀ, ਜਿਥੋਂ ਪਿੰਡ ਘੁਲਾਲ ਅੱਧਾ ਕੁ ਕਿਲੋਮੀਟਰ ਦੂਰੀ ਤੇ ਵਸਿਆ ਹੋਇਆ ਸੀ। ਰਸਤਾ ਨੀਵਾਂ ਸੀ ਤੇ ਕੱਚਾ ਵੀ, ਜਿਸ ਵਿਚ ਬਰਸਾਤਾਂ ਵਿਚ ਪਾਣੀ ਭਰ ਜਾਂਦਾ। ਇਸ ਉੱਤੇ ਆਵਾਜਾਈ ਔਖੀ ਹੋ ਜਾਂਦੀ। ਘੁਲਾਲ ਪਿੰਡ ਵਿਚ ਤਾਂਗੇ ਬਣਵਾਏ ਹੋਏ ਸਨ, ਸਮਰਾਲਾ ਜਾਣ ਲਈ, ਜਿਨ੍ਹਾਂ ਵਿਚ ਸਵਾਰੀਆਂ ਬੈਠਦੀਆਂ। ਉਸ ਸਮੇਂ ਮੋਟਰ ਬੱਸ ਕੋਈ ਨਹੀਂ ਸੀ ਹੁੰਦੀ। 

ਪਿੰਡ ਘੁਲਾਲ ਦੇ ਲੋਕਾਂ ਨੇ ਉਸ ਰਸਤੇ ਨੂੰ ਉੱਚਾ ਕਰਨਾ ਸ਼ੁਰੂ ਕੀਤਾ। ਰਸਤੇ ਨਾਲ਼ੋਂ ਮਿੱਟੀ ਪੁੱਟੀ, ਜੋ ਰਸਤੇ ਉਤੇ ਪਾਈ ਗਈ। ਰਸਤੇ ਦੇ ਦੋਵੇਂ ਪਾਸੇ ਡੂੰਘੇ ਟੋਏ ਹੋ ਗਏ। ਮੀਂਹ ਪਏ ਤੋਂ ਉਹ ਪਾਣੀ ਨਾਲ ਭਰ ਜਾਂਦੇ ਤੇ ਰਸਤਾ ਚੱਲਣ ਯੋਗ ਨਾ ਰਹਿ ਜਾਂਦਾ। ਟੋਇਆਂ ਦੀ ਚੌੜਾਈ ਕੋਈ ਜ਼ਿਆਦਾ ਨਹੀਂ ਸੀ। ਵੱਡੇ ਮੁੰਡੇ ਉਨ੍ਹਾਂ ਉਤੋਂ ਆਸਾਨੀ ਨਾਲ ਟੱਪ ਜਾਂਦੇ ਤੇ ਅਸਾਂ ਛੋਟਿਆਂ ਨੇ ਉਹਨਾਂ ਨੂੰ ਖੇਡ ਦਾ ਰੂਪ ਦੇ ਲਿਆ। ਅੱਧੀ ਛੁੱਟੀ ਹੁੰਦੀ, ਅਸੀਂ ਵਾਰੀ ਵਾਰੀ, ਉਨ੍ਹਾਂ ਟੋਇਆਂ ਨੂੰ ਟੱਪਦੇ, ਸੁੱਕੇ ਟੋਏ ਵਿਚ ਕਿਸੇ ਨਾ ਕਿਸੇ ਨੂੰ ਧੱਕਾ ਦੇ ਕੇ ਸੁੱਟ ਦਿੰਦੇ ਤੇ ਫੇਰ ਉਸ ਟੋਏ ਵਿਚੋਂ ਨਿਕਲਣ ਵਿਚ ਰੁਕਾਵਟਾਂ ਪਾਉਂਦੇ। ਉੱਚੀ ਉੱਚੀ ਸ਼ੋਰ ਮਚਾਉਂਦੇ। ਟੋਏ ਵਿਚ ਗਿਰੇ ਹੋਏ ਨੂੰ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਹੀ ਕੱਢਦੀ। 

ਭਾਰੀ ਮੀਂਹ ਪਿਆ। ਜਲ ਥਲ ਹੋ ਗਿਆ, ਸਾਰੇ ਟੋਏ ਪਾਣੀ ਨਾਲ ਭਰ ਗਏ, ਖੇਤਾਂ ਦੇ ਬਰਾਬਰ ਹੋ ਗਏ। ਅਗਲੀ ਖੇਡ ਹੁਣ ਪਾਣੀ ਭਰੇ ਟੋਇਆ ਨੂੰ ਟੱਪਣ ਦੇ ਰੂਪ ਵਿਚ ਬਦਲ ਗਈ। 

ਤੇ ਫੇਰ ਇਕ ਦਿਨ ਜਾਂ ਤਾਂ ਮੇਰਾ ਅੰਦਾਜ਼ਾ ਗਲਤ ਹੋ ਗਿਆ ਤੇ ਜਾਂ ਫੇਰ ਪੈਰ ਹੀ ਤਿਲਕ ਗਿਆ। ਮੈਂ ਟੋਆ ਪਾਰ ਨਾ ਕਰ ਸਕਿਆ ਤੇ ਟੋਏ ਵਿਚ ਜਾ ਡਿੱਗਿਆ। ਟੋਆ ਉਸ ਸਮੇਂ ਸੁੱਕੇ ਵਰਗਾ ਹੀ ਸੀ। ਪਰ ਬਦਕਿਸਮਤੀ ਨਾਲ ਉਸ ਵਿਚ ਪਿਆ ਕੱਚ ਦਾ ਟੁਕੜਾ ਮੈਨੂੰ ਪਤਾ ਹੀ ਨਾ ਲੱਗਾ। ਉਹ ਟੁਕੜਾ ਨੰਗੇ ਪੈਰ ਨੂੰ ਦੂਰ ਤੱਕ ਵੱਢ ਕੇ ਲੈ ਗਿਆ। ਖੂਨ ਨਿਕਲਣ ਲੱਗਾ। ਟੋਏ ਚੋਂ ਬਾਹਰ ਆ ਕੇ ਮੈਂ ਜਮਾਤ ਵਿਚ ਬੈਠ ਗਿਆ। 

ਓਦੋਂ ਤੱਕ ਲਹੂ ਨਿਕਲਣਾ ਬੰਦ ਹੋ ਗਿਆ ਸੀ। ਛੁੱਟੀ ਹੋਈ, ਅਧਿਆਪਕ ਸਕੂਲ ਨੂੰ ਜਿੰਦਰੇ ਲਾ ਕੇ ਚਲੇ ਗਏ। ਕਿਸੇ ਨੇ ਵੀ ਮੇਰੇ ਵਲ ਧਿਆਨ ਨਾ ਦਿੱਤਾ। ਥੋੜੀ ਦੂਰ ਤੱਕ ਮੈਂ ਲੰਗ ਮਾਰਦਾ ਤੁਰਿਆ, ਜ਼ਖ਼ਮ ਵਿਚੋਂ ਫੇਰ ਖੂਨ ਸਿੱਮ ਪਿਆ। ਮੈਂ ਬੈਠ ਗਿਆ ਤੇ ਮੇਰੇ ਨਾਲ ਵਾਲੇ ਮੁੰਡੇ ਪਿੰਡ ਨੂੰ ਚਲੇ ਗਏ। ਕਿਸੇ ਨੇ ਮੇਰੇ ਘਰ ਜਾ ਕੇ ਬੇਬੇ ਨੂੰ ਦੱਸਿਆ ਹੋਵੇਗਾ। ਦੂਰੋਂ ਬੇਬੇ ਆਉਂਦੀ ਦਿਖਾਈ ਦਿੱਤੀ । ਮੇਰੀਆਂ ਡਾਡਾਂ ਨਿਕਲ ਗਈਆਂ। ਬੇਬੇ ਸਾਹੋ ਸਾਹ ਹੋਈ ਤੇਜ਼ ਤੇਜ਼ ਤੁਰਦੀ ਆਈ। ਪਹਿਲਾਂ ਉਸ ਨੇ ਜ਼ਖ਼ਮ ਦੇਖਿਆ, ਫੇਰ ਉਸ ਨੇ ਮੇਰਾ ਬਸਤਾ ਆਪਣੇ ਮੋਢੇ ਵਿਚ ਟੰਗਿਆ ਤੇ ਮੈਨੂੰ ਗੋਦੀ ਚੁੱਕਕੇ ਤੁਰ ਪਈ। ਰਾਹ ਵਿਚ ਦੋ ਤਿੰਨ ਥਾਂ ਉਸਨੇ ਮੈਨੂੰ ਗੋਦੀ ਤੋਂ ਉਤਾਰਿਆ, ਸਾਹ ਲਿਆ। ਬੇਬੇ ਨੇ ਘਰ ਆ ਕੇ ਕਿਸੇ ਦਰਖ਼ਤ ਦੇ ਪੱਤੇ ਕੁੰਡੀ ਡੰਡੇ ਨਾਲ ਕੁੱਟੇ ਤੇ ਮੇਰੇ ਜ਼ਖ਼ਮ ‘ਤੇ ਬੰਨ੍ਹ ਦਿੱਤੇ। ਸ਼ਾਇਦ ਇਹ ਨਿੰਮ ਦੇ ਪੱਤੇ ਸਨ। ਬੇਬੇ ਨੇ ਮੰਜੇ ਤੇ ਬੈਠਕੇ ਮੈਨੂੰ ਗੋਦੀ ਵਿਚ ਬਿਠਾਇਆ ਤੇ ਛਾਤੀ ਨਾਲ ਘੁੱਟ ਲਿਆ। 

ਮੈਨੂੰ ਯਾਦ ਹੈ, ਮੈਂ ਸਕੂਲੋਂ ਆਉਂਦਾ, ਬਸਤਾ ਕਿੱਲੀ ਨਾਲ ਟੰਗਦਾ, ਜੇ ਬੇਬੇ ਖੜ੍ਹੀ ਹੁੰਦੀ, ਮੈਂ ਉਸਨੂੰ ਬਿਠਾ ਲੈਂਦਾ। ਉਸਦੇ ਕਮੀਜ਼ ਦਾ ਪੱਲਾ ਉਪਰ ਚੁੱਕਦਾ ਤੇ ਉਸਦੀ ਦੁੱਧੀ ਮੂੰਹ ਵਿਚ ਪਾ ਕੇ ਦੁੱਧ ਚੁੰਘਣ ਲਗਦਾ। ਬੇਬੇ ਕਹਿੰਦੀ “ਤੈਂ ਤਾਂ ਮੈਨੂੰ ਬੱਕਰੀ ਬਣਾ ਲਿਆ, ਬੁੱਢ ਵਲ੍ਹੇਟ ਹੋ ਗਿਆ, ਹਾਲੇ ਵੀ ਦੁੱਧ ਚੁੰਘਣੋਂ ਨੀਂ ਹਟਦਾ।” 

ਦਾਦੀ ਨੇ ਬੇਬੇ ਨੂੰ ਸਲਾਹ ਦਿੱਤੀ “ਨੀਂ ਲਾਹ ਪਰ੍ਹੇ ਵਹਿੜੇ ਨੂੰ ਛਾਤੀ ਨਾਲੋਂ। ਰਸੋਤ ਦਾ ਲੇਪ ਕਰ ਲੈ ਛਾਤੀਆਂ ਉੱਤੇ।” ਬੇਬੇ ਨੇ ਦਾਦੀ ਦੀ ਦਿੱਤੀ ਜੁਗਤ ਵਰਤ ਲਈ। ਉਸਨੇ ਰਸੌਂਤ ਪੀਸ ਕੇ ਆਪਣੀਆਂ ਛਾਤੀਆਂ ਉਤੇ ਲੇਪ ਕਰ ਲਿਆ। ਜਦੋਂ ਸਕੂਲੋਂ ਆ ਕੇ ਮੈਂ ਬੇਬੇ ਦਾ ਦੁੱਧ ਚੁੰਘਣ ਲੱਗਾ ਤਾਂ ਮੂੰਹ ਕੌੜਾ ਹੋ ਗਿਆ। ਬੇਬੇ ਦੱਸਦੀ ਕਿ ਮੈਂ ਅੱਠ ਸਾਲ ਦੀ ਉਮਰ ਤੱਕ ਉਸਦਾ ਦੁੱਧ ਚੁੰਘਦਾ ਰਿਹਾ। 

ਐਕਸਟਰਾ ਸ਼ਾਟ 

ਉਹ ਅਜਿਹਾ ਸਮਾਂ ਸੀ, ਜਦੋਂ ਹਰ ਇਸਤਰੀ ਆਪਣੇ ਧੀਆਂ ਪੁੱਤਾਂ ਨੂੰ ਆਪਣਾ ਦੁੱਧ ਪਿਆ ਕੇ ਰੋਗ ਰਹਿਤ ਰੱਖਦੀ ਸੀ। ਅਜੋਕੇ ਸਮੇਂ ਵਿਚ ਬਾਲਾਂ ਨੂੰ ਆਪਣਾ ਦੁੱਧ ਪਿਆਉਣਾ ਆਪਣੀ ਫਿਗਰ ਖ਼ਰਾਬ ਕਰਨਾ ਸਮਝਿਆ ਜਾਂਦਾ ਹੈ। ਇਹ ਅਜੇਡੀ ਜੀਵਨ ਸ਼ੈਲੀ ਦਾ ਇਕ ਹਿੱਸਾ ਬਣ ਗਿਆ ਹੈ। 

ਤਾਈ ਸੋਧਾਂ ਦੀ ਚਿੱਠੀ 

ਤਾਈ ਸੋਧਾਂ ਦਾ ਪੂਰਾ ਨਾਂ ਤਾਂ ਯਸ਼ੋਧਾ ਦੇਵੀ ਸੀ, ਪਰ ਸਾਰੇ ਉਸਨੂੰ ਛੋਟੇ ਨਾਂ ਸੋਧਾਂ ਨਾਲ ਹੀ ਬੁਲਾਉਂਦੇ। ਉਂਝ, ਉਮਰੋਂ ਛੋਟੇ ਉਸਨੂੰ ਦਾਦੀ ਆਖਕੇ ਬੁਲਾਉਂਦੇ। ਉਹ ਤਕੜੇ ਜੁੱਸੇ ਵਾਲ਼ੀ ਇਸਤਰੀ ਸੀ, ਮੋਟੀਆਂ ਐਨਕਾਂ ਲਾ ਕੇ ਰੱਖਦੀ, ਤੁਰਦੀ ਤਾਂ ਹੱਥ ਵਿਚ ਮੋਟੀ ਜਿਹੀ ਸੋਟੀ ਫੜੀ ਹੁੰਦੀ, ਜੋ ਹਮੇਸ਼ਾ ਉਸਦੇ ਨਾਲ ਰਹਿੰਦੀ। ਉਹ ਆਪਣੇ ਘਰ ਅੱਗੇ ਬਣੀ ਪੱਕੀ ਥੜ੍ਹੀ ਉੱਤੇ ਛੋਟੀ ਜਿਹੀ ਮੰਜੀ ਡਾਹ ਕੇ ਬੈਠਦੀ। ਉਸਦੇ ਘਰ ਅੱਗੋਂ ਲੰਘਣ ਵਾਲ਼ਾ ਹਰ ਕੋਈ, ਉਸਨੂੰ ਬੁਲਾਕੇ ਲੰਘਦਾ। ਜੇ ਕੋਈ ਉਸ ਨਾਲੋਂ ਵੱਡੀ ਉਮਰ ਦਾ ਆਦਮੀ, ਉਸ ਦੇ ਕੋਲੋਂ ਲੰਘਦਾ ਤਾਂ ਉਹ ਝੱਟ ਘੁੰਡ ਕੱਢ ਲੈਂਦੀ। ਅਸੀਂ ਛੋਟੇ ਛੋਟੇ ਤਾਂ ਉਸਨੂੰ ਹਮੇਸ਼ਾ ਦਾਦੀ ਮੱਥਾ ਟੇਕਦਾਂ ਅਖਕੇ ਲੰਘਦੇ ਤੇ ਉਹ ਦੇਰ ਤੱਕ ਅਸੀਸਾਂ ਦਿੰਦੀ ਰਹਿੰਦੀ। ਉਸਦੇ ਘਰ ਵਾਲ਼ਾ ਬਾਬੂ ਰਾਮ ਕਲਕੱਤੇ ਨੌਕਰੀ ਕਰਦਾ ਸੀ, ਜਿੱਥੇ ਤਾਈ ਸੋਧਾਂ ਵੀ ਕੁਝ ਸਮਾਂ ਰਹਿ ਆਈ ਸੀ, ਉਸਦੇ ਬੱਚੇ ਪੜ੍ਹਨ ਮਗਰੋਂ ਵੱਖ ਵੱਖ ਸ਼ਹਿਰਾਂ ਵਿਚ ਕੰਮ ਕਰਦੇ ਹੋਏ ਉਥੇ ਹੀ ਵਸ ਗਏ, ਧੀਆਂ ਵਿਆਹ ਦਿੱਤੀਆਂ ਤੇ ਘਰ ਵਿਚ ਤਾਈ ਸੋਧਾਂ ਇਕੱਲੀ ਰਹਿ ਗਈ। ਤਾਈ ਸੋਧਾਂ ਹਰ ਹਫ਼ਤੇ ਆਪਣੇ ਪਤੀ ਬਾਬੂ ਰਾਮ ਨੂੰ ਚਿਠੀ ਲਿਖਵਾਉਂਦੀ ਇਸ ਕੰਮ ਲਈ ਉਹ ਕਿਸੇ ਪੜ੍ਹੇ ਲਿਖੇ ਮੁੰਡੇ ਨੂੰ ਲੱਭਦੀ, ਉਸਨੂੰ ਘਰ ਸੱਦਦੀ ਜਾਂ ਫੇਰ ਉਸੇ ਦੇ ਘਰ ਨੂੰ ਫੱਟੀ ਤੇ ਲਿਫਾਫ਼ਾ ਲੈ ਤੁਰਦੀ। ਉਸਨੇ ਆਪਣੇ ਘਰ ਵਿਚ ਨਿੱਬ ਵਾਲ਼ਾ ਡੰਕ ਤੇ ਸਿਆਹੀ ਵਾਲੀ ਦਵਾਤ ਵੀ ਰੱਖੇ ਹੋਏ ਸਨ। ਜੇ ਕੋਈ ਮੁੰਡਾ ਉਸਦੀ ਚਿੱਠੀ ਉਸਦੇ ਘਰ ਵਿਚ ਹੀ ਲਿਖਣ ਨੂੰ ਮੰਨ ਜਾਂਦਾ ਤਾਂ ਉਹ ਖੁਸ਼ ਵੀ ਹੁੰਦੀ ਤੇ ਕੋਈ ਨਾ ਕੋਈ ਮਿੱਠੀ ਵਸਤੂ ਵੀ ਖਾਣ ਲਈ ਦੇ ਦਿੰਦੀ। 

ਇਕ ਦਿਨ ਉਹ ਵਡੇ ਭਰਾ ਕੋਲ਼ੋਂ ਚਿੱਠੀ ਲਿਖਵਾਉਣ ਆਈ। ਡੰਕ ਦਵਾਤ ਤੇ ਫੱਟੀ ਉਸਨੇ ਨਾਲ ਲਿਆਂਦੇ ਸਨ। ਪਹਿਲਾਂ ਤਾਂ ਭਰਾ ਉਸਨੂੰ ਟਾਲਣ ਦੀ ਕੋਸ਼ਿਬ ਕਰਦਾ ਰਿਹਾ, ਪਰ ਉਹ ਟਲਣ ਵਾਲੀ ਨਹੀਂ ਸੀ। ਫੇਰ ਭਰਾ ਨੇ ਕੋਰਾ ਉੱਤਰ ਦਿੰਦਿਆਂ ਆਖ ਦਿੱਤਾ, “ਤਾਈ, ਤੂੰ ਹਰੇਕ ਹਫ਼ਤੇ ਚਿੱਠੀ ਲਿਖਵਾਉਨੀਐਂ, ਸਾਰੀਆਂ ਉਹੀ ਗੱਲਾਂ ਹੁੰਦੀਆਂ ਨੇ, ਜਿਹੜੀਆਂ ਤੂੰ ਪਿਛਲੇ ਹਫ਼ਤੇ ਲਿਖਾਈਆਂ ਹੁੰਦੀਆਂ ਨੇ। ਜਾਂ ਤਾਂ ਕੋਈ ਨਵੀਂ ਗੱਲ ਹੋਵੇ, ਲਿਖਦਾ ਵੀ ਚੰਗਾ ਲੱਗਾ।” 

ਤਾਈ ਸੋਧਾਂ ਨਿਰਾਸ਼ ਜਿਹੀ ਹੋ ਕੇ ਤੁਰਨ ਲਗੀ ਤਾਂ ਉਸਨੇ ਆਪਣੇ ਵਲੋਂ ਕੀਤੇ ਹੋਏ, ਇਸ ਘਰ ਉਤੇ ਉਪਕਾਰ ਸੁਣਾਏ। ਫੇਰ ਵੀ ਉਹ ਅਸੀਸਾਂ ਦਿੰਦੀ ਤੁਰ ਪਈ “ਚੰਗਾ ਪੁੱਤ, ਤੇਰੀ ਮਰਜੀ ਐ, ਜੇ ਮੈਂ ਪੜ੍ਹੀ ਲਿਖੀ ਹੁੰਦੀ ਤਾਂ ਆਪੇ ਚਿੱਠੀਆਂ ਲਿਖਦੀ, ਕਿਸੇ ਦਾ ਹਸਾਨ (ਅਹਿਸਾਨ) ਤਾਂ ਨਾ ਸਹਿਣਾ ਪੈਂਦਾ।” ਉਨ੍ਹਾਂ ਦਿਨਾਂ ਵਿਚ, ਆਲ ਇੰਡੀਆ ਰੇਡੀਓ ਜਲੰਧਰ ਦੇ ਦਿਹਾੜੀ ਪ੍ਰੋਗਰਾਮ ਵਿਚ ਇਹ ਗੀਤ ਬਜਾਇਆ ਜਾਂਦਾ “ਖ਼ਤ ਲਿਖ ਸੱਜਣਾਂ ਦੇ ਪਾਸੇ, ਦੇ ਮੁਣਸ਼ੀ ਖ਼ਤ ਲਿਖਦੇ,” ਮੈਨੂੰ ਇਹ ਬੋਲ ਯਾਦ ਆਏ ਤੇ ਨਾਲ ਹੀ ਤਾਈ ਸੋਧਾਂ ਉਤੇ ਤਰਸ ਵੀ ਆਇਆ। ਉਸਨੇ ਜਾਂਦੀ ਜਾਂਦੀ ਨੇ ਹੋਰ ਕਿਹਾ, “ਪੁੱਤ ਗੱਲਾਂ ਤਾਂ ਉਹੀ ਨੇ, ਨਵੀਂ ਕੋਈ ਗੱਲ ਹੁੰਦੀ ਈ ਨੀਂ। ਮੁੰਡੇ ਦੂਰ ਦੂਰ ਨੌਕਰੀਆਂ ਕਰਦੇ ਨੇ, ਘਰ ਵਾਲੀਆਂ ਨਾਲ ਚਲੀਆਂ ਗਈਆਂ। ਘਰ ਵਿਚ ਤਾਂ ਕੋਈ ਮਾੜਾ ਮੋਟਾ ਝਗੜਾ ਕਰਨ ਵਾਲਾ ਵੀ ਨੀਂ। ਨਵਾਂ ਕੀ ਲਿਖਾਵਾਂ।” 

ਉਸਨੂੰ ਪਤਾ ਨਹੀਂ ਕਿਸ ਨੇ ਦੱਸਿਆ ਕਿ ਮੇਰੀ ਲਿਖਾਈ ਬਹੁਤ ਸੁੰਦਰ ਹੈ। ਇਕ ਦਿਨ ਉਹ ਮੈਨੂੰ ਘੇਰ ਖਲੋਤੀ “ਦੀਸ਼ੇ, ਪੁੱਤ ਮੇਰੀ ਚਿੱਠੀ ਲਿਖ ਦੇਹ।” ਉਸਨੇ ਕਿਹਾ। ਦਾਦਾ ਆਸਾ ਰਾਮ ਦੀ ਦੁਕਾਨ ਤੋਂ ਸੌਦਾ ਲੈਣ ਜਾਣ ਸਮੇਂ ਤਾਈ ਸੋਧਾਂ ਦੇ ਦਰ ਅੱਗੋਂ ਲੰਘਣਾ ਪੈਂਦਾ। ਸੌਦਾ ਘਰ ਫੜਾ ਕੇ ਮੈਂ ਚਿੱਠੀ ਲਿਖਣ ਆ ਗਿਆ। ਚਿੱਠੀ ਉਸਨੇ ਬੰਦ ਲਿਫਾਫ਼ੇ ਵਿਚ ਪਾਉਣੀ ਸੀ, ਇਸੇ ਲਈ ਉਸਨੇ ਵੱਡਾ ਸਾਰਾ ਕਾਗਜ਼ ਮੇਰੇ ਅੱਗੇ ਕਰ ਦਿੱਤਾ। ਤਾਈ ਸੋਧਾਂ ਨੇ ਲਿਖਾਇਆ “ਮੁਕੰਦੀ ਦੇ ਬਾਊ ਜੀ, ਪੈਰੀ ਪੈਣਾ। ਅੱਗੇ ਹਵਾਲ ਇਹ ਹੈ ਕਿ ਮੈਂ ਏਥੇ ਰਾਜੀ ਖ਼ੁਸ਼ੀ ਹਾਂ, ਤੁਹਾਡੀ ਫਾਜ਼ੀ ਖ਼ੁਸ਼ੀ ਸੀ ਰਾਮ ਜੀ ਤੋਂ ਨੇਕ ਮੰਗਦੀ ਹਾਂ। ਅੱਗੇ ਹਵਾਲ ਇਹ ਹੈ ਕਿ ਅੱਜ ਸਵੇਰੇ ਜਦੋਂ ਮੈਂ ਸੁੱਤੀ ਉਠੀ, ਉਠਕ ਬੈਠੀ, ਬੈਠਕੇ ਆਲਾ ਦੁਆਲਾ ਦੇਖਿਆ ਤਾਂ ਲਾਘੇ ਵਾਲਿਆਂ ਦੀ ਬੁੜ੍ਹੀ ਨਿਗਾਹ ਪੈ ਗਈ। ਮੇਰਾ ਮੱਥਾ ਠਣਕਿਆ, ਬਈ ਅੱਜ ਸੁਖ ਨੀਂ ਵਿਹੜੇ। ਫੇਰ ਮੈਂ ਉਠਕੇ ਅੰਦਰ ਜਾ ਕੇ ਜੋਤ ਜਗਾਈ, ਰਾਮ ਜੀ ਦੀ ਆਰਤੀ ਉਤਾਰੀ, ਸ਼ਿਵ ਜੀ ਨੂੰ ਮੱਥਾ ਟੇਕਿਆ, ਤਾਂ ਜਾ ਕੇ ਮੇਰਾ ਮਨ ਠਿਕਾਣੇ ਆਇਆ। ਤੁਸੀਂ ਵੀ ਸਵੇਰੇ ਉਠਣ ਵੇਲੇ ਦੇਖ ਲਿਆ ਕਰੋ, ਬਈ ਕੋਈ ਕਿਸਮਤ ਵਾਲ਼ਾ ਬੰਦਾ ਮੱਥੇ ਲੱਗੇ। ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਸੀਹਤਾਂ ਤਾਈ ਸੋਧਾਂ ਨੇ ਲਿਖਵਾਈਆਂ ਤਾਂ ਕਿਤੇ ਕੇ ਚਿੱਠੀ ਪੂਰੀ ਹੋਈ। ਬਹੁਤ ਵਾਰੀ ਤਾਂ ਮੈਂ ਚਿੱਠੀ ਲਿਖ ਦਿੰਦਾ ਰਿਹਾ, ਫੇਰ ਮੈਂ ਵੀ ਟਾਲਾ ਵੱਟਣ ਲੱਗ ਪਿਆ। ਦਾਦੇ ਆਸਾ ਰਾਮ ਦੀ ਦੁਕਾਨ ‘ਤੇ ਜਾਣ ਲਈ ਮੈਂ ਫੇਰਾ ਪਾ ਕੇ ਜਾਣ ਲੱਗ ਪਿਆ। 

ਐਕਸਟਰਾ ਸ਼ਾਟ 

ਇਕ ਦਿਨ ਮੈਂ ਦਾਦੇ ਆਸਾ ਰਾਮ ਦੀ ਦੁਕਾਨ ਵਲ ਜਾਂਦਿਆਂ ਦੇਖਿਆ ਕਿ ਚਿੱਟੇ ਕੱਪੜਿਆਂ ਵਾਲਾ, ਰਤਾ ਕੁ ਸਾਵਲਾ ਜਿਹਾ, ਵੱਡੀ ਉਮਰ ਦਾ ਬੰਦਾ ਤਾਈ ਸੋਧਾਂ ਵਾਲੀ ਮੰਜੀ ਉਤੇ ਬੈਠਾ ਸੀ। ਉਸ ਦਾ ਪਤੀ ਬਾਬੂ ਰਾਮ ਸੇਵਾ ਮੁਕਤ ਹੋ ਕੇ ਆ ਗਿਆ ਸੀ। ਫੇਰ ਉਹ ਦੋਵੇਂ ਇਕ ਹੀ ਮੰਜੀ ਉਤੇ ਆਪਣੇ ਦਰਾਂ ਵਿਚ ਬੈਠੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ। ਇੰਝ ਤਾਈ ਸੋਧਾਂ ਦਾ ਚਿੱਠੀ ਲਿਖਵਾਉਣ ਦਾ ਸਫ਼ਰ ਸਮਾਪਤ ਹੋ ਗਿਆ। 

ਇਕ ਭਿਆਨਕ ਸੁਪਨੇ ਜਿਹਾ ਸੱਚ 

ਬਾਪੂ ਗ੍ਰਾਮੋਫੋਨ ਕੰਪਨੀ ਕਲਕੱਤਾ ਦੀ ਨੌਕਰੀ ਛੱਡ ਕੇ ਪਿੰਡ ਆ ਗਿਆ ਤੇ ਉਸਨੇ ਆਪਣਾ ਜੱਦੀ ਪੁਸ਼ਤੀ ਕਿੱਤਾ ਸੰਭਾਲ ਲਿਆ। ਇਹ ਗੱਲ ਮੇਰੇ ਜਨਮ ਵੇਲ਼ੇ ਦੀ ਹੈ। ਉਹ ਪਹਿਲਾਂ ਤੋਂ ਹੀ ਮਿੱਟੀ ਦੇ ਬਰਤਨ ਬਨਾਉਣ ਦਾ ਕਾਰੀਗਰ ਸੀ । ਪਹਿਲਾਂ ਘਰ ਵਿਚ ਇਹ ਕਿੱਤਾ ਕਰਨ ਵਾਲ਼ੇ ਬਜ਼ੁਰਗ ਸਨ, ਜਿਨ੍ਹਾਂ ਤੋਂ ਉਸਨੇ ਕੰਮ ਸਿੱਖ ਲਿਆ ਸੀ, ਪਰ ਕਲਕੱਤੇ ਚਲਿਆ ਗਿਆ ਸੀ, ਜਿੱਥੇ ਤਾਇਆ ਲੇਖ ਰਾਮ ਤੇ ਦਾਦੇ ਦਾ ਛੋਟਾ ਭਰਾ ਮਾੜਾ ਸਿੰਘ ਗੱਡੀਆਂ ਚਲਾਉਂਦੇ ਸਨ। ਇਹ ਕਹਿੰਦੇ, ਭਾਫ਼ ਨਾਲ ਚੱਲਣ ਵਾਲੀਆਂ ਗੱਡੀਆਂ ਸਨ। ਦੋਵੇਂ ਪਹਿਲਾਂ ਲਹੌਰ ਗੱਡੀਆਂ ਚਲਾਉਂਦੇ ਸਨ, ਜਿਥੋਂ ਉਨ੍ਹਾਂ ਦੇ ਡਰਾਇਵਰੀ ਲਾਇਸੈਂਸ ਬਣੇ ਸਨ। ਮਗਰੋਂ, ਦੋਵੇਂ ਕਲਕੱਤੇ ਚੱਲੇ ਗਏ, ਜਿੱਥੇ ਤਾਏ ਲੇਖ ਰਾਮ ਨੂੰ ਗ੍ਰਾਮੋਫੋਨ (ਹਿਜ਼ ਮਾਸਟਰਸ ਵਾਇਸ) ਵਿਚ ਡਰਾਇਵਰ ਭਰਤੀ ਹੋ ਗਏ, ਦਾਦਾ ਮਾੜਾ ਸਿੰਘ ਪ੍ਰਾਈਵੇਟ ਗੱਡੀ ਚਲਾਉਂਦੇ ਰਹੇ। 

ਮਿੱਟੀ ਦੇ ਬਰਤਨ ਬਨਾਉਣ ਦਾ ਕੰਮ ਸਖ਼ਤ ਮਿਹਨਤ ਮੰਗਦਾ ਸੀ। ਪਹਿਲਾਂ ਚਿਕਣੀ ਮਿੱਟੀ ਦੂਰ ਦੇ ਟੋਭਿਆਂ ਤੋਂ ਲਿਆਉਣੀ ਹੁੰਦੀ। ਫੇਰ ਉਸਨੂੰ ਸੁਕਾ ਕੇ, ਕੁੱਟਕੇ, ਉਸ ਵਿਚ ਰੇਤਾ ਮਿਲਾਕੇ ਭਾਂਡੇ ਬਨਾਉਣ ਦੇ ਬਤਰ ਕਰਨੀ ਪੈਂਦੀ ਤਾਂ ਕਿਤੇ ਜਾ ਕੇ ਚੱਕ ਉਤੇ ਉਹ ਮਿੱਟੀ ਕਿਸੇ ਬਰਤਨ ਦਾ ਆਕਾਰ ਲੈਂਦੀ। ਇਸ ਕੰਮ ਵਿਚ ਬੇਬੇ ਬਾਪੂ ਦੇ ਨਾਲ ਨਾਲ ਰਹਿੰਦੀ, ਉਸਦੀ ਹਰ ਕੰਮ ਵਿਚ ਮਦਦ ਕਰਦੀ। ਇਹ ਮੌਸਮੀ ਕੰਮ ਹੁੰਦਾ, ਜੋ ਬਰਸਾਤ ਤੇ ਸਖ਼ਤ ਸਰਦੀ ਦੇ ਦਿਨਾਂ ਵਿਚ ਨਹੀਂ ਸੀ ਕੀਤਾ ਜਾ ਸਕਦਾ। ਬਾਪੂ ਦੇ ਲੱਕ ਵਿਚ ਦਰਦ ਰਹਿੰਦਾ,ਪਰ ਉਹ ਸਿਰੜ੍ਹ, ਨਾਲ ਕੰਮ ਲੱਗਿਆ ਰਹਿੰਦਾ। ਗਰਮੀ ਦੇ ਮੌਸਮ ਵਿਚ ਪਾਣੀ ਲਈ ਘੜੇ, ਦੁੱਧ ਰਿੜਕਣ ਲਈ ਚਾਟੀਆਂ, ਦੁੱਧ ਕਾੜ੍ਹਨ ਲਈ ਕਾੜ੍ਹਨੀਆਂ, ਦਾਲ ਸਾਗ ਬਨਾਉਣ ਲਈ ਤੌੜੀਆਂ, ਪਸ਼ੂਆਂ ਨੂੰ ਪਤਲੀ ਫੀਡ ਚਾਰਨ ਲਈ ਕੂੰਡੇ, ਨਮਕ ਮਿਰਚ ਵਿਚ ਕੁੱਟਣ ਲਈ ਕੁੰਡੀਆਂ (ਸਨਹਿਰੇ) ਤੇ ਹੋਰ ਬਹੁਤ ਸਾਰੀਆਂ ਕਿਸਮਾਂ ਦੇ ਬਰਤਨ ਬਣਾਏ ਜਾਂਦੇ। ਇਨ੍ਹਾਂ ਨੂੰ ਪਕਾਉਣ ਲਈ ਸੁੱਕੇ ਗੋਹਿਆਂ ਦੀ ਵਰਤੋਂ ਕੀਤੀ ਜਾਂਦੀ। ਕਿਸਾਨ ਪਰਿਵਾਰ ਸਾਰਾ ਸਾਲ ਜਿੰਨੇ ਚਾਹੁੰਦੇ, ਬਰਤਨ ਲੈ ਜਾਂਦੇ, ਬਦਲੇ ਵਿਚ ਸਾਲ ਵਿਚ ਆਉਣ ਵਾਲੀਆਂ ਦੋ ਫਸਲਾਂ, ਮੱਕੀ ਤੇ ਕਣਕ ਵਿਚੋਂ ਦਾਣੇ ਦਿੱਤੇ ਜਾਂਦੇ, ਜੋ ਛੇ ਮਹੀਨਿਆਂ ਲਈ ਨਿਸ਼ਚਿਤ ਕੀਤੇ ਹੁੰਦੇ। ਇਕ ਭਰੀ ਕਣਕ ਤੇ ਇਕ ਭਰੀ ਮੱਕੀ ਦੀ ਦਿੱਤੀ ਜਾਂਦੀ। ਵਿਆਹ ਸ਼ਾਦੀ ਵਿਚ ਚਾਰ ਰੁਪਏ ਲਾਗ ਵੀ ਮਿਲ ਜਾਂਦਾ ਤੇ ਕੱਪੜਾ ਲੀੜਾ ਵੀ। ਇੰਝ, ਪਰਿਵਾਰ ਦਾ ਔਖੇ ਸਮੇਂ ਵੀ ਗੁਜ਼ਾਰ ਚੱਲਦਾ ਰਹਿੰਦਾ। 

ਫੇਰ ਸਮਾਂ ਹੀ ਬਦਲ ਗਿਆ, ਬਰਤਨ ਤਿਆਰ ਕੀਤੇ ਜਾਂਦੇ। ਪਕਾਉਣ ਸਮੇਂ ਆਵੇ ਵਿਚ ਦਿਵਾਲ਼ੀ ਵਾਂਗ ਪਟਾਕੇ ਚੱਲਦੇ। ਠਾਹ ਠਾਹ ਹੁੰਦੀ ਰਹਿੰਦੀ। ਸਾਰਾ ਆਵਾ ਮਘ ਜਾਂਦਾ ਪਟਾਕੇ ਚੁੱਪ ਨਾ ਹੁੰਦੇ। ਪੱਕੇ ਆਵੇ ਨੂੰ ਠੰਡਾ ਹੋਣ ਮਗਰੋਂ ਜਦੋਂ ਫੋਲਿਆ ਜਾਂਦਾ ਤਾਂ ਉਸ ਵਿਚ ਠੀਕਰ ਠੀਕਰ ਹੁੰਦੇ, ਕੋਈ ਬਰਤਨ ਸਾਬਤ ਨਾ ਨਿਕਲ਼ਦਾ। ਘਰ ਵਿਚ ਗੱਲਾਂ ਹੁੰਦੀਆਂ ਕਿ ਕਿਸੇ ਨੇ ਆਵੇ ਨੂੰ ਕੁਝ ਕਰਵਾ ਦਿੱਤਾ ਹੈ। ਪਰ, ਫੇਰ ਤੋਂ ਬਰਤਨ ਬਣਾਏ ਜਾਂਦੇ, ਇੰਝ ਹੀ ਮਿਹਨਤ ਤਬਾਹ ਹੋ ਜਾਂਦੀ। ਸਿੱਟੇ ਵਜੋਂ, ਜੋ ਅਨਾਜ ਪ੍ਰਾਪਤ ਹੁੰਦਾ ਸੀ, ਉਹ ਵੀ ਘਟਣ ਲੱਗਾ। 

ਇੰਝ ਹੀ ਬਾਪੂ ਨੇ ਬਰਤਨ ਬਣਾਏ, ਬੇਬੇ ਨੇ ਸੰਭਾਲੇ, ਸੁਕਾਏ ਤੇ ਆਵੇ ਵਿਚ ਚਿਣ ਕੇ ਅੱਗ ਦੇ ਦਿੱਤੀ। ਫੇਰ ਉਹੀ ਸਿਲਸਿਲਾ ਸ਼ੁਰੂ ਹੋ ਗਿਆ। ਆਵੇ ਵਿਚ ਬਰਤਨ ਗ਼ਰਮ ਹੋਣ ਸਾਰ ਪਟਾਕੇ ਵੱਜਣ ਲੱਗੇ। ਬਾਪੂ ਦੀ ਮਨੋ ਦਸ਼ਾ ਉਹ ਹੀ ਜਾਣਦਾ ਸੀ। ਉਹ ਉਠਿਆ ਤੇ ਜਾ ਕੇ ਆਵੇ ਵਿਚ ਲੰਬਾ ਪੈ ਗਿਆ। ਬੇਬੇ ਤੇ ਮੈਂ ਉਸਨੂੰ ਮਸਾਂ ਆਵੇ ਵਿਚੋਂ ਬਾਹਰ ਕੱਢਿਆ ਤੇ ਕੁਦਰਤ ਦੇ ਸਹਾਰੇ ਸਭ ਕੁਝ ਛੱਡ ਕੇ ਘਰ ਦੇ ਅੰਦਰ ਚਲੇ ਗਏ। ਤਦੇ ਹੋਰ ਹੀ ਤਰ੍ਹਾਂ ਦੇ ਪਟਾਕੇ ਸੁਣਾਈ ਦਿੱਤੇ। ਬਾਪੂ ਤੇ ਬੇਬੇ ਘਬਰਾ ਕੇ ਬਾਹਰ ਨਿਕਲੇ, ਦੇਖਿਆ ਤਾਂ ਨੇੜੇ ਦੇ ਖੇਤ ਵਿਚ ਕਮਾਦ ਨੂੰ ਅੱਗ ਲੱਗੀ ਹੋਈ ਸੀ। ਬਾਪੂ ਨੇ ਅੱਗਾ ਪਿੱਛਾ ਦੇਖੇ ਬਿਨ੍ਹਾਂ ਹੀ ਕਮਾਦ ਵਿਚ ਛਾਲ ਮਾਰ ਦਿੱਤੀ ਤੇ ਆਪਣੀ ਧੋਤੀ ਉਤਾਰ ਕੇ ਉਸੇ ਨਾਲ ਅੱਗ ਬੁਝਾਉਣ ਲੱਗਾ। ਉਸਦੇ ਹੱਥ ਸੜ ਗਏ। ਅੱਗ ਜਲਦੀ ਹੀ ਬੁਝਾ ਦਿੱਤੀ ਗਈ। ਕਮਾਦ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਮੇਰਾ ਮਨ ਏਨਾ ਡਰ ਗਿਆ ਕਿ ਮੈਂ ਇਕੱਲਾ ਬਾਹਰਲੇ ਘਰ ਨਾ ਵੜਦਾ। ਉੱਥੇ ਬਸਤਾ ਰੱਖਣ ਲਈ ਵੀ ਮੈਂ ਆਪਣੇਕਿਸੇ ਜਮਾਤੀ ਨੂੰ ਨਾਲ ਲੈ ਜਾਂਦਾ ਘਰ ਬੜਦਿਆਂ ਹੀ ਉਹ, ਬਾਪੂ ਦਾ ਆਵੇ ਵਿਚ ਲਿਟ ਜਾਣਾ ਤੇ ਅੱਗ ਵਿਚ ਕੁੱਦਣ ਵਾਲ਼ਾ ਡਰਾਉਣਾ ਦ੍ਰਿਸ਼ ਮਨ ਵਿਚ ਉਭਰ ਆਉਂਦਾ। ਮੈਨੂੰ ਖ਼ਿਆਲ ਆਉਂਦਾ ਕਿ ਜੇ ਬੇਬੇ ਤਕੜੀ ਨਾ ਹੁੰਦੀ ਤੇ ਬਾਪੂ ਨੂੰ ਆਵੇ ਵਿਚੋਂ ਬਾਹਰ ਨਾ ਕੱਢਦੀ ਤਾਂ ਬਾਪੂ ਨੇ ਤਾਂ ਅੱਗ ਵਿਚ ਹੀ ਸੜ ਕੇ ਮਰ ਜਾਣਾ ਸੀ।. ਉਸ ਘਟਨਾ ਮਗਰੋਂ ਬਾਪੂ ਤਾਂ ਜਿਵੇਂ, ਮੰਜੇ ਨਾਲ ਮੰਜਾ ਹੀ ਹੋ ਗਿਆ। ਫੇਰ ਇਸ ਕੰਮ ਲਈ ਰਿਸ਼ਤੇਦਾਰਾਂ ਦੀ ਮਦਦ ਲੈਣੀ ਜ਼ਰੂਰੀ ਹੋ ਗਈ। ਪਿੰਡ ਸ਼ਮਸ਼ਪੁਰ ਵਾਲੇ ਰੱਖਾ ਰਾਮ, ਛੋਟੇ ਸਮਰਾਲੇ ਵਾਲੇ ਰਾਮ ਪ੍ਰਤਾਪ, ਮਾਦਪੁਰ ਵਾਲੇ ਗੁਰਮੁਖ ਤੇ ਚੱਕ ਮਾਫ਼ੀ ਵਾਲੇ ਬਾਵੇ ਦੀ ਮਦਦ ਲੈਣੀ ਪੈਂਦੀ, ਜੋ ਕਈ ਕਈ ਦਿਨ ਆਵੇ ਵਿਚ ਪਕਾਉਣ ਜੋਗੇ ਮਿੱਟੀ ਦੇ ਬਰਤਨ ਬਣਾ ਜਾਂਦੇ ਇਸ ਘਰ ਵਿਚ ਰੋਟੀ ਫੇਰ ਤੋਂ ਜੁੜਨ ਲੱਗ ਪਈ, ਹਮਦਰਦ ਲੋਕਾਂ ਦੀ ਕੋਈ ਘਾਟ ਨਹੀਂ ਜਾਪੀ ਲੱਗੀ, ਇਸ ਦੁਨੀਆਂ ਵਿਚ। 

ਛੇਵੀਂ ਜਮਾਤ ਵਿਚ ਦਾਖ਼ਲਾ 

ਉਸ ਦਿਨ, ਪੰਜਵੀਂ ਜਮਾਤ ਦਾ ਨਤੀਜਾ ਨਿਕਲਿਆ, ਉਂਝ ਤਾਂ ਸਾਰੇ ਸਕੂਲ ਦਾ ਹੀ ਨਤੀਜਾ ਕੱਢਿਆ ਗਿਆ। ਮੈਂ ਤੇ ਜੈ ਸਿੰਘ ਘੁਲਾਲ ਵਾਲਾ ਇਕੋ ਜਿੰਨੇ ਨੰਬਰ ਲੈ ਕੇ ਪਹਿਲੇ ਸਥਾਨ ‘ਤੇ ਆਏ ਸਾਂ। ਉਂਝ, ਪੰਜਵੀਂ ਜਮਾਤ ਵਿਚ ਕਿਸੇ ਨੂੰ ਵੀ ਫੇਲ੍ਹ ਨਹੀਂ ਕੀਤਾ ਗਿਆ। ਪੰਜਵੀਂ ਜਮਾਤ ਦੇ ਅਸੀਂ ਸਾਰੇ ਪਾਸ ਵਿਦਿਆਰਥੀ ਹਾਈ ਸਕੂਲ ਵਿਚ ਚਲੇ ਗਏ। ਜਿਸਦਾ ਨਤੀਜਾ ਨਿਕਲਣਾ ਅਜੇ ਬਾਕੀ ਸੀ। ਫਿਰ ਉਨ੍ਹਾਂ ਦਾ ਨਤੀਜਾ ਵੀ ਸੁਣਾ ਦਿੱਤਾ ਗਿਆ ਤੇ ਸਾਰੇ ਵਿਦਿਆਰਥੀ ਘਰੋ ਘਰੀਂ ਚਲੇ ਗਏ। 

ਸਰਟੀਫਿਕੇਟ ਮਿਲੇ, ਜਿਨ੍ਹਾਂ ਨੂੰ ਲੈ ਕੇ ਅਸੀਂ ਨੀਲੋਂ ਵਾਲੇ ਵੀ ਇਕ, ਇਕ ਕਰਕੇ ਹਾਈ ਸਕੂਲ ਵਿਚ ਦਾਖਲ ਹੁੰਦੇ ਗਏ। ਦਾਖਲਾ ਤਾਂ ਮਾਸਟਰ ਜੀ ਨੇ ਕਰ ਲਿਆ, ਪਰ ਦਾਖਲੇ ਦੀ ਫੀਸ ਬਾਰੇ ਪੁੱਛਕੇ ਵੀ ਉਹ ਚੁੱਪ ਕਰ ਜਾਂਦੇ। ਉਨ੍ਹਾਂ ਨੂੰ ਵੀ ਹੈੱਡ ਮਾਸਟਰ ਗਿਆਨ ਸਿੰਘ ਦਾਖਲਾ ਫੀਸ ਬਾਰੇ ਪੁੱਛਦੇ ਹੀ ਹੋਣਗੇ। ਪਰ ਪਰਿਵਾਰ, ਇਹ ਪੰਜਾਹ ਪੈਸੇ ਦੇਣ ਦੇ ਵੀ ਸਮਰੱਥ ਨਹੀਂ ਸੀ। ਫੇਰ ਬੇਬੇ ਨੇ ਇਸ ਬਾਰੇ ਜੀਜੇ ਨੂੰ ਦੱਸਿਆ ਤਾਂ ਉਸਨੇ ਪੰਜਾਹ ਪੈਸੇ ਗਿਆਨੀ ਕਰਤਾਰ ਸਿੰਘ ਨੂੰ ਦਿੱਤੇ ਜੋ ਸਮਰਾਲੇ ਤੋਂ ਘੁਲਾਲ ਪੜ੍ਹਾਉਣ ਲਈ ਆਉਂਦੇ ਸਨ ਤੇ ਸਾਡੀ ਜਮਾਤ ਨੂੰ ਪੰਜਾਬੀ ਪੜ੍ਹਾਉਂਦੇ ਸਨ। ਉਹ ਆਪਣੇ ਸਾਇਕਲ ਅੱਗੇ ਬਿਠਾ ਕੇ ਆਪਣੇ ਮੁੰਡੇ ਮਨਮੋਹਣ ਸਿੰਘ ਨੂੰ ਵੀ ਲੈ ਕੇ ਆਉਂਦੇ। ਗਿਆਨੀ ਕਰਤਾਰ ਸਿੰਘ ਦਾ ਪੰਜਾਬੀ ਪੜ੍ਹਾਉਣ ਦਾ ਅਜਿਹਾ ਢੰਗ ਸੀ ਕਿ ਦੱਸੀਆਂ ਗੱਲਾਂ ਸਦਾ ਲਈ ਚੇਤੇ ਵਿਚ ਉੱਕਰ ਜਾਂਦੀਆਂ। ਮਾਸਟਰ ਅਮਰ ਸਿੰਘ ਡਰਾਇੰਗ ਮਾਸਟਰ ਸਨ ਜੋ ਇਸ ਪਿੰਡ ਘੁਲਾਲ ਹੀ ਰਹਿੰਦੇ। ਉਹ ਖੇਡਾਂ ਦੇ ਸ਼ੌਕੀਨ ਸਨ, ਖ਼ਾਸ ਕਰਕੇ ਫੁੱਟਬਾਲ ਦੇ। ਜਦੋਂ ਵੀ ਠੀਕ ਲੱਗਦਾ, ਉਹ ਖਿਡਾਰੀ ਮੁੰਡਿਆਂ ਨੂੰ ਗਰਾਊਂਡ ਵਿਚ ਲੈ ਜਾ ਕੇ ਅਭਿਆਸ ਕਰਵਾਉਂਦੇ। ਸਕੂਲ ਵਿਚ ਵਾਲੀਬਾਲ ਨੈਟ ਗੱਡਿਆ ਹੋਇਆ ਸੀ, ਖੇਡਾਂ ਦੇ ਪੀਰੀਅਡ ਵਿਚ ਖੇਡਾਂ ਵਾਲੇ ਅਧਿਆਪਕ ਪੀ.ਟੀ ਅਰਜਣ ਸਿੰਘ ਅਭਿਆਸ ਕਰਵਾਉਂਦੇ, ਉਹ ਆਚਾਵ ਹਿੰਦ ਫੌਜ ਦੇ ਸਿਪਾਹੀ ਸਨ, ਜਿੰਨ੍ਹਾ ਉੱਤੇ ਲਾਲ ਕਿਲ੍ਹੇ ਵਿਚ ਮੁਕੱਦਮਾ ਚੱਲਿਆ ਸੀ। ਮਗਰੋਂ ਉਨ੍ਹਾਂ ਨੂੰ ਸਵਤੰਤਰਤਾ ਸੈਨਾਨੀ ਦੀ ਮਾਨਤਾ ਦਿੱਤੀ ਗਈ। 

ਹਿੰਦੀ ਵਾਲੇ ਮਾਸਟਰ ਸੱਤਪਾਲ, ਜੋ ਪਿੰਡ ਫੱਲੇਵਾਲ ਤੋਂ ਸਨ, ਇਕ ਦਿਨ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਦਾ ਇਮਤਿਹਾਨ ਲੈਣਾ ਸੀ। ਕੁਝ ਸਵਾਲ ਉਨ੍ਹਾਂ ਲਿਖਕੇ ਦਿੱਤੇ ਤੇ ਨਾਲ ਹੀ ਕਿਹਾ ਕਿ ਕੋਈ ਰਚਨਾ ਆਪਣੇ ਕੋਲੋਂ ਵੀ ਲਿਖੋ। 

ਪਰਚੇ ਵਿਚ ਮੈਂ ਇਕ ਹਿੰਦੀ ਰਸਾਲੇ ਵਿਚੋਂ ਪੜ੍ਹੀ ਹੋਈ ਕਹਾਣੀ ਲਿਖੀ, ਉਸਦਾ ਸਿਰਲੇਖ ਇਹ ਸੀ “ਲੇਕਿਨ ਬਾਬਾ, ਤੂੰ ਕਿਉਂ ਹੰਸਾ”। ਇਹ ਇਕ ਸੰਤ ਨੂੰ ਆਮ ਬੰਦੇ ਵੱਲੋਂ ਸਿੱਖਿਆ ਦੇਣ ਦੀ ਕਹਾਣੀ ਸੀ। ਅੰਤ ਵਿਚ ਬਾਬਾ ਬੋਲਿਆ “ਮੈਂ ਹੰਸਾ ਨਯਾ ਗੁਣ ਪਾਏ ਸੇ।” ਮਾਸਟਰ ਸੱਤਪਾਲ ਪਰਚਿਆਂ ਦੇ ਨੰਬਰ ਲਾ ਲਿਆਏ। ਮੈਂ ਉਸ ਦਿਨ ਸਕੂਲ ਨਹੀਂ ਸੀ ਗਿਆ। ਜਿਵੇਂ ਪਤਾ ਲੱਗਿਆ ਕਿ ਮਾਸਟਰ ਸੱਤਪਾਲ ਨੇ ਸਭ ਤੋਂ ਪਹਿਲਾਂ ਮੈਨੂੰ ਡੈਸਕ ਤੋਂ ਉਠਣ ਲਈ ਆਵਾਜ਼ ਮਾਰੀ। ਪਰ ਮੈਂ ਹਾਜ਼ਰ ਨਹੀਂ ਸੀ। ਉਨ੍ਹਾਂ ਜਮਾਤ ਨੂੰ ਮੇਰੀ ਲਿਖੀ ਹੋਈ ਕਹਾਣੀ ਸੁਣਾਈ। ਅਗਲੇ ਦਿਨ ਮੈਂ ਬਾਰ ਬਾਰ ਕੋਸ਼ਿਸ਼ ਕੀਤੀ ਕਿ ਮਾਸਟਰ ਜੀ ਤੋਂ ਕੱਲ੍ਹ ਵਾਲੀ ਸ਼ਾਬਾਸ਼ ਅੱਜ ਲੈ ਲਵਾਂ, ਪਰ ਉਨ੍ਹਾਂ ਨੇ ਗੱਲ ਹੀ ਨਹੀਂ ਗੌਲ਼ੀ। 

ਕੋਟ ਗੰਗੂ ਰਾਏ ਵਾਲੇ ਮਾਸਟਰ ਹਰਭਗਤ ਸਿੰਘ ਸੈਕਿੰਡ ਹੈਡ ਮਾਸਟਰ ਸਨ ਤੇ ਸਾਨੂੰ ਅੰਗਰੇਜ਼ੀ ਪੜਾਉਂਦੇ ਸਨ । ਪੰਜਾਬੀ, ਹਿੰਦੀ, ‘ਚੋਂ ਤਾਂ ਮੇਰੇ ਨਾਲੋਂ ਕੋਈ ਅੱਗੇ ਨਹੀਂ ਸੀ, ਪਰ ਅੰਗਰੇਜ਼ੀ ਦੇ ਪੀਰੀਅਡ ਸਮੇਂ ਮਾਸਟਰ ਹਰਭਗਤ ਸਿੰਘ ਦੀ ਪੜ੍ਹਾਈ ਕੋਈ ਗੱਲ ਦਿਮਾਗ਼ ਵਿਚ ਨਾ ਬੈਠਦੀ। ਇਥੇ ਮੈਂ ਮਹਿਸੂਸ ਕੀਤਾ ਕਿ ਪੰਜਵੀਂ ਤੱਕ ਪਹਿਲੇ ਸਥਾਨ ‘ਤੇ ਰਹਿਣ ਵਾਲ਼ਾ ਮੈਂ, ਅੰਗਰੇਜ਼ੀ ਵਿਚੋਂ ਪਛੜ ਰਿਹਾ। ਹਾਂ। ਮਾਸਟਰ ਹਰਭਗਤ ਸਿੰਘ ਆਮ ਤੌਰ ‘ਤੇ ਵਿਦਿਆਰਥੀ ਨੂੰ ਖੜ੍ਹਾ ਕਰਕੇ, ਉਸਦੇ ਕੰਨ ਨੂੰ ਮਰੋੜ ਦਿੰਦੇ ਜਾਂ ਬਾਂਹ ਦੇ ਡੌਲੇ ਵਿਚ ਅਜਿਹੀ ਚੁੰਢੀ ਭਰਦੇ ਕਿ ਜਾਨ ਨੂੰ ਬਣ ਜਾਂਦੀ। ਪੰਜਾਬੀ, ਹਿੰਦੀ ਤੇ ਹੋਰ ਵਿਸ਼ਿਆ ਵਿਚ ਮੈਂ ਸਭ ਤੋਂ ਅੱਗੇ ਰਹਿੰਦਾ। 

ਮਾਸਟਰ ਹਰਭਗਤ ਸਿੰਘ ਦੇ ਪੈਰ ਹੇਠਾਂ ਅਚਾਨਕ ਹੀ ਬਟੇਰਾ ਆ ਗਿਆ। ਹੈਡ ਮਾਸਟਰ ਗਿਆਨ ਸਿੰਘ ਆਪਣੇ ਸਾਇਕਲ ਉਤੇ ਸਮਰਾਲੇ ਤੋਂ ਸਕੂਲ ਨੂੰ ਆ ਰਹੇ ਸਨ ਕਿ ਸੜਕ ਉਤੇ ਕੋਈ ਗੱਡੀ ਉਨ੍ਹਾਂ ਦੇ ਸਾਇਕਲ ਨੂੰ ਫੇਟ ਮਾਰ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ। ਫਿਰ ਸੈਕਿੰਡ ਹੈਡ ਮਾਸਟਰ ਹਰ ਭਗਤ ਸਿੰਘ ਨੂੰ ਆਰਜ਼ੀ ਹੈਡ ਮਾਸਟਰ ਬਣਾ ਦਿੱਤਾ ਗਿਆ। ਫਿਰ ਪਤਾ ਲੱਗਾ ਕਿ ਜੇ ਹੈਡ ਮਾਸਟਰ ਗਿਆਨ ਸਿੰਘ ਤੁਰਨ ਫਿਰਨ ਜੋਗੇ ਹੋ ਵੀ ਗਏ ਤਾਂ ਉਹ ਦਿਮਾਗੀ ਤੌਰ ‘ਤੇ ਪੜਾਉਣ ਦੇ ਕਾਬਿਲ ਨਹੀਂ ਬਣਨਗੇ। ਇੰਝ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਦਿਆ ਸਿੰਘ ਨੇ, ਉਨ੍ਹਾਂ ਦੀ ਪੱਕੇ ਹੈਡ ਮਾਸਟਰ ਵਜੋਂ ਨਿਯੁਕਤੀ ਕਰ ਦਿੱਤੀ। 

ਘੁਲਾਲ ਪਿੰਡ ਵਿੱਚ ਇੱਕ ਦਲਿਤ ਪਰਿਵਾਰ ਨੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਡਾ. ਦਿਆ ਸਿੰਘ ਤੇ ਹੈੱਡ ਮਾਸਟਰ ਗਿਆਨ ਸਿੰਘ ਵੀ ਉਸ ਵਿੱਚ ਸ਼ਾਮਲ ਹੋਏ ਪ੍ਰਸ਼ਾਦ ਵੰਡਣ ਸਮੇਂ ਡਾ. ਦਿਆ ਸਿੰਘ ਪ੍ਰਸ਼ਾਦ ਲੈਣ ਤੋਂ ਪਹਿਲਾਂ ਹੀ ਉੱਠ ਕੇ ਤੁਰ ਗਏ, ਪਰ ਹੈੱਡ ਮਾਸਟਰ ਗਿਆਨ ਸਿੰਘ ਨੇ ਪ੍ਰਸ਼ਾਦ ਲਿਆ, ਜਿਸ ਦਾ ਅਜਿਹਾ ਪ੍ਰਭਾਵ ਬਣਿਆ, ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੋਵੇ। 

ਕਿਤਾਬਾਂ ਵਾਲਾ ਬਸਤਾ 

ਬੇਬੇ ਨੇ ਇਕ ਪੁਰਾਣੀ ਦਰੀ ਧੋ ਕੇ ਰੱਖੀ, ਸੁੱਕਣ ਮਗਰੋਂ ਉਸਨੇ, ਕੈਂਚੀ ਨਾਲ ਉਸ ਵਿਚੋਂ ਇਕ ਪੱਲੜ ਕੱਟਿਆ, ਜਿਸਨੂੰ ਦੋਹਰਾ ਕਰਕੇ ਉਸਨੇ ਹੇਠਲੇ ਪਾਸੇ ਤੋਂ ਤੇ ਵੱਖੀ ਪਾਸੇ ਕੰਧੂਈ (ਮੋਟੀ ਸੂਈ, ਜਿਸ ਨਾਲ ਰਜਾਈਆਂ ਨਗੰਦੀਆਂ ਜਾਂਦੀਆਂ) ਸੂਈ ਨਾਲ ਮੋਟੇ ਮੋਟੇ ਤੋਪੇ ਮਾਰ ਦਿੱਤੇ। ਫੇਰ ਉਸਨੂੰ ਉਲਟਾ ਕਰ ਲਿਆ। ਤੋਪੇ ਅੰਦਰਲੇ ਪਾਸੇ ਚਲੇ ਗਏ। ਬੇਬੇ ਨੇ ਇਕ ਮਲਮਲ ਦੀ ਚੁੰਨੀ ਪਾੜ ਕੇ ਚੋਹਰੀ ਕੀਤੀ ਜਿਸਦੀਆਂ ਤਣੀਆਂ ਬਣਾ ਕੇ ਉਸਨੇ ਝੋਲੇ ਨੂੰ ਲਾ ਦਿੱਤੀਆਂ। ਡੰਕ ਤੇ ਦਵਾਤ ਸਲੀਕੇ ਨਾਲ ਉਸ ਵਿਚ ਰੱਖ ਦਿੱਤੇ। ਹੁਣ ਮੇਰਾ ਨਵਾਂ ਬਸਤਾ ਤਿਆਰ ਸੀ। ਇਸ ਝੋਲ਼ੇ ਵਿਚ ਪਈਆਂ ਕਿਤਾਬਾਂ ਨਾਲ ਮੈਂ ਬੱਸ ਕੁਝ ਮਹੀਨੇ ਹੀ ਪੜ੍ਹਨ ਗਿਆ। 

ਬਾਪੂ ਦੇ ਜਿਉਂਦੇ ਰਹਿਣ ਦੀ ਆਸ ਨਾ ਰਹੀ। ਜਾਪਦਾ, ਬੱਸ ਕੁਝ ਦਿਨ ਦੀ ਹੋਰ ਜ਼ਿੰਦਗੀ ਹੈ। ਪੰਤਾਲੀ ਕੁ ਵਰ੍ਹਿਆਂ ਦਾ ਉੱਚਾ ਲੰਬਾ ਆਦਮੀ, ਦਿਨਾਂ ਵਿਚ ਹੀ ਹੱਡੀਆਂ ਦੀ ਮੁੱਠ ਬਣ ਗਿਆ। ਉਸਨੂੰ ਵੀ ਆਪਣਾ ਅੰਤ ਸ਼ਾਇਦ ਨੇੜੇ ਹੀ ਜਾਪਦਾ ਸੀ। ਸੁਨੇਹਾ ਦੇ ਕੇ ਉਸਨੇ ਦੋਰਾਹੇ ਤੋਂ ਇੰਦਰ ਸਿੰਘ ਨੂੰ ਬੁਲਾਇਆ ਤੇ ਬਾਪੂ ਨੇ ਮੈਨੂੰ ਉਸਦੇ ਹਵਾਲੇ ਕਰ ਦਿੱਤਾ ਤੇ ਕਿਹਾ, “ਇੰਦਰ ਸਿਆਂ, ਇਹਨੂੰ ਕੁਸ਼ ਬਣਾ ਦੀ, ਰੋਟੀ ਖਾਣ ਜੋਗਾ ਕਰਦੀਂ,” ਇੰਦਰ ਸਿੰਘ ਸਾਇਕਲ ਚੁੱਕ ਕੇ ਵਾਪਸ ਮੁੜਨ ਲੱਗਾ ਤਾਂ ਮੈਂ ਕਿਤਾਬ ਵਾਲ਼ਾ ਝੋਲ਼ਾ ਸਾਇਕਲ ਦੇ ਹੈਂਡਲ ਨਾਲ ਟੰਗ ਦਿੱਤਾ ਤੇ ਆਪ ਸਾਇਕਲ ਦੇ ਪਿੱਛੇ ਕੈਰੀਅਰ ਉੱਤੇ ਬੈਠ ਗਿਆ। ਕਿਤਾਬਾਂ ਦੋਰਾਹੇ ਨੂੰ ਚੱਲ ਪਈਆਂ। 

ਦੋਰਾਹੇ ਉਹ, ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ, ਹੇਠਲੇ ਪੋਰਸ਼ਨ ਵਿਚ ਸਾਡਾ ਸਕਾ ਫੁੱਫੜ ਤੇ ਮਤਰੇਈ ਭੂਆ ਰਹਿੰਦੇ ਸਨ, ਉਪਰ ਚੁਬਾਰੇ ਵਿਚ ਇੰਦਰ ਦਾ ਪਰਿਵਾਰ। ਰੋਟੀ ਟੁੱਕ ਤੋਂ ਬਿਨਾਂ ਇੰਦਰ ਸਿੰਘ ਦੀ ਪਤਨੀ (ਭਰਜਾਈ) ਕੋਲ ਕੋਈ ਖ਼ਾਸ ਕੰਮ ਨਹੀਂ ਸੀ ਹੁੰਦਾ, ਉਹ ਸਾਰਾ ਦਿਨ ਚਰਖ਼ਾ ਕੱਤਦੀ ਰਹਿੰਦੀ। ਵਿਹਲੇ ਸਮੇਂ ਦਾ ਮਿੰਟ ਵੀ ਨਾ ਗੁਆਉਂਦੀ। ਕਦੇ ਕਦੇ ਮੈਂ ਵੀ ਚਰਖਾ ਕੱਤਣ ਦੀ ਕੋਸ਼ਿਸ਼ ਕਰਦਾ, ਤੰਦ ਟੁੱਟ ਜਾਂਦਾ, ਮਾਹਲ ਉੱਤਰ ਜਾਂਦੀ, ਭਰਜਾਈ ਫੇਰ ਉਸਨੂੰ ਠੀਕ ਕਰ ਲੈਂਦੀ, ਕਮਰਾ ਵੱਡਾ ਸੀ, ਜਿਸਦੀ ਇਕ ਸੈਲਫ ਉੱਤੇ ਰੇਡੀਓ ਵੱਜਦਾ ਰਹਿੰਦਾ। ਬਿਨਾਕਾ ਗੀਤ ਮਾਲਾ ਵਾਲਾ ਅਮੀਨ ਸਿਆਨੀ ਵੱਲੋਂ ਪੇਸ ਕੀਤਾ ਜਾਣ ਵਾਲਾ ਪ੍ਰੋਗਰਾਮ ਤਾਂ ਖ਼ਾਸ ਤੌਰ ‘ਤੇ ਸੁਣਿਆ ਜਾਂਦਾ, ਅਮੀਨ ਸਿਆਨੀ ਦੀ ਜ਼ੋਰਦਾਰ ਤੇ ਲੁਭਾਉਣੀ ਆਵਾਜ਼ ਦੇ ਸਾਰੇ ਦੀਵਾਨੇ ਸਨ। ਵਿਹਲ ਸਮੇਂ ਚਰਖੇ ਨਾਲ ਸੂਤ ਕੱਤਣ ਵਿਚ ਮੈਂ ਵੀ ਮਾਹਿਰ ਹੋ ਗਿਆ। ਹੁਣ ਭਰਜਾਈ ਦੇਖਦੀ ਕਿ ਕਦੋਂ ਮੈਂ ਦੁਕਾਨ ਤੋਂ ਆਵਾਂ ਤੇ ਕਦੇ ਚਰਖ਼ਾ ਕੀਤਾ। 

ਦੋਰਾਹੇ ਪੁੱਜਣ ਤੋਂ ਤੀਸਰੇ ਹੀ ਦਿਨ ਮੇਰੀ ਨੌਕਰੀ ਲੱਗ ਗਈ। ਇੰਦਰ ਸਿੰਘ ਦੀ ਰੇਡੀਓ ਮਕੈਨਿਕ ਦੀ ਦੁਕਾਨ ਦੇ ਸਾਹਮਣੇ ਹੀ ਜੈ ਦੇਵ ਸਿੰਘ ਦੀ ਪਿੰਤਲ, ਤਾਂਬੇ ਤੇ ਕਾਂਸੀ ਦੇ ਬਰਤਨਾਂ ਦੀ ਦੁਕਾਨ ਸੀ, ਜਿੱਥੇ ਗਾਹਕਾਂ ਨੂੰ ਦਿਖਾਉਣ ਲਈ ਬਰਤਨ ਚੁੱਕਕੇ ਲਿਆਉਣਾ ਮੇਰਾ ਕੰਮ ਸੀ। ਮੈਂ ਗ੍ਰਾਹਕਾਂ ਨੂੰ ਭਾਂਡੇ ਦਿਖਾਉਂਦਾ, ਉਨ੍ਹਾਂ ਨੂੰ ਥੈਲੇ, ਬੋਰੀ ਵਿਚ ਪਾਉਂਦਾ। ਮੇਰੀ ਤਨਖ਼ਾਹ 15 ਰੁਪਏ ਤੈਅ ਕੀਤੀ ਗਈ। 

ਹਰ ਮਹੀਨੇ ਇੰਦਰ ਸਿੰਘ 15 ਰੁਪਏ ਬਾਪੂ ਨੂੰ ਦੇ ਆਉਂਦਾ। ਤਿੰਨ ਕੁ ਮਹੀਨੇ ਹੀ ਲੰਘੇ ਕਿ ਜੈ ਦੇਵ ਸਿੰਘ ਦਾ ਇਕ ਰਿਸ਼ਤੇਦਾਰ ਮੇਰੀ ਥਾਂ ਲੈਣ ਲਈ ਆ ਗਿਆ। ਮੇਰਾ ਤੇ ਮੇਰੇ ਕਿਤਾਬਾਂ ਵਾਲ਼ੇ ਝੋਲੇ ਦਾ ਸਥਾਨ ਫੇਰ ਤੋਂ ਪਿੰਡ ਵਾਲਾ ਘਰ ਹੀ ਬਣ ਗਿਆ। ਕੋਈ ਅੱਧੀ ਰਾਤ ਦਾ ਸਮਾਂ ਹੋਵੇਗਾ। ਬੇਬੇ ਨੇ ਮੈਨੂੰ ਹਲੂਣ ਕੇ ਜਗਾਇਆ ਤੇ ਬਾਪੂ ਨੂੰ ਉੱਚੀ ਉੱਚੀ ਹਾਕਾਂ ਮਾਰੀਆਂ। ਉਸਦੇ ਮੂੰਹ ਵਿਚ ਚਮਚੇ ਨਾਲ ਗੰਗਾ ਜਲ ਪਾਇਆ। ਘੰਡ ਵਿਚੋਂ ਡਰਾਉਣੀ ਜਿਹੀ ਆਵਾਜ਼ ਨਿਕਲੀ। 

“ਬੋਲਿਆ, ਓ ਬੋਲਿਆ” ਪਰ ਬਾਪੂ ਚੁੱਪ ਹੋ ਗਿਆ। ਬੇਬੇ ਨੇ ਇਕ ਖੇਸ ਕੱਚੇ ਫਰਸ਼ ਉੱਤੇ ਵਿਛਾਇਆ। ਬਾਪੂ ਨੂੰ ਜੱਫ਼ੀ ਪਾ ਕੇ ਚੁੱਕਿਆ ਤੇ ਹੇਠਾਂ, ਉਸ ਖੇਸ ਉੱਤੇ ਲਿਟਾ ਦਿੱਤਾ। ਗੰਗਾ ਜਲ ਉਸਦੇ ਮੂੰਹ ਨੂੰ ਪਾਇਆ ਤੇ ਬੇਵਸ ਹੋ ਕੇ ਬੈਠਣ ਤੋਂ ਪਹਿਲਾਂ ਬਾਪੂ ਦੀਆਂ ਅੱਧ ਖੁੱਲ੍ਹੀਆਂ ਅੱਖਾਂ ਬੰਦ ਕਰ ਦਿੱਤੀਆਂ, ਉੱਤੇ ਚਾਦਰ ਪਾ ਕੇ ਢੱਕ ਦਿੱਤਾ। ਅਜੇ ਰਾਤ ਬਹੁਤ ਬਾਕੀ ਸੀ। ਬਾਪੂ ਕੋਲ ਮੈਂ ਤੇ ਬੇਬੇ ਹੀ ਸਾਂ। ਮੁਰਗੇ ਨੇ ਬਾਂਗ ਦਿੱਤੀ, ਜਿਵੇਂ ਤੜਕੇ ਦਾ ਸਮਾਂ ਹੋ ਗਿਆ ਹੋਵੇ। ਤਾਏ ਗਿਆਨ ਸਿੰਘ ਦੀ ਪਿਛਲੀ ਕੋਠੜੀ ਵਿਚੋਂ ਸਾਡੀ ਤੂੜੀ ਵਾਲੀ ਕੋਠੜੀ ਵਿਚ ਇਕ ਮੋਰੀ ਰੱਖੀ ਹੋਈ ਸੀ । ਬੇਬੇ ਉੱਠਕੇ ਤੂੜੀ ਵਾਲ਼ੀ ਕੋਠੜੀ ਵਿਚ ਗਈ ਤੇ ਤਾਏ ਗਿਆਨ ਸਿੰਘ ਨੂੰ ਹਾਕ ਮਾਰੀ, 

“ਭਾਈ ਜੀ, ਭਾਈ ਜੀ, ਉਠੀ ਤੇਰਾ ਭਰਾ ਪੂਰਾ ਹੋ ਗਿਆ।” ਤਾਏ ਗਿਆਨ ਸਿੰਘ ਨੇ ਹੁਣੇ ਆਉਣ ਲਈ ਕਿਹਾ ਤੇ ਕੁਝ ਪਲਾਂ ਮਗਰੋਂ ਹੀ ਉਹ ਸੋਟੀ ਖੜਕਾਉਂਦਾ। 

ਅੰਦਰ ਆ ਗਿਆ ਤੇ ਬਾਪੂ ਦੇ ਕੋਲ਼ ਹੋ ਕੇ ਬੈਠ ਗਿਆ। ਤਾਏ ਗਿਆਨ ਸਿੰਘ ਦਾ ਮੁੰਡਾ ਮਿਹਰ ਸਿੰਘ ਵੀ ਆ ਗਿਆ। ਉਸ ਰਾਤ ਮੀਂਹ ਵੀ ਜ਼ੋਰਦਾਰ ਵਰ੍ਹਿਆ, ਪਾਣੀ ਹੀ ਪਾਣੀ ਹੋ ਗਿਆ। ਫਿਰ ਬੇਬੇ ਨੇ ਮੈਨੂੰ ਅੰਦਰਲੇ ਘਰੋਂ ਮਾਂ (ਦਾਦੀ) ਨੂੰ ਬੁਲਾਉਣ ਲਈ ਭੇਜ ਦਿੱਤਾ। ਦਰਵਾਜ਼ਾ ਖੜਕਾ ਕੇ ਆਵਾਜ਼ ਮਾਰੀ “ਮਾਂ, ਨੀ ਮਾਂ”। ਸ਼ਾਇਦ ਉਹ ਜਾਗਦੀ ਹੀ ਸੀ। ਉਹ ਬੂਹਾ ਖੋਲ੍ਹਦੀ ਬੋਲੀ “ਵੇ ਭਾਣਾ ਵਰਤ ਗਿਆ?” ਦਾਦੀ ਨੇ ਲਾਲਟੈਨ ਜਲਾਈ, ਹੁੱਕੀ ਉੱਤੋਂ ਚਿਲਮ ਉਤਾਰੀ, ਉਸ ਵਿਚ ਤਮਾਖੂ (ਤੰਬਾਕੂ) ਪਾਇਆ, ਚੁੱਲ੍ਹੇ ਵਿਚੋਂ ਸੁਆਹ ਵਿੱਚ ਦੱਬੀ ਅੱਗ ਉਸ ਵਿਚ ਪਾਈ। ਚਿਲਮ ਨੂੰ ਚੁੱਕੀ ਉੱਤੇ ਰੱਖਿਆ, ਸੋਟੀ ਚੁੱਕ ਮੇਰੇ ਪਿੱਛੇ ਪਿੱਛੇ ਤੁਰ ਪਈ। ਓਦੋਂ ਤੱਕ ਦਿਨ ਨਿਕਲਣ ਲੱਗਾ ਸੀ।  

ਇਨਾਮ ਵਿਚ ਮਿਲੀ ਬੁਨਿਆਨ 

ਕਲਗੀਧਰ ਖਾਲਸਾ ਹਾਈ ਸਕੂਲ ਘੁਲਾਲ (ਹੁਣ ਸਰਕਾਰੀ) ਵਿਚ ਦਾਖ਼ਲ ਹੋਇਆ, ਕਲਾਸਾਂ ਲੱਗਣ ਲੱਗੀਆਂ। ਕੁਝ ਚਿਰ ਮਗਰੋਂ ਸਕੂਲ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਜਾਂ ਸ਼ਾਇਦ ਭਾਸ਼ਣ ਤੇ ਕਵਿਤਾ ਮੁਕਾਬਲੇ ਕਰਵਾਏ ਗਏ। ਬਹੁਤ ਸਾਰੇ ਸਕੂਲਾਂ ਦੇ ਬੱਚੇ ਭਾਗ ਲੈਣ ਲਈ ਆਏ। ਪ੍ਰਾਇਮਰੀ ਸਕੂਲਾਂ ਦੇ ਬੱਚੇ ਵੀ ਆਏ, ਵਾਹਵਾ ਇਕੱਠ ਹੋ ਗਿਆ। ਉਨ੍ਹਾਂ ਮੁਕਾਬਲਿਆਂ ਵਿਚ ਮੇਰਾ ਵੀ ਭਾਸ਼ਣ ਰੱਖਿਆ ਗਿਆ, ਕਿਉਂਕਿ ਮੈਂ ਪ੍ਰਾਇਮਰੀ ਸਕੂਲ ਵਿਚ ਇਹੋ ਜਿਹੇ ਪ੍ਰੋਗਰਾਮਾਂ ਵਿਚ ਮੋਹਰੀ ਰਿਹਾ ਸਾਂ, ਸ਼ਾਇਦ ਇਹੋ ਕਾਰਨ ਸੀ ਕਿ ਮੇਰਾ ਨਾਂ ਭਾਸ਼ਣ ਦੇਣ ਲਈ ਲਿਖਿਆ ਗਿਆ। 

ਮੇਰੇ ਅਧਿਆਪਕ ਸ਼ਮਸ਼ੇਰ ਸਿੰਘ ਨਾਗਰਾ ਵਲੋਂ ਪੰਡਤ ਜਵਾਹਰ ਲਾਲ ਨਹਿਰੂ (ਸਵਰਗੀ ਪ੍ਰਧਾਨ ਮੰਤਰੀ) ਬਾਰੇ ਲਿਖਿਆ ਹੋਇਆ, ਇਹ ਇਕ ਲੇਖ ਸੀ ਜੋ ਮਾਸਿਕ ਪੱਤਰ ‘ਸਕੂਲ’ ਵਿਚ ਛਪਿਆ ਸੀ । ਪ੍ਰਾਇਮਰੀ ਸਕੂਲ ਵਿਚ ਮੈਂ ਇਹੋ ਤਿੰਨ ਸਫ਼ਿਆਂ ਦਾ ਲੇਖ ਯਾਦ ਕਰਕੇ ਜ਼ੁਬਾਨੀ ਸੁਣਾਇਆ ਸੀ। ਪਰ ਇਸ ਪ੍ਰੋਗਰਾਮ ਵਿਚ ਮੈਂ ਮੁੱਢਲਾ ਪਹਿਰਾ ਤਾਂ ਇੰਨ ਬਿੰਨ ਸੁਣਾ ਦਿੱਤਾ, ਪਰ ਪਿਛਲੇ ਪਹਿਰਿਆ ਵਿਚ ਭੁੱਲਣ ਲੱਗਾ, ਬੋਲਦਾ ਮੈਂ ਰੁਕਿਆ ਤਾਂ ਨਹੀਂ, ਪਰ ਲੇਖ ਵਿਚੋਂ ਬਹੁਤ ਕੁਝ ਛੱਡ ਗਿਆ। ਮਾਸਟਰ ਨਾਗਰਾ ਵੀ ਕੋਲ ਹੀ ਬੈਠੇ ਹੋਏ ਸਨ, ਉਹ ਕੁਝ ਪ੍ਰੇਸ਼ਾਨ ਜਿਹੇ ਹੋ ਗਏ। ਪਰ ਮੈਂ ਲੇਖ ਸੁਣਾ ਦਿੱਤਾ। ਮਾਸਟਰ ਨਾਗਰਾ ਤੋਂ ਬਿਨਾਂ ਕੋਈ ਨਹੀਂ ਸੀ ਜਾਣਦਾ ਕਿ ਮੈਂ ਕੀ ਕੁਝ ਭੁਲਿਆ ਹਾਂ। ਫੇਰ ਇਨਾਮ ਵੰਡੇ ਜਾਣ ਲੱਗੇ। ਇਨਾਮ ਵਿਚ ਮੈਨੂੰ ਵੀ ਇਕ ਬੁਨਿਆਨ ਮਿਲੀ, ਜੋ ਮੇਰੇ ਕੱਦ ਤੋਂ ਬਹੁਤ ਵੱਡੀ ਸੀ। ਸਿਆਣੇ ਮਰਦ ਦੇ ਮੇਚ ਦੀ। ਉਹ ਬੁਨਿਆਨ ਖੁਸ਼ੀ ਖੁਸ਼ੀ ਮੈਂ ਬਾਪੂ ਨੂੰ ਫੜਾ ਦਿੱਤੀ। ਬੁਨਿਆਨ ਮੰਜੇ ‘ਤੇ ਰੱਖਕੇ ਬਾਪੂ ਨੇ ਨਲਕੇ ਵਿਚੋਂ ਬਾਲਟੀ ਵਿਚ ਪਾਣੀ ਗੇੜ੍ਹਨਾ ਸ਼ੁਰੂ ਕੀਤਾ। ਨਲਕੇ ਤੇ ਮੰਜੇ ਵਿਚਕਾਰ ਵਿੱਥ ਸੀ। ਵੱਡਾ ਭਰਾ ਰਾਮ ਤਲਾਈ ਵਾਲ਼ੇ ਬਾਗ਼ ਵਲੋਂ ਵਿਹੜੇ ਵਿਚ ਆਇਆ। ਉਸਨੇ ਚੁੱਕ ਕੇ ਬੁਨਿਆਨ ਦੇਖੀ, ਲੰਬਾਈ ਜਾਂਚੀ ਤੇ ਆਪਣੇ ਮੋਢੇ ‘ਤੇ ਰੱਖਕੇ ਅੰਦਰਲੇ ਘਰ ਨੂੰ ਚਲਿਆ ਗਿਆ। ਨਹਾਕੇ ਆਏ ਬਾਪੂ ਨੇ ਜਦੋਂ ਬੁਨਿਆਨ ਮੰਜੇ ਤੋਂ ਅਲੋਪ ਦੇਖੀ ਤਾਂ ਮੈਨੂੰ ਇਸ ਬਾਰੇ ਪੁੱਛਿਆ। ਮੈਂ ਦੱਸਿਆ ਕਿ ਵੀਰ ਚੁੱਕਕੇ ਲੈ ਗਿਆ। ਬਾਪੂ ਨੇ ਪਤਾ ਨਹੀਂ ਕੀ ਸੋਚਿਆ। ਮੈਲੇ ਜਿਹੇ ਪਰਨੇ ਨਾਲ ਪਿੰਡਾ ਪੂੰਝਿਆ ਤੇ ਉਹੀ ਪੁਰਾਣਾ ਕੁੜਤਾ ਪਹਿਨ ਲਿਆ। 

ਬਸਤੇ ਦਾ ਇਕ ਹੋਰ ਸਫ਼ਰ 

ਕਦੇ ਕਦੇ ਸਮਰਾਲੇ ਮੈਂ ਭੈਣ ਕੋਲ ਚੱਲਿਆ ਜਾਂਦਾ। ਭੈਣ ਦਾ ਜੇਠ ਰਾਮ ਸਿੰਘ ਸ.ਜਸਮੇਲ ਸਿੰਘ ਦੇ ਫਾਰਮ ਵਿਚ ਟ੍ਰੈਕਟਰ ਡਰਾਈਵਰ ਸੀ । ਉਹ ਦੁਰਲੱਡ ਫਾਰਮ ਦਾ ਪ੍ਰਬੰਧਕ ਵੀ ਸੀ, ਉਨ੍ਹਾਂ ਦੇ ਭਰਾ ਸ.ਅਜਮੇਰ ਸਿੰਘ ਲੁਧਿਆਣੇ ਕਚਹਿਰੀਆਂ ਵਿਚ ਵਕੀਲ ਸਨ; (ਮਗਰੋਂ ਮਾਲ ਮੰਤਰੀ ਬਣੇ) ਤੇ ਪਰਿਵਾਰ ਸਮੇਤ ਉੱਥੇ ਹੀ ਰਹਿੰਦੇ ਸਨ। ਪਤਾ ਨਹੀਂ, ਕਿਤਾਬਾਂ ਨਾਲ ਮੋਹ ਕਿਉਂ ਸੀ, ਕਿਤਾਬਾਂ ਵਾਲਾ ਬਸਤਾ ਵੀ ਮੈਂ ਨਾਲ ਹੀ ਲੈ ਗਿਆ। ਸ. ਜਸਮੇਲ ਸਿੰਘ ਨੇ ਉਸਨੂੰ ਕਿਹਾ ਹੋਇਆ ਸੀ ਕਿ ਲੁਧਿਆਣੇ ਇਕ ਨਿੱਕੇ ਬੱਚੇ ਨੂੰ ਸਾਂਭਣ ਸੰਭਾਲਣ ਵਾਸਤੇ ਜੇ ਕੋਈ ਲੜਕਾ ਨਿਗਾਹ ਵਿਚ ਹੋਵੇ ਤਾਂ ਦੱਸਣਾ ਤੇ ਰਾਮ ਸਿੰਘ ਦੀ ਨਿਗਾਹ ਇਕ ਲੜਕਾ ਆ ਹੀ ਗਿਆ, ਉਹ ਮੈਂ ਸਾਂ। 

ਰਾਮ ਸਿੰਘ ਨੇ ਸ. ਜਸਮੇਲ ਸਿੰਘ ਨਾਲ ਮੇਰੇ ਬਾਰੇ ਗੱਲ ਕੀਤੀ। ਉਨ੍ਹਾਂ ਦੀ ਰਿਹਾਇਸ਼ ਦੁਰਲੱਭ ਨਗਰ ਵਾਲੇ ਦਰਵਾਜ਼ੇ ਦੇ ਨਾਲ ਅੰਦਰ ਜ ਸੀ। ਸਾਹਮਣੇ ਹੀ ਸ.ਜਸਮੇਲ ਸਿੰਘ ਦਾ ਘਰ ਸੀ। ਉਸ ਨੇ ਯਕੀਨ ਦੁਆਇਆ ਕਿ ਇਹ ਮੁੰਡਾ ਉੱਥੇ ਬੱਚੇ ਦੀ ਸਾਂਭ ਸੰਭਾਲ ਦੇ ਨਾਲ ਨਾਲ ਪੜ੍ਹ ਵੀ ਲਵੇਗਾ। ਇਕ ਸਵੇਰ ਰਾਮ ਸਿੰਘ ਨੇ ਮੇਰਾ ਬਸਤਾ ਕਾਰ ਵਿਚ ਰੱਖਿਆ, ਸ. ਜਸਮੇਰ ਸਿੰਘ ਨਾਲ ਲੁਧਿਆਣੇ ਨੂੰ ਚੱਲ ਪਏ। ਪਿੰਡ ਕੋਲੋਂ ਲੰਘਦਿਆਂ ਹੌਲ ਜਿਹਾ ਪਿਆ। ਲੁਧਿਆਣੇ ਸ. ਅਜਮੇਰ ਸਿੰਘ ਦੀ ਕੋਠੀ ਉਤਾਰ ਕੇ ਉਹ ਦੋਵੇਂ ਵਾਪਸ ਪਰਤ ਗਏ। 

ਗਰਮੀਆਂ ਦੇ ਦਿਨ ਸਨ । ਸ.ਅਜਮੇਰ ਸਿੰਘ ਸਮੇਤ ਸਾਰਾ ਪਰਿਵਾਰ ਕੋਠੀ ਦੀ ਛੱਤ ਉੱਤੇ ਚੜ੍ਹ ਬੈਠੇ, ਗੱਲਾਂ ਹੋਈਆਂ। ਸ਼ਾਇਦ, ਮੇਰੇ ਬਾਰੇ ਵੀ ਵਿਚਾਰ ਚਰਚਾ ਹੋਈ, ਮੈਨੂੰ ਕੁਝ ਸਵਾਲ ਸ. ਅਜਮੇਰ ਸਿੰਘ ਨੇ ਪੁੱਛੇ। ਪਤਾ ਨਹੀਂ ਸਵਾਲ ਕੀ ਸਨ। ਉਨ੍ਹਾਂ ਆਪਣੇ ਪਰਿਵਾਰ ਨੂੰ ਏਨਾ ਹੀ ਕਿਹਾ ਕਿ ਮੁੰਡਾ ਪੜ੍ਹਨਾ ਚਾਹੁੰਦੈ, ਘਰ ਕੰਮ ਕਰਵਾ ਕੇ ਆਪਾਂ ਕਿਉਂ ਇਹਦੀ ਜ਼ਿੰਦਗੀ ਖ਼ਰਾਬ ਕਰੀਏ। ਫ਼ੈਸਲਾ ਹੋ ਗਿਆ ਕਿ ਸਵੇਰੇ ਹੀ ਇਸਨੂੰ (ਮੈਨੂੰ) ਬੱਸ ਬਿਠਾ ਕੇ ਸਮਰਾਲੇ ਨੂੰ ਭੇਜ ਦਿੱਤਾ ਜਾਵੇ। 

ਕੋਠੀ ਦੀ ਛੱਤ ਉੱਤੇ ਰਾਤ ਗੁਜ਼ਾਰੀ। ਇਕ ਵਿਅਕਤੀ ਸਾਈਕਲ ਉੱਤੇ ਬਿਠਾ ਕੇ ਨੌ ਲੱਖਾ ਸਿਨੇਮੇ ਕੋਲ ਬੱਸਾਂ ਦੇ ਅੱਡੇ ਵਿਚੋਂ, ਮੈਨੂੰ ਬੱਸ ਬਿਠਾ ਗਿਆ। ਬੱਸ ਚੱਲੀ, ਬਾਜ਼ਾਰ ਵਿਚੋਂ ਲੰਘਦੀ ਹੋਈ ਤਿੰਨ ਨੰਬਰ ਡਿਵੀਜ਼ਨ ਪੁੱਜੀ ਤੇ ਫੇਰ ਸਮਰਾਲੇ ਵਾਲੀ ਸੜਕ ਪੈ ਗਈ। ਤਿੰਨ ਨੰਬਰ ਡਿਵੀਜ਼ਨ ਤੋਂ ਸਮਰਾਲਾ ਚੌਂਕ ਤੱਕ ਕੋਈ ਵੀ ਘਰ ਜਾਂ ਦੁਕਾਨ ਨਹੀਂ ਸੀ। ਪਰ ਜਮਾਲਪੁਰ ਤੋਂ ਪਹਿਲਾਂ ਸੱਜੇ ਪਾਸੇ ਇਕ ਪੁਰਾਣਾ ਜਿਹਾ ਮਕਾਨ ਸੀ, ਜਿਸ ਦੀਆਂ ਬਾਹਰਲੀਆਂ ਕੰਧਾਂ ਨਾਲ ਪਾਥੀਆਂ ਥੱਪੀਆਂ ਹੋਈਆਂ ਸਨ। 

ਸ਼ਾਇਦ, ਇੱਥੇ ਦੁੱਧ ਦੇਣ ਵਾਲ਼ੇ ਪਸ਼ੂ ਰੱਖੇ ਹੋਏ ਸਨ। 

ਪੰਚਾਇਤੀ ਰੇਡੀਓ 

ਪੰਚਾਇਤਾਂ ਨੂੰ ਰੇਡੀਓ ਦਿੱਤੇ ਗਏ। ਜਿਨ੍ਹਾਂ ਦੇ ਨਾਲ ਸਪੀਕਰ ਲੱਗਿਆ। ਹੁੰਦਾ। ਵੱਡੇ ਸਾਰੇ ਇਸ ਰੇਡੀਓ ਨੂੰ ਵਜਾਉਣ ਵਾਲੀ ਵੱਡੀ ਬੈਟਰੀ ਹੁੰਦੀ ਸੀ। ਆਵਾਜ਼ ਲਈ ਇਕ ਤਾਰ ਉੱਚੇ ਬਾਂਸਾਂ ਨਾਲ ਬੰਨ੍ਹੀ ਹੁੰਦੀ, ਜਿਸਨੂੰ ਏਰੀਅਲ ਕਿਹਾ ਜਾਂਦਾ, ਇਹ ਤਾਰ ਰੇਡੀਓ ਦੀ ਇਕ ਸੁੱਚ ਵਿਚ ਫਸਾਈ ਹੁੰਦੀ। ਇਸ ਰੇਡੀਓ ਉੱਤੇ ਇਕ ਹੀ ਸਟੇਸ਼ਨ ਪ੍ਰੋਗਰਾਮ ਦਿੰਦਾ, ਉਹ ਸੀ ਆਲ ਇੰਡੀਆ ਰੇਡੀਓ ਜਲੰਧਰ। ਗ੍ਰਾਮੋਫੋਨ ਤਾਂ ਬਾਪੂ ਕਲਕੱਤੇ ਤੋਂ ਹੀ ਲੈ ਆਇਆ ਸੀ 1945 ਵਿਚ, ਨਾਲ ਹੀ ਭਜਨਾਂ ਵਾਲੇ ਤਵੇ। ਪਰ ਰੇਡੀਓ ਪਹਿਲੀ ਵਾਰੀ ਪਿੰਡ ਆਇਆ ਸੀ। ਕਿਉਂਕਿ ਪੰਚਾਇਤ ਪਿੰਡ ਬਿਜਲੀਪੁਰ ਨਾਲ ਸਾਂਝੀ ਸੀ, ਤੇ ਤਾਇਆ ਗਿਆਨ ਸਿੰਘ ਮੈਂਬਰ ਪੰਚਾਇਤ ਸੀ, ਇਸੇ ਲਈ ਉਹ ਰੇਡੀਓ ਤਾਏ ਗਿਆਨ ਸਿੰਘ ਦੇ ਘਰ ਮੇਜ਼ ਉੱਤੇ ਰੱਖਿਆ ਹੁੰਦਾ, ਉਸਦਾ ਸਪੀਕਰ ਮਕਾਨ ਦੇ ਬਨੇਰੇ ਉੱਤੇ। ਸ਼ਾਮ ਵੇਲ਼ੇ ਦਿਹਾਤੀ ਪ੍ਰੋਗਰਾਮ ਸੁਣਨ ਲਈ ਪਿੰਡ ਦੇ ਬਹੁਤ ਸਾਰੇ ਲੋਕ ਤੇ ਅਸੀਂ ਛੋਟੇ ਛੋਟੇ ਸਰੋਤੇ ਤਾਏ ਗਿਆਨ ਸਿੰਘ ਦੇ ਘਰ ਅੱਗੇ ਆ ਕੇ ਬੈਠ ਜਾਂਦੇ । ਖੁੱਲ੍ਹਾ ਥਾਂ ਸੀ ਤੇ ਬੈਠਣ ਲਈ ਹੇਠਾਂ ਪਰਾਲੀ ਵਿਛਾਈ ਹੁੰਦੀ। ਇਹ ਰੇਡੀਓ ਛੇ ਕੁ ਮਹੀਨੇ ਹੀ ਚੱਲਦਾ, ਜਿਵੇਂ ਹੀ ਬੈਟਰੀ ਡਾਉਨ ਹੁੰਦੀ, ਇਹ ਬੰਦ ਹੋ ਜਾਂਦਾ। ਨਵੀਂ ਬੈਟਰੀ ਆਉਣ ਵਿਚ ਬਹੁਤ ਸਮਾਂ ਲੰਘ ਜਾਂਦਾ। 

ਪਿੰਡ ਵਿਚ ਇਕ ਰੇਡੀਓ ਹੋਰ ਸੀ। ਜਿਹੜਾ ਇੰਦਰ ਸਿੰਘ ਨੇ ਦੋਰਾਹੇ ਤੋਂ ਬਣਾ ਕੇ ਭੇਜਿਆ ਸੀ। ਉਹ ਬਸੰਤ ਸਿੰਘ ਦੇ ਚੁਬਾਰੇ ਵਿਚ ਪਿਆ ਹੁੰਦਾ। ਪੰਚਾਇਤੀ ਰੇਡੀਓ ਬੰਦ ਹੋਣ ਦੀ ਸੂਰਤ ਵਿਚ, ਸਰੋਤੇ ਬਸੰਤ ਸਿੰਘ ਦੇ ਘਰ ਵੱਲ ਮੂੰਹ ਕਰਦੇ। ਰੇਡੀਓ ਨੂੰ ਮਕਾਨ ਦੀ ਕੱਚੀ ਛੱਤ ਉੱਤੇ ਮੇਜ਼ ਉੱਤੇ ਰੱਖਿਆ ਜਾਂਦਾ, ਉਸਦੇ ਸਾਹਮਣੇ ਬੱਚਿਆਂ ਦੇ ਬੈਠਣ ਲਈ ਪੱਲੀ ਵਿਛਾਈ ਹੁੰਦੀ । ਵੱਡਿਆਂ ਦੇ ਬੈਠਣ ਲਈ ਮੰਜੇ ਡਾਹੇ ਜਾਂਦੇ, ਗਰਮੀਆਂ ਵਿਚ ਠੰਢਾ ਕਰਨ ਲਈ ਛੱਤ ਉੱਤੇ ਪਾਣੀ ਛਿੜਕਿਆ ਜਾਂਦਾ। ਪ੍ਰੋਗਰਾਮ ਦੇ ਅਖ਼ੀਰ ਵਿਚ ‘ਜੈ ਹਿੰਦ’ ਕਹਿਣ ਤੋਂ ਪਹਿਲਾਂ ਮਾਸਟਰ ਜੀ ਤੇ ਠੁਠੀਆ ਰਾਮ ਕੋਈ ਪੰਜਾਬੀ ਗੀਤ ਵਜਾਉਂਦੇ। ਰੇਡੀਓ ‘ਚੋਂ ਆਵਾਜ਼ ਆਉਂਦੀ, “ਖ਼ਤ ਲਿਖ ਸੱਜਣਾਂ ਦੇ ਪਾਸੇ, ਵੇ ਮੁਣਸ਼ੀ ਖ਼ਤ ਲਿਖ ਦੇਹ, ਤੈਨੂੰ ਦੇਵਾਂਗੀ ਪੰਜ ਪਤਾਸੇ ਵੇ ਮੁਣਸ਼ੀ ਖ਼ਤ ਲਿਖ ਦੇਹ।” 

ਬਸੰਤ ਸਿੰਘ ਸਰਪੰਚ ਬਣਿਆ ਤਾਂ ਪੰਚਾਇਤੀ ਰੇਡੀਓ ਉਸਦੇ ਚੁਬਾਰੇ ਵਿਚ ਰੱਖਿਆ ਗਿਆ। ਉਸਦਾ ਹਾਰਨ ਚੁਬਾਰੇ ਦੇ ਬਨੇਰੇ ਉੱਤੇ ਰੱਖਿਆ ਗਿਆ। ਫੇਰ ਤਾਂ ਉਹ ਰੇਡੀਓ ਦਿਨੇਂ ਵੀ ਵੱਜਦਾ ਤੇ ਮੈਂ ਗੀਤ ਸੁਣਨ ਦਾ ਮਾਰਿਆ ਆਪਣੇ ਘਰ ਦੀ ਛੱਤ ਉੱਤੇ ਤਪੇ ਹੋਏ ਥਾਂ ਬੈਠਾ ਰਹਿੰਦਾ। ਗੀਤ, ਧੁੱਪ ਜਾਂ ਗਰਮੀ ਦਾ ਪਤਾ ਹੀ ਨਾ ਲੱਗਣ ਦਿੰਦੇ। 

ਇਕ ਦਿਨ ਦੁਪਹਿਰੇ ਮੈਂ ਦਾਦਾ ਆਸਾ ਰਾਮ ਦੀ ਦੁਕਾਨ ਤੋਂ ਕੋਈ ਸੌਦਾ ਖ਼ਰੀਦਣ ਗਿਆ। ਮਿਸਤਰੀ ਨਰੈਣ ਸਿਉਂ ਦੇ ਘਰ ਦੀ ਪੌੜੀ ਪੱਕੀ ਸੀ। ਮੈਂ ਬਸ ਐਵੇਂ ਬਸੰਤ ਸਿੰਘ ਦੇ ਚੁਬਾਰੇ ਦੇ ਦਰਵਾਜ਼ੇ ਵਿਚ ਜਾ ਖਲੋਤਾ, ਅੰਦਰ ਦੇਖਿਆ ਤਾਂ ਮੈਂ ਉਹਨੀਂ ਪੈਰੀਂ ਪਰਤ ਆਇਆ। ਘਰ ਦਾ ਨਵਾਂ ਵਿਆਹਿਆ ਜਵਾਨ ਮੁੰਡਾ ਤੇ ਉਸਦੀ ਨਵੀਂ ਵਿਆਹੀ ਪਤਨੀ ਪਲੰਘ ਉੱਤੇ ਇਕ ਦੂਜੇ ਨਾਲ ਜੁੜੇ ਬੈਠੇ ਸਨ ਤੇ ਪਤਾ ਨਹੀਂ, ਕਿਸ ਗੱਲ ਉੱਤੇ ਮੁਸਕਰਾ ਰਹੇ ਸਨ। ਮੇਰੀ ਆਮਦ ਦਾ ਉਨ੍ਹਾਂ ਨੂੰ ਕੋਈ ਪਤਾ ਨਾ ਲੱਗਾ। ਉਸ ਦਿਨ ਬਚਪਨ ਵਿਚ ਹੀ ਇਹ ਸਿੱਖਿਆ ਮਿਲ ਗਈ ਕਿ ਦਰਵਾਜ਼ਾ ਖੜਕਾਏ ਬਿਨਾਂ ਕਿਸੇ ਦੇ ਵੀ ਘਰ ਵਿਚ ਨਾ ਝਾਕੋ। 

ਫੇਰ ਹੌਲ਼ੀ ਹੌਲ਼ੀ ਬਹੁਤ ਸਾਰੇ ਘਰਾਂ ਵਿਚ ਰੇਡੀਓ ਪੁੱਜ ਗਏ। ਤਾਏ ਦੇ ਲੜਕੇ ਇੰਦਰ ਸਿੰਘ ਨੇ, ਜਿਸ ਨੇ ਰੇਡੀਓ ਕਲਕੱਤੇ ਗ੍ਰਾਮੋਫੋਨ ਕੰਪਨੀ ਵਿਚ ਆਸੈਂਬਲ ਕਰਨੇ ਤੇ ਮੁਰੰਮਤ ਕਰਨੇ ਸਿੱਖੇ ਸਨ, ਉਹ ਲੁਧਿਆਣੇ ਤੋਂ ਸਾਮਾਨ ਲਿਆ ਕੇ ਟਿਊਬਾਂ ਵਾਲ਼ੇ ਰੇਡੀਓ ਤਿਆਰ ਕਰਦਾ ਜੋ, ਆਸ ਪਾਸ ਦੇ ਪਿੰਡਾਂ ਦੇ ਲੋਕ ਖ਼ਰੀਦ ਕੇ ਲੈ ਜਾਂਦੇ। ਇਹ ਰੇਡੀਓ ਫੇਰ ਲੜਕੀ ਦੇ ਦਹੇਜ ਵਿਚ ਵੀ ਦਿੱਤੇ ਜਾਣ ਲੱਗੇ ਤਾਂ ਇੰਦਰ ਸਿੰਘ ਦੇ ਰੇਡੀਓ ਦੀ ਮੁਰੰਮਤ ਦੀ ਦੁਕਾਨ ਵੱਡੀ ਹੋ ਗਈ। ਕਈ ਲੋਕ ਪਹਿਲਾਂ ਹੀ ਸਾਈ ਦੇ ਕੇ ਰੇਡੀਓ ਬਣਵਾਉਂਦੇ। 

ਇਸੇ, ਰੇਡੀਓ ਬਨਾਉਣ ਦਾ ਕੰਮ ਸਿਖਾਉਣ ਲਈ ਬਾਪੂ ਨੇ ਇੰਦਰ ਸਿੰਘ ਨੂੰ ਕਿਹਾ ਸੀ, ਪਰ ਉਸਨੇ ਦੁਕਾਨ ਉਤੇ ਇਕ ਦਿਨ ਵੀ ਨਾ ਬੈਠਣ ਦਿੱਤਾ। ਬਾਪੂ ਦੀ ਮੌਤ ਮਗਰੋਂ ਬੇਬੇ ਨੇ ਬਾਪੂ ਵਾਲ਼ੀ ਗੱਲ ਦੁਹਰਾਈ ਤਾਂ ਇੰਦਰ ਸਿੰਘ ਨੇ ਕਿਹਾ, “ਮਾਸੀ, ਮੈਂ ਕੰਮ ਤਾਂ ਸਿਖਾ ਦੂੰਗਾ, ਇਹਨੂੰ ਸੈਂਕਲ ਲੈ ਦੇ,ਪਿੰਡੋਂ ਰੋਟੀ ਖਾ ਕੇ ਜਾਵੇ, ਆ ਕੇ ਘਰੇ ਖਾ ਲਵੇ।” ਇਸ ਉੱਤਰ ਦਾ ਬੇਬੇ ਕੋਲ ਕੋਈ ਜਵਾਬ ਨਹੀਂ ਸੀ। ਬਦਹਾਲੀ ਦੀ ਹਾਲਤ ਵਿਚ ਸਾਇਕਲ ਖ਼ਰੀਦ ਕੇ ਦੇਣਾ ਬੇਬੇ ਦੇ ਵਸ ਵਿਚ ਨਹੀਂ ਸੀ। 

ਐਕਸਟਰਾ ਸ਼ਾਟ 

ਫੇਰ ਉਹ ਪੰਚਾਇਤੀ ਰੇਡੀਓ ਵੈਰਾਗੀ ਸੰਤਾਂ ਦੇ ਡੇਰੇ ਵਿਚ ਰੱਖ ਦਿੱਤਾ ਗਿਆ ਜਿੱਥੋਂ, ਕਹਿੰਦੇ ਕਿ ਚੋਰੀ ਹੋ ਗਿਆ। 

ਉਂਝ, ਇੱਕ ਰੇਡੀਓ ਦਾਦਾ ਆਸਾ ਰਾਮ ਦੀ ਬੈਠਕ ਵਿੱਚ ਵੀ ਲੱਗਿਆ ਹੁੰਦਾ, ਜਿਸ ਨੂੰ ਕਰਮਾ ਪੱਤੀ ਦੇ ਸ਼ੌਕੀਨ ਰੋਜ਼ ਸੁਣਨ ਜਾਂਦੇ। 

ਰਵਾਨਗੀ ਕਲਕੱਤਾ ਲਈ 

ਸੰਪੂਰਨ ਸਿੰਘ ਕਲਕੱਤਾ ਤੋਂ ਛੁੱਟੀ ਆਇਆ, ਉਸ ਨੂੰ ਆਉਣ ਸਮੇਂ ਤਾਏ। ਨੇ ਤਾਕੀਦ ਕੀਤੀ ਕਿ ਮੈਨੂੰ ਕਲਕੱਤਾ ਨਾਲ ਲੈ ਕੇ ਆਵੇ। ਤਾਏ ਨੇ 31 ਮਾਰਚ 1960 ਨੂੰ ਸੇਵਾ ਮੁਕਤ ਹੋ ਜਾਣਾ ਸੀ, ਉਨ੍ਹਾਂ ਦੀ ਥਾਂ ਮੇਰੀ ਨੌਕਰੀ ਸ਼ੁਰੂ ਹੋਣੀ ਸੀ। 

ਦੋਰਾਹੇ ਤੋਂ ਪੌਣੇ ਕੁ ਨੌਂ ਵਜੇ ਜਨਤਾ ਮੇਲ ਰੇਲ ਚੱਲੀ, ਜਿਸ ਵਿਚ ਮੈਂ ਵੀਰ ਸੰਪੂਰਨ, ਭਰਜਾਈ ਤੇ ਉਨ੍ਹਾਂ ਦੇ ਦੋਵੇਂ ਬੱਚੇ ਸਵਾਰ ਹੋ ਗਏ। ਇਸ ਗੱਡੀ ਵਿਚ ਅਸੀਂ ਅੰਬਾਲੇ, ਤੱਕ ਗਏ। ਦੋਰਾਹੇ ਰੇਲਵੇ ਸਟੇਸ਼ਨ ‘ਤੇ ਸਾਰਾ ਹੀ ਪਰਿਵਾਰ ਸਾਨੂੰ ਗੱਡੀ ਬਿਠਾਉਣ ਆਇਆ। ਇਕ ਦੂਜੇ ਦੇ ਗਲ ਲੱਗ ਕੇ ਮਿਲੇ ਤੇ ਰੋਏ। ਜਿਵੇਂ, ਮੁੜ ਕਦੇ ਮੇਲ ਹੋਣਾ ਹੀ ਨਾ ਹੋਵੇ। ਗੱਡੀ ਅੰਬਾਲਾ ਸਟੇਸ਼ਨ ‘ਤੇ ਰੁਕੀ ਤਾਂ ਅਸੀਂ ਆਪਣਾ ਸਮਾਨ ਲੈ ਕੇ ਉੱਤਰ ਗਏ ਤੇ ਕਾਲਕਾ ਤੋਂ ਹਾਵੜਾ ਜਾਣ ਵਾਲੀ ਰੇਲ ਗੱਡੀ ਵਿਚ ਸਵਾਰ ਹੋ ਗਏ। ਦਿਨ ਲੰਘਦਾ, ਰਾਤ ਪੈਂਦੀ, ਗੱਡੀ ਦੇ ਹਿਚਕੋਲੇ ਇਕ ਸਾਰ, ਜਿਵੇਂ ਵਰਜਿਸ਼ ਕਰਦੇ, ਦੂਰ ਰੁੱਖ ਪਿੱਛੇ ਨੂੰ ਭੱਜਦੇ ਜਾਂਦੇ, ਨਵਾਂ ਸਫ਼ਰ, ਨਵੇਂ ਦ੍ਰਿਸ਼। ਧਰਤੀ ਦੇ ਦ੍ਰਿਸ਼ ਤਾਂ ਮੈਨੂੰ ਸਦਾ ਹੀ ਆਪਣੇ ਵਲ ਖਿੱਚਦੇ ਰਹੇ ਹਨ। ਹਾਵੜਾ ਬ੍ਰਿਜ ਪਰ ਕਰਕੇ ਉਥੋਂ ਗ੍ਰਾਮੋਫੋਨ ਕੰਪਨੀ (ਦਮਦਮ) ਲਈ ਟੈਕਸੀ ਕੀਤੀ ਤੇ ਅਸੀਂ ਕੁਝ ਸਮੇਂ ਵਿਚ ਹੀ ਤਾਏ ਨੂੰ ਦਿੱਤੇ ਕੰਪਨੀ ਦੇ ਘਰ ਵਿਚ ਪੁੱਜ ਗਏ। 

FRS ਦੋ ਕਮਰਿਆਂ ਵਾਲਾ ਘਰ ਸੀ, ਜਿਸ ਵਿਚ ਇਕ ਪਾਸੇ ਇਕ ਖੁਲ੍ਹੀ ਲੈਟਰੀਨ ਬਣੀ ਹੋਈ ਸੀ, ਚੁੱਲ੍ਹਾ ਜਿਹਾ, ਜਿਸ ਵਿਚ ਇਕ ਬਾਲਟੀ ਰੱਖੀ ਹੁੰਦੀ। ਕੁਝ ਦਿਨ ਚੜ੍ਹੇ ਇਕ ਟੈਂਕੀ ਵਾਲ਼ੀ ਗੱਡੀ ਆਉਂਦੀ, ਬਾਲਟੀ ਟੈਂਕੀ ਵਿਚ ਉਲਟਾ ਕੇ ਫੇਰ ਉਥੇ ਹੀ ਰੱਖ ਦਿੱਤੀ ਜਾਂਦੀ। ਮੈਂ ਜਿੰਨਾ ਸਮਾਂ ਵੀ ਕਲਕੱਤੇ ਰਿਹਾ,ਇਸ ਬਦਬੂਦਾਰ ਲੈਟਰੀਨ ਦੀ ਵਰਤੋਂ ਨਹੀਂ ਕੀਤੀ। ਸਵੇਰੇ ਹੀ ਦਮਦਮ ਹਵਾਈ ਅੱਡੇ ਪਿਛੇ ਤਾੜ ਜਾਂ ਸ਼ਾਇਦ ਖਜੂਰ ਦੇ ਰੁੱਖਾਂ ਦਾ ਸੰਘਣਾ ਝੁੰਡ ਸੀ, ਜੋ ਪਰਦੇ ਦਾ ਕੰਮ ਦਿੰਦਾ। ਸੰਪੂਰਨ ਸਿੰਘ ਨੇ ਵੀ ਉਸ ਲੈਟਰੀਨ ਦੀ ਵਰਤੋਂ ਕਦੇ ਨਹੀਂ ਸੀ ਕੀਤੀ। 

ਉੱਥੇ ਮੇਰੇ ਲਈ ਕੋਈ ਕੰਮ ਨਹੀਂ ਸੀ। ਤਾਇਆ ਤੇ ਭਰਾ ਸੰਪੂਰਨ ਕੰਪਨੀ ਦੀ ਸੀਟੀ ਵੱਜਦਿਆਂ ਕੰਪਨੀ ਵਿਚ ਚਲੇ ਜਾਂਦੇ। ਭਰਜਾਈ ਰੋਟੀ ਪਾਣੀ ਬਣਾਉਂਦੀ ਤੇ ਬੜੀ ਬੇਬੇ (ਮਾਸੀ) ਬੱਚਿਆਂ ਨੂੰ ਸੰਭਾਲ ਲੈਂਦੀ। ਮੈਂ ਆਸ ਪਾਸ ਦੀਆਂ ਦੁਕਾਨਾਂ ਉਤੇ ਜਾ ਬੈਠਦਾ। ਸਭ ਤੋਂ ਵੱਧ ਸਮਾਂ ਮੈਂ ਸਰਦਾਰਾ ਸਿੰਘ ਦੀ ਮਿਠਾਈ ਦੀ ਦੁਕਾਨ ਉੱਤੇ ਗੁਜ਼ਾਰਦਾ। ਉਹ ਪਿਛੋਂ ਪਿੰਡ ਹਵਾਰਾ ਕਲਾਂ ਤੋਂ ਸੀ ਤੇ ਵੱਡੇ ਭਰਾ ਦਾ ਸਾਢੂ ਸੀ। 

ਉਸਦੀ ਦੁਕਾਨ ਦੇ ਅੰਦਰਲੇ ਹਿੱਸੇ ਵਿਚ ਮਠਿਆਈਆਂ ਬਣਦੀਆਂ। ਖ਼ਾਸ ਤੌਰ ਤੇ ਰਸ ਗੁੱਲੇ (ਬੰਗਾਲੀ ਵਿਚ ਰੋਸ਼ੋਗੋਲਾ) ਭਾਰੀ ਮਾਤਰਾ ਵਿਚ ਬਣਾਏ ਜਾਂਦੇ। ਸਿੰਘਾੜਾ (ਸਮੋਸਾ) ਤੇ ਨਿੰਮਕੀ (ਨਮਕੀਨ ਮੱਠੀ) ਦੀ ਵਿੱਕਰੀ ਬਹੁਤ ਹੁੰਦੀ। ਮੈਂ ਜਾ ਕੇ ਬੈਂਚ ਉੱਤੇ ਬੈਠਦਾ, ਦੁਕਾਨ ‘ਤੇ ਆਉਂਦਾ ਹਿੰਦੀ ਦਾ ਅਖ਼ਬਾਰ ਪੜ੍ਹਦਾ। ਉੱਥੇ ਗ੍ਰਾਮੋਫੋਨ ਕੰਪਨੀ ਵਿਚ ਬਾਬੂ (ਕਲਰਕ) ਵਜੋਂ ਕੰਮ ਕਰਦੇ ਕ੍ਰਿਸ਼ਨ ਨਾਲ ਨੇੜਤਾ ਵਧਣ ਲੱਗੀ। ਉਹ ਮੇਰੇ ਕੋਲੋਂ ਕਈ ਸਵਾਲ ਪੁੱਛਦਾ, ਪੰਜਾਬ ਬਾਰੇ। ਫੇਰ ਉਸਨੇ ਇਕ ਦਿਨ ਮੇਰਾ ਸੱਜਾ ਹੱਥ ਦੇਖਿਆ। ਉਸ ਵਿਚ ਅੱਟਣ (ਰੱਟਣ) ਬਣੇ ਹੋਏ ਸਨ, ਜੋ ਮੇਰੇ ਬਚਪਨ ਸਮੇਂ ਹੀ ਸਖ਼ਤ ਮਿਹਨਤ ਦੇ ਨਿਸ਼ਾਨ ਸਨ। ਬਾਬੂ ਕ੍ਰਿਸ਼ਨ ਪ੍ਰਭਾਵਤ ਹੋਇਆ। ਉਸਨੇ ਮੈਨੂੰ ਨਸੀਹਤ ਦਿੱਤੀ ਕਿ ‘ਇੱਥੇ ਵਿਹਲੇ ਬੇਠਣ ਨਾਲੋਂ, ਇਹਨਾਂ ਕੋਲੋਂ ਕੰਮ ਸਿੱਖ ਲੈ। ਪਹਿਲਾਂ ਤਾਂ ਮੈਨੂੰ ਅਜੀਬ ਲੱਗਿਆ, ਫੇਰ ਗੱਲ ਮੇਰੀ ਸਮਝ ਵਿਚ ਆ ਗਈ। ਮੈਂ ਅੰਦਰ ਮਿਠਾਈ ਦੇ ਬੰਗਾਲੀ ਕਾਰੀਗਰ ਕੋਲ ਜਾ ਬੈਠਦਾ, ਉਸ ਵੱਲੋਂ ਖੋਏ ਵਿਚ ਪਾਏ ਜਾਂਦੇ ਮੈਦੇ ਦੀ ਮਾਤਰਾ ਦੇਖਦਾ। ਸਿੰਘਾੜੇ ਨੂੰ ਬਨਾਉਣ ਲਈ ਗੁੰਨ੍ਹੇ ਜਾਣ ਵਾਲ਼ੇ ਮੈਦੇ ਨੂੰ ਕਿੰਨਾ ਗਾੜਾ ਰੱਖਣਾ ਹੈ, ਆਲੂ ਦੀ ਸਬਜ਼ੀ ਕਿਵੇਂ ਬਨਾਉਣੀ ਹੈ ਤੇ ਉਨ੍ਹਾਂ ਨੂੰ ਭਰਕੇ ਮੂੰਹ ਕਿਵੇਂ ਬੰਦ ਕਰਨਾ ਹੈ, ਦੇਖਦਾ ਤੇ ਅਭਿਆਸ ਕਰਦਾ। 

ਮੈਂ ਵੇਲੇ ਹੋਏ ਮੈਦੇ ਦੇ ਸਮੋਸੇ ਬਣਾਉਣ ਲਈ ਕੱਟੇ ਰੋਟੀ ਵਰਗੇ ਟੁਕੜੇ ਨੂੰ ਹੱਥ ਵਿਚ ਲੈ ਕੇ ਉਸ ਵਿਚ ਸਬਜ਼ੀ ਭਰੀ ਤੇ ਬਿਨਾਂ ਕਿਸੇ ਸਹਾਇਤਾ ਦੇ ਉਸਦਾ, ਜਿਵੇਂ ਦੇਖਦਾ ਸਾਂ, ਮੂੰਹ ਬੰਦ ਕਰ ਦਿੱਤਾ। ਇਹ ਮੂੰਹ ਬੰਦ ਕਰਨ ਸਮੇਂ ਉਂਗਲ ਨੂੰ ਪਾਣੀ ਲਾਇਆ ਜਾਂਦਾ, ਨਹੀਂ ਤਾਂ ਮੈਦੇ ਦਾ ਟੁਕੜਾ ਦੂਜੇ ਪਾਸੇ ਨਾਲ ਜੁੜਦਾ ਨਹੀਂ ਸੀ। ਫੇਰ · ਤਾਂ ਸਰਦਾਰਾ ਸਿੰਘ ਨੇ ਮੇਰੀ ਹੋਂਦ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਂਝ ਤਾਂ ਬੜਾ ਬਾਜ਼ਾਰ ਵਿੱਚੋਂ ਸੌਦਾ ਉਹ ਖ਼ੁਦ ਹੀ ਖ਼ਰੀਦ ਕੇ ਲਿਆਉਂਦਾ, ਜਿਵੇਂ ਮੈਦਾ, ਚੀਨੀ, ਤੇ ਹੋਰ ਲੋੜੀਂਦੀ ਸਾਮਾਨ। ਫੇਰ ਕਦੇ ਕਦੇ ਉਹ ਮੈਨੂੰ ਵੀ ਭੇਜ ਦਿੰਦਾ। ਇੰਝ, ਕੁਝ ਸਮੇਂ ਵਿਚ ਹੀ ਮੈਂ ਸਮੋਸੇ, ਨਮਕੀਨ ਮੱਠੀ ਰਸਗੁੱਲੇ ਤੇ ਮਿੱਠਾ ਦਹੀਂ ਬਨਾਉਣਾ ਸਿੱਖ ਲਿਆ। 

ਇਹ ਵੀ ਨਹੀਂ ਕਿ ਮੈਂ ਕੁਝ ਵਧੇਰੇ ਸਮਾਂ ਹੀ ਦੁਕਾਨ ਵਿਚ ਗੁਜ਼ਾਰਦਾ। ਹਵਾਈ ਅੱਡੇ ਵਲ ਜਾਂਦੀ ਸੜਕ ਉੱਤੇ ਬੈਠੇ ਵਿਹਲੇ ਜਵਾਨਾਂ ਤੇ ਵੱਡੀ ਉਮਰ ਦੇ ਬੰਦਿਆਂ ਵਿਚ ਵੀ ਜਾ ਸ਼ਾਮਿਲ ਹੁੰਦਾ। ਇਨ੍ਹਾਂ ਵਿਚ ਟੈਕਸੀ ਡਰਾਇਵਰ, ਰਿਕਸ਼ਾ ਚਾਲਕ, ਰੇੜ੍ਹੀ ਫੜ੍ਹੀ ਵਾਲ਼ੇ ਵੀ ਸ਼ਾਮਿਲ ਹੁੰਦੇ। ਪੰਜਾਬੀ ਸਿੰਘ ਦੇ ਹੋਟਲ ਦੇ ਨੇੜੇ ਚੇਨਾਂ ਬਨਾਉਣ ਵਾਲੀ ਫੈਕਟਰੀ ਦੇ ਦਰਬਾਨ (ਚੌਂਕੀਦਾਰ) ਮੁਹੰਮਦ ਸਦੀਕ ਨਾਲ ਮੇਰੀ ਦਸਤੀ ਹੋ ਗਈ। ਉਹ ਮੂਲ ਰੂਪ ਵਿਚ ਪੰਜਾਬੀ ਸੀ, ਅਸੀਂ ਪੰਜਾਬੀ ਵਿਚ ਗਲਾਂ ਕਰਦੇ। ਉਹ ਦੱਸਦਾ ਕਿ ਉਸਦਾ ਪਰਿਵਾਰ ਪਾਕਿਸਤਾਨ ਚਲਿਆ ਗਿਆ ਪਰ ਉਹ ਇਕੱਲਾ ਕਲਕੱਤਾ ਵਿਚ ਰਹਿ ਗਿਆ। ਉਹ ਕਹਿੰਦਾ, ਕੋਈ ਵਸੀਲਾ ਬਣੇ ਤੇ ਉਹ ਪਾਕਿਸਤਾਨ ਵਿਚ ਆਪਣੇ ਪਰਿਵਾਰ ਨੂੰ ਮਿਲ ਆਵੇ। 

ਇੱਥੇ ਨੇੜੇ ਹੀ ਇਕ ਮੋਟੇ ਪਿੰਪਲ ਦੇ ਤਣੇ ਵਿਚ ਬੈਠਣ ਜੋਗੀ ਥਾਂ ਬਣਾਈ ਹੋਈ ਸੀ ਤੇ ਨਾਲ ਹੀ ਇਕ ਅੰਗੀਠੀ ਵਿਚ ਅੱਗ ਬਲਦੀ। ਅੰਗੀਠੀ ਉਤੇ ਰੱਖੀ ਲੋਹੇ ਦੀ ਕੜਾਹੀ ਵਿਚ ਪਕੌੜੇ ਤਲੇ ਜਾਂਦੇ। ਗਾਹਕ ਖੜ੍ਹੇ ਖੜ੍ਹੇ ਹੀ ਖਾਂਦੇ। ਪਕੌੜ ਬਣਾਉਣਾ ਵਾਲਾ ਮਿਠਾਈ ਦੀ ਦੁਕਾਨ ਵਾਲੇ ਸਰਦਾਰਾ ਸਿੰਘ ਦੀ ਪਤਨੀ ਦਾ ਮਾਮਾ ਸੀ। ਜੋ ਰਾਤ ਸਮੇਂ ਉਥੇ ਹੀ ਲੱਕੜ ਦੇ ਖੋਖੇ ਵਿਚ ਸੌਂ ਰਹਿੰਦਾ। ਉਸੇ ਨੇ ਹੀ ਇਹ ਰਿਸ਼ਤਾ ਕਰਵਾਇਆ ਸੀ। 

ਮੈਂ ਜਿੱਧਰ ਵੀ ਜਾਂਦਾ, ਦੁਕਾਨਾਂ ‘ਤੇ ਲੱਗੇ ਹੋਏ ਬੋਰਡ ਪੜ੍ਹਨ ਦੀ ਕੋਸ਼ਿਸ਼ ਕਰਦਾ, ਜੋ ਵਧੇਰੇ ਬੰਗਾਲੀ ਭਾਸ਼ਾ ਵਿਚ ਹੁੰਦੇ। ਮੈਂ ਅੱਖਰਾਂ ਦੀ ਬਣਤਰ ਦੇਵ ਨਾਗਰੀ (ਹਿੰਦੀ) ਦੇ ਅੱਖਰਾਂ ਨਾਲ ਮਿਲਾ ਕੇ ਦੇਖਦਾ। ਸਮਝਣ ਦੀ ਕੋਸ਼ਿਸ਼ ਕਰਦਾ। ਕੁਝ ਹੀ ਦਿਨਾਂ ਮਗਰੋਂ ਅੱਖਰ ਜੋੜ ਕੇ ਮੈਂ ਹੌਲ਼ੀ ਹੌਲ਼ੀ ਪੜ੍ਹਨ ਲੱਗਾ। ਮਗਰੋਂ ਕੁਝ ਹੋਰ ਦਿਨਾਂ ਮਗਰੋਂ ਤਾਂ ਮੈਂ, ਬੰਗਾਲੀ ਵਿਚ ਲਿਖੇ ਵੱਡੇ ਬੋਰਡ ਪੜ੍ਹਨ ਲੱਗ ਪਿਆ। 

ਕਦੇ ਕਦੇ ਮੈਂ ਸਰਦਾਰਾ ਸਿੰਘ ਦੇ ਘਰ ਚਲਿਆ ਜਾਂਦਾ । ਘਰ ਕੀ ਸੀ, ਇਕ ਕਮਰਾ, ਜਿਸਦੇ ਦਰਵਾਜ਼ੇ ਦੇ ਨਾਲ ਹੀ ਰੋਟੀ ਬਨਾਉਣ ਲਈ ਖ਼ਾਲੀ ਜਿਹੀ ਥਾਂ ਸੀ। ਉਸ ਵਿਚ ਕੋਲਿਆਂ ਵਾਲ਼ੀ ਅੰਗੀਠੀ ਬਾਲੀ ਜਾਂਦੀ। ਇੱਥੇ, ਗਲੀ ਵਲ ਖੁੱਲ੍ਹਦਾ ਬੂਹਾ ਇਕ ਹੀ ਸੀ ਪਰ ਅੰਦਰ ਪੂਰੀ ਬਾੜੀ ਸੀ, ਜਿਸ ਵਿੱਚ ਕਈ ਘਰ ਸਨ, ਸਾਰੇ ਖਪਰੈਲ ਦੀਆਂ ਛੱਤਾਂ ਵਾਲ਼ੇ । ਇਕ ਹੀ ਮਾਲਕ ਸੀ ਉਨ੍ਹਾਂ ਦਾ। ਸਰਦਾਰੇ ਦੇ ਨਾਲ ਦੇ ਕਮਰੇ ਵਿਚ ਇਕ ਮਦਰਾਸਣ ਕਾਲੀ ਮਾਈ ਰਹਿੰਦੀ ਸੀ । ਉਹ ਪਰਾਤ ਭਰਕੇ ਚਾਵਲ ਬਣਾਉਂਦੀ, ਉਸ ਵਿਚ ਹਰ ਹਰ ਮਾਲਕਾ ਦੀ ਦਾਲ ਪਾਉਂਦੀ, ਨਾਲ ਸੁੱਕੀ ਮੱਛੀ ਰੱਖਦੀ। ਪਰਾਤ ਵਿਚ ਹੱਥ ਨਾਲ ਚਾਵਲਾਂ ਦਾ ਦੀ ਲੱਪ ਭਰਦੀ ਤੇਮੂੰਹ ਵਿਚ ਪਾ ਲੈਂਦੀ, ਇਸਦੇ ਨਾਲ ਹੀ ਉਸਦਾ ਅੱਧਾ ਹੱਥ ਮੂੰਹ ਵਿਚ ਚਲਿਆ ਜਾਂਦਾ, ਕਮਰੇ ਵਿਚੋਂ ਮੱਛੀ ਦੀ ਬਦਬੂ ਆਉਂਦੀ। 

ਸਰਦਾਰੇ ਦੀ ਪਤਨੀ, ਖੂਬਸੂਰਤ ਮਹਿਲਾ ਸੀ। ਮੇਰੇ ਨਾਲ਼ੋਂ ਚਾਰ ਪੰਜ ਸਾਲ ਵੱਡੀ, ਭਰਾ ਦੀ ਉਹ ਸਾਲੀ ਸੀ। ਇਸੇ ਲਈ ਭਰਾ ਚਾਹੁੰਦਾ ਸੀ ਕਿ ਉਸਦਾ ਰਿਸ਼ਤਾ ਮੇਰੇ ਨਾਲ ਕਰ ਦਿੱਤਾ ਜਾਵੇ । ਮੈਂ ਤਾਂ ਪਹਿਲਾਂ ਹੀ ਮੰਗਿਆ ਹੋਇਆ ਸਾਂ। ਬਾਪੂ ਨੇ ਇਹ ਗੱਲ ਮੁੱਢੋਂ ਹੀ ਰੱਦ ਕਰ ਦਿੱਤੀ। ਇਕ ਦਿਨ ਮੈਂ ਤੇ ਸਰਦਾਰੇ ਦੀ ਪਤਨੀ ਪਕੌੜੇ ਬਨਾਉਣ ਲੱਗੇ। ਪਤਾ ਨਹੀਂ ਕਿਵੇਂ ਹੋਇਆ, ਉਬਲਦਾ ਹੋਇਆ ਬਹੁਤ ਸਾਰਾ ਤੇਲ ਮੇਰੇ ਪੱਟ ਉੱਤੇ ਆ ਪਿਆ। ਝੱਟਪਟ ਛਾਲੇ ਹੋ ਗਏ ਤੇ ਕਈ ਦਿਨ ਮੈਂ ਕਲਕੱਤੇ ਦੀਆਂ ਸੜਕਾਂ ਉੱਤੇ ਲੰਗ ਮਾਰਕੇ ਤੁਰਦਾ ਫਿਰਦਾ ਰਿਹਾ। 

ਸਿਨੇਮਾ ਪ੍ਰੇਮ 

ਕਲਕੱਤੇ ਵਾਲ਼ੇ ਪਰਿਵਾਰ ਦਾ ਸਿਨੇਮਾ ਨਾਲ਼ ਵੀ ਗੂੜਾ ਪਿਆਰ ਸੀ। ਹਰ ਹਫ਼ਤੇ ਫਿਲਮ ਦੇਖਣ ਜਾਣਾ ਇਕ ਰਵਾਇਤ ਬਣੀ ਹੋਈ ਸੀ। ਤਾਇਆ ਬੜੀ ਬੇਬੇ, ਭਰਾ, ਭਰਜਾਈ ਤੇ ਸਰਦਾਰਾ ਸਿੰਘ ਦੀ ਘਰ ਵਾਲ਼ੀ, ਬਣ ਫੱਬ ਕੇ ਤਿਆਰ ਹੁੰਦੇ, ਨਾਲ ਮੈਂ ਵੀ ਜਾਣਾ ਹੁੰਦਾ ਸੀ। ਨੇੜਲੇ ਸਿਨੇਮਾ ਘਰ ਮਿਨਲਿਨੀ ਤੇ ਲੀਲਾ ਵਿਚ ਆਮ ਤੌਰ ‘ਤੇ ਜਾਣਾ ਹੁੰਦਾ। ਕਈ ਵਾਰੀ ਤਾਇਆ ਕਿਸੇ ਚੰਗੀ ਫਿਲਮ ਦੇ ਪ੍ਰਚਾਰ ਦੇ ਪ੍ਰਭਾਵ ਹੇਠਾਂ, ਕਿਸੇ ਦੂਰ ਦੇ ਸਿਨੇਮਾ ਵਿਚ ਵੀ ਲੈ ਜਾਂਦਾ। ਤਾਇਆ ਦੱਸਦਾ ਕਿ ਬੰਬਈ ਤੋਂ ਆਉਣ ਵਾਲੇ ਗਾਇਕ ਕਲਾਕਾਰਾਂ ਨੂੰ ਉਹ ਹੀ ਕੰਪਨੀ ਦੇ ਸਟੂਡੀਓ ਵਿਚ ਲਿਆਉਂਦਾ ਹੈ। ਉਂਝ, ਵੀ ਤਾਇਆ ਸਭ ਤੋਂ ਵੱਡੇ ਮਨੇਜਰ ਦੀ ਕਾਰ ਚਲਾਉਂਦਾ ਸੀ। 

ਇਸ ਤੋਂ ਪਹਿਲਾਂ, ਓਪਨ ਟਾਕੀ ਵਿਚ ਮੈਂ ਕਈ ਫਿਲਮਾਂ ਦੇਖੀਆਂ ਹੋਈਆਂ ਸਨ, ਜਿਸ ਕਾਰਨ ਮੇਰੀ ਵੀ ਫਿਲਮਾਂ ਵਿਚ ਖਾਸ ਦਿਲਚਸਪੀ ਸੀ। ਕਈ ਵਾਰੀ ਟੈਕਸੀ ਵਾਲੇ ਵੀ ਮੈਨੂੰ ਨਾਲ ਫਿਲਮ ਦੇਖਣ ਲੈ ਜਾਂਦੇ । ਫੇਰ ਤਾਂ ਸਿਰ ਉੱਤੇ ਜਿਵੇਂ, ਫਿਲਮਾਂ ਦਾ ਹੀ ਭੂਤ ਸਵਾਰ ਹੋ ਗਿਆ। ਉਸ ਸਮੇਂ ਦੀਆਂ ‘ਬਰਸਾਤ ਕੀ ਰਾਤ, ਚੌਧਵੀਂ ਕਾ ਚਾਂਦ, ਦਿਲ ਅਪਨਾ ਪ੍ਰੀਤ ਪਰਾਈ’ ਫਿਲਮਾਂ ਵੀ ਦੇਖੀਆਂ। ਇਸ ਤੋਂ ਪਹਿਲਾਂ ਕਲਕੱਤੇ ਹੀ ਰਾਜ ਕਪੂਰ ਦੀਆਂ ਕਈ ਫਿਲਮਾਂ ਦੇਖਣ ਨੂੰ ਮਿਲੀਆਂ ਅਵਾਰਾ, ਸ੍ਰੀ ਚਾਰ ਸੌ ਬੀਸ, ਸ੍ਰੀ ਮਾਨ ਸੱਤਿਅਵਾਦੀ ਤੇ ਅਨੇਮਾਂ ਹੋਰ ਫਿਲਮਾਂ। ਕੋਹੇਨੂਰ ਮੇਰੀ ਮਨ ਪਸੰਦ ਫਿਲਮ ਸੀ, ਜੋ ਮੈਂ ਵਾਰ ਵਾਰ ਦੇਖੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਮੇਰੇ ਏਨੇ ਮਿੱਤਰ ਬਣ ਗਏ ਕਿ ਹਰ ਰੋਜ਼ ਹੀ ਕਿਸੇ ਨਾ ਕਿਸੇ ਨਾਲ ਫਿਲਮ ਦੇਖਣ ਤੁਰੇ ਰਹਿਣਾ। 

ਇਕ ਦਿਨ ਇਕ ਅਖ਼ਬਾਰ ਵਿਚ ਇਕ ਇਸ਼ਤਿਹਾਰ ਛਪਿਆ ਕਿ ਕਿਸੇ ਕੰਪਨੀ ਨੂੰ ਫਿਲਮਾਂ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਲੋੜ ਹੈ। ਐਡਰੈਸ ਦੇਖ ਕੇ ਮੈਂ ਉਥੋਂ ਅੰਮ੍ਰਿਤਸਰ ਨੂੰ ਚਿੱਠੀ ਪਾ ਦਿੱਤੀ। ਚਿੱਠੀ ਦੇ ਜਵਾਬ ਵਿਚ ਇਕ ਫਾਰਮ ਭਰਕੇ ਭੇਜਣ ਲਈ ਆਇਆ, ਚਾਰ ਕੁੜੀਆਂ ਦੀਆਂ ਫੋਟੋਆਂ ਵੀ ਮਿਲੀਆਂ। ਨਾਲ ਹੀ ਉਨ੍ਹਾਂ ਨੇ ਦਸ ਰੁਪਏ ਦਾ ਮਨੀਆਰਡਰ ਮੰਗ ਲਿਆ। ਉਹ ਚਿੱਠੀ ਮੈਨੂੰ ਮਾਨ ਸਿੰਘ ਦੇ ਢਾਬੇ ਤੋਂ ਪ੍ਰਾਪਤ ਹੋਈ। ਹੋਇਆ ਇਹ ਕਿ ਮੈਂ ਆਪਣੇ ਘਰ ਦਾ ਪਤਾ ਲਿਖਣ ਦੀ ਥਾਂ, ਮਾਰਫ਼ਤ ਮਾਨ ਸਿੰਘ ਦਾ ਢਾਬਾ ਲਿਖ ਦਿੱਤਾ। ਬਦਕਿਸਮਤੀ ਨਾਲ ਮਾਨ ਸਿੰਘ ਦੇ ਵੱਡੇ ਮੁੰਡੇ ਦਾ ਨਾਂ ਵੀ ਜਗਦੀਸ਼ ਸਿੰਘ ਹੀ ਸੀ, ਜੋ ਮੇਰਾ ਹੀ ਹਾਣੀ ਸੀ। ਚਿੱਠੀ ਖੋਲ੍ਹ ਕੇ ਮਾਨ ਸਿੰਘ ਨੇ ਆਪਣੇ ਮੁੰਡੇ ਨੂੰ ਚਿੱਠੀ ਬਾਰੇ ਪੁੱਛਿਆ। ਉਹ ਤਾਂ ਇਸ ਸਭ ਕੁਝ ਤੋਂ ਅਨਜਾਣ ਸੀ। ਮਾਨ ਸਿੰਘ ਨੇ ਉਸਦੀ ਖੜਕਾਈ ਵੀ ਕੀਤੀ ਪਰ ਉਹ ਫੇਰ ਵੀ ਨਾ ਮੰਨਿਆ। ਅਖ਼ੀਰ ਉਸਨੇ ਮੈਨੂੰ ਬੁਲਾਕੇ ਚਿੱਠੀ ਦਿਖਾਈ ਤਾਂ ਮੈਂ ਕਿਹਾ ਇਹ ਚਿੱਠੀ ਮੇਰੀ ਹੈ। ਉਸ ਵਿਚਲੀਆਂ ਤਸਵੀਰਾਂ ਮੈਂ ਦੇਰ ਤੱਕ ਸਾਂਭ ਕੇ ਰੱਖੀਆ, ਉਨ੍ਹਾਂ ਵਿਚੋਂ ਕਿਸੇ ਨਾਲ ਤਾਂ ਮੈਂ ਫਿਲਮ ਵਿਚ ਕੰਮ ਕਰਨਾ ਹੀ ਸੀ। 

ਦਲੀਪ ਕੁਮਾਰ ਤੇ ਮਧੂਬਾਲਾ ਅਭਿਨੀਤ ਫਿਲਾਮ ਮੁਗ਼ਲੇ-ਆਜ਼ਮ ਮਿਨਲਨੀ ਸਿਨੇਮਾ ਵਿਚ ਲੱਗ ਗਈ। ਰੋਜ਼ ਅਸੀਂ ਕਈ ਜਾਣੇ ਟਿਕਟ ਖ਼ਰੀਦਣ ਦੀ ਕੋਸ਼ਿਸ਼ ਕਰਦੇ ਪਰ ਪਹਿਲਾਂ ਹੀ ਬੁਕਿੰਗ ਹੋਈ ਹੁੰਦੀ। ਹੈਰਾਨ ਹੋਈਦਾ ਸੀ, ਸਾਰੇ ਸ਼ੋਅ ਹਾਊਸ ਫੁੱਲ ਹੁੰਦੇ। ਫੇਰ ਇਕ ਤਰਕੀਬ ਸੁਝੀ। ਮੈਂ ਇਕੱਲਾ ਹੀ ਗਿਆ ਸਿਨੇਮਾ ਹਾਊਸ, ਉਥੇ ਅਡਵਾਂਸ ਬੁਕਿੰਗ ਵਾਲ਼ੀ ਖਿੜਕੀ ਖ਼ਾਲੀ ਸੀ। ਮੈਂ 90 ਪੈਸੇ ਮੱਠੀ ਸਮੇਤ ਖਿੜਕੀ ਵਿਚ ਅੱਗੇ ਕੀਤੇ। ਬੁਕਿੰਗ ਕਲਰਕ ਨੇ ਤੁਰੰਤ ਇਕ ਟਿਕਟ ਮੇਰੇ ਹੱਥ ਵਿਚ ਦੇ ਦਿੱਤੀ। ਇਹ ਤਾਂ ਬੁਕਿੰਗ ਵਾਲ਼ੇ ਦਿਨ ਤੋਂ ਚਾਲੀ ਦਿਨ ਮਗਰੋਂ ਦੀ ਟਿਕਟ ਸੀ। ਖ਼ੈਰ, ਟਿਕਟ ਸਾਂਭ ਕੇ ਰੱਖ ਲਈ। ਦਿਨ ਲੰਘਦੇ ਗਏ। ਤੀਸਰੇ ਪਹਿਰ ਵਾਲ਼ੇ ਸ਼ੋਅ ਦੀ ਟਿਕਟ ਸੀ। ਸ਼ਾਨਦਾਰ ਫਿਲਮ ਲੱਗੀ ਜਾਪੀ ਕਿਉਂਕਿ, ਇਤਿਹਾਸ ਵਿਚ ਉਨ੍ਹਾਂ ਦਿਨਾਂ ਵਿਚ ਵੀ ਮੇਰੀ ਰੁਚੀ ਸੀ। ਕਲਕੱਤਾ ਵਿਚ ਦੇਖੀ ਗਈ ਮੁਗ਼ਲੇ-ਆਜ਼ਮ ਮੇਰੀ ਆਖ਼ਰੀ ਫਿਲਮ ਸੀ। 

ਐਕਸਟਰਾ ਸ਼ਾਟ 

ਜਿੱਥੇ ਸਾਡੀ ਰਿਹਾਇਸ਼ ਸੀ, ਉੱਥੇ ਨਾਲ ਹੀ ਇੱਕ ਛੋਟਾ ਜਿਹਾ ਖੁੱਲ੍ਹਾ ਮੈਦਾਨ ਸੀ, ਉਸ ਮੈਦਾਨ ਵਿੱਚ ਲਾਲ ਝੰਡਿਆਂ ਵਾਲਿਆ ਦੀ ਰੈਲੀ ਹੋ ਰਹੀ ਸੀ। ਬੰਗਾਲੀ ਭਾਸ਼ਾ ਵਿੱਚ ਭਾਸ਼ਣ ਸੁਣੇ ਜੋ ਸਮਝ ਵਿੱਚ ਥੋੜ੍ਹੇ ਬਹੁਤ ਹੀ ਆਏ। ਇੱਕ ਨਵੀਂ ਉਮਰ ਦਾ ਬੁਲਾਰਾ ਰੈਲੀ ਵਿੱਚ ਸਭ ਨੂੰ ਪ੍ਰਭਾਵਿਤ ਕਰ ਗਿਆ। ਉਸਦਾ ਨਾਂ ਸੀ ਇੰਦਰਜੀਤ ਗੁਪਤਾ, ਮਗਰੋਂ ਉਹ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ। ਇੱਕ ਸੀਨੀਅਰ ਪਾਰਲੀਮੈਂਟੇਰੀਅਨ ਵਜੋਂ ਉਸ ਦਾ ਸਨਮਾਨ ਹੁੰਦਾ ਰਿਹਾ। ਮਗਰੋਂ ਉਸ ਦਾ ਛੋਟਾ ਭਰਾ ਭੁਪੇਸ਼ ਗੁਪਤਾ ਲੋਕਾ ਸਭਾ ਵਿੱਚ ਬੰਗਾਲ ਤੋਂ ਪ੍ਰਤੀਨਿੱਧ ਰਿਹਾ। 

ਤਾਏ ਦੀ ਸੇਵਾ ਮੁਕਤੀ 

ਤਾਇਆ ਸੇਵਾ ਮੁਕਤ ਹੋ ਗਿਆ। ਉਸ ਦਿਨ ਕੰਪਨੀ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਦੇ ਗਲ ਵਿਚ ਫੁੱਲਾਂ ਦੇ ਹਾਰ ਪਾਏ। ਇਕ ਲਿਫਾਫ਼ਾ ਭੇਂਟ ਕੀਤਾ ਗਿਆ, ਜਿਸ ਵਿਚ ਨਵੇਂ ਨੋਟ ਸਨ, ਕਈ ਹਜ਼ਾਰ ਰੁਪਏ। ਪਰ ਜਿਸ ਕੰਮ ਲਈ ਮੈਨੂੰ ਕਲਕੱਤੇ ਲਿਆਂਦਾ ਗਿਆ ਸੀ, ਉਹ ਹੋ ਹੀ ਨਹੀਂ ਸਕਿਆ। ਤਾਇਆ, ਕੰਪਨੀ ਦੇ ਜਿਸ ਵੱਡੇ ਅੰਗਰੇਜ਼ ਸਾਹਬ ਦੀ ਗੱਡੀ ਚਲਾਉਂਦਾ ਸੀ, ਮੇਰੀ ਨੌਕਰੀ ਬਾਰੇ ਉਸਨੂੰ ਕਹਿ ਹੀ ਨਹੀਂ ਸਕਿਆ। ਉਂਝ ਵੀ, ਤੇਰਾ ਸਾਲ ਦੇ ਮੁੰਡੇ ਨੂੰ ਰੂਲ ਅਨੁਸਾਰ ਨੌਕਰੀ ਮਿਲ ਵੀ ਨਹੀਂ ਸੀ ਸਕਣੀ। 

ਫੇਰ ਤਾਇਆ ਤੇ ਵੱਡੀ ਬੇਬੇ ਨੇ ਪਿੰਡ ਆਉਣ ਦੀ ਤਿਆਰੀ ਕਰ ਲਈ। ਅਸੀਂ ਉਨ੍ਹਾਂ ਨੂੰ ਹਾਵੜਾ ਸਟੇਸ਼ਨ ਤੋਂ ਪੰਜਾਬ ਲਈ ਗੱਡੀ ਬਿਠਾ ਆਏ। ਉਸ ਤੋਂ ਅਗਲੇ ਹੀ ਦਿਨ ਮੇਰੇ ਰੋਜ਼ ਦੇ ਕੰਮਾਂ ਵਿਚ ਵਿਘਨ ਪੈਣ ਲੱਗ ਪਿਆ। ਭਰਜਾਈ ਵੱਲੋਂ ਮੁੰਡਾ ਤਾਂ ਤਿਆਰ ਕਰਕੇ ਸਕੂਲ ਭੇਜ ਦਿੱਤਾ ਜਾਂਦਾ ਪਰ ਕੁੜੀ ਪਰਮਜੀਤ ਦੀ ਸੇਵਾ ਸੰਭਾਲ ਦਾ ਕੰਮ ਮੇਰੇ ਜ਼ਿੰਮੇ ਆ ਪਿਆ। ਮੈਂ ਪਰਮਜੀਤ ਨੂੰ ਕੁੱਛੜ ਚੁੱਕਦਾ ਤੇ ਹਵਾਈ ਅੱਡੇ ਵਲ ਨਿਕਲ ਜਾਂਦਾ। ਹਵਾਈ ਜਹਾਜ਼ ਚੜ੍ਹਦੇ ਤੇ ਉਤਰਦੇ ਦੇਖਦਾ, ਉਨ੍ਹਾਂ ਦਾ ਕੰਨ ਪਾੜਵਾਂ ਸ਼ੋਰ ਸੁਣਦਾ। ਕਈ ਵਾਰੀ ਤਾਂ ਬਹੁਤ ਨੇੜੇ ਤੋਂ ਜਹਾਜ਼ ਦੇਖਦਾ। ਕੋਈ ਖ਼ਾਸ ਸੁਰੱਖਿਆ ਪ੍ਰਬੰਧ ਨਹੀਂ ਸੀ ਹੁੰਦਾ। ਰਨ ਵੇ ਤੋਂ ਪਾਰ ਜਾਣ ਆਉਣ ਲਈ ਵੀ ਕੋਈ ਰੋਕ ਟੋਕ ਨਾ ਹੁੰਦੀ। ਪਰਮਜੀਤ ਨੂੰ ਸੰਭਾਲਣ ਦਾ ਕੰਮ ਦੁਪਹਿਰ ਤੱਕ ਹੁੰਦਾ। ਉਸ ਮਗਰੋਂ ਮੈਂ ਵਿਹਲਾ ਹੁੰਦਾ ਤੇ ਇਧਰ ਉਧਰ ਭਟਕਦਾ। 

ਟੈਕਸੀ ਡਰਾਈਵਰਾਂ ਨਾਲ ਗੂੜ੍ਹੀ ਸਾਂਝ ਦਾ ਇਕ ਫਾਇਦਾ ਹੋਇਆ। ਸ਼ਾਮ ਸਮੇਂ ਅਸੀਂ ਕਈ ਜਾਣੈ ਟੈਕਸੀ ਵਿਚ ਬੈਠਦੇ ਤੇ ਕਲਕੱਤੇ ਦੇ ਬਾਜ਼ਾਰਾਂ ਵਿਚ ਬੇ ਅਰਥ ਘੁੰਮਦੇ, ਵਿਕੋਰੀਆ ਮੈਮੋਰੀਅਲ ਦੇਖਣ ਲਈ ਰਾਤ ਦਾ ਸਮਾਂ ਇਕ ਅਲੋਕਿਕ ਦ੍ਰਿਸ਼ ਪੇਸ਼ ਕਰਦਾ। ਏਨੀ ਰੋਣਕ ਕਿ ਦੁਧੀਆ ਰੌਸ਼ਨੀ ਵਿਚ ਉਥੋਂ ਪਰਤਣ ਨੂੰ ਜੀ ਹੀ ਨਾ ਕਰਦਾ। … ਤੇ ਇਕ ਦਿਨ ਇਹ ਜੁੰਡਲੀ ਸੋਨਾ ਗਾਚੀ ਜਾ ਵੜੀ। ਉਸ ਜੁੰਡਲੀ ਵਿਚ ਮੈਂ ਸਭ ਤੋਂ ਛੋਟਾ ਸਾਂ । ਇਹ ਤਾਂ ਨਹੀਂ ਸੀ ਪਤਾ ਕਿ ਇਹ ਬਾਜ਼ਾਰ ਕਿਸ ਮੰਤਵ ਲਈ ਮਸ਼ਹੂਰ ਹੈ। ਟੈਕਸੀ ਦੂਰ ਖੜ੍ਹੀ ਕਰਕੇ ਅਸੀਂ ਉਸ ਬਾਜ਼ਾਰ ਵਿਚ ਜਾ ਵੜੇ। ਚੁਬਾਰਿਆਂ ਵਿਚੋਂ ਨੌਜਵਾਨ ਕੁੜੀਆਂ ਇਸ਼ਾਰਿਆ ਨਾਲ ਸੱਦਾ ਦਿੰਦੀਆਂ ਰਹੀਆਂ। ਕਈ ਦੱਲੇ ਕਿਸਮ ਦੇ ਬੰਦੇ ਘੇਰ ਘੇਰ ਲਿਜਾਣ ਦੀ ਕੋਸ਼ਿਸ਼ ਕਰਦੇ ਪਰ ਕੋਈ ਵੀ ਕਿਸੇ ਕੋਠੇ ‘ਤੇ ਨਾ ਗਿਆ। ਜਿਹੋ ਜਿਹੇ ਆਏ ਉਹੋ ਜਿਹੇ ਹੀ ਪਰਤ ਗਏ। ਹਾਂ, ਉਸ ਦਿਨ ਮੈਨੂੰ ਪੂਰੀ ਤਾਂ ਨਹੀਂ, ਪਰ ਕੁਝ ਕੁਝ ਸਮਝ ਆਈ ਕਿ ਇਸ ਸੋਨਾ ਗਾਚੀ ਬਾਜ਼ਾਰ ਵਿਚ ਦੇਹ ਵਪਾਰ ਦੀਆਂ ਦੁਕਾਨਾਂ ਹਨ। ਸ਼ਾਮ ਬਾਜ਼ਾਰ ਤੋਂ ਦਮਦਮ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ, ਜਿਸ ਦੇ ਨੇੜੇ ਗ੍ਰਾਮੋਫੋਨ ਕੰਪਨੀ ਬਣੀ ਹੋਈ ਸੀ, ਉਸ ਤੋਂ ਪਾਰ ਸਰਕਾਰੀ ਕੁਅਰਟਰ ਬਣੇ ਹੋਏ ਸਨ, ਜਿਨ੍ਹਾਂ ਦੀਆਂ ਸੜਕਾਂ ਬਹੁਤ ਚੌੜੀਆਂ ਤੇ ਸਾਬਤ ਸਬੂਤ ਸਨ। ਇਸ ਪਾਸੇ ਆਮ ਤੌਰ ‘ਤੇ ਸੈਰ ਕਰਨ ਦੇ ਸ਼ੌਕੀਨ ਲੰਬਾ ਸਮਾਂ ਘੁੰਮਦੇ। ਯਾਦ ਨਹੀਂ ਕਿ ਉਹ ਸਾਇਕਲ ਕਿਸ ਦਾ ਸੀ, ਪਰ ਮੇਰੇ ਹੱਥ ਲੱਗ ਗਿਆ । ਮੈਂ ਉਸਦੀ ਕਾਠੀ ਉਤੇ ਬੈਠਾ ਤੇ ਸ਼ੂਟ ਵੱਟ ਦਿੱਤੀ। ਅੱਗੇ ਮੋੜ ਸੀ, ਜਿਸ ਮੋੜ ਤੋਂ ਸਾਇਕਲ ਪੂਰੀ ਤਰ੍ਹਾਂ ਮੁੜ ਨਾ ਸਕਿਆ, ਨਤੀਜੇ ਵਜੋਂ, ਮੈਂ ਤੇ ਸਾਇਕਲ ਸੜਕ ਵਿਚ ਹੀ ਦੂਰ ਤੱਕ ਘਿਸਰਦੇ ਚਲੇ ਗਏ। ਸਚਮੁਚ, ਗੋਡੇ ਤੇ ਕੂਹਣੀਆਂ ‘ਤੇ ਰਗੜਾਂ ਲੱਗੀਆਂ। ਰਗੜਾਂ, ਜੋ ਮਗਰੋਂ ਬਹੁਤ ਹੀ ਦੁੱਖ ਦੇਣ ਲੱਗੀਆਂ। ਉਂਝ, ਇਥੇ ਵੀ ਮੇਰੇ ਪੈਰਾਂ ਵਿੱਚ ਜੁੱਤੀ ਪਹਿਨੀ ਟੁੱਟ ਗਈ, ਮੁੜ ਨਹੀਂ ਜੁੜੀ। ਮਹਾਨਗਰ ਦੀਆਂ ਸੜਕਾਂ ਉਤੇ ਨੰਗੇ ਪੈਰ ਤੁਰੇ ਫਿਰਨਾ, ਆਪਣੇ ਆਪ ਵਿਚ ਇਕ ਹੀਣ ਭਾਵ ਪੈਦਾ ਕਰਦਾ। 

ਫੇਰ ਇਕ ਦਿਨ ਪਤਾ ਨਹੀਂ ਮਨ ਵਿਚ ਕੀ ਆਇਆ। ਕਾਗ਼ਜ਼ ਲਏ, ਪੈਨ ਲਿਆ ਤੇ ਉਨ੍ਹਾਂ ਕੁਅਰਟਰਾਂ ਨੇੜੇ ਬੈਠਕੇ ਮੈਂ ਕਹਾਣੀ ਲਿਖੀ ‘ਨਵੇਂ. ਬੂਟ’, ਅਸਲ ਵਿਚ ਉਹ ਕਹਾਣੀ ਨਾਲੋਂ ਆਪਣੇ ਨਾਲ ਹੰਢਾਏ ਸਮੇਂ ਦਾ ਵਰਨਣ ਹੀ ਸੀ। ਕਮਰੇ ਵਿਚ ਲਿਆ ਕੇ ਮੈਂ ਉਹ ਕਹਾਣੀ ਰੱਖ ਦਿੱਤੀ। ਪਤਾ ਨਹੀਂ ਕਿਸਨੇ ਉਹ ਕਹਾਣੀ, ਭਰਜਾਈ ਨੂੰ ਸੁਣਾ ਦਿੱਤੀ। ਸੰਪੂਰਨ ਭਰਾ ਤਾਂ ਪੰਜਾਬੀ ਜਾਣਦਾ ਨਹੀਂ ਸੀ ਤੇ ਭਰਜਾਈ ਅਨਪੜ੍ਹ ਸੀ। ਭਰਜਾਈ ਨੇ ਉਹ ਕਹਾਣੀ ਭਰਾ ਨੂੰ ਦੱਸ ਦਿੱਤੀ। ਇਸ ਕਹਾਣੀ ਤੋਂ ਘਰ ਵਿਚ ਸਿੱਟਾ ਕੱਢਿਆ ਗਿਆ ਕਿ ਇਹ ਤਾਂ ਘਰ ਦੀ ਬਦਨਾਮੀ ਕਰਦਾ ਹੈ। ਬੱਸ ਉਸੇ ਦਿਨ ਤੋਂ ਮੇਰੀ ਪੰਜਾਬ ਵਾਪਸੀ ਦੀ ਤਿਆਰੀ ਹੋਣ ਲੱਗ ਪਈ। 

ਐਕਸਟਰਾ ਸ਼ਾਟ 

ਮਗਰੋਂ ਉਹ ਕਹਾਣੀ ਲੁਧਿਆਣੇ ਤੋਂ ਉਸ ਸਮੇਂ ਛਪਦੇ ਮਾਸਿਕ ਪੱਤਰ ‘ਸੋਨ ਸਵੇਰਾ’ ਵਿੱਚ ਪ੍ਰਕਾਸ਼ਿਤ ਹੋਈ। 

 

ਇਨਾਮ ਦਾ ਸਵਾ ਰੁਪਿਆ 

ਦਮਦਮ ਹਵਾਈ ਅੱਡੇ ਨੂੰ ਦੋ ਸੜਕਾਂ ਮੁੜਦੀਆਂ ਸਨ। ਇਕ ਨੂੰ ਇਕ ਨੰਬਰ ਗੇਟ ਤੇ ਦੂਜੀ ਨੂੰ ਦੋ ਨੰਬਰ ਗੇਟ ਕਿਹਾ ਜਾਂਦਾ। ਸਰਕਾਰੀ ਲੋਕਲ ਬੱਸਾਂ ਗੇਟ ਨੰਬਰ ਦੋ ਤੋਂ ਹਵਾਈ ਅੱਡੇ ਵਿਚ ਜਾਂਦੀਆਂ। ਗ੍ਰਾਮੋਫੋਨ ਗੇਟ ਤੋਂ ਬੱਸ ਦਾ ਕਿਰਾਇਆ 8 ਨਵੇਂ ਪੈਸੇ ਸੀ। ਗੇਟ ਨੰਬਰ ਦੋ ਦੇ ਸਾਹਮਣੇ ਸੜਕ ਦੇ ਖੱਬੇ ਪਾਸੇ ਗੁਰਦੁਆਰਾ ਸਾਹਿਬ ਸੀ। 

ਜਿਸ ਦਾ ਸੇਵਾਦਾਰ ਇਕ ਸਿੱਖ ਸਜਿਆ ਬੰਗਾਲੀ ਸੀ । ਉਹ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਚ ਹੀ ਰਹਿੰਦਾ ਸੀ। ਉਹ ਪਾਠ ਕਰਦਾ, ਅਰਦਾਸ ਕਰਦਾ ਤੇ ਸਾਂਭ ਸੰਭਾਲ ਕਰਦਾ। ਉਸਨੇ ਗੁਰਮੁਖੀ ਸਿੱਖੀ, ਪਰ ਬੋਲਣ ਦਾ ਲਹਿਜਾ ਉਸਦਾ ਬੰਗਾਲੀ ਹੀ ਰਿਹਾ। ਉਹ ਪੰਜਾਬੀ ਵਿਚ ਗੱਲ ਕਰਦਾ ਤਾਂ ਅਟਕ ਅਟਕ ਕੇ। ਇਕ ਦਿਨ ਇਕ ਢਾਡੀ ਜੱਥਾ ਬੱਸ ਵਿਚ ਸਵਾਰ ਹਵਾਈ ਅੱਡੇ ਵਲ ਜਾ ਰਿਹਾ ਸੀ। ਮੈਂ ਵੀ ਐਵੇਂ ਹੀ ਲੋਕਲ ਬੱਸ ਵਿਚ ਸਾਂ। ਗੁਰਦੁਆਰਾ ਸਾਹਿਬ ਬਾਰੇ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਮੈਨੂੰ ਗੁਰਦੁਆਰਾ ਸਾਹਿਬ ਬਾਰੇ ਪੁੱਛਿਆ, ਸ਼ਾਇਦ ਉਹ ਪੰਜਾਬ ਤੋਂ ਆਏ ਸਨ। ਮੈਂ ਦੱਸ ਨਾ ਸਕਿਆ ਤੇ ਉਨ੍ਹਾਂ ਦੋ ਨੰਬਰ ਗੇਟ ਅੱਗੇ ਮੈਨੂੰ ਵੀ ਨਾਲ ਹੀ ਉਤਾਰ ਲਿਆ। ਇਸ ਪਾਸੇ ਤੋਂ ਹਰ ਦੂਜੇ ਤੀਜੇ ਦਿਨ ਲੰਘਦਾ ਸਾਂ ਪਰ ਗੁਰਦੁਆਰਾ ਸਾਹਿਬ ਦੇਖਿਆ ਹੀ ਨਹੀਂ ਸੀ। 

ਉਸ ਦਿਨ ਕਿਸੇ ਸਿੱਖ ਗੁਰੂ ਦਾ ਕੋਈ ਪਰਵ ਸੀ, ਪਤਾ ਨਹੀਂ ਕੀ ਸੀ। 

ਗੁਰਦੁਆਰੇ ਦੇ ਹਾਲ ਵਿਚ ਸੰਗਤ ਬੈਠੀ ਹੋਈ ਸੀ, ਢਾਡੀ ਤੇ ਕਵਿਸ਼ਰ ਦੀਵਾਨ ਨੂੰ ਵਾਰਾਂ ਤੇ ਕਵੀਸ਼ਰੀ ਸੁਣਾ ਰਹੇ ਸਨ। ਜਿਨ੍ਹਾਂ ਨਾਮ ਮੈਂ ਗਿਆ ਸਾਂ, ਉਨ੍ਹਾਂ ਵਿਚੋਂ ਵੱਡੀ ਉਮਰ ਦੇ ਢਾਡੀ ਨੇ ਮੈਨੂੰ ਵੀ ਕੁਝ ਸੁਨਾਉਣ ਲਈ ਕਿਹਾ। ਮੈਂ ਹਾਂ ਕਰ ਦਿੱਤੀ ਤੇ ਉਸਨੇ ਸਟੇਜ਼ ਸੰਭਾਲ ਰਹੇ ਸਿੰਘ ਕੋਲ ਮੇਰਾ ਨਾਲ਼ ਲਿਖਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਮੈਨੂੰ ਕਵਿਤਾ ਯਾਦ ਸੀ। ਸਕੂਲ ਵਿਚ ਵਥੇਰੀਆਂ ਕਵਿਤਾਵਾਂ ਤੇ ਗੀਤ ਸੁਣਾਏ ਸਨ। ਸੋ ਬੇ ਝਿਜਕ ਮੈਂ ਸਟੇਜ਼, ‘ਤੇ ਗਿਆ। ਪੰਜ ਬੰਦਾਂ ਦੀ ਕਵਿਤਾ ਸੁਣਾਈ। ਹਾਲ ਵਿਚ ਸਜੇ ਸਾਰੇ ਲੋਕ ਹੈਰਾਨ ਜਿਹੇ ਹੋ ਗਏ। ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਮੈਨੂੰ ਸਵਾ ਰੁਪਿਆ ਇਨਾਮ ਵਿਚ ਦਿੱਤਾ ਗਿਆ। 

ਐਕਸਟਰਾ ਸ਼ਾਟ 

ਸਵਾ ਰੁਪਿਆ, ਉਨ੍ਹਾਂ ਦਿਨਾਂ ਵਿਚ ਇਕ ਵੱਡੀ ਰਕਮ ਹੁੰਦੀ ਸੀ। 

ਗੀਤਾਂ ਵਾਲ਼ੇ ਤਵੇ 

ਗ੍ਰਾਮੋਫੋਨ ਕੰਪਨੀ ਦੀਆਂ ਕੰਧਾਂ ਬਹੁਤ ਉਚੀਆਂ ਸਨ, ਉਨ੍ਹਾਂ ਉਤੇ ਵੀ ਕੰਡਿਆਲੀ ਤਾਰ ਲਾਈ ਹੋਈ ਸੀ। ਸੁਰੱਖਿਆ ਦੀ ਨਜ਼ਰ ਨਾਲ ਵੇਖਿਆਂ ਇਨ੍ਹਾਂ ਕੰਧਾਂ ਨੂੰ ਟੱਪਣਾ ਬਹੁਤ ਮੁਸ਼ਕਿਲ ਸੀ ਪਰ ਫੇਰ ਵੀ ਚੋਰੀ ਕਰਨ ਵਾਲ਼ੇ ਵੱਡੀ ਚੌਕਸੀ ਦੇ ਬਾਵਜੂਦ, ਚੋਰੀ ਕਰ ਲੈਂਦੇ। ਕੰਪਨੀ ਦਾ ਮੁੱਖ ਗੇਟ ਉਸ ਸਮੇਂ ਹੀ ਖੁੱਲ੍ਹਦਾ, ਜਦੋਂ ਕਿਸੇ ਗੱਡੀ ਨੇ ਬਾਹਰ ਜਾਂ ਅੰਦਰ ਜਾਣਾ ਹੁੰਦਾ। ਕੰਪਨੀ ਵਿਚ ਜਾਣ ਸਮੇਂ ਕਾਮੇ ਇਕ ਇਕ ਕਰਕੇ ਛੋਟੇ ਗੇਟ ਰਾਹੀਂ ਅੰਦਰ ਚਲੇ ਜਾਂਦੇ, ਪਰ ਛੁੱਟੀ ਹੋਣ ਸਮੇਂ ਵੱਡਾ ਗੇਟ ਖੁੱਲ੍ਹਦਾ ਤਿੰਨ ਚਾਰ ਦਰਬਾਨ ਬਾਹਰ ਜਾਣ ਵਾਲਿਆਂ ਦੀ ਤਲਾਸ਼ੀ ਲੈਂਦੇ। ਕੰਪਨੀ ਦੀ ਇਹ ਉੱਚੀ ਕੰਧ, ਅੱਗੇ ਜਾ ਕੇ ਜੈਸਰ ਕੰਪਨੀ ਵਲ ਮੁੜ ਗਈ ਸੀ, ਜਿਸਦੇ ਮੋੜ ਉੱਤੇ ਤਾਏ ਨੂੰ ਕੰਪਨੀ ਨੇ ਕੁਆਰਟਰ ਦਿੱਤਾ ਹੋਇਆ ਸੀ। 

ਮੋੜ ਤੋਂ ਕੰਪਨੀ ਦੀ ਕੰਧ ਦੇ ਨਾਲ ਜਾਂਦਿਆਂ ਅੱਗੇ ਇਕ ਹੋਰ ਗੇਟ ਬਣਿਆ ਹੋਇਆ ਸੀ, ਜੋ ਲਗਪਗ ਬੰਦ ਹੀ ਰਹਿੰਦਾ। ਪਰ ਜਦੋਂ ਗਾਇਕ ਕਲਾਕਾਰ ਗੀਤ ਰਿਕਾਰਡ ਕਰਵਾਉਣ ਆਉਂਦੇ, ਓਦੋਂ ਹੀ ਉਹ ਗੇਟ ਖੁੱਲ੍ਹਦਾ। ਉਂਝ ਤਾਂ ਮੈਂ, ਕਈ ਟੋਲੀਆਂ ਨੂੰ ਉਸ ਗੇਟ ਰਾਹੀਂ ਸਟੂਡੀਓ ਵਿਚ ਜਾਂਦੇ ਦੇਖਿਆ, ਪਰ ਇਕ ਦਿਨ ਮੈਂ ਘਰ ਦੇ ਅੱਗੇ ਮੋੜ ਵਿਚ ਖੜ੍ਹਾ ਸਾਂ । ਇਕ ਨੀਲੀਆਂ ਦਸਤਾਰਾਂ ਵਾਲ਼ੀ ਟੋਲੀ ਲੰਘਣ ਲੱਗੀ ਤਾਂ ਉਨ੍ਹਾਂ ਮੇਰੇ ਕੋਲੋਂ ਕੰਪਨੀ ਦੇ ਪਿਛਲੇ ਦਰਵਾਜ਼ੇ ਬਾਰੇ ਪੁੱਛਿਆ। ਮੈਂ ਉਨ੍ਹਾਂ ਦੇ ਨਾਲ ਹੀ ਤੁਰ ਪਿਆ। ਗੇਟ ਖੁਲ੍ਹਿਆ, ਉਸ ਟੋਲੀ ਨੇ ਮੈਨੂੰ ਵੀ ਅੰਦਰ ਵਾੜ ਲਿਆ। 

6 ਸਟੂਡੀਓ ਦੇ ਅੰਦਰ ਮਾਈਕ ਲਟਕਾਇਆ ਹੋਇਆ ਸੀ, ਜਿਸਦੇ ਪਿਛਲੇ ਪਾਸੇ ਸ਼ੀਸ਼ਾ ਲੱਗਿਆ ਹੋਇਆ, ਉਸ ਸ਼ੀਸ਼ੇ ਦੇ ਪਿੱਛੇ ਰਿਕਾਰਡਿੰਗ ਕਰਨ ਵਾਲਾ ਵਿਅਕਤੀ ਖੜ੍ਹਾ ਸੀ। ਨੀਲੀਆਂ ਦਸਤਾਰਾਂ ਵਾਲੀ ਗਾਇਕ ਟੋਲੀ ਨੇ ਪਹਿਲਾਂ ਕੁਝ ਦੇਰ ਰਿਹਰਸਲ (ਅਭਿਆਸ) ਕੀਤਾ । ਫੇਰ ਉਹ ਮਾਈਕ ਅੱਗੇ ਜਾ ਖਲੋਤੇ। ਦੱਸੇ ਮੁਤਾਬਕ, ਲਾਲ ਬੱਤੀ ਬੁਝਣ ਮਗਰੋਂ ਹਰੀ ਬੱਤੀ ਜਗ ਪਈ ਤਾਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ। ਜਦੋਂ ਵੀ ਕੋਈ ਨੁਕਸ ਪੈਂਦਾ, ਝੱਟ ਲਾਲ ਬੱਤੀ ਜਗ ਪੈਂਦੀ। ਉਹ ਫੇਰ ਮੁੱਢ ਤੋਂ ਗਾਉਣਾ ਸ਼ੁਰੂ ਕਰਦੇ। ਮਸਾਂ ਮਸਾਂ ਉਨ੍ਹਾਂ ਨੇ ਦੋ ਗੀਤ ਰਿਕਾਰਡ ਕਰਵਾਏ, ਜੋ ਤਵੇ ਦੇ ਦੋਵੇਂ ਪਾਸੇ ਭਰੇ ਜਾਣੇ ਸਨ। 

ਉਹ ਟੋਲੀ ਗਈ ਵੀ ਨਹੀਂ ਸੀ ਕਿ ਇਕ ਪਤਲੀ ਜਿਹੀ ਜਨਾਨੀ ਸਟੂਡੀਓ ਵਿਚ ਆਈ। ਰਿਕਾਰਡਿੰਗ ਕਰਨ ਵਾਲਾ ਉਸ ਦੁਆਲੇ ਹੋ ਗਿਆ। ਪਹਿਲਾਂ ਉਸ ਤੋਂ ਰਿਹਰਸਲ ਕਰਵਾਈ ਤੇ ਫੇਰ ਰਿਕਾਰਡਿੰਗ ਹੋਣ ਲੱਗੀ। ਜਿਵੇਂ ਹੀ ਉਹ ਬੇਸੂਰੀ ਹੁੰਦੀ ਜਾਂ ਸਾਜ਼ਾਂ ਵਿਚ ਗੜਬੜ ਹੁੰਦੀ, ਰਿਕਾਰਡਿੰਗ ਕਰਨ ਵਾਲਾ ਆਉਂਦਾ, ਉਸ ਗਾਇਕਾ ਨੂੰ ਬੈਂਚ ਉੱਤੇ ਬਿਠਾ ਕੇ ਸਮਝਾਉਂਦਾ, ਉਂਝ ਬੜੀ ਬੇਸ਼ਰਮੀ ਨਾਲ ਉਸਨੂੰ ਆਪਣੇ ਨਾਲ਼ ਘੁੱਟ ਲੈਂਦਾ। ਸਾਜ਼ੀ ਇਧਰ ਉਧਰ ਦੇਖਣ ਲੱਗ ਪੈਂਦੇ, ਗਾਇਕਾ ਜਿਵੇਂ ਧਰਤੀ ਵਿਚ ਧਸ ਜਾਂਦੀ, ਪਰ ਬੋਲਿਆ ਕੋਈ ਕੁਝ ਵੀ ਨਾ। 

ਇਕ ਦਿਨ ਉਸ ਗੇਟ ਅੱਗੇ ਵੱਡਾ ਇਕੱਠ ਹੋ ਗਿਆ। ਮੈਂ ਉਤਸੁਕਤਾ ਵਸ ਉਸ ਨੇੜੇ ਪੁੱਜ ਗਿਆ। ਪਤਾ ਲੱਗਾ ਕਿ ਮੁਹੰਮਦ ਰਫ਼ੀ ਤੇ ਲਤਾ ਮੰਗੇਸ਼ਕਰ ਰਿਕਾਰਡਿੰਗ ਕਰਵਾਉਣ ਆਏ ਹਨ। ਆਏ ਵੀ ਉਹ ਕਾਲ਼ੇ ਸ਼ੀਸ਼ਿਆਂ ਵਾਲ਼ੀ ਗੱਡੀ ਵਿਚ। ਇਹ ਸੱਚ ਸੀ ਜਾਂ ਐਵੇਂ ਅਫ਼ਵਾਹ ਪਤਾ ਤਾਂ ਨਹੀਂ ਲੱਗ ਸਕਿਆ, ਪਰ ਦੋਹਾਂ ਦੇ ਦਰਸ਼ਨ ਕਿਸੇ ਨੂੰ ਨਾ ਹੋਏ। ਸਿਨੇਮਾ ਪ੍ਰੇਮੀਆਂ ਵਿਚ ਉਨ੍ਹਾਂ ਨੂੰ ਦੇਖਣ ਦੀ ਤੀਬਰ ਇੱਛਾ ਸੀ ਕਿਉਂਕਿ, ਫ਼ਿਲਮ ਬਰਸਾਤ ਕੀ ਰਾਤ, ਦਿਲ ਆਪਨਾ ਪ੍ਰੀਤ ਪਰਾਈ, ਚੌਧਵੀਂ ਕਾ ਚਾਂਦ, ਤੇ ਮੁਗ਼ਲੇ-ਆਜ਼ਮ ਦੇ ਗੀਤਾਂ ਨੇ ਧੂਮ ਮਚਾਈ ਹੋਈ ਸੀ। 

ਕੰਪਨੀ ਵਿਚ ਕੰਮ ਕਰਦੇ ਉਡੀਸਾ ਦੇ ਮੁਹੰਮਦ ਯਾਸੀਨ ਨਾਲ ਮੇਰੀ ਪੂਰੀ ਦੋਸਤੀ ਹੋ ਗਈ। ਉਹ ਕੰਪਨੀ ਵਿਚ ਗ੍ਰਾਮੋਫੋਨ ਉੱਤੇ ਤਵਾ ਵਜਾਉਂਦਾ, ਉਸਨੂੰ ਸੁਣਦਾ, ਤੇ ਨੁਕਸ ਵਾਲੇ ਤਵੇ ਵੱਖਰੇ ਕਰਦਾ ਰਹਿੰਦਾ। ਉਸਨੇ ਦੱਸਣਾ ਕਿ ਕਿਸ ਫ਼ਿਲਮ ਦੇ ਗੀਤ ਆਉਣ ਵਾਲ਼ੇ ਹਨ, ਕਿਸ ਫ਼ਿਲਮ ਦੇ ਗੀਤ ਮਸ਼ਹੂਰ ਹੋਣ ਦਾ ਯਕੀਨ ਹੈ। ਉਸਨੇ ਦੱਸਿਆ ਕਿ ਜਦੋਂ ਦਿਲ ਆਪਨਾ ਪ੍ਰੀਤ ਪ੍ਰਾਈ ਦੇ ਗੀਤਾਂ ਦੇ ਤਵੇ ਬਣੇ ਤਾਂ ਦਿਨ ਭਰ ਇਕੋ ਤਵਾ ਵਜਾਉਣਾ ਪੈਂਦਾ, ਕਿਉਂਕਿ, ਇਕ ਗੀਤ ਦੇ ਹੀ ਹਜ਼ਾਰਾਂ ਤਵੇ ਬਣਦੇ ਸਨ। ਇਕੋ ਗੀਤ ਸਾਰਾ ਦਿਨ ਸੁਣਦਿਆਂ ਬੰਦਾ ਕਿੰਨਾ ਕੁ ਦੁਖੀ ਹੋ ਸਕਦਾ ਹੈ, ਇਹ ਮੁਹੰਮਦ ਯਾਮੀਨ ਹੀ ਜਾਣਦਾ ਸੀ। 

ਐਕਸਟਰਾ ਸ਼ਾਟ 

ਕੰਪਨੀ ਨੂੰ, ਅੰਦਰੋਂ ਦੇਖਣ ਦਾ ਮੌਕਾ ਕੇਵਲ ਇਕ ਵਾਰ ਹੀ ਮਿਲਿਆ, ਉਹ ਵੀ ਵਿਸ਼ਕਰਮਾ ਦਿਨ ‘ਤੇ, ਨਹੀਂ ਤਾਂ ਪਤਾ ਹੀ ਨਹੀਂ ਸੀ ਕਿ ਕਿਸ ਪਾਸੇ ਕੀ ਬਣਦਾ ਹੈ। ਚੰਗੀ ਗੱਲ ਇਹ ਰਹੀ ਕਿ ਮੁਹੰਮਦ ਯਾਸੀਨ ਨੇ ਹੀ ਕੰਪਨੀ ਅੰਦਰ ਮੇਰਾ ਚੁੱਕਰ ਲੁਆਇਆ ਸੀ।  

ਚੀਰਾ 

ਮੇਰੇ ਬਿਹਾਰੀ, ਬੰਗਾਲੀ, ਪੰਜਾਬੀ ਵਾਕਫ਼ਕਾਰਾਂ ਵਿਚ ਇਕ ਠੇਕੇਦਾਰ ਵੀ ਸੀ. ਜੋ, ਮੂਲ ਰੂਪ ਵਿਚ ਬੰਗਾਲੀ ਸੀ। ਉਹਨੇ ਕਿਸੇ ਵੱਡੇ ਠੇਕੇਦਾਰ ਤੋਂ ਅੱਗੇ ਕੰਮ ਦਾ ਨਰਾ ਲਿਆ ਹੋਇਆ ਸੀ। ਇਹ ਹਵਾਈ ਪੱਟੀ ਉਸਾਰਨ ਦਾ ਕੰਮ ਸੀ। ਉਸ ਠੇਕੇਦਾਰ ਨੇ, ਕੇ ਗ੍ਰਾਮੋਫੋਨ ਗੇਟ ਨੇੜੇ ਹੀ ਕਿਸੇ ਖੋਖੇ ਵਿਚ ਰਾਤ ਕੱਟ ਲੈਂਦਾ, ਮੈਨੂੰ ਕਿਹਾ ਕਿ ਮੈਂ ਉਸ ਨਾਲ ਕੰਮ ਵਿਚ ਹੱਥ ਵਟਾਵਾਂ। ਉਹ ਤਾਂ ਸਾਰਾ ਦਿਨ ਇਧਰ ਉਧਰ ਤੁਰਿਆ ਰਹਿੰਦਾ ਤੇ ਲੇਬਰ ਤੋਂ ਕੰਮ ਕਰਵਾਉਣ ਲਈ ਉਸ ਨੇ ਮੈਨੂੰ ਰੱਖ ਲਿਆ। ਮੈਂ ਸਵੇਰੇ ਸਮੇਂ ਸਿਰ ਪੈਦਲ ਕੰਮ ਵਾਲੇ ਥਾਂ ਜਾਂਦਾ। ਆਦਮੀਆਂ ਤੇ ਇਸਤਰੀ ਮਜ਼ਦੂਰਾਂ ਦੀ ਹਾਜ਼ਰੀ ਵੱਖੋ ਵੱਖਰੀ ਲਾਉਂਦਾ ਕਿਉਂਕਿ, ਇਸਤਰੀ ਮਜ਼ਦੂਰਾਂ ਦੀ ਦਿਹਾੜੀ ਮਰਦ ਮਜ਼ਦੂਰਾਂ ਨਾਲ ਘੱਟ ਸੀ ਤੇ ਇਸਤਰੀ ਮਜ਼ਦੂਰ ਨੂੰ “ਰੇਜਾ” ਕਿਹਾ ਜਾਂਦਾ ਸੀ । ਭਾਵੇਂ, ਬਹੁਤ ਛੋਟਾ ਸਾਂ ਪਰ, ਪੱਗੜੀ ਵਾਲ਼ੇ ਸਰਦਾਰ ਦੀ ਕਹੀ ਹੋਈ ਹਰ ਗੱਲ ਮਜ਼ਦੂਰਾਂ ਵੱਲੋਂ ਮੰਨੀ ਜਾਂਦੀ। 

ਪਿੰਡ ਵਾਪਸੀ ਲਈ ਟਿਕਟਾਂ ਭਰਾ ਖ਼ਰੀਦ ਲਿਆਇਆ। ਠੇਕੇਦਾਰ ਨੇ ਪੈਸੇ ਦੇ ਦਿੱਤੇ, ਉਨ੍ਹਾਂ ਵਿਚੋਂ ਮੈਂ ਇਕ ਬੈਗ ਖ਼ਰੀਦਿਆ। ਸ਼ਾਮ ਬਾਜ਼ਾਰ ਵਿਚੋਂ ਤਿੰਨ ਚੀਰੇ (ਬੂਟੀਦਾਰ) ਪਗੜੀਆਂ ਖ਼ਰੀਦੀਆਂ, ਕਾਲੇ ਤੇ ਚਿੱਟੇ ਰੰਗ ਦੀਆਂ, ਜੈਬਰੇ ਵਰਗੀਆ ਬਾਰੀਆਂ, ਇਕ ਚੀਰਾ ਹੋਰ ਰੰਗ ਦਾ ਖ਼ਰੀਦਿਆ। ਪਿੰਡ ਆਇਆ ਤਾਂ ਉਨ੍ਹਾਂ ਚੀਰਿਆ ਦੀਆਂ ਵੰਡੀਆਂ ਪੈ ਗਈਆਂ, ਇਕ ਚੀਰਾ ਭਰਾ ਨੇ ਬੰਨ੍ਹ ਲਿਆ, ਇਕ ਚੀਰਾ ਉਸਨੇ ਆਪਣੇ ਸਾਲ਼ੇ ਨੂੰ ਦੇ ਦਿੱਤਾ ਤੇ ਇਕ ਚੀਰਾ ਮੇਰੇ ਬੰਨ੍ਹਣ ਲਈ ਰਹਿ ਗਿਆ। ਪਰ ਕੁਝ ਦਿਨਾਂ ਮਗਰੋਂ ਮੇਰੇ ਵਾਲਾ ਚੀਰਾ ਚੁੱਕਕੇ ਭਰਾ ਨੇ ਬੰਨ੍ਹ ਲਿਆ। ਉਸਨੇ ਆਪਣੇ ਵਾਲਾ ਚੀਰਾ ਪਤਾ ਨਹੀਂ ਕਿਸ ਨੂੰ ਭੇਂਟ ਕਰ ਦਿੱਤਾ। ਘਰ ਵਿਚ ਛੋਟਾ ਸਾਂ, ਅਜਿਹੀਆਂ ਵਧੀਕੀਆਂ ਸਹਿਣ ਦਾ ਆਦੀ ਸਾਂ । ਮੇਰੇ ਕੰਮ ਤਾਂ ਫੇਰ ਉਹੀ ਪੁਰਾਣੀ ਪੱਗ ਹੀ ਆਈ। 

ਆਪਣੀ ਕਮਾਈ ਦਾ ਬੈਗ ਮੈਂ ਬੜਾ ਸਾਂਭ ਸੰਭਾਲ ਕੇ ਰੱਖਿਆ। ਜਿਸ ਵਿਚ ਕਲਕੱਤੇ ਤੋਂ ਖ਼ਰੀਦੇ ਹੋਏ ਹਿੰਦੀ ਦੇ ਫ਼ਿਲਮੀ ਰਸਾਲੇ ਸੰਭਾਲੇ ਹੁੰਦੇ। ਜਿਸ ਦਿਨ ਵੀ ਮੈਂ ਕਿਤੇ ਦੋਰਾਹੇ ਜਾਂ ਸਮਰਾਲੇ ਜਾਣਾ ਹੁੰਦਾ, ਆਮ ਤੋਰ ‘ਤੇ ਪੈਦਲ ਹੀ ਜਾਣਾ ਪੈਂਦਾ, ਸਾਇਕਲ ਤਾਂ ਕਦੇ ਕਦੇ ਹੀ ਮਿਲਦਾ। ਪਰ ਮੈਂ ਉਹ ਫ਼ਿਲਮੀ ਰਸਾਲਿਆਂ ਵਾਲਾ ਬੈਗ ਹਮੇਸ਼ਾ ਨਾਲ ਰੱਖਦਾ, ਜਿਵੇਂ ਉਹ ਬੈਗ ਮੇਰੀ ਪੂੰਜੀ ਬਣ ਗਿਆ ਹੋਵੇ। ਜਿਸ ਵਿਚ ਕੰਮ ਦਾ ਕੁਝ ਵੀ ਨਹੀਂ ਸੀ। ਉਹ, ਨਵੇਂ ਬੂਟਾਂ ਬਾਰੇ ਲਿਖੀ ਕਹਾਣੀ ਵੀ ਨਹੀਂ ਸੀ। 

31 ਦਸੰਬਰ 

ਕਲਕੱਤੇ ਤੋਂ ਵਾਪਸ ਆ ਕੇ ਵੀ ਕਿਸੇ ਕੰਢੇ ਨਾ ਲੱਗ ਸਕਿਆ। ਕੰਢੇ ਲਾਉਣ ਵਾਲੇ ਤਾਂ ਖ਼ੁਦ ਕੰਢੇ ਦੀ ਤਲਾਸ਼ ਵਿਚ ਸਨ। ਬੇਬੇ ਨੇ ਇੰਦਰ ਨੂੰ ਕਿਹਾ ਕਿ ਉਹ ਮੈਨੂੰ ਰੇਡੀਓ ਦਾ ਕੰਮ ਸਿਖਾ ਦੇਵੇ। ਉਸਨੇ ਤੁਰੰਤ ਉੱਤਰ ਦਿੱਤਾ ਕਿ ਸਾਇਕਲ ‘ਇਹਦੇ ਕੋਲ ਹੈ, ਪਿੰਡੋਂ ਰੋਟੀ ਖਾ ਕੇ ਦੋਰਾਹੇ ਦੁਕਾਨ ‘ਤੇ ਆ ਜਾਇਆ ਕਰੇ।’ ਪਰ ਬੇਬੇ ਨੂੰ ਮੇਰਾ ਰੋਜ਼ ਦੋਰਾਹੇ ਜਾਣਾ ਮਨਜ਼ੂਰ ਨਹੀਂ ਸੀ। ਇਹ ਕੰਮ ਇਥੇ ਹੀ ਠੱਪ ਹੋ ਗਿਆ। ਅਜੀਬ ਦਿਨ ਸਨ, ਭਰਾ ਖ਼ੁਦ ਬੇਰੁਜ਼ਗਾਰ ਵਰਗਾ ਹੀ ਸੀ, ਜੋ ਛੱਤ ਬਨੂੜ ਤੱਕ ਪੜ੍ਹਾਉਣ ਜਾਂਦਾ ਤਾਂ ਸਾਇਕਲ ਉੱਤੇ, ਪ੍ਰਾਈਵੇਟ ਸਕੂਲ ਵਿਚ ਨਾਂ-ਮਾਤਰ ਪੈਸੇ ਮਿਲਦੇ ਸਨ। ਮੇਰਾ ਸਰੀਰ ਵੀ ਸਖ਼ਤ ਮਜ਼ਦੂਰੀ ਕਰਨ ਵਾਲ਼ਾ ਨਹੀਂ ਸੀ ਤੇ ਉਮਰ ਵੀ ਛੋਟੀ ਸੀ। ਇਕ ਦਿਨ ਮੈਂ ਦੋਰਾਹੇ ਫੁੱਫੜ ਸਾਧੂ ਰਾਮ ਨੂੰ ਕਿਹਾ ਕਿ ਉਹ ਮੈਨੂੰ ਕੋਈ ਕੰਮ ਲਾਵੇ। ਮੈਨੂੰ ਲੈ ਕੇ ਫੁੱਫੜ ਇਕ ਕਾਰਖ਼ਾਨੇ ਦੇ ਦਫ਼ਤਰ ਵਿਚ ਗਿਆ। ਦਫ਼ਤਰ ਵਿੱਚ ਬੈਠਾ ਵਿਅਕਤੀ ਦੋਰਾਹੇ ਦਾ ਹੀ ਹੋਣ ਕਾਰਨ ਫੁੱਫੜ ਦਾ ਜਾਣੂ ਸੀ। ਫੁੱਫੜ ਨੇ ਉਸ ਨਾਲ ਮੈਨੂੰ ਕੰਮ ਦੇਣ ਦੀ ਗੱਲ ਕੀਤੀ। ਉਸਨੇ ਰਾਤ ਨੂੰ ਅੱਠ ਵਜੇ ਆਉਣ ਲਈ ਆਖ ਦਿੱਤਾ। 

ਦਸੰਬਰ ਦੀ ਆਖ਼ਰੀ ਰਾਤ, ਧੁੰਦ ਪਈ ਹੋਈ, ਠਰੂੰ ਠਰੂੰ ਕਰਦਾ ਸਰੀਰ । ਪਰ ਮੈਂ ਕਾਰਖ਼ਾਨੇ ਦੇ ਦਫ਼ਤਰ ਅੱਗੇ ਜਾ ਖਲੋਤਾ। ਮਾਲਕ ਨੇ ਇਕ ਹੋਰ ਬੰਦੇ ਨੂੰ ਬੁਲਾਇਆ ਤੇ ਮੈਨੂੰ ਕੰਮ ਲਾਉਣ ਲਈ ਕਿਹਾ। ਮੈਨੂੰ ਦੂਜੀ ਮੰਜ਼ਿਲ ਉੱਤੇ ਲਿਜਾਕੇ ਇਕ ਮਸ਼ੀਨ ਦਿਖਾਈ ਗਈ, ਜਿਸ ਵਿਚ ਸਾਬਤ ਮੂੰਗਫ਼ਲੀ ਪਾਉਣੀ ਸੀ। ਸਾਰੀ ਰਾਤ ਇਹੋ ਕੰਮ ਕਰਨਾ ਸੀ। ਕੰਮ ਸ਼ੁਰੂ ਹੋਇਆ, ਮੂੰਗਫ਼ਲੀ ਟੁੱਟਦੀ ਤੇ ਉਸ ਵਿਚੋਂ ਗਿਰੀ ਨਿਕਲਕੇ ਇਕ ਪਾਸੇ ਹੋ ਜਾਂਦੀ ਤੇ ਛਿਲਕਾ ਇਕ ਪਾਸੇ ਬਾਹਰ ਵਲ ਨਿਕਲ ਜਾਂਦਾ। ਪਹਿਲੇ ਘੰਟੇ ਵਿਚ ਹੀ ਜਾਪਿਆ ਕਿ ਇਹ ਕੰਮ ਸੌਖਾ ਨਹੀਂ। ਉਸ ਵਿਚੋਂ ਗਰਦ (ਧੂੜ) ਏਨ੍ਹੀ ਉੱਡਦੀ ਕਿ ਨੱਕ ਤੇ ਮੂੰਹ ਗਰਦ ਨਾਲ ਭਰ ਗਏ। ਤੇੜ ਕੱਪੜੇ ਵੀ ਮੋਟੇ ਨਹੀਂ ਸਨ। ਜਿੰਨੀ ਦੇਰ ਮੈਂ ਮਸ਼ੀਨ ਵਿਚ ਮੂੰਗਫ਼ਲੀ ਪਾਉਂਦਾ ਰਹਿੰਦਾ, ਸਰੀਰ ਭਖਿਆ ਰਹਿੰਦਾ, ਪਰ ਜਿਵੇਂ ਹੀ ਮੈਂ ਕੁਝ ਸੁਸਤ ਪੈਂਦਾ, ਠੰਢ ਲੱਗਣ ਲੱਗਦੀ। ਉਂਝ, ਮੈਂ ਇਹ ਗੱਲ ਬਾਰ ਬਾਰ ਯਾਦ ਕਰਦਾ ਰਿਹਾ ਕਿ ਅੱਜ ਦੀ ਤਾਰੀਖ਼ ਸਾਲ ਦੀ ਆਖ਼ਰੀ ਤਾਰੀਖ਼ ਹੈ। 

ਖ਼ੈਰ, ਬਾਰਾਂ ਘੰਟੇ ਕੰਮ ਕਰਨ ਮਗਰੋਂ ਮੈਂ ਕਾਰਖ਼ਾਨੇ ਵਿਚੋਂ ਨਿਕਲਿਆ ਤਾਂ ਮਹਿਸੂਸ ਹੋਇਆ ਕਿ ਸਰੀਰ ਵਿਚ ਕੁਝ ਗੜਬੜ ਹੈ। ਮੈਂ ਪਿੰਡ ਨੂੰ ਤੁਰ ਪਿਆ। ਬੇਬੇ ਬਾਹਰਲੇ ਘਰ ਦੇ ਵਿਹੜੇ ਵਿਚ ਖਲੋਤੀ ਸੀ। ਉਸਨੇ ਫਟਾਫਟ ਚੁੱਲ੍ਹੇ ਵਿਚ ਅੱਗ ਬਾਲੀ, ਮੈਨੂੰ ਚੁੱਲ੍ਹੇ ਅੱਗੇ ਬਿਠਾਇਆ ਤੇ ਪਤੀਲਾ ਪਾਣੀ ਦਾ ਗਰਮ ਹੋਣ ਲਈ ਰੱਖ ਦਿੱਤਾ। ਪਾਣੀ ਗਰਮ ਹੋਇਆ ਤਾਂ ਬੇਬੇ ਨੇ ਮੇਰੇ ਪਿੰਡੇ ‘ਤੇ ਜੰਮੀ ਗਰਦ ਲਾਹੀ। ਫੇਰ ਉਸਨੇ ਸੋਣ ਲਈ ਮੇਰੇ ਉੱਤੇ ਰਜਾਈ ਦੇ ਦਿੱਤੀ। ਸ਼ਾਮ ਹੁੰਦੇ ਹੁੰਦੇ ਬੁਖ਼ਾਰ ਹੋ ਗਿਆ, ਕਾਂਬਾ ਲੱਗਣ ਲੱਗਾ, ਬੇਬੇ ਨੇ ਦੇਖਿਆ, ਬੁਖ਼ਾਰ ਚੜ੍ਹ ਗਿਆ। ਪਤਾ ਨਹੀਂ ਕਿਸ ਕੋਲੋਂ ਬੇਬੇ ਨੇ ਛੋਟੀ ਨੀਲੋਂ ਤੋਂ ਦੋ ਦੇਸੀ ਆਂਡੇ ਮੰਗਵਾਏ, ਉਬਾਲ ਕੇ ਚਾਹ ਨਾਲ ਖਾਣ ਲਈ ਦਿੱਤੇ। ਗਰਮਾਹਟ ਨੇ ਨਮੂਨੀਆ ਹੋਣ ਤੋਂ ਬਚਾਅ ਕਰ ਦਿੱਤਾ। ਮੁੜ ਮੈਂ ਕੰਮ ‘ਤੇ ਨਹੀਂ ਗਿਆ। 

ਐਕਸਟਰਾ ਸ਼ਾਟ 

ਉਸ ਇਕ ਰਾਤ ਦੀ ਮਜ਼ਦੂਰੀ ਦੇ ਪੈਸੇ ਮਿੱਲ ਮਾਲਕ ਵੱਲ ਅਜੇ ਵੀ ਖੜ੍ਹੇ ਹਨ  

ਪਿੰਡ ਭੰਜਾਲ 

ਅਤੇ ਮੈਂ ਚੱਲਿਆ ਪਿੰਡ ਭੰਜਾਲ, ਉੱਥੇ, ਅੱਠਵੀਂ ਦਾ ਇਮਤਿਹਾਨ ਦੇਣ। ਹੋਇਆ ਇੰਝ ਕਿ ਭਰਾ ਦੀ ਨੌਕਰੀ ਲੱਗ ਗਈ ਪਿੰਡ ਭੰਜਾਲ ਦੇ ਮਿਡਲ ਸਕੂਲ ਵਿਚ। 

ਉਥੋਂ ਉਸ ਨੇ ਘਰ ਨੂੰ ਚਿੱਠੀ ਲਿਖੀ ਕਿ ਮੈਨੂੰ ਤੁਰੰਤ ਤਿਆਰ ਕਰਕੇ ਭੰਜਾਲ ਨੂੰ ਭੇਜ ਦਿੱਤਾ ਜਾਵੇ। ਮੈਨੂੰ ਨਹੀਂ ਸੀ ਪਤਾ ਕਿ ਇਹ ਪਿੰਡ ਭੰਜਾਲ ਕਿੱਥੇ ਹੈ, ਪਰ ਚਿੱਠੀ ਵਿਚ ਲਿਖਿਆ ਸੀ ਕਿ ਰਜਾਈ ਵਾਲ਼ਾ ਬਿਸਤਰਾ ਨਾਲ ਬੰਨ੍ਹ ਦਿੱਤਾ ਜਾਵੇ। ਮੇਰੇ ਪੈਰ ਵਿਚ ਕਿੱਕਰ ਦਾ ਕੰਡਾ ਲੱਗਣ ਕਾਰਨ, ਪੈਰ ਦੇ ਹੇਠਾਂ ਇਕ ਜ਼ਖ਼ਮ ਹੋ ਗਿਆ, ਜੋ ਬਹੁਤ ਪੀੜ ਕਰਦਾ। ਜੁੱਤੀ ਵੀ ਨਾ ਪਾਈ ਜਾਂਦੀ। ਚਿੱਠੀ ਮਿਲਣ ਤੋਂ ਅਗਲੇ ਹੀ ਦਿਨ ਮੈਨੂੰ ਬੇਬੇ ਸੜਕ ਉੱਤੋਂ ਲੁਧਿਆਣੇ ਨੂੰ ਜਾਂਦੀ ਬੱਸ ਵਿਚ ਬਿਠਾ ਆਈ ਤੇ ਦਸ ਰੁਪਏ ਦਾ ਨੋਟ ਮੇਰੀ ਜੇਬ ਵਿਚ ਪਾ ਦਿੱਤਾ। ਪੈਰ ਦੁਖਣ ਕਾਰਨ ਜੁੱਤੀ ਦਾ ਇਕ ਪੈਰ ਬਿਸਤਰੇ ਵਿਚ ਬੰਨ੍ਹ ਲਿਆ। ਲੁਧਿਆਣੇ ਬੱਸ ਅੱਡਾ ਨੌਲੱਖਾ ਸਿਨੇਮਾ ਕੋਲ ਸੀ ਜਿੱਥੇ ਉੱਤਰ ਕੇ ਮੈਂ ਜਲੰਧਰ ਲਈ ਰੇਲ ਗੱਡੀ ਵਿਚ ਬੈਠਣਾ ਸੀ। ਜਲੰਧਰ ਛਾਵਣੀ ਤੋਂ ਰੇਲ ਗੱਡੀ ਹੁਸ਼ਿਆਰਪੁਰ ਵੱਲ ਚੱਲੀ। ਅੱਗੇ, ਬੱਸ ਅੱਡੇ ਵਿਚ ਮਿੰਨੀ ਬੱਸਾਂ ਤੇ ਮੈਟਾਡੋਰ ਗੱਡੀਆਂ ਚਿੰਤਪੂਰਨੀ, ਭਰਵਾਈਂ ਲਈ ਤਿਆਰ ਸਨ। ਮੈਂ ਕੰਡਕਟਰ ਨੂੰ ਮੁਬਾਰਕਪੁਰ ਚੌਂਕੀ ਉਤਾਰਨ ਲਈ ਆਖਕੇ ਟਿਕਟ ਲੈ ਲਿਆ। 

ਬੱਸ, ਕਈ ਚੋਅ ਪਾਰ ਕਰਕੇ ਪਹਾੜ ਵੱਲ ਦੇ ਪਾਸੇ ਨੂੰ ਚੱਲ ਪਈ, ਚੁਫ਼ੇਰੇ ਹਰਿਆਲੀ। ਕੁਝ ਦੇਰ ਦੇ ਸਫ਼ਰ ਮਗਰੋਂ ਪਹਾੜੀਆਂ ਸ਼ੁਰੂ ਹੋ ਗਈਆਂ। ਚੀਲ੍ਹ ਦੇ ਰੁੱਖ ਤੇ ਬਰੋਜੇ ਦੀ ਮਹਿਕ। ਵਿੰਗ ਵਲ ਖਾਂਦੀ ਸੜਕ, ਹਰ ਮੋੜ ਉੱਤੇ ਲਗਦੇ ਝਟਕੇ। ਮੁਬਾਰਕਪੁਰ ਤੋਂ ਹੀ ਚੌਲਤਪੁਰ ਨੂੰ ਜਾਂਦੀ ਸੜਕ ਉੱਤੇ ਭੰਜਾਲ ਪਿੰਡ ਸੀ। ਪੂਰਬ ਵੱਲ ਨੂੰ ਜਾਂਦੀ ਸੜਕ ਅੰਬ ਸ਼ਹਿਰ ਵੱਲ ਚਲੀ ਗਈ। ਉੱਤਰ ਵੱਲ ਨੂੰ ਜਾਂਦੀ ਸੜਕ ਕਾਂਗੜੇ ਨੂੰ ਚਲੀ ਗਈ। ਮੁਬਾਰਕਪੁਰ, ਦੋ ਚਾਰ ਕੁ ਚਾਹ ਦੀਆਂ ਦੁਕਾਨਾਂ, ਬੱਸ ਨਾਂ ਦਾ ਹੀ ਮੁਬਾਰਕਪੁਰ। 

ਬਿਸਤਰਾ ਹਲਕਾ ਹੀਂ ਸੀ, ਜਿਸਨੂੰ ਚੁੱਕਕੇ ਮੈਂ ਹੌਲ਼ੀ ਹੌਲ਼ੀ ਲੰਙ ਮਾਰਦਾ ਭੰਜਾਲ ਵੱਲ ਤੁਰ ਪਿਆ। ਰਾਹ ਵਿਚ ਵਗਦਾ ਚੋਅ ਆਇਆ, ਜਿਸ ਵਿਚੋਂ ਠੰਢਾ ਪਾਣੀ ਪੀਤਾ ਤੇ ਠੰਢੇ ਪਾਣੀ ਵਿਚੋਂ ਲੰਘਿਆ। ਪਿੰਡ ਦੇ ਨੇੜੇ ਗਿਆ ਤਾਂ ਭਰਾ ਨੇ ਦੇਖ ਲਿਆ। ਉਸਨੇ ਇਕ ਮੁੰਡਾ ਭੇਜ ਕੇ ਮੇਰਾ ਬਿਸਤਰਾ ਚੁੱਕਵਾਇਆ ਤੇ ਪੰਡਤ ਹਰੀ ਰਾਮ ਦੇ ਮਕਾਨ ਦੇ ਉਸ ਕਮਰੇ ਵਿਚ ਲਿਆ ਰੱਖਿਆ, ਜਿਸ ਦੀਆਂ ਕੰਧਾਂ ਕੱਚੀਆਂ ਪਰ ਉੱਪਰ ਖਪਰੈਲ ਦੀ ਛੱਤ ਪਾਈ ਹੋਈ ਸੀ। ਅੰਦਰ ਪਾਂਡੂ ਰੰਗ ਫੇਰਿਆ ਹੋਇਆ ਸੀ। ਕਮਰੇ ਦੇ ਅੰਦਰ ਹੀ ਰੋਟੀ ਪਕਾਉਣ ਲਈ ਚੁੱਲ੍ਹਾ ਸੀ, ਇਕ ਸਕੂਲ ਦਾ ਡੈਸਕ ਤੇ ਦੋ ਮੰਜ਼ੇ ਸਨ। 

ਇਕ ਸ਼ਰਾਰਤ ਦਾ ਅੰਤ 

ਵੱਡਾ ਭਰਾ ਪਿੰਡ ਆਇਆ ਹੋਇਆ ਸੀ। ਕੋਈ ਰੋਕ ਟੋਕ ਨਹੀਂ ਸੀ। ਸ਼ਾਮ ਉੱਤਰ ਰਹੀ ਸੀ। ਸੂਰਜ ਪੱਛਮ ਵਲ ਦੇ ਅੰਬਾਂ ਦੇ ਰੁੱਖਾਂ ਵਿਚ ਅਟਕਿਆ ਹੋਇਆ ਸੀ। ਠੰਢ ਦੇ ਦਿਨ ਸਨ। ਸੁਨਿਆਰੇ ਦਾ ਕੰਮ ਕਰਨ ਕਰਨ ਵਾਲਾ ਦਵਿੰਦਰ ਵੀ ਵਿਹਲਾ ਹੀ ਬੈਠਾ ਸੀ, ਤੇ ਦਰਜ਼ੀ ਦੇਬੂ ਵੀ। ਦਰਜ਼ੀ ਦੇਬੂ ਦੀ ਦੁਕਾਨ ਵਿਚ ਇਕ ਔਰਤ ਦਾ ਸਿਲਾਈ ਕੀਤਾ ਹੋਇਆ ਕਮੀਜ਼ ਲਟਕ ਰਿਹਾ ਸੀ, ਸਲਵਾਰ ਅਜੇ ਸਿਲਾਈ ਕਰਨੀ ਸੀ । ਦਸ ਕੁ ਕਦਮਾਂ ਦੀ ਵਿੱਥ ਉੱਤੇ ਪਟਵਾਰੀ ਆਪਣੇ ਕੰਮ ਵਿਚ ਮਗਨ ਸੀ, ਜੋ ਧਰਮਸ਼ਾਲਾ ਦੇ ਬੂਹੇ ਅੱਗੇ ਮੰਜ਼ੇ ਉਤੇ ਬੈਠਾ ਸੀ। ਬੈਠੇ ਬੈਠੇ ਸਲਾਹ ਬਣ ਗਈ ਕਿ ਪਟਵਾਰੀ ਨਾਲ ਸ਼ਰਾਰਤ ਕੀਤੀ ਜਾਵੇ, ਉਸਨੂੰ ਮੂਰਖ਼ ਬਣਾਇਆ ਜਾਵੇ। ਇਸ ਮੰਤਵ ਲਈ ਮੈਨੂੰ ਵੱਡਿਆਂ ਨੇ ਮੋਹਰਾ ਬਣਾ ਲਿਆ। ਮੇਰੇ ਕੇਸ ਖੋਲ੍ਹ ਕੇ ਪਿੱਛੇ ਵੱਲ ਕਰ ਦਿੱਤੇ, ਪੱਗ ਨੂੰ ਦੋਹਰੀ ਕਰਕੇ ਦੁੱਪਟੇ ਦਾ ਕੰਮ ਲੈ ਲਿਆ। ਦੁਕਾਨ ਵਿਚ ਲਟਕਦੀ ਕਿਸੇ ਇਸਤਰੀ ਦੀ ਕਮੀਜ਼ ਮੇਰੇ ਪਹਿਨਾ ਦਿੱਤੀ ਗਈ, ਘੁੰਡ ਕੱਢ ਦਿੱਤਾ। ਦੇਬੂ ਦਰਜ਼ੀ ਨੇ ਸਿਰ ਉੱਤੇ ਗੋਲ ਜਿਹੀ ਪੱਗ ਬੰਨ੍ਹੀ, ਧੋਤੀ ਦਾ ਲਾਂਗੜ ਮਾਰਿਆ, ਹੱਥ ਵਿਚ ਕਰਮੰਡਲ ਵਰਗਾ ਡੋਲੂ ਫੜਿਆ । ਉਹ ਅੱਗੇ ਤੇ ਮੈਂ ਪਿੱਛੇ ਪਿੱਛੇ ਚਲ ਪਿਆ। ਦਵਿੰਦਰ ਮੇਰੇ ਨਾਲੋਂ ਵੀ ਪਿੱਛੇ ਪਿੱਛੇ ਤੁਰਿਆ। ਦੇਬੂ, ਪਟਵਾਰੀ ਕੋਲ ਪੁੱਜਿਆ, ਇਕ ਮੁਸਾਫ਼ਿਰ ਤੇ ਇਕ ਇਸਤਰੀ (ਮੇਰੇ ਵਲ) ਦੇਖਿਆ। ਦੇਬੂ ਨੇ ਧਰਮਸ਼ਾਲਾ ਵਿਚ ਰਾਤ ਕੱਟਣ ਦੀ ਪਟਵਾਰੀ ਤੋਂ ਆਗਿਆ ਮੰਗੀ। ਉਹ ਖੁਸ਼ੀ ਖੁਸ਼ੀ ਤਿਆਰ ਹੋ ਗਿਆ ਤੇ ਘੋਖਵੀਆਂ ਨਜ਼ਰਾਂ ਨਾਲ ਮੈਨੂੰ ਦੇਖਣ ਲੱਗਾ। ਪਟਵਾਰੀ ਨੇ ਮੈਨੂੰ ਤਾਂ ਕੀ ਪਛਣਨਾ ਸੀ, ਦੇਬੂ ਨੂੰ ਵੀ ਨਾ ਪਛਾਣ ਸਕਿਆ। ਉਹ. ਇੰਝ ਅੱਗੇ ਪਿੱਛੇ ਘੁੰਮਣ ਤੇ ਸਾਡੇ ਰਾਤ ਰਹਿਣ ਦੇ ਪ੍ਰਬੰਧ ਵਿਚ ਜੁਟ ਗਿਆ। ਫੇਰ ਕਿਸ ਦਾ ਹਾਸਾ ਨਿਕਲ ਗਿਆ। ਇਸਦੇ ਨਾਲ ਹੀ ਸਿਰ ਤੋਂ ਪੱਗ ਉਤਾਰਕੇ ਮੈਂ ਕਮ ਇਕੱਠੇ ਕੀਤੇ ਤੇ ਪਗੜੀ ਲਪੇਟ ਲਈ। ਪਟਵਾਰੀ ਬਹੁਤ ਸ਼ਰਮਿੰਦਾ ਹੋਇਆ। 

ਉਸ ਸਮੇਂ ਤਾਂ ਉਹ ਚੁੱਪ ਕਰ ਗਿਆ ਪਰ ਜਦੋਂ ਭਰਾ ਭੰਜਾਲ ਪੁੱਜਾ ਤਾ ਪਟਵਾਰੀ ਨੇ ਮੇਰੀ ਸ਼ਿਕਾਇਤ ਭਰਾ ਅੱਗੇ ਕਰ ਦਿੱਤੀ । ਗੁੱਸੇ ਵਾਲਾ ਤਾਂ ਉਹ ਪਹਿਲਾਂ ਹੀ ਸੀ, ਉਪਰ ਪਟਵਾਰੀ ਨੇ ਭੜਕਾ ਦਿੱਤਾ। ਭਰਾ ਨੇ ਇਹ ਵੀ ਨਹੀਂ ਸੋਚਿਆ ਕਿ ਕਿਨੇ ਕੁ ਲੋਕ ਦੇਖ ਰਹੇ ਨੇ। ਆਮ ਤੌਰ ‘ਤੇ, ਜਿਵੇਂ ਉਹ ਕਰਦਾ ਹੁੰਦਾ ਸੀ, ਘਸੁੰਨਾਂ ਦੀ ਅੰਨ੍ਹੇ ਵਾਹ ਵਰਤੋਂ ਮੇਰੇ ਸਰੀਰ ਉੱਤੇ ਕਰ ਦਿੱਤੀ। ਕਈ ਬੰਦਿਆਂ ਨੇ ਮਸਾਂ ਮੈਨੂੰ ਉਸਦੇ ਹੱਥੋਂ ਛੁਡਾਇਆ। 

ਉਸ ਦਿਨ ਮਗਰੋਂ ਤਾਂ ਸਾਰੀਆਂ ਸ਼ਰਾਰਤਾਂ ਦਾ ਅੰਤ ਹੀ ਹੋ ਗਿਆ। 

ਮੇਰਾ ਸਕੂਲ ਭੰਜਾਲ 

ਇਹ ਸਰਕਾਰੀ ਮਿਡਲ ਸਕੂਲ ਭੰਜਾਲ ਸੀ, ਉਂਝ, ਇਸਨੂੰ ਸੁੰਕਾਲੀ ਵੀ ਆਖਦੇ ਸਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਤਹਿਸੀਲ ਊਨਾ ਦੇ ਇਸ ਸਕੂਲ ਵਿਚ ਮੁੰਡੇ ਤੇ ਕੁੜੀਆਂ ਇਕੱਠੇ ਪੜ੍ਹਦੇ ਸਨ। ਸਕੂਲ ਵਿਚ ਅਮਲਹਿੱੜ ਸਮੇਤ ਕਈ ਹੋਰ ਪਿੰਡਾਂ ਦੇ ਵਿਦਿਆਰਥੀ ਵੀ ਪੜ੍ਹਦੇ ਸਨ। ਇਸੇ ਸਕੂਲ ਵਿਚ ਭਰਾ ਦੀ ਡਰਾਇੰਗ ਟੀਚਰ ਵਜੋਂ ਨਿਯੁਕਤੀ ਹੋਈ। ਸਕੂਲ ਦੀਆਂ ਕੰਧਾਂ ਪੱਕੀਆਂ ਪਰ ਉਪਰ ਸਰਕੰਡੇ ਦੀ ਛੱਤ ਪਾਈ ਹੋਈ ਸੀ। ਇੱਥੇ ਮੈਂ ਪ੍ਰਾਈਵੇਟ ਵਿਦਿਆਰਥੀ ਵਜੋਂ ਪੜ੍ਹਨਾ ਸੀ। ਮੇਰੇ ਕੋਲ ਕੋਈ ਕਿਤਾਬ ਵੀ ਨਹੀਂ ਸੀ ਤੇ ਜੋ ਸਿਲੇਬਸ ਦੀਆਂ ਕਿਤਾਬਾਂ ਸਨ, ਉਹ ਹਿੰਦੀ ਵਿਚ ਸਨ । ਪਰ ਮੇਰੇ ਲਈ ਹਿੰਦੀ ਕੋਈ ਸਮੱਸਿਆ ਨਹੀਂ ਸੀ। ਸਾਲ ਭਰ ਕਲਕੱਤੇ ਹਿੰਦੀ ਨਾਲ ਹੀ ਤਾਂ ਵਾਹ ਵਾਸਤਾ ਰਿਹਾ ਸੀ। ਸਕੂਲ ਵਿਚ ਪਹਿਲੀ ਭਾਸ਼ਾ ਪੰਜਾਬੀ ਵਾਲ਼ਾ, ਇਕ ਵੀ ਵਿਦਿਆਰਥੀ ਨਹੀਂ ਸੀ। ਸਾਰਿਆਂ ਨੇ ਪਹਿਲੀ ਭਾਸ਼ਾ ਹਿੰਦੀ ਲਿਖਵਾਈ ਹੋਈ ਸੀ। ਮੈਂ ਕਿਤਾਬਾਂ ਫੋਲੀਆਂ, ਪੜ੍ਹੀਆਂ, ਭਰਾ ਦੇ ਅਸਰ ਰਸੂਖ਼ ਕਾਰਨ ਮੈਨੂੰ ਅੱਠਵੀਂ ਜਮਾਤ ਵਿਚ ਬੈਠਣ ਦੀ ਆਗਿਆ ਮਿਲ ਗਈ। ਸਕੂਲ ਵਿਚ ਅਧਿਆਪਕ ਘੱਟ ਸਨ । ਸਹੌਰ ਵਾਲੇ ਮਾਸਟਰ ਸੋਹਣ ਸਿੰਘ ਨੇ ਮੇਰੇ ਕੋਲੋਂ ਕਈ ਸਵਾਲ ਪੁੱਛੇ। ਉਹ ਅਕਸਰ ਗੀਤ ਗਾਉਂਦੇ ‘ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁੰਮ ਹੁਮਾ ਕੇ ਚੱਲਣਗੇ, ਉਹ ਹਿਸਾਬ ਦੇ ਅਧਿਆਪਕ ਸਨ। ਮੇਰੇ ਜਵਾਬਾਂ ਤੋਂ ਸੰਤੁਸ਼ਟ ਹੋ ਕੇ ਅਗਲੇ ਹੀ ਦਿਨ ਮੈਨੂੰ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਲਈ ਜਮਾਤ ਵਿਚ ਖੜ੍ਹਾ ਕਰ ਦਿੱਤਾ। ਇਹ ਸਕੂਲ ਦੇ ਵਿਦਿਆਰਥੀਆਂ ਦੀ ਦੂਸਰੀ ਭਾਸ਼ਾ ਸੀ। ਮੈਨੂੰ ਉਨ੍ਹਾਂ ਦੀ ਦੂਸਰੀ ਭਾਸ਼ਾ ਦੀਆਂ ਕਿਤਾਬਾਂ ਵੀ ਪੜ੍ਹਨੀਆਂ ਤੇ ਸੁਣਨੀਆਂ ਪਈਆਂ। ਫੇਰ ਉਸਨੇ ਇਤਿਹਾਸ ਦਾ ਇਕ ਪੀਰੀਅਡ ਲਾਇਆ ਤੇ ਮੈਨੂੰ ਇਤਿਹਾਸ ਪੜ੍ਹਾਉਣ ਲਈ ਵੀ ਹੁਕਮ ਜਾਰੀ ਕਰ ਦਿੱਤਾ। ਮੈਂ ਉਸਦੇ ਦੱਸੇ ਅਨੁਸਾਰ ਹਰ ਰੋਜ਼ ਦੋ ਪੀਰੀਅਡ ਪੜਾਉਂਦਾ ਤੇ ਬਾਕੀ ਦੇ ਪੀਰੀਅਡ ਪੜ੍ਹਦਾ। 

ਰੋਟੀ, ਅਸੀਂ ਦੋਵੇਂ ਭਰਾ ਰਲ ਮਿਲਕੇ ਬਣਾ ਲੈਂਦੇ। ਇਕ ਦਿਨ ਵੱਡਾ ਹੰਗਾਮਾ ਹੋ ਗਿਆ। ਭਰਾ ਨੇ ਇਕ ਦਲਿਤ ਜਾਤੀ ਦੇ ਮੁੰਡੇ ਨੂੰ ਖੂਹ ਵਿਚੋਂ ਪਾਣੀ ਦਾ ਘੜਾ ਭਰ ਕੇ ਲਿਆਉਣ ਲਈ ਕਿਹਾ। ਉਹ ਘੜਾ ਭਰ ਕੇ ਚੁੱਕ ਲਿਆਇਆ। ਪੰਡਤ ਹਰੀ ਰਾਮ ਦੇ ਘਰ ਵਿਚ ਹੀ ਅਸੀਂ ਰਹਿੰਦੇ ਸਾਂ। ਪੰਡਤ ਹਰੀ ਰਾਮ ਨੇ ਬੰਦੇ ਇਕੱਠੇ ਕਰ ਲਏ ਤੇ ਖੂਹ ਦੇ ਭਿੱਟੇ ਜਾਣ ਦਾ ਵਾਵੇਲਾ ਖੜ੍ਹਾ ਕਰ ਦਿੱਤਾ। ਦੀਨ ਧਰਮ ਭ੍ਰਿਸ਼ਟ ਹੋਣ ਦਾ ਮੁੱਦਾ। ਖੜ੍ਹਾ ਕਰ ਲਿਆ। ਏਨੇ ਨੂੰ ਭਰਾ ਨੂੰ ਪਤਾ ਲੱਗਾ ਤਾਂ ਉਹ ਸਕੂਲ ਵਿਚੋਂ ਸਿੱਧੇ ਖੂਹ ‘ਤੇ ਗਏ। ਇਸ ਤੋਂ ਪਹਿਲਾਂ ਕਿ ਕੋਈ ਕੁਝ ਆਖਦਾ, ਉਹ ਪੰਡਤ ਜੀ ਨੂੰ ਸੰਬੋਧਨ ਹੋਏ। “ਪੰਡਤ ਜੀ, ਇਹ ਕੀ ਵਿਖੇੜਾ ਖੜ੍ਹਾ ਕਰ ਲਿਆ, ਤੂੰ ਜੀਹਨੂੰ ਹਰੀਜਨ ਕਹਿਨੈਂ, ਉਹ ਤੇਰੇ ਨਾਲ਼ੋਂ ਸਾਫ਼ ਕੱਪੜੇ ਪਾਈ ਖੜ੍ਹੀ ਤੇ ਤੇਰੀ ਤਾਂ ਧੋਤੀ ਵਿੱਚੋਂ ਵੀ ਬੂ ਮਾਰਦੀਐ।” ਫੇਰ ਉਸਨੇ ਭੀੜ ਬਣ ਖਲੋਤੇ ਬੰਦਿਆਂ ਨੂੰ ਕਿਹਾ “ਦੱਸੋ ਬਈ, ਇਹਨਾਂ ਵਿਚੋਂ ਹਰੀਜਨ ਕੌਣ ਐ।” ਭੀੜ ਹੌਲ਼ੀ ਹੌਲ਼ੀ ਖਿੰਡ ਗਈ, ਨਸੋਸ਼ੀ ਦਾ ਮਾਰਿਆ ਪੰਡਤ ਹਰੀ ਚੰਦ ਸ਼ਰਮਿੰਦਾ ਹੋ ਕੇ ਘਰ ਨੂੰ ਚਲਿਆ ਗਿਆ। 

ਉਸ ਮਗਰੋਂ ਤਾਂ ਪਾਣੀ ਦਾ ਘੜਾ ਭਰ ਕੇ ਕੋਈ ਵੀ ਰੱਖ ਜਾਂਦਾ, ਪੰਡਤ ਹਰੀ ਚੰਦ ਉਸ ਵਲ ਦੇਖਦਾ ਵੀ ਨਾ। 

ਇੰਝ ਹੀ, ਇਮਤਿਹਾਨ ਦਾ ਦਿਨ ਆ ਗਿਆ, ਸੈਂਟਰ ਦੌਲਤਪੁਰ ਸੀ, ਜੋ ਭੰਜਾਲ ਤੋਂ 6 ਜਾਂ 7 ਕਿਲੋਮੀਟਰ ਪੌਗੋਡੈਮ ਵਲ ਸੀ। ਆਉਣ ਜਾਣ ਦਾ ਸਾਧਨ ਲੱਤਾਂ ਹੀ ਸਨ। ਗੱਡੀ ਜਾਂ ਬੱਸ ਉਨ੍ਹਾਂ ਦਿਨਾਂ ਵਿਚ ਕੀ ਹੋਣੀ ਸੀ, ਉਸ ਰਾਹ ਉਤੇ ਸਾਇਕਲ ਵੀ ਨਹੀਂ ਸੀ ਚਲਾਇਆ ਜਾ ਸਕਦਾ। ਸਾਰੀ ਸੜਕ ਵਿਚ ਸਾਬਤੇ ਪੱਥਰ ਵਿਛਾਏ ਹੋਏ। ਸਨ । ਉਪਰੋਂ, ਜੰਗਲ ਦਾ ਰਸਤਾ। ਚੀਲਾਂ ਤੇ ਬਾਂਸ ਦਾ ਜੰਗਲ। ਮਾੜੀ ਗੱਲ ਇਹ ਕਿ ਜਾਣਾ ਵੀ ਇਕੱਲੇ ਨੂੰ ਪੈਂਦਾ। ਬਾਕੀ ਵਿਦਿਆਰਥੀ ਪਤਾ ਨਹੀਂ ਕਿਸ ਪਾਸਿਓਂ ਸੈਂਟਰ ਪਹੁੰਚ ਜਾਂਦੇ। 

ਪਹਿਲੇ ਦਿਨ ਡੈਸਕਾਂ ਉੱਤੇ ਬਿਠਾ ਲਏ ਗਏ। ਸਾਰਿਆਂ ਨੂੰ ਪੇਪਰ ਵੱਡੇ ਗਏ ਤੇ ਸਭ ਤੋਂ ਮਗਰੋਂ ਮੇਰੀ ਵਾਰੀ ਆਈ। ਸੈਂਟਰ ਵਿਚ ਮੇਰੇ ਬਿਨਾਂ ਇਕ ਵੀ ਵਿਦਿਆਰਥੀ ਪੰਜਾਬੀ ਵਿਚ ਇਮਤਿਹਾਨ ਦੇਣ ਵਾਲ਼ਾ ਨਹੀਂ ਸੀ। ਬੜੀ ਮੌਜ ਬਣੀ। ਪਹਿਲੀ ਭਾਸ਼ਾ ਦਾ ਮੇਰਾ ਪੇਪਰ ਪੰਜਾਬੀ ਵਿਚ ਤੇ ਦੂਜਿਆਂ ਦਾ ਹਿੰਦੀ ਵਿਚ। ਦੂਜੀ ਭਾਸ਼ਾ ਦਾ ਮੇਰਾ ਪੇਪਰ ਹਿੰਦੀ ਵਿਚ ਤੇ ਦੂਜਿਆਂ ਦਾ ਪੰਜਾਬੀ ਵਿਚ। ਬਾਕੀ ਪੇਪਰ ਵੀ ਸਾਰੇ ਵਿਦਿਆਰਥੀਆਂ ਦੇ ਹਿੰਦੀ ਵਿਚ ਹੁੰਦੇ ਤੇ ਮੇਰੇ ਪੰਜਾਬੀ ਵਿਚ। ਫੇਰ ਨਕਲ ਮਾਰਨ ਦਾ ਜਾਂ ਨਕਲ ਕਰਵਾਉਣ ਦਾ ਤਾਂ ਸਵਾਲ ਹੀ ਨਹੀਂ ਸੀ। 

ਸਵੇਰੇ ਉਠਕੇ, ਉੱਤਰ ਵਲ ਦੇ ਪਾਸੇ ਚੋਏ ਵਲ ਜਾਂਦੇ, ਇਕ ਤੰਗ ਜਿਹਾ ਰਸਤਾ ਸੀ, ਜਿਸ ਵਲ ਇਕ ਕੂਲ੍ਹ ਵਗਦੀ ਸੀ। ਚੋਏ ਤੋਂ ਪਾਰ ਪਣਚੌਕੀ ਸੀ, ਜਿਥੋਂ ਆਟਾ ਪਿਸਾ ਕੇ ਲਿਆਉਂਦੇ, ਦੇਰ ਤੱਕ ਪਾਣੀ ਵਿਚ ਪਏ ਵੱਟਿਆ ਉੱਤੇ ਤੁਰਦੇ ਤੋਂ ਵਗਦੇ ਪਾਣੀ ਦਾ ਸੰਗੀਤ ਸੁਣਦੇ। ਚੋਏ ਤੋਂ ਪਾਰ ਪਹਾੜੀਆਂ ਦੀ ਕਤਾਰ ਉਤੇ ਬਣੀਆਂ ਪਗਡੰਡੀਆਂ, ਆਪਣੇ ਵਲ ਖਿਚਦੀਆਂ, ਜਿਨ੍ਹਾਂ ਉਤੇ ਤੁਰਦੇ ਸਥਾਨਕ ਵਾਸੀ ਆਪੋ ਆਪਣੇ ਘਰਾਂ ਤੋਂ ਆਉਂਦੇ ਜਾਂਦੇ, ਸਾਮਾਨ ਢੋਣ ਲਈ ਖੋਚਰਾਂ ਦੀ ਵਰਤੋਂ ਕਰਦੇ। 

ਅਖ਼ੀਰ ਸਾਇੰਸ ਦਾ ਪ੍ਰੈਕਟੀਕਲ ਕਿਸੇ ਹੋਰ ਸਕੂਲ ਵਿਚ ਸੀ, ਜਿਸ ਵਲ ਸਾਰੇ ਵਿਦਿਆਰਥੀਆਂ ਨੂੰ ਦੌੜਕੇ ਜਾਣਾ ਪਿਆ। ਇੰਝ, ਇਮਤਿਹਾਨ ਸਮਾਪਤ ਹੋ ਗਿਆ। 

ਪਿੰਡ ਅਮਲਹਿੜ ਤੋਂ ਸਕੂਲ ਪੜ੍ਹਨ ਆਉਂਦੀਆਂ ਉਰਮਿਲਾ, ਪਰਮਿਲਾ ਤੇ ਨਿਰਮਲਾ ਆਪਣੇ ਗੁਰੂ ਲਈ ਕਦੇ ਸਾਗ ਤੇ ਕਦੇ ਕੁਝ ਹੋਰ ਖਾਣ ਵਾਲੀਆਂ ਵਸਤਾਂ ਲੈ ਆਉਂਦੀਆਂ, ਲੱਸੀ ਤਾਂ ਉਹ ਰੋਜ਼ ਹੀ ਲਿਆਉਂਦੀਆਂ। ਇਥੇ ਇਕ ਘਰ ਮੁਸਲਮਾਨਾਂ ਦਾ ਵੀ ਸੀ ਜੋ ਕੱਪੜੇ ਰੰਗਣ ਦਾ ਕੰਮ ਕਰਦਾ। ਇਮਤਿਹਾਨ ਤੋਂ ਤੁਰੰਤ ਮਗਰੋਂ ਮੇਰਾ ਨਵਾਂ ਇਮਤਿਹਾਨ ਆਰੰਭ ਹੋ ਗਿਆ। ਭਰਾ ਤੇ ਪੰਡਤ ਹਰੀ ਚੰਦ ਨੇ ਬਾਣ ਵੱਟਣ ਵਾਲੀ ਮਸ਼ੀਨ ਲੈ ਆਂਦੀ। ਮੁੰਜ ਤੇ ਬਗੜ ਦਾ ਘਾਟਾ ਨਹੀਂ ਸੀ। ਖੁਸ਼ਕ ਪਹਾੜੀਆਂ ਉਤੇ ਇਹੋ ਘਾਹ ਤਾਂ ਉੱਗਦਾ ਸੀ। ਉਸ ਮੁੰਜ ਬਗੜ ਦੀਆਂ ਭਰੀਆਂ ਆਉਣ ਲੱਗੀਆਂ। ਘਰ ਦੇ ਨੇੜੇ ਹੀ ਇਕ ਪੱਕਾ ਤਲਾਬ ਬਣਿਆ ਹੋਇਆ ਸੀ, ਜਿਸ ਵਿਚ ਬਗੜ ਕੁਝ ਦੇਰ ਭਿਓਂ ਕੇ ਰੱਖੀ ਜਾਂਦੀ। ਫੇਰ ਉਸਨੂੰ ਮਸ਼ੀਨ ਰਾਹੀਂ ਬਾਣ ਵਿਚ ਬਦਲ ਦਿੱਤਾ ਜਾਂਦਾ। ਕਦੇ ਮੈਂ ਬਾਣ ਵੱਟਦਾ ਤੇ ਕਦੇ ਪੰਡਤ ਹਰੀ ਚੰਦ। ਇਕ ਦਿਨ ਮਸ਼ੀਨ ਖ਼ਰਾਬ ਹੋ ਗਈ। ਹੁਸ਼ਿਆਰਪੁਰ ਤੋਂ ਕਾਰੀਗਰ ਸੱਦਿਆ ਗਿਆ, ਜਿਸਨੇ ਕਿਹਾ ਕਿ ਮਸ਼ੀਨ ਇੱਥੇ ਠੀਕ ਨਹੀਂ ਹੋ ਸਕਦੀ, ਹੁਸ਼ਿਆਰਪੁਰ ਭੇਜਣੀ ਪਵੇਗੀ। ਸੁਣਕੇ ਮੇਰੀ ਤਾਂ ਰੂਹ ਖਿੜ ਗਈ। ‘ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ।’ ਦੋ ਦਿਨਾਂ ਮਗਰੋਂ ਮੈਨੂੰ ਭਰਾ ਨੇ ਪਿੰਡ ਜਾਣ ਲਈ, ਮੁਬਾਰਕਪੁਰ ਚੌਂਕੀ ਤੋਂ ਬੱਸ ਵਿੱਚ ਬਿਠਾ ਦਿੱਤਾ। 

ਐਕਸਟਰਾ ਸ਼ਾਟ 

ਇਸ ਸਮੇਂ ਤੱਕ ਵੀਹਵੀਂ ਸਦੀ ਦਾ ਛੇਵਾਂ ਦਹਾਕਾ ਸ਼ੁਰੂ ਹੋ ਚੁੱਕਿਆ ਸੀ। ਇਹ ਪਿੰਡ ਭੰਜਾਲ, ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਊਨਾ ਦਾ ਇੱਕ ਪਹਾੜੀ ਪਿੰਡ ਸੀ, ਜੋ 1966 ਵਿੱਚ ਪੰਜਾਬ ਤੇ ਹਿਮਾਚਲ ਦੀ ਹੱਦਬੰਦੀ ਮਗਰੋਂ ਬਣੇ ਜ਼ਿਲ੍ਹਾ ਊਨਾ ਵਿੱਚ ਸਥਿਤ ਹੈ। 

ਨੀਲੋਂ ਦੀ ਉਸਤਤੀ 

ਸਵਰਗਾਂ ਤੋਂ ਨੀਲੋਂ ਸੋਹਣੀ ਹੈ, ਨੀਲੋਂ ਵਿੱਚ ਹੈ ਘਰਵਾਰ ਮੇਰਾ। 

ਏਹਦੇ ਗਲੀ ਮੁਹੱਲੇ ਕੂਚੇ ਵਿੱਚ, ਰੰਗੀ ਵਸਦਾ ਪਰਿਵਾਰ ਮੇਰਾ। 

ਏਥੇ ਨਹਿਰ ਅਨੋਖੀ ਵਗਦੀ ਹੈ, ਵਿੱਚ ਵਗਦਾ ਨੀਰ ਹਿਮਾਲਾ ਦਾ। 

ਪੱਛਮ ਵਿੱਚ ਸੂਰਜ ਛਿਪ ਜਾਂਦਾ, ਦੇਹ ਦਰਸ਼ਨ ਰੂਪ ਤ੍ਰਿਕਾਲਾਂ ਦਾ। 

ਜੱਟ ਬ੍ਰਾਹਮਣ ਨਾਈ ਇਕੋ ਨੇ, ਛੋਟਾ ਜਿਹਾ ਝੁੰਡ ਘੁਮਾਰਾਂ ਦਾ। 

ਜਗ਼ ਖੂਬ ਜਲੇਬੀ ਚੋਂਦੀ ਹੈ, ਰਵਿਦਾਸ ਭਗਤ ਅਵਤਾਰਾਂ ਦਾ 

ਕਈ ਬਾਲਮੀਕੀਏ ਰਹਿੰਦੇ ਨੇ, ਮਹਿਰਿਆਂ ਦੇ ਘਰ ਵੀ ਵਸਦੇ ਨੇ 

ਬਾਜ਼ੀਗਰ ਬਾਜ਼ੀ ਪਾਉਂਦੇ ਨੇ, ਲਾ ਛਾਲ ਢੋਲ ਤੇ ਹਸਦੇ ਨੇ। 

ਛੀਂਬੇ, ਸੁਨਿਆਰੇ ਵਸਦੇ ਸੀ, ਹੁਣ ਛੱਡਗੇ ਖੇੜੇ ਨੀਲੋਂ ਦੇ। 

ਚਲ ਸ਼ਹਿਰੀਂ ਜਾ ਗੁਲਜ਼ਾਰ ਲਾਈ, ਛਡ ਬੈਠੇ ਵਿਹੜੇ ਨੀਲੋਂ ਦੇ। 

ਸਰਵਣ, ਵਰਿਆਮ ਝਿਊਰਾਂ ਦਾ, ਗਊਆਂ ਦਾ ਵਗ ਚਰਾਉਂਦਾ ਸੀ। 

ਰੁਲਦੂ ਭਗਤਾ, ਕਰਤਾਰਾ ਕੋਈ, ਜਦ ਭਗਤ ਕਬੀਰ ਸੁਣਾਉਂਦਾ ਸੀ। 

ਛੋਟਾ ਜਿਹਾ “ਸ਼ਾਦੀ” ਕਿਸ਼ਤੀ ਤੇ, ਜਦ ਏਧਰ ਉਧਰ ਆਉਂਦਾ ਸੀ। 

ਭਰ ਕਿਰਤੀ, ਕਾਮਿਆਂ, ਬਲਦਾਂ ਨੂੰ, ਪੂਰਾਂ ਦੇ ਪੂਰ ਲੰਘਾਉਂਦਾ ਸੀ। 

ਨੀਲੋਂ ਦਾ ਰੂਪ ਅਸਚਰਜ ਜਿਹਾ, ਸ਼ਾਇਰਾਂ ਦੀ ਫੇਰੀ ਲਗਦੀ ਏ। 

ਇਹਦੇ ਗਲੀਆਂ ਦੇ ਵਣਜਾਰੇ ਦੀ, ਬੜੀ ਹੇਕ ਪਿਆਰੀ ਲਗਦੀ ਏ। 

ਘੋੜਿਆਂ ਦੇ ਕਈ ਸੁਦਾਗਰ ਨੇ, ਕੋਈ ਥਾਹ ਨੀ ਸ਼ਾਹ ਅਸਵਾਰਾਂ ਦੀ। 

ਗਊਆਂ ਦੀ ਡਾਇਰੀ ਰਖਦੇ ਨੇ, ਰੋਜ਼ੀ ਹੈ ਕਈ ਪਰਵਾਰਾਂ ਦੀ। 

ਜਲ ਨਿਰਮਲ ਠੰਡੀ ਧਾਰਾ ਦਾ, ਘੜਿਆਂ ਤੇ ਤਾਰੀ ਲਾਉਂਦੇ ਸੀ। 

ਬੇੜੀ ਦਾ ਅਜਬ ਨਜ਼ਾਰਾ ਸੀ, ਢੱਗਿਆਂ ਨੂੰ ਪਾਰ ਲੰਘਾਉਂਦੇ ਸੀ। 

ਦੋ ਖਾਂਗੜ ਮੱਝਾਂ ਲਾਦੂ ਸੀ, ਗਾਵਾਂ ਦਾ ਵਗ ਵਥੇਰਾ ਸੀ। 

ਖੇਤਾਂ ਵਿੱਚ ਕੁਦਰਤ ਵਸਦੀ ਸੀ, ਘਾਹ ਵਰਖਾ ਵਿੱਚ ਵਧੇਰਾ ਸੀ। 

ਛੱਲੀਆਂ ਤੇ ਹੋਲਾਂ ਵਾਧੂ ਸੀ, ਬੇਰਾਂ ਨਾਲ ਬੂਟੇ ਭਰੇ ਹੋਏ। 

ਅੰਬੀਆਂ ਨੂੰ ਟਪਕਾ ਪੈਂਦਾ ਸੀ, ਕਰ ਚੋਰੀ ਖਾਂਦੇ ਡਰੇ ਹੋਏ। 

ਗੁੜ ਚਿੱਟਾ ਪੋਨੇ ਗੰਨਿਆਂ ਦਾ ਰਸ ਆਪ ਮੁਹਾਰੇ ਪੈਂਦਾ ਸੀ। 

ਗੁੜ ਤੱਤਾ ਸਾਰੀ ਖਲਕਤ ਨੂੰ, ਮੋਹ ਨਾਲ ਹੁਲਾਰੇ ਲੈਂਦਾ ਸੀ। 

ਜਦ ਬਾਪੂ ਹੋਕਾ ਦੇਂਦਾ ਸੀ, ਬੱਚਿਆਂ ਦੀ ਜੁੜਦੀ ਭੀੜ ਬੜੀ, ਚੇਤੇ ਕਰ ਉਹਨਾਂ ਵਕਤਾਂ ਨੂੰ, ਸੀਨੇ ਵਿੱਚ ਉਠਦੀ ਪੀੜ ਬੜੀ। 

ਖੇਡਾਂ ਵਿੱਚ ਬਚਪਨ ਬੀਤ ਗਿਆ, ਪਿੰਡੋਂ ਪਿੰਡ ‘ਖਾੜੇ ਲਗਦੇ ਸੀ, ਰੁਚੀ ਸੀ ਸ਼ੌਕ ਅਵੱਲਿਆਂ ਦੀ, ਖਿਦੋ ਨੂੰ ਟੋਰੇ ਵਜਦੇ ਸੀ। 

ਕਦੀ ਪਟ ਪਟੀਰੀਓ ਖੇਡੇ ਸੀ, ਬੋਹੜਾਂ ਤੇ ਡੰਡ ਪਟਾਕਾ ਸੀ। 

ਕਰ ਕੱਠਾ ਬਾਲਣ ਰੂੜੀ ਤੋਂ, ਲਾ ਧੂਣੀ ਠੰਢ ਕੜਾਕਾ ਸੀ। ਕਪੜੇ ਤਾਂ ਬਹੁਤੇ ਨਾ ਹੁੰ ਦੇ, ਪਰ ਹੁੰ ਦੀ ਠੰਡ ਵਥੇਰੀ ਸੀ। 

ਦੁੱਧ ਤੱਤਾ ਨਾਲ ਪੰਜੀਰੀ ਦੇ, ਘਰ ਘਰ ਦੇ ਵਿੱਚ ਲਵੇਰੀ ਸੀ। 

ਜੇ ਭੱਜੇ ਕਦੇ ਸਕੂਲਾਂ ਤੋਂ, ਛੱਲੀਆਂ ’ਤੇ ਹੱਥ ਅਜਮਾਂਉਂਦੇ ਸੀ। 

ਸਿਟ ਝੋਲ਼ਾ ਛਡ ਕਿਤਾਬਾਂ ਨੂੰ, ਬਾਪੂ ਨਾਲ ਹੱਥ ਵਟਾਉਂਦੇ ਸੀ। 

ਛੁੱਟੀ ਦਾ ਚਾਅ ਵਧੇਰੇ ਸੀ, ਘੁੰਮਣ ਨੂੰ ਰਿਸ਼ਤੇਦਾਰੀ ਸੀ। 

ਮਨ ਭੂਆ ਵਥੇਰੀ ਭਾਉਂਦੀ ਸੀ, ਮਾਮੇ ਦੇ ਘਰ ਸਰਦਾਰੀ ਸੀ। ਬੇਬੇ ਦੀਆਂ ਝਿੜਕਾਂ ਕੁੱਟਾਂ ਤੋਂ, ਕੋਈ ਬਹੁਤਾ ਨੀ ਘਬਰਾਟ ਹੋਇਆ। 

ਕਰ ਚੇਤੇ ਰੁੱਤ ਬਹਾਰਾਂ ਦੀ, ਦਿਲ ਅੱਜ ਵੀ ਬੜਾ ਉਚਾਟ ਹੋਇਆ। 

ਘਰ ਖਾਧ ਪਦਾਰਥ ਵਾਧੂ ਸੀ, ਪਰ ਜ਼ਿੰਦਗੀ ਸਾਦ ਮੁਰਾਦੀ ਸੀ, ਖੋਹ ਖਿਚਕੇ ਭੈਣ ਭਰਾਵਾਂ ਤੋਂ, ਬਸ ਖਾਣ ਪੀਣ ਦੇ ਆਦੀ ਸੀ। 

ਪਿੰਡ ਲਗਦੀ ਸੱਥ ਬਥੇਰੀ ਸੀ, ਬਾਬੇ ਵੀ ਬਾਤਾਂ ਪਾਉਂਦੇ ਸੀ। 

ਝਣਾ ਵਿੱਚ ਕੱਤਣ ਤੁੰਮਣ ਨੂੰ, ਗਾਉਂਦਿਆਂ ਹੀ ਰਾਤ ਲੰਘਾਉਂਦੇ ਸੀ। 

ਜਦ ਤਾਰਾ ਚੜ੍ਹਿਆ ਤੜਕੇ ਦਾ, ਬੇਬੇ ਚੱਕ ਲਈ ਪਤੀਲੀ ਸੀ। ਗੁੜ ਪਾਈਆ ਬੁੱਕ ਭਰ ਪੱਤੀ ਦਾ, ਚੁੱਲ੍ਹੇ ਵਿੱਚ ਲਾਉਂਦੀ ਤੀਲੀ ਸੀ। 

ਕਿਆ ਰੱਬਾ ਅਜਬ ਨਜ਼ਾਰੇ ਸੀ, ਚਾਹ ਪੀਂਦੇ ਨਾਲ ਗਲਾਸਾਂ ਦੇ। 

ਰੱਬ ਦਾ ਵੀ ਸ਼ੁਕਰ ਵਧੇਰਾ ਸੀ, ਗਾਉਂਦੇ ਸੀ ਨਾਲ ਹੁਲਾਸਾਂ ਦੇ। 

ਟੱਲ ਮੰਦਰ, ਘੰਟੀ ਗੁਰੂਆਂ ਦੀ, ਦੋਨਾਂ ਵਿੱਚ ਸਾਂਝ ਬਥੇਰੀ ਸੀ। 

ਸੁਰ ਸੰਖਾਂ ਤੇ ਖੜਤਾਲਾਂ ਦਾ, ਸਭਨਾਂ ਦੀ ਤੰਦ ਪਕੇਰੀ ਸੀ। 

ਜੇ ਏਧਰ ਪੂੜੇ ਪਕਦੇ ਸੀ, ਉਧਰ ਪ੍ਰਸ਼ਾਦ ਤਿਹਾਉਣੇ ਦਾ। 

ਸਭਨਾ ਦੇ ਹਿਰਦੇ ਸ਼ਾਂਤ ਜਹੇ, ਜਿਵੇਂ ਰਾਗ ਛਿੜੇ ਕੋਈ ਮੌਲੇ ਦਾ। 

ਦਾਰੂ ਦਾ ਦੌਰ ਚਲੰਤਰ ਹੈ, ਕਈ ਖੜਕਾ ਦੜਕਾ ਕਰਦੇ ਨੇ। 

ਕਈ ਚੇਲੇ ਸਾਧਾਂ ਸੰਤਾ ਦੇ, ਖਰਿਆਂ ਨਾਲ ਖੋਟੇ ਤਰਦੇ ਨੇ। 

ਸੰਜੋਗ ਵਿਯੋਗੀ ਕਾਰਾਂ ਨੇ, ਕਈ ਬਣ ਬੈਠੇ ਪਰਦੇਸੀ ਨੇ। 

ਕਈ ਹੂਟਾ ਸੂਟਾ ਲੈਂਦੇ ਨੇ ਕਈ ਨੰਗ ਬਣਾ ‘ਤੇ ਦੋਸੀ ਨੇ। 

ਲਾਲਾਂ ਤੋਂ ਮਹਿੰਗੇ “ਲਾਲ” ਕਈ, ਮਰਦਾਂ ਦੀ ਵੀ ਇਕ ਢਾਣੀ ਹੈ। 

ਕੋਈ ਇਕੜ ਦੁੱਕੜ ਦਾਗੀ ਜੇ, ਤਾਂ ਵੀ ਇਹ ਕਿਆ ਕਹਾਣੀ ਹੈ। 

ਨੀਲੋਂ ਹੈ ਨਗਰੀ ਸ਼ਾਇਰਾਂ ਦੀ, ਪਰ ਐਰ ਗੈਰ ਕੋਈ ਸ਼ਾਇਰ ਨਹੀਂ। 

ਜੇ ਬਚ ਸਕਦੇ ਕੋਈ ਬਚ ਜਾਵੋ, ਜੇ ਨਾ ਬਚਿਆ ਤਾਂ ਖੈਰ ਨਹੀਂ. 

 

Credit – ਜਗਦੀਸ਼ ਨੀਲੋਂ  

 

Leave a comment

error: Content is protected !!