ਕਹਾਣੀ ਸਬਰ ਦੀ ਟੋਕਰੀ
ਇੱਕ ਵਾਰੀ ਦੀ ਗੱਲ ਹੈ, ਉਹਨਾਂ ਦਿਨਾਂ ਦੀ ਜਦ ਕ ਹਰ ਪ੍ਰਕਾਰ ਦੀਆਂ ਅਸਚਰਜ ਗੱਲਾਂ ਹੁੰਦੀਆਂ ਸਨ ਇੱਕ ਥਾਂ ਇਕ ਅਬਦੁਲਾ ਨਾਮੀ ਸੌਦਾਗਰ ਰਹਿੰਦਾ ਸੀ । ਉਹ ਐਨਾ ਅਮੀਰ ਸੀ ਕਿ ਓਸ ਨੂੰ ਇਹ ਨਹੀਂ ਸੀ ਪਤਾ ਕਿ ਓਹ ਏਨੇ ਧਨ ਨਾਲ ਕੀ ਕਰੇ? ਉਸਦੀ ਸੁੰਦਰ ਇਸਤ੍ਰੀ ਤੇ ਪਿਆਰੇ ਬਾਲਕ ਸਨ, ਪਰ ਫੇਰ ਭੀ ਉਹ ਖੁਸ਼ ਨਹੀਂ ਸੀ । ਉਹੋ ਕੁਝ ਹੋਰ’ ਚਾਹੁੰਦਾ ਸੀ ਪਰ ਓਹ ਨਹੀਂ ਜ ਣਦਾ ਸੀ ਕਿ ਉਹ ਕੀ ਚਾਹੁੰਦਾ ਹੈ ਸੋ ਉਹ ਬੜਾ ਬੇਅਰਾਮ ਅਤੇ ਨਾਖੁਸ਼ ਸੀ ।
ਇਕ ਰਾਤ, ਜਦ ਉਹ ਬਿਸਤਰੇ ਵਿਚ ਪਿਆ ਸੀ, ਉਸ ਦੇ ਕਮਰੇ ਵਿਚ ਜਿਹੜਾ ਇਕ ਸੰਦੂਕ ਪਿਆ ਸੀ, ਉਸ ਵਿਚੋਂ ਇਕ ਬਹੁਤ ਹੀ ਬੁੱਢੀ ਇਸਤਰੀ ਨਿਕਲੀ । ਓਹ ਸੋਟੀ ਦੇ ਸਹਾਰੇ ਅਬਦੁਲੇ ਵਲ ਆਈ ਅਤੇ ਉਸਨੇ ਕਿਹਾ, ‘ ਅਬਦੁਲਾ ! ਤੇਰੇ ਕੋਲ ਬਹੁਤ ਕੁਝ ਹੈ, ਪਰ ਤੂੰ ਖੁਸ਼ਂ 6 ਨਹੀਂ । ਤੂੰ ਸਬਰ ਦੀ ਟੋਕਰੀ ਕਿਉਂ ਨਹੀਂ ਲਭਦਾ, ਜਦ ਤੂੰ ਉਸ ਨੂੰ ਲੱਭ ਲਵੇਂਗਾ ਤਾਂ ਤੂੰ ਖੁਸ਼ ਹੋਵੇਗਾ, ਉਸ ਤੋਂ ਪਹਿਲਾਂ ਨਹੀਂ ।”
ਇਕ ਰਾਤ ਪਿਛੋਂ ਦੂਜੀ ਰਾਤ, ਪੂਰੀਆਂ ਤਿੰਨ ਰਾਤਾਂ ਓਹ ਬੁਢੀ ਇਸਤਰੀ ਅਬਦੁਲੇ ਕੋਲ ਆਈ ਅਤੇ ਉਸ ਨੇ ਓਹੀ ਕੁਝ ਕਿਹਾ। ਤੀਜੀ ਰਾਤ ਉਸ ਦੇ ਜਾਣ ਤੋਂ ਪਿਛੋਂ ਸੌਦਾਗਰ ਨੇ ਸੋਚਿਆ ਕਿ ਇਸ ਵਿਚ ਜ਼ਰੂਰ ਕੁਝ ਨਾ ਕੁਝ ਸਚਾਈ ਹੋਵੇਗੀ। ਕੀ ਅਸਲ ਦੇ ਵਿਚ ‘ਸਬਰ ਦੀ ਟੋਕਰੀ’ ਕੋਈ ਚੀਜ਼ ਹੈ ? ਓਸ ਨੇ ਇਸ ਬਾਰੇ ਬਹੁਤ ਸੋਚਿਆ, ਅਤੇ ਕੁਝ ਚਿਰ ਪਿਛੋਂ ਓਸ ਦੇ ਮਨ ਨੇ, ਇਸ ਦੀ ਬਹੁਤ ਹੀ ਚਾਹ ਕੀਤੀ ।
ਅਬਦਲਾ ਜਿਹੜੀ ਚੀਜ਼ ਚਾਹੁੰਦਾ ਸੀ – ਓਹੀ ਪਾ ਲੈਂਦਾ ਸੀ, ਤੇ ਹੁਣ ਓਸ ਨੇ ‘ਸਬਰ ਦੀ ਟੋਕਰੀ’ ਹਾਸਲ ਕਰਨ ਲਈ ਪੱਕਾ ਇਰਾਦਾ ਕਰ ਲਿਆ । ਪਰ ਇਹ ਹਾਸਲ ਕਿਵੇਂ ਕੀਤੀ ਜਾਂਦੀ ?
ਓਜ ਨੇ ਆਪਣੇ ਆਦਮੀ ਧਰਤੀ ਦੇ ਹਰ ਪਾਸੇ ਘਲੇ, ਤਾਂ ਜੋ ਉਹ ਕਿਸੇ ਤੋਂ ਜਾਣ ਸਕਣ ਕਿ ਸਬਰ ਦੀ ਟੋਕਰੀ ਕਿਥੋਂ ਮਿਲ ਸਕਦੀ ਹੈ । ਜਦ ਓਹ ਵਾਪਸ ਮੜੇ ਤਾਂ ਕਿਸੇ ੨ ਨੇ ਕਿਹਾ ਕਿ ਉਸ ਨੇ ਉਸ ਬਾਰੇ ਸੁਣਿਆ ਹੈ ਪਰ ਇਹ ਕਿਸ ਨੂੰ ਭੀ ਪਤਾ ਨਾ ਲੱਗਾ ਕਿ ਉਹ ਭਾਲੀ ਕਿਥੋਂ ਜਾਵੇ ?
ਸੌਦਾਗਰ ਹੁਣ ਹੋਰ ਕਿਸੇ ਚੀਜ਼ ਬਾਰੇ ਨਹੀਂ ਸੋਚਦਾ ਸੀ । ਓਹ ਨਾ ਕੁਝ ਖਾ ਸਕਦਾ ਸੀ ਤੇ ਨਾ ਹੀ ਓਸ ਨੂੰ ਨੀਂਦ ਆਉਂਦੀ ਸੀ। ਓਸ ਦੇ ਦਮਾਗ ਵਿਚ ਕੇਵਲ ਟੋਕਰੀ ਦੇ ਖਿਆਲ ਹੀ ਸਮਾਏ ਹੋਏ ਸਨ । ਓਹ ਮਾਯੂਸੀ ਵਿਚ ਚੀਕਿਆ, “ਕੀ ਮੇਰਾ ਸਾਰਾ ਧਨ ਇਕ ਇਹੋ ਜੇਹੇ ਆਦਮੀ. ਨੂੰ ਨਹੀਂ ਖਰੀਦ ਸਕਦਾ, ਜੋ ਇਹ ਦਸੋ ਕਿ ‘ਸਬਰ ਦੀ ਟੋਕਰੀ’ ਕਿਥੇ ਹੈ ਤੇ ਕਿਵੇਂ ਹਾਸਲ ਹੋ ਸਕਦੀ ਹੈ ?”
ਆਖਰ ਇਕ ਦਿਨ ਓਸ ਟੋਲ ਇਕ ਆਦਮੀ ਆਇਆ, ਜਿਹੜਾ ਬੜੀ ਭੈੜੀ ਹਾਲਤ ਵਿਚ ਇਕ ਮੰਗਤਾ ਦਖਾਈ ਦਿੰਦਾ ਸੀ, ਓਸ ਨੇ ਕਿਹਾ, ‘ਓ ਮੌਦਾਗਰ, ‘ਸਬਰ ਦੀ ਟੋਕਰੀ ਇਕ ਵਾਦੀ ਵਿਚ ਹੈ ਜਿਸ ਨੂੰ ਮੈਂ ਜਾਣਦਾ ਹਾਂ । ਜੇ ਤੁਸੀਂ ਆਪਣੇ ਇਸ ਸਾਹਮਣੇ ਖੜ੍ਹੇ ਦਾਸ ਨੂੰ ਇਸ ਦਾ ਸਿਲਾ ਦੇਵੋਗੇ ਤਾਂ ਇਹ ਤੁਹਾਨੂੰ ਉਥੇ ਲੈ ਜਾਵੇਗਾ। ਧਨ ਤੋਂ ਬਿਨਾ ਹੋਰ ਕਿਸੇ ਸ਼ੈ ਨਾਲ ਓਹ ਨਹੀਂ ਪਾਈ ਜਾ ਸਕਦੀ । ਸੋ ਤੁਹਾਨੂੰ ਕੀਮਤੀ ਸੁਗਾਤਾਂ ਨਾਲ ਭਰਪੂਰ ਜਾਣਾ ਚਾਹੀਦਾ ਹੈ, ਤਾਂ ਜੋ ਓਹਨਾਂ ਨੂੰ ਦਿੱਤੀਆਂ ਜਾ ਸਕਣ ਜੇ ਓਸ ਦੀ ਦਿਨ ਰਾਤ ਰਾਖੀ ਕਰਦੇ ਹਨ ।
ਅਬਦੁਲਾ ਨੇ ਕਿਹਾ, “ਮੇਰੇ ਕਲ ਐਨਾ ਧਨ ਹੈ, ਜਿੰਨਾਂ ਇਸ ਧਰਤੀ ਪੁਰ ਹੋਰ ਕਿਸੇ ਕੋਲ ਨਹੀਂ, ਉਹ ਮੇਰੇ ਲਈ ਕੁਝ ਭੀ ਨਹੀਂ, ਮੈਨੂੰ ਹੁਣੇ ਹੀ ਓਸ ਵਾਦੀ ਨੂੰ ਲੈ ਚੱਲੋ, ਤੇ ਤੁਹਾਨੂੰ ਸਾਰਾ ਜੀਵਨ ਹੋਰ ਕੋਈ ਝਾਗ ਨਹੀਂ ਝਾਗਣੀ ਪਵੇਗੀ ।”
ਮੰਗਤੇ ਨੇ ਕਿਹਾ, “ਆਹ ! ਪਰ ਤੁਹਾਨੂੰ ਐਨੀ ਕਾਹਲੀ ਨਹੀਂ ਕਰਨੀ ਚਾਹੀਦੀ । ਪਹਿਲਾਂ ਸੁਗਾਤਾਂ ਤਿਆਰ ਕਰਨੀਆਂ ਹਨ, ਅਤੇ ਅਰਬ ਦੇ ਥਲਾਂ ਵਿਚ ਦੀ, ਜਿਸ ਵਾਦੀ ਲਈ ਮੈਂ ਕਹਿੰਦਾ ਹਾਂ, ਓਸ ਵਾਦੀ ਨੂੰ ਜਾਣ ਲਈ ਕਈ ਦਿਨ ਦਾ ਸਫਰ ਹੈ ।”.
ਪਰ ਅਬਦੁਲੇ ਨੇ ਐਨੇ ਇਰਾਦੇ ਨਾਲ ਕੰਮ ਕੀਤਾ, ਕਿ ਨੌ ਦਿਨਾਂ ਬਾਅਦ, ਮੰਗਤੇ ਨੇ ਜੋ ਕੁਝ ਕਿਹਾ ਸੀ, ਓਸ ਨ ਤਿਆਰ ਕਰ ਲਿਆ। ਹੁਣ ਓਹ ਇਕ ਮੋਤੀਆਂ ਦੇ ਰਥ ਵਿਚ ਜਾਣ ਲੲ’ ਤਿਆਰ ਸੀ । ਇਸ ਨੂੰ ਦਸ ਦੁਧ ਜਿਹੇ ਚਿਟੇ ਘੋੜੇ ਜਿਨ੍ਹਾਂਦੀਆਂ ਖੁਰੀਆਂ ਸੋਨੇ ਦੀਆਂ ਸਨ, ਖਿਚਦੇ ਸਨ।
ਪਰਸੰਨਤਾ ਭਰਪੂਰ ਸਜੇ ਹੋਏ ਹਾਥੀਆਂ ਉਪਰ ਬਾਜਾ ਸੀ, ਜਦ ਕਾਫਲਾ ਤੁਰ ਰਿਹਾ ਹੁੰਦਾ ਸੀ ਤਾਂ ਓਸ ਦਾ ਰਾਗ ਥਲਾਂ ਨੂੰ ਚੀਰਦਾ ਹੋਇਆ ਜਾਪਦਾ ਸੀ ।
ਬਾਜੇ ਦੇ ਪਿਛ ਦੋ ਉਠ ਫਲਾਂ ਦੇ, ਦੋ ਸੌ ਦਾਣਿਆਂ ਦੇ, ਪੰਜ ਸੌ ਚੰਗੀ ਸ਼ਰ ਬ ਤੇ ਬਰਾਂਡੀ ਦੇ, ਤੇ ਹੋਰ ਕਿੰਨੇ ਹੀ ਉਠ ਸੁਗੰਧੀਆਂ ਤੇ ਹੋਰ ਹਰ ਕਿਸਮ ਦੀਆਂ ਸੁਗਾਤਾਂ ਨਾਲ ਲੱਦੇ ਹੋਏ ਸਨ ।
ਇਨ੍ਹਾਂ ਦੇ ਅਗੇ ਪਿਛੇ ਇਕ ਹਥਿਆਰ ਬੰਦ ਆਦ- ਮੀਆਂ ਦਾ ਦਸਤਾ ਸੀ, ਤਾਂ ਜੋ ਉਠ ਰਾਹ ਵਿਚ ਨ ਲੁਟੇ ਜਾਣ।
ਚਲਣ ਦੇ ਚਾਰ ਦਿਨਾਂ ਬਾਅਦ ਓਹ ਕੇਦਾਰ ਅਤੇ ਖਜ਼ੂਰ ਦੇ ਦਰਖਤਾਂ ਦੇ ਜੰਗਲ ਦੇ ਅਖੀਰ ਤੇ ਇਕ ਵਾਦੀ ਵਿਚ ਜਾ ਰੁਕੇ । ਏਥੇ ਮੰਗਤਾ ਅਬਦੁਲੇ ਨੂੰ ਰਥ ਨਾਲੇ’ ਪਾਸੇ ਲੈ ਗਿਆ । ਓਹਨਾਂ ਨੇ ਕਾਫਲਾ ਛਡ ਦਿਤਾ ਅਤੇ ਓਹ ਮੰਗਤਾ ਓਸ ਨੂੰ ਓਦੋਂ ਤੱਕ ਦਰਖਤਾਂ ਵਿਚ ਦੀ ਲਈ ਚਲਾ ਗਿਆ, ਜਦ ਤਕ ਇਕ ਗਾਰ (ਖੱਡ) ਨਾ ਆ ਗਈ । ਫੇਰ ਓਸ ਨੇ ਅਬਦੁਲੇ ਨੂੰ ਬਾਰ ਵਿਚ ਬਹਿਣ ਦਾ ਇਸ਼ਾਰਾ ਕਰਕੇ ਕਿਹਾ, “ਕੁਝ ਏਥੇ ਉਡੀਕੇ ।” ਉਹ ਗਾਰ ਦੇ ਵਿਚ ਚਲਿਆ ਗਿਆ ਅਤੈ ਛੇਤੀ ਹੀ ਨਜ਼ਰੋਂ ਓਹਲੇ ਹੋ ਗਿਆ।
ਅਬਦੁੱਲਾ ਬੈਠ ਗਿਆ ਅਤੇ ਓਸ ਨੇ ਬਹੁਤ ਚਿਰ ੳਡੀਕ ਕੀਤੀ । ਸੂਰਜ ਛਿਪ ਗਿਆ। ਘੁਸ ਮੁਸਾ ਹੋ ਗਿਆ ਤੇ ਆਖਰ ਬਿਲਕੁਲ ਹਨੇਰਾ ਭੀ ਹੋ ਗਿਆ, ਪਰ ਮੰਗਤਾ ਵਾਪਸ ਨ ਮੁੜਿਆ। ਸੌਦਾਗਰ ਨੂੰ ਕੁਝ ਭੀ ਕਰਨ ਦਾ ਪਤਾ ਨਹੀਂ ਸੀ । ਓਸ ਨੂੰ ਬਹੁਤ ਗੁਸਾ ਆਇਆ ਕਿਉਂਕਿ ਓਹ ਦੂਜੇ ਲੋਕਾਂ ਦੀ ਉਡੀਕ ਕਰਨ ਨਹੀਂ ਗਿੱਝਿਆ ਸੀ ।
ਆਖਰ ਓਹ ਇਕ ਦਰਖਤ ਉਪਰ ਚੜ ਗਿਆ, ਅਤੇ ਪ੍ਰਭਤ ਨੂੰ ਉਡੀਕਣ ਲਈ ਓਥੇ ਬੈਠ ਗਿਆ ।
ਹੌਲੀ ੨ ਓਹ ਸੌਂ ਗਿਆ ਅਤੇ ਸੂਰਜ ਚੜਨ ਤੋਂ ਪਹਿਲਾਂ ਓਹ ਨ ਜਾਗਿਆ। ਜਦ ਓਸਨੇ ਅੱਖਾਂ ਖੋਹਲੀਆਂ, ਤਾਂ ਪਹਿਲੀ ਚੀਜ਼ ਜੇ ਓਸ ਨੇ ਤੱਕੀ – ਓਸ ਦੇ ਹਰ ਪਾਸ ਰੌਲਾ ਹੀ ਰੌਲਾ ਸੀ ।
ਓਹ ਉਦਾਲੇ ਪੁਦਾਲੇ ਤਕਦਾ ਹੋਇਆ ਉਠ ਬੈਠ ਅਤੇ ਓਸ ਨੇ ਦੇਖਿਆ ਕਿ ਜਿਸ ਦਰਖਤ ਤੇ ਓਹ ਬੈਠਾ ਹੈ, ਓਹ ਖਾਲਸ ਸੋਨੇ ਦਾ ਹੈ, ਪਰ ਓਸ ਦੇ ਪੱਤੇ ਚਾਂਦੀ ਦੇ ਸਨ । ਫੇਰ ੳਸ ਨੇ ਦੂਰ ਤੱਕ ਦੇਖਿਆ। ਅਧੀ ਮੀਲ ਤੋਂ ਨੇੜੇ ਇਕ ਐਡਾ ਵੱਡਾ ਮਹਿਲ ਸੀ, ਜਿਡਾ ਓਸ ਨੇ ਅਗੇ ਪਹਿਲਾਂ ਕਦੇ ਨਹੀਂ ਸੀ ਤਕਿਆ। ਸੂਰਜ ਦੀਆਂ ਕਿਰਨਾਂ ਨਾਲ ਇਹ ਜਗਮਗਾ ਰਿਹਾ ਸੀ ਕਿਉਂਕਿ ਇਹ ਸੋਨੇ ਚਾਂਦੀ ਅਤੇ ਕੀਮਤੀ ਪੱਥਰਾਂ ਦਾ ਬਣਿਆ ਹੋਇਆ ਸੀ ।
ਮੌਦਾਗਰ ਦਰਖਤ ਉਤੋਂ ਉਤਰ ਆਇਆ ਅਤੇ ਓਸ ਨੇ ਆਪਣ ਤੁਰਨ ਵਾਲੀ ਜ਼ਮੀਨ ਭੀ ਸੋਨੇ ਦੀ ਧੁਦਲ ਅਤੇ ਜਵਾਹਰਾਤਾਂ ਦੀ ਪਾਈ, ਤੇ ਓਸ ਨੂੰ ਹਰ ਪਾਸੇ ਸੋਨੰ ਅਤੇ ਚਾਂਦੀ ਦੇ ਦਰਖਤ ਮਿਲੇ । ਓਹ ਉਚੀ ਸਾਰੀ ਕੂਕਿਆ, ‘ ਆਹ ਮੈਂ’ ! ਮੇਰਾ ਲਿਆਂਦਾ ਹੋਇਆ ਧਨ ਅਤੇ ਸੁਗਾਤਾਂ ਇਸ ਦੇ ਮੁਕਾਬਲੇ ਵਿਚ ਕੁਝ ਭੀ ਨਹੀਂ ਹੋ ਸਕਦਾ ਹੈ, ਜਿੰਨ ਉਹਨਾਂ ਨੂੰ ਕਬੂਲ ਨਾ ਕਰਨ, ਫੇਰ ਭੀ ਮੈਂ ਜਾਕੇ ਸਭ ਦੇਖਾਂਗਾ” – ਕਿਉਂਕਿ ਓਸ ਨੇ ਅੰਦਾਜ਼ਾ ਲਾਇਆ ਕਿ ਸਾਹਮਣੇ ਮਹਿਲ ਵਿਚ ਹੀ ਜਿੰਨ ਰਹਿੰਦੇ ਹਨ ।
ਓਸ ਨੇ ਸੁਨਹਿਰੀ ਰਾਹਾਂ ਉਤੋਂ ਦੀ ਜਗਮਗਾਉਂਦੇ ਮਹਿਲ ਵਲ ਆਪਣਾ ਰਾਹ ਲਿਆ। ਇਸ ਦੇ ਉਪਰ ਮਹਾਨ-ਸੁਨਹਿਰੀ- ਗੁੰਬਦ ਸੀ, ਤੋ ਗੁੰਬਦ ਦੇ ਥਲੇ ਸੋਨੇ ਤੇ ਜਵਾਹਰਾਤਾਂ ਦੇ ਦਰਵਾਜ਼ੇ ਸਨ । ਦਰਵਾਜ਼ੇ ਖਲੇ ਸਨ ਸੋ ਅ ਦੁੱਲਾ ਅੰਦਰ ਚਲਾ ਗਿਆ। ਅੰਦਰ ਹਾਲ ਵਿਚ ਇਕ ਬੁੱਢਾ ਆਦਮੀ, ਕੀਮਤੀ ਪੁਸ਼ਾਕ ਪਾਈ ਹੋਈ ਬੈਠਾ ਸੀ । ਓਸਦੇ ਲਾਹਮੀ ਕੀਮਤੀ ਵਸਤਰਾਂ ਵਿਚ ਹੀ ਇਕ ਆਦ- ਮੀਆਂ ਦਾ ਦਸਤਾ ਖੜ੍ਹਾ ਸੀ ।
ਜਦ ਓਸ ਨੇ ਹਾਲ ਖਾਲੀ ਨ ਤਕਿਆ ਤਾਂ ਉਹ ਵਾਪਸ ਮੁੜਨ ਵਾਲਾ ਹੀ ਸੀ ਪਰ ਅਪਣੇ ਸ਼ਾਹੀ ਮਾਲਕ ਦੇ ਇਸ਼ਾਰੇ ਤੇ ਦਸਤੇ ਵਿਚੋਂ ਇਕ ਨੇ ਸੌਦਾਗਰ ਨੂੰ ਤਖਤ ਦੇ ਨੇੜ ਆਉਣ ਲਈ ਕਿਹਾ।
ਅਬਦੁੱਲਾ ਨੇ ਹੁਕਮ ਸੁਣਨ ਵਿਚ ਕਾਹਲੀ ਕੀਤੀ । ਉਹ ਤਖਤ ਦੇ ਪੈਰਾਂ ਤੇ ਬਹੁਤ ਨੀਵਾਂ ਹੋਕੇ ਝੁਕਿਆ। ਖਲੀਫਾ ਨੇ, ਜਿਸ ਦਾ ਕਿ ਇਹ ਮਹਿਲ ਸੀ, ਓਸਨੂੰ ਕਿਹਾ, “ਅਬਦੁੱਲਾ ! ਡਰੋ ਨਾ, ਮੈਂ ਤੇਰਾ ਮਿੱਤਰ ਹਾਂ । ਤੂੰ ‘ਸਬਰ ਦੀ ਟੋਕਰੀ’ ਦੀ ਭਾਲ ਵਿਚ ਆਇਆ ਹੈ ਅਤੇ ਓਹ ਮੈਨੂੰ ਦਸਦੇ ਹਨ ਕਿ ਤੂੰ ਬਹੁਤ ਸਾਰੀਆਂ ਕੀਮਤੀ ਸੁਗਾਤਾਂ ਨਾਲ ਲਿਆਇਆ ਹੈਂ, ਤੈਨੂੰ ਇਸ ਦਾ ਬਦਲਾ ਜ਼ਰੂਰ ਮਿਲੇਗਾ ‘
‘ਅਬਦੁੱਲਾ ਨੇ ਸੋਚਿਆ, ਇਹ ਸਭ ਕੁਝ ਇਹ ਕਿਵੇਂ ਜਾਣਦਾ ਹੈ ?” ਪਰ ਓਸ ਨੇ ਕੁਝ ਨਾ ਕਿਹਾ ਅਤੇ ਹੋਰ ਸੁਨਣ ਲਈ ਉਡੀਕਦਾ ਰਿਹਾ ।
ਖਲੀਫਾ ਆਪਣੇ ਇਕ ਰਖਵਾਲੇ ਵਲ ਘੁੰਮਿਆ ਤੇ ਤੇ ਓਸ ਨੇ ਕਿਹਾ, ‘ਸੌਦਾਗਰ ਅਬਦੁਲਾ ਨੂੰ ਸਾਰੇ ਖਜ਼ਾਨਾ ਭੰਡਾਰਾਂ ਵਿਚ ਦੀ ਲੈ ਜਾਉ ਅਤੇ ਉਸ ਨੂੰ ਧਰਤੀ ਦਾ ਧਨ ਦਖਾ ਲਿਆਉ ।
ਆਦਮੀ ਅਬਦੁਲਾ ਨੂੰ ਹੱਥੋਂ ਫੜਕੇ ਲੈ ਗਿਆ, ਤੇ ਓਸ ਨੂੰ ਮਹਿਲ ਦੇ ਅੰਦਰਲੇ ਕਮਰਿਆਂ ਵਿਚ ਪੁਚਾ ਦਿਤਾ, ਜਿਥੇ ਕੰਧਾਂ ਚਾਂਦੀ ਦੀਆਂ ਸਨ ਤੇ ਬਾਰੀਆਂ ਸ਼ੀਸ਼ੇ ਦੀਆਂ । ਹਰ ਪਾਸੇ ਸੋਨਾ, ਚਾਂਦੀ, ਹੀਰੇ ਜਵਾਹਰਾਤ ਤੇ ਮੋਤੀਆਂ ਦੇ ਵੱਡੇ ੨ ਢੇਰ ਸਨ – ਸ਼ਾਇਦ ਉਹ ਆਪਣੀਆਂ ਬੁਖਾਰ’ਆਂ ਵਿਚੋਂ ਉਛਲ ਕੇ ਥਲੇ ਡਿਗ ਪਏ ਸਨ, ਅਤੇ ਚਲਦਿਆਂ ਹੋਇਆਂ ਦੇ ਪੈਰਾਂ ਹੇਠ ਆਉਂਦੇ ਸਨ।
ਜਦ ਓਹ ਇਹੋ ਜੇਹੇ ਕਿੰਨੇ ਹੀ ਕਮਰਿਆਂ ਵਿਚ ਦੀ ਲੰਘ ਚੁਕੇ. ਉਹ ਥਲੇ ਇਕ ਨਿਵਾਨ ਵਲ ਵਧੇ ਜਿਸ ਰਾਹੀਂ ਉਹ ਜ਼ਮੀਨ ਦੀ ਬਹੁਤ ਨਿਵਾਨ ਵਿਚ ਚਲੇ ਗਏ। ਆਦਮੀ ਅਬਦੁੱਲਾ ਨੂੰ ਥੱਲੇ ਲਈ ਗਿਆ, ਅਤੇ ਜਦ ਉਹ ਲੰਮੀ ਨਿਵਾਨ ਖਤਮ ਹੋਈ ਤਾਂ ਉਹ ਇਕ ਗ਼ਾਰ (ਖੱਡ) ਵਿਚ ਪਜ ਚਕੇ ਸਨ । ਏਥੇ ਨਾਲ ਦਾ ਆਦਮੀ ਖੜਾ ਹੋ ਗਿਆ ਓਸ ਨੇ ਕਿਹਾ, ‘ ਇਹ ਓਹ ਥਾਂ ਹੈ ਜਿਥੇ ‘ਸਬਰ ਦੀ ਟੋਕਰੀ ।”
ਅਬਦੁੱਲਾ ਖੁਸ਼ੀ ਨਾਲ ਨੱਚ ਉਠਿਆ, ਕਿਉਂਕਿ ਓਸ ਨੂੰ ਏਸ ਦੇ ਲੱਭਣ ਦੀ ਆਸ ਏਡੀ ਨੇੜੇ ਅਤੇ ਏਨੀ ਛੇਤੀ ਨਹੀਂ ਸੀ । ਓਸ ਆਦਮੀ ਨੇ ਦਸ ਆਦਮੀ ਸੱਦੇ ਅਤੇ ਉਹਨਾਂ ਨੂੰ ‘ਸਬਰ ਦੀ ਟੋਕਰੀ’ ਦੀ ਪੇਟੀ ਬਾਹਰ ਕੱਢਣ ਲਈ ਕਿਹਾ ।
ਓਸ ਪੇਟੀ ਦਾ ਭਾਰ ਐਨਾ ਭਾਰਾ ਸੀ, ਕਿ ਦਸ ਲੰਮੇ ਉਚੇ ਤੇ ਤਕੜੇ ਆਦਮੀਆਂ ਲਈ ਇਹ ਕੱਢਣੀ ਮੁਸ਼ਕਲ ਜਾਪਦੀ ਸੀ, ਆਖਰ ਓਹਨਾਂ ਨੇ ਪੇਟੀ ਕੱਢ ਕੇ ਅਬਦੁਲਾ ਦੇ ਪੈਰਾਂ ਵਿਚ ਰਖ ਦਿਤੀ ।
ਓਸ ਆਦਮੀ ਨੇ ਕਿਹਾ, ‘ ਇਹ ਤੁਹਾਡਾ ਬਦਲਾ ਹੈ । ਏਸ ਨੂੰ ਘਰ ਲੈ ਜਾਓ ਅਤੇ ਆਪਣਾ ਸਾਰਾ ਜੀਵਨ ਸੁਖ, ਸ਼ਾਂਤੀ ਤੇ ਸਬਰ ਨਾਲ ਬਿਤਾਓ। ਪਰ ਇਹ ਯਕੀਨ ਰਖਣਾ ਕਿ ਤੁਸੀਂ’ ‘ਸਬਰ ਦੀ ਟੋਕਰੀ ਨੂੰ ਪੇਟੀ ਵਿਚੋਂ ਆਪਣੇ ਘਰ ਤੇ ਓਹ ਭੀ ਬਾਰ ਬਾਰੀਆਂ ਬੰਦ ਕਰਨੇ ਹੀ ਕਢਣਾ ਹੈ।”
ਅਬਦੁੱਲਾ ਫੇਰ ਸਿੰਘਾਸਨ-ਕਮਰੇ ਵਿਚ ਗਿਆ। ਜਿਹੜੀਆਂ ਸੁਗਾਤਾਂ ਓਹ ਲਿਆਇਆ ਸੀ, ਓਸਨੇ ਖਲੀਫੇ ਨੂੰ ਦੇ ਦਿਤੀਆਂ, ਜਿਹੜਾ ਕਿ ਅਜੇ ਤਕ ਸੁਨਹਿਰੀ ਤਖਤ ਉਪਰ ਹੀ ਬੈਠਾ ਸੀ । ਅਤੇ ਓਸ ਮੰਗਤੇ ਨੂੰ ਭੀ ਜੀਵਨ ਦੇ ਲਈ ਅਮਰ ਬਨਣ ਵਾਸਤੇ ਕਾਫੀ ਸੋਨਾ ਦੇ ਦਿਤਾ, ਜਿਸ ਨੇ ਓਸ ਨੂੰ ਏਸ ਮਹਿਲ ਵਿਚ ਲਿਆਂਦਾ ਸੀ ।
ਲੰਮੇ ੨ ਵੰਝਾਂ ਨਾਲ ਪੇਟੀ ਚਾਰ ਉਠਾਂ ਉਪਰ ਲਦੀ ਗਈ ਅਤੇ ਅਬਦੁੱਲਾ ਘਰ ਵਲ ਚਲ ਪਿਆ। ਇਸ ਵੇਲੇ ਭੀ ਕੁਝ ਆਦਮੀ ਉਸ ਦੀ ਰਖਵਾਲੀ ਕਰ ਰਹੇ ਸਨ।
ਬਲਦੇ ਹੋਏ ਥਲਾਂ ਵਿਚ ਦੀ ਤਿੰਨਾਂ ਦਿਨਾਂ ਦੇ ਸਫਰ ਦੇ ਬਾਅਦ ਇਹ ਢਾਣੀ ਇਕ ਪਾਣੀ ਦੇ ਤਲਾ ਦੇ ਕੋਲ ਆਈ । ਕਿਉਂਕਿ ਅਬਦੁੱਲਾ ਨੂੰ ਪਤਾ ਸੀ ਕਿ ਹੁਣ ਪਾਣੀ ਕਈ ਦਿਨ ਫੇਰ ਨਹੀਂ ਮਿਲੇਗਾ, ਸੋ ਓਸ ਨੇ ਕਿਹਾ, “ਅਜ ਰਾਤ ਲਈ ਅਸੀਂ ਤੰਬੂ ਏਥੇ ਹੀ ਲਾਵਾਂਗੇ ।”
ਇਕ ਤੰਬੂ ਬਣਾਇਆ ਗਿਆ, ਅਤੇ ਅਧਿਕ ਰਖ- ਵਾਲੀ ਲਈ ਅਬਦੁਲਾ ਆਪ ਪੇਟੀ ਉਪਰ ਸੌਣ ਲਈ ਪੈ ਗਿਆ। ਪਰ ਓਸ ਨੂੰ ਚੈਨ ਨ ਆਈ, ਕਿਉਂਕਿ ਉਹ ਇਹ ਬੜੀ ਬੁਰੀ ਤਰਾਂ ਜਾਣਨਾ ਚਾਹੁੰਦਾ ਸੀ ਕਿ ‘ਸਬਰ ਦੀ ਟੋਕਰੀ’ ਕਿਸ ਚੀਜ਼ ਜਿਹੀ ਹੈ, ਅਤੇ ਇਹ ਉਸ ਲਈ ਕੀ ਕਰੇਗੀ । ਓਹ ਬਹੁਤ ਚਾਹੁੰਦਾ ਸੀ ਕਿ ਉਹ ਪੇਟੀ ਦੇ ਵਿਚ ਤਕੇ, ਪਰ ਓਜ ਨੇ ਸੋਚਿਆ ਕਿ ਓਸ ਆਦਮੀ ਨੇ ਓਸ ਨੂੰ ਕੀ ਕਿਹਾ ਸੀ – ਜਦ ਤਕ ਉਹ ਠੀਕ ਠਾਕ ਘਰ ਨਾ ਪਜ ਜਾੲ ਉਹ ਪੇਟੀ ਵਿਚੋਂ ‘ਸਬਰ ਦੀ ਟੋਕਰੀ ਨਾ ਕਢੇ । ਏਸ ਕਰਕੋ ਓਸ ਨੇ ਕੇਵਲ ਇਕ ਹਾਉਕਾ ਲਿਆ ਤੇ ਪੇਟੀ ਵਲ ਇਉਂ ਤਕਿਆ ਜਿਵੇਂ ਓਸ ਦੀ ਨਿਗਾਹ ਇਸ ਲੋਹੇ ਦਿਆਂ ਪਾਸਿਆਂ ਨੂੰ ਚੀਰ ਸੁਟੇਗੀ ।
ਫਰ ਓਹ ਅਚਾਨਕ ਹੀ ਬੈਠ ਗਿਆ ਤੇ ਕੂਕਿਆ, • ਕਿਉਂ ? ਮੈਨੂੰ ਓਸ ਆਦਮੀ ਨੇ ਕੇਵਲ ਟੋਕਰੀ ਬਾਹਰ ਕੱਢਣ ਲਈ ਹੀ ਨਹੀਂ ਕਿਹਾ, ਮੈਂ ਏਸ ਨੂੰ ਤੱਕ ਸਕਦਾ ਹਾਂ। ਮੈਂ ਪੇਟੀ ਖੋਲਾਂਗਾ ਤੇ ਕੇਵਲ ਇਕ ਝਾਕੀ ਤਕਾਂਗਾ । ਉਹ ਕੁਝ ਭੀ ਨ ਕਰਨ ਨਾਲੋਂ ਚੰਗੀ ਹੋਵੇਗੀ।”
ਓਸ ਨੇ ਆਪਣੀਆਂ ਪੰਜਾਹ ਕੁੰਜੀਆਂ ਦਾ ਗੁਛਾ ਚੁਕਿਆ – ਜਿਨ੍ਹਾਂ ਦੀ ਕਿ ਪੇਟੀ ਖੋਲ੍ਹਣ ਲਈ ਲੋੜ ਸੀ – ਪੰਜਾਹਾਂ ਨੂੰ ਠੀਕ ੨ ਜਿੰਦਰਿਆਂ ਵਿਚ ਲਾਕੇ ਜਿੰਦਰੇ ਖੋਲ੍ਹੇ ਅਤੇ ਪੇਟੀ ਦਾ ਢੱਕਣ ਚੁਕਿਆ। ਵਿਚਕਾਰ ਇਕ ਨਿਕੀ ਜਿਹੀ ਸੁਨਹਿਰੀ ਟੋਕਰੀ – ਜੋ ਅਨਬੁਣੇ ਅਤੇ ਤਾਜ਼ਾ ਰੇਸ਼ਮ ਵਿਚ ਲਪੇਟੀ ਹੋਈ ਸੀ – ਪਈ ਸੀ ।
“ਉਹ ! ਇਹ ਕਿੰਨੀ ਪਿਆਰੀ ਹੈ ।” ਅਬਦੁੱਲਾ ਕੂਕਿਆ, ਅਤੇ ਇਹ ਤਕਣ ਵਿਚ ਟੋਕਰੀ ਇਕ ‘ਗੁਲਾਬ ਦੇ ਫਲ’ ਬਣਾਈ ਹੋਈ ਸੀ । ਉਸ ਦੀਆਂ ਬੜੀ ਹੀ ਦੀ ਸ਼ਕਲ ਸੁੰਦਰ ਸੀ । ਜਿਹੀ ਵਿਚ ਪੱਤੀਆਂ ਬਹੁਤ ਹੀ ਚੰਗੇ ਸੋਨੇ ਦੀਆਂ, ਬੜੇ ਹੀ ਕੋਮਲ ਤੇ ਸੁੰਦਰ ਢੰਗ ਨਾਲ ਬਣਾ- ਈਆਂ ਹੋਈਆਂ ਸਨ । ਉਸ ਟੋਕਰੀ ਦੇ ਵਿਚਕਾਰ ਇਕ ਨਿੱਕਾ ਜਿਹਾ ਸੁਨਹਿਰੀ ਡੱਬਾ ਬਣਾਉਂਦੀਆਂ ਹੋਈਆਂ ਬੰਦ ਹੁੰਦੀਆਂ ਸਨ ।
ਅਬਦੁੱਲਾ ਏਸ ਦੀ ਸੁੰਦਰਤਾ ਵਿਚ ਏਨਾ ਮਗਨ ਹੋਇਆ ਕਿ ਉਹ ਸਭ ਕੁਝ ਭੁਲ ਗਿਆ ਅਤੇ ਟੋਕਰੀ ਨੂੰ ਉਸ ਦੇ ਰੇਸ਼ਮੀ ਸਥਾਨ ਵਿਚੋਂ ਉਪਰ ਚੁਕ ਲਿਆ। ਤਾਕਿ ਉਹ ਸੁਨਹਿਰੀ ਪੱਤੀਆਂ ਦੇ ਪਿਆਰੇ ਡੀਜ਼ਾਈਨ ਹੋਰ ਚੰਗੀ ਤਰਾਂ ਤੱਕ ਸਕੇ ।
ਪਰ ਜਦੋਂ ਹੀ ਉਸ ਨੇ ਟੋਕਰੀ ਨੂੰ ਪੇਟੀ ਦੇ ਕੰਢਿਆਂ ਦੇ ਉਪਰ ਚਕਿਆ – ਉਸ ਨੇ ਇਕ ਤਕੜੀ ਘਟਣਾ ਤੱਕੀ ਧੂੰਏਂ ਦੇ ਵਡੇ ਸਾਰੇ ਬੱਦਲ ਵਿਚ ਉਸ ਨੇ ਇਕ ਨਿੱਕ
ਜਿਹੀ ਚਿੱਟੀ ਸ਼ਕਲ ਤੱਕੀ। ਜਿਹੜੀ ਇਕ ਨਿਕੇ ਜਿਹੇ ਗੁਲਾਬੀਫੁਲ ਉਤੇ ਚੜ੍ਹੀ ਹੋਈ ਅਸਮਾਨ ਵਲ ਨੂੰ ਚੜ ਰਹੀ ਸੀ ਅਤੇ ਥੋੜੇ ਚਿਰ ਵਿਚ ਹੀ ‘ਬੱਦਲਾਂ ਵਿਚ ਜਾ ਗਾਇਬ ਹੋਈ।
ਇਹ ‘ਸਬਰ ਦੀ ਦੇਵੀ’ ਸੀ, ਅਤੇ ਇਹ ਹੁਣ ਜਾ ਚੁਕੀ ਸੀ । ਅਬਦੁਲਾ ਹੁਣ ਮਾਯੂਸ ਸੀ – ਜਿਵੇਂ ਉਸਨੂੰ ਦਸਿਆ ਗਿਆ ਸੀ, ਉਸ ਨੇ ਉਸੇ ਤਰਾਂ ਨਹੀਂ ਕੀਤਾ ਸੀ, ਤੇ ਏਸੇ ਕਰਕੇ ਬਹੁਤ ਤਕਲੀਫਾਂ ਨਾਲ ਪਾਈ ਹੋਈ ਵਸਤੂ ਉਹ ਗੁਆ ਚੁਕਿਆ ਸੀ । ਅਫਸੋਸ ਨਾਲ ਉਸ ਨੇ ਆਪਣਾ ਰਾਹ ਘਰ ਵਲ ਬਣਾਇਆ। ਹੁਣ ਉਹ ਪਹਿਲਾਂ ਨਾਲੋਂ ਘੱਟ ਅਮੀਰ ਤੇ ਬਹੁਤਾ ਬੇ ਸਬਰਾ ਸੀ ।
ਆਪਣੇ ਬੱਦਲਾਂ ਦੇ ਨਿਵਾਸ ਵਿਚੋਂ ‘ਸਬਰ ਦੀ ਦੇਵੀ” ਫੇਰ ਥਲੇ ਨ ਆਈ। ਏਸੇ ਕਰਕੇ ਈਰਾਨ ਦੇ ਲੋਕ ਤੁਹਾਨੂੰ ਦੱਸਣਗੇ – ਕਿ ਦੁਨੀਆਂ – ਜਿਹੜਾ ਕੁਝ ਉਸ ਕੋਲ ਹੈ, ਉਸ ਨਾਲ ਸਾਬਰ ਨਹੀਂ ਅਤੇ ‘ਕੁਝ ਹੋਰ’ ਦੀ ਖਾਹਸ਼ ਹਮੇਸ਼ਾ ਰਖਦੀ ਹੈ
ਜੀਵਾ ਬਾਗੀ
ਬਹੁਤ ਪੁਰਾਨੇ ਸਮਿਆਂ ਦੀ ਗਲ ਹੈ, ਅਫ਼੍ਰੀਕਾ ਵਿਚ ਇਕ ਆਦਮੀ ਰਹਿੰਦਾ ਸੀ, ਜਿਸ ਕੋਲ ਬਹੁਤ ਹੀ ਚੰਗਾ ਤੇ ਸੁਹਣਾ ਵੱਗ ਸੀ। ਸਾਰੇ ਦੇਸ਼ ਵਿਚ ਹੋਰ ਕੋਈ ਆਦਮੀ ਉਸ ਜਿਹੇ ਵੱਗ ਦਾ ਮਾਲਕ ਹੋਣ ਦਾ ਮਾਣ ਨਹੀਂ ਕਰ ਸਕਦਾ ਸੀ । ਉਸ ਮਨੁਖ ਨੇ ਇਕ ਮੁੰਡਾ ਰਖਿਆ ਹੋਇਆ ਸੀ; ਜੋ ਕੇਵਲ ਏਸ ਵਗ ਦੀ ਦੇਖ ਭਾਲ ਹੀ ਕਰਦਾ ਸੀ। ਇਸ ਮੁੰਡੇ ਦਾ ਨਾਂ ਜੀਵਾ ਸੀ।
ਹਰ ਰੋਜ਼ ਜੀਵਾ ਵੱਗ ਨੂੰ ਬਾਹਰ ਲੈ ਜਾਂਦਾ ਸੀ ਤਾਂ ਜੇ ਉਹ ਮੈਦਾਨਾਂ ਦੇ ਚੰਗੇ ਘਾ ਨੂੰ ਚਰ ਸਕਦਾ। ਜਦ ਤਕ ਵਗ ਓਥੇ ਚਰਦਾਂ ਹੁੰਦਾ, ਜੀਵੇ ਨੂੰ ਨਿਗ੍ਹਾ ਰਖਨੀ ਪੈਂਦੀ ਤਾਂ ਜੋ ਪਸੂ ਬਹੁਤਦੂਰ ਨ ਨਿਕਲ ਜਾਣ ਜਾਂ ਕੋਈ ਜੰਗਲੀ ਜਾਨਵਰ ਉਹਨਾਂ ਉਪਰ ਹਮਲਾ ਨ ਕਰ ਦੇਵੇ
ਜਿੰਨਾਂ ਪਸ਼ੂਆਂ ਵਿਚ ਜੀਵੇ ਦਾ ਸਾਰਾ ਦਿਨ ਲੰਘਦਾ ਸੀ। ਉਹ ਉਹਨਾ ਵਿਚ ਚੰਗੀ ਤਰਾਂ ਰਚ’ਮਿਚ ਗਿਆ। ਪਸ਼ੂ ਵੀ ਉਸ ਨੂੰ ਚਾਹੁੰਦੇ ਸਨ । ਉਹ ਅਵਾਜ਼ ਦੇਣ ਤੇ ਉਸਦੇ ਪਿਛੇ ਆ ਜਾਂਦੇ ਸਨ. ਜਿਥੇ ਚਿਤ ਚਾਹੁੰਦਾ ਉਹ ਉਹਨਾਂ ਨੂੰ ਲੈ ਜਾਂਦਾ । ਪਸ਼ੂਆਂ ਨੂੰ ਹਕਣ ਦੀ ਲੋੜ ਨਹੀਂ ਸੀ; ਬਸ ਉਹਨਾਂ ਨੂੰ ਨਾਲ ਹੀ ਲੈ ਜਾਣਾ ਪੈਂਦਾ ਸੀ ।
ਸਾਹਿਤ ਪ੍ਰੀਤ ਮੋਗਾ।
ਘਾਅ ਉਤੇ ਪਏ ਤੇ ਅਡੀਆਂ ਥੱਲੇ ਮਾਰਦੇ ੨ ਨੂੰ ਕਈ ਵਾਰੀ ਜੀਵੇ ਨੂੰ ਦਿਨ ਵਡੇਰੇ ਜਾਪਣ ਲਗ ਪੈਂਦਾ। ਕਿੰਨੇ ਹੀ ਵਾਰ ਉਸਦੀ ਇਛਾ ਹੁੰਦੀ ਕਿ ਕੋਈ ਨਵੀਂ ਤੇ ਅਨੋਖੀ ਗਲ ਵਾਪਰੇ । ਉਹ ਇਓਂ ਇਸ ਲਈ ਨਹੀਂ ਚਾਹੁੰਦਾ ਸੀ ਕਿ ਉਹ ਆਪਣੀ ਅਜ਼ਾਦੀ ਦੀ ਖੁਲ੍ਹੀ ਜ਼ਿੰਦਗੀ ਵਿਚ ਖ਼ੁਸ਼ ਨਹੀਂ ਸੀ । ਪਰ ਉਹ ਸਭ ਨੌਜਵਾਨਾਂ ਵਾਂਗ ਤਬਦੀਲੀ ਚਾਹੁੰਦਾ ਸੀ ।
ਤਬਦੀਲੀ ਛੇਤੀ ਹੀ ਆ ਗਈ । ਇਕ ਦਿਨ ਜਦ ਉਹ ਕੁਝ ਦਰਖਤਾਂ ਹੇਠ ਅੱਧੋ ਮੀਟਾ ਜਿਹਾ ਸੁਤਾ ਸੀ । ਓਸ ਨੇ ਘੋੜਿਆਂ ਦੇ ਪੌੜਾਂ ਦੀ ਅਵਾਜ਼ ਸੁਣੀ।
ਛੇਤੀ ਹੀ ਉਹ ਸਾਵਧਾਨ ਹੋ ਗਿਆ । ਪਿਛੇ ਕੁਝ ਝਾੜੀਆਂ ਵਿਚ ਦੀ ਉਸਨੇ ਮੈਦਾਨ ਵਲ ਤਕਿਆ । ਦੂਰ ਲਹਿੰਦੇ ਵਲ ਉਸਨੂੰ ਕੁਝ ਘੋੜ ਸਵਾਰ ਦਿਸੇ। ਜਿਓਂ ੨ ਉਹ ਤਕਦਾ ਗਿਆ, ਉਹ ਨੇੜੇ ਤੋਂ ਨੇੜੇ ਆਉਂਦੇ ਗਏ। ਆਖਰ ਉਹ ਐਨੇ ਨੇੜੇ ਆ ਗਏ ਕਿ ਜੀਵਾ ਜਾਣ ਗਿਆ ਕਿ ਇਹ ਉਹ ਲੁਟੇਰਿਆਂ ਦਾ ਗਰੋਹ ਹੈ ਜਿਸਤੋਂ ਸਾਰੇ ਉਦਾਲੇ ਪੁਦਾਲੇ ਦਾ ਇਲਾਕਾ ਡਰਦਾ ਹੈ ।
ਉਹ ਹੁਣ ਕੀ ਕਰ ਸਕਦਾ ਸੀ ? ਉਸ ਨੂੰ ਆਪਣੇ ਮਾਲਕ ਦੇ ਵੱਗ ਦੀ ਸੋਚ ਸੀ । ਪਰ ਹੁਣ ਵੱਗ ਨੂੰ ਨਜ਼ਰੋਂ ਉਹਲੇ ਭਜਾ ਕੇ ਲ ਜਾਣ ਦਾ ਸਮਾਂ ਲੰਘ ਚੁਕਾ ਸੀ, ਕਿਉਂ ਜੋ ਲੁਟੇਰਿਆਂ ਨੇ ਵਗ ਨੂੰ ਜ਼ਰੂਰ ਤਕ ਹੀ ਲਿਆ ਸੀ।
ਜੀਵੇ ਦੇ ਨੇੜ ਅਵਾਜ਼ ਸੁਣਨ ਦੀ ਵਿਬ ਤਕ ਪੁਜਣ ਤਾਈਂ ਘੋੜ-ਸਵਾਰ ਵਗ ਵਲ ਵਧਦੇ ਆਏ, ਉਹ ਗਲਾਂ ਕਰ ਰਹੇ ਸੀ- ‘ਇਨ੍ਹਾਂ ਪਸ਼ੂਆਂ ਵਲ ਤਕੋ- ਇਕ ਨੇ ਸਦਾਰ ਵਲ ਤਕਦਿਆਂ ਕਿਹਾ, ‘-ਇਹਨਾਂ ਨਾਲੋਂ ਚੰਗਾ ਮਾਲ ਮੈਂ ਅਗੇ ਕਦੇ ਨਹੀਂ ਤਕਿਆ। ਆਪਾਂ ਇਨ੍ਹਾਂ ਨੂੰ ਨਾਲ ਲੈ ਚਲੀਏ ?’ ਲੁਟੇਰੇ ਸਰਦਾਰ ਨੇ ਉਤ੍ਰ ਦਿਤਾ, ‘ਅਸੀਂ ਇਨ੍ਹਾਂ ਨੂੰ ਖੜਾਂਗੇ । ਸੂਰਜ ਛਿਪਣ ਤੋਂ ਪਹਿਲਾਂ ਇਹ ਮਾਲ ਸਾਡਾ ਹੋਵੇਗਾ । ਸਾਥੀਓ ! ਮਾਲ ਨੂੰ ਇਕੱਠਾ ਕਰ ਲੈ ਚੱਲੋਂ’ ।
ਗਰੀਬ ਜੀਵੇ ਦਾ ਇਨ੍ਹਾਂ ਤਕੜੇ ਤੇ ਹਥਿਆਰਬੰਦ ਮਨੁਖਾਂ ਨਾਲ ਲੜਨ ਦਾ ਕੋਈ ਲਾਹਾ ਨਹੀਂ ਸੀ । ਉਹ ਸਭ ਕੁਝ ਹੋ ਰਹੇ ਨੂੰ ਤਾੜ ਤੇ ਤਕ ਹੀ ਸਕਦਾ ਸੀ । ਉਹ ਆਪਣੇ, ਆਪਦੇ ਮਾਲਕ ਤੇ ਸਭ ਤੋਂ ਵੱਧ ਗਾਈਆਂ ਲਈ ਅਫਸੋਸ ਨਾਲ ਸੋਚ ਰਿਹਾ ਸੀ-ਕਿਓਂ ਲੁਟੇਰਿਆਂ ਨੇ ਉਹਨਾਂ ਨਾਲ ਚੰਗਾ ਵਰਤਾ ਨਹੀਂ ਕੀਤਾ ।
ਲੁਟੇਰੇ ਸਦਾਰ ਦੇ ਹੁਕਮ ਨਾਲ ਕੁਝ ਆਦਮੀ ਇਕ ਪਾਸੇ ਤੇ ਦੂਜੇ ਪਾਸੀਂ ਹੋ ਗਏ ਤੇ ਉਹਨਾਂ ਸਾਰਾ ਉਦਾਲਾ ਪੁਦਾਲਾ ਘੋਰ ਲਿਆ । ਹੁਣ ਸ੍ਰਦਾਰ ਬੋਲਿਆ-ਹੁਣ ਇਨ੍ਹਾਂ ਨੂੰ ਹਕ ਲਓ, ਇਨ੍ਹਾਂ ਨੂੰ ਸਾਡੇ ਰਾਹ ਵਲ ਹੀ ਜਾਣਾ ਚਾਹੀਦਾ ਹੈ’ ।
ਪਰ ਓਸਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਵੱਗ ਹਿਲਿਆ ਤਕ ਨਾ । ਆਦਮੀਆਂ ਨੇ ਐਨਾਂ ਰੌਲਾ ਪਾਇਆ ਕਿ ਮੀਲਾਂ ਤਕ ਨੇੜ ਦੇ ਪੰਛੀ ਉਡ ਗਏ । ਪਰ ਗਾਈਆਂ ਕੇਵਲ ਤਕ ਰਹੀਆਂ ਸਨ। ਜਿਵੇਂ ਕਹਿ ਰਹੀਆਂ ਹੋਣ- ‘ ਭਲਿਓ ਪੁਰਸ਼ੋ ਤੁਸੀਂ ਭੈੜਾ ਰੌਲਾ ਕਿਉਂ ਪਾ ਰਹੇ ਹੋ ?’ ਅਤੇ ਫਿਰ ਉਹ ਘਾਅ ਚਰਨ ਲਗ ਪੈਂਦੀਆਂ ਸਨ, ਜਿਵੇਂ ਰੌਲੇ ਦਾ ਉਹਨਾਂ ਨਾਲ ਕੋਈ ਵਾਸਤਾ ਨ ਹੋਵੇ ।
ਝਾੜੀਆਂ ਪਿਛੇ ਬੈਠਾ ਜੀਵਾ ਆਪਣੇ ਆਪ ਵਿਚ ਹਸਿਆ। ਓਸ ਨੂੰ ਪਤਾ ਸੀ ਕਿ ਮਾਲ ਉਸ ਦੇ ਸਦਣ ਤਕ ਨਹੀਂ ਹਿੱਲੇਗਾ। ਪਰ ਲੁਟੇਰੇ ਨਹੀਂ ਹਸਦੇ ਸਨ । ਉਹ ਗੁਸੇ ਸਨ । ਉਹਨਾਂ ਨੇ ਵਗ ਨੂੰ ਹਿਲਾਉਣ ਲਈ ਕਈ ਵਾਰ ਯਤਨ ਕੀਤਾ, ਪਰ ਪਸ਼ੂਆਂ ਨੂੰ ਇਕ ਕਦਮ ਵੀ ਉਹ ਨ ਹਲਾ ਸਕੇ । ਆਖਰ ਕਾਰ ਉਨ੍ਹਾਂ ਨੇ ਕਿਹਾ * ਕਿਸੇ ਨੇ ਇਹਨਾਂ ਉਪਰ ਜ਼ਰੂਰ ਟੂਣਾ ਕੀਤਾ ਹੋਇਆ ਹੈ। ਉਹ ਏਹੋ ਜੇਹਾ ਕੌਣ ਹੋ ਸਕਦਾ ਹੈ ? ‘
ਲੁਟੇਰੇ ਸਰਦਾਰ ਨੇ ਕਿਹਾ- ‘ ਜਦ ਤਕ ਅਸੀਂ ਉਸ ਨੂੰ ਲਭ 6 ਨ ਲਵਾਂਗੇ। ਅਸੀਂ ਏਥੋਂ ਨਹੀਂ ਹਿਲਾਂਗੇ। ਸਾਥੀਓ, ਉਸ ਨੂੰ ਭਾਲੋ ਤੇ ਜੋ ਵੀ ਤੁਹਾਨੂੰ ਮਿਲਦਾ ਹੈ । ਮੇਰੇ ਕੋਲ ਲਿਆਓ। ‘
ਸੋ ਆਦਮੀ ਮੈਦਾਨ ਦੇ ਨੇੜੇ ਤੇੜੇ ਭਾਲਣ ਲਗ ਪਏ। ਉਨ੍ਹਾਂ ਨੇ ਝਾੜੀਆਂ ਵਿਚ, ਦਰਖਤਾਂ ਉਹਲੇ ਤੇ ਇਥੋਂ ਤਕ ਕਿ ਘਾ ਵਿਚ ਵੀ ਲਭਿਆ । ਪਰ ਉਹ ਜੀਵੇ ਨੂੰ ਨ ਢੂੰਡ ਸਕੇ । ਕਾਰਨ ਇਹ ਸੀ ਕਿ ਉਹ ਨੂੰ ਲਭਣ ਲਗੇ ਤਾਂ ਉਹ ਝਾੜੀਆਂ ਉਹਲਿਓਂ ਖਿਸਕੇ ਜ਼ਮੀਨ ਵਿਚ ਇਕ ਖਡ ਵਿਚ ਲੁਕ ਗਿਆ ਜਿਸ ਬਾਰੇ ਇਕਲਾ ਉਹ ਹੀ ਜਾਣਦਾ ਸੀ ।
ਭਾਲ ਐਨਾ ਚਿਰ ਜਾਰੀ ਰਹੀ ਕਿ ਜੀਵੇ ਨੂੰ ਆਸ ਸੀ ਕਿ ਉਹ ਹੁਣ ਭਾਲ ਛਡਕੇ ਆਪਣੇ ਰਾਹ ਪੈ ਗਏ ਹੋਣਗੇ । ਪਰ ਇਹ ਗਲ ਸਚੀ ਨ ਹੋਈ। ਇਕ ਘੋੜ ਸਵਾਰ ਉਸ ਦੇ ਲੁਕਣ ਦੇ ਥਾਂ ਦੇ ਐਨਾ ਨੇੜ ਦੀ ਲੰਘਿਆ ਕਿ ਉਸ ਦੇ ਘੋੜੇ ਦਾ ਪੈਰ ਖਡ ਵਿਚ ਪੈ ਗਿਆ ਤੇ ਉਹ ਘੋੜ ਸਵਾਰ ਜੀਵੇ ਦੇ ਸਾਹਮਣੇ ਘਾਅ ਪਰ ਡਿਗ ਪਿਆ । ਜੀਵਾ ਉਸ ਨੂੰ ਮਲੋ-ਮੱਲੀ ਸਾਮਣੇ ਦਿਸ ਪਿਆ ਤਾਂ ਉਸ ਨੇ ਚੀਕ ਮਾਰੀ- ‘ ਉਹਏਥੇ ਹੈ, ਮੈਂ ਉਸ ਨੂੰ ਲਭ ਲਿਆ ! 6 ਜੀਵੇ ਨੂੰ ਬਾਹਰ ਕਢਕੇ ਉਹ ਲੁਟੇਰੇ ਸਦਾਰ ਕੋਲ ਲੈ ਗਿਆ |
ਆਪਣੇ ਸਾਮਣ ਛੋਟੇ ਜਿਹੇ ਮੁੰਡੇ ਨੂੰ ਆਇਆ ਤੱਕਕੇ ਲੁਟੇਰੇ ਸਰਦਾਰ ਨੇ ਡਰਾਉਂਦਿਆਂ ਕਿਹਾ- ‘ਤੂੰ ਹੈਂ ? ਜਿਸ ਨੇ ਵਗ ਉਪਰ ਜਾਦੂ ਕੀਤਾ ਹੈ।’ ਜੀਵਾ ਵਡੇ ਸਾਰੇ ਘੋੜੇ ਉਪਰ ਵਡੇ ਸਾਰੇ ਸਵਾਰ ਅਗੇ ਬਹੁਤ ਛੋਟਾ ਜਾਪਦਾ ਸੀ । ‘ ਹੁਣ ਜਿਥੇ ਮੈਂ ਕਹਿੰਦਾ ਹਾਂ ਤੂੰ ਇਨ੍ਹਾਂ ਨੂੰ ਹਕ ਲੈ ਚਲ । ਨਹੀਂ ਮੇਰੇ ਆਦਮੀ ਤੈਨੂੰ ਮਾਰ ਦੇਣਗੇ। ਐਧਰ ਆ, ਤੇ ਛੇਤੀ ਚਲ ਪੌ। ਅਸੀਂ ਬਹੁਤ ਸਮਾਂ ਗੁਆ ਲਿਆ ਹੈ। ‘- ਸਰਦਾਰ ਕੜਕਿਆ ।
ਜੀਵੇ ਨੂੰ ਪਤਾ ਸੀ ਕਿ ਹੁਣ ਕੋਈ ਚਾਰਾ ਨਹੀਂ ਉਸਨੂੰ ਲੁਟੇਰੇ ਸਰਦਾਰ ਦੇ ਕਹੇ ਅਨੁਸਾਰ ਕਰਨਾ ਹੀ ਪਵੇਗਾ। ਨਹੀਂ ਆਪਣੀ ਜਾਨ ਗਵਾਉਣੀ ਪਵੇਗੀ । ਪਹਿਲਾਂ ਉਸਨੇ ਇਕ ਹੌਲੀ ਜੇਹੀ ਸੀਟੀ ਮਾਰੀ ਤੇ ਫੇਰ ਬੋਲਿਆ ‘ਗੀ-ਲੀ-ਲੀ–ਲੀ, ਗਾਈਓਂ ਚਲੀਆਂ ਆਓ -ਗੀ-ਲੀ-ਲੀ ।’ ਉਸ ਦੀ ਇਸ ਆਵਾਜ਼ ‘ਤੇ ਸਾਰੀਆਂ ਲੋਕ ਕਹਾਣੀਆਂ ਗਾਈਆਂ ਉਸ ਵਲ ਆਈਆਂ ਤੇ ਉਹ ਉਨ੍ਹਾਂ ਨੂੰ ਲੁਟੇਰਿਆਂ ਦੇ ਪਿਛੇ ਪਿਛੇ ਲਈ ਗਿਆ ।
ਬਾਕੀ ਦਾ ਸਾਰਾ ਦਿਨ ਉਹ ਗਰਮੀ ਵਿਚ ਮੈਦਾਨ ਵਿਚ ਦੀ ਚਲਦੇ ਹੀ ਰਹੇ। ਮਾਲ ਦੀਆਂ ਜੀਭਾਂ ਐਨੀਆਂ ਸੁਕ ਗਈਆਂ ਕਿ ਉਹ ਮੂੰਹੋਂ ਬਾਹਰ ਲਟਕ ਰਹੀਆਂ ਸਨ । ਪਰ ਕੋਈ ਕਿਤੇ ਪਾਣੀ ਨਹੀਂ ਸੀ, ਜੋ ਉਹ ਪੀ ਲੈਣ । ਉਹਨਾਂ ਦੇ ਸਿਰ ਅਫਸੋਸ ਵਿਚ ਥਲੇ ਡਿਗੇ ਹੋਏ ਸਨ, ਪਰ ਜੀਵਾ ਫੇਰ ਵੀ ਸੀਟੀਆਂ ਮਾਰਦਾ ਜਾਂ ਗਾਉਂਦਾ ‘ਗੀ-ਲੀ-ਲੀ-ਲੀ ।’ ਸੋ ਓਹਨਾਂ ਕਦੇ ਅਟਕਣ ਦਾ ਯਤਨ ਨ ਕੀਤਾ !
ਸੂਰਜ ਛਿਪਦੇ ਨੂੰ ਉਹ ਇਕ ਅਜੀਬ ਵਡੇ ਸਾਰੇ ਕਰਾਲ (ਵਾੜਾ) ਵਿਚ ਆ ਗਏ,ਜਿਸ ਨੂੰ ਜੀਵੇ ਨੇ ਅੱਗੇ ਕਦੇ ਨਹੀਂ ਡਕਿਆ ਸੀ। ਨਿਰਾਸ ਵੱਗ ਸਿਰ ਝੁਕਾਈ ਇਕ ਫਾਟਕ ਅੱਗੇ ਖੜਾ ਉਡੀਕ ਕਰ ਰਿਹਾ ਸੀ ਕਿ ਲੁਟੇਰਿਆਂ ਦੇ ਤਿਖੇ ਹੁਕਮ ਨਾਲ ਜੀਵੇ ਨੇ ਇਕ ਵਾਰ ਫੇਰ ‘ਗੀ-ਲੀ-ਲੀ-ਲੀਕਿਹਾ। ਇਹਸੁਣਕੇ ਮਾਲ ਐਨੀਛੇਤੀਦਰਵਾਜ਼ੇ ਵਿਚ ਦਾਖਲ ਹੋਇਆ ਕਿ ਪਸ਼ੂ ਇਕ ਦੂਜੇ ਨਾਲ ਯਰਨ ਤੇ ਖਹਿਣ ਲਗੇ ਉਨ੍ਹਾਂ ਨੂੰ ਇਉਂ ਲਗਾ ਜਿਵੇਂ ਅੰਦਰ ਉਹਨਾਂ ਨੂੰ ਕੁਝ ਖਾਣ ਪੀਣ ਨੂੰ ਲੱਭੇਗਾ ।
ਲਾਲ ਦੀ ਅੱਖਾਂ ਨਾਲ ਆਪਣੇ ਕੋਲੋਂ ਲੰਘਦੇ ਮਾਲ ਨੂੰ ਲੁਟੇਰਾ ਸਰਦਾਰ ਤਕ ਰਿਹਾ ਸੀ। ਇਹ ਇਸ ਦਾ ਢੋ ਨਾਲ ਮਿਲਿਆਂ’ ਤਕੜਾ ਇਨਾਮ ਸੀ । ਜਿਨ੍ਹਾਂ ਆਦਮੀਆਂ ਨੇ ਇਸ ਨੂੰ ਲਿਆਂਦਾ ਨਹੀਂ, ਲਿਆਣ ਦੀ ਕੋਸ਼ਸ਼ ਕੀਤੀ। ਉਹਨਾਂ ਨੂੰ ਇਨਾਮ ਦੇਣ ਵਜੋਂ ਉਸ ਨੇ ਸਭ ਤੋਂ ਚੰਗੀ ਗਾਂ ਨੂੰ ਮਾਰਕੇ ਰੋਟੀ ਬਨਾਉਣ ਲਈ ਕਿਹਾ ।
ਵਿਚਾਰਾ ਜੀਵਾ ! ਉਸ ਨੂੰ ਇਸ ਗਲ ਤੇ ਬਹੁਤ ਰੰਜ ਹੋਇਆ ਕਿ ਉਸ ਦੇ ਵਗ ਵਿਚੋਂ ਇਕ ਗਾਂ ਲੈਜਾਈ ਜਾ ਰਹੀ ਹੈ । ਸਾਰੀਆਂ ਦੇ ਲੈਜਾਣ ਲਈ ਕਿੰਨੇ ਦਿਨ ਹੋਰ ਲਗਣਗੇ ? ਪਰ ਉਹ ਐਨਿਆਂ ਵਿਚਕਾਰ ਇਕਲਾ ਕੀ ਕਰ ਸਕਦਾ ਸੀ ?
ਜਦ ਗਾਂ ਰਿਨ੍ਹੀ ਗਈ ਤਾਂ ਆਦਮੀ ਰੋਟੀ ਲਈ ਬੈਠ ਗਏ। ਉਨ੍ਹਾਂ ਨੇ ਇਸ ਉਪਰ ਬਹੁਤ ਖੁਸ਼ੀ ਮਨਾਈ । ਉਹਨਾਂ ਨੇ ਜੀਵੇ ਨੂੰ ਵੀ ਨਾਲ ਰਲਣ ਲਈ ਕਿਹਾ, ਪਰ ਉਹ ਆਪਣੀ ਰਖਵਾਲੀ ਹੇਠ ਆਏ ਮਾਲ ਦਾ ਮਾਸ ਕਿਵੇਂ ਖਾ ਸਕਦਾ ਸੀ ? ਕੀ ਉਹ ਇਓਂ ਕਰ ਲੈਂਦਾ ? ਉਸ ਨੂੰ ਜਾਪਦਾ ਸੀ ਉਹ ਆਪਣੇ ਮਾਲਕ ਨੂੰ ਫੇਰ ਕਿਵੇਂ ਮੂੰਹ ਦਖਾਵੇਗਾ।
ਜਦ ਉਹ ਇਕਲਾ ਬੈਠਾ ਸੀ ਤਾਂ ਉਸ ਨੂੰ ਇਕ ਗਲ ਸੁਝੀ- ਸ਼ਾਇਦ ਓਹ ਆਖਰ ਆਪਣੇ ਬਾਕੀ ਮਾਲ ਨੂੰ ਬਚਾ ਸਕੋ।ਆਦਮੀਆਂ ਨੇ ਐਨਾ ਖਾਧਾ ਪੀਤਾ ਕਿ ਓਹਨਾਂ ਵਿਚੋਂ ਬਹੁਤੇ ਹੁਣੇ ਹੀ ਊਂਘਦੇ ਦਿਸਦੇ ਸੀ । ਆਖਰ ਇਕ ਇਕ ਕਰਕੇ ਓਹ ਸਾਰੇ ਜਿਥੇ ੨ ਬੈਠੇ ਸਨ- ਸੌਂ ਗਏ।
ਜੀਵੇ ਨੇ ਸਾਰਿਆਂ ਦੇ ਸੌਣ ਤਕ ਦੇਖਿਆ ਤੇ ਉਡੀਕਿਆ । ਉਹਨਾਂ ਵਾਂਗ ਉਸਨੂੰ ਨ ਸੌਣਾ ਤੇ ਉਡੀਕਣਾਂ ਮੁਸ਼ਕਲ ਸੀ – ਕਿਉਂਕਿ ਹੁਣ ਉਹ ਆਪ ਵੀ ਬੜੀ ਅਨੀਂਦਾ ਅਨੁਭਵ ਕਰ ਰਿਹਾ ਸੀ । ਓਸ ਨੇ ਆਪਣਾ ਆਪ ਮੁਸ਼ਕਲ ਵਿਚੋਂ ਕੁਝ ਨਿਕਲਦਾ ਦਿਸਿਆ ਜਦ ਓਸਨੇ ਆਖਰੀ ਆਦਮੀ ਨੂੰ ਵੀ ਸੁੱਤਾ ਤੇ ਘੁਰਾੜੇ ਮਾਰਦਾ ਸੁਣਿਆ ।
ਫੇਰ ਉਹ ਹੌਲੀ ਕੁ ਦੇਣੇ ਉਠਿਆ ਤੇ ਕਰਾਲ ਦੇ ਜਿਸ ਨੁਕਰ ਮਾਲ ਲਗਾ ਖੜਾ ਸੀ ਓਧਰ ਨੂੰ ਵਧਿਆ । ਧੀਮੀ ਜਿਹੀ ਆਵਾਜ਼ ਵਿਚ ਗਾਉਣਾ ਸ਼ੁਰੂ ਕੀਤਾ ‘ ਗੀ-ਲੀ-ਲੀ-ਲੀ, ਉਠੋ ਗਾਈਓਂ, ਗੀ-ਲੀ–ਲੀ ।’
ਇਹ ਆਵਾਜ਼ ਸੁਣਕੇ ਸਾਰਾ ਵਗ ਇਕੋ ਵਾਰ ਉਠਿਆ । ਉਸ ਨੇ ਇਹ ਦੇਖਣ ਲਈ ਕਿ ਸਭ ਹਨ । ਉਹਨਾਂ ਨੂੰ ਗਿਣਿਆ । ਜਦ ਉਸ ਨੇ ਘਰੋਂ ਚਲਣ ਜਿੰਨੀਆਂ ਗਾਈਆਂ ਗਿਣੀਆਂ ਤਾਂ ਉਸ ਦੀ ਹੈਰਾਨੀ ਦੀ ਕੋਈ ਹਦ ਨ ਰਹੀ। ਤੇ ਨ ਹੀ ਉਸਨੂੰ ਕੋਈ ਓਪਰੀ ਗਾਂ ਦਿਸਦੀ ਸੀ । ਓਸ ਨੂੰ ਇਓਂ ਜਾਪਦਾ ਸੀ ਕਿ ਆਪਣੀ ਪਛਾਣੀ ਹੋਈ ਆਵਾਜ਼ ਸੁਣ ਕੇ ਮਰੀ ਗਾਂ ਜਿਓਂ ਪਈ ਹੈ ।
ਇਹ ਸੋਚਕੇ ਕਿ ਮਾਲ ਵਿਚੋਂ ਇਕ ਵੀ ਘਟ ਨਹੀਂ, ਜੀਵਾ ਖੁਸ਼ੀ ਨਾਲ ਭਰਿਆ ਹੋਇਆ ਕਰਾਲ ਵਿਚੋਂ ਬਾਹਰ ਮੈਦਾਨ ਵਲ ਵਧਿਆ । ਗਾਈਆਂ ਦੇ ਪੈਰ, ਪੈਰੋ ਪੈਰ ਉਸ ਪਿਛੇ ਆ ਰਹੇ ਸਨ ਅਤੇ ਚੰਨ ਚਾਣਨੀ ਵਿਚ ਉਹ ਠੀਕ ਰਾਹ ਲਈ ਜਾ ਰਿਹਾ ਸੀ ।
ਤੜਕ–ਸਾਰ ਉਹ ਆਪਣੇ ਮਾਲਕ ਦੇ ਕਰਾਲ ਵਿਚ ਪੁਜ ਗਿਆ ਉਸ ਨੇ ਗਾਈਆਂ ਨੂੰ ਉਸ ਵਿਚ ਵਾੜ ਦਿਤਾ। ਫੇਰ ਉਹ ਘਰ ਨੂੰ ਗਿਆ ਤੇ ਬੋਲਿਆ, ‘ ਮਾਲਕ, ਮਾਲ ਘਰ ਪੁਜ ਗਿਆ ਹੈ ‘ ਲੁਟੇਰੇ ਇਹਨਾਂ ਨੂੰ ਲੈ ਗਏ ਸਨ ਤੇ ਉਹਨਾਂ ਸਭ ਤੋਂ ਚੰਗੀ ਗਾਂ ਨੂੰ ਮਾਰ ਵੀ ਦਿਤਾ ਸੀ ਪਰ ਮੇਰੀ ਜਾਦੂ ਭਰੀ ਆਵਾਜ਼ ਨਾਲ ਇਹ ਜਿਉਂ ਪਈ ਤੇ ਇਉਂ ਮੈਂ ਲੁਟੇਰਿਆਂ ਤੋਂ ਬਚ ਗਿਆ ।’
ਮਾਲਕ ਜੀਵੇ ਤੇ ਏਨਾਂ ਖੁਸ਼ ਹੋਇਆ, ਜਿਸ ਨੇ ਐਨੀ ਬਹਾਦਰੀ ਨਾਲ ਉਸਦਾ ਮਾਲ ਬਚਾਇਆ ਸੀ, ਕਿ ਉਸ ਨੇ ਉਸ ਨੂੰ ਆਪਣੀਆਂ ਬਚਾਈਆਂ ਗਾਈਆਂ ਵਿਚੋਂ ਸਤ ਇਨਾਮ ਵਜੋਂ ਦੇ ਦਿਤੀਆਂ । ਇਸ ਨਿਕੇ ਵਗ ਨਾਲ ਜੀਵੇ ਨੇ ਆਪਣਾ ਜੀਵਨ ਸ਼ੁਰੂ ਕੀਤਾ ।
ਜੀਵੇ ਨੇ ਪੂਰੀ ਮਿਹਨਤ ਕੀਤੀ ਤੇ ਉਸਦੇ ਕ੍ਰਿਤ ਭਰੇ ਦਿਨ ਚੰਗੇ ਲੰਘੇ । ਤੇ ਇਉਂ ਕੁਝ ਸਾਲਾਂ ਪਿਛੋਂ ਇਕ ਛੋਟੇ ਬਾਗੀ ਦੇ ਥਾਂ ਉਹ ਜ਼ੁਲਸ ਦਾ ਇਕ ਅਮੀਰ ਬਣ ਗਿਆ ।
(ਅਨੁਵਾਦ)
ਆਪਣੇ ਦੇਸ਼ ਦੀਆਂ ਲੋਕ ਕਹਾਣੀਆਂ ਪੜ੍ਹਨ ਲਈ ਤ੍ਰਿਲੋਚਨ ਸਿੰਘ ਗਿੱਲ ਲਿਖਤ
‘ਸੋਨ ਕੁਮਾਰੀ ਤੇ ਹੋਰ ਕਹਾਣੀਆਂ’ ਪੜ੍ਹਕੇ ਅੰਦਰਲੇ ਵਲਵਲਿਆਂ ਦਾ ਸੁਆਦ ਮਾਣੋ।
ਬਚਿਆਂ ਲਈ ਇਕ ਸੁਗਾਤ –
ਮੁਲ 11)
ਪ੍ਰਕਾਸ਼ਕ- ਸਾਹਿਤਕ ਸੰਸਾਰ ਮੋਗਾ ।
ਤ੍ਰਿਲੋਚਨਸਿੰਘ ਗਿਲ ਲਿਖਤ ‘ਬਾਲ ਅਵਸਥਾ’
(ਬਾਲਾਂ ਲਈ ਕਵਿਤਾਵਾਂ ਦੀ ਪੁਸਤਕ) ਮੁਲ ੬ ਆਨੇ
ਬਾਰੇ ਕੁਝ ਰਾਵਾਂ ।
ਮੈਂ ਸ੍ਰੀ ਤਿਲੋਚਨ ਸਿੰਘ ਗਿੱਲ ਦੀ ਕਤਾਬ ‘ਬਾਲ ਅਵਸਥਾ’ ਪੰਜਾਬੀ ਕਵਿਤਾ ਸੰਗ੍ਰਹਿ ਨੂੰ ਬੜੇ ਚਾਹ ਤੇ ਉਤਸ਼ਾਹ ਨਾਲ ਪੜ੍ਹਿਆ ਇਹ ਬਾਲ ਅਵਸਥਾ ਦੀਆਂ ਖੁਸ਼ੀਆਂ ਤੇ ਗੁੰਝਲਾਂ ਨੂੰ ਬੜੀ ਸਰਲਤਾ ਤੇ ਸਵਛਤਾ ਨਾਲ ਦਰਸਾਉਂਦੀ ਹੈ। ਪੁਸਤਕ ਉਚੇ ਦਰਜੇ ਦੇ ਹਾਸ- ਰਸ ਨਾਲ ਭਰਪੂਰ ਹੈ । ਲੇਖਕ ਨੌਜਵਾਨ ਕਲਾਕਾਰ ਹੈ । ਅਤੇ ਬੜੇ ਜ਼ੋਰ ਵਾਲੀ ਵਰਨਣ ਸ਼ਕਤੀ ਰਖਦਾ ਹੈ। ਮੈਂ ਉਸ ਲਈ ਇਕ ਕਵੀ ਦੀ ਹੈਸੀਅਤ ਵਿਚ ਹਰ ਤਰ੍ਹਾਂ ਦੀ ਸਫਲਤਾ ਚਾਹੁੰਦਾ ਹਾਂ ।
ਆਰ. ਕੇ. ਕੁਮਾਰ ਐਮ. ਏ. ਪਰਿੰਸੀਪਲ ਡੀ. ਐਮ. ਕਾਲਿਜ ਮੋਗਾ ।
‘ਬਾਲ ਸੁਨੇਹੇ’ ਦੇ ਹੋਣਹਾਰ ਲਿਖਾਰੀ ਤਿਲੋਚਨ ਸਿੰਘ ਜੀ ਗਿੱਲ ਨੇ ਹੁਣੇ ਆਪਣੀਆਂ ਕਵਿਤਾਵਾਂ ਦਾ ਸੰਗ੍ਰਹਿ ਛਾਪਿਆ ਹੈ। ਆਪਣੀ ਬਾਲ ਅਵਸਥਾ ਦੇ ਵਖ ਵਖ ਮੌਕਿਆਂ ਤੇ ਮਹਿਸੂਸ ਕੀਤੇ ਜਜ਼ਬੇ ਦੇ ਖਿਆਲ ਓਹਨਾਂ ਏਸ ਵਿਚ ਬਿਆਨ ਕੀਤੇ ਹਨ । ਸਾਨੂੰ ਏਸ ਲੇਖਕ ਤੋਂ ਬੜੀਆਂ ਆਸਾਂ ਹਨ।
ਨਵਤੇ — ਬਾਲ ਸੁਨੇਹਾ।
‘ਬਾਲ ਅਵਸਥਾ’ ਤ੍ਰਿਲੋਚਨ ਸਿੰਘ ਗਿੱਲ ਦਾ ਬਾਲ ਅਵਸਥਾ ਸਬੰਧੀ ਸਰਲ ਤੇ ਮਿੱਠੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਮੁਢ ਤੋਂ ਲੈਕੇ ਅਖੀਰ ਤਕ ਕਵਿਤਾਵਾਂ ਸਰਲਤਾ ਤੇ ਪੇਂਡੂ ਜੀਵਨ ਦੀ ਸਚਾਈ ਭਰਪੂਰ ਤਸਵੀਰ ਹੈ। ਇਸ ਲਈ ਲੇਖਕ ਨੂੰ ਉਤਸ਼ਾਹ ਦੇਣਾ ਸਾਡਾ ਕਰਤਵ ਹੋ ਹੀ ਜਾਂਦਾ ਹੈ।
ਪ੍ਰੋ: ਕੌਸ਼ਲ ਕੁਮਾਰ ਧੋਮਯ ਐਮ. ਏ. ਸ਼ਾਸ਼ਤ੍ਰੀ ।
ਪ੍ਰਕਾਸ਼ਕ:- ਸਾਹਿਤਕ ਸੰਸਾਰ ਮੋਗਾ (ਪੰਜਾਬ)
ਪੱਥਰ ਦਿਲ
‘ਪੱਥਰ ਦਿਲ’ ਇਕ ਬਹੁਤ ਪ੍ਰਸਿਧ ਯੋਧਾ ਸੀ। ਉਹ ਆਪਣੇ ਕਬੀਲੇ ਵਿਚ ਆਪਣੀ ਬਹਾਦਰੀ ਤੇ ਚੰਗਾ ਸ਼ਿਕਾਰੀ ਹੋਣ ਲਈ ਚੰਗੀ ਤਰਾਂ ਜਾਣਿਆਂ ਜਾਂਦਾ ਸੀ ।.
ਇਕ ਰਾਤ ਉਸਨੂੰ ਸੁਪਣਾ ਆਇਆ ਕਿ ਉਸਨੂੰ ਇਕ ਅਵਾਜ਼ ਨੇ ਇਓਂ ਕਿਹਾ। ‘ ਜੋ ਤੂੰ ਸਭ ਤੋਂ ਵਡਾ ਤੇ ਧਨੀ ਬਣਨਾ ਚਾਹੁੰਦਾ ਹੈਂ । ਰਾਤ ਨੂੰ ਝੀਲ ਤੇ ਜਾਹ, ਅਤੇ ਪਾਣੀ ਨੂੰ ਇਕ ਡੰਡੇ ਨਾਲ ਇਓਂ ਕੁਟ ਜਿਵੇਂ ਕਿ ਉਹ ਇਕ ਢੋਲ ਹੋਵੇ । ਫ਼ੇਰ ‘ਜਲਰਾਜ’ ( ਪਾਣੀ ਦਾ ਬਾਦਸ਼ਾਹ ) ਬਾਹਰ ਆਵੇਗਾ ਤੇ ਤੇਰੀਆਂ ਇਛਾਂ ਪੂਰੀਆਂ ਕਰੇਗਾ ।
ਜਾਗਣ ਪਿਛੋਂ ਪਥਰ ਦਿਲ ਨੇ ਸੁਪਣੇ ਬਾਰੇ ਕੁਝ ਹੋਰ ਨ ਸੋਚਿਆ। ਪਰ ਅਗਲੀ ਰਾਤ ਉਸ ਨੂੰ ਫੇਰ ਉਹੀ ਸੁਪਣਾ ਆਇਆ ਤੇ ਇਸ ਪਿਛੋਂ ਨਿਤ ਹੀ ਰਾਤ ਨੂੰ ਉਸ ਨੂੰ ਉਹੀ ਸੁਪਣਾ ਆਉਂਦਾ ਤੇ ਆਵਾਜ਼ ਸੁਣਦੀ, ਏਥੋਂ ਤਕ ਕਿ ਬਾਰਾ ਰਾਤਾਂ ਲੰਘ ਗਈਆਂ !
ਬਾਹਰਵੀਂ ਰਾਤ ਉਸਨੇ ਆਪਣੀ ਪਤਨੀ ਨੂੰਜਗਾਇਆ ਅ ਕਿਹਾ “ਕੀ ਤੈਨੂੰ ਪਾਣੀ ਉਪਰ ਖੜਕਾਟ ਪੈਂਦਾ ( ਢੋਲ ਦੀ ਅਵਾਜ਼ ਨਹੀਂ ਸੁਣਦੀ “?
” ਤੈਨੂੰ ਟਾਹਣੀਆਂ ਵਿਚ ਦੀ ਸ਼ੂਕਦੀ ਹਵਾ ਤੋਂ ਬਿਨਾ ਕੁਝ ਹੋਰ ਨਹੀਂ ਸੁਣਦਾ ” । ਉਸ ਦੀ ਪਤਨੀ ਨੇ ਉਤਰ ਦਿਤਾ ਤੇ ਉਹ ਫੇਰ ਸੌਂ ਗਈ।
ਪਰ ਪਥਰ ਦਿਲ ਨ ਸੌਂ ਸਕਿਆ। ਉਸ ਨੂੰ ਕੁਝ ਪਾਣੀ ਵਲ ਖਿਚਦਾ ਜਾਪਿਆ ਹੁਣ ਉਸਦੀ ਆਪਣੇ ਸੁਪਣੇ ਨੂੰ ਸੱਚਾ ਪ੍ਰਤਿਆਉਣ ਦੀ ਬੜੀ ਇਛਾ ਸੀ । ਆਖਰ ਉਹ ਹੋਰ ਚਿਰ ਨ ਪੈ ਸਕਿਆ। ਉਸ ਨੇ ਆਪਣਾ ਖੋਸ ਪਾਸੇ ਸੁਟਿਆ ਤੇ ਕੁਲੀ ਵਿਚੋਂ ਨਿਕਲਕੇ ਝੀਲ ਵਲ ਦੌੜਿਆ । ਉਹ ਕੰਢਿਆਂ ਤੇ ਜਾ ਕੇ ਰੁਕਿਆ ਨਾ, ਸਗੋਂ ਸਿਧਾ ਪਾਣੀ ਵਿਚ ਵੜ ਗਿਆ ।
ਉਸ ਦੇ ਹਥ ਵਿਚ ਇਕ ਡੰਡਾ ਸੀ ਉਸ ਨੇ ਇਓਂ ਪਾਣੀ ਕੁਟਣਾ ਸ਼ੁਰੂ ਕਰ ਦਿਤਾ ਜਿਵੇਂ ਉਸ ਨੇ ਟੂਣੇ ਵਾਲਿਆਂ ਨੂੰ ਢੋਲ ਕੁਟਦੇ ਤਕਿਆ ਸੀ-ਏਸੇ ਸਮੇਂ ਉਹ ਆਪਣੇ ਕਬੀਲੇ ਦਾ ਗੀਤ ਵੀ ਗੁਣ ਗਵਾਉਣਾ ਲਗ ਪਿਆ । ਪਹਿਲਾਂ ਉਸ ਨੇ ਹੌਲੀ ੨ ਬਹੁਤ ਨੀਵੀਂ ਅਵਾਜ਼ ਵਿਚ ਗਾਇਆ, ਫਿਰ ਉਚੀ ਤੇ ਹੋਰ ਉਚੀ ਅਤੇ ਕਾਹਲਾ ਕਾਹਲਾ, ਇਥੋਂ ਤਕ ਕਿ ਚਾਰ ਚੁਫ਼ੇਰੇ ਦੇ ਬਿਛਾਂ ਚੋਂ ਇਸ ਦੀ ਗੂੰਜ 1 ਆਉਣ ਲਗੀ।
ਉਹ ਰੁਕਿਆ ਨ ਅਤੇ ਪਾਣੀ ਨੂੰ ਜ਼ੋਰ ੨ ਦੀ ਕੁਟੀ ਗਿਆ ਇਥੋਂ ਤਕ ਕਿ ਪਾਣੀ ਵਿਚ ਇਕ ਛੋਟਾ ਜਿਹਾ ਘੁਮਦਾ ਗੋਲ ਚਕਰ (ਘੁੰਮਨ ਘੇਰਾ) ਬਣ ਗਿਆ । ਹਰ ਵਾਰੀ ਉਹ ਡੰਡੇ ਨੂੰ ਕਾਹਲ ਕਰਦਾ ਜਾਂਦਾ ਤੇ ਇਸ ਨਾਲ ਓਸਦਾ ਗੀਤ ਵੀ ਤਾਲ’ ਦਿੰਦਾ ਜਾਂਦਾ ।
ਪਲੋ ਪਲੀ ਇਹ ਘੁੰਮਣ ਘੇਰ ਵਡਾ ਸਾਰਾ ਹੋ ਗਿਆ ਤੇ ਉਸ ਦੇ ਲਾਹਮੀਂ ੨ ਫਿਰਨ ਲਗਾ । ਛੋਟੀਆਂ ਮਛੀਆਂ ਇਸ ਵਿਚ ਆਉਣ ਲਗੀਆਂ ਤੇ ਇਹ ਵਡੇ ਗੋਲ ਦਾਇਰਿਆਂ ਵਿਚ ਘੁੰਮਣ ਘੇਰੀਆਂ ਖਾਣ ਲਗਾ ।
ਜਿਓਂ ਹੀ ਘੁੰਮਣ ਘਰ ਵਡਾ ਅਤੇ ਉਤਾਂਹ ਉਠਿਆ- ਪਹਿਲਾਂ ਉਸ ਦੇ ਲਕ ਤੇ ਤੇਜ਼ ਹੋਇਆ ਪਾਣੀ ਫੇਰ ਉਸ ਦੀ ਛਾਤ? ਤਕ ਤੇ ਅਖੀਰ ਉਸ ਦੀ ਠੋਡੀ ਤਕ, ਪਰ ਫੇਰ ਵੀ ਪਥਰ ਦਿਲ ਨੇ 15 ਆਪਣੇ ਹਥ ਨੂੰ ਨ ਰੋਕਿਆ। ਉਹ ਪਾਣੀ ਨੂੰ ਹੋਰ ਵੀ ਵਧ ਕੁਟਦਾ ਸੀ ਡੇ ‘ਜਲ ਰਾਜ’ ਨੂੰ ਸਾਹਮਣੇ ਆਉਣ ਲਈ ਪੁਕਾਰਦਾ ਸੀ ।
ਆਖਰ ਓਸਦੀ ਇਛਾ ਪੂਰੀ ਹੋ ਗਈ । ਜਲ ਰਾਜ ਪਾਣੀ ਦੇ ਖੜਕਾਟ ਨਾਲ ਆਪਣੀ ਨੀਂਦ ਵਿਚੋਂ ਜਾਗਿਆ । ਓਹ ਵਡੇ ਸਾਰੇ ਸਪ ਦੇ ਰੂਪ ਵਿਚ ਪਾਣੀ ਦੀ ਤਹਿ ਤੋਂ ਉਤਾਂਹ ਇਹ ਦੇਖਣ ਲਈ ਆਇਆ ਕਿ ਓਸ ਤਾਂਈ ਕਸੇ ਨੂੰ ਕੀ ਵਡਾ ਕੰਮ ਹੈ
ਓਸ ਨੇ ਆਪਣਾ ਸਿਰ ਓਤਾਂਹ ਚੁਕਿਆ ਅਤੇ ਇਕ ਵਡੀ ਸਾਰੀ ਲੰਮੀ ਫੁੰਕਾਰ ਮਾਰੀ । ਆਪਣੇ ਮਾਲਕ ਦੀ ਆਵਾਜ਼ ਨਾਲ ਪਾਣੀ ਸ਼ਾਂਤ ਹੋ ਗਿਆ। ਓਹ ਥਲੇ ਹੀ ਥਲੇ ਹੁੰਦਾ ਗਿਆ ਇਥੋਂ ਤਕ ਕਿ ਪਥਰ ਦਿਲ ਸੁਕੀ ਧਰਤੀ ਓਪਰ ਖੜਾ ਸੀ । ਫਿਰ ਜਲ ਰਾਜ ਨੇ ਪੁਛਿਆ – ‘ਤੈਨੂੰ ਮੇਰੇ ਤਾਂਈ ਕੀ ਕੰਮ ਹੈ ? ’
‘ ਮੈਨੂੰ ਦਸੋ ਕਿ ਮੈਂ ਕਿਵੇਂ ਐਨਾਂ ਅਮੀਰ ਤੇ ਤਕੜਾ ਬਣ ਸਕਦਾ ਹਾਂ ਕਿ ਮੈਂ ਧਰਤੀ ਉਤੇ ਸਭ ਤੋਂ ਛਡਾ ਸ਼ਿਕਾਰੀ ਹੋਵਾਂ । ਪਥਰ ਦਿਲ ਨੇ ਕਿਹਾ ।
ਸਪ ਨੰ-ਜਿਹੋ ਜਿਹਾ ਕਿ ਜਲ ਰਾਜ ਸੀ- ਕਿਹਾ ਤੂੰ ਦੇਖਦਾ ਹੈਂ ਕਿ ਮੇਰੇ ਸਿਰ ਉਪਰ ਕੀ ਪਹਿਨਿਆਂ ਹੋਇਆ ਹੈ? ਇਸ ਨੂੰ ਲੈ ਲੈ -ਇਹ ਤੇਰੀਆਂ ਸਭ ਇਛਿਆਵਾਂ ਪੂਰੀਆਂ ਕਰ ਦੇਵੇਗਾ ਪਰ ਇਸ ਦੇ ਵਟੇ ਵਿਚ ਤੈਨੂੰ ਇਕ ਆਪਣਾ ਬੱਚਾ ਮੈਨੂੰ ਦੇਣਾ ਪਵੇਗਾ।
ਪ੍ਰਸਿਧ ਹੋਣ ਲਈ ਉਸਦੀ ਏਨੀ ਵਡੀ ਇਛਾ ਸੀ ਕਿ ਪਲ ਪਲ ਲਈ ਪਥਰ ਦਿਲ ਹੋਰ ਸਭ ਕੁਝ ਭੁਲ ਗਿਆ । ਇਹ ਮੈਨੂੰ ਦੇ ਦਿਓ ਤੇ ਜੇ ਤੁਸੀਂ ਚਾਹੁੰਦੇ ਹੋ ਮੇਰੇ ਕੋਲ ਕੁਝ ਵੀ ਹੈ ਸਭ ਤੁਹਾਡਾ ਹੋਵੇਗਾ । ਉਸ ਨੇ ਚੀਕ ਕੇ ਕਿਹਾ।
ਜਲ ਰਾਜ ਥਲੇ ਨਿਉਂਇਆਂ ਅਤੇ ਪਥਰ ਦਿਲ ਨੇ ਸਪ ਦੇ ਸਿਰ ਵਿਚੋਂ ਇਕ ਲਾਲ ਫੁਲ ਚੱਕ ਲਿਆ, ਪਰ ਜਦੋਂ ਉਸ ਨੇ ਇਸ ਨੂੰ ਛੋਇਆ ਤਾਂ ਲਾਲ ਫੁਲ ਕਿਰਕਾ ੨ ਹੋ ਗਿਆ ਅਤੇ ਧਰਤੀ ਉਪਰ ਡਿਗ ਪਿਆ। ਪਿਛੇ ਕੇਵਲ ‘ਲਾਲ ਭਾਰਤੀਆਂ’ ਦੇ ਮੂੰਹ ਰੰਗਣ ਵਾਲੀ ਲਾਲ ਧੂੜ ਜੋਹੀ ਦਾ ਇਕ ਢੇਰ ਰਹਿ ਗਿਆ।
ਪਥਰ ਦਿਲ ਡਰਿਆ ਕਿ ਉਸ ਨੇ ਸਭ ਤੋਂ ਬਹਾਦਰ ਸ਼ਿਕਾਰੀ ਬਨਾਉਣ ਵਾਲੇ ਅਜੂਬੇ ਨੂੰ ਗੁਆ ਲਿਆ ਹੈ । ਉਸ ਨੇ ਇਕ ਬ੍ਰਿਛ ਦੀ ਛਿਲ ਦਾ ਪੜਦਾ ਲਿਆ ਅਤੇ ਉਸ ਵਿਚ ਉਹ ਧੂੜ ਪਾ ਲਈ. ਫਿਰ ਉਸ ਨੇ ਜਲ ਰਾਜ ਤੋਂ ਪੁਛਿਆ- ਮੈਂ ਇਸ ਨੂੰ ਕਿਵੇਂ ਕਰਾਂ ?
ਜਲ ਰਾਜ ਬੋਲਿਆ- ‘ ਜ ਤੈਨੂੰ ਬੀਮਾਰੀ ਆਵੇ ਤਾਂ ਧਰਤੀ ਉਪਰ ਇਕ ਗੋਲ ਚਕਰ ਉਪਰ ਧੂੜ ਨੂੰ ਰਖ ਆਪ ਵੀ ਚਕਰ ਵਿਚ ਖੜੋ ਜਾ, ਤੂੰ ਠੀਕ ਹੋ ਜਾਵੇਂਗਾ । ਜੇ ਤੂੰ ਸ਼ਿਕਾਰ ਨੂੰ ਜਾਵੇਂ ਕੁਝ ਧੂੜ ਨੂੰ ਜਾਂਦਾ ਹੋਇਆ ਖਲੇਰ, ਤੇਰਾ ਸ਼ਿਕਾਰ ਦਾ ਪਿਛਾ ਬਹੁਤ ਲਾਹੇਵੰਦ ਹੋਵੇਗਾ। ਜਦੋਂ ਤੇਰੀ ਇਹ ਸਭ ਧੂੜ (ਪਾਊਡਰ) ਮੁਕ ਜਾਵੇ ਮੇਰੇ ਕੋਲ ਫੇਰ ਆ ਜਾਵੀਂ । ਮੈਂ ਤੈਨੂੰ ਦੇ ਦੇਵਾਂਗਾ । ਪਰ ਹਰ ਵਾਰ ਜਦ ਤੂੰ ਆਵੇਂਗਾ ਮੈਂ ਜਲ ਰਾਜ ਤੈਥੋਂ ਇਸ ਦੇ ਵਟੇ ਵਿਚ ਕੁਝ ਨ ਕੁਝ ਲਵਾਂਗਾ ।’
ਪਥਰ ਦਿਲ ਨੇ ਆਪਣੇ ਮਨ ਵਿਚ ਸੋਚਿਆ-‘ ਮੇਰੇ ਕੋਲ ਧੂੜ ਹੈ । ਜਲ ਰਾਜ ਪਾਣੀ ਨਹੀਂ ਛਡ ਸਕਦਾ ਸੋ ਉਹ ਮੇਰੇ ਬੱਚੇ ਨੂੰ ਲੈਣ ਵਿਚ ਮਫਲ ਨਹੀਂ ਹੋਵੇਗਾ । ਮੈਂ ਉਸ ਨੂੰ ਆਪਣਾ ਬੱਚਾ ਨਹੀ ਦੇਵਾਂਗਾ ਅਤੇ ਬਿਨਾਂ ਕੋਈ ਮੁਲ ਤਾਰਿਆਂ ਧਰਤੀ ਤੇ ਸਭ ਤੋਂ ਵਡਾ ਸ਼ਿਕਾਰੀ ਬਣ ਜਾਂਵਾਗਾ।
ਪਰ ਉਸਨੂੰ ਜਲਰਾਜ ਦੇ ਬਲ ਬਾਰੇ ਕੁਝ ਨਹੀਂ ਪਤਾ ਸੀ ਜਦ ਉਹ ਪਰਤ ਕੇ ਕੁੱਲੀ ਵਿਚ ਪੁਜਾ ਤਾਂ ਉਸਨੇ ਆਪਣੀ ਪਤਨੀ ਨੂੰ ਰੋਂਦਿਆਂ ਅਤੇ ਹਥ ਮਲਦਿਆਂ ਦੇਖਿਆ, ਬਚਿਆਂ ਵਿਚੋਂ ਇਕ ਗੁੰਮ ਸੀ ਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿਥੇ ਗਿਆ ।
ਪੱਥਰ ਦਿਲ ਨੂੰ ਰੰਜ ਹੋਇਆ, ਪਰ ਉਸ ਦੇ ਵਿਚਾਰ ਨਵੀਂ ਧੂੜ ਨੇ ਐਨੇ ਮੱਲੇ ਹੋਏ ਸਨ ਜਿਸ ਨੇ ਉਸ ਨੂੰ ਮਹਾਨ ਸ਼ਕਾਰੀ ਬਨਾਉਣਾ ਸੀ – ਕਿ ਉਸ ਨੇ ਬੱਚੇ ਦੇ ਗੁੰਮ ਹੋ ਜਾਨ ਬਾਰੇ ਬਹੁਤਾ ਨਾ ਸੋਚਿਆ ।
‘ਜਾਦੂ-ਧੂੜ’ ਦੀ ਸਹਾਇਤਾ ਨਾਲ ਉਹ ਛੇਤੀ ਹੀ ਐਨਾ ਅਮੀਰ ਹੋ ਗਿਆ ਕਿ ਉਸਦਾ ਨਾਂ ਧਰਤੀ ਦੇ ਸਭ ਤੋਂ ਸ਼ਕਾਰੀ ਵਜੋਂ ਹਰ ਇਕ ਦੇ ਮੂੰਹ ਤੇ ਸੀ । ਆਖਰ-ਇਕ ਦਿਨ ਆਇਆ ਜਦ ਸਾਰੀ ਧੂੜ ਵਰਤੀ ਗਈ ਪਰ ਹੁਣ ਇਸ ਸਮੇਂ ਇਓਂ ਜਾਪਦਾ ਸੀ ਜਿਵੇਂ ਸ਼ਕਾਰੀ ਦਾ ਦਿਲ ਠੀਕ ਪੱਥਰ ਵਾਂਗ ਬਣ ਗਿਆ ਹੋਵੇ । ਦੇਣ ਵਾਲੀ ਕੀਮਤ ਦੇ ਬਾਰੇ ਸੋਚਨ ਤੋਂ ਬਿਨਾ ਹੀ ਉਹ ਜਲਰਾਜ ਕੋਲ ਹੋਰ ਧੂੜ ਲੈਣ ਲਈ ਚਲਿਆ ਗਿਆ । ਜਦ ਉਹ ਘਰ ਪਰਤਿਆ, ਗੁੰਮ ਸੀ । ਪਰ ਪੱਥਰ ਦਿਲ ਆਪਣੀ ਪਤਨੀ ਦੇ ਹੰਝੂਆਂ ਤੇ ਕੇਵਲ ਹਸਿਆ ਅਤੇ ਰੁਖੀ ਜਿਹੀ ਆਵਾਜ਼ ਵਿਚ ਉਸਨੂੰ ਜਾਕੇ ਆਪਣੀ ਰੋਟੀ ਬਨਾਣ ਲਈ ਕਿਹਾ।
ਸੋ ਮੰਦਿਓਂ ਮੰਦੇਰੇ ਏਵੇਂ ਦਿਨ ਲੰਘਦੇ ਗਏ, ਏਥੋਂ ਤਕ ਕਿ ਪੱਥਰ ਦਿਲ ਨੇ ਆਪਣੇ ਸਾਰੇ ਬਚੇ ਹੀ ਨਹੀਂ ਸਗੋਂ ਪਤਨੀ ਵੀ ਜਲਰਾਜ ਨੂੰ ਪ੍ਰਸਿੱਧਤਾ ਅਤੇ ਧਨ ਲਈ ਦੇ ਦਿਤੀ । ਪਰ ਇਕ ਦਿਨ ਆਇਆ ਜਦ ਸਾਰੀ ਧੂੜ ਖਤਮ ਸੀ ਅਤੇ ਉਸ ਕੋਲ ਆਪਣੇ ਬਚੇ ਜਾਂ ਬੀਵੀ ਵੀ ਹੋਰ ਧੂੜ ਲੈਣ ਲਈ ਨਹੀਂ ਸਨ।
ਉਸਨੇ ਜਲਰਾਜ ਤੋਂ ਕੁਝ ਹੋਰ ਦੇਣ ਲਈ ਮੰਗ ਕੀਤੀ- ਬੇਸ਼ੱਕ ਉਸਦੇ ਕੋਲ ਇਸਦੇ ਵਟੇ ਦੇਣ ਲਈ ਕੁਝ ਹੋਰ ਨਹੀਂ ਸੀ ਪਰ ਸਪ ਕੇਵਲ ਹਸਿਆ – ਜਿਵੇਂ ਕਿ ਪੱਥਰ – ਦਿਲ ਆਪਣੀ ਪਤਨੀ ਤੇ ਹਸਿਆ ਸੀ, ਜਦ ਉਹ ਆਪਣੇ ਬਚਿਆਂ ਨੂੰ ਗੁੰਮ ਹੋਏ ਦੇਖਕੇ ਰੋਈ ਸੀ।
ਜਦ ਉਸਨੇ ਇਹ ਤਕਿਆ ਕਿ ਜਲਰਾਜ ਉਸਦੀ ਸਹਾਇਤਾ ਨਹੀਂ ਕਰਦਾ ਤਾਂ ਉਹ ਜਲਰਾਜ ਸ਼ਿਕਾਰ ਲਈ ਇਹ ਆਸ਼ਾ ਲੈਕ ਗਿਆ ਕਿ ਉਸਦੀ ਕਿਸਮਤ ਪਹਿਲਾਂ ਵਾਂਗ ਚੰਗੀ ਹੋਵੇਗੀ । ਪਰ ਓਸਨੂੰ ਛੇਤੀ ਹੀ ਪਤਾ ਲਗ ਗਿਆ ਕਿ ਓਸਦੇ ਭਾਗ ਖੁਸ ਚੁਕੇ ਹਨ । ਉਹ ਸ਼ਿਕਾਰ ਨਹੀਂ ਖੇਡ ਸਕਦਾ ਸੀ ਤੇ ਨਾ ਹੀ ਕੋਈ ਮੱਛੀ ਫੜ ਸਕਦਾ ਸੀ । ਉਹ ਬੀਮਾਰ ਅਤੇ ਹਫਿਆ ੨ ਅਨੁਭਵ ਕਰਨ ਲਗਾ ਅਤੇ ਓਸਦੇ ਕਬੀਲੇ ਦੇ ਲੋਕ ਓਸਦਾ ਮਖੌਲ ਉਡਾਉਂਦੇ ਸਨ ਕਿਉਂਕਿ ਹੁਣ ਉਹਨਾਂ ਵਿਚੋਂ ਇਕ ਵੀ ਨਹੀਂ ਸੀ ਜੋ ਉਸ ਨਾਲੋਂ ਚੰਗਾ ਸ਼ਕਾਰ ਨਾਂ ਖੇਡ ਸਕੇ ਜਾਂ ਮਛੀਆਂ ਨਾ ਫੜ ਸਕੇ ।
ਇਕ ਦਿਨ ਉਹ ਬਹੁਤ ਭੁਖ, ਅਫਸੋਸ ਤੇ ਰੰਜ ਵਿਚ ਸੀ ਕਿ ਉਹ ਇਕ ਚੂਹਾ ਛਪੜ ਕੋਲ ਆਇਆ ਜਿਥੇਕੁਝ ਬਾਲ-ਵੂਹੇ ਆਪਣੀ ਮਾਂ ਨਾਲ ਖੇਡ ਰਹੇ ਸਨ । ‘ ਆਹ-ਏਥੇ ਕੁਝ ਕਿਸਮਤ ਦਿਸਦੀ ਹੈ। ਮੈਂ ਇਹਨਾ ਸਾਰਿਆਂ ਨੂੰ ਮਾਰਾਂਗਾ । ‘
ਉਸ ਨੇ ਸਭ ਤੋਂ ਪਹਿਲਾਂ ਇਹਨਾਂ ਵਿਚੋਂ ਸਭ ਤੋਂ ਛੋਟੇ ਨੂੰ ਫੜ ਲਿਆ ਕਿਉਂਕਿ ਇਹ ਦੂਜਿਆਂ ਵਾਂਗ ਛੇਤੀ ਹੀ ਆਪਣਾ ਬਚਾ ਨਾ ਕਰ ਸਕਿਆ। ਉਹ ਇਸ ਨੂੰ ਮਾਰਨ ਹੀ ਵਾਲਾ ਸੀ ਕਿ ਉਸਨੂੰ ਬਹੁਤ ਹੈਰਾਨੀ ਹੋਈ ਜਦ ਉਹ ਚੀਕਿਆ, ‘ਮੇਰੇ ਪਿਤਾ ਮੈਨੂੰ ਨ ਮਾਰ’
‘ਕੀ’ ? ਉਹ ਕੂਕਿਆਂ-‘ਕੀ ਤੂੰ ਮੇਰੇ ਬਚਿਆਂ ਵਿਚੋਂ ਇਕ ਹੈਂ” ਬ “ ਹਾਂ ਮੈਂ ਹਾਂ ‘– ਉਸ ਨੇ ਉਤਰ ਦਿਤਾ- ਜਲ ਰਾਜ ਨੇ ਸਾਨੂੰ ਜੂਹਿਆਂ ਵਿਚ ਬਦਲ ਦਿਤਾ ਹੈ । ਅਤੇ ਅਸੀਂ ਆਪਣੀ ਮਾਂ ਨਾਲ ਇਸ ਛਪੜ ਵਿਚ ਰਹਿੰਦੇ ਹਾਂ ।
ਜਦ ਉਸ ਨੇ ਇਹ ਸੁਣਿਆ। ਤਾਂ ਪਥਰ ਦਿਲ ਨੇ ਅਨਭਵ ਕੀਤਾ ਕਿ ਉਹ ਕਿੰਨਾ ਮਾੜਾ ਹੈ । ‘ ਇਹ ਮੈਂ ਹੀ ਹਾਂ, ਜਿਸ ਨੇ ਇਹ ਸਭ ਕੁਝ ਕੀਤਾ ਹੈ’ । ਉਸ ਨੇ ਰੰਜ ਵਿਚ ਕਿਹਾ-“ਆਹ ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਉਸ ਜਲ ਰਾਜ ਕੱਲ ਨ ਗਿਆ ਹੁੰਦਾ । ਬੀਵੀ ਬਚਿਆਂ ਦੇ ਪਿਆਰ ਅਗੇ ਧਨ ਕੁਝ ਵੀ ਨਹੀਂ। ਮੈਂ ਜਲ ਰਾਜ ਕੋਲ ਜਾਵਾਂਗਾ ਅਤੇ ਮੈਂ ਉਸ ਨੂੰ ਤੁਹਾਨੂੰ ਪਹਿਲੀ ਸ਼ਕਲ ਵਿਚ ਬਦਲਨ ਲਈ ਕਹਾਂਗਾ ਅਤੇ ਮੇਰੇ ਨਾਲ ਰਹਿਣ ਤੇ ਦੇਵ ਲਈ ਕਹਾਂਗਾ ।
ਸਮਾਂ ਗੁਆਏ ਬਿਨਾ ਪੱਥਰ ਦਿਲ ਝੀਲ ਨੂੰ ਗਿਆ । ਉਸਨੇ ਡੰਡਾ ਲਿਆ ਅਤੇ ਪਾਣੀ ਨੂੰ ਏਨਾਂ ਕੁਟਿਆ ਕਿ ਜਲ-ਰਾਜ ਬੜਾਂ ਕਾਹਲੀ ਵਿਚ ਬਾਹਰ ਆਇਆ, ‘ਸ਼ਿਕਾਰੀ, ਤੂੰ ਮੈਥੋਂ ਕੀ ਚਾਹੁੰਦਾ ਹੈਂ ?’ ਓਸਨੇ ਬੜੀ ਸਖਤੀ ਨਾਲ ਕਿਹਾ।’ ਮੈਂ ਤੁਹਾਥੋਂ ਆਪਣੇ ਬੱਚਿਆਂ ਅਤੇ ਪਤਨੀ ਦੀ ਭੀਖ ਮੰਗਣ ਆਇਆ ਹਾਂ । ਪੱਥਰਦਿਲ ਨੇ ਕਿਹਾ- ਹੁਣ ਮੈਨੂੰ ਪਤਾ ਹੈ ਕਿ ਬੀਵੀ ਬੱਚਿਆਂ ਦੇ ਪਿਆਰ ਅਗੇ ਧੰਨ ਅਤੇ ਪ੍ਰਸਿਧਤਾ ਹੇਚ ਹੈ।’
ਜਲ-ਰਾਜ ਨੇ ਉਤਰ ਦਿਤਾ- ‘ ਤੈਨੂੰ ਇਸਦਾ ਪਹਿਲਾਂ ਖਿਆਲ ਕਿਉਂ ਨਹੀਂ ਆਇਆ ਜੇ ਤੂੰ ਓਦੋਂ ਮੇਰੇ ਕੋਲ ਆਉਂਦਾ * ਜਦੋਂ ਤੂੰ ਅਜੇ ਧਨੀ ਸੀ, ਮੈਂ ਸ਼ਾਇਦ ਤੇਰੇ ਲਈ ਇਹ ਕੁਝ ਕਰ ਸਕਦਾ ਪਰ ਹੁਣ ਹੀ ਬੀਵੀ ਬਚਿਆਂ ਬਾਰੇ ਸੋਚਨ ਲਗਾ ਹੈਂ ਜਦ ਤੂੰ ਗਰੀਬ ਦੁਖੀ ਅਤੇ ਰੰਜ ਵਿਚ ਹੈਂ ।
‘ ਮੈਂ ਜਾਣਦਾ ਹਾਂ, ਤੇ ਮੈਨੂੰ ਸ਼ਰਮ ਆਉਂਦੀ ਹੈ’ ਸ਼ਿਕਾਰੀ ਨੇ ਕਿਹਾ – ‘ਪਰ ਮੈਨੂੰ ਇਕ ਆਖਰੀ ਮੌਕਾ ਦਿਓ ਕਿ ਮੈਂ ਤੁਹਾਨੂੰ ਆਪਣਾ ਕਹਿਣ ਦਾਮਤਲਬ ਸਾਬਤ ਕਰ ਸਕਾਂ । ਮੈਂ ਤੁਹਾਨੂੰ ਦਸਦਾ ਹਾਂ ਕਿ ਜੋ ਸਾਰੇ ਸੰਸਾਰ ਦਾ ਧੰਨ ਵੀ ਮੈਨੂੰ ਮਿਲੇ ਮੈਂ ਇਸ ਨਾਲੋਂ ਚੰਗਾ ਆਪਣੇ ਬੀਵੀ ਬੱਚਿਆਂ ਨੂੰ ਲੈਕੇ ਸਮਝਾਂਗਾ ।
ਜਲ-ਰਾਜ ਇਕ ਪਲ ਲਈ ਚੁਪ ਰਿਹਾ, ਫੇਰ ਓਸਨੇ ਕਿਹਾ ‘ਕੇਵਲ ਇਕੋ ਰਾਹ ਹੈ ਜਿਸ ਨਾਲ ਮੈਂ ਤੇਰੀ ਇੱਛਾ ਪੂਰੀ ਕਰ ਸਕਦਾ ਹਾਂ, ਅਤੇ ਉਹ ਬਹੁਤ ਕਠਨ ਹੈ । ਸਤ ਸਾਲ ਤਕ ਤੈਨੂੰ ਇਕ ਸੱਪ ਦੇ ਰੂਪ ਵਿਚ ਮੇਰੀ ਸੇਵਾ ਕਰਨੀ ਪਵੇਗੀ, ਜੇ ਤੂੰ ਮੇਰੀ ਭਲੀ ਭਾਂਤ ਸੇਵਾ ਕੀਤੀ ਤਾਂ ਮੈਂ ਤੈਨੂੰ ਤੇਰੀ ਪਤਨੀ ਅਤੇ ਬਚੇ ਪਰਤਾ ਦੇਵਾਂਗਾ ।’
‘ਮੈਂ ਸਭ ਕੁਝ ਕਰਾਂਗਾ ਜੋ ਕੁਝ ਵੀ ਤੁਸੀਂ ਕਹੋਗੇ ‘ ਪੱਥਰ- ਦਿਲ ਨੇ ਕਿਹਾ । ਹੁਣ ਉਸਨੂੰ ਜਾਪਦਾ ਸੀ ਕਿ ਕੁਝ ਵੀ ਐਨਾ ਔਖਾ ਨਹੀਂ, ਜੇ ਉਸਨੂੰ ਉਹ ਮਿਲ ਜਾਣ ਜਿੰਨਾਂ ਨੂੰ ਉਹ ਐਨਾ ਪਿਆਰ ਕਰਦਾ ਹੈ ।
ਸੋ ਉਹ ਸੱਤ ਲੰਮੇ ਸਾਲ ਸੱਪ ਦੇ ਰੂਪ ਵਿਚ ਧਰਤੀ ਉਪਰ ਰੀਂਘਦਾ ਰਿਹਾ। ਉਹ ਧਰਤੀ ਦੀ ਡੰਘਾਨਾ ਵਿਚ ਕੀਮਤੀ ਪੱਥਰਾਂ ਲਈ ਖੌਝਦਾ ਰਿਹਾ ਅਤੇ ਪਾਣੀ ਦੀਆਂ ਡੂੰਘਾਵਾਂ ਵਿਚ ਆਪਣੇ ਮਾਲਿਕ ਜਲਰਾਜ ਲਈ ਮੋਤੀ ਲਭਦਾ ਰਿਹਾ ।
ਓਸ ਲਈ ਸੁਖ ਦਾ ਸਾਹ ਓਦੋਂ ਹੁੰਦਾਂ ਸੀ ਜਦ ਉਹ ਥੋੜਾ ਜਿਹਾ ਸਮਾ ਚੁਰਾ ਕੇ ਤੇ ਨਿਗਾ ਬਚਾਕੇ ਛੱਪੜ ਕਿਨਾਰੇ ਜਾਂਦਾਂ ਜਿਥੇ ਚੂਹੇ ਰਹਿੰਦੇ ਸਨ । ਉਹ ਆਪਨੀ ਪਤਨੀ ਨੂੰ ਕਹਿੰਦਾ ‘ ਇਕ ਦਿਨ ਹੋਰ ਲੰਘ ਗਿਆ ਹੈ । ਸੱਤਾਂ ਸਾਲਾਂ ਦਾ ਅਖੀਰ ਵੀ ਕਦੇ, ਆ ਹੀ ਜਾਵੇਗਾ।’
ਏਵੇਂ ਹੀ ਹੋਇਆ, ਬੇਸ਼ੱਕ ਇਹ ਦਿਸਦਾ ਸੀ ਕਿ ਉਹਨਾਂ ਉਡੀਕਣ ਵਾਲਿਆਂ ਲਈ ਸਮਾਂ ਬੜਾ ਲੰਮਾ ਹੋਗਿਆ ਹੈ। ਪਰ ਫੇਰ ਵੀ ਆਖਰ ਵੇਲਾ ਆ ਗਿਆ ਜਢ ਜਲਰਾਜ ਨੇ ਕਿਹਾ -‘ਤੇਰੀ ਸੇਵਾ ਦੇ ਸਤ ਸਾਲ ਹੁਣ ਖਤਮ ਹਨ, ਇਕ ਵਾਰੀ ਫ਼ੇਰ ਤੂੰ ਸ਼ਿਕਾਰੀ ਹੋਵੇਂਗਾ । ਪਰ ਹੁਣ ਤੈਨੂੰ ਪੱਥਰ-ਦਿਲ ਨਹੀਂ ਕਿਹਾ ਜਾਵੇਗਾ ਹੁਣ ਤੈਨੂੰ ‘ਵੀਰ-ਦਿਲ ਕਿਹਾ ਜਾਵੇਗਾ ਕਿਉਂਕਿ ਤੂੰ ਆਪਣੇ ਆਪ ਤੇ .ਆਪਣੀ ਪ੍ਰਸਿਧਤਾ ਨਾਲੋਂ ਹੁਣ ਹੋਰਾਂ ਬਾਬਤ ਵਧ ਸੋਚਿਆ ਹੈ। ਹੁਣ ਤੂੰ ਅਮਨ ਨਾਲ ਆਪਣੇ ਘਰ ਜਾ, ਓਥੇ ਤੈਨੂੰ ਤੇਰੀ ਪਤਨੀ ਤੇ ਬੱਚੇ ਮਿਲਨਗੇ ।
ਵੀਰ-ਦਿਲ ਆਪਣੀ ਕੁੱਲੀ ਨੂੰ ਆਇਆ ਓਥੇ ਓਸਨੂੰ ਰੋਟੀ ਪੱਕੀ ਹੋਈ ਲਗੀ ਤੇ ਉਸਦੀ ਪਤਨੀ ਅੱਗ ਕੋਲ ਪੁਰਾਣੇ ਦਿਨਾਂ ਵਾਂਗ ਬੈਠੀ ਸੀ । ਉਸਦੇ ਪੰਜ ਬਚੇ ਕੁਲੀ ਕੋਲ ਖੇਡ ਰਹੇ ਸਨ । ਹੁਣ ਉਨਾਂ ਨੇ ਆਪਣੇ ਪਿਓ ਨੂੰ ਖੁਸ਼ੀ ਦੀਆਂ ਆਵਾਜ਼ਾਂ ਨਾਲ ਜੀ ਆਇਆਂ ਕਿਹਾ ।
ਓਸਨੇ ਪਵਿਤ੍ਰ ਪਾਣੀ ਪੀਤਾ ਅਤੇ ਕੁੱਲੀ ਅੰਦਰ ਚਲਿਆ ਗਿਆ। ਹੁਣ ਇਓਂ ਜਾਪਦਾ ਸੀ ਜਿਵੇਂ ਖੁਸ਼ੀਆਂ ਅਤੇ ਸਫਲਤਾ ਓਸਦੇ ਹਰ ਪਾਸੇ ਸਨ । ਉਹ ਇਕ ਵਾਰ ਫੇਰ ਪ੍ਰਸਿਧ ਜ਼ਿਕਾਰੀ ਬਣ ਗਿਆ । ਓਸਦੇ ਬੱਚੇ ਆਪਣੇ ਪਿਤਾ ਜੇਹੇ ਵੱਡੇ ਹੋਏ । ਓਸਦੀਆਂ ਲੜਕੀਆਂ ਮ੍ਰਿਗ-ਨੈਨੀਆਂ ਅਤੇ ਚੰਦ ਜਿਹੀਆਂ ਸੁਹਣੀਆਂ ਉਸ ਧਰਤੀ ਦੇ ਸਭ ਤੋਂ ਬਲੀਆਂ ਨਾਲ ਵਿਆਹੀਆਂ ਗਈਆਂ । ਸੋ ਵੀਰ- ਦਿਲ ਦੇ ਦਿਨ ਬੜੇ ਚੈਨ ਅਤੇ ਬਹੁਤਾਤ ਵਿਚ ਨਿਕਲੇ ।
ਜਾਦੂ ਦੀ ਕਹਾਣੀ
ਬਿਲੀਆਂ ਦੀ ਰਾਜਕੁਮਾਰਾ
ਸਫੇ ੬੪ ਕਾਗਜ਼ ਵਧੀਆ ਮੂਲ ਅੱਠ ਆਨੇ।
ਇਹ ਕਹਾਣੀ ਵਿਚ ਬਚਿਆਂ ਨੇ ਹੀ ਨਹੀਂ ਨੌਜਵਾਨਾਂ ਨੇ ਵੀ ਬੜੀ ਦਿਲਚਸਪੀ ਗਟ ਕੀਤੀ ਹੈ ।
ੲਹ ਤਿਲੋਚਨ ਸਿੰਘ ਗਿਲ ਨੇ ਇਕ ਅੰਗ੍ਰਜ਼ੀ ਦੀ ਪ੍ਰਸਿਧ ਲੋਕ ਕਹਾਣੀ ਨੂੰ ਪੰਜਾਬੀ ਰੂਪ ਦਿਤਾ ਹੈ, ਸਫਲਤ: ਬਾਰੇ ਪਾਠਕ ਲਿਖਦੇ ਹਨ ।
‘ਆਪਦੀ ਪੁਸਤਕ’ਬਿਲੀਆਂ ਦੀ ਰਾਜ ਕੁਮਾਰੀ’ ਅੱਜ ਸਤਵੀਂ ਵਾਰ ਖਤਮ ਕੀਤੀ ਹੈ । ਬੇ-ਹੱਦ ਦਿਲਚਸਪ ਪੁਸਤਕ ਹੈ ਬਚਿਆਂ ਲਈ ਏਹੋ ਜਿਹੀਆਂ ਮਨੋਰੰਜ ਕ ਪੁਸਤਕਾਂ ਪੰਜਾਬੀ ਸਾਹਿਤ ਵਿਚ ਬਹੁਤ ਘਟ ਹਨ । ਮੈਂ ਆਪਨੂੰ ਇਸ ਸਫਲ ਕੋਸ਼ਿਸ਼ ਤੇ ਵਧਾਈ ਦਿੰਦਾ ਹੈ।
– ਸੁਰਜੀਤ ‘ਸ਼ਮਸ਼ੇ’
ਜੀਭ-ਕੱਟੀ ਚਿੜੀ
ਇਕ ਵਾਰ ਦੀ ਗਲ ਹੈ ਕਿ ਇਕ ਥਾਂ ਇਕ ਬੁੱਢਾ ਮਰਦ ਤੇ ਉਸਦੀ ਤੀਵੀਂ ਰਹਿੰਦੇ ਸਨ । ਢਾ ਚੰਗੇ ਸਭਾ ਵਾਲਾ ਤੇ ਮਿਹਨਤੀ ਸੀ। ਪਰ ਉਸਦੀ ਪਤਨੀ ਜਿਨਾ ਹੋ ਸਕੇ ਘਟ ਕੰਮ ਕਰਦੀ ਅਤੇ ਸਦਾ ਹੀ ਟੋਢੀ ਬੁੜ ੁੜਾਂਦੀ ਤੇ ਲਾਲ ਪੀਲੀ ਹੋਈ ਰਹਿੰਦੀ । ਸਮਾਂ ਪੈਣ ਤੇ ਬੁਢਾ ਉਸਦੀਆਂ ਆਦਤਾਂ ਦਾ ਐਨਾਂ ਜਾਣੂ ਹੋ ਗਿਆ ਕਿ ਉਹ ਉਹਨਾਂ ਦਾ ਖਿਆਲ ਹੀ ਨਾ ਕਰਦਾ ।
ਦਿਨ ਨੂੰ ਉਹ ਖੇਤਾਂ ਵਿਚ ਕੰਮ ਕਰਦਾ ਅਤੇ ਉਸਦੇ ਕੋਈ ਬੱਚਾ ਨਹੀਂ ਸੀ। ਸੋ ਉਸਦੀ ਇਕ ਨਿਕੀ ਚਿੱੜੀ ਰਖੀ ਹੋਈ ਸੀ ਤਾਂ ਜੋ ਆਥਣ ਦਾ ਸਮਾਂ ਸੌਖਾ ਲੰਘ ਸਕੇ । ਓਹ ਚਿੜੀ ਨਾਲ ਗਲਾਂ ਕਰਨੀਆਂ ਅਤੇ ਉਸ ਨੂੰ ਅਜੀਬ ਖੇਡਾਂ ਖੜਾਨਾ ਪਸੰਦ ਕਰਦਾ ਸੀ, ਜਿਨਾਂ ਨੂੰ ਉਹ ਬੜੀ ਛੇਤੀ ਸਿੱਖ ਲੈਂਦੀ ਸੀ । ਉਹ ਉਸਨੂੰ ਕਮਰੇ ਵਿਚ ਉਡਣ ਲਈ ਪਿੰਜਰੇ ਵਿਚੋਂ ਬਾਹਰ ਆਮ ਛਡ ਦਿੰਦਾ ਸੀ । ਉਹ ਅਤੇ ਪੰਛੀ ਬਹੁਤ ਚੰਗੇ ਮਿਤ੍ਰ ਸਨ ।
ਇਕ ਦਿਨ ਜਦ ਉਹ ਬੁਢਾ ਬਾਹਰ ਸੀ । ਓਸਦੀ ਪਤਨੀ ਕਪੜੇ ਧੋਣ ਲਗੀ । ਇਸ ਲਈ ਉਸਨੇ ਕੁਝ ਲੇਵੀ (ਮਾਵਾ) ਬਣਾ ਕੇ ਰਖੀ ਹੋਈ ਸੀ, ਪਰ ਜਦ ਲੋੜ ਸਮੇਂ ਤਕਿਆ ਤਾਂ ਉਹ ਸਭ ਖਤਮ ਸੀ। ਏਸ ਸਮੇਂ ਨਿਕੀ ਚਿੜੀ ਉਡਕੇ ਥਲੇ ਆਈ। ਬੁਢੀ ਨੇ ਤਕਿਆ ਕਿ ਉਸਦੀ ਚੁੰਝ ਨਾਲ ਕੁਝ ਲੇਵੀ ਲੱਗੀ ਹੋਈ ਸੀ। ਪੰਛੀ ਇਹ ਕਹਿਣ ਦਾ ਯਤਨ ਕਰਦਾ ਜਾਪਦਾ ਸੀ, ਕਿ ਲੇਵੀ ਉਸਨੇ ਗਲਤੀ ਨਾਲ ਖਾ ਲਈ ਹੈ, ਜਿਸ ਲਈ ਉਸਨੂੰ ਅਫਸੋਸ ਹੈ ਕਿਉਂਕਿ ਉਹ ਥੱਲੇ ਨਿਉਂ ਰਿਹਾ ਸੀ, ਅਤੇ ਆਪਣੇ ਫੰਗਾਂ ਨੂੰ ਮਿੱਟੀ ਨਾਲ ਖੜਕਾ ਰਿਹਾ ਸੀ।
ਪਰ ਉਹ ਚੰਦਰੀ ਬੁੱਚੀ ਜਿਹੜੀ ਚਿੜੀ ਨੂੰ ਇਸ ਲਈ ਘਿਰਣਾ ਕਰਦੀ ਸੀ ਕਿਉਂਕਿ ਉਸਦਾ ਪਤੀ ਉਸਨੂੰ ਚਾਹੁੰਦਾ ਸੀ ! ਉਹ ਪੰਛੀ ਨੂੰ ਨੁਕਸਾਨ ਪੁਚਾਣ ਲਈ ਇਕ ਬਹਾਨਾ ਲਭ ਕੇ ਬੜੀ ਪ੍ਰਸੰਨ ਹੋਈ ਉਸਨੇ ਉਸਦੀ ਪਿਠ ਉਪਰ ਮਾਰਨ ਲਈ ਅਪਣਾ ਹਥ ਚੁਕਿਆ ਓਸਨੂੰ ਝਪਟ ਕੇ ਫੜਿਆ ਅਤੇ ਝਿੜਕਿਆ ਏਨੇ ਨਾਂਲ ਉਸਦੀ ਤਸਲੀ ਨ ਹੋਈ ਉਸਨੇ ਅਪਣੀ ਕੈਂਚੀ ਲਈ ਅਤੇ ਕ੍ਰੋਧ ਦੇ ਦੌਰੇ ਵਿਚ ਉਸਦੀ ਜੀਭ ਕੱਟ ਸੁੱਟੀ ।
ਤੂੰ ਮੇਰੀ ਲੇਵੀ ਇਸੇ ਜੀਭ ਨਾਲ ਖਾਧੀ। ਉਹ ਗੁਸੇ ਵਿਚ ਖੋਲੀ ਏਸੇ ਲਈ ਮੈਂ ਇਸ ਨੂੰ ਕਟ ਦਿਤਾ ਹੈ। ਹੁਣ ਦੂਰ ਹੋ ਤੇ ਫੇਰ ਏਥੇ ਨ ਆਵੀਂ ?
ਚਿੜੀ ਘਰ ਵਿਚੋਂ ਉਡ ਗਈ-ਦੂਰ ਖੇਤਾਂ ਵਲ ਤੇ ਕਦੇ ਨ ਪਰਤੀ ? ਬੁਢੀ ਧੋਂਦੀ ਤੇ ਬੁੜ ਬੜਾਂਦੀ ਰਹੀ-ਬਸ ਧੋਣਾ, ਬੁੜ ਬੜਾਨਾ ਪੈਣਾ- ਬੜ ਬੜਾਨਾ ।
ਜਦ ਬੁਢਾ ਘਰ ਆਇਆ ਤਾਂ ਉਸਨੂੰ ਚਿੜੀ ਨਾ ਲਭੀ । ਉਸ ਦੀ ਪਤਨੀ ਇਸ ਬਿਨਾਂ ਕੁਝ ਨ ਕਹਿੰਦੀ ਕਿ ਇਸ ਵਿਚ ਕੋਈ ਸ਼ਕ ਨਹੀਂ ਚਿੜੀ ਉਡ ਗਈ ਹੈ ਅਤੇ ਪੰਛੀ ਚੀਜ਼ ਹੀ ਉਡ ਜਾਣ ਵਾਲੀ ਕਿਸਮ ਦੀ ਹੈ। ਤੁਸੀ ਹੋਰ ਕੀ ਉਮੈਦ ਰਖਦੇ ਸੀ ? ਉਸ ਨੇ ਪੁਛਿਆ, ਅਤੇ ਫੇਰ ਇਕ ਪੰਛੀ ਪਿਛੇ ਕਿਓਂ ਪਏ ਹੋਏ ਹੋ ?
ਬੁਢੇ ਨੂੰ ਨਿਸਚਾ ਹੋ ਗਿਆ ਕਿ ਉਸ ਦੀ ਪਤਣੀ ਸਚ ਨਹੀਂ ਬੋਲ ਰਹੀ ਸੋ ਉਸਨੇ ਓਸਨੂੰ ਓਦੋਂ ਤਕ ਅਰਾਮ ਨ ਕਰਨ ਦਿਤਾ ਜਦ ਤਕ ਓਸਨੇ ਸੱਚੋ ਸੱਚ ਨਾ ਦਸ ਦਿਤਾ ਕਿ ਓਸ ਨੇ ਕੀ ਕੀਤਾ ਹੈ ਫਿਰ ਓਸ ਨੇ ਬੁਢੇ ਨੂੰ ਕੱਟੀ ਹੋਈ ਜੀਭ ਦਖਾਈ, ਓਹ ਇਹ ਪਈ ਹੈ। ਓਸ ਨੇ ਕਿਹਾ-‘ ਮੇਰੀ ਖਾਧੀ ਲੇਵੀ ਦੇ ਬਦਲੇ ਓਸ ਸ਼ੁਹਦੀ ਨੂੰ ਠੀਕ ਹੀ ਤਾਂ ਸਜ਼ਾ ਮਿਲੀ ।
ਬੁਢੇ ਨੇ ਅਪਣੀ ਪਤਨੀ ਨੂੰ ਦਸਿਆ ਕਿ ਓਸਨੇ ਬਹੁਤ ਥੋੜਾ ਬਰਤਾ ਕੀਤਾ ਹੈ ਅਤੇ ਓਸਨੂੰ ਨਿਕੇ ਜਿਹੇ ਪੰਛੀ ਨਾਲ ਹੋਏ ਅਤਿਆਚਾਰ ਦਾ ਬੜਾ ਦੁਖ ਹੈ ।
ਦੂਜੇ ਦਿਨ ਬੁਢੇ ਨੇ ਚਿੜੀ ਦੇ ਲਭਣ ਲਈ ਅਪਣਾ ਪੱਕਾ ਇਰਾਦਾ ਬਣਾ ਲਿਆ ! ਓਸਨੇ ਜੰਗਲਾਂ ਅਤੇ ਪਹਾੜਾਂ ਵਿਚ ਦੀ ਓਸਨੂੰ ਲਭਣਾ ਅਰੰਭ ਦਿਤਾ। ਓਹ ਹਰ ਬਾਂਸਾ ਦੀ ਝਿੜੀ ਕੋਲ ਖੜੋਂਦਾ ਅਤੇ ਅਪਣੇ ਰਾਖਵੇਂ ਪੰਛੀ ਨੂੰ ਬੁਲਾਂਦਾ । ਆਖਰ ਜਦ ਓਸਨੇ ਤਕਰੀਬਨ ਸਭ ਆਸ ਛਡ ਦਿਤੀ ਸੀ – ਆਪਣੇ ਸਾਹਮਣੇ ਧਰਤੀ ਉਪੁਰ ਉਸਨੇ ਇਕ ਨਿਕੀ ਜਿਹੀ ਚਿੜੀ ਨੂੰ ਨਿਉਂਦਿਆਂ ਤਕਿਆ ਜੋ ਆਪਣੇ ਖੰਭਾਂ ਨੂੰ ਕਦੇ ਖੋਲਦੀ ਤੇ ਕਦੇ ਬੰਦ ਕਰਦੀ ਸੀ ਅਤੇ ਇਕ ਕਰਤਵ ਪਿਛੋਂ ਹੋਰ ਕਰਕੇ ਦਖਾਉਂਦੀ ਸੀ । ਇਸ ਤੋਂ ਬਿਨਾਂ ਇਕ ਹੋਰ ਅਸਚਰਜ ਗਲ-ਉਸ ਦੇ ਹੁਣ ਨਵੀਂ ਜੀਭ ਸੀ । ਜਿਸ ਨਾਲ ਉਹ ਚੰਗੀ ਜਾਪਾਨੀ ਬੋਲ ਸਕਦੀ ਸੀ ਅਤੇ ਬੁਢੇ ਦੇ ਕੀਤੇ ਹੋਏ ਪ੍ਰਸ਼ਨਾਂ ਦਾ ਉਤਰ ਦਿੰਦੀ ਸੀ ।
ਹੁਣ ਬੁਢਾ ਸਭ ਦੁਖ ਤਕਲੀਫਾਂ ਅਤੇ ਅਤ ਦਾ ਥਕੇਵਾਂ ਭੁਲ ਗਿਆ ਅਤੇ ਇਹ ਜਾਣ ਕੇ ਉਸਦੀ ਖ਼ੁਸ਼ੀ ਦੀ ਕੋਈ ਹਦ ਨ ਰਹੀ ਕਿ ਉਸਦਾ ‘ਰਾਖਵਾਂ ਪੰਛੀ’ ਕੋਈ ਸਾਧਾਰਨ ਨਹੀਂ ਸਗੋਂ ‘ਪਰੀ ਚਿੜੀ’ ਹੈ ਅਤੇ ਇਸ ਤੋਂ ਵੀ ਵਧ ਕਿ ਚਿੜੀ ਆਪਣੇ ਦੁਖ ਨਾ ਤਕਦੀ ਹੋਈ ਉਸ ਦੇ ਸੁਖ ਲਈ ਉਸ ਦੇ ਘਰ ਰਹੀ ਸੀ ।
ਚਿੜੀ ਨੇ ਉਸ ਨੂੰ ਦਸਿਆ ਕਿ ਇਹ ਜਾਣਕੇ ਕਿ ਉਹ ਆਵੇਗਾ ਉਹ ਉਸ ਨੂੰ ਉਡੀਕਦੀ ਰਹੀ ਸੀ ਅਤੇ ਉਸ ਨੂੰ ਆਪਣੇ ਘਰ ਤਕਾਣ ਲਈ ਬੁਢੇ ਨੂੰ ਕਿਹਾ । ਇਹ ਘਰ ਬਾਂਸਾਂ ਦੀ ਝਿੜੀ ਦੇ ਵਿਚਕਾਰ ਸੀ । ਘਰ ਦਾ ਸੁਹਪਣ ਤਕਕੇ ਬੁਢਾ ਅਸਚਰਜ ਰਹਿ ਗਿਆ, ਇਹ ਸਭ ਤੋਂ ਚਿਟੀ ਲਕੜ ਦਾ ਬਨਾਇਆ ਹੋਇਆ ਸੀ ਅਤੇ ਅੰਦਰ ਫਰਸ਼ ਬਹੁਤ ਹੀ ਕੋਮਲ ਤੇ ਪੋਲੀਆਂ ਰੰਗ ਬਰੰਗੀਆਂ ਦਰੀਆਂ ਨਾਲ ਢਕੀ ਹੋਈ ਸੀ ਅਤੇ ਜਿਸ ਗਦੈਲੇ ‘ਤੇ ਉਹ ਬੈਠਾ ਇਹ ਬਹੁਤ ਵਧੀਆ ਰੇਸ਼ਮੀ ਸੀ।
ਜਦ ਉਹ ਅਜੇ ਬੈਠਾ ਕਮਰੇ ਅਤੇ ਉਸ ਵਿਚਲੀਆਂ ਕਿੰਨੀਆਂ ਹੀ ਚੀਜ਼ਾਂ ਦੀ ਸਲਾਹੁਤਾ ਹੀ ਕਰ ਰਿਹਾ ਸੀ – ਪਰੀ ਚਿੜੀ, ਜਿਹੜੀ ਬਾਹਰ ਗਈ ਹੋਈ ਸੀ ਪਰਤ ਆਈ – ਅਤੇ ਸਭ ਤੋਂ ਵਡੀ ਅਸਚਰ ਜਤਾ ਵਾਲੀ ਗਲ ਜੋ ਉਸ ਨੇ ਤੱਕੀ ਕਿ ਉਹ ਹੁਣ ਇਕ ਪੰਛੀ ਨਹੀਂ ਸੀ ਸਗੋਂ ਸ਼ਾਨਦਾਰ ਕਪੜਿਆਂ ਵਿਚ ਇਕ ਸੁਹਣੀ ਪਰੀ ਇਸਤ੍ਰੀ ਦੇ ਰੂਪ ਵਿਚ ਸੀ। ਉਸਦੇ ਨਾਲ ਥਾਲਾਂ ਵਿਚ ਚਾਹ ਅਤੇ ਬਿਸਕੁਟ ਰਖੀ ਉਸਦੀਆਂ ਲੜਕੀਆਂ ਆਈਆਂ। ਉਹਨਾਂ ਨੇ ਬੁਢੇ ਦੀ ਬਹੁਤ ਸੇਵਾ ਕੀਤੀ ਅਤੇ ਇਓਂ ਗਲਾਂ ਕਰਦੀਆਂ ਸਨ ਜਿਵੇਂ ਓਹ ਓਸਨੂੰ ਅਪਨੇ ਜੀਵਨ ਦੇ ਮੁਢ ਤੋਂ ਹੀ ਜਾਣਦੀਆਂ ਹਨ ਅਤੇ ਇਸ ਗਲ ਵਿਚ ਕੁਝ ਵੀ ਅਜੀਬ ਨਹੀਂ ਕਿ ਬੁਢਾ ਰਾਣੀਆਂ ਜਿਹੀਆਂ ਪਰੀਆਂ ਨਾਲ ਬੈਠਾ ਅਤੇ ਚਾਹ ਪੀ ਰਿਹਾ ਸੀ । ਬੁਢਾ ਅਪਣੇ ਆਪ ਉਤੇ ਇਸ ਗਲ ਦਾ ਨਿਸਚਾ ਕਰਨ ਲਈ ਜ਼ੋਰ ਦੇ ਰਿਹਾ ਸੀ ਕਿ ਕਦੇ ਉਹਸੁਪਣਾ ਤਾਂ ਨਹੀਂ ਤਕ ਰਿਹਾ ਓਸਨੇ ਐਨਾਂ ਆਨੰਦ ਕਦੇ ਵੀ ਨਹੀਂ ਮਨਾਇਆ ਸੀ ।
ਆਖਰ ਜਾਣ ਦਾ ਵੇਲਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਪਰੀ-ਚਿੜੀ -ਜਿਵੇਂ ਓਹ ਉਸਨੂੰ ਕਹਿੰਦਾ ਸੀ – ਨੇ ਓਸਤੋਂ ਇਕਰਾਰ ਲਿਆ ਕਿ ਓਹ ਉਸਨੂੰ ਸਮੇਂ ਸਮੇਂ ਸਿਰ ਆਕੇ ਮਿਲਦਾ ਰਹੇਗਾ। ਫੇਰ ਓਸਨੇ ਅਪਣੇ ਨੌਕਰਾਂ ਨੂੰ ਦੋ ਡੱਬੇ ਲਿਆਉਣ ਲਈ ਕਿਹਾ – ਇਕ ਵੱਡਾ ਅਤੇ ਦੂਜਾ ਛੋਟਾ ਅਤੇ ਬੁਢੇ ਨੂੰ ਓਹਨਾਂ ਵਿਚੋਂ ਇਕ ਅਪਣੀ ਪਸੰਦ ਦਾ ਚੁਨਣ ਲਈ ਕਿਹਾ। ਉਸਨੇ ਛੋਟਾ ਚੁਣਿਆ ਕਿਓਂਕਿ ਉਸਨੇ ਵਡੇ ਨੂੰ ਅਪਣੇ ਚਕਣ ਤੋਂ ਭਾਰਾ ਸਮਝਿਆ ।
ਜਦ ਬੁਢਾ ਘਰ ਪਰਤਿਆ ਤਾਂ ਓਸ ਨੇ ਅਪਣੀ ਪਤਨੀ ਨੂੰ ਂ ਸਧਾਰਨ ਨਾਲੋਂ ਵਧ ਟੇਡੀ ਤੇ ਬੁੜ ਬੜਾਂ ਦੀ ਤਕਿਆ ਬਸ ਬੁੜ-ਬੜਾਈ ਜਾਣਾ । ਉਸਨੂੰ ਖੁਸ਼ੀ ਦੀ ਰੌ ਵਿਚ ਲਿਆਉਣ ਲਈ ਬੁਢੇ ਨੇ ਡੱਬਾ ਦਖਾਇਆ ਤੇ ਦਸਿਆ ਕਿ ਇਹ ਉਸਨੂੰ ਕਿਵੇਂ ਲਭਾ ਹੈ ।
‘ ਆ, ਹੁਣ ਆਪਾਂ ਇਸ ਨੂੰ ਖੋਹਲ ਕੇ ਤਕੀਏ ਕਿ ਇਸ ਵਿਚ ਕੀ ਹੈ’। ਬੁਢੇ ਨੇ ਉਸ ਦੇ ਬੁੜ ਬੜਾਣ ਤੋਂ ਬਚਣ ਲਈ ਕਿਹਾ ! ਉਹਨਾਂ ਦੀ ਅਸਚਰਜਤਾ ਦੀ ਹਦ ਨ ਰਹੀ ਜਦ ਉਹਨਾਂ ਨੇ ਡੱਬੇ ਨੂੰ ਸੋਨੇ ਚਾਂਦੀ ਨਾਲ ਭਰਿਆ ਤਕਿਆ । ਉਹ ਬੜੇ ਪ੍ਰਸੰਨ ਸਨ ਤੇ ਬੁਢਾ ਪਗੇ – ਚਿੜੀ ਨੂੰ ਅਸੀਸਾਂ ਦਿੰਦਾ ਨਹੀਂ ਥਕਦਾ ਸੀ ।
ਪਰ ਬੂਢੀ ਨੂੰ ਬੁੜ-ਬੜਾਨ ਦਾ ਬਹਾਨਾ ਲਭਣ ਲਈ ਚਿਰ ਨ ਲਗਾ
” ਤੁਸਾਂ ਵੱਡਾ ਡੱਬਾ ਕਿਓਂ ਨ ਲਿਆਂਦਾ ? ਤੁਸੀਂ ਐਡੇ 66 ਮੂਰਖ ਕਿਵੇਂ ਬਣ ਗਏ ? ਐਡਾ ਵਡਾ ਕਮ-ਅਕਲ ਕਦੇ ਨਹੀਂ ਤਕਿਆ” ?
ਓਹ ਬੁੜ-ਬੜਾਂਦੀ ਰਹੀ, ਓਹ ਬੁੜ-ਬੜਾਂਦੀ ਰਹੀ ਓਹ ਬੁੜ-ਬੜਾਂਦੀ ਰਹੀ ਜਦ ਤਕ ਰਾਤ ਨਾ ਪੈ ਗਈ ਤੇ ਓਹ ਸੌਂ ਨਾ ਗਏ । ਦੂਜੇ ਦਿਨ ਸਵੇਰੇ ਹੀ ਵਡ ਡੱਬੇ ਲਈ ਜਾਣ ਲਈ ਓਸ ਨੇ ਅਪਣਾ ਇਰਾਦਾ ਬਣਾ ਲਿਆ । ਪਰ ਚਿੜੀ ਨੂੰ ਇਸ ਲਈ ਕਹਿਣ ਲਈ ਓਸ ਨੂੰ ਰੱਤੀ ਵੀ ਸ਼ਰਮ ਨਹੀਂ ਸੀ ਆਓਂਦੀ ਹਾਲਾਂ ਕਿ ਗੁੱਸੇ ਦੀ ਰੌ ਵਿਚ ਓਸਨੇ ਓਸਦੀ ਜੀਭ ਕੱਟ ਦਿਤੀ ਸੀ । ਬੁਢੇ ਨੇ ਸਮਝ ਲਿਆ ਕਿ ਹੁਣ ਉਸਨੂੰ ਜਾਣੋਂ ਕੁਝ ਵੀ ਨਹੀਂ ਰੋਕ ਸਕੇਗਾ । ਸੋ ਉਸਨੇ ਬੁਢੀ ਨੂੰ ਰਾਤ ਦਸ ਦਿਤਾ ।
ਬੁਢੀ ਨੂੰ ਅਪਣੇ ਘਰ ਆਉਂਦਿਆਂ ਦੇਖ ਕੇ ਪਰੀ ਚਿੜੀ ਬੜੀ ਹੈਰਾਨ ਹੋਈ। ਪਰ ਬੁਢੇ ਦੇ ਕਾਰਨ ਉਸਨੇ ਉਸਨੂੰ ਅੰਦਰ ਅਪਣੇ ਘਰ ਸਦ ਲਿਆ ਅਤੇ ਕਿਹਾ ਕਿ ਦਸੋ ਮੈਂ ਤੁਹਾਡਾ ਕੀ ਕੰਮ ਕਰ ਸਕਦੀ ਹਾਂ ? ਬੁਢੀ ਨੇ ਉਤ੍ਰ ਦਿਤਾ ਤੁਹਾਨੂੰ ਮੈਨੂੰ ਚੰਗੀ ਚਾਹ ਪਿਆਉਣ ਦੀ ਕੋਈ ਲੋੜ ਨਹੀਂ – ਮੈਨੂੰ ਇਸ ਕਿਸਮ ਦੀ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਕੇਵਲ ਵੱਡਾ ਡੱਬਾ ਚਾਹੀਦਾ ਹੈ । ਜਿਸ ਨੂੰ ਮੇਫਾ ਮੂਰਖ ਪਤੀ ਛਡ ਗਿਆ ਹੈ ।
ਪਰੀ ਚਿੜੀ ਬੁਢੀ ਦੇ ਸੁਭਾ ਤੇ ਤਰਿਕਿਆਂ ਦੀ ਐਨੀ ਆਦੀ ਸੀ ਕਿ ਓਸ ਨੂੰ ਬੁਢੀ ਦੀ ਰੁਖੀ ਬੋਲੀ ਤੇ ਕੋਈ ਹੈਰਾਨੀ ਨਾ ਹੋਈ। ਉਸ ਨੇ ਆਪਣੇ ਨੌਕਰਾਂ ਨੂੰ ਡੱਬਾ ਲਿਆਉਣ ਲਈ ਕਿਹਾ – ਬੁਢੀ ਹਾਬੜ ਕੇ ਡੱਬੇ ਨੂੰ ਪਈ ਅਤੇ ਬਹੁਤ ਕਾਹਲੀ ਵਿਚ ਚਲ ਪਈ ਕਿਉਂਕਿ ਉਹ ਸੋਚਦੀ ਸੀ ਕਿ ਪਰੀ ਚਿੜੀ ਕਿਤੇ ਡੱਬਾ ਦੇਣ ਦਾ ਆਪਣਾ ਇਰਾਦਾ ਹੀ ਨਾ ਬਦਲ ਲਵੇ ਅਤੇ ਡੱਬਾ ਵਾਪਸ ਨਾ ਲੈ ਲਵੇ । ਕੁਝ ਵਾਟ ਡੱਬੇ ਨੂੰ ਚੱਕ ਅਤੇ ਧੂਕੇ ਲਿਜਾਕੇ ਬੁਢੀ ਥਕ ਗਈ ਅਤੇ ਸਾਹ ਲੈਣ ਲਈ ਇਕ ਥਾਂ ਬੈਹ ਗਈ ।
“ਮੈਨੂੰ ਇਸ ਵਿਚ ਇਕ ਝਾਤ ਪਾ ਲੈਣੀ ਚਾਹੀਦੀ ਹੈ ‘ ਉਸ ਸੋਚਿਆ ।
ਹਰ ਪਰਕਾਰ ਦੇ ਧਨ ਬਾਰੇ ਸੋਚਦਿਆਂ ਉਸਨੇ ਡੱਬਾ ਖੋਲ੍ਹਿਆ ਜੋ ਕੁਝ ਉਸ ਨੇ ਤੱਕਿਆ – ਇਸ ਨਾਲ ਉਸ ਦਾ ਸਿਰ ਚਕਰਾਨ ਲਗਾ। ਡੱਬਾ ਹਰ ਢੰਗ ਅਤੇ ਪ੍ਰਕਾਰ ਦੀਆਂ ਜਾਨਵਰਾਂ ਦੀਆਂ ਜੀਭਾਂ ਨਾਲ ਭਰਿਆ ਹੋਇਆ ਸੀ, ਅਤੇ ਇਕੋ ਵਾਰ ਹੀ ਸਭ ਜੀਭਾਂ ਨੇ ਗਾਉਣਾ ਸ਼ੁਰੂ ਕਰ ਦਿਤਾ –
ਬੂੜ ਬੜਾਓ, ਸੜੋ, ਮਚ, ਬੁੜ ਬੜਾਓ ੲਥੇ, ਬੁੜ ਬੜਾਓ, ਸੜੋ, ਮਚੋ, ਬੁੜ ਬੜਾਓ ਓਥੇ, ਹਰ ਥਾਂ ਬੁੜ ਬੜਾਓ ਬੁੜਬੜਾਓ, ਜਿਥੇ ਕਿਥੇ ਫਿਰ ਅਚਾਨਕ ਹੀ ਹਰ ਜੀਭ ਨੇ ਇਕ ਇਕ ਦਿਓ, ਭੂਤ ਅਤੇ ਦੈਂਤ ਦੀ ਸ਼ਕਲ ਧਾਰਨ ਕਰ ਲਈ । ਅਤੇ ਇਹ ਸਾਰੇ ਟੱਪਦੇ ਨੱਚਦੇ ਡੱਬੇ ਵਿਚੋਂ ਬਾਹਰ ਨਿਕਲ ਆਏ । ਅਤੇ ਬੁਢੀ ਉਦਾਲੇ ਡਰਾਉਂਣੇ ਮੁੱਖਾਂ ਨੂੰ ਚੜਾਉਂਦਿਆਂ, ਕੁੱਦਣਾਂ ਅਰੰਭ ਕਰ ਦਿਤਾ ।
ਬੁਢੀ ਨੇ ਆਪਣਾ ਸੌਦਾ ਪੱਤਾ ਸਾਂਭਿਆ.
ਤੇ ਸਿਰ ਤੇ ਪੈਰ ਰਖ ਕੇ ਭੱਜੀ – ਉਸ ਦੇ ਪਿਛੇ ੨ ਹੀ ਜਿੰਨਾਂ ਭੂਤਾਂ ਦੇ ਮਖੌਲ ਤੇ ਚਿੜਾਉਣ ਦਾ ਰੌਲਾ ਸੀ । ਜਦ ਓਹ ਘਰ ਪੁਜੀ ਤਾਂ ਓਸ ਲਈ ਖੜ੍ਹਨਾ ਵੀ ਕਠਨ ਸੀ – ਸੋਓਦੋਂ ਹੀ ਬਿਸਤਰੇ ਤੇ ਡਿਗ ਪਈ। ਦੂਜੇ ਦਿਨ ਜਦ ਓਹ ਉਠੀ ਤਾਂ ਪਿਛੋਂ ਅਪਣੀ ਮੌਤ ਤਕ ਕਦੇ ਬੁੜ ਬੜਾਂਦੀ ਨਹੀਂ ਸੁਣੀ ਗਈ ਸੀ ਅਤੇ ਓਹ ਸਦਾ ਪ੍ਰਸੰਨ ਰਹਿੰਦੀ ਸੀ, ਤੇ ਏਵੇਂ ਹੀ ਬੁਢਾ। ਇਓਂ ਉਸ ਜੋੜੀ ਦੇ ਰਹਿੰਦੇ ਦਿਨ ਬੜੀ ਪ੍ਰਸੰਤਾ ਤੇ ਆਨੰਦ ਵਿਚ ਲੰਘ ।
ਏਡੀ ਮੇਰੀ ਬਾਤ, ਉਤੋਂ ਪਈ ਰਾਤ –
-ਨਾਟਕ ‘ਨਵੀਂ ਵਿਦਿਆ’ ਬਾਰੇ ਕੁਝ ਰਾਵਾਂ-
ਲੇਖਕ-ਤਿਲੋਚਨ ਸਿੰਘ ਗਿਲ ਸਫੇ ਸੱਠ ਚੰਗਾ ਕਾਗਜ਼ ਮੁਲ ੧)
‘ਲਖਕ ਨੇ ਇਸ ਨਿਕੇ ਨਾਟਕ ਰਾਹੀਂ ਕੁਝ ਸਮਾਜਕ ਖਰਾਬੀਆਂ ਦੀ ਝਾਕੀ ਪੇਸ਼ ਕਰਕੇ ਓਨਾਂ ਨੂੰ ਦੂਰ ਕਰਨ ਦਾ ਉਪਰਾਲਾ ਦਰਸਾਇਆ ਹੈ। …ਇਹ ਸਾਡੇ ਸਮਾਜ ਦਾ ਇਕ ਕੌੜਾ ਸੱਚ ਹੈ ਕਿ ਇਸ ਦੀਲੀ ਸਥਾਨਕ ਮਲਵਈ ਰੰਗ ਨਾਲ ਭਰਪੂਰ ਹੋਣ ਕਰਕੇ ਕਈ ਥਾਂ ਚੰਗਾ ਰੰਗ ਬੰਨ੍ਹਦੀ ਹੈ। ਸਮੁਚੇ ਤੌਰ ਤੇ ਕਰਤਾ ਦਾ ਜਤਨ ਸ਼ਲਾਘਾ ਯੋਗ ਹੈ । ‘ ਪੰਜਾਬੀ ਦੁਨੀਆਂ ਪਟਿਆਲਾ ‘
…ਇਸ ਦਾ ਮੁਖ ਵਿਸ਼ਾ ਆਜ਼ਾਦ ਹਿੰਦ ਦੇ ਬਚਿਆਂ ਨੂੰ ਜਹਾਲਤ ਦੇ ਕੁਸੰਗ ਤੋਂ ਬਚਾਉਣ ਤੇ ਵਿਦਿਆ ਵਲ ਪਰੇਰਨਾ ਹੈ ਜਿਸਦੀ ਕਿ ਆਜ਼ਾਦ ਭਾਰਤ ਵਿਚ ਸਭ ਤੋਂ ਪਹਿਲੀ ਲੋੜ ਹੈ ਕਈ ਥਾਂਈ ਤਾਂ ਨਾਟਕ ਕਾਰ ਨੇ ਲਿਖਣ ਵਿਚ ਕਮਾਲ ਕਰ ਦਿਤੀ ਹੈ !
ਗਿਆਨੀ ਹਰਚੰਦ ਸਿੰਘ