ਵਿਦੇਸ਼ਾਂ ਵਿਚ ਪੰਜਾਬੀ ਸਾਹਿਤ
ਜਿਵੇਂ ਜਿਵੇਂ ਪੰਜਾਬ ਦਾ ਕਰਮਸ਼ੀਲ ਪਰ ਜ਼ਿੰਦਗੀਪ੍ਰਸਤ ਜਨ-ਸਮੁਦਾਇ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿਚ ਵਸਦਾ-ਰਸਦਾ ਜਾ ਰਿਹਾ ਹੈ, ਇਹ ਜ਼ਰੂਰੀ ਹੈ ਕਿ ਉਥੇ ਵੀ ਪੰਜਾਬੀ ਸਾਹਿਤ, ਕਲਾ ਤੇ ਸਭਿਆਚਾਰ ਦੀਆਂ ਸੁਹਜਮਈ ਰੰਗੀਨ ਰੇਖਾਵਾਂ ਚਮਕਣ। ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਦਾ ਵਿਕਾਸ ਭਿੰਨ ਭਿੰਨ ਪਰਿਸਥਿਤੀਆਂ ਵਿਚ ਭਿੰਨ ਭਿੰਨ ਪ੍ਰਕਾਰ ਦਾ ਹੋਇਆ ਹੈ। ਪਰ ਇਸ ਭਿੰਨਤਾ ਦੇ ਬਾਵਜੂਦ ਵੀ ਪੰਜਾਬੀ ਸਾਹਿਤ ਵਿਚਲੀ ਮਾਨਸਿਕਤਾ ਦੀ ਸਾਂਝੀ ਪ੍ਰਕ੍ਰਿਤੀ ਤੇ ਪ੍ਰਵਿਰਤੀ ਬਦਸਤੂਰ ਕਾਇਮ ਹੈ। ਵਿਭਿੰਨ ਦੇਸ਼ਾਂ ਵਿਚ ਜੋ ਪੰਜਾਬੀ ਦੇ ਕਵੀ, ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਪੱਤਰਕਾਰ ਤੇ ਯਾਤਰਾ-ਸਾਹਿਤਕਾਰ ਆਦਿ ਉਭਰੇ ਹਨ ਉਨ੍ਹਾਂ ਦਾ ਸਾਹਿਤਿਕ ਪਰਿਚੈ ਏਥੇ ਦਿੱਤਾ ਜਾਂਦਾ ਹੈ।
ਅਮਰੀਕਾ :
ਡਾ. ਗੁਰਮੇਲ (1940- ) :- ਰਚਨਾਵਾਂ – ਦੁਬਿਧਾ, ਬੇਚੈਨ ਸਦੀ, ਅਪੈਰੀਆਂ ਵਾਟਾਂ (ਕਾਵਿ ਸੰਗ੍ਰਹਿ)
ਡਾ. ਜਗਜੀਤ ਬਰਾੜ (1941- ) :- ਰਚਨਾਵਾਂ – ਧੁੱਪ ਦਰਿਆ ਦੀ ਦੋਸਤੀ (ਨਾਵਲ), ਮਾਧਿਅਮ (ਕਹਾਣੀ ਸੰਗ੍ਰਹਿ)
ਇੰਗਲੈਂਡ :
ਸਾਥੀ ਲੁਧਿਆਣਵੀ (1941- ) :- ਰਚਨਾਵਾਂ – ਸਮੁੰਦਰੋਂ ਪਾਰ, ਅੱਗ ਖਾਣ ਪਿਛੋਂ, ਉਡਦੀਆਂ ਤਿੱਤਲੀਆਂ ਮਗਰ । ਨਿਰੰਜਨ ਸਿੰਘ ਨੂਰ (1933- ) ਰਚਨਾਵਾਂ-ਮੁਕਤੀ, ਨੂਰ ਦਾ ਜਾਮ (ਕਾਵਿ ਸੰਗ੍ਰਹਿ), ਹੋ ਚੀ ਮਿੰਨ੍ਹ, ਸ਼ਹੀਦ ਭਗਤ ਸਿੰਘ (ਮਹਾਕਾਵਿ) ਜੁਲਫੋਂ ਲੰਮੀ, ਜਾਮੋਂ ਸੁਚੀ, ਅੱਗ ਅਜੇ ਠੰਢੀ ਹੈ (ਗ਼ਜ਼ਲ ਸੰਗ੍ਰਹਿ), ਪ੍ਰੀਤਮ ਸਿਧੂ ਰਚਨਾਵਾਂ – ਧਰਤ ਵਲੈਤੀ ਤੇ ਦੇਸੀ ਚੰਬਾ (ਵਾਰਤਕ), ਸੰਤੋਖ ਸਿੰਘ ਸੰਤੋਖ (1938- ) ਰਚਨਾਵਾਂ – ਲਾਲ ਸ਼ੇਰ ਵਾਲਾ ਚੌਕ, ਰੰਗ ਰੂਪ, ਉਜਲੇ ਹਨੇਰੇ (ਕਾਵਿ ਸੰਗ੍ਰਹਿ) ਸ਼ਿਵ ਚਰਨ ਗਿੱਲ (1937- ) ਰਚਨਾਵਾਂ – ਗਊ ਹਤਿਆ, ਰੂਹ ਦਾ ਸਰਾਪ (ਕਹਾਣੀ ਸੰਗ੍ਰਹਿ) ਅਲਖ (ਕਾਵਿ ਸੰਗ੍ਰਹਿ) ਸਵਰਨ ਚੰਦਨ (1941- ) ਰਚਨਾਵਾਂ – ਚਾਨਣ ਦੀ ਲਕੀਰ, ਦੂਸਰਾ ਪੜਾਅ, ਉਜੜਿਆ ਖੂਹ, ਪੁੰਨ ਦਾ ਸਾਕ, ਨਵੇਂ ਰਿਸ਼ਤੇ, ਕੱਚੇ ਘਰ, ਕੱਖ-ਕਾਨੇ ਤੇ ਦਰਿਆ, ਕਦਰਾਂ ਕੀਮਤਾਂ, ਆਪਣੀ ਧਰਤੀ (ਗਲਪ)
ਸਵਿਟਜ਼ਰਲੈਂਡ :
ਦੇਵ (1947- ) ਰਚਨਾਵਾਂ – ਵਿਦਰੋਹ, ਦੂਸਰੇ ਕਿਨਾਰੇ ਦੀ ਤਲਾਸ਼ (ਕਵਿਤਾਵਾਂ) ।
ਸਵੀਡਨ :
ਸਤਿ ਕੁਮਾਰ (1936- ) ਰਚਨਾਵਾਂ – ਪੰਚਮ, ਘੋੜਿਆਂ ਦੀ ਉਡੀਕ, ਰਹਾਉ, ਤਾਂਬੇ ਦਾ ਰੁੱਖ (ਕਾਵਿ ਸੰਗ੍ਰਹਿ)
ਕੀਨੀਆ :
ਅਜਾਇਬ ਕਮਲ (1932- ) ਰਚਨਾਵਾਂ ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਇਕੋਤਰ ਸੌ ਅਖਾਂ ਵਾਲਾ ਮਹਾਭਾਰਤ, ਮੈਂ ਜੋ ਪੈਰੀਬਰ ਨਹੀਂ, ਵਰਤਮਾਨ ਤੁਰਿਆ ਹੈ, ਅਫਰੀਕਾ ਵਿਚ ਨੇਤਰਹੀਣ (ਕਵਿਤਾਵਾਂ)
ਕੈਨੇਡਾ :
ਇਕਬਾਲ ਰਾਮੂੰਵਾਲੀਆ : ਰਚਨਾਵਾਂ – ਸੁਲਘਦੇ ਅਹਿਸਾਸ (ਕਾਵਿ ਸੰਗ੍ਰਹਿ), ਸੁਖਿੰਦਰ (1947- ) ਰਚਨਾਵਾਂ – ਪੁਲਾੜ, ਸਮਾਂ ਤੇ ਪਦਾਰਥ, ਲੱਕੜ ਦੀਆਂ ਮੱਛੀਆ (ਕਾਵਿ ਸੰਗ੍ਰਹਿ) ਗੁਰਚਰਨ ਰਾਮਪੁਰੀ (1929- ) ਰਚਨਾਵਾਂ – ਕਣਕਾਂ ਦੀ ਖੁਸ਼ਬੋ, ਕੋਲ ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲੀ, (ਕਾਵਿ ਸੰਗ੍ਰਹਿ), ਗੁਰਦਿਆਲ ਸਿੰਘ ਕੰਵਲ (1952- ) ਰਚਨਾਵਾਂ ਸੱਜਰੇ ਸੁਫਨੇ, ਮੀਲ ਪੱਥਰ, ਕੱਚ ਕੰਕਰਾਂ (ਕਾਵਿ ਸੰਗ੍ਰਹਿ) ਰਵਿੰਦਰ ਰਵੀ (1938- ) ਰਚਨਾਵਾਂ ਦਿਲ ਦਰਿਆ ਸਮੁੰਦਰੋਂ ਡੂੰਘੇ, ਬੁੱਕਲ ਦੇ ਵਿਚ ਚੋਰ, ਬਿੰਦੂ, ਮੌਨ ਹਾਦਸੇ, ਦਿਲ ਟ੍ਰਾਂਸਪਲਾਂਟ ਤੋਂ ਬਾਅਦ, ਸ਼ਹਿਰ ਜੰਗਲੀ ਹੈ, ਮੇਰੇ ਮੌਸਮ ਦੀ ਵਾਰੀ, ਜਲ ਭਰਮ ਜਲ, ਚਿੱਟੇ ਕਾਲੇ ਧੱਬੇ, ਸੀਮਾਂ ਆਕਾਸ਼ (ਕਾਵਿ ਸੰਗ੍ਰਹਿ) ਚਰਾਵੀ, ਜੁਰਮ ਦੇ ਪਾਤਰ, ਸ਼ਹਿਰ ਵਿਚ ਜੰਗਲ, ਕੋਨ ਪ੍ਰਤਿਕੋਨ, ਮੈਲੀ ਪੁਸਤਕ, ਜਿਥੇ ਦੀਵਾਰਾਂ ਨਹੀਂ, ਅਪਰਵਾਸੀ (ਕਹਾਣੀ ਸੰਗ੍ਰਹਿ) ਬੀਮਾਰ ਸਦੀ, ਦਰਦੀ ਵਾਰਾਂ, ਰੂਹ ਪੰਜਾਬ ਦੀ, ਚੌਕ ਨਾਟਕ (ਕਾਵਿ ਨਾਟਕ) ਸਿਮਰਤੀਆਂ ਦੇ ਦੇਸ਼ (ਸਫਰਨਾਮਾ)
ਪੱਛਮੀ ਜਰਮਨੀ :
ਅਮਰਜੀਤ ਚੰਦਨ (1946- ) ਰਚਨਾਵਾਂ – ਕੌਣ ਨਹੀਂ ਚਾਹੇਗਾ (ਕਵਿਤਾ) ਇਨ੍ਹਾਂ ਵਿਦੇਸ਼ ਵਸਦੇ ਪੰਜਾਬੀ ਸਾਹਿਤਕਾਰਾਂ ਨੇ ਕਵਿਤਾ, ਨਿੱਕੀ ਕਹਾਣੀ, ਨਾਵਲ, ਸਫਰਨਾਮਾ, ਨਾਟਕ ਆਦਿ ਵਿਚ ਬ੍ਰਹਿਮੰਡੀ ਚੇਤਨਾ ਤੇ ਵਿਗਿਆਨਿਕ ਬੁੱਧੀਵਾਦ ਦੇ ਨਵੇਂ ਜਾਵੀਏ ਸਥਾਪਿਤ ਕੀਤੇ ਹਨ ਜੋ ਪੰਜਾਬੀ ਸਾਹਿਤ ਦੀ ਸਿਰਜਨਧਾਰਾ ਵਿਚ ਇਕ ਨਵਾਂ ਰੰਗ ਹੈ। ਵਿਦੇਸ਼ੀ ਪੰਜਾਬੀ ਸਾਹਿਤ ਇਸ ਤਰ੍ਹਾਂ, ਗਿਣਾਤਮਕ ਤੇ ਗੁਣਾਤਮਕ ਪੱਖੋਂ ਨਿਸ਼ਚੇ ਹੀ ਪਰਿਪੂਰਨ ਅਧਿਐਨ ਦਾ ਅਧਿਕਾਰੀ ਹੈ।