ਲਾਲ ਬੱਤੀ ਨਾਵਲ ਬਲਦੇਵ ਸਿੰਘ ਸੜਕਨਾਮਾ | Red Light Novel Baldev Singh Saraknama

ਇੱਕ 

ਦੇਵਕੀ ਮੌਸੀ ਇਸ ਵਾਰ ਇਕ ਸਾਲ ਬਾਅਦ ਕਲਕੱਤੇ ਤੋਂ ਆਪਣੇ ਪਿੰਡ ਆਈ ਹੈ। ਇਸ ਛੋਟੇ ਜਿਹੇ ਪਿੰਡ ਵਾਲਿਆਂ ਅਤੇ ਉਸਦੇ ਨੇੜੇ ਦੇ ਸਾਕ ਸਬੰਧੀਆਂ ਲਈ ਉਸਦਾ ਆਉਣਾ ਬੜੇ ਅਰਥ ਰੱਖਦਾ ਹੈ। ਦੇਵਕੀ ਮੌਸੀ ਦਾ ਰਹਿਣ ਸਹਿਣ, ਉਠਣ-ਬੈਠਣ ਤੇ ਵਿਵਹਾਰ, ਮਹਾਨਗਰ ਤੋਂ ਦੂਰ ਵਸੇ ਇਸ ਪਿੰਡ ਲਈ ਅਚੰਭੇ ਭਰਿਆ ਹੁੰਦਾ ਹੈ। ਪਿੰਡ ਦੀਆਂ ਜ਼ਿਆਦਾ ਔਰਤਾਂ ਅਤੇ ਲੜਕੀਆਂ, ਇਕ ਧੋਤੀ ਨਾਲ ਹੀ ਆਪਣਾ ਸਰੀਰ ਢਕਦੀਆਂ ਹਨ। ਅਕਸਰ ਇਹ ਧੋਤੀਆਂ ਪੂਰੀ ਤਰ੍ਹਾਂ ਨੰਗੇਜ ਵੀ ਨਹੀਂ ਕੱਜਦੀਆਂ। ਦੇਵਕੀ ਮੌਸੀ ਬਲਾਊਜ਼ ਪਹਿਨਦੀ ਹੈ ਤੇ ਬਲਾਊਜ਼ ਦੇ ਹੇਠਾਂ ਵੀ ਛੋਟਾ ਬਲਾਊਜ਼। ਪਿੰਡ ਦੀਆਂ ਔਰਤਾਂ ਤੇ ਜਵਾਨ ਲੜਕੀਆਂ ਉਸ ਵਲ ਵੇਖ ਵੇਖ ਹੈਰਾਨ ਹੁੰਦੀਆਂ ਰਹਿੰਦੀਆਂ ਹਨ। ਤੇ ਫਿਰ ਉਹ ਬਲਾਊਜ਼ ਤੋਂ ਉੱਪਰ ਸਾੜ੍ਹੀ ਵੀ ਪਹਿਨਦੀ ਹੈ, ਚੌੜੇ ਬਾਰਡਰ ਤੇ ਵੱਡੇ ਫੁੱਲਾਂ ਵਾਲੀ। ਬਲਾਊਜ਼ ਵਿਚੋਂ ਬਾਹਰ ਝਾਕਦੀਆਂ ਦੇਵਕੀ ਦੀਆਂ ਛਾਤੀਆਂ ਵੇਖ ਕੇ ਪਿੰਡ ਦੀਆਂ ਔਰਤਾਂ ਸ਼ਰਮ ਮਹਿਸੂਸ ਕਰਦੀਆਂ ਹਨ, ਭਾਵੇਂ ਉਹਨਾਂ ਦੀਆਂ ਆਪਣੀਆਂ ਛਾਤੀਆਂ ਵੀ ਠੀਕ ਤਰ੍ਹਾਂ ਸਾੜ੍ਹੀ ਵਿਚ ਕੱਜੀਆਂ ਨਹੀਂ ਜਾਂਦੀਆਂ। 

ਦੇਵਕੀ ਮੌਸੀ ਪਿੰਡ ਦੇ ਬਣਾਏ ਪਾਨ ਨਹੀਂ ਖਾਂਦੀ। ਕਲਕੱਤੇ ਤੋਂ ਆਪਣੇ ਨਾਲ ਪਾਨ ਦੀ ਡੱਬੀ ਲੈ ਕੇ ਆਉਂਦੀ ਹੈ। ਪਿੰਡ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ, ਉਹ ਕਿਸ ਤਰ੍ਹਾਂ ਦਾ ਤੇਲ ਲਾਉਂਦੀ ਹੈ। ਜਿਧਰ ਵੀ ਜਾਂਦੀ ਹੈ, ਉਸਦੇ ਆਸ ਪਾਸ ਮਹਿਕਾਂ ਖਿੱਲਰ ਜਾਂਦੀਆਂ ਹਨ। 

ਦੁਰਗਾ-ਪੂਜਾ ਵੇਲੇ, ਦੁਰਗਾ ਦੇਵੀ ਦੀ ਸਜੀ-ਸੰਵਰੀ ਮੂਰਤੀ ਵਾਂਗ ਦੇਵਕੀ ਲੱਗਦੀ ਹੈ। ਉਸ ਬਾਰੇ ਪਿੰਡ ਦੀਆਂ ਔਰਤਾਂ ਇਹੀ ਕਹਿੰਦੀਆਂ ਹਨ। 

ਉਸਦੇ ਪਿੰਡ ਆਉਣ ਨਾਲ, ਇਸ ਵਾਰ ਫੇਰ ਪਿੰਡ ਦੇ ਕੁਝ ਘਰਾਂ ਵਿਚ ਆਸ ਦੀ ਕਿਰਨ ਚਮਕੀ ਹੈਂ । ਉਹ ਜਦੋਂ ਵੀ ਪਿੰਡ ਆਉਂਦੀ ਹੈ, ਪਿੰਡ ਦੀ ਕਿਸੇ ਮੁਟਿਆਰ ਹੋ ਰਹੀ ਲੜਕੀ ਨੂੰ ਆਪਣੇ ਨਾਲ ਲੈ ਜਾਂਦੀ ਹੈ। ਪਿੰਡ ਦੇ ਲੋਕਾਂ ‘ਤੇ ਉਹ ਬੜਾ ਉਪਕਾਰ ਕਰ ਰਹੀ ਹੈ। ਸਾਰੇ ਇਹੀ ਜਾਣਦੇ-ਸਮਝਦੇ ਹਨ। ਦੇਵਕੀ ਮੌਸੀ ਵੀ ਭਰੋਸਾ ਦੁਆਉਂਦੀ ਹੈ-‘‘ਉਥੇ ਕਿਸੇ ਰਈਸ ਦੇ ਘਰ ਸਫ਼ਾਈ ਲਈ ਨੌਕਰੀ ਦਵਾ ਦਿਆਂਗੀ। ਜਾਂ ਕਿਸੇ ਦਫ਼ਤਰ ਵਿਚ ਕੰਮ ਦਵਾ ਦਿਆਂਗੀ।’ 

ਦੇਵਕੀ ਪਹਿਲਾਂ ਦੋ ਲੜਕੀਆਂ ਲਿਜਾ ਚੁੱਕੀ ਹੈ। ਉਹ ਗਾਹੇ-ਬਗਾਹੇ ਆਪਣੇ ਮਾਤਾ- ਪਿਤਾ ਨੂੰ ਰੁਪਏ ਭੇਜ ਦਿੰਦੀਆਂ ਹਨ। ਦੇਵਕੀ ਨੇ ਦੱਸ ਰੱਖਿਆ ਹੈ, ਉਹਨਾਂ ਦੇ ਵਿਆਹ ਹੋ ਗਏ ਹਨ ਤੇ ਉਹ ਆਪਣੇ ਘਰੀਂ ਸੁਖੀ ਵਸਦੀਆਂ ਹਨ। ਇਸ ਤਰ੍ਹਾਂ, ਇਸ ਪਿੰਡ ਵਿਚ ਦੇਵਕੀ ਦੀ ਬਹੁਤ ਇੱਜ਼ਤ ਹੈ। 

ਦਿਸ ਵਾਰ, ਦੇਵਕੀ ਪਤਾ ਨਹੀਂ ਕਿਹੜੀ ਲੜਕੀ ਨੂੰ ਲੈ ਕੇ ਜਾਵੇ? ਪਿੰਡ ਦੇ ਲੋਕ ਆਪਣੀਆਂ ਜੁਆਨ ਹੋ ਰਹੀਆਂ ਲੜਕੀਆਂ ਨੂੰ ਦੇਵਕੀ ਨਾਲ ਘੱਲਣ ਲਈ ਬਹਾਨੇ ਲੱਭਦੇ ਰਹਿੰਦੇ ਹਨ। ਦੇਵਕੀ ਨਾਲ ਲੜਕੀ ਤੋਂਰਨ ਦਾ ਮਤਲਬ ਹੈ, ਭੁੱਖ ਮਰੀ ਅਤੇ ਗ਼ਰੀਬੀ ਤੋਂ ਛੁਟਕਾਰਾ। ਜਿਹਨਾਂ ਦੀਆਂ ਲੜਕੀਆਂ ਬਾਲ-ਵਰੇਸ ਛੱਡ ਰਹੀਆਂ ਹਨ, ਉਹ ਦੇਵਕੀ ਮੌਸੀ ਨੂੰ ਆਪਣੇ ਘਰ ਆਉਣ ਦੀਆਂ ਦਾਅਵਤਾਂ ਦਿੰਦੇ ਹਨ। ਉਹਨਾਂ ਦੀ ਇੱਛਾ ਹੁੰਦੀ ਹੈ, ਦੇਵਕੀ ਉਹਨਾਂ ਦੀ ਲੜਕੀ ਨੂੰ ਇਕ ਨਜ਼ਰ ਦੇਖੇ। ਇਹਨਾਂ ਦਿਨਾਂ ਵਿਚ ਇਹ ਲੋਕ ਆਪਣੀਆਂ ਲੜਕੀਆਂ ਨੂੰ ਉਚੇਚੀ ਖੁਲ੍ਹ ਦਿੰਦੇ ਹਨ। ਪਰ ਦੇਵਕੀ ਪੂਰੀ ਤਹਿਕੀਕਾਤ ਕਰਕੇ ਹੀ ਲੜਕੀ ਪਸੰਦ ਕਰਦੀ ਹੈ। ਉਸਦੇ ਮਾਂ-ਪਿਉ ਤੋਂ ਵਾਅਦਾ ਲੈਂਦੀ ਹੈ, ਉਹ ਕਦੇ ਵੀ ਕਲਕੱਤੇ ਆ ਕੇ ਆਪਣੀ ਲੜਕੀ ਨੂੰ ਨਹੀਂ ਮਿਲਣਗੇ । ਲੋੜ ਪਈ ਤਾਂ ਲੜਕੀ ਆਪ ਆ ਕੇ ਮਿਲ ਜਾਏਗੀ। ਜਿਸ ਤਰ੍ਹਾਂ ਉਹ ਆਪ ਸਾਲ ਛੇ ਮਹੀਨਿਆਂ ਪਿਛੋਂ ਆਉਂਦੀ ਹੈ। ਪੀੜ੍ਹੀਆਂ-ਦਰ-ਪੀੜ੍ਹੀਆਂ ਤੁਰੀ ਆਉਂਦੀ ਖ਼ਾਨਦਾਨੀ ਭੁੱਖ ਦੇਵਕੀ ਦੀ ਹਰ ਸ਼ਰਤ ਮੰਨ ਲੈਦੀ ਹੈ। ਹਰ ਕੋਈ ਚਾਹੁੰਦਾ ਹੈ ਉਸਦੀ ਲੜਕੀ ਦੇਵਕੀ ਨਾਲ ਚਲੀ ਜਾਵੇ । ਪਰ ਦੇਵਕੀ ਦੀ ਅੱਖ ਵਿਚਲਾ ਕਸਾਈ ਸੂਰਤ ਦੇ ਨਾਲ ਨਾਲ ਲੜਕੀ ਦੇ ਗੋਸ਼ਤ ਨੂੰ ਵੀ ਪਰਖਦਾ ਹੈ। 

ਅਬਦੁਲ ਰਹਿਮਾਨ, ਆਪਣੀ ਝੋਂਪੜੀ ਤੋਂ ਥੋੜ੍ਹੀ ਦੂਰ, ਨੀਵੀਂ ਥਾਂ ਖੜ੍ਹੇ ਬਰਸਾਤ ਦੇ ਪਾਣੀ ਵਿਚੋਂ, ਹੱਥਾਂ ਨਾਲ ਹੀ ਮੱਛੀਆਂ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਲ ਦੇ ਧਾਗੇ ਤਾਂ ਪਿਛਲੇ ਸਾਲ ਹੀ ਮੱਛੀਆਂ ਨੂੰ ਬੰਨ੍ਹ ਦੇ ਰੱਖਣ ਤੋਂ ਅਸਮਰਥ ਹੋ ਗਏ ਸਨ, ਨਹੀਂ ਤਾਂ ਉਹ ਵੀ ਕਦੇ ਕਦੇ ਛੋਟੀਆਂ ਨਦੀਆਂ ਵਿਚ ਜਾਲ ਸੁੱਟਦਾ ਹੁੰਦਾ ਸੀ। ਅਜ, ਜਦੋਂ ਉਸਨੇ ਵੇਖਿਆ। ਦੇਵਕੀ ਉਸ ਵਲ ਆ ਰਹੀ ਹੈ, ਤਾਂ ਉਸਨੇ ਦਲਦਲ ਜਿਹੀ ਵਿਚ ਰੱਖੇ ਸਿਲਵਰ ਦੇ ਪਤੀਲੇ ਨੂੰ ਚੁੱਕੀਆ ਤੇ ਦੇਵਕੀ ਦੇ ਸਵਾਗਤ ਲਈ, ਲੱਤਾਂ ਨਾਲੋਂ ਚਿੱਕੜ ਛੰਡਦਾ, ਪਗਡੰਡੀ ਵਲ ਤੁਰ ਆਇਆ। 

‘‘ਮੱਛੀਆਂ ਪਕੜ ਰਿਹੈਂ ਅਬਦੁਲ ਭਾਈ?” ਦੇਵਕੀ ਨੇ ਪਛਾਣ ਕੇ ਉਸਨੂੰ ਦੂਰੋਂ ਹੀ ਬੁਲਾਇਆ। 

”ਕੰਮ ਧੰਦਾ ਕੋਈ ਨਹੀਂ ਸੀ। ਬੇਨਜ਼ੀਰ ਆਖ਼ਦੀ ਸੀ, ਅੱਬਾ ਦੋ ਮਹੀਨੇ ਹੋ ਗਏ ਨੇ, ਮੱਛੀ-ਭਾਤ ਦਾ ਸਵਾਦ ਨਹੀਂ ਚੱਖਿਆ। ਪੇਠੇ ਤੇ ਘਾਹ ਦਾ ਸਾਗ ਖਾ ਖਾ ਕੇ ਅੱਕ ਗਈ ਆਂ1 ਅੱਜ ਦੁਪਹਿਰ ਤੋਂ ਹੀ ਇਧਰ ਆਇਆ ਹਾਂ। ਅੱਛੀ ਮੱਛੀ ਅੱਜ ਕੱਲ ਹੈ ਕਿਥੇ ? ਨਦੀ ਵਿਚ ਫੜਨ ਤੋਂ ਠੇਕੇਦਾਰਾਂ ਤੋਂ ਡਰ ਲਗਦਾ ਹੈ।” 

”ਬੇਨਜ਼ੀਰ ਦਾ ਸ਼ਾਦੀ-ਵਿਆਹ ਕੀਤਾ ਨਹੀਂ ਅਜੇ ਤੱਕ?” ਦੇਵਕੀ ਹੈਰਾਨ ਹੋਈ। 

”ਇਥੇ ਕੋਈ ਢੰਗ ਦਾ ਲੜਕਾ ਹੀ ਨਹੀ ਬਿਰਾਦਰੀ ਵਿਚ। ਬੇਨਜ਼ੀਰ ਦਾ ਤਾਂ ਤੈਨੂੰ ਪਤਾ ਹੀ ਹੈ, ਕਿਸ ਤਰ੍ਹਾਂ ਦੀ ਘੁਮੰਡੀ ਲੜਕੀ ਹੈ।” 

ਦੇਵਕੀ ਨੂੰ ਯਾਦ ਆਇਆ, ਜਦੋਂ ਉਹ ਪਿਛਲੇ ਸਾਲ ਪਿੰਡ ਆਈ ਸੀ ਤਾਂ ਇਕ ਨਜ਼ਰ ਬੇਨਜ਼ੀਰ ਨੂੰ ਵੇਖਿਆ ਸੀ, ਮੋਟੀਆਂ ਅੱਖਾਂ, ਤਿੱਖਾ ਨੱਕ। ਰੰਗ ਬਹੁਤਾ ਗੋਰਾ ਤਾਂ ਨਹੀਂ ਸੀ ਪਰ ਉਸਨੂੰ ਸਾਂਵਲੀ ਵੀ ਨਹੀਂ ਸੀ ਆਖਿਆ ਜਾ ਸਕਦਾ। ਸਰੀਰ ਭਰ ਰਿਹਾ ਸੀ। ਉਸਨੇ ਅਬਦੁਲ ਨੂੰ ਕਿਹਾ ਵੀ ਸੀ, ”ਅਬਦੁਲ ਭਾਈ ਜੇ ਚਾਹੇਂ ਤਾਂ ਤੇਰੀ ਲੜਕੀ ਨੂੰ ਕਲਕੱਤੇ ਲੈ ਜਾ ਸਕਦੀ ਹਾਂ। ਸਾਫ਼ ਸੁਥਰੀਆਂ ਲੜਕੀਆਂ ਨੂੰ ਰਈਸਾਂ ਦੇ ਘਰਾਂ ਵਿਚ ਛੇਤੀ ਨੌਕਰੀ ਮਿਲ ਸਕਦੀ ਹੈ। ਚਾਰ ਪੰਜ ਸੌ ਰੁਪਏ ਮਹੀਨੇ ਦੇ ਕਮਾ ਲਿਆ ਕਰੇਗੀ।’ 

ਪਰ ਉਦੋਂ ਅਬਦੁਲ ਨਹੀਂ ਸੀ ਮੰਨਿਆ। ਬੱਚੀ ਹੈ, ਖੇਡਣ ਦੇ ਦਿਨ ਹਨ-ਸ਼ਾਇਦ ਇਹੀ ਕਿਹਾ ਸੀ ਅਬਦੁਲ ਨੇ। ਇਸ ਵਾਰ ਉਸਦੀ ਇੱਛਾ ਹੈ ਬੇਨਜ਼ੀਰ ਕਲਕੱਤੇ ਜਾਵੇ। ਦੇਵਕੀ ਵਾਂਗ ਉਹ ਵੀ ਬਲਾਊਜ਼ ਤੇ ਸਾੜ੍ਹੀ ਪਹਿਨਿਆ ਕਰੇ। ਫੇਰ ਤਾਂ ਅਬਦੁਲ ਵੀ ਕਲਕੱਤੇ ਦੇ ਪਾਨ ਦਾ ਸਵਾਦ ਚੱਖ ਸਕਦਾ ਹੈ। ਕੀ ਪਤਾ ਕਦੇ ਕਲਕੱਤਾ ਵੇਖਣ ਦਾ ਸਬੱਬ ਹੀ ਬਣ ਜਾਏ। ਤੇ ਮੱਛੀ ਬਾਸਮਤੀ ਚਾਵਲ? ਦੇਵਕੀ ਨੂੰ ਅਬਦੁਲ ਦੀਆਂ ਅੱਖਾਂ ਵਿਚ ਸੁਪਨੇ ਦਿਖਾਈ ਦਿੱਤੇ। ਅੱਖਾਂ ਵਿਚਲੇ ਅਜਿਹੇ ਸੁਪਨੇ ਦੇਵਕੀ ਨੂੰ ਵੇਖਣ ਤੇ ਬੁੱਝਣ ਦੀ ਖ਼ੂਬ ਜਾਚ ਆ ਗਈ ਹੈ। 

”ਅਬਦੁਲ ਭਾਈ, ਬੇਨਜ਼ੀਰ ਦੀ ਇੱਛਾ ਮੱਛਲੀ ਖਾਣ ਦੀ ਹੈ । ਤੂੰ ਚਾਹੇਂ ਤਾਂ ਉਸਨੂੰ ਹਰ ਰੋਜ਼ ਮਛਲੀ ਮਿਲ ਸਕਦੀ ਹੈ। ਫਿਰ ਉਥੇ ਕੋਈ ਚੰਗਾ-ਭਲਾ ਲੜਕਾ ਵੇਖਕੇ ਉਸਦੇ ਵਿਆਹ ਦਾ ਪ੍ਰਬੰਧ ਵੀ ਹੋ ਸਕਦਾ ਹੈ।” ਦੇਵਕੀ ਨੇ ਅਬਦੁਲ ਦੇ ਚਿਹਰੇ ਉਪਰ ਲਗਾਤਾਰ ਨਿਗਾਹ ਰੱਖਦਿਆਂ ਕਿਹਾ। 

“ਅੱਜ ਸ਼ਾਮ ਨੂੰ ਘਰ ਆਉਣਾ। ਬੇਨਜ਼ੀਰ ਨੂੰ ਮਿਲ ਕੇ ਉਸ ਨਾਲ ਗੱਲ ਕਰ ਲੈਣੀ। ਇਸ ਵਾਰ ਮੈਂ ਤੁਸਾਂ ਦੇ ਵਿਚਕਾਰ ਨਹੀਂ ਫਸਾਂਗਾ।” ਆਖ ਕੇ ਅਬਦੁਲ ਤੇਜ਼ ਕਦਮੀਂ ਘਰ ਵਲ ਤੁਰ ਪਿਆ। 

ਦੇਵਕੀ ਕੁਝ ਪਲ, ਉਤਸ਼ਾਹ ਵਿਚ ਆਏ ਤੁਰੇ ਜਾਂਦੇ ਅਬਦੁਲ ਵਲ ਤੱਕਦੀ ਰਹੀ। ਚਿਹਰੇ ‘ਤੇ ਅਜੀਬ ਜਿਹੀ ਭਾਵਨਾ ਆਈ। ਜਿਵੇਂ ਉਹ ਆਪਣੇ ਅੰਦਰਲੇ ਮਨ ਨਾਲ ਉਲਝ ਗਈ ਹੋਵੇ। ਉਸਦੀਆਂ ਅੱਖਾਂ ਮੂਹਰੇ ਵਰ੍ਹਾ ਪਹਿਲਾਂ ਦੀ ਮੁਟਿਆਰ ਹੋ ਰਹੀ ਬੇਨਜ਼ੀਰ ਆਣ ਖੜ੍ਹੀ। ਦੇਵਕੀ ਦੇ ਚਿਹਰੇ ‘ਤੇ ਮੁਸਕਾਣ ਫ਼ੈਲ ਗਈ, ਮੱਛੀਆਂ ਖਾਣ ਦੀ ਇੱਛਾ ਰੱਖਦੀ ਹੈ। ਹੁਣ ਤਾਂ ਉਹਦੇ ਅੰਗ ਅੰਗ ਵਿਚ ਮੱਛਲੀਆਂ ਥਿਰਕ ਰਹੀਆਂ ਹੋਣਗੀਆਂ। ਹੁਣ ਤਾਂ ਉਹ ਹੋਰ ਵੀ ਦਿਲਕਸ਼ ਤੇ ਭਰ ਗਈ ਹੋਵੇਗੀ। ਅੱਜ ਉਸਨੂੰ ਵੇਖਾਂ ਤਾਂ ਸਹੀ, ਮਛਲੀਆਂ ਖਾਣ ਦੀ ਇੱਛਾ ਵਾਲੀ ਦੀਆਂ ਆਪਣੀਆਂ ਮਛਲੀਆਂ ਕਿੰਨੇ ਕੁ ਮੁੱਲ ਦੀਆਂ ਨੇ? ਤੇ ਦੇਵਕੀ ਨੇ ਮਨ ਬਣਾ ਲਿਆ, ਅੱਜ ਰਾਤ ਉਹ ਅਬਦੁਲ ਦੇ ਘਰ ਜਾਏਗੀ। 

ਦੋ 

ਕੱਚੀ ਝੋਂਪੜੀ ਦੇ ਅੰਦਰ ਵੜਨ ਤੋਂ ਪਹਿਲਾਂ ਹੀ ਅਬਦੁਲ ਨੇ ਜੋਸ਼ ਨਾਲ ਆਵਾਜ਼ ਦਿੱਤੀ ..ਬਿਨੀ ..ਓ ਬਿਨੀ …।” 

‘‘ਅੱਬਾ ਮੈਂ ਇਧਰ ਹਾਂ।” ਬੇਨਜ਼ੀਰ ਝੋਂਪੜੀ ਤੋਂ ਦੂਰ ਬੀਜੀ ਅਰਬੀ ਦੇ ਪੱਤੇ ਤੋੜ ਰਹੀ ਸੀ। ‘‘ਕੋਈ ਮੱਛੀ ਪਕੜੀ ਅੱਬਾ ?” 

”ਅਰੇ ਇਧਰ ਆ ਪਗਲੀ, ਤੇਰੇ ਲਈ, ਹਰ ਰੋਜ਼ ਮਛਲੀ ਖਾਣ ਦਾ ਪ੍ਰਬੰਧ ਕਰਕੇ ਆਇਆਂ।” ਬੇਨਜ਼ੀਰ ਨੱਠ ਕੇ ਅੱਬਾ ਵੱਲ ਆਈ। ਸਿਲਵਰ ਦੇ ਪਤੀਲੇ ਵਿਚ ਦੋ ਨਿੱਕੀਆਂ ਮੱਛੀਆਂ ਵੇਖ ਕੇ ਉਸ ਨੇ ਭੈੜਾ ਜਿਹਾ ਮੂੰਹ ਬਣਾਇਆ-। ”ਆਹ..?” 

ਤੇ ਫਿਰ ਅਬਦੁਲ ਨੇ ਦੇਵਕੀ ਨਾਲ ਹੋਈ ਸਾਰੀ ਗੱਲਬਾਤ ਬੇਨਜ਼ੀਰ ਨੂੰ ਦੱਸੀ। 

ਝੱਟ ਉਹ ਪੋਖਰ* ਤੇ ਜਾ ਕੇ ਨਹਾ ਆਈ। ਸਾੜ੍ਹੀ ਵੀ ਦੂਸਰੀ ਬਦਲ ਲਈ। ਵਾਲ ਵੀ ਢੰਗ ਦੇ ਬਣਾ ਲਏ। ਇਕ ਟੁੱਟੇ ਸ਼ੀਸ਼ੇ ਦੇ ਟੁੱਕੜੇ ਵਿਚੋਂ ਦੀ ਘੁਮਾ-ਘੁਮਾ ਕੇ ਚਿਹਰੇ ਨੂੰ ਹਰ ਕੋਨ ਤੋਂ ਪਰਖਿਆ ਤੇ ਦੇਵਕੀ ਮੌਸੀ ਦਾ ਇੰਤਜ਼ਾਰ ਕਰਨ ਲੱਗੀ। 

ਉਸਨੂੰ ਕੰਚਨਾ, ਜੁਤਸ਼ੀ ਤੇ ਰੂਪਾ ਯਾਦ ਆਈਆਂ। ਇਹ ਤਿੰਨੇ ਦੇਵਕੀ ਮੌਸੀ ਨਾਲ ਗਈਆਂ ਸਨ। ਉਹਨਾਂ ਦੇ ਮਾਤਾ-ਪਿਤਾ ਕਲਕੱਤੇ ਤੋਂ ਆਈਆਂ ਸਾੜੀਆਂ ਅਤੇ ਧੋਤੀਆਂ ਪਹਿਨਦੇ ਹਨ। ਕੰਚਨਾ ਦੇ ਬਾਬਾ (ਪਿਤਾ) ਕੋਲ ਤਾਂ ਇਕ ਛੋਟਾ ਰੇਡਿਓ ਵੀ ਹੈ। ਕਿੰਨੀ ਉੱਚੀ ਆਵਾਜ਼ ਵਿਚ ਦੂਸਰਿਆਂ ਨੂੰ ਸੁਣਾਉਂਦਾ ਹੈ। ਮੈਂ ਵੀ ਆਪਣੇ ਅੱਬਾ ਨੂੰ ਇਕ ਰੇਡਿਓ ਘੱਲਾਂਗੀ ਇਸ ਨਾਲੋਂ ਵੱਡਾ। ਵਧੇਰੇ ਉੱਚੀ ਆਵਾਜ਼ ਵਾਲਾ। ਜੁਤਸ਼ੀ ਇਕ ਵਾਰ ਪਿੰਡ ਆਈ ਸੀ। ਬਾਪ ਰੇ ਬਾਪ, ਇੰਨੀ ਸੁੰਦਰ ਲਗ ਰਹੀ ਸੀ। ਮੱਥੇ ‘ਤੇ ਬਿੰਦੀ। ਬੁੱਲਾਂ ‘ਤੇ ਸੁਰਖੀ, ਕੰਨਾਂ ਵਿਚ ਝੁਮਕੇ, ਗਲ ਵਿਚ ਮੋਤੀਆਂ ਦੀ ਮਾਲਾ ਤੇ ਪੈਰਾਂ ਵਿਚ ਸੁਨਹਿਰੀ ਚੱਪਲਾਂ । ਉਸ ਨੂੰ ਛੂਹਣ ਲੱਗਿਆਂ ਵੀ ਡਰ ਲਗਦਾ ਸੀ, ਕਿਤੇ ਮੈਲੀ ਨਾ ਹੋ ਜਾਏ। ਪਿੰਡ ਦੀਆਂ ਕਿੰਨੀਆਂ ਔਰਤਾਂ ਅਤੇ ਲੜਕੀਆਂ ਉਸਨੂੰ ਵੇਖਣ ਆਈਆਂ ਸਨ। ਮੱਥੇ ਵਿਚ ਬਿੰਦੀ ਵੇਖ ਕੇ ਉਸਨੂੰ ਪੁਛਿਆ ਸੀ-‘‘ਵਿਆਹ ਹੋ ਗਿਆ ?’ ਜੁਤਸ਼ੀ ਨੇ ਕਿਹਾ ਸੀ ”ਜ਼ਰੂਰਤ ਨਹੀਂ।” ਭਲਾ ਵਿਆਹ ਦੀ ਜ਼ਰੂਰਤ ਕਿਉਂ ਨਹੀਂ? ਮੈਂ ਤਾਂ ਨਹੀਂ ਇਸ ਤਰ੍ਹਾਂ ਕਰਾਂਗੀ। ਕੋਈ ਢੰਗ ਦਾ ਲੜਕਾ ਸੋਚਦਿਆਂ ਉਸਨੂੰ ਸ਼ਰਮ ਆ ਗਈ। ‘ਹੱਤ।’ ਉਸਨੇ ਆਪਣੇ ਆਪ ਨੂੰ ਵਰਜਿਆ। ਪਹਿਲਾਂ ਦੇਵਕੀ ਮੌਸੀ ਨੂੰ ਤਾਂ ਆਉਣ ਦੇ। 

ਦੇਵਕੀ ਹਨੇਰੇ ਵਿਚ ਉਹਨਾਂ ਦੇ ਘਰ ਆਈ। ਅਬਦੁਲ ਨਾਲ ਕੁਝ ਗੱਲਾਂ ਹੋਈਆਂ। ਬੇਨਜ਼ੀਰ ਦੀ ਮਾਂ ਨੂੰ ਭਰੋਸੇ ਵਿਚ ਲਿਆ। ਘਰ ਦੇ ਖ਼ਰਚ ਲਈ ਦੇਵਕੀ ਨੇ ਕੁਝ ਰੁਪਏ ਉਹਨਾਂ ਨੂੰ ਦਿੱਤੇ। 

ਅਗਲੇ ਦਿਨ, ਮੂੰਹ ਹਨੇਰੇ ਹੀ ਦੇਵਕੀ, ਬੇਨਜ਼ੀਰ ਨੂੰ ਲੈ ਕੇ ਨੇੜੇ ਦੇ ਲੋਕਲ ਰੇਲਵੇ ਸਟੇਸ਼ਨ ਉੱਪਰ ਪਹੁੰਚੀ ਤੇ ਕਲਕੱਤੇ ਲਈ ਰਵਾਨਾ ਹੋ ਗਈ। 

ਤਿੰਨ 

ਕਲਕੱਤੇ ਆਈ ਬੇਨਜ਼ੀਰ ਨੂੰ ਲਗਪਗ ਸਾਲ ਹੋ ਗਿਆ ਹੈ। ਇਥੇ ਆ ਕੇ ਉਹ ਬੜਾ ਕੁਝ ਸਿੱਖ ਗਈ ਹੈ। ਚਿਹਰੇ ਨੂੰ ਸਦਾ ਮੁਸਕਰਾਉਂਦਾ ਰੱਖਣ ਦੀ ਜਾਚ ਆ ਗਈ ਹੈ। ਅੱਖਾਂ ਦੇ ਅਥਰੂ ਬਾਹਰ ਡਿਗਣ ਦੀ ਬਜਾਏ ਅੰਦਰ ਕਿਵੇਂ ਜਜ਼ਬ ਕੀਤੇ ਜਾ ਸਕਦੇ ਨੇ, ਇਹ ਵੀ ਜਾਣ ਗਈ ਹੈ। ਰਈਸਾਂ ਦੇ ਘਰਾਂ ਵਿਚ ਕੰਮ ਦੇ ਢੰਗ ਦਾ ਰਾਜ਼ ਖੁਲ੍ਹ ਗਿਆ ਹੈ। ਕੰਚਨਾ ਤੇ ਹੋਰ ਆਈਆਂ ਲੜਕੀਆਂ, ਜਿਹੜਾ ਇਜ਼ਤਦਾਰ ਕੰਮ ਕਰਦੀਆਂ ਹਨ, ਇਸਦਾ ਵੀ ਪਤਾ ਲਗ ਗਿਆ ਹੈ। 

ਅੱਜ ਇਸ ਸੰਘਣੀ ਅਬਾਦੀ ਵਾਲੇ ਤੇ ਤੰਗ ਗਲੀਆਂ ਵਾਲੇ ਇਸ ਇਲਾਕੇ ਦੇ ਇਕ ਤਿਮੰਜ਼ਲੇ ਮਕਾਨ ਦੀ ਦੂਸਰੀ ਮੰਜ਼ਲ ਉੱਤੇ ਇਕ ਬਾਲਕੋਨੀ ਵਿਚ ਖੜੀ ਬੇਨਜ਼ੀਰ ਦੂਰ ਪਿਛਾਂਹ ਆਪਣਾ ਪਿੰਡ ਵੇਖ ਰਹੀ ਹੈ। ਉਸਦੇ ਅੱਬਾ ਅਤੇ ਅੰਮੀ ਨੇ, ਜੋ ਆਸਾਂ ਉਸ ਕੋਲੋਂ ਰੱਖੀਆਂ ਸਨ, ਉਸਤੇ ਖਰੀ ਉਤੱਰੀ ਹੈ। ਇਸ ਸਮੇਂ ਤੱਕ ਉਹ ਤਿੰਨ ਵਾਰ ਰੁਪਏ ਪਿੰਡ ਭੇਜ ਚੁੱਕੀ ਹੈ। ਇਥੇ ਆ ਕੇ ਉਸ ਨੇ ਆਪਣਾ ਨਾਮ ਵੀ ਬਦਲ ਲਿਆ ਹੈ। ਬੇਨਜ਼ੀਰ ਤੋਂ ਸਲਮਾ ਬਣ ਗਈ ਹੈ। ਉਹ ਆਪਣੇ ਆਪ ‘ਤੇ ਹੱਸਦੀ ਹੈ-ਜਦੋਂ ਹਰ ਗਾਹਕ ਅੱਗੇ ਬਿਸਤਰੇ ਵਾਂਗ ਵਿਛਣਾ ਹੈ ਤਾਂ ਨਾਂ ਕੋਈ ਵੀ ਹੋਵੇ, ਕੀ ਫ਼ਰਕ ਪੈਂਦਾ ਹੈ। 

ਕਦੇ ਕਦੇ ਅੱਬਾ ਅਤੇ ਅੰਮੀ ਬੜੇ ਯਾਦ ਅਉਂਦੇ ਹਨ। ਉਦੋਂ ਉਦਾਸ ਹੋਈ ਗੁਣਗੁਣਾਉਣ ਲੱਗਦੀ ਹੈ, ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ ।’ ਇਹ ਗਾਣਾ ਵੀ ਸਲਮਾ ਬਣੀ ਬੇਨਜ਼ੀਰ ਨੇ ਇਥੇ ਆ ਕੇਂ ਹੀ ਸਿਖਿਆ ਹੈ। 

ਜਦੋਂ ਸੰਧਿਆ ਵੇਲੇ ਤਿਆਰ ਹੋਣ ਲੱਗਦੀ ਹੈ ਤਾਂ ਅਕਸਰ ਇਹ ਗਾਣਾ ਗੁਣਗੁਣਾਉਂਦੀ ਹੈ। ਹਰ ਵਾਰ ਅੱਖਾਂ ਭਰ ਆਉਂਦੀਆਂ ਹਨ। ਪਰ ਚਿਹਰਾ ਸ਼ੀਸ਼ੇ ਵਿਚ ਫਿਰ ਵੀ ਮੁਸਕਰਾਉਂਦਾ ਰਹਿੰਦਾ ਹੈ। ਕਦੇ ਆਪਣੀ ਇਸ ਹਾਲਤ ‘ਤੇ, ਕਦੇ ਆਪਣੇ ਹਿੱਸੇ ਆਏ ਜੀਣ ਦੇ ਇਸ ਢੰਗ ‘ਤੇ। ਹੁਣ ਤਾਂ ਸਭਨਾਂ ‘ਤੇ ਹੱਸਣਾ ਸਿੱਖ ਗਈ ਹੈ। ਇਥੋਂ ਦੀ ਭਾਸ਼ਾ ਵਿਚ, ‘ਬੜੀ ਚਾਲੂ ਹੋ ਗਈ ਹੈ।” 

ਬੀਡਨ ਸਟਰੀਟ ਜਾਂ ਸੋਨਾ ਗਾਚੀ ਦੇ ਇਲਾਕੇ ਦੀ ਰੌਣਕ, ਸ਼ਾਮ ਤੋਂ ਆਪਣੀ ਚਮਕ-ਦਮਕ ਦਿਖਾਉਣ ਲੱਗਦੀ ਹੈ। ਪਾਨਾਂ ਦੀਆਂ ਦੁਕਾਨਾਂ ‘ਤੇ ਵੱਜਦੇ ਰੇਡੀਓ ਪਹਿਲਾਂ ਨਾਲੋਂ ਉੱਚੀ ਸੁਰ ਵਿਚ ਬੋਲਣ ਲੱਗਦੇ ਹਨ। ਕਲੀਆਂ ਦੀਆਂ ਮਾਲਾਵਾਂ ਦੀ ਮਹਿਕ ਅਵਾਰਾ ਪੌਣਾਂ ਵਿਚ ਰਲਣ ਲੱਗਦੀ ਹੈ। ਦਲਾਲ ਕਿਸਮ ਦੇ ਲੋਕ ਮੂੰਹ ਵਿਚ ਪਾਨ ਚਬਾਉਂਦੇ ਤੇ ਆਪਣੀਆਂ ਚਿੱਟੀਆਂ ਧੋਤੀਆਂ ਦੇ ਲੜਾਂ ਨੂੰ ਬਾਂਹ ਦੇ ਸਹਾਰੇ ਨਾਲ ਹੇਠਾਂ ਲਮਕਣ ਤੋਂ ਬਚਾਉਂਦੇ, ਹਰ ਆਉਣ ਵਾਲੇ ਦੀ ਤੋਰ ਪਛਾਣ ਕੇ ਮਗਰ ਲੱਗ ਤੁਰਦੇ ਹਨ। 

”ਨਯਾ ਛੋਕਰੀ ਮਾਂਗਤਾ ਸਾਹਿਬ” 

”ਏਕ ਦਮ ਕੱਚੀ ਉਮਰ ਕੀ ਹੈ ਸਾਹਿਬ?” 

”ਦੇਹਾਤ ਸੇ ਆਈ ਹੈ ਸਾਹਿਬ।” 

”ਬੰਗਾਲੀ ਛੋਕਰੀ ਮਾਂਗਤਾ?” 

”ਬੰਗਲਾ ਦੇਸ਼ ਕੀ’’ 

“ठेपाल वी?'” 

”ਗੁਜਰਾਤ ਕੀ ਬੜੀਆ ਛੋਕਰੀ ਆਈ ਹੈ।” 

”ਪੰਜਾਬੀ ਲੜਕੀ ਚਾਹੀਏ?” 

”ਏਕਦਮ ਕਮ ਉਮਰ ਕੀ, ਮਾਤਰ 10 ਸਾਲ, ਛਾਤੀ ਅਬੀ ਫੂਟ ਰਹੀ ਹੈ 

ਸਾਹਿਬ।” 

”ਅਰੇ ਕੁੱਛ ਬੋਲੇ ਬੀ?” 

ਜਦੋਂ ਕੋਈ ਇਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਉਹ-”ਦੁਰ ਧੱਤ’ ਕਹਿ ਕੇ ਕਿਸੇ ਹੋਰ ਮਗਰ ਲੱਗ ਜਾਂਦੇ ਹਨ। ” 

ਸਲਮਾ ਨੂੰ ਹੁਣ ਗਾਹਕਾਂ ਨਾਲ ਗੱਲ ਕਰਨ ਦਾ ਸਲੀਕਾ ਆ ਗਿਆ ਹੈ। ਉਹ ਹੈਰਾਨ ਹੈ, ਇਕ ਸਾਲ ਵਿਚ ਉਹ ਕਿੰਨਾ ਸਫ਼ਰ ਤੈਅ ਕਰ ਆਈ ਹੈ। ਪਿੰਡ ਦੀ ਸਿੱਧੀ- ਸਾਦੀ ਲੜਕੀ, ਜਿਹੜੀ ਪਰਾਏ ਮਰਦ ਦੇ ਪਰਛਾਵੇਂ ਤੋਂ ਵੀ ਤਹਿੰਦੀ ਸੀ, ਹੁਣ ਤਰ੍ਹਾਂ- ਤਰ੍ਹਾਂ ਦੇ ਮਰਦਾਂ ਨੂੰ ਰਿਝਾਉਣ ਦਾ ਸਲੀਕਾ ਸਿੱਖ ਗਈ ਹੈ। 

ਜਿਸ ਦਿਨ, ਉਹ ਦੇਵਕੀ ਮੌਸੀ ਨਾਲ ਹਾਵੜਾ ਸਟੇਸ਼ਨ ‘ਤੇ ਉੱਤਰੀ ਸੀ। ਲੋਕਾਂ ਦੀ ਪਰਚੰਡ ਭੀੜ ਦੇਖ ਕੇ ਉਸਦਾ ਤਰਾਹ ਨਿਕਲ ਗਿਆ ਸੀ। ਗੁਆਚ ਜਾਣ ਦੇ ਭੈਅ ਤੋਂ ਉਸਨੇ ਦੇਵੀ ਮੌਸੀ ਦਾ ਹੱਥ ਘੁੱਟ ਕੇ ਫੜ ਲਿਆ ਸੀ। ਇਕ ਟੈਕਸੀ ਕਰਕੇ ਦੇਵਕੀ ਉਸਨੂੰ ਇਸ ਇਲਾਕੇ ਵਿਚ ਲੈ ਕੇ ਆਈ ਸੀ। ਇਨ੍ਹਾਂ ਪਹਿਲੇ ਦਿਨਾਂ ਦੀਆਂ ਘਟਨਾਵਾਂ, ਉਸਨੂੰ ਇਕ-ਇਕ ਯਾਦ ਹਨ। 

ਰਸਤਿਆਂ ਵਿਚ ਕਾਰਾਂ, ਟੈਕਸੀਆਂ, ਰਿਕਸ਼ਾ ਵਾਲਿਆਂ ਦਾ ਕੰਨ ਪਾੜਵਾਂ ਸ਼ੋਰ, ਫੁੱਟਪਾਥਾਂ ‘ਤੇ ਬੈਠੇ ਮੰਗਤੇ, ਅਪਾਹਜ ਬੱਚੇ, ਭੀਖ ਮੰਗਦੀਆਂ ਔਰਤਾਂ ਤੇ ਉੱਚੀਆਂ ਆਸਮਾਨ ਛੂੰਹਦੀਆਂ ਇਮਾਰਤਾਂ। ਟਰਾਮਾਂ, ਰੇੜ੍ਹੇ, ਠੇਲ੍ਹੇ ਆ-ਜਾ ਰਹੇ ਲੋਕ, ਸਾਰੇ ਹੀ ਜਿਵੇਂ ਇਕ-ਦੂਸਰੇ ਨੂੰ ਗਾਲੀ-ਗਲੋਚ ਕਰ ਰਹੇ ਹਨ। ਜਿਵੇਂ-ਜਿਵੇਂ ਜਾਮ ਵਿਚ ਰੀਂਗਦੀ ਟੈਕਸੀ ਅਗਾਂਹ ਸਰਕ ਰਹੀ ਸੀ ਦੇਵਕੀ ਉਸਨੂੰ ਇਸ਼ਾਰਿਆਂ ਨਾਲ ਸਮਝਾਉਂਦੀ ਜਾ ਰਹੀ ਸੀ। ਬੇਨਜ਼ੀਰ ਖੁੱਲ੍ਹੇ ਮੂੰਹ ਹੈਰਾਨ ਹੋਈ ਸੋਚੀ ਜਾ ਰਹੀ ਸੀ-ਕੀ ਇਹੀ ਕਲਕੱਤਾ ਹੈ? ਇਥੇ ਹੀ ਕਿਤੇ ਰਹਿੰਦੀ ਹੋਵੇਗੀ ਦੇਵਕੀ ਮੌਸੀ। ਬੇਨਜ਼ੀਰ ਨੇ ਮੱਥੇ ‘ਤੇ ਆਇਆ ਪਸੀਨਾ ਸਾੜੀ ਦੇ ਪੱਲੂ ਨਾਲ ਸਾਵ ਕੀਤਾ। ਤੁਰਨ ਲੱਗਿਆਂ, ਦੇਵਕੀ ਨੇ ਆਪਣੀ ਪੁਰਾਣੀ ਸਾੜ੍ਹੀ ਤੇ ਬਲਾਊਜ਼ ਉਸਨੂੰ ਪਹਿਨਣ ਲ। ।ਦਿੱਤਾ ਸੀ। ਸਾੜ੍ਹੀ ਪਹਿਨ ਕੇ ਤਾਂ ਉਹ ਪੂਰੀ ਔਰਤ ਲੱਗ ਰਹੀ ਸੀ। ਇਕ ਉਸਦਾ ਕੱਦ ਸਰੂ ਵਾਂਗ ਲੰਬਾ ਹੋ ਗਿਆ ਸੀ। ਇਹੀ ਕਿਹਾ ਸੀ ਦੇਵਕੀ ਨੇ ਉਦੋਂ। ਹੁਣ ਵੀ ਟੈਕਸੀ ਵਿਚ ਦੇਵਕੀ ਉਸਦੇ ਮੂੰਹ ਵੱਲ ਤੱਕ ਰਹੀ ਹੈ- 

”ਘਬਰਾਹਟ ਹੋ ਰਹੀ ਹੈ ਕੀ?” 

”ਨਹੀਂ ਤਾਂ।” ਬੇਨਜ਼ੀਰ ਨੇ ਕਾਹਲੀ ਨਾਲ ਆਪਣੀ ਘਬਰਾਹਟ ਛੁਪਾਉਂਦਿਆਂ ਕਿਹਾ। 

”ਇਸ ਟੈਮ ਬਹੁਤ ਜਾਮ ਲਗਦਾ ਹੈ। ਉਧਰੋਂ ਦਫ਼ਤਰ ਆਉਣ ਵਾਲੇ ਲੋਕਾਂ ਦੀ ਭੀੜ ਤੇ ਇਧਰੋਂ ਕਾਰਾਂ, ਗੱਡੀਆਂ ਦੀ ਭੀੜ। ਦੇਖ ਤਾਂ ਕਿਸ ਤਰ੍ਹਾਂ ਹਰ ਕੋਈ ਇਕ-ਦੂਸਰੇ ਨਾਲ ਫਸਿਆ ਚਿਪਕਿਆ ਜਾ ਰਿਹਾ ਹੈ।” 

ਬੇਨਜ਼ੀਰ ਲਈ ਇਹ ਸਾਰਾ ਕੁਝ ਹੈਰਾਨ ਕਰਨ ਵਾਲਾ ਸੀ। 

ਮੁਹੱਲੇ ਵਿਚ ਘੁੰਮਦੇ ਬੇਸ਼ੁਮਾਰ ਬੱਚਿਆਂ ਦੀ ਭੀੜ ਲੰਘ ਕੇ ਟੈਕਸੀ ਇਕੁ ਤਿੰਨ ਮੰਜ਼ਲੀ ਇਮਾਰਤ ਸਾਹਮਣੇ ਆ ਰੁਕੀ ਸੀ। ਅੱਜ ਬਾਲਕੋਨੀ ਵਿਚ ਖੜ੍ਹੀ ਉਹ ਦੇਖ ਰਹੀ ਹੈ ਕਿਥੇ ਟੈਕਸੀ ਰੁਕੀ ਸੀ, ਉਹ ਟੈਕਸੀ ਵਿਚੋਂ ਉੱਤਰ ਕੇ ਕਿਵੇਂ ਆਸੇ-ਪਾਸੇ, ਇਧਰ-ਉਧਰ ਦੇਖਦੀ ਉਹ ਠੱਗੀ ਜਿਹੀ ਖੜ੍ਹੀ ਰਹੀ ਸੀ। ਦੇਵਕੀ ਉਸਨੂੰ ਦੂਸਰੀ ਮੰਜ਼ਿਲ ‘ਤੇ ਲੈ ਕੇ ਆਈ ਸੀ। 

ਕਿੰਨੀਆਂ ਹੀ ਲੜਕੀਆਂ ਨੇ ਦੇਵਕੀ ਮੌਸੀ ਨੂੰ ਅਤੇ ਉਸਨੂੰ ਘੇਰ ਲਿਆ ਸੀ। ਲੜਕੀਆਂ ਦਾ ਪਹਿਰਾਵਾ ਅਤੇ ਅਸ਼ਲੀਲ ਗੱਲਾਂ ਸੁਣ ਕੇ, ਦੇਹਾਤ ਵਿਚੋਂ ਆਈ ਬੇਨਜ਼ੀਰ ਹੈਰਾਨ ਹੋਈ ਸ਼ਰਮਾ ਕੇ ਨੀਵੀਂ ਪਾਈ ਬੈਠੀ ਸੀ । ਉਸਨੂੰ ਸਮਝ ਨਹੀਂ ਸੀ ਆ ਰਹੀ-ਦੇਵਕੀ ਮੌਸੀ ਦਾ ਇਹ ਕੇਹਾ ਪਰਿਵਾਰ ਹੈ। ਉਹ ਤਾਂ ਦੇਵਕੀ ਮਾਸੀ ਨਾਲ ਵੀ ਹਾਸਾ-ਠੱਠਾ ਕਰ ਰਹੀਆਂ ਹਨ। – ‘ਛੀ ਛੀ’ ਇਹ ਕੋਈ ਭੱਦਰ ਲੜਕੀਆਂ ਦਾ ਕੰਮ ਹੈ?…. ਸੋਚਦਿਆ ਉਸਦੇ ਚਿਹਰੇ ‘ਤੇ ਵਿਅੰਗਮਈ ਮੁਸਕਾਨ ਫ਼ੈਲ ਗਈ। ਕਿੰਨੀ ਬੁਹੂ ਸੀ ਮੈਂ ਉਦੋਂ..? 

ਉਦੋਂ ਹੀ ਇਕ ਲੜਕੀ ਨਹਾ ਕੇ ਅਲਫ਼-ਨੰਗੀ ਉਨ੍ਹਾਂ ਦੇ ਕਮਰੇ ਵਿਚ ਆਣ ਖੜ੍ਹੀ ਸੀ। ਬੇਨਜ਼ੀਰ ਤਾਂ ਸ਼ਰਮ ਨਾਲ ਮਰਨ-ਹਾਰੀ ਹੀ ਹੋ ਗਈ ਸੀ।  

“ਏਹ ਕੀ ਹਰਾਮਜ਼ਾਦੀ ਚੱਲ ਕੱਪੜੇ ਪਹਿਨ ਕੇ ਆ।” ਦੇਵਕੀ ਮੌਸੀ ਦੇ ਇਕ ਦਮ ਭੜਕ ਪੈਣ ‘ਤੇ ਵੀ ਬੇਨਜ਼ੀਰ ਨੂੰ ਅਜੀਬ ਮਹਿਸੂਸ ਹੋਇਆ। ਅਚਾਨਕ ਗੁੱਸੇ ਦਾ ਇਹ ਰੂਪ ਤਾਂ ਉਸਨੇਂ ਕਦੇ ਦੇਖਿਆ ਹੀ ਨਹੀਂ ਸੀ। 

”ਜਾ ਰਹੀ ਹੂੰ ਮੌਸੀ, ਨਈ ਲੜਕੀ ਦਾ ਸੁਣਿਆ ਤਾਂ ਇਕ ਨਜ਼ਰ ਦੇਖਣ ਲਈ ਆਪਣੇ ਆਪ ਨੂੰ ਰੋਕ ਨਾ ਸਕੀ।” 

”ਠੀਕ ਹੈ। ਦੇਖ ਲਿਆ, ਜਾਹ ਹੁਣ ਕੱਪੜੇ ਪਹਿਨ। ਦੇਵਕੀ ਦੇ ਮੱਥੇ ‘ਤੇ ਅੱਜ ਵੀ ਤੇਵਰ ਹਨ। 

ਉਂਜ ਤਾਂ ਬੇਨਜ਼ੀਰ ਵੀ ਪੋਖਰ ਵਿਚ ਨਹਾਉਣ ਵੇਲੇ, ਜਦੋਂ ਆਪਣੀ ਸਾੜ੍ਹੀ ਧੋਂਦੀ ਹੁੰਦੀ ਸੀ ਤਾਂ ਇਸ ਤਰ੍ਹਾਂ ਦੀ ਨਗਨ ਅਵਸਥਾ ਵਿਚ ਹੀ ਹੁੰਦੀ ਸੀ। ਪਰ ਉਦੋਂ ਪਾਣੀ ਦਾ ਪਰਦਾ ਉਸਦੇ ਇਰਦ-ਗਿਰਦ ਹੁੰਦਾ ਸੀ। ਨਾਲੇ ਕੋਈ ਆਸਪਾਸ ਵਿਖਾਈ ਵੀ ਨਹੀਂ ਸੀ ਦਿੰਦਾ। ਇਕ ਵਾਰ ਨਾਰੀਅਲ ਦੇ ਦਰੱਖ਼ਤਾਂ ਉਹਲੇ, ਦੇਬੂ ਦਾਦਾ ਦਾ ਲੜਕਾ, ਉਸਨੂੰ ਛੁਪ ਕੇ ਵੇਖ ਰਿਹਾ ਸੀ ਤਾਂ ਉਹ ਡਰ ਕੇ ਬਿਨਾਂ ਚੰਗੀ ਤਰ੍ਹਾਂ ਨਹਾਤਿਆਂ ਹੀ ਕਾਹਲੀ-ਕਾਹਲੀ ਘਰ ਆ ਗਈ ਸੀ ਤੇ ਇਹ ਲੜਕੀ ਤਾਂ ਸਭ ਦੇ ਸਾਹਮਣੇ ਇਸ ਤਰ੍ਹਾਂ। ਤੇ ਉਹ ਨਗਨ ਲੜਕੀ ਵੱਲ ਤੱਕਣ ਦਾ ਹੌਸਲਾ ਹੀ ਨਹੀਂ ਸੀ ਕਰ ਸਕੀ। 

ਉਦੋਂ ਹੀ ਦੇਵਕੀ ਮੌਸੀ ਦੇ ਬਿਹਾਰੀ ਨੌਕਰ ਨੇ ਆ ਕੇ ਦੱਸਿਆ ਸੀ- 

”ਮੌਸੀ ਡਾਕਟਰ ਬਾਬੂ ਆਏ ਨੇ!” 

“ਏ ਹੇਮਾ, ਤੂੰ ਕੱਪੜੇ ਪਹਿਨਤੀ ਹੈ ਯਾ… । ਦੇਵਕੀ ਮੌਸੀ ਦੀ ਧਮਕੀ ਭਰੀ ਤੱਕਣੀ ਤੋਂ ਹੇਮਾ ਝੇਂਪ ਗਈ ਸੀ। ”ਪਹਿਨਦੀ ਹਾਂ ਮਾਸੀ। ਅਤੇ ਰਾਮੂ, ਮੇਰਾ ਪੇਟੀਕੋਟ, ਬਲਾਊਜ਼ ਤਾਂ ਲਿਆਣਾਂ.. ।’” ਉਸਨੇ ਮੁੜੇ ਜਾਂਦੇ ਰਾਮੂ ਨੂੰ ਉੱਚੀ ਆਵਾਜ਼ ਵਿਚ ਕਿਹਾ मी। 

ਕੁਝ ਪਲਾਂ ਵਿਚ ਹੀ ਰਾਮੂ, ਅੱਖਾਂ ‘ਤੇ ਹੱਥ ਧਰੀ ਬਿਨਾਂ ਹੇਮਾ ਵੱਲ ਤੱਕਣ ਦਾ ਬਹਾਨਾ ਕਰਦਾ, ਪੇਟੀਕੋਟ ਤੇ ਬਲਾਉਜ਼ ਫੜਾ ਗਿਆ। 

‘’ਹਰਾਮੀ ਉਂਗਲਾਂ ਵਿਚੋਂ ਦੀ ਤਾਂ ਦੇਖ ਰਿਹੈ?” ਹੇਮਾ ਨੇ ਛੇੜਿਆ ਤਾਂ ਰਾਮੂ ਤੇਜ਼ੀ ਨਾਲ ਬਾਹਰ ਭੱਜ ਗਿਆ। 

‘‘ਸ਼ਰਮ ਹਯਾ ਨਹੀਂ ਆਉਂਦੀ ਤੈਨੂੰ?” ਦੇਵਕੀ ਮੌਸੀ ਨੇ ਫਿਰ ਝਿੜਕਿਆ। 

”ਸ਼ਰਮ ਹਯਾ…?” ਹੇਮਾ ਹੱਸੀ ਸੀ, “ਆਉਂਦੀ ਸੀ ਮੌਸੀ, ਕੁਝ ਵਰ੍ਹੇ ਪਹਿਲਾਂ ਬਹੁਤ ਆਉਂਦੀ ਸੀ। ਮੈਂ ਤਾਂ ਕਦੇ ਆਪਣੀ ਮਾਂ ਦੇ ਸਾਹਮਣੇ ਵੀ ਕੱਪੜੇ ਨਹੀਂ ਸਨ ਉਤਾਰੇ।” ਆਖਦੀ ਹੇਮਾ ਅੱਖਾਂ ਭਰ ਆਈ ਸੀ। ਇਹ ਅਚਾਨਕ ਉਸਨੂੰ ਕੀ ਹੋ ਗਿਆ ਸੀ। ਇਕਦਮ ਕਿਧਰ ਗਿਆ ਸੀ, ਉਸਦਾ ਚੁਲਬੁਲਾਪਨ? ਕਿਵੇਂ ਸਾਊ ਲੜਕੀਆਂ ਵਾਂਗ ਪੇਟੀਕੋਟ ਤੇ ਬਲਾਊਜ਼ ਪਹਿਨਣ ਲੱਗ ਪਈ ਸੀ। ਉਦੋਂ ਬੇਨਜ਼ੀਰ ਬੜੀ ਹੈਰਾਨ ਹੋਈ ਸੀ। ਉਸਨੂੰ ਕੁਝ ਸਮਝ ਨਹੀਂ ਸੀ ਆਇਆ। ਪਰ ਅੱਜ ਸਾਰਾ ਕੁਝ ਯਾਦ ਕਰਦਿਆਂ, ਉਸਦੀਆਂ ਆਪਣੀਆਂ ਅੱਖਾਂ ਭਰ ਆਈਆਂ ਹਨ। ਉਹ ਆਪ ਪੇਟੀਕੋਟ ਬਲਾਉਜ਼ ਉਤਾਰਨ ਲੱਗਿਆਂ, ਕਿੰਨੀ ਕੁ ਦੇਰ ਲਾਉਂਦੀ ਹੈ? ਕੱਪੜੇ ਪਹਿਨਣੇ ਨਾ ਪਹਿਨਣੇ ਕੀ ਮਾਅਨੇ ਰੱਖਦਾ ਹੈ, ਉਸ ਲਈ ਜਾਂ ਉਸ ਵਰਗੀਆਂ ਦੂਸਰੀਆਂ ਲੜਕੀਆਂ ਲਈ। 

ਹੇਠਾਂ ਸੜਕ ‘ਤੇ ਕਿੰਨੇ ਬੱਚੇ ਘੁੰਮ ਰਹੇ ਹਨ। ਬਿਨਾਂ ਕਿਸੇ ਮਕਸਦ ਦੇ। ਉਨ੍ਹਾਂ ਨੂੰ ਪਤਾ ਹੈ, ਕਿੰਨੀ ਦੇਰ ਰਾਤ ਤਕ ਘਰੋਂ ਬਾਹਰ ਰਹਿਣਾ ਹੈ। ਬੱਚੇ, ਜਿਨ੍ਹਾਂ ਨੂੰ ਉਹ ਘਰ ਸਮਝਦੇ ਹਨ, ਲੜਕੀਆਂ ਲਈ ਉਹ ਕਮਰੇ ਹਨ। ਕਮਰਾ ਨੰ. ਇਕ, ਦੋ, ਤਿੰਨ। ਅੱਜ ਦੀ ਸਲਮਾ, ਸਾਲ ਪਹਿਲਾਂ ਦੀ ਬੇਨਜ਼ੀਰ ਨੂੰ ਵੇਖ ਰਹੀ ਸੀ। ਸੜਕ ‘ਤੇ ਆਵਾਰਾ ਘੁੰਮਦੇ ਇਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਸੋਚ ਰਹੀ ਸੀ । ਉਹ ਕੀ ਤੋਂ ਕੀ ਬਣ ਗਈ ਹੈ। ਇਹ ਬੱਚੇ ਕਿਸ ਤਰ੍ਹਾਂ ਤੇ ਜੀਵਨ-ਢੰਗ ਅਪਣਾਉਣਗੇ? ਸ਼ਾਇਦ ਆਪਣੀਆਂ ਮਾਵਾਂ-ਭੈਣਾਂ ਲਈ ਗਾਹਕ ਲੱਭਣ ਵਾਲੇ ਦਲਾਲ ਬਣਨਗੇ ਜਾਂ ਮਹੱਲੇ ਦੇ ਦਾਦਾ। ਵੱਖ-ਵੱਖ ਤਰ੍ਹਾਂ ਦੇ ਗਾਹਕਾਂ ਨਾਲ ਮਿਲਦਿਆਂ, ਉਹ ਬੜਾ ਕੁਝ ਸਿੱਖ ਗਈ ਹੈ। ਹੁਣ ਡਾਕਟਰ ਬਾਬੂ ਆਏ ਦੀ ਖ਼ਬਰ ਸੁਣਦਿਆਂ ਉਸਨੂੰ ਫ਼ਿਕਰ ਨਹੀਂ ਹੁੰਦਾ, ਕੌਣ ਬੀਮਾਰ ਹੈ? 

ਪਰ ਪਹਿਲੇ ਦਿਨ ਉਹ ਬੜਾ ਘਬਰਾ ਗਈ ਸੀ। 

ਚਾਰ 

ਡਾਕਟਰ ਬਾਬੂ ਜਦੋਂ ਵੀ ਆਉਂਦਾ ਹੈ, ਲੜਕੀਆਂ ਦੇ ਮਨਾਂ ਅੰਦਰ ਦਹਿਸ਼ਤ ਫ਼ੈਲ ਜਾਂਦੀ ਹੈ। ਡਾਕਟਰ ਵਲੋਂ ਜਾਰੀ ਕੀਤਾ, ਲੜਕੀਆਂ ਦੇ ਤੰਦਰੁਸਤ ਹੋਣ ਦਾ ਪ੍ਰਮਾਣ ਪੱਤਰ, ਇਨ੍ਹਾਂ ਨੂੰ ਪੁਲਸ ਮਹਿਕਮੇ ਦੀ ਬਲੈਕ-ਮੇਲਿੰਗ ਤੋਂ ਬਚਾਉਂਦਾ ਹੈ। ਇਹ ਪ੍ਰਮਾਣ ਪੱਤਰ ਸਿੱਧ ਕਰਦਾ ਹੈ, ਇਨ੍ਹਾਂ ਲੜਕੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਰੋਗ-ਫੈਲਾਉ ਬੀਮਾਰੀ ਨਹੀਂ ਹੈ। ਪਰ ਸਰਕਾਰੀ ਕਾਰਜਾਂ ਵਾਂਗ, ਇਹ ਕਾਰਵਾਈ ਵੀ ਮਹਿਜ਼ ਰਿਵਾਜ ਹੀ ਬਣ ਕੇ ਰਹਿ ਗਈ ਹੈ, ਜਿਵੇਂ ਟਰਾਂਸਪੋਰਟ ਵਿਭਾਗ ਵਲੋਂ ਧੂੰਆਂ-ਰਹਿਤ ਸਰਟੀਫਿਕੇਟ ਪ੍ਰਾਪਤ ਕਰ ਲੈਣ ਤੋਂ ਬਾਅਦ ਵੀ ਗੱਡੀਆਂ ਪ੍ਰਦੂਸ਼ਣ ਫੈਲਾ ਰਹੀਆਂ ਹੁੰਦੀਆਂ ਹਨ। ਇਨ੍ਹਾਂ ਲੜਕੀਆਂ ਦੀ ਹੋਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ। 

ਡਾਕਟਰ ਆਉਂਦੇ ਹਨ। ਇਨ੍ਹਾਂ ਚਕਲਿਆਂ (ਵੇਸਵਾ ਘਰਾਂ) ਦੀਆਂ ਮੌਸੀਆਂ, ਉਨ੍ਹਾਂ ਨੂੰ ਤੈਅ ਕੀਤੀ ਫੀਸ ਅਦਾ ਕਰਦੀਆਂ ਹਨ ਤੇ ਉਹ ਬਿਨਾਂ ਚੈੱਕਅੱਪ ਕੀਤਿਆਂ ਸਰਟੀਫ਼ਿਕੇਟ ਜਾਰੀ ਕਰ ਜਾਂਦੇ ਹਨ। ਕਦੇ-ਕਦੇ ਪ੍ਰਹੇਜ਼ ਰੱਖਣ ਦੀਆਂ ਹਦਾਇਤਾਂ ਵੀ ਦੇ ਜਾਂਦੇ ਹਨ। ਜਿਨ੍ਹਾਂ ਲੜਕੀਆਂ ਵਿਚ ਬੀਮਾਰੀਆਂ ਦੇ ਲੱਛਣ ਦਿਖਾਈ ਦੇਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ, ਉਨ੍ਹਾਂ ਨੂੰ ਸਾਵਧਾਨ ਵੀ ਕਰ ਜਾਂਦੇ ਹਨ। ਤੇ ਜਿਨ੍ਹਾਂ ਨੂੰ ਕਿਸੇ ਹੱਦ ਤਕ ਰੋਗ ਚੰਬੜ ਗਿਆ ਹੈ, ਉਨ੍ਹਾਂ ਨੂੰ ਗੋਲੀਆਂ ਅਤੇ ਟੀਕਿਆਂ ਦਾ ਲਗਾਤਾਰ ਸੇਵਨ ਕਰਨ ਦਾ ਸੁਭਾਅ ਵੀ ਦੇ ਜਾਂਦੇ ਹਨ। ਕਈ ਲੜਕੀਆਂ ਨੂੰ ਝਿੜਕ ਵੀ ਦਿੰਦੇ ਹਨ। ਕਈਆਂ ਨੂੰ ਧਮਕੀਆਂ ਦੇ ਜਾਂਦੇ ਹਨ। ਇਹ ਸਾਰਾ ਕੁਝ ਸਦਭਾਵਨਾ ਭਰੇ ਮਾਹੌਲ ਵਿਚ ਹੁੰਦਾ ਰਹਿੰਦਾ ਹੈ। ਕਦੇ ਕੋਈ ਮਨਚਲਾ ਡਾਕਟਰ, ਨਿੱਕੀ-ਮੋਟੀ ਛੇੜਖਾਨੀ ਵੀ ਕਰਦਾ ਹੈ ਤਾਂ ਕੋਈ ਮੱਛਰੀ ਲੜਕੀ ਬੇਸ਼ਰਮਾਂ ਵਾਂਗ ਸਾੜੀ ਚੁੱਕ ਕੇ ਆਖਦੀ ਹੈ- 

”ਆਈਏ ਨਾ ਡਾਕਟਰ ਬਾਬੂ, ਅੱਜ ਤੇਰੇ ਕੋਲੋਂ ਇੰਜੈਕਸ਼ਨ ਲੈਣ ਨੂੰ ਮਨ ਕਰਦਾ ਹੈ ਰੇ।” 

”ਨਾ ਰੇ ਬਾਬਾ ਨਾ.. ।” ਡਾਕਟਰ ਦੋਨੋਂ ਕੰਨ ਫੜਦਾ ਹੈ। ਆਪਣੀ ਜੀਭ ਨੂੰ ਦੰਦਾਂ ਹੇਠ ਟੁੱਕ ਕੇ ਆਖਦਾ ਹੈ, ”ਓ ਮਾਂ । ਮੈਂ ਮਰਨਾ ਹੈ ਕੀ?” 

”ਇਥੇ ਆਉਣ ਵਾਲੇ ਸਭ ਮਰ ਜਾਂਦੇ ਹਨ ਕੀ?” ਕੋਈ ਦੂਸਰੀ ਲੜਕੀ ਛਾਤੀਆਂ ਤੋਂ ਸਾੜ੍ਹੀ ਖਿਸਕਾ ਕੇ ਉਸ ਵੱਲ ਝੁਕਦੀ ਹੈ। 

”ਓ ਮਾਂ ਕੀ ਰੇ…?’ ਡਾਕਟਰ ਚੋਰ ਅੱਖ ਛਾਤੀਆਂ ਦੀ ਡੂੰਘੀ ਖਾਈ ਵਿਚ ਝਾਕਦਾ ਹੈ। 

‘”ਡਾਕਟਰ ਬਾਬੂ, ਹਾਇ-ਤੇਰੇ ਉਪਰ ਦਿਲ ਆ ਗਿਆ।” ਇਕ ਹੋਰ ਹਿੱਕ ‘ਤੇ ਹੱਥ ਰੱਖ ਕੇ ਠੰਢਾ ਸਾਹ ਲੈਂਦੀ ਹੈ। 

ਡਾਕਟਰ ਦਾ ਚਿਹਰਾ, ਏਡਜ਼ ਦੇ ਇਸ਼ਤਿਹਾਰ ਵਿਚ ਦਿਖਾਏ ਮਰੀਜ਼ ਵਾਂਗ ਹੋ ਜਾਂਦਾ ਹੈ। 

“”ਮੈਂ ਅਸਲੀ ਸਰਟੀਫ਼ਿਕੇਟ ਬਣਾ ਕੇ ਤੁਹਾਡਾ ਸਭਨਾਂ ਦਾ ਲਾਇਸੈਂਸ ਕੈਂਸਲ ਕਰਵਾਊਂਗਾ। ਸਮਝੀ..?” ਡਾਕਟਰ ਧਮਕੀ ਦਿੰਦਾ ਹੈ। 

ਅੱਜ ਵੀ ਲੜਕੀਆਂ ਦਾ ਖਿਝਾਇਆ ਇਕ ਡਾਕਟਰ ਦੇਵਕੀ ਮੌਸੀ ਕੋਲ ਸ਼ਿਕਾਇਤ ਲੈ ਕੇ ਆਇਆ ਹੈ। 

“ਡਾਕਟਰ ਬਾਬੂ, ਬੱਚੀਆਂ ਹਨ ਨਾ, ਆਪ ਦੇ ਸਾਥ ਥੋੜ੍ਹਾ ਹੱਸ-ਖੇਡ ਲੈਂਦੀਆਂ ਹਨ। ਦੂਸਰੇ ਮਰਦ ਤਾਂ ਸਾਲੇ ਏਥੇ ਉਲਟੀ ਕਰਨ ਆਉਂਦੇ ਹਨ, ਚਲੇ ਜਾਂਦੇ ਹਨ। ਇਹ ਲੜਕੀਆਂ ਦਿਲ ਦੀਆਂ ਬੁਰੀਆਂ ਨਹੀਂ ਹਨ। ਆਪ ਦੀ ਬਾਹਰ ਦੀ ਦੁਨੀਆ ਦੀਆਂ ਲੜਕੀਆਂ ਨਾਲੋਂ ਬਹੁਤ ਸ਼ਰੀਫ਼ ਹਨ। ਮੈਂ ਜਾਣਦੀ ਹਾਂ ਇਨ੍ਹਾਂ ਨੂੰ। ਆਪ ਵਿਚੋਂ ਇਨ੍ਹਾਂ ਨੂੰ ਆਪਣਾ ਭਰਾ, ਆਪਣਾ ਬਾਪ ਨਜ਼ਰ ਆਉਂਦਾ ਹੈ। ਏਸੇ ਕਰਕੇ ਥੋੜ੍ਹੀ ਖੁਲ੍ਹ ਲੈ ਲੈਂਦੀਆਂ ਹਨ।” ਆਖ ਕੇ ਦੇਵਕੀ ਮੌਸੀ ਇਕਦਮ ਉਦਾਸ ਹੋ ਗਈ। 

”ਠੀਕ ਹੈ, ਠੀਕ ਹੈ, ਮੈਂ ਤਾਂ ਸੁਭਾਵਕ ਹੀ ਕਹਿ ਰਿਹਾ ਸੀ। ਅਰੇ ਮੈਂ ਸ਼ਿਕਾਇਤ ਥੋੜਾ ਹੀ ਕਰ ਰਿਹਾਂ। ਪਰ ਉਹ ਕੀ ਨਾਂ ਹੈ ਤੇਰੀ ਹੇਮਾ ਕਿ ਹੇਮਾ ਮਾਲਿਨੀ, ਉਸ ਲਈ ਤਾਂ ਇਕ ਦਿਨ ਧਰਮਿੰਦਰ ਬਣਨਾ ਹੀ ਪਏਗਾ। ਬਹੁਤ ਤੰਗ ਕਰਦੀ ਹੈ।’’ 

ਡਾਕਟਰ ਦੀਆਂ ਗੱਲਾਂ ਸੁਣ ਕੇ ਦੇਵਕੀ ਮੌਸੀ ਮੁਸਕਰਾ ਪਈ। –’‘ਡਾਕਟਰ ਬਾਬੂ, ਏਥੇ ਕੋਈ ਰੇਖਾ ਹੈ, ਕੋਈ ਮਾਧੁਰੀ, ਕੋਈ ਮਧੂ ਬਾਲਾ, ਕੋਈ ਸਾਧਨਾ। ਕੀ-ਕੀ ਬਣੋਗੇ? ਇਸ ਤਰ੍ਹਾਂ ਦੇ ਨਾਮ ਰੱਖ ਕੇ ਖ਼ੁਸ਼ ਹੋ ਲੈਂਦੀਆਂ ਹਨ ਇਹ ਕਿਸਮਤ ਦੀਆਂ ਮਾਰੀਆਂ। ਆਪ ਨਹੀਂ ਜਾਣਦੇ ਕੀ?’’ 

ਬਾਲਕੋਨੀ ਵਿਚ ਖੜ੍ਹੀ ਸਲਮਾ ਦੇਖ ਰਹੀ ਹੈ। ਡਾਕਟਰ ਹੇਠਾਂ ਉੱਤਰ ਕੇ ਕਿਸੇ ਦੂਸਰੀ ਬਿਲਡਿੰਗ ਵਿਚ ਚਲਿਆ ਗਿਆ ਹੈ। ਉਥੇ ਵੀ ਲੜਕੀਆਂ ਦੀ ਭੀੜ ਕਿਸੇ ਹੋਰ ਮੌਸੀ ਦੇ ਹੁਕਮਾਂ ਨਾਲ ਡਾਕਟਰ ਦੀ ਹਜ਼ੂਰੀ ਵਿਚ ਆ ਖੜ੍ਹੇਗੀ। ਉਥੇ ਵੀ ਰਸਮੀ ਕਾਰਵਾਈ ਕੀਤੀ ਜਾਵੇਗੀ। ਸਭਨਾਂ ਨੂੰ ਠੀਕ-ਠਾਕ ਤੇ ਪਰਾਏ ਮਰਦਾਂ ਨਾਲ ਸੰਭੋਗ ਦੇ ਯੋਗ ਕਰਾਰ ਦਿੱਤਾ ਜਾਵੇਗਾ। ਪਹਿਲੀ ਸਟੇਜ ‘ਤੇ ਸ਼ੁਰੂ ਹੋ ਚੁੱਕੀਆਂ ਭਿਆਨਕ ਬੀਮਾਰੀਆਂ, ਮੌਸੀਆਂ ਵਲੋਂ ਪੇਸ਼ ਕੀਤੀ ਵਾਧੂ ਫੀਸ ਨਾਲ ਦਬਾ ਦਿੱਤੀਆਂ ਜਾਣਗੀਆਂ। ਫੇਰ ਜਦੋਂ ਕਦੇ ਅਚਾਨਕ ਪੁਲਸ ਰੇਡ ਕਰੇਗੀ, ਲਾਇਸੈਂਸ ਦੇਖੇਗੀ, ਸਰਟੀਫ਼ਿਕੇਟ ਦੇਖੇਗੀ, ਲੜਕੀਆਂ ਦੀ ਗਿਣਤੀ ਮਿਲਾਏਗੀ। ਉਦੋਂ ਵੀ ਇਹ ਮੌਸੀਆਂ ਜਾਂ ਇਨ੍ਹਾਂ ਦੇ ਦਲਾਲ ਰੇਡ ਅਫ਼ਸਰਾਂ ਨਾਲ ਗੁਪਤ ਲੈ-ਦੇ ਕਰਨਗੇ। ਪਤਾ ਨਹੀਂ ਕਦੋਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਸਲਮਾ ਨੂੰ ਇਹ ਵੀ ਪਤਾ ਨਹੀਂ ਕਦੋਂ ਤਕ ਇਹ ਚਲਦਾ ਰਹੇਗਾ। 

”ਮਲਮਾ!” ਦੇਵਕੀ ਮੌਸੀ ਦੀ ਪੁਕਾਰ ਸੁਣ ਕੇ ਉਹ ਅੰਦਰ ਆ ਗਈ ਹੈ। 

“ਕੀ ਗੱਲ ਹੈ ਰੀ। ਤੂੰ ਤਿਆਰ ਨਹੀਂ ਹੋ ਰਹੀ!” ਦੇਵਕੀ ਦੇ ਮੱਥੇ ‘ਤੇ ਤਿਉੜੀ ਉੱਭਰੀ। ਦੇਖ ਕੇ ਸਲਮਾ ਚੁੱਪਚਾਪ ਰਾਤ ਦੇ ਗਾਹਕਾਂ ਲਈ ਤਿਆਰ ਹੋਣ ਚਲੀ ਗਈ।  

ਪੰਜ 

ਬਾਹਰ ਦੇ ਸ਼ੋਰ ਤੋਂ ਜਾਪਦਾ ਹੈ, ਰੌਣਕ ਪਹਿਲਾਂ ਨਾਲੋਂ ਵਧ ਗਈ ਹੈ। ਤਿਆਰ ਹੋ ਰਹੀਆਂ ਲੜਕੀਆਂ ਵੀ ਕਮਰੇ ਅੰਦਰ ਗੁਣਗੁਣਾ ਰਹੀਆਂ ਹਨ। ਦੇਵਕੀ ਮੌਸੀ ਹਰ ਇਕ ਨੂੰ ਨਾਂ ਲੈ ਕੇ ਤਾੜ ਰਹੀ ਹੈ”.ਏ ਕੰਚਨਾ! ਮਧੂ-ਰੇਖਾ, ਹੇਮਾ ਕਹਾਂ ਮਰੀ ਹੈਂ ਸਭ?” 

”ਕੀ ਅਜੇ ਤੱਕ ਸੌਂ ਰਹੀਆਂ ਨੇ?” ਸ਼ਾਇਦ ਉਸਦੇ ਨੌਕਰ ਰਾਮੂ ਨੇ ਸੱਚ ਦੱਸ ਦਿੱਤਾ ਹੈ। ਉਹ ਭੜਕ ਪਈ ਹੈ। 

”ਏਹ ਹਰਾਮਜ਼ਾਦੀਆਂ ਕੁੰਭਕਰਨ ਦੇ ਖ਼ਾਨਦਾਨ ਦੀਆਂ ਕਿਧਰੋਂ ਆ ਗਈਆਂ?” ਤੇ ਉਹ ਇਨ੍ਹਾਂ ਲੜਕੀਆਂ ਦੇ ਬੰਦ ਦਰਵਾਜ਼ੇ ਖੜਕਾਉਣ ਲੱਗਦੀ ਹੈ। 

ਉਲਟਾ ਵਿਧਾਨ ਹੈ ਇਸ ਨਗਰੀ ਦਾ । ਇਥੇ ਜਿਵੇਂ-ਜਿਵੇਂ ਹਨੇਰਾ ਹੁੰਦਾ ਜਾਂਦਾ ਹੈ, ਖ਼ਰੀਦੋ-ਫ਼ਰੋਖਤ ਵਧਦੀ ਜਾਂਦੀ ਹੈ। ਅੱਧੀ ਰਾਤ ਤੀਕਰ ਧੜਕਦੇ-ਥਿਰਕਦੇ ਗੋਸ਼ਤ ਦਾ ਧੰਦਾ ਚਲਦਾ ਹੈ। ਸ਼ਰਾਬ ਦੇ ਨਸ਼ੇ ਵਿਚ ਜਾਂ ਗਾਹਕਾਂ ਦੀ ਤਸੱਲੀ ਕਰਵਾਉਂਦੀਆਂ ਥੱਕੀਆਂ ਲੜਕੀਆਂ ਨੂੰ ਅਗਲੇ ਦਿਨ ਦੁਪਹਿਰ ਤਕ ਸੁਰਤ ਹੀ ਨਹੀਂ ਆਉਂਦੀ। ਜਿਹੜੀਆਂ ਉੱਠਦੀਆਂ ਵੀ ਹਨ, ਖਾ-ਪੀ ਕੇ ਫਿਰ ਸੌਂ ਜਾਂਦੀਆਂ ਹਨ। ਦੁਪਹਿਰ ਤੋਂ ਬਾਅਦ ਮੌਸੀਆਂ ਦੀ ਝਾੜ-ਝੰਬ ਨਾਲ ਇਹ ਉਠ ਕੇ ਫਿਰ ਤਿਆਰ ਹੋਣ ਲਗਦੀਆਂ ਹਨ। 

ਪਰ ਦੂਸਰੇ ਤੀਸਰੇ ਦਰਜੇ ਦੇ ਅੱਡਿਆਂ ‘ਤੇ ਅਜਿਹਾ ਨਹੀਂ ਹੁੰਦਾ। ਉਥੇ ਤਾਂ ਸਵੇਰ ਤੋਂ ਹੀ ਲੜਕੀਆਂ ਤਿਆਰ ਹੋ ਕੇ ਦਰਾਂ ਵਿਚ, ਗਲੀਆਂ ਵਿਚ ਟੋਲੀਆਂ ਬਣਾ ਕੇ ਆ ਖੜ੍ਹਦੀਆਂ ਹਨ। ਅਸ਼ਲੀਲ ਇਸ਼ਾਰਿਆਂ ਨਾਲ ਗਾਹਕਾਂ ਨੂੰ ਬੁਲਾਉਂਦੀਆਂ ਹਨ। ਕਈ ਵਾਰ ਤਾਂ ਸ਼ਰੀਫ ਕਹਾਉਂਦੇ ਲੋਕ ਇਸ ਤਰ੍ਹਾਂ ਦੇ ਤੀਸਰੇ ਦਰਜੇ ਦੇ ਬਾਜ਼ਾਰਾਂ ਵਿਚੋਂ ਦੀ ਲੰਘਣ ਤੋਂ ਵੀ ਸੰਕੋਚ ਕਰਦੇ ਹਨ। ਸੋਨਾ ਗਾਚੀ ਦੇ ਇਲਾਕੇ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਨ੍ਹਾਂ ਲੜਕੀਆਂ ਤੇ ਮੌਸੀਆਂ ਵਿਚ ਇਕ ਖ਼ਾਸ ਵਿਵਹਾਰ ਹੁੰਦਾ ਹੈ। ਸਾਊ ਵਿਵਹਾਰ ਕਰਕੇ ਹੀ ਇਹ ਧੰਦਾ ਚਲਦਾ ਆ ਰਿਹਾ ਹੈ। 

ਦੇਵਕੀ ਮੌਸੀ ਦੀ ਬਾੜੀ* ਦੀਆਂ 3 ਮੰਜ਼ਲਾਂ ਵਿਚ 36 ਕਮਰੇ ਹਨ। ਹਰ ਮੰਜ਼ਿਲ ‘ਤੇ 12 ਕਮਰੇ ਹਨ। ਹਰ ਮੰਜ਼ਲ ਇਕੋ ਹੀ ਢੰਗ ਨਾਲ ਬਣੀ ਹੋਈ ਹੈ। ਘੇਰੇ ਲੋਟ ਹਰ ਬਾਹੀ ਵਿਚ ਤਿੰਨ-ਤਿੰਨ ਕਮਰੇ ਹਨ। ਵਿਚਕਾਰ ਚੌਰਸ ਖੁਲ੍ਹੀ ਥਾਂ ਹੈ। ਅੰਦਰ ਵੜਦਿਆਂ ਹੀ ਸੱਜੀ ਬਾਹੀ ਦਾ ਇਕ ਕਮਰਾ ਛੋਟਾ ਕਮਰਾ ਛੋਟਾ ਕਰਕੇ ਉਸ ਵਿਚੋਂ ਬਾਥਰੂਮ ਅਤੇ ਤੰਗ ਜਿਹੀ ਫਲੱਸ਼ ਜੋਗੀ ਜਗ੍ਹਾ ਬਚਾ ਲਈ ਹੈ। ਇਥੇ ਹੀ ਫਲੱਸ਼ ਹੋਏਗੀ, ਇਸਦਾ ਅਹਿਸਾਸ ਅੰਦਰ ਵੜਦਿਆਂ ਹੀ ਹੋਣ ਲੱਗ ਪੈਂਦਾ ਹੈ। ਹੇਠਲੀ ਮੰਜ਼ਿਲ ਵਿਚ ਜੇ ਸੂਰਜ ਦੇਵਤਾ ਵਿੰਗਾ ਟੇਢਾ ਹੋ ਕੇ ਜਾਂ ਰੂਪ ਬਦਲ ਕੇ ਵੀ ਆਵੇ, ਤਾਂ ਵੀ ਕਮਰਿਆਂ ਅੰਦਰ ਝਾਕ ਨਹੀਂ ਸਕਦਾ। ਦੂਸਰੀ ਅਤੇ ਤੀਸਰੀ ਮੰਜ਼ਲ ਦੇ ਕਮਰਿਆਂ ਦਾ ਜੁਗਰਾਫ਼ੀਆ ਵੀ ਇਸ ਤਰ੍ਹਾਂ ਦਾ ਹੈ। ਵਿਚਕਾਰਲੇ ਖੁੱਲ੍ਹੇ ਥਾਂ ਉੱਪਰ ਲੋਹੇ ਦਾ ਭਾਰਾ ਜੰਗਲਾ ਲੱਗਿਆ ਹੋਇਆ ਹੈ। ਤੀਸਰੀ ਮੰਜ਼ਿਲ ਤੋਂ ਹੇਠਾਂ ਅਤੇ ਹੇਠਾਂ ਫਰਸ਼ ਤੋਂ ਉੱਪਰ ਵੱਲ ਬੜੇ ਆਰਾਮ ਨਾਲ ਵੇਖਿਆ ਜਾ ਸਕਦਾ ਹੈ। ਨੌਕਰਾਂ ਨੂੰ ਆਵਾਜ਼ ਮਾਰ ਕੇ ਬੁਲਾਇਆ ਜਾ ਸਕਦਾ ਹੈ। ਪੁਲਸ ਦੇ ਰੇਡ ਤੋਂ 

ਪੂਰੀ ਬਾੜੀ ਨੂੰ ਸਾਵਧਾਨ ਕੀਤਾ ਜਾ ਸਕਦਾ ਹੈ, ਜਾਂ ਫਿਰ ਕਦੇ ਲੜਾਈ ਝਗੜਾ ਹੋਣ ‘ਤੇ ਲੁੱਚੀਆਂ ਗਾਲ਼ਾਂ ਦਾ ਆਦਾਨ-ਪ੍ਰਦਾਨ ਬੜੀ ਆਸਾਨੀ ਨਾਲ ਹੋ ਸਕਦਾ ਹੈ। 

ਦੇਵਕੀ ਮੋਸੀ ਦੀ ਬਾੜੀ ਅੰਦਰ ਇਕ ਅਜੀਬ ਜਿਹੀ ਗੰਧ-ਸਲਾਬੀ ਜਿਹੀ ਸਦਾ ਆਉਂਦੀ ਰਹਿੰਦੀ ਹੈ। ਇਹ ਗੰਧ ਦੇਵੀਆਂ-ਦੇਵਤਿਆਂ ਨੂੰ ਕੀਤੀ ਧੂਫ਼ ਬੱਤੀ ਨਾਲ ਵੀ ਖ਼ਤਮ ਨਹੀਂ ਹੁੰਦੀ, ਸਗੋਂ ਸ਼ਾਮ ਨੂੰ ਸ਼ਰਾਬੀਆਂ ਦੀਆਂ ਹਵਾੜਾਂ ਨਾਲ ਹੋਰ ਵੀ ਤਿੱਖੀ ਹੋ ਜਾਂਦੀ ਹੈ। 

ਹੇਠਲੀ ਮੰਜ਼ਿਲ ਦੀ ਮੌਸੀ ਇਕ ਗੁਜਰਾਤਣ ਹੈ । ਸਾਰੇ ਉਸਨੂੰ ਸ਼ਾਂਤੀ ਮੌਸੀ ਸੱਦਦੇ ਹਨ। ਤੀਸਰੀ ਮੰਜ਼ਲ ‘ਤੇ ਨਿਪਾਲਣਾਂ ਲੜਕੀਆਂ ਹਨ। ਧੁਰ ਉੱਪਰ ਛੱਤ ਤੇ ਵੀ ਦੋ ਕਮਰੇ ਹਨ। ਪੌੜੀਆਂ ਨੂੰ ਸਦਾ ਬਾਹਰ ਵਾਲੇ ਪਾਸੇ ਜਿੰਦਰਾ ਵੱਜਿਆ ਰਹਿੰਦਾ ਹੈ। ਛੱਤ ਵਾਲੇ ਕਮਰੇ ਕਿਸੇ ਐਮਰਜੈਂਸੀ ਜਾਂ ਖ਼ਤਰੇ ਵੇਲੇ ਹੀ ਵਰਤੇ ਜਾਂਦੇ ਹਨ। ਕਿਸੇ ਨਵੀਂ ਲਿਆਂਦੀ ਲੜਕੀ ਨੂੰ ਸਜ਼ਾ ਵਜੋਂ ਉਥੇ ਰੱਖਿਆ ਜਾਂਦਾ ਹੈ, ਜਾਂ ਕਦੇ-ਕਦੇ ਲੋੜ ਪੈਣ ‘ਤੇ ਇਨ੍ਹਾਂ ਮੌਸੀਆਂ ਦੀ ਅਸ਼ੀਰਵਾਦ ਪ੍ਰਾਪਤ ਗੁੰਡੇ ਆ ਕੇ ਇਨ੍ਹਾਂ ਨੂੰ ਵਰਤਦੇ ਹਨ। 

ਹਰ ਮੌਸੀ ਬਾਹਰ ਗੇਟ ‘ਤੇ ਆਪਣਾ ਨੌਕਰ ਬਿਠਾ ਕੇ ਰੱਖਦੀ ਹੈ। ਇਸ ਇਲਾਕੇ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਇਨ੍ਹਾਂ ਬਾੜੀਆਂ ਦਾ ਰੰਗ-ਢੰਗ ਲਗਪਗ ਇਕੋ ਜਿਹਾ ਹੁੰਦਾ ਹੈ। ਕਮਰੇ ਬਹੁਤ ਘੱਟ ਹਵਾਦਾਰ ਹੁੰਦੇ ਹਨ। ਬਾਹਰੋਂ ਆਉਂਦੀ ਰੋਸ਼ਨੀ ਮੋਟੇ-ਥਿੰਦੇ, ਤੇ ਮੈਲੇ ਪਰਦਿਆਂ ਨਾਲ ਰੋਕ ਕੇ ਰੱਖੀ ਜਾਂਦੀ ਹੈ। ਸਲੇਟੀ ਹਨੇਰਾ ਹੀ ਇਥੇ ਰਾਸ ਆਉਂਦਾ ਹੈ। ਇਸ ਹਨੇਰੇ ਵਿਚ ਬੜਾ ਕੁਝ ਲੁਕ ਜਾਂਦਾ ਹੈ। ਇਨ੍ਹਾਂ ਲੜਕੀਆਂ ਦੇ ਚਿਹਰਿਆਂ ਦੀ ਅੰਦਰਲੀ ਪਰਤ ਉੱਪਰ ਜੰਮੀ ਸਦੀਵੀ ਕਰੁਣਾ, ਹਿਰਦਿਆਂ ਦੀ ਤਹਿ ਹੇਠਲੀ ਕੋਮਲਤਾ। ਆਪਣੇ ਹਰਾਮੀ ਅਖਵਾਉਂਦੇ ਬੱਚਿਆਂ ਪ੍ਰਤੀ ਮਮਤਾ ਤੇ ਗੁਪਤ ਰੋਗਾਂ ਦੀਆਂ ਬੀਮਾਰੀਆਂ ਦੇ ਪੈਦਾ ਹੋ ਰਹੇ ਜਾਂ ਹਰ ਰੋਜ਼ ਵਧ ਰਹੇ ਲੱਛਣ। ਬੱਸ, ਇਸ ਰਹੱਸਮਈ ਹਨੇਰੇ ਵਿਚ, ਜਗਦੀ ਮੱਧਮ ਲਾਲ-ਬੱਤੀ ਦੇ ਕਾਮ-ਉਕਸਾਊ ਚਾਨਣ ਵਿਚ ਇਨ੍ਹਾਂ ਲੜਕੀਆਂ ਦੇ ਮੁਸਕਰਾਉਂਦੇ ਬੁੱਲ੍ਹਾਂ ਦੀ ਸੁਰਖੀ ਹੋਰ ਗੂੜ੍ਹੀ ਅਤੇ ਕਾਤਲ ਦਿਸਦੀ ਹੈ। ਦੰਦ ਚਿੱਟੇ ਮੋਤੀਆਂ ਦੀਆਂ ਲੜੀਆਂ ਜਾਪਦੇ ਹਨ। ਨਗਨ ਜਿਸਮ ਲਾਲ ਸੰਗਮਰਮਰ ਵਿਚ ਤਰਾਸ਼ਿਆ ਜਾਪਦਾ ਹੈ ਤੇ ਗਾਹਕ ਇਸ ਤਲਿੱਸਮੀ ਰੋਸ਼ਨੀ ਵਿਚ ਸ਼ਰਾਬੀ ਹੋਇਆ ਸਿਰਫ਼ ਲਿੰਗ ਤੋਂ ਲਿੰਗ ਦਾ ਸਫ਼ਰ ਕਰਦਾ ਹੈ। 

ਦੇਵਕੀ ਮੌਸੀ ਦੀਆਂ ਝਿੜਕਾਂ ਸੁਣ ਕੇ ਲੜਕੀਆਂ ਤਿਆਰ ਹੋਣ ਲੱਗ ਪਈਆਂ ਹਨ। ਸਲਮਾ ਵੀ ਦੁਰਗੰਧ ਮਾਰਦੇ ਬਾਥਰੂਮ ਵਿਚ ਜਾ ਕੇ ਮੂੰਹ, ਹੱਥ, ਪੈਰ ਧੋ ਆਈ ਤੇ ਆਪਣੇ ਕਮਰੇ ਵਿਚ ਆ ਕੇ ਸ਼ੀਸ਼ੇ ਮੂਹਰੇ ਬੈਠ ਗਈ ਹੈ। ਉਹੀ ਪਾਊਡਰ, ਉਹੀ ਸੁਰਖੀ, ਉਹੀ ਸੁਰਮਾ ਇਨ੍ਹਾਂ ਨੂੰ ਵਰਤਣ ਤੋਂ ਪਹਿਲਾਂ ਇਕਟਕ ਉਹ ਇਨ੍ਹਾਂ ਵੱਲ ਤਕ ਰਹੀ ਹੈ। ਚਿਹਰੇ ਨੂੰ ਸ਼ੀਸ਼ੇ ਵਿਚ ਨਿਹਾਰਦੀ ਹੈ, ਇਕ ਵਿਅੰਗਮਈ ਮੁਸਕਾਨ ਆਪ ਮੁਹਾਰੇ ਬੁਲ੍ਹਾਂ ‘ਤੇ ਆ ਬੈਠਦੀ ਹੈ ਤੇ ਉਹ ਤਿਆਰ ਹੋਣ ਲੱਗਦੀ ਹੈ। 

ਏਨੇ ਨੂੰ ਇਕ ਪੰਜਾਬੀ ਡਰਾਈਵਰ ਸ਼ਰਾਬੀ ਹੋਇਆ, ਪੌੜੀਆਂ ਚੜ੍ਹ ਕੇ ਦੂਸਰੀ ਮੰਜ਼ਲ ‘ਤੇ ਆ ਗਿਆ। ਦੇਵਕੀ ਮੌਸੀ ਦਾ ਨੌਕਰ ਉਸਨੂੰ ਕੁਝ ਪਹਿਚਾਣਦਾ ਹੈ। 

”ਅਰੇ ਇਤਨਾ ਜਲਦੀ? ਅਬੀ ਤੋਂ ਧੰਦਾ ਕਾ ਟੈਮ ਨ੍ਹੀਂ ਹੂਆ।” 

”ਸਾਲਾ ! ਛੋਕਰੀ ਕੀ ਤਲਬ ਦਾ ਵੀ ਕੋਈ ਟੈਮ ਹੁੰਦੈ? ਹੱਟ ਪਿੱਛੇ।’ ਡਰਾਈਵਰ ਨੇ ਉਸਨੂੰ ਧੱਕੇ ਨਾਲ ਇਕ ਪਾਸੇ ਕਰਨਾ ਚਾਹਿਆ ਤਾਂ ਨੌਕਰ ਬੋਲਿਆ,  

”ਅਰੇ ਮੌਸੀ ਗੁੱਸਾ ਹੋਏਗੀ। ਇਧਰ ਬੈਠੋ ਕਮਰਾ ਕਾ. ਬਿੱਚ।” ਉਹ ਡਰਾਈਵਰ ਨੂੰ ਸਾਂਝੇ ਕਮਰੇ ਵਿਚ ਬਿਠਾ ਦਿੰਦਾ ਹੈ। 

ਝੱਟ ਨੌਕਰ ਦੇਵਕੀ ਮੌਸੀ ਨੂੰ ਨ-ਲ ਲੈ ਕੇ ਆ ਜਾਂਦਾ ਹੈ। 

‘”ਅਜੇ ਤਾਂ ਮੇਰੀਆਂ ਕੁੜੀਆਂ ਵੀ ਤਿਆਰ ਨਹੀਂ ਹੋਈਆਂ।” ਗਾਹਕ ਵੇਖ ਕੇ ਭਾਸ਼ਾ ਬਦਲਣ ਜਾਣਦੀ ਹੈ ਦੇਵਕੀ। 

”ਫੇਰ ਤਾਂ ਹੋਰ ਵੀ ਚੰਗੈ। ਤਿਆਰ ਹੋਣ ਦੀ ਕੀ ਲੋੜ ਹੈ?” ਸ਼ਰਾਬੀ ਨੇ ਅੱਖਾਂ ਸੁਕੇੜੀਆਂ। 

”ਕਿਉਂ ਰੇ, ਬੇਸੀ (ਜ਼ਿਆਦਾ) ਪੀ ਰੱਖੀ ਹੈ ਕੀ?” 

”ਨਹੀਂ, ਨਹੀਂ, ਮੇਰਾ ਮਤਲਬ ਹੈ, ਜਦੋਂ ਕੱਪੜੇ ਉਤਾਰਨੇ ਹੀ ਹਨ ਤਾਂ ਪਹਿਨਣ ਦੀ ਕੀ ਲੋੜ ਹੈ। ” ਸ਼ਰਾਬੀ ਹੱਸਿਆ। 

” ਬਹੁਤ ਚਾਲੂ ਹੋ ਗਿਐਂ।’’ 

”ਠੀਕ ਹੈ, ਜੇ ਤਿਆਰ ਨਹੀਂ ਤਾਂ, ਹੋਰ ਕਿਤੇ ਦੇਖਦੈਂ।’ ਸ਼ਰਾਬੀ ਉਠ ਕੇ ਤੁਰਨ L ਲੱਗਾ। 

”ਠਹਿਰ ਨਾ, ਦੇਖਦੀ ਹਾਂ, ਕੋਈ ਤਿਆਰ ਹੋਈ ਤਾਂ.. ।’ ਦੇਵਕੀ ਆਇਆ ਗਾਹਕ ਛੱਡਣਾ ਵੀ ਨਹੀਂ ਚਾਹੁੰਦੀ। 

ਸ਼ਰਾਬੀ ਡਰਾਈਵਰ ਦੇਵਕੀ ਵੱਲ ਤੱਕਦਾ ਹੈ। ਦੇਖਣ ਨੂੰ ਉਹ ਵੀ ਸੁੰਦਰ ਹੈ। ਸਰੀਰ ਭਰਿਆ ਹੋਇਐ। ਥੋੜ੍ਹੀ ਉਮਰ ਹੀ ਜ਼ਿਆਦਾ ਹੈ। ਕਈ ਵਾਰ ਇਸ ਉਮਰ ਦੀਆਂ ਔਰਤਾਂ ਲੜਕੀਆਂ ਨਾਲੋਂ ਜ਼ਿਆਦਾ ਸਹਿਯੋਗ ਦਿੰਦੀਆਂ ਹਨ, ਉਸਦਾ ਤਜਰਬਾ ਹੈ। ਨਸ਼ੇ ਵਿਚ ਆਪਣੇ-ਆਪ ਨੂੰ ਰੋਕ ਪਾਣਾ ਮੁਸ਼ਕਲ ਹੋ ਗਿਆ ਹੈ। 

”ਅਰੇ ਕਿਸੇ ਹੋਰ ਲੜਕੀ ਤੋਂ ਕੀ ਲੈਣਾ ਹੈ! ਤੂੰ ਹੀ ਚੱਲ!” ਆਖ ਕੇ ਉਸਦੀਆਂ ਭਾਰੀਆਂ ਛਾਤੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। 

”ਏ ਹਰਾਮੀ ! ਸ਼ਰਾਬ ਦਾ ਨਸ਼ਾ ਇਕ ਮਿੰਟ ਵਿਚ ਉੱਤਰ ਜਾਏਗਾ। ਆਪਣੀ ਔਕਾਤ ਵਿਚ ਰਹਿ।’ ਦੇਵਕੀ ਭੜਕ ਪਈ। 

“ਅਰੇ ਬਾਬਾ, ਇਤਨਾ ਗੁੱਸਾ, ਮੈਂ ਤਾਂ ਮੇਰਾ ਤਾਂ ਮਤਲਬ ਹੈ, ਤੂੰ ਵੀ ਅਜੇ ਕਮਾਲ ਦੀ ਚੀਜ਼ ਹੈਂ। ਬੁਰਾ ਲੱਗਿਆ ਤਾਂ ਸੌਰੀ.. ” ਸ਼ਰਾਬੀ ਕੰਨ ਫੜ ਕੇ ਮਾਫ਼ੀ ਮੰਗਣ ਦਾ ਨਾਟਕ ਕਰਦਾ ਹੈ। 

”ਜੇ ਫਿਰ ਕਦੇ ਇਸ ਤਰ੍ਹਾਂ ਗਾਲੀ ਦਿੱਤੀ ਤਾਂ ਮੇਰੇ ਆਦਮੀਆਂ ਨੂੰ ਤੇਰੇ ਵਰਗੇ ਸਾਰੇ ਹੀ ਜਾਣਦੇ ਹਨ।’ 

ਇੰਨੇ ਵਿਚ ਰਾਮੂ ਨੌਕਰ ਹੇਮਾ ਨੂੰ ਲੈ ਕੇ ਆ ਗਿਆ। ਸ਼ਰਾਬੀ ਡਰਾਈਵਰ ਨੂੰ ਵੇਖਦਿਆਂ ਹੀ, ਹੇਮਾ ਨੇ ਨੱਕ ਚੜ੍ਹਾ ਕੇ ਤਿਉੜੀਆਂ ਪਾਈਆਂ। 

‘‘ਨਾ ਬਾਬਾ, ਹਮ ਨਹੀਂ ਬੈਠੇਗਾ ਇਸਕੇ ਸਾਥ।” ਉਸਨੇ ਕੰਨਾਂ ਨੂੰ ਹੱਥ ਲਾਇਆ। 

‘ਕਿਉਂ ਮੈਨੂੰ ਕੰਡੇ ਲੱਗੇ ਨੇ, ਜਾਂ ਮੇਰੇ ਨੋਟ ਜਾਅਲੀ ਨੇ।’ ਸ਼ਰਾਬੀ ਨੇ ਹੇਮਾ ਵੱਖ ਹਾਬੜਿਆਂ ਵਾਂਗ ਤੱਕਿਆ ਤੇ ਉਸ ਵੱਲ ਵਧਿਆ। 

‘‘ਏ ਠਹਿਰ.. ।’ ਦੇਵਕੀ ਨੇ ਝਿੜਕਣ ਵਾਂਗ ਰੋਕਿਆ।” ਪਹਿਲੇ ਪੈਸਾ ਤੈਅ ਕਰ ਲੜਕੀ ਨੂੰ ਫੇਰ ਹੱਕ ਲਾਈਂ।” 

”ਓ ਰੱਬਾ, ਪੈਸਾ ਤਾਂ ਦੇਊਂਗਾ ਈ.. ।” ਬੈਂਚ ‘ਤੇ ਬੈਠਦਿਆਂ ਉਹ ਬੋਲਿਆ। 

”ਪੂਰਾ ਸੌ ਰੁਪਈਆ।” ਦੇਵਕੀ ਰੁੱਖੀ ਆਵਾਜ਼ ਵਿਚ ਬੋਲੀ। ਉਸਨੂੰ ਪਤਾ ਹੈ, ਅਜਿਹੇ ਮੌਕੇ ਕਿਸ ਤਰ੍ਹਾਂ ਦੇ ਦਾਅ-ਪੇਚ ਕੰਮ ਆਉਂਦੇ ਹਨ। 

ਹੇਮਾ ਅਜੇ ਵੀ ਸਕਪਕਾਈ, ਮੂੰਹ ਸੁਕੇੜੀ ਖੜ੍ਹੀ ਸੀ। 

”ਸੌ ਰੁਪਈਆ…? ਸਾ… ਅ… ਲੀ। ਦਰੱਖ਼ਤਾਂ ਨੂੰ ਲਗਦੇ ਐ। ਸੱਪ ਦੀ ਸਿਰੀ ਤੋਂ ਚੁੱਕ ਕੇ ਲਿਆਈਦੇ ਐ।” ਸ਼ਰਾਬੀ ਹੋਣ ਦੇ ਬਾਵਜੂਦ ਉਹ ਹੋਸ਼ ਵਿਚ ਸੀ। ਉਹ ਉੱਠ ਕੇ ਖੜ੍ਹਾ ਹੋ ਗਿਆ। 

”ਕੁੜੀਆਂ ਤਾਂ ਮੇਰੀਆਂ ਵੀ ਝਾੜੀਆਂ ਤੋਂ ਲਾਹ ਕੇ ਨਹੀਂ ਲਿਆਂਦੀਆਂ। ਇਨ੍ਹਾਂ ਦਾ ਵਿਹਾਰ ਸਾਰੀਆਂ ਬਾੜੀਆਂ ਨਾਲੋਂ ਅੱਛਾ ਹੈ।’ 

ਡਰਾਈਵਰ ਹੱਸਿਆ ਤੇ ਤੁਰਨ ਲੱਗੇ ਨੇ ਆਖਿਆ, “ਪੰਜਾਹ ਰੁਪਏ।” ਉਦੋਂ ਹੀ ਪੂਰੀ ਸਜ-ਧਜ ਕੇ ਕੰਚਨਾ ਆ ਗਈ। ਉਸਨੇ ਗਾਹਕ ਵੇਖਦਿਆਂ ਹੀ ਆਪਣੀ ਹਿੱਕ ਤੋਂ ਸਾੜ੍ਹੀ ਇਸ ਅਦਾ ਨਾਲ ਸਰਕਾਈ, ਸ਼ਰਾਬੀ ਨੂੰ ਛੋਟੇ ਬਲਾਊਜ਼ ਵਿਚ ਫਸੀਆਂ ਛਾਤੀਆਂ, ਬਾਹਰ ਆਉਣ ਲਈ ਉਤਾਵਲੀਆਂ ਦਿਸੀਆਂ। 

ਉਸਦੇ ਹੋਸ਼ ਗੁੰਮ ਗਏ। 

“ਇਹਦਾ ਕੀ ਰੇਟ ਐ?” ਉਸਨੇ ਦੇਵਕੀ ਵੱਲ ਝਾਕਦਿਆਂ ਪੁੱਛਿਆ। 

”ਮੇਰੀਆਂ ਲੜਕੀਆਂ ਦੇ ਰੇਟ ਵੱਧ-ਘੱਟ ਨ੍ਹੀਂ ਹੁੰਦੇ।” 

”ਇਹ ਵੀ ਪੰਜਾਹਾਂ ‘ਚ ਚੱਲੇਗੀ ਤਾਂ ਠੀਕ ਐ।” 

”ਜਾਹ ਕਾਲੀਘਾਟ ਜਾਹ, ਖਿਦਰ ਪੁਰ ਜਾਹ, ਉਥੇ ਤਾਂ ਦਸ ਰੁਪਈਏ ਦੇ ਕੇ ਖ਼ਲਾਸ ਹੋ ਜਾਏਂਗਾ। ਜਾਹ ਬਾਬਾ ਜਾਹ, ਸਾਡਾ ਧੰਦਾ ਖ਼ਰਾਬ ਨਾ ਕਰ…।” ਦੇਵਕੀ ਨੇ ਬਨਾਉਟੀ ਗੁੱਸਾ ਦਿਖਾਇਆ। 

ਸ਼ਰਾਬੀ ਸੱਚਮੁਚ ਬਾਹਰ ਜਾਣ ਲੱਗਿਆ ਤਾਂ ਕੰਚਨਾ ਜਾਣਬੁਝ ਕੇ ਉਸ ਨਾਲ ਖਹਿ ਗਈ ਜਿਵੇਂ ਡਿੱਗਣ ਲੱਗੀ ਹੋਵੇ। ਆਪਣੀ ਹਿੱਕ ਵੀ ਉਸਦੇ ਪਾਸੇ ਨਾਲ ਛੁਹਾਈ। ਸ਼ਰਾਬੀ ਦੇ ਸਰੀਰ ‘ਤੇ ਕੀੜੀਆਂ ਤੁਰਨ ਲੱਗ ਪਈਆਂ। 

ਫਿਰ ਕੰਚਨ ਨਾਲ ਸੱਤਰ ਰੁਪਏ ਵਿਚ ਸੌਦਾ ਤੈਅ ਹੋ ਗਿਆ। ਭਾਅ ਤੈਅ ਹੋਣ ਤੋਂ ਬਾਅਦ ਡਰਾਈਵਰ ਨੇ ਕੰਚਨਾ ਨੂੰ ਜੱਫੀ ਪਾਉਣੀ ਚਾਹੀ ਤਾਂ ਕੰਚਨਾ ਨੇ ਵਰਜਿਆ, ”ਠਹਿਰ ना..।” 

ਅੰਦਰ ਕਮਰੇ ਵਿਚ ਜਾਣ ਲੱਗੇ ਤਾਂ ਦੇਵਕੀ ਮੌਸੀ ਨੇ ਹਦਾਇਤ ਕੀਤੀ 

“ਸੁਣ, ਲੜਕੀ ਨੂੰ ਨਜਾਇਜ਼ ਤੰਗ ਨਹੀਂ ਕਰਨੇ ਕਾ ਆਦਮੀ ਮਾਫ਼ੀ ਆਇਆ ਹੈ, ਆਦਮੀ ਮਾਫ਼ੀ ਜਾਏਗਾ।” 

ਗਿਆ। 

”ਪਤਾ ਹੈ ਬਾਬਾ!” ਝੂਲਦਾ ਡਰਾਈਵਰ ਕੰਚਨਾ ਦੇ ਪਿੱਛੇ ਕਮਰੇ ਅੰਦਰ ਚਲਿਆ 

ਕਮਰੇ ਅੰਦਰ ਸਿੱਲ੍ਹੀ ਦੀ ਤੇਜ਼ ਬਾਸ* ਆ ਰਹੀ ਹੈ। ਪੁਰਾਣੇ ਫ਼ੈਸ਼ਨ ਦੇ ਇਕ ਪਲੰਘ ‘ਤੇ ਵਿਛੀ ਚਾਦਰ ਦੀ ਮੈਲ ਅਤੇ ਰੰਗ ਜ਼ੀਰੋ ਬਲਬ ਦੇ ਮੱਧਮ ਜਿਹੇ ਰੱਤੇ ਚਾਨਣ ਵਿਚ ਦਿਸਦੇ ਨਹੀਂ। ਪਲੰਘ ਦੇ ਇਕ ਪਾਸੇ ਸੋਫ਼ੇ ਦਾ ਇਕ ਹਿੱਸਾ ਪਿਆ ਹੈ। ਉਸਦਾ ਕੱਪੜਾ ਜਗ੍ਹਾ-ਜਗ੍ਹਾ ਤੋਂ ਫਟਿਆ ਹੋਇਆ ਹੈ। ਇਕ ਸਿਰੇ ਤੋਂ ਲੋਹੇ ਦਾ ਸਪਰਿੰਗ ਬਾਹਰ ਦਿੱਸਦਾ ਹੈ। ਸਰਦਾਰ ਡਰਾਈਵਰ ਕੰਚਨਾ ਨੂੰ ਪਲੰਘ ‘ਤੇ ਸੁੱਟਣਾ ਚਾਹੁੰਦਾ ਹੈ। ਉਸਨੇ ਜੱਫੀ ਪਾਈ ਤਾਂ ਉਹ ਝਟਕੇ ਨਾਲ ਪਰ੍ਹੇ ਹੋ ਗਈ। 

”ਠਹਿਰ ਜਾ, ਦਰਵਾਜ਼ਾ ਤਾਂ ਬੰਦ ਕਰਨ ਦੇ।” ਕੰਚਨਾ ਨੇ ਪਰਦਾ ਖਿਸਕਾਇਆ। ਤੇ ਦਰਵਾਜ਼ਾ ਭੇੜ ਦਿੱਤਾ। ਕੁੰਡੀ ਨਹੀਂ ਲਗਾਈ। 

”ਆ ਨਾ ਸਾਲੀ।” ਡਰਾਈਵਰ ਕਾਹਲਾ ਪੈਣ ਲੱਗਾ। 

”ਰੁਕ ਨਾ!” ਮੂੰਹ ਵਿਚ ਕੁਝ ਗੁਣਗੁਣਾਉਣ ਦਾ ਬਹਾਨਾ ਕਰਦੀ ਕੰਚਨ ਪਰ੍ਹੇ ਹੋ ਕੇ ਸਾੜ੍ਹੀ ਉਤਾਰਨ ਲੱਗੀ। 

ਹੁਣ ਉਹ ਸਿਰਫ਼ ਬਲਾਊਜ਼ ਤੇ ਪੇਟੀਕੋਟ ਵਿਚ ਸ਼ਰਾਬੀ ਦੇ ਨੇੜੇ ਆ ਗਈ। 

”ਲਿਆ ਪਹਿਲਾਂ ਪੈਸਾ ਨਕਾਲ, ਨਹੀਂ ਤਾਂ ਮੌਸੀ ਵਿਚਕਾਰ ਹੀ ਦਰਵਾਜ਼ਾ ਖੜਕਾ ਦਏਗੀ।” ਕੰਚਨਾ ਉਸਦੇ ਹੋਰ ਨੇੜੇ ਹੋ ਗਈ। 

ਡਰਾਈਵਰ ਨੇ ਤਰਦਾ ਜਿਹਾ ਹੱਥ ਉਸਦੀਆਂ ਛਾਤੀਆਂ ‘ਤੇ ਫੇਰਿਆ। ਕੰਚਨਾ ਸੰਗ ਕੇ ਪਿਛਾਂਹ ਹਟੀ। 

”ਜਲਦੀ ਕਰ ਨਾ!’ 

ਡਰਾਈਵਰ ਨੇ ਪੈਸੇ ਗਿਣੇ। ਕੰਚਨਾ ਲੈ ਕੇ ਬਾਹਰ ਨਿਕਲੀ ਤੇ ਖਾਸੀ ਦੇਰ ਲਾ ਕੇ ਆਈ। ਆਉਂਦਿਆਂ ਹੀ ਬੋਲੀ, “ਹੋਰ ਪੀਏਂਗਾ?’ 

”ਨਹੀਂ! ਹੁਣ ਤੂੰ ਇਧਰ ਆ।” ਡਰਾਈਵਰ ਪਲੰਘ ‘ਤੇ ਜਾ ਬੈਠਾ। ਉਹ ਕੁਝ ਖਿਝਣ ਲੱਗਾ। 

ਕੰਚਨਾ ਪਲੰਘ ਦੀ ਨੁੱਕਰ ‘ਤੇ ਆ ਬੈਠੀ। 

ਡਰਾਈਵਰ ਨੇ ਧੱਕੇ ਨਾਲ ਲਿਟਾ ਕੇ ਮੂੰਹ ਚੁੰਮਣਾ ਚਾਹਿਆ ਤਾਂ ਕੰਚਨਾ ਫੇਰ ਪਰ੍ਹਾਂ ਖਿਸਕ ਗਈ। 

”ਜਾਨਵਰ ਮਾਫਕ ਕਿਉਂ ਕਰਦਾ ਹੈਂ। ਠਹਿਰ ਦਰਵਾਜ਼ਾ ਬੰਦ ਕਰ ਆਵਾਂ।” ਉਹ ਉਠ ਕੇ ਦਰਵਾਜ਼ੇ ਤਕ ਗਈ ਪਰ ਕੁੰਡੀ ਬਿਨਾਂ ਲਾਇਆਂ ਹੀ ਵਾਪਸ ਆ ਗਈ। 

”ਟੇਪ ਰਿਕਾਰਡਰ ਲਗਾਉਂ?” ਕੰਚਨਾ ਨੇ ਨਖ਼ਰੇ ਨਾਲ ਕਿਹਾ। 

”ਨਹੀਂ…।” ਡਰਾਈਵਰ ਦੇ ਸਾਹ ਹੋਰ ਤੇਜ਼ ਹੋ ਰਹੇ ਹਨ। ਉਹ ਬੇਸਬਰਾ ਹੋ ਰਿਹਾ ਹੈ। ਕੰਚਨਾ ਇਹੀ ਤਾੜ ਰਹੀ ਹੈ। ਵੱਧ ਤੋਂ ਵੱਧ ਸਮਾਂ ਇਸੇ ਤਰ੍ਹਾਂ ਗੁਜ਼ਾਰਨਾ ਚਾਹੁੰਦੀ ਹੈ। 

”ਪਹਿਲੇ ਆਪਣਾ ਪੈਜਾਮਾ ਉਤਾਰ… ।” 

ਡਰਾਈਵਰ ਨੇ ਪਜਾਮਾ ਲਾਹਿਆ। ਨਿੱਕਰ ਵੀ ਖੋਲ੍ਹ ਦਿੱਤੀ। 

”ਅਰੇ ਬਾਬਾ ਰੇ… ਕੰਚਨਾ ਨੂੰ ਮਾਰੇਗਾ ਕੀ ਤੁਸੀਂ ਪੰਜਾਬੀ ਲੋਕ ।’ 

ਡਰਾਈਵਰ ਦੀਆਂ ਅੱਖਾਂ ਮੂਹਰੇ ਭੰਬੂਤਾਰੇ ਨੱਚਦੇ ਹਨ। ਉਹ ਉੱਠਿਆ ਤੇ ਕੰਚਨਾ 

ਦਾ ਜੱਫਾ ਭਰਕੇ ਪਲੰਘ ‘ਤੇ ਲੈ ਗਿਆ। 

”ਬਲਾਊਜ਼ ਉਤਾਰ।” 

”ਕਿਉਂ?” 

”ਬੱਸ ਨਹੀਂ ਉਤਾਰਨਾ ਹੈ।” 

‘ਕਿਉਂ ਨਹੀਂ ਉਤਾਰਨਾ ਹੈ?” 

”ਬੀਸ ਰੁਪਿਆ ਦੇਹ, ਫਿਰ ਉਤਾਰੂੰਗੀ।’ 

”ਪੈਸੇ ਤਾਂ ਦਿੱਤੇ ਨੇ ਹੁਣ।’ 

”ਉਹ ਤਾਂ ਮੋਸੀ ਨੂੰ ਦਿੱਤੇ ਨੇ, ਮੈਨੂੰ ਕੀ ਦਿੱਤੇ?” 

”ਸਾਲੀ..।” ਡਟਾਈਵਰ ਦਾ ਹੱਥ ਛਾਤੀਆਂ ਤੋਂ ਹੇਠਾਂ ਆ ਗਿਆ। 

”ਜਲਦੀ ਕਰ ਨਾ, ਨਹੀਂ ਤਾਂ ਮੋਸੀ ਚਿੱਲਾਏਗੀ। ਬੋਲੇਗੀ ਪੰਜਾਬੀ ਨਾਲ ਬਹੁਤ ਮਜ਼ੇ ਕਰਦੀ ਹੈ।” 

ਡਰਾਈਵਰ ਨੇ ਦਸ ਰੁਪਏ ਦਿੱਤੇ ”ਚੱਲ ਉਤਾਰ।” 

”ਦਸ ਹੋਰ।” 

ਦਸ ਰੁਪਏ ਹੋਰ ਦਿੰਦਿਆਂ ਡਰਾਈਵਰ ਦੇ ਮੂੰਹੋਂ ਨਿਕਲਿਆ.. ”ਸਾਲੀ ਕੁੱਤੀ।” 

”ਗਾਲ੍ਹ ਨਹੀਂ… ਗਾਲੀ ਹਮ ਬੀ ਜਾਨਤਾ ਹੈ… ।” ਉਹ ਪਲੰਘ ਤੋਂ ਉੱਠੀ ਤੇ ਬਲਾਊਜ਼ ਉਤਾਰਨ ਲੱਗੀ। ਪੇਟੀਕੋਟ ਵੀ ਉਤਾਰ ਦਿੱਤਾ। 

ਹੁਣ ਉਹ ਕੇਵਲ ਅੰਗੀ ਅਤੇ ਛੋਟੀ ਜਿਹੀ ਕੱਛੀ ਵਿਚ ਹੈ। ਡਰਾਈਵਰ ਨੇ ਇਸ ਤਰ੍ਹਾਂ ਦਾ ਪਹਿਰਾਵਾ ਫ਼ਿਲਮਾਂ ਵਿਚ ਜਾਂ ਤਸਵੀਰਾਂ ਵਿਚ ਹੀ ਦੇਖਿਆ ਹੈ, ਪਰ ਅੱਜ ਤਾਂ ਲਾਲ ਰੋਸ਼ਨੀ ਵਿਚ ਤਸਵੀਰਾਂ ਵਰਗੀ ਕੋਈ ਕੁੜੀ ਉਸਦੇ ਨਾਲ ਲਿਪਟਣ ਲਈ ਤਿਆਰ वै। 

ਆਪਣੇ ਨਖ਼ਰਿਆਂ ਨਾਲ ਦਸ-ਦਸ ਰੁਪਏ ਹੋਰ ਲੈ ਕੇ ਉਸਨੇ ਅੰਗੀ ਅਤੇ ਕੱਛੀ ਵੀ ਉਤਾਰ ਦਿੱਤੀ। 

ਲਹੂ ਡਰਾਈਵਰ ਦੇ ਦਿਮਾਗ਼ ਨੂੰ ਚੜ੍ਹ ਰਿਹਾ ਹੈ। 

ਅਚਾਨਕ ਬੂਹਾ ਖੜ੍ਹਕਿਆ। 

”ਕੌਣ?” ਪਲੰਘ ‘ਤੇ ਪਈ ਨੇ ਇਕ ਹੱਥ ਨਾਲ ਸਰਦਾਰ ਨੂੰ ਰੋਕਦਿਆਂ ਪੁੱਛਿਆ- 

”ਅਰੇ ਕੰਚਨਾ, ਬੂਹਾ ਖੋਲ੍ਹ।” ਬਾਹਰੋਂ ਹੇਮਾ ਦੀ ਆਵਾਜ਼ ਹੈ। 

”ਇਹ ਸਾਲੀ ਹੁਣ ਈ ਆਉਣੀ ਸੀ।” 

”ਇਕ ਮਿੰਟ…?” ਆਖ ਕੇ ਕੰਚਨਾ ਉਸੇ ਅਵਸਥਾ ਵਿਚ ਆਈ। ਬੂਹਾ ਖੋਲ੍ਹਿਆ। 

”ਤੇਰੀ ਲੜਕੀ ਚਾਰਪਾਈ ਤੋਂ ਹੇਠਾਂ ਗਿਰ ਗਈ ਹੈ।” 

”ਓ ਮਾਂ… ਕੋਈ ਚੋਟ ਤਾਂ ਨਹੀਂ ਆਈ।” ਕੰਚਨਾ ਨੇ ਨੰਗੀਆਂ ਛਾਤੀਆਂ ‘ਤੇ ਹੱਥ 

ਰੱਖਿਆ। 

”ਨਹੀਂ, ਜ਼ਿਆਦਾ ਨਹੀਂ ਹੈ. ਇਸਨੂੰ ਜਲਦੀ ਖਲਾਸ ਕਰ।’ 

”ਮੈਂ ਇਕ ਮਿੰਟ ‘ਚ ਆਈ। ਤੂੰ ਮੇਰੀ ਭੈਣ ਖ਼ਿਆਲ ਰੱਖੀਂ ਉਹਦਾ।” 

”ਅਰੇ ਮੇਰੇ ਕੋਲ ਤਾਂ ਆਪ ਕਸਟਮਰ ਹੈ। ਲੜਕੀ ਦੇਵਕੀ ਮੌਸੀ ਪਾਸ ਹੈ। ਮਾਂ-ਮਾਂ ਕਰਕੇ ਰੋਈ ਜਾ ਰਹੀ ਹੈ। ਧੰਦੇ ਦਾ ਵਕਤ ਹੈ, ਜਲਦੀ ਵਿਹਲੀ ਹੋ… ।” 

ਹੇਮਾ ਚਲੀ ਗਈ। ਕੰਚਨਾ ਕਾਹਲੀ ਨਾਲ ਅੰਦਰ ਆਈ ਤੇ ਆਉਂਦਿਆਂ ਹੀ ਪਲੰਘ ‘ਤੇ ਲਾਸ਼ ਵਾਂਗ ਲੇਟ ਗਈ… ”ਆ ਜਲਦੀ ਕਰ..।” 

ਕੁਝ ਦੇਰ ਬਾਅਦ ਪੰਜਾਬੀ ਡਰਾਈਵਰ ਨੀਵੀਂ ਪਈ ਦੇਵਕੀ ਦੀਆਂ ਪੌੜੀਆਂ ਉਤਰ ਗਿਆ। 

ਕੱਪੜੇ ਪਹਿਨ ਕੇ ਕੰਚਨਾ ਹਨੇਰੀ ਵਾਂਗ ਕਮਰੇ ਵਿਚੋਂ ਨਿਕਲੀ ਤੇ ਦੇਵਕੀ ਮੌਸੀ ਦੇ ਕਮਰੇ ਵੱਲ ਭੱਜੀ। 

ਬੱਚੀ ਦੇ ਮੱਥੇ ਵਿਚ ਸੱਟ ਲੱਗੀ ਸੀ ਤੇ ਲਗਾਤਾਰ ਰੋਈ ਜਾ ਰਹੀ ਸੀ। ਉਸਨੂੰ ਆਪਣੀ ਹਿੱਕ ਨਾਲ ਲਾ ਕੇ ਕੰਚਨਾ ਦਾ ਵੀ ਰੋਣ ਨਿਕਲ ਗਿਆ। 

ਹੁਣ ਬਾੜੀ ਦੀਆਂ ਦੂਸਰੀਆਂ ਲੜਕੀਆਂ ਵੀ ਤਿਆਰ ਹੋ ਗਈਆਂ ਹਨ। ਗਾਹਕਾਂ ਦੀ ਭੀੜ ਬਣਨ ਲੱਗੀ ਹੈ। ਟੋਲੀਆਂ ਵਿਚ ਜਾਂ ਇਕੱਲੇ-ਇਕੱਲੇ ਉਹ ਇਸ ਤਰ੍ਹਾਂ ਘੁੰਮ ਰਹੇ ਹਨ, ਜਿਵੇਂ ਮਾਲ ਮੰਡੀ ਵਿਚ ਪਸ਼ੂ ਖ਼ਰੀਦਣੇ ਹੁੰਦੇ ਹਨ। ਕਈ ਮੁਸ਼ਟੰਡੇ ਤਾਂ ਸਿਰਫ਼ ਚੋਹਲ- ਮੋਹਲ ਹੀ ਕਰਨ ਆਉਂਦੇ ਹਨ। ਅਜਿਹੇ ਲੋਕਾਂ ਨੂੰ ਖ਼ੂਬ ਪਹਿਚਾਣਦੀਆਂ ਹਨ. ਇਹ ਸਾਰੀਆਂ। ਜਦੋਂ ਅਜੇ ਲੜਕੀਆਂ ਬਾੜੀਆਂ ਦਿਆਂ ਸਾਂਝਿਆ ਕਮਰਿਆਂ ਵਿਚ ਸਜ-ਧਜ ਕੇ ਆਉਣ ਹੀ ਲੱਗੀਆਂ ਹਨ। ਦੇਵਕੀ ਮੋਸੀ ਵਰਗੀਆਂ ਨੇ ਪੂਜਾ ਲਈ ਅਗਰਬੱਤੀਆਂ ਜਲਾਈਆਂ ਹੀ ਹਨ, ਅਚਾਨਕ ਰੌਲਾ ਪੈ ਗਿਆ. 

ਨਾਲ ਵਾਲੀ ਬਾੜੀ ਵਿਚ ਪੁਲਸ ਨੇ ਰੇਡ ਕੀਤਾ ਹੈ। 

ਛੇ 

ਦੇਵਕੀ ਮੌਸੀ ਤੁਰੰਤ ਹਰਕਤ ਵਿਚ ਆ ਗਈ। 

ਰਾਮੂ ਨੂੰ ਸਲਮਾ ਦੇ ਕਮਰੇ ਵਿਚ ਨਠਾਇਆ। ਦੂਸਰੀਆਂ ਲੜਕੀਆਂ ਨੂੰ ਸਾਵਧਾਨ ਕਰਨ ਲਈ ਉਹ ਆਪ ਗਈ। ਇੱਕਾ-ਦੁੱਕਾ ਪੱਕੇ ਕਸਟਮਰਾਂ ਨੂੰ ਥੋੜ੍ਹਾ ਘੁੰਮਕੇ ਆਉਣ ਲਈ ਕਿਹਾ। 

ਸਲਮਾ ਆਈ ਤਾਂ ਉਸਨੂੰ ਉੱਪਰ ਛੱਤ ‘ਤੇ ਭੇਜ ਦਿੱਤਾ। ”ਦੇਖ, ਕਮਰੇ ਵਿਚੋਂ ਬਾਹਰ ਨਹੀਂ ਨਿਕਲਣਾ। ਸਮਝੀ… ਨਹੀਂ ਤਾਂ ।” ਦੇਵਕੀ ਨੇ ਕੁਝ ਹੋਰ ਨਹੀਂ ਕਿਹਾ. ਉਸਨੂੰ ਪਤਾ ਹੈ, ਨਹੀਂ ਤਾਂ ਕੀ ਹੁੰਦਾ ਹੈ। ਇਕ ਵਾਰ ਸਲਮਾ ‘ਵੱਡੇ ਘਰ’ ਜਾ ਆਈ ਹੈ। ਦੇਵਕੀ ਨੂੰ ਹੀ ਬਨਾਵਟੀ ਮਾਂ ਬਣਕੇ ਉਸਦੀ ਜ਼ਮਾਨਤ ਦੇਣ ਜਾਣਾ ਪਿਆ ਸੀ। 

ਸਲਮਾ ਨੂੰ ਛੱਤ ‘ਤੇ ਚੜ੍ਹਾ ਕੇ, ਰਾਮੂ ਨੇ ਪੋੜੀਆਂ ਦੇ ਦਰਵਾਜ਼ੇ ਨੂੰ ਬਾਹਰੋਂ ਤਾਲਾ ਲਾ ਦਿੱਤਾ। 

ਪੂਰਾ ਨਿਰੀਖਣ ਕਰਕੇ ਦੇਵਕੀ ਮੌਸੀ ਆਪਣੇ ਕਮਰੇ ਵਿਚ ਆ ਕੇ ਪਾਨ ਨੂੰ ਕੱਥਾ ਲਾਉਣ ਵਿਚ ਰੁਝੀ ਹੋਣ ਦਾ ਵਿਖਾਵਾ ਕਰਨ ਲੱਗੀ। 

ਇਕ ਸਬ-ਇੰਸਪੈਕਟਰ ਤੇ ਚਾਰ ਸਿਪਾਹੀ, ਹੇਠਲੀ ਮੰਜ਼ਿਲ ਦੀ ਛਾਣਬੀਨ ਕਰਕੇ, ਦਗੜ-ਦਗੜ ਕਰਦੇ ਉੱਪਰ ਆਣ ਚੜ੍ਹੇ। 

”ਆਈਏ ਦਰੋਗਾ ਬਾਬੂ, ਪਾਨ ਲਗਾਉਂ?” ਦੇਵਕੀ ਮੁਸਕਰਾਈ। 

”ਸਭ ਛੋਕਰੀ ਬੁਲਾਓ।” ਦੇਵਕੀ ਨੇ ਦਰੋਗਾ ਬਾਬੂ ਦਾ ਰੁੱਖਾ ਹੁਕਮ ਸੁਣਿਆ। 

ਮੌਸੀ ਦਾ ਇਸ਼ਾਰਾ ਪਾ ਕੇ ਰਾਮੂ ਲੜਕੀਆਂ ਨੂੰ ਬੁਲਾਉਣ ਚਲਿਆ ਗਿਆ। ਇੰਸਪੈਕਟਰ ਅਤੇ ਸਿਪਾਹੀ ਸਲ੍ਹਾਬੀਆਂ ਹਨੇਰੀਆਂ ਨੁੱਕਰਾਂ ਵਿਚ ਬਿਨਾਂ ਅਰਥ ਕੁਝ ਵੇਖਦੇ ਰਹੇ। 

ਲੜਕੀਆਂ ਆਉਣ ਲੱਗਦੀਆਂ। ਹੇਮਾ, ਕੰਚਨਾ, ਰੇਖਾ, ਸ਼ਾਂਤੀ, ਤਾਰਾ, ਮਾਧੁਰੀ, ਮੀਨਾ, ਸਾਇਰਾ ਬਾਨੋ, ਮਧੂ ਇੰਸਪੈਕਟਰ ਨੇ ਉਨ੍ਹਾਂ ਦੇ ਲਾਇਸੈਂਸ ਵੇਖੇ। ਡਾਕਟਰੀ ਫਿਟਨੈੱਸ ਦੇ ਪ੍ਰਮਾਣ ਪੱਤਰ ਚੈੱਕ ਕੀਤੇ। ਲੜਕੀਆਂ ਦੀ ਗਿਣਤੀ ਕੀਤੀ। ਸਿਪਾਹੀਆਂ ਨੂੰ ਕਮਰਿਆਂ ਅੰਦਰ ਜਾ ਕੇ ਵੇਖਣ ਲਈ ਹੁਕਮ ਦਿੱਤਾ। 

ਮਾਧੁਰੀ ਦੇ ਫਿਟਨੈੱਸ ਸਰਟੀਫ਼ਿਕੇਟ ਦੀ ਤਾਰੀਖ਼ ਲੰਘ ਗਈ ਸੀ। ਦਰੋਗੇ ਦੇ ਚਿਹਰੇ ‘ਤੇ ਰੌਣਕ ਆ ਗਈ। ਦੇਵਕੀ ਵੱਲ ਝਾਕਿਆ-”ਏਹ ਕੀ?” 

”ਕੀ ਹੋਇਆ ਦਰੋਗਾ ਬਾਬੂ?” 

“ਏਹ ਮਾਧੁਰੀ ਕੀ? ਕੀ ਸਾਲੀ ਮਾਧੁਰੀ ਦੀਕਸ਼ਤ?” 

ਮਾਧੁਰੀ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ। 

”ਕੀ ਹੋਇਆ ਕੀ ਦਰੋਗਾ ਬਾਬੂ?” ਦੇਵਕੀ ਦੇ ਪੱਲੇ ਕੁਝ ਨਹੀਂ ਸੀ ਪੈ ਰਿਹਾ। 

“ਅਰੇ ਹੋਏਗਾ ਕੀ, ਸਾਲਾ ਸਰਟੀਫ਼ਿਕੇਟ ਫੇਲ੍ਹ ਔਰ ਮਾਧੁਰੀ ਜਾਏਗੀ ਅੰਦਰ।” 

ਬੰਗਾਲੀ ਇੰਸਪੈਕਟਰ ਦੀਆਂ ਮੁੱਛਾਂ ਦੇ ਡੰਗ ਦੇਵਕੀ ਨੇ ਆਪਣੇ ਪਿੰਡੇ ‘ਤੇ ਮਹਿਸੂਸ ਕੀਤੇ, ਬੋਲੀ, ‘ਡਾਕਟਰ ਬਾਬੂ ਆਏ ਨਹੀਂ, ਕਲ ਹੋ ਜਾਏਗਾ।” 

”ਅਰੇ ਸਰਟੀਫ਼ਿਕੇਟ ਨਾ ਰਹਿਨੇ ਸੇ, ਸੁਸਾਇਟੀ ਮੇਂ ਕਿਤਨਾ ਬੀਮਾਰੀ ਫੈਲੇਗਾ, ਇਹ ਛੋਕਰੀ ਨਹੀਂ ਜਾਣਦੀ ਕੀ?” 

”ਜਾਣਦੀ ਹਾਂ ਦਰੋਗਾ ਬਾਬੂ।” 

ਇੰਸਪੈਕਟਰ ਦੀ ਅਰਥਪੂਰਨ ਤੱਕਣੀ ਵੇਖ ਕੇ, ਦੇਵਕੀ ਉਸਨੂੰ ਆਪਣੇ ਕਮਰੇ ਵਿਚ ਲੈ ਗਈ। ਬਾਹਰ ਆਉਂਦਿਆਂ ਇੰਸਪੈਕਟਰ ਨੇ ਸਭਨਾਂ ਨੂੰ ਸੁਣਾ ਕੇ ਵਾਰਨਿੰਗ ਅਤੇ ਧਮਕੀ ਦਿੱਤੀ। 

”ਕਲ ਤਕ ਹੋ ਜਾਣਾ ਚਾਹੀਦੈ। ਨਹੀਂ ਤਾਂ…?” ਉਹ ਵਾਰੀ-ਵਾਰੀ ਸਭਨਾਂ ਲੜਕੀਆਂ ਵੱਲ ਵੇਖ ਕੇ ਹੱਸਿਆ। 

ਸਿਪਾਹੀ ਸਾਰੇ ਕਮਰੇ ਚੈੱਕ ਕਰ ਆਏ। ਫਿਰ ਉਹ ਤੀਸਰੀ ਮੰਜ਼ਲ ਦੀਆਂ ਪੌੜੀਆਂ ਚੜ੍ਹ ਗਏ। 

”ਸਾਲਾ ਹਰਾਮੀ.. ਕੁੱਤਾ, ਦੋ ਸੌ ਰੁਪਈਆ ਲੈ ਕੇ ਹੁਣ ਤੇਰੀ ਸੁਸਾਇਟੀ ਵਿਚ ਬੀਮਾਰੀ ਨਹੀਂ ਫੈਲੇਗੀ ਕੀ?” ਮੌਸੀ ਨੇ ਆਪਣੀ ਖਿਝ ਤੇ ਗੁੱਸਾ ਦਰੋਗੇ ‘ਤੇ ਕੱਢਿਆ। ਪਰ ਝੱਟ ਹੀ ਸਲਮਾ ਦੀ ਯਾਦ ਆਉਣ ‘ਤੇ ਕਾਹਲੀ ਨਾਲ ਪੌੜੀਆਂ ਚੜ੍ਹ ਗਈ। 

ਤੀਸਰੀ ਮੰਜ਼ਿਲ ਦੀਆਂ ਲੜਕੀਆਂ ਚੈੱਕ ਕਰਨ ਤੋਂ ਪਹਿਲਾਂ ਦਰੋਗਾ ਸਿੱਧਾ ਛੱਤ ਵਲ ਚੜ੍ਹਿਆ ਤੇ ਪੌੜੀਆਂ ਦੇ ਦਰਵਾਜ਼ੇ ਨੂੰ ਲੱਗਾ ਜਿੰਦਰਾ ਵੇਖ ਕੇ ਉਸ ਵਿਚ ਡੰਡਾ ਮਾਰਿਆ, ”ਇਹ ਤਾਲਾ?” 

“ਇਹ ਤਾਂ ਬੰਦ ਰਹਿੰਦਾ ਹੈ ਜੀ, ਉੱਪਰ ਕੋਈ ਨਹੀਂ ਹੈ ਜੀ।” ਤੀਸਰੀ ਮੰਜ਼ਲ ਦੀ ਮੌਸੀ ਦੇ ਨੌਕਰ ਨੇ ਦੱਸਿਆ। 

”ਖੋਲ੍ਹੋ ਇਸ ਕੋ।” ਠਾਣੇਦਾਰ ਨੇ ਰੋਹਬ ਮਾਰਿਆ। 

”ਇਸਕਾ ਚਾਬੀ ਨਹੀਂ ਹੈ ਜੀ।” ਨੌਕਰ ਨੇ ਭੋਲਾ ਜਿਹਾ ਬਣਦਿਆਂ ਕਿਹਾ। 

”ਨਹੀਂ ਹੈ ਤੋ ਲੈ ਆਉ ਤਾੜਾ-ਤਾੜੀ*… ।”. 

ਹੁਣ ਤਕ ਦੇਵਕੀ ਮੌਸੀ ਉੱਪਰ ਆ ਗਈ ਸੀ। 

”ਇਸ ਦੀ ਚਾਬੀ ਤਾਂ ਮਕਾਨ ਮਾਲਕ ਦੇ ਪਾਸ ਹੈ” ਮੌਸੀ ਨੇ ਸਮਝਾਇਆ। 

”ਚਾਬੀ ਕਾਹੇ ਦੇ ਵਾਸਤੇ ਉਸਦੇ ਪਾਸ ਹੈ?” ਠਾਣੇਦਾਰ ਨੇ ਸ਼ੱਕੀ ਲਹਿਜੇ ਵਿਚ 

ਪੁੱਛਿਆ। 

”ਉੱਪਰ ਵਾਲੀ ਛੱਤ ਉਸਦੇ ਕਬਜ਼ੇ ਵਿਚ ਹੈ ਜੀ।’ 

”ਕਿੱਥੇ ਰਹਿੰਦਾ ਹੈ, ਉਹ ਮਾਲਕ ?” ਠਾਣੇਦਾਰ ਨੇ ਰੋਹਬ ਨਾਲ ਪੁੱਛਿਆ। 

‘‘ਲੇਕ ਟਾਊਨ।’ ਦੇਵਕੀ ਨੇ ਪੂਰੇ ਜ਼ਬਤ ਅਤੇ ਸਹਿਜ ਰਹਿੰਦਿਆਂ ਕਿਹਾ। 

ਦੇਵਕੀ ਮੌਸੀ ਅਤੇ ਤੀਸਰੀ ਮੰਜ਼ਲ ਦੀਆਂ ਕੁਝ ਲੜਕੀਆਂ ਵੀ ਆ ਗਈਆਂ। ਇਕ 

ਤਾਂ ਪੇਟੀਕੋਟ ਅਤੇ ਬਲਾਊਜ਼ ਵਿਚ ਹੀ ਬਾਹਰ ਆਣ ਖੜ੍ਹੀ। ਇਕ ਲੜਕੀ ਨੇ ਸ਼ਰਾਰਤ ਨਾਲ ਮੁੱਛਾਂ ਵਾਲੇ ਬਿਹਾਰੀ ਸਿਪਾਹੀ ਨੂੰ ਅੱਖ ਮਾਰੀ। ਬਿਹਾਰੀ ਨੇ ਖ਼ੁਸ਼ ਹੁੰਦਿਆਂ ਦੂਸਰੇ ਸਿਪਾਹੀ ਦੀ ਵੱਖੀ ਵਿਚ ਹੁੱਝ ਮਾਰ ਕੇ ਆਪਣੀ ਅਹਿਮੀਅਤ ਜਤਾਈ, ਉਦੋਂ ਇੰਸਪੈਕਟਰ ਨੇ ਸਭ ਤਾੜ ਲਿਆ।

”ਚਲੋ, ਸਭ ਨੀਚੇ ਚਲੋ।” ਉਸਨੇ ਸਭਨਾਂ ਨੂੰ ਹੁਕਮ ਦਿੱਤਾ। 

ਹੁਕਮ ਦੀ ਤਾਮੀਲ ਕਰਦੇ ਸਿਪਾਹੀ ਦਗੜ-ਦਗੜ ਕਰਦੇ ਪੌੜੀਆਂ ਉੱਤਰ ਗਏ। ”ਸਾਲਾ, ਹਰਾਮੀ ਤਾਲੇ ਦੀ ਚਾਬੀ ਮੰਗਦਾ ਹੈ।” ਦੇਵਕੀ ਭੇਦ-ਭਰਿਆ ਹਾਸਾ ਹੱਸੀ। ਫਿਰ ਉਪਰ ਆਈਆਂ ਲੜਕੀਆਂ ਨੂੰ ਦੇਖ ਕੇ ਉਨ੍ਹਾਂ ਝਿੜਕਿਆ। 

”ਅਰੇ ਇਹ ਕੀ? ਚਲੋ ਸਭ ਨੀਚੇ ਚਲੋ। ਤਿਆਰ ਹੋ ਜਾਓ। ਧੰਦੇ ਦਾ ਵਕਤ ਹੈ।’ ਲੜਕੀਆਂ ਇਕ ਦੂਸਰੀ ਵਿਚ ਵੱਜਦੀਆਂ ਤੇ ਕਾਨਾ ਫੂਸੀ ਕਰਦੀਆਂ ਦੇਵਕੀ ਮੌਸੀ ਨੂੰ ਗਾਲ੍ਹਾਂ ਕੱਢਦੀਆਂ ਹੇਠਾਂ ਉੱਤਰ ਕੇ ਸਾਂਝੇ ਕਮਰੇ ਵਿਚ ਆ ਬੈਠੀਆਂ। * 

ਹੇਠਾਂ ਸੜਕ ‘ਤੇ ਪੁਲਸ ਦਾ ਮੁਖਬਰ ਦਲਾਲ, ਇੰਸਪੈਕਟਰ ਨੂੰ ਮਿਲਿਆ ਤੇ ਇਸ਼ਾਰੇ ਨਾਲ ਇਕ ਪਾਸੇ ਲੈ ਗਿਆ। ਫਿਰ ਹੌਲੀ ਜਿਹੀ ਪੁੱਛਿਆ, ”ਕੁਝ ਮਿਲਿਆ?” 

“ਨਾ ਕਿਛੁ* ਨਹੀਂ, ਸਭ ਸਾਲਾ ਚਾਲੂ ਹੈ। ਏਕਦਮ ਕੰਟਰ।” ਇੰਸਪੈਕਟਰ ਨੇ ਅਸਫਲਤਾ ਵਿਚ ਸਿਰ ਮਾਰਿਆ। 

”ਉਧਰ ਗਿਆ ਹੈ ਆਪ, 37 ਨੰਬਰ ਬਾੜੀ ‘ਚ?” ਦਲਾਲ ਨੇ ਪੁੱਛਿਆ। ”ਨਹੀਂ, ਅਜੇ ਨਹੀਂ।” 

”ਉਧਰ ਦੋ ਨਵਾਂ ਛੋਕਰੀ ਆਇਆ ਹੈ। ਖ਼ਬਰ ਪੱਕੀ ਹੈ। ਖੋਜ ਕਰਨਾ ਆਪ ਦਾ ਕੰਮ ਹੈ।” ਦਲਾਲ ਨੇ ਤੇਜ਼ ਨਜ਼ਰਾਂ ਨਾਲ ਇੰਸਪੈਕਟਰ ਦੇ ਚਿਹਰੇ ਨੂੰ ਘੋਖਦਿਆਂ ਕਿਹਾ। ਇੰਸਪੈਕਟਰ ਕੁਝ ਪਲ ਦਲਾਲ ਵਲ ਪੁਲਸੀਆ ਨਿਗਾਹ ਨਾਲ ਤੱਕਦਾ ਰਿਹਾ। ਫਿਰ ਹੌਲੀ-ਹੌਲੀ ਉਸਦੇ ਚਿਹਰੇ ‘ਤੇ ਰੌਣਕ ਆ ਗਈ। 

”ਸੂਚਨਾ ਗ਼ਲਤ ਹੋਈ ਤਾਂ?” ਇੰਸਪੈਕਟਰ ਨੇ ਤਾੜਿਆ। 

”ਪਹਿਲਾਂ ਕਦੇ ਗ਼ਲਤ ਹੋਇਆ, ਇੰਸਪੈਕਟਰ ਬਾਬੂ? ਪਹਿਲਾਂ ਮੈਂ ਆਪਣੀ ਤਸੱਲੀ ਕਰਦਾਂ। ਸੁਣੀ-ਸੁਣਾਈ ਗੱਲ ‘ਤੇ ਨਾ ਮੈਂ ਆਪ ਵਿਸ਼ਵਾਸ ਕਰਦਾਂ, ਨਾ ਹੀ ਅੱਗੇ ਇਸਦਾ ਸੰਚਾਰ ਕਰਦਾਂ। ਕਿੰਨੇ ਵਰ੍ਹੇ ਹੋ ਗਏ ਦਰੋਗਾ ਬਾਬੂ। ਮੇਰੀ ਦਿੱਤੀ ਜਾਣਕਾਰੀ ‘ਤੇ ਕਾਰਵਾਈ ਕਰਕੇ, ਕਿਤਨੇ ਹਵਾਲਦਾਰ ਇੰਸਪੈਕਟਰ ਬਣ ਗਏ, ਇਹ ਆਪ ਨੂੰ ਨਹੀਂ ਪਤਾ?” ਦਲਾਲ ਨੇ ਆਪਣੀ ਸਮਰੱਥਾ ਅਤੇ ਯੋਗਤਾ ਦਾ ਪ੍ਰਮਾਣ ਦਿੱਤਾ। 

ਇਲਾਕੇ ਵਿਚ, ਹੇਠਲੀਆਂ-ਉੱਪਰਲੀਆਂ ਮੰਜ਼ਲਾਂ ਦੇ ਕਮਰਿਆਂ ਵਿਚੋਂ ਰੰਗ- ਬਰੰਗੀਆਂ ਰੋਸ਼ਨੀਆਂ ਦਿਸਣ ਲੱਗ ਪਈਆਂ ਸਨ। ਇਥੋਂ ਦੀ ਸਲ੍ਹਾਬੀ ਤੇ ਕਾਮੁਕ ਹਵਾ ਵਿਚ ਚਮੇਲੀ ਦੇ ਫੁੱਲਾਂ ਅਤੇ ਸੈਂਟ ਪਾਊਡਰ ਦੀ ਲੁਭਾਵਨੀ ਮਹਿਕ ਰਲ ਗਈ ਸੀ। ਛੋਟੇ ਅਤੇ ਕੁਝ-ਕੁਝ ਸਮਝਦਾਰ ਬੱਚੇ, ਹੇਠਾਂ ਸੜਕਾਂ ਜਾਂ ਪਾਰਕਾਂ ਵਲ ਨਿਕਲ ਆਏ ਸਨ। 

”ਚਲੋ 37 ਨੰਬਰ ਚਲੋ।” ਇੰਸਪੈਕਟਰ ਨੇ ਇਕਦਮ ਸਿਪਾਹੀਆਂ ਨੂੰ ਹੁਕਮ ਦਿੱਤਾ। 

ਸਾਰੇ 37 ਨੰਬਰ ਬਾੜੀ ਵੱਲ ਤੁਰ ਪਏ। 

ਸ਼ਾਮ ਦੇ ਸੱਤ ਵੱਜ ਗਏ ਹਨ। 

ਸੱਤ 

ਦੇਵਕੀ ਮੌਸੀ ਦੀ ਬਾੜੀ ਅਤੇ ਇਸ ਇਲਾਕੇ ਦੀਆਂ ਸਭਨਾਂ ਬਾੜੀਆਂ ਦੀਆਂ ਲੜਕੀਆਂ, ਅਣਚਾਹੀਆਂ ਜਿਹੀਆਂ ਤਿਆਰ ਹੋ ਕੇ ਸਾਂਝਿਆਂ ਕਮਰਿਆਂ ਵਿਚ ਆ ਚੁੱਕੀਆਂ ਹਨ। ਕੋਈ ਵਿਰਲੀ ਹੀ ਸੁਸਤ ਜਾਂ ਬਿਮਾਰ ਲੜਕੀ ਆਪਣੇ ਕਮਰੇ ਵਿਚ, ਤਿਆਰ ਹੋਣ ਲਈ ਦੇਰੀ ਕਰ ਰਹੀ ਹੈ। 

ਕੰਚਨਾ ਉਠ ਨਹੀਂ ਰਹੀ। ਉਸਦੇ ਚਿਹਰੇ ਤੋਂ ਲਗਦਾ ਹੈ, ਤਬੀਅਤ ਠੀਕ ਨਹੀਂ ਹੈ। ਸਿਰ ਵਿਚ ਵਦਾਨ ਚੱਲ ਰਹੇ ਹਨ। ਇਕ ਦੋ ਵਾਰ ਚੱਕਰ ਜਿਹੇ ਆਉਣ ਦਾ ਸ਼ੱਕ ਵੀ ਪਿਆ ਹੈ। 

ਗੂੜ੍ਹਾ ਮੇਕ-ਅੱਪ ਕਰੀ ਤੇ ਸਿਰ ਦਾ ਜੂਤਾ ਬਣਾਉਂਦੀ ਹੇਮਾ, ਕੰਚਨਾ ਦੇ ਕਮਰੇ ਵਿਚ ਆਈ ਤਾਂ ਹੈਰਾਨ ਹੋ ਗਈ। 

”ਅਰੇ ਕੀ ਹੋਇਆ ਤੈਨੂੰ ?” 

”ਸਿਰ ਬਹੁਤ ਦਰਦ ਕਰਦਾ ਹੈ ਯਾਰ।” ਕੰਚਨਾ ਨੇ ਦੋਨੋਂ ਪੁੜਪੁੜੀਆਂ ਦਬਾਉਂਦਿਆਂ ਕਿਹਾ। 

”ਕਿਤੇ ਦੁਪਹਿਰ ਵਾਲੇ ਮੁਰਗੇ ਤੋਂ ਬੇਸੀ ਮਾਲ ਤਾਂ ਨਹੀਂ ਮਿਲ ਗਿਆ?” ਹੇਮਾ ਨੇ ਸ਼ਰਾਬੀ ਪੰਜਾਬੀ ਡਰਾਈਵਰ ਦੀ ਯਾਦ ਕਰਵਾਈ। 

“ਹੂੰ?” ਕੰਚਨਾ ਨੇ ਮੂੰਹ ਸੁਕੇੜਿਆ। -‘’ਏਥੇ ਸਭ ਸਾਲਾ ਹਰਾਮੀ ਲੋਕ ਹੀ ਆਉਂਦਾ ਹੈ। ਇਹ ਸਾਲੇ ਸ਼ਰਾਬੀ ਹੋਏ ਤੰਗ ਵੀ ਬਹੁਤ ਕਰਦੇ ਨੇ। ਪੁੱਠੀਆਂ-ਸਿਧੀਆਂ ਜ਼ਿੱਦਾਂ ਕਰਦੇ ਨੇ। ਇਹੋ ਜੇਹੇ ਕਸਟਮਰ ਤਾਂ ਪੰਜ ਸੌ ‘ਚ ਵੀ ਮਹਿੰਗੇ ਪੈਂਦੇ ਨੇ। ਆਖਦਿਆਂ ਕੰਚਨਾ ਨੇ ਕਚੀਸ ਵੱਟੀ। ”ਉਹ ਮਾਂ…. !” 

”ਬਹੁਤ ਜ਼ਿਆਦਾ ਤਕਲੀਫ਼ ਹੋ ਰਹੀ ਹੈ ?” ਹੇਮਾ ਨੇ ਸਚਮੁਚ ਦਿਲੀ ਹਮਦਰਦੀ ਨਾਲ ਪੁੱਛਿਆ। 

ਕੰਚਨਾ ਬੋਲੀ ਨਹੀਂ। ਕੁਝ ਪਲ ਹੇਠਲਾ ਖੁਲ੍ਹ ਚੁਪਰਲ ਦਦਾ ਨਾਲ ਘੁੱਟੀ ਬੈਠੀ ਰਹੀ, ਅੱਖਾਂ ਬੰਦ ਕਰ ਲਈਆਂ। 

”ਹੇਮਾ ਲਗਦੈ ਜਿਵੇਂ ਹੌਲੀ ਹੌਲੀ ਇਹ ਰੋਗ ਆਪਣੀਆਂ ਜੜ੍ਹਾਂ ਪੱਕੀਆਂ ਕਰ ਰਿਹੈ ਮੇਰੇ ਅੰਦਰ।’ ਉਸਦਾ ਹਉਕਾ ਨਿਕਲ ਗਿਆ। ”ਹੇਠਾਂ ਫੁੱਟਪਾਥ ਤੇ ਚੀਕਦੀ ਬੀਨਾ ਮੋਸੀ ਸਦਾ ਮੇਰੀਆਂ ਅੱਖਾਂ ਸਾਹਮਣੇ ਦਿਸਦੀ ਰਹਿੰਦੀ ਹੈ। ਕੀ ਮੇਰਾ ਹਾਲ ਵੀ ਉਸੇ ਤਰ੍ਹਾਂ ਦਾ ਹੋ ਜਾਵੇਗਾ?’ਆਖਦਿਆਂ ਕੰਚਨਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ। 

“ਸਿਰ ਹੀ ਜ਼ਿਆਦਾ ਦੁਖਦਾ ਹੈ ਕੀ?” 

”ਸਿਰ ਦੁਖਦਾ ਹੀ ਹੈ। ਏਥੇ ਵੀ ਲਗਾਤਾਰ ਜਲਣ ਹੁੰਦੀ ਰਹਿੰਦੀ ਹੈ।ਉਸਨੇ ਆਪਣੇ ਗੁਪਤ ਅੰਗ ਵਲ ਇਸ਼ਾਰਾ ਕਰਦਿਆਂ ਕਿਹਾ. ”ਇਸ ਤਰ੍ਹਾਂ ਲਗਦੈ, ਜਿਵੇਂ ਕੋਈ ਕੀੜਾ ਲਗਾਤਾਰ ਅੰਦਰੋਂ ਕੱਟ ਰਿਹਾ ਹੈ।” 

”ਦੇਵਕੀ ਮੌਸੀ ਨੂੰ ਆਖ,ਨਹੀਂ ਤਾਂ ਡਾਕਟਰ ਬਾਬੂ ਜਦੋਂ ਆਏਗਾ, ਉਸਨੂੰ ਕਹੀਂ।” ਹੇਮਾ ਨੇ ਸੁਝਾਅ ਦਿੱਤਾ। 

”ਫਿਰ ਉਹ ਮੈਨੂੰ ਠੀਕ ਠਾਕ ਦਾ ਸਰਟੀਫ਼ੀਕੇਟ ਨਹੀਂ ਦੇਣ ਲੱਗਾ। ਦੇਵਕੀ ਮੋਸੀ ਤੋਂ ਜ਼ਿਆਦਾ ਫ਼ੀਸ ਝਾੜੇਗਾ ਤੇ ਦੇਵਕੀ ਮੌਸੀ ਦਾ ਤੈਨੂੰ ਪਤਾ ਹੈ, ਸੌ ਦਾ ਪੰਜ ਸੌ ਬਣਾਏਗੀ। ਜੇ ਸਭ ਨੂੰ ਪਤਾ ਲੱਗ ਗਿਆ ਤਾਂ ਕਸਟਮਰ ਵੀ ਨ੍ਹੀਂ ਆਉਣਗੇ । ਫੇਰ ਮਾਂ-ਬਾਬਾ* ਨੂੰ ਹਰ ਮਹੀਨੇ ਪੈਸੇ ਕਿਥੋਂ ਜਾਣਗੇ?’ 

”ਜੇ ਬੀਮਾਰੀ ਚਿਹਰੇ ਉਪਰ ਤੇ ਲੱਤਾਂ ਬਾਹਾਂ ਉਪਰ ਆਪਣੇ ਲੱਛਣ ਦਿਖਾਉਣ ਲੱਗੀ ਫੇਰ?”ਹੇਮਾ ਨੇ ਸੰਸਾ ਕੀਤਾ। 

”ਏਹੀ ਤਾਂ ਡਰ ਹੈ, ਸੋਚਦੀ ਹਾਂ ਬਾਹਰ ਕਿਸੇ ਪ੍ਰਾਈਵੇਟ ਡਾਕਟਰ ਨੂੰ ਦਿਖਾਵਾਂ। ਬੀਮਾਰੀ ਜੇ ਨਾ ਵੀ ਹਟੀ, ਰੋਕੀ ਤਾਂ ਜਾ ਸਕਦੀ ਹੈ।’ਕੰਚਨਾ ਦੀਆਂ ਅੱਖਾਂ ਵਿਚ ਆਸ ਦੀ ਧੁੰਦਲੀ ਜਿਹੀ ਲਿਸ਼ਕ ਸੀ। 

ਹੇਮਾ ਨੇ ਹਉਕੇ ਵਰਗਾ ਲੰਮਾ ਸਾਹ ਲਿਆ। ਉਹ ਕੰਚਨਾ ਦੇ ਚਿਹਰੇ ਵਲ ਇਕ ਟੱਕ ਤੱਕਣ ਲੱਗੀ। 

”ਹੇਮਾ, ਮਨ ਵਿਚ ਸਦਾ ਇਹੀ ਡਰ ਰਹਿੰਦੈ, ਕਿਤੇ ਮੇਰੀ ਹਾਲਤ ਵੀ ਬੀਨਾ ਮੌਸੀ ਵਰਗੀ ਨਾ ਹੋਵੇ। ਇਸ ਤਰ੍ਹਾਂ ਦਾ ਅੰਤ ਸੋਚ ਕੇ ਤਾਂ ਜੀ ਕਰਦਾ ਐ, ਇਥੋਂ ਨਿਕਲ ਕੇ ਦੂਰ ਕਿਧਰੇ ਭੱਜ ਜਾਵਾਂ-।” 

”ਏਥੋਂ ਭੱਜ ਕੇ ਜਾਵਾਂਗੀਆਂ ਕਿਥੇ? ਹੁਣ ਤਾਂ ਸ਼ਾਇਦ ਆਪਣੇ ਮਾਂ-ਬਾਪ ਵੀ ਪਨਾਹ ਨ੍ਹੀਂ ਦੇਣਗੇ। ਰਿਸ਼ਤੇਦਾਰਾਂ ਲਈ ਵੀ ਆਪਾਂ ਕੁਸ਼ਟ-ਰੋਗੀਆਂ ਤੋਂ ਘੱਟ ਨ੍ਹੀਂ, ਇਥੇ ਘੱਟੋ- ਘੱਟ ਘ੍ਰਿਣਾ ਤਾਂ ਕੋਈ ਨ੍ਹੀਂ ਕਰਦਾ। ਗਾਲ੍ਹਾਂ ਤਾਂ ਕੋਈ ਨ੍ਹੀਂ ਦਿੰਦਾ। ਪੰਜ ਦਸ ਮਿੰਟਾਂ ਲਈ ਆਪਾਂ ਗਾਹਕਾਂ ਲਈ ਜੱਨਤ ਦੀਆਂ ਹੂਰਾਂ ਤੋਂ ਘੱਟ ਨ੍ਹੀਂ ਹੁੰਦੀਆਂ।” 

”ਏ ਕੰਚਨਾ ਦੀ ਬੱਚੀ, ਤੂੰ ਅਜੇ ਤਿਆਰ ਨ੍ਹੀਂ ਹੋਈ?’ ਦੇਵਕੀ ਮੋਸੀ ਦੀ ਬਾਹਰੋਂ 

ਆਉਂਦੀ ਘੁਰਕਵੀਂ ਆਵਾਜ਼ ਸੁਣਦਿਆਂ ਹੀ ਕੰਚਨਾ ਨੇ ਕਾਹਲੀ ਨਾਲ ਆਪਣੇ ਹੰਝੂ ਪੂੰਝੇ 

ਤੇ ਪਲਾਸਟਿਕ ਦੀ ਬਾਲਟੀ ਵਿਚ ਪਏ ਪਾਣੀ ਨਾਲ ਮੂੰਹ ਧੋਣ ਜਾ ਲੱਗੀ। ਤੇ ਨਾਲ ਹੀ 

ਬੋਲੀ, ”ਆਈ ਮੌਸੀ ਦੋ ਮਿੰਟ।” 

ਹੇਮਾ ਉਠ ਕੇ ਬਾਹਰ ਆ ਗਈ। 

ਜਦੋਂ ਕੰਚਨਾ ਤਿਆਰ ਹੋ ਕੇ ਸਾਂਝੇ ਕਮਰੇ ਵਿਚ ਆਈ ਤਾਂ ਸਭ ਲੜਕੀਆਂ ਇਕ ਬੰਗਾਲੀ ਲੜਕੇ ਨੂੰ ਉਕਸਾਉਣ ਲੱਗੀਆਂ ਸਨ ਤੇ ਪੂਰੀ ਹਾਸੜ ਮੱਚੀ ਹੋਈ ਸੀ। 

ਬੋਲ ਕਿਸਦੇ ਨਾਲ ਬੈਠੇਗਾ?” ਰੇਖਾ ਨਾਂ ਦੀ ਲੜਕੀ ਨੇ ਉਸਦੇ ਮੋਢਿਆਂ ਤੇ ਝੁਕਦਿਆਂ ਪੁੱਛਿਆ। 

ਬੰਗਾਲੀ ਲੜਕੇ ਨੇ ਸਾਰੀਆਂ ਵਲ ਤਰਦੀ ਨਿਗਾਹ ਨਾਲ ਵੇਖਿਆ, ਫੇਰ ਨੀਵੀਂ ਪਾ ਲਈ, 

“ਏਹ ਤਾਂ ਮੇਰੇ ਨਾਲ ਜਾਏਗਾ।” ਮਧੂ ਅੱਗੇ ਆਈ। -”ਕਿਉਂ ਬਾਬੂ, ਜਾਏਂਗਾ ਨਾ ?, ਇਧਰ ਦੇਖ ।” ਮਧੂ ਨੇ ਸਾੜ੍ਹੀ ਦਾ ਪੱਲਾ ਖਿਸਕਾ ਕੇ ਨੀਵੇਂ ਗਲੇ ਦਾ ਬਲਾਊਜ਼ ਦਿਖਾਇਆ। 

ਬੰਗਾਲੀ, ਮਧੂ ਦੇ ਉਭਾਰਾਂ ਵੱਲ ਝਾਕਿਆ, ਫਿਰ ਸਲਮਾ ‘ਤੇ ਨਿਗ੍ਹਾ ਟਿਕਾ ਕੇ ਬੋਲਿਆ, ”ਏਹ ਕਿੰਨੇ ਪੈਸੇ ਲਏਗੀ?” 

“ਸਲਮਾ ਜਾਏਂਗੀ ਤੂੰ?” ਮਧੂ ਨੇ ਸਲਮਾ ਵਲ ਅੱਖ ਦੱਬੀ ਫਿਰ ਬੰਗਾਲੀ ਵਲ ਦੇਖ ਕੇ ਬੋਲੀ, ”ਜਾਏਗੀ ਕਿਉਂ ਨ੍ਹੀਂ। ਦਾਮ ਜ਼ਿਆਦਾ ਲੱਗੂਗਾ-।’ 

”ਕੋਤੋ-(ਕਿਤਨਾ) ।” 

”ਦੋ ਸੋ ਟਕਾ।'” 

”ਅਮੀਂ ਬੋਸਵੋ ਨਾ, ਖਾਲੀ ਕਥਾ ਕੋਰਵੋ।*’ 

”ਕਥਾ ਆਪਣੇ ਘਰ ਜਾ ਕੇ ਦੀਦੀ ਨਾਲ ਕਰੀਂ। ਬੈਠਣਾ ਹੈ ਤਾਂ ਇਧਰ ਆ।” ਰੇਖਾ ਨੇ ਧੁੰਨੀ ਤੋਂ ਕਾਫ਼ੀ ਹੇਠਾਂ ਕਰਕੇ ਬੰਨ੍ਹੀ ਸਾੜ੍ਹੀ ਦਿਖਾਉਣ ਲਈ ਪੱਲਾ ਸਰਕਾਇਆ। 

”ਆ ਹਮ ਖ਼ਾਲੀ ਬਾਤ ਹੀ ਕਰਾਂਗੇ।” ਹੇਮਾ ਨੇ ਉਸਦੀ ਬਾਂਹ ਫੜ ਕੇ ਅੰਦਰ ਵਲ ਜਾਣਾ ਚਾਹਿਆ। 

”ਪੈਸੇ ਕਿੰਨੇ ਲੱਗਣਗੇ?” ਬੰਗਾਲੀ ਬਾਂਹ ਛੁਡਾ ਕੇ ਪਿਛਾਂਹ ਹੋ ਗਿਆ ਤਾਂ ਸਾਰੀਆਂ ਹੱਸ ਪਈਆਂ। 

ਉਦੋਂ ਕੰਚਨਾ ਨੇ ਆਪਣੀਆਂ ਲੱਤਾਂ ਦੇ ਸੰਨ੍ਹ ਘੁੱਟ ਕੇ ਕਚੀਸ ਵੱਟੀ। ਪਰ ਫਿਰ ਜਲਦੀ ਹੀ ਦੂਸਰੀਆਂ ਨਾਲ ਰੋਂਦਿਆਂ ਵਰਗਾ ਹੱਸਣ ਲੱਗ ਪਈ। 

”ਅਰੇ, ਜਦੋਂ ਖ਼ਾਲੀ ਬਾਤ ਹੀ ਕਰਨੀ ਹੈ, ਫਿਰ ਪੈਸਾ ਕਾਹਦਾ? ਮੇਰੇ ਗਾਉਂ ਤੋਂ ਵੀ ਜਦੋਂ ਮੇਰਾ ਵੱਡਾ ਭਾਈ ਆਉਂਦੈ, ਤਾਂ ਮੈਂ ਉਸ ਨਾਲ ਬਹੁਤ ਗੱਲਾਂ ਕਰਦੀ ਆਂ। ਤੇਰੇ ਸੰਗ ਵੀ ਕਰਾਂਗੀ। ਆ—।’ਹੇਮਾ ਨੇ ਗੁੱਝਾ ਵਿਅੰਗ ਕੀਤਾ। 

”ਪੈਸੇ ਤਾਂ ਮੈਂ ਜ਼ਰੂਰ ਦਿਆਂਗਾ। ਕਾਮਰੇਡ ਹਰ ਇਕ ਦੀ ਮਿਹਨਤ ਦਾ ਸਹੀ ਮੁੱਲ ਤਾਰਦੇ ਨੇ।” ਬੰਗਾਲੀ ਨੇ ਆਪਣਾ ਦ੍ਰਿਸ਼ਟੀਕੋਣ ਜ਼ਾਹਰ ਕੀਤਾ। 

”ਠੀਕ ਹੈ। ਜੇ ਤੇਰੀ ਇਹੀ ਇੱਛਾ ਹੈ ਤਾਂ ਪੰਜਾਹ ਰੁਪਏ ਲੱਗਣਗੇ।” 

”ਠੀਕ ਆਚੇ,ਚਾਲੁਨ।” (ਠੀਕ ਹੈ,ਚਲੀਏ…. ।) 

ਹੇਮਾ ਬੰਗਾਲੀ ਲੜਕੇ ਨੂੰ ਲੈ ਕੇ, ਆਪਣੇ ਕਮਰੇ ਵਲ ਤੁਰ ਪਈ। ਮਗਰੋਂ ਸਾਰੀਆਂ ਲੜਕੀਆਂ ਹੱਸ ਪਈਆਂ। 

*** 

ਧੰਦੇ ਦਾ ਇਹ ਵੇਲਾ ਬੜਾ ਮਹੱਤਵਪੂਰਨ ਹੁੰਦਾ ਹੈ। 

ਮੈਂ ਬੈਠਣਾ ਨਹੀਂ, ਗੱਲਾਂ ਹੀ ਕਰਨੀਆਂ ਹਨ। (ਲਾਲ-ਬੱਤੀ ਏਰੀਏ ਵਿਚ ‘ਬੈਠਣ’ ਦਾ ਸ਼ਬਦ ਸੰਭੋਗ ਕਰਨ ਲਈ ਵਰਤਿਆ ਜਾਂਦਾ ਹੈ।) 

ਜਿਸ ਤਰ੍ਹਾਂ ਲੇਬਰ ਕਾਰਨਰਾਂ ਜਾਂ ਵਿਸ਼ਵਕਰਮਾਂ ਚੌਕਾਂ ਵਿਚ ਸਵੇਰ ਤੋਂ ਹੀ ਮਜ਼ਦੂਰਾਂ ਦੀ ਭੀੜ ਜਮ੍ਹਾਂ ਹੋਣ ਲੱਗਦੀ ਹੈ। ਹੱਥਾਂ ਵਿਚ ਤਸਲੇ ਫੜੀ, ਕਹੀਆਂ ਫੜੀ, ਤੇਸੇ, ਕਰੰਡੀਆਂ ਫੜੀ, ਜਾਂ ਰੰਗ ਕਰਨ ਵਾਲੀਆਂ ਕੂਚੀਆਂ, ਬੁਰਸ਼, ਡੱਬੇ ਫੜੀ ਖੜ੍ਹੇ ਮਜ਼ਦੂਰ-ਮਿਸਤਰੀ ਆਪਣੇ ਗਾਹਕਾਂ ਨੂੰ ਬੜੀ ਤੀਬਰਤਾ ਨਾਲ ਉਡੀਕਦੇ ਹਨ। ਜਦੋਂ ਕੋਈ ਗਰਜ਼ਮੰਦ ਆਉਂਦਾ ਹੈ ਤਾਂ ਇਕ ਭੀੜ ਉਸ ਦੁਆਲੇ ਆ ਜੁੜਦੀ ਹੈ। ਗਰਜ਼ਮੰਦ ਦੀ ਤੀਖਣ ਨਿਗਾਹ, ਮਜ਼ਦੂਰ ਦੇ ਰਿਸ਼ਟਪੁਸ਼ਟ ਅਤੇ ਮਾਹਰ ਹੋਣ ਨੂੰ ਘੋਖਦੀ ਹੈ। ਸੌਦਾ ਤੈਅ ਹੁੰਦਾ ਹੈ। ਕੋਈ ਨਸ਼ੇ ਖੋਰਾ ਜਾਂ ਬੀਮਾਰ ਮਜ਼ਦੂਰ ਘੱਟ ਰੇਟ ਵਿਚ ਵੀ ਜਾਣ ਲਈ ਤਿਆਰ ਹੁੰਦਾ ਹੈ। ਪਰ ਉਸ ਨੂੰ ਲਿਜਾਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਲੇਬਰ ਦੇ ਠੇਕੇਦਾਰ ਅਤੇ ਏਜੰਟ ਆਪਣੇ ਬੰਦਿਆਂ ਲਈ ਅਗਾਊਂ ਹੀ ਪ੍ਰਬੰਧ ਕਰਨ ਦੇ ਜੁਗਾੜ ਵਿਚ ਲੱਗੇ ਰਹਿੰਦੇ ਹਨ। ਕੁਝ ਮਜ਼ਦੂਰ ਦੁਪਹਿਰ ਤੱਕ ਵੀ ਉਡੀਕਦੇ ਰਹਿੰਦੇ ਹਨ, ਸ਼ਾਇਦ ਕੋਈ ਅੱਧੀ ਦਿਹਾੜੀ ਵਾਲਾ ਹੀ ਆ ਜਾਵੇ। ਥੱਕ ਹਾਰ ਕੇ ਉਹ ਘਰੋਂ ਲਿਆਂਦੀ ਰੋਟੀ ਖਾ ਕੇ ਨਿਰਾਸੇ ਵਾਪਸ ਮੁੜ ਆਉਂਦੇ ਹਨ। 

ਠੀਕ ਇਸ ਤਰ੍ਹਾਂ ਦੀ ਹੀ ਇਹਨਾਂ ਲੜਕੀਆਂ ਦੀ ਹੋਣੀ ਹੈ। ਧੰਦੇ ਦੀ ਤਾਸੀਰ ਦਾ ਹੀ ਫ਼ਰਕ ਹੈ। ਮਜ਼ਦੂਰ ਮਿਸਤਰੀ ਵੀ ਆਪਣਾ ਸਰੀਰ ਵੇਚਦੇ ਹਨ। ਇਹ ਲੜਕੀਆਂ ਵੀ ਆਪਣੇ ਸਰੀਰ ਦੀ ਕਮਾਈ ਖਾਂਦੀਆਂ ਹਨ। ਪਰ ਸਮਾਜ ਦੀ ਨਿਗਾਹ ਵਿਚ ਇਕ ਕਾਰਜ ਪਵਿੱਤਰ ਹੈ ਤੇ ਦੂਸਰਾ ਅਪਵਿੱਤਰ। 

ਇਸ ਵੇਲੇ ਗਾਹਕ ਨਾਲ ਕਿਸੇ ਤਰ੍ਹਾਂ ਦੇ ਵੀ ਝਗੜੇ ਤੋਂ ਬਚਣ ਦਾ ਯਤਨ ਕੀਤਾ ਜਾਂਦਾ ਹੈ। ਇਹਨਾਂ ਦੋਵਾਂ ਤਰ੍ਹਾਂ ਦੇ ਮਜ਼ਦੂਰਾਂ ਦੇ ਕਈ ਸਿਧਾਂਤ ਇਕ ਦੂਸਰੇ ਨਾਲ ਮੇਲ ਖਾਂਦੇ ਹਨ। ਫ਼ਰਕ ਸਿਰਫ਼ ਇਤਨਾ ਹੈ, ਉਹ ਮਜ਼ਦੂਰ ਚੌਕਾਂ ਵਿਚ ਜਾਂ ਆਪਣੀਆਂ ਜੱਥੇਬੰਦੀਆਂ ਵਲੋਂ ਬਣਾਏ ਸ਼ੈਡਾਂ ਹੇਠ ਖੜ੍ਹਦੇ ਹਨ ਤੇ ਇਹ ਲੜਕੀਆਂ, ਸਾਂਝਿਆਂ ਕਮਰਿਆਂ ਵਿਚ ਜਾਂ ਇਕੱਲੀਆਂ ਵੀ ਗਾਹਕ ਉਡੀਕਦੀਆਂ ਹਨ। 

ਹੇਠਲੀ ਮੰਜ਼ਲ ਦੂਸਰੀ ਮੰਜ਼ਲ ਅਤੇ ਤੀਸਰੀ ਮੰਜ਼ਲ ਦੀਆਂ ਸਭ ਲੜਕੀਆਂ ਤਿਆਰ ਹਨ। ਇਥੇ ਕੋਈ ਮਦਰਾਸਣ ਹੈ, ਕੋਈ ਗੁਜਰਾਤਣ, ਕੋਈ ਲਖਨਊ ਵਾਲੀ ਹੈ ਤੇ ਕੋਈ ਬਨਾਰਸ ਵਾਲੀ। ਕੋਈ ਆਪਣੇ ਆਪ ਨੂੰ ਆਗਰੇ ਤੋਂ ਆਈ ਦੱਸਦੀ ਹੈ, ਕੋਈ ਨੇਪਾਲ ਤੋਂ। ਕੋਈ ਬੰਗਲਾਦੇਸੀ ਹੈ ਤੇ ਕੋਈ ਬਿਹਾਰਨ। 

ਹੇਠਲੀ ਮੰਜ਼ਲ ਤੇ ‘ਗੁੱਡੀ’ ਨਾਂ ਦੀ ਇਕ ਪੰਜਾਬਣ ਲੜਕੀ ਵੀ ਹੈ। ਉਸਦੀ ਖਿਚੜੀ ਬੋਲੀ ਤੋਂ ਅਨੁਮਾਨ ਨਹੀਂ ਲੱਗਦਾ ਉਹ ਕਿਸ ਇਲਾਕੇ ਦੀ ਹੈ। ਪੰਜਾਬ ਦੇ ਭਈਆਂ ਵਰਗੀ ਪੰਜਾਬੀ ਬੋਲਦੀ ਹੈ। ਉਸ ਦੇ ਨਾਲ ਰਹਿੰਦੇ ਇਕ ਬਿਰਧ ਨੂੰ ਕੋਈ ਉਸਦਾ ਪਿਉ ਕਹਿੰਦਾ ਹੈ, ਕੋਈ ਉਸਦਾ ਘਰ ਵਾਲਾ ਦੱਸਦਾ ਹੈ। ਇਹ ਬਿਰਧ ਲੜਕੀ ਨੂੰ ਵਰਗਲਾ ਕੇ ਲਿਆਇਆ ਹੈ, ਹੁਣ ਇਸ ਤੋਂ ਪੇਸ਼ਾ ਕਰਵਾ ਰਿਹਾ ਹੈ। 

ਗੁੱਡੀ ਸ਼ਰਾਬੀ ਹੋਏ ਗਾਹਕਾਂ ਦਾ ਮੂਡ ਵੇਖਕੇ, ਬੁੱਢੇ ਨਾਲ ਆਪਣਾ ਰਿਸ਼ਤਾ ਐਲਾਨ ਕਰ ਦਿੰਦੀ ਹੈ। ਕਦੇ ਬਾਪ, ਕਦੇ ਪਤੀ, ਕਦੇ ਚਾਚਾ, ਕਦੇ ਵੱਡਾ ਭਰਾ। ਗੁੱਡੀ ਨਾਲ ”ਬੈਠਣ” ਦੀ ਫੀਸ ਬੁੱਢਾ ਤੈਅ ਕਰਦਾ ਹੈ ਤੇ ਬੁੱਢਾ ਹੀ ਪੈਸੇ ਫੜਦਾ ਹੈ। ਦੇਖਣ ਨੂੰ ਉਹ ਪਾਕਿਸਤਾਨੋਂ ਆਇਆ ਰਫਿਊਜੀ ਜਾਪਦਾ ਹੈ। ਉਸਦੀ ਬੋਲੀ ਵੀ ਵਾਘਿਉਂ ਪਾਰ ਵਾਲੀ ਹੈ। ਇਸ ਤਰ੍ਹਾਂ ਲੱਗਦਾ ਹੈ, ਪੰਜਾਬੀ ਡਰਾਈਵਰਾਂ ਅਤੇ ਹੋਰ ਗਾਹਕਾਂ ਨੂੰ ਆਪਣੇ ਵਲ ਖਿੱਚਣ ਲਈ,ਉਹ ਦੋਵੇਂ ਇਸ ਧੰਦੇ ਅੰਦਰ ਇਕ ਹੋਰ ਧੰਦਾ ਕਰ ਰਹੇ ਹੋਣ। ਬਾੜੀ ਦੀ ਮੌਸੀ ਅਤੇ ਹੋਰਨਾਂ ਨੂੰ ਲੜਕੀ ਦੇ ਅਖੌਤੀ ਬਾਪ, ਪਤੀ ਜਾਂ ਚਾਚੇ ਦੇ ਅਸਲੀ ਨਾਮ ਦਾ ਪਤਾ ਨਹੀਂ। ਲੜਕੀਆਂ ਅਤੇ ਹੋਰ ਵੀ ਉਸਨੂੰ ‘ਭਾਪਾ ਜੀ’ ਆਖਕੇ ਹੀ ਸੰਬੋਧਨ ਹੁੰਦੇ ਹਨ। ਗੁੱਡੀ ਦੇ ਵੀ ਅਸਲੀ ਨਾਮ ਦਾ ਕਿਸੇ ਨੂੰ ਪਤਾ ਨਹੀਂ ਹੈ। 

ਪੰਜਾਬੀ ਡਰਾਈਵਰਾਂ ਅਤੇ ਟੈਕਸੀਆਂ ਦੇ ਅੱਡਿਆਂ ‘ਤੇ, ਇਸ ਬੁੱਢੇ ਅਤੇ ਗੁੱਡੀ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਆਪਣੇ ਅੰਦਾਜ਼ਿਆਂ ਨਾਲ ਇਨ੍ਹਾਂ ਦੇ ਨਿਤ ਨਵੇਂ ਸਬੰਧ ਬਣਦੇ ਵਿਗੜਦੇ ਰਹਿੰਦੇ ਹਨ। 

ਤੀਸਰੀ ਮੰਜ਼ਲ ‘ਤੇ ਰਹਿੰਦੀਆਂ ਲੜਕੀਆਂ ਵਿਚ ਨੇਪਾਲ ਤੋਂ ਆਈਆਂ ਲੜਕੀਆਂ ਜ਼ਿਆਦਾ ਹਨ। ਇਸ ਮੰਜ਼ਲ ਦੀ ਨਿਗਰਾਨ (ਮੌਸੀ)ਕਈ ਗਾਹਕਾਂ ਨੂੰ ਤਾਂ ਚੀਨ ਜਾਂ ਜਾਪਾਨ ਤੋਂ ਸਮੱਗਲ ਹੋ ਕੇ ਆਈਆਂ ਲੜਕੀਆਂ ਬਣਾ ਕੇ ਪੇਸ਼ ਕਰਦੀ ਹੈ। ਸ਼ਰਾਬੀ ਗਾਹਕਾਂ ਨੂੰ ਚੀਨਣਾਂ, ਜਪਾਨਣਾਂ ਜਾਂ ਨੇਪਾਲਣਾਂ ਵਿਚ ਫ਼ਰਕ ਕਰਨਾ ਔਖਾ ਹੁੰਦਾ ਹੈ। ਇਸ ਸਮੇਂ ਉਹਨਾਂ ਨੂੰ ਕੇਵਲ ਲੜਕੀਆਂ ਅਤੇ ਚਮਕਦੇ ਹੁਸਨ ਦੀ ਲੋੜ ਹੁੰਦੀ ਹੈ। ਤੇ, ਕਮਰੇ ਅੰਦਰ ਜਗਦੀ ਮੱਧਮ ਲਾਲ-ਬੱਤੀ ਹਰ ਘਾਟ ਨੂੰ ਪੂਰੀ ਕਰਕੇ ਲੜਕੀਆਂ ਨੂੰ ਹੁਸਨ ਦੀਆਂ ਪਰੀਆਂ ਵਿਚ ਬਦਲ ਦਿੰਦੀ ਹੈ। 

ਹੁਣ ਤੋਂ ਘੰਟਾ ਕੁ ਪਹਿਲਾਂ ਇਸ ਮੰਜ਼ਲ ਦੇ ਸਾਂਝੇ ਕਮਰੇ ਦੇ ਬਾਹਰ ਨਿੱਕੀ ਜਿਹੀ ਓਟ ਕਰਕੇ ਬਣਾਈ ਰਸੋਈ ਵਿਚ, ਕੋਲਿਆਂ ਦੀ ਅੰਗੀਠੀ ਉੱਪਰ ਸਿਲਵਰ ਦੇ ਵੱਡੇ ਪਤੀਲੇ ਵਿਚ ਚਾਵਲ ਉਬਲ ਰਹੇ ਸਨ। ਕੋਲ ਬੈਠਾ ਨੌਕਰ ਮੱਛੀ ਸਾਫ਼ ਕਰ ਰਿਹਾ ਸੀ। ਦੂਸਰੀ ਅੰਗੀਠੀ ਉਪਰ ਦਾਲ ਬਣ ਰਹੀ ਸੀ। ਮੌਸੀ ਨੇ ਨੌਕਰ ਨੂੰ ਸਖ਼ਤ ਹਦਾਇਤ ਦੇ ਰੱਖੀ ਹੈ-”ਧੰਦੇ ਦਾ ਵਕਤ ਹੋਣ ਤੋਂ ਪਹਿਲਾਂ ਪਹਿਲਾਂ, ਰਾਤ ਦਾ ਭੋਜਨ ਤਿਆਰ ਹੋ ਜਾਣਾ ਚਾਹੀਦਾ ਹੈ।’… ਉਂਜ ਇਹ ਸਾਰੇ ਹੀ ਜਾਣਦੇ ਹਨ. ਕਾਮ-ਵਾਸਨਾ ਨਾਲ ਜੁੜੇ ਇਸ ਧੰਦੇ ਦਾ ਕੋਈ ਵੀ ਸਮਾਂ ਨਿਸਚਤ ਨਹੀਂ ਹੁੰਦਾ। ਕੌਣ ਜਾਣਦਾ ਹੈ, ਕਦੋਂ ਕੋਈ ਤਲਬ ਦਾ ਮਾਰਿਆ ਆ ਧਮਕੇ। 

ਨੌਕਰ ਸਮੇਂ ਸਿਰ ਭੋਜਨ ਤਿਆਰ ਕਰਕੇ, ਰੱਖ ਦਿੰਦਾ ਹੈ। ਜਿਸ ਲੜਕੀ ਦਾ ਜੀਅ ਕਰਦਾ ਹੈ, ਪਹਿਲਾਂ ਖਾ ਲਵੇ। ਜਿਸ ਦਾ ਜੀਅ ਕਰੇ ਦੇਰ ਰਾਤ ਸੌਣ ਲੱਗਿਆਂ ਖਾਵੇ। ਵਾਹ ਲੱਗਦੀ, ਲੜਕੀਆਂ ਨੂੰ ਧੰਦੇ ਦੇ ਵਿਚਕਾਰ ਭੋਜਨ ਕਰਨ ਦੀ ਮਨਾਹੀ ਹੈ। ਇਸ ਤਰ੍ਹਾਂ ਕਈ ਵਾਰ ਗਾਹਕਾਂ ਨੂੰ ਉਡੀਕਣਾ ਪੈਂਦਾ ਹੈ। ਬੇਸਬਰੇ ਹੋਏ ਸ਼ਰਾਬੀਆਂ ਲਈ, ਉਡੀਕ ਬੜੀ ਅਣ-ਸੁਖਾਵੀਂ ਹੁੰਦੀ ਹੈ। ਉਹ ਦੂਸਰੀ ਬਾੜੀ ਜਾਂ ਲੜਕੀ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਨ। ਇਕ ਵਾਰ ਬਣਿਆ ਗਾਹਕ ਜੇ ਹਿੱਲ ਗਿਆ ਤਾਂ ਫਿਰ ਉਹ ਸਦਾ ਲਈ ਵੀ ਇਥੋਂ ਜਾ ਸਕਦਾ ਹੈ। 

ਇਥੇ ਦੁਕਾਨਦਾਰੀ ਵਾਂਗ, ਬੱਝੇ ਗਾਹਕ ਵੀ ਹੁੰਦੇ ਹਨ। ਕਈ ਤੁਰ ਫਿਰ ਕੇ ਹਰ ਰੋਜ਼ ਨਵੀਆਂ ਪੱਠੀਆਂ ਦੀ ਤਲਾਸ਼ ਵਿਚ ਰਹਿੰਦੇ ਹਨ। ਲੜਕੀਆਂ ਨੂੰ ਦੋਹਾਂ ਤਰ੍ਹਾਂ ਦੇ ਗਾਹਕਾਂ ਨਾਲ ਵਰਤਣਾ ਆਉਂਦਾ ਹੈ। ਜੇ ਲੜਕੀਆਂ ਨੂੰ ਪਤਾ ਲਗ ਜਾਵੇ, ਇਸਨੇ ਫੇਰ ਨਹੀਂ ਆਉਣਾ ਤਾਂ ਉਹ ਗਾਹਕ ਨੂੰ ਵੱਧ’ਮੁੰਨਣ ਦੀ ਕੋਸ਼ਿਸ਼ ਕਰਦੀਆਂ ਹਨ। ਹਰ ਨਵੇਂ ਗਾਹਕ ਨਾਲ,ਇਸ ਚੰਗੇ ਵਿਵਹਾਰ ਦਾ ਨਾਟਕ ਕਰਦਿਆਂ ਵੱਧ ਤੋਂ ਵੱਧ ਸੁਸ਼ੀਲ ਦਿਸਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਜਾਣਦੀਆਂ ਹਨ ਕਿ ਗਾਹਕ ਜੇ ਚੰਗਾ ਪ੍ਰਭਾਵ ਲੈ ਕੇ ਜਾਵੇਗਾ ਤਾਂ ਫਿਰ ਵੀ ਆ ਸਕਦਾ ਹੈ। ਅਜਿਹੇ ਅਚਾਰ-ਵਿਹਾਰ ਲਈ ਲੜਕੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆ ਹਨ। ਜਿਹੜੀ ਲੜਕੀ ਕਾਰਨ ਅੱਡੇ ਜਾਂ ਬਾੜੀ ਦੀ ਬਦਨਾਮੀ ਹੁੰਦੀ ਹੈ ਜਾਂ ਧੰਦੇ ‘ਤੇ ਅਸਰ ਹੁੰਦਾ ਹੈ, ਉਸ ਲੜਕੀ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਕਮਰੇ ਅੰਦਰ ਬੰਦ ਰੱਖਿਆ ਜਾਂਦਾ ਹੈ। ਭੁੱਖਾ ਵੀ ਰੱਖਿਆ ਜਾਂਦਾ ਹੈ ਤੇ ਕਈ ਵਾਰ ਸਰੀਰਕ ਕਸ਼ਟ ਵੀ ਦਿੱਤੇ ਜਾਂਦੇ ਹਨ। 

ਤੀਸਰੀ ਮੰਜ਼ਲ ਦੀ ਮਨੀਸ਼ਾ, ਇਸ ਬਾੜੀ ਦੀਆਂ ਸਭਨਾਂ ਲੜਕੀਆ ਤੋਂ ਖੂਬਸੂਰਤ ਅਤੇ ਜਵਾਨ ਹੈ। ਕੱਦ ਵੀ ਉਸਦਾ ਆਮ ਨੇਪਾਲਣਾਂ ਨਾਲੋਂ ਵਧੇਰੇ ਲੰਬਾ ਹੈ। ਉਸ ਕੋਲ ਆਪਣੇ ਕੁਝ ਪੱਕੇ ਗਾਹਕ ਹਨ। ਇਹ ਗਾਹਕ ਬੇਲਾ ਮੋਸੀ ਨਾਲ ਵੀ ਗੱਲ ਨਹੀਂ ਕਰਦੇ, ਸਿੱਧਾ ਮਨੀਸ਼ਾ ਦੇ ਕਮਰੇ ਵਲ ਜਾਂਦੇ ਹਨ। ਜੇ ਕਮਰਾ ਬੰਦ ਹੈ ਤਾਂ ਬਾਹਰ ਸਾਂਝੇ ਕਮਰੇ ਵਿਚ ਬੈਠ ਕੇ ਉਡੀਕ ਕਰਦੇ ਹਨ। ਜਦੋਂ ਪਹਿਲਾ ਗਾਹਕ ਭੁਗਤ ਜਾਂਦਾ ਹੈ ਤਾਂ ਇਹ ਆਪਣੇ ਆਉਣ ਦੀ ਸੂਚਨਾ ਦਿੰਦੇ ਹਨ। ਬੇਲਾ ਮੋਸੀ ਵੀ ਅਜਿਹੇ ਗਾਹਕਾਂ ਨਾਲ ਸਾਉ ਵਿਵਹਾਰ ਕਰਦੀ ਹੈ ਤੇ ਬਿਨਾਂ ਰੋਕ ਟੋਕ ਆਉਣ ਜਾਣ ਦਿੰਦੀ ਹੈ। ਅਜਿਹੇ ਗਾਹਕ ਮੋਸੀ ਨੂੰ ਵੀ ਖ਼ੁਸ਼ ਰੱਖਣਾ ਜਾਣਦੇ ਹਨ। 

ਮਨੀਸ਼ਾ ਇਕ ਰਾਤ ਵਿਚ ਚਾਰ ਗਾਹਕ ਤੋਂ ਜ਼ਿਆਦਾ ਨਹੀਂ ਲੈਂਦੀ। ਬੇਲਾ ਨਾਲ ਇਹ ਤੈਅ ਹੋ ਚੁੱਕਿਆ ਹੈ । ਉਹ ਗਾਹਕਾਂ ਨਾਲ ਵੀ ਇਕ ਹੱਦ ਤੱਕ ਖੁਲ੍ਹਦੀ ਹੈ। ਉਹਨਾਂ ਨੂੰ ਮਨ ਮਰਜ਼ੀ ਨਹੀਂ ਕਰਨ ਦਿੰਦੀ। ਅਕਸਰ ਉਹ ਆਪਣੀ ਮਰਜ਼ੀ ਗਾਹਕਾਂ ਤੇ ਠੋਸਦੀ ਹੈ। ਉਸਦੀ ਸੁੰਦਰਤਾ ਦੇ ਕਾਇਲ ਹੋਏ ਸ਼ਰਾਬੀ ਅਤੇ ਆਪਣੇ ਆਪ ਨੂੰ ਉਸਦਾ ਆਸ਼ਕ ਸਮਝਦੇ ਗਾਹਕ, ਉਸਦੀ ਹਰ ਗਲ ਮੰਨ ਕੇ ਖ਼ੁਸ਼ ਹੁੰਦੇ ਹਨ। 

ਮਨੀਸ਼ਾ ਜਜ਼ਬਾਤੀ ਬਹੁਤ ਹੈ। ਜਲਦੀ ਹੀ ਗੁੱਸੇ ਵਿਚ ਆ ਜਾਦੀ ਹੈ। ਕਈ ਵਾਰ ਤਾਂ ਗਾਹਕ ਤੋਂ ਲਏ ਪੈਸੇ, ਉਸਦੇ ਮੂੰਹ ‘ਤੇ ਮਾਰਦੀ ਹੈ। ਬੁਰਾ ਭਲ ਕਹਿੰਦੀ ਨੰਗੀਆਂ ਗਾਲ੍ਹਾਂ ਕੱਢਣ ਲਗਦੀ ਹੈ।”-ਭੈਣ ਚੋਦ ਮਾਂ ਚੋਦ”ਤਾ ਉਸਦਾ ਤਕੀਆ ਕਲਾਮ ਬਣ ਚੁੱਕਿਆ ਹੈ। ਗਾਹਕ ਹੱਕਾ ਬੱਕਾ ਖੜ੍ਹ ਦੇਖਦਾ ਰਹਿ ਜਾਂਦਾ ਹੈ। ਬੇਲਾ ਮੋਸੀ ਵਿਚਕਾਰ ਪੈ ਕੇ ਦੇਨਾ ਨੂੰ ਸ਼ਾਤ ਕਰਦੀ ਹੈ। ਗਾਹਕ ਨੂੰ ਸਮਝਾਉਂਦੀ ਹੈ। ਮਨੀਸਾ ਵਰਗਾ ‘ਰੰਗ ਦਾ ਪੱਤਾ ਉਹ ਹੱਥੋਂ ਗੁਆਉਣਾ ਨਹੀਂ ਚਾਹੁੰਦੀ। ਗਾਹਕ ਨੂੰ ਵੀ ਨਾਰਾਜ਼ ਨਹੀਂ ਕਰ ਸਕਦੀ। ਗਾਹਕ ਹਨ ਤਾਂ ਉਸਦੀ ਦੁਕਾਨਦਾਰੀ ਹੈ। ਮੇਲਾ ਜਾਣਦੀ ਹੈ। ਪਰ ਮਨੀਸ਼ਾ ਕੀ ਕਰੇ। ਕਈ ਵਾਰ ਸਰਾਬ ਦੇ ਨਸ਼ੇ ਵਿਚ ਅੰਨ੍ਹੇ ਹੋਏ ਗਾਹਕ ਗ਼ੈਰ ਕੁਦਰਤੀ ਫਰਮਾਇਸ ਕਰਦੇ ਹਨ। ”ਕੀ ਆਪਣੇ ਘਰ ਵੀ ਅਜਿਹਾ ਕਰਦੇ ਨੇ?” ਉਹ ਭੜਕ ਉੱਠਦੀ ਹੈ। ਖਰੀਆਂ ਖਰੀਆਂ ਸੁਣਕੇ ਵੀ ਕੁਝ ਗਾਹਕ ਉਸੇ ਕੋਲ ਬਾਰ ਬਾਰ ਆਉਣ ਦੀ ਇੱਛਾ ਰੱਖਦੇ ਹਨ। ਮਨੀਸ਼ਾ ਦੀ ਇੱਛਾ ਹੁੰਦੀ ਗਾਹਕ ਨੂੰ ਸਵੀਕਾਰੇ ਜਾਂ ਨਕਾਰੇ। ਗਾਹਕ ਦੀ ਮਰਜ਼ੀ ‘ਤੇ ਕੱਪੜੇ ਉਤਾਰੇ ਜਾਂ ਨਾ ਉਤਾਰੇ। ਉਸਦੇ ਸੁਭਾਅ ਦੇ ਜਾਣੂ ਗਾਹਕ ਉਸਦੀ ਮਰਜ਼ੀ ਨਾਲ ਉਠਦੇ ਬੈਠਦੇ ਹਨ। ਕਿਸੇ ਕਿਸੇ ਗਾਹਕ ਨੂੰ ਉਹ ਆਪਣਾ ਮੂੰਹ ਤੱਕ ਨਹੀ ਚੁੰਮਣ ਦਿੰਦੀ। ਉਸਨੇ ਆਪਣੇ ਸਰੀਰ ਨੂੰ ਵੀ ਪੂਰਾ ਸੰਭਾਲ ਕੇ ਰੱਖਿਆ ਹੋਇਆ ਹੈ। ਦੂਸਰੀਆਂ ਲੜਕੀਆਂ ਵਾਂਗ ਹਿਕ ਦੇ ਉਭਾਰ ਦਿਖਾਉਣ ਲਈ ਨਕਲੀ ਪੈਡ ਨਹੀਂ ਵਰਤਦੀ। ਛੇੜਖਾਨੀ ਵਿਚ ਵੀ ਉਹ ਗਾਹਕਾ ਉਪਰ ਪਹਾ ਨਿਯੰਤਰਣ ਰੱਖਦੀ ਹੈ। 

ਕਦੇ ਕਦੇ ਇਹ ਲੜਕੀਆਂ ਆਪਸ ਵਿਚ ਹੀ ਲੜ ਪੈਂਦੀਆਂ ਹਨ। ਜਦੋਂ ਸ਼ਰਾਬੀ ਗਾਹਕਾਂ ਨਾਲ ਝਗੜਾ ਹੋ ਜਾਂਦਾ ਹੈ। ਕਦੇ ਦਲਾਲਾਂ ਨਾਲ ਕਮਿਸ਼ਨ ਦੇ ਮਸਲੇ ਤੇ ‘ਤੂੰ ਤੂੰ ਮੈਂ ਮੈਂ’ਹੋ ਜਾਂਦੀ ਹੈ। 

ਫਿਰ ਵੀ ਸੋਨਾ ਗਾਚੀ ਦੇ ਇਹਨਾਂ ਘਰਾਂ (ਕਮਰਿਆਂ-ਬਾੜੀਆਂ) ਵਿਚ, ਬਜ਼ਾਰਾਂ ਵਿਚ, ਸੰਧਿਆ ਵੇਲੇ ਪਲ ਦੋ ਪਲ ਲਈ ਸਭਨਾਂ ਦੇ ਚਿਹਰਿਆਂ ‘ਤੇ ਉਤਸ਼ਾਹ ਹੁੰਦਾ ਹੈ। ਪਾਨਾਂ ਵਾਲਿਆਂ ਨੂੰ ਵਿਕਰੀ ਦਾ। ਦਲਾਲਾਂ ਨੂੰ ਆਸਾਮੀਆਂ ਫਸਾ ਕੇ ਕਮਿਸ਼ਨ ਲੈਣ ਦਾ। ਠੱਗ ਕਿਸਮ ਦੇ ਲੋਕਾਂ ਨੂੰ ਕੋਈ ਨਾ ਕੋਈ ਅਕਲ ਦਾ ਅੰਨ੍ਹਾ ਹੱਥੀਂ ਚੜ੍ਹਨ ਦਾ। ਲੜਕੀਆਂ ਨੂੰ ਕੁਝ ਕਮਾਈ ਕਰ ਲੈਣ ਦਾ। ਮੌਸੀਆਂ ਦੀਆਂ ਇਹ ਛੋਟੀਆਂ ਛੋਟੀਆਂ ਸਲਤਨਤਾਂ, ਹਨੇਰਾ ਹੋਣ ਦੇ ਨਾਲ ਹੀ ਪੂਰੇ ਜਲੌ ਵਿਚ ਆ ਜਾਂਦੀਆਂ ਹਨ। 

ਇਸ ਵੇਲੇ, ਸਮਝਦਾਰ ਬੱਚਿਆਂ ਨੂੰ ਸੜਕਾਂ ਤੇ ਆਵਾਰਾ ਫਿਰਨ ਲਈ ਕਮਰਿਆਂ ਵਿਚੋਂ ਕੱਢ ਦਿੱਤਾ ਜਾਂਦਾ ਹੈ। ਛੋਟੇ ਬੱਚੇ ਧੁਰ ਉਪਰਲੀ ਛੱਤ ਤੇ ਜਾਂ ਮੌਸੀਆਂ ਦੇ ਕਮਰਿਆਂ ਵਿਚ, ਨੋਕਰ ਜਾਂ ਨੌਕਰਾਣੀਆਂ ਸਾਂਭਦੀਆਂ ਹਨ। ਬਿਲਕੁਲ ਜਵਾਨ ਹੋ ਗਏ ਲੜਕੇ, ਕਿਸੇ ਜੂਏ ਖ਼ਾਨੇ ਜਾਂ ਕਿਸੇ ਦਾਰੂ ਦੇ ਅੱਡੇ ‘ਤੇ ਘੁੰਮਦੇ ਰਹਿੰਦੇ ਹਨ। ਕੁਝ ਤਾਂ ਦਲਾਲਾਂ ਦਾ ਹੀ ਕੰਮ ਕਰਨ ਲੱਗ ਪੈਂਦੇ ਹਨ। ਗਾਹਕਾਂ ਨੂੰ ਸ਼ਰਾਬ ਲਿਆ ਦਿੰਦੇ ਹਨ। ਸੋਡੇ ਕੈਂਪੇ ਦੀਆਂ ਬੋਤਲਾਂ ਲਿਆ ਦਿੰਦੇ ਹਨ। ਕਿਸੇ ਖਰੂਦੀ ਗਾਹਕ ਨੂੰ ਸੋਧ ਵੀ ਦਿੰਦੇ ਹਨ। ਕਈ ਤਾਂ ਆਪਣੀਆਂ ਮਾਵਾਂ ਜਾਂ ਭੈਣਾਂ ਲਈ ਗਾਹਕ ਲੱਭਣ ਦਾ ਧੰਦਾ ਵੀ ਕਰਦੇ ਹਨ। 

ਇਧਰ ਡਿਊਟੀ ਕਰਦੇ ਪੁਲਸੀਆਂ ਦੀ ਬਾਜ਼ ਅੱਖ਼ ਤੇਜ਼ ਹੋ ਜਾਂਦੀ ਹੈ। ਹਰ ਲੰਘਦੇ ਵਿਅਕਤੀ ਨੂੰ ਉਹ ਸ਼ੱਕੀ ਨਿਗਾਹਾਂ ਨਾਲ ਘੂਰਦੇ ਹਨ। ਇਸ ਇਲਾਕੇ ਵਿਚ ਹੋਇਆ ਝਗੜਾ ਉਹਨਾਂ ਨੂੰ ‘ਕਾਲੀ ਮਾਂ’ ਦਾ ਵਰਦਾਨ ਬਣ ਕੇ ਆਉਂਦਾ ਹੈ। ਉਹ ਦੋਨਾਂ ਧਿਰਾਂ ਤੋਂ ਪੈਸੇ ਬਟੋਰਦੇ ਹਨ। ‘ਠਾਣੇ ਲੈ ਕੇ ਜਾਣ ਦੀ ਧਮਕੀ’ ਉਹਨਾਂ ਕੋਲ ਬੰਬ ਵਰਗਾ ਹਥਿਆਰ ਹੈ ਜਿਸ ਨੂੰ ਸੁਣਦਿਆਂ ਹੀ ਦੋਵੇਂ ਧਿਰਾਂ ਆਪਣੇ ਆਪ ਜਾਲ ਵਿਚ ਆ ਫਸਦੀਆਂ ਹਨ। 

ਸਾਊ ਗਾਹਕ ਲੁਕ-ਛਿਪ ਕੇ ਤੇ ਸ਼ਰਾਬੀ ਪੂਰੀ ਟੌਹਰ ਨਾਲ ਹਿੱਕ ਤਾਣ ਕੇ ਇਸ ਏਰੀਏ ਵਿਚ ਵੜਦੇ ਹਨ। 

ਅਜਿਹੇ ਮੌਕੇ ਹੀ, ਹੇਮਾ ਬੰਗਾਲੀ ਬਾਬੂ ਨੂੰ ਆਪਣੇ ਕਮਰੇ ਵਲ ਲੈ ਤੁਰੀ। ਲੜਕੀਆਂ ਦੀ ਹਾਸੜ ਨੇ ਕਮਰੇ ਦੇ ਦਰਵਾਜ਼ੇ ਤੱਕ ਉਹਨਾਂ ਦਾ ਪਿੱਛਾ ਕੀਤਾ। ਹੇਮਾ ਨੇ ਅੰਦਰ ਵੜਦਿਆਂ ਹੀ,ਮੈਲ ਨਾਲ ਭਾਰੀ ਹੋਇਆ, ਬਦਰੰਗ ਜਿਹਾ ਪਰਦਾ ਤਾਣ ਦਿੱਤਾ। ਕਮਰੇ ਅੰਦਰ ਮੱਧਮ ਲਾਲ ਰੋਸ਼ਨੀ ਰੱਹਸਮਈ ਹੋ ਗਈ। 

ਅੱਠ 

ਕਮਰੇ ਅੰਦਰ ਵੜਦਿਆਂ ਹੀ ਬੰਗਾਲੀ ਗੱਭਰੂ ਨੇ, ਐਨਕਾਂ ਉਤਾਰ ਕੇ ਸ਼ੀਸ਼ੇ ਸਾਫ਼ ਕੀਤੇ, ਫਿਰ ਉਪਰ ਮੂੰਹ ਚੁੱਕ ਕੇ ਪਲ ਕੁ ਲਈ ਅੱਖਾਂ ਮੀਚਕੇ ਸੁਕੇੜੀਆਂ ਤੇ ਬੈਠਣ ਲਈ ਇਧਰ ਉਧਰ ਝਾਕਿਆ। 

”ਦਾਰੂ ਪੀਏਂਗਾ?” ਹੇਮਾ ਨੇ ਸਿੱਧਾ ਪੁੱਛਿਆ। 

”ਮੌਦੂ* ..? ਹਾਂ ਥੋੜ੍ਹਾ ਖਾ ਲੇਗਾ**।” ਕੁਝ ਅੰਦਰੋਂ ਅਸਹਿਮਤੀ ਜਿਹੀ ਨਾਲ *ਸ਼ਰਾਬ, **ਬੰਗਾਲ ਵਿਚ ‘ਪੀਣਾ’ ਸ਼ਬਦ ਨਹੀਂ ਬੋਲਿਆ ਜਾਦਾ, ‘ਖਾਣਾ’ ਹੀ ਪ੍ਰਚੱਲਤ ਹੈ। ਚਾਹ ਖਾਏਂਗਾ, ਦਾਰੂ ਖਾਏਂਗਾ, ਪਾਣੀ ਖਾਏਂਗਾ। ਇਸ ਤਰ੍ਹਾ ਬੋਲਿਆ ਜਾਂਦਾ ਹੈ। 

ਬੰਗਾਲੀ ਬੋਲਿਆ। 

”ਰਾਮੂ..ਊ!” ਹੇਮਾ ਨੇ ਤਿੱਖੀ ਲੰਬੀ ਆਵਾਜ਼ ਮਾਰੀ। 

ਝੱਟ ਰਾਮੂ ਆ ਹਾਜ਼ਰ ਹੋਇਆ। ਇਹਨਾਂ ਮੋਕਿਆਂ ਵੇਲੇ ਉਸਦਾ ਸਾਰਾ ਜਿਸਮ ਹੀ ਕੰਨਾਂ ਦਾ ਕੰਮ ਕਰਦਾ ਹੈ। 

“ਸਾਹਬ ਤੋਂ ਪੈਸੇ ਲੈ ਕੇ ਵਿਸਕੀ ਲੈ ਆ।” ਹੇਮਾ ਨੇ ਬੰਗਾਲੀ ਵਲ ਇਸ਼ਾਰਾ ਕੀਤਾ। 

ਬੰਗਾਲੀ ਬਾਬੂ ਨੇ ਜੇਬ ਵਿਚੋਂ ਪੈਸੇ ਕਢਦਿਆਂ ਪੁੱਛਿਆ “ਕੁਆਰਟਰ ਬਹੁਤ ਹੈ वी?” 

ਕੁਆਰਟਰ…? ਬਾਬੂ ਸਾਹਬ ਪੀਏਂਗਾ ਕਿ ਚੱਟੇਂਗਾ?” ਹੇਮਾ ਨੇ ਵਿਅੰਗ ਭਰੀ ਮੁਸਕਰਾਹਟ ਬਖ਼ੇਰੀ। 

”ਮੈਂ ਤਾਂ ਇਕ ਪੈੱਗ ਲਊਂਗਾ। ਇਸ ਤੋਂ ਬੇਸੀ ਪਚਾ ਨਹੀਂ ਪਾਊਂਗਾ।” ”ਮੈਂ ਪੀਊਂਗੀ ਨਾ, ਇਕ ਹਾਫ਼ ਮੰਗਵਾ ਲੈ।” ਹੇਮਾ ਨੇ ਰਾਮੂ ਵਲ ਅੱਖ ਦੱਬੀ, ”ਕਿਤਨੇ ਪੈਸੇ ਦੇਵਾਂ?”ਬੰਗਾਲੀ ਨੇ ਰਾਮੂ ਨੋਕਰ ਵਲ ਝਾਕਦਿਆਂ ਪੁੱਛਿਆ। ”ਅੱਸੀ ਟਕੇ ਦਾ ਹਾਫ਼ ਮਿਲੇਗਾ, ਫਿਰ ਪੀਣ ਲਈ ਸੋਡਾ ਵੀ ਤਾਂ ਤਾਹੀਦਾ ਹੋਣੈ।” ” 100 ਰੁਪਿਆ ਦੋ ਬਾਬੂ।” ਰਮੂ ਨੇ ਹਿਸਾਬ ਲਗਾ ਕੇ ਦੱਸਿਆ। 

”ਸੌ ਰੁਪਿਆ ?”ਬੰਗਾਲੀ ਬਾਬੂ ਦਾ ਮੂੰਹ ਖੁੱਲ੍ਹਾ ਰਹਿ ਗਿਆ। ਉਸਨੇ ਕਾਹਲੀ ਨਾਲ ਐਨਕਾਂ ਉਤਾਰ ਕੇ ਫਿਰ ਨੱਕ ਤੇ ਰੱਖੀਆਂ ਤੇ ਰਾਮੂ ਵਲ ਦੇਖਣ ਲੱਗਾ। ”ਅਰੇ ਦੇਹ ਨਾ ਬਾਬਾ, ਲੜਕੀ ਨਾਲ ਬੈਠਕੇ ਦਾਰੂ ਵੀ ਪੀਏਂਗਾ। ਗੱਪ-ਸ਼ੱਪ ਵੀ 

ਕਰੇਂਗਾ। ਪੈਸਿਆਂ ਬਾਰੇ ਵੀ ਸੋਚੇਂਗਾ। ਕਿਸ ਤਰ੍ਹਾਂ ਦਾ ਜਵਾਨ ਮਰਦ ਹੈ ਤੂੰ?” “ਏਥੇ ਆ ਕੇ ਕੋਈ ਆਪਣੀ ਜੇਬ ਵਲ ਨਹੀਂ ਦੇਖਦਾ ਲੜਕੀ ਦੀ ਦੇਹ ਵੱਲ ਹੀ ਦੇਖਦਾ ਹੈ।’ 

ਹੇਮਾ ਦੇ ਮਿਹਣੇ ਨੇ ਅਸਰ ਕੀਤਾ। ਬੰਗਾਲੀ ਨੇ ਸੋ ਰੁਪਿਆ ਨੋਕਰ ਨੂੰ ਫੜਾ ਦਿੱਤਾ। ”ਇਕ ਮਿੰਟ ਆਈ -।” ਕਹਿ ਕੇ ਹੇਮਾ ਕਮਰੇ ਵਿਚੋਂ ਬਾਹਰ ਨਿਕਲ ਗਈ। ਰਾਮੂ ਸੀਟੀ ਮਾਰਦਾ ਪੌੜੀਆਂ ਉੱਤਰ ਗਿਆ। 

ਉਡੀਕ ਵਿਚ ਬੈਠਾ ਬੰਗਾਲੀ, ਕਮਰੇ ਦੀ ਇਕ ਇਕ ਚੀਜ਼ ਤੱਕਣ ਲੱਗਾ। ਕਮਰੇ ਦੇ ਦਰਵਾਜ਼ੇ ਤੋਂ ਬਿਨਾਂ ਕੋਈ ਵੀ ਖਿੜਕੀ ਨਹੀਂ ਹੈ। ਦਰਵਾਜ਼ੇ ਦੇ ਸੱਜੇ ਪਾਸੇ ਨਾਲ ਦੋ ਕੁ ਫੁੱਟ ਕੰਧ ਦਾ ਉਹਲਾ ਕਰਕੇ, ਨਹਾਉਣ ਜਾਂ ਕੱਪੜੇ ਧੋਣ ਜਾਂ ਫਿਰ ਗਾਹਕ ਭੁਗਤਾਉਣ ਪਿਛੋਂ ਆਰਜ਼ੀ ਸਫ਼ਾਈ ਦੀ ਲੋੜ ਲਈ ਖੁਰਾ ਬਣਾਇਆ ਹੋਇਆ ਹੈ। ਪਲੰਘ, ਜਿਸ ਉੱਤੇ ਉਹ ਬੈਠਾ ਹੈ, ਨਾ ਇਹ ਸਿੰਗਲ ਹੈ ਨਾ ਇਹ ਡਬਲ ਹੈ। ਉਸਦਾ ਵਿਚਕਾਰਲਾ ਜਿਹਾ ਸਾਇਜ਼ ਹੈ। ਪਲੰਘ ਉੱਪਰ ਰੂੰ ਦਾ ਗੱਦਾ ਜਾਂ ਕੁਝ ਹੋਰ ਕੀ ਹੋਏਗਾ। ਉਸਨੂੰ ਸਮਝ ਨਹੀਂ ਆ ਰਹੀ । ਰੂੰ ਜਾਂ ਰਬੜ ਕਈ ਥਾਵਾਂ ਤੋਂ ਟੁੱਟ ਕੇ, ਕਿਸੇ ਪਾਸਿਉਂ ਉੱਚੀ, ਕਿਸੇ ਪਾਸਿਉਂ ਨੀਵੀਂ ਹੋ ਗਈ ਹੈ। ਉਸ ਉਪਰ ਵਿਛੀ ਚਾਦਰ ਵੀ ਆਪਣਾ ਅਸਲੀ ਰੂਪ ਗੁਆ ਚੁੱਕੀ ਹੈ। ਬੰਗਾਲੀ ਸੋਚ ਰਿਹਾ ਹੈ, ਹੁਣ ਤਕ ਪਤਾ ਨਹੀਂ ਕਿੰਨੇ ਮਰਦ ਇਸ ਪੰਲਘ ਤੇ ਆ ਕੇ ਆਪਣੀ ਹਵਸ ਸ਼ਾਂਤ ਕਰ ਗਏ ਹੋਣਗੇ। ਲੜਕੀਆਂ ਬਦਲਦੀਆਂ ਰਹੀਆਂ ਹੋਣਗੀਆਂ, ਪਰ ਪਲੰਘ ਉਹੀ ਹੈ। ਕਮਰੇ ਦੀਆਂ ਕੰਧਾਂ ਉਹੀ ਹਨ। ਪਲੰਘ ਦੇ ਨਾਲ ਹੀ ਇਕ ਲੋਹੇ ਦੀ ਅਲਮਾਰੀ ਹੈ, ਜਿਸਨੂੰ ਤਾਲਾ ਲੱਗਿਆ ਹੋਇਆ ਹੈ। ਕਮਰੇ ਅੰਦਰ ਘੱਟ ਰੋਸ਼ਨੀ ਕਾਰਨ,ਪਤਾ ਨਹੀਂ ਲੱਗਦਾ, ਅਲਮਾਰੀ ਕਿਹੜੇ ਰੰਗ ਦੀ ਹੈ। 

ਸੱਜੇ ਪਾਸੇ ਦੀ ਦੀਵਾਰ ‘ਤੇ ਕਿੰਨੀਆਂ ਹੀ ਦੇਵੀਆਂ ਦੀਆਂ ਤਸਵੀਰਾਂ ਟੰਗੀਆਂ ਹਨ। ਕੁਝ ਦੇਰ ਪਹਿਲਾਂ ਹੇਮਾ ਸ਼ਾਇਦ ਕੋਈ ਅਗਰਬੱਤੀ ਲਾ ਕੇ ਗਈ ਹੋਵੇਗੀ। ਹੁਣ ਅਗਰਬੱਤੀ ਜਲ ਤਾਂ ਨਹੀਂ ਰਹੀ,ਪਰ ਉਸਦੀ ਸੁਗੰਧ ਕਮਰੇ ਦੀ ਹਵਾ ਵਿਚ ਹੈ। 

ਖੁਰੇ ਦੇ ਇਕ ਪਾਸੇ ਬੁਝੀ ਹੋਈ ਅੰਗੀਠੀ ਪਈ ਹੈ। ਪਾਣੀ ਦੀ ਬਾਲਟੀ ਦੇ ਕੋਲ ਹੀ ਸਟੀਲ ਦੇ ਬਰਤਨ ਪਏ ਹਨ। 

ਹੇਮਾ ਅਤੇ ਰਾਮੂ ਲਗਪਗ ਇਕੱਠੇ ਹੀ ਅੰਦਰ ਆਏ। ਅੱਗੜ ਪਿੱਛੜ। ਪਹਿਲਾਂ ਰਾਮੂ ਅੰਦਰ ਵੜਿਆ ਤੇ ਆਉਂਦਿਆਂ ਹੀ ਵਿਸਕੀ ਦਾ ਹਾਫ਼ ਇਕ ਛੋਟੇ ਜਿਹੇ ਸਟੂਲ ਤੇ ਰੱਖ ਦਿੱਤਾ। ਹੇਮਾ ਨੇ ਉਸ ਦੇ ਹੱਥੋਂ ਸੋਡੇ ਦੀਆਂ ਬੋਤਲਾਂ ਫੜ ਲਈਆਂ। 

”ਕੋਈ ਬਾਤ ਕਰੋ ਨਾ।” ਸਟੂਲ ਤੇ ਸੋਡੇ ਰੱਖਦਿਆਂ ਹੇਮਾ ਨੇ ਬੰਗਾਲੀ ਨੂੰ ਛੇੜਿਆ। 

ਰਾਮੂ ਅਜੇ ਵੀ ਖੜ੍ਹਾ ਹੈ। ਹੇਮਾ ਨੇ ਗਲਾਸਾਂ ਵਿਚ ਵਿਸਕੀ ਪਾ ਕੇ ਸੋਡਾ ਪਾ ਦਿੱਤਾ। ਫੇਰ ਟੇਪ ਰੀਕਾਰਡ ਚਲਾਉਣ ਗਈ ਸਾੜ੍ਹੀ ਖੋਲ ਕੇ ਇਕੱਲੇ ਪੇਟੀਕੋਟ ਤੇ ਬਲਾਊਜ਼ ਵਿਚ ਉਸਦੇ ਕੋਲ ਆਣ ਬੈਠੀ। 

ਦੋਹਾਂ ਨੇ ਗਲਾਸ ਟਕਰਾਏ। ਬੰਗਾਲੀ ਬਾਬੂ ਨੇ ਨਿੱਕੀ ਜਿਹੀ ਘੁੱਟ ਭਰਕੇ ਗਲਾਸ ਸਟੂਲ ਤੇ ਰੱਖਿਆ ਤਾਂ ਰਾਮੂ ਬੋਲਿਆ; 

”ਸਾਹਬ, ਚਿਕਨ, ਕਾਜੂ ਮੱਛੀ…?” 

”ਨਹੀਂ, ਏਕ ਦਮ ਨਹੀਂ।” ਫਿਰ ਹੇਮਾ ਵਲ ਦੇਖਕੇ ਬੋਲਿਆ, ‘ਦਰਅਸਲ ਵਿਸਕੀ ਨਾਲ ਮੈਂ ਕੋਈ ਚੀਜ਼ ਖਾਣਾ ਪਸੰਦ ਨਹੀਂ ਕਰਦਾ।’ 

”ਪਰ ਮੈਂ ਤਾਂ ਕੁਝ ਖਾਧੇ ਬਿਨਾਂ ਵਿਸਕੀ ਪੀ ਹੀ ਨਹੀਂ ਸਕਦੀ।” ਘੁੱਟ ਭਰਦਿਆਂ ਹੇਮਾ ਨੇ ਕੌੜੀ ਲੱਗਣ ਦਾ ਨਾਟਕ ਕਰਦਿਆਂ ਕਿਹਾ। 

ਬੰਗਾਲੀ ਬਾਬੂ, ਐਨਕਾਂ ਉਤਾਰ ਕੇ ਜਾਲ ਵਿਚ ਫਸੇ ਖਰਗੋਸ਼ ਵਾਂਗ ਝਾਕਿਆ। ਫਿਰ ਰਾਮੂ ਵਲ ਦੇਖ ਕੇ ਬੋਲਿਆ, ਕੋਈ ਨਮਕੀਨ ਲੈ ਆਓ, ‘ਮੂੰ ਗਦਾਲ, ਪਕੌੜੀ, ਪਾਪੜੀ, ਮੂੰਗਫਲੀ ਜੋ ਮਿਲੇ।’ ਉਸਨੇ ਪੰਜ ਰੁਪਏ ਦਾ ਨੋਟ ਰਾਮੂ ਵਲ ਵਧਾਇਆ। 

“ਇਸ ਨਾਲ ਕੀ ਹੋਏਗਾ, ਸਾਹਬ। ਇਥੋਂ ਦਾ ਤਾਂ ਦਰਬਾਨ ਵੀ ਪੰਜ ਰੁਪਏ ਬਖਸ਼ੀਸ ਨਹੀਂ ਲੈਂਦਾ।” ਰਾਮੂ ਇਉਂ ਪਿੱਛੇ ਹਟਿਆ, ਜਿਵੇਂ ਉਸਦੀ ਤੌਹੀਨ ਹੋ ਗਈ ਹੋਵੇ। 

”ਕੀ ਹੋ ਗਿਆ ਰੇ?'”ਆਦਮੀ ਦੇਖ ਕੇ ਜ਼ਿੱਦ ਕਰਿਆ ਕਰੋ। ਭੱਦਰ ਪੁਰਸ਼ਾਂ ਨੂੰ ਤੰਗ ਨਹੀਂ ਕਰਦੇ।” ਹੇਮਾ ਨੇ ਝਿੜਕਿਆ। 

ਰਾਮੂ ਪੰਜ ਰੁਪਏ ਲੈ ਕੇ ਚੁੱਪ ਚਾਪ ਚਲਿਆ ਗਿਆ। 

ਇਕ ਪੈੱਗ ਪੀਣ ਤੋਂ ਬਾਅਦ ਬੰਗਾਲੀ ਨਸ਼ੇ ਵਿਚ ਹੋ ਗਿਆ। 

”ਅਰੇ ਤੁਮਰਾ ਨਾਮ ਕੀ ?” (ਤੇਰਾ ਨਾਮ ਕੀ ਹੈ? ) ਬੰਗਾਲੀ ਨੇ ਉਸਦੇ ਪੱਟ ਤੇ ਹੱਥ ਫੇਰਦਿਆਂ ਪੁੱਛਿਆ। 

”ਬਾਬੂ ਸਾਹਬ ਨਾਮ ਕੋਈ ਵੀ ਹੋਵੇ। ਏਥੇ ਸਭ ਇਕ ਕੰਮ ਹੀ ਕਰਦੀਆਂ ਨੇ?” ਹੇਮਾ ਨੇ ਨੇੜੇ ਸਰਕਦਿਆਂ ਕਿਹਾ। 

”ਹਾਂ ਉਸ ਇਕ ਕੰਮ ਨੂੰ ਤਾਂ ਮੈਂ ਜਾਣਦਾ ਹਾਂ।” ਬੰਗਾਲੀ ਹੱਸਿਆ। ਫਿਰ ਉਸਦੇ ਮੋਢੇ ਤੇ ਹੱਥ ਰੱਖ ਕੇ ਕੁਝ ਦੇਰ ਬੈਠਾ ਰਿਹਾ। 

”ਸਾਹਬ ਪੈਸੇ ਦਿਓ, ਨਹੀਂ ਤਾਂ ਮੌਸੀ ਆ ਕੇ ਤੰਗ ਕਰੇਗੀ ਐਵੇਂ। ਕਹਿੰਦਿਆਂ ਹੇਮਾ ਉਸ ਨਾਲ ਸਟ ਕੇ ਬੈਠ ਗਈ। ਬੰਗਾਲੀ ਨੇ ਇਕ ਬਾਂਹ ਉਸਦੀ ਕਮਰ ਦੁਆਲੇ ਵਲ ਲਈ ਤੇ ਬੋਲਿਆ -‘ਹਾਫ਼ ਪੈੱਗ ਹੋਰ ਲਵਾਂਗਾ।’ ਫਿਰ ਉਸਨੇ ਪਰਸ ਵਿਚੋਂ ਪੰਜਾਹ ਰੁਪਏ ਕੱਢ ਕੇ ਹੇਮਾ ਨੂੰ ਫੜਾਏ। 

”ਬੱਸ ਸਾਹਿਬ ਜੀ, ਏਹ ਤਾਂ ਮੌਸੀ ਲੈ ਜਾਏਗੀ ਤੇ ਮੈਨੂੰ?” ਹੇਮਾ ਨੇ ਉਸਦੇ ਗਲ ਦੁਆਲੇ ਬਾਂਹ ਵਲਾ ਦਿੱਤੀ ਤੇ ਕੰਨ ਕੋਲ ਚੁੰਮਣ ਦਾ ਅਭਿਨੈ ਕੀਤਾ। 

”ਅਰੇ ਚੁੰਮਣਾ ਨਹੀਂ ਪਲੀਜ਼, ਮੈਨੂੰ ਏਡਜ਼ ਤੋਂ ਬਹੁਤ ਡਰ ਲਗਦਾ ਹੈ। ਏਸੇ ਲਈ 

ਮੈਂ ਸੰਭੋਗ ਨਹੀਂ ਕਰਦਾ।’’ 

”ਕਦੇ ਅਜਿਹਾ ਕੰਮ ਨਹੀਂ ਕੀਤਾ ?” ਹੇਮਾ ਨੇ ਛੇੜਿਆ। 

“ਮਰਨਾ ਹੈ ਕੀ?” 

”ਕਦੇ ਲੋੜ ਮਹਿਸੂਸ ਨਹੀਂ ਹੋਈ ?” 

”ਹੁੰਦੀ ਹੈ ਤਾਂ ਕੁਝ ਦੋਸਤ ਰਲ ਮਿਲ ਕੇ ਕੰਮ ਚਲਾ ਲੈਂਦੇ ਹਾਂ। ਹਾਫ਼ ਪੈੱਗ ਬਣਾ  

” ਇਕ ਪਲ ਹੇਮਾ ਉਸਦੇ ਚਿਹਰੇ ਨੂੰ ਘੂਰਦੀ ਰਹੀ, ਫਿਰ ਪੈੱਗ ਬਣਾ ਕੇ ਉਸਨੂੰ ਫੜਾਉਂਦਿਆਂ ਬੋਲੀ, ”ਮੈਨੂੰ ਵੀ ਦੇਹ ਨਾ ਕੁਝ -।‘’ 

ਬੰਗਾਲੀ ਨੇ ਦਸਾਂ ਦਾ ਨੋਟ ਕੱਢ ਕੇ ਉਸਨੂੰ ਫੜਾਇਆ ਤੇ ਗਲਾਸ ਮੂੰਹ ਨੂੰ ਲਾ ਲਿਆ। 

ਕਿਸੇ ਕੰਮ ਦਾ ਬਹਾਨਾ ਲਾ ਕੇ ਹੇਮਾ ਕਮਰੇ ਤੋਂ ਬਾਹਰ ਗਈ ਤੇ ਝੱਟ ਕੁ ਮਗਰੋਂ ਹੱਥ ਵਿਚ ਨਮਕੀਨ ਪਕੌੜੀਆਂ ਦੀ ਪਲੇਟ ਲਈ ਅੰਦਰ ਆਈ। ‘ਇਹ ਨੌਕਰ ਵੀ ਬੜੇ ਹਰਾਮੀ ਹੋ ਗਏ ਨੇ। ਬਾਹਰ ਰੱਖ ਕੇ ਪਤਾ ਨਹੀਂ ਕਿਧਰ ਮਰ ਗਿਆ।’ ਕਹਿੰਦਿਆਂ ਹੇਮਾ ਫਿਰ ਉਸ ਨਾਲ ਸਟ ਕੇ ਬੈਠ ਗਈ। 

ਦੋ ਕੁ ਮਿੰਟ ਬਾਅਦ ਬੂਹਾ ਖੜਕਿਆ। ਹੇਮਾ ਨੇ ਦਰਵਾਜ਼ਾ ਖੋਹਲਿਆ। ਦੇਵਕੀ ਮੱਸੀ ਅੰਦਰ ਆਈ। 

ਬੰਗਾਲੀ ਬਾਬੂ, ਪਲੰਘ ਦੇ ਢੋਅ ਤੇ ਸਿਰ ਸੁੱਟੀ ਸਿਗਰਟ ਦੇ ਕਸ਼ ਲਾ ਰਿਹਾ ਸੀ। ‘‘ਬਾਬੂ ਅਬ ਜਾਉ, ਬਹੁਤ ਟਾਈਮ ਹੋ ਗਿਆ?” ਦੇਵਕੀ ਨੇ ਹੁਕਮ ਸੁਣਾਇਆ। “ਕਿੰਤੂ ਮੈਂ ਤਾਂ ਸਿਰਫ਼ ਵਾਰਤਾਲਾਪ—?” 

”ਇਥੇ ਟਾਈਮ ਦਾ ਮੁੱਲ ਹੈ, ਬਾਬੂ ਜੀ।”ਦੇਵਕੀ ਮੌਸੀ ਨੇ ਟੋਕਿਆ ਧੰਦੇ ਦਾ ਵਕਤ ਹੈ। ਵਾਰਤਾਲਾਪ ਕਰਨਾ ਹੈ ਤਾਂ ਕਿਸੇ ਖ਼ਾਲੀ ਸਮੇਂ ਆਣਾ। ਇੰਨੇ ਵਿਚ ਤਾਂ ਦੋ ਤਿੰਨ ਕਸਟਮਰ ਨਿਪਟ ਜਾਂਦੇ।” ਦੇਵਕੀ ਨੇ ਸਮਝਾਇਆ। 

ਕਿੰਤੂ —-?” ” 

”ਕੋਈ ਕਿੰਤੂ ਨਹੀਂ ਬਾਬੂ। ਜਾਉ ਅਬ। ਬਾਹਰ ਕਸਟਮਰ ਬੈਠਾ ਹੈ। ਹੇਮਾ ਤੂੰ ਬਾਹਰ ਚੱਲ।” ਦੇਵਕੀ ਮੌਸੀ ਜਾਣਦੀ ਹੈ. ਇਹੋ ਜਿਹੇ ਮੌਕੇ ਗਾਹਕਾਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਹੈ। 

ਬੰਗਾਲੀ ਬਾਬੂ ਉਠਿਆ। ਪੈਰੀਂ ਚੱਪਲ ਫਸਾਏ ਤੇ ਅਧੀਏ ਵਿਚ ਪਈ ਬਾਕੀ ਸ਼ਰਾਬ ਵਲ ਝਾਕਦਾ ਅਸੰਤੁਸ਼ਟ ਜਿਹਾ ਕਮਰੇ ਤੋਂ ਬਾਹਰ ਨਿਕਲ ਗਿਆ। 

ਹੇਮਾ ਸਾਂਝੇ ਕਮਰੇ ਵਿਚ ਆ ਬੈਠੀ। 

”ਇੰਨੀ ਜਲਦੀ ਫਿਰ ਬਣ ਸੰਵਰ ਆਈ ਹੈ ਰੀ?”ਸਲਮਾ ਨੇ ਛੇੜਿਆ। 

”ਇਹ ਤਾਂ ਸਾਲਾ, ਡਰਦਾ ਹੱਥ ਨਹੀਂ ਸੀ ਲਾਉਂਦਾ, ਕਹਿੰਦਾ ਮੈਨੂੰ ਏਡਜ਼ ਹੋ ਜਾਊ।” ਹੇਮਾ ਦੇ ਨਾਲ ਸਾਰੀਆਂ ਹੱਸ ਪਈਆਂ। 

ਕੰਚਨਾ ਨੇ ਦੋਵੇਂ ਹੱਥਾਂ ਨਾਲ ਗੁਪਤ ਅੰਗ ਨਪੀੜਦਿਆਂ ਕਚੀਸ ਵੱਟੀ ਤੇ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ। ਉਸਨੂੰ ਵੇਖਦਿਆਂ ਹੀ ਰੇਖਾ ਤੇ ਮਾਇਆ ਹਸਦੀਆਂ ਹਸਦੀਆਂ ਇਕਦਮ ਗੰਭੀਰ ਹੋ ਗਈਆਂ। 

ਏਨੇ ਨੂੰ ਕੋਈ ਸ਼ਰਾਬੀ ਟੋਲਾ ਪੌੜੀਆਂ ਚੜ੍ਹਦਾ ਹੋ-ਹੱਲਾ ਕਰਦਾ ਆ ਰਿਹਾ ਜਾਪਿਆ। 

ਸਾਰੀਆਂ ਨੇ ਕਾਹਲੀ ਨਾਲ ਆਪਣੇ ਵਾਲਾਂ ਵਿਚ ਹੱਥ ਫੇਰ ਕੇ ਸੈੱਟ ਕੀਤੇ ਤੇ ਚਿਹਰਿਆਂ ਤੇ ਮੁਸਕਾਣ ਲਿਆ ਕੇ. ਉਹਨਾਂ ਨੂੰ ਉਡੀਕਣ ਲੱਗੀਆਂ। 

ਹੇਠਲੀ ਮੰਜ਼ਲ ‘ਤੇ ਸ਼ਰਾਬੀ ਲੜਕੇ ਚਾਂਭਲੇ ਹੋਏ ਰੌਲਾ ਪਾ ਰਹੇ ਹਨ। ਗੁੱਡੀ ਗਾਲ੍ਹਾਂ ਵਿਚ ਪੰਜਾਬੀ ਰੰਗ ਵਿਖਾ ਰਹੀ ਹੈ। 

ਛੇ ਜਣੇ ਉਪਰ ਦੂਸਰੀ ਮੰਜ਼ਲ ਤੇ ਚੜ੍ਹ ਆਏ ਹਨ। ਪਹਿਰਾਵੇ ਅਤੇ ਬੋਲ ਚਾਲ ਤੋਂ ਡਰਾਇਵਰ ਭਾਈਚਾਰੇ ਦੇ ਜਾਪਦੇ ਹਨ। ਸ਼ਰਾਬੀ ਹੋਏ ਬਹਿਕ ਰਹੇ ਹਨ। 

ਹੇਮਾ, ਕੰਚਨਾ, ਸਲਮਾ, ਰੇਖਾ, ਮਾਇਆ ਸਾਰੀਆਂ ਹੀ ਸਤੱਰਕ ਹੋ ਗਈਆਂ ਹਨ। 

ਸਾਂਝੇ ਕਮਰੇ ਅੰਦਰ ਵੜਦਿਆਂ ਹੀ ਇਕ ਬੋਲਿਆ -‘ਹਾਏ ! ਹਾਏ !!’ 

ਸਾਰੇ ਹਾਬੜਿਆਂ ਵਾਂਗ ਲੜਕੀਆਂ ਵਲ ਤੱਕਣ ਲੱਗੇ, ਜਿਵੇਂ ਉਹ ਖਾਣ ਵਾਲੀਆਂ ਵਸਤਾਂ ਹੋਣ। 

”ਆਪਣੀ ਆਪਣੀ ਚੁਣ ਲੌ ਬਈ। ਇਕ ਨੇ ਐਲਾਨ ਕੀਤਾ-”ਮੈਂ ਤਾਂ ਐਹਨੂੰ ਲੈ ਕੇ ਜਾਊਂ।” ਨਸ਼ੇ ਵਿਚ ਅਗਾਂਹ ਵਧ ਕੇ ਉਸਨੇ ਸਲਮਾ ਦੀ ਬਾਂਹ ਫੜ ਲਈ। 

ਸਲਮਾ ਕਾਹਲੀ ਨਾਲ ਬਾਂਹ ਛੁਡਾ ਕੇ ਪਿਛਾਂਹ ਹਟ ਗਈ। ਕਮਰਾ ਸ਼ਰਾਬ ਦੀ ਹਵਾੜ ਨਾਲ ਭਰ ਗਿਆ। ਰੇਖਾ ਤੇ ਮਾਇਆ ਨੇ ਧੁੜ ਧੜੀ ਲੈ ਕੇ ਨੱਕ ਚੜ੍ਹਾਇਆ। ਇਕ ਜਣਾ ਲਗਾਤਾਰ ਹੇਮਾ ਨੂੰ ਤਾੜ ਰਿਹਾ ਸੀ। ਦੂਸਰਾ ਬੋਲਿਆ-”ਸਾਲਿਆ ਨੇਤਰਭੋਗ ਤਾਂ ਬਾਹਰ ਵੀ ਬਥੇਰਾ ਕਰ ਲਈਦੈ। ਇਹਨੂੰ ਅੰਦਰ ਲੈ ਜਾ ਮਾਂ ਨੂੰ ?” 

ਕੁਝ ਲੜਕੀਆਂ ਹੱਸ ਪਈਆਂ। ਹੁਣ ਉਹ ਪੰਜਾਬੀ ਭਾਸ਼ਾ ਕੁਝ ਕੁਝ ਸਮਝਣ ਲਗ ਪਈਆਂ ਹਨ। ਕਈ ਤਾਂ ਟੁੱਟੀ ਫੁੱਟੀ ਬੋਲਣ ਦਾ ਯਤਨ ਵੀ ਕਰਦੀਆਂ ਹਨ। ਰੌਲਾ ਸੁਣ ਕੇ ਦੇਵਕੀ ਮੌਸੀ ਆ ਗਈ। 

ਇਕ ਸ਼ਰਾਬੀ ਨੇ ਕੋਲ ਖੜ੍ਹੀ ਮਾਇਆ ਦੇ ਚੂੰਡੀ ਵੱਢ ਕੇ ਕਿਹਾ-”ਤੇਰਾ ਕੀ ਰੇਟ ਐ ਪੱਠੀਏ ?” 

”ਪਹਿਲਾਂ ਸੌਦਾ ਤੈਅ ਕਰੋ, ਫਿਰ ਹਾਥ ਲਗਾਣਾ। ਏਥੇ ਸ਼ਰਾਰਤ ਨਹੀਂ ਕਰਨੀ।’ ਦੇਵਕੀ ਮੌਸੀ ਨੇ ਚਿਤਾਵਨੀ ਦਿੱਤੀ। 

ਸੌਦਾ ਸੌ ਰੁਪਏ ਤੋਂ ਸ਼ੁਰੂ ਹੋਇਆ। ਫਿਰ ਸਾਰਾ ਕੁਝ ਰੁਟੀਨ ਪ੍ਰਕਿਰਿਆ ਵਿਚੋਂ ਲੰਘਿਆ। ਕਦੇ ਕਿਸੇ ਨੇ ਸਾੜ੍ਹੀ ਦਾ ਪੱਲਾ ਸਰਕਾਇਆ। ਕਿਸੇ ਨੇ ਬਲਾਉਜ਼ ਵਿਚੋਂ ਉਭਾਰੀਆਂ ਛਾਤੀਆਂ ਦਿਖਾਈਆਂ। ਕਿਸੇ ਨੇ ਨੀਵੀਂ ਸਾੜ੍ਹੀ ਦਾ ਪੱਲਾ ਹਟਾ ਕੇ ਮਖਮਲੀ ਪੇਟ ਤੇ ਧੁੰਨੀ ਦੇ ਦੀਦਾਰ ਕਰਾਏ। ਕੋਈ ਕਿਸੇ ਨਾਲ ਖਹਿ ਕੇ ਲੰਘੀ ਤੇ ਕਿਸੇ ਨੇ ਪਿਠ ਘੁੰਮਾ ਕੇ ਨਿਤੰਭਾਂ ਦਾ ਭਾਰਾਪਣ ਦਿਖਾਇਆ। 

ਤੇ ਹਰ ਇਕ ਨਾਲ 60 ਰੁਪਏ ਵਿਚ ਸੌਦਾ ਤੈਅ ਹੋ ਗਿਆ। 

ਇਕ ਸ਼ਰਾਬੀ ਨੇ ਆਪਣੀ ਡੱਬ ਵਿਚੋਂ ਬੋਤਲ ਕੱਢ ਲਈ ਤੇ ਏਥੇ ਹੀ ਸਭਨਾਂ ਨੇ ਪੀਣੀ ਚਾਹੀ। ਦੇਵਕੀ ਨੇ ਵਰਜਿਆ,”ਸ਼ਰਾਬ ਪੀਣੀ ਹੈ ਤਾਂ ਇਥੋਂ ਮੰਗਵਾਉਣੀ ਪਏਗੀ। ਬਾਹਰ ਦੀ ਸ਼ਰਾਬ ਏਥੇ ਨਹੀਂ ਪੀਤੀ ਜਾਏਗੀ।” ”ਕਿਉਂ?” ਸਾਰੇ ਹੈਰਾਨ ਹੋਏ। 

”ਕੀ ਪਤਾ ਇਸ ਵਿਚ ਕੀ ਮਿਲਿਆ ਹੋਵੇ। ਜੇ ਕੋਈ ਘਟਨਾ ਹੋ ਗਈ ਤਾਂ ਜ਼ਿੰਮੇਵਾਰ ਕੌਣ ਹੋਏਗਾ?”ਦੇਵਕੀ ਮੋਸੀ ਨੇ ਕਾਰਨ ਦੱਸਿਆ। 

”ਜੇ ਇਥੋਂ ਖ਼ਰੀਦੀ ਸ਼ਰਾਬ ਵਿਚ ਕੁਝ ਮਿਲਿਆ ਹੋਵੇ ਫੇਰ?”ਇਕ ਸ਼ਰਾਬੀ ਨੇ ਜਿਰਾਹ’ ਕੀਤੀ। 

”ਕੁਝ ਵੀ ਹੋਵੇ ਬਾਹਰ ਦੀ ਸ਼ਰਾਬ ਏਥੇ ਨਹੀਂ ਪੀਤੀ ਜਾਏਗੀ।”ਦੇਵਕੀ ਮੋਸੀ ਨੇ ਫ਼ੈਸਲਾ ਸੁਣਾਇਆ। 

”ਚਲੋ ਇਕ ਬੋਤਲ ਏਥੋਂ ਲੈ ਲੈਂਦੇ ਆਂ। ਇਕ ਆਹ ਹੈਗੀ ਆ। ਫੇਰ ਠੀਕ ਐ?”ਇਕ ਨੇ ਸਮਝੋਤੇ ਲਈ ਤਰਕੀਬ ਦੱਸੀ। 

ਇਕ ਬੋਤਲ ਹੋਰ ਮੰਗਵਾਉਣ ਲਈ ਰਾਮੂ ਨੂੰ ਪੈਸੇ ਦਿੱਤੇ । ਡੱਬ ਵਾਲੀ ਬੋਤਲ ਲਈ ਗਲਾਸ ਆ ਗਏ। ਇਕ ਨੇ ਰੇਖਾ ਦੀਆਂ ਛਾਤੀਆਂ ਵਲ ਹੱਥ ਵਧਾਇਆ, ਉਹ ਪਿਛਾਂਹ ਹਟਦੀ ਬੋਲੀ, ”ਸਬਰ ਕਰਨਾ, ਕਮਰੇ ‘ਚ ਦੇਖੂੰਗੀ ਕਿੱਡਾ ਕੁ ਮਰਦ ਹੈਂ ਤੂੰ।’’ 

”ਕਮਰੇ ਵਿਚ ਫੇਰ ਸਹੀ ਤੂੰ ਪਹਿਲਾਂ ਐਥੇ ਈ ਵੇਖ ਲਾ।”ਸ਼ਰਾਬੀ ਨੇ ਉਸ ਵਲ ਤਕਦਿਆਂ ਲਾਲਾਂ ਸੁਟਦਿਆਂ ਕਿਹਾ। 

”ਰੇਖਾ ਅਜ ਤੇਰੀ ਖ਼ੈਰ ਨਹੀਂ।” ਹੇਮਾ ਨੇ ਛੇੜਿਆ। 

ਤੀਸਰੀ ਮੰਜ਼ਲ ਤੇ ਮਨੀਸ਼ਾ ਕਿਸੇ ਨੂੰ ਗਾਲ੍ਹਾਂ ਕੱਢ ਰਹੀ ਸੀ ਤੇ ਬੇਲਾ ਮੋਸੀ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। 

ਰਾਮੂ ਬੋਤਲ ਲੈ ਕੇ ਆ ਗਿਆ। 

ਰੇਖਾ, ਕੰਚਨਾ ਤੇ ਮਾਇਆ, ਆਪਣਿਆਂ ਕਮਰਿਆਂ ਵਿਚ ਹੀ ਪੀਣਗੀਆਂ। ਉਹਨਾਂ ਆਪਣੇ ਗਾਹਕਾਂ ਨੂੰ ਮਨਾ ਲਿਆ। 

ਰਾਮੂ ਦੂਸਰੀ ਬੋਤਲ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਸਭਨਾਂ ਕਮਰਿਆਂ ਵਿਚ ਘੁੰਮਾਏਗਾ। ਇਹ ਤੈਅ ਹੋਇਆ ਤੇ ਫਿਰ ਸਭ ਆਪੋ ਆਪਣੇ ਕਮਰਿਆਂ ਵਿਚ ਚਲੇ ਗਏ। 

”ਦੇਰ ਨਹੀਂ ਕਰਨੀ। ਜਲਦੀ ਨਿਪਟਾ ਕੇ ਬਾਹਰ ਨਿਕਲੋ।” ਲੜਕੀਆਂ ਨੂੰ ਗੁੱਝੀ ਹਦਾਇਤ ਕਰਕੇ, ਦੇਵਕੀ ਮੋਸੀ ਆਪਣੇ ਕਮਰੇ ਵਿਚ ਚਲੀ ਗਈ। 

ਨੌ  

ਮਾਇਆ ਆਪਣੇ ਗਾਹਕ ਨੂੰ ਕਮਰੇ ਵਿਚ ਲੈ ਕੇ ਆਈ ਤਾਂ ਹੈਰਾਨ ਰਹਿ ਗਈ। ਰਾਜੂ ਪਲੰਘ ਤੇ ਸੁੱਤਾ ਪਿਆ ਸੀ। 

”ਇਹ ਕਿਸ ਵੇਲੇ ਅੰਦਰ ਆ ਗਿਆ?”ਸੋਚਦਿਆਂ ਉਹ ਤੇਜ਼ੀ ਨਾਲ ਰਾਜੂ ਕੋਲ ਗਈ। ਅੰਦਰ ਹਰਖ ਵੀ ਜਾਗਿਆ, ”ਜਦੋਂ ਇਸ ਮੂਏ ਨੂੰ ਕਿਹਾ ਗਿਆ ਹੈ, ਕਿ ਰਾਤ ਦੇ ਬਾਰਾਂ ਵਜੇ ਤੋਂ ਪਹਿਲਾਂ ਕਮਰੇ ਵਿਚ ਨਹੀਂ ਆਉਣਾ, ਫੇਰ।” ਉਸ ਨੇ ਬਾਂਹ ਖਿੱਚ ਕੇ ਝਟਕੇ ਨਾਲ ਰਾਜੂ ਨੂੰ ਊਠਾਉਣਾ ਚਾਹਿਆ ਤਾਂ ਪਤਾ ਲੱਗਿਆ ਕਿ ਉਸਨੂੰ ਤਾਂ ਤੇਜ਼ ਬੁਖ਼ਾਰ ਹੈ। ਹੁਣ ਕੀ ਕਰਾਂ? ਗਾਹਕਾਂ ਨੂੰ ਕਿਵੇਂ ਸਮਝਾਵਾਂ? ਅੰਦਰਲੀ ਮਮਤਾ ਨੇ ਚਾਹਿਆ ਗਾਹਕ ਵਾਪਸ ਮੋੜ ਦਿਆਂ। ਪਰ ਖ਼ਰਚੇ, ਰਾਜੂ ਦੀ ਦਵਾਈ ਲਈ ਵੀ ਰੁਪਏ ਚਾਹੀਦੇ ਨੇ। -ਫਿਰ? 

ਦੁਚਿੱਤੀ ਵਿਚ ਘਿਰੀ ਤੇਜ਼ ਕਦਮੀਂ ਉਹ ਦੇਵਕੀ ਮੌਸੀ ਕੋਲ ਆਈ। 

“ਮੋਸੀ ਰਾਜੂ ਨੂੰ ਤਾਂ ਬੁਖ਼ਾਰ ਹੈ। ਜੇ ਤੂੰ ਕਹੇਂ ਤਾਂ ਮੈਂ ਉਸਨੂੰ ਡਾਕਟਰ ਪਾਸ ਲੈ ਜਾਵਾਂ? ਕਸਟਮਰ ਕਿਸੇ ਹੋਰ ਪਾਸ ਚਲਾ ਜਾਏਗਾ?” 

”ਮੈਂ ਦੇਖ ਰਹੀ ਹਾਂ ਮਾਇਆ ਤੂੰ ਬਹੁਤ ਬਹਾਨੇਬਾਜ਼ ਹੁੰਦੀ ਜਾ ਰਹੀ ਹੈ। ਤੇਰਾ ਪਿਛਲੇ ਮਹੀਨੇ ਦਾ ਕਿਰਾਇਆ ਵੀ ਨਹੀਂ ਆਇਆ। ਜੇ ਤੂੰ ਇਸ ਤਰ੍ਹਾਂ ਹੀ ਗਾਹਕਾਂ ਨੂੰ ਮੋੜਦੀ ਰਹੀ, ਮੈਨੂੰ ਲਗਦੈ ਤੇਰਾ ਹਾਲ ਵੀ ਚੰਪਾ ਵਾਲਾ ਹੋਏਗਾ। ਜਾਣਦੀ ਹੈ ਨਾ ਚੰਪਾ ਨੂੰ? ਇਥੋਂ ਕੱਢੀ ਤਾਂ ਧਰਮਤਲਾ ਦੇ ਮੈਦਾਨਾਂ’ਚ ਪੰਜ ਪੰਜ ਰੁਪਈਏ ਲੈ ਕੇ ਗਾਹਕ ਲਭਦੀ ਫਿਰਦੀ ਹੈ। ਜਾਹ ਕਸਟਮਰ ਨੂੰ ਖਲਾਸ ਕਰ। ਬੱਚੇ ਤਾਂ ਬਹਾਨਾ ਕਰਕੇ ਘਰ ਆ ਵੜਦੇ ਹਨ। ਬਾਹਰ ਇਹਨਾਂ ਨੂੰ ਸੱਪ ਸੁੰਘ ਜਾਂਦੈ। ਬਾਹਰ ਕੱਢ ਉਸਨੂੰ ਤੇ ਆਪਣਾ ਕੰਮ ਨਿਬੇੜ। ਕੱਲ ਸੇਵਾ ਸਮਿਤੀ ਵਾਲਿਆਂ ਤੋਂ ਦਵਾਈ ਲੈ ਆਏਗਾ।” ਦੇਵਕੀ ਦੀ ਅਦਾਲਤ ਦਾ ਫ਼ੈਸਲਾ ਸੁਣਕੇ, ਮਾਇਆ ਮੁਰਦਿਆਂ ਵਾਲੀ ਚਾਲ ਮੁੜੀ। 

ਰਾਜੂ ਨੂੰ ਉਠਾਇਆ। ਬਾਹਰ ਲੈ ਆਈ। ਪਿਆਰ ਨਾਲ ਬੋਲੀ ” ਡਾਕਟਰ ਬਾਬੂ ਆਇਆ ਹੈ। ਮੈਂ ਦਵਾਈ ਲੈ ਲਵਾਂ। ਤੂੰ ਥੋੜ੍ਹੀ ਦੇਰ ਪਾਰਕ ਵਿਚ ਜਾ ਕੇ ਬੈਠ।’’ 

”ਮੈਨੂੰ ਵੀ ਦਵਾਈ ਲੈ ਦੇ ਨਾ ਮਾਂ।” ਬੁਖ਼ਾਰ ਵਿਚ ਖੰਘਦਿਆਂ ਰਾਜੂ ਨੇ ਜ਼ਿੱਦ ਕੀਤੀ । 

”ਇਹ ਡਾਕਟਰ ਛੋਟੇ ਬੱਚਿਆਂ ਨੂੰ ਦਵਾਈ ਨਹੀਂ ਦਿੰਦਾ। ਤੈਨੂੰ ਮੈਂ ਸਵੇਰੇ ਹੋਰ ਡਾਕਟਰ ਕੋਲ ਲੈ ਕੇ ਜਾਵਾਂਗੀ। ਅੱਛਾ, ਮੇਰਾ ਸੋਹਣਾ ਪੁੱਤਰ।” ਮਾਇਆ ਨੇ ਪਿਆਰ ਕੀਤਾ। ਰਾਜੂ ਹਾਲੇ ਵੀ ਖੜ੍ਹਾ ਰਈਂ ਰਈਂ ਕਰ ਰਿਹਾ ਹੈ ਤਾਂ ਮਾਇਆ ਨੇ ਝਿੜਕਿਆ-”ਜਾਹ ਹੇਠਾਂ ਜਾਹ ਮੌਤ ਨਹੀਂ ਆਉਣ ਲੱਗੀ ਤੈਨੂੰ ” ਤੇ ਉਸਨੂੰ ਪੌੜੀਆਂ ਵਲ ਧੱਕ ਦਿੱਤਾ। 

ਰੋਂਦਾ ਰਾਜੂ ਪੌੜੀਆਂ ਉਤਰਨ ਲੱਗਾ। ਉਸਨੂੰ ਦੇਖਦਿਆਂ ਮਾਇਆ ਦੀਆਂ ਅੱਖਾਂ ਭਰ ਆਈਆਂ। ਉਸਨੇ ਕਾਹਲੀ ਨਾਲ ਹੰਝੂ ਪੂੰਝੇ, ਫਿਰ ਮੁਸਕਰਾਉਣ ਦਾ ਯਤਨ ਕਰਦੀ ਕਮਰੇ ਅੰਦਰ ਚਲੀ ਗਈ। -”ਮੌਸੀ ਦਾ ਲੜਕਾ ਹੈ ਨਾ । ਬਹੁਤ ਪਿਆਰ ਕਰਦਾ ਹੈ ਮੇਰੇ ਨਾਲ। ਜ਼ਿੱਦ ਕਰਕੇ ਏਥੇ ਆ ਜਾਂਦੈ।” ਆਖਦਿਆਂ ਮਾਇਆ ਸਾੜ੍ਹੀ ਉਤਾਰਨ ਲੱਗ ਪਈ। 

ਮਾਇਆ ਨੇ ਟਿਊਬ ਲਾਈਟ ਬੰਦ ਕਰ ਦਿੱਤੀ। ਮੱਧਮ ਲਾਲ ਰੋਸ਼ਨੀ ਵਿਚ ਕਮਰੇ ਦੀਆਂ ਕੰਧਾਂ ਤੇ ਉਖੜਿਆ ਪਲੱਸਤਰ ਆਧੁਨਿਕ ਕਲਾ-ਕ੍ਰਿਤਾਂ ਵਰਗਾ ਬਣ ਗਿਆ। ਪਲੰਘ ‘ਤੇ ਵਿਛੀ ਚਾਦਰ ਦੇ ਘਸਮੈਲੇ ਫੁੱਲ ਵੀ ਪਿਆਰੇ ਲੱਗਣ ਲੱਗੇ । ਮਾਇਆ ਦਾ ਕਣਕ ਵੰਨਾ ਰੰਗ ਸ਼ਰਾਬੀ ਨੂੰ ਉਤੇਜਿਤ ਕਰਨ ਲੱਗਾ। ਜਦੋਂ ਮਾਇਆ ਨੇ ਪਲੰਘ ‘ਤੇ ਲੇਟਦਿਆਂ ਸ਼ਰਾਬੀ ਨੂੰ ਕਿਹਾ-‘‘ਆਈਏ” ਤਾਂ ਉਹ ਮਾਇਆ ਤੇ ਢੇਰੀ ਹੋ ਗਿਆ। * * 

ਗਾਹਕਾਂ ਦਾ ਪਹਿਲਾਂ ਪੂਰ ਭੁਗਤ ਚੁੱਕਾ ਹੈ। ਕਾਮਨ ਰੂਮਾਂ ਵਿਚ ਹੋਰ ਕਸਟਮਰ ਆ ਰਹੇ ਹਨ। ਦਲਾਲ, ਕਿਸੇ ਸ਼ਾਦੀ ਵਿਚ ਰੁਝੇ ਵਿਚੋਲੇ ਵਾਂਗ ਦੋਹਾਂ ਧਿਰਾਂ ਨੂੰ ਸੰਤੁਸ਼ਟ ਕਰਨ ਅਤੇ ਬੁੱਧੂ ਬਨਾਉਣ ਵਿਚ ਸਰਗਰਮ ਹਨ। ਬਜ਼ਾਰ ਦੀ ਰੌਣਕ ਉਵੇਂ ਦੀ ਉਵੇਂ ਗਹਿਮਾ ਗਹਿਮ ਹੈ। ਕੁਝ ਲੜਕੀਆਂ ਦੂਸਰੇ ਰਾਉਂਡ ਦੇ ਗਾਹਕਾਂ ਨੂੰ ਲੈ ਕੇ ਕਮਰੇ ਅੰਦਰ ਚਲੀਆਂ ਗਈਆਂ ਹਨ। ਦੇਵਕੀ ਮੌਸੀ ਹਰ ਇਕ ਤੇ ਨਿਗਾਹ ਰਖ ਰਹੀ ਹੈ। 

ਹੇਠਾਂ ਪਾਨਾਂ ਦੀਆਂ ਦੁਕਾਨਾਂ ‘ਤੇ ਰੇਡੀਓ ਅਤੇ ਟੇਪ ਰੀਕਾਰਡਰ ਵੱਜ ਰਹੇ ਹਨ। ਪਾਰਕਾਂ ਵਿਚ, ਕਮਰਿਆਂ ਵਿਚੋਂ ਕੱਢੇ ਲੜਕੇ ਲੜਕੀਆਂ, ਆਪਸ ਵਿਚ ਖੇਡ ਰਹੇ ਹਨ। ਜਾਂ ਇਕ ਦੂਸਰੇ ਨੂੰ ਗਾਲੀ ਗਲੋਚ ਕਰ ਰਹੇ ਹਨ। ਮਾਇਆ ਦਾ ਰਾਜੂ ਉਦਾਸ ਜਿਹਾ ਇਕ ਬੈਂਚ ਤੇ ਗੋਡਿਆਂ ਵਿਚ ਸਿਰ ਦੇਈ ਬੈਠਾ ਹੈ। ਵਿਹਲੀਆਂ ਲੜਕੀਆਂ ਕਮਰਿਆਂ ਦੀਆਂ ਬਾਲਕੋਨੀਆਂ ਵਿਚ ਖੜ੍ਹੀਆਂ ਗਾਹਕਾਂ ਦਾ ਇੰਤਜ਼ਾਰ ਕਰ ਰਹੀਆਂ ਹਨ। ਸੜਕ ਤੇ ਗਸ਼ਤ ਕਰਦੇ ਪੁਲਸੀਏ ”ਸਭ ਕਾਰੋਬਾਰ ਸਹਿਜ ਤੇ ਠੀਕ ਠਾਕ ਚੱਲ ਰਿਹਾ ਹੈ” ਦਾ ਪ੍ਰਮਾਣ ਦੇ ਰਹੇ ਹਨ। 

”ਸਲਮਾ ਕਹਾਂ ਹੈ ਰੀ ?” ਗਾਹਕ ਭੁਗਤਾ ਕੇ ਆ ਚੁੱਕੀ ਕੰਚਨਾ ਨੂੰ ਦੇਵਕੀ ਮੋਸੀ ਨੇ ਪੁੱਛਿਆ । 

”ਉਹ ਤਾਂ ਅੰਦਰ ਹੈ. ਕਸਟਮਰ ਨਾਲ।” ਕੰਚਨਾ ਨੇ ਆਪਣੀ ਪੀੜ ਛੁਪਾਉਂਦਿਆਂ ਦੱਸਿਆ। 

“ਦੂਸਰਾ ਕਸਟਮਰ?” ਦੇਵਕੀ ਹੈਰਾਨ ਹੋਈ। ”ਨਾ, ਪਹਿਲਾ ਹੀ ਹੈ ਸ਼ਾਇਦ।” 

ਦੇਵਕੀ ਮੌਸੀ ਗੁੱਸੇ ਵਿਚ ਆ ਗਈ । ਜਾ ਕੇ ਬੂਹਾ ਖੜਕਾਇਆ। ਫਿਰ ਆਵਾਜ਼ ਦਿੱਤੀ, ‘ਸਲਮਾ?’ ਸਲਮਾ ਨੇ ਬਿਨਾਂ ਬੂਹਾ ਖੋਹਲਿਆਂ ਅੰਦਰੋਂ ਹੀ ਆਵਾਜ਼ ਦਿੱਤੀ .”वैट?” 

”ਹਰਾਮਜ਼ਾਦੀ ਮਜ਼ਾ ਆ ਰਿਹੈ ਕੀ? ਇਕ ਘੰਟਾ ਹੋ ਗਿਆ ਤੈਨੂੰ? ਇੰਨੀ ਅੱਗ ਲੱਗੀ ਹੈ ਤਾਂ ਕੋਈ ਗਧਾ ਭੇਜਾਂ ਅੰਦਰ? ਜਲਦੀ ਬਾਹਰ ਨਿਕਲ।” ਦੇਵਕੀ ਮੌਸੀ ਆਪਣੇ ਅਸਲੀ ਰੂਪ ਵਿਚ ਆ ਗਈ। 

”ਕਿੰਨੀ ਵਾਰ ਸਮਝਾਇਆ ਹੈ ਇਸ ਨੂੰ, ਸਾਡਾ ਪੇਸ਼ਾ ਗਾਹਕਾਂ ਨੂੰ ਖਲਾਸ ਕਰਨਾ ਹੈ। ਇਹ ਕੁੱਤੀਆ ਚਸਕੇ ਲੈਣ ਲੱਗਦੀ ਹੈ।’ਦੇਵਕੀ ਮੌਸੀ ਬੁੜ ਬੁੜ ਕਰ ਰਹੀ ਹੈ। ਡਰਦੀ ਸਲਮਾ ਨੇ ਨਗਨ ਅਵਸਥਾ ਵਿਚ ਹੀ ਬੂਹਾ ਖੋਲ੍ਹਿਆ ਤੇ ਆਪਣਾ ਸਰੀਰ ਅੱਧਾ ਬਾਹਰ ਕਰ ਕੇ ਬੋਲੀ-‘‘ਮੌਸੀ ਕੀ ਕਰਾਂ? ਸਾਲਾ ਤਿਆਰ ਹੀ ਨਹੀਂ ਹੁੰਦਾ।” 

”ਠੇਕਾ ਲੈ ਰੱਖਾ ਹੈ ਅਸੀਂ? ਬੋਲੋ, ਇਲਾਜ ਕਰਾਉ ਜਾ ਕੇ। ਚੱਲ ਕਪੜੇ ਪਹਿਨ ਕੇ ਬਾਹਰ ਆ ਜਾ। ਬਾਹਰ ਕਸਟਮਰ ਬੈਠਾ ਹੈ।” ਦੇਵਕੀ ਨੇ ਹੁਕਮ ਸੁਣਾਇਆ, ਤੇ ਗੁੱਸੇ ਨਾਲ ਕਮਰੇ ਅੰਦਰ ਲੰਘ ਗਈ। 

‘‘ਏ ਮਿਸਟਰ, ਇਹ ਰੰਡੀਖਾਨਾ ਹੈ, ਕੋਈ ਹਸਪਤਾਲ ਨਹੀਂ ਹੈ, ਸਮਝੇ?” ”ਪੈਸੇ ਦਿੱਤੇ ਐ,ਮੁਫਤ ਨਹੀਂ ਆਇਆ?” ਆਪਣੀ ਹੀਣਤਾ ਦਬਾਉਂਦਿਆਂ ਗਾਹਕ ਰੋਅਬ ਨਾਲ ਬੋਲਿਆ। 

”ਸਾਰੀ ਰਾਤ ਦਾ ਠੇਕਾ ਨਹੀਂ ਲਿਆ ਅਸੀਂ?'” 

”ਕੰਮ ਹੋਏਗਾ ਤਾਂ ਜਾਊਂਗਾ?” 

”ਆਪਣਾ ਇਲਾਜ ਕਰਾਉ ਜਾ ਕੇ ਮਿਸਟਰ।” 

”ਇਹ ਕੋਆਪਰੇਟ ਨਹੀਂ ਕਰ ਰਹੀ ਸਾਲੀ।” ਗਾਹਕ ਫੇਰ ਭੜਕਿਆ। 

”ਏ ਗਾਲੀ ਨਹੀਂ। ਏਥੇ ਗਾਲੀ ਨਹੀਂ ਚਲਦੀ। ਨਾਲੇ ਮੇਰੀਆ ਲੜਕੀਆਂ ਨਾਮਰਦਾਂ ਨਾਲ ਕੋਆਪਰੇਟ ਨਹੀਂਕਰਦੀਆਂ। ਜਾਉ ਕਿਸੇ ਡਾਕਟਰ ਕੋਲ ਜਾਉ । ਝਗੜਾ ਨਹੀਂ ਕਰਨੇ ਕਾ। ਧੰਦੇ ਦਾ ਵਕਤ ਹੈ।’ਦੇਵਕੀ ਮੌਸੀ ਨੇ ਤਿੱਖੀਆਂ ਗੱਲਾਂ ਵੀ ਠੰਢੇ ਮਨ ਨਾਲ ਕਹੀਆਂ। 

ਗਾਹਕ ਉੱਠਕੇ ਕੱਪੜੇ ਪਹਿਨਣ ਲੱਗਾ। 

ਕੁਝ ਦੇਰ ਬਾਅਦ ਉਹ ਬਾਹਰ ਨਿਕਲਿਆ ਤਾਂ ਉਸਨੂੰ ਦੇਖ ਕੇ ਸਲਮਾ ਨੇ ਕੰਚਨਾ ਨੂੰ ਕਿਹਾ, ”ਇਸਦਾ ਬੱਚਾ ਮੇਰੇ ਪੇਟ ਵਿਚ ਆ ਗਿਐ ਇਥੇ।” ਸਲਮਾ ਨੇ ਪੇਟ ਨੂੰ ਹੱਥ ਲਾਇਆ ਤਾਂ ਸਾਰੀਆਂ ਹੱਸ ਪਈਆਂ। 

ਗਾਹਕ ਨੀਵੀਂ ਪਾਈ ਪੋੜੀਆਂ ਵਲ ਵਧਿਆ ਤਾਂ ਸਲਮਾ ਨੇ ਉਸਨੂੰ ਘੇਰ ਲਿਆ, ”ਅਰੇ! ਆ ਨਾ,ਇਕ ਵਾਰ ਫਿਰ ਤੇਰੇ ਨਾਲ ਸੋਣ ਨੂੰ ਜੀਅ ਮਚਲ ਰਿਹੈ। ਗਾਹਕ ਨੇ ਅੱਖਾਂ ਚੁਰਾਈਆਂ। 

”ਤੇਰੇ ਬੱਚੇ ਦਾ ਕੀ ਨਾਂ ਰੱਖਾਂ?” ਸਲਮਾ ਸ਼ਰਾਰਤੀ ਹੋ ਗਈ। 

”ਜੇ ਲੜਕੀ ਹੋ ਗਈ ਤਾਂ? ਏਸੇ ਧੰਦੇ’ਚ ਪਾ ਦਿਆਂ? ਹੈਂ ਤੂੰ..? ਆਪਣੇ ਬੱਚਿਆਂ ਲਈ ਕੋਈ ਰਾਇ ਵੀ ਨਹੀਂ ਦਿੰਦਾ।” ਹੈਂ! ਕਿਹੋ ਜਿਹਾ ਬਾਪ 

ਗਾਹਕ ਸਲਮਾ ਦੀਆਂ ਅਣਸੁਣੀਆਂ ਕਰਕੇ ਪੌੜੀਆਂ ਉੱਤਰ ਗਿਆ। ਕੰਚਨਾ ਕਾਫ਼ੀ ਤਕਲੀਫ਼ ਵਿਚ ਬੈਠੀ ਹੈ। ਸਲਮਾ ਇਕਦਮ ਸੰਜੀਦਾ ਹੋ ਗਈ। 

”ਸਲਮਾ ਮੈਂ ਤਾਂ ਮਰੀ ਜਾ ਰਹੀ ਆਂ। ਅੰਦਰ ਇੰਨੀ ਜਲਣ ਹੋ ਰਹੀ ਹੈ। ਓ.. ਮਾਂ। ਜੀ ਕਰਦਾ ਹੈ ਨਹੁੰਆਂ ਨਾਲ ਅੰਦਰੋਂ ਖੁਰਚ ਦਿਆਂ ।” ਆਖਦਿਆਂ ਕੰਚਨਾ ਲੱਤਾਂ ਦੇ ਸੰਨ੍ਹ ਖੁਰਕਣ ਲੱਗੀ। 

”ਏਸੇ ਕਰਕੇ ਤਾਂ ਹੱਸ ਖੇਡ ਲਈਦਾ ਹੈ, ਕੰਚਨਾ। ਕੀ ਪਤਾ ਕਦੋਂ ਆਪਣੀ ਸਭਨਾਂ ਦੀ ਹਾਲਤ ਹੇਠਾਂ ਫੁੱਟਪਾਥ ਵਾਲੀ ਬੀਨਾ ਵਰਗੀ ਹੋ ਜਾਏ।” ਕਹਿੰਦਿਆਂ ਸਲਮਾ ਉਦਾਸ ਹੋ ਗਈ। 

ਹੇਠਾਂ ਪਾਰਕ ਵਿਚ, ਬੱਚੇ ਪਤਾ ਨਹੀਂ ਲੜ ਰਹੇ ਹਨ। ਉਹਨਾਂ ਦਾ ਸ਼ੋਰ ਇਹਨਾਂ ਕਮਰਿਆਂ ਤਕ ਆਉਂਦਾ ਹੈ। 

*** 

ਦਸ 

ਆਪਣੀ ਲੜਕੀ ਦੇ ਭਵਿੱਖ ਬਾਰੇ, ਕੰਚਨਾ ਬੇਹੱਦ ਪ੍ਰੇਸ਼ਾਨ ਹੈ। ਕਦੇ ਉਸਦਾ ਜੀਅ ਕਰਦਾ ਹੈ, ਲੜਕੀ ਨੂੰ ਕੁਝ ਸਾਲ ਆਪਣੀ ਮਾਂ ਕੋਲ ਛੱਡ ਆਵੇ। ਦੇਵਕੀ ਮੌਸੀ ਵੀ ਉਸਨੂੰ ਕਈ ਵਾਰ ਕਹਿ ਚੁੱਕੀ ਹੈ। ਇਹ ਵੀ ਸੁਝਾਅ ਦਿੰਦੀ ਹੈ.. ‘ਜਦੋਂ ਦਸ ਗਿਆਰਾਂ ਸਾਲਾਂ ਦੀ ਹੋਈ,ਲੈ ਆਵੀਂ।’ਕੰਚਨਾ ਦੇਵਕੀ ਦੀ ਰਮਜ਼ ਜਾਣਦੀ ਹੈ। ਸਮਝਦੀ ਵੀ ਹੈ। ਦਸ ਗਿਆਰਾਂ ਸਾਲਾਂ ਦੀ ਲੜਕੀ ਨੂੰ ਇਸ ਪੇਸ਼ੇ ਲਈ ਤਿਆਰ ਕਰਕੇ ਕੰਚਨਾ ਆਪਣੀ ਵਧ ਰਹੀ ਉਮਰ ਤੇ ਘਟ ਰਹੇ ਗਾਹਕਾਂ ਦੀ ਸਮੱਸਿਆ ਦਾ ਉਪਾਅ ਕਰ ਸਕਦੀ ਹੈ। ਇਕ ਖ਼ਤਰਨਾਕ ਸੁਆਲ ਉਸਦੇ ਦਿਮਾਗ਼ ਵਿਚ ਖੋਰ ਪਾਉਂਦਾ ਹੈ, ਆਪਣੀ ਧੀ ਤੋਂ ਪੇਸ਼ਾ ਕਰਵਾਏਗੀ ਉਹ? ਫਿਰ ਆਪਣੇ ‘ਤੇ ਹੀ ਹੱਸਦੀ ਹੈ।-ਮੈਂ ਵੀ ਕਿਸੇ ਦੀ ਧੀ ਆਂ। ਤੇ ਏਥੇ ਜਿੰਨੀਆਂ ਵੀ ਲੜਕੀਆਂ ਹਨ, ਬਰਸਾਤ ਦੇ ਪਾਣੀ ਤੋਂ ਨਹੀਂ ਪੈਦਾ ਹੋਈਆਂ। ਨਾ ਹੀ ਗੰਗਾ ਨਦੀ ਵਿਚੋਂ ਵਧ ਕੇ ਲਿਆਂਦੀਆਂ ਹਨ। ਫਿਰ ਕੀ ਕਰਾਂ? ਲੜਕੀ ਨੂੰ ਇਥੇ ਰੱਖ ਕੇ ਤਾਂ ਮੈਂ ਧੰਦਾ ਵੀ ਨਹੀਂ ਕਰ ਸਕਾਂਗੀ। ਦੇਵਕੀ ਮੌਸੀ ਦੀ ਗੱਲ ਮੰਨਣੀ ਹੀ ਠੀਕ ਹੈ। ਲੜਕੀ ਨੂੰ ਆਪਣੀ ਮਾਂ ਕੋਲ ਛੱਡ ਆਵਾਂ। ਇਸਦਾ ਬਚਪਨ ਇਹ ਨਰਕ ਨਾ ਵੇਖੇ। 

ਪਰ ਆਪਣੀ ਮਾਂ ਕੋਲ ਜਾਵੇ ਕਿਵੇਂ? ਇਹੀ ਚਿੰਤਾ ਰਹਿੰਦੀ ਹੈ। ਕੀ ਆਖੇਗੀ ਮਾਂ ਨੂੰ? ਉਸਨੂੰ ਤਾਂ ਸਮਝਾ ਰੱਖਿਆ ਹੈ, ਕਲਕੱਤੇ ਸ਼ਾਦੀ ਕਰ ਲਈ ਹੈ। ਉਹਨਾਂ ਦੇ ਦਾਮਾਦ ਦਾ ਆਪਣਾ ਘਰ-ਬਾਰ ਹੈ, ਕਾਰੋਬਾਰ ਹੈ। ਮਾਂ ਪੁਛੇਗੀ.. ਲੜਕੀ ਨੂੰ ਛੱਡਣ ਤਾਂ ਆ ਗਈ ਏ, ਇਸਦਾ ਪਿਤਾ ਨਾਲ ਕਿਉਂ ਨਹੀਂ ਆਇਆ? ਕੀ ਜਵਾਬ ਦੇਵੇਗੀ ਉਹ? ਇਹ ਸਮੱਸਿਆ ਵੀ ਦੇਵਕੀ ਮੋਸੀ ਨੇ ਹੱਲ ਕਰ ਦਿੱਤੀ। 

ਕੰਚਨਾ, ਇਕ ਦਲਾਲ ਨੂੰ ਆਪਣਾ ਖ਼ਸਮ ਬਣਾ ਕੇ ਲੈ ਜਾਵੇਗੀ। ਦਲਾਲ ਇਕ ਅੱਧ ਦਿਨ ਉਹਨਾਂ ਦਾ ਦਾਮਾਦ ਬਣਕੇ ਰਹੇਗਾ। ਆਉਣ ਵੇਲੇ ਉਹ ਬੱਚੀ ਨੂੰ ਛੱਡ ਆਉਣਗੇ। ਬੜੇ ਢੰਗ ਨੇ। ਦੋਵੇਂ ਨੌਕਰੀ ਕਰਦੇ ਨੇ। ਬੱਚੀ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੈ। ਕੁਝ ਸਾਲ ਆਪਣੀ ਨਾਨੀ ਮਾਂ ਪਾਸ ਰਹੇਗੀ, ਜਦੋਂ ਆਪਣਾ-ਆਪ ਸਾਂਭਣ ਯੋਗ ਹੋ ਗਈ ਤਾਂ ਲੈ ਜਾਣਗੇ ਤੇ ਕਿਸੇ ਚੰਗੇ ਸਕੂਲ ਵਿਚ ਪੜ੍ਹਾਉਣਗੇ। ਆਉਣ ਜਾਣ ਦੇ ਕਿਰਾਏ ਤੋਂ ਬਿਨਾਂ, ਕੰਚਨਾ ਦਲਾਲ ਨੂੰ ਇਕ ਸੌ ਰੁਪਈਆ ਹੋਰ ਦੇਵੇਗੀ। 

ਦੇਵਕੀ ਮੌਸੀ ਦਾ ਦਿਮਾਗ਼ ਵੀ ਕਮਾਲ ਦਾ ਹੈ। ਇਹੋ ਜੇਹੀਆਂ ਪੁੱਠੀਆਂ ਤੇ ਅਜੀਬ ਯੋਜਨਾਵਾਂ ਘੜਨ ਵਿਚ ਬੜੀ ਮਾਹਰ ਹੈ। ਕਿਸੇ ਦਲਾਲ ਨੂੰ ਪਤੀ ਬਣਾ ਕੇ, ਕਿਸੇ ਨੂੰ ਲੜਕੀ ਦਾ ਪਿਉ ਬਣਾ ਕੇ ਧੰਦਾ ਚਮਕਾਈ ਰੱਖਦੀ ਹੈ। 

ਤੇ ਕੰਚਨਾ, ਇਕ ਦਲਾਲ ਨੂੰ ਆਪਣਾ ਖ਼ਾਵੰਦ ਬਣਾ ਕੇ ਦੋ ਦਿਨ ਲਈ ਆਪਣੇ ਪਿੰਡ ਗਈ। ਜਮਾਈ ਬਾਬੂ ਜਾਣ ਕੇ ਦਲਾਲ ਦੀ ਖ਼ੂਬ ਸੇਵਾ ਹੋਈ। ਸਾਰਾ ਪਿੰਡ ਉਹਨਾਂ ਨੂੰ ਦੇਖਣ ਆਇਆ। ਕੁਝ ਲੜਕੀਆਂ ਨੂੰ ਕੰਚਨਾ ਦੀ ਕਿਸਮਤ ‘ਤੇ ਈਰਖਾ ਹੋਈ। ਕਈ ਮਾਪਿਆਂ ਨੇ ਕੰਚਨਾ ਕੋਲ ਤਰਲੇ ਲਏ, ‘ਜੇ ਉਹਨਾਂ ਦੀਆਂ ਬੱਚੀਆਂ ਨੂੰ ਵੀ ਕਲਕੱਤੇ ਮਹਾਨਗਰ ਵਿਚ ਕੋਈ ਕੰਮ ਮਿਲ ਜਾਏ ।’ 

ਕੰਚਨਾ ਨੇ ਬੱਚੀ ਨੂੰ ਆਪਣੀ ਮਾਂ ਕੋਲ ਛੱਡਦਿਆਂ, ਆਪਣੇ ਮਨ ਵਿਚ ਕਾਲੀ ਮਾਂ ਦੀ ਅਰਾਧਨਾ ਕਰਦਿਆਂ ਪ੍ਰਾਰਥਨਾ ਕੀਤੀ-”ਹੇ ਮਾਂ ਅੱਜ ਤੋਂ ਬਾਅਦ ਇਹ ਬੱਚੀ ਮੇਰੇ ਲਈ ਮਰ ਗਈ ਹੈ। ਮੈਂ ਕਦੇ ਵੀ ਪਿੰਡ ਇਸ ਨੂੰ ਵੇਖਣ ਲਈ ਨਹੀਂ ਆਵਾਂਗੀ। ਹੇ ਕਾਲੀ ਮਾਂ ! ਮੈਨੂੰ ਸ਼ਕਤੀ ਦੇਹ, ਆਪਣੀ ਮਮਤਾ ਦਾ ਗਲਾ ਘੁੱਟ ਕੇ ਮੈਂ ਇਸ ਤੋਂ ਦੂਰ ਰਹਿ ਸਕਾਂ। ਮੈਂ ਆਪਣੀ ਬੱਚੀ ਨੂੰ ਭੁੱਲ ਜਾਵਾਂ। ਮੇਰੀ ਬੱਚੀ ਤੇ ਮੇਰੀ ਜ਼ਿੰਦਗੀ ਦਾ ਪਰਛਾਵਾਂ ਨਾ थहे।” 

ਲੋਕਲ ਟਰੇਨ ਵਿਚ ਵਾਪਸ ਮੁੜਦਿਆਂ, ਕੰਚਨਾ ਨੇ ਦਲਾਲ ਨੂੰ ਅੱਖਾਂ ਭਰ ਕੇ ਕਿਹਾ, ”ਦਾਦਾ ਕੀ ਹੈ ਸਾਡਾ ਜੀਵਨ? ਲੋਕ ਬੱਚੇ ਪ੍ਰਾਪਤ ਕਰਨ ਲਈ ਤਰਸਦੇ ਹਨ। ਵੈਦਾਂ, ਹਕੀਮਾਂ, ਸਾਧਾਂ ਸੰਤਾਂ ਕੋਲ ਭਟਕਦੇ ਨੇ। ਤੇ ਅਸੀਂ ਆਪਣੇ ਬੱਚਿਆਂ ਤੋਂ ਮੂੰਹ ਘੁੰਮਾ ਕੇ ਨੱਠ ਰਹੇ ਹਾਂ।” 

ਅੱਜ ਆਪਣੀ ਬੱਚੀ ਨੂੰ ਯਾਦ ਕਰਦਿਆਂ ਉਹ ਬਹੁਤ ਉਦਾਸ ਹੋ ਗਈ ਹੈ। ਫਿਰ ਸੋਚਦੀ ਹੈ, ਚੰਗਾ ਹੀ ਹੋਇਆ! ਕੀ ਪਤਾ ਉਹ ਵੀ ਇਹਨਾਂ ਬੱਚਿਆਂ ਵਾਂਗ, ਇਹਨਾਂ ਹਨੇਰੀਆਂ ਗਲੀਆਂ ਵਿਚ ਹੀ ਵੱਡੀ ਹੁੰਦੀ ਤੇ ਧੰਦਾ ਕਰਦੀ।…. 

ਹੇਠਾਂ ਪਾਰਕ ਵਿਚ ਬੱਚਿਆਂ ਦਾ ਸ਼ੋਰ ਪਹਿਲਾਂ ਨਾਲੋਂ ਵੀ ਵਧੇਰੇ ਸੁਣਦਾ ਹੈ, ਸ਼ਾਇਦ ਇਕ ਦੂਸਰੇ ਨਾਲ ਲੜ ਰਹੇ ਹਨ। ਕੁਝ ਦੇਰ ਬਾਅਦ ਇਹਨਾਂ ਦੀਆਂ ਮਾਵਾਂ ਲੜਨਗੀਆਂ। ਤੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹਿੰਦਾ ਹੈ ਅਸ਼ਲੀਲ ਗਾਹਲਾਂ ਦਾ ਅਦਾਨ ਪਰਦਾਨ ਹੁੰਦਾ ਹੈ। ਕਈ ਵਾਰ ਪੱਥਰ ਵੀ ਚਲਦੇ ਹਨ ਤੇ ਉਮਰਾਂ ਦੇ ਹਿਸਾਬ ਨਾਲ ਸੋਡਿਆਂ ਦੀਆਂ ਬੋਤਲਾਂ ਤੋਂ ਲੈ ਕੇ ਛੁਰੇ ਅਤੇ ਪੈਟਰੋਲ ਬੰਬਾਂ ਤੱਕ ਨੌਬਤ ਜਾ ਅੱਪੜਦੀ ਹੈ। 

ਉਦੋਂ ਹੀ, ਮਾਇਆ ਰਾਜੂ ਨੂੰ ਦੇਖਣ ਆਈ ਤਾਂ ਸਲਮਾ ਨੇ ਦੱਸਿਆ ਰੋਂਦਾ ਰੋਂਦਾ ਪੌੜੀਆਂ ਉੱਤਰ ਗਿਆ। 

ਮਾਇਆ ਦਾ ਲੰਮਾ ਹਉਕਾ, ਕੰਚਨਾ ਅਤੇ ਸਲਮਾ ਦੋਹਾਂ ਨੂੰ ਸੁਣਦਾ ਹੈ। 

रम ਮਾਇਆ ਦਾ ਝਿੜਕ ਕੇ ਕਮਰੇ ਵਿਚੋਂ ਕੱਢਿਆ ਰਾਜੂ ਪੌੜੀਆਂ ਉਤਰਨ ਤਕ ਤਾਂ ਰੋਂਦਾ ਰਿਹਾ। ਬਾਹਰ ਸੜਕ ‘ਤੇ ਆ ਕੇ ਪਾਰਕ ਵੱਲ ਜਾਂਦਿਆਂ ਚੁੱਪ ਕਰ ਗਿਆ। ਉਸਨੂੰ ਪਤਾ ਹੈ, ਪਾਰਕ ਵਿਚ ਖੇਡਦੇ ਦੂਸਰੇ ਬੱਚੇ, ਰੋਂਦਿਆਂ ਬੱਚਿਆਂ ਦਾ ਮੌਜੂ ਬਣਾਉਂਦੇ ਹਨ ਤੇ ਉਨ੍ਹਾਂ ਦੀਆਂ ਨਕਲਾਂ ਉਤਾਰ ਕੇ ਚਿੜਾਉਂਦੇ ਹਨ। 

ਪਾਰਕ ਵਿਚ ਮੱਟੂ, ਦੀਸ਼ਾ, ਸੁਮਨ, ਬਿੱਟੂ, ਬੌਬੀ ਤੇ ਹੋਰ ਕਿੰਨੇ ਹੀ ਉਸਦੀ ਪਹਿਚਾਣ ਵਾਲੇ, ਬੱਚੇ ਕੁਝ ਖੇਡ ਰਹੇ ਹਨ. ਕੁਝ ਚੁੱਪ-ਚਾਪ ਬੈਠੇ ਹਨ। 

”ਏ ਰਾਜੂ ਆ ਗਿਆ ਤੇਰੀ ਮੰਮੀ ਦਾ ਵੀ ਡਾਕਟਰ?” ਮੱਟੂ ਨੇ ਰਾਜੂ ਨੂੰ ਪੁੱਛਿਆ। 

ਤੇਜ਼ ਬੁਖਾਰ ਕਾਰਨ ਰਾਜੂ ਤੋਂ ਬੋਲਿਆ ਨਾ ਗਿਆ। ਉਹ ਉਨ੍ਹਾਂ ਸਾਰਿਆਂ ਤੋਂ ਹਟ ਕੇ ਇਕ ਬੈਂਚ ‘ਤੇ ਬੈਠ ਗਿਆ। 

“ਆਪਣੀਆਂ ਮੰਮੀਆਂ ਇੰਨੀ ਜਲਦੀ-ਜਲਦੀ ਬੀਮਾਰ ਕਿਉਂ ਹੁੰਦੀਆਂ ਨੇ?” ਸੁਮਨ ਨੇ ਬਿੱਟੂ ਨੂੰ ਪੁੱਛਿਆ। 

”ਕੀ ਪਤਾ. ਮੇਰੀ ਮੰਮੀ ਕੋਲੋਂ ਜਦੋਂ ਡਾਕਟਰ ਜਾਂਦਾ ਹੈ, ਤਾਂ ਉਸਦੇ ਮੂੰਹ ਵਿਚੋਂ ਬੜੀ ਭੈੜੀ ਬਾਸ ਆਉਂਦੀ ਹੈ। ਮੈਂ ਪੁੱਛਿਆ, “ਮਾਂ ਇਹ ਕੀ…? ਕਹਿੰਦੀ ਹੈ ਡਾਕਟਰ ਬਾਬੂ ਦਵਾਈ ਬੜੀ ਕੜਵੀ ਦਿੰਦੈ, ਕੀ ਕਰਾਂ ਖਾਣੀ ਪੈਂਦੀ ਹੈ ਨਾ।'” ਬਿੱਟੂ ਦੇ ਬਾਲ- ਚਿਹਰੇ ਉੱਪਰ ਮਾਂ ਲਈ ਹਮਦਰਦੀ ਪ੍ਰਗਟ ਹੋਈ। 

”ਦੁਰ ਸਾਲਾ ! ਇਹ ਗੱਲ ਨਹੀਂ ਹੈ।” ਮੱਟੂ ਨੇ ਟੋਕਿਆ। ਉਹ ਇਨ੍ਹਾਂ ਬੱਚਿਆਂ ਤੋਂ ਵੱਡਾ ਹੈ। ਗਿਆਰਾਂ-ਬਾਰਾਂ ਸਾਲਾਂ ਦਾ ਹੋਵੇਗਾ। ਉਸਨੂੰ ਡਾਕਟਰ ਤੇ ਉਸਦੀ ਦਵਾਈ ਦੇ ਭੇਤ ਦਾ ਪਤਾ ਹੈ। 

ਸਾਰੇ ਉਸ ਵੱਲ ਕੁਝ ਨਵਾਂ ਜਾਨਣ ਲਈ ਝਾਕੇ। 

”ਉਹ ਦਵਾਈ ਦੀ ਬਾਸ ਨਹੀਂ ਹੁੰਦੀ।” ਮੱਟੂ ਨੇ ਅੱਖਾਂ ਮਟਕਾ ਕੇ ਆਪਣੀ ਸੁਪਰਮੇਸੀ ਜਤਾਈ। 

”ਹੋਰ ਕੀ ਹੁੰਦਾ ਹੈ ਫਿਰ?” ਦੀਸ਼ੇ ਨੇ ਪੁੱਛਿਆ 

“ਉਹ ਸ਼ਰਾਬ ਦੀ ਬੂ ਹੁੰਦੀ ਹੈ।” 

”ਸ਼ਰਾਬ…?” ਮੱਟੂ ਦੀ ਗੱਲ ‘ਤੇ ਬੱਚੇ ਇਕਦਮ ਬੋਲੇ। 

”ਹਾਂ, ਤੇ ਉਹ ਕੋਈ ਜੋ ਆਉਂਦਾ ਹੈ, ਡਾਕਟਰ ਥੋੜ੍ਹਾ ਹੀ ਹੁੰਦਾ ਹੈ। ਉਹ ਤਾਂ 

ਆਪਣੀਆਂ ਮੰਮੀਆਂ ‘ਤੇ ਲੇਟਣ ਆਉਂਦਾ ਹੈ।” 

”ਛੀ ! ਛੀ !! ਗੰਦਾ। ਇਸ ਤਰ੍ਹਾਂ ਨਹੀਂ ਆਖੀਦਾ।” ਸੁਮਨ ਨੇ ਸੁਣ ਕੇ ਮੂੰਹ ਘੁਮਾ ਲਿਆ। 

”ਸੱਚ ਆਖ ਰਿਹਾਂ, ਮਾਂ ਕਸਮ। ਇਕ ਦਿਨ ਮੈਂ ਖਿੜਕੀ ਵਿਚੋਂ ਸਭ ਦੇਖਿਆ ਤਾਂ ਪਤਾ ਲੱਗਾ। ਮੇਰੀ ਮੰਮੀ ਤੇ ਉਹ ਜਿਸਨੂੰ ਉਹ ਡਾਕਟਰ ਕਹਿੰਦੀ ਹੈ, ਉਸ ਤਰ੍ਹਾਂ ਲੇਟੇ ਹੋਏ ਸਨ।” ਮੱਟੂ ਨੇ ਸਾਹਮਣੀ ਦੀਵਾਰ ‘ਤੇ ਲੱਗੇ ਇਕ ਅਸ਼ਲੀਲ ਫ਼ਿਲਮੀ ਪੋਸਟਰ ਵੱਲ ਇਸ਼ਾਰਾ ਕਰਕੇ ਦੱਸਿਆ। 

ਸਾਰੇ ਬੱਚੇ ਉਧਰ ਝਾਕੇ। ਸੁਮਨ ਕੁਝ ਵਡੇਰੀ ਹੈ। ਸੰਗ ਗਈ ਤੇ ਉਸਨੇ ਫਿਰ ਮੂੰਹ ਘੁਮਾ ਲਿਆ। 

”ਛੀ ! ਛੀ !.. ਤੂੰ ਬਹੁਤ ਖੱਚੜ ਹੈਂ।” ਉਸਨੇ ਮੱਟੂ ਨੂੰ ਕਿਹਾ ਤੇ ਪਰ੍ਹਾਂ ਚਲੀ ਗਈ। ”ਜੇ ਇਹ ਗੱਲ ਨਹੀਂ ਤਾਂ ਇਥੇ ਹਰ ਰੋਜ਼ ਇੰਨੇ ਡਾਕਟਰ ਕਾਹਦੇ ਵਾਸਤੇ ਆਉਂਦੇ ਨੇ? ਆਪਾਂ ਨੂੰ ਕਮਰਿਆਂ ਵਿਚੋਂ ਬਾਹਰ ਕਿਉਂ ਕੱਢਿਆ ਜਾਂਦੈ? ਅੱਧੀ ਰਾਤ ਤੀਕਰ ਆਪਾਂ ਸਾਰੇ ਇਥੇ ਕੀ ਕਰ ਰਹੇ ਹਾਂ?” 

ਸਾਰੇ ਚੁੱਪ ਹੋ ਗਏ। ਮੱਟੂ ਦੇ ਪ੍ਰਸ਼ਨਾਂ ਦਾ ਉਨ੍ਹਾਂ ਕੋਲ ਕੋਈ ਉੱਤਰ ਨਹੀਂ ਹੈ। ਗੱਲਾਂ ਸੱਚ ਵੀ ਹੋ ਸਕਦੀਆਂ ਹਨ। ਪਰ ਬਾਲ-ਮਨ ਕੁਝ ਵੀ ਸੋਚਣ ਤੇ ਜਾਨਣ ਤੋਂ ਅਸਮਰਥ ਹਨ। 

ਮੱਟੂ, ਉਠ ਕੇ ਪਰ੍ਹਾਂ ਜਾ ਬੈਠੀ ਸੁਮਨ ਕੋਲ ਆਇਆ.. ‘ਏ ਕੀ ਹੋਲੋ*? ਸੁਮਨ ਨੇ ਸੁਣਿਆ, ਅਣਸੁਣਿਆ ਕਰ ਦਿੱਤਾ। ਉਹ ਮੱਟੂ ਵੱਲ ਝਾਕੀ ਜ਼ਰੂਰ, ਪਰ ਚੁੱਪ ਰਹੀ। 

”ਏ ਸਾਲੀ ! ਆ ਨਾ ਆਪਾਂ ਵੀ ਉਸ ਪੋਸਟਰ ਵਾਂਗ ਲੇਟੀਏ। ਉਧਰ ਪਰ੍ਹੇ ਹਨੇਰੇ ‘ਚ?” ਆਖਦਿਆਂ ਮੱਟੂ ਨੇ ਫੁਰਤੀ ਨਾਲ ਸੁਮਨ ਦੀਆਂ ਜ਼ਰਾ-ਜ਼ਰਾ ਉੱਭਰੀਆਂ ਹੋਈਆਂ ਛਾਤੀਆਂ ਨੂੰ ਮਸਲਿਆ। 

”ਉਈ ਮਾਂ।” ਸੁਮਨ ਦੀ ਚੀਕ ਨਿਕਲ ਗਈ। 

“ਮਾਂ ਨੂੰ ਦੱਸਾਂਗੀ, ਹਰਾਮੀ, ਸਾਲਾ-ਮਾਂਚੋਦ ਕੁੱਤਾ।” ਰੋਂਦੀ ਰੋਂਦੀ ਉਹ ਦੂਸਰੇ ਬੈਂਚ ‘ਤੇ ਜਾ ਬੈਠੀ। 

”ਸਾਲੀ ਨਖ਼ਰਾ ਕਰਦੀ ਹੈ।’ ਮੱਟੂ ਉਸਦੇ ਪਿੱਛੇ ਗਿਆ-ਹੋਰ ਛੇ ਮਹੀਨੇ ਨੂੰ ਤੇਰੇ ਕੋਲ ਵੀ ਡਾਕਟਰ ਆਇਆ ਕਰਨਗੇ। ਫੇਰ ਤੇਰੇ ਮੂੰਹ ਵਿਚੋਂ ਵੀ ਕੜਵੀ ਦਵਾਈ ਦੀ ਬੂ ਆਇਆ ਕਰੇਗੀ। ਪਹਿਲਾ ਡਾਕਟਰ ਮੈਂ ਹੀ ਹੋਊਂਗਾ ਰੀ.. ।” ਆਖਦਿਆਂ ਮੱਟੂ ਨੇ ਅੱਖ ਮਾਰੀ ਤੇ ਪਾਰਕ ਦੇ ਦੂਸਰੇ ਪਾਸੇ ਤੁਰ ਗਿਆ ਸੁਮਨ ਦੀ ਇਕ ਛਾਤੀ ਅਜੇ ਵੀ ਦਰਦ ਕਰ ਰਹੀ ਹੈ। ਬਾਲ ਮਨ ਦੇ ਕੋਰੇ ਸਫ਼ੇ ‘ਤੇ ਦਰਦ ਦੀ ਇਹ ਕਿਹੀ ਝਰੀਟ ਪੈ ਗਈ ਹੈ। ਸੁਮਨ ਨੂੰ ਸਮਝ ਨਹੀਂ ਆ ਰਹੀ। ਰੋਣ ਨੂੰ ਜੀ ਕਰਦਾ ਹੈ। ਮਾਂ ‘ਨੂੰ ਵੀ ਕੁਝ ਪੁੱਛਣ ਨੂੰ ਜੀ ਕਰਦਾ ਹੈ। ਮੱਟੂ ਜੋ ਆਖਦਾ ਹੈ, ਮਾਂ ਕਹੇਗੀ, “ਝੂਠ ਬਕਦਾ ਹੈ ਹਰਾਮੀ।’ ਜੇ ਭਲਾ ਮੱਟੂ ਦੀਆਂ ਕਹੀਆਂ ਗੱਲਾਂ ਸੱਚ ਹੋਈਆਂ?ਮਾਂ ਕਮਰੇ ਨੂੰ ਬੰਦ ਕਰਕੇ ਹੀ ਡਾਕਟਰ ਤੋਂ ਦਵਾਈ ਕਿਉਂ ਲੈਂਦੀ ਹੈ? ਹਰ ਰੋਜ਼ ਡਾਕਟਰ ਨਵਾਂ ਹੀ ਕਿਉਂ ਆਉਂਦਾ ਹੈ? ਤੇ ਇੰਨੀ ਜਲਦੀ-ਜਲਦੀ ਕਾਹਤੋਂ ਬਿਮਾਰ ਹੋ ਜਾਂਦੀ ਹੈ ਮਾਂ..? ਇਕ ਰਾਤ ਹੀ ਇੰਨੇ ਡਾਕਟਰ ਕਿਉਂ ਆਉਂਦੇ ਨੇ ? ਸੁਮਨ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। 

ਮੱਟੂ ਦੀ ਮਸਲੀ ਹੋਈ ਛਾਤੀ ਅਜੇ ਵੀ ਟਸ-ਟਸ ਕਰ ਰਹੀ ਹੈ। 

”ਸਾਲਾ ਹਰਾਮੀ ਬੋਲਦੈ, ਪਹਿਲਾ ਡਾਕਟਰ ਮੈਂ ਬਣਕੇ ਆਉਂਗਾ। ਅੱਜ ਮਾਂ ਨੂੰ ਪੁੱਛਗੀਂ ਜਾ ਕੇ। ਨਾਲੇ ਮੱਟੂ ਦੀ ਮਾਂ ਨੂੰ ਵੀ ਦੱਸ ਕੇ ਆਊਂਗੀ।” ਫਿਰ ਉਹ ਸਾਹਮਣੀ ਦੀਵਾਰ ‘ਤੇ ਲੱਗੇ ਪੋਸਟਰ ਵੱਲ ਇਕ ਟੱਕ ਤੱਕਣ ਲੱਗੀ। ਲਗਪਗ ਨਗਨ ਅਵਸਥਾ ਵਿਚ ਨਾਇਕ ਨਾਇਕਾ ਉੱਪਰ ਲੇਟਿਆ ਹੋਇਆ ਸੀ। 

”ਕੀ ਮਾਂ ਵੀ ਇਸੇ ਤਰ੍ਹਾਂ ਡਾਕਟਰ ਨਾਲ ਲੇਟਦੀ ਹੈ..?” ਮਨ ਅੰਦਰ ਘ੍ਰਿਣਾ ਪੈਦਾ ਹੋਈ ਤੇ ਉਹ ਆਪਣੇ ਕਮਰੇ ਦੀ ਖਿੜਕੀ ਵਿਚੋਂ ਦੀ ਮੱਧਮ ਰੌਸ਼ਨੀ ਵੱਲ ਤੱਕਣ ਲੱਗੀ। 

ਸਭ ਬੱਚੇ ਹੀ ਆਪਣੇ ਆਪਣੇ ਕਮਰਿਆਂ ਦੀਆਂ ਬੰਦ ਖਿੜਕੀਆਂ ਵੱਲ ਤਕ ਰਹੇ ਹਨ। ਜਦੋਂ ਤਕ ਖਿੜਕੀਆਂ ਬੰਦ ਰਹਿਣਗੀਆਂ, ਉਦੋਂ ਤਕ ਉਹ ਬਾਹਰ ਹੀ ਇਧਰ- ਉਧਰ ਭਟਕਦੇ ਰਹਿਣਗੇ। 

ਰਾਤ ਦੇ ਸਾਢੇ ਗਿਆਰਾਂ ਵੱਜ ਗਏ ਹਨ। ਹੁਣ ਖੋਖਾ ਬਾਬੂ ਉਹਨਾਂ ਵਿਚ ਆ ਕੇ ਰਲਿਆ ਹੈ। ਉਸਨੂੰ ਵੇਖਦਿਆਂ ਹੀ ਸਭਨਾਂ ਦੇ ਚਿਹਰਿਆਂ ਉਪਰ ਭੁੱਖ ਚਮਕ ਆਈ ਹੈ। 

ਖੋਖਾ ਬਾਬੂ ਇਕ ਹੋਟਲ ਵਿਚ ਕੰਮ ਕਰਦਾ ਹੈ। ਗਾਹਕਾਂ ਦਾ ਪਲੇਟਾਂ ਵਿਚ ਛੱਡਿਆ ਸਾਮਾਨ ਛਾਂਟ ਕੇ ਉਹ ਇਕ ਲਫ਼ਾਫ਼ੇ ਵਿਚ ਸਾਂਭੀ ਜਾਂਦਾ ਹੈ। ਸਮੋਸੇ, ਟਿੱਕੀਆਂ, ਬਰਫ਼ੀ ਦੇ ਟੁਕੜੇ, ਰਸਗੁੱਲੇ, ਗੁਲਾਬ ਜਾਮਨਾਂ ਤੇ ਹੋਰ ਬੜਾ ਕੁਝ ਅਜਿਹਾ, ਸਭ ਰਲ ਕੇ ਖਾਂਦੇ ਹਨ। 

ਹੁਣ ਵੀ ਸਾਰੇ ਖੋਖਾ ਨੂੰ ਘੇਰੀ ਖੜ੍ਹੇ ਹਨ। ਲਫ਼ਾਫ਼ੇ ਵਿਚੋਂ ਨਿਕਲਣ ਵਾਲੀਆਂ ਨਿਆਮਤਾਂ ਦੀ ਝਾਕ ਵਿਚ ਹਨ। ਖੋਖਾ ਹੈਰਾਨ ਹੈ, ਅੱਜ ਸੁਮਨ ਕਿਉਂ ਨਹੀਂ ਆ ਰਹੀ? ਸਭਨਾਂ ਨੂੰ ਥੋੜ੍ਹਾ ਕੁਝ ਨਾ ਕੁਝ ਦੇ ਕੇ ਉਹ ਲਫ਼ਾਫ਼ਾ ਲੈ ਕੇ ਦੂਰ ਬੈਠੀ ਸੁਮਨ ਕੋਲ ਚਲਿਆ ਗਿਆ। 

”ਕੀ ਹੋਇਆ ਰੀ?” ਖੋਖਾ ਉਸ ਦੇ ਨਾਲ ਜਾ ਬੈਠਾ। ਇਕ ਬਾਂਹ ਵਲਾ ਕੇ ਉਸ ਨੂੰ ਵਿਚ ਲੈ ਕੇ ਥੋੜ੍ਹਾ ਘੁੱਟਿਆ। 

“ਮੱਟੂ ਬਹੁਤ ਗੰਦਾ ਹੈ, ਦਾਦਾ।” ਆਖਦਿਆਂ ਸੁਮਨ ਦਾ ਫੇਰ ਰੋਣ ਨਿਕਲ ਗਿਆ। 

“ਕੀ ਕੀਤਾ, ਉਸ ਹਰਾਮੀ ਦੀ ਔਲਾਦ ਨੇ?'”ਲਫ਼ਾਫ਼ੇ ਵਿਚੋਂ ਇਕ ਸਮੋਸਾ ਦਿੰਦਿਆਂ ਖੋਖਾ ਨੇ ਹਮਦਰਦੀ ਨਾਲ ਪੁੱਛਿਆ। 

”ਆਖਦੈ ਮੰਮੀਆਂ ਕੋਲ ਡਾਕਟਰ ਨਹੀਂ ਆਉਂਦੇ। ਫੇਰ ਆਖਦੈ, ਤੇਰੇ ਕੋਲ ਵੀ ਡਾਕਟਰ ਆਇਆ ਕਰਨਗੇ। ਭਲਾ ਮੇਰੇ ਕੋਲ ਕਾਹਤੋਂ ਡਾਕਟਰ ਆਉਣਗੇ ਖੋਖਾ ਦਾਦਾ?”ਸੁਮਨ ਨੇ ਮਸੂਮੀਅਤ ਨਾਲ ਪੁੱਛਿਆ। 

”ਨਾ, ਤੇਰੇ ਕੋਲ ਡਾਕਟਰ ਨਹੀਂ ਆਉਣਗੇ, ਉਹ ਸਾਲਾ ਮੋਟੂ ਦਾ ਬੱਚਾ ਝੂਠ ਬੋਲਦਾ ਹੈ। ਮੈਂ ਉਸਦੇ ਦੰਦ ਕੱਢ ਦੇਉਂ ਰੰਡੀ ਦੇ ਛੋਕਰੇ ਦੇ। ਉਹ ਸਮਝਦਾ ਕੀ ਹੈ ਆਪਣੇ ਆਪ ਨੂੰ? ਸੁੰਮੀ ਤਾਂ ਬੜੀ ਹੱਛੀ ਹੈ।”ਤੇ ਖੋਖਾ ਨੇ ਉਸ ਨੂੰ ਜੱਫੀ ਵਿਚ ਲੈਂਦਿਆਂ ਮੂੰਹ ਚੁੰਮ ਲਿਆ। 

”ਹੈ -ਤ! ਤੂੰ ਵੀ ਗੰਦਾ ਹੈ।” ਸੁਮਨ ਆਪਣਾ ਆਪ ਛੁਡਾ ਕੇ ਪਰ੍ਹਾਂ ਹੋ ਗਈ ਤੇ ਫ਼ਰਾਕ ਦੇ ਪੱਲੇ ਨਾਲ ਮੂੰਹ ਪੂੰਝਣ ਲੱਗੀ।”ਤੇਰੇ ਮੂੰਹ ਵਿਚੋਂ ਵੀ ਬੂ ਆ ਰਹੀ ਹੈ।’ 

”ਅਰੇ ਪਗਲੀ ਇਹ ਤਾਂ ਸਿਗਰਟ ਦੀ ਗੰਧ ਹੈ। ਇਕ ਬਾਬੂ ਹੋਟਲ ਦੇ ਟੇਬਲ ਤੇ ਡੱਬੀ ਛੱਡ ਗਿਆ ਸੀ। ਬੜਾ ਮਜ਼ਾ ਆਇਆ। ਡੱਬੀ ਵਿਚ ਅਜੇ ਵੀ ਇਕ ਬਾਕੀ ਹੈ। ਖਾ ਕੇ ਵੇਖੇਂਗੀ?”ਖੋਖਾ ਨੇ ਜੇਬ ਵਿਚੋਂ ਕੱਢ ਕੇ ਡੱਬੀ ਵਿਖਾਈ ‘ਆ ਨਾ ਇੰਨੀ ਪਰ੍ਹੇ ਕਿਉਂ “?” ਖੋਖਾ ਸੁਮਨ ਵਲ ਵਧਿਆ। 

“ਔਹ ਦੇਖ ਸਾਡੇ ਕਮਰੇ ਦੀ ਬੱਤੀ ਜਲ ਗਈ।”ਕਮਰੇ ਦੀ ਖਿੜਕੀ ਵਲ ਇਸ਼ਾਰਾ ਕਰਦਿਆਂ ਸੁਮਨ ਇਕ ਦਮ ਖ਼ੁਸ਼ ਹੋ ਗਈ ਤੇ ਕਮਰੇ ਵਲ ਦੌੜੀ। 

ਖੋਖਾ, ਮੱਟੂ ਤੇ ਹੋਰ ਬੱਚਿਆਂ ਵਲ ਆ ਗਿਆ। ”ਪਟਦੀ ਨਹੀਂ ਹੈ?” ਮੱਟੂ ਨੇ ਅੱਖ ਦੱਬਦਿਆਂ ਪੁੱਛਿਆ। 

”ਪਟ ਜਾਏਗੀ, ਅਜੇ ਡਰਦੀ ਹੈ। ਹੌਲੀ ਹੌਲੀ ਰਸਤੇ ਤੇ ਆਏਗੀ।’ਆਖ ਕੇ ਖੋਖਾ ਨੇ ਖ਼ਾਲੀ ਹੋਏ ਲਿਫ਼ਾਫ਼ੇ ਵਿਚ ਮੂੰਹ ਨਾਲ ਹਵਾ, ਭਰੀ। ਫਿਰ ਉਪਰ ਵਲ ਕਰਕੇ ਦੂਸਰੇ ਹੱਥ ਨਾਲ ਧੱਫਾ ਮਾਰਿਆ। ਲਫ਼ਾਫ਼ਾ ਪਟਾਕੇ ਵਾਂਗ ਫਟਿਆ। ਸਾਰਿਆਂ ਨੇ ਤਾੜੀਆਂ ਮਾਰ ਕੇ ਚਾਂਭੜਾਂ ਪਾਈਆਂ। 

ਇਹਨਾਂ ਸਭਨਾਂ ਦੀਆਂ ਹਰਕਤਾਂ ਵਿਚ ਸ਼ਾਮਲ ਨਾ ਹੋ ਕੇ ਰਾਜੂ ਅਜੇ ਵੀ ਇਕ ਪਾਸੇ ਸੁਸਤ ਹੋਇਆ ਬੈਠਾ ਹੈ। ਪਰ੍ਹਾਂ ਇਕ ਖੰਬੇ ਦੀ ਰੋਸ਼ਨੀ ਹੇਠ ਕੋਈ ਪੁਰਾਣਾ ਅਖ਼ਬਾਰ ਪੜ੍ਹ ਰਿਹਾ ਹੈ। 

“ਸੱਟੂ ਤੈਨੂੰ ਪੜ੍ਹਨਾ ਆਉਂਦਾ ਹੈ ਕੀ ?” ਅਚਾਨਕ ਖੋਖਾ ਨੇ ਪੁੱਛਿਆ। ”ਹਾਂ, ਜਦੋਂ ਮੈਂ ਸਕੂਲ ਛੱਡਿਆ ਪੰਜਵੀਂ ਕਲਾਸ ‘ਚ ਬੈਠਦਾ ਸੀ।”ਮੱਟੂ ਨੇ ਚੋੜਾ ਹੋ ਕੇ ਕਿਹਾ। 

“ਫਿਰ ਹੁਣ ਕਿਉਂ ਨਹੀਂ ਜਾਂਦਾ?” 

”ਸਾਲਾ ਟੀਚਰ ਬਾਰ ਬਾਰ ਫਾਦਰ ਦਾ ਨਾਮ ਪੁੱਛਦਾ ਸੀ। ਇਕ ਦਿਨ ਮੈਂ ਆਖ ਦਿੱਤਾ, ਮੇਰੇ ਬਾਪ ਦਾ ਨਾਮ ਨਹੀਂ ਹੈ। ਸਾਰੀ ਕਲਾਸ ਹੱਸ ਪਈ”ਦੂਸਰੇ ਲੜਕੇ ਮੈਨੂੰ ਚਿੜਾਉਣ ਲਈ ਛੇੜਦੇ”ਤੇਰੀ ਮਾਂ ਪੇਸ਼ਾ ਕਰਦੀ ਹੈ। ਮੈਂ ਆਖ ਦਿੰਦਾ ਪੇਸ਼ਾ ਤਾਂ ਸਭ ਕਰਦੇ ਨੇ । ਭਲਾ ਖੋਖਾ ਪੇਸ਼ਾ ਮਾਅਨੇ ‘ਕੰਮ’ ਹੁੰਦਾ ਹੈ ਨਾ। ਫੇਰ ਉਹਨਾਂ ਦੇ ਵੀ ਮਾਂ-ਪਿਉ ਕੋਈ ਪੇਸ਼ਾ ਕਰਦੇ ਹੋਣਗੇ ਨਾ?” 

”ਮੇਰੀ ਮਾਂ ਨੇ ਵੀ ਸਕੂਲ ਵਿਚ ਬਾਪ ਦਾ ਨਾਮ ਪਤਾ ਨਹੀਂ ਕੀ ਲਿਖਵਾ ਦਿੱਤਾ. ਮੈਂ ਭੁੱਲ ਗਿਆ।’ ਦੀਸ਼ਾ ਦੱਸਣ ਲੱਗਿਆ। ਕਲਾਸ ਵਿਚ ਮਾਸਟਰ ਨੇ ਪੁੱਛਿਆ,  

“ਨਾਮ ਕੀ ?” 

”ਮੈਂ ਆਖਿਆ -‘ਜਗਦੀਸ਼ ਰਾਇ। ਫਿਰ ਮਾਸਟਰ ਨੇ ਪੁੱਛਿਆ-ਬਾਪ ਦਾ ਨਾਮ ਕੀ ਹੈ?’ਮੈਨੂੰ ਯਕਦਮ ਚੇਤਾ ਨਾ ਆਇਆ, ਘਬਰਾ ਕੇ ਆਖ ਦਿੱਤਾ “ਮਹਾਤਮਾ गांयी।” 

ਟੀਚਰ ਤੇ ਕਲਾਸ ਹੱਸਣ ਲੱਗੇ। ਭਲਾ ਗਾਂਧੀ ਨੂੰ ਸਾਰੇ ਪਿਤਾ ਆਖਦੇ ਹਨ ਨਾ ਫਿਰ ਉਹ ਮੇਰਾ ਪਿਤਾ ਕਿਉਂ ਨਹੀਂ ਹੋ ਸਕਦਾ? ਹੁਣ ਮੈਨੂੰ ‘ਮਹਾਤਮਾ ਗਾਂਧੀ ਦਾ ਛੇਲਾ।’ ਕਹਿ ਕੇ ਛੇੜਣ ਲੱਗੇ। ਮੈਂ ਸਕੂਲ ਜਾਣਾ ਹੀ ਬੰਦ ਕਰਤਾ। ਹੁਣ ਮੈਂ ਇਕ ਪੱਤਰ ਕਾਲੀ ਮਾਂ ਨੂੰ ਲਿਖਿਐ ਤੇ ਇਕ ਪੱਤਰ ਪ੍ਰਧਾਨ ਮੰਤਰੀ ਨੂੰ ਲਿਖਿਐ। ਕੱਲ ਦਖਾਊਂਗਾ।’ 

“ਤੂੰ ਕੱਲ ਨੂੰ ਮੇਰੇ ਨਾਲ ਚੱਲੀਂ ਤੈਨੂੰ ਹੋਟਲ ਵਿਚ ਕੰਮ ਦੁਆਊਂਗਾ। ਖਾਣ ਦੇ ਮਜ਼ੇ ਨੇ।’ਖੋਖਾ ਨੇ ਦੀਸ਼ੇ ਨੂੰ ਸੁਪਨੇ ਵਿਖਾਏ। 

”ਕੰਮ ਨਹੀਂ ਪੇਸ਼ਾ ਬੋਲ ਪੇਸ਼ਾ।” ਮੱਟੂ ਨੇ ਖੋਖਾ ਨੂੰ ਦਰੁਸਤ ਕਰਨਾ ਚਾਹਿਆ। 

ਰਾਤ ਹੋਰ ਡੂੰਘੀ ਹੋ ਗਈ ਹੈ। ਸੜਕਾਂ ਤੇ ਬੱਸਾਂ ਟੈਕਸੀਆਂ ਦੀ ਆਵਾਜਾਈ ਘੱਟ ਰਹੀ ਹੈ। ਪਾਨਾਂ ਵਾਲੀ ਕੋਈ ਟਾਵੀਂ ਦੁਕਾਨ ਹੀ ਖੁੱਲ੍ਹੀ ਹੈ। ਟੇਪ ਰੀਕਾਰਡਰਾਂ ਗਾ ਗਾ ਕੇ ਹੰਭ ਗਈਆਂ ਹਨ,ਬਾੜੀਆਂ ਦੇ ਕਮਰਿਆਂ ਅੰਦਰਲੀ ਹਿਲਜੁਲ ਲਗਪਗ ਰੁਕਣ ਵਾਲੀ ਹੈ। 

ਬੱਚੇ ਆਪਣੇ ਆਪਣੇ ਕਮਰਿਆਂ ਵਲ ਪਰਤਣ ਲੱਗੇ ਹਨ। 

”ਮੈਂ ਤਾਂ ਉਪਰ ਛੱਤ ਤੇ ਸੌਂਦਾ ਹਾਂ, ਖੋਖਾ ਤੁਸੀਂ*?”ਤੁਰੇ ਜਾਂਦਿਆਂ ਮੱਟੂ ਨੇ ਪੁੱਛਿਆ। 

”ਛੱਤ ਉਪਰ ਤਾਂ ਇਤਨਾ ਇਤਨਾ ਬੜਾ ਮੱਛਰ ਹੁੰਦੈ। ਕੰਨਾਂ ਵਿਚ ਕਿਸ਼ੋਰ ਕੁਮਾਰ ਮਾਛੀ ਗਾਉਣ ਲਗਦੈ। ਆਪਾਂ ਤਾਂ ਹੇਠਾਂ ਕਮਰੇ ਵਿਚ….” 

”ਕਮਰੇ ਵਿਚ ਤਾਂ ਐਨੇ ਖਟਮਲ ਹੁੰਦੇ ਐ,-ਓ-ਮਾਂ ! ਸਵੇਰੇ ਉਠਕੇ ਇਉਂ ਲਗਦੈ, ਜਿਵੇਂ ਕਿਸੇ ਨਾਲ ਲੜਾਈ ਕਰਕੇ ਆਏ ਹੋਈਏ।” ਖੋਖੇ ਦੀ ਗੱਲ ਸੁਣਕੇ ਇਸ ਵਾਰ ਬਿੱਟੂ ਬੋਲਿਆ। 

‘‘ਮੈਂ ਖਟਮਲਾਂ ਅਤੇ ਮੱਛਰ ਬਾਰੇ ਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੂੰਗਾ।’ ਦੀਸ਼ਾ ਬੋਲਿਆ। ਸਾਰੇ ਹੱਸ ਪਏ। 

”ਤੂੰ ਕੱਲ ਆਪਣੇ ਸਾਰੇ ਖ਼ਤ ਡਾਕਖਾਨੇ ਪਾ ਕੇ ਆਈਂ।” ਆਖਕੇ ਮੱਟੂ ਆਪਣੀ ਬਾੜੀ ਵਲ ਦੌੜ ਗਿਆ। 

ਰਾਜੂ ਹੌਲੀ ਹੌਲੀ ਪੌੜੀਆਂ ਚੜ੍ਹਿਆ। ਬੁਖਾਰ ਅਜੇ ਵੀ ਉਵੇਂ ਹੀ ਹੈ। ਦੂਸਰੇ ਬੱਚਿਆਂ ਦੀਆਂ ਕੀਤੀਆਂ ਕੁਝ ਗੱਲਾਂ ਦੀ ਉਸ ਨੂੰ ਸਮਝ ਆਉਂਦੀ ਹੈ, ਕੁਝ ਦੀ ਨਹੀਂ ਆਉਂਦੀ। ਪੌੜੀਆਂ ਚੜ੍ਹਦਾ ਉਹ ਹੈਰਾਨ ਹੁੰਦਾ ਹੈ। ਮੱਟੂ ਸੁਮਨ ਦੀਆਂ ਛਾਤੀਆਂ ਕਿਉਂ ਮਸਲਦਾ ਹੈ? ਖੋਖਾ ਉਸ ਨੂੰ ਸਮੋਸਾ ਦੇ ਕੇ ਚੁੰਮੀ ਕਿਉਂ ਲੈਂਦਾ ਹੈ?ਕਿਸੇ ਲੜਕੀ ਨੂੰ ਪਟਾਉਣ ਦਾ ਕੀ ਮਤਲਬ ਹੁੰਦਾ ਹੈ? 

ਸਰੀਰ ਤਪ ਰਿਹਾ ਹੈ। ਕਮਰਾ ਖੁਲ੍ਹਾ ਹੈ। ਉਹ ਝਕਦਾ ਅੰਦਰ ਵੇਖਦਾ ਹੈ, ਮਾਇਆ ਨਿਢਾਲ ਪਈ ਹੈ। ਅੱਖਾਂ ਬੰਦ ਹਨ। 

ਰਾਜੂ ਚੁਪ ਚਾਪ ਆ ਕੇ ਭੁੱਖਾ ਹੀ ਮਾਂ ਨਾਲ ਲੇਟ ਜਾਂਦਾ ਹੈ। ਮਾਇਆ ਤ੍ਰਭਕਦੀ ਹੈ। ਫਿਰ ਬੱਚੇ ਦੇ ਤਪ ਰਹੇ ਸਰੀਰ ਨੂੰ ਆਪਣੇ ਨਾਲ ਘੁੱਟ ਕੇ ਪਿਆਰ ਕਰਦੀ ਹੈ। 

”ਆ ਗਿਆ ਮੇਰਾ ਪੁੱਤਰ !” ਮਾਇਆ ਉਸ ਨੂੰ ਪਿਆਰ ਕਰਦੀ ਹੈ। 

”ਕੀ ਖਾਏਂਗਾ?” 

‘”ਕੁਛ ਨਹੀਂ ਮਾਂ।” 

”ਓ ਕਾਲੀ ਮਾਂ, ਕਿਤਨਾ ਤੇਜ਼ ਬੁਖ਼ਾਰ ਹੈ? ਕੱਲ੍ਹ ਆਪਾਂ ਵਿਕਾਸ ਸਮਿਤੀ ਵਾਲਿਆਂ ਤੋਂ ਦਵਾਈ ਲੈ ਕੇ ਆਵਾਂਗੇ।” ਆਖਦਿਆਂ ਮਾਇਆ ਦੀਆਂ ਅੱਖਾਂ ਨਮ ਹੋ ਗਈਆਂ। 

ਫਿਰ ਦੋਹਾਂ ਨੂੰ ਪਤਾ ਹੀ ਨਹੀਂ ਲੱਗਿਆ, ਥੱਕੀ ਹੋਈ ਮਾਂ ਤੇ ਬੁਖ਼ਾਰ ਨਾਲ ਨਿਢਾਲ 

ਹੋਇਆ ਪੁੱਤਰ, ਕਦੋਂ ਘੁਕ ਸੋ ਗਏ। ਕਦੇ ਕਦੇ ਅਚਾਨਕ ਉਭਰੇ ਰੌਲੇ ਤੋਂ ਕੋਈ ਲੜਕੀ ਅਭੜਵਾਹੀ ਜਾਗ ਉਠਦੀ ਹੈ। ਫਿਰ ਮੱਛਰਾਂ ਅਤੇ ਖਟਮਲਾਂ ਨੂੰ ਗਾਲ੍ਹਾਂ ਕੱਢਦੀ ਫਿਰ ਸੌਣ ਦਾ ਯਤਨ ਕਰਦੀ ਹੈ। 

ਏਨੇ ਵਿਚ, ਪਹਿਰ ਦੇ ਤੜਕੇ ਮਿਲਕ ਸਪਲਾਈ ਵਾਲੀਆਂ ਵੈਨਾਂ ਦੀ ਦਗੜ ਦਗੜ ਸੁਣਾਈ ਦੇਣ ਲੱਗਦੀ ਹੈ। ਕਈ ਬੇਸਬਰੇ ਭਗਤ ਮੰਦਰਾਂ ਵਿਚ ਘੰਟੀਆਂ ਵਜਾਉਣ ਲੱਗਦੇ ਹਨ। ਹੌਲੀ ਹੌਲੀ ਰਾਤ ਸਵੇਰ ਵਲ ਸਰਕਣ ਲੱਗਦੀ ਹੈ। 

ਗਿਆਰਾਂ 

ਕਲਕੱਤਾ ਮਹਾਨਗਰ, ਮੂੰਹ-ਹਨੇਰੇ, ਤਿੰਨ ਵਜੇ ਪਹਿਲਾਂ ਹੀ ਜਾਗ ਪੈਂਦਾ ਹੈ ਉਂਜ ਤਾਂ, ਅੱਧੀ ਰਾਤ ਤੱਕ ਜਾਂ ਦੇਰ ਰਾਤੀਂ ਚੱਲਣ ਵਾਲੀਆਂ ਮੇਲ-ਟਰੇਨਾਂ ਦੇ ਮੁਸਾਫ਼ਰ, ਸਾਰੀ ਰਾਤ ਤੁਰੇ ਫਿਰਦੇ ਰਹਿੰਦੇ ਹਨ। ਟੈਕਸੀਆਂ ਅਤੇ ਪਰਾਈਵੇਟ ਕਾਰਾਂ, ਇਸ ਮਹਾਨਗਰ ਦੀਆਂ ਸੜਕਾਂ ਨੂੰ ਕਦੇ ਵੀ ਸੌਣ ਨਹੀਂ ਦਿੰਦੀਆਂ। ਪਰ ਲਾਲ-ਬੱਤੀ ਖੇਤਰ ਦੀ ਬਦਬੂ ਮਾਰਦੀ ਸੁੱਕੀ ਨਦੀ ਦੀਆਂ ਜਲਪਰੀਆਂ, ਦਿਨ ਦੇ ਦਸ-ਗਿਆਰਾਂ ਵਜੇ ਤੱਕ ਬੇਖ਼ਬਰ ਹੋ ਕੇ ਘੂਕ ਸੁਤੀਆਂ ਰਹਿੰਦੀਆਂ ਹਨ। 

ਨੌਕਰ, ਮੌਸੀਆਂ ਜਾਂ ਛੋਟੇ ਬੱਚੇ ਜਲਦੀ ਉਠ ਜਾਂਦੇ ਹਨ। ਨੌਕਰ ਸੁੱਤੀਆਂ ਬੇਗਮਾਂ ਲਈ ਚਾਹ ਤੇ ਖਾਣੇ ਦੇ ਪ੍ਰਬੰਧ ਵਿਚ ਜੁੱਟ ਜਾਂਦੇ ਹਨ। ਬੱਚੇ ਹੇਠਾਂ ਸੜਕਾਂ ਤੇ ਨਿਕਲ ਆਉਂਦੇ ਹਨ। 

ਰਾਜੂ ਵੀ ਜਲਦੀ ਉਠ ਗਿਆ ਹੈ। ਦੇਖਦਾ ਹੈ, ਉਸਦੀ ਮਾਂ ਅਰਧ-ਨਗਨ ਅਵਸਥਾ ਵਿਚ ਬੇਪਰਵਾਹ ਸੁੱਤੀ ਪਈ ਹੈ। ਇਕ ਪਲ ਉਹ ਸੁੱਤੀ ਪਈ ਮਾਂ ਵਲ ਝਾਕਦਾ ਰਹਿੰਦਾ ਹੈ। ਫਿਰ ਡਰਕੇ ਅਚਾਨਕ ਆਸੇ ਪਾਸੇ ਵੇਖਣ ਲੱਗਦਾ ਹੈ, ਜਿਵੇਂ ਉਸਨੇ ਕੋਈ ਪਾਪ ਕੀਤਾ ਹੋਵੇ ਤੇ ਕਿਸੇ ਨੇ ਵੇਖ ਲਿਆ ਹੋਵੇ। ਫਿਰ ਉਹ ਮਾਂ ਦੀ ਸਾੜ੍ਹੀ ਚੁੱਕ ਕੇ ਮਾਇਆ(ਮਾਂ) ਦੀਆਂ ਛਾਤੀਆਂ ਕੱਜ ਦਿੰਦਾ ਹੈ। ਪਲੰਘ ਤੋਂ ਹੇਠਾਂ ਉਤਰਦਾ ਹੈ। ਇਕ ਖ਼ਾਸ ਜਗਾਹ ਤੇ ਰੱਖੇ ਪੈਸਿਆਂ ਵਿਚੋਂ ਇਕ ਰੁਪਈਆ ਚੁੱਕਦਾ ਹੈ। ਤੇ ਬੂਹਾ ਖੋਹਲ ਕੇ ਬਾਹਰ ਆ ਜਾਂਦਾ ਹੈ। 

ਅਜੇ ਸਭਨਾਂ ਕਮਰਿਆਂ ਦੇ ਦਰਵਾਜ਼ੇ ਬੰਦ ਹਨ। ਰਾਜੂ ਹੌਲੀ ਹੌਲੀ ਪੌੜੀਆਂ ਉਤਰਦਾ ਹੈ। ਬੁਖ਼ਾਰ ਕੁਝ ਘਟ ਤਾਂ ਗਿਆ ਹੈ, ਪਰ ਅੱਖਾਂ ਅਜੇ ਵੀ ਭਾਰੀਆਂ ਭਾਰੀਆਂ 

ਹਨ। ਸਿਰ ਵਿਚ ਵੀ ਥੋੜ੍ਹਾ ਦਰਦ ਹੈ। ਫਿਰ ਵੀ ਕੱਲ ਜਿੰਨੀ ਤਕਲੀਫ਼ ਨਹੀਂ ਹੈ। ਉਹ ਫੁੱਟਪਾਥ ਤੇ ਬਣੀ, ਇਕ ਆਰਜ਼ੀ ਚਾਹ ਦੀ ਦੁਕਾਨ ਤੇ ਆਉਂਦਾ ਹੈ। ਦੁਕਾਨਦਾਰ ਉਸਨੂੰ ਜਾਣਦਾ ਹੈ। ਦੇਖਦਿਆਂ ਹੀ ਭਾਂਡ* ਵਿਚ ਚਾਹ ਪਾ ਕੇ ਫੜਾਉਂਦਾ ਹੈ। ਦੁਕਾਨ ਵਿਚਲੇ ਛੋਟੇ ਸ਼ੀਸ਼ੇ ਦੇ ਸ਼ੋ ਕੇਸ ਵਿਚ ਸਮੋਸੇ ਵੀ ਪਏ ਹਨ, ਵੇਸਨ ਦੇ ਲੱਡੂ ਵੀ ਤੇ ਨਿਮਕੀਆਂ (ਮੱਠੀਆਂ) ਵੀ। ਰਾਜੂ ਸਭਨਾਂ ਵਲ ਤੱਕਦਾ ਹੈ। 

”ਇਕ ਨਿਮਕੀ ਵੀ ਦੇਹ। ਉਹ ਜਾਣਦਾ ਹੈ. ਇਕ ਰੁਪਏ ਵਿਚ ਕਿੰਨਾ ਕੁ ਕੁਝ ਲਿਆ ਜਾ ਸਕਦਾ ਹੈ। 

ਚਾਹ ਪੀ ਕੇ ਉਸ ਨੇ ਖ਼ਾਲੀ ਭਾਂਡ ਦੂਰ ਵਗਾਹ ਮਾਰਿਆ ਤੇ ਪਾਰਕ ਵਲ ਚਲਾ ਆਇਆ। ਇਥੇ ਉਸਨੂੰ ਦੀਸਾ, ਬਿੱਟੂ ਤੇ ਖੋਖਾ ਦੇ ਮਿਲਣ ਦੀ ਝਾਕ ਹੈ। ਮੱਟੂ ਬਾਰੇ ਉਸਨੂੰ ਪਤਾ ਹੈ,ਉਹ ਤਾਂ ਸਵੇਰੇ ਹੀ ਹਾਵੜਾ ਸਟੇਸ਼ਨ ਵਲ ਨਿਕਲ ਜਾਂਦਾ ਹੈ। ਉਥੇ ਉਂਘਦੇ ਜਾਂ ਅਵੇਸਲੇ ਮੁਸਾਫ਼ਰਾਂ ਦੇ ਅਟੈਚੀਕੇਸ, ਬੈਗ, ਕੱਪੜੇ ਜਾਂ ਜੋ ਵੀ ਖਸਕਾ ਲਿਆਉਂਦਾ ਹੈ। ਮੁਸੀਬਤ ਵਿਚ ਫਸਣ ਤੇ ਪੁਲਿਸ ਵਾਲੇ ਉਸਦੀ ਹਿਫ਼ਾਜ਼ਤ ਕਰਦੇ ਹਨ। ਰਾਜੂ ਨੂੰ ਤਾਂ ਇਹ ਵੀ ਪਤਾ ਹੈ, ਮੱਟੂ ਕਦੇ ਕਦੇ ਸ਼ਰਾਬ ਵੀ ਪੀਂਦਾ ਹੈ। 

ਦੀਸ਼ਾ ਪਾਰਕ ਵਲ ਆਉਂਦਾ ਦਿਸਿਆ ਤਾਂ ਰਾਜੂ ਖ਼ੁਸ਼ ਹੋ ਗਿਆ। ਦੀਸ਼ੇ ਦੇ ਹੱਥ ਵਿਚ ਇਕ ਕਾਪੀ ਹੈ। 

”ਤੈਨੂੰ ਤਾਂ ਕੱਲ੍ਹ ਬੁਖਾਰ ਸੀਗਾ ਨਾ?'”ਦੀਸ਼ੇ ਨੇ ਪੁੱਛਿਆ। 

” ਹਾਂ ਅਜੇ ਵੀ ਹੈ ਥੋੜਾ ਥੋੜਾ।” 

ਫਿਰ ਬਾਹਰ ਕਿਉਂ ਆਇਆ?” 

ਕਮਰੇ ਵਿਚ ਸਾਹ ਘੁੱਟਦਾ ਹੈ। ਪਤਾ ਨਹੀਂ ਕਿਸ ਤਰ੍ਹਾਂ ਦੀ ਬਾਸ ਆਉਂਦੀ ਹੈ। ਉਲਟੀ ਆਉਣ ਨੂੰ ਮਨ ਕਰਦਾ ਹੈ। ਤੇ ਫਿਰ ਮਾਂ-ਇਸ ਤਰ੍ਹਾਂ ਸੌਂਦੀ ਹੈ, ਸਾਰੀਆਂ ਬਾਹਾਂ ਲੱਤਾਂ ਇਕ ਦਮ ਫੈਲਾ ਕੇ। -ਓ ਕਾਲੀ ਮਾਂ -। ਜਾਪਦਾ ਹੈ ਦੁਰਗਾ ਮਾਂ ਪਲੰਘ ‘ਤੇ ਸੌਂ ਰਹੀ ਹੈ। ਪੈਰਾਂ ਹੇਠ ਰਾਖਸ਼ਸ ਇਕ ਹੱਥ ਵਿਚ ਤ੍ਰਿਸ਼ੂਲ, ਦੂਸਰੇ ਹੱਥ ਵਿਚ ਰਾਖਸ਼ਸ ਦੀ ਮੁੰਡੀ।” 

”ਤੂੰ ਆਪਣੀ ਮਾਂ ਕੋਲ ਸੌਂਦਾ ਏਂ?” 

”ਹਾਂ।”ਰਾਜੂ ਨੇ ਮਾਣ ਨਾਲ ਦੱਸਿਆ। 

”ਮੈਂ ਤਾਂ ਨੌਕਰ ਦੇ ਕਮਰੇ ਵਿਚ ਸੌਣ ਲਗ ਪਿਆਂ। ਪਹਿਲਾਂ ਮਾਂ ਕੋਲ ਸੌਂਦਾ ਹੁੰਦਾ ਸੀ। ਇਕ ਦਿਨ ਪਤਾ ਨਹੀਂ ਮੇਰੀ ਜਾਗ ਕਿਵੇਂ ਖੁਲ੍ਹ ਗਈ ਕੋਈ ਮਾਂ ਨੂੰ ਚਿੰਬੜਿਆ ਉਸਤੇ ਲੇਟਿਆ ਹੋਇਆ ਸੀ । ਮੈਂ ਦੁਸਰੇ ਪਾਸੇ ਨੂੰ ਮੂੰਹ ਕਰਕੇ ਪਿਆ ਰਿਹਾ। ਸਵੇਰੇ ਮਾਂ ਨੂੰ ਪੁੱਛਿਆ, ”ਰਾਤ ਕੌਣ ਆਇਆ ਸੀ?” ਮਾਂ ਨੇ ਥੱਪੜ ਮਾਰ ਕੇ ਕਿਹਾ- 

”ਤੇਰਾ ਬਾਪ ਸੀ।” ਫਿਰ ਮਾਂ ਦੇ ਗੁੱਸੇ ਤੋਂ ਡਰਦਾ ਮੈਂ ਨੌਕਰ ਦੇ ਕਮਰੇ ਵਿਚ ਸੌਣ ਲਗ ਪਿਆ।” 

“ਸਵੇਰੇ ਸਵੇਰੇ ਇਹ ਕਿਤਾਬ ਕਿਉਂ ਚੁੱਕ ਲਿਆਇਐਂ?” 

”ਕਿਤਾਬ ਨਹੀਂ ਕਾਪੀ ਹੈ। ਇਸ ਵਿਚ ਮੈਂ ਕਾਲੀ ਮਾਂ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ ਨੇ। ਖੋਖਾ ਆਖਦਾ ਸੀ ਨਾ, ਮੈਨੂੰ ਦਿਖਾਈਂ। ਆਇਆ ਨਹੀਂ ਅਜੇ? ਮੈਨੂੰ ਕਹਿੰਦਾ ਸੀ ਤੈਨੂੰ ਹੋਟਲ ਵਿਚ ਕੰਮ ਦੁਆਊਂਗਾ ਕੋਈ।’ 

”ਦੇਖਿਆ ਨਹੀਂ। ਅਜੇ ਨਹੀਂ ਆਇਆ। ਬਿੱਟੂ ਵੀ ਨਹੀਂ ਆਇਆ ਤੇ ਸੁਮਨ *ਕਸੋਰਾ (ਮਿੱਟੀ ਦੇ ਪਿਆਲੇ ਵਰਗਾ ਬਰਤਨ) । 

ਦੀਦੀ?’ ਉਦੋਂ ਹੀ ਰਾਜੂ ਨੂੰ ਖੋਖਾ ਪਾਰਕ ਵਲ ਆਉਂਦਾ ਦਿਸਿਆ ਤਾਂ ਰਾਜੂ ਨੇ ਖ਼ੁਸ਼ ਹੋ ਕੇ ਕਿਹਾ “ਔਹ ਰਿਹਾ ਤੇਰਾ ਖੋਖਾ।” 

ਖੋਖਾ ਨੂੰ ਦੇਖਦਿਆਂ ਹੀ, ਦੀਸ਼ਾ ਕਾਪੀ ਵਿਚ ਲਿਖੇ ਪੱਤਰ ਲੱਭਣ ਲਗਦਾ ਹੈ ਤਾਂ ਕਾਹਲੀ ਕਾਹਲੀ ਵਰਕੇ ਫਰੋਲਦਾ ਹੈ। 

“ਤਿਆਰ ਹੋ ਕੇ ਆਇਆ ਹੈ ਨਾ ਬੱਚੂ ? ” ਆਉਂਦਿਆਂ ਹੀ ਦੀਸ਼ੇ ਨੂੰ ਪੁੱਛਿਆ। ”ਤਿਆਰ ਕਾਹਦੇ ਵਾਸਤੇ ?”ਦੀਸ਼ਾ ਹੈਰਾਨ ਹੋਇਆ। 

”ਯਾਦ ਨਹੀਂ ਕੀ ? ਰਾਤ ਤੈਨੂੰ ਕਿਹਾ ਸੀ, ਹੋਟਲ ਵਿਚ ਕੰਮ ਦੁਆਉਂਗਾ।” ”ਪ੍ਰੰਤੂ, ਕਾਲੀ ਮਾਂ ਤੇ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ? ਉਹ ਸੁਣੇਂਗਾ ਨਹੀਂ?” 

”ਕੀ ਹੋਏਗਾ ? ਮੇਰੇ ਸੁਣਨ ਨਾਲ ਕੀ ਹੋਏਗਾ ਦੀਸ਼ੇ। ਜਿਹੜਾ ਕੁਝ ਤੂੰ ਕਾਲੀ ਮਾਂ ਅਤੇ ਪ੍ਰਧਾਨ ਮੰਤਰੀ ਤੋਂ ਮੰਗਿਆ ਹੈ, ਕੀ ਸੁਣਕੇ ਮੈਂ ਦੇ ਸਕੂੰਗਾ? ਨਾ ਬਾਬਾ,! ਇਹ ਖ਼ਤ ਤੂੰ ਕਾਲੀ ਮਾਂ ਨੂੰ ਹੀ ਸੁਣਾਈਂ। ਮੇਰੇ ਨਾਲ ਜਾਣਾ ਚਾਹੁੰਦਾ ਹੈ ਤਾਂ ਚਲ, ਉਥੇ ਕੁਝ ਖਾਣ ਨੂੰ ਮਿਲੇਗਾ। ਨਾ ਆਪਾਂ ਨੂੰ ਕਾਲੀ ਮਾਂ ਕੁਝ ਦੇ ਕੇ ਜਾਏਗੀ, ਨਾ ਤੇਰਾ ਪ੍ਰਧਾਨ ਮੰਤਰੀ।’ 

ਖੋਖਾ ਦੀਆਂ ਗੱਲਾਂ ਸੁਣ ਕੇ ਦੀਸ਼ਾ ਉਦਾਸ ਹੋ ਗਿਆ। ਆਪਣੇ ਲਿਖੇ ਖ਼ਤ ਸੁਣਾ ਕੇ ਉਸਨੇ ਉਹਨਾਂ ਤੇ ਆਪਣੀ ਵਿਦਵਤਾ ਦਾ ਰੋਹਬ ਪਾਉਣਾ ਸੀ। ਕਿੰਨੀਆਂ ਸੁਹਣੀਆਂ ਗੱਲਾਂ ਉਸਨੇ ਪ੍ਰਧਾਨ ਮੰਤਰੀ ਨੂੰ ਲਿਖੀਆਂ ਸਨ-ਕਿ ਮੇਰੀ ਮਾਂ ਕੋਲ ਅੰਕਲ ਬਹੁਤ ਆਉਂਦੇ ਹਨ। ਉਹ ਹਰ ਰੋਜ਼ ਬੀਮਾਰ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਸੀ ਇਕ ਦਿਨ ਤੂੰ ਵੀ ਅੰਕਲ ਬਣਕੇ ਮੇਰੀ ਮਾਂ ਕੋਲ ਆਈਂ। ਕਾਲੀ ਮਾਂ ਨੂੰ ਵੀ ਬੜਾ ਕੁਝ ਲਿਖਿਆ ਸੀ-ਸਭ ਬੇਕਾਰ। ਜਦੋਂ ਦੋਸਤਾਂ ਨੂੰ ਹੀ ਪਤਾ ਨਹੀਂ ਲੱਗੇਗਾ ਤਾਂ ਖ਼ਤ ਲਿਖਣ ਦਾ ਕੀ ਲਾਭ ? ਘਰ ਜਾ ਕੇ ਇਹਨਾਂ ਨੂੰ ਫਾੜ ਦੇਵਾਂਗਾ। ਪਰ ਖੋਖਾ ਨੇ ਤਾਂ ਆਖਿਆ ਸੀ ਇਹਨਾਂ ਨੂੰ ਡਾਕਖਾਨੇ ਵਿਚ ਪਾ ਦੇਵਾਂ। ਕਾਲੀ ਮਾਂ ਦਾ ਖ਼ਤ ਤਾਂ ਮੰਦਰ ਵਿਚ ਉਸਦੇ ਸਾਹਮਣੇ ਰੱਖ ਆਵਾਂਗਾ। ਮੰਦਰ ਵਿਚ ਕਿਉਂ ? ਆਪਣੇ ਕਮਰੇ ਵਿਚ ਹੀ ਉਸਦੀ ਤਸਵੀਰ ਕੋਲ ਰੱਖ ਦਿਆਂਗਾ। 

. ”ਕੀ ਹੋਇਆ ਜਾਏਂਗਾ ਨਹੀਂ ?”ਸੋਚਾਂ ਵਿਚ ਪਏ ਦੀਸ਼ੇ ਨੂੰ ਖੋਖਾ ਨੇ ਹਲੂਣਿਆ। ”ਜਾਣਾ ਤਾਂ ਹੈ ਪਰ ਇਹ ਖ਼ਤ ?”ਉਸਨੇ ਖੋਖੇ ਨੂੰ ਕਾਪੀ ਦਿਖਾਈ। 

‘‘ਅਰੇ ਨਹੀਂ ਪੜ੍ਹਨਗੇ ਉਹ ਤੇਰੇ ਖ਼ਤ। ਹਰ ਕੰਮ ਲਈ ਪੈਸਾ ਚਾਹੀਦਾ ਹੈ ਉਹਨਾਂ ਨੂੰ। ਉਹ ਤੇਰੇ ਪਾਸ ਨਹੀਂ ਹੈ, ਮੇਰੇ ਵੀ ਪਾਸ ਨਹੀਂ ਹੈ। ਫਿਰ ਕਿਉਂ ਪੜ੍ਹਨਗੇ ਉਹ ? ਉਹਨਾਂ ਦਾ ਸਮਾਂ ਬਹੁਤ ਮਹਿੰਗਾ ਹੈ। ਤੇਰੇ ਖ਼ਤ ਪੜ੍ਹਨ ਵਿਚ ਉਹ ਜਿੰਨਾ ਸਮਾਂ ਪ੍ਰਧਾਨ ਮੰਤਰੀ ਬਰਬਾਦ ਕਰੂਗਾ. ਓਨੇ ਸਮੇਂ ਵਿਚ ਤਾਂ ਉਹ ਕਿਸੇ ਮੁਲਕ ਨਾਲ ਸੌਦੇਬਾਜ਼ੀ ਕਰਕੇ ਢੇਰ ਪੈਸੇ ਕਮਾ ਲਉਗਾ। ਗੱਲਾਂ ਨਹੀਂ ਸੁਣਦਾ ਕੀ। ਹੋਟਲ ਵਿਚ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ। ਕਾਫ਼ੀ ਦੀਆਂ ਚੁਸਕੀਆਂ ਲੈਂਦੇ ਗਾਹਕ, ਲੱਖਾਂ ਕਰੋੜਾਂ ਦੀਆਂ ਗੱਲਾਂ ਕਰਦੇ ਹਨ। ਆ ਮੇਰੇ ਨਾਲ ਚੱਲ, ਤੇਰੇ ਖ਼ਤਾਂ ਨਾਲ ਪੇਟ ਨਹੀਂ ਭਰੇਗਾ। ਹੋਟਲ ਵਿਚ ਜਾ ਕੇ ਕੁਝ ਖਾਵਾਂਗੇ।” 

ਰਾਜੂ ਫਿਰ ਸੁਸਤ ਹੋ ਰਿਹਾ ਹੈ। ਜਾਪਦਾ ਹੈ, ਬੁਖ਼ਾਰ ਫਿਰ ਆਏਗਾ। ਪਾਰਕ ਵਿਚੋਂ ਉਸਦੇ ਕਮਰੇ ਦੀ ਖਿੜਕੀ ਦਿਸਦੀ ਹੈ। ਅਜੇ ਬੰਦ ਹੈ। -”ਬਾਪ ਰੇ ਇਹ ਮੰਮੀਆਂ ਵੀ ਕਿੰਨੀ ਦੇਰ ਤਕ ਸੌਂਦੀਆਂ ਹਨ ?” ਉਸਨੂੰ ਭੁੱਖ ਵੀ ਲੱਗ ਰਹੀ ਹੈ। ਬਾਹਾਂ ‘ਚ ਦਰਦ ਵਧਣ ਲੱਗਾ ਹੈ। ਦੀਸ਼ਾ ਦਸਦਾ ਹੈ. ਉਸਦੀਆਂ ਅੱਖਾਂ ਵੀ ਸੁਰਖ਼ ਹਨ। 

ਜਦੋਂ ਖੋਖਾ ਦੀਸ਼ੇ ਨੂੰ ਹੋਟਲ ਜਾਣ ਲਈ ਤਿਆਰ ਕਰ ਲੈਂਦਾ ਹੈ ਤਾਂ ਸਾਹਮਣੇ ਮੱਟੂ ਆਉਂਦਾ ਦਿਸਦਾ ਹੈ ਗੁੱਸੇ ਵਿਚ ਹੈ, ਚਿਹਰੇ ਤੋਂ ਹੀ ਲਗਦਾ ਹੈ, ਜਿਵੇਂ ਸਵੇਰੇ ਸਵੇਰੇ ਮਾਰ ਖਾ ਕੇ ਆਇਆ ਹੋਵੇ। 

ਆਉਂਦਾ ਹੀ ਬੈਂਚ ‘ਤੇ ਬੈਠ ਕੇ ਉਹ ਮੂੰਹ ਵਿਚ ਬੁੜ-ਬੁੜ ਕਰਨ ਲਗਦਾ ਹੈ, ਜਿਵੇਂ ਕਿਸੇ ਨੂੰ ਗਾਲ੍ਹਾਂ ਕੱਢ ਰਿਹਾ ਹੋਵੇ। ਉਸਦੇ ਗੁੱਸੇ ਤੋਂ ਰਾਜੂ ਤੇ ਦੀਸ਼ਾ ਡਰਦੇ ਹਨ। ਜੇ ਕੁਝ ਪੁੱਛ ਵੀ ਲੈਣ ਤਾਂ ਉਹ ਉਹਨਾਂ ਦੇ ਇਕ-ਅੱਧ ਘਸੁੰਨ ਵੀ ਜੜ ਦਿੰਦਾ ਹੈ। ਖੋਖਾ ਵੱਡਾ ਹੈ। ਉਸਦੇ ਹਾਣ ਦਾ ਹੈ। ਉਹ ਨਹੀਂ ਡਰਦਾ। ਖੋਖਾ ਮੱਟੂ ਵਾਂਗ ਚੋਰੀਆਂ ਤੇ ਹੇਰਾ ਫੇਰੀਆਂ ਵੀ ਨਹੀਂ ਕਰਦਾ। ਇਹ ਸੋਚ ਕੇ ਉਹ ਆਪਣੇ ਆਪ ਨੂੰ ਮੱਟੂ ਨਾਲੋਂ ਸਾਊ ਸਮਝਦਾ ਹੈ। ਹੋਟਲ ਵਿਚ ਖਾਣ-ਪੀਣ ਦੀਆਂ ਜੂਠੀਆਂ ਚੀਜ਼ਾਂ ਲੈ ਕੇ ਆਉਣਾ ਤਾਂ ਉਸਦੀ ਹਿੰਮਤ ਹੈ। ਉਹ ਸਭਨਾਂ ਨੂੰ ਖੁਆਉਂਦਾ ਹੈ। ਮੱਟੂ ਆਪਣੀ ਕਮਾਈ ਵੰਡ ਕੇ ਨਹੀਂ ਖਾਂਦਾ। ਪਰ ਦੋਵੇਂ ਹੀ ਸੁਮਨ ਨੂੰ ਫਸਾਉਣ ਲਈ ਜਾਲ ਸੁਟਦੇ ਹਨ। ਮੱਟੂ ਧੱਕੇ ਅਤੇ ਰੋਹਬ ਨਾਲ ਖੋਖਾ ਖਾਣ ਵਾਲੀਆਂ ਚੀਜ਼ਾਂ ਦਾ ਲਾਲਚ ਦੇ ਕੇ। 

“ਕੀ ਹੋਇਆ ਮੱਟੂ ? ਇੰਨਾ ਸਵੇਰੇ ਸਵੇਰੇ ਕਿਸੇ ਨਾਲ ਲੜ ਕੇ ਆਇਐਂ ?” ਇਸ ਤਰ੍ਹਾਂ ਉਸਨੂੰ ਖੋਖਾ ਹੀ ਪੁੱਛਣ ਦੀ ਹਿੰਮਤ ਕਰ ਸਕਦਾ ਹੈ। ਰਾਜੂ ਜਾਂ ਦੀਸ਼ੇ ਵਰਗੇ ਦੇ ਤਾਂ ਉਹ ਗਲ ਵਿਚ ਹੱਥ ਦੇ ਕੇ ਰੋਹਬ ਮਾਰੇਗਾ “ਸਾਲੇ ਤੈਨੂੰ ਕੀ ਕੰਮ ਕਰ ਆਪਣਾ।” ਪਰ ਖੋਖਾ ਨੂੰ ਇਸ ਤਰ੍ਹਾਂ ਕਹਿਣ ਜਾਂ ਰੋਹਬ ਦੇਣ ਦੀ ਸ਼ਕਤੀ ਉਸ ਵਿਚ ਨਹੀਂ ਹੈ। ਉਹ ਇਕ ਵਾਰ ਖੋਖਾ ਵਲ ਝਾਕਿਆ; ਫਿਰ ਗੁੱਸੇ ਵਿਚ ਬੋਲਿਆ- 

”ਉਹ ਸਾਲੀ ਮੈਨੂੰ ਹਰਾਮੀ ਆਖਦੀ ਹੈ, ਆਪਣੇ ਬਾਪ ਦਾ ਮਾਲੂਮ ਨਹੀਂ ਉਸਨੂੰ, ਸਾਲੀ ਠੰਡੀ।” 

”ਕੌਣ ਆਖਦੀ ਹੈ ਤੈਨੂੰ ਹਰਾਮੀ ?” 

”ਉਹ ਸਾਲੀ ਸੁਮਨ। ਰਾਤ ਵਾਲੀ ਗੱਲ ਜਾ ਕੇ ਆਪਣੀ ਮਾਂ ਨੂੰ ਦੱਸ ਦਿੱਤੀ। ਉਸਦੀ ਮਾਂ ਨੇ ਆ ਕੇ ਮੇਰੀ ਮਾਂ ਨਾਲ ਝਗੜਾ ਕੀਤਾ। ਮੈਨੂੰ ਕਦੇ ਕੁੱਤਾ, ਕਦੇ ਸਾਂਢ ਆਖ ਕੇ ਗਾਹਲਾਂ ਕੱਢਣ ਲੱਗੀ। ਮੇਰੀ ਮਾਂ ਨੇ ਸ਼ਰਾਬ ਪੀਤੀ ਹੋਈ ਸੀ, ਉਹ ਗੁੱਸੇ ‘ਚ ਆ ਕੇ ਮੇਰੇ ਸਾਹਮਣੇ ਕੱਪੜੇ ਉਤਾਰਨ ਲੱਗੀ, ਕਹਿੰਦੀ ਤੂੰ ਬੜਾ ਅਨੋਖਾ ਜਵਾਨ ਮਰਦ ਬਣਿਆਂ ਹੈਂ ਦੁਨੀਆ ‘ਤੇ, ਜੇ ਜ਼ਿਆਦਾ ਹੀ ਅੱਗ ਲੱਗੀ ਹੈ ਤੈਨੂੰ ਤਾਂ ਆ ਮੇਰੇ ਨਾਲ ਠੰਢੀ ਕਰ ਲੈ ਹਰਾਮੀ ਦੀ ਔਲਾਦ। ਖੋਖਾ, ਮਾਂ ਨੇ ਮੈਨੂੰ ਹਰਾਮੀ ਦੀ ਅੋਲਾਦ ਬੋਲਿਆ। ਇਸ ਵਿਚ ਮੇਰਾ ਕੀ ਦੋਸ਼ ਹੈ ? ਸੁਮਨ ਦੀਆਂ ਛਾਤੀਆਂ ਮੈਂ ਨਹੀਂ ਟੀਪੂੰਗਾ, ਕੋਈ ਦੂਸਰਾ ਟੀਪੇਗਾ। ਇੰਨਾ ਹੱਲਾ ਗੁੱਲਾ ਕਰਨ ਦੀ ਕੀ ਲੋੜ ਸੀ ਉਸਨੂੰ। ਹਰਾਮਜ਼ਾਦੀ ਕੁੱਤੀ ਨਾਲ ਕਿਸੇ ਦਿਨ ਜ਼ਬਰਦਸਤੀ ਕਰੂੰਗਾ ਤਾਂ ਸਮਝੇਗੀ ਉਹ। ਉਸਦੀ ਵਜਾਹ ਨਾਲ ਹੀ ਮਾਂ ਨੇ ਸਵੇਰੇ ਉਠ ਕੇ ਕਮਰੇ ‘ਚੋਂ ਬਾਹਰ ਕੱਢ-ਤਾ। ਮਾਂ ਵੀ ਸਾਲੀ ਹਰਾਮੀ ਬੋਲਦੀ ਹੈ ਮੈਨੂੰ।” ਮੱਟੂ ਸ਼ਾਂਤ ਹੋਣ ਵਿਚ ਨਹੀਂ ਆ ਰਿਹਾ। 

‘’ਮੱਟੂ ਦਾਦਾ, ਮਾਂ ਨੇ ਬੋਲ ਦਿੱਤਾ ਤਾਂ ਕੀ ਹੋਇਆ। ਸਕੂਲ ਵਿਚ ਸਾਰੇ ਬੱਚੇ ਆਪਾਂ ਨੂੰ ਹਰਾਮੀ ਬੋਲਦੇ ਐ।” ਦੀਸ਼ੇ ਨੇ ਸਕੂਲ ਦੀ ਗੱਲ ਦੱਸ ਕੇ ਉਸਨੂੰ ਸਹਿਜ ਕਰਨਾ ਚਾਹਿਆ। 

”ਉਹ ਆਪ ਸਭ ਹਰਾਮੀ ਨੇ ਸਾਲੇ । ਉਹਨਾਂ ਨੂੰ ਆਪਣੇ ਬਾਪ ਦਾ ਮਾਲੂਮ ਹੈ ਕੀ? 

ਟੀਚਰ ਨੂੰ ਆਪਣੇ ਬਾਪ ਦਾ ਮਾਲੂਮ ਹੈ ਕੀ ? ਤੇ ਤੇਰਾ ਖ਼ਤ ਵਾਲਾ ਪ੍ਰਧਾਨ ਮੰਤਰੀ ? ਜੀਅ ਕਰਦਾ ਸਭ ਨੂੰ ਹਿੱਟ ਕਰ ਦਿਆਂ। ਉਸਨੇ ਕੋਲ ਪਏ ਪੱਥਰ ਨੂੰ ਜ਼ੋਰ ਨਾਲ ਠੁੱਡਾ ਮਾਰਿਆ। ਰਬੜ ਦੀਆਂ ਚੱਪਲਾਂ ਕਾਰਨ ਪੈਰ ਚੇ ਅੰਗੂਠੇ ਤੇ ਚੋਟ ਲੱਗੀ। ਭਿਆਨਕ ਦਰਦ ਹੋਇਆ ਤਾਂ ਉਸਨੇ ਬੈਠ ਕੇ ਹੱਥਾਂ ਨਾਲ ਅੰਗੂਠਾ ਘੁੱਟ ਲਿਆ। ਅੱਖਾਂ ਵਿਚ ਪਾਣੀ ਸਿੰਮ ਆਇਆ। ਕੁਝ ਦੇਰ ਉਵੇਂ ਬੈਠਾ ਰਿਹਾ। ਫਿਰ ਉਠ ਖੜ੍ਹਾ ਹੋਇਆ ਤੇ ਲੰਗ ਮਾਰਕੇ ਤੁਰਦੇ ਨੇ ਆਖਿਆ-”ਆਉ ਕਚੌਰੀਆਂ ਖਾਈਏ।” 

”ਪੈਸੇ ?”ਰਾਜੂ ਨੇ ਪੁੱਛਿਆ। ”ਹੈਗੇ ਨੇ।”ਮੱਟੂ ਨੇ ਜੇਬ ਵਿਚੋਂ ਪੈਸੇ ਕੱਢ ਕੇ ਵਿਖਾਏ। ਦੀਸ਼ਾ ਤੇ ਰਾਜੂ ਖ਼ੁਸ਼ ਹੋ ਗਏ। ਖੋਖਾ ਤੁਰ ਚੱਲਿਆ ਤਾਂ ਮੱਟੂ ਨੇ ਪੁੱਛਿਆ- 

”ਤੂੰ ਨਹੀਂ ਖਾਏਂਗਾ ਕਚੌਰੀਆਂ ?” ”ਨਾ ਮੈਂ ਤਾਂ ਹੋਟਲ ਚੱਲਿਆਂ। ਪਹਿਲਾਂ ਹੀ ਦੇਰ ਹੋ ਗਈ।”ਆਖ ਕੇ ਉਹ ਚਲਾ ਗਿਆ। ਮੱਟੂ, ਦੀਸ਼ਾ ਤੇ ਰਾਜੂ ਪਾਰਕ ਦੇ ਪਰਲੇ ਪਾਸੇ ਬਣੇ ਇਕ ਛੋਟੇ ਜਿਹੇ ਹੋਟਲ ਵਲ ਤੁਰ ਪੈਂਦੇ ਹਨ। ਮੱਟੂ ਦੇ ਪੈਰ ਦਾ ਅੰਗੂਠਾ ਅਜੇ ਵੀ ਦਰਦ ਕਰ ਰਿਹਾ ਹੈ। 

ਹੋਟਲ ਤੇ ਸੁਮਨ ਪਹਿਲਾਂ ਹੀ ਖੜ੍ਹੀ ਹੈ। ਇਕ ਹੱਥ ਵਿਚ ਲਫ਼ਾਫ਼ਾ ਹੈ। ਕਚੋਰੀਆਂ ਲੈਣ ਆਈ ਹੈ। ਉਸਨੂੰ ਦੇਖਦਿਆਂ ਹੀ ਮੱਟੂ ਦਾ ਗੁੱਸਾ ਭੜਕ ਪੈਂਦਾ ਹੈ। ਉਸਨੂੰ ਜਾ ਕੇ ਵਾਲਾਂ ਤੋਂ ਫੜ ਲੈਂਦਾ ਹੈ। 

”ਸਾਲੀ, ਘਰ ਜਾ ਕੇ ਮਾਂ ਨੂੰ ਕਿਉਂ ਦੱਸਿਆ ?” 

”ਅਰੇ ਛੋੜ। ਉਈ ਮਾਂ। ਕੀ ਕਰਦਾ ਹੈਂ ? ਮਾਂ ਨੂੰ ਫਿਰ ਦੱਸਾਂਗੀ।” ਕਚੀਸ ਵਟਦਿਆਂ ਸੁਮਨ ਨੇ ਫਿਰ ਧਮਕੀ ਦਿੱਤੀ। 

”ਦੱਸੇਗੀ ? ਬੋਲ ?” ਮੱਟੂ ਨੇ ਉਸਦੇ ਵਾਲਾਂ ਨੂੰ ਹੋਰ ਮਰੋੜ ਦਿੱਤਾ। ਉਸਦੀ ਚੀਕ ਨਿਕਲ ਗਈ। 

ਇਕ ਹੋਰ ਵਡੇਰੀ ਉਮਰ ਦੇ ਭੱਦਰ ਦਿਸਦੇ ਪੁਰਸ਼ ਨੇ ਮੱਟੂ ਨੂੰ ਰੋਕਣਾ ਚਾਹਿਆ- ”ਏ ਖੋਖਾ ਛੋਕਰਾ ਛੱਡ ਇਹ ਨੂੰ।” 

”ਸਾਡੇ ਮਾਮਲੇ ‘ਚ ਨਹੀਂ ਬੋਲਣਾ, ਕਹਿ ਦਿੰਦਾ ਹਾਂ।” ਚਾਹ ਪੀ ਰਹੇ ਭੱਦਰ ਪੁਰਸ਼ ਵਲ ਮੱਟੂ ਗੁੱਸੇ ਨਾਲ ਝਾਕਿਆ। 

”ਏ, ਕੀ ਅਮਾਨੁਸ*। ਕੌਣ ਹੈਂ ਤੂੰ ?”ਭੱਦਰ ਪੁਰਸ਼ ਨੇ ਆਪਣਾ ਅਨਾਦਰ ਮਹਿਸੂਸ ਕਰਦਿਆਂ ਗੁੱਸਾ ਦਿਖਾਇਆ। 

”ਹਰਾਮੀ।”ਮੱਟੂ ਅੱਖਾਂ ਦਿਖਾਉਂਦਾ ਬੋਲਿਆ। 

ਹੋਟਲ ‘ਤੇ ਬੈਠੇ ਚਾਹ ਪੀਂਦੇ ਕੁਝ ਲੋਕ ਹੱਸੇ, ਕੁਝ ਹੈਰਾਨ ਹੋਏ। 

”ਹੱਸਣ ਦੀ ਕਿਹੜੀ ਗੱਲ ਹੈ ? ਸਭ ਲੋਕ ਸਾਨੂੰ ਹਰਾਮੀ ਬੋਲਦਾ ਹੈ। ਮੱਟੂ ਨੇ ਸਪਸ਼ਟ ਕੀਤਾ। ਉਸਦੇ ਚਿਹਰੇ ‘ਤੇ ਕਰੂਰਤਾ ਆਈ ਤੇ ਉਸਨੇ ਸਭਨਾਂ ਵਲ ਘ੍ਰਿਣਾ ਨਾਲ ਤੱਕਿਆ। ਸੁਮਨ ਝਟਕੇ ਨਾਲ ਵਾਲ ਛੁਡਾ ਕੇ ਭੱਜ ਗਈ। 

ਫਿਰ ਮੱਟੂ ਦੀਸ਼ਾ ਤੇ ਰਾਜੂ ਕਚੌਰੀਆਂ ਖਾਣ ਲੱਗ ਪਏ। ਉਹ ਇਕ ਦੂਜੇ ਨੂੰ ਛੇੜ ਕੇ ਹੱਸਣ ਲੱਗੇ। ਮੱਟੂ ਦਾ ਗੁੱਸਾ ਪਤਾ ਨਹੀਂ ਕਿਧਰ ਗਿਆ। 

”ਦੀਸ਼ੇ ਇਕ ਖ਼ਤ ਕਾਲੀ ਮਾਂ ਨੂੰ ਹੋਰ ਲਿਖੀ। ਮੱਟੂ ਹੁਣ ਪੂਰਾ ਖ਼ੁਸ਼ ਹੈ। “वी लिक्षां ?” 

”ਲਿਖ ਕੇ ਪੁੱਛੀ, ਹਰਾਮੀਆਂ ਨੂੰ ਪੈਦਾ ਕਰਨਾ ਜ਼ਰੂਰੀ ਹੁੰਦਾ ਹੈ ਕੀ ?”ਫੇਰ ਤਿੰਨੋਂ ਹੱਸ ਪੈਂਦੇ ਹਨ। ਹੱਸਦਿਆਂ ਹੱਸਦਿਆਂ ਰਾਜੂ ਨੂੰ ਹੱਥ ਆ ਜਾਂਦਾ ਹੈ। 

ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਖਰਮਸਤੀ ਕਰਦੇ ਵੇਖ ਕੇ ਦੋ ਵਡੇਰੀ ਉਮਰ ਦੇ ਗਾਹਕ ਉਠਕੇ ਚਲੇ ਗਏ। ਦੀਸ਼ਾ ਰਾਜੂ ਤੇ ਮੱਟੂ, ਸ਼ਰਾਰਤਾਂ ਕਰਦੇ ਤੇ ਰਾਹ ਵਿਚ ਖ਼ਾਲੀ ਡੱਬਿਆਂ ਢੱਕਣਾਂ ਨੂੰ ਠੋਕਰਾਂ ਮਾਰਦੇ, ਫਿਰ ਪਾਰਕ ਵਿਚ ਆ ਗਏ। ਉਧਰ ਮੱਟੂ ਦੇ ਕਮਰੇ ਵਿਚੋਂ, ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਪਾਰਕ ਤੱਕ ਆ ਰਹੀਆਂ ਹਨ। 

”ਲਗਦਾ ਹੈ ਸੁਮਨ ਦੀ ਮਾਂ ਫਿਰ ਝਗੜਾ ਕਰ ਰਹੀ ਹੈ।’ਮੱਟੂ ਨੇ ਅੰਦਾਜ਼ਾ ਲਗਾਇਆ-ਜੇ ਘਰ ਗਿਆ ਤਾਂ ਇਸ ਵਾਰ ਮਾਰ ਵੀ ਪਏਗੀ। ਇਹਦਾ ਮਤਲਬ ਹੈ, ਘਰ ਜਾਣ ਤੋਂ ਛੁੱਟੀ। ਹਾਵੜਾ ਸਟੇਸ਼ਨ ਜਾਣ ਲਈ ਤਾਂ ਬੜੀ ਦੇਰ ਹੋ ਗਈ ਹੈ, ਫਿਰ ਇਥੇ ਪਾਰਕ ਵਿਚ ਹੀ..। 

ਸੁਮਨ ਫਿਰ ਬਾਹਰ ਨਿਕਲੀ ਹੈ। ਮੱਟੂ ਨੇ ਮੂੰਹ ਵਿਚ ਉਂਗਲ ਪਾ ਕੇ ਸੀਟੀ ਵਜਾਈ ਤੇ ਮੂੰਹ ਘੁਮਾ ਲਿਆ। ਉਸਦਾ ਜੀਅ ਕੀਤਾ ਸੁਮਨ ਦਾ ਪਿੱਛਾ ਕਰੇ। ਰਾਤ ਉਸਦੀਆਂ ਛਾਤੀਆਂ ਮਸਲੀਆਂ ਦਾ ਖ਼ਿਆਲ ਆਉਣ ਤੇ ਉਹ ਆਨੰਦ ਵਿਚ ਆ ਗਿਆ। ਕੁਝ ਦੂਰ ਜਾ ਕੇ ਸੁਮਨ ਪਾਰਕ ਵਲ ਝਾਕੀ। ਮੱਟੂ ਨੇ ਫਿਰ ਸੀਟੀ ਵਜਾਈ। 

ਵਕਤ ਲੰਘ ਨਹੀਂ ਰਿਹਾ ਹੈ। ਸਵੇਰ ਦੇ ਸਾਢੇ ਅੱਠ-ਨੌਂ ਵਜ ਚੁੱਕੇ ਹਨ। ਸੜਕਾਂ ਤੇ ਟਰੈਫਿਕ ਦੀ ਤੀੜ ਵਧ ਰਹੀ ਹੈ। ਰਾਜੂ ਨੂੰ ਖਿੜਕੀ ਵਿਚ ਮਾਂ ਦਿਖਾਈ ਦਿੰਦੀ ਹੈ। 

”ਸ਼ਾਇਦ ਮਾਂ ਮੈਨੂੰ ਲੱਭ ਰਹੀ ਹੈ।”ਸੋਚ ਕੇ ਉਹ ਤੁਰ ਜਾਂਦਾ ਹੈ। 

ਦੀਸ਼ਾ ਇਕ ਵਜੇ ਤੋਂ ਪਹਿਲਾਂ ਘਰ ਨਹੀਂ ਜਾ ਸਕਦਾ। ਮਾਂ ਨੂੰ ਝੂਠ ਬੋਲ ਕੇ ਆਉਂਦਾ ਹੈ ਕਿ ਉਹ ਸਕੂਲ ਜਾ ਰਿਹਾ ਹੈ। ਪਰ ਮਹੀਨਾ ਭਰ ਤੋਂ ਉਹ ਇਧਰ ਉਧਰ ਭਟਕ ਕੇ ਘਰ ਮੁੜ ਜਾਂਦਾ ਹੈ। ਪਹਿਲਾਂ ਜਾਏਗਾ ਤਾਂ ਮਾਂ ਦੀ ਮਾਰ ਪਏਗੀ। 

ਪਾਰਕ ਵਿਚ ਖੜ੍ਹੇ ਇਕ ਛੋਟੇ ਜਿਹੇ ਬਰੋਟੇ ਦੀ ਛਾਂ ਵੇਖ ਕੇ ਮੱਟੂ ਲੇਟ ਜਾਂਦਾ ਹੈ। ਪਤਾ ਨਹੀਂ ਮਾਂ ਦਾ ਗੁੱਸਾ ਕਦੋਂ ਠੀਕ ਹੋਵੇਗਾ ? ਅੱਖਾਂ ਬੰਦ ਕਰਕੇ ਸੋਚਦਾ ਹੈ। ਦੀਸ਼ਾ ਉਸ ਤੋਂ ਥੋੜ੍ਹੀ ਕੁ ਪਰੇ ਕਾਪੀ ਖੋਹਲੀ ਬੈਠਾ ਹੈ। ਸ਼ਾਇਦ ਕਾਲੀ ਮਾਂ ਨੂੰ ਇਕ ਹੋਰ ਖ਼ਤ ਲਿਖਣ ਬਾਰੇ ਸੋਚ ਰਿਹਾ ਹੈ। 

ਉਧਰ ਬਾੜੀਆਂ ਦੀਆਂ ਅੰਗੀਠੀਆਂ ਵਿਚੋਂ ਧੂੰਆਂ ਉਠਣਾ ਸ਼ੁਰੂ ਹੋ ਗਿਆ ਹੈ। 

ਬਾਰਾਂ 

ਦੇਵਕੀ ਮੌਸੀ ਦੀ ਬਾੜੀ ਵਿਚ ਰੇਖਾ ਸਭ ਤੋਂ ਪਹਿਲਾਂ ਉਠੀ ਹੈ। ਨੌਕਰ ਰਾਮੂ, ਬਾਹਰ ਅੰਗੀਠੀ ਜਲਾਉਂਦਾ ਕੌੜੇ ਧੂੰਏਂ ਨਾਲ ਪ੍ਰੇਸ਼ਾਨ ਹੈ। ਪਰ ਉਹ ਵਿਚ ਵਿਚ ਕੋਈ ਫ਼ਿਲਮੀ ਗੀਤ ਵੀ ਗੁਣਗਣਾ ਰਿਹਾ ਹੈ। ਪੂਰੀ ਬਾੜੀ ਧੂੰਏਂ ਨਾਲ ਭਰ ਗਈ ਹੈ। 

ਹੁਣ ਮਾਇਆ ਵੀ ਜਾਗ ਗਈ ਹੈ। ਕਮਰੇ ਵਿਚ ਰਾਜੂ ਨੂੰ ਵੇਖਕੇ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਹੈ। ਉਠਕੇ ਉਸਨੂੰ ਬੁੱਕਲ ਵਿਚ ਲੈਂਦੀ ਹੈ। ਮੱਥਾ ਛੁਹ ਕੇ ਵੇਖਦੀ ਹੈ। ਮੋਹ ਵਿਚ ਭਿੱਜ ਕੇ ਆਖਦੀ ਹੈ. ”ਬੁਖਾਰ ਤਾਂ ਨਹੀਂ ਹੈ ਰੇ।” 

ਰਾਮੂ ਨੌਕਰ ਬਾਹਰ ਪੱਥਰ ‘ਤੇ ਮਸਾਲਾ ਪੀਸਣ ਲੱਗ ਪਿਆ ਹੈ। ਪੱਥਰ ਤੇ ਸਿੱਲ ਰਗੜਣ ਦੀ ਆਵਾਜ਼ ਮਾਇਆ ਦੇ ਕਮਰੇ ਤੱਕ ਆ ਰਹੀ ਹੈ। 

ਰਾਜੂ ਨੇ ਮਾਂ ਦੀ ਗੱਲ ਵਲ ਧਿਆਨ ਨਹੀਂ ਦਿੱਤਾ ਤੇ ਪਲੰਘ ਤੇ ਜਾ ਕੇ ਲੇਟ ਗਿਆ। ਮਾਇਆ ਮਮਤਾ ਵਿਚ ਭਿੱਜੀ ਕੋਲ ਆਉਂਦੀ ਹੈ। ਉਸਦੇ ਵਾਲਾਂ ਵਿਚ ਹੱਥ ਫੇਰਦੀ ਹੈ ”ਕੀ ਹੋਇਆ ਰੇ ਬੋਲਦਾ ਕਿਉਂ ਨਹੀਂ ?” 

”ਮਾਂ ਅਸੀਂ ਸਾਰੇ ਹਰਾਮੀ ਆਂ ?”ਰਾਜੂ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਦਾ ਹੈ। ”ਕੌਣ ਆਖਦਾ ਹੈ ਇਸ ਤਰ੍ਹਾਂ ? ”ਪੁੱਛਦਿਆਂ ਮਾਇਆ ਦੇ ਅੰਦਰੋਂ ਕੁਝ ਤਿੜਕਦਾ। 

”ਮੱਟੂ ਆਖਦਾ ਹੈ।” ”ਮੱਟੂ ? ਉਹ ਆਵਾਰਾ ਹਰਾਮੀ ਚੋਰ, ਇਸ ਤਰ੍ਹਾਂ ਦੀਆਂ ਗੱਲਾਂ ਸਿਖਾਉਂਦਾ ਹੈ ਤੈਨੂੰ ?”ਮਾਇਆ ਦਾ ਚਿਹਰਾ ਤਪ ਗਿਆ। 

”ਮਾਂ ਤੂੰ ਵੀ ਤਾਂ ਉਸਨੂੰ ਹਰਾਮੀ ਆਖਦੀ ਹੈਂ।” ਰਾਜੂ ਨੇ ਟੋਕਿਆ। ”ਅਰੇ ਬੱਚੂਆ, ਏਹ ਤਾਂ ਗਾਲੀ ਹੈ। ਮਾਂ ਦੀ ਗਾਲੀ ਹੈ ਬੇਟਾ। ਮਾਂ ਦੀ ਗਾਲੀ 

ਥੋੜ੍ਹਾ ਹੀ ਲਗਦੀ ਹੈ। ਮੈਂ ਕਿੰਨੇ ਵਾਰ ਤੈਨੂੰ ਕੁੱਤਾ ਆਖ ਦਿੰਦੀ ਹਾਂ, ਸੂਅਰ ਆਖ ਦਿੰਦੀ ਹਾਂ, ਕਦੇ ਹਰਾਮੀ ਵੀ ਆਖ ਦਿੰਦੀ ਹਾਂ। ਇਹ ਤਾਂ ਮਾਂ ਦੀ ਮਮਤਾ ਹੈ ਰੇ । ਤੂੰ ਨਹੀਂ ਸਮਝੇਗੀ ਬੇਟਾ” ਮਾਇਆ ਝੁੰਜਲਾਈ ”ਤੂੰ ਨਹੀਂ ਸਮਝੇਂਗਾ ।” 

”ਪਰ ਮਾਂ ਮੱਟੂ ਤਾਂ ਆਖਦਾ ਹੈ, ਸਾਡੇ ਬਾਪ ਨਹੀਂ । ਏਸੇ ਲਈ ਅਸੀਂ ਹਰਾਮੀ भां। 

”ਮੱਟੂ ਈ ਸਾਲਾ ਪੱਕਾ ਹਰਾਮੀ ਹੈ । ਤੂੰ ਥੋੜ੍ਹਾ ਦੀ ਐਂ।” ਮਾਂ ਰਾਜੂ ਦੇ ਵਾਲਾਂ ਵਿਚ ਪਿਆਰ ਨਾਲ ਹੱਥ ਫੇਰਦੀ ਹੈ। ”ਕੱਲ ਤੋਂ ਤੂੰ ਪਾਰਕ ਵਿਚ ਨਹੀਂ ਜਾਏਂਗਾ। ਫਿਰ ਕਦੇ ਮੱਟੂ ਨੂੰ ਨਹੀਂ ਮਿਲੇਂਗਾ। ਅੱਛਾ ?” ਮਾਂ ਨੇ ਹਦਾਇਤ ਕੀਤੀ। 

“ਠੀਕ ਆਚੇ* ਮਾਂ।” ਰਾਜੂ ਨੇ ਵਾਅਦਾ ਕੀਤਾ। ਫਿਰ ਜਲਦੀ ਹੀ ਪੁੱਛਿਆ ”ਇਹ ਹਰਾਮੀ ਕੌਣ ਹੁੰਦੇ ਨੇ ਮਾਂ ?” 

ਪਲ ਕੁ ਭਰ ਲਈ ਮਾਇਆ ਸੋਚੀਂ ਪੈ ਗਈ। ਫਿਰ ਬੋਲੀ “ਜਿਨ੍ਹਾਂ ਬੱਚਿਆਂ ਨੂੰ ਆਪਣੇ ਪਿਤਾ ਦਾ ਨਾਮ ਮਾਲੂਮ ਨਹੀਂ ਹੁੰਦਾ ਨਾ, ਉਹਨਾਂ ਨੂੰ ਹਰਾਮੀ ਕਹਿੰਦੇ ਨੇ, ਤੈਨੂੰ ਤਾਂ ਆਪਣੇ ਪਿਤਾ ਦਾ ਨਾਮ ਪਤਾ ਹੈ ਨਾ।” 

”ਨਾਮ ਤਾਂ ਪਤਾ ਹੈ ਮਾਂ। ਪਰ ਪਿਤਾ ਏਥੇ ਆਉਂਦਾ ਕਿਉਂ ਨਹੀਂ ? ਮੈਂ ਉਸਨੂੰ ਵੇਖਿਆ ਨਹੀਂ।”ਰਾਜੂ ਨੇ ਰੋਸ ਕੀਤਾ। 

”ਆਏਗਾ ਬੇਟਾ। ਉਹ ਜਰੂਰ ਆਏਗਾ ਇਕ ਦਿਨ । ‘ ਮਾਇਆ ਨੇ ਹਉਕਾ ”ਚੱਲ ਉਠ, ਮੂੰਹ ਹੱਥ ਧੋ ਲੈ, ਕੱਪੜੇ ਬਦਲ ਲੈ, ਫੇਰ ਤੈਨੂੰ ਖਾਣਾ ਮਿਲੇਗਾ।’ 

”ਮਾਂ ਅੱਜ ਮੱਛੀ ਖੁਆਏਂਗੀ ਨਾ ?” 

”ਅੱਜ ਨਹੀਂ ਐਤਵਾਰ ਵਾਲੇ ਦਿਨ। ਉਸ ਦਿਨ ਮੱਛੀ ਵੀ, ਚੋਖਾ* ਵੀ ਤੇ ਫਿਰ ਮਿਠਾਈ ਵੀ।” 

”ਮੈਂ ਤਲੀ ਮੱਛੀ ਖਾਵਾਂਗਾ।” ਰਾਜੂ ਦਾ ਮੂੰਹ ਸੁਆਦ-ਸੁਆਦ ਹੋਇਆ ਪਿਆ मी। 

”ਹਾਂ, ਤਲੀ ਮੱਛੀ ਵੀ, ਝੋਲ (ਤਰੀ) ਵਾਲੀ ਵੀ । ਫਿਰ ਘੁੰਮਣ ਜਾਵਾਂਗੇ ਤੇ ਫਿਰ ਉਥੇ ਆਈਸ ਕਰੀਮ।” 

”ਪੱਕਾ ? ‘ ਰਾਜੂ ਨੂੰ ਜਿਵੇਂ ਯਕੀਨ ਨਾ ਆ ਰਿਹਾ ਹੋਵੇ। 

”ਏਕ ਦਮ ਪੱਕਾ।” ਮਾਇਆ ਨੇ ਉਸਨੂੰ ਆਪਣੇ ਨਾਲ ਘੁੱਟ ਲਿਆ। 

”ਓ ਮਾਂ।” ਜੋਸ਼ ਵਿਚ ਆਏ ਰਾਜੂ ਨੇ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ। ਮਮਤਾ ਵਿਚ ਗੜੂੰਦ ਹੋਈ ਮਾਇਆ ਦੀਆਂ ਅੱਖਾਂ ਭਰ ਆਈਆਂ। ਉਹ ਦੀਵਾਰ ‘ਤੇ ਲੱਗੀਆਂ ਦੇਵੀਆਂ ਦੀਆਂ ਤਸਵੀਰਾਂ ਵੱਲ ਝਾਕੀ-ਦੇਖ ਰਹੀਆਂ ਹੋ ਨਾ, ਬੱਚਿਆਂ ਦੇ ਮਨਾਂ ‘ਤੇ ਆਈਆਂ ਖਰੋਚਾਂ ਦਾ ਇਲਮ ਹੈ ਤੁਹਾਨੂੰ? ਖੇਡਣ ਦੇ ਦਿਨਾਂ ਵਿਚ ਹੀ ਇਨ੍ਹਾਂ ਨੂੰ ਹਰਾਮੀ ਹੋਣ ਦਾ ਪਾਠ ਪੜ੍ਹਾਇਆ ਜਾਂਦਾ ਹੈ। ਜ਼ਰਾ ਵੱਡੇ ਹੋਏ ਤਾਂ ਕੀ ਕੁਝ ਸਿੱਖਣਗੇ ?” 

ਹਉਕਾ ਲੈ ਕੇ ਮਾਇਆ ਨੇ ਰਾਜੂ ਨੂੰ ਫਿਰ ਚੁੰਮਿਆ ਤੇ ਮੂੰਹ-ਹੱਥ ਧੋਣ ਲਈ ਆਖਿਆ। 

ਜਦੋਂ ਰਾਜੂ, ਕਮਰੇ ਵਿਚ ਇਕ ਪਾਸੇ ਰੱਖੀ ਬਾਲਟੀ ਵਿਚੋਂ ਪਾਣੀ ਲੈ ਕੇ ਮੂੰਹ-ਹੱਥ ਧੋਣ ਲਗਦਾ ਹੈ। ਉਦੋਂ ਬਾਹਰ ਇਕ ਹੀ ਲੈਟਰੀਨ ਤੇ ਗੁਸਲਖਾਨਾ ਹੋਣ ਕਾਰਨ ਕਾਫੀ ਭੱਜ-ਦੌੜ ਸੁਣਦੀ ਹੈ। ਹੇਮਾ, ਕੰਚਨਾ ਤੇ ਬੌਬੀ ਪਤਾ ਨਹੀਂ ਇਕ ਦੂਸਰੀ ਨੂੰ ਛੇੜ ਰਹੀਆਂ ਹਨ ਜਾਂ ਲੜ ਰਹੀਆਂ ਹਨ। ਇਹ ਵੇਖਣ ਲਈ ਮਾਇਆ ਉੱਠ ਕੇ ਕਮਰੇ ਵਿਚੋਂ ਬਾਹਰ ਆਉਂਦੀ ਹੈ। 

ਅਲਸਾਈਆਂ, ਖਿੱਲਰੇ ਵਾਲਾ ਅਤੇ ਮੂੰਹਾਂ ਵਿਚੋਂ ਰਾਤ ਦੀ ਪੀਤੀ ਸ਼ਰਾਬ ਦੀ ਹਵਾੜ ਮਾਰਦੀਆਂ, ਕੰਚਨਾ, ਹੇਮਾ, ਮਧੂ, ਬੌਬੀ, ਸਲਮਾ ਲੈਟਰੀਨ ਮੂਹਰੇ ਲਾਈਨ ਬਣਾਈ ਖੜ੍ਹੀਆਂ ਹਨ। ਕਲ ਸ਼ਾਮ ਵੇਲੇ ਦਾ ਕੀਤਾ ਗੁੜਾ ਮੇਕ-ਅੱਪ ਹਵਸ ਦੇ ਅੰਨ੍ਹੇ ਤੇ ਸ਼ਰਾਬੀ ਗਾਹਕ ਚੱਟ ਗਏ ਹਨ। ਅੱਖਾਂ ਵਿਚ ਖਿਲਰਿਆ ਸੁਰਮਾ ਤੇ ਬੁੱਲ੍ਹਾਂ ਉੱਪਰਲੀ ਬਦਰੰਗ ਹੋਈ ਸੁਰਖੀ ਨੇ ਇਨ੍ਹਾਂ ਨੂੰ ਬਦਰੂਪ ਬਣਾ ਦਿੱਤਾ ਹੈ। ਬਾਹਰ ਕੰਧ ਵਿਚ ਚਿਪਕਾਏ ਇਕ ਛੋਟੇ ਸ਼ੀਸ਼ੇ ਵਿਚੋਂ ਦੀ ਮਧੂ ਆਪਣਾ ਅਕਸ ਤਕ ਰਹੀ ਹੈ। ਆਪਣੀ ਸੂਰਤ ਵੇਖ ਕੇ ਉਦਾਸ ਹੋ ਜਾਂਦੀ ਹੈ। ਚਿਹਰੇ ਉੱਪਰ ਵਧ ਰਹੀ ਉਮਰ ਦੇ ਚਿੰਨ੍ਹ ਵੀ ਸਪੱਸ਼ਟ ਦਿਖਾਈ ਦੇਣ ਲੱਗੇ ਹਨ। 

”ਹੇਮਾ !” ਉਸਨੇ ਬਰੱਸ਼ ਕਰ ਰਹੀ ਹੇਮਾ ਨੂੰ ਬੁਲਾਇਆ। 

ਮੂੰਹ ਵਿਚ ਬਰੱਸ਼ ਹੋਣ ਕਾਰਨ ਉਸਨੇ ਊਂ ਊਂ ਦੀ ਆਵਾਜ਼ ਵਿਚ ਅੱਖਾਂ ਨੇ 

ਇਸ਼ਾਰਾ ਕਰਕੇ ਪੁੱਛਿਆ, “ਕੀ ਹੈ?” 

*ਉਬਲੇ ਆਲੂਆਂ ਦੀ ਸੁੱਕੀ ਭਾਜੀ 

”ਆਪਣੀ ਦਸ਼ਾ ਵੀ, ਹਲਵਾਈਆਂ ਦੇ ਸ਼ੋਅ ਕੇਸ਼ ਵਿਚ ਪਈ ਮਿਠਾਈ ਵਰਗੀ ਹੈ ਨਾ?” ਮਧੂ ਹੱਸੀ। 

“ਕਿਉਂ, ਕੀ ਹੋਇਆ ਰੀ? ਸਵੇਰੇ-ਸਵੇਰੇ ਕੀ ਉਲਟਾ-ਸਿੱਧਾ ਸੋਚਣ ਲੱਗ ਪਈ ਹੈਂ। ਲਾਈਨ ‘ਚ ਲੱਗੀ ਹੈਂ, ਆਪਣੀ ਵਾਰੀ ਦਾ ਖ਼ਿਆਲ ਰੱਖ।” ਇਸ ਵੇਲੇ ਬੌਬੀ ਨੂੰ ਲੈਟਰੀਨ ਅੰਦਰ ਜਾਣ ਤੋਂ ਸਿਵਾ ਹੋਰ ਕੋਈ ਖ਼ਿਆਲ ਨਹੀਂ ਆਉਂਦਾ। 

”ਤੈਨੂੰ ਹਲਵਾਈ ਦਾ ਖ਼ਿਆਲ ਕਿਉਂ ਆਇਆ ਮਧੂ?” ਹੇਮਾ ਨੇ ਮੂੰਹ ਵਿਚੋਂ ਬਰੱਸ਼ ਕੱਢ ਕੇ ਪੋਸਟ ਦੀ ਝੱਗ ਥੁੱਕਦਿਆਂ ਪੁੱਛਿਆ। 

‘‘ਸ਼ੋਅ ਕੇਸ਼ ਵਿਚ ਪਈ ਮਿਠਾਈ ਨੂੰ ਵੇਖ ਕੇ ਮੂੰਹ ਵਿਚ ਪਾਣੀ ਆ ਜਾਂਦੈ। ਪਰ ਜੇ ਮਿਠਾਈ ਬਣਦੀ ਵੇਖ ਲਈਏ, ਫੇਰ ਖਾਣ ਨੂੰ ਜੀਅ ਨਹੀਂ ਕਰਦਾ। ਇਵੇਂ ਹੀ ਆਪਣਾ ਹਾਲ ਹੈ।ਸੰਧਿਆ ਵੇਲੇ ਗਾਹਕ ਵੇਖ ਕੇ ਰਾਲਾਂ ਸੁੱਟਣ ਲੱਗਦੇ ਨੇ। ਆਪਣੇ ਨਾਲ ਲਿਪਟਣ ਲਈ ਬੇਸਬਰੇ ਹੋ ਜਾਂਦੇ ਨੇ। ਜੇ ਹੁਣ ਕੋਈ ਆਪਾਂ ਨੂੰ ਵੇਖ ਲਵੇ?” ਆਖ ਕੇ ਮਧੂ ਸਾਰਿਆਂ ਵੱਲ ਝਾਕਦੀ ਹੈ। 

ਕੰਚਨਾ, ਮਧੂ, ਬੌਬੀ, ਸਲਮਾ ਸਾਰੀਆਂ ਆਪਣੇ-ਆਪ ਨੂੰ ਵੇਖਦਿਆਂ ਹਨ। ਇਕ ਦੂਸਰੀ ਵਲ ਤਕ ਕੇ ਭੈੜੇ ਮੂੰਹ ਬਣਾਉਂਦੀਆਂ ਹਠ। ਹੇਮਾ ਵੀ ਬੁਰਸ਼ ਵਾਲਾ ਹੱਥ ਰੋਕ ਕੇ ਖੜ੍ਹੀ ਹੈ। ਮੂੰਹ ਵਿਚੋਂ ਵਗ ਰਹੀ ਝੱਗ ਉਸਦੀ ਠੋਗੀ ਤਕ ਆ ਗਈ ਹੈ। ਬੁਰਸ਼ ਮੂੰਹ ਵਿਚ ਰੱਖੇ-ਰੱਖੇ ਹੀ ਕੁਝ ਬੋਲਣ ਦਾ ਯਤਨ ਕਰਦੀ ਹੈ। ਪਰ ਕਿਸੇ ਨੂੰ ਵੀ ਸਮਝ ਨਹੀਂ ਆਇਆ. ਹੇਮਾ ਕੀ ਆਖਦੀ ਹੈ? 

ਇੰਨੇ ਵਿਚ ਮਾਇਆ ਫਲੱਸ਼ ਵਿਚੋਂ ਨਿਕਲੀ ਤਾਂ ਸਲਮਾ ਨੇ ਦੌੜ ਕੇ ਫਲੱਸ਼ ਜਾ ਰੋਕੀ। 

”ਅਰੇ ਸਾਲੀ।’ ਨੰਬਰ ਤਾਂ ਬੌਬੀ ਦਾ ਸੀ, ਉਸਨੇ ਲੈਟਰੀਨ ਦਾ ਦਰਵਾਜ਼ਾ ਖੜਕਾਇਆ– 

“ਇਹ ਕੀ? ਬਾਹਰ ਨਿਕਲ।” 

”ਠਹਿਰ ਨਾ ਬੌਬੀ ਏਕ ਮਿੰਟ। ਇਧਰ ਸਾਲਾ ਅੰਦਰ ਬੈਠਣਾ ਵੀ ਨਰਕ ਵਿਚ ਬੈਠਣਾ ਹੈ। ਤੂੰ ਬਾਹਰ ਠੀਕ ਹੈਂ।’ 

”ਮੈਂ ਕੀ ਮੌਸੀ ਦੇ ਸਿਰ ਵਿਚ ਜਾ ਕੇ ਹਗੂੰ?” ਬੌਬੀ ਤਕਲੀਫ਼ ਵਿਚ ਹੈ। 

ਲੈਟਰੀਨ ਦਾ ਬੂਹਾ ਅੰਦਰੋਂ ਖੁੱਲ੍ਹਿਆ। ਸਲਮਾ ਮੂੰਹ ਢਕੀ ਹਨੇਰੀ ਵਾਂਗ ਅੰਦਰੋਂ ਨਿਕਲਦੀ ਹੈ, “…ਉਹ.. ਹੋ.. ਉਹ ਬਾਬਾ। ਬਾਹਰ ਆ ਕੇ ਖੁੱਲ੍ਹਾ ਸਾਹ ਲੈਂਦੀ ਹੈ। 

”ਅਰੇ ਹਰਾਮਜ਼ਾਦੀ, ਪਾਣੀ ਤਾਂ ਡੋਲ੍ਹ ਜਾਂਦੀ?'” ਅੰਦਰੋਂ ਬੌਬੀ ਦੀ ਆਵਾਜ਼ ਸੁਣ ਕੇ ਸਲਮਾ ਹੱਸਦੀ ਹੈ। ਬੈਠ ਬੈਠ ਅੰਦਰ-ਅੰਦਰ, ਜਾਣ ਲਈ ਬਹੁਤ ਕਾਹਲੀ ਸੀ ਨਾ । ਪੰਜ ਮਿੰਟ ਪੂਰੇ ਅੰਦਰ ਬੈਠੇਗੀ ਤਾਂ ਤੈਨੂੰ ਅੱਜ ਆਪਣਾ ਗਾਹਕ ਵੀ ਦੇ ਦੇਊਂਗੀ।” ਸਲਮਾ ਅੰਦਰ ਬੈਠੀ ਬੌਬੀ ਨੂੰ ਉੱਚੀ-ਉੱਚੀ ਆਖ ਕੇ ਸੁਣਾਉਂਦੀ ਹੈ। 

ਦੂਸਰੀਆਂ ਹੱਸਦੀਆਂ ਹਨ। ”ਜਿਸ ਦਿਨ ਦੇਵਕੀ ਮੌਸੀ ਲੈ ਕੇ ਆਈ ਸੀ, ਮੂੰਹ ਵਿਚ ਜ਼ਬਾਨ ਹੀ ਨਹੀਂ ਸੀ, ਹੁਣ ਸਾਲੀ ਬਹੁਤ ਖੱਚੜ ਹੋ ਗਈ ਹੈ।” ਆਖਦਿਆਂ ਮਧੂ ਨੇ ਉਸਦੇ ਨਿਤੰਭਾਂ ਦਾ ਰੁੱਗ ਭਰਿਆ। 

ਬੌਬੀ ਦੇ ਬੂਹਾ ਖੋਲ੍ਹਣ ਨਾਲ ਹੀ ਸੜਿਹਾਂਦ ਦਾ ਭਬਕਾ ਬਾਹਰ ਆਇਆ ਤਾਂ ਕੰਚਨਾ ਤੇ ਹੇਮਾ ਨੇ ਧੂੜ-ਧੁੜੀ ਲਈ। 

ਸਲਮਾ ਨੇ ਦਬੇ ਪੈਰੀਂ ਤੁਰਦਿਆਂ ਦੇਵਕੀ ਮੌਸੀ ਦੇ ਕਮਰੇ ਵਿਚ ਝਾਕਿਆ। ਫਿਰ ਆ ਕੇ ਆਹਿਸਤਾ ਜਿਹਾ ਬੋਲੀ, ”ਸ਼ੋਰ ਨਾ ਕਰੋ, ਕਾਲੀ ਮਾਂ ਦੀ ਭਗਤਣੀ ਪੂਜਾ ਕਰ ਰਹੀ ਹੈ।” 

ਲੈਟਰੀਨ ਵਿਚੋਂ ਆ ਕੇ ਕੰਚਨਾ ਉਦਾਸ ਜਿਹੀ ਸਿੱਧੀ ਆਪਣੇ ਕਮਰੇ ਵਿਚ ਚਲੀ ਗਈ। ਉਸਦੇ ਚਿਹਰੇ ਤੋਂ ਇਸ ਤਰ੍ਹਾਂ ਲੱਗਿਆ, ਜਿਵੇਂ ਉਹ ਬਹੁਤ ਦੁਖੀ ਹੈ। 

ਆਪਣੇ ਕਮਰੇ ਵਿਚ ਆ ਕੇ ਪਲੰਘ ‘ਤੇ ਲੇਟ ਗਈ। ਲੱਤਾਂ ਖਲਾਰ ਲਈਆਂ ਤੇ ਪਲੰਘ ਉੱਪਰ ਪਈ ਨੇ ਹੀ ਆਵਾਜ਼ ਮਾਰੀ, ”ਰੇਖਾ…!” 

ਅੰਦਰ ਆਉਂਦਿਆਂ ਹੀ ਰੇਖਾ ਨੇ ਪੱਛਿਆ, “ਕੀ ਹੋਇਆ ਕੰਚਨਾ ਦੀਦੀ?” 

”ਤਬੀਅਤ ਠੀਕ ਨਹੀਂ ਹੈ, ਰੇਖਾ। ਅੱਜ ਤਾਂ ਨਹਾਉਣ ਨੂੰ ਵੀ ਮਨ ਨਹੀਂ ਕਰਦਾ। 

ਮੇਰੇ ਲਈ ਮੁੱਠ ਕੁ ਚਾਵਲ ਇਥੇ ਹੀ ਭੇਜ ਦੇਣਾ।’’ 

ਰੇਖਾ ਮੁੜਨ ਲੱਗੀ ਤਾਂ ਕੰਚਨਾ ਨੇ ਕਚੀਸ ਵਟਦਿਆਂ ਕਿਹਾ, “ਮੌਸੀ ਨੂੰ ਕੁਝ ਨਾ ਆਖਣਾ।” 

ਤੇ ਫਿਰ ਪੱਟਾਂ ‘ਤੇ ਸੰਨ੍ਹਾਂ ਵਿਚ ਹੁੰਦੀ ਪੀੜ ਕਾਰਨ ਉਸਦਾ ਰੋਣ ਨਿਕਲ ਗਿਆ। 

ਦੁਪਹਿਰ ਦਾ ਭੋਜਨ ਕਰਕੇ, ਸਾਰੀਆਂ ਸਾਂਝੇ ਕਮਰੇ ਵਿਚ ਆਈਆਂ ਹਨ। ਇਥੇ ਬੈਠ ਕੇ ਉਹ ਰਾਤ ਵੇਲੇ ਗਾਹਕਾਂ ਦੇ ਕਿੱਸੇ ਮਿਰਚ-ਮਸਾਲੇ ਲਾ ਕੇ ਇਕ ਦੂਸਰੀ ਨੂੰ ਸੁਣਾਉਂਦੀਆਂ ਹਨ। ਦੇਵਕੀ ਮੌਸੀ ਦੇ ਸੁਭਾਅ ਦੀਆਂ ਚੁਗਲੀਆਂ ਕਰਦੀਆਂ ਹਨ। ਇਨ੍ਹਾਂ ਲੜਕੀਆਂ ਦੀ ਭਾਸ਼ਾ ਵਿਚ ਸਲਮਾ ਸਭ ਤੋਂ ਵੱਧ ਹਰਾਮਣ ਹੈ। ਉਹ ਕਈ ਵਾਰ ਗਾਹਕਾਂ ਤੋਂ ਉਲਟੀਆਂ ਸਿੱਧੀਆਂ ਹਰਕਤਾਂ ਕਰਵਾਉਂਦੀ ਹੈ। ਇਕ ਰਾਤ ਉਸਨੇ ਆਪਣੇ ਕਸਟਮਰ ਨੂੰ ਕਿਹਾ. ”ਜੇ ਸਹਿਵਾਸ ਤੋਂ ਪਹਿਲਾਂ ਔਰਤ ਦੇ ਪੈਰਾਂ ਦੀਆਂ ਤਲੀਆਂ ਜੀਭ ਨਾਲ ਚੱਟੀਆਂ ਜਾਣ ਤਾਂ ਦੇਰੀ ਨਾਲ ਖਲਾਸ ਹੁੰਦਾ ਹੈ।” ਸ਼ਰਾਬੀ ਹੋਇਆ ਗਾਹਕ ਉਸਦੇ ਪੈਰਾਂ ਦੀਆਂ ਤਲੀਆਂ ਚੱਟਦਾ-ਚੱਟਦਾ ਹੀ ਖਲਾਸ ਹੋ ਗਿਆ। 

ਹੁਣ ਵੀ ਸਾਰੀਆਂ ਸਲਮਾ ਦੀ ਕਿਸੇ ਗੱਲ ‘ਤੇ ਹੱਸ ਰਹੀਆਂ ਹਨ। ਉਨ੍ਹਾਂ ਨੂੰ ਉੱਪਰਲੀ ਮੰਜ਼ਲ ਦੀ ਮਨੀਸ਼ਾ ਦੀ ਕੜਕਵੀਂ ਆਵਾਜ਼ ਸੁਣਦੀ ਹੈ। ਪਤਾ ਨਹੀਂ, ਕਿਸੇ ਬੇ- ਮੌਕਾ ਆਏ ਗਾਹਕ ਨੂੰ ਗਾਲ੍ਹਾਂ ਕੱਢ ਰਹੀ ਹੈ, ਜਾਂ ਆਪਣੀ ਕੋਈ ਸਾਥਣ ਨੂੰ ।” ਭੈਣ ‘ਚੋ…ਮਾਂ ‘ਚੋ..ਹੀ ਸੁਣਦਾ ਹੈ। 

”ਅਰੇ ਕੰਚਨਾ ਸੋਂ ਗਈ ਕੀ? ” ਹੇਮਾ ਨੂੰ ਅਚਾਨਕ ਉਸਦੀ ਯਾਦ ਆਉਂਦੀ ਹੈ। ਫਿਰ ਡਾਢੇ ਦੁਖ ਨਾਲ ਬੋਲੀ, “ਬੜੀ ਦੁਖੀ ਹੈ ਉਹ। ਕੀ ਪਤਾ ਆਪਾਂ ਸਭ ਅਗਲੇ ਬੋਲ ਉਸਦੇ ਸੰਘ ਵਿਚ ਹੀ ਫਸ ਗਏ। 

”ਆਓ ਕੰਚਨਾ ਕੋਲ ਚੱਲੀਏ।” ਮਧੂ ਦੇ ਆਖਣ ‘ਤੇ ਸਾਰੀਆਂ ਉੱਠ ਖੜ੍ਹੀਆਂ ਤੇ ਕੰਚਨਾ ਦੇ ਕਮਰੇ ਵੱਲ ਤੁਰ ਪਈਆਂ। 

ਮਾਇਆ ਆਪਣੇ ਕਮਰੇ ਵਿਚ ਰਾਜੂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀ ਸੁਣ ਰਹੀ ਹੈ। ਰਾਜੂ ਵਿਚ-ਵਿਚ ਖਿੜ-ਖਿੜਾ ਕੇ ਹੱਸਦਾ ਹੈ। 

ਆਪਣੇ ਕਮਰੇ ਵਿਚ ਪਲੰਘ ‘ਤੇ ਪਈ ਕੰਚਨਾ ਤੜਪ ਰਹੀ ਹੈ। ਉਸ ਦਾ ਜੀਅ ਕਰਦਾ ਹੈ, ਸਰੀਰ ਨਾਲੋਂ ਗੁਪਤ ਅੰਗ ਕੱਟ ਕੇ ਸੁੱਟ ਦੇਵੇ। ਉਸਦੇ ਅੰਦਰ ਹੁੰਦੀ ਲਗਾਤਾਰ ਜਲਨ ਕਾਰਨ ਉਹ ਮਰੀ ਜਾ ਰਹੀ ਹੈ। -‘ਉਈ ਮਾਂ’, ਕਹਿ ਕੇ ਉਸਦਾ ਉੱਚੀ-ਉੱਚੀ ਰੋਣ ਨੂੰ ਦਿਲ ਕਰਦਾ ਹੈ। ਫਿਰ ਅੱਖਾਂ ਵਿਚ ਹੰਝੂ ਲਈ ਸੋਚਦੀ ਹੈ. “ਇਥੇ ਕਿਹੜੀ ਮਾਂ? ਕੀਹਦੀ ਮਾਂ? ਇਥੇ ਤਾਂ ਮਾਵਾਂ ਆਪ, ਆਪਣੀਆਂ ਧੀਆਂ ਨੂੰ ਗਾਹਕਾਂ ਲਈ ਤਿਆਰ ਕਰਦੀਆਂ ਹਨ। ਉਨ੍ਹਾਂ ਨੂੰ ਗਾਹਕ ਪਟਾਉਣ ਲਈ ਦਾਅ-ਪੇਚ ਸਿਖਾਉਂਦੀਆਂ ਹਨ। ਗਾਹਕ ਨੂੰ ਕਿਵੇਂ ਛੇਤੀ ਖਲਾਸ ਕਰਨਾ ਹੈ, ਗੁਰ ਦੱਸਦੀਆ ਹਨ । ਕੰਚਨਾ ਨੂੰ ਹੇਠਾਂ ਫੁੱਟਪਾਥ ‘ਤੇ ਪਾਰਕ ਦੇ ਕੋਨੇ ‘ਤੇ ਬੈਠੀ ਬੀਨਾ ਦਿਸਣ ਲੱਗਦੀ ਹੈ। ਕੀ ਪਤਾ ਮੈਂ ਵੀ ਕੱਲ ਫੁੱਟਪਾਥ ‘ਤੇ ਹੋਵਾਂ। ਦੇਵਕੀ ਮੌਸੀ ਮੈਨੂੰ ਵੀ ਧੱਕੇ ਮਾਰ ਕੇ ਬਾਹਰ ਕੱਢ ਦੇਵੇ। ਫੇਰ ਕੀ ਹੋਵੇਗਾ? ਸੋਚ ਕੇ ਉਹ ਕੰਬ ਜਾਂਦੀ ਹੈ ਤੇ ਪੱਟਾਂ ਦੇ ਸੰਨ੍ਹ ਖੁਰਕਣ ਲੱਗਦੀ ਹੈ। 

ਉਦੋਂ ਸਾਰੀਆਂ, ਹੇਮਾ, ਸਲਮਾ, ਮਧੂ, ਬੌਬੀ, ਰੇਖਾ ਅੰਦਰ ਆਉਂਦੀਆਂ ਹਨ। ਕੰਚਨਾ ਦਾ ਦੁਖੀ ਚਿਹਰਾ ਵੇਖ ਕੇ ਬੌਬੀ ਬੋਲੀ, “ਫਿਰ ਬਹਤੁ ਪੀੜ ਹੋ ਰਿਹਾ ਹੈ?” ”ਮੇਰੀ ਤਾਂ ਜਾਨ ਨਿਕਲੀ ਜਾ ਰਹੀ ਹੈ। ਇਸ ਤਰ੍ਹਾਂ ਜਾਪਦੈ, ਜਿਵੇਂ ਕਿਸੇ ਨੇ ਲਾਲ 

ਮਿਰਚਾਂ ਦੀ ਮੁੱਠ ਏਥੇ ਧੂੜ ਦਿੱਤੀ ਹੋਵੇ।” ਕੰਚਨਾ ਨੇ ਪੱਟਾਂ ਦੇ ਸੰਨ੍ਹ ਵੱਲ ਇਸ਼ਾਰਾ ਕੀਤਾ। ”ਤੂੰ ਡਾਕਟਰ ਬਾਬੂ ਨਾਲ ਗੱਲ ਕਿਉਂ ਨਹੀਂ ਕਰਦੀ?” ਹੇਮਾ ਨੇ ਗੁੱਸੇ ਹੋ ਕੇ ਪੁੱਛਿਆ। ਹੇਮਾ ਨੂੰ ਦਿਲੋਂ ਉਸ ਨਾਲ ਹਮਦਰਦੀ ਹੈ। ਸਭਨਾਂ ਨੂੰ ਦੁੱਖ ਹੈ ਤੇ ਸੋਚ ਰਹੀਆ 

ਹਨ, ”ਕੀ ਪਤਾ ਕਦੋਂ ਸਾਡੇ ਨਾਲ ਇਸ ਤਰ੍ਹਾਂ ਹੋ ਜਾਵੇ?” ”ਫੇਰ ਤਾਂ ਹੋਰ ਵੀ ਮੁਸ਼ਕਲ ਹੋ ਜਾਊ।” ਕੰਚਨਾ ਨੇ ਹੇਮਾ ਦੀ ਗੱਲ ਦਾ ਉੱਤਰ 

ਦਿੱਤਾ। ”ਗਾਹਕਾਂ ਨੂੰ ਪਤਾ ਲੱਗ ਜਾਊ ਤੇ ਦੇਵਕੀ ਮੌਸੀ ਵੀ ਮੈਨੂੰ ਕੁਸ਼ਟ ਰੋਗੀਆਂ ਵਾਂਗ ਦੁਰਕਾਰ ਦੇਉ। ਫੇਰ ਛੋਟੇ ਭਰਾ ਤੇ ਛੋਟੀ ਭੈਣ ਦੀ ਪੜ੍ਹਾਈ ਦਾ ਖ਼ਰਚ ਕੌਣ ਦੇਊ?” 

“ਇਸ ਤਰ੍ਹਾਂ ਤਾਂ ਤੂੰ..?” ਰੇਖਾ ਕੁਝ ਕਹਿੰਦੀ ਰੁਕ ਗਈ। ਕੰਚਨਾ ਨੇ ਆਪਣੇ ਅੱਥਰੂ ਪੂੰਝੇ। ਹੇਠਲਾ ਬੁੱਲ੍ਹ ਦੰਦਾਂ ‘ਚ ਘੁੱਟਿਆ ਤੇ ਅੱਖਾਂ ਮੀਚ ਕੇ ਬੈਠ ਗਈ। 

“ਤੇਰੇ ਤਾਂ ਕੰਨ ਕੋਲ ਦੀ ਦੱਦ ਜੇਹੀ ਚਟਾਕ ਬਣਿਆ ਪਿਐ।” ਮਧੂ ਨੇ ਫ਼ਿਕਰ ਨਾਲ ਕਿਹਾ। 

”ਇਕ ਨਸ਼ਾਨ ਥੋੜਾ ਹੀ ਹੈ। ਆਹ ਦੇਖੋ-।” ਕੰਚਨਾ ਨੇ ਸਾੜੀ ਹਟਾ ਕੇ ਪੱਟਾਂ ਦੇ ਸੰਨ੍ਹ ਵਿਖਾਏ। 

ਸਾਰਾ ਥਾਂ ਛਪਾਕੀ ਵਾਂਗ ਉਠਿਆ ਵੇਖ ਕੇ ਸਭਨਾਂ ਨੂੰ ਧੁੜਧੁੜੀ ਆ ਗਈ। ਮਧੂ ਦਾ ਹਉਕਾ ਨਿਕਲ ਗਿਆ। 

”ਮੈਂ ਮੌਸੀ ਨਾਲ ਗੱਲ ਕਰਾਂਗੀ।” ਹੇਮਾ ਨੇ ਦ੍ਰਿੜ੍ਹਤਾ ਨਾਲ ਕਿਹਾ, “ਮਰਨਾ ਹੀ ਹੈ ਤਾਂ ਇਸ ਤਰ੍ਹਾਂ ਥੋੜ੍ਹਾ ਈ ਮਰਨੈ।” 

”ਨਾ ! ਨਾ !! ਅਜੇ ਨਾ ਦੱਸੀਂ ।” ਕੰਚਨਾ ਨੇ ਮਿੰਨਤ ਕੀਤੀ। -”ਜੇ ਉਸਨੂੰ ਪਤਾ ਲੱਗ ਗਿਆ ਤਾਂ ਮੇਰੇ ਕੋਲ ਗਾਹਕ ਨਹੀਂ ਭੇਜਣ ਲੱਗੀ। ਮੈਨੂੰ ਪਤਾ ਹੈ ਉਸਦਾ। ਇਕ ਦੋ ਦਿਨਾਂ ਤਕ ਮੈਂ ਆਪ ਹੀ ਦੱਸ ਦੇਊਂ।” 

”ਬਾਹਰ ਵਾਲੇ ਡਾਕਟਰ ਤੋਂ ਦਵਾਈ ਲਈ..?” ਰੇਖਾ ਨੇ ਪੁੱਛਿਆ। 

”ਹਾਂ, ਅੱਗੇ ਤਾਂ ਉਸਦੀਆਂ ਗੋਲੀਆਂ ਨਾਲ ਕਾਫ਼ੀ ਆਰਾਮ ਆ ਜਾਂਦਾ ਸੀ, ਇਸ ਵਾਰ ਪਤਾ ਨੀ ਕੀ ਹੋਇਆ..?” 

ਬਾਹਰ ਦੇਵਕੀ ਮੋਸੀ ਫਿਰ ਰਹੀ ਹੈ। ਲੜਕੀਆਂ ਨੂੰ ਕੁਝ ਆਰਾਮ ਕਰ ਲੈਣ ਬਾਰੇ ਕਹਿ ਰਹੀ ਹੈ, ਨਾਲ ਹੀ ਚੇਤਾਵਨੀ ਦੇ ਰਹੀ ਹੈ। ”ਜੇ ਹੁਣ ਨਹੀਂ ਸੁੱਤੀਆਂ ਤਾਂ ਸੰਧਿਆ ਵੇਲੇ ਤਕ ਮੈਂ ਸੌਣ ਨਹੀਂ ਦੇਣਾ।’ ਉਸਨੂੰ ਫ਼ਿਕਰ ਹੈ, ਜੇ ਹੁਣ ਨਾ ਸੁੱਤੀਆਂ ਤਾਂ ਰਾਤ ਦੇ ਧੰਦੇ ਲਈ ਵੀ ਸੁਸਤ ਰਹਿਣਗੀਆਂ, ਉਨ੍ਹਾਂ ਦੀ ਕਮਾਈ ਦੇ ਨਾਲ-ਨਾਲ ਦੇਵਕੀ ਮੌਸੀ ਨੂੰ ਆਪਣੀ ਕਮਾਈ ਦਾ ਵੀ ਝੋਰਾ ਰਹਿੰਦਾ ਹੈ। 

ਦੇਵਕੀ ਮੋਸੀ ਦੀ ਆਵਾਜ਼ ਸੁਣਕੇ ਸਾਰੀਆਂ ਕੰਚਨਾ ਦੇ ਕਮਰੇ ਅੰਦਰ ਹੀ ਸ਼ਹਿ ਗਈਆਂ। 

”ਸੌਂ ਜਾਓ. ਸੰਧਿਆ ਵੇਲੇ ਸਮੇਂ ਸਿਰ ਤਿਆਰ ਹੋਣਾ ਹੈ।” ਅਜੇ ਵੀ ਦੇਵਕੀ ਦੀ ਆਵਾਜ਼ ਦੂਸਰੀ ਮੰਜ਼ਲ ਵਿਚ ਪਹਿਰੇਦਾਰ ਦੀ ਸੋਟੀ ਵਾਂਗ ਖੜਕਦੀ ਹੈ। 

ਸਾਰੀਆਂ ਲੜਕੀਆਂ- ਇਕ ਦੂਸਰੀ ਵੱਲ ਵੇਖਦੀਆਂ ਹਨ। ਏਹ ਕੇਹੀ ਜ਼ਿੰਦਗੀ ਹੈ, ਜਦੋਂ ਸਾਊ ਘਰਾਂ ਦੀਆਂ ਔਰਤਾਂ ਦੇ ਹਾਰ ਸ਼ਿੰਗਾਰ ਲਾਹ ਕੇ ਰੱਖਣ ਦਾ ਵਕਤ ਹੁੰਦਾ ਹੈ, ਉਦੋਂ ਇਸ ਬਾਜ਼ਾਰ ਵਿਚ ਹਾਰ-ਸ਼ਿੰਗਾਰ ਕਰਨ ਦਾ ਵੇਲਾ ਆਉਂਦਾ ਹੈ। 

”ਏਹੀ ਤੋਂ ਜੀਬੋਨ*-।” ਜਿਵੇਂ ਸਾਰੀਆਂ ਇਕ ਹੀ ਗੱਲ ਸੋਚ ਰਹੀਆਂ ਹੋਣ, ਉਨ੍ਹਾਂ ਦਾ ਹਉਕਾ, ਦੁਖੀ ਰੋਗੀ ਪੀੜਤ ਕੰਚਨਾ ਦੇ ਕਮਰੇ ਵਿਚ ਫ਼ੈਲ ਗਿਆ। 

”ਪੂਜਾ ਦੇ ਦਿਨ ਨੇ ਕਮਾਈ ਕਰਨ ਦੇ, ਇਹ ਮੂਰਖਾਂ ਸਮਝਦੀਆਂ ਹੀ ਨਹੀਂ।’ ਬਾਹਰ ਮੌਸੀ ਪਤਾ ਨਹੀਂ ਕਿਸ ਨੂੰ ਦੱਸ ਰਹੀ ਹੈ। 

ਤੇਰਾਂ 

ਪੂਜਾ ਦੇ ਦਿਨਾਂ ਨੂੰ ਸਾਲ ਭਰ ਉਡੀਕਦੇ ਰਹਿੰਦੇ ਹਨ, ਬੰਗਾਲ ਵਾਸੀ। ਬੱਚਿਆਂ ਨੂੰ ਇਨ੍ਹਾਂ ਦਿਨਾਂ ਵਿਚ ਨਵੇਂ ਵਸਤਰ ਅਤੇ ਖਾਣ-ਪੀਣ ਦੀਆਂ ਹਰ ਰੋਜ਼ ਨਵੀਆਂ ਨਿਆਮਤਾਂ ਮਿਲਦੀਆਂ ਹਨ। ਨੌਜਵਾਨ ਹੋ ਰਹੇ ਲੜਕੇ-ਲੜਕੀਆਂ ਨੂੰ ਪੂਰੀ ਰਾਤ ਬਾਹਰ ਘੁੰਮਣ- ਫਿਰਨ ਦੀ ਖੁਲ੍ਹ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਉਹ ਆਪਣੇ ਆਸ਼ਕਾਂ/ਮਸ਼ੂਕਾਂ ਨਾਲ ਕੀਤੇ ਕੋਲ-ਇਕਰਾਰ ਪੂਰੇ ਕਰਦੇ ਹਨ। ਇਨ੍ਹਾਂ ਦਿਨਾਂ ਵਿਚ ਕਾਰੋਬਾਰੀਆਂ ਦਾ ਕੰਮ ਖ਼ੂਬ ਚਲਦਾ ਹੈ। ਖ਼ਰੀਦੋ-ਫ਼ਰੋਖਤ ਵਧਦੀ ਹੈ। ਕੁਝ ਤਾਂ ਆਖਦੇ ਹਨ-”ਪੂਜਾ ਦੇ ਦਿਨਾਂ ਦੀ ਕਮਾਈ ਸਾਲ ਭਰ ਦੀ ਕਮਾਈ ਦੇ ਤੁੱਲ ਹੈ।” 

ਬੰਗਾਲ ਵਿਚ ਸਾਰੀਆਂ ਪੁਜਾਵਾਂ ਤੋਂ ਮਹੱਤਵ ਇਸ ਪੂਜਾ ਦਾ ਹੁੰਦਾ ਹੈ। ਦੁਰਗਾ ਦੇਵੀ ਦਾ ਗਾਇਨ ਹੁੰਦਾ ਹੈ। ਹਰ ਮੁਹੱਲੇ, ਹਰ ਪਾੜ੍ਹੇ ਤੇ ਜਿਥੇ ਵੀ ਵਿਹਲਾ ਥਾਂ ਹੋਵੇ, ਪੰਡਾਲ ਸਜਾਏ ਜਾਂਦੇ ਹਨ। ਮੁਹੱਲਿਆਂ ਦੀਆਂ ਕਲੱਬਾਂ ਦੇ ਮੈਂਬਰ, ਘਰਾਂ ਵਿਚੋਂ, ਦੁਕਾਨਦਾਰਾਂ ਪਾਸੋਂ ਤੇ ਗੱਡੀਆਂ ਟੈਕਸੀਆਂ ਵਾਲਿਆਂ ਕੋਲੋਂ ਜ਼ਬਰਦਸਤੀ ਕਰਨ ਵਾਲਿਆਂ ਵਾਂਗ ਚੰਦੇ ਉਗਰਾਉਂਦੇ ਹਨ। ਇਨ੍ਹਾਂ ਚੰਦਿਆਂ ਪਿੱਛੇ ਹਰ ਸਾਲ ਝਗੜੇ ਹੁੰਦੇ ਹਨ। ਕਈ ਵਾਰ ਤਾਂ ਕਤਲ ਵੀ ਹੋ ਜਾਦੇ ਹਨ। ਹਜ਼ਾਰਾਂ ਰੁਪਏ ਜਮ੍ਹਾਂ ਕੀਤੇ ਜਾਂਦੇ ਹਨ। ਆਪਣੇ ਆਪ ਨੂੰ ਮੁਹੱਲੇ ਦੇ ਮੁਹਤਬਰ ਅਖਵਾਉਂਦੇ ਨੌਜਵਾਨ ਮੁੰਡਿਆਂ ਦੇ ਇਹ ਦਿਨ ਪੰਡਤਾਂ ਦੇ ਸ਼ਰਾਧਾਂ ਵਰਗੇ ਹੁੰਦੇ ਹਨ। ਹੱਥ ਹੇਠ ਖੁਲ੍ਹੇ ਪੈਸੇ ਹੁੰਦੇ ਹਨ ਤੇ ਖੁਲ੍ਹੇ ਦਿਲ ਨਾਲ ਖ਼ਰਚ ਕੀਤੇ ਜਾਂਦੇ ਹਨ। 

*ਇਹੀ ਤਾਂ ਜ਼ਿੰਦਗੀ ਹੈ 

ਹਰ ਕਲੱਬ ਦੂਸਰੀ ਕਲੱਬ ਨਾਲੋਂ ਵਧੀਆ ਪੰਡਾਲ ਸਜਾਉਣ ਅਤੇ ਕਲਾ ਦੇ ਪੱਖੋਂ ਵਿਸ਼ੇਸ਼ ਮੂਰਤੀ ਸਥਾਪਤ ਕਰਕੇ ਆਪਣੀ ਅਹਿਮੀਅਤ ਦਰਸਾਉਣਾ ਚਾਹੁੰਦੀ ਹੈ। ਅੰਦਰਖਾਤੇ ਮੁਕਾਬਲੇ ਦੀ ਭਾਵਨਾ ਚਲਦੀ ਹੈ। ਇਨ੍ਹਾਂ ਪੰਡਾਲਾਂ ਅਤੇ ਮੂਰਤੀਆਂ ਉੱਪਰ ਲੱਖ-ਲੱਖ ਰੁਪਿਆ ਖ਼ਰਚ ਦੇਣਾ ਆਮ ਗੱਲ ਹੈ। ਬੰਗਾਲ ਵਾਸੀ ਸਾਰੀ-ਸਾਰੀ ਰਾਤ ਘੁੰਮ ਕੇ ਹਰ ਪੰਡਾਲ ਅਤੇ ਦੁਰਗਾ ਦੇਵੀ ਦੀਆਂ ਮੂਰਤੀਆਂ ਦੀ ਕਾਰੀਗਰੀ ਵੇਖਦੇ ਹਨ। ਪੂਰੇ ਤਿੰਨ ਦਿਨ ਮੇਲੇ ਵਰਗਾ ਇਹ ਤਿਉਹਾਰ ਰਹਿੰਦਾ ਹੈ। ਦੁਕਾਨਾਂ, ਬਾਜ਼ਾਰ, ਘਰ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਦਿਨਾਂ ਵਿਚ ਸਜਾਏ ਜਾਂਦੇ ਹਨ। ਦੈਨਿਕ ਅਖ਼ਬਾਰ ਵਿਸ਼ੇਸ਼ ਸਪਲੀਮੈਂਟ ਕੱਢਦੇ ਹਨ। ਸਾਹਿਤਕ ਮੈਗਜ਼ੀਨ ਇਨ੍ਹਾਂ ਦਿਨਾਂ ਵਿਚ ਵਿਸ਼ੇਸ਼ ਸਮੱਗਰੀ ਨਾਲ ਛਪਦੇ ਹਨ। ਕਲਕੱਤਾ ਮਹਾਨਗਰੀ ਇਹਨਾਂ ਦਿਨਾਂ ਵਿਚ ਦੁਲਹਨ ਵਾਂਗ ਸਜੀ ਦਿਸਦੀ ਹੈ। 

ਰਸਤਿਆਂ ਵਿਚ ਵੱਡੇ ਪੰਡਾਲਾਂ ਕਾਰਨ ਹੋਈਆਂ ਰੁਕਾਵਟਾਂ ਨੂੰ, ਅਖ਼ਬਾਰਾਂ ਅਤੇ ਟੈਲੀਵੀਜ਼ਨ ਰਾਹੀਂ ਦਰਸਾਇਆ ਜਾਂਦਾ ਹੈ। 

ਤੀਸਰੇ ਦਿਨ ਪੂਰੇ ਢੋਲ-ਢਮੱਕੇ ਨਾਲ ਦੁਰਗਾ ਦੇਵੀ ਦੀ ਪ੍ਰਤਿਮਾ ਨੂੰ ਹੁਗਲੀ ਨਦੀ ਵਿਚ ਵਿਸਰਜਨ ਕੀਤਾ ਜਾਂਦਾ ਹੈ। 

ਪੂਜਾ ਦੇ ਇਨ੍ਹਾਂ ਦਿਨਾਂ ਵਿਚ ਦੇਵਕੀ ਮੌਸੀ ਅਤੇ ਹੋਰ ਮੌਸੀਆਂ ਦਾ ਬਾਜ਼ਾਰ ਵੀ ਗਰਮ ਹੁੰਦਾ ਹੈ। ਪੂਜਾ ਦੇਖਣ ਆਏ ਬਾਹਰ ਦੇ ਲੋਕ ਅਤੇ ਜਿਨ੍ਹਾਂ ਨੂੰ ਪਹਿਲਾਂ ਘਰੋਂ ਕਿਸੇ ਕਿਸਮ ਦੀ ਰੋਕ ਹੁੰਦੀ ਹੈ, ਇਨ੍ਹਾਂ ਦਿਨਾਂ ਵਿਚ ਆਪਣੀ ਇੱਛਾ ਪੂਰੀ ਕਰਦੇ ਹਨ। 

ਮੱਟੂ ਅਤੇ ਖੋਖਾ ਵਰਗੇ ਬੱਚੇ ਵੀ ਇਨ੍ਹਾਂ ਦਿਨਾਂ ਵਿਚ ਖ਼ੂਬ ਕਮਾਈ ਕਰਦੇ ਹਨ। ਕਲ ਤੋਂ ਪੂਜਾ ਸ਼ੁਰੂ ਹੋ ਰਹੀ ਹੈ। ਰਾਜੂ ਵੀ ਇਸ ਵਾਰ ਪੂਜਾ ਦੇਖਣ ਜਾਏਗਾ, ਉਹ ਜ਼ਿੱਦ ਕਰਦਾ ਹੈ, ਹਰ ਰੋਜ਼। ਉਧਰ ਮੱਟੂ ਤੇ ਖੋਖਾ ਦੀ ਗੁਪਤ ਸਲਾਹ ਬਣਾਈ ਹੈ-ਇਨ੍ਹਾਂ ਦਿਨਾਂ ਵਿਚ ਸੁਮਨ ਦਾ ਹੰਕਾਰ ਤੋੜਨਾ ਹੈ। ਉਹ ਖੋਖਾ ਨੂੰ ਸਮਝਾਉਂਦਾ ਹੈ, ਉਸ ਨਾਲ ਦੋਸਤੀ ਬਣਾਈ ਰੱਖੇ। ਉਸਨੂੰ ਇਕੱਲਾ ਹੀ ਘੁਮਾਉਣ ਲੈ ਜਾਏ । ਰਸਤੇ ਵਿਚ ਉਹ ਇਕੱਠੇ ਹੋ ਜਾਣਗੇ… ।’ 

ਰੇਖਾ, ਸਲਮਾ ਤੇ ਹੇਮਾ ਨੇ ਵੀ ਇਸ ਵਾਰ ਘੁੰਮਣ ਦਾ ਮਨ ਬਣਾਇਆ ਹੈ। ਪਰ ਦੇਵਕੀ ਮੌਸੀ? ਉਹ ਫ਼ਿਕਰਮੰਦ ਹਨ, ਉਹ ਜਾਣ ਦੇਵੇਗੀ? ਉਸ ਦੀ ਸਹਿਮਤੀ ਨਾਲ ਹੀ ਉਹ ਜਾ ਸਕਦੀਆਂ ਹਨ। ਇਕੱਲੀ-ਇਕੱਲੀ ਨੂੰ ਦੇਵਕੀ ਮੌਸੀ ਕਿਸੇ ਨੂੰ ਵੀ ਨਹੀਂ ਜਾਣ ਦੇਵੇਗੀ, ਉਨ੍ਹਾਂ ਸਭਨਾਂ ਨੂੰ ਪਤਾ ਹੈ। ਸਾਰੀਆਂ ਜਾਣਗੀਆਂ ਤਾਂ ਧੰਦਾ ਚੌਪਟ ਹੋ ਜਾਏ। डित..?” 

ਹੇਠਲੀ, ਦੂਸਰੀ ਤੇ ਤੀਸਰੀ ਮੰਜ਼ਲ ਦੀਆਂ ਸਭਨਾਂ ਲੜਕੀਆਂ ਨੇ ਸਾਂਝਾ ਫ਼ੈਸਲਾ ਲਿਆ, ਪਹਿਲੇ ਦਿਨ ਅੱਧੀਆਂ ਜਾਣਗੀਆਂ, ਦੂਸਰੇ ਦਿਨ ਬਾਕੀ ਅੱਧੀਆਂ। ਇਹ ਵੀ ਜਾਣਦੀਆਂ ਹਨ, ਉਨ੍ਹਾਂ ਦੇ ਪਿੱਛੇ ਨਿਗਰਾਨ ਲਗਾਏ ਜਾਣਗੇ। ਮੌਸੀਆਂ ਨੂੰ ਲੜਕੀਆਂ ਹੱਥੋਂ ਗੁਆ ਲੈਣ ਦਾ ਖ਼ਤਰਾ ਸਦਾ ਬਣਿਆ ਰਹਿੰਦਾ ਹੈ। 

ਕੰਚਨਾ ਵਿਅੰਗ ਨਾਲ ਹੱਸਦੀ ਹੈ-ਭੱਜ ਕੇ’ ਜਾਵਾਂਗੀਆਂ ਕਿੱਥੇ? ਸਭਿਆ ਸਮਾਜ ਉਨ੍ਹਾਂ ਨੂੰ ਸਵੀਕਾਰ ਕਰੇਗਾ ? ਅੰਤ ਉਹ ਇਥੇ ਆ ਕੇ ਹੀ ਪਨਾਹ ਲੈਣਗੀਆਂ।’ 

ਉਸਨੂੰ ਆਪਣਾ ਯਾਦ ਆਉਂਦਾ ਹੈ। ਇਥੋਂ ਨਿਕਲਣ ਲਈ ਇਕ ਵਾਰ ਉਸਨੇ ਗ਼ਲਤੀ ਕਰ ਲਈ ਸੀ। ਉਹ ਗ਼ਲਤੀ ਹੀ ਸਮਝਦੀ ਹੈ ਉਸਨੂੰ। ਮਾਂ-ਬਾਪ ਨੇ ਪਹਿਚਾਨਣੋਂ ਵੀ ਇਨਕਾਰ ਕਰ ਦਿੱਤਾ। ਜਿੰਨੇ ਦਿਨ ਘਰ ਵਿਚ ਰਹੀ, ਇੰਨੀ ਗਿਲਾਨੀ, ਇੰਨਾ ਤ੍ਰਿਸਕਾਰ, ਇੰਨੀ ਘ੍ਰਿਣਾ? ਜਿਵੇਂ ਉਸਨੂੰ ਮੱਥੇ ਲਾਉਣ ਨਾਲ ਹੀ ਭ੍ਰਿਸ਼ਟ ਹੋ ਜਾਣਗੇ। ਪਿੰਡ ਵਾਲੇ, ਮੁਹੱਲੇ ਵਾਲੇ, ਰਿਸ਼ਤੇਦਾਰ ਤੌਬਾ ਤੌਬਾ… । ਉਹ ਪੋਖਰ (ਛੱਪੜ) ‘ਤੇ ਨਹਾਉਣ ਜਾਦੀ ਤਾਂ ਉਥੇ ਨਹਾ ਜਾਂ ਕੱਪੜੇ ਧੋ ਰਹੀਆਂ ਸਭ ਔਰਤਾਂ, ਲੜਕੀਆਂ ਕਾਹਲੀ ਨਾਲ ਉਥੋਂ ਤੁਰ ਆਉਂਦੀਆਂ। ਕੰਚਨਾ ਕਿਧਰੋਂ ਆ ਰਹੀ ਹੁੰਦੀ ਤਾਂ ਕੋਈ ਸਾਹਮਣਿਓਂ ਆਉਣ ਵਾਲਾ ਆਪਣਾ ਰਸਤਾ ਬਦਲ ਲੈਂਦਾ। ਦੋ ਮਹੀਨਿਆਂ ਬਾਅਦ ਆ ਕੇ ਕੰਚਨਾ ਨੇ ਦੇਵਕੀ ਮੌਸੀ ਦੇ ਪੈਰ ਫੜ ਲਏ ਸਨ। ਉਦੋਂ ਤਾਂ ਉਹ ਚੰਗੀ ਭਲੀ ਸੀ। ਹੁਣ ਇਸ ਹਾਲਤ ਵਿਚ ਕਿੱਥੇ ਜਾਏਗੀ? ਅੱਖਾਂ ਵਿਚ ਹੰਝੂ ਲੈ ਕੇ ਉਹ ਗੁਣ-ਗੁਣਾਉਂਦੀ ਹੈ-”ਜੀਨਾ ਯਹਾਂ…ਮਰਨਾ ਯਹਾਂ… । 

ਬੜੀ ਮੁਸ਼ਕਲ ਨਾਲ ਦੇਵਕੀ ਮੌਸੀ ਨੂੰ ਮਨਾਇਆ ਹੈ। ਉਹ ਚਾਹੁੰਦੀ ਹੈ, ਇਨ੍ਹਾਂ ਦਿਨਾਂ ਵਿਚ ਪੂਰੀ ਕਮਾਈ ਕੀਤੀ ਜਾਵੇ। ਪਰ ਲੜਕੀਆਂ ਦੀ ਜ਼ਿੱਦ ਮੂਹਰੇ ਉਹ ਸਹਿਮਤ ਹੋ ਗਈ ਹੈ, ਪਰ ਉਸਦੀਆਂ ਸ਼ਰਤਾਂ ਕਰੜੀਆਂ ਹਨ। 

ਹਰ ਮੰਜ਼ਲ ਤੋਂ ਦੋ ਜਾਂ ਤਿੰਨ ਲੜਕੀਆਂ ਜਾਣਗੀਆਂ। ਜੇ ਮਾਇਆ ਅੱਜ ਜਾਏਗੀ ਤਾਂ ਰਾਜੂ ਕਲ ਹੇਮਾ ਨਾਲ ਜਾਏਗਾ। ਮਾਇਆ ਤੇ ਰਾਜੂ ਇਕ ਸਾਥ ਨਹੀਂ ਜਾਣਗੇ। ਇਹੀ ਦੇਵਕੀ ਦੀ ਰਾਜਨੀਤੀ ਹੈ। ਰਾਜੂ ਘਰ ਰਹੇਗਾ ਤਾਂ ਮਾਇਆ ਦੀ ਵਾਪਸੀ ਯਕੀਨੀ ਹੈ। ਕੰਚਨਾ ਵਰਗੀਆਂ ਲੜਕੀਆਂ ਦਾ ਉਸਨੂੰ ਫ਼ਿਕਰ ਨਹੀਂ ਹੈ। ਸਲਮਾ, ਹੇਮਾ, ਮਾਇਆ, ਮਧੂ ਵਰਗੀਆਂ ਕਦੇ ਵੀ ਭਾਵੁਕ ਹੋ ਸਕਦੀਆਂ ਹਨ। ਇਨ੍ਹਾਂ ਨੂੰ ਵਰਗਲਾਇਆ ਜਾ ਸਕਦਾ ਹੈ। ਉਸਨੇ ਦੁਨੀਆ ਵੇਖੀ ਹੈ। 

ਜੇ ਪੂਜਾ ਦੇਖਣੀ ਹੈ ਤਾਂ ਮੱਸੀ ਦੀਆਂ ਸ਼ਰਤਾਂ ‘ਤੇ ਹੀ ਦੇਖੀ ਜਾ ਸਕਦੀ ਹੈ। ਦੇਵਕੀ ਦਾ ਵਿਧਾਨ ਕਰੜਾ ਹੈ। ਸਭ ਜਾਣਦੀਆਂ ਹਨ ਫਿਰ ਵੀ ਮਨਾਂ ਵਿਚ ਉਤਸ਼ਾਹ ਹੈ। ਕਲ ਪੂਜਾ ਦੇਖਣ ਜਾਣਗੀਆਂ। ਇਹੀ ਸੋਚ ਕੇ ਰਾਤ ਦੇ ਗਾਹਕਾਂ ਨੂੰ ਭਰਮਾਉਣ ਲਈ ਤਿਆਰ ਹੋਣ ਲੱਗੀਆਂ ਹਨ। ਅੱਜ ਉਹ ਵਧੇਰੇ ਕਮਾਈ ਕਰਨਗੀਆਂ। ਕਿਸੇ ਵੀ ਗਾਹਕ ਨੂੰ ਨਰਾਜ਼ ਨਹੀਂ ਕਰਨਗੀਆਂ। 

ਪੀੜੋ-ਪੀੜ ਹੋਈ ਕੰਚਨਾ ਵੀ ਰਾਤ ਲਈ ਤਿਆਰ ਹੋਣ ਲੱਗੀ ਹੈ। ਜਿੰਨਾ ਚਿਰ ਇਸ ਸਰੀਰ ਤੋਂ ਕੰਮ ਲਿਆ ਜਾ ਸਕਦਾ ਹੈ, ਲਵੇਗੀ। ਇਹੀ ਸੋਚਦੀ ਹੈ ਅੱਜਕਲ। ਮਨ ਅੰਦਰ ਗਿਲਾਨੀ ਵੀ ਆਉਂਦੀ ਹੈ। ਅਪਰਾਧ ਦੀ ਭਾਵਨਾ ਨਾਲ ਵੀ ਗ੍ਰਸੀ ਹੋਈ ਹੈ। ਇਸ ਕਰਕੇ ਮੈਂ ਇਹ ਕੋਹੜ ਵਰਗਾ ਰੋਗ ਤਾਂ ਨਹੀਂ ਫੈਲਾ ਰਹੀ? ਪਰ ਦੂਸਰੇ ਹੀ ਪਲ ਸੋਚਦੀ ਹੈ। ਇਹ ਰੋਗ ਆਇਆ ਕਿਥੋਂ? ਮੇਰੇ ਅੰਦਰੋਂ ਤਾਂ ਪੈਦਾ ਨਹੀਂ ਹੋਇਆ? ਜੋ ਕੁਝ ਇਸ ਸੁਸਾਇਟੀ ਦੇ ਮਰਦਾਂ ਨੇ ਦਿੱਤਾ ਹੈ, ਉਹੀ ਉਨ੍ਹਾਂ ਨੂੰ ਵਾਪਸ ਕਰ ਰਹੀ ਹਾਂ। ਮੇਰਾ ਤਾਂ ਕੁਝ ही तीं ये…। 

ਹੇਮਾ ਅੰਦਰ ਆ ਕੇ ਹਮਦਰਦੀ ਨਾਲ ਬੋਲੀ-‘‘ਕੰਚਨਾ ਤਬੀਅਤ ਬੇਸੀ ਖ਼ਰਾਬ ਹੈ ਤਾਂ ਮੈਂ ਤੇਰੇ ਹਿੱਸੇ ਦੇ ਦੋ ਗਾਹਕ ਹੋਰ ਭੁਗਤਾ ਦੇਊਂਗੀ।” 

ਕੰਚਨਾ, ਛੋਟੀ ਭੈਣ ਵਰਗੇ ਮੋਹ ਨਾਲ ਹੇਮਾ ਵੱਲ ਝਾਕੀ। ਇਸ ਹਮਦਰਦੀ ਕਾਰਨ ਅੰਦਰੋਂ ਮਨ ਉਛਲਿਆ, ਪਰ ਡਾਹਢਾ ਜ਼ਬਤ ਕਰਕੇ ਬੋਲੀ, ”ਜਦੋਂ ਤਕ ਬਰਦਾਸ਼ਤ ਹੁੰਦੈ ਕਰੂੰਗੀ ਹੇਮਾ। ਥੋੜ੍ਹਾ ਬਹੁਤ ਹਿਸਾਬ-ਕਿਤਾਬ ਤਾਂ ਬਰਾਬਰ ਕਰਾਂ ਇਨ੍ਹਾਂ ਲੋਕਾਂ ਨਾਲ। ਜੇ ਹਾਲਾਤ ਇਸ ਮੋੜ ਤਕ ਲੈ ਆਏ ਹਨ ਤਾਂ ਇਸ ਤੋਂ ਅੱਗੇ ਵੀ ਲੈ ਕੇ ਜਾਣਗੇ। ਤੂੰ ਫਿਕਰ ਨਾ ਕਰ, ਕਲ ਮੈਂ ਜਾਵਾਂਗੀ ਤੁਹਾਡੇ ਸਭਨਾ ਨਾਲ। ਫੇਰ ਤਾਂ ਪਤਾ ਕਦੋਂ ਬੀਨਾ ਵਾਂਗ ਮੈਨੂੰ ਵੀ ਕਿਸੇ ਪਾਰਕ ਦੇ ਕੋਨੇ ਵਿਚ ਜਾਂ ਫੁੱਟਪਾਥ ‘ਤੇ ਪਨਾਹ ਮਿਲੇਗੀ।‘ 

ਹੇਮਾ, ਕੰਚਨਾ ਦੇ ਚਿਹਰੇ ਦਾ ਪ੍ਰਭਾਵ ਵੇਖ ਕੇ ਡਰ ਗਈ। ਇੰਨਾ ਸਫ਼ੈਦ ਚਿਹਰਾ ਤਾਂ ਉਸਨੇ ਕਦੇ ਵੀ ਨਹੀਂ ਸੀ ਤੱਕਿਆ। ਮਾਨੋ ਖੂਨ ਹੀ ਨਹੀਂ ਹੈ ਕੰਚਨਾ ਵਿਚ ਇਉਂ ਵੀ ਕੋਈ ਜਾਣਬੁਝ ਕੇ ਆਤਮ-ਹੱਤਿਆ ਕਰਦਾ ਰੈ?… ਸੋਚ ਕੇ ਹੇਮਾ ਕੰਬ ਜਾਂਦੀ ਹੈ ਤੇ ਮੁਰਦਾ ਜਿਹੀ ਵਾਪਸ ਮੁੜ ਆਉਂਦੀ ਹੈ।

ਚੌਦਾਂ 

ਜਿਹੜੀਆਂ ਪੂਜਾ ਵੇਖਣ ਆਈਆਂ ਹਨ, ਸਾਰੀਆਂ ਖ਼ੁਸ਼ ਹਨ। ਉਸ ਤੰਗ ਤੇ ਸਲ੍ਹਾਬੇ ਮਾਹੋਲ ਵਿਚੋਂ ਬਾਹਰ ਨਿਕਲੀਆਂ ਹਨ। ਪਾਕੀਜ਼ਾ ਫ਼ਿਲਮ ਦਾ ਸਵੇਰੇ ਦਾ ਸ਼ੋਅ ਵੇਖ ਕੇ ਬਾਹਰ ਨਿਕਲ ਰਹੀਆਂ ਹਨ। ਮਨੀਸਾ ਮਸਤ ਹੈ, ਉਸਦਾ ਗਾਉਣ ਨੂੰ ਮਨ ਕਰਦਾ ਹੈ-ਇਨਹੀ ਲੋਗੋਂ ਨੇ ਲੈ ਲੀਨਾ ਦੁਪੱਟਾ ਮੇਰਾ-” ਪਰ ਤੁਰਨ ਲੱਗਿਆ ਦੇਵਕੀ ਮੌਸੀ ਦੀਆਂ ਹਦਾਇਤਾਂ? ਰਸਤੇ ਵਿਚ ਅਸ਼ਲੀਲ ਹਰਕਤਾਂ ਨਹੀਂ ਕਰਨੀਆਂ। ਭੜਕਾਊ ਮੇਕਅੱਪ ਨਹੀਂ ਕਰਨਾ। ਦੇਖਣ ਨੂੰ ਭੱਦਰ ਪਰਿਵਾਰ ਦੀਆਂ ਬਹੂ-ਬੇਟੀਆਂ ਵਰਗੀਆਂ ਦਿਸਣਗੀਆਂ। ਨਹੀਂ ਤਾਂ ਪੁਲਸ ਦਾ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਦੀ ਹਰਾਮੀ ਅੱਖ ਬੰਦੇ ਦੇ ਅੰਦਰ ਝਾਕਣ ਦੀ ਸਮਰੱਥਾ ਰੱਖਦੀ ਹੈ। ਫੇਰ ਪੂਜਾ ਦੇਖਣ ਦੀ ਬਜਾਏ ਪੁਲਸ ਦੇ ਲਾਕ- ਅੱਪ ਵਿਚ ਦੁਰਗਾ ਮਾਂ ਦਾ ਗਾਇਨ ਮੱਛਰ ਕਰਨਗੇ ਤੇ ਰਾਖਸ਼ਸਾਂ ਦੀ ਭੂਮਿਕਾ ਪੁਲਸ ਵਾਲੇ ਨਿਭਾਉਣਗੇ। ਸਵੇਰੇ ਕੋਰਟ ਵਿਚ ਜਾ ਕੇ ਵੀ ਵਿਸਰਜਨ ਹੋਵੇਗਾ। 

ਦੇਵਕੀ ਮੌਸੀ ਦੀਆਂ ਗੱਲਾਂ ਯਾਦ ਆਉਂਦਿਆਂ ਹੀ ਗੀਤ ਦੇ ਬੋਲ ਮਨੀਸ਼ਾ ਦੇ ਗਲੇ ਵਿਚ ਹੀ ਅਟਕ ਗਏ। ਬਾਹਰ ਦੀ ਚਕਾਚੌਂਧ ਦੁਨੀਆ ਵੇਖ ਕੇ ਕੰਚਨਾ ਕੁਝ ਚਿਰ ਲਈ ਆਪਣਾ ਰੋ ਭੁੱਲ ਗਈ। ਉਸਦੇ ਚਿਹਰੇ ‘ਤੇ ਰੌਣਕ ਹੈ। ਉਸਨੂੰ ਵੇਖ ਕੇ ਮਧੂ ਖ਼ੁਸ਼ ਹੈ। ਦਿਨ ਭਰ ਦਾ ਪੂਰਾ ਪ੍ਰੋਗਰਾਮ ਉਨ੍ਹਾਂ ਪਹਿਲਾਂ ਹੀ ਤੈਅ ਕਰ ਲਿਆ ਹੈ। ਫ਼ਿਲਮ ਉਹ ਦੇਖ ਚੁੱਕੀਆਂ ਹਨ। ਹੁਣ ਕਾਲੀਘਾਟ ਕਾਲੀ ਮਾਂ ਦੇ ਮੰਦਰ ਜਾਣਗੀਆਂ। ਫੇਰ ਕਿਸੇ ਰੈਸਟੋਰੈਂਟ ਵਿਚ ਖਾਣਾ ਖਾਣਗੀਆਂ। ਵਿਕਟੋਰੀਆ ਦੇ ਮੈਦਾਨਾਂ ਵਿਚ ਘੁੰਮਿਆ ਜਾਵੇਗਾ। ਫੇਰ ਹੁਗਲੀ ਨਦੀ ਵਿਚ ਕਿਸ਼ਤੀ ਦੀ ਸੈਰ ਕਰਨਗੀਆਂ। ਰਾਤ ਨੂੰ ਦੁਰਗਾ ਪੂਜਾ ਦੇ ਪੰਡਾਲ ਵੇਖਣਗੀਆਂ ਤੇ ਦੇਰ ਰਾਤ ਘਰ ਜਾਣਗੀਆਂ। 

ਦੇਵਕੀ ਮੌਸੀ ਦੀ ਬਾੜੀ ਵਿਚੋਂ ਅੱਜ ਸੱਤ ਜਣੀਆਂ ਆਈਆਂ ਹਨ-ਮਨੀਸਾ, ਮਧੂ, ਕੰਚਨਾ, ਰੇਖਾ, ਇੰਦਰਾ, ਗੁੱਡੀ ਤੇ ਮਾਇਆ। ਹੇਮਾ, ਸਲਮਾ, ਬੱਬੀ ਤੇ ਦੂਸਰੀਆਂ ਕਲ੍ਹ ਆਉਣਗੀਆਂ। 

ਧਰਮਤਲਾ ਦੇ ਮੈਦਾਨ ਤੋਂ ਟਰਾਮ-ਕਾਰ ‘ਤੇ ਚੜ੍ਹ ਕੇ ਆਈਆਂ ਇਨ੍ਹਾਂ ਲੜਕੀਆਂ ਨੇ ਕਾਲੀ ਮਾਂ ਦਾ ਧੰਨਵਾਦ ਕਰਨ ਲਈ ਇਕ ਪੰਡਤ ਨੂੰ ਬਖਸ਼ੀਸ਼ ਦਿੱਤੀ ਹੈ। ਅਸ਼ੀਰਵਾਦ ਲੈਂਦਿਆਂ ਵੀ ਕੰਚਨਾ ਕਾਲੀ ਮਾਂ ਨੂੰ ਮਿਹਣਾ ਦਿੰਦੀ ਹੈ-”ਤੈਨੂੰ ਪਤਾ ਹੈ, ਤੇਰੀ ਛਤਰ ਛਾਇਆ ਹੇਠ ਕੀ ਹੋ ਰਿਹਾ ਹੈ? ਤੂੰ ਤਾਂ ਇਸਤਰੀ ਹੈ. ਇਸਤ ਦਾ ਦਰਦ ਵਧੇਰੇ ਸਮਝਦੀ ਹੈਂ। ਕਦੇ ਤੂੰ ਆ ਕੇ ਸਾਡੇ ਕਮਰਿਆਂ ਵਿਚ ਇਕ ਰਾਤ ਰਹਿ ਕੇ ਵੇਖ।` 

ਭਾਵੇਂ ਸਭਨਾਂ ਨੇ ਬਿਲਕੁਲ ਘੱਟ ਮੇਕ-ਅੱਪ ਕੀਤਾ ਹੋਇਆ ਹੈ। ਕੱਪੜੇ ਵੀ ਭੜਕਾਊ ਨਹੀਂ ਹਨ। ਫਿਰ ਵੀ ਇਨ੍ਹਾਂ ਦੀਆਂ ਹਰਕਤਾਂ ਅਤੇ ਚਾਲ-ਢਾਲ ਤੋਂ ਕੋਈ ਰਾਹਗੀਰ ਹੈਰਾਨੀ ਨਾਲ ਇਨ੍ਹਾਂ ਵੱਲ ਤੱਕਦਾ ਹੈ। ਕਦੇ-ਕਦੇ ਉਹ ਕਿਸੇ ਗੱਲ ‘ਤੇ ਖੁਲ੍ਹ ਕੇ ਹੱਸ ਪੈਂਦੀਆਂ ਹਨ। ਕਾਲੀਘਾਟ ਤੋਂ ਟਰਾਮ ਚੜ੍ਹ ਕੇ ਵਿਕਟੋਰੀਆ ਪਾਸ ਆ ਉੱਤਰਦੀਆਂ ਹਨ। ਇਕ ਨਿਸਚਿਤ ਵਿੱਥ ਬਣਾ ਕੇ ਤੁਰੇ ਆਉਂਦੇ ਤੇ ਉਨ੍ਹਾਂ ਨੂੰ ਅਜਨਬੀ ਹੋਣ ਦਾ ਭੁਲੇਖਾ ਪਾਉਂਦੇ ਆਪਣੇ ਨਿਗਰਾਨਾਂ ਨੂੰ ਚਿੜਾਉਣ ਲਈ ਉਹ ਵਧ-ਖੜ੍ਹ ਕੇ ਖਰਮਸਤੀ ਕਰਨੀ ਚਾਹੁੰਦੀਆਂ ਹਨ। ਉਹ ਆਪਣੀ ਬਾੜੀ ਵਿਚ ਪਹੁੰਚਣ ‘ਤੇ ਮੌਸੀਆਂ ਦੀਆਂ ਝਿੜਕਾਂ ਤੋਂ ਭੈਅ ਕਾਰਨ ਵੱਧ ਤੋਂ ਵੱਧ ਭੱਦਰ ਬਣਨ ਦਾ ਢੋਂਗ ਰਚਦੀਆਂ ਹਨ। 

ਵਿਕਟੋਰੀਆ ਦੇ ਖੁਲ੍ਹੇ ਮੈਦਾਨਾਂ ਵਿਚ ਇਕ ਖ਼ਾਲੀ ਜਗ੍ਹਾ ਵੇਖ ਕੇ ਸਭ ਬੈਠ ਜਾਂਦੀਆਂ ਹਨ। ਉਨ੍ਹਾਂ ਦੇ ਆਸੇ-ਪਾਸੇ ਵਿਆਹੇ ਜੋੜੇ ਤੇ ਪ੍ਰੇਮੀ ਘੁੰਮ ਰਹੇ ਹਨ। ਬੱਚੇ ਖੇਲ ਰਹੇ ਹਨ। ਸਵੱਛ ਹਵਾ, ਖੁਲ੍ਹਾ ਵਾਤਾਵਰਣ, ਭੀੜ-ਭੜੱਕੇ ਤੋਂ ਦੂਰ, ਜਾਪਦਾ ਹੈ ਜੇ ਕਲਕੱਤਾ ਮਹਾਨਗਰ ਵਿਚ ਇਹ ਮੈਦਾਨ ਨਾ ਹੋਣ ਤਾਂ ਕਲਕੱਤਾ ਹੁੰਮਸ ਅਤੇ ਪ੍ਰਦੂਸ਼ਣ ਨਾਲ ਹੀ ਮਰ ਜਾਵੇ। ਇਥੇ ਆ ਕੇ ਲੱਗਦਾ ਹੈ, ਸੰਸਾਰ ਵਿਚ ਕੋਈ ਦੁੱਖ-ਕਲੇਸ਼ ਹੀ ਨਹੀਂ। ਕੋਈ ਗੁਬਾਰੇ ਵੇਚ ਰਿਹਾ ਹੈ। ਕੋਈ ਆਈਸ ਕਰੀਮ। ਕੋਈ ‘ਚਨਾ ਜ਼ੋਰ ਗਰਮ’ ਤੇ ਕੋਈ ਗੋਲ ਗੱਪੇ। ਇਨ੍ਹਾਂ ਪੂਜਾ ਦੇ ਦਿਨਾਂ ਵਿਚ ਹਰ ਕੋਈ ਮੌਜ-ਮਸਤੀ ਵਿਚ ਦਿਸਦਾ ਹੈ। 

ਰਾਜੂ ਦੀ ਉਮਰ ਦਾ ਇਕ ਲੜਕਾ ਪਰ੍ਹਾਂ ਤੋਂ ਆਪਣੀ ਬਾਲ ਦੇ ਪਿੱਛੇ ਆਇਆ ਤਾਂ ਮਾਇਆ ਨੂੰ ਰਾਜੂ ਯਾਦ ਆ ਜਾਂਦਾ ਹੈ। ਇਹ ਕਿਹੀ ਜ਼ਿੰਦਗੀ ਹੈ, ਮੈਂ ਆਪਣੇ ਬੱਚੇ ਨੂੰ ਘੁੰਮਾ ਵੀ ਨਹੀਂ ਸਕਦੀ। ਅਜੀਬ ਵਲਗਣਾਂ ਹਨ..? ਜਿਹੜੀਆਂ ਦਿਸਦੀਆਂ ਤਾਂ ਨਹੀਂ, ਪਰ ਇਨ੍ਹਾਂ ਨੂੰ ਪਾਰ ਵੀ ਨਹੀਂ ਕਰ ਸਕਦੀਆਂ। ਉਨ੍ਹਾਂ ਦੀ ਨਿਗਰਾਨੀ ਕਰ ਰਹੇ ਤਿੰਨ ਜਣੇ ਥੋੜ੍ਹੀ ਦੂਰ ਜਾ ਬੈਠੇ ਹਨ ਤੇ ਇਨ੍ਹਾਂ ਦੀਆਂ ਹਰਕਤਾਂ ਤਾੜ ਰਹੇ ਹਨ। 

ਚੌਰੰਗੀ ਰੋਡ ‘ਤੇ ਟਾਟਾ ਬਿਲਡਿੰਗ ਦੇ ਪਿੱਛੇ ਕਿਸੇ ਕੰਪਨੀ ਨੇ ਆਪਣੇ ਉਤਪਾਦਨ ਦੇ ਪ੍ਰਚਾਰ ਲਈ ਇਕ ਵੱਡਾ ਗੁਬਾਰਾ ਅਸਮਾਨ ਵਿਚ ਛੱਡਿਆ ਹੋਇਆ ਹੈ। ਬਹੁਤ ਚਿਰ ਤੋਂ ਉਸ ਵੱਲ ਦੇਖ ਰਹੀ ਹੈ ਰੇਖਾ। ਆਸਪਾਸ ਦੀ ਰੋਣਕ ਤੋਂ ਬੇਖ਼ਬਰ। ਫਿਰ ਕਹਿੰਦੀ ਹੈ, ”ਆਪਾਂ ਵੀ ਕੁਝ ਦੇਰ ਲਈ ਇਸ ਗੁਬਾਰੇ ਵਾਂਗ ਖੁਲ੍ਹੇ ਸੰਸਾਰ ਵਿਚ ਆਈਆਂ ਹਾਂ। ਆਪਣੀਆਂ ਤਣਾਵਾਂ ਤਾਂ ਮੌਸੀਆਂ ਨੇ ਆਪਣੇ ਪਲੰਘਾਂ ਨਾਲ ਬੰਨ੍ਹ ਰੱਖੀਆਂ ਹਨ। ਚਾਹ ਕੇ ਵੀ ਇਕ ਹੱਦ ਤੋਂ ਅੱਗੇ ਨਹੀਂ ਜਾ ਸਕਦੀਆਂ। ਬੱਸ, ਹਵਾ ਦੇ ਰੁਖ਼ ਨਾਲ ਥੋੜ੍ਹਾ ਬਹੁਤ ਇਧਰ-ਉਧਰ ਭਟਕਦੀਆਂ ਹਾਂ। ਸਾਰੀਆਂ ਇਕ-ਟਕ ਹਵਾ ਵਿਚ ਡੋਲ ਰਹੇ ਵੱਡੇ ਗੁਬਾਰੇ ਵੱਲ ਤੱਕਣ ਲੱਗੀਆਂ। ਸਭਨਾਂ ਦੇ ਹਿਰਦਿਆਂ ਵਿਚ ਇਕ ਤਰ੍ਹਾਂ ਦਾ ਘੋਲ ਚੱਲ ਰਿਹਾ ਹੈ। ਇਸ ਮਾਹੌਲ ਵਿਚ ਆ ਕੇ ਵੀ, ਆਪਣੀ ਰੋਜ਼ ਦੀ ਜ਼ਿੰਦਗੀ ਦੇ ਪਰਛਾਵੇਂ ਤੋਂ ਮੁਕਤ ਨਹੀਂ ਹੋ ਰਹੀਆਂ। ਤਰਸਦੀਆਂ ਨਿਗਾਹਵਾਂ ਨਾਲ, ਉਹ ਹੱਸਦੇ-ਖੇਡਦੇ ਪਰਿਵਾਰਾਂ ਵੱਲ ਤਕ ਰਹੀਆਂ ਹਨ। 

ਹਰ ਲੜਕੀ ਕੋਈ ਨਾ ਕੋਈ ਸੁਪਨਾ ਲੈ ਕੇ ਇਸ ਨਗਰੀ ਵਿਚ ਆਈ ਹੈ। ਉਹ ਸੁਪਨੇ ਕਿੱਥੇ ਚਲੇ ਗਏ? ਆਪਣੇ ਆਪ ਨੂੰ ਮਿਹਨਤਕਸ਼ਾਂ ਤੇ ਮਜ਼ਦੂਰਾਂ ਦੇ ਹੱਕ ਦੀ ਰਾਖੀ ਲਈ ਦਾਅਵੇਦਾਰ ਸਰਕਾਰਾਂ ਵੀ ਕੁਝ ਨਾ ਕਰ ਸਕੀਆਂ। ਇਕ ਬੱਚੇ ਦੇ ਹੱਥੋਂ ਗੁਬਾਰਾ ਛੁੱਟ ਕੇ ਦੂਰ ਹੋਰ ਦੂਰ ਉੱਪਰ ਵੱਲ ਉੱਡਦਾ ਜਾ ਰਿਹਾ ਹੈ। ਮਨੀਸ਼ਾ ਸੋਚਦੀ ਹੈ.ਕਾਸ਼ ! ਮੈਂ ਵੀ ਇਸ ਜ਼ਿੰਦਗੀ ਤੋਂ ਦੂਰ ਗੁਬਾਰੇ ਵਾਂਗ ਹੀ ਅਸਮਾਨਾਂ ਦੀਆ ਨੀਲੱਤਣਾਂ ਵਿਚ ਕਿਧਰੇ ਗੁਆ ਜਾਵਾਂ..। 

”ਚਲੋ, ਅੱਜ ਆਪਾਂ ਆਪਣੇ ਸੁਪਨਿਆਂ ਬਾਰੇ ਗੱਲਾਂ ਕਰੀਏ।” ਮਨੀਸ਼ਾ ਅਚਾਨਕ ਬੋਲਦੀ ਹੈ। 

ਉਸਦੀ ਗੱਲ ਸੁਣ ਕੇ ਸਾਰੀਆਂ ਚੁੱਪ ਹੋ ਗਈਆਂ ਹਨ। ਕੁਝ-ਕੁਝ ਉਦਾਸ ਵੀ ਹੋ ਗਈਆਂ ਹਨ। ਅੱਜ ਖ਼ੁਸ਼ੀ ਦੇ ਇਸ ਰੌਂਅ ਵਿਚ ਮਨੀਸ਼ਾ ਨੂੰ ਇਹ ਕੀ ਸੁੱਝੀ? ਮਨਾਂ ਵਿਚ ਤੈਹਾਂ ਹੇਠ ਦਫ਼ਨਾ ਦਿੱਤੇ ਸੁਪਨਿਆਂ ਦੀ ਕਬਰ ਖੋਦਣੀ ਜ਼ਰੂਰੀ ਹੈ ਕੀ? ਕੁਝ ਇਕ ਨੇ ਸੋਚਦਿਆਂ ਹਉਕਿਆਂ ਵਰਗੇ ਸਾਹ ਲਏ। 

”ਕੀ ਹੋਇਆ? ਮੇਰੀ ਗੱਲ ਅੱਛੀ ਨਹੀਂ ਲੱਗੀ, ” ਮਨੀਸ਼ਾ ਹੈਰਾਨ ਹੋਈ। ”ਉਨ੍ਹਾਂ ਦਿਨਾਂ ਨੂੰ ਯਾਦ ਕਰਨਾ, ਬਹੁਤ ਤਕਲੀਫ਼ ਦਿੰਦਾ ਹੈ ਮਨੀਸ਼ਾ।” ਇੰਦਰਾ 

ਦੂਰ ਬੱਦਲਾਂ ਵਿਚ ਗੁਆਚ ਰਹੇ ਗੁਬਾਰੇ ਨੂੰ ਦੇਖਣ ਦਾ ਯਤਨ ਕਰਦਿਆਂ ਕਹਿੰਦੀ ਹੈ। ”ਗੰਗਾ ਵਿਚ ਕਿਸਤੀ ਦੀ ਸੈਰ ਵੀ ਕਰਨੀ ਹੈ ਤੇ ਫਿਰ ਦੁਰਗਾ ਪੂਜਾ ਦੇਖਣੀ ਹੈ।” ਮਧੂ ਵੀ ਬਹਾਨਾ ਬਣਾਉਂਦੀ ਹੈ। 

”ਆਪਾਂ ਨੂੰ ਨਾ ਗੰਗਾ ਮਾਂ ਨੇ ਕੁਝ ਦੇਣਾ ਹੈ, ਨਾ ਦੁਰਗਾ ਮਾਂ ਨੇ। ਆਪਣੇ ਲਈ ਤਾਂ ਦੇਵਕੀ ਮੌਸੀ ਜੈਸੀਆਂ ਹੀ ਗੰਗਾ ਅਤੇ ਦੁਰਗਾ ਮਾਵਾਂ ਨੇ। ਰਹਿਣ ਨੂੰ ਛੱਤ ਤਾਂ ਦਿੰਦੀਆਂ ਨੇ , ਨਹੀਂ. ਤਾਂ…।” 

”ਇਸ ਨਾਲੋਂ ਬਦਤਰ ਜੀਵਨ ਹੋਰ ਕੀ ਹੋਣਾ ਸੀ? ਦੇਵਕੀ ਵਰਗੀਆਂ ਵੀ ਤਾਂ ਕਾਰੋਬਾਰ ਹੀ ਕਰਦੀਆਂ ਹਨ।” ਕੰਚਨਾ ਨੂੰ ਫਿਰ ਆਪਣਾ ਰੋਗ ਯਾਦ ਆ ਜਾਂਦਾ ਹੈ। 

”ਦੇਵਕੀ ਤੇ ਹੋਰ ਵੀ ਕਾਰੋਬਾਰ ਕਰਦੀਆਂ ਹਨ। ਇਹ ਦੇਵੀਆਂ ਤੇ ਦੇਵਤੇ ਵੀ ਕਾਰੋਬਾਰ ਹੀ ਕਰਦੇ ਹਨ। ਕਾਲੀ ਮਾਂ ਦੇ ਮੰਦਰ ਵਿਚ ਵੇਖ ਲਿਆ ਹੈ, ਪੁਜਾਰੀ ਕਿਵੇਂ ਪੈਸੇ ਮੰਗ ਰਹੇ ਸਨ। ਇੰਨੀ ਬੇਸ਼ਰਮੀ ਨਾਲ ਤਾਂ ਆਪਾਂ ਵੀ ਗਾਹਕਾਂ ਤੋਂ ਨਹੀਂ ਮੰਗਦੀਆਂ।'” ਮਨੀਸ਼ਾ ਹੱਸਦੀ ਹੈ… “ਫਿਰ ਵੀ ਉਹ ਕਾਲੀ ਮਾਂ ਦੇ ਭਗਤ ਹਨ ਤੇ ਆਪਾਂ… ਰੰਡੀਆਂ. ਸਮਾਜ ਦੇ ਸਭਿਅ-ਭੱਦਰ ਲੋਕਾਂ ਦੇ ਮੱਥਿਆਂ ਦਾ ਕਲੰਕ।” 

ਦੁਖੀ ਹਿਰਦੇ ਵਿਚੋਂ ਨਿਕਲੀਆਂ ਖਰ੍ਹਵੀਆਂ ਸੱਚਾਈਆਂ ਸੁਣ ਕੇ ਸਾਰੀਆਂ ਇਕ- ਦੂਸਰੇ ਦੇ ਮੂੰਹ ਵੱਲ ਤੱਕਦੀਆਂ ਹਨ। 

“ਮਧੂ, ਪਹਿਲਾਂ ਤੂੰ ਸ਼ੁਰੂ ਕਰ, ਆਉ ਅੱਜ ਦੁਰਗਾ ਪੂਜਾ ਦੇ ਮਹਾਨ ਦਿਨ ‘ਤੇ ਆਪਣੇ ਸੁਪਨਿਆਂ ਨੂੰ ਯਾਦ ਕਰੀਏ।” ਮਨੀਸ਼ਾ ਨੇ ਐਲਾਨ ਕੀਤਾ। 

“ਨਾ, ਪਹਿਲਾਂ ਉਹੀ ਸ਼ੁਰੂ ਕਰੇ, ਜਿਸਨੇ ਇਹ ਗੱਲ ਤੋਰੀ ਹੈ।” ਆਖ ਕੇ ਮਧੂ ਆਪਣਾ ਖਹਿੜਾ ਛੁਡਾਉਂਦੀ ਹੈ। 

”ਪਹਿਲਾਂ ਮਨੀਸ਼ਾ ਦੱਸੇਗੀ, ਬਾਕੀ ਫੇਰ ਵਾਰੀ-ਵਾਰੀ ।” ਸਾਰੀਆਂ ਇਕੋ ਵੇਲੇ ਹੀ ਬੋਲਦੀਆਂ ਹਨ। 

”ਠੀਕ ਹੈ, ਪਹਿਲਾਂ ਮੈਂ ਹੀ ਸ਼ੁਰੂ ਕਰਦੀ ਹਾਂ। ਆਉ ਆਪਾਂ ਛੋਟਾ ਜਿਹਾ ਚੱਕਰ ਬਣਾ ਕੇ ਬੈਠੀਏ ਤੇ ਆਪਣੇ-ਆਪਣੇ ਦੇਵੀ-ਦੇਵਤੇ ਦੀ ਸਹੁੰ ਖਾਈਏ ਕਿ ਅੱਜ ਜੋ ਵੀ ਬੋਲਾਂਗੀਆਂ, ਸੱਚੋ-ਸੱਚ ਬੋਲਾਂਗੀਆਂ। ਗਾਹਕਾਂ ਕੋਲ ਤਾਂ ਆਪਾਂ ਬਥੇਰਾ ਅੰਟ-ਸ਼ੰਟ ਬਕਦੀਆਂ ਰਹਿੰਦੀਆਂ ਹਾਂ, ਪਰ ਅੱਜ ਦੁਰਗਾ ਮਾਂ ਦੀ ਪੂਜਾ ਦੇ ਦਿਨ ਸੱਚ ਕਹਾਂਗੀਆਂ।” ਮਨੀਸ਼ਾ ਸ਼ਰਤ ਰੱਖਦੀ ਹੈ। 

ਮਾਇਆ ਨੂੰ ਕੋਲੋਂ ਇਕ ਛੋਟਾ ਜਿਹਾ ਗੋਲ ਪੱਥਰ ਲੱਭ ਪੈਂਦਾ ਹੈ। ਉਹ ਇਸ ਨੂੰ ਘੇਰੇ ਦੇ ਵਿਚਕਾਰ ਰੱਖ ਕੇ ਆਖਦੀ ਹੈ, ” ਲਓ, ਇਹ ਹੈ ਪੁਰੀ ਦਾ ਜਗਨ ਨਾਥ। ਇਸਨੂੰ ਛੂਹ ਕੇ ਸਾਰੀਆਂ ਸੱਚ-ਸੱਚ ਕਹਿਣ।” 

ਸਾਰੀਆ ਪੱਥਰ ਨੂੰ ਛੁਹ ਕੇ ਨਮਸਕਾਰ ਕਰਦੀਆਂ ਹਨ ਤੇ ਫਿਰ ਮਨੀਸ਼ਾ ਵੱਲ ਉਤਸਕਤਾ ਨਾਲ ਤੱਕਣ ਲੱਗਦੀਆਂ ਹਨ। 

ਥੋੜ੍ਹੀ ਦੂਰ ਬੈਠੇ ਇਨ੍ਹਾਂ ਦੇ ਨਿਗਰਾਨ, ਹੈਰਾਨੀ ਨਾਲ ਤੱਕ ਰਹੇ ਹਨ ਤੇ ਸੋਚ ਰਹੇ ਹਨ-ਕਿਤੇ ਇਹ ਇਕੱਠੀਆਂ ਹੋ ਕੇ ਨੱਠ ਜਾਣ ਦੀ ਵਿਉਂਤ ਤਾਂ ਨਹੀਂ ਬਣਾ ਰਹੀਆਂ? ਇਸ ਲਈ ਉਹ ਪਹਿਲਾਂ ਨਾਲੋਂ ਵਧੇਰੇ ਸਤਰਕ ਹੋ ਕੇ ਬੈਠ ਗਏ ਹਨ। 

ਮਨੀਸ਼ਾ ਅੱਖਾਂ ਬੰਦ ਕਰੀ ਬੈਠੀ ਹੈ। ਜਿਵੇਂ ਯਾਦਾਂ ਦੇ ਖਲਾਰੇ ਨੂੰ ਲੜੀਬੱਧ ਕਰ ਰਹੀ ਹੋਵੇ। ਸਾਰੀਆਂ ਚੁੱਪ ਹਨ ਤੇ ਨੀਵੀਂ ਪਾਈ ਮਨੀਸ਼ਾ ਦੀ ਜ਼ਿੰਦਗੀ ਦੇ ਇਸ ਹਨੇਰੇ ਵਿਚ ਝਾਕਣ ਦੀ ਉਡੀਕ ਵਿਚ ਬੈਠੀਆਂ ਹਨ। 

”ਅਸੀਂ ਚਾਰ ਭੈਣਾਂ ਹਾਂ,” ਮਨੀਸ਼ਾ ਦੀ ਆਵਾਜ਼ ਇਸ ਤਰ੍ਹਾਂ ਸੁਣਦੀ ਹੈ, ਜਿਵੇਂ ਉਹ ਡੂੰਘੇ ਖੂਹ ਵਿਚੋਂ ਬੋਲੀ ਹੋਵੇ। ”ਮੈਂ ਵੱਡੀ ਭੈਣ ਤੋਂ ਛੋਟੀ ਹਾ, ਦੋ ਮੈਥੋਂ ਛੋਟੀਆਂ ਹਨ। ਘਰ ਦੀ ਹਾਲਤ ਚੰਗੀ ਨਹੀਂ ਸੀ। ਹੁਣ ਵੀ ਬਹੁਤੀ ਚੰਗੀ ਨਹੀਂ ਹੈ। ਅਸੀਂ ਸਾਰੀਆਂ ਭੈਣਾਂ ਕੋਈ ਨਾ ਕੋਈ ਕੰਮ ਕਰਨਾ ਚਾਹੁੰਦੀਆਂ ਸਾਂ, ਪਰ ਕੰਮ ਕੋਈ ਨਹੀਂ ਸੀ ਮਿਲਦਾ। ਕਈ ਵਾਰ ਰਾਤ ਨੂੰ ਸਾਨੂੰ ਖਾਣਾ ਨਹੀਂ ਸੀ ਮਿਲਦਾ। ਜੇ ਰਾਤ ਨੂੰ ਪੇਟ ਭਰ ਕੇ ਖਾ ਵੀ ਲਿਆ ਤਾਂ ਸਵੇਰੇ ਜਾਂ ਦੁਪਹਿਰੇ, ਕੋਸ਼ਿਸ਼ ਕਰਨ ‘ਤੇ ਵੀ ਪੂਰੇ ਖਾਣੇ ਦਾ ਪ੍ਰਬੰਧ ਨਹੀਂ ਸੀ ਹੁੰਦਾ। ਅੱਧੇ ਜੀਆਂ ਨੂੰ ਘੱਟ ਖਾ ਕੇ ਜਾ ਭੁੱਖਾ ਰਹਿ ਕੇ ਸਬਰ ਕਰਨਾ ਪੈਂਦਾ ਸੀ। ਮਾਂ ਪਿਤਾ ਅਤੇ ਅਸੀਂ ਚਾਰੋਂ ਭੈਣਾਂ ਅੱਡ-ਅੱਡ ਕੋਸ਼ਿਸ਼ ਕਰਦੀਆਂ ਰਹਿੰਦੀਆਂ ਪਰ ਭੁੱਖ ਦਾ ਪ੍ਰਛਾਵਾਂ ਸਾਡੇ ਨੇੜੇ-ਤੇੜੇ ਰਿਹਾ। 

. ਸਾਡੇ ਪੜੋਸ ਵਿਚ ਇਕ ਚਾਚਾ ਕੋਈ ਕੰਮ ਕਰਦਾ ਸੀ ਇਥੇ ਕਲਕੱਤੇ। ਉਹ ਛੇ ਮਹੀਨੇ ਬਾਅਦ ਜਾਂ ਸਾਲ ਬਾਅਦ, ਜਦੋਂ ਘਰ ਆਉਂਦਾ ਸੀ ਤਾਂ ਉਸਦੀਆਂ ਪਾਕਟਾਂ ਵਿਚ ਨੋਟ ਹੁੰਦੇ ਸਨ। ਅੱਛੇ ਕੱਪੜੇ ਪਹਿਨੇ ਹੁੰਦੇ ਸਨ। ਉਹਦੇ ਆਉਣ ‘ਤੇ ਮੇਰੀ ਮਾਂ ਬੜੀ ਖ਼ੁਸ਼ ਰਹਿੰਦੀ। ਉਹ ਬਹੁਤਾ ਸਮਾਂ ਚਾਚੇ ਕੋਲ ਹੀ ਬਿਤਾਉਂਦੀ। ਜਿਤਨੀ ਦੇਰ ਚਾਚਾ ਰਹਿੰਦਾ, ਮੇਰਾ ਪਿਉ ਖਿੜਿਆ ਰਹਿੰਦਾ। ਸਾਡੇ ਨਾਲ ਲੜਦਾ ਰਹਿੰਦਾ। ਕਦੇ-ਕਦੇ ਗੁੱਸੇ ਵਿਚ ਚਾਚੇ ਨੂੰ ਗਾਲ੍ਹਾਂ ਵੀ ਕੱਢਦਾ ਮਾਂ ਨੂੰ ਗਾਲ੍ਹਾਂ ਕੱਢਦਾ। ਉਦੋਂ ਮੈਨੂੰ ਪਿਤਾ ਦੇ ਸੁਭਾਅ ਵਿਚ ਆਉਂਦੀ ਤਬਦੀਲੀ ਦੀ ਸਮਝ ਨਹੀਂ ਸੀ ਆਉਂਦੀ, ਪਰ ਹੁਣ ਪਤਾ ਲਗਦੈ, ਸ਼ਾਇਦ ਮੇਰੀ ਮਾਂ ਦੇ ਚਾਚੇ ਨਾਲ ਜਿਨਸੀ ਸਬੰਧ ਰਹੇ ਹੋਣਗੇ। ਚਾਚੇ ਦੇ ਨੋਟਾਂ ਅਤੇ ਉੱਜਲੇ ਕੱਪੜਿਆਂ ਨੇ ਉਸਨੂੰ ਭਰਮਾ ਲਿਆ ਹੋਵੇਗਾ। ਫੇਰ ਇਕ ਦਿਨ ਉਸੇ ਚਾਚੇ ਨੇ ਆ ਕੇ ਮਾਂ ਨੂੰ ਕਿਹਾ, ”ਮਨੀਸ਼ਾ ਚਾਹੇ ਤਾਂ ਕਲਕੱਤੇ ਲਿਜਾ ਸਕਦਾਂ, ਉਥੇ ਇਹਨੂੰ ਕੋਈ ਨੌਕਰੀ ਦਿਵਾ ਦਿਆਂਗੇ। ਉਥੇ ਮਿੱਲਾਂ ਅਤੇ ਕਾਰਖਾਨਿਆਂ ਵਿਚ ਲੜਕੀਆਂ ਕੰਮ ਕਰਦੀਆਂ ਹਨ।” 

ਮੈਂ ਉਸ ਭੁੱਖ ਵਿਚੋਂ ਨਿਕਲਣਾ ਚਾਹੁੰਦੀ ਸੀ। ਕੋਈ ਢੰਗ ਦਾ ਕੰਮ ਕਰਕੇ ਪਰਿਵਾਰ ਦੀ ਕੁਝ ਨਾ ਕੁਝ ਮਦਦ ਕਰਨਾ ਚਾਹੁੰਦੀ ਸੀ। ਚਾਚੇ ਨਾਲ ਕਲਕੱਤੇ ਆ ਗਈ..।” 

.ਇਥੇ ਆ ਕੇ ਹੀ ਪਤਾ ਚੱਲਿਆ, ਚਾਚਾ ਇਕ ਕਾਰਖਾਨੇ ਵਿਚ ਦਰਬਾਨ ਲੱਗਿਆ ਹੋਇਆ ਸੀ। ਕਾਰਖਾਨੇ ਅੰਦਰ ਹੀ ਉਸਨੂੰ ਰਹਿਣ ਲਈ ਇਕ ਛੋਟਾ ਜਿਹਾ ਕਮਰਾ ਮਿਲਿਆ ਸੀ। ਮੈਨੂੰ ਚਾਚੇ ਨੇ ਉਸੇ ਕਮਰੇ ਵਿਚ ਰੱਖਿਆ। ਇਕ ਦਿਨ ਸ਼ਰਾਬ ਪੀ ਕੇ ਆਇਆ ਤੇ ਥੱਕਿਆ ਹੋਣ ਦਾ ਬਹਾਨਾ ਕਰਕੇ ਮੇਰੇ ਨਾਲ ਲੇਟ ਗਿਆ। ਕੁਝ ਦੇਰ ਬਾਅਦ ਜੱਫੀ ‘ਚ ਲੈ ਕੇ ਚੁੰਮਣ ਦੀ ਕੋਸ਼ਿਸ਼ ਕਰਨ ਲੱਗਾ। ਮੇਰੇ ਵਿਰੋਧ ਕਰਨ ‘ਤੇ ਬੋਲਿਆ, ”ਤੇਰੀ ਮਾਂ ਨੂੰ ਪੂਰੇ ਮਹੀਨੇ ਦਾ ਰਾਸ਼ਨ-ਪਾਣੀ ਦੇ ਕੇ ਆਇਆਂ, ਜ਼ਿਆਦਾ ਔਖੀ-ਭਾਰੀ ਹੋਈ ਤਾਂ ਕਲ ਹੀ ਵਾਪਸ ਭੇਜ ਦਿਆਂਗਾ।” 

ਸੱਚ ਆਖਦੀ ਹਾਂ… ਮੈਂ ਨਹੀਂ ਚਾਹੁੰਦੀ ਚਾਚਾ ਮੇਰੀ ਇੱਜ਼ਤ ਖ਼ਰਾਬ ਕਰੇ। ਪਰ ਵਾਪਸ ਉਸ ਭੁੱਖ ਵਿਚ ਵੀ ਨਹੀਂ ਸੀ ਜਾਣਾ ਚਾਹੁੰਦੀ। ਅਸਹਿਮਤ ਹੁੰਦਿਆਂ ਵੀ ਮੈਂ ਆਪਣਾ ਆਪ ਚਾਚੇ ਨੂੰ ਸੌਂਪ ਦਿੱਤਾ। ਇਕ ਦਿਨ ਉਹ ਕੋਈ ਹੋਰ ਆਦਮੀ ਲੈ ਆਇਆ ਤੇ ਆਪ ਕਮਰੇ ਵਿਚੋਂ ਬਾਹਰ ਨਿਕਲ ਗਿਆ। ਫਿਰ ਇਹ ਸਿਲਸਿਲਾ ਬਣ ਗਿਆ। ਮੈਨੂੰ ਵੀ ਲਾਲਚ ਪੈ ਗਿਆ, ਜੇ ਤਿੰਨ ਚਾਰ ਦਿਨ ਕੋਈ ਨਾ ਆਉਂਦਾ ਤਾਂ ਮੈਂ ਉਡੀਕਦੀ। ਚਾਚੇ ਨਾਲ ਹੀ ਪੈ ਜਾਂਦੀ। ਪਹਿਲਾਂ-ਪਹਿਲਾਂ ਤਾਂ ਇਹ ਸਾਰਾ ਕੁਝ ਚੰਗਾ ਲੱਗਿਆ। ਚਾਚੇ ਤੋਂ ਚੋਰੀ ਉਹ ਮੈਨੂੰ ਕੁਝ ਪੈਸੇ ਵੀ ਦੇ ਜਾਂਦੇ ਸਨ। ਚਾਚਾ ਵੀ ਮੇਰੇ ਤੋਂ ਕਮਾਈ ਕਰ ਰਿਹਾ ਸੀ। 

…ਇਕ ਦਿਨ ਇਕ ਆਦਮੀ ਆਇਆ, ਉਸਨੇ ਆਖਿਆ, “ਜੇ ਇਹੀ ਧੰਦਾ ਕਰਨਾ ਹੈ ਤਾਂ ਵਧੀਆ ਢੰਗ ਨਾਲ ਕਰ। ਮੈਂ ਤੇਰਾ ਪ੍ਰਬੰਧ ਕਰ ਦੇਉਂਗਾ, ਤੇਰੀ ਕਮਾਈ ਤਾਂ ਸਾਰੀ ਤੇਰੇ ਚਾਚੇ ਦੀ ਜੇਬ ‘ਚ ਚਲੀ ਜਾਂਦੀ ਹੈ। ਤੇ ਇਕ ਗੁਪਤ ਪ੍ਰੋਗਰਾਮ ਬਣਾ ਕੇ. ਉਹ ਮੈਨੂੰ ਚਾਚੇ ਤੇ ਚੁੰਗਲ ਵਿਚੋਂ ਕੱਢ ਕੇ, ਇਥੇ ਸੋਨਾ-ਗਾਚੀ ਛੱਡ ਗਿਆ। ਬਾਅਦ ਵਿਚ ਪਤਾ ਲੱਗਿਆ, ਉਹ ਹਰਾਮੀ ਮੈਨੂੰ ਮੌਸੀ ਕੋਲ ਪੰਜ ਹਜ਼ਾਰ ਵਿਚ ਵੇਚ ਗਿਆ ਹੈ।…. 

…ਏਥੇ ਕੰਮ ਤਾਂ ਉਹੀ ਸੀ, ਸਲੀਕਾ ਵੱਖਰਾ ਸੀ। ਹੌਲੀ-ਹੌਲੀ ਸਭ ਜਾਣ ਲਿਆ। ਉਥੇ ਆਂਢ-ਗੁਆਂਢ ਤੋਂ ਡਰ ਕੇ ਪਰਦੇ ਹੇਠ ਧੰਦਾ ਚਲਦਾ ਸੀ, ਇਥੇ ਡੰਕੇ ਦੀ ਚੋਟ ‘ਤੇ ਐਲਾਨ ਕਰ ਦੇਈਏ ਤਾਂ ਵੀ ਰੋਕ-ਟਾਕ ਨਹੀਂ ਹੈ। ਹੁਣ ਹਰ ਮਹੀਨੇ ਮਾਂ ਨੂੰ 500 ਰੁਪਏ ਭੇਜਦੀ ਹਾਂ। ਆਖ ਰੱਖਿਐ, ਜਿਹੜੇ ਕਾਰਖਾਨੇ ਵਿਚ ਕੰਮ ਮਿਲਿਐ, ਇਥੇ ਸਭ ਲੜਕੀਆਂ ਹੀ ਲੜਕੀਆਂ ਨੇ। ਸਾਡੀ ਇੱਜ਼ਤ ਨੂੰ ਕੋਈ ਖ਼ਤਰਾ ਨਹੀਂ ਹੈ।” ਉਦਾਸ ਜਿਹਾ ਹੱਸ ਕੇ ਮਨੀਸ਼ਾ ਚੁੱਪ ਹੋ ਜਾਂਦੀ ਹੈ ਤੇ ਮਧੂ ਵੱਲ ਵੇਖਣ ਲੱਗਦੀ ਹੈ। 

* * 

ਮਧੂ ਨੇ ਆਰਜ਼ੀ ਤੌਰ ‘ਤੇ ਬਣਾਇਆ ਪੁਰੀ ਦਾ ਜਗਨ ਨਾਥ ਹੱਥ ਨਾਲ ਛੂਹਿਆ ਤੇ ਬੋਲੀ, ”ਸੋਚ ਰਹੀ ਹਾਂ, ਕਿਥੋਂ ਸ਼ੁਰੂ ਕਰਾਂ, ਜੀਵਨ ਵਿਚ ਕੁਝ ਵੀ ਗਰਵ ਕਰਨ ਵਾਲਾ ਨਹੀਂ, ਉਦੋਂ ਅਸੀਂ ਦੋਵੇਂ ਦਸਵੀਂ ਕਲਾਸ ਵਿਚ ਪੜ੍ਹਦੇ ਸਾਂ, ਜਦੋਂ ਘਰੋਂ ਭੱਜ ਆਏ। ‘ਅਲੋਕ ਸੇਨ ਨਾਂ ਸੀ ਉਸਦਾ। ਬੜਾ ਚੰਗਾ ਲੱਗਦਾ ਸੀ, ਮੈਨੂੰ ਉਸਨੇ ਕਈ ਵੇਰ ਆਖਿਆ ਸੀ, ”ਜੇ ਵਿਆਹ ਹੋਏਗਾ ਤਾਂ ਤੇਰੇ ਨਾਲ ਹੀ ਹੋਏਗਾ। ਮੈਂ ਘਰੋਂ ਰੁਪਏ ਚੁਰਾਏ, ਮਾਂ ਦੀਆਂ ਸਾੜੀਆਂ ਚੁੱਕੀਆਂ ਤੇ ਕਲਕੱਤੇ ਦੇ ਇਕ ਹੋਟਲ ਵਿਚ ਆ ਕੇ ਕਮਰਾ ਲੈ ਲਿਆ। ਕਾਲੀ ਮੰਦਰ ਜਾ ਕੇ ਅਸੀਂ ਦੋਹਾਂ ਨੇ ਸ਼ਾਦੀ ਵੀ ਕਰ ਲਈ। ਅਲੋਕ ਦਿਨ ਰਾਤ ਮੈਨੂੰ ਹੀ ਚਿੰਬੜਿਆ ਰਹਿੰਦਾ। ਮੈਂ ਆਖਿਆ, ਪੈਸੇ ਘਟ ਰਹੇ ਨੇ, ਜੇ ਬਿਲਕੁਲ ਖ਼ਤਮ ਹੋ ਗਏ, ਹੋਟਲ ਦੇ ਕਮਰਿਆਂ ਦਾ ਕਿਰਾਇਆ ਕਿਥੋਂ ਆਏਗਾ?” 

.ਉਸਨੇ ਕਾਲੀਘਾਟ ਵੱਲ ਇਕ ਗੰਦੀ ਜਿਹੀ ਬਸਤੀ ਵਿਚ ਕਮਰਾ ਲੈ ਲਿਆ। ਮੈਂ ਪਹਿਲੀ ਵਾਰ ਦੇਖਿਆ, ਉਥੇ ਦੂਸਰੇ ਘਰਾਂ ‘ਚ ਲੜਕੀਆਂ ਗੂੜ੍ਹਾ ਮੇਕਅਪ ਕਰਕੇ, ਵਾਲਾਂ ਵਿਚ ਹਰੇ ਜਾਂ ਲਾਲ ਰਿਬਨ ਗੁੰਦ ਕੇ ਸਵੇਰ ਤੋਂ ਹੀ ਤੰਗ ਜਿਹੀ ਗਲੀ ਜਾਂ ਆਪਣੇ ਬੂਹਿਆਂ ਵਿਚ ਖੜ੍ਹੀਆਂ ਰਹਿੰਦੀਆਂ ਸਨ। ਉਹ ਉਥੋਂ ਲੰਘਣ ਵਾਲਿਆਂ ਜਾਂ ਉਥੇ ਆਉਣ ਵਾਲਿਆਂ ਨੂੰ ਅਸ਼ਲੀਲ ਹਰਕਤਾਂ ਕਰਕੇ ਬੁਲਾਉਂਦੀਆਂ ਤੇ ਇੰਨੇ ਘਟੀਆ ਸ਼ਬਦ ਬੋਲਦੀਆਂ. ਮੈਂ ਹੈਰਾਨ ਹੋਈ… ਬਾਪ..ਰੇ, ਲੜਕੀਆਂ ਇਸ ਤਰ੍ਹਾਂ ਵੀ ਬੋਲ ਸਕਦੀ…? 

.. ਇਕ ਲੜਕੀ ਕੋਲ ਆਏ ਸ਼ਰਾਬੀ ਨੂੰ ਆਖ ਰਹੀ ਸੀ. ”. ਆ ਨਾ, ਜਿਸ ਤਰ੍ਹਾਂ ਆਖੇਂਗਾ ਕਰੂੰਗੀ। ਪੁੱਠਾ, ਸਿੱਧਾ, ਜਿਵੇਂ ਤੇਰੀ ਇੱਛਾ ਪੂਰਾ ਮਜ਼ਾ ਦੇਊਂਗੀ…. ।’ 

ਸ਼ਰਾਬੀ ਤੁਰ ਚੱਲਿਆ ਤਾਂ ਬੋਲੀ, ”ਜੇ ਚਾਹੇ ਤਾਂ ਮੂੰਹ ਨਾਲ ਵੀ ਹੋ ਜਾਏਗਾ…।” ਮੈਂ ਤਾਂ ਕੰਨਾਂ ‘ਤੇ ਹੱਥ ਧਰ ਲਿਆ। ਇਹ ਕਿਹੜੀ ਨਗਰੀ ਵਿਚ ਲੈ ਕੇ ਆਇਆ ਹੈ मेर्तु…? 

..ਰਾਤ ਨੂੰ ਜਦੋਂ ਅਲੋਕ ਆਇਆ ਤਾਂ ਮੈਂ ਪੁੱਛਿਆ, “ਏਹ ਕੇਹਾ ਮੁਹੱਲਾ ਹੈ? ਇਥੇ ਤਾਂ ਜ਼ਰਾ ਵੀ ਇੱਜ਼ਤ ਨਹੀਂ, ਸਲੀਕਾ ਨਹੀਂ।” 

”ਕਿਸੇ ਭੱਦਰ-ਪਾੜ੍ਹੇ ਵਿਚ ਕਮਰਾ ਲੈਣ ਦੀ ਸਮਰੱਥਾ ਵੀ ਤਾਂ ਨਹੀਂ ਹੈ ਆਪਣੀ? ਕੰਮ ਲੱਭ ਰਿਹਾਂ। ਮਿਲਦਿਆਂ ਹੀ ਆਪਾਂ ਇਥੋਂ ਚਲੇ ਜਾਵਾਂਗੇ। ਪੰਜ-ਸੱਤ ਦਿਨ ਅੱਖਾਂ ਬੰਦ ਕਰਕੇ ਕੱਟ ਲੈ।” 

…ਉਥੇ ਰਹਿੰਦਿਆਂ ਇਕ ਲੜਕੀ ਕਦੇ-ਕਦੇ ਮੇਰੇ ਕੋਲ ਆਉਣ ਲੱਗੀ। ਉਸਦੀ ਉਮਰ ਮਸਾਂ 14-15 ਸਾਲ ਹੋਵੇਗੀ। ਪਰ ਦੇਖਣ ਨੂੰ ਲੱਗਦਾ ਸੀ, ਜਿਵੇਂ ਉਹ ਬਚਪਨ ਵਿਚ ਹੀ 40-50 ਸਾਲਾਂ ਦੀ ਉਮਰ ਭੋਗ ਚੁੱਕੀ ਹੋਵੇ। ਉਹ ਮੇਰੇ ਨਾਲ ਹਮਦਰਦੀ ਕਰਨ ਲੱਗੀ। ਇਕ ਦਿਨ ਮੈਂ ਉਸ ਕੋਲੋਂ ਵੀਹ ਰੁਪਏ ਵੀ ਉਧਾਰ ਲਏ। ਇਕ ਦਿਨ ਮੈਂ ਪੁੱਛਿਆ, ਤੂੰ ਇਹ ਸਭ ਕਿਉਂ ਕਰਦੀ ਹੈਂ..?” 

”ਪੇਟ ਭਰਨ ਦਾ ਹੋਰ ਕੋਈ ਸਾਧਨ ਹੀ ਨਹੀਂ ਤਾਂ ਕੀ ਕਰਾਂ? ਭੀਖ ਮੰਗਣ ਨਾਲੋਂ ਤਾਂ ਚੰਗਾ ਹੈ।” ਉਸ ਕੁੜੀ ਨੇ ਆਖਿਆ। 

.. ਅਲੋਕ ਨੂੰ ਅਜੇ ਵੀ ਕੰਮ ਨਹੀਂ ਸੀ ਮਿਲਿਆ। ਉਹ ਖਿੜਿਆ ਰਹਿਣ ਲੱਗਾ। ਮੇਰੇ ਨਾਲ ਝਗੜਨ ਲੱਗ ਪਿਆ ਤੇ ਅੰਦਰੋਂ ਅਸੀਂ ਦੋਵੇਂ ਪਛਤਾਉਣ ਲੱਗੇ।… 

ਇਕ ਦੁਪਹਿਰ ਘਰ ਅਲੋਕ ਨਹੀਂ ਸੀ। ਇਕ 30 ਕੁ ਸਾਲਾਂ ਦੇ ਆਦਮੀ ਨੇ ਆ ਕੇ ਪੁੱਛਿਆ, ‘ਬੈਠੇਗੀ*…?’ 

ਉਸਦੀ ਦਲੇਰੀ ‘ਤੇ ਮੈਨੂੰ ਤਾਜੁਬ ਵੀ ਹੋਇਆ ਤੇ ਗੁੱਸਾ ਵੀ ਆਇਆ। ਉਸੇ ਗੁੱਸੇ ਵਿਚ ਆਖ ਦਿੱਤਾ-”ਹਾਂ ਬੈਠਾਂਗੀ.. ਹਿੰਮਤ ਹੈ ਤੇਰੇ ਵਿਚ? ਪੰਜਾਹ ਲਊਂਗੀ?” 

”ਠੀਕ ਹੈ।” ਆਖ ਕੇ ਉਹ ਅੰਦਰ ਲੰਘ ਆਇਆ। ਮੈਂ ਕੰਬ ਗਈ। ਹੁਣ ਕੀ ਕਰਾਂ? ਮੈਂ ਤਾਂ ਉਸਨੂੰ ਗਲੋਂ ਲਾਹੁਣ ਲਈ ਹੀ ਪੰਜਾਹ ਮੰਗੇ ਸਨ। ਇਥੇ ਤਾਂ ਲੜਕੀਆਂ, ਪੰਜਾਂ-ਦਸਾਂ ਰੁਪਈਆਂ ਲਈ ਹੀ ਪੁੱਠੇ ਸਿੱਧੇ ਹਰ ਕੰਮ ਲਈ ਤਿਆਰ ਰਹਿੰਦੀਆਂ ਹਨ। ”ਮੈਂ ਐਸੀ ਲੜਕੀ ਨਹੀਂ ਹਾਂ।”ਮੈਂ ਕਿਹਾ। ਮੇਰਾ ਸੰਘ ਸੁੱਕਣ ਲੱਗ ਪਿਆ। 

”ਮੈਂ ਵੀ ਐਸਾ ਨਹੀਂ ਹਾਂ।” ਆਖ ਕੇ ਉਹ ਹੱਸਿਆ ਤੇ ਆਪ ਹੀ ਦਰਵਾਜ਼ਾ ਭੇੜ ਆਇਆ। 

… ਫੇਰ ਉਹ ਭੁੱਖਿਆਂ ਵਾਂਗ ਮੈਨੂੰ ਚੰਬੜ ਗਿਆ। ਮੈਨੂੰ ਪਤਾ ਹੀ ਨਾ ਲੱਗਿਆ। ਦਿਸਣੋਂ-ਸੁਣਨੋਂ ਹੀ ਜਿਵੇਂ ਹਟ ਗਿਆ। ਅਲੋਕ ਨੇ ਕਦੇ ਇੰਨਾ ਤਿੱਖਾ ਆਵੇਗ ਨਹੀਂ ਸੀ *ਸਹਿਵਾਸ ਕਰਨ ਨੂੰ ਬੈਠੇਗੀ ਸ਼ਬਦ ਵਰਤਦੇ ਹਨ। 

ਦਿਖਾਇਆ। ਜਦੋਂ ਉਹ ਚਲਿਆ ਗਿਆ, ਮੈਨੂੰ ਤਾਂ ਉਦੋਂ ਸੁਰਤ ਆਈ। ਚਟਾਈ ‘ਤੇ ਪੰਜਾਹ ਰੁਪਏ ਪਏ ਸਨ ਤੇ ਮੇਰੇ ਗੁਪਤ ਅੰਗ ਵਿਚ ਬੁਰੀ ਤਰ੍ਹਾਂ ਦਰਦ ਹੋ ਰਿਹਾ ਸੀ।.. 

.ਫੇਰ ਉਹ ਅਕਸਰ ਆਉਣ ਲੱਗਾ। ਅਲੋਕ ਨੂੰ ਪਤਾ ਲੱਗ ਗਿਆ ਸੀ। ਉਸਦੀ ਚੁੱਪ ਤੋਂ ਲੱਗਦਾ ਸੀ, ਉਹ ਮੇਰੇ ਨਾਲ ਸਹਿਮਤ ਹੈ। ਸਾਡਾ ਖ਼ਰਚ ਚੱਲਣ ਲੱਗਾ। ਇਕ ਸਮਾਂ ਤਾਂ ਅਜਿਹਾ ਆਇਆ. ਉਹ ਆਦਮੀ ਆਪ ਆਉਂਦਾ ਜਾਂ ਕੋਈ ਉਸਦਾ ਭੇਜਿਆ ਹੋਰ ਆਉਂਦਾ, ਜੇ ਅਲੋਕ ਘਰ ਹੁੰਦਾ ਤਾਂ ਪਿੱਠ ਕਰਕੇ ਸੌਣ ਦਾ ਬਹਾਨਾ ਕਰਦਾ। . 

ਮੈਨੂੰ ਤਾਂ ਬਾਪ ਬਹੁਤ ਯਾਦ ਆਉਂਦੈ। ਜੀ ਕਰਦਾ ਅਲੋਕ ਤੋਂ ਚੋਰੀ ਵਾਪਸ ਚਲੀ ਜਾਵਾਂ । ਪਰ ਜੇ ਉਨ੍ਹਾਂ ਪਨਾਹ ਨਾ ਦਿਤੀ, ਫੇਰ ਕਿੱਧਰ ਜਾਵਾਂਗੀ? ਫਿਰ ਇਕ ਦਿਨ ਉਹੀ ਆਦਮੀ ਮੈਨੂੰ ਉਥੋਂ ਗੰਦੀ ਬਸਤੀ ਵਿਚੋਂ ਕੱਢ ਲਿਆ, ਆਖਦਾ ਸੀ, ”ਤੇਰੀ ਥਾਂ ਇਥੇ ਨਹੀਂ ਹੈ..।” ਤੇ ਉਹ ਮੈਨੂੰ ਇਥੇ ਛੱਡ ਗਿਆ। 

ਮੈਂ ਦੇਵਕੀ ਮੌਸੀ ਕੋਲ ਆ ਗਈ। ਅਲੋਕ ਨਾਲ ਲਏ ਸੁਪਨੇ ਜੰਮਣ ਤੋਂ ਪਹਿਲਾਂ ਹੀ ਮਰ ਗਏ। ਸਾਡਾ ਘਰ ਹੋਏਗਾ ਪਿਆਰੇ-ਪਿਆਰੇ ਬੱਚੇ ਹੋਣਗੇ। ਪਰ ਇਹ ਸੁਪਨੇ ਵੀ ਅਲੋਕ ਦੇ ਨਾਲ ਹੀ ਅਲੋਪ ਹੋ ਗਏ… ।’ 

ਮਧੂ ਚੁੱਪ ਕਰ ਗਈ ਤੇ ਨੀਵੀਂ ਪਾ ਕੇ ਅੱਖਾਂ ਪੂੰਝਣ ਲੱਗ ਪਈ। * . 

ਮਧੂ ਦੇ ਨਾਲ ਇੰਦਰਾ ਬੈਠੀ ਹੈ। 

”ਮੈਂ ਤਾਂ ਪੈਦਾ ਹੀ ਇਸ ਮਾਹੌਲ ‘ਚ ਹੋਈ ਆਂ…।” ਇੰਦਰਾ ਨੇ ਆਪਣੀ ਜ਼ਿੰਦਗੀ ਦੇ ਇਸ ਘਿਨਾਉਣੇ ਪੱਖ ਨੂੰ ਯਾਦ ਕਰਦਿਆਂ ਕਹਿਣਾ ਸ਼ੁਰੂ ਕੀਤਾ। -ਮੇਰੀ ਮਾਂ ਇਕ ਕੋਠੇ ਦੀ ਮੌਸੀ ਹੁੰਦੀ ਸੀ। ਉਥੇ ਨਿੱਕੀ ਹੁੰਦਿਆਂ ਮੈਂ ਲੜਕੀਆਂ ਨੂੰ ਓਪਰੇ ਮਰਦਾਂ ਨਾਲ ਨੰਗੀ ਖੇਡ ਖੇਡਦਿਆਂ ਆਮ ਹੀ ਵੇਖਿਆ ਕਰਦੀ ਸਾਂ। ਲੜਕੀ ਅਜੇ ਬੱਚੀ ਹੈ ਜਾਣਕੇ, ਉਹ ਮੇਰੀ ਪ੍ਰਵਾਹ ਘੱਟ ਹੀ ਕਰਦੇ ਸਨ। ਮੈਂ ਉਨ੍ਹਾਂ ਨੂੰ ਅਜੀਬ ਹਰਕਤਾਂ ਕਰਦੇ ਵੇਖ ਕੇ ਹੈਰਾਨ ਹੁੰਦੀ ਰਹਿੰਦੀ ਸਾਂ। 

ਮੇਰੀ ਮਾਂ ਬਚਪਨ ਵਿਚ ਹੀ ਮੈਨੂੰ ਦੂਸਰੇ ਮਰਦਾਂ ਨਾਲ ਸੌਣ ਦੇ ਤਰੀਕੇ ਸਮਝਾਉਣ ਲੱਗ ਪਈ ਸੀ। ਜਦੋਂ ਸ਼ਰਾਬੀ ਹੋਇਆ ਕੋਈ ਗਾਹਕ ਬੁੱਕਲ ਵਿਚ ਲੈ ਕੇ ਚੁੰਮਦਾ ਤਾਂ ਮੇਰੀਆਂ ਛਾਤੀਆਂ ਵਾਲੇ ਥਾਂ ਤੋਂ ਰੁੱਗ ਭਰਦਾ ਤਾਂ ਮਾਂ ਆਖਦੀ ਹੁੰਦੀ ਸੀ, ”ਥੋੜ੍ਹਾ ਸਬਰ ਕਰੋ, ਅਜੇ ਬੱਚੀ ਹੈ। ਤਿਆਰ ਨਹੀਂ ਹੋਈ ਅਜੇ। ਮੈਂ ਨਹੀਂ ਸਾਂ ਜਾਣਦੀ, ਇਹ ‘ਤਿਆਰ ਹੋਣਾ’ ਕੀ ਹੁੰਦਾ ਹੈ। 

… ਦੂਸਰੇ ਬੱਚਿਆਂ ਨੂੰ ਸਕੂਲ ਜਾਂਦਿਆਂ ਵੇਖ ਕੇ, ਮਾਂ ਨੂੰ ਆਖਦੀ ਸਾਂ ਮੈਂ ਵੀ ਸਕੂਲ ਜਾਣੈ।” ਉਹ ਆਖਿਆ ਕਰਦੀ, ਪੜ੍ਹ ਕੇ ਵੀ ਇਹੀ ਧੰਦਾ ਕਰਨੈ। ਸਾਊ ਘਰਾਂ ਦੀਆਂ ਲੜਕੀਆਂ ਲੁਕ-ਛਿਪ ਕੇ ਕਰਦੀਐ? ਆਪਾਂ ਬਾਜ਼ਾਰ ‘ਚ ਬੈਠ ਕੇ ਕਰਦੀਐਂ। ਇਹ ਸਾਰੀ ਦੁਨੀਆ ਹੀ ਰੰਡੀ ਖਾਨਾ ਐ। ਮੈਨੂੰ ਉਦੋਂ ਮਾਂ ਦੀ ਗੱਲਾਂ ਦੀ ਸਮਝ ਨਹੀਂ ਸੀ पैंरी।… 

…ਕਈ ਵਾਰ ਮਾਂ ਇਕ ਨਰਮ ਜਿਹੀ ਲੱਕੜੀ ਦਾ ਟੁਕੜਾ ਮੇਰੇ ਗੁਪਤ ਅੰਗ ‘ਚ ਰੱਖ ਕੇ ਮੈਨੂੰ ਪਾਣੀ ਦੇ ਟੱਬ ‘ਚ ਬਿਠਾ ਦਿੰਦੀ। ਪਾਣੀ ਵਿਚ ਬੈਠੇ ਰਹਿਣ ਨਾਲ ਲੱਕੜੀ ਦਾ ਟੁਕੜਾ ਹੌਲੀ-ਹੌਲੀ ਫੁੱਲਣ ਲੱਗਦਾ। ਮੈਨੂੰ ਤਕਲੀਫ਼ ਹੁੰਦੀ। ਰੋ ਕੇ ਮਾਂ ਨੂੰ ਆਖਦੀ ਤਾਂ ਉਹ ਤਿੜਕਦੀ, ਕੁਝ ਨਹੀਂ ਹੁੰਦਾ, ਥੋੜ੍ਹਾ ਚਿਰ ਹੋਰ ਬੈਠ। ਹੁਣ ਜਿੰਨੀ ਤਕਲੀਫ਼ ਸਹੇਂਗੀ. ਅੱਗੇ ਜਾ ਕੇ ਆਰਾਮ ਰਹੇਗਾ । 

ਉਦੋਂ ਮੈਂ ਗਿਆਰਾਂ ਕੁ ਸਾਲਾਂ ਦੀ ਹੋਵਾਂਗੀ, ਜਦੋਂ ਮਾਂ ਨੇ ਮੈਨੂੰ ਇਕ ਮਰਦ ਸਾਹਮਣੇ ਪਰੋਸ ਦਿੱਤਾ। ਇਹ ਤਾਂ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਾ ਕਿ ਇਕ ਵਹਿਮ ਸਭਨਾਂ ਮਰਦਾਂ ਨੂੰ ਹੈ, ਛੋਟੀ ਉਮਰ ਦੀ ਕੁਆਰੀ ਲੜਕੀ ਨਾਲ ਸੰਭੋਗ ਕੀਤਿਆਂ, ਗੁਪਤ ਰੋਗ ਠੀਕ ਹੋ ਜਾਂਦਾ ਹੈ, ਉਸ ਦਿਨ ਮੈਂ ਚੀਕਦੀ ਰਹੀ ਤੇ ਉਹ ਸ਼ਾਇਦ ਆਪਣੇ ਗੁਪਤ ਰੋਗ ਦਾ ਇਲਾਜ ਕਰਦਾ ਰਿਹਾ। ਮਾਂ ਬਾਹਰ ਬੈਠੀ ਰੁਪਏ ਗਿਣਦੀ ਰਹੀ ਤੇ ਮੈਂ ਅੰਦਰ ਲਹੂ-ਲੁਹਾਣ ਹੁੰਦੀ ਰਹੀ।.. 

..ਫਿਰ ਮਾਂ ਆਪਣਾ ਕਿੱਤਾ ਘਟਾਉਂਦੀ ਗਈ ਤੇ ਮੇਰਾ ਵਧਾਉਂਦੀ ਗਈ। ਮੈਂ ਉਮਰ ਤੋਂ ਪਹਿਲਾਂ ਹੀ ਪੂਰੀ ਔਰਤ ਬਣ ਗਈ ਸਾਂ। ਆਵਾਜ਼ ਭਾਰੀ ਜਿਹੀ ਹੋ ਗਈ। ਦੂਸਰੀਆਂ ਸਾਥਣਾਂ ਵਾਗ ਪਾਨ ਚਬਾ ਕੇ ਗੂੜ੍ਹੀ ਸੁਰਖੀ ਲਾ ਕੇ ਸੰਧਿਆ ਵੇਲੇ ਤਿਆਰ ਹੋਣ सँग यष्टी…। 

… ਫਿਰ ਮਾਂ ਦਾ ਕਿਸੇ ਅੰਦਰੂਨੀ ਗੁਪਤ ਬੀਮਾਰੀ ਕਾਰਨ ਬੀਮਾਰ ਹੋ ਕੇ ਦੇਹਾਂਤ ਹੋ ਗਿਆ ਤੇ ਮੈਂ ਨਾ ਚਾਹੁੰਦੀ ਹੋਈ ਵੀ ਸੁਤੰਤਰ ਰੂਪ ਵਿਚ ਏਹੀ ਪੇਸ਼ਾ ਅਪਣਾ ਲਿਆ। ਇਕ ਵਾਰ ਮਨ ਉਚਾਟ ਹੋਇਆ ਵੀ। ਇਕ ਤੱਦਰ, ਬੰਗਾਲੀ ਦੇ ਘਰ ਸਰੀਫ ਜਿਹੀ ਲੜਕੀ ਬਣਕੇ, ਘਰ ਦੀ ਸਫ਼ਾਈ ਦਾ ਕੰਮ ਕਰਨ ਲੱਗੀ। ਕੁਝ ਦਿਨਾਂ ਬਾਅਦ ਹੀ ਬੰਗਾਲੀ ਮੋਸ਼ਾਏ ਨੇ ਮੌਕਾ ਵੇਖ ਕੇ ਮੈਨੂੰ ਆ ਫੜਿਆ। ਫਿਰ ਸੋਚਿਆ, ਜੋ ਇਥੇ ਵੀ ਇਹੀ ਕੰਮ ਕਰਨੈ ਤਾਂ ਫਿਰ ਕਿਉਂ ਨਾ ਮਾਂ ਦੀ ਆਤਮਾ ਨੂੰ ਸ਼ਾਂਤੀ ਦੇਵਾਂ। ਤੇ ਮੈਂ ਫਿਰ ਇਥੇ ਆ ਗਈ। 

ਆਪਣੀ ਵਿਧਿਆ ਸੁਣਾ ਕੇ ਇੰਦਰਾ ਚੁੱਪ ਹੋ ਗਈ ਤਾਂ ਮਨੀਸਾ ਮਾਇਆ ਵੱਲ ਤਾਕੀ। 

ਸਭ ਭੁੱਲ ਗਈਆਂ ਹਨ, ਅੱਜ ਉਹ ਹੱਸਣ-ਖੇਡਣ ਤੇ ਪੂਜਾ ਵੇਖਣ ਆਈਆਂ ਹਨ। ਜੀਵਨ ਦੀ ਕਿਤਾਬ ਦੇ ਉਹ ਇਹ ਪੰਨੇ ਇਸ ਤਰ੍ਹਾਂ ਫਰੋਲੇ ਜਾਣਗੇ, ਘਰੋਂ ਤੁਰਨ ਲੱਗਿਆ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸਨ। ਪਤਾ ਨਹੀਂ ਮਨੀਸ਼ਾ ਦੀ ਇਹ ਸ਼ਰਾਰਤ ਸੀ ਜਾਂ ਗੰਭੀਰਤਾ-ਪਰ ਆਪਣੇ ਨਾਲ ਹੋਈਆਂ ਬੀਤੀਆਂ ਕਹਿ ਕੇ ਮਨ ਹੌਲਾ-ਹੱਲਾ ਮਹਿਸੂਸ ਕਰਦਾ ਹੈ। ਇੰਦਰਾ ਤੇ ਮਧੂ ਇਹੀ ਸੋਚ ਰਹੀਆਂ ਹਨ। 

ਮਾਇਆ ਦੇ ਚਿਹਰੇ ‘ਤੇ ਵੀ ਤਣਾਓ ਹੈ। ਗਲਾ ਸਾਫ਼ ਕਰਨ ‘ਤੇ ਵੀ ਮੁੰਹੋਂ ਅਜੇ ਬੋਲ ਨਹੀਂ ਨਿਕਲ ਰਹੇ। ਸਭ ਚੁੱਪ-ਚਾਪ ਉਸ ਤੱਕ ਰਹੀਆਂ ਹਨ। ਆਸੇ ਪਾਸੇ ਕੀ ਹੋ ਰਿਹਾ ਹੈ? ਲੋਕ ਕਿਵੇਂ ਆਨੰਦ ਮਾਣ ਰਹੇ ਹਨ? ਸਭ ਬੇਖ਼ਬਰ ਹਨ। 

”ਮੇਰੇ ਮਾਂ ਤੇ ਪਿਤਾ ਦੋਨੋਂ ਸਰਵਿਸ ਕਰਦੇ ਸਨ।” ਮਾਇਆ ਹੌਲੀ-ਹੌਲੀ ਉਧੜਨਾ ਸ਼ੁਰੂ ਹੁੰਦੀ ਹੈ। -ਮੈਂ ਦੇ ਭਾਈਆਂ ਤੋਂ ਵੱਡੀ ਹਾਂ। ਪਟਨੇ ਦੇ ਕਾਲਜ ਵਿਚ ਪੜ੍ਹਦੀ ਸਾਂ। ਬਾਰ੍ਹਵੀਂ ਦੇ ਇਮਤਿਹਾਨਾਂ ਵਿਚ ਤਿੰਨ ਮਹੀਨੇ ਸਨ। ਪਿਤਾ ਦੇ ਦੋਸਤ ਨਾਲ ਇਕ ਲੜਕਾ ਲੜਕਾ ਸ਼ਾਇਦ ਕਿਸੇ ਪ੍ਰਾਈਵੇਟ ਕਾਲਜ ਵਿਚ ਨਵਾਂ-ਨਵਾਂ ਪ੍ਰੋਫੈਸਰ ਲੱਗਿਆ ਸੀ। ਕਦੇ-ਕਦੇ ਸਾਡੇ ਘਰ ਆਉਂਦਾ ਹੁੰਦਾ ਸੀ। ਇਕ ਦਿਨ ਪਿਤਾ ਨੇ ਮੇਰੇ ਬਾਰੇ ਉਸਨੂੰ ਕਿਹਾ “ਇਹ ਅਰਥ ਸ਼ਾਸਤਰ ਵਿਚ ਕਮਜ਼ੋਰ ਹੈ, ਇਹਨੂੰ ਪੜ੍ਹਾਇਆ ਕਰ। ਉਹ ਹਰ ਰੋਜ਼ ਆਉਣ ਲੱਗਾ। 

ਮਾਤਾ-ਪਿਤਾ ਦੀ ਗ਼ੈਰ-ਹਾਜਰੀ ਵਿਚ ਵੀ ਘਰ ਵਿਚ ਹੋਰ ਕੋਈ ਨਹੀਂ ਸੀ ਹੁੰਦਾ। ਛੋਟੇ ਤਾਈ ਵੀ ਸਕੂਲ ਗਏ ਹੁੰਦੇ ਸਨ। ਪਤਾ ਨਹੀਂ ਉਹ ਛੁੱਟੀ ਲੈ ਕੇ ਆਉਂਦਾ ਸੀ ਜਾਂ ਉਂਝ ਹੀ ਸਬੱਬ ਬਣ ਜਾਂਦਾ ਸੀ। ਜਿੰਨਾ ਚਿਰ ਪੜ੍ਹਾਉਂਦਾ ਰਹਿੰਦਾ, ਉਸਦੀਆਂ ਅੱਖਾਂ ਮੇਰੇ ਚਿਹਰੇ ‘ਤੇ ਜੰਮੀਆਂ ਰਹਿੰਦੀਆਂ। ਉਸਦਾ ਵੇਖਣਾ ਮੈਨੂੰ ਵੀ ਚੰਗਾ-ਚੰਗਾ ਲੱਗ ਪਿਆ। ਮੇਰੀ ਵੀ ਇੱਛਾ ਹੁੰਦੀ, ਜਦੋਂ ਘਰ ਵਿਚ ਕੋਈ ਨਾ ਹੋਵੇ, ਉਹ ਉਦੋਂ ਆਵੇ। 

..ਇਕ ਦਿਨ ਪਤਾ ਹੀ ਨਹੀਂ ਲੱਗਿਆ, ਅਸੀਂ ਇੰਨੇ ਅੱਗੇ ਕਿਵੇਂ ਵਧ ਗਏ। ਫੇਰ ਤਾਂ ਇਕੱਲੇ ਹੋਣ ਦਾ ਅਸੀਂ ਬਹਾਨਾ ਤਾਲਦੇ. ਉਹ ਮੈਨੂੰ ਚਿੰਬੜ ਜਾਂਦਾ। ਮਾਂ ਨੂੰ ਉਸ ਦਿਨ ਪਤਾ ਲੱਗਿਆ, ਜਿਸ ਦਿਨ ਮੈਨੂੰ ਪਹਿਲੀ ਵਾਰ ਉਲਟੀ ਆਈ। ਉਹ ਹੈਰਾਨ ਹੋਈ। ਫਿਰ ਪੁਰੀ ਤਫ਼ਤੀਸ ਵਿਚ ਉਸਨੇ ਸਾਰਾ ਕੁਝ ਜਾਣ ਲਿਆ। ਪ੍ਰੋਫੈਸਰ ਦਾ ਘਰ ਆਉਣਾ ਬੰਦ ਹੋ ਗਿਆ। ਫਿਰ ਪਤਾ ਲੱਗਿਆ। ਉਹ ਮੇਰੇ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ। ਪਰ ਪਿਤਾ ਜੀ ਰਾਜ਼ੀ ਨਹੀਂ ਹੋਏ। ਘਰ ਵਿਚ ਕਾਫ਼ੀ ਹੰਗਾਮਾ ਹੋਇਆ। ਮੇਰੇ ਇਮਤਿਹਾਨ ਵਿਚੇ ਹੀ ਰਹਿ ਗਏ। ਪਿਤਾ ਜੀ ਦਾ ਫ਼ੈਸਲਾ ਸੀ। ਇਕ ਮੁਸਲਮਾਨ ਲੜਕੇ ਨਾਲ ਮੇਰੀ ਸ਼ਾਦੀ ਨਹੀਂ ਹੋ ਸਕਦੀ। 

ਮੈਨੂੰ ਉਦੋਂ ਹੀ ਪਤਾ ਲੱਗਿਆ। ਉਹ ਮੁਸਲਮਾਨ ਹੈ। ਘਰ ਵਿਚ ਕਦੇ ਉਸਦਾ ਨਾਮ ਨਹੀਂ ਸੀ ਲਿਆ ਗਿਆ। ਸਾਰੇ ਪ੍ਰੋਫੈਸਰ ਆਖ ਕੇ ਹੀ ਸੰਬੋਧਨ ਹੁੰਦੇ ਸਨ। ਪਰ ਜੇ ਨਾਮ ਦਾ ਪਤਾ ਵੀ ਹੁੰਦਾ ਤਾਂ ਹੁਣ ਕੀ ਹੋ ਸਕਦਾ ਸੀ… 

… ਫੇਰ ਪਿਤਾ ਜੀ ਨੇ ਮਾਂ ਰਾਹੀਂ ਕਿਹਾ, ”ਬੱਚਾ ਗਿਰਾ ਦਿੱਤਾ ਜਾਏ।’ ਮਾਂ ਮੈਨੂੰ ਇਕ ਡਾਕਟਰ ਕੋਲ ਲੈ ਗਈ। ਉਸਨੇ ਕਿਹਾ, ਹੁਣ ਦੇਰ ਹੋ ਚੁੱਕੀ ਹੈ, ਜਾਨ ਨੂੰ ਖ਼ਤਰਾ ਹੈ। ਪਿਤਾ ਨੇ ਕਿਹਾ, ‘ਜੇ ਮਰ ਜਾਏ ਤਾਂ ਹੋਰ ਵੀ ਚੰਗਾ ਹੈ। ਇਸਦੀ ਵਜ੍ਹਾ ਨਾਲ ਸਾਰੀ ਬਿਰਾਦਰੀ ਵਿਚ ਨੱਕ ਕੱਟੀ ਗਈ ਹੈ. ਉਹ ਕਿਧਰੇ ਵੀ ਮੂੰਹ ਦਿਖਾਉਣ ਜੋਗੇ ਨਹੀਂ ਰਹੇ। 

….ਪਰ ਮੈਂ ਮਰਨਾ ਨਹੀਂ ਸੀ ਚਾਹੁੰਦੀ। ਪਿਤਾ ਨੇ ਹੁਕਮ ਸੁਣਾਇਆ, ਜੇ ਇਹ ਘਰ ਵਿਚ ਰਹਿਣਾ ਚਾਹੁੰਦੀ ਹੈ ਤਾਂ ਬੱਚਾ ਘਰ ਵਿਚ ਨਹੀਂ ਆਏਗਾ।” ਮੈਂ ਇਕ ਦਿਨ ਹਿੰਮਤ ਕਰਕੇ ਪ੍ਰੋਫੈਸਰ ਦੇ ਘਰ ਗਈ ਤੇ ਦੱਸਿਆ, “ਮੇਰੇ ਪੇਟ ਵਿਚ ਤੇਰਾ ਬੱਚਾ ਹੈ।” ਉਸਨੇ ਕਿਹਾ, ਕਿਸੇ ਹੋਰ ਸ਼ਹਿਰ ‘ਚ ਜਾ ਕੇ ਸ਼ਾਦੀ ਕਰਕੇ ਰਹਿ ਲੈਂਦੇ ਹਾਂ। ਮੈਂ ਘਰੋਂ ਨਿਕਲਣ ਦਾ ਪ੍ਰੋਗਰਾਮ ਬਣਾ ਕੇ ਆਈ ਤਾਂ ਪਿਤਾ ਨੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਸ਼ਾਮ ਦਾ ਵਕਤ ਸੀ, ਪ੍ਰੋਫੈਸਰ ਵੱਲ ਫੇਰ ਗਈ ਤਾਂ ਉਸਨੇ ਆਪਣੇ ਘਰ ਵਾਲਿਆਂ ਦਾ ਵਾਸਤਾ ਪਾ ਕੇ ਰਾਤ ਭਰ ਲਈ ਉਡੀਕ ਕਰਨ ਵਾਸਤੇ ਕਿਹਾ। ਮੈਂ ਸਾਰੀ ਰਾਤ ਭਟਕਦੀ ਰਹੀ। ਰੇਲਵੇ ਸਟੇਸ਼ਨ ਤੇ ਰਾਤ-ਕੱਟੀ ਕਰਨ ਗਈ ਤਾਂ ਤਰਸ ਖਾ ਕੇ ਸਟੇਸ਼ਨ ਬਾਬੂ ਆਪਣੇ ਕਮਰੇ ਅੰਦਰ ਲੈ ਗਿਆ ਤੇ ਅੱਧੀ ਰਾਤੀਂ ਮੇਰੇ ਨਾਲ ਆ ਪਿਆ। ਮੈਂ ਉਥੋਂ ਭੱਜ ਨਿਕਲੀ। ਪਰ ਜਾਂਦੀ ਕਿਧਰ? ਪਿਤਾ ਘਰ ਨਹੀਂ ਸੀ ਵੜਨ ਦਿੰਦਾ ਤੇ ਜਿਸਦਾ ਬੱਚਾ ਪੇਟ ਵਿਚ ਲੈ ਕੇ ਘੁੰਮ ਰਹੀ ਸਾਂ, ਉਹ ਆਪਣੇ ਮਾਂ ਪਿਉ ਤੋਂ ਡਰਦਾ ਸੀ।… 

..ਬਾਕੀ ਦੀ ਰਾਤ ਇਕ ਮੰਦਰ ਦੀਆਂ ਪੌੜੀਆਂ ‘ਚ ਪਈ ਰਹੀ। ਸੋਚਿਆ ਸੀ ਸਾਇਦ ਦੇਵੀ ਮਾਂ ਮੇਰੇ ‘ਤੇ ਮਿਹਰ ਕਰੇਗੀ। ਸੂਬਾ ਪੁਜਾਰੀ ਨੇ ਜਦੋਂ ਮੈਨੂੰ ਦੇਖਿਆ ਤਾਂ ਹਮਦਰਦੀ ਨਾਲ ਮੇਰੇ ਸਿਰ ‘ਤੇ ਹੱਥ ਰੱਖਿਆ। ਫਿਰ ਮੂੰਹ ਧੋਣ ਲਈ ਪਾਣੀ ਦਿੱਤਾ. ਚਾਹ ਪਿਲਾਈ। ਦੇਵੀ ਮਾਂ ਦਾ ਪ੍ਰਸਾਦ ਦਿੱਤਾ। ਮੈਂ ਪਸੀਜ ਗਈ ਤੇ ਉਸਨੂੰ ਆਪਣੇ ਨਾਲ ਹੋਈ- ਬੀਤੀ ਸੁਣਾਈ। ਉਸਨੇ ਅਸ਼ੀਰਵਾਦ ਦਿੰਦਿਆਂ ਆਖਿਆ, ”ਘਬਰਾ ਨਾ ਬੇਟੀ, ਤੂੰ ਇਥੇ ਹੀ ਰਹੇਂਗੀ। ਆਪਣੇ ਬੱਚੇ ਨੂੰ ਜਨਮ ਵੀ ਦੇਵੇਂਗੀ। ਦੇਵੀ ਮਾਂ ਤੇਰੇ ‘ਤੇ ਕਿਰਪਾ ਕਰੇਗੀ। ਸਭ ਅੱਛਾ ਹੋ ਜਾਏਗਾ।” ਤੇ ਉਹ ਮੈਨੂੰ ਮੰਦਰ ਦੇ ਪਿੱਛੇ ਆਪਣੇ ਕਮਰੇ ਵਿਚ ਲੈ ਗਿਆ। 

ਦੋ ਦਿਨ ਸਭ ਠੀਕ-ਠਾਕ ਰਿਹਾ। ਤੀਸਰੇ ਦਿਨ ਮੈਂ ਬਹੁਤ ਉਦਾਸ ਹੋ ਗਈ ਤੇ ਰੋਣ ਲੱਗ ਪਈ। ਪੁਜਾਰੀ ਆਇਆ ਤੇ ਮੈਨੂੰ ਹੌਸਲਾ ਰੱਖਣ ਲਈ ਆਖਦਾ। ਮੇਰੀ ਪਿੱਠ ਪਲੋਸਣ ਲੱਗਾ। ਮੈਨੂੰ ਜਾਪਿਆ, ਜਿਵੇਂ ਉਸਦੇ ਹੱਥ ਦਾ ਦਬਾਅ ਕੁਝ ਵਧੇਰੇ ਹੀ ਹੈ। ਫਿਰ ਉਸਦਾ ਹੱਥ ਕਮਰ ਦੇ ਹੇਠਾਂ ਤਕ ਆ ਗਿਆ। ਮੈਂ ਖਿਸਕ ਕੇ ਪਰ੍ਹੇ ਹੋ ਗਈ ਤਾਂ ਉਸਨੇ ਆਪਣਾ ਅਸਲੀ ਰੂਪ ਵਿਖਾਇਆ। ਬੋਲਿਆ, ”ਜੇ ਤੂੰ ਦੇਵੀ ਮਾਂ ਦੇ ਪੁਜਾਰੀ ਨੂੰ ਪ੍ਰਸੰਨ ਨਾ ਕੀਤਾ ਤਾਂ ਦੇਵੀ ਮਾਂ ਤੈਨੂੰ ਸਰਾਪ ਦੇਵੇਗੀ। ਤੇਰਾ ਬੱਚਾ ਪੇਟ ਅੰਦਰ ਹੀ ਮੁਰਦਾ ਹੋ ਜਾਵੇਗਾ। ਜਿਸ ਆਸਣ ‘ਤੇ ਬੈਠ ਕੇ ਉਹ ਦੇਵੀ ਮਾਂ ਦੀ ਅਰਾਧਨਾ ਕਰਦਾ ਹੁੰਦਾ ਸੀ, ਉਸੇ ਆਸਣ ‘ਤੇ ਉਸਨੇ ਮੇਰੇ ਨਾਲ ਜ਼ਬਰਦਸਤੀ ਸੰਭੋਗ ਕੀਤਾ। ਤਿੰਨ ਦਿਨ ਮੈਂ ਹੋਰ ਉਥੇ ਰਹੀ। ਪੁਜਾਰੀ ਦਿਨੇ ਵੀ ਤੇ ਰਾਤ ਨੂੰ ਵੀ ਮੇਰੇ ਨਾਲ ਕੁਕਰਮ ਕਰਦਾ ਰਿਹਾ। ਇਕ ਦਿਨ ਪੁਜਾਰੀ ਕੋਲ ਦੋ ਔਰਤਾਂ ਆਈਆਂ ਤੇ ਕੁਝ ਚਿਰ ਇਨ੍ਹਾਂ ਦੀ ਗੁਪਤ ਵਾਰਤਾਲਾਪ ਚਲਦੀ वगी।… 

ਇਸ ਤੋਂ ਅਗਲੇ ਦਿਨ ਪਟਨੇ ਤੋਂ ਰੇਲ ਗੱਡੀ ਚੜ੍ਹਾ ਕੇ ਉਹ ਦੋ ਔਰਤਾਂ ਮੈਨੂੰ ਦੇਵਕੀ ਮੌਸੀ ਕੋਲ ਛੱਡ ਗਈਆਂ। ਰਾਜੂ ਦਾ ਜਨਮ ਵੀ ਇਥੇ ਆ ਕੇ ਹੀ ਹੋਇਆ।” ”ਫੇਰ?” ਮਨੀਸ਼ਾ ਨੇ ਪੁੱਛਿਆ। 

”ਫੇਰ ਕੀ।” ਮਾਇਆ ਵਿਅੰਗ ਨਾਲ ਮੁਸਕਰਾਈ… ‘ਬਿਨਾਂ ਕੰਧਾਂ ਵਾਲੇ ਖੁਲ੍ਹੇ ਵੇਸਵਾ-ਘਰ ‘ਚੋਂ ਨਿਕਲ ਕੇ, ਕੰਧਾਂ ਵਾਲੇ ਤੰਗ ਵੇਸਵਾ-ਘਰ ਵਿਚ ਆ ਗਈ। ਦੇਵਕੀ ਮੌਸੀ ਬੇਸ਼ਕ ਪੈਸੇ ਦੀ ਭਾਈਵਾਲ ਹੈ। ਪਰ ਦੁੱਖ-ਸੁੱਖ ਵਿਚ ਸਾਥ ਤਾਂ ਦਿੰਦੀ ਹੈ। ਇਥੇ ਜਿਹੜਾ ਵੀ ਮਰਦ ਆਉਂਦਾ ਹੈ, ਚਿਹਰੇ ਤੇ ਮਖੌਟਾ ਤਾਂ ਪਹਿਨ ਕੇ ਨਹੀਂ ਆਉਂਦਾ। ਸਟੇਸ਼ਨ ਬਾਬੂ ਜਾਂ ਪੁਜਾਰੀ ਵਾਂਗ। ਆਪਾਂ ਨੂੰ ਪਤਾ ਹੁੰਦੈ, ਉਹ ਕੀ ਲੈਣ ਆਇਆ ਹੈ। ਆਪਾਂ ਉਸਦੀ ਇੱਛਾ ਪੂਰਤੀ ਲਈ ਤਿਆਰ ਹੁੰਦੀਆਂ ਹਾਂ। ਪਰ ਬਾਹਰ ਦੀ ਸਾਊ ਅਖਵਾਉਂਦੀ ਦੁਨੀਆਂ ਵਿਚ…? ਮੈਂ ਕੀ ਕਹਾਂ। ਚੰਗਾ ਹੈ ਚੁੱਪ ਹੀ ਰਹਾਂ… ।” 

ਤੇ ਉਹ ਚੁੱਪ ਕਰ ਗਈ। 

ਗੁੱਡੀ ਸਮਝ ਗਈ, ਹੁਣ ਉਸਦੀ ਵਾਰੀ ਹੈ। ਇੰਨਾ ਚਿਰ ਉਸਨੇ ਮਧੂ ਮਨੀਸ਼ਾ ਜਾਂ ਮਾਇਆ ਦੀਆਂ ਗੱਲਾਂ ਸੁਣਨ ਵੱਲ ਘੱਟ ਧਿਆਨ ਦਿੱਤਾ ਹੈ। ਉਸ ਨੇ ਆਪ ਹੀ ਕਹਿਣਾ ਹੈ, ਇਸਦੇ ਬਾਰੇ ਹੀ ਸੋਚਦੀ ਰਹੀ ਹੈ। ਨੀਵੀਂ ਪਾਈ ਉਹ ਘਾਹ ਦੀਆਂ ਤਿੜਾਂ ਪੁੱਟ ਰਹੀ ਹੈ, ਮਾਇਆ ਨੇ ਕੂਹਣੀ ਮਾਰ ਕੇ ਉਸਨੂੰ ਸੁਚੇਤ ਕੀਤਾ ਤਾਂ ਉਹ ਸੰਭਲ ਕੇ ਸਾਵਧਾਨ ਹੋ ਗਈ। ਇਕ ਲੰਮਾ ਸਾਹ ਲਿਆ ਤੇ ਬੋਲਣ ਲੱਗੀ; 

”ਮੇਰਾ ਪਿਉ ਸ਼ਰਾਬੀ ਸੀ। ਪੱਕਾ ਕੰਮ ਉਹ ਕੋਈ ਨਹੀਂ ਸੀ ਕਰਦਾ। ਪਰ ਅਜਿਹਾ ਕੰਮ ਵੀ ਕੋਈ ਨਹੀਂ ਸੀ, ਜਿਹੜਾ ਉਸਨੇ ਕਰਕੇ ਨਾ ਵੇਖਿਆ ਹੋਵੇ। ਉਸਨੂੰ ਸ਼ਰਾਬ ਚਾਹੀਦੀ ਹੁੰਦੀ ਸੀ, ਕਿਸੇ ਵੀ ਢੰਗ ਨਾਲ ਮਿਲੇ, ਸ਼ਰਾਬ ਲਈ ਉਹ ਲੋਕਾਂ ਦੀਆਂ ਜੁੱਤੀਆਂ ਚੱਟ ਸਕਦਾ ਸੀ। ਪਹਿਲਾਂ ਮਾਂ ਦੀਆਂ ਟੂਮਾਂ ਵਿਕੀਆਂ, ਫੇਰ ਇਕ-ਇਕ ਕਰਕੇ ਘਰ ਦੀਆਂ ਵਸਤਾਂ। ਹੁਣ ਮਾਂ ਤੇ ਮੈਂ ਹੀ ਉਸ ਕੋਲ ਬਚੀਆਂ ਸਾਂ। ਸ਼ਰਾਬ ਦੇ ਨਸ਼ੇ ਵਿਚ, ਉਹ ਮਾਂ ਤੋਂ ਕਦੇ ਪੈਸੇ ਮੰਗਦਾ, ਕਦੇ ਗਹਿਣੇ। ਮਾਂ ਦੇ ਨਾ ਸਕਦੀ ਤਾਂ ਕੁੱਟਦਾ, ਗਾਲ੍ਹਾਂ ਕੱਢਦਾ। ਬੁਰਾ- ਭਲਾ ਆਖਦਾ, ਇਹੀ ਸਿਲਸਿਲਾ ਸੀ ਦਿਨ ਰਾਤ ਦਾ ਸਾਡੇ ਘਰ ਵਿਚ।. 

…ਇਕ ਛੋਟਾ ਜਿਹਾ ਘਰ ਸੀ ਸਾਡੇ ਕੋਲ। ਇਕ ਕਮਰਾ, ਵਿਹੜਾ ਤੇ ਰਸੋਈ ਦੇ ਨਾਂ ‘ਤੇ ਵਲਗਣ ਕਰਕੇ ਓਟ ਜਿਹੀ ਹੋਈ ਸੀ। ਬਸ ਇਕੋ ਕਮਰੇ ਵਿਚ ਮਾਂ-ਪਿਓ ਤੇ ਮੈਂ ਸੌਂਦੇ ਸਾਂ। ਮਾਂ ਕੁੱਟ ਖਾ ਕੇ ਕਿੰਨਾ ਚਿਰ ਹੀ ਰੋਂਦੀ ਰਹਿੰਦੀ। ਫਿਰ ਪਿਉ ਦੀ ਝਿੜਕ ਤੇ ਉਠ ਕੇ ਉਸਨੂੰ ਰੋਟੀ ਵੀ ਦਿੰਦੀ। ਮੈਂ ਡਰਦੀ ਆਪਣੀ ਮੰਜੀ ਵਿਚ ਹੀ ਦੁਬਕੀ ਰਹਿੰਦੀ। ਰਾਤ ਨੂੰ ਪਿਉ ਮਾਂ ਦੇ ਮੰਜੇ ‘ਤੇ ਚਲਿਆ ਜਾਂਦਾ। ਮੈਂ ਹੈਰਾਨ ਹੁੰਦੀ, ਏਨੀ ਕੁੱਟ ਖਾ ਕੇ ਵੀ ਮਾਂ ਅੱਗੋਂ ਹੱਸਦੀ, ਮੇਰੇ ਪਿਉ ਨੂੰ ਜੱਫੀਆਂ ਪਾਉਂਦੀ, ਉਦੋਂ ਮੈਂ ਚੌਦਾਂ-ਪੰਦਰਾਂ ਸਾਲਾਂ ਦੀ ਹੋਵਾਂਗੀ। ਮੈਨੂੰ ਸਮਝ ਨਹੀਂ ਸੀ ਆਉਂਦੀ, ਮਾਂ ਅਤੇ ਪਿਉ ਵਿਚ ਇੰਨੀ ਜਲਦੀ ਸਮਝੌਤਾ ਕਿਵੇਂ ਹੋ ਜਾਂਦਾ… | 

…ਤੜਕੇ ਫੇਰ ਉਹੀ ਇੱਟ-ਕੁਹਾੜੀ ਖੜਕਦੀ। ਰਾਤ ਨੂੰ ਪਿਉ ਪੀ ਕੇ ਆਉਂਦਾ। ਫਿਰ ਝਗੜਾ ਹੁੰਦਾ। ਕੁੱਟਮਾਰ ਵੀ ਹੁੰਦੀ, ਪਰ ਰਾਤ ਨੂੰ ਮੰਜੇ ‘ਤੇ ਫਿਰ ਇਕੱਠੇ ਹੋ ਜਾਂਦੇ। ਮੇਰਾ ਜੀਅ ਕਰਦਾ, ਕੋਈ ਮੈਨੂੰ ਵੀ ਜੱਫੀਆਂ ਪਾਵੇ। ਮੇਰਾ ਮੂੰਹ ਚੁੰਮੇ… । 

..ਅਚਾਨਕ ਇਕ ਦਿਨ ਮੇਰੀ ਮਾਂ ਨੇ ਕਿਹਾ, ਤੇਰਾ ਵਿਆਹ ਹੈ, ਹੁਣ ਬਾਹਰ- ਅੰਦਰ ਨਾ ਫਿਰੀਂ ਬਾਹਲਾ। 

ਮੈਨੂੰ ਬਾਅਦ ਵਿਚ ਪਤਾ ਲੱਗਿਆ, ਬਾਪੂ ਨੇ ਕਾਫ਼ੀ ਰਕਮ ਲੈ ਕੇ ਇਕ ਅਧੇੜ ਉਮਰ ਦਾ ਮਰਦ ਮੇਰੇ ਲਈ ਸਹੇੜ ਦਿੱਤਾ। ਮੇਰਾ ਵਿਆਹ ਹੋ ਗਿਆ। ਮੇਰਾ ਘਰ ਵਾਲਾ ਮੈਨੂੰ ਢਿੱਲੀਆਂ ਜਿਹੀਆਂ ਬਾਹਾਂ ਨਾਲ ਜੱਫੀਆਂ ਪਾਉਂਦਾ, ਫਿਰ ਪਾਸੇ ਹੋ ਕੇ ਸੌਂ ਜਾਂਦਾ। ਮੇਰੇ ਅੰਦਰ ਅੱਗ ਬਲਦੀ ਰਹਿੰਦੀ। ਨੀਂਦ ਨਾ ਆਉਂਦੀ। ਉਹ ਸੁੱਤਾ ਪਿਆ ਘਰਾੜੇ ਮਾਰਦਾ ਰਹਿੰਦਾ, ਫੇਰ ਮੈਂ ਉਨ੍ਹਾਂ ਦੇ ਗੁਆਂਢ ਇਕ ਗੱਭਰੂ ਨਾਲ ਜੋੜ ਕਰ ਲਿਆ। ਘਰ ਵਾਲੇ ਨੂੰ ਪਤਾ ਲੱਗਿਆ ਤਾਂ ਮੇਰਾ ਹਾਲ ਵੀ ਮਾਂ ਵਾਲਾ ਹੋਣ ਲੱਗਾ। ਉਹ ਸ਼ਰਾਬੀ ਹੋ ਕੇ ਮੈਨੂੰ ਕੁੱਟਦਾ, ਪਰ ਮੇਰੇ ਪਿਉ ਦੇ ਮਾਂ ਨਾਲ ਸਮਝੌਤਾ ਕਰਨ ਵਾਂਗ ਮੇਰੇ ਮੰਜੇ ‘ਤੇ ਨਾ ਆਉਂਦਾ। ਇਕ ਦਿਨ ਸ਼ਰਾਬੀ ਹੋਇਆ ਕੁੱਟਣ ਲੱਗਾ ਤਾਂ ਮੈਂ ਹੱਥ ਫੜ ਲਿਆ. ਵੰਗਾਰਿਆ, ”ਆ ਤਾਂ ਦੇਖਾਂ ਕਿੱਡਾ ਕੁ ਮਰਦ ਹੈਂ ਤੂੰ?” ਮੈਂ ਆਪਣੇ ਲੀੜੇ ਪਾੜ ਲਏ। ਉਸਦੇ ਲੀੜੇ ਪਾੜ ਦਿੱਤੇ। ਮੈਂ ਨੰਗੀ ਹੋ ਕੇ ਉਸਨੂੰ ਲਲਕਾਰਿਆ, ”ਆ ਮਰਦ ਹੈ ਤਾਂ ” ਉਹ ਭਿੱਜੀ ਜਿਹੀ ਬੱਕਰੀ ਆਂਗੂ ਨੀਵੀਂ ਪਾ ਕੇ ਮੰਜੇ ‘ਤੇ ਬਹਿ ਗਿਆ। ਉਸ ਤੋਂ ਮਗਰੋਂ, ਉਸਨੇ ਮੇਰੇ ‘ਤੇ ਕਦੇ ਹੱਥ ਨਾ ਚੁੱਕਿਆ। ਪੀ ਕੇ ਆਉਂਦਾ, ਜੇ ਮੈਂ ਰੋਟੀ ਦੇ ਦਿੰਦੀ, ਖਾ ਲੈਂਦਾ, ਨਹੀਂ ਤਾਂ ਚੁੱਪ ਕਰਕੇ ਪੈ ਜਾਂਦਾ… । 

…ਇਕ ਦਿਨ ਆਂਹਦਾ, ਆਪਾਂ ਕਲਕੱਤਾ ਚੱਲਣੈ। ਪਿੰਡ ਛੱਡ ਦੇਣੈ।” ਮੈਨੂੰ ਪਤਾ ਸੀ, ਉਸਦੀ ਜਾਣ-ਪਛਾਣ ਵਾਲੇ ਉਸਨੂੰ ਮਿਹਣੇ ਮਾਰਦੇ ਸਨ। ਉਹ ਨਾਮਰਦੀ ਦੀ ਨਮੋਸ਼ੀ ਮੰਨੀ ਬੈਠਾ ਸੀ। 

ਕਲਕੱਤੇ ਆ ਕੇ ਗੁਜ਼ਾਰਾ ਕਾਹਦੇ ਨਾਲ ਕਰਦੇ? ਕੰਮ ਤਾਂ ਉਹਨੂੰ ਕੋਈ ਆਉਂਦਾ ਨਹੀਂ ਸੀ। ਉਤੋਂ ਵੈਲ ਨਸ਼ੇ ਦਾ ਆਦੀ। ਪਤਾ ਨਹੀਂ ਉਹਨੂੰ ਕਿਹੜਾ ਮਿਲਿਆ, ਕਿਹਨੇ ਰਾਇ ਦਿੱਤੀ, ਇਥੇ ਇਕ ਕਮਰਾ ਲੈ ਲਿਆ। ਆਂਹਦਾ ਲੈ ਬਈ ਭਾਗਵਾਨੇ, ਏਕੇ ਤੇਰੀ ਭੁੱਖ ਵੀ ਸਾਂਤ ਹੋਊਗੀ ਤੇ ਮੇਰੀ ਵੀ। ਮੇਰੀ ਭੁੱਖ ਦਾ ਮੈਨੂੰ ਪਤਾ ਨਹੀਂ ਕਦੋਂ ਲੱਗੀ ਸੀ ਤੇ ਮਦੋਂ ਮਰ ਵੀ ਗਈ। ਹਾਂ ਉਹਦੀ ਭੁੱਖ ਜਰੂਰ ਸ਼ਾਂਤ ਹੋ ਗਈ ਹੈ। ਕਿਸੇ ਗਾਹਕ ਨੂੰ ਆਖਦੈ, ਮੇਰੀ ਧੀ ਐ, ਕਿਸੇ ਨੂੰ ਆਖ ਦਿੰਦੈ, ਮੇਰੀ ਨੂੰਹ ਹੈ, ਕਦੇ ਮੇਰਾ ਚਾਚਾ ਬਣ ਬਹਿੰਦੈ, ਕਦੇ ਭਰਾ ।” 

”ਨੀ ਗੁੱਡੀ, ਉਹ ਤੇਰਾ ਪਤੀ ਹੈ?” ਇੰਦਰਾ ਨੇ ਹੈਰਾਨ ਹੋ ਕੇ ਪੁੱਛਿਆ। ਗੁੱਡੀ ਕੁਝ ਨਹੀਂ ਬੋਲੀ, ਫਿੱਕਾ ਜਿਹਾ ਹੱਸੀ। 

”ਕੋਈ ਸਵਾਲ-ਜਵਾਬ ਨਹੀਂ ਕਰੇਗੀ।” ਮਨੀਸ਼ਾ ਨੇ ਟੋਕਿਆ। ”ਨਾ ਕੋਈ ਦੂਸਰੀ ਵਿਚਕਾਰ ਬੋਲੇਗੀ।’… 

”ਆਪਾਂ ਕਿਸ਼ਤੀ ਦੀ ਸੈਰ ਵੀ ਤਾਂ ਕਰਨੀ ਹੈ. ਮਧੂ ਬੋਲੀ। 

”ਬਸ ਕੰਚਨਾ ਤੇ ਰੇਖਾ ਨੂੰ ਸੁਣ ਲਈਏ, ਫਿਰ ਕਿਸੇ ਰੈਸਟੋਰੈਂਟ ‘ਤੇ ਕੁਝ ਖਾਣ- ਪੀਣ ਕਰਾਂਗੀਆਂ। ਤੇ ਬਾਅਦ ਵਿਚ ਕਿਸ਼ਤੀ ਦੀ ਸੈਰ’ ਪ੍ਰੋਗਰਾਮ ਦੀ ਰੂਪ ਰੇਖਾ ਦੱਸਦਿਆ ਮਨੀਸ਼ਾ ਕੰਚਨ ਵੱਲ ਝਾਕੀ। 

ਆਪਣੀ ਰਾਮ ਕਹਾਣੀ ਰਾਮ-ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੰਚਨਾ ਨੂੰ ਆਪਣਾ ਛੋਟਾ ਜਿਹਾ ਗਾਂਵ (ਪਿੰਡ) ਦਿਸਦਾ ਹੈ। ਮੁਸ਼ਕਲ ਨਾਲ 20 ਕੁ ਝੁੱਗੀਆਂ ਵਰਗੇ ਘਰ ਹੋਣਗੇ। ਘਾਹ-ਫੂਸ ਦੀਆਂ ਅਤੇ ਕੱਚੀਆਂ ਛੱਤਾਂ ਵਾਲੇ। ਰਸੋਈ ਦੀ ਜਗ੍ਹਾ ਜਿੱਡੇ-ਜਿੱਡੇ ਖੇਤ ਵੀ ਸਨ ਉਨ੍ਹਾਂ ਕੋਲ ।” ਕੰਚਨਾ ਨੇ ਖੰਘ ਦੇ ਗਲਾ ਸਾਫ਼ ਕੀਤਾ। 

ਬਹੁਤ ਛੋਟੀ ਤਾਂ ਨਹੀਂ ਸਾਂ। ਤੀਵੀਂ ਮਰਦ ਦੇ ਫ਼ਰਕ ਨੂੰ ਸਮਝਣ ਲੱਗ ਪਈ ਸਾਂ। ਇਕ-ਅੱਧ ਕਮਰੇ ਨੂੰ ਛੱਡ ਕੇ ਪਿੰਡ ਦੇ ਸਾਰੇ ਘਰ ਹੀ ਅਤਿ ਗ਼ਰੀਬੀ ਵਾਲੇ ਸਨ। ਪਿੰਡ ਦੀਆਂ ਔਰਤਾਂ ਹੀ ਵਧੇਰੇ ਕੰਮ ਕਰਦੀਆਂ ਸਨ । ਮਰਦ ਤਾਂ ਘਰ ਬੈਠੇ ਹੁੱਕੇ ਪੀਂਦੇ ਰਹਿੰਦੇ ਜਾਂ ਬੀੜੀਆਂ ਪੀਂਦੇ ਰਹਿੰਦੇ। ਸਾਡਾ ਕੰਮ ਹੁੰਦਾ ਸੀ ਖੇਤਾਂ ਅਤੇ ਜੰਗਲ ਵਿਚੋਂ ਕੰਮ-ਮੂਲ ਚੁਣ ਕੇ ਆਉਣਾ ਤੇ ਭਾਜੀ ਬਣਾ ਲੈਣੀ। ਰਾਸ਼ਨ ਡੀਪੂ ਤੋਂ ਲਿਆਂਦੇ ਕੰਕਰਾਂ-ਪੱਥਰਾਂ ਵਾਲੇ ਸਸਤੇ ਚੋਲ ਉਬਾਲ ਲੈਣੇ।… 

”ਕਿਸੇ ਹਾਟ* ਤੋਂ ਲਿਆਂਦੀ ਘਟੀਆ ਸਾੜ੍ਹੀ ਉਦੋਂ ਤਕ ਪਹਿਨੀ ਰੱਖਣੀ, ਜਦੋਂ ਤੀਕਰ ਉਹ ਮੱਛੀਆਂ ਦੇ ਜਾਲ ਵਰਗੀ ਨਹੀਂ ਸੀ ਬਣ ਜਾਂਦੀ। ਪੋਖਰ ‘ਤੇ ਨਹਾਉਣ ਵੇਲੇ ਹੀ ਉਸਨੂੰ ਬਿਨਾਂ ਸਾਬਣ ਤੋਂ ਪਾਣੀ ਵਿਚ ਧੋ ਲੈਣਾ, ਫਿਰ ਗਿੱਲੀ ਹੀ ਪਹਿਨ ਲੈਣੀ ਤੇ ਸਾੜ੍ਹੀ ਨੇ ਸਾਡੇ ਜਿਸਮ ਦੀ ਗਰਮੀ ਨਾਲ ਸੁੱਕਣਾ, ਇਹੀ ਜੀਵਨ ਸੀ। ਅੱਜ ਸੋਚਦੀ ਹਾਂ, ਚੰਗਾ ਹੁੰਦਾ, ਜੇ ਉਹੀ ਜੀਵਨ ਰਹਿੰਦਾ ਪਵਿੱਤਰ ਨਿਰਛਲ-ਨਿਰੋਗ।’ ਕੰਚਨਾ ਹਉਕਾ ਲੈ ਕੇ ਚੁੱਪ ਕਰ ਗਈ। 

ਦੂਸਰੀਆਂ ਹੈਰਾਨੀ ਨਾਲ ਕੰਚਨਾ ਵਲ ਝਾਕੀਆਂ ਤਾਂ ਮਨੀਸ਼ਾ ਨੇ ਇਸ਼ਾਰੇ ਨਾਲ ਸਬਰ ਕਰਨ ਲਈ ਕਿਹਾ। 

”ਇਕ ਵਾਰ ਲਾਲ ਝੰਡੇ ਵਾਲਿਆਂ ਦਾ ਜਲੂਸ, ਕਲਕੱਤੇ ਕਿਸੇ ਵੱਡੀ ਰੈਲੀ ਵਿਚ ਸ਼ਾਮਲ ਹੋਣ ਆ ਰਿਹਾ ਸੀ। ਆਪਣੇ ਆਪ ਨੂੰ ਸਾਡੇ ਗਾਉਂ ਦਾ ਨੇਤਾ ਅਖਵਾਉਂਦਾ ਸੀ ਭੂਪੇਨ। ਘਰ ਆ ਕੇ ਪੰਜ ਰੁਪਈਏ ਨਕਦ ਤੇ ਰੱਜਵਾਂ ਭਾਤ ਖੁਆਉਣ ਦਾ ਲਾਲਚ ਦੇ *ਮੰਡੀ-ਮੇਲਾ ਗਿਆ। ਇਸੇ ਲਾਲਚ ਵਿਚ ਲਾਲ ਝੰਡਾ ਚੁੱਕ ਕੇ ਜਲੂਸ ਵਿਚ ਸ਼ਾਮਲ ਹੋ ਗਈ। ਬੱਸ ਅਤੇ ਰੇਲ ਦਾ ਮੁਫ਼ਤ ਸਫ਼ਰ। ਕਲਕੱਤਾ ਵੇਖਣ ਦਾ ਚਾਅ। ਇੰਨੀ ਪਰਚੰਡ ਭੀੜ, ਇੰਨਾ ਵਿਸ਼ਾਲ: ਮੈਦਾਨ ਤੇ ਲਾਲ ਝੰਡਿਆਂ ਦਾ ਤੂਫਾਨ। ਮੈਂ ਪਹਿਲੀ ਵਾਰ ਦੇਖਿਆ ਸੀ। ਦੋ ਨਾਅਰੇ ਹੀ ਸਾਨੂੰ ਰਿਟਾਏ ਗਏ ਸਨ -‘ਆਮਾਰ ਦਾਬੀ ਦੀਤੇ ਹੋਬੇ*, ਤੇ ਇਨਕਲਾਬ ਜ਼ਿੰਦਾਬਾਦ ।’ 

…ਨਾਅਰੇ ਲਾ ਲਾ ਕੇ ਮੇਰਾ ਗਲਾ ਬੈਠ ਗਿਆ। ਸੋਚਦੀ ਸਾਂ ਇਸ ਰੈਲੀ ਤੋਂ ਬਾਅਦ ਸਾਨੂੰ ਵੀ ਭਾਤ-ਮੱਛੀ ਮਿਲਿਆ ਕਰੇਗੀ। ਬਹੁਤ ਖ਼ੁਸ਼ ਸਾਂ, ਮਾਂ-ਪਿਉ ਪ੍ਰਤੀ ਮੈਂ ਵੀ ਕੋਈ ਚੰਗਾ ਕੰਮ ਕੀਤਾ ਸੀ। ਹੁਣ ਸਾਨੂੰ ਜੰਗਲ ਵਿਚੋਂ ਪਹਾੜੀ ਘਾਹ-ਫੂਸ ਨਹੀਂ ਲੈਣ ਜਾਣਾ ਪਏਗਾ। ਲਾਲ ਝੰਡੇ ਵਾਲੇ ਸਾਨੂੰ ਰੋਟੀ, ਕਪੜਾ, ਮਕਾਨ ਸਭ ਦੇਣਗੇ ਇਹੀ ਕਹਿੰਦੇ ਰਹੇ ਸਨ ਉਹ। 

.. ਘਰ ਮੁੜਦਿਆਂ ਨੂੰ ਰਾਤ ਪੈ ਗਈ ਸੀ। ਭੂਪੇਨ ਆਇਆ ਸੀ ਘਰ ਤੇ ਮਾਂ ਨਾਲ ਪਤਾ ਨਹੀਂ ਕੀ ਗੱਲਾਂ ਕਰਦਾ ਰਿਹਾ ਸੀ। ਜਾਂਦਾ ਹੋਇਆ ਉਹ ਮਾਂ ਨੂੰ ਪੰਜ ਰੁਪਈਏ ਵੀ ਪਕੜਾ ਗਿਆ ਸੀ। ਉਸ ਦੇ ਚਲੇ ਜਾਣ ਬਾਅਦ ਮਾਂ ਨੇ ਕਿਹਾ ਸੀ, 

”ਜਾਹ ਸੇਰ ਦੋ ਸੇਰ ਚਾਵਲ ਲੈ ਆਂ ਭੁਪੇਨ ਦੇ ਕੋਲੋਂ। ਦਸ ਰੁਪਈਏ ਹੋਰ ਦੇਣ ਲਈ ਵੀ ਆਖ ਗਿਆ ਹੈ ਹੌਲੀ ਹੌਲੀ ਮੋੜ ਦਿਆਂਗੇ। ਮੈਨੂੰ ਸਮਝ ਨਹੀਂ ਸੀ ਆਈ-ਮਾਂ ਕਿਵੇਂ ਦਸ ਰੁਪਈਏ ਮੋੜੇਗੀ ? ਕੋਈ ਕੰਮ-ਕਾਰ ਨਹੀਂ, ਖੇਤੀ ਨਹੀਂ ਨੌਕਰੀ ਨਹੀਂ …? 

… ਮੈਂ ਚਲੀ ਗਈ। ਭੂਪੇਨ ਘਰ ਹੀ ਸੀ। ਕਮੀਜ਼ ਲਾਹ ਕੇ ਬਨਿਆਣ ਪਾਈ ਹੋਈ ਸੀ। ਸਰੀਰ ਤੱਕੜਾ ਸੀ। ਪੱਕਾ ਰੰਗ ਦਿਹਾਤੀ ਬੰਗਾਲੀਆਂ ਵਰਗਾ। ਘਰ ਵਿਚ ਕੋਈ ਨਹੀਂ ਸੀ। ਉਸਨੇ ਮੈਨੂੰ ਬੈਠਣ ਲਈ ਕਿਹਾ। ਪਰ ਉਹ ਖਿੜਕੀ ‘ਤੇ ਬੂਹਾ ਕਿਉਂ ਬੰਦ ਕਰ ਰਿਹਾ ਹੈ? ਮੈਂ ਹੈਰਾਨ ਹੋਈ। ਆਪ ਹੀ ਆਂਹਦਾ-”ਮੈਨੂੰ ਚਾਵਲ ਦਿੰਦਿਆਂ ਕਿਸੇ ਨੇ ਦੇਖ ਲਿਆ ਤਾਂ ਬਸਤੀ ਦੇ ਸਾਰੇ ਲੋਕ ਹੀ ਮੰਗਣ ਤੁਰ ਪੈਣਗੇ।” ਮੇਰੇ ਨਜ਼ਦੀਕ ਆ ਕੇ ਬੋਲਿਆ, ”ਠੀਕ ਕੀਤਾ ਹੈ ਨਾ ਮੈਂ?” ਉਸ ਕੋਲੋਂ ਸ਼ਰਾਬ ਦੀ ਬੂ ਆਈ। ਮੇਰੇ ਚਿਹਰੇ ‘ਤੇ ਘਬਰਾਹਟ ਵੇਖ ਕੇ ਉਹ ਹੱਸਿਆ। ”ਚਾਹੇ ਤਾਂ ਹਰ ਰੋਜ਼ ਚਾਵਲ ਲੈ ਜਾਇਆ ਕਰ ਤੇ ਮੱਛੀ ਵੀ।’-ਫਿਰ ਉਸਨੇ ਜਾ ਕੇ ਆਪਣੀ ਕਮੀਜ਼ ਚੁੱਕੀ ਤੇ ਖੀਸੇ ਵਿਚੋਂ ਦਸਾਂ ਦਾ ਇਕ ਨੋਟ ਕੱਢ ਕੇ ਮੇਲੇ ਵੱਲ ਆਇਆ…। 

‘ਆਹ ਲੈ, ਆਪਣੀ ਮਾਂ ਨੂੰ ਦੇਈਂ ਜਾ ਕੇ।'” 

‘ ”ਤੇ ਚਾਵਲ…?” ਮੈਂ ਡਰਦੀ-ਡਰਦੀ ਨੇ ਪੁੱਛਿਆ। ਮੈਂ ਦੇਖਿਆ, ਉਸਦੀ ਨਿਗ੍ਹਾ ਮੇਰੀਆਂ ਛਾਤੀਆਂ ‘ਤੇ ਟਿਕੀ ਹੋਈ ਸੀ। 

”ਆ ਇਧਰ, ਇਥੋਂ ਲੈ ਲੈ।’ ਇਸ਼ਾਰੇ ਨਾਲ ਉਸਨੇ ਸੱਜੇ ਹੱਥ ਪਿਆ ਇਕ ਮਟਕਾ ਵਿਖਾਇਆ। ਮੈਂ ਚਾਵਲ ਵੇਖਣ ਲੱਗੀ ਤਾਂ ਉਸਨੇ ਪਿੱਛੋ-ਜੱਫੀ ਪਾ ਕੇ ਮੇਰੀਆਂ ਛਾਤੀਆਂ ਫੜ ਲਈਆਂ। ਮੈਂ ਆਪਣਾ-ਆਪ ਛੁਡਾ ਕੇ, ਬਿਨਾਂ ਚਾਵਲ ਤੇ ਦਸਾਂ ਦਾ ਨੋਟ ਲਿਆਂ, ਰੋਂਦੀ ਘਰ ਆ ਗਈ। 

ਮਾਂ ਨੇ ਝਿੜਕਿਆ, ”ਹੁਣ ਕੀ ਖਾਏਂਗੀ? ਮੇਰਾ ਸਿਰ?” ਮੈਂ ਦੱਸਿਆ”ਮਾਂ ਉਹ ਮੈਨੂੰ ਇਸ ਤਰ੍ਹਾਂ ਫੜਦਾ ਸੀ, ਉਸਦੀ ਸ਼ਰਾਬ ਪੀਤੀ ਹੋਈ मी।” 

”ਫਿਰ ਕੀ ਹੋਇਆ? ਮੌਤ ਪੈ ਚੱਲੀ ਸੀ ਤੈਨੂੰ?” ਮਾਂ ਦਾ ਇਹ ਵਤੀਰਾ ਅਤੇ ਰੂਪ ਵੇਖ ਕੇ ਮੈਂ ਸਤੰਭ ਰਹਿ ਗਈ। ਜਿਨ੍ਹਾਂ ਛਾਤੀਆਂ ਨੂੰ ਹੱਥ ਲਾਉਣ ਲੱਗਿਆਂ ਮੈਂ ਆਪ ਹੀ ਸ਼ਰਮਾ ਜਾਂਦੀ ਹੁੰਦੀ ਸੀ, ਉਸਨੂੰ ਜੇ ਕੋਈ ਸ਼ਰਾਬੀ ਛੇੜਦਾ ਹੈ ਤਾਂ ਮੌਤ ਨਹੀਂ ਆਏਗੀ। ਇਹ ਕੀ ਆਖਦੀ ਹੈ ਮਾਂ? ਸ਼ਾਇਦ ਉਹ ਸਾਡੇ ਵਰਗਿਆਂ ਦੇ ਜੀਵਨ ਦਾ ਸੱਚ ਹੀ ਆਖ ਰਹੀ ਸੀ, ਗਰੀਬ ਦੀ ਇੱਜ਼ਤ ਨਾਲੋਂ ਚਾਵਲ ਤੇ ਮੱਛੀ ਬਹੁਤ ਵੱਡੀਆਂ ਚੀਜ਼ਾਂ ਨੇ ।” ਕੰਚਨਾ ਨੇ ਫੇਰ ਹਉਕਾ ਲਿਆ। 

ਫੇਰ ਇਕ ਦਿਨ ਹੋਰ ਦੋ ਦਿਨ ਹੋਰ, ਮੈਂ ਭੂਪੇਨ ਕੋਲ ਜਾਣ ਲੱਗੀ। ਮਾਂ ਪਿਉ ਲਈ ਚਾਵਲ ਮੱਛੀ ਮਿਲਣ ਲੱਗੇ। ਮੇਰੇ ਕਾਰਨ ਉਨ੍ਹਾਂ ਦੇ ਜੀਵਨ ਵਿਚ ਕੁਝ ਦੇਰ ਖ਼ੁਸ਼ੀ ਪਰਤ ਆਈ। 

ਮੇਰਾ ਭੂਪੇਨ ਨਾਲ ਇਹ ਸਿਲਸਿਲਾ ਬਣ ਗਿਆ। ਕਦੇ ਮੈਂ ਤਿਰੰਗੇ ਝੰਡਾ ਲੈ ਕੇ ਰੈਲੀਆਂ ਵਿਚ ਸਾਮਲ ਹੁੰਦੀ ਕਦੇ ਲਾਲ ਝੰਡਾ ਲੈ ਕੇ। ਖਾਣੇ ਦੇ ਪੈਕੇਟ ਮਿਲਦੇ। ਨਕਦ ਪੈਸੇ ਵੀ ਮਿਲਦੇ। ਸਭ ਪ੍ਰਬੰਧ ਭੂਪੇਨ ਹੀ ਕਰਦਾ। ਇਨ੍ਹਾਂ ਰੈਲੀਆਂ ਕਰਕੇ ਭੂਪੇਨ ਦੀ ਨੇਤਾ- ਗਿਰੀ ਚੱਲ ਰਹੀ ਸੀ ਤੇ ਸਾਡੇ ਵਰਗੇ ਲੋਕਾਂ ਦੀ ਇਕ-ਅੱਧ ਦਿਨ ਲਈ ਸੈਰ ਹੋ ਜਾਂਦੀ ਸੀ। ਦਾਲ-ਭਾਤ ਖਾਣ ਨੂੰ ਮਿਲਦਾ ਸੀ। ਕੁਝ ਲੋਕ ਕਹਿੰਦੇ ਸਨ, ਪਾਰਟੀ ਵਲੋਂ ਭੂਪੇਨ ਨੂੰ ਬਹੁਤ ਰੁਪਏ ਮਿਲਦੇ ਸਨ ਤੇ ਅੱਗੋਂ ਉਹ ਪ੍ਰਤੀ ਜੀ ਘੱਟ ਪੈਸੇ ਦਿੰਦਾ ਸੀ। ਪਰ ਮੈਨੂੰ ਕੀ, ਮੈਂ ਤਾਂ ਉਸ ਕੋਲੋਂ ਵੱਖਰੇ ਵੀ ਰੁਪਏ ਲੈਂਦੀ ਸਾਂ।… 

.ਇਥੇ ਆਉਣ ਦਾ ਪ੍ਰੋਗਰਾਮ ਵੀ ਭੂਪੇਨ ਨੇ ਹੀ ਬਣਾਇਆ ਸੀ। ਇਕ ਦਿਨ ਮਾਂ ਨੂੰ ਕਿਹਾ ਸੀ-”ਕਲਕੱਤਾ ਵਿਚ ਇਸ ਨੂੰ ਕਿਧਰੇ ਨੌਕਰੀ ਲਗਵਾ ਦੇਵਾਂਗਾ। ਹਰ ਮਹੀਨੇ ਇਹ ਤਨਖਾਹ ਵਿਚੋਂ ਕੁਝ ਬਚਾ ਕੇ ਤੈਨੂੰ ਭੇਜਦੀ ਰਿਹਾ ਕਰੇਗੀ। ਕੋਈ ਚੰਗਾ ਲੜਕਾ ਦੇਖ ਕੇ, ਫੇਰ ਤਾਂ ਇਸ ਦੀ ਸ਼ਾਦੀ ਵੀ ਕਰਵਾ ਦਿਆਂਗਾ।’ ਉਸਨੇ ਸੁਪਨੇ ਵਿਖਾਏ। ਮਾਂ ਨੂੰ ਹੋਰ ਕੀ ਚਾਹੀਦਾ ਸੀ? ਉਹ ਵਿਅੰਗ ਨਾਲ ਹੱਸੀ-”ਜੇ ਸ਼ਾਦੀ ਵਿਆਹ ਦਾ ਮਤਲਬ ਮਰਦ ਨਾਲ ਸੌਣਾ ਹੀ ਹੈ ਤਾਂ ਬਹੁਤ ਦੇਰ ਪਹਿਲਾਂ ਭੂਪੇਨ ਨਾਲ ਉਸਦੀ ਸ਼ਾਦੀ ਹੋ ਗਈ ਸੀ। ਫਿਰ ਤਾਂ ਹਰ ਰਾਤ ਪਤਾ ਨਹੀਂ ਕਿੰਨੀਆਂ ਸ਼ਾਦੀਆਂ ਹੁੰਦੀਆਂ ਰਹੀਆਂ। ਮਰਦਾਂ ਅਤੇ ਦੂਹਲਿਆਂ ਦੀ ਗਿਣਤੀ ਹੀ ਨਾ ਰਹੀ ।” 

ਆਖ ਕੇ ਕੰਚਨਾ ਚੁੱਪ ਕਰ ਗਈ। ਆਪਣੀ ਵਿਥਿਆ ਸੁਣਾਉਂਦਿਆਂ ਉਹ ਪੀੜ ਭੁੱਲ ਗਈ ਸੀ। ਹੁਣ ਇਕਦਮ ਪੱਟਾਂ ਦੇ ਸੰਨ੍ਹਾਂ ਵਿਚ ਦਰਦ ਉੱਠਿਆ ਤੇ ਉਸਨੇ ਆਪਣੇ ਦੋਹਾਂ ਹੱਥਾਂ ਨਾਲ ਸੰਨ੍ਹਾਂ ਦੇ ਮਾਸ ਦਾ ਰੁੱਗ ਭਰ ਕੇ ਅੱਖਾਂ ਮੀਚ ਲਈਆਂ। 

* * 

ਹੁਣ ਰੇਖਾ ਦੀ ਵਾਰੀ ਹੈ। 

”ਇਕ ਗੱਲ ਤਾਂ ਆਪਾਂ ਸਭਨਾਂ ਦੀ ਸਾਂਝੀ ਹੈ. ਆਪਾਂ ਭੁੱਖ ‘ਚੋਂ ਆਈਆਂ ਹਾਂ, ਚਾਹੇ ਧੋਖੇ ਨਾਲ, ਚਾਹੇ ਅਗ਼ਵਾ ਹੋ ਕੇ ਤੇ ਚਾਹੇ ਪਿਆਰ ਦੀ ਨਾ ਸਮਝੀ ਵਿਚ। ਵਿੰਗੇ-ਟੇਢੇ ਢੰਗ ਰਾਹੀਂ ਇਥੇ ਪਹੁੰਚੀਆਂ ਹਾਂ…।” 

“ਆਪਣੀ ਗੱਲ ਕਰ ਰੇਖਾ।” ਮਨੀਸ਼ਾ ਟੋਕਦੀ ਹੈ। ਲਾਲ ਬੱਤੀ/78 

”ਆਪਣੀ ਹੀ ਤਾਂ ਕਰਨ ਲੱਗੀ ਹਾਂ।” 

ਰੇਖਾ ਨੇ ਅਜੇ ਕਿਹਾ ਹੀ ਸੀ, ਅਚਾਨਕ, ਕੋਲਡ ਡਰਿੰਕਸ ਦੇ ਸਟਾਲਾਂ ਅਤੇ ਬੇਲ- ਪੂਰੀਆਂ ਦੀਆਂ ਰੇੜੀਆਂ ਲਾਗੇ ਭਗਦੜ ਮੱਚ ਜਾਂਦੀ ਹੈ, ਬੋਤਲਾਂ ਚਲਦੀਆਂ ਹਨ। ਚੀਕ- ਚਿਹਾੜਾ ਸੁਣਾਈ ਦਿੰਦੀ ਹੈ। ਘੁੰਮਣ ਆਏ ਲੋਕ ਮਹਿਫੂਜ਼ ਥਾਵਾਂ ਵੱਲ ਦੌੜਨ ਲੱਗੇ ਹਨ। ਦੋ ਗਰੁੱਪਾਂ ਵਿਚ ਕਿਸੇ ਕਾਰਨ ਲੜਾਈ ਹੋ ਗਈ ਹੈ। ਇਹ ਸਾਰੀਆਂ ਘਬਰਾ ਕੇ ਉੱਠ ਖੜ੍ਹੀਆਂ ਹਨ। ਅਜਿਹੇ ਥਾਈਂ ਤਾਂ ਛੁਰੇਬਾਜ਼ੀ ਆਮ ਗੱਲ ਹੈ। ਉਹ ਜਾਣਦੀਆਂ ਹਨ। ਕੀ ਪਤਾ ਕਦੇ ਕੋਈ ਲਪੇਟ ਵਿਚ ਆ ਜਾਏ। ਜੇ ਕਿਧਰੇ ਬੰਬ ਚਲ ਗਿਆ ਫੇਰ। ਬੰਬ ਤੇ ਛੁਰੇ ਤਾਂ ਬੰਗਾਲੀ ਝਗੜਿਆਂ ਦਾ ਆਮ ਕਲਚਰ ਹੈ। ਹੁਣ? ਸਭਨਾਂ ਦੇ ਮਨਾਂ ਵਿਚ ਇਹ ਪ੍ਰਸ਼ਨ ਹੈ। 

ਉਨ੍ਹਾਂ ਦੇ ਨਿਗਰਾਨ ਵੀ ਸਤਰਕ ਹੋ ਗਏ ਹਨ। ਪਲਾਂ ਵਿਚ ਹੀ ਮੈਦਾਨ ਦੀਆਂ ਮੇਲੇ ਵਰਗੀਆਂ ਰੌਣਕਾਂ ਸਿਮਟ ਗਈਆਂ ਹਨ। ਸਟਾਲਾਂ ਕੋਲ ਪੁਲਸ ਦੀ ਵੈਨ ਵੀ ਆ ਗਈ ਹੈ।-”ਆਪਾਂ ਨੂੰ ਇਥੋਂ ਜਾਣਾ ਚਾਹੀਦੈ ।” ਮਨੀਸ਼ਾ ਨੇ ਰਾਇ ਦਿੱਤੀ। ਤੇ ਉਹ ਟੈਕਸੀਆਂ ਲੈ ਕੇ ਹੁਗਲੀ ਨਦੀ ਦੇ ਕਿਨਾਰੇ ਵੱਲ ਤੁਰ ਪਈਆਂ। 

ਇਥੇ ਜੀਵਨ ਆਮ ਵਾਂਗ ਹੈ। ਅਜੀਬ ਸ਼ਹਿਰ ਹੈ ਇਹ। ਇਕ ਪਾਸੇ ਸੜਕ ਤੇ ਛੁਰੇਬਾਜ਼ੀ ਹੋ ਰਹੀ ਹੈ। ਗੁੰਡਾਗਰਦੀ ਹੋ ਰਹੀ। ਦੂਸਰੀ ਸੜਕ ਤੇ ਹੁਲਾਸ ਹੈ, ਰੌਣਕਾਂ ਨੇ ਤੇ ਲੋਕ ਬੇਖੌਫ਼ ਘੁੰਮ ਰਹੇ ਨੇ। ਇਥੇ ਤਾਂ ਵਿਕਟੋਰੀਆ ਮੈਦਾਨਾਂ ਨਾਲੋਂ ਵੀ ਜ਼ਿਆਦਾ ਭੀੜ ਹੈ। ਹੁਗਲੀ ਨਦੀ ਵਿਚ, ਲੋਕ ਬੋਟਿੰਗ ਦਾ ਆਨੰਦ ਲੈ ਰਹੇ ਹਨ। ਛੋਟੇ ਜਹਾਜ਼ ਲੰਡ ਸੁੱਟੀ ਖੜ੍ਹੇ ਹਨ। ਉਨ੍ਹਾਂ ਵਿਚ ਜਗਦੀਆਂ ਰੋਸ਼ਨੀਆਂ ਦੇ ਪ੍ਰਤੀਬਿੰਬ ਹੁਗਲੀ ਨਦੀ ਦੇ ਪਾਣੀ ਵਿਚ ਬਹੁਤ ਸੁੰਦਰ ਲੱਗ ਰਹੇ ਹਨ। ਹੁਗਲੀ ਨਦੀ ਦੇ ਕਿਨਾਰੇ ਉਸਾਰੇ ਰੈਸਟੋਰੈਂਟ ਵਿਚ ਪੂਰੀ ਗਹਿਮਾ-ਗਹਿਮ ਹੈ। ਦੂਰ ਮੁਹੱਲਿਆਂ ਦੇ ਪੂਜਾ ਪੰਡਾਲਾਂ ਵਿਚ ਵੱਜਦੇ ਢੋਲਾਂ ਦੀ ਮੱਧਮ ਆਵਾਜ਼ ਸੁਣਦੀ ਹੈ। ਸਾਰੀਆਂ, ਸੈਰਗਾਹ ਦੀ ਰੇਲਿੰਗ ਨੂੰ ਹੱਥ ਪਾਈ ਹੁਗਲੀ ਨਦੀ ਦੇ ਇਸ ਸੁੰਦਰ ਦਿਸਦੇ ਜੀਵਨ ਨੂੰ ਤੱਕ ਰਹੀਆਂ ਹਨ। ਹਾਵੜਾ ਪੁਲ ਇਥੋਂ ਪੂਰੇ ਦਾ ਪੂਰਾ ਦਿਸਦਾ ਹੈ। ਨਵੇਂ ਬਣ ਰਹੇ ਪੁਲ ਦੇ ਦੋ ਵੱਡੇ ਸਤੰਭ ਹੁਗਲੀ ਨਦੀ ਦੇ ਪਾਣੀ ਵਿਚ ਖੜੇ ਅਜੀਬ ਲੱਗ ਰਹੇ ਹਨ। ਸਾਰੀਆਂ ਮੰਤਰ-ਮੁਗਧ ਹੋਈਆਂ ਠੱਗੀਆਂ ਖੜ੍ਹੀਆਂ ਹਨ। ਕੁਝ ਦੇਰ ਨੂੰ ਉਹ ਫਿਰ ਉਸੇ ਤੰਗ, ਹਨੇਰੀ, ਸਲ੍ਹਾਬੀ ਕੈਦ ਵਿਚ ਬੰਦ ਹੋ ਜਾਣਗੀਆਂ। ਜਿਥੇ ਵਸਤਰ ਉਤਾਰਨੇ ਅਤੇ ਪਹਿਨਣੇ ਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ। ਇਹੀ ਸੋਚ ਰਹੀ ਹੈ ਮਾਇਆ। ਛੋਟੇ ਬੱਚੇ ਘੁੰਮ ਦੇ ਵੇਖ ਕੇ ਉਸਨੂੰ ਫਿਰ ਰਾਜੂ ਦੀ ਯਾਦ ਆਉਂਦੀ ਹੈ ਤੇ ਉਹ ਉਦਾਸ ਹੋ ਜਾਂਦੀ ਹੈ। 

”ਕਿਸ਼ਤੀ ਦੀ ਸੈਰ ਕਰੀਏ?” ਮਨੀਸ਼ਾ ਪੁੱਛਦੀ ਹੈ। 

“ਉਧਰ ਦੇਖ ਪਹਿਲਾਂ।” ਗੁੱਡੀ ਉਸਦਾ ਧਿਆਨ ਦੋ ਨੌਜਵਾਨਾਂ ਵੱਲ ਦੁਆਉਂਦੀ 

ਹੈ, ਜਿਹੜੇ ਇਨ੍ਹਾਂ ਨੂੰ ਲਗਾਤਾਰ ਘੂਰ ਰਹੇ ਹਨ। 

“ਉੱਲੂ ਬਣਾਈਏ?” ਰੇਖਾ ਉਨ੍ਹਾਂ ਦੇ ਨਾਲ ਆ ਰਲਦੀ ਹੈ। 

”ਜੇ ਪੁਲਸੀਏ ਹੋਏ ਫੇਰ?” ਮਨੀਸ਼ਾ ਨੇ ਡਰ ਜ਼ਾਹਰ ਕੀਤਾ। ਉਹ ਜਾਣਦੀਆਂ ਹਨ, ਸਾਦੇ ਕੱਪੜਿਆਂ ਵਿਚ ਪੁਲਸੀਏ, ਆਸਾਮੀਆਂ ਲੱਭਣ ਲਈ ਗਿਰਝ ਅੱਖਾਂ ਲੈ ਕੇ ਘੁੰਮਦੇ ਰਹਿੰਦੇ ਹਨ  

ਅਰੇ, ਅਰੇ, ਉਧਰ ਦੇਖੋ।” ਇੰਦਰਾ ਇਕ ਮਦਾਰੀ ਵਲੋਂ ਬਾਂਦਰ-ਬਾਂਦਰੀ ਦੇ ਦਿਖਾਏ ਜਾ ਰਹੇ ਵਿਆਹ ਦੇ ਤਮਾਸ਼ੇ ਨੂੰ ਵੇਖ ਕੇ ਨੱਚ ਉੱਠਦੀ ਹੈ। 

“ਅਰੇ ਛੱਡੋ ਨਾ, ਇਹੋ ਜਿਹੇ ਬਾਂਦਰ ਤਾਂ ਕਿੰਨੇ ਆਉਂਦੇ ਨੇ ਆਪਣੇ ਕੋਲ, ਹਰ ਰੋਜ਼ ।” 

‘‘ਉਨ੍ਹਾਂ ‘ਤੇ ਨਿਗ੍ਹਾ ਰੱਖਣ ਵਾਲੇ ਤਿੰਨੋਂ ਵਿਅਕਤੀ, ਕੁਝ ਵਿੱਥ ‘ਤੇ ਫਿਰ ਆ ਖੜ੍ਹੇ ਹਨ।’ 

ਰਾਤ ਦੇ ਨੌਂ ਵੱਜਣ ਲੱਗੇ ਹਨ। ਛੋਟੇ ਬੱਚਿਆਂ ਵਾਲੇ ਤੇ ਸਾਊ ਅਖਵਾਉਂਦੇ ਲੋਕ ਆਪਣੀ ਘਰੀਂ ਪਰਤਣਾ ਸ਼ੁਰੂ ਹੋ ਗਏ ਹਨ। ਰੌਣਕ ਘਟਣ ਲੱਗੀ ਹੈ। 

ਮਨੀਸ਼ਾ ਨੇ ਆਈਸ ਕਰੀਮ ਵਾਲੀ ਟਰਾਲੀ ਰੋਕੀ ਹੈ ਤੇ ਦੂਸਰੀਆਂ ਵੱਲ ਝਾਕ ਕੇ, ਉਨ੍ਹਾਂ ਦੀ ਖਾਣ ਦੀ ਇੱਛਾ ਜਾਨਣੀ ਚਾਹੁੰਦੀ ਹੈ। ਮਾਇਆ ਦੀ ਇੱਛਾ ਹੈ, ਘਰ ਜਾਣ ਲੱਗੀ ਰਾਜੂ ਲਈ ਆਈਸ ਕਰੀਮ ਜ਼ਰੂਰ ਲੈ ਕੇ ਜਾਵਾਂ। ਪਰ ਉਦੋਂ ਤੀਕਰ ਪਿਘਲ ਜਾਵੇਗੀ। ਮਧੂ ਆਈਸ ਕਰੀਮ ਨਹੀਂ ਖਾਣਾ ਚਾਹੁੰਦੀ। 

ਆਖਦੀ ਹੈ-ਤਬੀਅਤ ਠੀਕ ਨਹੀਂ! 

”ਕੀ ਹੋਇਆ ਰੀ?” ਮਨੀਸ਼ਾ ਹੈਰਾਨ ਹੁੰਦੀ ਹੈ। 

”ਬਵਾਸੀਰ ਹੈ। ਡਾਕਟਰ ਨੇ ਆਖਿਐ, ਠੰਢੀ ਚੀਜ਼ ਨਹੀਂ ਲੈਣੀ।” ਮਧੂ ਸ਼ਾਇਦ ਬਹਾਨਾ ਬਣਾਉਂਦੀ ਹੈ। 

”ਮਾਂ ਚੋ….ਆਈਸ ਕਰੀਮ ਤਾਂ ਮੂੰਹ ਨਾਲ ਖਾਣ ਵਾਲੀ ਚੀਜ਼ ਹੈ।” ਮਨੀਸ਼ਾ ਮਧੂ ਨੂੰ ਗੁੱਝੀ ਮਸ਼ਕਰੀ ਕਰਦੀ ਹੈ।’ ਸਾਰੀਆਂ ਇਕ ਸਾਥ ਹੱਸ ਪੈਂਦੀਆਂ ਹਨ। 

ਖਰਮਸਤੀ ਕਰਦੀਆਂ ਤੇ ਖੁੱਲ੍ਹੀ ਹਵਾ ਵਿਚ ਸਾਹ ਲੈਂਦੀਆਂ, ਉਹ ਰਾਤ ਦੇ 11 ਕੁ ਵਜੇ ਵਾਪਸ ਆਪਣੀ ਨਗਰੀ ਵਿਚ ਮੁੜਨ ਦੀ ਸੋਚਦੀਆਂ ਹਨ। ਪੂਜਾ ਦੇ ਪੰਡਾਲ ਵੇਖਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਇਨ੍ਹਾਂ ਦਾ ਕੀ ਵੇਖਣਾ ਹੈ? ਦੁਰਗਾ ਮਾਂ ਇਕ ਹੱਥ ਵਿਚ ਤ੍ਰਿਸ਼ੂਲ ਤੇ ਦੂਸਰੇ ਹੱਥ ਵਿਚ ਤਲਵਾਰ ਲੈ ਕੇ ਰਾਖਸ਼ਸਾਂ ਦਾ ਨਾਸ ਕਰ ਰਹੀ ਹੈ। ਪਰ ਸਾਡੇ ਕੋਲ ਤਾਂ ਹਰ ਰਾਤ ਅਜਿਹੇ ਹੀ ਰਾਖਸ਼ਸ ਆਉਂਦੇ ਹਨ। ਤਾਂ ਹੀ ਸਾਨੂੰ ਦਾਲ-ਭਾਤ ਨਸੀਬ ਹੁੰਦਾ ਹੈ। ਸਾਹਮਣੇ ਦੁਰਗਾ ਮਾਂ ਹੱਥ ਵਿਚ ਖੱਪਰ ਲੈ ਕੇ ਰਾਖਸ਼ਸਾਂ ਦਾ ਲਹੂ ਪੀ ਰਹੀ ਹੈ। ਪੰਡਾਲ ਦੇ ਪਿੱਛੇ ਉਸਦੇ ਭਗਤ ਬੈਠੇ ਦਾਰੂ ਪੀ ਰਹੇ ਹੁੰਦੇ ਹਨ। ਸਭ ਚਲਦਾ ਹੈ। ਇਹੀ ਸੋਚ ਕੇ ਉਨ੍ਹਾਂ ਪੂਜਾ ਦੇਖਣ ਨਾਲੋਂ, ਆਪਣੇ ਸੁਰੱਖਿਅਤ ਖੇਤਰ ਵਿਚ ਜਾਣਾ ਹੀ ਠੀਕ ਸਮਝਿਆ। 

ਦੇਵਕੀ ਮੌਸੀ ਅਜੇ ਜਾਗ ਰਹੀ ਹੈ। ਮਾਇਆ ਦੇ ਕਮਰੇ ਵਿਚ ਆਉਣ ‘ਤੇ ਰਾਜੂ ਵੀ ਸੁਤ-ਉਨੀਂਦਾ ਜਿਹਾ ਉੱਠਦਾ ਹੈ। ਮਾਂ ਉਸਨੂੰ ਚਾਕਲੇਟ ਦੇ ਕੇ ਖ਼ੁਸ਼ ਕਰਦੀ ਹੈ। ਕਲ ਉਹ ਹੇਮਾ ਆਂਟੀ ਨਾਲ ਪੂਜਾ ਵੇਖਣ ਵੀ ਜਾਵੇਗਾ। ਮਾਇਆ ਉਸਨੂੰ ਬੁੱਕਲ ਵਿਚ ਲੈ ਕੇ ਪਿਆਰ ਕਰਦੀ ਹੈ। ਇਕ ਪਤੰਗ ਲੈ ਕੇ ਦੇਣ ਦਾ ਵਾਅਦਾ ਵੀ ਕਰਦੀ ਹੈ ਤੇ ਉਸਨੂੰ ਆਪਣੀ ਛਾਤੀ ਨਾਲ ਘੁੱਟ ਕੇ ਸੌਣ ਦਾ ਯਤਨ ਕਰਦੀ ਹੈ। 

ਉਦੋਂ ਹੀ ਬੂਹਾ ਖੜ੍ਹਕਦਾ ਹੈ। 

ਬੂਹਾ ਖੋਲ੍ਹਣ ‘ਤੇ ਦੇਖਦੀ ਹੈ, ਬਾਹਰ ਦੇਵਕੀ ਮੌਸੀ ਖੜ੍ਹੀ ਹੈ। 

”ਤੇਰਾ ਪਰਮਾਨੈਂਟ ਕਸਟਮਰ ਆਇਐ।” 

”ਪਰਮਾਨੈੱਟ ਕੌਣ?” ਮਾਇਆ ਨੇ ਦੁਖੀ ਮਨ ਨਾਲ ਪੁੱਛਿਆ। 

”ਉਹੀ, ਮਾਰਵਾੜੀ।” 

”ਬਹੁਤ ਥੱਕ ਗਈ ਆਂ ਮੋਸੀ, ਰਾਜੂ ਵੀ ਜਾਗਦਾ ਹੈ।” ਆਖ ਕੇ ਉਹ ਰਾਜੂ ਵੱਲ ਝਾਕੀ। 

”ਆਪਣਾ ਜੀਵਨ ਗਾਹਕਾਂ ਲਈ ਹੈ ਮਾਇਆ। ਸਾਨੂੰ ਉਨ੍ਹਾਂ ਦੀ ਇੱਛਾ ਦਾ ਵਿਰੋਧ ਕਰਨ ਦਾ ਹੱਕ ਨਹੀਂ। ਰਾਜੂ ਨੂੰ ਮੈਂ ਲੈ ਜਾਂਦੀ ਹਾਂ, ਤੂੰ ਗਾਹਕ ਨੂੰ ਅਟੈਂਡ ਕਰ। ਹੁਕਮ ਵਰਗਾ ਸੁਝਾਅ ਦੇ ਕੇ ਦੇਵਕੀ ਮੌਸੀ ਅੱਖਾਂ ਵਿਚ ਨੀਂਦ ਲਈ ਪਏ ਰਾਜੂ ਕੋਲ ਆਈ। 

‘”ਆ ਬੇਟਾ ਰਾਜੂ, ਆਪਾਂ ਕੁਝ ਦੇਰ ਖਿੜਕੀ ਵਿਚੋਂ ਪੂਜਾ ਦੇਖਦੇ ਆਂ।” ”ਨੀਂਦ ਆ ਰਹੀ ਹੈ, ਮੌਸੀ।” ਰਾਜੂ ਨੇ ਜ਼ਿੱਦ ਕੀਤੀ। 

”ਅੱਛੇ ਬੱਚੇ ਜ਼ਿੱਦ ਨਹੀਂ ਕਰਦੇ।” ਆਖ ਕੇ ਉਸਨੇ ਜ਼ਬਰਦਸਤੀ ਰਾਜੂ ਨੂੰ ਉਠਾ ਲਿਆ ਤੇ ਰਈਂ-ਰਈਂ ਕਰਦੇ ਨੂੰ ਬਾਹਰ ਲੈ ਗਈ..। 

ਮਾਇਆ, ਪਲ ਕੁ ਭਰ ਲਈ ਕੰਧ ‘ਤੇ ਲਟਕਾਈਆਂ ਦੇਵੀਆਂ ਦੀਆਂ ਮੂਰਤੀਆ ਵੱਲ ਝਾਕੀ। ਚਿਹਰੇ ‘ਤੇ ਵਿਅੰਗਮਈ ਮੁਸਕਾਨ ਆਈ ਤੇ ਅੱਖਾਂ ਭਰ ਆਈਆਂ। 

ਫਿਰ ਉਸਨੇ ਝਟਕੇ ਨਾਲ ਅੱਖਾਂ ਪੂੰਝੀਆਂ। ਕੁਝ ਪਲ ਲਈ ਚਿਹਰਾ ਕਠੋਰ ਬਣਿਆ ਤੇ ਉਸਨੇ ਟਿਊਬ ਲਾਈਟ ਬੁਝਾ ਕੇ ਲਾਲ ਬੱਤੀ ਜਲਾ ਲਈ। ਚਿਹਰੇ ‘ਤੇ ਮੁਸਕਾਨ ਲੈ ਕੇ ਦਰਵਾਜ਼ੇ ਤਕ ਆਈ ਤੇ ਮਾਰਵਾੜੀ ਗਾਹਕ ਨੂੰ ਅੰਦਰ ਲੰਘਾ ਕੇ ਬੂਹਾ ਭੇੜ ਲਿਆ। 

ਪੰਦਰਾਂ 

ਰਾਤ ਦੇ ਬਾਰਾਂ ਵੱਜ ਰਹੇ ਹਨ। ਦੇਵਕੀ ਮੌਸੀ ਦੀਆਂ ਲੜਕੀਆਂ ਸੌਂ ਗਈਆਂ ਹਨ, ਕੁਝ ਸੌਣ ਦੀ ਤਿਆਰੀ ਕਰ ਰਹੀਆਂ ਹਨ। ਆਸੇ-ਪਾਸੇ ਪੜੋਸ ਦੀਆਂ ਬਾੜੀਆਂ ਵਿਚ ਵੀ ਸ਼ੋਰ-ਸ਼ਰਾਬਾ ਘਟ ਰਿਹਾ ਹੈ। ਗੇਟਾਂ ‘ਤੇ ਬੈਠੇ ਦਰਬਾਨ ਜਾਂ ਨੌਕਰ ਉਂਘਲਾ ਰਹੇ ਹਨ। ਬਾੜੀ ਵਾਲੀਆਂ ਆਪਣੀ ਦੁਕਾਨਦਾਰੀ ਸਮੇਟ ਰਹੀਆਂ ਹਨ। 

ਇਸ ਵੇਲੇ ਦੇਵਕੀ ਮੌਸੀ ਦੇ ਨੌਕਰ ਰਾਮੂ ਨੂੰ ਰੋਹਬ ਮਾਰਦਾ, ਹੌਲਦਾਰ ਪਾਂਡੇ ਸਿੱਧਾ ਜਾ ਕੇ ਸਲਮਾ ਦਾ ਬੂਹਾ ਖੜਕਾਉਣ ਲੱਗਦਾ ਹੈ। ਦੇਵਕੀ ਆਪਣੇ ਕਮਰੇ ਵਿਚੋਂ ਬਾਹਰ ਆਉਂਦੀ ਹੈ। ਪੁਲਸੀਏ ਨੂੰ ਵੇਖ ਕੇ ਪਹਿਲਾਂ ਤਾਂ ਭੈ-ਭੀਤ ਹੁੰਦੀ ਹੈ, ਪਰ ਪਾਂਡੇ ਨੂੰ ਪਛਾਣ ਕੇ ਭੈਅ, ‘ਚ ਗੁੱਸੇ ‘ਚ ਬਦਲ ਜਾਂਦਾ ਹੈ। 

“ਕੀ ਹੋਇਆ ਪਾਂਡੇ ਭਾਈ, ਇਸ ਵਕਤ ਲੜਕੀਆਂ ਨੂੰ ਪ੍ਰੇਸ਼ਾਨ ਕਰਨ ਆ गिने?” 

“ਅਰੇ ਦੇਵਕੀ ਬਾਈ, ਇਹੀ ਵਕਤ ਤੋ ਠੀਕ ਰਹੇ। ਕਿਆ ਬਿਹਾਨੇ-ਬਿਹਾਨੇ (ਸਵੇਰੇ-ਸਵੇਰੇ) ਆਉਂ?” ਪਾਂਡੇ ਹੱਸਦਾ ਹੈ ਤਾਂ ਉਸਦੀਆਂ ਮੁੱਛਾਂ ਨ੍ਰਿਤ ਕਰਨ ਲੱਗਦੀਆਂ ਹਨ। 

ਹੌਲਦਾਰ ਪਾਂਡੇ ਵੀ ਬੜੀ ਪਹੁੰਚੀ ਹੋਈ ਸ਼ੈਅ ਹੈ। ਵੱਡੀਆਂ-ਵੱਡੀਆਂ ਮੁੱਛਾਂ, ਮੂੰਹ ਵਿਚੋਂ ਆਉਂਦੀ ਹਰ ਸਮੇਂ ਤੰਬਾਕੂ ਦੀ ਗੰਧ। ਹੱਥ ਵਿਚ ਡੰਡਾ। ਅਕਸਰ ਆਪਣੀ ਡਿਊਟੀ ਇਸ ਮੁਹੱਲੇ ਵਿਚ ਹੀ ਲਗਵਾਉਂਦਾ ਹੈ। ਕਦੇ ਕੋਈ ਅਨਜਾਣ ਗਾਹਕ ਉਸਦੇ ਅੜਿੱਕੇ ਆ ਜਾਂਦਾ ਹੈ। ਕਦੇ ਗ਼ੈਰ-ਲਸੰਸ ਲੜਕੀਆਂ ਨੂੰ ਜਾ ਧਮਕਾਉਂਦਾ ਹੈ। ਜਿਸ ਦਿਨ ਕੋਈ ਸਬੱਬ ਨਾ ਬਣੇ ਤਾਂ ਲੜਕੀਆਂ ਨਾਲ ਮੁਫ਼ਤ ਦੀ ਚੋਹਲ-ਮੋਹਲ ਕਰਨ ਬਾੜੀਆਂ ਵਿਚ ਆ ਵੜਦਾ ਹੈ। ਅੱਜ ਵੀ ਪਾਂਡੇ ਇਹੀ ਸੋਚ ਕੇ ਆਇਆ ਹੈ। ਉਸਨੂੰ ਆਇਆ ਜਾਣ ਕੇ ਸੌਣ ਜਾ ਰਹੀਆਂ ਲੜਕੀਆਂ ਪ੍ਰੇਸਾਨ ਹੋ ਗਈਆਂ ਸਨ। ਪਤਾ ਨਹੀਂ ਇਹ ਹਰਾਮੀ ਕਿਸ ਕੋਲ ਜਾਏਗਾ? ਸੂਅਰ ਆਪਣੀਆਂ ਮੁੱਛਾਂ ਨਾਸਾਂ ਵਿਚ ਹੀ ਘੁਸਾ ਦਿੰਦਾ ਹੈ। ਪਸੀਨੇ ਦੀ ਬਦਬੂ ਨਾਲ ਦਮ ਘੁੱਟਦਾ ਹੈ। 

”ਕੱਲ ਆਣਾ ਪਾਂਡੇ ਭਾਈ। ਅੱਜ ਲੜਕੀਆਂ ਥੱਕੀਆਂ ਹਨ. ਸੌਂ ਰਹੀਆਂ ਹਨ।” ਦੇਵਕੀ ਮੌਸੀ ਨੇ ਉਸਨੂੰ ਟਾਲਣਾ ਚਾਹਿਆ। 

”ਮੈਂ ਬੀ ਸੋਨੇ ਹੀ ਆਇਆ ਰਹਾ। ਥੋੜ੍ਹੀ ਦੇਰ ਕਬੱਡੀ ਖੇਲੂੰਗਾ। ਬੋਲੋ ਕਿਸ ਕੇ मग्ध?” 

”ਅੱਜ ਰਹਿਣੇ ਦੇ ਪਾਂਡੇ।” ਦੇਵਕੀ ਨੇ ਮਿੰਨਤ ਕੀਤੀ। 

‘’ਮੌਸੀ ਬਿਹਾਨੇ ਦਾ ਖੜ੍ਹੇ-ਖੜ੍ਹੇ ਟੰਗੜੀ ਦਰਦ ਕਰਨ ਲੱਗ ਗੀਆਂ। ਇਨਕਾ ਥੋੜ੍ਹਾ ਦਰਦ ਦੂਰ ਕਰ ਲੂੰ। ਫਿਰ ਚਲਾ ਜਾਊਂਗਾ। ਵੋਹ ਸਲਮਾ ਕਹਾਂ ਹੈ ਸੁਸਰੀ, ਉਸਕੇ ਸਾਥ ਹਮਾਰੀ ਖੂਬ ਪਟਤੀ ਹੈ।’ 

”ਉਸਦੀ ਤਬੀਅਤ ਠੀਕ ਨਹੀਂ ਹੈ ਪਾਂਡੇ।” ਦੇਵਕੀ ਨੇ ਇਨਕਾਰ ਕੀਤਾ। 

”ਉਸਦੀ ਤਬੀਅਤ ਠੀਕ ਕਰਨ ਵਾਸਤੇ ਹੀ ਤਾਂ ਆਇਆ ਹਾਂ। ਬਲਾਉ ਉਸਕੋ।” ਪਾਂਡੇ ਨੂੰ ਪਤਾ ਹੈ, ਇਥੇ ਉਸਦੀ ਜ਼ਿੱਦ ਪੁੱਗ ਸਕਦੀ ਹੈ। 

ਦੇਵਕੀ ਸੋਚਦੀ ਹੈ, ਕੰਚਨਾ ਵਿਚ ਮੈਨੂੰ ਬੀਮਾਰੀ ਦੇ ਲੱਛਣ ਮਾਲੂਮ ਹੋ ਰਹੇ ਨੇ। ਉਸਦਾ ਸੁਭਾਅ ਵੀ ਖਿਝਿਆ ਰਹਿੰਦਾ ਹੈ। ਇਸ ਮੂਏ ਨੂੰ ਉਸੇ ਕੋਲ ਭੇਜਾਂ। ਹਰਾਮੀ ਨੂੰ ਮੁਫ਼ਤ ਵਿਚ ਕੁਝ ਇਨਾਮ ਤਾਂ ਮਿਲੇ। 

”ਚਲੇ, ਮੈਂ ਦੇਖਦੀ ਹਾਂ।” ਦੇਵਕੀ ਪਾਂਡੇ ਨੂੰ ਲੈ ਕੇ ਕੰਚਨਾ ਕੋਲ ਆਈ। ਕਮਰੇ ਵਿਚ ਜਾਣ ਤੋਂ ਪਹਿਲਾਂ ਪਾਂਡੇ ਖਸਿਆਨੀ ਜਿਹੀ ਹਾਸੀ ਹੱਸਿਆ। 

“ਦੇਵਕੀ…? ਗੱਲਾਂ ਤਰ ਕਰਨੇ ਕੋ?” 

ਸਮਝ ਗਈ ਹੈ ਮੌਸੀ-”ਆਜ ਨਹੀਂ ਹੈ ਪਾਂਡੇ।” 

”ਥੋੜ੍ਹੀ ਕੁ ਤਾਂ ਹੋਵੇਗੀ… । 

”ਸੱਚ ਆਖਦੀ ਹਾਂ, ਨਹੀਂ ਹੈ। ਤੇਰੇ ਆਉਣ ਦਾ ਪਤਾ ਹੁੰਦਾ ਤਾਂ ਕਿਧਰੋਂ ਪ੍ਰਬੰਧ ਕਰ ਰੱਖਦੀ।” 

”ਸਰਾਬ ਬਿਨਾਂ ਤਾਂ ਲੜਕੀ ਦਾ ਮਜ਼ਾ ਨਹੀਂ ਆਉਂਦਾ।” ਪਾਂਡੇ ਫੇਰ ਹੱਸਦਾ ਹੈ। 

”ਅੱਜ ਨਹੀਂ ਹੈ ਬਈ।” ਆਖ ਕੇ ਦੇਵਕੀ ਕੁਝ ਦੇਰ ਲਈ ਕੰਚਨਾ ਦੇ ਕਮਰੇ ਅੰਦਰ ਜਾਂਦੀ ਹੈ, ਫਿਰ ਬਾਹਰ ਆ ਕੇ ਪਾਂਡੇ ਨੂੰ ਅੰਦਰ ਜਾਣ ਲਈ ਕਹਿੰਦੀ ਹੈ। 

ਜਦੋਂ ਪਾਂਡੇ ਅੰਦਰ ਗਿਆ ਤਾਂ ਦੇਖਦਾ ਹੈ. ਕੰਚਨਾ ਪੂਰੇ ਕੱਪੜੇ ਉਤਾਰੀ ਪਲੰਘ ‘ਤੇ ਪਈ ਹੈ। ਬਾਹਰ ਪਾਡੇ ਹਨੂੰਮਾਨ ਦਾ ਭਗਤ ਹੈ। ਸਵੇਰੇ ਅਖਾੜੇ ਵਿਚ ਜਾ ਕੇ ਡੰਡ ਬੈਠਕਾਂ ਲਾਉਂਦਾ ਹੈ। ਹਰ ਐਤਵਾਰ ਲੰਗੋਟਾ ਲਾ ਕੇ ਕੁਸ਼ਤੀ ਵੀ ਕਰਦਾ ਹੈ। ਇਥੇ ਕੰਚਨਾ ਨੂੰ ਨਿਰਵਸਤਰ ਪਈ ਦੇਖ ਕੇ ਉਸਦੇ ਮੂੰਹੋਂ ਨਿਕਲਦਾ ਹੈ, ”ਆਈ ਸ਼ਾਵਾ।” 

ਕੰਚਨਾ ਨੇ ਪਿਆਂ-ਪਿਆਂ ਹੀ ਕਿਹਾ. “ਜਲਦੀ ਆਓ।’ 

ਹੌਲਦਾਰ ਪਾਂਡੇ-‘ਜੈ ਹਨੂੰਮਾਨ’ ਕਹਿ ਕੇ ਉਸ ਉੱਪਰ ਝੁਕ ਗਿਆ। ਕੰਚਨਾ ਠੰਢੀ ਲਾਸ਼ ਵਾਂਗ ਪਈ ਰਹੀ। ਉਸਨੂੰ ਹੇਠਾ ਫੁੱਟਪਾਥ ‘ਤੇ ਰੀਂਗਦੀ ਬੀਨਾ ਫਿਰ ਯਾਦ ਆ ਗਈ। ਪਾਂਡੇ ਉਸਦਾ ਮੂੰਹ ਚੁੰਮਣ ਲੱਗਾ ਤਾਂ ਉਸਦੀਆਂ ਮੁੱਛਾਂ ਤੋਂ ਡਰਦੀ ਕੰਚਨਾ ਨੇ ਮੂੰਹ ਘੁਮਾ ਲਿਆ। 

”ਸਾਲੀ ਏਕਦਮ ਠੰਡੀ ਹੈ, ਬਰਫ ਕਾ ਮਾਫ਼ੀ। ਔਰਤ ਕੋ ਤੇ ਆਗ ਜੈਸਾ ਗਰਮ ਹੋਨਾ ਚਾਹੀਏ।…ਦੁਰ ਸਾਲੀ ।” ਪਾਂਡੇ ਹਫ਼ ਰਿਹਾ ਹੈ. ਕੰਚਨ ਪੂਰੇ ਆਰਾਮ ਨਾਲ ਉਸੇ ਤਰ੍ਹਾਂ ਪਈ ਹੈ। ਉਸਦੇ ਚਿਹਰੇ ‘ਤੇ ਕੜਵੀ ਮੁਸਕਾਨ ਹੈ। 

“ਕੱਲ ਮੌਸੀ ਕੋ ਤੇਰੀ ਸ਼ਕੈਤ ਕਰੂੰਗਾ.. ਸਾ.. ਅ..ਲੀ?” ਆਖ ਕੇ ਪਾਂਡੇ ਪੈਂਟ ਪਾਉਣ ਲੱਗਿਆ ਤਾਂ ਕੰਚਨਾ ਹੱਸੀ-”ਕਾ ਹੂਆ? ਆ ਨਾ ਏਕ ਬਾਰ ਔਰ ਆ.. ।” ਕੱਪੜੇ ਪਾ ਕੇ ਪਾਂਡੇ ਬਿਨਾਂ ਬੋਲਿਆਂ, ਕਮਰੇ ਵਿਚੋਂ ਨਿਕਲ ਗਿਆ। 

”ਹਰਾਮੀ ਸਾਲਾ… ।” ਕਹਿ ਕੇ ਕੰਚਨਾ ਉੱਠੀ ਤੇ ਦਰਵਾਜ਼ਾ ਬੰਦ ਕਰ ਆਈ। 

ਸੋਲਾਂ 

ਬੀਮਾਰੀ ਦੀ ਤਕਲੀਫ਼ ਕਾਰਨ ਕੰਚਨਾ ਜਲਦੀ ਉੱਠ ਗਈ ਹੈ। ਹੇਠਾਂ ਫੁੱਟਪਾਥ ‘ਤੇ ਬੀਨਾ ਦੀ ਕਰਾਹਟ ਕਮਰੇ ਵਿਚ ਸੁਣਦੀ ਹੈ। ਉਹ ਕਾਲੀ ਮਾਂ ਨੂੰ ਆਵਾਜ਼ਾਂ ਮਾਰਦੀ ਹੈ, ਮੌਤ ਮੰਗ ਰਹੀ ਹੈ। 

ਕੰਚਨਾ ਹੇਠਾਂ ਉੱਤਰਦੀ ਹੈ। ਫੁੱਟਪਾਥ ਤੋਂ ਚਾਹ ਅਤੇ ਬਿਸਕੁਟ ਲੈ ਕੇ ਬੀਨਾ ਕੋਲ ਜਾਂਦੀ ਹੈ। ਉਸ ਕੋਲੋਂ ਬੂ ਆ ਰਹੀ ਹੈ। ਬੀਨਾ ਕੰਚਨ ਵੱਲ ਤੱਕਦੀ ਹੈ। ਅੱਖਾਂ ਵਿਚ ਉਸ ਲਈ ਧੰਨਵਾਦ ਦਾ ਪਾਣੀ ਲਿਸ਼ਕਦਾ ਹੈ।. “ਮਰੇਂਗੀ..ਤੂੰ ਵੀ ਮਰੇਂਗੀ… ।” ਬੀਨਾ ਇਲਹਾਮ ਕਰਦੀ ਹੈ। ਸ਼ਾਇਦ ਉਸਦੀ ਅਨੁਭਵੀ ਅੱਖਾਂ ਨੇ ਕੰਚਨਾ ਦੇ ਸਰੀਰ ਦਾ ਰੋਗ ਪਛਾਣ ਲਿਆ ਹੈ। 

ਕਦੇ ਬੀਨਾ ਦੀਆਂ ਅੱਖਾਂ ਦੇ ਕਜਲੇ ਦੀ ਧਾਰ ਪਰਿੰਦੇ ਹੇਠਾਂ ਉਤਾਰ ਲੈਂਦੀ ਸੀ। ਅੱਜ ਉਹ ਆਪਣੀ ਫਟੀ ਸਾੜ੍ਹੀ ਦੇਖ ਰਹੀ ਹੈ। ਉਹ ਕਦੇ ਬਨਾਰਸੀ, ਕਦੇ ਜ਼ਰੀ ਦੀ ਸਾੜ੍ਹੀ ਪਹਿਨਦੀ ਸੀ ਜਿਸ ਨੂੰ ਉਤਾਰਨ ਲਈ ਗਾਹਕਾਂ ਕੋਲੋਂ ਸੋ-ਸੋ ਰੁਪਏ ਲੈਂਦੀ ਸੀ। ਉਸਦੇ ਨਗਨ ਸਰੀਰ ਦੀ ਗਰਮੀ ਦੀ ਕੋਈ ਤਾਬ ਨਹੀਂ ਸੀ ਝੱਲ ਸਕਦਾ। ਅੱਜ ਤਾਂ ਕੋਈ ਉਸਦੇ ਨੰਗੇਜ ਵੱਲ ਝਾਕਣਾ ਵੀ ਨਹੀਂ ਚਾਹੁੰਦਾ। ਸੰਗਮਰਮਰੀ ਛਾਤੀਆਂ, ਛਾਗੁਲ* ਦੇ ਚੋਏ ਥਣਾਂ ਵਰਗੀਆਂ ਸੁੱਕੀਆਂ ਲਟਕ ਰਹੀਆਂ ਹਨ। ਗੁਪਤ ਅੰਗ ਵਿਚੋਂ ਲਗਾਤਾਰ ਕੁਝ ਰਿਸਦਾ ਰਹਿੰਦਾ ਹੈ। ਸਿਰ ਦੇ ਵਾਲ, ਜਿਨ੍ਹਾਂ ਵਿਚ ਉਹ ਕਦੇ ਡਾਕ-ਬੰਗਲੇ ਬਣਾਉਂਦੀ ਹੁੰਦੀ ਸੀ ਜਾਂ ਕਟੇ ਸਾਵਣ ਦੇ ਮੇਘਾਂ ਵਾਂਗ ਆਪਣੇ ਮੋਢਿਆਂ ‘ਤੇ ਖਲਾਰ ਲੈਂਦੀ ਸੀ, ਅੱਜ ਕਿਸੇ ਸਾਧ ਦੀਆਂ ਜਟਾਂ ਵਰਗੇ ਬਣੇ ਪਏ ਨੇ। ਗਾਹਕ ਉਸਦੇ ਮੂੰਹ ਨੂੰ ਚੰਨ ਵਰਗਾ ਆਖਦੇ ਹੁੰਦੇ ਸਨ। ਅੱਜ ਇਹੀ ਮੂੰਹ ਚਾਵਲ ਉਬਾਲਣ ਵਰਗੇ ਪਤੀਲੇ ਦੇ ਕਾਲੇ ਥੱਲੇ ਵਾਗ ਚਿੱਬ- ਖੜਿੱਬਾ ਹੋਇਆ ਪਿਆ ਹੈ। 

ਕਦੇ ਬੀਨਾ ਦੇ ਹੁਸਨ ਦਾ ਡੰਕਾ ਵੱਜਦਾ ਹੁੰਦਾ ਸੀ। ਉਸਨੂੰ ਮਾਣ ਸੀ, ਕਲਕੱਤੇ ਦਾ ਮੇਅਰ, ਚੋਰੀ ਛੁਪੇ ਉਸ ਕੋਲ ਆਇਆ ਕਰਦਾ ਸੀ ਤੇ ਉਸਦੇ ਇਸ਼ਾਰਿਆਂ ‘ਤੇ ਮਦਾਰੀ ਦੇ ਕਲੰਦਰ ਵਾਂਗ ਨੱਚਿਆ ਕਰਦਾ ਸੀ… 

ਕੰਚਨਾ, ਬੀਨਾ ਵਲ ਲਗਾਤਾਰ ਤੱਕ ਰਹੀ ਹੈ। ਉਸਦੇ ਕੰਨਾਂ ਵਿਚ ਵੀ ਮਰੇਂਗੀ…।” ਤੇ ਬੋਲ ਹਥੋੜੇ ਵਾਂਗ ਵੱਜ ਰਹੇ ਹਨ। ਫਿਰ ਚਾਰ-ਚੁਫ਼ੇਰੇ ਵਿਚੋਂ ਇਹੀ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਉਸਦਾ ਜੀਅ ਕੀਤਾ. ਕੰਨ ‘ਤੇ ਹੱਥ ਰੱਖ ਕੇ ਇਨ੍ਹਾਂ ਆਵਾਜ਼ਾਂ ਨੂੰ ਸੁਣਨੋਂ ਰੋਕ ਦੇਵੇ। ਪਰ ਜਿਹੜੀਆਂ ਆਵਾਜ਼ਾਂ ਅੰਦਰੋਂ ਉੱਠ ਰਹੀਆਂ ਹਨ, ਉਨ੍ਹਾਂ ਨੂੰ ਕਿਵੇਂ ਰੋਕੇਂਗੀ। 

ਬੀਨਾ ਨੇ ਚਾਹ ਪੀ ਲਈ। ਬਿਸਕੁਟ ਵੀ ਖਾ ਲਿਆ ਹੈ। ਉਹ ਫੇਰ ਕੰਚਨਾ ਵੱਲ ਝਾਕੀ ਹੈ, ਜਿਵੇਂ ਦੁਬਾਰਾ ਧੰਨਵਾਦ ਕਰਨਾ ਚਾਹੁੰਦੀ ਹੋਵੇ। ਕਦੇ ਏਹੀ ਬਿਸਕੁਟ ਉਸ ਦੇ ਪਾਲਤੂ ਕੁੱਤੇ ਬਿੱਲੀਆਂ ਨਹੀਂ ਸੀ ਖਾਂਦੇ ਹੁੰਦੇ। ਅੱਜ ਇਨ੍ਹਾਂ ਲਈ ਉਹ ਆਪ ਤਰਸ ਗਈ वै। 

ਸਾਰਾ ਜਿਸਮ ਖੁਰਕ-ਖੁਰਕ ਕੇ, ਬੀਨਾ ਦੇ ਨਹੁੰ ਦੁਖਣ ਲੱਗਦੇ ਹਨ। ਸਰੀਰ ਦੇ ਕਈ ਥਾਵਾਂ ਤੋਂ ਲਹੂ ਵੀ ਸਿੰਮਦਾ ਰਹਿੰਦਾ ਹੈ। ਇਕ ਖਾਰਸ਼ ਅੱਖਾਂ ਤੋਂ ਲੈ ਕੇ ਸਰੀਰ ਦੇ ਅੰਦਰਲੇ-ਬਾਹਰਲੇ ਅੰਗਾਂ ਤੇ ਭਿਆਨਕ ਰੂਪ ਵਿਚ ਹੁੰਦੀ ਰਹਿੰਦੀ ਹੈ। ਉਹ ਚੀਕਾਂ ਮਾਰਦੀ ਹੈ, ਕਰਾਹੁੰਦੀ ਹੈ। ਮੁਹੱਲੇ ਦਾ ਕੋਈ ਬੱਚਾ, ਕੋਈ ਸਿਆਣਾ, ਉਸਦੇ ਕੋਲ ਨਹੀਂ ਖੜ੍ਹਦਾ। . 

ਕੰਚਨਾ ਦੀ ਇੱਛਾ ਹੈ, ਉਸਨੂੰ ਕੋਈ ਢੰਗ ਦੀ ਸਾੜ੍ਹੀ ਲਿਆ ਕੇ ਦੇਵੇ। ਇਕ ਦਿਨ, ਉਹ ਲੈ ਵੀ ਆਉਂਦੀ ਹੈ। ਬੀਨਾ ਉਸ ਵੱਲ ਇਸ ਤਰ੍ਹਾਂ ਦੇਖਦੀ ਹੈ, ਜਿਵੇਂ ਆਖ ਰਹੀ ਹੋਵੇ ਹੁਣ ਕੀ ਕਰਾਂਗੀ ਸਾੜ੍ਹੀ? ਪਹਿਲਾਂ ਆਪਣੀ ਅਤੇ ਗਾਹਕਾਂ ਦੀ ਮਰਜ਼ੀ ਨਾਲ ਪਤਾ ਨਹੀਂ ਕਿੰਨਿਆਂ ਹਜ਼ਾਰਾਂ ਸਾਹਮਣੇ ਸਾਡੀ ਉਤਾਰ ਕੇ ਅਲਫ਼ ਨੰਗੀ ਹੋਈ ਹੋਵਾਂਗੀ? ਹੁਣ ਕੀ ਫ਼ਰਕ ਪੈਂਦਾ ਹੈ। ਨੰਗੀ ਹੋਵਾਂ ਜਾਂ ਕੱਜੀ ਹੋਵਾਂ। ਉਹ ਰੋ ਵੀ ਨਹੀਂ ਸਕਦੀ, ਜਿਵੇਂ ਅੱਖਾਂ ਵਿਚੋਂ ਪਾਣੀ ਹੀ ਮੁੱਕ ਗਿਆ ਹੈ। 

ਕੰਚਨਾ ਸੋਚਦੀ ਹੈ, ਬੀਨਾ ਮੌਸੀ ਵਾਲਾ ਹੀ ਉਸਦਾ ਅੰਤ ਹੋਵੇਗਾ। ਮਰੇਂਗੀ…ਤੂੰ ਵੀ ਮਰੇਂਗੀ…।’ ਫਿਰ ਕੰਨਾਂ ਵਿਚ ਗੁੰਜਦਾ ਹੈ। -‘ਸਭ ਮਰਾਂਗੀਆਂ, ਸਭ ਮਰਾਂਗੀਆਂ।.. ਬੀਨਾ ਮੌਸੀ ਅਸੀਂ ਤੇਰੇ ਪਿੱਛੇ ਆ ਰਹੀਆਂ। ਕੋਈ ਤੇਜ਼ੀ ਨਾਲ, ਕੋਈ ਸੁਸਤੀ ਨਾਲ। ਸਾਡਾ ਸਭਨਾਂ ਦਾ ਇਹੀ ਅੰਤ ਹੋਵੇਗਾ। ਅਸੀਂ ਵੀ ਤੇਰੇ ਵਾਂਗ ਆਪਣੇ ਕਮਰਿਆਂ ਵਿਚੋਂ ਧੂਹ ਕੇ ਬਾਹਰ ਕੱਢ ਦਿੱਤੀਆਂ ਜਾਵਾਂਗੀਆਂ। ਇਹੀ ਵਿਧਾਨ ਹੈ ਇਥੇ। ਰੰਡੀ, ਬੁੱਢੀ ਜਾਂ ਰੋਗੀ ਹੋਣ ਨਾਲੋਂ ਤਾਂ ਮਰ ਜਾਵੇ ਚੰਗਾ ਹੈ। ਹਰ ਰੰਡੀ ਦਾ ਅੰਤ ਮਾੜਾ ਹੀ भाजा है।… 

ਕੰਚਨਾ ਦਾ ਜੀਅ ਕੀਤਾ. ਅੱਜ ਸਵੇਰੇ-ਸਵੇਰੇ ਭੱਜ ਜਾਵੇ ਇਥੋਂ। ਕੌਣ ਦੇਖਦਾ ਹੈ। ਪਰ ਜਾਵੇਗੀ ਕਿੱਥੇ? ਕੌਣ ਸਵੀਕਾਰ ਕਰੇਗਾ ਮੈਨੂੰ? ਹੁਣ ਤਾਂ ਮੈਂ ਗ੍ਰਹਿਣੀ ਬਣਨ ਦੇ ਯੋਗ ਵੀ ਨਹੀਂ ਰਹੀ। ਤੇ ਫਿਰ ਛੋਟੇ ਭੈਣ-ਭਾਈ ਦੀ ਫੀਸ? ਮਾਂ ਬਾਪ ਲਈ ਹਰ ਮਹੀਨੇ ਰੁਪਏ…? ਕਿਥੋਂ ਆਉਣਗੇ…? 

ਉਹ ਹੌਲੀ-ਹੌਲੀ ਬੀਨਾ ਕੋਲੋਂ ਤੁਰ ਆਈ ਤੇ ਉਦਾਸ ਜਿਹੀ ਪੌੜੀਆਂ ਚੜ੍ਹ ਕੇ ਆਪਣੇ ਕਮਰੇ ਵਿਚ ਪਰਤ ਆਈ। 

ਇਹੀ ਥਾਂ ਹੈ ਮੇਰੀ। ਇਥੇ ਹੀ ਸੁਰੱਖਿਅਤ ਹਾਂ । ਉਸਨੂੰ ਮਹਿਸੂਸ ਹੁੰਦਾ ਹੈ, ਸਾਰੇ ਸਰੀਰ ‘ਤੇ ਧੱਬੇ ਬਣ ਗਏ ਹਨ। ਲੱਤਾਂ ਵਿਚਕਾਰ ਵਧੇਰੇ ਦਰਦ ਹੋਣ ਲੱਗਾ ਹੈ। ਅੱਖਾਂ ਵਿਚ ਅੱਥਰੂ ਲੈ ਕੇ ਉਹ ਗੁਣਗੁਣਾਉਂਦੀ ਹੈ… ”ਜੀਨਾ ਯਹਾਂ ਮਰਨਾ ਯਹਾਂ ਇਸਕੇ ਸਿਵਾ ਜਾਨਾ ਕਹਾਂ… ।” 

ਗਾਉਂਦੀ-ਗਾਉਂਦੀ ਰੋਣ ਲੱਗਦੀ ਹੈ। ਮਾਂ-ਬਾਪ ਤੇ ਛੋਟੇ ਭੈਣ-ਭਾਈ ਬਹੁਤ ਯਾਦ ਆ ਰਹੇ ਹਨ। 

ਬਾਹਰ ਗੁਸਲਖਾਨੇ ਅਤੇ ਲੈਟਰੀਨ ਕੋਲ ਸ਼ਾਇਦ ਸਲਮਾ, ਰੇਖਾ ਤੇ ਮਧੂ ਹੱਸ ਰਹੀਆਂ ਹਨ ਜਾਂ ਲੜ ਰਹੀਆਂ ਹਨ। ਕਮਰੇ ਵਿਚ ਪਿਆਂ ਪਤਾ ਨਹੀਂ ਲੱਗਦਾ। 

ਸਤਾਰਾਂ

ਲਗਪਗ ਦਸ ਦਿਨ ਹੋ ਚੁੱਕੇ ਹਨ। ਕੰਚਨਾ ਕੋਲ ਗਾਹਕ ਨਹੀਂ ਆ ਰਿਹਾ। ਜਵਾਨੀ ਢਲ ਗਈ ਹੈ। ਰੋਗ ਦੇ ਲੱਛਣ ਚਿਹਰੇ ਉੱਪਰ ਦਿਸਣ ਲੱਗੇ ਹਨ। ਛਾਤੀਆਂ ‘ਤੇ ਨਕਲੀ ਬਣਾਏ ਉਭਾਰ ਵੀ ਖਿੱਚ ਨਹੀਂ ਪਾਉਂਦੇ। ਪਾਊਡਰ ਦੀ ਮੋਟੀ ਤਹਿ ਤੇ ਗੂਹੜੀ ਸੁਰਖੀ ਉਸਨੂੰ ਹੋਰ ਭੱਦਾ ਬਣਾ ਦਿੰਦੀ ਹੈ। ਪਰ ਉਹ ਕਰੇ ਕੀ? ਦੇਵਕੀ ਮੌਸੀ ਦਾ ਕਿਰਾਇਆ ਵੀ ਬਾਕੀ ਹੋ ਗਿਆ ਹੈ? ਘਰ ਵੀ ਪੈਸੇ ਨਹੀਂ ਭੇਜ ਸਕੀ। 

ਕੋਈ ਸਮਾਂ ਸੀ, ਉਹ ਹਰ ਰੋਜ਼ ਅੱਠ-ਦਸ ਗਾਹਕ ਭੁਗਤਾ ਦਿੰਦੀ ਹੁੰਦੀ ਸੀ। ਹੁਣ ਤਾਂ ਮਹੀਨੇ ਵਿਚ ਵੀ ਅੱਠ-ਦਸ ਗਾਹਕ ਨਹੀਂ ਆਉਂਦੇ। ਉਲਟਾ ਪਾਂਡੇ ਵਰਗੇ ਪੁਲਸੀਆਂ ਦੀਆਂ ਵਗਾਰਾਂ ਕਰਨੀਆਂ ਪੈਂਦੀਆ ਹਨ। ਮੌਸੀ ਦੀਆਂ ਝਿੜਕਾਂ ਸਹਿਣੀਆਂ ਪੈਂਦੀਆ ਹਨ ਤੇ ਰੋਗ ਕਾਰਨ ਹਰ ਪਲ ਤਿਲ-ਤਿਲ ਮਰਨਾ ਪੈਂਦਾ ਹੈ। 

ਇਕ ਹਮਦਰਦ ਦਲਾਲ ਕੋਲ ਉਸਨੇ ਆਪਣਾ ਦੁੱਖ ਰੋਇਆ। ਉਸਨੇ ਇਕ ਰਾਜ਼ ਵਾਲੀ ਗੱਲ ਦੱਸੀ, ਜੇ ਗਾਹਕ ਆਉਣੇ ਘਟ ਜਾਣ ਤਾਂ ਆਪ ਚੱਲ ਕੇ ਗ੍ਰਾਹਕ ਤਕ ਪਹੁੰਚਣ ਦਾ ਢੰਗ। ਫਿਰ ਉਸਨੇ ਵਿਸਥਾਰ ਨਾਲ ਕੰਚਨਾ ਨੂੰ ਸਭ ਦਾਅ-ਪੇਚ ਸਮਝਾਏ। ਹੁਣ ਉਹ, ਦੇਵਕੀ ਮੌਸੀ ਨੂੰ ਭਰੋਸੇ ਵਿਚ ਲੈ ਕੇ ਕਈ ਦਿਨਾਂ ਦੀ ਬਾਹਰ ਜਾਣ 

ਲੱਗੀ। ਪੱਕੇ ਅੱਡਿਆਂ ‘ਤੇ ਆਏ ਗਾਹਕਾਂ ਨੂੰ ਭਰਮਾਉਣਾ ਹੋਰ ਗੱਲ ਹੈ। ਬਾਹਰ ਘੁੰਮਣ ‘ਤੇ ਸੈਰ ਕਰਨ ਆਏ ਲੋਕਾਂ ਨੂੰ ਗਾਹਕ ਬਣਾਉਣਾ ਹੋਰ ਗੱਲ। 

ਪਰ ਕੰਚਨਾ, ਮੈਦਾਨਾਂ ਵਾਲੀਆਂ ਗਸ਼ਤੀਆਂ ਦੇ ਕਲਚਰ ਤੋਂ ਛੇਤੀ ਹੀ ਜਾਣੂ ਹੋ ਗਈ ਹੈ। ਅੱਜ ਸ਼ਾਮ ਦੇ ਛੇ ਕੁ ਵਜੇ ਉਹ ਬਾਹਰ ਨਿਕਲ ਆਈ ਹੈ। ਵਿਕਟੋਰੀਆ ਦੇ ਸਾਹਮਣੇ, ਵਿਸ਼ਾਲ ਮੈਦਾਨਾਂ ਦੇ ਦਰੱਖ਼ਤਾਂ ਦੀ ਸੰਘਣੀ ਛਾਂ ਹੇਠ ਹੋਰ ਲੜਕੀਆਂ ਵੀ ਗਾਹਕਾਂ ਦੇ ਇੰਤਜ਼ਾਰ ਵਿਚ ਖੜ੍ਹੀਆਂ ਹਨ। ਇਸੇ ਮੈਦਾਨ ਵਿਚ ਬਣੀ, ਉਸਦੀ ਸਹੇਲੀ ਤਾਰਾ ਵੀ ਆ ਗਈ ਹੈ। 

ਤਾਰਾ, ਖਿਦਰਪੁਰ ਦੇ ਬਾਹਨ-ਗੰਜ ਵਿਚੋਂ ਆਉਂਦੀ ਹੈ। ਵਿਆਹੀ ਹੋਈ ਹੈ। ਪਤੀ ਠੇਲ੍ਹਾ (ਹੱਥ-ਗੱਡਾ) ਖਿੱਚਦਾ ਹੁੰਦਾ ਸੀ, ਹੁਣ ਲਗਾਤਾਰ ਬੀਮਾਰ ਰਹਿੰਦਾ ਹੈ। ਫੇਫੜਿਆਂ ਵਿਚ ਕੋਈ ਤਕਲੀਫ਼ ਹੋ ਰਹੀ ਹੈ। ਖੰਘਦਾ ਹੈ ਤਾਂ ਬਲਗਮ ਵਿਚ ਖੂਨ ਵੀ ਆਉਂਦਾ ਹੈ। ਛੇ ਮਹੀਨੇ ਹੋ ਗਏ ਹਨ, ਮੰਜੇ ‘ਤੇ ਪਿਆਂ। ਜਿਸ ਦਿਨ ਦਵਾਈ ਆਉਂਦੀ ਹੈ, ਉਸ ਦਿਨ ਖਾਣ ਲਈ ਕੁਝ ਨਹੀਂ ਹੁੰਦਾ। ਚਾਰ ਬੱਚੇ ਹਨ। ਡਾਕਟਰ ਆਖਦਾ ਹੈ, ਫਲ ਖਾਣੇ ਜ਼ਰੂਰੀ ਹਨ, ਪਰ ਇਥੇ ਤਾਂ ਪਾਣੀ ਵੀ ਕਾਰਪੋਰੇਸ਼ਨ ਦੇ ਨਲ ਤੋਂ ਆਉਂਦਾ ਹੈ. ਇਹ ਸਭ ਦਰਦ ਵਿਥਿਆ ਤਾਰਾ ਨੇ ਹੀ ਕੰਚਨਾ ਨੂੰ ਸੁਣਾਈ ਹੈ। 

ਜਦੋਂ ਜ਼ਿੰਦਗੀ ਦੀਆਂ ਹੋਣੀਆਂ ਇਕ ਹੋਣ, ਉਦੋਂ ਨੇੜਤਾ ਆਪ ਮੁਹਾਰੇ ਆ ਜਾਂਦੀ ਹੈ। ਤਾਰਾ ਦੇ ਇਧਰ ਆਉਣ ਨਾਲ, ਘਰ ਦਾ ਖਾਣ-ਪੀਣ ਤੁਰ ਪਿਆ ਹੈ। ਕਦੇ-ਕਦੇ ਉਹ ਆਪਣੇ ਘਰ ਵਾਲੇ ਲਈ ਕੇਲਾ ਜਾਂ ਸੰਤਰਾ ਵੀ ਲੈ ਕੇ ਜਾਂਦੀ ਹੈ। ਥੋੜ੍ਹੇ-ਬਹੁਤ ਬੱਚਿਆਂ ਦੇ ਚਾਅ ਵੀ ਪੂਰੇ ਹੋਣ ਲੱਗੇ ਹਨ। ਇਕ ਵੇਲੇ ਤਾਂ ਘਰ ਦਾ ਚੁੱਲ੍ਹਾ ਮਘਦਾ ਹੀ ਹੈ। 

ਪਰ, ਇਸ ਧੰਦੇ ਦਾ ਉਸ ਕੋਲ ਲਾਇਸੰਸ ਨਹੀਂ ਹੈ। ਕਦੇ ਸਿਪਾਹੀ ਘੇਰ ਲੈਂਦਾ ਹੈ। ਕਦੇ ਠਾਣੇਦਾਰ। ਇਕ ਵਾਰ ਤਾਂ ਪੁਲਸ ਦੀ ਗੱਡੀ ਉਸਨੂੰ ਠਾਣੇ ਵੀ ਲੈ ਗਈ। ਇਸ ਸੌਦੇ ਵਿਚ ਜੇ ਉਹ ਦੋ ਪੁਲਸੀਏ ਨਾ ਭੁਗਤਾਉਂਦੀ ਤਾਂ ਰਾਤ ਭਰ ਠਾਣੇ ਰਹਿਣਾ ਪੈਂਦਾ ਤੇ ਸਵੇਰੇ ਬਾਰਾਂ ਵਜੇ ਕੋਰਟ ਵਿਚੋਂ ਜਾ ਕੇ ਛੁਟਕਾਰਾ ਮਿਲਦਾ। 

ਕੰਚਨਾ ਨੂੰ ਇਨ੍ਹਾਂ ਸਭ ਗੱਲਾਂ ਦਾ ਪਤਾ ਲੱਗ ਗਿਆ ਹੈ। ਹੁਣ ਮੈਦਾਨ ਵਿਚ ਸੁਰਮਈ ਹਨੇਰਾ ਉੱਤਰ ਆਇਆ ਹੈ। ਵਿਕਟੋਰੀਆ ਯਾਦਗਾਰ ਦੀ ਇਮਾਰਤ ਦੀਆਂ ਬੱਤੀਆਂ ਜਗ ਪਈਆਂ ਹਨ। ਟਾਟਾ ਬਿਲਡਿੰਗ ਦੇ ਧੁਰ ਉਪਰ ਜਗਦੀ ਲਾਲ ਬੱਤੀ, ਉਸਨੂੰ ਆਪਣੇ ਕਮਰੇ ਵਿਚ ਜਗਦੀ ਲਾਲ-ਬੱਤੀ ਜਿਹੀ ਲੱਗਦੀ ਹੈ। ਜਿਵੇਂ ਸੰਕੇਤ ਕਰ ਰਹੀ ਹੋਵੇ, ਜਿਹੜਾ ਧੰਦਾ ਉਨ੍ਹਾਂ ਕਮਰਿਆਂ ਵਿਚ ਚਲਦਾ ਹੈ, ਉਹੋ ਜਿਹਾ ਧੰਦਾ ਹੀ ਬਾਹਰ ਦੇ ਸੰਸਾਰ ਵਿਚ ਵੀ ਚਲ ਰਿਹਾ ਹੈ। ਸ਼ਰੇਆਮ । ਉਹੋ ਜਿਹੀ ਲਾਲ ਬੱਤੀ ਸਿਰ ਉੱਪਰੋਂ ਲੰਘਦੇ ਨੀਵੇਂ ਜਹਾਜ਼ ਦੀ ਵੀ ਟਿਮਟਿਮਾ ਰਹੀ ਹੈ। 

ਦੋ ਨੌਜਵਾਨ ਉਸ ਵੱਲ ਆ ਰਹੇ ਹਨ। ਕੰਚਨਾ ਸਾਵਧਾਨ ਹੋ ਜਾਂਦੀ ਹੈ। ਫਿਰ ਉਨ੍ਹਾਂ ਵੱਲ ਵਧਦੀ ਹੈ। 

”ਕਿੰਨੇ ਪੈਸੇ?” ਇਕ ਜਣਾ ਪੁੱਛਦਾ ਹੈ। 

”ਬੈਠੇਗਾ…?” ਪੁੱਛ ਕੇ ਥੋੜ੍ਹਾ ਕੁ ਦਰੱਖ਼ਤਾਂ ਦੇ ਹਨੇਰੇ ਵੱਲ ਕਦਮ ਪੁੱਟਦੀ ਹੈ। 

”ਵੀਹ ਰੁਪਏ।” 

”ਬੀਸ…? ਬਾਪ ਰੇ.. ।’ ਦੋਵੇਂ ਤੁਰ ਜਾਂਦੇ ਹਨ। 

ਕੰਚਨਾ ਤੇਜ਼ ਕਦਮੀਂ ਉਨ੍ਹਾਂ ਨਾਲ ਖਹਿਸਰ ਕੇ ਲੰਘਦੀ ਹੈ, ”ਪੰਦਰਾਂ ਚੱਲੇਗਾ?” 

”ਨਹੀਂ…।’ ਰੁੱਖੀ ਜਿਹੀ ਆਵਾਜ਼ ਕੰਚਨਾ ਨੂੰ ਸੁਣਦੀ ਹੈ। ਪਹਿਲੇ ਗਾਹਕ ਨੂੰ ਛੱਡਣਾ ਵੀ ਮੈਦਾਨ ਦੇ ਧੰਦੇ ਦਾ ‘ਖੋਟਾ’ ਹੋ ਜਾਣ ਦਾ ਵਹਿਮ ਹੈ। 

”ਕਿਤਨਾ ਚਲੇਗਾ…?” ਕੰਚਨਾ ਖਿਸਕਦੇ ਗਾਹਕਾਂ ਨੂੰ ਰੋਕਣਾ ਚਾਹੁੰਦੀ ਹੈ। 

”ਦਸ ਟਕਾ।” ਇਕ ਜਣਾ ਬੋਲਿਆ। 

”ਹੱਥਾਂ ਨਾਲ ਜਾਂ ਮੂੰਹ ਨਾਲ?’ ਕੰਚਨਾ ਹੋਰ ਨੇੜੇ ਹੋ ਕੇ ਪੁੱਛਦੀ ਹੈ। ਕਾਂ-ਅੱਖ ਨਾਲ, ਜਿਥੋਂ ਤਕ ਦੇਖਿਆ ਜਾ ਸਕਦਾ ਹੈ, ਮੈਦਾਨ ਵੱਲ ਦੇਖਦੀ ਹੈ, ਕੋਈ ਵਰਦੀ ਜਾਂ ਸਾਦੀ ਵਰਦੀ ਵਿਚ ਪੁਲਸੀਆ ਤਾਂ ਨਹੀਂ ਤਾੜ ਰਿਹਾ?” 

‘‘ਮੂੰਹ ਨਾਲ.. ।’ ਦੂਸਰਾ ਬੋਲਦਾ ਹੈ। 

”ਪੰਦਰਾਂ ਤੋਂ ਘੱਟ ਨਹੀਂ। ਹੱਥ ਨਾਲ ਦਸ।” ਕੰਚਨਾ ਜਾਣਦੀ ਹੈ। ਇਸ ਸਮੇਂ ਕਿਵੇਂ ਗੱਲ ਕਰਨੀ ਹੈ। ਫਿਰ ਪੁੱਛਦੀ ਹੈ, ‘ਕੌਣ ਜਾਏਗਾ?” 

”ਕੌਣ ਮਾਅਨੇ…? ਦੋਨੋਂ ਜਾਏਂਗੇ… ।” ਉਹ ਫ਼ੈਸਲਾ ਸੁਣਾਉਂਦੇ ਹਨ। 

‘‘ਨਾ ਹੋਬੇ ਨਾ… ।” ਕੰਚਨਾ ਇਨਕਾਰ ਕਰਦੀ ਹੈ। 

”ਠੀਕ ਹੈ…” ਆਖ ਕੇ ਉਹ ਤੁਰ ਪੈਂਦੇ ਹਨ। 

ਕੰਚਨਾ ਰੁਕ-ਰੁਕ ਕੇ ਪਿੱਛੇ ਜਾਂਦੀ ਹੈ। ਜਦੋਂ ਜਾਣ ਲੈਂਦੀ ਹੈ ਤਾਂ ਉਹ ਸੱਚ ਹੀ ਜਾ ਹੋਗਾ  

ਰਹੇ ਹਨ ਤਾਂ ਸਹਿਮਤ ਹੋ ਕੇ ਬੋਲਦੀ ਹੈ। ‘ਆਉ, ਦੋਨੋਂ ਆਉ। * 

ਕੁਝ ਦੇਰ ਬਾਅਦ, ਕੋਲਡ ਡਰਿੰਕਸ ਵਾਲਿਆਂ ਦੇ ਆਰਜ਼ੀ ਸਟਾਲ ਤੋਂ ਪਾਣੀ ਲੈ ਕੇ ਕੰਚਨਾ ਕੁਰਲੀਆਂ ਕਰ ਰਹੀ ਹੈ। ਮੂੰਹ ਦਾ ਸਵਾਦ ਬਕਬਕਾ ਹੋ ਗਿਆ ਹੈ। ਪਹਿਲਾਂ- ਪਹਿਲਾਂ ਤਾਂ ਉਸਨੂੰ ਉਲਟੀ ਆ ਜਾਂਦੀ ਹੁੰਦੀ ਸੀ, ਪਰ ਹੁਣ ਆਦੀ ਹੋ ਰਹੀ ਹੈ। 

ਹਨੇਰਾ ਵਧ ਰਿਹਾ ਹੈ। ਸਾਦੀ ਵਰਦੀ ਵਿਚ ਘੁੰਮਣ ਵਾਲੇ ਪੁਲਸੀਏ ਵੀ ਸ਼ਿਕਾਰ ਦੀ ਸਹਿ ਵਿਚ ਹਨ। ਉਹ ਸੋਨਾ ਗਾਚੀ ਜਾਣ ਵਾਲੀ ਬੱਸ ਪਕੜਨ ਲਈ ਬੱਸ ਸਟਾਪ ਵੱਲ ਜਾਣ ਲੱਗੀ ਤਾਂ ਇਕ ਪ੍ਰਾਈਵੇਟ ਕਾਰ, ਬਰੇਕਾਂ ਦੀਆਂ ਅਜੀਬ ਆਵਾਜ਼ਾਂ ਕੱਢਦੀ ਉਸਦੇ ਕੋਲ ਰੁਕੀ। ਇਕ ਸਿਰ ਬਾਹਰ ਨਿਕਲਿਆ। 

‘ ਏ …ਚਲੇਗੀ ?” 

”ਨਾ।” ਉਸਦਾ ਮਨ ਨਹੀਂ ਕਰ ਰਿਹਾ, ਪਹਿਲਾਂ ਹੀ ਮੂੰਹ ਦੁਖ ਰਿਹਾ ਹੈ। 

”ਆ ਨਾ, ਬੇਸੀ ਪੈਸਾ ਮਿਲੇਗਾ।” ਕਾਰ ਵਿਚੋਂ ਆਵਾਜ਼ ਸੁਣਦੀ ਹੈ। ਫਿਰ ਕੰਚਨਾ ਨੂੰ ਜਿਵੇਂ ਕੋਈ ਧੱਕ ਕੇ ਕਾਰ ਵੱਲ ਲੈ ਜਾਂਦਾ ਹੈ, ਕਾਰ ਦਾ ਬੂਹਾ ਖੁਲ੍ਹਿਆ ਤੇ ਅੰਦਰਲੀਆਂ ਬਾਹਾਂ ਨੇ ਉਸਨੂੰ ਖਿੱਚ ਲਿਆ। ‘ਏਹ ਕੀ? ਪੰਜ ਜਣੇ, ਸਾਰੇ ਸ਼ਰਾਬੀ? ਕੰਚਨਾ ਨੂੰ ਚੱਕਰ ਆ ਗਿਆ। ਉਹ ਪਿਛਲੀ ਸੀਟ ਤੇ ਤਿੰਨਾਂ ਜਣਿਆਂ ਦੇ ਪੱਟਾਂ ‘ਤੇ ਪਈ ਹੈ। ਜਿਸ ਕੋਲ ਸਰੀਰ ਦਾ ਜਿਹੜਾ ਹਿੱਸਾ ਹੈ ਉਸਨੂੰ ਫਰੋਲਣ ਲੱਗਿਆ ਹੈ। 

ਉਹ ਭੁੱਖੇ ਕੁੱਤਿਆਂ ਨੂੰ ਮਿਲੇ ਗੋਸ਼ਤ ਵਾਂਗ ਹਾਬੜੇ ਹੋਏ ਹਨ। ”ਅਰੇ ਬਾਬਾ ਸਬਰ ਕਰੋ ਨਾ -ਰੁਕੋ ਸਾਲੇ ।” ਵਿਕਟੋਰੀਆ ਦੇ ਮੈਦਾਨਾਂ ਵਿਚ ਕਾਰ ਦੌੜ ਰਹੀ ਹੈ। ਕੰਚਨਾ ਦੀ ਝਿੜਕ ਤੇ ਖਿਝ ਸ਼ਰਾਬੀਆਂ ਉੱਪਰ ਕੋਈ ਅਸਰ ਨਹੀਂ ਕਰਦੀ। 

”ਦਾਰੂ ਪੀਏਂਗੀ?” ਇਕ ਪੁੱਛਦਾ ਹੈ। 

“ਮੈਂ ਪੀਂਦੀ ਨਹੀਂ. ਫਿਰ ਵੀ ਕਹਿੰਦੀ ਹੈ… ਮੈਂ .।” ਭਾਵੇਂ ਉਹ ਥੱਕੀ ਹੈ। ਦਾਰੂ ਪੀਣ ਦੀ ਇੱਛਾ ਵੀ ਹੈ। ਐਸੀ ਵੈਸੀ ਲੜਕੀ ਨਹੀਂ ਆਂ। ਘਰ ਵਿਚ ਬੱਚੇ ਬੀਮਾਰ ਹਨ…ਇਸ ਕਰਕੇ ਇਧਰ ਆ ਗਈ ਦਵਾਈ ਲੈਣੀ ਹੈਂ।” 

“ਸਭ ਸਾਲੀ ਐਸਾ ਹੀ ਬੋਲਦੀ ਹੈਂ? ਕਾਰ ਵਾਲੇ ਜਾਣਦੇ ਹਨ। 

ਰੈੱਡ ਰੋਡ ਅਤੇ ਵਿਕਟੋਰੀਆ ਦੀਆਂ ਸੜਕਾਂ ਦੇ ਚੱਕਰ ਲਾਉਂਦੀ ਕਾਰ, ਪੌਣੇ ਕੁ ਘੰਟੇ ਬਾਅਦ, ਕੰਚਨਾ ਨੂੰ ਤਾਰਾ ਮੰਡਲ ਕੋਲ, ਬੱਸ ਸਟਾਪ ਤੋਂ ਜ਼ਰਾ ਕੁ ਪਿੱਛੇ ਉਤਾਰ ਗਈ ਹੈ। ਉਹ ਲੜਖੜਾਉਂਦੀ ਹੈ। ਉਸ ਵਿਚ ਤੁਰਨ ਦੀ ਹਿੰਮਤ ਨਹੀਂ ਹੈ। ਪਤਾ ਨਹੀਂ ਕਿੰਨੇ ਪੈੱਗ ਪੀ ਗਈ ਹੈ। ਕਾਰ ਵਿਚੋਂ ਉਤਰਦਿਆਂ ਹੀ ਉਲਟੀ ਹੋ ਗਈ ਹੈ। ਖੰਬੇ ਨੂੰ ਹੱਥ ਪਾ ਕੇ ਖੜ੍ਹੀ ਹੋਣ ਦੀ ਸਤਿਆ ਵੀ ਨਹੀਂ। ਚੱਕਰ ਆ ਰਹੇ ਹਨ। ਸਭ ਕੁਝ ਘੁੰਮਦਾ ਨਜ਼ਰ ਆਉਂਦਾ ਹੈ। ਵਿਕਟੋਰੀਆ ਦੀ ਵਿਸ਼ਾਲ ਇਮਾਰਤ ਉਲਟੀ ਹੋਈ ਖੜ੍ਹੀ ਦਿਸਦੀ ਹੈ। ਟਾਟਾ ਬਿਲਡਿੰਗ ਉਸ ਵੱਲ ਵਧ ਰਹੀ ਹੈ। ਮਲਕਾ ਦਾ ਬੁੱਤ ਸਿਰ ਦੇ ਬਲ ਉਸ ਵੱਲ ਵੇਖ ਕੇ ਹੱਸ ਰਿਹਾ ਹੈ। ਸਾਰੀ ਚੋਰੰਗੀ ਸੜਕ, ਕਿਸੇ ਪਹਾੜੀ ਸੜਕ ਵਾਂਗ ਉੱਪਰ ਵੱਲ ਦਿਖਾਈ ਦੇਣ ਲੱਗੀ ਹੈ। ‘”. ਓ. ਬਾਬਾ।” ਉਸਦੇ ਮੂੰਹੋਂ ਨਿਕਲਦਾ ਹੈ ਤੇ ਉਹ ਦੋਹਾਂ ਹੱਥਾਂ ਨਾਲ ਸਿਰ ਫੜ ਕੇ ਬੈਠ ਜਾਂਦੀ ਹੈ। ”ਸਾਲੇ ਹਰਾਮੀ ਕੁੱਤੇ ।” ਉਸਦੇ ਮੂੰਹੋਂ ਕਾਰ ਵਾਲਿਆ ਛੋਕਰਿਆਂ ਲਈ ਗਾਲ੍ਹ ਨਿਕਲਦੀ ਹੈ। ਛਾਤੀਆਂ ਨੂੰ ਉਭਾਰਨ ਲਈ, ਬਰਾ ਅੰਦਰ ਰੱਖੀਆਂ ਲੀਰਾਂ ਵੀ ਸ਼ਾਇਦ ਕਾਰ ਵਿਚ ਹੀ ਡਿਗ ਪਈਆ ਹਨ। ਸੁੱਕੀਆਂ ਛਾਤੀਆਂ ਉਪਰੋਂ ਬਰਾ ਖਿਸਕ ਕੇ ਉੱਪਰ ਗਲ ਵੱਲ ਆ ਗਈ ਹੈ। 

…ਓ ਬਾਬਾ… ਘਰ ਕਿਵੇਂ ਪਹੁੰਚਗੀ? ਸ਼ਰਾਬ ਨਹੀਂ ਸੀ ਪੀਣੀ।” ਉਹ ਪਛਤਾ ਰਹੀ ਹੈ। 

ਉਦੋਂ ਹੀ ਇਕ ਸਿਪਾਹੀ ਸਿਰਹਾਣੇ ਆ ਖੜ੍ਹਦਾ ਹੈ। 

ਕੰਚਨਾ ਸੰਭਲਦੀ ਹੈ। ਅੰਦਰੋਂ ਕਰੜੀ ਹਿੰਮਤ ਨਾਲ, ਸਾਊ ਦਿਸਣ ਦੀ ਨਾਕਾਮ ਕੋਸ਼ਿਸ਼ ਕਰਦੀ ਹੈ। 

ਨਿੱਤ ਗਸ਼ਤ ਕਰਨ ਵਾਲੇ ਸਿਪਾਹੀ ਉਸਨੂੰ ਜਾਣਦੇ ਵੀ ਹਨ, ਪਹਿਚਾਣਦੇ ਵੀ ਹਨ। 

ਕੰਚਨਾ ਬਿਨਾਂ ਬੋਲਿਆ, ਦੋ ਰੁਪਏ ਦਾ ਨੋਟ ਫੜਾਉਣਾ ਚਾਹੁੰਦੀ ਹੈ। 

”ਇਸ ਵਕਤ ਪੰਜ ਲੱਗਣਗੇ।’ ਸਿਪਾਹੀ ਘੁਰਕਦਾ ਹੈ। 

”ਅੱਜ ਤਾਂ ਇਹੀ ਨੇ, ਕਮਾਈ ਨਹੀਂ ਹੋਈ।” ਕੰਚਨਾ ਦੇ ਚਿਹਰੇ ਉੱਪਰ ਮਜਬੂਰੀ ਝਲਕਦੀ ਹੈ। 

“ਇਧਰ ਮੇਰੀ ਵੀ ਕਮਾਈ ਨਹੀਂ ਹੋਈ।’ ਸਿਪਾਹੀ ਖ਼ਾਲੀ ਜੇਬਾਂ ਦਿਖਾਉਂਦਾ ਹੈ। 

”ਅੱਜ ਕੁਝ ਨਹੀਂ ਹੈ।” 

”ਫੇਰ ਮੈਂ ਕੀ ਕਰਾਂ?” 

“ਤੂੰ ਵੀ ਆ ਨਾ ਇਧਰ, ਫੋਕਟ ਮੇਂ। ਪੈਸਾ ਨਹੀਂ ਲਗੇਗਾ।” ਕੰਚਨਾ ਇਕ ਦਰੱਖ਼ਤ ਦੇ ਹਨੇਰੇ ਵੱਲ ਇਸ਼ਾਰਾ ਕਰਦੀ ਹੈ। 

”ਪੈਸਾ ਨਕਾਲ ਪੈਸਾ। ਪਿੱਛੇ ਵੈਨ ਆ ਰਹੀ ਹੈ। ਇੰਸਪੈਕਟਰ ਆ ਗਿਆ ਤਾਂ ਰਾਤ ਠਾਣੇ ਕੱਟਣੀ ਪਏਗੀ।” ਸਿਪਾਹੀ ਡਰਾਉਂਦਾ ਹੈ। 

ਕੰਚਨਾ ਸਿਪਾਹੀ ਨੂੰ ਤਿੰਨ ਰੁਪਏ ਫੜਾਉਣ ਲੱਗਦੀ ਹੈ ਤਾਂ ਇਕ ਵੈਨ ਇਕ ਦਮ ਪਾਸ ਆ ਕੇ ਰੁਕਦੀ ਹੈ। ਤੇਜ਼ੀ ਨਾਲ ਪਿੱਛੇ ਦੋ ਸਿਪਾਹੀ ਉੱਤਰਦੇ ਹਨ ਤੇ ਕੰਚਨਾ ਨੂੰ ਬਾਹੋਂ ਫੜ ਕੇ, ਵੈਨ ਅੰਦਰ ਧੱਕਾ ਦਿੰਦੇ ਹਨ। ਇੰਸਪੈਕਟਰ ਟਾਰਚ ਦੀ ਸਰਚ ਲਾਈਟ ਦਰੱਖ਼ਤਾਂ ਦੇ ਹਨੇਰੇ ਵੱਲ ਮਾਰਦਾ ਹੈ। ਕੁਝ ਕਾਲੇ ਪਰਛਾਵੇਂ ਸ਼ਹਿ ਜਾਂਦੇ ਹਨ। ਕੁਝ ਭੱਜ ਤੁਰਦੇ ਹਨ। 

”’ਬਾਸਟਰਡ ਆਖਦਾ ਇੰਸਪੈਕਟਰ ਵੈਨ ਵਿਚ ਬਹਿ ਕੇ ਚਲਿਆ ਜਾਂਦਾ ਹੈ। 

”ਸਾਲੇ ਹਰਾਮੀ ਦੋ ਮਿੰਟ ਲੇਟ ਨਹੀਂ ਸੀ ਆ ਸਕਦੇ?” ਸਿਪਾਹੀ ਨੂੰ ਤਿੰਨ ਰੁਪਏ ਖੁਸ ਜਾਣ ਦਾ ਅਫ਼ਸੋਸ ਹੈ। 

ਫਿਰ ਉਹ ਰਾਤ ਦੇ ਹਨੇਰੇ ਵਿਚ ਦਰੱਖ਼ਤਾਂ ਦੇ ਹਨੇਰਿਆਂ ਵੱਲ ਕੁਝ ਲੱਭਣ ਲਈ, ਖੈਣੀ (ਬੀੜਾ) ਮਲਦਾ ਤੁਰ ਪੈਂਦਾ ਹੈ। 

ਅਠਾਰਾਂ 

* ਪੁਲਸ ਦੀ ਵੈਨ ਦੇ ਅੰਦਰ ਤਿੰਨ ਲੜਕੀਆਂ ਅਤੇ ਦੋ ਲੜਕੇ ਹੀ ਬੈਠੇ ਹਨ। ਉਨ੍ਹਾਂ ਦੇ ਵਿਚ ਹੀ ਕੰਚਨਾ ਵੀ ਸੁੰਗੜ ਕੇ ਬੈਠ ਗਈ ਹੈ। ਤਬੀਅਤ ਠੀਕ ਨਾ ਹੋਣ ਕਾਰਨ ਲੇਟ ਜਾਣ ਨੂੰ ਦਿਲ ਕਰਦਾ ਹੈ। ਦਰਦ ਨਾਲ ਸਿਰ ਪਟਾ ਰਿਹਾ ਹੈ। ਫਿਰ ਵੀ ਆਪਣੇ ਆਪ ਤੇ ਉਸਦਾ ਕਦੇ ਹੱਸਣ ਨੂੰ ਜੀ ਕਰਦਾ ਹੈ, ਕਦੇ ਰੋਣ ਨੂੰ। ਕੇਹੀ ਜ਼ਿੰਦਗੀ ਹੈ ਇਹ? ਹਰ ਪਲ ਸੂਲੀ ‘ਤੇ ਲਟਕਿਆ ਰਹਿੰਦਾ ਹੈ। 

ਕੁਝ ਦੇਰ ਬਾਅਦ ਉਨ੍ਹਾਂ ਨੂੰ, ਉਸ ਖੇਤਰ ਦੇ ਠਾਣੇ ਦੇ ਲਾਕ-ਅੱਪ ਵਿਚ ਬੰਦ ਕਰ ਦਿੱਤਾ ਗਿਆ। ਸਵੇਰੇ ਕੋਰਟ ਖੁਲ੍ਹਦਿਆਂ ਹੀ ਚਲਾਨ ਪੇਸ਼ ਕੀਤਾ ਜਾਏਗਾ। ਜੁਰਮਾਨਾ ਹੋਵੇਗਾ ਜਾਂ ਆਪਣਾ ਕੋਈ ਰਿਸ਼ਤੇਦਾਰ ਜ਼ਮਾਨਤ ਦੇ ਕੇ ਲੈ ਜਾਏਗਾ। ਅਜਿਹੇ ਕੇਸਾਂ ਦਾ ਨਿਪਟਾਰਾ ਇਸ ਤਰ੍ਹਾਂ ਹੀ ਹੁੰਦਾ ਹੈ। ਹਾਂ, ਜੇ ਲੜਕੀਆਂ ਇੰਸਪੈਕਟਰ ਨੂੰ ਨਿਰਧਾਰਤ ਕੀਤੀ ਫੀਸ ਦੇ ਦੇਣ ਤਾਂ ਰਾਤ ਨੂੰ ਵੀ ਛੱਡਿਆ ਜਾ ਸਕਦਾ ਹੈ। ਕੰਚਨਾ ਨਹੀਂ ਚਾਹੁੰਦੀ, ਜਿਹੜੇ ਰੁਪਏ ਉਸ ਕੋਲ ਹਨ, ਉਹ ਇਨ੍ਹਾਂ ਨੂੰ ਦਿੱਤੇ ਜਾਣ। ਸਰਾਬ ਦਾ ਨਸ਼ਾ ਹੋਣ ਦੇ ਬਾਵਜੂਦ ਵੀ, ਇਸ ਪੱਖੋਂ ਉਸਦੀ ਸੋਚ ਲੜਖੜਾਉਂਦੀ ਰਹੀ। ਜਾਮਾ-ਤਲਾਸ਼ੀ ਵੇਲੇ ਵੀ, ਰੁਪਏ ਉਸਨੇ ਆਪਣੀ ਹੀ ਢੰਗ-ਤਰੀਕੇ ਨਾਲ ਛੁਪਾਈ ਰੱਖੇ। ਉਹ ਜਾਣਦੀ ਹੈ, ਇਕ ਵਾਰ ਜੇਬ ਵਿਚੋਂ ਨਿਕਲੇ ਰੁਪਏ, ਉਹ ਵੀ ਠਾਣਿਆਂ ਵਿਚ ਵਾਪਸ ਨਹੀਂ ਮਿਲਦੇ। ਰਾਤ ਨੂੰ ਸ਼ਰਾਬੀ ਸਿਪਾਹੀਆਂ ਨੇ ਕੁਝ ਸਮੇਂ ਲਈ ਉਨ੍ਹਾਂ ਨੂੰ ਲਾਕ-ਅੱਪ ਵਿਚੋਂ ਇਹ ਕਹਿ ਕੇ ਬਾਹਰ ਕੱਢਿਆ, ”ਚਲੋ, ਕੁਝ ਕਾਗ਼ਜ਼ਾਂ ਉੱਪਰ ਦਸਤਖ਼ਤ ਕਰਨੇ ਹਨ ਜਾਂ ਅੰਗੂਠੇ ਲਾਉਣੇ ਹਨ।’ 

ਉਹ ਬਾਹਰ ਆਈਆਂ ਤੇ ਆਪਣੀਆਂ ਦੇਹਾਂ ਤੇ ਅੰਗੂਠੇ ਲਗਵਾ ਕੇ ਫਿਰ ਲਾਕ- ਅੱਪ ਵਿਚ ਬੰਦ ਹੋ ਗਈਆਂ। 

ਕੰਚਨਾ ਤੋਂ ਬਿਨਾਂ ਸਭਨਾਂ ਨੂੰ ਤਜਰਬਾ ਹੈ ਕਿ ਕੱਲ ਕੀ ਹੋਣਾ ਹੈ? ਇਸ ਲਈ ਉਹ ਘੂਕ ਸੌਂ ਗਈਆਂ ਹਨ। ਨਾ ਹੇਠਾਂ ਖਟਮਲ ਤੰਗ ਕਰ ਰਹੇ ਹਨ, ਨਾ ਮੱਛਰ ਹੀ ਉਨ੍ਹਾਂ ਦੀ ਨੀਂਦ ਵਿਚ ਵਿਘਨ ਪਾਉਂਦੇ ਹਨ। ਪਰ ਕੰਚਨਾ ਨੂੰ ਨੀਂਦ ਨਹੀਂ ਆ ਰਹੀ। ਕਲ ਕੋਰਟ ਵਿਚ ਕੀ ਹੋਵੇਗਾ? ਜੇ ਸਜ਼ਾ ਹੋ ਗਈ? ਕੀ ਪਤਾ ਜੁਰਮਾਨਾ ਕਿੰਨਾ ਹੋਵੇਗਾ? ਚੰਗਾ ਹੁੰਦਾ ਉਹ ਹਰਾਮਜ਼ਾਦੇ ਕਾਰ ਵਾਲੇ ਛੋਕਰੇ ਨਾ ਮਿਲਦੇ। ਮੈਂ ਤਾਂ ਘਰ ਹੀ ਜਾ ਰਹੀ ਸਾਂ। ਘਰ ਦੇ ਨਾਂ ‘ਤੇ ਉਸਨੂੰ ਆਪਣੇ-ਆਪ ‘ਤੇ ਹਾਸਾ ਆਇਆ। ਕੇਹਾ ਘਰ? ਕੀਹਦਾ ਘਰ? ਕੀ ਪਤਾ ਕਦੋਂ ਦੇਵਕੀ ਮੌਸੀ ਕਮਰੇ ਦੇ ਬੂਹੇ ਬੰਦ ਕਰ ਦਏ। ਫੇਰ..? ਫੇਰ ਤਾਂ ਹਰ ਦੂਏ ਤੀਏ ਦਿਨ ਇਹ ਲਾਕ-ਅੱਪ ਹੀ ਘਰ ਬਣਨਗੇ। 

ਅੱਜ ਪਤਾ ਨਹੀਂ ਦੇਵਕੀ ਮੌਸੀ ਕੀ ਸੋਚਦੀ ਹੋਵੇਗੀ? ਇਹੀ ਸੋਚਦੀ ਕੰਚਨਾ ਨੂੰ ਜਿਵੇਂ ਸੂਲਾਂ ‘ਤੇ ਵੀ ਨੀਂਦ ਆ ਗਈ। 

ਦੇਵਕੀ ਮੌਸੀ ਦੇ ਨਿੱਜੀ ਸੰਚਾਰ ਸਾਧਨਾਂ ਰਾਹੀਂ ਕੰਚਨਾ ਦੇ ਲਾਕ ਅੱਪ ਵਿਚ ਬੰਦ ਹੋਣ ਦੀ ਖ਼ਬਰ ਪਹੁੰਚ ਗਈ। 

ਸਵੇਰੇ ਇਕ ਦਲਾਲ ਨੂੰ ਨਾਲ ਲੈ ਕੇ ਉਹ 10 ਵਜੇ ਅਲੀਪੁਰ ਕੋਰਟ ਵਿਚ ਆਪਣੇ ਜਾਣੂ ਵਕੀਲ ਨੂੰ ਆ ਮਿਲੀ। ਸਭ ਕੁਝ ਤੈਅ ਹੋ ਗਿਆ। ਉਸਦੀ ਬਾੜੀ ਦੀ ਲੜਕੀ ਦੀ ਕੋਰਟ ਵਿਚ ਜ਼ਮਾਨਤ ਨਾ ਹੋਵੇ, ਇਹ ਕਿਵੇਂ ਹੋ ਸਕਦਾ ਸੀ? ਇਹ ਤਾਂ ਦੇਵਕੀ ਲਈ ਬੜੀ ਹੱਤਕ ਹੋਣ ਵਾਲੀ ਗੱਲ ਹੋਣੀ ਸੀ। 

ਵਕੀਲ ਨੇ ਜੱਜ ਸਾਹਿਬਾਨ ਨੂੰ ਦੱਸਿਆ! ਲੜਕੀ ਦੇ ਮਾਂ-ਬਾਪ ਆਏ ਨੇ ਜ਼ਮਾਨਤ ‘ਤੇ ਲੈ ਕੇ ਜਾਣ ਲਈ। ਜੱਜ ਜਾਣਦਾ ਸੀ। ਅਜਿਹੇ ਕੇਸਾਂ ਵਿਚ ਹਰ ਰੋਜ਼ ਲੜਕੀਆਂ ਦੇ ਮਾਂ-ਬਾਪ ਬਦਲਦੇ ਰਹਿੰਦੇ ਹਨ ਪਰ ਜੱਜ ਕੀ ਕਰੇ? ਉਸਨੇ ਤਾਂ ਕਾਗ਼ਜ਼ੀ ਕਾਰਵਾਈ ਪੂਰੀ ਕਰਨੀ ਹੁੰਦੀ ਹੈ ਤੇ ਕਾਨੂੰਨ ਦਾ ਢਿੱਡ ਭਰਨਾ ਹੁੰਦਾ ਹੈ। 

ਮਾਂ-ਬਾਪ ਇਹੀ ਕਹਿ ਕੇ ਜਾਣਗੇ ਕਿ ਉਹ ਲੜਕੀ ਦੀ ਆਵਾਰਾਗਰਦੀ ਉੱਪਰ ਨਿਗ੍ਹਾ ਰੱਖਣਗੇ। ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਹੀਂ ਹੋਵੇਗੀ। ਕੋਰਟ ਦੇ ਸਾਹਮਣੇ ਲੜਕੀ ਵੀ ਇਨ੍ਹਾਂ ਨੂੰ ਮਾਂ ਜਾਂ ਬਾਪ ਸਵੀਕਾਰੇਗੀ। ਤੇ ਫਿਰ ਅਜਿਹੇ ਗੁਨਾਹ ਕਰਨ ਤੋਂ ਤੋਬਾ ਕਰੇਗੀ। ਪਰ ਉਸੇ ਸ਼ਾਮ ਜਾਂ ਦੂਸਰੇ ਦਿਨ ਹੀ ਫਿਰ ਇਹੀ ਧੰਦੇ ‘ਤੇ ਨਿਕਲ ਪਏਗੀ। ਕਿੰਨਿਆਂ ਵਰ੍ਹਿਆਂ ਤੋਂ ਇਸੇ ਤਰ੍ਹਾਂ ਹੁੰਦਾ ਆ ਰਿਹਾ ਹੈ। ਜੱਜ ਅਤੇ ਕੋਰਟ ਜਾਣਦੀ ਹੈ, ਸ਼ਾਇਦ ਇਸੇ ਤਰ੍ਹਾਂ ਹੁੰਦਾ ਰਹੇਗਾ। 

ਕੰਚਨਾ, ਦੇਵਕੀ ਮੋਸੀ ਅਤੇ ਦਲਾਲ ਦੇ ਨਾਲ ਕੋਰਟ ਵਿਚੋਂ ਤਾ ਬਾਹਰ ਆ ਜਾਂਦੀ ਹੈ ਪਰ ਅਜੇ ਉਹ ਆਪਣੇ ਮੁਹੱਲੇ ਵਿਚ ਨਹੀਂ ਜਾਣਾ ਚਾਹੁੰਦੀ। ਉਹ ਮੌਸੀ ਨੂੰ ਦੱਸਦੀ ਹੈ, ਕਲ ਦਾ ਦਿਨ ਸਾਰਾ ਬਰਬਾਦ ਗਿਆ ਤੇ ਖੱਜਲ ਖੁਆਰੀ ਵੀ ਹੋਈ। ਅੱਜ ਇਸ ਵੇਲੇ ਤੋਂ ਹੀ ਜੁਗਾੜ ‘ਚ ਰਹੇਗੀ ਤਾਂ ਮੋਸੀ ਦੇ ਕਮਰੇ ਦਾ ਕਿਰਾਇਆ ਦੇਵੇਗੀ। ਉਹ ਦੋਵੇਂ ਕੰਚਨਾ ਨੂੰ ਚੌਰੰਗੀ ਰੋਡ ‘ਤੇ ਉਤਾਰ ਕੇ ਚਲੇ ਗਏ। 

ਉੱਨੀ 

ਤਾਰਾ ਦਿਨ ਵੇਲੇ ਚੋਰੰਗੀ ਰੋਡ ਅਤੇ ਇਸਦੇ ਆਸਪਾਸ ਹੀ ਰਹਿੰਦੀ ਹੈ, ਕੰਚਨਾ ਜਾਣਦੀ ਹੈ। ਕਦੇ ਲਾਈਟ ਹਾਊਸ ਸਿਨੇਮਾ ਕੋਲ, ਕਦੇ ਨਿਊ ਇੰਮਪਾਇਰ ਕੋਲ। ਹੋਰ ਵੀ ਲੜਕੀਆਂ ਆਉਂਦੀਆਂ ਹਨ। ਮੈਟਨੀ ਸ਼ੋਅ ਜਾਂ ਨੂਨ ਸ਼ੋਅ ਦੇਖਣ ਲਈ ਲਾਈਨ ਵਿਚ ਖੜ੍ਹੇ ਲੜਕਿਆਂ ਪਾਸ ਉਹ ਹੋਲੀ ਜਿਹੀ ਅੱਖ ਦਾ ਇਸ਼ਾਰਾ ਕਰਕੇ ਕਹਿੰਦੀਆਂ ਹਨ।..ਇਕ ਟਿਕਟ ਹੋਰ ਲੈ ਲਈਂ’, ਸਮਝਣ ਵਾਲਾ ਸਮਝ ਜਾਂਦਾ ਹੈ। 

ਜਿਥੇ ਜਿਥੇ ਤਾਰਾ ਉਸਨੂੰ ਮਿਲ ਸਕਦੀ ਸੀ ਉਹ ਗਈ, ਪਰ ਤਾਰਾ ਕਿਧਰੇ ਨਜ਼ਰ ਨਹੀਂ ਆਈ। ਨਿਊ ਇੰਮਪਾਇਰ ਵਿਚ ਇੰਗਲਿਸ਼ ਫ਼ਿਲਮ ਦੇਖਣ ਲਈ ਟਿਕਟ ਲੈ ਰਹੇ ਇਕ ਲੜਕੇ ਨੇ ਉਸਨੂੰ ਅੰਦਰ ਚੱਲਣ ਲਈ ਇਸ਼ਾਰਾ ਵੀ ਕੀਤਾ। ਪਰ ਉਹ ਤਾਂ ਤਾਰਾ ਨੂੰ ਮਿਲਣਾ ਚਾਹੁੰਦੀ ਸੀ। ਰਾਤ ਠਾਣੇ ਕੱਟਣ ਕਾਰਨ ਮਨ ‘ਤੇ ਕੋਈ ਬੋਝ ਜਿਹਾ ਸੀ, ਜਿਹੜਾ ਤਾਰਾ ਨਾਲ ਗੱਲਾਂ ਕਰਕੇ ਹੀ ਉਤਰਨਾ ਸੀ। ਉਹ ਫਿਰ ਚੌਰੰਗੀ ਰੋਡ ‘ਤੇ ਆ ਗਈ। 

ਬਿਨਾਂ ਮਤਲਬ ਕਿੰਨਾ ਕੁ ਚਿਰ ਇਧਰ ਉਧਰ ਘੁੰਮੇ। ਚੰਗਾ ਹੁੰਦਾ ਲੜਕੇ ਨਾਲ ਸਿਨੇਮਾ ਹਾਲ ਵਿਚ ਹੀ ਜਾ ਬਹਿੰਦੀ। ਕੁਝ ਤਾਂ ਕਮਾਈ ਹੁੰਦੀ। ਉਹ ਦੁਬਾਰਾ ਥੀਏਟਰ ਪਹੁੰਚਦੀ ਹੈ ਤਾਂ ਫ਼ਿਲਮ ਸ਼ੁਰੂ ਹੋ ਚੁੱਕੀ ਹੁੰਦੀ ਹੈ। 

ਉਹ ਵਾਪਸ ਆ ਗਈ। ਸੋਚਦੀ ਹੈ, ਵਿਕਟੋਰੀਆ ਮੈਦਾਨ ਵੱਲ ਜਾਵਾਂ ਤਾਂ ਕਿਵੇਂ ਰਹੇਗਾ? ਪਰ ਮਨ ਨਾਲ ਫ਼ੈਸਲਾ ਨਹੀਂ ਕਰ ਸਕੀ। ਤਾਰਾ ਮਿਲ ਜਾਣ ਦੀ ਅਜੇ ਵੀ ਆਸ चै। 

ਇੰਨੇ ਵਿਚ ਇੰਗਲਿਸ਼ ਫ਼ਿਲਮ ਦਾ ਇੰਟਰਵਲ ਹੋ ਜਾਂਦਾ ਹੈ। ਦਰਸ਼ਕਾਂ ਦੀ ਭੀੜ ਬਾਹਰ ਨਿਕਲਦੀ ਹੈ। ਤਾਰਾ ਨੂੰ ਵੇਖਣ ਲਈ ਕੰਚਨਾ ਫੇਰ ਉਧਰ ਜਾਂਦੀ ਹੈ । ਰਾਤ ਦਾ ਕੁਝ ਨਹੀਂ ਖਾਧਾ। ਭੁੱਖ ਵੀ ਬਹੁਤ ਲੱਗੀ ਹੈ। ਤਾਰਾ ਮਿਲ ਜਾਵੇ ਤਾਂ ਦੋਨੋਂ ਇਕ ਸਾਥ ਹੀ ਕੁਝ ਖਾਵਾਂਗੀਆ। 

ਪਰ੍ਹਾਂ ਖੜੀ ਉਹ ਭੀੜ ਨੂੰ ਤਾੜ ਰਹੀ ਹੈ। ਇਕ ਲੜਕਾ ਕੋਲ ਆ ਕੇ ਹੌਲੀ ਜਿਹੀ ਪੁੱਛਦਾ ਹੈ… “ਇਕ ਟਿਕਟ ਫਾਲਤੂ ਹੈ, ਚੱਲੇਂਗੀ?” 

”ਚੱਲ।” ਬਿਨਾਂ ਸੋਚੇ ਕੰਚਨਾ ਤੋਂ ਹਾਮੀ ਭਰੀ ਜਾਂਦੀ ਹੈ। ਦੋਵੇਂ ਅੰਦਰ ਵੱਲ ਜਾਣ ਲੱਗੇ ਹਨ। 

”ਪਹਿਲਾਂ ਕੁਝ ਖਾ ਤਾਂ ਲਈਏ?” ਕੰਚਨਾ ਨੂੰ ਬਹੁਤ ਭੁੱਖ ਲੱਗੀ ਹੈ। 

”ਕੀ ਖਾਏਂਗੀ? ਅੰਦਰ ਹੀ ਲੈ ਚੱਲਦੇ ਹਾਂ।” ਲੜਕਾ ਨਹੀਂ ਸੀ ਚਾਹੁੰਦਾ, ਉਹ ਬਿਨਾਂ ਡਰ ਨਾਲ ਇਸ ਤਰ੍ਹਾਂ ਤੁਰੇ-ਫਿਰੇ। 

”ਜੇ ਮਿਲੇ।” ਕੰਚਨਾ ਨੂੰ ਸਿਰਫ ਖਾਣ ਲਈ ਕੁਝ ਚਾਹੀਦਾ ਸੀ। ਲੜਕਾ ਸਾਹਮਣੇ ਰੈਸਟੋਰੈਂਟ ‘ਤੇ ਗਿਆ ਤੇ ਚਾਰ ਸਮੋਸੇ ਲੈ ਕੇ ਕਾਹਲੀ ਨਾਲ 

ਮੁੜਿਆ। ਫਿਰ ਉਹ ਸਿਨੇਮਾ ਹਾਲ ਦੇ ਹਨੇਰੇ ਵਿਚ ਗੁੰਮ ਹੋ ਗਏ। ਸਿਨੇਮਾ ਹਾਲ ਦੇ ਹਨੇਰੇ ਵਿਚ ਕੰਚਨਾ ਸਮੋਸੇ ਖਾਂਦੀ ਰਹੀ ਤੇ ਲੜਕਾ ਉਸਦੀਆਂ 

ਛਾਤੀਆਂ ਅਤੇ ਪੱਟਾਂ ‘ਤੇ ਹੱਥ ਮਲਦਾ ਰਿਹਾ। 

”ਏ, ਪੈਸੇ ਨਿਕਾਲ ਨਾ।” ਸਮੋਸੇ ਖਾ ਕੇ ਕੰਚਨਾ ਨੇ ਲੜਕੇ ਦੇ ਹੱਥਾਂ ਨੂੰ ਵਰਜਿਆ, 

ਤੇ ਅਛੋਪਲੇ ਜਿਹੇ ਉਸਦੇ ਲਿੰਗ ਨੂੰ ਛੂਹਿਆ। ਉਕਸਾਹਟ ਵਿਚ ਆ ਕੇ ਲੜਕੇ ਨੇ ਦਸਾਂ ਦਾ ਨੋਟ ਕੱਢ ਕੇ ਫੜਾਇਆ। 

”ਅਰੇ ਹੋਰ ਦੇਹ ਨਾ। ਇਹਦੇ ਨਾਲ ਕੀ ਹੋਏਗਾ?” ਕੰਚਨਾ ਨੇ ਉਸਦੀ ਪੈਂਟ ਦੀ ਜ਼ਿਪ ਖੋਲ੍ਹ ਲਈ। 

ਜਦੋਂ ਜੋਸ਼ ਵਿਚ ਆਏ ਤੇ ਉਤੇਜਿਤ ਹੋਏ ਲੜਕੇ ਨੇ ਦਸ ਰੁਪਈਏ ਹੋਰ ਫੜਾਏ ਤਾਂ ਕੰਚਨਾ ਨੇ ਇਕਦਮ ਹੱਥ ਪਿੱਛੇ ਖਿੱਚ ਲਿਆ, ‘ਛੀ! ਹੱਥ ਖ਼ਰਾਬ ਹੋ ਗਿਆ।” ਤੇ ਉਹ ਸਮੋਸਿਆਂ ਵਾਲੇ ਲਫ਼ਾਫ਼ੇ ਨਾਲ ਹੱਥ ਪੂੰਝਣ ਲੱਗੀ। ਲੜਕਾ ਵੀ ਛਿੱਥਾ ਜਿਹਾ ਪੈ ਗਿਆ। ਸਕਰੀਨ ‘ਤੇ ਹੀਰੋ ਹੀਰੋਇਨ ਨੂੰ ਚੁੰਮ ਰਿਹਾ ਸੀ। 

”ਇਕ ਮਿੰਟ ਆਈ, ਬਾਥਰੂਮ… ।” ਆਹਿਸਤਾ ਜਿਹਾ ਕਹਿ ਕੇ ਕੰਚਨਾ ਉੱਠੀ ਤੇ ਬਾਥਰੂਮ ਜਾਣ ਦੇ ਬਹਾਨੇ, ਹਾਲ ਵਿਚੋਂ ਬਾਹਰ ਆ ਗਈ। 

ਦੇਖਿਆ, ਤਾਰਾ ਥੰਮ ਨਾਲ ਦੋਅ ਲਾਈ ਖੜ੍ਹੀ ਹੈ। 

ਕੰਚਨਾ ਧਾਅ ਕੇ ਉਸ ਵੱਲ ਵਧਦੀ ਹੈ ਤੇ ਉਸਦੇ ਦੋਵੇਂ ਹੱਥ ਫੜ ਲੈਂਦੀ ਹੈ। -ਅੱਜ ਤੈਨੂੰ ਬਹੁਤ ਲੱਭਿਆ ਮੈਂ, ਚੌਰੰਗੀ ਤੇ ਥੀਏਟਰ ਵਿਚ। ਤੇ ਲੱਭਦਿਆਂ-ਲੱਭਦਿਆਂ ਇਕ ਮੁਰਗਾ ਵੀ ਫਸ ਗਿਆ। ਚਲ ਕਿਧਰੇ ਚੱਲ ਕੇ ਚਾ ਪੀਈਏ।’ 

ਤਾਰਾ ਉਦਾਸ ਹੈ। ਮੂੰਹ ‘ਤੇ ਖੇੜਾ ਬਿਲਕੁਲ ਨਹੀਂ ਹੈ। ਅੱਜ ਢੰਗ ਦਾ ਮੇਕਅੱਪ ਵੀ ਨਹੀ ਕੀਤਾ ਹੋਇਆ। 

”ਏ..ਕੀ ਹੋਲੋ?” (ਏਹ ਕੀ ਹੋਇਆ?) ਕੰਚਨਾ ਫ਼ਿਕਰ ਨਾਲ ਪੁੱਛਦੀ ਹੈ। ”ਉਸਨੂੰ ਅੱਜ ਫੇਰ ਦੌਰਾ ਪੈ ਗਿਆ. ਕੰਚਨਾ! ਆਖਦਿਆਂ ਤਾਰਾ ਦੇ ਚਿਹਰੇ ‘ਤੇ ਦੁੱਖ ਅਤੇ ਚਿੰਤਾ ਦੀਆਂ ਰੇਖਾਵਾਂ ਉੱਭਰ ਆਉਂਦੀਆਂ ਹਨ। 

”ਹੁਣ ਤਾਂ ਠੀਕ ਹੈ ਨਾ?” ”ਕੀ ਪਤਾ, ਪਿੱਛੋਂ ਕੀ ਹੋਏਗਾ. ਜਦੋਂ ਮੂੰਹ ਘੁਮਾ ਦੇ ਇਧਰ ਤੁਰ ਆਈ. ਉਦੋਂ ਤਾਂ ਕੁਝ ਟਿਕਾ ਸੀ। 

“ਚੱਲ ਨਾ, ਕਿਧਰੇ ਬੈਠ ਕੇ ਗੱਲਾਂ ਕਰੀਏ। ਇਧਰ ਠੀਕ ਨ੍ਹੀਂ। ਮੈਂ ਤਾਂ ਆਪ ਕੱਲ ਸਾਰੀ ਰਾਤ ਠਾਣੇ ਦੇ ਲਾਕ-ਅੱਪ ‘ਚ ਰਹੀ।’ 

“मॅउ?” 

ਤੇ ਉਹ ਦੋਵੇਂ ਚੌਰੰਗੀ ਰੋਡ ਵੱਲ ਤੁਰ ਆਉਂਦੀਆਂ ਹਨ ਤੇ ਧਰਮਤਲਾ ਦੇ ਮੈਦਾਨਾਂ ਵਿਚ ਘੁੰਮ ਕੇ ਚਾਹ ਵੇਚਣ ਵਾਲੇ ਨੂੰ ਆਵਾਜ਼ ਮਾਰ ਕੇ ਚਾਹ ਪੀਣ ਲੱਗਦੀਆਂ ਹਨ। 

ਮਿੱਟੀ ਦੇ ਕਸੋਰਿਆਂ ਵਿਚ ਪਾਈ ਗਰਮ ਚਾਹ ਕੁਝ ਮਿੱਟੀ ਦੀ ਗੰਧ ਦਾ ਸੁਆਦ ਕੰਚਨਾ ਨੂੰ ਅੱਛਾ ਲੱਗਦਾ ਹੈ। ਉਹ ਇਕ ਕਸੋਰਾ ਚਾਹ ਹੋਰ ਲੈਂਦੀ ਹੈ। 

”ਕਿਧਰ ਚੱਲੀਏ ਅੱਜ?” ਚਾਹ ਪੀਂਦਿਆਂ ਕੰਚਨਾ ਪੁੱਛਦੀ ਹੈ। 

”ਉਧਰੇ ਹੀ।” 

”ਹੱਲਾ ਗੱਡੀ (ਪੁਲਸ ਵੈਨ) ਬਹੁਤ ਆਉਣ ਲੱਗੀ ਹੈ ਉਧਰ । ਅੱਜ ਦੀ ਰਾਤ ਫੇਰ ਕਿਤੇ ਠਾਣੇ ਅੰਦਰ ਹੀ ਨਾ ਕੱਟਣੀ ਪਵੇ।” 

‘‘ਮੇਰੀ ਤਾਂ ਅੱਜ ਇੱਛਾ ਨਹੀਂ ਹੈ। ਸੋਚਦੀ ਹਾਂ, ਘਰ ਚਲੀ ਜਾਵਾਂ। ਬੱਚੀਆਂ ਦਾ ਕੀ ਬਣੇਗਾ? ਜੇ ਉਸਨੂੰ ਕੁਝ ਹੋ ਗਿਆ? ਘਾਹ ‘ਤੇ ਟੇਢੀ ਜਿਹੀ ਲੇਟਦਿਆਂ ਤਾਰਾ, ਧਰਮਤਲਾ ਦੀ ਉੱਚੀ ਮਾਨੁਮੈਂਟ ਦੇ ਸਿਖਰ ਵੱਲ ਤਕ ਰਹੀ ਹੈ। 

“ਇਕ ਸਾਲੇ, ਇਹ ਸ਼ਿਵਲਿੰਗ ਦੇ ਸ਼ਰਧਾਲੂ ਐਡੇ ਨੇ, ਜਦੋਂ ਘਰੋਂ ਨਿਕਲਦੀ ਆਂ, ਇਹ ਬੈਠੇ ਗਾਂਜਾ ਪੀਂਦੇ ਹੀ ਮਿਲਦੇ ਨੇ। ਮੈਨੂੰ ਵੇਖਦਿਆਂ ਹੀ ਚਿਲਮ ਦਾ ਸੂਟ ਖਿੱਚ ਕੇ, ਆਵਾਜ਼ਾ ਕੱਸਦੇ ਨੇ : 

ਚੜ੍ਹੇ ਚੰਡੀ, ਮਰੇ ਸਾਲੀ ਚੋਬੀਸ ਪਰਗਨਾ ਕੀ ਰੰਡੀ। 

ਸ਼ਿਵ ਸ਼ਭੂੰ ਗਾਡ ਦੇ ਤੰਬੂ… 

… ਅੱਜ ਵੀ ਮੈਂ ਇਨ੍ਹਾਂ ਦੀਆਂ ਤਿੱਖੀਆਂ ਆਰ-ਪਾਰ ਕਰਦੀਆਂ ਲੰਘੀਆਂ ਨਜ਼ਰਾਂ ਤੋਂ ਬਚਦੀ ਲੰਘ ਰਹੀ ਸਾਂ. ਵੱਡੀ ਲੜਕੀ ਸਾਹੋ-ਸਾਹ ਭੱਜੀ ਆਈ ਨੇ ਮੈਨੂੰ ਰੋਕਿਆ-‘‘ਬਾਪਾ (ਪਾਪਾ) ਨੂੰ ਫਿਰ ਦੌਰਾ ਪੈ ਗਿਆ ਮਾਂ।” 

”ਉਨ੍ਹੀਂ ਪੈਰੀਂ ਵਾਪਸ ਮੁੜੀ। ਦੇਖਿਆ, ਖੰਘ ਕੇ ਉਹ ਬੇਹਾਲ ਹੋ ਰਿਹੈ। ਅੱਖਾਂ ਲਾਲ-ਰੱਤੀਆਂ ਹੋ ਗਈਆਂ ਸਨ। ਸਾਹ ਵੀ ਉਖੜਿਆ ਆਉਂਦਾ ਸੀ। ਛੋਟੀ ਲੜਕੀ ਨੇ ਦੱਸਿਆ, ”ਬਾਵਾ ਆਖਦਾ ਸੀ, ਮੈਂ ਕੰਮ ‘ਤੇ ਜਾਵਾਂਗਾ।” 

”ਤੈਨੂੰ ਆਖਿਆ ਸੀ ਮੰਜੇ ਤੋਂ ਨਹੀਂ ਉੱਠਣਾ?” ਉਸਨੂੰ ਮੈਂ ਨਿੱਕੇ ਬੱਚਿਆਂ ਵਾਂਗ ਝਿੜਕਿਆ। ਉਹ ਬੇਵਸ ਜਿਹਾ ਮੇਰੇ ਵੱਲ ਝਾਕਿਆ। ਫਿਰ ਖੰਘਦਾ ਨਿਢਾਲ ਹੋ ਗਿਆ। ਕਾਫ਼ੀ ਦੇਰ ਬਾਅਦ ਬੋਲਿਆ, ”ਬੜੀ ਲੜਕੀ ਜ਼ਿੱਦ ਕਰਦੀ ਸੀ। ਆਖਦੀ ਸੀ, ਮੈਂ ਵੀ ਮਾਂ ਨਾਲ ਕੰਮ ‘ਤੇ ਜਾਇਆ ਕਰੂੰ।” “ਕਿਉਂ ਨੀ?” ਮੈਂ ਪਤੀ ਨੂੰ ਛੱਡ ਕੇ ਉਸਨੂੰ ਜਾ ਫੜਿਆ। ਉਹ ਡਰ ਗਈ। ਮੈਨੂੰ ਬਹੁਤ ਗੁੱਸਾ ਤੇ ਖਿੱਝ ਆਈ-ਗਲ ਘੁੱਟ ਕੇ ਮਾਰ ਦੇਊਂ, ਫੇਰ ਜੇ ਇਹ ਗੱਲ ਆਖੀ ਤਾਂ।” ਲੜਕੀ ਦਾ ਰੋਣਾ ਨਿਕਲ ਗਿਆ। ਮੈਨੂੰ ਤਰਸ ਆਇਆ। ਕਿਵੇਂ ਸਮਝਾਉਂਦੀ ਉਸਨੂੰ ਮੈਂ ਕੀ ਕੰਮ ਕਰਦੀ ਆਂ । ਪਤੀ ਕੁਝ ਟਿਕਾਅ ਵਿਚ ਆਇਆ ਤਾਂ ਮੈਂ, -‘ਆਉਂਦੀ ਹੋਈ ਦਵਾਈ ਲਈ ਆਵਾਂਗੀ।” ਆਖ ਕੇ ਘਰੋਂ ਨਿਕਲ ਆਈ। 

ਤਾਰਾ ਦੀਆਂ ਗੱਲਾਂ ਸੁਣ ਕੇ ਕੰਚਨਾ ਵਿਚ ਕੁਝ ਵੀ ਆਖਣ ਦੀ ਸੱਤਿਆ ਨਹੀਂ ਹੈ। ਉਸ ਨੂੰ ਲੱਗਦਾ ਹੈ, ਇਥੇ ਸਭ ਦੁਖੀ ਹੀ ਦੁਖੀ ਨੇ। ਪਰ ਚੌਰੰਗੀ ਰੋਡ ‘ਤੇ ਕਾਰਾਂ ਦੀ ਭੀੜ ਤੇ ਗਰੈਂਡ ਹੋਟਲ ਦੇ ਆਲੀਸ਼ਾਨ ਕਮਰਿਆਂ ਵਿਚ ਜਗਦੀਆਂ ਰੋਸ਼ਨੀਆਂ ਵੇਖ ਕੇ ਸੋਚਦੀ ਹੈ-ਸ਼ਾਇਦ ਕੁਝ ਲੋਕਾਂ ਲਈ ਜ਼ਿੰਦਗੀ ਇੰਨੀ ਰੁੱਖੀ ਤੇ ਕੜਵੀ ਨਹੀਂ ਹੈ। ਉਦੇਂ ਹੀ ਮੈਦਾਨ ਦੇ ਪਰਲੇ ਪਾਸਿਓਂ ਭਿਆਨਕ ਸ਼ੋਰ ਅਤੇ ਚੀਕਾਂ ਹਨੇਰੀ ਵਾਂਗ ਵਾਯੂ ਮੰਡਲ ਵਿਚ ਉੱਭਰਦੀਆਂ। ਮੋਹਨ ਬਗਾਨ ਤੇ ਈਸਟ ਬੰਗਾਲ ਟੀਮਾਂ ਵਿਚ ਅੱਜ ਫ਼ੁਟਬਾਲ ਮੈਚ ਹੋ ਰਿਹਾ ਹੈ। ਇਹ ਆਵਾਜ਼ਾਂ ਇਥੋਂ ਦੇ ਲੋਕਾਂ ਲਈ ਆਮ ਗੱਲ ਹੈ। ਟੀਮਾਂ ਦੇ ਸਮਰਥਕ ਇਕ ਦੂਸਰੇ ਨੂੰ ਨੀਵਾਂ ਦਿਖਾਉਣ ਅਤੇ ਮਾਨਸਿਕ ਪ੍ਰੇਸ਼ਾਨ ਕਰਨ ਲਈ ਵੱਧ ਤੋਂ ਵੱਧ ਹੋ-ਹੱਲਾ ਕਰਦੇ ਹਨ। ਖੇਡ ਮੈਦਾਨ ਦੀਆਂ ਆਵਾਜ਼ਾਂ ਚਾਰ-ਪੰਜ ਮੀਲ ਦੂਰ ਤਕ ਸੁਣਾਈ ਦਿੰਦੀਆਂ ਹਨ। ਦੋਹਾਂ ਟੀਮਾਂ ਵਿਚ ਸਿਰ ਵੱਢਵਾਂ ਵੈਰ ਹੈ। ਇਨ੍ਹਾਂ ਦੀ ਹਾਰ-ਜਿੱਤ ਤੇ ਅਤੇ ਸਮਰਥਨ ਪਿੱਛੇ ਪਰਿਵਾਰਾਂ ਵਿਚ ਦੁਸ਼ਮਣੀਆਂ ਪੈ ਜਾਣੀਆਂ, ਵਿਆਹ ਰੁਕ ਜਾਣੇ ਜਾਂ ਕਈ ਵਾਰ 

ਤਲਾਕ ਹੋ ਜਾਣੇ ਆਮ ਗੱਲ ਹੈ। ”ਚੱਲੀਏ ਇਥੋਂ, ਕੀ ਪਤਾ ਝਗੜਾ ਹੋ ਜਾਏ?” ਕੰਚਨਾ ਡਰ ਕੇ ਉਠ ਖੜ੍ਹਦੀ ਹੈ। ਉਹ ਕਲ ਦੀ ਡਰੀ ਹੋਈ ਹੈ। 

ਦੁਪਹਿਰ ਢਲ ਰਹੀ ਹੈ। ਕੁਝ ਚਿਰ ਤਾਂ ਪੰਖੇਰੂ ਆਪਣੇ ਆਲ੍ਹਣਿਆਂ ਵਿਚ ਵਾਪਸ ਪਰਤਣ ਲੱਗਣਗੇ। ਤਾਰਾ ਹੱਸੀ, ”ਕੇਹੀ ਜ਼ਿੰਦਗੀ ਹੈ ਕੰਚਨਾ, ਜਦੋਂ ਲੋਕ ਘਰਾਂ ਨੂੰ ਮੁੜਦੇ ਨੇ, ਆਪਾਂ ਘਰੋਂ ਬਾਹਰ ਨਿਕਲਦੀਆਂ ਹਾਂ।'” 

”ਹੋਰ ਆਪਾਂ ਕਰ ਵੀ ਕੀ ਸਕਦੀਆਂ?’ 

‘”ਕੁਝ ਵੀ ਕਰਾਂਗੀਆਂ। ਗੱਲ ਤਾਂ ਇਥੇ ਆ ਕੇ ਹੀ ਖ਼ਤਮ ਹੋਏਗੀ… ।” ਤਾਰਾ ਨੇ ਪੱਟਾਂ ਦੇ ਸੰਨ੍ਹ ਵੱਲ ਇਸ਼ਾਰਾ ਕੀਤਾ। ਫਿਰ ਬੋਲੀ, ‘ਪਹਿਲਾਂ ਮੈਂ ਇਕ ਅਰੁਨ ਤਾਲੁਕਦਾਰ ਦੇ ਘਰ ਬਰਤਨ ਸਾਫ਼ ਕਰਨ ਜਾਂਦੀ ਰਹੀ। ਤੀਹ ਰੁਪਏ ਮਹੀਨੇ ਵਿਚ। ਜੂਠ ਸਾਫ਼ ਕਰਦਿਆਂ ਮਨ ਗਿਲਾਨੀ ਨਾਲ ਭਰ ਜਾਂਦਾ। ਕਈ ਵੇਰ ਬਰਤਨ ਸਾਫ਼ ਕਰਦਿਆਂ ਕੈਅ ਆਉਣ ਵਰਗੀ ਸਥਿਤੀ ਵਿਚ ਪਹੁੰਚ ਜਾਂਦੀ। ਇਕ ਦਿਨ ਤਾਲੁਕਦਾਰ ਨੇ ਕੁਝ ਪੁਰਾਣੇ ਬਲਾਊਜ਼ ਅਤੇ ਸਾੜ੍ਹੀਆਂ ਮੇਰੇ ਮੂਹਰੇ ਰੱਖ ਕੇ ਮੇਰਾ ਬਲਾਊਜ਼ ਲਾਹੁਣਾ ਚਾਹਿਆ। ਪਹਿਲਾਂ ਤਾਂ ਜੀਅ ਕੀਤਾ. ਉਸਦੇ ਮੂੰਹ ‘ਤੇ ਥੱਪੜ ਮਾਰ ਕੇ ਕਹਾਂ, “ਸ਼ੋਕ ਇੰਨੇ ਸਸਤੇ ਨਹੀਂ ਹੋਣੇ ਚਾਹੀਦੇ।” ਪਰ ਆਪਣੇ ਪਰਿਵਾਰ ਦੀ ਸਿਉਂਕੀ ਤਸਵੀਰ ਮੇਰੇ ਸਾਹਮਣੇ ਆ ਗਈ. ਸੋਚਿਆ, ”ਸਰੀਰ ਕੀ ਹੈ?” ਇੱਜ਼ਤ-ਉੱਜ਼ਤ ਤਾਂ ਵੱਡੇ ਲੋਕਾਂ ਦਾ ਢੋਂਗ ਹੁੰਦਾ ਹੈ। ਆਤਮਾ ਨਹੀਂ ਮਰਨੀ ਚਾਹੀਦੀ। ਜਿਸਮ ਨੂੰ ਕੋਈ ਕੁਝ ਕਰ ਲਵੇ। ਪਰਿਵਾਰ ਤਾਂ ਸੁਖੀ ਰਹੇਗਾ।” 

…ਤੇ ਫਿਰ ਮੈਂ, ਲੋਕਾਂ ਦੀ ਜੂਠ ਧੋਣ ਦੀ ਥਾਂ, ਆਪਣੀ ਜੂਠ ਲੋਕਾਂ ‘ਚ ਵੰਡਣੀ ਸ਼ੁਰੂ ਕਰ ਦਿੱਤੀ… ।’ 

ਅਚਾਨਕ ਖੇਡ ਮੈਦਾਨ ਵੱਲ ਰੌਲਾ ਫੇਰ ਉੱਭਰਦਾ ਹੈ। 

ਫਿਰ ਬੰਬਾਂ ਦੀ ਆਵਾਜ਼ ਵਰਗਾ ਕੁਝ ਤੇ ਚੀਕ-ਚਿਹਾੜਾ ਸੁਣਦਾ ਹੈ। ਲੱਗਦਾ ਹੈ, ਅੱਜ ਫਿਰ ਦੋਹਾਂ ਧਿਰਾਂ ਵਿਚ ਆਹਮੋ-ਸਾਹਮਣੇ ਲੜਾਈ ਹੋਵੇਗੀ। ਗੁੰਡੇ ਅਤੇ ਕਲੱਬਾਂ ਦੇ ਨੇਤਾ ਬਚ ਜਾਣਗੇ। ਨਿਰਦੋਸ਼ ਦਰਸ਼ਕ ਜ਼ਖ਼ਮੀ ਹੋਣਗੇ ਜਾਂ ਮਾਰੇ ਜਾਣਗੇ। ਇਹ ਸੋਚ ਕੇ ਤਾਰਾ ਅਤੇ ਕੰਚਨਾ ਕਾਹਲੀ ਨਾਲ ਵਿਕਟੋਰੀਆ ਵੱਲ ਤੁਰ ਪੈਂਦੀਆਂ ਹਨ। ਖੁੱਲ੍ਹੇ ਮੈਦਾਨਾਂ ਵਿਚ ਫਿਰ ਵੀ ਜਨੂੰਨੀ ਲਪੇਟ ਤੋਂ ਬਚਿਆ ਜਾ ਸਕਦਾ ਹੈ। ਉਹ ਜਾਣਦੀਆਂ ਹਨ। 

ਉਹ ਦੋਵੇਂ ਅਜੇ ਕੁਝ ਕਦਮ ਹੀ ਗਈਆਂ ਹੋਣਗੀਆਂ, ਕਾਰਾਂ ਟੈਕਸੀਆਂ ਉੱਪਰ ਪੱਥਰਾਂ ਦੀ ਵਰਖਾ ਹੋਣ ਲੱਗੀ। ਚਾਰ-ਚੁਫ਼ੇਰੇ ਭਗਦੜ ਮਚ ਗਈ। ਤੈਸ਼ ਵਿਚ ਆਏ ਕਲੱਬਾਂ ਦੇ ਸਮਰਥਕ ਇਕ-ਦੂਸਰੇ ‘ਤੇ ਹਮਲਾ ਕਰਨ ਦੀ ਬਜਾਏ, ਆਮ ਸ਼ਹਿਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗੇ। ਪੁਲਸ ਦੇ ਅੱਥਰੂ ਗੈਸ ਦੇ ਗੋਲੇ ਵੀ ਬੇਕਾਰ ਗਏ। ਘੋੜਸਵਾਰ ਪੁਲਸ ਨਿਹੱਥੀ ਬੇਵਸ ਖੜ੍ਹੀ ਪਾਗਲ ਭੀੜ ਦਾ ਤਮਾਸ਼ਾ ਦੇਖਦੀ ਰਹੀ। ਪਤਾ ਨਹੀਂ ਕਿੰਨੇ ਜ਼ਖ਼ਮੀ ਹੋਏ, ਕਿੰਨੇ ਮਰੇ। 

ਪਰ੍ਹੇ ਮੈਦਾਨ ਵੱਲ ਜਾਂਦੀਆਂ ਉਹ ਸੋਚ ਰਹੀਆਂ ਹਨ, ਕਿੰਨੇ ਮੂਰਖ ਹਨ ਇਹ ਦਰਸ਼ਕ? ਇਕ ਧਿਰ ਨੇ ਜਿੱਤਣਾ ਹੈ, ਦੂਸਰੇ ਨੇ ਹਾਰਨਾ ਹੈ। ਸਭ ਨੂੰ ਪਤਾ ਹੈ, ਫਿਰ ਇਹ ਪਾਗਲਪਨ ਕਾਹਦੇ ਲਈ? 

”ਮੇਰਾ ਤਾਂ ਜੀ ਕਰਦੈ, ਅੱਜ ਵਾਪਸ ਚਲੀ ਜਾਵਾਂ। ਅੱਜ ਧੰਦਾ ਹੋਣ ਦੀ ਵੀ ਝਾਕ ਨਹੀਂ ਹੈ। ਜੇ ਗੜਬੜ ਵਧ ਗਈ ਤਾਂ ਗਸ਼ਤ ਵੀ ਵਧ ਜਾਵੇਗੀ ਤੇ ਕੰਚਨਾ ਅੱਜ, ਸ਼ਾਇਦ ਠਾਣੇ ਵਿਚ ਮੈਂ ਵੀ ਤੇਰੇ ਨਾਲ ਹੋਵਾਂ।” 

ਸ਼ਾਮ ਢਲ ਆਈ ਤਾਂ ਦਰੱਖ਼ਤਾਂ ਦੀ ਛਾਵੇਂ ਰੌਸ਼ਨੀ ਘਟ ਗਈ। ਉਧਰ ਸ਼ਾਇਦ ਪੁਲਸ ਨੇ ਸਥਿਤੀ ਕੰਟਰੋਲ ਹੇਠ ਕਰ ਲਈ ਹੋਵੇਗੀ। ਇਸੇ ਕਰਕੇ ਅਮਨ-ਅਮਾਨ ਹੈ। ਕੁਝ ਲੜਕੇ ਟੇਢੀ ਨਜ਼ਰੇ ਉਨ੍ਹਾਂ ਵੱਲ ਝਾਕਦੇ ਹਨ। ਦੋਹਾਂ ਨੇ ਤਾੜ ਲਿਆ। ਫਿਰ ਆਪਣੇ-ਆਪਣੇ ਢੰਗ ਨਾਲ ਉਹ ਉਨ੍ਹਾਂ ਦੇ ਪਿੱਛੇ ਲੱਗ ਗਈਆਂ ਹਨ। 

*** 

ਅੱਜ ਰਾਤ ਕੰਚਨਾ, ਦੋ ਪੜਾਵਾਂ ਵਿਚ ਤਿੰਨ ਗਾਹਕਾਂ ਨੂੰ ਭਰਮਾ ਸਕੀ ਹੈ। ਜਦੋਂ ਉਹ ਇਕ ਕਾਰ ਵਿਚੋਂ ਉੱਤਰੀ ਤਾਂ ਬਿਰਲਾ ਪਲੈਨੇਟੈਰੀਅਮ ਦੀ ਇਲੈਕਟਰਾਨਿਕ ਵਕਤ-ਘੜੀ, ਕਿਸੇ ਮੋਮੋ ਠਗਣੀ ਦੀਆਂ ਹਰਕਤਾਂ ਵਾਂਗ ਰਾਤ ਦੇ ਗਿਆਰਾਂ ਵਜਾ ਰਹੀ चै। 

.ਹੁਣ ਜਾਵਾਂਗੀ। ਕਲ ਸੁਝਾ ਦੇਵਕੀ ਮੌਸੀ ਦਾ ਕਿਰਾਇਆ ਵੀ ਦੇਣਾ ਹੈ। ਪਰ ਇਹ ਕੀ? ਗੁਪਤ-ਅੰਗ ਵਿਚ ਇੰਨਾ ਭਿਆਨਕ ਦਰਦ? ਉਹ ਮਾਂ, ਜਿਵੇਂ ਕੀੜਿਆਂ ਦੇ ਭੌਣ ਅੰਦਰੋਂ ਕੱਟ ਰਿਹਾ ਹੋਵੇ।ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਕਿਸੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਲਵਾਂਗੀ। ਜੀਅ ਕਰਦਾ ਹੈ, ਇੰਨਾ ਹਿੱਸਾ ਕੱਟ ਕੇ ਸੁੱਟ ਦੇਵਾਂ। ਫਿਰ ਇਸ ਪਰਚੰਡ ਤਕਲੀਫ਼ ਵਿਚ ਵੀ ਉਸਦੇ ਚਿਹਰੇ ਉਪਰ ਵਿਅੰਗ ਭਰੀ ਮੁਸਕਾਨ ਆਈ, ਜੇ ਸਰੀਰ ਦਾ ਇਹ ਹਿੱਸਾ ਕੱਟ ਦਿੱਤਾ ਤਾਂ ਗਾਹਕਾਂ ਨੂੰ ਕਿਹੜੀ ਚੀਜ਼ ਪੇਸ਼ ਕਰੇਗੀ? ਉਸਨੇ ਸੋਚਿਆ, ਚੰਗਾ ਹੁੰਦਾ ਜੇ ਔਰਤ ਦੇ ਸਰੀਰ ਵਿਚ ਪੰਜ-ਛੇ ਇਹੋ ਜਿਹੇ ਅੰਗ ਲਗਾਏ ਹੁੰਦੇ। ਫਿਰ ਤਾਂ ਬੜੀ ਮੌਜ ਹੋ ਜਾਣੀ ਸੀ। ਉਹ ਹੈਰਾਨ ਹੋਈ, ਅੱਖਾਂ ਕਿਉਂ ਭਰ ਆਈਆ…? 

ਉਦੋਂ ਹੀ ਕੰਚਨਾ ਨੇ ਦੇਖਿਆ, ਇਕ ਤੇਜ਼ ਲੰਘਦੀ ਕਾਰ ਅਚਾਨਕ ਰੁਕੀ ਤੇ ਲੜਖੜਾਉਂਦੀ ਤਾਰਾ ਉਸ ਵਿਚੋਂ ਉੱਤਰੀ। 

ਤਾਰਾ ਨੂੰ ਵੇਖ ਕੇ, ਤਕਲੀਫ਼ ਹੋਣ ਦੇ ਬਾਵਜੂਦ ਕੰਚਨਾ ਦੇ ਚਿਹਰੇ ਉੱਪਰ ਕੁਝ ਪਲਾਂ ਲਈ ਖੇੜਾ ਆ ਗਿਆ। ਉਹ ਤੇਜ਼ੀ ਨਾਲ ਉਸ ਵੱਲ ਵਧਦੀ ਹੈ ”ਕਿਵੇਂ ਰਹੀ?” ਪਤਾ ਨਹੀਂ ਕਿਵੇਂ ਕੰਚਨਾ ਤੋਂ ਪੁੱਛ ਹੋ ਜਾਂਦਾ ਹੈ। ਹਾਲਾਂਕਿ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਜਿਹੜਾ ਜਹਿਰ ਵਿਚ ਉਹ ਪੀ ਕੇ ਆਉਂਦੀਆਂ ਹਨ, ਉਹਦੇ ਬਾਰੇ ਇਕ ਦੂਸਰੀ ਨੂੰ ਨਹੀਂ ਪੁੱਛਿਆ ਕਰਨਗੀਆਂ। 

ਫਿਰ ਵੀ ਤਾਰਾ ਇਕ ਤਸੱਲੀ ਨਾਲ ਕੰਚਨਾ ਵੱਲ ਵੇਖਦੀ ਹੈ। ਫਿਰ ਇਕ ਦਮ ਤਾਰਾ ਨੂੰ ਲੱਗਦਾ ਹੈ, ਜਿਵੇਂ ਅੱਖਾਂ ਮੂਹਰੇ ਹਨੇਰਾ-ਹਨੇਰਾ ਹੈ। ਲੱਤਾ ਲੜਖੜਾਉਣ ਲੱਗਦੀਆਂ ਹਨ। ਅੰਦਰ ਕੁਝ ਰਿਝਣ ਲੱਗਦਾ ਹੈ। ਉਹ ਬੈਠ ਗਈ। ਅੰਦਰ ਜਵਾਰਭਾਟੇ ਦੀ ਲਹਿਰ ਉੱਠੀ ‘ਤੇ ‘ਬਕ-ਬਕ’ ਕਰਕੇ ਉਲਟੀ ਹੋ ਗਈ ਹੈ। 

ਦੂਰੋਂ ਇਕ ਸਿਪਾਹੀ ਆਉਂਦਾ ਵੇਖ ਕੇ. ਕੰਚਨਾ ਉਸਨੂੰ ਸਾਵਧਾਨ ਕਰਦੀ ਹੈ। ”ਪੈਸੇ ਕੱਢ ਕੇ ਰੱਖ ।” ਦੋਹਾਂ ਹੱਥਾਂ ਨਾਲ ਸਿਰ ਘੁੱਟ ਕੇ ਤਾਰਾ ਸਮਝਾਉਂਦੀ ਹੈ। 

ਕੁਝ ਦੇਰ ਮਗਰੋਂ, ਖੈਣੀ (ਬੀੜਾ) ਮਲਦਾ ਸਿਪਾਹੀ ਦੂਰ ਚਲਾ ਗਿਆ, ਫਿਰ ਉਥੋਂ ਹੀ ਡੰਡਾ ਖੜਕਾ ਕੇ ਰੋਹਬ ਨਾਲ ਦੋਹਾਂ ਨੂੰ ਸਾਵਧਾਨ ਕਰਦਾ ਹੈ-”ਜਲਦੀ ਭਾਗ ਜਾਓ। ਬਾਅਦ ਕੀ ਗੜਬੜ ਕਾ ਹਮ ਜ਼ਿੰਮੇਵਾਰ ਨਹੀਂ ਹੋਗਾ।”’ 

ਦੋਨੋਂ ਚਾਹੁੰਦੀਆਂ ਹਨ, ਇਥੋਂ ਜਲਦੀ ਚਲੇ ਜਾਈਏ। ਕੋਈ ਪੁਲਸ ਵੈਨ ਆ ਗਈ ਤਾਂ ਅੱਜ ਫਿਰ ਲਾਕਅੱਪ ਵਿਚ ਰਾਤ ਕੱਟਣੀ ਪਵੇਗੀ। ਰੋਗੀ ਹੋਣ ‘ਤੇ ਵੀ ਕੰਚਨਾ ਨੇ ਅੱਜ ਚਾਰ ਗਾਹਕ ਭੁਗਤਾਏ ਹਨ। ਚਿਹਰੇ ‘ਤੇ ਸਕੂਨ ਹੈ। ਪਰ ਤਾਰਾ ਕਿਉਂ ਸੰਭਲ ਨਹੀਂ ਰਹੀ। ਕੰਚਨਾ ਉਸਨੂੰ ਇਸ ਹਾਲਾਤ ਵਿਚ ਛੱਡ ਕੇ ਵੀ ਨਹੀਂ ਜਾ ਸਕਦੀ… 

ਤਾਰਾ ਤਾਂ ਇਥੇ ਨਹੀਂ ਹੈ। ਉਹ ਤਾਂ ਦੂਰ ਕਿਤੇ ਮਨ ਦੀਆਂ ਤੈਹਾਂ ਦੀ ਰਾਖ ਫਰੋਲ ਰਹੀ ਹੈ। ਜਿਥੇ ਉਸਦਾ ਪਤੀ ਬੀਮਾਰ ਪਿਆ ਹੈ। ਜਵਾਨ ਹੋ ਰਹੀਆਂ ਬੇਟੀਆਂ ਦੇ ਚਾਅ ਅਧੂਰੇ ਪਏ ਹਨ। ਕੁੱਲ ਉੱਨੀ ਰੁਪਈਏ ਕਮਾਏ ਹਨ, ਹੁਣ ਤਕ। ਕੀ-ਕੀ ਲੈ ਕੇ ਜਾਵਾਂਗੀ ਇਨ੍ਹਾਂ ਦਾ? ਪਤੀ ਲਈ ਦਵਾਈ। ਬੱਚੀਆਂ ਲਈ ਫ਼ਰਾਕ-ਸਾੜ੍ਹੀ। ਕਦੋਂ ਟੁੱਟਣਗੇ ਇਹ ਸਿਲਸਿਲੇ? ਹਰ ਰੋਜ਼ ਨਵੇਂ ਗਾਹਕ ਲੱਭਣ ਲਈ ਕਿੰਨਾ ਕੁ ਚਿਰ ਸਾਥ ਦੇਵੇਗਾ ਇਹ ਸਰੀਰ?… ਹਮਦਰਦੀ ਨਾਲ ਕੰਚਨਾ ਨੇ ਉਸਦੇ ਮੋਢੇ ‘ਤੇ ਹੱਥ ਰੱਖਿਆ, ਉਦੋਂ ਹੀ ਸਾਹਮਣੇ ਇਕ ਕਾਰ ਆ ਕੇ ਰੁਕੀ। 

ਕਾਰ ਵਿਚੋਂ ਸ਼ਰਾਬੀਆਂ ਦੇ ਕਹਿਕਹੇ ਨਾਲ ਊਂਘਣ ਜਾ ਰਹੀ ਮੈਦਾਨਾਂ ਦੀ ਫਿਜ਼ਾ ਜਾਗ ਉੱਠੀ। 

ਹਾਸਿਆਂ ਦੀ ਗੂੰਜ ਵਿਚ ਦੋ ਲੜਕੀਆਂ ਲੜਖੜਾਉਂਦੀਆਂ ਉੱਤਰੀਆਂ। ਕਾਰ ਵਿਚੋਂ ਨਿਕਲੀਆਂ ਬਾਹਾਂ ਨੇ ਹਵਾ ਵਿਚ ਸ਼ਰਾਬੀ ਚੁੰਮਣ ਖਿਲਾਰੇ। ਤਾਰਾ ਨੂੰ ਜਾਪਿਆ, ਜਿਵੇਂ ਉਸਦੀਆਂ ਲੜਕੀਆਂ ਰਾਤੋ-ਰਾਤ ਜਵਾਨ ਹੋ ਕੇ ਸੜਕਾਂ ‘ਤੇ ਘੁੰਮਣ ਲੱਗੀਆਂ ਹਨ। ਉਹ ਭਰੀਆਂ ਅੱਖਾਂ ਨਾਲ ਹਿੰਮਤ ਕਰਕੇ ਉੱਠਦੀ ਹੈ, ਤੇ ਘਰ ਜਾਣ ਲਈ ਬੱਸ ਸਟੈਂਡ ਵੱਲ ਤੁਰਨ ਲੱਗਦੀ ਹੈ। 

ਵੀਹ 

ਖੱਜਲ ਖੁਆਰ ਹੋ ਕੇ, ਜਦੋਂ ਕੰਚਨਾ ਆਪਣੇ ਖੇਤਰ ਵਿਚ ਪਹੁੰਚਦੀ ਹੈ ਤਾਂ ਇਹ ਸਾਰਾ ਬਾਜ਼ਾਰ ਲਗਭਗ ਠੰਢਾ ਹੋ ਚੁੱਕਿਆ ਹੈ। ਕਿਸੇ ਟਾਵੇਂ ਕਮਰੇ ਵਿਚੋਂ ਹੀ, ਮੱਧਮ ਲਾਲ ਰੌਸ਼ਨੀ ਬਾਹਰ ਆਉਂਦੀ ਦਿਸ ਰਹੀ ਹੈ। 

ਦੇਵਕੀ ਮੋਸੀ ਦੇ ਕਮਰੇ ਲਾਗਿਓਂ ਕੰਚਨਾ ਸ਼ਹਿ ਕੇ ਲੰਘਦੀ ਹੈ ਤੇ ਆਪਣੇ ਕਮਰੇ ਵਿਚ ਚਲੀ ਜਾਂਦੀ ਹੈ। 

ਮਧੂ ਤੇ ਹੇਮਾ ਆਪਣੇ ਬੂਹੇ ਖੋਲ੍ਹ ਕੇ ਕੰਚਨਾ ਦੇ ਕਮਰੇ ਵਿਚ ਜਗ ਰਹੀ ਰੋਸ਼ਨੀ ਵੱਲ ਦੇਖਦੀਆਂ ਹਨ। ਫਿਰ ਇਕ ਦੂਸਰੀ ਵੱਲ ਝਾਕਦੀਆਂ ਆਪਣੇ ਕਮਰਿਆਂ ਅੰਦਰ ਬੰਦ ਹੋ ਜਾਂਦੀਆਂ ਹਨ। 

ਨਸ਼ੇ ਦੀ ਭੰਨੀ ਤੇ ਥੱਕੀ ਕੰਚਨਾ, ਬਿਨਾਂ ਸਾੜ੍ਹੀ ਬਦਲਿਆਂ ਉਸੇ ਤਰ੍ਹਾਂ ਪਲੰਘ ‘ਤੇ ਡਿੱਗ ਪੈਂਦੀ ਹੈ। ਜੀ ਕਰਦਾ ਹੈ, ਸਾੜ੍ਹੀ ਖੋਲ੍ਹ ਕੇ ਪੱਟਾਂ ਦੇ ਸੰਨ੍ਹ ਵੇਖਾਂ। ਪਰ ਹਿੰਮਤ ਨਾ ਹੋਣ ਕਾਰਨ ਉਵੇਂ ਹੀ ਪਈ ਰਹੀ। 

ਬਾਹਰ ਬੂਹਾ ਖੜਕਦਾ ਹੈ। 

”ਏਸ ਵਕਤ ਕੌਣ ਹੋਇਆ?” ਹੈਰਾਨ ਤੇ ਦੁਖੀ ਹੋਈ ਕੰਚਨਾ ਸੋਚਦੀ ਹੈ। ਬੂਹਾ ਫੇਰ ਖੜਕਦਾ ਹੈ। 

ਕੰਚਨਾ ਬੂਹਾ ਖੋਲ੍ਹਦੀ ਹੈ ਤਾਂ ਸਾਹਮਣੇ ਦੇਵਕੀ ਮੌਸੀ ਖੜ੍ਹੀ ਹੈ। 

ਉਸਨੂੰ ਵੇਖ ਕੇ ਕੰਚਨਾ, ਚੁੱਪ ਚਾਪ ਬਿਨਾਂ ਬੋਲਿਆਂ, ਪਿੱਛੇ ਮੁੜਦੀ ਹੈ ਤੇ ਆਪਣੇ ਪਰਸ ਵਿਚੋਂ ਵੀਹ ਰੁਪਈਏ ਲਿਆ ਕੇ ਦੇਵਕੀ ਨੂੰ ਫੜਾਉਂਦੀ ਹੈ। 

”ਬੱਸ? ਦੋ ਦਿਨ ਬਾਹਰ ਰਹਿ ਕੇ ਆਈ ਐਂ ਤੇ ਵੀਹ ਰੁਪਏ-ਬੀਸ ਟਕਾ…? ਇਨ੍ਹਾਂ ਪੈਸਿਆਂ ਲਈ ਮੈਂ ਕੋਰਟ ਵਿਚੋਂ ਤੈਨੂੰ ਛੁਡਾ ਕੇ ਲਿਆਈ ਆਂ? ਤੇਰੀ ਮਾਂ ਬਣ ਕੇ ਜ਼ਮਾਨਤ ਦਿੱਤੀ ਹੈ ਤੇਰੀ । ਤੇ ਸਾਲਾ ਕੰਜਰ ਦੱਲਾ ਪੰਜਾਹ ਰੁਪਏ ਲੈ ਗਿਆ ਮੈਥੋਂ ਤੇਰਾ ਪਿਉ ਬਣਨ ਦੇ। ਤੇ ਦੇ ਰਹੀ ਹੈ ਮੈਨੂੰ ਬੀਸ ਰੁਪਏ। ਇਸ ਤੋਂ ਦੁੱਗਣੇ ਤਾਂ ਮੈਂ ਟੈਕਸੀ-ਭਾੜੇ ਉੱਪਰ ਖ਼ਰਚ ਆਈ।” ਦੇਵਕੀ ਸਮਝਦੀ ਹੈ, ਬੀਸ ਰੁਪਏ ਦੇ ਕੇ ਜਿਵੇਂ ਉਸਦੀ ਬੇਇੱਜ਼ਤੀ ਕਰ ਦਿੱਤੀ ਹੋਵੇ ਕੰਚਨਾ ਨੇ। 

”ਮੋਸੀ ਗਾਹਕ ਬਹੁਤ ਹਰਾਮੀ ਹੋ ਗਏ ਨੇ। ਫਰਮਾਇਸ਼ਾਂ ਵੱਧ ਤੋਂ ਵੱਧ ਕਰਦੇ ਨੇ ਤੇ ਪੈਸੇ ਜੇਬਾਂ ਵਿਚੋਂ ਕੱਢਣਾ ਨਹੀਂ ਚਾਹੁੰਦੇ। ਫੇਰ ਪੁਲਸ-ਕਚਿਹਰੀ। ਕਈ ਵਾਰ ਤਾਂ ਗੁੰਡੇ, ਪੁਲਸ ਬਣ ਕੇ ਪੈਸੇ ਠੱਗ ਲੈਂਦੇ ਨੇ। ਕੀ ਕਰਾਂ?” ਕੰਚਨਾ ਬੇਵਸ ਹੋਈ ਖੜ੍ਹੀ ਹੈ। 

”ਕੀ ਕਰਨਾ ਹੈ, ਤੂੰ ਸੋਚ, ਅਜੇ ਪਿਛਲੇ ਮਹੀਨੇ ਦੇ ਹੀ ਸੱਤਰ ਬਾਕੀ ਨੇ ਤੇ ਆਹ ਮਹੀਨਾ ਵੀ ਖ਼ਤਮ ਹੋਣ ਵਾਲੈ।” 

”ਯਾਦ ਹੈ ਮੌਸੀ, ਜਲਦੀ ਦੇ ਦਿਆਂਗੀ।” 

”ਦੇਣਾ ਹੀ ਪਏਗਾ। ਨਹੀਂ ਤਾਂ ਹੋਰ ਲੜਕੀਆਂ ਵੀ ਕਮਰਾ ਮੰਗਦੀਆ ਨੇ। ਉਹ ਤੇਰੇ ਨਾਲੋਂ ਕਿਰਾਇਆ ਵੀ ਬੇਸੀ ਦੇਣਾ ਮੰਨਦੀਆਂ ਨੇ। ਤੈਨੂੰ ਏਥੇ ਰੱਖ ਕੇ ਮੈਨੂੰ ਘਾਟੇ ਵਾਲਾ ਕੰਮ ਕਰਨਾ ਪੈ ਰਿਹੈ। ਇਹੀ ਸੋਚ ਕੇ ਚੁੱਪ ਆਂ. ਤੂੰ ਪੁਰਾਣੀ ਹੈਂ। ਉਂਝ ਤਾਂ ਤੇਰੇ ਅੰਦਰ ਰੋਗ ਦੇ ਲੱਛਣਾਂ ਨੂੰ ਵੀ ਮੈਂ ਕਾਫ਼ੀ ਚਿਰ ਤੋਂ ਤਾੜਦੀ ਆ ਰਹੀ ਆਂ। ਕਿੰਨਾ ਕੁ ਚਿਰ ਤੂੰ ਮੈਨੂੰ ਓਹਲੇ ਵਿਚ ਰੱਖੇਂਗੀ? ਤੇਰੇ ਕਾਰਨ ਮੇਰੇ ਧੰਦੇ ‘ਤੇ ਵੀ ਅਸਰ ਪਏਗਾ। ਚੰਗਾ ਹੋਵੇ, ਤੂੰ ਆਪ ਹੀ ਕੋਈ ਹੋਰ ਟਿਕਾਣਾ ਲੱਭ ਲਏਂ।’ 

‘ਮੋਸੀ ਕਿੱਥੇ ਜਾਵਾਂਗੀ ਹੁਣ ਮੈਂ?” ਕੰਚਨਾ ਦੇ ਅੱਥਰੂ ਨਿਕਲ ਆਉਂਦੇ ਹਨ। 

‘ ”ਇਹ ਤੂੰ ਸੋਚ, ਮੈਨੂੰ ਤਾਂ ਵੇਲੇ ਸਿਰ ਕਿਰਾਇਆ ਚਾਹੀਦੈ । ਤੂੰ ਜਾਣਦੀ ਐਂ, ਇਥੇ ਪੈਸੇ ਪਹਿਲਾਂ ਤੇ ਬਾਕੀ ਰਿਸ਼ਤੇ ਬਾਅਦ ਵਿਚ। ਇਹ ਕਲਕੱਤਾ ਹੈ ਤੇ ਉੱਪਰੋਂ ਕਲਕੱਤੇ ਦਾ ਰੰਡੀ ਬਾਜ਼ਾਰ.. ਸਮਝੀ।'” ਦੇਵਕੀ ਮੌਸੀ ਉਸਨੂੰ ਆਪਣੇ ਅਸਲੀ ਰੂਪ ਤੋਂ ਜਾਣੂ ਕਰਵਾਉਂਦੀ 

”ਠੀਕ ਹੈ ਮੌਸੀ।” ਹਉਕਾ ਲੈ ਕੇ ਕੰਚਨਾ ਅੰਦਰ ਜਾਣ ਲੱਗਦੀ ਹੈ ਤਾਂ ਮੋਸੀ, ਸਮਝਾਉਣ ਦੇ ਲਹਿਜੇ ਵਿਚ ਆਖਦੀ ਹੈ। 

”ਤੂੰ ਉਧਰ ਚਲੀ ਜਾਹ, ਹਾਥੀ ਬਗਾਨ ਵੱਲ ਜਾਂ ਮਟੀਆ ਬੁਰਜ, ਨਹੀਂ ਤਾਂ ਬਾਹਠ ਗੰਜ ਠੀਕ ਰਹੇਗਾ। ਉਧਰ ਕਮਰੇ ਵੀ ਸਸਤੇ ਮਿਲ ਜਾਣਗੇ, ਗਾਹਕ ਵੀ ਵਧੇਰੇ ਮਿਲਣਗੇ ਤੇ ਤੇਰੀ ਬੀਮਾਰੀ ਨੂੰ ਦੇਖ ਕੇ ਗਾਹਕ ਵੀ ਨਖਰੇ ਨਹੀਂ ਕਰਨਗੇ।’ ”ਉਥੇ ਤਾਂ ਨਰਕ ਹੈ ਮੌਸੀ।” 

“ਇਥੇ ਕਿਹੜਾ ਸੁਰਗ ਹੈ। ਜਿਥੇ ਚਾਰ ਟਕੇ ਵੱਧ ਕਮਾਈ ਹੋਵੇਗੀ, ਉਥੇ ਨਰਕ ਵੀ ਸੁਰਗ ਲੱਗੇਗਾ। ਮੈਂ ਤਾਂ ਤੇਰੇ ਭਲੇ ਲਈ ਆਖਦੀ ਹਾਂ, ਅੱਗੇ ਤੇਰੀ ਮਰਜ਼ੀ। ਮੈਨੂੰ ਤਾਂ ਕਿਰਾਇਆ ਚਾਹੀਦੈ। ਨਹੀਂ ਤਾ ਕਮਰਾ ਖ਼ਾਲੀ ਕਰਵਾਉਣਾ ਮੈਂ ਜਾਣਦੀ ਹਾਂ।” ਧਮਕੀ ਦੇ ਕੇ ਦੇਵਕੀ ਮੌਸੀ ਚਲੀ ਜਾਂਦੀ ਹੈ। 

ਕੰਚਨਾ ਦੀਆਂ ਅੱਖਾਂ ਵਿਚੋਂ ਨੀਂਦ ਪਤਾ ਨਹੀਂ ਕਿਧਰ ਚਲੀ ਗਈ। ਜੇ ਦੇਵਕੀ ਨੇ ਸੱਚ ਹੀ ਕਮਰੇ ਵਿਚੋਂ ਧੱਕਾ ਦੇ ਦਿੱਤਾ ਫੇਰ ਕੀ ਕਰਾਂਗੀ? ਉਸਨੂੰ ਫੇਰ ਬੀਨਾ ਯਾਦ ਆ ਗਈ। ਫੁੱਟਪਾਥ ‘ਤੇ ਬੈਠੀ ਕਰਾਹ ਰਹੀ ਬੀਨਾ। ਉਸਨੂੰ ਬੀਨਾਂ ਵਿਚੋਂ ਆਪਣਾ ਚਿਹਰਾ ਦਿਸਣ ਲੱਗਦਾ ਹੈ। 

ਮੋਸੀ ਆਖਦੀ ਹੈ, ਉਧਰ ਚਲੀ ਜਾਵਾਂ, ਵਾਹਠ ਗੰਜ ਜਾਂ ਹਾਥੀ ਬਗਾਨ ਵੱਲ। ਇਨ੍ਹਾਂ ਦੂਜੇ ਤੀਜੇ ਦਰਜੇ ਦੇ ਚਕਲਿਆਂ ਬਾਰੇ ਬੜਾ ਕੁਝ ਸੁਣਿਆ ਹੈ, ਉਸਨੇ। ਉਥੇ ਰਹਿੰਦੀ ਇਕ ਰਤਨਾ ਨੂੰ ਜਾਣਦੀ ਹੈ, ਉਹ. ਇਕ ਦਿਨ ਉਸਦੇ ਕਮਰੇ ਵਿਚ ਗਈ ਸੀ ਉਹ। ਇਥੇ ਵਿਕਟੋਰੀਆ ਦੇ ਮੈਦਾਨਾਂ ਵਿਚ ਹੀ ਜਾਣ-ਪਛਾਣ ਹੋਈ ਸੀ ਉਸ ਨਾਲ। 

ਕੰਚਨਾ ਪ੍ਰੇਸ਼ਾਨ ਹੋਈ ਫਿਰ ਪਲੰਘ ‘ਤੇ ਡਿਗ ਪੈਂਦੀ ਹੈ। ਅੱਖਾਂ ਬੰਦ ਹਨ…ਪਰ ਉਸਨੂੰ ਦਿਸ ਰਿਹਾ ਹੈ, ਉਹ ਕਾਲੀਘਾਟ ਜਾਂ ਹਾਥੀ ਬਗਾਨ ਦੇ ਫੁੱਟਪਾਥ ‘ਤੇ ਚਿਹਰੇ ਉੱਪਰ ਮੋਟੇ ਪਾਊਡਰ ਦੀ ਤਹਿ ਜਮਾਈ ਖੜ੍ਹੀ ਹੈ। ਵਾਲਾਂ ਵਿਚ ਗੂੜ੍ਹੇ ਰਿਬਨ ਬੰਨ੍ਹੇ ਹਨ ਤੇ ਰਿਕਸ਼ਿਆਂ ਵਾਲੇ, ਠੇਲ੍ਹਿਆਂ ਵਾਲੇ, ਮੰਗਤੇ, ਸਸਤੇ ਵਿਚ ਹਵਸ ਪੂਰੀ ਕਰਨ ਵਾਲੇ ਵਿਹਲੜਾਂ ਨੂੰ ਆਵਾਜ਼ਾਂ ਮਾਰ-ਮਾਰ ਸੱਦ ਰਹੀ ਹੈ। ”ਆਈਏ ਨਾ ਸਸਤੇ ਮੇਂ ਹੋ ਜਾਏਗਾ.. । ਉਸਨੂੰ ਸਮਝ ਨਹੀਂ ਆ ਰਹੀ, ਰਾਤ ਖ਼ਤਮ ਹੋ ਰਹੀ ਹੈ ਜਾਂ ਹੋਰ ਗੂਹੜੀ ਹੋ ਰਹੀ ਹੈ। 

ਸਿਰਹਾਣੇ ਵਿਚ ਮੁੰਹ ਦੇ ਕੇ ਉਹ ਸੌਣ ਦਾ ਯਤਨ ਕਰਨ ਲੱਗੀ ਹੈ। ਪਰ ਵਾਰ-ਵਾਰ ਰੋਣ ਕਿਉਂ ਆ ਰਿਹਾ ਹੈ? 

ਇੱਕੀ 

ਸਿਆਲਦਾ ਸਟੇਸ਼ਨ ਅਤੇ ਸ਼ਾਮ ਬਜ਼ਾਰ ਚੌਰਸਤੇ ਦੇ ਵਿਚਕਾਰ ਹਾਥੀ ਬਗਾਨ ਦਾ ਇਲਾਕਾ ਪੈਂਦਾ ਹੈ। ਇਥੇ ਲੋਹੇ ਦੇ ਵਪਾਰੀਆਂ ਦੀ ਭਰਮਾਰ ਹੈ। ਲੱਖਾਂ-ਕਰੋੜਾਂ ਦਾ ਲੈਣ ਦੇਣ ਹਰ ਰੋਜ਼ ਹੁੰਦਾ ਹੈ। ਇਸ ਦੇ ਹੀ ਆਸ ਪਾਸ ਮੁੱਖ ਸੜਕ ਤੇ ਛੋਟੀ ਜਿਹੀ ਬਸਤੀ ਹੈ। ਝੁੱਗੀਆਂ ਵਰਗੇ ਛੋਟੇ ਛੋਟੇ ਕਮਰਿਆਂ ਦੀਆਂ ਲੰਮੀਆਂ ਕਤਾਰਾਂ। ਵਿਚਕਾਰ ਪਗਡੰਡੀ ਜਿਹੀ, ਨੀਵੀਂ ਤੇ ਕੱਚੀ। ਜਿਥੇ ਬਿਨਾਂ ਬਰਸਾਤ ਤੋਂ ਸਦਾ, ਗੰਦਾ ਸੜਿਹਾਂਦ ਮਾਰਦਾ ਪਾਣੀ ਖੜ੍ਹਾ ਰਹਿੰਦਾ ਹੈ। ਬੱਚਿਆਂ ਵਾਂਗ ਹੀ ਮੱਛਰਾਂ ਮੱਖੀਆਂ ਦੀ ਭਰਮਾਰ ਹੈ। ਲੋਹੇ ਦੇ ਕਾਰੋਬਾਰੀ ਖੇਤਰ ਦੀ ਇਸ ਬਸਤੀ ਵਿਚ ਜਿਸਮਾਂ ਦਾ ਕਾਰੋਬਾਰ ਨਾਲ ਨਾਲ ਚਲਦਾ ਹੈ। 

ਇਸ ਬਸਤੀ ਵਿਚ ਹੀ ਰਹਿੰਦੀ ਹੈ, ਰਤਨਾ। ਪੱਕਾ ਰੰਗ। ਚਿਹਰਾ ਕੁਝ ਉਤਰਿਆ ਹੋਇਆ। ਅੱਖਾਂ ਵਿਚ ਪੀਲੇਪਨ ਦੀ ਝਲਕ। ਸਰੀਰ ਦੀਆਂ ਗੁਲਾਈਆਂ ਵਿਚ ਕੋਈ ਆਕਰਸ਼ਣ ਨਹੀਂ। ਗਾਹਕ ਘੱਟ ਤਾਂ ਆਉਂਦੇ ਹੀ ਹਨ। ਸਸਤੇ ਵੀ ਬਹੁਤ ਹਨ। ਕੋਈ ਸ਼ਰਾਬੀ ਜਾਂ ਅਨਜਾਣ ਹੀ ਦਸ ਜਾਂ ਉਸ ਤੋਂ ਕੁਝ ਉੱਪਰ ਪਹੁੰਚਦਾ ਹੈ। ਏਸੇ ਕਰਕੇ ਰਤਨਾ, ਬਾਹਰ ਨਿਕਲ ਕੇ ਚਲਦੇ-ਫਿਰਦੇ ਗਾਹਕਾਂ ਦੀ ਤਲਾਸ਼ ਵਿਚ ਜਾਂਦੀ ਹੈ। ਇਸ ਧੰਦੇ ਦੇ ਸਲੀਕੇ ਬਾਰੇ ਰਤਨਾ ਨੇ ਹੀ ਕੰਚਨਾ ਦੀ ਅਗਵਾਈ ਅਤੇ ਹੌਸਲਾ-ਅਫ਼ਜ਼ਾਈ ਕੀਤੀ ਹੈ। 

ਇਸ ਬਸਤੀ ਦੀਆਂ ਹੋਰਨਾਂ ਲੜਕੀਆਂ ਵਾਂਗ, ਰਤਨਾ ਵੀ ਬਾਹਰ ਆ ਕੇ ਮੁੱਖ ਸੜਕ ਦੇ ਫੁੱਟਪਾਥ ਤੇ ਖੜ੍ਹਦੀ ਹੈ । ਪਾਊਡਰ ਲਿਪੇ ਚਿਹਰੇ, ਸੁਰਖੀ ਰੰਗੇ ਬੁਲ੍ਹ ਅਤੇ ਅੱਖਾਂ ਵਿਚ ਧਾਰੀਦਾਰ ਸੁਰਮਾ ਪਾ ਕੇ ਲੜਕੀਆਂ ਇਕੱਲੀਆਂ-ਇਕੱਲੀਆਂ ਵੀ ਤੇ ਝੁੰਡਾਂ ਵਿਚ ਵੀ ਖੜ੍ਹਦੀਆਂ ਹਨ। ਇਥੇ 10-11 ਸਾਲਾਂ ਦੀਆਂ ਲੜਕੀਆਂ ਵੀ ਧੰਦੇ ਵਿਚ ਧੱਕ ਦਿੱਤੀਆਂ ਗਈਆਂ ਹਨ। ਰਤਨਾ ਇਸ ਗੱਲੋਂ ਵੀ ਖਿਝ ਰਹੀ ਹੈ, ਕਿ ਘੱਟ ਉਮਰ ਦੀਆਂ ਲੜਕੀਆਂ ਨੇ, ਉਸ ਵਰਗੀਆਂ ਦਾ ਧੰਦਾ ਚੌਪਟ ਕਰ ਦਿੱਤਾ ਹੈ। ਹਰ ਗਾਹਕ ਘੱਟ ਉਮਰ ਦੀ ਲੜਕੀ ਭਾਲਦਾ ਹੈ। ਘੱਟ ਉਮਰ ਦੀਆਂ ਲੜਕੀਆਂ ਵੱਡੀਆਂ ਨਾਲੋਂ ਬੇਸ਼ਰਮ ਵੀ ਜ਼ਿਆਦਾ ਹਨ। ਲੰਘ ਰਹੇ ਰਾਹੀਆਂ ਨੂੰ ਕਾਮ ਭੜਕਾਉ ਇਸ਼ਾਰੇ ਕਰਦੀਆਂ ਹਨ। 

”ਆ ਨਾ ਸਸਤੇ ਵਿਚ ਹੀ ਹੋ ਜਾਏਗਾ।” 

ਕੋਈ ਪੰਜਾਬੀ ਲੰਘਦਾ ਵੇਖਕੇ, ਪੰਜਾਬੀ ਲਹਿਜੇ ਵਿਚ ਬੋਲਣ ਦਾ ਯਤਨ ਕਰਦੀਆਂ ਹਨ। ਉਏ ਸਰਦਾਰ, ਆ ਜਾ ਓਏ। ਪੂਰਾ ਮਜ਼ਾ ਦੇਊਂਗੀ ਉਏ। 

”ਉਏ ਆ ਜਾ ਭੰਗੜਾ ਪਾ ਲੇ।” 

ਭੁੱਖ ਕਾਰਨ ਭਾਵੇਂ ਆਦਰਾਂ ਵਿਚ ਕੜਵੱਲ ਪੈ ਰਹੇ ਹੋਣ। ਪਰ ਇਹ ਉਪਰੋਂ ਬੇ- ਫ਼ਿਕਰ,ਮਸਤ ਅਤੇ ਰੱਜੀਆਂ ਪੁੱਜੀਆਂ ਦਿਸਣ ਦੀ ਕੋਸ਼ਿਸ਼ ਕਰਦੀਆਂ ਹਨ। 

ਹੁਣ ਵੀ ਇਕ ਸ਼ਰਾਬੀ ਉਹਨਾਂ ਕੋਲ ਆ ਕੇ ਰੁਕਦਾ ਹੈ। 

ਸਾਰੀਆਂ ਲੜਕੀਆਂ ਦਿਆਂ ਚਿਹਰਿਆਂ ‘ਤੇ ਰੌਣਕ ਆ ਜਾਂਦੀ ਹੈ। ਹਰ ਕੋਈ ਆਪਣੇ ਆਪਣੇ ਢੰਗ ਨਾਲ ਸ਼ਰਾਬੀ ਨੂੰ ਆਕ੍ਰਿਸ਼ਿਤ ਅਤੇ ਸੈਕਸੀ ਦਿਸਣ ਦਾ ਯਤਨ ਕਰਦੀ ਹੈ। 

”ਚੱਲ ਤੂੰ ਚੱਲ।”ਉਹ ਇਕ ਗਿਆਰਾਂ ਕੁ ਸਾਲ ਦੀ ਲੜਕੀ ਨੂੰ ਜੱਫੀ ਪਾਉਣ ਲੱਗਦਾ ਹੈ। 

”ਤੀਸ ਟਕਾ ਲਗੇਗਾ।” ਆਖ ਕੇ ਲੜਕੀ ਪਿੱਛੇ ਹਟਦੀ ਹੈ। 

”ਸਾਲੀ, ਤੀਸ ਟਕਾ? ਉਧਰ ਸੋਨਾ ਗਾਚੀ ਨਹੀਂ ਚਲਾ ਜਾਊਗਾ।” 

”ਜਾ ਨਾ ਫੇਰ,ਏਧਰ ਕੀ ਸਾਡੇ ਪੱਦ ਸੁੰਘਣ ਆਇਐਂ ?”ਇਕ ਹੋਰ ਬੋਲਦੀ ਹੈ ਤਾਂ ਸਾਰੀਆਂ ਹੱਸ ਪੈਂਦੀਆਂ ਹਨ। 

”ਦਸ ਰੁਪਿਆ ਦੇਊਂਗਾ ਚੱਲ।” ਸ਼ਰਾਬੀ ਫਿਰ ਉਸੇ ਘੱਟ ਉਮਰ ਵਾਲੀ ਨੂੰ ਆਖ ਕੇ ਇਸ਼ਾਰੇ ਨਾਲ ਕਮਰੇ ਵਿਚ ਚਲਣ ਲਈ ਆਖਦਾ ਹੈ। 

”ਆ ਨਾ ਮੈਨੂੰ ਦਸ ਹੀ ਦੇਈਂ।” ਇਕ ਵਡੇਰੀ ਉਮਰ ਦੀ ਔਰਤ ਬੋਲਦੀ ਹੈ। 

”ਨਹੀਂ ਮਾਂ ਤੇਰੇ ਨਾਲ ਨਹੀਂ।” 

“ਆਪਣੀ ਬੇਟੀ ਨਾਲ ਜਾਣ ਦਾ ਇਰਾਦਾ ਹੈ ਕੀ ?” 

ਇਸ ਮਸਲੇ ਵਿਚ ਇਹ ਕਿਸੇ ਨਾਲ ਵੀ ਲਿਹਾਜ਼ ਨਹੀ ਕਰਦੀਆਂ। 

ਫਿਰ ਰਤਨਾ ਨਾਲ ਅੱਠ ਰੁਪਏ ਵਿਚ ਮਾਮਲਾ ਤੈਅ ਹੋ ਜਾਂਦਾ ਹੈ। ਲੜਕੀ ਉਸਨੂੰ 8’x3′ ਦੇ ਤੰਗ ਜਿਹੇ ਕਮਰੇ ਵਿਚ ਲੈ ਜਾਂਦੀ ਹੈ। ਉਪਰ ਟਾਲੀਆਂ ਦੀ ਛੱਤ ਹੈ। ਅੰਦਰ ਘਟੀਆ ਜਿਹੀ ਚਾਰਪਾਈ ਪਈ ਹੈ। ਇਕ ਪਾਸੇ ਬੁਝੀ ਹੋਈ ਅੰਗੀਠੀ ਤੇ ਕੋਲ ਸਿਲਵਰ ਦੇ ਚਿੱਬ-ਖੜਿਬੇ ਖ਼ਾਲੀ ਬਰਤਨ ਪਏ ਹਨ। ਮੰਜੇ ਉੱਤੇ ਸਾਲ ਕੁ ਦੀ ਬੱਚੀ ਬੈਠੀ ਰੋ ਰਹੀ चे। 

ਬੱਚੀ ਨੂੰ ਹੇਠਾਂ ਉਤਾਰ ਕੇ, ਉਸਨੇ ਮੰਜੀ ਤੇ ਲੇਟਦਿਆਂ ਹੀ ਸਾੜ੍ਹੀ ਉਪਰ ਵਲ ਚੁੱਕ ਕੇ ਸ਼ਰਾਬੀ ਨੂੰ ਕਿਹਾ ‘ਆ !’ 

ਰੋਂਦੀ ਬੱਚੀ ਓਪਰੇ ਮਰਦ ਨੂੰ ਦੇਖ ਕੇ ਇਕ ਦਮ ਚੁੱਪ ਕਰ ਜਾਂਦੀ ਹੈ। 

”ਇਸ ਨੂੰ ਤਾਂ ਬਾਹਰ ਛੱਡ ਆ।” ਸ਼ਰਾਬੀ ਨੇ ਇਤਰਾਜ਼ ਕੀਤਾ। 

“ਆ ਨਾ ਜਲਦੀ ਕਰ, ਕੁਝ ਨਹੀਂ ਹੋਏਗਾ।’ਆਖ ਕੇ ਉਸਨੇ ਬਲਾਉਜ਼ ਵੀ ਉਪਰ ਸਰਕਾ ਦਿੱਤਾ। 

ਸ਼ਰਾਬੀ ਨੇੜੇ ਹੋਇਆ। 

ਬੱਚੀ ਮਾਂ ਦੀਆਂ ਨੰਗੀਆਂ ਛਾਤੀਆਂ ਵੇਖਕੇ ਚੁੰਘਣ ਲਈ ਮੰਜੇ ਨੂੰ ਹੱਥ ਪਾ ਕੇ ਖੜ੍ਹੀ ਹੋ ਗਈ। 

”ਏਹ…. ਪਿੱਛੇ ਹਟੋ।’ਮਾਂ ਚਿਹਰੇ ਤੇ ਘਰ ਲਿਆ ਕੇ ਝਿੜਕਦੀ ਹੈ। 

ਡਰ ਕੇ ਬੱਚੀ ਰੋਣ ਲੱਗਦੀ ਹੈ। 

ਸ਼ਰਾਬੀ ਮੰਜੇ ਤੋਂ ਉਠ ਖੜ੍ਹਾ ਹੁੰਦਾ ਹੈ। 

”ਕੀ ਹੋਇਆ ?”ਰਤਨਾ ਹੈਰਾਨ ਹੋ ਕੇ ਸ਼ਰਾਬੀ ਨੂੰ ਪੁੱਛਦੀ ਹੈ। 

”ਮੂਡ ਹੀ ਖਰਾਬ ਹੋ ਗਿਆ ?”ਸ਼ਰਾਬੀ ਰੋ ਰਹੀ ਬੱਚੀ ਵਲ ਵੇਖਦਾ ਹੈ ਤੇ ਮੁੜਨ ਲੱਗਦਾ ਹੈ। 

”ਆ ਨਾ ਯਾਰ ! ਮੈਂ ਕਰਦੀ ਆਂ ਤੇਰਾ ਮੂਡ ਠੀਕ।” ਰਤਨਾ ਕਾਹਲੀ ਨਾਲ ਮੰਜੇ ਤੋਂ ਉੱਠੀ। ਲੜਕੀ ਨੂੰ ਲੱਕ ਤੋਂ ਇਕ ਹੋਰ ਸਾੜ੍ਹੀ ਨਾਲ ਬੰਨ੍ਹਿਆ ਤੇ ਜਾ ਕੇ ਬੂਹੇ ਦੇ ਕੁੰਡੇ ਨਾਲ ਨਰੜ ਦਿੱਤਾ। ਉਦੋਂ ਹੀ ਢਾਈ ਕ ਸਾਲ ਦੀ ਇਕ ਹੋਰ ਬੱਚੀ ਅੰਦਰ ਆਉਣ ਲੱਗੀ ਤਾਂ ਰਤਨਾ ਨੇ ਵਰਜਿਆ-‘‘ਬਾਹਰ ਖੇਡ ਬੇਟਾ, ਰਸਗੁੱਲੇ ਲੈ ਕੇ ਦੇਊਂਗੀ।’ 

ਲੜਕੀ ਬਾਹਰ ਭੱਜ ਗਈ। ਛੋਟੀ ਲੜਕੀ ਲਗਾਤਾਰ ਰੋ ਰਹੀ ਸੀ। ਰਤਨਾ ਆਈ ਤੇ ਆ ਕੇ ਸ਼ਰਾਬੀ ਦਾ ਗੁਪਤ ਅੰਗ ਹਿਲਾਉਣ ਲੱਗੀ। ਫੇਰ ਉਹ ਜ਼ਬਰਦਸਤੀ ਉਸਨੂੰ ਆਪਣੇ ਉਪਰ ਖਿੱਚ ਲੈਂਦੀ ਹੈ। ਬੋਲਦੀ ਹੈ, ”ਠੀਕ ਹੈ, ਜਲਦੀ ਕਰੋ।”ਫਿਰ ਝੂਠੀ ਮੂਠੀ ਕਚੀਸ ਵੱਟਦੀ ਹੈ ‘ਉਈ ਮਾਂ ਆਸਤੇ ਓ ਮਾਂ।’ 

ਸ਼ਰਾਬੀ ਮਰਦ ਸਚਮੁਚ ਅਭਿਆਨ ਵਿਚ ਅਤੇ ਜੋਸ਼ ਵਿਚ ਆ ਜਾਂਦਾ ਹੈ। ਬੱਚੀ ਅਜੇ ਵੀ ਰੋ ਰਹੀ ਹੈ। 

ਗਾਹਕ ਦੇ ਚਲੇ ਜਾਣ ਬਾਅਦ, ਰਤਨਾ ਕਾਹਲੀ ਨਾਲ ਬੱਚੀ ਨੂੰ ਖੋਹਲਦੀ ਹੈ। ਆਪਣੀ ਛਾਤੀ ਨਾਲ ਘੁੱਟ ਲੈਂਦੀ ਹੈ। ਫਿਰ ਵੱਡੀ ਲੜਕੀ ਨੂੰ ਉਂਗਲ ਲਾ ਕੇ ਬਾਹਰ ਮਠਿਆਈ ਦੀ ਦੁਕਾਨ ਤੋਂ ਰਸਗੁੱਲੇ ਲੈ ਕੇ ਦਿੰਦੀ ਹੈ। 

”ਅੰਤਲ ਫੇਲ ਆਉਦਾ ਮੰਮੀ ? ”ਰਸਗੁੱਲਾ ਖਾਂਦੀ ਲੜਕੀ ਚਾਅ ਨਾਲ ਪੁੱਛਦੀ वै। 

”ਹਾਂ ਫੇਰ ਆਉਦਾ।” 

“ਮੈਂ ਫੇਰ ਰਸਗੁੱਲਾ ਖਾਊਂਦੀ।’’ 

”ਹਾਂ ਬੇਟੇ, ਜਦੋਂ ਵੀ ਅੰਕਲ ਆਉਗਾ, ਤੈਨੂੰ ਰਸਗੁੱਲੇ ਲੈ ਕੇ ਦਿਆਂ ਕਰੂੰਗੀ। ਆਪਣੀ ਛੋਟੀ ਭੈਣ ਨੂੰ ਵੀ ਬਾਹਰ ਖਿਡਾਇਆ ਕਰੇਂਗੀ ਨਾ?” 

“ਫਿਰ! ਖਿਡਾਇਆ ਕਰੂੰਗੀ’ ਆਖਦਿਆਂ ਲੜਕੀ ਦੂਸਰੇ ਬੱਚਿਆਂ ਨਾਲ ਖੇਡਣ ਨਿਕਲ ਜਾਂਦੀ ਹੈ। 

ਰਤਨਾ ਕਮਰੇ ਵਿਚ ਆਉਂਦੀ ਹੈ। ਮੰਜੀ ਦੀ ਇਕੱਠੀ ਹੋਈ ਚਾਦਰ ਨੂੰ ਸਿੱਧਾ ਕਰਕੇ ਲੇਟ ਜਾਂਦੀ ਹੈ। ਭੁੱਖੀ ਬੱਚੀ ਸੁੱਕੀਆਂ ਛਾਤੀਆਂ ਨੂੰ ਚਿੰਬੜ ਜਾਂਦਾ ਹੈ। ਰਤਨਾ ਦੀਆਂ ਅੱਖਾਂ ਵਿਚੋਂ ਆਪ ਮੁਹਾਰੇ ਅੱਥਰੂ ਵਹਿਣ ਲੱਗਦੇ ਹਨ। 

ਕੁਝ ਦੇਰ ਬਾਅਦ ਬਾਹਰ ਰੌਲਾ ਸੁਣਾਈ ਦਿੰਦਾ ਹੈ। ਕਿਤੇ ਪੁਲੀਸ ਦਾ ਰੇਡ ਤਾਂ ਨਹੀਂ ਹੋ ਗਿਆ ? 

ਰਤਨਾ ਹੈਰਾਨ ਹੁੰਦੀ ਹੈ। ਕੀ ਭਾਲਦੇ ਨੇ ਪੁਲਸੀਏ ਸਾਡੇ ਪਾਸੋਂ ? ਸਰੀਰ-ਦਾਨ ਤੋਂ ਬਿਨਾਂ ਸਾਡੇ ਕੋਲ ਹੈ ਹੀ ਕੀ ? ਸਾਰੀਆਂ ਬੀਮਾਰ, ਰੋਗੀ-ਤੇ ਹੋਰ ਪਤਾ ਨਹੀਂ ਕੀ ਕੀ ਅਲਾਮਤਾਂ ਹੋਣਗੀਆਂ ? 

ਪਰ ਇਹ ਤਾਂ ਕੋਈ ਝਗੜ ਰਿਹਾ ਲਗਦੈ। ਉਹ ਕਾਹਲੀ ਨਾਲ ਉਠਦੀ ਹੈ। ਆਪਣੇ ਅੱਥਰੂ ਪੂੰਝਦੀ ਹੈ। ਹੱਥਾਂ ਨਾਲ ਖਿਲਰੇ ਵਾਲ ਪਿੱਛੇ ਕਰਦੀ ਹੈ, ਤੇ ਕੁੜੀ ਨੂੰ ਗੋਦ ਚੁੱਕ ਕੇ ਬਾਹਰ ਆ ਜਾਂਦੀ ਹੈ। ਉਹ ਹੈਰਾਨ ਰਹਿ ਗਈ। ਬਾਹਰ ਤਾਂ ਤਕੜਾ-ਖਾਸਾ ਇੱਕਠ ਹੋਇਆ ਪਿਆ ਹੈ। 

ਬਾਈ 

ਇਸ ਮੁਹੱਲੇ ਦੀ ਹੀ ਇਕ ਲੜਕੀ ਦੁਰਗਾ ਕਿਸੇ ਨੂੰ ਗਾਹਲਾਂ ਕੱਢ ਰਹੀ ਹੈ। ਉਹ ਬਹੁਤ ਭੜਕੀ ਹੋਈ ਹੈ। ਦੂਸਰੀਆਂ ਲੜਕੀਆਂ ਦੇ ਰੋਕਣ ਤੇ ਵੀ ਉਹ ਰੁਕ ਨਹੀਂ ਰਹੀ ਹੈ। ਰਤਨਾ ਧੱਕੇ ਨਾਲ ਅਗਾਂਹ ਵਧੀ ਤੇ ਖਿੱਝ ਕੇ ਪੁੱਛਿਆ, ”ਕੀ ਹੋਇਆ ਦੁਰਗਾ, ਕਿਉਂ ਸੱਚ-ਮੁੱਚ ਹੀ ਦੁਰਗਾ ਬਣੀ ਹੋਈ ਹੈਂ ?” 

”ਉਹੀ ਸਾਲਾ ਜੋ ਰੋਜ਼ ਹੁੰਦੈ।’-ਫਿਰ ਉਹ ਘੇਰੇ ਖੜ੍ਹੇ ਇਕ ਸ਼ਰਾਬੀ ਵੱਲ ਘ੍ਰਿਣਾ ਨਾਲ ਝਾਕ ਕੇ ਗਾਲ੍ਹ ਕੱਢਦੀ ਹੈ-”ਸਾਲਾ ਭੈਣ ਚੋਦ ਹਰਾਮੀ।” 

“ਕੀ ਕਿਹੈ ਇਸਨੇ ?’ਰਤਨਾ ਨੂੰ ਵੀ ਗੁੱਸਾ ਆ ਜਾਂਦਾ ਹੈ। 

“ਆਖੂਗਾ ਕੀ, ਸਾਲਾ ਨਾਮਰਦ। ਏਥੇ ਮਜ਼ਾ ਲੈਣ ਆਉਂਦੈ। ਪੈਸੇ ਤੇਰਾ ਪਿਉ ਦੇ ਕੇ ਜਾਉਗਾ ? ਸਾਲਾ ਸਾਨੂੰ ਸਰਕਾਰੀ ਗੋਦਾਮ ਦਾ ਮਾਲ ਸਮਝਦੈ। ਭੜੂਆ ਸਾਲਾ ਕਿਤੋਂ ਦਾ। ਰੰਡੀ ਦੀ ਜੂਠ। ਜਾਹ ਆਪਣੀ ਭੈਣ ਕੋਲ ਜਾਹ। ਉਹ ਫੋਕਟ’ਚ ਬੈਠੇਗੀ ਤੇਰੇ ਨਾਲ। ਨਹੀਂ ਤਾਂ ਮਾਂ ਹੋਏਗੀ ਤੇਰੀ। ਸਾਲਾ ਰੰਡੀਆਂ ਕੋਲ ਵੀ ਆਉਂਦੈ ਤੇ ਜੇਬਾਂ ਖਾਲੀ ਲੈ ਕੇ ਆਉਂਦੈ..1.. ਬੂ…।’ ਭੜਕੀ ਦੁਰਗਾ ਦਾ ਪਹਿਲਾਂ ਤਾਂ ਜੀਅ ਕਰਦਾ ਹੈ ਸ਼ਰਾਬੀ ਦੇ ਮੂੰਹ ਤੇ ਹੀ ਥੁੱਕ ਦਿਆਂ, ਪਰ ਇਕਦਮ ਇਰਾਦਾ ਬਦਲ ਕੇ ਜ਼ਮੀਨ ਤੇ ਥੁੱਕ ਦਿੰਦੀ ਹੈ। 

ਸ਼ਰਾਬੀ ਗਾਲ੍ਹਾਂ ਲੈ ਕੇ ਅਜੇ ਵੀ ਮਸਤੀ ਵਿਚ ਝੂਲ ਰਿਹਾ ਹੈ। ਉਸਦੇ ਮੂੰਹ ਵਿਚੋਂ ‘ਹੂੰ.. ਹੂੰ .. ਵਰਗੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਫਿਰ ਥਥਲੀ ਆਵਾਜ਼ ਵਿਚ ਬੋਲਣ ਦਾ ਜ਼ੋਰ ਲਾਉਂਦਾ ਹੈ ”ਅੰਦਰ ਚੱਲ… ਨਾ।” 

”ਚੱਲ ਚੱਲ ਫੁੱਟ ਇਥੋਂ। ਘਰ ਜਾਹ, ਉਥੇ ਬਹਿਨ ਹੋਏਗੀ, ਮਾਂ ਹੋਏਗੀ, ਨਹੀਂ ਤਾਂ ਕੋਈ ਬੇਟੀ ਹੋਏਗੀ… ।” ਦੋ-ਤਿੰਨ ਲੜਕੀਆਂ ਉਸਨੂੰ ਸੜਕ ਵਲ ਧੱਕਣ ਲਗਦੀਆਂ ਹਨ  

ਇਕ ਮਨਚਲੀ ਗਾਣਾ ਗਾਉਣ ਲਗਦੀ ਹੈ। .. 

”ਕੋਈ ਧੱਕੇ, ਤਾਂ ਨਾ ਮਾਰੋ ਮੇਰੇ ਦੀਵਾਨੇ ਕੋ…’ 

”ਚੁੱਪ ਸਾਲੀ” ਰਤਨਾ ਝਿੜਕਦੀ ਹੈ – ‘ਬੜੀ ਆਈ ਮਜਨੂੰ ਕੀ ਲੈਲਾ। ਇਧਰ ਸਾਲਾ ਨੋਟ ਹੀ ਲੈਲਾ ਮਜਨੂੰ ਹੁੰਦੈ।’ 

ਸ਼ਰਾਬੀ ਸੜਕ ਤੇ ਆ ਕੇ ਅਜੇ ਵੀ ਖੜ੍ਹਾ ਹੈ। ਪਾਊਡਰ ਲਿੱਪੇ ਮੂੰਹਾਂ ਅਤੇ ਸੁਰਖੀ ਨਾਲ ਰੰਗੇ ਬੁੱਲਾਂ ਨੂੰ ਅੱਖਾਂ ਉਘਾੜ ਕੇ ਦੇਖਣ ਦਾ ਯਤਨ ਕਰਦਾ ਹੈ। 

ਲੜਕੀਆਂ ਲੰਘ ਰਹੀ ਭੀੜ ਵਿਚੋਂ ਆਪਣੇ ਗਾਹਕਾਂ ਨੂੰ ਲੱਭਣ ਲਈ ਹਰ ਸੰਭਵ ਢੰਗ ਵਰਤ ਰਹੀਆਂ ਹਨ। ਛੋਟੀ ਉਮਰ ਦੀਆਂ ਕੁਝ ਲੜਕੀਆਂ ਤਾਂ ਆਪਣੀਆਂ ਲੱਤਾਂ ਅਤੇ ਪੱਟ ਦਿਖਾਉਣ ਲਈ ਨਿੱਕਰਾਂ ਪਾਈ ਖੜ੍ਹੀਆਂ ਹਨ। ਰਤਨਾ ਆਪਣੇ ਕਮਰੇ ਵਿਚ ਆ ਜਾਂਦੀ ਹੈ। ਪਹਿਲਾਂ ਉਸ ਦਾ ਮੂਡ ਖ਼ਰਾਬ ਹੋ ਗਿਆ ਹੈ। 

”ਸਾਲੇ ਸੂਅਰ, ਪੈਸਾ ਨਹੀਂ ਹੈ।’ ਉਹ ਬੁੜਬੜਾਉਂਦੀ ਹੈ। ਫਿਰ ਸੋਚਦੀ ਹੈ, ਅੱਜ ਵਿਕਟੋਰੀਆ ਵਲ ਜਾਵਾਂਗੀ। ਕੰਚਨਾ ਨੂੰ ਮਿਲਿਆਂ ਵੀ ਦੋ ਤਿੰਨ ਦਿਨ ਹੋ ਗਏ ਨੇ। ਉਸਦੀ ਬੀਮਾਰੀ ਦਾ ਹਾਲ ਵੀ ਪੁੱਛਾਂਗੀ ਤੇ ਸ਼ਾਇਦ ਕੋਈ ਅਕਲ ਦਾ ਅੰਨ੍ਹਾ ਗਾਹਕ ਹੀ ਟੱਕਰ ਪਏ। ਇਧਰ ਤਾਂ ਸਾਲਾ ਜੋ ਆਉਂਦੈ ਦੁਨੀਆ ਭਰ ਦਾ ਖੱਚੜ, ਤਅਸਬੀ। ਸਭ ਸਾਲਾ ਹਰਾਮੀ ਕੁੱਤੇ ਦਾ ਬੀਜ ਹੈ ਆਦਮੀ… । ਇਹ ਤਾਂ ਸਾਲਾ ਆਪਣੀ ਮਾਂ ਤੇ ਭੈਣ ਨੂੰ ਵੀ ਹਵਸ ਦੀ ਅੱਖ ਨਾਲ ਹੀ ਤਾੜਦੈ।” ਰਤਨਾ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। 

ਉਸਦੀ ਇੱਛਾ ਸੀ, ਮੁੱਠ ਕੁ ਚਾਵਲ ਬਣਾ ਕੇ ਵੱਡੀ ਬੱਚੀ ਨੂੰ ਖੁਆਉਂਦੀ ਤੇ ਕੁਝ ਆਪ ਖਾ ਕੇ ਵਿਕਟੋਰੀਆ ਵਲ ਨਿਕਲ ਜਾਂਦੀ। ਪਰ ਹੁਣ ਤਾਂ ਭੁੱਖ ਹੀ ਮਰ ਗਈ ਹੈ। ਬਾਹਰੋਂ ਵੱਡੀ ਬੱਚੀ ਨੂੰ ਆਵਾਜ਼ ਮਾਰ ਕੇ ਬੁਲਾਉਂਦੀ ਹੈ। ਉਸ ਲਈ ਬਚਾ ਕੇ ਰੱਖਿਆ ਇਕ ਰਸਗੁੱਲਾ ਦਿੰਦੀ ਹੈ।… 

”ਫੇਰ ਅੰਤਲ ਆਇਆ ਸੀ ਮਾਂ… ?” ਬੱਚੀ ਪੱਛਦੀ ਹੈ। 

”ਹਾਂ ਆਇਆ ਸੀ। ਤੂੰ ਇਸਦਾ ਖ਼ਿਆਲ ਰੱਖੀਂ ਅੱਛਾ। ਮੈਂ ਹੁਣ ਤੇਰੇ ਲਈ ਹੋਰ ਰਸਗੁੱਲੇ ਲੈ ਕੇ ਆਉਂਗੀ-ਬਰਫ਼ੀ ਲੈ ਕੇ ਆਉਂਗੀ।’’ 

”ਸੋਨ-ਪਾਪਲੀ ਵੀ… ।” ਬੱਚੀ ਫ਼ਰਮਾਇਸ਼ ਕਰਦੀ ਖ਼ੁਸ਼ ਹੋ ਜਾਂਦੀ ਹੈ। ”ਹਾਂ ਹਾਂ ਸੋਨ ਪਾਪਲੀ (ਸੋਨ-ਪਾਪੜੀ) ਵੀ।” ਆਖ ਕੇ ਰਤਨਾ ਤਿਆਰ ਹੋਣ ਲੱਗਦੀ ਹੈ। ਛੋਟੀ ਬੱਚੀ ਸੌਂ ਗਈ ਹੈ। 

ਬਾਹਰ ਜਾਣ ਲੱਗੀ ਰਤਨਾ, ਕੋਠੜੀ ਵਿਚ ਟੰਗੀ ਕਾਲੀ ਮਾਂ ਦੀ ਤਸਵੀਰ ਨੂੰ ਨਮਸਕਾਰ ਕਰਦੀ ਹੈ। ਕਾਲੀ ਮਾਂ ਦੀ ਬਾਹਰ ਨਿਕਲੀ ਲੰਬੀ ਜੀਭ ਵੇਖ ਕੇ ਉਸਦੇ ਮਨ ਵਿਚ ਅਜੀਬ ਜਿਹਾ ਵਿਚਾਰ ਆਉਂਦਾ ਹੈ। ਜਿਵੇਂ ਦੇਵੀ ਮਾਂ ਦੇ ਗਲ ਵਿਚ ਪਾਈ ਮਨੁੱਖੀ ਸਿਰਾਂ ਦੀ ਮਾਲਾ, ਜਿਉਂਦੇ ਜਾਗਦੇ ਮਨੁੱਖ ਬਣ ਗਏ ਹੋਣ ਤੇ ਉਸ ਨਾਲ ਬਲਾਤਕਾਰ ਕਰ ਰਹੇ ਹੋਣ। ਇਸ ਘੋਰ ਅਨੱਰਥ ਤੇ ਕਾਲੀ ਮਾਂ ਦੀ ਜੀਭ ਨਿਕਲ ਗਈ ਹੋਵੇ। 

”ਛੀ ! ਛੀ !! ਛੀ !!!…”ਰਤਨਾ ਆਪਣੇ ਆਪ ਨੂੰ ਫਿਟਕਾਰਦੀ ਹੈ। ਇਹ ਕੀ ਸੋਚ ਰਹੀ ਹੈ ਉਹ ? ਕਾਲੀ ਮਾਂ ਬਾਰੇ ਮਨ ਵਿਚ ਇੰਨੇ ਗੰਦੇ ਵਿਚਾਰ ? 

”ਓ ਮਾਂ… ਮਾਫ਼ ਕਰਨਾ।’ ਉਹ ਹੱਥ ਜੋੜਦੀ ਹੈ। ‘’ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਆਂ ਮਾਂ। ਇਹਨਾਂ ਬੱਚੀਆਂ ਨੂੰ ਆਪਣੀ ਸ਼ਰਨ ਵਿਚ ਲੈ ਲੈ ਮਾਂ। ਨਹੀਂ ਤਾਂ ਇਹ ਵੀ ਮੇਰੇ ਵਾਂਗ ਸਾਰੀ ਉਮਰ ਦੇਹ ਦੀ ਕਮਾਈ ਖਾਣ ਲਈ ਮਜਬੂਰ ਹੋਣਗੀਆਂ ਮਾਂ। ਅੱਖਾਂ ਆਪਣੇ ਆਪ ਭਰ ਆਈਆਂ। ਕੋਈ ਵੀ ਆਪਣਾ ਨਹੀਂ ਹੈ ਮਾਂ। ਪਤਾ ਨਹੀਂ ਮਾਂ- ਬਾਪ ਕਿੱਥੇ ਹੋਣਗੇ ? ਹੋਣਗੇ ਵੀ ਜਾਂ ਹੁਣ ਤਾਈਂ ਮਰ-ਖਪ ਗਏ ਹੋਣਗੇ। ਉਹਨਾਂ ਦੀ ਤਾਂ ਇੱਛਾ ਸੀ-ਬੇਟੀ ਦਾ ਵਿਆਹ ਕਰਾਂਗੇ। ਘਰ ਜਮਾਈ ਬਾਬੂ ਆਏਗਾ-ਇਹੀ ਸੋਚ ਕੇ ਮਾਂ ਨੇ ਇਕ ਠੇਕੇਦਾਰ ਦੇ ਕੋਲ ਕੰਮ ਤੇ ਲਗਵਾ ਦਿੱਤਾ ਸੀ। ਆਪਣੀ ਮਿਹਨਤ ਦੀ ਕਮਾਈ ‘ਚ ਬੜੀ ਬਰਕਤ ਹੁੰਦੀ ਹੈ। ਇਹੀ ਸੋਚਦੇ ਰਹੇ ਸਨ ਉਹ। ਪਰ ਠੇਕੇਦਾਰ ਤਾਂ ਦਿਹਾੜੀ ਦੇ ਪੈਸੇ ਦੇਣ ਸਮੇਂ ਮੇਰੇ ਜਿਸਮ ਦੇ ਆਰ ਪਾਰ ਲੰਘਦੀਆਂ ਨਿਗਾਹਾਂ ਨਾਲ ਛੱਲਣੀ ਕਰ ਦਿੰਦਾ ਸੀ ਮੈਨੂੰ। ਫੇਰ ਆਖਦਾ ਸੀ, ”ਤੇਰੀ ਜਵਾਨੀ ਵੇਖ ਕੇ ਈ ਤੈਨੂੰ ਕੰਮ ਦਿੱਤਾ ਸੀ। …”ਫਿਰ ਮੈਂ ਆਪ ਹੀ ਸੋਚ ਲਿਆ ਮਾਂ…ਜੇ ਜਿਉਣਾ ਹੈ ਤਾਂ ਅਜਿਹੇ ਠੇਕੇਦਾਰਾਂ ਨੂੰ ਤਾਂ ਖ਼ੁਸ਼ ਕਰਕੇ ਹੀ ਜ਼ਿੰਦਾ ਰਿਹਾ ਜਾ ਸਕਦਾ ਹੈ।” 

” ਮਾਂ ਓ ਦੇਵੀ ਮਾਂ… ਭਾਈ ਆਇਆ ਸੀ ਇਕ ਦਿਨ। ਸਸਤੀ ਚੁੱਲੂ ਸ਼ਰਾਬ ਪੀਤੀ ਹੋਈ ਸੀ। ਮੇਰੇ ਕੋਲ ਅੰਦਰ ਗਾਹਕ ਸੀ ਕੋਈ। ਉਹ ਬਾਹਰ ਬੈਠਾ ਬੂਹਾ ਖੁੱਲ੍ਹਣ ਦਾ ਇੰਤਜ਼ਾਰ ਕਰਦਾ ਰਿਹਾ। ਜਦੋਂ ਬੂਹਾ ਖੁੱਲ੍ਹਿਆ, ਗਾਹਕ ਬਾਹਰ ਨਿਕਲਿਆ ਤਾਂ ਅੰਦਰ ਆਇਆ, ਮੈਂ ਅਜੇ ਸਾੜ੍ਹੀ ਵੀ ਨਹੀਂ ਸੀ ਪਹਿਨੀ ਹੋਈ। ਬੇਸ਼ਰਮਾਂ ਵਾਂਗ ਹੱਸਿਆ ਮੇਰੇ ਵਲ ਤੱਕ ਕੇ।… ਇਕ ਵਾਰ ਤਾਂ ਮੇਰਾ ਜੀਅ ਕੀਤਾ ਉਸਨੂੰ ਕਹਾਂ- ‘ਤੂੰ ਵੀ ਆ ਜਾ… ।”ਉਸਨੇ ਆਉਂਦੇ ਨੇ ਧਮਕੀ ਦਿੱਤੀ, ”ਮਹੀਨਾ ਹੋ ਗਿਐ, ਪੈਸੇ ਨਹੀਂ ਭੇਜੇ …? ਜੇ ਇਸ ਤਰ੍ਹਾਂ ਹੀ ਕਰੇਂਗੀ ਤਾਂ ਬਸਤੀ ਵਿਚ ਲੈ ਜਾਵਾਂਗਾ ਤੇ ਫਿਰ ਘਰਾਂ ਵਿਚ ਬਰਤਨ ਸਾਫ਼ ਕਰਵਾਇਆ ਕਰਾਂਗਾ… ।” 

“…. ਇਸ ਤਰ੍ਹਾਂ ਦੇ ਹੁੰਦੇ ਹਨ ਭਾਈ ? ਆਖਦਾ ਸੀ ਬਹੁਤ ਕਮਾਈ ਕਰਦੀ ਹੈਂ ਤੂੰ । ਸਾਲਾ ਹਰਾਮੀ ਭੈਣ ਦੀ ਕਮਾਈ ‘ਤੇ ਪਲਣ ਵਾਲਾ ਕੁੱਤਾ। ਮੇਰੇ ਨੰਗੇਜ ਵਲ ਤੱਕ ਤੱਕ ਬੇਸ਼ਰਮਾਂ ਵਾਂਗ ਹਸਦਾ ਰਿਹਾ। ਕਦੇ ਮਾਂ ਬਾਰੇ ਦੱਸਦਾ, ਕਦੇ ਪਿਓ ਬਾਰੇ। …ਮਾਂ !… ਇਹ ਕੇਹੀਆਂ ਰਿਸ਼ਤੇਦਾਰੀਆਂ ? ਕੇਹਾ ਬਾਪ… ? ਕੇਹੀ ਮਾਂ… ? ਕੇਹਾ… डाप्टी…? 

ਰਤਨਾ ਅੱਖਾਂ ਪੂੰਝਦੀ ਹੈ। ਫਿਰ ਸੁੱਤੀ ਪਈ ਬੱਚੀ ਵਲ ਤੱਕਦੀ ਹੈ। ਬਾਹਰ ਆ ਕੇ ਵੱਡੀ ਬੱਚੀ ਨੂੰ ਫਿਰ ਰਸਗੁੱਲੇ ਲੈ ਕੇ ਆਉਣ ਦਾ ਲਾਲਚ ਦਿੰਦੀ ਹੈ, ਤੇ ਧਰਮਤਲਾ ਜਾਣ ਵਾਲੀ ਟਰਾਮ ਦੇ ਸਟਾਪ ਤੇ ਆ ਕੇ ਖੜ੍ਹ ਜਾਂਦੀ ਹੈ। 

ਮਨ ਦਾ ਇਕ ਹਿੱਸਾ ਅਜੇ ਵੀ ਛੋਟੀ ਬੱਚੀ ਨਾਲ ਪਿਆ ਹੈ। ਦੂਸਰਾ ਹਿੱਸਾ ਵੱਡੀ ਬੱਚੀ ਦੀ ਉਂਗਲ ਫੜ ਕੇ ਤੁਰ ਰਿਹਾ ਹੈ। ਉਸਨੇ ਦੇਖਿਆ, ਬਸਤੀ ਦੇ ਬਾਹਰ ਲੜਕੀਆਂ ਕਾਂ-ਅੱਖ ਨਾਲ ਗਾਹਕ ਲੱਭਣ ਲਈ ਖੜ੍ਹੀਆਂ ਹਨ। ਪਹਿਲਾਂ ਉਹਨਾਂ ਦੀਆਂ ਮਾਵਾਂ ਜਾਂ ਮਾਲਕਣਾਂ ਖੜ੍ਹਦੀਆਂ ਸਨ, ਹੁਣ ਇਹ ਖੜ੍ਹੀਆਂ ਹਨ ਤੇ ਕੱਲ੍ਹ ਨੂੰ ਰਤਨਾ ਦੀਆਂ ਤੇ ਉਸ ਵਰਗੀਆਂ ਹੋਰਨਾਂ ਦੀਆਂ ਲੜਕੀਆਂ ਖੜ੍ਹਨਗੀਆਂ। ਇਹ ਸਿਲਸਿਲਾ ਚਲਦਾ ਰਹੇਗਾ… ਉਦੋਂ ਹੀ ਟਰਾਮ ਆ ਜਾਂਦੀ ਹੈ ਤੇ ਉਹ ਦੂਸਰੇ ਦਰਜੇ ਦੇ ਡੱਬੇ ਵਿਚ ਧਰਮਤਲਾ ਜਾਣ ਲਈ,ਚੜ੍ਹ ਜਾਂਦੀ ਹੈ। 

ਤੇਈ 

ਸਵੇਰ ਦੇ ਨੌਂ ਕੁ ਵੱਜੇ ਹਨ। 

ਦੇਵਕੀ ਮੋਸੀ ਦਾ ਮੁਹੱਲਾ ਅਜੇ ਸੌਂ ਰਿਹਾ ਹੈ। 

ਪਰ ਬੱਚੇ ਤਾਂ ਬੱਚੇ ਹਨ। ਜਦੋਂ ਜਾਗ ਖੁਲ੍ਹਦੀ ਹੈ। ਹੇਠਾਂ ਸੜਕਾਂ ‘ਤੇ ਨਿਕਲ ਆਉਂਦੇ ਹਨ। ਕਈ ਵਾਰ ਸ਼ਰਾਬੀ ਗਾਹਕਾਂ ਤੋਂ ਅਵੇਸਲੇ ਹੋ ਕੇ ਡਿੱਗੇ ਰੁਪਏ ਲੱਭਣ ਲਗਦੇ ਹਨ। ਕਦੀ ਕਿਸੇ ਦੀ ਘੜੀ ਮਿਲ ਜਾਂਦੀ ਹੈ। ਕਦੇ ਬਟੂਆ। ਸਿਗਰਟ ਦੀ ਡੱਬੀ। ਰੁਮਾਲ। ਜਿਸ ਬੱਚੇ ਨੂੰ ਕੁਝ ਲੱਭਦਾ ਹੈ, ਬੜਾ ਖ਼ੁਸ਼ ਹੁੰਦਾ ਹੈ। ਬਾਂਹ ਉੱਚੀ ਚੁੱਕ ਦੂਸਰਿਆਂ ਨੂੰ ਦਿਖਾ ਕੇ ਆਪਣੀ ਤਕਦੀਰ ਤੇ ਹੋ-ਹੱਲਾ ਕਰਦਾ ਹੈ‘‘ਆਹ ਰਹੀ।’’ 

ਪਰ ਸਾਰਾ ਕੁਝ ਲੜਕੀਆਂ ਦੇ ਕਮਰਿਆਂ ਤੋਂ ਬਾਹਰ ਹੁੰਦਾ ਹੈ। ਆਪਣੀਆਂ ਮਾਵਾਂ ਤੋਂ ਮੰਗੇ ਜਾਂ ਚੁਰਾ ਕੇ ਜਾਂ ਲੱਭੇ ਰੁਪਿਆਂ ਨਾਲ ਉਹ ਫੁੱਟਪਾਥ ਉਪਰ ਬਣੀਆਂ ਸਟਾਲਾਂ ਤੋਂ ਆ ਕੇ ਬਿਸਕੁਟ ਖਾਂਦੇ ਹਨ। ਬਰੈੱਡ ਪੀਸ ਖਾਂਦੇ ਹਨ। ਜਾਂ ਕਦੇ ਕਦੇ ਉਬਲੇ ਆਂਡੇ ਤੇ ਆਮਲੇਟ। ਆਮਲੇਟ ਨੂੰ ਉਹ ‘ਮਾਮਲੇਟ’ ਆਖ ਕੇ ਖ਼ੁਸ਼ ਹੁੰਦੇ ਨੇ। 

ਆਪਣੇ ਆਪ ਨੂੰ ‘ਸਾਊ ਸਮਾਜ’ ਦੇ ਅਖਵਾਉਂਦੇ ਲੋਕ ਇਹਨਾਂ ਬੱਚਿਆਂ ਦੇ ਪਿਛੋਕੜ ਬਾਰੇ ਜਾਣਦੇ ਹਨ। ਉਹ ਇਹਨਾਂ ਬੱਚਿਆਂ ਨੂੰ ਅਛੂਤਾਂ ਵਾਂਗ ਘ੍ਰਿਣਾ ਕਰਦੇ ਹਨ। ਵਾਹ ਲੱਗਦੀ ਆਪਣੇ ਲਾਗੇ ਨਹੀਂ ਖੜ੍ਹਨ ਦਿੰਦੇ ਤੇ ਇਹਨਾਂ ਵਲ ਤ੍ਰਿਸਕਾਰ ਦੀਆਂ ਨਿਗਾਹਵਾਂ ਨਾਲ ਤੱਕਦੇ ਹਨ। 

ਬੱਚੇ ਜਾਣਦੇ ਹਨ। ਸਮਝਦੇ ਹਨ ਰੰਡੀ ਬਾਜ਼ਾਰ ਦੇ ਬੱਚੇ ਹਨ। ਇਹ ਸਾਊ ਘਰਾਂ ਦੇ ਬੱਚਿਆਂ ਨਾਲੋਂ ਕੁਝ ਵਧੇਰੇ ਹੀ ਚੁਸਤ ਹਨ। ਸ਼ਰਾਰਤੀ ਵੀ ਹਨ। ਜੁਆਨ ਹੋ ਰਹੇ ਬੱਚੇ ਤਾਂ ਨਫ਼ਰਤ ਨਾਲ ਇਹ ਵੀ ਆਖਦੇ ਹਨ-‘ਇਹ ਸਾਲੇ ਭੱਦਰ ਲੋਕ ਜਿਹੜੇ ਸਾਨੂੰ ਕੋਹੜੀ ਸਮਝਦੇ ਹਨ। ਪਤਾ ਨਹੀਂ ਇਹਨਾਂ ਵਿਚੋਂ ਕਿਹੜਾ ਸਾਡਾ ਬਾਪ ਹੈ ? ਸਭ ਸਾਲੇ ਕਾਇਰ ਹਨ। ਸਾਨੂੰ ਸਵੀਕਾਰ ਕਰਨ ਤੋਂ ਡਰਦੇ ਹਨ। ਇਹਨਾਂ ਨਾਲੋਂ ਤਾਂ ਅਸੀਂ ਚੰਗੇ ਹਾਂ। ਹਿੱਕ ‘ਤੇ ਹੱਥ ਧਰਕੇ ਆਖਦੇ ਹਾਂ-ਅਸੀਂ ਹਰਾਮੀ ਆਂ, ਚੋਰ ਹਾਂ… ਭੜੂਏ ਹਾਂ। ਭਾਰਤ ਵਰਗੇ ਦੇਸ਼ ਦਾ ਨੇਤਾ ਬਣਨ ਲਈ, ਇਹ ਬਹੁਤ ਵੱਡੇ ਗੁਣ ਨੇ। ਅਸੀਂ ਵੀ ਇਕ ਦਿਨ ਨੇਤਾ ਬਣਾਂਗੇ। ਫੇਰ ਆਪਣੇ ਨਾਲ ਤੇ ਆਪਣੀਆਂ ਮਾਵਾਂ ਨਾਲ ਹੋਏ ਅਤਿਆਚਾਰ ਦਾ ਬਦਲਾ ਲਵਾਂਗੇ…” ਹਿੰਦੀ ਫ਼ਿਲਮਾਂ ਦੇ ਡਾਇਲਾਗ ਬੋਲਦੇ ਹਨ। ਅਮਿਤਾਭ ਬੱਚਨ ਵਾਂਗ ਐਕਟਿੰਗ ਕਰਦੇ ਹਨ… । ਤੇ ਦੇਵਤਿਆਂ ਨੂੰ ਵੰਗਾਰਦੇ ਹਨ ”ਦੇਖਾਂਗੇ. ਤਹਾਨੂੰ ਵੀ ਇੱਕ ਦਿਨ …।” 

ਅੱਜ ਵੀ ਕੁਝ ਬੱਚੇ ਹੇਠਾਂ ਸੜਕਾਂ ਤੇ ਨਿਕਲ ਆਏ ਹਨ। ਹੇਮਾ.ਮਧੂ,ਮਾਇਆ, ਸਲਮਾ, ਕੰਚਨਾ-ਸਭ ਸੌਂ ਰਹੀਆਂ ਹਨ। ਦੇਵਕੀ ਮੌਸੀ ਉਠ ਨਹੀਂ ਪਰ ਜਾਗ ਰਹੀ ਹੈ। 

ਇਕ ਆਦਮੀ ਨੀਵੀਂ ਪਾਈ, ਆਪਣੇ ਆਪ ਨੂੰ ਛੁਪਾਉਣ ਦਾ ਬਹਾਨਾ ਕਰਦਾ, ਦੇਵਕੀ ਮੋਸੀ ਦੀਆਂ ਪੌੜੀਆਂ ਚੜ੍ਹਨ ਲਗਦਾ ਹੈ। ਬੱਚੇ ਹੈਰਾਨੀ ਨਾਲ ਉਸ ਵਲ ਝਾਕਦੇ ਹਨ। ਇਸ ਵੇਲੇ ਗਾਹਕ ਨਹੀਂ ਆਉਂਦੇ ਉਹਨਾਂ ਨੂੰ ਪਤਾ ਹੈ- 

”ਡਾਕਟਰ ਬਾਬੂ ਹੈ ?” 

”ਨਹੀਂ ਡਾਕਟਰ ਨਹੀਂ।” 

”ਪੁਲੀਸ ਵਾਲਾ ਹੈ ?” 

”ਨਹੀਂ ਪੁਲੀਸ ਵਾਲਾ ਵੀ ਨਹੀਂ ਹੈ।” 

ਬੱਚਿਆਂ ਨੂੰ ਸਮਝ ਨਹੀਂ ਆ ਰਹੀ। ਉਹ ਮੋਢੇ ਸੁਕੇੜਦੇ ਹਨ। ਆਪਣੇ ਬੁੱਲ੍ਹ ਬਾਹਰ ਕੱਢਦੇ ਹਨ ਤੇ ਫਿਰ ਖੇਡਣ ਲੱਗਦੇ ਹਨ ਜਾਂ ਕੁਝ ਲੱਭਣ ਲੱਗਦੇ ਹਨ। 

ਉਹ ਆਦਮੀ ਉਪਰ ਜਾ ਕੇ ਹੇਮਾ ਦੇ ਕਮਰੇ ਸਾਹਮਣੇ ਖੜ੍ਹ ਜਾਂਦਾ ਹੈ। ਕਮਰਾ ਅੰਦਰੋਂ ਬੰਦ ਹੈ। ਹੋਰ ਵੀ ਕੋਈ ਕਮਰਾ ਨਹੀਂ ਖੁੱਲ੍ਹਿਆ ਹੋਇਆ। ਆਦਮੀ ਸ਼ਸੋਪੰਜ ਵਿਚ ਖੜ੍ਹਾ ਇਧਰ ਉਧਰ ਝਾਕਦਾ ਹੈ। ਦੇਵਕੀ ਮੌਸੀ ਬਾਥਰੂਮ ਵਿਚੋਂ ਨਿਕਲੀ ਤਾਂ ਉਸਨੂੰ ਵੇਖ ਕੇ ਹੈਰਾਨ ਹੁੰਦੀ ਹੈ। 

”ਅਜੇ ਤਾਂ ਲੜਕੀ ਲੋਗ ਉਠਿਆ ਨਹੀਂ। ਥੋੜ੍ਹਾ ਠਹਿਰ ਕੇ ਆਉਣਾ।” 

“ਕੱਲ੍ਹ ਰਾਤ ਮੈਂ ਇਥੇ ਆਇਆ ਸੀ। ਇਸ ਕਮਰੇ ਵਿਚ।’ 

”ਫਿਰ ?” ਦੇਵਕੀ ਮੌਸੀ ਹੈਰਾਨ ਹੋ ਕੇ ਪੁੱਛਦੀ ਹੈ। 

”ਮੇਰੀ ਮੁੰਦਰੀ ਏਥੇ ਡਿੱਗ ਪਈ, ਸੋਨੇ ਦੀ ਸੀ, ਅੱਧੇ ਤੋਲੇ ਦੀ, ਪੰਦਰਾਂ ਦਿਨ ਪਹਿਲਾਂ ਹੀ ਬਣਾਈ ਸੀ।” 

”ਜੇ ਤਾਂ ਇਸ ਕਮਰੇ ਵਿਚ ਡਿੱਗੀ ਹੋਈ, ਮਿਲ ਜਾਏਗੀ। ਕਿਧਰੇ ਹੋਰ ਸਿੱਟ ਆਇਆ ਹੋਵੇ ਤਾਂ ਮੈਂ ਕਹਿ ਨਹੀਂ ਸਕਦੀ।” 

”ਮੈਂ ਹੋਰ ਕਿਧਰੇ ਵੀ ਨਹੀਂ ਗਿਆ।” ਆਦਮੀ ਦੱਸਦਾ ਹੈ। 

”ਟੈਕਸੀ ਵਿਚ ਡਿੱਗ ਸਕਦੀ ਹੈ। ਬਾਥਰੂਮ ਵਿਚ ਡਿੱਗ ਸਕਦੀ ਹੈ। ਲੈਟਰੀਨ ਵਿਚ ਡਿੱਗ ਸਕਦੀ ਹੈ।” 

”ਨਹੀਂ, ਜਦੋਂ ਮੈਂ ਇਧਰ ਆਇਆ ਸੀ ਤਾਂ ਮੇਰੇ ਪਹਿਨੀ ਹੋਈ ਸੀ।” ਆਦਮੀ ਪੂਰੀ ਤਸੱਲੀ ਨਾਲ ਆਖਦਾ ਹੈ। 

”ਪਤਾ ਕਰ ਲੈਂਦੀ ਹਾਂ। ਆਖ ਕੇ ਦੇਵਕੀ ਮੌਸੀ, ਹੇਮਾ ਦਾ ਬੂਹਾ ਖੜਕਾਉਂਦੀ वै। 

”ਕੋ… ਅ.. ਣ.. ।ਅੰਦਰੋਂ ਸੁੱਤ-ਉਣੀਂਦੀ ਆਵਾਜ਼ ਸੁਣਦੀ ਹੈ। 

ਦੇਵਕੀ ਮੋਸੀ ਧੱਕਾ ਦੇ ਕੇ ਬੂਹਾ ਖੋਹਲਦੀ ਹੈ ਤਾਂ ਆਦਮੀ ਉਸਦੇ ਨਾਲ ਹੀ ਅੰਦਰ ਜਾਣ ਲੱਗਦਾ ਹੈ। 

”ਇਕ ਮਿੰਟ ਠਹਿਰ। ਮੈਂ ਦੇਖ ਲਵਾਂ ਲੜਕੀ ਕਿਸ ਹਾਲਤ ਵਿਚ ਹੈ।” 

ਆਦਮੀ ਹੈਰਾਨ ਹੁੰਦਾ ਹੈ। ਦੇਵਕੀ ਸਭ ਸਮਝਦੀ ਹੈ। 

”ਠੀਕ ਹੈ ਬਾਬੂ, ਅਸੀਂ ਤੁਹਾਡੇ ਸਾਹਮਣੇ ਸਭ ਕੱਪੜੇ ਉਤਾਰ ਦਿੰਦੀਆਂ ਹਾਂ। ਉਹ ਧੰਦਾ ਹੈ, ਸਾਡਾ ਕਾਰੋਬਾਰ। ਸਾਡਾ ਪੇਸ਼ਾ। ਪਰ ਹੁਣ ਤਾਂ ਤੂੰ ਆਪਣੀ ਗੁਆਚੀ ਚੀਜ਼ ਲੱਭਣ ਆਇਆ ਹੈ। ਮੇਰੀ ਲੜਕੀ ਨੂੰ ਸਾਊ ਲੜਕੀ ਵਾਂਗ ਹੀ ਤੇਰੇ ਸਾਹਮਣੇ ਆਉਣਾ ਚਾਹੀਦਾ ਹੈ।” ਫਿਰ ਉਹ ਆਵਾਜ਼ ਦਿੰਦੀ ਹੈ-‘’ਹੇਮਾ ਉਠ ਤਾਂ.. ।” 

ਜਦੋਂ ਦੇਵਕੀ ਉਸ ਆਦਮੀ ਨੂੰ ਅੰਦਰ ਆਉਣ ਦਾ ਇਸ਼ਾਰਾ ਕਰਦੀ ਹੈ ਤਾਂ ਉਦੋਂ ਹੀ ਹੇਮਾ ਨੂੰ ਪੁੱਛਦੀ 

“ਇਹ ਆਖਦੈ, ਕਲ ਰਾਤ ਮੇਰੀ ਮੁੰਦਰੀ ਡਿਗ ਪਈ ਤੇਰੇ ਕੋਲ?’ 

”ਮੁੰਦਰੀ? ਇਥੇ?” ਨੀਂਦ ਨਾਲ ਭਾਰੀਆਂ ਹੋਈਆਂ ਪਲਕਾਂ ਨੂੰ ਖੋਲ੍ਹਦਿਆਂ ਹੇਮਾ ਹੈਰਾਨ ਹੁੰਦੀ ਹੈ। ਤੇ ਖਿੱਲਰੇ ਵਾਲ ਹੱਥਾਂ ਨਾਲ ਪਿਛਾਂਹ ਕਰਕੇ ਜੂੜਾ ਕਰਨ ਲੱਗਦੀ ਹੈ। ਫਿਰ ਉਹ ਦੇਵਕੀ ਮੌਸੀ ਨਾਲ ਆਏ ਵਿਅਕਤੀ ਵਲ ਪੂਰੇ ਧਿਆਨ ਨਾਲ ਵੇਖਦੀ ਹੈ। ”ਆ ਦੇਖ ਤੇਰੇ ਤੋਂ ਬਾਅਦ ਏਥੇ ਕੋਈ ਨਹੀਂ ਆਇਆ।” 

ਪਲੰਘ ਦੇ ਉਪਰ ਜਿਥੇ ਉਹ ਹੇਮ ਨਾਲ ਲੇਟਿਆ ਸੀ। ਪਲੰਘ ਤੋਂ ਪਾਸੇ ਜਿਥੇ ਉਸਨੇ ਕੱਪੜੇ ਉਤਾਰੇ ਸਨ। ਦਰਵਾਜ਼ੇ ਦੇ ਖੱਬੇ ਪਾਸੇ ਜਿਥੇ ਉਸਨੇ ਬਾਲਟੀ ਵਿਚੋਂ ਪਾਣੀ ਲਿਆ ਸੀ। ਕਿਧਰੇ ਵੀ ਮੁੰਦਰੀ ਨਹੀਂ ਮਿਲੀ ਕੁਝ ਪਲ ਉਹ ਉਦਾਸ ਜਿਹਾ ਖੜ੍ਹਾ ਰਿਹਾ। ਜਿਸ ਉਂਗਲੀ ਵਿਚ ਮੁੰਦਰੀ ਪਹਿਨੀ ਹੋਈ ਸੀ, ਉਸਨੂੰ ਬਾਰ ਬਾਰ ਵੇਖਦਾ ਅਤੇ ਦੂਸਰੇ ਹੱਥ ਨਾਲ ਪਲੋਸਦਾ ਰਿਹਾ। ਫਿਰ ਵਾਪਸ ਮੁੜਨ ਲੱਗਾ। 

”ਜੇ ਸਫ਼ਾਈ ਵਗੈਰਾ ਕਰਦਿਆਂ ਵੀ ਸਾਨੂੰ ਮਿਲ ਗਈ ਤਾਂ ਕਦੇ ਆ ਕੇ ਪੁੱਛ ਜਾਈਂ, ਮਿਲ ਜਾਵੇਗੀ। ਨਾ ਮਿਲੀ ਤਾਂ ਜ਼ਰੂਰ ਕਿਧਰੇ ਹੋਰ ਡਿੱਗੀ ਹੋਵੇਗੀ.. ।’ ਦੇਵਕੀ ਪੂਰੇ ਭਰੋਸੇ ਨਾਲ ਕਹਿੰਦੀ ਹੈ। 

”ਚਾਹ ਪੀਏਂਗਾ ..?” ਮੁੜਨ ਲਈ ਪੌੜੀਆਂ ਤੱਕ ਆਏ ਨੂੰ ਦੇਵਕੀ ਪੁੱਛਦੀ ਹੈ। ”ਨਹੀਂ ਸ਼ੁਕਰੀਆ।” ਆਖ ਕੇ ਆਦਮੀ ਪੌੜੀਆਂ ਉਤਰਨ ਲੱਗਦਾ ਹੈ। 

ਪੌੜੀਆਂ ਦੇ ਹੇਠਾਂ ਖੂੰਜੇ ਵਿਚ ਪਿਆ ਇਕ ਬਿਰਧ ਦਲਾਲ ਉਠ ਬੈਠਾ ਹੈ। ਬੀੜੀ ਪੀ ਰਿਹਾ ਹੈ। ਜਦੋਂ ਆਦਮੀ ਉਪਰ ਗਿਆ ਸੀ, ਉਦੋਂ ਉਹ ਸੁੱਤਾ ਹੋਇਆ ਸੀ। ਉਪਰੋਂ- ਹੇਠਾਂ ਨੂੰ ਆ ਰਹੇ ਆਦਮੀ ਨੂੰ ਵੇਖ ਕੇ ਦਲਾਲ ਹੈਰਾਨ ਹੁੰਦਾ ਹੈ। 

”ਰਾਤ ਭਰ ਏਥੇ ਹੀ ਸੀ,ਕਿ ਹੁਣ ਆਇਐਂ ਸਵੇਰੇ ਸਵੇਰੇ ?” ਦਲਾਲ ਪੁੱਛਦਾ 

”ਹੁਣ ਹੀ ਆਇਆਂ ।’ ਆਦਮੀ ਸੰਖੇਪ ਜਿਹਾ ਉੱਤਰ ਦਿੰਦਾ ਹੈ। 

”ਠੀਕ ਹੈ ਬਾਬੂ, ਕਾਮ ਦਾ ਕੋਈ ਕਾਲ ਨਹੀਂ ਹੁੰਦਾ।’ 

“ਕੱਲ ਏਥੇ ਮੇਰੀ ਸੋਨੇ ਦੀ ਮੁੰਦਰੀ ਡਿੱਗ ਪਈ ਸੀ, ਉਸਨੂੰ ਲੱਭਣ ਆਇਆ ਸਵੇਰੇ ਸਵੇਰੇ ਆਉਣ ਦੇ ਸਬੱਬ ਬਾਰੇ ਦੱਸਦਾ ਹੈ। 

ਸੀ।” ਆਦਮੀ, ਬਿਰਧ ਦਲਾਲ ਬੀੜੀ ਦੇ ਧੂੰਏਂ ਕਾਰਨ ਖੰਘਦਾ ਖੰਘਦਾ ਹੱਸਣ ਲੱਗ ਪਿਆ। ਹੱਸਦਾ ਹੀ ਗਿਆ। 

”ਹੱਸ ਕਿਉਂ ਰਿਹੈਂ ਦਾਦੂ,? ਮੁੰਦਰੀ ਬਾਰੇ ਜਾਣਕਾਰੀ ਹੈ ?” ਆਦਮੀ ਹੈਰਾਨੀ ਨਾਲ ਪੁੱਛਦਾ ਹੈ। 

”ਅਰੇ ਭਾਈ, ਏਹਨਾਂ ਥਾਵਾਂ ਤੇ ਲੋਕਾਂ ਦੇ ਬੜੇ ਬੜੇ ਸਮੁੰਦਰੀ ਜਹਾਜ਼ ਗੁੰਮ ਹੋ ਗਏ। ਟਰਾਂਸਪੋਰਟਾਂ ਗੁੰਮ ਹੋ ਗਈਆਂ। ਹਵੇਲੀਆਂ ਗੁੰਮ ਹੋ ਗਈਆਂ। ਉਹ ਅਜੇ ਤੱਕ ਨਹੀਂ ਲੱਭੀਆਂ। ਤੂੰ ਆਪਣੀ ਇਕ ਮੁੰਦਰੀ ਲੱਭਣ ਆਇਐਂ ?” ਆਖ ਕੇ ਬਿਰਧ ਫੇਰ ਹੱਸਣ ਲੱਗਦਾ ਹੈ। ਫਿਰ ਕੁਝ ਪਲਾਂ ਬਾਅਦ ਗੰਭੀਰਤਾ ਨਾਲ ਕਹਿੰਦਾ ਹੈ ”ਇਥੇ ਮੇਰਾ ਬਚਪਨ ਗੁੰਮ ਹੋ ਗਿਆ। ਇਥੇ ਹੀ ਮੇਰੀ ਜਵਾਨੀ ਗੁੰਮ ਹੋ ਗਈ ਹੈ । ਕਿਥੋਂ ਲੱਭੇਂਗਾ ਤੂੰ ਆਪਣੀ ਮੁੰਦਰੀ… ?” ਦਲਾਲ ਫਿਰ ਖੰਘਣ ਲੱਗਦਾ ਹੈ। ਚਿਹਰਾ ਉਦਾਸੀ ਵਿਚ ਗ੍ਰਸਿਆ ਜਾਂਦਾ ਹੈ। 

ਆਦਮੀ ਉਸਨੂੰ ਖੰਘਦਾ ਛੱਡ ਕੇ ਬਾਹਰ ਨਿਕਲ ਆਉਂਦਾ ਹੈ। 

ਪਾਰਕ ਵਿਚ ਖੇਡਦੇ ਬੱਚੇ, ਫੁੱਟਪਾਥ ਤੇ ਚਾਹ ਦੀ ਸਟਾਲ ਵਾਲਾ ਬਿਹਾਰੀ, ਉਸ ਕੋਲ ਬੈਠੇ ਗਾਹਕ, ਉਸ ਵਲ ਹੈਰਾਨੀ ਨਾਲ ਵੇਖਦੇ ਹਨ ਤੇ ਇਸ਼ਾਰੇ ਕਰਕੇ ਹੱਸਦੇ ਹਨ। 

”ਰਾਤ ਵਾਲਾ ਚੰਦਰਮਾ ਦਿਨ ਮਾ ਹੀ ਦੇਖਾਈ ਦੇਣ ਲੱਗਾ ਹੈ ਰੇ… ।’ 

”ਕਾਮ ਦਾ ਕੋਈ ਵੇਲਾ ਹੁੰਦੈ ?” 

”ਜਬ ਇਹ ਸੁਸਰਾ ਦਮਾਗ ਨੂੰ ਚੜ੍ਹ ‘ ਜਾਵੈ । ਫਿਰ ਕਿਸੇ ਗੁਰੂ ਪੀਰ ਕੇ ਬਸ ਕਾ ਬਾਤ ਨਾਹੀ।” 

“ਇਧਰ ਸਾਲਾ ਪੂਜਾ ਪਾਠ ਹੋ ਰਿਹਾ,ਤੇ ਦੂਸਰੇ ਪਾਸੇ ਇਹ ਲਿੰਗ ਪੂਜਾ ਕਰ विरै…।” 

ਸਾਰੇ ਹੱਸ ਪੈਂਦੇ ਹਨ। 

ਕੁਝ ਗੱਲਾਂ ਉਸ ਆਦਮੀ ਨੂੰ ਵੀ ਸੁਣਦੀਆਂ ਹਨ। ਉਹ ਅਣ-ਸੁਣੀਆਂ ਕਰਕੇ ਤੁਰਿਆ ਜਾਂਦਾ ਹੈ। ਬਿਰਧ ਦਲਾਲ ਦੀਆਂ ਆਖੀਆਂ ਗੱਲਾਂ ਦਿਮਾਗ ਵਿਚ ਖੌਰੂ ਪਾ ਰਹੀਆਂ ਹਨ। ਕਿੰਨਾ ਕੁਝ ਗੁੰਮ ਹੋ ਗਿਆ ਹੈ ਇਹਨਾਂ ਬਜ਼ਾਰਾਂ ਵਿਚ ? ਚੰਗਾ ਹੁੰਦਾ ਉਹ ਆਪਣੀ ਮੁੰਦਰੀ ਲੱਭਣ ਨਾ ਹੀ ਆਉਂਦਾ । ਜੇ 

ਪਿੱਛੇ ਮੁੱਹਲੇ ਵਿਚ ਬੱਚਿਆਂ ਦਾ ਸ਼ੋਰ ਉਭਰਦਾ ਹੈ। ਉਹ ਬੀਨਾ ਨੂੰ ਛੇੜ ਰਹੇ ਹਨ। 

ਫੁੱਟਪਾਥ ਤੋਂ ਘੜੀਸ ਕੇ ਪਰ੍ਹਾਂ ਲੈ ਗਏ ਹਨ। ਉਸਦਾ ਕੋਲ ਰਖਿਆ ਸਿਲਵਰ ਦਾ ਕੌਲਾ ਫੁੱਟਬਾਲ ਵਾਂਗ ਇਧਰ ਉਧਰ ਰੇੜ੍ਹੀ ਫਿਰਦੇ ਹਨ। ਬੀਨਾ ਮੌਸੀ ਹਾਹਾਕਾਰ ਕਰ ਰਹੀ ਹੈ। ਗਾਲ੍ਹੀਆਂ ਕੱਢ ਰਹੀ ਹੈ। ਸਰਾਪ ਦੇ ਰਹੀ ਹੈ, ”ਤੁਹਾਡੀਆਂ ਮਾਵਾਂ ਵੀ ਮੇਰੇ ਵਾਂਗ ਹੋ ਜਾਣ। 

ਉਹਨਾਂ ਦੇ ਗੁਪਤ ਅੰਗਾਂ ਵਿਚ ਕੀੜੇ ਪੈ ਜਾਣ।” 

ਉਹ ਆਦਮੀ ਕੁਝ ਪਲ ਵੇਖਦਾ ਹੈ। ਫਿਰ ਬੱਸ ਚੜ੍ਹ ਕੇ ਚਲਿਆ ਜਾਂਦਾ ਹੈ। 

ਬੱਚੇ ਤਾੜੀਆਂ ਮਾਰ ਮਾਰ ਹੱਸ ਰਹੇ ਹਨ। 

ਚੌਵੀ 

ਧਰਮਤਲਾ ਵੱਲ ਜਾਂਦਿਆਂ, ਟਰਾਮ ਵਿਚ ਬੈਠਿਆਂ ਹੀ ਰਤਨਾ ਸੋਚ ਰਹੀ ਹੈ, ਜੇ ਅੱਜ ਪਿੰਕੀ ਨੂੰ ਨਾਲ ਲੈ ਲਵਾਂ। ਮੇਰੀ ਤਾਂ ਹੁਣ ਉਮਰ ਨਹੀਂ ਰਹੀ। ਗਾਹਕ ਵੀ ਪੂਰੇ ਚਾਲੂ ਹਨ। ਪਲਾਂ ਦੇ ਫ਼ਰਕ ਨਾਲ ਕਦਰਾਂ ਕੀਮਤਾਂ ਬਦਲ ਰਹੀਆਂ ਹਨ। ਗਾਹਕ ਹੁਣ ਵੇਸਵਾਵਾਂ ਨਾਲੋਂ ਕਾਲ-ਗਰਲਜ਼ ਨੂੰ ਤਰਜੀਹ ਦੇਣ ਲਗ ਪਏ ਹਨ। ਕਈ ਤਾਂ ਹੁਣ ਵਰਗਲਾ ਕੇ ਲਿਆਂਦੀਆਂ ਭੋਲੀ-ਭਾਲੀਆਂ ਲੜਕੀਆਂ ਨੂੰ ਵਧੇਰੇ ਪਸੰਦ ਕਰਦੇ ਹਨ। ਸਮਝਦੇ ਹਨ, ਇਹਨਾਂ ਵਿਚ ਬੀਮਾਰੀ ਦੀਆਂ ਅਲਾਮਤਾਂ ਹੁੰਦੀਆਂ ਹੀ ਨਹੀਂ…। 

ਰਤਨਾ, ਪੱਕਾ ਮਨ ਬਣਾ ਕੇ ਧਰਮਤਲਾ ਤੋਂ ਵਾਹਠ-ਗੰਜ ਜਾਂਦੀ ਹੈ। ਪਿੰਕੀ ਦੂਸਰੀਆਂ ਲੜਕੀਆਂ ਦੇ ਝੁੰਡ ਵਿਚ ਹਾਫ-ਪੈਂਟ ਪਾਈ ਖੜ੍ਹੀ ਹੈ। ਉਪਰ ਪਹਿਨਣ ਦੇ ਨਾਂ ਨੂੰ ਸਿਰਫ ਅੰਗੀ ਹੈ। ਬਾਕੀ ਸਾਰਾ ਜਿਸਮ ਨੰਗਾ ਹੈ। ਭੇਤੀ ਲੋਕ ਇਹਨਾਂ ਵਲ ਬਿਨਾਂ ਤੱਕਿਆਂ ਲੰਘ ਜਾਂਦੇ ਹਨ। ਨਵੇਂ ਅਤੇ ਲੋੜਵੰਦ ਹੀ ਇਹਨਾਂ ਲੜਕੀਆਂ ਵਲ ਧਿਆਨ ਦਿੰਦੇ ਹਨ। ਹੈਰਾਨ ਵੀ ਹੁੰਦੇ ਹਨ। 

ਰਤਨਾ ਅਤੇ ਪਿੰਕੀ ਰਲ ਕੇ ਪਹਿਲਾਂ ਵੀ ਦੋ ਵਾਰ ਨਾਟਕ ਕਰ ਚੁੱਕੀਆਂ ਹਨ। ਇਕ ਮਾਂ ਬਣ ਜਾਂਦੀ ਹੈ ਤੇ ਦੂਸਰੀ ਉਸਦੀ ਧੀ। ਪਿੰਕੀ ਦੀ ਉਮਰ ਗਿਆਰਾਂ ਕੁ ਸਾਲਾਂ ਦੀ ਹੈ। ਪੂਰੀ ਤਰ੍ਹਾਂ ਛਾਤੀਆਂ ਵੀ ਵਿਕਸਤ ਨਹੀਂ ਹੋਈਆਂ। ਸਰੀਰ ਵੀ ਪੂਰਾ ਭਰਿਆ ਹੋਇਆ ਨਹੀਂ ਹੈ। ਫਿਰ ਵੀ ਚਾਰ-ਪੰਜ ਗਾਹਕ ਭੁਗਤਾਉਣ ਦਾ ਢੰਗ ਸਿੱਖ ਗਈ ਹੈ। 

ਰਤਨਾ ਦੀ ਬਜ਼ਾਰੂ ਕੀਮਤ ਘਟ ਰਹੀ ਹੈ। ਉਮਰ ਅਤੇ ਜਿਸਮ ਦੇਖ ਕੇ ਗਾਹਕ ਖੜ੍ਹਦਾ ਨਹੀਂ। ਰੋਟੀ-ਰੋਜ਼ੀ ਚਲਾਉਣ ਲਈ ਪਿੰਕੀ ਵਰਗੀਆਂ ਲੜਕੀਆਂ ਦਾ ਆਸਰਾ ਲੈਣਾ ਪੈਂਦਾ ਹੈ। 

ਹੁਣ ਵੀ ਰਤਨਾ ਪਿੰਕੀ ਨੂੰ ਇਸ਼ਾਰੇ ਨਾਲ ਪਾਸੇ ਸੱਦ ਕੇ ਕੁਝ ਗੱਲਾਂ ਕਰਦੀ ਹੈ। ਫਿਰ ਦੋਵੇਂ ਇਕ ਕਮਰੇ ਵਿਚ ਚਲੀਆਂ ਜਾਂਦੀਆਂ ਹਨ। 

ਕੁਝ ਦੇਰ ਬਾਅਦ ਨਿਕਲਦੀਆਂ ਹਨ ਤਾਂ ਦੋਵੇਂ ਹੀ ਪਹਿਚਾਣੀਆਂ ਨਹੀਂ ਜਾਂਦੀਆਂ। ਪੇਂਡੂ ਗੰਵਾਰ ਮਾਵਾਂ-ਧੀਆਂ ਜਾਪਦੀਆਂ ਹਨ। ਇਹਨਾਂ ਕੱਪੜਿਆਂ ਵਿਚ ਰਤਨਾ ਸਚਮੁੱਚ ਹੀ ਬੁੱਢੀ ਜਾਪ ਰਹੀ ਹੈ। 

ਦੋਵੇਂ ਜਣੀਆਂ ਟਰਾਮ ‘ਤੇ ਚੜ੍ਹ ਕੇ ਫਿਰ ਧਰਮਤਲਾ ਵਲ ਚੱਲ ਪੈਂਦੀਆਂ ਹਨ। ਸੰਧਿਆ ਢਲ ਆਈ ਹੈ। ਮਹਾਨਗਰ ਦੇ ਪੱਛਮ ਵਲ,ਸੂਰਜ ਡੁਬਦਾ ਡੁਬਦਾ, ਮਲਟੀ ਸਟੋਰੀ ਬਿਲਡਿੰਗਾਂ ਹੇਠ ਦੱਬ ਗਿਆ ਹੈ। ਐਸਪੈਲੈਨੇਡ ਦਾ ਚੁਗਿਰਦਾ ਅਤੇ ਚੌਰੰਗੀ ਰੋਡ ਮਰਕਰੀ ਬੱਲਬਾਂ ਨਾਲ ਜਗਮਗਾ ਉੱਠੀ ਹੈ। ਦਫ਼ਤਰਾਂ ਅਤੇ ਦੁਕਾਨਾਂ ਅੰਦਰੋਂ ਕਰਮਚਾਰੀ ਇਉਂ ਬਾਹਰ ਨਿਕਲ ਰਹੇ ਹਨ, ਜਿਵੇਂ ਕਿਸੇ ਭਿਆਨਕ ਭੂਚਾਲ ਦੇ ਆ ਜਾਣ ਦਾ ਅਗਾਊਂ ਸੰਕੇਤ ਮਿਲ ਗਿਆ ਹੋਵੇ। 

ਹਰ ਕੋਈ ਕਾਹਲੀ ਵਿਚ ਹੈ। ਕਾਰਾਂ, ਟੈਕਸੀਆਂ ਅਤੇ ਬੱਸਾਂ ਦੇ ਧੂੰਏਂ ਨਾਲ ਸਾਹ- ਘੋਟੂ ਮਾਹੌਲ ਬਣਿਆ ਹੋਇਆ ਹੈ। ਇਸ ਬੇ-ਮੁਹਾਰੀ ਅਣਜਾਣੀ ਭੀੜ ਵਿਚ, ਮੈਟਰੋ ਸਿਨੇਮਾ ਦੇ ਲਾਗੇ, ਫੁੱਟਪਾਥ ਉੱਤੇ ਦੋ ਪੇਂਡੂ ਦਿਸਦੇ ਚਿਹਰੇ ਪੱਥਰ ਦੀਆਂ ਮੂਰਤੀਆਂ ਵਾਂਗ ਅਹਿੱਲ ਖੜ੍ਹੇ ਹਨ। ਕਿਧਰੇ ਜਾਣ ਦੀ ਕਾਹਲ ਨਹੀਂ ਹੈ। ਪਰ ਨਜ਼ਰਾਂ ਕੁਝ ਤਲਾਸ਼ ਕਰ ਰਹੀਆਂ ਹਨ। ਦੋਵੇਂ ਆਪਣੇ ਆਸ ਪਾਸ ਫ਼ੈਲੇ ਜਨ-ਸਮੁੰਦਰ ਨੂੰ ਘੂਰ ਰਹੀਆਂ ਹਨ। ਅੱਖਾਂ ਵਿਚ ਆਸ ਦੀ ਚਮਕ ਜ਼ਰੂਰ ਹੈ, ਪਰ ਮਨ ਅੰਦਰ ਘਬਰਾਹਟ ਦਾ ਹੁੰਮਸ ਉਵੇਂ ਦਾ ਉਵੇਂ वै। 

ਭੀੜ ਵਧ ਰਹੀ ਹੈ। ਬਿਰਧ ਦਿਸਣ ਵਾਲੀ ਔਰਤ ਰਤਨਾ ਹੈ ਤੇ ਦੂਸਰੀ ਉਸਦੀ ਧੀ ਬਣੀ ਹੋਈ ਪਿੰਕੀ। 

ਰਤਨਾ ਇਕ ਨਵੇਂ ਲੰਘ ਰਹੇ ਹਵਾਈ ਜਹਾਜ਼ ਨੂੰ ਗਹੁ ਨਾਲ ਤੱਕਦੀ ਹੈ। ਸ਼ਾਇਦ ਜਹਾਜ਼ ਦਮਦਮ ਏਅਰ-ਪੋਰਟ ਵਲ ਜਾ ਰਿਹਾ ਹੈ। ਉਸਦੀ ਗੜਗੜਾਹਟ ਕਾਫ਼ੀ ਦੇਰ ਤੱਕ ਸੁਣਦੀ ਰਹਿੰਦੀ ਹੈ। ਚੈਟਰਜੀ ਇੰਟਰਨੈਸ਼ਨਲ, ਟਾਟਾ ਬਿਲਡਿੰਗ ਤੇ ਰਿਟਜ਼ ਕੰਟੀਨੈਂਨਟਲ ਦੇ ਸਿਖਰਾਂ ਉਪਰ ਜਗ ਰਹੀਆਂ ਲਾਲ ਬੱਤੀਆਂ, ਰਤਨਾ ਨੂੰ ਇਉਂ ਜਾਪਦੀਆਂ ਹਨ, ਜਿਵੇਂ ਅੱਧ-ਅਸਮਾਨ ਵਿਚ ਕੋਈ ਅੱਗ ਦੇ ਗੋਲੇ ਧਰ ਗਿਆ ਹੋਵੇ। 

ਟਰੈਫਿਕ ਦੀ ਲਾਲ-ਬੱਤੀ ਹੋਣ ਤੇ ਰਤਨਾ ਤਭਕੀ ਹੈ। ਬਰੇਕਾਂ ਦੀ ਚਿਰਕਾਰਟ ਨਾਲ ਗੱਡੀਆਂ ਰੁਕ ਗਈਆਂ ਹਨ। ਦੂਸਰੇ ਪਾਸੇ ਦੀਆਂ ਗੱਡੀਆਂ ਵਿਚ ਭਗਦੜ ਮੱਚ ਗਈ ਹੈ। ਹਰ ਕੋਈ ਦੂਸਰੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ। 

ਰਤਨਾ ਇਕ ਪਰਾਈਵੇਟ ਕਾਰ ਦੀ ਪਿਛਲੀ ਸੀਟ ਉਪਰ ਬੈਠੀ ਸਵਾਰੀ ਵਲ ਤੱਕਦੀ ਹੈ। ਚਿਹਰੇ ਉਪਰ ਨਾਟਕੀ ਚਿੰਤਾ ਲੈ ਕੇ, ਉਹ ਉਸ ਸਾਹਮਣੇ ਜਾ ਕੇ ਹੱਥ ਫੈਲਾ ਦਿੰਦੀ ਹੈ। 

”ਅਸੀਂ ਸਮੁੰਦਰੀ ਤੂਫਾਨਾਂ ਦੇ ਮਾਰੇ ਹਾਂ ਸਾਹਬ। ਸਭ ਕੁਝ ਉਜੜ ਗਿਆ।” 

”ਅੱਗੇ ਜਾਓ…।” ਰਤਨਾ ਨੂੰ ਸਵਾਰੀ ਦੀ ਤਲਖ਼ ਆਵਾਜ਼ ਸੁਣਦੀ ਹੈ। 

”ਸਭ ਕੁਝ ਉਜੜ ਗਿਆ ਬਾਬੂ ।” ਰਤਨਾ ਨੇ ਫਿਰ ਕਹਿਣਾ ਸ਼ੁਰੂ ਕੀਤਾ। ਉਹ ਜਾਣਦੀ ਹੈ, ਢੀਠ ਬਣਿਆਂ ਹੀ, ਕੋਈ ਗਾਹਕ ਪੱਟ ਸਕਦਾ ਹੈ। ਸਭ ਕੁਝ ਸਮੁੰਦਰ ਦੇ ਪੇਟ ਵਿਚ ਪੈ ਗਿਆ ਸਾਹਬ ।” ਰਤਨਾ ਅੱਖਾਂ ਪੂੰਝਣ ਦਾ ਅਭਿਨੈ ਕਰਦੀ ਹੈ। 

ਕਾਰ ਵਿਚਲਾ ਆਦਮੀ ਮੂੰਹ ਘੁਮਾ ਕੇ ਬੈਠ ਜਾਂਦਾ ਹੈ। 

”ਕਿਧਰੋਂ ਕੰਮ ਨਹੀਂ ਮਿਲਿਆ ਬਾਬੂ। ਮੇਰੀ ਇਕ ਲੜਕੀ ਹੈ ਬਾਬੂ, ਗਿਆਰਾਂ ਸਾਲ ਦੀ ਬੱਚੀ ਹੈ। ਔਹ ਖੜ੍ਹੀ ਹੈ। ਥਮਲੇ ਦੇ ਕੋਲ। ਦੇਖ ਨਾ ਬਾਬੂ ਕਿੰਨੀ ਮਾਸੂਮ ਹੈ।… ਜੇ ਕੁਝ ਖਾਣ ਲਈ 

ਹਰੀ ਬੱਤੀ ਹੋਣ ਤੇ ਉਦੋਂ ਹੀ ਟਰੈਫਿਕ ਤੁਰ ਪੈਂਦਾ ਹੈ। ਹਾਰਨਾਂ ਦਾ ਚੀਕ-ਚਿਹਾੜਾ ਪੈਣ ਲੱਗਦਾ ਹੈ। ਰਤਨਾ ਆਪਣੇ ਆਪ ਨੂੰ ਬਚਾਉਂਦੀ ਹੋਈ, ਉਦਾਸ ਜਿਹੀ ਪਿੱਛੇ ਹਟਣ ਲਗਦੀ ਹੈ। ਥੰਮ੍ਹ ਨਾਲ ਸਿਮਟਿਆ ਪਿੰਕੀ ਦਾ ਚਿਹਰਾ ਸਿਲ-ਪੱਥਰ ਵਾਂਗ ਬੇ-ਹਰਕਤ ਹੈ। ਰਤਨਾ ਉਸਨੂੰ ਅੰਗੂਠਾ ਵਿਖਾ ਕੇ, ਥੱਲੇ ਵਲਾ ਬੁੱਲ੍ਹ ਬਾਹਰ ਵਲ ਕੱਢ ਕੇ ਬੇਬਸੀ ਪ੍ਰਗਟਾਉਂਦੀ ਹੈ। 

”ਉਧਰ ਚੱਲੀਏ ?” ਪਿੰਕੀ ਬੇ-ਆਸ ਨਹੀਂ ਹੈ। 

“ਕਰਜ਼ਨ ਪਾਰਕ ਵਲ… ।” 5…1″ 

”ਨਾ…ਨਾ ..ਉਧਰ ਨਹੀਂ, ਉਧਰ ਖ਼ਤਰਾ ਹੈ।’ਰਤਨਾ ਜਾਣਦੀ ਹੈ। 

”ਚਲ ਮੈਦਾਨ ਵਲ ਚਲਦੇ ਹਾਂ। ਮਾਨੁਮੈਂਟ ਵਲ।” ਪਿੰਕੀ ਕੋਲ ਕੱਚਾ-ਕੂਲਾ ਦਿਸਦਾ ਜਿਸਮ ਹੈ। ਰਤਨਾ ਕੋਲ ਹੰਢਾਇਆ ਤਜਰਬਾ ਹੈ। 

ਉਹ ਮੈਦਾਨ ਮਾਰਕੀਟ ਵਲ ਵਧਣ ਲੱਗੀਆਂ ਹਨ। ਸ਼ਹੀਦ ਮੀਨਾਰ ਲਾਗੇ ਇਕ ਵੱਡਾ ਮੰਚ ਬਣ ਰਿਹਾ ਹੈ। ਆਸ ਪਾਸ ਤਿਰੰਗੇ ਝੰਡਿਆਂ ਨਾਲ ਪੂਰਾ ਖੇਤਰ ਭਰਿਆ ਪਿਆ ਹੈ। ਦੋਵੇਂ ਸੋਚ ਰਹੀਆਂ ਹਨ, ਸਾਇਦ ਕਿਸੇ ਰਾਜਨੀਤਕ ਪਾਰਟੀ ਦੀ ਰੈਲੀ ਹੋਣ ਵਾਲੀ ਹੈ। 

“ਕੱਲ ਏਥੇ ਲੀਡਰ ਲੋਕ ਭਾਸ਼ਣ ਕਰਨਗੇ ਨਾ ਰਤਨਾ ਦੀਦੀ?’ ਸਜਾਏ ਜਾ ਰਹੇ ਮੰਚ ਵਲ ਲਗਾਤਾਰ ਤਕਦਿਆਂ ਪਿੰਕੀ ਪੁੱਛਦੀ ਹੈ। 

”ਹਾਂ, ਬੜੇ ਬੜੇ ਨੇਤਾ ਭਾਸ਼ਣ-ਬਾਜ਼ੀ ਕਰਨਗੇ।” ਰਤਨਾ ਜ਼ਿੰਦਗੀ ਦੇ ਔਖੇ ਸੰਘਰਸ਼ ਵਿਚੋਂ ਲੰਘੀ ਹੈ। ਜਲੂਸਾਂ ਦੇ ਇਸ ਮਹਾਨਗਰ ਵਿਚ ਪਿੰਕੀ ਨਾਲੋਂ ਜ਼ਿਆਦਾ ਵਰ੍ਹੇ ਜੀ ਚੁੱਕੀ ਹੈ।”ਜੈਸੇ ਜੂਏਬਾਜ਼ੀ, ਰੰਡੀਬਾਜ਼ੀ, ਕਲਾਬਾਜ਼ੀ ਹੁੰਦੀ ਹੈ ਨਾ, ਵੈਸੇ ਹੀ ਨੇਤਾ ਲੋਕਾਂ ਦੀ ਭਾਸ਼ਣਬਾਜ਼ੀ ਵੀ ਹੁੰਦੀ ਹੈ। ਕੱਲ ਇਥੇ ਬੜੀਆਂ ਟਾਹਰਾਂ ਮਾਰਨਗੇ-ਇਹ ਰੰਡੀ ਬਜ਼ਾਰ ਇਨਸਾਨੀਅਤ ਦੇ ਨਾਂ ‘ਤੇ ਕਲੰਕ ਹਨ। ਇਹਨਾਂ ਦੇ ਜੀਵਨ ਦਾ ਸੁਧਾਰ ਕਰਨਾ ਹੈ। ਇਨ੍ਹਾਂ ਨੂੰ ਇੱਜ਼ਤ ਦੀ ਜ਼ਿੰਦਗੀ ਜਿਉਣ ਦਾ ਮੌਕਾ ਦੇਣਾ ਹੈ ਸਾਡੀ ਪਾਰਟੀ ਨੇ। ਬੜਾ ਕੁਝ ਕਹਿਣਗੇ, ਤੇ ਰਾਤ ਨੂੰ ਕਿਸੇ ਪੰਜ ਤਾਰਾ ਹੋਟਲ ਵਿਚ ਜਾ ਕੇ ਭੈਣ ਚੋਦ ਸੌਣ ਲਈ ਲੜਕੀਆਂ ਭਾਲਣਗੇ… ।” 

“ਪਿਛਲੇ ਮਹੀਨੇ ਏਥੇ ਲਾਲ ਝੰਡਿਆਂ ਵਾਲਿਆਂ ਦਾ ਮੰਚ ਬਣਿਆ ਸੀ ਨਾ… ?” ਪਿੰਕੀ ਪੱਛਦੀ ਹੈ। 

”ਚੱਲ ਪਿੰਕੀ ਕੋਈ ਗਾਹਕ ਲੱਭੀਏ।.. ਇਨ੍ਹਾਂ ਹਰੇ ਲਾਲ ਝੰਡਿਆਂ ਨੇ ਆਪ ਸਾਨੂੰ ਦਾਲ-ਭਾਤ ਨਹੀਂ ਦੇਣਾ ।” ਰਤਨਾ ਹਉਕਾ ਲੈਂਦੀ ਹੈ ਤੇ ਆਪਣੇ ਇਧਰ-ਉਧਰ ਦੇਖਣ ਲੱਗਦੀ ਹੈ। ਉਸਨੂੰ ਮਹਿਸੂਸ ਹੁੰਦਾ ਹੈ। ਉਹਨਾਂ ਤੋਂ ਦਸ ਕੁ ਗਜ਼ ਪਰ੍ਹਾਂ ਖਲੋਤਾ ਇਕ ਬੰਦਾ ਦੋਹਾਂ ਨੂੰ ਤਾੜ ਰਿਹਾ ਹੈ। 

ਰਤਨਾ ਚੌਕੰਨੀ ਹੋ ਜਾਂਦੀ ਹੈ। 

ਉਹ ਜਾਣਦੀ ਹੈ ਦਿਨੋ ਦਿਨ ਗਾਹਕਾਂ ਦਾ ਸਵਾਦ ਬਦਲ ਰਿਹਾ ਹੈ। ਜਿਨ੍ਹਾਂ ਵੇਸਵਾਵਾਂ ਕੋਲ ਪੱਕੇ ਅੱਡਿਆਂ ਤੇ ਗਾਹਕ ਨਹੀਂ ਜਾਂਦੇ ਜਾਂ ਉਹਨਾਂ ਵਿਚ ਗਾਹਕਾਂ ਨੂੰ ਖਿੱਚਣ ਲਈ ਕੁਝ ਵੀ ਨਹੀਂ ਬਚਦਾ, ਉਹ ਇਨ੍ਹਾਂ ਵਾਂਗ ਹੀ ਆਪਣੇ ਅੱਡਿਆਂ ਤੋਂ ਦੂਰ ਨਿਕਲ ਆਉਂਦੀਆਂ ਹਨ। ਕਦੇ ਕੋਈ ਕਾਲਜ ਪੜ੍ਹਦੀ ਲੜਕੀ ਦਾ ਭੇਸ ਧਾਰ ਕੇ ਘੁੰਮਦੀ ਹੈ, ਕੋਈ ਆਪਣੇ ਆਪ ਨੂੰ ਦੇਹਾਤ ਤੋਂ ਆਈ ਦੱਸਦੀ ਹੈ। 

ਰਤਨਾ ਆਪਣੇ ਚਿਹਰੇ ‘ਤੇ ਕਰੁਣਾ ਲੈ ਕੇ ਉਸ ਆਦਮੀ ਵਲ ਵਧਦੀ ਹੈ.. ‘ਅਸੀਂ ਸਮੁੰਦਰੀ ਤੂਫ਼ਾਨਾਂ ਦੇ ਮਾਰੇ ਹਾਂ, . ਸਭ ਕੁਝ ਉਜੜ ਗਿਆ। ਮਾੜੀ ਤਕਦੀਰ, ਮੁਟਿਆਰ ਹੋ ਰਹੀ,ਮੇਰੀ ਧੀ ਬਚ ਗਈ। ਔਹ ਖੜ੍ਹੀ ਹੈ ਸਾਹਮਣੇ। ਬਘਿਆੜਾਂ ਦੇ ਜੰਗਲ ਵਿਚ ਇਸਨੂੰ ਬਚਾ ਕੇ ਰੱਖਣਾ ਬਹੁਤ ਮੁਸ਼ਕਲ ਹੈ ਸਾਹਬ । ਕੁਝ ਖਾਣ ਨੂੰ ਮਿਲ ਜਾਏ… ।” ਹੱਥ ਜੋੜਦੀ ਰਤਨਾ ਰੋਣਹਾਕੀ ਹੋਈ ਖੜ੍ਹੀ ਹੈ। 

ਆਦਮੀ ਦੇ ਚਿਹਰੇ ਉਪਰ ਇਕ ਮੁਸਕਰਾਹਟ ਖਿੱਲਰ ਜਾਂਦੀ ਹੈ। ਉਹ ਦੱਸਣਾ ਚਾਹੁੰਦਾ ਹੈ-”ਇਹ ਤਾਂ ਕਾਰੋਬਾਰ ਹੈ। ਧੰਦੇ ਦਾ ਇਕ ਟਰਿੱਕ। ਹਰ ਰੋਜ਼ ਹੀ ਕੋਈ ਨਾ ਕੋਈ ਇਸ ਤਰ੍ਹਾਂ ਆਉਂਦਾ ਹੈ। ਪਤਾ ਨਹੀਂ ਸਾਰੀਆਂ, ਜਾਂ ਭੁਚਾਲ ਦੀਆਂ ਮਾਰੀਆਂ ਹੁੰਦੀਆਂ ਹਨ ਜਾਂ ਸਮੁੰਦਰੀ ਤੂਫ਼ਾਨ ਦੀਆਂ। ਪਹਿਰਾਵਾ ਰਾਜਸਥਾਨੀ ਹੁੰਦਾ ਹੈ-ਭਲਾ ਉਥੇ ਕਿਹੜਾ ਸਮੁੰਦਰ ਹੋਇਆ ? ਉਸਨੇ ਤਾਂ ਦੁਨੀਆ ਦੇਖੀ ਹੈ। ਰਿਪਨ ਸਟਰੀਟ ਦੀਆਂ ਵਿਦੇਸ਼ੀ ਔਰਤਾਂ, ਸੋਨਾ ਗਾਚੀ, ਪੰਜ ਤਾਰਾ ਹੋਟਲ ਦੀ ਆੜ ਵਿਚ ਧੰਦਾ ਕਰਦੀਆਂ ਵੱਡੇ ਘਰਾਂ ਦੀਆਂ ਤ੍ਰੀਮਤਾਂ… ਉਹ ਰਤਨਾ ਵਲ ਨੀਝ ਨਾਲ ਤੱਕਦਾ ਹੈ। ਚਿਹਰੇ ਉਪਰਲੀ ਕਰੁਣਾ ਹੇਠੋਂ ਕੁਝ ਲੱਭਣਾ ਚਾਹੁੰਦਾ ਹੈ। ਫਿਰ ਅਚਾਨਕ ਬੋਲ ਪੈਂਦਾ ਹੈ- “ਰਹਿਣ ਲਈ ਕਮਰਾ ਚਾਹੀਦਾ ਕਿ ਸੌਣ ਲਈ ?” 

“ਅਸੀਂ ਉੱਜੜ ਕੇ ਗ਼ਰੀਬ ਹੋ ਗਏ ਹਾਂ ਸਾਹਬ। ਨਹੀਂ ਤਾਂ. ਇੰਜ ਸਾਨੂੰ ਕੋਈ ਮਜ਼ਾਕ ਕਰ ਲੈਂਦਾ ।” ਰਤਨਾ ਆਪਣੇ ਤਜਰਬੇ ਦੇ ਗੀਟੇ ਖਲਾਰਦੀ ਹੈ। ”ਖੰਭੇ ਕੋਲ ਖੜੀ ਕਾਰ ਵਲ ਚੱਲੇਂਗੀ ?” ਆਦਮੀ ਅਜੇ ਵੀ ਰਤਨਾ ਨੂੰ ਪਰਖ ਰਿਹਾ ਹੈ। ਉਸਨੂੰ ਸ਼ੱਕ ਹੈ, ਇਹ ਨਿੱਤ ਦੇ ਪੇਸ਼ੇ ਵਾਲੀਆਂ ਹਨ। 

”ਕਾਰ ਵਿਚ ਬੈਠ ਕੇ ਕੀ ਕਰਾਂਗੇ ਸਾਹਬ। ਸਾਨੂੰ ਤਾਂ ਕੁਝ ਖਾਣ ਲਈ ਮਿਲ ਜਾਂਦਾ ।” ਆਖ ਕੇ ਰਤਨਾ ਉਦਾਸ ਜਿਹੀ ਦਿਸਣ ਦਾ ਯਤਨ ਕਰਦੀ ਹੌਲੀ ਹੌਲੀ ਪਰ੍ਹਾਂ ਖੜ੍ਹੀ ਪਿੰਕੀ ਵਲ ਤੁਰਨ ਲੱਗਦੀ ਹੈ। 

ਆਦਮੀ ਜਾਣਦਾ ਹੈ, ਕਈ ਸ਼ਰੀਫ ਘਰਾਣਿਆਂ ਦੀਆਂ ਲੜਕੀਆਂ, ਆਪਣੀਆਂ ਵਧਾਈਆਂ ਲੋੜਾਂ ਦੀ ਪੂਰਤੀ ਲਈ ਇਹ ਧੰਦਾ ਕਰਨ ਲੱਗ ਪਈਆਂ ਹਨ। ਗਾਹਕ ਅੱਜ ਕੱਲ ਅੱਡਿਆਂ ‘ਤੇ ਜਾਣ ਦੀ ਥਾਵੇਂ, ਅਜਿਹੀਆਂ ਲੜਕੀਆਂ ਦੀ ਤਾਕ ਵਿਚ ਰਹਿੰਦੇ ਹਨ। ਉਹ ਸੋਚਦਾ ਹੈ, ਇਹ ਧੰਦੇ ਵਾਲੀਆਂ ਨਹੀਂ ਜਾਪਦੀਆਂ। ਕੀ ਪਤਾ ਸਚਮੁੱਚ ਹੀ ਸਮੁੰਦਰੀ ਤੂਫ਼ਾਨ ਦੀਆਂ ਮਾਰੀਆਂ ਹੋਣ। ਉਹ ਕਾਹਲੀ ਨਾਲ ਤੁਰ ਕੇ ਰਤਨਾ ਵਲ ਵਧਦਾ ਹੈ ; “ਖਾਣਾ ਵੀ ਮਿਲੇਗਾ। ਸੌਣ ਲਈ ਥਾਂ ਵੀ ਦਿਆਂਗਾ।” 

ਰਤਨਾ ਜਾਣਦੀ ਸੀ, ਉਹ ਉਸਦੇ ਪਿੱਛੇ ਜ਼ਰੂਰ ਆਏਗਾ। ਬੋਲੀ- 

”ਨਾ ਸਾਹਬ ਨਾ। ਤੁਸਾਂ ਲੋਕ ਦਾ ਇਤਬਾਰ ਨਹੀਂ।'” ਫਿਰ ਉਹ ਟੇਢੀ ਅੱਖ ਨਾਲ ਆਦਮੀ ਦੀ ਤਾਂਘ ਨੂੰ ਨਾਪਦੀ ਹੈ, ਤੇ ਕੁੜੀ ਦੇ ਲੱਕ ਦੁਆਲੇ ਬਾਂਹ ਵਲ ਕੇ ਉਸਨੂੰ ਮਹਿਫੂਜ਼ ਜਹੀ ਕਰ ਲੈਂਦੀ ਹੈ। 

ਆਦਮੀ ਅਜੇ ਵੀ ਖੜ੍ਹਾ ਹੈ। ਉਂਗਲ ਵਿਚ ਕਾਰ ਦੀ ਚਾਬੀ ਵਾਲਾ ਛੱਲਾ ਘੁਮਾ ਰਿਹਾ ਹੈ। ਰਤਨਾ ਤੇ ਪਿੰਕੀ ਮੈਦਾਨ ਵਲ ਤੁਰ ਪੈਂਦੀਆਂ ਹਨ। 

”ਸੁਣੋ।” ਆਦਮੀ ਉਹਨਾਂ ਨੂੰ ਰੋਕਦਾ ਹੈ। 

ਹੁਣ ਉਹ ਆਪਣੇ ਤਜਰਬਿਆਂ ਨੂੰ ਸ਼ੌਦੇਬਾਜ਼ੀ ਦੀ ਕਸਵੱਟੀ ਉੱਤੇ ਪਰਖਦੇ ਹਨ। ਲੜਕੀ ਦੀ ਮਾਂ ਬਣੀ ਰਤਨਾ ਡਰ ਜ਼ਾਹਰ ਕਰ ਰਹੀ ਹੈ। ਆਦਮੀ ਪੈਸਿਆਂ ਦੀ ਛਣਕਾਰ ਵਿਚ ਸਾਰੇ ਭੈਅ ਛਾਈਂ ਮਾਈਂ ਕਰ ਰਿਹਾ ਹੈ। 

ਕੁਝ ਦੇਰ ਬਾਅਦ,ਰਤਨਾ ਅਤੇ ਪਿੰਕੀ ਸੁੰਗੜ ਕੇ ਡਰੀਆਂ ਡਰੀਆਂ ਦਿਸਦੀਆਂ, ਕਾਰ ਦੀ ਪਿਛਲੀ ਸੀਟ ਉੱਤੇ ਜਾ ਬਹਿੰਦੀਆਂ ਹਨ। ਰਤਨਾ ਪਿੰਕੀ ਦਾ ਹੱਥ ਘੁੱਟਦੀ ਹੈ। ਤੇ ਦੋਹਾਂ ਦੇ ਚਿਹਰਿਆਂ ‘ਤੇ ਰੌਣਕ ਆ ਜਾਂਦੀ ਹੈ। 

ਕਾਲੇ ਸੀਸ਼ਿਆਂ ਵਾਲੀ ਇਹ ਕਾਰ ਰੈੱਡ ਰੋਡ ‘ਤੇ ਦੌੜਦੀ ਇਕ ਵੱਡੇ ਦਰੱਖਤ ਦੀ ਛਾਂ ਦੇ ਹਨੇਰੇ ਵਿਚ ਜਾ ਰੁਕਦੀ ਹੈ। 

ਰਤਨਾ ਕੁਝ ਦੂਰ ਜਾ ਬੈਠਦੀ ਹੈ। ਆਦਮੀ ਤੋਂ ਲਏ ਪੈਸੇ ਗਿਣ ਰਹੀ ਹੈ। ਆਦਮੀ ਇਧਰ ਉਧਰ ਤਾੜਦਾ ਪਿਛਲੀ ਸੀਟ ‘ਤੇ ਜਾ ਬਹਿੰਦਾ ਹੈ। 

ਉਹਨਾਂ ਦੇ ਪਿੱਛੇ ਚੌਰੰਗੀ ਰੋਡ ਤੇ ਮਰਕਰੀ ਬਲਬ ਉਵੇਂ ਚਮਕ ਰਹੇ ਹਨ। ਰਿਟਜ਼ ਕੰਨਟੀਟਲ ਹੋਟਲ ‘ਤੇ ਲਾਲ-ਬੱਤੀ ਉਵੇਂ ਜਗ ਰਹੀ ਹੈ। ਇਕ ਹੋਰ ਹਵਾਈ ਜਹਾਜ਼ ਨੀਵਾਂ ਨੀਵਾਂ ਏਅਰ ਪੋਰਟ ਵਲ ਜਾ ਰਿਹਾ ਹੈ। ਪੁਲਸ ਵੈਨ, ਹਨੇਰੇ ਵਿਚ ਖੜ੍ਹੀ ਕਾਰ ਵਲ ਸ਼ੱਕੀ ਨਿਗਾਹਵਾਂ ਨਾਲ ਦੇਖਦੀ ਬਿਨਾਂ ਰੁਕਿਆਂ ਲੰਘ ਗਈ ਹੈ। 

ਰਤਨਾ ਕਿਸੇ ਖ਼ਤਰੇ ਨੂੰ ਭਾਂਪ ਕੇ ਕਾਰ ਦੇ ਸ਼ੀਸ਼ੇ ਨੂੰ ਜਾ ਕੇ ਠਕੋਰਦੀ ਹੈ। 

”ਸਾਹਬ, ਬਾਹਰ ਪੁਲਸ ਵੈਨ ਘੁੰਮ ਰਹੀ ਹੈ ।’ 

ਕੁਝ ਦੇਰ ਬਾਅਦ ਆਦਮੀ ਬਾਹਰ ਨਿਕਲਦਾ ਹੈ। ਸੀਟ ‘ਤੇ ਲੇਟੀ ਪਿੰਕੀ ਰੋ ਕੇ ਆਖਦੀ ਹੈ.. ‘ਮਾਂ ਮੈਥੋਂ ਪਾਪ ਹੋ ਗਿਆ ਮਾਂ। ਮੇਰੀ ਇੱਜ਼ਤ ਲੁੱਟੀ ਗਈ ਮਾਂ। 

ਆਦਮੀ ਦੇ ਚਲੇ ਜਾਣ ਤੋਂ ਬਾਅਦ ਦੋਵੇਂ ਖਿੜ-ਖੜਾ ਕੇ ਹੱਸ ਪੈਂਦੀਆਂ ਹਨ ਤੇ ਹੱਸਦਿਆਂ ਹੱਸਦਿਆਂ ਅੱਖਾਂ ਵਿਚ ਆਏ ਅੱਥਰੂ ਪੂੰਝਣ ਲੱਗਦੀਆਂ ਹਨ। 

ਪੱਚੀ

ਸਲਮਾ ਹੁਣ ਉਹ ਸਲਮਾ ਨਹੀਂ ਰਹੀ। ਉਹ ਭੁੱਲ ਗਈ ਹੈ, ਕਦੇ ਉਸਦਾ ਨਾਮ ਬੇਨਜ਼ੀਰ ਹੁੰਦਾ ਸੀ। ਪਹਿਲਾਂ ਨਾਲੋਂ ਸਰੀਰ ਵੀ ਭਰ ਗਿਆ ਹੈ। ਗਾਹਕਾਂ ਨਾਲ ਗੱਲ ਕਰਦਿਆਂ, ਪਹਿਲਾਂ ਵਾਂਗ ਸ਼ਰਮ ਵੀ ਨਹੀਂ ਮਹਿਸੂਸ ਕਰਦੀ। ਧੰਦੇ ਦੇ ਸਾਰੇ ਦਾਅ-ਪੇਚ ਆਪਣੀਆਂ ਸਾਥਣਾਂ ਅਤੇ ਦੇਵਕੀ ਮੌਸੀ ਕੋਲੋਂ ਸਿੱਖ ਗਈ ਹੈ। ਹੁਣ ਉਹ ਪੂਰੀ ‘ਚਾਲੂ’ ਹੈ। 

ਹਰ ਹਫ਼ਤੇ ਡਾਕਟਰ ਤੋਂ ਟੀਕਾ ਕਰਵਾਉਂਦੀ ਹੈ। ਉਸਦੀਆਂ ਹਦਾਇਤਾਂ ਅਨੁਸਾਰ ਕੁਝ ਗੋਲੀਆਂ ਵੀ ਹਰ ਰੋਜ਼ ਖਾਂਦੀ ਹੈ। ਗਾਹਕ ਨਾਲ ‘ਬੈਠਣ’ ਤੋਂ ਪਹਿਲਾਂ ਉਸਦਾ ਨਰੀਖਣ ਕਰਦੀ ਹੈ। ਉਹ ਜਾਣ ਗਈ ਹੈ ਕੁਝ ਗਾਹਕ ਇਥੋਂ ਬੀਮਾਰੀ ਲੈ ਜਾਣ ਦੀ ਬਜਾਏ, ਇਥੇ ਬੀਮਾਰੀ ਛੱਡ ਕੇ ਜਾਂਦੇ ਹਨ। ਉਹ ਪੂਰੀ ਘੋਖ ਕਰਕੇ ਸਹੀ ਗਾਹਕਾਂ ਨਾਲ ਹੀ ‘ਬੈਠਦੀ’ ਹੈ। 

ਦੇਵਕੀ ਮੌਸੀ ਉਸ ਉਪਰ ਪੁਰੀ ਖ਼ੁਸ਼ ਹੈ। ਮਹੀਨੇ ਦੇ ਪੰਜ ਗਾਹਕ ਉਸਦੇ ਪੱਕੇ ਹਨ। ਸਲਮਾ ਨੂੰ ਮੂੰਹ ਮੰਗੇ ਪੈਸੇ ਦੇ ਕੇ ਜਾਂਦੇ ਹਨ। ਪੱਕੇ ਗਾਹਕਾਂ ਨੂੰ ਆਪਣੇ ਪਾਸ ਟਿਕਾਈ ਰੱਖਣ ਦੀ ਜਾਂਚ ਸਲਮਾ ਨੂੰ ਆ ਗਈ ਹੈ। ਨੈਣ ਨਕਸ਼ ਤਾਂ ਦਿਲਕਸ਼ ਸਨ ਹੀ। ਸੁਰਖ਼ੀ ਪਾਊਡਰ ਲਾ ਕੇ ਬਣਨ-ਸੰਵਰਨ ਤੇ ਆਕਰਸ਼ਤ ਦਿਸਣ ਦਾ ਢੰਗ ਵੀ ਜਾਣ ਗਈ ਹੈ। ਪਹਿਲਾਂ ਦੇਵਕੀ ਮੌਸੀ ਉਸ ਉੱਪਰ ਆਪਣੀ ਮਰਜ਼ੀ ਠੋਸਦੀ ਹੁੰਦੀ ਸੀ, ਹੁਣ ਦੇਵਕੀ ਤੋਂ ਆਪਣੀ ਇੱਛਾ ਮੰਨਵਾ ਲੈਂਦੀ ਹੈ। 

ਦੇਵਕੀ ਮੌਸੀ ਦੀ ਇਸ ਛੋਟੀ ਜਿਹੀ ਰਿਆਸਤ ਵਿਚ, ਅਜ ਕੱਲ ਸਲਮਾ ਹੀ ਸਭ ਤੋਂ ਵੱਧ ਗਾਹਕ ਭੁਗਤਾਉਂਦੀ ਹੈ। ਪਹਿਲਾਂ ਉਹ ਥੱਕ ਜਾਂਦੀ ਸੀ, ਪਰ ਹੁਣ ਉਸਨੂੰ ਬਹੁਤਾ ਕਸ਼ਟ ਨਹੀਂ ਉਠਾਉਣਾ ਪੈਂਦਾ। ਅੱਠ-ਦੱਸ ਗਾਹਕ ਭੁਗਤਾ ਕੇ ਵੀ ਉਸਨੂੰ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਇਕ ਵੀ ਮਰਦ ਨਾਲ ਸੰਭੋਗ ਨਾ ਕੀਤਾ ਹੋਵੇ। ਇਹ ਗੁਰ ਉਸਨੂੰ ਦੇਵਕੀ ਨੇ ਹੀ ਦੱਸਿਆ ਹੈ। 

ਆਪਣੇ ਮਾਂ-ਬਾਪ ਨੂੰ ਉਹ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਭੇਜ ਰਹੀ ਹੈ। ਕੰਚਨਾ ਤਾਂ ਰੋਗੀ ਹੈ। ਹੁਣ ਸਭ ਨੂੰ ਪਤਾ ਹੈ। ਉਸਦੇ ਸਰੀਰ ਦੀ ਚਮੜੀ ‘ਤੇ ਵੀ ਰੋਗ ਦੇ ਲੱਛਣ ਦਿਸਣ ਲੱਗੇ ਹਨ। ਮਧੂ ਅਤੇ ਹੇਮਾ ਅਜੇ ਗਾਹਕਾਂ ਨੂੰ ਖਿੱਚਣ ਦੀ ਸਮਰੱਥਾ ਰੱਖਦੀਆਂ ਹਨ। ਮਾਇਆ ਅਤੇ ਰੇਖਾ ਵੀ ਅਜੇ ਦੇਵਕੀ ਲਈ ਕਮਾਊ ਹਨ। ਇਸ ਲਈ ਅਜੇ ‘ਸਭ ਹੱਛਾ’ ਚਲ ਰਿਹਾ ਹੈ। 

ਦੁਰਗਾ ਪੂਜਾ ਦੇ ਬਾਅਦ, ਲੋਕ ਥੱਕ-ਹਾਰ ਕੇ ਘਰਾਂ ‘ਚ ਬੈਠ ਗਏ ਹਨ। ਹੁਣ ਦੋ- ਚਾਰ ਦਿਨ ਆਰਾਮ ਕਰਨਗੇ। ਇਨ੍ਹਾਂ ਦਿਨਾਂ ‘ਚ ਲਾਲ-ਬੱਤੀ ਖੇਤਰ ਦਾ ਧੰਦਾ ਕੁਝ ਮੰਦਾ ਹੋ ਜਾਂਦਾ ਹੈ। ਫਿਰ ਵੀ ਦੂਸਰੀਆਂ ਲੜਕੀਆਂ ਨਾਲੋਂ ਸਲਮਾ ਹਰ ਰੋਜ਼ ਤਿੰਨ ਗਾਹਕਾਂ ਦੀ ਔਸਤ ਕੱਢ ਰਹੀ ਹੈ। 

ਹੁਣ ਉਹ ਸ਼ਰਾਬ ਵੀ ਪੀਣ ਲੱਗੀ ਹੈ। ਆਪਣੇ ਗਾਉਂ ਵਿਚ ਰਹਿੰਦਿਆਂ ਉਹ ਸ਼ਰਾਬੀਆਂ ਨੂੰ ਬੜੀ ਘ੍ਰਿਣਾ ਨਾਲ ਵੇਖਦੀ ਹੁੰਦੀ ਸੀ। ਪਰ ਇਥੇ ਤਾਂ ਕਈ ਗਾਹਕ ਏਨੀ ਪੀ ਕੇ ਆਉਂਦੇ ਹਨ, ਉਸਦੇ ਉੱਪਰ ਹੀ ਉਲਟੀ ਕਰ ਦਿੰਦੇ ਹਨ। ਤਾਂ ਵੀ ਸ਼ਰਾਬ ਨੂੰ ਉਹ ਮਾੜਾ ਨਹੀਂ ਸਮਝਦੀ। ਚੰਗੀ ਚੀਜ਼ ਹੈ। ਲੱਗਦਾ ਹੈ, ਜਿਵੇਂ ਬੱਦਲਾਂ ਵਿਚ ਉੱਡ ਰਹੇ ਹੋਈਏ। ਹੁਣ ਦੋ-ਤਿੰਨ ਪੈੱਗ ਪੀ ਕੇ ਉਹ ਆਨੰਦ ਵਿਚ ਆ ਜਾਂਦੀ ਹੈ। ਉਹ ਆਪ ਵੀ ਖ਼ੁਸ਼ ਰਹਿੰਦੀ ਹੈ ਤੇ ਆਪਣੇ ਗਾਹਕਾਂ ਨੂੰ ਵੀ ਖ਼ੁਸ਼ ਰੱਖਦੀ ਹੈ। 

ਅੱਜ ਵੀ ਉਹ ਆਪਣੇ ਇਕ ਪੱਕੇ ਗਾਹਕ ਨਾਲ ਸ਼ਾਮ ਦੇ ਛੇ ਵਜੇ ਤੋਂ ਹੀ ਕਮਰੇ ਵਿਚ ਬੰਦ ਹੈ। ਇਸ ਦਿਨ ਉਹ ਕੋਈ ਗਾਹਕ ਨਹੀਂ ਲੈਂਦੀ। ਉਹ ਇਕੋ ਗਾਹਕ ਹੀ ਰਾਤ ਦੇ ਦੋ ਵਜੇ ਤੱਕ ਨਹੀਂ ਹਿੱਲਦਾ। ਦੇਵਕੀ ਮੌਸੀ ਦੇ ਤੈਅ ਕੀਤੇ ਰੁਪਿਆਂ ਤੋਂ ਬਿਨਾਂ, ਉਹ ਸਲਮਾ ਨੂੰ ਵੱਖਰੇ ਸੌ ਰੁਪਏ ਦਿੰਦੀ ਹੈ। ਵਧੀਆ ਸ਼ਰਾਬ ਦੀ ਬੋਤਲ ਅਤੇ ਫਰਾਈਚਿਕਨ ਲੈ ਕੇ ਆਉਂਦਾ ਹੈ। ਇਸ ਗਾਹਕ ਨਾਲ ਤਾਂ ਸਲਮਾ ਵੀ ਸ਼ਰਾਬੀ ਹੋ ਜਾਂਦੀ ਹੈ। ਥੋੜ੍ਹਾ-ਥੋੜ੍ਹਾ ਮੋਹ ਕਰਨ ਲੱਗੀ ਹੈ, ਉਸਨੂੰ ‘ਭਾਲੋ-ਬਾਸ਼ੀ’* ਆਖਦੀ ਹੈ। ਇਹੀ ਇਕ ਗਾਹਕ ਹੈ, ਜਿਸਨੂੰ ਉਹ ਦਿਲੋਂ ਆਪਣਾ ਪੇਸ਼ ਕਰਦੀ ਹੈ। 

ਰਾਤ ਦੇ ਦਸ ਵੱਜ ਗਏ ਹਨ। ਗਾਹਕ ਸਲਮਾ ਦੇ ਪੱਟਾਂ ‘ਤੇ ਸਿਰ ਰੱਖੀ ਪਿਆ ਹੈ। ਕੁਝ ਨੀਂਦ ਕਾਰਨ, ਕੁਝ ਨਸ਼ੇ ਕਾਰਨ ਅੱਖਾਂ ਬੰਦ ਹਨ। ਦੋਵੇਂ ਬਾਹਵਾਂ ਸਲਮਾ ਦੇ ਲੋਕ ਨੂੰ ਵਲੀਆਂ ਹੋਈਆਂ ਹਨ। 

“ਏ….ਕੀ ਹੋਲੋ**? ਨੀਂਦ ਆ ਰਹੀ ਹੈ?” ਸਲਮਾ ਦੇ ਬੋਲ ਵੀ ਸ਼ਰਾਬੀ ਹਨ। 

”ਹੂੰਅ.?” ਗਾਹਕ ਸੱਚਮੁਚ ਜਿਵੇਂ ਨੀਂਦ ਵਿਚੋਂ ਜਾਗਦਾ ਹੈ। 

”ਨੀਂਦ ਆ ਰਹੀ ਹੈ ਕੀ?” 

”ਨੀਂਦ…? ਨਹੀਂ ਤਾਂ… ।” ਉਹ ਉੱਠ ਬੈਠਦਾ ਹੈ। ਸਲਮਾ ਤੇ ਲਿਟ ਕੇ ਉਸਨੂੰ ਚੁੰਮਣ ਲੱਗਦਾ ਹੈ, ਫਿਰ ਕਹਿੰਦਾ ਹੈ…”ਪੈੱਗ ਬਣਾ ।” 

ਸਲਮਾ ਇਕ ਗਲਾਸ ਵਿਚ ਹੀ ਸ਼ਰਾਬ ਪਾਉਂਦੀ ਹੈ। 

”ਨਹੀਂ, ਆਪਣਾ ਵੀ… ।’ ਗਾਹਕ ਪੂਰੇ ਅਧਿਕਾਰ ਨਾਲ ਹੁਕਮ ਦਿੰਦਾ ਹੈ। 

”ਮੇਰੇ ਕੋਲੋਂ ਹੋਰ ਪੀਤੀ ਨਹੀਂ ਜਾਣੀ… ।” ਸਲਮਾ ਸਿਰ ਮਾਰਦੀ ਹੈ। 

”ਨਖ਼ਰਾ ਨਖ਼ਰਾ, ਤੇਰਾ ਇਹੀ ਨਖ਼ਰਾ ਮੈਨੂੰ ਇਥੇ ਲੈ ਕੇ ਆਉਂਦੈ।’ 

”ਸੱਚ ਆਖਦੀ ਹਾਂ, ਨਹੀਂ ਪੀਤੀ ਜਾਣੀ। ਸਵੇਰੇ ਸਿਰ ਫਟਣ ਲੱਗਦਾ ਹੈ…,” 

”ਕੁਝ ਨਹੀਂ ਹੁੰਦਾ ।” ਉਹ ਧੱਕੇ ਨਾਲ ਉਸਦੇ ਗਲਾਸ ਵਿਚ ਸ਼ਰਾਬ ਪਾਉਂਦਾ ਹੈ। ਸਲਮਾ ਮਨ੍ਹਾਂ ਕਰਦੀ ਹੈ। ਕੁਝ ਸ਼ਰਾਬ ਸਲਮਾ ਦੇ ਪੱਟਾਂ ‘ਤੇ ਡੁਲ੍ਹ ਜਾਂਦੀ ਹੈ। ਗਾਹਕ ਸਲਮਾ ਦੇ ਪੱਟ ਚੱਟਣ ਲੱਗਦਾ ਹੈ। 

”ਹਟ ਨਾ. ਗੁਦਗੁਦੀ ਹੋ ਰਹੀ ਹੈ..।” ਸਲਮਾ ਰੋਕਦੀ ਹੈ। 

ਉਦੋਂ ਹੀ ਬੂਹਾ ਖੜਕਦਾ ਹੈ। 

ਦੋਵੇਂ ਰੁਕ ਜਾਂਦੇ ਹਨ। 

ਬੂਹਾ ਫੇਰ ਖੜ੍ਹਕਦਾ ਹੈ। 

“ਕੋ. ਅ…ਣ..?’ ਸਲਮਾ ਸੁਸਤ ਜਿਹੀ ਆਵਾਜ਼ ਵਿਚ ਪੁੱਛਦੀ ਹੈ। 

”ਸਲਮਾ… ਆਂ…।” ਬਾਹਰ ਦੇਵਕੀ ਮੌਸੀ ਦੀ ਆਵਾਜ਼ ਹੈ। 

*ਚੰਗਾ ਲੱਗਦਾ ਹੈ ਜਾਂ ਪਿਆਰ ਕਰਦੀ ਆਂ 

**ਕੀ ਹੋਇਆ? 

ਸਲਮਾ ਮੱਧਮ ਜਿਹੀ ਲਾਲ ਬੱਤੀ ਵੀ ਬੁਝਾ ਦਿੰਦੀ ਹੈ। ਗਾਹਕ ਨੂੰ ਚੁੱਪ ਕਰਕੇ ਪਏ ਰਹਿਣ ਦਾ ਆਦੇਸ਼ ਦਿੰਦੀ ਹੈ ਤੇ ਛਾਤੀਆਂ ਤੋਲੀਏ ਨਾਲ ਕੱਜ ਕੇ ਬੂਹਾ ਖੋਲ੍ਹ ਦਿੰਦੀ ਹੈ। ”ਖਲਾਸ ਹੋਇਆ…?” ਦੇਵਕੀ ਪੁੱਛਦੀ ਹੈ। 

“ਅਜੇ ਨਹੀਂ ..।” 

“ਇਸਨੂੰ ਜਲਦੀ ਵਿਹਲਾ ਕਰਕੇ ਭੇਜ।'” ਦੇਵਕੀ ਮੌਸੀ ਦੇ ਬੁੱਲ੍ਹਾਂ ਵਿਚ ਹੁਕਮ ਨਹੀਂ ਚਿੰਤਾ ਹੈ। 

“ਕੀ ਹੋਇਆ? 

“ਇਧਰ ਆ ਮੇਰੇ ਨਾਲ ।’ ਆਖ ਕੇ ਦੇਵਕੀ ਤੁਰਨ ਲੱਗਦੀ ਤਾਂ ਸਲਮਾ ਨੇ ਕਿਹਾ- 

”ਮੋਸੀ ਮੇਰੇ ਕੱਪੜੇ ਨਹੀਂ ਪਹਿਨੇ ਹੋਏ।” ”ਆ ਜਾ, ਕੁਝ ਨਹੀਂ ਹੁੰਦਾ। ਮੇਰੇ ਕਮਰੇ ਵਿਚ ਵੀ ਹਨੇਰਾ ਹੈ।” ਸਲਮਾ ਦੇਵਕੀ ਦੇ ਪਿਛੇ ਤੁਰ ਪੈਂਦੀ ਹੈ। 

ਆਪਣੇ ਕਮਰੇ ਵਿਚ ਜਾ ਕੇ, ਦੇਵਕੀ ਸਲਮਾ ਦੇ ਦੋਹਾਂ ਮੋਢਿਆਂ ਉੱਪਰ ਬੜੇ ਮੋਹ ਨਾਲ ਆਪਣੇ ਹੱਥ ਰੱਖਦੀ ਹੈ। ਫਿਰ ਡਾਢੇ ਦੁੱਖ ਨਾਲ ਹੌਲੀ ਜਿਹੀ ਦੱਸਦੀ ਹੈ…. ” ਹੁਣੇ ਇਕ ਆਦਮੀ ਆਇਆ ਸੀ। ਤੇਰੇ ਪਿੰਡ ਤੋਂ ਸੰਦੇਸ਼ ਲਾਇਐ, ਤੇਰੀ ਮਾਂ ਨਹੀਂ ਰਹੀ मलभा…।” 

”ਮਾਂ..?” ਸਲਮਾ ਅੰਦਰ ਕੋਈ ਬੰਬ ਫਟ ਰਿਹਾ ਹੈ। ਉਹ ਖੜ੍ਹੀ ਨਹੀਂ ਰਹਿ ਸਕੀ। ਕਮਰੇ ਵਿਚ ਬੈਠ ਕੇ ਹੀ ਡੁਸਕਣ ਲੱਗੀ ਹੈ। 

ਦੇਵਕੀ ਮਮਤਾ ਨਾਲ ਉਸਦੇ ਸਿਰ ‘ਤੇ ਹੱਥ ਫੇਰਦੀ ਰਹੀ, ਫਿਰ ਉਸਨੂੰ ਬੁੱਕਲ ਵਿਚ ਲੈ ਕੇ ਆਪ ਵੀ ਰੋਣ ਲੱਗ ਪਈ ਹੈ। ਸਲਮਾ ਵੀ ਦੇਵਕੀ ਦੇ ਗਲ ਲੱਗੀ ਲਗਾਤਾਰ ਰੋ ਰਹੀ ਹੈ। 

ਕੁਝ ਦੇਰ ਬਾਅਦ, ਠੰਡਾ ਸਾਹ ਲੈ ਕੇ ਦੇਵਕੀ ਸਲਮਾ ਨੂੰ ਅਲੱਗ ਕਰਦੀ ਹੈ। ”ਜਾਹ ਸਲਮਾ, ਅੰਦਰ ਜਾਹ ਤੇ ਉਸਨੂੰ ਵਿਹਲਾ ਕਰਕੇ ਭੇਜ। ਫਿਰ ਕਲ੍ਹ ਗਾਉਂ ਜਾਣਾ ਹੋਇਆ ਤਾਂ ਚਲੀ ਜਾਈਂ ਦੋ ਦਿਨ । 

”ਮੌਸੀ, ਗਾਹਕ ਨੂੰ ਆਖ ਚਲਿਆ ਜਾਵੇ, ਮੈਥੋਂ ਹੁਣ..।’ ”ਕੀ ਆਖਦੀ ਹੈਂ ਸਲਮਾ? ਪਾਗਲ ਹੋ ਗਈ ਹੈਂ? ਤੇਰੀ ਮਾਂ ਤਾਂ ਹੁਣ ਆਏਗੀ 

ਨਹੀਂ, ਉਹ ਤਾਂ ਚਲੀ ਗਈ, ਪਰ ਇਹ ਕਸਟਮਰ ਤਾਂ ਤੇਰੇ ਕੋਲ ਫਿਰ ਵੀ ਆਏਗਾ। ਪੱਕਾ ਕਸਟਮਰ ਹੈ। ਇਸ ਨੂੰ ਨਾਰਾਜ਼ ਨਹੀਂ ਕਰਨਾ। ਜਾਹ ਮੇਰੀ ਧੀ. ਆਪਣਾ ਧੰਦਾ ਬੜਾ ਨਿਰਮੋਹੀ ਹੁੰਦਾ ਹੈ। ਇਕ ਵਾਰ ਗਾਹਕ ਆਪਣੇ ਜਾਲ ਵਿਚੋਂ ਨਿਕਲ ਗਿਆ. ਸਮਝ ਲਾ ਸਦਾ ਲਈ ਨਿਕਲ ਗਿਆ। ਫਿਰ ਨਹੀਂ ਫਸਦਾ। ਜਾਹ. ਉੱਠ ਮੂੰਹ ਧੋ ਲੈ। ਪਰ ਛੇਤੀ ਫਾਰਗ ਕਰੀਂ ਉਸਨੂੰ। ਆਖੀਂ ਰਾਤ ਨੂੰ ਰੇਡ ਹੋਣ ਵਾਲਾ ਹੈ। ਜਲਦੀ ਚਲਿਆ ਜਾਵੇ।’ 

”ਮੌਸੀ, ਮੇਰੇ ਕੋਲੋਂ ਨਹੀਂ ਹੋਣਾ ਕੁਝ। ਮੈਂ ਕਿਸੇ ਹੋਰ ਨੂੰ ਭੇਜ ਦਿੰਨੀ ਆਂ। ਹੇਮਾ. ਮਧੂ, ਰੇਖਾ, ਮਾਇਆ, ਜਿਹੜੀ ਵੀ ਵਿਹਲੀ ਹੋਈ। ਕਮਰੇ ਵਿਚ ਹਨੇਰਾ ਹੈ-ਤੇ ਉਹ ਸ਼ਰਾਬੀ, ਕੁਝ ਪਤਾ ਨਹੀਂ ਲੱਗਣਾ ।’ 

”ਨਹੀਂ ਸਲਮਾ, ਇਸ ਤਰ੍ਹਾਂ ਨਹੀਂ ਕਰੇਂਗੀ ਤੂੰ।” ਦੇਵਰੀ ਸਖ਼ਤੀ ਨਾਲ ਬੋਲਦੀ  ਹੈ। 

”ਆਪਣੇ ਧੰਦੇ ਦੇ ਕੁਝ ਅਸੂਲ ਨੇ। ਇਸ ਤਰ੍ਹਾਂ ਦੇ ਧੋਖੇ, ਭੱਦਰ ਸਮਾਜ ਦੇ ਪੁਰਸ਼- ਤੀਵੀਆਂ ਤਾਂ ਕਰ ਸਕਦੇ ਨੇ, ਆਪਾਂ ਨਹੀਂ ਕਰ ਸਕਦੀਆਂ। ਜਾਹ ਅੰਦਰ ਜਾਹ।” ਇਸ ਵਾਰ ਮੌਸੀ ਹੁਕਮ ਦਿੰਦੀ ਹੈ। 

ਸਲਮਾ ਕੁਝ ਦੇਰ ਤਕ ਨੀਵੀਂ ਪਾਈ ਬੈਠੀ ਰਹੀ ਤੇ ਵਾਰ-ਵਾਰ ਅੱਖਾਂ ਪੂੰਝਦੀ ਰਹੀ। 

ਫਿਰ ਦੇਵਕੀ ਉਸਨੂੰ ਮੋਢਿਆਂ ਤੋਂ ਫੜ ਕੇ ਉਠਾਉਂਦੀ ਹੈ। ਪੁਚਕਾਰਦੀ ਹੈ। ਸਿਰ ‘ਤੇ ਹੱਥ ਫੇਰਦੀ ਹੈ। ਸਲਮਾ ਦਾ ਜੀਅ ਕਰਦਾ ਹੈ, ਉਹ ਫਿਰ ਦੇਵਕੀ ਦੇ ਗਲ ਲੱਗ ਕੇ ਰੋਵੇ। 

ਪਰ ਦੇਵਕੀ ਉਸਨੂੰ ਆਪਣੇ ਕਮਰੇ ਤੋਂ ਬਾਹਰ ਛੱਡ ਆਉਂਦੀ ਹੈ। 

ਸਲਮਾ ਦਾ ਜੀਅ ਕਰਦਾ ਹੈ, ਪੌੜੀਆਂ ਉੱਤਰ ਕੇ ਹੁਣੇ ਹੀ ਆਪਣੇ ਪਿੰਡ ਨੂੰ ਨੱਠ ਜਾਵੇ। ਜਿਸ ਦਿਨ ਉਹ ਦੇਵਕੀ ਨਾਲ ਆਈ ਸੀ, ਕਿੰਨਾ ਸਮਝਾਉਂਦੀ ਰਹੀ ਸੀ, ਮਾਂ। ਖ਼ਿਆਲ ਨਾਲ ਰਹਿਣਾ। ਆਪਣੀ ਇੱਜ਼ਤ ਬਚਾ ਕੇ ਰੱਖਣਾ। ਕਿਸੇ ਪਰਾਏ ਮਰਦ ‘ਤੇ ਵਿਸ਼ਵਾਸ ਨਹੀਂ ਕਰਨਾ। ਜਿਸ ਤਰ੍ਹਾਂ ਦੇਵਕੀ ਕਹੇ, ਉਸਦੀ ਆਗਿਆ ਦਾ ਪਾਲਣ ਕਰਨਾ। ਮਾਂ..ਮੈਂ ਤਾਂ ਤੇਰੀਆਂ ਨਸੀਹਤਾਂ ‘ਤੇ ਹੀ ਚਲਦੀ ਆ ਰਹੀ ਹਾਂ। ਜਿਸ ਤਰ੍ਹਾਂ ਦੇਵਕੀ ਮੌਸੀ ਆਖਦੀ ਹੈ, ਉਵੇਂ ਹੀ ਕਰਦੀ ਹਾਂ। ਮਾਂ ਹੁਣ ਵੀ ਉਹ ਆਖ ਰਹੀ ਹੈ, ਕਮਰੇ ਅੰਦਰ ਜਾਹ.. । ਮੈਂ ਤੇਰੀਆਂ ਦੋ ਗੱਲਾਂ ‘ਤੇ ਅਮਲ ਨਹੀਂ ਕਰ ਸਕੀ ਮਾਂ। ਮੈਂ ਆਪਣੀ ਇੱਜ਼ਤ ਨਹੀਂ ਬਚਾ ਕੇ ਰੱਖ ਸਕੀ। ਇਥੇ ਤਾਂ ਸਾਨੂੰ ਹਰ ਰੋਜ਼ ਪਰਾਏ ਮਰਦਾਂ ਦੀ ਭੀੜ ਉੱਪਰ ਹੀ ਵਿਸ਼ਵਾਸ ਕਰਨਾ ਪੈਂਦਾ ਹੈ। ਮੈਨੂੰ ਮਾਫ਼ ਕਰੀ ਮਾਂ। ਕੇਹੀ ਅਭਾਗੀ ਹਾਂ ਮੈਂ, ਤੇਰੇ ਅੰਤਮ ਦਰਸ਼ਨ ਵੀ ਨਹੀਂ ਕਰ ਸਕੀ।”…ਰੋਂਦੀ-ਰੋਂਦੀ ਉਹ ਗੁਸਲਖ਼ਾਨੇ ਵਿਚ ਜਾ ਕੇ ਮੂੰਹ ਧੋਣ ਲੱਗੀ ਹੈ ਪਰ ਅੱਖਾਂ ਵਾਰ-ਵਾਰ ਭਰ ਆਉਂਦੀਆਂ ਹਨ। 

ਕਮਰੇ ਅੰਦਰ ਆ ਕੇ ਉਸਨੇ ਫਿਰ ਮੱਧਮ ਲਾਲ ਬੱਤੀ ਜਲਾ ਦਿੱਤੀ ਹੈ। ਅੱਧ-ਸੁੱਤਾ ਜਿਹਾ ਗਾਹਕ. ਉਸ ਵਲ ਤੱਕ ਕੇ ਬਾਹਵਾਂ ਫ਼ੈਲਾ ਦਿੰਦਾ ਹੈ। ਤੌਲੀਏ ਨਾਲ ਅੱਖਾਂ ਪੂੰਝ ਕੇ ਸਲਮਾ ਮੁਸਕਰਾਉਣ ਦਾ ਯਤਨ ਕਰਦੀ ਹੈ ਤੇ ਚੁੱਪਚਾਪ ਉਸ ਨਾਲ ਲੇਟ ਜਾਂਦੀ ਹੈ। 

ਛੱਬੀ  

ਅਗਲੇ ਦਿਨ, ਕੋਈ ਨੌਂ ਵਜੇ, ਕੋਈ ਦਸ ਵਜੇ, ਜਿਵੇਂ ਉਠਦੀ ਗਈ, ਸਲਮਾ ਦੇ ਕਮਰੇ ਵਿਚ ਆ ਗਈ ਹੈ। ਉਪਰਲੀ ਮੰਜ਼ਲ ਤੋਂ ਮਨੀਸ਼ਾ, ਸ਼ਮ੍ਹਾਂ ਤੇ ਚੰਦਾ ਵੀ ਆਈਆਂ ਹਨ। ਹੇਠਲੀ ਮੰਜ਼ਲ ਤੋਂ ਗੁੱਡੀ ਤੇ ਉਸਦੀਆਂ ਸਾਥਣਾਂ ਵੀ ਪਹੁੰਚੀਆਂ ਹਨ। ਸਭ ਗ਼ਮਗੀਨ, ਉਦਾਸ ਬੈਠੀਆਂ ਹਨ। ਸਲਮਾ ਨੇ ਕਈ ਵਾਰ ਨਿਕਲਦੀਆਂ ਭੁੱਬਾਂ ਨੂੰ ਰੋਕਣ ਦਾ ਯਤਨ ਕੀਤਾ ਹੈ। ਇਹ ਮਾਂ ਦੇ ਵਿਛੜ ਜਾਣ ਦਾ ਗ਼ਮ ਹੈ ਹੀ ਪਰ ਉਹ ਕਿਹੜੀ ਜੂਨ ਦਾ ਸਰਾਪ ਭੋਗ ਰਹੀ ਹੈ? ਇਸ ਦੁੱਖ ਨਾਲ ਉਸਦਾ ਖੁੱਲ੍ਹ ਕੇ ਰੋਣ ਨੂੰ ਜੀ ਕਰਦਾ ਹੈ। ਮਾਇਆ ਵੀ ਆਪਣੀ ਮਾਂ ਨੂੰ ਯਾਦ ਕਰਕੇ ਰੋ ਰਹੀ ਹੈ। 

ਹੇਮਾ ਅਤੇ ਮਧੂ ਸਲਮਾ ਨੂੰ ਚੁੱਪ ਕਰਾ ਰਹੀਆਂ ਹਨ। ਉਦੋਂ ਹੀ ਦੇਵਕੀ ਮੌਸੀ ਆਉਂਦੀ ਹੈ ਤੇ ਆ ਕੇ ਉਦਾਸੀ ਨਾਲ ਪਰ ਸਖ਼ਤ ਲਹਿਜੇ ਵਿਚ ਕਹਿੰਦੀ ਹੈ…‘ਬਾਹਰ ਇਕ ਗਾਹਕ ਬੈਠਾ ਹੈ।” 

”ਅੱਗੇ ਵੀ ਕਦੇ ਆਇਐ ਕਿ ਨਵਾਂ ਹੈ?'” ਰੇਖਾ ਪੁੱਛਦੀ ਹੈ। 

”ਮੈਨੂੰ ਤਾਂ ਸਟੂਡੈਂਟ ਲੱਗਦੈ। ਕਿਤਾਬਾਂ ਵੀ ਨੇ ਕੋਲ। ਜਾਹ ਦੇਖ ਤਾਂ ।‘‘ 

ਰੇਖਾ ਉੱਠ ਕੇ ਆਪਣੇ ਕਮਰੇ ਵਿਚ ਆਉਂਦੀ ਹੈ। ਚਿਹਰੇ ਨੂੰ ਸ਼ੀਸ਼ੇ ਵਿਚੋਂ ਦੀ ਵੇਖਦੀ ਹੈ। ਵਾਲ ਸੈੱਟ ਕਰਦੀ ਹੈ। ਬੁੱਲ੍ਹਾਂ ‘ਤੇ ਸੁਰਖੀ ਲਾਉਂਦੀ ਹੈ ਤੇ ਫਿਰ ਦੇਵਕੀ ਮੌਸੀ ਤੇ ਕਮਰੇ ਵਿਚ ਬੈਠੇ ਗਾਹਕ ਕੋਲ ਆਉਂਦੀ ਹੈ। 

ਲੜਕੇ ਦੀ ਉਮਰ ਅਠਾਰਾਂ-ਉੱਨੀ ਸਾਲ ਦੀ ਹੈ। ਲੱਗਦਾ ਹੈ, ਸਕੂਲ ਜਾਂ ਕਾਲਜ ਵਿਚੋਂ ਚੋਰੀ ਆਇਆ ਹੈ। ਨਹੀਂ ਤਾਂ ਇੰਨੇ ਸਵੇਰੇ ਕੌਣ ਆਉਂਦਾ ਹੈ। 

ਕਮਰੇ ਅੰਦਰ ਜਾਂਦਿਆਂ ਹੀ ਰੇਖਾ ਉਸਨੂੰ ਅੱਖ ਮਾਰਦੀ ਹੈ। ਲੜਕਾ ਸੰਗ ਕੇ ਨੀਵੀਂ ਪਾ ਲੈਂਦਾ ਹੈ। 

“ਪੈਸਾ ਲਾਇਆ …?” 

”ਹਾਂ… ।” ਲੜਕੇ ਨੇ ਸਿਰ ਹਿਲਾ ਕੇ ਹਾਮੀ ਭਰੀ। ”ਪੰਜਾਹ ਰੁਪਏ ਲਵਾਂਗੀ ।” ਰੇਖਾ ਨੇ ਝੂਠੀ-ਮੂਠੀ ਜਰਕਾਇਆ।”ਠੀਕ ਆਚੇ *…।” 

”ਪਹਿਲਾਂ ਵੀ ਕਦੀ ਆਇਐਂ?” ਪੰਜਾਹ ਰੁਪਏ ਦੇਣ ਲਈ ਸਹਿਮਤ ਹੋਣ ‘ਤੇ ਰੇਖਾ ਹੈਰਾਨ ਹੁੰਦੀ ਹੈ। 

“ਨਹੀਂ …।” 

”ਕਿਸੇ ਨੇ ਆਖਿਐ..ਇਧਰ ਆਉਣ ਲਈ…?” ਰੇਖਾ ਨੂੰ ਉਸਦੀ ਮਾਸੂਮੀਅਤ ਚੰਗੀ ਲੱਗਦੀ ਹੈ। 

”ਰੇਖਾ।….ਫਾਲਤੂ ਗੱਲਾਂ ਨਹੀਂ, ਚੱਲ ਇਸ ਨੂੰ ਕਮਰੇ ਵਿਚ ਲੈ ਜਾ।’ ਦੇਵਕੀ ਝਿੜਕਦੀ ਹੈ। ਮੌਸੀ ਦੇ ਮੱਥੇ ਦੀ ਤਿਉੜੀ ਨੂੰ ਰੇਖਾ ਸਮਝਦੀ ਹੈ। 

“ਆ…।” ਰੇਖਾ ਉਸਨੂੰ ਇਸ਼ਾਰੇ ਨਾਲ ਉਠਾਉਂਦੀ ਹੈ ਤੇ ਆਪਣੇ ਕਮਰੇ ਵਿਚ ਲੈ ਆਉਂਦੀ ਹੈ। 

”ਸਕੂਲ ਵਿਚ ਪੜ੍ਹਦਾ ਹੈਂ…?” ਬੂਹਾ ਬੰਦ ਕਰਕੇ ਰੇਖਾ ਪੁੱਛਦੀ ਹੈ। ”ਨਹੀਂ।” ਉਹ ਨੀਵੀਂ ਪਾਈ ਹੀ ਉੱਤਰ ਦਿੰਦਾ ਹੈ। 

“ਫਿਰ..? 

”ਕਾਲਜ ਵਿਚ ਪੜ੍ਹਦਾ ਹਾਂ। ਬੀ.ਏ. ਪਾਰਟ ਵੱਨ ਵਿਚ।” 

‘ 

‘ਕਿਸੇ ਲੜਕੀ ਨੂੰ ਪਿਆਰ ਕਰਦਾ ਹੈਂ…?'” 

“ਨਹੀਂ ਤਾਂ ..।” 

”ਇੰਨੀ ਛੋਟੀ ਉਮਰ ਵਿਚ ਇਹ ਕੰਮ ਕਰਨ ਆਇਆ, ਕਿਉਂ.?” 

“ਇਕ ਅੰਗਰੇਜ਼ੀ ਫ਼ਿਲਮ ਵੇਖੀ ਸੀ। ਸੋਚਿਆ, ਮੈਂ ਵੀ ਜਾ ਕੇ ਵੇਖਾਂ।” ”ਇਧਰ ਵੇਖ, ਮੇਰੇ ਵੱਲ।” 

ਲੜਕੇ ਨੇ ਵੇਖਿਆ, ਰੇਖਾ ਬਰਾ ਅਤੇ ਅੰਡਰ ਵੀਅਰ ਵਿਚ ਖੜ੍ਹੀ ਹੈ। ਲੜਕਾ ਵੇਖਦਿਆਂ ਹੀ ਸੰਗ ਕੇ ਨੀਵੀਂ ਪਾ ਲੈਂਦਾ ਹੈ। 

ਰੇਖਾ ਹੱਸ ਰਹੀ ਹੈ। ਉਸਦੇ ਨਜ਼ਦੀਕ ਆ ਕੇ ਬੈਠਦੀ ਹੈ ਤਾਂ ਅਭੋਲ ਲੜਕੀਆਂ ਵਾਂਗ ਸੁੰਗੜ ਜਾਂਦਾ ਹੈ। 

“ਮੈਨੂੰ ਛੁਹ ਕੇ ਵੇਖ।”ਰੇਖਾ ਉਸਦਾ ਹੱਥ ਫੜ ਕੇ ਆਪਣੀਆਂ ਛਾਤੀਆਂ ‘ਤੇ ਲਾਉਂਦੀ ਹੈ ਤਾਂ ਲੜਕਾ ਤੇਜ਼ੀ ਨਾਲ ਹੱਥ ਖਿੱਚ ਲੈਂਦਾ ਹੈ। 

”ਦੇਖੋ, ਅੱਛੀ ਗੱਲ ਤਾਂ ਇਹ ਹੈ, ਤੂੰ ਇਥੋਂ ਚਲਿਆ ਜਾਹ।'” ਰੇਖਾ ਨੇ ਛੋਟੇ ਭਾਈਆਂ ਨੂੰ ਸਮਝਾਉਣ ਵਾਂਗ ਉਸਦੇ ਮੋਢੇ ‘ਤੇ ਹੱਥ ਰੱਖਿਆ। ਲੜਕਾ ਹੈਰਾਨੀ ਨਾਲ ਰੇਖਾ ਵੱਲ ਤੱਕਦਾ ਹੈ। ਚੋਰ ਅੱਖਾਂ ਨਾਲ ਉਸਦੇ ਨੰਗੇ ਪੱਟਾਂ ਅਤੇ ਪੂਰੇ ਸਰੀਰ ਨੂੰ ਵੀ ਵੇਖਣ ਦਾ ਯਤਨ ਕਰਦਾ ਹੈ। 

”ਇਹ ਜਗ੍ਹਾ ਤੇਰੇ ਜਿਹੇ ਲੜਕਿਆਂ ਲਈ ਨਹੀਂ ਹੈ…।” 

”ਸਾਰੀ ਉਮਰ ਲਈ ਰੋਗੀ ਹੋ ਜਾਏਂਗਾ।” 

”ਕਿੰਨੇ ਆਉਂਦੇ ਨੇ ਇਥੇ ਹਰ ਰੋਜ਼ ਸਭ ਹੀ ।” ਲੜਕੇ ਨੂੰ ਕੁਝ ਸਮਝ ਨਹੀਂ 

ਆਉਂਦੀ ਕੀ ਕਹੇ। 

”ਇਧਰ ਆ…।” ਰੇਖਾ ਉਵੇਂ ਹੀ ਲੜਕੇ ਨੂੰ ਉਠਾ ਕੇ ਖਿੜਕੀ ਕੋਲ ਲੈ ਜਾਂਦੀ ਹੈ। ਹੇਠਾਂ ਪਾਰਕ ਲਾਗੇ, ਫੁਟਪਾਥ ਤੇ ਕਰਾਹੁੰਦੀ ਬੀਨਾ ਵੱਲ ਇਸ਼ਾਰਾ ਕਰਕੇ ਦੱਸਦੀ ਹੈ, ”ਔਹ ਦੇਖ ।” 

ਲੜਕਾ ਫੁਟਪਾਥ ਵੱਲ ਤੇ ਪਾਰਕ ਵੱਲ ਦੇਖਦਾ ਹੈ। 

”ਹੇਠਾਂ ਬੁੱਢੀ ਔਰਤ ਨਜ਼ਰ ਆਉਂਦੀ ਹੈ ਨਾ?” ਰੇਖਾ ਪੁੱਛਦੀ ਹੈ। 

”ਔਹ… ਮੰਗਤੀ…?'” ਲੜਕਾ ਪੁੱਛਦਾ ਹੈ। 

ਉਹ ਮੰਗਤੀ ਜਾਂ ਭਿਖਾਰਨ ਨਹੀਂ ਹੈ। ਕਦੇ ਉਹ ਵੀ ਸਾਡੇ ਵਾਂਗ ਹੀ ਜੁਆਨ ਸੀ। 

ਸਾਡੇ ਵਾਂਗ ਹੀ ਬਣਦੀ-ਸੰਵਰਦੀ ਸੀ। ਉਸਦੇ ਵਾਲਾਂ ਵਿਚੋਂ ਵੀ ਅਤਰ ਤੇ ਕੀਮਤੀ ਤੇਲਾਂ ਦੀਆਂ ਖ਼ੁਸ਼ਬੂਆਂ ਆਉਂਦੀਆਂ ਸਨ ਤੇ ਅੱਜ ਵੇਖ, ਉਸਦਾ ਹਾਲ। ਕੋਈ ਪੱਥਰ ਮਾਰ ਜਾਂਦਾ ਹੈ, ਕੋਈ ਪੈਰਾਂ ਦੀਆਂ ਠੋਕਰਾਂ। ਸਾਰਾ ਸਰੀਰ ਸੜਿਆ ਪਿਆ ਹੈ। ਕੋਲੋਂ ਬੂ ਆਉਂਦੀ ਹੈ। ਸਾਡਾ ਤਾਂ ਅੰਤ ਇਹ ਹੋਵੇਗਾ ਹੀ, ਸਾਨੂੰ ਪਤਾ ਹੈ। ਤੇਰੇ ਜਿਹੇ ਭੋਲੇ-ਭਾਲੇ ਬੱਚੇ, ਇਥੋਂ ਰੋਗ ਸਹੇੜ ਕੇ ਲੈ ਗਏ ਤਾਂ ਉਨ੍ਹਾਂ ਦਾ ਹਾਲ ਵੀ ਇਸ ਤਰ੍ਹਾਂ ਦਾ ਹੀ ਹੋਵੇਗਾ। ਅੱਗੇ ਬੱਚਿਆਂ ਵਿਚ ਵੀ ਇਹ ਰੋਗ ਫ਼ੈਲ ਜਾਵੇਗਾ। ਇਸੇ ਲਈ ਤੈਨੂੰ ਆਖਦੀ ਹਾਂ. ਇਹ ਜਗ੍ਹਾ ਤੇਰੇ ਲਈ ਨਹੀਂ ਹੈ। ਜਾਹ ਪੜ੍ਹ ਲਿਖ ਜਾ ਕੇ। ਬੜਾ ਆਦਮੀ ਬਣ। ਏਥੇ ਕੀ ਹੈ?” ਉਸਨੇ ਇਕ ਮਾਂ ਵਾਂਗ ਲੜਕੇ ਦੇ ਸਿਰ ‘ਤੇ ਹੱਥ ਰੱਖਿਆ। 

ਲੜਕਾ ਕਦੇ ਹੇਠਾਂ ਫੁੱਟਪਾਥ ਵੱਲ ਤੇ ਕਦੇ ਰੇਖਾ ਵੱਲ ਵੇਖ ਰਿਹਾ ਹੈ। ਫਿਰ ਉਹ ਜੇਬ ਵਿਚੋਂ ਪੰਜਾਹ ਰੁਪਏ ਕੱਢਦਾ ਹੈ ਤੇ ਰੇਖਾ ਵੱਲ ਵਧਾ ਦਿੰਦਾ ਹੈ। 

”ਨਹੀਂ! ਇਹ ਨਹੀਂ ਚਾਹੀਦੇ। ਜਾਹ ਕੋਈ ਕਿਤਾਬ ਖ਼ਰੀਦ ਲਈਂ। ਸਮਝੀ, ਸਾਊ ਲੋਕਾਂ ਵਲੋਂ ਕਲੰਕਤ ਕੀਤੀ ਜਾਂਦੀ ਇਕ ਲੜਕੀ ਨੇ ਤੋਹਫ਼ਾ ਦਿੱਤਾ ਹੈ ਤੈਨੂੰ। ਜਾਹ, ਫਿਰ ਇਧਰ ਨਾ ਆਈਂ.. ।” 

ਲੜਕਾ ਬੂਹਾ ਖੋਲ੍ਹ ਕੇ ਚਲਿਆ ਜਾਂਦਾ ਹੈ। 

ਉਸੇ ਤਰ੍ਹਾਂ ਰੇਖਾ ਬਰਾ ਅਤੇ ਕੱਛੀ ਵਿਚ ਹੀ ਕੁਝ ਦੇਰ ਪਲੰਘ ‘ਤੇ ਬਹਿ ਜਾਂਦੀ ਹੈ। 

ਚਿਹਰੇ ਉੱਪਰ ਤਸੱਲੀ ਹੈ। ਗਾਹਕ ਨੂੰ ਖ਼ਾਲੀ ਮੋੜਨ ਦਾ ਫ਼ਿਕਰ ਨਹੀਂ ਹੈ। ਮਨ ਵਿਚ ਇਹ ਭਾਵਨਾ ਹੈ, ਸ਼ਾਇਦ ਮੈਂ ਅੱਜ ਕੋਈ ਚੰਗਾ ਕੰਮ ਕੀਤਾ ਹੈ। ਪਰ ਮਨ ਵਿਚ ਤੋਖਲਾ ਵੀ ਹੈ, ਮੈਂ ਤਾਂ ਉਸਨੂੰ ਵਾਪਸ ਮੋੜ ਦਿੱਤਾ। ਜੇ ਉਹ ਕਿਸੇ ਹੋਰ ਕੋਲ ਚਲਿਆ ਗਿਆ? ਕਾਲੀਘਾਟ-ਬਾਹਠ ਗੰਜ-ਰਿਪਨ ਸਟਰੀਟ ਜਾਂ ਕਿਧਰੇ ਵੀ। ਉਥੇ ਤਾਂ ਲੜਕੀਆਂ ਸੜਕਾਂ ‘ਤੇ ਆ ਕੇ ਆਵਾਜ਼ਾਂ ਮਾਰਦੀਆਂ ਹਨ।… 

ਫਿਰ ਉਹ ਉੱਠਦੀ ਹੈ। ਸਾੜ੍ਹੀ ਪਹਿਨਦੀ ਹੈ ਤੇ ਆਪਣੀ ਅਲਮਾਰੀ ਵਿਚੋਂ ਵੀਹ ਰੁਪਏ ਕੱਢ ਕੇ ਦੇਵਕੀ ਮੌਸੀ ਦੇ ਕਮਰੇ ਵਿਚ ਆ ਜਾਂਦੀ ਹੈ। 

”ਬੱਚਾ ਸੀ, ਪਤਾ ਨਹੀਂ ਸਕੂਲ ਲਈ ਜੇਬ ਖ਼ਰਚ ਵਿਚੋਂ ਬਚਾ ਕੇ ਲਿਆਇਆ ਹੋਵੇਗਾ।” ਵੀਹ ਰੁਪਏ ਮੌਸੀ ਕੋਲ ਰੱਖ ਕੇ, ਰੇਖਾ ਤੇਜ਼ੀ ਨਾਲ ਬਾਹਰ ਆਉਂਦੀ ਹੈ ਤੇ ਜਾ ਕੇ ਸਲਮਾ ਕੋਲ ਬੈਠ ਜਾਂਦੀ ਹੈ। 

ਦੇਵਕੀ ਮੌਸੀ ਕੁਝ ਬੋਲਣਾ ਚਾਹੁੰਦੀ ਹੈ। 

ਪਰ ਉਦੋਂ ਹੀ ਇਕ ਦਲਾਲ ਪੌੜੀਆਂ ਚੜ੍ਹ ਕੇ ਦੇਵਕੀ ਮੋਸੀ ਦੇ ਕਮਰੇ ਵਿਚ ਆਉਂਦਾ ਹੈ। 

ਸਤਾਈ 

ਕਾਫ਼ੀ ਦੇਰ ਤੋਂ ਲੜਕੀਆਂ ਸਲਮਾ ਦੇ ਕਮਰੇ ਵਿਚ ਬੈਠੀਆਂ ਹਨ। ਨਾ ਹੀ ਕੋਈ ਅੱਜ ਫਲੱਸ਼ ਵਿਚ ਜਾਣ ਲਈ ਝਗੜੀ ਹੈ। ਨਾ ਹੀ ਅਜੇ ਤਕ ਕਿਸੇ ਨੇ ਨਾਸ਼ਤੇ ਲਈ ਪ੍ਰਬੰਧ ਕੀਤਾ ਹੈ। ਸਲਮਾ ਨਾਲ ਦੁੱਖ ਸਾਂਝਾ ਕਰਦਿਆਂ, ਮਾਇਆ ਨੂੰ ਆਪਣੀ ਮਾਂ ਵਾਰ-ਵਾਰ ਯਾਦ ਆ ਰਹੀ ਹੈ। ਉਹ ਵੀ ਆਪਣੀ ਮਾਂ ਦੇ ਅੰਤਮ-ਕਿਰਿਆ ਕਰਮ ਵੇਲੇ ਨਹੀਂ ਸੀ ਜਾ ਸਕੀ। ਸ਼ਾਇਦ ਸਾਡੇ ਵਿਚੋਂ ਕੋਈ ਵੀ ਨਾ ਜਾ ਸਕੇ। ਮਾਇਆ ਹਉਕਾ ਲੈਂਦੀ ਹੈ।… ਕੇਹੀ ਮਾਂ…? ਕੇਹਾ ਪਿਉ…? ਕੇਹਾ ਭਰਾ..? ਕੇਹੇ ਰਿਸ਼ਤੇ? ਇਹ ਸਭ ਮਾਇਆ ਨਗਰੀ ਹੈ। 

ਉਧਰ ਦੇਵਕੀ ਦੇ ਕਮਰੇ ਵਿਚ, ਬਹੁਤ ਦੇਰ ਤੋਂ ਦਲਾਲ ਹੌਲੀ-ਹੌਲੀ ਕੋਈ ਮਹੱਤਵਪੂਰਨ ਵਾਰਤਾਲਾਪ ਕਰ ਰਿਹਾ ਹੈ। ਕਦੇ-ਕਦੇ ਦੇਵਕੀ ਦੇ ਚਿਹਰੇ ਉੱਪਰ ਰੌਣਕ ਆਉਂਦੀ ਹੈ। ਕਦੇ ਉਹ ਪ੍ਰੇਸ਼ਾਨ ਦਿਸਦੀ ਹੈ। ਕਦੇ ਕਿਸੇ ਗੱਲ ਨੂੰ ਇਨਕਾਰ ਕਰਦੀ ਹੈ। ਕਦੇ ਦੁਚਿੱਤੀ ਵਿਚ ਹੁੰਦੀ ਹੈ। ਦਲਾਲ ਆਪਣੀਆਂ ਦਲੀਲਾਂ ਨਾਲ ਉਸਨੂੰ ਕਾਇਲ ਕਰਨ ਦੀ ਕੋਸ਼ਿਸ਼ ਵਿਚ ਹੈ। ਅੰਤ, ਦਲਾਲ ਜਦੋਂ ਸਮਝਾ ਚੁੱਕਦਾ ਹੈ ਤਾਂ ਦੇਵਕੀ ਦੀ ਸਹਿਮਤੀ ਜਾਨਣ ਲਈ, ਉਸਦੇ ਚਿਹਰੇ ਵੱਲ ਤੱਕਦਾ ਹੈ। 

”ਸ਼ਾਇਦ ਹੀ ਮੇਰੀ ਕਿਸੇ ਲੜਕੀ ਤੋਂ ਇਹ ਕੰਮ ਹੋਵੇ।” ਦੇਵਕੀ ਸ਼ੰਕਾ ਜ਼ਾਹਰ ਕਰਦੀ ਹੈ। 

”ਕੁਝ ਮੁਸ਼ਕਲ ਨਹੀਂ ਹੈ ਬਾਬਾ। ਤੇਰਾ ਡਰ ਖਾਹ-ਮਖਾਹ ਦਾ ਮੌਸੀ। ਥੋੜ੍ਹੀ ਜਿਹੀ ਐਕਟਿੰਗ ਕਰਨੀ ਹੈ, ਬੱਸ। ਥੋੜ੍ਹਾ ਜਿਹਾ ਸ਼ਰਮਾਉਣਾ ਹੈ। ਜ਼ਿਆਦਾ ਭੱਦਰ ਮਹਿਲਾ ਦਿਸਣ ਦਾ ਯਤਨ ਕਰਨਾ ਹੈ। ਹੋਰ ਕੀ..?” 

ਦੇਵਕੀ ਸੋਚਾਂ ਵਿਚ ਹੈ। ਉਹ ਦਲਾਲ ਵੱਲ ਇਕ ਟੱਕ ਵੇਖਦੀ ਹੈ, ਫਿਰ ਪੁੱਛਦੀ ਹੈ. ”ਜੇ ਪਤਾ ਲੱਗ ਗਿਆ। ਜਾਂ ਮੇਰੀ ਲੜਕੀ ਹੀ ਘਬਰਾ ਗਈ ਫੇਰ।” 

‘ਤੈਨੂੰ ਇੰਨਾ ਘਬਰਾਉਣ ਦੀ ਲੋੜ ਨਹੀਂ ਹੈ ਮੌਸੀ। ਕਿੰਨੇ ਸਾਲਾਂ ਤੋਂ ਮੈਂ ਅਜਿਹੇ ਧੰਦੇ ਵਿਚ ਹੀ ਹਾਂ। ਲੜਕੀ ਦੇਖਣ ਨੂੰ ਖ਼ੂਬਸੂਰਤ ਹੋਵੇ। ਥੋੜ੍ਹਾ ਜਿਹਾ ਸਲੀਕਾ ਜਾਣਦੀ ਹੋਵੇ। ਬਾਕੀ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਉੱਪਰ ਲੈ ਲਵਾਂਗਾ।” ਦਲਾਲ ਆਪਣੀ ਹਿੱਕ ‘ਤੇ ਹੱਥ ਧਰ ਕੇ ਵਿਸ਼ਵਾਸ ਦੁਆਉਂਦਾ ਹੈ। 

ਕੁਝ ਦੇਰ ਤਕ ਫੇਰ ਗੁਫ਼ਤਗੂ ਹੁੰਦੀ ਰਹਿੰਦੀ ਹੈ। ਦੇਵਕੀ ਹੁਣ ਪਹਿਲਾਂ ਨਾਲੋਂ ਖ਼ੁਸ ਹੈ। ਸ਼ਾਇਦ ਸੌਦਾ ਤੈਅ ਹੋ ਗਿਆ ਹੈ। 

ਦਲਾਲ ਮੌਸੀ ਨੂੰ ਪੰਜ ਸੋ ਰੁਪਏ ਦਿੰਦਾ ਹੈ। 

”ਤੇਰੇ ਨਾਲ ਵਾਅਦਾ ਰਿਹਾ ਮੌਸੀ, ਜਦੋਂ ਵੀ ਲੜਕੀ ਲੈ ਕੇ ਜਾਵਾਂਗਾ, ਤੈਨੂੰ ਇੰਨੇ ਰੁਪਏ ਹੀ ਦੇਵਾਂਗਾ? ” ਉਹ ਆਪਣੀ ਘੰਡੀ ਛੂਹ ਕੇ ਪ੍ਰਣ ਕਰਦਾ ਹੈ। 

”ਕਦੋਂ ਜਾਣਾ ਹੋਵੇਗਾ?” ਰੁਪਏ ਸੰਭਾਲ ਕੇ ਦੇਵਕੀ ਪੁੱਛਦੀ ਹੈ। 

”ਅੱਜ ਹੀ ਰਾਤ ਨੂੰ ਅੱਠ ਵਜੇ। ਮੈਂ ਆ ਕੇ ਲੈ ਜਾਵਾਂਗਾ।” ਆਖ ਕੇ ਦਲਾਲ ਜਾਣ ਲੱਗਦਾ ਹੈ। ਫਿਰ ਕੁਝ ਯਾਦ ਆਉਂਦਿਆਂ ਹੀ ਪਰਤਦਾ ਹੈ। 

”ਲੜਕੀ ਤਾਂ ਦਿਖਾ…?” 

”ਲੜਕੀ ਦਾ ਕੀ ਦੇਖਣਾ ਹੈ, ਸੁੰਦਰ ਹੈ, ਸਲੀਕਾ ਵੀ ਜਾਣਦੀ ਹੈ। ਇਸ ਦਾ ਜ਼ਿੰਮਾ ਮੇਰਾ ਰਿਹਾ।’ 

”ਠੀਕ ਆਚੇ।” ਆਖ ਕੇ ਦਲਾਲ ਹੱਸ ਪੈਂਦਾ ਹੈ। ਉਸਨੂੰ ਸਮਝਾ ਦੇਣਾ, ਭਾਰੀ ਮੇਕਅੱਪ ਨਹੀਂ ਕਰਨਾ। ਭੜਕਾਉ ਸਾੜ੍ਹੀ ਨਹੀਂ ਪਹਿਨਣੀ। ਕਿਸੇ ਰਈਸ ਪਰਿਵਾਰ ਦੀ ਮਹਿਲਾ ਦਿਸਣੀ ਚਾਹੀਦੀ ਹੈ। ਸਫ਼ੈਦ ਸਾੜ੍ਹੀ ਹੋਵੇ ਤਾਂ ਹੋਰ ਵੀ ਅੱਛਾ ਹੈ। ਉਥੇ ਨਿਰਲੱਜਾਂ ਵਾਂਗ ਹਰਕਤਾਂ ਨਹੀਂ ਕਰਨੀਆਂ।”… 

”ਠੀਕ ਹੈ ਬਾਬਾ, ਸਭ ਮਾਲੂਮ ਹੋ ਗਿਆ। ਹੁਣ ਜਾਹ, ਰਾਤ ਅੱਠ ਵਜੇ ਆ ਜਾਈਂ।”ਦੇਵਕੀ ਨੇ ਹੱਥ ਜੋੜੇ। 

”ਜੇ ਧੰਦਾ ਰਾਸ ਆ ਗਿਆ ਤਾਂ ਨੋਟਾਂ ਦੀ ਬਰਸਾਤ ਕਰਵਾ ਦਿਆਂਗਾ ਤੇਰੇ ਕਮਰੇ ਵਿਚ।” ਦਲਾਲ ਮਾਣ ਨਾਲ ਕਹਿੰਦਾ ਹੈ। 

”ਫੇਰ ਤਾਂ ਤੈਨੂੰ ਛੱਤਰੀ ਵੀ ਲੈਣੀ ਪਵੇਗੀ ਇਕ.. । ਦੇਵਕੀ ਹੱਸਦੀ ਹੈ। 

”ਦੇਖਦੀ ਜਾ ਮੌਸੀ, ਮੈਂ ਬੜੇ ਦਰਿਆਵਾਂ ਦਾ ਪਾਣੀ ਪੀਤੈ… ।” ਆਖ ਕੇ ਦਲਾਲ ਕਮਰੇ ਵਿਚੋਂ ਨਿਕਲ ਜਾਂਦਾ ਹੈ। 

ਕੁਝ ਦੇਰ, ਕਮਰੇ ਦੇ ਵਿਚਕਾਰ ਖੜ੍ਹੀ ਦੇਵਕੀ ਨੂੰ ਨੋਟਾਂ ਦੇ ਅੰਬਾਰ ਦਿੱਸਦੇ ਹਨ। ਜਿਧਰ ਦੇਖਦੀ ਹੈ, ਨੋਟਾਂ ਦੇ ਢੇਰ ਹਨ। ਅੱਖਾਂ ਵਿਚ ਅਜੀਬ ਜਿਹੀ ਹਵਸ ਚਮਕਦੀ ਹੈ। ਫਿਰ ਸੋਚਣ ਲੱਗਦੀ ਹੈ, ਇਸ ਕੰਮ ਲਈ ਕਿਹੜੀ ਲੜਕੀ ਠੀਕ ਜਚੇਗੀ? …ਰੇਖਾ..? ਨਹੀਂ, ਨਹੀਂ, ਉਸਦਾ ਰੰਗ ਸਾਂਵਲਾ ਹੈ। ਮਧੂ..? ਉਹ ਬੜਬੋਲੀ ਬਹੁਤ ਹੈ। ਮਾਇਆ…? ਉਸਦੀ ਉਮਰ ਢਲ ਰਹੀ ਹੈ। ਸਲਮਾ..ਠੀਕ ਹੈ। ਪਰ ਜੇ.. ਇਸਨੇ ਪਿੰਡ ਜਾਣਾ ਹੋਇਆ? ਹੇਮਾ ਹੀ ਠੀਕ ਰਹੇਗੀ। ਸੁੰਦਰ ਵੀ ਹੈ। ਗਾਹਕ ਨੂੰ ਭਰਮਾਉਣ ਦਾ ਸਲੀਕਾ ਵੀ ਹੈ ਤੇ ਨਾਜ਼ ਨਖ਼ਰਾ ਵੀ ਕਰਨ ਜਾਣਦੀ ਹੈ। 

ਇਸ ਤਸੱਲੀ ਨਾਲ ਉਹ ਆਪਣੇ ਕਮਰੇ ਵਿਚੋਂ ਨਿਕਲਦੀ ਹੈ। ਪਰ ਸਲਮਾ ਦੇ ਕਮਰੇ ਅੰਦਰ ਜਾਣ ਲੱਗਿਆ। ਫਿਰ ਚਿਹਰੇ ਉੱਪਰ ਉਦਾਸੀ ਦੇ ਰੰਗ ਲੈ ਆਉਂਦੀ ਹੈ। 

ਸ਼ਾਮ ਢਲਣ ਤੋਂ ਪਹਿਲਾਂ ਹੀ ਦੇਵਕੀ ਮੌਸੀ ਨੇ ਹੇਮਾ ਨੂੰ ਸਭ ਸਮਝਾ ਦਿੱਤਾ ਹੈ। ਇਸ ਨਵੇਂ ਤਜਰਬੇ ਲਈ ਹੇਮਾ ਉਚੇਚਾ ਤਿਆਰ ਹੋਈ ਹੈ। ਹਲਕੇ ਰੰਗ ਦੀ ਸਾੜ੍ਹੀ, ਮਹੀਨ ਬਲਾਉਜ਼ ਵਿਚੋਂ ਦੀ ਦਿਸਦੀ ਬਰਾ। ਬੁੱਲ੍ਹਾਂ ਉੱਪਰ ਨਾ-ਮਾਤਰ ਲਿਪਸਟਿਕ। ਕੰਨਾਂ ਵਿਚ ਪਾਣੀ ਰੰਗੇ ਟੌਪਸ। ਰੇਖਾ, ਮਧੂ, ਮਾਇਆ, ਕੰਚਨਾ, ਸਲਮਾ ਤਾਂ ਹੇਮਾ ਨੂੰ ਦੇਖਦੀਆਂ ਅਵਾਕ ਰਹਿ ਗਈਆਂ। 

”ਕੀ ਕੋਈ ਲੜਕੀ ਇੰਨੀ ਖ਼ੂਬਸੂਰਤ ਵੀ ਹੋ ਸਕਦੀ ਹੈ? ਜਿਵੇਂ ਉਹ ਸਾਰੀਆ ਹੀ ਇਕ ਦੂਸਰੀ ਨੂੰ ਪੁੱਛ ਰਹੀਆਂ ਹੋਣ। 

”ਅੱਜ ਕਿਸਨੂੰ ਕਤਲ ਕਰਨ ਦਾ ਇਰਾਦਾ ਹੈ..?” ਮਧੂ ਛੇੜਦੀ ਹੈ। ”ਅੱਜ ਤਾਂ ਆਪ ਹੀ ਬਚ ਜਾਏ ਬਹੁਤ ਹੈ।” ਕੰਚਨਾ ਭਾਵੇਂ ਲਗਾਤਾਰ ਤਕਲੀਫ਼ 

ਵਿਚ ਰਹਿੰਦੀ ਹੈ, ਫਿਰ ਵੀ ਕਦੇ-ਕਦੇ ਸ਼ਰਾਰਤ ਕਰਨ ਨੂੰ ਜੀ ਕਰ ਆਉਂਦਾ ਹੈ। “ਮੌਸੀ, ਕਿਸ ਦਾ ਘਰ ਵਸਾਉਣ ਜਾ ਰਹੀ ਹੈ ਹੇਮਾ?” 

”ਮੁਰਖੋ, ਆਪਣੇ-ਆਪਣੇ ਕਮਰਿਆਂ ‘ਚ ਜਾ ਕੇ ਤਿਆਰ ਹੋਵੋ। ਇਕ ਕਸਟਮਰ ਆਖਦੈ, ਸਾਦੇ ਮੇਕ-ਅੱਪ ਵਾਲੀ ਲੜਕੀ ਚਾਹੀਦੀ ਹੈ। ਆਪਣਾ ਤੇ ਪੇਸ਼ਾ ਹੈ. ਜੋ ਗਾਹਕ ਦੀ ਇੱਛਾ ਹੈ, ਉਹੀ ਚੀਜ਼ ਤਿਆਰ ਕਰਨੀ ਪਵੇਗੀ। ਹੇਮਾ ਗਾਹਕ ਲਈ ਤਿਆਰ ਹੈ।” ਦੇਵਕੀ ਝਿੜਕਦੀ ਹੈ, ਨਾਲੇ ਸਮਝਾਉਂਦੀ ਹੈ। 

ਉਦੋਂ ਹੀ ਦਲਾਲ ਆ ਕੇ ਕਹਿੰਦਾ ਹੈ।” ਮੌਸੀ ਹੇਠਾਂ ਟੈਕਸੀ ਖੜ੍ਹੀ ਹੈ।” ਫਿਰ ਹੇਮਾ ਨੂੰ ਦੇਖ ਕੇ ਅਚੰਭਤ ਰਹਿ ਜਾਂਦਾ ਹੈ। ਵਾ…ਓ…ਕਮਾਲ।” 

ਉਸਦੇ ਮੂੰਹੋਂ ਨਿਕਲਦਾ ਹੈ। ਦੇਵਕੀ ਹੇਮਾ ਨੂੰ ਇਕ ਪਾਸੇ ਕਹਕੇ ਕੁਝ ਸਮਝਾਉਂਦੀ ਹੈ ਤੇ ਦਲਾਲ ਨਾਲ ਜਾਣ ਨੂੰ ਕਹਿੰਦੀ ਹੈ। 

”ਮੌਸੀ ਬਹੁਤ ਭੁੱਖ ਲੱਗੀ ਹੈ, ਕੁਝ ਖਾ ਲੈਂਦੀ ਤਾਂ..?” ਦੁਪਹਿਰ ਸਲਮਾ ਦੇ ਦੁੱਖ ਕਾਰਨ ਕੁਝ ਖਾਣ ਨੂੰ ਮਨ ਨਹੀਂ ਕੀਤਾ ਤੇ ਹੁਣ ਸਮਾਂ ਨਹੀਂ ਮਿਲਿਆ। 

”ਬਹੁਤ ਕੁਝ ਮਿਲੇਗਾ ਉੱਥੇ ।” ਦੇਵਕੀ ਸਖ਼ਤੀ ਨਾਲ ਕਹਿੰਦੀ ਹੈ। 

ਹੇਮਾ ਦਲਾਲ ਦੇ ਪਿੱਛੇ ਪੌੜੀਆਂ ਉੱਤਰ ਜਾਂਦੀ ਹੈ। 

ਗਰੈਂਡ ਹੋਟਲ ਦੇ ਹਾਲ ਵਿਚ, ਹੇਮਾ ਸੁੰਗੜੀ ਜਿਹੀ ਇਕ ਕੋਨੇ ਵਾਲੀ ਟੇਬਲ ਲਾਗੇ ਬੈਠੀ ਹੈ। ਮੱਧਮ ਰੋਸ਼ਨੀਆਂ ਵਿਚ ਉਸਦੀ ਸੁੰਦਰਤਾ ਗਜਬ ਢਾਹ ਰਹੀ ਹੈ। ਮਾਂਗ ਵਿਚ ਸੰਧੂਰ ਵੀ ਭਰਿਆ ਹੈ। ਉਸ ਲਈ ਇਹ ਬਿਲਕੁਲ ਨਵਾਂ ਤੇ ਵੱਖਰਾ ਅਨੁਭਵ ਹੈ। ਇਕ ਅਚੰਭੇ ਨਾਲ ਉਹ ਸਾਰਾ ਕੁਝ ਤੱਕ ਰਹੀ ਹੈ। ਕੀਮਤੀ ਫਰਨੀਚਰ, ਕੀਮਤੀ ਕਾਲੀਨ, ਇਹ ਸਜਾਵਟਾਂ, ਟਾਈਆਂ ਅਤੇ ਸੂਟ ਪਾ ਕੇ ਘੁੰਮਦੇ ਬਹਿਰੇ, ਸਲਾਮਾਂ-ਸਲੂਟ ਦੁਨੀਆ ਹੈ ਇਹ। 

ਅੰਦਰੋਂ ਉਹ ਕੁਝ-ਕੁਝ ਡਰ ਵੀ ਰਹੀ ਹੈ। ਜੇ ਭੇਦ ਖੁਲ੍ਹ ਗਿਆ ਤਾਂ? ਜਿਵੇਂ ਉਸਨੂੰ ਦਲਾਲ ਸਮਝਾ ਗਿਆ ਹੈ, ਉਸੇ ਤਰ੍ਹਾਂ ਸੂਪ ਨੂੰ ਹੌਲੀ-ਹੌਲੀ ਸਿੱਪ ਕਰ ਰਹੀ ਹੈ। ਭੁੱਖ ਇੰਨੀ ਲੱਗੀ ਹੈ, ਜੀ ਕਰਦਾ ਹੈ, ਪਿਆਲੇ ਨੂੰ ਮੂੰਹ ਲਾ ਕੇ ਇਕ ਵਾਰ ਹੀ ਪੀ ਜਾਵੇ ਹਾਲ ਵਿਚ ਰੋਣਕ ਵਧ ਰਹੀ ਹੈ। ਕਦੇ-ਕਦੇ ਕੋਈ ਉਚੇਚਾ ਉਸ ਇਕੱਲਾ ਬੈਠੀ ਵੱਲ ਤਕਦਾ ਹੈ, ਫਿਰ ਉਹ ਆਪਣੇ ਧਿਆਨ ਜਾਂ ਸ਼ੁਗਲ ਵਿਚ ਰੁਝ ਜਾਂਦਾ ਹੈ। 

ਹੇਮਾ ਬੜਾ ਸੰਭਲ ਕੇ ਸੂਪ ਦਾ ਅੱਧਾ ਕੁ ਚਮਚ ਮੂੰਹ ਵਿਚ ਪਾਉਂਦੀ ਰਹਿੰਦੀ ਹੈ। ਇਸ ਹਿਸਾਬ ਨਾਲ ਤਾਂ ਇਹ ਅੱਧੀ ਰਾਤ ਤਕ ਖ਼ਤਮ ਨਹੀਂ ਹੋਣਾ। ਭੁੱਖੀ ਹੋਣ ਕਾਰਨ, ਕੁਝ ਠੋਸ ਖਾਣ ਨੂੰ ਜੀ ਕਰਦਾ ਹੈ।” 

ਉਦੋਂ ਹੀ ਦਲਾਲ ਉਸ ਕੋਲ ਆ ਕੇ ਬੈਠਦਿਆਂ ਹੌਲੀ ਜਿਹੀ ਕਹਿੰਦਾ ਹੈ। 

”ਮੈਂ ਸਭ ਫਿੱਟ ਕਰ ਆਇਆ। ਜਦੋਂ ਵੀ ਮੈਂ ਉੱਠਾਂ ਤੂੰ ਬਿਨਾਂ ਕੁਝ ਬੋਲਿਆਂ, ਮੇਰੇ ਪਿੱਛੇ ਚੁੱਪ-ਚਾਪ ਤੁਰੀ ਆਈਂ…।” 

”ਭੁੱਖ ਬਹੁਤ ਲੱਗੀ ਹੈ ।” ਉਹ ਦਲਾਲ ਵੱਲ ਇਕ ਆਸ ਨਾਲ ਤੱਕਦੀ ਹੈ। 

“ਨਹੀਂ, ਹੁਣ ਕੁਝ ਨ੍ਹੀਂ ਖਾਣਾ। ਉਥੇ ਕਮਰੇ ਵਿਚ ਵੀ ਜੇ ਕੁਝ ਖਾਣ ਲਈ ਹੋਇਆ, ਤਾਂ ਇਸ ਤਰ੍ਹਾਂ ਦਰਸਾਉਣਾ ਹੈ, ਜਿਵੇਂ ਤੈਨੂੰ ਖਾਣ-ਪੀਣ ਦਾ ਕੋਈ ਲਾਲਚ ਨਹੀਂ।” 

”ਸਮਝੀ….?” ਦਲਾਲ ਉਸਨੂੰ ਸਾਵਧਾਨ ਕਰਦਾ ਹੈ। 

“ਇਕ ਅੱਧ ਪੈੱਗ ਹੀ ਪਿਲਾ ਦੇ ।” ਹੇਮਾ ਮਿੰਨਤ ਕਰਦੀ ਹੈ। 

”ਪਾਗ਼ਲ ਹੋ ਗਈ ਹੈਂ ਕੀ? ਜੇ ਨਸ਼ੇ ਵਿਚ ਊਲ-ਜਲੂਲ ਹਰਕਤਾਂ ਹੋ ਗਈਆਂ ਫੇਰ? ਕਮਰੇ ਵਿਚੋਂ ਬਾਹਰ ਆਉਣ ‘ਤੇ ਚਾਰ ਪੈੱਗ ਪੀ ਲਈਂ ਬੇਸ਼ੱਕ। ਪਰ ਉਹ ਵੀ ਇਥੇ ਨਹੀਂ। ਬਾਹਰ। ਇਥੇ ਤੂੰ ਕਿਸੇ ਰਈਸ ਪਰਿਵਾਰ ਦੀ ਅਸੰਤੁਸ਼ਟ ਮਹਿਲਾ ਹੈਂ। ਜਾਣ ਗਈ ਹੈਂ ਨਾ? ਆਪਣੇ ਧੰਦੇ ਵਿਚ ਤਾਂ ਮਾਹਿਰ ਹੈਂ ਤੂੰ। ਆ ਹੁਣ.. ।” ਦਲਾਲ ਉੱਠ ਕੇ ਖੜ੍ਹਾ ਹੋ ਜਾਂਦਾ ਹੈ। 

”ਸਾਲਾ ਹਰਾਮੀ… ।” ਹੇਮਾ ਮੂੰਹ ਵਿਚ ਬੁੜ-ਬੁੜ ਕਰਦੀ ਹੈ। 

”ਕੁਝ ਕਿਹੈ..?” 

ਤੇ ਹੇਮਾ ਦਲਾਲ ਦੇ ਪਿੱਛੇ ਤੁਰ ਪੈਂਦੀ ਹੈ। ਚੁੱਪਚਾਪ। ਜਿਵੇਂ ਉਸਨੇ ਹਦਾਇਤਾਂ ਦਿੱਤੀਆਂ ਹਨ। ਪਰ ਹਿਰਦੇ ਦੀ ਗਤੀ ਕੁਝ ਤੇਜ਼ ਹੋ ਰਹੀ ਹੈ। ਪਤਾ ਨਹੀਂ ਸੱਚਮੁਚ ਹੈ। ਪਤਾ ਨਹੀਂ ਹੇਮਾ ਨੂੰ ਵਹਿਮ ਹੋ ਗਿਆ ਹੈ। 

ਹਾਲ ਦੇ ਇਕ ਕੋਨੇ ਵਿਚੋਂ ਪੌੜੀਆਂ ਚੜ੍ਹ ਕੇ ਦਲਾਲ ਇਕ ਕਮਰੇ ਸਾਹਮਣੇ ਜਾ ਕੇ ਰੁਕਦਾ ਹੈ। ਫਿਰ ਹੇਮਾ ਨੂੰ ਅੰਦਰ ਜਾਣ ਦਾ ਇਸ਼ਾਰਾ ਕਰਦਾ ਹੈ। 

ਧੜਕਦੇ ਦਿਲ ਨਾਲ ਹੇਮਾ ਆਹਿਸਤਾ ਜਿਹਾ ਠਕੋਰ ਕੇ ਦਰਵਾਜ਼ਾ ਧੱਕਦੀ ਹੈ। ਦਰਵਾਜ਼ਾ ਖੁੱਲ੍ਹਾ ਹੀ ਹੈ। ਉਹ ਡਰੀ, ਸਹਿਮੀ ਦਿਸਣ ਦਾ ਢੋਂਗ ਰਚਦੀ ਹੈ। ਅੰਦਰ ਝਾਕਦੀ ਹੈ। ਸਾਹਮਣੇ ਸੋਫ਼ੇ ‘ਤੇ ਚਿੱਟੀ ਧੋਤੀ ਅਤੇ ਚਿੱਟੇ ਕੁੜਤੇ ਵਿਚ ਇਕ 50 ਕੁ ਸਾਲ ਦਾ ਵਿਅਕਤੀ ਬੈਠਾ ਸ਼ਰਾਬ ਪੀ ਰਿਹਾ ਹੈ। 

ਕਰਦਾ ਹੈ। 

”ਆਓ..ਆਓ..।” ਗਲਾਸ ਮੇਜ਼ ‘ਤੇ ਰੱਖ ਕੇ, ਉਹ ਉੱਠ ਕੇ ਹੇਮਾ ਦਾ ਸਵਾਗਤ 

ਹੇਮਾ ਖੜੀ ਹੈ ਸੰਕੋਚ ਵਿਚ ਹੈ। 

”ਆਉ ਨਾ ਬਈ, ਬੈਠੋ, ਪਲੀਜ਼ । ਉਹ ਅਗਾਂਹ ਵਧ ਕੇ, ਹੇਮਾ ਦੇ ਮੋਢੇ ‘ਤੇ ਹੱਥ ਰੱਖ ਕੇ ਸੋਫ਼ੇ ਉੱਪਰ ਬੈਠਣ ਦਾ ਇਸ਼ਾਰਾ ਕਰਦਾ ਹੈ। 

ਮੋਢੇ ‘ਤੇ ਹੱਥ ਲੱਗਦਿਆਂ ਹੀ ਹੇਮਾ ਡਰ ਕੇ ਭਕਦੀ ਹੈ ਤੇ ਪਿੱਛੇ ਹਟ ਜਾਂਦੀ ਹੈ। ਭੱਦਰ ਪਰਿਵਾਰਾਂ ਦੀਆਂ ਮਹਿਲਾਵਾਂ ਪਰਾਈ ਛੂਹ ਨਾਲ ਇੰਜ ਹੀ ਤਭਕਦੀਆਂ ਹਨ। 

”ਕੋਈ ਭੈਅ ਨਹੀਂ।.. ਪਲੀਜ਼ ਬੈਠੇ।” 

ਦੁਬਾਰਾ ਕਹਿਣ ‘ਤੇ ਹੇਮਾ ਸੁੰਗੜ ਕੇ ਸੋਫ਼ੇ ਦੇ ਇਕ ਕੋਨੇ ‘ਚ ਬੈਠਦੀ ਹੈ। ਬਾਹਰੋਂ ਦਰਵਾਜ਼ਾ ਖੜ੍ਹਕਦਾ ਹੈ। 

“ਕਮ ਇਨ।” ਉਹ ਬੈਠਿਆਂ ਹੀ ਬੋਲਦਾ ਹੈ। 

ਦਰਵਾਜ਼ੇ ਵਿਚ ਦਲਾਲ ਦਾ ਚਿਹਰਾ ਦਿਸਦਾ ਹੈ। ਅੱਛਾ ਬਾਬੂ ਮਹਾਸ਼ੇ, ਮੈਂ ਹੇਠਾਂ ਹਾਲ ਵਿਚ ਇੰਤਜ਼ਾਰ ਕਰਦਾਂ।” ਆਖ ਕੇ ਉਹ ਚਲਿਆ ਜਾਂਦਾ ਹੈ। 

”ਆਹਾਮ ਨਾਲ ਬੈਠੋ ਰੀਲੈਕਸ ਹੋ ਕੇ।” ਉਹ ਹੇਮਾ ਵੱਲ ਕਾਮੀ ਨਜ਼ਰਾਂ ਸੁੱਟਦਿਆਂ ਮੁਸਕਰਾ ਕੇ ਆਖਦਾ ਹੈ। 

ਹੇਮਾ ਵੀ ਨਿੰਮਾ ਜਿਹਾ ਮੁਸਕਰਾਉਣ ਦਾ ਯਤਨ ਕਰਦੀ ਹੈ। 

”ਪੈੱਗ ਲਏਂਗੀ…?” ਉਹ ਫਿਰ ਪੁੱਛਦਾ ਹੈ। ਲੱਗਦਾ ਹੈ. ਕਾਫ਼ੀ ਦੇਰ ਦਾ ਪੀ ਰਿਹਾ ਹੈਂ। ਨਸ਼ੇ ਵਿਚ ਹੈ। 

”ਨਹੀਂ, ਮੈਂ ਸ਼ਰਾਬ ਨਹੀਂ ਪੀਂਦੀ।” ਹੇਮਾ ਅੱਖਾਂ ਨੀਵੀਆਂ ਕਰਕੇ ਕਹਿੰਦੀ ਹੈ। ਪਰ ਅੰਦਰੋਂ ਉਸਦਾ ਜੀਅ ਕਰਦਾ ਸੀ, ਕਿਹਾ ਵੇਲਾ ਹੋਵੇ, ਦੋ ਤਿੰਨ ਪੈੱਗ ਪੀਵਾਂ, ਸ਼ਰਾਬ ਵੀ ਵਧੀਆ ਬਰਾਂਡ ਦੀ ਹੈ। ਇਸ ਤਰ੍ਹਾਂ ਦੀ ਤਾਂ ਕਦੇ ਦੇਖੀ ਨਹੀਂ। 

”ਥੋੜ੍ਹੀ ਪੀ ਲੈ। ਕੁਝ ਨਹੀਂ ਹੁੰਦਾ। ਅੱਛਾ ਲੱਗੇਗਾ।” ਉਹ ਹੇਮਾ ਦੇ ਨੇੜੇ ਸਰਕਦਾ चै। 

”ਘਰ ਜਾਵਾਂਗੀ ਤਾਂ ਬੁਰਾ ਲੱਗੇਗਾ।” ਹੇਮਾ ਉੱਪਰੋਂ-ਉੱਪਰੋਂ ਡਰਦੀ ਹੈ। ”ਨਹੀਂ ਲੱਗੇਗਾ। ਇਸ ਦੀ ਬਾਸ* ਤਿੱਖੀ ਨਹੀਂ ਹੈ। ਬਹੁਤ ਅੱਛੀ ਵਾਈਨ ਹੈ।” 

”ਨਹੀਂ, ਨਹੀਂ, ਮੈਂ ਪੀ ਨਹੀਂ ਸਕਾਂਗੀ।” ਹੇਮਾ ਫਿਰ ਨਾਂਹ ਕਰਦੀ ਹੈ। ਇਹੀ 

ਸਮਝਾਇਆ ਗਿਆ ਹੈ, ਉਸਨੂੰ। ਕਿਸੇ ਵੀ ਚੀਜ਼ ਲਈ ਭੁੱਖ ਨਹੀਂ ਦਿਖਾਉਣੀ। 

ਉਹ ਆਦਮੀ, ਸੋਫ਼ੇ ਦੇ ਨਾਲ ਲੱਗੀ ਬੈੱਲ ਵਜਾ ਕੇ ਸ਼ਰਾਬ ਗਲਾਸਾਂ ਵਿਚ ਪਾਉਣ ਲੱਗਦਾ ਹੈ। 

“ਇਹ ਕੀ ਕਰ ਰਹੇ ਹੋ। ਪਲੀਜ਼ ਮੈਂ ਨਹੀਂ ਪੀਆਂਗੀ। ਨੋ…ਨੋ… । 

ਉਹ.. ਮਾਂ… ।’ ਹੇਮਾ ਉੱਠ ਕੇ ਖੜ੍ਹੀ ਹੋ ਜਾਂਦੀ ਹੈ। 

ਉਦੋਂ ਹੀ ਬਹਿਰਾ ਦਰਵਾਜ਼ਾ ਖੜਕਾ ਕੇ ਅੰਦਰ ਆਉਂਦਾ ਹੈ। 

”ਨਾਲ ਕੀ ਲਏਂਗੀ। ਫਿਸ਼? ਚਿਕਨ? ਜਾਂ ਕੁਝ ਹੋਰ ?” 

‘ਨਹੀਂ, ਮੈਂ ਕੁਝ ਨਹੀਂ ਲਵਾਂਗੀ।” 

‘ ”ਸੁਣੋ, ਇਕ ਰੋਸਟਡ ਚਿਕਨ ਐਂਡ ਵਨ ਪਲੇਟ ਕਾਜੂ। ਕੁਇਕ। ਸਮਝੇ?” 

ਜੀ ।” ਸਲਾਮ ਕਰਕੇ ਬਹਿਰਾ ਤੇਜ਼ੀ ਨਾਲ ਕਮਰੇ ਤੋਂ ਬਾਹਰ ਹੋ ਗਿਆ। 

”ਇਹ ਤਾਂ ਲੈਣਾ ਚਾਹੀਦੈ ਉਨਾ ਚਿਰ।’ ਆਦਮੀ ਫਿਸ਼ ਪਰਾਅਨ ਦੀ ਪਲੇਟ ਹੇਮਾ ਵੱਲ ਵਧਾਉਂਦਾ ਹੈ 

ਹੇਮਾ ਭੁੱਖੀ ਹੈ। ਸਾਹਮਣੇ ਵਧੀਆ ਮੱਛੀ ਦੇ ਪਕੌੜਿਆਂ ਦੀ ਪਲੇਟ ਹੈ। ਨਮਕੀਨ ਵੀ ਪਿਆ ਹੈ। ਪਰ ਕੈਸੀ ਵਿਡੰਬਨਾ ਹੈ? ਪੂਰੀ ਇੱਛਾ ਹੋਣ ਦੇ ਬਾਵਜੂਦ ਵੀ ਉਹ ਖਾ ਨਹੀਂ ਸਕਦੀ। 

”ਇਕ ਮਿੰਟ।” ਆਖ ਕੇ ਉਹ ਬਾਥਰੂਮ ਵਿਚ ਚਲਿਆ ਜਾਂਦਾ ਹੈ। 

ਹੇਮਾ ਆਸੇ-ਪਾਸੇ ਵੇਖਦਿਆਂ ਕਾਹਲੀ ਨਾਲ ਗਲਾਸ ਵਿਚੋਂ ਵੱਡੀ ਘੁੱਟ ਭਰਦੀ ਹੈ ਤੇ ਸੋਡਾ ਪਾ ਕੇ ਲੈਵਲ ਪੂਰਾ ਕਰ ਦਿੰਦੀ ਹੈ। ਫਿਰ ਮੱਛੀ ਦਾ ਪਕੌੜਾ ਚੁੱਕ ਕੇ ਨਿਗਲ ਜਾਂਦੀ ਹੈ। 

ਉਹ ਬਾਥਰੂਮ ਵਿਚੋਂ ਤੌਲੀਏ ਨਾਲ ਹੱਥ ਪੂੰਝਦਾ ਨਿਕਲਦਾ ਹੈ ਤੇ ‘ਸੌਰੀ’ ਆਖਦਿਆਂ ਉਸਦੇ ਹੋਰ ਨਜ਼ਦੀਕ ਆ ਬੈਠਦਾ ਹੈ। 

ਹੇਮਾ ਸੋਫ਼ੇ ਦੀ ਨੁੱਕਰ ਵਿਚ ਹੋਰ ਸੁੰਗੜਨ ਦਾ ਵਿਖਾਵਾ ਕਰਦੀ ਹੈ। ਉਂਜ ਉਸਦਾ ਪੰਖ ਫੈਲਾਉਣ ਨੂੰ ਜੀਅ ਕਰਦਾ ਹੈ। ਮਨ ਵਿਚ ਆਦਮੀ ਨੂੰ ਗਾਲ੍ਹਾਂ ਕੱਢਦੀ ਹੈ। ਸਾਲੇ ਹਰਾਮੀ ਕੀ ਢੋਂਗ-ਚੋਚਲੇ ਕਰਦੇ ਨੇ। ਅਖ਼ੀਰ ਵਿਚ ਤਾਂ ਗੰਦ ਨੂੰ ਹੀ ਮੂੰਹ ਮਾਰਨਾ ਹੈ। 

ਬਹਿਰਾ ਫੇਰ ‘ਨੱਕ’ ਕਰਦਾ ਹੈ ਤੇ ਆ ਕੇ ਚਿਕਨ ਅਤੇ ਕਾਜੂਆਂ ਦੀ ਪਲੇਟ ਰੱਖ ਕੇ ਵਾਪਸ ਚਲਾ ਜਾਂਦਾ ਹੈ। 

ਆਦਮੀ ਪੈੱਗ ਚੁੱਕ ਕੇ ਹੇਮਾ ਨੂੰ ਫੜਾਉਣ ਦਾ ਯਤਨ ਕਰਦਾ ਹੈ। 

”ਨਹੀਂ ਪਲੀਜ਼।” ਹੇਮਾ ਨੀਵੀਂ ਪਾ ਕੇ ਸਿਰ ਫੇਰਦੀ ਹੈ। 

ਫਿਰ ਧੱਕੇ ਨਾਲ ਪੈੱਗ ਫੜਾਉਂਦਿਆਂ, ਉਹ ਹੇਮਾ ਦੀਆਂ ਛਾਤੀਆਂ ਪੱਟਾਂ ਤੇ ਬਾਹਾਂ ਨੂੰ ਛੂੰਹਦਾ ਹੈ। 

ਹੇਮਾ ਕਰੰਟ ਲੱਗਣ ਵਾਂਗ ਝਟਕਾ ਖਾਣ ਦਾ ਅਭਿਨੈ ਕਰਦੀ ਹੈ। 

”ਪਹਿਲਾਂ ਇਥੇ ਕਦੀ ਨਹੀਂ ਆਈ?'” ਆਦਮੀ ਹੈਰਾਨ ਹੋ ਕੇ ਪੁੱਛਦਾ ਹੈ। 

”ਨਾ।” ਹੇਮਾ ਸਿਰ ਮਾਰਦੀ ਹੈ। 

”ਅੱਛਾ, ਇੰਨੀ ਕੁ ਪੀ ਲੈ, ਦੁਬਾਰਾ ਨਹੀਂ ਕਹਾਂਗਾ। ਪਲੀਜ਼।” ਉਹ ਮਿੰਨਤ ਕਰਦਾ ਹੈ। 

”ਕੜਵੀ ਹੈ?”ਗਲਾਸ ਫੜਦਿਆਂ ਹੇਮਾ ਪੁੱਛਦੀ ਹੈ। 

”ਨਹੀਂ, ਨਹੀਂ…ਇੰਨੀ ਜ਼ਿਆਦਾ ਨਹੀਂ। ਪੀ ਕੇ ਦੇਖ ਨਾ, ਅੱਛਾ ਲੱਗੇਗਾ… ।” ਉਹ ਹੇਮਾ ਨੂੰ ਹੌਸਲਾ ਦਿੰਦਾ ਹੈ। 

ਹੇਮਾ ਨਿੱਕੀ ਜਿਹੀ ਘੁੱਟ ਕੇ ਭਰ ਕੇ ਧੁੜਧੁੜੀ ਲੈਂਦੀ ਹੈ ਤੇ ਤੇਜ਼ੀ ਨਾਲ ਕਾਜੂ ਚੁੱਕ ਕੇ ਮੂੰਹ ਵਿਚ ਪਾਉਂਦੀ ਹੈ।… ”ਇਹ ਤਾਂ ਕੜਵੀ ਹੈ… ।” ਉਹ ਭੈੜਾ ਜਿਹਾ ਮੂੰਹ ਬਣਾਉਂਦੀ ਹੈ। 

”ਕੁਝ ਦੇਰ ਬਾਅਦ ਕੜਵੀ ਨਹੀਂ ਲੱਗੇਗੀ…।’ ਆਦਮੀ ਨਸ਼ੇ ਵਿਚ ਹੈ। ਉਹ ਹੋਰ ਨੇੜੇ ਸਰਕ ਕੇ ਹੇਮਾ ਦੁਆਲੇ ਬਾਂਹ ਵਲਦਾ ਹੈ। ਹੇਮਾ ਇਸ ਵਾਰ ਵਿਰੋਧ ਨਹੀਂ ਕਰਦੀ। ਗਲਾਸ ਚੁੱਕ ਕੇ ਫਿਰ ਮੂੰਹ ਨੂੰ ਲਾ ਲੈਂਦੀ ਹੈ। ਇਕ ਵਾਰ ‘ਹੱਥੂ’ ਵੀ ਲੈਂਦੀ ਹੈ, ਪਰ ਗਲਾਸ ਪੌਣਾ ਕੁ ਖ਼ਾਲੀ ਕਰ ਦਿੰਦੀ ਹੈ। 

”ਸਾਬਾਸ਼!” ਆਦਮੀ ਖ਼ੁਸ਼ ਹੋ ਕੇ ਉਸਨੂੰ ਜੱਫੀ ਵਿਚ ਲੈਂਦਾ ਹੈ। ਉਸਦੀਆਂ ਅੱਖਾਂ ਵਿਚ ਹਵਸ ਦੀ ਚਮਕ ਹੈ ਤੇ ਹਿਰਦੇ ਵਿਚ ਕਾਮ ਦੀ ਅਗਨੀ ਭੜਕ ਉੱਠੀ ਹੈ। 

ਪਰ, ਹੇਮਾ ਦੀ ਨਿਗ੍ਹਾ ਰੋਸਟਡ ਚਿਕਨ ਵਾਲੀ ਪਲੇਟ ਉੱਪਰ ਜੰਮੀ ਹੋਈ ਹੈ। ਕਾਜੂ ਵੀ ਪਏ ਨੇ। ਮੱਛੀ ਦੇ ਪਕੌੜੇ ਵੀ ਨੇ। ਉਹ ਆਦਮੀ ਕੋਲੋਂ ਆਪਣਾ-ਆਪ ਛੁਡਾ ਕੇ, ਚਿਕਨ ਦਾ ਪੀਸ ਚੁੱਕ ਲੈਂਦੀ ਹੈ। ਕਦੇ ਕਾਜੂ ਮੂੰਹ ਵਿਚ ਪਾਉਂਦੀ ਹੈ। ਹੁਣ ਉਸਨੂੰ ਨਸ਼ਾ ਹੋ ਰਿਹਾ ਹੈ। ਉਹ ਖੁਲ੍ਹ ਰਹੀ ਹੈ। ਪਰ ਸੁਚੇਤ ਹੈ। ਆਪਣੇ ਆਪ ਨੂੰ ਪੂਰੇ ਸੰਕੋਚ ਵਿਚ ਰੱਖਣ ਦਾ ਯਤਨ ਕਰ ਰਹੀ ਹੈ। 

ਆਦਮੀ ਆਪਣਾ ਪੈੱਗ ਬਣਾਉਂਦਾ ਹੈ। 

”ਹਾਫ਼ ਪੈੱਗ ਦਿਆਂ?” ਉਹ ਉਂਗਲੀ ਦੇ ਅੱਧੇ ਫੁੱਲ ‘ਤੇ ਅੰਗੂਠਾ ਰੱਖ ਕੇ ਪੁੱਛਦਾ चे। 

”ਨਹੀਂ, ਮੈਨੂੰ ਤਾਂ ਇਸੇ ਨਾਲ ਚੱਕਰ ਆ ਰਹੇ ਹਨ।” ਹੇਮਾ ਸਿਰ ਘੁੱਟਦੀ ਹੈ। 

”ਥੋੜ੍ਹੀ ਜਿਹੀ। ਇੰਨੀ ਕੁ।'” ਆਦਮੀ ਹੇਮਾ ਦੇ ਗਲਾਸ ਵਿਚ ਜ਼ਰਾ ਕੁ ਪਾਉਂਦਾ ਹੈ। ਫਿਰ ਉਸ ਵਿਚ ਸੋਡਾ ਪਾ ਕੇ ਬਹਿਰੇ ਵਾਂਗ ਪੇਸ਼ ਕਰਦਾ ਹੈ। ”ਮੈਡਮ” ਹੇਮਾ ਹੱਸ ਕੇ ਪੈੱਗ ਫੜ ਲੈਂਦੀ ਹੈ। 

ਆਦਮੀ ਉੱਠ ਕੇ ਫਿਰ ਬਾਥਰੂਮ ਚਲਿਆ ਜਾਂਦਾ ਹੈ। ਹੇਮਾ ਕਾਹਲੀ ਨਾਲ ਗਲਾਸ ਵਿਚ ਕਾਫ਼ੀ ਸ਼ਰਾਬ ਪਾ ਕੇ, ਇਕੋ ਸਾਹੇ ਪੀਂਦੀ ਹੈ, ਤੇ ਥੋੜ੍ਹੀ ਜਿਹੀ ਛੱਡ ਦਿੰਦੀ ਹੈ। ਕਾਜੂਆਂ ਦਾ ਫੱਕਾ ਮਾਰਦੀ ਹੈ ਤੇ ਆਪਣੇ ਮਨ ਨੂੰ ਕਹਿੰਦੀ ਹੈ, “ਹੁਣ ਦੇਖਾਂਗੀ, ਕਿੱਡਾ ਕੁ ਮਰਦ ਹੈ ਇਹ… ।’ 

ਬਾਥਰੂਮ ਵਿਚੋਂ ਆਉਂਦਿਆਂ ਹੀ ਆਦਮੀ ਆਪਣਾ ਪੈੱਗ ਮੂੰਹ ਨੂੰ ਲਾਉਂਦਾ ਹੈ। ਹੇਮਾ ਸਾੜੀ ਦੇ ਪੱਲੇ ਨਾਲ ਆਪਣੀ ਸਿਰ ਕੱਢਦੀ ਹੈ। ਗਲਾਸ ਵਿਚ ਪੈੱਗ ਉਵੇਂ ਪਿਆ ਹੈ। 

”ਬੱਤੀ ਬੁਝਾ ਦਿਆਂ…?” ਉਹ ਪੁੱਛਦਾ ਹੈ। 

ਹੇਮਾ ਕੁਝ ਨਹੀਂ ਬੋਲਦੀ। ਇਕ ਅਦਾ ਨਾਲ ਸ਼ਰਮਾ ਕੇ ਨੀਵੀਂ ਪਾ ਲੈਂਦੀ ਹੈ। ਉਹ ਸੋਫ਼ੇ ‘ਤੇ ਬੈਠੀ ਨੂੰ ਹੀ ਲਿਪਟ ਜਾਂਦਾ ਹੈ। 

”ਪਹਿਲਾਂ ਲਾਈਟ ਤਾਂ ਬੰਦ ਕਰ ਲਓ ਪਲੀਜ਼।” ਹੇਮਾ ਮੂੰਹ ਢਕੀ ਬੈਠੀ ਹੈ। ”ਪਹਿਲਾਂ ਇਹ ਪੈੱਗ ਖ਼ਤਮ, ਫਿਰ ਲਾਈਟ ਖ਼ਤਮ. ।” ਉਹ ਪੈੱਗ ਚੁੱਕ ਕੇ ਹੇਮਾ ਨੂੰ ਫੜਾਉਂਦਾ ਹੈ ਤੇ ਜਾ ਕੇ ਟਿਊਬ ਲਾਈਟ ਦੀ ਮੱਧਮ ਜਿਹੀ ਆ ਰਹੀ ਰੌਸ਼ਨੀ ਵੀ ਬੁਝਾ ਦਿੰਦਾ ਹੈ। ਇਹ ਰੌਸ਼ਨੀ ਬੁਝਦਿਆਂ ਹੀ ਆਪਣੇ ਆਪ ਲਾਲ ਬੱਤੀ ਜਗਣ ਲੱਗਦੀ ਹੈ। ਸਿਸਟਮ ਹੀ ਅਜਿਹਾ ਹੈ। 

ਰਾਤ ਦੇ ਗਿਆਰਾਂ ਕੁ ਵਜੇ ਕਮਰੇ ਦਾ ਬੂਹਾ ਖੜਕਦਾ ਹੈ। 

ਆਦਮੀ ਸੋਫ਼ੇ ‘ਤੇ ਬੈਠਾ ਦੁਬਾਰਾ ਪੈੱਗ ਪੀ ਰਿਹਾ ਹੈ। ਹੇਮਾ ਨੇ ਫਿਰ ਆਪਣਾ-ਆਪ ਸੰਵਾਰ ਲਿਆ ਹੈ। ਧੱਕੇ ਨਾਲ ਅੱਧਾ ਕੁ ਪੈੱਗ ਹੋਰ ਪੀਣਾ ਮੰਨ ਗਈ ਹੈ। ਬਹਿਰੇ ਨੂੰ ਬੁਲਾ ਕੇ ਡਿਨਰ ਦਾ ਆਰਡਰ ਵੀ ਦਿੱਤਾ ਹੋਇਆ ਹੈ। 

ਬੂਹਾ ਖੁਲ੍ਹਦਾ ਹੈ ਤਾਂ ਬਾਹਰ ਦਲਾਲ ਖੜ੍ਹਾ ਹੈ। ”ਸਾਹਿਬ, ਬਹੁਤ ਦੇਰ ਹੋ ਰਹੀ ਹੈ। ਮੈਡਮ ਦੇ ਘਰ ਵਾਲੇ ਪ੍ਰੇਸ਼ਾਨ ਹੋ ਰਹੇ ਹੋਣਗੇ।’ ”ਖਾਣਾ ਖਾ ਕੇ ਜਾਏਗੀ ਹੁਣ। ਆਰਡਰ ਦਿਤਾ ਹੋਇਐ। ਕਿਉਂ ਡਾਰਲਿੰਗ?” 

ਆਦਮੀ ਦਲਾਲ ਦੇ ਸਾਹਮਣੇ ਹੀ ਉਸਨੂੰ ਚੁੰਮਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੇਮਾ ਮਨ੍ਹਾਂ ਕਰਦੀ ਹੈ। 

ਦਲਾਲ ਹੇਠਾਂ ਚਲਿਆ ਜਾਂਦਾ ਹੈ। ਉਹ ਖ਼ੁਸ਼ ਹੈ। ਉਸਦਾ ਮਿਸ਼ਨ ਸਫਲ ਹੈ। ਉਹ ਆਦਮੀ ਨੂੰ ਖ਼ੁਸ਼ ਦੇਖਣਾ ਚਾਹੁੰਦਾ ਸੀ। ਮਗਰਮੱਛ ਜਾਲ ਵਿਚ ਫਸ ਗਿਆ ਹੈ। 

ਹੇਮਾ ਉਸਨੂੰ ਆਪਣਾ ਨਾਂ ਰੂਪਾ ਚੈਟਰਜੀ ਦੱਸਦੀ ਹੈ। ਖ਼ਾਵੰਦ ਦਾ ਬਹੁਤ ਬੜਾ ਫਾਊਂਡਰੀ ਦਾ ਕਾਰੋਬਾਰ ਹੈ। ਹਰ ਕੋਈ ਆਪਣੇ ਢੰਗ ਨਾਲ ਰੁੱਝਿਆ ਹੋਇਆ ਹੈ। ‘ਰੂਪਾ’ ਕੀ ਕਰੇ? 

”ਅਸੀ ਹਾਂ ਮੇਰੀ ਜਾਨ ਤੇਰੇ ਲਈ। ਇੰਨੀ ਦੇਰ ਆਪਾਂ ਮਿਲੇ ਕਿਉਂ ਨਹੀਂ? ਮੈਨੂੰ ਤਾਂ ਇਸ ਗੱਲ ਦਾ ਸੰਤਾਪ ਖਾਈ ਜਾ ਰਿਹੈ।’ ਆਦਮੀ ਹੇਮਾ ਦਾ ਹੱਥ ਫੜ੍ਹ ਕੇ ਚੁੰਮਦਾ ਹੈ। ਫਿਰ ਪੁੱਛਦਾ ਹੈ।-”ਰੂਪਾ ਜੀ, ਕਲ ਫਿਰ ਮਿਲਾਂਗੇ ਨਾ ਆਪਾਂ?” 

”ਨਹੀਂ, ਕਲ੍ਹ ਨਹੀਂ। ਕਲ ਸਾਡੇ ਘਰ ਮੇਰੀ ਸ਼ਾਦੀ ਦੀ ਸਾਲਗ੍ਰਿਹ ਹੈ।” 

”ਇਥੇ ਮਨਾਵਾਂਗੇ ਆਪਾਂ, ਰੂਪਾ ਜੀ ਪਲੀਜ਼। ਆਦਮੀ ਉਸਨੂੰ ਚੁੰਮ ਲੈਂਦਾ ਹੈ। 

”ਨਹੀਂ, ਕਲ ਨਹੀਂ ਆ ਸਕਣਾ । ਸ਼ਨਿਚਰਵਾਰ ਖ਼ਾਲੀ ਹੁੰਦਾ ਹੈ ਮੇਰੇ ਲਈ। ਹਸਬੈਂਡ, ਫੈਕਟਰੀ ਵਿਚ ਸਪਤਾਹ ਦਾ ਲੇਖਾ-ਜੋਖਾ ਕਰਦੇ ਨੇ ਉਸ ਦਿਨ।” 

”ਚਲੋ, ਫ਼ੈਸਲਾ ਹੋਇਆ। ਹਰ ਸ਼ਨਿਚਰਵਾਰ ਮਿਲਿਆ ਕਰਾਂਗੇ ਆਪਾਂ । ਡੰਨ…?” ਉਸਨੇ ਸੱਜੇ ਹੱਥ ਦਾ ਅੰਗੂਠਾ ‘ਅੱਪ’ ਕਰਕੇ ਹੇਮਾ ਨੂੰ ਦਿਖਾਇਆ। 

ਹੇਮਾ ਨੇ ਮੁਸਕਰਾ ਕੇ ਸਹਿਮਤੀ ਦਰਸਾਈ। 

ਕੁਝ ਦੇਰ ਬਾਅਦ ਜਦੋਂ ਹੇਮਾ ਅਤੇ ਦਲਾਲ, ਟੈਕਸੀ ਵਿਚ ਬੈਠਦੇ ਹਨ ਤਾਂ ਪੂਰਾ ਖ਼ੁਸ਼ ਹੋਇਆ ਦਲਾਲ ਹੇਮਾ ਨੂੰ ਦੋ ਸੌ ਰੁਪਏ ਫੜਾਉਂਦਾ ਹੈ। ‘ਏਹ ਤੇਰੇ ਲਈ ਦੇਵਕੀ ਨੂੰ ਨਹੀਂ ਦੱਸਣਾ। ਸੋਨੇ ਦੀ ਮੁਰਗੀ ਹੈ, ਬੜੀ ਦੇਰ ਤਕ ਅੰਡੇ ਦੇਵੇਗੀ। ਗਾਹਕ ਬਾਰੇ ਦੱਸ ਕੇ ਦਲਾਲ ਹੱਸ ਪੈਂਦਾ ਹੈ। ਟੈਕਸੀ ਸੋਨਾ ਗਾਚੀ ਦੇ ਰਾਹ ਪੈ ਜਾਂਦੀ ਹੈ। 

ਲਾਲ ਬੱਤੀ ਨਾਵਲ ਬਲਦੇਵ ਸਿੰਘ ਸੜਕਨਾਮਾ | Red Light Novel Baldev Singh Saraknama

ਅਠਾਈ 

ਆਪਣੇ ਕਮਰੇ ਵਿਚ ਆ ਕੇ ਹੇਮਾ ਸ਼ੀਸ਼ੇ ਮੂਹਰੇ ਖੜ੍ਹੀ ਆਪਣਾ ਰੂਪ ਵੇਖ ਰਹੀ ਹੈ। ਕੱਪੜੇ ਉਤਾਰ ਕੇ ਲੇਟ ਜਾਣ ਦਾ ਮਨ ਨਹੀਂ ਹੈ। ਗਰੈਂਡ ਹੋਟਲ ਦਾ ਖਾਣਾ, ਕਾਜੂ, ਚਿਕਨ ਤੇ ਉਸ ਭੱਦਰ ਪੁਰਸ਼ ਦਾ ਵਿਵਹਾਰ ਸਭ ਯਾਦ ਆ ਰਹੇ ਹਨ। ਕਰੀਮ ਰੰਗੀ ਸਾੜ੍ਹੀ ਵਿਚੋ ਉਸਨੂੰ ਆਪਣਾ ਆਪ ਬੇਹੱਦ ਸਾਊ ਤੇ ਦਿਲਕਸ਼ ਲੱਗ ਰਿਹਾ ਹੈ। ਮੱਥੇ ਦੀ ਬਿੰਦੀ, ਮਾਂਗ ਵਿਚ ਸੰਧੂਰ ਵੇਖ ਕੇ ਹੇਮਾ ਅਚਾਨਕ ਉਦਾਸ ਹੋ ਜਾਂਦੀ ਹੈ, ਜੇ ਉਸਦੀ ਵੀ ਕਿਧਰੇ ਸ਼ਾਦੀ ਹੋ ਗਈ ਹੁੰਦੀ, ਉਸਦਾ ਆਪਣਾ ਘਰ-ਪਰਿਵਾਰ ਹੋਣਾ ਸੀ। ਬੱਚੇ ਹੋਣੇ ਸਨ। ਲੰਮੇ ਹਉਕੇ ਨਾਲ ਹੀ ਅੱਖਾਂ ਭਰ ਆਈਆਂ। ਵੱਡੇ ਘਰਾਂ ਦੀਆਂ ਬਹੂਆਂ ਜਾਂ ਲੜਕੀਆਂ ਨਾਲੋਂ ਕੀ ਕਮੀ ਹੈ ਮੇਰੇ ਵਿਚ? ਜਾਂ ਮੇਰੇ ਵਰਗੀਆਂ ਹੋਰ ਲੜਕੀਆਂ ਵਿਚ । ਧੰਦਾ ਤਾਂ ਉਹ ਕਰਦੀਆਂ ਨੇ। ਕਦੇ ਦੋਸਤਾਂ ਨਾਲ, ਕਦੇ ਰਿਸ਼ਤੇਦਾਰਾਂ ਨਾਲ। ਪਰ ਚੋਰੀ ਛਿਪੇ ਕਰਦੀਆਂ ਨੇ। ਜਿਵੇਂ ਮੈਂ ‘ਰੂਪਾ ਚੈਟਰਜੀ ਬਣ ਕੇ ਆਈ ਆਂ। ਵਿਅੰਗ ਭਰੀ ਮੁਸਕਾਣ ਚਿਹਰੇ ‘ਤੇ ਆਉਂਦੀ ਹੈ। ਫਿਰ ਜੀਅ ਕਰਦਾ ਹੈ। ਸਾੜ੍ਹੀ ਉਤਾਰ ਕੇ ਸੌਂ ਜਾਵਾਂ। ਬਹੁਤ ਰਾਤ ਹੋ ਗਈ ਹੈ। ਪਰ ਇਹ ਕੱਪੜੇ ਉਤਾਰਦਿਆਂ ਹੀ, ਉਹ ‘ਰੂਪਾ’ ਤੋਂ ਹੇਮਾ ਬਣ ਜਾਏਗੀ। ਅੱਜ ਦੀ ਰਾਤ ਉਹ ‘ਰੂਪਾ’ ਹੀ ਬਣੀ ਰਹਿਣਾ ਚਾਹੁੰਦੀ ਹੈ। ਅੱਜ ਉਹ ਇਸ ਤਰ੍ਹਾਂ ਹੀ ਸੋਵੇਂਗੀ। ਇਸ ਇਰਾਦੇ ਨਾਲ ਸ਼ੀਸ਼ੇ ਸਾਹਮਣਿਓਂ ਉੱਠਦੀ ਹੈ, ਉਦੋਂ ਹੀ ਬੂਹਾ ਖੋਲ੍ਹ ਕੇ ਦੇਵਕੀ ਮੋਸੀ ਅੰਦਰ ਆਉਂਦੀ ਹੈ। 

”ਅਜੇ ਤਕ ਸਾੜ੍ਹੀ ਨਹੀਂ ਬਦਲੀ?” ਦੇਵਕੀ ਹੈਰਾਨ ਹੁੰਦੀ ਹੈ। 

”ਮੌਸੀ ਸਿਰ ਫਟਿਆ ਜਾ ਰਿਹਾ ਹੈਂ!’ ਹੇਮਾ ਨੇ ਅੱਖਾਂ ਬੰਦ ਕਰਕੇ, ਸਿਰ ਪਲੰਘ ਦੇ ਢੋਅ ਨਾਲ ਲਗਾਇਆ। 

”ਆਦਮੀ ਕਿਸ ਤਰ੍ਹਾਂ ਦਾ ਹੈ….?” 

”ਆਦਮੀ ਇਕ ਤਰ੍ਹਾਂ ਦੇ ਹੀ ਹਰਾਮੀ ਹੁੰਦੇ ਨੇ, ਮੌਸੀ।” 

”ਅਸਾਮੀ ਤਕੜੀ ਹੈ?'” ਦੇਵਕੀ ਬੜਾ ਕੁਝ ਪੁੱਛਣਾ ਚਾਹੁੰਦੀ ਹੈ। 

”ਦੇਖਣ ਨੂੰ ਤਾਂ ਪੈਸੇ ਵਾਲਾ ਲੱਗਦੈ। ਪਰ ਇੰਨੇ ਚਿਰ ਵਿਚ ਇਥੇ ਚਾਰ ਕਸਟਮਰ ਕਰ ਦਿੰਦੀ.. ।” 

ਖਲਾਸ ਕਰ ਦਿੰਦੀ ?” ”ਜੇ ਚਾਰ ਕਸਟਮਰਾਂ ਦਾ ਪੈਸਾ ਉਹ ਇਕੱਲਾ ਹੀ ਦਿੰਦਾ ਹੈ, ਫੇਰ ਤਾਂ ਠੀਕ ਹੈ 

ਹੇਮਾ ਕੁਝ ਨਹੀਂ ਬੋਲਦੀ। ਦੇਵਕੀ ਮੌਸੀ ਵੱਲ ਤਕ ਕੇ, ਦੋਹਾਂ ਹੱਥਾਂ ਨਾਲ ਸਿਰ ਦਬਾਉਣ ਲੱਗਦੀ ਹੈ। 

”ਫਿਰ ਕਦੋਂ ਆਉਣ ਨੂੰ ਕਿਹੈ..?” ”ਆਪਦਾ ਸੀ, ਹਰ ਸਨਿਚਰਵਾਰ ਇਥੇ ਆਇਆ ਕਰ।” 

ਸੁਣ ਕੇ ਦੇਵਕੀ ਦੇ ਚਿਹਰੇ ‘ਤੇ ਖੇੜਾ ਆ ਜਾਂਦਾ ਹੈ । ਉਹ ਮੁੜਨ ਲੱਗਦੀ ਹੈ, ਉਦੋਂ ਮਧੂ ਦੇ ਕਮਰੇ ਵਿਚ ਰੌਲਾ ਪੈਂਦਾ ਹੈ। ਜਿਵੇਂ ਉਹ ਕਸਟਮਰ ਨਾਲ ਝਗੜ ਰਹੀ ਹੋਵੇ। 

ਹੀ ਰੇਖਾ, ਮਾਇਆ, ਕੰਚਨਾ, ਸਲਮਾ, ਜਿਹੜੀ ਵੀ ਹਾਲਤ ਵਿਚ ਸਨ, ਨੰਗੀਆਂ. ਅੱਧ-ਨੰਗੀਆਂ ਬਾਹਰ ਨਿਕਲ ਆਈਆਂ। ਦੇਵਕੀ ਮੌਸੀ ਨੇ ਝਿੜਕੀਆਂ ‘ਹਰਾਮਜ਼ਾਦੀਓ ਅੰਦਰ ਚਲੋ ਤੇ ਢੰਗ ਦੇ ਕੱਪੜੇ ਪਹਿਨੋ।” 

ਲੜਕੀਆਂ ਫਿਰ ਆਪਣੇ ਕਮਰਿਆਂ ਦੇ ਹਨੇਰੇ ਵਿਚ ਅਲੋਪ ਹੋ ਜਾਂਦੀਆਂ ਹਨ। ਮਧੂ ਅਜੇ ਵੀ ਕਿਸੇ ਗਾਹਕ ਨੂੰ ਗਾਲ੍ਹਾਂ ਕੱਢ ਰਹੀ ਹੈ। ਦੇਵਕੀ ਜਾ ਕੇ ਬੂਹਾ ਖੜਕਾਉਂਦੀ ਹੈ। 

”ਖੁਲ੍ਹਾ ਹੈ।” ਅੰਦਰੋਂ ਮਧੂ ਦੀ ਖਿਝੀ ਤੇ ਗੁੱਸੇ ਭਰੀ ਆਵਾਜ਼ ਸੁਣਦੀ ਹੈ। ਦੇਵਕੀ ਧੱਕ ਕੇ ਬੂਹਾ ਖੋਲ੍ਹਦੀ ਹੈ। ਮਧੂ ਨੰਗੀ ਹਾਲਤ ਵਿਚ ਖੜ੍ਹੀ ਹੈ। ਪਲੰਘ ‘ਤੇ ਲਗਪਗ ਨੰਗਾ ਹੀ ਬੈਠਾ ਹੈ। 

ਇਕ ਸ਼ਰਾਬੀ ਵੀ ”ਕੀ ਹੋਇਆ ਰੀ? ਚਿੱਲਾ ਕਿਉਂ ਰਹੀ ਹੈ ਅੱਧੀ ਰਾਤੀਂ?” 

”ਹੋਗਾ ਕੀ ਮੌਸੀ। ਇਸ ਹਰਾਮੀ ਨੂੰ ਪੁੱਛ?” ”ਏ ਮਿਸਟਰ, ਕੀ ਹੋਲੋ?” ਦੇਵਕੀ ਮੌਸੀ ਸਖ਼ਤੀ ਨਾਲ ਪੁੱਛਦੀ ਹੈ। 

”ਕੁਝ ਨਹੀਂ।” ਸ਼ਰਾਬੀ ਬੋਲਦਾ ਹੈ। ”ਅਰੇ ਸਾਲਾ, ਬੋਲਦਾ ਹੈ ਕੁਝ ਨਹੀਂ ਹੋਇਆ? ਮੌਸੀ ਮੈਨੂੰ ਆਖਦੈ, ਉਲਟੀ ਲੇਟ।” 

”ਪੈਸਾ ਹੋ ਗਿਆ?” ਦੇਵਕੀ ਧੀਮੇ ਸੁਰ ਵਿਚ ਪੁੱਛਦੀ ਹੈ। וי” 

“ਸਾੜ੍ਹੀ ਪਹਿਨ। ਦੇਵਕੀ ਮਧੂ ਨੂੰ ਹੁਕਮ ਦਿੰਦੀ ਹੈ। ਫਿਰ ਸ਼ਰਾਬੀ ਗਾਹਕ ਵੱਲ ਤੱਕਦੀ ਹੈ। 

‘‘ਸੁਨੋ ਮਿਸਟਰ, ਮੇਰੀਆਂ ਲੜਕੀਆਂ ਨੂੰ ਥੋਡੇ ਮਰਦਾਂ ਵਾਂਗ ਗਾਂਡ ਮਰੌਣ ਦੀ ਆਦਤ ਨਹੀਂ ਹੈ। ਭੱਦਰ ਪੁਰਸਾਂ ਵਾਂਗ ਆਇਆ ਹੈਂ ਤਾਂ ਭੱਦਰ ਪੁਰਸ਼ਾਂ ਵਾਂਗ ਹੀ ਵਿਵਹਾਰ ਕਰ। ਤੂੰ ਗਾਂਡ ਰਸਤੇ ਪੈਦਾ ਹੋਇਆ ਹੈਂ ਕੀ?” ਦੇਵਕੀ ਮੌਸੀ ਆਰ ਪਾਰ ਲੰਘ ਜਾਣ ਵਾਲੀਆਂ ਨਿਗਾਹਵਾ ਨਾਲ ਗਾਹਕ ਨੂੰ ਘੂਰਦੀ ਹੈ। 

‘‘ਮੈਂ ਤਾਂ ਕੁਝ ਕਿਹਾ ਹੀ ਨਹੀਂ। ਏਹ ਤਾਂ ਬੱਸ ਇਸ ਤਰ੍ਹਾਂ ਦੀ ਕਮਾਲ ਹੈ. ਹੱਦ ਹੋ ਗਈ।” ਸ਼ਰਾਬੀ ਆਪਣੇ ਆਪ ਨਾਲ ਹੀ ਬੁੜਬੁੜਾ ਰਿਹਾ ਹੈ। 

”ਕਾਮ ਹੋ ਗਿਆ ਤਾਂ ਚਲੋ।” ਦੇਵਕੀ ਹੱਥ ਨਾਲ ਚੁਟਕੀ ਵਜਾ ਕੇ ਬਾਹਰ ਜਾਣ ਲਈ ਉਗਲੀ ਦਾ ਇਸ਼ਾਰਾ ਕਰਦੀ ਹੈ। 

”ਕਿੱਥੇ ਕੰਮ ਹੋਇਐ ਅਜੇ। ਝਗੜਾ ਤਾਂ ਪਹਿਲਾਂ ਹੀ ਕਰ ਲਿਆ ਇਸਨੇ। ਮੇਰੇ ਪੈਸੇ ਵਾਪਸ ਕਰੋ. ਮੈਂ ਦੂਸਰੀ ਜਗ੍ਹਾ ਚਲਿਆ ਜਾਨਾਂ। ਝਗੜਾ ਵੀ ਕਰਦੀਆਂ ਨੇ, ਰੋਹਬ ਵੀ ਦਿੰਦੀਆਂ ਨੇ। ਇਸ ਨਾਲੋ ਤਾਂ ਅੱਛਾ ਸੀ, ਮੈਦਾਨ ਵਿਚ ਹੀ ਕੋਈ ਲੜਕੀ ਫੜ ਲੈਂਦਾ… ।” ਸਰਾਬੀ ਉੱਠ ਕੇ ਕੱਪੜੇ ਪਹਿਨਣ ਲੱਗਦਾ ਹੈ। 

”ਸ਼ਰੀਫ ਆਦਮੀ ਮਾਫ਼ਕ ਬੈਠੇਗਾ ਤਾਂ ਮੇਰੀਆਂ ਲੜਕੀਆਂ ਬੁਰੀਆਂ ਨਹੀਂ। ਮਧੂ. ਵਿਹਲਾ ਕਰ ਇਹਨੂੰ । ਮਿਸਟਰ ਝਗੜਾ ਨਹੀਂ ਕਰਨਾ।'” ਸਮਝਾ ਕੇ ਦੇਵਕੀ ਕਮਰੇ ਵਿਚੋਂ ਬਾਹਰ ਨਿਕਲ ਜਾਂਦੀ ਹੈ। ”ਸਾਲਾ ਸੂਅਰ ਆਖਦਾ ਹੈ, ਪੈਸਾ ਵਾਪਸ ਕਰੋ। ਲੜਕੀ ਨਾਲ ਮਜ਼ਾ ਵੀ ਕਰੇਗਾ ਤੇ ਪੈਸਾ ਵਾਪਸ ਵੀ ਮੰਗੇਗਾ। ਹਰਾਮੀ, ਸਰਕਾਰੀ ਰਾਸ਼ਨ ਦੀ ਦੁਕਾਨ ‘ਤੇ ਆਇਐ? ਏਥੇ ਸਭ ਸਾਲੇ ਛਟੇ ਹੋਏ ਆਉਂਦੇ ਨੇ। ਦੁਨੀਆ ਭਰ ਦੇ ਕੰਜਰ।’ ਆਪਣੇ ਕਮਰੇ ਅੰਦਰ ਜਾ ਕੇ ਵੀ ਦੇਵਕੀ ਉੱਚੀ-ਉੱਚੀ ਬੋਲੀ ਜਾ ਰਹੀ ਹੈ। ਜਿਤਨੀ ਦੇਰ ਉਸਦਾ ਗੁੱਸਾ ਸ਼ਾਂਤ ਨਹੀਂ ਹੁੰਦਾ, ਉਹ ਇਸ ਤਰ੍ਹਾਂ ਹੀ ਬੋਲੀ ਜਾਏਗੀ ਤੇ ਆਪਣੀਆਂ ਪੌੜੀਆਂ ‘ਤੇ ਦਰਬਾਨ ਤੋਂ ਲੈ ਕੇ ਪ੍ਰਧਾਨ ਮੰਤਰੀ ਤਕ ਬੁਰਾ-ਭਲਾ ਆਖੀ ਜਾਏਗੀ। ਗਾਲ੍ਹਾਂ ਕੱਢੀ ਜਾਏਗੀ। 

ਮਧੂ ਫਿਰ ਪਲੰਘ ‘ਤੇ ਲੇਟ ਗਈ ਹੈ। ਸ਼ਰਾਬੀ ਉਸਦੇ ਉੱਪਰ ਆਉਣ ਦੀ ਬਜਾਏ ਕਦੇ ਉਸਦੇ ਪੱਟਾਂ ਨੂੰ, ਕਦੇ ਪੇਟ ਨੂੰ, ਕਦੇ ਛਾਤੀਆਂ ਨੂੰ ਪਲੋਸ ਰਿਹਾ ਹੈ। ਮਧੂ ਖਿਝ ਰਹੀ ਹੈ। ਗੁੱਸੇ ਵਿਚ ਵੀ ਹੈ। ਕਦੇ-ਕਦੇ ਕੋਈ ਸਾਲਾ ਅਜਿਹਾ ਖੱਚੜ ਗਾਹਕ ਆਉਂਦਾ ਹੈ। ਮਧੂ ਦਾ ਜੀਅ ਕਰਦਾ ਹੈ. ਲੱਤ ਮਾਰ ਕੇ ਉਸਨੂੰ ਪਲੰਘ ਤੋਂ ਹੇਠਾਂ ਸੁੱਟ ਦਿਆਂ। 

“ਉੱਪਰ ਆ ਨਾ ।” ਮਧੂ ਉਸਦੀਆਂ ਬਾਹਾਂ ਫੜ ਕੇ ਖਿੱਚਦੀ ਹੈ। ਨੀਂਦ ਆ ਰਹੀ ਹੈ। ਥੱਕੀ ਵੀ ਹੋਈ ਹੈ ਤੇ ਉਸ ਕੋਲੋਂ ਚਿੜੀ ਵੀ ਹੋਈ ਹੈ। 

ਸਰਾਬੀ, ਮਧੂ ਦਾ ਪੇਟ, ਮਧੂ ਦੀ ਧੁੰਨੀ ਚੁੰਮਣ ਲੱਗਦਾ ਹੈ। 

ਮਧੂ ਨੇ ਆਪਣੇ ਪੇਟ ‘ਤੇ ਹੱਥ ਰੱਖਿਆ, ਇਸ ਪੇਟ ਅੰਦਰ ਨੌਂ ਮਹੀਨੇ ਰਿਹਾ ਹੈਂ ਤੂੰ। ਫ਼ਰਕ ਸਿਰਫ ਏਨਾ ਹੈ, ਉਹ ਪੇਟ ਤੇਰੀ ਮਾਂ ਦਾ ਸੀ। ਇਹ ਪੇਟ ਰੰਡੀ ਦਾ ਹੈ। ਠੀਕ उता…।” 

ਸ਼ਰਾਬੀ ਅਚਾਨਕ ਰੁਕਦਾ ਹੈ। ਉੱਠ ਕੇ ਕੱਪੜੇ ਪਹਿਨਣ ਲੱਗਦਾ ਹੈ। ਮਧੂ ਪਲੰਘ ‘ਤੇ ਉਵੇਂ ਪਈ ਹੈ, ਉਸਨੂੰ ਦੇਖ ਰਹੀ ਹੈ। 

‘ ਜਾਣ ਲੱਗਿਆਂ ਸ਼ਰਾਬੀ ਗਾਹਕ ਇਕ ਵਾਰ ਮਧੂ ਵੱਲ ਵੇਖਦਾ ਹੈ, ਫਿਰ ਬੂਹਾ ਖੋਲ੍ਹ ਕੇ ਬਾਹਰ ਨਿਕਲ ਜਾਂਦਾ ਹੈ। 

ਮਧੂ ਅਜੇ ਵੀ ਉਵੇਂ ਪਈ ਹੈ। ਅਲਫ਼ ਨੰਗੀ। ਉੱਠ ਕੇ ਕੱਪੜੇ ਪਹਿਨਣ ਦਾ ਮਨ ਨਹੀਂ ਹੈ। ਉਸ ਲਈ ਕੱਪੜੇ ਪਹਿਨਣੇ, ਨਾ ਪਹਿਨਣੇ ਕੋਈ ਮਾਅਨੇ ਨਹੀਂ ਰੱਖਦਾ। 

ਕੰਚਨਾ ਕਰਾਹੁੰਦੀ ਹੋਈ ਮਧੂ ਦੇ ਕਮਰੇ ਵਿਚ ਆਉਂਦੀ ਹੈ। ”ਮਧੂ ਥੋੜ੍ਹੀ ਕੁ ਸ਼ਰਾਬ ਹੈ ਤੇਰੇ ਕੋਲ? ” ਕੰਚਨਾ ਪੁੱਛ ਕੇ ਪੱਟਾਂ ਦੇ ਸੰਨ੍ਹ ਘੁੱਟਦੀ ਹੈ। ਮਧੂ ਉਵੇਂ ਹੀ ਉੱਠ ਕੇ ਇਕ ਬੋਤਲ ਵਿਚ ਪਊਆ ਕੁ ਬਚੀ ਸ਼ਰਾਬ ਉਸਨੂੰ ਫੜਾਉਂਦੀ ਹੈ ।” ਨੀਂਦ ਨਹੀਂ ਆ ਰਹੀ? ” ਪੁੱਛਦੀ ਹੈ। 

“ਇਥੇ ਲਗਾਉਣੀ ਹੈ।” ਕੰਚਨਾ ਗੁਪਤ ਅੰਗ ਵੱਲ ਇਸ਼ਾਰਾ ਕਰਦੀ ਬਾਹਰ ਨਿਕਲ ਜਾਂਦੀ ਹੈ। 

ਉਨੱਤੀ 

ਜਦੋਂ ਆਪਣੇ ਕਮਰੇ ਵਿਚ ਆ ਕੇ ਕੰਚਨਾ, ਸਾੜ੍ਹੀ ਦਾ ਪੱਲਾ ਸ਼ਰਾਬ ਨਾਲ ਭਿਉਂ ਕੇ, ਗੁਪਤ ਅੰਗ ‘ਤੇ ਨਚੋੜਦੀ ਹੈ ਤਾਂ ਪੀੜ ਨਾਲ ਉਸਦੀਆਂ ਚੀਸਾਂ ਨਿਕਲ ਜਾਂਦੀਆਂ ਹਨ। ਅੰਦਰ ਤਿੱਖੀ ਜਲਣ ਹੁੰਦੀ ਹੈ। ਉਸੇ ਸਾੜ੍ਹੀ ਦੇ ਪੱਲੇ ਨਾਲ ਉਹ ਪੱਟਾਂ ਦੇ ਅੰਦਰਲੇ ਹਿੱਸੇ ਰਗੜਨ ਲੱਗਦੀ ਹੈ। ਇਸ ਤਰ੍ਹਾਂ ਰਾਹਤ ਮਿਲਦੀ ਹੈ। ਜੀ ਕਰਦਾ ਹੈ ਤਿੱਖੇ ਨਹੁੰਆਂ ਨਾਲ ਸਾਰਾ ਕੁਝ ਛਿੱਲ ਦੇਵੇ, ਪਰ ਡਰਦੀ ਹੈ, ਬਾਅਦ ਵਿਚ ਇਹੀ ਆਨੰਦ, ਭਿਆਨਕ ਜਲਨ ਵਿਚ ਬਦਲ ਜਾਵੇਗਾ। ਫਿਰ ਤਾਂ ਜੀ ਕਰਦਾ ਹੈ ਦੋ ਮੰਜ਼ਲੀ ਇਮਾਰਤ ਦੀ ਖਿੜਕੀ ਵਿਚੋਂ ਹੇਠਾਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂ। 

ਅੱਜ ਉਹ ਸਵੇਰੇ ਦੀ ਹੀ ਪਰੇਸ਼ਾਨ ਹੈ। ਦੇਵਕੀ ਮੌਸੀ ਨੇ ਉਸਨੂੰ ਕਮਰੇ ਖ਼ਾਲੀ ਕਰਨ ਲਈ ਹੁਕਮ ਦਿੱਤਾ ਹੈ। ਦੋ ਮਹੀਨਿਆਂ ਦਾ ਕਿਰਾਇਆ ਬਾਕੀ ਹੋਇਆ ਹੈ। ਉਹ ਕੀ ਕਰੇ? ਕਿਥੇ ਜਾਵੇ ? ਤਾਰਾ, ਰਤਨਾ ਦੋ ਸਖੀਆਂ ਤਾਂ ਹਨ, ਉਸਦੀਆਂ। ਪਰ ਉਹ ਤਾਂ ਆਪ ਨਰਕ ਵਿਚ ਰਹਿ ਰਹੀਆਂ ਹਨ। ਦੋਹਾਂ ਦੇ ਬੱਚੇ ਹਨ। ਉਹਨਾਂ ਕੋਲ ਜਾ ਕੇ ਕਿਵੇਂ ਰਹੇਗੀ? ਆਪਣੇ ਗਾਉਂ ਵੀ ਨਹੀਂ ਜਾ ਸਕਦੀ। ਇਹ ਕੋਹੜ ਲੈ ਕੇ ਆਪਣੇ ਲੋਕਾਂ ਵਿਚ 

ਕਿਵੇਂ ਜਾਵੇਗੀ। ਇਹੀ ਰੋਗ ਜੇ ਉਥੇ ਫ਼ੈਲ ਗਿਆ ਤਾਂ ? ਫਿਰ ? ਇਸ ਫਿਰ ਦੀ ਉਸ ਨੂੰ ਸਮਝ ਨਹੀਂ ਆ ਰਹੀ। ਦੇਵਕੀ ਮੌਸੀ ਤਾਂ ਦੋ ਗੱਲਾਂ ਹੀ ਆਖ ਕੇ ਗਈ ਹੈ- ”ਜਾਂ ਕਿਰਾਇਆ, ਜਾਂ ਕਮਰਾ ।” 

ਕਿਰਾਇਆ ਦੇਣ ਲਈ ਪੈਸੇ ਕਿਥੋਂ ਆਉਣ ? ਹੁਣ ਤਾਂ ਗਾਹਕ ਵੀ ਕੰਨੀ ਕਤਰਾਉਣ ਲੱਗ ਪਏ ਹਨ। ਉਹ ਆਪ ਵੀ ਮੈਦਾਨਾਂ ਵਿਚ ਜਾ ਕੇ ਗਾਹਕਾਂ ਦੇ ਪਿੱਛੇ ਭੱਜਦੀ ਹੈ। ਅਜੀਬ ਢੰਗ ਦਾ ਧੰਦਾ ਹੈ ਇਹ। ਦੂਸਰੇ ਕੰਮਾਂ-ਕਾਰਾਂ ਵਿਚ, ਜਿਵੇਂ-ਜਿਵੇਂ ਤਜਰਬਾ ਹੁੰਦਾ ਜਾਂਦਾ ਹੈ, ਉਮਰ ਵਧਦੀ ਜਾਂਦੀ ਹੈ ਤਾਂ ਆਦਮੀ ਦੀ ਤਨਖ਼ਾਹ ਵੀ ਵਧਦੀ ਜਾਂਦੀ ਹੈ। ਉਸਦਾ ਮਾਣ-ਸਤਿਕਾਰ ਵਧੇਰੇ ਹੁੰਦਾ ਜਾਂਦਾ ਹੈ। ਪਰ ਇਥੇ? ਜਿਵੇਂ-ਜਿਵੇਂ ਰੰਡੀ ਦੀ ਉਮਰ ਵਧਦੀ ਜਾਂਦੀ ਹੈ, ਉਸਦਾ ਰੇਟ ਘਟਦਾ ਜਾਂਦਾ ਹੈ। ਪੁੱਛ-ਪਰਤੀਤ ਕੋਈ ਨਹੀਂ ਰਹਿੰਦੀ। ਕਦੇ ਇਸੇ ਦੇਵਕੀ ਮੌਸੀ ਨੂੰ ਉਹ ਦੋ-ਦੋ ਮਹੀਨਿਆਂ ਦਾ ਕਿਰਾਇਆ ਐਡਵਾਂਸ ਦੇ ਦਿੰਦੀ ਹੁੰਦੀ ਸੀ। ਹੁਣ ਜੇ ਦੋ ਮਹੀਨਿਆਂ ਦਾ ਕਿਰਾਇਆ ਨਹੀਂ ਜੋੜ ਸਕੀ ਤਾਂ ‘ਖ਼ਾਲੀ ਕਰਨ’ ਦੀ ਧਮਕੀ ਦੇ ਗਈ ਹੈ। 

ਗੁਪਤ-ਅੰਗ ਦੇ ਜ਼ਖ਼ਮਾਂ ਉੱਪਰ ਲਗਾਈ ਸ਼ਰਾਬ ਕਾਰਨ ਕੁਝ ਠੰਢ ਮਹਿਸੂਸ ਹੋ ਰਹੀ ਹੈ। ਜਲਨ ਕੁਝ ਘਟ ਗਈ ਹੈ। ਪਰ ਕਿੰਨਾ ਕੁ ਚਿਰ ਰਹੇਗਾ ਇਸ ਤਰ੍ਹਾਂ? ਆਖ਼ਰ ਨੂੰ ਮੈਨੂੰ ਵੀ ਤਾਂ ਬੀਨਾ ਵਾਂਗ ਕਿਸੇ ਫੁਟਪਾਥ ਦਾ ਕੋਨਾ ਮੱਲਣਾ ਪਵੇਗਾ। ਉਸਨੇ ਦੋਵੇਂ ਹੱਥ ਕਾਲੀ ਮਾਂ ਦੀ ਤਸਵੀਰ ਵੱਲ ਜੋੜੇ, “ਮਾਂ ਇਸ ਤਰ੍ਹਾਂ ਦੀ ਦੁਰਦਸ਼ਾ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ ਬੁਲਾ ਲੈ।” ਉਸਦੇ ਅੱਥਰੂ ਨਿਕਲ ਆਏ ਹਨ। ਕੱਲ ਤਾਰਾ ਜਾਂ ਰਤਨਾ ਕੋਲ ਜਾਵਾਂਗੀ, ਇਹ ਸੋਚਦੀ ਉਹ ਸੌਣ ਦਾ ਯਤਨ ਕਰਨ ਲੱਗੀ ਹੈ। 

*** 

ਕੰਚਨਾ ਸਵੇਰੇ ਉੱਠੀ ਤਾਂ ਉਸਦੇ ਹੱਥਾਂ ਵਿਚੋਂ ਬੂ ਆ ਰਹੀ ਹੈ। ਸ਼ਾਇਦ ਰਾਤ ਭਰ ਪੱਟਾ ਦੇ ਸੰਨ੍ਹ ਖੁਰਕਦੀ ਰਹੀ ਹੈ। ਹੁਣ ਤਾਂ ਕਦੇ ਹੱਥਾਂ ਨੂੰ ਸਫ਼ੈਦ ਪੀਕ ਵਰਗਾ ਵੀ ਕੁਝ ਲੱਗ ਜਾਂਦਾ ਹੈ। ਲੱਤਾਂ ਕੁਝ ਵਧੇਰੇ ਚੋੜੀਆਂ ਕਰਕੇ ਤੁਰਿਆਂ ਘੱਟ ਦਰਦ ਹੁੰਦਾ ਹੈ। ਪਰ ਇਸ ਤਰ੍ਹਾਂ ਕੰਚਨਾ ਨੂੰ ਬੜਾ ਓਪਰਾ-ਓਪਰਾ ਲੱਗਦਾ ਹੈ। ਧਰਮਤਲਾ ਦੇ ਮੈਦਾਨਾਂ ਵਿਚ ਵੀ ਜਦੋਂ ਇਵੇਂ ਹੀ ਤੁਰਦੀ ਹੈ ਤਾਂ ਰਤਨਾ ਬੜੇ ਭੱਦੇ ਮਜ਼ਾਕ ਕਰਦੀ ਹੈ-”ਲਗਦੈ ਤੇਰੇ ਪੱਟਾਂ ਦੇ ਸੰਨ੍ਹ ਵਿਚ ਕੁਝ ਫਸਿਆ ਹੁੰਦੈ…।’ 

ਇਹੋ ਜਿਹੀਆਂ ਗੱਲਾਂ ‘ਤੇ ਕੰਚਨਾ ਹੱਸ ਨਹੀਂ ਸਕਦੀ। ਉਹ ਜਾਣਦੀ ਹੈ, ਰਤਨਾ ਅਤੇ ਤਾਰਾ ਵਿਚ ਵੀ ਰੋਗ ਦੇ ਲੱਛਣ ਦਿਖਾਈ ਦੇਣ ਲੱਗੇ ਹਨ। 

ਇਕ ਦਿਨ ਉਸਨੇ ਦੋਹਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਸੀ। ਪਰ ਸ਼ੁਰੂ ਦੀ ਬੀਮਾਰੀ ਹੈ। ਅਜੇ ਉਹ ਪ੍ਰਵਾਹ ਨਹੀਂ ਕਰਦੀਆਂ। ਬਾਅਦ ਵਿਚ ਮੇਰੇ ਵਾਂਗ ਚੀਕਾਂ ਮਾਰਨਗੀਆਂ। 

ਪਤਾ ਨਹੀਂ ਕਿੰਨੀਆਂ ਬੀਨਾ ਮੌਸੀਆਂ ਸੜਕਾਂ ਤੇ ਮੈਦਾਨਾਂ ਵਿਚ ਘੁੰਮ ਰਹੀਆਂ ਹਨ। ਕੋਈ ਸਮਾਂ ਆਏਗਾ, ਅਸੀਂ ਕੁਸ਼ਟ ਰੋਗੀਆਂ ਵਾਂਗ ਝੁੰਡਾਂ ਵਿਚ ਨਿਕਲਿਆ ਕਰਾਂਗੀਆਂ। … ਅੱਜਕਲ ਇਸ ਤਰ੍ਹਾਂ ਹੀ ਉਲ-ਜਲੂਲ ਸੋਚਦੀ ਰਹਿੰਦੀ ਹੈ, ਕੰਚਨਾ। ਉਹ ਫੁੱਟਪਾਥ ‘ਤੇ ਪਈ ਹੈ। ਲੋਕ ਉਸਨੂੰ ਠੋਕਰਾਂ ਮਾਰ-ਮਾਰ ਲੰਘ ਰਹੇ ਹਨ। ਫਿਰ ਉਹ ਮਰ ਗਈ ਹੈ। ਕੋਈ ਵੀ ਉਸਦੀ ਲਾਸ਼ ਦਾ ਵਾਰਿਸ ਨਹੀਂ ਹੈ। ਕਾਰਪੋਰੇਸ਼ਨ ਦੇ ਗੱਡੀ ਆਉਂਦੀ ਹੈ। ਕੂੜੇ ਵਾਂਗ ਉਸਨੂੰ ਚੁੱਕ ਕੇ ਲੈ ਜਾਂਦੇ ਹਨ ਤੇ ਸ਼ਮਸ਼ਾਨਘਾਟ ਲੈ ਜਾ ਕੇ ਜਲਾ ਦਿੰਦੇ ਹਨ। ਉਸਦੀ ਣ ਦੀ ਸ਼ਾਂਤੀ ਲਈ ਕੋਈ ਪੂਜਾ-ਪਾਠ ਨਹੀਂ ਕੀਤਾ ਜਾਦਾ। ਆਤਮਾ ਇਨ੍ਹਾਂ ਹੀ ਗਲੀਆਂ, ਸੜਕਾਂ ਤੇ ਕਮਰਿਆਂ ਵਿਚ ਘੁੰਮ ਰਹੀ ਹੈ… । ਉਸਨੂੰ ਮੁਕਤੀ ਨਹੀਂ ਮਿਲ वी…। 

ਦੇਵਕੀ ਮੌਸੀ ਅਜੇ ਵੀ ਆਪਣੇ ਕਮਰੇ ਵਿਚ ਸੁੱਤੀ ਹੋਈ ਹੈ। ਰੇਖਾ, ਮਧੂ, ਹੇਮਾ, ਮਾਇਆ…ਕੋਈ ਵੀ ਨਹੀਂ ਉੱਠੀ। ਕੰਚਨਾ ਚਾਹੁੰਦੀ ਹੈ, ਨਹਾ ਲਵੇ, ਫਿਰ ਤਾਂ ਇਨ੍ਹਾਂ ਦੀ ਲੰਮੀ ਕਤਾਰ ਅਤੇ ਨੋਂਕ-ਝੋਂਕ ਸ਼ੁਰੂ ਹੋ ਜਾਏਗੀ। ਹੁਣ ਤਾਂ ਉਂਜ ਵੀ ਇਹ ਸਾਰੀਆਂ, ਮੈਥੋਂ ਕੰਨੀਂ ਕਤਰਾਉਣ ਲੱਗੀਆਂ ਹਨ। ਮੇਰੇ ਕੱਪੜਿਆਂ ਤੋਂ ਇਉਂ ਡਰਦੀਆਂ ਹਨ, ਜਿਵੇਂ ਰੋਗ ਦੇ ਕੀਟਾਣੂ ਉਨ੍ਹਾਂ ਨੂੰ ਡੰਗ ਮਾਰ ਦੇਣਗੇ। ਇਕ ਦਿਨ ਤਾਂ ਸਲਮਾ ਨੇ ਆਖ ਹੀ ਦਿੱਤਾ ਸੀ. ”ਦੀਦੀ, ਆਪਣਾ ਤੌਲੀਆ ਤੇ ਪੇਟੀਕੋਟ ਆਪਣੇ ਕਮਰੇ ਅੰਦਰ ਸੁਕਾਇਆ ਕਰ… ।” 

ਬਾਹਰ ਦਰਵਾਜ਼ਾ ਖੁਲ੍ਹਣ ਦੀ ਆਵਾਜ਼ ਆਈ ਹੈ। ਸ਼ਾਇਦ ਇਹ ਉੱਠ ਰਹੀਆਂ ਹਨ। ਕੰਚਨਾ ਨੇ ਤੌਲੀਆ ਚੁੱਕਿਆ, ਆਪਣੇ ਕਮਰੇ ਦਾ ਦਰਵਾਜ਼ਾ ਭੇੜਿਆ ਤੇ ਗੁਸਲਖ਼ਾਨੇ ਵਿਚ ਕਾਹਲੀ ਨਾਲ ਚਲੀ ਗਈ। 

ਦਿਨ ਦੇ ਸਾਢੇ ਕੁ ਬਾਰਾਂ ਵੱਜੇ ਹਨ, ਪੌੜੀਆਂ ਉੱਤਰ ਰਹੀ ਕੰਚਨਾ ਨੂੰ ਦੇਵਕੀ ਆਪਣੇ ਕਮਰੇ ਵਿਚ ਆਉਣ ਦਾ ਹੁਕਮ ਦਿੰਦੀ ਹੈ। ਇਸ ਦਾ ਮਤਲਬ ਹੈ ਅੱਜ ਦਾ ਦਿਨ ਫਿਰ ਨਹਿਸ਼ ਜਾਊਂਗਾ। ਮਨ ਵਿਚ ਸੋਚਦੀ ਕੰਚਨਾ, ਦੇਵਕੀ ਦੇ ਸਾਹਮਣੇ ਜਾ ਖੜ੍ਹੀ । 

“ਹੁਣ ਤਾਂ ਬਾਹਰ ਜਾਣ ਲਈ ਵੀ ਕਿਸੇ ਤੋਂ ਆਗਿਆ ਲੈਣ ਦੀ ਜ਼ਰੂਰਤ ਨਹੀਂ?” ਦੇਵਕੀ ਤਿੱਖਾ ਵਿਅੰਗ ਕਰਦੀ ਹੈ। 

”ਤੇਰੀ ਖ਼ਾਤਰ ਹੀ ਜਾ ਰਹੀ ਹਾਂ ਮੌਸੀ।” ”ਪਤਾ ਨਹੀਂ ਕਿਸਦੀ ਖ਼ਾਤਰ ਜਾ ਰਹੀ ਹੈਂ। ਮੈਨੂੰ ਤਾਂ ਅਜੇ ਤਕ ਕਿਰਾਇਆ ਨਹੀਂ ਮਿਲਿਆ।” 

“ਅੱਜ ਫ਼ੈਸਲਾ ਕਰਕੇ ਹੀ ਮੁੜਾਂਗੀ ਮੌਸੀ। ਜਾਂ ਤੈਨੂੰ ਪੈਸੇ ਮਿਲਣਗੇ ਜਾਂ ਫਿਰ ਕਮਰਾ ਖ਼ਾਲੀ ਕਰ ਦਿਆਂਗੀ।” ਆਖ ਕੇ ਕੰਚਨਾ ਬਾਹਰ ਨਿਕਲ ਆਉਂਦੀ ਹੈ। ਪਿੱਛੋਂ ਉਸਨੂੰ ਦੇਵਕੀ ਦੀ ਬੁੜਬੁੜਾਹਟ ਸੁਣਦੀ ਹੈ। ਪਰ ਉਹ ਚੁੱਪਚਾਪ ਦੁਖੀ ਹੋਈ ਪੌੜੀਆਂ ਉੱਤਰ ਕੇ ਹੇਠਾਂ ਸੜਕ ‘ਤੇ ਆ ਜਾਂਦੀ ਹੈ। 

ਇਸ ਮੁਹੱਲੇ ਦੇ ਬੱਚੇ ਪਾਰਕ ਵਿਚ ਖੇਡ ਰਹੇ ਹਨ। ਬੀਨਾ ਦਾ ਸਰੀਰ ਹੱਡੀਆਂ ਦਾ ਪਿੰਜਰ ਰਹਿ ਗਿਆ ਹੈ। ਫੁੱਟਪਾਥ ‘ਤੇ ਸਿਲਵਰ ਦੀ ਬਾਟੀ ਅਤੇ ਪੁਰਾਣੀ ਬੋਰੀ ਦਾ ਟੋਟਾ ਹੀ ਪਿਆ ਦਿਸਦਾ ਹੈ। ਉਸਦੇ ਹੇਠ ਚਿਪਕੀ ਬੀਨਾ ਨਹੀਂ ਦਿਸਦੀ। ਕਦੇ ਕੰਚਨਾ ਨੂੰ ਉਸ ਉੱਪਰ ਤਰਸ ਆਉਂਦਾ ਹੈ, ਕਦੇ ਖਿੱਝ ਆਉਂਦੀ ਹੈ ਇਹ ਮਰਦੀ ਕਿਉਂ ਨਹੀਂ..? ਅਜੇ ਹੋਰ ਕੀ ਵੇਖਣਾ ਚਾਹੁੰਦੀ ਹੈ? ਫਿਰ ਇਹੀ ਸੁਆਲ ਉਸਨੇ ਆਪਣੇ ਆਪ ਨੂੰ ਕੀਤਾ L.. 

ਸੜਕ ‘ਤੇ ਦੁਚਿੱਤੀ ਵਿਚ ਖੜ੍ਹੀ ਹੈ ਕਿਧਰ ਜਾਵਾਂ.? ਤਾਰਾ ਅਜੇ ਆਈ ਨਹੀਂ ਹੋਵੇਗੀ। ਰਤਨਾ ਦਾ ਵੀ ਕੋਈ ਪਤਾ ਨਹੀਂ ਹੈ। ਮੈਦਾਨ ਵਿਚ ਰੈਲੀ ਹੈ, ਉਥੇ ਅੱਜ ਪੁਲਸ ਬਹੁਤ ਹੋਵੇਗੀ। ਗੰਗਾ ਦੇ ਕੰਢੇ ਜਾ ਕੇ ਬੈਠਾਂ..? ਪਰਸ ਵਿਚ ਤਾਂ ਮੂੜੀ* ਖਾਣ ਲਈ ਵੀ ਪੈਸੇ ਨਹੀਂ…। 

ਫਿਰ…? ਇਸਦਾ ਕੋਈ ਹੱਲ ਨਹੀਂ ਹੈ ਉਸ ਕੋਲ। ਚੰਗਾ ਹੈ, ਤਾਰਾ ਕੋਲ ਹੀ ਜਾਵਾਂ। ਉਥੇ ਕਿਸੇ ਨਾਲ ਕਮਰਾ ਸ਼ੇਅਰ ਕਰਨ ਬਾਰੇ ਵੀ ਗੱਲ ਕਰਨੀ ਹੈ। ਦੇਵਕੀ ਕਦੋਂ ਧੱਕਾ ਦੇ ਕੇ ਕੱਢ ਦੇਵੇ? ਕੀ ਪਤਾ। ਤੇ ਉਹ ਖਿਦਰਪੁਰ ਜਾਣ ਵਾਲੀ ਬੱਸ ਵਿਚ ਸਵਾਰ ਹੋ ਜਾਂਦੀ ਹੈ। 

ਤੀਹ

ਖਿਦਰਪੁਰ ਦੇ ਬਾਹਠ-ਗੰਜ ਇਲਾਕੇ ਵਿਚ, ਦਿਨ ਵੇਲੇ ਹੀ ਲੜਕੀਆਂ ਦੇ ਝੁੰਡ ਸੜਕਾਂ ‘ਤੇ ਨਿਕਲ ਆਉਂਦੇ ਹਨ। ਰਾਤ ਦਾ ਕੌਣ ਇੰਤਜ਼ਾਰ ਕਰੇ? ਜੇ ਭੁੱਖ ਰਾਤ ਤਕ ਸਬਰ ਨਹੀਂ ਕਰਦੀ ਤਾਂ ਇਹ ਲੜਕੀਆਂ ਕਿਉਂ ਸਬਰ ਕਰਨ? ਇਹੀ ਸੋਚ ਕੇ ਇਹ ਸਵੇਰ ਤੋਂ ਹੀ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਤੇ ਫਿਰ ਭੁੱਖ ਵਾਂਗ ਹੀ ਕਾਮ ਦੀ ਹਵਸ ਦਾ ਵੀ ਕੋਈ ਵੇਲਾ ਹੁੰਦੈ। ਇਹ ਹੱਸ ਕੇ ਆਖਦੀਆਂ ਹਨ. “ਅਸੀਂ ਵੀ ਫ਼ੌਜੀਆਂ ਵਾਂਗ ਸਦਾ ਰੈਡੀ ਹੁੰਦੀਆਂ ਹਾਂ, ਆਵਾਜ਼ ਮਾਰੀ ਤੇ ਸਲੂਟ ਮਾਰਕੇ ਹਾਜ਼ਰ।” 

ਕੰਚਨਾ ਤਾਰਾ ਦੇ ਕਮਰੇ ਵੱਲ ਜਾ ਰਹੀ ਹੈ। ਇਕ ਮੈਲੀ ਜਿਹੀ ਧੋਤੀ ਵਾਲਾ ਦਲਾਲ ਦੇ ਗਾਹਕਾਂ ਦੇ ਪਿੱਛੇ ਲੱਗਿਆ ਹੋਇਆ ਹੈ। 

”ਏਕਦਮ ਨਯਾ ਮਾਲ ਹੈ। ਆਸਾਮ ਸੇ ਆਇਆ ਹੈ।” 

‘‘ਸਾਲੇ ਜਿਹੜੀ ਹਜਾਰਾਂ ਨਾਲ ਸੁੱਤੀ ਹੋਈ ਆਖਣਗੇ ਨਇਆ ਮਾਲ ਹੈ ।’ਗਾਹਕ ਆਪਸ ਵਿਚ ਗੱਲਾਂ ਕਰਕੇ ਹੱਸਦੇ ਹਨ। ਫਿਰ ਲੜਕੀਆਂ ਦੇ ਇਕ ਝੁੰਡ ਕੋਲ ਜਾ ਕੇ ਰੁਕਦੇ ਹਨ। 

ਕੋਈ ਅੱਖਾਂ ਮਟਕਾਉਂਦੀ ਹੈ। ਕੋਈ ਪੱਟ ਦਿਖਾਉਂਦੀ ਹੈ ਤੇ ਕੋਈ ਹਿੱਕ ਦੇ ਉਭਾਰ। 

“ਆਉ ਨਾ, ਅੰਦਰ ਚੱਲਕੇ ਬਾਤ ਕਰੇਗਾ । ਇਕ ਲੜਕੀ ਇਸ਼ਾਰਾ ਕਰਕੇ ਬੋਲਦੀ ਹੈ। 

”ਪੈਸੇ ਬੋਲ ਪਹਿਲੇ ।” ਉਨ੍ਹਾਂ ਵਿਚੋਂ ਇਕ ਬੋਲਦਾ ਹੈ। 

“ਤੂੰ ਉੱਪਰ ਆਏਂਗਾ ਤਾਂ ਮੈਂ ਪੈਸੇ ਲਊਂਗੀ। ਜੇ ਤੂੰ ਥੱਲੇ ਹੋਇਆ ਤਾਂ ਮੈਂ ਪੈਸੇ ਦਿਆਂਗੀਆ ਜਾ । ਕੁਝ ਲੜਕੀਆਂ ਹੱਸਦੀਆਂ ਹਨ। 

”ਚੱਲ ਸਾਲੀ ਖੱਚੜ।’ ਦੋਵੇਂ ਤੁਰਨ ਲੱਗਦੇ ਹਨ। 

“ਅਰੇ ਰੁਕੋ ਨਾ।” ਇਕ ਉਨ੍ਹਾਂ ਦਾ ਰਾਹ ਰੋਕਦੀ ਹੈ। ”ਆਓ ਨਾ, ਠੀਕ ਸੇ ਬੈਠੇਗਾ, ਜੋ ਬੋਲੇਗਾ ਕਰੇਗਾ।’ 

”ਜੋ ਬੋਲੇਗਾ ਕਰੇਗਾ..?” ਇਕ ਸ਼ਰਾਰਤ ਨਾਲ ਪੁੱਛਦਾ ਹੈ। 

”ਹਾਂ, ਸੀਧਾ ਵੀ, ਪੁੱਠਾ ਵੀ । ਲੜਕੀ ਪੱਟ ‘ਤੇ ਥਾਪੀ ਮਾਰ ਕੇ ਅੱਖ ਦੱਬਦੀ ਹੈ। 

ਕੰਚਨਾ ਨੀਵੀਂ ਪਾਈ ਉਨ੍ਹਾਂ ਦੇ ਕੋਲੋਂ ਦੀ ਲੰਘ ਗਈ ਹੈ। 

ਗੱਲਬਾਤ ਤੈਅ ਹੋ ਜਾਣ ‘ਤੇ ਦੋਵੇਂ ਲੜਕੀਆਂ ਲੈ ਕੇ ਕਮਰਿਆਂ ਵਿਚ ਜਾਣ ਲੱਗਦੇ ਹਨ। ਤੰਗ ਜਿਹੇ ਲਾਂਘੇ ਵਿਚ ਹੀ ਇਕ ਗਾਹਕ ਲੜਕੀ ਨੂੰ ਜੱਫੀ ਵਿਚ ਲੈਣ ਲੱਗਾ ਤਾਂ ਉਹ ਅੱਗੋਂ ਝਿੜਕਦੀ ਹੈ, ”ਠਹਿਰ ਨਾ ਹਰਾਮੀ.. ।” 

”ਗਾਲ੍ਹ ਕੱਢਦੀ ਹੈ ਸਾਲੀ ।” ਉਹ ਗੁੱਸਾ ਦਿਖਾਉਂਦਾ ਹੈ। 

”ਏਹ ਤੋ ਪਿਆਰ ਸੇ ਯਾਰ… ।” ਕੁੜੀ ਨਖ਼ਰਾ ਦਿਖਾਉਂਦੀ ਹੈ। 

ਸੜਕ ‘ਤੇ ਖੜ੍ਹੀਆਂ ਅਤੇ ਅੰਦਰ ਆਈਆਂ ਲੜਕੀਆਂ ਦੇ ਵਰਤਾਰੇ ਵਿਚ ਅਚਾਨਕ ਤਬਦੀਲੀ ਆ ਜਾਂਦੀ ਹੈ। ਉਦੋਂ ਗਾਹਕ ਫਸਾਉਣਾ ਹੁੰਦਾ ਹੈ। ਹੁਣ ਗਾਹਕ ਭੁਗਤਾਉਣਾ ਹੁੰਦਾ ਹੈ। 

ਕੰਚਨਾ ਨੇ ਦੇਖਿਆ, ਤਾਰਾ ਅਜੇ ਕਮਰੇ ਵਿਚ ਹੀ ਹੈ। ਥਾਲੀ ਵਿਚ ਥੋੜ੍ਹੇ ਚਾਵਲ, ਪਤਲੀ ਜਿਹੀ ਦਾਲ ਨਾਲ ਛੋਟੀਆਂ ਬੱਚੀਆਂ ਨੂੰ ਖੁਆ ਰਹੀ ਹੈ। ਕੰਚਨ ਨੂੰ ਦੇਖਦਿਆਂ ਹੀ ਮਹਿਸੂਸ ਹੋਇਆ। ਉਸਨੂੰ ਵੀ ਭੁੱਖ ਲੱਗੀ ਹੈ. ਪਰ ਉਸਨੇ ਜ਼ਾਹਰ ਨਹੀਂ ਹੋਣ ਦਿੱਤਾ। ਤਾਰਾ ਕੁਝ ਪੁੱਛਣ ਵਾਲਿਆਂ ਵਾਂਗ ਕੰਚਨਾ ਵੱਲ ਝਾਕਦੀ ਹੈ। ਚਾਵਲ ਖਾਣ ਲਈ ਦਾਅਵਤ ਦੇਣ ਦੀ ਉਸ ਵਿਚ ਹਿੰਮਤ ਨਹੀਂ ਹੈ। ਕੰਚਨਾ ਵੀ ਸਮਝਦੀ ਹੈ। ਇਨ੍ਹਾਂ ਮੁੱਠੀ ਭਰ ਚਾਵਲਾਂ ਦੀ ਖ਼ਾਤਰ, ਤਾਰਾ ਨੂੰ ਪਤਾ ਨਹੀਂ ਕਿਹੜੇ-ਕਿਹੜੇ ਪੱਤਣ ਤਰਨੇ ਪਏ ਹੋਣਗੇ। 

”ਤਾਰਾ, ਦੇਵਕੀ ਨੇ ਅੱਜ ਹੀ ਕਮਰਾ ਖ਼ਾਲੀ ਕਰਨ ਲਈ ਕਿਹੈ…?” ਕੰਚਨਾ ਦੇ ਮੂੰਹੋਂ ਮਰੇ ਜਿਹੇ ਬੋਲ ਨਿਕਲਦੇ ਹਨ। 

ਬੱਚੀ ਦੇ ਮੂੰਹ ਵਿਚ ਚੌਲਾਂ ਦੀ ਬੁਰਕੀ ਪਾਉਣ ਜਾ ਰਿਹਾ ਹੱਥ ਥਾਏਂ ਰੁਕ ਜਾਂਦਾ ਹੈ। ”ਫਿਰ..? ਛੱਡ ਆਈਂ ਐ… ਉਥੋਂ..?” ਤਾਰਾ ਚਿੰਤਾ ਨਾਲ ਪੁੱਛਦੀ ਹੈ। 

”ਨਹੀਂ, ਅਜੇ ਤਾਂ ਨਹੀਂ। ਆਖ ਆਈ ਆਂ ਅੱਜ ਸ਼ਾਮ ਤਕ ਦੇਵਕੀ ਨੂੰ ਕਿਰਾਇਆ ਮਿਲ ਜਾਵੇਗਾ ਜਾਂ ਕਮਰਾ।” 

“ਸ਼ਾਮ ਤਕ ਕਿਰਾਏ ਦਾ ਪ੍ਰਬੰਧ ਤਾਂ ਹੋਣੋਂ ਰਿਹਾ। ਜੇ ਕਮਰਾ ਖ਼ਾਲੀ ਕਰਨਾ ਪਿਆ, ਜਾਏਂਗੀ ਕਿੱਥੇ…?” 

”ਏਸੇ ਲਈ ਤਾਂ ਆਈਂ ਆਂ ਤੇਰੇ ਕੋਲ ਤੂੰ ਹੀ ਦੱਸ ਕੀ ਕਰਾਂ ਮੈਂ..?” ਕੰਚਨਾ ਜਿਵੇਂ ਸੱਚਮੁਚ ਹਾਰ ਗਈ ਹੈ। ਉਸਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਤਾਰਾ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿਉਂ ਜੀਵੀ ਜਾ ਰਹੀ ਹਾਂ ਮੈਂ..? ਮਾਂ-ਬਾਪ ਲਈ. ਰਿਸ਼ਤੇਦਾਰਾਂ ਲਈ, ਆਪਣੇ ਪਿੰਡ ਵਾਲਿਆਂ ਲਈ ਤਾਂ ਮੈਂ ਕਦੋਂ ਦੀ ਮਰ ਚੁੱਕੀ ਹਾਂ। …ਫੇਰ, ਅਜਿਹੇ ਨਿਕੰਮੇ ਜੀਵਨ ਦਾ ਕਿਉਂ ਨਾ ਅੰਤ ਹੀ ਕਰ ਦਿੱਤਾ ਜਾਵੇ।’ 

‘‘ਪਾਗ਼ਲ ਹੋ ਗਈ ਐਂ..?'” ਤਾਰਾ ਉਸਦੀ ਹਾਲਤ ਤੋਂ ਡਰ ਗਈ ਹੈ। 

ਪਹਿਲਾਂ ਤਾਂ ਨਹੀਂ ਸੀ ਹੋਈ, ਹੁਣ ਸ਼ਾਇਦ ਹੋ ਜਾਵਾਂ। ਤਾਰਾ ਮੈਨੂੰ ਪਤਾ ਹੈ, ਤੇਰੇ ਆਪਣੇ ਕੋਲ ਵੀ ਰਹਿਣ ਲਈ ਵਧੇਰੇ ਜਗ੍ਹਾ ਨਹੀਂ ਹੈ। ਫਿਰ ਵੀ ਇਧਰ ਚਲੀ ਆਈ। ਰਤਨਾ ਕੋਲ ਵੀ ਜਗ੍ਹਾ ਨਹੀਂ ਹੈ। ਫਿਰ ਕਿੱਥੇ ਜਾਵਾਂ..? ਸੜਕਾਂ ਤੇ, ਫੁੱਟਪਾਥਾਂ ਉੱਪਰ ਜਾਂ ਪਾਰਕਾਂ ਵਿਚ ਭਟਕਦਿਆਂ ਬੀਨਾ ਮੌਸੀ ਦੀ ਦਸ਼ਾ ਤਕ, ਪਹੁੰਚਣ ਦਾ ਇੰਤਜ਼ਾਰ ਕਰਾਂ..? ਕੀ ਚੰਗਾ ਵੇਖਣ ਲਈ ਜਿਊਂਦੀਆਂ ਹਾਂ ਅਸੀਂ?” ਕੰਚਨਾ ਦੇ ਹੰਝੂ ਨਿਕਲ ਆਉਂਦੇ ਹਨ।… ਤਾਰਾ ਨੀਵੀਂ ਪਾਈ ਬੈਠੀ ਹੈ। ਬੱਚੀ ਆਪ ਹੀ ਹੌਲੀ-ਹੌਲੀ ਚਾਵਲ ਖਾਣ ਲੱਗੀ ਹੈ। ”ਚੰਗਾ, ਜਾਵਾਂਗੀ ਹੁਣ। ਮਾਫ਼ ਕਰੀਂ ਭੈਣ। ਆਪਣਾ ਦੁਖ ਰੋ ਕੇ ਤੇਰਾ ਮਨ ਵੀ ਦੁਖੀ ਕੀਤਾ ਹੈ ਮੈਂ।” ਕੰਚਨਾ ਉੱਠ ਖੜ੍ਹਦੀ ਹੈ। 

“ਕਿਧਰ ਜਾ ਰਹੀ ਹੈਂ ਹੁਣ ?” ਤਾਰਾ ਹਮਦਰਦੀ ਨਾਲ ਪੁੱਛਦੀ ਹੈ। ”ਜਿਧਰ ਕਿਸਮਤ ਲੈ ਜਾਏਗੀ.. ।” ਆਖ ਕੇ ਕੋਚਨਾ ਹਉਕਾ ਲੈਂਦੀ ਹੈ ਤੇ ਤਾਰਾ ਦੇ ਕਮਰੇ ਵਿਚੋਂ ਬਾਹਰ ਨਿਕਲ ਆਉਂਦੀ ਹੈ। 

ਬਾਹਰ ਉਹੀ ਦੋਵੇਂ ਗਾਹਰ ਲੜਕੀਆਂ ਕੋਲ ਅਜੇ ਵੀ ਖੜ੍ਹੇ ਹਨ। ”ਅਰੇ ਤੁਮ ਫਿਰ ਆ ਗਿਆ ਇਧਰ। ਕੀ ਖਾਇਆ ਹੈ ਆਜ…?” ਇਕ ਲੜਕੀ ਛੇੜਦੀ ਹੈ। 

”ਮੇਰਾ ਬਟੂਆ ਗਿਰ ਗਿਆ ਇਧਰ?’ ਇਕ ਗਾਹਕ ਦੱਸਦਾ ਹੈ। ‘‘ਬਟੂਆ… ਸਾਰੀਆਂ ਇਕੋ ਵੇਲੇ ਬੋਲਦੀਆਂ ਹਨ।  

ਕੈਸਾ ਬਟੂਆ ਰੇ..?” ਇਕ ਲੜਕੀ ਗਾਹਕ ਦੀਆਂ ਅੱਖਾਂ ਸਾਹਮਣੇ ਆਪਣਾ ਹੱਥ ਨਚਾਉਂਦੀ ਹੈ। 

”ਅਰੇ ਸਾਲਾ, ਲੋਕ ਤਾਂ ਇਧਰ ਆਪਣਾ ਦਿਲ ਗਿਰਾ ਜਾਂਦੇ ਨੇ। ਆਪਣਾ ਦਿਮਾਗ਼ ਗਿਰਾ ਜਾਂਦੇ ਨੇ, ਤੇਰਾ ਤਾਂ ਬਟੂਆ ਹੀ ਗਿਰਾ ਹੈ।’ ਇਕ ਹੱਸ ਕੇ. ਲੱਕ ਨੂੰ ਹਿਲੋਰਾ ਦੇ ਕੇ ਆਖਦੀ ਹੈ। 

”ਦੇਖੋ ਹਮ ਭੀ ਤੁਮਰੇ ਜੈਸੇ ਹੀ ਹੈ। ਦਿਨ ਭਰ ਟੈਕਸੀ ਚਲਾ ਕੇ, ਲਹੂ-ਪਸੀਨਾ ਇਕ ਕਰਕੇ ਪੈਸੇ ਕਮੌਨੇ ਆਂ। ਜੇ ਮਿਲ ਜਾਂਦਾ ਤਾਂ..?” ਆਖ ਕੇ ਉਦਾਸ ਜਿਹੇ ਉਹ ਮੁੜ ਪੈਂਦੇ ਹਨ। 

“ਸੁਣੋ… ।” ਇਕ ਲੜਕੀ ਪਿੱਛੋਂ ਆਵਾਜ਼ ਦਿੰਦੀ ਹੈ। 

ਦੋਵੇਂ ਮੁੜਦੇ ਹਨ। 

ਲੜਕੀ ਅਗਾਂਹ ਵਧ ਕੇ ਆਪਣੀ ਹਿੱਕ ਉਭਾਰ ਕੇ ਅਪਣੀ ਬਰਾ ਵਿਚ ਤੁੰਨੇ ਬਟੂਏ ਦੀ ਦਿਸਦੀ ਇਕ ਨੁੱਕਰ ਵੱਲ ਇਸ਼ਾਰਾ ਕਰਕੇ ਪੁੱਛਦੀ ਹੈ, ”ਏਹੀ ਹੈ ਨਾ…?” 

”ਏਹੀ ਹੈ।’ ਆਖਦਿਆਂ ਇਕ ਗਾਹਕ ਦੇ ਚਿਹਰੇ ‘ਤੇ ਰੌਣਕ ਆ ਜਾਂਦੀ ਹੈ। 

‘”ਏਕ ਬਾਰ ਔਰ ਅੰਦਰ ਚਲੋ, ਤਬ ਦੂੰਗੀ ਬਟੂਆ।” ਲੜਕੀ ਨਖ਼ਰੇ ਨਾਲ ਆਖਦੀ ਹੈ ਤਾਂ ਸਾਰੀਆਂ ਫੇਰ ਹੱਸ ਪੈਂਦੀਆਂ ਹਨ। 

”ਠੀਕ ਹੈ, ਉਨੇ ਪੈਸੇ ਰੱਖ ਕੇ ਬਟੂਆ ਦੇ ਦੋ। 

“ਅਰੇ ਜਾ ਜਾ…ਬੜਾ ਆਇਆ ਖ਼ੈਰਾਤ ਦੇਨੇ ਵਾਲਾ। ਅਬੀ ਤੋ ਬੋਲਾ ਥਾ ਹਮ ਤੁਮਰੇ ਜੈਸਾ ਹੈ।’ ਲੜਕੀਆਂ ਦੀਆਂ ਅੱਖਾਂ ਵਿਚ ਰੋਹ ਟਪਕਦਾ ਹੈ। 

”ਚਲੋ ਇਨਾਂਮ ਸਮਝ ਕੇ ਜੋ ਇੱਛਾ ਰੱਖ ਲੋ।’ ਗਾਹਕ ਖ਼ੁਸ਼ ਹੈ। 

”ਤੂੰ ਕੋਈ ਮੰਤਰੀ ਹੈ ਰੇ। ਇਨਾਮ ਦੇਤਾ ਹੈ। ਆ ਤੇਰੇ ਕੋ ਹਮ ਇਨਾਮ ਦੇਤਾ ਹੈ। 

ਨਕਾਲ ਲੇ ਹੀਆਂ ਸੇ।” ਲੜਕੀ ਬਾਹਾਂ ਪਿੱਛੇ ਕਰਕੇ, ਗਾਹਕ ਸਾਹਮਣੇ ਹਿੱਕ ਉਭਾਰਦੀ ਹੈ। 

ਗਾਹਕ ਝਿਜਕ ਰਿਹਾ ਹੈ। 

”ਆ ਨਾ, ਸਾਲਾ ਅੰਦਰ ਕਮਰਾ ਮੇਂ ਤੋ ਬੋਲਤਾ ਥਾ, ਹਮ ਸ਼ਾਦੀ ਬਨਾਏਗਾ।’ ਲੜਕੀ ਗਾਹਕ ਲਈ ਚੁਣੌਤੀ ਬਣੀ ਖੜ੍ਹੀ ਹੈ। 

ਗਾਹਕ ਸੰਕੋਚ ਨਾਲ ਬਰਾ ‘ਚ ਟੁੰਗਿਆ ਬਟੂਆ ਇਉਂ ਖਿੱਚਦਾ ਹੈ, ਜਿਵੇਂ ਜਿਉਂਦਾ ਬਿੱਛੂ ਚੁੱਕਣ ਲੱਗਿਆ ਹੋਵੇ। 

”ਅਪਨਾ ਪੈਸਾ ਗਿਨ ਲੋ। ਕਾ ਹੂਆ ਹਮ ਰੰਡੀ ਕਾ ਪੇਸ਼ਾ ਕਰਤਾ ਹੈ। ਹਮ ਲੋਗ ਤੁਮ ਲੋਗੋਂ ਕੀ ਤਰ੍ਹਾਂ ਬੇਈਮਾਨ ਨਹੀਂ ਹੈ। ਅੰਦਰ ਚਲਤਾ ਹੈ ਤੋ ਚਲੋ, ਨਹੀਂ ਤਾਂ ਆਪਣਾ ਰਸਤਾ ਦੇਖੋ। ਹਮ ਲੋਗ ਕਾ ਧੰਦੇ ਕਾ ਟੈਮ ਹੈ।” ਲੜਕੀ ਟਰੈਫ਼ਿਕ ਸਿਪਾਹੀ ਵਾਂਗ ਜਾਣ ਲਈ ਇਸ਼ਾਰਾ ਕਰਦੀ ਹੈ। 

ਉਨ੍ਹਾਂ ਦੇ ਅੱਗੇ ਅੱਗੇ ਹੀ ਜਾ ਰਹੀ ਹੈ ਕੰਚਨਾ। ਸੁਸਤ ਜਿਹੀ, ਸਾਹ-ਸਤ ਹੀਣ। ਮਨ ਅੰਦਰ ਜਵਾਰਭਾਟਾ ਉੱਠ ਰਿਹਾ ਹੈ। ਕਿਧਰ ਜਾਵੇਗੀ ਹੁਣ? ਦੇਵਕੀ ਮੌਸੀ ਨੂੰ ਕੀ ਆਖਾਂਗੀ ਜਾ ਕੇ? ਮੈਦਾਨਾਂ ਵਿਚ ਕਿੰਨਾ ਕੁ ਚਿਰ ਘੁੰਮਦੀ ਰਹਾਂਗੀ? 

ਬਿਨਾਂ ਸੋਚੇ-ਸਮਝੇ ਸਾਹਮਣੇ ਆਈ ਟਰਾਮ ‘ਤੇ ਚੜ੍ਹ ਜਾਂਦੀ ਹੈ। ਜਾਣਦੀ ਹੈ, ਇਹ ਧਰਮਤਲਾ ਦੇ ਮੈਦਾਨਾਂ ਵੱਲ ਹੀ ਜਾ ਰਹੀ ਹੈ। ਕੰਡਕਟਰ ਟਿਕਟ ਲੈਣ ਲਈ ਆਖਦਾ ਹੈ, 

ਤਾਂ ਕਹਿੰਦੀ ਹੈ,”ਇਕ ਕਾਲੀਘਾਟ।’ 

”ਏਹ ਕਾਲੀਘਾਟ ਨਹੀਂ ਜਾਏਗੀ। ਮੂਰਖ ਹੈਂ ਤੂੰ?” ਕੰਡਕਟਰ ਗੁੱਸੇ ਹੁੰਦਾ ਹੈ। 

”ਠੀਕ ਹੈ ਬਾਬਾ ਗੁੱਸਾ ਕਿਉਂ ਦਖੋਂਨੈ। ਅਗਲੇ ਸਟਾਪ ‘ਤੇ ਉੱਤਰ ਜਾਵਾਂਗੀ” ਤੇ ਕੰਚਨਾ ਸੱਚ ਹੀ ਇਕ ਸਟਾਪ ਹੋਰ ਛੱਡ ਕੇ ਉੱਤਰ ਜਾਂਦੀ ਹੈ। 

”ਚਲੋ ਟਿਕਟ ਦੇ ਪੈਸੇ ਤਾਂ ਬਚੇ। ਮੈਦਾਨਾਂ ਤਕ ਇੰਨਾ ਕੁ ਪੈਦਲ ਤੁਰਿਆ ਹੀ ਜਾਏਗਾ। ਕੀ ਪਤਾ ਕੋਈ ਗਾਹਕ ਹੀ ਇਧਰ ਮਿਲ ਪਵੇ।’ 

ਮੈਦਾਨਾਂ ਦੇ ਅੰਦਰ ਦਰੱਖ਼ਤਾਂ ਦੇ ਮੁੱਢਾਂ ਨਾਲ ਪ੍ਰੇਮੀ ਜੋੜੇ ਬੈਠੇ ਹਨ। ਕੋਈ, ਲੜਕੀ ਦੇ ਪੱਟਾਂ ‘ਤੇ ਸਿਰ ਰੱਖੀ ਪਿਆ ਹੈ। ਕੋਈ ਲੜਕਾ, ਕਿਸੇ ਲੜਕੀ ਨੂੰ ਗੋਦ ਵਿਚ ਲਈ ਬੈਠਾ ਹੈ।…ਕੀ ਇਹ…ਲੋਕ ਧੰਦਾ ਨਹੀਂ ਕਰਦੇ? ਕੰਚਨਾ ਸੋਚਦੀ ਹੈ। ਘਰੋਂ ਤਾਂ ਕਾਲਜ ਵਿਚ ਪੜ੍ਹਨ ਲਈ ਆਏ ਹਨ. ਇਥੇ? ਕਿਹੜੀ ਪੜ੍ਹਾਈ ਹੋ ਰਹੀ ਹੈ? ਕੀ ਮਾਂ-ਬਾਪ ਨਹੀਂ ਜਾਣਦੇ? …ਲੜਕੀਆਂ ਪਰਸਾਂ ਵਿਚ ਨਿਰੋਧ ਲੈ ਕੇ ਘੁੰਮਦੀਆਂ ਹਨ। ਡਾਕਟਰਾਂ ਤੋਂ ਗਰਭਪਾਤ ਕਰਵਾਉਂਦੀਆਂ ਹਨ, ਪਰ ਫਿਰ ਵੀ ਸਾਊ-ਘਰਾਂ ਦੀਆਂ ਜਾਈਆਂ ਹਨ। ਸਤੀ-ਸਵਿੱਤਰੀਆਂ ਹਨ। ਕੰਜਕਾਂ ਹਨ। 

ਉਹ ਪ੍ਰੇਮੀ-ਜੋੜਿਆਂ ਦੇ ਕੋਲੋਂ ਦੀ ਲੰਘੀ ਆ ਰਹੀ ਹੈ। ਕਦੇ ਟੇਢੀ ਅੱਖ ਨਾਲ ਉਨ੍ਹਾਂ ਵੱਲ ਝਾਕਦੀ ਹੈ। ਮਹਾਨਗਰ ਵਿਚ ਕੀ ਹੋ ਰਿਹਾ ਹੈ। ਪ੍ਰਾਂਤ ਵਿਚ ਕੀ ਹੋ ਰਿਹਾ ਹੈ। ਦੇਸ਼ ਵਿਚ ਕੀ ਹੋ ਰਿਹਾ ਹੈ, ਕੋਈ ਚਿੰਤਾ ਨਹੀਂ ਹੈ। ਸੰਧਿਆ ਵੇਲੇ ਉੱਠ ਕੇ ਆਪਣੇ-ਆਪਣੇ ਘਰ ਚਲੇ ਜਾਣਗੇ।…. ਪਰ ਕੰਚਨਾ ਨੂੰ ਚਿੰਤਾ ਹੈ। ਉਹ ਕਿਹੜੇ ਘਰ ਜਾਏਗੀ? ਕੌਣ ਉਸਦਾ ਇੰਤਜ਼ਾਰ ਕਰ ਰਿਹਾ ਹੈ? ਉਹ ਨਾ ਵੀ ਗਈ ਤਾਂ ਕੀ ਫ਼ਰਕ ਪਵੇਗਾ। ਦੇਵਕੀ ਮੌਸੀ ਦਾ ਦੋ ਮਹੀਨਿਆਂ ਦਾ ਕਿਰਾਇਆ ਮਾਰਿਆ ਜਾਵੇਗਾ। ਦੋ ਚਾਰ ਦਿਨ ਉਡੀਕੇਗੀ, ਫਿਰ ਕਿਸੇ ਹੋਰ ਨੂੰ ਕਮਰਾ ਦੇ ਦੇਵੇਗੀ। ਉੱਠਦੀ ਬੈਠਦੀ ਮੈਨੂੰ ਕੋਸੇਗੀL. 

ਕੰਚਨਾ ਸੋਚਦੀ ਹੈ. ਇਕ ਦਰੱਖ਼ਤ ਨਾਲ ਢੋਅ ਲਾ ਕੇ ਸੌਂ ਜਾਵਾਂ। ਪ੍ਰੰਤੂ ਭੁੱਖ ਇੰਨੀ ਲੱਗੀ ਹੈ, ਉਸਨੂੰ ਨੀਂਦ ਕਿਸ ਤਰ੍ਹਾਂ ਆਵੇਗੀ? ਹਉਕਾ ਲੈ ਕੇ ਮਹਾਨਗਰ ਦੀਆਂ ਆਕਾਸ਼ ਛੂੰਹਦੀਆਂ ਇਮਾਰਤਾਂ ਵੱਲ ਤੱਕਣ ਲੱਗਦੀ ਹੈ। 

ਇਕੱਤੀ 

ਤਿੰਨ ਦਿਨ ਹੋ ਗਏ ਹਨ, ਕੰਚਨਾ ਆਪਣੇ ਕਮਰੇ ਵਿਚ ਨਹੀਂ ਆਈ। ਪਹਿਲਾਂ ਤਾਂ ਦੇਵਕੀ ਸੋਚਦੀ ਰਹੀ, ਸ਼ਾਇਦ ਕਮਰੇ ਦਾ ਕਿਰਾਇਆ ਲੈ ਕੇ ਆਵੇਗੀ। ਪਰ ਅੱਜ ਤੀਸਰੇ ਦਿਨ ਸਵੇਰ ਤੋਂ ਹੀ ਉਹ ਚਿੰਤਾ ਕਰਨ ਲੱਗੀ ਹੈ। ਆਪਣੇ ਗਾਉਂ ਤਾਂ ਜਾ ਨਹੀਂ ਸਕਦੀ। ਦੂਸਰਿਆਂ ਅੱਡਿਆਂ ‘ਤੇ ਪਤਾ ਕੀਤਾ ਜਾਵੇ? ਜਾਂ ਕਿਸੇ ਠਾਣੇ ਵਿਚ? ਦੁਪਹਿਰ ਤੋਂ ਬਾਅਦ ਉਸਨੇ ਆਪਣੇ ਬਹੁਤ ਹੀ ਵਿਸ਼ਵਾਸੀ ਦਲਾਲ ਭੇਜੇ ਸਨ। ਉਹ ਵੀ ਨਿਰਾਸ ਹੀ ਮੁੜੇ ਹਨ। ਨਾ ਕਿਸੇ ਅੱਡੇ ‘ਤੇ ਹੈ, ਕਿਸੇ ਠਾਣੇ ਵਿਚ ਵੀ ਨਹੀਂ। ਮੈਦਾਨ ਦੀਆਂ ਕੁਝ ਲੜਕੀਆਂ ਤੋਂ ਵੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ। ਇੰਨਾ ਕੁ ਹੀ ਪਤਾ ਲੱਗਿਆ। ਬਾਹਠ ਗੰਜ ਤਾਰਾ ਕੋਲ ਵੇਖੀ ਗਈ ਸੀ ਦੋ ਦਿਨ ਪਹਿਲਾਂ। ਤਾਰਾ ਵੀ ਕੁਝ ਠੀਕ ਨਹੀਂ ਦੱਸ ਸਕੀ। 

‘ਕੁਝ ਪ੍ਰੇਸ਼ਾਨ ਜਾਪ ਰਹੀ ਸੀ ਕੰਚਨਾ।” ਇਹੀ ਦੱਸਿਆ ਤਾਰਾ ਨੇ। ਦੇਵਕੀ ਦੇ ਮਨ ਵਿਚ ਹੁਣ ਕਈ ਸ਼ੰਕਾਵਾਂ ਉੱਭਰ ਰਹੀਆਂ ਹਨ. ਕਿਤੇ ਹੁਗਲੀ ਨਦੀ ਵਿਚ?’ ਜਾਂ ਕਿਸੇ ਰੇਲਵੇ ਲਾਈਨ ‘ਤੇ? ਇਸ ਤਰ੍ਹਾਂ ਕਰੇਗੀ ਉਹ? ਕੀ ਸੱਚਮੁਚ ਏਨੀ ਦੁਖੀ ਸੀ? ਕੀ ਪਤਾ. ਆਪਣੀ ਮਾਂ ਕੋਲ ਚਲੀ ਗਈ ਹੋਵੇ। ਫਿਰ ਮੇਰਾ ਕਿਰਾਇਆ? ਅਜੇ ਤਾਂ ਉਸਦੇ ਕੱਪੜੇ ‘ਤੇ ਸਾਮਾਨ ਕਮਰੇ ਵਿਚ ਹੀ ਪਿਆ ਹੋਵੇਗਾ। ਗਈ ਤਾਂ ਖ਼ਾਲੀ ਹੱਥ ਹੀ ਸੀ… ਫੇਰ? ਇੰਤਜਾਰ ਕਰਾਂ ਤੇ ਦੇਖਾਂ? ਇਕ ਗੱਲੋਂ ਤਾਂ ਅੱਛਾ ਹੀ ਹੋਇਆ। ਕਲ ਡਾਕਟਰ ਨੇ ਦੱਸਿਆ ਸੀ… ਉਸ ਲੜਕੀ ਦਾ ਰੋਗ. ਹੁਣ ਇਲਾਜ ਤੋਂ ਪਰ੍ਹੇ ਹੈ। ਆਪਣੇ ਆਪ ਹੀ ਚਲੀ ਗਈ ਹੋਵੇ ਤਾਂ ਚੰਗਾ ਹੀ ਹੈ. ਨਹੀਂ ਤਾਂ ਧੱਕੇ ਨਾਲ ਬਾਹਰ ਕੱਢਣੀ ਪੈਂਦੀ। ਦੋ ਮਹੀਨੇ ਦਾ ਕਿਰਾਇਆ ਈ ਹੈ ਨਾ। ਜੇ ਕਿਸੇ ਹੋਰ ਲੜਕੀ ਨੂੰ ਦੇਵਾਂ, ਕਿਰਾਇਆ ਤਾਂ ਡਬਲ ਹੋਵੇਗਾ ਹੀ, ਤਿੰਨ ਚਾਰ ਹਜ਼ਾਰ ‘ਪਗੜੀ’ ਵੀ ਮਿਲ ਸਕਦੀ ਹੈ। 

ਕਿਤੇ ਮੇਰੇ ਵਿਰੁੱਧ ਵੀ ਤਾਂ ਕੁਝ ਲਿਖ ਕੇ ਕਿਧਰੇ ਦੇ ਦੇਵੇ। ਮਰਨਾ ਹੋਇਆ ਤਾਂ ਮਰੇਗੀ, ਉਹ ਆਪਣੇ ਰੋਗ ਦੇ ਦੁੱਖੋਂ ਤੇ ਦੋਸ਼ੀ ਮੈਨੂੰ ਠਹਿਰਾਏਗੀ। ਫੇਰ ਕੀ ਕਰਾਂਗੀ ਮੈਂ, ਜੇ ਅਜਿਹਾ ਹੋ ਗਿਆ?” ਪੁਲਸ ਦੀ ਖੱਜਲ ਖੁਆਰੀ ਤੋਂ ਬਹੁਤ ਡਰਦੀ ਹੈ ਦੇਵਕੀ। 

ਰੇਖਾ, ਹੇਮਾ ਤੇ ਮਧੂ ਵੀ ਚਿੰਤਤ ਹਨ। ਹੌਲੀ-ਹੌਲੀ ਤਿੰਨਾਂ ਮੰਜ਼ਲਾਂ ‘ਤੇ ਹੀ ਕੰਚਨ ਦੀ ਗ਼ੈਰ ਹਾਜ਼ਰੀ ਬਾਰੇ ਕੰਨਸੋਆਂ ਸੁਣੀਆਂ ਸੁਣਾਈਆਂ ਜਾ ਰਹੀਆਂ ਹਨ। 

ਸ਼ਾਮ ਦੇ ਚਾਰ ਕੁ ਵਜੇ ਦਾ ਵਕਤ ਹੈ। ਲੜਕੀਆਂ ਨਹਾ-ਧੋ ਕੇ ਤਿਆਰ ਹੋਣ ਦੀ ਤਿਆਰੀ ਵਿਚ ਹਨ। ਦੂਸਰੀ ਮੰਜ਼ਿਲ ਦੀਆਂ ਲੜਕੀਆਂ ਭਾਵੇਂ ਹਰ ਰੋਜ਼ ਨਿਖਰਨ- ਸੰਵਰਨ ਲੱਗੀਆਂ ਹਨ, ਪਰ ਚਿਹਰੇ ਉਦਾਸ ਹਨ। ਵਾਰ-ਵਾਰ ਉਹ ਕੰਚਨਾ ਦੇ ਬੰਦ ਕਮਰੇ ਵੱਲ ਤੱਕਦੀਆਂ ਹਨ। ਇਕ-ਦੂਸਰੀ ਨੂੰ ਪੁੱਛਦੀਆ ਹਨ. ਕਿਸੇ ਨੂੰ ਕੁਝ ਆਖ ਕੇ ਤਾਂ ਨਹੀਂ ਗਈ?” 

ਅਜਿਹੇ ਸੋਗੀ ਮਾਹੌਲ ਵਿਚ ਦੋ-ਜਣੇ, ਪੌੜੀਆਂ ਚੜ੍ਹ ਕੇ ਉੱਪਰ ਆਏ ਹਨ। ਇਕ ਦੇ ਮੋਢੇ ਵਿਚ ਬੈਗ ਹੈ, ਅੱਖਾਂ ਤੇ ਮੋਟੀਆਂ ਐਨਕਾਂ ਹਨ। ਦੂਸਰੇ ਦੀ ਜ਼ਰਾ-ਜ਼ਰਾ ਦਾੜ੍ਹੀ ਵਧਾਈ ਹੋਈ ਹੈ। ਉਸ ਦੇ ਮੋਢੇ ‘ਤੇ ਕੈਮਰਾ ਲਟਕ ਰਿਹਾ ਹੈ। ਦੋਨੋਂ ਪੜ੍ਹੇ-ਲਿਖੇ ਦਿਸਦੇ ਹਨ। ਉਹ ਇੰਨੇ ਵਿਸ਼ਵਾਸ ਨਾਲ ਇਥੇ ਆਏ ਹਨ, ਜਿਵੇਂ ਪਹਿਲਾਂ ਵੀ ਇਥੇ ਆਉਂਦੇ ਰਹੇ ਹਨ। 

ਨੌਕਰ ਕਾਹਲੀ ਨਾਲ ਦੇਵਕੀ ਮੌਸੀ ਕੋਲ ਜਾ ਕੇ ਗਾਹਕਾਂ ਦੀ ਆਮਦ ਬਾਰੇ ਸੂਚਨਾ ਦਿੰਦਾ ਹੈ। ਝੱਟ ਹੀ ਸਾਂਝੇ ਕਮਰੇ ਵਿਚ ਰੇਖਾ, ਮਧੂ ਤੇ ਹੇਮਾ ਪਹੁੰਚ ਗਈਆਂ ਹਨ। ਦੇਵਕੀ ਵੀ ਪਿਛੇ-ਪਿੱਛੇ ਹੀ ਆ ਗਈ ਹੈ। 

ਦਾੜ੍ਹੀ ਵਾਲਾ ਆਦਮੀ ਅੱਜ ਫਿਰ ਆਪਣੇ ਆਉਣ ਦਾ ਮਨੋਰਥ ਦੱਸਦਾ ਹੈ ਤਾਂ ਦੇਵਕੀ ਇਨਕਾਰ ਕਰ ਦਿੰਦੀ ਹੈ। 

”ਨਹੀਂ ਬਾਬੂ ਜੀ. ਆਪ ਲੋਕ ਉਲਟਾ ਸਿੱਧਾ ਲਿਖ ਦਿੰਦੇ ਹੋ। ਫੇਰ ਸਾਨੂੰ ਪ੍ਰੇਸ਼ਾਨੀ ਹੁੰਦੀ ਹੈ।” 

ਅਸੀਂ ਜਿੰਨੀ ਵਾਰ ਆਏ ਹਾਂ। ਤੁਹਾਡੇ ਧੰਦੇ ਦਾ ਨੁਕਸਾਨ ਨਹੀਂ ਹੋਣ ਦਿੱਤਾ। ਲੜਕੀਆਂ ਸਾਨੂੰ ਪਹਿਚਾਨਦੀਆਂ ਵੀ ਹਨ। ਅਸੀਂ ਕਦੇ ਵੀ ਪ੍ਰੇਸ਼ਾਨ ਨਹੀਂ ਕੀਤਾ। ਜੇ ਮੂਡ ਠੀਕ ਹੋਇਆ ਤਾਂ ਕੋਈ ਜਾਣਕਾਰੀ ਲੈ ਲਈ, ਨਹੀਂ ਤਾਂ ਚੁੱਪਚਾਪ ਚਲੇ ਜਾਂਦੇ ਹਾਂ। 

ਅਸੀਂ ਤੁਹਾਡੇ ਜੀਵਨ ‘ਤੇ ਖੋਜ ਕਰ ਰਹੇ ਹਾਂ। ਆਪਣੀ ਇੱਛਾ ਨਾਲ ਅਸੀਂ ਇਹ ਵਿਸ਼ਾ ਚੁਣਿਆ ਹੈ। ਅੱਡਿਆਂ ਦਾ ਸਰਵੇ ਕਰ ਰਹੇ ਹਾਂ। ਤੁਹਾਡੇ ਨਾਮ ਪੂਰੇ ਗੁਪਤ ਰੱਖਣ ਲਈ ਅਸੀਂ ਵਚਨਵੱਧ ਹੋਵਾਂਗੇ। ਤੁਹਾਡੀਆਂ ਤਕਲੀਫ਼ਾਂ, ਤੁਹਾਡੀਆਂ ਸਮੱਸਿਆਵਾਂ ਦਾ ਕੋਈ ਹੱਲ ਲਭਣ ਦਾ ਯਤਨ ਕਰਾਂਗੇ। ਸਾਡੇ ਖੋਜ ਦਾ ਉਦੇਸ ਹੈ, ਤੁਸੀਂ ਭਾਰਤ ਦੇ ਹਰ ਨਾਗਰਿਕ ਵਾਂਗ ਪੂਰੇ ਮਾਣ-ਸਤਿਕਾਰ ਨਾਲ ਰਹੋ? ਮੋਟੀਆਂ ਐਨਕਾਂ ਵਾਲਾ ਵੇਰਵੇ ਨਾਲ ਦੱਸਦਾ ਹੈ। 

ਦੇਵਕੀ ਹੱਸਦੀ ਹੈ। ਫਿਰ ਵਿਅੰਗ ਨਾਲ ਆਖਦੀ ਹੈ। ”ਜਿਹੜੇ ਨੇਤਾ ਸਾਡੇ ਕਲਿਆਣ ਲਈ ਬੜੀਆਂ ਬੜੀਆਂ ਗੱਲਾਂ ਮਾਰਦੇ ਹਨ, ਸਾਨੂੰ ਸਮਾਜ ਦਾ ਕਲੰਕ ਦੱਸਦੇ ਹਨ। ਰਾਤ ਦੇ ਹਨੇਰੇ ਵਿਚ ਉਹੀ ਨੇਤਾ ਆਪਣੀਆਂ ਅਚਕਨਾਂ ਤੇ ਟੋਪੀਆਂ ਸਾਡੀਆਂ ਖੂੰਟੀਆਂ ‘ਤੇ ਆ ਲਟਕਾਉਂਦੇ ਨੇ।” 

”ਅਜਿਹੇ ਲੋਕਾਂ ਬਾਰੇ ਹੀ ਤਾਂ ਅਸੀਂ ਪੁੱਛਗਿੱਛ ਕਰ ਰਹੇ ਹਾਂ।’ 

”ਧੰਦੇ ਦਾ ਵਕਤ ਹੈ। ਕਦੀ ਫਿਰ ਆਣਾ। ਅੱਜ ਕਿਸੇ ਕਾਰਨ ਮੇਰੀਆਂ ਲੜਕੀਆਂ ਦਾ ਮੂਡ ਵੀ ਠੀਕ ਨਹੀਂ ਹੈ।” ਅੱਧੀ ਕੁ ਸਹਿਮਤ ਹੋ ਕੇ ਦੇਵਕੀ ਕਹਿੰਦੀ ਹੈ। 

ਅੱਜ ਸਾਨੂੰ ਵਾਪਸ ਨਾ ਕਰੋ। ਅੱਜ ਅਸੀਂ ਪੂਰੀ ਤਿਆਰੀ ਨਾਲ ਆਏ ਹਾਂ। ਜਿੰਨਾ ਵਕਤ ਅਸੀਂ ਲਵਾਂਗੇ, ਉਸ ਦੀ ਕੀਮਤ ਦਿਆਂਗੇ। ਕੋਈ ਪ੍ਰੇਸ਼ਾਨੀ ਵਾਲਾ ਪ੍ਰਸ਼ਨ ਵੀ ਨਹੀਂ ਪੁੱਛਾਂਗੇ। ਲੜਕੀਆਂ ਦੀ ਇੱਛਾ ਨਾਲ ਹੀ ਸਾਰੀ ਗੱਲਬਾਤ ਹੋਵੇਗੀ। ਦਾੜ੍ਹੀ ਵਾਲਾ, ਬੀਮਾ ਕੰਪਨੀ ਦੇ ਏਜੰਟ ਵਾਂਗ ਦੇਵਕੀ ਨੂੰ ਆਪਣੇ ਪ੍ਰਭਾਵ ਹੇਠ ਲੈ ਰਿਹਾ ਹੈ। ਦੇਵਕੀ ਚੁੱਪ ਹੈ। ਸੋਚ ਰਹੀ ਹੈ। ਕੀ ਕਹੇ? 

”ਮੌਸੀ, ਇਨ੍ਹਾਂ ਨੂੰ ਉੱਪਰ ਭੇਜ. ਮਨੀਸ਼ਾ ਕੋਲ ਤੇ ਨਾਲੇ ਉਥੇ ਚੰਦਾ ਤੇ ਸ਼ਮ੍ਹਾ ਵੀ ਨੇ।” ਹੇਮਾ ਦੇ ਸੁਝਾਅ ਨੇ ਦੇਵਕੀ ਦੀ ਉਲਝਣ ਸੁਲਝਾ ਦਿੱਤੀ ਤੇ ਉਹ ਉਨ੍ਹਾਂ ਨੂੰ ਉੱਪਰਲੀ ਮੰਜ਼ਲ ਦੀਆਂ ਪੌੜੀਆਂ ਵੱਲ ਇਸ਼ਾਰਾ ਕਰਦੀ ਹੈ। 

”ਪਹਿਲਾਂ ਹੇਠਾਂ ਆਏ. ਉਨ੍ਹਾਂ ਇਥੇ ਭੇਜ ਦਿੱਤਾ। ਹੁਣ ਤੁਸੀਂ ਉੱਪਰ ਭੇਜ ਰਹੀਆਂ ਹੋ। ਉਸ ਤੋਂ ਉੱਪਰ ਹੋਰ ਮੰਜ਼ਲ ਤਾਂ ਨਹੀਂ?” ਮੋਟੀਆਂ ਐਨਕਾਂ ਵਾਲੇ ਨੇ ਵਿਅੰਗ ਨਾਲ ਕਿਹਾ ਤਾਂ ਮਧੁ ਬੋਲੀ, ”ਉਸ ਤੋਂ ਉੱਪਰ ਵੀ ਹੈ, ਪਰ ਬਹੁਤ ਜ਼ਿਆਦਾ ਉੱਪਰ ਹੈ।” 

ਉਸ ਦੀ ਗੱਲ ‘ਤੇ ਸਾਰੀਆਂ ਹੱਸ ਪੈਂਦੀਆਂ ਹਨ। ਦੋਹਾਂ ਵਲੋਂ ਦੇਵਕੀ ਨੂੰ ਨਾਲ ਚੱਲਣ ਲਈ ਜ਼ੋਰ ਪਾਉਣ ‘ਤੇ ਦੇਵਕੀ ਉਨ੍ਹਾਂ ਨੂੰ ਮਨੀਸ਼ਾ ਕੋਲ ਛੱਡ ਆਉਂਦੀ ਹੈ। 

“ਆਪ ਫਿਰ ਆ ਗਏ?” ਉਨ੍ਹਾਂ ਨੂੰ ਦੇਖਦਿਆਂ ਹੀ ਮਨੀਸ਼ਾ ਵਿਅੰਗ ਨਾਲ ਕਹਿੰਦੀ ਹੈ। 

ਮਨੀਸ਼ਾ ਨੇ ਬਿਨਾਂ ਬਾਹਾਂ ਤੋਂ ਨੀਵੇਂ ਗਲੇ ਦਾ ਬਲਾਊਜ਼ ਪਹਿਨਿਆ ਹੋਇਆ ਹੈ। ਦੇਵਕੀ ਇਕ ਪਾਸੇ ਲੈ ਜਾ ਕੇ ਉਸ ਨੂੰ ਸਮਝਾਉਂਦੀ ਹੈ ਤਾਂ ਚਿਹਰੇ ਦਾ ਚੁਲਬੁਲਾਪਨ ਗੰਭੀਰਤਾ ਵਿਚ ਬਦਲ ਜਾਂਦਾ ਹੈ। ਆਪਣੇ ਕਮਰੇ ਵਿਚ ਆ ਕੇ ਉਹ ਪੁੱਛਦੀ ਹੈ। ‘ਕੀ पीएगे?” 

ਦਾੜ੍ਹੀ ਵਾਲਾ ਇਕ ਸੌ ਦਾ ਨੋਟ ਉਸ ਵੱਲ ਵਧਾ ਕੇ ਕਹਿੰਦਾ ਹੈ, ”ਪਹਿਲਾਂ ਇਹ ਸਵੀਕਾਰ ਕਰੋ। ਸਾਨੂੰ ਤੁਹਾਡੇ ਕੀਮਤੀ ਵਕਤ ਦੀ ਕਦਰ ਹੈ। ਕੋਸ਼ਿਸ਼ ਕਰਾਂਗੇ, ਜਲਦੀ ਹੀ ਵਿਹਲੇ ਹੋ ਜਾਈਏ।” 

“ਇਹ ਰੱਖੋ ਅਜੇ। ਲੈ ਲਵਾਂਗੀ। ਜਦੋਂ ਆ ਹੀ ਗਏ ਹੋ. ਤੁਹਾਨੂੰ ਸੰਤੁਸ਼ਟ ਕਰਨਾ ਵੀ ਸਾਡੇ ਵਿਵਹਾਰ ਵਿਚ ਸ਼ਾਮਲ ਹੈ। ਮੈਂ ਪੁੱਛਿਆ ਸੀ. “ਕੀ ਪੀਣਾ ਚਾਹੋਗੇ?” ਮਨੀਸ਼ਾ ਪਲੰਘ ‘ਤੇ ਚੌਕੜੀ ਮਾਰ ਕੇ ਬੈਠਦੀ ਹੈ। ਬਲਾਊਜ਼ ਦੇ ਨੀਵੇਂ ਗਲੇ ਵਿਚ ਸੰਗਮਰਮਰੀ ਛਾਤੀ ਦੇ ਉਭਾਰ ਅੱਧਿਓਂ ਵੱਧ ਦਿੱਸਦੇ ਹਨ। ਗਲ ਵਿਚ ਲਟਕਦੀ ਬਰੀਕ ਸੋਨੇ ਰੰਗੀ ਚੇਨ ਛਾਤੀਆਂ ਦੇ ਵਿਚਕਾਰਲੇ ਡੂੰਘ ਵਿਚ ਕਿਧਰੇ ਫਸੀ ਹੋਈ ਹੈ। ਰੁੱਖੇ ਜਿਹੇ ਵਾਲ. ਵੀਰਾਨ ਅੱਖਾਂ। ਚਿਹਰੇ ਤੇ ਮੇਕਅੱਪ ਵੀ ਵਧੇਰੇ ਨਹੀਂ ਹੈ। ਇਹ ਹੁਸਨ ਕਿਸੇ ਵੀ ਕਾਮੀ ਪੁਰਸ਼ ਨੂੰ ਪਾਗਲ ਬਣਾ ਸਕਦਾ ਹੈ। ਮੋਟੀਆਂ ਐਨਕਾਂ ਵਾਲਾ ਇਕ-ਟਕ ਮਨੀਸ਼ਾ ਦੇ ਰੂਪ ਨੂੰ ਤਾੜ ਰਿਹਾ ਹੈ।… 

”ਜੇ ਤੁਸੀਂ ਬੁਰਾ ਨਾ ਮਨਾਓ ਤਾਂ ਸਾਡੇ ਕੋਲ ਬੋਤਲ ਹੈ। ਇਕ ਦੋ ਪੈੱਗਾਂ ਤੋਂ ਵੱਧ ਅਸੀਂ ਪੀਂਦੇ ਨਹੀਂ। ਇਸ ਤਰ੍ਹਾਂ ਗੱਲਬਾਤ ਵਧੇਰੇ ਸਹਿਜ ਢੰਗ ਨਾਲ ਹੋ ਸਕੇਗੀ।” ਦਾੜ੍ਹੀ ਵਾਲਾ ਸੰਕੋਚ ਨਾਲ ਬੋਲਦਾ ਹੈ। 

ਮਨੀਸ਼ਾ ਉੱਠੀ। ਕੰਧ ਨਾਲ ਲਾਇਆ ਸਟੂਲ ਖਿੱਚ ਕੇ ਕਮਰੇ ਦੇ ਵਿਚਕਾਰ ਕਰ ਦਿੱਤਾ ਤੇ ਦੋ ਗਲਾਸ ਉਸ ਉੱਪਰ ਲਿਆ ਕੇ ਰੱਖ ਦਿੱਤੇ। 

”ਗਲਾਸ ਦੋ ਹੀ ਕਿਉਂ?'” ਮੋਟੀਆਂ ਐਨਕਾਂ ਵਾਲਾ ਹੈਰਾਨੀ ਨਾਲ ਪੁੱਛਦਾ ਹੈ। 

”ਤੁਹਾਨੂੰ ਪਤਾ ਤਾਂ ਹੈ, ਮੈਂ ਪੀਂਦੀ ਨਹੀਂ। ਪਰ ਇਥੇ ਬੈਠਾਂਗੀ ਮੈਂ, ਤੁਹਾਡੇ ਕੋਲ।” ਪਲੰਘ ‘ਤੇ ਬੈਠਣ ਤੋਂ ਪਹਿਲਾਂ ਉਹ ਨੌਕਰ ਨੂੰ ਆਵਾਜ਼ ਮਾਰ ਕੇ ਸੱਦਦੀ ਹੈ ਤੇ ਆ ਕੇ ਸਟੂਲ ‘ਤੇ ਦਾੜ੍ਹੀ ਵਾਲੇ ਵੱਲੋਂ ਰੱਖੀ ਬੋਤਲ ਵਿਚੋਂ ਗਲਾਸਾਂ ਵਿਚ ਸ਼ਰਾਬ ਪਾਉਣ ਲੱਗਦੀ ਹੈ। 

ਫਿਰ ਉਹ ਉੱਠ ਕੇ ਖਿੜਕੀ ਵਿਚ ਹੇਠਾਂ ਵੇਖਣ ਲੱਗ ਪਈ। ਜਦੋਂ ਨੌਕਰ ਆਇਆ ਤਾਂ ਉਸਨੇ ਹੁਕਮ ਦਿੱਤਾ ਸਾਹਿਬ ਜੋ ਮੰਗਦੇ ਨੇ ਲਿਆ ਕੇ ਦੇਹ’ ਉਹ ਫਿਰ ਖਿੜਕੀ ਵਿਚੋਂ ਦੇਖਣ ਲੱਗਦੀ ਹੈ। 

”ਅਸੀਂ ਕਿਸੇ ਗਾਹਕ ਦਾ ਵਕਤ ਤਾਂ ਨਹੀਂ ਲੈ ਰਹੇ?” ਮੋਟੀਆਂ ਐਨਕਾਂ ਵਾਲਾ ਪੁੱਛਦਾ ਹੈ। 

”ਅਰੇ ਨਹੀਂ ਨਹੀਂ… ।” ਮਨੀਸ਼ਾ ਹੱਸਦੀ ਹੈ। ‘ਇਕ ਡਰਾਈਵਰ ਰਾਜਸਥਾਨ ਤੋਂ ਆਉਂਦੈ। ਇਥੇ ਸਾਹਮਣੇ ਹੀ ਆਪਣੀ ਟਰੱਕ ਖੜ੍ਹੀ ਕਰਦੈ, ਪੈਟਰੋਲ ਪੰਪ ‘ਤੇ। ਉਹ ਜਦੋਂ ਵੀ ਆਉਂਦੈ, ਮੇਰੇ ਪਾਸ ਹੀ ਆਉਂਦੈ। ਉਸ ਵਿਚਾਰੇ ਨੂੰ ਡੀਜ਼ਲ ਨਹੀਂ ਮਿਲ ਰਿਹਾ। ਤਿੰਨ ਦਿਨ ਹੋ ਗਏ ਹਨ। ਟਰੱਕ ਲੋੜ੍ਹ ਖੜੀ ਹੈ। ਰੋਂਦਾ ਹੈ। ਮੈਨੂੰ ਗਾਲ੍ਹੀਆਂ ਦਿੰਦੈ। ਆਖਦੈ, ਜਦੋਂ ਤੇਰੇ ਕੋਲ ਆਉਨੈਂ-ਇਵੇਂ ਹੀ ਹੁੰਦੀ ਹੈ ਮੇਰੇ ਨਾਲ। ਮੈਨੂੰ ਦੋ ਦਿਨਾਂ ਦੇ ਪੈਸੇ ਵੀ ਨਹੀਂ ਦਿੱਤੇ… । ਆਖਦੈ ਜੇ ਦੋ ਦਿਨ ਹੋਰ ਨਾ ਡੀਜ਼ਲ ਮਿਲਿਆ ਤਾਂ…? ਮੈਂ ਉਸਨੂੰ ਆਖਿਐ, ਇਸ ਵਾਰ ਡੀਜ਼ਲ ਦੇ ਪੈਸੇ ਮੈਂ ਦਿਆਂਗੀ। ਇਹੀ ਦੇਖਦੀ ਹਾਂ.. । ਸ਼ਾਇਦ ਉਸਨੂੰ ਅੱਜ ਵੀ ਡੀਜ਼ਲ ਨਹੀਂ ਮਿਲਿਆ।” ਮਨੀਸ਼ਾ ਲੰਮਾ ਜਿਹਾ ਸਾਹ ਲੈਂਦੀ ਹੈ ਤੇ ਆ ਕੇ ਪਲੰਘ ‘ਤੇ ਬੈਠ ਜਾਂਦੀ ਹੈ। 

ਨੌਕਰ, ਸੋਡੇ ਅਤੇ ਨਮਕੀਨ ਲੈ ਆਇਆ ਹੈ। ਮੋਟੀਆਂ ਐਨਕਾਂ ਵਾਲਾ ਟੇਪ ਰਿਕਾਰਡਰ ਕੱਢ ਕੇ ਚੈੱਕ ਕਰਦਾ ਹੈ। 

”ਤੁਹਾਨੂੰ ਦੱਸਣ ਲਈ, ਕੀ ਹੈ ਸਾਡੇ ਜੀਵਨ ਵਿਚ?” ਮਨੀਸ਼ਾ ਉਦਾਸੀ ਨਾਲ ਕਹਿੰਦੀ ਹੈ। 

”ਜੋ ਵੀ ਹੈ..। ਕੀ ਮੈਂ ਅੱਜ ਨਾਮ ਪੁੱਛਣ ਦੀ ਗੁਸਤਾਖ਼ੀ ਕਰ ਸਕਦਾਂ?” ”ਮਨੀਸ਼ਾ।’ ਉਹ ਸੰਖੇਪ ਉੱਤਰ ਦਿੰਦੀ ਹੈ। 

“ਕਿਵੇਂ ਆਈ ਇਸ ਕਿੱਤੇ ਵਿਚ?” 

”ਇਥੇ ਜਿੰਨੀਆਂ ਵੀ ਲੜਕੀਆਂ ਨੇ, ਹਰ ਕੋਈ ਆਪਣੇ ਹੀ ਢੰਗ ਨਾਲ ਆਉਂਦੀ ਹੈ। ਕੋਈ ਧੋਖੇ ਨਾਲ, ਕੋਈ ਪਿਆਰ ‘ਚ ਵਰਗਲਾ ਕੇ, ਕੋਈ ਅਗ਼ਵਾ ਹੋ ਕੇ, ਕੋਈ ਜਨਮ ਤੋਂ ਹੀ ਇਸ ਪੇਸ਼ੇ ‘ਚ ਹੈ। ਕੋਈ ਭੁੱਖ ਤੇ ਗ਼ਰੀਬੀ ਦੀ ਮਾਰੀ ਹੋਈ ਆਉਂਦੀ ਹੈ ਇਥੇ। ”ਤੂੰ ਕਿਵੇਂ ਆਈ?” ਦਾੜ੍ਹੀ ਵਾਲਾ ਪੁੱਛਦਾ ਹੈ। 

”ਮੈਂ..?” ਗਲੇ ‘ਚ ਲਟਕਦੀ ਸੋਨੇ ਰੰਗੀ ਚੇਨ ਇਕ ਉਂਗਲ ਨਾਲ ਬਾਹਰ ਖਿੱਚ ਕੇ ਉਸ ਨਾਲ ਖੇਡਣ ਲੱਗਦੀ ਹੈ, ਫਿਰ ਹੌਲੀ ਜਿਹੀ ਆਖਦੀ ਹੈ, “ਮੈਂ ਵੀ ਇਥੇ ਧੋਖੇ ਨਾਲ ਹੀ ਆਈ ਆਂ।” 

”ਪੁੱਛ ਸਕਦੇ ਹਾਂ ਕਿਵੇਂ…?” 

”ਧੋਖਾ, ਧੋਖਾ ਹੀ ਹੁੰਦਾ ਹੈ। ਮੇਰੇ ਕਹਿਣ ਦਾ ਅਰਥ ਹੈ, ਮੈਂ ਸ਼ੌਕ ਨਾਲ ਨਹੀਂ ਇਥੇ। ਮੈਨੂੰ ਏਥੇ ਨੌਕਰੀ ਦੁਆਉਣ ਦੇ ਝਾਂਸੇ ਨਾਲ ਲਿਆਂਦਾ ਗਿਆ। ਤੁਸੀਂ ਦੇਖ ਹੀ ਰਹੇ ਓ..ਕਿਸ ਤਰ੍ਹਾਂ ਦੀ ਨੌਕਰੀ ਕਰਦੀ ਹਾਂ ਮੈਂ ।” 

”ਮਾਂ-ਬਾਪ ਨਾਲ ਮਿਲਵਰਤਣ ਰਹਿੰਦਾ ਹੈ?” 

”ਮਾਂ-ਬਾਪ ਨਾਲ ਬਹੁਤ ਨਫ਼ਰਤ ਹੋ ਜਾਂਦੀ ਹੈ। ਇਹ ਕਿਹੋ ਜਿਹੇ ਮਾਂ-ਬਾਪ ਹਨ, ਜਿਹੜੇ ਸਾਨੂੰ ਬਾਜ਼ਾਰ ਵਿਚ ਬਿਠਾ ਦਿੰਦੇ ਹਨ ਤੇ ਫਿਰ ਸਾਡੀ ਕਮਾਈ ਦੇ ਨੋਟ ਗਿਣਦੇ ਹਨ।” 

”ਹੋ ਸਕਦੈ, ਉਨ੍ਹਾਂ ਦੀ ਕੋਈ ਮਜਬੂਰੀ ਹੋਏ?” ”ਕਾਹਦੀ ਮਜਬੂਰੀ ਸਾਹਿਬ। ਆਪਣੇ ਬੱਚਿਆਂ ਨੂੰ ਇਸ ਪੇਸ਼ੇ ਵਿਚ ਘਸੀਟਣ ਦੀ ਕੋਈ ਮਜਬੂਰੀ ਨਹੀਂ ਹੁੰਦੀ।’ 

”ਇਸ ਪੇਸ਼ੇ ਵਿਚ ਕਿੰਨੀਆਂ ਕੁ ਲੜਕੀਆਂ ਰਹਿਣਾ ਚਾਹੁੰਦੀਆਂ?” 

ਮਨੀਸ਼ਾ ਹੱਸਦੀ ਹੈ, “ਕੌਣ ਲੜਕੀ ਚਾਹੇਗੀ ਇਸ ਪੇਸ਼ੇ ਵਿਚ ਰਹੇ? ਹਰ ਜਵਾਨ ਲੜਕੀ ਚਾਹੁੰਦੀ ਹੈ, ਉਸਦੀ ਸ਼ਾਦੀ ਹੋਵੇ, ਘਰ ਬਾਰ ਹੋਵੇ, ਆਪਣਾ ਬੱਚੇ ਹੋਣ।” ”ਕਦੇ ਇਥੋਂ ਨਿਕਲਣ ਬਾਰੇ ਵੀ ਸੋਚਿਐ?” 

”ਬੜਾ ਕੁਝ ਹੁੰਦੈ ਏਥੇ। ਸ਼ਰਾਬੀ ਹੋਏ ਗਾਹਕ ਬੜੇ-ਬੜੇ ਦਾਅਵੇ ਕਰਦੇ ਨੇ। ਨਵੀਆਂ ਲੜਕੀਆਂ ਪਿਆਰ ਕਰ ਬੈਠਦੀਆਂ ਨੇ। ਆਦਮੀ ਇਸ ਮਾਮਲੇ ਵਿਚ ਬੜੇ ਨੀਚ ਹੁੰਦੇ ਨੇ। ਮਾਫ਼ ਕਰਨਾ। ਜੇ ਉਹ ਕਿਸੇ ਢੰਗ ਨਾਲ ਲੜਕੀ ਨੂੰ ਇਥੋਂ ਕੱਢ ਵੀ ਲੈਣ ਤਾਂ ਬਾਹਰ ਵੀ ਸਾਥੋਂ ਮਰਦ ਇਹੀ ਕੁਝ ਚਾਹੁੰਦੇ ਨੇ। ਬਜ਼ਾਰੂ ਮਾਹੌਲ ਸਾਡਾ ਪਿੱਛਾ ਨਹੀਂ ਛੱਡਦਾ। ਮਰਦ ਸਾਨੂੰ ਸੜਕਾਂ ‘ਤੇ ਖੜ੍ਹਿਆਂ ਛੱਡ ਜਾਂਦੈ।” 

”ਕਦੇ ਅਜਿਹਾ ਹੋਇਐ…?” ”ਰੋਜ਼ ਈ ਹੁੰਦੈ। ਅਜੀਬ ਦੁਨੀਆ ਹੈ ਇਥੋਂ ਦੀ । ਤੁਹਾਡੇ ਲੋਕਾਂ ਦੀ ਦੁਨੀਆ ਨਾਲੋਂ ਬਿਲਕੁਲ ਵੱਖਰੀ।” 

”ਮਨੀਸ਼ਾ, ਤੂੰ ਇਸ ਪੇਸ਼ੇ ਵਿਚ ਖੁਸ਼ ਹੈਂ?” 

ਮਨੀਸ਼ਾ ਫਿਰ ਹੱਸਦੀ ਹੈ। ਇਸ ਵਾਰ ਪੂਰੀ ਖੁੱਲ੍ਹ ਕੇ ”ਖੁਸ਼ ਹੁੰਦੀ ਤਾਂ ਕੋਈ ਗੱਲ ਹੀ ਨਹੀਂ ਸੀ ਸਾਹਿਬ, ਮੈਂ ਵੀ ਤਾਂ ਇਕ ਲੜਕੀ ਹਾਂ। ਦੇਖਣ ਨੂੰ ਕੋਈ ਐਨੀ ਬੁਰੀ ਵੀ ਨਹੀਂ ਹਾਂ, ਕਿ ਕੋਈ ਮੈਨੂੰ ਪਿਆਰ ਨਾ ਕਰੇ । ਜੇ ਮੈਂ ਕਿਸੇ ਦੀ ਪਤਨੀ ਹੋਵਾਂ, ਘੱਟ ਤੋਂ ਘੱਟ ਰਾਤ ਨੂੰ ਤਾਂ ਸੱਚਾ ਪਿਆਰ ਮਿਲੇ। ਇਥੇ ਤਾਂ ਦਿਨ ਭਰ ਐਨਾ ਪਿਆਰ ਮਿਲਦਾ ਹੈ, ਕਸਮ ਨਾਲ ਉਸਦਾ ਬੋਝ ਉਠਾ-ਉਠਾ ਕੇ ਬੋਰ ਹੋ ਜਾਂਦੀ ਹਾਂ।” 

ਮਨੀਸਾ, ਤੁਸੀਂ ਲੜਕੀਆਂ ਕਿੰਨੇ ਕੁ ਸਾਲਾਂ ਤੀਕਰ, ਪੇਸੇ ਦੀ ਉਮਰ ਹੰਢਾਉਂਦੀਆ चे?” 

”ਬਾਹਰ ਤੁਸਾਂ ਲੋਕਾਂ ਦੇ ਸਾਊ ਸੰਸਾਰ ਵਿਚ ਇਕ ਲੜਕੀ ਵੀਹ ਸਾਲਾਂ ਵਿਚ ਜਿੰਨਾ ਹੰਢਦੀ ਹੈ, ਅਸੀਂ ਇਕ ਡੇਢ ਸਾਲ ਵਿਚ ਹੀ ਉਨ੍ਹਾਂ ਹੰਢ ਜਾਂਦੀਆਂ ਹਾਂ। ਬਚਪਨ ਤੇ ਬੁਢੇਪਾ ਹੀ ਯਾਦ ਰਹਿੰਦਾ ਹੈ, ਵਿਚਕਾਰਲੀ ਉਮਰ ਵਿਚ ਤਾਂ ਅਸੀਂ ਗਾਹਕਾਂ ਦੇ ਚਿਹਰੇ ਵੀ ਨਹੀਂ ਪਛਾਣਦੀਆਂ ਕਈ ਵਾਰ, ਆਪਣੇ-ਆਪ ਨੂੰ ਪਹਿਚਾਣਾਗੀਆਂ?” 

”ਇਥੇ ਸ਼ਾਦੀ-ਸ਼ੁਦਾ ਵੀ ਹੁੰਦੀਆਂ ਨੇ…?” 

”ਨਹੀਂ, ਇਥੇ ਸਭ ਅਸੀਂ ਕੰਵਾਰੀਆਂ ਹਾਂ.. ।” ਮਨੀਸ਼ਾ ਦਰਦ ਭਿੱਜੇ ਵਿਅੰਗ ਨਾਲ ਕਹਿੰਦੀ ਹੈ। 

”ਸਾਡਾ ਮਤਲਬ ਹੈ ਕਿ ਵਿਆਹੀਆਂ ਲੜਕੀਆਂ ਵੀ ਆਪਣਾ ਘਰ-ਬਾਰ ਤਿਆਗ ਕੇ ਇਥੋਂ ਪੇਸ਼ਾ ਕਰਦੀਆਂ ਨੇ ?” ਦਾੜ੍ਹੀ ਵਾਲਾ ਵਧੇਰੇ ਸਪੱਸ਼ਟ ਕਰਦਾ ਹੈ। 

”ਹਾਂ. ਸਾਡੇ ਵਿਚੋਂ ਕੁਝ ਲੜਕੀਆਂ, ਪਹਿਲਾਂ ਵਿਆਹੀਆਂ ਹੋਈਆਂ ਦਾ ਨਰਕ ਭੋਗ ਕੇ ਇਥੇ ਆਈਆਂ ਨੇ। ਦੇਖੋ ਨਾ, ਸ਼ਾਦੀ ਹੋ ਗਈ, ਮਰਦ ਸੰਧਿਆ ਨੂੰ ਦਾਰੂ ਪੀ ਕੇ ਆਇਆ ਹੈ, ਇਹ ਨ੍ਹੀਂ ਪੁੱਛਣਾ ਤੂੰ ਦਿਨ ਕਿਸ ਤਰ੍ਹਾਂ ਗੁਜ਼ਾਰਿਆ? ਘਰ ਵਿਚ ਚਾਵਲ ਜਾਂ ਆਟਾ ਹੈ ਕਿ ਨਹੀਂ। ਸਿੱਧਾ ਲੜਕੀ ਦੇ ਉੱਪਰ, ਜੇ ਨਾਂਹ-ਨੁੱਕਰ ਕਰੇ ਤਾਂ ਮਾਰ ਪਏਗੀ। ਇਸ ਤਰ੍ਹਾਂ ਹੀ ਚਲਦਾ ਰਹਿੰਦਾ ਹੈ, ਲਗਾਤਾਰ ਚਾਵਲ ਜਾਂ ਰੋਟੀ ਕਮਾ ਕੇ ਦੇ ਨਹੀਂ ਸਕਦਾ। ਤ੍ਰੀਮਤ ਜੋ ਕਮਾਉਦੀ ਹੈ. ਖੋਹ ਕੇ ਦਾਰੂ ਪੀ ਕੇ ਉੱਪਰ ਆ ਚੜ੍ਹਦਾ ਹੈ। ਇਸ ਨਾਲੋਂ ਤਾਂ ਇਥੇ ਅੱਛਾ ਹੈ। ਕੰਮ ਤਾਂ ਉਹੀ ਹੈ। ਮਾਰ ਨਹੀਂ ਪੈਂਦੀ। ਕਿਸੇ ਦੀ ਮਾਰਨ ਦੀ ਹਿੰਮਤ ਵੀ ਨਹੀਂ। ਪੈਸਾ ਵੀ ਹੈ। ਜੋ ਇੱਛਾ ਖਾਓ, ਜੋ ਇੱਛਾ ਪਹਿਨੋ। ਪਹਿਲਾਂ ਵੀ ਮਰਦ ਦੀ ਇੱਛਾ ‘ਤੇ ਹੀ ਮਜਬੂਰੀ ਉਸਦੇ ਨਾਲ ਪੈਣਾ ਪੈਂਦਾ ਸੀ। ਇਥੇ ਵੀ ਆਪਣੀ ਇੱਛਾ ਦੇ ਵਿਰੁੱਧ ਮਰਦ ਨਾਲ ਸੌਣਾ ਪੈਂਦਾ ਹੈ।” 

”ਆਪਣੀ ਕਮਾਈ ਦੌਲਤ ਕਿਸ ਤਰ੍ਹਾਂ ਖਰਚਦੀਆਂ ਹੋ…?” 

ਮਨੀਸ਼ਾ ਤਿੱਖੀ ਸੁਰ ਵਿਚ ਕਹਿੰਦੀ ਹੈ, “ਸੁਣਿਆ ਤਾਂ ਹੋਣੈ ਰੰਡੀਆਂ ਕੋਲ ਪੈਸਾ ਤਾਂ ਬਹੁਤ ਹੁੰਦਾ ਹੈ, ਇੱਜਤ ਨਹੀਂ ਹੁੰਦੀ। ਪਰ ਸਾਨੂੰ ਆਮਦਨ ਕੋਈ ਐਨੀ ਜ਼ਿਆਦਾ ਨਹੀਂ ਹੁੰਦੀ। ਇਸ ਪੇਸ਼ੇ ਵਿਚ ਲੜਕੀਆਂ ਇੰਨੀਆਂ ਜ਼ਿਆਦਾ ਆ ਜਾਂਦੀਆਂ ਹਨ, ਸਸਤੇ ਵਿਚ ਹੀ ਧੰਦਾ ਚਲਦਾ ਹੈ। ਫਿਰ ਵੀ, ਜਿਸ ਸਰੀਰ ਦੀ ਕਮਾਈ ਖਾਂਦੀਆਂ ਹਾਂ, ਪਹਿਲਾਂ ਤਾਂ ਉਸੇ ਦਾ ਹੀ ਖ਼ਿਆਲ ਰੱਖਦੀਆਂ ਹਾਂ। ਜੋ ਖਾ ਲਿਆ, ਹੰਢਾ ਲਿਆ, ਉਹੀ ਠੀਕ ਹੈ।” 

”ਕਮਰੇ ਨੂੰ ਕਦੇ ਘਰ ਵਾਂਗ ਮਹਿਸੂਸ ਕੀਤਾ ਹੈ?” 

”ਕਰਨਾ ਹੀ ਪੈਂਦਾ ਹੈ। ਜੇ ਨਹੀਂ ਕਰਾਂਗੀਆਂ ਤਾਂ ਵਧੇਰੇ ਦੁੱਖ ਭੋਗਣਾ ਪਵੇਗਾ।” 

”ਕਦੀ ਕੋਈ ਅਜਿਹਾ ਗਾਹਕ ਆਇਐ. ਜਿਸਨੂੰ ਮਨੋਂ ਕਬੂਲ ਕੀਤਾ ਹੋਵੇ?” ਮਨੀਸਾ, ਸੋਨੇ ਰੰਗੀ ਚੇਨ ਨੂੰ ਦੰਦਾਂ ਨਾਲ ਟੁੱਕਦੀ ਸੋਚਣ ਲੱਗੀ ਹੈ, ਫਿਰ ਉੱਠ ਕੇ ਖਿੜਕੀ ਕੋਲ ਜਾ ਖੜ੍ਹਦੀ ਹੈ। 

”ਕੁਝ ਛੁਪਾ ਰਹੀ ਹੈ ਮਨੀਸ਼ਾ ਜਾਂ ਵੇਖ ਰਹੀ ਹੈ ਡਰਾਈਵਰ ਨੂੰ ਡੀਜ਼ਲ ਮਿਲਿਆ ਹੈ ਜਾਂ ਨਹੀਂ?” ਮੋਟੀਆਂ ਐਨਕਾਂ ਵਾਲਾ ਥੋੜ੍ਹਾ ਹੱਸ ਕੇ ਪੁੱਛਦਾ ਹੈ। 

”ਛੁਪਾਣਾ ਕੀ ਹੈ, ਬਾਬੂ ਸਾਹਿਬ ! ” ਮਨੀਸ਼ਾ ਹਉਕਾ ਲੈ ਕੇ ਵਾਪਸ ਪਲੰਘ ‘ਤੇ ਆ ਬੈਠਦੀ ਹੈ। ”ਅਸੀਂ ਤਾਂ ਖੁਲ੍ਹੀ ਕਿਤਾਬ ਵਰਗੀਆਂ ਹਾਂ। ਘਰ ਦੀ ਔਰਤ ਵੀ ਆਪਣੇ ਮਰਦ ਸਾਹਮਣੇ ਇੰਨੇ ਕੱਪੜੇ ਨਹੀਂ ਉਤਾਰਦੀ ਹੋਏਗੀ। ਸਾਨੂੰ ਪੈਸੇ ਦੀ ਖ਼ਾਤਰ ਸਭ ਕਰਨਾ ਪੈਂਦਾ ਹੈ। ਇਕ ਬੱਚੀ ਵੀ ਹੈ ਮੇਰੀ। ਇਹ ਵੀ ਮੈਂ ਪਿਆਰ ਦਾ ਤੋਹਫ਼ਾ ਸਮਝ ਕੇ ਆਪਣੇ ਜਿਸਮ ਵਿਚ ਰੱਖ ਲਈ ਸੀ।’ 

”ਉਹ ਤੋਹਫ਼ੇ ਵਾਲਾ ਹੁਣ ਵੀ ਆਉਂਦਾ ਹੈ..?” 

”ਨਹੀਂ, ਹੁਣ ਨ੍ਹੀਂ ਆਉਂਦਾ । ਪਹਿਲਾਂ ਇਹੀ ਆਖਦਾ ਹੁੰਦਾ ਸੀ, ਮੈਂ ਸ਼ਾਦੀਸੁਦਾ ਨਹੀਂ ਹਾਂ। ਉਹ ਆਪਣੇ ਦੋਸਤਾਂ ਨੂੰ ਵੀ ਨਾਲ ਲਿਆਉਂਦਾ। ਮੈਂ ਉਸ ਦੇ ਦੋਸਤਾਂ ਨੂੰ ਨਹੀਂ ਸਾਂ ਬਿਠਾਂਦੀ। ਉਨ੍ਹਾਂ ਲਈ ਹੋਰ ਲੜਕੀਆਂ ਦਾ ਪ੍ਰਬੰਧ ਕਰ ਦਿੰਦੀ। ਉਸਦੇ ਦੋਸਤ ਕਈ ਵਾਰ ਮੇਰੇ ਨਾਲ ਪੈਣ ਦੀ ਹੀ ਜ਼ਿੱਦ ਕਰਦੇ। ਮੈਂ ਤਾਂ ਉਸ ਲਈ ਸੁਪਨੇ ਉਣੀ ਬੈਠੀ ਸਾਂ। ਕਿੰਨੀਆਂ ਮੂਰਖ ਹੁੰਦੀਆਂ ਅਸੀਂ?” ਮਨੀਸ਼ਾ ਦੇ ਚਿਹਰੇ ‘ਤੇ ਕਰੂਰ ਮੁਸਕਾਨ ਝਲਕਦੀ ! 

‘ਇਕ ਦਿਨ ਉਹ ਆਪਣੇ ਦੋਸਤ ਦੀ ਗ਼ੈਰ ਹਾਜ਼ਰੀ ਵਿਚ ਆਏ ਤੇ ਬਹੁਤ ਸਾਰੇ ਨੋਟ ਲਿਆ ਕੇ ਪਲੰਘ ‘ਤੇ ਖਿਲਾਰ ਦਿੱਤੇ। ਇਥੇ ਜਿਥੇ ਮੈਂ ਬੈਠੀ ਹਾਂ। ਆਖਣ ਲੱਗੇ. ਇਨ੍ਹਾਂ ਉੱਪਰ ਨੰਗੀ ਲੇਟ ਜਾ. ਜਿੰਨੇ ਤੇਰੇ ਹੇਠਾਂ ਆ ਗਏ, ਉਹ ਤੇਰੇ । ਮੈਂ ਉਨ੍ਹਾਂ ਨੂੰ ਬਹੁਤ ਸਮਝਾਇਆ। ਉਹ ਖਿਝ ਗਏ। ਇਕ ਗੁੱਸੇ ਨਾਲ ਬੋਲਿਆ, ਉਹ ਚਹੁੰ ਬੱਚਿਆਂ ਦੇ ਬਾਪ ਵਿਚ ਇੰਨੀ ਕੀ ਖ਼ਾਸੀਅਤ ਹੈ? ਜਿਹੜੀ ਸਾਡੇ ਵਿਚ ਨਹੀਂ। ਕੀ ਉਹਦੇ ਲਿੰਗ ‘ਤੇ ਸੋਨੇ ਦਾ ਪੱਤਰਾ ਚੜ੍ਹਿਐ..? ਇਉਂ ਉਸਦਾ ਪੋਲ ਖੁਲ੍ਹ ਗਿਆ। ਉਸ ਦੇ ਆਉਣ ‘ਤੇ ਪੁੱਛਿਆ ਤਾਂ ਉਹ ਫਿਰ ਕਦੀ ਨਹੀਂ ਆਇਆ ਇਧਰ। 

‘‘ਬੱਚਿਆਂ ਦੀ ਦੇਖਭਾਲ ਕੌਣ ਕਰਦਾ ਹੈ, ਫਿਰ?” 

”ਜਦੋਂ ਛੋਟੇ ਹੋਣ ਤਾਂ ਅਸੀਂ ਦਾਈਆਂ ਰੱਖ ਲੈਂਦੀਆਂ ਹਾਂ। ਕੁਝ ਥਾਈਂ ਨੌਕਰ ਵੀ ਇਹ ਕੰਮ ਕਰ ਦਿੰਦੇ ਨੇ। ਥੋੜ੍ਹੀ ਜ਼ਿੰਮੇਵਾਰੀ ਮੌਸੀਆਂ ਦੀ ਵੀ ਵਧ ਜਾਂਦੀ ਹੈ। ਵਧੇਰੇ ਯਤਨ ਤਾਂ ਇਹੀ ਰਹਿੰਦਾ ਹੈ, ਬੱਚੇ ਪੇਟ ਵਿਚ ਆਉਣ ਹੀ ਨਾ। ਪਰ ਅਣਗਹਿਲੀ ਕਾਰਨ ਤੇ ਵੇਲੇ ਸਿਰ ਡਾਕਟਰੀ ਸਲਾਹ ਨਾ ਲੈਣ ਕਾਰਨ ਅਕਸਰ ਲੜਕੀਆਂ ਗਰਭਵਤੀ ਹੋ ਜਾਂਦੀਆਂ ਹਨ। ਹੱਥ-ਪੈਰ ਉਦੋਂ ਮਾਰਨ ਲਗਦੀਆਂ ਨੇ, ਜਦੋਂ ਡਾਕਟਰ ਆਖਦੈ, ਗਰਭਪਾਤ ਕਰਿਆਂ ਮੌਤ ਦਾ ਖ਼ਤਰਾ ਹੈ। ਇਸ ਤਰ੍ਹਾਂ ਨਾ ਚਾਹੁੰਦਿਆਂ ਵੀ ਅਸੀਂ ਬੱਚੇ ਪੈਦਾ ਕਰੀ ਜਾ ਰਹੀਆਂ ਹਾਂ। 

‘‘ਸੁਣਿਐ. ਤੁਹਾਡੇ ਬੱਚੇ ਚੰਗੇ-ਚੰਗੇ ਕਾਨਵੈਂਟ ਸਕੂਲਾਂ ਵਿਚ ਪੜ੍ਹਦੇ ਨੇ ਤੇ ਹੋਸਟਲਾ ਵਿਚ ਰਹਿੰਦੇ ਨੇ?” 

”ਉਹ ਹਿੰਦੀ ਫ਼ਿਲਮਾਂ ਵਿਚ ਹੀ ਹੁੰਦੈ। ਹੋ ਸਕਦੈ, ਕਿਸੇ ਇਕ ਅੱਧੀ ਲੜਕੀ ਦਾ ਬੱਚਾ ਅੱਛੇ ਸਕੂਲ ਵਿਚ ਹੋਵੇ। ਇਥੋਂ ਦੇ ਜ਼ਿਆਦਾ ਬੱਚੇ ਤਾਂ ਪੜ੍ਹਦੇ ਹੀ ਨਹੀਂ। ਜੋ ਪੜ੍ਹਦੇ 

ਹਨ, ਉਹ ਵਧੇਰੇ ਖ਼ੈਰਾਇਤੀ ਸਰਕਾਰੀ ਸਕੂਲਾਂ ਵਿਚ ਹੀ ਪੜ੍ਹਦੇ ਹਨ।’ ”ਸਕੂਲ ਵਿਚ ਦਾਖ਼ਲ ਕਰਵਾਉਣ ਲਈ ਬੱਚੇ ਦੇ ਪਿਤਾ ਦਾ ਨਾਂ ਦੱਸਣਾ ਪੈਂਦਾ ਹੋਵੇਗਾ?” 

”ਨਾਂ ਦੱਸਣ ਵਿਚ ਕਿੰਨੀ ਦੇਰ ਲੱਗਦੀ ਹੈ? ਚਿੱਟੀ ਸਾੜ੍ਹੀ ਪਹਿਨ ਕੇ ਚਲੇ ਜਾਓ. ਆਖ ਦਿਓ, ਬਾਪ ਮਰ ਗਿਆ। ਉਂਜ ਵੀ ਤਾਂ ਅਸੀਂ ਕਿੰਨੀ ਵਾਰ ਸੁਹਾਗਣਾਂ ਤੇ ਵਿਧਵਾ ਹੁੰਦੀਆਂ ਰਹਿੰਦੀਆਂ ਹਾਂ। ਮਰਦ ਆ ਕੇ ਇਥੇ ਹਜ਼ਾਰਾਂ ਝੂਠ ਬੋਲਦੇ ਨੇ. ਅਸੀਂ ਬੱਚਿਆਂ ਲਈ ਇਕ-ਅੱਧ ਝੂਠ ਬੋਲ ਦਿੰਦੀਆਂ ਹਾਂ । ਉਂਜ ਹੁਣ ਮਾਵਾਂ ਦੇ ਨਾਮ ‘ਤੇ ਹੀ ਬੱਚੇ ਦਾਖ਼ਲ ਕਰਨ ਲੱਗ ਪਏ ਹਨ। ਫਿਰ ਵੀ ਉਨ੍ਹਾਂ ਨੂੰ ਪਤਾ ਹੁੰਦਾ ਹੈ, ਇਹ ਬੱਚੇ ਰੰਡੀਆਂ ਦੇ ਹਨ। ਮੌਕਾ ਪੈਣ ‘ਤੇ ਇਹ ਗੱਲ ਉਹ ਵਾਰ-ਵਾਰ ਸਾਡੇ ਬੱਚਿਆਂ ਨੂੰ ਜਤਾ ਕੇ ਉਨ੍ਹਾਂ ਅੰਦਰ ਹੀਣ- ਭਾਵਨਾ ਜਗਾਉਂਦੇ ਰਹਿੰਦੇ ਹਨ। ਇਸੇ ਕਾਰਨ ਬੱਚੇ ਸਕੂਲਾਂ ਵਿਚ ਜਾਂਦੇ ਹੀ ਨਹੀਂ ਜਾਂ ਸਾਲ ਦੋ ਸਾਲ ਮਗਰੋਂ ਨੱਠ ਆਉਂਦੇ ਹਨ।” 

”ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੈ ?” 

”ਬਹੁਤ ਵਧੀਆ ਹੈ।” ਮਨੀਸ਼ਾ ਦੇ ਚਿਹਰੇ ‘ਤੇ ਫਿਰ ਵਿਅੰਗ ਝਲਕਦਾ ਹੈ। ਇਸ ਦੇਸ਼ ਦਾ ਨੇਤਾ ਬਣਨ ਦੇ ਜਿੰਨੇ ਵੀ ਜ਼ਰੂਰੀ ਗੁਣ ਤੇ ਲੱਛਣ ਨੇ, ਸਭ ਹੁੰਦੇ ਨੇ ਇਨ੍ਹਾਂ ਵਿਚ। ਇਹ ਝੂਠ ਬੋਲ ਸਕਦੇ ਹਨ। ਦਲਾਲੀਆਂ ਕਰ ਸਕਦੇ ਹਨ। ਦੰਗੇ ਕਰ ਵੀ ਸਕਦੇ ਨੇ ਤੇ ਕਰਵਾ ਵੀ ਸਕਦੇ ਨੇ। ਗਾਹਕਾਂ ਨੂੰ ਗੁੰਮਰਾਹ ਕਰ ਸਕਦੇ ਨੇ, ਇਨ੍ਹਾਂ ਕੰਮਾਂ ਲਈ ਪੜ੍ਹਾਈ ਦੀ ਲੋੜ ਤਾਂ ਪੈਂਦੀ ਨਹੀਂ। ਸਾਡੇ ਇਸ ਖੇਤਰ ਵਿਚ ਬਹੁਤੇ ਨਹੀਂ ਤਾਂ ਘੱਟੋ-ਘੱਟ ਚਾਰ- ਪੰਜ ਹਜਾਰ ਬੱਚੇ ਇਨ੍ਹਾਂ ਸੜਕਾਂ ‘ਤੇ ਸਵੇਰੇ ਤੋਂ ਹੀ ਨਿਕਲ ਆਉਂਦੇ ਹਨ। ਘਰਾਂ ਵਿਚ ਅਸੀਂ ਰੱਖ ਨਹੀਂ ਸਕਦੀਆਂ। ਜਿਹੜੇ ਸਕੂਲ ਜਾਣਾ ਚਾਹੁੰਦੇ ਹਨ, ਉਹ ਦੂਸਰੇ ਬੱਚਿਆਂ ਦੇ ਤਿੱਖੇ ਪ੍ਰਸ਼ਨਾਂ ਦਾ ਸ਼ਿਕਾਰ ਹੁੰਦੇ ਹਨ। ਅਸੀਂ ਬੱਚਿਆਂ ਨੂੰ ਸਮਝਾ ਦਿੰਦੀਆਂ ਹਾਂ ਕਿਸੇ ਬਾਹਰ ਦੇ ਲੜਕੇ ਨੂੰ ਦੋਸਤ ਨਹੀਂ ਬਣਾਉਣਾ। ਕਿਸੇ ਨੂੰ ਘਰ ਦਾ ਪਤਾ ਨਹੀਂ ਦੱਸਣਾ। ਕਿਸੇ ਨੂੰ ਬਾਪ ਬਾਰੇ ਨਹੀਂ ਦੱਸਣਾ। ਇਹਨਾਂ ਬੰਦਸ਼ਾਂ ਵਿਚ ਜਵਾਨ ਹੁੰਦੇ ਨੇ ਇਹ। ਲੜਕੇ ਦਲਾਲਾਂ ਦਾ ਧੰਦਾ ਅਪਣਾ ਲੈਂਦੇ ਨੇ ਤੇ ਲੜਕੀਆਂ ਆਮ ਟੀਆਂ ਮਾਵਾਂ ਦਾ ਪੇਸ਼ਾ ਕਰਨ ਲਈ ਮਜਬੂਰ ਹੁੰਦੀਆਂ ਨੇ। ਪੀੜ੍ਹੀ ਦਰ ਪੀੜ੍ਹੀ ਇਸ ਤਰ੍ਹਾਂ ਹੀ ਚਲਿਆ ਆ ਰਿਹਾ ਹੈ, ਸ਼ਾਇਦ ਇਸ ਤਰ੍ਹਾਂ ਹੀ ਚਲਦਾ ਰਹੇਗਾ।” 

”ਇਹ ਵੀ ਪਤਾ ਲਗਿਐ, ਪੰਜ ਤਾਰਾ ਹੋਟਲਾਂ ਵਿਚ ਰਾਇਸ ਘਰਾਂ ਦੀਆਂ ਲੜਕੀਆਂ ਅਤੇ ਔਰਤਾਂ ਵੀ ਸੈਕਸ ਖੇਡ ਲਈ ਆਉਂਦੀਆਂ ਨੇ। ਫੇਰ ਉਹਨਾਂ ਵਿਚ ਤੇ ਤੁਹਾਡੇ ਧੰਦੇ ਵਿਚ ਕੀ ਫ਼ਰਕ ਹੈ ?” 

“ਬਹੁਤ ਫ਼ਰਕ ਹੈ ਬਾਬੂ ਸਾਹਬ। ਅਸੀਂ ਇਹ ਧੰਦਾ ਆਪਣੀ ਰੋਟੀ ਲਈ ਤੇ ਜਿਊਣ ਲਈ ਕਰਦੀਆਂ, ਉਹ ਕਾਮ ਦਾ ਆਨੰਦ ਲੈਣ ਲਈ ਕਰਦੀਆਂ ਨੇ। ਅਸੀਂ ਗਾਹਕਾਂ ਤੋਂ ਪੈਸੇ ਲੈਂਦੀਆਂ। ਉਹ ਕਈ ਵਾਰ ਆਪਣੇ ਪੱਲਿਓਂ ਪੈਸੇ ਦੇ ਕੇ ਲੋੜਵੰਦ ਭਾਲਦੀਐਂ। ਇਥੇ ਬਹੁਤ ਰੰਗੀ ਦੁਨੀਆਂ ਹੈ ਸਾਹਬ ।’ 

”ਜਦੋਂ ਜਵਾਨ ਹੋਏ ਬੱਚਿਆਂ ਨੂੰ ਪਤਾ ਲਗ ਜਾਂਦਾ ਹੈ,ਤੁਸੀਂ ਇਸ ਪੇਸ਼ੇ ਵਿਚ ਹੋ ਤਾਂ ਉਹਨਾਂ ਦਾ ਵਿਵਹਾਰ ਤੁਹਾਡੇ ਪ੍ਰਤੀ ਕਿਹੋ ਜਿਹਾ ਹੁੰਦਾ ਹੈ ?” 

”ਕੁਝ ਤਾਂ ਇਹ ਜ਼ਿੱਲਤ-ਭਰੀ ਜ਼ਿੰਦਗੀ ਤੋਂ ਸਦਾ ਲਈ ਦੂਰ ਚਲੇ ਜਾਂਦੇ ਨੇ, ਲੜਕੇ ਵੀ ਤੇ ਲੜਕੀਆਂ ਵੀ। ਕੁਝ ਲੜਕੇ ਸਾਡੇ ਲਈ ਗਾਹਕ ਲੱਭਣ ਲੱਗ ਜਾਂਦੇ ਨੇ ਤੇ ਲੜਕੀਆਂ ਸਾਡੇ ਵਾਲੇ ਨਾਜ਼-ਨਖਰੇ ਸਿੱਖਣ ਲੱਗਦੀਆਂ ਨੇ। 

ਉਦੋਂ ਹੀ ਇਕ ਲੜਕੀ ਆ ਕੇ ਕਮਰੇ ਵਿਚ ਝਾਕਦੀ ਹੈ। 

”ਓਹ ਮਾਂ …! ਮੈਂ ਤਾਂ ਅਜੇ ਤਿਆਰ ਵੀ ਨਹੀਂ ਹੋਈ ?” ਆਖ ਕੇ ਮਨੀਸ਼ਾ ਕਾਹਲੀ ਨਾਲ ਉਠਦੀ ਹੈ ਤੇ ”ਇਕ ਮਿੰਟ ।” ਆਖ ਕੇ ਬਾਹਰ ਨਿਕਲ ਜਾਂਦੀ ਹੈ। 

ਕੁਝ ਦੇਰ ਬਾਅਦ ਇਕ ਹੋਰ ਲੜਕੀ ਕਮਰੇ ਅੰਦਰ ਆਉਂਦੀ ਹੈ ਤੇ ਸ਼ੀਸ਼ੇ ਸਾਹਮਣੇ ਮੇਕ-ਅੱਪ ਨਿਰਖਦੀ ਗੁਣ ਗਣਾਉਣ ਲੱਗਦੀ ਹੈ। ਸ਼ਾਇਦ ਮਨੀਸ਼ਾ ਹੀ ਉਸਨੂੰ ਭੇਜ ਕੇ ਗਈ ਹੈ? ਫਿਰ ਉਹ ਉਨ੍ਹਾਂ ਦੋਹਾਂ ਵਿਅਕਤੀਆਂ ਵੱਲ ਆ ਕੇ ਪੁੱਛਦੀ ਹੈ, ”ਹਮ ਭੀ ਸੁਨ ਕਿਆ ਬਾਤੇਂ ਹੂਈ ਹੈਂ?” 

“ਕੁਝ ਦੱਸੇਂਗੀ ਤਾਂ ਜ਼ਰੂਰ ਸੁਣਾਵਾਂਗੇ।'” ਦਾੜ੍ਹੀ ਵਾਲਾ ਚਿਹਰੇ ‘ਤੇ ਮੁਸਕਰਾਹਟ ਲਿਆ ਕੇ ਆਖਦਾ ਹੈ। 

ਲੜਕੀ ਹੱਸਦੀ ਹੈ ਤੇ ਸ਼ਰਾਬ ਦੀ ਬੋਤਲ ਵਲ ਦੇਖਦੀ ਹੈ। 

“ਇਕ ਪੈੱਗ ਲਏਂਗੀ ?” ਮੋਟੀਆਂ ਐਨਕਾਂ ਵਾਲਾ ਪੁੱਛਦਾ ਹੈ। 

”ਹਾਂ, ਥੋੜ੍ਹਾ… ਠਹਿਰੋ ਮੈਂ ਗਲਾਸ ਲੈ ਆਵਾਂ ।” ਤੇ ਉਹ ਤੇਜ਼ੀ ਨਾਲ ਬਾਹਰ ਕੇ ਗਲਾਸ ਲੈ ਆਉਂਦੀ ਹੈ। 

ਜੇ ”ਜ਼ਿੰਦਗੀ ਦਾ ਕੋਈ ਖ਼ੂਬਸੂਰਤ ਜਾਂ ਭਿਆਨਕ ਹਾਦਸਾ ਜੇ ਦੱਸਣਾ ਚਾਹੇ ਤਾਂ..?” ਪੈੱਗ ਲਾਉਣ ਤੋਂ ਬਾਅਦ ਦਾੜ੍ਹੀ ਵਾਲਾ ਪੁੱਛਦਾ ਹੈ। 

”ਸਾਡੀ ਤਾਂ ਪੂਰੀ ਜ਼ਿੰਦਗੀ ਹੀ ਹਾਦਸਿਆਂ ਭਰੀ ਹੁੰਦੀ ਹੈ। ਹਰ ਰਾਤ ਨਏ ਹਾਦਸੇ ਵਾਪਰਦੇ ਨੇ । ਕਦੀ ਗਾਹਕਾਂ ਵਲੋਂ, ਕਦੀ ਪੁਲਸ ਵਲੋਂ, ਕਦੀ ਮੌਸੀਆਂ ਵਲੋਂ ਕਦੀ ਦਲਾਲਾਂ ਵਲੋਂ ਹਾਦਸੇ ਈ ਹਾਦਸੇ । ਉਹ ਹੱਸਦੀ ਹੈ। “वेष्टी धाम… हिम्नेम..?” 

”ਛੋੜੋ ਸਭ, ਕਹੋ ਤਾਂ ਇਕ ਗਾਣਾ ਸੁਣਾ ਸਕਦੀ ਆਂ।” ਉਹ ਮਚਲ ਕੇ ਆਖਦੀ वै। 

‘‘ਮੁਜਰੇ ਵੀ ਹੁੰਦੇ ਨੇ ਏਥੇ ?” ”ਨਹੀਂ ਮੁਜਰੇ ਨਹੀਂ ਹੁੰਦੇ। ਉਹ ਰਜਵਾੜਿਆਂ ਦੀਆਂ ਰੀਤਾਂ ਨਹੀਂ ਚਲਦੀਆਂ ਏਥੇ। ਨਾ ਕੋਈ ਮੁਜਰੇ ਸੁਣਨ ਵਾਲਾ ਆਉਂਦਾ ਹੈ। ਇਥੇ ਪੂਰਾ ਬਾਜ਼ਾਰ ਹੀ ਗਾਉਣ ਵਾਲਿਆਂ ਦਾ ਸੀ ਕਦੇ। ਸਭ ਉੱਜੜ ਗਿਆ। ਗਾਉਣ ਵਾਲੀਆਂ ਵੀ ਸਾਡੇ ਵਾਂਗ ਹੀ ਪੇਸ਼ਾ ਕਰਨ ਲੱਗੀਆਂ।… ਨਹੀਂ ਤਾਂ ਕੀ ਮਜ਼ਾਲ ਸੀ ਗਾਉਣ ਵਾਲੀਆਂ ਆਪਣੇ ਪੈਰ ਦੀ ਉਂਗਲੀ ਨੂੰ ਵੀ ਛੂਹਣ ਦਿੰਦੀਆਂ ਕਿਸੇ ਨੂੰ …?” 

”ਫਿਰ ਤੂੰ ਕਿਥੋਂ ਗਾਉਣਾ ਸਿਖਿਆ ?” 

”ਬੱਤਖ ਦੇ ਬੱਚਿਆਂ ਨੂੰ ਤਰਨਾਂ ਕਿਸ ਤਰ੍ਹਾਂ ਆਉਂਦੈ ? ਅਰੇ ਸੁਣੋ ਨਾ, ਮੈਂ ਐਨਾ 

ਬੁਰਾ ਨਹੀਂ ਗਾਉਂਦੀ।” 

”ਪਹਿਲੇ ਆਪਣਾ ਨਾਮ।” 

”ਸਾਰੇ ਸ਼ਮ੍ਹਾਂ ਕਹਿੰਦੇ ਨੇ। ਮਾਂ ਨੇ ਬਚਪਨ ਵਿਚ ਕੋਈ ਨਾ ਰੱਖਿਆ ਹੋਵੇ ਤਾਂ ਯਾਦ ਨਹੀਂ।” 

“ਕਿੰਨੇ ਸਾਲਾਂ ਤੋਂ ਇਥੇ ਹੈ ?'” 

”ਹੁਣ ਤਾਂ ਮਹਿਸੂਸ ਹੁੰਦਾ ਜਿਵੇਂ, ਪੈਦਾ ਹੀ ਇਥੇ ਹੋਈ ਆਂ। ਦੇਖਣ ਨੂੰ ਪੂਰੀ ਖ਼ਾਨਦਾਨੀ ਲਗਦੀ ਹਾਂ ਨਾ ?” ਸ਼ਮ੍ਹਾਂ ਹੱਸਦੀ ਹੈ। “ਅਰੇ ਪਾਉ ਨਾ, ਥੋੜੀ ਹੋਰ 

ਪਾਉ… ।” ਉਹ ਆਪਣੇ ਖ਼ਾਲੀ ਗਲਾਸ ਵਲ ਇਸ਼ਾਰਾ ਕਰਦੀ ਹੈ। 

ਕੁਝ ਦੇਰ ਬਾਅਦ ਸ਼ਮ੍ਹਾਂ ਨੀਵੀਂ ਪਾਈ ਗਾਉਣ ਲੱਗਦੀ ਹੈ।… ਅਖੀਓਂ ਕੇ ਝਰੋਕੋਂ ਸੇ, ਮੈਨੇ ਦੇਖਾ ਤੁਮਹੇ ਸਾਂਵਰੇ 

.ਤੁਮ ਦੂਰ ਨਜ਼ਰ ਆਏ… ਬੜੀ ਦੂਰ ਨਜ਼ਰ ਆਏ 

ਆਵਾਜ਼ ਵਿਚ ਲੋਹੜੇ ਦਾ ਦਰਦ ਹੈ। ਉਤਰਾ-ਚੜਾਅ ‘ਤੇ ਪੂਰਾ ਨਿਯੰਤਰਣ ਹੈ। 

ਮੋਟੀਆਂ ਐਨਕਾ ਵਾਲਾ ਤੇ ਦਾੜ੍ਹੀ ਵਾਲਾ ਇਕ ਦੂਸਰੇ ਵਲ ਤੱਕ ਕੇ ਹੈਰਾਨ ਹੋ ਰਹੇ ਹਨ। ਇੰਨੀ ਟੈਲੈਂਟ ਕਿਥੇ ਰੁਲ ਰਹੀ ਹੈ । ਜੋ ਯੋਗ ਅਗਵਾਈ ਮਿਲ ਜਾਏ ਤੇ ਰਿਆਜ਼ ਕਰਨ ਨੂੰ ਸਮਾਂ ਮਿਲੇ। ਇਹ ਚੋਟੀ ਦੀ ਗਾਇਕਾ ਬਣ ਸਕਦੀ ਹੈ। 

ਸਮ੍ਹਾ ਗਾ ਰਹੀ ਹੈ। 

ਮੇਰੇ ਪਿਆਰ ਭਰੇ ਸਪਨੇ, ਕਹੀਂ ਕੋਈ ਨਾ ਛੀਨ ਲੇ. 

ਮਨ ਸੋਚ ਕੇ ਘਬਰਾਏ 

ਗਲਾ ਭਰ ਆਉਣ ਨਾਲ, ਗਾਣਾ ਰੁਕਿਆ ਤਾਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ ਹਨ। ਦਾੜ੍ਹੀ ਵਾਲਾ ਸਚਮੁੱਚ ਜਜਬਾਤੀ ਹੋ ਜਾਂਦਾ ਹੈ। 

”ਅੱਖੀਆਂ ਦੇ ਝਰੋਖੇ ਵਿਚ, ਕਦੀ ਕੋਈ ਆਇਆ ਹੈ ਸਮਾਂ ?” 

“ਸੁਪਨੇ ਵੀ ਤਾਂ ਦੇਖੇ ਜਾ ਸਕਦੇ ਹਨ, ਬਾਬੂ ਜੀ।” ਅੱਖਾਂ ਪੂੰਝਦਿਆਂ ਸਮ੍ਹਾਂ ਕਹਿੰਦੀ ਹੈ  

”ਪਰ ਜਿੰਨੀ ਰੂਹ ਨਾਲ਼ ਤੂੰ ਗਾਇਆ ਹੈ, ਲਗਦੈ ਕਿਸੇ ਨੇ ਸੁਪਨੇ ਤੋੜੇ ਨੇ ?: 

”ਬਹੁਤ ਛੋਟੀ ਸਾਂ। ਗਿਆਰਾਂ ਬਾਰਾਂ ਸਾਲਾਂ ਦੀ ਹੋਵਾਂਗੀ। ਸਾਡੇ ਗਵਾਂਢ ਵਿਚ ਹੀ ਰਹਿੰਦਾ ਸੀ ਉਹ। ਬਹੁਤ ਪਿਆਰ ਕੀਤਾ ਮੈਂ ਉਸਨੂੰ। ਇੱਛਾ ਹੁੰਦੀ ਸੀ,ਹਰ ਪਲ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਰਹੇ। ਉਹ ਜੋ ਆਖਦਾ, ਮੈਂ ਮੰਨ ਲੈਂਦੀ। ਪਿਆਰ ਦਾ ਤੋਹਫ਼ਾ ਸਮਝਦੀ। ਲੜਕੀਆਂ ਇਸ ਮਾਮਲੇ ਵਿਚ ਬੜੀਆਂ ਬੁੱਧੂ ਹੁੰਦੀਆਂ ਹਨ। ਘਰ ਵਾਲਿਆਂ ਨੇ ਸਾਨੂੰ ਇਕ ਦੂਸਰੇ ਨਾਲ ਮਿਲਣੋਂ ਰੋਕਿਆ ਤਾਂ ਅਸੀਂ ਘਰੋਂ ਨਸ ਆਏ। ਕੁਝ ਦਿਨ ਇਧਰ ਉਧਰ ਫਿਰਦੇ ਰਹੇ। ਇਕ ਦਿਨ ਆਖਦਾ, ਮੈਨੂੰ ਨੌਕਰੀ ਮਿਲ ਗਈ ਹੈ, ਤੂੰ ਮੌਸੀ ਕੋਲ ਰਹਿ, ਹਫ਼ਤੇ ਕੁ ਤੱਕ ਆਵਾਂਗਾ ਤੇ ਕਿਸੇ ਕਮਰੇ ਦਾ ਪ੍ਰਬੰਧ ਕਰਕੇ ਤੈਨੂੰ ਲੈ ਜਾਵਾਂਗਾ। ਉਹ ਅੱਜ ਤੱਕ ਨਹੀਂ ਮੁੜਿਆ। ਜਦੋਂ ਇਥੇ ਆਉਣ ਦੀ ਅਸਲੀਅਤ ਦਾ ਪਤਾ ਚਲਿਆ, ਉਦੋਂ ਤੱਕ ਤਾਂ ਪੁਲਾਂ ਹੇਠੋਂ ਬਹੁਤ ਪਾਣੀ ਵਗ ਗਿਆ ਸੀ। ਘਰ ਦੀ ਹਾਲਤ ਚੰਗੀ ਨਹੀਂ ਸੀ। ਇਕ ਦੋ ਖੇਤ ਸਨ ਛੋਟੇ ਛੋਟੇ। ਉਸ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ। ਘਰ ਵਿਚ ਮੈਂ ਹੀ ਵੱਡੀ ਸਾਂ। ਇਥੋਂ ਨਿਕਲ ਕੇ ਵਾਪਸ ਜਾ ਕੇ ਵੀ ਕੀ ਕਰਦੀ? ਹੁਣ ਕਦੇ ਕਦੇ ਘਰ ਪੈਸੇ ਤੇਜ ਦਿੰਦੀ ਹਾਂ।” 

”ਤੇਰੇ ਮਾਂ ਬਾਪ ਤੈਨੂੰ ਲੱਭਣ ਨਹੀਂ ਆਏ ਕਦੇ?'” 

”ਮੈਂ ਆਪਣਾ ਸਿਰਨਾਵਾਂ ਹੀ ਨਹੀਂ ਭੇਜਦੀ। ਇਥੇ ਆ ਕੇ ਉਹ ਕਰਨਗੇ ਵੀ ਕੀ? ਹੁਣ ਤਾਂ ਆਪਣੇ ਮਨ ਵਿਚ ਕੋਈ ਭਰਮ ਪਾਲੀ ਬੈਠੇ ਹੋਣਗੇ।” 

“ਵੱਧ ਤੋਂ ਵੱਧ ਕਿੰਨੇ ਗਾਹਕ ਅਟੈਂਡ ਕੀਤੇ ਨੇ ਕਦੀ?” 

”ਸਾਇਦ ਸੱਤ ਆਏ ਸਨ ਇਕ ਰਾਤ ਵਿਚ।” 

“ਉਦੋਂ ਖਿਝ,ਨਫਰਤ ਜਾਂ ਕੋਈ ਜਿਸਮਾਨੀ ਕਸ਼ਟ ਤਾਂ ਨਹੀਂ ਹੁੰਦਾ?” 

“ਸਭ ਹੁੰਦਾ ਹੈ,ਬਾਬੂ ਜੀ। ਜਿਸਮਾਨੀ ਕਸ਼ਟ ਨਾਲੋਂ ਮਾਨਸਿਕ ਕਸ਼ਟ ਵਧੇਰੇ ਭੋਗਣਾ ਪੈਂਦਾ ਹੈ। ਉਂਜ ਤਾਂ ਸਾਡੇ ਜਿਸਮਾਂ ਦੀ ਚਮੜੀ ਦੇ ਉਪਰਲੇ ਸੈੱਲ ਮਰ ਜਾਂਦੇ ਹਨ। ਛੁਹਿਆ, ਜੱਫੀ ਪਾਇਆਂ ਜਾਂ ਚੁੰਮੀ ਲਿਆਂ ਸਾਨੂੰ ਕੋਈ ਫ਼ਰਕ ਪੈਂਦਾ। ਮਰਦ ਦੇ ਹੱਥਾਂ ਦਾ ਇਸ ਚਮੜੀ ‘ਤੇ ਕੋਈ ਅਸਰ ਨਹੀਂ ਹੁੰਦਾ। ਆਦਮੀ ਆਉਦੇ ਹਨ, ਪੈਸੇ ਦਿੰਦੇ ਹਨ ਤੇ ਵਰਤ ਕੇ ਚਲੇ ਜਾਂਦੇ ਹਨ। ਅਸੀਂ ਤਾਂ ਭਾਰ ਤੋਲਣ ਵਾਲੀਆਂ ਮਸ਼ੀਨਾਂ ਬਣ ਗਈਆਂ ਹਾਂ। ਜਿਹੜੀਆਂ ਬੱਸ ਸਟੈਂਡਾਂ ਜਾਂ ਰੇਲਵੇ ਸਟੇਸ਼ਨਾਂ ਉਪਰ ਰੱਖੀਆਂ ਹੁੰਦੀਆਂ ਹਨ। ਜਿਸਦੀ ਇੱਛਾ ਹੁੰਦੀ ਹੈ, ਆਉਂਦਾ ਹੈ ਤੇ ਭਾਰ ਤੋਲ ਕੇ ਚਲਿਆ ਜਾਂਦਾ ਹੈ।” ਸਮ੍ਹਾ ਹਉਕਾ ਲੈ ਕੇ ਨੀਵੀਂ ਪਾ ਲੈਂਦੀ ਹੈ। 

ਮੋਟੀਆਂ ਐਨਕਾਂ ਵਾਲਾ, ਕੈਸੇਟ ਦੀ ਸਾਈਡ ਬਦਲਦਾ ਹੈ ਤਾਂ ਉਦੋਂ ਬੂਹੇ ਵਿਚ ਮਨੀਸਾ ਪ੍ਰਗਟ ਹੁੰਦੀ ਹੈ। ਉਹ ਪੀਲੇ ਰੰਗ ਦੀ ਸਾੜ੍ਹੀ ਵਿਚ ਬਹੁਤ ਹੀ ਦਿਲਕਸ ਲੱਗ ਰਹੀ ਹੈ। 

”ਅਰੇ ਵਾਹ! ਹੁਣ ਤਾਂ ਬਹੁਤ ਨਿੱਖਰ ਆਈ ਐਂ।” ਦਾੜ੍ਹੀ ਵਾਲਾ ਉਸਨੂੰ ਵਡਿਆਉਂਦਾ ਹੈ। 

“ਇਹ ਤਾਂ ਸਭ ਬਨਾਵਟ ਹੈ ਸਾਹਬ। ਰੀਅਲ ਤਾਂ ਪਹਿਲੇ ਸਾਂ।” ਕਹਿੰਦਿਆਂ ਮਨੀਸ਼ਾ ਦੀਵਾਰ ‘ਤੇ ਟੰਗੀਆਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਅੱਗੇ ਸਿਰ ਝਕਾਉਂਦੀ ਹੈ। 

”ਇਥੇ ਪੂਜਾ ਬਹੁਤ ਹੁੰਦੀ ਹੈ।” 

”ਪੁਜਦੀਆਂ ਹਾਂ ਬਸ-।” ਮਨੀਸਾ ਹੱਸਣ ਦਾ ਯਤਨ ਕਰਦੀ ਹੈ। ਸਮ੍ਹਾਂ ਸ਼ਾਇਦ ਨਸ਼ੇ ਵਿਚ ਹੈ। ਉਹ ਤਸਵੀਰਾਂ ਨੂੰ ਬੈਠੀ ਹੀ ਸਲੂਟ ਮਾਰਦੀ ਹੈ। 

“ਇਥੇ ਸਭ ਧਰਮਾਂ ਦੇ ਦੇਵੀ ਦੇਵਤੇ ਲਾਏ ਨੇ। ਕਿਸੇ ਇਕ ਵਿਚ ਸ਼ਰਧਾ ਕਿਉਂ ਨਹੀਂ? ਈਸਾ ਵੀ ਹੈ. ਗੁਰੂ ਨਾਨਕ ਵੀ ਹੈ ਕਾਲੀ ਮਾਂ ਵੀ ਹੈ, ਦੁਰਗਾ ਵੀ ਹੈ, ਜਗਨ ਨਾਥ ਵੀ ਹੈ, ਸਾਈਂ ਬਾਬਾ ਵੀ ਹੈ। ਕੀ ਸਭਨਾਂ ਤੋਂ ਆਸ਼ੀਰਵਾਦ ਲੈਂਦੀਆਂ ਹੋ?” 

“ਇਹ ਕੀ ਆਸ਼ੀਰਵਾਦ ਦੇਣਗੇ। ਇਹਨਾਂ ਦੇ ਸਾਹਮਣੇ ਹੀ ਤਾਂ ਇਹਨਾਂ ਕਮਰਿਆ ਵਿਚ ਅਸੀਂ ਹੋਟਲਾਂ ਦੇ ਬਰਤਨਾਂ ਵਾਂਗ ਵਰਤੀਆਂ ਜਾਂਦੀਆਂ ਹਾਂ। ਅਸੀਂ ਤਾਂ ਇਹਨਾਂ ਸਭਨਾਂ ਨੂੰ ਆਖਦੀਆਂ ਹਾਂ -ਬਹੁਤ ਹੋ ਗਿਆ। ਹੁਣ ਮੁਕਤੀ ਦਿਉ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਤਾਂ ਇਥੋਂ ਉਠਾ ਲਓ। ਕੀ ਪਤਾ ਕਿਹੜਾ ਦੇਵਤਾ ਜਾਂ ਕਿਹੜੀ ਦੇਵੀ ਮਾਂ ਸਾਡੀ ਫ਼ਰਿਆਦ ਸੁਣ ਲਵੇ ਤੇ ਸਾਨੂੰ ਮੁਕਤੀ ਮਿਲੇ। ਇਸ ਲਈ ਸਭਨਾਂ ਨੂੰ ਹੀ ਇਕੱਠਾ ਕਰ ਲੈਂਦੀਆਂ ਹਾਂ। ਪਰ ਇਹ ਸਭ ਤਾਂ ਆਪ ਸਾਡੇ ਨਾਲੋਂ ਵੀ ਗਏ ਗੁਜ਼ਰੇ ਹਨ। ਰਿਸ਼ੀ ਮੁਨੀ, ਦੇਵੀ-ਦੇਵਤੇ ਤਾਂ ਸਾੜੇ ਨਾਲੋਂ ਵੀ ਵਿਭਚਾਰੀ ਸਨ। ਇਹ ਆਸ਼ੀਰਵਾਦ ਕੀ ਦੇਣਗੇ। ਸਾਨੂੰ ਤਾਂ ਡਰ ਰਹਿੰਦੈ, ਕਿਤੇ ਆਪਣੀ ਸ਼ਕਤੀ ਨਾਲ ਕੰਧਾਂ ਤੋਂ ਉਤਰ ਕੇ ਸਾਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਨਾਉਣਗੇ ਇਕ ਦਿਨ। ਇਹਨਾਂ ਨੇ ਤਾਂ ਆਪਣੀਆਂ ਪੁਤਰੀਆ, ਆਪਣੀਆਂ ਮਾਵਾਂ, ਆਪਣੀਆਂ ਭੈਣਾਂ ਵੀ ਨਹੀਂ ਬਖਸ਼ੀਆਂ। ਇਹਨਾਂ ਦਾ ਜੀਵਨ ਬੜਾ ਨੀਚ ਤੇ ਚਰਿਤਰਹੀਣ ਰਿਹਾ ਹੈ। ਇਹਨਾਂ ਨੂੰ ਹੱਥ ਜੋੜ ਕੇ ਇਹੀ ਆਖਦੀਆ ਹਾਂ-ਘੱਟ ਤੋਂ ਘੱਟ ਅਸੀਂ ਤੁਹਾਡੇ ਨਾਲੋਂ ਤਾਂ ਚੰਗੀਆਂ ਹਾਂ। ਅਸੀਂ ਢੋਂਗ ਤਾਂ ਨਹੀਂ ਰਚਦੀਆਂ। ਇੰਦਰ ਦੇਵਤਾ ਸਾਰੀ ਉਮਰ ਇਸਤਰੀਆਂ ਪਿੱਛੇ ਨੱਠਦਾ ਰਿਹਾ। ਮੇਨਕਾ ਨੇ ਵਿਸ਼ਵਾ ਮਿੱਤਰ ਦਾ ਤਪ ਤੰਗ ਕੀਤਾ। ਸ਼ਕੁੰਤਲਾ ਇਨ੍ਹਾਂ ਦੀ ਹੀ ਸੰਤਾਨ ਸੀ। ਉਹ ਫੇਰ ਇਕ ਰਾਜਾ ‘ਤੇ ਮੋਹਤ ਹੋ ਗਈ ਤੇ ਭਰਤ ਜੰਮਿਆ। ਆਖਦੇ ਨੇ ਇਸ ਦੇਸ਼ ਦਾ ਨਾਂ ਵੀ ਉਸੇ ਭਰਤ ਦੇ ਨਾਂ ‘ਤੇ ਰੱਖਿਆ। ਤੁਸੀਂ ਸੋਚੇ, ਜਿਸ ਦੇਸ਼ ਦਾ ਨਾਮ ਨਜਾਇਜ਼ ਔਲਾਦ ਦੇ ਨਾ ‘ਤੇ ਰੱਖਿਆ ਹੋਵੇ, ਉਸ ਦੇਸ ਵਿਚ ਹੀ ਸਾਡੇ ਬੱਚਿਆਂ ਨੂੰ ਹਰਾਮੀ ਤੇ ਰੰਡੀ ਦੀ ਔਲਾਦ ਆਖ ਕੇ ਘ੍ਰਿਣਾ ਨਾਲ ਵੇਖਿਆ ਜਾਂਦਾ ਹੈ। ਇਕ ਪਰਾਸ਼ਰ ਮਹਾਰਿਸ਼ੀ ਹੋਇਐ. ਇਕ ਦਿਨ ਨਦੀ ਪਾਰ ਕਰਦਿਆਂ ਮਲਾਹ ਦੀ ਬੇਟੀ ‘ਤੇ ਹੀ ਮੋਹਿਤ ਹੋ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ । ਉਥੋਂ ਦੱਸਦੇ ਨੇ ਵੇਦ ਵਿਆਸ ਪੈਦਾ ਹੋਇਆ। ਉਸ ਨੇ ਮਹਾਭਾਰਤ’ ਲਿਖਿਆ। ਜੇ ਉਹ ਵਿਦਵਾਨ ਪੈਦਾ ਕਰ ਸਕਦੇ ਹਨ ਤਾਂ ਫਿਰ ਸਾਡੇ ਬੱਚਿਆਂ ਵਿਚੋਂ ਵੀ ਕੋਈ ਵੇਦ ਵਿਆਸ ਬਣ ਸਕਦੈ, ਇਹ ਕਿਉਂ ਨ੍ਹੀਂ ਸੋਚਦੇ ਲੋਕ? ਕੋਰਵ ਤੇ ਪਾਂਡੂ ਵੀ ਦੱਸਦੇ ਨੇ, ਇਵੇਂ ਹੀ ਨਜਾਇਜ ਸੰਭੋਗ ਨਾਲ ਹੀ ਪੈਦਾ ਹੋਏ ਨੇ । ਇਹਨਾਂ ਦੇਵੀ- ਦੇਵਤਿਆਂ ਨੇ ਭੈਣ ਭਰਾ ਤੇ ਪਿਉ ਧੀ ਦੇ ਰਿਸਤੇ ਨੂੰ ਮਿੱਟੀ ਵਿਚ ਰੋਲਿਆ। ਰਿੱਗ ਵੇਦ ਵਿਚ ਆਉਂਦੈ ਯਮੀ ਆਪਣੇ ਭਰਾ ਨੂੰ ਸੰਭੋਗ ਕਰਨ ਲਈ ਪ੍ਰੇਰਿਤ ਕਰਦੀ ਹੈ ਤੇ ਕਹਿੰਦੀ ਹੈ ਜੇ ਭਰਾ ਦੇ ਹੁੰਦਿਆਂ ਭੈਣ ਦਾ ਮਨੋਰਥ ਪੂਰਾ ਨਾ ਹੋਵੇ । ਜੇ ਭਰਾ ਆਪਣੀ ਭੈਣ ਦੀ ਕਾਮ-ਅਗਨੀ ਸ਼ਾਂਤ ਨਾ ਕਰੇ ਤਾ ਅਜਿਹੇ ਭਰਾ ਦਾ ਕੀ ਫ਼ਾਇਦਾ? ਜੇ ਭੈਣ ਦੇ ਹੁੰਦਿਆਂ. ਭਰਾ ਉਸ ਨਾਲ ਸੰਭੋਗ ਨਹੀਂ ਕਰਦਾ ਤਾਂ ਅਜਿਹੀ ਭੈਣ ਦਾ ਕੀ ਲਾਭ? ਇਹ ਹਨ ਸਾਡੇ ਦੇਵੀ ਦੇਵਤੇ ਸਾਡੇ ਰਿਸ਼ੀ-ਮੁਨੀ। ਇਹ ਤਾਂ ਮੈਸਾਂ, ਹੱਥਣੀਆਂ ਤੇ ਹਿਰਨੀਆਂ ਨਾਲ ਵੀ ਸੰਭੋਗ ਕਰਦੇ ਰਹੇ। ਤੀਵੀਆਂ, ਘੋੜਿਆਂ ਨਾਲ ਕਾਮ-ਅੱਗ ਸ਼ਾਂਤ ਕਰਦੀਆਂ ਰਹੀਆਂ। ਅਸੀਂ ਸਭ ਉਹਨਾਂ ਤੋਂ ਅੱਛੀਆ ਹਾਂ । ਸਾਨੂੰ ਤਾਂ ਲਗਦੈ, ਜਿਸਨੂੰ ਅਸੀਂ ਸਤਯੁੱਗ ਆਖ ਕੇ ਖ਼ੁਸ਼ ਹੁੰਦੇ ਹਾਂ. ਉਦੋਂ ਆਸ਼ਰਮਾਂ ਵਿਚ ਤੇ ਮੱਠਾਂ ਵਿਚ ਇਹੀ ਪੇਸ਼ਾ ਚਲਦਾ ਹੁੰਦਾ ਸੀ। ਹੋਰ ਤਾਂ ਕੋਈ ਕੰਮ ਹੀ ਨਹੀਂ ਸੀ ਹੁੰਦਾ ਉਨ੍ਹਾਂ ਨੂੰ। ਕੀਹਦੀ ਇਸਤਰੀ ਸੁੰਦਰ ਹੈ ? ਤੇ ਕਿਵੇਂ ਕਾਬੂ ਕਰਨੀ ਹੈ, ਗ੍ਰੰਥਾਂ ਵਿਚ ਇਹੀ ਕੁਝ ਮਿਲਦੈ। ਪਰ ਉਹਨਾਂ ਨੂੰ ਅਸੀਂ ਪੂਜਦੇ ਹਾਂ। ਸ਼ਿਵਲਿੰਗ ਨੂੰ ਦੁੱਧ ਨਾਲ ਧੋਇਆ ਜਾਂਦੈ ਹਰ ਰੋਜ਼। ਪਰ ਸਾਨੂੰ ਘੋਰ ਨਫ਼ਰਤ ਕੀਤੀ ਜਾਂਦੀ ਹੈ। ਧੰਦਾ ਅਸੀਂ ਭਾਵੇਂ ਦੇਵੀ ਦੇਵਤਿਆਂ ਵਾਲਾ ਹੀ ਕਰਦੀਆਂ ਹਾਂ।” 

ਮੋਟੀਆਂ ਐਨਕਾਂ ਵਾਲਾ ਤੇ ਦਾੜ੍ਹੀ ਵਾਲਾ ਖੁੱਲ੍ਹੇ ਮੂੰਹ ਹੈਰਾਨੀ ਨਾਲ ਮਨੀਸ਼ਾ ਵੱਲ ਤੱਕ ਰਹੇ ਹਨ। ਇੰਨਾ ਕੁਝ ਕਿਥੋਂ ਜਾਣਿਆ ਇਸਨੇ? ਕੁਝ ਗੱਲਾਂ ਤਾਂ ਅਸੀਂ ਵੀ ਪਹਿਲੀ ਵਾਰ ਸੁਣੀਆਂ ਹਨ। ਚੁੱਪ ਬੈਠੇ ਹਨ। ਹੋਰ ਕੁਝ ਪੁੱਛਣ ਲਈ ਰਹਿ ਹੀ ਕੀ ਗਿਆ ਹੈ? ਪਰ. ਬਾਹਰ ਕੋਈ ਉੱਚੀ-ਉੱਚੀ ਗਾਲ੍ਹਾਂ ਕੱਢ ਰਹੀ ਹੈ। ਉਸਦੀ ਆਵਾਜ਼ ਬੰਦ ਬੂਹੇ ਵਿਚੋਂ ਦੀ ਵੀ ਅੰਦਰ ਆ ਰਹੀ ਹੈ। 

”ਆਪਸ ਵਿਚ ਲੜਦੀਆਂ ਵੀ ਹੋ?” ਮੋਟੀਆਂ ਐਨਕਾਂ ਵਾਲਾ ਪੁੱਛਦਾ ਹੈ। 

”ਬਹੁਤ ਲੜਦੀਆਂ ਹਾਂ। ਇਕ-ਦੂਸਰੀ ਨਾਲ ਈਰਖਾ ਬਹੁਤ ਹੁੰਦੀ ਹੈ। ਕਿਸੇ ਦਾ ਧੰਦਾ ਚੰਗਾ ਹੈ। ਕੋਈ ਵਧਰੇ ਸੁੰਦਰ ਹੈ ਜਾਂ ਕਿਸੇ ਕੋਲ ਗਾਹਕ ਜ਼ਿਆਦਾ ਆਉਂਦੇ ਹਨ। ਕਈ ਵਾਰ ਬੱਚਿਆਂ ਕਾਰਨ ਲੜਾਈ ਹੋ ਜਾਂਦੀ ਹੈ। ਦਰਅਸਲ ਦੁਖੀ ਤਾਂ ਅਸੀਂ ਪਹਿਲਾਂ ਹੀ ਹੁੰਦੀਆਂ ਹਾਂ। ਲੜਨਾ ਤਾਂ ਐਵੇਂ ਇਕ ਬਹਾਨਾ ਹੈ। ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੁੰਦੀ। ਨਾ ਆਪਣੀ ਕਿਸਮਤ ਬਦਲੀ ਜਾ ਸਕਦੀ ਹੈ। ਨਾ ਮਾਂ-ਬਾਪ ਨੂੰ ਕੋਸਿਆ ਜਾ ਸਕਦਾ ਹੈ। ਦੇਸ ਦੇ ਨੇਤਾ ਵੀ ਸਾਡੀ ਪਹੁੰਚ ਤੋਂ ਬਹੁਤ ਦੂਰ ਹਨ। ਤੇ ਅਸੀਂ ਸਾਰੀ ਖਿਝ, ਸਾਰਾ ਗੁੱਸਾ ਇਕ ਦੂਸਰੀ ਉਪਰ ਕੱਢ ਲੈਂਦੀਆਂ ਹਾਂ। ਕਦੇ ਕਦੇ ਇਹ ਗੁੱਸਾ ਦਲਾਲਾਂ ‘ਤੇ ਵੀ ਨਿਕਲ ਜਾਂਦਾ ਹੈ।” 

”ਦਲਾਲਾਂ ਦਾ ਵਤੀਰਾ ਏਨਾ ਵਪਾਰਕ ਕਿਉਂ ਹੁੰਦਾ ਹੈ?” 

”ਉਹ ਪੈਸੇ ਵਾਲੇ ਨਹੀਂ ਹੁੰਦੇ। ਥੋੜ੍ਹ ਦੇ ਮਾਰੇ ਹੁੰਦੇ ਹਨ। ਇਹ ਮਾਹੌਲ ਵੀ ਉਹਨਾਂ ਨੂੰ ਨੀਚ ਬਣਾ ਦਿੰਦਾ ਹੈ। ਕਈ ਦਲਾਲ ਤਾਂ ਸਾਡੇ ਹੀ ਭਰਾ ਜਾਂ ਪੁੱਤ ਹੁੰਦੇ ਹਨ। ਮੇਰੇ ਰਸੋਈਆ ਸੀ, ਬਹੁਤ ਸਾਊ ਸੀ । ਥੋੜ੍ਹਾ ਪੈਸਾ ਜਮ੍ਹਾਂ ਹੋ ਗਿਆ ਤਾਂ ਦਲਾਲ ਬਣ ਗਿਆ। ਏਥੇ ਦੁਨੀਆ ਭਰ ਦੇ ਝੂਠ ਬੋਲ ਕੇ ਗਾਹਕ ਨੂੰ ਭਰਮਾਉਣਾ ਪੈਂਦਾ ਹੈ। ਲੇਕਿਨ ਪੇਟ ਖਾਤਰ ਸਭ ਕਰਨਾ ਪੈਂਦਾ ਹੈ।” 

”ਅਸੀਂ ਦੇਖਿਆ ਹੈ, ਬਹੁਤ ਛੋਟੀਆਂ ਲੜਕੀਆਂ ਵੀ ਇਸ ਪੇਸ਼ੇ ਵਿਚ ਬਹੁਤ ਹਨ। ਕੁਝ ਤਾਂ ਦਸ-ਗਿਆਰਾਂ ਸਾਲਾਂ ਦੀਆਂ ਹਨ। ਆਪਣੀਆਂ ਹੀ ਬੱਚੀਆਂ ਤੋਂ ਇੰਨੀ ਛੋਟੀ ਉਮਰ ਵਿਚ ਇਹ ਧੰਦਾ ਕਰਵਾਉਣਾ ਠੀਕ ਹੈ?” 

”ਇਕ ਫ਼ਿਲਮ ਦੇਖੀ ਸੀ, ਬਾਬੂ ਸਾਹਿਬ, ਉਸਦੇ ਵਿਚ ਹੀਰੋ ਆਖਦੈ, ਜੰਗ ਤੇ ਪਿਆਰ ਵਿਚ ਸਭ ਕੁਝ ਜਾਇਜ਼ ਹੈ। ਮੈਂ ਆਖਦੀ ਹਾਂ ਭੁੱਖ ਦੀ ਖ਼ਾਤਰ ਸਭ ਕੁਝ ਜਾਇਜ ਹੈ।” 

” ਪਰ ਇੰਨੀ ਗਿਣਤੀ ਵਿਚ ਇਹ ਲੜਕੀਆਂ…?” 

”ਮਹਾਨਗਰੀ ਦੇ ਆਸੇ-ਪਾਸੇ ਪਿੰਡਾਂ ਦੀਆਂ ਗ਼ਰੀਬ ਲੜਕੀਆਂ ਨੂੰ ਇਸ ਧੰਦੇ ਵਿਚ ਲਿਆਉਣਾ ਔਖਾ ਕੰਮ ਹੈ। ਕੁਝ ਲੜਕੀਆਂ ਸਾਡੀਆਂ ਵੀ ਹਨ। ਫਿਰ ਕੁਝ ਗੈਂਗ ਕੰਮ ਕਰਦੇ ਹਨ, ਉਹ ਬੰਗਲਾਦੇਸ਼ ਜਾ ਨੇਪਾਲ ਦੀਆਂ ਲੜਕੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਵਿਖਾ ਕੇ ਇਥੇ ਵੇਚ ਜਾਂਦੇ ਹਨ। ਦੂਸਰੇ ਕਾਰੋਬਾਰਾਂ ਵਾਂਗ ਜਿਸਮਾਂ ਦੇ ਕਾਰੋਬਾਰ ਦਾ ਧੰਦਾ ਚਲਦਾ ਰਹਿੰਦਾ ਹੈ। ਛੋਟੀ ਉਮਰ ਦੀਆਂ ਲੜਕੀਆਂ, ਮੌਸੀਆਂ ਲਈ ਸੋਨੇ ਦੀਆਂ ਮੁਰਗੀਆਂ ਹੁੰਦੀਆਂ ਨੇ। ਗਾਹਕਾਂ ਨੂੰ ਵਹਿਮ ਹੁੰਦੈ ਛੋਟੀ ਉਮਰ ਦੀਆਂ ਲੜਕੀਆਂ ਨੂੰ ਕੋਈ ਰੋਗ ਨਹੀਂ ਹੁੰਦਾ। ‘ਪਰ ਕੱਚੀ ਉਮਰ ਦੀਆਂ ਇਨ੍ਹਾਂ ਲੜਕੀਆਂ ਵਿਚ ਰੋਗੀ ਹੋਣ ਤੋਂ ਬਚਣ ਲਈ ਸਮਰੱਥਾ ਨਹੀਂ ਹੁੰਦੀ। ਇਹ ਹਰ ਪੱਖ ਤੋਂ ਸਰਾਪੀਆਂ ਜਾਂਦੀਆਂ ਹਨ। ਮਰਦ ਦੇ ਸਹਿਵਾਸ ਲਈ ਸਰੀਰ ਦਾ ਕੋਈ ਵੀ ਅੰਗ ਪੂਰਾ ਵਿਕਸਿਤ ਨਹੀਂ ਹੋਇਆ ਹੁੰਦਾ। ਜੇ ਅਸੀਂ ਕਿਸੇ ਕੱਚੀ ਚੀਜ਼ ਨਾਲ ਛੇੜ-ਛਾੜ ਕਰਾਂਗੇ ਤਾਂ ਤੁਸੀਂ ਸਮਝਦਾਰ ਹੋ ।” ਹਉਕਾ ਲੈਂਦੀ ਹੈ…”ਪਰ ਚੱਲ ਰਿਹਾ ਹੈ. ਸਭ ਚੱਲ ਰਿਹਾ ਹੈ ਇਸੇ ਤਰ੍ਹਾਂ ਚਲਦਾ ਰਹੇਗਾ  …” ”ਸਰਕਾਰ ਵਲੋਂ ਜਾਂ ਕਿਸੇ ਸਵੈ-ਸੇਵੀ ਸੰਸਥਾ ਵਲੋਂ ਤੁਹਾਡੇ ਜੀਵਨ ਨੂੰ ਬਿਹਤਰ ਬਣਾਉਣ ਲਈ ਕਿੰਨੇ ਕੁ ਯਤਨ ਕੀਤੇ ਜਾਂਦੇ ਨੇ?” 

”ਹਾਂ ਕਰਦੇ ਨੇ ਯਤਨ। ਕਦੇ-ਕਦੇ ਆ ਕੇ ਮੁਫ਼ਤ ਨਿਰੋਧ ਵੰਡ ਜਾਂਦੇ ਨੇ। ਮੁਫ਼ਤ ਦੁਆਈਆਂ ਦੇ ਜਾਂਦੇ ਨੇ। ਏਡਜ਼ ਦੀ ਬੀਮਾਰੀ ਬਾਰੇ ਸਾਵਧਾਨ ਕਰ ਜਾਂਦੇ ਨੇ। ਜਿਨ੍ਹਾਂ ਕੋਲ ਲਾਈਸੰਸ ਜਾਂ ਕਾਰਡ ਨਹੀਂ, ਉਨ੍ਹਾਂ ਤੋਂ ਅੰਦਰਖਾਤੇ ਰਿਸ਼ਵਤ ਲੈ ਜਾਦੇ ਨੇ। ਪਰ ਹੁੰਦਾ ਕੀ ਹੈ, ਜਦੋਂ ਸ਼ਰਾਬੀ ਤੇ ਉਤੇਜਿਤ ਹੋਏ ਗਾਹਕਾਂ ਨੂੰ ਅਸੀਂ ਨਿਰੋਧ ਵਰਤਣ ਲਈ ਦਿੰਦੀਆਂ ਹਾਂ ਤਾਂ ਉਹ ਕੂੜੇ ਵਿਚ ਵਗਾਹ ਮਾਰਦੇ ਨੇ। ਜੇ ਏਡਜ਼ ਜਾਂ ਦੂਸਰੀਆਂ ਬੀਮਾਰੀਆਂ ਬਾਰੇ ਦੱਸਦੀਆਂ ਹਾਂ ਤਾਂ ਬਹੁਤਿਆਂ ਦਾ ਮੂਡ ਹੀ ਖ਼ਰਾਬ ਹੋ ਜਾਂਦਾ ਹੈ। ਉਹ ਗਾਲ੍ਹਾ ਕੱਢਦੇ ਵਾਪਸ ਚਲੇ ਜਾਂਦੇ ਹਨ। ਇਸ ਤਰ੍ਹਾਂ ਸਾਡੇ ਧੰਦੇ ‘ਤੇ ਵੀ ਅਸਰ ਹੁੰਦਾ ਹੈ। ਫਿਰ ਸੋਚਦੀਆਂ ਹਾਂ…ਜਦੋਂ ਕੀਚੜ (ਚਿੱਕੜ) ਵਿਚ ਫਸੀਆਂ ਹੀ ਹੋਈਐਂ ਤਾਂ ਫਿਰ ਮਰਨ ਦਿਉ ਦੋਹਾਂ ਧਿਰਾਂ ਨੂੰ ।….” 

”ਬਾਬੂ ਜੀ, ਕੌਣ ਪ੍ਰਵਾਹ ਕਰਦੈ ਸਾਡੀ” ਸ਼ਮ੍ਹਾਂ ਦਾ ਨਸ਼ਾ ਘਟ ਰਿਹਾ ਹੈ ਪਰ ਬੋਲ ਅਜੇ ਵੀ ਸ਼ਰਾਬੀ ਹਨ, ਬਥੇਰੀਆਂ ਨੇ ਸਾਡੇ ਵਰਗੀਆਂ। ਮੌਸੀਆਂ ਜਾਂ ਕੋਠੇ ਦੀਆਂ ਮਾਲਕਣਾਂ ਨੂੰ ਤਾਂ ਕੇਵਲ ਪੈਸੇ ਨਾਲ ਦਿਲਚਸਪੀ ਹੁੰਦੀ ਹੈ। ਗਾਹਕ ਅੱਧੇ ਘੰਟੇ ਜਾਂ ਘੰਟੇ ਲਈ ਆਉਂਦਾ ਹੈ, ਠੰਢਾ ਹੋ ਕੇ ਚਲਿਆ ਜਾਂਦਾ ਹੈ। ਕਦੇ ਸਾਡੇ ਕੋਲੋਂ ਬੀਮਾਰੀ ਲੈ ਜਾਂਦਾ ਹੈ। ਕਦੇ ਸਾਨੂੰ ਦੇ ਜਾਂਦਾ ਹੈ। ਇਹ ਲੈਣ-ਦੇਣ ਏਥੇ ਚਲਦਾ ਹੀ ਰਹਿੰਦਾ ਹੈ. ” 

ਦੇਵਕੀ ਦੀ ਮੰਜ਼ਲ ਤੋਂ ਹੇਮਾ ਅਤੇ ਮਧੂ ਵੀ ਆ ਗਈਆਂ ਹਨ। ਸ਼ਾਇਦ ਇਕ ਦੋ ਗਾਹਕ ਭੁਗਤਾ ਆਈਆਂ ਹਨ। 

“ਅਸੀ ਤੁਹਾਡੇ ਕੰਮ ਵਿਚ ਵਿਘਨ ਤਾਂ ਨਹੀਂ ਪਾਉਂਦੀਆਂ?” ਅੰਦਰ ਆ ਕੇ ਹੇਮਾ ਪੁੱਛਦੀ ਹੈ। 

‘”ਨਹੀਂ-ਨਹੀਂ, ਆਓ. ਤੁਸੀਂ ਵੀ ਬੈਠੇ। ਸ਼ਾਇਦ ਤੁਹਾਡੇ ਕੋਲੋਂ ਕੋਈ ਨਵੀਂ ਜਾਣਕਾਰੀ ਮਿਲ ਜਾਏ। ਮਨੀਸਾ ਇਤਰਾਜ ਤਾਂ ਨਹੀਂ ਤੈਨੂੰ ਕੋਈ ?” ਮੋਟੀਆਂ ਐਨਕਾਂ ਵਾਲਾ ਹੁਣ ਪੂਰਾ ਖ਼ੁਸ ਜਾਪ ਰਿਹਾ ਹੈ। ਉਨ੍ਹਾਂ ਦੇ ਇਥੇ ਆਉਣ ਦਾ ਉਦੇਸ਼ ਪੂਰੀ ਤਰ੍ਹਾਂ ਸਫਲ ਹੋ ਰਿਹਾ ਹੈ। 

”ਅਰੇ ਨਹੀ ਸਾਡਾ ਬਹੁਤ ਪਿਆਰ ਹੈ ਆਪਸ ਵਿਚ ਲੜਦੀਆਂ ਵੀ ਡੱਟ ਕੇ ਹਾ। ਪਿਆਰ ਵੀ ਡਟ ਕੇ ਕਰਦੀਆਂ ਹਾਂ। ਪਰ ਸਾਡਾ ਪਿਆਰ ਇਕ ਤਰ੍ਹਾਂ ਦਾ ਹੈ ਜਿਵੇਂ ਕੋਈ ਥੋਹਰ ਦੇ ਫੁੱਲਾਂ ਨੂੰ ਚੁੰਮਦਾ-ਚੁੰਮਦਾ ਆਪਣਾ ਚਿਹਰਾ ਜ਼ਖ਼ਮੀ ਕਰਵਾ ਲਏ।”… ਆਖ ਕੇ ਹੱਸਦੀ ਹੈ ਮਨੀਸ਼ਾ। 

ਸ਼ਮ੍ਹਾ: ਦਾੜ੍ਹੀ ਵਾਲੇ ਨੂੰ ਇਸ਼ਾਰਾ ਕਰਕੇ, ਹੇਮਾ ਤੇ ਮਧੂ ਨੂੰ ਪੈੱਗ ਦੇਣ ਲਈ ਆਖ ਰਹੀ ਹੈ। ਪਰ ਉਹ ਦੋਨੋ ਹੀ ਪੀਣ ਤੋਂ ਇਨਕਾਰ ਕਰਦੀਆਂ ਹਨ। 

”ਪਹਿਲਾਂ ਹੀ ਬਹੁਤ ਪੀ ਰੱਖੀ ਹੈ। ਮਧੂ, ਅੱਖਾਂ ਦੇ ਛੱਪਰ ਮਸਾਂ ਚੁੱਕਦੀ ਹੈ। 

”ਅਸੀਂ ਤਾਂ ਦੇਖਣੀ ਆਈਐਂ ਇਹ ‘ਭੱਦਰ ਲੋਕ’ ਕੀ ਆਖਦੇ-ਸੁਣਦੇ ਨੇ ਆਪਣੇ ਬਾਰੇ… ।” 

ਹੇਮਾ ਦੇ ‘ਭੱਦਰ ਲੋਕ’ ਕਹਿਣ ਵਿਚ ਵੀ ਵਿਅੰਗ ਝਲਕਦਾ ਹੈ। 

ਮੋਟੀਆਂ ਐਨਕਾਂ ਵਾਲਾ ਸੋਚਦਾ ਹੈ, ਸ਼ਾਇਦ ਹੁਣ ਕੋਈ ਗੰਭੀਰ ਗੱਲ ਨਾ ਹੋ ਸਕੇ। ਬਥੇਰੇ ਘੁੰਮੇ ਹਨ ਅਜਿਹੀਆਂ ਥਾਵਾਂ ‘ਤੇ । ਦਿੱਲੀ ਬੰਬਈ, ਇਲਾਹਾਬਾਦ, ਲਖਨਊ… । ਥੋੜ੍ਹੇ ਬਹੁਤੇ ਫ਼ਰਕ ਨਾਲ ਇਨ੍ਹਾਂ ਦਾ ਕਲਚਰ ਲਗਪਗ ਇਕੋ ਜਿਹਾ ਹੈ। ਗੱਲਾਂ ਪੁੱਛਦੇ- ਪੁੱਛਦੇ ਉਹ ਆਪ ਵੀ ਸ਼ਰਾਬੀ ਹੋ ਰਹੇ ਹਨ। ਉਹ ਸੋਚਦਾ ਹੈ, ਹੁਣ ਜਾਣਾ ਚਾਹੀਦੈ। ਉਦੋਂ ਹੀ ਦਾੜ੍ਹੀ ਵਾਲਾ ਪੁੱਛ ਬੈਠਦਾ ਹੈ. 

”ਤੁਹਾਡਾ ਸਭਨਾਂ ਦਾ ਭਵਿੱਖ ਕੀ ਹੈ?” 

”ਭਵਿੱਖ?” ਨਸੱਈ ਅੱਖਾਂ ਪੁੱਟ ਕੇ ਹੇਮਾ ਹੱਸਦੀ ਹੈ। “ਆਓ ਦਿਖਾਵਾਂ ਤੁਹਾਨੂੰ ਸਾਡਾ ਭਵਿੱਖ।” ਤੇ ਉਹ ਖਿੜਕੀ ਕੋਲ ਜਾ ਖੜ੍ਹਦੀ ਹੈ। ਉਨ੍ਹਾਂ ਦੋਹਾਂ ਨੂੰ ਬੁਲਾਉਂਦੀ ਹੈ। ਖਿੜਕੀ ਵਿਚੋਂ ਹੀ ਸਾਹਮਣੇ ਪਾਰਕ ਦਿਸਦੀ ਹੈ। ਫੁੱਟਪਾਥ ਦੇ ਖੰਭੇ ਨਾਲ ਬੈਠੀ ਇਕ ਬਿਰਧ ਔਰਤ ਵੱਲ ਇਸਾਰਾ ਕਰਕੇ ਆਖਦੀ ਹੈ, ‘ਦੇਖ ਰਹੇ ਹੋ ਉਸਨੂੰ। ਉਸ ਬਿਰਧ ਔਰਤ ਨੂੰ, ਉਹ ਭੀਖ ਮੰਗਦੀ ਹੈ ਹੁਣ। ਉਹ ਉੱਪਰ ਦੀਆਂ ਮੰਜ਼ਲਾਂ ਤੋਂ ਫੁੱਟਪਾਥ ‘ਤੇ ਆਈ ਹੈ। ਕਦੇ ਉਹ ਵੀ ਸਾਡੇ ਵਾਂਗ ਹੀ ਜੁਆਨ ਸੀ. ਸੁੰਦਰ ਸੀ। ਬਹੁਤ ਚਾਹੁਣ ਵਾਲੇ ਸਨ ਉਸਦੇ। ਹਜ਼ਾਰਾਂ ਨੋਟ ਤਕੀਏ ਹੇਠਾਂ ਪਏ ਰਹਿੰਦੇ ਸਨ। ਤੇ ਅੱਜ ਕੋਈ ਉਸਨੂੰ ਭੀਖ ਵੀ ਨਹੀਂ ਦਿੰਦਾ। ਜੇ ਕੋਈ ਸੱਚਮੁਚ ਨਰਕ ਹੈ ਤਾਂ ਇਹ ਔਰਤ ਭੋਗ ਰਹੀ ਹੈ। ਬੀਨਾ ਮੌਸੀ। ਇਕ ਦਿਨ ਅਸੀਂ ਵੀ ਇਨ੍ਹਾਂ ਕਮਰਿਆਂ ਵਿਚੋਂ ਨਿਕਲ ਕੇ, ਫੁੱਟਪਾਥ ‘ਤੇ ਹੋਵਾਂਗੀਆਂ। ਬੱਸ ਇਹੀ ਹੈ ਸਾਡਾ ਭਵਿੱਖ।” 

ਸਾਰੀਆਂ ਇਕਦਮ ਉਦਾਸ ਹੋ ਜਾਂਦੀਆਂ ਹਨ। ਨਸ਼ੇ ਕਾਰਨ ਹੇਮਾ ਦੀਆਂ ਗੱਲਾਂ ਸੁਣ ਕੇ ਸਮ੍ਹਾਂ ਤਾਂ ਅੱਖਾਂ ਭਰ ਆਈ ਹੈ। ਮੋਟੀਆਂ ਐਨਕਾਂ ਵਾਲਾ ਤੇ ਦਾੜ੍ਹੀ ਵਾਲਾ ਵੀ ਨੀਵੀਂ ਪਾਈ ਬੈਠੇ ਹਨ। ਆਟੋਮੈਟਿਕ ਟੇਪ ਰਿਕਾਰਡਰ ਦੀ ਕੈਸੇਟ ਖ਼ਤਮ ਹੋਣ ਨਾਲ ‘ਪਟੱਕ’ ਦੀ ਆਵਾਜ ਨਾਲ ਟੇਪ ਬੰਦ ਹੋ ਗਈ ਹੈ। 

ਜਾਣ ਤੋਂ ਪਹਿਲਾਂ ਉਹ ਮਨੀਸਾ ਨੂੰ ਪੈਸੇ ਦੇਣਾ ਚਾਹੁੰਦੇ ਹਨ। ਪਰ ਇਨ੍ਹਾਂ ਲੜਕੀਆਂ ਦੀਆਂ ਗੱਲਾਂ ਸੁਣ ਕੇ, ਇਨ੍ਹਾਂ ਦਾ ਵਿਵਹਾਰ ਵੇਖ ਕੇ, ਪੈਸੇ ਦੇਣ ਦੀ ਹਿੰਮਤ ਨਹੀਂ ਹੋ ਰਹੀ। ਕੀ ਪਤਾ ਇਹ ਲੜਕੀਆਂ, ਆਪਣੀ ਤੋਹੀਨ ਸਮਝਣ। ਕੇਵਲ ਧੰਨਵਾਦ ਕਰਕੇ ਵੀ ਜਾਣਾ ਨਹੀਂ ਚਾਹੁੰਦੇ। ਇਨ੍ਹਾਂ ਦੀ ਕਮਾਈ ਦਾ ਕੀਮਤੀ ਵਕਤ ਬਰਬਾਦ ਹੋਇਆ ਹੈ। ਅਜੀਬ ਦੁਚਿੱਤੀ ਵਿਚ ਬੈਠੇ ਹਨ ਦੋਵੇਂ। 

ਜਦੋਂ ਆਖਣ ਲਈ ਕੁਝ ਨਾ ਸੁੱਝਿਆ ਤਾਂ ਮੋਟੀਆਂ ਐਨਕਾਂ ਵਾਲਾ ਵਿਅਕਤੀ ਆਪਣਾ ਕੈਮਰਾ ਕੱਢ ਕੇ ਪੁੱਛਦਾ ਹੈ “ਇਕ-ਦੋ ਤਸਵੀਰਾਂ ਲੈ ਸਕਦਾ ਹਾਂ?” 

”ਕੀ ਹੈ ਤਸਵੀਰਾਂ ਵਿਚ? ਅਸੀਂ ਤਾਂ ਪਹਿਲਾਂ ਹੀ ਜਿੱਲਤ ਭਰੀ ਜਿੰਦਗੀ ਦਾ ਬੋਝ ਚੁੱਕੀ ਫਿਰਦੀਆਂ। ਇਥੇ ਤਾਂ ਜਿਹੜੇ ਆਉਂਦੇ ਨੇ. ਉਨ੍ਹਾਂ ਨੂੰ ਹੀ ਸਾਡੇ ਬਾਰੇ ਪਤਾ ਚਲਦੈ। ਫੇਰ ਤਾਂ ਸਾਰੇ ਲੋਕ ਹੀ ਨਫ਼ਰਤ ਕਰਨਗੇ ਸਾਨੂੰ। ਅਸੀਂ ਇਨ੍ਹਾਂ ਦੇਵੀ- ਦੇਵਤਿਆਂ ਵਰਗੀਆਂ ਤਾਂ ਹਾਂ ਨਹੀਂ, ਜਿਹੜੇ ਕੁਕਰਮ ਵੀ ਕਰਦੇ ਰਹੇ ਤੇ ਪੂਜੇ ਵੀ ਜਾਂਦੇ ਰਹੇ। ਤਸਵੀਰਾਂ ਹੀ ਲੈਣੀਆਂ ਨੇ ਤਾਂ ਹੇਠਾਂ ਫੁੱਟਪਾਥ ‘ਤੇ ਰੀ ਗੱਦੀ ਮੌਤ ਲਈ ਤਰਸਦੀ ਬੀਨਾ ਮੌਸੀ ਦੀਆਂ ਤਸਵੀਰਾਂ ਲਓ। ਪਤਾ ਚਲੇ, ਕਿੰਨੀ ਦੁਰਦਸ਼ਾ ਹੁੰਦੀ ਹੈ ਸਾਡੀ।” 

ਅਚਾਨਕ ਬਿਜਲੀ ਚਲੀ ਜਾਂਦੀ ਹੈ। ਪੂਰੇ ਖੇਤਰ ਵਿਚ ਬੱਚਿਆਂ ਦੀ ਹੋ-ਹੱਲਾ ਸੁਣਾਈ ਦਿੰਦਾ ਹੈ। 

ਮਨੀਸ਼ਾ ਉੱਠ ਕੇ ਝੱਟ ਹੀ ਮੋਮਬੱਤੀ ਬਾਲ ਲੈਂਦੀ ਹੈ। ਹਨੇਰਾ ਇਕ ਸੀਮਤ ਘੇਰੇ ਤੋਂ ਪਿਛਾਂਹ ਹਟ ਜਾਂਦਾ ਹੈ। 

”ਚਲਾਂਗੇ ਹੁਣ।” ਆਖ ਕੇ ਦੋਵੇਂ ਜਣੇ ਆਪਣਾ ਸਾਮਾਨ ਸਮੇਟਣ ਲੱਗਦੇ ਹਨ। ਦਾੜ੍ਹੀ ਵਾਲਾ ਜੇਬ ਵਿਚੋਂ ਸੋ-ਸੋ ਦੇ ਦੋ ਨੋਟ ਸਟੂਲ ‘ਤੇ ਰੱਖ ਉੱਠ ਖੜ੍ਹਦਾ ਹੈ। 

”ਪੈਸੇ ਦੇਣ ਵਾਲੇ ਬਹੁਤ ਆਉਂਦੇ ਨੇ ਸਾਡੇ ਕੋਲ ਬਾਬੂ ਸਾਹਿਬ।” ਮਨੀਸ਼ਾ ਦੁਖੀ ਹੋ ਕੇ ਆਖਦੀ ਹੈ। ”ਜਾਪਦੈ, ਇੰਨੀਆਂ ਗੱਲਾਂ ਕਰਨ-ਸੁਣਨ ਤੋਂ ਬਾਅਦ ਵੀ ਤੁਸੀਂ ਸਾਨੂੰ 

ਸਿਰਫ਼ ਕੋਠੇ ਵਾਲੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸਮਝਿਆ।’ ”ਨਹੀਂ-ਨਹੀਂ, ਪਲੀਜ਼, ਸਾਡਾ ਮਤਲਬ ਇਹ ਨਹੀਂ ਸੀ। ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕੀਤੈ…ਵੀ ਆਰ ਸੌਰੀ… । 

”ਅਸੀਂ ਇਸ ਤਰ੍ਹਾਂ ਹੀ ਮਹਿਸੂਸ ਕੀਤੈ। ਮਿਹਰਬਾਨੀ ਕਰਕੇ ਇਹ ਰੁਪਏ ਚੁੱਕ ਲਓ ਤੇ ਸਾਡੇ ਵਲੋਂ ਆਪਣੇ ਬੱਚਿਆਂ ਲਈ ਮਠਿਆਈ ਲੈ ਕੇ ਜਾਣਾ ਤੇ ਆਖਣਾ, ਇਸ ਸਾਊ ਸੁਸਾਇਟੀ ਵਲੋਂ ਤ੍ਰਿਸਕਾਰੀਆਂ ਧੀਆਂ ਤੁਹਾਨੂੰ ਸਭ ਕਾਮਨਾਵਾਂ ਭੇਜਦੀਆ ਨੇ ‘” 

ਮੋਮਬੱਤੀ ਦੀ ਮੱਧਮ ਰੌਸ਼ਨੀ ਵਿਚ ਤੇ ਜਾਣ ਦੀ ਕਾਹਲ ਵਿਚ, ਦੋਹਾਂ ਨੂੰ ਮਨੀਸਾ ਅਤੇ ਦੂਸਰੀਆਂ ਲੜਕੀਆਂ ਦੀਆਂ ਭਰ ਆਈਆਂ ਅੱਖਾਂ ਨਹੀਂ ਦਿਸੀਆਂ। ਤੇ ਉਹ ਹਨੇਰੀਆਂ ਪੌੜੀਆਂ ਉੱਤਰ ਕੇ, ਬਾਹਰ ਆ ਗਏ। 

ਬੱਤੀ 

ਦੇਵਕੀ ਮੌਸੀ ਕੁਝ ਦਿਨਾਂ ਲਈ ਫਿਰ ਆਪਣੇ ਗਾਉਂ ਗਈ ਹੈ। ਇਸ ਵਾਰ ਉਹ ਘੱਟ ਉਮਰ ਦੀਆਂ ਲੜਕੀਆਂ ਲੈ ਕੇ ਆਏਗੀ । ਸਭਨਾਂ ਅੱਡਿਆਂ ‘ਤੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਗਾਹਕ ਵਧੇਰੇ ਪਸੰਦ ਕਰਦਾ ਹੈ। ਦੂਸਰੀ ਫਿਕਰ ਵਾਲੀ ਗੱਲ ਕੰਚਨ ਦੀ ਹੈ। ਅੰਦਰਖਾਤੇ ਉਸ ਨੂੰ ਵੀ ਲੱਭਣ ਗਈ ਹੈ। ਜਿਉਂਦੀ ਹੈ ਤਾਂ ਕੋਈ ਖ਼ਾਸ ਚਿੰਤਾ ਨਹੀਂ. ਪਰ ਜੇ ਕਿਧਰੇ ਦੁਖੀ ਹੋਈ ਨੇ ਆਤਮ ਹੱਤਿਆ ਵਰਗਾ ਕਦਮ ਚੁੱਕ ਲਿਆ, ਫੇਰ ਦੇਵਕੀ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਇਹੀ ਫ਼ਿਕਰ ਵਧੇਰੇ ਹੈ। ਆਪਣੇ ਆਪ ਨੂੰ ਕੋਸਦੀ ਵੀ ਹੈ, ਕਮਰੇ ਦੇ ਕਿਰਾਏ ਲਈ ਇੰਨੀ ਸਖ਼ਤੀ ਨਾਲ ਨਹੀਂ ਸੀ ਕਹਿਣਾ ਚਾਹੀਦਾ, ਬਥੇਰੇ ਸਾਲ ਉਸਦੀ ਕਮਾਈ ਖਾਂਦੀ ਰਹੀ ਹੈ। ਫਿਰ ਆਪਣੇ-ਆਪ ਨੂੰ ਸਮਝਾਉਂਦੀ ਹੈ, ਜਦੋਂ ਇਥੋਂ ਦਾ ਦਸਤੂਰ ਹੀ ਇਸ ਤਰ੍ਹਾਂ ਦਾ ਹੈ, ਫਿਰ ਮੈਂ ਕਿਧਰ ਜਾਵਾਂ। ਮੈਂ ਤਾਂ ਹੋਰਨਾਂ ਨਾਲੋਂ ਵਧੇਰੇ ਨਰਮੀ ਵਰਤਦੀ ਰਹੀ ਹਾਂ। ਦੂਸਰੇ ਅੱਡਿਆਂ ਦੀਆਂ ਮਾਲਕਣਾਂ ਇਲਜ਼ਾਮ ਲਾਂਦੀਆਂ ਨੇ, ਦੇਵਕੀ ਲੜਕੀਆਂ ਨੂੰ ਮਸਤਾ ਦਿੰਦੀ ਹੈ। ਫਿਰ ਵੀ ਕੋਈ ਲੜਕੀ ਉਸ ਦੇ ਅੱਡੇ ਤੋਂ ਗ਼ਾਇਬ ਹੋ ਜਾਏ? ਹੈਰਾਨੀ ਵਾਲੀ ਗੱਲ ਹੈ। 

ਮਾਇਆ ਦਾ ਲੜਕਾ ਰਾਜੂ, ਰੋਂਦਾ-ਰੋਂਦਾ ਪੌੜੀਆਂ ਚੜ੍ਹ ਰਿਹਾ ਹੈ। ਮੱਟੂ ਉਸ ਕੋਲੋਂ ਦੋ ਰੁਪਈਏ ਖੋਹ ਕੇ ਦੌੜ ਗਿਆ ਹੈ। ਮਾਇਆ ਦਾ ਜੀ ਕਰਦਾ ਹੈ, ਹੱਥ ਵਿਚ ਛੁਰਾ ਲੈ ਕੇ ਜਾਵੇ, ਮੱਟੂ ਜਾਂ ਉਸ ਦੀ ਮਾਂ ਦਾ ਕਤਲ ਕਰ ਦੇਵੇ। ਹਰ ਰੋਜ਼ ਬੱਚੇ ਨੂੰ ਕੁੱਟ ਧਰਦਾ ਹੈ। ਖਿਝ ਕੇ ਉਸ ਨੇ ਰਾਜੂ ਦੇ ਹੀ ਦੋ ਥੱਪੜ ਜੜ ਦਿੱਤੇ ਹਨ। ਕੀ ਲੈਣ ਗਿਆ ਸੀ ਉਨ੍ਹਾਂ ਕੋਲ? ਜੇ ਕੋਲ ਰੁਪਏ ਨੇ ਤਾਂ ਉਨ੍ਹਾਂ ਨੂੰ ਦਿਖਾਏ ਕਿਉਂ? ਉਹ ਸਾਰੇ ਹਰਾਮੀ, ਜਨਮ ਦੇ ਭੁੱਖੇ, ਖਾਨਦਾਨੀ ਡਾਕੂ ਜਿਊਣ ਵੀ ਨਹੀਂ ਦਿੰਦੇ ਮੇਰੇ ਬੱਚੇ ਨੂੰ । ਰਾਜੂ ਬੇਤਹਾਸ਼ਾ ਰੋਣ ਲੱਗਦਾ ਹੈ ਤਾਂ ਮਾਇਆ ਉਸ ਨੂੰ ਬੁੱਕਲ ‘ਚ ਲੈ ਕੇ ਆਪ ਵੀ ਰੋ ਪੈਂਦੀ ਹੈ। 

”ਦੀਸ਼ੇ ਵਾਂਗ ਮੈਂ ਵੀ ਪ੍ਰਧਾਨ ਮੰਤਰੀ ਤੇ ਕਾਲੀ ਮਾਂ ਨੂੰ ਖ਼ਤ ਲਿਖੂੰਗਾ।” ਹਟਕੋਰੇ ਲੈਂਦਾ ਰਾਜੂ ਆਪਣੀ ਮਾਂ ਨੂੰ ਆਖਦਾ ਹੈ। “ਲਿਖੂੰਗਾ ਮੱਟੂ ਬਹੁਤ ਗੰਦਾ ਹੈ। ਮਾਂ, ਉਹ ਸੁਮਨ ਦੀਦੀ ਨੂੰ ਵੀ ਗੰਦੀਆਂ ਗੱਲਾਂ ਆਖਦਾ ਹੈ। ਖੋਖਾ ਵੀ ਗੰਦਾ ਹੈ। ਏਥੇ ਸਾਰੇ ਗੰਦੇ ਨੇ ਮਾਂ।…ਆਪਾਂ ਕਿਧਰੇ ਹੋਰ ਕਿਉਂ ਨਹੀਂ ਚਲੇ ਜਾਂਦੇ ਮਾਂ?” 

ਸੱ ਅੱਖਾਂ ਪੂੰਝਦੀ ਮਾਇਆ, ਰਾਜੂ ਦਾ ਮਾਸੂਮ ਚਿਹਰਾ ਤੱਕ ਰਹੀ ਹੈ। 

”ਆਪਾਂ ਬਹੁਤ ਦੂਰ ਚਲੇ ਜਾਵਾਂਗੇ, ਬੇਟੇ ਬਹੁਤ ਦੂਰ।” 

”ਉੱਥੇ ਮੱਟੂ ਤੇ ਖੋਖਾ ਤਾਂ ਨ੍ਹੀਂ ਆਉਣਗੇ?” 

”ਨਹੀਂ, ਉਥੇ ਨ੍ਹੀਂ ਆ ਸਕਦੇ…?” 

”ਕੰਚਨਾ ਆਂਟੀ ਵੀ ਉਥੇ ਈ ਗਈ ਮਾਂ?” 

”ਕੀ ਪਤਾ, ਉਥੇ ਈ ਹੋਵੇ। ਹੁਣ ਤੂੰ ਬਾਹਰ ਮੱਟੂ, ਖੋਖੋ ਕੋਲ ਨਹੀਂ ਜਾਣਾ। ਮੈਂ ਤੈਨੂੰ ਬੜਾ ਚਾਕਲੇਟ ਲੈ ਕੇ ਦੇਊਂਗੀ ਅੱਜ।” ਆਖ ਕੇ ਮਾਇਆ ਰਾਜੂ ਦਾ ਮੂੰਹ ਚੁੰਮਦੀ ਹੈ। 

ਹੇਠਾਂ ਫੁੱਟਪਾਥ ‘ਤੇ ਬੱਚੇ, ਬੀਨਾ ਮੌਸੀ ਦੇ ਸਿਲਵਰ ਦੇ ਬਾਟੇ ਨੂੰ ਪਾਰਕ ਵਿਚ ਫੁੱਟਬਾਲ ਬਣਾਈ ਖੇਡ ਰਹੇ ਹਨ। ਬੀਨਾ ਵਿਚ ਤਾਂ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਦੀ ਹਿੰਮਤ ਵੀ ਨਹੀਂ। 

ਸੁਮਨ ਅੱਜਕਲ ਛੋਟੇ ਬੱਚਿਆਂ ਨਾਲ ਨਹੀਂ ਖੇਡਦੀ। ਉਸਦੀ ਮਾਂ ਨੇ ਮਨ੍ਹਾਂ ਕਰ ਦਿੱਤਾ ਹੈ। ਇਹ ਵੀ ਸੁਣਿਆ ਹੈ. ਉਸਦੀ ਮਾਂ ਨੇ ਮੋਟੀ ਰਕਮ ਲੈ ਕੇ ਉਸ ਨੂੰ ਬਾਕਾਇਦਾ ਇਸ ਧੰਦੇ ਵਿਚ ਘੜੀਸ ਲਿਆ ਹੈ। ਉਹ ਵੀ ਹੁਣ ਬੁੱਲ੍ਹਾਂ ‘ਤੇ ਸੁਰਖੀ, ਚਿਹਰੇ ‘ਤੇ ਪਾਊਡਰ ਲਾਉਣ ਲੱਗੀ ਹੈ। 

ਇਕ ਦਿਨ ਮੱਟੂ ਨੇ ਛੇੜਿਆ, ”ਮੈਂ ਤੈਨੂੰ ਆਖਿਆ ਸੀ ਨਾ, ਤੇਰੇ ਕੋਲ ਵੀ ਡਾਕਟਰ ਆਇਆ ਕਰਨਗੇ?” 

ਉਸ ਦਿਨ ਸੁਮਨ ਦੀ ਮਾਂ ਅਤੇ ਮੱਟੂ ਦੀ ਮਾਂ ਵਿਚ ਜੰਮ ਕੇ ਲੜਾਈ ਹੋਈ ਸੀ। 

ਸ਼ਾਮ ਵੇਲੇ, ਹਰ ਰੋਜ਼ ਵਾਂਗ ਹੇਮਾ, ਮਧੂ, ਰੇਖਾ, ਮਾਇਆ, ਮਨੀਸ਼ਾ, ਗੁੱਡੀ, ਚੰਦਾ, ਸ਼ਮ੍ਹਾਂ ਤੇ ਹੋਰ ਸਭ ਸਜਣ ਲੱਗਦੀਆਂ ਹਨ। ਪਾਨਾਂ ਦੀਆਂ ਸਟਾਲਾਂ ਉੱਪਰ ਵੱਜਦੀਆ ਟੇਪ-ਰਿਕਾਰਡਰਾਂ ਅਤੇ ਰੇਡੀਓ ਦੀਆਂ ਸੁਰਾਂ ਉੱਚੀਆਂ ਹੋ ਜਾਂਦੀਆਂ ਹਨ। 

ਹੇਮਾ ਨੇ ਅੱਜ ਫਿਰ ਸਫ਼ੈਦ ਸਾੜ੍ਹੀ ਪਹਿਨੀ ਹੈ। ਮੇਕ-ਅਪ ਵੀ ਹਲਕਾ ਹੈ। ਮਾਂਗ ਵਿਚ ਸੰਧੂਰ ਵੀ ਹੈ। ਉਸ ਨੂੰ ਲੈ ਕੇ ਜਾਣ ਵਾਲਾ ਦਲਾਲ ਟੈਕਸੀ ਲਈ ਖੜ੍ਹਾ ਹੈ। ਅੱਜ ਤਾਂ ਦੇਵਕੀ ਮੌਸੀ ਵੀ ਨਹੀਂ ਹੈ। ਉਸ ਨੂੰ ਦਿੱਤਾ ਜਾਣ ਵਾਲਾ ਪੰਜ ਸੌ ਰੁਪਈਆ ਵੀ ਹੇਮਾ ਨੂੰ ਹੀ ਮਿਲੇਗਾ। ਦਲਾਲ ਨਾਲ ਗੱਲਬਾਤ ਤੈਅ ਹੋ ਗਈ ਹੈ। ਅੱਜ ਦੀ ਫੇਰੀ ਬਾਰੇ ਦੇਵਕੀ ਨੂੰ 

ਦੱਸਣਗੇ ਹੀ ਨਹੀਂ। “ਇਸ ਤਰ੍ਹਾਂ ਦੇ ਕੱਪੜੇ ਪਹਿਨ ਕੇ ਬਹੁਤ ਸਕੂਨ ਮਿਲਦਾ ਹੈ. ਹੇਮਾ ਨੂੰ ਭੱਦਰ ਪਰਿਵਾਰ ਦੀ ਮਹਿਲਾ ਦਾ ਅਭਿਨੈ ਕਰਦਿਆਂ ਵੀ ਬੜਾ ਆਨੰਦ ਆਉਂਦਾ ਹੈ ਤੇ ਫਿਰ ਖਾਣ ਲਈ ਨਿਆਮਤਾਂ। ਪੀਣ ਲਈ ਵਧੀਆ ਸ਼ਰਾਬ। ਪਰ ਇਨ੍ਹਾਂ ਸਭਨਾਂ ਤੋਂ ਵਧੇਰੇ ਉਸ ਵਿਅਕਤੀ ਨੂੰ ਬੇਵਕੂਫ਼ ਬਣਾਉਣ ਦਾ ਮਜ਼ਾ ਆਉਂਦਾ ਹੈ। 

ਹੇਮਾ ਬਾਹਰ ਜਾਣ ਲਈ ਤਿਆਰ, ਆਪਣੇ ਆਪ ਨੂੰ ਸ਼ੀਸ਼ੇ ਵਿਚੋਂ ਦੀ ਨਿਹਾਰ ਰਹੀ ਹੈ। ਰੇਖਾ ਉਦਾਸ ਜਿਹੀ ਅੰਦਰ ਆਉਂਦੀ ਹੈ।.. 

”ਹੇਮਾ, ਮੈਨੂੰ ਡਰ ਹੈ, ਮੇਰਾ ਹਾਲ ਵੀ ਕੰਚਨਾ ਵਾਲਾ ਹੋ ਰਿਹੈ..?” 

“ਕਿਵੇਂ…? ਸੱਚ…?” ਹੇਮਾ ਨੂੰ ਝਟਕਾ ਲੱਗਦਾ ਹੈ। 

“ਸ਼ੱਕ ਤਾਂ ਮੈਨੂੰ ਦਿਨਾਂ ਦੀ ਸੀ. ਪਰ ਹੁਣ ਤਾਂ.. ।’’ 

ਸੁਣ ਕੇ ਹੇਮਾ ਦਾ ਟਹਿਕਦਾ ਚਿਹਰਾ ਸੁਆਹ-ਰੰਗਾ ਹੋ ਗਿਆ। ਬਾਹਰ ਜਾਣ ਦਾ ਚਾਅ ਮੁਰਝਾ ਗਿਆ। ਰੇਖਾ ਨੂੰ ਉਸਦੇ ਮਰੇ ਜਿਹੇ ਬੋਲ ਸੁਣਦੇ ਹਨ। 

”ਇਥੇ ਤਾਂ ਸਭਨਾਂ ਦਾ ਹਾਲ ਹੀ ਇਸ ਤਰ੍ਹਾਂ ਦਾ ਹੈ ਰੇਖਾ, ਕੋਈ ਤੇਰੇ ਵਾਂਗ ਦੱਸ ਦਿੰਦੀ ਹੈ, ਤੇ ਕੋਈ ਮੇਰੇ ਵਾਂਗ ਅੰਦਰੇ-ਅੰਦਰ ਘੁਲਦੀ ਰਹਿੰਦੀ ਹੈ। 

”ਤੈਨੂੰ ਵੀ…?” ਰੇਖਾ ਹੈਰਾਨ ਹੁੰਦੀ ਹੈ। 

”ਥੋੜ੍ਹਾ ਬਹੁਤ ਤਾਂ ਸਭ ਹੀ ਰੋਗੀ ਨੇ ਰੇਖਾ। ਪਰ ਆਪਾਂ ਕਿੰਨਾ ਕੁ ਚਿਰ ਇਹ ਭੇਤ ਛੁਪਾਈ ਰੱਖਾਂਗੀਆਂ। ਇਕ ਨਾ ਇਕ ਦਿਨ ਤਾਂ ਕੰਚਨਾ ਜਾਂ ਬੀਨਾ ਮੱਸੀ ਵਾਂਗ, ਆਪਣੇ ਮੂੰਹੋਂ ਦੱਸਣ ਦੀ ਲੋੜ ਹੀ ਨਹੀਂ ਪਏਗੀ। ਸਾਰਾ ਕੁਝ ਚਿਹਰਿਆਂ ਤੋਂ ਪੜ੍ਹਿਆ ਜਾਏਗਾ।” ”ਤਾਂ ਫਿਰ ਆਪਾਂ ਸਾਰੀਆਂ ਭਰਮ ‘ਚ ਹੀ ਜਿਉਂ ਰਹੀਆਂ?” 

”ਭਰਮ ਵਿਚ ਤਾਂ ਜਿਉਂਦੀਆਂ ਹੋਈਏ, ਜੇ ਆਪਾਂ ਨੂੰ ਪਤਾ ਨਾ ਹੋਵੇ । ਆਪਾਂ ਤਾਂ ਜਾਣਦੀਆਂ ਹਾਂ, ਅੰਤ ਕੀ ਹੋਵੇਗਾ। ਜਦੋਂ ਪਤਾ ਹੋਵੇ, ਮੌਤ ਕਿਸ ਤਰ੍ਹਾਂ ਆਉਣੀ ਹੈ ਤਾਂ ਸੂਲਾਂ ‘ਤੇ ਪਿਆਂ ਵੀ ਆਨੰਦ ਲੈਣ ਨੂੰ ਜੀ ਕਰਦਾ ਹੈ। ਆਪਾਂ ਇਹੀ ਕਰ ਰਹੀਆਂ ਹਾਂ।’ 

ਉਦੋਂ ਹੀ ਦੇਵਕੀ ਮੌਸੀ ਦੇ ਨੌਕਰ ਰਾਮੂ ਨੇ ਆ ਕੇ ਕਾਹਲੀ ਅਤੇ ਖ਼ੁਸ਼ੀ ਨਾਲ ਕਿਹਾ- 

”ਕੰਚਨਾ ਆ ਗਈ।” 

”ਕਿੱਥੇ ਹੈ?” ਹੇਮਾ ਅਤੇ ਰੇਖਾ ਇਕੱਠੀਆਂ ਬੋਲੀਆਂ। ਫਿਰ ਰਾਮੂ ਦੇ ਇਸ਼ਾਰੇ ‘ਤੇ ਉਨ੍ਹਾਂ ਦੇਖਿਆ। ਕੰਚਨਾ ਹੇਠਾਂ ਬੀਨਾ ਮੌਸੀ ਦੇ ਸਿਲਵਰ ਦੇ ਬਾਟੇ ਵਿਚ ਬਚੇ ਪਏ ਬਾਸੀ ਚੋਲ ਹਾਬੜਿਆਂ ਵਾਂਗ ਖਾ ਰਹੀ ਹੈ। ਸਾੜ੍ਹੀ ਫਟੀ ਹੋਈ ਹੈ। ਸਿਰ ਦੇ ਵਾਲ ਖ਼ੁਸ਼ਕ ਅਤੇ ਖਿੱਲਰੇ ਹੋਏ ਹਨ ਤੇ ਉਹ ਖਾਂਦੀ-ਖਾਂਦੀ ਪਾਗਲਾਂ ਵਾਂਗ ਬੱਚਿਆਂ ਨੂੰ ਘੂਰ ਰਹੀ ਹੈ। ਹੇਮਾ ਤੇ ਰੇਖਾ ਕੁਝ ਪਲ ਖੜੀਆਂ ਦੇਖਦੀਆਂ ਰਹੀਆਂ, ਫਿਰ ਅੱਖਾਂ ਭਰ ਕੇ ਇਕ ਦੂਜੀ ਦੇ ਗਲ ਲੱਗ ਗਈਆਂ। 

”ਪਤਾ ਨਹੀਂ, ਹੁਣ ਕਿਸਦੀ ਵਾਰੀ ਆਵੇਗੀ?” ਆਖਦਿਆਂ ਰੇਖਾ ਦਾ ਹਉਕਾ ਨਿਕਲ ਗਿਆ। 

ਦਲਾਲ ਅਚਾਨਕ ਕਾਹਲੇ ਕਦਮੀਂ ਉੱਪਰ ਆਉਂਦਾ ਹੈ। ਕੁਝ ਘਬਰਾਇਆ ਹੋਇਆ ਵੀ ਹੈ। ‘ਸੁਨੋ ! ਸਾਥ ਵਾਲੀ ਬਾੜੀ ਵਿਚ ਪੁਲਸ ਰੇਡ ਹੋਇਆ ਹੈ। ਜਲਦੀ ਨਿਕਲਣਾ ਹੀ ਅੱਛਾ ਹੈ।” 

”ਰੇਡ ਇਸ ਵੇਲੇ ?” ਹੇਮਾ ਹੈਰਾਨ ਹੁੰਦੀ ਹੈ। ਰੇਖਾ, ਦੂਸਰੀਆਂ ਲੜਕੀਆਂ ਨੂੰ ਸਾਵਧਾਨ ਕਰਨ ਲਈ ਬਾਹਰ ਭੱਜਦੀ ਹੈ। 

”ਇਨ੍ਹਾਂ ਦਾ ਕੋਈ ਵੇਲਾ ਨਹੀਂ ਹੁੰਦਾ। ਇਥੋਂ ਨਿਕਲਣਾ ਹੀ ਅੱਛਾ ਹੈ। ਪ੍ਰੇਸ਼ਾਨੀ ਤੋਂ ਵੀ ਬਚ ਜਾਏਂਗੀ ਤੇ ਕਮਾਈ ਵੀ ਤਾਂ ਚੋਖੀ ਹੋਏਗੀ। 

ਫਿਰ ਦੋਵੇਂ ਅੱਗੜ-ਪਿੱਛੜ ਹੀ ਪੌੜੀਆਂ ਉੱਤਰ ਕੇ ਟੈਕਸੀ ਵਿਚ ਆ ਬੈਠਦੇ ਹਨ। ਰੇਡ ਦੇ ਡਰ ਤੋਂ ਕੁਝ ਤਾਂ ਆਪਣੇ ਕਮਰਿਆਂ ਨੂੰ ਤਾਲੇ ਲਗਾ ਕੇ ਇਧਰ ਉਧਰ ਹੋ ਗਈਆਂ ਹਨ। ਕਿਸੇ ਕੋਲ ਸ਼ਨਾਖਤੀ ਕਾਰਡ ਨਹੀਂ ਹੈ। ਕਿਸੇ ਕੋਲ ਡਾਕਟਰੀ ਸਰਟੀਫਿਕੇਟ ਦੇ ਫਿਟਨੈੱਸ ਦੀ ਤਰੀਕ ਲੰਘ ਗਈ ਹੈ। ਜੇ ਸਭ ਕੁਝ ਠੀਕ ਹੈ ਤਾਂ ਪੁਲਸੀਆਂ ਦੀ ਅੱਖ ਕੁਝ ਨਾ ਕੁਝ ਲੱਭ ਹੀ ਲੈਂਦੀ ਹੈ। ਇਸ ਲਈ ਸੰਭਵ ਹੋਵੇ ਤਾਂ ਟਲਣਾ ਹੀ ਬੇਹਤਰ ਹੈ। ਜਿਹੜੀਆਂ ਪੂਰੇ ਭਰੋਸੇ ਨਾਲ ਬੈਠੀਆਂ ਰਹਿੰਦੀਆਂ ਹਨ। ‘’ਸਾਡਾ ਕੀ ਕਰ ਲੈਣਗੇ..?” ਉਨ੍ਹਾਂ ਨਾਲ ਵੀ.. ‘ਆ ਬੈਲ ਮੁਝੇ ਮਾਰ’ ਵਾਲੀ ਕਹਾਵਤ ਹੀ ਵਾਪਰਦੀ ਹੈ। 

ਕਲ ਨੂੰ ਕਿਸੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ, ਚੰਦਾ ਲੈਣ ਆਉਣਗੇ ਤੇ ਫਿਰ ਮੈਦਾਨ ਵਿਚ ਜਾਂ ਕਿਸੇ ਮੁਹੱਲੇ ਦੇ ਚੌਰਸਤੇ ਵਿਚ ਲੰਮੇ-ਚੌੜੇ ਭਾਸ਼ਨ ਦੇਣਗੇ। ਆਖਣਗੇ ਇਨ੍ਹਾਂ ਵੇਸਵਾਵਾਂ ਨੂੰ ਜੋ ਸਮਾਜ ਦੇ ਮੱਥੇ ‘ਤੇ ਕਲੰਕ ਹਨ, ਇਨ੍ਹਾਂ ਨੂੰ ਬਿਹਤਰ ਜ਼ਿੰਦਗੀ ਜਿਊਣ ਲਈ, ਅਸੀਂ ਤਮਾਮ ਸਹੂਲਤਾਂ ਮੁਹੱਈਆ ਕਰਾਂਗੇ। ਇਨ੍ਹਾਂ ਦੇ ਬੱਚਿਆਂ ਨੂੰ ਸਾਡੇ ਭੱਦਰ ਸਮਾਜ ਤੇ ਬੱਚਿਆਂ ਵਾਂਗ ਹੀ ਮਾਣ ਤੇ ਪਿਆਰ ਮਿਲੇਗਾ। ਲੋੜਵੰਦ ਨੌਜਵਾਨਾਂ ਨਾਲ ਸ਼ਾਦੀ ਵਿਆਹ ਰਚਾ ਕੇ ਘਰ ਵਸਾਉਣ ਦੇ ਮੌਕੇ ਦਿੱਤੇ ਜਾਣਗੇ। ਫਿਰ ਰਾਤ ਨੂੰ ਚੰਦੇ ਦੇ ਪੈਸਿਆਂ ਨਾਲ ਸ਼ਰਾਬੀ ਹੋ ਕੇ ਲੀਡਰ ਕਿਸੇ ਰੰਡੀ ਦੇ ਕੋਠੇ ‘ਤੇ ਚਲੇ ਜਾਣਗੇ ਤੇ ਕਹਿਣਗੇ ” ਜੇ ਤੁਸੀਂ ਨਾ ਹੋਵੋ ਤਾਂ ਮੁਹੱਲਿਆਂ ‘ਚ ਤੇ ਕਾਲਜਾਂ ਵਿਚ ਰੋਜ਼ ਬਲਾਤਕਾਰ ਹੋਣ ਲੱਗ ਜਾਣਗੇ ਤੇ ਆਦਮੀ ਪਾਗਲ ਹੋ ਕੇ ਆਤਮ-ਹੱਤਿਆ ਕਰ ਲੈਣਗੇ। 

ਇਨ੍ਹਾਂ ਸਮਾਜ ਸੁਧਾਰਕਾਂ ਦੀ ਮਿਹਰਬਾਨੀ ਨਾਲ ਨਾਜਾਇਜ਼ ਬੱਚੇ ਜੰਮਦੇ ਰਹਿਣਗੇ। ਇਨ੍ਹਾਂ ਹੀ ਸੜਕਾਂ ਤੇ ਗਲੀਆਂ ਵਿਚ, ਪਾਰਕਾਂ ਵਿਚ ਕੀੜਿਆਂ ਵਾਂਗ ਪਲਦੇ ਵੱਡੇ ਹੁੰਦੇ, ਇਸ ਦੇਸ਼ ਦੇ ਸ਼ਹਿਰੀ ਬਣਦੇ ਰਹਿਣਗੇ ਤੇ ਵੋਟਰਾਂ ਦੀ ਲਿਸਟ ਵਿਚ ਵਾਧਾ ਹੁੰਦਾ ਰਹੇਗਾ। ਸਰਕਾਰੀ, ਗ਼ੈਰ-ਸਰਕਾਰੀ ਏਜੰਸੀਆਂ, ਇਨ੍ਹਾਂ ਬੱਚਿਆਂ ਤੇ ਵੇਸਵਾਵਾਂ ਦੇ ਅੰਕੜੇ ਇਕੱਠੇ ਕਰਦੀਆਂ ਰਹਿਣਗੀਆਂ। 

ਰਾਤ ਆ ਰਹੀ ਹੈ। ਹੋਰਨਾਂ ਰਾਤਾਂ ਵਾਂਗ ਇਹ ਰਾਤ ਵੀ ਲੰਘ ਜਾਏਗੀ। ਆਪਣੇ- ਆਪਣੇ ਕਮਰਿਆਂ ਵਿਚ, ਬਾਲਕੋਨੀਆਂ ਵਿਚ, ਛੱਤਾਂ ਉੱਪਰ ਜਿਥੇ ਵੀ ਥਾਂ ਮਿਲਦਾ, ਲੜਕੀਆਂ ਨੰਗੀਆਂ, ਅੱਧ-ਨੰਗੀਆਂ, ਥੱਕੀਆਂ, ਬੀਮਾਰ, ਰੋਗੀ, ਸੁੱਤੀਆਂ ਪਈਆਂ ਹੋਣਗੀਆਂ। ਕੁਝ ਦੇਰ ਬਾਅਦ ਉੱਠਣਗੀਆਂ। ਖਿੱਲਰੇ ਵਾਲ, ਮੂੰਹਾਂ ਵਿਚੋਂ ਸ਼ਰਾਬ ਦੀ ਹਵਾੜ ਮਾਰਦੀਆਂ ਤੇ ਪੱਟਾਂ ਦੇ ਸੰਨ ਖੁਰਕਦੀਆਂ, ਲੈਟਰੀਨਾਂ ਸਾਹਮਣੇ ਕਤਾਰ ਵਿਚ ਪੜ੍ਹਨਗੀਆਂ। ਇਸ ਵੇਲੇ ਇਨ੍ਹਾਂ ਦਾ ਭਿਆਨਕ ਰੂਪ ਵੇਖ ਕੇ, ਕੋਈ ਇਨ੍ਹਾਂ ਦੇ ਲਾਗੇ ਵੀ ਖੜ੍ਹਨਾ ਨਹੀਂ ਚਾਹੇਗਾ। 

ਪਰ ਸ਼ਾਮ ਵੇਲੇ, ਰਾਤ ਢਲਦੇ ਹੀ ਸ਼ਰਾਬੀ ਹੋਏ ਗਾਹਕ, ਇਨ੍ਹਾਂ ਲੜਕੀਆਂ ਦੀਆਂ ਲਾਲਾਂ ਚੱਟਣ ਤਕ ਜਾਣਗੇ। ਇਹ ਸਿਲਸਿਲਾ ਇਸ ਤਰ੍ਹਾਂ ਚਲਦਾ ਰਹੇਗਾ। 

ਦੇਵੀ-ਦੇਵਤਿਆਂ ਤੇ ਰਿਸ਼ੀਆਂ ਮੁਨੀਆਂ ਵਿਚ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਹੈ। ਦੇਵਦਾਸੀਆਂ, ਮੰਦਰਾਂ ਵਿਚ ਇਹੀ ਸਿਲਸਿਲਾ ਚਲਾਉਂਦੀਆਂ ਰਹੀਆਂ ਹਨ। ਰਾਜਿਆਂ-ਮਹਾਰਾਜਿਆ ਦਿਆਂ ਮਹਿਲਾਂ ਵਿਚ ਇਹੀ ਕੁਝ ਹੁੰਦਾ ਰਿਹਾ ਹੈ। ਵੇਸਵਾਵਾਂ ਦੇ ਅੱਡਿਆਂ ‘ਤੇ, ਸੜਕਾਂ ‘ਤੇ, ਮੈਦਾਨਾਂ ਵਿਚ, ਪਾਰਕਾਂ ਅਤੇ ਸਿਨੇਮਾ ਘਰਾਂ ਦੇ ਹਨੇਰਿਆ ਵਿਚ, ਹੋਟਲਾਂ ਵਿਚ, ਕਲੱਬਾਂ ਵਿਚ ਇਹੀ ਸਿਲਸਿਲਾ ਚੱਲ ਰਿਹਾ ਹੈ। 

ਪਰ ਲੜਕੀਆਂ ਦੇ ਪੀਲੇ ਚਿਹਰਿਆਂ ਉੱਪਰ ਤੇ ਨਿਸਤੇਜ ਅੱਖਾਂ ਵਿਚ ਉੱਕਰਿਆ ਇਕ ਸਵਾਲ ਸਾਊ ਸਮਾਜ ਤੋਂ ਪੁੱਛ ਰਿਹਾ ਹੈ, ”ਕੀ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ?” 

ਕੋਈ ਵੀ ਜਵਾਬ ਨਹੀਂ ਮਿਲਦਾ, ਨਾ ਸਮਾਜ ਤੋਂ, ਨਾ ਸਮਾਜ ਸੁਧਾਰਕਾਂ ਤੋਂ, ਨਾ ਦੇਸ਼ ਦੇ ਰਹਿਬਰਾਂ ਤੋਂ। 

ਫ਼ਿਜ਼ਾ ਵਿਚ ਇਕ ਤਰ੍ਹਾਂ ਦੀ ਹੀ ਆਵਾਜ਼ ਇਨ੍ਹਾਂ ਦੇ ਕੰਨਾਂ ਵਿਚ ਗੂੰਜਦੀ ਹੈ : 

ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ! 

ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ!! 

ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇਗਾ!!! 

 

 

Credit – ਬਲਦੇਵ ਸਿੰਘ ਸੜਕਨਾਮਾ 

 

Leave a comment

error: Content is protected !!