ਰੱਬੀਫ਼ਰਿਸ਼ਤਾ ਅਵਜੀਤਬਾਵਾ

ਰਣਜੀਤ ਘਰ ਵਿੱਚ ਸਭ ਤੋਂ ਛੋਟਾ ਸੀ ਸਭ ਦੀ ਪਿਆਰਾ ਤੋ ਲਾਡਲਾ | ਜੋ ਸਾਰਾ ਦਿਨ ਖੇਡਦਾ ਕੁੱਦਦਾ ਰਹਿੰਦਾ ਜਿਸ ਨੂੰ ਘਰ ਪਰਿਵਾਰ ਦੀ ਕੋਈ ਸਮਝ ਨਹੀ ਸੀ । ਬਸ ਬੱਚਿਆ ਵਾਂਗ ਆਪਣੀ ਮਸਤੀ ਵਿੱਚ ਰਹਿਣ ਵਾਲਾ ਬੱਚਾ ਸੀ | ਰਣਜੀਤ ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਤ ਪੜਦਾ ਸੀ | ਰਣਜੀਤ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ । ਰਣਜੀਤ ਨੂੰ ਕਬੱਡੀ ਖੇਡਣ ਦਾ ਸ਼ੌਕ ਸੀ ਤੇ ਉਹ ਕਬੱਡੀ ਖੇਡਣ ਵਿੱਚ ਵੀ ਬਹੁਤ ਵਧੀਆ ਸੀ ਪਰ ਸਕੂਲ ਬਦਲਣ ਕਰਕੇ ਉਸਦੀ ਇਹ ਖੇਡ ਉਸਤੋਂ ਛੁੱਡ ਗਈ | ਪੜਾਈ ਵਿੱਚ ਰਣਜੀਤ ਠੀਕ ਠਾਕ ਹੀ ਸੀ । ਰਣਜੀਤ ਦੋ ਭੈਣਾਂ ਦਾ ਇੱਕਲਾ ਤੇ ਲਾਡਲਾ ਭਰਾ ਸੀ । ਉਸਦੇ ਪਾਪਾ ਮਜ਼ਦੂਰੀ ਕਰਕੇ ਘਰ ਦੀ ਖਰਚਾ ਚਲਾਇਆ ਕਰਦੇ | ਘਰਦਾ ਗੁਜਾਰਾ ਵਧੀਆ ਚੱਲਦਾ ਸੀ | ਰਣਜੀਤ ਦੇ ਦੋ ਤਾਏ ਤੇ ਇੱਕ ਭੂਆ ਸੀ । ਨਾਨਕੇ ਪਰਿਵਾਰ ਵਿੱਚ ਇੱਕ ਮਾਮਾ ਤੇ ਦੋ ਮਾਸੀਆਂ ਸਨ ਪਰ ਸਭ ਮਤਲਬ ਦੇ ਰਿਸ਼ਤੇ ਸਨ | ਮਤਲਬ ਦੇ ਰਿਸ਼ਤੇ ਕਿਓ ਕਹਿ ਰਿਹਾ ਹਾਂ ਕਹਾਣੀ ਦੇ ਅੰਤ ਤੱਕ ਸਮਝ ਜਾਵੋਗੇਂ । ਰਣਜੀਤ ਦੇ ਮਾਪੇ ਸਭ ਦਾ ਤਹਿ ਦਿਲੋਂ ਸਤਿਕਾਰ ਕਰਦੇ ਸਨ | ਹਰ ਪ੍ਰੋਗ੍ਰਾਮ ਚ ਉਹਨਾਂ ਦੀ ਸਹਾਇਤਾ ਕਰਦੇ ਸੀ ਪਰ ਉਹਦੇ ਸਭ ਰਿਸ਼ਤੇਦਾਰ ਮਤਲਬੀ ਸਾਬਤ ਹੁੰਦੇ ਗਏ । ਜਿਓ- ਜਿਓ ਰਣਜੀਤ ਦੀ ਉਹਨਾਂ ਨਾਲ ਜਾਣ ਪਛਾਣ ਹੁੰਦੀ ਗਈ | ਰਣਜੀਤ ਦੇ ਸਕੇ ਮਾਮੇ ਤੋਂ ਬਿਨਾਂ ਉਹਦਾ ਇੱਕ ਮੁੰਹ ਬੋਲਾ ਮਾਮਾ ਸੀ । ਜੋ ਕਿ ਉਹਨੂੰ ਬਹੁਤ ਪਿਆਰ ਕਰਦਾ ਸੀ । ਰਣਜੀਤ ਨੂੰ ਖਾਣ ਪੀਣ ਦੀ ਕੋਈ ਕਮੀ ਨਹੀ ਸੀ ਬੇਸ਼ਕ ਉਹਦਾ ਮਾਮਾ ਮੱਧਵਰਗੀ ਜੇ ਪਰਿਵਾਰ ਨਾਲ ਸਬੰਧ ਰੱਖਦਾ ਸੀ | ਫਿਰ ਵੀ ਰਣਜੀਤ ਦੀ ਹਰ ਜਾਇਜ਼ ਮੰਗ ਨੂੰ ਪੁਰੀ ਕਰਦਾ ਸੀ | ਰਣਜੀਤ ਦੇ ਸਕੇ ਨੇ ਉਸਦਾ ਕਦੇ ਹਾਲ ਨਹੀ ਸੀ ਪੁੱਛਿਆ ਸਾਯਦ ਤਾਂ ਹੀ ਉਹਨੂੰ ਆਪਣੇ ਰਿਸ਼ਤੇਦਾਰਾਂ ਨਾਲ ਨਫ਼ਰਤ ਸੀ | ਕਣਕ ਦੀ ਵਾਢੀ ਚਲ ਰਹੀ ਸੀ ਰਣਜੀਤ ਪਿੰਡ ਵਿੱਚ ਖੇਡ ਰਿਹਾ ਸੀ ਤੇ ਰਣਜੀਤ ਦਾ ਪਰਿਵਾਰ ਕਣਕ ਦੀ ਵਾਢੀ ਕਰ ਰਿਹਾ ਸੀ| ਅਚਾਨਕ ਰਣਜੀਤ ਪੇਟ ਫੁਲ ਗਿਆ ਭੈਣਾਂ ਨੇ ਪਿਓ ਨੂੰ ਤਿੰਨ ਪਹੀਆ ਰੇਹੜੀ ਵਿੱਚ ਪਾ ਕੇ ਜਲਦੀ ਜਲਦੀ ਪਿੰਡ ਦੇ ਡਾਕਟਰ ਕੋਲ ਲਿਆਦਾਂ ਪਰ ਡਾਕਟਰਾਂ ਨੇ ਹਸਪਤਾਲ ਵਿੱਚ ਲੈਕੇ ਜਾਣ ਲਈ ਕਿਹਾ| ਭੈਣਾਂ ਨੇ ਮਾਮੇ ਨੂੰ ਤੇ ਕੁਝ ਹੋਰ ਰਿਸ਼ਤੇਦਾਰਾਂ ਨੂੰ ਫੋਨ ਕਰ ਦਿੱਤਾ| ਸਰਕਾਰੀ ਹਸਪਤਾਲ ਵਾਲਿਆਂ ਨੇ ਦਾਖਲ ਕਰਨ ਤੋਂ ਮਨਾਂ ਕਰ ਦਿੱਤਾ ਤੇ ਕਿਸੇ ਵੱਡੇ ਹਸਪਤਾਲ ਵਿੱਚ ਲੈ ਕੇ ਜਾਣ ਦੀ ਸਲਾਹ ਦਿੱਤੀ| ਮਾਮਾ ਵੀ ਆ ਗਿਆ ਰਣਜੀਤ ਦੇ ਪਿਓ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ | ਉਹਨਾਂ ਨੇ ਵੀ ਕੇਸ ਦੇਖ ਜਵਾਬ ਦੇ ਦਿੱਤਾ | ਪਰਿਵਾਰ ਤੇ ਮਾਮੇ ਨੇ ਡਾਕਟਰ ਸਹਿਬਾਨਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ | ਆਖਰ ਵਿੱਚ ਮਾਮੇ ਨੇ ਆਪਣੀ ਪੱਗ ਡਾਕਟਰਾਂ ਦ ਪੈਰਾਂ ਵਿੱਚ ਰੱਖ ਦਿੱਤੀ ਤੇ ਕਿਹਾ ਤੁਸੀ ਕੋਸ਼ਿਸ਼ ਤਾਂ ਕਰੋ | ਰਣਜੀਤ ਦੇ ਪਿਓ ਨੂੰ ਦਾਖਲ ਕਰ ਲਿਆ ਗਿਆ ਟੈਸਟ ਕੀਤੇ ਗਏ | ਆਖਰ ਵਿੱਚ ਆਪਰੇਸ਼ਨ ਕਰਨ ਦਾ ਡਾਕਟਰਾਂ ਨੇ ਫੈਸਲਾਂ ਕੀਤਾ ਤੇ ਮਾਮੇ ਨੂੰ ਪੈਸੇ ਜਮਾਂ ਕਰਵਾਉਣ ਲਈ ਕਿਹਾ | ਮਾਮੇ ਨੇ ਰਣਜੀਤ ਦੀ ਮਾਂ ਨੂੰ ਦੱਸੇ ਬਿਨਾਂ ਕੁਝ ਆਪਣੇ ਵੱਲੋਂ ਤੇ ਕੁਝ ਉਧਾਰ ਫੜ ਕੇ ਜਮਾਂ ਕਰਵਾ ਦਿੱਤੇ | ਆਪਰੇਸ਼ਨ ਹੋ ਗਿਆ ਰਣਜੀਤ ਦੇ ਪਿਓ ਦੀ ਜਾਨ ਬੱਚ ਗਈ । ਰਣਜੀਤ ਦੀ ਮਾਂ ਨੂੰ ਜਦੋਂ ਪਤਾ ਲੱਗਾ ਕਿ ਉਹਦੇ ਘਰਵਾਲੇ ਦਾ ਆਪਰੇਸ਼ਨ ਹੋਇਆ ਹੈ ਤਾਂ ਉਹ ਬਹੁਤ ਉਦਾਸ ਹੋਈ | ਆਪਰੇਸ਼ਨ ਤੋਂ ਬਾਆਦ ਦੋ ਮਹੀਨੇ ਹਸਪਤਾਲ ਵਿੱਚ ਰੱਖਿਆ ਗਿਆ । ਇਹਨਾਂ ਦੋ ਮਹੀਨਿਆਂ ਵਿੱਚ ਕੋਈ ਵੀ ਉਹਨਾਂ ਦੀ ਸੁਖ-ਸਾਂਦ ਪੁੱਛਣ ਲਈ ਨਹੀ ਆਇਆ । ਇੱਕ ਮਾਮਾ ਹੀ ਸੀ ਜਿਹੜਾ ਮੋਡੇ ਨਾਲ ਮੋਡਾ ਲਾ ਕੇ ਖੜਾ ਸੀ । ਰਣਜੀਤ ਦੀਆ ਭੈਣਾਂ ਛੱਤ ਵਿੱਚ ਲੱਗਣ ਵਾਲੇ ਰੰਗ ਬਰੰਗ ਬੱਲਬ ਬਣਾ ਕੇ ਘਰ ਦਾ ਗੁਜਾਰਾ ਕਰਦੀਆਂ ਤੇ ਹਸਪਤਾਲ ਵਿੱਚ ਰੋਟੀ ਭੇਜਦੀਆਂ ਰਣਜੀਤ ਦੇ ਤਾਏ ਦਾ ਮੁੰਡਾ ਉਸੇ ਹਸਪਤਾਲ ਵਿੱਚ ਕੰਮ ਕਰਦਾ ਸੀ ਪਰ ਵੀ ਕਦੇ ਦੇਖ ਭਾਲ ਜਾਂ ਕੋਈ ਮਦਦ ਲਈ ਨਹੀ ਸੀ ਆਇਆ | ਦੋ ਮਹੀਨੇ ਬਾਆਦ ਛੁੱਟੀ ਮਿਲ ਗਈ । ਰਣਜੀਤ ਦੀ ਮਾਤਾ ਨੇ ਆਪਣੇ ਭਾਈ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਕਿਹਾ ਕੇ ਤੁਸੀ ਵੀ ਘਰ ਜਾ ਕੇ ਘਰ ਪਰਿਵਾਰ ਦੀ ਸੁਖ-ਸਾਂਦ ਪੁੱਛ ਲਵੋ ਪਰ ਮਾਮੇ ਇਦਾ ਛੱਡ ਕੇ ਜਾਣ ਲਈ ਤਿਆਰ ਨਹੀ ਸੀ | ਫਿਰ ਮਾਤਾ ਜੀ ਨੇ ਕਿਹਾ ਕੇ ਜੇਕਰ ਸਾਨੂੰ ਲੋੜ ਪਈ ਤਾਂ ਅਸੀ ਤੁਹਾਨੂੰ ਦੁਬਾਰਾ ਬੁਲਾ ਲਵਾਂਗੇ | ਮਾਮਾ ਚਲਾ ਗਿਆ ਪਰ ਹਰ ਰੋਜ਼ ਫੋਨ ਕਰਕੇ ਸਿਹਤ ਬਾਰੇ ਪੁੱਛਦਾ | ਲੋਕ ਦਿਖਾਵੇ ਲਈ ਰਿਸ਼ਤੇਦਾਰ ਵੀ ਹਾਲ ਪੁੱਛਣ ਆਉਣ ਲੱਗੇ ਪਰ ਰਣਜੀਤ ਦੀਆਂ ਭੈਣਾਂ ਨੇ ਉਹਨਾਂ ਨੂੰ ਦਰਵਾਜੇ ਤੋਂ ਹੀ ਵਾਪਸ ਮੋੜ ਦਿੱਤਾ । ਕੁਝ ਮਹੀਨਿਆ ਬਾਦ ਰਣਜੀਤ ਦਾ ਪਿਓ ਪਹਿਲਾ ਵਰਗਾ ਤੰਦਰੁਸਤ ਹੋ ਗਿਆ | ਸਭ ਦੇ ਪੈਸੇ ਵੀ ਉਤਰ ਗਏ | 

ਇਹ ਸਭ ਮਾਮੇ ਰੱਬ ਰੂਪੀ ਫਰਿਸ਼ਤੇ ਕਰਕੇ ਹੋਇਆ | ਕੀ ਪਤਾ ਜੇ ਮਾਮਾ ਨਾ ਹੁੰਦਾ ਤਾਂ ਕੀ ਬਣਦਾ ? ਜਾਤਾਂ ਪਾਤਾਂ ਰੰਗ ਰੂਪ ਕੁਝ ਵੀ ਮਾਇਨੇ ਨੀ ਰੱਖਦਾ | ਗੱਲ਼ ਦਿਲ ਮਿਲਿਆ ਦੀ ਹੁੰਦੀ ਹੈ | ਲੋਕ ਭਰਾਵਾਂ ਨੂੰ ਸੱਜੀਆਂ ਖੱਬੀਆਂ ਬਾਹਾਂ ਮੰਨਦੇ ਹਨ ਪਰ ਜਿੱਥੇ ਤੱਕ ਮੈਂ ਵੇਖਿਆ ਭਰਾ ਤੋਂ ਵੱਡਾ ਭਰਾ ਦਾ ਕੋਈ ਦੁਸ਼ਮਣ ਨਹੀ ਹੁੰਦਾ ਨਾਂ ਹੀ ਪੰਜੇ ਉਂਗਲਾਂ ਇੱਕ ਬਰਾਬਰ ਹੁੰਦੀਆਂ ਨੇ | 

ਮੇਰੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ । ਆਪਣੇ ਵਿਚਾਰ ਦੇਣ ਲਈ ਮੈਨੂੰ ਮੇਰੇ ਨੂੰਬਰ ਜਾਂ ਮੇਰੀ ਆਈ ਡੀ ਤੇ ਮੈਸਜ ਕਰ ਸਕਦੇ ਹੋ | ਕਹਾਣੀ ਲਿਖਦੇ ਹੋਏ ਸ਼ਬਦਾਂ ਵਿੱਚ ਕੋਈ ਗਲਤੀ ਗੁਸਤਾਖੀ ਹੋਗੀ ਹੋਵੇ ਤਾਂ ਮਾਫ਼ ਕਰ ਦੇਣਾ ।  

 

Credit – ਅਵਜੀਤ ਬਾਵਾ 

 

Leave a comment

error: Content is protected !!