ਕੌਮੀ ਪੰਘੂੜੇ ਵਿਚ ਪਈ ਹੋਈ ਸੀ । ਕਿਸਮਤ ਨੇ ਉਹਦੀ ਸਰਹਾਂਦੀ ਖਲੌ ਕੇ ਵੇਖਿਆ ਕੰਮੀ ਦੀ ਮਾਂ ਤਾਰਾ ਜਦੋਂ ਅਲੂੰਈਂ ਬਾਲ ਹੁੰਦੀ ਸੀ, ਉਹ ਆਪਣੇ ਮਾਂ ਪਿਉ ਦੇ ਰੁੱਖ ਨਾਲੋਂ ਇੱਕ ਟਾਹਣੀ ਵਾਂਗੂੰ ਟੁੱਟ ਗਈ ਸੀ । ਜਿਹੜਾ ਹੱਥ ਮੌਤ ਨੇ ਉਹਦੇ ਨਾਲ ਖੇਡਿਆ ਸੀ, ਉਹੀਉ ਹੱਥ ਜ਼ਿੰਦਗੀ ਨੇ ਉਹਦੇ ਨਾਲ ਖੇਡਿਆ। ਮਾਂ ਨੂੰ ਮੌਤ ਨੇ ਵਿਛੋੜ ਲਿਆ ਤੇ ਪਿਉ ਨੂੰ ਜ਼ਿੰਦਗੀ ਨੇ । ਮਾਂ ਉਸ ਦੇਸ ਚਲੀ ਗਈ ਸੀ ਜਿਹਦਾ ਨਾਂ ਕਿਸੇ ਨੂੰ ਨਹੀਂ ਆਉਂਦਾ, ਤੇ ਪਿਉ ਉਸ ਦੇਸ ਤੁਰ ਗਿਆ ਸੀ, ਜਿਹਨੂੰ ਸਿਆਮ ਆਖਦੇ ਹਨ। ਮਾਂ ਦੀ ਸੋਅ ਮੁੜ ਕੇ ਮਿਲਣੀ ਨਹੀਂ ਸੀ, ਪਰ ਪਿਉ ਦੇ ਚੰਗੇ ਵਪਾਰ ਦੀ ਖ਼ਬਰ ਨੇ ਵੀ ਕੁੜੀ ਦੇ ਜ਼ਖ਼ਮਾਂ ਉੱਤੇ ਕੋਈ ਫਾਹਿਆ ਨਾ ਲਾਇਆ। ਉਹ ਆਪਣੇ ਚਾਚੇ ਕੋਲ ਆਪਣੇ ਪਿੰਡ ਰਾਮਪੁਰ ਰਹਿੰਦੀ ਸੀ, ਰਹਿੰਦੀ ਨਹੀਂ ਰੁਲਦੀ ਸੀ ।
ਉਮਰ ਦੇ ਵਰ੍ਹੇ ਜਿਉਂ ਜਿਉਂ ਤਾਰਾ ਦੇ ਮੱਥੇ ਉੱਤੇ ਲਕੀਰਾਂ ਪਾਂਦੇ ਗਏ ਸਨ, ਉਹ ਲਕੀਰਾਂ, ਸੋਚਾਂ ਬਨਣ ਲੱਗ ਪਈਆਂ ਸਨ । ਆਪਣੀ ਚਾਚੀ ਦੇ ਆਖੇ ਜਦੋਂ ਉਹ ਖੇਤਾਂ ਵਿਚ ਗੋਭੀਆਂ ਦੇ ਖਿੜੇ ਹੋਏ ਫੁੱਲ ਤੇ ਚਿੱਟੇ ਮੱਖਣ ਦੇ ਪਿੰਨਿਆਂ ਵਰਗੇ ਗੋਂਗਲੂ ਲੈਣ ਜਾਂਦੀ ਸੀ, ਉਹਨੂੰ ਜਾਪਦਾ ਸੀ ਇਹ ਚਾਚੀ ਦੇ ਧੀਆਂ ਪੁੱਤਰ ਸਨ – ਗੋਰੇ ਚਿੱਟੇ, ਭਰੇ ਹੋਏ ਪਿੰਡ ਵਾਲੇ ਤੇ ਖਿੜ ਖਿੜ ਪੈਂਦੇ । ਉਹ ਗੋਂਗਲੂਆਂ ਦੇ ਪੱਤੇ ਲਾਹ ਕੇ ਉਨ੍ਹਾਂ ਨੂੰ ਖੂਹ ਦੀ ਨਸਾਰ ਉੱਤੇ ਬਹਿ ਕੇ ਧੋਂਦੀ ਉਹ ਹੋਰ ਚਿੱਟੇ ਨਿਕਲ ਔਂਦੇ । ਉਹ ਮੂਲੀਆਂ ਦੀ ਮਿੱਟੀ ਲਾਹਦੀ, ਉਹ ਹੋਰ ਸੋਹਣੀਆਂ ਨਿਕਲ ਐਂਦੀਆਂ। ਤੇ ਤਾਰਾ ਨੂੰ ਜਾਪਦਾ ਉਹਦਾ ਆਪਣਾ ਪਿੰਡਾ ਤੇ ਉਹਦਾ ਆਪਣਾ ਮੂੰਹ ਇਸ ਤਰ੍ਹਾਂ ਹੁੰਦਾ ਜਾਂਦਾ ਸੀ, ਜਿਸ ਤਰ੍ਹਾਂ ਸਿਆਲ ਦੀ ਰੁੱਤੇ ਉਹਦੀ ਚਾਚੀ ਨੇ ਗੋਭੀਆਂ ਤੇ ਗੋਂਗਲੂਆਂ ਨੂੰ ਚੀਰ ਕੇ ਲੰਬੇ ਲੰਬੇ ਹਾਰ ਪਰੋ ਲਏ ਸਨ ਤੇ ਫੇਰ ਕੰਧਾਂ ਵਿਚ ਕਿੱਲ ਠੋਕ ਕੇ ਮਹੀਨਿਆਂ ਬੱਧੀ ਸੁੱਕਣੇ ਪਾ ਛੱਡੇ ਸਨ । ਗੋਭੀਆਂ ਤੇ ਗੋਂਗਲੂਆਂ ਦੇ ਟੋਟੇ ਪਹਿਲਾਂ ਚਿਟਿਉਂ ਪੀਲੇ ਹੋਏ ਸਨ, ਫੇਰ ਉਨ੍ਹਾਂ ਦੇ ਭਰੇ ਹੋਏ ਪਿੰਡ ਸੁੱਕਣ ਲੱਗ ਪਏ ਸਨ ਤੇ ਫੇਰ ਉਨ੍ਹਾਂ ਦੇ ਮੂੰਹ ਨਿਰੇ ਝੁਰੜੀਆਂ ਬਣ ਗਏ ਸਨ ।
ਤਾਰਾ ਦੇ ਮਨ ਵਿਚ ਇੱਕ ਵੱਟ ਪੈਂਦਾ ਸੀ ਉਹਦੇ ਹੱਥ ਇੱਕ ਕਚੀਚੀ ਵਟਦੇ ਸਨ ਤੇ ਉਹ ਖੂਹ ਦੀ ਨਸਾਰ ਉੱਤੇ ਬਹਿ ਕੇ ਜਦੋਂ ਸੱਜਰੇ ਤੇ ਮੋਟੇ ਚਿੱਟੇ ਗੋਂਗਲੂ ਧੋਂਦੀ ਜਾਂ ਲੰਮੀਆਂ ਪਤਲੀਆਂ ਮੂਲੀਆਂ ਧੋਂਦੀ, ਕੋਈ ਗੋਂਗਲੂ ਜਾਂ ਕੋਈ ਮੂਲੀ ਉਹ ਹੱਥਾਂ ਵਿਚੋਂ ਰੇੜ੍ਹ ਦੇਂਦੀ ਸੀ, ਤੇ ਫੇਰ ਉਹਨੂੰ ਜਾਪਦਾ ਸੀ ਉਹਨੇ ਆਪਣੀ ਚਾਚੀ ਕੋਲੋਂ ਮਾੜਾ ਜਿਹਾ ਬਦਲਾ ਲੈ ਲਿਆ ਸੀ ।
ਤਾਰਾ, ਮਾਂ ਪਿਉ ਦੇ ਰੁੱਖ ਨਾਲੋਂ ਟੁੱਟੀ ਹੋਈ ਟਾਹਣੀ ਸੀ, ਤਨੋਂ ਵੀ ਸੁੱਕਦੀ ਗਈ, ਮਨੋਂ ਵੀ ਸੁੱਕਦੀ ਗਈ । ਫੇਰ ਇੱਕ ਹੋਣੀ ਵਾਪਰ ਗਈ। ਉਹਦਾ ਪਿਉ, ਆਖਦੇ ਹਨ, ਹਜ਼ਾਰਾਂ ਰੁਪਈਆਂ ਦੀਆਂ ਥੈਲੀਆਂ ਭਰ ਕੇ ਘਰ ਮੁੜਿਆ, ਤੇ ਮੁੜੇ ਨੂੰ ਅਜੇ ਵਰ੍ਹਾ ਨਹੀਂ ਸੀ ਲੰਘਿਆ, ਉਹ ਵੀ ਉਸੇ ਦੇਸ ਚਲਾ ਗਿਆ, ਜਿਹਦਾ ਕਿਸੇ ਨੂੰ ਨਾਂ ਨਹੀਂ ਸੀ ਔਂਦਾ ।
ਆਖਦੇ ਹਨ, ਚਾਚੇ ਨੇ ਗਵਾਹ ਦੀਆਂ ਮੁੱਠਾਂ ਵਿਚ ਮੋਹਰਾਂ ਭਰ ਕੇ ਆਪਣੇ ਮਰਨ ਵਾਲੇ ਭਰਾ ਦੀ ਵਸੀਅਤ ਪਾੜ ਦਿੱਤੀ ਸੀ ਤੇ ਫੇਰ ਜਿਹੜੀਆਂ ਥੈਲੀਆਂ ਵਿਚ, ਆਖਦੇ ਹਨ, ਮੋਹਰਾਂ ਭਰੀਆਂ ਹੋਈਆਂ ਸਨ, ਉਹ ਕਿਸੇ ਨਹੀਂ ਸਨ ਵੇਖੀਆਂ । ਉਂਜ ਚਾਚੀ ਦੀਆਂ ਬੁੱਢੀਆਂ ਬਾਹਵਾਂ ਨੇ ਆਪਣੀ ਜਵਾਨੀ ਦਾ ਉਲਾਂਭਾ ਲਾਹ ਲਿਆ ਸੀ ਉਹਨੇ ਵੀਹਾਂ ਵੀਹਾਂ ਤੋਲਿਆਂ ਦੇ ਸੋਨੇ ਦੇ ਬੰਦ ਪਾ ਲਏ ਤੇ ਵੀਹਾਂ ਵੀਹਾਂ ਤੋਲਿਆਂ ਦੇ ਗੋਖੜੂ। ਆਪਣੀਆਂ ਧੀਆਂ ਦੇ ਵਿਆਹ ਵਾਸਤੇ ਉਹਨੇ ਮੋਹਰਾਂ ਦੀਆਂ ਬੁਗਤੀਆਂ ਬਣਵਾਈਆਂ ਸਨ, ਪਰੀ ਬੰਦ ਬਣਵਾਏ ਸਨ ਤੇ ਜਦੋਂ ਸੁਨਿਆਰੇ ਨੇ ਕੁੜੀਆਂ ਦਾ ਮੇਚਾ ਲੈ ਕੇ ਹੱਥਾਂ ਦੀਆਂ ਪੈਂਚੀਆਂ ਘੜੀਆਂ ਸਨ, ਮੁੜ ਮੁੜ ਆਖਿਆ ਸੀ – “ਸ਼ਾਹ ਨੇ ਬਾਦਸ਼ਾਹਾਂ ਵਾਲਾ ਦਿਲ ਕੱਢਿਆ ਏ, ਸਿਰ ਤੋਂ ਪੈਰਾ ਤਕ ਕੁੜੀਆਂ ਲੱਦੀਆਂ ਜਾਣਗੀਆਂ ।”
ਚਾਚੇ ਦੀਆਂ ਧੀਆਂ ਜਿਉਂ ਜਿਉਂ ਲੱਦੀਆਂ ਜਾਣ ਲੱਗੀਆਂ ਸਨ ਮਰਨ ਵਾਲੇ ਤਾਏ ਦੀ ਧੀ ਬੁੱਚੀ ਹੋਣ ਲੱਗ ਪਈ ਸੀ । ਚਾਚੇ ਨੂੰ ਜਿਉਂ ਜਿਉਂ ਲੋਕ ਬਾਦਸ਼ਾਹ ਆਖਦੇ ਸਨ, ਤਿਉਂ ਤਿਉਂ ਭਤੀਜੀ ਨੂੰ ਜਾਪਦਾ ਸੀ ਕਿਸੇ ਨੇ ਉਹਦੇ ਭਵਿੱਖ ਨੂੰ ਸੰਨ੍ਹ ਲਾ ਲਈ ਸੀ । ਅੰਜਾਣੀ ਕੁੜੀ ਹੁਣ ਅੰਜਾਣੀ ਨਹੀਂ ਸੀ ਰਹੀ । ਹੁਣ ਉਹ ਆਪਣੀ ਛਾਤੀ ਉੱਤੇ ਚੁੰਨੀ ਦਾ ਪੱਲਾ ਰੱਖਣ ਲੱਗ ਪਈ ਸੀ।
“ਭਾਵੇਂ ਐਦਕੀ ਫ਼ਸਲ ਨਹੀਂ ਹੋਈ, ਪਰ ਚੰਗਾ ਲੋੜ ਵੰਦਾ ਘਰ ਏ, ਜੋ ਵੀ ਸਰਦਾ ਪੁਜਦਾ ਏ ਦੇ ਕੇ ਤਾਰੋ ਦੇ ਹੱਥ ਪੀਲੇ ਕਰ ਛਡਨੀਆਂ -” ਚਾਚੀ ਪਿੰਡ ਦੀਆਂ ਤ੍ਰੀਮਤਾਂ ਨੂੰ ਕਹਿ ਰਹੀ ਸੀ । ਤਾਰਾ ਨੇ ਸੁਣਿਆ ਸੀ ਤੇ ਉਹਨੂੰ ਜਾਪਿਆ ਸੀ – “ਹੁਣ – ਹੁਣ ਸ਼ਾਇਦ ਉਹਦੇ ਮਨ ਦੀ ਸੁੱਕੀ ਹੋਈ ਟਾਹਣੀ ਫੇਰ ਹਰੀ ਕਚੂਚ ਬਣ ਜਾਏਗੀ……”
ਹਰੀ ਕਚੂਚ ਟਾਹਣੀ ਬਨਣ ਦੀ ਆਸ ਵਿਚ ਤਾਰਾ ਨੇ ਕਿੰਨੇ ਦਿਨ ਮੈਲੇ ਕੱਪੜੇ ਪਾ ਕੇ ਮਾਈਏਂ ਪੈਣ ਦੀ ਰਸਮ ਪੂਰੀ ਕੀਤੀ ਸੀ । ਉਂਜ ਉਹਦੀ ਅਲ੍ਹੜ ਜਵਾਨੀ ਉਹਦੇ ਕੰਨਾਂ ਵਿਚ ਕਹਿੰਦੀ ਸੀ “ਤੂੰ ਤੇ ਝੱਲੀਏ ਜਦੋਂ ਦੀ ਜੰਮੀ ਏਂ ਉਦੋਂ ਦੀ ਮਾਈਏਂ ਪਈ ਹੋਈ ਏਂ । ਲੋਕੀ ਤਾਂ ਚਾਰ ਦਿਨ ਮਾਈਏ पैसे ठे………”
ਚਾਚੀ ਦੇ ਆਖੇ ਮੁਤਾਬਿਕ ਤਾਰਾ ਦੇ ਹੱਥ ਪੀਲੇ ਹੋ ਗਏ ਸਨ । ਉਹ ਆਪਣੇ ਗੁੱਟਾਂ ਵਲ ਵੇਖਦੀ ਰਹੀ ਸੀ, ਕੋਈ ਸੁਨਿਆਰਾ ਉਹਦਾ ਮੇਚਾ ਲੈਣ ਨਹੀਂ ਸੀ ਆਇਆ। ਉਹਦੇ ਚੂੜੇ ਵਿਚ ਸੋਨੇ ਦਾ ਇਕ ਪੁਰਾਣਾ ਕੰਗਣ ਬਿਨਾਂ ਮੇਚਿਉਂ ਹੀ ਅੜਾ ਦਿਤਾ ਗਿਆ ਸੀ- ਤੇ ਜਿਹੜੇ ‘ਲੋੜਵੰਦੇ” ਘਰ ਦੀ ਆਸ ਨਾਲ ਉਹਨੂੰ ਜਾਪਿਆ ਸੀ ਕਿ ਉਹ ਕਿਸੇ ਦਿਨ ਮੁੜ ਕੇ ਹਰੀ ਕਚੂਚ ਟਾਹਣੀ ਬਣ ਜਾਏਗੀ, ਉਹ ਘਰ ਉਹਦੇ ਪਾਸੇ ਛਿਲਣ ਲਗ ਪਿਆ ।
ਤਾਰਾ ਦੇ ਘਰ ਵਾਲੇ ਦੀ ਮੁੱਠ ਗਰਮ ਨਹੀਂ ਸੀ ਹੋਈ, ਇਸ ਲਈ ਮੁੱਠ ਦੀ ਥਾਵੇਂ ਉਹਦੀ ਜ਼ਬਾਨ ਤੱਤੀ ਹੋ ਗਈ ਸੀ । ਉਹ ਮਾੜੀ ਮਾੜੀ ਗੱਲੇ ਆਪਣੀ ਸੱਜਰ ਵਿਆਹੀ ਨੂੰ ਆਖਦਾ ਸੀ, “ਆ ਤੇਰਾ ਪਿੰਡਾ ਸੇਕਾਂ ।”
ਆਏ ਦਿਨ ਪਿੰਡਾ ਸੇਕਿਆ ਜਾਣ ਲੱਗਾ ਤੇ ਤਾਰਾ ਸੁੱਕੀ ਹੋਈ ਟਾਹਣੀ, ਹੁਣ ਧੁਖਣ ਵੀ ਲੱਗ ਪਈ ਸੀ । ਤੇ ਫੇਰ ਉਹਦੀ ਜਵਾਨੀ ਇਸ ਧੂੰਏਂ ਨਾਲ ਕਾਲੀ ਹੋਣ ਲੱਗ ਪਈ ਸੀ ।
“ਔਰਤ ਦੀ ਜਵਾਨੀ ਭਾਵੇਂ ਸੁੱਕ ਜਾਵੇ, ਪਰ ਉਹਦੀ ਕੁਖ ਹਰੀ ਹੋਣੋਂ ਨਹੀਂ ਰਹਿੰਦੀ ।”—ਤਾਰਾ ਬਹੀ ਰੋਟੀ ਉੱਤੇ ਅਚਾਰ ਦੀ ਫਾੜੀ ਰਖ ਕੇ ਖਾਂਦੀ ਸੀ, ਤੇ ਸੋਚਦੀ ਸੀ-ਤੇ ਫੇਰ ਵਰ੍ਹਿਉਂ ਅੰਦਰ ਤਾਰਾ ਦੀ ਧੂੰਏਂ ਨਾਲ ਕਾਲੀ ਹੁੰਦੀ ਜਾਂਦੀ ਜਵਾਨੀ ਵਿਚੋਂ ਇਕ ਚਿੱਟੀ ਕਲੀ ਉੱਗ ਪਈ ਸੀ, ਕੰਮੀ।
ਕੰਮੀ ਅਜੇ ਪੰਘੂੜੇ ਵਿਚ ਸੀ, ਜਦੋਂ ਇਕ ਦਿਹਾੜੇ ਉਹਦੇ ਪਿਉ ਨੇ ਫੇਰ ਆਪਣੀ ਘਰ ਵਾਲੀ ਨੂੰ ਮਾਰਿਆ । ਮਾਂ ਦੀਆਂ ਚੀਕਾਂ ਪੰਘੂੜੇ ਵਿਚ ਪਈ ਹੋਈ ਕੰਮੀ ਦੇ ਕੰਨਾਂ ਵਿਚ ਪਈਆਂ । ਕੰਮੀ ਦੇ ਅੰਜਾਣਿਆਂ ਕੰਨਾਂ ਨੂੰ ਸਮਝ ਕੁਝ ਨਾ ਲੱਗੀ, ਪਰ ਤਿੜ ਤਿੜ ਕਰਦੀ ਲੱਕੜ ਵਿਚੋਂ ਇਕ ਚਿਣਗ ਉਡ ਕੇ ਉਹਦੇ ਅਚੇਤ ਮਨ ਵਿਚ ਪੈ ਗਈ ।
२
“ਤੇਰੇ ਪਿੰਡੋਂ ਖ਼ਤ ਆਇਆ ਏ” ਇਕ ਦਿਨ ਕੰਮੀ ਦੇ ਪਿਉ ਨੇ ਕੰਮੀ ਦੀ ਮਾਂ ਨੂੰ ਆਖਿਆ । ਕੰਮੀ ਦੇ ਮਾਂ ਪਿਉ ਹੁਣ ਲੁਧਿਆਣੇ ਆ ਗਏ ਹੋਏ ਸਨ ।
“ਕੀਹਦਾ ਖ਼ਤ ?”
“ਤੇਰੀ ਸਹੇਲੀ ਹੁੰਦੀ ਸੀ ਨਾ ਬਾਲੋ, ਉਹਦੇ ਘਰ ਵਾਲੇ ਦਾ ।”
“ਕੀ ਲਿਖਿਆ ਸੂ ?”
“ਉਹਨੂੰ ਕੋਈ ਕੰਮ ਏਂ ਏਥੇ ਸ਼ਹਿਰ । ਲਿਖਿਆ ਸੁ ਮੇਰੀ ਘਰ ਵਾਲੀ ਤੇ ਮੇਰਾ ਮੁੰਡਾ ਵੀ ਸ਼ਹਿਰ ਵੇਖਣਾ ਚਾਹੁੰਦੇ ਨੇ । ਮੈਂ ਤਿੰਨਾਂ ਚਹੁੰ ਦਿਨਾਂ ਲਈ ਤੁਹਾਡੇ ਕੋਲ ਰਵਾਂਗਾ । ਉਹ ਵੀ ਮੇਰੇ ਨਾਲ ਔਣਗੇ ।”
” ਫੇਰ ?”
“ਫੇਰ ਕੀ, ਮੈਂ ਲਿਖ ਦਿਤਾ ਏ ਆ ਜਾਵੋ ।”
“ਕਾਹਨੂੰ ਲਿਖਣਾ ਸੀ !’
“ਕਿਉਂ, ਤੈਨੂੰ ਦੋ ਰੋਟੀਆਂ ਵਧ ਲਾਹਦਿਆਂ ਤਕਲੀਫ਼ ਹੁੰਦੀ ਏ ?”
“ਦੋ ਰੋਟੀਆਂ ਦੀ ਮੈਨੂੰ ਕਾਹਦੀ ਤਕਲੀਫ਼ ਹੋਣੀ ਏਂ, ਪਰ ਉਹ ਨਾ ਹੀ ਔਣ ਤਾਂ ਚੰਗਾ ਏ ।”
“विष्ष् ?”
“ਏਥੇ ਢੱਕੀ ਰਿਝਦੀ ਪਈ ਏ, ਕਾਹਨੂੰ ਕੋਈ ਵੇਖੇ । ਤੁਸਾਂ ਬੋਲਣੋਂ ਰਹਿਣਾ ਨਹੀਂ, ਕਾਹਨੂੰ ਪਰਾਏ ਕੰਨੀਂ ਵਾਜ ਪਵੇ ।”
“ਮੇਰੀ ਜੀਭ ਨੂੰ ਕੰਡੇ ਲੱਗੇ ਹੋਏ ਨੇ ?” “ਕੰਡੇ ਲੱਗੇ ਹੋਏ ਨੇ ਕਿ ਫੁੱਲ ਲੱਗੇ ਹੋਏ ਨੇ, ਇਹ ਤਾਂ ਰੱਬ ਜਾਣਦਾ ਏ, ਪਰ ਮੈਂ ਤਾਂ ਸਾਰੀ ਉਮਰ ਸਹਿਣੀਆਂ ਨੇ, ਲੋਕੀਂ ਕਾਹਨੂੰ ਤਮਾਸ਼ਾ ਵੇਖਣ ।”
ਕੰਮੀ ਦਾ ਪਿਉ ਏਸ ਗੱਲੋਂ ਵੀ ਤੱਤਾ ਹੋ ਪਿਆ, ਤੇ ਕੰਮੀ ਦੀ ਮਾਂ ਸਾਰੀ ਰਾਤ ਆਪਣੇ ਪਿੰਡੇ ਨੂੰ ਰੂੰ ਦਾ ਸੇਕ ਕਰਦੀ ਰਹੀ ।
ਬਾਲੋ, ਉਹਦਾ ਘਰ ਵਾਲਾ ਤੇ ਉਨ੍ਹਾਂ ਦਾ ਮੁੰਡਾ ਆਏ, ਕੰਮੀ ਦੀ ਮਾਂ ਮਸਾਂ ਮੰਜੀ ਉੱਤੋਂ ਉੱਠਣ ਜੋਗੀ ਸਤਪਾਲ ਜਿਸ ਦਿਹਾੜੇ ਹੋਈ ਸੀ ।
“ਹਾਏ ਮੈਂ ਮਰ ਜਾਵਾਂ….ਤੂੰ ਤੇ ਸਗੋਂ ਹੀ ਨਿੱਘਰ ਗਈ ਏਂ ।” ਬਾਲੋ ਨੇ ਆਣ ਕੇ ਆਪਣੀ ਚਿਰਾਂ ਦੀ ਵਿਛੜੀ ਹੋਈ ਸਹੇਲੀ ਨੂੰ ਜੱਫੀ ਪਾ ਲਈ ।
ਕਦੇ ਵੇਲਾ ਸੀ, ਜਦੋਂ ਦੋਹਾਂ ਸਹੇਲੀਆਂ ਨੇ ਚੁੰਨੀਆਂ ਵਟਾਈਆਂ ਸਨ । ਪਿੰਡ ਦੀ ਇਕ ਤਾਈ ਹਰਦਵਾਰੋਂ ਗੰਗਾ ਜਲ ਲਿਆਈ ਸੀ, ਤੇ ਦੋਹਾਂ ਕੁੜੀਆਂ ਨੇ ਗੰਗਾ ਜਲ ਦੀਆਂ ਚੁਲੀਆਂ ਭਰ ਕੇ ਆਪਣੀਆਂ ਚੁੰਨੀਆਂ ਵਟਾ ਲਈਆਂ ਸਨ, ਤੇ ਰਿਉੜੀਆਂ ਦਾ ਪ੍ਰਸ਼ਾਦ ਵੰਡ ਕੇ ਪੱਕੀਆਂ ਹੇਲੀਆਂ ਪੈ ਗਈਆਂ ਸਨ ।
ਤੇ ਫੇਰ ਬਾਲੋ ਨੇ ਆਪਣੇ ਵਿਆਹ ਵੇਲੇ ਆਪਣੇ ਕਲੀਰੇ ਦਾ ਖੋਪਾ ਤਾਰਾ ਦੇ ਸਿਰ ਉੱਤੇ ਮਾਰਿਆ ਸੀ । ਕਹਿੰਦੇ ਹਨ ਜਦੋਂ ਕੋਈ ਸਹੇਲੀ ਆਪਣੇ ਕਲੀਰੇ ਦਾ ਖੋਪਾ ਆਪਣੀ ਕੁਆਰੀ ਸਹੇਲੀ ਦੇ ਸਿਰ ਉੱਤੇ ਮਾਰੇ ਤਾਂ ਫੇਰ ਉਹਦਾ ਵਿਆਹ ਵੀ ਛੇਤੀ ਹੋ ਜਾਂਦਾ ਹੈ।
ਤਾਰਾ ਨੂੰ ਸਭੋ ਕੁਝ ਚੇਤੇ ਆਇਆ ਤੇ ਫੇਰ ਉਹਦਾ ਮਨ ਉੱਬਲ ਪਿਆ । ਉਹਦਾ ਜੀਅ ਕੀਤਾ ਉਹ ਆਖੇ “ਨੀ ਬਾਲੋ ਭੈੜੀਏ ! ਕਿਹੜੇ ਦਿਲ ਨਾਲ ਮੇਰੇ ਸਿਰ ਉੱਤੇ ਕਲੀਰਾ ਮਾਰਿਆ ਸਾਈ ? ਵਿਆਹ ਤਾਂ ਮੇਰਾ ਹੋ ਗਿਆ, ਪਰ ਕਿਹੋ ਜਿਹਾ ਵਿਆਹ ਹੋਇਆ ?”-ਪਰ ਫੇਰ ਤਾਰਾ ਨੇ ਆਪਣਾ ਮਨ ਮੀਟ ਲਿਆ । ਸੋਚਣ ਲੱਗੀ-“ਖਿੱਦੋ ਨੂੰ ਫੋਲੀਏ ਤਾਂ ਵਿਚੋਂ ਲੀਰਾਂ ਹੀ ਨਿਕਲਦੀਆਂ ਨੇ ।” ਤੇ ਨਾਲੇ ਤਾਰਾ ਨੇ ਸੋਚਿਆ “ਸਹੇਲੀਆਂ ਚੁੰਨੀਆਂ ਤਾਂ ਵਟਾ ਸਕਦੀਆਂ ਨੇ, ਪਰ ਦਿਲ ਨਹੀਂ ਵਟਾ ਸਕਦੀਆਂ” ਹੱਸ ਕੇ ਆਖਣ ਲੱਗੀ-“ਕੁਝ ਨਹੀਂ ਬਾਲੋ, ਪੌੜੀਆਂ ਵਿਚੋਂ ਡਿੱਗ ਪਈ ਸਾਂ, ਸਾਰੇ ਪਿੰਡੇ ਉੱਤੇ ਨੀਲ ਪੈ ਗਏ ਨੇ । ਮਸਾਂ ਅੱਜ ਮੰਜੀ ਉਤੋਂ ਉੱਠਣ ਜੋਗੀ ਹੋਈ ਆਂ ।” ਕੰਮੀ ਸੁਣਦੀ ਪਈ ਸੀ । ਦਸਾਂ ਵਰ੍ਹਿਆਂ ਦੀ ਕੰਮੀ । ਉਹਨੂੰ ਪਤਾ ਸੀ ਉਹਦੀ ਮਾਂ ਨੇ ਝੂਠ ਬੋਲਿਆ ਸੀ । ਉਹ ਪੌੜੀਆਂ ਵਿਚੋਂ ਕੋਈ ਨਹੀਂ ਸੀ ਡਿੱਗੀ । ਉਹਦੇ ਪਿਉ ਨੇ ਮਾਰ ਮਾਰ ਕੇ ਉਹਦੇ ਪਿੰਡੇ ਉੱਤੇ ਨੀਲ ਪਾ ਛੱਡੇ ਸਨ। ਉਹ ਕੰਮੀ ਕੋਲੋਂ ਰੂੰ ਤੱਤਾ ਕਰਵਾ ਕਰਵਾ ਕੇ ਆਪਣੇ ਪਿੰਡੇ ਉੱਤੇ ਬੰਨ੍ਹਦੀ ਰਹੀ ਸੀ ।
ਕੰਮੀ ਅੱਜ ਦੀ ਨਹੀਂ, ਜਦੋਂ ਦੀ ਜੰਮੀ ਸੀ, ਆਪਣੀ ਮਾਂ ਦੇ ਪਿੰਡੇ ਦੇ ਨੀਲ ਪਛਾਨਣ ਲੱਗ ਪਈ ਸੀ । ਉਹ ਕਈ ਵਾਰ ਮਾਂ ਨਾਲ ਗੱਲੀਂ ਵੀ ਪੈ ਜਾਂਦੀ ਸੀ
“ਮਾਂ ਤੂੰ ਪਿੰਡ ਕਿਉਂ ਨਹੀਂ ਚਲੀ ਜਾਂਦੀ ?”
“ਕਿਹੜੇ ਪਿੰਡ ਜਾਵਾਂ ਕੰਮੀਏ ! ਜੰਮਣ ਵਾਲੇ ਰਹੇ ਕੋਈ ਨਾ, ਤੇ ਸਹੇੜਣ ਵਾਲਿਆਂ ਨੇ ਬਾਹਰੋਂ ਹੀ ਦੁਰਕਾਰ ਦੇਣਾ ਏਂ।”
ਕੰਮੀ ਨੂੰ ਜੰਮਣ ਵਾਲਿਆਂ ਤੇ ਸਹੇੜਣ ਵਾਲਿਆਂ ਦਾ ਫ਼ਰਕ ਪਤਾ ਨਾ ਲਗਦਾ, ਪਰ ਉਹ ਕਦੇ ਅਚਾਨਕ ਆਖ ਦੇਂਦੀ—
“ਮਾਂ ਤੂੰ ਵਿਆਹ ਕਿਉਂ ਕਰਾਇਆ ਸੀ ?”
“ਵਿਆਹ ਤਾਂ ਸਾਰਿਆਂ ਨੂੰ ਕਰਾਣਾ ਪੈਂਦਾ ਏ ਕੰਮੀਏ ! ਧੀਆਂ ਦੀ ਜੂਨ ਹੀ ਇਹੋ ਜਹੀ ਹੁੰਦੀ ਏ ।”
“ਤੇ ਫੇਰ ਵਿਆਹ ਕਰਾ ਕੇ ਮਾਰ ਪੈਂਦੀ ਏ ?”
“ਧੀਆਂ ਦੇ ਦੋ ਜਨਮ ਹੁੰਦੇ ਨੇ ਕੰਮੀਏ ! ਵਿਆਹ ਉਨ੍ਹਾਂ ਦਾ ਦੂਸਰਾ ਜਨਮ ਹੁੰਦਾ ਏ । ਆਪੋ ਆਪਣੇ ਕਰਮਾਂ ਦੀ ਗੱਲ ਹੁੰਦੀ ਏ ।”
ਕੰਮੀ ਨੂੰ ਕਰਮਾਂ ਦੀ ਗੱਲ ਵੀ ਸਮਝ ਨਾ ਪੈਂਦੀ, ਤੇ ਫੇਰ ਉਹ ਅੜੀ ਪੈ ਕੇ ਕਹਿੰਦੀ-
“ਮਾਂ ! ਮੈਨੂੰ ਬਾਊ ਜੀ ਚੰਗੇ ਨਹੀਂ ਲਗਦੇ।”
ਕੰਮੀ ਪਹਿਲਾਂ ਆਪਣੇ ਪਿਉ ਨੂੰ ‘ਭਾਈਆ’ ਆਖਦੀ ਹੁੰਦੀ ਸੀ, ਪਰ ਅੱਜ ਕਲ ਸ਼ਹਿਰੀ ਕੁੜੀਆਂ ਦੀ ਰੀਸੇ “ਬਾਊ ਜੀ” ਆਖਣ ਲੱਗ ਪਈ ਸੀ ।
“ਤੈਨੂੰ ਤੇ ਉਹ ਬੜਾ ਪਿਆਰ ਕਰਦੇ ਨੇ ਕੰਮੀ !” “ਪਰ ਜਿਸ ਵੇਲੇ ਉਹ ਤੈਨੂੰ ਮਾਰਦੇ ਨੇ, ਮੈਨੂੰ ਚੰਗੇ ਨਹੀਂ ਲਗਦੇ । ਮਾਂ ਤੂੰ ਬਾਊ ਜੀ ਕੋਲ ਕਿਉਂ ਰਹਿੰਨੀ ਏਂ ?”
“ਹੋਰ ਕਿਥੇ ਰਵਾਂ ਕੰਮੋ !-ਜ਼ਨਾਨੀ ਆਟੇ ਦੀ ਤੌਣ ਹੁੰਦੀ ਏ । ਅੰਦਰ ਰਖੋ ਤਾਂ ਚੂਹੇ ਖਾਂਦੇ ਨੇ, ਬਾਹਰ ਰਖੋ ਤਾਂ ਕਾਂ ਪੈਂਦੇ ਨੇ ।’
ਕੰਮੀ ਨੂੰ ਚੂਹਿਆਂ ਦੀ ਤੇ ਕਾਂਵਾਂ ਦੀ ਗੱਲ ਕਦੀ ਵੀ ਸਮਝ ਨਹੀਂ ਸੀ ਲਗਦੀ, ਪਰ ਮਾਂ ਉੱਠ ਕੇ ਚੌਂਕੇ ਵਿਚ ਚਲੀ ਜਾਂਦੀ ਸੀ ਤੇ ਕੰਮੀ ਨੂੰ ਸਕੂਲ ‘ ਦਾ ਕੰਮ ਕਰਨਾ ਪੈ ਜਾਂਦਾ ਸੀ ।
ਅੱਜ ਕੰਮੀ ਦੀ ਮਾਂ ਨੇ ਕੰਮੀ ਦੇ ਸਾਹਮਣੇ ਝੂਠ ਬੋਲਿਆ ਸੀ । ਉਹ ਪੌੜੀਆਂ ਵਿਚੋਂ ਕੋਈ ਨਹੀਂ ਸੀ ਡਿੱਗੀ, ਪਰ ਉਹ ਆਪਣੀ ਸਹੇਲੀ ਨੂੰ ਆਖਦੀ ਪਈ ਸੀ ਕਿ ਪੌੜੀਆਂ ਵਿਚੋਂ ਡਿੱਗ ਕੇ ਉਹਦੇ ਸਾਰੇ ਪਿੰਡੇ ਉੱਤੇ ਨੀਲ ਪੈ ਗਏ ਸਨ ।
ਕੰਮੀ ਜਦੋਂ ਪੰਘੂੜੇ ਵਿਚ ਹੁੰਦੀ ਸੀ । ਜਿਹੜੀ ਚਿਣਗ ਉਹਦੇ ਅਲੂੰਏਂ ਮਨ ਵਿਚ ਪੈ ਗਈ ਸੀ, ਅੱਜ ਏਸ ਝੂਠ ਦੀ ਫੂਕ ਨੇ ਉਹਨੂੰ ਬਾਲ ਦਿਤਾ ਤੇ ਕੰਮੀ ਨੂੰ ਆਪਣੇ ਆਪ ਕੋਲੋਂ ਇਕ ਸੇਕ ਆਉਣ ਲੱਗ ਪਿਆ ।
३
ਕੰਮੀ ਆਪਣੇ ਸ਼ਹਿਰ ਪੰਜਵੀਂ ਵਿਚ ਪੜ੍ਹਦੀ ਸੀ ਤੇ ਸਤਪਾਲ ਆਪਣੇ ਪਿੰਡ ਨਾਵੀਂ ਵਿਚ । ਉਹ ਕੰਮੀ ਨਾਲੋਂ ਚਾਰ ਵਰ੍ਹੇ ਵੱਡਾ ਸੀ।
ਅੱਜ ਪਾਲ ਨੇ ਕੰਮੀ ਨੂੰ ਸਕੂਲ ਦੇ ਸਾਰੇ ਸਵਾਲ ਸਮਝਾ ਦਿਤੇ ਤੇ ਕੰਮੀ ਨੇ ਝਟ ਪਟ ਸਕੂਲ ਦਾ ਕੰਮ ਮੁਕਾ ਕੇ ਪਾਲ ਨੂੰ ਪੁਛਿਆ :
“ਪਾਲੀ ਤੇਰਾ ਪਿੰਡ ਕਿਹੋ ਜਿਹਾ ਏ ?”
“ਉੱਥੇ ਕੱਚੇ ਘਰ ਨੇ ਮਿੱਟੀ ਦੇ ਬਣੇ ਹੋਏ । ਤੇਰੇ ਸ਼ਹਿਰ ਵਰਗੀ ਰੌਣਕ ਨਹੀਂ ਉੱਥੇ ਹੁੰਦੀ । ਉੱਥੇ ਬਜ਼ਾਰ ਵੀ ਇਹੋ ਜਹੇ ਨਹੀਂ ਹੁੰਦੇ । ਉੱਥੇ ਚੀਜ਼ਾਂ ਵੀ ਇਹੋ ਜਹੀਆਂ ਨਹੀਂ ਵਿਕਦੀਆਂ । ਪਰ ਮੈਨੂੰ ਉਹ ਚੰਗਾ ਲਗਦਾ ਏ-”
“ਮੈਨੂੰ ਵੀ ਆਪਣੀ ਦਾਦੀ ਦਾ ਪਿੰਡ ਚੰਗਾ ਲਗਦਾ ਏ । ਉੱਥੇ ਵੀ ਕੱਚੇ ਘਰ ਹੁੰਦੇ ਨੇ । ਬਜ਼ਾਰ ਵੀ ਕੋਈ ਨਹੀਂ ਹੁੰਦੇ । ਚੀਜ਼ਾਂ ਵੀ ਕੋਈ ਨਹੀਂ ਵਿਕਦੀਆਂ । ਪਰ ਮੈਨੂੰ ਉਹ ਚੰਗਾ ਲਗਦਾ ਏ ।”
“ਮੇਰਾ ਸਕੂਲ ਉੱਥੋਂ ਤਿੰਨ ਮੀਲ ਏ। ਤੇਰਾ ਤੇ ਬਸ ਨੇੜੇ ਜਿਹਾ ਏ- ਪਰ ਸਕੂਲੋਂ ਆਉਂਦਿਆਂ ਅਸੀਂ ਰਾਹ ਵਿਚ ਅਮਰੂਦ ਤੋੜ ਕੇ ਖਾਨੇ ਆਂ, ਨਾਲੇ ਰਾਹ ਵਿਚ ਕੌਲ ਫੁੱਲਾਂ ਦਾ ਇਕ ਤਲਾਅ ਆਉਂਦਾ ਏ-’
“ਕੋਲ ਫੁੱਲਾਂ ਦਾ ?”
“ਉਂਜ ਉਹਨੂੰ ਕਮਲ ਫੁੱਲ ਆਖੀ ਦਾ ਏ, ਤੇਰੇ ਨਾਂ ਦਾ ਫੁੱਲ. 11
“ਉਹਦਾ ਰੰਗ ਕਿਹੋ ਜਿਹਾ ਹੁੰਦਾ ਏ ?”
“ਕੋਈ ਇਕ ਰੰਗ ਦਾ ਫੁੱਲ ਥੋੜਾ ਹੁੰਦਾ ਏ, ਕਿਸੇ ਫੁੱਲ ਦਾ ਚਿੱਟਾ ਹੁੰਦਾ ਏ, ਕਿਸੇ ਦਾ ਨੀਲਾ, ਕਿਸੇ ਦਾ ਤਾਂਬੇ ਵਰਗਾ……’
“ਕਮਲ ਫੁੱਲਾਂ ਦਾ ਤਲਾਅ ਵੇਖਣ ਨੂੰ ਮੇਰਾ ਜੀਅ ਕਰਦਾ ਏ ।”
“ਤੂੰ ਸਾਡੇ ਪਿੰਡ ਆਵੇਂਗੀ ?’’
“ਪਤਾ ਨਹੀਂ ।”
“ਜੇ ਤੂੰ ਆਵੇਂ, ਮੈਂ ਬੇਰੀ ਉੱਤੇ ਵੀ ਚੜ੍ਹ ਸਕਨਾ ਵਾਂ, ਤੈਨੂੰ ਬੇਰ ਲਾਹ ਕੇ ਖੁਆਵਾਂਗਾ ।”
ਗੱਲਾਂ ਕਰਦੇ ਕਰਦੇ ਕੰਮੀ ਤੇ ਪਾਲੀ ਫੇਰ ਕਹਾਣੀਆਂ ਸੁਨਾਣ ਲੱਗ ਪਏ । ਪਾਲੀ ਸੁਣਾਂਦਾ ਪਿਆ ਸੀ-
“ਇਕ ਸੀ ਸ਼ਾਹਜ਼ਾਦੀ, ਤੇ ਇਕ ਸੀ ਸ਼ਾਹਜ਼ਾਦਾ । ਲੋਕ ਆਖਦੇ ਸਨ, ਰੱਬ ਨੇ ਦੋਹਾਂ ਨੂੰ ਆਪਣੇ ਹੱਥਾਂ ਨਾਲ ਵੇਹਲਿਆਂ ਬਹਿ ਕੇ ਘੜਿਆ ਸੀ । ਤੇ ਫੇਰ ਦੋਹਾਂ ਨੂੰ ਦੁਨੀਆਂ ਦੀ ਸੈਰ ਕਰਨ ਵਾਸਤੇ ਉਹਨੇ ਧਰਤੀ ਉੱਤੇ ਭੇਜ ਦਿਤਾ । ਇਕ ਦਿਨ ਦੋਵੇਂ ਜਣੇ ਘੋੜਿਆਂ ਉੱਤੇ ਚੜ੍ਹ ਕੇ ਸੈਰ ਕਰਦੇ ਪਏ ਸਨ ਕਿ ਉਨ੍ਹਾਂ ਨੂੰ ਕਮਲ ਫੁੱਲਾਂ ਦਾ ਇਕ ਤਲਾਅ ਦਿੱਸਿਆ । ਦੋਵੇਂ ਘੋੜਿਆਂ ਤੋਂ ਉਤਰ ਕੇ ਉਸ ਤਲਾਅ ਦੇ ਕੰਢੇ ਖਲੋ ਗਏ ਤੇ ਸ਼ਾਹਜ਼ਾਦੀ ਆਖਣ ਲੱਗੀ ਮੈਂ ਅਹੁ ਸੁਨਹਿਰੀ ਕਮਲ ਤੋੜਾਂਗੀ । ਸ਼ਾਹਜ਼ਾਦੇ ਨੇ ਬੜਾ ਆਖਿਆ ਕਿ ਕਮਲ ਕੰਢੇ ਤੋਂ ਬੜੀ ਦੂਰ ਸੀ, ਉਹ ਸਬਰ ਨਾਲ ਖਲੋ ਜਾਵੇ, ਤੇ ਉਹ ਕਿਸੇ ਤਰਕੀਬ ਨਾਲ ਉਹਨੂੰ ਕਮਲ ਤੋੜ ਦੇਵੇਗਾ । ਪਰ ਸ਼ਾਹਜ਼ਾਦੀ ਕੋਲੋਂ ਸਬਰ ਨਹੀਂ ਸੀ ਹੁੰਦਾ, ਉਹਨੇ ਕੰਢੇ ‘ਤੇ ਖਲੋ ਕੇ ਜਦੋਂ ਬਾਂਹ ਉਲਾਰੀ ਉਹਦਾ ਪੈਰ ਤਿਲਕ ਗਿਆ ਤੇ ਉਹ ਤਲਾਅ ਵਿਚ ਡਿੱਗ ਪਈ । ਸ਼ਾਹਜ਼ਾਦਾ ਉਹਨੂੰ ਛੇਤੀ ਨਾਲ ਤਲਾਅ ਵਿਚੋਂ ਕੱਢਣ ਲੱਗਾ, ਪਰ ਏਨੇ ਵਿਚ ਇਕ ਵੱਡੇ ਸਾਰੇ ਦੈਂਤ ਨੇ ਆ ਕੇ ਸ਼ਾਹਜ਼ਾਦੇ ਨੂੰ ਤਲਾਅ ਵਿਚ ਧੱਕਾ ਦੇ ਦਿਤਾ ਤੇ ਛੇਤੀ ਨਾਲ ਸ਼ਾਹਜ਼ਾਦੀ ਨੂੰ ਤਲਾਅ ਵਿਚੋਂ ਕੱਢ ਕੇ ਆਪਣੇ ਘੋੜੇ ‘ਤੇ ਬਿਠਾ ਲਿਆ, ਤੇ ਘੋੜਾ ਦੁੜਾ ਕੇ ਚਲਾ ਗਿਆ–”
“ਪਾਲੀ ਮੈਨੂੰ ਡਰ ਲਗਦਾ ਏ-ਫੇਰ ?”
“ਫੇਰ ਉਸ ਦੈਂਤ ਨੇ ਉਸ ਸ਼ਾਹਜ਼ਾਦੀ ਨੂੰ ਇਕ ਕਿਲੇ ਵਿਚ ਬੰਦ ਕਰ ਦਿਤਾ ।”
“ਫੇਰ ?”
“ਉਹ ਰੋਜ ਸ਼ਾਹਜ਼ਾਦੀ ਨੂੰ ਆਖਦਾ ਸੀ ਕਿ ਜੇ ਉਹ ਉਹਦੇ ਨਾਲ ਵਿਆਹ ਕਰ ਲਵੇ ਤਾਂ ਉਸ ਨੂੰ ਉਹ ਕਿਲੇ ਦੀ ਰਾਣੀ ਬਣਾ ਦੇਵੇਗਾ।”
“ਇਹ ਵਿਆਹ ਬੜੀ ਖ਼ਰਾਬ ਗੱਲ ਹੁੰਦੀ ਏ ਪਾਲੀ !’
‘ਤੇ ਸ਼ਾਹਜ਼ਾਦੀ ਉਹਦੀ ਗੱਲ ਨਹੀਂ ਸੀ ਮੰਨਦੀ ।”
“ਫੇਰ ?”
“ਕਿਲਾ ਚਾਰੇ ਪਾਸਿਉਂ ਬੰਦ ਸੀ । ਅਤੇ ਸ਼ਾਹਜ਼ਾਦੀ ਨੂੰ ਕਿਲੇ ਦੇ ਉਤਲੇ ਬੁਰਜ ਵਿਚ ਕੈਦ ਕੀਤਾ ਹੋਇਆ ਸੀ । ਰੋਜ਼ ਸ਼ਾਹਜ਼ਾਦੀ ਜਦੋਂ ਆਪਣੇ ਵਾਲਾਂ ਵਿਚ ਕੰਘੀ ਫੇਰਦੀ ਸੀ, ਉਹ ਆਪਣੇ ਲੱਥੇ ਹੋਏ ਵਾਲ ਬੁਰਜ ਦੇ ਨਿੱਕੇ ਨਿੱਕੇ ਝਰੋਖਿਆਂ ਵਿਚੋਂ ਬਾਹਰ ਸੁਟ ਦੇਂਦੀ ਸੀ ।”
“ਕਿਉਂ ?”
“ਉਹਦੇ ਵਾਲ ਬੜੇ ਹੀ ਸੋਹਣੇ ਸਨ, ਸੋਨੇ ਦੀਆਂ ਤਾਰਾਂ ਵਰਗੇ । ਉਹਨੂੰ ਪਤਾ ਸੀ ਕਿ ਇਹੋ ਜਹੇ ਹੋਰ ਕਿਸੇ ਦੇ ਵਾਲ ਨਹੀਂ । ਉਹ ਸੋਚਦੀ ਸੀ ਕਿ ਉਹਦਾ ਸ਼ਾਹਜ਼ਾਦਾ ਜੇ ਲਭਦਾ ਲਭਦਾ ਏਧਰ ਆ ਜਾਏ ਤਾਂ ਕਿਲੇ ਦੀ ਕੰਧ ਕੋਲ ਡਿਗੇ ਹੋਏ ਉਹਦੇ ਵਾਲ ਵੇਖ ਕੇ ਉਹਨੂੰ ਪਤਾ ਲਗ ਜਾਏਗਾ ਕਿ ਉਹ ਇਸ ਕਿਲੇ ਵਿਚ ਕੈਦ ਕੀਤੀ ਹੋਈ ਸੀ ।”
“ਫੇਰ ਪਾਲੀ ਉਹ ਸ਼ਾਹਜ਼ਾਦਾ ਆਇਆ ਕਿ ਨਹੀਂ ? ਉਹਨੂੰ ਤੇ ਦੈਂਤ ਨੇ ਤਲਾਅ ਵਿਚ ਧੱਕਾ ਦੇ ਦਿਤਾ ਸੀ। ਉਹ ਮਰ ਗਿਆ ?”
“ਨਹੀਂ ਕੰਮੀ, ਉਹ ਮਰਿਆ ਨਹੀਂ ਸੀ । ਉਹ ਕਮਲ ਫੁੱਲਾਂ ਦੀਆਂ ਲੰਬੀਆਂ ਲੰਬੀਆਂ ਡੰਡੀਆਂ ਨੂੰ ਫੜ ਕੇ ਜਦੋਂ ਤਲਾਅ ਵਿਚੋਂ ਬਾਹਰ ਆਇਆ, ਉਹਨੇ ਸ਼ਾਹਜ਼ਾਦੀ ਨੂੰ ਲੱਭਣਾ ਸ਼ੁਰੂ ਕਰ ਦਿਤਾ । ਸਾਰੇ ਜੰਗਲ ਉਹਨੇ ਫੋਲ ਛੱਡੇ, ਪਰ ਉਹਨੂੰ ਕਿਧਰੇ ਵੀ ਸ਼ਾਹਜ਼ਾਦੀ ਦਾ ਪਤਾ ਨਹੀਂ ਸੀ ਲਗਦਾ ।”
“ਉਹ ਕਿਲੇ ਵਲੋਂ ਨਹੀਂ ਸੀ ਲੰਘਿਆ ?”
“ਫੇਰ ਇਕ ਵਾਰੀ ਲਭਦਿਆਂ ਲਭਦਿਆਂ ਉਹ ਕਿਲੇ ਵਲ ਨੂੰ ਚਲਾ ਗਿਆ । ਕਿਲਾ ਚਾਰੇ ਪਾਸਿਉਂ ਬੰਦ ਸੀ ਤੇ ਉਹਦੇ ਦੁਆਲੇ ਸਿਪਾਹੀ ਫਿਰਦੇ ਪਏ ਸਨ । ਏਨੇ ਚਿਰ ਨੂੰ ਹਵਾ ਆਈ ਤੇ ਸ਼ਾਹਜ਼ਾਦੀ ਦੇ ਵਾਲ ਉਡ ਕੇ ਸ਼ਾਹਜ਼ਾਦੇ ਦੇ ਪੈਰਾਂ ਕੋਲ ਆ ਗਏ । ਉਹਨੇ ਝੱਟ ਪਛਾਣ ਲਏ ਤੇ ਸਮਝ ਗਿਆ ਕਿ ਸ਼ਾਹਜ਼ਾਦੀ ਨੂੰ ਕਿਸੇ ਨੇ ਉਸ ਕਿਲੇ ਵਿਚ ਬੰਦ ਕਰ ਦਿਤਾ ਸੀ ।”
“ਫੇਰ ਪਾਲੀ ?”
“ਉਹ ਕੱਲਾ ਸੀ, ਤੇ ਉੱਥੇ ਸਿਪਾਹੀ ਬੜੇ ਸਨ, ਉਹ ਉਨ੍ਹਾਂ ਨਾਲ ਕਿਸ ਤਰ੍ਹਾਂ ਲੜਦਾ । ਫੇਰ ਉਹਨੇ ਇਕ ਬੜਾ ਸੋਹਣਾ ਕਬੂਤਰ ਪਾਲਿਆ, ਤੇ ਇਕ ਦਿਨ ਦੂਰ ਖਲੋ ਕੇ ਉਸ ਕਬੂਤਰ ਨੂੰ ਕਿਲੇ ਦੇ ਬੁਰਜ ਵਲ ਛੱਡ ਦਿਤਾ । ਕਬੂਤਰ ਜਾ ਕੇ ਬੁਰਜ ਦੀ ਬਾਰੀ ਵਿਚ ਬਹਿ ਗਿਆ। ਸ਼ਾਹਜ਼ਾਦੀ ਨੇ ਵੇਖਿਆ ਕਿ ਕਬੂਤਰ ਦੇ ਖੰਭਾਂ ਵਿਚ ਇਕ ਕਾਗ਼ਜ਼ ਵਲ੍ਹੇਟਿਆ ਹੋਇਆ ਸੀ । ਸ਼ਾਹਜ਼ਾਦੀ ਨੇ ਬੜੇ ਪਿਆਰ ਨਾਲ ਕਬੂਤਰ ਦੇ ਖੰਭਾਂ ਵਿਚੋਂ ਉਹ ਕਾਗ਼ਜ਼ ਖੋਹਲ ਲਿਆ ।”
“ਉਹ ਸ਼ਾਹਜ਼ਾਦੇ ਨੇ ਚਿੱਠੀ ਲਿਖੀ ਸੀ ?”
“ਹਾਂ ਕੰਮੀ । ਸ਼ਾਹਜ਼ਾਦੀ ਨੇ ਉਹ ਚਿੱਠੀ ਪੜ੍ਹ ਲਈ, ਪਰ ਜਵਾਬ ਲਿਖਣ ਵਾਸਤੇ ਉਹਦੇ ਕੋਲ ਕਲਮ ਦਵਾਤ ਕੋਈ ਨਹੀਂ ਸੀ ।”
” ਫੇਰ ?”
“ਸੋਚ ਸੋਚ ਕੇ ਸ਼ਾਹਜ਼ਾਦੀ ਨੇ ਆਪਣੇ ਥੋੜੇ ਜਹੇ ਵਾਲ ਕਟ ਕੇ ਕਬੂਤਰ ਦੇ ਖੰਭਾਂ ਵਿਚ ਬੰਨ੍ਹ ਦਿਤੇ ਤੇ ਕਬੂਤਰ ਨੂੰ ਉੱਡਾ ਦਿਤਾ । ਕਬੂਤਰ ਸ਼ਾਹਜ਼ਾਦੇ ਕੋਲ ਆ ਗਿਆ ਤੇ ਸ਼ਾਹਜ਼ਾਦੇ ਨੂੰ ਪੱਕਾ ਪਤਾ ਲਗ ਗਿਆ ਕਿ ਸ਼ਾਹਜ਼ਾਦੀ ਨੂੰ ਉਹਦੀ ਚਿੱਠੀ ਪਹੁੰਚ ਗਈ ਸੀ ਤੇ ਉਹਨੇ ਆਪਣੇ ਸੁਨਹਿਰੀ ਵਲ ਭੇਜ ਕੇ ਉਸ ਨੂੰ ਦਸ ਦਿਤਾ ਸੀ ਕਿ ਉਹ ਉੱਥੇ ਕੈਦ ਕੀਤੀ ਹੋਈ ਏ ……” ਪਾਲੀ ਨੇ ਕਹਾਣੀ ਸੁਣਾਂਦਿਆਂ ਸੁਣਾਂਦਿਆਂ ਵੇਖਿਆ ਕਿ ਕੰਮੀ ਉੱਥੇ ਦਰੀ ਉੱਤੇ ਹੀ ਪਾਲੀ ਦੀ ਬਾਂਹ ਉਤੇ ਸਿਰ ਰਖ ਕੇ ਸੌਂ ਗਈ ਹੋਈ ਸੀ । 1
ਰੋਟੀ ਖਾ ਪਕਾ ਕੇ, ਅਤੇ ਬਿਸਤਰੇ ਵਿਛਾ ਕੇ ਜਦੋਂ ਮਾਂ ਨੇ ਕੰਮੀ ਤੇ ਪਾਲੀ ਨੂੰ ਦਰੀ ਉਤੋਂ ਉਠਾਇਆ, ਕੰਮੀ ਅੱਖਾਂ ਮਲਦੀ ਮਲਦੀ ਉੱਠੀ, ਤੇ ਉਸ ਵੇਖਿਆ ਉਹ ਪਾਲੀ ਦੀ ਬਾਂਹ ਉੱਤੇ ਸਿਰ ਰਖ ਕੇ ਸੁਤੀ ਰਹੀ ਸੀ । ਪਾਲੀ ਨੇ ਬਾਂਹ ਸਿੱਧੀ ਕੀਤੀ ਤੇ ਪੋਲਾ ਜਿਹਾ ਬਾਂਹ ਨੂੰ ਘੁਟਿਆ ।
“ਪਾਲੀ ਮੈਂ ਇਥੇ ਹੀ ਸੌਂ ਗਈ ਸਾਂ ?”
ਹਾਂ ”
“ਤੂੰ ਬਾਂਹ ਤੇ ਕੱਢ ਲੈਣੀ ਸੀ, ਥੱਕ ਗਈ ਹੋਵੇਗੀ ।”
“ਮੈਂ ਆਖਿਆ ਸੀ, ਤੂੰ ਜਾਗ ਨਾ ਪਵੇਂ ।”
‘ਪਾਲੀ ਮੈਨੂੰ ਬੜਾ ਹੀ ਭੈੜਾ ਸੁਪਨਾ ਆਇਆ ।”
” ਕੀ ?”
“ਮੈਂ ਤੇ ਮਾਂ ਤੁਹਾਡੇ ਪਿੰਡ ਪਏ ਜਾਨੇ ਆਂ ।”
” ਫੇਰ ?”
“ਰਾਹ ਵਿਚ ਕਮਲ ਫੁੱਲਾਂ ਦਾ ਇਕ ਤਲਾਅ ਆਇਆ, ਤੇ ਜਦੋਂ ਮੈਂ ਕਮਲ ਫੁੱਲ ਤੋੜਣ ਲੱਗੀ, ਉਸ ਤਲਾਅ ਵਿਚ ਡਿੱਗ ਪਈ । ਮੇਰੀ ਮਾਂ ਰੋਣ ਲੱਗ ਪਈ ਤੇ ਫੇਰ ਇਕ ਦੈਂਤ ਨੇ ਆ ਕੇ ਮੈਨੂੰ ਤਲਾਅ ਵਿਚੋਂ ਕੱਢਿਆ। ਮੈਂ ਬੇਹੋਸ਼ ਪਈ ਹੋਈ ਸਾਂ, ਤੇ ਉਹ ਦੈਂਤ ਮੈਨੂੰ ਆਪਣੇ ਘੋੜੇ ਉੱਤੇ ਬਿਠਾ ਕੇ ਦੌੜ ਗਿਆ–”
“ਝੱਲੀ, ਮੈਂ ਤੈਨੂੰ ਕਹਾਣੀ ਜੁ ਸੁਣਾਈ ਸੀ ਇਹੋ ਜਹੀ ।”
“ਅਗੋਂ ਤੇ ਸੁਣ । ਫੇਰ ਮੈਨੂੰ ਦੈਂਤ ਨੇ ਕਿਲੇ ਵਿਚ ਬੰਦ ਕਰ ਦਿਤਾ।”
“ਫੇਰ ਤੇਰੇ ਵਾਲ ਸੁਨਹਿਰੀ ਹੋ ਗਏ ?”
“ਨਹੀਂ ਪਾਲੀ, ਤੂੰ ਤੇ ਮਖ਼ੌਲ ਕਰਨਾ ਏਂ । ਮੈਨੂੰ ਤੇ ਅਜੇ ਵੀ ਡਰ ਲਗਦਾ ਪਿਆ ਏ-ਵੇਖ ਮੇਰੇ ਹੱਥ ਕੰਬਦੇ ਪਏ ਨੇ ।”
“देव ?”
“ਫੇਰ ਮੈਂ ਸਾਰਾ ਕਿਲਾ ਫੋਲਿਆ। ਮੈਨੂੰ ਕਿਧਰੇ ਵੀ ਦਰਵਾਜ਼ਾ ਨਹੀਂ ਸੀ ਲਭਦਾ । ਮੈਂ ਸਾਰਾ ਜ਼ੋਰ ਲਾ ਕੇ ਉੱਡਣ ਦੀ ਕੋਸ਼ਿਸ਼ ਕਰਨ ਲਗ ਪਈ ।”
“ਫੇਰ ?”
“ਮੇਰੀਆਂ ਬਾਹਵਾਂ ਦਾ ਏਨਾ ਜ਼ੋਰ ਲੱਗਾ-ਏਨਾ ਜ਼ੋਰ ਲੱਗਾ-ਮੈਨੂੰ ਸਾਹ ਚੜ੍ਹ ਗਿਆ । ਪਰ ਮੈਂ ਵੇਖਿਆ ਮੇਰੇ ਪੈਰ ਜ਼ਮੀਨ ਤੋਂ ਉੱਤੇ ਵਲ ਉੱਠਣ ਲੱਗ ਪਏ । ਮੈਂ ਉਤਾਂਹ ਹੁੰਦੀ ਗਈ, ਹੁੰਦੀ ਗਈ ਤੇ ਫੇਰ ਕਿਲੇ ਦੀ ਉਤਲੀ ਦੀਵਾਰ ਤੋਂ ਵੀ ਉਤੇ ਹੋ ਗਈ ।”
“ਫੇਰ ?”
“ਫੇਰ ਅਗੇ ਅਸਮਾਨ ਹੀ ਅਸਮਾਨ ਆ ਗਿਆ । ਮੈਂ ਉਡਦੀ ਗਈ । ਹੇਠੋਂ ਕਿਲੇ ਵਾਲੇ ਲੋਕਾਂ ਨੇ ਵੇਖਿਆ ਕਿ ਮੈਂ ਕਿਲੇ ਵਿਚੋਂ ਨਿਕਲ ਗਈ ਸਾਂ ਸਾਰੇ ਹੀ ਹੇਠਾਂ ਖਲੋ ਕੇ ਮੈਨੂੰ ਅਸਮਾਨ ਉਤੇ ਤਕਦੇ ਰਹੇ, ਪਰ ਮੇਰੇ ਤਕ ਕਿਸੇ ਦਾ ਹੱਥ ਨਹੀਂ ਸੀ ਪਹੁੰਚ ਸਕਦਾ—”
“ਫੇਰ ?”
“ਫੇਰ ਮੇਰੀ ਜਾਗ ਖੁਲ੍ਹ ਗਈ ।”
“ਚੱਲ ਉੱਠ ਆਪਣੀ ਮੰਜੀ ਉੱਤੇ ਸੌਂ ।”
“ਪਰ ਪਾਲੀ ਤੇਰੀ ਕਹਾਣੀ ਤੇ ਮੁਕੀ ਨਹੀਂ ਸੀ । ਉਸ ਸ਼ਾਹਜ਼ਾਦੀ ਦਾ ਕੀ ਬਣਿਆ ?”
“ਬਾਕੀ ਦੀ ਕਹਾਣੀ ਕੱਲ੍ਹ ਸੁਣਾਵਾਂਗਾ। ਹੁਣ ਮਾਂ ਆਖਦੀ ਏ ਕਹਾਣੀਆਂ ਬੰਦ ਕਰੋ ਤੇ ਆਪਣੀ ਆਪਣੀ ਮੰਜੀ ਉਤੇ ਸੌਂ ਜਾਵੋ ।”
ਦੂਸਰੇ ਦਿਨ ਛਨਿੱਛਰ ਵਾਰ ਸੀ । ਕੰਮੀ ਦੇ ਸਕੂਲ ਹਰ ਛਨਿੱਛਰ ਵਾਰ ਨੂੰ ਜਾਂ ਕੋਈ ਬੱਚਿਆਂ ਦੀ ਫ਼ਿਲਮ ਤਕਾਈ ਜਾਂਦੀ ਸੀ, ਜਾਂ ਕੋਈ ਨਾਟਕ ਖੇਡਿਆ ਜਾਂਦਾ ਸੀ, ਜਾਂ ਪੁਤਲੀਆਂ ਦਾ ਤਮਾਸ਼ਾ ਹੁੰਦਾ ਸੀ ਤੇ ਜਾਂ ਸਕੂਲ ਵਾਲੇ ਸਭਨਾਂ ਬੱਚਿਆਂ ਨੂੰ ਸ਼ਹਿਰੋਂ ਬਾਹਰ ਪਿਕਨਿਕ ਵਾਸਤੇ ਲੈ ਜਾਂਦੇ ਸਨ । ਏਸ ਵਾਰੀ ਇਕ ਨਾਟਕ ਖੇਡਿਆ ਜਾਣਾ ਸੀ । ਕੰਮੀ ਨੇ ਪਾਲੀ ਵਾਸਤੇ ਟਿਕਟ ਖ਼ਰੀਦ ਲਈ।
ਨਾਟਕ, ਸਮਾਜ ਸੁਧਾਰ ਦੀ ਇਕ ਛੋਟੀ ਜਹੀ ਕਹਾਣੀ ਸੀ । ਕੰਮੀ ਤੇ ਪਾਲੀ ਵੇਖਦੇ ਪਏ ਸਨ । ਉਸ ਨਾਟਕ ਵਿਚ ਪਹਿਲੋਂ ਇਕ ਛੋਟੀ ਜਹੀ ਕੁੜੀ ਫੁੱਲਾਂ ਦੇ ਬੂਟਿਆਂ ਕੋਲ ਖਲੋ ਕੇ ਆਪਣੀ ਚੁੰਨੀ ਨੂੰ ਹਵਾ ਵਿਚ ਉਡਾਂਦੀ ਤੇ ਖੇਡਦੀ ਪਈ ਸੀ । ਫੇਰ ਇਕ ਹਾਣੀ ਮੁੰਡੇ ਨੇਆਣ ਕੇ ਉਹਦੀ ਚੁੰਨੀ ਨੂੰ ਦੂਸਰੇ ਸਿਰੇ ਤੋਂ ਫੜ ਲਿਆ ਸੀ ਤੇ ਦੋਵੇਂ ਚੁੰਨੀ ਨੂੰ ਹਵਾ ਵਿਚ ਲਹਿਰਾਂਦੇ, ਫੁੱਲਾਂ ਦੇ ਦੁਆਲੇ ਘੁੰਮਦੇ ਦੋੜਦੇ ਪਏ ਸਨ, ਦੌੜਦੇ ਦੌੜਦੇ ਦੋਵੇਂ ਪਰਦੇ ਤੋਂ ਪਿਛੇ ਚਲੇ ਗਏ ਤੇ—ਦੂਸਰੇ ਪਲ ਪਹਿਲੀ ਉਮਰ ਦੇ ਬੱਚਿਆਂ ਨਾਲੋਂ ਦਸ ਦਸ ਵਰ੍ਹੇ ਵੱਡੀ ਉਮਰ ਦੇ ਬੱਚੇ ਉਸੇ ਤਰ੍ਹਾਂ ਚੁੰਨੀ ਨੂੰ ਕੰਨੀਆਂ ਤੋਂ ਫੜੀ, ਹਵਾ ਵਿਚ ਲਹਿਰਾਂਦੇ, ਦੌੜਦੇ ਤੇ ਗਾਉਂਦੇ ਆ ਗਏ । ਨਾਟਕ ਵਾਲਿਆਂ ਦਾ ਭਾਵ ਸੀ- ਦੋਵੇਂ ਬੱਚੇ ਹੁਣ ਜਵਾਨ ਹੋ ਪਏ ਸਨ । ਉਸੇ ਤਰ੍ਹਾਂ ਹਾਣੀ ਸਨ, ਉਸੇ ਤਰ੍ਹਾਂ ਖੇਡਦੇ ਪਏ ਸਨ । ਪਰ ਹੁਣ ਉਨ੍ਹਾਂ ਦੀ ਖੇਡ ਸਿਆਣੀ ਹੋ ਗਈ ਸੀ । ਹੁਣ ਉਨ੍ਹਾਂ ਦੇ ਹੇਠਾਂ ਉੱਤੇ ਗੀਤ ਆ ਗਏ ਸਨ ।
ਕੰਮੀ ਤੇ ਪਾਲੀ ਨੇ ਜਿਵੇਂ ਤ੍ਰਭਕ ਕੇ ਇਕ ਦੂਸਰੇ ਵਲ ਵੇਖਿਆ, ਦੋਹਾਂ ਦੇ ਮੂੰਹ ਉੱਤੇ ਇਕੋ ਸੰਗ ਆਈ ਜਿਵੇਂ ਇਕ ਪਲ ਵਾਸਤੇ ਦੋਹਾਂ ਨੂੰ ਜਾਪਿਆ ਹੋਵੇ ਕਿ ਉਹ ਵੀ ਦੋਵੇਂ ਜਵਾਨ ਹੋ ਗਏ ਸਨ । ਉਹ ਵੀ ਦੋਵੇਂ ਖੇਡਦੇ ਪਏ ਸਨ, ਉਨ੍ਹਾਂ ਦੇ ਹੋਠਾਂ ਉੱਤੇ ਵੀ ਗੀਤ ਆ ਗਏ ਸਨ ।
ਕੰਮੀ ਨੂੰ ਜਿਵੇਂ ਅਗੋਂ ਸਾਰਾ ਨਾਟਕ ਦਿਸਿਆ ਹੀ ਨਾ । ਇਹੋ ਇਕ ਖੇਡ ਉਹਦੀਆਂ ਅੱਖਾਂ ਵਿਚ ਸਮਾ ਗਈ । ਨਾਟਕ ਮੁਕ ਗਿਆ ਤੇ ਦੋਵੇਂ ਘਰ ਆ ਗਏ ।
ਦੂਸਰੇ ਦਿਨ ਸਵੇਰ ਸਾਰ ਕੰਮੀ ਜਦੋਂ ਸੁੱਤੀ ਉੱਠੀ, ਉਹਨੇ ਪਾਲੀ ਦੀ ਬਾਂਹ ਫੜ ਕੇ ਆਖਿਆ “ਅੱਜ ਪਾਲੀ ਫੇਰ ਮੈਨੂੰ ਇਕ ਬੜਾ ਭੈੜਾ ਸੁਪਨਾ ਆਇਆ ਏ ।”
“वी ?”
“ਮੈਂ ਵੇਖਿਆ ਕਿ ਮੈਂ ਇਕ ਫੁੱਲਾਂ ਵਾਲੇ ਬਾਗ ਵਿਚ ਆਪਣੀ ਚੁੰਨੀ ਨਾਲ ਖੇਡਦੀ ਪਈ ਆਂ ।”
“ਕੱਲ੍ਹ ਡਰਾਮਾ ਜੁ ਵੇਖਿਆ ਸੀ ।”
“ਅਗੋਂ ਵੀ ਸੁਣ ਨਾ, ਮੈਂ ਖੇਡਦੀ ਪਈ ਆਂ ਤੇ ਮੇਰੀ ਚੁੰਨੀ ਕੰਡਿਆਂ ਵਿਚ ਅੜ ਜਾਂਦੀ ਏ ।”
“ਤੂੰ ਮੈਨੂੰ ਵਾਜ ਦੇ ਲੈਣੀ ਸੀ, ਮੈਂ ਚੁੰਨੀ ਛੁਡਾ ਦੇਂਦਾ ।”
“ਤੂੰ ਵੀ ਉੱਥੇ ਸੀ । ਪਰ ਮੈਂ ਜਿਥੋਂ ਵੀ ਚੁੰਨੀ ਛੁਡਾਂਦੀ ਸਾਂ, ਉੱਥੋਂ ਹੀ ਚੁੰਨੀ ਪਾੜ ਜਾਂਦੀ ਸੀ । ਤੂੰ ਵੀ ਚੁੰਨੀ ਨੂੰ ਛੁਡਾਂਦਾ ਸੀ, ਪਰ ਚੁੰਨੀ ਪਾੜਦੀ नांरी मी—”
” ਫੇਰ ?”
“ਫੇਰ ਮੈਂ ਰੋਣ ਲੱਗ ਪਈ । ਮੇਰੀ ਐਡੀ ਸੋਹਣੀ ਚੁੰਨੀ ਪਾਟ ਗਈ-ਤੇ ਰਦਿਆਂ ਰੋਂਦਿਆਂ ਮੇਰੀ ਜਾਗ ਖੁਲ੍ਹ ਗਈ । ਮੈਨੂੰ ਸੁਪਨਿਆਂ ਕੋਲੋ ਬੜਾ ਡਰ ਲਗਦਾ ਏ ਪਾਲੀ ।”
“ਤੂੰ ਰਾਤੀਂ ਗੀਤਾ ਦਾ ਪਾਠ ਕਰਿਆ ਕਰ । ਮੇਰੀ ਮਾਂ ਆਖਦੀ ਏ, ਜੇ ਰਾਤੀਂ ਰੱਬ ਦਾ ਨਾਂ ਲੈ ਕੇ ਸੰਵੀਏ ਤਾਂ ਸੁਪਨੇ ਵਿਚ ਡਰ ਨਹੀਂ ਲਗਦਾ ।”
“ਮੇਰੀ ਮਾਂ ਵੀ ਰੋਜ਼ ਗੀਤਾ ਦਾ ਪਾਠ ਕਰਦੀ ਏ-ਪਰ ਗੀਤਾ ਪੜ੍ਹਣ ਨਾਲ ਕੁਝ ਨਹੀਂ ਹੁੰਦਾ ਪਾਲੀ ।”
“ਤੂੰ ਪੜ੍ਹ ਕੇ ਵੇਖੀ ਏ ?”
“ਮੈਨੂੰ ਪਾਠ ਕਰਨਾ ਚੰਗਾ ਨਹੀਂ ਲਗਦਾ ।”
“ਕਿਉਂ ?”
”ਪਤਾ ਨਹੀਂ ।”
“ਤੈਨੂੰ ਪਤਾ ਏ ਕੰਮੀ, ਤੂੰ ਮੈਨੂੰ ਦਸਦੀ ਨਹੀਂ ।”
“ਦੱਸਣ ਵਾਲੀ ਗੱਲ ਨਹੀਂ, ਬੜੀ ਖ਼ਰਾਬ ਏ ।”
“ਮੈਨੂੰ ਵੀ ਨਹੀਂ ਦਸਣੀ ?’’
“ਨਹੀਂ ।”
ਕੰਮੀ ਤੇ ਪਾਲੀ ਗੱਲੀਂ ਪਏ ਹੋਏ ਸਨ । ਦੋਹਾਂ ਨੂੰ ਇੰਜ ਘੁਸਰ ਮੁਸਰ ਕਰਦਿਆਂ ਵੇਖ ਕੇ ਪਾਲੀ ਦੀ ਮਾਂ ਨੇ ਆਖਿਆ :
“ਭੈਣ !”
“ਹਾਂ ਬਾਲੋ ।”
“ਵੇਖ ਖਾਂ ਨੀ, ਦੋਵੇਂ ਕਹੇ ਪਿਆਰੇ ਲਗਦੇ ਨੇ ਖੇਡਦੇ ।”
“ਹਾਣ ਜੁ ਹੋਏ ।”
“ਪਰੇ ਮੰਗ ਛੱਡ ਖਾਂ ਕੰਮੀ ਨੂੰ ਮੇਰੇ ਪਾਲੀ ਨਾਲ। ਸੀਤਾ ਤੇ ਰਾਮ ਦੀ ਜੋੜੀ ਏ ।”
“ਕੰਮੀ ਤੇਰੀਓ ਈ ਧੀ ਏ ਬਾਲੋ, ਮੇਰੀ ਕੋਈ ਬਹੁਤੀ ਏ ।”
“ਨੂੰਹਾਂ ਵੀ ਤੇ ਧੀਆਂ ਹੀ ਹੁੰਦੀਆਂ ਨੇ ।”
“ਮੈਨੂੰ ਹੋਰ ਕੀ ਚਾਹੀਦਾ ਏ ਬਾਲੋ ! ਤੂੰ ਉਹਨੂੰ ਮਾਵਾਂ ਵਾਲਾ ਪਿਆਰ ਵੀ ਕਰੇਂਗੀ ਤੇ ਸੱਸਾਂ ਵਾਲਾ ਵੀ ।”‘
“ਲੈ ਫੇਰ ਜ਼ਬਾਨ ਉੱਤੇ ਪੱਕੀ ਰਹੀ । ਅੱਜ ਤੋਂ ਕੰਮੀ ਸਾਡੀ ਹੋਈ ।”
“ਤੇਰਾ ਦਿਲ ਨਾ ਫਿਰ ਜਾਏ, ਮੈਂ ਤੇ ਨਹੀਂ ਮੂੰਹੋਂ ਫਿਰਦੀ ।”
ਦੋਵੇਂ ਸਹੇਲੀਆਂ ਗੱਲਾਂ ਕਰਦੀਆਂ ਪਰ੍ਹਾਂ ਟੁਰ ਗਈਆਂ । ਪਾਲ ਕੰਮੀ ਦੇ ਮੂੰਹ ਵਲ ਤੱਕਣ ਲੱਗ ਪਿਆ ।
“ਪਾਲੀ!”
” ਹਾਂ ।”
“ਵਿਆਹ ਬੜੀ ਖ਼ਰਾਬ ਗੱਲ ਹੁੰਦੀ ਏ । ਕੁੜੀਆਂ ਨੂੰ ਕਦੇ ਨਹੀਂ ਵਿਆਹ ਧਕਦਾ ਪਿਆ ਸੀ, ਤੇ ਉਹ ਉਰ੍ਹਾਂ-ਉਰ੍ਹਾਂ ਸਰਕਦੀ ਆਉਂਦੀ ਸੀ ।ਫੇਰ ਜਿਵੇਂ ਕੋਈ ਬਾਹਰੋਂ ਦੀ ਕੰਧ ਨੂੰ ਖੁਰਚਣ ਲੱਗ ਪਿਆ । ਬੜੀ ਨਿੰਮ੍ਹੀ ਆਵਾਜ਼ ਸੀ । ਪਤਾ ਨਹੀਂ ਕਿਸੇ ਸੰਦ-ਚਾਕੂ ਦੀ ਸੀ ਜਾਂ ਨਹੂੰਆਂ ਦੀ ਸੀ — ਤੇ ਕੰਧ ਵਿਚੋਂ ਇਕ ਖਰੇਪੜ ਲਹਿ ਕੇ ਪਰ੍ਹਾਂ ਜਾ ਪਿਆ । — ਬਾਹਰ ਬੜਾ ਹਨੇਰਾ ਸੀ । ਪਰ ਕੰਮੀ ਨੂੰ ਇਕ ਹੱਥ ਦਾ ਝਉਲਾ ਪਿਆ – ਇਕ ਚੀਕ ਕੰਮੀ ਦੇ ਸੰਘ ਵਿਚ ਅੜ ਗਈ ।
ਕੰਮੀ ਨੇ ਹੱਥ ਨਾਲ ਆਪਣੇ ਸੰਘ ਨੂੰ ਟੋਹਿਆ । ਉਹਦਾ ਸਾਹ ਉਹਨੂੰ ਅੜ ਕੇ ਆਉਂਦਾ ਪਿਆ ਸੀ । ਦੂਰ ਹਨੇਰੇ ਵਿਚ ਉਹਨੇ ਨੀਝ ਲਾਈ, ਪਰ ਰਾਤ ਮੀਟੀ ਹੋਈ ਮੁੱਠ ਵਾਂਗੂੰ ਬੰਦ ਸੀ । ਉਹਨੇ ਦੁਆਲੇ ਹੱਥ ਪਸਾਰਿਆ, ਉਹਦੀ ਰਜ਼ਾਈ ਆਪਣੀ ਥਾਂ ਉੱਤੇ ਅਡੋਲ ਸੀ। ਉਹਦਾ ਹੱਥ ਸਰਹਾਂਦੀ ਪਏ ਹੋਏ ਮੇਜ਼ ਨੂੰ ਲੱਗਾ ਦੇ ਫੇਰ ਉਹਨੇ ਮੇਜ਼ ਉੱਤੇ ਪਏ ਹੋਏ ਪਾਣੀ ਦੇ ਗਲਾਸ ਨੂੰ ਟੋਹਿਆ । ਉਹਦੇ ਸਾਰੇ ਪਿੰਡੇ ਨੂੰ ਮੁੜਕਾ ਆਇਆ ਹੋਇਆ ਸੀ । ਪਾਣੀ ਦਾ ਗਲਾਸ ਜਿਵੇਂ ਮੱਲੋ ਮੱਲੀ ਉਹਦੇ ਮੂੰਹ ਨੂੰ ਲੱਗ ਗਿਆ ।
ਉਹਦੇ ਸਾਰੇ ਪਿੰਡੇ ਨੂੰ ਇਕ ਠੰਢਾ ਤੋਂਕਾ ਮਿਲਿਆ । ਆਪਣੇ ਹੱਥ ਨਾਲ ਉਹਨੇ ਫੇਰ ਆਪਣੇ ਸੰਘ ਨੂੰ ਟੋਹਿਆ, ਹੁਣ ਉਹਦਾ ਸਾਹ ਸੌਖਾ ਸੀ ।
“ਕਿੱਡਾ ਭਿਆਨਕ ਸੁਪਨਾ ਸੀ ” ਕੰਮੀ ਨੇ ਸੋਚਿਆ । “ਮੇਰੇ ਕਮਰੇ ਦੀ ਕੰਧ ਨੂੰ ਕੋਈ ਹੱਥ ਨਾਲ ਹਿਲਾਂਦਾ ਪਿਆ ਸੀ..” ਤੇ ਕੰਮੀ ਮਨੋਵਿਗਿਆਨ ਦੀ ਉਸ ਕਿਤਾਬ ਬਾਰੇ ਸੋਚਣ ਲੱਗ ਪਈ ਜਿਹਦੇ ਵਿਚ ਉਹ ਪਿਛਲੇ ਦਿਨੀਂ ਅਜੀਬ ਅਜੀਬ ਤੇ ਬੇਸਿਰ ਪੈਰ ਸੁਪਨਿਆਂ ਦੇ ਵੇਰਵੇ ਪੜ੍ਹਦੀ ਰਹੀ ਸੀ ।
ਹੁਣੇ ਹੁਣੇ ਆਪਣੇ ਪਿੰਡੇ ਉੱਤੇ ਆਇਆ ਹੋਇਆ ਮੁੜ੍ਹਕਾ ਉਹਨੂੰ ਠੰਢਾ ਲੱਗਣ ਲੱਗ ਪਿਆ । ਗਲਾਸ ਦੇ ਠੰਢੇ ਪਾਣੀ ਨੇ ਉਹਦੀ ਪਿੱਠ ਵਿਚ ਇਕ ਝੁਣ ਝੁਣੀ ਛੇੜੀ । ਉਹਨੇ ਰਜ਼ਾਈ ਨੂੰ ਹੋਰ ਆਪਣੇ ਮੋਢਿਆਂ ਉੱਤੇ ਖਿਚਿਆ ਤੇ ਅੱਖੀਆਂ ਮੀਟ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗ ਪਈ ।
ਥਪ ……ਥਪ …… ਸਾਫ ਜਿਵੇਂ ਕੋਈ ਉਹਦਾ ਬੂਹਾ ਖੜਕਾਂਦਾ ਹੋਵੇ ਤਹਿ ਕੇ ਜਾਗ ਪਈ । ਕਿਸੇ ਪਾਸੇ ਕੋਈ ਆਵਾਜ਼ ਨਹੀਂ ਸੀ । ਕੰਮੀ ਨੇ ਆਪਣੇ ਕੰਨਾਂ ਨੂੰ ਟੋਹਿਆ । ਜਿਵੇਂ ਉਹ ਆਪਣੇ ਕੰਨਾਂ ਦਾ ਕਸੂਰ ਲਭਦੀ ਹੋਵੇ !
ਉਸਨੇ ਫੇਰ ਸਾਰਾ ਧਿਆਨ ਇਕੱਠਾ ਕੀਤਾ । ਨਿੱਕੇ ਤੋਂ ਨਿੱਕਾ ਖੜਾਕ ਵੀ ਕਿਤੇ ਨਹੀਂ ਸੀ। ਉਹਨੇ ਆਪਣੇ ਸਰਹਾਣੇ ਨੂੰ ਹਿਲਾਇਆ। ਚਾਦਰ ਉੱਤੇ ਮਾੜੀ ਜਹੀ ਸਰਕ ਵੀ ਉਹਨੂੰ ਸੁਣਾਈ ਦੇਂਦੀ ਸੀ । ਉਹਨੇ ਸੋਚਿਆ ਉਹਦੇ ਕੰਨ ਠੀਕ ਸਨ । “ਫੇਰ ਇਹ ਆਵਾਜ਼ ਕਿੱਥੋਂ ਆਈ ਸੀ ? ਅੱਜ ਉਹਨੂੰ ਕਿਹੋ ਜਹੇ ਸੁਪਨੇ ਆਉਂਦੇ ਪਏ ਸਨ ? – ” ਉਹਨੇ ਆਪਣੇ ਦੋਵੇਂ ਕੰਨ ਹਨੇਰੇ ਦੀ ਛਾਤੀ ਨਾਲ ਲਾ ਦਿੱਤੇ, ਪਰ ਸਾਰਾ ਹਨੇਰਾ ਇਕ ਭੇਤ ਵਾਂਗੂ ਚੁੱਪ ਸੀ ।
ਐਦਕੀ ਉਹਨੂੰ ਜਾਪਿਆ — ਉਹ ਸੁੱਤੀ ਨਹੀਂ ਸੀ, ਉਹਨੂੰ ਪੱਕਾ ਪਤਾ ਸੀ, ਉਹ ਜਾਗਦੀ ਪਈ ਸੀ । ਪਰ ਉਹਨੇ ਇਕ ਆਵਾਜ਼ ਸੁਣੀ ਸੀ । ਸਚ ਮੁਚ ਇਕ ਆਵਾਜ਼ ਸੁਣੀ ਸੀ । ਕੋਈ ਕਿਧਰੇ ਕੰਧ ਨੂੰ ਖਰੋਚਦਾ ਪਿਆ ਸੀ, ਕੋਈ ਕਿਧਰੇ ਬੂਹੇ ਨੂੰ ਹਿਲਾਂਦਾ ਪਿਆ ਸੀ ।
ਕੰਮੀ ਨੇ ਘਬਰਾ ਕੇ ਕਮਰੇ ਦੀ ਬੱਤੀ ਜਗਾਈ । ਕੰਧਾਂ, ਬੂਹੇ, ਬਾਰੀਆਂ ਸਭ ਕੁਝ ਆਪੋ ਆਪਣੀ ਥਾਂ ਉੱਤੇ ਸੀ । ਤੇ ਕਿਧਰੇ ਕੋਈ ਆਵਾਜ਼ ਨਹੀਂ ਸੀ ।
ਕੰਮੀ ਨੇ ਆਪਣੇ ਮੱਥੇ ਨੂੰ ਟੋਹਿਆ। ਉਹਦੇ ਮੱਥੇ ਉੱਤੇ ਮੁੜ੍ਹਕਾ ਆਇਆ ਹੋਇਆ ਸੀ। ਫੇਰ ਉਹਦਾ ਧਿਆਨ ਆਪਣੇ ਪੈਰਾਂ ਵੱਲ ਗਿਆ । ਠੰਢੇ ਫ਼ਰਸ਼ ਉੱਤੇ ਉਹਦੇ ਨੰਗੇ ਪੈਰ ਠੁਰਕਦੇ ਪਏ ਸਨ । “ਅਜੀਬ ਹਾਲਤ ਏ” ਕੰਮੀ ਨੇ ਆਪਣੇ ਆਪ ਨੂੰ ਆਖਿਆ – ਪਿੰਡੇ ਦੇ ਇਕ ਹਿਸੇ ਉੱਤੇ ਮੁੜ੍ਹਕਾ, ਇੱਕ ਹਿੱਸੇ ਵਿਚ ਠੰਢ ਦੀ ਕੰਬਣੀ ਉਹਨੂੰ ਆਪਣੇ ਇਕੱਲੇ ਕਮਰੇ ਵਿਚ ਡਰ ਲਗਣ ਲੱਗ ਪਿਆ । ਉਹਦਾ ਜੀਅ ਕੀਤਾ ਉਹ ਨਾਲ ਦੀ ਪਰਲੇ ਕਮਰੇ ਵਿਚ ਆਪਣੀ ਮਾਂ ਕੋਲ ਚਲੀ ਜਾਵੇ ! ਬੈਠਕ ਲੰਘ ਕੇ ਉਸ ਤੋਂ
“ਮੈਂ ਛੋਟੀ ਹਾਂ ਅਜੇ ? – ਸੋਲ਼ਾਂ ਵਰ੍ਹਿਆਂ ਦੀ ਹੋਣ ਲਗੀ ਹਾਂ । ਹੁਣ ਮੈਂ ਸਕੂਲ ਦੀ ਨਿਕੀ ਜਹੀ ਕੁੜੀ ਤੇ ਨਹੀਂ, ਕਾਲਜ ਵਿਚ ਪੜ੍ਹਨੀ ਆਂ – ਅੱਧੀ ਰਾਤੀ ਉਠ ਕੇ ਮਾਂ ਦੀ ਮੰਜੀ ਉੱਤੇ ਜਾਂਦੀ ਚੰਗੀ ਲਗਨੀ ਆਂ” ਤੇ ਬੂਹੇ ਵਲ ਜਾਂਦੀ ਕੰਮੀ ਆਪਣੀ ਮੰਜੀ ਕੱਲ ਮੁੜ ਆਈ । ਠੰਢੇ ਫਰਸ਼ ਉੱਤੇ ਹੁਣ ਉਹਦੇ ਨੰਗੇ ਪੈਰ ਜੰਮਦੇ ਜਾਂਦੇ ਸਨ । ਉਹਨੇ ਛੇਤੀ ਨਾਲ ਮੰਜੀ ਉੱਤੇ ਬਹਿ ਕੇ ਆਪਣੇ ਪੈਰ ਰਜ਼ਾਈ ਵਿਚ ਕੱਜ ਲਏ।
ਕੰਮੀ ਅਜੇ ਰਜ਼ਾਈ ਵਿਚ ਬੈਠੀ ਹੋਈ ਸੀ, ਕਮਰੇ ਦੀ ਬੱਤੀ ਵੀ ਅਜੇ ਜਗਦੀ ਪਈ ਸੀ । ਨੀਂਦਰ ਦਾ ਜਾਂ ਉਂਘਲਾਹਟ ਦਾ ਕੋਈ ਭੁਲੇਖਾ ਨਹੀਂ ਸੀ — ਕੰਮੀ ਕੰਬ ਗਈ । ਉਹੀ ਆਵਾਜ਼-ਮੁੜ ਕੇ ਉਹੀ ਆਵਾਜ਼ : ਕਿਤੇ ਕੋਈ ਕੰਧ ਨੂੰ ਖਰੋਚਦਾ ਪਿਆ ਸੀ, ਕਿਤੇ ਕੋਈ ਬੂਹੇ ਨੂੰ ਹਿਲਾਂਦਾ ਪਿਆ ਸੀ ।
ਕੰਮੀ ਨੇ ਛੇਤੀ ਨਾਲ ਸਲੀਪਰ ਪਾਏ । ਆਪਣੇ ਕਮਰੇ ਵਿਚੋਂ ਨਿਕਲੀ । ਬੈਠਕ ਵਿਚ ਆਈ । ਬੈਠਕ ਦੀ ਬੱਤੀ ਜਗਾਈ ਤੇ ਫੇਰ ਉਸ ਤੋਂ ਅਗਲੇ ਕਮਰੇ ਵਿਚ ਗਈ ਜਿੱਥੇ ਉਹਦਾ ਪਿਉ ਤੇ ਉਹਦੀ ਮਾਂ ਸੌਂਦੇ ਸਨ ।
“ਕੌਣ ਕੰਮੀ ?”
“ਹਾਂ ਪਿਤਾ ਜੀ ?”
“ਕੀ ਗੱਲ ਏ ?”
ਕੰਮੀ ਦੇ ਹੋਠਾਂ ਉੱਤੇ ਆਇਆ “ਮੈਨੂੰ ਡਰ ਲਗਦਾ ਏ ।” ਪਰ ਉਹਦੇ ਹੋਠ ਮੀਟੇ ਗਏ । ਆਵਾਜ਼ ਨਾ ਨਿਕਲੀ ।
“ਜਾਹ ਸੌਂ ਜਾ, ਜਾ ਕੇ ।”
ਕੰਮੀ ਫੇਰ ਵੀ ਉੱਥੇ ਦੀ ਉੱਥੇ ਖਲੋਤੀ ਰਹੀ । ਨਾ ਜਾ ਸਕੀ ਨਾ घेल मवरी ।
“ਇਕ ਵਾਰੀ ਜੁ ਆਖਿਆ ਏ ਜਾ ਸੋਂ ਜਾਹ ਕੇ ।”
ਕੰਮੀ ਆਪਣੇ ਪਿਉ ਦੀ ਆਵਾਜ਼ ਉੱਤੇ ਹੈਰਾਨ ਹੋ ਗਈ । “ਜੇ ਅੱਧੀ ਰਾਤੀ ਮੈਨੂੰ ਡਰ ਲੱਗਾ ਏ ਤਾਂ ਇਹਦੇ ਵਿਚ ਮੇਰਾ ਕਸੂਰ ਕੀ ਏ? – ਇਹ – ਕਿਹੜੀ ਗੱਲ ਏ ਗੁੱਸੇ ਹੋਣ ਵਾਲੀ ? -” ਕੰਮੀ ਨੇ ਆਪਣੇ ਮਨ ਵਿਚ ਸੋਚਿਆ ਤੇ ਬੜੀ ਹਿੰਮਤ ਨਾਲ ਥੋੜੀ ਜਹੀ ਆਵਾਜ਼ ਮੂੰਹੋਂ ਕੱਢੀ “ਮੈਨੂੰ ਸਿਰ ਵਿਚ ਪੀੜ……..“ ਕੰਮੀ ਦੇ ਮੂੰਹ ਦੀ ਗੱਲ ਅਜੇ ਮੂੰਹ ਵਿਚ ਸੀ, ਫੇਰ ਆਵਾਜ਼ ਆਈ ਜਿਵੇਂ ਕੋਈ ਕੰਧ ਨੂੰ ਖੁਰਚਦਾ ਹੋਵੇ, ਜਿਵੇਂ ਕੋਈ ਬੂਹੇ ਨੂੰ ਹਿਲਾਂਦਾ ਹੋਵੇ । ਐਦਕੀ ਆਵਾਜ਼ ਅੱਗੇ ਤੋਂ ਨੇੜੇ ਸੀ । ਬੜੀ ਨੇੜੇ ਸੀ । “ਇਹ ਆਵਾਜ਼ ਕਿੱਥੋਂ ਆਉਂਦੀ ਏ ?” ਕੰਮੀ ਨੇ ਘਬਰਾ ਕੇ ਆਖਿਆ ।
“ਕਿਤੋਂ ਨਹੀਂ ਹੋਂਦੀ, ਤੂੰ ਚਲੀ ਜਾਹ ਆਪਣੇ ਕਮਰੇ ਵਿਚ ।” ਐਦਕੀ ਪਿਉ ਦੀ ਆਵਾਜ਼ ਗੁੱਸੇ ਨਾਲ ਖਿੱਚੀ ਹੋਈ ਸੀ ।
ਕੰਮੀ ਨੂੰ ਆਪਣੇ ਪਿਉ ਦਾ ਗੁੱਸਾ ਆਪਣੇ ਮੂੰਹ ਉੱਤੇ ਚਪੇੜ ਵਾਂਗ ਵੱਜਦਾ ਜਾਪਿਆ ਤੇ ਉਹ ਤਿਲਮਿਲਾ ਉੱਠੀ। “ਮਾਰ ਲੌ, ਹੋਰ ਮਾਰ ਲੋ —” ਉਹਦੇ ਮਨ ਨੇ ਜਿਵੇਂ ਇਕ ਜ਼ਿੱਦੀ ਬੱਚੇ ਵਾਂਗੂੰ ਆਖਿਆ ਤੇ ਉਹ ਉੱਥੇ ਦੀ ਉੱਥੇ ਖਲੋਤੀ ਰਹੀ ।
“ਤੂੰ ਜਾਂਦੀ ਏਂ ਕਿ ਨਹੀਂ ?” ਉਹਦੇ ਪਿਉ ਦੀ ਆਵਾਜ਼ ਗੁੱਸੇ ਨਾਲ ਤਣੀ ਹੋਈ ਸੀ ।
ਇਸ ਕਮਰੇ ਦੀ ਬੱਤੀ ਅਜੇ ਤਕ ਬੁੱਝੀ ਹੋਈ ਸੀ, “ਮਾਂ !” ਕਮੀ ਦੇ ਮੂੰਹੋਂ ਨਿਕਲਿਆ ਤੇ ਉਹਨੇ ਅੰਦਾਜ਼ੇ ਨਾਲ ਆਪਣੀ ਮਾਂ ਦੀ ਮੰਜੀ ਟੋਹੀ – ਮੰਜੀ ਉੱਤੇ ਰਜ਼ਾਈ ਪਈ ਹੋਈ ਸੀ – ਸਰਹਾਣਾ ਪਿਆ ਹੋਇਆ ਸੀ—ਤੇ ਮੰਜੀ ਖ਼ਾਲੀ ਸੀ।
“ਮਾਂ -” ਕੰਮੀ ਜਿਵੇਂ ਚੀਕ ਪਈ ।
ਏਸ ਚੀਕ ਵਿਚ ਪਤਾ ਨਹੀਂ ਕਿਹੋ ਜਹੀ ਹਿੰਮਤ ਸੀ, ਕੰਮੀ ਦੇ ਸਾਰੇ ਪਿੰਡੇ ਵਿਚ ਇਕ ਅੱਗ ਬਲਣ ਲੱਗ ਪਈ।— ਉਹਨੇ ਦੌੜ ਕੇ ਕਮਰੇ ਦੀ ਬੱਤੀ ਜਗਾਈ । ਆਪਣੇ ਪਿਉ ਦੇ ਮੂੰਹ ਵੱਲ ਵੇਖਿਆ, ਕੰਮੀ ਦੀਆਂ ਅੱਖਾਂ ਬਲਦੀਆਂ ਪਈਆਂ ਸਨ । “ਮਾਂ ਕਿੱਥੇ ਵੇ ?” ਕੰਮੀ ਦੀ ਅਵਾਜ਼ ਖ਼ੁਲਦੀ ਪਈ ਸੀ
ਫੇਰ ਇਕ ਆਵਾਜ਼ – ਉਹੀ ਆਵਾਜ਼ – ਜਿਵੇਂ ਕੋਈ ਬਾਹਰਲੀ ਕੰਧ ਨੂੰ ਖੁਰਚਦਾ ਹੋਵੇ ਜਿਵੇਂ ਕੋਈ ਬਾਹਰਲੇ ਬੂਹੇ ਨੂੰ ਹਿਲਾਂਦਾ ਹੋਵੇ । – ਕੰਮੀ ਬਾਹਰ ਵੱਲ ਦੌੜੀ ।
ਇਕ ਝਪੱਟੇ ਵਿਚ ਪਿਉ ਨੇ ਕੰਮੀ ਦੀ ਬਾਂਹ ਫੜੀ, ਇਕ ਝਟਕੇ ਨਾਲ ਕੰਮੀ ਨੇ ਬਾਂਹ ਛੁਡਾਈ ਤੇ ਬਾਹਰਲੇ ਬੂਹੇ ਦੀ ਕੁੰਡੀ ਖੋਹਲ ਦਿੱਤੀ – ਬੂਹੇ ਤੋਂ ਬਾਹਰ ਉਹਦੀ ਮਾਂ ਇੱਕ ਗੰਢ ਵਾਂਗੂੰ ਪਈ ਹੋਈ ਸੀ… ਉਹ ਹਨੇਰਾ, ਜਿਹੜਾ ਕੁਝ ਚਿਰ ਪਹਿਲਾਂ ਇੱਕ ਗੁੱਝੀ ਸੱਟ ਵਾਂਗੂੰ ਚੁੱਪ ਸੀ, ਹੁਣ ਜ਼ਖ਼ਮ ਵਾਂਗੂੰ ਵਗਦਾ ਪਿਆ ਸੀ । ਏਸੇ ਜਨਮ ਵਿਚ ਜਿਵੇਂ ਧੀ ਮਾਂ ਬਣ ਗਈ ਹੋਵੇ ਤੇ ਮਾਂ ਧੀ ਬਣ ਗਈ ਹੋਵੇ ! ਸਾਰੀ ਦੀ ਸਾਰੀ ਮਾਂ ਨੂੰ ਕੰਮੀ ਨੇ ਆਪਣੀਆਂ ਬਾਹਵਾਂ ਵਿਚ ਲੈ ਲਿਆ । ਕੰਮੀ ਦੇ ਸਾਹ ਬਲਦੇ ਪਏ ਸਨ । ਮਾਂ ਦਾ ਪਿੰਡਾ ਬਰਫ਼ ਹੁੰਦਾ ਜਾਂਦਾ ਸੀ । ਕੰਮੀ ਨੇ ਆਪਣਾ ਸਾਰਾ ਮੂੰਹ ਮਾਂ ਦੀ ਗਿੱਚੀ ਨਾਲ, ਕੰਨਾਂ ਨਾਲ, ਗੱਲ੍ਹਾਂ ਨਾਲ ਘੁਟਿਆ । ਸਾਰਾ ਸੇਕ ਜਿਵੇਂ ਉਹ ਮਾਂ ਦੇ ਰੋਮ ਰੋਮ ਵਿਚ ਪਾ ਦੇਣਾ ਚਾਹੁੰਦੀ ਹੋਵੇ ।
“ਚੱਲ ਅੰਦਰ-ਫੜ ਐਧਰੋਂ-” ਕੰਮੀ ਦਾ ਪਿਉ ਹੇਠਾਂ ਉੜਿਆ। ਤੇ ਉਹਨੇ ਇਕ ਹੱਥ ਨਾਲ ਕੰਮੀ ਦੀ ਮਾਂ ਦੀਆਂ ਲੱਤਾਂ ਫੜੀਆਂ।
ਇਹ ਕਮੀ ਦੀ ਜ਼ਿੰਦਗੀ ਵਿਚ ਪਹਿਲਾ ਦਿਨ ਸੀ, ਜਦੋਂ ਉਹਨੇ ਆਪਣੇ ਪਿਉ ਦੀ ਬਾਂਹ ਨੂੰ ਪਰ੍ਹਾਂ ਧੱਕਿਆ । ਉਹ ਮਰਦ, ਜਿਹਨੇ ਸਾਰੀ ਉਮਰ ਤੀਵੀਂ ਨੂੰ ਧੱਕੇ ਦਿਤੇ ਸਨ, ਅਜ ਚੁਪ ਕਰ ਕੇ ਆਪਣੀ ਧੀ ਕੋਲੋਂ ਧੱਕਾ ਖਾ ਲਿਆ- ਤੇ ਅਗਾਂਹ ਹੋ ਕੇ ਫੇਰ ਬਾਹਵਾਂ ਉੜਾਈਆਂ ।
ਇਕ ਰਜ਼ਾਈ-ਦੋ ਰਜ਼ਾਈ ਗਰਮ ਪਾਣੀ ਦੀ ਬੋਤਲ-ਬਰਾਂਡੀ ਦੇ ਘੁੱਟ-ਆਪਣੇ ਦਿਲ ਦਾ ਸੇਕ-ਕੰਮੀ ਜੋ ਕੁਝ ਕਰ ਸਕਦੀ ਸੀ ਉਹਨੇ ਕੀਤਾ ।
ਮਾਂ ਦਾ ਪਿੰਡਾ ਨਿੱਘਾ ਹੁੰਦਾ ਗਿਆ, ਗਰਮ ਹੁੰਦਾ ਗਿਆ, ਤੇ ਫੇਰ ਤੱਤੀ ਇੱਟ ਵਾਂਗੂੰ ਭਖਣ ਲੱਗ ਪਿਆ। ਸਵੇਰੇ ਜਦੋਂ ਡਾਕਟਰ ਆਇਆ, ਮਾਂ ਨੂੰ ਇਕ ਸੌ ਛੇ ਬੁਖ਼ਾਰ ਸੀ । ਬਰਫ਼ ਦੀਆਂ ਪਟੀਆਂ, ਦਵਾਈਆਂ, ਟੀਕੇ, ਪਰ ਬੁਖ਼ਾਰ ਇਕ ਸੌ ਸੱਤ ਹੋ ਗਿਆ । ਸਾਢੇ ਸੱਤ । ਪੌਣੇ ਅੱਠ । ਡਾਕਟਰ ਸਰਹਾਂਦੀ ਬੈਠਾ ਰਿਹਾ, ਤੇ ਫੇਰ ਮਾਂ ਦੀ ਨਬਜ਼ ਡੁਬਣ ਲੱਗ ਪਈ ।
ਹੋਰ ਬਰਫ਼, ਹੋਰ ਦਵਾਈ, ਹੋਰ ਟੀਕੇ-ਬੁਖ਼ਾਰ ਨੇ ਮੋੜਾ ਖਾਧਾ, ਪਰ ਜਿਹੜੀ ਠੰਢ ਤੇ ਜਿਹੜੀ ਪੀੜ ਮਾਂ ਦੀਆਂ ਹੱਡੀਆਂ ਵਿਚੋਂ ਲੰਘਦੀ ਉਹਦੇ ਫੇਫੜਿਆਂ ਵਿਚ ਘਰਕਦੀ ਪਈ ਸੀ, ਉਹਦੀ ਸੋਜ ਨੇ, ਉਹਦੇ ਸਾਹ ਲੈਣ ਵਾਲੀਆਂ ਨਾੜਾਂ ਨੂੰ ਪੀਚ ਦਿੱਤਾ ਸੀ । ਥਰਮਾਮੀਟਰ ਦਾ ਪਾਰਾ ਕਦੇ ਅਗਾਂਹ ਹੁੰਦਾ, ਕਦੇ ਪਿਛਾਂਹ, ਪਰ ਸਾਹਵਾਂ ਦੇ ਪੈਰ ਉਖੜਦੇ ਜਾਂਦੇ ਸਨ ।
ਕੰਮੀ ਦੇ ਪਿਉ ਨੇ ਅਜੇ ਵੀ ਆਪਣੇ ਗਲ ਉਹੋ ਕਮੀਜ਼ ਪਾਈ ਹੋਈ ਸੀ, ਜਿਸ ਕਮੀਜ਼ ਨੂੰ ਇਸਤਰੀ ਕਰਦਿਆਂ, ਕੰਮੀ ਦੀ ਮਾਂ ਕੋਲੋਂ ਉਹਦਾ ਕਾਲਰ ਸੜ ਗਿਆ ਸੀ । ਜਿਥੋਂ ਕੰਮੀ ਦੇ ਪਿਉ ਦਾ ਗੁੱਸਾ ਬਲ ਉਠਿਆ ਸੀ, ਜ਼ਬਾਨ ਤੱਤੀ ਹੋ ਗਈ ਸੀ, ਹੱਥ ਲੰਬੇ ਹੋ ਗਏ ਸਨ, ਏਨੇ ਲੰਬੇ ਕਿ ਰਾਤ ਨੂੰ ਉਹਨੇ ਕੰਮੀ ਦੀ ਮਾਂ ਨੂੰ ਧੱਕੇ ਦੇਂਦਿਆਂ ਦਿੰਦਿਆਂ ਬੂਹੇ ਤੋਂ ਵੀ ਬਾਹਰ ਕਰ ਦਿਤਾ ਸੀ ।
ਮਾਂ ਦੇ ਜਿਸਮ ਨੇ ਆਪਣੀ ਨਿਰਾਦਰੀ ਸਹਿ ਲਈ ਸੀ । ਆਪਣੇ ਹੱਥਾਂ ਨਾਲ ਉਹ ਸਾਰੀ ਰਾਤ ਬੂਹਾ ਖੜਕਾਂਦੀ ਰਹੀ ਸੀ-ਪਰ ਉਹਦੀ ਰੂਹ ਨੇ ਸ਼ਾਇਦ ਇਹ ਨਿਰਾਦਰੀ ਨਹੀਂ ਸੀ ਸਹਾਰੀ। ਉਹਨੇ ਮੁੜ ਕੇ ਇਸ ਬੂਹੇ ਦੇ ਅੰਦਰ ਆਉਣਾ ਨਾ ਚਾਹਿਆ। ਉਹ ਬਾਹਰ ਤੁਰਦੀ ਗਈ-ਦੂਰ, ਹੋਰ ਦੂਰ, ਤੇ ਹੁਣ ਉਹ ਤੁਰਦੀ ਤੁਰਦੀ ਦੁਨੀਆਂ ਦੇ ਬੂਹੇ ਤੋਂ ਵੀ ਬਾਹਰ ਜਾਂਦੀ ਪਈ ਸੀ । ਹੁਣ ਉਸ ਰੁੱਸੀ ਹੋਈ ਰੂਹ ਨੂੰ ਕੋਈ ਨਹੀਂ ਸੀ ਮੋੜ ਸਕਦਾ….।
ਰੂਹ ਤੋਂ ਸਖਣੇ ਜਿਸਮ ਨੇ ਹੋਰ ਦੋ ਦਿਨ ਤਰਲੇ ਲੈ ਲਏ ਤੇ ਫੇਰ ਉਹਦੇ ਤਰਲੇ ਵੀ ਮੁਕ ਗਏ ।
ਤਿੰਨ ਦਿਨ ਪਹਿਲਾਂ ਉਹੀਉ ਹੀ ਜਿਸਮ ਸੀ, ਨਿੱਘਾ, ਧੜਕਦਾ ਤੇ ਨਾਂਹ ਨਾਂਹ ਕਹਿੰਦਾ, ਜਿਹਨੂੰ ਇਸ ਘਰ ਦੇ ਬੂਹੇ ਨੇ ਰਾਤ ਦੇ ਹਨੇਰੇ ਵਿਚ ਬਾਹਰ ਕੱਢ ਦਿਤਾ ਸੀ ।
ਅਜ ਉਹੀਉ ਹੀ ਜਿਸਮ ਸੀ, ਠੰਢਾ, ਚੁਪ, ਕੁਝ ਨਾ ਕਹਿੰਦਾ, ਜਿਹਨੂੰ ਇਸ ਘਰ ਦੇ ਬੂਹੇ ਨੇ, ਦਿਨ ਦੇ ਚਾਨਣ ਵਿਚ ਬਾਹਰ ਭੇਜ ਦਿਤਾ ।
ਰਾਤ ਦੇ ਹਨੇਰੇ ਨੇ ਕਿਸੇ ਦੇ ਕੰਨਾਂ ਵਿਚ ਭਿਣਕ ਨਹੀਂ ਸੀ ਪਾਈ, ਪਰ ਦਿਨ ਦੇ ਚਾਨਣ ਨੇ ਗਲੀ ਗੁਆਂਢ ਅੰਗ ਸਾਕ ਸਾਰੇ ਬੁਲਾ ਲਏ ।
ਉਸ ਰਾਤ ਨੂੰ ਜਿਹੜੇ ਜਿਸਮ ਉਤੇ ਧੱਕਿਆਂ ਦੇ ਨਿਸ਼ਾਨ ਸਨ, ਅੱਜ ਦਿਨ ਨੂੰ ਉਸ ਜਿਸਮ ਉਤੇ ਜ਼ਰੀ ਦੀ ਚਾਦਰ ਸੀ ।
ਉਸ ਰਾਤ ਜਿਹੜੇ ਜਿਸਮ ਨੂੰ ਪੋਹ ਦੀ ਠੰਢ ਕੁਲਕਾਂਦੀ ਰਹੀ ਸੀ, ਅੱਜ ਉਸ ਜਿਸਮ ਨੂੰ ਮਣਾਂ ਮੂੰਹੀ ਲੱਕੜਾਂ ਦਾ ਸੇਕ ਵੀ ਨਹੀਂ ਸੀ ਦੁਖਾਂਦਾ ।
ਉਸ ਰਾਤ ਦਾ ਭੇਤ ਤੇ ਅੱਜ ਦਿਨ ਦਾ ਭੇਤ-ਕੰਮੀ ਦੀ ਉਮਰ ਦਾ ਸੋਲ੍ਹਵਾਂ ਵਰ੍ਹਾ ਇਸ ਤਰ੍ਹਾਂ ਕੰਬਿਆ, ਕੰਮੀ ਨੂੰ ਜਾਪਿਆ-ਇਹ ਕੰਬਣੀ ਉਹਦੇ ਭਵਿਖ ਦੀਆਂ ਹੱਡੀਆਂ ਵਿਚ ਵੀ ਲਹਿ ਗਈ ਸੀ। ਕੰਮੀ ਜਿਸ ਵੇਲੇ ਘਰੋਂ ਤੁਰੀ ਸੀ, ਐਵੇਂ ਕਿਣ ਮਿਣ ਜਹੀ ਸੀ, ਪਰ ਜਿਸ ਵੇਲੇ ਉਹ ਪ੍ਰਿੰਸੀਪਲ ਦੀ ਕੋਠੀ ਕੋਲ ਪਹੁੰਚੀ, ਮੀਂਹ ਦੀ ਬੁਛਾੜ ਲਹਿ ਪਈ । ਫਾਟਕ ਖੋਲ੍ਹਦਿਆਂ, ਬਗ਼ੀਚੇ ਦੀ ਡੰਡੀ ਲੰਘਦਿਆਂ, ਤੇ ਸਾਹਮਣੇ ਵਰਾਂਡੇ ਤਕ ਪਹੁੰਚਦਿਆਂ, ਉਹਦੇ ਕਪੜੇ ਨਚੋੜਣ ਵਾਲੇ ਹੋ ਗਏ ਸਨ।
ਕੰਮੀ ਨੇ ਅਜੇ ਦਰਵਾਜ਼ਾ ਨਹੀਂ ਸੀ ਖੜਕਾਇਆ । ਪ੍ਰਿੰਸੀਪਲ ਆਪਣੀ ਬਾਰੀ ਵਿਚ ਖਲੋਤੀ ਅਪਣੇ ਬਗੀਚੇ ਦੇ ਫੁੱਲਾਂ ਨੂੰ ਮੀਂਹ ਵਿਚ ਨਹਾਉਂਦਿਆਂ ਵੇਖਦੀ ਪਈ ਸੀ, ਉਹਦਾ ਧਿਆਨ ਕੰਮੀ ਉੱਤੇ ਪਿਆ।
“ਅੰਦਰ ਆ ਜਾ ਕਮਲ ।”
‘ਮੇਰੇ ਕਪੜੇ….. ਸਾਰਾ ਕਮਰਾ ਖ਼ਰਾਬ ਹੋ ਜਾਏਗਾ ।”
“ਮੇਰੇ ਕਮਰੇ ਦਾ ਕੁਝ ਨਹੀਂ ਖ਼ਰਾਬ ਹੁੰਦਾ-ਸਾਦਾ ਫ਼ਰਸ਼-ਮੁੜ ਕੇ ਸਾਫ਼ ਹੋ ਜਾਏਗਾ । ਅੰਦਰ ਆ ਜਾ ।”
ਕੰਮੀ ਨੇ ਚਪਲਾਂ ਬਾਹਰ ਲਾਹ ਦਿਤੀਆਂ, ਤੇ ਅੰਦਰ ਆ ਗਈ ।
“ਪਤਾ ਨਹੀਂ ਮੈਨੂੰ ਆਉਣਾ ਚਾਹੀਦਾ ਸੀ ਕਿ ਨਹੀਂ, ਮੈਂ ਇਕ भैथलीरेप्तठ रिडी मी……”
“ਤੈਨੂੰ ਕਪੜੇ ਦਿਆਂ ਬਦਲਣ ਲਈ ? ਇਹ ਬਹੁਤ ਗਿੱਲੇ ਨੇ ।”
“ਨਹੀਂ ਮਿਹਰਬਾਨੀ ! ਬਹੁਤੇ ਗਿੱਲੇ ਨਹੀਂ” ਤੇ ਕੰਮੀ ਨੇ ਸਿਰ ਦੀ ਚੁੰਨੀ ਦਹਿਲੀਜ਼ਾਂ ਤੋਂ ਬਾਹਰ ਨਚੋੜ ਕੇ ਫੇਰ ਉਤੇ ਲੈ ਲਈ । “ਮੈਂ ਇਕ भेलीवेतठ……।”
“ਹਾਂ ਹਾਂ ਐਪਲੀਕੇਸ਼ਨ ਮੈਨੂੰ ਮਿਲੀ ਏ, ਪਰ ਤੂੰ ਕਪੜੇ ਬਦਲ ਲੈ, ਸਰਦੀ ਲੱਗ ਜਾਏਗੀ ।”
“ਜੇ ਤੁਸੀਂ ਮੈਨੂੰ ਹੋਸਟਲ ਵਿਚ ਜਗ੍ਹਾ ਦੇ ਦਿਉ—ਮੈਂ ਸੁਣਿਆਂ ਏਂ, ਐਪਲੀਕੇਸ਼ਨਜ਼ ਬਹੁਤ ਆਈਆਂ ਨੇ, ਤੇ ਹੋਸਟਲ ਵਿਚ ਜਗ੍ਹਾ ਥੋੜ੍ਹੀ ਏ-ਮੈਨੂੰ ਸਰਦੀ ਨਹੀਂ ਲਗੇਗੀ” ਕੰਮੀ ਦੀ ਗੱਲ ਉੱਖੜੀ ਹੋਈ ਸੀ । ਪ੍ਰਿੰਸੀਪਲ ਹੱਸ ਪਈ-“ਜੇ ਹੋਸਟਲ ਵਿਚ ਸੀਟ ਮਿਲ ਜਾਏ ਤਾਂ ਸਰਦੀ ठगें लेंगे गी……”
“ਨਹੀਂ-ਮੇਰਾ ਇਹ ਮਤਲਬ ਨਹੀਂ ਸੀ. ਉੱਖੜੀ ਉੱਖੜੀ ਗੱਲ ਉੱਤੇ ਹਾਸਾ ਆ ਗਿਆ। 12 .” ਕੰਮੀ ਨੂੰ ਵੀ ਆਪਣੀ
“ਪਰ ਹੋਸਟਲ ਵਿਚ ਤਾਂ ਉਨ੍ਹਾਂ ਲੜਕੀਆਂ ਨੂੰ ਰਹਿਣ ਦੀ ਮਜਬੂਰੀ ਹੁੰਦੀ ਏ, ਜਿਨ੍ਹਾਂ ਦੇ ਮਾਂ ਬਾਪ ਉਸ ਸ਼ਹਿਰ ਵਿਚ ਨਾ ਰਹਿੰਦੇ ਹੋਣ ।”
“ਮੇਰੀ ਮਾਂ..
“ਮੈਨੂੰ ਪਤਾ ਏ । ਪਿੱਛੇ ਤੂੰ ਛੁੱਟੀਆਂ ਵੀ ਲਈਆਂ ਸਨ. ਹੋ ਗਈ ਸੀ ਮਾਂ ਨੂੰ ? ਬੀਮਾਰ ਸੀ ਬਹੁਤ ਚਿਰ ਤੋਂ ?” वी उरलीड
“ਨਹੀਂ……ਸਰਦੀ ਲੱਗ ਗਈ ਸੀ ਅਚਾਨਕ. ਨੀਵਾਂ ਪਾ ਲਿਆ । ” ਕੰਮੀ ਨੇ ਸਿਰ
“ਤੇਰੇ ਹੋਰ ਭੈਣ ਭਰਾ ?”
“ਮੈਂ ਇਕੱਲੀ ਹਾਂ ।”
“ਤੇਰੇ ਪਿਤਾ ਜੀ ?—ਉਹ ਤਾਂ ਇੱਥੇ ਹੀ ਕੰਮ ਕਰਦੇ ਨੇ ਨਾਂ ?”
“ਹਾਂ, ਪਰ ਤੁਸੀਂ ਮੈਨੂੰ ਹੋਸਟਲ ਵਿਚ ਸੀਟ ਦੇ ਦਿਉ।”
”ਤੇ ਫੇਰ ਤੈਨੂੰ ਸਰਦੀ ਨਹੀਂ ਲੱਗੇਗੀ” ਪ੍ਰਿੰਸੀਪਲ ਨੇ ਫੇਰ ਹੱਸ ਕੇ ਮਾਂ ਦੀ ਮੌਤ ਵਾਲੀ ਦੁਖਾਵੀਂ ਗੱਲ ਨੂੰ ਇਕ ਸੁਖਾਵੇਂ ਪਾਸੇ ਵਲ ਮੋੜਿਆ। ਤੇ ਉੱਠ ਕੇ ਅਲਮਾਰੀ ਵਿਚੋਂ ਕਪੜੇ ਕੱਢਣ ਲੱਗੀ ।
“ਤੂੰ ਧੋਤੀ ਪਾ ਲਵੇਂਗੀ ?”
“ਮੈਨੂੰ ਸਚਮੁਚ ਸਰਦੀ ਨਹੀਂ ਲਗਦੀ ਪਈ—”
“ਵੇਖ ! ਤੈਨੂੰ ਅਜੇ ਵੀ ਸਰਦੀ ਤੋਂ ਡਰ ਨਹੀਂ ਲਗਦਾ ? ਤੂੰ ਹੁਣੇ ਕਹਿੰਦੀ ਪਈ ਸੈਂ ਤੇਰੀ ਮਾ ਨੂੰ ਅਚਾਨਕ ਸਰਦੀ ਲੱਗ ਲਈ ਸੀ । ਐਧਰ ਆ-ਐਨ੍ਹਾਂ ਵਿਚੋਂ ਕੋਈ ਧੋਤੀ–_”
ਕੰਮੀ ਕੋਲੋਂ ਆਖਾ ਨਾ ਮੋੜਿਆ ਗਿਆ । ਤੇ ਉਹਨੇ ਅਲਮਾਰੀ ਵਿਚੋਂ ਇਕ ਧੋਤੀ ਕੱਢ ਲਈ। ਕੰਮੀ ਜਦੋਂ ਗੁਸਲਖ਼ਾਨੇ ਵਿਚੋਂ ਕਪੜੇ ਬਦਲ ਕੇ ਵਾਪਸ ਆਈ, ਪ੍ਰਿੰਸੀਪਲ ਨੇ ਦੋ ਪਿਆਲੇ ਚਾਹ ਬਣਾਈ ਹੋਈ ਸੀ । ਇਕ ਪਿਆਲਾ ਕੰਮੀ ਨੂੰ ਫੜਾ ਕੇ
ਆਖਣ ਲੱਗੀ-
“ਤੂੰ ਸਾਇੰਸ ਲਈ ਹੋਈ ਏ ਨਾ ।”
“ती!”
“ਅਗੋਂ ਕੀ ਕਰਨਾ ਚਾਹੇਂਗੀ ? ਡਾਕਟਰੀ ਕਰੇਂਗੀ ?'”
“ਜੀ ਨਹੀਂ ।”
“ਤਾਂ ਬਾਕੀ ਕੁੜੀਆਂ ਵਾਂਗ ਇਮਤਿਹਾਨ ਮੁਕਾਂਦਿਆਂ ਹੀ ਵਿਆਹ ਕਰ ਲਏਂਗੀ—”
“ਜੀ ਨਹੀਂ ।”
ਇਸ ਵਾਰ ਦੇ “ਜੀ ਨਹੀਂ” ਨਾਲ ਪ੍ਰਿੰਸੀਪਲ ਨੇ ਕੰਮੀ ਨੂੰ ਗਹੁ ਨਾਲ ਵੇਖਿਆ । ਆਖਿਆ-“ਪੁਰ ਲੜਕੀਆਂ ਤਾਂ ਅਕਸਰ ਇਸੇ ਲਈ ਪੜ੍ਹਾਈ ਕਰਦੀਆਂ ਨੇ ਕਿ ਉਨ੍ਹਾਂ ਦਾ ਕਿਸੇ ਚੰਗੀ ਥਾਂ ਵਿਆਹ ਹੋ ਜਾਏ ।”
“ਪਰ ਮੈਂ ਇਸ ਲਈ ਪੜ੍ਹਾਈ ਨਹੀਂ ਕਰ ਰਹੀ” ਕੰਮੀ ਦੇ ਆਖਣ ਵਿਚ ਆਮ ਕੁੜੀਆਂ ਵਾਲੀ ਸ਼ਰਮਾਕਲ “ਨਹੀਂ” ਨਹੀਂ ਸੀ ।
ਪ੍ਰਿੰਸੀਪਲ ਦਾ ਧਿਆਨ ਹੋਰ ਖਿਚਿਆ ਗਿਆ। “ਫੇਰ ਤੂੰ ਕਿਹੜੇ ਪਾਸੇ ਜਾਣਾ ਚਾਹੇਂਗੀ ?”
“ਤੁਹਾਡੇ ਵਾਲੇ ਪਾਸੇ ।”
“ਮੇਰੇ ਵਾਲੇ ਪਾਸੇ ?” ਪ੍ਰਿੰਸੀਪਲ ਨੇ ਇਕ ਗ਼ੌਰ ਨਾਲ ਕੰਮੀ ਨੂੰ ਵੇਖਿਆ, ਫੇਰ ਆਖਿਆ-“ਮੇਰੇ ਵਾਲਾ ਪਾਸਾ ਕੀ ਏ-ਐਜੂਕੇਸ਼ਨ ਲਾਈਨ ?”
“ਤੁਸੀਂ ਇਕ ਦਿਨ ਕਾਲਜ ਵਿਚ ਆਖ ਰਹੇ ਸੀ ਕਿ ਤੁਸੀਂ ਕਾਂਗੜਾ ਵਾਦੀ ਵਿਚ ਇਕ ਸਕੂਲ ਖੋਹਲਣਾ ਚਾਹੁੰਦੇ ਹੋ । ਜਿਹੜੇ ਬਾਪ ਫ਼ੌਜੀ ਨੌਕਰੀਆਂ ਵਿਚ ਹੁੰਦੇ ਨੇ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਕਿਤੇ ਵੀ ਟਿਕ ਕੇ ਨਹੀਂ ਹੁੰਦੀ । ਛੋਟੀਆਂ ਨੌਕਰੀਆਂ ਵਾਲੇ ਆਪਣੇ ਬੱਚਿਆਂ ਨੂੰ ਬਹੁਤੇ ਮਹਿੰਗੇ ਸਕੂਲਾਂ ਵਿਚ ਤੇ ਹੋਸਟਲਾਂ ਵਿਚ ਨਹੀਂ ਰੱਖ ਸਕਦੇ, ਉਨ੍ਹਾਂ ਲਈ ਤੁਸੀਂ…..’ “ਹਾਂ ਇਹ ਸਾਰਾ ਕੁਝ ਕਈ ਵਾਰ ਮੇਰੇ ਮਨ ਵਿਚ ਬੜੀ ਤੇਜ਼ੀ ਨਾਲ ਆਉਂਦਾ ਏ थत टिव था ठवीं बरें……”
“ਮੈਂ ਉਸ ਸਕੂਲ ਵਿਚ ਕੰਮ ਕਰਾਂਗੀ ।” ਕੰਮੀ ਨੇ ਇੰਜ ਇਕ ਫ਼ੈਸਲੇ ਵਾਂਗ ਆਖਿਆ ਜਿਵੇਂ ਉਸ ਸਕੂਲ ਦੀ ਜ਼ਮੀਨ ਖ਼ਰੀਦ ਲਈ ਗਈ ਹੋਵੇ, ਉਸ ਸਕੂਲ ਦੀ ਉਸਾਰੀ ਵੀ ਸ਼ੁਰੂ ਹੋ ਗਈ ਹੋਵੇ । ਪ੍ਰਿੰਸੀਪਲ ਨੇ ਉੱਥੇ ਕੰਮ ਕਰਨ ਲਈ ਚੰਗੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਸੱਦਾ ਦਿਤਾ ਹੋਵੇ, ਤੇ ਕੰਮੀ ਨੇ ਉਹ ਸੱਦਾ ਮਨਜ਼ੂਰ ਕਰ ਲਿਆ ਹੋਵੇ।
ਪ੍ਰਿੰਸੀਪਲ ਹੱਸ ਪਈ । ਫੇਰ ਆਖਣ ਲੱਗੀ – “ਤੇ ਇਕ ਦਿਨ ਅਚਾਨਕ ਤੇਰੇ ਪਿਤਾ ਦੀ ਤਾਰ ਆ ਜਾਏਗੀ, ਫਲਾਣੇ ਦਿਨ ਤੇਰਾ ਵਿਆਹ ਪੱਕਾ ਹੋ ਗਿਆ ਏ, ਤੂੰ ਅਸਤੀਫ਼ਾ ਦੇ ਕੇ ਜਲਦੀ ਵਾਪਸ ਆ ਜਾਹ – ”
“ਨਹੀਂ — ਮੈਂ ਆਖਿਆ ਸੀ ਨਾ ਮੈਂ ਤੁਹਾਡੇ ਵਾਲੇ ਪਾਸੇ ਜਾਵਾਂਗੀ ।”
“ਕੀ ਮਤਲਬ ?”
ਕੰਮੀ ਨੇ ਸਿਰ ਨੀਵਾਂ ਪਾ ਲਿਆ ।
“ਤੂੰ ਕੀ ਕਹਿਣਾ ਚਾਹੁੰਦੀ ਏਂ ਕਮਲ ?'”
“ਮੈਂ …..ਕੁੱਝ ਨਹੀਂ ‘ ।”
“ਨਹੀਂ ਕਮਲ, ਤੂੰ ਕੁਝ ਕਹਿਣਾ ਚਾਹੁੰਦੀ ਏਂ ।”
ਕੰਮੀ ਸੰਗ ਗਈ, ਪਰ ਫੇਰ ਆਖਣ ਲੱਗੀ – “ਤੁਹਾਨੂੰ ਕਦੇ ਇਹੋ ਜਹੀ ਤਾਰ ਆਈ ਸੀ ? – ਜੇ ਆਈ ਵੀ ਹੋਵੇਗੀ ਤਾਂ ਤੁਸਾਂ ਕਦੇ ਅਸਤੀਫ਼ਾ ਨਹੀਂ ਦਿਤਾ ।”
ਪ੍ਰਿੰਸੀਪਲ ਦਾ ਜੀਅ ਉਮਲਿਆ ਕਿ ਉਹ ਕੰਮੀ ਨਾਲ ਬੜੀਆਂ ਗੱਲਾਂ ਕਰੇ – ਇੰਜ, ਜਿਵੇਂ ਇਕ ਲੰਘ ਗਈ ਜਵਾਨੀ ਇਕ ਆਉਣ ਵਾਲੀ ਜਵਾਨੀ ਨਾਲ ਗੱਲਾਂ ਕਰਦੀ ਹੈ — ਅੱਗ ਦੀਆਂ ਗੱਲਾਂ, ਪਾਣੀ ਦੀਆਂ ਗੱਲਾਂ – ਦਿਲ ਵਿਚ ਬਲਦੀ ਅੱਗ ਦੀਆਂ, ਅੱਖਾਂ ਵਿਚ ਵਸਦੇ ਪਾਣੀ ਦੀਆਂ …ਤੇ ਪ੍ਰਿੰਸੀਪਲ ਦੀ ਕਲਪਨਾ ਇਸ ਕਾਲਜ ਵਿਚ, ਇਸ ਤੋਂ ਪਹਿਲੇ ਕਾਲਜ ਵਿਚ, ਤੇ ਉਸ ਤੋਂ ਪਹਿਲੇ ਕਾਲਜ ਵਿਚ ਬਿਤਾਏ ਹੋਏ ਤੀਹਾਂ ਵਰ੍ਹਿਆਂ ਨੂੰ ਪਲਾਂ ਵਿਚ ਫਰੋਲ ਆਈ- “ਸਕੂਲ-ਕਾਲਜ-ਵਿੱਦਿਆ ਦੇ ਖੂਹ – ਹਰ ਵਰ੍ਹੇ ਕੁੜੀਆਂ ਇਕ ਖ਼ਾਲੀ ਭਾਂਡੇ ਵਾਕੁਰ ਆਈਆਂ- ਤੇ ਪਾਣੀ ਨਾਲ ਭਰੀਆਂ ਹੋਈਆਂ ਮੁੜ ਗਈਆਂ ਤੇ ਉਹ ਸਕੂਲ ਦੀ ਮਿਸਟਰੈੱਸ, ਕਾਲਜ ਦੀ ਪ੍ਰਿੰਸੀਪਲ ਖੂਹ ਦੀ ਲੱਜ ਵਾਕੁਰ ਉੱਥੇ ਹੀ ਬੱਝੀ ਰਹੀ – ਤੇ ਲੱਜ ਜਿਹਨੂੰ ਖਿਚ ਖਿਚ ਕੇ ਉਮਰ ਦੀ ਚਰੱਖੜੀ ਨੇ ਹੁਣ ਟੁੱਟਣ ਜੋਗੀ ਕਰ ਛੱਡਿਆ ਸੀ – ਜਾਂ ਹੋਰ ਦਸਾਂ ਵਰ੍ਹਿਆਂ ਨੂੰ ਕਰ ਛੱਡੇਗੀ……ਇਸ ਲੱਜ ਨੇ ਖੂਹ ਤੋਂ ਬਾਹਰ ਨਿਕਲ ਕੇ ਕਦੇ ਨਹੀਂ ਵੇਖਣਾ ਕਿ ਬਾਹਰ ਨਦੀਆਂ, ਦਰਿਆ ਵੀ ਵਗਦੇ ਨੇ, ਜਿੰਨ੍ਹਾਂ ਨੂੰ ਤਰ ਤਰ ਕੇ ਕੋਈ ਸੋਹਣੀਆਂ ਆਪਣੇ ਪਿਆਰਿਆਂ ਨੂੰ ਮਿਲਣ ਜਾਂਦੀਆਂ ਨੇ । – ਬਾਹਰ ਮੀਲਾਂ ਵਿਚ ਵਗਦੇ ਸਮੁੰਦਰ ਵੀ ਹੁੰਦੇ ਨੇ ਜਿਨ੍ਹਾਂ ਦੇ ਕੰਢੇ ਬਹਿ ਕੇ ਬੱਚੇ ਸਿੱਪੀਆਂ ਚੁਣਦੇ ਨੇ……” ਤੇ ਪ੍ਰਿੰਸੀਪਲ ਦਾ ਜੀਅ ਕੀਤਾ ਉਹ ਕੰਮੀ ਨੂੰ ਗਲ ਨਾਲ ਲਾ ਕੇ ਆਖੇ – “ਤੂੰ ਕੁਝ ਵੀ ਬਣ ਜਾਈਂ ਸੋਹਣੀਏ ! ਪਰ ਖੂਹ ਦੀ ਲੱਜ ਨਾ ਬਣੀਂ ।”
ਲੰਘ ਚੁੱਕੀ ਜਵਾਨੀ ਨੇ ਆਉਂਦੀ ਜਵਾਨੀ ਨੂੰ ਵੇਖਿਆ । ਤੇ ਫੇਰ ਪ੍ਰਿੰਸੀਪਲ ਨੂੰ — ਇਹ ਸਾਰੇ ਖ਼ਿਆਲ ਇਸ ਤਰ੍ਹਾਂ ਜਾਪੇ ਜਿਵੇਂ ਉਹ ਕੋਠੇ ਜਿੱਡੀ ਛਲ ਵਾਂਗ ਆਏ ਸਨ ਤੇ ਨਿਰੀ ਝੱਗ ਵਾਂਗ ਮੁੜ ਗਏ ਸਨ । ਕੰਢੇ ਦੀ ਰੇਤ ਉੱਤੇ ਪਾਣੀ ਨਹੀ ਸੀ ਠਹਿਰਿਆ। ਉਹਨੇ ਕੰਮੀ ਨੂੰ ਸਿਰਫ਼ ਏਨਾ ਆਖਿਆ – “ਹੋਸਟਲ ਵਿਚ ਸੀਟ ਮਿਲ ਜਾਏਗੀ- ਜੇ ਤੇਰਾ ਕਦੇ ਜੀਅ ਕਰੇ, ਤੂੰ ਛੁੱਟੀ ਵਾਲੇ ਦਿਨ ਇੱਥੇ ਆ ਜਾਇਆ ਕਰੀਂ !”
३
ਪ੍ਰਿੰਸੀਪਲ ਮਿਸ ਮਦਾਨ ਦੇ ਮਨ ਵਿਚ ਕਾਂਗੜਾ ਵਾਦੀ ਵਿਚ ਸਕੂਲ ਖੋਹਲਣ ਦਾ ਇਕ ਸੁਪਨਾ ਬੜੇ ਵਰ੍ਹਿਆਂ ਤੋਂ ਇਕ ਬੀਅ ਵਾਂਗ ਪਿਆ ਹੋਇਆ ਸੀ । ਕਾਂਗੜਾ-ਵਾਦੀ ਦੇ ਪਿੰਡ ਪਿੰਡ ਨੂੰ ਫੋਲਦਿਆਂ ਮਿਸ ਮਦਾਨ ਨੂੰ ਪੰਚਰੁਖੀ ਸਟੇਸ਼ਨ ਤੋਂ ਕੋਈ ਤਿੰਨ ਮੀਲ ਪਰ੍ਹਾਂ ਇਕ ਪਿੰਡ ਵਿਚ ਜ਼ਮੀਨ ਪਸੰਦ ਆਈ । ਮਿਸ ਮਦਾਨ + ਦੇ ਸੁਪਨੇ ਦਾ ਬੀਅ ਉੱਗ ਪਿਆ ।
ਧੌਲਾ ਧਾਰ ਦੇ ਉੱਚੇ ਪਹਾੜਾਂ ਦੀ ਵੱਖੀ ਵਿਚ ਇਹ ਸਾਂਵੀ ਪੱਧਰੀ ਜ਼ਮੀਨ ਸੀ । ਇਕ ਪਾਸੇ ਚੰਗਾ ਵੱਡਾ ਪਹਾੜੀ ਨਾਲਾ ਵਗਦਾ ਸੀ, ਜਿਹਦੀ ਕੁੱਖ ਵਿਚ ਤਿੰਨ ਘਰਾਟ ਸਨ । ਦੂਰ ਜਿੱਥੋਂ ਤਕ ਨਜ਼ਰ ਜਾਂਦੀ ਸੀ, ਉੱਚੇ-ਨੀਵੇਂ ਪੌੜੀਆਂ ਵਾਂਗ ਵਿੱਛੇ ਹੋਏ ਮਕਈ ਦੇ ਖੇਤ ਸਨ । ਲੱਕੜ ਦੇ ਛੱਜਿਆ ਵਾਲੇ, ਤੇ ਸਲੇਟਾਂ ਦੀਆਂ ਛੱਤਾਂ ਵਾਲੇ ਪਹਾੜੀ-ਘਰ ਇਸ ਜ਼ਮੀਨ ਤੋਂ ਥੋੜੀ ਜਹੀ ਵਿੱਥ ਉੱਤੇ ਸਨ । ਇਕ ਬਗੀਚਾ ਵੀ ਇਸ ਜ਼ਮੀਨ ਵਿਚ ਪੈਂਦਾ ਸੀ, ਜਿੱਥੇ ਅਮਰੂਦਾਂ ਤੇ ਅਨਾਰਾਂ ਦੇ ਰੁੱਖ ਫਲ ਦੇਂਦੇ ਪਏ ਸਨ ।
ਕਿਸੇ ਕਿਸਾਨ ਨੇ ਆਪਣੇ ਪੱਕੇ ਹੋਏ ਖੇਤ ਦੀ ਵੀ ਇਹੋ ਜਹੀ ਰਾਖੀ ਨਹੀਂ ਕੀਤੀ ਹੋਈ – ਮਿੱਟੀ ਵਿਚ ਕਹੀਆਂ ਵਜਦੀਆਂ, ਨੀਹਾਂ ਭਰੀਂਦੀਆਂ, ਇੱਟਾਂ ਚੁਣੀਂਦੀਆਂ – ਤੇ ਮਿਸ ਮਦਾਨ ਸਾਹਮਣੇ ਇਕ ਰੁੱਖ ਹੇਠਾਂ ਬਹਿ ਕੇ ਆਪਣੇ ਸੁਪਨੇ ਨੂੰ ਉਗਦਿਆਂ ਵੇਖਦੀ ਰਹਿੰਦੀ ।
ਇਹ ਗਰਮੀਆਂ ਦੇ ਉਹ ਦਿਨ ਸਨ, ਜਿਨ੍ਹਾਂ ਦਿਨਾਂ ਵਿਚ ਪੰਜਾਬ ਦੇ ਕਾਲਜਾਂ ਵਿਚ ਛੁੱਟੀਆਂ ਹੁੰਦੀਆਂ ਹਨ। ਕੰਮੀ ਆਪਣੇ ਕਾਲਜ ਦਾ ਅਖ਼ੀਰਲਾ ਵਰ੍ਹਾ ਮੁਕਾ ਚੁਕੀ ਸੀ, ਇਸ ਲਈ ਮਿਸ ਮਦਾਨ ਨੂੰ ਇਕੱਲਿਆਂ ਨਾ ਆਉਣਾ ਪਿਆ । ਕੰਮੀ ਉਹਦੇ ਉਸਰਣ ਵਾਲੇ ਸਕੂਲ ਦੀ ਪਹਿਲੀ ਮੁਲਾਜ਼ਮਾ ਸੀ ।
ਮਿਸ ਮਦਾਨ ਤੇ ਕੰਮੀ ਅਜ ਕਲ ਇਕ ਪਹਾੜੀ-ਘਰ ਵਿਚ ਰਹਿੰਦੀਆਂ ਸਨ । ਸਕੂਲ ਦੀਆਂ ਤੇ ਸਟਾਫ਼-ਘਰਾਂ ਦੀਆਂ ਕੰਧਾਂ ਦਿਨੋ ਦਿਨ ਉੱਚੀਆਂ ਹੁੰਦੀਆਂ ਜਾਂਦੀਆਂ ਸਨ, ਪਰ ਅਜੇ ਛੱਤਾਂ ਪੈਣੀਆਂ ਸਨ, ਬੂਹੇ ਬਾਰੀਆਂ ਲੱਗਣੇ ਸਨ, ਪਾਣੀ ਆਉਣਾ ਸੀ । ਸਰਕਾਰ ਨੇ ਬਿਜਲੀ ਦੇਣ ਦਾ ਇਕਰਾਰ ਕਰ ਲਿਆ ਹੋਇਆ ਸੀ ।
ਮਿਸ ਮਦਾਨ ਸਵੇਰ ਦੀ ਚਾਹ ਬਣਾਂਦੀ ਸੀ, ਤੇ ਫੇਰ ਬਾਹਰ ਕਿਸੇ ਅਮਰੂਦ ਦੇ ਰੁੱਖ ਹੇਠਾਂ ਬਹਿ ਕੇ ਸਾਹਮਣੇ ਉਸਰਦੀਆਂ ਕੰਧਾਂ ਨੂੰ ਜਿਵੇਂ ਅੱਖਾਂ ਨਾਲ ਮਿਣਦੀ ਰਹਿੰਦੀ ਸੀ । ਕੰਮੀ ਰੋਟੀ ਪਕਾਂਦੀ । ਦੋ ਡੱਬਿਆਂ ਵਿਚ ਦਾਲ ਸਬਜ਼ੀ ਤੇ ਇਕ ਡੱਬੇ ਵਿਚ ਚਾਵਲ ਜਾਂ ਰੋਟੀ ਪਾ ਕੇ ਅਮਰਦ ਦੇ ਰੁੱਖ ਹੇਠਾਂ ਲੈ ਆਉਂਦੀ।
ਕੰਧਾਂ ਦਿਨੋ ਦਿਨ ਉੱਚੀਆਂ ਹੁੰਦੀਆਂ ਜਾਂਦੀਆਂ ਸਨ ਤੇ ਕੰਮੀ ਦਾ ਮਿਸ ਮਦਾਨ ਨਾਲ ਰਿਸ਼ਤਾ ਦਿਨੋ ਦਿਨ ਡੂੰਘਾ ਹੁੰਦਾ ਜਾਂਦਾ ਸੀ ।
ਫੌਜੀ ਪਿਉ — ਆਪਣੇ ਬੱਚਿਆਂ ਨੂੰ ਉਸ ਸਕੂਲ ਵਿਚ ਦਾਖ਼ਲ ਕਰਾਣ ਲਈ ਜਿਵੇਂ ਮਿਸ ਮਦਾਨ ਨਾਲੋਂ ਵੀ ਕਾਹਲੇ ਸਨ । ਰੋਜ਼ ਚਿੱਠੀਆਂ ਦੀ ਇਕ ਥਹੀ ਆਉਂਦੀ, ਤੇ ਮਿਸ ਮਦਾਨ ਦੀਆਂ ਅੱਖਾਂ ਵਿਚ ਆਪਣੇ ਸਕੂਲ ਦਾ ਸੁਪਨਾ, ਸਕੂਲ ਦੀਆਂ ਕੰਧਾਂ ਨਾਲੋਂ ਵੀ ਉੱਚਾ ਹੋ ਜਾਂਦਾ ।
ਕੰਮੀ ਦਾ ਪਿਉ, ਕੰਮੀ ਨੂੰ, ਆਪਣੀ ਜਵਾਨ ਜਹਾਨ ਧੀ ਨੂੰ, ਇੰਜ ਇਕ ਦੁਰਾਡੇ ਪਿੰਡ ਵਿਚ ਭੇਜ ਕੇ ਖ਼ੁਸ਼ ਨਹੀਂ ਸੀ । — ਇਸ ਲਈ ਇਕ ਵਾਰੀ ਆਪ ਆਣ ਕੇ ਇੱਥੋਂ ਦਾ ਸਭ ਕੁਝ ਆਪਣੀ ਅੱਖੀਂ ਵੇਖ ਗਿਆ ਸੀ ।
“ਤੂੰ ਇੰਜ ਛੁੱਟੀਆਂ ਵਿਚ ਕੁਝ ਦਿਨ ਆਪਣੇ ਪਿਤਾ ਕੋਲ ਕਿਉਂ ਨਹੀਂ ਰਹਿ ਆਉਂਦੀ ਕੰਮੀ !’
“ਮੈਂ ਇੱਥੇ ਬੜੀ ਖ਼ੁਸ਼ ਹਾਂ ।”
“ਮੈਨੂੰ ਪਤਾ ਏ, ਤੂੰ ਇਹ ਸਭ ਕੁਝ ਇਸ ਲਈ ਕਰਨੀ ਪਈ ਏਂ ਕਿ ਮੈਨੂੰ ਇੱਥੇ ਇਕੱਲਿਆਂ ਨਾ ਰਹਿਣਾ ਪਵੇ ।”
“ਮੈਂ ਏਨੀ ਉਪਕਾਰੀ ਨਹੀਂ, ਜਿੰਨੀ ਤੁਸਾਂ ਸੋਚਿਆ ਏ ।”
“ਫੇਰ ਤੂੰ ਕਿਉਂ ਨਹੀਂ ਕੁਝ ਦਿਨ ਆਪਣੇ ਘਰ ਰਹਿ ਆਉਂਦੀ ।”
“ਮੇਰਾ ਘਰ ? ਮੇਰਾ ਘਰ ਕੋਈ ਨਹੀਂ ।’
“ਤੂੰ ਇਸ ਤਰ੍ਹਾਂ ਕਿਉਂ ਆਖਨੀ ਏਂ ਕੰਮੀ ? – ਤੇਰੇ ਪਿਉ ਦਾ ਘਰ ਤੇਰਾ ਘਰ ਨਹੀਂ ?”
ਕੰਮੀ ਕੋਈ ਉੱਤਰ ਨਾ ਦੇ ਸਕੀ । – ਫੇਰ ਠਹਿਰ ਕੇ ਆਖਣ ਲੱਗੀ
“ਮੈ ਛੁੱਟੀਆਂ ਹੋਣ ਤੋਂ ਪਹਿਲਾਂ ਸੋਚਦੀ ਪਈ ਸਾਂ — ਛੁੱਟੀਆਂ ਹੋ ਜਾਣਗੀਆਂ, ਹੋਸਟਲ ਵਿਚ ਮੈਂ ਰਹਿ ਨਹੀਂ ਸੱਕਣਾ – ਕਿੱਥੇ ਜਾਵਾਂਗੀ ? – ਇਹ ਤਾਂ ਚੰਗਾ ਹੋਇਆ ਤੁਸੀਂ ਮੈਨੂੰ ਆਪਣੇ ਨਾਲ ਇੱਥੇ ਲੈ ਆਏ ।” ਇਹ ਪਹਿਲਾ ਦਿਨ ਸੀ ਜਦੋਂ ਮਿਸ ਮਦਾਨ ਨੇ ਕੰਮੀ ਦਾ ਸਿਰ ਆਪਣੀ ਝੋਲੀ ਵਿਚ ਲਿਆ । ਪਿਛਲੇ ਕਈਆਂ ਦਿਨਾਂ ਤੋਂ ਦੋਹਾਂ ਦਾ ਰਿਸ਼ਤਾ ਗੂੜ੍ਹੀ ਛਾਂ ਵਰਗਾ ਹੁੰਦਾ ਜਾਂਦਾ ਸੀ, ਪਰ ਅੱਜ ਜਿਵੇਂ ਇਸ ਰਿਸ਼ਤੇ ਨੂੰ ਫੁੱਲ ਪੈ ਗਏ।
“ਕੰਮੀ ! ਤੇਰੇ ਛੋਟੇ ਜਹੇ ਮਨ ਵਿਚ ਕਿਹੜੀਆਂ ਉਦਾਸੀਆਂ ਭਰੀਆਂ ਹੋਈਆਂ ਨੇ ?”
“ਪਤਾ ਨਹੀਂ ਪਰ ਮੈਨੂੰ ਜਾਪਦਾ ਏ ਮੈਂ ਆਪਣੇ ਜਨਮ ਤੋਂ ਲੈ ਕੇ ਉਦਾਸ ਹਾਂ, ਸ਼ਾਇਦ ਉਸ ਤੋਂ ਵੀ ਪਿਛਲੇ ਜਨਮ ਤੋਂ, ਆਪਣੀ ਮਾਂ ਦੇ ਜਨਮ ਤੋਂ -”
”ਕੰਮੀ ! ਤੇਰੀ ਮਾਂ ਦੀ ਜ਼ਿੰਦਗੀ ਖ਼ੁਸ਼ ਨਹੀਂ ਸੀ ?”
“ਨਹੀਂ ! — ਉਹਦਾ ਘਰ ਵੀ ਕੋਈ ਨਹੀਂ ਸੀ ।’
“ਪਰ ਤੇਰੇ ਪਿਤਾ ਦਾ ਘਰ ?”
“ਉਹ ਪਿਤਾ ਦਾ ਘਰ ਏ — ਮਾਂ ਦਾ ਘਰ ਨਹੀਂ ਸੀ । ਸ਼ਾਇਦ ਕਿਸੇ ਔਰਤ ਦਾ ਘਰ ਨਹੀਂ ਹੁੰਦਾ ।”
” ਕੰਮੀ!”
“ਏਸੇ ਲਈ ਤਾਂ ਮੈਂ ਆਖਦੀ ਆਂ, ਮੇਰਾ ਘਰ ਕੋਈ ਨਹੀਂ । ਜਿਹੜਾ ਦਰਵਾਜ਼ਾ ਮੇਰੀ ਮਾਂ ਵਾਸਤੇ ਭੀੜਿਆ ਗਿਆ, ਮੈਂ ਉਹ ਕਦੇ ਵੀ ਖੜਕਾਣਾ ਨਹੀਂ ਚਾਹਦੀ – ਮੇਰੀ ਮਾਂ ” ਤੇ ਕੰਮੀ ਦਾ ਰੋਣ ਨਿਕਲ ਗਿਆ ।
ਮਿਸ ਮਦਾਨ ਦੇ ਅੰਦਰਲੀ ਔਰਤ, ਜਿਹੜੀ ਕਦੇ ਮਾਂ ਨਹੀਂ ਸੀ ਬਣ ਸਕੀ, ਅੱਜ ਅਚਾਨਕ ਮਾਂ ਬਣ ਗਈ । ਲੂਣੇ ਅਥਰੂਆਂ ਨੇ ਇਸ ਰਿਸ਼ਤੇ ਨੂੰ ਪਤਾ ਨਹੀਂ ਕਿੰਨਾ ਕੁ ਮਿੱਠਾ ਕਰ ਦਿੱਤਾ ।
“ਮੇਰੀ ਮਾਂ ਸਾਰੀ ਰਾਤ ਉਹਦਾ ਦਰਵਾਜ਼ਾ ਖੜਕਾਂਦੀ ਰਹੀ – ਸਰਦੀਆਂ ਦੀ ਰਾਤ – ਬਾਹਰ ਠੰਢਾ ਫਰਸ਼ – ਤੇ ਉਹਦੇ ਗਲ ਵਿਚ ਇਕੋ ਕਮੀਜ਼ -” ਕੰਮੀ ਦਾ ਦਿਲ ਉਹਦੇ ਹੋਠਾਂ ਉੱਤੇ ਆ ਗਿਆ ।
“ਏਥੋਂ ਹੀ ਸਰਦੀ ਲੱਗ ਗਈ ਸੀ ਉਹਨੂੰ ? ਜਦੋਂ ਅਚਾਨਕ…” ਮਿਸ ਮਦਾਨ ਨੇ ਜਿਵੇਂ ਕਬ ਕੇ ਪੁੱਛਿਆ ।
ਹਾਂ ਅਚਾਨਕ ਸਰਦੀ ਲੱਗ ਗਈ ਸੀ— ਨਮੋਨੀਆ ਹੋ ਗਿਆ ਸੀ ਬਥੇਰੇ ਡਾਕਟਰ ਬੁਲਾਏ ਸਨ – ਕਿਹੜੀ ਗੱਲ ਸੀ, ਜਿਹੜੀ ਦੂਸਰੇ ਦਿਨ ਮੇਰੇ ਪਿਉ ਨੇ ਲੋਕਾਂ ਨੂੰ ਨਹੀਂ ਸੀ ਆਖੀ ਹਮੇਸ਼ਾਂ ਆਦਮੀ ਔਰਤ ਨੂੰ ਘਰੋਂ ਕਢਦਾ ਏ, ਕਦੀ ਕਿਸੇ ਔਰਤ ਨੇ ਵੀ ਆਦਮੀ ਨੂੰ ਘਰੋਂ ਕੱਢਿਆ ਏ ? – ਏਸੇ ਲਈ ਨਾ ਕਿ ਘਰ ਹਮੇਸ਼ਾਂ ਆਦਮੀ ਦਾ ਹੁੰਦਾ ਏ ! – ਔਰਤ ਦਾ ਕੋਈ ਘਰ ਨਹੀਂ ਹੁੰਦਾ…” ਕੰਮੀ ਦੀਆਂ ਅੱਖਾਂ ਵਿਚ ਏਨੇ ਅੱਥਰੂ ਸਨ, ਜਿਵੇਂ ਉਹ ਇਕ ਜਨਮ ਦੇ ਨਾ ਹੋਣ !
“ਇਕ ਦਿਨ – ਜਦੋਂ ਮੈਂ ਤੁਹਾਡੀ ਕੋਠੀ ਆਈ ਸਾਂ ਹੋਸਟਲ ਦੀ ਸੀਟ ਲਈ ਆਖਣ ਵਾਸਤੇ -”
“Ji”
“ਤੁਸਾਂ ਆਖਿਆ ਸੀ ਲੜਕੀਆਂ ਅਕਸਰ ਇਸ ਲਈ ਪੜ੍ਹਾਈ ਕਰਦੀਆਂ ਨੇ ਕਿ ਉਨ੍ਹਾਂ ਦਾ ਵਿਆਹ ਚੰਗੀ ਥਾਂ ਹੋ ਜਾਵੇ !”
“ਹਾਂ ”
”ਤੇ ਮੈਂ ਆਖਿਆ ਸੀ, ਮੈਂ ਇਸ ਲਈ ਪੜ੍ਹਾਈ ਨਹੀਂ ਕਰ ਰਹੀ ।”
“ਹਾਂ ਕੰਮੀ !”
“ਮੈਂ ਸਿਰਫ਼ ਇਸੇ ਲਈ ਪੜ੍ਹਾਈ ਕਰ ਰਹੀ ਸਾਂ ਕਿ ਮੈਨੂੰ ਕਦੀ ਕਿਸੇ ਦੇ ਉਸ ਦਰਵਾਜ਼ੇ ‘ਤੇ ਨਾ ਜਾਣਾ ਪਵੇ ਜਿਹੜਾ ਪਿੱਛੋਂ ਮੇਰੇ ਲਈ ਬੰਦ ਹੋ ਜਾਏ -”
“ਪਰ ਕੰਮੀ.
“ਕੀ ਆਖਣ ਲੱਗੇ ਸਾਓ ?”
“ਕੋਈ ਸਮੁੰਦਰ ਵਿਚ ਇਸ ਲਈ ਬੇੜੀ ਨਾ ਪਾਵੇ, ਕਿ ਉਹ ਡੁੱਬ ਜਾਏਗੀ- ਤੇ ਸਾਰੀ ਉਮਰ ਕੰਢੇ ਉੱਤੇ ਖਲੋਤਾ ਰਹਵੇ — ਮੈਂ ਇੰਜ ਖਲੋ ਕੇ ਵੇਖ ਚੁਕੀ ਹਾਂ ਕੰਮੀ – ਸਮਾਂ ਹੌਲੀ ਹੌਲੀ ਇਸ ਕਿਨਾਰੇ ਨੂੰ ਵੀ ਖੋਰ ਦੇਂਦਾ ਏ, ਤੇ ਪਿੱਛੇ ਪਛਤਾਵੇ ਦੀਆਂ ਕੰਕਰਾਂ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਜਾਂਦਾ – ਬੇੜੀਆਂ ਵੀ ਹੌਲੀ ਹੌਲੀ ਸਮੁੰਦਰ ਦੀਆਂ ਛੱਲਾਂ ਨਾਲ ਘੁਲ ਕੇ ਥੱਕ ਜਾਂਦੀਆਂ ਨੇ – ਚੱਪੂ ਟੁੱਟ ਜਾਂਦੇ ਨੇ, ਬਾਦਬਾਨ ਛਿੱਜ ਜਾਂਦੇ ਨੇ, ਪਰ ਉਨ੍ਹਾਂ ਦੀ ਗਲੀ ਹੋਈ ਲੱਕੜ ਵਿਚ, ਤੇ ਛਿੱਜੇ ਹੋਏ ਕਪੜੇ ਵਿਚ ਇਕ ਗ਼ਰੂਰ ਹੁੰਦਾ ਏ – ਕਿੰਨੀਆਂ ਲਹਿਰਾਂ ਉਨ੍ਹਾਂ ਨੇ ਆਪਣੇ ਪਿੰਡੇ ਉੱਤੇ ਸਹਾਰੀਆਂ — ਕਿੰਨੀਆਂ ਹਵਾਵਾਂ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਮੋੜੀਆਂ…”
“ਅੱਛਾ ਮੈਂ ਜ਼ਿੰਦਗੀ ਦੀਆਂ ਸਾਰੀਆਂ ਛੱਲਾਂ ਨੂੰ ਸਹਿ ਜਾਵਾਂਗੀ, ਸਾਰੀਆਂ ਹਵਾਵਾਂ – ਪਰ ਏਸ ਆਪਣੇ ਸਕੂਲ ਨੂੰ ਤੁਸੀਂ ਮੇਰੀ ਬੇੜੀ ਬਣੇ ਰਹਿਣ ਦੇਣਾ।” ਕੰਮੀ ਜਿਵੇਂ ਰੋਂਦੀ ਰੋਂਦੀ ਹੱਸ ਪਈ ।
“ਸਕੂਲ ਬੇੜੀ ਨਹੀਂ ਕੰਮੀ, ਇਹ ਕਿਨਾਰਾ ਏ- ਜਦੋਂ ਵੀ ਕਦੇ ਜ਼ਿੰਦਗੀ ਦੀਆਂ ਛੱਲਾਂ ਤੋਂ ਥੱਕ ਜਾਏਂ ਇਹਨੂੰ ਕਿਨਾਰਾ ਬਣਾ ਲਈ, ਪਰ….”
“ਇਹਦਾ ਦਰਵਾਜ਼ਾ ਮੇਰੇ ਲਈ ਹਮੇਸ਼ਾਂ ਖੁਲ੍ਹਾ ਰਹੇਗਾ ?’
“ਹਾਂ ਕੰਮੀ ! ਇਹ ਦਰਵਾਜ਼ਾ ਤੇਰੇ ਮਨ ਦਾ ਦਰਵਾਜ਼ਾ ਏ, ਤੇਰੇ ਭਰੋਸੇ ਦਾ ਦਰਵਾਜ਼ਾ – ਆਪਣੇ ਆਪ ਵਿਚ ਭਰੋਸਾ, ਇਨਸਾਨ ਵਿਚ ਭਰੋਸਾ…”
“ਮੈਨੂੰ ਏਨਾ ਕੁਝ ਨਹੀਂ ਪਤਾ – ਮੈਂ ਸਿਰਫ਼ ਇਹੋ ਚਾਹਨੀ ਆਂ ਕਿ ਇਹ ਦਰਵਾਜ਼ਾ ਮੇਰਾ ਹੋ ਜਾਏ – ਮੈਂ ਦੁਨੀਆਂ ਵਿਚ ਹੋਰ ਕਿਸੇ ਦੇ ਦਰਵਾਜ਼ੇ ਉੱਤੇ ਜਾ ਨਹੀਂ ਸਕਣਾ –’’
“ਇਹ ਤੇਰਾ ਏ, ਹਮੇਸ਼ਾਂ ਤੇਰਾ ਏ, ਪਰ ਅਗਲੀ ਗੱਲ ਨਹੀਂ ਆਖਣੀ.
“ਅਗਲੀ ਗੱਲ” ਪਤਾ ਨਹੀਂ ਹੋਰ ਕਿੰਨੀ ਕੁ ਲੰਬੀ ਹੋ ਜਾਂਦੀ ; ਮਿਸਤ੍ਰੀ ਨੇ ਆਣ ਕੇ ਮਿਸ ਮਦਾਨ ਨੂੰ ਆਖਿਆ- “ਛੱਤਾਂ ਪਾਣ ਲਗੇ ਆਂ 11
ਅਗਲੇ ਮਹੀਨੇ ਤਕ ਛੱਤਾਂ ਖੁਲ੍ਹ ਗਈਆਂ। ਦਰਵਾਜ਼ੇ ਲੱਗ ਗਏ।- ਤੇ ਉਸ ਸਕੂਲ ਨੂੰ ਅਰੰਭਣ ਵਾਲੇ ਦਿਨ ਜਦੋਂ ਸਭ ਤੋਂ ਵੱਡੇ ਦਰਵਾਜ਼ੇ ਉੱਤੇ ਲਿਖੇ ਹੋਏ ਸਕੂਲ ਦੇ ਨਾਂ ਉੱਤੋਂ ਕਪੜਾ ਹਟਾਇਆ ਗਿਆ – ਚਿੱਟੀ ਦੀਵਾਰ ਉੱਤੇ ਗੁੜ੍ਹੇ ਅੱਖਰਾਂ ਵਿਚ ਲਿਖਿਆ ਹੋਇਆ ਸੀ – ਕਮਲ ਹਾਈ ਸਕੂਲ ।
ਸੈਂਕੜੇ ਮੂੰਹਾਂ ਦੀ ਭੀੜ ਵਿਚ ਕੰਮੀ ਮਿਸ ਮਦਾਨ ਦੇ ਖੱਬੇ ਪਾਸੇ ਖਲੋਤੀ ਹੋਈ ਸੀ । ਇਕ ਵੇਲ ਜਿਵੇਂ ਇਕ ਰੁੱਖ ਦੇ ਗਲ ਲਗ ਜਾਵੇ ਇੰਜ ਕੰਮੀ ਦਾ ਸਿਰ ਮਿਸ ਮਦਾਨ ਦੇ ਮੋਢੇ ਨਾਲ ਲੱਗ ਗਿਆ ਤੇ ਕੰਮੀ ਦੇ ਮੂੰਹੋਂ ਸਿਰਫ਼ ਏਨਾ ਨਿਕਲਿਆ, “ਮਾਂ !”
4
ਕੰਮੀ ਰਹਿੰਦੀ ਭਾਵੇਂ ਸਕੂਲ ਦੇ ਸਟਾਫ਼-ਕੁਆਟਰ ਵਿਚ ਸੀ, ਪਰ ਉਹਦੀਆਂ ਸਾਰੀਆਂ ਡੂੰਘੀਆਂ ਤਰਕਾਲਾਂ ਪ੍ਰਿੰਸੀਪਲ ਦੀ ਨਵੇਕਲੀ ਕਾਟਜ ਵਿਚ ਬੀਤਦੀਆਂ ਸਨ। — ਦੋਹਾਂ ਨੂੰ ਇਕ ਆਂਦਰ ਵਾਲਾ ਨਾਤਾ ਲੱਭ ਪਿਆ ਸੀ ।
ਇਕ ਸ਼ਾਮ ਦੋਵੇਂ ਬਾਰੀ ਵਿਚ ਬੈਠੀਆਂ ਹੋਈਆਂ ਸਨ । ਨਿੱਕੀ ਨਿੱਕੀ ਕਿਣ- ਮਿਣ ਸੀ, ਦੋਵੇਂ ਉਡੀਕਦੀਆਂ ਸਨ, ਸ਼ਾਇਦ ਹੁਣੇ ਇਹ ਕੱਲਾ ਕਾਰਾ ਬੱਦਲ ਅਗੇ ਲੰਘ ਜਾਵੇਗਾ ਤੇ ਫੇਰ ਉਹ ਰੋਜ਼ ਵਾਂਗ ਪਰਲੇ ਪਾਰਲੇ ਖੇਤਾਂ ਵਿਚ ਘੁੰਮਣ ਜਾ ਸਕਣਗੀਆਂ । – ਪਰ ਕੱਲਾ ਕਾਰਾ ਬੱਦਲ ਜਿਵੇਂ ਅੜ ਕੇ ਖਲੋ ਗਿਆ ਸੀ- ਤੇ ਕਿਣ ਮਿਣ – ਮੋਟੀਆਂ ਕਣੀਆਂ ਬਣ ਗਈ ਸੀ । ਬਾਹਰਲੀ ਕੱਚੀ ਡੰਡੀ ਉੱਤੇ ਅਜੇ ਵੀ ਆਵਾਜਾਈ ਨਹੀਂ ਸੀ ਰੁਕੀ। ਕਦੇ ਕੋਈ ਪਹਾੜਨ ਪਾਣੀ ਦਾ ਘੜਾ ਚੁਕੀ ਉੱਥੋਂ ਲੰਘਦੀ ਦਿੱਸ ਪੈਂਦੀ, ਕਦੇ ਕੋਈ ਬਾਲੜੀ ਹੱਥ ਵਿਚ ਇਕ ਪਤਲੀ ਜਿਹੀ ਲੱਕੜ ਦੀ ਡੰਡੀ ਫੜੀ ਦੋ ਚਾਰ ਬੱਕਰੀਆਂ ਨੂੰ ਆਪਣੇ ਅਗੇ ਲਾਈ ਉਥੋਂ ਲੰਘ ਪੈਂਦੀ – ਤੇ ਫੇਰ ਪੰਜ ਛੇ ਪਹਾੜਨਾਂ ਸਾਹਮਣੀ ਬੌਲੀ ਉਤੋਂ ਇਕੱਠੀਆਂ ਉਤਰ ਆਈਆਂ । ਪੈਰ ਨੰਗੇ – ਲੱਕ ਦੇ ਲਹਿੰਗੇ ਤੇ ਗਲਾਂ ਦੀਆਂ ਕੁੜਤੀਆਂ ਭਿੱਜ ਭਿੱਜ ਕੇ ਪਿੰਡਿਆਂ ਦੇ ਨਾਲ ਚੱਮੁਟੀਆਂ ਹੋਈਆਂ – ਸਿਰਾਂ ਉੱਤੇ ਪਾਣੀ ਦੇ ਘੜੇ – ਬਾਹਵਾਂ ਵਿਚ ਕੱਚ ਦੇ ਤੇ ਚਾਂਦੀ ਦੇ ਗਜਰਿਆਂ ਦਾ ਭਾਰ – ਸਾਰੀਆਂ ਨੇ ਜਿਵੇਂ ਆਪੋ ਆਪਣੀ ਕਲਪਨਾ ਦੇ ਧਾਗਿਆਂ ਨੂੰ ਜੋੜ ਕੇ ਇਕ ਸਾਂਝਾ ਗੀਤ ਉਣ ਲਿਆ ਹੋਵੇ, ਸਾਰੀਆਂ ਸਿਰ ਤੋਂ ਪੈਰਾਂ ਤਕ ਮੀਂਹ ਨਾਲ ਤੇ ਗੀਤ ਨਾਲ ਭਿੱਜਦੀਆਂ-ਨੁੱਚੜਦੀਆਂ ਜਾਂਦੀਆਂ ਸਨ।
ਅਲਗੋਜੂ ਬਜਦਾ ਢਾਣੀਏਂ ਕੀ ਮੇਰਾ ਮਨ ਨਹੀਂ ਲਗਦਾ ਪਾਣੀਏਂ ਕੀ ਮੀਆਂ ਅਲਗੋਜ਼ੂਆ ! ਮੀਆਂ ਅਲਗੋਜ਼ੂਆ ! ਅਲਗੋਜ਼ੂ ਬਜਦਾ ਪੱਤਣੇ ਕੀ ਮੇਰਾ ਮਨ ਨਹੀਂ ਲਗਦਾ ਕੱਤਣੇ ਕੀ ਮੀਆਂ ਅਲਗੋਜੂਆ ! ਮੀਆਂ ਅਲਗੋਜ਼ੂਆ ! ਅਲਗੋਜ਼ ਬਜਦਾ ਦੋਹੀ ਦੋਹੀ ਕੇ ਮੇਰਾ ਮਨ ਨਹੀਉਂ ਲਗਦਾ ਰੋਈ ਰੋਈ ਕੇ ਮੀਆਂ ਅਲਗੋਜ਼ੂਆ ! ਮੀਆਂ ਅਲਗੋਜ਼ੂਆ
“ਇਹ ਕੱਤਣ-ਤੁੰਬਣ – ਚੁਲ੍ਹਾ-ਚੌਂਕਾ – ਅੱਗ ਦਾ ਆਹਰ, ਪਾਣੀ ਦਾ ਆਹਰ. .ਇਕ ਔਰਤ ਆਪਣੇ ਹੱਡਾਂ ਉੱਤੇ ਇਹ ਸਭ ਕੁਝ ਕਿਉਂ ਝਾਗਦੀ ਏ ? ਭਾਰ ਭਾਵੇਂ ਕੱਚ ਦਾ ਹੋਵੇ ਚਾਂਦੀ ਦਾ ਹੋਵੇ ਜਾਂ ਮਿਟੀ ਦੇ ਘੜੇ ਦਾ ਹੋਵੇ – ਭਾਰ ਤਾਂ ਭਾਰ ਹੀ ਹੁੰਦਾ ਏ … ਕਿਸੇ ਮੀਏਂ ਅਲਗੋਜੂਏ ਦੀ ਮੁਹਤਾਜੀ… ਹੱਡਾਂ ਨਾਲੋਂ ਵੀ ਬਹੁਤੀ ਮਨ ਨਾਲ ਉਹਦੀ ਗੁਲਾਮੀ ” ਤੇ ਕੰਮੀ ਦੇ ਮਨ ਵਿਚ ਇਕ ਸਿਲ੍ਹ ਚੜ੍ਹਦੀ ਪਈ ਸੀ । ਬਾਰੀ ਤੋਂ ਬਾਹਰ ਮੀਂਹ ਵਸਦਾ ਪਿਆ ਸੀ, ਗੀਤ ਵਸਦਾ ਪਿਆ ਸੀ ।
5
“ਕੰਮੀ ! ਤੇਰੀ ਮੰਗਣੀ ਹੋ ਚੁਕੀ ਏ ?” ਇੱਕ ਦਿਨ ਅਚਾਨਕ ਮਾਂ ਨੇ ਪੁੱਛਿਆ ।
“ਮੰਗਣੀ ?— ਮੈਂ ਛੋਟੀ ਹੁੰਦੀ ਸਾਂ, ਸ਼ਾਇਦ ਪੰਜਵੀਂ ਵਿਚ ਪੜ੍ਹਦੀ ਸਾਂ, ਜਦੋਂ ਇੱਕ ਵਾਰ ਮੇਰੀ ਮਾਂ ਨੇ ਆਪਣੀ ਸਹੇਲੀ ਨਾਲ ਗੱਲਾਂ ਕਰਦਿਆਂ, ਗੱਲਾਂ ਵਿਚ ਗੱਲ ਕੀਤੀ ਸੀ, ਜੇ ਉਸੇ ਗੱਲ ਨੂੰ ਮੰਗਣੀ ਆਖ ਲਿਆ ਜਾਏ ਤਾਂ -”
“ਮੈਨੂੰ ਚਿੱਠੀ ਆਈ ਏ ਤੇਰੇ ਪਿਤਾ ਜੀ ਦੀ ।”
“ਮੈਨੂੰ ਵੀ ਆਈ ਏ ।”
“ਉਹ ਉਸ ਗੱਲ ਨੂੰ ਮੰਗਣੀ ਹੋਈ ਓ ਆਖਦੇ ਨੇ ਤੇ ਹੁਣ -”
“ਹਾਂ ਉਹ ਮੇਰਾ ਵਿਆਹ ਕਰਨਾ ਚਾਹੁੰਦੇ ਨੇ ।”
”ਤੂੰ ਕੀ ਜਵਾਬ ਦਿੱਤਾ ਏ ?”
“ਅਜੇ ਤਾਂ ਕੁਝ ਨਹੀਂ ਦਿੱਤਾ। ਮੇਰੇ ਕੋਲ ਜਵਾਬ ਹੈ ਈ ਕੋਈ ਨਹੀਂ ।’
“ਤੂੰ ਉਸ ਲੜਕੇ ਨੂੰ ਚੰਗੀ ਤਰ੍ਹਾਂ ਵੇਖਿਆ ਹੋਇਆ ਏ ?”
“ਹਾਂ ਵੇਖਿਆ, ਹੋਇਆ ਏ । ਪਰ ਵੇਖਣ ਤੇ ਜਾਨਣ ਵਿਚ ਬੜਾ ਫ਼ਰਕ ਹੁੰਦਾ ਏ ਮਾਂ !”
“ਜਾਣਿਆ ਤਾਂ ਸ਼ਾਇਦ ਕਿਸੇ ਨੂੰ ਨਹੀਂ ਜਾ ਸਕਦਾ । ਦੂਸਰੇ ਨੂੰ ਕੀ, ਆਪਣੇ ਆਪ ਨੂੰ ਵੀ ਜਾਣਿਆ ਨਹੀਂ ਜਾ ਸਕਦਾ ।”
“ਇਹ ਠੀਕ ਹੋਵੇਗਾ ਮਾਂ !-ਘਰ ਆਪਣੀ ਇੱਕ ਗੱਲ ਮੈਨੂੰ ਬੜੀ ਜਾਣੀ ਹੋਈ ਲਗਦੀ ਏ ।”
“ਮੈਨੂੰ ਪਤਾ ਏ ਉਹ ਗੱਲ । ਪਰ ਕੰਮੀ -”
“गं भां !”
“ਜੇ ਤੇਰੇ ਘਰ ਇੱਕ ਟੈਲੀਫ਼ੋਨ ਹੋਵੇ, ਤੇ ਉਹਦਾ ਨੰਬਰ ਕੁਝ ਵੀ ਸਮਝ ਲੈ……ਚਲ ਸਮਝ ਲੈ ੨੭੭੪੯ ਹੋਵੇ –” 1
“देव ?”
“ਤੂੰ ਆਪਣੇ ਘਰ ਬੈਠ ਕੇ ਉਹੀ ਨੰਬਰ ਮਿਲਾਈ ਜਾਵੇਂ ਤਾਂ ਟੈਲੀਫ਼ੋਨ ਵਿਚੋਂ ਕੋਈ ਆਵਾਜ਼ ਆਏਗੀ ?”
“ਉਹੀ ਨੰਬਰ ?- ਨਹੀਂ ਕੋਈ ਆਵਾਜ਼ ਨਹੀਂ ਆਏਗੀ । ਆਵਾਜ਼ ਤਾਂ ਉਦੋਂ ਆਏਗੀ, ਜਦੋਂ ਮੈਂ ਕੋਈ ਹੋਰ ਨੰਬਰ ਮਿਲਾਵਾਂਗੀ ।”
“ਕਿਸੇ ਬਿਗਾਨੇ ਘਰ ਦਾ ਨੰਬਰ ।”
“ਇਹ ਜ਼ਿੰਦਗੀ ਵੀ ਇਸੇ ਤਰ੍ਹਾਂ ਏ ਕੰਮੀ ! ਆਪਣੇ ਕਮਰੇ ਵਿਚ ਬੈਠ ਕੇ ਆਪਣੇ ਨਾਲ ਗੱਲਾਂ ਕਰੀ ਜਾਣੀਆਂ, ਕੋਈ ਹੱਲ ਨਹੀਂ। ਜ਼ਿੰਦਗੀ ਦੇ ਇਸ ਯੰਤ੍ਰ ਵਿਚੋਂ ਜੇ ਕੋਈ ਆਵਾਜ਼ ਸੁਣਨੀ ਹੋਵੇ, ਆਪਣਾ ਨੰਬਰ ਨਹੀਂ, ਕਿਸੇ ਹੋਰ ਦਾ ਨੰਬਰ ਮਿਲਾਣਾ ਪੈਂਦਾ ਏ ।”
“भां!”
“ਨਹੀਂ ਤਾਂ ਜ਼ਿੰਦਗੀ ਦਾ ਇਹ ਯੰਤ੍ਰ ਜਿਹਾ ਹੋਇਆ, ਜਿਹਾ ਨਾ ਹੋਇਆ – ਇਹ ਬਣਿਆ ਹੀ ਇਸੇ ਲਈ ਏ, ਤੁਹਾਡੀ ਆਵਾਜ਼ ਕਿਸੇ ਤੱਕ ਜਾ ਸਕੇ, ਕਿਸੇ ਦੀ ਆਵਾਜ਼ ਤੁਹਾਡੇ ਤੱਕ ਆ ਸੱਕੇ ।”
ਕੰਮੀ ਨੇ ਸਿਰ ਨੀਵਾਂ ਕਰ ਦਿੱਤਾ, ਜਿਵੇਂ ਉਹ ਸਾਰੀਆਂ ਦਲੀਲਾਂ ਡੋਲ੍ਹ ਦੇਣੀਆਂ ਚਾਹੁੰਦੀ ਹੋਵੇ ! ਫੇਰ ਉਹਨੇ ਇੱਕ ਵਾਰੀ ਸਿਰ ਚੁੱਕਿਆ – ਮਾਂ ਦੇ ਮੂੰਹ ਵੱਲ ਵੇਖਿਆ- ਇੱਕ ਦਲੀਲ ਮੱਲੋ ਮਲੀ ਉਹਦੀ ਜ਼ਬਾਨ ਉੱਤੇ ਆ ਗਈ –
“ਮਾਂ ! ਤੁਸਾਂ ਸਾਰੀ ਉਮਰ ਏਸ ਯੰਗ ਨੂੰ ਆਪਣੀ ਮੇਜ਼ ਉੱਤੇ ਅਡੋਲ ਰੱਖੀ ਰੱਖਿਆ …….ਕਦੋਂ …”
“ਹਾਂ ਕਦੇ ਕੋਈ ਨੰਬਰ ਨਾ ਮਿਲਾਇਆ । ਤਾਂਹੀਏਂ ਤਾਂ ਅੱਜ ਆਖਨੀ ਆਂ ਕਿ ਇਹ ਸਭ ਕੁਝ ਗ਼ਲਤ ਏ, ਇਹ ਮਨੁਖੀ-ਕਲਾ ਦੀ ਬੇਕਦਰੀ ਏ ।— ਮੈਂ ਵੀ ਨੰ ਬਰ ਮਿਲਾਇਆ ਸੀ ਕਦੇ ਕੰਮੀ !- ਪਰ ਉਹ ਗ਼ਲਤ ਨੰਬਰ ਨਿਕਲ ਆਇਆ । ਤੇ ਮੈਂ ਰੋਹ ਵਿਚ ਆ ਕੇ — ਉਦਾਸੀ ਵਿਚ ਆ ਕੇ ਏਸ ਯੰਤ੍ਰ ਦੀਆਂ ਜਿਵੇਂ ਤਾਰਾਂ ਹੀ ਲਾਹ ਛੱਡੀਆਂ । ਪਰ ਇਹ ਸਭ ਕੁਝ ਗਲਤ ਏ ਕੰਮੀ ! ਇਹ ਮਨੁੱਖੀ-ਕਲਾ ਦੀ ਬੇਕਦਰੀ ਏ -” |-
‘ਤੇ ਜੇ ਮੇਰੇ ਕੋਲੋਂ ਵੀ ਕਦਰ ਨਾ ਪੈ ਸਕੀ ਇਸ ਮਨੁੱਖੀ ਕਲਾ ਦੀ ? ਫੇਰ ਮਾਂ ?”
“ਇਸ ‘ਜੇ’ ਦੇ ਚੁਰਾਹੇ ਕੋਈ ਸੜਕ ਖੱਡਾਂ ਵਿਚ ਲਹਿ ਲੈਂਦੀ ਏ ।” ਉੱਤੇ ਬੜੀਆਂ ਸੜਕਾਂ ਮਿਲਦੀਆਂ ਨੇ ਕੰਮੀ ! ਜਾਂਦੀ ਏ, ਕੋਈ ਪਰਬਤਾਂ ਦੀਆਂ ਸਿਖ਼ਰਾਂ ਛੋਹ
”ਤੇ ਕੋਈ ਰੇਗਿਸਤਾਨ ਵਿਚ ਲੈ ਜਾਂਦੀ ਏ – ਜਿੱਥੇ ਨਾ ਇਕ ਬੂਟੇ ਦੀ ਛਾਂ, ਤੇ ਨਾ ਇਕ ਘੁੱਟ ਪਾਣੀ -” ਕੰਮੀ ਹੱਸ ਪਈ ।
“ਪਰ ਜਿਹੜੇ ਲੋਕ ਹਰੀਆਂ ਵਾਦੀਆਂ ਵਿਚ ਗਏ ਨੇ, ਉਹ ਵੀ ਇਸ ‘ਜੇ’ ਦੇ ਚੁਰਾਹੇ ਉਤੋਂ ਹੀ ਲੰਘ ਕੇ ਗਏ ਨੇ ਕੰਮੀ!— ਰੇਗਿਸਤਾਨ ਵੀ ਪੈਰਾਂ ਨਾਲ ਏਨਾ ਅਨਿਆਂ ਨਹੀਂ ਕਰਦਾ, ਜਿੰਨਾ……”
“ਮੈਨੂੰ ਪਤਾ ਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ । ਤੁਸੀਂ ਕਹਿਣਾ ਚਾਹੁੰਦੇ ਹੋ — ਮਨੁੱਖੀ ਪੈਰਾਂ ਨੂੰ ਇਸ ‘ਜੇ’ ਦੇ ਚੁਰਾਹੇ ਉੱਤੇ ਖੜਿਆਂ ਕਰ ਛੱਡਣਾ ਬਹੁਤਾ ਅਨਿਆਂ ਏਂ ।”
“ਹਾਂ ਇਹੋ ਗੱਲ, ਜਿਹੜੀ ਤੂੰ ਆਪ ਆਖ ਲਈ ਏ । ਮੈਂ ਤੈਨੂੰ ਇਹ ਨਹੀਂ ਆਖਦੀ ਕਿ ਤੂੰ, ਜ਼ਰੂਰ ਉਸੇ ਲੜਕੇ ਕੀ ਨਾਂ ਏ ਉਹਦਾ, ਪਾਲੀ ?”
“Ji ।”
“ਕਿ ਤੰ ਜ਼ਰੂਰ ਪਾਲੀ ਨਾਲ ਵਿਆਹ ਕਰ। ਉਹ ਹੋਵੇ – ਕੋਈ ਹੋਰ ਹੋਵੇ — ਜਿੱਥੇ ਤੇਰਾ ਮਨ ”
“ਮੇਰੇ ਮਨ ਨੇ….. ਮੇਰੇ ਮਨ ਨੇ ਸੁਪਨਿਆਂ ਤੋਂ ਸਿਵਾ ਕਦੀ ਕਿਸੇ ਨੂੰ ਏਸ ਨਜ਼ਰ ਨਾਲ ਵੇਖਿਆ ਹੀ ਨਹੀਂ । ਮੇਰੇ ਵਾਸਤੇ ਜਿਹਾ ਪਾਲੀ, ਜਿਹਾ ਕੋਈ ਹੋਰ -”
“ਆਹ ਵੇਖਿਆ ਈ ਨਾ ਮਨ ?— ਦੁਨੀਆਂ ਨੂੰ ਅੱਖਾਂ ਖੋਲ੍ਹ ਕੇ ਤੱਕਣੋਂ ਭਾਵੇਂ ਛੱਡ ਦੇਵੇ, ਪਰ ਅੱਖਾਂ ਮੀਟ ਕੇ ਸੁਪਨਿਆਂ ਨੂੰ ਤੱਕਣਾ ਨਹੀਂ ਛੱਡਦਾ…… ਸੁਪਨੇ ਤਾਂ ਕਾਗਜ਼ ਦੇ ਨਕਸ਼ੇ ਵਾਂਗ ਹੁੰਦੇ ਨੇ ਕੰਮੀ ! ਪਰ ਏਨ੍ਹਾਂ ਦੀ ਉਸਾਰੀ ਵਾਸਤੇ ਮਿੱਟੀ ਵਿਚ ਵੀ ਹੱਥ ਲਬੇੜਣੇ ਪੈਂਦੇ ਨੇ -”
ਕੰਮੀ ਨੇ ਮਾਂ ਦੀ ਗੱਲ ਸੁਣੀ ਤੇ ਫੇਰ ਹੱਸ ਕੇ ਆਪਣੀਆਂ ਚਿੱਟੀਆਂ ਕੁਲੀਆਂ ਤਲੀਆਂ ਵੱਲ ਵੇਖਿਆ। ਮਾਂ ਨੇ ਕੰਮੀ ਦੀਆਂ ਦੋਵੇਂ ਤਲੀਆਂ ਆਪਣੇ ਹੱਥਾਂ ਵਿਚ ਫੜੀਆਂ – ”ਏਨ੍ਹਾਂ ਉੱਤੇ ਮਹਿੰਦੀ ਲੱਗੇਗੀ, ਏਨ੍ਹਾ ਉੱਤੇ……”
“ਮਹਿੰਦੀ ਦਾ ਰੰਗ ਕਿੰਨੇ ਦਿਨ ਰਹੇਗਾ ਮਾਂ ?”
“ਕੰਮੀ !”
“ਮੈਂ ਕੀ ਕਰਾਂ ਮਾਂ । — ਮੈਨੂੰ ਆਪਣੀ ਮਾਂ ਦੇ ਹੱਥ ਨਹੀਂ ਭੁਲਦੇ ਸਾਰਾ ਸਾਰਾ ਦਿਨ ਉਹ ਝਾੜੂ ਦੇਂਦੀ, ਭਾਂਡੇ ਮਾਂਜਦੀ, ਕੱਪੜੇ ਧੋਂਦੀ – ਤੇ ਫੇਰ ‘ ਜਦੋਂ ਮੇਰਾ ਪਿਉ ਉਹਨੂੰ ਮਾਰਦਾ, ਉਨ੍ਹਾਂ ਹੀ ਹੱਥਾਂ ਨਾਲ ਉਹ ਆਪਣੇ ਪਿੰਡੇ ਨੂੰ ਸੇਕ ਕਰਦੀ, ਉਨ੍ਹਾਂ ਹੀ ਹੱਥਾਂ ਨਾਲ ਉਹ ਆਪਣੇ ਅੱਥਰੂ ਪੂੰਝਦੀ ਤੇ ਅਖ਼ੀਰ ਅਖ਼ੀਰ ਉਨ੍ਹਾਂ ਹੀ ਹੱਥਾਂ ਨਾਲ ਉਹ ਉਹਦਾ ਬੂਹਾ ਖੜਕਾਂਦੀ ਮਰ ਗਈ -”
“ਕੰਮੀ !- ਏਸ ਇੱਕ ਥਾਵੇਂ ਨਾ ਖਲੋ ਜਾ ! ਇਹ ‘ਜੇ’ ਦਾ ਚੁਰਾਹਿਆ टे-”
“ਹਾਂ ਮਾਂ !— ਮੈਨੂੰ ਅੱਜ ਦਾ ਸਾਰਾ ਸਬਕ ਯਾਦ ਏ ਇਹ ‘ਜੇ’ ਦਾ ਚੁਰਾਹਿਆ – ਇਹ ਟੈਲੀਫ਼ੋਨ ਦਾ ਨੰਬਰ – ਅੱਛਾ ! ਮੈਂ ਹੋਰ ਸਭ ਕੁਝ ਭੁਲ ਜਾਵਾਂਗੀ – ਇਹ ਸਬਕ ਯਾਦ ਰੱਖਾਂਗੀ……”
“ਮੈਂ ਤੇਰੇ ਪਿਤਾ ਜੀ ਨੂੰ ਕੀ ਲਿਖਾਂ ?-”
“ਜੋ ਕੁਝ ਤੁਹਾਡਾ ਜੀਅ ਕਰਦਾ ਏ ਲਿਖ ਦਿਉ ।”
“ਪਰ ਮੈਂ ਇਹ ਨਹੀਂ ਆਖਦੀ ਕੰਮੀ ਕਿ ਤੂੰ ਜ਼ਰੂਰ ਉਸੇ ਲੜਕੇ रुाल.
“ਜੇ ਤੁਸਾਂ ਇੱਕ ਸੰਤਰੀ ਵਾਂਗ ਮੈਨੂੰ ਇਸ ਚੁਰਾਹੇ ਤੋਂ ਉਠਾਣ ਲਈ ਡੰਡਾ ਫੜ ਹੀ ਲਿਆ ਏ ਤਾਂ ਫੇਰ ਭਾਵੇਂ ਕੋਈ ਸੜਕ ਹੋਵੇ—ਜਿਹੜੀ ਪਹਿਲੋਂ ਸਾਹਮਣੇ ਆ ਜਾਏ…” ਕੰਮੀ ਹੱਸ ਪਈ । ਮਾਂ ਨੂੰ ਜਾਪਿਆ ਕੰਮੀ ਦਾ ਹਾਸਾ ਇੱਕ ਬੱਦਲ ਵਾਂਗ ਸੀ, ਤੇ ਅੱਜ ਉਹ ਤਕਦੀਰ ਦਿਆਂ ਉੱਚਿਆਂ ਪਹਾੜਾਂ ਨਾਲ ਟਕਰਾਣ ਲਈ ਤਿਆਰ ਹੋ ਗਿਆ ਸੀ । ਮਾਂ ਨੇ ਸਹਿਮ ਕੇ ਕੰਮੀ ਵੱਲ ਵੇਖਿਆ, ਜਿਵੇਂ ਉਹ ਆਖਦੀ ਪਈ ਹੋਵੇ “ਹਾਏ ਰੱਬਾ ! ਕਿਤੇ ਇਹ ਹਾਸਾ ਕਣੀਉਂ ਕਣੀ ਨਾ ਹੋ ਜਾਵੇ -”
ਰੋਟੀ ਵੇਲਾ ਲੰਘ ਗਿਆ ਸੀ । ਸ਼ਾਮ ਦੀ ਚਾਹ ਦੇ ਆਹਰ ਵਿਚ ਅਜੇ ਥੋੜ੍ਹੀ ਜਹੀ ਦੇਰ ਸੀ । ਚੁਲ੍ਹੇ ਵਿਚ ਮੱਠਾ ਮੱਠਾ ਸੇਕ ਸੀ । ਕੰਮੀ ਤੇ ਉਹਦੀਆਂ ਤਿੰਨ ਸਾਥੀ ਉਸਤਾਨੀਆਂ ਉਸ ਮੱਠੇ ਸੇਕ ਉੱਤੇ ਮਕਈ ਦੀਆਂ ਛੱਲੀਆਂ ਭੁੰਨਣ ਲੱਗ ਪਈਆਂ ।
“ਬਾਹਰ ਬੀਬੀ ਕੋਈ ਤੁਹਾਡਾ ਮਹਿਮਾਨ ਆਇਆ ਏ ।” ਸਕੂਲ-ਦਾਸੀ ਨੇ ਆਣ ਕੇ ਆਖਿਆ ।
ਚਾਰੇ ਜਣੀਆਂ ਉਹਦੇ ਵਲ ਤੱਕੀਆਂ । ਪਰ ਉਹ ਸਿਰਫ਼ ਕੰਮੀ ਵਲ ਵੇਖਦੀ ਪਈ ਸੀ ।
“ਕਮਲ ਬੀਬੀ ਨੂੰ ਪੁਛਦਾ ਏ” ਦਾਸੀ ਨੇ ਵੇਰਵੇ ਨਾਲ ਆਖਿਆ।
“ਮੇਰਾ ਮਹਿਮਾਨ ? ਮੇਰਾ ਕਿਹੜਾ ਮਹਿਮਾਨ ਆਇਆ ਏ ?”
“ਤੇਰੇ ਪਿਤਾ ਜੀ ਹੋਣਗੇ ਕੰਮੀ ?” ਕੋਲੋਂ ਇਕ ਜਣੀ ਨੇ ਆਖਿਆ ।
“ਨਹੀਂ ਬੀਬੀ, ਇਹ ਤਾਂ ਕੋਈ ਜਵਾਨ ਜਿਹਾ ਏ ।” ਦਾਸੀ ਨੇ ਆਖਿਆ।
“ਪਿੰਡ ਦਾ ਹੀ ਕੋਈ ਬੰਦਾ ਏ ?” ਕੰਮੀ ਨੇ ਪੁਛਿਆ।
“ਨਾ ਬੀਬੀ ! ਸ਼ਹਿਰ ਦਾ ਏ । ਹੱਥ ਵਿਚ ਸੂਟ ਕੇਸ ਵੀ ਏ” ਦਾਸੀ ਨੇ ਫੇਰ ਆਖਿਆ ।
“ਅਹਿ ਲੈ ਫੜ ਇਕ ਛੱਲੀ ਲੈ ਜਾ, ਕਹੁ ਸੁ ਬਾਹਰ ਬਹਿ ਕੇ ਛੱਲੀ ਖਾਵੇ । ਹੁਣੇ ਆਉਂਦੀ ਏ ਕਮਲ ਬੀਬੀ !” ਇਕ ਜਣੀ ਨੇ ਕੋਲਿਆਂ ਉਤੋਂ ਛੱਲੀ ਚੁਕ ਕੇ ਹੱਥ ਨਾਲ ਉਹਦੀ ਸਵਾਹ ਲਾਹੀ, ਤੇ ਸਾਰੀਆਂ ਜਣੀਆਂ ਦਾ ਹਾਸਾ ਨਿਕਲ ਗਿਆ ।
“ਜਿਹੜਾ ਵੀ ਹੈ, ਉਹਨੂੰ ਮਹਿਮਾਨ-ਘਰ ਵਿਚ ਲੈ ਜਾ, ਮੈਂ ਹੁਣੇ ਔਨੀ ਆਂ ।” ਕੰਮੀ ਨੇ ਆਖਿਆ।
ਸਕੂਲ ਤੇ ਹੋਸਟਲ ਦੇ ਨਾਲ ਲਗਦਾ ਇਕ ਮਹਿਮਾਨ-ਘਰ ਵੀ ਸੀ । ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਛੱਡਣ ਜਾਂ ਲੈਣ ਆਉਂਦੇ ਸਨ, ਉਨ੍ਹਾਂ ਨੂੰ ਇਕ ਰਾਤ ਏਸ ਪਿੰਡ ਜ਼ਰੂਰ ਰਹਿਣਾ ਪੈਂਦਾ ਸੀ, ਕਿਉਂਕਿ ਤਰਕਾਲਾਂ ਨੂੰ ਵਾਪਸੀ ਵਾਸਤੇ ਇਥੋਂ ਗੱਡੀ ਨਹੀਂ ਸੀ ਮਿਲਦੀ । ਸਟਾਫ਼-ਕੁੜੀਆਂ ਦਾ ਵੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ, ਇਸੇ ਮਹਿਮਾਨ-ਘਰ ਵਿਚ ਠਹਿਰਦਾ ਸੀ ।
“ਮੈਨੂੰ ਭਲਾ ਕੌਣ ਮਿਲਣ ਆ ਗਿਆ ?” ਕੰਮੀ ਨੇ ਆਪਣੀ ਛੱਲੀ ਨਾਲੋਂ ਕੁਝ ਦਾਣੇ ਭੋਰ ਕੇ ਬਾਕੀ ਦੀ ਰਹਿੰਦੀ ਆਪਣੀ ਇਕ ਸਾਥਣ ਨੂੰ ਫੜਾ ਦਿਤੀ ।
“ਚਲ ਵੇਖ ਲਈਂ ਨਾ ਜਾ ਕੇ, ਛੱਲੀ ਤੇ ਸੁਆਦ ਨਾਲ ਖਾ ਲੈ । ਲੂਣ ਲਾ ਦਿਆਂ ਥੋੜਾ ਜਿਹਾ ?” ਤੇ ਉਹਨੇ ਕੰਮੀ ਨੂੰ ਛੱਲੀ ਮੁੜ ਕੇ ਫੜਾ ਦਿਤੀ ।
ਕੁਝ ਚਿਰ ਪਿਛੋਂ ਕੰਮੀ ਜਦੋਂ ਮਹਿਮਾਨ-ਘਰ ਵਿਚ ਆਈ, ਸਾਹਮਣੇ ਸਤਪਾਲ ਬੈਠਾ ਹੋਇਆ ਸੀ
“ਤੁਸੀਂ ?” ਬੜੇ ਵਰ੍ਹਿਆਂ ਪਿਛੋਂ ਕੰਮੀ ਨੇ ਸਤਪਾਲ ਨੂੰ ਵੇਖਿਆ ਸੀ, ਪਰ ਉਹਨੂੰ ਪਛਾਨਣ ਵਿਚ ਔਖ ਨਾ ਹੋਇਆ।
ਸਤਪਾਲ ਨੇ ਕੋਈ ਜਵਾਬ ਨਾ ਦਿਤਾ, •ਸਿਰਫ਼ ਕੰਮੀ ਵਲ ਵੇਖਿਆ । ਉਹਦੀ ਨਜ਼ਰ ਜਿਵੇਂ ਕੰਮੀ ਦਾ ਨਾਂ ਲੈ ਕੇ ਕੰਮੀ ਨੂੰ ਬੁਲਾਂਦੀ ਪਈ ਸੀ ।
ਏਸ ਚੁਪ ਆਵਾਜ਼ ਵਿਚ ਜਿਵੇਂ ਇਕ ਰਿਸ਼ਤੇ ਦਾ ਦਾਅਵਾ ਸੀ, ਇਕ ਮਰਦਾਨਾ ਹੱਕ ਸੀ । ਕੰਮੀ ਨੂੰ ਜਾਪਿਆ ਹੁਣੇ ਉਹਦੇ ਅੰਦਰੋਂ ਕੁਝ ਬਾਗ਼ੀ ਹੋ ਜਾਵੇਗਾ । ਉਹ ਸਤਪਾਲ ਨਾਂ ਦੇ ਇਸ ਬੰਦੇ ਨਾਲ ਖਹੁਰੀ ਹੋ ਜਾਵੇਗੀ । ਉਹ ਖ਼ੌਰੇ-ਖੌਰੇ ਕੀ ਕਹਿ ਬਹੇਗੀ ।
ਤੇ ਕੰਮੀ ਨੇ ਸਤਪਾਲ ਦੇ ਮੂੰਹ ਵਲ ਵੇਖਿਆ। ਉਹਦੇ ਮੂੰਹੋਂ ਕੋਈ ਖਹੁਰਾ ਬੋਲ ਨਾ ਨਿਕਲਿਆ । ਉਹਦੇ ਅੰਦਰ ਕੁਝ ਵੀ ਬਾਗ਼ੀ ਨਾ ਹੋਇਆ।
ਹੈਰਾਨ ਜਹੀ ਹੋ ਕੇ ਕੰਮੀ ਨੇ ਸਿਰ ਨੀਵਾਂ ਪਾ ਲਿਆ। “ਜੇ ਬੇਗਾਨਗੀ ਨਹੀਂ ਤਾਂ ਅਪਣੱਤ ਹੀ ਸਹੀ” ਕੰਮੀ ਨੇ ਆਪਣੇ ਆਪ ਨੂੰ ਆਖਿਆ ਤੇ ਫੇਰ ਇਕ ਵਾਰ ਅੱਖੀਆਂ ਚੁੱਕ ਕੇ ਸਤਪਾਲ ਦੇ ਮੂੰਹ ਵਲ ਵੇਖਿਆ।
ਕੰਮੀ ਦੇ ਅੰਦਰੋਂ ਕੁਝ ਨਾ ਉਮਲਿਆ। ਕੋਈ ਹਰਫ਼ ਉਹਦੇ ਹੋਠਾਂ ਵਿਚੋਂ ਨਾ ਨਿਕਲਿਆ । ਕੰਮੀ ਨੇ ਫੇਰ ਹੈਰਾਨ ਹੋ ਕੇ ਸਿਰ ਨੀਵਾਂ ਪਾ ਲਿਆ। “ਨਾ ਬੇਗਾਨਗੀ, ਨਾ ਅਪਣੱਤ, ਇਹ ਮੇਰਾ ਮਨ ਕਿਹੋ ਜਿਹਾ ਏ ?” ਕੰਮੀ ਨੇ ਆਪਣੇ ਆਪ ਨੂੰ ਆਖਿਆ ।
“ਆਉਣ ਤੋਂ ਪਹਿਲਾਂ ਮੈਨੂੰ ਖ਼ਤ ਲਿਖਣਾ ਚਾਹੀਦਾ ਸੀ, ਪਰ—” ਸਤਪਾਲ ਨੇ ਆਖਿਆ ।
“ਕੋਈ ਗੱਲ ਨਹੀਂ” ਕੰਮੀ ਨੇ ਸਤਪਾਲ ਨੂੰ ਬਹੁਤੀ ਝਿਜਕ ਤੋਂ ਬਚਾ ਲਿਆ । ਤੇ ਫੇਰ ਆਖਿਆ “ਚਾਹ ਭਿਜਵਾ ਦਿਆਂ ? ਸਫ਼ਰ ਦਾ ਥਕੇਵਾਂ ਹੋਵੇਗਾ ।”
ਕੰਮੀ ਨੇ ਚਾਹ ਭਿਜਵਾਈ । ਸਤਪਾਲ ਨੇ ਚਾਹ ਪੀਤੀ, ਕੋਈ ਦੋ ਘੰਟੇ ਆਰਾਮ ਕੀਤਾ । ਸ਼ਾਮ ਨੂੰ ਛੇ ਵਜੇ ਜਦੋਂ ਕੰਮੀ ਮੁੜ ਕੇ ਸਤਪਾਲ ਕੋਲ ਆਈ :
“ਇਹ ਤੁਹਾਡਾ ਸਕੂਲ ਬੜਾ ਹੀ ਸੋਹਣਾ ਏਂ !” ਸਤਪਾਲ ਨੇ ਆਖਿਆ।
“ਤੁਸਾਂ ਅੰਦਰਲੇ ਕਮਰੇ ਵੇਖੇ ਨੇ ?”
“ਨਹੀਂ ਮੈਂ ਅੰਦਰ ਤਾਂ ਨਹੀਂ ਗਿਆ, ਪਰ ਬਾਹਰੋਂ ਹੀ ਦਿਸਦਾ ਪਿਆ ਏ । ਇਹ ਸਾਰਾ ਆਲਾ ਦੁਆਲਾ । ਸਫਰ ਜ਼ਰੂਰ ਲੰਬਾ ਏ । ਸਟੇਸ਼ਨ ਤੋਂ ਉਤਰ ਕੇ ਇਥੇ ਪਹੁੰਚਣਾ ਵੀ ਜਰਾ ਔਖਾ ਏ, ਪਰ ਏਥੇ ਆਣ ਕੇ……”
“ਪੜ੍ਹਾਈ ਤੇ ਹੋਸਟਲ ਦਾ ਇੰਤਜ਼ਾਮ ਵੀ ਬੜਾ ਚੰਗਾ ਏ । ਤੁਸੀਂ ਮਾਂ– ਮੇਰਾ ਮਤਲਬ ਏ ਪ੍ਰਿੰਸੀਪਲ ਨੂੰ ਮਿਲੇ ਓ ?”
“ਪ੍ਰਿੰਸੀਪਲ ਨੂੰ ਉਦੋਂ ਮਿਲਾਂਗਾ, ਜਦੋਂ ਏਥੇ ਕਿਸੇ ਨੂੰ ਦਾਖ਼ਲ ਕਰਵਾਣ ਆਵਾਂਗਾ ।” ਸਤਪਾਲ ਹੱਸ ਪਿਆ।
“ਨਹੀਂ, ਮੇਰਾ ਮਤਲਬ ਸੀ, ਸਾਡੀ ਪ੍ਰਿੰਸੀਪਲ ਉਹ ਬਹੁਤ ਚੰਗੇ ਨੇ।” ਕੰਮੀ ਨੂੰ ਵੀ ਹਾਸਾ ਆ ਗਿਆ ।
“ਉਨ੍ਹਾਂ ਦਾ ਸਟਾਫ਼ ਚੰਗਾ ਏ, ਉਹ ਵੀ ਜ਼ਰੂਰ ਚੰਗੇ ਹੋਣਗੇ ।” ਸਤਪਾਲ ਨੇ ਉਸੇ ਹਸਦੇ ਅੰਦਾਜ਼ ਵਿਚ ਆਖਿਆ।
“ਸਟਾਫ਼ ਦਾ ਪਤਾ ਏਨੀ ਛੇਤੀ ਲੱਗ ਗਿਆ ?”
“ਸਾਰੇ ਸਟਾਫ਼ ਦਾ ਤਾਂ ਨਹੀਂ, ਪਰ ਇਕ ਬੰਦੇ ਦਾ” ਸਤਪਾਲ ਨੇ ਅਗੇ ਤੋਂ ਬਹੁਤੀ ਅਪਣੱਤ ਨਾਲ ਕਿਹਾ ।
ਕੰਮੀ ਕੁਝ ਚਿਰ ਚੁਪ ਰਹੀ । ਫੇਰ ਆਖਣ ਲੱਗੀ, ‘ਚਲੋ ਤੁਹਾਨੂੰ ਪ੍ਰਿੰਸੀਪਲ ਨਾਲ ਮਿਲਾਵਾਂ ।” “ਚਲ”
ਪ੍ਰਿੰਸੀਪਲ ਦੀ ਕਾਟਜ ਬੜੀ ਨਵੇਕਲੀ ਥਾਂ ਉੱਤੇ ਸੀ। ਮਹਿਮਾਨ-ਘਰ ਤੋਂ ਨਿਕਲ ਕੇ ਸਾਰੀ ਸਕੂਲ ਇਮਾਰਤ ਤੇ ਸਟਾਫ਼ ਕਵਾਟਰਾਂ ਨੂੰ ਲੰਘਦਿਆਂ ਕੋਈ ਇਕ ਖੇਤ ਦੀ ਵਾਟ ਹੋਰ ਲੰਘਣੀ ਪੈਂਦੀ ਸੀ ।
ਹੌਲੀ ਹੌਲੀ ਤੁਰਦਿਆਂ, ਸਕੂਲ ਦੀਆਂ, ਪਿੰਡ ਦੀਆਂ, ਮੌਸਮ ਦੀਆਂ ਨਿਕੀਆਂ ਨਿਕੀਆਂ ਗੱਲਾਂ ਕਰਦਿਆਂ ਸਤਪਾਲ ਨੇ ਅਚਾਨਕ ਪੁਛਿਆ –
“ਪ੍ਰਿੰਸੀਪਲ ਨਾਲ ਮੈਨੂੰ ਕੀ ਆਖ ਕੇ ਮਿਲਾਓਗੇ ?’
“ਕੀ ਮਤਲਬ ?” ਕੰਮੀ ਕੁਝ ਗ੍ਰਹਿ ਗਈ।
“ਮੇਰਾ ਮਤਲਬ ਏ, ਕੀ ਆਖੋਗੇ, ਇਹ ਕੋਣ ਏਂ ?” ਸਤਪਾਲ ਦੇ ਸਵਾਲ ਵਿਚ ਇਕ ਸ਼ੋਖੀ ਸੀ ।
“… ਤੁਹਾਡਾ ਨਾਂ ਮੈਨੂੰ ਆਉਂਦਾ ਏ ।” ਕੰਮੀ ਨੇ ਉਸ ਸ਼ੋਖ ਜਹੇ ਸਵਾਲ ਦਾ ਬੜਾ ਸਾਦਾ ਜਵਾਬ ਦਿਤਾ।
“ਤੇ ਬਸ ਨਾਂ ਨਾਲ ਹੀ ਚਲ ਜਾਏਗਾ ?” ਸਤਪਾਲ ਨੇ ਉਸ ਸਵਾਲ ਨੂੰ ਮੁਕਣ ਨਾ ਦਿਤਾ ।
“ਹਾਂ ।” ਕੰਮੀ ਨੇ ਸਿਰਫ਼ ਏਨਾ ਆਖਿਆ ।
“ਉਹ ਮੇਰਾ ਨਾਂ ਅਗੇ ਜਾਣਦੇ ਨੇ ?” ਸਤਪਾਲ ਨੇ ਜ਼ਰਾ ਠਹਿਰ ਕੇ ਫੇਰ ਉਸੇ ਸਵਾਲ ਦੀ ਇਕ ਕੰਨੀ ਫੜ ਲਈ।
“ਸ਼ਾਇਦ ।”
“ਕਿਸ ਤਰ੍ਹਾਂ ?”
ਇਥੇ ਆਣ ਕੇ ਕੰਮੀ ਚੁਪ ਹੋ ਗਈ।
“ਪਿਤਾ ਜੀ ਨੇ ਸ਼ਾਇਦ ਉਨ੍ਹਾਂ ਨੂੰ ਕੋਈ ਖ਼ਤ ਲਿਖਿਆ ਸੀ ।” ਸਤਪਾਲ ਨੇ ਆਪ ਹੀ ਆਖਿਆ ।
ਕੰਮੀ ਨੇ ਫੇਰ ਵੀ ਕੁਝ ਨਾ ਕਿਹਾ।
“ਉਨ੍ਹਾਂ ਨੇ ਪਿਤਾ ਜੀ ਨੂੰ ਜਵਾਬ ਵੀ ਦਿਤਾ ਸੀ ।” ਸਤਪਾਲ ਨੇ ਹੀ ਫੇਰ ਆਖਿਆ । ਕੰਮੀ ਨੇ ਅਜੇ ਵੀ ਆਖਿਆ ਕੁਝ ਨਾ, ਪਰ ਇਕ ਵਾਰ ਸਤਪਾਲ ਦੇ ਮੂੰਹ ਵਲ ਵੇਖਿਆ ।
“ਤੁਸਾਂ ਪਿਤਾ ਜੀ ਨੂੰ ਉਨ੍ਹਾਂ ਦੇ ਖ਼ਤ ਦਾ ਜਵਾਬ ਨਹੀਂ ਦਿਤਾ ?”
ਹੁਣ ਕੰਮੀ ਨੂੰ ਗੱਲ ਕਰਨੀ ਪਈ । ਆਖਣ ਲੱਗੀ-“ਮੈਂ ? ਮੈਂ ਲਿਖਣਾ ਸੀ ਉਨ੍ਹਾਂ ਨੂੰ ਖ਼ਤ, ਉਂਜ ਹੀ ਦੇਰ ਹੋ ਗਈ ।”
“ਉਹ ਇਥੇ ਆਉਣ ਲਗੇ ਸਨ ।”
“ਉਹ ? ਕਿਉਂ ?”
“ਆਪਣੇ ਖ਼ਤ ਦਾ ਜਵਾਬ ਲੈਣ ਲਈ ।–ਮੈਂ ਉਨ੍ਹਾਂ ਨੂੰ ਆਖਿਆ ਤੁਸੀਂ ਨਾ ਜਾਉ, ਮੈਂ ਜਾ ਕੇ ਖ਼ਤ ਦਾ ਜਵਾਬ ਲੈ ਔਨਾ ਵਾਂ–” ਤੇ ਫੇਰ ਸਤਪਾਲ ਤੁਰਦਾ ਤੁਰਦਾ ਖਲੋ ਗਿਆ।
ਕੰਮੀ ਨੂੰ ਵੀ ਖਲੋਣਾ ਪਿਆ । ਉਹ ਮੁਸਕਰਾਈ-“ਤਾਂ ਤੁਸੀਂ ਚਿੱਠੀ ਰਸਾਣ ਦਾ ਕੰਮ ਕਰੋਗੇ ।”
“ਹਾਂ ।” ਪਹਿਲੋਂ ਸਤਪਾਲ ਨੇ ਸਿਰਫ਼ ਏਨਾ ਹੀ ਆਖਿਆ ਫੇਰ ਅਗੋਂ ਆਖ ਦਿਤਾ-“ਉਹ ਵੀ ਚਿੱਠੀ ਤਾਂ ਚਿੱਠੀ-ਰਸਾਣ ਹੀ ਲਿਜਾਂਦਾ ਏ, ਜਿਹਦੇ ਵਿਚ ਉਹਦੀ ਆਪਣੀ ਕਿਸਮਤ ਲਿਖੀ ਹੋਈ ਹੁੰਦੀ ਏ।”
ਕੰਮੀ ਨੇ ਸਿਰ ਨੀਵਾਂ ਪਾ ਲਿਆ।
“ਆਉ ਚਲੀਏ !” ਕੰਮੀ ਨੇ ਹੋਲੀ ਜਹੀ ਆਖਿਆ ।
“ਨਹੀਂ ।” ਤੇ ਸਤਪਾਲ ਨੇ ਪੋਲੀ ਜਹੀ ਕੰਮੀ ਦਾ ਹੱਥ ਫੜ ਲਿਆ। “ਪਹਿਲੋਂ ਉਸ ਖ਼ਤ ਦਾ ਜਵਾਬ ਸੁਣ ਲਵਾਂ ।”
ਕੰਮੀ ਨੇ ਹੱਥ ਛੁਡਾਇਆ ਨਾ, ਪਰ ਆਖਿਆ- “ਚਿੱਠੀ-ਰਸਾਣ ਕਿਸੇ ਦਾ ਖ਼ਤ ਰਾਹ ਵਿਚ ਹੀ ਪੜ੍ਹ ਲੈਂਦੇ ਨੇ ?”
“ਹਾਂ, ਜਿਨ੍ਹਾਂ ਖ਼ਤਾਂ ਵਿਚ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੋਵੇ ।” ਕੰਮੀ ਦਾ ਹੱਥ ਅਜੇ ਵੀ ਸਤਪਾਲ ਦੇ ਹੱਥ ਵਿਚ ਸੀ।
ਜਿਹੜੀ ਹੈਰਾਨੀ ਕੰਮੀ ਨੂੰ ਦੁਪਹਿਰਾਂ ਵੇਲੇ ਹੋਈ ਸੀ । ਉਹੀ ਹੈਰਾਨੀ ਉਸ ਨੂੰ ਹੁਣ ਤਰਕਾਲਾਂ ਵੇਲੇ ਹੋਈ । ਉਹਨੇ ਸਤਪਾਲ ਦੇ ਮੂੰਹ ਵੱਲ ਵੇਖਿਆ ਨਾ ਉਹਦੇ ਅੰਦਰ ਕੋਈ ਬੇਗਾਨਗੀ ਆਈ, ਨਾ ਕੋਈ ਅਪਣੱਤ । ਤੇ ਉਹਨੇ ਮੂੰਹ ਨੀਵਾਂ ਕਰ ਕੇ ਇੱਕ ਮਾੜਾ ਜਿਹਾ ਹਉਕਾ ਲਿਆ।
“ਕਮਲ ਤੂੰ ਖ਼ੁਸ਼ ਨਹੀਂ ?” ਸਤਪਾਲ ਨੇ ਇਸ ਪਤਲੇ ਪਤਲੇ ਹਨੇਰੇ ਵਿਚ ਕੰਮੀ ਦਾ ਹਉਕਾ ਵੇਖ ਲਿਆ ਸੀ।
ਕੰਮੀ ਨੂੰ ਆਪਣੀ ਉਦਾਸੀ ਉਸ ਲਫ਼ਜ਼ ਵਾਂਗ ਜਾਪੀ, ਜਿਹਦੇ ਉਹਨੂੰ ਮਾਅਨੇ ਨਾ ਆਉਂਦੇ ਹੋਣ ਇਸ ਲਈ ਉਹ ਸ਼ਰਮਿੰਦੀ ਜਹੀ ਹੁੰਦੀ ਮੁਸਕਰਾ ਪਈ — ‘”ਨਹੀਂ ਮੈਂ ਉਦਾਸ ਤੇ ਨਹੀਂ।”
“ਮੈਨੂੰ ਪਤਾ ਏ ਅਜੇ ਮੇਰੀ ਨੋਕਰੀ ਕੋਈ ਬਹੁਤੀ ਚੰਗੀ ਨਹੀਂ—”
“ਇਹ ਗੱਲ ਨਹੀਂ -” ਕੰਮੀ ਨੇ ਛੇਤੀ ਨਾਲ ਆਖਿਆ, “ਸਿਰਫ਼ ਇਹ ਥਾਂ ਮੈਨੂੰ ਬੜੀ ਚੰਗੀ ਲਗਦੀ ਏ -” ਤੇ ਕੰਮੀ ਨੇ ਖੇਤਾਂ ਦੇ ਪਾਰਲੇ ਸਿਰੇ ਉੱਚੇ ਪਹਾੜਾਂ ਵੱਲ ਤੱਕਿਆ । ਤੇ ਫੇਰ ਮਨ ਦੀ ਸਾਰੀ ਉਦਾਸੀ ਨੂੰ ਇੱਕ ਮੁਸਕਰਾਹਟ ਦੇ ਕੋਲ ਵਿਚ ਪਾ ਕੇ ਘੁੱਟ ਘੁੱਟ ਪੀਣ ਲੱਗ ਪਈ ।
ਆਖ਼ਰ ਪਹਾੜੀ ਗੀਤਾਂ ਦੀ ਰੁਣ ਝੁਣ ਵਿਚ ਕੰਮੀ ਤੇ ਪਾਲ ਦਾ ਵਿਆਹ ਹੋ ਗਿਆ ।
ਪਹਿਲਾਂ ਇਹ ਗੱਲ ਨਾ ਕੰਮੀ ਦੇ ਪਿਤਾ ਨੂੰ ਮਨਜ਼ੂਰ ਸੀ ਤੇ ਨਾ ਪਾਲ ਦੇ ਪਿਤਾ ਨੂੰ । ਪਾਲ ਦਾ ਪਿਉ ਆਪਣੇ ਪਿੰਡੋਂ ਚੰਗੀ ਵੱਡੀ ਜੰਞ ਲਿਆਉਣੀ ਚਾਹੁੰਦਾ ਸੀ, ਤੇ ਏਨੀ ਵੱਡੀ ਜੰਞ ਦਾ ਏਨੀ ਦੂਰ, ਉਹ ਵੀ ਏਨੇ ਪਸਿੱਤੇ ਪਿੰਡ ਵਿਚ ਸਵਾਗਤ ਸੌਖਾ ਨਹੀਂ ਸੀ । ਤੇ ਕੰਮੀ ਦੇ ਪਿਤਾ ਦਾ ਉਜ਼ਰ ਸੀ ਲੋਕ ਕੀ ਆਖਣਗੇ ਆਪਣਾ ਸ਼ਹਿਰ ਛੱਡ ਕੇ, ਚੰਗਾ ਭਲਾ ਆਪਣਾ ਘਰ ਛੱਡ ਕੇ, ਚੋਰੀ-ਛੱਪੀ ਕਿਸੇ ਪਿੰਡ ਵਿਚ ਜਾ ਕੇ ਵਿਆਹ ਕਰ ਛੱਡਿਆ ਖੌਰੇ ਵਿਚੋਂ ਕੀ ਗੱਲ ਸੀ ?”
ਪਰ ਕੰਮੀ ਦੇ ਮਨ ਵਿਚ ਇੱਕ ਚੀਸ ਪੈਂਦੀ ਸੀ, “ਮੇਰੇ ਪਿਉ ਦਾ ਜਿਹੜਾ ਘਰ ਮੇਰੀ ਮਾਂ ਦੀ ਠਾਹਰ ਨਾ ਬਣ ਸੱਕਿਆ, ਉਹ ਘਰ ਮੇਰਾ ਕਾਜ ਅਰੰਭੇਗਾ ? ਮੇਰੀ ਮਾਂ ਅਣ ਆਈ ਮੌਤੇ ਮਰ ਗਈ । ਆਈ ਮੌਤੇ ਤਾਂ ਸਭ ਕੋਈ ਮਰਦਾ ਹੈ । ਜਿਹੜੇ ਘਰੋਂ ਮੇਰੀ ਮਾਂ ਦੀ ਅਰਥੀ ਨਿਕਲੀ, ਕੀ ਉਸ ਘਰੋਂ ਮੇਰੀ ਡੋਲੀ ਨਿਕਲੇਗੀ ?” ਜਿਸ ਦਿਨ ਕੰਮੀ ਦੀ ਮਾਂ ਮੋਈ ਸੀ, ਕੰਮੀ ਨੂੰ ਉਸ ਘਰ ਦੀ ਇੱਕ ਇੱਕ ਇੱਟ ਆਪਣੇ ਪਿੰਡੇ ਵਿਚ ਚੁੱਭਣ ਲੱਗ ਪਈ ਸੀ । ਮਸਾਂ ਅਜੇ ਮਾਂ ਦਾ ਤੇਰ੍ਹਵਾਂ ਹੋਇਆ ਸੀ, ਜਦੋਂ ਉਹ ਘਰ ਛੱਡ ਕੇ ਹੋਸਟਲ ਵਿਚ ਰਹਿਣ ਲੱਗ ਪਈ ਸੀ । ਕੰਮੀ ਦੇ ਮਨ ਦੀ ਇਹ ਪੀੜ ਉਹਦੀ ਪ੍ਰਿੰਸੀਪਲ-ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜਾਣਦਾ । ਇਸ ਲਈ ਉਸੇ ਨੇ ਕੰਮੀ ਦੇ ਇਸ ਦੁੱਖ ਨੂੰ ਉਹਲਾ ਦਿੱਤਾ । ਪਾਲ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਆਖਿਆ — “ਕੰਮੀ ਮੇਰੇ ਢਿੱਡ ਦੀ ਜਾਈ ਹੋਈ ਨਹੀਂ, ਪਰ ਕੰਮੀ ਮੇਰੀ ਆਤਮਾ ਦੀ ਧੀ ਏ । ਇਹ ਮੇਰਾ ਘਰ — ਉਸੇ ਦਾ ਘਰ ਏ । ਮੇਰਾ ਜੀਅ ਕਰਦਾ ਏ ਕੰਮੀ ਦੀ ਡੋਲੀ ਮੇਰੇ ਘਰੋਂ ਜਾਏ । ਤੁਹਾਨੂੰ ਲੋਕਾਂ ਨੂੰ ਕੁਝ ਔਖ ਤਾਂ ਹੋਵੇਗਾ, ਪਰ ਜੇ ਤੁਸੀਂ ਇਸ ਰਸਮ ਨੂੰ ਸੌਖਿਆਂ ਕਰ ਦਿਉ —”
ਪਾਲ ਨੇ ਆਪਣੇ ਪਿਤਾ ਨੂੰ ਵੀ ਤੇ ਕੰਮੀ ਦੇ ਪਿਤਾ ਨੂੰ ਵੀ ਮਨਾਣ ਦੀ ਹਾਮੀ ਭਰੀ ।
ਬਹੁਤੇ ਦਿਨਾਂ ਦੀ ਵਿੱਥ ਨਾ ਪਈ । ਕੰਮੀ ਨੇ ਪਠਾਣਕੋਟ ਜਾ ਕੇ ਆਪਣੀ ਲੋੜ ਦੀਆਂ ਕੁਝ ਚੀਜ਼ਾਂ ਖ਼ਰੀਦ ਲਈਆਂ । ਪਾਲ ਨੇ ਪਿਤਾ ਨੂੰ ਮਨਾ ਲਿਆ ਕਿ ਤੁਸੀ ਜੰਞ ਦੇ ਲੋਕ ਸਿਰਫ ਸੱਤ ਜਣੇ ਹੋਵੋਗੇ । ਤੇ ਜਿਹੜਾ ਦਿਨ ਪੱਕਾ ਕੀਤਾ, ਕੰਮੀ ਦਾ ਪਿਤਾ ਉਸ ਤੋਂ ਕੁਝ ਦਿਨ ਅਗੇਤਰਾ ਉੱਥੇ ਆ ਗਿਆ ।
ਤੇ ਪਹਾੜੀ ਗੀਤਾਂ ਦੀ ਤਾਜ਼ੀ ਰੁਣ ਝੁਣ ਵਿਚ ਕੰਮੀ ਤੇ ਪਾਲੀ ਦਾ ਵਿਆਹ ਹੋ ਗਿਆ ।
ਨਿੱਕੀਆਂ ਨਿੱਕੀਆਂ ਰੀਤਾਂ, ਨਿੱਕੀਆਂ ਨਿੱਕੀਆਂ ਰਸਮਾਂ – ਕੁਝ ਕੰਮੀ ਦੇ ਪਿਤਾ ਨੇ ਸੁਝਾਈਆਂ, ਕੁਝ ਪਾਲ ਦੇ ਪਿਤਾ ਨੇ, ਤੇ ਉਨ੍ਹਾਂ ਵਿਚ ਕੁਝ ਉਸ ਪਿੰਡ ਦੀਆਂ ਹਮਸਾਈਆਂ ਪਹਾੜਨਾਂ ਨੇ ਆਪਣੀਆਂ ਵੀ ਰਲਾ ਦਿੱਤੀਆਂ । ਕੰਮੀ ਸਭ ਕੁਝ ਵੇਖਦੀ ਰਹੀ, ਇੰਜ, ਜਿਵੇਂ ਪੁਤਲੀਆਂ ਦਾ ਤਮਾਸ਼ਾ ਵੇਖਦੀ ਹੋਵੇ ! ਪਰ ਜਿਸ ਨਿਖੇੜੇ ਵੇਲੇ ਕੰਮੀ ਆਪਣੀ ਪ੍ਰਿੰਸੀਪਲ-ਮਾਂ ਦੇ ਗਲ ਮਿਲੀ, ਇਹ ਤਮਾਸ਼ਾ, ਤਮਾਸ਼ਾ ਨਾ ਰਿਹਾ। ਗਲੋਂ ਲਹਿੰਦੀ ਕੰਮੀ ਨੂੰ ਜਾਪਿਆ “ਇਹ ਵਿਛੋੜਾ ਹੁਣ ਏਸ ਤਮਾਸ਼ੇ ਦੀ ਕੀਮਤ ਦੇਣੀ ਪਵੇਗੀ !”
ਗੱਡੀ ਦਾ ਸਿਗਨਲ ਕੰਮੀ ਦਾ ਰਾਹ ਨਿਖੇੜਦਾ ਪਿਆ ਸੀ । ਕੰਮੀ ਨੇ ਫੇਰ ਇੱਕ ਵਾਰੀ ਮਾਂ ਦੇ ਮੋਢੇ ਉੱਤੇ ਸਿਰ ਰੱਖਿਆ। ਕੰਮੀ ਨੇ ਤੇ ਉਹਦੀ ਮਾਂ ਨੇ ਆਪਣੀਆਂ ਅੱਖਾਂ ਵਿਚ ਇਹੋ ਜਹੀ ਤੇਹ ਪਾ ਕੇ ਇਕ ਦੂਸਰੀ ਵੱਲ ਵੇਖਿਆ- ਜਿਵੇਂ ਇੱਕ ਦੂਸਰੀ ਵਿਚ ਦੋਹਾਂ ਦੀ ਪੂਰਤੀ ਹੁੰਦੀ ਹੋਵੇ !— ਮਾਂ ਸ਼ਾਇਦ ਸੋਚ ਰਹੀ ਸੀ ਕਿ ਅੱਜ ਉਹਦਾ ਕੁਝ ਹਿੱਸਾ ਕੰਮੀ ਦੇ ਰੂਪ ਵਿਚ ਜ਼ਿੰਦਗੀ ਨੂੰ ਚੱਖਣ ਵਾਸਤੇ ਕਿਤੇ ਦੂਰ ਜਾ ਰਿਹਾ ਸੀ ।—ਤੇ ਕੰਮੀ ਸ਼ਾਇਦ ਸੋਚ ਰਹੀ ਸੀ ਅੱਜ ਉਹਦਾ ਕੁਝ ਹਿੱਸਾ ਮਾਂ ਦੇ ਰੂਪ ਵਿਚ ਦੁਨੀਆਂ ਦੇ ਪਿਆਲੇ ਤੋਂ ਮੂੰਹ ਮੋੜ ਕੇ . ਇਥੇ ਪਹਾੜ ਦੀ ਵੱਖੀ ਵਿਚ ਹੀ ਰਹਿ ਗਿਆ ਸੀ । ਦੋਹਾਂ ਦੀਆਂ ਅੱਖਾਂ ਵਿਚ ਇੱਕ ਤੇਹ ਸੀ, ਦੋਹਾਂ ਦੀਆਂ ਅੱਖਾਂ ਵਿਚ ਇੱਕ ਪੂਰਤੀ ਸੀ।
ਸਵੇਰ ਸਾਰ ਜਦੋਂ ਕੰਮਾਂ ਦੀ ਅੱਖ ਖੁੱਲ੍ਹੀ, ਉਹ ਛੇਤੀ ਨਾਲ ਬਿਸਤਰੇ ਤੋਂ ਉੱਠੀ – ਤੇ ਫੇਰ ਖਲੋਤੀ ਦੀ ਖਲੋਤੀ ਰਹਿ ਗਈ ।
ਤੇ ਫੇਰ ਕੰਮੀ ਨੂੰ ਆਪੇ ਹੀ ਹਾਸਾ ਆ ਗਿਆ । ਸੁੱਤੀ ਪਈ ਨੂੰ ਇਹ ਭੁੱਲ ਗਿਆ ਸੀ ਕਿ ਪਿਛਲੇ ਦੋ ਦਿਨਾਂ ਵਿਚ ਉਸ ਨੇ ਇਕ ਬੜਾ ਲੰਬਾ ਸਫ਼ਰ ਕੀਤਾ ਸੀ । ਏਨਾ ਲੰਬਾ ਕਿ ਜਿਹੜਾ ਉਹਨੂੰ ਉਹਦੇ ਕਮਰੇ ਕੋਲੋਂ ਸੈਂਕੜੇ ਮੀਲ ਦੂਰ ਲੈ ਆਇਆ ਸੀ । ਕੱਲ੍ਹ ਰਾਤ ਉਹਦੀ ਨੀਂਦਰ ਉਹਨੂੰ ਫੇਰ ਉਹਦੇ ਕਮਰੇ ਵਿਚ ਵਾਪਸ ਲੈ ਗਈ ਸੀ । ਤੇ ਸਵੇਰ ਸਾਰ ਜਾਗਦਿਆਂ ਉਹ ਛੇਤੀ ਨਾਲ ਮਾਂ ਦੀ ਕਾਟਜ ਵੱਲ ਚੱਲੀ ਸੀ, ਜਿੱਥੇ ਜਾ ਕੇ ਉਹਨੇ ਚਾਹ ਬਨਾਣੀ ਸੀ, ਤੇ ਚਾਹ ਦਾ ਪਿਆਲਾ ਹੱਥ ਵਿਚ ਫੜ ਕੇ ਉਹਨੇ ਸੁੱਤੀ ਪਈ ਮਾਂ ਨੂੰ ਜਗਾਣਾ ਸੀ ।
ਕੰਮੀ ਨੇ ਆਪਣੇ ਆਲੇ ਦੁਆਲੇ ਇੰਜ ਵੇਖਿਆ, ਜਿਵੇਂ ਇਸ ਥਾਂ ਨੂੰ ਉਹ ਪਹਿਚਾਣਦੀ ਨਾ ਹੋਵੇ !-ਬਹੁਤੇ ਚਿਰ ਦੀ ਨਾ ਸਹੀ,ਪਰ ਇਕ ਦਿਨ ਦੀ ਪਹਿਚਾਣ ਤਾਂ ਹੈ ਸੀ ! – ਕੱਲ੍ਹ ਉਹ ਇਸ ਘਰ ਵਿਚ ਇਕ ਅਜਨਬੀ ਵਾਂਗ ਆਈ ਸੀ, ਕਿੰਨੀਆਂ ਹੀ ਵੱਡੀ ਉਮਰ ਦੀਆਂ ਜ਼ਨਾਨੀਆਂ, ਕਿੰਨੀਆਂ ਹੀ ਜਵਾਨ ਤ੍ਰੀਮਤਾਂ, ਕਿੰਨੀਆਂ ਹੀ ਬਾਲੜੀਆਂ ਕੰਜ ਕੁਆਰੀਆਂ ਉਹਦੇ ਮਲ੍ਹਾਰ ਕਰਦੀਆਂ ਰਹੀਆਂ ਸਨ – ਜਿਵੇਂ ਉਨ੍ਹਾਂ ਸਾਰੀਆਂ ਦਾ ਮਲ੍ਹਾਰ ਉਹਦੇ ਅਜਨਬੀ ਮੂੰਹ ਨੂੰ ਆਖਦਾ ਹੋਵੇ — “ਹੁਣ ਤੂੰ ਆਪਣਾ ਆਪ ਸਾਡੇ ਹਵਾਲੇ ਕਰ ਦੇ ! ਕਿਸੇ ਦੀ ਨੂੰਹ ਬਣ ਜਾ, ਕਿਸੇ ਦੀ ਭਾਬੀ…..ਕਿਸੇ ਦੀ ਦਰਾਣੀ, ਕਿਸੇ ਦੀ ਜਠਾਣੀ, ਕਿਸੇ ਦੀ ਚਾਚੀ, ਕਿਸੇ ਦੀ ਤਾਈ,……” ਕੋਈ ਉਹਦਾ ਪੱਲਾ ਚੁਕਦੀ, ਕੋਈ ਉਹਦੇ ਮੂੰਹ ਵਿਚ ਗਰਾਹੀਆਂ ਦੇਂਦੀ, ਕੋਈ ਉਹਦੀ ਮੁੱਠ ਵਿਚ ਰੁਪਈਆ ਧਰਦੀ…ਤੇ ਕੰਮੀ ਨੇ ਆਪਣਾ ਆਪ ਉਨ੍ਹਾਂ ਸਭਨਾਂ ਦੇ ਹਵਾਲੇ ਕਰ ਦਿੱਤਾ ਸੀ ।
ਮਾਂ ਵਾਸਤੇ ਸਵੇਰ ਦੀ ਚਾਹ ਦਾ ਪਿਆਲਾ ਬਨਾਣ ਲਈ ਉੱਠੀ ਕੰਮੀ ਫੇਰ ਉਂਜ ਦੀ ਉਂਜ ਪਲੰਘ ਉੱਤੇ ਬਹਿ ਗਈ, ਉਹਦੇ ਸਰਹਾਣੇ ਕੋਲ ਰਾਤ ਦੇ ਫੁੱਲ ਪਏ ਹੋਏ ਸਨ । ਕੰਮੀ ਨੇ ਮਧੋਲੇ-ਮੁਰਝਾਏ ਫੁੱਲਾਂ ਦੀ ਇਕ ਮੁੱਠ ਭਰੀ । ਇਕ ਪਲ ਲਈ ਅੱਖਾਂ ਮੀਟ ਕੇ ਕਾਂਗੜਾ ਵਾਦੀ ਦੇ ਜੰਗਲੀ ਫੁੱਲਾਂ ਦੀ ਕਲਪਨਾ ਕੀਤੀ ਤੇ ਫੇਰ ਮੁੱਠ ਦੇ ਫੁੱਲਾਂ ਵਿਚੋਂ ਇਕ ਡੂੰਘਾ ਸਾਹ ਭਰਿਆ । ਅਜੀਬ ਖ਼ੁਸ਼ਬੋ ਸੀ ! – ਕੰਮੀ ਦਾ ਸਾਰਾ ਪਿੰਡਾ ਝੁਣਿਆ ਗਿਆ । “ਬਹੇ ਫੁੱਲਾਂ ਦੀ ਹਵਾੜ ਕਿਹੋ ਜਹੀ ਹੋ ਜਾਂਦੀ ਏ !” ਕੰਮੀ ਦਾ ਮਾੜਾ ਜਿਹਾ ਜੀਅ. ਕਚਿਆਇਆ ਤੇ ਉਹਨੇ ਹੱਥਲੇ ਫੁੱਲ ਪਰ੍ਹਾਂ ਰੱਖ ਦਿੱਤੇ — ਪਰ ਉਹ ਹਵਾੜ — ਉਹ ਖ਼ੁਸ਼ਬੋ ਉਹਨੂੰ ਅਜੇ ਵੀ ਆਉਂਦੀ ਪਈ ਸੀ । ਕੰਮੀ ਪਲੰਘ ਤੋਂ ਉਠ ਕੇ ਸਾਹਮਣੀ ਬਾਰੀ ਵਿਚ ਖਲੋ ਗਈ । ਬਾਹਰ ਦੀ ਹਵਾ ਦਾ ਇਕ ਠੰਢਾ ਝੋਕਾ ਆਇਆ, ਪਰ ਕੰਮੀ ਨੂੰ ਉਹ ਹਵਾੜ — ਉਹ ਖ਼ੁਸ਼ਬੋ ਅਜੇ ਵੀ ਆਉਂਦੀ ਪਈ ਸੀ । ਕੰਮੀ ਨੇ ਝੁੰਜਲਾ ਕੇ ਆਪਣੇ ਹੱਥਾਂ ਨੂੰ ਸੁੰਘਿਆ ਆਪਣੇ ਕਪੜਿਆਂ ਨੂੰ ਸੁੰਘਿਆ – ਇਕ ਤੇਜ਼ ਹਵਾੜ – ਇਕ ਤੇਜ਼ ਖ਼ੁਸ਼ਬੋ – ਤੇ ਫੇਰ ਕੰਮੀ ਨੇ ਨਾਲ ਦੇ ਪਲੰਘ ਉੱਤੇ ਸੁੱਤੇ ਹੋਏ ਪਾਲ ਨੂੰ ਵੇਖਿਆ। ਕੰਮੀ ਦਾ ਸਿਰ ਨੀਵਾਂ ਹੋ ਗਿਆ — ਜਿਵੇਂ ਉਹਨੇ ਆਪਣਾ ਆਪ ਇਸ ਹਵਾੜ — ਇਸ ਖ਼ੁਸ਼ਬੋ ਦੇ ਹਵਾਲੇ ਕਰ ਦਿੱਤਾ ਹੋਵੇ !
ਪਾਲ ਦੇ ਪਿੰਡ ਕੰਮੀ ਸਿਰਫ਼ ਸੱਤ ਦਿਨ ਰਹੀ । ਅਗੋਂ ਪਾਲ ਦੀਆਂ ਛੁੱਟੀਆਂ ਖ਼ਤਮ ਹੋ ਗਈਆਂ । ਉਹਨੇ ਜਲੰਧਰ ਆਪਣੇ ਕਾਲਜ ਹਾਜ਼ਰ ਹੋਣਾ ਸੀ। ਉਹ ਪਿਛਲੇ ਵਰ੍ਹੇ ਤੋਂ ਉੱਥੇ ਲੈਕਚਰਾਰ ਲੱਗਾ ਹੋਇਆ ਸੀ ।
“ਐਡੀ ਛੇਤੀ ਕੁੜੀ ਨੂੰ ਚੌਂਕੇ ਭਾਂਡੇ ਲਾ ਦੇਣਾ ਏਂ ?” ਪਾਲ ਦੀ ਮਾਂ ਨੇ ਆਖਿਆ, ਤੇ ਫੇਰ ਆਖਣ ਲੱਗੀ “ਭਾਵੇਂ ਪਿੱਛੇ ਘਰ ਦਾ ਟੋਰਾ ਨਹੀਂ ਟੁਰਦਾ ਮੇਰੇ ਬਿਨਾਂ, ਪਰ ਮੈਂ ਦੋ ਮਹੀਨੇ ਇਹਦੇ ਕੋਲ ਜਲੰਧਰ ਜਾ ਕੇ ਰਹਿ ਔਨੀ ਆਂ ।” ਤੇ ਉਹਨੇ ਧੀ ਨੂੰ ਕਈ ਪਕੀਆਂ ਪਕਾਈਆਂ “ਪਿੱਛੇ ਦੁੱਧ ਘਿਉ ਵਰਾਨ ਨਾ ਕਰਨਾ। ਵੇਲੇ ਸਿਰ ਧਾਰ ਚੁਆਣੀ ! ਮੱਠੀ ਮਠਿਆਈ ਬੜੀ ਪਈ ਹੋਈ ਏ, ਜ਼ਰਾ ਸੰਭਲ ਕੇ ਵਰਤਣੀ ” ਤੇ ਆਪ ਉਹਨੇ ਇਕ ਛੋਟੇ ਜਹੇ ਟਰੰਕ ਵਿਚ ਆਪਣੇ ਕੱਪੜੇ ਲੱਤੇ ਸਾਂਭੇ ।
ਪਰ ਜਿਹੜੇ ਦਿਨ ਉਥੋਂ ਟੁਰਨਾ ਸੀ, ਉਸ ਤੋਂ ਪਹਿਲੀ ਰਾਤ ਉਹਦੇ ਗੋਡੇ ਨੂੰ ਸੱਟ ਲੱਗ ਗਈ । ਸਾਰੀ ਰਾਤ ਉਹ ਗੋਡੇ ਨੂੰ ਮਲਦੀ ਸੇਕਦੀ ਰਹੀ, ਪਰ ਸਵੇਰ ਤਕ ਉਹ ਏਨਾ ਆਕੜ ਗਿਆ ਹੋਇਆ ਸੀ, ਉਹਦੇ ਕੋਲੋਂ ਲੱਤ ਨਾ । ਹਿਲਾਣ ਹੋਈ । ਕੰਮੀ ਤੇ ਪਾਲ ਨੂੰ ਇਕੱਲਿਆਂ ਜਲੰਧਰ ਆਉਣਾ ਪਿਆ ।
ਜਲੰਧਰ ਪਾਲ ਕੋਲ ਰਹਿਣ ਵਾਸਤੇ ਕਾਲਜ ਵਲੋਂ ਮਿਲਿਆ ਹੋਇਆ ਕੁਆਟਰ ਸੀ । ਕੰਮੀ ਨੇ ਆਉਂਦਿਆਂ ਹੀ ਹੱਥਾਂ ਬਾਹਵਾਂ ਵਿਚੋਂ ਛਾਪਾਂ ਚੂੜੀਆਂ ਦਾ ਭਾਰ ਲਾਹ ਕੇ ਸਾਰਾ ਘਰ ਸਾਂਭਿਆ ਸੁਆਰਿਆ ।
“ਪਿੰਡੋਂ ਆਉਣ ਲੱਗਿਆਂ ਅਸਾਂ ਇਕ ਗਲਤੀ ਕੀਤੀ ਏ” ਇਕ ਦਿਨ ਕੰਮੀ ਨੇ ਪਾਲ ਨੂੰ ਆਖਿਆ “ਇਹ ਸਾਰੇ ਗਹਿਣੇ ਜੇ ਅਸੀਂ ਆਉਂਦੀ ਵਾਰ ਮਾਤਾ ਜੀ ਨੂੰ ਦੇ ਆਉਂਦੇ ਤਾਂ ਬੜਾ ਚੰਗਾ ਸੀ । ਇੱਥੇ ਪਏ ਹੋਏ ਖ਼ਾਹਮਖ਼ਾਹ ਦਾ ਖ਼ਤਰਾ ਨੇ ।”
“ਤੂੰ ਇੱਥੇ ਬੈਂਕ ਵਿਚ ਰੱਖ ਦੇ” ਪਾਲ ਨੇ ਜਵਾਬ ਦਿੱਤਾ ।
“ਬੈਂਕ ਵਿਚ ? – ਇਹ ਵੀ ਠੀਕ ਏ ।” ਕੰਮੀ ਨੇ ਕਿਹਾ, ਤੇ ਅਗੋਂ ਕਹਿਣ ਲੱਗੀ — “ਮੇਰੇ ਜਾਣ ਦੀ ਕੀ ਲੋੜ ਏ ਤੁਸੀਂ ਹੀ ਜਾ ਕੇ ਰੱਖ ਆਵੋ ਨਾ ।”
“ਮੈਂ ?” ਪਾਲ ਨੇ ਜਿਵੇਂ ਹੈਰਾਨ ਹੋ ਕੇ ਆਖਿਆ ।
“ਕਿਉਂ ਤੁਸੀਂ ਕਿਉਂ ਨਹੀਂ ।” ਕੰਮੀ ਨੂੰ ਇਹ ਹੈਰਾਨੀ ਕੁਝ ਸਮਝ ਨਾ ਆਈ ।
“ਉੱਥੇ ਤੇਰੇ ਦਸਖ਼ਤ ਚਾਹੀਦੇ ਹੋਣਗੇ ।”
“ਮੇਰੇ ਦਸਖ਼ਤ ? – ਮੇਰੇ ਦਸਖ਼ਤ ਕਿਉਂ ?”
“ਤੇਰੇ ਗਹਿਣੇ ਨੇ, ਇਸ ਲਈ ਤੂੰ ਆਪਣੇ ਨਾਂ ‘ਤੇ ਹੀ ਰੱਖਣਾ ਚਾਹੇਂਗੀ ।”
ਕੰਮੀ ਪਾਲ ਦੇ ਮੂੰਹ ਵੱਲ ਵੇਖਦੀ ਰਹਿ ਗਈ।
“ਮੈਂ ਆਪਣੇ ਨਾਂ ‘ਤੇ ਗਹਿਣੇ ਰੱਖ ਆਵਾਂ, ਤਾਂ ਫੇਰ ਸਿਰਫ ਮੈਂ ਹੀ ਕਢਵਾ ਸਕਾਂਗਾ ।” ਪਾਲ ਨੇ ਜ਼ਰਾ ਠਹਿਰ ਕੇ ਆਖਿਆ।
‘ਤੇ ਇਹਦੇ ਵਿਚ ਕੀ ਏ । ਮੈਨੂੰ ਜਾਣਾ ਨਾ ਪਵੇਗਾ । ਜੇ ਕਦੇ ਲੋੜ ਹੋਈ, ਤੁਸੀਂ ਜਾ ਕੇ ਲੈ ਆਉਣਾ ।” ਕੰਮੀ ਨੇ ਹੌਲੀ ਜਹੀ ਆਖਿਆ ।
“ਮੇਰੇ ਉੱਤੇ ਏਨਾ ਇਤਬਾਰ ?” ਪਾਲ ਦੀ ਆਵਾਜ਼ ਕੋਰੀ ਹੋ ਗਈ।
ਕੰਮੀ ਫੇਰ ਪਾਲ ਦੇ ਮੂੰਹ ਵਲ ਵੇਖਦੀ ਦੀ ਵੇਖਦੀ ਰਹਿ ਗਈ।
“ਕੀ ਗੱਲ ਏ ਪਾਲ, ਮੈਨੂੰ ਸਮਝ ਨਹੀਂ ਆਈ ।” ਕਿੰਨੇ ਚਿਰ ਪਿਛੋਂ ਕੰਮੀ ਏਨਾ ਕਹਿ ਸਕੀ।
ਪਾਲ ਮੁਸਕਰਾ ਪਿਆ । ਕੰਮੀ ਨੂੰ ਜਾਪਿਆ ਜੇ ਉਹ ਇੰਜ ਮੁਸਕਰਾਣ ਨਾਲੋਂ ਉਹਨੂੰ ਇਕ ਚਪੇੜ ਮਾਰ ਲੈਂਦਾ ਤਾਂ ਸ਼ਾਇਦ ਉਹਨੂੰ ਘੱਟ ਪੀੜ ਹੁੰਦੀ ।
ਇਸ ਤੋਂ ਪਿਛੋਂ ਪਾਲ ਨੇ ਕੰਮੀ ਦੇ ਸਵਾਲ ਨੂੰ ਉਰ੍ਹਾਂ ਪਰ੍ਹਾਂ ਕਰ ਦਿੱਤਾ ਤੇ ਕਾਲਜ ਚਲਾ ਗਿਆ ।
ਸ਼ਾਮ ਨੂੰ ਕੰਮੀ ਨੇ ਰੋਜ਼ ਵਾਂਗ ਚਾਹ ਬਣਾਈ । ਪਾਲ ਵਾਪਸ ਆਇਆ । ਕੰਮੀ ਨੇ ਚਾਹ ਦਾ ਪਿਆਲਾ ਉਹਨੂੰ ਫੜਾਂਦਿਆਂ ਫੇਰ ਆਪਣੀਆਂ ਅੱਖਾਂ ਵਿਚ ਇਕ ਸਵਾਲ ਭਰ ਕੇ ਉਹਦੇ ਮੂੰਹ ਵੱਲ ਵੇਖਿਆ।
ਪਾਲ ਦਾ ਮੂੰਹ ਸੱਖਣਾ ਸੀ । ਕੰਮੀ ਨੂੰ ਜਵਾਬ ਕੋਈ ਨਾ ਮਿਲਿਆ।
ਆਪਣੇ ਹੱਥ ਵਿਚ ਚਾਹ ਦਾ ਪਿਆਲਾ ਫੜਦੀ ਕੰਮੀ ਦੀਆਂ ਅੱਖਾਂ ਭਰ ਆਈਆਂ । “ਪਾਲ !” ਉਹ ਸਿਰਫ਼ ਏਨਾ ਕਹਿ ਸਕੀ।
“ਚਲ ਗੱਲ ਨੂੰ ਜਾਣ ਦੇ ਕਮਲ ! ਹਰ ਇਕ ਨੂੰ ਆਪਣੀ ਚੀਜ਼ ਦੀ ਇਹਤਿਆਤ ਰੱਖਣੀ ਚਾਹੀਦੀ ਏ । ਇਹਦੇ ਵਿਚ ਕੀ ਮਾੜੀ ਗੱਲ ਏ । ਤੂੰ ਕੱਲ੍ਹ ਕਿਸੇ ਵੇਲੇ ਬੈਂਕ ਚਲੀ ਜਾਈਂ ਤੇ ਆਪਣੀਆਂ ਚੀਜ਼ਾਂ ਸਾਂਭ ਆਵੀਂ । ਮੈਨੂੰ ਏਸ ਗੱਲ ਵਾਸਤੇ ਆਖ ਹੀ ਨਾ ?”
“ਪਰ ਇਹਦੇ ਵਿਚ ਨਿਰਾ ਮੇਰਾ ਕੀ ਏ ? ਅੰਦਾਜ਼ ?” ਕੰਮੀ ਦੀ ਆਵਾਜ਼ ਭਰ ਆਈ । ਤੇ ਆਖਣ ਦਾ ਇਹ
“ਜੇ ਤੂੰ ਮਕਾਨ ਬਾਰੇ ਇਹਤਿਆਤ ਕਰ ਲਈ ਏ ਤਾਂ ਗਹਿਣਿਆਂ ਬਾਰੇ ਵੀ ਕਰ ਲੈ ! ਇਹਦੇ ਲਈ ਮੇਰੇ ਉੱਤੇ ਇਤਬਾਰ ਕਰਨ ਦੀ ਕੀ ਲੋੜ ਏ ?’
“ਮਕਾਨ ਬਾਰੇ ? -” ਕੰਮੀ ਨੇ ਆਪਣੇ ਦੰਦਾਂ ਨਾਲ ਆਪਣਾ ਹੇਠਲਾ ਬੁੱਲ੍ਹ ਟੁੱਕਿਆ ਤੇ ਆਖਣ ਲੱਗੀ — “ਕਿਹੜਾ ਮਕਾਨ ?”
“ਹੋਰ ਕਿਹੜਾ ਮਕਾਨ, ਜਿਹੜਾ ਮਕਾਨ ਤੇਰੇ ਪਿਤਾ ਜੀ ਨੇ ਤੈਨੂੰ . ਦਿੱਤਾ ਏ ।”
“ਉਹਦੇ ਵਿਚ ਮੈਂ ਕੀ ਇਹਤਿਆਤ ਕੀਤੀ ਏ ਪਾਲ ?”
“ਤੂੰ ਆਪਣੇ ਨਾਂ ਉੱਤੇ ਜੁ ਲਿਖਵਾਇਆ ਏ ?”
“ਮੈਂ ਨਹੀਂ ਲਿਖਵਾਇਆ ਪਾਲ ! — ਸੱਚ ਮੈਂ ਨਹੀਂ ਲਿਖਵਾਇਆ ।” ਕੰਮੀ ਦੇ ਮੱਥੇ ਵਿਚ ਪੀੜ ਦੀ ਇਕ ਤ੍ਰਾਟ ਪਈ।
“ਮੈਂ ਆਪਣੇ ਪਿੱਛੇ ਨਹੀਂ ਆਖਿਆ ਕੰਮੀ — ਮੇਰੇ ਮਾਂ ਪਿਉ ਹੀ ਝੱਲੇ ਨੇ, ਉਨ੍ਹਾਂ ਨੇ ਇਹਨੂੰ ਬਦਸਗਣੀ ਸਮਝਿਆ ਏ ।”
“ਬਦਸਗਣੀ ? -” ਕੰਮੀ ਦੇ ਹੇਠ ਹਿੱਲੇ, ਪਰ ਪੂਰੀ ਤਰ੍ਹਾਂ ਆਵਾਜ਼ ਨਾ ਨਿਕਲੀ ।
“ਹਾਂ ਜੇ ਉਹ ਜਵਾਈ ਦੀ ਸੁੱਖ ਮੰਗਦੇ ਤਾਂ ਉਹਦੇ ਨਾਂ ਲਿਖਦੇ । ਪਿੰਡਾਂ ਦੇ ਲੋਕੀ ਵਹਿਮੀ ਜੁ ਹੋਏ… ਉਹ ਸੋਚਦੇ ਨੇ ਜੇ ਜਵਾਈ ਉੱਤੇ ਇਤਬਾਰ ਹੀ ਨਹੀਂ ਤਾਂ ਫੇਰ ਜਵਾਈ ਕਾਹਦਾ ? — ਉਨ੍ਹਾਂ ਪਹਿਲੋਂ ਹੀ ਦੁਫੇੜ ਪਾ ਦਿੱਤੀ । ਧੀ ਦਾ ਪੈਸਾ ਅੱਡਰਾ ਕਰ ਦਿੱਤਾ..”
ਪਾਲ ਨੇ ਸ਼ਾਇਦ ਅਗੋਂ ਵੀ ਕੁਝ ਆਖਿਆ ਸੀ, ਪਰ ਕੰਮੀ ਦੇ ਸਿਰ ਨੂੰ ਇਕ ਚੱਕਰ ਆ ਗਿਆ ਸੀ, ਉਹਨੂੰ ਅਗੋਂ ਸੁਣਾਈ ਨਾ ਦਿੱਤਾ ।
ਕਿੰਨੇ ਚਿਰ ਪਿੱਛੋਂ ਕੰਮੀ ਨੇ ਸੁਰਤ ਸੰਭਾਲੀ, “ਮੈਂ ਪਿਤਾ ਜੀ ਨੂੰ ਲਿਖ ਦੇਨੀ ਆਂ ਕਿ ਉਹ ਕਾਗ਼ਜ਼ਾਂ ਉਤੋਂ ਮੇਰਾ ਨਾਂ ਕੱਟ ਦੇਣ ।”
“ਮੈਨੂੰ ਨਹੀਂ ਚਾਹੀਦਾ ਮਕਾਨ—” ਪਾਲ ਨੇ ਛੇਤੀ ਨਾਲ ਇੰਜ ਆਖਿਆ ਜਿਵੇਂ ਕਿਸੇ ਨੇ ਮਕਾਨ ਖ਼ਰੀਦਣ ਲਗਿਆਂ ਸੂਹ ਪਾਈ ਹੋਵੇ ਕਿ ਰਾਤ ਨੂੰ ਇਸ ਮਕਾਨ ਵਿਚੋਂ ਭੂਤਾਂ ਦੀਆਂ ਆਵਾਜ਼ਾਂ ਔਂਦੀਆਂ ਨੇ ਤੇ ਖ਼ਰੀਦਣ ਵਾਲੇ ਨੇ ਹੱਥ ਵਿਚ ਫੜਿਆ ਹੋਇਆ ਬਿਆਨਾ ਬੋਝੇ ਵਿਚ ਪਾ ਲਿਆ ਹੋਵੇ ।
ਕੰਮੀ ਦੇ ਸਿਰ ਨੂੰ ਫੇਰ ਇਕ ਚੱਕਰ ਆ ਗਿਆ।
ਕੰਮੀ ਦੇ ਹੱਡਾਂ ਨੂੰ ਇਕ ਅਜੀਬ ਜਹੀ ਸਿੱਲ੍ਹ ਚੜ੍ਹ ਗਈ। ਉਹਦੇ ਕੋਲੋਂ ਰੋਜ਼ ਦੇ ਸਾਰੇ ਨੇਮ ਖੁੰਝ ਗਏ । ਪਰ ਇਕ ਗੱਲੇ ਉਹਨੇ ਆਪਣੇ ਹੱਡਾਂ ਨੂੰ ਆਖੇ ਤੋਂ ਬਾਹਰਿਆਂ ਨਾ ਹੋਣ ਦਿਤਾ। ਉਹਨੇ ਵੇਲੇ ਸਿਰ ਪਾਲ ਵਾਸਤੇ ਸਵੇਰ ਦੀ ਚਾਹ ਬਣਾਈ । ਪਾਲ ਕਾਲਜ ਚਲਾ ਗਿਆ ਤੇ ਉਹ ਫੇਰ ਉਸ ਸਿੱਲ੍ਹ ਦੇ ਹਵਾਲੇ ਹੋ ਗਈ ।
ਨਹਾਉਣ ਦੀ, ਘਰ ਨੂੰ ਝਾੜਣ-ਪੰਝਣ ਦੀ, ਕਪੜੇ ਵਟਾਣ ਦੀ, ਤੇ ਆਪ ਚਾਹ ਪੀਣ ਦੀ ਜਿਵੇਂ ਉਹਦੇ ਵਿਚ ਆਂਗਸ ਨਹੀਂ ਸੀ । ਮਾਂ ਨੂੰ ਚਿੱਠੀ ਲਿਖਣ ਵਾਸਤੇ ਉਹਦੇ ਮਨ ਵਿਚ ਇਕ ਵਾਰੀ ਵਲੇਲ ਆਇਆ, ਪਰ ਫੇਰ ਉਸ ਵਲੇਲ ਉਤੇ ਵੀ ਜਿਵੇਂ ਸਿੱਲ੍ਹ ਚੜ੍ਹਣ ਲੱਗ ਪਈ ।
ਉਹਦੇ ਸਾਰੇ ਖ਼ਿਆਲ ਉਹਦੇ ਵਾਲਾਂ ਵਾਂਗ ਉਲਝੇ ਹੋਏ ਸਨ, ਕੋਈ ਕੰਘੀ ਉਹਦੇ ਹੱਥ ਵਿਚ ਆਉਂਦੀ ਨਹੀਂ ਸੀ। ਇਕ ਵਾਰ ਉਹਨੇ ਉਠ ਕੇ ਆਪਣੀ ਅਲਮਾਰੀ ਵਿਚੋਂ ਕੁਝ ਕਿਤਾਬਾਂ ਕੱਢੀਆਂ। ਚੰਗੇ ਫਿਕਰਿਆਂ ਨੂੰ ਨਿਸ਼ਾਨੀਆਂ ਲਾ ਲੈਣਾ ਉਹਦੀ ਪੁਰਾਣੀ ਆਦਤ ਸੀ । ਅੱਗੇ ਵੀ ਉਹ ਕਦੇ ਕਦੇ ਉਨ੍ਹਾਂ ਫਿਕਰਿਆਂ ਕੋਲੋਂ ਇਕ ਹਿੰਮਤ ਹੁਦਾਰੀ ਮੰਗਦੀ ਹੁੰਦੀ ਸੀ, ਅੱਜ ਵੀ ਉਹਦੀ ਪੁਰਾਣੀ ਆਦਤ ਨੇ ਨਵੀਂ ਪੀੜੀ ਨੂੰ ਇਕ ਚੁੰਮ੍ਹਣਾ ਦੇਣਾ ਚਾਹਿਆ। ਕੰਮੀ ਨੇ ਕਿੰਨੀਆਂ ਹੀ ਸਤਰਾਂ ਪੜ੍ਹੀਆਂ, ਸਫ਼ੇ ਥੁਲੇ, ਹੋਰ ਸਤਰਾਂ ਪੜ੍ਹੀਆਂ-ਤੇ ਫੇਰ ਉਹਨੂੰ ਜਾਪਿਆ ਜਿਵੇਂ ਸਾਰੇ ਅੱਖਰ ਆਪੋ ਆਪਣੀ ਥਾਂ ਤੋਂ ਹਿੱਲ ਗਏ ਹੋਣ । ਅਗੇ ਪਿਛੇ ਹੋ ਗਏ ਹੋਣ ਤੇ ਉਨ੍ਹਾਂ ਵਿਚੋਂ ਅੱਜ ਕੋਈ ਅਰਥ ਨਾ ਨਿਕਲਦਾ ਹੋਵੇ !
ਦਰਵਾਜ਼ਾ ਖੜਕਿਆ ।
“ਸ਼ਾਇਦ ਮਾਂ ਦੀ ਚਿੱਠੀ ਆਈ ਹੋਵੇ ।” ਕੰਮੀ ਨੇ ਛੇਤੀ ਨਾਲ ਦਰਵਾਜ਼ਾ ਖੋਹਲਿਆ ।
ਦਰਵਾਜ਼ਾ ਖੜਕਾਣ ਵਾਲੀ ਇਕ ਕੁੜੀ ਸੀ।
“ਸ਼ਾਇਦ ਕੋਈ ਗਵਾਂਢਣ ਹੋਵੇ ।” ਕੰਮੀ ਨੇ ਸੋਚਿਆ ।
ਆਉਣ ਵਾਲੀ ਕੁੜੀ ਨੇ ਇਕ ਨਜ਼ਰ ਕੰਮੀ ਨੂੰ ਵੇਖਿਆ, ਤੇ ਫੇਰ ਸ਼ਾਇਦ ਉਹਨੂੰ ਜਾਪਿਆ ਕਿ ਉਹ ਘਰ ਭੁਲ ਗਈ ਸੀ । ਉਹਨੇ ਇਕ ਵਾਰ ਦਹਿਲੀਜ਼ਾਂ ਤੋਂ ਬਾਹਰ ਹੋ ਕੇ ਕੁਆਟਰ ਦਾ ਨੰਬਰ ਪੜ੍ਹਿਆ। ਤੇ ਫੇਰ ਇਕ ਯਕੀਨ ਨਾਲ ਕਮਰੇ ਦੇ ਅੰਦਰ ਆ ਗਈ ।
“ਪ੍ਰੋ: ਸਤਪਾਲ ਕਾਲਜ ਗਏ ਨੇ ?”
” ਹਾਂ ।”
ਉਹ ਕੁੜੀ ਫੇਰ ਚੁਪ ਹੋ ਗਈ । ਕੰਮੀ ਦੇ ਮੂੰਹ ਵਲ ਵੇਖਦੀ ਰਹੀ। ਫੇਰ ਉਹਨੇ ਕੰਮੀ ਦੇ ਕਪੜਿਆਂ ਵਲ ਵੇਖਿਆ। ਉਹਦੇ ਖਿੰਡੇ ਪੁੰਡੇ ਵਾਲਾਂ ਵਲ ਵੇਖਿਆ । ਉਹਦੀਆਂ ਬੁੱਚੀਆਂ ਬਾਹਵਾਂ ਵਲ ਵੇਖਿਆ ਤੇ ਆਖਣ ਲੱਗੀ-
“ਪ੍ਰੋਫ਼ੈਸਰ ਸਾਹਬ ਦਾ ਵਿਆਹ ਹੋ ਗਿਆ ਏ ?”
“ਹਾਂ ।” ਕੰਮੀ ਨੇ ਹੌਲੀ ਜਹੀ ਆਖਿਆ ਤੇ ਫੇਰ ਉਹਨੂੰ ਜਾਪਿਆ ਉਹਦੀ ਅੱਜ ਦੀ ਸੂਰਤ ਇਸ ‘ਹਾਂ’ ਨੂੰ ਸ਼ਰਮਿੰਦਿਆਂ ਕਰਦੀ ਪਈ ਸੀ ।
“ਉਨ੍ਹਾਂ ਦੀ ਬੀਵੀ ਕਿੱਥੇ ਹੈ ? ਮੈਂ… ਮੈਂ ਉਨ੍ਹਾਂ ਨੂੰ ਮਿਲਣਾ ਏਂ !” ਆਉਣ ਵਾਲੀ ਕੁੜੀ ਨੇ ਕੰਮੀ ਵਲ ਵੇਖ ਕੇ ਇਸ ਤਰ੍ਹਾਂ ਆਖਿਆ ਜਿਵੇਂ ਉਹਦੇ ਬੀਵੀ ਨਾ ਹੋਣ ਵਿਚ ਉਹਨੂੰ ਜ਼ਰਾ ਵੀ ਸ਼ੱਕ ਨਾ ਹੋਵੇ ।
“ਦਸੋ ।” ਕੰਮੀ ਨੇ ਕਿੰਨੇ ਚਿਰ ਪਿਛੋਂ ਸਿਰਫ਼ ਏਨਾ ਹੀ ਆਖਿਆ ।
“ਤੁਸੀਂ ?”—ਉਹ ਕੁੜੀ ਜਿਵੇਂ ਕੰਮੀ ਦੇ ਮੂੰਹ ਵਲ ਵੇਖਦੀ ਰਹਿ ਗਈ।
“ਹਾਂ ।” ਕੰਮੀ ਉਸ ਕੁੜੀ ਵਾਸਤੇ ਕੁਰਸੀ ਵਧਾਂਦੀ ਆਪ ਇਕ ਸਾਹਮਣੀ ਕੁਰਸੀ ਉੱਤੇ ਇਸ ਤਰ੍ਹਾਂ ਬਹਿ ਗਈ ਜਿਵੇਂ ਹੁਣ ਉਹਦੇ ਕੋਲੋਂ ਹੋਰ ਖਲੋਤਾ ਨਾ ਜਾਂਦਾ ਹੋਵੇ ।
ਉਸ ਕੁੜੀ ਦੇ ਮੂੰਹ ਉਤੇ ਇਕ ਵਾਰ ਪੀਲਾ ਰੰਗ ਫਿਰਿਆ। ਫੇਰ ਇਕ ਸਾਵੀ ਜਹੀ ਭਾਹ ਆਈ।
“ਤਬੀਅਤ ਠੀਕ ਨਹੀਂ ?”-ਐਦਕੀਂ ਕੰਮੀ ਦੀ ਆਵਾਜ਼ ਪਹਿਲਾਂ ਵਰਗੀ ਬੇਦਿਲੀ ਨਹੀਂ ਸੀ ।ਤੇ ਕੰਮੀ ਹੈਰਾਨ ਪਰੇਸ਼ਾਨ ਹੋ ਗਈ, ਉਹ ਕੁੜੀ ਦੋਵੇਂ ਤਲੀਆਂ ਆਪਣੇ ਮੰਹ ਉਤੇ ਰਖ ਕੇ ਰੋਣ ਲਗ ਪਈ ।
ਕੰਮੀ ਤੇ ਉਹ ਕੁੜੀ ਇਕੋ ਹਾਣ ਦੀਆਂ ਸਨ । ਸ਼ਾਇਦ ਉਹ ਵਰ੍ਹਾ ਇਕ ਛੋਟੀ ਹੋਵੇ, ਪਰ ਕੰਮੀ ਨੇ ਉਠ ਕੇ ਉਹਦੇ ਮੂੰਹ ਨੂੰ ਇਸ ਤਰ੍ਹਾਂ ਪੂੰਝਿਆ ਜਿਵੇਂ ਉਹ ਇਕ ਛੋਟੇ ਜਹੇ ਬਾਲ ਨੂੰ ਪੁਚਕਾਰਦੀ ਹੋਵੇ !
ਉਹ ਕੁਰਸੀ ਉਤੇ ਬੈਠੀ ਹੋਈ ਸੀ, ਕੰਮੀ ਖਲੋਤੀ ਹੋਈ ਸੀ । ਬੈਠੀ ਬੈਠੀ ਨੇ ਕੰਮੀ ਦੇ ਪਾਸੇ ਨਾਲ ਆਪਣਾ ਸਿਰ ਲਾਇਆ ਜਿਵੇਂ ਉਹਦੀ ਝੋਲੀ ਵਿਚ ਉਹ ਆਪਣਾ ਸਾਰਾ ਗੱਚ ਡੋਲ੍ਹ ਦੇਣਾ ਚਾਹੁੰਦੀ ਹੋਵੇ ।
“ਤੁਹਾਡਾ ਕਸੂਰ ਕੋਈ ਨਹੀਂ ਦੀਦੀ ! ਕਸੂਰ ਮੇਰਾ ਆਪਣਾ ਏਂ ।” ਫੇਰ ਉਹ ਕੁੜੀ ਇਸ ਤਰ੍ਹਾਂ ਚੁਪ ਹੋ ਗਈ ਜਿਵੇਂ ਉਹਦੇ ਅੱਥਰੂ ਮੁਕ ਗਏ ਹੋਣ ।
“ਤੂੰ ਮੈਨੂੰ ਦੀਦੀ ਆਖਿਆ ਏ।—ਫੇਰ ਇਕ ਛੋਟੀ ਭੈਣ ਵਾਂਗੂ ਮੇਰੇ ਆਖੇ ਲਗ ਜਾ । ਆਪਣੀ ਦੀਦੀ ਉਤੇ ਇਤਬਾਰ ਕਰ।—ਮੈਨੂੰ ਦਸ ਕੀ ਗੱਲ ਏ ? ਇਹਦੇ ਵਿਚ ਕੋਈ ਮੇਰੇ ਵਿਆਹ ਦਾ ਕਸੂਰ ਏ?”
“ਕਸੂਰ ਕਿਸੇ ਦਾ ਵੀ ਨਹੀਂ ਦੀਦੀ!—ਮੈਂ ਤੇ ਆਖਿਆ ਏ ਕਿ ਕਸੂਰ ਮੇਰਾ ਆਪਣਾ ਏਂ ।—ਸਤਪਾਲ ਸਤਪਾਲ ਨੇ ਇਕਰਾਰ ਕੀਤਾ ਸੀ ਮੇਰੇ ਨਾਲ ਵਿਆਹ ਕਰਾਣ ਦਾ—”
“ਸੱਚ !” ਕੰਮੀ ਨੂੰ ਇਕ ਅਜੀਬ ਜਹੀ ਹੈਰਾਨੀ ਹੋਈ ਕਿ ਇਸ ਗੱਲ ਨਾਲ ਉਹਨੂੰ ਕੋਈ ਤ੍ਰਾਟ-ਚੀਸ ਪੈਣੀ ਤਾਂ ਕਿਤੇ ਰਹੀ, ਸਗੋਂ ਅੰਦਰ ਇਕ ਚੈਨ ਜਿਹਾ ਆਇਆ । “ਫੇਰ ?” ਕੰਮੀ ਨੇ ਚਾਂਘ ਕੇ ਪੁਛਿਆ ।
“ਫੇਰ ਸਾਰਾ ਦੋਸ਼ ਮੇਰਾ ਏ, ਜਿਹਨੇ ਉਸ ਇਕਰਾਰ ਉਤੇ ਆਪਣੀ ਜ਼ਿੰਦਗੀ ਖੇਡ ਛੱਡੀ ।” ਸਭਨਾਂ ਸਹਾਰਿਆਂ ਨੂੰ ਛਡਦੀ ਨੇ ਅਥਰੂਆਂ ਦਾ ਸਹਾਰਾ ਵੀ ਛੱਡ ਦਿਤਾ।
“ਜੇ ਮੈਨੂੰ ਪਤਾ ਹੁੰਦਾ-” ਕੰਮੀ ਨੇ ਇਕ ਵਾਰ ਆਖਿਆ ਤੇ ਫੇਰ ਚੁਪ ਹ ਗਈ ।—ਫੇਰ ਆਪੇ ਹੀ ਆਪਣੀ ਚੁਪ ਨੂੰ ਤੋੜ ਕੇ ਹੋਲੀ ਜਹੀ ਆਖਣ ਲੱਗੀ— “ਮੈਂ ਕਦੇ ਤੇਰੇ ਰਾਹ ਵਿਚ ਨਾ ਆਉਂਦੀ ।”
“ਨਹੀਂ ਦੀਦੀ ! ਤੁਸੀਂ ਮੇਰੇ ਰਾਹ ਵਿਚ ਨਹੀਂ ਆਏ। ਮੇਰੇ ਰਾਹ ਵਿਚ ਜਿਥੋਂ ਤਕ ਮੇਰਾ ਖ਼ਿਆਲ ਏ ਤੁਹਾਡਾ-” ਅਗੋਂ ਜਿਵੇਂ ਉਸ ਕੁੜੀ ਨੇ ਆਪਣੇ ਦੰਦ ਮੀਟ ਲਏ ।
ਕੰਮੀ ਦੀਆਂ ਸੁਆਲੀਆ ਅੱਖਾਂ ਅਗੇ ਉਸ ਕੁੜੀ ਨੇ ਅੱਖਾਂ ਝੁਕਾ ਲਈਆਂ ਤੇ ਫੇਰ ਝੁਕੀਆਂ ਅੱਖਾਂ ਨਾਲ ਹੀ ਕਹਿਣ ਲੱਗੀ—“ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਨ੍ਹਾਂ ਦੇ ਮਾਪੇ ਇਕ ਖ਼ਾਸ ਥਾਵੇਂ ਉਨ੍ਹਾਂ ਦਾ ਵਿਆਹ ਕਰਨਾ ਚਾਹੁੰਦੇ ਨੇ । ਪਰ ਉਹ ਕੁੜੀ ਬੜੀ ਜ਼ਿੱਦੀ ਤੇ ਮਜਾਜਣ ਏਂ—ਉਹ ਕਦੇ ਵੀ ਉੱਥੇ ਵਿਆਹ ਨਹੀਂ ਕਰਾਣਗੇ ।” ਤੇ ਫੇਰ ਉਸ ਕੁੜੀ ਨੇ ਘਬਰਾ ਕੇ ਕੰਮੀ ਵਲ ਵੇਖਿਆ ਜਿਵੇਂ ਜਾਣੇ ਜਾਂ ਅਨਜਾਣੇ ਉਹਦੇ ਕੋਲੋਂ ਕੰਮੀ ਦਾ ਅਪਮਾਨ ਹੋ ਗਿਆ ਹੋਵੇ । ਕੰਮੀ ਨੇ ਉਹਦੀ ਤਸੱਲੀ ਵਾਸਤੇ ਉਹਦੇ ਵਾਲਾਂ ਵਿਚ ਹੱਥ ਫੇਰਿਆ, ਤੇ ਮੁਸਕਰਾਈ ਵੀ । ਜਿਵੇਂ ਆਖ ਰਹੀ ਹੋਵੇ—”ਏਸ ਕਿਸੇ ਗੱਲ ਨਾਲ ਮੇਰਾ ਅਪਮਾਨ ਨਹੀਂ ਹੋ ਸਕਦਾ ।”
“ਪਰ ਤੁਸੀਂ ਤਾਂ ਬੜੇ ਚੰਗੇ ਹੋ ਦੀਦੀ !—” ਉਸ ਕੁੜੀ ਨੇ ਛੇਤੀ ਨਾਲ ਇੰਜ ਆਖਿਆ ਜਿਵੇਂ ਉਹ ਸਿਰਫ਼ ਆਪਣੀ ਨਹੀਂ, ਸਤਪਾਲ ਦੀ ਗੱਲ ਨੂੰ ਵੀ ਇਕ ਭੁਲ ਸਮਝਦੀ ਹੋਵੇ ।
ਕੰਮੀ ਨੂੰ ਏਸ ਭੁਲ ਨਾਲ ਕੋਈ ਵਾਸਤਾ ਨਹੀ ਸੀ । ਉਹਨੂੰ ਸਿਰਫ਼ ਇਕੋ ਸੋਚ ਆਈ-”ਤੇ ਫੇਰ ਉਨ੍ਹਾਂ ਨੇ ਮੇਰੇ ਨਾਲ ਵਿਆਹ ਕਿਉਂ ਕਰਾਇਆ ?”
“ਏਸ ਲਈ ਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦਾਜ ਵਿਚ ਇਕ ਮਕਾਨ ਦੇਣਾ ਸੀ ।”
“ਮਕਾਨ ?” ਕੰਮੀ ਚੁਪ ਹੋ ਗਈ। ਉਹਨੂੰ ਜਾਪਿਆ, ਹੋਰ ਕੁਝ ਪੁਛਣ ਵਾਸਤੇ ਉਹਦੇ ਕੋਲ ਕੋਈ ਸਵਾਲ ਨਹੀਂ ਸੀ ।
“ਦੀਦੀ ! ਮੈਨੂੰ ਮਾਫ਼ ਕਰ ਦਿਉ।—ਜਿਸ ਵੇਲੇ ਮੈਂ ਆਈ ਸਾਂ, ਉਸ ਵੇਲੇ ਮੇਰੇ ਮਨ ਦੀ ਹਾਲਤ ਬੜੀ ਅਜੀਬ ਸੀ, ਸ਼ਾਇਦ ਬੜੀ ਖ਼ਰਾਬ ਸੀ ।- ਮੈਂ ਸੋਚਿਆ ਸੀ, ਮੈਂ ਤਾਂ ਮਰ ਹੀ ਜਾਣਾ ਏਂ, ਪਰ ਮਰਨ ਤੋਂ ਪਹਿਲਾਂ ਤੁਹਾਡਾ ਸੁਖ ਵੀ ਖੋਹ ਲਵਾਂ” ਉਸ ਕੁੜੀ ਨੇ ਸਿਰ ਨੀਵਾਂ ਪਾ ਲਿਆ, ਤੇ ਫੇਰ ਜਿਵੇਂ ਆਪਣੇ ਹੇਠਾਂ ਵਿਚ ਹੀ ਆਖਿਆ–“ਮੈਂ ਚੰਗਾ ਨਹੀਂ ਕੀਤਾ……ਤੁਹਾਨੂੰ ਦੁਖ ਦੇ ਕੇ ਮੈਂ ਕੀ ਲੈ ਲਿਆ….” ਤੇ ਉਹ ਕੁੜੀ ਬੌਰੀ ਜਹੀ ਕੁਰਸੀ ਤੋਂ ਉਠ ਬੈਠੀ ।
“ਤੂੰ ਉਨ੍ਹਾਂ ਨੂੰ ਏਨਾ ਪਿਆਰ ਕਰਨੀ ਏਂ-” ਕੰਮੀ ਨੇ ਉਹਦੀ ਬਾਂਹ ਫੜ ਲਈ ।
“ਪਿਆਰ ?—” ਉਹਨੇ ਏਸ ਤਰ੍ਹਾਂ ਆਖਿਆ ਜਿਵੇਂ ਏਸ ਲਫ਼ਜ਼ ਨਾਲ ਉਹਦੇ ਹੇਠਾਂ ਨੂੰ ਸੇਕ ਲੱਗਾ ਹੋਵੇ । ਫੇਰ ਇਕ ਠਰੰਮੇ ਨਾਲ ਕਹਿਣ ਲੱਗੀ- “ਪਿਆਰ ਹੀ ਕਰਦੀ ਸਾਂ—ਪਰ ਹੁਣ ਨਹੀਂ । ਜਿਹੜਾ ਬੰਦਾ ਪਿਆਰ ਦਾ ਸੌਦਾ ਇਕ ਮਕਾਨ ਨਾਲ ਕਰ ਲਵੇ, ਉਹਨੂੰ ਕਿਸੇ ਨੇ ਕੀ ਪਿਆਰ ਕਰਨਾ ਏਂ—’’
ਦੁਖਾਂ ਵਿਚ ਵੀ ਇਕ ਰਿਸ਼ਤਾ ਹੁੰਦਾ ਹੈ । ਕੰਮੀ ਨੂੰ ਅਜੇ ਤਕ ਉਸ ਕੁੜੀ ਦਾ ਨਾਂ ਵੀ ਪਤਾ ਨਹੀਂ ਸੀ, ਪਰ ਉਹਨੂੰ ਜਾਪਿਆ ਦੁਖਾਂ ਨੇ ਉਹਦਾ ਉਸ ਕੁੜੀ ਨਾਲ ਇਕ ਰਿਸ਼ਤਾ ਜੋੜ ਦਿਤਾ ਸੀ । ਇਕ ਅਪਣਤ ਨਾਲ ਆਖਣ ਲੱਗੀ-”ਜੇ ਤੇਰੀ ਥਾਵੇਂ ਮੈਂ ਹੁੰਦੀ! ਮੈਂ ਉਸ ਆਦਮੀ ਲਈ ਕਦੇ ਨਾ ਰੋਂਦੀ, ਜਿਹੜਾ ਦਿਲ ਦਾ ਸੌਦਾ ਇਕ ਮਕਾਨ ਨਾਲ ਕਰ ਲੈਂਦਾ”
“ਮੇਰੀ ਥਾਵੇਂ ?” ਉਸ ਕੁੜੀ ਦਾ ਜਿਵੇਂ ਜ਼ਖ਼ਮ ਦੁਖ ਗਿਆ ਹੋਵੇ ! ਆਖਣ ਲੱਗੀ—”ਰੱਬ ਕਰੇ, ਮੇਰੀ ਥਾਵੇਂ ਕੋਈ ਨਾ ਹੋਵੇ !” ਫੇਰ ਉਹ ਕੰਮੀ ਦੇ ਮੂਹ ਵਲ ਤੱਕੀ “ਮੇਰੀ ਹੁਣ ਇਸ ਦੁਨੀਆਂ ਵਿਚ ਕੋਈ ਥਾਂ ਨਹੀਂ ਦੀਦੀ ?” “ਝੱਲੀ ।” ਕੰਮੀ ਦੇ ਬੋਲ ਵਿਚ ਇਕ ਲਾਡ ਸੀ । ਉਹਨੇ ਉਸ ਕੁੜੀ ਵਲ ਇੰਜ ਤੱਕਿਆ ਜਿਵੇਂ ਕੋਈ ਬਾਲ ਇਕ ਕੁਲਫੀ ਉਤੋਂ ਰੁੱਸ ਕੇ ਘਰੋਂ ਬਾਹਰ ਟੁਰ ਪਿਆ ਹੋਵੇ ।
ਉਸ ਕੁੜੀ ਨੇ ਇੰਜ ਨਿਹੋਰੇ ਨਾਲ ਆਖ ਰਹੀ ਹੋਵੇ, “ਤੂੰ ਮੇਰਾ ਦੁੱਖ ਨਹੀਂ ਕੰਮੀ ਦੇ ਮੂੰਹ ਵਲ ਤੱਕਿਆ ਜਿਵੇਂ ਲੱਭਿਆ। ਤੈਨੂੰ ਕੀ ਪਤਾ ਕਿ ਔਰਤ ਦੇ ਦੁਖ ਕਿੱਡੇ ਲੰਬੇ ਹੁੰਦੇ ਨੇ….’ ਤੇ ਆਖਣ ਲੱਗੀ, “ਗੁਨਾਹ ਮਰਦ ਦਾ ਵੀ ਉੱਨਾ ਹੀ ਹੁੰਦਾ ਏ ਜਿੰਨਾ ਔਰਤ ਦਾ – ਪਰ ਇਸ ਦੁਨੀਆਂ ਵਿਚ ਸਜ਼ਾ ਸਿਰਫ਼ ਔਰਤ ਨੂੰ ਮਿਲਦੀ ਏ ।”
ਹੁਣ ਸ਼ਾਇਦ ਕੰਮੀ ਨੇ ਉਹਦਾ ਦੁੱਖ ਬੁਝ ਲਿਆ ਸੀ । ਇਸ ਲਈ ਕੁਝ ਨਾ ਆਖਿਆ । ਉਹਨੂੰ ਪਤਾ ਸੀ ਲਫ਼ਜ਼ ਕਦੇ ਦੁਖਾਂ ਦੇ ਮੇਚੇ ਨਹੀਂ ਆਉਂਦੇ ।
ਚੁਪ ਨੂੰ ਤੋੜਨ ਲਈ ਸ਼ਾਇਦ ਕਿਸੇ ਕੋਲ ਕੋਈ ਹਰਫ਼ ਨਹੀਂ ਸੀ । ਇਸ ਲਈ ਉਸ ਕੁੜੀ ਨੇ ਕੰਮੀ ਨੂੰ ਇਕ ਖ਼ਾਮੋਸ਼ ਵਿਦਾ ਆਖੀ ਤੇ ਜਾਣ ਲੱਗੀ।
“ਕਿੱਥੇ ਜਾਏਂਗੀ ?” ਕੰਮੀ ਨੇ ਉਹਦੀ ਬਾਂਹ ਫੜ ਲਈ ।
“ਪਤਾ ਨਹੀਂ ਕਿੱਥੇ …..”
“ਤੂੰ ਇਹ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਏਂਗੀ ।” “ਮੇਰਾ ਘਰ ? – ਕਿਹੜਾ ਮੇਰਾ ਘਰ ?”
“ਇਹ ਘਰ – ਇਹ ਤੇਰਾ ਘਰ ਏ, ਤੇਰੇ ਬੱਚੇ ਦਾ ਘਰ ੲ ।” ਕੰਮੀ ਨੇ ਜ਼ੋਰੀਂ ਉਹਨੂੰ ਕੁਰਸੀ ਉੱਤੇ ਬਿਠਾ ਦਿਤਾ ।
“रोरी …”
“ਤੇਰਾ ਨਾਂ ?”
“ਸ਼ੀਲ”
ਕੰਮੀ ਦੇ ਦਿਲ ਵਿਚ ਸਾਰੀ ਥਾਂ ਦੁਖ ਨੇ ਮੱਲੀ ਹੋਈ ਸੀ, ਪਤਾ ਨਹੀਂ ਕਿਹੜੀ ਗੁੱਠਾਂ ਇਕ ਮੁਸਕ੍ਰਾਹਟ ਆਈ । ਕੰਮੀ ਨੇ ਆਖਿਆ — “ਸ਼ੀਲ ! ਤੇਰਾ ਹੱਕ ਤੇਰੇ ਕੋਲੋਂ ਕੋਈ ਨਹੀਂ ਖੋਹ ਸਕਦਾ ।”
“ਦੀਦੀ !” ਸ਼ੀਲ ਜਿਵੇਂ ਗ੍ਰਹਿ ਗਈ। ਆਖਣ ਲਗੀ “रोरी ਤੁਹਾਨੂੰ ਭੁੱਲ ਗਿਆ ਏ ਕਿ ਪਾਲ ਦਾ ਵਿਆਹ ਤੁਹਾਡੇ ਨਾਲ ਹੋਇਆ ਏ, ਮੇਰੇ ਨਾਲ ਨਹੀਂ ।”
“ਮੇਰੇ ਨਾਲ ਪਾਲ ਦਾ ਕੋਈ ਵਿਆਹ ਨਹੀਂ ਹੋਇਆ । ਜੇ ਪਾਲ ਦਾ ਕੋਈ ਵਿਆਹ ਹੋਇਆ ਏ ਤਾਂ ਇਕ ਮਕਾਨ ਨਾਲ ਹੋਇਆ ਏ। ਤੇ ਮਕਾਨ ਇਕ ਬੇਜਾਨ ਚੀਜ਼ ਹੁੰਦਾ ਏ -”
“ਨਹੀਂ ਦੀਦੀ ਨਹੀਂ — ਇਹ ਨਹੀਂ ਹੋ ਸਕਦਾ, ਹੁਣ ਕੁਝ ਨਹੀਂ ਹੋ ਸਕਦਾ -” ਸ਼ੀਲ ਘਬਰਾ ਕੇ ਕੁਰਸੀ ਉੱਤੋਂ ਉੱਠ ਬੈਠੀ । “ਮੈਂ ਏਸ ਵਾਸਤੇ ਨਹੀਂ ਸਾਂ ਆਈ । ਮੈਨੂੰ ਕੁਝ ਨਹੀਂ ਚਾਹੀਦਾ । ਕੋਈ ਹੱਕ ਨਹੀਂ ਚਾਹੀਦਾ…’ ਸ਼ੀਲ ਪਤਾ ਨਹੀਂ ਕੀ ਕੁਝ ਆਖੀ ਗਈ ।
“ਤੈਨੂੰ ਕੁਝ ਚਾਹੀਦਾ ਹੋਵੇ ਜਾਂ ਨਾ । ਇਹ ਮੈਨੂੰ ਪਤਾ ਨਹੀਂ – ਪਰ ਇਕ ਬੱਚੇ ਨੂੰ ਘਰ ਜ਼ਰੂਰ ਚਾਹੀਦਾ ਏ —” ਕੰਮੀ ਨੇ ਇਕ ਫ਼ੈਸਲੇ ਵਾਂਗ ਆਖਿਆ ।
“ਜਿਹਦੇ ਜਨਮ ਤੋਂ ਪਹਿਲਾਂ ਹੀ ਇਹ ਨਸੀਬ ਹੋਣ — ਉਸ ਮੱਥੇ ਦੀ ਬਦਨਸੀਬੀ ਕਿਤੇ ਨਹੀਂ ਮੁੱਕਣ ਲਗੀ ਦੀਦੀ -” ਸ਼ੀਲ ਨੇ ਆਪਣੇ ਮੱਥੇ ਨੂੰ ਆਪਣੀ ਤਲੀ ਨਾਲ ਘੁੱਟਿਆ ਤੇ ਫੇਰ ਆਖਣ ਲੱਗੀ, “ਇਹ ਤੁਹਾਡੇ ਮੇਰੇ ਵੱਸ ਦੀ ਗੱਲ ਨਹੀਂ ਦੀਦੀ ।” “ਅੱਛਾ ਮੈਨੂੰ ਵੇਖ ਲੈਣ ਦੇ ਮੇਰਾ ਵੱਸ ਕਿੰਨਾ ਕੁ ਚਲਦਾ ਏ ।” ਤੇ ਕੰਮੀ ਨੇ ਸ਼ੀਲ ਵਲ ਤੱਕ ਕੇ ਆਖਿਆ “ਤੈਨੂੰ ਮੇਰੀ ਸਹੁੰ ਲੱਗੇ ਜੇ ਤੂੰ ਇਥੋਂ ਬਾਹਰ ਜਾਏਂ – ਤੈਨੂੰ ਆਪਣੀ ਦੀਦੀ ਦੀ ਸਹੁੰ – ਜ਼ਰਾ ਕੁ ਬੈਠ ਮੈਂ ਤੇਰੇ ਲਈ ਚਾਹ ਲਿਆਵਾਂ ।”
ਕੰਮੀ ਨੇ ਚਾਹ ਬਣਾਈ, ਆਪ ਪੀਤੀ, ਸ਼ੀਲ ਨੂੰ ਪਿਆਈ । ਫੇਰ ਆਪਣੇ ਕਪੜੇ ਬਦਲੇ । ਆਪਣੇ ਵਾਲ ਸੁਆਰੇ । ਉਹਨੂੰ ਜਾਪ ਰਿਹਾ ਸੀ, ਸਾਰੀ ਸਿੱਲ੍ਹ ਉਹਦੇ ਅੰਗਾਂ ਉੱਤੋਂ ਲਹਿ ਗਈ ਸੀ । ਇਕ ਨਵੀਂ ਆਂਗਸ ਉਹਦੇ ਅੰਗਾਂ ਵਿਚ ਆਉਂਦੀ ਪਈ ਸੀ ।
“ਪਰ ਹੋਵੇਗਾ ਕੀ ਦੀਦੀ ?-” ਸ਼ੀਲ ਨੇ ਇਕ ਵਾਰ ਪੁੱਛਿਆ।
“ਕੁਝ ਚਗਾ ਹੀ ਹੋਵੇਗਾ, ਮਾੜਾ ਨਹੀਂ ਹੋਵੇਗਾ ।” ਕੰਮੀ ਨੇ ਸਿਰਫ ਏਨਾ ਆਖਿਆ ।
ਸ਼ੀਲ ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਕੰਮੀ ਨਾਲ ਕਰਦੀ ਰਹੀ । ਦੋਹਾਂ ਨੇ ਰਲ ਕੇ ਰੋਟੀ ਬਣਾਈ । ਸ਼ੀਲ ਉਹਨੂੰ ਦਸਦੀ ਰਹੀ ਕਿ ਕਾਲਜ ਤੋਂ ਛੁੱਟੀਆਂ ਲੈਣ ਤਕ ਪਾਲ ਉਸਨੂੰ ਮਿਲਦਾ ਰਿਹਾ। ਬੱਚੇ ਦਾ ਮਾੜਾ ਮਾੜਾ ਸ਼ੱਕ ਉਹਨੂੰ ਉਦੋਂ ਹੀ ਪੈ ਗਿਆ ਸੀ, ਪਰ ਅਜੇ ਉਹਨੇ ਪਾਲ ਨਾਲ ਗੱਲ ਨਹੀਂ ਸੀ ਕੀਤੀ । ਅਚਾਨਕ ਦੂਸਰੇ ਦਿਨ ਆਈ । ਇਹ ਕੁਆਟਰ ਬੰਦ ਸੀ । ਤੀਸਰੇ ਦਿਨ ਆਈ ਤਾਂ ਵੀ ਬੰਦ ਸੀ । ਫੇਰ ਉਹ ਕਾਲਜ ਗਈ । ਪਤਾ ਲਗਾ ਕਿ ਪਾਲ ਨੇ ਇਕ ਮਹੀਨੇ ਦੀਆਂ ਛੁੱਟੀਆਂ ਲਈਆਂ ਹੋਈਆਂ ਹਨ ।— ਉਹ ਘਬਰਾ ਗਈ । ਨਾ ਉਹਦਾ ਕੋਈ ਖ਼ਤ ਆਇਆ, ਨਾ ਉਹਦੀ ਕੋਈ ਸੂਹ ਲੱਗੀ । ਦਿਨ ਲੰਘਦੇ ਗਏ, ਦਿਨ ਚੜ੍ਹਦੇ ਗਏ ਕੱਲ੍ਹ ਉਹਨੂੰ ਅਚਾਨਕ ਕਿਸੇ ਨੇ ਆਖਿਆ ਕਿ ਪਾਲ ਵਾਪਸ ਆ ਗਿਆ ਹੋਇਆ ਹੈ । ਸ਼ਾਇਦ ਵਿਆਹ ਕਰਾ ਕੇ ਆਇਆ ਹੈ ।
ਸ਼ਾਮ ਨੂੰ ਚਾਰ ਵਜੇ ਸਨ ਜਦੋਂ ਬਾਹਰਲਾ ਦਰਵਾਜ਼ਾ ਖੜਕਿਆ । “ਦੀਦੀ ! ਹੁਣ ਕੀ ਹੋਵੇਗਾ ?” ਸ਼ੀਲ ਨੇ ਘਬਰਾ ਕੇ ਕੰਮੀ ਦਾ ਹੱਥ ਫੜ ਲਿਆ । “ਅੱਛਾ ਮੈਨੂੰ ਵੇਖ ਲੈਣ ਦੇ ਮੇਰਾ ਵੱਸ ਕਿੰਨਾ ਕੁ ਚਲਦਾ ਏ ।” ਤੇ ਕੰਮੀ ਨੇ ਸ਼ੀਲ ਵਲ ਤੱਕ ਕੇ ਆਖਿਆ “ਤੈਨੂੰ ਮੇਰੀ ਸਹੁੰ ਲੱਗੇ ਜੇ ਤੂੰ ਇਥੋਂ ਬਾਹਰ ਜਾਏਂ – ਤੈਨੂੰ ਆਪਣੀ ਦੀਦੀ ਦੀ ਸਹੁੰ – ਜ਼ਰਾ ਕੁ ਬੈਠ ਮੈਂ ਤੇਰੇ ਲਈ ਚਾਹ ਲਿਆਵਾਂ ।”
ਕੰਮੀ ਨੇ ਚਾਹ ਬਣਾਈ, ਆਪ ਪੀਤੀ, ਸ਼ੀਲ ਨੂੰ ਪਿਆਈ । ਫੇਰ ਆਪਣੇ ਕਪੜੇ ਬਦਲੇ । ਆਪਣੇ ਵਾਲ ਸੁਆਰੇ । ਉਹਨੂੰ ਜਾਪ ਰਿਹਾ ਸੀ, ਸਾਰੀ ਸਿੱਲ੍ਹ ਉਹਦੇ ਅੰਗਾਂ ਉੱਤੋਂ ਲਹਿ ਗਈ ਸੀ । ਇਕ ਨਵੀਂ ਆਂਗਸ ਉਹਦੇ ਅੰਗਾਂ ਵਿਚ ਆਉਂਦੀ ਪਈ ਸੀ ।
“ਪਰ ਹੋਵੇਗਾ ਕੀ ਦੀਦੀ ?-” ਸ਼ੀਲ ਨੇ ਇਕ ਵਾਰ ਪੁੱਛਿਆ।
“ਕੁਝ ਚਗਾ ਹੀ ਹੋਵੇਗਾ, ਮਾੜਾ ਨਹੀਂ ਹੋਵੇਗਾ ।” ਕੰਮੀ ਨੇ ਸਿਰਫ ਏਨਾ ਆਖਿਆ ।
ਸ਼ੀਲ ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਕੰਮੀ ਨਾਲ ਕਰਦੀ ਰਹੀ । ਦੋਹਾਂ ਨੇ ਰਲ ਕੇ ਰੋਟੀ ਬਣਾਈ । ਸ਼ੀਲ ਉਹਨੂੰ ਦਸਦੀ ਰਹੀ ਕਿ ਕਾਲਜ ਤੋਂ ਛੁੱਟੀਆਂ ਲੈਣ ਤਕ ਪਾਲ ਉਸਨੂੰ ਮਿਲਦਾ ਰਿਹਾ। ਬੱਚੇ ਦਾ ਮਾੜਾ ਮਾੜਾ ਸ਼ੱਕ ਉਹਨੂੰ ਉਦੋਂ ਹੀ ਪੈ ਗਿਆ ਸੀ, ਪਰ ਅਜੇ ਉਹਨੇ ਪਾਲ ਨਾਲ ਗੱਲ ਨਹੀਂ ਸੀ ਕੀਤੀ । ਅਚਾਨਕ ਦੂਸਰੇ ਦਿਨ ਆਈ । ਇਹ ਕੁਆਟਰ ਬੰਦ ਸੀ । ਤੀਸਰੇ ਦਿਨ ਆਈ ਤਾਂ ਵੀ ਬੰਦ ਸੀ । ਫੇਰ ਉਹ ਕਾਲਜ ਗਈ । ਪਤਾ ਲਗਾ ਕਿ ਪਾਲ ਨੇ ਇਕ ਮਹੀਨੇ ਦੀਆਂ ਛੁੱਟੀਆਂ ਲਈਆਂ ਹੋਈਆਂ ਹਨ ।— ਉਹ ਘਬਰਾ ਗਈ । ਨਾ ਉਹਦਾ ਕੋਈ ਖ਼ਤ ਆਇਆ, ਨਾ ਉਹਦੀ ਕੋਈ ਸੂਹ ਲੱਗੀ । ਦਿਨ ਲੰਘਦੇ ਗਏ, ਦਿਨ ਚੜ੍ਹਦੇ ਗਏ ਕੱਲ੍ਹ ਉਹਨੂੰ ਅਚਾਨਕ ਕਿਸੇ ਨੇ ਆਖਿਆ ਕਿ ਪਾਲ ਵਾਪਸ ਆ ਗਿਆ ਹੋਇਆ ਹੈ । ਸ਼ਾਇਦ ਵਿਆਹ ਕਰਾ ਕੇ ਆਇਆ ਹੈ ।
ਸ਼ਾਮ ਨੂੰ ਚਾਰ ਵਜੇ ਸਨ ਜਦੋਂ ਬਾਹਰਲਾ ਦਰਵਾਜ਼ਾ ਖੜਕਿਆ । “ਦੀਦੀ ! ਹੁਣ ਕੀ ਹੋਵੇਗਾ ?” ਸ਼ੀਲ ਨੇ ਘਬਰਾ ਕੇ ਕੰਮੀ ਦਾ ਹੱਥ ਫੜ ਲਿਆ । “ਪਾਲ ਏਸ ਗੁੱਸੇ ਦਾ ਕੋਈ ਫ਼ਾਇਦਾ ਨਹੀਂ । ਉਹ ਆਪਣੇ ਘਰ ਆਈ ਏ, ਆਪਣੇ ਘਰ ਰਹੇਗੀ ।” ਕੰਮੀ ਨੇ ਆਖਿਆ ।
“ਕੌਣ ਕਹਿੰਦਾ ਏ ਇਹ ਉਹਦਾ ਘਰ ਏ ?” ਪਾਲ ਨੇ ਖਿੜ ਕੇ ਇਕ ਵਾਰ ਕੰਮੀ ਵੱਲ ਵੇਖਿਆ, ਇਕ ਵਾਰ ਸ਼ੀਲ ਵੱਲ।
“ਮੈਂ ਕਹਿਨੀ ਆਂ — ਸ਼ੀਲ ਕਹਿੰਦੀ ਏ – ਤੇ ਪਾਲ…ਜੇ ਕੋਈ ਤੁਹਾਡੇ ਦਿਲ ਵਿਚ ਸਚਾਈ ਏ ਤਾਂ ਉਹ ਵੀ ਕਹਿੰਦੀ ਏ ।” ਤੇ ਫੇਰ ਕੰਮੀ ਨੇ ਸ਼ੀਲ ਨੂੰ ਆਖਿਆ “ਜਾ ਅੰਦਰੋਂ ਚਾਹ ਲਿਆ ।”
ਸ਼ੀਲ ਛੇਤੀ ਨਾਲ ਅੰਦਰ ਚਲੀ ਗਈ, ਜਿਵੇਂ ਇਸ ਕਮਰੇ ਵਿਚੋਂ ਮਸਾਂ ਉਹਦੀ ਜਾਨ ਛੁੱਟੀ ਹੋਵੇ ।
“ਬੈਠ ਜਾਓ ਪਾਲ ! ਖਲੋਤੇ ਕਿਉਂ ਹੋ -?”
“ਇਹ ਕੀ ਮਜ਼ਾਕ ਏ ਕਮਲ ?”
“ਮਜ਼ਾਕ ਨਹੀਂ ਪਾਲ ? ਤੁਸੀਂ ਆਪ ਹੀ ਦੱਸੋ – ਹੁਣ ਸ਼ੀਲ ਕਿੱਥੇ ਜਾਏ ?”
“ਮੈਨੂੰ ਕੀ ਪਤਾ ਕਿੱਥੇ ਜਾਏ । ਆਪਣੇ ਮਾਂ ਬਾਪ ਦੇ ਘਰ ਜਾਏ ।” ਪਾਲ ਨੇ ਹਾਰ ਕੇ ਸਾਰੀਆਂ ਗੋਟੀਆਂ ਸੱਟ ਦਿੱਤੀਆਂ।
“ਆਪਣੇ ਮਾਂ ਬਾਪ ਦੇ ਘਰ ਜਾਣ ਦਾ ਹਰ ਇਕ ਨੂੰ ਹੱਕ ਹੁੰਦਾ ਏ ਨਾ ?” ਕੰਮੀ ਦੇ ਜਿਵੇਂ ਇਕ ਗੋਟੀ ਚੁਕ ਲਈ ।
ਪਾਲ ਨੂੰ ਜਾਪਿਆ, ਕੰਮੀ ਦਾ ਸਵਾਲ ਬੇਥਵਾ ਸੀ, ਫੇਰ ਵੀ ਉਹਨੇ ਆਖਿਆ, “ਆਪਣੇ ਮਾਂ-ਬਾਪ ਦੇ ਘਰ ਜਾਣ ਦਾ ਕਿਹਨੂੰ ਹੱਕ ਨਹੀਂ ਹੁੰਦਾ ?”
“ਫੇਰ ਤੁਹਾਡਾ ਬੱਚਾ ਵੀ ਤੁਹਾਡੇ ਘਰ ਆਇਆ ਏ । ਆਪਣੇ ਬਾਪ ਦੇ ਘਰ ਆਇਆ ਏ । ਸ਼ੀਲ ਤੁਹਾਡੇ ਬੱਚੇ ਨੂੰ ਲੈ ਕੇ ਆਈ ਏ।……”
ਹਲਦੀ ਖ਼ੌਰੇ ਘੱਟ ਪੀਲੀ ਹੁੰਦੀ ਹੋਵੇ, ਪਾਲ ਦਾ ਮੂੰਹ ਬਹੁਤਾ ਪੀਲਾ ਹੋ ਗਿਆ ।
ਤਰਕਾਲਾਂ ਵੇਲੇ ਜਿਵੇਂ ਪੰਛੀ ਆਲ੍ਹਣਿਆਂ ਨੂੰ ਪਰਤਦੇ ਹਨ, ਇੱਕ ਕਾਹਲ ਉਨ੍ਹਾਂ ਦੇ ਪੈਰਾਂ ਵਿਚ ਹੁੰਦੀ ਹੈ । ਕੰਮੀ ਦੇ ਪੈਰਾਂ ਵਿਚ ਵੀ ਇੱਕ ਕਾਹਲ ਸੀ ।
ਗੱਡੀ ਦੀ ਚਾਲ ਹੌਲੀ ਸੀ, ਮਨ ਦੀ ਚਾਲ ਤਿੱਖੀ ਸੀ । ਫੇਰ ਸਟੇਸ਼ਨ ਉੱਤੇ ਉਤਰ ਕੇ ਦੋ ਮੀਲਾਂ ਦਾ ਕੱਚਾ ਰਾਹ ਆ ਗਿਆ । ਕੰਮੀ ਨੇ ਹੈਰਾਨ ਹੋ ਕੇ ਕੱਚੇ ਰਾਹ ਦੀ ਮਿੱਟੀ ਨੂੰ ਵੇਖਿਆ, ਉਹਦਾ ਭੂਸਲਾ ਰੰਗ ਅੱਜ ਗੁਲਾਬੀ ਭਾਹ ਮਾਰਦਾ ਸੀ । ਕੰਮੀ ਨੂੰ ਜਾਪਿਆ ਅੱਜ ਇਹ ਮਿੱਟੀ ਆਪਣੀ ਕੰਮੀ ਨੂੰ ਮਿਲ ਕੇ ਖ਼ੁਸ਼ ਸੀ ।
“ਮਾਂ ਸਕੂਲ ਹੋਵੇਗੀ ।” ਕੰਮੀ ਨੇ ਸੋਚਿਆ। ਕਾਟਜ ਦਾ ਬੂਹਾ ਬੰਦ ਸੀ । ਫੇਰ ਉਹ ਕਾਟਜ ਦੇ ਪਿਛਲੇ ਪਾਸੇ ਵੱਲ ਗਈ । ਰਸੋਈ ਦਾ ਬੂਹਾ ਖੁਲ੍ਹਾ ਸੀ, ਸਿਰਫ਼ ਭੀੜਿਆ ਹੋਇਆ ਸੀ । ਕੰਮੀ ਨੇ ਹੱਥਲਾ ਸੂਟਕੇਸ ਇੱਕ ਪਾਸੇ ਰੱਖਿਆ । ਮੂੰਹ ਹੱਥ ਧੋਤਾ ਤੇ ਆਪਣੇ ਲਈ ਚਾਹ ਬਣਾਈ ।— ਜਾਲੀ ਦੀ ਅਲਮਾਰੀ ਫੋਲੀ । ਉਹਦੇ ਵਿਚ ਡਬਲ ਰੋਟੀ ਸੀ, ਮੁਰੱਬਾ ਸੀ । ਕੁਝ ਅਮਰੂਦ ਸਨ । ਅੱਜ ਕੰਮੀ ਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਸੀ ।
ਫੇਰ ਕੰਮੀ ਨੇ ਉਸ ਬਾਰੀ ਨੂੰ ਟੋਹਿਆ, ਜਿਹੜੀ ਬਾਰੀ ਮਾਂ ਦੇ ਕਮਰੇ ਵਿਚੋਂ ਇਸ ਰਸੋਈ ਵੱਲ ਖੁਲ੍ਹਦੀ ਸੀ । ਕੈਮੀ ਨੂੰ ਪਤਾ ਸੀ, ਉਸ ਬਾਰੀ ਦੀ ਚਿਟਕਨੀ ਪਰਲੇ ਪਾਸਿਉਂ ਚੰਗੀ ਤਰ੍ਹਾਂ ਵਜਦੀ ਨਹੀਂ ਸੀ ਹੁੰਦੀ । ਮਾਂ ਸਿਰਫ ਘੁੱਟ ਕੇ ਉਸ ਬਾਰੀ ਨੂੰ ਭੀੜ ਛਡਦੀ ਹੁੰਦੀ ਸੀ । ਕੰਮੀ ਨੇ ਜ਼ੋਰ ਲਾਇਆ । ਬਾਰੀ ਖੁੱਲ੍ਹ ਗਈ । ਤੇ ਫੇਰ ਕੰਮੀ ਉਸ ਬਾਰੀ ਵਿਚੋਂ ਟੱਪ ਕੇ ਕਮਰੇ ਵਿਚ ਇਸ ਤਰ੍ਹਾਂ ਚਲੀ ਗਈ ਜਿਵੇਂ ਕੋਈ ਬਾਲ ਸਕੂਲੋਂ ਨੱਸਿਆ ਹੋਇਆ ਹੋਵੇ, ਤੇ ਪਿਉ ਦੀ ਮਾਰ ਕੋਲੋਂ ਡਰਦਾ, ਸਾਹਮਣੇ ਬੂਹੇ ਵਿਚੋਂ ਘਰ ਨਾ ਵੜੇ।- ਅਛੋਪਲੇ ਕੋਈ ਬਾਰੀ ਬੰਨਾ ਟੱਪ ਆਵੇ ?
ਕੰਮੀ ਚੁਪ ਚਾਪ ਮਾਂ ਦੇ ਬਿਸਤਰੇ ਵਿਚ ਕੰਬਲ ਲੈ ਕੇ ਲੰਮੀ ਪੈ ਗਈ — ਤੇ ਉਹਨੇ ਆਪਣੇ ਕੰਨ ਬੂਹੇ ਨੂੰ ਲਾ ਲਏ । ਮਾਂ ਦੇ ਸਕੂਲੋਂ ਆਉਣ ਦਾ ਵੇਲਾ ਹੁੰਦਾ ਜਾਂਦਾ ਸੀ ।
ਬਾਹਰਲਾ ਬੂਹਾ ਖੁਲ੍ਹਣ ਦੀ ਆਵਾਜ਼ ਆਈ, ਤੇ ਕੰਮੀ ਨੇ ਕੰਬਲ ਨੂੰ ਚੰਗੀ ਤਰ੍ਹਾਂ ਆਪਣੇ ਮੂੰਹ ਉੱਤੇ ਕਰ ਲਿਆ । ਜਿਵੇਂ ਹੁਣ ਪਿਉ ਕੋਲੋਂ ਮਾਰ ਖਾਣ ਦਾ ਵੇਲਾ ਆ ਗਿਆ ਹੋਵੇ !
“ਆਈ, ਤੇ ਫੇਰ ਗਈ ਕਿੱਥੇ ?” ਮਾਂ ਦੀ ਆਵਾਜ਼ ਆਉਂਦੀ ਪਈ ਸੀ । “ਪਤਾ ਨਹੀਂ ਬੀਬੀ, ਮੈਨੂੰ ਤਾਂ ਸੜਕ ਉੱਤੇ ਸਟੇਸ਼ਨ ਮਾਸਟਰ ਜਾਂਦਾ ਮਿਲਿਆ, ਉਹਨੇ ਆਖਿਆ ਸੀ ਅੱਜ ਦੁਪਹਿਰ ਦੀ ਗੱਡੀ ਕਮਲ ਬੀਬੀ ਆਈ ਏ । ਖੌਰੇ ਉਹਨੂੰ ਕੋਈ ਭੁਲਾਵਾ ਪੈ ਗਿਐ ।” ਕੰਮੀ ਨੇ ਪਛਾਣ ਲਈ ਇਹ ਮਾਲੀ ਦੀ ਆਵਾਜ਼ ਸੀ।
ਕੰਮੀ ਦਾ ਹਾਸਾ ਨਿਕਲ ਗਿਆ। ਉਹਨੇ ਕੰਬਲ ਨੂੰ ਆਪਣੇ ਦੁਆਲੇ ਚੰਗੀ ਤਰ੍ਹਾਂ ਘੱਟਿਆ, ਪਰ ਮਾਂ ਨੇ ਹਾਸੇ ਦੀ ਪੈੜ ਲੱਭ ਲਈ ਸੀ ।
“ਆਹ ਵੇਖ -” ਮਾਂ ਦੌੜ ਕੇ ਮੰਜੀ ਕੋਲ ਆਈ ।
ਕੰਮੀ ਨੇ ਕੰਬਲ ਨੂੰ ਵਗਾਹ ਮਾਰਿਆ ਤੇ ਮਾਂ ਨੂੰ ਜੱਫੀ ਪਾ ਲਈ ।
“ਬੂਹਾ ਤੇ ਬੰਦ ਸੀ — ਤੂੰ ਅੰਦਰ ਕਿਸ ਤਰ੍ਹਾਂ ਆ ਗਈ ?’
ਕੰਮੀ ਨੇ ਬਾਰੀ ਵੱਲ ਉਂਗਲ ਕੀਤੀ ਤੇ ਹੱਸ ਪਈ।
“ਸ਼ਰਾਰਤੀ !” ਮਾਂ ਮੰਜੀ ਉੱਤੇ ਬਹਿ ਗਈ।
ਕੰਮੀ ਨੇ ਮਾਂ ਦੀ ਝੋਲੀ ਵਿਚ ਸਿਰ ਮੂਧਾ ਕਰ ਦਿੱਤਾ, ਜਿਵੇਂ ਉਹਦੀਆਂ ਅੱਖਾਂ ਮਾਂ ਦੀਆਂ ਅੱਖਾਂ ਨਾਲ ਮਿਲਣੋਂ ਡਰਦੀਆਂ ਹੋਣ ।
“ਕੁਝ ਖਾਧਾ ਈ ਕਿ ਨਹੀਂ ?” ਮਾਂ ਨੇ ਕੰਮੀ ਦੇ ਵਾਲਾਂ ਨੂੰ ਪਿਆਰ ਕੀਤਾ ।
“ਡਬਲ ਰੋਟੀ, ਮੁਰੱਬਾ, ਅਮਰੂਦ-ਚਾਹ -” ਉਸੇ ਤਰ੍ਹਾਂ ਪਈ ਪਈ ਕੰਮੀ ਨੇ ਆਖਿਆ ।
“ਪਾਲ ਵੀ ਆਇਆ ਏ ?”
“ਨਹੀਂ ।”
“ਰਹੇਂਗੀ ਨਾ ਕੁਝ ਦਿਨ ?”
ਕੰਮੀ ਨੇ ਸਿਰ ਹਿਲਾ ਕੇ ‘ਹਾਂ’ ਕੀਤੀ ।
“ਮੇਰੇ ਵੱਲ ਤੱਕ -” ਮਾਂ ਨੇ ਕੰਮੀ ਦਾ ਸਿਰ ਉੱਚਾ ਕੀਤਾ । ਕੰਮੀ ਦੇ ਮੂੰਹ ਵਲ ਵੇਖਿਆ, ਕਿਸੇ ਉਦਾਸੀ ਦੀ ਕੋਈ ਲੀਕ ਨਹੀਂ ਸੀ । ਇੱਕ ਤਸੱਲੀ ਨਾਲ ਉਹਦਾ ਸਿਰ ਸਰਹਾਣੇ ਉੱਤੇ ਰੱਖ ਦਿੱਤਾ । ਫੇਰ ਇੱਕ ਡੂੰਘਾ ਸਾਹ ਭਰ ਕੇ ਆਖਣ ਲੱਗੀ — “ਮੈਨੂੰ ਦਿਨ ਰਾਤ ਤੇਰੀਆਂ ਹੀ ਸੋਚਾਂ ਅੱਖਾਂ ਅੱਗੇ ਤੇਰਾ ਹੀ ਮੂੰਹ…..ਮੈਂ ਸੋਚਿਆ ਸੀ ਮੈਨੂੰ ਇਸ ਦੁਨੀਆਂ ਵਿਚ ਕੋਈ ਜੰਜਾਲ ਨਹੀਂ- ਪਰ -” ਤੇ ਮਾਂ ਨੇ ਕੰਮੀ ਦੇ ਮੂੰਹ ਵੱਲ ਵੇਖਿਆ। ਆਪਣੇ ਮਨ ਦੇ ਜੰਜਾਲ 11 ਵੱਲ ਵੇਖਿਆ ।
“ਜੀਉਂਦੇ ਜੀਅ ਤਾਂ ਇਹ ਜੰਜਾਲ ਨਹੀਂ ਛੁਟਦਾ ।” ਕੰਮੀ ਹੱਸ ਪਈ। ਮਾਂ ਵੀ ਹੱਸ ਪਈ ।
ਰਾਤ ਨੂੰ ਕੰਮੀ ਨੇ ਮਾਂ ਲਈ ਰੋਟੀ ਪਕਾਈ । ਰੋਟੀ ਪਕਾਣ ਵਾਲੀ ‘ਚੰਦੋ’ ਨੂੰ ਅਜ ਉਹਨੇ ਬਾਹਰਲੇ ਨਿੱਕੇ ਮਟੇ ਕੰਮ ਕਰਨ ਲਈ ਲਾਈ ਰੱਖਿਆ ।
ਚੌਕੇ ਵਿਚ ਉਹਨੇ ਮਾਂ ਲਈ ਮੂੜਾ ਡਾਹਿਆ ।
ਰੋਟੀ ਦੀ ਪਹਿਲੀ ਗਰਾਹੀ ਮੂੰਹ ਵਿਚ ਪਾਂਦੀ ਮਾਂ ਨੇ ਆਖਿਆ -“ਤੇਰੇ ਹੱਥਾਂ ਦੀ ਰੋਟੀ – ਕਿੰਨੇ ਦਿਨਾਂ ਪਿੱਛੋਂ ਨਸੀਬ ਹੋਈ ਏ ।” ਤੇ ਮਾਂ ਦੀਆਂ ਅੱਖਾਂ ਭਰ ਆਈਆਂ ।
“ਮੇਰੀ ਪੰਦ੍ਰਾਹ ਦਿਨਾਂ ਦੀ ਗ਼ੈਰ ਹਾਜ਼ਰੀ.”
“ਇਹ ਪੰਹ ਦਿਨ ਮੈਨੂੰ ਇੰਜ ਲੱਗੇ ਜਿਵੇਂ ਪੰਦ੍ਰਾਹ ਵਰ੍ਹੇ ਹੋ ਗਏ ਨੇ—”
“ਮਾਂ, ਮੈਂ ਰੋਟੀ ਚੰਗੀ ਬਨਾਨੀ ਆਂ ?”
“ਪਰ ਏਸ ਰੋਟੀ ਦੇ ਭਾਗ ਉਹਨੂੰ, ਜਿਹਨੇ ਹਮੇਸ਼ਾਂ ਤੇਰੇ ਹੱਥਾਂ ਦੀਆਂ ਪਕੀਆਂ ਹੋਈਆਂ ਖਾਣੀਆਂ ਨੇ -”
“ਜੇ ਮੇਰੀ ਮਾਂ ਇਹਨੂੰ ਭਾਗ ਹੀ ਆਖਦੀ ਏ, ਤਾਂ ਫੇਰ ਇਹ ਭਾਗ ਓਸੇ ਨੂੰ ਲੱਗਣ—”
ਮਾਂ ਦੇ ਹੱਥੋਂ ਗਰਾਹੀ ਛੁਟਕ ਗਈ।
“ਮੈਂ ਤੇ ਹਸਦੀ ਪਈ ਆਂ – -” ਕੰਮੀ ਨੇ ਇੱਕ ਗਰਮ ਰੋਟੀ ਮਾਂ ਦੀ ਪਲੇਟ ਵਿਚ ਰੱਖੀ ।
ਮਾਂ ਨੂੰ ਖੁਆ ਕੇ ਕੰਮੀ ਨੇ ਰੋਟੀ ਖਾਧੀ ।
“ਅੱਜ ਚਾਨਣੀ ਰਾਤ ਏ ਮਾਂ ।”
“ਬਾਹਰ ਚੱਲੇਂਗੀ ਪਾਣੀ ਦੇ ਕੰਢੇ ?— ਮੈਂ ਆਖਿਆ ਸੀ ਤੂੰ ਥੱਕੀ ਹੋਈ ਹੋਵੇਂਗੀ ।”
“ਥੋੜ੍ਹਾ ਚਿਰ -” ਕੰਮੀ ਨੇ ਇੰਜ ਲਾਡ ਨਾਲ ਆਖਿਆ, ਮਾਂ ਨੇ ਸੋਚਿਆ ਕੰਮੀ ਖੁਸ਼ ਸੀ, ਸਚਮੁਚ ਬੜੀ ਖ਼ੁਸ਼ ਸੀ ।
ਪਾਣੀ ਦੇ ਕੰਢੇ ਆ ਕੇ ਕੰਮੀ ਨੇ ਪਹਿਲਾਂ ਮਾਂ ਦੇ ਬਹਿਣ ਲਈ ਇੱਕ ਚੌੜਾ ਪੱਥਰ ਚੁਣਿਆ — ਫੇਰ ਨੇੜੇ ਦੇ ਇੱਕ ਪੱਥਰ ਉੱਤੇ ਆਪ ਬਹਿ ਗਈ ।
“ਮੈਨੂੰ ਕੰਮੀ ਤੇਰੇ ਵਲੋਂ ਬੜਾ ਹੀ ਡਰ ਲਗਦਾ ਰਿਹਾ – ਅਜ ਤੈਨੂੰ ਵੇਖ ਕੇ ਮੈਨੂੰ ਸਾਹ ਆਇਆ ਏ ।”
“ਭਲਾ ਮਾਂ ਤੈਨੂੰ ਕੀ ਡਰ ਲਗਦਾ ਸੀ ?” ਕੰਮੀ ਸਕੂਲ ਵਿਚ ਤੇ ਅੱਗੇ ਪਿੱਛੇ ਹਮੇਸ਼ਾਂ ਮਾਂ ਨੂੰ ਤੁਸੀਂ ਆਖਦੀ ਹੁੰਦੀ ਸੀ, ਪਰ ਕਦੇ ਇਕੱਲੀ ਬੈਠੀ, ਪਿਆਰ ਵਿਚ ਪੰਘਰੀ ਹੋਈ ‘ਤੂੰ’ ਵੀ ਆਖ ਦੇਂਦੀ ਹੁੰਦੀ ਸੀ ।
“ਮੈਨੂੰ ਡਰ ਇਹ ਲਗਦਾ ਸੀ -” ਮਾਂ ਨੇ ਵਗਦੇ ਪਾਣੀ ਵਿਚੋਂ ਇੱਕ ਬੁੱਕ ਭਰੀ ਤੇ ਫੇਰ ਉਂਗਲਾਂ ਖੋਹ ਕੇ ਪਾਣੀ ਵਗਾ ਦਿੱਤਾ । ਆਖਣ ਲੱਗੀ “ਤੇਰੇ ਮੇਰੇ ਵਰਗੇ ਲੋਕ ਇੱਕ ਤਸੱਵਰ ਨੂੰ ਪਿਆਰ ਕਰਦੇ ਨੇ । ਇੱਕ ਕਲਪਨਾ ਨੂੰ । ਕਲਪਨਾ ਖ਼ੂਬਸੂਰਤ ਹੁੰਦੀ ਏ — ਉਹ ਸੰਨੀ ਖ਼ੂਬਸੂਰਤ ਚਾਹੀਏ ਉੱਨੀ ਬਣਾ ਲਈਦੀ ਏ, ਤੇ ਫੇਰ ਅਸੀਂ ਲੋਕ ਹਕੀਕਤ ਨੂੰ ਵੀ ਉਸੇ ਕਸਵੱਟੀ ਉੱਤੇ ਪਰਖਨੇ ਆਂ ਇਹੋ ਸਾਡੀ ਖ਼ੁਸ਼ਕਿਸਮਤੀ ਹੁੰਦੀ ਏ, ਇਹੋ ਸਾਡੀ ਬਦ-ਕਿਸਮਤੀ। ਇਹ ਸਾਡੇ ਮਨਾਂ ਵਿਚ ਪਈ ਹੋਈ ਕਲਪਨਾ, ਹਕੀਕਤ ਦੀ ਕਸਵੱਟੀ ਕਦੇ ਨਹੀਂ ਬਣ ਸਕਦੀ -”
“ਮਾਂ ! ਅੱਜ ਮੇਰੇ ਵੱਲ ਵੇਖ ਕੇ ਤੈਨੂੰ ਕੀ ਲਗਦਾ ਏ ?”
“ਮੈਨੂੰ ਚੰਗਾ ਹੀ ਲਗਦਾ ਪਿਆ ਏ, ਮਾੜਾ ਨਹੀਂ ।”
“ਸਚਮੁਚ ਚੰਗਾ ਏ ।” ਤੇ ਕੰਮੀ ਪਾਣੀ ਨਾਲ ਖੇਡਣ ਲੱਗ ਪਈ ।
“ਤੇਰੇ ਵਿਚ ਇੱਕ ਜਜ਼ਬਾਤੀ-ਅਮੀਰੀ ਏ ਕੰਮੀ ! ਪਾਲ ਜਜ਼ਬਾਤੀ ਤੌਰ ਉੱਤੇ ਸ਼ਾਇਦ ਤੇਰੇ ਨਾਲ ਸਾਂਵਾਂ ਨਾ ਉਤਰੇ । ਪਰ ਜੇ ਤੂੰ ਏਸ ਗੱਲ ਦੀ ਪ੍ਰਵਾਹ ਛੱਡ ਦੇਵੇਂ — ਜਾਂ ਕਦੇ ਆਪਣੇ ਛਾਬੇ ਵਿਚੋਂ ਕੁਝ ਕੱਢ ਕੇ ਉਹਦੇ ਛਾਬੇ ਵਿਚ ਪਾ ਦੇਵੇਂ …..”
“ਮੈਂ ਇਹੋ ਹੀ ਕਰ ਆਈ ਹਾਂ ਮਾਂ ! ਉਹਦਾ ਛਾਬਾ ਬੜਾ ਹੌਲਾ ਹੌਲਾ ਸੀ, ਦੂਸਰੇ ਬੰਨੇ ਇਨਸਾਫ਼ ਸੀ, ਬੜਾ ਭਾਰਾ । ਫੇਰ ਮੈਂ ਉਹਦੇ ਛਾਬੇ ਵਿਚ ਬਹੁਤ ਕੁਝ ਪਾ ਦਿੱਤਾ……ਇਨਸਾਫ਼ ਤੋਲ ਦਿੱਤਾ ।”
ਮਾਂ ਘਬਰਾਈ – “ਤੂੰ ਕੀ ਕਰ ਆਈ ਏਂ ਕੰਮੀ !”
“ਕੁਝ ਨਹੀਂ ਮਾਂ ! ਘਬਰਾਣ ਵਾਲੀ ਗੱਲ ਨਹੀਂ । ਸ਼ੀਲ ਇੱਕ ਕੁੜੀ ਸੀ, ਜਿਹਨੂੰ ਪਾਲ ਪਿਆਰ ਕਰਦਾ ਸੀ । ਤੇ ਸ਼ੀਲ ਵੀ ਉਹਨੂੰ ਇਹੋ ਜਿਹਾ ਪਿਆਰ ਕਰਦੀ ਸੀ, ਜਿਹੋ ਜਿਹਾ ਮੈਂ ਉਹਨੂੰ ਕਦੇ ਨਹੀਂ ਕੀਤਾ –” 11
ਠਾਰਵੀਂ ਰਾਤ ਵਿਚ ਵੀ ਮਾਂ ਦੇ ਮੱਥੇ ਉੱਤੇ ਮੁੜ੍ਹਕਾ ਆ ਗਿਆ – ਤੂੰ ਕਰ ਕੀ ਆਈ ਏਂ ?” “ਪਰ
“ਇਨਸਾਫ਼ ਕਰ ਆਈ ਆਂ – ਹੋਰ ਕੀ ।” ਕੰਮੀ ਹੱਸ ਪਈ ।
“ਜੇ ਇਹ ਗੱਲ ਸੀ ਤਾਂ ਫੇਰ ਉਹਨੇ ਤੇਰੇ ਨਾਲ ਵਿਆਹ ਕਿਉਂ ਕੀਤਾ ?” ਮਾਂ ਦੇ ਅੰਦਰ ਕੁਝ ਖ਼ੌਲ ਪਿਆ ।
“ਮਾਂ ਇਹ ਤਾਂ ਉਹੀ ਗੱਲ ਏ, ਜੇ ਉਹਨੇ ਮੇਰੇ ਨਾਲ ਵਿਆਹ ਕਰਨਾ ਸੀ ਤਾਂ ਫੇਰ ਸ਼ੀਲ ਨੂੰ ਮੁਹੱਬਤ ਕਿਉਂ ਕੀਤੀ ?— ਏਨ੍ਹਾਂ ਗੱਲਾਂ ਦਾ ਕੋਈ ਜਵਾਬ ਨਹੀਂ । ਕਿਸੇ ਕੋਲ ਕੋਈ ਜਵਾਬ ਨਹੀਂ । ਹੁਣ ਸਵਾਲ ਇਹ ਸੀ ਕਿ ਮੇਰੇ ਨਾਲ ਉਹਦਾ ਸਿਰਫ਼ ਇੱਕ ਰਸਮ ਦਾ ਬੰਧਨ ਸੀ । ਸ਼ੀਲ ਨਾਲ ਇੱਕ ਬੱਚੇ ਦਾ ਬੰਧਨ ਸੀ — ਹੁਣ ਤੂੰ ਆਪੇ ਦੱਸ ਮਾਂ – ਰਸਮ ਵੱਡੀ ਕਿ ਬੱਚਾ ?-”
ਮਾਂ ਦੇ ਸਿਰ ਨੂੰ ਇਕ ਘੇਰਨੀ ਆਈ । ਉਹਨੇ ਇਸ ਗੱਲ ਦਾ ਕੋਈ ਜਵਾਬ ਨਾ ਦਿਤਾ, ਸਿਰਫ ਪੁਛਿਆ-“ਪਰ ਤੂੰ ਕਰ ਕੀ ਆਈ ਏਂ ?”
“ਕੁਝ ਨਹੀਂ ਮਾਂ ਕੁਝ ਨਹੀਂ । ਸ਼ੀਲ ਕੋਲ ਇਕ ਬੱਚਾ ਸੀ, ਪਰ ਉਹ ਇਕੋ ਰਸਮ ਤੋਂ ਮੁਹਤਾਜ ਸੀ ।—ਇਕ ਰਸਮ ਮੈਂ ਉਹਨੂੰ ਲੈ ਦਿਤੀ ।”
“ਪਰ ਤੇਰੀ ਰਸਮ ? ਤੇਰੇ ਵਿਆਹ ਦੀ ਰਸਮ ?”
“ਉਹ ਟੁਟ ਗਈ ।” ਕੰਮੀ ਨੇ ਹੱਥ ਨਾਲ ਇੰਜ ਕੀਤਾ ਜਿਵੇਂ ਇਕ ਧਾਗਾ ਤੋੜਿਆ ਹੋਵੇ । ਤੇ ਫੇਰ ਹੱਸ ਪਈ।
“ਇਹ ਹੱਸਣ ਵਾਲੀ ਗੱਲ ਨਹੀਂ ਕੰਮੀ ! ਇਹ ਰਸਮਾਂ ਏਡੀ ਛੇਤੀ ਨਹੀਂ ਟੁਟਦੀਆਂ—”
“ਦੁਨੀਆਂ ਦੀ ਕਚਿਹਰੀ ਦਾ ਮੈਨੂੰ ਪਤਾ ਨਹੀਂ । ਪਰ ਮਨ ਦੀ ਕਚਿਹਰੀ ਵਿਚ ਉਹ ਟੁਟ ਗਈ ਏ ।”
”ਤੇ ਸ਼ੀਲ ?”
“ਸ਼ੀਲ ਸੋਚਦੀ ਸੀ ਕਿ ਉਹਦੇ ਵਾਸਤੇ ਇਕੋ ਹੀ ਰਾਹ ਏ ਕਿ ਉਹ ਮਰ ਜਾਏ । ਪਰ ਮੈਂ ਸੋਚਿਆ ਕਿ ਉਹਦੇ ਵਾਸਤੇ ਇਕ ਹੋਰ ਵੀ ਰਾਹ ਏ—ਜੀਉਣ ਦਾ ਰਾਹ ।—” ਕੰਮੀ ਨੇ ਜ਼ਰਾ ਸਾਹ ਲੈ ਕੇ ਆਖਿਆ “ਜ਼ਰਾ ਔਖਾ ਕੰਮ ਸੀ- ਪਰ ਹੋ ਗਿਆ । ਪੂਰਾ ਹੋ ਗਿਆ ।”
ਮਾਂ ਕੁਝ ਚਿਰ ਤਾਂ ਕੰਮੀ ਵਲ ਇਸ ਤਰ੍ਹਾਂ ਵੇਖਦੀ ਰਹੀ ਜਿਵੇਂ ਇਕ ਅਚਭਾ ਵੇਖਦੀ ਹੋਵੇ । ਫੇਰ ਹੋਲੀ ਜਹੀ ਆਖਣ ਲੱਗੀ-“ਪਰ ਏਡੀ ਛੇਤੀ ਇਕ ਵਿਆਹ ਮੁਕਾ ਕਿਸ ਤਰ੍ਹਾਂ, ਦੂਸਰਾ ਹੋਇਆ ਕਿਸ ਤਰ੍ਹਾਂ ?”
“ਮੁਕ ਤੇ ਇਕ ਮਿੰਟ ਵਿਚ ਗਿਆ ।” ਕੰਮੀ ਨੇ ਹੱਥ ਨਾਲ ਇਕ ਚੁਟਕੀ ਮਾਰੀ-ਜਿਵੇਂ ਉਹਨੇ ਵਿਆਹ ਨਹੀਂ, ਬਿਜਲੀ ਬੁਝਾਈ ਹੋਵੇ । ਤੇ ਫੇਰ ਆਖਣ ਲੱਗੀ-“ਉਸ ਦੂਸਰੇ ਕੰਮ ਲਈ ਜ਼ਰਾ ਦੇਰ ਲੱਗ ਗਈ। ਪਹਿਲੋਂ ਤਾਂ ਪਾਲ ਦਾ ਗੁੱਸਾ ਹੀ ਹੱਥ ਨਾ ਆਵੇ, ਫੇਰ ਮੈਂ ਸ਼ੀਲ ਦੇ ਮਾਂ ਪਿਉ ਨੂੰ ਬੁਲਾਇਆ । ਉਨ੍ਹਾਂ ਵਿਚਾਰਿਆਂ ਨੂੰ ਕੁਝ ਵੀ ਪਤਾ ਨਹੀਂ ਸੀ । ਲੱਗੇ ਰੋਣ । ਕਦੇ ਆਖਣ ਅਸੀਂ ਧੀ ਨੂੰ ਮਾਰ ਛੱਡਾਂਗੇ, ਕਦੇ ਆਖਣ ਅਸੀਂ ਪਾਲ ਨੂੰ ਮਾਰ ਛੱਡਾਂਗੇ । ਫੇਰ ਪਾਲ ਵੀ ਡਰ ਗਿਆ । ਉਹਦਾ ਸਾਰਾ ਗੁੱਸਾ ਗੁੱਸਾ ਪਤਾ ਨਹੀਂ ਕਿੱਥੇ ਟੁਰ ਗਿਆ। ਰਾਤੋ ਰਾਤ ਪਾਂਧਾ ਬੁਲਾਇਆ ਤੇ ਦੋਹਾਂ ਦਾ ਵਿਆਹ ਕਰ ਦਿਤਾ।”
“ਤੇ ਤੂੰ ?” ਮਾਂ ਨੂੰ ਜਾਪਿਆ, ਜਿਸ ਪੱਥਰ ਉੱਤੇ ਉਹ ਬੈਠੀ ਹੋਈ ਸੀ, ਉਹ ਮਿੱਟੀ ਦੇ ਢੇਲੇ ਵਾਕੁਰ ਖੁਰਣ ਲੱਗ ਪਿਆ ਸੀ ।
“ਸ਼ੀਲ ਮੇਰੇ ਪੈਰਾਂ ਉਤੇ ਡਿਗਦੀ ਰਹੀ, ਆਖਣ ਲੱਗੀ-“ਦੀਦੀ ਮੈਂ ਤੇਰੀ ਨੌਕਰਾਣੀ ਬਣ ਕੇ ਰਵਾਂਗੀ, ਪਰ ਤੂੰ ਮੈਨੂੰ ਛੱਡ ਕੇ ਨਾ ਜਾ ।” ਸ਼ੀਲ ਦੇ ਮਾਂ ਪਿਉ ਵਿਚਾਰੇ ਬੜਾ ਹੀ ਰੋਂਦੇ ਸਨ । ਮੈਨੂੰ ਕਹਿੰਦੇ ਸਨ ਤੂੰ ਸਾਡੀ ਧੀ ਦ। ਜਾਨ ਬਚਾਈ ਏ । ਅੱਜ ਤੋਂ ਤੂੰ ਸਾਡੀ ਵੱਡੀ ਧੀ, ਤੇ ਸ਼ੀਲ ਛੋਟੀ ਧੀ । ਤੁਸੀਂ ਦੋਵੇਂ ਰਲ ਕੇ ਰਵੋ । ਅਸੀਂ ਸ਼ੀਲ ਦੀ ਜੀਭ ਖਿੱਚ ਲਵਾਂਗੇ ਜੇ ਕਦੀ ਉਹ ਤੇਰੇ ਅਗੇ ਬੋਲੀ -” ਨਦੀ ਦਾ ਪਾਣੀ ਠੰਢਾ ਸੀ, ਮਾਂ ਦੇ ਅੱਥਰੂ ਗਰਮ ਸਨ, ਪਰ ਦੋਵੇਂ ਰਲ ਕੇ ਵਗਦੇ ਪਏ ਸਨ ।
२
ਪਿਤਾ ਦਾ ਦੁਖ ਸੱਚਾ ਸੀ, ਸ਼ਾਇਦ ਦਲੀਲਾਂ ਵੀ ਸੱਚੀਆਂ ਸਨ “ਉਸਦੀ (ਪਾਲ ਦੀ) ਇਹ ਕਮੀਨਗੀ-ਮੈਂ ਉਹਨੂੰ ਕਿਤੇ ਮੂੰਹ ਵਿਖਾਣ ਜੋਗਾ ਨਹੀਂ ਰਹਿਣ ਦੇਣਾ—ਏਨੇ ਗਹਿਣੇ, ਏਨੇ ਕਪੜੇ ਉਹਨੇ ਪਿਉ ਦੀ ਕਮਾਈ ਸਮਝ ਕੇ ਰਖ ਲਏ, ਫੇਰੇ ਮਾਰ ਮਾਰ ਕੇ ਉਹਨੇ ਤੇ ਉਹਦੇ ਪਿਉ ਨੇ ਮੇਰੀਆਂ ਦਹਿਲੀਜ਼ਾਂ ਘਸਾ ਛੱਡੀਆਂ ਸਨ—ਮੈਂ ਉਹਨੂੰ ਕਚਿਹਰੀ ਵਿਚ ਲਿਜਾਵਾਂਗਾ-ਪਾਈ ਪਾਈ ਵਸੂਲ ਕਰਾਂਗਾ-ਮੇਰੀ ਧੀ ਇੰਜ ਬਿਠਾ ਛੱਡੀ—ਉਹਨੇ ਮੈਨੂੰ ਸਮਝਿਆ बरी मी-”
ਧੀ ਨਾਲ ਵੀ ਉਹਨੂੰ ਰੋਸ ਸੀ “ਤੂੰ ਆਪਣੀ ਹੱਥੀਂ ਸਭ ਕੁਝ ਉਜਾੜਿਆ– ਉਹਦਾ ਪਾਪ ਆਪ ਮੂੰਹੋਂ ਬੋਲਦਾ-ਤੇਰਾ ਕੀ ਜਾਂਦਾ ਸੀ ਜੇ ਉਹ (ਸ਼ੀਲ) ਡੁਬ ਮਰਦੀ-ਆਪਣੀ ਕੀਤੀ ਪਾਂਦੀ—ਵੱਡੀ ਆਈ ਉਹਨੂੰ ਬਚਾਣ ਵਾਲੀ— ਚਾਰ ਅੱਖਰ ਕੀ ਪੜ੍ਹ ਲਏ—ਤੂੰ ਆਪ ਹੁਦਰੀ ਹੋ ਗਈ—ਤੂੰ ਮੈਨੂੰ ਬੁਲਾਂਦੀ— ਤੂੰ ਵੇਖਦੀ ਮੈਂ ਕੀ ਕਰਦਾ—ਉਹਨੂੰ (ਪਾਲ ਨੂੰ) ਗਲੋਂ ਫੜ ਲੈਂਦਾ-ਸੰਘੀ ਨਹੁੰ ਦੇ ਕੇ ਉਹਨੂੰ ਸਿੱਧਿਆਂ ਕਰ ਦੇਂਦਾ-”
ਕੰਮੀ ਨੇ ਇਕੱ ਚੁਪ ਰਖੀ । ਉਹ ਸੋਚਦੀ ਸੀ-“ਮੇਰੀ ਚੁਪ ਤੇ ਵਕਤ- ਇਹ ਦੋਵੇਂ ਚੀਜ਼ਾਂ ਹੌਲੀ ਹੌਲੀ ਇਸ ਅੱਗ ਉੱਤੇ ਪਾਣੀ ਛਿੜਕ ਦੇਣਗੀਆਂ ।” ਕੰਮੀ ਦੀ ਦੁਨੀਆਂ ਦੋ ਮੀਲ ਲੰਬੀ ਸੀ।
ਇੰਜ ਦੋ ਮੀਲਾਂ ਵਿਚ ਇਕ ਸਕੂਲ ਸੀ, ਸਕੂਲ ਵਿਚ ਇਕ ਸੌ ਬੱਤੀ ਬੱਚੇ ਸਨ, ਚਾਲ੍ਹੀ ਮਿੰਟ ਉਹ ਬੱਚਿਆਂ ਦੇ ਇਕ ਮਿੰਟ ਦੂਸਰੇ ਗਰੁਪ ਵਿਚ, ਫੇਰ ਚਾਲ੍ਹੀ ਮਿੰਟ ਉਹਦੇ ਪੰਜ ਘੰਟੇ ਬੀਤ ਜਾਂਦੇ । ਗਰੁਪ ਵਿਚ ਹੁੰਦੀ, ਫੇਰ ਚਾਲ੍ਹੀ ਇਕ ਹੋਰ ਗਰੁਪ ਵਿਚ, ਇਸ ਤਰ੍ਹਾਂ
ਇਨ੍ਹਾਂ ਦੋ ਮੀਲਾਂ ਵਿਚ ਕੋਈ ਪੰਜਾਹ ਪਹਾੜੀ ਘਰ ਸਨ । ਉਨ੍ਹਾਂ ਘਰਾਂ ਵਿਚ ਕਈ ਤੀਵੀਂਆਂ, ਕਈ ਬੁਢੇ, ਕਈ ਬੱਚੇ, ਉਹਦੇ ਫੇਰੇ ਨੂੰ ਉਡੀਕਦੇ ਸਨ । ਕਈ ਵਾਰ ਉਹ ਕਿਸੇ ਤੀਵੀਂ ਨਾਲ ਰਲ ਕੇ ਧਾਨ ਛੜਦੀ, ਅੰਬਾਂ ਦੀਆਂ ਅਮਾਕੜੀਆਂ ਸੁਕਣੇ ਪਾਂਦੀ, ਘਰ ਦੇ ਪਿਛਵਾੜੇ ਬੀਜੀ ਹੋਈ ਚਾਹ ਦੀਆਂ ਪੱਤੀਆਂ ਚੁਣਦੀ । ਕਿਸੇ ਦੇ ਚਰਖੇ ਉਤੇ ਉੱਝ ਕੱਤ ਦੇਂਦੀ। ਕਿਸੇ ਦੀਆਂ ਤੀਲੀਆਂ ਉਤੇ ਨਾਲੇ ਉਣ ਦੇਂਦੀ । ਕਿਸੇ ਨੂੰ ਸਲਾਈਆਂ ਲੈ ਕੇ ਸਵੈਟਰ ਛੋਹ ਦੇਂਦੀ । ਬੁੱਢੇ ਕੰਮੀ ਦੇ ਹੱਥੋਂ ਦੁਆ ਦਰਮਲ ਲੈਂਦੇ । ਉਹ ਕਿਸੇ ਲਈ ਦੁਧ ਤੱਤਾ ਕਰ ਦੇਂਦੀ । ਕਿਸੇ ਨੂੰ ਸੁੰਢ ਜਵੈਣ ਦੀ ਪਿੰਨੀ ਬਣਾ ਦੇਂਦੀ । ਕਿਸੇ ਨੂੰ ਗੋਡਿਆਂ ਉੱਤੇ ਮਲਣ ਲਈ ਸ਼ਹਿਰੋਂ ਤੇਲ ਮੰਗਵਾ ਦੇਂਦੀ । ਨਿੱਕੀਆਂ ਨਿੱਕੀਆਂ ਦੁਆਈਆਂ, ਕੂਲੇ ਕੂਲੇ ਹੋਂਸਲੇ, ਉਹ ਜਾਂਦੀ ਵੰਡ ਆਉਂਦੀ—ਬੱਚੇ ਉਹਦੇ ਕੋਲੋਂ ਕਹਾਣੀਆਂ ਸੁਣਦੇ, ਤਸਵੀਰਾਂ ਵੇਖਦੇ, ਭੋਰਾ ਮਠਿਆਈ ਮੰਗਦੇ ਉਹਦਾ ਰਾਹ ਵੇਖਦੇ ਰਹਿੰਦੇ ਸਨ।
ਇਨ੍ਹਾਂ ਦੋ ਮੀਲਾਂ ਵਿਚ ਸੈਂਕੜੇ ਬ੍ਰਿਛ ਬੂਟੇ ਸਨ । ਕਿਸੇ ਨੂੰ ਫਲ ਲਗਦੇ, ਕਿਸੇ ਨੂੰ ਫੁਲ ਲਗਦੇ। ਕਿਸੇ ਦੇ ਪੱਤਰ ਖ਼ੁਸ਼ਬੂ ਵੰਡਦੇ, ਕਿਸੇ ਦੇ ਪੱਤਰ ਰੰਗ ਵੰਡਦੇ । ਤੇ ਕਿੰਨੇ ਹੀ ਖੇਤ ਸਨ—ਰੱਜ ਵੰਡਦੇ ।
ਇਨ੍ਹਾਂ ਦੋ ਮੀਲਾਂ ਵਿਚ ਇਕ [ਨਦੀ ਸੀ, ਪੰਜ ਨਾਲੇ ਸਨ, ਦੋ ਬੌਲੀਆਂ ਸਨ । ਪਾਣੀ ਕੁਲ ਕੁਲ ਕਰਦਾ ਰਹਿੰਦਾ ਸੀ । ਧਰਤੀ ਦਾ ਦਿਲ ਧੜਕਦਾ ਰਹਿੰਦਾ ਸੀ । ਕੰਮੀ ਸੋਚਦੀ ਆਸਮਾਨ ਦੀ ਇਹੋ ਜਹੀ ਬਲੌਰੀ ਛੱਤ ਸਭਨਾਂ ਥਾਵਾਂ ਦੇ ਸਿਰ ਉੱਤੇ ਨਹੀਂ ਹੁੰਦੀ, ਜਿਹੋ ਜਹੀ ਇਨ੍ਹਾਂ ਦੋ ਮੀਲਾਂ ਦੇ ਸਿਰ ਉੱਤੇ ਸੀ। ‘ਇਥੇ ਚੰਨ ਵੀ ਇਕ ਤਾਬ ਨਾਲ ਚੜ੍ਹਦਾ ਸੀ । ਇਥੇ ਸੂਰਜ ਵੀ ਇਕ ਤੇਜ ਲੈ ਕੇ ਆਉਂਦਾ ਸੀ । ਇਥੇ ਬੱਦਲ ਵੀ ਉੱਚੇ ਉੱਚੇ ਘਰ ਪਾਂਦੇ ਸਨ ।
ਤੇ ਇੰਜ ਦੋ ਮੀਲਾਂ ਵਿਚ ਇਕ ਉਹ ਮੂੰਹ ਵੀ ਸੀ, ਜਿਹਦੇ ਵਿਚੋਂ ਕੰਮੀ ਨੂੰ ਮਾਂ ਵੀ ਲਭਦੀ ਸੀ ਤੇ ਹਾਣ ਵੀ ਲਭਦਾ ਸੀ ।
ਕੰਮੀ ਸੋਚਦੀ ਸੀ, ਉਹ ਸੁਖੀ ਸੀ । ਬੜੀ ਸੁਖੀ ਸੀ ।
ਇੰਜ ਦੋ ਮੀਲਾਂ ਦੇ ਮਕਾਨ ਵਿਚ ਕੰਮੀ ਨੇ ਬਹੁਤ ਸਾਰੀਆਂ ਬਾਰੀਆਂ ਲਾ ਲਈਆਂ—ਇਹ ਕਿਤਾਬਾਂ ਸਨ । ਇਨ੍ਹਾਂ ਬਾਰੀਆਂ ਦਾ ਮੂੰਹ ਸਾਰੀ ਦੁਨੀਆਂ ਵਲ ਖੁਲ੍ਹਦਾ ਸੀ, ਸਾਰਿਆਂ ਮੁਲਕਾਂ ਵਲ । ਕੰਮੀ ਕਦੇ ਇਕ ਬਾਰੀ ਵਿਚ ਬਹਿੰਦੀ ਕਦੇ ਦੂਸਰੀ ਬਾਰੀ ਵਿਚ ਤੇ ਉਹਨੂੰ ਦੁਰਾਡੇ ਤੋਂ ਦੁਰਾਡੇ ਦੇਸ ਦੀ ਵੀ ਹਵਾ ਆ ਜਾਂਦੀ ।
ਮੀਂਹ ਵਸ ਕੇ ਹਟਿਆ ਸੀ । ਪਹਾੜੀ ਡੰਡੀਆਂ ਭਾਵੇਂ ਤਿਲ੍ਹਕਣੀਆਂ ਨਹੀਂ ਹੁੰਦੀਆਂ, ਪਰ ਉਨ੍ਹਾਂ ਦੇ ਗਿੱਲਿਆਂ ਪੱਤਿਆਂ ਉਤੋਂ ਕਈ ਵਾਰ ਪੈਰ ਤਿਲ੍ਹਕਣ ਨੂੰ ਪੈਂਦੇ ਹਨ । ਕੰਮੀ ਦੁਆਲੇ ਉੱਗੇ ਹੋਏ ਛੋਟੇ ਵੱਡੇ ਬੂਟਿਆਂ ਨੂੰ ਹੱਥ ਪਾਂਦੀ ਕੋਈ ਅੱਧਾ ਫ਼ਰਲਾਂਗ ਉੱਤੇ ਸੰਘਣੇ ਰੁਖਾਂ ਵਿਚ ਜਾ ਬੈਠੀ-ਇਕ ਬੱਕਰੀ ਉੱਥੇ ਪੱਤਿਆਂ ਨੂੰ ਮੂੰਹ ਮਾਰਦੀ ਪਈ ਸੀ । ਟਾਹਣੀਆਂ ਨਾਲੋਂ ਮੂੰਹ ਨਾਲ ਪੱਤੇ ਖੋਹਣ ਦੀ ਆਵਾਜ਼ ਕੰਮੀ ਨੂੰ ਬੜੀ ਚੰਗੀ ਲੱਗੀ, ਉਹ ਕਿੰਨੀ ਦੇਰ ਬੱਕਰੀ ਵਲ ਵੇਖਦੀ ਰਹੀ—ਪਤਲੀਆਂ ਪਤਲੀਆਂ ਲੱਤਾਂ ਨਾਲ ਉਹ ਉੱਚੀ ਤੋਂ ਉੱਚੀ ਟਾਹਣੀ ਨੂੰ ਨਿਵਾਣ ਦੀ ਕੋਸ਼ਿਸ਼ ਕਰਦੀ ਪਈ ਜੀ—ਉਤਲੇ ਪੱਤਿਆਂ ਨੂੰ ਬੁਰਕ ਮਾਰਦੀ-ਫੇਰ ਨਾਲ ਦੀ ਟਾਹਣੀ ਵੱਲ ਉਮਲਦੀ–ਜੀਉਂਦੀ ਜਾਗਦੀ ਉਛਲਦੀ ਰਜਦੀ-ਫੇਰ ਪਰਿਉਂ ਕਿਤੋਂ “ਮੈਂ-ਐਂ-ਐਂ” ਦੀ ਆਵਾਜ਼ ਆਈ । ਬੱਕਰੀ ਤਣ ਕੇ ਖਲੋ ਗਈ । ਉਹਨੇ ਪੱਤੇ ਖਾਣੇ ਛੱਡ ਦਿਤੇ। ਫੇਰ ਉਸ ਆਵਾਜ਼ ਦੀ ਸੇਧ ਲਾਈ ਤੇ ਉੱਧਰ ਨੂੰ ਦੌੜ ਗਈ ।
ਠੰਢ ਦੀ ਝੁਣਝੁਣੀ ਜਿਵੇਂ ਕਦੀ ਪਿੰਡੇ ਵਿਚ ਇਕ ਲੀਕ ਵਾਂਗ ਫਿਰ ਜਾਂਦੀ ਹੈ, ਇਕ ਖ਼ਿਆਲ ਕੰਮੀ ਦੇ ਦਿਲ ਵਿਚੋਂ ਲੰਘਿਆ । ਪਹਿਲਾਂ ਇਸ ਤਰ੍ਹਾਂ ਜਿਵੇਂ ਉਹ ਖ਼ਿਆਲ ਪਕੜਾਈ ਨਾ ਦਿਤਾ ਹੋਵੇ ! ਕੰਮੀ ਨੂੰ ਸਮਝ ਨਾ ਲੱਗੀ । ਫੇਰ ਜਿਵੇਂ ਦੌੜ ਕੇ ਦੂਰ ਜਾਂਦੇ ਉਸ ਖ਼ਿਆਲ ਦੀ ਨੁਹਾਰ ਪਛਾਣੀ ਜਾਏ— ਕੰਮੀ ਨੇ ਸੋਚਿਆ-“ਕਦੇ ਕਦੇ ਮੇਰੇ ਹੱਥ ਇਕ ਹੋਂਦ ਨੂੰ ਲੱਭਣ ਲੱਗ ਪੈਂਦੇ ਹਨ । ਪਤਾ ਨਹੀਂ ਕਿਹਦੀ ਹੋਂਦ, ਪਰ ਇਕ ਮਰਦਾਵੀਂ ਹੋਂਦ-” ਕੰਮੀ ਨੇ ਆਪਣੀ ਕਮੀਜ਼ ਨਾਲ ਅੜੇ ਹੋਏ ਗਿੱਲੇ ਪੱਤੇ ਲਾਹੇ, ਜਿਵੇਂ ਉਹ ਇਸ ਖ਼ਿਆਲ ਨੂੰ ਵੀ ਹੱਥ ਨਾਲ ਝਾੜ ਦੇਣਾ ਚਾਹੁੰਦੀ ਹੋਵੇ ! “ਕਹੀ ਖੇਡਦੀ ਮਲਦੀ ਤੇ ਰੱਜ ਨਾਲ ਭਰੀ ਹੋਈ ਬੱਕਰੀ ਸੀ, ਪਰ ਉਸਨੂੰ ਦੂਰੋਂ ਕਿਤੋਂ ਇਕ ਆਵਾਜ਼ ਆਈ—ਹੱਡ ਮਾਸ ਦੀ ਆਵਾਜ਼—ਉਹਦੀ ਖੇਡ ਖਲੋ ਗਈ, ਉਹਦੇ ਮੂੰਹ ਵਿਚੋਂ ਪੱਤੇ ਛੁਟਕ ਗਏ ਤੇ ਉਹ ਉਸ ਬੁਲਾਵੇ ਵਲ ਦੌੜ ਗਈ—ਇਹ ਕੋਈ ਅੰਦਰਲੀ ਧੂਹ—ਇਹ ਕੀ ਚੀਜ਼ ਹੁੰਦੀ ਏ ?
ਫੇਰ ਕੰਮੀ ਨੂੰ ਜਾਪਿਆ ਏਹ ਧੂਹ ਇਕ ਅੜੋਣੀ ਸੀ, ਉਹਦੇ ਕੋਲੋਂ ਹੱਲ ਨਹੀਂ ਸੀ ਹੁੰਦੀ । ਉਹਨੇ ਸੋਚਣਾ ਛੱਡ ਦਿਤਾ । ਤੇ ਹੱਥ ਵਿਚਲੀ ਕਿਤਾਬ ਪੜ੍ਹਣ ਲੱਗ ਪਈ ।
ਇਕ ਦਿਨ ਕੰਮੀ ਨੇ ਇਕ ਲੰਬੀ ਨਜ਼ਮ ਪੜ੍ਹੀ । ‘ਜਲਾਵਤਨ’ । ਇਕ ਕਵੀ ਆਪਣੇ ਦੇਸ ਦੇ ਲੋਕਾਂ ਦੇ ਦੁਖਾਂ ਸੁਖਾਂ ਦਾ ਭਿਆਲ ਬਣ ਜਾਂਦਾ ਹੈ, ਲੋਕ ਆਪਣੇ ਪਿੰਡੇ ਉੱਤੇ ਤਸੀਹੇ ਸਹਿੰਦੇ ਹਨ, ਪਰ ਉਭਾਸਰ ਨਹੀਂ ਸਕਦੇ । ਉਹ ਕਵੀ ਆਪਣੀ ਕਲਮ ਉਨ੍ਹਾਂ ਦੇ ਲੇਖੇ ਲਾ ਦੇਂਦਾ ਹੈ । ਸਮੇਂ ਦੀ ਹਕੂਮਤ ਨੂੰ ਕਵੀ ਦੀ ਇਹ ਗੁਸਤਾਖ਼ੀ ਚੰਗੀ ਨਹੀਂ ਲਗਦੀ, ਉਹ ਕਵੀ ਨੂੰ ਜਲਾਵਤਨ ਕਰ ਦੇਂਦੀ ਹੈ । ਕਵੀ ਅਗੇ ਅਗੇ ਜਾਂਦਾ ਹੈ, ਹਕੂਮਤ ਦੀ ਪਕੜ ਉਹਦੇ ਪਿਛੇ ਪਿਛੇ ਜਾਂਦੀ ਹੈ । ਲੋਕ-ਜਿਨ੍ਹਾਂ ਨੂੰ ਕਵੀ ਨੇ ਕਦੇ ਨਹੀਂ ਸੀ ਵੇਖਿਆ ਆਪਣੇ ਘਰਾਂ ਦੇ ਬੂਹੇ ਉਸ ਕਵੀ ਲਈ ਖੋਹਲ ਦੇਂਦੇ ਹਨ । ਹਕੂਮਤ ਉਹਦੀਆਂ ਪੈੜਾਂ ਸੁੰਘਦੀ ਫਿਰਦੀ ਹੈ, ਪਰ ਲੋਕ ਆਪਣੇ ਕਵੀ ਨੂੰ ਆਪਣੇ ਦਿਲਾਂ ਦਾ ਉਹਲਾ ਦੇਈ ਜਾਂਦੇ ਹਨ । ਸ਼ਹਿਰ ਸ਼ਹਿਰ-ਜੰਗਲ ਜੰਗਲ-ਉਹ ਕਵੀ ਨਵੇਂ ਤੋਂ ਨਵੇਂ ਘਰ ਵਿਚ ਜਾਂਦਾ ਹੈ, ਉਹ ਮੂੰਹ, ਜਿਹੜੇ ਉਹਨੇ ਕਦੀ ਨਹੀਂ ਸਨ ਵੇਖੇ, ਉਹਦਾ ਸੁਆਗਤ ਕਰਦੇ ਹਨ ।
ਉਸ ਨਜ਼ਮ ਵਿਚ ਉਹ ਕਵੀ ਇਕ ਥਾਵੇਂ ਆਖਦਾ ਹੈ “ਮੈਂ ਕਿੱਥੇ ਹਾਂ ? ਇਹ ਲੋਕ ਕੌਣ ਹਨ ? ਇਹ ਅੱਜ ਕਿਉਂ ਮੇਰੀ ਰਾਖੀ ਕਰਦੇ ਹਨ ? ਇਹ ਜਿਨ੍ਹਾਂ ਨੇ ਮੈਨੂੰ ਅਗੇ ਕਦੀ ਨਹੀਂ ਸੀ ਵੇਖਿਆ, ਆਪਣੇ ਬੂਹੇ ਖੋਹਲ ਕੇ ਮੇਰੇ ਗੀਤਾਂ ਨੂੰ ਕਜਦੇ ਫਿਰਦੇ ਹਨ ।”
ਉਸ ਕਵੀ ਕੋਲ ਗੀਤ ਸਨ, ਪਰ ਕੰਮੀ ਕੋਲ ਕੋਈ ਗੀਤ ਨਹੀਂ ਸੀ । ਫੇਰ ਵੀ ਉਹਨੂੰ ਜਾਪਿਆ ਉਹ ਜਲਾਵਤਨ ਸੀ। ਕਿਉਂ ਜਲਾਵਤਨ ਸੀ ? ਇਹ ਉਹਨੂੰ ਪਤਾ ਨਹੀਂ । ਪਰ ਜਿਹੋ ਜਹੀ ਜ਼ਿੰਦਗੀ ਇਕ ਔਰਤ ਜੀਉਂਦੀ ਹੈ, ਘਰ ਦੀ ਜ਼ਿੰਦਗੀ, ਪਤੀ ਦੀ ਜ਼ਿੰਦਗੀ, ਬੱਚਿਆਂ ਦੀ ਜ਼ਿੰਦਗੀ, ਉਹ ਉਸ ਜ਼ਿੰਦਗੀ ਵਿਚੋਂ ਜਲਾਵਤਨ ਕੀਤੀ ਹੋਈ ਹੈ ।ਇਹ ਮਾਂ, ਕਾਲਜ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਜਿਹਨੂੰ ਉਹਨੇ ਵੇਖਿਆ ਵੀ ਨਹੀਂ ਸੀ, ਉਹਦੀ ਰਾਖੀ ਕਰਦੀ ਫਿਰਦੀ ਹੈ । ਐਤਵਾਰ ਨੂੰ ਕੰਮੀ ਤੇ ਸਕੂਲ ਸਟਾਫ਼ ਦੀਆਂ ਬਾਕੀ ਉਸਤਾਨੀਆਂ ਰਲ ਕੇ ਨਦੀ ਉੱਤੇ ਜਾਂਦੀਆਂ ਹੁੰਦੀਆਂ ਸਨ। ਹਫ਼ਤੇ ਦੇ ਬਾਕੀ ਦਿਨ ਸਵੇਰ ਸਾਰ ਤਿਆਰ ਹੋਣ ਦੀ ਤੇ ਸਕੂਲ ਜਾਣ ਦੀ ਕਾਹਲ ਹੁੰਦੀ ਸੀ । ਨਦੀ ਉਤੇ ਜਾਣ ਦਾ ਵੇਲਾ ਨਹੀਂ ਸੀ ਹੁੰਦਾ । ਇਕੱਲੀ ਕੰਮੀ ਕਦੇ ਹਫ਼ਤੇ ਦੇ ਬਾਕੀ ਦਿਨਾਂ ਵਿਚ ਵੀ ਝੁੱਟੀ ਲਾ ਲੈਂਦੀ ਹੁੰਦੀ ਸੀ।
ਪਹੁ ਅਜੇ ਮਸਾਂ ਫੁੱਟੀ ਸੀ । ਕੰਮੀ ਨੇ ਇਕ ਵੱਡੇ ਸੁੱਕੇ ਪੱਥਰ ਉਤੇ ਆਪਣਾ ਤੋਲੀਆ ਰਖਿਆ । ਪਾਣੀ ਦੀਆਂ ਨਿੱਕੀਆਂ ਨਿੱਕੀਆਂ ਛਿੱਟਾਂ ਉੱਡ ਕੇ ਕੰਮੀ ਦੀਆਂ ਲੱਤਾਂ ਉਤੇ ਪਈਆਂ । ਇਕ ਠਾਰ ਉਹਦੇ ਮੋਢਿਆਂ ਵਿਚੋਂ ਲੰਘਿਆ। ਅੱਜ ਹਵਾ ਕੁਝ ਤਿੱਖੀ ਸੀ । ਕੰਮੀ ਨੇ ਇਕ ਸੁੱਕਾ ਪੱਥਰ ਆਪਣੇ ਤੌਲੀਏ ਉਤੇ ਰਖਿਆ-ਆਲੇ ਦੁਆਲੇ ਵੇਖਿਆ। ਇਕ ਪਾਸੇ ਉੱਚੇ ਨੀਵੇਂ ਖੇਤ, ਇਕ ਪਾਸੇ ਛੋਟੀ ਜਹੀ ਪਹਾੜੀ । ਦੂਰ ਪਹਾੜੀ ਘਰਾਂ ਦੀਆਂ ਪਿੱਠਾਂ ਸਨ । ਸਾਰੀ ਚੁਪ ਨਦੀ ਦੇ ਪਾਣੀ ਨਾਲ ਧੜਕਦੀ ਪਈ ਸੀ । ਅੱਜ ਕੰਮੀ ਦਾ ਦਿਲ ਵੀ ਰੋਜ਼ ਨਾਲੋਂ ਬਹੁਤਾ ਧੜਕਦਾ ਪਿਆ ਸੀ । ਕੰਮੀ ਨੂੰ ਕਦੇ ਕਦੇ ਆਪਣੇ ਦਿਲ ਦੀ ਏਨੀ ਧੜਕਣ ਤੋਂ ਇਕ ਡਰ ਲਗਦਾ ਸੀ । ਉਹਨੇ ਛੇਤੀ ਨਾਲ ਕਮੀਜ਼ ਲਾਹੀ । ਤੋਲੀਏ ਉਤੋਂ ਪੱਥਰ ਚੁਕਿਆ । ਕਮੀਜ਼ ਰਖੀ। ਫੇਰ ਉਤੇ ਪੱਥਰ ਰੱਖ ਦਿਤਾ-ਫੇਰ ਉਹਨੇ ਛੇਤੀ ਨਾਲ ਸਲਵਾਰ ਲਾਹੀ-ਮਾੜੀ ਜਹੀ ਤਹਿ ਲਾ ਕੇ ਉਹਨੇ ਉਹ ਵੀ ਪੱਥਰ ਹੇਠਾਂ ਰੱਖ ਦਿਤੀ । ਬਨੈਨ-ਜਾਂਘੀਏ ਦੇ ਨਿੱਕੇ ਜਹੇ ਕੱਜਣ ਦੁਆਲੇ ਉਹਦੇ ਸਾਰੇ ਪਿੰਡੇ ਨੂੰ ਠੰਢ ਦੀ ਇਕ ਝੁਣ ਝੁਣੀ ਆਈ-ਤੇ ਫੇਰ ਉਹ ਛੇਤੀ ਨਾਲ ਪਾਣੀ ਵਿਚ ਵੜ ਗਈ।
ਪਿੰਡੇ ਉਤੇ ਪਾਣੀ ਦੀ ਛੋਹ ਨਾਲ ਪਹਿਲਾਂ ਇਕ ਗੁਲਾਬੀ ਰੰਗ ਫਿਰਿਆ, ਫੇਰ ਸਲੇਟੀ ਜਿਹਾ । ਸਾਰਾ ਪਿੰਡਾ ਕੁਝ ਚਿਰ ਠੰਢ ਨਾਲ ਕੰਬਿਆ, ਫੇਰ ਉਹ ਕੰਬਣੀ ਕਿਤੇ ਵਗਦੇ ਪਾਣੀ ਵਿਚ ਹੀ ਰਲ ਗਈ । ਪਿੰਡਾ ਸੁੰਨ ਹੋਇਆ। ਹੁਣ ਦਿਲ ਦੀ ਧੜਕਣ ਵੀ ਇਸ ਤਰ੍ਹਾਂ ਖੌਹਰ ਨਹੀਂ ਸੀ ਪਾਂਦੀ । “ਜਾਂ ਸ਼ਾਇਦ” ਕੰਮੀ ਨੇ ਸੋਚਿਆ “ਨਦੀ ਦੀ ਧੜਕਣ ਏਨੀ ਉੱਚੀ ਏ, ਦਿਲ ਦੀ ਧੜਕਣ ਸੁਣਾਈ ਨਹੀਂ ਦੇਂਦੀ”-ਕੰਮੀ ਅਡੋਲ ਸ਼ਾਂਤ ਪਾਣੀ ਵਿਚ ਲੇਟੀ ਰਹੀ। ਨਦੀ ਦਾ ਪਾਣੀ ਅਸਲੋਂ ਘੱਟ ਡੂੰਘਾ ਸੀ ।
ਪਾਣੀ ਕੰਮੀ ਦੇ ਪਿੰਡੇ ਨਾਲ ਛੋਂਹਦਾ ਤੇ ਅਗੇ ਚਲਾ ਜਾਂਦਾ । “ਵਕਤ ਵੀ ਇਸੇ ਤਰ੍ਹਾਂ ਵਗਦਾ ਜਾਂਦਾ ਏ-ਨਦੀ ਦੇ ਪਾਣੀ ਵਾਂਗ-ਕਿੰਨੇ ਦਿਨ ਕਿੰਨੇ ਮਹੀਨੇ, ਕਿੰਨੇ ਵਰ੍ਹੇ ਲੰਘ ਗਏ ਨੇ-ਮੈਂ ਜਿਵੇਂ ਇਸ ਵਕਤ ਦੇ ਪਾਣੀ ਵਿਚ ਅਡੋਲ ਨਹਾਉਂਦੀ ਪਈ ਹਾਂ-” ਕੰਮੀ ਨੂੰ ਖ਼ਿਆਲ ਆਇਆ ਏਨੀ ਅਡੋਲਤਾ ਕੰਮੀ ਨੂੰ ਕੁਝ ਕੁਦਰਤੀ ਨਾ ਜਾਪੀ। ਉਹਨੂੰ ਜਾਪਿਆ ਉਹਦੇ ਅੰਦਰ ਕੁਝ ਸੁੰਨ ਹੋ ਗਿਆ ਸੀ । ਸੁਤੇ ਹੋਏ ਮਾਸ ਉੱਤੇ ਜਿਵੇਂ ਕੋਈ ਚੂੰਢੀ ਵੱਢ ਕੇ ਵੇਖਦਾ ਹੈ, ਕੰਮੀ ਨੇ ਬੀਤੇ ਨੂੰ ਸੋਚਿਆ-“ਵਿਆਹ ਇਕ ਗੁੱਡੇ ਗੁੱਡੀ ਦੀ ਖੇਡ ਵਾਂਗ……” ਉਹਨੇ ਪਾਲ ਦੇ ਮੂੰਹ ਨੂੰ ਇਕ ਵਾਰ ਚਿਤਵਨਾ ਚਾਹਿਆ ਪਰ ਉਹਦੀ ਪਛਾਣ ਵੀ ਜਿਵੇਂ ਕੰਮੀ ਨੂੰ ਭੁਲ ਗਈ ਹੋਈ ਸੀ, ਅੱਖਾਂ ਅੱਗੇ ਕੁਝ ਨਾ ਆਇਆ । ਕੰਮੀ ਨੇ ਇਕ ‘ਨਫ਼ਰਤ’ ਦਾ ਆਸਰਾ ਲੈਣਾ ਚਾਹਿਆ, ਪਰ ਇਸ ਸਾਰੇ ਖਿਲਾਅ ਵਿਚ ਨਫ਼ਰਤ ਦਾ ਕੋਈ ਢਾਰਾ-ਉਹਲਾ ਕੰਮੀ ਨੂੰ ਕਿਤੇ ਨਾ ਦਿੱਸਿਆ । ਕੰਮੀ ਨੇ ‘ਸ਼ੀਲ’ ਦੇ ਮਰਨ-ਮਰਾਂਦ ਮੂੰਹ ਨੂੰ ਚਿਤਵਨਾ ਚਾਹਿਆ— ਫੇਰ ਸਾਲੂ ਵਿਚ ਲਪੇਟੀ ਹੋਈ ਹੈਰਾਨ-ਪਰੇਸ਼ਾਨ ਸ਼ੀਲ-ਫੇਰ ਉਨ੍ਹਾਂ ਦੋ ਕਮਰਿਆਂ ਦੇ ਕੁਆਟਰ ਵਿਚ ਇਕ ਬਾਲ ਨੂੰ ਖਿਡਾਂਦੀ ਸ਼ੀਲ-ਕੰਮੀ ਦੀਆਂ ਅੱਖਾਂ ਅਗੇ ਕੋਈ “ਜਾਣੂ” ਚੀਜ਼ ਨਾ ਆਈ।—ਹਾਰ ਕੇ ਉਸ ਨੇ ਆਪਣੇ ਪਿਉ ਦੀ ਮੌਤ- ਘਟਨਾ ਨੂੰ ਸੋਚਿਆ-ਕੋਈ ਅੱਥਰੂ, ਕੋਈ ਚੀਸ ਉਹਨੂੰ ਆਪਣੇ ਅੰਦਰ ਨਾ ਲੱਭੀ । “ਹੁਣ ਮੇਰਾ ਪਿੰਡਾ-ਮੇਰਾ ਦਿਲ-ਜਿਵੇਂ ਸੁੰਨ ਹੋ ਗਿਆ ਏ । ਕੋਈ ਕੰਬਣ। ਨਹੀਂ—ਕੋਈ ਕਾਹਲ ਨਹੀਂ—” ਕੰਮੀ ਨੇ ਅੱਖਾਂ ਮੀਟੀਆਂ, ਅੱਖਾਂ ਖੋਹਲੀਆਂ- ਸਾਹਮਣੇ ਇਕ ਉੱਚੇ ਪਹਾੜ ਉੱਤੇ ਉੱਗੇ ਸੰਘਣੇ ਰੁਖਾਂ ਦੀਆਂ ਟਾਂਵੀਆਂ (ਵਿੱਥਾਂ ਵਿਚੋਂ ਸਵੇਰ ਦਾ ਚਾਨਣ ਡੁਲ੍ਹਣ ਲੱਗ ਪਿਆ ਸੀ । ਕੰਮੀ ਨੇ ਆਪਣੀਆਂ ਅੱਖਾਂ ਵਿਚ ਪਾਣੀ ਦੇ ਛਿੱਟੇ ਮਾਰੇ ਤੇ ਨਦੀ ਵਿਚੋਂ ਬਾਹਰ ਨਿਕਲੀ । ਪਹਿਲਾਂ ਇਕ ਪੱਥਰ ਉੱਤੇ ਖਲੋਤੀ । ਬਾਹਵਾਂ ਉੱਤੋਂ, ਛਾਤੀ ਉੱਤੋਂ, ਲੱਤਾਂ ਉੱਤੋਂ ਉਹਨੇ ਹੱਥਾਂ ਨਾਲ ਪਾਣੀ ਨਚੋੜਿਆ, ਫੇਰ ਬਾਹਰ ਵਡੇ ਸੁੱਕੇ ਪੱਥਰ ਉੱਤੇ ਪਏ ਹੋਏ ਆਪਣੇ ਕਪੜਿਆਂ ਹੇਠੋਂ ਆਪਣੇ ਤੌਲੀਏ ਨੂੰ ਕੱਢਿਆ-ਘੁਟ ਕੇ ਪਿੰਡਾ ਪੂੰਝਿਆ-ਤੇ ਤੋਲੀਆ ਦੁਆਲੇ ਲਪੇਟ ਕੇ ਆਪਣੇ ਪਿੰਡੇ ਉਤੋਂ ਗਿੱਲੇ ਕਪੜੇ ਲਾਹੇ, ਇਕ ਵਾਰੀ ਫੇਰ ਤੋਲੀਏ ਨਾਲ ਉਹਨੇ ਪਿੰਡਾ ਸੁਕਾਇਆ ਤੇ ਸੁੱਕੇ ਕਪੜੇ ਪਾ ਲਏ । “ਕੀ ਏਸ ਵਕਤ ਦੀ ਨਦੀ ਵਿਚੋਂ ਵੀ ਕਦੀ ਕੰਢੇ ਉੱਤੇ ਆਉਣਾ ਪਵੇਗਾ?- ਗਲ ਕੋਈ ਹੋਰ ਕਪੜਾ-ਪੈਰਾਂ ਹੇਠਾਂ ਕੋਈ ਹੋਰ ਧਰਤੀ ?-” ਕੰਮੀ ਕੁਝ ਹੈਰਾਨ ਜਹੀ ਇਕ ਸੁੱਕੇ ਪੱਥਰ ਉਤੇ ਬਹਿ ਗਈ। ਸਵੇਰ ਦੀ ਪਹਿਲੀ ਧੁਪ ਉਹਨੂੰ ਆਪਣੇ ਮੂੰਹ ਉੱਤੇ ਬੜੀ ਚੰਗੀ ਲੱਗੀ ।
ਦੁਪਹਿਰਾਂ ਢਲਣ ਲੱਗੀਆਂ ਸਨ । ਕੰਮੀ ਸਕੂਲ ਤੋਂ ਵੇਹਲਿਆਂ ਹੋ ਕੇ ਮਾਂ ਦੀ ਕਾਟਜ ਵੱਲ ਜਾਂਦੀ ਪਈ ਸੀ । ਬਾਹਰਲੀ ਪੱਕੀ ਸੜਕ ਉੱਤੇ ਉਹਨੇ ਇਕ ਡਾਂਡੀ ਆਉਂਦੀ ਤੱਕੀ ।
ਡਾਂਡੀ-ਮਜ਼ਦੂਰ ਸੜਕ ਉੱਤੇ ਖਲੋਤੀ ਹੋਈ ਕੰਮੀ ਦੇ ਕੋਲ ਪਹੁੰਚੇ । ਉਹ ਸ਼ਾਇਦ ਕੰਮੀ ਦਾ ਨਾਂ ਨਹੀਂ ਸਨ ਜਾਣਦੇ, ਪਰ ਪਛਾਣਦੇ ਜਰੂਰ ਸਨ । “ਬੀਬੀ ! ਆਹ ਸ਼ਟੇਸ਼ਨ ਮਾਸਟਰ ਨੇ ਚਿੱਠੀ ਦਿੱਤੀ ਏ,” ਮਜ਼ਦੂਰਾਂ ਨੇ ਆਖਿਆ ।
ਕੰਮੀ ਨੇ ਪੜ੍ਹੀ । ਚਿੱਠੀ ਪ੍ਰਿੰਸੀਪਲ ਦੇ ਨਾਂ ਸੀ । ਲਿਖਿਆ ਸੀ “ਸੁਮੇਸ਼ ਇਕ ਬੜਾ ਚੰਗਾ ਜਰਨਲਿਸਟ ਹੈ ਮੇਰੀ ਜਾਣ ਪਹਿਚਾਣ ਦਾ ਬੰਦਾ । ਕੁੱਲੂ-ਵਾਦੀ ਜਾ ਰਿਹਾ ਸੀ । ਰਾਹ ਵਿਚ ਅਚਾਨਕ ਜ਼ਿਆਦਾ ਬੀਮਾਰ ਹੋ ਗਿਆ। ਹੈ । ਸਫ਼ਰ ਦੇ ਕਾਬਿਲ ਨਹੀਂ ਸੀ, ਮੈਂ ਇੱਥੇ ਸਟੇਸ਼ਨ ਉੱਤੇ ਉਤਾਰ ਲਿਆ ਹੈ । ਇਸ ਨੂੰ ਡਾਕਟਰੀ-ਸਹਾਇਤਾ ਜਿੰਨੀ ਛੇਤੀ ਹੋ ਸਕੇ ਦੇਣੀ । ਮਿਹਰਬਾਨੀ !”
ਸਕੂਲ-ਡਾਕਟਰ ਉੱਤੇ ਭਾਵੇਂ ਸਕੂਲ-ਬੱਚਿਆਂ ਦੀ ਹੀ ਜ਼ਿੰਮੇਵਾਰੀ ਸੀ, ਪਰ ਵੇਲੇ ਕੁਵੇਲੇ ਇਸ ਪਿੰਡ ਵਾਲੇ, ਨਾਲ ਲਗਦੇ ਹੋਰ ਪਿੰਡਾਂ ਵਾਲੇ ਵੀ ਉਹਦੇ ਕੋਲੋਂ ਮਦਦ ਲੈਣ ਲਈ ਆ ਜਾਂਦੇ ਹੁੰਦੇ ਸਨ । ਡਾਕਟਰ ਨੇ ਆਪਣੇ ਕੁਆਟਰ ਵਿਚ ਇਕ ਕਮਰਾ ਬਾਹਰਲੇ ਮਰੀਜ਼ਾਂ ਵਸਤੇ ਬਣਾਇਆ ਹੋਇਆ ਸੀ । ਉਂਜ ਉਸ ਨੂੰ ਬਾਹਰਲੇ ਮਰੀਜ਼ਾਂ ਵਾਸਤੇ ਪ੍ਰਿੰਸੀਪਲ ਕੋਲੋਂ ਇਜਾਜ਼ਤ ਲੈਣੀ ਪੈਂਦੀ ਸੀ, ਕਿਉਂਕਿ ਉਹ ਪੂਰੇ ਵਕਤ ਲਈ ਸਕੂਲ ਦੇ ਸਟਾਫ਼ ਵਿਚ ਸੀ।
ਕੰਮੀ ਨੇ ਚਿੱਠੀ ਪੜ੍ਹੀ । ਡਾਂਡੀ ਵਿਚ ਪਏ ਹੋਏ ਮਰੀਜ਼ ਨੂੰ ਵੇਖਿਆ।
ਸੁਮੇਸ਼ ਤੀਹਾਂ ਕੁ ਵਰ੍ਹਿਆਂ ਦਾ ਹੋਵੇਗਾ । ਉਹਦੇ ਮੂੰਹ ਉੱਤੇ ਪੀੜ ਦਾ ਥਕੇਵਾਂ ਵੀ ਸੀ, ਪਰ ਪੀੜ ਨੂੰ ਜਰਦੀ ਇਕ ਮੁਸਕਰਾਹਟ ਵੀ ਸੀ । ਉਹਦੇ ਵਾਲ ਖਿੰਡ ਕੇ ਉਹਦੇ ਚੌੜੇ ਚਿੱਟੇ ਮੱਥੇ ਉੱਤੇ ਪਏ ਹੋਏ ਸਨ, ਉੱਤੇ ਰਾਹ ਦੀ ਇਕ ਪਤਲੀ ਧੂੜ ਸੀ । ਉਹਦੀਆਂ ਮੋਟੀਆਂ ਅੱਖਾਂ ਪੀੜ ਨਾਲ ਕੁਝ ਸੁੰਗੜੀਆਂ ਹੋਈਆਂ ਸਨ, ਪਰ ਉਨ੍ਹਾਂ ਦੀ ਲਿਸ਼ਕ ਉੱਤੇ ਕੋਈ ਪਰਛਾਵਾਂ ਨਹੀਂ ਸੀ । ਉਹਨੇ ਆਪਣੇ ਬੁੱਲ੍ਹਾਂ ਉੱਤੇ ਇਕ ਵਾਰ ਜੀਭ ਫੇਰੀ – ਤੇਹ ਨਾਲ ਤੇ ਬੁਖ਼ਾਰ ਦੀ ਤੇਜ਼ੀ ਨਾਲ ਉਹਦੇ ਬੁੱਲ੍ਹ ਸੁੱਕੇ ਹੋਏ ਸਨ । 1
“ਬੁਖਾਰ……” ਕੰਮੀ ਨੇ ਹੌਲੀ ਜਹੀ ਪੁੱਛਿਆ ।
ਮਜ਼ਦੂਰਾਂ ਨੇ ਸਾਹ ਕੱਢਣ ਲਈ ਡਾਂਡੀ ਆਪਣੇ ਮੋਢਿਆਂ ਤੋਂ ਲਾਹ ਕੇ ਹੇਠਾਂ ਰੱਖ ਦਿੱਤੀ ਹੋਈ ਸੀ ।
“ਮੇਰਾ ਪੈਰ…ਕੁਝ ਦਿਨ ਹੋਏ ਇਕ ਕਿੱਲ ਚੁੱਭਾ ਸੀ । ਪਰ ਆਉਣ ਲੱਗਿਆਂ ਮੈਨੂੰ ਕੋਈ ਖ਼ਾਸ ਪੀੜ ਨਹੀਂ ਸੀ । ਗੱਡੀ ਵਿਚ ਅਚਾਨਕ ਪੈਰ ਸੁੱਜ ਗਿਆ । ਪਠਾਨਕੋਟ ਪਹੁੰਚਣ ਤਕ ਦਰਦ ਬੜੀ ਵਧ ਗਈ । ਮੈਨੂੰ ਚਾਹੀਦਾ ਸੀ, ਮੈਂ ਉੱਥੇ ਹੀ ਠਹਿਰ ਜਾਂਦਾ, ਪਰ ਕੁਝ ਅਣਗਹਿਲੀ ਹੋ ਗਈ । ਮੈਂ ਅਗੋਂ ਛੋਟੀ ਗੱਡੀ ਵਿਚ ਬੈਠ ਗਿਆ । ਦਰਦ ਵਧਦੀ ਗਈ, ਸੋਜ ਵੀ ਬੜੀ ਵਧ ਗਈ ਏ । ਉਹਦੇ ਨਾਲ ਸ਼ਾਇਦ ਬੁਖ਼ਾਰ ਵੀ ਹੋ ਗਿਆ ਏ । ਇਸ ਸਟੇਸ਼ਨ ਉੱਤੇ ਸਟੇਸ਼ਨ ਮਾਸਟਰ ਮੇਰਾ ਵਾਕਫ਼ ਨਿਕਲ ਆਇਆ। ਉਹਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ। ਇੱਥੇ ਡਾਕਟਰ ……ਸ਼ਾਇਦ ਮੈਨੂੰ ਸੈਪਟਿਕ ……”
“ਤੁਸੀਂ ਇਥੇ ਨਾ ਖੜੇ ਹੋਵੋ — ਅਹੁ ਸਾਹਮਣੇ ਡਾਕਟਰ ਦਾ ਕੁਆਟਰ ਏ, ਤੁਸੀਂ ਉੱਥੇ ਚੱਲੋ, ਮੈਂ ਇਹ ਚਿੱਠੀ ਪ੍ਰਿੰਸੀਪਲ ਨੂੰ ਦੇ ਆਵਾਂ – ” ਕੰਮੀ ਨੇ ਮਜ਼ਦੂਰਾਂ ਨੂੰ ਆਖਿਆ ।
ਤੀਸਰੇ ਦਿਨ ਤਕ ਸੁਮੇਸ਼ ਦਾ ਬੁਖ਼ਾਰ ਘਟ ਗਿਆ । ਪੈਰ ਦੀ ਸੋਜ ਅਜੇ ਘਟੀ ਨਹੀਂ ਸੀ, ਪਰ ਉਹਦੀ ਲਾਲੀ ਝੋ ਗਈ ਸੀ । ਪਹਿਲੇ ਦੋ ਦਿਨ ਡਾਕਟਰ ਨੂੰ ਇਕ ਘਬਰਾਹਟ ਰਹੀ ਸੀ “ਇਹ ਗਈ ਸੀ । ਪਹਿਲੇ ਦੋ ਦਿਨ ਡਾਕਟਰ ਜ਼ਹਿਰ ਵਧਦਾ ਵਧਦਾ ਲੱਤ ਵਿਚ ਨਾ ਫੈਲ ਜਾਵੇ ।” ਪਰ ਅੱਜ ਤੀਸਰੇ ਦਿਨ ਉਹਨੂੰ ਜਾਪਿਆ ਸੀ ਕਿ ਭਾਵੇਂ ਅਜੇ ਉਹ ਤਕਲੀਫ਼ ਨੂੰ ਬਹੁਤਾ ਮੋੜਾ ਨਹੀਂ ਪਾ ਸੱਕਿਆ, ਪਰ ਪਕੜ ਜ਼ਰੂਰ ਲਿਆ ਹੈ । ਹੁਣ ਉਹਨੂੰ ਖ਼ਤਰਾ ਕੋਈ ਨਹੀਂ ਸੀ । ਉਂਜ ਇਕ ਵਾਰ ਸਪਿਰਟ ਨਾਲ ਹੱਥ ਧੋ ਕੇ ਇਨਜੈਕਸ਼ਣ ਲਾਂਦਿਆਂ ਉਹਨੇ ਸੁਮੇਸ਼ ਨੂੰ ਆਖਿਆ “ਤੁਸੀਂ ਪਠਾਨਕੋਟ ਹੀ ਜੇ ਡਾਕਟਰੀ ਮਦਦ ਲੈ ਲੈਂਦੇ ਤਾਂ ਚੰਗਾ ਸੀ, ਅਗਲਾ ਸਫ਼ਰ ਕਰਕੇ ਤੁਸਾਂ ਇਕ ਖ਼ਤਰਾ ਸਹੇੜ ਲਿਆ ਸੀ ।”
“ਹਾਂ ਠੀਕ ਏ, ਪਰ ਇਕ ਤਰ੍ਹਾਂ ਇਹ ਖ਼ਤਰਾ ਸਹੇੜਣਾ ਚੰਗਾ ਹੀ ਹੋਇਆ।” – ਤੇ ਸੁਮੇਸ਼ ਨੇ ਅੱਖਾਂ ਵਿਚ ਪਤਾ ਨਹੀਂ ਕੀ ਪਾ ਕੇ ਕੰਮੀ ਵੱਲ ਵੇਖਿਆ।
ਕੰਮੀ ਦੇ ਮੂੰਹ ਉਤੋਂ ਇਕ ਲਾਲੀ ਲੰਘ ਗਈ। ਕੋਲ ਖਲੋਤੀ ਹੋਈ ਮਾਂ ਇਕ ਬੇਮਲੂਮ ਜਿਹਾ ਮੁਸਕਰਾਈ ।
ਰਾਤ ਨੂੰ ਅਕਸਰ ਸੌਣ ਤੋਂ ਪਹਿਲਾਂ ਜਾਂ ਸ਼ਾਮ ਦੀ ਸੈਰ ਵੇਲੇ ਕੰਮੀ ਦਿਹਾੜੀ ਪੜ੍ਹੀ ਹੋਈ ਕਿਸੇ ਕਿਤਾਬ ਵਿਚੋਂ ਮਾਂ ਨੂੰ ਕਈ ਸਤਰਾਂ ਸੁਣਾਂਦੀ ਹੁੰਦੀ ਸੀ ।
ਅੱਜ ਕੰਮੀ ਨੇ ਕਿਸੇ ਕਿਤਾਬ ਦੀ ਗੱਲ ਨਾ ਛੋਹੀ । ਮਾਂ ਨੇ ਇਕ ਵਾਰ ਪੁੱਛਿਆ, ਦੋ ਵਾਰ ਪੁੱਛਿਆ। ਤੇ ਫੇਰ ਕੰਮੀ ਨੇ ਆਖਿਆ- “ਅੱਜ ਮੈਂ ਇਕ ਫ਼ਰੈਂਚ-ਨਾਚੀ ਦੀ ਜ਼ਿੰਦਗੀ ਪੜ੍ਹਦੀ ਪਈ ਸਾਂ । ਆਪਣੇ ਹੁਨਰ ਤੇ ਹੁਸਨ ਦੇ ਜ਼ੋਰ ਉਹ ਸਾਰੇ ਯੂਰਪ ਉੱਤੇ ਛਾਈ ਹੋਈ ਸੀ ।” ਕੰਮੀ ਨੇ ਅਚਾਨਕ ਮਾਂ ਦੇ ਮੂੰਹ ਵੱਲ ਵੇਖਿਆ “ਕੀ ਮੁਹੱਬਤ ਦੇ ਪੈਰਾਂ ਹੇਠਾਂ ‘ਕਾਰਣ’ ਦੀ ਕੋਈ ਜ਼ਮੀਨ ਨਹੀਂ ਹੁੰਦੀ ?” ਫੇਰ ਮਾਂ ਦੇ ਜਵਾਬ ਨੂੰ ਉਡੀਕਣ ਤੋਂ ਪਹਿਲਾ ਹੀ ਆਖਣ ਲੱਗੀ-“ਆਖ਼ਰਾਂ ਦੀ ਦੌਲਤ ਤੇ ਆਖ਼ਰਾਂ ਦੀ ਤਾਕਤ ਉਹਦੇ ਇਕ ਇਸ਼ਾਰੇ ਨਾਲ ਇਕੱਠੀ ਹੋ ਜਾਂਦੀ ਸੀ, ਪਰ ਉਹਨੂੰ ਇਕ ਰਾਹ ਜਾਂਦਾ ਬੰਦਾ ਚੰਗਾ ਲੱਗਣ ਲੱਗ ਪਿਆ। ਉਹਨੂੰ ਪੈਸੇ ਦੀ ਲੋੜ ਨਹੀਂ ਸੀ, ਪਰ ਉਹਨੇ ਉਹਨੂੰ ਬੜੀਆਂ ਖ਼ਰਚੀਲੀਆਂ ਫ਼ਰਮਾਇਸ਼ਾਂ ਪਾਈਆਂ, ਤਾ ਕਿ ਉਹ ਹਾਰ ਕੇ ਉਹਦਾ ਸ਼ਹਿਰ ਛੱਡ ਜਾਏ । ਉਂਜ ਸੋਚਦੀ ਸੀ ਉਹ ਕਿਤੇ ਦੂਰ ਟੁਰ ਜਾਏ, ਪਰ ਜੇ ਉਹਨੂੰ ਕਿਸੇ ਔਰਤ ਨਾਲ ਗੱਲ ਕਰਦਿਆਂ ਵੇਖ ਲੈਂਦੀ – ਝੱਲੀ-ਬੌਰੀ ਹੋ ਜਾਂਦੀ । ਉਹਨੂੰ ਗਾਹਲਾਂ ਤੱਕ ਕੱਢਣ ਲੱਗ ਪੈਂਦੀ । ਆਪ ਫ਼ਰਜ਼ ਉੱਤੇ ਲਿਟ ਲਿਟ ਕੇ ਰੋਂਦੀ । ਫੇਰ ਉਹ ਆਪਣੇ ਆਪ ਕੋਲੋਂ ਹਾਰ ਗਈ। ਇਕ ਦਿਨ ਉਹਨੂੰ ਕਹਿਣ ਲੱਗੀ— “ਮੈਂ ਸਾਰੀ ਜ਼ਿੰਦਗੀ ਸਿਰਫ਼ ਇਕੋ ਗੱਲ ਤੋਂ ਡਰਦੀ ਰਹੀ ਹਾਂ ਕਿ ਮੈਂ ਕਦੇ ਕਿਸੇ ਨੂੰ ਮੁਹੱਬਤ ਨਾ ਕਰਾਂ । ਇਹ ਮੁਹੱਬਤ ਅੋਰਤ ਨੂੰ ਸਿਰਫ਼ ਇਕ ਪੀੜ ਦੇਂਦੀ ਹੈ, ਹੋਰ ਕੁਝ ਨਹੀਂ । ਤੇ ਮੈਂ ਆਪਣੇ ਆਪ ਨੂੰ ਪੀੜ ਤੋਂ ਬਚਾਣਾ 11 ਚਾਹੁੰਦੀ ਸਾਂ – ”
ਕੰਮੀ ਨੇ ਕਹਾਣੀ ਨੂੰ ਇੱਥੇ ਹੀ ਤੋੜ ਦਿੱਤਾ ।
ਮਾਂ ਨੇ ਆਖਿਆ ਕੁਝ ਨਾ, ਪੁੱਛਿਆ ਕੁਝ ਨਾ, ਸਿਰਫ਼ ਕੰਮੀ ਦਾ ਹੱਥ ਆਪਣੇ ਹੱਥ ਵਿਚ ਘੁੱਟਿਆ ।
ਸੁਮੇਸ਼ ਦਾ ਬੁਖ਼ਾਰ ਬਿਲਕੁਲ ਲਹਿ ਗਿਆ ਸੀ । ਪੈਰ ਦੀ ਸੋਜ ਵੀ ਬੜੀ ਘਟ ਗਈ ਸੀ । ਪਰ ਅਜੇ ਬਿਸਤਰੇ ਵਿਚੋਂ ਉਠਣਾ ਉਹਨੂੰ ਮਨ੍ਹਾ ਸੀ । ਬਿਸਤਰੇ ਵਿਚ ਬੈਠਿਆਂ ਬੈਠਿਆਂ, ਇਕ ਦੋ ਘੰਟੇ ਕੰਮ ਕਰਨ ਵਾਸਤੇ ਉਹਨੇ ਡਾਕਟਰ ਨੂੰ ਪੁੱਛਿਆ- “ਮੈਂ ਕੁੱਲ੍ਹ-ਵਾਦੀ ਉੱਤੇ ਲੇਖ ਲਿਖਣੇ ਸਨ । ਉਨ੍ਹਾਂ ਲੋਕਾਂ ਦੀ ਰਹਿਣੀ ਬਹਿਣੀ, ਉਨ੍ਹਾਂ ਦੇ ਰਸਮੋ-ਰਿਵਾਜ ਉਨ੍ਹਾਂ ਦੇ ਗੀਤ-ਨਾਚ” ਤੇ ਸੁਮੇਸ਼ ਨੇ ਦੀਵਾਰ ਨਾਲ ਟੰਗੇ ਹੋਏ ਆਪਣੇ ਕੈਮਰੇ ਵੱਲ ਵੇਖ ਕੇ ਡਾਕਟਰ ਨੂੰ ਆਖਿਆ “ਪਤਾ ਨਹੀਂ ਅਗਲੇ ਸਫ਼ਰ ਵਾਸਤੇ ਮੈਨੂੰ ਹੋਰ ਕਿੰਨੇ ਦਿਨ ਉਡੀਕਣਾ ਪਵੇ – ਮੇਰੇ ਕੋਲ ਕੁਝ ਤਰਜਮੇ ਦਾ ਕੰਮ ਏਂ । ਗਵਰਮੈਂਟ ਦੀਆਂ ਕਿਤਾਬਾਂ । ਇਹ ਮੈਂ ਇਕ ਦੋ ਘੰਟੇ ਕੰਮ ਕਰ ਲਿਆ ਕਰਾਂ ?”
“ਇਕ ਦੋ ਦਿਨ ਹੋਰ ਠਹਿਰ ਜਾਓ । ਬੈਠਣ ਨਾਲ ਵੀ ਪੈਰ ਉੱਤੇ ਭਾਰ ਪਵੇਗਾ – ” ਡਾਕਟਰ ਨੇ ਆਖਿਆ ਸੀ ।
ਸੁਮੇਸ਼ ਨੇ ਲੇਟਿਆਂ ਲੇਟਿਆਂ ਪੜ੍ਹਣ ਵਾਸਤੇ ਪ੍ਰਿੰਸੀਪਲ ਕੋਲੋਂ ਕੁਝ ਕਿਤਾਬਾਂ ਮੰਗੀਆਂ।
“ਤੁਸੀਂ ਭਾਵੇਂ ਰੋਜ਼ ਦੀ ਇਕ ਕਿਤਾਬ ਮੁਕਾ ਲਵੋ, ਪਰ ਇਹਦੇ ਕੋਲ ਬੜੀਆਂ ਕਿਤਾਬਾਂ ਨੇ, ਤੁਹਾਡੇ ਕੋਲੋਂ ਕਈ ਮਹੀਨੇ ਨਾ ਮੁੱਕ ਸੱਕਣ – ” ਪ੍ਰਿੰਸੀਪਲ ਨੇ ਕੰਮੀ ਵਲ ਹੱਥ ਕਰ ਕੇ ਆਖਿਆ।
ਪਹਿਲੇ ਤਿੰਨ ਚਾਰ ਦਿਨ ਪ੍ਰਿੰਸੀਪਲ ਤੇ ਕੰਮੀ ਦਿਨ ਵਿਚ ਦੋ ਵਾਰੀ ਸੁਮੇਸ਼ ਦਾ ਹਾਲ ਪੁੱਛਣ ਆਉਂਦੀਆਂ ਸਨ । ਫੇਰ ਦੋ ਤਿੰਨ ਦਿਨ ਕੰਮੀ ਜਿਵੇਂ ਸੁਮੇਸ਼ ਦੇ ਕਮਰੇ ਵਿਚ ਆਉਣ ਤੋਂ ਕਤਰਾਣ ਲੱਗ ਪਈ । ਕਿਸੇ ਵੇਲੇ ਕੋਈ ਕੰਮ ਕੱਢ ਲੈਂਦੀ, ਕਿਸੇ ਵੇਲੇ ਕੋਈ । ਪ੍ਰਿੰਸੀਪਲ ਇਕੱਲੀ ਆ ਜਾਂਦੀ ।
“ਫ਼ਰੈਂਚ ਨਾਚੀ ਦੇ ਫ਼ਲਸਫ਼ੇ ਨੂੰ ਸ਼ਾਇਦ ਮੇਰੀ ਕੰਮੀ ਵੀ ਠੀਕ ਸਮਝਣ ਲੱਗ ਪਈ ਏ – ” ਅੱਜ ਪ੍ਰਿੰਸੀਪਲ ਨੇ ਹੱਸ ਕੇ ਕੰਮੀ ਨੂੰ ਆਖਿਆ ਸੀ । ਕੰਮੀ 31 ਇਹ ਮੰਨਣ ਤੋਂ ਇਨਕਾਰੀ ਸੀ । ਇਸ ਲਈ ਇਹਦਾ ਸਬੂਤ ਦੇਣ ਲਈ ਅੱਜ ਉਹ ਪ੍ਰਿੰਸੀਪਲ ਦੇ ਨਾਲ ਸੁਮੇਸ਼ ਦਾ ਹਾਲ ਪੁੱਛਣ ਲਈ ਆ ਗਈ ਸੀ ।
“ਹਾਂ ਜਿਸ ਤਰ੍ਹਾਂ ਦੀਆਂ ਕਿਤਾਬਾਂ ਤੁਹਾਨੂੰ ਪਸੰਦ ਹੋਣ ਮੈਂ ਭੇਜ ਦਿਆਂਗੀ ।” ਕੰਮੀ ਨੇ ਸੁਮੇਸ਼ ਨੂੰ ਆਖਿਆ। ਤੇ ਫੇਰ ਕਿੰਨੀਆਂ ਹੀ ਕਿਤਾਬਾਂ ਦੇ ਨਾਂ ਲਏ “ਜਿਹੜੀਆਂ ਤੁਸੀਂ ਏਨ੍ਹਾਂ ਵਿਚੋਂ ਨਾ ਪੜ੍ਹੀਆਂ ਹੋਣ” ਕੰਮੀ ਨੇ ਪੁੱਛਿਆ।
ਅਗਲੇ ਦਿਨ ਅਗਲੇਰੇ ਦਿਨ ਸੁਮੇਸ਼ ਨੇ ਕਿਤਾਬਾਂ ਪੜ੍ਹਦਿਆਂ ਉਨ੍ਹਾਂ ਸਤਰਾਂ ਨੂੰ ਬੜੇ ਗਹੁ ਲਾਲ ਪੜ੍ਹਿਆ, ਜਿਨ੍ਹਾਂ ਸਤਰਾਂ ਉੱਤੇ ਕੰਮੀ ਨੇ ਪੈਨਸਿਲ ਨਾਲ- ਨਿਸ਼ਾਨ ਲਾਏ ਹੋਏ ਸਨ। ਕਿਤਾਬਾਂ ਦੀਆਂ ਕਹਾਣੀਆਂ ਨਾਲੋਂ ਜਿਵੇਂ ਉਹ ਨਿਸ਼ਾਨ ਲਾਣ ਵਾਲੀ ਦੀ ਕਹਾਣੀ ਬਹੁਤੀ ਪੜ੍ਹਦਾ ਪਿਆ ਸੀ :-
“ਉਹ ਆਪਣੇ ਲੰਦਨ ਦੇ ਸਫ਼ਰ ਵਿਚੋਂ ਜੋ ਕੁਝ ਲਿਆਇਆ ਉਹ ਇਕ ਸਬਕ ਸੀ, ਇੱਕ ਜ਼ਖ਼ਮ ਸੀ ।”
“ਮੈਂ ਤੈਨੂੰ ਸੁਆਦ ਦੇਂਦੀ ਹਾਂ, ਪਰ ਖ਼ੁਸ਼ੀ ਨਹੀਂ । ਇਹ ਮਾੜਾ ਹੈ ।”
“ਉਹਨੂੰ ਜਾਪਿਆ, ਉਹ ਉਹਦੀ ਜ਼ਿੰਦਗੀ ਵਿਚੋਂ ਹਮੇਸ਼ਾਂ ਲਈ ਚਲੀ ਗਈ ਹੈ, ਉਹ ਗ਼ੁੱਸੇ ਨਹੀਂ ਸੀ, ਉਦਾਸ ਨਹੀਂ ਸੀ । ਸਿਰਫ਼ ਥੱਕਿਆ ਹੋਇਆ ਸੀ, ਅੰਤਾਂ ਦਾ ਥੱਕਿਆ ਹੋਇਆ। ਤੇ ਉਹਨੂੰ ਜਾਪਿਆ ਉਹਦੇ ਅੰਦਰ ਕੁਝ ਮਰ ਗਿਆ ਸੀ । ਇਹ ਮਰਨ ਵਾਲੀ ਚੀਜ਼ ਸ਼ਾਇਦ ਉਹਦੀ ਜਵਾਨੀ ਸੀ ।”
“ਇਹ ਦੁਖਾਵੀਆਂ ਯਾਦਾਂ, ਜਿਹੜੀਆਂ ਅਸੀਂ ਸਾਰੀ ਉਮਰ ਆਪਣੇ ਨਾਲ ਚੁੱਕੀ ਫਿਰਦੇ ਹਾਂ, ਪਰ ਕਦੇ ਉਨ੍ਹਾਂ ਦੀ ਗੱਲ ਨਹੀਂ ਕਰਦੇ ।”
“ਮੁਹੱਬਤ ਉਸ ਫੁਲ ਵਾਂਗ ਹੁੰਦੀ ਹੈ, ਜਿੰਹਦੇ ਉਤਲੇ ਹਿੱਸੇ ਵਿਚ ਮਿਠਾਸ ਹੁੰਦੀ ਹੈ, ਹੇਠਲੇ ਹਿੱਸੇ ਵਿਚ ਕੁੜਿੱਤਣ ।”
“ਮੁਹੱਬਤ – ਇੱਕ ਮਾਸੂਮ, ਨਿਰਦੋਸ਼ ਅਚਰਜ ਪਾਗਲਪਨ ।”
“ਹਰ ਲੰਘਦੇ ਦਿਨ ਵਿਚੋਂ ਉਹ ਸਿਆਣਪ ਦੀਆਂ ਇੱਕ ਜਾਂ ਦੋ ਬੂੰਦਾਂ ਨਚੋੜ ਲੈਂਦਾ ਸੀ ।”
“ਸਰੀਰ ਦੀ ਮਸ਼ੀਨ ਚਲਦੀ ਰਹਿੰਦੀ ਹੈ । ਦਿਲ ਧਕ ਧਕ ਕਰਦਾ, ਫੇਫੜੇ ਹਵਾ ਖਿਚਦੇ । ਨਹੁੰ ਤੇ ਵਾਲ ਉਗਦੇ ਰਹਿੰਦੇ ਹਨ । ਉਦੋਂ ਵੀ ਜਦੋਂ ਕਿ ਅਸੀ ਅੰਦਰੋਂ ਮਰ ਚੁਕੇ ਹੁੰਦੇ ਹਾਂ ।”
ਸੁਮੇਸ਼ ਦੇ ਹੱਥੋਂ ਕਿਤਾਬ ਛੁਟਕ ਗਈ । ਉਹਨੂੰ ਜਾਪਿਆ ਉਹਨੇ ਕੰਮੀ ਨੂੰ ਪੜ੍ਹ ਲਿਆ ਸੀ । ਸਾਰਾ ਨਹੀਂ ਤਾਂ ਉਹਦਾ ‘ਕੁਝ’ ਜ਼ਰੂਰ ਪੜ੍ਹ ਲਿਆ ਸੀ ।
ਉਸ ਦਿਨ ਡਾਕਟਰ ਨਾਲ ਗੱਲਾਂ ਕਰਦਿਆਂ ਸੁਮੇਸ਼ ਨੇ ਉਸ ‘ਕੁਝ’ ਦੇ ਦੁਆਲੇ ਘੁੰਮਣ ਵਾਲੀ ਕੰਮੀ ਦੀ ਜ਼ਿੰਦਗੀ ਦੇ ਹਾਦਸੇ ਵੀ ਜਾਣ ਲਏ।
“ਇਹ ਕੁੜੀ ਕਮਲ ਬੜੀ ਗੰਭੀਰ ਤੇ ਸਿਆਣੀ ਜਾਪਦੀ ਏ ।” ਸੁਮੇਸ਼ ਨੇ ਮੇਜ਼ ਉੱਤੇ ਪਈਆਂ ਹੋਈਆਂ ਕਿਤਾਬਾਂ ਵਲ ਇਸ਼ਾਰਾ ਕਰਕੇ ਡਾਕਟਰ ਨੂੰ ਆਖਿਆ । “ਹਾਂ ਬਹੁਤ ਸਿਆਣੀ, ਬੜੀ ਚੰਗੀ ।”
“ਪਰ ਇਹ ਸਿਆਣਪ — ਇਹ ਚੰਗਿਆਈ” – ਸੁਮੇਸ਼ ਕੁਝ ਰੁਕਿਆ, ਫੇਰ ਆਖਣ ਲੱਗਾ, “ਮੇਰਾ ਖ਼ਿਆਲ ਏ ਕਿ ਕੋਈ ਵੀ ਸਿਆਣਪ, ਕੋਈ ਵੀ ਚੰਗਿਆਈ – ਬਹੁਤ ਸਾਰੇ ਦੁੱਖਾਂ ਨੂੰ ਝਲਣ ਬਿਨਾਂ ਨਹੀਂ ਆਉਂਦੀ ।”
ਡਾਕਟਰ ਨੇ ਸੁਮੇਸ਼ ਨੂੰ ਕਮਲ ਦੇ ਵਿਆਹ ਦੀ ਤੇ ਫੇਰ ਆਪਣੀ ਹੱਥੀਂ ਪਾਲ ਨਾਲ ਸ਼ੀਲ ਦਾ ਵਿਆਹ ਕਰਵਾ ਦੇਣ ਵਾਲੀ ਗੱਲ ਸੁਣਾ ਕੇ ਆਖਿਆ-“ਇਹ ਉਹਦੀ ਦਲੇਰੀ ਅਚੰਭੇ ਦੀ ਹੱਦ ਤਕ ਇੱਕ ਦਲੇਰੀ ਏ । ਕਿਉਂ ਨਹੀਂ ?’’
ਸੁਮੇਸ਼ ਸੁਣਦਾ ਰਹਿ ਗਿਆ – ਫੇਰ ਉਹਨੂੰ ਖ਼ਿਆਲ ਆਇਆ “ਸਾਰੀ ਸਮਾਜਕ ਬਣਤਰ ਜਿਵੇਂ ਇੱਕ ਪੱਧਰੀ ਲੱਕੜੀ ਵਾਂਗ ਸੀ। ਤੇ ਕਮਲ ਨੇ ਇੱਕ ਕਾਰੀਗਰ ਵਾਂਗ ਉਹਨੂੰ ਛਿੱਲ ਤਰਾਸ਼ ਕੇ ਉਹਦੇ ਵਿਚੋਂ ਆਪਣੀ ਮਰਜ਼ੀ ਦਾ ਇੱਕ ਕਾਨੂੰਨ ਘੜ ਲਿਆ ਸੀ ।”
ਡਾਕਟਰ ਸੁਮੇਸ਼ ਨੂੰ ਕੁਝ ਫਿਰ ਬਾਹਰ ਵਰਾਂਡੇ ਵਿਚ ਧੁੱਪੇ ਬਹਿਣ ਲਈ ਆਖ ਕੇ ਚਲਾ ਗਿਆ । ਸੁਮੇਸ਼ ਨੇ ਕਾਗ਼ਜ਼-ਕਲਮ ਲਿਆ । ਇੱਕ ਛੋਟਾ ਜਿਹਾ ਖ਼ਤ ਲਿਖਿਆ । ਸਿਰਫ਼ ਇਹੋ ਸਮਾਜਕ ਬਣਤਰ ਦੀ ਸਿੱਧੀ ਲੱਕੜ ਵਿਚੋਂ ਇੱਕ ਕਾਰੀਗਰ ਵਾਂਗ ਆਪਣੀ ਮਰਜ਼ੀ ਦਾ ਕਾਨੂੰਨ ਇੱਕ ਸਤਰ ਹੋਰ “ਇਸ ਦਲੇਰੀ ਨੂੰ ਮੇਰੀ ਪ੍ਰਣਾਮ !” ਘੜਣ ਵਾਲੀ ਗੱਲ । ਤੇ
ਨੌਕਰ ਦੇ ਹੱਥ ਸੁਮੇਸ਼ ਨੇ ਕੰਮੀ ਨੂੰ ਕਿਤਾਬਾਂ ਵਾਪਸ ਭੇਜੀਆਂ । ਕਿਤਾਬਾਂ ਵਿਚ ਉਹ ਛੋਟਾ ਜਿਹਾ ਖ਼ਤ ਵੀ ਰੱਖ ਦਿੱਤਾ ਤੇ ਜ਼ਬਾਨੀ ਉਸ ਨੂੰ ਆਖਿਆ ਕਿ ਕੁਝ ਹੋਰ ਕਿਤਾਬਾਂ ਲੈ ਆਵੇ।
ਰਾਤ ਨੂੰ ਸੁਮੇਸ਼ ਦਾ ਪੈਰ ਸੁੱਜ ਗਿਆ। ਉਹਨੂੰ ਪਤਾ ਸੀ, ਗ਼ਲਤੀ ਉਹਦੀ ਆਪਣੀ ਸੀ । ਦੁਪਹਿਰੀਂ ਵਰਾਂਡੇ ਵਿਚ ਬੈਠੇ ਹੋਏ ਸੁਮੇਸ਼ ਨੇ ਬਾਹਰਲੇ ਬਗੀਚੇ ਵਿਚ ਕਿੰਨਾ ਚਿਰ ਤੁਰਨ ਦੀ ਖੇਚਲ ਕਰ ਲਈ ਸੀ । ਉਹਦੇ ਪੈਰੀਂ ‘ਸਿਰਫ਼ ਪਤਲੇ ਸਲੀਪਰ ਸਨ । ਜ਼ਮੀਨ ਸਿੱਲ੍ਹੀ ਸੀ । ਇੱਕ ਠੰਢ ਉਹਦੇ ਪੈਰ ਨੂੰ ਚੜ੍ਹ ਗਈ ਸੀ ।
ਡਾਕਟਰ ਦੇ ਗੁੱਸੇ ਨੂੰ ਉਹਨੇ ਕਿਸੇ ਤਰ੍ਹਾਂ ਠੰਢਾ ਕੀਤਾ, ਪਰ ਉਹਨੂੰ ਪੈਰ ਦੇ ਫ਼ਿਕਰ ਨਾਲ ਇੱਕ ਹੋਰ ਫ਼ਿਕਰ ਪੈ ਗਿਆ । ਤਰਜਮੇ ਦਾ ਕੁਝ ਕੰਮ ਉਹਨੇ ਬਹੁਤ ਛੇਤੀ ਮੁਕਾਣਾ ਸੀ । ਤੇ ਹੁਣ ਬਿਸਤਰੇ ਵਿਚ ਬਹਿ ਕੇ ਕੰਮ ਕਰਨ ਦਾ ਮੌਕਾ ਵੀ ਉਹਨੇ ਆਪੇ ਗੁਆ ਲਿਆ ਸੀ ।
“ਜੇ ਕਿਸੇ ਤਰ੍ਹਾਂ ਤੁਸੀਂ ਮੇਰੀ ਮਦਦ ਕਰੋ ।” ਉਹਨੇ ਸਵੇਰੇ ਪ੍ਰਿੰਸੀਪਲ ਦੀ ਮਿੰਨਤ ਕੀਤੀ, “ਮੈਂ ਬੋਲਦਾ ਜਾਵਾਂਗਾ, ਕੋਈ ਮੇਰੇ ਕੋਲ ਬੈਠ ਕੇ ਲਿਖਦਾ ਜਾਵੇ ।” ਪ੍ਰਿੰਸੀਪਲ ਨੇ ਕੰਮੀ ਨੂੰ ਤੇ ਸਟਾਫ਼ ਦੀਆਂ ਬਾਕੀ ਉਸਤਾਨੀਆਂ ਨੂੰ ਆਖਿਆ ਕਿ ਉਹ ਰੋਜ਼ ਵਾਰੋ ਵਾਰੀ ਇੱਕ ਇੱਕ ਘੰਟਾ ਸੁਮੇਸ਼ ਦੀ ਮਦਦ ਕਰ ਦੇਣ ।
ਜਦੋਂ ਸੁਮੇਸ਼ ਦੇ ਬੋਲਣ ਦੀ ਤੇ ਕੰਮੀ ਦੇ ਲਿਖਣ ਦੀ ਵਾਰੀ ਆਉਂਦੀ – ਭਾਵੇਂ ਉਹ ਕੰਮ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਸਨ ਕਰਦੇ – ਪਰ ਬੀਮਾਰ ਮੂੰਹ ਉੱਤੇ ਇੱਕ ਗੁਲਾਬੀ ਰੰਗ ਫਿਰ ਜਾਂਦਾ ।
ਕੰਮੀ ਨੇ ਅਜੇ ਕਾਗ਼ਜ਼ ਕਲਮ ਫੜੇ ਹੀ ਸਨ, ਸੁਮੇਸ਼ ਇਕ ਟੈਕਨੀਕਲ ਲਫ਼ਜ਼ ਵਾਸਤੇ ਡਿਕਸ਼ਨਰੀ ਵੇਖਦਾ ਪਿਆ ਸੀ — ਏਨੀ ਤੇਜ਼ ਹਵਾ ਚੱਲੀ, ਜਾਪਿਆ ਹੁਣੇ ਇੱਕ ਝੱਖੜ ਝੁੱਲ ਪਵੇਗਾ।
ਸੁਮੇਸ਼ ਦੀਆਂ ਲੱਤਾਂ ਉੱਤੇ ਸਿਰਫ਼ ਇੱਕ ਚੱਦਰ ਸੀ । ਕੰਮੀ ਨੇ ਉਹਦੇ ਪੈਰ ਨੂੰ ਨਿੱਘਿਆਂ ਕਰਨ ਲਈ ਇਕ ਕੰਬਲ ਵੀ ਉੱਤੇ ਦੇ ਦਿੱਤਾ ।
ਹਵਾ ਤੋਂ ਬਚਣ ਲਈ ਕਮਰੇ ਦੇ ਖੁਲ੍ਹੇ ਬੂਹੇ ਨੂੰ ਭੀੜਿਆ । ਹਵਾ ਪੈਰੋ ਪੈਰ ਹਨੇਰੀ ਬਣ ਗਈ ਸੀ । ਦਿਨ ਭਾਵੇਂ ਅਜੇ ਡੁੱਬਿਆ ਨਹੀਂ ਸੀ, ਪਰ ਦਿਨ ਦਾ ਸਾਰਾ ਚਾਨਣ ਮਿੱਟੀ ਰੰਗਾ ਹੋ ਗਿਆ ਸੀ । ਕਮਰੇ ਵਿਚ ਲੈਂਪ ਬਲਦਾ ਪਿਆ ਸੀ ।
ਫੇਰ ਇੱਕ ਤੇਜ਼ ਬਾਰਸ਼ ਲਹਿ ਪਈ । ਅਸੂ ਦਾ ਮਹੀਨਾ ਜਿਵੇਂ ਕੁਝ ਮਿੰਟਾਂ ਵਿਚ ਹੀ ਪੋਹ-ਮਾਘ ਬਣ ਗਿਆ । ਕੰਮੀ ਨੇ ਸੁਮੇਸ਼ ਦੇ ਸੂਟਕੇਸ ਵਿਚੋਂ ਉਹਦਾ ਸਵੈਟਰ ਕਢ ਦਿੱਤਾ ।
“ਇਕ ਉੱਥੇ ਹਰ ਵੀ ਸਵੈਟਰ ਏ, ਕਾਲਾ, ਸਾਰੀਆਂ ਬਾਹਵਾਂ ਵਾਲਾ ।” ਸੁਮੇਸ਼ ਨੇ ਆਖਿਆ।
ਕੰਮੀ ਨੇ ਸਵੈਟਰ ਕੱਢਿਆ। ਸੁਮੇਸ਼ ਨੇ ਉਹ ਸਵੈਟਰ ਮੁੜ ਕੇ ਕੰਮੀ ਨੂੰ ਫੜਾਂਦਿਆਂ ਆਖਿਆ -“ਇਹ ਤੁਸੀਂ ਪਾ ਲਵੋ ।”
“ਮੈਂ ?” ਕੰਮੀ ਨੇ ਸਵੈਟਰ ਮੇਜ਼ ਉੱਤੇ ਰੱਖ ਦਿੱਤਾ । “ਨਹੀਂ ਮੈਨੂੰ ਲੋੜ ਨਹੀਂ ।”
ਬਾਰੀ ਵਿਚੋਂ ਆਉਂਦੀ ਹਵਾ ਪਿੰਡੇ ਨੂੰ ਚੀਰਦੀ ਪਈ ਸੀ । ਸੁਮੇਸ਼ ਨੂੰ ਪਤਾ ਸੀ ਕਿ ਕੰਮੀ ਨੇ ਗ਼ਲਤ ਆਖਿਆ ਸੀ, ਕੰਮੀ ਨੂੰ ਵੀ ਪਤਾ ਸੀ ਕਿ ਉਹਨੇ ਗ਼ਲਤ ਆਖਿਆ ਸੀ । ਠੰਢ ਨਾਲ ਉਹਦੀਆਂ ਬਾਹਵਾਂ ਨੀਲੀਆਂ ਹੁੰਦੀਆਂ ਜਾਂਦੀਆਂ ਸਨ ।
ਸੁਮੇਸ਼ ਨੇ ਬਾਂਹ ਲੰਬੀ ਕਰਕੇ ਮੇਜ਼ ਉੱਤੋਂ ਸਵੈਟਰ ਚੁੱਕਿਆ। ਫੇਰ ਕੰਮੀ ਵਲ ਵਧਾਇਆ – ਇਹ ਪਾ ਲਵੋ — ਨਹੀਂ ਤਾਂ ਮੈਂ ਪੈਰਾਂ ਉੱਤੋਂ ਕੰਬਲ ਲਾਹ ਕੇ ਪੈਰ ਨੂੰ ਠੰਢ ਲੁਆ ਦਿਆਂਗਾ ।”
ਸੁਮੇਸ਼ ਦੇ ਇਸ ਡਰਾਵੇ ਉੱਤੇ ਸੁਮੇਸ਼ ਨੂੰ ਵੀ ਹਾਸਾ ਆ ਗਿਆ ਤੇ ਕੰਮੀ ਨੂੰ ਵੀ । ਕੰਮੀ ਨੇ ਸਵੈਟਰ ਪਾ ਲਿਆ।
ਹਵਾ ਦੇ ਤੇਜ਼ ਝੋਕਿਆਂ ਨਾਲ ਲੈਂਪ ਦੀ ਬੱਤੀ ਡੁਬਕੂੰ ਡੁਬਕੂੰ ਕਰਦੀ ਪਈ ਸੀ । ਫੇਰ ਬਾਰੀ ਵਿਚੋਂ ਇੱਕ ਵਾਛੜ ਆਈ, ਨਾਲ ਹੀ ਤੇਜ਼ ਹਵਾ । ਕੰਮੀ ਦੇ ਵਾਲ ਉਹਦੇ ਮੱਥੇ ਉੱਤੇ ਖਿੱਲਰ ਗਏ । ਲੈਂਪ ਦੀ ਬੱਤੀ ਬੁੱਝ ਗਈ।
ਕੰਮੀ ਨੇ ਦੌੜ ਕੇ ਬਾਰੀ ਬੰਦ ਕੀਤੀ। ਕਮਰੇ ਵਿਚ ਅਸਲੋਂ ਹਨੇਰਾ ਹੋ ਗਿਆ ਸੀ । ਸਰਹਾਂਦੀ ਪਏ ਹੋਏ ਸਿਗਰਟ ਮਾਚਸ ਵਲ ਹੱਥ ਮਾਰ ਕੇ ਸੁਮੇਸ਼ ਨੇ ਮਾਚਸ ਲੱਭੀ, ਤੇ ਇੱਕ ਤੀਲੀ ਬਾਲੀ।
ਕੰਮੀ ਬੁੱਝੇ ਹੋਏ ਲੈਂਪ ਨੂੰ ਮੁੜ ਕੇ ਬਾਲਣਾ ਚਾਹੁੰਦੀ ਸੀ । ਉਹਨੇ ਮਾਚਸ ਲੈਣ ਲਈ ਸੁਮੇਸ਼ ਦੇ ਸਰਹਾਣੇ ਵੱਲ ਹੱਥ ਉੜਾਇਆ ।
ਗੂੜ੍ਹਾ ਕਾਲਾ ਸਵੈਟਰ । ਮੱਥੇ ਉੱਤੇ ਕਾਲੇ ਸ਼ਾਹ ਵਾਲਾਂ ਦਾ ਇੱਕ ਝੁੰਬਰ, ਕਮਰੇ ਦੇ ਗੂੜ੍ਹੇ ਹਨੇਰੇ ਵਿਚ ਇੱਕ ਤੀਲੀ ਦੀ ਹਲਕੀ ਜਹੀ ਰੋਸ਼ਨੀ – ਸੁਮੇਸ਼ ਨੂੰ ਕੰਮੀ ਦਾ ਮੂੰਹ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਲੈਂਪ ਵਾਂਗ ਜਗਦਾ ਹੋਵੇ ।
ਫੇਰ ਹਥਲੀ ਤੀਲੀ ਬੁੱਝ ਗਈ। ਸੁਮੇਸ਼ ਨੇ ਇੱਕ ਹੋਰ ਤੀਲੀ ਬਾਲੀ, ਉਹਨੂੰ ਜਾਪਿਆ ਉਹਦੇ ਹੱਥ ਕੰਬਦੇ ਪਏ ਸਨ ।
ਏਸ ਦੂਸਰੀ ਤੀਲੀ ਦੀ ਰੋਸ਼ਨੀ ਵਿਚ ਕੰਮੀ ਨੇ ਲੈਂਪ ਜਗਾ ਲਿਆ। ਅਡੋਲ ਪਰ੍ਹਾਂ ਕੁਰਸੀ ਉੱਤੇ ਬੈਠ ਗਈ ਤੇ ਹੱਥ ਵਿਚ ਕਾਗ਼ਜ਼ ਪਕੜਦੀ ਨੇ ਆਖਿਆ – “ਲਿਖਾਉ ।’
ਸੁਮੇਸ਼ ਬੋਲਿਆ ਨਹੀਂ । ਕੰਮੀ ਨੇ ਉਹਦੇ ਵੱਲ ਤੱਕਿਆ । ਸੁਮੇਸ਼ ਦੀਆਂ ਅੱਖਾਂ ਨੂੰ ਜਿਵੇਂ ਕੋਈ ਕਿਤਾਬ ਨਹੀਂ ਸੀ ਦਿਸਦੀ ਪਈ । ਸਿਰਫ਼ ਕੰਮੀ ਦਾ ਮੂੰਹ ਦਿਸਦਾ ਪਿਆ ਸੀ ।
ਇਹ ਚੁੱਪ ਇੱਕ ਅਸਮਾਨ ਜਿੱਡੀ ਚੌੜੀ ਸੀ, ਪਰ ਏਸ ਅਸਮਾਨ ਵਿਚ ਜਿਵੇਂ ਇਕ ਝੱਖੜ ਭਰਿਆ ਹੋਇਆ ਸੀ, ਕਹਿਰਾਂ ਦਾ ਮੀਂਹ ਭਰਿਆ ਹੋਇਆ ਸੀ ।
“ਕੰਮੀ !” ਸੁਮੇਸ਼ ਦੇ ਹੇਠ ਕੰਬੇ ।
ਆਵਾਜ਼ ਕੰਮੀ ਦੇ ਸਾਰੇ ਪਿੰਡੇ ਨੂੰ ਛੋਹੀ । ਇਸੇ ਲਈ ਕੰਮੀ ਨੇ ਧਿਆਨ ਨੀਵੇਂ ਪਾਈ ਰੱਖਿਆ। ਉਹ ਸੁਮੇਸ਼ ਵੱਲ ਤੱਕੀ ਨਹੀਂ । ਉਹਨੂੰ ਜਾਪਦਾ ਸੀ, ਉਹਦੀਆਂ ਅੱਖਾਂ ਵਿਚੋਂ ਇਸ ਛੁਹ ਦਾ ਸਬੂਤ ਲੱਭ ਪਵੇਗਾ।
ਸੁਮੇਸ਼ ਨੂੰ ਜਾਪਿਆ ਜਿਵੇਂ ਉਹਦੀ ਆਵਾਜ਼ ਇੱਕ ਦੀਵਾਰ ਨਾਲ ਟਕਰਾ ਕੇ ਮੁੜ ਉਹਦੇ ਕੋਲ ਹੀ ਵਾਪਸ ਆ ਗਈ ਸੀ ।
“ਗ਼ਲਤੀ ਇਕ ਮਰਦ ਦੀ ਸੀ ਕੰਮੀ ! ਪਰ ਤੂੰ ਉਹਦੀ ਸਜ਼ਾ ਦੁਨੀਆਂ ਦੇ ਸਭਨਾਂ ਮਰਦਾਂ ਨੂੰ ਦੇਵੇਂਗੀ ?” ਇਹ ਪਹਿਲੀ ਵਾਰ ਸੀ ਜਦੋਂ ਸੁਮੇਸ਼ ਨੇ ਕੰਮੀ ਨੂੰ ਤੂੰ ਕਹਿ ਕੇ ਬੁਲਾਇਆ ।
“ਮੇਰੇ ਤਜਰਬੇ ਦੀ ਜੇ ਕੋਈ ਸਜ਼ਾ ਏ, ਤਾਂ ਉਹ ਸਿਰਫ਼ ਮੈਨੂੰ ਏ, ਹੋਰ ਕਿਸੇ ਨੂੰ ਨਹੀਂ ।” ਕੰਮੀ ਨੇ ਹੌਲੀ ਜਹੀ ਆਖਿਆ ।
“ਫੇਰ ਮੈਨੂੰ ਕਿਉਂ ਜਾਪਦਾ ਏ ਕਿ ਇਹ ਸਜ਼ਾ ਮੈਨੂੰ ਮਿਲ ਰਹੀ ਏ।” ਸੁਮੇਸ਼ ਨੇ ਛੇਤੀ ਨਾਲ ਆਖਿਆ ।
ਕੰਮੀ ਕੋਲ ਇਸ ਔਖੇ ਸਵਾਲ ਦਾ ਕੋਈ ਜਵਾਬ ਨਹੀਂ ਸੀ, ਦਰਵਾਜ਼ਾ ਖੜਕਿਆ । ਕੰਮੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ । ਡਾਕਟਰ ਦੀ ਆਮਦ ਨੇ ਕੰਮੀ ਨੂੰ ਜਵਾਬ ਦੇਣ ਦੇ ਔਖ ਤੋਂ ਬਚਾ ਲਿਆ । ਸਵਾਲ ਉੱਥੇ ਦਾ ਉੱਥੇ ਖਲੋਤਾ ਰਿਹਾ।
“ਬਾਹਰ ਆਖ਼ਰਾਂ ਦਾ ਤੂਫਾਨ ਏਂ” ਡਾਕਟਰ ਨੇ ਆਖਿਆ, ਉਹ ਸਿਰ ਤੋਂ ਪੈਰਾਂ ਤਕ ਮੀਂਹ ਵਿਚ ਗੋਤ ਹੋਇਆ ਹੋਇਆ ਸੀ।
ਸੁਮੇਸ਼ ਦੇ ਹੋਠਾਂ ਉੱਤੇ ਹਲਕੀ ਜਹੀ ਮੁਸਕਰਾਹਟ ਆਈ । ਇਕ ਵਾਰ ਉਹਨੇ ਕੰਮੀ ਵੱਲ ਵੇਖਿਆ । ਕੰਮੀ ਨੂੰ ਜਾਪਿਆ ਸੁਮੇਸ਼ ਦੇ ਅੰਦਰ ਇਕ ਤੂਫ਼ਾਨ ਸੀ, ਅੱਖਾਂ ਦੀਆਂ ਖੁਲ੍ਹੀਆਂ ਬਾਰੀਆਂ ਵਿਚੋਂ, ਉਹ ਤੂਫ਼ਾਨ ਅੰਦਰ ਆਉਂਦਾ ਪਿਆ ਸੀ । ਕੰਮੀ ਦੇ ਕਮਰੇ ਵਿਚ । ਕੰਮੀ ਦੇ ਮਨ ਵਿਚ । ਉਹ ਸਿਰ ਤੋਂ ਪੈਰਾਂ ਤਕ ਕੰਬ ਗਈ ।
“ਮੈਂ ਕੱਪੜੇ ਬਦਲ ਲਵਾਂ” ਡਾਕਟਰ ਨੇ ਆਖਿਆ, ਤੇ ਫੇਰ ਕੰਮੀ ਵੱਲ ਵੇਖਿਆ – “ਜੇ ਕਮਲ ਤੁਸੀਂ ਥੋੜੀ ਜਹੀ ਖੇਚਲ ਕਰੋ, ਕਾਫ਼ੀ ਬਣਾ ਦਿਉ –’’
“ਹੁਣੇ ਪੰਜਾਂ ਮਿੰਟਾਂ ਵਿਚ ।” ਕੰਮੀ ਨੇ ਆਖਿਆ ਤੇ ਡਾਕਟਰ ਦੀ ਰਸੋਈ ਵਲ ਚਲੀ ਗਈ। ਗਿਆ ਸੀ । ਸਰਹਾਂਦੀ ਪਏ ਹੋਏ ਸਿਗਰਟ ਮਾਚਸ ਵਲ ਹੱਥ ਮਾਰ ਕੇ ਸੁਮੇਸ਼ ਨੇ ਮਾਚਸ ਲੱਭੀ, ਤੇ ਇੱਕ ਤੀਲੀ ਬਾਲੀ।
ਕੰਮੀ ਬੁੱਝੇ ਹੋਏ ਲੈਂਪ ਨੂੰ ਮੁੜ ਕੇ ਬਾਲਣਾ ਚਾਹੁੰਦੀ ਸੀ । ਉਹਨੇ ਮਾਚਸ ਲੈਣ ਲਈ ਸੁਮੇਸ਼ ਦੇ ਸਰਹਾਣੇ ਵੱਲ ਹੱਥ ਉੜਾਇਆ ।
ਗੂੜ੍ਹਾ ਕਾਲਾ ਸਵੈਟਰ । ਮੱਥੇ ਉੱਤੇ ਕਾਲੇ ਸ਼ਾਹ ਵਾਲਾਂ ਦਾ ਇੱਕ ਝੁੰਬਰ, ਕਮਰੇ ਦੇ ਗੂੜ੍ਹੇ ਹਨੇਰੇ ਵਿਚ ਇੱਕ ਤੀਲੀ ਦੀ ਹਲਕੀ ਜਹੀ ਰੋਸ਼ਨੀ – ਸੁਮੇਸ਼ ਨੂੰ ਕੰਮੀ ਦਾ ਮੂੰਹ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਲੈਂਪ ਵਾਂਗ ਜਗਦਾ ਹੋਵੇ ।
ਫੇਰ ਹਥਲੀ ਤੀਲੀ ਬੁੱਝ ਗਈ। ਸੁਮੇਸ਼ ਨੇ ਇੱਕ ਹੋਰ ਤੀਲੀ ਬਾਲੀ, ਉਹਨੂੰ ਜਾਪਿਆ ਉਹਦੇ ਹੱਥ ਕੰਬਦੇ ਪਏ ਸਨ ।
ਏਸ ਦੂਸਰੀ ਤੀਲੀ ਦੀ ਰੋਸ਼ਨੀ ਵਿਚ ਕੰਮੀ ਨੇ ਲੈਂਪ ਜਗਾ ਲਿਆ। ਅਡੋਲ ਪਰ੍ਹਾਂ ਕੁਰਸੀ ਉੱਤੇ ਬੈਠ ਗਈ ਤੇ ਹੱਥ ਵਿਚ ਕਾਗ਼ਜ਼ ਪਕੜਦੀ ਨੇ ਆਖਿਆ – “ਲਿਖਾਉ ।’
ਸੁਮੇਸ਼ ਬੋਲਿਆ ਨਹੀਂ । ਕੰਮੀ ਨੇ ਉਹਦੇ ਵੱਲ ਤੱਕਿਆ । ਸੁਮੇਸ਼ ਦੀਆਂ ਅੱਖਾਂ ਨੂੰ ਜਿਵੇਂ ਕੋਈ ਕਿਤਾਬ ਨਹੀਂ ਸੀ ਦਿਸਦੀ ਪਈ । ਸਿਰਫ਼ ਕੰਮੀ ਦਾ ਮੂੰਹ ਦਿਸਦਾ ਪਿਆ ਸੀ ।
ਇਹ ਚੁੱਪ ਇੱਕ ਅਸਮਾਨ ਜਿੱਡੀ ਚੌੜੀ ਸੀ, ਪਰ ਏਸ ਅਸਮਾਨ ਵਿਚ ਜਿਵੇਂ ਇਕ ਝੱਖੜ ਭਰਿਆ ਹੋਇਆ ਸੀ, ਕਹਿਰਾਂ ਦਾ ਮੀਂਹ ਭਰਿਆ ਹੋਇਆ ਸੀ ।
“ਕੰਮੀ !” ਸੁਮੇਸ਼ ਦੇ ਹੇਠ ਕੰਬੇ ।
ਆਵਾਜ਼ ਕੰਮੀ ਦੇ ਸਾਰੇ ਪਿੰਡੇ ਨੂੰ ਛੋਹੀ । ਇਸੇ ਲਈ ਕੰਮੀ ਨੇ ਧਿਆਨ ਨੀਵੇਂ ਪਾਈ ਰੱਖਿਆ। ਉਹ ਸੁਮੇਸ਼ ਵੱਲ ਤੱਕੀ ਨਹੀਂ । ਉਹਨੂੰ ਜਾਪਦਾ ਸੀ, ਉਹਦੀਆਂ ਅੱਖਾਂ ਵਿਚੋਂ ਇਸ ਛੁਹ ਦਾ ਸਬੂਤ ਲੱਭ ਪਵੇਗਾ।
ਸੁਮੇਸ਼ ਨੂੰ ਜਾਪਿਆ ਜਿਵੇਂ ਉਹਦੀ ਆਵਾਜ਼ ਇੱਕ ਦੀਵਾਰ ਨਾਲ ਟਕਰਾ ਕੇ ਮੁੜ ਉਹਦੇ ਕੋਲ ਹੀ ਵਾਪਸ ਆ ਗਈ ਸੀ ।
“ਗ਼ਲਤੀ ਇਕ ਮਰਦ ਦੀ ਸੀ ਕੰਮੀ ! ਪਰ ਤੂੰ ਉਹਦੀ ਸਜ਼ਾ ਦੁਨੀਆਂ ਦੇ ਸਭਨਾਂ ਮਰਦਾਂ ਨੂੰ ਦੇਵੇਂਗੀ ?” ਇਹ ਪਹਿਲੀ ਵਾਰ ਸੀ ਜਦੋਂ ਸੁਮੇਸ਼ ਨੇ ਕੰਮੀ ਨੂੰ ਤੂੰ ਕਹਿ ਕੇ ਬੁਲਾਇਆ ।
“ਮੇਰੇ ਤਜਰਬੇ ਦੀ ਜੇ ਕੋਈ ਸਜ਼ਾ ਏ, ਤਾਂ ਉਹ ਸਿਰਫ਼ ਮੈਨੂੰ ਏ, ਹੋਰ ਕਿਸੇ ਨੂੰ ਨਹੀਂ ।” ਕੰਮੀ ਨੇ ਹੌਲੀ ਜਹੀ ਆਖਿਆ ।
“ਫੇਰ ਮੈਨੂੰ ਕਿਉਂ ਜਾਪਦਾ ਏ ਕਿ ਇਹ ਸਜ਼ਾ ਮੈਨੂੰ ਮਿਲ ਰਹੀ ਏ।” ਸੁਮੇਸ਼ ਨੇ ਛੇਤੀ ਨਾਲ ਆਖਿਆ ।
ਕੰਮੀ ਕੋਲ ਇਸ ਔਖੇ ਸਵਾਲ ਦਾ ਕੋਈ ਜਵਾਬ ਨਹੀਂ ਸੀ, ਦਰਵਾਜ਼ਾ ਖੜਕਿਆ । ਕੰਮੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ । ਡਾਕਟਰ ਦੀ ਆਮਦ ਨੇ ਕੰਮੀ ਨੂੰ ਜਵਾਬ ਦੇਣ ਦੇ ਔਖ ਤੋਂ ਬਚਾ ਲਿਆ । ਸਵਾਲ ਉੱਥੇ ਦਾ ਉੱਥੇ ਖਲੋਤਾ ਰਿਹਾ।
“ਬਾਹਰ ਆਖ਼ਰਾਂ ਦਾ ਤੂਫਾਨ ਏਂ” ਡਾਕਟਰ ਨੇ ਆਖਿਆ, ਉਹ ਸਿਰ ਤੋਂ ਪੈਰਾਂ ਤਕ ਮੀਂਹ ਵਿਚ ਗੋਤ ਹੋਇਆ ਹੋਇਆ ਸੀ।
ਸੁਮੇਸ਼ ਦੇ ਹੋਠਾਂ ਉੱਤੇ ਹਲਕੀ ਜਹੀ ਮੁਸਕਰਾਹਟ ਆਈ । ਇਕ ਵਾਰ ਉਹਨੇ ਕੰਮੀ ਵੱਲ ਵੇਖਿਆ । ਕੰਮੀ ਨੂੰ ਜਾਪਿਆ ਸੁਮੇਸ਼ ਦੇ ਅੰਦਰ ਇਕ ਤੂਫ਼ਾਨ ਸੀ, ਅੱਖਾਂ ਦੀਆਂ ਖੁਲ੍ਹੀਆਂ ਬਾਰੀਆਂ ਵਿਚੋਂ, ਉਹ ਤੂਫ਼ਾਨ ਅੰਦਰ ਆਉਂਦਾ ਪਿਆ ਸੀ । ਕੰਮੀ ਦੇ ਕਮਰੇ ਵਿਚ । ਕੰਮੀ ਦੇ ਮਨ ਵਿਚ । ਉਹ ਸਿਰ ਤੋਂ ਪੈਰਾਂ ਤਕ ਕੰਬ ਗਈ ।
“ਮੈਂ ਕੱਪੜੇ ਬਦਲ ਲਵਾਂ” ਡਾਕਟਰ ਨੇ ਆਖਿਆ, ਤੇ ਫੇਰ ਕੰਮੀ ਵੱਲ ਵੇਖਿਆ – “ਜੇ ਕਮਲ ਤੁਸੀਂ ਥੋੜੀ ਜਹੀ ਖੇਚਲ ਕਰੋ, ਕਾਫ਼ੀ ਬਣਾ ਦਿਉ –’’
“ਹੁਣੇ ਪੰਜਾਂ ਮਿੰਟਾਂ ਵਿਚ ।” ਕੰਮੀ ਨੇ ਆਖਿਆ ਤੇ ਡਾਕਟਰ ਦੀ ਰਸੋਈ ਵਲ ਚਲੀ ਗਈ। ਸਵੇਰੇ ਚਾਹ ਦਾ ਪਿਆਲਾ ਮਾਂ ਨੂੰ ਫੜਾਂਦਿਆਂ, ਕੰਮੀ ਮਾਂ ਦੇ ਬਿਸਤਰੇ ਵਿਚ ਬਹਿ ਗਈ, ਫੇਰ ਲੇਟ ਗਈ । ਮਾਂ ਨੇ ਚਾਹ ਪੀਤੀ । ਖ਼ਾਲੀ ਪਿਆਲਾ ਕੋਲ ਪਏ ਹੋਏ ਮੇਜ਼ ਉੱਤੇ ਰਖਿਆ ਤੇ ਫੇਰ ਕੰਮੀ ਦਾ ਸਿਰ ਸਰਹਾਣੇ ਤੋਂ ਚੁੱਕਿਆ । ਸਰਹਾਣਾ ਕੰਮੀ ਦੇ ਅੱਥਰੂਆਂ ਨਾਲ ਗਿੱਲਾ ਹੋਇਆ ਹੋਇਆ ਸੀ ।
“ਕੰਮੀ !” ਮਾਂ ਨੇ ਆਪਣੇ ਰੁਮਾਲ ਨਾਲ ਕੰਮੀ ਦਾ ਮੂੰਹ ਪੂੰਝਿਆ ਤੇ ਫੇਰ ਅੱਖਾਂ ਵਿਚ ਸਵਾਲ ਪਾ ਕੇ ਕੰਮੀ ਵਲ ਵੇਖਿਆ ।
“ਮੈਨੂੰ ਡਰ ਲਗਦਾ ਏ ਮਾਂ, ਬਹੁਤ ਡਰ ਲਗਦਾ ਏ ।” ਕੰਮੀ ਨੇ ਫੇਰ ਸਰਹਾਣੇ ਉੱਤੇ ਮੂੰਹ ਮੂਧਾ ਕਰ ਲਿਆ ।
“ਸੁਮੇਸ਼ ਨੇ ਕੁਝ ਆਖਿਆ ਏ ?” ਮਾਂ ਕੰਮੀ ਦੇ ਨਾਲ ਹੀ ਬਿਸਤਰੇ ਵਿਚ ਲੰਮੀ ਪੈ ਗਈ ।
“ਬਾਹਰੋਂ ਕੋਈ ਕੁਝ ਨਹੀਂ ਕਹਿ ਸਕਦਾ ਮਾਂ ! — ਇਹ ਜਦੋਂ ਕੋਈ ਡਰ ਲਗਦਾ ਏ, ਆਪਣੇ ਅੰਦਰੋਂ ਹੀ ਲਗਦਾ ਏ-” ਕੰਮੀ ਨੇ ਇਕ ਹਉਕਾ ਭਰਿਆ, ਫੇਰ ਆਖਿਆ- “ਮੈਂ ਸਮਝਿਆ ਸੀ, ਵਾਸਤੇ ਕੁਝ ਨਹੀਂ। — ਪਰ ਇਸ ਨਹੀਂ ਹੁੰਦਾ ?” ਮੇਰੇ ਅੰਦਰ ਕੁਝ ਨਹੀਂ, ਕਿਸੇ ਮਰਦ ਆਪਣੇ ਅੰਦਰ ਦਾ ਵੀ ਪਤਾ
“ਸੁਮੇਸ਼ ਨੂੰ ਪਾਲ ਵਾਲੀ ਗੱਲ ਦਾ ਪਤਾ ਏ ?” ਮਾਂ ਨੇ ਜ਼ਰਾ ਠਹਿਰ ਕੇ ਪੁੱਛਿਆ ।
“ਹਾਂ ਪਤਾ ਏ । ਸ਼ਾਇਦ ਉਹਨੇ ਡਾਕਟਰ ਕੋਲੋਂ ਸੁਣੀ ਏਂ ।”
“ਕੁਝ ਕਹਿੰਦਾ ਸੀ ?”
“ਉਹਨੇ ਮੈਨੂੰ ਇਕ ਛੋਟਾ ਜਿਹਾ ਖ਼ਤ ਲਿਖਿਆ ਸੀ, ਕਿ ਸਮਾਜ ਦੀ ਬਣਤਰ ਇਕ ਸਿੱਧੀ ਪੱਧਰੀ ਲਕੜ ਵਾਂਗ ਸੀ, ਤੂੰ ਇਕ ਕਾਰੀਗਰ ਵਾਂਗ ਉਸ ਲੱਕੜ ਨੂੰ ਛਿਲ ਤਰਾਸ਼ ਕੇ ਆਪਣੀ ਮਰਜ਼ੀ ਦਾ ਕਾਨੂੰਨ ਘੜ ਲਿਆ – ਏਸ ਤੇਰੀ ਦਲੇਰੀ ਨੂੰ ਮੇਰੀ ਪ੍ਰਣਾਮ ।” ਖ਼ਤ ਬਹੁਤ ਸੋਹਣਾ ਏ ਪਰ…” ਮਾਂ ਚੁੱਪ ਹੋ ਗਈ । ਫੇਰ ਆਖਣ ਲੱਗੀ — ‘‘ਦੂਰੋਂ ਪ੍ਰਣਾਮ ਕਰ ਲੈਣੀ ਸੌਖੀ ਹੁੰਦੀ ਏ, ਪਰ ਉਨ੍ਹਾਂ ਮੁਸ਼ਕਲਾਂ ਦਾ ਸਾਥ ਦੇਣਾ ਹੋਰ ਚੀਜ਼ ਹੁੰਦੀ ਏ ।” ਮਾਂ ਫੇਰ ਚੁਪ ਹੋ ਗਈ । ਠਹਿਰ ਕੇ ਆਖਣ ਲੱਗੀ – “ਕਾਨੂੰਨਨ ਅਜੇ ਤੈਨੂੰ ਪਾਲ ਕੋਲੋਂ ਤਲਾਕ ਵੀ ਤਾਂ ਨਹੀਂ ਮਿਲਿਆ ।”
ਕੰਮੀ ਨੇ ਨਾ ਵਿਆਹ ਵਾਲੀ ਗੱਲ ਨੂੰ ਸੋਚਿਆ, ਨਾ ਤਲਾਕ ਵਾਲੀ ਗੱਲ ਨੂੰ । ਉਹ ਸਿਰਫ਼ ਆਪਣੇ ਮਨ ਨੂੰ ਫੋਲਦੀ ਪਈ ਸੀ । ਆਖਣ ਲੱਗੀ — “ਕੱਲ੍ਹ ਉਹਨੇ ਮੈਨੂੰ ਆਪਣਾ ਸਵੈਟਰ ਪਾਣ ਲਈ ਦਿੱਤਾ । ਰਾਤ ਸੌਣ ਲੱਗਿਆਂ ਮੈਂ ਉਹ ਸਵੈਟਰ ਲਾਹਣ ਲੱਗੀ । ਫੇਰ ਉਹ ਮੇਰੇ ਕੋਲੋਂ ਲਾਹਿਆ ਨਾ ਗਿਆ। ਮੈਂ ਸਾਰੀ ਰਾਤ ਉਹ ਸਵੈਟਰ ਪਾ ਕੇ ਸੁੱਤੀ ਰਹੀ । ਹੁਣ ਸਵੇਰੇ ਮੈਂ ਕਿਸੇ ਦੇ ਹੱਥ ਵਾਪਸ ਭੇਜ ਦਿੱਤਾ ਏ ਪਰ -” ਕੰਮੀ ਚੁਪ ਹੋ ਗਈ । ਮਾਂ ਨੇ ਉਹਦੀ ਅਣਕਹੀ ਗੱਲ ਵੀ ਸੁਣ ਲਈ “ਪਰ ਮੈਨੂੰ ਜਾਪਦਾ ਏ ਜਿਵੇਂ ਉਹ ਸਵੈਟਰ ਅਜੇ ਵੀ ਮੇਰੇ ਗਲ ਵਿਚ ਪਿਆ ਹੋਇਆ ਏ ।”
ਕੁਝ ਚਿਰ ਪਿਛੋਂ ਕੰਮੀ ਮਾਂ ਦੇ ਬਿਸਤਰੇ ਵਿਚੋਂ ਉੱਠੀ । ਤਿਆਰ ਹੋਣ ਦਾ ਤੇ ਸਕੂਲ ਜਾਣ ਦਾ ਵੇਲਾ ਹੋ ਗਿਆ ਸੀ ।
ਬਾਹਰ ਸੜਕ ਉੱਤੇ ਖਲੋ ਕੇ ਕੰਮੀ ਨੇ ਚਾਰੇ ਪਾਸੇ ਤੱਕਿਆ – ਹੋਣੀ ਦਾ ਰਥ ਅਜੇ ਦਿੱਸਦਾ ਨਹੀਂ ਸੀ, ਪਰ ਉਹਦੇ ਪਹੀਆਂ ਦਾ ਖੜਾਕ ਉਹਦੇ ਕੰਨਾਂ ਵਿਚ ਪੈਂਦਾ ਪਿਆ ਸੀ।
ਕੰਮੀ ਆਪਣੇ ਕਮਰੇ ਵਿਚ ਗਈ। ਅਲਮਾਰੀ ਖੋਲ੍ਹ ਕੇ ਸਕੂਲ ਜਾਣ ਲਈ ਕਪੜੇ ਕੱਢੇ ਤੇ ਫੇਰ ਗੁਸਲਖ਼ਾਨੇ ਚਲੀ ਗਈ ।
ਅਜੇ ਕੰਘੀ ਵਾਂਹਦੀ ਪਈ ਸੀ, ਦਰਵਾਜ਼ਾ ਖੜਕਿਆ । ਜਿਹੜੇ ਨੋਕਰ ਹੱਥ ਕੰਮੀ ਨੇ ਸੁਮੇਸ਼ ਦਾ ਸਵੈਟਰ ਵਾਪਸ ਭੇਜਿਆ ਸੀ, ਉਹ ਨੌਕਰ ਸੁਮੇਸ਼ ਦਾ ਖ਼ਤ ਲੈ ਕੇ ਆਇਆ ਸੀ ।
ਨੌਕਰ ਚਲਾ ਗਿਆ । ਕੰਮੀ ਨੇ ਖ਼ਤ ਪੜ੍ਹਿਆ, ਲਿਖਿਆ ਹੋਇਆ ਸੀ –
ਮੇਰੀ ਸਭ ਕੁਝ ! ਕੱਲ੍ਹ ਤੋਂ ਪਹਿਲਾਂ ਇਹ ਮੇਰਾ ਸਵੈਟਰ ਇਕ ਸਧਾਰਣ ਸਵੈਟਰ ਸੀ । ਅੱਜ ਤੋਂ ਇਹ ਮੇਰੇ ਲਈ ਮੁਤਬਰਕ ਬਣ ਗਿਆ ਹੈ । ਨਾ ਮੈਂ ਇਸ ਨੂੰ ਕਦੇ ਧੋਵਾਂਗਾ, ਨਾ ਪਾਵਾਂਗਾ । ਇਹਦੇ ਵਿਚ ਇਕ ਤੇਰੀ ਖ਼ੁਸ਼ਬੂ ਹੈ, ਇਕ ਤੇਰਾ ਅਹਿਸਾਸ । ਸਾਂਭ ਸਾਂਭ ਰੱਖਾਂਗਾ । ਮੈਂ ਜੁ ਤੇਰਾ ਕੁਝ ਵੀ ਨਹੀਂ ।
ਕੰਮੀ ਨੂੰ ਜਾਪਿਆ, ਇਹ ਖ਼ਤ ਨਹੀਂ ਸੀ, ਇੱਕ ਨਜ਼ਮ ਸੀ । ਸਦੀਵੀ ਮਰਦ ਦੀ ਸਦੀਵੀ ਔਰਤ ਵਾਸਤੇ ਲਿਖੀ ਹੋਈ ਨਜ਼ਮ । ਤੇ ਫੇਰ ਉਹਨੂੰ ਜਾਪਿਆ — ਉਹਦਾ ਸਭ ਕੁਝ ਉਹਦੇ ਅਰਪਣ ਹੁੰਦਾ ਜਾਂਦਾ ਸੀ – ਜਿਹਨੇ ਲਿਖਿਆ ਸੀ “ਮੈਂ ਜੁ ਤੇਰਾ ਕੁਝ ਵੀ ਨਹੀਂ ।”
ਇਹ ਮੀਹਾਂ ਨਾਲ ਭਿਜਿਆ ਹੋਇਆ ਮੌਸਮ ਸੁਮੇਸ਼ ਦੇ ਪੈਰ ਲਈ ਚੰਗਾ ਨਹੀਂ ਸੀ । ਕਿਸੇ ਦਿਨ ਸੋਜ ਲਹਿ ਜਾਂਦੀ, ਕਿਸੇ ਦਿਨ ਫੇਰ ਹੋ ਜਾਂਦੀ ।
ਡਾਕਟਰ ਨੇ ਸਲਾਹ ਦਿੱਤੀ ਕਿ ਉਹ ਵਾਪਸ ਚਲਾ ਜਾਵੇ । ਖ਼ੁਸ਼ਕ ਮੌਸਮ ਵਿਚ ਉਹਦਾ ਪੈਰ ਆਪਣੇ ਆਪ ਠੀਕ ਹੋ ਜਾਵੇਗਾ । ਰਾਹ ਵਾਸਤੇ ਉਹਨੇ ਕੁਝ ਦਵਾਈਆਂ ਦੇ ਦਿੱਤੀਆਂ । ਕੰਮੀ ਸੁਮੇਸ਼ ਦੇ ਖਿਲਰੇ ਹੋਏ ਕੱਪੜੇ ਉਹਦੇ ਸੂਟ ਕੇਸ ਵਿਚ ਸਾਂਭਦੀ ਪਈ ਸੀ ।
“ਬੱਸ ਚਲਾ ਜਾਵਾਂ ?” ਕੰਮੀ ਦੇ ਪਿਛੇ ਖਲੋਤੇ ਸੁਮੇਸ਼ ਨੇ ਉੜ ਕੇ ਕੰਮੀ ਦੇ ਮੋਢਿਆਂ ਉੱਤੇ ਹੱਥ ਰੱਖੇ ।
ਕੰਮੀ ਤਹਿ ਕੇ ਖਲੋ ਗਈ । ਸੁਮੇਸ਼ ਦੇ ਹੱਥ ਉਹਨੇ ਪੋਲੀ ਜਹੀ ਮੋਢਿਆਂ ਤੋਂ ਹਟਾ ਦਿੱਤੇ ।
ਸਾਹਮਣੇ ਖਲੋਤੀ ਕੰਮੀ ਨੂੰ ਸੁਮੇਸ਼ ਨੇ ਇਕ ਮਿੰਟ ਵੇਖਿਆ, ਤੇ ਫੇਰ ਘੁਟ ਕੇ ਆਪਣੇ ਗਲ ਨਾਲ ਲਾ ਲਿਆ ।
“ਨਹੀਂ ਸੁਮੇ……” ਇਹ ਹਰਫ਼ ਕੰਮੀ ਦੇ ਹੋਠਾਂ ਉੱਤੇ ਆਏ, ਤੇ ਫੇਰ ਹੋਠਾਂ ਉੱਤੇ ਹੀ ਖਲੋ ਗਏ । ਜਿਵੇਂ ਕਿਸੇ ਦੀਆਂ ਅੱਖਾਂ ਵਿਚ ਦੋ ਅੱਥਰੂ ਆਉਣ ਤੇ ਫੇਰ ਅੱਖਾਂ ਵਿਚ ਹੀ ਅਟਕ ਜਾਣ ।
ਸੁਮੇਸ਼ ਚਲਾ ਗਿਆ । ਕੰਮੀ ਕੋਲ ਰਹਿ ਗਿਆ ਸੀ, ਪਰ ਉਹਨੂੰ ਜਾਪਿਆ ਉਹਦਾ ਕਿੰਨਾ ਕੁਝ ਪਿਛੇ ਕੰਮੀ ਉੱਥੇ ਹੀ ਰਹੀ, ਪਰ ਉਹਨੂੰ ਜਾਪਿਆ ਉਹਦਾ ਕਿੰਨਾ ਕੁਝ ਸੁਮੇਸ਼ ਦੇ ਨਾਲ ਹੀ ਚਲਾ ਗਿਆ ਸੀ ।
ਮਿਆਦੀ ਬੁਖ਼ਾਰ ਤੋਂ ਪਿਛੋਂ ਜਿਵੇਂ ਕੋਈ ਬੰਦਾ ਜ਼ਮੀਨ ਉੱਤੇ ਤੁਰਦਾ ਹੈ, ਤੇ ਉਹਨੂੰ ਜਾਪਦਾ ਹੈ ਜ਼ਮੀਨ ਉਹਦੇ ਪੈਰਾਂ ਹੇਠਾ ਹਿਲਦੀ ਪਈ ਹੈ । ਕੰਮੀ ਸਕੂਲ ਜਾਂਦੀ, ਸ਼ਾਮ ਨੂੰ ਖੇਤਾਂ ਦੀਆਂ ਵੱਟਾਂ ਉੱਤੇ ਤੁਰਦੀ, ਰਾਤ ਨੂੰ ਮਾਂ ਦੇ ਕੋਲ ਬੈਠ ਕੇ ਕੋਈ ਕਿਤਾਬ ਪੜ੍ਹਦੀ, ਪਰ ਉਸ ਨੂੰ ਜਾਪਦਾ ਜ਼ਮੀਨ ਉਹਦੇ ਪੈਰਾਂ ਹੇਠਾਂ ਹਿਲਦੀ ਪਈ ਸੀ ।
ਚੌਥੇ ਦਿਨ ਸੁਮੇਸ਼ ਦਾ ਖ਼ਤ ਆਇਆ – “ਮੈਂ ਇਥੇ ਆ ਗਿਆ ਹਾਂ ਦਿੱਲੀ । ਪਰ ਆਪਣੀ ਨਜ਼ਰ ਉੱਥੇ ਛਡ ਆਇਆ ਹਾਂ । ਤੇਰੇ ਕੋਲ ਕੰਮੀ ! ਤੇ ਹੁਣ ਮੈਨੂੰ ਇਥੇ ਦਿੱਸਦਾ ਕੁਝ ਨਹੀਂ । ਇਕ ਨਜ਼ਰ ਮੈਨੂੰ ਭੇਜ ਦੇ !” ਕੰਮੀ ਨੇ ਹੱਸਣਾ ਚਾਹਿਆ, ਪਰ ਹੱਸ ਨਾ ਸੱਕੀ । ਰੋਣਾ ਚਾਹਿਆ ਪਰ ਰੋ ਨਾ ਸੱਕੀ । ਉਹਨੇ ਇਕ ਕਾਗ਼ਜ਼ ਸਾਹਮਣੇ ਰਖਿਆ ਉਹਦੀ ਕਲਮ ਕੰਬਦੀ ਪਈ ਸੀ । ਕੁਝ ਹਰਫ਼ ਲਿਖੇ, ਫੇਰ ਪੜ੍ਹੇ, ਉਹਨੂੰ ਜਾਪਿਆ ਉਹਦੇ ਹਰਫ਼ ਵੀ ਕੰਬਦੇ ਪਏ ਸਨ – “ਬਦਨਸੀਬੀ ਨੂੰ ਬੁਲਾਵਾ ਨਹੀਂ ਦੇਈਦਾ ਸੁਮੇਸ਼ ! ਉਹ ਜਿਥੇ ਹੈ ਉਹਨੂੰ ਉੱਥੇ ਹੀ ਰਹਿਣ ਦੇ ।”
ਸੁਮੇਸ਼ ਦਾ ਜਵਾਬ ਆਇਆ – “ਬਦਨਸੀਬੀ ਤਾਂ ਬਿਨਾਂ ਬੁਲਾਇਆ ਆ ਜਾਂਦੀ ਏ ਕੰਮੀ ! ਤੂੰ ਤਾਂ ਬੁਲਾਇਆਂ ਵੀ ਨਹੀਂ ਆਉਂਦੀ, ਇਸ ਲਈ ਤੂੰ ਬਦਨਸੀਬੀ ਨਹੀਂ । ਤੂੰ ਜ਼ਰੂਰ ਖ਼ੁਸ਼-ਨਸੀਬੀ ਏਂ, ਖ਼ੁਸ਼ਨਸੀਬੀ ਨੂੰ ਆਦਤ ਹੁੰਦੀ ਏ ਹਾੜੇ ਕਢਵਾਣ ਦੀ ।”
ਕੰਮੀ ਨੇ ਜਵਾਬ ਦਿੱਤਾ — ‘ਮੇਰੇ ਈਮਾਨ ! ਨਸੀਬਾਂ ਦਾ ਮੱਥਾ ਜਦੋਂ – ਇਕ ਵਾਰ ਜ਼ਖ਼ਮੀ ਹੋ ਜਾਂਦਾ ਏ ! ਉਹਦੇ ਜ਼ਖ਼ਮ ਭਾਵੇਂ ਮਿਲ ਜਾਣ, ਪਰ ਉਨ੍ਹਾਂ ਦਾ ਨਿਸ਼ਾਨ ਕਦੇ ਨਹੀਂ ਜਾਂਦਾ । ਮੇਰੇ ਪੈਰਾਂ ਉੱਤੇ “ਬੀਤੇ” ਦੀਆਂ ਤਲਖ਼ੀਆਂ ਨੇ । ਇਨ੍ਹਾਂ ਪੈਰਾਂ ਨਾਲ ਮੈਂ ਕਿਹੜੇ ਰਾਹ ਉੱਤੇ ਤੁਰ ਸਕਦੀ ਹਾਂ ?”
ਸੁਮੇਸ਼ ਦਾ ਖ਼ਤ ਆਇਆ-“ਜੇ ਤੂੰ ਮੇਰੀ ਦੁਨੀਆਂ ਵਿਚ ਨਹੀਂ ਆ ਸਕਦੀ ਕੰਮੀ ! ਤਾਂ ਮੈਨੂੰ ਆਪਣੀ ਦੁਨੀਆਂ ਵਿਚ ਆਉਣ ਦੀ ਇਜਾਜ਼ਤ ਦੇ ਦੇ । ਕੋਈ ਵੀ ਰਾਹ ਹੋਵੇ, ਮੈਂ ਲੰਘ ਆਵਾਂਗਾ। ਸਿਰਫ਼ ਮੈਨੂੰ ਇਕ ਆਵਾਜ਼ ਦੇ ਦੇ !”
ਆਵਾਜ਼ ਕੰਮੀ ਦੇ ਅੰਦਰੋਂ ਉੱਠੀ, ਪਰ ਸੰਘ ਵਿਚ ਅੜ ਗਈ। ਕੰਮੀ ਨੇ ਖ਼ਤ ਲਿਖਿਆ-“ਮੇਰੀ ਮੰਜ਼ਲ ! ਮੈਂ ਕਿਹੜੇ ਹੱਕ ਨਾਲ ਤੈਨੂੰ ਆਵਾਜ਼ ਦਿਆਂ? ਦੁਨੀਆਂ ਦੇ ਕਾਨੂੰਨ ਨੇ ਮੇਰੇ ਕੋਲ ਕੋਈ ਹੱਕ ਨਹੀਂ ਛੱਡਿਆ ।”
ਵਾਪਸੀ ਡਾਕ ਸੁਮੇਸ਼ ਦਾ ਖ਼ਤ ਆਇਆ-“ਕੰਮੀ, ਮੈਨੂੰ ਆਪਣੀ ਜ਼ਿੰਦਗੀ ਦੇ ਕਾਗ਼ਜ਼ ਉੱਤੇ ਕਾਨੂੰਨ ਦੀ ਕੋਈ ਮੋਹਰ ਨਹੀਂ ਚਾਹੀਦੀ । ਮੈਨੂੰ ਦਿਲ ਚਾਹੀਦਾ ਹੈ । ਕਾਨੂੰਨ ਦੇ ਦਸਖ਼ਤ ਨਹੀਂ ਚਾਹੀਦੇ ।” ਦਿਲ ਪਹਿਲਾਂ ਹੀ ਕੰਮੀ ਦੇ ਆਖੇ ਤੋਂ ਬਾਹਰ ਸੀ । ਕੰਮੀ ਸਾਰੇ ਖ਼ਤ ਮਾਂ ਨੂੰ ਪੜ੍ਹਾ ਦੇਂਦੀ ਹੁੰਦੀ ਸੀ । ਇਹ ਵੀ ਪੜ੍ਹਾ ਦਿਤਾ । ਅਜੇ ਕੰਮੀ ਨੇ ਇਸ਼ ਖ਼ਤ ਦਾ ਜਵਾਬ ਨਹੀਂ ਸੀ ਦਿਤਾ, ਸੁਮੇਸ਼ ਦਾ ਖ਼ਤ ਆਇਆ ਕਿ ਉਹਦੇ ਪੈਰ ਦੀ ਤਕਲੀਫ਼ ਬਹੁਤ ਵਧ ਗਈ ਸੀ । ਉਹ ਇਕੱਲਾ ਲਾਚਾਰ ਮੰਜੀ ਉੱਤੇ ਪਿਆ ਹੋਇਆ ਸੀ । ਮਾਂ ਨੂੰ ਪਿੰਡੋਂ ਬੁਲਾ ਸਕਦਾ ਸੀ, ਪਰ ਉਹਨੇ ਨਹੀਂ ਬੁਲਾਇਆ । ਤੇ ਉਹਨੇ ਲਿਖਿਆ ਸੀ-“ਮੈਨੂੰ ਪਤਾ ਏ ਤੂੰ ਮੇਰੇ ਕੋਲ ਨਹੀਂ ਆਉਣਾ, ਮੈਂ ਏਸੇ ਤਕਲੀਫ਼ ਵਿਚ ਸਫ਼ਰ ਕਰ ਲਵਾਂਗਾ । ਮੈਨੂੰ ਇਜਾਜ਼ਤ ਦੇ ਦੇ ਮੈਂ ਤੇਰੇ ਕੋਲ ਆ ਜਾਵਾਂ । ਏਸ ਦੁਖ ਵਿਚ ਮੈਂ ਸਿਰਫ਼ ਤੇਰਾ ਸਾਥ ਚਾਹਦਾ ਹਾਂ ।” ਕੰਮੀ ਦਾ ਰੋਣ ਨਿਕਲ ਗਿਆ। ਸਾਰਾ ਸਬਰ ਉਹਦੇ ਅੱਥਰੂਆਂ ਵਿਚ ਡੁਲ੍ਹ ਗਿਆ । ਉਹਨੇ ਮਾਂ ਨੂੰ ਪੁਛਿਆ ਤੇ ਫੇਰ ਸੁਮੇਸ਼ ਨੂੰ ਤਾਰ ਦੇ ਦਿਤੀ, “ਮੈਂ ਆ ਰਹੀ ਹਾਂ ।”
ਮਾਂ ਨੇ ਤਾਂ ਜਾਣਾ ਹੀ ਸੀ । ਸਟਾਫ਼ ਦੀਆਂ ਕੁੜੀਆਂ ਵੀ ਕੰਮੀ ਨੂੰ ਸਟੇਸ਼ਨ ਉੱਤੇ ਛੱਡਣ ਗਈਆਂ ।
“ਪੈਰ ਦਾ ਬਹਾਨਾ ਚੰਗਾ ਘੜਿਆ ਸੁ ਬੁਲਾਣ ਲਈ ।” ਇਕ ਕੁੜੀ ਨੇ ਕੰਮੀ ਦੀ ਬਾਂਹ ਉਤੇ ਚੂੰਢੀ ਵੱਢੀ ।
“ਦੂਰ ਬੈਠੇ ਨੇ ਸਾਡੇ ਪਿੰਡ ਡਾਕਾ ਮਾਰ ਲਿਆ ਏ।” ਦੂਸਰੀ ਖਿੜ ਖਿੜਾ ਕੇ ਹੱਸ ਪਈ।
ਗੱਡੀ ਵਿਚ ਬਹਿੰਦੀ ਕੰਮੀ ਨੂੰ ਇਕ ਕੁੜੀ ਨੇ ਗੁਲਾਬ ਦੇ ਬਹੁਤ ਸਾਰੇ ਫੁਲ ਫੜਾਏ ਤੇ ਆਖਿਆ-“ਉਹਨੂੰ ਆਖੀਂ ਭਲਾਮਾਣਸ ਬਣ ਕੇ ਸਾਡੀਆਂ ਕਲੀਚੜੀਆਂ ਸਾਨੂੰ ਭੇਜ ਦੇਵੇ ।”
ਕੋਲੋਂ ਦੂਸਰੀ ਜਣੀ ਛੇਤੀ ਨਾਲ ਆਖਣ ਲੱਗੀ-“ਅਸਾਂ ਚਾਂਦੀ ਦੀਆਂ ਕਲੀਚੜੀਆਂ ਨਹੀਂ ਲੈਣੀਆਂ । ਸਾਨੂੰ ਸਾਰੀਆਂ ਨੂੰ ਸੋਨੇ ਦੀਆਂ ਕਲੀਚੜੀਆਂ ਭੇਜੇ ।”
ਗੱਡੀ ਦੇ ਤੁਰਨ ਤਕ ਮਾਂ ਨੇ ਜੇਰਾ ਕੀਤਾ ਹੋਇਆ ਸੀ । ਜਿਉਂ ਹੀ ਗੱਡੀ ਪਲੇਟ ਫਾਰਮ ਤੋਂ ਲੰਘੀ, ਮਾਂ ਦਾ ਰੋਣ ਨਿਕਲ ਗਿਆ । ਦਿਲੀ ਸਟੇਸ਼ਨ ਦੇ ਪਲੇਟ ਫਾਰਮ ਉੱਤੇ ਗੱਡੀ ਪੈਰੋ ਪੈਰ ਹੌਲੀ ਹੁੰਦੀ ਜਾਂਦੀ ਸੀ । ਕੰਮੀ ਨੇ ਬਾਰੀ ਵਿਚੋਂ ਪਲੇਟ ਫਾਰਮ ਉੱਤੇ ਖਲੋਤੇ ਲੋਕਾਂ ਨੂੰ ਵੇਖਿਆ । “ਨਵਾਂ ਸ਼ਹਿਰ-ਨਵੇਂ ਲੋਕ” ਕੰਮੀ ਦਾ ਮਨ ਘਿਰਿਆ। ਗੱਡੀ ਖਲੋ ਗਈ ।
ਕੰਮੀ ਨੇ ਆਪਣਾ ਸੂਟ ਕੇਸ ਫੜਿਆ । ਉਤਰਣ ਵਾਲਿਆਂ ਦੀ ਕਾਹਲ, ਚੜ੍ਹਣ ਵਾਲਿਆਂ ਦੀ ਕਾਹਲ । ਤੇ ਚਾਰੇ ਪਾਸੇ ਪਾਈ ਹੋਈ ਭਾਜੜ ਵਿਚ ਉਹਨੂੰ ਆਪਣਾ ਆਪ ਗੁਆਚ ਗਿਆ ਲੱਗਾ।
“ਕੰਮੀ !” ਇਕ ਆਵਾਜ਼ ਆਈ । ਪਹਿਲਾਂ ਕੰਮੀ ਨੂੰ ਜਾਪਿਆ ਕਿ ਇਹ ਐਵੇਂ ਉਹਦੇ ਕੰਨਾਂ ਦਾ ਭੁਲੇਖਾ ਸੀ । ਆਵਾਜ਼ ਫੇਰ ਆਈ । ਐਦਕੀਂ ਬੜੀ ਨੇੜਿਉਂ । ਲੋਕਾਂ ਦੇ ਕਾਹਲੇ ਪੈਰਾਂ ਕੋਲੋਂ ਆਪਣੇ ਪੱਟੀ ਨਾਲ ਬੰਨ੍ਹੇ ਹੋਏ ਪੈਰ ਨੂੰ ਬਚਾਂਦਾ ਸੁਮੇਸ਼ ਜ਼ਰਾ ਕੁ ਪਰ੍ਹਾਂ ਹੋ ਕੇ ਖਲੋਤਾ ਹੋਇਆ ਸੀ ।
“ਸੁਮੇਸ਼ !” ਪਹਿਲਾਂ ਕੰਮੀ ਦੀਆਂ ਅੱਖਾਂ ਨੇ ਉੱਡ ਕੇ ਸੁਮੇਸ਼ ਦੇ ਮੂੰਹ ਵਲ ਵੇਖਿਆ ਫੇਰ ਉਹਦੇ ਪੱਟੀ ਨਾਲ ਬੰਨ੍ਹੇ ਹੋਏ ਪੈਰ ਵਲ ਤੇ ਹੱਥ ਵਿਚ ਫੜੀ ਹੋਈ ਸੋਟੀ ਵਲ । “ਤੂੰ ਸਟੇਸ਼ਨ ‘ਤੇ ਨਹੀਂ ਸੀ ਆਉਣਾ ਸੁਮੇਸ਼, ਮੈਂ ਆਪੇ ਘਰ ਆ ਜਾਂਦੀ । ਘਰ ਹੀ ਤਾਂ ਆਉਣਾ ਸੀ ।”
“ਮੈਂ ਆਖਿਆ ਤੈਨੂੰ ਲੱਭਣਾ ਪਵੇਗਾ ।” ਸੁਮੇਸ਼ ਨੇ ਘੁਟ ਕੇ ਕੰਮੀ ਦਾ ਹੱਥ ਫੜਿਆ ਤੇ ਆਖਿਆ – “ਕਦੇ ਦਿਲ ਕਹਿੰਦਾ ਸੀ ਤੂੰ ਜ਼ਰੂਰ ਆਏਂਗੀ, ਕਦੇ ਕਹਿੰਦਾ ਸੀ ਤੂੰ ਨਹੀਂ ਆਏਂਗੀ ।”
“ਫੇਰ ਤੇਰਾ ਅੱਧਾ ਦਿਲ ਝੂਠਾ, ਅੱਧਾ ਸੱਚਾ -” ਕੰਮੀ ਹੱਸੀ ਪਈ । ਫੇਰ ਆਖਣ ਲੱਗੀ – “ਇਹ ਸੋਟੀ ਕਿਉਂ ਫੜਣੀ ਸ਼ੁਰੂ ਕਰ ਦਿਤੀ ਏ ?”
“ਏਸ ਲਈ ਕਿ ਇਹਨੂੰ ਵੇਖ ਕੇ ਸ਼ਾਇਦ ਤੈਨੂੰ ਤਰਸ ਆ ਜਾਏ ਤੇ ਤੂੰ ਆਪਣੇ ਮੋਢੇ ਦਾ ਆਸਰਾ ਦੇ ਦੇਵੇਂ—” ਸੁਮੇਸ਼ ਹੱਸ ਪਿਆ ।
“ਅਹਿ ਲੈ ਫੜ ਮੋਢੇ ਦਾ ਆਸਰਾ !” ਕੰਮੀ ਹੋਰ ਨੇੜੇ ਹੋ ਗਈ ਤੇ ਫੇਰ ਆਖਣ ਲੱਗੀ – “ਪਰ ਏਸ ਆਸਰੇ ਦੀ ਉੱਨਾ ਚਿਰ ਲੋੜ ਏ ਨਾ ਪੈਰ ਖ਼ਰਾਬ ਏ ।” ਜਿੰਨਾ ਚਿਰ
“ਨਿਰਾ ਪੈਰ ਨਹੀਂ, ਦਿਲ ਵੀ ਖ਼ਰਾਬ ਏ – ਪੈਰ ਰਾਜ਼ੀ ਹੋ ਜਾਏਗਾ, ਪਰ ਦਿਲ ਨੇ ਰਾਜੀ ਨਹੀਂ ਹੋਣਾ ।” ਗੱਲ ਸੁਮੇਸ਼ ਦੇ ਮੂੰਹ ਵਿਚ ਸੀ, ਦੋਵੇਂ ਹੱਸ ਪਏ ।
ਕੁਲੀ ਨੇ ਕੰਮੀ ਦਾ ਸੂਟ ਕੇਸ ਚੁਕ ਲਿਆ ਤੇ ਬੈਂਚ ਨਾਲ ਟਿਕਾਈ ਹੋਈ ਸੁਮੇਸ਼ ਦੀ ਸੋਟੀ ਵੀ ਚੁਕ ਲਈ ।
ਮਕਾਨ ਵੱਡਾ ਸੀ । ਪਰ ਸੁਮੇਸ਼ ਕੋਲ ਇਕੋ ਕਮਰਾ ਸੀ । ਇਹ ਮਕਾਨ ਸੁਮੇਸ਼ ਦੇ ਦੋਸਤ ਦਾ ਸੀ । ਕੁਝ ਮਹੀਨੇ ਹੋਏ ਦੋਸਤ ਦੀ ਇਸ ਸ਼ਹਿਰੋਂ ਬਦਲੀ ਹੋ ਗਈ ਸੀ । ਜਾਂਦੀ ਵਾਰ ਉਹਨੇ ਸੁਮੇਸ਼ ਦੇ ਕਮਰੇ ਨੂੰ ਛੱਡ ਕੇ ਬਾਕੀ ਸਾਰਾ ਮਕਾਨ ਬੰਦ ਕਰ ਦਿਤਾ ਸੀ । ਇਕ ਰਸੋਈ ਤੇ ਇਕ ਗੁਸਲਖ਼ਾਨੇ ਦੀ ਚਾਬੀ ਵੀ ਉਹਨੇ ਸੁਮੇਸ਼ ਨੂੰ ਦੇ ਦਿਤੀ ਸੀ ।
“ਮਰੀਜ਼ ਨੂੰ ਮਰਜ਼ ਕੋਈ ਬੜੀ ਖ਼ੂਬਸੂਰਤ ਜਾਪਦੀ ਏ ।” ਕੰਮੀ ਨੇ ਕਮਰੇ ਵਿਚ ਪੈਰ ਪਾਂਦਿਆਂ ਆਖਿਆ । ਸਾਹਮਣੇ ਮੇਜ਼ ਉੱਤੇ ਬਹੁਤ ਸਾਰੇ ਫੁਲ ਪਏ ਹੋਏ ਸਨ ।
“ਜਿਹੋ ਜਿਹਾ ਡਾਕਟਰ ਖੂਬਸੂਰਤ, ਉਹੋ ਜਹੀ ਮਰਜ਼ ਖੂਬਸੂਰਤ ।” ਤੇ ਸੁਮੇਸ਼ ਨੇ ਉਨ੍ਹਾਂ ਫੁਲਾਂ ਵਿਚੋਂ ਇਕ ਬੜਾ ਸੋਹਣਾ ਫੁਲ ਚੁਣ ਕੇ ਕੰਮੀ ਦੇ ਵਾਲਾਂ ਵਿਚ ਟੰਗ ਦਿਤਾ । “ਮੇਰਾ ਜਿਹੜਾ ਕੋਈ ਵਿਆਹ ਹੋਣਾ ਸੀ, ਉਹ ਅੱਜ ਹੋ ਗਿਆ ।” ਸੁਮੇਸ਼ ਨੇ ਆਖਿਆ ਤੇ ਫੇਰ ਮੇਜ਼ ਉਤੇ ਫੁਲਾਂ ਦੇ ਨਾਲ ਰੱਖੀ ਹੋਈ ਇਕ ਮੁੰਦਰੀ ਚੁਕ ਕੇ ਕੰਮੀ ਦੀ ਉਂਗਲ ਵਿਚ ਪਾ ਦਿਤੀ ।
“ਸੱਚ ਸੁਮੇਸ਼ !” ਕੰਮੀ ਨੇ ਆਖਿਆ ਤੇ ਸੁਮੇਸ਼ ਦੀ ਛਾਤੀ ਉਤੇ ਆਪਣਾ ਸਿਰ ਰੱਖ ਦਿਤਾ ।
ਸੁਮੇਸ਼ ਕੋਲ ਰਸੋਈ ਵਿਚ ਚਾਹ ਬਨਾਣ ਦਾ ਸਾਮਾਨ ਹੈ ਸੀ, ਪਰ ਰੋਟੀ ਬਨਾਣ ਦਾ ਨਹੀਂ ਸੀ । ਇਕ ਕੋਨੇ ਵਿਚੋਂ ਕੰਮੀ ਨੂੰ ਇਕ ਵੇਲਣਾ ਤੇ ਇਕ ਪਤਲਾ ਜਿਹਾ ਤਵਾ ਲੱਭਾ । ਇਹ ਸ਼ਾਇਦ ਸੁਮੇਸ਼ ਦੇ ਦੋਸਤ ਦਾ ਰਸੋਈ ਵਿਚ ਪਿਆ ਰਹਿ ਗਿਆ ਸੀ । ਪਰ ਚਕਲਾ ਕੰਮੀ ਨੂੰ ਕਿਤੇ ਨਾ ਲੱਭਾ। ਨੇੜੇ ਦੀ ਇਕ ਦੁਕਾਨ ਤੋਂ ਕੰਮੀ ਨੇ ਕੁਝ ਆਟਾ ਤੇ ਲੂਣ ਮਿਰਚਾਂ ਮੰਗਵਾ ਲਈਆਂ । ਸੁਮੇਸ਼ ਨੇ ਅਗੇ ਹੀ ਪੈਰ ਨੂੰ ਲੋੜ ਤੋਂ ਬਹੁਤੀ ਖੇਚਲ ਦੇ ਲਈ ਸੀ, ਕੰਮੀ ਨੇ ਹੁਣ ਉਹਨੂੰ ਕਿਤੇ ਬਾਹਰ ਨਾ ਜਾਣ ਦਿਤਾ।
ਕੰਮੀ ਨੇ ਪਹਿਲਾਂ ਸੁਮੇਸ਼ ਦੇ ਪੈਰ ਨੂੰ ਦਵਾਈ ਮਲੀ । ਖਾਣ ਸੁਮੇਸ਼ ਖਾ ਲੈਂਦਾ ਹੁੰਦਾ ਸੀ, ਪਰ ਮਲਣ ਵਾਲਾ ਕੰਮ ਉਹਦੇ ਹੁੰਦਾ । ਫੇਰ ਕੰਮੀ ਨੇ ਰਸੋਈ ਵਿਚ ਜਾ ਕੇ ਆਟਾ ਗੁੰਨ੍ਹਿਆ, ਵਾਲੀ ਦਵਾਈ ਕੋਲੋਂ ਨਹੀਂ ਸੀ ਅੰਡੇ ਬਣਾਏ। ਚਕਲਾ ਕੋਈ ਨਹੀਂ ਸੀ । ਉਹਨੇ ਇਕ ਪਲੇਟ ਨੂੰ ਮੂਧਿਆਂ ਕਰ ਕੇ ਉਹਦੇ ਉਤੇ ਰੋਟੀ ਵੇਲੀ । ਨਾਲ ਉਹਨੇ ਚਾਹ ਬਣਾ ਲਈ ਸੀ ।
“ਮੈਨੂੰ ਤੇ ਇਹ ਸਭ ਕੁਝ ਸੁਪਨਾ ਜਾਪਦਾ ਏ ।” ਸੁਮੇਸ਼ ਨੇ ਰੋਟੀ ਦੀ ਪਹਿਲੀ ਗਰਾਹੀ ਤੋੜ ਕੇ ਆਖਿਆ।
ਪਤਾ ਨਹੀਂ ਅੱਗ ਦੇ ਸੇਕ ਨਾਲ ਕਿ ਕਿਹੜੇ ਸੇਕ ਨਾਲ ਕੰਮੀ ਦਾ ਮੂੰਹ ਭਖ਼ਦਾ ਪਿਆ ਸੀ । ਉਹ ਆਪਣੇ ਵਾਲਾਂ ਵਿਚ ਟੰਗੇ ਹੋਏ ਫੁਲ ਵਰਗੀ ਸੋਹਣੀ ਲਗਦੀ ਪਈ ਸੀ ।
ਰਾਤ ਨੂੰ ਕੰਮੀ ਨੇ ਮਾਂ ਨੂੰ ਚਿੱਠੀ ਲਿਖੀ-“ਚਕਲਾ ਕੋਈ ਨਹੀਂ ਸੀ । ਮੈਂ ਇਕ ਪਲੇਟ ਨੂੰ ਮੂਧਿਆਂ ਕਰ ਕੇ ਰੋਟੀ ਵੇਲਦੀ ਰਹੀ। ਕੋਈ ਵੀ ਰੋਟੀ ਗੋਲ ਨਹੀਂ ਆਈ, ਪਰ ਇਕ ਪੂਰਨਤਾ ਦਾ ਅਹਿਸਾਸ ਆਇਆ ਏ । ਇਹ ਅਹਿਸਾਸ ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰ ਆਇਆ ਏ । “ਕੱਲ੍ਹ” ਮੈਨੂੰ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਪਰ ਜਿਹੋ ਜਿਹਾ “ਅੱਜ” ਮੈਂ ਵੇਖਿਆ ਏ, ਮੈਂ ਕਦੇ ਪਛਤਾਵਾਂਗੀ ਨਹੀਂ ।”
ਪੰਦਰਾਂ ਵੀਹਾਂ ਦਿਨ ਵਿਚ ਸੁਮੇਸ਼ ਦਾ ਪੈਰ ਬਿਲਕੁਲ ਠੀਕ ਹੋ ਗਿਆ । ਨਿੱਕੇ ਨਿੱਕੇ ਭਾਂਡੇ ਕੰਮੀ ਦੀ ਰਸੋਈ ਵਿਚ ਲਿਸ਼ਕਣ ਲੱਗ ਪਏ ।
“ਪਹਿਲੇ ਤਾਂ ਗਵਰਮੈਂਟ ਕੋਲੋਂ ਕੋਈ ਕੰਮ ਲੈਣਾ ਈ ਬੜੀ ਔਖੀ ਗੱਲ ਏ । ਜੇ ਕਿਸੇ ਤਰ੍ਹਾਂ ਲੈ ਲਵੋ, ਕੰਮ ਕਰਕੇ ਦੇ ਦਿਉ, ਫੇਰ ਉਸ ਕੰਮ ਦੇ ਪੈਸੇ ਲੈਣੇ ਤਾਂ ਬਹੁਤ ਹੀ ਔਖੀ ਗੱਲ ਏ । ਰੋਜ਼ ਦਫ਼ਤਰਾਂ ਵਿਚ ਫੇਰੇ । ਨਿੱਕੇ ਨਿੱਕੇ ਕਲਰਕ ਵੀ ਇੰਜ ਗੱਲਾਂ ਕਰਦੇ ਨੇ, ਜਿਵੇਂ ਉਨ੍ਹਾਂ ਨੇ ਪਲਿਉਂ ਪੈਸੇ ਦੇਣੇ ਹੋਣ -” ਇਕ ਦਿਨ ਸੁਮੇਸ਼ ਬਾਹਰੋਂ ਆਇਆ, ਤਾਂ ਬੜਾ ਉਦਾਸ ਸੀ । ਕੰਮ ਵਲੋਂ ਕਈ ਦਿਨ ਉਹਦੀ ਬੀਮਾਰੀ ਨੇ ਗੁਆ ਦਿਤੇ ਸਨ । ਤੇ ਪਿਛਲੇ ਕੰਮਾਂ ਦੇ ਪੈਸੇ ਲੈਣ ਲਈ ਕਈ ਦਿਨ ਇਹ ਫੇਰੇ ਗੁਆਈ ਜਾਂਦੇ ਸਨ ।
“ਕੋਈ ਗੱਲ ਨਹੀਂ-ਅਜੇ ਮੇਰੇ ਕੋਲ ਬਹੁਤ ਸਾਰੇ ਪੈਸੇ ਨੇ ਖ਼ਰਚਣ ਲਈ-” ਕੰਮੀ ਨੇ ਸੁਮੇਸ਼ ਦੀ ਉਦਾਸੀ ਨੂੰ ਸੰਭਲ ਲਿਆ । ਤੇ ਫੇਰ ਆਖਿਆ– “ਲੋੜ ਪਈ ਤਾਂ ਮੈਂ ਇੱਥੇ ਨੌਕਰੀ ਕਰ ਲਵਾਂਗੀ ।” ਤੇ ਕੰਮੀ ਨੇ ਮੁਸਕਰਾ ਕੇ ਮੇਜ਼ ਵਲ ਉਂਗਲ ਕੀਤੀ “ਅਹੁ ਵੇਖੋ ਸਾਹਮਣੇ ।’
ਸਾਹਮਣੇ ਕੰਮੀ ਤੇ ਸੁਮੇਸ਼ ਦੀ ਤਸਵੀਰ ਸੀ । ਪਰਸੋਂ ਦੀ ਇਕ ਫ਼ੋਟੋਗ੍ਰਾਫਰ ਨੂੰ ਵੱਡੀ ਕਰਨੀ ਦਿੱਤੀ ਹੋਈ ਸੀ । ਅੱਜ ਕੰਮੀ ਆਪ ਜਾ ਕੇ ਲੈ ਆਈ ਸੀ । ਇਸ ਤਸਵੀਰ ਵਿਚ ਸੁਮੇਸ਼ ਨੇ ਕੰਮੀ ਨੂੰ ਉਹੀ ਕਾਲਾ ਸਵੈਟਰ ਪੁਆਇਆ ਸੀ, ਜਿਹੜਾ ਅੱਜ ਤੋਂ ਡੇਢ ਮਹੀਨਾ ਪਹਿਲਾਂ ਇਕ ਤੂਫਾਨੀ ਰਾਤ ਵਿਚ ਉਹਨੇ ਕੰਮੀ ਨੂੰ ਦਿਤਾ ਸੀ । ਉਹ ਰਾਤ, ਉਹ ਹਨੇਰਾ, ਕੰਮੀ ਦੇ ਗਲ ਵਿਚ ਉਹ ਕਾਲਾ ਸਵੈਟਰ, ਉਹਦੇ ਮੱਥੇ ਉਤੇ ਉਡਦੇ ਉਹਦੇ ਵਾਲ-ਤੇ ਉਸ ਹਨੇਰੇ ਵਿਚ ਬੱਤੀ ਵਾਂਗ ਜਗਦਾ ਉਹਦਾ ਮੂੰਹ ਸੁਮੇਸ਼ ਦੇ ਅੰਦਰ ਇਕ ਧੂਹ ਪਈ । ਉਹਨੇ ਕੰਮੀ ਨੂੰ ਆਪਣੀਆਂ ਦੋਹਾਂ ਬਾਹਵਾਂ ਵਿਚ ਘੁਟ ਲਿਆ-“ਮੈਂ ਤੇ ਐਵੇਂ ਉਦਾਸ ਹੋ ਗਿਆ ਸਾਂ । ਜਿਹੋ ਜਹੀ ਦੌਲਤ ਮੇਰੇ ਕੋਲ ਏ, ਇਹੋ ਜਹੀ ਦੌਲਤ ਕਿਹਦੇ ਕੋਲ ਹੋਣੀ ਏਂ !”
ਅਗਲੇ ਮਹੀਨੇ ਮਾਂ ਨੇ ਕੰਮੀ ਨੂੰ ਸੇਆਂ ਦੀ ਇਕ ਪੇਟੀ ਭੇਜੀ । ਬਿਲਟੀ ਸੁਮੇਸ਼ ਦੇ ਹੱਥ ਫੜਾਂਦਿਆਂ ਕੰਮੀ ਨੇ ਉਹਦੇ ਮੂੰਹ ਵੱਲ ਤੱਕਿਆ, ਸੁਮੇਸ਼ ਦਾ ਮੂੰਹ ਕੁਝ ਲੱਥਾ ਹੋਇਆ ਸੀ ।
“ਕੀ ਗੱਲ ਏ ਸੁਮੇਸ਼ ! ਮੈਂ ਰਾਤ ਦੀ ਪੁਛਨੀ ਪਈਆਂ ।”
“ਕੋਈ ਗੱਲ ਨਹੀਂ ।”
“ਰਾਤੀਂ ਵੀ ਤੂੰ ਇਹੋ ਆਖਿਆ ਸੀ, ਇਹੋ ਹੀ ਆਖੀ ਜਾਨਾ ਏਂ ?”
“ਪਰ ਕੋਈ ਗੱਲ ਹੋਵੇ ਤਾਂ ਦੱਸਾਂ !”
“ਸੁਮੇਸ਼ ਤੇਰੇ ਮੂੰਹ ਦੀ ਮੈਨੂੰ ਬੜੀ ਪਛਾਣ ਏਂ, ਸ਼ਾਇਦ ਲੋੜ ਤੋਂ ਬਹੁਤੀ ਪਛਾਣ ਏਂ—ਖਾਹ ਖਾਂ ਮੇਰੀ ਸਹੁੰ ਕੋਈ ਗੱਲ ਨਹੀਂ ?”
ਸੁਮੇਸ਼ ਨੇ ਸਿਰ ਨੀਵਾਂ ਪਰ ਲਿਆ । ਫੇਰ ਇਕ ਹਉਕਾ ਲੈ ਕੰਮੀ ਵਲ ਵੇਖਿਆ-“ਤੇਰੇ ਕੋਲ ਬੈਠਿਆਂ ਮੈਨੂੰ ਪਤਾ ਨਹੀਂ ਕਦੀ ਕਦੀ ਕੀ ਹੋ ਜਾਂਦਾ ਏ ।”
“ਕੀ ?” ਕੰਮੀ ਦੇ ਪੁਛਣ ਵਿਚ ਇਕ ਠਰੰਮਾ ਸੀ ।
“ਕਦੇ ਕਦੇ ਮੈਨੂੰ ਖ਼ਿਆਲ ਆਉਂਦਾ ਏ – ਤੇਰੇ ਨਾਲ ਪਹਿਲਾਂ ਵੀ ਕਦੀ ਕਿਸੇ ਨੇ ਇਹ ਹੱਕ ਲਿਆ ਸੀ ।” ਸੁਮੇਸ਼ ਨੇ ਆਖਿਆ, ਪਰ ਕੰਮੀ ਵਲ ਵੇਖਿਆ ਨਹੀਂ ।
ਪਤਾ ਨਹੀਂ ਕੰਮੀ ਦੇ ਅੰਦਰ ਕੀ ਬਲਿਆ, ਉਹਨੂੰ ਆਪਣੇ ਸਾਰੇ ਪਿੰਡੇ ਵਿਚੋਂ ਇਕ ਸੇਕ ਆਉਣ ਲੱਗ ਪਿਆ।
ਸੁਮੇਸ਼ ਨੇ ਉਸੇ ਤਰ੍ਹਾਂ ਵੇਖਦਿਆਂ ਆਖਿਆ-“ਭਾਵੇਂ ਦਸ ਦਿਨ-ਭਾਵੇਂ ਅੱਠ ਦਿਨ-ਪਰ ਪਾਲ ਨੇ ਤੇਰੇ ਨਾਲ ਇਹ ਹੱਕ ਤਾਂ ਲਿਆ ਹੀ ਸੀ ਨਾ !”
ਕੰਮੀ ਨੂੰ ਨਾ ਗੁੱਸਾ ਆਇਆ, ਨਾ ਰੋਣ । ਸਿਰਫ਼ ਉਹਨੂੰ ਇਹ ਜਾਪਿਆ ਕਿ ਏਨ੍ਹਾਂ ਦੋ ਮਿੰਟਾਂ ਵਿਚ ਉਹਨੂੰ ਇਕ ਤੇਜ਼ ਬੁਖ਼ਾਰ ਚੜ੍ਹ ਗਿਆ ਸੀ । ਉਹਦੇ ਸਿਰ ਨੂੰ ਚੱਕਰ ਆਉਂਦੇ ਪਏ ਸਨ । ਉਹਦੀਆਂ ਲੱਤਾਂ ਕੰਬਦੀਆਂ ਪਈਆਂ ਸਨ ।
“ਤੂੰ ਮੈਨੂੰ ਮਾਫ਼ ਨਹੀਂ ਕਰ ਸਕਦੀ ਕੰਮੀ ? ਅੱਜ ਮੈਂ ਤੈਨੂੰ ਬੜਾ ਦੁਖਾਇਆ ਸੀ ।” ਰਾਤ ਨੂੰ ਸੁਮੇਸ਼ ਨੇ ਕੰਮੀ ਦੇ ਕੋਲ ਬਹਿੰਦਿਆਂ ਆਖਿਆ ।
ਕੰਮੀ ਨੇ ਆਪਣਾ ਸਿਰ ਆਪਣੇ ਗੋਡਿਆਂ ਉਤੇ ਰੱਖ ਦਿਤਾ। ਉਹਦਾ ਜੀਅ ਕੀਤਾ, ਉਹ ਆਖੇ – “ਪਰ ਸੁਮੇਸ਼ ! ਇਹ ਤੈਨੂੰ ਪਹਿਲੋਂ ਪਤਾ ਨਹੀਂ ਸੀ ? ਅੱਜ ਕੋਈ ਨਵਾਂ ਪਤਾ ਲੱਗਾ ਏ ? ਮੇਰੀ ਜ਼ਿੰਦਗੀ ਵਿਚ ਇਹੋ ਜਿਹਾ ਤਾਂ ਕੁਝ ਨਹੀਂ ਸੀ, ਜਿਹੜਾ ਮੈਂ ਛੁਪਾਇਆ ਹੋਇਆ ਸੀ !” ਪਰ ਕੰਮੀ ਕੋਲੋਂ ਕੁਝ ਨਾ ਆਖਿਆ ਗਿਆ ।
ਸੁਮੇਸ਼ ਨੇ ਹੱਥ ਨਾਲ ਕੰਮੀ ਦਾ ਸਿਰ ਉੱਚਾ ਕੀਤਾ । ਉਹਦਾ ਮੂੰਹ ਅੱਥਰੂਆਂ ਨਾਲ ਭਿੱਜਾ ਹੋਇਆ ਸੀ।
ਕੰਮੀ ਦੇ ਜੀਅ ਵਿਚ ਇਕ ਵਲੇਲ ਆਇਆ “ਸੁਮੇਸ਼ ਤੇਰੀ ਜ਼ਿੰਦਗੀ ਵਿਚ ਵੀ ਤਾਂ ਮੇਰੇ ਤੋਂ ਪਹਿਲਾਂ ਇਕ ਕੁੜੀ ਆਈ ਸੀ । ਭਾਵੇਂ ਤੂੰ ਆਖਦਾ ਸੀ ਕਿ ਤੈਨੂੰ ਉਹਦੇ ਨਾਲ ਪਿਆਰ ਨਹੀਂ ਸੀ । ਪਰ ਕਦੇ ਮੈਂ ਵੀ ਕੁਝ ਆਖਿਆ ਏ ? ਸ਼ਾਇਦ ਸ਼ਿਕਵਾ ਸਿਰਫ਼ ਮਰਦ ਹੀ ਕਰਦੇ ਨੇ ?…” ਤੇ ਕੰਮੀ ਨੇ ਆਪਣੇ ਵਲੇਲ ਨੂੰ ਕੋਈ ਹਰਫ਼ ਨਾ ਦਿਤਾ।
“ਤੇਰੇ ਅੱਥਰੂ ਮੈਨੂੰ ਸ਼ਰਮਿੰਦਿਆਂ ਕਰਦੇ ਨੇ ਕੰਮੀ ।” ਸੁਮੇਸ਼ ਨੇ ਇਕ ਹਲੀਮੀ ਨਾਲ ਆਖਿਆ ਤੇ ਕੰਮੀ ਨੂੰ ਆਪਣੀਆਂ ਬਾਹਵਾਂ ਵਿਚ ਲੈ ਲਿਆ ।
ਸੁਮੇਸ਼ ਦੇ ਨਿੱਘੇ ਸਾਹਵਾਂ ਨਾਲ ਕੰਮੀ ਦੇ ਦੁਖੇ ਹੋਏ ਮਨ ਉਤੇ ਜਿਵੇਂ ਇਕ ਟਕੋਰ ਹੋਣ ਲੱਗ ਪਈ । ਦਿਨ ਪੰਛੀਆਂ ਦੀ ਡਾਰ ਵਾਂਗੂੰ ਉੱਡਣ ਲੱਗ ਪਏ।
ਸੁਮੇਸ਼ ਦਾ ਜਿਹੜਾ ਰੂਪ ਕੰਮੀ ਦੇ ਮਨ ਨੂੰ ਮੋਹ ਲੈਂਦਾ ਸੀ, ਉਹ ਰੂਪ ਇਕ ਵਾਰੀ ਉਹਨੂੰ ਉਸ ਵੇਲੇ ਨਜ਼ਰ ਆਉਂਦਾ ਸੀ, ਜਿਸ ਵੇਲੇ ਉਹ ਕੰਮੀ ਦੇ ਹੱਥ ਦੀਆਂ ਪੱਕੀਆਂ ਚੀਜ਼ਾਂ ਖਾ ਰਿਹਾ ਹੁੰਦਾ ਸੀ । ਇਕ ਸੁਆਦ ਵਿਚ, ਇਕ ਰੱਜ ਵਿਚ ਉਹਦਾ ਮੂੰਹ ਸੰਤੁਸ਼ਟ ਹੁੰਦਾ ਸੀ । ਇਹ ਸੰਤੁਸ਼ਟਤਾ ਉਹਦੀਆਂ ਅੱਖਾਂ ਵਿਚ ਇਕ ਚਮਕ ਪਾ ਦੇਂਦੀ ਸੀ ਤੇ ਉਹਦੇ ਹੱਥਾਂ ਵਿਚ ਬੜੀਆਂ ਮਾਸੂਮ ਖੇਡਾਂ । ਆਪਣੀ ਪਲੇਟ ਵਿਚੋਂ ਗਰਾਹੀਆਂ ਤੋੜ ਕੇ ਉਹ ਰੋਟੀ ਪਕਾਂਦੀ ਕੰਮੀ ਦੇ ਮੂੰਹ ਵਿਚ ਉਤੋੜਤੀ ਦੇਣ ਲੱਗ ਪੈਂਦਾ।—ਕਦੇ ਪਿਛੋਂ ਦੀ ਖਲੋ ਕੇ ਹੌਲੀ ਜਹੀ ਉਹਦੇ ਵਾਲ ਖੋਹਲ ਦੇਂਦਾ ।-ਕਦੇ ਜਦੋਂ ਉਹਦੇ ਹੱਥ ਆਟੇ ਵਿਚ ਲਿੱਬੜੇ ਹੁੰਦੇ, ਉਹ ਉਹਦੀ ਕਮੀਜ਼ ਦੇ ਬਟਨ ਖੋਹਲ ਦੇਂਦਾ । ਕੰਮੀ ਨੂੰ ਖਿਝਾਂਦਾ ਤੇ ਹਸਦਾ ਉਹ ਕੰਮੀ ਨੂੰ ਬੜਾ ਚੰਗਾ ਲਗਦਾ ਸੀ ।
ਇਹੋ ਰੂਪ ਦੂਸਰੀ ਵਾਰ ਉਹਨੂੰ ਉਸ ਵੇਲੇ ਵਿਖਾਈ ਦੇਂਦਾ ਸੀ ਜਦੋਂ ਉਹਦੇ ਤੇ ਸੁਮੇਸ਼ ਦੇ ਸਾਹਵਾਂ ਦੀਆਂ ਦੋ ਨਦੀਆਂ ਇਕ ਦੂਜੀ ਵਿਚ ਰਲ ਜਾਂਦੀਆਂ ਸਨ । ਪਾਣੀ ਸਭਨਾਂ ਕੰਢਿਆਂ ਕਿਨਾਰਿਆਂ ਨੂੰ ਆਪਣੇ ਵਿਚ ਡੋਬ ਲੈਂਦਾ ਸੀ ! ਦੋਵੇਂ ਜਿੰਦਾਂ ਸਾਹਵਾਂ ਦੇ ਭਰ ਵਗਦੇ ਦਰਿਆ ਵਿਚ ਤਰਦੀਆਂ ਦਿਨ ਦੀ ਸਾਰੀ ਧੂੜ ਆਪਣੇ ਪਿੰਡੇ ਉਤੋਂ ਲਾਹ ਲੈਂਦੀਆਂ ਸਨ । ਉਸ ਵੇਲੇ ਕੰਮੀ ਸੁਮੇਸ਼ ਦੇ ਮੁੰਹ ਵਲ ਤੱਕਦੀ ਰਜਦੀ ਨਹੀਂ ਸੀ । ਮੀਂਹ ਨਾਲ ਧੋਤੇ ਹੋਏ ਪੱਤਿਆਂ ਦੇ ਰੂਪ ਵਾਂਗ ਸੁਮੇਸ਼ ਦਾ ਰੂਪ ਹੁੰਦਾ ਸੀ । ਬੜਾ ਸੱਜਰਾ, ਬੜਾ ਸ੍ਵਛ, ਬੜਾ ਸ਼ਾਂਤ ।
ਸੁਮੇਸ਼ ਦੇ ਏਸ ਰੂਪ ਨੂੰ ਮੁੜ ਮੁੜ ਕੇ ਵੇਖਣ ਲਈ ਕੰਮੀ ਨੇ ਆਪਣਾ ਆਪ ਦੋ ਆਹਰਾਂ ਦੇ ਹਵਾਲੇ ਕਰ ਦਿਤਾ । ਇਕ ਆਹਰ—ਉਹਦਾ ਚੌਂਕਾ । ਦੂਸਰਾ ਆਹਰ—ਉਹਦਾ ਸੌਣ-ਕਮਰਾ । ਚੌਂਕੇ ਵਿਚ ਨਿੱਤ ਨਵੇਂ ਤੜਕੇ ਦੀ ਖ਼ੁਸ਼ਬੋ । ਕਮਰੇ ਵਿਚ ਨਿੱਤ ਨਵੀਂ ਸਜਾਵਟ।
ਦਿਨ ਪੰਛੀਆਂ ਦੀ ਡਾਰ ਵਾਂਗ ਉੱਡਣ ਲੱਗ ਪਏ । ਇਕ ਦਿਨ ਸੁਮੇਸ਼ ਨੇ ਅਚਾਨਕ ਆਖਿਆ-“ਕੰਮੀ ਤੈਨੂੰ ਪਹਿਲੇ ਵਿਆਹ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਮਿਲ ਸਕਦਾ ? ਮੇਰਾ ਮਤਲਬ ਏ-ਕਾਨੂੰਨਨ ।”
“ਮੈਨੂੰ ਪਤਾ ਨਹੀਂ ।-ਕਿਸੇ ਵਕੀਲ ਸ਼ਕੀਲ ਨੂੰ ਪੁਛਣਾ ਪਵੇਗਾ ।…… ਇਹ ਕਚਿਹਰੀ ਬੜੀ ਮੁਸੀਬਤ ਹੁੰਦੀ ਏ।-ਕਿਉਂ ਕੀ ਗੱਲ ਏ ?”
“ਕੁਝ ਨਹੀਂ, ਇਹੋ ਸੋਚਦਾ ਸਾਂ ਆਖ਼ਰ ਮੇਰੇ ਮਾਂ ਬਾਪ ਨੂੰ ਪਤਾ ਲੱਗ ਜਾਏਗਾ ਕੁਝ ਭਿਣਕ ਸ਼ਾਇਦ ਉਨ੍ਹਾਂ ਨੂੰ ਪੈ ਵੀ ਗਈ ਏ । ਉਨ੍ਹਾਂ ਨੇ ਇਸ ਸਾਡੇ ਵਿਆਹ ਨੂੰ ਵਿਆਹ ਨਹੀਂ ਗਿਣਨਾ ।” ਸੁਮੇਸ਼ ਨੇ ਕੁਝ ਰੁਕ ਕੇ ਕੁਝ ਝਿਜਕ ਕੇ ਫੇਰ ਆਖਿਆ-“ਕੋਈ ਵੀ ਤਾਂ ਇਸ ਵਿਆਹ ਨੂੰ ਵਿਆਹ ਨਹੀਂ ਗਿਣਦਾ ਕੱਲ੍ਹ ਮੇਰੇ ਇਕ ਦੋਸਤ ਨੇ ਮੈਨੂੰ ਬੜਾ ਮਜ਼ਾਕ ਕੀਤਾ। ਉਹਨੇ ਸਾਨੂੰ ਦੋ ਤਿੰਨ ਵਾਰਾਂ ਇਕੱਠੇ ਜਾਂਦਿਆਂ ਕਿਤੇ ਵੇਖਿਆ ਸੀ । ਪੁਛਣ ਲੱਗਾ– ਅਜ ਕਲ ਤੂੰ ਇਕ ਕੁੜੀ ਨਾਲ ਬੜਾ ਫਿਰਦਾ ਰਹਿੰਨਾ ਏਂ । ਕੀ ਗੱਲ ਏ ? ਮੈਂ ਆਖਿਆ ਉਹ ਮੇਰੀ ਬੀਵੀ ਏ, ਪਰ ਉਹ ਮੈਂਨੇ ਹੀ ਨਾ ।”
ਕੰਮੀ ਨੇ ਆਖਿਆ ਕੁਝ ਨਾ, ਸਿਰਫ਼ ਸੁਮੇਸ਼ ਦੇ ਮੂੰਹ ਵਲ ਤੱਕੀ ਗਈ ।
ਸੁਮੇਸ਼ ਨੇ ਫੇਰ ਠਹਿਰ ਕੇ ਆਖਿਆ-“ਇਸ ਸਮਾਜ ਵਿਚ ਅਸੀਂ ਕਿਸ ਤਰ੍ਹਾਂ ਚਲਾਂਗੇ ?….. ਮੈਂ ਤੈਨੂੰ ਕਿਸੇ ਦੋਸਤ ਦੇ ਘਰ ਲਿਜਾ ਨਹੀਂ ਸਕਦਾ । ਕਿਸੇ ਦੋਸਤ ਨੂੰ ਆਪਣੇ ਘਰ ਬੁਲਾ ਨਹੀਂ ਸਕਦਾ।-ਅਸੀਂ ਇੰਜ ਕਲ-ਮੁਕੱਲੇ- ਗੁਆਚੇ ਰਹਿੰਦੇ ਹਾਂ ਜਿਵੇਂ ਇਕ ਵੀਰਾਨ ਟਾਪੂ ਵਿਚ ਫਿਰਦੇ ਹੋਈਏ-”
“ਮਰਜ਼ੀ ਦਾ ਸਾਥ ਨਾ ਹੋਵੇ, ਬੰਦਾ ਵਸਦੀ ਦੁਨੀਆਂ ਵਿਚ ਵੀ ਉੱਜੜ ਜਾਂਦਾ ਏ । ਮਰਜ਼ੀ ਦਾ ਸਾਥ ਹੋਵੇ, ਬੰਦਾ ਵੀਰਾਨ ਟਾਪੂਆਂ ਵਿਚ ਵੀ ਆਬਾਦ ਹੋ ਜਾਂਦਾ ਏ,” ਕੰਮੀ ਕੋਲ ਆਖਣ ਨੂੰ ਬਹੁਤ ਕੁਝ ਸੀ । ਪਰ ਉਹਨੂੰ ਜਾਪਿਆ— ਇਹ ਜਾਂ ਹੋਰ ਕਿਹੜੀ ਗੱਲ ਸੀ ਜਿਹੜੀ ਸੁਮੇਸ਼ ਨੂੰ ਪਤਾ ਨਹੀਂ ਸੀ । “ਚੀਜ਼ਾਂ ਉਸ ਤਰ੍ਹਾਂ ਦਿਖਾਈ ਦੇਣ ਲੱਗ ਪੈਂਦੀਆਂ ਨੇ, ਜਿਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਹਾਂ ।” ਕੰਮੀ ਇਹ ਗੱਲ ਜਾਣਦੀ ਸੀ, ਇਸ ਲਈ ਉਹਨੇ ਕੁਝ ਨਾ ਆਖਿਆ ।
“ਕਦੇ ਕਦੇ ਮੈਨੂੰ ਜਾਪਦਾ ਏ, ਜਿਵੇਂ ਮੈਂ ਸਮਾਜ ਵਿਚੋਂ ਛੇਕਿਆ ਗਿਆ ਹੋਵਾਂ — ਮੈਨੂੰ ਲਗਦਾ ਏ ਮੈਂ ਬਹੁਤ ਛੇਤੀ ਬੁੱਢਾ ਹੋ ਜਾਵਾਂਗਾ..” ਸੁਮੇਸ਼ ਨੇ ਸਾਹਮਣੇ ਸੀਸ਼ੇ ਵਿਚ ਇਸ ਤਰ੍ਹਾਂ ਵੇਖਿਆ ਜਿਵੇਂ ਉਸਦੇ ਇਕੱਤੀਵੇਂ ਵਰ੍ਹੇ ਵਿਚ ਉਹਨੂੰ ਸਠਵਾਂ ਵਰ੍ਹਾ ਚੜ੍ਹ ਪਿਆ ਹੋਵੇ ! ਤੇ ਸੁਮੇਸ਼ ਨੇ ਘਬਰਾ ਕੇ ਆਖਿਆ – “ਮੈਂ ਅਜੇ ਬੁੱਢਾ ਨਹੀਂ ਹੋਣਾ ਚਾਹੁੰਦਾ ਕੰਮੀ !”
ਕੰਮੀ ਨੂੰ ਜਾਪਿਆ ਪੰਛੀਆਂ ਦੀ ਡਾਰ ਵਾਂਗ ਉਡਦੇ ਦਿਨਾਂ ਨੂੰ ਅੱਜ ਕਿਸੇ ਨੇ ਗੁਲੇਲ ਮਾਰ ਦਿੱਤੀ ਸੀ । ਇਕ ਦਿਨ ਇਕ ਪੰਛੀ ਵਾਂਗ ਫੜਕ ਕੇ ਹੇਠਾਂ ਆ ਪਿਆ ਸੀ।
ਕੰਮੀ ਆਟਾ ਗੁੰਨ੍ਹਦੀ ਪਈ ਸੀ । ਤੇ ਸੁਮੇਸ਼ ਉਹਦੇ ਕੋਲ ਆਣ ਕੇ ਇੰਜ ਖਲੋ ਗਿਆ ਜਿਵੇਂ ਉਹ ਸੁਮੇਸ਼ ਨਾ ਹੋਵੇ, ਇਕ ਸਵਾਲੀਆ ਫ਼ਿਕਰਾ ਹੋਵੇ !
“ਕੀ ਗੱਲ ਏ ਸੁਮੇਸ਼ ?” ਕੰਮੀ ਨੇ ਆਟੇ ਨੂੰ ਮੱਕੀ ਦਿੰਦਿਆਂ ਪੁੱਛਿਆ।
“ਪਿਤਾ ਜੀ ਦੀ ਤਾਰ ਆਈ ਏ ।”
“ਫੇਰ ?”
“ਉਹ ਕਲ੍ਹ ਸਵੇਰ ਦੀ ਗੱਡੀ ਇੱਥੇ ਆ ਰਹੇ ਨੇ ।”
” ਅੱਛਾ ।”
“ਅੱਛਾ ਨਹੀਂ ਕੰਮੀ – ” ਸੁਮੇਸ਼ ਖਿਝ ਗਿਆ, ਪਤਾ ਨਹੀਂ ਆਪਣੇ ਉੱਤੇ, ਕਿ ਪਤਾ ਨਹੀਂ ਕੰਮੀ ਉੱਤੇ ।
“ਆਖ਼ਰ ਉਨ੍ਹਾਂ ਇਕ ਦਿਨ ਤਾਂ ਆਉਣਾ ਹੀ ਸੀ – ਕੱਲ੍ਹ ਹੀ ਸਹੀ ।” ਕੰਮੀ ਨੇ ਇਕ ਜੇਰੇ ਨਾਲ ਆਖਿਆ ਤੇ ਫੇਰ ਆਟੇ ਨੂੰ ਕੱਜ ਕੇ ਆਪਣੇ ਹੱਥ ਧੋਣ ਲੱਗ ਪਈ ।
“ਨਹੀਂ ਕੰਮੀ, ਗੱਲ ਬਹੁਤ ਵਿਗੜ ਜਾਏਗੀ” ਤੇ ਸੁਮੇਸ਼ ਨੇ ਆਪਣੇ ਮੱਥੇ ਉਤੋਂ ਮੁੜ੍ਹਕਾ ਪੂੰਝਿਆ । “ਕੁਝ ਨਹੀਂ ਵਿਗੜੇਗਾ ਸੁਮੇਸ਼ ! ਮੈਂ ਆਪੇ……”
“ਤੂੰ ਆਪੇ ਕੀ ਕਰ ਲਵੇਂਗੀ ?— ਮੈਂ ਬਿਲਕੁਲ ਬਰਬਾਦ ਹੋ ਜਾਵਾਂਗਾ—
“ਬਰਬਾਦ ?” ਕੰਮੀ ਨੂੰ ਜਿਵੇਂ ਬਿਲਕੁਲ ਸਮਝ ਨਾ ਲੱਗੀ ਕਿ ਪਿਉ ਆਣ ਕੇ ਪੁੱਤਰ ਨੂੰ ਮਿਲੇਗਾ, ਤਾਂ ਇਹਦੇ ਵਿਚ ਬਰਬਾਦ ਕੀ ਹੋਵੇਗਾ ?
“ਤੂੰ ਸਮਝਦੀ ਕਿਉਂ ਨਹੀਂ ਕੰਮੀ ? – ਮੇਰਾ ਕੈਰੀਅਰ….” ਤੇ ਸੁਮੇਸ਼ ਨੇ ਰਸੋਈ ਵਿਚ ਲੱਗੀ ਹੋਈ ਭਾਂਡਿਆਂ ਦੀ ਫੱਟੀ ਵੱਲ ਇੰਜ ਵੇਖਿਆ ਜਿਵੇਂ ਉਹ ਸਾਰੇ ਭਾਂਡੇ ਉਹਦੇ ਕੈਰੀਅਰ ਦੇ ਰਾਹ ਵਿਚ ਰੋੜੇ ਬਣ ਗਏ ਹੋਣ ।
“ਸੱਚ ਦਸ ਤੂੰ ਕੀ ਚਾਹਨਾ ਏਂ ਸੁਮੇਸ਼ ?”
“ਮੈਂ…” ਸੁਮੇਸ਼ ਜਿਵੇਂ ਥਥਲਾ ਗਿਆ । 11
“ਕੋਈ ਗੱਲ ਨਹੀਂ ਸੁਮੇਸ਼ । — ਮਨ ਦੀ ਗੱਲ ਨੂੰ ਨਾ ਰੋਕ ।”
“ਮੈਂ ਚਾਹਦਾ ਹਾਂ ਪਿਤਾ ਜੀ ਨੂੰ ਸਾਡੇ ਇਸ ਵਿਆਹ ਦਾ ਪਤਾ ਨਾ ਲੱਗੇ-”
ਤੇ ਸੁਮੇਸ਼ ਨੇ ਭਾਂਡਿਆਂ ਦੀ ਫੱਟੀ ਨੂੰ ਬਾਂਹ ਨਾਲ ਇਸ ਤਰ੍ਹਾਂ ਥੰਮਿਆ ਜਿਵੇਂ ਉਹ ਸਣੇ ਭਾਂਡਿਆਂ ਦੇ ਉਹਦੇ ਸਿਰ ਉੱਤੇ ਡਿੱਗ ਪੈਣ ਲੱਗੀ ਸੀ।
“ਪਰ ਸੁਮੇਸ਼ ……”
“ਤੂੰ ਉਨ੍ਹਾਂ ਨੂੰ ਨਹੀਂ ਜਾਣਦੀ ਕੰਮੀ !’
“ਮੈਂ ਨਹੀਂ ਜਾਣਦੀ, ਨਾ ਸਹੀ, ਪਰ ਇਹ ਤਾਂ ਜਾਣਨੀਆਂ ਕਿ ਉਹ ਤੇਰੇ ਪਿਤਾ ਨੇ, ਉਨ੍ਹਾਂ ਦੀ ਛਾਤੀ ਵਿਚ ਇਕ ਪਿਉ ਦਾ ਦਿਲ ਏ ।”
“ਦਿਲ ਸਿਰਫ਼ ਨਰਮ ਨਹੀਂ ਹੁੰਦੇ ਕੰਮੀ, ਦਿਲ ਪੱਥਰ ਵੀ ਹੁੰਦੇ ਨੇ ।” “ਤਾਂ ਕੋਈ ਗੱਲ ਨਹੀਂ । ਮੈਂ ਪੱਥਰ ਦੀ ਸੱਟ ਵੀ ਖਾ ਲਵਾਂਗੀ – ਮੈਨੂੰ ਵੇਖ ਤਾਂ ਲੈਣ ਦੇ ਉਹ ਕਿੰਨੇ ਕੁ ਪੱਥਰ ਹੋ ਸਕਦੇ ਨੇ ?” ਤੇ ਕੰਮੀ ਨੇ ਘੜੇ ਵਿਚੋਂ ਪਾਣੀ ਦਾ ਇਕ ਗਲਾਸ ਭਰਿਆ। ਇਕ ਘੁੱਟ ਪੀਤਾ ਤੇ ਫੇਰ ਗਲਾਸ ਨੂੰ ਹੱਥਾਂ ਵਿਚ ਇੰਜ ਫੜੀ ਰੱਖਿਆ ਜਿਵੇਂ ਹੁਣੇ ਉਹਨੇ ਕਿਸੇ ਪੱਥਰ ਦੀ ਸੱਟ ਨੂੰ ਪਾਣੀ ਨਾਲ ਧੋਣਾ ਹੋਵੇ ! “ਹਾਂ, ਤੇ ਤੇਰੇ ਵੇਖਣ ਵੇਖਣ ਵਿਚ ਹੀ ਮੈਂ ਕਿਤੋਂ ਦਾ ਨਾ ਰਹਵਾਂ -” ਤੇ – ਸੁਮੇਸ਼ ਨੇ ਅਜੇ ਤਕ ਜਿੰਨਾ ਕੁ ਆਪਣਾ ਆਪ ਸਾਂਭਿਆ ਹੋਇਆ ਸੀ, ਉਹ ਵੀ ਆਪਣੀ ‘ਖਿਝ’ ਦੇ ਹਵਾਲੇ ਕਰ ਦਿੱਤਾ ।
“ਸੁਮੇਸ਼ !” ਕੰਮੀ ਉਸ ਤੋਂ ਵਧ ਕੁਝ ਨਾ ਕਹਿ ਸਕੀ ।
“ਮੈਨੂੰ ਪਤਾ ਏ ਉਹ ਮੈਨੂੰ ਆਪਣੀ ਜਾਇਦਾਦ ਵਿਚੋਂ ਬੇਦਖ਼ਲ ਕਰ ਦੇਣਗੇ- ਤੇ ਫੇਰ ਸਾਰੀ ਉਮਰ ਇਹੋ ਅਖ਼ਬਾਰਾਂ ਦੇ ਦਫ਼ਤਰੋਂ ਤੀਹ ਤੀਹ ਰੁਪਈਏ……”
“ਤੂੰ ਕੀ ਚਾਹਨਾ ਏਂ ਸੁਮੇਸ਼ !” ਕੰਮੀ ਦੇ ਇਹ ਬੋਲ ਇਸ ਤਰ੍ਹਾਂ ਸਨ ਜਿਵੇਂ ਕੋਈ ਆਪਣੇ ਪਾਟੇ ਹੋਏ ਖੀਸੇ ਵਿਚ ਹੱਥ ਪਾਵੇ ਤੇ ਵੇਖੋ ਕਿ ਪਤਾ ਨਹੀਂ ਕਿਹੜੇ ਵੇਲੇ ਉਹਦੇ ਸਾਰੇ ਪੈਸੇ ਉਹਦੇ ਖੀਸੇ ਵਿਚੋਂ ਵਗ ਗਏ ਸਨ ।
“ਤੂੰ ਥੋੜੇ ਦਿਨਾਂ ਲਈ……”
“ਕਿਤੇ ਚਲੀ ਜਾਵਾਂ ?”
“गं ।”
“ਇਸ ਘਰੋਂ ਚਲੀ ਜਾਵਾਂ ?”
“Ji गं।”
“ਇਹ ਮਕਾਨ • ” ਤੇ ਅਗੋਂ ਕੰਮੀ ਚੁੱਪ ਕਰ ਰਹੀ ।
“ਤੂੰ ਕੀ ਕਹਿਣਾ ਚਾਹੁਨੀ ਏਂ ?”
“ਕੁਝ ਨਹੀਂ ।”
“ਕੁਝ ਤੇ ਕਹਿਣ ਲੱਗੀ ਸੈਂ ।”
“ਹਾਂ, ਕਹਿਣ ਲੱਗੀ ਸੀ ਕਿ ਇਹ ਮਕਾਨ — ਮੈਂ ਸਮਝਿਆ ਸੀ ਇਹ ਮੇਰਾ ਘਰ ਏ – ” ਕੰਮੀ ਮੁਸਕਰਾ ਪਈ ।
“ਐਵੇਂ ਏਡੀ ਜਜ਼ਬਾਤੀ ਨਾ ਹੋਇਆ ਕਰ ਕੰਮੀ ! ਹਰ ਵੇਲੇ ਘਰ… 11
ਕੰਮੀ ਦੇ ਹੋਠਾਂ ਵਿਚ ਆਇਆ “ਸੱਚ ਸੁਮੇਸ਼ ! ਅੋਰਤ ਨੂੰ ਖੋਰੇ ਕੀ ਏ ਹਰ ਵੇਲੇ ਘਰ ਘਰ ਕਰਦੀ ਰਹਿੰਦੀ ਏ। ਬਹੁਤ ਜਜ਼ਬਾਤੀ ਹੁੰਦੀ ਏ ਔਰਤ-” ਪਰ ਕੰਮੀ ਨੇ ਆਪਣੇ ਹੋਠ ਮੀਟ ਲਏ । ਕੁਝ ਨਾ ਆਖਿਆ।
“ਤੂੰ ਕੁਝ ਦਿਨ ਕਿਸੇ ਹੋਟਲ ਵਿਚ 31
“ਹਾਂ ਇਹ ਠੀਕ ਏ ! ਔਰਤ ਨਾਲ ਘਰ ਦਾ ਲਫ਼ਜ਼ ਚੰਗਾ ਹੀ ਨਹੀਂ ਲਗਦਾ । ਔਰਤ ਤੇ ਹੋਟਲ ” ਕੰਮੀ ਨੇ ਕਹਿਣਾ ਚਾਹਿਆ, ਪਰ ਇਹ ਵੀ ਨਾ ਆਖਿਆ ।
“ਮੈਂ ਹੋਟਲ ਦਾ ਸਾਰਾ ਖ਼ਰਚ ਦੇਵਾਂਗਾ -” ਸੁਮੇਸ਼ ਨੇ ਕੰਮੀ ਨੂੰ ਚੁੱਪ ਵੇਖ ਕੇ ਬੜੀ ਮਰਦਾਨਗੀ ਨਾਲ ਆਖਿਆ।
“ਅੱਛਾ ? ਪਰ ਖ਼ਰਚ ਕਾਫ਼ੀ ਆਵੇਗਾ। ਅਖ਼ਬਾਰਾਂ ਦੇ ਦਫ਼ਤਰ ਵਿਚੋਂ ਤਾਂ ਮਸਾਂ ਤੀਹ ਤੀਹ ਰੁਪਈਏ……”
“ਕੁਝ ਕਰਾਂਗਾ —’
“ਸ਼ਾਇਦ ਪਿਤਾ ਜੀ ਬਹੁਤੇ ਹੀ ਦਿਨ ਰਹਿ ਪੈਣ ।” ਕੰਮੀ ਮੁਸਕਰਾਈ ।
“ਪਰ ਤੂੰ – ਤੂੰ ਆਖਿਆ ਸੀ ਤੈਨੂੰ ਇੱਥੇ ਨੌਕਰੀ ਮਿਲ ਜਾਏਗੀ ।”
“ਹਾਂ, ਪਰ ਤੈਨੂੰ ਸ਼ਾਇਦ ਯਾਦ ਨਹੀਂ, ਰਿਹਾ ਸੁਮੇਸ਼, ਮੈਂ ਇੱਕ ਦਿਨ ਇਹ ਵੀ ਆਖਿਆ ਸੀ ਕਿ ਹੁਣ ਸ਼ਾਇਦ ਮੇਰੇ ਕੋਲੋਂ ਨੌਕਰੀ ਨਹੀਂ ਹੋ ਸਕੇਗੀ -”
“ਹਾਂ ਉਹ ਗੱਲ -”
“ਪਰ ਮੈਂ ਤੈਨੂੰ ਆਖਿਆ ਸੀ ਕਿ ਅਜੇ ਸਾਨੂੰ ਬੱਚਾ ਨਹੀਂ ਚਾਹੀਦਾ, ਤੰ ਜ਼ਰੂਰ ਕਿਸੇ ਡਾਕਟਰ ਕੋਲ ਜਾਈਂ -”
“ਝੱਲਾ ਹੋ ਗਿਆ ਏਂ ਸੁਮੇਸ਼ ? – ਤੇਰੇ ਬੱਚੇ ਨੂੰ, ਆਪਣੇ ਬੱਚੇ ਨੂੰ ਮੈਂ ਆਪਣੀ ਹੱਥੀਂ ਇਸ ਦੁਨੀਆਂ ਵਿਚੋਂ ਮੋੜ ਦਿਆਂ ?”
“ਕੰਮੀ !” ਸੁਮੇਸ਼ ਨੇ ਕੰਮੀ ਵੱਲ ਇੰਜ ਵੇਖਿਆ ਜਿਵੇਂ ਉਹ ਸੱਤਾਂ ਵਰ੍ਹਿਆਂ ਦੀ ਬਾਲੜੀ ਹੋਵੇ, ਤੇ ਉਹਦੇ ਕੋਲੋਂ ਸੁਮੇਸ਼ ਦੀ ਮੇਜ਼ ਉੱਤੇ ਸਿਆਹੀ ਦੀ ਦੁਆਤ ਡੁੱਲ੍ਹ ਗਈ ਹੋਵੇ । ਤੇ ਫੇਰ ਇੱਕ ਸਿਆਣਪ ਨਾਲ ਆਖਣ ਲੱਗਾ – “ਆਪਣੇ ਰਹਿਣ ਨੂੰ ਤਾਂ ਇਸ ਦੁਨੀਆਂ ਵਿਚ ਥਾਂ ਨਹੀਂ ਲਭਦੀ –’
“ਜਿਹੜੀ ਦੁਨੀਆਂ ਵਿਚ ਮੈਂ ਰਵਾਂਗੀ ਸੁਮੇਸ਼ । ਉਸ ਦੁਨੀਆਂ ਵਿਚ ਉਹਦੇ ਲਈ ਵੀ ਥਾਂ ਬਣਾ ਲਵਾਂਗੀ……”
“ਹਾਂ, ਤੇ ਮੇਰੇ ਲਈ ਸਾਰੀ ਥਾਂ ਮਿਟਾ ਦੇਵੇਂਗੀ..”
“ਨਹੀਂ ਸਮੇਸ਼ !- ਜੇ ਉਹਦੇ ਇਸ ਘਰ ਵਿਚ ਆਉਣ ਨਾਲ ਤੇਰੀ ਥਾਂ ਮਿਟਦੀ ਏ ਤਾਂ ਉਹ ਇਸ ਘਰ ਵਿਚ ਨਹੀਂ ਆਏਗਾ ।”
“ਹੁਣ ਤੂੰ ਮੇਰੀ ਮੁਸ਼ਕਲ ਨੂੰ ਸਮਝੀ ਏਂ ਕੰਮੀ ! ਐਸ ਵੇਲੇ ਉਹਨੂੰ ਨਹੀਂ ਆਉਣਾ ਚਾਹੀਦਾ । ਮੈਂ ਇਹੋ ਤਾਂ ਕਹਿੰਦਾ ਪਿਆ ਸਾਂ – ਤੂੰ ਸਮਝਦੀ ਨਹੀਂ ਸੀ ।” ਸੁਮੇਸ਼ – ਇੰਜ ਨਰਮ ਹੋ ਗਿਆ ਜਿਵੇਂ ਉਹਨੇ ਇੱਕ ਸਿਆਹੀ ਚੂਸ ਵਾਂਗ ਮੇਜ਼ ਉੱਤੇ ਡੁੱਲ੍ਹੀ ਹੋਈ ਸਾਰੀ ਸਿਆਹੀ ਚੂਸ ਲਈ ਹੋਵੇ ।
“ਅੱਜ ਮੈਂ ਤੇਰਾ ਹੋਟਲ ਵਿਚ ਇੰਤਜ਼ਾਮ ਕਰ ਦਿਆਂ ਨਾ ?” ਸੁਮੇਸ਼ ਨੇ ਉਸੇ ਨਰਮਾਈ ਨਾਲ ਪੁੱਛਿਆ ।
“ਹਾਂ, ਕਰ ਦੇ ।” ਕੰਮੀ ਨੇ ਆਖਿਆ, ਤੇ ਉਹਦੇ ਆਖਣ ਵਿਚ ਕੋਈ ਝਿਜਕ ਨਹੀਂ ਸੀ ।
“ਤੂੰ ਅੱਜ ਜਾਂ ਕੱਲ੍ਹ – ਕਿਸੇ ਡਾਕਟਰ ਕੋਲ ਜਾਏਂਗੀ ਨਾ ?” ਸੁਮੇਸ਼ ਨੇ ਇੰਜ ਪੁਛਿਆ ਜਿਵੇਂ ਕੋਈ ਪੰਘੂੜੇ ਵਿਚ ਪਏ ਹੋਏ ਬਾਲ ਨੂੰ ਇੱਕ ਖਿਡੌਣਾ ਫੜਾ ਕੇ ਪੁੱਛੇ “ਹੁਣ ਤੂੰ ਘੰਟਾ ਕੁ ਰੋਏਂਗਾ ਨਹੀਂ ਨਾ ?”
ਕੰਮੀ ਨੇ ਸਿਰ ਨਾਲ ਹਾਂ ਕੀਤੀ, ਪਰ ਮੀਟੇ ਹੋਏ ਹੋਠਾਂ ਨਾਲ ਆਖਿਆ “ਜਾਵਾਂਗੀ, ਪਰ ਅੱਜ ਨਹੀ – ਛੇਆਂ ਸੱਤਾਂ ਮਹੀਨਿਆਂ ਨੂੰ -”
‘ਤੇ ਜੇ ਪਿਤਾ ਜੀ ਬਹੁਤੇ ਹੀ ਦਿਨ ਰਹਿ ਪਏ — ਤੂੰ ਚੁੱਪ ਚਾਪ ਕਾਂਗੜੇ ਚਲੀ ਜਾਵੀਂ, ਮਾਂ ਕੋਲ — ਮਾਂ ਬਹੁਤ ਚੰਗੀ ਏ,” ਸੁਮੇਸ਼ ਨੇ ਇੰਜ ਆਖਿਆ ਜਿਵੇਂ ਉਹਨੇ ਹੁਣ ਪੰਘੂੜੇ ਵਿਚ ਪਏ ਹੋਏ ਬਾਲ ਨੂੰ ਇੱਕ ਦੀ ਥਾਵੇਂ ਦੋ ਖਿਡੌਣੇ ਫੜਾ ਦਿੱਤੇ ਹੋਣ ਤੇ ਫੇਰ ਆਖਦਾ ਹੋਵੇ, “ਹੁਣ ਤਾਂ ਤੈਨੂੰ ਤਿੰਨ ਘੰਟੇ ਨਹੀਂ ਰੋਣਾ ਚਾਹੀਦਾ ।”
ਕੰਮੀ ਨੇ ਸਿਰ ਹਿਲਾ ਕੇ ਹਾਂ ਕੀਤੀ।
“ਤੂੰ ਬੜੀ ਚੰਗੀ ਏਂ ਕੰਮੀ ! ਹੁਣ ਐਂਜ ਕਰ – ਇਹ ਸਾਰੇ ਭਾਂਡੇ ਭੂੰਡੇ ਇੱਕ ਟਰੰਕ ਵਿਚ ਪਾ ਦੇ — ਛੇਤੀ ਛੇਤੀ ਕਰੀਏ.
“ਪਰ ਤੂੰ ਰੋਟੀ ਤਾਂ ਖਾ ਲੈ । ਸਬਜ਼ੀ ਬਣੀ ਹੋਈ ਏ, ਆਟਾ ਗੁੱਝਾ ਹੋਇਆ ਏ ……”
“ਫੇਰ ਦੇਰ ਹੋ ਜਾਏਗੀ ਕੰਮੀ !…. ਅੱਛਾ ਛੇਤੀ ਛੇਤੀ ਰੋਟੀ ਪਕਾ……” ਕੰਮੀ ਨੇ ਅੰਗੀਠੀ ਵਿਚ ਕੋਲੇ ਪਾਏ, ਤੇ ਜਦੋਂ ਤਵਾ ਗਰਮ ਹੋ ਗਿਆ, ਪਹਿਲੀ ਰੋਟੀ ਵੇਲਦੀ ਆਖਣ ਲੱਗੀ, “ਤੂੰ ਸੁਮੇਸ਼ ਰੋਜ਼ ਰੋਟੀ ਕਿੱਥੋਂ ਖਾਇਆ ਕਰੇਂਗਾ ?”
11 “ਤੂੰ ਮੇਰਾ ਫਿਕਰ ਨਾ ਕਰ……”
“ਪਰ ਤੂੰ ਆਖਦਾ ਸੀ ਨਾ ਤੈਨੂੰ ਹੋਟਲ ਦੀ ਰੋਟੀ ਚੰਗੀ ਨਹੀਂ ਲਗਦੀ …”
“ਹਾਂ, ਪਰ ਕੀ ਕੀਤਾ ਜਾ ਸਕਦਾ ਏ !— ਤੂੰ ਰੋਟੀ ਬੜੀ ਚੰਗੀ ਬਨਾਨੀ ਏਂ । ਮੈਂ ਕਾਂਸ਼ੀਫਲ ਤੇ ਟੀਂਡੇ ਕਦੇ ਮੂੰਹ ਨਹੀਂ ਸਾਂ ਲਾਂਦਾ ਹੁੰਦਾ । ਤੂੰ ਖੌਰੇ ਕਿੰਜ ਬਨਾਨੀ ਏਂ ?- ਭਿੰਡੀਆਂ ਤੇ ਤੂੰ ਕਮਾਲ ਬਨਾਨੀ ਏਂ ! ਆਲੂ ਤਾਂ ਤੇਰੇ ਵਰਗੇ ਕੋਈ ਬਣਾ ਹੀ ਨਹੀਂ ਸਕਦਾ -”
ਕੰਮੀ ਨੇ ਰੋਟੀ ਚੋਪੜੀ । ਤੇ ਫੇਰ ਚਕਲੇ ਉੱਤੇ ਡਿੱਗਾ ਹੋਇਆ ਆਪਣਾ ਅੱਥਰੂ ਪੋਣੇ ਨਾਲ ਪੂੰਝ ਦਿੱਤਾ ।
“ਦੋ ਅੰਡੇ ਪਏ ਹੋਏ ਨੇ, ਉਹ ਵੀ ਬਣਾ ਦਿਆਂ ? ਕੱਲ੍ਹ ਦੇ ਨਾਸ਼ਤੇ ਵਾਸਤੇ ਰੱਖੇ ਹੋਏ ਸਨ……” ਕੰਮੀ ਨੇ ਫੇਰ ਇੱਕ ਵਾਰੀ ਪੋਣੇ ਨਾਲ ਚਕਲਾ ਪੂੰਝਿਆ ।
“ਬਣਾ ਦੇ, ਬਣਾ ਦੇ ਪਰ ਛੇਤੀ ਕਰ – ਅਜੇ ਕਿੰਨਾ ਕੁਝ ਸਾਂਭਣਾ ਏ – ਤੇਰੇ ਕੱਪੜੇ ਹੀ ਕਿੰਨੀ ਥਾਈਂ ਟੰਗੇ ਹੋਏ ਨੇ……”
ਤੇ ਜਦੋਂ ਸੁਮੇਸ਼ ਨੇ ਰੋਟੀ ਖਾ ਲਈ, ਫੇਰ ਇੱਕ ਵਾਰ ਕੰਮੀ ਦੇ ਕੋਲ ਖਲੋ ਕੇ ਆਖਣ ਲੱਗਾ – “ਸਾਰੀਆਂ ਚੀਜ਼ਾਂ ਜ਼ਰਾ ਧਿਆਨ ਨਾਲ ਸਭ ਕੁਝ ਸਟੋਰ ਵਿਚ ਬੰਦ ਕਰ ਦੇ ! ਬਾਹਰ ਕੋਈ ਚੀਜ਼ ਮੇਜ਼ ਉੱਤੇ ਸਾਡੀ ਦੋਹਾਂ ਦੀ ਤਸਵੀਰ ਪਈ ਹੋਈ ਏ, ਉਹ ਵੀ ਚੇਤੇ ਨਾਲ ਚੁੱਕ ਲਵੀਂ ਮੈਂ ਜਾ ਕੇ ਕਿਸੇ ਹੋਟਲ ਵਿਚ ਇੱਕ ਕਮਰਾ ਲੈ ਆਵਾਂ ” ਤੇ ਸੁਮੇਸ਼ ਬੂਟ ਪਾਣ ਲੱਗ ਪਿਆ।
“ਇਹ ਜਰਾਬਾਂ ਮੈਲੀਆਂ ਨੇ, ਅਹੁ ਦੂਸਰੀਆਂ ਧੋਤੀਆਂ ਪਈਆਂ ਨੇ……” ਤੇ ਕੰਮੀ ਨੇ ਸੁਮੇਸ਼ ਦੇ ਹੱਥੋਂ- ਇੱਕ ਜਰਾਬ ਫੜ ਲਈ, ਦੂਸਰੀ ਜਰਾਬ ਸੁਮੇਸ਼ ਨੇ ਪਾ ਲਈ ਹੋਈ ਸੀ ।
“ਰਹਿਣ ਦੇ ਅੱਜ ਇਹੋ ਹੀ ਦੇਰ ਹੋ ਜਾਏਗੀ….” ਸੁਮੇਸ਼ ਨੇ ਕੰਮੀ ਦੇ ਹੱਥੋਂ ਜਰਾਬ ਮੁੜ ਕੇ ਫੜ ਲਈ । ਸੁਮੇਸ਼ ਬਾਹਰ ਚਲਾ ਗਿਆ ਤੇ ਕੰਮੀ ਨੇ ਚਕਲਾ, ਵੇਲਣਾ, ਪਰਾਤ, ਸਾਰੇ ਭਾਂਡੇ ਤੇ ਉਹ ਸਾਰੀਆਂ ਚੀਜ਼ਾਂ – ਜਿਨ੍ਹਾਂ ਦੀ ਹੋਂਦ ਵਿਚੋਂ ਔਰਤ ਦੀ ਖ਼ੁਸ਼ਬੂ ਆ ਜਾਂਦੀ ਹੈ — ਦੋ ਟਰੰਕਾਂ ਵਿਚ ਬੰਦ ਮੇਜ਼ ਉੱਤੇ ਪਈ ਹੋਈ ਤਸਵੀਰ ਵੀ ਕਰਕੇ ਸਟੋਰ ਵਿਚ ਰੱਖ ਦਿੱਤੀਆਂ । ਆਪਣੇ ਕੱਪੜੇ ਵੀ । ਤੌਲੀਆਂ ਅਜੇ ਗਿੱਲਾ ਸੀ । ਉਹ ਕੰਮੀ ਨੇ ਟਰੰਕ ਉੱਤੇ ਵਿਛਾ ਦਿੱਤਾ ।
ਸੁਮੇਸ਼ ਨੂੰ ਵਾਪਸ ਆਉਂਦਿਆਂ ਚੰਗਾ ਲੌਢਾ ਵੇਲਾ ਹੋ ਗਿਆ। — ਤੇ ਜਦੋਂ ਬੂਹਾ ਖੜਕਿਆ ਕੰਮੀ ਬੈਠੀ ਬੈਠੀ ਉਂਘਲਾ ਗਈ ਹੋਈ ਸੀ । ਛੇਤੀ ਨਾਲ ਉਠ ਕੇ ਬੂਹਾ ਖੋਹਲਦੀ ਨੂੰ ਸਾਰੇ ਦਿਨ ਵਾਲੀ ਗੱਲ ਭੁੱਲ ਗਈ। ਉਹ ਛੇਤੀ ਨਾਲ ਸੁਮੇਸ਼ ਲਈ ਚਾਹ ਲਿਆਉਣ ਵਾਸਤੇ ਰਸੋਈ ਵਿਚ ਚਲੀ ਗਈ । ਤੇ ਫੇਰ ਕੰਮੀ ਨੂੰ ਯਾਦ ਆਇਆ, ਅੱਜ ਤਾਂ ਉਹਨੇ ਚਾਹ ਵਾਸਤੇ ਸ਼ਾਮ ਨੂੰ ਦੁੱਧ ਵੀ ਨਹੀਂ ਸੀ ਲਿਆ । ਰਸੋਈ ਵਿਚ ਭਾਂਡਾ ਹੀ ਕੋਈ ਨਹੀਂ ਸੀ ।
“ਕਮਰਾ ਬਹੁਤਾ ਚੰਗਾ ਨਹੀ ਬਹੁਤ ਹੀ ਜ਼ਿਆਦਾ ਸੀ -” ਮਿਲਿਆ – ਚੰਗੇ ਕਮਰਿਆਂ ਦਾ ਕਰਾਇਆ
“ਕੋਈ ਗੱਲ ਨਹੀਂ ।”
“ਜੇ ਬਹੁਤੇ ਦਿਨ ਲੱਗ ਗਏ….”
“ਕੋਈ ਡਰ ਨਹੀਂ ।”
“ਪਿਤਾ ਜੀ ਸ਼ਾਇਦ ਮੈਨੂੰ ਕਿਸੇ ਬਾਹਰਲੇ ਮੁਲਕ ”
“ਚੰਗਾ ਏ ਸਗੋਂ ‘ਕੈਰੀਅਰ’ ਬਣ ਜਾਏਗਾ ।”
ਸੁਮੇਸ਼ ਨੂੰ ਬਾਹਰਲੇ ਮੁਲਕ ਵਾਲੀ ਗੱਲ ਮੂੰਹੋਂ ਕੱਢ ਕੇ ਜਾਪਿਆ ਸੀ ਕਿ ਉਹਨੇ ਚੰਗਾ ਨਹੀਂ ਕੀਤਾ। ਐਸ ਵੇਲੇ ਇਹ ਗੱਲ ਕਹਿਣ ਦੀ ਕੀ ਲੋੜ ਸੀ। ਕੰਮੀ ਖ਼ਬਰੇ ਗੱਲ ਨੂੰ ਕਿਸ ਤਰ੍ਹਾਂ ਵਧਾਏਗੀ? ਸਗੋਂ” ਸੁਣ ਕੇ ਸੁਮੇਸ਼ ਨੂੰ ਜਾਪਿਆ, ਗੱਲ ਇੱਥੇ ਸੁਮੇਸ਼ ਨੂੰ ਇਹ ਵੀ ਜਾਪਿਆ ਕਿ ਕੰਮੀ ਦੇ ਪਰ ਕੰਮੀ ਦੇ ਮੂੰਹੋਂ ‘ਚੰਗਾ ਏ ਹੀ ਠੱਪੀ ਗਈ ਸੀ । ਉਂਜ ਬੋਲਾਂ ਵਿਚ ਸ਼ਾਇਦ ਕੋਈ ਚੋਭ ਸੀ, ਪਰ ਅੱਗੋਂ ਉਹਨੇ ਏਸ ਚੋਭ ਨੂੰ ਫੋਲਣਾ ਠੀਕ ਨਾ ਸਮਝਿਆ ।
“ਤੂੰ ਆਪਣੇ ਕੱਪੜੇ……” “ਸਾਂਭ ਦਿੱਤੇ ਨੇ ।”
‘ਚੱਲੀਏ ਫੇਰ ?-”
” ਹਾਂ ।”
“ਲਿਆ ਸੂਟਕੇਸ ਮੈਨੂੰ ਫੜਾ ਦੇ ।”
ਕੰਮੀ ਕੋਲ ਇੱਕ ਨਿੱਕਾ ਜਿਹਾ ਅਟੈਚੀਕੇਸ ਸੀ, ਉਹਨੇ ਆਪੇ ਹੀ ਹੱਥ ਵਿਚ ਫੜ ਲਿਆ ।
17 “ਤੂੰ ਸਾਰੇ ਕੱਪੜੇ ਲੈ ਲੈਣੇ ਸਨ । ਪਤਾ ਨਹੀਂ ਕਿੰਨੇ ਦਿਨ ਲੱਗ ਜਾਣ —”
“ਮੈਨੂੰ ਜੋ ਕੁਝ ਲੋੜ ਸੀ, ਮੈਂ ਲੈ ਲਿਆ ਏ।”
ਸੁਮੇਸ਼ ਨੇ ਕੱਪੜਿਆਂ ਵਾਲੀ ਗੱਲ ਉੱਤੇ ਜ਼ੋਰ ਦੇਣਾ ਚਾਹਿਆ, ਪਰ ਉਹਨੂੰ ਕੁਝ ਆਖਣਾ ਬੜਾ ਔਖਾ ਲੱਗਾ । ਉਹ ਚੁੱਪ ਕਰ ਰਿਹਾ ।
ਬੱਸ ਵਿਚ ਬਹਿ ਕੇ ਵੀ ਨਾ ਸੁਮੇਸ਼ ਕੋਈ ਗੱਲ ਕਰ ਸਕਿਆ, ਤੇ ਨਾ ਕੰਮੀ ਨੇ ਕੁਝ ਆਖਿਆ ।
ਹੋਟਲ ਚੰਗਾ ਸੀ । ਉਂਜ ਜਿਹੜਾ ਕਮਰਾ ਕੰਮੀ ਵਾਸਤੇ ਸੀ, ਉਹ ਹੋਟਲ ਦੇ ਪਿਛਲੇ ਕਮਰਿਆਂ ਵਿਚੋਂ ਇੱਕ ਸੀ, ਛੋਟਾ ਸੀ, ਤੇ ਕੁਝ ਹਨੇਰਾ ਵੀ ਸੀ। ਸ਼ਾਇਦ ਉਸੇ ਕਮਰੇ ਦਾ ਕਰਾਇਆ, ਬਾਕੀਆਂ ਨਾਲੋਂ ਘੱਟ ਸੀ । ਤੇ ਫੇਰ ਕੰਮੀ ਨੂੰ ਉਸ ਕਮਰੇ ਵਿਚ ਛੱਡ ਕੇ ਸੁਮੇਸ਼ ਇੱਕ ਪਲ ਲਈ ਇੰਜ ਖਲੋ ਗਿਆ, ਜਿਵੇਂ ਕਮਰੇ ਦੇ ਬੂਹੇ ਨੇ ਉਹਦਾ ਹੱਥ ਫੜ ਲਿਆ ਹੋਵੇ।
“ਮੇਰਾ ਫ਼ਿਕਰ ਨਾ ਕਰ ਸੁਮੇਸ਼ !” ਕੰਮੀ ਨੇ ਕਿੰਨੇ ਚਿਰ ਦੀ ਚੁੱਪ ਪਿੱਛੋਂ ਹੌਲੀ ਜਹੀ ਆਖਿਆ।
“ਤੂੰ ਮੈਨੂੰ ਸ਼ਰਮਿੰਦਿਆਂ ਕਰਨਾ ਚਾਹੁਨੀ ਏਂ ?” ਪਤਾ ਨਹੀਂ ਸੁਮੇਸ਼ ਨੇ ਕਿਉਂ ਇਹ ਆਖਿਆ, ਤੇ ਫੇਰ ਕਹਿਣ ਲੱਗਾ – ਜਦ ਤਕ ਆਦਮੀ ਕੋਲ ਰੋਟੀ ਨਹੀਂ, ਪੋਜ਼ੀਸ਼ਨ ਨਹੀਂ – ਉਹਦੀ ਮੁਹੱਬਤ ਵੀ ਕੀ ਮਾਅਨੇ ਰੱਖਦੀ ਏ –’
“ਪਰ ਮੈਂ ਤਾਂ ਕੁਝ ਨਹੀਂ ਆਖਿਆ ।” ਪਤਾ ਨਹੀਂ ਕੰਮੀ ਕਿਉਂ ਮੁਸਕਰਾ ਪਈ ।
“ਮੈਨੂੰ ਪਤਾ ਏ ਤੂੰ ਮੈਨੂੰ ਸ਼ਰਮਿੰਦਿਆਂ ਕਰਨਾ ਚਾਹੁਨੀਏਂ — ਏਸੇ ਲਈ ਤੂੰ ਹਸਨੀ ਪਈ ਏਂ ।”
“ਜੇ ਮੈਂ ਰੋ ਪੈਂਦੀ, ਤੈਨੂੰ ਚੰਗਾ ਲਗਦਾ ?”- ਕੰਮੀ ਨੂੰ ਆਪਣਾ ਹਾਸਾ, ਆਪਣਾ ਰੋਣ, ਉਸ ਲਈ ਵਾਂਗ ਜਾਪਿਆ ਜਿਹੜੀ ਉੱਤੇ ਲਿਆਂ ਪਿੰਡ ਨੂੰ ਖਾਂਦੀ ਹੋਵੇ ਤੇ ਜਿਹਨੂੰ ਲਾਹਿਆਂ ਪਿੰਡੇ ਨੂੰ ਪਾਲਾ ਲਗਦਾ ਹੋਵੇ ।
“ਤੂੰ ਮੈਨੂੰ ਮਾਫ਼ ਨਹੀਂ ਕਰ ਸਕਦੀ ਕੰਮੀ ?” ਅਚਾਨਕ ਸੁਮੇਸ਼ ਨੇ ਆਖਿਆ ।
“ਕੀ ਹੋ ਗਿਆ ਏ ਸੁਮੇਸ਼ ਤੈਨੂੰ ? ਇਹਦੇ ਵਿਚ ਮਾਫ਼ੀ ਵਾਲੀ ਕਿਹੜੀ ਗੱਲ ਏ ?”
“”ਮੈਂ ਤੇਰੇ ਕਾਬਿਲ ਨਹੀਂ ਕੰਮੀ ! ਤੂੰ ਮੈਨੂੰ ਭੁੱਲ ਜਾ ।” ਤੇ ਸੁਮੇਸ਼ ਪਲੰਘ ਦੀ ਬਾਹੀ ਉੱਤੇ ਇੰਜ ਬਹਿ ਗਿਆ, ਜਿਵੇਂ ਉਹਦੇ ਕੋਲੋਂ ਹੋਰ ਖਲੋਤਾ ਨਾ ਜਾਂਦਾ ਹੋਵੇ ।
ਜੇ ਕੋਈ ਕੰਮੀ ਦੇ ਮੂੰਹ ਵਲ * ਵੇਖਦਾ – ਕੰਮੀ ਦੀਆਂ ਅੱਖਾਂ ਵਿਚ ਗਟ ਗਟ ਅੱਥਰੂ ਭਰ ਆਏ ਸਨ, ਤੇ ਕੰਮੀ ਦੇ ਹੋਠਾਂ ਉੱਤੇ ਇਕ ਮੁਸਕਰਾਹਟ ਜੰਮ ਗਈ ਸੀ । ਤੇ ਫੇਰ ਅੱਥਰੂ ਦੋਹਾਂ ਗੱਲ੍ਹਾਂ ਉਤੋਂ ਤਿੜਕ ਕੇ ਇੰਜ ਹੇਠਾਂ ਕੋਲ ਆ ਕੇ ਖਲੋ ਗਏ ਜਿਵੇਂ ਉਹ ਸਾਰੀ ਮੁਸਕਰਾਹਟ ਨੂੰ ਆਪਣੇ ਗਲ ਨਾਲ ਲਾ ਲੈਣਾ ਚਾਹੁੰਦੇ ਹੋਣ ।
“ਮੈਂ ਮਰਦ ਹਾਂ ਕੰਮੀ ! ਮੈਂ ਜ਼ਿੰਦਗੀ ਵਿਚ ਕਾਮਯਾਬ ਹੋਣਾ ਚਾਹੁੰਦਾ ਹਾਂ । ਜੇ ਮੈਂ ਆਪਣੀ ਕੋਈ ਪੋਜ਼ੀਸ਼ਨ ਨਹੀਂ ਬਣਾ ਸਕਾਂਗਾ, ਮੈਂ ਮੁਹੱਬਤ ਕੀ ਕਰਾਂਗਾ ?”
ਤੇ ਕੰਮੀ ਨੇ ਸੋਚਿਆ ਇਹ ਪੋਜ਼ੀਸ਼ਨ ਵਾਲੀ ਗੱਲ ਤੇ ਇਹ ਮੁਹੱਬਤ ਵਾਲੀ ਗੱਲ ਤਾਂ ਸੁਮੇਸ਼ ਨੇ ਅਗੇ ਵੀ ਉਹਨੂੰ ਕਈ ਵਾਰ ਸਮਝਾਈ ਹੈ । ਫੇਰ ਅਜ ਕਿਉਂ ਮੁੜ ਮੁੜ ਕੇ ਉਹ ਇਹ ਗੱਲ ਆਖ ਰਿਹਾ ਹੈ ? – ਤੇ ਕੰਮੀ ਦਾ ਜੀਅ ਕੀਤਾ, ਉਹ ਆਖੇ-“ਔਰਤ ਨੂੰ ਭਾਵੇਂ ਇਹ ਗੱਲ ਕਦੇ ਨਹੀਂ ਸਮਝ ਲਗਦੀ, ਪਰ ਅੱਜ ਮੈਨੂੰ ਇਹ ਗੱਲ ਸਮਝ ਲਗ ਗਈ ਹੈ ।” ਪਰ ਕੰਮੀ ਕੋਲੋਂ ਕੁਝ ਨਾ ਆਖਿਆ ਗਿਆ ।
ਇੱਕ ਚੁੱਪ ਸੀ, ਜਿਹਨੂੰ ਤੋੜਨ ਲਈ ਕੰਮੀ ਨੂੰ ਕੋਈ ਗੱਲ ਨਹੀਂ ਸੀ ਅਹੁੜਦੀ । ਤੇ ਫੇਰ ਉਹਨੂੰ ਇਕ ਬੇਮਾਅਨੀ ਜਹੀ ਗੱਲ ਅਹੁੜੀ। ਪੁਛਣ ਲੱਗੀ-
“ਸਵੇਰੇ ਪਿਤਾ ਜੀ ਦੀ ਗੱਡੀ ਕਿੰਨੇ ਵਜੇ ਆਏਗੀ ?”
“ਅਠ ਵਜੇ ।” ਕਹਿਣ ਨੂੰ ਸੁਮੇਸ਼ ਨੇ ਕਹਿ ਦਿੱਤਾ, ਪਰ ਫੇਰ ਉਹਨੂੰ ਇਕ ਖ਼ਿਆਲ ਆਇਆ, ਜਿਹੜਾ ਪਹਿਲੋਂ ਨਹੀਂ ਸੀ ਆਇਆ, ਕਿ ਕੰਮੀ ਸ਼ਾਇਦ ਉਹਦੇ ਪਿਤਾ ਨੂੰ ਮਿਲਣਾ ਚਾਹੁੰਦੀ ਸੀ, ਆਪਣਾ ਹੱਕ ਦਸਣਾ ਚਾਹੁੰਦੀ ਸੀ, ਬੱਚੇ ਵਾਲੀ ਗੱਲ ਤੇ ਸੁਮੇਸ਼ ਇਸ ਤਰ੍ਹਾਂ ਘਬਰਾ ਗਿਆ – ਜਿਵੇਂ ਉਹਦੇ ਪੈਰਾਂ ਹੇਠਲਾ ਫ਼ਰਸ਼ ਭਉਂ ਕੇ ਛੱਤ ਵਲ ਚਲਾ ਗਿਆ ਹੋਵੇ ।
“ਕੰਮੀ ! ਤੂੰ ਪਿਤਾ ਜੀ ਨੂੰ..”
“ਨਹੀਂ ਸੁਮੇਸ਼ ਨਹੀਂ—ਕਦੇ ਨਹੀਂ ਤੂੰ ਮੈਨੂੰ ਏਨਾਂ ਵੀ ਨਹੀਂ ਸਮਝਿਆ ?” “ਜੇ ਤੈਨੂੰ ਕੋਈ ਲੋੜ ਹੋਵੇ – ਤੂੰ ਮੈਨੂੰ ਚਿੱਠੀ ਲਿਖ ਦੇਈਂ ਕਰੀਂ — ਉਂਜ ਮੈਂ…ਜਿਸ ਵੇਲੇ ਵੀ ਮੌਕਾ ਮਿਲਿਆ… ਆ ਕੇ ਵੇਖ ਜਾਵਾਂ ਕਰਾਂਗਾ, ਤੂੰ ਆਪ ਨਾ ਓਧਰ ਆਵੀਂ…” A
ਸੁਮੇਸ਼ ਉਠ ਬੈਠਾ । ਦੋਹਾਂ ਨੇ ਇੱਕ ਦੂਸਰੇ ਵੱਲ ਵੇਖਿਆ “ਕੋਈ ਆਖ਼ਰੀ ਗੱਲ…” ਸੁਮੇਸ਼ ਨੇ ਸੋਚਿਆ “ਕੀ ਆਖਾਂ ?” ਤੇ ਫੇਰ ਉਹਨੂੰ ਇੱਕ ਗੱਲ ਚੇਤੇ ਆ ਗਈ । ਆਖਣ ਲੱਗਾ – “ਤੂੰ ਯਾਦ ਨਾਲ ਛੇਤੀ ਕਿਸੇ ਡਾਕਟਰ ਕੋਲ ਜਾਈਂ… ਹੋਰ ਬਹੁਤੇ ਦਿਨ ਹੋ ਗਏ ਤਾਂ ਮੁਸ਼ਕਲ ਹੋ ਜਾਏਗਾ,, ਪੈਸਿਆਂ ਦਾ ਫ਼ਿਕਰ ਨਾ ਕਰੀਂ । ਜਿੰਨੇ ਵੀ ਉਹ ਮੰਗੇ…’
ਸੁਮੇਸ਼ ਨੂੰ ਕਹਿਣ ਲਈ ਇਹ ਗੱਲ ਚੇਤੇ ਆ ਗਈ ਸੀ, ਪਰ ਕੰਮੀ ਨੂੰ ਕੁਝ ਨਾ ਚੇਤੇ ਆਇਆ।
ਸੁਮੇਸ਼ ਚਲਾ ਗਿਆ । ਕੰਮੀ ਨੇ ਜਾਂਦੇ ਦੀ ਪਿੱਠ ਵੇਖੀ । ਉਹਨੂੰ ਜਾਪਿਆ – “ਸੁਮੇਸ਼ ਨੇ ਉਹਨੂੰ ਸਮਝਿਆ ਨਹੀਂ ਸੀ, ਜਾਂ ਉਹਨੇ ਹੀ ਸੁਮੇਸ਼ ਨੂੰ ਨਹੀਂ ਸੀ ਸਮਝਿਆ ।…ਕੁਝ ਕਿਧਰੇ ਇਹੋ ਜਿਹਾ ਸੀ, ਜਿਹਦੀ ਸਮਝ ਕਿਸੇ ਨੂੰ ਨਹੀਂ ਸੀ ਆਈ”…ਤੇ ਕੰਮੀ ਨੂੰ ਜਾਪਿਆ – “ਸੁਮੇਸ਼, ਜਿਹਦਾ ਮੂੰਹ ਉਹਨੂੰ ਕਈਆਂ ਜਨਮਾਂ ਦਾ ਪਛਾਣਿਆ ਹੋਇਆ ਲਗਦਾ ਸੀ, – ਅੱਜ – ਅੱਜ ਉਹਦੀ ਪਿੱਠ ਨੂੰ ਉਹ ਉੱਕਾ ਨਹੀਂ ਸੀ ਪਛਾਣਦੀ ।” “ਮੇਮ ਸਾਹਬ ਖਾਣਾ…”
“ਨਹੀਂ, ਕੁਛ ਨਹੀਂ ਚਾਹੀਏ — ਹਾਂ ਕੁਛ ਕਾਗ਼ਜ਼ ਚਾਹੀਏਂ, ਮਿਲ ਜਾਏਂਗੇ ?”
ਬੈਰਾ ਆਣ ਕੇ ਹੋਟਲ ਦੇ ਲੈਟਰ ਫ਼ਾਰਮ ਤੇ ਇਕ ਪੈਨਸਿਲ ਦੇ ਗਿਆ।
“ਔਰ ਕੁਛ ?…ਚਾਏ, ਕਾਫ਼ੀ ?”
“ਚਾਏ ? ਅੱਛਾ ਚਾਏ ਲਾ ਦੋ—”
ਕੰਮੀ ਨੇ ਚਾਹ ਦਾ ਪਿਆਲਾ ਪੀਤਾ ਤੇ ਫੇਰ ਉਹ ਪੈਨਸਿਲ ਲੈ ਕੇ ਖ਼ਤ ਲਿਖਣ ਲੱਗੀ
ਖ਼ਤ ਕੰਮੀ ਦੇ ਮਨ ਵਿਚ ਸਾਰਾ ਉਘੜਿਆ ਹੋਇਆ ਸੀ ਸਤਰੋ ਸਤਰ । ਪਰ ਸੰਬੋਧਨ ? ਕੰਮੀ ਦੀ ਪੈਨਸਿਲ ਅੜ ਗਈ । ਕੰਮੀ ਨੂੰ ਚੇਤੇ ਆਇਆ, ਅੱਜ ਤੋਂ ਇੱਕ ਵਰ੍ਹਾ ਪਹਿਲਾਂ ਜਦੋਂ ਉਹ ਕਾਂਗੜੇ ਤੋਂ ਸੁਮੇਸ਼ ਨੂੰ ਖ਼ਤ ਲਿਖਦੀ ਹੁੰਦੀ ਸੀ, ਸੈਂਕੜੇ ਹਰਫ਼ ਉਹਦੀ ਕਲਮ ਦੇ ਦੁਆਲੇ ਭੀੜ ਪਾ ਦੇਂਦੇ ਸਨ, ਤੇ ਅੱਜ… ਅੱਜ ਉਹਦੀ ਪੈਨਸਿਲ ਨੂੰ ਇੱਕ ਹਰਫ਼ ਨਹੀਂ ਸੀ ਲਭਦਾ ।
“ਇਹ ਇੱਕ ਵਰ੍ਹੇ ਵਿਚ ਕੀ ਹੋ ਗਿਆ ?” ਕੰਮੀ ਨੇ ਸੋਚਿਆ ਤੇ ਫੇਰ ਆਪਣੇ ਮਨ ਨੂੰ ਥੰਮ ਲਿਆ । ਉਹਨੂੰ ਜਾਪਿਆ ਉਹਦੇ ਸਾਹਮਣੇ ਸੋਚਾਂ ਦੀ ਡੂੰਘੀ ਢਲਾਣ ਸੀ, ਜੇ ਇੱਕ ਵਾਰ ਉਹਦੇ ਮਨ ਦਾ ਪੈਰ ਤਿਲ੍ਹਕ ਗਿਆ, ਉਹ ਪਤਾ ਨਹੀਂ ਕਿਹੜੀਆਂ ਖੱਡਾਂ ਵਿਚ ਜਾ ਪਏਗੀ – ਤੇ ਉਹਨੇ ਸੋਚਾਂ ਵਾਲਾ ਰਾਹ ਛੱਡ ਕੇ ਖ਼ਤ ਵਾਲਾ ਰਾਹ ਫੜਿਆ । ਖ਼ਤ ਦੇ ਰਾਹ ਉੱਤੇ ਪਹਿਲਾ ਪੜਾਅ ਸੰਬੋਧਨ !- “ਮੇਰੇ ਸੁਮੇਸ਼ ।” ਪਿਛਲੇ ਵਰ੍ਹੇ ਸੁਮੇਸ਼ ਨੂੰ ਲਿਖੇ ਖ਼ਤਾਂ ਦੇ ਕਿੰਨੇ ਹੀ ਸੰਬੋਧਨ ਕੰਮੀ ਨੂੰ ਫੇਰ ਚੇਤੇ ਆ ਗਏ – “ਮੇਰੀ ਮੰਜ਼ਲ ! ਮੇਰੇ ਵਿਸ਼ਵਾਸ ! – ਮੇਰੇ ਈਮਾਨ !……” ਤੇ ਕੰਮੀ ਨੇ ਸਭਨਾਂ ਲਫ਼ਜ਼ਾਂ ਨੂੰ ਵੇਖ ਕੇ ਆਖਿਆ – ‘ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਦੂਸਰੇ ਦਿਨ ਫੁੱਲਾਂ ਵਾਂਗ ਮੁਰਝਾ ਜਾਓਗੇ-” ਕੰਮੀ ਨੇ ਇੱਕ ਸਾਦਾ ਜਿਹਾ ਸੰਬੋਧਨ ਸੋਚਿਆ ਤੇ ਖ਼ਤ ਲਿਖਣ ਲੱਗੀ। ਪਰ ਫੇਰ ਉਹਨੂੰ ਜਾਪਿਆ ਇਹ ਸਾਦਗੀ ਤਾਂ ਉਦੋਂ ਆਉਂਦੀ ਹੈ ਜਦੋਂ ਕੋਈ ਸਾਰੇ ਦਾ ਸਾਰਾ ਇਸ ‘ਮੇਰ’ ਵਿਚ ਭਿੱਜ ਜਾਏ । — ਉਹ ਤਾਂ ਅੱਜ ਕੰਢੇ ਉੱਤੇ ਖਲੋਤੀ ਹੋਈ ਹੈ, ਸੁੱਕੀ । — ਤੇ ਕੰਮੀ ਨੇ ਉਹ ਕਾਗ਼ਜ਼ ਪਾੜ ਦਿੱਤਾ ।
“ਚੰਗੇ ਸੁਮੇਸ਼” ਕੰਮੀ ਨੇ ਕਾਗ਼ਜ਼ ਉੱਤੇ ਲਿਖਿਆ ।
“ਨਹੀਂ ਨਹੀਂ — ਉਹ ਆਖੇਗਾ ਤੂੰ ਮੈਨੂੰ ਇਹ ਲਫਜ਼ ਆਖ ਕੇ ਸ਼ਰਮਿੰਦਿਆਂ ਕਰਨਾ ਚਾਹੁੰਨੀ ਏਂ -” ਤੇ ਕੰਮੀ ਨੇ ਉਹ ਕਾਗ਼ਜ਼ ਵੀ ਪਾੜ ਦਿੱਤਾ ।
“ਸੁਮੇਸ਼ !” ਕੰਮੀ ਨੇ ਨਵੇਂ ਕਾਗ਼ਜ਼ ਉੱਤੇ ਲਿਖਿਆ। ਤੇ ਫੇਰ ਉਹਨੂੰ ਜਾਪਿਆ ਇਹ ਲਫ਼ਜ਼ ਆਪਣੇ ਆਪ ਵਿਚ ਪੂਰਨ ਹੈ। ਅੱਜ ਇਸ ਲਫ਼ਜ਼ ਦੇ ਖੱਬੇ ਹੱਥ ਜਿਹੜਾ ਵੀ ਕੋਈ ਹੋਰ ਲਫ਼ਜ਼ ਹੋਵੇਗਾ ਉਹ ਵਾਧੂ ਹੋਵੇਗਾ। ਤੇ ਕੰਮੀ ਵਾਧੂ ਕੁਝ ਨਹੀਂ ਸੀ ਲਿਖਣਾ ਚਾਹੁੰਦੀ ।
ਕੰਮੀ ਨੇ ਖ਼ਤ ਲਿਖ ਲਿਆ । ਇੱਕ ਵਾਰ ਪੜ੍ਹਿਆ ਦੋ ਵਾਰ ਪੜ੍ਹਿਆ, ਤੇ ਫੇਰ ਸਰਹਾਣੇ ਕੋਲ ਰਖ ਕੇ ਲੰਮੀ ਪੈ ਗਈ। •
ਸਵੇਰੇ ਘੰਟੀ ਦੀ ਆਵਾਜ਼ ਨਾਲ ਕੰਮੀ ਜਾਗ ਪਈ। — ਕਮਰਾ ਪਛਾਣਿਆ ਨਾ ਜਾਏ । ਬੂਹਾ ਖੋਲ੍ਹਿਆ । ਬੈਰਾ ਸਵੇਰ ਦੀ ਚਾਹ ਲੈ ਕੇ ਆਇਆ ਸੀ ।
“ਅਜੇ ਤਾਂ ਕਲ੍ਹ ਸੁਮੇਸ਼ ਨੇ ਆਖਿਆ ਸੀ, ਕੋਈ ਲੋੜ ਹੋਵੇ ਮੈਨੂੰ ਖ਼ਤ ਲਿਖ ਦੇਈਂ, ਤੂੰ ਆਪ ਨਾ ਓਧਰ ਆਵੀਂ -” ਕੰਮੀ ਨੂੰ ਖ਼ਿਆਲ ਆਇਆ, ਤੇ ਫੇਰ ਜਿਵੇਂ ਸੁਮੇਸ਼ ਸਾਹਮਣੇ ਹੋਵੇ, ਆਖਣ ਲੱਗੀ —” ਮੈਂ ਤਾਂ ਤੇਰਾ ਕਿਹਾ ਮੰਨ ਲਵਾਂਗੀ, ‘ ਪਰ ਇਨ੍ਹਾਂ ਸੁਪਨਿਆਂ ਨੇ ਨਹੀਂ ਮੰਨਿਆਂ। ਰਾਤੀਂ ਮੈਨੂੰ ਇਹ ਤੇਰੇ ਘਰ ਲੈ ਗਏ ਸਨ -”
ਕੰਮੀ ਨੇ ਘੜੀ ਵੇਖੀ। ਸੱਤ ਵਜ ਗਏ ਸਨ । ਫੇਰ ਉਹਨੇ ਰਾਤ ਦਾ ਲਿਖਿਆ ਹੋਇਆ ਖ਼ਤ ਕਢਿਆ, ਇੱਕ ਵਾਰ ਪੜ੍ਹਿਆ ਤੇ ਲਫ਼ਾਫ਼ੇ ਵਿਚ ਪਾ ਦਿੱਤਾ ।
ਕੰਮੀ ਜਦੋਂ ਹੋਟਲ ਦਾ ਬਿਲ ਦੇਣ ਵਾਸਤੇ ਗਈ । ਮੈਨੇਜਰ ਆਖਣ ਲੱਗਾ – “ਸਾਹਬ ਤਾਂ ਕਹਿੰਦੇ ਸਨ ਤੁਸੀਂ ਬਹਤ ਦਿਨ ਰਵੋਗੇ ।”
“ਰਹਿਣਾ ਸੀ, ਪਰ ਕਲ੍ਹ ਆਉਂਦਿਆਂ ਹੀ ਤਾਰ ਮਿਲ ਗਈ ਸੀ ਮੇਰੀ ਮਾਂ ਬੀਮਾਰ ਏ -”
ਕੰਮੀ ਨੇ ਸਟੇਸ਼ਨ ਦੀ ਬੱਸ ਲਈ । ਸਾਰੇ ਬਜ਼ਾਰ ਪਛਾਣੇ ਪਛਾਣੇ “ਅਗਲਾ ਮੋੜ – ਉਸ ਤੋਂ ਅਗਲਾ ਮੋੜ ਤੇ ਫੇਰ ਬੱਸ ਉਸ ਘਰ ਅਗੋਂ ਲੰਘੇਗੀ, ਘਰ…” ਤੇ ਕੰਮੀ ਦੇ ਪੈਰਾਂ ਹੇਠਾਂ ਫੇਰ ਸੋਚਾਂ ਦੀ ਤਿਲ੍ਹਕਣ ਆ ਗਈ- “ਕੱਲ੍ਹ ਸਵੇਰੇ ਉਹ ਘਰ ਸੀ ਤੇ ਫੇਰ ਕੱਲ੍ਹ ਸ਼ਾਮ ਨੂੰ ਉਹ ਮੇਰਾ ਘਰ ਨਹੀਂ ਸੀ ਇਹ ਘਰ ਦਾ ਤੇ ਔਰਤ ਦਾ ਰਿਸ਼ਤਾ ਏਨਾ ਕੱਚਾ ਕਿਉਂ ਹੁੰਦਾ ਏ ? ਤੇ ਫੇਰ ਕੰਮੀ ਨੂੰ ਉਹ ਖ਼ਤ ਯਾਦ ਆਇਆ, ਜਿਹੜਾ ਰਾਤ ਨੂੰ ਉਹਨੇ ਸੁਮੇਸ਼ ਨੂੰ ਲਿਖਿਆ ਸੀ।
“ਬਸ ਅਗਲਾ ਮੋੜ – ਤੇ ਉਹ ਘਰ ਮੈਂ ਉਤਰ ਕੇ ਖ਼ਤ ਦੇ ਜਾਵਾਂ—” ਕੰਮੀ ਨੂੰ ਖ਼ਿਆਲ ਆਇਆ । ਤੇ ਨਾਲ ਹੀ ਸੁਮੇਸ਼ ਦਾ ਆਖਿਆ- “ਤੂੰ ਆਪ 11 ਓਧਰ ਨਾ ਆਵੀਂ -” ਕੰਮੀ ਨੇ ਘੜੀ ਵੇਖੀ – ਪੌਣੇ ਅੱਠ ।
“ਅੱਠ ਵਜੇ ਗੱਡੀ ਆਉਂਦੀ ਏ । ਸੁਮੇਸ਼ ਸਟੇਸ਼ਨ ਉੱਤੇ ਗਿਆ ਹੋਵੇਗਾ । ਮੈਂ ਇੱਕ ਮਿੰਟ ਉਹਦਾ ਆਖਾ ਮੋੜ ਲਵਾਂ ? ਆਪਣੇ ਕੱਲ੍ਹ ਰਾਤ ਦੇ ਸੁਪਨੇ ਵਾਂਗ ?– ਬਸ ਇੱਕ ਮਿੰਟ — ਬਾਹਰੋਂ ਹੀ ਲੈਟਰ ਬਕਸ ਵਿਚ ਖ਼ਤ ਪਾ ਦਿਆਂਗੀ ।” ਬਸ – ਖਲੋ ਗਈ । ਕੰਮੀ ਨੇ ਬਸ ਦੇ ਸ਼ੀਸ਼ੇ ਵਿਚੋਂ ਵੇਖਿਆ – ਸਾਹਮਣੇ ਚਹੁੰ ਮਕਾਨਾਂ ਨੂੰ ਛੱਡ ਕੇ ਅਗਲਾ ਮਕਾਨ ‘ ਤੇ ਫੇਰ ਭਾਵੇਂ ਕੰਮੀ ਨੇ ਟਿਕਟ ਸਟੇਸ਼ਨ ਦੀ ਲਈ ਹੋਈ ਸੀ, ਉਹਦੇ ਪੈਰ ਬੇਵਸੇ ਬਸ ਵਿਚੋਂ ਹੇਠਾਂ ਉਤਰ ਗਏ। 1
ਦਰਵਾਜ਼ਾ ਬੰਦ ਸੀ । ਕੰਮੀ ਨੇ ਟੋਹਿਆ, ਪਰ ਖੜਕਾਇਆ ਨਹੀਂ ।
“ਏਸੇ ਤਰ੍ਹਾਂ ਦਰਵਾਜ਼ਾ ਬੰਦ ਸੀ, ਤੇ ਮੇਰੀ ਮਾਂ ਸਾਰੀ ਰਾਤ ਦਰਵਾਜ਼ਾ ਖੜਕਾਂਦੀ ਰਹੀ ਸੀ….” ਕੰਮੀ ਦਾ ਗਲ ਭਰ ਆਇਆ। ਪਤਾ ਨਹੀਂ ਸਾਹਮਣੇ ਦਰਵਾਜ਼ੇ ਨੂੰ ਵੇਖ ਕੇ ਕਿ ਆਪਣੇ ਪਿਉ ਦੇ ਘਰ ਦਾ ਦਰਵਾਜ਼ਾ ਚੇਤੇ ਕਰਕੇ !
ਖ਼ਤ ਕੰਮੀ ਨੇ ਲਫ਼ਾਫ਼ੇ ਵਿਚ ਪਾ ਦਿੱਤਾ ਹੋਇਆ ਸੀ । ਪਰ ਉਹਨੇ ਲਫ਼ਾਫ਼ਾ ਖੋਹਲਿਆ, ਖ਼ਤ ਕੱਢਿਆ, ਤੇ ਇੱਕ ਵਾਰੀ ਫੇਰ ਪੜ੍ਹਿਆ –
ਸੁਮੇਸ਼ !
ਤੇਰਾ ਘਰ ਤੈਨੂੰ ਮੁਬਾਰਕ !
ਤੇਰੀ ਕਮਾਈ – ਤੇਰੇ ਪਿਤਾ ਦੀ ਕਮਾਈ ਮਹਿਲਾਂ ਵਾਂਗ ਸਜਿਆ ਹੋਇਆ ਤੇਰਾ ਘਰ ।
ਧਰਮ ਦੇ
ਸਮਾਜ ਦੇ
ਸ਼ੁਹਰਤ ਦੇ
ਇੱਜ਼ਤ-ਆਬਰੂ ਦੇ
ਕਿੰਨੇ ਸੋਹਣੇ ਫੁੱਲ ਨੇ ਤੇਰੇ ਫੁਲਦਾਨਾਂ ਵਿਚ ।
ਮਹਿਲਾਂ ਵਾਂਗ ਸਜਿਆ ਹੋਇਆ ਤੇਰਾ ਘਰ
ਮੇਰੀ ਮੁਹੱਬਤ –
ਰਾਹਵਾਂ ਦੀ ਧੂੜ ਵਾਂਗ ਤੇਰੇ ਪੈਰਾਂ ਉੱਤੇ ਪੈ ਗਈ ।
ਅਜ ਤੂੰ ਆਪਣੇ ਸੋਹਣੇ ਘਰ ਵਿਚ ਜਾਣ ਲਗਿਆਂ
ਇੱਕ ਪਾਏਦਾਨ ਨਾਲ ਆਪਣੇ ਪੈਰ ਪੂੰਝ ਲਵੀਂ !
ਕੰਮੀ
ਤੇ ਕੰਮੀ ਨੇ ਕਾਗਜ਼ ਨੂੰ ਤਹਿ ਕਰ ਕੇ ਉਸ ਬਦ ਦਰਵਾਜ਼ੇ ਨਾਲ ਲੱਗੇ ਹੋਏ ਨਿੱਕੇ ਜਹੇ ਲੈਟਰ ਬਕਸ ਵਿਚ ਪਾ ਦਿੱਤਾ !
ਕੰਮੀ ਦੇ ਲੱਕ ਪਈ ਹੋਈ ਚਿੱਟੀ ਸਾੜ੍ਹੀ ਇੰਜ ਥੱਕੀ ਹੋਈ ਸੀ, ਜਿਵੇਂ ਉਹਨੂੰ ਪਿਛਲੇ ਦੋ ਦਿਨਾਂ ਦਾ ਉਨੀਂਦਰਾ ਹੋਵੇ ਤੇ ਹੁਣ ਉਹਦਾ ਚੰਗੀ ਤਰ੍ਹਾਂ ਨਹਾ ਧੋ ਕੇ ਕਿਸੇ ਅਲਮਾਰੀ ਦੇ ਬਿਸਤਰੇ ਵਿਚ ਸੌਣ ਲਈ ਡਾਢਾ ਦਿਲ ਕਰਦਾ ਹੋਵੇ ।
“ਬਸ ਥੋੜਾ ਚਿਰ ਹੋਰ ” ਕੰਮੀ ਨੇ ਸਟੇਸ਼ਨ ਉੱਤੇ ਉਤਰ ਕੇ ਜਿਵੇਂ ਆਪਣੀ ਸਾੜ੍ਹੀ ਨੂੰ ਦਿਲਾਸਾ ਦਿੱਤਾ ।
“ਦੋ ਮੀਲ ਹੋਰ ?- ਤੇ ਉਹ ਵੀ ਕੱਚੀ ਡੰਡੀ ?” ਸਾੜ੍ਹੀ ਨੇ ਜਿਵੇਂ ਹਿਰਾਸ ਕੇ ਪੁੱਛਿਆ ।
ਕੰਮੀ ਮੁਸਕਰਾਈ ।
ਸੱਜੇ ਪੈਰ ਦੀ ਚੱਪਲ ਦਾ ਇੱਕ ਕਿਲ ਸਾੜ੍ਹੀ ਦੇ ਪਿੰਡੇ ਵਿਚ ਘੜੀ ਮੁੜੀ ਚੁਭਦਾ ਪਿਆ ਸੀ ਬੜੇ ਜੇਰੇ ਨਾਲ ਉਹ ਉਸ ਕਿੱਲ ਕੋਲੋਂ ਪਿੱਛਾ ਛੁਡਾਂਦੀ ਰਹੀ, ਪਰ ਕਿੱਲ ਖਹਿੜੇ ਪੈ ਗਿਆ ਸੀ- ਤੇ ਫੇਰ ਉਹ ਰੋਣਹਾਕੀ ਹੋ ਗਈ । ਤੇ ਫੇਰ ਇੱਕ ਥਾਵੇਂ ਉਹ ਸਾੜ੍ਹੀ ਬਾਲਾਂ ਵਾਂਗੂੰ ਫਿੱਸ ਪਈ । ਕੰਮੀ ਨੇ ਉਹਨੂੰ ਹੱਥ ਵਿਚ ਲਿਆ, ਪੁਚਕਾਰਿਆ ਤੇ ਅਗੇ ਤੁਰ ਪਈ ।
“ਕਮਲ ਹਾਈ ਸਕੂਲ”— ਪਿਛਲੇ ਮੀਂਹਾਂ ਨਾਲ ਦੀਵਾਰ ਉੱਤੇ ਲਿਖੇ ਅੱਖਰਾਂ ਦਾ ਰੰਗ ਦੋ ਥਾਵਾਂ ਤੋਂ ਖੁਰ ਗਿਆ ਸੀ ਉਹ ਦੋ ਨਿਸ਼ਾਨ ਇਸ ਤਰ੍ਹਾਂ ਜਾਪਦੇ ਪਏ ਸਨ ਜਿਵੇਂ ਦੀਵਾਰ ਦੀਆਂ ਅੱਖਾਂ ਵਿਚ ਦੋ ਅੱਥਰੂ ਭਰ ਆਏ ਹੋਣ।
ਕੰਮੀ ਕਿੰਨਾ ਚਿਰ ਉਨ੍ਹਾਂ ਦੋ ਅੱਥਰੂਆਂ ਨੂੰ ਵੇਖਦੀ ਰਹੀ ਤੇ ਫੇਰ ਉਹਨੇ ਸਾੜ੍ਹੀ ਦੀ ਕੰਨੀ ਨਾਲ ਆਪਣੀਆਂ ਅੱਖਾਂ ਪੂੰਝ ਲਈਆਂ ।
“ਮਾਂ !” ਕੰਮੀ ਨੇ ਬੂਹਾ ਖੜਕਾਇਆ ।
ਕੰਮੀ ਦੀ ਆਵਾਜ਼ ਹੌਲੀ ਸੀ, ਪਰ ਉਹ ਸਾਰੀ ਕੰਧ ਨੂੰ ਚੀਰ ਗਈ, ਮਾਂ ਨੇ ਇੱਕ ਭਉਜਲੀ ਵਿਚ ਬੂਹਾ ਖੋਹਲਿਆ ।
“ਕੰਮੀ ਤੂੰ ?” ਮਾਂ ਨੇ ਬਾਹਵਾਂ ਉਲਾਰੀਆਂ ।
“ਹਾਂ ਮਾਂ ।” ਕੰਮੀ ਨੇ ਆਪਣਾ ਆਪ ਉਨ੍ਹਾਂ ਬਾਹਵਾਂ ਦੇ ਹਵਾਲੇ ਕਰ ਦਿੱਤਾ ।
“ਇੰਜ ਅਚਨਚੇਤੀ ?”
“ਤੇਰੇ ਦਰਵਾਜ਼ੇ ਦਾ ਕਸੂਰ ।”
“ਮੇਰੇ ਦਰਵਾਜ਼ੇ ਦਾ ?”
“ਇਹ ਮੇਰੇ ਲਈ ਹਮੇਸ਼ਾ ਖੁਲ੍ਹ ਪੈਂਦਾ ਏ ।”
“ਇਹ ਤਾਂ ਤੇਰਾ ਦਰਵਾਜ਼ਾ ਏ ਕੰਮੀ ! ਤੇਰੇ ਮਨ ਦਾ ਦਰਵਾਜ਼ਾ ।”
“ਹਾਂ ਮਾਂ, ਸਿਰਫ਼ ਇਹੀ ਦਰਵਾਜ਼ਾ ਖੁੱਲ੍ਹਾ ਏ, ਮੇਰੇ ਮਨ ਦਾ ਦਰਵਾਜ਼ਾ ।
ਸੁਮੇਸ਼ ਦਾ ਦਰਵਾਜ਼ਾ ਬੰਦ ਹੋ ਗਿਆ । ਹੋਰ ਸਾਰੇ ਦਰਵਾਜ਼ੇ ਬੰਦ ਹੋ ਗਏ ।”
ਅੱਗੋਂ ਮਾਂ ਨੇ ਹੋਰ ਕੁਝ ਨਾ ਪੁੱਛਿਆ, ਕੰਮੀ ਨੇ ਹੋਰ ਕੁਝ ਨਾ ਦੱਸਿਆ। ਬਾਹਵਾਂ ਦੀ ਘੁੱਟ ਪੀਡੀ ਹੋ ਗਈ। ਕੰਮੀ ਨੇ ਆਪਣਾ ਭਰਿਆ ਹੋਇਆ ਦਿਲ ਮਾਂ ਦੇ ਸੱਖਣੇ ਦਿਲ ਵਿਚ ਲੱਦ ਦਿੱਤਾ ।
ਕੰਮੀ ਨੇ ਮਾਂ ਦੇ ਸਾਹਮਣੇ ਬੈਠ ਕੇ ਚਾਹ ਪੀਤੀ, ਤੇ ਮਾਂ ਨੇ ਕੰਮੀ ਤੋਂ ਉਹਲੇ ਹੋ ਕੇ ਆਪਣੇ ਅੱਥਰੂ ਪੀ ਲਏ ।
“ਤੇਰਾ ਸਾਮਾਨ ? ਇੰਜ ਖ਼ਾਲੀ ਹੱਥੀਂ ?” ਇੱਕ ਵਾਰ ਮਾਂ ਨੇ ਪੁੱਛਿਆ ।
“ਨਹੀਂ ਮਾਂ ! ਖ਼ਾਲੀ ਹੱਥੀਂ ਨਹੀਂ ਆਈ। ਜੁ ਛੱਡ ਨਹੀਂ ਸਾਂ ਸਕਦੀ ਉਹ ਨਾਲ ਲੈ ਆਈ ਹਾਂ ।” ਕੰਮੀ ਮੁਸਕਰਾ ਪਈ ।
ਮਾਂ ਨੇ ਇੱਕ ਵਾਰ ਗਹੁ ਨਾਲ ਕੰਮੀ ਦੇ ਜਿਸਮ ਵੱਲ ਤੱਕਿਆ ।
“ਹਾਂ ਮਾਂ !” ਤੇ ਫੇਰ ਕੁਝ ਚਿਰ ਚੁੱਪ ਕਰਕੇ ਕੰਮੀ ਕਹਿਣ ਲੱਗੀ, “ਔਰਤ ਦੀ ਕੁੱਖ ਕਦੇ ਬਾਂਝ ਨਹੀਂ ਹੋਵੇਗੀ ਮਾਂ ! ਜੇ ਔਰਤ ਦੀ ਕੁੱਖ ਬਾਂਝ ਹੋ ਗਈ ਤਾਂ ਇਹ ਜ਼ਿੰਦਗੀ ਦੇ ਹਾਦਸੇ ਕਿਹਦੇ ਨਾਲ ਖੇਡਣਗੇ ?”
Credit – ਅੰਮ੍ਰਿਤਾ ਪ੍ਰੀਤਮ