ਬਾਬਾ ਸ੍ਰੀ ਚੰਦ ਜੀ ਸਾਹਿਬ ਅਤੇ ਉਦਾਸੀਨ ਸੰਪ੍ਰਦਾਇ | Baba Sri Chand Ji

ਮੁੱਖ ਮੰਤਵ

Contents hide
2 ਦੂਜਾ ਭਾਗ ਭਾਈ ਬਾਲਾ ਜੀ ਨੂੰ ਖੁਸ਼ੀਆਂ ਤੇ ਛੁੱਟੀਆਂ
3 ਗੁਰੂ ਨਾਨਕ ਜੀ ਦੇ ਪਿਛੋਂ ਦੀ ਰਹੁ ਰੀਤੀ ਭਾਗ ਤੀਜਾ
4 ਟਿੱਕਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਦੀ ਭੇਟਾ ਜਾਂ ਉਦਾਸੀਨ ਸੰਪ੍ਰਦਾਏ ਚਾਲੂ

ਸਭ ਤੋਂ ਪਹਿਲੀ ‘ਰਾਜਾ ਜੋਗੀ” ਪੁਸਤਕ ਦੀ ਤਿਆਰੀ ਵਿਚ ਮੇਰੇ ਕਈ ਸਾਲ ਖਰਚ ਹੋਏ। ਇਸ ਖੋਜ ਅੰਦਰ ਬੇਦੀ ਬੰਸ ਘਰਾਣਿਆਂ ਵਿਚੋਂ ਕੁਝ ਐਸੀਆਂ ਲਿਖਤੀ ਪੁਸਤਕਾਂ ਤੇ ਸੰਚੀਆਂ ਮਿਲੀਆਂ ਜਿਨ੍ਹਾਂ ਦੇ ਵਾਚਨ ਨਾਲ ”ਗੁਰੂ ਨਾਨਕ ਸਾਹਿਬ” ਦਾ ਘਰੋਗੀ ਜੀਵਨ (ਸਮੇਤ ਗੁਰੂ ਜੀ ਦੀ ਧਰਮ ਪਤਨੀ ਜਗਤ ਮਾਤ ਸੁਲੱਖਣੀ ਜੀ) ਅਤੇ ਦੋਹਾਂ ਸਾਹਿਬਜ਼ਾਦਿਆਂ ਦੇ ਬਹੁਤੇ ਹਾਲ ਸਾਹਮਣੇ ਆਏ। ਖਾਸ ਕਰ ਕੇ ਗੁਰੂ ਨਾਨਕ ਸਾਹਿਬ ਦੇ ਵਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ (ਜੋ ੧੪੯ ਸਾਲ ਦੇ ਹੋਏ) ਇਨ੍ਹਾਂ ਦੇ ਕਈ ਐਸੇ ਹਾਲ ਪੜ੍ਹੇ ਜੋ ਸਿਖ ਇਤਿਹਾਸ ਵਿਚ ਇਸ ਥੀਂ ਪਹਿਲੇ ਕਿਤੇ ਨਹੀਂ ਲਿਖੇ ਪੜ੍ਹੇ ਸਨ। ਮੇਰੀ ਖਾਹਸ਼ ਹੋਰ ਵਧ ਗਈ ਤੇ ਵਧੇਰੇ ਜਾਣਨ ਲਈ ਉਨ੍ਹਾਂ ਦੀ ਉਦਾਸੀ ਸੰਪ੍ਰਦਾਇ ਦੇ ਕਈ ਲੇਖਕਾਂ ਦੇ ਲਿਖੇ ਨਵੇਂ ਤੇ ਪੁਰਾਣੇ ਪੁਸਤਕ ਵੀ ਪੜ੍ਹੋ।
ਹੁਣ ਦੋਹਾਂ ਪਾਸਿਆਂ ਦੇ ਲਿਖਾਰੀਆਂ ਦੀਆਂ ਲਿਖਤਾਂ ਮੇਰੇ ਸਾਹਮਣੇ ਸਨ, ਮਹਿਸੂਸ ਹੋਇਆ ਕਿ ਸਿਖਾਂ ਅਤੇ ਉਦਾਸੀ ਲਿਖਾਰੀਆਂ ਜਾਂ ਪੰਜਾਬ ਦੇ ਦੂਜੇ ਕਈ ਇਤਿਹਾਸਕਾਰਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਮਹਾਨ ਵਿਅਕਤੀ ਅਤੇ ਮਤ ਸਿਧਾਤਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਇਆ। ਫੇਰ ਜੋ ਕੁਝ ਜਾਣਿਆ ਹੈ ਉਹ ਵੀ ਆਪਣੇ ਆਪਣੇ ਵਿਚਾਰਾਂ ਵਿਚ ਰੰਗ ਕੇ ਲਿਖਿਆ ਹੈ ਜਿਸ ਤੇ ਬਾਬਾ ਸ੍ਰੀ ਚੰਦ ਦਾ ਸਹੀ ਇਤਿਹਾਸ ਦੇਸ਼-ਵਾਸੀਆਂ ਦੇ ਸਾਹਮਣੇ ਨਹੀਂ ਆ ਸਕਿਆ, ਜੋ ਹਿੰਦੂ ਸਿਖ ਏਕਤਾ ਵਾਸਤੇ ਬੜਾ ਲਾਭਕਾਰੀ ਤੇ ਆਵਣਾ ਜ਼ਰੂਰੀ ਸੀ।
ਮਿਸਾਲ ਦੇ ਤੌਰ ਤੇ ‘ਪ੍ਰੋਫੈਸਰ ਵਿਸ਼ਨ ਦਾਸ’ ਐਮ.ਏ.ਨੇ ਆਪਣੀ ਉਰਦੂ ਛਾਪੀ ‘ਤਵਾਰੀਖ ਪੰਜਾਬ’ ਦੇ ਸਫਾ ੯੯ ਉਤੇ ਲਿਖਿਆ ਹੈ ਕਿ ‘ਉਦਾਸੀ ਲੋਕ ਬੀ ਉਸੀ ਤਰ੍ਹਾਂ ਗੁਰੂ ਨਾਨਕ ਸਾਹਿਬ ਕੀ ਤਾਲੀਮ ਕੇ ਮਾਨਤੇ ਥੇ ਜੈਸੇ ਸਿਖ ਲੋਗ ! ਮਗਰ ਇਨਕੇ ਮਤ ਮੈ ਘਰ ਬਾਰ ਕੋ ਛੋੜਨਾਂ ਜ਼ਰੂਰੀ ਥਾ।’
ਪ੍ਰੋਫੈਸਰ ਜੀ ਨੇ ਪਹਿਲੀ ਗੱਲ ਤਾਂ ਠੀਕ ਦੱਸੀ ਹੈ ਕਿ ਉਦਾਸੀ ਲੋਕ ਵੀ ਗੁਰੂ ਜੀ ਦੀ ਤਾਲੀਮ (ਸਿਖਿਆ) ਨੂੰ ਉਸੀ ਤਰ੍ਹਾਂ ਮੰਨਦੇ ਸਨ ਜੈਸੇ ਸਿਖ ਲੋਕ। ਪਰ ਦੂਜੀ ਗੱਲ ਗ਼ਲਤ ਲਿਖ ਗਏ ਹਨ ਕਿ ਉਦਾਸੀ ਮਤ ਵਿਚ ਘਰ ਥਾਰ ਛੋੜਨਾ ਜ਼ਰੂਰੀ ਹੈ। ਐਸਾ ਲਿਖ ਕੇ ਉਨ੍ਹਾਂ ਨੇ ਉਦਾਸੀ ਮਤ ਸਿਧਾਂਤਾਂ ਵਲੋਂ ਆਪਣੀ ਨਾ ਵਾਕਫੀ ਦਾ ਸਬੂਤ ਦਿਤਾ ਹੈ। ਹਾਲਾਂਕਿ ਉਦਾਸੀ 6 ਮਤ ਨੇਤਾ ਬਾਬਾ ਸ੍ਰੀ ਚੰਦ ਜੀ ਆਪ ਬਾਲ-ਜਤੀ ਹੁੰਦੇ ਹੋਏ ਵੀ ਆਪਣਾ ਜਾ-ਨਸ਼ੀਨ ‘ਸ੍ਰੀ ਬਾਬਾ ਗੁਰਦਿੱਤਾ ਜੀ’ ਗ੍ਰਹਿਸਥੀ ਨੂੰ ਬਣਾਇਆ ਸੀ।
ਪ੍ਰੋਫੈਸਰ ਵਿਸ਼ਨ ਦਾਸ ਆਪਣੀ ਇਸੇ ‘ਤਵਾਰੀਖ ਪੰਜਾਬ’ ਵਿਚ ਅਗੇ ਜਾਕੇ ਇਕ ਹੋਰ ਗੱਲ ਵੀ ਗ਼ਲਤ ਲਿਖਦੇ ਹਨ, ਕਿ ‘ਗੁਰੂ ਅੰਗਦ ਦੇਵ ਉਦਾਸੀ ਮਤ ਕੇ ਸਿਖ ਧਰਮ ਕੇ ਲੀਏ ਏਕ ਖਤਰਾ ਸਮਝਤੇ ਥੇ। ਇਸ ਲਈ ਕਿ ਘਰ ਬਾਰ ਕੇ ਤਰਕ ਕਰ ਦੇਣੇ ਵਾਲਾ ਆਦਮੀ ਕਬੀ ਸੱਚਾ ਸਿਖ ਨਹੀਂ ਬਨ ਸਕਤਾ।’
ਇਹ ਗੱਲ ਵੀ ਪ੍ਰੋਫੈਸਰ ਜੀ ਨੇ ਕੋਲੋਂ ਹੀ ਲਿਖ ਕੇ- ਗੁਰੂ ਅੰਗਦ ਸਾਹਿਬ ਦੀ ਜ਼ੁਬਾਨੀ ਦਾ ਐਲਾਨ ਦਸਿਆ, ਤੇ ਦੋਹੀਂ ਪਾਸੀਂ ਭਾਰੀ ਗ਼ਲਤ ਫਹਿਮੀ ਅਤੇ ਨਫ਼ਰਤ ਵਧਾਣ ਦੀ ਕੋਸ਼ਿਸ਼ ਕੀਤੀ ਹੈ। ਸ਼ੁਰੂ ਬੀ ਹੁਣ ਤੀਕ ਗੁਰੂ-ਘਰ ਦਾ ਇਹੀ ‘ਮਤ ਸਿਧਾਂਤ’ ਰਿਹਾ ਕਿ ਆਪਣੀ ਮਨ-ਮਰਜ਼ੀ ਮੁਤਾਬਿਕ ਕੋਈ ਤਿਆਗੀ ਜਾਂ ਗ੍ਰਹਿਸਥੀ ਹੋ ਕੇ ਜੈਸਾ ਚਾਹੇ ਜੀਵਨ ਬਿਤਾਏ। ਪਰ ਪਖੰਡ ਨੂੰ ਛੱਡ ਕੇ ‘ਕਰਤਾਰ’ ਦੀ ਸੱਚੇ ਦਿਲੋਂ ਬੰਦਗੀ ਕਰਦਾ ਨੇਕ ‘ਦਿਲ ਖੁਦਾਈ ਬੰਦਾ’ ਬਣ ਕੇ ਰਹੇ! ਇਸੇ ਅਸੂਲ ਨੂੰ ਅਪਣਾਂਦੇ ਹੋਇਆਂ ਆਪ ਸਾਰੇ ਸਤਿਗੁਰੂ ਅਤੇ ਉਨ੍ਹਾਂ ਦੇ ਬੇਸ਼ੁਮਾਰ ਸਿਖ ਗ੍ਰਹਿਸਥੀ ਅਤੇ ਤਿਆਗੀ ਵੀ ਹੋਏ। ਜੋ ਹੁਣ ਵੀ ਹਨ ਤੇ ਸਦਾ ਰਹਿਣਗੇ।
ਇਸੇ ਤਰ੍ਹਾਂ ਸਿਖ ਲਿਖਾਰੀਆਂ ਨੇ ਜਨਮ ਸਾਖੀ ਵਿਚ ਲਿਖੀਆਂ ਕੁਝ ਖੇਪਕ ਲਿਖਤਾਂ ਦੇ ਅਧਾਰ ਤੇ ਇਹੀ ਮੰਨ ਰਖਿਆ ਹੈ ਕਿ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਜੀ ਵਲੋਂ ਕੁਝ ਹੁਕਮ ਅਦੂਲੀਆਂ ਦੇ ਕਾਰਣ ਇਨ੍ਹਾਂ ਨੂੰ ਗੱਦੀ ਨਹੀਂ ਮਿਲੀ। ਹੋਰ ਕੁਝ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਐਸਾ ਹੋਣ ਦਾ ਅਸਲ ਕਾਰਣ ਕੀ ਸੀ? ਤੇ ਆਪਣੇ ਗੁਰੂ ਨਾਨਕ ਪਿਤਾ ਦੀ ਪਵਿਤ੍ਰ ਜ਼ਿੰਦਗੀ ਦਾ ਉਨ੍ਹਾਂ ਦੇ ਸਾਹਿਬਜ਼ਾਦਿਆਂ ਉਤੇ ਹੋਰ ਵੀ ਕੋਈ ਪ੍ਰਭਾਉ ਪਿਆ ਸੀ ਕਿ ਨਹੀਂ? ਅਤੇ ਗੁਰੂ ਪਿਤਾ ਨੇ ਆਪਣੇ ਸਪੁਤ੍ਰਾਂ ਉਤੇ ਅੰਤਮ ਸਵਾਸਾਂ ਤੀਕ ਜੋ ਕੁਝ ਬਖਸ਼ੀਸ਼ਾਂ ਕੀਤੀਆਂ ਸਨ, ਉਹ ਵੀ ਕਿਤਨੀਆਂ ਮਹਾਨ ਸਨ?
:
ਉਧਰ ਉਦਾਸੀ ਸੰਤਾਂ ਦੇ ਕੁਝ ਲਿਖਾਰੀਆਂ ਨੇ (ਜੋ ਬਾਬਾ ਸ੍ਰੀ ਚੰਦ ਜੀ ਨੂੰ ਆਪਣਾ ਪੂਜਯ ਗੁਰੂ ਮੰਨਦੇ ਹਨ) ਇਨ੍ਹਾਂ ਵਿਰੁਧ ਜਨਮ ਸਾਖੀ ਵਿਚ ਲਿਖੀਆਂ ਕੁਝ ਸਾਖੀਆਂ ਦੀ ਨਿਖੇਧੀ ਵਜੋਂ ਆਪਣੇ ਇਸ਼ਟ ਗੁਰੂ ਦੀ ਵਡਿਆਈ ਦਸਦੇ ਹੋਇਆਂ, ਗੁਰੂ ਅੰਗਦ ਸਾਹਿਬ ਉਤੇ ਵੀ ਇਕ ਅਯੋਗ ਦੂਸ਼ਣ ਥੋਪਿਆ ਅਤੇ ਬਾਬਾ ਸ੍ਰੀ ਚੰਦ ਵਲੋਂ ਇਨ੍ਹਾਂ ਨੂੰ ਸਰਾਪ ਹੋਇਆ ਲਿਖ ਕੇ, ਆਪਣੀ ਇਤਿਹਾਸਕ ਬੇ-ਸਮਝੀ ਦਾ ਸਬੂਤ ਦਿਤਾ ਹੈ। ਜੋ ਸਾਰੇ ਹਾਲ ਨਿਰਣੇ ਨਾਲ ਇਸ ਪੁਸਤਕ ਦੇ, ‘ਭਾਗ ਦੂਜੇ’ ਵਿਚ ਪਾਠਕ ਪੜ੍ਹਨਗੇ ਅਤੇ ਨਿਸ਼ਚਾ ਕਰਨਗੇ ਕਿ ਇਹ ਗੱਲਾਂ ਵੀ ਮਨ ਘੜਤ ਅਤੇ ਬਾਬਾ ਸ੍ਰੀ ਚੰਦ ਜੀ ਦੇ ਆਪਣੇ ਵਿਚਾਰਾਂ ਜਾਂ ਮਹਾਨਤਾ ਦੇ ਵੀ ਵਿਰੁੱਧ ਹਨ।
ਹਾਲਾਂਕਿ ਜੈਸੇ ਗੁਰੂ ਅੰਗਦ ਸਾਹਿਬ ਦੇ ਦਿਲ ਵਿਚ ਗੁਰੂ ਸਾਹਿਬਜ਼ਾਦਿਆਂ ਦਾ ਪੂਰਾ ੨ ਸਤਿਕਾਰ ਸੀ। ਤੈਸੇ ਹੀ ਬਾਬਾ ਸ੍ਰੀ ਚੰਦ ਵੀ ਇਨ੍ਹਾਂ ਨੂੰ ਆਪਣੇ ਗੁਰੂ-ਪਿਤਾ ਦਾ ਜਾ-ਨਸ਼ੀਨ ਬ੍ਰਹਮ ਦ੍ਰਿਸ਼ਟੀ ਨਾਲ ਆਪਣਾ ‘ਆਤਮ ਸਰੂਪ’ ਹੀ ਜਾਣਦੇ ਅਤੇ ‘ਸਰੂਪ ਜੀ’ ਨਾਮ ਨਾਲ ਬੁਲਾਂਦੇ ਸਨ। ਇਹ ਹਾਲ ਅਗੇ ਦੂਜੇ ਭਾਗ ਵਿਚ ਪਾਠਕ ਪੜ੍ਹਨਗੇ। ਕੁਝ ਇਸ ਗੱਲ ਨੂੰ ਪ੍ਰੋਫੈਸਰ ਵਿਸ਼ਨ ਦਾਸ ਵੀ ਮੰਨਦੇ ਅਤੇ ਆਪਣੇ, ਤਵਾਰੀਖ ਪੰਜਾਬ’ ਦੇ ਸਫਾ ੧੦੫ ਉਤੇ ਇਉਂ ਲਿਖਦੇ ਹਨ।
”ਉਦਾਸੀ ਫਿਰਕਾ ਕੇ ਨੇਤਾ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅੰਗਦ ਦੇਵ ਕੇ ਗੁਰੂ ਮਾਨ ਲੀਆ ਥਾ। ਇਸ ਕੀ ਵਜ੍ਹਾ ਯੇਹ ਥੀ ਕਿ ਗੁਰੂ ਨਾਨਕ ਨੇ ਜੋ ਉਨ ਕੇ ਪਿਤਾ ਥੇ, ਔਰ ਜਿਨਕਾ ਵਹੁ ਬਹੁਤ ਏਹਤਰਾਮ ਕਰਤੇ ਥੇ ਗੁਰੂ ਅੰਗਦ ਕੋ ਗੱਦੀ ਪਰ ਬਿਠਾਇਆ ਥਾ।”
ਐਸੀ ਹਾਲਤ ਵਿਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਸਾਹਿਬਜ਼ਾਦਿਆਂ ਬਾਬਤ ਨਿਯੂਨਤਾ ਸੂਚਕ ਜਾਂ ਨਿਖੇਧੀ ਵਜੋਂ ਕੁਝ ਲਿਖਣਾ ਤਾਂ ਦੂਰ ਰਿਹਾ, ਮੇਰੇ ਵਿਚਾਰ ਵਿਚ ਕਿਸੇ ਦੇ ਮਨ ਅੰਦਰ ਐਸਾ ਫੁਰਨਾ ਹੋਣਾ ਹੀ ਭਾਰੀ ਪਾਪ ਹੈ। ਪਰ ਇਨ੍ਹਾਂ ਗੂਹੜ ਗੱਲਾਂ ਵਲ ਧਿਆਨ ਦਿਤੇ ਬਿਨਾਂ ਹੀ ਦੋਹਾਂ ਧਿਰਾਂ ਦੇ ਲਿਖਾਰੀਆਂ ਨੇ ਜੋ ਕੁਝ ਲਿਖਿਆ ਮੈਨੂੰ ਆਯੋਗ ਭਾਸਿਆ। ਤਦੇ ਉਕਤ ਤਰ੍ਹਾਂ ਦੀਆਂ ਭੁਲੇਖੇ ਭਰੀਆਂ ਲਿਖਤਾਂ ਦਾ ਵਿਚਾਰ ਭਰਿਆ ਨਿਰਣਾ ਲਿਖ ਦੱਸਣਾ ਜ਼ਰੂਰੀ ਜਾਣਿਆ ਕਿ ਸੱਚ ਕੀ ਹੈ?
ਫੇਰ ਇਸ! ਵੀਹਵੀਂ ਸਦੀ ਅੰਦਰ, ਸੰਨ ੧੯੨੦-੨੧ ਦੀ ਗੁਰਦਵਾਰਾ ਸੁਧਾਰ ਲਹਿਰ ਵੇਲੇ ਜਦੋਂ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਕਈ ਗੁਰਦਵਾਰਿਆਂ ਦਾ ਪ੍ਰਬੰਧ ਉਦਾਸੀ ਸੰਤਾਂ ਪਾਸੋਂ ਨਿਕਲ ਕੇ ‘ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ’ ਹੱਥ ਆਇਆ ਤਾਂ ਇਹ ਗੱਲ ਵੀ ਇਨ੍ਹਾਂ ਲਈ ਬਹੁਤ ਦੁਖਦਾਈ ਸੀ, ਤੇ ਅਗੇ ਨੂੰ ਬਚਣ ਲਈ ਆਪਣੀ ਨਵੀਂ ਲਿਖਤਾਂ ਅੰਦਰ ਕੁਝ ਉਦਾਸੀ ਲੇਖਕਾਂ ਨੇ “ਬਾਬਾ ਸ੍ਰੀ ਚੰਦ ਸਾਹਿਬ” ਦੇ ਜੀਵਨ ਸਮਾਚਾਰਾਂ ਨੂੰ ਐਸੇ ਰੰਗ ਵਿਚ ਲਿਖਿਆ ਕਿ ਜਿਸ ਤੋਂ ਸਾਬਤ ਹੋਵੇ ਜੋ ਸਿਖਾਂ ਅਤੇ ਉਦਾਸੀਆਂ ਦਾ ਆਪੋ ਵਿੱਚ ਕੋਈ ਖਾਸ ਸੰਬੰਧ ਨਹੀਂ ਹੈ ਸਿਵਾਇ ਏਸ ਗੱਲ ਦੇ ਕਿਹਾ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਜ਼ਰੂਰ ਸਨ ਪਰ ਚੇਲੇ ਕਿਸੇ ਹੋਰ ਦੇ ਸਨ। ਹਾਲਾਂਕਿ ਉਦਾਸੀਆਂ ਦੀਆਂ ਆਪਣੀਆਂ ਹੀ ਪੁਰਾਤਨ ਲਿਖਤਾਂ ਗਵਾਹ ਹਨ ਜਿਨ੍ਹਾਂ ਦਾ ਸਬੂਤ ਅਗੇ ਪਾਠਕਾਂ ਨੂੰ 7 ਮਿਲੇਗਾ ਕਿ ਬਾਬਾ ਸ੍ਰੀ ਚੰਦ ਜੀ ! ਚੇਲੇ ਵੀ ਆਪਣੇ ਗੁਰੂ ਨਾਨਕ ਪਿਤਾ ਦੇ ਹੀ ਸਨ, ਤੇ ਇਸੇ ਰਿਸ਼ਤੇ ਸਿਖ ਅਤੇ ਉਦਾਸੀ ਸਦੀਆਂ ਥੀਂ ਸੱਕੇ ਭਾਈ-ਭਾਈ ਤੇ ਇਕ ਦੂਜੇ ਦੇ ਸਹਾਇਕ ਸਾਬਤ ਹੁੰਦੇ ਆਏ ਹਨ।
ਇਨ੍ਹਾਂ ਉਕਤ ਤਰ੍ਹਾਂ ਦੀਆਂ ਭੁਲੇਖੇ ਭਰੀਆਂ ਲਿਖਤਾਂ ਦਾ ਦੋਹੀਂ ਪਾਸੀਂ ਬਹੁਤ ਬੁਰਾ ਅਸਰ ਹੋਇਆਸ਼। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹੁਣ ਦੀਆਂ ਸਿਖ ਸੰਤਾਨਾਂ ਅਤੇ ਨਵੇਂ ਬਣੇ ਉਦਾਸੀ ਸੰਤਾਂ ਨੂੰ “ਸਿਖਾਂ ਅਤੇ ਉਦਾਸੀਆਂ” ਦੇ ਮੁਢਲੇ ਰਿਸ਼ਤੇ ਦਾ ਕੋਈ ਗਿਆਨ ਨਹੀਂ ਰਿਹਾ। ਜਿਸ ਤੇ ਦੋਹਾਂ ਧਿਰਾਂ ਵਿਚੋਂ ਸੱਚਾ ਸੁੱਚਾ ਪਿਆਰ ਅਤੇ ਸਾਂਝੇ ਬਲ ਨਾਲ ਗੁਰੂ ਨਾਨਕ ਜੀ ਦੇ “ਅਦਰਸ਼ਕ ਧਰਮ ਪ੍ਰਚਾਰ” ਜਾਤੀ ਸੁਧਾਰ ਤੇ ਹਿੰਦੂ ਸਿਖ ਏਕਤਾ ਦਾ ਕੰਮ ਢਿੱਲਾ ਪੈ ਗਿਆ। ਜਿਸ ਨੂੰ ਕਿ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਗੁਰੂ-ਪਿਤਾ ਦੇ ਪੂਰਨਿਆਂ ਤੇ ਚਲ ਕੇ ਸਾਰੀ ਉਮਰ ਆਪਣੇ ਜੀਵਨ ਦਾ ਨਿਸ਼ਾਨਾ ਬਣਾਏ ਰਖਿਆ ਸੀ।
ਬਸ! ਐਸੇ ਬਾਬਾ ਸ੍ਰੀ ਚੰਦ ਜੀ ਦੀ ਮਹਾਨ ਵਿਅਕਤੀ ਦਾ ਸਹੀ ਰੂਪ ਦਾ ਸਾਰਿਆਂ ਨੂੰ ਗਿਆਨ ਕਰਾਣਾ ਤੇ ਦੋ-ਤਰਫ਼ੀ ਪੈ ਚੁਕੇ ਭੁਲੇਖਿਆਂ ਨੂੰ ਦੂਰ ਕਰਨਾ ਹੀ ਇਸ ਪੁਸਤਕ ਦੇ ਲਿਖਣ ਦਾ ‘ਮੁੱਖ ਮੰਤਵ’ ਹੈ। ਜਿਸ ਤੇ ਭਾਰਤ ਵਾਸੀਆਂ ਨੂੰ ਪਤਾ ਲਗ ਜਾਏ ਕਿ ਆਪਣੇ ਗੁਰੂ ਨਾਨਕ ਪਿਤਾ ਦੀ ਪਵਿਤਰ ਜ਼ਿੰਦਗੀ ਦੇ ਅਸਰ ਨਾਲ ਦੇਸ਼ ਸੇਵਾ (ਜਾਤੀ ਸੁਧਾਰ) ਜਾਂ ‘ਸਤਿਨਾਮ ਮੰਤ੍ਰ ਜਪਣ ਜਪਾਣ’ ਦੇ ਨਾਲ ੨ ਗੁਰੂ ਪਿਤਾ ਦੇ ਧਰਮ ਸਿਧਾਂਤਾਂ ਨੂੰ ਪ੍ਰਚਾਰਨ ਦਾ ਬਾਬਾ ਸ੍ਰੀ ਚੰਦ ਜੀ ਨੇ ਕਿਤਨਾ ਕੁਝ ਪੁਰਸ਼ਾਰਥ ਕੀਤਾ ਸੀ?

ਗੁਰੂ ਨਾਨਕ ਸਾਹਿਬ ਦੇ ਧਰਮ ਸਿਧਾਂਤ

ਉਹ ਸਾਰੀ ਦੁਨੀਆ ਦੇ ਬੰਦਿਆਂ ਨੂੰ ਰੱਬ ਦੇ ਭੇਜੇ ਆਏ ਪੁੱਤਰ ਅਤੇ ਆਪੋ ਵਿਚ ਭਾਈ-ਭਾਈ ਜਾਣਦੇ ਸਨ। ਗੁਰੂ ਜੀ ਨੂੰ ਜਨਮ ਤੋਂ ਹੀ ਅਨੁਭਵ ਪ੍ਰਕਾਸ਼ ਜਾਂ ਸਰਬ ਦਾ ਗਿਆਨ ਸੀ। ਉਨ੍ਹਾਂ ਨੇ ਸਾਰੀ ਦੁਨੀਆ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਦੁੱਖਾਂ ਕਲੇਸ਼ਾਂ ਅੰਦਰ ਜਲਦੇ ਭੁੱਜਦੇ ਵੇਖ ਲਿਆ ਸੀ। ਆਪ ਜੀ ਸਹਿ ਨਾ ਸਕੇ, ਤੇ ਉਪਰਾਮ ਚਿੱਤ ਹੋ ਘਰ ਬਾਰ ਦਾ ਤਿਆਗ ਕਰ ਫਕੀਰਾਨਾਂ ਵੇਸ ਵਿਚ-ਦੁੱਖੀ ਜਨਤਾ ਦੇ ਮਨਾਂ ਨੂੰ ਸ਼ਾਂਤੀ ਦੇਣ ਵਾਸਤੇ ਦੇਸ਼ ਯਾਤਰਾ ਨੂੰ ਚਾਲੇ ਪਾਏ ਸਨ।
“ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿੱਸ ਆਈ। ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੋਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜ੍ਹਿਆ ਸੋਧਨ ਧਰਿਤ ਲੁਕਾਈ। 8 (ਭਾਈ ਗੁਰਦਾਸ ਜੀ ਵਾਰ ੧)
ਗੁਰੂ ਜੀ ਨੇ ਧਰਤੀ ਦਾ ਰਟਨ ਕਰ ਕੇ ਆਪਣੀ ਸ੍ਰੀ ਮੁੱਖ ਬਾਣੀ ਰਾਹੀਂ ਭੁੱਲੇ · ਭਟਕਿਆਂ ਨੂੰ ਜੋ ਜੋ ਉਪਦੇਸ਼ (ਸਿਖਿਆ) ਸੁਣਾ ਕੇ ਸੁਖੀ ਜੀਵਨ ਬਿਤਾਣ ਦਾ ਰਾਹ ਦਸਿਆ ਸੀ। ਉਹਦਾ ਸਾਰ ਅੰਸ ਭਾਵ ਇਹ ਹੈ ਕਿ ਸਾਰੀ ਦੁਨੀਆ ਦੇ ਬੰਦੇ ਰੱਬ ਨਿਰੰਕਾਰ ਦੇ ਭੇਜੇ ਆਏ ਤੇ ਇਕੋ ਪਿਤਾ ਦੇ ਪੁੱਤਰ ਅਤੇ ਆਪੇ ਵਿਚ ਭਾਈ-ਭਾਈ ਹਨ। ਉਸੇ ਰੱਬ ਦੀ ਦਿੱਤੀ ਬੁੱਧੀ ਅਨੁਸਾਰ ਹੀ ਨਿੱਕੇ ਮੋਟੇ ਕੰਮ ਕਾਜ ਕਰਦੇ ਤੇ ਇਸੇ ਆਧਾਰ ਤੇ ਇਨ੍ਹਾਂ ਦੀਆਂ ਜਾਤਾਂ ਗੋਤਾਂ ਹਨ, ਇਨ੍ਹਾਂ ਜਾਤਾਂ ਗੋਤਾਂ ਕਰਕੇ ਕੋਈ ਊਚ ਕੋਈ ਨੀਚ ਨਹੀਂ। ਸਗੋਂ ਊਚ ਤੇ ਨੀਚ ਤਰ੍ਹਾਂ ਦੇ ਮਾਨਸਿਕ ਭਾਵਾਂ ਤੇ ਕਰਮਾਂ ਨਾਲ ਕੋਈ ਊਚ-ਨੀਚ ਹੁੰਦਾ ਹੈ। ਜੈਸੇ ਬ੍ਰਾਹਮਣ ਛਤ੍ਰੀਆਂ ਵਿਚੋਂ ਰਾਵਣ ਤੇ ਕੰਸ ਨੀਚ ਬ੍ਰਿਤੀ ਦੇ ਅਤੇ ਸ਼ੂਦਰ ਵੈਸ਼ਾਂ ਵਿਚੋਂ ਭੀਲਣੀ ਤੇ ਰਿਸ਼ੀ ਬਾਲਮੀਕ ਉੱਤਮ ਮੰਨੇ ਗਏ ਹਨ। ਇਉਂ ਸਾਰਿਆਂ ਨੂੰ ਭਾਈ-ਭਾਈ ਜਾਣ ਕੇ ਆਪੋ ਵਿਚ ਪਿਆਰ ਰਖਣਾ, ਕਿਰਤ ਕਰਨਾ, ਵੰਡ ਖਾਣਾ, ਪਰਉਪਕਾਰ ਕਰਦੇ ਖੁਸ਼ੀ ਮਨਾਣਾ ਅਤੇ ਆਪਣਾ ਕਰਣਹਾਰ ਕਰਤਾਰ ਦਾ ਸਿਮਰਨ ਕਰ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਤੇ ਸੁਫਲ ਬਨਾਣਾ ਚਾਹੀਏ।
ਫੇਰ ਰਾਜਾ ਪਰਜਾ ਕਿਸੇ ਵਲੋਂ ਕਿਸੇ ਤੇ ਜ਼ੋਰ ਜਬਰ ਨਾ ਹੋਵੇ, ਸਾਰੇ ਆਪਣੇ ੨ ਹੱਕ ਤੇ ਅਧਿਕਾਰਾਂ ਨੂੰ ਸਮਝ ਕੇ ਵਰਤਣ। ਚਾਹੇ ਕਿਸੇ ਵੀ ਧਰਮ (ਮਜ਼ਹਬ) ਫਿਰਕੇ ਨਾਲ ਕੋਈ ਸਬੰਧਤ ਹੋਵੇ ਪਰ ਗਰੀਬਾਂ-ਕਮਜ਼ੋਰਾਂ ਅਤੇ ਦੁਖੀਆਂ ਉਤੇ ਤਰਸ ਕਰੇ। ਉਨ੍ਹਾਂ ਦਾ ਦੁੱਖ ਵੰਡਾਣਾਂ (ਸੇਵਾ ਨਿਭਾਣੀ) ਮਿਖੇ। ਤਦ ਦੁਨੀਆਂ ਵਿਚ ਸ਼ਾਂਤੀ ਹੋ ਸਕਦੀ ਹੈ। ਇਹੋ ਗੁਰੂ ਜੀ ਦਾ ”ਮੁੱਖ ਸਿਧਾਂਤ” ਧਰਮ ਪ੍ਰਚਾਰ ਜਾਂ ਮਹਾਨ ਆਦਰਸ਼ਕ ਸਿਖਿਆ ਸੀ। ਜੇ ਜੋ ਇਸ ਸਿਖਿਆ ਨਾਲ ਸਹਿਮਤ ਹੋਏ ਤੇ ਮੰਨਦੇ ਰਹੇ ਉਹ ਸੁਖੀ ਹੋਏ ਤੇ ਸਿਖ ਕਹਾਏ ਸਨ। ਗੁਰੂ ਜੀ ਦੇ ਇਸ ਸਾਂਝੇ “ਅਦਰਸ਼ਕ ਧਰਮ ਪ੍ਰਚਾਰ’ ਦੇ ਸਬੰਧ ਵਿਚ ਨਿਰਣੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਿਤ੍ਰ ਨਾਟਕ ਧਿਆਏ ੫ ਵਿਚ ਇਉਂ ਫੁਰਮਾਇਆ ਹੈ
‘ਤਿੰਨ ਇਹ ਕਲ ਮਹਿ ਧਰਮ ਚਲਾਯੋ॥ ਸਭ ਸਾਧਨ ਕੋ ਰਾਹ ਬਤਾਯੋ॥ ਜੇ ਤਾਕੇ ਮਾਰਗ ਮਹਿ ਆਏ॥ ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ ॥ ਤਾਪ ਪਾਪ ਤਿਨਕੇ ਪ੍ਰਭ ਹਰੇ॥
ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਧਰਮ ਪ੍ਰਚਾਰ (ਦੇਸ਼ ਸੁਧਾਰ) ਹਿਤ ਭਗਵੇ ਬਸਤ੍ਰ ਪਹਿਨ ਕੇ (ਉਦਾਸੀ ਭੇਸ) ਵਿਚ ਚਾਰ ਵਡੀਆਂ ਦੇਸ਼ ਯਾਤਰਾ ਕੀਤੀਆਂ ਜੋ ਚਾਰ ਉਦਾਸੀਆਂ ਦੇ ਨਾਮ ਨਾਲ ਇਤਿਹਾਸਕ ਤੌਰ ਤੇ ਪ੍ਰਸਿਧ ਹਨ।
”ਤਗੜੇ ਚੀਰ ਸ੍ਰੀਰ ਬਿਰਾਜੈ, ਜਿਨ ਕੇ ਦਰਸ਼ਨ ਕਲ ਮਲ ਭਾਜੈ।। ”
(ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧੇ ਧਿਆਏ ੧੫)
ਗੁਰੂ ਜੀ ਜਿਥੇ ਵੀ ਜਾਂਦੇ ਰਹੇ ਉਥੋਂ ਦਾ ਕੋਈ ਨਾ ਕੋਈ ਭਲਾ ਪੁਰਸ਼ ਸੰਗਤ ਦਾ ਮੁਖੀਆ ਬਣਾ ਕੇ ਉਹਨੂੰ ਉਸ ਇਲਾਕੇ ਦੇ ਪ੍ਰਚਾਰ ਸੁਧਾਰ ਵਾਸਤੇ ਮੰਜੀ (ਗੱਦੀ) ਬਹਾ ਆਉਂਦੇ ਰਹੇ। ਜੈਸਾ ਕਿ ਇੰਦ੍ਰ ਸੈਨ ਸੁਧਰ ਸੈਨ, ਝੰਡਾ ਬਾਡੀ ਰਾਜਾ ਸ਼ਿਵ ਨਾਭ ਅਤੇ ਬਗਦਾਦ ਦੇ ਪੀਰ ਮੁਰਸ਼ਿਦ ਆਦਿਕ ਕਈ ਗੁਰਮੁਖਾਂ ਦੇ ਨਾਮ ਜਨਮ ਸਾਖੀ ਵਿਚ ਮੌਜੂਦ ਹਨ। ਇੰਦ੍ਰ ਸੈਨ-ਸੁਧਰ ਸੈਨ ਤੇ ਝੰਡੇ ਬਾਡੀ ਦੀ ਸਾਖੀ ਵਿਚ ਇਉਂ ਲਿਖਿਆ ਹੈ-
‘ਇੰਦ੍ਰ ਸੈਨ ਮੰਜੀ ਅਬ ਲੀਜੈ-ਪੁਰ ਕੇ ਗੁਰ ਹੋਵੈ ਰਹਿਨ ਕਰੀਜੈ॥”
ਤਦ ਇੰਦ੍ਰ ਸੈਨ ਨੇ ਇਹ ਆਖ ਕੇ ਇਨਕਾਰ ਕਰ ਦਿਤਾ ਕਿ ਮੈਨੂੰ ਜੋ ਆਪ ਨੇ ਗਿਆਨ ਦੀ ਦਾਤ ਬਖਸ਼ੀ ਹੈ ਬਹੁਤ ਹੈ। ਜਿਸ ਤੇ ਇਸ ਦਾ ਪੱਕਾ ਨਿਸ਼ਚਾ ਵੇਖ ਕੇ ਆਪ ਨੇ ਝੰਡੇ ਨੂੰ ਮੰਜੀ ਤੇ ਬਿਠਾਇਆ ਅਤੇ ਸਾਰੇ ਉਸ ਦੇਸ਼ ਦਾ ਸਤਿਗੁਰੂ ਬਣਾ ਦਿਤਾ। ਨਿਸਚਾ ਦ੍ਰਿੜ ਜਬ ਤਿਨੈ ਲਖਾਇਆ ਮੰਜੀ ਪਰ ਝੰਡਾ ਬੈਠਾਇਆ। ਸਰਬ ਦੇਸ਼ ਕੇ ਸਤਿਗੁਰ ਕਰਕੈ॥ ਪੁਰ ਕੋ ਪਠਾ ਰਜਾਇ ਉਚਰ ਕੈ॥ ਝੰਡੇ ਕੋ ਸਤਿਗੁਰੂ ਬਨਾਇਆ। ਸੁਨ ਨਰੇਸ ਨਰ ਏਕ ਪਠਾਇਆ॥
(ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧੇ ਧਿਆਏ ੫੩)
ਗੁਰੂ ਨਾਨਕ ਸਾਹਿਬ ਨੇ ਇਧਰ ਪੰਜਾਬ ਵਿਚ ਆ ਕੇ ਵੀ ਐਸਾ ਹੀ ਕੀਤਾ। ਜਦ ਕਿ ਚਾਰੇ ਉਦਾਸੀਆਂ ਮੁਕਾ ਕੇ ਸ੍ਰੀ ਕਰਤਾਰਪੁਰ ਆਏ ਵਸੇ ਸਨ ਤਾਂ ਆਪਣੇ ਸਰੀਰ ਉਤੇ ੩੦ ਸਾਲ ਦੇ ਧਾਰਨ ਕੀਤੇ ਉਦਾਸੀ ਭੇਖ ਦੀ ਬਖਸ਼ਸ਼ ਆਪਣੇ ਸ੍ਰੀ ਚੰਦ ਉਤੇ ਕੀਤੀ ਤੇ ਆਪ ਸੰਸਾਰੀ ਕਪੜੇ ਪਾ ਬੈਠੇ ਸਨ।
“ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾਂ।”
ਪਹਿਰ ਸੰਸਾਰੀ ‘ਕਪੜੇ ਮੰਜੀ ਬੈਠ ਕੀਆ ਅਵਤਾਰ’ (ਭਾਈ ਗੁਰਦਾਸ ਜੀ ਵਾਰ ੧) ਫੇਰ ੭ ਸਾਲ ਮਗਰੋਂ ਆਪਣੀ ਥਾਂ ਦੀ ਕੇਂਦਰੀ ਗੁਰਗੱਦੀ ਅਟੱਲ ਰਖਣ ਨੂੰ ਆਪਣਾ ਜਾ-ਨਸ਼ੀਨ ਗੁਰੂ ‘ਗੁਰੂ ਅੰਗਦ ਸਾਹਿਬ’ ਨੂੰ ਅਸਥਾਪਤ ਕੀਤਾ ਸੀ। ਸਤਿਗੁਰੂ ਜੀ ਦੇ ਐਸਾ ਕਰਨ ਦਾ ਭਾਵ ਇਹ ਨਹੀਂ ਸੀ ਕਿ ਦੋਹਾਂ ਨੂੰ ਇਕ ਦੂਜੇ ਦਾ ਸ਼ਰੀਕ ਬਣਾਇਆ ਜਾਏ। ਬਲਿਕੇ ਪਹਿਲੇ ਥੀਂ ਇਹ ਮਤਲਬ ਸੀ ਕਿ ਸ੍ਰੀ ਚੰਦ ਜੀ ਪ੍ਰਥਾਂਏ ਦਿਤੇ ਆਪਣੇ ਇਸ ਉਦਾਸੀ ਭੇਖ ਦੀ ਬਖਸ਼ਸ਼ ਰਾਹੀਂ “ਸਾਧੂ ਸਮਾਜ ਸੁਧਾਰ” ਵੀ ਨਾਲੋ ਨਾਲ ਹੁੰਦਾ ਰਹੇ ਅਤੇ ਜੋ ਜੋ ਭਲੇ ਪੁਰਸ਼ ਨਿਰਬਾਣ ਬ੍ਰਿਤੀ ਮਹਾਤਮਾ ਗ੍ਰਹਿਸਥ ਵਲੋਂ ਉਪਰਾਮ ਹਨ, ਉਨ੍ਹਾਂ ਦਾ ਉਤਸ਼ਾਹ ਵਧੇ। ਗੁਰੂ ਘਰ ਦੇ ਚਾਲੂ ਉਦਾਸੀਨ ਮਤ ਤੇ ਪਹਿਲੇ ਵਿਚ ਇਤਨਾ ਹੀ ਫਰਕ ਹੈ ਕਿ ਗੁਰੂ ਘਰ ਵਿਚ 10 ਪ੍ਰਚਾਰ ਤੇ ਪਰਉਪਕਾਰ ਹਿਤ ਤਿਆਗੀ ਹੋਵੇ ਤਾਂ ਠੀਕ ਹੈ, ਪਰ ਪਹਿਲੇ ਸਮੇਂ ਕਈ ਗ੍ਰਹਿਸਥ ਦੇ ਝੰਬੇਲਿਆਂ ਤੋਂ ਤੰਗ ਹੋ ਕੇ ਤਿਆਗੀ ਬਣਦੇ ਰਹੇ। ਕਿਉਂਕਿ ਘਰ ਦਰ ਛੱਡ ਕੇ ਦੇਸ਼ ਵਿਦੇਸ਼ ਅੰਦਰ ਬਿਖਰੇ ਹੋਏ ਤੁਰਦੇ ਫਿਰਦੇ ਤਿਆਗੀ ਸੰਤਾਂ, ਸਾਧੂਆਂ ਦੇ ਸੁੱਧਰ ਜਾਣ ਨਾਲ ਅਗੇ ਉਨ੍ਹਾਂ ਦੇ ਹਜ਼ਾਰਾਂ ਲੱਖਾਂ ਪੂਜਕ ਚੇਲੇ ਤੇ ਸੇਵਕ ਸਹਿਲੇ ਸੁਧਰ ਸਕਦੇ ਹਨ। ਜੋ ਗੁਰੂ ਜੀ ਦੇ ਦੇਸ਼ ਸੁਧਾਰ ਧਰਮ ਪ੍ਰਚਾਰ ਵਿਚ ਉਨ੍ਹਾਂ ਦੇ ਜਾ-ਨਸ਼ੀਨਾਂ ਦੇ ਸਦਾ ਸਹਾਇਕ ਸਾਬਤ ਹੋ ਸਕਦੇ ਹਨ।
ਗੁਰੂ ਜੀ ਦਾ ਇਹ ਵਿਚਾਰ ਸੱਚਾ ਸਾਬਤ ਹੋਇਆ ਤੇ ਪਿਛੋਂ ਜੋ ੨ ਸ਼ੁਭ ਕਾਰਨਾਮੇ ਜਾਂ ਪੁਰਸ਼ਾਰਥ ਕਰ ਕੇ ਬਾਬਾ ਸ੍ਰੀ ਚੰਦ ਜੀ ਦੀ ਸੰਪ੍ਰਦਾਏ ਨੇ ਸਿੱਖੀ ਸਿਦਕ ਅਤੇ ਸਿਖ ਕੌਮ ਨਾਲ ਹਮਦਰਦੀ ਦਾ ਸਬੂਤ ਦਿਤਾ ਹੈ। ਉਹ ਕੁਝ ਕੁ ਹਾਲ ਇਸੇ ਪੁਸਤਕ ਦੇ ਅਖੀਰ ਵਿਚ ਪਾਠਕ ਪੜ੍ਹਨਗੇ। ਐਸੀ ਹਾਲਤ ਵਿਚ ਨਿਸ਼ਚਾ ਹੋ ਜਾਂਦਾ ਹੈ ਕਿ ਗੁਰੂ ਨਾਨਕ ਜੀ ਦੇ ਪਿਛੋਂ ਵੀ ਬਾਬਾ ਸ੍ਰੀ ਚੰਦ ਜੀ ਅਤੇ ਗੁਰੂ ਅੰਗਦ ਜੀ ਦੇ ਧਰਮ ਸਿਧਾਂਤਾਂ ਜਾਂ ਪ੍ਰਚਾਰ ਦਾ ਨਿਸ਼ਾਨਾ ਇਕੋ ਰਿਹਾ, ਸਿਰਫ ਬਾਹਿਰ ਦੀ ਸ੍ਰੀਰਕ ਰਹਿਤ ਬਹਿਤ (ਪਹਿਰਾਵਾ) ਥੀਂ ਬਿਨਾਂ ਹੋਰ ਕੋਈ ਵਡਾ ਫਰਕ ਨਹੀਂ ਦਿਸ ਆਇਆ ਹੈ । ਫੇਰ ਜੋ ਜੋ ਹਦਾਇਤਾਂ (ਸਿਖਿਆ) ਗੁਰੂ ਨਾਨਕ ਸਾਹਿਬ ਵਲੋਂ ਇਨ੍ਹਾਂ ਨੂੰ ਸਿਖਾਈਆਂ ਗਈਆਂ, ਦੋਹਾਂ ਧਿਰਾਂ ਨੇ ਆਪਣੇ ੨ ਸਮੇਂ ਤੀਕ ਉਨ੍ਹਾਂ ਉਤੇ ਪੂਰਾ ੨ ਅਮਲ ਕੀਤਾ, ਤੇ ਆਪਣੇ ੨ ਸੇਵਕਾਂ ਸਿਖਾਂ ਤਾਂਈ ਵੀ ਆਪਣੀ ੨ ਰੀਤ ਦਾ ਧਰਮ ਪ੍ਰਚਾਰ ਕਰਨਾ ਸਿਖਾਂਦੇ ਰਹੇ।
ਗੁਰੂ ਅੰਗਦ ਸਾਹਿਬ ਨੇ ਆਪਣੀ ਜੈਤ ਕਲਾ ਫਿਰ ਗੁਰੂ ਅਮਰ ਦਾਸ ਜੀ ਭੱਲੇ ਵਿਚ ਰਖੀ। ਜੇ ਗੁਰੂ ਗੋਬਿੰਦ ਸਿੰਘ ਜੀ ਤਕ ਸਰੀਰਾਂ ਵਿਚ ਵਰਤਦੀ ਰਹੀ। ਹੁਣ ਗੁਰੂ ਗ੍ਰੰਥ ਰੂਪ ਵਿਚ ਗੁਰੂ ਦਸਮੇਸ਼ ਵਲੋਂ ਅਸਥਾਪਤ ਪ੍ਰਤੱਖ ਹੈ, ਤੇ ਉਨ੍ਹਾਂ ਦਾ ਖਾਲਸਾ (ਪੰਜ ਪਿਆਰੇ ਰੂਪ) ਗੁਰੂ ਕੀ ਤਾਬੇ ਦੇਹ ਧਾਰੀ ਨਿਯਮਾਂ ਨੂੰ ਪਾਲਦਾ ਹੋਇਆ ਖੰਡੇ ਦੇ ਅੰਮ੍ਰਿਤ ਨਾਲ ਗੁਰੂ ਗ੍ਰੰਥ ਸਾਹਿਬ ਵਲੋਂ (ਕਾਰ ਮੁਖਤਾਰ) ਨਾਮ ਮੰਤ੍ਰ ਦਾ ਸੰਚਾਲਕ ਹੈ।
ਐਸੇ ਹੀ ਦੂਜੇ ਪਾਸੇ ਉਦਾਸੀ ਭੇਖ ਬਖਸ਼ਸ਼ ਦੇ ਪਾਤਰ ਬਾਬਾ ਸ੍ਰੀ ਚੰਦ ਜੀ ਵਲੋਂ ਇਨ੍ਹਾਂ ਦੇ ਜਾ-ਨਸ਼ੀਨ ਬਾਬਾ ਗੁਰਦਿੱਤਾ ਜੀ, ਤੇ ਇਨ੍ਹਾਂ ਦੇ ਥਾਪੇ ਚਾਰ ਧੂੰਣਿਆਂ ਦੇ ਪ੍ਰਮੁੱਖ ਸੰਤਾਂ ਮਹੰਤਾਂ ਜਾਂ ਸਬੰਧਤ ਮੰਡਲੀ ਦਾਰ ਉਦਾਸੀਆਂ ਰਾਹੀਂ ਆਪਣੇ ੨ ਚੇਲਿਆਂ ਜਾ ਸਾਧੂਆਂ ਨੂੰ ਪਹਿਲੀ ਚਰਨਾਂਮ੍ਰਿਤ ਮਰਿਯਾਦਾ ਨਾਲ ਗੁਰੂ ਮੰਤ੍ਰ ਸੁਣਾਂਦੇ ਹਨ, ਐਸਾ ਕਈ ਹੋਰ ਵੀ ”ਨਾਨਕ ਪੰਥੀ” ਸਿਖ ਸੰਪ੍ਰਦਾਵਾਂ ਅੰਦਰ ਅਜੇ ਤੀਕ ਪ੍ਰਚਲਤ ਹੈ, ਅਤੇ ਇਨ੍ਹਾਂ ਸਾਰਿਆਂ ਦੇ ਪੂਜਕ ਲੇਕ ਆਪਣੇ ੨ ਚਰਨਾਂਮ੍ਰਿਤ ਦਾਤੇ ਸੰਤ ਜਾਂ ਮਹੰਤ ਨੂੰ ਆਪਣਾ ਗੁਰੂ ‘ਮੰਤ੍ਰ ਉਪਦੇਸ਼’ ਦਾਤਾ ਦੇਹਿ – ਧਾਰੀ ਗੁਰੂ ਮੰਨਦੇ ਹਨ ਫਿਰ ਵੀ ਇਹ ਸਾਰੇ ਆਪਣੀ ਇਸ਼ਟ ਟੇਕ ਗੁਰੂ ਬਾਣੀ ਨੂੰ ਪ੍ਰੇਮ ਨਾਲ ਪੜ੍ਹਦੇ ਆਪਣੇ ੨ ਧਰਮ ਅਸਥਾਨਾਂ ਅਖਾੜਿਆਂ ਜਾਂ ਗੁਰਦਵਾਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਤੇ ਗੁਰੂ ਸਿਰ ਗੁਰੂ ਮੰਨਦੇ ਆ ਰਹੇ ਹਨ।
ਐਸੀ ਹਾਲਤ ਵਿਚ ਸਿਆਣੇ ਸੱਜਣਾਂ ਨੂੰ ਇਉਂ ਸਮਝਣਾ ਚਾਹੀਦਾ ਹੈ ਕਿ ਇਹ ਸਾਰੇ ਹੀ ਗੁਰੂ ਨਾਨਕ ਨਾਮ ਦੀ ਮਾਲਾ ਦੇ ਮੋਤੀ ਮਣਕੇ ਹਨ। ਜੋ ਭਗਵੇ, ਪੀਲੇ, ਲਾਲ ਨੀਲੇ ਜਾਂ ਚਿੱਟੇ ਕਾਲੇ, ਕਈ ਰੰਗਾਂ ਦੇ ਹਨ। ਪਰ ੧ ਓ ਸਤਿਨਾਮੁ ਮੂਲ ਮੰਤ੍ਰ ਦਾ ਸੂਤਰ (ਧਾਗਾ) ਸਾਰਿਆਂ ਵਿਚ ਇਕੋ ਜਿਹਾ ਪ੍ਰੋਤਾ ਹੈ, ਤੇ ਇਸ ਮੰਤ੍ਰ ਦੇ ਉਪਾਸ਼ਕ ਸਾਰੇ ਹੀ ਕੇਸਾਧਾਰੀ, ਅੰਮ੍ਰਿਤਧਾਰੀ, ਨਾਮਮਧਾਰੀ, ਸਹਿਜਧਾਰੀ ਸਿਖ ਅਤੇ ਉਦਾਸੀ ਜਾਂ ਦੂਜੇ ਨਾਨਕ ਪੰਥੀ, ਸੇਵਾ ਪੰਥੀ, ਨਿਰਮਲ ਪੰਥੀ, ਅੱਡਣ ਸ਼ਾਹੀ, ਸੁਥਰੇ ਸ਼ਾਹੀ ਆਦਿਕ ਇਕੋ ਕੁਝ ਭਾਈ ਭਾਈ ਹਨ। ਜਿਸ ਤੇ ਸਾਰਿਆਂ ਨੂੰ ਇਕ ਦੂਜੇ ਦੀ ਇਸ਼ਟ ਉਪਾਸ਼ਨਾਂ ਦੇ ਤਰੀਕੇ ਨੂੰ ਸਤਿਕਾਰ ਦੀ ਨਜ਼ਰ ਨਾਲ ਸਦਾ ਵੇਖਣਾ ਚਾਹੀਦਾ ਹੈ, ਅਤੇ ਪਹਿਲੀ ਤਰ੍ਹਾਂ ਹੀ ਮਿਲ ਕੇ ਪਿਆਰ ਨਾਲ ਗੁਰੂ ਨਾਨਕ ਜੀ ਦੇ ਸਾਂਝੇ ”ਧਰਮ ਸਿਧਾਂਤ” ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਸ ਆਦਰਸ਼ਕ ਧਰਮ ਨੂੰ ਸੱਚੇ ਦਿਲੋਂ ਮੰਨਣ ਵਾਲੇ ਹੀ ਰੱਬ ਨਾਲ ਤੇ ਰੱਖ ਦੇ ਬੰਦਿਆਂ ਨਾਲ ਪਿਆਰ ਕਰਨਾ ਸਿਖ ਸਕਦੇ ਹਨ। ਇਸੇ ਕਾਰਣ ਉਹ ਨਾਮ ਜਪਦੇ ਕਿਰਤ ਕਰਦੇ (ਸਾਂਝਾ ਲੰਗਰ ਚਲਾਕੇ) ਵੰਡ ਛਕਦੇ ਤੇ ਸਰਬਤ ਦਾ ਭਲਾ ਮੰਗਦੇ ਹਨ।
“ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।”
ਉਮੀਦ ਹੈ, ਜਿਥੇ ਮੇਰੀ ਇਹ ਪੁਸਤਕ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਬਾਬਤ ਲਿਖਤੀ ਤੌਰ ਤੇ ਸਿਖਾਂ ਅਤੇ ਉਦਾਸੀਆਂ ਵਿਚ ਪੈ ਚੁਕੇ ਭੁਲੇਖਿਆਂ ਨੂੰ ਦੂਰ ਕਰਨ ਦਾ ਸਾਧਨ ਸਾਬਤ ਹੋਵੇਗੀ। ਉਥੇ ਉਨ੍ਹਾਂ ਦੇ ਸਮਾਚਾਰਕ ਸਰੂਪ ਜਾਂ ਖਾਸ ਕਰਕੇ ਬਾਬਾ ਸ੍ਰੀ ਚੰਦ ਜੀ ਦੀ ਮਹਾਨ ਵਿਅਕਤੀ ਦਾ ਪੂਰਨ ਗਿਆਨ ਕਰਾਏਗੀ। ਨਾਲ ਹੀ ਗੁਰੂ ਨਾਨਕ ਜੀ ਦੇ ਆਦਰਸ਼ਕ ‘ਧਰਮ ਸਿਧਾਂਤਾ ਨੂੰ ਸਮਝਣ ਅਤੇ ਲੋਕ ਭਲੇ ਹਿਤ ਪ੍ਰਚਾਰਨ ਜਾਂ ਦੇਸ਼ ਸੁਧਾਰਨ ਵਲ ਪਾਠਕਾਂ ਦਾ ਉਤਸ਼ਾਹ ਵਧਾਏਗੀ।

ਲੇਖਕ

”ਕਰਾਮਾਤ”

ਇਸ ਪੁਸਤਕ ਵਿਚ ਬਾਬਾ ਸ੍ਰੀ ਚੰਦ ਜੀ ਵਲੋਂ ਵਿਖਾਈਆਂ ਕੁਝ ਕਰਾਮਾਤਾਂ ਦਾ ਜ਼ਿਕਰ ਵੀ ਕੀਤਾ ਹੈ। ਜੋ ਅੱਜ ਕਲ੍ਹ ਦੇ ਮਾਦਾ ਪ੍ਰਸਤ ਅਤੇ ਸਾਇੰਸਦਾਨਾਂ ਦੀ ਤਸੱਲੀ ਥੀਂ ਬਾਹਰ ਦੀਆਂ ਗੱਲਾਂ ਹਨ। ਪਰ ਯਕੀਨ ਕਰਨਾ ਚਾਹੀਦਾ ਹੈ ਕਿ ਮਿਸਮੇਜ਼ਮੀ (ਭ੍ਰਿਸ਼ਟ ਯੋਗੀ) ਅਗਰ ਆਪਣੀ ਨਜ਼ਰ ਸ਼ਕਤੀ ਨਾਲ ਬਹੁਤ ਕੁਝ ਕਰ ਵਿਖਾ ਸਕਦੇ ਹਨ ਤਾਂ ਰੂਹਾਨੀ ਸ਼ਕਤੀ (ਆਤਮਕ ਬਲ) ਰਖਣ ਵਾਲੇ ਸੱਚੇ ਯੋਗੀ ਵੀ ਕੁਝ ਚਾਹੁਣਾ ਤਾਂ ਵਿਖਾ ਸਕਦੇ ਹਨ। ਫੇਰ ਜੈਸੇ ਮੁਸਲਮਾਨਾਂ ਅਤੇ ਅੰਗਰੇਜ਼ਾਂ ਦੇ ਧਰਮ ਗ੍ਰੰਥਾਂ ਵਿਚ ਕਈ ਸਬੂਤ ਮੌਜੂਦ ਹਨ। ਐਸੇ ਹੀ ਸਿਖ ਧਰਮ ਗ੍ਰੰਥਾਂ ਵਿਚ ਦਸਾਂ ਸਤਿਗੁਰਾਂ ਅਤੇ ਉਨ੍ਹਾਂ ਦੇ ਕਈ ਸਿਖਾਂ ਜਾਂ ਭਗਤਾਂ ਦੇ ਕਈ ਜ਼ਿਕਰ ਮੌਜੂਦ ਹਨ ਕਿ ਉਹ! ਰਿਧੀਆਂ ਸਿਧੀਆਂ ਤੇ ਕਰਾਮਾਤਾਂ ਦੇ ਮਾਲਕ ਸਨ ਅਤੇ ਜੋ ਕੁਝ ਉਹ ਮੂੰਹ ਥੀਂ ਆਖਦੇ ਰਹੇ ਸਤਿ ਹੋ ਜਾਂਦਾ ਸੀ।
ਫੇਰ ਰੱਬ ਦੀ ਪੈਦਾਇਸ਼ ਵੀ ਕਈ ਤਰ੍ਹਾਂ ਦੀ ਹੈ। ਜੈਸੇ ਸਾਰੇ ਪੱਥਰਾਂ ਪਹਾੜਾਂ ਵਿਚ ਕਿਤੇ ੨ ਪਾਰਸ ਅਤੇ ਕੋਹੇਨੂਰ ਜਿਹੇ ਪੱਥਰ ਵੀ ਨਿਕਲ ਪੈਂਦੇ ਹਨ। ਸਾਰੇ ਸੱਪਾਂ ਵਿਚੋਂ ਨਹੀਂ, ਪਰ ਕਿਸੇ ਦੇ ਸਿਰ ਵਿਚ ਮਣੀ ਵੀ ਹੁੰਦੀ ਹੈ। ਕਿਸੇ ਦੇ ਛੱਸਣ ਨਾਲ ਬੰਦਾ ਮਰ ਜਾਂਦਾ ਅਤੇ ਕਿਸੇ ਨਾਲ ਨਹੀਂ ਮਰਦਾ, ਪਰ ਇਕ ਐਸਾ ਸੱਪ ਵੀ ਮੈਂ (ਲੇਖਕ) ਨੇ ਅੱਖੀਂ ਵੇਖਿਆ ਜਿਸ ਦੇ ਅਗੇ ਘਾਹ ਦਾ ਪੂਲਾ ਰਖ ਕੇ ਸਪੇਰੇ ਨੇ ਉਹਨੂੰ ਠੋਕਰ ਮਾਰੀ, ਤਦ ਉਹਦੀ ਫੂਕਾਰ ਨਾਲ ਘਾਹ ਦਾ ਪੂਲਾ ਅੱਗ ਲੱਗ ਕੇ ਸੜ ਗਿਆ ਸੀ। ਇਹ ਸੱਪ ੧ ਗਿੱਠ ਲੰਮਾ ਸੀ।
ਇਸਤ੍ਰੀ ਜਾਤੀ ਵਿਚੋਂ ਜੈਸੇ ਕਿਤੇ ੨ ਪਦਮਣੀ ਅਤੇ ਪੁਰਸ਼ਾਂ ਵਿਚੋਂ ਕਿਤੇ ਕ੍ਰਿਸ਼ਨ ਭਗਵਾਨ ਜਿਹੇ ਵੀ ਪੈਦਾ ਹੋਏ। ਜਿਨ੍ਹਾਂ ਦੇ ਪੈਰ ਵਿਚ ਤਾਰੇ ਵਾਂਗੂੰ ਚਮਕਦਾ ਪਦਮ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਚਰਨ ਕੰਵਲ ਵਿਚ ਪਦਮ ਹੈ ਝਿਲ ਮਿਲ ਝਮਕੈ ਵਾਂਗੂੰ ਤਾਰੇ ਫੇਰ ਕਈ ਬੰਦੇ ਐਸੇ ਵੀ ਵੇਖੇ ਸੁਣੇ ਗਏ ਜਿਨ੍ਹਾਂ ਦੇ ਨਜ਼ਰ ਭਰ ਵੇਖਣ ਨਾਲ ਪੱਥਰ ਫਟ ਜਾਂਦੇ । ਬੰਦੇ ਮਰ ਜਾਂਦੇ ਜਾਂ ਬਿਹੋਸ਼ ਹੋ ਜਾਂਦੇ ਹਨ। ਲੋਕੀਂ ਆਖਦੇ ਨਜ਼ਰ ਲਗ ਗਈ ਹੈ। ਐਸੇ ਹੀ ਰੱਬ ਦੀ ਪੈਦਾਇਸ਼ ਵਿਚੋਂ ਕਈ ਇਨਸਾਨ ਐਸੇ ਵੀ ਪੈਦਾ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੇ ਬੋਲੇ ਵਾਕ (ਬਚਨ) ਨਾਲ ਕਈ ਬੰਦੇ ਮਰ ਜਾਂਦੇ ਅਤੇ ਮਰੇ ਹੋਏ ਜਿੰਦੇ ਵੀ ਹੋ ਜਾਂਦੇ ਹਨ, ਜੋ ਜਾਂ ਕੁਝ ਉਹ ਮੂੰਹ ਥੀਂ ਆਖਦੇ ਹਨ, ਤਤਕਾਲ ਸੱਤ ਹੋ ਜਾਂਦਾ ਹੈ। ‘
“ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਉਹਾਂ ਸਚੁ ਹੋਵੇ।।”
ਐਸੇ ਹੀ ਬਾਬਾ ਸ੍ਰੀ ਚੰਦ ਜਤੀ ਦੇ ਵਾਕ ਵੀ ਪੂਰੇ ਹੁੰਦੇ ਰਹੇ, ਜੋ ਕਈ ਸਾਖਈਆਂ ਵਿਚ ਅਸੀਂ ਲਿਖਿਆ ਹੈ। ਜਿਸ ਨੂੰ ਕੋਈ ਕਰਾਮਾਤ ਰੂਪ ਵਿਚ ਮੰਨੇ, ਜਾਂ ਸਧ ਬਚਨ ਅਟਲਾਧਾ, ਜਾਣ ਕੇ ਉਨ੍ਹਾਂ ਦੇ ਵਾਕ ਸੱਤ ਹੋਣਾ ਮੰਨੇ। ਪਰ ਹੈ ਠੀਕ ਕਿ ਰੂਹਾਨੀ ਸ਼ਕਤੀਆਂ ਰਖਣ ਵਾਲੇ ਰਿਧੀਆਂ ਸਿਧੀਆਂ ਦੇ ਮਾਲਕ ਹੁੰਦੇ ਹਨ। ਬਾਬਾ ਸ੍ਰੀ ਚੰਦ ਸਾਹਿਬ ਵੀ ਰਿਧੀ ਸਿਧੀ (ਵਾਕ ਸਿਧੀ) ਕਰਾਮਾਤ ਦੇ ਭੰਡਾਰ ਸਨ। ਕਿਉਂਕਿ ਗੁਰੂ ਨਾਨਕ ਪਿਤਾ ਨੇ ਆਪਣੇ ਅੰਤ ਸਮੇਂ ਇਨ੍ਹਾਂ ਪ੍ਰਥਾਂਇ ਕਿਹਾ ਸਿ ਕਿ ਤੁਸਾਡੇ ਕਰਾਮਾਤ ਰਹੇਗੀ। ਇਸੇ ਕਾਰਣ ਵਡੇ ਥੀਂ ਵਡੇ ਜਾਬਰ ਹਾਕਮਾਂ ਬਾਦਸ਼ਾਹਾਂ ਤਾਂਈਂ ਵੀ ਇਹ ਸੱਚ ੨ ਸੁਣਾਂਦੇ ਰਹੇ ਅਤੇ ਪਰਉਪਕਾਰ ਦੀ ਖਾਤਰ ਸ਼ਕਤੀ ਵਰਤਦੇ ਰਹੇ ਵਰਨਾਂ ਆਪਣਾ ਆਪ ਜਤਾਉਣ ਥੀਂ ਉਹ ਸਗੋਂ ਲਜਾਂਦੇ ਸਨ। ਐਸੀ ਵਿਅਕਤੀਆਂ ਬਾਬਤ ਗੁਰੂ ਗ੍ਰੰਥ ਸਾਹਿਬ ਵਿਚ ਵਾਕ ਹਨ।
ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ।
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈਂ ਬੋਲਤ ਹੀ ਬਡਲਾਜ॥
(ਪੰਨਾ ੧੧੦੩)
ਫੇਰ ਜਿਸ ਪਾਸ ਧਨ ਹੋਵੇ ਉਹੀ ਚੰਗੇ ਯਾ ਮੰਦੇ ਪਾਸੇ ਕੋਈ ਖਰਚ ਕਰ ਸਕਦਾ ਹੈ। ਜਿਸ ਪਾਸ ਹੈ ਹੀ ਕੁਝ ਨਹੀਂ ਉਹ ਕੰਗਲਾ ਕੀ ਕਰੇਗਾ? ਐਸਾ ਹੀ ਰੂਹਾਨੀ ਸ਼ਕਤੀਆਂ ਬਾਬਤ ਵੀ ਜਾਣਨਾ ਚਾਹੀਏ।

ਦੂਜਾ ਭਾਗ
ਭਾਈ ਬਾਲਾ ਜੀ ਨੂੰ ਖੁਸ਼ੀਆਂ ਤੇ ਛੁੱਟੀਆਂ

ਸ੍ਰੀ ਸਤਿਗੁਰੂ ਨਾਨਕ ਦੇਵ ਸੰਮਤ ੧੫੫੮ ਵਿਚ ਪਹਿਲੀ ਉਦਾਸੀ ਨੂੰ ਚਲੇ ਗਏ। ‘ ਬੇਬੇ ਨਾਨਕੀ ਜੀ ਦੇ ਯਾਦ ਕਰਨ ਤੇ ਦੋ ਵੇਰ ਸੁਲਤਾਨਪੁਰ ਆਏ। ਫੇਰ ਉਥੋਂ ਹੀ ਦੂਜੀ ਤੀਜੀ ਉਦਾਸੀ ਨੂੰ ਚਲੇ ਗਏ, ਅਤੇ ੨੧ ਸਾਲਾਂ ਪਿਛੋਂ ਸੰਮਤ ੧੫੭੯ ਨੂੰ ਫੇਰ ਤਲਵੰਡੀ ਆਏ। ਆਪਣੇ ਮਾਤਾ ਪਿਤਾ ਜੀ ਪਾਸ ਕੁਝ ਦੇਰ ਰਹੇ। ਜਦ ਉਹ ਵੀ ਚਲਾਣਾ ਕਰ ਗਏ। ਤਾਂ ਸੰਭਾਲ ਮਗਰੋਂ ਫੇਰ ਪੱਖੋਕੇ ਆ ਕੇ ਪਰੀਵਾਰ ਨੂੰ ਦਰਸ਼ਨ ਦਿਤੇ। ਗੁਰੂ ਜੀ ਦੇ ਸੱਸ ਸਹੁਰਾ ਵੀ ਪ੍ਰਲੋਕ ਸੁਧਾਰ ਗਏ, ਤਾਂ ਆਪ ਜੀ ਨੇ ਸ੍ਰੀ ਕਰਤਾਰ ਪੁਰ ਵਸਾ ਕੇ ਸਾਰੇ ਪ੍ਰਵਾਰ ਨੂੰ ਇਥੇ ਟਿਕਾਇਆ ਅਤੇ ਆਪ ਨੇ ਚੌਥੀ ਉਦਾਸੀ ਸ਼ੁਰੂ ਕੀਤੀ। ਕਈ ਸਾਲਾਂ ਪਿਛੋਂ ਫੇਰ ਸੰਮਤ ੧੫੮੯ ਵਿਚ ਕਰਤਾਰਪੁਰ ਆਏ ਤੇ ਕਾਫੀ ਅਰਸਾ ਇਥੇ ਰਹੇ। ਉਪ੍ਰੰਤ ੧੫੯੦ ਦੀ ਸ਼ਿਵਰਾਤ੍ਰੀ ਦੇ ਮੇਲੇ ਅੱਚਲ ਵਟਾਲੇ ਗਏ, ਤੇ ਨਵਾਂ ਸੰਮਤ ੧੫੯੧ ਦੇ ਚੜ੍ਹੇ ਤੀਕ ਉਥੇ ਹੀ ਰਹਿ ਕੇ ਸਿਧਾਂ ਜੋਗੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਮੁੜ ਕਰਤਾਰਪੁਰ ਆਏ। ਸਾਹਿਬਜ਼ਾਦਿਆਂ ਨੂੰ ਇਥੇ ਛਡਿਆ ਤੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਮੁਲਤਾਨ ਵਲ ਚਲੇ ਗਏ ਸਨ। ਉਥੋਂ ਦੇ ਪੀਰਾਂ -ਫਕੀਰਾਂ ਨੂੰ ਨਿਹਾਲ ਕਰਦੇ ਕਾਫ਼ੀ ਦਿਨ ਇਥੇ ਰਹੇ। ਵਾਪਸੀ ਉੱਤੇ ਕਈ ਥਾਂਈਂ ਨਿਵਾਸ ਕਰਦੇ ਲਾਹੌਰ ਤੋਂ ਹੁੰਦੇ ਦਿਵਾਲੀ ਨੇੜੇ ਸ੍ਰੀ ਕਰਤਾਰਪੁਰ ਆਏ ਤੇ ਫੇਰ ਕਿਤੇ ਨਹੀਂ ਗਏ ਸਨ। ਇਸ ਤਰ੍ਹਾਂ ਇਹ ਆਪ ਦੀ ਸਭ ਤੋਂ ਛੋਟੀ ਤੇ ਪੰਜਵੀਂ ਯਾਤਰਾ ਸੰਪੂਰਣ ਹੋਈ ਸੀ।
ਭਾਵੇਂ ਸਤਿਗੁਰੂ ਜੀ ਨੇ ਬਾਹਰ ਰਹਿ ਕੇ ੩੦ ਸਾਲ ਰੱਜ ਕੇ ਪ੍ਰਚਾਰ ਕਰ ਲਿਆ ਸੀ, ਅਤੇ ਹੁਣ ਕਿਤੇ ਦੂਰ ਦੇ ਸਫ਼ਰ ਵਿਚ ਜਾਣ ਦਾ ਖਿਆਲ ਨਹੀਂ ਸੀ। ਆਪ ਸ੍ਰੀ ਕਰਤਾਰਪੁਰ ‘ਧਰਮਸ਼ਾਲਾ ਨੂੰ ਹੀ ਆਪਣੇ ‘ਸੱਤ ਧਰਮ ਪ੍ਰਚਾਰ’ (ਗੁਰਸਿੱਖੀ ਟਕਸਾਲ) ਦਾ ਕੇਂਦਰ ਥਾਪ . .ਕੇ ਆਸਨ ਲਾ ਬੈਠੇ ਸਨ। ਪਰ ਗੁਰੂ ਜੀ ਦੇ ਸ੍ਰੀ ਚੰਦ ਜੀ ਸਮੇਤ ਸ਼ਿਵਰਾਤ੍ਰੀ ਸਮੇਂ ਅੱਚਲ ਵਟਾਲੇ ਤੇ ਫੇਰ ਮੁਲਤਾਨ ਚਲੇ ਜਾਣ ਨੇ ਸ੍ਰੀ ਮਾਤਾ ਜੀ ਦੇ ਮਨ ਵਿਚ ਸੰਸਾ ਪਾ ਦਿਤਾ, ਕਿ ਆਪ ਅਜੇ ਵੀ ਟਿਕ ਕੇ ਆਰਾਮ ਨਹੀਂ ਕਰਦੇ। ਇਹ ਇਸੇ ਤਰ੍ਹਾਂ ਬਾਹਰ ਜਾ ਕੇ ਸ੍ਰੀ ਚੰਦ ਸਮੇਤ ਕਿਤੇ ਲੰਮੇ ਦੌਰੇ ਫੇਰ ਨਾ ਚਲੇ ਜਾਣ?
ਸ੍ਰੀ ਮਾਤਾ ਜੀ-ਆਪਣੇ ਸਵਾਮੀ ਅਗੇ ਤਾਂ ਅੱਖ ਉੱਚੀ ਨਹੀਂ ਕਰਦੇ ਸਨ। ਪਰ ਇਨ੍ਹਾਂ ਨੇ ਆਪਣੇ ਪਾਸ ਇਕ ਦਿਨ ਸੁਭਾਵਕ ਹੀ ਬਾਲਾ ਜੀ ਨੂੰ ਬੈਠੇ ਵੇਖਿਆ ਤਾਂ ਇਉਂ ਆਖਿਆ-
ਥਾਲਾ ਜੀਉ! ਤੁਸੀਂ ਬਹੁਤ ਚਿਰ ਤੱਪਾ ਜੀ ਨਾਲ ਬਾਹਰ ਫਿਰਦੇ ਰਹੇ। ਕੋਈ ਕਸਰ ਨਹੀਂ ਰਹੀ-ਹੁਣ ਉਨ੍ਹਾਂ ਨੂੰ ਟਿਕਣ ਦੋਵੇ। ਉਹ ਤੁਸਾਡੇ ਨਾਲ਼ ਚਲੇ ਜਾਂਦੇ ਹਨ। ਜੇ ਤੁਸੀਂ ਨਾ ਜਾਵੇ ਤਾਂ ਉਹ ਵੀ ਨਾ ਜਾਵਣ। ਉਨ੍ਹਾਂ ਦਾ ਸਰੀਰ ਹੁਣ ਬਾਹਰ ਦੀ ਖੇਚਲਾਂ ਜੋਗਾ ਨਹੀਂ। ਉਨ੍ਹਾਂ ਨੂੰ ਆਂਖੋ, ਘਰੇ ਰਹਿਣ ਤੇ ਬਚਿਆਂ ਪਾਸੋਂ ਸੇਵਾ ਕਰਾਉਣ। ਬਾਲਾ ਜੀ! ਤੁਸੀਂ ਮਨਾਉਗੇ ਤਾਂ ਮੰਨ ਜਾਣਗੇ।”
ਭਾਈ ਬਾਲਾ ਜੀ ਅਗੇ ਹੀ ਚਾਹੁੰਦੇ ਸਨ ਪਰ ਆਖਣ ਵਿਚ ਝਾਕਾ ਸੀ। ਹੁਣ ਸ੍ਰੀ ਮਾਤਾ ਜੀ ਵਲੋਂ ਬੇਨਤੀ ਕਰਨ ਦਾ ਡਰ ਨਹੀਂ ਸੀ। ਇਨ੍ਹਾਂ ਨੇ ਸਾਰੀ ਗੱਲ ਬਾਤ ਗੁਰੂ ਜੀ ਅਗੇ ਪ੍ਰਗਟ ਕਰ ਦਿਤੀ, ਤੇ ਆਪ ਵੀ ਘਰ ਨੂੰ ਚਲੇ ਜਾਣ ਦੀ ਛੁੱਟੀ ਲੀਤੀ। ਨਾਲ ਹੀ ਬੇਨਤੀ ਕਰ ਕੇ ਗੁਰੂ ਜੀ ਦਾ ਇਹ ਆਸ਼ਾ ਵੀ ਸਮਝ ਲਿਆ, ਕਿ ਆਪਣੇ ਪਿਛੋਂ ਆਪਣੀ ਥਾਂ ‘ਜੱਗ ਗੁਰਤਾ’ ਦੀ ਗੱਦੀ ਉਤੇ ਕਿਸ ਨੂੰ ਬਿਠਾਵਣਗੇ। ਗੁਰੂ ਜੀ ਨੇ ਕਿਹਾ-ਸਾਡੇ ਪਿਛੋਂ ਤ੍ਰਿਹਣ ਗੋਤ ਦੀ ਛਤ੍ਰੀ ਜਾਤੀ ਵਿਚੋਂ ਇਕ ਲਹਿਣਾ ਜੀ ਹਨ, ਜੋ ਸਾਡੇ ਪਿਛੋਂ ‘ਅੰਗਦ ਨਾਮ ਨਾਲ ਪ੍ਰਸਿਧ ਹੋਣਗੇ। ਉਹ ਸਾਡਾ ਦੂਜਾ ਸਰੂਪ ਹੋਏਗਾ। ਅਸੀਂ ਫੇਰ ਉਸ ਸਰੂਪ ਅੰਦਰ ਹੋ ਕੇ ਪ੍ਰਮੇਸ਼ਰ ਦੀ ਪ੍ਰੇਮਾਂ ਭਗਤੀ ਦਾ ਪ੍ਰਚਾਰ ਕਰਾਂਗੇ। ਪਰ ਇਸ ਭੇਦ ਨੂੰ ਕੋਈ ਜਾਣ ਨਹੀਂ ਸਕੇਗਾ, ਕਿ ਅਸੀਂ ਉਨ੍ਹਾਂ ਅੰਦਰ ਕਿਵੇਂ ਵੱਸ ਰਹੇ ਹਾਂ? ਇਸ ਜ਼ਿਕਰ ਨੂੰ ਸ੍ਰੀ ਨਾਨਕ ਪ੍ਰਕਾਸ਼ ਉਤਾਰਧੇ ਧਿਆਏ 46 ਵਿਚ ਐਸਾ ਲਿਖਿਆ ਹੈ-ਸ੍ਰੀ ਮਾਤਾ ਜੀ ਵਲੋਂ ਬਾਲਾ ਜੀ ਪ੍ਰਤੀ-
ਦੋਹਰਾ- ਇਕਨ ਦਿਹੋ ਅਬ ਤਪੇ ਕੋ ਬਿਚਰਨ ਕੀਨ ਬਿਸਾਲ,
ਦੇਸੁ ਬਿਦੇਸਨ ਕੇ ਬਿਖੈ ਰਹਯੋ ਸੰਗ ਚਿਰ ਕਾਲ।
ਚੋਪਈ- ਲੇ ਤੁਝ ਕੋ ਨਿਜ ਸੰਗ ਸਿਧਾਰੈਂ।
ਬਾਹਿਰ ਕਾਲ ਬਿਸਾਲ ਗੁਜਾਰੈਂ
ਹਮਰੇ ਪਾਸ ਰਹਿਨ ਦਿਹੁ ਅਬ ਹੀ
ਤੁੱਝ ਬਿਨ ਜਾਇ ਵਹਿਰ-ਨਹਿ ਕਬਹੀ।
.ਸ੍ਰੀ ਬਾਲਾ ਜੀ-ਮੈ ਸੁਨ ਕੈ ਮਨ ਮਾਹ ਬਿਚਾਰਾ॥ ਨਿਜ ਹਿੱਤ -ਇਨ ਬੱਚ ਸਾਚ ਉਚਾਰਾ। ਚਿਰੰਕਾਲ ਲੱਗ ਕੀਨ ਉਦਾਸੀ। ਅਬ ਇਉਂ ਉਚਤ ਰਹੈਂ ਇਨਪਾਸੀ॥ ਮਾਨ ਬਚਨ ਮੈਂ ਪ੍ਰਭ ਢਿਗ ਆਵਾ॥ ਹਾਥ ਜੋਰ ਕੈ ਤਬੈ ਅਲਾਵਾ।! ਕਿਸੈ ਬਸਾਵੋ ਨਿਜ ਪਸਚਾਤੀ ਗੁਰਤਾ ਦਿਹੁ ਕਰੇ ਬਖਿਆਤੀ॥ ਸ੍ਰੀ ਚੰਦ ਕੈ ਲਖਮੀ ਦਾਸ । ਕਿਧੋ ਅਪਰ ਕੋ ਹੈ ਸੁਖ ਰਾਸ॥ ਸ੍ਰੀ ਮੁਖ ਤੇ ਮੁੱਝ ਦਿਹੁ ਬਤਾਈ। ਜੇ ਪਾਵਹਿ-ਜੱਗ ਗੁਰਤਾ ਆਈ।। ਕਹਿਤ ਭਏ ਹਮਰੇ ਪਸਦਾੜੀ॥ ਤਿਹਣ ਗੋਤ ਛਤ੍ਰੀ ਜਿਹ ਜਾਤੀ।। ਪ੍ਰਥਮੇਂ ਲਹਿਣਾਂ ਤਾਕੋ ਨਾਮ॥ ਪੁਨ ਅੰਗਦ ਹਵੈ ਹੈ ਅਭਿਰਾਮ। ਅਪਨੋ ਸੋ ਸਰੂਪ ਮੈਂ ਧਾਰੋਂ ॥ ਭਗਤ ਭਾਵਨੀ ਭਲੀ ਬਿਥਾਰੋਂ।। ‘ਭੇਦ ਨਾ ਲੱਖ ਸਕਹੀ ਕੋ ਜੈਸਾ ॥ ਦੂਸਰ ਭੇਖ ਧਰਵ ਮੈ ਐਸਾ ॥ ਇਉਂ ਸੁਨ ਕੈ ਮੈ ਦਵੈਕਰ ਬੰਦੇ।। ਬੰਦਨ ਕੀਨ ਚਰਨ ਅਰ ਬਿੰਦੈ॥ ਪ੍ਰਭ ਜੀ ਅੱਬ ਮੁੱਝ ਦਿਹੁ ਰਜਾਈ॥ ਤਲਵੰਡੀ ਮਹਿ ਰਹਿ ਹੋ ਜਾਈ।। :
ਇਉਂ ਭਾਈ ਬਾਲਾ ਜੀ ਨੇ ਚਰਨੀਂ ਸੀਸ ਨਿਵਾਇਆ। ਗੁਰੂ ਜੀ ਪਾਸੋਂ ਖੁਸ਼ੀਆਂ ਤੇ ਛੁੱਟੀਆਂ ਪਾਈਆਂ। ਇਸ ਤਰ੍ਹਾਂ ਬਾਬਾ ਸ੍ਰੀ ਚੰਦ, ਲਖਮੀ ਚੰਦ ਅਤੇ ਮਾਤਾ ਜੀ ਤਾਂਈਂ ਵੀ ਨਿਮਸਕਾਰਾਂ ਕੀਤੀਆਂ ਤੇ ਦਸਿਆ ਕਿ ਮਾਤਾ ਜੀਉ! ਫਿਕਰ ਨਾ ਕਰਨਾ । ਤਪਾ ਜੀ ਹੁਣ ਇਥੇ ਹੀ ਵਸਣਗੇ। ਇਉਂ ਆਖ ਕੇ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਦਾ 30ਸਾਲ ਸਾਥ ਦੇਣ ਮਗਰੋਂ ਸੰਮਤ 1591 ਦੀ ਦੀਵਾਲੀ ਮਗਰੋਂ ਆਪਣੇ ਘਰ ਤਲਵੰਡੀ ਵਲ ਨੂੰ ਚਾਲੇ ‘ਪਾ:ਦਿਤੇ।
ਨੋਟ- ਸਾਹਿਬਜ਼ਾਦਿਆਂ ਨੂੰ ਯਾ ਪਹਿਲੇ ਆਇਆਂ ਸਿਖਾਂ ਵਿਚੋਂ ਕਿਸੇ ਨੂੰ ਗੁਰਗੱਦੀ ਕਿਉਂ ਨਹੀਂ ਦੇਣਗੇ? ਅਤੇ ਖਡੂਰ ਵਿਚ ਵੱਸਦੇ ਸ੍ਰੀ ਲਹਿਣਾ ਜੀ ਨੂੰ (ਜੋ ਅਜੇ ਤੀਕ ਸੇਵਾ ਵਿਚ ਆਏ ਹੀ ਨਹੀਂ) ਕਿਉਂ ਗੱਦੀ ਦੇਣਗੇ? ਇਹ ਨਿਰਣਾ ਵੀ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਸਮਝਾ ਦਿਤਾ ਹੋਵੇਗਾ ਕਿ ਇਹ ਗੱਦੀ ਜੱਦੀ ਵਰਾਸਤ ਦੇ ਰੂਪ ਵਿਚ ਦੇਣ ਦੀ ਸ਼ੈ ਨਹੀਂ, ਅਤੇ ਨਾ ‘ ਕਿਸੇ ਪਹਿਲੇ ਯਾ ਪਿਛੇ ਆਏ ਸਿਖਾਂ ਦੇ ਅਧਿਕਾਰ ਨੂੰ ਮੁੱਖ ਰਖ ਕੇ ਦੇਣੀ ਹੈ। ਬਲਿਕੇ ਕਰਤਾਰ ਪਾਸੋਂ ਬਖਸ਼ਸ਼ ਦਾ ਜੋ ਪਰਵਾਣਾ ਲੈ ਕੇ ਜੈੱਗ ਆਇਆ ਹੈ। ਇਹ ਅਮਾਨਤ ਉਸੇ ਨੂੰ ਦੇਣੀ ਹੈ। ਪਰ ਬਾਲਾ ਜੀ ਨੇ ਇਹ ਗੱਲ ਹੋਰ ਕਿਸੇ ਨੂੰ ਨਹੀਂ ਦੱਸੀ ਤੇ ਚਲੇ ਗਏ ਸਨ। ਕਿਉਂਕਿ ‘ਪ੍ਰਵਾਰ ਵਿਚ ਹੁਣੇ ਨਿਰਾਸਤਾ ਛਾ ਜਾਣ ਦਾ ਡਰ ਸੀ। ਇਹ ਬਾਲਾ ਜੀ ਨੇ ਬੜੀ ਸਿਆਣਪ ਤੋਂ ਕੰਮ ਲਿਆ ਤੇ ਫੇਰ ਗੁਰੂ ਅੰਗਦ ਜੀ ਪਾਸ ਜਦੋਂ ਆਏ ਸਨ ਤਦ ਦਸਿਆ ਸੀ।
ਭਾਈ ਬਾਲਾ ਜੀ ਦੇ ਤਲਵੰਡੀ ਚਲੇ ਜਾਣ ਮਗਰੋਂ ਗੁਰੂ ਜੀ ਨੂੰ ਲਗ ਭਗ ਦੋ ਸਾਲ ਆਪਣੇ ਘਰ ਰਹਿੰਦੀਆਂ ਹੋਣ ਲਗੇ ਸਨ। ਦਰਸ਼ਨ ਵਾਸਤੇ ਬਿਅੰਤ ਸੰਗਤਾਂ ਆਉਂਦਿਆਂ ਤੇ ਵਰੋਸਾਉਂਦੀਆਂ। ਕਿਸੇ ਸਾਲਾਨਾ ਜੋੜ ਮੇਲੇ ਉਤੇ ਤਾਂ ਕਈ ਵੇਰ ਕਈ ਕਈ ਹਜ਼ਾਰ ਦੀ ‘ਗਿਣਤੀ ਵੀ ਹੋ ਜਾਂਦੀ ਸੀ। ਕਿਉਂਕਿ ਪੰਜਾਬ ਅੰਦਰ ਨਹੀਂ ਸਗੋਂ ਹਿੰਦੁਸਤਾਨ ਦੇ ਦੂਜੇ ਹਿਸਿਆਂ-ਬੰਗਾਲ, ਬਿਹਾਰ ਵਿਚੋਂ ਵੀ ਹਿੰਦੂ ਮੁਸਲਮਾਨ ਬੰਦਗੀ ਦੇ ਸ਼ੌਕੀ ਕਈ ਆਇਆ 1 ਕਰਦੇ ਸਨ। ਜਿਸ ਤੇ ਮੁਕਾਮੀ ਸੰਗੜ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਸੇਵਾ ਦਾ
ਸਾਰਾ ਪ੍ਰਬੰਧ ਨਿਭਾਹੁਦੇ। ਗੁਰੂ ਜੀ ਸੁਪੁਤ੍ਰਾਂ ਦੀ ਇਸ ਸੇਵਾ ਅਤੇ ਉਤਸ਼ਾਹ ਨੂੰ ਦੇਖ ਕੇ ਖੁਸ਼ ਹੁੰਦੇ। i
ਪਰ ਵੇਦ ਪਾਠੀ ਵੈਦੀਆਂ ਦੀ ਕੁਲ ਵਿਚ ਪੈਦਾ ਹੋਏ ਤ੍ਰਿਕਾਲ ਦਰਸੀ ਗੁਰ ਨਾਨਕ ਵੇਦਾਂ ਨੂੰ ਆਪਣੇ ਵਡੇ ਵੇਦੀਆਂ ਵਲੋਂ ਕਿਸੇ ਪਹਿਲੇ ਜ਼ਮਾਨੇ ਵਿਚ ਸੋਢੀਆਂ ਭਰਾਵਾਂ ਨੂੰ ਦਿਤਾ ਵਰਦਾਨ ਵੀ ਚੇਤੇ ਸੀ, ਜੋ ਗੁਰੂ ਜੀ ਨੇ ਆਪਣਾ ਸਰੀਰ ਛੱਡਣ ਥੀਂ ਪਹਿਲਾਂ ਹੀ ਪਹਿਲੀ ਕਿਸ਼ਤ ਰੂਪ ਵਿਚ ਪੂਰਾ ਕਰਨਾ ਸੀ। ਗੁਰੂ ਜੀ ਇਹ ਵੀ ਜਾਣਦੇ ਸਨ ਜੋ ਭਲੀ ਸੰਤਾਨ ਦਾ ਫਰਜ਼ ਹੁੰਦਾ ਹੈ ਕਿ ਆਪਣੇ ਜਾਂ ਪਿਉ-ਦਾਦੇ ਦੇ ਸਿਰ ਤੇ ਕਿਸੇ ਦਾ ਕਰਜ਼ਾ ਨਾ ਰਹਿਣ ਦੇਵੇ। ਜੜ ਸਮਰਥਾ ਹੋਵੇ? ਤਾਂ ਜਤੂਰ ਉਤਾਰ ਦੇਵੇ। ਉਹ ਜ਼ਿਕਰ ਇਉਂ ਹੈ ਕਿ ਵੇਦੀਆਂ ਦੇ ਵਡਿਆਂ ਪਾਸੋਂ ਮੈਢੀਆਂ ਦੇ ਵਡਿਆਂ ਨੇ ਮੋਹਿਆ ਪੰਜਾਬ ਦਾ ਰਾਜ ਵੈਦੀਆਂ ਨੂੰ ਮੌੜ ਦੇ ਕੇ ਆਪ ਤੱਪ ਕਰਨ ਨੂੰ ਬਨ ਵਿਚ ਚਲੇ ਗਏ ਸਨ। ਪਰ ਵਡੇ ਬੇਦੀ ਨੇ ਸੋਢੀ ਰਾਜਾ ਦੀ ਉਦਾਰਤਾ ਉਤੇ ਖੁਸ਼ ਹੋ ਕੇ ਦੀਨ ਦਾ ਸੱਜਾ ਰਾਜ ਦੇਣ ਦਾ ਬਚਨ ਦਿੱਤਾ ਸੀ। ਇਸ ਜ਼ਿਕਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਸ੍ਰੀ ਮੁਖ ਵਾਕ ਬਚਿਤ੍ਰ ਨਾਟਕ ਪਿਆਏ 4.ਵਿਚ ਵਿਸਥਾਹ ਨਾਲ ਲਿਖਿਆ ਹੈ-
ਬੇਦੀ ਤਏ ਪ੍ਰਸਨ ਰਾਜ ਕਹ ਪਾਇ ਕੈ। ਦੇਤ ਐ ਬਰਦਾਨ ਹੀਏ ਹੁਲਸਾਇ.ਕੈ॥ ਜਬ ਨਾਨਕ ਕਲ ਮੈਂ ਹਮ ਆਨ ਕਹਾਇ ਹੈ। ਹੋ ਜਗਤ ਪੂਜ ਕਰਿ ਤੋਹਿ ਪਰਮ ਪਦੇ ਪਾਇ ਹੈ॥
-ਇਸ ਵਰਦਾਨ ਰਾਹੀਂ ਤਦ ਗੁਰੂ ਜੀ ਦੇ ਮੋਢਿਆਂ ਉਤੇ ਹੀ ਭਾਰ ਪਾਇਆ ਗਿਆ! ਉਨ੍ਹਾਂ ਨੇ ਖੋਹਲ ਕੇ ਆਖਿਆ–ਕਿ ਕਲਿਯੁਗ ਵਿਚ ਆ ਕੇ ਜਦ ਅਸੀਂ ਆਪਣਾ ‘ਨਾਨਕ ਨਾਮ ਕਹਾਵਾਂਗੇ’ ਤਾਂ ਤੁਸਾਂ ਨੂੰ (ਸੋਢੀਆਂ ਨੂੰ) ਜਗਤਿ ਪੂਜ ਬਨਾ ਕੇ ਪਰਮ ਪਦ ਸੁਰਖਰੂਦੀ) ਪਾਵਾਂਗੇ।
ਹੁਣ ਕਲਿਯੁਗ ਦਾ ਹੀ ਸਮਾਂ ਮੀ! ‘ਗੁਰ ਅਵਤਾਰ’ ਗੁਰੂ ਨਾਨਕ ਦੇਵ ਜੀ ਆਪ ਸਰਬ ਕਲਾ ਸਮਰਥ ਗੁਰੂ ਮੌਜੂਦ ਸਨ। ਇਕ ਪਾਸੇ ਇਨ੍ਹਾਂ ਤਾਈਂ ਦੋਵੇਂ ਸਾਹਿਬਜਾਦੇ ਖਾਸ ਕਰ ਬਾਬਾ ਸ੍ਰੀ ਚੰਦ ਜੀ ਸਰਬ ਗੁਣ-ਸੰਪੰਨ ਅੱਖਾਂ ਦੇ ਸਾਹਮਣੇ ਸਨ। ਇਨ੍ਹਾਂ ਤੋਂ ਵਖਰੇ ਉਮਰ ਭਰ ਦੇ ਆਗਿਆਕਾਰ ਨਿਸ਼ਕਾਮ ਸੇਵਕ ਭਾਈ ਬਾਲਾ ਜੀ (ਚਾਹੇ ਤਲਵੰਡੀ ਚਲੇ ਗਏ ਸਨ) ਅਤੇ ਭਾਈ ਪਾਰੋਜੀ ਜਲਕਾ ਜਿਹੇ ਹੋਰ ਕਈ ਹਜ਼ੂਰੀਏ ਸਿਖ ਸਨ। ਪਰ ਦੂਜੇ ਪਾਸੇ ਗੁਰੂ ਨਾਨਕ ਅੰਤਰਜਾਮੀ ਨੂੰ ਖਡੂਰ ਵਿਚ ਵੱਸਦੇ ਇਕ ਸਮਰਥ ਪੁਰਸ਼ ਵੀ ਦਿਸ ਰਹੇ ਸਨ ਜਿਨ੍ਹਾਂ ਨੇ ਗੁਰੂ ਜੀ ਪਾਸੋਂ ਇਸ ਵਸਤ ਅਮਾਨਤ ਨੂੰ ਆਪਣੇ ਸਿਰ ਲੈ ਕੇ ਫੇਰ ਇਕ ਹੋਰ ਪੁਰਖ ਰਾਹੀਂ ਅੱਗੇ ਅਸਲੀ ਟਿਕਾਣੇ ਤੇ ਭਿਜਵਾਣਾ ਸ਼ੀ, ਇਹੋ ਵਡੀ ਸੋਚ ਸੀ। ਇਹ ਕੰਮ ਅਗਰ ਸਾਹਿਬਜ਼ਾਦਿਆਂ ਰਾਹੀਂ ਕਰਾਂਦੇ ਤਾਂ ਇਕ ਵੇਰ ਦੀ ਪਿਤਾ ਪੁਰਖੀ ਘਰ ਵਿਚ ਅਪਨਾਈ ਚੀਜ਼ ਦਾ ਦੂਜੀ ਥਾਂਈਂ ਦੇਣਾ ਸੁਭਾਵਕ ਔਖਾ ਸੀ। ਪਰ ਆਪਣੇ ਹਥੀਂ ਦੂਜੀ ਥਾਂ ਦੇਣ ਨਾਲ ਤੀਜੀ ਥਾਂ ਅਟਕ ਜਾਣ ਦੀ ਕੋਈ ਵਜ੍ਹਾ ਨਹੀਂ ਸੀ ਰਹਿੰਦੀ। ਕਿਉਂਕਿ ਧੁਰ ਕਰਤਾਰ ਵਲੋਂ ਇਹ ‘ਅਮਾਨਤ ਅਗਰ ਆਪਣੇ ਘਰ ਵਿਚ ਗੁਰੂ ਨਾਨਕ ਦੇਵ ਨੇ ਨਹੀਂ ਰਖੀ ਤਾਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿ ਰਖੇ। ਇਹ ਵਸਤੂ ਅਜਰ ਵਸਤੂ ਹੈ* ਜਿਸ ਦੀ ਹੈ, ਉਸੇ ਦੇ ਘਰ ਜਾਣੀ ਹੈ। ਫੇਰ ਗੁਰੂ ਜੀ ਦਾ ਤਾਂ ਆਪਣਾ-ਮੱਤ ਸਿਧਾਂਤ ਹੀ ‘ਹੁਕਮ ਰਜਾਈ ਚਲਣਾ’ ਹੈ। ਉਹ ਕਰਤਾਰ ਦੇ ਹੁਕਮ ਨੂੰ ਜਨਮ ਤੋਂ ਸਮਝਣ ਦੀ ਸੋਝੀ ਸ਼ਕਤੀ ਰਖਦੇ ਸਨ? ਤਦੇ ਬਾਲਾ ਜੀ ਨੂੰ ਕਿਹਾ ਸੀ। ਇਸ ਲਈ ਗੁਰੂ ਜੀ ਉਡੀਕ ਵਿਚ ਸਨ, ਜੋ ਨਿਰੰਕਾਰ ਦਾ ਸਜਿਆ ਪੂਰਨ ਭਾਂਡਾ ਉਹ ਵਡਭਾਗੀ ਪੁਰਖ ਛੇਤੀ ਛੇਤੀ ਆਣ ਮਿਲੇ ਅਤੇ ਇਹ ਆਪਣੀ ਜੋਤ ਵਸਤ ਉਹਦੇ ਵਿਚ ਰੱਖਣ।
ਗੁਰੂ ਨਾਨਕ ਦੇਵ ਜੀ ਆਪਣੀ ਗੁਰੂ ਜੋਤ ਕਿਸ ਵਿਚ ਰਖਣਗੇ? ਗੁਰ-ਗੁੱਦੀ ਕਿਸ ਨੂੰ ਦੇਣਗੇ? ਇਹ ਆਪਣਾ ਇਨਾ ਪਾਸ ਧੁਰ ਦਾ ਬਣਿਆ ਪ੍ਰੋਗਰਾਮ ਸੀ। ਪਰ ਇਹ ਵਿਚਾਰ ਵਕਤ ਤੋਂ ਕਈ ਸਾਲ ਪਹਿਲਾਂ ਦੱਸ ਕੇ ਆਪਣੇ ਪ੍ਰਵਾਰ ਵਿਚ ਨਿਰਾਸਤਾ ਭਰ ਦੇਣੀ ਚੰਗੀ ਨਹੀਂ ਜਾਣੀ ਸੀ। ਆਪ ਸਮਝਦੇ ਸਨ ਕਿ ਇਨ੍ਹਾਂ ਦੇ ਸ੍ਰੀ ਚੰਦ ਹਰ ਤਰ੍ਹਾਂ ਯੋਗ ਤੇ ਜੱਤ ਸੱਤ ਸਿਮਰਨ ਵਿਚ ਰੱਤੇ ਹੋਏ ਸਾਡੀ ਥਾਂ ਸੰਭਾਲਣ ਨੂੰ ਕੁਦਰਤੀ ਹੱਕ ਜਾਣਦੇ ਤੇ ਸਾਧਨਾ ਸਾਧ ਰਹੇ ਹਨ। ਪਰ ਗੁਰੂ ਜੀ ਆਪਣੇ ਖਿਆਲ ਵਿਚ ਹੱਕ ਜਿਸ ਵਡਭਾਗੀ ਪਾਸ ਜਾਣਾ ਸਮਝਦੇ ਸਨ। ਉਹਨਾਂ ਨੂੰ ਵੀ ਪ੍ਰੇਮ ਖਿਚਾਂ ਪੈ ਰਹੀਆਂ ਸਨ ਤੇ ਉਹ ਵੀ ਸ੍ਰੀ ਵੈਸ਼ਨੋ ਦੇਵੀ ਜੰਮੂ ਵਾਲੀ ਦੇ ਦਰਸ਼ਨਾਂ ਨੂੰ ਜਾ ਰਹੀ ਮੰਡਲੀ ਦੀ ਅਗਵਾਈ ਵਿਚ ਖਡੂਰ ਥੀ ਚਲ ਕੇ ਸ੍ਰੀ ਕਰਤਾਰਪੁਰ ਦੇ ਨੇੜੇ ਅਪੜ ਚੁੱਕੇ ਸਨ।

ਇਹ ਵਡਭਾਗੀ ਕੌਣ ਸਨ ?

ਇਸ ਗੱਲ ਦਾ ਪਤਾ ਇਸ ਪਵਿਤ੍ਰ ਵਡਭਾਗੀ ਪੁਰਖ ਨੂੰ ਅਜੇ ਆਪ ਵੀ ਨਹੀਂ ਸੀ, :ਕਿ ਇਨ੍ਹਾਂ ਦੇ ਮਾਤਾ-ਪਿਤਾ ਦੇ ਅਤੇ ਆਪਣੇ ਪੂਰਬਲੇ ਜਪ ਤਪ ਦੇ ਫਲ ਦਾ ਆਪ ਵਜੂਦ ਹਨ। ਇਨ੍ਹਾਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਕਿਸੇ ਦਿਨ ਇਨ੍ਹਾਂ ਦੀ ਆਪਣੀ ਆਤਮ ਜੋਤ ਨੂੰ ਕਿਸੇ ਅਗੰਮੀ-ਜੋਤ ਨੇ ਆਪਣੇ ਵਿਚ ਲੀਨ ਕਰਕੇ ਜਗਤ ਦਾ ਚਾਨਣ ਬਣਾ ਦੇਣਾ ਹੈ। ਇਨ੍ਹਾਂ .ਨੂੰ ਆਪਣੇ ਵਿਚ ਚੁੱਕੀ ਮਿਕਨਾਤੀਸੀ (ਚਮਕ) ਸ਼ਕਤੀ ਦਾ ਅਜੇ ਕੋਈ ਗਿਆਨ ਨਹੀਂ ਸੀ ਕਿ ਉਹ ਪਵਿਤ੍ਰ ਸੀਸ ਜੋ ਨਿਰੰਕਾਰ ਤੋਂ ਬਿਨਾਂ ਅਜ ਤੀਕ ਹੋਰ ਕਿਸੇ ਅਗੇ ਨਹੀਂ ਝੁਕਿਆ ਸੀ। ਸਮਾਂ ਆਉਣ ਤੇ ਇਸ ਵਡਭਾਗੀ ਦੇ ਚਰਨੀਂ ਝੁਕ-ਜਾਏਗਾ। ਸਗੋਂ ਆਪਣੇ ਜਨਮ ਦੇ ਸਾਥੀ ਬ੍ਰਿਧ ਹੋ ਚੁਕੇ ਸਰੀਰ ਨੂੰ ਛੱਡ ਕੇ ਗੁਰੂ ਨਾਨਕ ਦੀ ਜੋਤ ਕਲਾ ਨੇ ਆਪਣੇ ਆਦਰਸ਼ ਦੀ ਪੂਰਤੀ ਲਈ ਇਨ੍ਹਾਂ ਦੇ ਸਰੀਰ ਵਿਚ ਵੱਸ ਜਾਣਾ ਹੈ। ਇਨ੍ਹਾਂ ਗੱਲਾਂ ਤੋਂ ਇਹ ਵਡਭਾਗੀ ਆਪ ਭੀ .ਅਜੇ ਬਿਲਕੁਲ ਬੇ-ਖਬਰ ਸਨ।
ਗੁਰੂ ਨਾਨਕ ਜੀ ਨੂੰ ਸਰੀਰ ਬਦਲਣ ਦੀ ਲੋੜ ਏਸ ਲਈ ਵੀ ਜ਼ਰੂਰੀ ਭਾਸੀ ਕਿ ਨਿਰੰਕਾਰ ਵਲੋਂ ਇਨ੍ਹਾਂ ਦੇ ਸਿਰ ਸੌਂਪੀ ਜ਼ਿੰਮੇਵਾਰੀ ਦੀ ਪੂਰਨ ਸਫਲਤਾ ਲਈ ਬਹੁਤ ਯਤਨ ਤੇ ਬਹੁਤ ਸਮੇਂ ਦੀ ਅਜੇ ਲੋੜ ਸੀ * ਜੋ ਇਕ-ਦੇ ਮਨੁਖ ਜਾਮਿਆਂ ਵਿਚ ਸਿਰੇ ਚਾੜ੍ਹਨਾ ਮੁਸ਼ਕਿਲ ਸੀ। ਤਾਂਤੇ ਪਹਿਲੇ ਹੀ ਕੋਈ ਐਸਾ ਪਵਿਤ੍ਰ ਸੁਧਾਰਿਆ ਭਾਂਡਾ (ਸਰੀਰ) ਨਿਰੰਕਾਰ ਦੇ ਹੁਕਮ ਵਿਚ ਤਿਆਰ ਹੋ ਜਾਣਾ ਅਤਿ ਜ਼ਰੂਰੀ ਸੀ, ਜਿਸ ਦੇ ਵਿਚ ਗੁਰਤਾ ਦੀ ਜੋਤ ਵਸਤ ਰੱਖੀ ਜਾ ਸਕੇ ਅਤੇ ਝਟ ਪਟ ਫੇਰ ਨਿਰੰਕਾਰੀ ਆਦਰਸ਼ ਦੀ ਪੂਰਤੀ ‘ਨਿਰਮਲ ਪੰਥ (ਖਾਲਸਾ ਪੰਥ)
ਸਾਜਨ ਤੀਕ ਉੱਦਮ ਜਾਰੀ ਰਖਿਆ ਜਾਏ! ਜਿਵੇਂ ਕੋਈ ਸ਼ਾਹਸ੍ਵਰ ਸੂਰਬੀਰ ਰਣ ਤੱਤੇ ਵਿਚ ਹੇਠ ਦੇ ਘੋੜੇ ਨੂੰ ਥੱਕ ਗਿਆ ਯਾ ਜਖਮੀ ਨਕਾਰਾ ਹੋਇਆ ਦੇਖ ਕੇ ਪਲ ਵਿਚ ਦੂਜਾ ਬਦਲ ਲੈਂਦਾ ਹੈ। ਐਸੇ ਹੀ ਗੁਰੂ ਨਾਨਕ ਜੀ ਨੂੰ ਆਪਣੇ ਮਨੋਰਥ ਦੀ ਸਿੱਧੀ ਲਈ ਦੂਜਾ ਸਰੀਰ ਬਦਲਣ ਦੀ ਲੋੜ ਮਾਸੂਸ ਹੋਈ, ਕਿ ਜਿਸ ਦੂਜੇ ਸਰੀਰ ਦਾ ਦੀਵਾ ਜੱਪ ਤੱਪ ਪੁੰਨ ਰੂਪ ਖੱਟੀ ਦੀ ਵੱਟੀ, ਅਤੇ ਭਾਗਾਂ ਦੇ ਤੇਲ ਨਾਲ ਭਰਿਆ ਹੋਵੇ! ਤਦ ਜੋਤੀ ਨਾਲ ਜੋਤ ਜਗਾ ਕੇ ਉਹਦੇ ਵਿਚ ਛੇਤੀ ਹੀ ਨਿਵਾਸ ਪਾਇਆ ਜਾ ਸਕੇ। ਉਹ ਖਡੂਰ ਦਾ ਵਡਭਾਗੀ ਸਰੀਰ-ਹੁਣ ਸ੍ਰੀ ਕਰਤਾਰਪੁਰ ਦੇ ਨੇੜੇ ਆ ਗਿਆ ਸੀ।
ਇਹੋ ਸ੍ਰੀ ਲਹਿਣਾ ਜੀ ਸਨ! ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਫੇਰੂ ਮਲ ਅਤੇ ਮਾਤਾ ਦਾ ਸ੍ਰੀ ਸਭਰਾਈ ਨਾਮ ਸੀ। ਦਿਹ ਪਰਵਾਰ ਪਹਿਲੇ ਮਤੇ ਕੀ ਸਰਾਏ (ਜ਼ਿਲਾ ਫਿਰੋਜ਼ਪੁਰ) ਦਾ ਵਸਨੀਕ ਸੀ। ਫੇਰ ਸੰਮਤ ੧੫੭੮ ਵਿਚ ਬਾਬਰ ਦੇ ਹੱਲੇ ਸਮੇਂ ਯਾ ਅਗੇ ਪਿਛੇ ਬਲੋਚਾਂ ਦੀ ਧਾੜ ਨੇ ਮਤੇ ਕੀ ਸਰਾਏ ਨੂੰ ਉਜਾੜ ਦਿਤਾ ਤਾਂ ਫ਼ੇਰੂ ਮਲ ਜੀ ਆਪਣੇ ਪ੍ਰਵਾਰ ਸਮੇਤ ਆਪਣੀ ‘ਭੈਣ ਸ੍ਰੀ ਮਾਤਾ ਵਿਰਾਈ ਜੀ ਖਾਸ ਖਡੂਰ ਵਿਚ ਆਨ ਰਹੇ। ਪਰ ਸੰਮਤ ੧੫੮੩ ਵਿਚ ਇਸ ਦੰਪਤੀ ਦੇ ਚਲਾਣਾ ਕਰ ਜਾਣ ਮਗਰੋਂ ਵੀ ਇਨ੍ਹਾਂ ਦੇ ਵਡਭਾਗੀ ਸਪੁੱਤਰ ਸ੍ਰੀ ਲਹਿਣਾ ਜੀ ਇਥੇ ਖਡੂਰ ਦੇ ਹੀ ਪੱਕੇ ਵਸਨੀਕ ਬਣ ਗਏ ਸਨ।
ਸ੍ਰੀ ਲਹਿਣਾ ਜੀ ਦੇ ਪਿਤਾ ਜੀ ਦੁਕਾਨਦਾਰੀ ਦੀ ਕਿਰਤ ਕਰਦੇ ਤੇ ਗਰੀਬਾਂ ਨਾਲ ਵੰਡ ਕੇ ਛਕਣ ਵਾਲੇ ਸਨ। ਇਨ੍ਹਾਂ ਦੇ ਸ੍ਰੀ ਮਾਤਾ ਸਭਰਾਈ ਜੀ ਵੀ ਦਰ ਆਏ ਕਿਸੇ ਭੀ ਅਭਿਆਗਤ ਦਰਵੇਸ਼ ਨੂੰ ਹੱਥੀਂ ਛਕਾ ਕੇ ਅਸੀਸਾਂ ਲੈਣ ਦੇ ਸੁਭਾਉ ਵਾਲੇ ਸਨ। ਪਰ ਸਾਰਾ ਪਰਵਾਰ ਸ਼ੁਰੂ ਤੋਂ ਵੈਸ਼ਨੋ ਦੇਵੀ ਜੰਮੂ ਵਾਲੀ ਦਾ ਉਪਾਸ਼ਕ ਸੀ*। ਆਪਣੇ ਪਿਤਾ-ਮਾਤਾ ਦੇ ਚੜ੍ਹਾਈ ਕਰ ਜਾਣ ਮਗਰੋਂ ਸ੍ਰੀ ਲਹਿਣਾ ਜੀ ਵੀ ਸਾਲ ਦੇ ਸਾਲ ਦੇਵੀ ਦਰਸ਼ਨ ਨੂੰ ਜਾਣ ਵਾਲੀ ਮੰਡਲੀ ਦੀ ਅਗਵਾਈ ਕਰਦੇ ਤੇ ਨਾਲ ਜਾਂਦੇ ਸਨ। ਇਹ ਉਥੇ ਜਾ ਕੇ ਧਰਮ ਛੇਤ੍ਰਾਂ ਵਿਚ ਧਰਮ ਕਮਾਈ ਦਾ ਚੋਖਾ ਹਿਸਾ ਪਾਇਆ ਕਰਦੇ। ਐਤਕਾਂ ਵੀ ਸੰਮਤ ੧੫੯੨ ਦੀ ਯਾਤਰਾ ਸਮੇਂ ਸਾਰੀ ਦਰਸ਼ਕ ਮੰਡਲੀ ਸਮੇਤ ਜਾ ਰਹੇ ਸਨ। ਚਲਦੇ ੨ ਸ਼ਾਮਾਂ ਹੋ ਆਈਆਂ ਤੇ ਸ੍ਰੀ :ਕਰਤਾਰਪੁਰ ਦੇ ਨੇੜੇ ਥੋੜ੍ਹੀ ਵਾਟ ਤੇ ਡੇਰਾ ਕੀਤਾ। ਸਾਥੀਆਂ ਨੂੰ ਖਾਣਾ ਤਿਆਰ ਕਰਨ ਲਈ ‘ਕਿਹਾ ਤੇ ਨਾਲ ਹੀ ਆਖਿਆ-ਇਥੇ ਨੇੜੇ ਹੀ-ਇਕ ‘ਨਾਨਕ ਤਪਾ ਜੀ’ ਰਹਿੰਦੇ ਸੁਣੀਂਦੇ ਹਨ। ਬਹੁਤ ਭਲੇ ਲੋਕ ਹਨ। ਸਹਿਜੇ ਹੀ ਆ ਗਏ ਹਾਂ। ਏਕ ਪੰਥ ਦੇ ਕਾਜ ਵਾਲੀ ਗੱਲ ਹੈ। ਮੈਂ ਦਰਸ਼ਨ ਕਹ ਕੇ ਛੇਤੀ ਆ ਜਾਵਾਂਗਾ, ਇਉਂ ਆਖ ਕੇ ਉਸੇ ਤਰ੍ਹਾਂ ਘੋੜੀ ਤੇ ਸਵਾਰ ਨਗਰ ਵਲ ਨੂੰ ਗਏ।

ਸਤਿਗੁਰੂ ਸਤਿਕਾਰ ਵਜੋਂ ਅਗੇ ਆਣ ਮਿਲੇ

ਖਡੂਰ ਵਿਚ ਰਹਿੰਦਿਆਂ ਪਹਿਲੀ ਵੇਰ ਭਾਈ ਭਾਣਾਂ ਜੀ ਪਾਸੋਂ ਸ੍ਰੀ ਲਹਿਣਾ ਜੀ ਨੇ •ਗੁਰੂ ਨਾਨਕ ਜੀ ਦਾ ਜੱਸ ਤੇ ਨਾਮ ਸੁਣਿਆ ਸੀ। ਫੇਰ ਭਾਈ ਜੋਧ ਜੀ ਅਤੇ ਭਾਈ ਪਰੇਮਾਂ ਜੀ ਖਡੂਰ ਵਾਸੀ ਪਾਸੋਂ ਗੁਰਬਾਣੀ ਦਾ ਪਾਠ ਵੀ ਸੁਣਦੇ ਰਹੇ। ਇਨ੍ਹਾਂ ਦਾ ਮਨ ਤਾਂ ਅਗੇ ਹੀ ਪ੍ਰੇਮ ਬਾਣੀ ਦੇ ਰਸ ਨਾਲ ਮੋਹਿਆ ਪਿਆ ਸੀ। ਪਰ ਕੰਮ ਦੇ ਰੁਝੇਵੇਂ ਕਰ ਕੇ ਨਹੀਂ ਆਏ ਸਨ। ਸਿੱਕ ਬਹੁਤ ਸੀ ਤੇ ਹੁਣ ਕੁਦਰਤੀ ਸਮਾਂ ਬਣ ਆਇਆ ਸੀ। ਸ੍ਰੀ ਲਹਿਣਾ ਜੀ ਨੇ ਸਾਥੀਆਂ ਨੂੰ ਡੇਰਾ ਕਰਨ ਨੂੰ ਕਿਹਾ ਤੇ ਆਪ ਤੱਪਾ ਜੀ ਦੇ ਦਰਸ਼ਨ ਨੂੰ ਗਏ।
ਇਧਰ ਗੁਰੂ-ਨਾਨਕ ਅੰਤਰਜਾਮੀ ਜਿਨ੍ਹਾਂ ਦਾ ਆਪਣਾ ਬਿਰਦ ਹੀ ਇਹੋ ਹੈ। ਕੋਈ ਵੀ ਪ੍ਰੇਮੀ ਪੁਰਸ਼ ਇਨ੍ਹਾਂ ਵਲ ਇਕ ਕਦਮ ਪੁਟੇ ਤਾਂ ਅਗੇ ਜਾ ਕੇ ਸਵਾਗਤ-ਨੂੰ ਤਿਆਰ ਹਨ* ਸਗੋਂ ਅਜਿਹਾਂ ਨੂੰ ਦੂਰ ਅਗੇ ਜਾ ਕੇ ਮਿਲਦੇ ਰਹੇ! ਅਜ ਉਨ੍ਹਾਂ ਨੂੰ ਸਦੀਵੀ ਆਪਣੇ ਦਿਲ ਦੇ ਤਖਤ ਉੱਤੇ ਬਿਠਾ ਕੇ ਸਦਾ ਪ੍ਰਸੰਨ ਰਖਣ ਵਾਲਾ ਨੇੜੇ ਹੀ ਆ ਰਿਹਾ ਹੋਵੇ ਤਾਂ ਭਲਾ ਗੁਰੂ ਜੀ ਕਿਵੇਂ ਘਰ ਬੈਠੇ ਰਹਿ ਸਕਦੇ ਸਨ? ਆਪ ਜੀ ਉਸ ਵੇਲੇ ਪਿੰਡ ਦੇ ਬਾਹਰ ਵਾਰ ਜਾ ਕੇ ਮਿਲੇ ਤੇ ਖਲੋ ਕੇ ਸਤਿਕਰਤਾਰ ਬੁਲਾਈ
ਵੇਲਾ ਸੰਧਿਆ ਦਾ ਹੋ ਚੁਕਾ ਸੀ। ਨਗਰ ਵਿਚ ਟਾਂਵੇ ੨ ਦੀਵੇ ਵੀ ਬਲਦੈਂ ਦਿਸਦੇ ਸਨ। ਪਰ ਜਿਵੇਂ ਪਿੰਡ ਥੀਂ ਬਾਹਰ ਚੋਖਾ ਅੰਧੇਰਾ ਸੀ ਤਿਵੇਂ ਘੋੜੇ ਚੜ੍ਹੇ ਸਵਾਰ ਦੇ ਮਨ ਅੰਦਰ ਅਜੇ ਅੰਧੇਰਾ ਸੀ। ਜਿਸ ਦੇ ਕਾਰਣ ਇਹ ਆਪਣੀ ਖਰੀ ਅਸਾਮੀ ਨੂੰ ਪਹਿਚਾਨ ਨਾ ਸਕਿਆ। .ਇਸ ਨੇ ਇਸ ਪਿੰਡ ਦਾ ਕੋਈ ਬ੍ਰਿਧ ਬਾਬਾ ਜਾਣ ਕੇ ਇਉਂ ਪੁਛਿਆ।
ਘੋੜ ਸਵਾਰ-ਜੀ ਇਸੇ ਪਿੰਡ ਦਾ ਨਾਮ-ਕਰਤਾਰਪੁਰ ਹੈ?
ਗੁਰੂ ਜੀ- ਜੀ ਹਾਂ ਇਹੋ ਕਰਤਾਰਪੁਰ ਹੈ।
-ਘੋੜ ਸਵਾਰ- ਜੀ ਨਾਨਕ ਤਪਾ ਇਥੇ ਹੀ ਰਹਿੰਦੇ ਹਨ?
ਗੁਰੂ ਜੀ- ਜੀ ਹਾਂ, ਇਥੇ ਹੀ ਰਹਿੰਦੇ ਹਨ।
ਘੋੜ ਸਵਾਰ- ਜੀ. ਆਪ ਮੈਨੂੰ ਉਨ੍ਹਾਂ ਦੇ ਘਰ ਤੀਕ ਲੈ ਚਲੋਗੇ?
.ਗੁਰੂ ਜੀ- ਜੀ ਹਾਂ, ਆਉ ਮੇਰੇ ਪਿਛੇ-੨ ਲਗੇ ਆਉ।
ਗੁਰੂ ਨਾਨਕ ਦੇਵ-ਇਨ੍ਹਾਂ ਨੂੰ ਨਾਲ ਲੈ ਕੇ ਆਪ ਜਿਉਂ ਅਰਦਲ ਵਿਚ ਘਰ ਤੀਕ ਚਲੇ ਆਏ। ਇਕ ਬ੍ਰਿਛ ਨਾਲ ਘੋੜੀ ਬੰਨ੍ਹਣ ਨੂੰ ਆਖਿਆ ਤੇ ਦਸਿਆ-ਅੰਦਰ ‘ਨਾਨਕ ਤੱਪਾ’ ਬੈਠਾ ਹੋਵੇਗਾ, ਆ ਕੇ ਮਿਲੋ। ਆਪ ਗੁਰੂ ਜੀ ਸਿਧੇ ਧਰਮਸ਼ਾਲਾ ਅੰਦਰ ਜਾ ਕੇ ਆਸਨ ਤੇ ਬੈਠ ਗਏ। ਭਾਈ ਬੁੱਢਾ ਜੀ -ਜੈਸੇ ਮੁਖੀਏ ਸਿਖ ਸੰਗਤ ਉਡੀਕ ਵਿਚ ਸਨ ਕਿ ਗੁਰੂ ਜੀ ਆਵਣ ਤਾਂ ਸੋਦਰ ਦੀ ਚੌਂਕੀ ਦਾ ਆਰੰਭ ਹੋਵੇ।

ਪੁਰਖਾ ਤੈਂ ਲਹਿਣਾ ਹੈ – ਅਸੀਂ ਦੇਣਾ ਹੈ

ਸ੍ਰੀ ਲਹਿਣਾ ਜੀ ਨੇ ਕਿਸੇ ਬੜੀ ਪੁੰਨ ਮਹੂਰਤ ਸਮੇਂ ਘਰੋ ਪੈਰ ਬਾਹਰ ਕਢਿਆ ਸੀ। ਇਥੇ ਘੋੜੀ ਬੰਨ੍ਹ ਕੇ ਸੁਲਖਣੀ ਘੜੀ ਨੂੰ ਮਾਤ ਸੁਲੱਖਣੀ ਜੀ ਦੇ ਵੇਹੜੇ ਪੈਰ ਪਾਇਆ। ਤੇ ਸਿੱਧੇ ਧਰਮਸਾਲ ਅੰਦਰ ਚਲੇ ਗਏ। ਜਿਥੇ ਗੁਰੂ ਜੀ ਆਸਨ ਤੇ ਸਜੇ ਹੋਏ ਸਨ ਤੇ ਸੰਗਤ ਚਕੌਰਾਂ ਵਾਂਗੂੰ ਦਰਸ਼ਨ ਕਰਦੀ ਨਿਹਾਲ ਹੋ ਰਹੀ ਸੀ।
ਸ੍ਰੀ ਲਹਿਣਾ ਜੀ ਨੇ ਅੰਦਰ ਜਾ ਕੇ ਨਿਮਸਕਾਰ ਕੀਤੀ। ਦੀਵੇ ਦੇ ਚਾਨਣ ਵਿਚ ਗੁਰੂ ਜੀ ਦੇ ਦਰਸ਼ਨ ਪਾਏ। ਇਨ੍ਹਾਂ ਨੂੰ ਆਪਣੇ ਅੰਦਰ ਵੀ ਕੁਝ ਚਾਨਣਾਂ ਭਾਸਣ ਲੱਗਾ। ਇਹ ਜਾਣ -ਗਏ ਕਿ ਤੱਪਾ -ਜੀ ਤਾਂ ਉਹੀ ਹਨ ਜੋ ਘੋੜੀ ਦੇ ਅਗੇ-2 ਆਪਣੇ ਘਰ ਤੀਕ ਲੈ-ਆਏ ਹਨ। ਲਹਿਣਾ ਜੀ ਨੇ ਆਪਣੇ ਪਾਸੋਂ ਭਾਰੀ ਬੇਅਦਬੀ ਤੇ ਭੁੱਲ ਹੋਈ ਜਾਣੀ। ਇਨ੍ਹਾਂ ਦਾ ਮਨ ਸ਼ਰਮਸਾਰੀ ਨਾਲ ਪਾਣੀ-2ਹੋ ਕੇ ਅੱਖੀਆਂ ਰਾਹੀਂ ਵਗਦਾ ਤੇ ਸਰੀਰ ਕੰਬਦਾ ਸੀ। ਇਨ੍ਹਾਂ ਨੇ -ਹੱਥ ਜੌੜੇ ਤੇ ਪਸਚਾਤਾਪ ਕਰਦਿਆਂ ਖਿਮਾਂ ਮੰਗੀ! ਆਖਿਆ ਤੱਪਾ ਜੀ ਮੇਰੇ ਪਾਸੋਂ ਭਾਰੀ ਭੁੱਲ ਹੋਈ। ਆਪ ਪੈਦਲ ਰਹੇ, ਤੇ ਮੈਂ ਘੋੜੀ ਉਤੇ ਸਵਾਰ। ਆਪ ਦਾ ਜੱਸ ਸੁਣਿਆ ਤੇ ਆਇਆ ਸੀ, ਪਰ ਭਾਰੀ ਬੇਅਦਬੀ ਹੋਈ ਹੈ। ਮੇਰੇ ਉੱਤੇ ਖਿਮਾਂ ਕਰਨੀ ਤੇ ਬਖ਼ਸ਼ ਲੈਣਾ। ਗੁਰੂ ਜੀ ਨੇ ਬਚਨ ਕੀਤਾ-ਕੋਈ ਭੁੱਲ ਨਹੀਂ, ਜੀਉ ਆਇਆਂ ਨੂੰ ਪਰ ਆਪਣਾ ਨਾਮ ਠਿਕਾਣਾ ਤਾਂ-ਦਸੋ ਕੀ ਹੈ? ਤਾਂ ਇਨ੍ਹਾਂ ਦਸਿਆ ਨਾਮ ਲਹਿਣਾ ਤੇ ਘਰ ਖਡੂਰ ਵਿਚ ਹਨ। ਆਪ ਦੇ ਦਰਸਨ ਦੀ ਬਹੁਤ ਦਿਨਾਂ ਤੋਂ ਚਾਹ ਸੀ ਪਰ ਹੁਣ ਆਪ ਨੇ ਮਨ ਨੂੰ ਖਿਚ ਕੇ ਬੁਲਾਇਆ ਹੈ। ਗੁਰੂ ਜੀ ਨੇ ਕਿਹਾ ਪੁਰਖਾ ਤੈਂ ਲਹਿਣਾ ਹੈ ਅਸੀਂ ਦੇਣਾ ਹੈ’ ਲਹਿਣਦਾਰ ਘੋੜਿਆਂ ਤੇ ਚੜ੍ਹ ਕੇ ਹੀ ਆਉਂਦੇ ਹਨ। ਦੇਣਦਾਰ ਪੈਦਲ ਹੀ ਹੁੰਦੇ ਹਨ! ਹੁਣ ਚਲੇ ਜਾਉ ਤੇ ਫੇਰ ਆਉਣਾ*ਇਸ ‘ਜ਼ਿਕਰ ਨੂੰ ਸ੍ਰੀ ਨਾਨਕ ਪ੍ਰਕਾਸ਼ ਉਤਰਾਧੇ ਧਿਆਏ ੪੭ ਚੌਪਈ ੫੧ ਵਿਚ ਇਉਂ ਲਿਖਿਆ –
ਗੁਰੂ ਜੀ ਵਲੋਂ – ਕਉਨ ਨਾਮ ਨਿਜ ਦੇਹਿ ਬਤਾਈ ॥ ਸੁਨ ਬੋਲਿਯੋ ਲਹਿਣਾਂ ਸੁਖ ਪਾਈ॥ ‘ਸ੍ਰੀ ਲਹਿਣਾ ਜੀ-ਹੇ ਸਤਿਗੁਰ ਤੁਮ ਬਖਸ਼ਨ ਹਾਰੇ॥ ਗ੍ਰਾਮ ਖਡੂਰ ਨਿਕੇਤ ਹਮਾਰੇ॥ ਲਹਿਣਾ ਨਾਮ ਕਹਿਤ ਹੈ ਮੇਰਾ। ਸੁਨਯੋ ਸੁੱਜਸ ਮੈਰਾਵਰ ਕੇਰਾ। ਬਹੁਤ ਦਿਵਸ ਕੀ ਦਰਸ਼ਨ ਚਾਹੀ! ਮਨ ਅਬ ਕਰਖ ਬੋਲ ਲੀਯੋ ਪ੍ਰਾਹੀ ॥ ਅਹੈ ਸੁਗੰਧ ਕੀਰਤੀ
ਪਾਵਨ ਹੈ ਆਯੋ ਮੈ ਭੌਰ ਲੁਭਾਵਨ ॥
ਗੁਰੂ ਜੀ ਵਲੋਂ-ਸ੍ਰੀ ਗੁਰ ਕਹੈ ਲਹਿਣੇਂ ਤੈ ਲਹਣਾਂ। ਸੁਨ ਪੁਰਖਾ ਹਮ ਨੇ ਹੈ ਦੇਣਾ। ਦੋਹਰਾ- ਅਬ ਜਾਵੇ ਪੁਨ ਆਈਐ ਹੈ ਕੇ ਅਪਨੇ ਧਾਮ॥ ਸੁਨ ਲਹਿਣਾ ਹਰਖਯੋ ਰਿਦੇ
ਜਿਉ ਆਮੀ ਖੈ ਆਂਮ ॥
ਗੁਰੂ ਜੀ ਦੀ ਇਸ ਬੁਝਾਰਤ ਨੂੰ ਗੁਰੂ ਜੀ ਤੋਂ ਬਿਨਾਂ ਹੋਰ ਕੋਈ ਸਮਝ ਨਾ ਸਕਿਆ, ਤੇ ਲਹਿਣਾ ਜੀ ਦਿਲੋਂ ਏਸ ਲਈ ਬਹੁਤ ਖੁਸ਼ ਹੋਏ ਕਿ ਐਸੇ ਮਹਾਤਮਾ ਪ੍ਰਸਿਧ ਤਪੇ ਨੇ ਖੁਸ਼ ਹੋ ਕੇ ਮੈਨੂੰ ਕੋਈ ਦਾਤ ਦੇਣ ਦਾ ਬਚਨ ਕੀਤਾ ਹੈ। ਇਨ੍ਹਾਂ ਨੂੰ ਨਿਸਚਾ ਸੀ ਕਿ ਇਹੋ ਜਿਹੇ ਕਿਸੇ ਸੰਤ ਫਕੀਰ ਦਾ ਕੀਤਾ ਬਚਨ ਕੱਚਾ ਨਹੀਂ ਹੁੰਦਾ ਹੈ । ਜੋ ਕਰ ਸਕਣ ਉਹੀ ਕਹਿੰਦੇ ਹਨ। ਮੇਰੇ •ਉਤੇ ਬਹੁਤ ਕਿਰਪਾਲੂ ਹੋਏ ਹਨ। ਤੱਪਾ ਜੀ ਕੁਝ ਜ਼ਰੂਰ ਦੇਣਗੇ।
ਸ੍ਰੀ ਲਹਿਣ ਜੀ ਨੇ ਸ਼ਾਇਦ ਸਮਝਿਆ ਹੋਵੇ ਕਿ ਇਹੋ ਜਿਹੇ ਤਪੇ ਫਕੀਰਾਂ ਵਿਚ ‘ਜਿਥੇ ਅਜਮਤ (ਕਰਾਮਾਤ) ਸ਼ਕਤੀ ਹੁੰਦੀ ਹੈ। ਉਥੇ ਇਹ ਰਸਾਇਣੀ ਵੀ ਹੁੰਦੀ ਹੈ। ਚਾਹੇ ਤਾਂਖੇ ਦਾ ਸੋਨਾ ਬਨਾਣ ਦੇ ਗੁਣ ਦੱਸਣਗੇ ਤਾਂ ਖੋਜ ਹੈ॥ ਦੇਵੀ ਦੇ ਮੰਦਰ ਉਤੇ ਕਲਸ ਚੜ੍ਹਾ ਕੇ ਭਾਰੀ ਭੰਡਾਰਾ ਵੀ ਕਰਾਂਗਾ ਤੇ ਖਡੂਰ ਵਿਚ ਪੱਕੀ ਧਰਮ ਸਾਲਾ ਬਣਾ ਕੇ ਆਏ ਗਏ ਦੀ ਸੌਖੀ ਸੇਵਾ ਕਰ ਸਕਾਂਗਾ। ਇਥੇ ਆਉਣ ਦਾ ਜ਼ਰੂਰੀ ਕੋਈ ਲਾਭ ਹੋਏਗਾ! ਅਗੇ ਇਨ੍ਹਾਂ ਨੂੰ ਦੇਵੀ ਭਗਤ ਦੀ ਹੈਸੀਅਤ ਵਿਚ ਦੇਵੀ ਉਸਤਤੀ ਦੇ ਕਈ ਛੰਦ ਤੇ ਸੋਹਿਲੇ ਯਾਦ ਸਨ।-ਜੋ ਪੜ੍ਹਦੇ ਹੁੰਦੇ। ਪਰ ਅਜ ਨਿਰੰਕਾਰ ਦੀ ਸਿਫਤ ਦਾ ਰਸ ਮਾਣਿਨ ਲਗੇ। ਸੋਦਰ ਰਾਗ ਆਸਾ ਮਹਲਾ ੧
“ਸੋਦਰੁ ਤੇਰਾ ਕੇਹਾ ਸੋ ਘਰੁ ਕੈਹਾ ਜਿੱਤ ਬਹਿ ਸਰਬ ਸਮਾਲੇ।”
‘ਇਸ ਸ਼ਬਦ ਦਾ ਉਚਾਰਨ ਹੋਇਆ ਜਿਸ ਵਿਚ ਕੁਦਰਤੀ ਤੌਰ ਤੇ ਇਹੋ ਸਾਰ ਭਰਿਆ ਪਿਆ ਹੈ ਕਿ ਹੇ ਨਿਰੰਕਾਰ! ਤੇਰਾ ਉਹ ਦਰ ਤੇ ਘਰ ਕਿਹੋ ਜਿਹਾ ਹੈ? ਜਿਥੋ ਬੈਠਾ ਤੂੰ ਲਖਾਂ ਅਕਾਸ਼ਾਂ ਪਤਾਲਾਂ ਤੇ ਖੰਡਾਂ ਬ੍ਰਹਮੰਡਾਂ ਵਿਚ ਵੱਸਦੇ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈਂ। ਤੂੰ ਧੰਨ ਹੈ ਤੇ ਬੇਅੰਤ ਹੈ। ਜਿਸ ਤੇਰੇ ਦਰ ਤੇ ਸਿਫਤ ਸਲਾਹ ਕਰਨ ਵਾਲੇ ਰਾਗ ਤੇ ‘ਰਾਗਣੀਆਂ ਆਪ ਤੈਨੂੰ ਗਾ ਰਹੇ ਹਨ। ਕਿਤਨੀ ਤਰ੍ਹਾਂ ਦੀ ਪਉਣ ਪਾਣੀ ਅਗਨ ਅਤੇ ਧਰਮਰਾਜਾ ਵੀ ਜੱਸ ਗਾ ਰਹੇ ਹਨ। ਹੋਰ ਚਿਤਰ ਗੁਪਤ ਇੰਦਰ ਅਤੇ ਦੇਵੀ ਦੇਵਤੇ ਸਿੱਧ ਜਤੀ ਜੋਗੀ ਪੰਡਤ ਵੀ ਤੈਨੂੰ ਗਾ ਰਹੇ ਹਨ। ਪਰ ਤੇਰਾ ਸੱਚੇ ਪਾਤਸ਼ਾਹ! ਕਿਸੇ ਅੰਤ ਨਹੀਂ ਪਾਇਆ।
ਇਹ ਸੁਣ ਕੇ ਲਹਿਣਾ ਜੀ ਜਾਣ ਗਏ ਕਿ ਇਹ ਤਾਂਬੇ ਦਾ ਸੋਨਾ ਨਹੀਂ ਬਲਿਕੇ ਮਨੁੱਖਾਂ ਤੋਂ ਦੇਵਤੇ ਬਣਾਂਦੇ ਸੰਤ ਹਨ।
ਸੋਦਰ ਦੀ ਚੌਂਕੀ ਮਗਰੋਂ ਫਿਰ ਨਾਮ ਸਿਮਰਨ ਦੀ ਲਹਿਰ ਵਿਚ ਕੁਝ ਚਿਰ ਸਾਰੀ ਸੰਗਤ ਨੇ ਟੁੱਭੀਆਂ ਲਾਈਆਂ ਦੇ ਝੂਮਦੇ ਰਹੇ। ਸ੍ਰੀ ਲਹਿਣਾ ਜੀ ਉਤੇ ਇਸ ਨਵੀਂ ਰੀਤ ਅਕਾਲ ਉਪਾਸਨਾਂ ਦਾ ਬਹੁਤ ਪ੍ਰਭਾਵ ਪਿਆ ਫੇਰ ਲੰਗਰ ਦੀ ਇਕੋ ਪੰਗਤ ਸਾਰਿਆਂ ਨੇ ਪ੍ਰਸ਼ਾਦ ਪਾਇਆ* ਇਨ੍ਹਾਂ ਨੇ ਦੇਵੀ ਭਗਤਾਂ ਦੀ ਵਰਦੀ ਘੁੰਘਰੀਆਂ ਕੌਡੀਆਂ ਤੇ ਲਾਲ ਪੀਲੀਆਂ ਚੰਡੀਆਂ ਸੁੱਟ ਦਿੱਤੀਆਂ** ਅਤੇ ਇਸੇ ਦਰ ਦੇ ਹੋ ਗਏ।
ਸਵੇਰ ਹੋਈ ਤਾਂ ਲਹਿਣਾਂ ਜੀ ਨੈ ਆਪਣਾ ਇਰਾਦਾ ਬੱਦਲ ਕੇ ਸਾਰੇ ਸਾਥੀਆਂ ਨੂੰ ਇਉਂ ਜਾ ਆਖਿਆ- ਮੇਰਾ ਦੇਵੀ ਦਰਸ਼ਨ ਨੂੰ ਜਾਣਾ ਯਾ ਹੋਰ ਕੋਈ ਭਲਾ ਕੰਮ ਕਰਨਾਂ’ ਕੇਵਲ ਮੰਨ ਦੀ ਸੁੱਧੀ ਤੇ ਮੁਕਤਿ ਪ੍ਰਾਪਤੀ ਲਈ ਹੈ। ਉਹ ਫਲ ਮੈਨੂੰ ਤਪਾ ਜੀ ਦੇ ਦਰਸ਼ਨ ਤੇ ਸੇਵਾ ਵਿਚ ਸੁਝਿਆ ਹੈ। ਤੁਸੀਂ ਸਾਰੇ ਆਪਣੀ ਵਖੋ-ਵੱਖ ਕਾਮਨਾਂ ਧਾਰ ਕੇ ਜਾ ਰਹੇ ਹੋ। ਸੁਖ ਨਾਲ ਜਾਉ ! ਪਰ ਉਥੋਂ ਹੋ ਆ ਕੇ ਤੁਸੀਂ ਵੀ ਜ਼ਰੂਰ ਇਨ੍ਹਾਂ ਦੇ ਦਰਸ਼ਨ ਕਰਨੇ। ਤਪਾ ਜੀ ਬਹੁਤ ਭਲੇ ਤੇ ਪਹੁੰਚ ਵਾਲੇ ਬੰਦੇ ਦਿਸਦੇ ਹਨ। ਇਹ ਆਖ ਕੇ ਲਹਿਣਾ ਜੀ ਮੁੜ ਖਡੂਰ ਨੂੰ ਤੇ ਸਾਥ ਮੰਡਲੀ ਅਗੇ ਨੂੰ ਚਲੀ ਗਈ।

ਸ੍ਰੀ ਲਹਿਣਾ ਜੀ ਵਾਪਸ ਖਡੂਰ ਨੂੰ ਆਏ

ਸ੍ਰੀ ਲਹਿਣਾ ਜੀ-ਦੇਵੀ ਯਾਤਰਾ ਨੂੰ ਗਈ ਮੰਡਲੀ ਦੇ ਆਗੂ ਸਨ। ਇਹ ਕਦੀ ਮਹੀਨੇ ੨੦ ਦਿਨਾਂ ਪਿਛੋਂ ਮੁੜਿਆ ਕਰਦੇ ਸਨ। ਹੁਣ ਛੀ ਸੱਤ ਦਿਨਾਂ ਮਗਰੋਂ ਆ ਗਏ। ਪਿੰਡ • ਵਾਲਿਆਂ ਨੇ ਕਾਰਣ ਪੁੱਛਣਾ ਸੀ। ਇਨ੍ਹਾਂ ਦਸਿਆ ਕਿ ਰਾਹ ਵਿਚ ਮੈਨੂੰ ਤੱਪਾ ਗੁਰੂ ਦੇ ਦਰਸ਼ਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਮੇਹਰ ਦੀ ਨਜ਼ਰ ਕਰਨ ਤਾਂ ਮਨੁੱਖਾਂ ਤੋਂ ਦੇਵਤੇ ਬਣਾ ਦਿੰਦੇ ਹਨ! ਉਹ ਮੁਕਤਿ ਭੁਗਤ ਦੇਣ ਦੀ ਸ਼ਕਤੀ ਰਖਦੇ ਹਨ। ਜਿਸ ਦੇਵੀ ਦੇ ਦਰਸ਼ਨ ਨੂੰ ਅਸੀਂ ਸਾਰੇ ਜਾਂਦੇ ਤੇ ਮੂਰਤੀ ਦੇ ਰੂਪ ਵਿਚ ਵੇਖਦੇ ਰਹੇ। ਉਹ ਦੈਵੀ ਮਾਤਾ ਪ੍ਰਤੱਖ ਇਸਤ੍ਰੀ ਰੂਪ ਵਿਚ ਉਨ੍ਹਾਂ ਦੇ ਦਰ ਤੇ ਝਾੜੂ ਕਰਦੀ ਵੇਖੀ ਹੈ। ਇਹ ਤੱਪਾ ਗੁਰੂ ਦੇ ਦਰਸ਼ਨ ਦਾ-ਫੁੱਲ ਸੀ ਕਿ ਵੈਸ਼ਨੂੰ ਦੇਵੀ ਦੇ ਦਰਸ਼ਨ ਇਥੇ ਹੀ ਪਾ ਲੀਤੇ *ਅਗੇ ਜਾਣ ਦੀ ਲੋੜ ਨਹੀਂ ਰਹੀ ਸੀ।
ਸ੍ਰੀ ਲਹਿਣਾ ਜੀ ਨੇ ਭਾਈ ਜੋਧ ਜੀ ਤੇ ਪ੍ਰੇਮਾਂ ਜੀ ਦਾ ਵੀ ਧੰਨਵਾਦ ਕੀਤਾ ਕਿ ਆਪ .ਨੇ ਹੀ ਸ਼ਬਦ ਸੁਣਾ ਕੇ ਤੱਪਾ ਜੀ ਦੀਆਂ ਗੁਣ ਚੰਗਆਇਆਂ ਦਸੀਆਂ ਤੇ ਉਨ੍ਹਾਂ ਦੇ ਪ੍ਰੇਮ ਵਿਚ -ਜੋੜਿਆ ਸੀ। ਉਨ੍ਹਾਂ ਦੀ ਪ੍ਰੇਮ ਬਾਣੀ ਦੇ ਤੀਰਾਂ ਨੇ ਮੈਨੂੰ ਅਗੇ ਹੀ ਵਿਨਿਆ ਹੋਇਆ ਸੀ। ਪਰ ਦਰਸ਼ਨ ਭੱਦ ਹੋਏ ਜਦ ਭਾਗ ਜਾਗੇ। ਜਿਹੇ ਜਿਹੇ ਸੁਣੀਂਦੇ ਸਨ, ਉਹਾ ਜਿਹੇ ਡਿੱਠੇ ਹਨ। ਉਹ ਅੰਮ੍ਰਿਤ ਦਾ ਸੋਮਾਂ ਤੇ ‘ਪੂਰਨ ਦਾਤੇ ਹਨ।’
ਸ੍ਰੀ ਲਹਿਣਾਂ ਜੀ-ਲੋਕਾਂ ਨੂੰ ਦਸ ਕੇ ਮੁੜ ਹਟੀ ਉਤੇ ਬੈਠ ਗਏ ਪਰ ਕੰਮ ਕਾਜ ਵਿਚ ਜੀਅ ਨਹੀਂ ਲਗ ਰਿਹਾ ਸੀ। ਇਹ ਕੁਝ ਪਾ ਆਏ ਕੁਝ ਗਵਾ ਵੀ ਆਏ ਸਨ। ਜਿਸ ਤੇ ਡਾਂਵਾ ਡੋਲ ਸਨ! ਇਹ ਆਪਣਾ ਤਨ (ਸਰੀਰ) ਗੁਰੂ ਮੇਹਰਾਂ ਨਾਲ ਭਰਿਆ ਲੈ ਆਏ ਸਨ। ਪਰ ਮਨ ਆਪਣੇ ਨੂੰ ਉਥੇ ਹੀ ਛੱਡ ਆਏ ਸਨ। ਜਿਸ ਕਰ ਕੇ ਜੀਵ ਆਤਮਾਂ ਬੇਚੈਨ ਸੀ। ਇਨ੍ਹਾਂ ਦੀ ਧਰਮ ਪਤਨੀ ‘ਸ੍ਰੀ ਖੀਵੀ’ ਜੀ ਬਹੁਤ ਨੇਕ ਦਿਲ ਸਨ। ਇਨ੍ਹਾਂ ਨੇ ਆਪਣੇ ਪਤੀ ਦੇ ਦਿਲ ਉਤੇ ਦੋ ਚਿਤਾਈ ਦਾ ਬੋਝਾ ਪਿਆ ਡਿੱਠਾ ਤਾਂ ਆਖਿਆ-ਕੋਈ ਗਲ ਨਹੀਂ। ਘਰ ਮੈਂ ਸੰਭਾਲ ਰਖਾਂਗੀ। ਦਰਸ਼ਨ ਨੂੰ ਫੇਰ ਚਲੇ ਜਾਉ, ਅਤੇ ਰੱਜ ਰੱਜ ਕੇ ਰਹਿ ਆਉਂ। ਇਉਂ ਸੁਣ ਕੇ ਇਹ ਖੁਸ਼ ਹੋਏ ਤੇ ਤਿਆਰੀ ਕਰ ਲਈ।
ਸ੍ਰੀ ਲਹਿਣਾ ਜੀ ਨੇ ਦੂਜੀ ਭਲਕੇ ਉਠ ਕੇ ਹੱਟੀ ਵਿਚੋਂ ਤੱਪਾ ਜੀ ਦੇ ਲੰਗਰ ਲਈ ਸਵਾ ਮਨ ਲੂਣ ਦੀ ਪੰਡ ਬੱਧੀ, ਤੇ ਭਾਣਜੇ ਨੂੰ ਆਖਿਆ ਮੇਰੇ ਸਿਰ ਤੇ ਰਖਾ ਦੇ (ਇਤਹਾਸ ਵਿਚ ਲਿਖਿਆ ਹੈ) ਉਸ ਨੇ ਆਖਿਆ-ਮਾਮਾ ਜੀਉ ! ਮੈਨੂੰ ਚੁਕਾ ਦਿਉ। ਮੈਂ ਨਾਲ ਜਾ ਕੇ ਛੱਡ ਆਵਾਂਗਾ, ਪਰ ਲਹਿਣਾ ਜੀ ਨੇ ਕਿਹਾ-ਬੀਬਾ-ਇਹ ਸੇਵਾ ਦੇਣ ਦੀ ਨਹੀਂ। ਜੇ ਤੈਨੂੰ ਕੋਈ ਪਦਾਰਥ ਮਿਲ ਜਾਏ ਤਾਂ ਦੱਸ? ਆਪ ਲਵੇਂਗਾ ਕਿ ਕਿਸੇ ਨੂੰ ਦੇਵੇਂਗਾ। ਐਸਾ ਹੀ ਸਮਝੋ। ਇਉਂ ਆਖ ਕੇ ਇਨ੍ਹਾਂ ਨੇ ਪੰਡ ਸਿਰ ਤੇ ਚੁੱਕੀ ਤੇ ਤੁਰ ਪਏ।
ਦੋਹਿਰਾ- ਕਹਿ ਲਹਿਣਾਂ ਸੁਨ-ਸ੍ਰੋਨ ਮਹਿ ਜਿ ਕੁਛ ਪਦਾਰਥ ਪਾਇ॥
ਸੋ ਲੇਵਹਿ ਤੂੰ ਕੇ ਨਹੀਂ, ਕਿਧੇ ਦੇ ਕਿਸ ਥਾਇ।
ਸਮਝਹੁ ਇਸ-ਬਿਧ ਰਿਦੈ ਮਝਾਰਾ। ਤੁਰਨ ਉਚਾਵਾਵਹੁ ਸਿਰ ਭਾਰਾ।
ਇਉਂ ਕਹਿ ਲੀਨ ਸੀਸ ਉਠਵਾਈ। ਨਿਕਸਿਉ ਵਹਿਰ ਪਾਇ ਮਗ ਪਾਈ।
(ਸ੍ਰੀ ਨਾਨਕ ਪ੍ਰਕਾਸ਼ ਉਤਾਰਧੇ ਧਿਆਏ ੪੭)

ਗੁਰੂ ਨਾਨਕ ਜੀ ਦੀਆਂ ਮੇਹਰਾਂ

ਸ੍ਰੀ ਲਹਿਣਾ ਜੀ ਦੇ ਸਿਰ ਤੇ ਸਵਾ ਮਨ ਲੂਣ ਦਾ ਬੋਝਾ ਸੀ। ਇਹ ਹੋਲੀ ਹੋਲੀ ਚਲਦੇ ਚਲਦੇ ਤਿੰਨ ਦਿਨਾਂ ਪਿਛੋ ਸ੍ਰੀ ਕਰਤਾਰ ਪੁਰ ਆਏ, ਬੋਝਾ ਲੰਗਰ ਵਿਚ ਉਤਾਰਿਆ ਤੇ ਦਸਿਆ ਲੂਣ ਹੈ ! ਇਨ੍ਹਾਂ ਨੇ ਸ੍ਰੀ ਮਾਤਾ ਜੀ ਦੇ ਪੈਰੀਂ ਪੈ ਕੇ ਪੁਛਿਆ ਤੱਪਾ ਗੁਰੂ ਜੀ ਕਿਥੇ ਹਨ? ਉਨ੍ਹਾਂ ਨੇ ਅਸੀਸ ਦਿਤੀ- ਗੁਰੂ ਭਾਗ ਲਾਏ’ ਤੇ ਆਖਿਆ-ਉਹ ਬਾਹਰ ਪੈਲੀਆਂ ਵਿਚ ਗਏ ਹਨ। ਤੁਸੀਂ ਕਿਥੋਂ ਆਏ ਹੋ? ਤਦ ਲਹਿਣਾਂ ਜੀ ਨੇ ਕਿਹਾ-ਖਡੂਰ ਤੋਂ ਆਇਆ ਹਾਂ। ਸ੍ਰੀ ਮਾਤਾ ਨੇ ਖਡੂਰ ਦਾ ਨਾਮ ਅਗੇ ਸੁਣਿਆ ਸੀ ਤੇ ਵਧੇਰੇ ਜਾਣ ਪਛਾਣ ਲਈ ਕਿਉਂ ਪੁਛਿਆ- ਸ੍ਰੀ ਮਾਤਾ ਜੀ-ਤੁਸਾਡਾ ਹੀ ਨਾਮ ਲਹਿਣਾਂ ਹੈ?
ਸ੍ਰੀ ਲਹਿਣਾਂ ਜੀ-ਜੀ ਹਾਂ ਮਾਤਾ ਜੀ ।
ਸ੍ਰੀ ਮਾਤਾ ਜੀ-ਫੇਰ ਥੋੜੇ ਦਿਨ ਹੋਇ ਅਗੇ ਵੀ ਤੁਸੀ ਆਏ ਸੀ?
ਸ੍ਰੀ ਲਹਿਣਾਂ ਜੀ-ਜੀ ਹਾਂ ਆਇਆ ਸੀ।
ਸ੍ਰੀ ਮਾਤਾ ਜੀ-ਫੇਰ ਤਪਾ ਜੀ ਨੇ ਤੁਸਾਡਾ ਕੁਝ ਦੇਣਾ ਹੈ ?
ਸ੍ਰੀ ਲਹਿਣਾ ਜੀ-ਰਾਮ ਰਾਮ-ਨਹੀ ਮਾਤਾ ਜੀਉ ! ਮੈਂ ਤਾਂ ਸਗੋਂ ਆਪ ਉਨ੍ਹਾਂ ਨੂੰ ਆਪਣਾ ਤਨ ਮਨ ਸੌਂਪਣ ਨੂੰ ਆਇਆ ਹਾਂ। ਉਨ੍ਹਾਂ ਨੂੰ ਗੁਰੂ ਧਾਰਨਾ ਹੈ।
ਸ੍ਰੀ ਮਾਤਾ ਜੀ-ਸੁਣਿਆ ਹੈ ਉਨ੍ਹਾਂ ਜੋ ਆਖਿਆ-ਤੂੰ ਲਹਿਣਾ ਹੈ ਅਸੀਂ ਦੇਣਾ ਹੈ, ਇਹ ਐਵੇਂ ਤਾਂ ਨਹੀਂ ਕਿਹਾ ਹੋਣਾ ਨੇ।
ਸ੍ਰੀ ਲਹਿਣਾ ਜੀ-ਸ੍ਰੀ ਮਾਤਾ ਜੀਉਂ। ਤੱਪਾ ਗੁਰੂ ਜੀ ਜਾਣੀ ਜਾਣ ਦਿਸਦੇ ਹਨ। ਮੇਰਾ ਨਾਮ ਸੁਭਾਵਕ ਹੀ ਲਹਿਣਾ ਹੈ। ਉਹ ਦੂਜਿਆਂ ਦੀ ਸੇਵਾ ਟਹਿਲ ਵੇਖ ਕੇ ਰੀਂਝਦੇ ਹੋਣਗੇ। ਮੇਰੇ ਉਤੇ ਐਵੇਂ ਹੀ ਢਲ ਆਏ ਹਨ! ਤੱਦ ਕਿਹਾ ਹੋਣਾ ਨੇ।
.ਸ੍ਰੀ ਮਾਤਾ ਜੀ-ਪਰ ਐਸਾ ਹੁੰਦਾ ਤਾਂ ਉਸ ਵੇਲੇ ‘ਚਰਨ ਪਾਹੁਲ ਦੇ ਕੇ ਗੁਰਮੰਤ੍ਰ ਸੁਣਾ ਦਿੰਦੇ। ਉਨ੍ਹਾਂ ਨੇ ਕਦੀ ਕਿਸੇ ਅਭਿਲਾਖੀ ਨੂੰ ਦੂਜੀ ਵੇਹ ਆਉਣ ਦਾ ਲਾਰਾ ਲੱਪਾ ਨਹੀਂ ਲਾਇਆ ਸੀ । ਤੁਸਾਂ ਨੂੰ ਫੇਰ ਆਉਣ ਨੂੰ ਕਿਉਂ ਕਿਹਾ? ਕੋਈ ਗਲ ਤਾਂ ਹੋਣੀ ਹੈ ?
ਸ੍ਰੀ ਲਹਿਣਾਂ ਜੀ-ਸ੍ਰੀ ਮਾਤਾ ਜੀਉ! ਇਹ ਤਾਂ ਮੈਨੂੰ ਵੀ ਪਤਾ ਨਹੀਂ ਪਰ ਥੋੜਾ ਇਉਂ ਜਾਣਿਆ ਹੈ ਕਿ ਉਸ ਵੇਲੇ ਮੇਰੇ ਮਨ ਵਿਚ ਦੇਵੀ ਦਾ ਨਿਵਾਸ ਸੀ। ਉਸ ਨੂੰ ਉਸੇ ਰਾਤ ਉਨ੍ਹਾਂ ਨੇ ਆਪਣੇ ਦਰ ਤੇ ਝਾੜੂ ਦੀ ਸੇਵਾ ਦੇ ਦਿਤੀ । ਮੇਰਾ ਮਨ ਹੁਣ ਖਾਲੀ ਹੈ ਗੁਰੂ ਜੀ ਜੋ ਵੀ ਦਾਤ ਦੇਣਗੇ। ਤਨ ਮਨ ਕਰਕੇ ਸੰਭਾਲਾਂਗਾ। ਘਰ ਦੀ ਸੌਂਪ ਸਪੰਣੀ ਵੀ ਕਰ ਆਇਆ ਹਾਂ। ਸੇਵਾ ਕਰਨੀ ਤੇ ਨਾਮ ਦਾਨ ਦੀ ਦਾਤ ਲੈਣੀ ਹੈ। ਸ੍ਰੀ ਮਾਤਾ ਜੀ-ਚੰਗਾ ਬਰਖੁਦਾਰ। ਭਲਾ ਹੋਵੀ ਸੰਸਾਂ ਤਾਪੈ ਗਿਆ ਸੀ । ਪਰ ਦੂਰ ਹੋ ਗਿਆ ਹੈ। ਤੱਪਾ ਜੀ ਬਾਹਰ ਖੇਤਾਂ ਵਿਚ ਗਏ ਹਨ। ਜਾਉ ਤੇ ਬੇਸ਼ਕ ਸੇਵਾ ਕਰੋ! ਇਹ ਵੀ ਤੁਸਾਡੀ ਆਪਣੀ ਸਾਧ ਸੰਗਤ ਦੀ ਸੇਵਾ ਹੀ ਹੈ। ਸ੍ਰੀ ਮਾਤਾ ਜੀ ਨੇ ਪਿਛੋਂ ਇਹ ਸਾਰੀ ਗਲ ਬਾਤ ਆਪਣੇ ਸਪੁਤ੍ਰਾਂ ਨੂੰ ਸਮਝਾ ਕੇ ਉਨ੍ਹਾਂ ਦੀ ਤਸੱਲੀ ਵੀ ਕਰਾ ਦਿਤੀ ਕਿ ਚਿੰਤਾ ਦੀ ਕੋਈ ਗੱਲ ਨਹੀਂ।
ਸ੍ਰੀ ਮਾਤਾ ਜੀ ਨੇ ਇਨ੍ਹਾਂ ਨੂੰ ਪ੍ਰਸ਼ਾਦ ਪਾਣੀ ਛਕਾਇਆ, ਤੇ ਜਿਸ ਪਾਸੇ ਗੁਰੂ ਜੀ ਗਏ ਚਰਨਾਂ ਵਿਚ ਨਿਮਸਕਾਰ ਕੀਤੀ ਤੇ ਅਸੀਸ ਪਾਈ, ਸਤਿਗੁਰੂ ਜੀ ਧਾਨਾਂ ਦੀ ਖੇਤੀ ਸੰਵਾਰ ਕੇ ਵਾਧੂ ਘਾਹ ਤੇ ਤੀਲਾ ਤਿਨਕਾ ਬਾਹਰ ਸੁਟਾ ਰਹੇ ਸਨ। ਕਈ ਸਿਖ ਅਤੇ ਸਾਹਿਬਜ਼ਾਦੇ ਸਾਰੇ ਹੀ ਲਗੇ ਪਏ ਸਨ। ਸ੍ਰੀ ਲਹਿਣਾ ਜੀ ਨੇ ਬੰਨੇ ਉਤੇ ਵੇਹਿਲੇ ਬੈਠੇ ਰਹਿਣਾ ਚੰਗਾ ਨਾ ਜਾਣਿਆ ਤੇ ਆਗਿਆ ਪਾ ਕੇ ਖੁਰਪੇ ਨਾਲ ਇਹ ਵੀ ਗੋਡੀ ਕਰਨ ਲਗੇ। ਪਰ ਥੋੜੀ ਦੇਰ ਮਗਰੋਂ ਗੁਰੂ ਜੀ ਨੇ ਵੇਖ ਕੇ ਫੁਰਮਾਇਆ- ‘ਪੁਰਖਾ ਤੇਰੇ ਪਾਸੋਂ ਇਹ ਕੰਮ ਨਹੀਂ ਹੁੰਦਾ-ਵੇਖ! ਤੈਂ ਧਾਨਾ ਦੇ ਬੂਟੇ ਪੁੱਟ ਸੁਟੇ ਹਨ। ਤੂੰ ਬਾਹਰ ਪਈ ਨਿਦੀਣ (ਚਾਰੇ) ਦੀ ਪਿੰਡ ਨੂੰ ‘ਬੰਨ੍ਹ ਕੇ ਲੈ ਜਾਹ-ਅਤੇ ਪਸ਼ੂਆਂ ਨੂੰ ਪਾ ਦਿੰਹ ! ਗੁਰੂ ਜੀ ਨੇ ਇਹ ਇਨ੍ਹਾਂ ਦੇ ਸਿਰ ਤੇ ਆਪ ਚੁਕਾ ਕੇ ਟੇਰਿਆ ਸੀ।
ਇਹ ਪੰਡ ਚਿੜ ਚਿੜ ਕਰਦੀ ਚਿੱਕੜ ਨਾਲ ਲਿਬੜੀ ਚੋਂਦੀ ਤੇ ਚੰਗੀ ਭਾਰੀ ਵੀ ਸੀ। ਇਨ੍ਹਾਂ ਦੇ ਸਿਰ ਤੇ ਟੱਸਰੀ ਪੱਗ ਤੇ ਗਲ ਦਾ ਜਾਮਾਂ ਕੀਮਤੀ ਸੀ* ਸਾਰੇ ਕਪੜੇ ਲਿਬੜ ਗਏ। ਸ੍ਰੀ ਮਾਤਾ ਜੀ ਨੇ ਵੇਖ ਕੇ ਝੋਖਾ ਕੀਤਾ, ਕਿ ਤੱਪਾ ਜੀ ਬੇਪ੍ਰਵਾਹ ਹਨ। ਕਿਸੇ ਹੋਰ ਨੂੰ ਚੁਕਾ ਭੇਜਦੇ। ਤੁਹਾਨੂੰ ਚੁਕਾ ਕੇ ਕਪੜੇ ਖਰਾਬ ਕਰ ਦਿਤੇ ਹਨ। ਪਰ ਲਹਿਣਾਂ ਜੀ ਨੇ ਆਪ ਕੋਈ ਕਿਰਕ ਨਾ ਮੰਨੀ ਤੇ ਪਾਣੀ ਨਾਲ ਧੋ ਧਾ ਛੰਡ ਫੂਕ ਕੇ ਘਾਹ-ਪਸ਼ੂਆਂ ਨੂੰ ਪਾ ਦਿਤਾ।
ਸਾਂਝ ਨੂੰ ਗੁਰੂ ਜੀ ਘਰ ਆਏ। ਸ੍ਰੀ ਮਾਤਾ ਜੀ ਨੇ ਗਿਲਾ ਕੀਤਾ, ਕਿ ਆਪ ਨੇ ਦਰ ਆਏ ਭਲੇ ਮਾਣਸ ਦੀ ਚੰਗੀ ਗੱਤ ਬਣਾਈ ਹੈ, ਇਕ ਤਾਂ ਬਕਿਆ ਦੂਰੋਂ ਚਲ ਕੇ -ਆਇਆ-ਦੂਜਾ ਕਪੜੇ ਲਿਬੜ ਗਏ। ਪਰ ਮੇਹਰਾਂ ਦੇ ਸਾਂਈ ਗੁਰੂ ਜੀ ਨੇ ਹੱਸ ਕੇ ਆਖਿਆ ‘ਚੋਣੀ ਜੀਉਂ! ਇਹ ਘਾਹ ਦੀ ਪੰਡ ਨਹੀਂ ਭਾਰੀ ਜਿਮੇਵਾਰੀ ਦਾ ਬੌਝਾ ਇਹਨੂੰ ਚੁਕਾਇਆ ਹੈ।”
ਇਹ ਦੀਨ ਦੁਨੀਆਂ ਦਾ ਛਤ੍ਰ ਇਸ ਨੂੰ ਦਿੱਤਾ ਹੈ। ਨਿਗਾਹ ਭਰ ਕੇ ਵੇਖ! ਇਹ ਚਿਕੜ ਨਹੀਂ ਸਗੋਂ ਕੇਸਰ ਦੇ ਛਿਟੇ ਅਸੀਂ ਛਿੜਕੇ ਹਨ। ਇਹ ਦੇ ਸਮਾਨ ਦੂਜਾ ਹੋਰ ਕੋਈ ਨਹੀਂ, ਇਹ ਸੰਸਾਰ ਸਾਗਰ ਵਿਚ ਡੁੱਬਦਿਆਂ ਦੇ ਤਾਰਨ ਨੂੰ ਬਹੁਤਿਆਂ ਲਈ ਮਲਾਹ ਹੋਵੇਗਾ। ਇਹ ਸੁਣ ਕੇ ਲਹਿਣਾਂ ਸੀ ਖੁਸ਼ ਹੋਇ ਤੇ ਚੁੱਪ ਰਹੇ।
ਇਸ ਜ਼ਿਕਰ ਨੂੰ ਸ੍ਰੀ ਨਾਨਕ ਪ੍ਰਕਾਸ਼ ਦੇ ਕਰਤਾ ਨੇ ਉਤਰਾਧੇ ਧਿਆਏ ੪੮ ਵਿਚ ਇਉਂ ਲਿਖਿਆ-
‘ ‘ਗੁਨ ਖਾਨੀ ਸੁਨ ਸੈਨ ਉਦਾਰੇ, ਨਹੀਂ ਪੱਕ ਸੰਗ ਭਰਯੋ ਭਾਰੇ। ਦੀਨ ਦੁਨਿਆਂ ਕਾ 1 ਛਤ੍ਰ ਸੁ ਦੀਉ. ਅਪਰ ਨ ਇਹ ਸਮ ਜੱਗ ਮਹਿ ਥੀਉ। ਪੰਕਜ ਜੁ ਤੁਮ ਕੈ ਦਿਸ਼ਟਾਵਾ ਕੇਸਰ ਕੋ ਹਮ ਨੇ ਛਿਰਕਾਵਾ। ਅਬ ਤੁਮ ਦੇਖ, ਖਰੋਂ ਤੁਮ ਨੇੜੇ। ਦੇਖਿਯੋ ਤੋ ਕੇਸਰ ਫਿਰਕੇਰੇ।
ਗੁਰ ਕਹਿ ਦੇਖਿਉਂ? ਕਹਿ ਪ੍ਰਭ ਦੇਖਾ। ਤੁਮਰੀ ਗੱਤ ਤੁਮ ਲਖਹੁ ਅਲੇਖਾ। ਭਵ ਸਾਗਰ ਤਾਰਨ ਕੇ ਮਾਂਹੀ। ਗੁਰ ਕਹਿ ਨਰ ਬਹੁ ਬੂਡਤ ਜਾਹੀ। ਬਹੁਤਨ ਕੇ ਮਲਾਹ ਇਹ ਹੋਈ। ਪਾਰ ਕਰੇ ਭਵ ਸਾਗਰ ਜੇਈ। ਤੂਸ਼ਨ ਭਈ ਸੁਲਖਣੀ ਸੁਨ ਕੈ। ਲਹਿਣਾਂ ‘ ਹਰਖਿਯੋ ਕਰਣਾਂ ਗੁਨ ਕੈ॥

ਸ੍ਰੀ ਲਹਿਣਾਂ ਜੀ ਤੇ ਸਾਹਿਬਜਾਦਿਆਂ ਦੀ ਸੇਵਾ ਉਤੇ ਵਿਚਾਰ

ਸ੍ਰੀ ਲਹਿਣਾਂ ਜੀ ਨੇ ਗੁਰੂ ਸ਼ਰਨ ਵਿਚ ਆ ਕੇ ਆਪਣਾ ਤਨ ਮਨ ਸੌਂਪ ਦਿੱਤਾ। ਗੁਰੂ ਨਾਨਕ ਜੀ ਨੇ ਮੇਹਰਾਂ ਕੀਤੀਆਂ। ਪਹਿਲੇ ਚਰਨ ਪਾਹੁਲ ਦਿਤੀ * ਫੇਰ ‘ਗੁਰਮੰਤ੍ਰ’ ਗੁਣ ਵਡਿਆਈ ਸਮਝਣ ਲਈ ਦੋਵੇਂ ਵੇਲੇ ਸੰਗਤ ਵਿਚ ਸ਼ਬਦ ਵਿਚਾਰ ਕੀਰਤਨ ਦਾ ਕਰਨਾ-ਸੁਣਨਾ ਤੇ ਅੰਮ੍ਰਿਤ ਵੇਲੇ ਦਾ ਜਾਗਣਾਂ ਕਿਹਾ। ਇਸ ਉਪਦੇਸ਼ ਨੂੰ ਸ੍ਰੀ ਲਹਿਣਾਂ ਜੀ ਨੇ ਕਿਥੋਂ ਤੀਕ ਸੁਣਿਆ ਮੰਨਿਆ ਤੇ ਮਨ ਭਾਉ (ਪ੍ਰੇਮ) ਕੀਤਾ। ਇਹ ਸਿਖ ਇਤਹਾਸ ਦੇ ਜਾਣੂੰ ਚੰਗੀ ਤਰ੍ਹਾਂ ਜਾਣਦੇ ਹਨ। ਇਥੇ ਇਤਨਾ ਹੀ ਦਸਣਾ ਹੈ ਕਿ ਸ੍ਰੀ ਲਹਿਣਾਂ ਜੀ.ਫੇਰ ਕਈ ਸਾਲ ‘ਇਥੇ ਗੁਰੂ ਘਰ ਦੀ ਸੇਵਾ ਵਿਚ ਤਨ ਮਨ ਕਰਕੇ ਹਿਸਾ ਲੈਂਦੇ ਰਹੇ।
:ਸ੍ਰੀ ਲਹਿਣਾ ਜੀ-ਇਸ ਅਰਸੇ ਅੰਦਰ ਗੁਰੂ ਜੀ ਦੇ ਭੇਜੇ ਹੋਏ ਜਾਂ ਆਗਿਆ ਪਾ ਕੇ ਆਪਣੇ ਪ੍ਰਵਾਰ ਦੀ ਦੇਖ ਭਾਲ ਤੇ ਸੁੱਧ ਸੰਭਾਲ ਦਾ ਪਤਾ ਕਰਨ ਨੂੰ ਖੜੂਰ ਵੀ ਜਾਂਦੇ ਰਹੇ। ਕਿਉਂਕਿ ਅਜੇ ਦਿਨ੍ਹਾਂ ਦੇ ਘਰ ਇਕ ਸਪੁਤ੍ਰ ਦਾਸੂ ਜੀ ਵੰਡੇ ਸੰਮਤ ੧੫੮੧ ਵਿਚ ਜਨਮੇ, ਇਹ ਅਠ ਸਾਲਾਂ ਦੇ ਸਨ, ਤੇ ਇਕ ਬੀਬੀ ਅਮਰੋ ਜੀ ਜੋ ਸੰਮਤ ੧੫੮੯ ਨੂੰ ਜਨਮੇ ਫਿਰ ੧੫੯੨ ਵਿਚ ਇਕ ਛੋਟੀ ਬੀਬੀ ਅਨੋਖੀ ਪੈਦਾ ਹੋਈ। ਉਪ੍ਰੰਤ ਸੰਮਤ ੧੫੯੪ ਪੋਹ ੧੬ ਸਨੀਚਰਵਾਰ ਨੂੰ ਦੂਜੇ ਬੇਟੇ ਦਾਰੂ ਜੀ ਦਾ ਜਨਮ ਹੋਇਆ। ਇਸ ਤੋਂ ਪਤਾ ਲਗਦਾ ਹੈ ਕਿ ਸੰਮਤ ੧੫੯੨ ਵਿਚ ਸ੍ਰੀ ਲਹਿਣਾਂ ਜੀ ਗੁਰੂ ਸੇਵਾ ਵਿਚ ਜਾਕੇ ੧੫੯੬ ਅੱਜੂ ਤੀਕ ੪-੫ ਸਾਲ ਦਾ ਸਮਾਂ ਜੋ ਰਹੇ। ਇਸ ਵਿਚੋਂ ਅਧੇ ਥੀਂ ਵਧੀਕ ਗੁਰੂ ਨਾਨਕ ਜੀ ਦੀ ਸੇਵਾ ਵਿਚ ਰਹੇ, ਤੇ ਬਾਕੀ ਦਾ ਘਰ ਰਹਿ ਕੇ ਵੀ ਬਿਭਾਇਆ ਸੀ। ਪਰ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਜੀ ਤਾਂ ਪਹਿਲੇ ਮਾਤਾ-ਪਿਤਾ ਦੋਹਾਂ ਦੀ ਸੇਵਾ ਵਿਚ ਸਦਾ ਹਾਜ਼ਰ ਰਹੇ। ਬਲਕਿ ਪਿਤਾ ਜੀ ਦੇ ਪ੍ਰਦੇਸ ਗਏ ਪਿਛੋਂ ੩੦ ਸਾਲ ਮਾਤਾ ਜੀ ਦੀ ਸੇਵਾ ਵੀ ਕੀਤੀ। ਇਹ ਵੀ ਗੁਰੂ ਜੀ ਤੋਂ ਭੁੱਲੀ ਹੋਈ ਨਹੀਂ ਸੀ, ਤੇ ਹੁਣ ਵੀ ਕਰ ਰਹੇ ਸਨ।
ਗੁਰੂ ਨਾਨਕ ਦੇਵ ਜੀ ਨੇ ਪਹਿਲੀਆਂ ਤਿੰਨ ਉਦਾਸੀਆਂ ਲਗਭਗ ੨੧ ਸਾਲਾਂ ਵਿਚ ਮੁਕਾਈਆ। ਸੰਮਤ ੧੫੭੯ ਵਿਚ ਕਰਤਾਰਪੁਰ ਵਸਾ ਕੇ ਇਥੇ ਸਾਰੇ ਪ੍ਰਵਾਰ ਨੂੰ ਕਠੇ ਰਹਿਣ ਨੂੰ ਕਿਹਾ। ਫੇਰ ਚੌਥੀ ਉਦਾਸੀ* ਕਰਨ ਨੂੰ ਗਏ, ਅਤੇ ਲੱਗ ਭਗ ੯ ਸਾਲਾਂ ਪਿਛੋਂ ਪਰਤੇ ਸਨ। ਇਥੇ ਕਰਤਾਰਪੁਰ ਆ ਕੇ ਦੋ ਤਿੰਨ ਸਾਲ ਤੋਂ ਉਪਰ ਵਸਦਿਆਂ ਹੋ ਚੁਕਾ ਸੀ। ਤਦ ਲਹਿਣਾ ਜੀ ਆਏ ਸਨ ਇਸ ਤਰ੍ਹਾਂ ਪਹਿਲੇ ਵੇਲੇ ਤੋਂ ਲੈ ਕੇ ਸੰਮਤ ੧੫੭੮ ਵਿਚ ਸ੍ਰੀ ਲਹਿਣਾਂ ਜੀ ਦੇ ਦਾ -ਆਉਣ ਤੀਕ ਦੀ ਸਾਰੀ ਸੇਵਾ ਸਪੂਤਾਂ ਤੇ ਪਹਿਲੇ ਆਏ ਸਿਖਾਂ ਨੇ ਕੀਤੀ। ਇਉਂ ਸਾਰੀ ਜ਼ਿੰਮੇਵਾਰੀ ਘਰ ਦੀ ਤੇ ਸੰਗਭ ਧਰਮਸਾਲ ਦੀ ਨਿਰੀ-ਪੁਰੀ ਸਾਹਿਬਜ਼ਾਦਿਆਂ ਦੇ ਸਿਰ ਰਹੀ। ਜੋ ਉਨ੍ਹਾਂ ਨੇ ਨਿਭਾਈ ਸੀ।
ਬਾਬਾ ਸ੍ਰੀ ਚੰਦ-ਜੋ ਜਤੀ ਸੱਤੀ ਤੇ ਬਹੁਤ ਸੰਤੋਖੀ ਸਨ. ਇਹ ਸਿਮਰਨ-ਭਗਤੀ ‘ਵਿਚ ਮਸਤ ਭੀ ਰਹਿੰਦੇ, ਪਰ ਗੁਰੂ ਪਿਤਾ ਜੀ ਦੀ ਆਗਿਆ ਵਿਚ ਸੰਗਤ ਧਰਮਸਾਲਾ’ ਦੀ ਸੇਵਾ ਦੇ ਨਾਲ ਨਾਲ ਥੋੜਾ ਬਹੁਤਾ ਸਮਾਂ ਦੇ ਕੇ ਰੋਜ਼ ਹੀ ਦੋਵੇਂ ਵੇਲੇ ਲੰਗਰ ਵਿਚ ਮਾਤਾ ਜੀ ਦਾ ਅਤੇ ਲਖਮੀ ਚੰਦ ਦਾ ਹੱਥ ਵੀ ਜ਼ਰੂਰ ਵਟਾਂਦੇ, ਕਿਉਂਕਿ ਦੀਵਾਨ ਕਰੋੜੀ ਨਲ ਵਲੋਂ ਕਰਤਾਰ ਪੁਰ ਧਰਮਸਾਲ’ ਨਾਲ ਕਾਫੀ ਸਾਰੀ ਜ਼ਮੀਨ ਲਗੀ ਹੋਈ ਸੀ ਜੋ ਦਰਿਆਏ ਰਾਵੀ ਦੇ ਕੰਢੇ ਦੱਖਣ ਵਲ਼ ਗਈ ਸੀ ਅਤੇ ਇਹਦੀ ਸੰਭਾਲ ਦਾ ਕੰਮ ਕੋਈ ਥੋੜਾ ਨਹੀਂ ਸੀ। ਇਸੇ – ਜਗੀਤ ਦਾ ਅੰਨ ਦਾਣਾ ਲੰਗਰ ਵਿਚ ਪਕਦਾ ਸੀ ਤੇ ਇਹਦੀ ਸੇਵਾ ਸੰਭਾਲ ਵੀ ਗੁਰੂ ਜੀ ਦੀ ਸੇਵਾ ਹੀ ਹੈਗੀ ਸੀ ਜੋ ਲਹਿਣਾਂ ਜੀ ਦੇ ਆਉਣ ਥਾਂ ਪਹਿਲਾਂ ਫੇਰ ਆਉਣ ਉਤੇ ਤੇ ਇਨ੍ਹਾਂ ਦੇ ਚਲੇ ਜਾਣ ਪਿਛੋਂ ਦੀ ਸੇਵਾ ਵੀ ਅਤੇ ਸੰਗਤ ਧਰਮਸਾਲ ਵਿਚ ਲੰਗਰ ਸੇਵਾ ਦਾ ਪੁਰਬ ਲਗਾ + ਪਿਆ ਸੀ ( ਭਾਗਾਂ ਵਾਲੇ ਪ੍ਰੇਮੀ ਕਈ ਸਿਖ ਆਉਂਦੇ ਤੇ ਹੱਥ ਵਟਾਂਦੇ ਪਰ ਭਾਈ ਬੁਢਾ ਜੀ-ਪਾਰੋ ਜੀ ਜੁਲਕਾ-ਤੇ ਹੋਰ ਕਈ ਮੁਖੀ ਸਿਖਾਂ ਦੇ ਨਾਲ ਨਾਲ ਸ੍ਰੀ ਲਹਿਣਾਂ ਜੀ ਵੀ ਤਨੋ ਮਨੋ ਸੇਵਾ ਕਰਦੇ ਰਹੇ। ਇਹ ਸ੍ਰੀ ਕਰਤਾਰ ਪੁਰ ਵਿਚ ਰਹਿ ਕੇ ਯਾ-ਪਡੂਰ ਤੋਂ ਆ-ਆ ਕੇ ਸੰਮਤ ੧੫੯੬ ਮਹੀਨਾ ਅਸੂ ਤੀਕ ਗੁਰੂ ਜੀ ਦੀ ਹਜ਼ੂਰੀ ਵਿਚ ਸਰਧਾ ਨਾਲ ਹਾਜ਼ਰ ਰਹੇ। ਇਸ ਅਰਸੇ ਵਿਚ .ਗੁਰੂ ਜੀ ਨੇ ਵੀ ਇਨ੍ਹਾਂ ਨੂੰ ਆਤਮ ਗਿਆਨ ਭਰੇ ਉਪਦੇਸ਼ ਸੁਣਾ ਸੁਣਾ ਕੇ ਗੁਰ ਸਿਖੀ ਦੀ ਰਹੁ ਰੀਤ (ਗੁਰ ਚਾਲੀ) ਤੋਂ ਪੂਰਾ ਪੂਰਾ ਜਾਣੂੰ ਕਰਾ ਦਿਤਾ ਸੀ।

ਜਿਸ ਦਿਖਾਲੇ ਵਾਟੜੀ ਤਿਸੇ ਭੁਲਾਵੈ ਕੌਣ ?

ਸ੍ਰੀ ਲਹਿਣਾਂ ਜੀ ਸੰਮਤ ੧੫੯੨ ਨੂੰ ਜਦ ਪਹਿਲੀ ਵੇਰ ਸ੍ਰੀ ਕਰਤਾਰਪੁਰ ਆਏ ਸਨ। ਗੁਰੂ ਨਾਨਕ ਜੀ ਇਨ੍ਹਾਂ ਨੂੰ ਅਗੇ ਜਾ ਕੇ ਮਿਲੇ ਅਤੇ ਆਪਣੇ ਸਚੇ ਘਰ ਦਾ ਆਪ ਰਾਹ ਦਸਿਆ। ਫੇਰ ਨਾਮ ਪਤਾ ਪੁਛਣ ਮਗਰੋਂ ਉਸੇ ਵੇਲੇ ਆਖ ਦਿਤਾ ਸੀ, ਲੈਹਣੇ! ਤੈਂ ਲਹਿਣਾਂ ਹੈ ਅਸੀ ਦੇਣਾਂ ਹੈ। ਹੁਣ ਚਲੇ ਜਾਉ ਫੇਰ ਆਉਣਾਂ। ਤੱਦ ਉਹ ਚਲੇ ਗਏ ਸਨ।
ਦੂਜੀ ਵੇਰ ਸ੍ਰੀ ਲਹਿਣਾਂ ਜੀ ਜਦ ਲੂਣ ਦੀ ਪੰਡ ਲੈ ਕੇ ਆਏ ਸੀ। ਉਹ ਮਾਤਾ ਜੀ ਦੇ ਹਵਾਲੇ ਕੀਤੀ ਤੇ ਆਪ ਬਾਹਰ ਖੇਤਾਂ ਵਿਚ ਜਾ ਕੇ ਦਰਸ਼ਨ ਪਾਏ। ਗੁਰੂ ਜੀ ਨੇ ਇਨ੍ਹਾਂ ਨੂੰ ‘ਚਿਕੱੜ ਨਾਲ ਭਰੀ ਘਾਹ ਦੀ ਪੰਡ ਚੁਕਾ ਕੇ ਮੈੜ ਭੇਜਿਆ ਤੇ ਆਪ ਸਾਂਝ ਨੂੰ ਆ ਕੇ ਵਿਖਾ ਦਿੱਤਾ-ਕਿ ਇਹ ਦੀਨ ਦੁਨੀਆਂ ਦਾ ਛਤ੍ਰ ਇਨ੍ਹਾਂ ਦੇ ਸਿਰ ਤੇ ਧਰਿਆ ਹੈ, ਅਤੇ ਚਿਕੜ ਨਹੀਂ-ਇਹ ਕੇਸਰ ਛਿੜਕਿਆ ਹੈ। ਇਹ ਗੱਲ ਵੀ ਮਾਤਾ ਜੀਨੇ ਸਪੜ੍ਹਾਂ ਨੂੰ ਜ਼ਰੂਰੀ ਦਸੀ ਹੋਣੀ। ਕਿ ਨਵਾਂ ਆਇਆ-ਇਹ ਲਹਿਣਾਂ! ਸਿਖ ਕੋਈ ਵਡੇ ਕਰਮਾਂ ਵਾਲਾ ਹੈ। ਤੁਹਾਡੇ ਪਿਤਾ ਜੀ ਤਾਂ ਇਹਦੇ ਉਤੇ ਮੋਹਿਤ ਹੋਏ ਦਿਸਦੇ ਹਨ।
ਸ੍ਰੀ ਲਹਿਣਾਂ ਜੀ ਅਗੇ ਤਾਂ ਦੂਜਿਆਂ ਦੇ ਮੂੰਹ ਤੋਂ ਗੁਰੂ ਨਾਨਕ ਜੀ ਦਾ ਜੱਸ ਸੁਣਿਆ .ਸੀ। ਪਰ ਹੁਣ ਪਾਸ ਰਹਿ ਕੇ ਅੱਖੀਂ ਵੇਖ ਲੀਤਾ ਸੀ ਕਿ ਇਸ ਤੱਪੇ ਗੁਰੂ ਦਾ ਕਿਤਨਾਂ ਪਰਤਾਪ ਹੈਂ? ਤੇ ਇਨ੍ਹਾਂ ਦੇ ਦਰਸ਼ਨਾਂ ਨੂੰ ਹਿੰਦੂ ਮੁਸਲਮਾਨ, ਜੋਗੀ, ਸੰਨਯਾਸੀ, ਪੰਡਤ ਤੇ ਸੰਤ, ਫਕੀਰ ਕਿਤਨੇ ਆਉਂਦੇ ਅਤੇ ਪਰਮਾਰਥ ਦਾ ਰਾਹ ਪੁਛਦੇ ਜਨਮ ਸਵਾਰਦੇ ਹਨ?
-ਗੁਰੂ ਜੀ ਨੇ ਇਨ੍ਹਾਂ ਪ੍ਰਥਾਏ ਜੋ-ਦੋ ਬਚਨ ਕੀਤੇ ਸਨ। ਉਹ ਕੋਈ ਘਟ ਵਜ਼ਨ (ਅਹਿਮੀਅਤ) ਦੇ ਨਹੀਂ ਸਨ। ਉਨ੍ਹਾਂ ਵਿਚ ਬਹੁਤ ਕੁਝ ਰਾਜ ਭਰਿਆ ਪਿਆ ਸੀ। ਉਨ੍ਹਾਂ ਵਾਕਾਂ ਨੇ ਹੀ ਸ੍ਰੀ ਲਹਿਣਾਂ ਜੀ ਦਾ ਮਨ ਮੋਹ ਲਿਆ ਹੋਇਆ ਸੀ। ਫੇਰ ਵੀ ਜਿਉਂ ੨ ਇਹ ਸੇਵਾ ਕਰਦੇ ਰਹੇ। ਤਿਉਂ ੨ ਗੁਰੂ ਜੀ ਇਨ੍ਹਾਂ ਨੂੰ ਸਾਰਿਆਂ ਥੀਂ ਵਧ ਕੇ ਸਤਿਕਾਰ ਪਿਆਰ ਨਾਲ ਵੇਖਦੇ ਰਹੇ। ਇਨ੍ਹਾਂ ਸਾਰੀਆਂ ਗੱਲਾਂ ਨੇ ਜਿਥੇ ਸ੍ਰੀ ਲਹਿਣਾਂ ਨੂੰ ਗੁਰੂ ਜੀ ਦਾ ਪੱਕਾ ਵਿਸ਼ਵਾਸੀ ਬਣਾ ਦਿਤਾ ਸੀ। ਉਥੇ ਸੰ: ੧੫੯੬ ਦੇ ਭਾਦਰੋਂ ਮਹੀਨੇ ਵਿਚ ਸ੍ਰੀ ਮਾਤਾ ਜੀ ਅਤੇ ਲਖਮੀ ਚੰਦ ਜੀ ਦੇ ਮਨ ਵਿਚ ਕੁਝ ਸੰਸਾ ਵੀ ਭਰ ਦਿਤਾ ਸੀ।
ਇਸ ਦੀ ਵਜ੍ਹਾ ਇਹ ਸੀ ਕਿ ਬਾਬਾ ਸ੍ਰੀ ਚੰਦ ਜੀ ਇਸ ਸਮੇਂ ੪੫ ਸਾਲਾਂ ਦੇ ਠੀਕ ਹੋ ਚੁਕੇ ਸਨ ਕੇ ਲਖਮੀ ਚੰਦ ੪੨ ਸਾਲਾਂ ਦੇ ਸਨ। ਇਨ੍ਹਾਂ ਨੇ ਸੁਰਤ ਸੰਭਾਲਣ ਤੋਂ ਲੈ ਕੇ ਪਿਤਾ ਜੀ ਪ੍ਰਦੇਸ ਗਏ ਪਿੱਛੋਂ ਵੀ ਉਨ੍ਹਾਂ ਦੇ ਹੁਕਮ ਦੇ ਬੱਧੇ-ਦੂਜਿਆਂ ਦੇ ਘਰੀ ਰਹਿ ਕੇ ਆਪਣੀ ਮਾਤਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਰਹੇ। ਨਾਲ ਹੀ ਆਪਣੇ ੨ ਸੁਭਾਉ ਤੇ ਰੁਚੀਆਂ ਮੁਤਾਬਿਕ ਆਪਣੇ ਜੀਵਣ ਨੂੰ ਪਵਿਤਰ ਰਖ ਕੇ ਸੁਧਾਰਦੇ ਤੇ ਉੱਚਾ ਸੁੱਚਾ ਬਣਾਨ ਦਾ ਯਤਨ ਕਰਦੇ ਰਹੇ। ਐਸੀ ਕੋਈ ਹਰਕਤ ਇਨ੍ਹਾਂ ਨੇ ਨਹੀਂ ਕੀਤੀ ਸੀ ਜਿਸ ਤੇ ਜਗਤ ਪ੍ਰਸਿਧ ਗੁਰੂ ਨਾਨਕ ਦੇਵ ਅਤੇ ਮਾਤਾ ਸੁਲੱਖਣੀ ਜੀ ਨੂੰ ਦੋਹਾਂ ਸਪੁਤ੍ਰਾਂ ਵਲੋਂ ਕੋਈ ਉਲਾਹਮਾਂ ਮਿਲਿਆ ਹੋਵੇ? ਸਗੋਂ ਜਦੋਂ ਵੀ ਗੁਰੂ ਜੀ ਵਾਪਸ ਆਉਂਦੇ ਰਹੇ ਤਾਂ ਲੋਕੀਂ ਇਨ੍ਹਾਂ ਅਗੇ ਇਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸੋਹਲੇ ਹੀ ਗਾਂਦੇ ਹੁੰਦੇ। i
ਸਤਿਗੁਰੂ ਆਪਣੀ ਮਹਾਂਨਤਾ ਦੇ ਆਪ ਗਿਆਤੇ ਸਨ। ਕੋਈ ਬਰਾਬਰੀ ਨਹੀਂ ਦਿਤੀ ਜਾ ਸਕਦੀ। ਕਿ ਉਹੀ ਨਿਰੰਕਾਰੀ-ਜੋੜ ‘ਗੁਰ ਅਵਤਾਰ’ ਸਨ। ਪਰ ਇਨ੍ਹਾਂ ਦੇ ਬਾਬਾ ਸ੍ਰੀ ਚੰਦ ਜੋ ਬਚਪਨ ਤੋਂ ਹੀ ਆਪਣੇ ਪਿਤਾ ਦੀ ਰੀਸੇ ਲਗ ਗਏ ਸਨ। ਅਤੇ ‘ਗੁਰ ਉਪਦੇਸ਼’ ਸੁਣਨ ਮਗਰੋਂ ਤਾਂ ਸਿਮਰਨ ਧਿਆਨ ਤੇ ਪ੍ਰਚਾਰ ਵਿਚ ਜੁੱਟ ਗਏ ਸਨ। ਜਿਸ ‘ਨਾਂਮ: ਮਹਾ ਰਸ’ ਸਵਾਦ ਵਿਚ ਰਸਿਆਂ ਇਨ੍ਹਾਂ ਨੇ “ਗ੍ਰਹਿਸਥ ਧਰਮ ਰਸ (ਦੁਨੀਆਦਾਰੀ ਦਾ ਰਸ) ਫਿਕਾ ਜਾਣ ਕੇ ‘ਤਿਆਗ ਦਿਤਾ ਸੀ।
ਅਗਰ ਇਹ ਸ਼ਾਦੀ ਕਰਦੇ ਤਾਂ ਚੰਗੇ ਘਰੋਂ ਹੋ ਜਾਂਦੀ ਤੇ ਇਨ੍ਹਾਂ ਦੇ ਘਰ ਪੰਜ ਚਾਰ ਧੀਆਂ ਪੁਤ ਵੀ ਪੈਦਾ ਹੋ ਚੁਕੇ ਹੁੰਦੇ। ਗੁਰੂ ਜੀ ਨੇ ਆਪਣੀ ਤਾਂ ਸ਼ਾਦੀ ਕੀਤੀ। ਆਪ ਦੇ ਦੋ ਸਾਹਿਬਜ਼ਾਦੇ ਹੋਏ ਜੋ ੪੫ ਤੇ ੪੨ ਸਾਲ ਦੀ ਉਮਰ ਤੀਕ ਕੰਵਾਰੇ ਬੈਠੇ ਹਨ ਆਖਰ ਕੀ ਵਜ੍ਹਾ ਹੈ? ਕੀ ਉਨ੍ਹਾਂ ਨੂੰ ਕਿਤੋਂ ਨਾਤਾ ਮਿਲਿਆ ਹੀ ਨਹੀਂ ਸੀ? ਨਹੀਂ-ਨਹੀਂ ਦੋਹਾਂ ਨੇ ਜਾਣ ਕੇ ਸ਼ਾਦੀ ਕਰਨ ਤੋਂ ਮੂੰਹ ਮੋੜ ਰਖਿਆ ਸੀ। ਸ੍ਰੀ ਚੰਦ ਜੀ ਸੁਰਤ ਸਭਾਲਣ ਤੋਂ ਹੀ ‘ਮਨ ਨੀਵਾਂ ਤੇ ਮਤਿ ‘ਉਚੀ’ ਦੇ ਸਨ। ਇਹ ਉਦਾਸ ਬਿਰਤੀ ਰਹਿੰਦੇ ਸਨ । ਲਖਮੀ ਚੰਦ ਇਨ੍ਹਾਂ ਨੂੰ ਮਜ਼ਬੂਰ ਕਰਦੇ ਹੁੰਦੇ ਕਿ ਆਪ ਵਡੇ ਹੋ! ਪਹਿਲੇ ਆਪ ਸ਼ਾਦੀ ਕਰੋ ਤੱਦ ਫੇਰ ਅਸੀਂ ਕਰਾਂਗੇ ਅਤੇ ਇਹ ਮੰਨਦੇ ‘ਨਹੀਂ ਸਨ। ਕਿਉਂਕਿ ਇਹ ਪਿਤਾ ਗੁਰੂ ਦੇ ਜਾ-ਨਸ਼ੀਨ ਹੋਣ ਦੀ ਤਿਆਤੀ ਵਿਚ ਆਪਣੇ – ਸਰੀਰ ਨੂੰ ਸਾਧ ਰਹੇ ਸਨ।
ਸ੍ਰੀ ਲਖਮੀ ਚੰਦ ਬਾਰ ਬਾਰ ਕਹਿੰਦੇ ਸਨ ਕਿ ਪਿਤਾ ਜੀ ‘ਗ੍ਰਹਸਥ ਧਰਮ’ ਦੇ ਵਿਰੋਧੀ ਨਹੀਂ ਤੇ ਨਾ ਘਰ ਛੱਡ ਜਾਣ ਦੇ ਵਿਰੋਧੀ ਹਨ। ਮਨ ਉਤੇ ਕਾਬੂ ਰਹੇ ਤਾਂ ਉਨ੍ਹਾਂ ਲਈ ਘਰ ਬਾਹਿਰ ਇਕੋ ਜਹੇ ਹਨ। ਤੁਸੀਂ ਅਜ ਤੀਕ ਬ੍ਰਹਮਚਾਰੀ ਰਹੇ। ਹੁਣ ਗ੍ਰਹਿਸਥੀ ਹੋਣ ਵਿਚ ਕੀ ਡਰ ਹੈ? ਪਰ ਸ੍ਰੀ ਚੰਦ ਰਾਜ਼ੀ ਨਹੀਂ ਸਨ ਹੁੰਦੇ। ਉਹ ਕਹਿੰਦੇ ਸਨ ਕਿ ਜ਼ਿੰਦਗੀ ਨੂੰ ਸਿਰਫ ਆਪਣੇ ਸਵਾਰਥ ਲਈ ਬਿਨਾਣਾ ਸੰਭਾਲਣਾ ਹੈ ਤੱਦ ਤਾਂ ਠੀਕ ਹੈ। ਪਰ ‘ਦੇਸ਼ ਸੁਧਾਰ’ ਪਰ ਉਪਕਾਰ ਦੇ ਕੰਮਾਂ ਵਿਚ ਗ੍ਰਹਿਸਥ ਚਿੱਕੜ ਰੂਪ ਹੈ, ਪੈਰ ਨਹੀਂ ਪੁੱਟਣ ਦਿੰਦਾ। ਅਸੀ ਆਪਣਾ ਸੁਖ ਇਸੇ ਤਰ੍ਹਾਂ ਤਿਆਗ ਵਿਚ ਹੀ ਸਮਝਦੇ ਹਾਂ।
ਬਾਬਾ ਸ੍ਰੀ ਚੰਦ ਜੀ ਨੇ ਭਰਾਤਾ ਨੂੰ ਇਹ ਵੀ ਦਸਿਆ ਕਿ ਪਹਿਲੀ ਉਦਾਸੀ ਨੂੰ ਜਦ ਪਿਤਾ ਜੀ ਚਲਣ ਲਗੇ ਸਨ ਤਾਂ ਮੈਂ ਸੱਤ ਸਾਲਾਂ ਦਾ ਤੇ ਤੁਸੀਂ ਚਾਰ ਸਾਲਾਂ ਦੇ ਸੀ। ਉਸ ਵੇਲੇ ਸਾਡੇ ਮਾਤਾ ਜੀ ਤੇ ਭੂਆ ਨਾਨਕੀ ਜੀ ਨੇ ਸਾਨੂੰ ਸਾਹਮਣੇ ਕਰ ਕੇ ਸਾਡੇ ਮੋਹ ਪਿਆਰ ਦਾ ਵਾਸਤਾ ਪਾ ਕੇ ਪਿਤਾ ਜੀ ਨੂੰ ਦੇਸ਼ ਸੁਧਾਰ ਦੇ ਮਾਰਗ ਥੀਂ ਰੋਕਣ ਦਾ ਯਤਨ ਕੀਤਾ ਸੀ। ਪਰ ਉਹ ਨਹੀਂ ਰੁਕੇ ਸਨ“ਜੇ ਉਹ ਗ੍ਰਹਿਸਥੀ ਹੈਗੇ ਸਨ ਤਦ ਹੀ ਐਸਾ ਹੋਇਆ, ਤੇ ਉਨ੍ਹਾਂ ਨੂੰ ਸਾਰਿਆਂ ਦੇ ਉਲਾਹਮੇਂ ਵੀ ਸਹਾਰਨੇ ਪਏ ਸਨ। ਹੁਣ ਪਿਤਾ ਗੁਰੂ ਜੀ ਵੱਲੋਂ ਜੋ ਜ਼ਿੰਮੇਵਾਰੀ ਮੇਰੇ ਤੇ ਆਉਣ ਦੀ ਸੰਭਾਵਨਾ ਹੈ। ਉਸ ਦੇ ਗ੍ਰਹਿਸਥ ਦਾ ਜੰਜਾਲ ਪੈਰੀਂ ਸੰਗਲ ਪਾ ਲੈਣੇ ਦਿਸਦੇ ਹਨ। ਅਸੀਂ ਵਿਰਕਤ ਰਹਿ ਕੇ ਹੀ ਇਸ ਕੰਮ ਨੂੰ ਸੰਭਾਲਣਾ ਤੇ ਨਿਭਾਉਣਾ ਹੈ। ਮੈਨੂੰ ਨਾ ਉਡੀਕੋ ਤੇ ਤੁਸੀਂ ਸ਼ਾਦੀ ਕਰ ਲਵੇ ਕਿ ਪਿਤਾ ਜੀ ਦੀ ਪੀਹੜੀ ‘ਬਿੰਦੀ ਸੰਤਾਨ’ ਵੀ ਕਾਇਮ ਰਹੇ। ਪਰ ਅਦਬ ਪ੍ਰੇਮ ਨਾਲ ਭਰੇ ਹੋਇਆ ਸ੍ਰੀ ਲਖਮੀ ਚੰਦ ਜੀ ਨੇ ਵੀ ਆਖ ਦਿਤਾ ਕਿ ” ਐਸਾ ਹੋ ਜਾਣ ਪਿਛੋਂ ਹੀ ਮੈਂ ਵੀ ਸ਼ਾਦੀ ਕਰਨ ਨੂੰ ਮੰਨਾਂਗਾ।
ਇਸ ਤਰਾਂ ਨਾਲ ਦੋਵੇਂ ਸਾਹਿਬਜ਼ਾਦੇ ਆਪਣੀ ੨ ਥਾਂ ਤੇ ਸੱਚੇ ਆਪੇ ਵਿਚ ਇਹ ਕੁਝ ਸੋਚ ਰਹੇ ਸਨ ਤੇ ਗੁਰੂ ਪਿਤਾ ਵੀ ਇਨ੍ਹਾਂ ਦੀ ਮਾਨਸਿਕ ਆਵਸਥਾ ਥੀ ਬੇਖਬਰ ਨਹੀਂ ਸਨ। ਉਹ ਜਾਣੀ ਜਾਣ ਸਨ। ਪਰ ਨਿਰੰਕਾਰੀ ਹੁਕਮ ਕੁਝ ਹੋਰ ਸੀ। ਉਸ ਤੋਂ ਗੁਰੂ ਜੀ ਨੇ ਕਦੀ ਮੂੰਹ ਨਹੀਂ ਮੋੜਿਆ ਸੀ। ਇਨ੍ਹਾਂ ਪਾਸ ਅੰਗਮੀ ਰਾਜਾਂ ਨੂੰ ਸਮਝਣ ਵਾਲੀਆਂ ਉਹ ਅੱਖਾਂ ਸਨ, ਜਿਨ੍ਹਾਂ ਨੇ ਆਉਂਦੇ ਸਾਰ ਹੀ ਸ੍ਰੀ ਲਹਿਣਾਂ ਜੀ ਦੇ ਮੱਥੇ ਦੇ ਅਗੰਮੀ ਲੇਖ ਇਉਂ ਪੜ ਲਏ ਸਨ, ਜਿਵੇਂ ਖਟਾ ਗੁਮਾਸ਼ਤਾ ਆਪਣੇ ਬਾਹ ਵਲੋਂ ਆਈ ਦਰਸ਼ਨੀ ਹੁੰਡੀ ਡਰਾਫਟ) ਨੂੰ ਉਸੇ ਵੇਲੇ ‘ ਪੜ੍ਹ ਕੇ ਸਤਿਕਾਰਦਾ ਹੈ। ਤਿਵੇਂ ਹੀ ਸ੍ਰੀ ਲਹਿਣਾਂ ਜੀ ਨੂੰ ਗੁਰੂ ਜੀ ਨੇ ਸਤਿਕਾਰਿਆ ਸੀ। ਪਰ ਇਹ ਭੇਤ ਦੂਜਿਆਂ ਉਤੇ ਹੁਣ ਖੁਲ੍ਹਣੇ ਸ਼ੁਰੂ ਹੋਏ ਸਨ ਜਦ ਕਿ ਪਹਿਲੇ ਆਏ ਸਿਖਾਂ ਅਤੇ ਸਾਹਿਬਜ਼ਦਿਆਂ ਨਾਲੇ ਵੀ ਵਧੇਰੇ ਸ੍ਰੀ ਗੁਰੂ ਜੀ ਦਾ ਪ੍ਰੇਮ ਝੁਕਾਉ ਸ੍ਰੀ ਲਹਿਣਾ ਜੀ ਵਲ ਹੋ ਚੁਕਾ ਸੀ। ਹੋਰ ਕਿਸੇ ਦੂਜੇ ਨੂੰ ਇਸ ਨਾਲ ਕੀ? ਪਰ ਸ੍ਰੀ ਲਖਮੀ ਚੰਦ ਜੀ ਵਾਸਤੇ ਇਹ-ਗੱਲ ਬਹੁਤ ਹੀ ਮਾਨਸਿਕ ਦੁਖ ਤੇ ਚਿੰਤਾ ਦਾ ਕਾਰਨ ਬਣ ਗਈ ਸੀ। ਇਸ ਵਿਚ ਇਹ ਆਪਣੀ ਹੇਠੀ ਜਾਣਦੇ ਸਨ ਕਿਉਂਕਿ ਇਹ ਰਜੋ ਗੁਣੀ ਬ੍ਰਿਤੀ ਵਾਲੇ ਸਨ।

ਜਿਉਂ ਬੁਲਵਹਿ ਤਿਉਂ ਬੋਲਹਿ ਸੁਆਮੀ

ਵਡੀ ਜਨਮ ਸਾਖੀ ਦੀ ਲਿਖਤ ਰਾਹੀਂ ਪਤਾ ਲਗਦਾ ਹੈ ਕਿ ਸੰਮਤ ੧੫੯੬ ਦਾ ਜਦ ਅੱਧਾ ਸਾਲ-ਬੀਤ ਚੁਕਾ ਸੀ। ਚੁਮਾਸੇ ਦੀਆਂ ਬਾਰਸ਼ਾਂ ਨੇ ਜਲ ਥਲ ਕਰ ਦਿਤਾ ਸੀ। ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਕੀਤਿਆਂ ਦੇ ਤਿੰਨ ਮਹੀਨੇ ਹੋਣ ਲਗੇ ਸਨ। ਕੱਚੇ ਰਾਹ ਪੈਂਡੇ ਚਿੱਕੜਾਂ ਨਾਲ ਗੁੱਧੇ ਪਏ ਸਨ। ਬਾਰਸ਼ਾਂ ਥੰਮ੍ਹੀਆਂ, ਕੁਝ ਥੋੜ੍ਹੇ ਦਿਨਾਂ ਦਾ ਪਰਖਰਾ .ਹੋਇਆ, ਤਾਂ ਭਾਦਰੋਂ ਵਿਚ ਦਰਸ਼ਨ ਪਿਆਸੀਆਂ ਸੰਗਤਾਂ ਨੇ ਇਕੋ ਵੇਰ ਚੌਹਾਂ ਪਾਸਿਆਂ ਥੀਂ ਵਹੀਰਾਂ ਪਾ ਦਿਤੀਆਂ। ਸ੍ਰੀ ਕਰਤਾਰ ਪੁਰ ਵਿਚ ਜਿਉਂ ਕੁੰਭ ਦਾ ਮੇਲਾ ਜੁੜ ਗਿਆ ਸੀ। “ਸ੍ਰੀ ਨਾਨਕ ਪ੍ਰਕਾਸ਼” ਦੇ ਲੇਖਕ ਨੇ ਲਿਖਿਆ ਹੈ-ਕਿ ਇਸ ਸਮੇਂ ੨੪੦੦੦ ਦੀ ਗਿਣਤੀ ਦਾ ਇੱਕਠ
ਸੀ *ਸਾਰਿਆਂ ਨੇ ਯਥਾ ਸ਼ਕਤ ਭੇਟਾ ਧਰੀਆਂ ਤੇ ਨਿਮਸਕਾਰ ਕੀਤੀ। ਪਰ ਭਾਣਾ ਕਰਤਾਰ ਦਾ ਇਸ ਰਾਤ ਨੂੰ ਫੇਰ ਘੱਟਾਂ ਉਮੰਡ ਆਈਆਂ ਤੇ ਮੋਹਲੇਧਾਰ ਵਰਖਾ ਹੋਣ ਲਗੀ। ਲੋਕੀਂ ਛੱਤਾਂ ਹੇਠਾਂ ਦੜ੍ਹ ਕੇ ਬੈਠ ਗਏ, ਤੇ ਬਾਹਰ ਨੂੰ ਮੂੰਹ ਕਰਨਾ ਔਖਾ ਹੋ ਗਿਆ। ਤੁਰਣਾ ਫਿਰਨਾ ਤਾਂ-ਗੱਲ ਹੀ ਦੂਜੀ ਸੀ। ਇਤਨੀ ਭਾਰੀ ਸੰਗਤ ਦੇ ਅਚਨਚੇਤ ਆ ਜਾਣ ਦੀ ਉਮੀਦ ਵੀ ਕਿਸੇ *ਨੂੰ ਨਹੀਂ ਸੀ। ਜੋ ਅੰਨਦਾਣਾ ਪਿਸ਼ਾ ਕੇ ਰੱਖਿਆ ਜਾਂਦਾ । ਇਹ ਝੜੀ ਦੋ ਦਿਨ ਤੇ ਦੇ ਰਾਤਾਂ ਬਰਾਬਰ ਦੀ ਰਹੀ। ਜਿਸ ਤੇ ਸੰਗਤਾਂ ਨੂੰ ਫਾਕਾ ਤੇ ਕੜਾਕਾ ਹੀ ਸਹਾਰਨਾਂ ਪਿਆ।
ਤੀਜੇ ਦਿਨ ਸਵੇਰ ਨੂੰ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ! ਦੋ ਤਿੰਨ ਦਿਨਾਂ ਦੀ ਭੁੱਖੀ ਤਿਹਾਈ ਸੰਗਤ ਦੀ ਪੀੜਾ ਨੇ ਗੁਰੂ ਜੀ ਦੇ ਦਿਲ ਉੱਤੇ ਵੀ ਅਸਰ ਕੀਤਾ। ਛੇਤੀ ੨ ਹੋਰ ਕੋਈ ਇਤਨਾ ਪ੍ਰਬੰਧ ਹੁੰਦਾ ਨਾ ਵੇਖ ਕੇ ਗੁਰੂ ਜੀ ਨੂੰ ਇਕ ਵਿਉਂਤ ਸੁੱਝੀ. ਆਪ ਨੇ ਪਹਿਲਾਂ ਸ੍ਰੀ ਚੰਦ ਜੀ ਨੂੰ ਤੇ ਫ਼ੇਰ ਲਖਮੀ ਚੰਦ ਜੀ ਨੂੰ ਬੁਲਾ ਕੇ ਆਖਿਆ – ਸੰਗਤ ਭੁੱਖੀ ਹੈ। ਬਾਹਰ ਖੜੇ ਕਿੱਕਰਾਂ ਦੇ ਰੁਖਾ ਉਤੇ ਚੜ੍ਹ ਕੇ ਬੂੰਣਕ ਚਿਉ ਕਿ ਭੰਜਨ ਮਠਿਆਈਆਂ ਪੂਰੀਆਂ, ਕਿਚੌੜੀਆਂ ਗਿਰਣ ਗੀਆਂ. ਤੇ ਬੁਲਾ-ਕੇ ਸੰਗਤਾਂ ਨੂੰ ਛਕਾ ਕੇ ਤ੍ਰਿਪਤ ਕਰ ਦਿਉ। ਪਰ ਇਨ੍ਹਾਂ ਦੋਹਾਂ ਨੇ ਬਚਨ ਤੇ ਵਿਸਵਾਸ਼ ਨਾ ਕੀਤਾ। ਫੇਰ ਸ੍ਰੀ ਲਹਿਣਾਂ ਜੀ ਨੇ ਹੁਕਮ ਮੰਨ ਕੇ ਇਸੇ ਤਰ੍ਹਾਂ ਕੀਤਾ ਤੇ ਰੱਜ ਰੱਜ ਕੇ ਸੰਗਤਾਂ ਨਿਹਾਲ ਹੋਈਆਂ। ਇਹ ਜ਼ਿਕਰ ਜਨਮ ਸਾਖੀ ਤੇ ਇਹਦੇ ਪਿਛੋਂ ਦੇ ਲਿਖੇ ਇਤਿਹਾਸਾਂ ਵਿਚ ਲਿਖਿਆ ਹੈ।
ਅਸੀਂ ਇਸ ਉਕਤ ਸਾਖੀ ਅਤੇ ਇਸੇ ਆਧਾਰ ਤੇ ਸ੍ਰੀ ਨਾਨਕ ਪ੍ਰਕਾਸ਼ ਦੇ ਕਰਤਾ ਕਵੀ-ਭਾਈ ਸੰਤੋਖ ਸਿੰਘ ਦੀ ਲਿਖਤ-ਦੇ ਆਧਾਰ ਤੇ ਲਿਖੀ ਹੈ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਗੁਰੂ ਨਾਨਕ ਜੀ ਦੇ ਸਨਮੁਖ ਉਨ੍ਹਾਂ ਦੇ ਸਾਹਿਬ ਜ਼ਾਦਿਆਂ ਵਲੋਂ ਇਹ ਲੇਖਕ ਪਹਿਲੀ ਹੁਕਮ ‘ਅਦੂਲੀ ਦਸਦੇ ਹਨ। ਅਗਰ ਇਸ ਤੋਂ ਪਹਿਲੇ ਵੀ ਇਨ੍ਹਾਂ ਦੋਹਾਂ ਦੇ ਮੱਥੇ ਕੁਝ ਕਸੂਰ ਹੁੰਦਾ ਤਾਂ ਇਹੋ ਲਿਖਾਰੀ ਜ਼ਰੂਰ ਲਿਖਦੇ। ਜਿਵੇ ਹੁਣ ਲਿਹਾਜ ਨਹੀਂ ਕੀਤਾ-ਪਹਿਲੇ ਵੀ ਨਾਂ ਕਰਦੇ-
ਮੈਨੂੰ (ਦਾਸ ਲੇਖਕ ਨੂੰ) ਗੁਰੂ ਨਾਨਕ ਜੀ ਦੀ ਕੀਮਯਾਈ ਨਜ਼ਰ ਅਤੇ ਆਤਮਕ ਬੱਲ-ਜਾਂ ਵਾਕ ਸਿੱਧੀ ਉਤੇ ਕੋਈ ਸੰਸਾ ਨਹੀਂ ਹੈ ਉਹ ‘ਕਰਣ ਵਿੱਚ ਨਾ ਕਰਣ ਵਿਚ-ਅਤੇ ਉਲਟੀ ਕਰਣ” ਵਿੱਚ ਸਰਬਕਲਾਂ ਸਮਰਥ ਹਨ। ਅਤੇ ਉਨ੍ਹਾਂ ਦਾ ਸਿਖ਼ ਹੋਣ ਦੀ ਹੈਸੀਆਤ ਵਿਚ ਉਨ੍ਹਾਂ ਦੀ ਕਿਸੇ ਕਰਣੀ ਉਤੇ ਮੈਨੂੰ ਕਿੰਤੂ (ਟੀਕਾ ਟਿੱਪਣੀ) ਕਰਨ ਦਾ ਵੀ ਕੋਈ ਹੱਕ ਨਹੀਂ, ਪਰ ਇਹ ਸਾਖੀਆਂ ਤਾਂ ਇਤਿਹਾਸ ਦੇ ਲਿਖਾਰੀਆਂ ਨੇ ਲਿਖੀਆਂ ਹਨ। ਜਿਨ੍ਹਾਂ ਵਿਚੋਂ ਕਈ ਇਤਿਹਾਸਕ ਤੌਰ ਤੇ ਅਗੇ ਗਲਤ ਸਾਬਤ ਹੋ ਚੁਕੀਆਂ ਹਨ। ਕਿੱਕਰ ਝਾੜਨ ਦੀ ਸਾਖੀ ਵੀ ਉਹ ਜਹੀ ਬਨਾਵਟੀ ਹੀ ਲਿਖੀ ਦਿਸਦੀ ਹੈ, ਜਿਸ ਤੇ ਸਾਨੂੰ ਵਿਚਾਰ ਕਰਨ ਦਾ ਕੋਈ ਦੋਸ਼ ਨਹੀਂ ਦਿਸਦਾ ਤੇ ਮੇਰੀ ਵਿਚਾਰ ਇਹ ਹੈ-
੧. ਪਹਿਲੀ ਗੱਲ ਤਾਂ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਸਦਾ ਰੱਬ ਦੇ ਭਾਣੇ (ਹੁਕਮ ਰਜਾਈ) ਵਿਚ ਚਲਣ ਵਾਲੇ ਸਨ। ਯਕੀਨ ਨਹੀਂ ਆ ਸਕਦਾ ਕਿ ਉਨ੍ਹਾਂ ਨੇ ਐਸਾ ਕੋਈ ਹੁਕਮ ਕੀਤਾ ਹੋਵੇ? ਕਿਉਂਕਿ ਉਹ ਤਾਂ ਰੱਬ ਵਲੋਂ ਦਿਤੇ ਦੁੱਖ ਭੁੱਖ ਸਹਾਰਨੇ ਦਾ ਸਹੀ ਉਪਦੇਸ਼ -ਸੁਣਾਂਦੇ ਰਹੇ ਸਨ। ਫੇਰ ਅਗਰ ਇਹ ਵਾਕਿਆ ਜ਼ਰੂਰ ਸੱਚਾ ਹੋਇਆ ਹੀ ਮਨ ਲਈਏ? ਕਿ ਗੁਰੂ ਜੀ ਨੇ ਕੁਦਰਤੀ ਨਿਯਮਾਂ ਦੇ ਉਲਟ ਇਥੇ ਕਰਾਮਾਤ ਵਰਤਣੀ ਕੀਤੀ ਤਾਂ ਉਨ੍ਹਾਂ ਬਦਲਾਂ ਨੂੰ ਵੀ ਰੋਕ ਸਕਦੇ ਸਨ ਉਹ ਸਮਰਥ ਸਨ।
੨. ਕਿੱਕਰਾਂ ਨਾਲ ਸਾਹਮਣੇ ਤਾਂ ਕੋਈ ਭੋਜਨ ਨਹੀਂ ਸੀ। ਅਤੇ ਝੰਡਨ ਉਤੇ ਹੀ ਸ਼ਕਤੀ ਵਰਤ ਕੇ ਗਿਰਾਣੇ ਸਨ ਤਾਂ ਉਹ ਲੰਗਰ ਦਾ ਦਰਵਾਜ਼ਾ ਬੰਦ ਕਰਕੇ ਉਸੇ ਕਰਾਮਾਤ ਸ਼ਕਤੀ ਨਾਲ ਖੋਹਲ ਕੇ ਭੰਡਾਰੇ ਭਰੇ ਦਿਖਾ ਸਕਦੇ ਸਨ। ਇਹ ਕੰਮ ਤਾਂ ਪਹਿਲੇ ਜ਼ਮਾਨੇ ਵਿਚੋਂ ‘ਪਰਸ ਰਾਮ’ ਦੇ ਪਿਤਾ ‘ਜਮ ਦੰਗਨ’ ਨੇ ਕਾਂਮ ਧੇਨ ਗਊ ਪਾਸੋਂ ਕਰਾਕੇ ‘ਸਹੰਸਰ ਬਾਹੂ’ ਦੀ ਕਈ ਹਜ਼ਾਰ ਫੌਜ ਨੂੰ ਪ੍ਰਸ਼ਾਦਾ ਛਕਾ ਦਿਤਾ ਸੀ । ਗੁਰੂ ਜੀ ਵਾਸਤੇ ਤਾਂ ਇਹ ਗੱਲ ਮਮੂਲੀ-ਜਹੀ ਸੀ !
9. ਅਗਰ ਇਸੇ ਹੁਕਮ ਨਾਲ ਇਸੇ ਵੇਲੇ ਸਾਹਿਬ ਜ਼ਾਦਿਆਂ ਦੀ ਪ੍ਰੀਖਿਆ ਹੀ :ਲੈਣੀ ਸੀ ਤਦ ਵੀ ਇਹ ਗਲ ਢੁਕਦੀ ਨਹੀਂ ਦਿਸਦੀ ਕਿਉਂਕਿ ਪ੍ਰੀਖਿਆ ਤਾਂ ਅਨਜਾਣ ਆਦਮੀ ਲੈਂਦੇ ਹਨ, ਜੋ ਦੂਜਿਆਂ ਦੀ ਗਤੀ (ਲਿਆਕਤ) ਨੂੰ ਨਹੀਂ ਜਾਣਦੇ। ਗੁਰੂ ਜੀ ਤਾਂ ਪਹਿਲੇ ਤੋਂ ਹੀ ਜਾਣੀ ਜਾਣ ਰਹੇ। ਜਿਨ੍ਹਾਂ ਨੇ ਨਵਾਬ ਦੌਲਤ ਖਾਨ ਅਤੇ ਕਾਜੀ ਦੇ ਦਿਲ ਦੀਆਂ ਦਸ :ਦਿਤੀਆਂ ਸਨ। ਕਿ ਉਨ੍ਹਾਂ ਦੇ ਮਨ ਕਿਥੇ ਕਿਥੇ ਫਿਰਦੇ ਹਨ ਤਾਂ ਉਹ ਸ੍ਰੀ ਚੰਦ ਅਤੇ ਲਖਮੀ ਚੰਦ ਦੇ ਮਨ ਨੂੰ ਪੂਰੀ ਤਰ੍ਹਾਂ ਜਾਣਦੇ ਹੋਣੇ ਹਨ, ਕਿ ਇਨਕਾਰੀ ਹੋ ਜਾਣਗੇ। ਤਦ ਤਾਂ ਪਹਿਲੇ ਹੀ ਸਿੱਧਾ ਉਨ੍ਹਾਂ ਨੇ ਲਹਿਣਾਂ ਜੀ ਨੂੰ ਆਖ ਦੇਣਾ ਸੀ।
ਉਹ ਗੁਰੂ ਨਾਨਕ ਦੇਵ ! ਜੋ ਦੂਜਿਆਂ ਦੇ ਗੁਨਾਹਾਂ ਤੇ ਕਮਜ਼ੋਰੀਆਂ ਨੂੰ ਵੇਖ ਕੇ ਅੱਣ ਡਿੱਠ ਕਰਨ ਵਾਲੇ ਸਨ, ਉਨ੍ਹਾਂ ਬਾਬਤ ਇਹ ਕਦੀ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਇਤਨੀ ਭਾਰੀ ਸੰਗਤ ਸਾਹਮਣੇ ਦੋਹਾਂ ਹੀ ਅਪਣੇ ਸਾਹਿਬਜ਼ਾਦਿਆਂ ਪਾਸੋਂ ਨਾਹ ਕਰਾਕੇ ਅਪਣੀ ਤੇ ਉਨ੍ਹਾਂ ਦੋਹਾਂ ਭੀ ਹੇਠੀ ਕਰਾਣੀ ਜ਼ਰੂਹੀ ਜਾਣਦੇ, ਅਤੇ ਇਸ ਤਰ੍ਹਾਂ ਨਾਲ ਪੱਚੀ ਕਰਾ ਕੇ ਸ੍ਰੀ ਲਹਿਣਾਂ ਜੀ ਦਾ ਜੱਸ ਕਰਾਂਦੇ। ਇਸ ਲਈ ਪੁਰਾਣੇ ਕਿਸੇ ਲੇਖਕ ਵਲੋਂ ਲਿਖੀ ਗਈ ਹੁਕਮ ਉਦੂਲੀ ਦੀ ਉਕਤ ਸਾਖੀ ਨਾਲ ਮੈਂ (ਲੇਖਕ) ਸਹਿਮਤ ਨਹੀਂ ਹਾਂ। ਜਿਸ ਰਾਂਹੀਂ ਇਹ ਸਾਂਥਤ ਹੁੰਦਾ ਹੋਵੇ ਕਿ ਗੁਰੂ ਜੀ ਨੇ ਕੁਦਰਤੀ ਨਿਯਮਾਂ ਦੇ ਉਲਟ ਇਸ ਕੌਤਕ ਰਾਹੀਂ ਪੁਤ੍ਰਾਂ ਦੇ ਖਿਲਾਵ ਅਤੇ ‘ਲਹਿਣਾ ਜੀ ਦੇ ਹੱਕ ਵਿਚ ਹੋਣ ਨੂੰ ਲੋਕਾਂ ਸਾਹਮਣੇ ਸਚਿਆਂ ਹੋਣ ਦਾ ਯਤਨ ਕੀਤਾ ਹੋਵੇ, ਗੁਰੂ ਜੀ ਬਾਬਤ ਐਸਾ ਖਿਆਲ ਕਰਨਾਂ ਹੀ ਮਹਾਂਨ ਦੋਸ਼ ਹੈ। ਕਿਉਂਕਿ ਉਨ੍ਹਾਂ ਨੇ ਆਉਂਦੇ ‘ ਸਾਰ ਹੀ ਲਹਿਣਾਂ ਜੀ ਨੂੰ ਜੋ ਕੁਝ ‘ਦੇਣ’ ਦਾ ਬਚਨ ਦੇ ਦਿੱਤਾ ਸੀ। ਫੇਰ ਇਹ ਸਾਖੀ ਵੀ ਹੋਰ ਸਾਖੀਆਂ ਵਾਂਗੂੰ ਹੀ ਨਿਰਮੂਲ ਦਿਸਦੀ ਹੈ, ਕਿ ਅਜ ਕਲਜੋ ਸਭ ਤੋਂ ਪੁਰਾਤਨ ਜਨਮ ਸਾਖੀ’ ਵਲਾਇਤ ਵਿਚੋਂ ਮਿਲੀ ਮੰਨੀ ਜਾਂਦੀ ਹੈ ਉਸ ਵਿਚ ਵੀ ਇਹ ਸਾਖੀ ਨਹੀਂ ਲਿਖੀ! ਇਸ ਜਨਮ ਸਾਖੀ ਨੂੰ ਮੈਨੇਜਰ ਖਾਲਸਾ ਸਮਾਚਾਰ’ ਵਲੋਂ ਚੌਥੀ ਵੇਰ ਮਈ ਸੰਨ ੧੯੫੨ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ, ਤੇ ਇਸ ਵਿਚ ਇਕੋ ਸਾਖੀ ਸਿਖਾਂ ਦੀ ਯਾ ਸਿਖਾਂ ਪੁੱਤਰਾਂ ਦੀ ਕੀਤੀ ਗਈ ਪ੍ਰੀਖਿਆ ਵਾਲੀ ਲਿਖੀ ਹੈ, ਜਿਸ ਨੂੰ ਵਿਸਥਾਰ ਪੂਰਵਕ ਅਸੀਂ ਹੇਠਾਂ ਲਿਖ ਰਹੇ ਹਾਂ।

ਸਿਖਾਂ ਪੁਤ੍ਰਾਂ ਦੀ ਯਾ ਸਿਖਾਂ ਤੇ ਪੁੱਤ੍ਰਾਂ ਦੀ ਪਰਖ

“ਸਿਖਾਂ ਪੁੱਤ੍ਰਾ ਘੋਖਿ ਕੈ ਸਭ ਉਮਤਿ ਵੇਖਹੁ ਜਿਕਿਉਨ॥

ਜਾਂ ਸੁਧੋਸ ਤਾਂ ਲਹਿਣਾਂ ਟਿਕਿਓਨੁ।”

ਗੁਰੂ ਗ੍ਰੰਥ ਸਾਹਿਬ ਰਾਮ ਕਲੀ ਦੀ ਵਾਰ ਪੰਨਾ ੯੬੭) .ਗੁਰੂ ਨਾਨਕ ਦੇਣ ਜੀ ਨੇ ੩੦ ਸਾਲ ਤੋਂ ਵਧ ਅਰਸਾ ਧਰਤੀ ਦਾ ਰੱਦਨ ਕੀਤਾ ਤੇ ਆਪਣੇ ਸ਼ੁਭ ਉਪਦੇਸ਼ਾਂ ਨਾਲ ਲੋਕਾਂ ਨੂੰ ਰੱਬ ਦੇ ਮਿਲਣ ਦਾ ਤੇ ਸੁਖੱਲਾ ਜੀਵਣ ਬਿਤਾਨ ਦਾ ਸੌਖਾ ਰਾਹ ਦਸਿਆ। ਕਈ ਕਈ ਉਨ੍ਹਾਂ ਦੇ ਦਸੇ ਮਾਰਗ (ਨਿਰਮਲ ਪੰਥ) ਤੇ ਚਲ ਪਏ। ਦੂਜਿਆਂ ਨੂੰ ਪ੍ਰੇਰਨ ਵਾਸਤੇ ਅਲਾਕੇ ਵਾਡ ਮੁਖੀਏ ਥਾਪ ਕੇ ਉਨ੍ਹਾਂ ਨੂੰ ਮੰਜੀਆਂ (ਸਬੰਧਤ ਗੱਦੀਆਂ) ਬਖਸ਼ੀਆਂ। ਇਉਂ ਨਵੇਂ ਪ੍ਰਚਾਰ ਦੀ ਦੇਸ਼ ਵਿਦੇਸ਼ ਅੰਦਰ ਇਕ ਲਹਿਰ ਜ਼ਾਰੀ ਕਰ ‘ਦਿਤੀ। ਇਧਰ ਪੰਜਾਬ ਦੇ ਮਧ ਵਿਚ ਸ੍ਰੀ ਕਰਤਾਰਪੁਰ ਅਪਣਾ ਖਾਸ ਕੇਂਦਰੀ ਅਸਥਾਨ ਬਣਾਇਆ, ਤੇ ਇਥੇ ਹੀ ਰਹਿਣ ਲਗੇ ਸਨ।
ਗੁਰੂ ਜੀ ਨੇ ਦੇਸ਼ ਪ੍ਰਦੇਸ ਦਾ ਚੱਕਰ ਕਟਣ ਮਗਰੋਂ ਦੁਨੀਆਂ ਦੀ ਆਮ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਆਪਨੇ ਇਕ ਦਿਨ ਸ੍ਰੀ ਕਰਤਾਰਪੁਰ ਬੈਠਿਆਂ ਹੋਇਆ ਨਿਰੰਕਾਰ ਦੀ ਹਜ਼ੂਰੀ ਵਿਚ ਸੁਰਤ ਨੂੰ ਜੋੜਿਆ ਸੀ, ਅਤੇ ਸਾਰੇ ਖੰਡਾਂ ਵਿਚ ਉਸ ਦੀ ਵਰਤਦੀ ਕੁਦਰਤ ਨੂੰ ਅਨੁਭਵ ਕਰਦੇ ਵਿਸਮਾਦ (ਅਸਚਰਜ) ਹੋ ਰਹੇ ਸਨ। ਪਰ ਨਾਲ ਹੀ ਜਗਤ ਜੀਵਾਂ ਦੀ ਤਰਸ ਯੋਗ ਹਾਲਤ ਵੀ ਇਨ੍ਹਾਂ ਦੀਆਂ ਅਖਾਂ ਅੱਗੇ ਆ ਗਈ ਸੀ। ਆਪ ਤਸ ਨਾਲ ਭਰੇ ਗਏ ਤੇ ਆਪਣੇ ‘ਕਰਤਾਰ’ ਅਗੇ ਸ੍ਰੀ ਰਾਗ ਵਿਚ ਬੇਨਤੀ ਦਾ ਇਹ ਸ਼ਬਦ ਉਚਾਰਿਆ- ਸਿਰੀ ਰਾਗ ਮਹਲਾ ੧ ਘਰੁ ੪
ਏਕੁ ਸੁਆਨੁ ਦੁਇ ਸੁਆਨੀ ਨਾਲਿ।! ਭਲਕੇ ਭਉਕਹਿ ਸਦਾ ਬਇਆਲ। ਕੂੜ ਛੁਰਾ ਮੁਠਾ ਮੁਰਦਾਰ ॥ ਧਾਣਿਕ ਰੂਪ ਰਹਾਂ ਕਰਤਾਰ॥
੧. ਜਿਸ ਦਾ ਭਾਵ ਅਰਥ ਇਹ ਹੈ-ਹੇ ਨਿਰੰਕਾਰ ! ਸਾਰੀ ਦੁਨਿਆਂ ਦੇ ਲੋਕਾਂ ਨੇ ਆਪਣੇ ਨਾਲ ਇਕ ਇਕ ਲੇਭ ਦਾ ਕੁਤਾ ਤੇ ਆਸ਼ਾ ਤ੍ਰਿਸ਼ਨਾਂ ਦੀਆ ਦੋ ਦੋ ਕੁਤੀਆ ਰਖੀਆਂ ਹੋਇਆਂ ਹਨ! ਜੋ ਰੋਜ ਹੀ ਸਵੇਰ ਤੋਂ ਡਰਾਉਣੀ ਅਵਾਜ਼ ਵਿਚ ਭੌਉਂਕਦੀਆਂ ਹਨ। ਲੋਕਾਂ ਨੇ ਕੂੜ ਦੇ ਛੁਰੇ ਨਾਲ ਦੂਜਿਆ ਦੇ ਮੁਰਦਾਰ ਜਹੇ ਪਰਾਏ ਹੱਕ ਨੂੰ ਖਾਣਾ ਹੀ ਕਰੱਤਵ ਸਮਝ ਰੱਖਿਆ ਹੈ। ਇਸ ਤਰ੍ਹਾਂ ਨਾਲ ਅਸੀਂ ਸਾਰੇ ਧਾਣਕਾਂ (ਸਹਿਸੀਆ) ਜਿਹੇ ਰੂਪ ਵਿਚ ਰਹਿ ਰਹੇ ਹਾਂ। ਫੇਰ ਆਖਿਆ-ਹੇ ਕਰਤਾਰ! ਮੈਨੂੰ ਤਾਂ ਇਜ਼ਤ ਪੱਤ ਦੇ ਰਾਹ ਤੇ ਚਲਣਾ ਵੀ ਨਹੀਂ ਆਉਂਦਾ। ਨ ਕੋਈ ਚੰਗੀ ਸ਼ੁਭ ਕਰਣੀ ਦਾ ਕੰਮ ਕਰ ਰਿਹਾ ਹਾਂ। ਆਪਣੀ ਮਨੁਖਤਾਈ (ਇਨਸਾਨੀਅਤ) ਨੂੰ ਵਿਗਾੜ ਲਿਆ ਹੈ। ਡਾਕੂਆਂ ਜਹੇ ਬਿਕਰਾਲ ਰੂਪ ਥਣਾ ਰਖੇ ਹਨ। ਅਜਿਹੀ ਹਾਲਤ ਵਿਚ ਤੇਰਾ ਨਾਮ ਹੀ ਸਾਰੇ ਸੰਸਾਰ ਨੂੰ ਤਾਰ ਸਕਦਾ ਹੈ, ਮੈਨੂੰ ਤਾਂ ਤੇਰੇ ਨਾਮ ਦੀ ਹੀ ਆਸ ਹੈ ਤੇ ਆਸਰਾ ਹੈ।
੨. ਗੁਰੂ ਜੀ ਆਪਣੇ ਪ੍ਰਖਾਇ ਆਖਦੇ ਹੋਇਆਂ-ਜਗਤ ਜੀਵਾਂ ਦੀ ਵਿਵਸਤਾ ਦੱਸਦੇ ਹਨ ਕਿ ਜਿਥੇ ਵੇਖੋ ਅਸੀਂ ਮੂੰਹ ਥੀਂ ਦਿਨੇ ਰਾਤ ਇਕ ਦੂਜੇ ਦੀ ਨਿੰਦਾ ਕਰਦੇ ਰਹਿੰਦੇ ਹਾਂ। ਦੂਜਿਆਂ ਦੇ ਘਰੀਂ ਸੰਨ੍ਹਾਂ ਲਾਂਦੇ ਯਾ ਪਰਾਈਆਂ ਇਸਤ੍ਰੀਆਂ ਨੂੰ ਖੋਟੀ ਨੀਆਤ ਨਾਲ ਜੋਹ (ਦੇਖ) ਰਹੇ ਹਾਂ। ਨੀਚਾਂ ਤੋਂ ਨੀਚ ਹੋ ਰਹੇ ਹਾਂ। ਸਾਡੇ ਅੰਦਰ ਕਾਮ ਕ੍ਰੋਧ ਵੱਸਦੇ ਹਨ। ਇਉਂ ਵੀ ਅਸੀਂ ਧਾਣਕ ਰੂਪ ਸਾਹਸੀਆਂ ਜਹੇ ਹੋ ਚੁਕੇ ਹਾਂ।
੩. ਸਾਡੀ ਸੁਰਤ (ਤਵਜੋਂ) ਤਾਂ ਮਾਨੋ ਇਕ ਤਰ੍ਹਾਂ ਦੂਜਿਆਂ ਦੇ ਫਸਾਣ ਨੂੰ ਵਾਹੀ ਹੈ। ਪਰ ਵੇਸ ਸਾਡੇ ਬੜੇ ਸੁੰਦਰ ਭਰੇ ਮਾਣਸਾਂ (ਮਲੂਕਾਂ) ਜਹੇ ਹਨ। ਠੱਗ ਵੈਂਚੀ ਦਾ ਘਰ ਹਾਂ ਤੇ ਦੇਸ਼ ਨੂੰ ਠੱਗ ਰਹੇ ਹਾਂ। ਇਸ ਤਰ੍ਹਾਂ ਦੇ ਬਣ ਕੇ ਆਪਣੇ ਆਪ ਨੂੰ ਚੰਗਾ ਸਿਆਣਾ ਸਾਬਤ ਕੀਤਾ ਜਾ ਰਿਹਾ ਹੈ। ਪਰ ਇਤਨਾ ਹੀ ਪਾਪ ਦਾ ਭਾਰ ਭਧ ਰਿਹਾ ਹੈ। ਇਉਂ ਵੀ ਅਸੀਂ ਧਾਣਿਕ ਰੂਪ ਸਹਿਸੀਆਂ ਜਿਹੇ ਬਣ ਚੁਕੇ ਹਾਂ
੪. ਗੁਰੂ ਜੀ ਨੇ ਤਰਸ ਭਰੀ ਬੇਨਤੀ ਫੇਰ ਕੀਤੀ- ਹੇ ਕਰਤਾਰ ਜੀਓ! ਆਪ ਨੇ ਤਾਂ ਮੈਨੂੰ ਆਪਣੇ ਨਾਲ ਮੇਲਣ ਨੂੰ ਸੁੰਦਰ ਮਨੁੱਖ ਰੂਪ ਦਿਤਾ ਸੀ। ਪਰ ਹਰਾਮ ਖੇਰ ਨੇ ਤੇਰੇ ਕੀਤੇ ਨੂੰ ਨਹੀਂ ਜਾਤਾ। ਹੁਣ ਇਹੋ ਚਿੰਤਾ ਹੈ ਕਿ ਜਦ ਕਦੀ ਤੇਰੇ ਦਰਬਾਰ ਵਿਚ ਮੁੜ ਸੱਦੇ ਬੁਲਾਏ ਗਏ ਤਾਂ ਚੋਰਾਂ ਦੁਸ਼ਟਾਂ ਵਾਂਗੂੰ ਕੀ ਮੂੰਹ ਵਿਖਾ ਸਕਾਂਗੇ? ਮੈਂ ਨਾਨਕ ਨੀਚ ਹਾਂ, ਅਤੇ ਆਪਣੀ :(ਦੇਖੀ ਸੁਣੀ) ਵਿਚਾਰ ਆਪ ਅਗੇ ਕਹੀ ਹੈ। ਇਨ੍ਹਾਂ ਕਾਰਣਾ ਕਰਕੇ ਅਸੀਂ ਧਾਣਿਕ ਰੂਪ ਸਹਿਸਿਆਂ ਜਹੇ ਦਿਸ ਰਹੇ ਹਾਂ। ਤੂੰ ਆਪਣੇ ਨਾਮ ਦੀ ਬਰਕਤ ਨਾਲ ਮੈਨੂੰ ਤੇ ਸਾਰੇ ਸੰਸਾਰ ਨੂੰ ਤਾਰ ਲੈ। ਬਖਸ਼ ਲੈ।
ਗੁਰੂ ਜੀ ਦੇ ਇਸ ਸ਼ਬਦ ਦੇ ਆਧਾਰ ਦੇ ਹੀ ਲਿਖਾਰੀਆਂ ਨੇ ਸਿਖੀ ਪਰਖਣ ਦੀ ਸਾਖੀ ਲਿਖੀ ਹੈ-ਜੋ ਸਹੀ ਮੰਨੀ ਗਈ, ਸਾਖੀ ਇਹ ਹੈ

ਸਾਖੀ

ਬਿਕ੍ਰਮੀ ਸੰਮਤ ੧੫੯੬ ਭਾਦਰੋਂ ਮਹੀਨੇ ਦੇ ਅਖੀਰ ਬਾਰਸ਼ਾਂ ਪਿਛੋਂ ਕਰਤਾਰਪੁਰ ਵਿਚ ਬੇਅੰਤ ਸੰਗਤਾਂ ਜਮ੍ਹਾਂ ਹੋ ਆਈਆਂ। ਸ਼ਬਦ ਪ੍ਰੇਮੀ ਥੋੜ੍ਹੇ ਪਰ ਮੁਫ਼ਤ ਦੀ ਚੰਗੀ ਚੋਖੀ ਖਾਣ ਵਾਲੇ ਬਹੁਤੇ ਸਨ। ਗੁਰੂ ਜੀ ਨੇ ਸਾਰਿਆਂ ਨੂੰ ਇਕ ਦਿਨ ਕਿਹਾ ਕਿ ਸੰਗਤ ਵਧ ਜਾਣ ਤੇ ਖਰਚਾ • ਵਧ ਗਿਆ ਹੈ। ਐਤਕੀਂ ਹਾੜੀ ਦੀ ਕਣਕ ਬਹੁਤ ਬੀਜਣੀ ਹੈ, ਇਹ ਦਸ ਕੇ ਕੰਮ ਤੇ ਲਾ ਲਿਆ ਤੇ ਹੱਥੀਂ ਖੁਦਾਈ ਪੁਟਾਈ ਕਰਾ ਕੇ ਪੈਲੀਆਂ ਨੂੰ ਸੰਵਾਰਨ ਲਗੇ, ਤਦ ਅਧੇ ਤੋਂ ਵਧੀਕ ਲੋਕੀਂ ਚਲੇ ਗਏ। ਥੋੜ੍ਹੇ ਦਿਨਾਂ ਮਗਰੋਂ ਲੰਗਰ ਇਕ ਵੇਲੇ ਦਾ ਕਰਾ ਦਿੱਤਾ। ਕੁਝ ਇਸ ਤਰ੍ਹਾਂ ਤੁਰ ਗਏ। ਫ਼ੇਰ ਇਕ ਦਿਨ ਨਾਗਾ ਤੇ ਇਕ ਦਿਨ ਇਕ ਵੇਲੇ ਦਾ ਅੰਨ ਪੱਕਣ ਲੱਗਾ। ਹੁਣ ਬਹੁਤ ਹੀ ਥੋੜ੍ਹੇ ਰਹਿ ਗਏ ਸਨ। ਜਿਨ੍ਹਾਂ ਦੀ ਪਰਖ ਇਉਂ ਕਰਨੀ ਕੀਤੀ।
ਗੁਰੂ ਜੀ ਨੇ ਆਪਣਾ ਵੇਸ ਸਹਸੀਆਂ (ਧਾਂਣਕਾਂ) ਜਿਹਾ ਬਣਾ ਲਿਆ। ਸਾਰਾ ਸਰੀਰ ਹੋਰ ਨੰਗਾ ਅਤੇ ਲੱਕ ਨਾਲ ਕੁਪੀਨ ਨੂੰ ਕਸਿਆ ਸੀ। ਕੁਝ ਫਟੀਆਂ ਟੁਟੀਆਂ ਲੀਰਾਂ ਚੀਥੜੇ ਲਮਕਾ ਰਖੇ ਸਨ। ਇਕ ਦੋ ਕੁਤੇ ਕੁੜੀਆਂ ਅਤੇ ਕੁਝ ਸੂਕਰ ਸੂਰਨੀਆਂ ਭੀ ਅਗੇ ਲਾਏ ਹੋਇ ਤੇ ਹੱਥ ਵਿਚ ਕੁਤਕਾ (ਡੰਡਾ) ਫੜ ਕੇ ਬਾਹਰ ਨੂੰ ਨਿਕਲ ਤੁਰੇ।
ਇਸ ਉਪਰੇ ਵੇਸ ਵਿਚ ਇਨ੍ਹਾਂ ਦੇ ਉਲਟੇ ਜਹੇ ਤੋਰ ਤਰੀਕੀਆਂ ਨੂੰ ਵੇਖ ਸਾਰੇ ਸਿੱਖ 6 ਅਤੇ ਪੁਤ੍ਰ ਵੀ ਹੈਰਾਨ ਸਨ. ਗੁਰੂ ਜੀ ਦੇ ਮਗਰ ਮਗਰ ਸਾਰੇ ਸਿਖ ਅਤੇ ਪੁਤਰ ਵੀ ਹੋ ਤੁਰੇ। ਅਗੇ ਜਾ ਕੇ ਪਹਿਲੇ ਪੈਸੇ, ਫੇਰ ਰੂਪੈ ਫੇਰ ਥੋੜਾ ਹੋਰ ਅਗੇ ਮੋਹਰਾਂ ਨੂੰ ਭੁੰਵੇ ਬਿਖਰੇ ਦਿਖਾਇਆ। ਲੋਕੀਂ ਚੁਣ ਚੁਣ ਕੇ ਪਿਛੇ ਨੂੰ ਮੁੜ ਗਏ ਜੋ ਅਗੇ ਵਧੇ ਉਨ੍ਹਾਂ ਨੂੰ ਆਖਿਆ-ਹੁਕਮ ਮੰਨ ਕੇ ਪਿਛੇ ਨੂੰ ਚਲੇ ਜਾਉ। ਤਦ ਸਾਹਿਬਜ਼ਾਦੇ ਸਮਝ ਗਏ ਕਿ ਵਿਚੋਂ ਹੋਸ਼ ਟਿਕਾਣੇ ਹੈ। ਇਹ ਪਿਤਾ ਜੀ ਨੇ -ਕੋਈ ਕੌਤਕ ਵਰਤਾਇਆ ਹੈ। ਇਨ੍ਹਾਂ ਦੋਹਾਂ ਨੇ ਹੁਕਮ ਮਨੰ ਲਿਆ ਤੇ ਮੁੜ ਆਏ। ਪਰ ਸ੍ਰੀ ਲਹਿਣਾ ਜੀ ੧. ਭਾਈ ਬੁੱਢਾ ਜੀ ੨. ਭਾਈ ਸਧਾਰਨ ੩. ਅਤੇ ਚੌਥੇ ਭਾਈ ਭਗੀਰਥੀ ਜੀ ਨਾਲ ਨਾਲ ਹੀ ਗੁਰੂ ਜੀ ਪਿਛੇ ਪਿਛੇ ਚਲੇ ਗਏ।
ਗੁਰੂ ਜੀ ਅਗੇ ਜਾਂਦੇ ੨ ਮਲ੍ਹੇ ਦੀ ਝਾੜੀ ਜੰਗਲ ਵਿਚ ਅਪੜੇ ਜਿਥੇ ਅਗੇ ਲਕੜਾਂ ਦੀ ਜ਼ਿਖਾ ਰੱਚੀ ਉੱਤੇ ਚਿਟੀ ਚਦਰ ਹੇਠਾਂ ਮੁਰਦਾ ਢਕਿਆ ਪਇਆ ਦਿਸਿਆ। ਗੁਰੂ ਜੀ ਨੇ -ਨਾਲ ਆਏ ਸਾਰਿਆਂ ਨੂੰ ਆਖਿਆ, ਤੁਸੀਂ ਕਿਉਂ ਨਹੀਂ ਮੁੜ ਗਏ? ਤਾਂ ਇਨ੍ਹਾਂ ਨੇ ਕਿਹਾ ਅਸੀਂ ਆਪ ਦੇ ਸਿੱਖ ਹਾਂ, ਆਪ ਦੇ ਨਾਲ ਰਹਾਂਗੇ। ਤੱਦ- ਫੁਰਮਾਨ ਹੋਇਆ ਜੇ ਤੁਸੀ ਸਿਖ ਹੋ ਤਦ ਹੁਕਮ ਨੂੰ ਮੰਨ ਕੇ ਇਸ ਮਰੇ ਮੁਰਦੇ ਨੂੰ ਖਾਵੇ। ਇਹ ਹੁਕੂਮ ਕਿਸੇ ਨਾ ਮੰਨਿਆ ਤੇ ਅੱਖਾਂ ਨਿਵਾ ਕੇ ਖਲੋਤੇ ਰਹੇ!
ਗੁਰੂ ਜੀ ਨੇ ਫੇਰ ਇਨ੍ਹਾਂ ਨੂੰ ਡੰਡੇ (ਕੁਤਕੇ) ਮਾਰ ਮਾਰ ਕੇ ਪਿਛੇ ਨੂੰ ਮੋੜਨਾ ਚਾਹਿਆ, ਪਰ ਨਾ ਮੁਰਦਾ ਖਾਂਦੇ ਸਨ। ਅਤੇ ਨਾ ਪਿਛੇ ਨੂੰ ਜਾਣਾ ਚਾਹੁੰਦੇ ਸਨ। ਗੁਰੂ ਜੀ ਨੇ ਆਖਿਆ-ਸਿੱਖ ਕਾਹਦੇ ਹੋ? ਜੋ ਹੁਕਮ ਨਹੀਂ ਮੰਨਦੇ। ਤੱਦ ਇਹ ਚਾਰੇ ਹੀ ਨਿਮੋ ਝੂਣੇ ਜਹੇ ਹੋ ਕੇ ਤੁਰ ਗਏ। ਅਤੇ ਦੂਰ ਜਾ ਕੇ ਇਕ ਵਡੇ ਬ੍ਰਿਛ ਦੇ ਉਹਲੇ ਖਲੋ ਕੇ ਮਨ ਵਿਚ ਗੀਟੀਆਂ ਗਿਣਨ ਲਗੇ ।
ਇਨ੍ਹਾਂ ਸਾਰਿਆਂ ਦੇ ਮਨ ਚਿੰਤਾ ਨਾਲ ਭਰੇ ਤੇ ਮੁਖੜੇ ਉਦਾਸ ਸਨ। ਮੁਰਦਾ ਖਾਣ ਨੂੰ ਵੀ ਜੀ ਨਹੀਂ ਕਰਦਾ ਸੀ ਤੇ ਮਾਰ ਕੁਟ ਖਾਣ ਤੋਂ ਵੀ ਡਰਦੇ ਸਨ। ਐਸੀ ਹਾਲਤ ਵਿਚ ਤਿੰਨ ਬੰਦੇ ਤਾਂ ਇਥੇ ਹੀ ਰਹੇ ਅਤੇ ਲਹਿਣਾ ਜੀ ਫੇਰ ਓਧਰ ਗੁਰੂ ਜੀ ਪਾਸ ਚਲੇ ਗਏ।
ਗੁਰੂ ਜੀ ਨੇ ਲਹਿਣਾਂ ਜੀ ਨੂੰ ਆਖਿਆ-ਤੂੰ ਫੇਰ ਕਿਉਂ ਆਗਿਆ ਹੈ? ਤਾਂ ਇਨ੍ਹਾਂ ਨੇ ਭਰੇ ਮਨ-ਗੁਰੂ ਨਾਨਕ ਜੀ ਦੇ ਚਰਨਾਂ ਉਤੇ ਸਿਰ ਰਖ ਦਿਤਾ। ਗੁਰੂ ਜੀ ਨੇ ਥਾਪੀ ਦੀ ਥਾਂ ਜ਼ੋਰ ਦਾ ਕੁਤਕਾ ਚਲਾਇਆ ਅਤੇ ਲੰਮਾ ਪਾ ਲਿਤਾ ਤੇ ਮਾਨੋ ਆਪਣੇ ਚਰਨਾ ਉਤੇ ਡੰਤ ਬੰਦਨਾਂ ਕਰਾ ਲਈ। ਫੇਰ ਫੁਰਮਾਇਆ-ਜਾਹ ! ਚਲਾ ਜਾ ਛੇਤੀ ! ਪਰ ਲਹਿਣਾਂ ਜੀ ਨੇ ਬੇਨਤੀ ਕੀਤੀ। ਜਿਨ੍ਹਾਂ ਦਾ ਇਥੇ ਘਰ ਘਾਟ ਜਾਂ ਕੋਈ ਟਿਕਾਣਾ ਹੈ ਉਹ ਤਾਂ ਧਨ ਨੂੰ ਸਮੇਟ ਕੇ ਚਲੇ ਗਏ, ਮੇਰਾ ਧਨ ਧਾਮ ਜਾਂ ਟਿਕਾਣਾ ਤਾਂ ਕੇਵਲ ਆਪ ਦੇ ਚਰਨਾਂ ਕਮਲਾਂ ਵਿਚ ਹੈ। ਜਿਥੇ ਇਹ ਹੋਣਗੇ: ਉਥੇ ਹੀ ਭੌਰ ਜਿਉਂ ਮੇਰਾ ਟਿਕਾਣਾ ਹੈ। ਇਉਂ ਸੁਣ ਕੇ ਗੁਰੂ ਜੀ ਨੇ ਇਕ ਹੋਰ ਚਲਾਈ ਅਤੇ ਇਨ੍ਹਾਂ ਦੇ ਗਲ ਦਾ ਜਾਮਾਂ ਵੀ ਚੀਰ ਫਾੜ ਕੇ ਆਪਣੇ ਜਿਹਾ ਨੰਗਾ ਸਰੀਰ ਬਣਾ ਦਿਤਾ, ਤੇ ਉੱਚੀ ਆਵਾਜ਼ ਵਿਚ ਜੋਸ਼ ਭਰੇ ਆਖਿਆ-ਫੇਰ ਛੇਤੀ ਛੇਤੀ ਹੁਕਮ ਮੰਨ ਕੇ ਇਹ ਖਾ ਕਿਉਂ ਨਹੀਂ ਲੈਦਾਂ? ਤਦ ਲਹਿਣਾ ਜੀ ਨੇ ਦੁਖਦੀ ਕਮਰ ਨੂੰ ਥੰਮ੍ਹਿਆ। ਆਪ ਉਨ ਖਲੋਤੇ, ਤੇ ਹੌਲੀ ਹੌਲੀ ਸ਼ਵ ਦੇ ਅਗੇ ਪਿਛੇ ਚਕ੍ਰ ਕਟਿਆ। ਗੁਰੂ ਜੀ ਨੇ ਫੇਰ ਕਿਹਾ ਵੇਖਦਾ ਕੀ ਹੈ ਖਾ ਕਿਉਂ ਨਹੀਂ .ਲੈਂਦਾ? ਤਾਂ ਹੱਥ ਜੋੜ ਕੇ ਹੌਲੀ ਆਵਾਜ਼ ਨਾਲ ਬੋਲੇ-ਕਿਹ ਤੇ ਪਾਸੋਂ ਸ਼ੁਰੂ ਕਰਾਂ? ਗੁਰੂ ਜੀ ਨੇ ਪੈਰਾਂ ਵਲੋਂ ਖਾਣ ਨੂੰ ਕਿਹਾ।
ਸ੍ਰੀ ਲਹਿਣਾਂ ਜੀ ਨੇ ਚੱਦਰ ਉਠਾ ਕੇ ਡਿੱਠਾ-ਨਾ ਸਿਰ ਸੀ ਨਾ ਪੈਰ ਸੀ। ਇਹ ਤਾਂ ਤਿਹਾਵਲਾ ਕੜਾਹ ਪ੍ਰਸ਼ਾਦ ਸੀ-ਹੈਰਾਨ ਹੋਏ ਤੇ ਜਿਤਨਾ ਖਾ ਸਕਦੇ ਸਨ, ਰੱਜ ਕੇ ਖਾ ਲਿਆ। ਗਰਮ ਗਰਮ ਜਿਵੇਂ ਹੁਣੇ ਕਿਸੇ ਨੇ ਧਰਿਆ ਸੀ। ਮਾਨੇ ਲੱਗਿਆਂ ਸੱਟਾਂ ਦੇ ਦੂਰ ਕਰਨ ਨੂੰ ਦਾਰੂ .ਮਿਲ ਗਿਆ ਸੀ।-ਜਿਤਨਾ ਖਾ ਸਕੇ, ਬਾਕੀ ਦਾ ਲੇਪ ਹੋ ਗਿਆ।

ਸ੍ਰੀ ਲਹਿਣਾਂ ਜੀ ਨੂੰ ਗੁਰੂ ਅੰਗਦ ਬਣਾਇਆ

ਸ੍ਰੀ ਲਹਿਣਾਂ ਜੀ ਨੇ ਗੁਰੂ ਜੀ ਦਾ ਹੁਕਮ ਮੰਨਣ ਦੀ ਹੱਦ ਕਰ ਦਿਤੀ। ਗੁਰੂ ਜੀ ਇਨ੍ਹਾਂ ਉਡੇ ਬਹੁਤ ਰੀਂਝ ਚੁਕੇ ਸਨ। ਆਪ ਦਾ ਸਰੀਰ ਪ੍ਰੇਮ ਪੁਲਕਾਵਲੀ ਵਿਚ ਆ ਗਿਆ। ਡੰਡਾ (ਕੁੱਤਕਾ) ਤਾਂ ਹਥੋਂ ਡਿਗ ਹੀ ਚੁਕਾ ਸੀ। ਪ੍ਰੇਮ ਵੇਗ ਨੇ ਉਛਾਲਾ ਮਾਰਿਆ। ਗੁਰੂ ਜੀ ਦਾ ਆਪਣਾ ਸਰੀਰ ਤਾਂ ਨੰਗਾ ਹੀ ਸੀ। ਇਨ੍ਹਾਂ ਦਾ ਕੁੜਤਾ ਵੀ ਫਾੜ ਸੁਟਿਆ ਸੀ ਕਿ ਆਪਣੇ ਤੇ ਲਹਿਣਾਂ ਜੀ ਵਿਚਾਲੇ ਅੱਜ ਕੁੜਤੇ ਦੀ ਵਿਥ ਵੀ ਨਾ ਰਹੀ। ਹੁਣ ਦੇਰ ਕਿਉਂ ਕਰਦੇ? ਘੁਟ ਕੇ ਗਲੇ ਨਾਲ ਲਾਏ ਤੇ ਥਾਪੀ ਦਿਤੀ। ਜਿਸ ਗੁਰੂ ਨਾਨਕ ਜੀ ਨੇ ਸਰੀਰਾਂ ਨਾਲ ਕਦੀ ਮੋਹ ਨਹੀਂ ਕੀਤਾ ਸੀ ਕਿ ਰੱਬੀ ਨਿਰੰਕਾਰੀ ਜੈਤ ਨਾਲ ਜੁੜੇ ਰਹਿੰਦੇ ਸਨ। ਅਜ ਲਹਿਣਾਂ ਜੀ ਦੇ ਸਰੀਰ ਕੌਠੇ ਵਿਚ ਜੋੜ ਕਲਾ ਜਗਾ ਕੇ ਇਕਮਿਕ ਕਰ ਲਿਆ। ਨੇਤਰ ਕਦੀ ਕਿਰੇ ਨਹੀਂ ਸਨ। ਪਰ ਅਜ ਅੰਦਰ ਦਾ ਪ੍ਰੇਮ ਉਮਾਹ ਉੱਛਲ ਪਿਆ ਸੀ। ਉਹ ਆਪਣਾ ਆਪ ਗੁਰੂ ਨਾਨਕ ਜੀ ਦੀ ਅੱਖਾਂ ਰਾਹੀਂ ਬਾਹਰ ਆ ਕੇ ਦੱਸਣਾ ਚਾਹੁੰਦਾ ਸੀ ਕਿ ਅੰਦਰ ਅਜ ਕਿਤਨਾ ਅਨੰਦ ਹੈ?
ਗੁਰੂ ਜੀ ਏਸ ਲਈ ਬਹੁਤ ਖੁਸ਼ ਸਨ ਕਿ ਭਾਵੇਂ ਇਹ ਦੇਸ਼ ਵਿਦੇਸ਼ ਵਿਚ ਕਈ ਥਾਂਈ ਆਪਣੇ ਆਦਰਸ਼ ਦੇ ਪ੍ਰਚਾਰਨ ਨੂੰ ਮੰਜੀਆਂ (ਗੱਦੀਆਂ) ਦੀ ਬਖਸ਼ਸ਼ ਕਰ ਆਏ ਸਨ। ਪਰ ਸਿਖਾਂ ਦੀ ਪ੍ਰੀਖਿਆ ਅੱਜ ਹੀ ਕੀਤੀ ਤੇ ਉਹ ਵੀ ਸੁਫਲ ਹੋਈ। ਸ੍ਰੀ ਲਹਿਣਾਂ ਜੀ ਸਭ ਤੋਂ ਵਡੇ ਭਾਗਾਂ ਵਾਲੇ ਸਨ। ਇਹ ਸਾਬਤ ਰਹੇ, ਤੇ ਇਨ੍ਹਾਂ ਪ੍ਰਥਾਂਏ ਇਉਂ ਬਚਨ ਕੀਤੇ-
”’ਸ੍ਰੀ ਲਹਿਣਾਂ ਜੀ! ਤਾਂ- ਮੈਨੂੰ ਮੁੱਲ ਲੈ ਲਿਤਾ ਹੈ! ਮੇਰੇ ਅੰਗ ਨਾਲ ਲਗ ਕੇ ਅੱਜ ਤੋਂ – ਤੂੰ ਅੰਗਦ ਹੋਇਆ। ਅੱਜ ਤੋਂ-ਤੂੰ ਮੇਰਾ ਰੂਪ ਹੋਇਆ। ਅਜ ਤੋਂ-ਤੂੰ ਜਗਤ ਦਾ ਗੁਰੂ ਹੋਇਆ, ਅਤੇ ਗੁਰਿਆਈ ਲੈਣ ਦੇ ਜੋਗ ਹੋਇਆ। ਤੇਰੇ ਬੇ-ਸ਼ੁਮਾਰ ਸਿਖ ਹੋਣਗੇ। ਤੂੰ ਜਗਤ ਦਾ ਆਸਰਾ ਹੋਇਆ! ਤੂੰ ਸਾਰੇ ਸਿੱਖਾਂ ਦੇ ਜੰਮ ਸੰਗਲ ਕੱਟਣ ਦੇ ਜੋਗ ਹੋਇਆ। ਤੇਰੇ ਜਿਹਾ ਸੰਸਾਰ ਦੇ ਵਿਚ ਕੋਈ ਦੂਜੀ ਨਹੀਂ ਦੇਖਿਆ। ਤੈਂ ਸਿਖੀ ਦਾ ਬੀਜ ਰਖ ਲਿਆ ਹੈ ਜਿਸ ਤੇ ਮੈਂ ਬਹੁਤ ਖੁਸ਼ ਹੋਇਆ ਹਾਂ।”
ਇਤਨੀ ਕੁਝ ਅਸੀਸ ਤੇ ਵਰਦਾਨ ਦੇਣ ਮਗਰੋਂ ਗੁਰੂ ਜੀ ਨੇ ਜੱਫੀ ਖੋਹਲੀ। ਇਨ੍ਹਾਂ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਬਚਨ ਕਰਦੇ ਕਰਾਂਦੇ ਪਿੰਡ ਵਲ ਨੂੰ ਆਏ, ਜਿਵੇਂ ਇਕ ਜਿੰਦੇ ਦੋ ਸੁਹਿਰਦ ਸੈਰ ਕਰਦੇ ਆਉਂਦੇ ਹਨ। ਆ ਕੇ ਇਸ਼ਨਾਨ ਕੀਤਾ, ਬਸਤ੍ਰ ਪਹਿਰੇ, ਤਾਂ ਸਿਖ-ਸੰਗਤ ਨੂੰ ਜਾਨ ਵਿਚ ਜਾਨ ਆਈ ਕਿ ਗੁਰੂ ਜੀ ਠੀਕ-ਠਾਕ ਸਨ, ਤੇ ਜਾਣ ਕੇ ਐਸਾ ਕੀਤਾ ਨੇ।
ਨੋਟ – ਵਲਾਇਤ ਤੋਂ ਆਈ ਪੁਰਾਤਨ ਮੰਨੀ ਗਈ ਜਨਮ ਸਾਖੀ” ਵਿੱਚ ਬਸ ਇਹੋ ਉਕਤ ਪ੍ਰੀਖਿਆ ਦੀ ਇਕ ਸਾਖੀ ਹੈ। ਇਸ ਸਾਖੀ ਥੀਂ ਇਹੋ ਸਿਧ ਹੁੰਦਾ ਹੈ ਕਿ ਗੁਰੂ ਅੰਗਦ ਸਾਹਿਬ (ਸ੍ਰੀ ਲਹਿਣਾਂ) ਜੀ ਨੂੰ ਨਿਰੰਕਾਰ ਨੇ ਆਪੇ ਪਰੇਰ ਕੇ- ਆਪੇ ਸੋਝੀ ਦਿਤੀ। ਸਪੁਤ੍ਰਾਂ ਅਤੇ ਦੂਜੇ ਹੋਰ ਕਈ ਸਿਖਾਂ ਦਾ ਕੋਈ ਦੋਸ਼ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੇ ਕੋਈ ਹੁਕਮ ਅਦੂਲੀ ਕੀਤੀ ਹੈ। ਸਗੋਂ ਮੁੜਨ ਵਾਲੇ ਵੀ ਆਪਣੇ ਖਿਆਲ ਨਾਲ ਹੁਕਮ ਮੰਨ ਕੇ ਹੀ ਪਿਛੇ ਮੁੜੇ ਸਨ।

ਸਾਹਿਬਜ਼ਾਦਿਆਂ ਦੀ ਪਰਖ ਸਬੰਧੀ ਹੋਰ ਪ੍ਰਚਲਤ ਸਾਖੀਆਂ

ਜੰਗਲ ਵਿਚ ਗੁਰੂ ਨਾਨਕ ਸਾਹਿਬ ਦੇ ਹੁਕਮ ਨਾਲ ਸ੍ਰੀ ਲਹਿਣਾਂ ਜੀ ਨੇ ਜਦ ਮੁਰਦਾ ਖਾਣਾ-ਮੰਨ ਲਿਆ ਤੇ ਚੰਦਰ ਉਠਾ ਕੇ ਜੋ ਕੁੱਝ ਹੈ ਸੀ ਖਾਣ ਲਗੇ ਸਨ। ਇਸ ਕੌਤਕ ਨੂੰ ਦੂਰ ਖੜੇ ਭਾਈ ਬੁੱਢਾ ਜੀ, ਭਾਈ ਭਗੀਰਥ ਤੇ ਸਧਾਰਣ ਜੀ ਤਿੰਨਾਂ ਨੇ ਅੱਖੀ ਵੇਖਿਆ ਸੀ। ਫੇਰ ਗੁਰੂ ਜੀ ਨੇ ਇਨ੍ਹਾਂ ਨੂੰ ਆਪਣੇ ਅੰਗ (ਸਰੀਰ) ਨਾਲ ਲਗਾ ਕੇ ਥਾਪੀ ਦਿਤੀ ਇਹ ਵੀ ਇਨ੍ਹਾਂ ਡਿੱਠਾ । ਪਰ ਗੁਰੂ ਜੀ ਵਲੋਂ ਸ੍ਰੀ ਲਹਿਣਾਂ ਜੀ ਪ੍ਰਥਾਂਏ ਜੋ ਬਚਨ ਹੋਏ ਉਹ ਕਿਸੇ ਨਹੀਂ ਸੁਣੇ ਸਨ। ਉਹ ਸਿਖਾਂ ਦੇ ਪੁੱਛਣ ਉਤੇ ਸ਼ਾਇਦ ਲਹਿਣਾਂ ਜੀ ਨੇ ਦਸਿਆ ਹੋਣਾ ਹੈ। ਜਿਸ ਤੇ ਇਨ੍ਹਾਂ ਦੀ ਇਸ ਸਾਬਤ ਕਦਮੀ ਅਤੇ ਸਿਦਕ ਉਤੇ ਸਿਖਾਂ ਨੇ ਧੰਨ ੨ ਕਿਹਾ। ਫੇਰ ਆਪੇ ਵਿਚ ਵੀ ਵਿਚਾਰਾਂ ਕਰਨ ਲਗੇ ਕਿ ਲਹਿਣਾ ਜੀ ਦੀ ਬਰਾਬਰੀ ਦਾ ਕੋਈ ਸਿਖ ਨਹੀਂ ਹੈ। ਜ਼ਰੂਰੀ ਹੈ ਕਿ ਇਨ੍ਹਾਂ ਨੂੰ ਹੀ ਆਪਣਾ ਤਖਤ ਦੇਣਗੇ। ਮਿਲਹਿ ਪਰਸਪਰ ਕਹੈ ਬਨਾਈ। ਸ੍ਰੀ ਲਹਿਣੇ ਪਰ ਕ੍ਰਿਪਾ ਸਵਾਈ।। ਅਨੁਮਾਨਹਿ ਤੇ ਪਰੇ ਲਖਾਈ। ਆਪਨੋ ਤਖਤ ਦੇਯ ਤਿਹ ਥਾਈ।।
(ਸ੍ਰੀ ਨਾਨਕ ਪ੍ਰਕਾਸ਼ ਉਤ੍ਰਾਧੇ ਧਿਆਇ ੫੨)
ਇਉਂ ਸਿਖਾਂ ਨੇ ਜਾਣਿਆ ਸੀ। ਪਰ ਜਨਮ ਸਾਖੀ ਵਿਚੋਂ ਜੋ ਪਿਛੋਂ ਕਿਸੇ ਨੇ ਲਿਖੀ ਤੇ ਇਸੇ ਆਧਾਰ ਤੇ ਹੋਰ ਕਈ ਲਿਖਾਰੀਆਂ ਨੇ ਵੀ ਦੇਖਾ ਦੇਖੀ ਲਿਖਿਆ ਹੈ ਕਿ ਸਿਖ ਸੰਗਤਾਂ ਵਿਚ ਪਸਰ ਰਹੀ ਇਸ ਚਰਚਾ ਨੂੰ ਸ੍ਰੀ ਮਾਤਾ ਸੁਲੱਖਣੀ ਜੀ ਨੇ ਸੁਣਿਆ ਤਦ ਇਕ ਦਿਨ ਜਦੋਂ ਕਿ ਸਾਹਿਬਜਾਦੇ ਵੀ ਪਾਸ ਹੀ ਬੈਠੇ ਸਨ ਇਨ੍ਹਾਂ ਨੇ ਗੁਰੂ ਜੀ ਅੱਗੇ ਨਿੰਮੇ- ਭੂਣੇ ਮਨ ਇਹ ਬੇਨਤੀ ਕੀਤੀ –
”ਹੇ ਸ੍ਰੀ ਚੰਦ ਦੇ ਪਿਤਾ ਜੀ! ਭਾਵੇਂ ਆਪ ਦੇ ਪਹਿਲੇ ਆਖੇ ਬਚਨ ਸੁਣ ਕੇ ਹੀ ਅਸੀਂ ਸੰਸੇ ਵਿਚ ਚਿਰੋਕੇ ਪਏ ਸੀ। ਪਰ ਹੁਣ ਤਾਂ ਸਿਖਾਂ ਵਿਚ ਸਾਰੇ ਇਹੋ ਚਰਚਾ ਚਲੀ ਹੋਈ ਹੈ ਜੋ ਆਪਣੀ ‘ਜੋਤ ਕਲਾ” ਲਹਿਣਾਂ ਜੀ ਨੂੰ ਦੇਣਾ ਚਾਹੁੰਦੇ ਹੋ! ਇਹ ਉਲਟੀ ਗੱਲ ਕਿਉਂ ਕਰਨ ਲਗੇ ਹੋ? ਕੋਈ ਢੁੱਕਦੀ ਗੱਲ ਕਰੋ। ਆਪ ਦੇ ਪੁੱਤਰ ਹਰ ਤਰ੍ਹਾਂ ਲਾਇਕ ਹਨ। ਅਵਤਾਰ ਵੀ ਪੁੱਤਰਾਂ ਨੂੰ ਚਾਹੁੰਦੇ ਰਹੇ। ਆਪ ਫਿਰ ਪੁੱਤਰਾਂ ਨਾਲੋਂ ਵਧ ਕੇ ਉਸ ਨੂੰ ਕਿਉਂ ਵਡਿਆਂਦੇ ਹੋ?
ਅਜੇ ਇਹ ਗੱਲਾਂ ਹੁੰਦੀਆਂ ਹੀ ਸਨ ਤੇ ਗੁਰੂ ਜੀ ਸੁਣ ਕੇ ਚੁੱਪ ਸਨ, ਕਿ ਅਚਾਨਕ ਇਕ ਬਿੱਲੀ ਚੂਹੇ ਨੂੰ ਫੜੇ ਹੋਏ ਸਾਹਮਣੇ ਆਈ। ਇਸ ਨੇ ਮਿੱਧ ੨ ਕੇ ਅੱਧਾ ਕੁ ਚੂਹਾ ਖਾ ਲਿਆ, ਤੋਂ ਅੱਧਾ ਸੁੱਟ ਕੇ ਚਲੀ ਗਈ। ਤਦ ਗੁਰੂ ਜੀ ਨੇ ਸ੍ਰੀ ਚੰਦ ਨੂੰ ਆਖਿਆ-ਪੁੱਤਰ ਜੀ! ਇਸ ਨੂੰ ਪਰੇ ਸੁਟ ਦਿਉ। ਸਾਹਮਣੇ ਗੰਦ ਪਿਆ ਬੁਰਾ ਲਗਦਾ ਹੈ। ਪਰ ਉਹ ਨਹੀਂ ਉੱਠੇ। ਸਗੋਂ ਆਖਿਆ . ਇਹੋ ਜਿਹੇ ਉਲਟੇ ਕੰਮ ਸਾਨੂੰ ਦੱਸਦੇ ਰਹਿੰਦੇ ਹੈ। ਫੇਰ ਸ੍ਰੀ ਲਖਮੀ ਚੰਦ ਨੂੰ ਕਿਹਾ- ਇਨ੍ਹਾਂ ਆਖਿਆ ਅਸੀਂ ਮੋਈ ਚੂਹੀ ਨੂੰ ਹੱਥ ਨਹੀਂ ਲਾਣਾ ਕਿਸੇ ਪਾਸੋਂ ਸੁਟਾ ਦਿਆਂਗੇ। ਤਦ ਲਹਿਣਾਂ ਜੀ ਨੇ ਇਸ਼ਾਰਾ ਪਾਂਦਿਆਂ ਹੀ ਚੂਹੀ ਨੂੰ ਪਰੇ ਸੁਟ ਕੇ ਥਾਂ ਨੂੰ ਸਾਫ ਕਰ ਦਿਤਾ।
ਗੁਰੂ ਜੀ ਇਨ੍ਹਾਂ ਉਤੇ ਬਹੁਤ ਪ੍ਰਸੰਨ ਹੋਏ ਤੇ ਕਿਹਾ ਕਿਸੇ ਦੇ ਵੱਸ ਦੀ ਗੱਲ ਨਹੀਂ ਸਭ ਕੁਝ ਕਰਤਾਰ ਦੇ ਅਧੀਨ ਹੈ। ਜਿਸ ਉਤੇ ਉਹਦੀ ਕ੍ਰਿਪਾ ਦ੍ਰਿਸ਼ਟ ਹੋਵੇ ਉਸੇ ਨੇ ਇਹ ਵਸਣ ਲੈਣੀ ਹੈ? ਇਹ ਵੇਖ ਸੁਣ ਕੇ ਸ੍ਰੀ ਸੁਲੱਖਣੀ ਜੀ ਚਲੇ ਗਏ।
ਦੈਹਿਰਾ – ਦੋਹਿਰਾ। ਨਹਿ ਕਿਸੂ ਕੇ ਕਰ ਬਿਖੇ, ਸਭ ਕਰਤਾਰ ਅਧੀਨ॥
ਜਿਸ ਪਰ ਕਰਨਾ ਦ੍ਰਿਸਟ ਹੈ, ਤਿਨਹਿ ਇਹ ਵਸਤ ਲੀਨ!!
(ਸ੍ਰੀ ਨਾਨਕ ਪ੍ਰਕਾਸ਼)
ਦੂਜੀ ਪ੍ਰੀਖਿਆ -ਇਕ-ਰਾਤ ਗੁਰੂ ਜੀ ਧਰਮਸ਼ਾਲਾ ਵਿਚ ਬਿਰਾਜੇ ਹੋਏ ਸਨ। ਪਾਸ਼ ਹੀ ਸ੍ਰੀ ਚੰਦ ਤੇ ਲਖਮੀ ਚੰਦ ਵੀ ਸੁਤੇ ਪਏ ਸਨ। ਇਕ ਪਹਿਰ ਰਾਤ ਬੀਤੀ ਹੋਣੀ ਹੈ। ਗੁਰੂ ਜੀ ਨੂੰ ਜਾਗ ਆਈ ਤਾਂ ਸ੍ਰੀ ਚੰਦ ਜੀ ਨੂੰ ਬੁਲਾ ਕੇ ਆਖਿਆ-ਬੇਟਾ! ਚੱਦਰਾਂ ਮੈਲੀਆਂ ਹਨ। ਸਰ ਤੇ ਜਾ ਕੇ ਹੁਣੇ ਧੋ ਲਿਆਵੇ। ਇਨ੍ਹਾਂ ਅਗੋਂ ਆਖਿਆ- ਪਿਤਾ ਜੀ ਅਸੀਂ ਥੱਕੇ ਪਏ ਹਾਂ। ਸਾਡੇ ਹੱਥ ਵੀ ਕੈਮਲ ਹਨ (ਭਾਵ ਅਸੀਂ ਕੰਮ ਕਦੀ ਨਹੀਂ ਕੀਤਾ) ਅਗੇ ਹੀ ਰਾਤ ਨੂੰ ਠਰਦੇ ਪਏ ਹਾਂ। ਦਿਨ ‘ ਹੋਣ ਤੇ ਕੋਈ ਟੈਹਲੂਆ ਧੋ ਲਿਆਵੇਗਾ। ਇਸ ਵੇਲੇ ਇਹ ਕੰਮ ਸਾਡੇ ਤੋਂ ਨਹੀਂ ਹੁੰਦਾ। ਫੇਰ ਲਖਮੀ ਚੰਦ ਜੀ ਨੂੰ ਕਿਹਾ ਇਨ੍ਹਾਂ ਵੀ ਇਨਕਾਰ ਕਰ ਦਿਤਾ। ਤਦ ਲਹਿਣਾਂ ਜੀ ਨੂੰ ਦਸਿਆ- ਇਨ੍ਹਾਂ ਉਸੇ ਵੇਲੇ ਜਾ ਕੇ ਧੋ ਸੁੱਕਾ ਲਿਆਂਦੀਆਂ । ਸਗੋਂ ਲਹਿਣਾਂ ਜੀ ਜਦੋਂ ਗਏ, ਅਗੇ ਕੜਾਕੇ ਦੀ-ਧੁੱਪ ਚੜ੍ਹੀ ਵੇਖੀ। ਇਹ ਮੁੜ ਆਏ ਤਾਂ ਫੇਰ ਅਗੇ ਰਾਤ ਹੋਈ ਪਈ ਸੀ। ਆਉਣ ਤੇ ਗੁਰੂ ‘ਜੀ ਨੇ ਅਸੀਸ ਦਿਤੀ-ਤੇ ਹੱਥ ਉਠਾ ਕੇ ਆਖਿਆ-ਪੁਰਖਾ! ਤੇਰੇ ਸਮਾਨ ਦੂਜਾ ਕਿਤੇ ਨਹੀਂ ਜੰਮਿਆ। ਜਿਸਦੇ ਭਾਗ ਵਿਚ ਹੋਵੇ ਉਹੀ ਲਵੇ।
ਦੋਹਿਰਾ -ਸਤਿਗੁਰ ਕਹਿ ਜੁ ਵਸਤੁ ਹੈ ਭਾਗ ਜਿਸੈ ਸੋ ਪਾਏ।!
ਬਿਨਾ ਭਾਗਾਂ ਨਹ ਮਿਲਤ ਹੈ, ਕੋਟਿਕ ਜਤਨ ਕਮਾਏ॥
(ਸ੍ਰੀ ਨਾਨਕ ਪ੍ਰਕਾਸ਼)
ਤੀਜੀ ਪ੍ਰੀਖਿਆ-ਇਕ ਦਿਨ ਗੁਰੂ ਜੀ ਨੂੰ ਫੇਰ ਪ੍ਰੀਖਿਆ ਲੈਣ ਤੇ ਜੀਅ ਕਰ ਆਇਆ-ਸ੍ਰੀ ਸੁਲੱਖਣੀ ਜੀ ਵੀ ਇਸ ਵੇਲੇ ਕੋਲ ਹੀ ਬੈਠੇ ਸਨ। ਗੁਰੂ ਜੀ ਪਾਸ ਇਕ ਕੈਂਹ (ਕਾਂਸ਼ੀ) ਦਾ ਭਾਂਡਾ ਸੀ। ਨੇੜੇ ਦੇ ਇਕ ਛੱਪੜ ਵਿਚ ਸੁੱਟ ਕੇ ਉਸੇ ਵੇਲੇ ਸ੍ਰੀ ਚੰਦ ਜੀ ਨੂੰ ਕਿਹਾ-ਕੱਢ ਕੇ ਧੋ ਮਾਂਜ ਲਿਆਵੇ। ਉਨ੍ਹਾਂ ਆਖਿਆ-ਸਾਡੇ ਗੱਲ ਕੀਮਤੀ ਬਸਤ੍ਰ ਪਏ ਹਨ ਇਸ ਭਾਂਛੇ ਪਿਛੇ ਅਸੀਂ ਗੰਦੇ ਨੀਰ ਵਿਚ ਮੈਲੇ ਨਹੀਂ ਕਨੇ।
ਦੋਹਿਰਾ -ਸੋ ਸੁਨ ਕੈ ਬੋਲਿਯੋ ਬਚਨ ਗੁਰ ਬਹੁ ਮੋਲੇ ਚੀਰ ॥ ਹਿੱਤ ਬਾਸਨ ਕੇ ਕਰੇਂ ਨਹਿ ਮਲਨ ਜੂਠ ਯਹਿ ਨੀਰ॥
(ਸ੍ਰੀ ਨਾਨਕ ਪ੍ਰਕਾਸ਼ ਉਤ੍ਰਾਧੇ ਧਿਆਏ ੫੨)
ਫੇਰ ਸ੍ਰੀ ਲਖਮੀ ਚੰਦ ਜੀ ਨੇ ਵੀ ਇਸੇ ਤਰ੍ਹਾਂ ਕਿਹਾ ਕਿ ਜੋ ਮੰਦਾ ਕੰਮ ਹੈ ਉਹ ਸਾਨੂੰ ਕਰਨ ਨੂੰ ਕਹਿੰਦੇ ਹੋ ਅਤੇ ਸਾਰੇ ਲੋਕਾਂ ਵਿਚ ਸਾਡਾ ਮਾਨ ਘਟਾਵਨ ਦੀ ਕਰਦੇ ਹੋ ਤਾਂ ਲਹਿਣੇ ‘ਜੀ ਨੂੰ ਗੁਰੂ ਜੀ ਨੇ ਇਸ਼ਾਰਾ ਕੀਤਾ- ਉਨ੍ਹਾਂ ਨੇ ਖਲ ਨਾ ਲਾਇਆ। ਛਾਲ ਮਾਰ ਦਿਤੀ ਤੇ ਧੋ ਮਾਂਜ ਕੇ ਕਟੋਰਾ ਅਗੇ ਲਿਆ ਰਖਿਆ। ਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਫੇਰ ਅਸੀਸਾਂ ਦਿਤੀਆਂ ਕਿ ਤੇਰੇ ਸਮਾਨ ਦੂਜਾ ਕੋਈ ਨਹੀਂ ਹੈ।

ਭਾਈ ਬੁੱਢਾ ਸਾਹਿਬ ਦੀ ਪ੍ਰੀਖਿਆ

ਚੌਥੀ ਪ੍ਰੀਖਿਆ-ਇਕ ਦਿਨ ਭਾਈ ਬੁੱਢਾ ਜੀ ਦੇ ਮਨ ਵਿਚ ਇਹ ਫੁਰਨਾ ਹੋਇਆ ਕਿ ਅਸੀਂ ਲਹਿਣਾਂ ਜੀ ਤੋਂ ਵੀ ਪਹਿਲੇ ਦੇ ਸੇਵਾ ਵਿਚ ਲਗੇ ਪਏ ਹਾਂ। ਕਦੀ ਮੂੰਹ ਨਹੀਂ ਮੋੜਿਆ ਫਿਰ ਵੀ ਵਧੇਰੇ ਕ੍ਰਿਪਾ ਲਹਿਣੇ ਜੀ ਤੇ ਹੁੰਦੀ ਦਿਸਦੀ ਹੈ। ਉਸ ਉਤੇ ਬਹੁਤ ਪ੍ਰਸੰਨ ਰਹਿੰਦੇ. ਹਨ। ਸਾਡੇ ਤੇ ਇਤਨੇ ਨਹੀਂ। ਗੁਰੂ ਜੀ ਇਹ ਗੱਲ ਜਾਣ ਗਏ। ਤਦ ਇਕ ਰਾਤ ਨੂੰ ਜਦੋਂ ਕਿ ਗੁਰੂ ਅੰਗਦ ਜੀ ਤੇ ਭਾਈ ਬੁੱਢਾ ਜੀ ਦੋਵੇਂ ਹੀ ਪਾਸ ਸੁੱਤੇ ਪਏ ਸਨ। ਗੁਰੂ ਜੀ ਨੇ ਬੁੱਢਾ ਜੀ ਨੂੰ ਆਖਿਆ-ਵੇਖੋ ਤਾਂ ਸਹੀ ਕਿਤਨੀ ਕੁਝ ਰਾਤ ਬੀਤੀ ਹੈ। ਗੁਰੂ ਜੀ ਨੇ ਐਸਾ ਤਿੰਨ ਵੇਰ ਹੁਕਮ ਕੀਤਾ ਸੀ ਕਿ ਠੀਕ ੨ ਵੇਖ ਕੇ ਦੱਸੋ? ਤਦ ਇਨ੍ਹਾਂ ਦਾ ਉੱਤਰ ਰਿਹਾ ਕਿ ਅੱਧੀ ਬੀਤੀ ਹੈ। ਤਦ ਗੁਰੂ ਜੀ ਨੇ ਲਹਿਣਾ ਜੀ ਨੂੰ ਕਿਹਾ ਇਹ ਬੁੱਢਾ ਚੰਗੀ ਤਰ੍ਹਾਂ ਜਾਣ ਨਹੀਂ ਸਕਿਆ। ਤੂੰ ਠੀਕ ਠੀਕ ਵੇਖ ਕੇ ਦਸ। ਤਦ ਇਨ੍ਹਾਂ ਨੇ ਸੰਭਲ ਕੇ ਬੇਨਤੀ ਕੀਤੀ-ਮਹਾਰਾਜਾ! ਜਿਤਨੀ ਰਾਤ ਆਪ ਨੇ ‘ਬਿਤਾਈ ਹੈ। ਬੀਤੀ ਹੈ। ਜਿਤਨੀ ਰਖੀ ਹੈ ਰਹਿੰਦੀ ਹੈ। ਮੇਰੇ ਵੀ ਨੈਣ ਨਿੰਦ੍ਰਾਵਲੇ ਸਨ। ਚੰਗੀ ਤਰ੍ਹਾਂ ਜਾਣ ਨਹੀਂ ਸਕਿਆ ਹਾਂ। ਗੁਰੂ ਜੀ ਸੁਣ ਕੇ ਖੁਸ਼ ਹੋਏ ਤੇ ਭਾਈ ਬੁੱਢਾ ਜੀ ਦਾ ਸੰਸਾ ਵੀ ਮਿਟ ਗਿਆ!

ਲੇਖਕ ਵਲੋਂ ਇਨ੍ਹਾਂ ਪ੍ਰੀਖਿਆ ਉਤੇ ਵਿਚਾਰ

ਗਹੁਜ ਗਲ ਜੀਅ-ਕੀ ਕੀਚੈ ਸਤਿਗੁਰੂ ਪਾਸ ਤਾ ਸਰਬ ਸੁਖ ਪਾਈਐ॥
(ਗੁਰੂ ਗ੍ਰੰਥ ਸਾਹਿਬ ਪੰਨਾ ੮੫੦)
ਵਿਚਾਰ ਇਹ! ਕਿ ਜਿਸ ਗੁਰੂ ਨਾਨਕ ਜੀ ਨੇ ਕਰਾਮਾਤਾਂ ਨਾਲ ਨਹੀਂ, ਥਲਿਕ “ਸ਼ਬਦ ਵੀਚਾਰ” (ਚਰਚਾ) ਨਾਲ ‘ਸ਼ਬਦ ਜਿਤੀ ਸਿੱਧ ਮੰਡਲੀ ਕੀਤੋ ਨੇ ਆਪਣਾ ਪੰਥ ਨਿਰਾਲਾ”- ਸਿੱਧ ਮੰਡਲੀ ਅਤੇ ਦੁਨੀਆ ਭਰ ਦੇ ਮਜ਼੍ਹਬਾਂ ਦੇ ਬਾਨੀਆਂ ਨੂੰ ਜਿਤਿਆ ਸੀ, ਉਸ ‘ਗੁਰੂ ਨੇ ਆਪਣੀ ਜਾਨਸ਼ੀਨੀ ਗੁਰਗੱਦੀ ਦੇਣ ਦਾ ਫ਼ੈਸਲਾ ਪਹਿਲੇ ਹੀ ਕੀਤਾ ਰਖਿਆ ਸੀ। ਜੋ ਤਿੰਨ ਵੇਰੀ ਦੱਸ ਚੁਕੇ ਸਨਕਿ ਗੱਦੀ ਕਿਸ ਨੂੰ ਦੇਣੀ ਹੈ? ਐਸੀ ਹਾਲਤ ਵਿਚ ਵੀ ਕਦੀ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਕਤ ਸਾਖੀਆਂ ਵਿਚ ਦੱਸੀਆਂ ਹੁਕਮ ਅਦੂਲੀਆਂ ਦੇ ਕਾਰਣ ਗੁਰੂ ਜੀ ਨੇ ਸਾਹਿਬਜ਼ਾਦਿਆਂ ਨੂੰ ਗੱਦੀ ਨਹੀਂ ਦਿਤੀ ਸੀ।
ਮਿਸਾਲ ਦੇ ਤੌਰ ਤੇ ਜਦ ਅਸੀਂ ਵੇਖਦੇ ਹਾਂ ਕਿ ਬਹੁਤ ਗਿਣਤੀ ਦੇ ਲੋਕੀਂ ਆਪਣੀ ਇਕ ਵੇਰ ਦੀ ਕੀਤੀ ਜ਼ੁਬਾਨ-ਨਾਲ ਆਪਣੀ ਧੀ-ਭੈਣ ਦਾ ਨਾਤਾ ਕਿਸੇ ਨੂੰ ਦੇਣਾ ਆਖਦੇ-ਅਤੇ ਕਈ ਕੁ ਸਾਲਾ ਪਿਛੋਂ ਵਿਆਹ ਦਿੰਦੇ ਹਨ। ਇਸੇ ਤਰ੍ਹਾਂ ਫੇਰ ਕਈ ਬਲੈਕ ਮਾਰਕੀਟੀਏ ਅਤੇ ਦੂਜੇ ਹੋਰ ਵਪਾਰੀ ਆਪਣੀ ਜ਼ਬਾਨ ਨਾਲ ਹਜ਼ਾਰਾਂ ਲੱਖਾਂ ਦਾ ਸੌਦਾ ਦੇਣਾ ਲੈਣਾ ਕਰਦੇ ਤੇ ਉਹ ਵੀ ਟੈਲੀਫੂਨ ਰਾਹੀਂ ਅਤੇ ਕਈ ੨ ਮਹੀਨਿਆਂ ਪਿਛੋਂ ਦਿੰਦੇ ਲੈਂਦੇ ਹਨ। ਚਾਹੇ ਦੇਣ ਲੈਣ ਵਾਲੇ ਨੂੰ ਉਸ ਵਿਚੋਂ ਨਫ਼ਾ ਯਾ ਘਾਟਾ ਹੀ ਹੋਵੇ? ਪਰ ਆਪਣੇ ੨ ਕੀਤੇ ਬਚਨ ਨੂੰ ਪਾਲਦੇ ਹਨ। ਤਦ ਫਿਰ ਗੁਰੂ ਨਾਨਕ ਸਾਹਿਬ ਜੀ ਜੋ ਸੱਚ ਦਾ ਅਵਤਾਰ ਤੇ ਸਦਾ ਸੱਚ ਦੇ ਪੁਜਾਰੀ ਸਨ। ਉਹ ਆਦਿ ਜੁਗਾਦਿ ਸੱਚ ਨੂੰ ਹੀ ਮੰਨਣ ਤੇ ਪ੍ਰਚਾਰਨ ਵਾਲੇ ਸਨ। ਉਨ੍ਹਾਂ ਬਾਬਤ ਇਹ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ? ਕਿ ਉਹ ਸ੍ਰੀ ਲਹਿਣਾਂ ਜੀ ਪ੍ਰਥਾਇ ਤਿੰਨ ਬਚਨ ਜੋ ‘ਦੇਣਾ ਦੇਣ’ ਸਬੰਧੀ ਕਰ ਕੇ ਸੱਚੇ ਸਾਬਤ ਨਾ ਹੁੰਦੇ? ਅਤੇ ਸਾਹਿਬਜ਼ਾਦਿਆਂ ਦੀ ਪ੍ਰੀਖਿਆ ਮਗਰੋਂ ਐਸਾ ਕੁਝ ਕਰਨ ਦੀ ਉਡੀਕ ਰਖਦੇ? ਫੇਰ ਐਸਾ ਸਮਝਣਾ ਹੀ ਪਾਪ ਹੈ! ਕਿ ਉਹ ਅੰਤਰਜਾਮੀ ਗੁਰੂ ਹੁੰਦੇ ਹੋਏ ‘ਆਪਣੇ ਦੋਹਾਂ ਸਾਹਿਬਜ਼ਾਦਿਆਂ ਦੇ ਦਿਲਾਂ ਨੂੰ ਨਹੀਂ ਜਾਣਦੇ ਸਨ। ਜੋ ਜਾਣਦੇ ਸਨ ਤਾਂ ਜਾਣ ਬੁੱਝ ਕੇ ਉਨ੍ਹਾਂ ਨੂੰ ਭੰਡਨ ਦੀ ਅਤੇ ਲੋਕਾਂ ਦੀ ਨਜ਼ਰੋਂ ਗਿਰਾਣ ਦੀ ਕੋਸ਼ਿਸ਼ ਕਰਦੇ ਰਹੇ। ਗੁਰੂ ਨਾਨਕ ਜੀ ਬਾਬਤ ਐਸਾ ਖਿਆਲ ਕਰਨਾ ਹੀ ਮਹਾਨ ਪਾਪ ਹੈ। ਅਸਲ ਗੱਲ ਤਾਂ ਇਹ ਹੈ ਕਿ ਪੁਰਾਤਨ ਲੇਖਕ ਨੇ ਦੂਜੀ ਥਾਂ ਗੱਚੀ ਦੇਣ ਦੇ ਗੁਰੂ ਮਨੋਰਥ ਨੂੰ ਠੀਕ ਸਮਝੇ ਬਿਨਾਂ ਹੀ ਸਾਹਿਬਜ਼ਾਦਿਆਂ ਬਾਬਤ ਐਸਾ ਕੁਝ ਲਿਖ ਦਿਤਾ-ਜੋ ਠੀਕ ਨਹੀਂ ਹੈ।
ਸ੍ਰੀ ਲਹਿਣਾਂ ਜੀ ਨੂੰ ਗੱਦੀ ਮਿਲਣੀ ਇਹ ਇਨ੍ਹਾਂ ਦੇ ਪੂਰਬਲੇ ਜੱਪ ਤੱਪ ਦੇ ਫ਼ਲ ਰੂਪ . ਵਿਚ ਸ੍ਰੀ ਨਿਰੰਕਾਰ ਦੇ ਹੁਕਮ ਅੰਦਰ ਦੀ ਗੱਲ ਸੀ ਜੋ ਗੁਰੂ ਜੀ ਆਪ ਹੀ ਜਾਣਦੇ ਸਨ। ਉਹ ਹੁਕਮ ਰਜਾਈ ਅੰਦਰ ਰਹਿਣ ਵਾਲੇ ਸਨ। ਤਦ ਉਨ੍ਹਾਂ ਨੇ ਆਪਣਾ ਫੈਸਲਾ ਸ੍ਰੀ ਲਹਿਣਾਂ ਜੀ ‘ਦੇ ਆਵਣ ਧੀ ਕੁਝ ਸਾਲ ਪਹਿਲੇ ਹੀ ਸ੍ਰੀ ਬਾਲਾ ਜੀ ਨੂੰ ਦੱਸ ਕੇ ਟੇਰਿਆ ਸੀ ਇਹ ਗੱਲ ਗੁਰੂ ਨਾਨਕ ਜੀ ਨੂੰ ਕੋਈ ਭੁੱਲ ਨਹੀਂ ਗਈ ਸੀ। ਪੂਰੀ ਤਰ੍ਹਾਂ ਯਾਦ ਸੀ, ਕਿਉਂਕਿ ਉਹ ਤਿੰਨ ਕਾਲ ਦਰਸੀ ਅਤੇ ਸੱਚ ਦੇ ਅਵਤਾਰ ਸਨ। ਗੁਰੂ ਅੰਗਦ ਜੀ ਪ੍ਰਥਾਂਇ ਗੁਰੂ ਗੱਦੀ ਤਾਂ ਉਸ ਪਹਿਲੇ ਇਕੋ ਬਚਨ ਨਾਲ ਹੀ ਦਿਤੀ ਜਾ ਚੁਕੀ ਸੀ ਅਤੇ ਆਪ ਗੁਰੂ ਜੀ ਕਰਤਾਰ ਪੁਰ ਬੈਠੇ ਹੋਏ ਸਨ ਤੋਂ ਸ੍ਰੀ ਲਹਿਣਾ ਜੀ ਨੂੰ ਖਡੂਰ ਅੰਦਰ ਬੈਠਿਆਂ ਵੇਖ ਰਹੇ ਸਨ। ਜਿਉਂ ਨਾਤਾ ਹੋਣ ਵੇਲੇ ਹੀ ਇਸਤ੍ਰੀ ਭਰਤਾ ਲੋਕਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੇ ਹਨ। ਪਰ ਵਿਆਹ ਦੀ ਰਸਮ ਅਦਾਇਗੀ ਕਿਸੇ ਦੂਜੇ ਸੁਭ ਸਮੇਂ ਲਈ ਰਖੀ ਜਾਂਦੀ ਹੈ। ਇਸੇ ਤਰ੍ਹਾਂ-ਦੇਣਾ ਦੇਣ ਦਾ ਬਚਨ ਪਹਿਲੇ ਹੀ ਹੋ ਚੁਕਾ ਸੀ, ਤੇ ਗੁਰਗੱਦੀ ਦੀ ਰਸਮ ਅਦਾਇਗੀ ਦਾ ਸਮਾਂ ਨੇੜੇ ਆਇਆ ਦਿਸਦਾ ਹੈ। ਫੋਰ ਦੂਜੀ ਥਾਂ ਗੁਰਗੱਦੀ ਦੇਣ ਦਾ ਦੂਜਾ ਕਾਰਣ ਇਉਂ ਵੀ ਦਿਸਦਾ ਹੈ ਕਿ ਰੂਹਾਨੀ ਦੌਲਤ ਦੇ ਖਜ਼ਾਨੇ ਨੂੰ ਉਹ ਦੂਜੀ ਵਰਾਸਤ ਨਾਲ ਸ਼ਾਮਲ ਕਰ ਕੇ ਪੁੱਤਰਾਂ ਨੂੰ ਨਹੀਂ ਦੇਣਾ ਚਾਹੁੰਦੇ ਸਨ ਉਹ ਜਾਣਦੇ ਸਨ ਕਿ ਗੱਦੀ ਅਖੀਰ ਨੂੰ ਸੋਢੀਆਂ ਦੇ ਜਾਣੀ ਹੈ, ਤੇ ਪੁੱਤਰ ਸਪੁੱਤਰ ਹਨ। ਇਹ ਆਪਣੀ ਕਮਾਈ ਨਾਲ ਆਪ ਚਮਕਣਗੇ ਤਦੇ ਲਹਿਣਾਂ ਜੀ ਨੂੰ ਆਉਂਦੇ ਹੀ ਕਿਹਾ ਸੀ-ਤੈਂ ਲਹਿਣਾਂ ਤੇ ਅਸੀਂ ਦੇਣਾ ਹੈ। ਇਹ ਦੇਣਾ ਦੇਣ ਵਿਚ ਨਾ ਉਨ੍ਹਾਂ ਨੂੰ ਕਿਸੇ ਦਾ ਡਰ ਸੀ ਨਾ ਕਦੀ ਇਨ੍ਹਾਂ ਗੱਲਾਂ ਤੇ ਪ੍ਰੀਖਿਆ ਨਾਲ ਲੋਕਾਂ ਦਾ ਤੱਸਲੀ ਕਰਾਣ ਦੀ ਗੁਰੂ ਜੀ ਨੂੰ ਕੋਈ ਲੋੜ ਸੀ।
ਇਹ ਜਾਣ ਬੁੱਝ ਕੇ ਗੁਰੂ ਜੀ-ਤੇ ਗੁਰੂ ਪੁਤ੍ਰਾਂ ਦੀ ਮਹਾਨਤਾ ਨੂੰ ਸ਼ੱਕੀ ਬਣਾਨ ਦੀ ਕੋਝੀ ਕੋਸ਼ਿਸ਼ ਕੀਤੀ ਗਈ, ਤੇ ਅਸਲ ਜਨਮ ਸਾਖੀ ਨੂੰ ਗੁੰਮ ਕਰ ਕੇ ਗੜ ਥੜ ਰੂਪ ਵਿਚ ਲਿਖੀ ਗਈ। ਜੋ ਸਾਬਤ ਹੋ ਚੁਕੀ ਗੱਲ ਬਾਤ ਹੈ ਐਸੇ ਲੋਕੀਂ ਗੁਰੂ ਨਾਨਕ ਦੇਵ ਜੀ ਨੂੰ ਜੋ ਕੁਰਾਹੀਆ ਦਸ ਕੇ ਭੰਡਦੇ ਰਹੇ। ਉਹ ‘ਸਾਧੂ ਸਮਾਜ ਅਤੇ ਦੇਸ਼ ਸਾਹਮਣੇ ਬਾਬਾ ਸ੍ਰੀ ਚੰਦ ਜੀ ਦਾ ਵਧਦਾ ਪ੍ਰਤਾਪ ਵੇਖ ਕੇ ਵੀ ਨਹੀਂ ਸਹਾਰ ਸਕਦੇ ਸਨ!
ਐਸੀ ਜਨਮ ਸਾਖੀ ਨੂੰ ਪਿਛੋਂ ਕੁਝ ਸੋਧ ਕੇ ਜ਼ਰੂਰ ਲਿਖਿਆ ਗਿਆ ਅਤੇ ਇਹੈ ਜਨਮ ਸਾਖੀ ਹੁਣ ਵਡੀ ਜਨਮ ਸਾਖੀ ਯਾ ਭਾਈ ਬਾਲੇ ਵਾਲੀ ਦੇ ਨਾਮ ਨਾਲ ਪ੍ਰਚਲਤ ਹੈ, ਤੇ ਗੁਰੂ :ਗੋਬਿੰਦ ਸਿੰਘ ਜੀ ਦੇ ਵੇਲੇ ਥੀਂ ਪਿਛੋਂ ਲਿਖੀ ਗਈ ਸਾਬਤ ਹੈ। ਇਸ ਵਿਚ ਗੁਰੂ ਨਾਨਕ ਜੀ ਵਿਰੁਧ ਜੋ ਕੁਝ ਕਿਸੇ ਲਿਖਿਆ ਸੀ ਉਹ ਤਾਂ ਕੱਢ ਦਿਤਾ ਗਿਆ। ਪਰ ਸਾਹਿਬਜ਼ਾਦਿਆਂ ਬਾਬਤ ਲਿਖਿਆ ਹੋਇਆ ਏਸ ਲਈ ਸੱਚਾ ਜਾਣ ਕੇ ਰਹਿਣ ਦਿੱਤਾ ਗਿਆ ਕਿ ਇਹੋ ਕੁਝ ਕੀਤਾ ਹੋਣਾ ਨੇ ਤਦੇ ਗੁਰਗੱਦੀ ਨਹੀਂ ਮਿਲੀ। ਬਸ ਇਸ ਭਾਰੀ ਭੁਲੇਖੇ ਨੂੰ ਅਜ ਤੀਕ ਕਿਸੇ ਵਲੋਂ ਦੂਰ ਕਰਨ ਦਾ ਉਪਰਾਲਾ ਨਹੀਂ ਹੋਇਆ ਤੇ ਗੁਰੂ ਸਾਹਿਬਜ਼ਾਦਿਆਂ ਦੀ ਮਹਾਨਤਾ ਨੂੰ ਪੂਰੀ ਤਰ੍ਹਾਂ ਕੋਈ ਸਮਝ ਨਹੀਂ ਪਾਇਆ। ਅਸੀਂ ਅਗੇ ਇਨ੍ਹਾਂ ਵਿਰੁਧ ਲਿਖੀ ਕਿੱਕਰ ਨਾ ਝਾੜਨ ਵਾਲੀ ਸਾਖੀ ਉਤੇ ਵਿਚਾਰ ਪ੍ਰਗਟ ਕੀਤੀ ਹੈ । ਹੁਣ ਉਕਤ ਤਿੰਨ ਚਾਰ ਸਾਖੀਆਂ ਦਾ ਨਿਰਣਾ ਲਿਖ ਦੱਸਣਾ ਵੀ ਜ਼ਰੂਰੀ ਹੈ ਜੋ ਇਉਂ ਹੈ-
੧. ਪਹਿਲੀ ਪ੍ਰੀਖਿਆ-ਚੂਹੀ ਨਾ ਸੁੱਟਣ ਦੀ ਗੱਲ ਦੱਸ ਕੇ ਲਿਖਾਰੀਆਂ ਨੇ ਆਪ ਹੀ ਮੰਨਿਆ ਹੈ ਕਿ ਗੁਰੂ ਜੀ ਨੇ ਆਖਿਆ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਜਿਸ ਤੇ ਕਰਤਾਰ ਦੀ ਕ੍ਰਿਪਾ ਹੋਵੇ ਉਸ ਨੂੰ ਇਹ ਵਸਤ ਮਿਲਣੀ ਹੈ। ਇਹ ਬਿਲਕੁਲ ਠੀਕ ਸੀ। ਤਦ ਗੁਰੂ ਜੀ ਨੇ ਸ੍ਰੀ •ਲਹਿਣਾਂ ਜੀ ਨੂੰ ਕੁਝ ਦੇਣਾ ਦੇਣ ਦਾ ਬਚਨ ਪਹਿਲੇ ਹੀ ਦੇ ਦਿਤਾ ਸੀ ਇਸ ਵਿਚ ਪੁਤਰਾਂ ਦਾ ਕੋਈ ਦੋਸ਼ ਨਹੀਂ ਸੀ ਜਿਸਦੇ ਕਾਰਣ ਗੁਰੂ ਜੀ ਨੇ ਇਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਹੋਵੇ। ਇਸ ਤੇ ਇਹ ਸਾਖੀ ਮਨ ਘੜਤ ਹੈ।
੨. ਦੂਜੀ ਪ੍ਰੀਖਿਆ ਵਾਲੀ ਸਾਖੀ ਤਾਂ ‘ਸ੍ਰੀ ਨਾਨਕ ਪ੍ਰਕਾਸ਼’ ਦੀ ਆਪਣੀ ਲਿਖਤ ਮੁਤਾਬਕ ਮੂਲੇ ਹੀ ਗਲਤ ਹੈ। ਜਿਸ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਕਿ ਸ੍ਰੀ -ਚੰਦ ਨੇ ਆਖਿਆ- ‘ਇਕ ਤਾਂ ਸਾਡੇ ਹੱਥ ਕੋਮਲ ਹਨ। ਦੂਜਾ ਰਾਤ ਦੀ ਠੰਡਕ ਨਾਲ ਅਸੀਂ ਠਰਦੇ ਪਏ ਹਾਂ ਇਸ ਵੇਲੇ ਇਹ ਕੰਮ ਨਹੀਂ ਹੁੰਦਾ।’
ਹੁਣ ਪਾਠਕ ਸੱਜਣ ਆਪ ਹੀ ਵਿਚਾਰ ਸਕਦੇ ਹਨ ਕਿ ਇਹ ਪ੍ਰੀਖਿਆ ਗੁਰੂ ਜੀ ਦੇ ਜੋਤੀ ਜੋਤ ਸਮਾਵਣ ਅਤੇ ਗੁਰ ਗੱਦੀ ਦੇਣ ਸੀ ਥੋੜ੍ਹੇ ਦਿਨ ਪਹਿਲੇ ਹੋਈਆਂ ਹੀ ਮੰਨੀਆਂ ਜਾ ਸਕਦੀਆਂ ਹਨ। ਗੁਰੂ ਜੀ ਤਾਂ ਸ਼ਰਾਧਾਂਦੇ ਦਿਨਾਂ ਵਿਚ ਅਸੂ ਵਦੀ ਦਸਮੀ’ ਨੂੰ ਸਮਾਉਣਗੇ। ਤੇ ਗੁਰਗੱਦੀ ਸਮਾਉਣ ਥੀਂ ਪੰਜ ਦਿਨ ਪਹਿਲਾਂ ਅਸੂ ਵੱਦੀ ਪੰਚਮੀ ਨੂੰ ਹੀ ਦੇ ਦਿਤੀ। ਇਸ ਤੇ ‘ਇਹ ਪ੍ਰੀਖਿਆ ਭਾਦਰੋਂ ਦੇ ਅੱਧ-ਅੱਧ ਯਾ ਅਖੀਰ ਜਾਂ ਸ਼ੁਰੂ ਅੱਸੂ ਵਿਚ ਕਿੱਕਰ ਝਾੜਨ ਦੀ . ਗਲ ਪਿਛੋਂ ਹੀ ਲਈਆਂ ਲਿਖਦੇ ਹਨ। ਇਹ ਭਾਦਰੋਂ ਮਹੀਨਾ ਯਾ ਅੱਸੂ ਸ਼ੁਰੂ ਦੀਆਂ ਰਾਤਾਂ ਤੇ ਦਿਨ ਸਖਤ ਗਰਮੀ ਦੇ ਹੁੰਦੇ ਹਨ, ਸਰਦੀ ਦਾ ਕਿਤੇ ਨਾਮ ਨਹੀਂ ਹੁੰਦਾ ਅਤੇ ਲੋਕੀ ਬਾਹਰ ਹੀ ਸੌਂਦੇ ਹਨ। ਅਗਰ ਬਹੁਤ ਬਾਰਸ਼ ਵੀ ਹੋਏ ਤੱਦ ਵੀ ਪੋਹ ਮਾਘ ਜਿਨ੍ਹੀ ਸਰਦੀ ਨਹੀਂ ਹੋ ਜਾਂਦੀ ਕਿ ਕਿਸੇ ਦੇ ਹੱਥ ਠਰਦੇ ਪਏ ਹੋਵਣ। ਪਰ ਪੰਜਾਬ ਦੀ ਗਲ ਤਾਂ ਇਸ ਕਹਾਵਤ ਵਾਂਗੂੰ ਹੈ।
‘ਅੱਸੂ ਦੀ ਧੁੱਪ ਦੇਖਦਿਆਂ ਦਿਤਾ ਭਰਤ ਨੇ ਰੇ ।
ਜਿਸ ਬਨ ਮਹਿ ਸ੍ਰੀ ਰਾਮ ਹੈਂ ਤਿਸ ਬਨ ਧੁੱਪ ਨ ਹੈ।’
ਇਸ ਵਾਸਤੇ ਇਸ ਰਾਤ ਨੂੰ ਚਦਰਾਂ ਪੈਣ ਦੀ ਸਾਖੀ ਤਾਂ ਉਕੀ ਹੀ ਨਿਰਮੂਲ ਦਿਸਦੀ ਹੈ ।
੩ ਤੀਜੀ ਪ੍ਰੀਖਿਆ-ਰੀਦੇ ਛੱਪੜ ਵਿਚੌਂ ਕਟੋਰਾ ਕਢਣ ਨੂੰ ਕਿਹਾ, ਤੇ ਸ੍ਰੀ ਚੰਦ ਜੀ ਨੇ ਆਖਿਆਂ-ਸਾਡੇ ਗਲ ਕੀਮਤੀ ਕਪੜੇ ਪਏ ਹਨ, ਅਸੀਂ ਗੰਦੇ ਛੱਪੜ ਵਿਚ ਵੜ ਕੇ ਕਪੜੇ ਗੰਦੇ ਨਹੀਂ ਕਰਨੇ। ਇਹ ਸਾਖੀ ਵੀ ਲਿਖਣ ਵੇਲੇ ਲਿਖਾਰੀਆਂ ਨੇ ਪੂਰੀ ਸੋਚ ਕੇ ਨਹੀਂ ਲਿਖੀ। ਅਗਰ ਅਚਾਨਕ ਗੁਰੂ ਜੀ ਦੇ ਹਥੋਂ ਉਸ ਛੱਪੜ ਵਿਚ ਕੌਲ ਯਾ ਕਟੋਰਾ ਡਿੱਗ ਪਿਆ ਹੁੰਦਾ ਤਾਂ ਗੱਲ ਬਣ ਸਕਦੀ ਸੀ ਕਿ ਜ਼ਰੂਰ ਕਢਣਾਂ ਸੀ। ਪਰ ਸਾਹਿਬਜ਼ਾਦਿਆਂ ਦੇ ਸਾਹਮਣੇ ਹੀ ਆਪ ਸੁਟ ਕੇ ਉਨ੍ਹਾਂ ਨੂੰ ਆਖਣਾ ਕੱਢ ਲਿਆਉ। ਇਹ ਮੰਨਣ ਵਿਚ ਨਹੀਂ ਆ ਸਕਦੀ। ਅਗਰ ਸਾਹਿਬਜ਼ਾਦੇ ਗੁਸਤਾਖ ਸਨ, ਤਾਂ ਉਨ੍ਹਾਂ ਨੂੰ ਬਾਰ ਬਾਰ ਕਹਿਣ ਦੀ ਲੋੜ ਹੀ ਨਹੀਂ ਸੀ, ਫੇਰ ਉਹ ਬਦ ਕਹਿ ਦੇਂਦੇ, ਕਿ ਪਹਿਲੇ ਸੁਟਣ ਦੀ ਕੀ ਲੋੜ ਸੀ? ਅਤੇ ਸ੍ਰੀ ਚੰਦ ਜੀ ਇਹ ਨਾ ਆਖਦੇ ਕਿ ਸਾਡੇ ਗਲ ਕੀਮਤੀ ਬਸਤ੍ਰ ਪਏ ਹਨ। ਹਾਲਾਂ ਕਿ ਸ਼ੁਰੂ ਤੋਂ ਨਗਨ ਅਤੇ ਉਦਾਸ ਸਾਧੂ-ਬ੍ਰਿਤੀ ਰਹੇ। ਸਰਦੀਆਂ ਹੋਣ ਤਾਂ ਕਮਲੀਆ ਜੀ ਦੇ ਜ਼ੋਰ ਦੇਣ ਦੇ ਉਤੇ ਕਦੀ ਕਮਲੀ ਲਿਆ ਕਰਦੇ ਸਨ। ਹੋਰ ਕੀਮਤੀ ਬਸਤ੍ਰ ਤਾਂ ਇਨ੍ਹਾਂ ਦੇ ਸੁਭਾਉ ਥੀਂ ਦੂਰ ਦੀ ਗੱਲ ਸੀ। ਫੇਰ ਗੰਦੇ ਛੱਪੜ ਵਿਚ ਕਪੜਿਆਂ ਸਮੇਤ ਵੜਣ ਦੀ ਕੀ ਲੋੜ ਸੀ? ਅਗਰ ਗੁਰੂ ਜੀ ਨੇ ਠੀਕ ਕਟੋਰਾ ਆਪ ਸੁਣ ਕੇ ਕਢਣ ਨੂੰ ਕਿਹਾ-ਤਾਂ-ਕਪੜੇ ਉਤਾਰ ਕੇ ਕਢਿਆ ਜਾ ਸਕਦਾ ਸੀ। ਅਤੇ ਫੇਰ ਇਸ਼ਨਾਨ ਕਰਕੇ ਬਸਤ੍ਰ ਪਾ-ਲੈਂਦੇ। ਗੁਰੂ ਜੀ ਨੇ ਇਹ ਨਹੀਂ ਕਿਹਾ ਹੋਣਾ ਕਿ ਕਪੜਿਆਂ ਸਮੇਤ ਹੀ ਛਾਲ ਮਾਰ ਕੇ ਕੱਢ ਲਿਆਵੇ। ਜਿਸ ਤੇ ਇਹ ਸਾਖੀ ਵੀ ਫਰਜੀ ਹੀ ਦਿਸਦੀ ਹੈ।
੪- ਚੌਥੀ ਪ੍ਰੀਖਿਆ ਭਾਈ ਬੁੱਢਾ ਸਾਹਿਬ ਵਾਲੀ ਵੀ ਸੰਸਾ ਪੈਦਾ ਕਰਦੀ ਹੈ। ਭਾਦਰੋਂ 8- ਦੇ ਮਹੀਨੇ ਜਾਂ ਅੱਸੂ ਦੇ ਮਹੀਨੇ ਸਖਤ ਗਰਮੀ ਦੇ ਹੁੰਦੇ ਹਨ। ਅੰਦਰ ਸੌਣ ਦੇ ਨਹੀਂ ਹੁੰਦੇ। ਤਾਂ ਬੁਢਾ ਜੀ ਨੂੰ ਬਾਹਰ ਭਾਰੇ ਜਾਂ ਵੇਖਣ ਨੂੰ ਕਿਵੇਂ ਕਿਹਾ ਹੋਵੇ। ਅਗਰ ਬਰਸਾਤ ਕਰਕੇ ਅੰਦਰ ਹੁੰਦੇ ਤਾਂ ਐਸਾ ਕਹਿਣਾਂ ਕਦੀ ਢੁਕਦਾ ਹੀ ਨਹੀਂ ਕਿ ਬਾਹਰ ਜਾ ਕੇ ਤਾਰਿਆਂ ਨੂੰ ਵੇਖ ਕੇ ਦਸੋ?
ਤਾਂ ਤੇ ਅਜਿਹੀਆਂ ਸਾਖੀਆਂ ਲਿਖ ਕੇ ਐਸੇ ਲਿਖਾਰੀਆਂ ਨੇ ਗੁਰੂ ਸ਼ਾਨ ਵਿਚ ਕੋਈ ਵਾਧਾ ਨਹੀਂ .ਕੀਤਾ। ਸਗੋਂ ਜਾਣ ਬੁਝ ਕੇ ਸੰਸਾ ਪਾਣ ਦੀ ਕੋਸ਼ਸ਼ ਕੀਤੀ ਜਾਪਦੀ ਹੈ- ਕਿ ਕੌੜੇ ਰੇਠੇ ਮਿਠੇ ‘ਕਰਨ ਵਾਲਾ ਅਤੇ ਕੌਡੇ ਰਾਕਸ਼ ਤੇ ਸੱਜਣ ਠੱਗ ਜਿਹਾਂ ਨੂੰ ਆਪਣੀ ਮਿਠੀ ਬਾਣੀ (ਬੋਲੀ) ਦੇ ਅਸਰ ਨਾਲ ਸਾਧੂ ਬਣਾ ਦੇਣ ਵਾਲਾ ਸਤਿਗੁਰੂ ਆਪਣੇ ਸਪੁੱਤ੍ਰਾਂ ਉਤੇ ਕੋਈ ਅਸਰ ਨਹੀਂ ਪਾ ‘ਸਕਿਆ ਇਹ ਸਾਬਤ ਹੋਵੇ।
ਗੁਰੂ ਨਾਨਕ ਸਾਹਿਬ ਤਾਂ ਹਰ ਸਮੇਂ ਸਮੱਥ-ਨਿਰੰਕਾਰੀ ਹੁਕਮਾਂ ਨੂੰ ਪਾਲਣ ਵਿਚ ਸਦਾ ਸੁਤੰਤ੍ਰ ਰਹੇ। ਕਦੀ ਯਕੀਨ ਨਹੀਂ ਹੁੰਦਾ ਕਿ ਐਸੀਆਂ ਪਰਖਾਂ ਕੀਤੇ ਪਿਛੋਂ ਸਾਹਿਬਜ਼ਾਦਿਆਂ ਨੂੰ ਲੋਕਾਂ ਸਾਹਮਣੇ ਹਾਸੋ ਹੀਣਾਂ ਬਣਾ ਕੇ ਗੁਰੂ ਅੰਗਦ ਸਾਹਿਬ ਨੂੰ ਗੁਰ ਗੱਦੀ ਦੇਣੀ ਉਨ੍ਹਾਂ ਨੇ ਚੰਗੀ ਗਲ ਜਾਣੀ ਹੋਵੇ!
ਵਿਚਾਰ ਦੀ ਗਲ ਇਹ ਹੈ ਕਿ ਸਾਹਿਬਜ਼ਾਦਿਆਂ ਦੀ ਪਰਖ ਦਾ ਤਾਂ ਕਦੀ ਸਵਾਲ ” ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਗੁਰੂ ਜੀ ਆਪਣੀ ਰੂਹਾਨੀ ਸ਼ਕਤੀ (ਆਤਮਕ ਬਲ) ਦੇ ਇਸ ਕੇਂਦਰ ਨੂੰ ਉਹ ਦੂਜੀ ਦੁਨਿਆਵੀ ਜਾਇਦਾਦ ਦੇ ਨਾਲ ਸੁਪੁਤ੍ਰਾਂ ਨੂੰ ਜਦੀ ਵਿਰਾਸਤ ਬਣਾ ਕੇ ਦੇਣਾ ਨਹੀਂ ਚਾਹੁੰਦੇ ਸਨ। ਇਸੇ ਕਾਰਨ ਆਪ ਜੀ ਇਸ ਖਿਆਲ ਨੂੰ ਸਿਖਾਂ ਪੁੱਤਰਾਂ ਦੇ ਸਾਹਮਣੇ ਕਈ ਵੇਰ ਪ੍ਰਗਟ ਕਰ ਚੁੱਕੇ ਸਨ। ਫੇਰ ਜਿਨ੍ਹਾਂ ਨੂੰ ਕੁਝ ਦੇਣਾ ਸੀ ਉਨ੍ਹਾਂ ਤਾਂਈ ਵੀ ਪ੍ਰੇਮ ਖਿਚਾਂ ਨਾਲ ਖਿਚ ਲਿਆਏ ਤੇ ਆਉਂਦੇ ਹੀ ਸਮਝਾ ਦਿਤਾ ਸੀ। ‘ਤੈਂ ਲਹਿਣਾਂ ਹੈ ਅਸੀਂ ਦੇਣਾ ਹੈ।’ ਤਾਂ ਤੇ ਨਿਸ਼ਚਾ ਹੇ ਜਾਂਦਾ ਹੈ ਕਿ ਸਤਿਗੁਰੂ ਜੀ ਨੇ ਸਪੁਤਰਾਂ ਦੀ ਕੋਈ ਵਖਹੀ ਪ੍ਰੀਖਿਆ ਨਹੀਂ ਕੀਤੀ। ਉਨ੍ਹਾਂ ਤਾਈਂ ਗੁਰੂ ਪਿਤਾ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ਦੇ ਜਾਏ ਸੌਵਾਰੇ ਅਤੇ ਹੁਣ ਕਈ ਸਾਲਾਂ ਤੋਂ ਅੱਖਾਂ ਸਾਹਮਣੇ ਪਰਖੇ ਪਰਖਾਏ ਸਨ। ਪ੍ਰੀਖਿਆ ਇਕੋ ਵੇਰ ਦੀ ਜ਼ਰੂਰ ਕੀਤੀ ਗਈ। ਜਿਸ ਵਿਚ ਗੁਰੂ ਜੀ ਨੇ ਆਪਣਾ ਧਾਣਕਾਂ ਜਿਹਾ ਰੂਪ ਵਟਾਇਆ ਤੇ ਉਨ ਨਸੇ ਸਨ। ਜਿਸ ਤੇ ‘ਗੁਰੂ ਜੀ ਨੂੰ ਕੁਝ ਹੋ ਗਿਆ ਜਾਣ ਕੇ ਸਾਰੇ ਸਿਖਾਂ ਤੇ ਸਪੁੱਤਰਾਂ ਨੂੰ ਵੀ ਫਿਕਰ ਹੋਇਆ ਤਾਂ ਪਿਛੇ ‘ਉਣ ਦੌੜੇ ਸਨ। ਗੁਰੂ ਜੀ ਨੇ ਪਹਿਲੇ ਰੁਪਏ ਮੋਹਰਾਂ ਬਿਖੇਰ ਕੇ ਫੇਰ ਡੰਡੇ ਕੁਤਕੇ ਮਾਰੇ ਤੇ ਸਾਰਿਆਂ ਨੂੰ ਮੋੜ ਭੇਜਿਆ ਸੀ । ਸ੍ਰੀ ਲਹਿਣਾਂ ਜੀ ਨੇ ਮਾਰ ਸਹਿ ਲਈ ਤੇ ਮੁਰਦਾ ਖਾਣਾਂ ਮੰਨ ਲਿਆ। ਕਿਉਂਕਿ ਰੱਬ ਨੇ ਇਹਨਾਂ ਨੂੰ ਭਾਗ ਲਾਣੇ ਸਨ, ਤੇ ਆਪੇ ਸੋਝੀ ਵੀ ਬਖਸ਼ ਦਿੱਤੀ, ਤੇ ਦੂਜਿਆਂ ਨੂੰ ਭਰਮਾ ਦਿਤਾ ਸੀ।
ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੈ ਕਉਣੁ॥
ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ। (ਪੰਨਾ ੯੫੨)

ਫੇਰ ਸਿੱਖੀ ਪਰਖਣ ਦੀ ਕੀ ਲੋੜ ਸੀ ?

ਇਥੇ ਹੁਣ ਸਵਾਲ ਪੈਦਾ ਹੋ ਜਾਂਦਾ ਹੈ ਕਿ ਸਾਹਿਬ ਜਾਂਦਿਆਂ ਨੂੰ ਵਖਰੇ ਨਹੀਂ ਪਰਖਿਆ ਤਾਂ ਸਿਖਾਂ ਨੂੰ ਕਿਉਂ ਪਰਖਿਆ ਹੈ? -ਉਤਰ ਇਹ ਹੈ ਕਿ ਸਿਖਾਂ ਦਾ ਪਰਖਣਾ ਜ਼ਰੂਰੀ ਸੀ ਤੇ ਪੁਤਰਾਂ ਸਮੇਤ-ਸ੍ਰੀ ਲਹਿਣਾਂ ਜੀ ਵੀ ਸਿਖੀ ਦੀ ਗਿਣਤੀ ਵਿਚ ਹੀ ਸ਼ਾਮਲ ਸਨ। ਇਨ੍ਹਾਂ ਦਾ ਨਾਮ ਸੰਗਤਾਂ ਸਾਹਮਣੇ ਪ੍ਰਤੱਖ ਆ ਚੁਕਾ ਸੀ. ਅਤੇ ਦੂਜੇ ਕਈ ਸਿਖ ਭਾਈ ਬੁੱਢਾ ਸਾਹਿਬ ਜੈਸੇ ਜੋ ਬਹੁਤ ਸਾਲਾਂ ਥੀਂ ਸ੍ਰੀ ਕਰਤਾਰ ਪੁਰ ਰਹਿੰਦੇ ਤੇ ਸੇਵਾ ਕਰਦੇ ਪਏ ਸਨ। ਸ੍ਰੀ ਲਹਿਣਾਂ ਜੀ ਕਈ ਸਾਲ ਇਨ੍ਹਾਂ ਤੋਂ ਪਿਛੋਂ ਆਏ ਸਨ। ਅਗਰ ਗੁਰੂ ਜੀ ਦਾ ਝੁਕਾਉ ਸਿਰਫ ਸਾਹਿਬਜ਼ਾਦਿਆਂ ਵੱਲ ਹੁੰਦਾ, ਤਾਂ ਕਿਸੇ ਨੂੰ ਸੰਸਾ ਹੀ ਨਹੀਂ ਸੀ। ਪਰ ਹੁਣ ਤਾਂ ਸਾਰੀ ਗਲ ਹੀ ਸਾਫ ਸੀ, ਤੇ ਸਿਖਾਂ ਵਿਚ ਵਿਤਕਰਾ ਪੈ ਜਾਣਾ ਜਰੂਰੀ ਸੀ। ਕਈ ਹੋਰ ਭੀ ਕਈ ਸਿੱਖ ਸ੍ਰੀ ਲਹਿਣਾ ਜੀ ਦੇ ਪਹਿਲੇ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਸਨ। ਉਹ ਵਿਤਕਰਾ ਗੁਰੂ ਜੀ ਨੇ ਪੈਣ-ਨਹੀਂ ਦਿੱਤਾ। ਕੁਝ ਸਿਖ ਖੇਤੀ ਹੱਥੀਂ ਪੁੱਟਣ ਵੇਲੇ, ਕੁਝ ਲੰਗਰ ਇਕ ਵੇਲੇ ਦਾ ਵੇਖ ਕੇ ਚਲੇ ਗਏ ਸਨ। ਕਈ ਮੇਹਰਾਂ ਰੁਪਏ ਚੁਣ ਕੇ ਮੁੜ ਗਏ। ਕਦੀ ਹੁਕਮ ਹੋਇਆ ਮੰਨ ਕੇ ਪਰਤ ਆਏ ਕਈਆਂ ਨੂੰ ਡੰਡੇ ਕੁੜਕੇ ਮਾਰ ਕੇ ਮੋੜਿਆ ਸੀ। ਜੋ ਜੰਗਲ ਵਿਚ ਨਾਲ ਗਿਆ ਉਸ ਨੂੰ ਮੁਰਦਾ ਖਾਣ ਨੂੰ ਆਖਿਆ, ਪਰ ਜਿਨ੍ਹਾਂ ੨ ਨੇ ਆਪਣੇ ਸਰੀਰ ਨੂੰ ਆਪਣਾ ਜਾਣ ਰਖਿਆ ਸੀ। ਉਹ ਡਿਟੇ (ਅਪਵਿਤ੍ਰ) ਹੋ ਜਾਣ ਤੋਂ ਡਰਦੇ ਮੁੜ ਆਏ ਸਨ।
ਇਥੇ ਹੁਣ ਇਕੋ ਸ੍ਰੀ ਲਹਿਣਾਂ ਜੀ ਰਹਿ ਗਏ ਸਨ। ਜਿਨ੍ਹਾਂ ਨੇ ਆਪਣਾ ਸਰੀਰ ਹੀ ਨਹੀਂ, ਸਗੋਂ ਤਨ, ਮਨ, ਧਨ ਹੀ ਗੁਰੂ ਕਾ ਜਾਣਿਆ ਹੋਇਆ ਸੀ, ਤੇ ਆਪਣੇ ਆਪ ਨੂੰ ‘ਮੁਰਦਾ ਮੁਰੀਦ ਵਤ’ ਸਮਝਦੇ ਸਨ। ਕਿਸੇ ਮੁਰਦੇ ਦੇ ਪੇਟ ਵਿਚ ਦੂਜਾ ਮੁਰਦਾ ਮਾਸ ਚਲੇ ਜਾਣ ਨਾਲ ਜਿਵੇਂ ਸੁਚ ਭਿੱਟ ਦਾ ਕੋਈ ਸਵਾਲ ਹੀ ਨਹੀਂ ਉਠਦਾ, ਤਿਵੇਂ ਇਹ ਸੁੱਚ ਭਿੱਟ ਵੀ ਅਗਰ ਹੈ ਸੀ? ਤਾਂ ਗੁਰੂ ਨਾਨਕ ਦੀ ਆਪਣੀ ਹੀ ਜਾਣੀ ਤੇ ਮੁਰਦਾ ਖਾਣਾ ਮੰਨ ਲਿਆ ਸੀ। ਇਨ੍ਹਾਂ ਦੀ ਇਸ ਪਰਖ ਪਿਛੋਂ ਕਿਸੇ ਗੁਰਸਿਖ ਨੂੰ ਗੁਰੂ ਜੀ ਉਤੇ ਕੋਈ ਗਿਲਾ ਗੁਜ਼ਾਟੀ ਦਾ ਮੌਕਾ ਨਹੀਂ ਰਿਹਾ ‘ ਸੀ, ਤੇ ਨ ਭਾਈ ਬੁੱਢਾ ਜੀ ਨੇ ਫ਼ੇਰ ਕੋਈ ਸੰਸਾ ਕੀਤਾ। ਸਿਆਣੇ ਸਿੱਖ ਫੇਰ ਸਮਝ ਗਏ ਸਨ. ਕਿ ਇਹ ਮਰਯਾਦਾ ਕੋਈ ਨਵੀਂ ਨਹੀਂ ਹੈ, ਤੇ ਪੁਰਾਤਨ ਸਮੇਂ ਤੋਂ ਐਸਾ ਹੁੰਦਾ ਆਇਆ ਹੈ ।
੧. ਰਾਵਣ ਦੇ ਮਰਣ ਵੇਲੇ ਸ੍ਰੀ ਲਛਮਣ ਦੇ ਪੁਛਣ ਤੇ ਵੀ ਹਾਵਣ ਨੇ ਆਪਣੇ ਜਾਤੀ ਡਜਰਬੇ ਦੇ ਰਾਜ (ਸਿਖਿਆ ਭੇਦ ਉਹਨੂੰ ਨਹੀਂ ਸਮਝਾਏ ਸਨ ਜਦ ਤੀਕ ਉਹ ਆਪਣੇ ਸਰੀਰ ਦੀ ਹੰਗਤਾ ਮੰਮਤਾ ਜਾਤ ਕੁਲ ਵਡਿਆਈ ਜਾਂ ਰਾਜ ਪੁਤਰ ਹੋਣ ਦੇ ਅਭਿਮਾਨ ਨੂੰ ਛਡ ਕੇ ਰਾਵਣ ਦੇ ਚਰਣਾਂ ਵਿਚ ਹੱਥ ਜੋੜੇ ਨਹੀਂ ਖਲੋਤਾ ਸੀ।
੨. ਸ੍ਰੀ ਅਸ਼ਟਾ ਵੱਕ ਨੇ ਤਦ ਤੀਕ ਮਹਾਰਾਜਾ ਜਨਕ ਨੂੰ ਗਿਆਨ ਦਾ ਅਧਿਕਾਰੀ ਨਹੀਂ ਜਾਤਾ ਸੀ ਜਦ ਤੀਕ ਉਹ ਰਾਜ ਭਾਗ ਸਮੇਤ ਆਪਣੇ ਤਨ, ਮਨ, ਧਨ ਨੂੰ ‘ਗੁਰੂ ਅਸ਼ਟਾ ਵੱਕੂ ਦੀ ਭੇਟਾ ਨਹੀਂ ਕਰ ਚੁੱਕਿਆ ਸੀ।
3. ਫੇਰ ਸ੍ਰੀ ਜਨਕ ਰਾਜਾ ਨੇ ਆਪ ਉਸ ਵੇਲੇ ਤੀਕ ਸੁਖਦੇਵ ਮੁਨੀ ਨੂੰ ਗਿਆਨ ਉਪਦੇਸ਼ ਨਹੀਂ ਸੁਣਾਇਆ ਜਦ ਤੀਕ ਉਸਨੇ ਦਰਵਾਜ਼ੇ ਦੇ ਬਾਹਰ ਬੈਠ ਕੇ ਜੱਗ ਦੀਆਂ ਜੂਠੀਆਂ ਪਤਲਾਂ ਸਿਰ ਉਤੇ ਨਹੀਂ ਸਹਾਰੀਆਂ, ਅਤੇ ਮਨ ਵਿਚ ਕੋਈ ਕਿੱਰਕ ਨਹੀਂ ਕੀਤੀ मी।
੪. ਸ੍ਰੀ ਕ੍ਰਿਸ਼ਨ ਭਗਵਾਨ ਨੇ, ਤਦ ਤੀਕ ਅਰਜਨ ਨੂੰ ਗੀਤਾ ਦਾ ਗਿਆਨ ਨਹੀਂ ਸੁਣਾਇਆ, ਅਤੇ ਨਾ ਉਸ ਦੇ ਰਥਵਾਹੀ ਹੋਣਾ ਮੰਨਿਆ ਸੀ, ਜਦ-ਤੀਕ ਕਿ ਉਸਨੇ ‘ਮੈਂ ਕਰਤਾ ਮੈਂ ਭੁਗਤਾ’ ਦੀ ਹਉਮੈਂ ਵਾਲੀ ਬੁੱਧੀ ਬਦਲ ਕੇ ਆਪਣਾ ਤਨ, ਮਨ, ਧਨ ਕ੍ਰਿਸ਼ਨ ਸਮਰਪੱਣ ਕਰ ਕੇ ਹੁਕਮ ਮੰਨਣ ਦਾ ਇਕਰਾਰ ਨਹੀਂ ਕੀਤਾ ਸੀ।
੫. ਫੇਰ ਦਸਮੇਂ ਜਾਮੇ ਵਿਚ ਵੀ ਸਿਖੀ ਪਰਖੀ, ਅਤੇ ਦਸਮੇਸ਼ ਪਿਤਾ ਨੇ ਉਨ੍ਹਾਂ ਨਾਲ ‘ ਹੀ ਵੱਧ ਕੇ ਪਿਆਰ ਕੀਤਾ ਤੇ ਪੰਜ ਪਿਆਰਿਆਂ ਦੀ ਪਦਵੀ ਬਖਸ਼ ਕੇ ਆਪਣਾ ਰੂਪ ਖਾਲਸਾ ਬਨਾਇਆ ਕਿ ਜਿਨ੍ਹਾਂ ਨੇ ਆਪਣੇ ਸਰੀਰ ਦੀ ਮੰਮਤਾ ਚੁਕਾ ਦਿਤੀ ਤੇ ਗੁਰੂ ਦੇ ਜਾਣ ਕੇ ਉਨ੍ਹਾਂ ‘ ਦੇ ਚਰਨਾਂ ਵਿਚ ਸੀਸ ਭੇਟਾ ਕੀਤੇ ਸਨ। ਇਨ੍ਹਾਂ ਨੇ ਇਹ ਨਿਸ਼ਚਾ ਕਰ ਲਿਆ ਸੀ ਕਿ ਤਲਵਾਰ ਨਾਲ ਕਟਣਗੇ ਤਾਂ ਆਪਣੇ ਹਥੋਂ ਆਪਣੀ ਸ਼ੈ ਨੂੰ। ਜੇ ਰਖਣਗੇ-ਤਾਂ ਆਪਣੀ ਮੈਂ ਨੂੰ। ਇਨ੍ਹਾਂ ਕਰਮਾਂ ਵਾਲਿਆਂ ਨੂੰ ਕਰਮਾਂ ਦੇ ਫਲ ਦਾਤੇ ਕਰਤਾਰ ਨੇ ਪ੍ਰੇਰ ਦਿਤਾ ਸੀ ਕਿ ਤੁਸੀਂ ਤਾਂ ਸਿਖੀ ਧਾਰਨ ਵੇਲੇ ਹੀ ‘ਤਨ’ ਮਨ, ਧਨ’ ਸੌਂਪ ਕੇ ਉਪਦੇਸ਼ ਸੁਣਿਆ ਸੀ। ਇਨ੍ਹਾਂ ਨੇ ਢਿਲ ਨਾ ਕੀਤੀ ਤਾਂ ਪ੍ਰਵਾਨ ਹੋ ਗਏ ਸਨ। ਤਿਵੇਂ ਹੀ ਪਹਿਲੇ ਜਾਮੇਂ ਸਮੇਂ ਸ੍ਰੀ ਲਹਿਣਾਂ ਜੀ ਨੇ ਸ਼ਰਨ ਆਇਆਂ ਤੇ ਸੇਵਾ ਕਰਦਿਆਂ ਭਾਵੇਂ ਕਿਤਨੇ ਸਾਲ ਹੋਏ ਸਨ, ਅਤੇ ਗੁਰੂ ਜੀ ਦਾ ਭਤੇਸਾ ਵੀ ਪਾ ਚੁਕੇ ਸਨ। ਪਰ ਜਦ ਤੀਕ ਆਪਣੇ ਸਰੀਰ ਦੀ ਅਪਣੱਤ ਗੰਵਾ ਕੇ ‘ਗੁਰੂ ਨਾਨਕ’ ਹੁਕਮ ਦੀ ਗੈਰ ਵਿਚ ਪੂਰੀ ਤਰ੍ਹਾਂ ਨਹੀਂ ਸਮਾਏ ਸਨ, ਅਤੇ ਸਾਹਮਣੇ ਪਏ ਮੁਰਦੇ ਜਿਹਾ ਮੁਰਦਾ ਹੋ ਜਾਣ ਦੇ ਰਾਜ਼ ! (ਭੇਦ) ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾਏ ਸਨ, ਗੁਰੂ ਨਾਨਕ ਦੇਵ ਜੀ ਨੇ ਨਾ ਆਪਣੇ ਅੰਗ ਨਾਲ ਲਾਇਆ ਅਤੇ ਨਾ ਇਨ੍ਹਾਂ ਨੂੰ ਧੰਨ ਧੰਨ ਆਖਿਆ ਸੀ-
+ ਗੁਰੂ ਨਾਨਕ ਦੇਵ ਜੀ ਨੇ ‘ਧੰਨ’ ਸ਼ਬਦ ਦਾ ਉਚਾਰਣ-ਹਮੇਸ਼ਾਂ ਨਿਰੰਕਾਰ ਦੇ ਨਾਮ ਨਾਲ ਹੀ ਜੋੜ ਕੇ ਵਰਤਿਆ ਜੀ । ਉਹ ਸਦਾ ‘ਧੰਨ ਨਿਰੰਕਾਰ-ਧੰਨ ਨਿਰੰਕਾਰ’ ਹੀ ਆਖਦੇ ਰਹੇ, ਪਰ ਹੁਣ ਇਸ ਅਨੋਖੀ ਤਰ੍ਹਾਂ ਦੀ ਪਰਖ ਸਮੇਂ ਲਹਿਣਾ ਜੀ ਵਿਚੋਂ ਮੇਰਾ ਨਾਮ ਲਹਿਣਾਂ ਅਤੇ-ਟਿਕਾਣਾ ਖਡੂਰ’। ਇਹ ਸਭ ਕੁਝ ਉੱਡਿੱਗਿਆ ਵੇਖਿਆ ਸੀ। ਗੁਰੂ ਜੀ ਨੂੰ ਇਨ੍ਹਾਂ ਦੇ ਸਰੀਰ ਕੋਠੇ ਅੰਦਰ ਹੁਣ ਸਿਰਫ ‘ਸਦਾ ਬਕਾ’ (ਸਦਾ ਅਸਥਿਰ) ਰਹਿਣ ਵਾਲੀ ਨਿਰੰਕਾਰੀ ਜੋਤ ਦੇ ਪ੍ਰਤੱਖ ਦਰਸ਼ਨ ਦਿਸ ਆਏ ਸਨ। ਤਦੇ ਝਟ ਪਟ ਗਲੇ ਨਾਲ ਲਾ ਕੇ ਲਹਿਣੇ ਥੀਂ ਗੁਰੂ ਅੰਗਦ ਬਣਾ ਕੇ ਰਿੱਧੀਆਂ ਸਿੱਧੀਆਂ ਦਾ ਭੰਡਾਰ ਬਖਸ਼ ਦਿਤਾ ਸੀ।
“ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ॥ ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ। ”
(ਤਿਲੰਗ ਮਃ ੧ ਪੰਨਾ ੭੨੨)
ਉਰਦੂ ਦੇ ਇਕ ਮਸ਼ਹੂਰ ਸ਼ਾਇਰ ਨਿਆਜ਼ ਜੀ ਦਾ ਇਕ ਇਹ ਸ਼ੇਅਰ ਵੀ ਇਥੇ ਕਿਹਾ ਸੋਹਣਾ-ਫੱਬਦਾ-
“ਨੇਸਤੀ ਹਸਤੀ ਹੈ ਯਾਰੋ ਔਰ ਹਸਤੀ ਕੁਝ ਨਹੀਂ।
ਬੇ-ਖੁਦੀ ਮਸਤੀ ਹੈ ਯਾਰੋ ਔਰ ਮਸਤੀ ਕੁਝ ਨਹੀਂ।
ਬੰਦਗੀ ਔਰ ਹੱਕ ਪ੍ਰਸਤੀ ਕੁਛ ਨਾ ਹੋਨਾ ਹੈ ਨਿਆਜ਼। ਕੁਛ ਨਾ ਹੋਨੇ ਕਿ ਸਿਵਾ ਔਰ ਹੱਕ ਪ੍ਰਸਤੀ ਕੁਛ ਨਹੀਂ।’
ਤੈਸੇ ਹੀ ਆਪਣੀ ਖੁਦੀ ਤੇ ਹਸਤੀ ਨੂੰ ਮਿਟਾ ਕੇ ਸ੍ਰੀ ਲਹਿਣਾਂ ਜੀ ਗੁਰੂ ਨਾਨਕ ਜੀ ਦੀ-ਜੋਤ ਨਾਲ ਇਕ-ਮਿਕ ਹੋਏ ਸਨ।

ਗੁਰਿਆਈ ਦੀ ਰਸਮ ਅਦਾਇਗੀ

ਹੁਣ ਪਾਠਕ ਸੱਜਣ ਜਾਣ ਗਏ ਹੋਣਗੇ ਕਿ ਗੁਰੂ ਨਾਨਕ ਜੀ ਵਲੋਂ ਆਪਣੇ ਦੋਹਾਂ ਸਪੂਤ੍ਰਾਂ ਅਤੇ ਗੁਰੂ ਅੰਗਦ ਜੀ ਦਾ ਕੋਈ ਮੁਕਾਬਲਾ ਜਾਂ ਪਰਖ ਦਾ ਟਕਰਾਉ ਨਹੀਂ ਕੀਤਾ ਗਿਆ, ਅਤੇ ਨਾ ਹੀ ਐਸਾ ਕਰ ਕੇ ਉਨ੍ਹਾਂ ਨੂੰ ਕਿਸੇ ਪਾਸੋਂ ਸੱਚਿਆ ਹੋਣ ਦੀ ਕੋਈ ਲੋੜ ਸੀ। ਸਗੋਂ ਜਿਸ ਤਰ੍ਹਾਂ ਨਾਲ ਉਹ ਕਈ ਥਾਂਈਂ ਦੇਸ਼ ਵਿਦੇਸ਼ ਅੰਦਰ ਮੰਜੀਆਂ (ਗੱਦੀਆਂ) ਦੀ ਬਖਸ਼ਸ਼ ਕਰ ਕੇ ਉਥੋਂ ਦੇ ਯੋਗ ਪੁਰਸ਼ਾਂ ਨੂੰ ਇਲਾਕੇ ਦੇ ਮੁਖੀ ਮੰਜੀਦਾਰ (ਗੱਦੀਦਾਰ) ਸ਼ਬਦ ਪ੍ਰਚਾਰ ਲਈ ਆਗੂ ਬਣਾਦੇ ਰਹੇ। ਤਿਵੇਂ ਹੀ ਆਪਣਾ ਉਦਾਸੀ ਭੇਖ ਜਾਂ ‘ਸ਼ਬਦ ਗੁਰ ਮੰਤ੍ਰ ਪ੍ਰਚਾਰ ਦੇ ਅਧਿਕਾਰ ਦੇ ਕੇ ਬਾਬਾ ਸ੍ਰੀ ਚੰਦ ਨੂੰ ਸਾਧੂ ਸੰਪ੍ਰਦਾਇ ਦਾ ਪ੍ਰਮੁਖ (ਆਗੂ) ਬਣਾ ਚੁਕੇ ਸਨ। ਪਰ ਉਹ ਆਪਣੇ ਅੰਤਮ ਰੂਪ ਤੇ ਆਪਣੀ ਥਾਂ ਦੇ ਹਕੂਕ ਸ੍ਰੀ ਲਹਿਣਾਂ ਜੀ ਨੂੰ ਦੇਣ ਲਗੇ ਸਨ, ਜੋ ਕਰਤਾਰ ਦੇ ਹੁਕਮ ਨਾਲ ਇਉਂ ਦਿਤੇ-
‘ਸ੍ਰੀ ਲਹਿਣਾਂ ਜੀ ਦੀ ਪੂਰਬ ਭਗਤੀ ਹੀ ਬਹੁਤ ਸੀ। ਪਰ ਗੁਰੂ ਚਰਨ ਸ਼ਰਨ ਵਿਚ ‘ ਆ ਕੇ ਜਿਤਨੀ ਵਡੀ ਘਾਲ ਇਨ੍ਹਾਂ ਨੇ ਘਾਲੀ। ਉਤਨੀ ਵਡੀ ਬਖਸ਼ਸ਼ ‘ਸਭ ਤੋਂ ਵਡਾ ਸਤਿਗੁਰ ਨਾਨਕ’ ਇਨ੍ਹਾਂ ਤੇ ਕਰਨ ਲੱਗਾ ਸੀ। ਭਾਵੇਂ ਅਗੇ ਗਲੇ ਨਾਲ ਲਾ ਕੇ ਸ੍ਰੀ ਲਹਿਣਾਂ ਥੀਂ ਗੁਰੂ ਅੰਗਦ ਜੀ ਬਣਾ ਦਿਤੇ ਸਨ, ਤੇ ਸੁੱਤੀ ਹੋਈ ਜੋਤ ਕਲਾ ਜਗਾ ਕੇ ਕੋਈ ਕਸਰ ਨਹੀਂ ਰਹਿਣ ਦਿਤੀ ਸੀ। ਫਿਰ ਵੀ ਪੁਰਾਤਨ ਪ੍ਰਚਲਤ ਮਰਯਾਦਾ-ਇਕ ਰਸਮ ਅਦਾਇਗੀ ਨਾਲ ਸੰਗਤਾਂ ਨੂੰ ਯਕੀਨ ‘ਕਰਾਣਾ ਜ਼ਰੂਰੀ ਸੀ ਕਿ ਸ੍ਰੀ ਅੰਗਦ ਜੀ ਨੂੰ ਅਸੀਂ ਆਪਣਾ ਜਾ-ਨਸ਼ੀਨ ਜਾਂ ਸਾਰੇ ਸਿੱਖਾਂ ਤੇ ਮੰਜੀਦਾਰਾਂ ਦਾ ਸਤਿਗੁਰੂ ਕਿਵੇਂ ਬਣਾਇਆ ਹੈ? ਕਿਉਂਕਿ ਆਪ ਤੋਂ ਪਹਿਲੇ ਜਿਤਨੇ ਮਹਾਂਪੁਰਖ ‘ਪੀਰ ਪੈਗੰਬਰ ਅਵਤਾਰ’ ਹੋ ਚੁਕੇ ਸਨ। ਉਨ੍ਹਾਂ ਨੇ ਆਪਣਾ ਮੁਰੀਦ ਚੇਲਾ ਸੇਵਕ ਯਾ ਲਾ-ਨਸ਼ੀਨ ਤਾਂ ਭਾਵੇਂ ਕਿਸੇ ਨੂੰ ਬਣਾਇਆ ਸੀ, ਪਰ ਆਪਣਾ ਰੂਪ ਤੇ ਆਪਣੇ ਜਿਹਾ ‘ਸ਼ਕਤੀਮਾਨ ਕਿਸੇ ਨੂੰ ਨਹੀਂ ਬਣਾ ਸਕੇ ਸਨ।
੧. ਹਨੂਮਾਨ ਜੀ ਥੜੇ ਰਾਮ ਭਗਤ ਮਸ਼ਹੂਰ ਹੋਏ। ਇਨ੍ਹਾਂ ਨੇ ਛਾਤੀ ਫਾੜ ਕੇ ਆਪਣੇ ਅੰਦਰ ਰੋਮ ਰੋਮ ਵਿਚ ਰਮਿਆ ਰਾਮ ਵਿਖਾ ਦਿਤਾ ਸੀ, ਪਰ ਰਾਮ ਜੀ ਨੇ ਉਨ੍ਹਾਂ ਨੂੰ ਆਪਣੇ ਜਿਹਾ ਨਹੀਂ ਬਣਾਇਆ ਸੀ। ਅਰਜਨ ਪਾਂਡਵ ਨੂੰ ਲਖ ਉਪਦੇਸ਼ਾਂ ਨਾਲ ਨਿਸ਼ਚਾ ਨਹੀਂ ਹੁੰਦਾ ਸੀ, ਪਰ ਕ੍ਰਿਸ਼ਨ ਭਗਵਾਨ ਨੇ ਆਪਣਾ ਮੂੰਹ ਟੱਡ ਕੇ ਵਿਰਾਟ ਰੂਪ ਵਿਖਾ ਕੇ ਨਿਸ਼ਚਾ ਕਰਾਇਆ ਸੀ। ਤਦ ਉਸ ਨੇ ਆਪਣੇ ਹਉਮੈ ਨੂੰ ਛਡ ਕੇ ਇਨ੍ਹਾਂ ਦਾ ਕਿਹਾ ਮੰਨਿਆ ਤੇ ਫਿਰ ਵੀ ਅਰਜਨ ਦਾ ਅਰਜਨ ਹੀ ਰਿਹਾ, ਉਹ ਕ੍ਰਿਸ਼ਨ ਰੂਪ ਨਹੀਂ ਹੋ ਸਕਿਆ ਸੀ। ਸ੍ਰੀ ਈਸਾ ਜੀ ਦੇ ਮਸ਼ਹੂਰ ੧੨ ਚੇਲੇ ਹੋਏ, ਪਰ ਉਨ੍ਹਾਂ ਵਿੱਚੋਂ ਇਕ ਵੀ ਈਸਾ ਜੀ ਦਾ ਰੁੱਤਬਾ ਨਹੀਂ ਪਾ ਸਕਿਆ ਸੀ। ਹਜ਼ਰਤ ਮੁਹੰਮਦ ਜੀ ਨੂੰ ਚਾਰ ਯਾਰ ਬਹੁਤ ਪਿਆਰੇ ਸਨ। ਪਰ ਉਹ ਯਾਰ ਦੇ ਯਾਰ ਹੀ ਰਹੇ। ਹਜ਼ਰਤ ਜੀ ਦਾ ਪੈਗੰਬਰੀ-ਦਰਜਾ ਪਾਣ ਦੇ ਲਾਇਕ ਇਕ ਵੀ ਨ ਹੋਇਆ ਅਤੇ ਨਾ ਉਨ੍ਹਾਂ ਨੇ ਕੋਈ ਆਪਣੇ ਜਿਹਾ ਬਣਾਇਆ ਸੀ। ਪਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਅਤੇ ਧੰਨ ਗੁਰੂ ਅੰਗਦ ਦੇਵ ਜੀ!” ਜਦ ਗੁਰੂ ਅੰਗਦ ਦੇਵ ਨੇ ਆਪਣੇ ਪੀਰ ਦੇ ਰਾਜ਼ਾਂ ਨੂੰ ਪਾ ਲਿਆ ਤਾਂ ਗੁਰੂ ਨਾਨਕ ਨੇ ਆਪਣਾ ਜੋਤ ਸਰੂਪ ਹੀ ਬਣਾ ਲਿਆ ਸੀ। ਸਗੋਂ ਗੁਰ ਗੱਦੀ ਰਸਮ ਅਦਾਇਗੀ ਸਮੇਂ ਸਮੁੱਚੀ ਆਪਣੀ ਘਾਲ ਕਮਾਈ ਦੀ ਭੇਟ ਦੇ ਕੇ ਨਿਮਸਕਾਰ ਦੇ ਨਾਲ ਇਸ ਯੋਗ ਵੀ ਕਰਨ ਲਗੇ-ਕਿ ਇਨ੍ਹਾਂ ਦੇ ਆਦਰਸ਼ ਨੂੰ ਜਾਰੀ ਰਖਣ ਲਈ ਇਸੇ ਤਰ੍ਹਾਂ ਨਾਲ ਅਗੋਂ ਉਹ ਤੀਜਾ ਰੂਪ ਵੀ ਪਲਟ ਸਕਣਗੇ, ਤੇ ਗੁਰ ਗੱਦੀ ਦੀ ਇਹ ਲੜੀ ਲੋੜ ਅਨੁਸਾਰ ਆਪਣੇ ਆਦਰਸ਼ ਦੀ ਪੂਰਤੀ ਤੀਕ ਬਰਾਬਰ ਜਾਰੀ ਰੱਖੀ ਜਾ ਸਕੇਗੀ।
ਇਸੇ ਆਸ਼ੇ ਵਿਚ ਸਿਖੀ ਦੀ ਪਰਖ ਮਗਰੋਂ ਸੰਮਤ ੧੫੯੬ ਅਸੂ ਵਦੀ ਪੰਚਮੀਂ
(੧੮ ਅਸੂ) ਬੁਧਵਾਰ ਨੂੰ ਗੁਰੂ ਨਾਨਕ ਜੀ ਨੇ ਸ੍ਰੀ ਕਰਤਾਰ ਪੁਰ ਧਰਮ ਸਾਲ ਅੰਦਰ ਇਕ ਉਚੇਚਾ ਦੀਵਾਨ ਸਜਾਇਆ। ਸਿੱਖ ਸੰਗਤ ਅਤੇ ਨਗਰ ਵਾਸੀ ਸਾਰੇ ਹਾਜ਼ਰ ਸਨ। ਦੋਵੇਂ ਸਾਹਿਬਜ਼ਾਦੇ ਵੀ ਪਾਸ ਬੈਠੇ ਸਨ। ਗੁਰੂ ਜੀ ਨੇ ਆਪਣੇ ਪਵਿਤਰ ਬਚਨਾਂ ਨਾਲ ਸਾਰਿਆਂ ਤਾਂਈਂ ਸ੍ਰੀ ਲਹਿਣਾਂ (ਗੁਰੂ ਅੰਗਦ) ਜੀ ਦੀ ਉਚਤਾ ਦਾ ਗਿਆਨ ਕਰਾਇਆ, ਤੇ ਆਖਿਆ-ਅਜ ਤੋਂ ‘ਗੁਰੂ ਅੰਗਦ ਜੀ ਜਗਤ ਗੁਰੂ ਬਣਾਏ ਗਏ ਹਨ। ਜਿਸ! ਸੱਤ ਧਰਮ ਤੇ ਚਲਾਵਨ ਨੂੰ ਨਿਰੰਕਾਰ ਨੇ ਆਪਣੀ ਹਜ਼ੂਰੀ ਵਿਚ ਬੁਲਾ ਕੇ ਨਾਮ ਦਾਨ ਅਤੇ ਬਲ ਬੁਧੀ ਦੀ ਬਖਸ਼ਸ਼ ਮੈਨੂੰ ਕੀਤੀ ਸੀ। ਉਸ ਧਰਮ ਨੂੰ ਸਿਖਰ ਤੇ ਲਿਜਾਣ ਲਈ ਅਜੇ ਬਹੁਤਾ ਸਮਾਂ ਅਤੇ ਬਹੁਤੇ ਸਰੀਰਾਂ ਦੀ ਲੋੜ ਸੀ। ਚਾਹੇ ਅਸੀਂ ਉਦਾਸ ਭੇਖ ਵਿਚ ਫਿਰ ਕੇ ‘ਦੇਸ਼ ਵਾਰ ਤੇ ਅਲਾਰੇ ਵਾਰ ‘ਕਈ ਥਾਂਈਂ ਧਰਮੀ ਪੁਰਸ਼ਾਂ ਨੂੰ ਬਲ ਸਤਾ ਦੇ ਕੇ ‘ਸਤਿਨਾਮ ‘ਪ੍ਰਚਾਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਵੀ ਮੇਰੇ ਨਾਲ ਸ਼ਬਦ ਮੇਲਾ ਅਤੇ ਸੁਰਤ ਮੇਲਾ ਕਰਕੇ ਮਿਲੇ ਹੋਏ ਹਨ। ਪਰ ਅੱਜ ਤੋਂ ਮੈਂ ਆਪਣੀ ਥਾਂ ‘ਤੇ ਆਪਣੀ ਜੋਤ ਸੱਤਾ ਦੇ ਕੇ ਸ੍ਰੀ ਅੰਗਦ ਨੂੰ ਗੁਰੂ ਥਾਪਣਾ ਕੀਤਾ ਹੈ। ਜਿਸ ਤੇ ਦੂਰ ਨੇੜੇ ਦੇ ਉਹ ਸਾਰੇ ਹੀ ਸ਼ਬਦ (ਗੁਰਮੰਤ੍ਰ) ਮੇਲੀ ਗੱਦੀਦਾਰ (ਮੰਜੀਦਾਰ) ਵੀ ਇਨ੍ਹਾਂ ਨਾਲ ਜੁੜ ਜਾਣਗੇ, ਤੇ ਇਸ ‘ਕੇਂਦਰੀ ਸੱਤਾ ਸਰੂਪ’ ਨਾਲ ਜੁੜਿਆਂ ਹੀ ਅਗੋਂ ਵੀ ਸਾਰੇ ਸੁਫਲ ਹੋਇਆ ਕਰਣਗੇ।
ਗੁਰੂ ਜੀ ਨੇ ਇਉਂ ਵੀ ਫੁਰਮਾਇਆ- ਕਿ ਜਿਵੇਂ ਨਿਰੰਕਾਰ ਨੇ ਆਪਣੀ ਜੋਤ ਕਲਾ ਮੈਨੂੰ ਬਖਸ਼ ਕੇ ਇਸ ਯੋਗ ਬਣਾਇਆ ਸੀ। ਤੇ ਉਸ ਦੇ ਪ੍ਰਤਾਪ ਕਰਕੇ ਤੁਸੀਂ ਸਾਰਿਆਂ ਨੇ ਮੇਰੇ ਪੈਰਾਂ ਤੇ ਸੀਸ ਝੁਕਾਏ ਸਨ। ਅੱਜ ਉਹੀ ਅਮਾਨਤ ਯਾ ਬਲ ਬਖ਼ਸ਼ਸ਼ ਦੀ “ਅੱਜਰ ਸੱਤਾ” ਉਸੇ ਦੇ ਹੁਕਮ ਨਾਲ ਸ੍ਰੀ ਅੰਗਦ ਵਿਚ ਧਰੀ ਹੈ। ਇਹ ਕਿਸੇ ਦੂਜੇ ਦੀ ਹੀਨਤਾ ਯਾ ਉੱਚਤਾ ਦਾ ਸਵਾਲ ਨਹੀਂ। ਇਨ੍ਹਾਂ ਨੂੰ ਸਚੇ ਰੱਬ ਨੇ ਆਪ ਸੰਵਾਰਿਆ, ਤੇ ਇਥੋਂ ਲਹਿਣਾਂ ਲੈਣ ਲਈ ਹੀ ਸੰਸਾਰ ਵਿਚ ਭੇਜਿਆ ਸੀ। ਅਜ ਅਸੀਂ ਦੇਣਾ ਦੇ ਕੇ ਕਰਤਾਰ ਵਲੋਂ ਸੁਰਖਰੂਈ ਦਾ ਪੱਦ ਆਇਆ ਹੈ, ਕਿ ਕਰਤਾਰ ਦੇ ਹੁਕਮ ਨਾਲ ਲਹਿਣਾਂ ਥੀਂ ਗੁਰੂ ਅੰਗਦ” ਜੀ ਬਣਾਏ ਹਨ। ਗੁਰੂ ਨਾਨਕ ਜੀ ਨੇ ਇਸ ਤਰ੍ਹਾਂ ਦੇ ਪਵਿਤ੍ਰ ਬਚਨਾਂ ਨਾਲ ਸੰਗਤ ਨੂੰ ਸੰਬੋਧਨ ਕੀਤਾ, ਅਤੇ ਨਾਲ ਹੀ ਪੰਜ ਪੈਸੇ, ਇਕ ਨਾਰੀਅਲ ਦੀ ਭੇਟ ਧਰ ਕੇ ਦੋਵੇਂ ਹੱਥ ਜੋੜੇ ਤੇ ‘ਗੁਰੂ ਅੰਗਦ ਦੇਵ ਜੀ” ਅੱਗੇ ਨਿਮਸਕਾਰ ਕਰ ਦਿਤੀ।
ਗੁਰੂ ਅੰਗਦ ਸਾਹਿਬ ! ਜੋ ਅਗੇ ਹੀ ਅੱਤ ਕੋਮਲ ਮਨ ਅਤੇ ਸਦਾ ਆਪਣੇ ਪ੍ਰੀਤਮ ਨੂੰ ਅੱਖਾਂ ਰਾਹੀਂ ਅੰਦਰ ਲਿਜਾ ਕੇ ਹਿਰਦੇ ਦੇ ਤਖਤੇ ਉੱਤੇ ਬਿਠਾਂਦੇ ਤੇ ਆਪ ਨਿਮਸਕਾਰਾਂ ਕਰਦੇ ਹੁੰਦੇ ਸਨ। ਅੱਜ ਇਹ ਕੀ ਵੇਖ ਰਹੇ? ਤੇ ਕੀ ਸੁਣ ਰਹੇ ਸਨ? ਇਨ੍ਹਾਂ ਦਾ ਸਰੀਰ ਪਸੀਨਾ ‘ ਪਸੀਨਾ ਹੋ ਰਿਹਾ ਤੇ ਮਨ-ਢੱਲ ਢੱਲ ਕੇ ਅੱਖਾ ਰਾਹੀਂ ਬਾਹਰ ਨੂੰ ਆ ਰਿਹਾ ਸੀ। ਜਿਉਂ ਜਿਉਂ ਗੁਰੂ ਜੀ ਕੁਝ ਕਹਿੰਦੇ ਗਏ, ਮਾਨੋ ਇਨ੍ਹਾਂ ਦੇ ਸੀਸ ਉਤੇ ਵੱਧ ਤੋਂ ਵੱਧ ਬੋਝਾ ਚੁਕਾਂਦੇ ਗਏ। ਇਸ ਭਾਰ ਨਾਲ ਇਨ੍ਹਾਂ ਦੀਆਂ ਅੱਖਾਂ ਬੰਦ ਤੇ ਗਰਦਨ ਹੇਠਾਂ ਨੂੰ ਨਿਵੰਦੀ ਜਾ ਰਹੀ ਸੀ। ਹੋਰ ਤਾਂ ਜੇ ਕੁਝ ਹੋਇਆ ਸੇ ਹੋਇਆ ਸਹੀ। ਪਰ ਇਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਇਨ੍ਹਾਂ ਦੀ ਤਵੱਕੋ (ਸਮਝ) ਤੋਂ ਵੱਧ ਅਤੇ ਜ਼ਮੀਰ ਤੋਂ ਉਲਟ ਵੀ ਕੁਝ ਹੋਣਾ ਹੈ? ਗੁਰੂ ਅੰਗਦ ਜੀ ਨੇ ਤਨ, ਮਨ, ਧਨਦੀ ਮੈਂ-ਮੇਰੀ’ ਗੁਰੂ ਜੀ.ਨੂੰ ਸੌਂਪ ਦਿਤੀ ਹੋਈ ਸੀ। ਪਰ ਨਿੰਮ੍ਰਤਾ ਗਰੀਬੀ ਨਹੀਂ ਦਿਤੀ ਸੀ, ਕਿ ਇਹ ਵਸਤੂ “ਗੁਰੂ ਨਾਨਕ ਜੀ” ਪਾਸ ਅਗੇ ਹੀ ਬਹੁਤ ਸੀ। ਦੋ ਮੌਤਾਂ ਤਾਂ ਰਲੀਆਂ ਸਨ। ਪਰ ਗਰੀਬੀ ਅਜੇ ਵਖ ਵਖ ਸੀ। ਇਹ ਵੀ ਜੁੜਨ ਲਗੀ ਸੀ।
“ਗੁਰੂ ਅੰਗਦ ਸਾਹਿਬ” ਦੀ ਹੈਰਾਨੀ ਦੀ ਹੱਦ ਨ ਰਹੀ ਜਦ ਕਿ ਇਨ੍ਹਾਂ ਨੇ ਆਪਣੇ – ਅਗੇ ਆਪਣੇ ਪ੍ਰੀਤਮ ਸ੍ਰੀ ਗੁਰੂ ਨਾਨਕ ਜੀ ਨੂੰ ਨਿਮਸਕਾਰ ਕਰਦੇ ਡਿੱਠਾ। ਇਹ ਕੰਬ ਗਏ। ਇਨ੍ਹਾਂ ਦੇ ਅੰਦਰ ਦੀ ਗਰੀਬੀ ਨੇ ਹੰਭਲਾ ਮਾਰਿਆ-ਉਹ ਗੁਰੂ ਅੰਗਦ ਦੇਵ ਜੀ ਦੇ ਮਨ ਵਿਚੋ ਉਨ ਕੇ ਰਸਨਾਂ ਰਾਹੀਂ ਬਾਹਰ ਨੂੰ ਆਈ ਅਤੇ ਇਨ੍ਹਾਂ ਬੋਲਾਂ ਦੇ ਰੂਪ ਵਿਚ ਗੁਰੂ ਨਾਨਕ ਜੀ ਦੇ ਕੰਨਾਂ ਰਾਹੀਂ ਆਪਣੇ ਜੇਹੀ ਨਿੰਮ੍ਰਤਾ ਗਰੀਬੀ ਨੂੰ ਜਾ ਮਿਲੀ । ਗੁਰੂ ਅੰਗਦ ਜੀ ਦੇ ਬੋਲ ਇਹ ਸਨ।
“ਜਿਸ ਪੈਰ ਉਤੇ ਸਭ ਤੋਂ ਵਡੇ ਗੁਰੂ ਨਾਨਕ ਨੇ ਸੀਸ ਨਿਵਾਇਆ ਹੈ ਇਸ ਪੈਰ ਨੂੰ •ਇਤਨਾਂ ਹੀ ਵਡਾ ਰੋਗ (ਕੋਹੜ) ਹੋ ਜਾਏ।”
ਗੁਰੂ ਅੰਗਦ ਜੀ ਦੇ ਗ਼ਰੀਬੀ ਭਰੇ ਬੋਲਾਂ ਨੇ ਗੁਰੂ ਨਾਨਕ ਜੀ ਨੂੰ ਚੌਂਕਾ ਦਿਤਾ। ਗੁਰੂ ‘ਜੀ ਨੇ ਆਪਣੇ ਹੱਥ ਨਾਲ ਓਨ੍ਹਾਂ ਦਾ ਮੂੰਹ ਬੰਦ ਕੀਤਾ, ਤੇ ਆਖਿਆ – ਪੁਰਖਾ ਬੱਸ ਕਰ”- -ਇਹ ਕੀ-ਆਖ ਦਿਤਾ ਈ? ਤੇਰਾ ਬਚਨ ਤਾਂ ਟਲੇਗਾ ਨਹੀਂ ਜੋ ਕਹੇਗਾ-ਸੱਤ ਹੋਇਗਾ। ਤੇਰਾ ਸਰੀਰ ਤੇਰਾ ਨਹੀਂ-ਇਹ ਵੀ ਹੁਣ ਸਾਡਾ ਹੈ। ਇਸ ਤੋਂ ਸੇਵਾ ਲੈਣ ਵਾਸਤੇ ਗੱਦੀ ਦਿਤੀ ਹੈ। ਐਸਾ ਨਹੀਂ ਸੀ ਕਹਿਣਾ ਚਾਹੀਦਾ। ਪਰ ਤੇਰੇ ਕਹੇ ਨੂੰ ਵੀ ਲੋਕਾਂ ਨੇ ਪਰਖਣਾਂ ਹੈ। ਇਤਨਾਂ ਅਸਰ ਰਹੇਗਾ-ਕਿ ਸਾਰੇ ਪੈਰ ਨੂੰ ਨਹੀਂ ਤੇ ਸੱਜੇ ਅੰਗੂਠੇ ਵਿਚ ਰੋਗ ਫੁੱਟ ਪਏਗਾ। ਸੋ ਐਸਾ ਹੀ ਹੋਇਆ ਅਤੇ ਸੰਗਤ ਵਿਚ ਵੀ ਬਹੁਤ ਪ੍ਰਭਾਵ ਪਿਆ। *
ਗੁਰੂ ਜੀ ਨੇ ਗੁਰੂ ਅੰਗਦ ਜੀ ਨੂੰ ਗੁਰਿਆਈ ਦੀ ਗੱਦੀ ਬਖਸ਼ੀ ਅਤੇ ਉਹਨਾਂ ਦੇ ਚਰਨਾਂ ਉੱਤੇ ਨਿਮਸਕਾਰ ਵੀ ਕੀਤੀ। ਇਹ ਗਲ ਹੋਣ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਆਪ ਨੂੰ ਸਰਾਪ ਦਿਤਾ ਤੇ ਨਿੰਮਰਤਾ ਗਰੀਬੀ ਦੀ ਹੱਦ ਮੁਕਾ ਕੇ ਦੱਸੀ। ਇਉਂ ਸਭ ਕੁਝ ਦੋਹਾਂ ਸਾਹਿਬਜ਼ਾਦਿਆਂ ਦੇ ਸਾਹਮਣੇ ਹੋਇਆ ਸੀ। ਬਾਬਾ ਸ੍ਰੀ ਚੰਦ ਜੀ ਉੱਤੇ ਇਸ ਸਾਰੇ ਦ੍ਰਿਸ਼ ਦਾ ਕੋਈ ਇਤਨਾਂ ਪ੍ਰਭਾਉ ਨਹੀਂ ਪਿਆ ਸੀ। ਕਿਉਂਕਿ ਇਹ ਚਿਰਾਂ ਤੋਂ ਗੁਰੂ ਪਿਤਾ ਦੇ ਆਸ਼ੇ ਨੂੰ ਸਮਝੇ ਹੋਇ ਬੇਪ੍ਰਵਾਹ ਸੁਭਾਉ ਦੇ ਸਨ। ਅੱਜ ਪ੍ਰਤਖ ਹੋਇਆ ਵੇਖ ਉਠ ਕੇ ਚਲੇ ਗਏ। ਪਰ ਸ੍ਰੀ ਲਖਮੀ ਚੰਦ ਜੀ ਨੇ ਐਸਾ ਹੋਣ ਨੂੰ ਆਪਣੀ ਅਤੇ ਆਪਣੇ ਭਰਾਤਾ ਦੀ ਹਤੱਕ ਯਾ ਹੱਕ ਤਲਫੀ ਮਾਸੂਸ ਕੀਤਾ ਸੀ। ਅਤੇ ਪਿਤਾ ਨਾਤੇ ਆਪਣੇ ਪਿਤਾ ਜੀ ਨਾਲ-ਦਿਲੋਂ ਰੁੱਸ ਬੈਠੇ ਸਨ।
ਦੀਵਾਨ ਦੀ ਸਮਾਪਤੀ ਹੋਣ ਤੇ ਸੰਗਤ ਆਪਣੇ ਆਪਣੇ ਘਰਾਂ ਟਿਕਾਣਿਆਂ ਨੂੰ ਗਈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਫੇਰ ਵਖਰੇ ਬਿਠਾ ਕੇ ਕੁਝ ਹੋਰ ਜਰੂਰੀ ਸਿੱਖਿਆਂ ਵੀ ਸੁਣਾਈਆਂ।
ਸ਼ਾਇਦ ਇਹੋ ਸਮਝਾਇਆ ਹੋਵੇ ਕਿ ਅਗੇ ਨੂੰ ਤੁਸਾਡਾ ਹੀ ਕੁਝ ਕਰਤਵ (ਪਰੋਗਰਾਮ) ਹੋਇਗਾ-? ਅਤੇ ਅਖੀਰ ਨੂੰ ਤੁਸੀਂ ਵੀ ਇਸ “ਅੱਜਰ ਵਸਤੂ” (ਗੁਟ ਗੱਦੀ) ਨੂੰ ਅਗੇ ਭੀਜੀ ਥਾਂ ਕਿਵੇਂ ਸੌਂਪਣਾ ਹੈ?

ਸ੍ਰੀ ਲਖਮੀ ਚੰਦ ਜੀ ਦੇ ਰੋਸ ਉਤੇ ਵਿਚਾਰ

ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰ ਗੱਦੀ ਬਹਾ ਕੇ ਭੇਟਾ ਧਰ ਜਦ ਮੱਥਾ ਟੇਕਿਆ ਸੀ ਤਾਂ ਗੁਰੂ ਜੀ ਦੀ ਰੀਸੇ ਪ੍ਰੇਮ-ਪੂਰਤ ਹੋ ਕੇ ਸਾਰੇ ਸਿਖਾਂ ਨੇ ਵੀ ਐਸਾ ਹੀ ਕੀਤਾ! ਪਰ ਸਾਹਿਬਜ਼ਾਦਿਆਂ ਨੇ ਹੋਰ ਸਿਖਾਂ ਵਾਂਗੂੰ ਮਥੇ ਨਹੀਂ ਟੈਕੇ ਸਨ. ਕਿ ਉਹ ਆਪਣੇ ਨੂੰ ਗੁਰੂ ਪੁਤ੍ਰ ਵੀ ਜਾਣਦੇ ਸਨ। ਸਪੁਤ੍ਰ ਵੀ ਉਸ ਗੁਰੂ ਦੇ ਸਨ, ਜੋ ਜਗਤ-ਗੁਰੂ ਪ੍ਰਸਿੱਧ ਹੋ ਚੁਕੇ, ਅਤੇ ਗਰੀਬਾਂ ਅਮੀਰਾਂ-ਸ਼ਾਹਾਂ ਪਾਤਸ਼ਾਹਾਂ ਸੰਤਾ ਫ਼ਕੀਰਾਂ-ਸਾਰਿਆਂ ਵਿਚ ਮੰਨੇ ਪ੍ਰਮੰਨੇ ਹੋਏ ਸਨ। ਦੁਨੀਆਂ ਦਾਰਾਂ ਦਾ ਕਹਿਣਾਂ ਹੀ ਕੀ ਹੈ? ਇਸ ਗੁਰੂ ਦੇ ਦਰ ਤੇ ਗੁਪਤ ਪ੍ਰਗਟ ਸ਼ਕਤੀਆਂ ਵੀ ਹਾਜ਼ਰ ਰਹਿੰਦੀਆਂ ਸਨ। ਗੁਰੂ ਜੀ ਦੇ ਵਿਚ ਇਹ ਵਡਿਆਈ ਗੁਰੂ ਨਿਰੰਕਾਰ ਦੀ ਬਖਸ਼ਸ਼ ਨਾਮ ਬਾਣੀ ਦੀ ਹੈ ਸੀ ਇਸੇ ਨਾਮ ਬਾਣੀ ਦੀ ਬਰਕਤ (ਰਸ ਸਵਾਦ) ਅਤੇ ਕਦਰ ਕੀਮਤ ਨੂੰ ਬਾਬਾ ਸ੍ਰੀ ਚੰਦ ਸਮਝਦੇ ਸਨ। ਜੋ ਹੁਣ ਤੀਕ ੪੫ ਸਾਲਾਂ ਦੇ ਸਨ ਇਨ੍ਹਾਂ ਨੇ “ਸਿਖ ਰੂਪ ਯਾ :ਸੰਤ ਰੂਪ” ਵਿਚ ਗੁਰੂ ਪਿਤਾ ਵਲੋਂ ਦਸੇ ਨਾਮ ਸਿਮਰਨ ਦੀ ਕਮਾਈ ਕੀਤੀ। ਐਸੇ ਹੀ ਸ੍ਰੀ ਲਖਮੀ ਚੰਦ ਵੀ ਆਪਣੇ ਆਪ ਨੂੰ ਮਹਾਨ ਗੁਰੂ ਦੇ ਸਪੁਤ੍ਰ ਹੋਣ ਦੇ ਨਾਤੇ ਵਡੇ ਫਖਰ ਦੇ ਮਾਲਕ ਜਾਣਦੇ ਸਨ। ਇਸ ਵਾਸਤੇ ਇਨਾਂ ਦੇ ਇਸ ਵਕਤ ਦੇ ਰੋਸ ਨੂੰ ਵਿਅਰਥ ਜਾਣ ਕੇ ਝੁਟਾਲਿਆ ਨਹੀਂ ਜਾ ਸਕਦਾ। ਤੇ ਨਾ ਉਹਨਾਂ ਵਲੋਂ ਇਹ ਕੋਈ ਹਉਮੈ ਦੀ ਗਲ ਸੀ। ਬਲਕਿ -‘ਮਾਨ ਕਰਉ-ਅਭਿਮਾਨੈ ਬੋਲਉ” ਯਾ ਤੁਧ ਉਪਰ ਮੈਂ ਮਾਣ” ਵਾਲੀ ਗਲ ਸੀ। ਜੋ ਸਪੁਤ੍ਰ ਹੋਣ ਦੇ ਨਾਤੇ ਆਪਣੇ ਪਿਤਾ ਵਲੋਂ ਹੋਣਹਾਰ ਸਪੁਤ੍ਰਾਂ ਬਾਬਤ ਇਤਨੀ ਬੇ-ਰੁਖੀ ਉਤੇ ਇਨ੍ਹਾਂ ਦੇ ਦਿਲ ਵਿਚ ਦੁਖ ਯਾ ਰੋਸ ਭਰ ਜਾਣਾ ਕੁਦਰਤੀ ਗਲ ਸੀ। ਕਿ ਇਨ੍ਹਾਂ ਦੇ ਪਿਤਾ ਨੇ ਪੁੱਤਰਾਂ ਥੀਂ ਵਧ ਕੇ ਇਨ੍ਹਾਂ ਸਾਹਮਣੇ ਸੇਵਕ ਨੂੰ ਸਤਿਕਾਰਿਆ ਸੀ ਜਿਸ ਦਾ ਅਸਰ ਇਹ ਆਪਣੇ ਲਈ ਚੰਗਾ ਨਹੀਂ ਸਮਝਦੇ ਸਨ, ਤਦ ਰੁਸੇ ਸਨ!
‘ਅੱਜ ਅਸੀਂ ਇਸ ਵੀਹਵੀਂ ਸਦੀ ਵਿਚ ਵੇਖਦੇ ਹਾਂ ਕਿ ਕਿਸੇ ਇਲਾਕੇ ਦੇ ਨੰਬਰਦਾਰ ਜਾਂ ਤਸੀਲਦਾਰ-ਡਿਪਟੀ ਕਮਿਸ਼ਨਰ ਅਤੇ ਵਜ਼ੀਰਾਂ ਦੇ ਪੁੱਤਰ ਵੀ ਆਪਣੇ ਆਪਣੇ ਪਿਤਾ ਦੇ ਦਰਜੇ ਦਾ ਮਾਣ ਰਖਦੇ ਤੇ ਕਿਤਨੇ ਅਕੜ ਅਕੜ ਕੇ ਚਲਦੇ ਤੇ ਮਨ ਮਰਜ਼ੀ ਦੀ ਕਰਦੇ ਫਿਰਦੇ ਹਨ। ਐਸੇ ਬਚੇ ਆਪਣੇ ਮਾਪਿਆਂ ਨੂੰ ਫਿਰ ਵੀ ਪਿਆਰੇ ਹੀ ਹਨ? ਅਤੇ ਉਨ੍ਹਾਂ ਦੇ ਪਿਆਰੇ ਬੇਟੇ ਵੀ ਆਪਣੇ ਪਿਤਾ ਦੀ ਮਾਨ ਵਡਿਆਈ ਦੇ ਹੱਕਾਂ ਨੂੰ ਆਪਣਾ ਹੀ ਸਮਝਦੇ ਹਨ? ਤਦ ਗੁਰੂ ਨਾਨਕ ਪਿਤਾ ਦੇ ਪਿਆਰੇ ਸਾਹਿਬਜ਼ਾਦੇ ਆਪਣੇ ਪਿਤਾ ਦੀ ਪ੍ਰਭਤਾ ਤੇ ਮਾਨ ਵਡਿਆਈ ਉਤੇ ਵੀ ਆਪਣਾ ਹੱਕ ਸਮਝਦੇ ਅਤੇ ਆਪਣੀ ਥਾਂ ਤੇ ਸਚੇ ਸਨ।
ਹੁਣ ਦੂਜੀ ਤਰਫ ਆਪਣੇ ਘਰ ਦੀ ਧਾਰਮਿਕ ਅਤੇ ਸਮਾਜਕ ਤਸਵੀਰ ਨੂੰ ਵੀ ਵੇਖਣਾ ਜ਼ਰੂਰੀ ਹੈ। ਜਦ ਕਿ ਪਿੰਡਾਂ ਸ਼ੈਹਰਾਂ ਦੀਆਂ ਸਿੰਘ ਸਭਾਵਾਂ ਸਕੂਲਾਂ ਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਇਸੇ ਤਰ੍ਹਾਂ ਅਕਾਲੀ ਦਲਾਂ ਦੇ ਛੋਟੇ ਵਡੇ ਜਥੇਦਾਰ ਆਪਣੀ ਆਪਣੀ ਥਾਂਵਾਂ ਦੀਆਂ ਮੈਂਬਰੀਆਂ ਯਾ ਸਕੱਤ੍ਰੀ ਪ੍ਰਧਾਨਗੀ ਦੇ ਔਹਦੇ ਵਾਸਤੇ ਲੜ ਸਕਦੇ ਤੇ ਆਪੇ ਵਿਚ ਬਖੀਲੀ ਰਖਦੇ ਯਾ ਖੋਰ ਨਾਲ ਭਰੇ ਹੋਇ ਦੂਜੇ ਕਈ ਦਲ ਤੇ ਜਥੇ ਬਣਾ ਕੇ ਇਕ ਦੂਜੇ ਨੂੰ ਹੇਠੀ ਦੱਸਣ ਦੀ ਕੋਸ਼ਸ਼ ਕਰਦੇ ਹਨ। ਤਦ ਲਖਮੀ ਚੰਦ ਵੀ ਦੁਨੀਆਂਦਾਰ ਸਨ ਜੋ ਐਸਾ ਹੀ ਦਿਲ ਤੇ ਗੁਰਦਾ ਰਖਦੇ ਸਨ। ਇਹ ਸ੍ਰੀ ਚੰਦ ਜੀ ਨੂੰ ਆਪਣੇ ਪਿਤਾ ਦਾ ਜਾ ਨਸ਼ੀਨ ਹੋਣ ਦੇ ਹਰ ਤਰ੍ਹਾਂ ਯੋਗ ਜਾਣਦੇ ਸਨ। ਇਨ੍ਹਾਂ ਨੇ ਕਿਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਕੱਤ੍ਰੀ ਪ੍ਰਧਾਨਗੀ ਨਹੀਂ-ਬਲਕਿ ਆਪਣੀ ਦੀਨ ਦੁਨੀਆਂ ਦੀ ਪਾਤਸ਼ਾਹੀ ਗੁਰੂ ਅੰਗਦ ਜੀ ਪਾਸ ਜਾਂਦੀ ਹੋਈ ਅੱਜ ਅਖੀਂ ਵੇਖੀ ਸੀ ਜਿਸਦਾ ਗੂਹੜਾ ਅਸਰ ਸ੍ਰੀ ਲਖਮੀ ਚੰਦ ਉਤੇ ਪੈਣਾ ਕੁਦਰਤੀ ਗਲ ਸੀ।
ਸ੍ਰੀ ਲਖਮੀ ਚੰਦ ਹੁਣ ਤੀਕ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਘਰ ਦਾ ਪਰੇਮੀ ਸੇਵਕ ਆਪਣੇ ਭਰਾਤਾ ਸ੍ਰੀ ਚੰਦ ਜੀ ਥੀਂ ੧੦ ਸਾਲ ਤੇ ਆਪਣੇ ਥੀਂ ੭ ਸਾਲ ਛੋਟਾ ਸਮਝਦੇ ਸਨ। ਐਸੀ ਹਾਲਤ ਵਿਚ ਇਨ੍ਹਾਂ ਪਾਸੋਂ ਗੁਰੂ ਅੰਗਦ ਦੇਵ ਜੀ ਅਗੇ ਮੱਥਾ ਟੇਕਣਾ ਵੀ ਔਖੀ ਕਾਰ ਸੀ। ਤੇ ਇਨ੍ਹਾਂ ਦੇ ਮਨ ਵਿਚ ਰੇਸ ਭਰ ਜਾਣਾ ਵੀ ਜ਼ਰੂਰੀ ਸੀ, ਪਰ ਇਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੀ ਸ਼ਾਨ ਵਿਚ ਫਿਰ ਮੂੰਹ ਥੀਂ ਕੁਝ ਨਹੀਂ ਆਖਿਆ? ਕਿਉਂਕਿ ਲਹਿਣਾਂ ਜੀ ਨੇ ਜੋਰੋ ਜ਼ੋਰੀ ਕੁਝ ਨਹੀਂ ਖੋਹਿਆ ਸੀ। ਜਿਸ ਗੁਰੂ ਪਿਤਾ ਨੇ ਸਭ ਕੁਝ ਉਹਨਾਂ ਨੂੰ ਦਿਤਾ, ਸਾਹਿਬਜ਼ਾਦਿਆਂ ਦਾ ਜ਼ੋਰ ਵੀ ਮੁੜ ਥੁੜ ਆਪਣੇ ਪਿਤਾ ਤੇ ਚਲਦਾ ਸੀ ਉਹ ਇਤਨਾਂ ਹੀ ਚਲਾ ਸਕੇ, ਕਿ ਗੁਰੂ ਪਿਤਾ ਨਾਲ ਰੂਸ ਬੈਠੇ ਤੇ ਬੋਲਣਾ ਚਾਲਣਾ ਛਡ ਦਿਤਾ ਸੀ।
ਬਾਬਾ ਸ੍ਰੀ ਚੰਦ ਜੀ ਦਾ ਸੁਭਾਉ ਬਹੁਤ ਸ਼ਾਂਤੀ ਵਾਲਾ ਕੋਮਲ ਤੇ ਤਿਆਗੀ ਸੀ। ਅਗਰ ਗੁਰ-ਗੱਦੀ” ਦੀ ਜ਼ਿੰਮੇਦਾਰੀ ਵੀ ਇਨ੍ਹਾਂ ਨੂੰ ਸੌਂਪੀ ਜਾਂਦੀ ਤਦ ਵੀ ਗੁਰੂ ਹੁਕਮ ਵਿਚ ਨਿਭਾਉਂਦੇ। ਜੇ ਨਹੀਂ ਮਿਲੀ ਤਾਂ ਉਸੇ ਪਹਿਲੀ ਭੇਖ ਦੀ ਬਖਸ਼ਸ਼ (ਉਦਾਸੀ ਭੇਖ) ਅੰਦਰ ਸਾਧੂ ਸਮਾਜ ਸੁਧਾਰ ਨੂੰ ਬਹੁਤ ਕੁਝ ਸਮਝ ਰਹੇ ਸਨ। ਪਰ ਸ੍ਰੀ ਲਖਮੀ ਚੰਦ ਜੀ ਦੀ ਗਲ ਹੀ ਹੋਰ ਸੀ। ਇਹ ਭਜਨ ਸਿੰਮ੍ਰਨ ਤੇ ਸੇਵਾ ਬ੍ਰਿਤੀ ਦੇ ਹੁੰਦਿਆਂ ਵੀ ਜਿਤਨੇ ਪਕੇ ਦੁਨੀਆਂਦਾਰ ਸਨ। ‘ਇਤਨੇ ਹੀ ਪਕੇ ਆਪਣੇ ਭ੍ਰਾਤਾ ਦੇ ਵੀ ਤਾਬੇਦਾਰ ਸਨ! ਫੇਰ “ਸ੍ਰੀ ਰਾਮ ਚੰਦਰ” ਦੀ ਤਰ੍ਹਾਂ ਜਿਵੇਂ ਬਾਬਾ ਸ੍ਰੀ ਚੰਦ ਠੰਡੇ ਦਿਮਾਗ ਦੇ ਸਨ। ਤਿਵੇਂ “ਸ੍ਰੀ ਲਛਮਣ” ਦੀ ਤਰ੍ਹਾਂ ਸ੍ਰੀ ਲਖਮੀ ਚੰਦ ਜੀ ਗਰਮ ਮਿਜ਼ਾਜ਼ ਦੇ ਅਣਖੀਲੇ ਜਵਾਨ ਸੀ। ਇਨ੍ਹਾਂ ਨੇ ਆਪਣੀ ਥਾਂ ਆਪਣੇ ਭ੍ਰਾਤਾ ਦੀ ਹੱਕ ਤਲਫੀ ਨੂੰ ਮਾਸੂਸ ਕੀਤਾ ਤੇ ਦਿਲੋਂ ਦੁਖੇ ਬੈਠੇ ਸਨ।

ਗੁਰੂ ਅੰਗਦ ਸਾਹਿਬ ਨੂੰ ਖਡੂਰ ਭੇਜਿਆ

ਗੁਰੂ ਨਾਨਕ ਸਾਹਿਬ ਵਲੋਂ ਗੁਰੂ ਅੰਗਦ ਜੀ ਪ੍ਰਥਾਏ ਗੁਰ ਗੱਦੀ ਨਸ਼ੀਨੀ ਦੀ ਸਾਰੀ ਰਸਮ ਅਦਾਇਗੀ ਨੂੰ ਦੇਖ ਸੁਣ ਲੈਣ ਮਗਰੋਂ ਕਰਤਾਰਪੁਰ ਵਾਸੀ ਸੰਗਤ ਆਪਣੇ ਘਰਾਂ ਨੂੰ ਪਧਾਰੀ, ਤੇ ਇਸੇ ਤਰ੍ਹਾਂ ਸ੍ਰੀ ਲਖਮੀ ਚੰਦ ਜੀ ਵੀ ਆਪਣੇ ਘਰ ਰਾਤ ਵੇਲੇ ਆਪਣੀ ਸ੍ਰੀ ਮਾਤਾ ਸੁਲੱਖਣੀ ਤੇ ਭਰਾਤਾ ਸ੍ਰੀ ਚੰਦ ਪਾਸ ਚਿੰਤਾਤੁਰ ਮਨ ਜਾ ਬੈਠੇ ਤੇ ਇਉਂ ਕੁਝ ਆਖਿਆ- ‘ਇਹ ਲਹਿਣਾਂ ਚੇਟਕੀ ਸੀ। ਇਹ ਚਿਰੋਕਾ ਦੇਵੀ ਦਾ ਭਗਤ ਸੀ । ਦੇਵੀ ਭਗਤਾਂ ਨੂੰ ਜੰਤਰ ਮੰਤਰ ਅਤੇ ਟੂਣੇ ਕਰਨੇ ਆਉਂਦੇ ਹਨ। ਇਹ ਤਦੇ ਪਹਿਲੇ ਦਿਨ ਸਾਂਝ ਵੇਲੇ ਆਇਆ ਸੀ । ਉਹ ਵੇਲਾ ਟੂਣੇ-ਟਿਕੜੇ ਕਰਨ ਦਾ ਹੁੰਦਾ ਹੈ। ਉਸੇ ਵੇਲੇ ਇਸ ਨੇ ਜੰਤਰ ਮੰਤਰ ਪੜ੍ਹ ਕੇ ਪਿਤਾ ਜੀ ਨੂੰ ਮੋਹ ਲਿਆ ਸੀ। ਤਦ ਉਨ੍ਹਾਂ ਨੇ ਆਉਂਦੇ ਨੂੰ ਹੀ ‘ਦੇਣਾਂ ਦੇਣ’ ਦਾ ਬਚਨ ਆਖ ਦਿਤਾ ਸੀ। ਪਰ ਅਸੀਂ ਤਾਂ ਕੋਈ ਰੁਪਏ ਪੈਸੇ ਦਾ ‘ਦੇਣ ਲੈਣ’ ਜਾਣਿਆ ਸੀ। ਅਸਲ ਗੱਲ ਤਾਂ ਹੁਣ ਖੁਲ੍ਹੀ ਹੈ।
ਇਹਦੇ ਉਤਰ ਵਿਚ ਬਾਬਾ ਸ੍ਰੀ ਚੰਦ ਜੀ ਨੇ ਆਖਿਆ-ਇਹ ਗੱਲ ਕੁੜੀ ਹੈ, ਤੇ :ਤੁਸਾਡੇ ਮਨ ਦਾ ਭਰਮ ਹੈ। ਸਾਡੇ ਪਿਤਾ ਜੀ ਉੱਤੇ ਸਿੱਧਾਂ ਜੋਗੀਆਂ ਦੀਆਂ ਕਰਾਮਾਤਾਂ ਅਤੇ ਦੂਣੇ-ਟਾਣੇ ਦਾ ਅਸਰ ਨਹੀਂ ਹੋਇਆ ਤਾਂ ਦੇਵੀ ਭਗਤ ਦੇ ਮੰਤਰਾਂ ਨੇ ਕੁਝ ਨਹੀਂ ਕੀਤਾ। ਸਗੋਂ ਉਹ ਆਪ ਗੋਲਾ ਬਣ ਕੇ ਸਾਡੀਆਂ ਅੱਖਾਂ ਸਾਹਮਣੇ ਰਿਹਾ ਹੈ। ਉਹ ਨਿਰਦੋਸ਼ ਹੈ। ਇਸ ਵਿਚ ‘ਉਹਦਾ ਕੋਈ ਦੋਸ਼ ਨਹੀਂ। ਦੇਣਾ ਦੇਣ ਵਾਲੇ ਪਿਤਾ ਜੀ ਨੇ ਕੁਝ ਦਿਤਾ ਹੈ, ਤਦ ਉਹਨੇ ਕੁਝ ਲੀਤਾ ਹੈ। ਉਹਨੂੰ ਯੋਗ ਜਾਣਿਆਂ ਨੇ।
ਸ੍ਰੀ ਲਖਮੀ ਚੰਦ ਜੀ ਨੇ ਫੇਰ ਕਿਹਾ-ਉਹਨੂੰ ਯੋਗ ਜਾਣਿਆ ਨਹੀਂ-ਸਗੋਂ ਯੋਗ ਬਣਾਇਆ ਨੇ। ਜਦੋਂ ਦੂਜੀ ਵੇਰ ਖਡੂਰ ਥੀਂ ਹੋ ਆ ਕੇ ਉਹ ਸਾਡੇ ਨਾਲ ਰਲ ਕੇ ਖੇਤੀ ਵਿਚ ਕੰਮ ਕਰਨ ਲਗਾ ਸੀ, ਤਾਂ ਧਾਨ ਸਵਾਰਨੇ ਨਹੀਂ ਆਏ ਸਨ। ਇਸਨੇ ਕਈ ਬੂਟੇ ਪੁਟ ਸੁੱਟੇ ਸਨ? ਤਦ ਪਿਤਾਂ ਜੀ ਨੇ ਗ਼ਲਤੀ ਦਸ ਕੇ ਛੁਡਾ ਦਿਤਾ ਸੀ, ਅਤੇ ਘਾਹ ਦੀ ਪੰਡ ਚੁਕਾ ਕੇ ਘਰ ਨੂੰ ਤੋਰਿਆ ਸੀ। ਪਰ ਸਾਡੀ ਭੁੱਲ ਚੁਕ ਉਨ੍ਹਾਂ ਨੇ ਕਦੀ ਨਹੀਂ ਦੱਸੀ ਸੀ। ਅਸੀਂ ਕੀ ਜਾਣੀਏ? ਕਦੀ ਕੋਈ ਭੁੱਲ ਹੋਈ ਨਹੀਂ ਯਾ ਪਿਤਾ ਜੀ ਨੇ ਸਾਨੂੰ ਦੱਸਣ ਦੀ ਖੇਚਲ ਨਹੀਂ ਕੀਤੀ। ਉਹ ਸਾਡੇ ਲਈ ਬਖਸ਼ਿੰਦ ਕਿਵੇਂ ਹੋਏ? ਉਹ ਜੋ ਕੁਝ ਵੀ ਹਨ। ਉਸੇ ਲਈ ਹੀ ਹਨ। ਇਉਂ ਦੋਹਾਂ ਵਿਚ ਉੱਤਰ ਪ੍ਰਸ਼ਨ ਹੁੰਦਾ ਰਿਹਾ, ਅਤੇ ਬੈਠਿਆਂ ਨੇ ਰਾਤ ਬਿਤਾਈ।
ਸ੍ਰੀ ਮਾਤਾ ਜੀ ਨੇ ਵੀ ਸਮਝਾ ਬੁਝਾ ਕੇ ਸ੍ਰੀ ਲਖਮੀ ਚੰਦ ਜੀ ਦੇ ਦਿਲ ਦਾ ਗੁੱਸਾ ਸਵੇਰ ਤੀਕ ਕੁਝ ਠੰਡਾ ਕਰ ਦਿਤਾ, ਤੇ ਆਖਿਆ-ਤੁਸਾਡੇ ਪਿਤਾ! ਕੋਈ ਤੁਸਾਡੇ ਦੇਖੀ ਨਹੀਂ ਹਨ। ਉਹ ਸਭ ਕੁਝ ਸਮਝਦੇ ਹਨ। ਉਨ੍ਹਾਂ ਨੇ ਇਸੇ ਵਿਚ ਤੁਸਾਡਾ ਭਲਾ ਵੇਖਿਆ ਹੋਣਾ ਹੈ। ਕਿਉਂਕਿ ਲੋਕਾਂ ਦਾ ਭਲਾ ਸੋਚਣ ਵਾਲੇ ਤੁਸਾਡਾ ਬੁਰਾ ਨਹੀਂ ਸੋਚ ਸਕਦੇ। ਬਾਬਾ ਸ੍ਰੀ ਚੰਦ ਜੀ ਨੇ ਵੀ ਐਸੇ ਹੀ ਸਮਝਾ ਕੇ ਇਨ੍ਹਾਂ ਦਾ ਮਨ ਸ਼ਾਂਤ ਕੀਤਾ ਤੇ ਆਪ ਪਖੋਕੇ ਨੂੰ ਚਲੇ ਗਏ, ਜਿਵੇਂ ਅਗੇ ਕਦੀ ਜਾਂਦੇ ਹੁੰਦੇ ਸਨ, ਕਿ ਨਾਨਕੇ ਘਰ ਦੀ ਚਾਬੀ ਵੀ ਇਨ੍ਹਾਂ ਦੇ ਪਾਸ ਹੀ ਸੀ।
ਇਸੇ ਤਰ੍ਹਾਂ ਇਧਰ ਦਿਨ ਚੜ੍ਹਦੇ (ਅੱਸੂ ਵਦੀ ੬) ਨੂੰ ਗੁਰੂ ਨਾਨਕ ਸਾਹਿਬ ਨੇ ਇਕ ਸ੍ਰੀ ਜਪੁਜੀ ਸਾਹਿਬ’ ਕੁਝ ਸ਼ਲੋਕ ਤੇ ਸ਼ਬਦਾਂ ਦੀ ਇਕ ਹੋਰ ਪੇਥੀ ਜੇ ਗੁਰੂ ਅੰਗਦ ਜੀ ਹਥੋਂ ਹੀ ਪਹਿਲੇ ਲਿਖਵਾ ਰੱਖੀ ਸੀ। ਇਨ੍ਹਾਂ ਨੂੰ ਦੇ ਕੇ ਪ੍ਰੇਮ ਭਰੀ ਅਸੀਸਾਂ ਸਮੇਤ ਆਪਣੇ ਘਰ ਖਡੂਰ ਤੋਰ ਦਿਤੇ।
ਨੋਟ – 9. ਪੁਰਾਤਨ ਜਨਮ ਸਾਖੀ (ਵਲਾਇਤ ਵਾਲੀ) ਨਵੀਂ ਛਪੀ ਦੇ ਸਵੇ ੧੩੨ ਉਤੇ ਲਿਖਿਆ ਹੈ ਕਿ ‘ਤੁਖਾਰੀ ਰਾਗ ਦੇ ਬਾਰਾਂਮਾਹ’ ਦੇ ਸ਼ਬਦਾਂ ਦੀ ਇਹ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਦਿਤੀ ਗਈ।
੨. ਉਦਾਸੀ ਸੰਪ੍ਰਦਾਇ ਦੇ ਇਕ ਦੇ ਨਵੀਨ ਲਿਖਾਰੀਆਂ ਨੇ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀ ਦੇ ਬਾਹਿਰ (ਪੰਮੋਕੇ) ਗਏ-ਹੋਇਆਂ ਪਿਛੋਂ ਜਾਂਦੀ ਵੇਰ ਇਹ ਪੋਥੀ ਗੁਰੂ ਅੰਗਦ ਜੀ ਚੋਰੀ ਕਢ ਕੇ ਆਪਣੇ ਘਰ ਖਡੂਰ ਨੂੰ ਲੈ ਗਏ ਸਨ। ਬਾਬਾ ਸ੍ਰੀ ਚੰਦ ਜੀ ਨੇ ਮੁੜ ਆ ਕੇ ਸੁਣਿਆ ‘ਤੇ ਇਨ੍ਹਾਂ ਨੂੰ ਸਰਾਪ ਦਿਤਾ। ਤਦੇ ਪੈਰ ਵਿਚ ਰੋਗ ਹੋਇਆ ਸੀ। ਪਰ ਇਹ ਗੱਲ ਬਿਲਕੁਲ ਝੂਠੀ ਤੇ ਨਿਰਮੂਲ ਹੈ। ਕਿਉਂਕਿ ਸ੍ਰੀ ਚੰਦ ਪ੍ਰਕਾਸ਼ ਉਤਾਰਧੇ ਧਿਆਇ ੪੬ ਲੇਖਕ ਬੇਦੀ ਪ੍ਰਤਾਪ ਹੜੀ ਜੀ ਨੇ (ਜੋ ਬਹੁਤ ਪੁਰਾਤਨ ਤੇ ਲਿਖਤੀ ਹੈ) ਉਸ ਵਿਚ ਲਿਖਿਆ ਹੈ ਕਿ ਪੰਜ ਪੈਸੇ ੧ ਨਾਰੀਅਲ ੧ ਉੱਨ੍ਹ ਦੀ ਸੇਲੀ ਮਾਲਾ ਗੁਰ ਗੱਦੀ ਦੇਣ ਵੇਲੇ ਹੀ ਗੁਰੂ ਨਾਨਕ ਦੇਵ ਜੀ ਨੇ ਇਹ ਸਾਰੀਆਂ ਚੀਜ਼ਾਂ ਗੁਰੂ ਅੰਗਦ ਜੀ ਨੂੰ ਦਿਤੀਆਂ ਸਨ। ਤਾਂ ਤੇ ਗੁਰੂ ਸਾਹਿਬ ਜੀ ਬਾਬਤ ਐਸਾ ਖਿਆਲ ਕਰਨਾ ਹੀ ਮਹਾਨ ਪਾਪ ਹੈ ਕਿ ਗੁਰੂ ਘਰ ਵਿਚੋਂ ਉਹ ਕੋਈ ਪੋਥੀ ਚੁਰਾ ਕੇ ਲੈ ਗਏ ਹੋਵਣ, ਜਦ ਕਿ ਗੁਰੂ ਨਾਨਕ ਸਾਹਿਬ ਆਪਣੀ ਜੋਤ ਕਲਾ ਜਗਾ ਕੇ ਉਨ੍ਹਾਂ ਨੂੰ ਅਪਣਾ ਪੂਰਨ ਰੂਪ ਗੁਰੂ ਬਾਪ ਚੁਕੇ ਤੇ ਖੁਦ ਗੁਰਬਾਣੀ ਉਚਾਰਣ ਦੇ ਯੋਗੀ ਬਣਾ ਚੁਕੇ ਸਨ। ਹਾਂ-ਗੁਰੂ ਨਾਨਕ ਜੀ ਨੇ ਜੋ ਕੁਝ ਦਿਤਾ ਸੀ ਉਹ ਪੰਜ ਪੈਸੇ ਤੇ ਨਾਰੀਅਲ ਜਾਂ ਪੋਥੀ ਆਦਿਕ ਸਾਰੀਆਂ ਚੀਜ਼ਾਂ ‘ਇਹ ਸਭ ਕੁਛ ਉਨ੍ਹਾਂ ਦੀ ਉੱਚਤਾ ਅਗੇ ਗੁਰੂ ਜੀ ਵਲੋਂ ਪਰੇਮ ਦੀ ਭੇਟਾ ਸੀ। ਜੋ ਜਾਂਦੀ ਵੇਰ ਦੀ ਬਖਸ਼ਸ਼ ਪਾ ਕੇ ਇਹ ਖਡੂਰ ਨੂੰ ਗਏ ਸਨ। ਹੋਰ ਆਪ ਦੇ ਅੰਗੂਠੇ ਵਿਚ ਜੋ ਰੋਗ ਸੀ ਉਹ ਇਨ੍ਹਾਂ ਦੇ ਆਪਣੇ ਪ੍ਰਤੀ-ਦਿਤੇ ਸਰਾਪ ਦਾ ਫਲ ਸੀ। ਜਦੋਂ ਕਿ ਗੁਰੂ ਨਾਨਕ ਜੀ ਨੇ ਇਨ੍ਹਾਂ ਅਗੇ ਨਿਮਸਕਾਰ ਕੀਤੀ ਤੇ ਇਹ ਸਹਾਰ ਨਹੀਂ ਸਕੇ ਸਨ।

ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਥੀਂ ਪਹਿਲੇ

ਗੁਰੂ ਅੰਗਦ ਸਾਹਿਬ ਨੂੰ ਗੁਰੂ ਗੱਦੀ ਮਿਲਣ ਵੇਲੇ ਥੀਂ ਬਾਬਾ ਲਖਮੀ ਚੰਦ ਜੀ ਦੇ ਮਨ ਵਿਚ ਜੋ ਸੰਸਾ ਤਰਮ ਅਤੇ ਰੇਸ ਭਰ ਗਿਆ ਸੀ, ਉਹ ਵੀ ਗੁਰੂ ਜੀ ਜਾਣਦੇ ਸਨ। ਉਹ ਦੂਰ ਕਰਨ ਨੂੰ ਪਹਿਲਾ ਕੰਮ ਗੁਰੂ ਨਾਨਕ ਦੇਵ ਜੀ ਨੇ ਇਹ ਕੀਤਾ ਕਿ ਗੁਰੂ ਗੱਦੀ ਦੇਣ ਦੇ ਦੂਜੇ ਦਿਨ ਹੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਭੇਜ ਦਿਤਾ। ਜਿਸ ਤੇ ਸ੍ਰੀ ਲਖਮੀ ਚੰਦ ਜੀ ਦਾ ‘ਇਕ ਸੰਸਾ ਇਹ ਦੂਰ ਹੋ ਗਿਆ ਕਿ ਗੱਦੀ ਦੇ ਨਾਲ ਹੀ ‘ਕਰਤਾਰ ਪੁਰ ਧਰਮਸ਼ਾਲਾ’ ਦਾ ਇਥੇ ਮਾਲਕ ਵੀ ਇਨ੍ਹਾਂ ਨੂੰ ਬਣਾ ਦੇਣਗੇ ਤਾਂ ਅਸੀਂ ਕਿਧਰ ਨੂੰ ਜਾਵਾਂਗੇ? ਪਰ ਐਸਾ ਨਾ ਹੋਣਾ ਸੀ-ਨਾ 6 ਹੋਇਆ ਅਤੇ ਅਗੋਂ ਦੇ ਸਮਾਚਾਰ ਇਉਂ ਹਨ-
.ਸਿਖ ਧਰਮ ਦੀਆਂ ਕਈ ਪੁਸਤਕਾਂ ਵਿਚ ਲਿਖਿਆ ਹੈ ਕਿ ਗੁਰੂ ਅੰਗਦ ਸਾਹਿਬ ‘ ਦੇ ਸ੍ਰੀ ਕਰਤਾਰ ਪੁਰ ਥੀਂ ਚਲੇ ਜਾਣ ਪਿਛੋਂ ਦੂਜੇ ਦਿਨ ਅੱਸੂ ਵਦੀ ਸਪਤਮੀ ਨੂੰ ਗੁਰੂ ਸਾਹਿਬ .ਜੀ.ਨੇ ਆਪਣੇ ਇਕ ਨਿਕਟਵਰਤੀ ਸਿਖ ‘ਸਾਧਾਰਣ’ * ਨੂੰ ਪਾਸ ਬੁਲਾ ਕੇ ਆਖਿਆ, ਕਿ ਰਾਵੀ ਦਰਿਆ ਦੇ ਕੰਢੇ ਤੇ੯ ਵਿਘੇ ਦਾ ਜੋ ਖੇਤ ਹੈ, ਉਸ ਵਿਚ ਲਕੜੀ ਦਾ ਢੇਰ ਲਵਾ ਕੇ ਧਰਮਸ਼ਾਲਾ ਅੰਦਰ ਲੇਪਾ ਪੋਚਾ ਵੀ ਕਰਾ ਦਿਉ। ਕਿ ਅਸਾਂ ਨੇ ਕਲ ਅੰਮ੍ਰਿਤ ਵੇਲੇ ਸਰੀਰ ਤਿਆਗ ਦੇਣਾ ਹੈ। ਸਧਾਰਣ ਨੇ ਐਸਾ ਹੀ ਕੀਤਾ ਅਤੇ ਹੋਰ ਵੀ ਸਾਰੀ ਸਿਖ ਸੰਗਤ ਨੂੰ ਸੁਣਾ ਦਿੱਤਾ, ਜਿਸ ਤੇ ਸਾਰੇ ਨਗਰ ਵਿਚ ਧੁੰਮ ਪੈ ਗਈ। ਸ੍ਰੀ ਸੁਲਖਣੀ ਜੀ ਵੀ ਚਿੰਤਾ ਨਾਲ ਭਰੇ ਗਏ, ਕਿ ਹੁਣ ਤਾਂ ਸਦਾ ਦਾ ਵਿਛੋੜਾ ਦੇਣ ਲਗੇ ਹਨ।
‘ਇਧਰ ਗੁਰੂ ਜੀ ਨੇ ਖੁਲ੍ਹੀ ਥਾਂ ਪਿੱਪਲ ਹੇਠਾਂ ਦੀਵਾਨ ਸਜਾਇਆ ਅਤੇ ਸ੍ਰੀ ਸੁਲਖਣੀ
‘ ਜੀ ਨੂੰ ਪਾਸ ਬੁਲਾ ਕੇ ਆਖਿਆ-ਸਾਨੂੰ ਦਰਗਾਹੀ ਸਦਾ ਆਇਆ ਹੈ; ਤੇ ਸਰੀਹ ਤਿਆਗਣਾ ਹੈ। ਤੁਸੀਂ ਦਿਲ ਦੀ ਕਹੋ? ਤੇ ਸਾਡੇ ਅਖੀਰ ਵੇਲੇ ਜੋ ਜੋ ਕੁਛ ਕਹਿਣਾ ਸੁਨਣਾ ਚਾਹੁੰਦੇ ਹੈ, ਦਸੇ? ਤੱਦ ਸ੍ਰੀ ਮਾਤਾ ਸੁਲਖਣੀ ਜੀ ਨੇ ਸਾਰਿਆਂ ਸਾਹਮਣੇ ਰੋਂਦੇ ਹੋਏ ਇਉਂ ਬੇਨਤੀ ਕੀਤੀ- ‘ਹੈ ਮੇਰੇ ਸਿਰ ਦੇ ਸਾਂਈ ! ਜੋ ਆਪ ਨੂੰ ਅਗੇ ਚੰਗਾ ਲਗਾ, ਉਹ ਕੀਤਾ। ਜੋ ਹੁਣ ਚੰਗਾ ਲਗੇਗਾ ਉਹ ਕਰੋਗੇ। ਪਰ ਸਾਡਾ ਕੀ ਹਾਲ ਰਹੇਗਾ? ਕੀ ਅਸੀਂ ਹੁਣ ਆਪ ਦੇ ਦਰਸ਼ਨ ਥੀਂ ਵਾਂਜੇ ਜਾਵਾਂਗੇ? ਕੀ ਅਗੇ ਤੋਂ ਲੋਕੀ ਸੁਲਖਣੀ ਨੂੰ ਵਿਧਵਾ ਜਾਣਨਗੇ। ਪੁਤਰਾਂ ਪਾਸੋਂ ਗੁਰ ਗੱਦੀ ਗਈ। ਕੀ ਹੁਣ ਮੇਰਾ ਸੁਹਾਗ ਵੀ ਚਲਾ ਜਾਏਗਾ ? ਸਵਾਮੀ ਜੀਓ! ਇਤਨੀ ਕਾਹਲੀ ਕੀ ਹੈ? ‘ਆਪ ਨੂੰ ਕੋਈ ਰੋਗ ਨਹੀਂ! ਸਰੀਰ ਚੰਗਾ ਤੇ ਨਰੋਆ ਹੈ। ਅਜੇ ਤਾਂ ੧੦੦ ਸੌ ਸਾਲ ਦੇ ਬੰਦੇ ਕਦੀ ਵੇਖੀ ਸੁਣੀ ਦੇ ਹਨ! ਆਪ ਜੀ! ਆਪਣੇ ਪ੍ਰਵਾਰ ਪਾਸੋਂ ਕਿਉਂ ਇਤਨੇ ਉਦਾਸ ਹੋ ਚਲੇ ਹੋ?
ਪੁੱਤਰ ਲਖਮੀ ਚੰਦ ਨੇ ਵੀ ਦਿਲ ਹੀ ਦਿਲ ਵਿਚ ਸਭ ਕੁਛ ਸਹਿਆ ਹੈ। ਆਪ ਦੇ ਪਿਆਰੇ ਲਹਿਣਾ ਜੀ ਨੂੰ ਤਾਂ ਕੁਝ ਨਹੀਂ ਆਖਿਆ। ਉਹ ਆਪ ਨੂੰ ਭਲਾ ਤਾਂ ਸਾਨੂੰ ਵੀ ਭਲਾ ਹੈ। ਉਹ ਜਿਤਨਾਂ ਚਿਰ ਸਾਡੇ ਰਿਹਾ ਹੈ ਮੇਰਾ ਵੀ ਮਾਣ ਰਖਿਆ ਤੇ ਇਹ ਵੀ ਭਰਾਵਾਂ ਵਾਂਗ ਰਹੇ ਹਨ। ਪਰ ਆਪਣੀ ਹਾਨੀ ਜਾਣ ਕੇ ਹੀ ਲਖਮੀ ਚੰਦ ਕੁਝ ਦੁਖਿਆ ਸੀ। ਜੋ ਅਸੀਂ ਦੋਹਾਂ ਨੇ ਉਹਨੂੰ ਵੀ ਸਮਝਾ ਬੁਝਾ ਕੇ ਢਾਲ ਲਿਆ ਹੈ। ਆਪ ਜੀ ਨੇ ਇਹ ਵੀ ਚੰਗਾ ਕੀਤਾ ਕਿ ਗੁਰੂ ਅੰਗਦ ਜੀ ਨੂੰ ਖਡੂਰ ਤੌਰ ਦਿਤਾ ਹੈ।’
ਸ੍ਰੀ ਮਾਤਾ ਸੁਲਖਣੀ ਜੀ ਨੇ ਆਖਿਆ-‘ਜੇਕਰ ਸਵਾਸ ਗਿਣਤੀ ਦੇ ਹਨ?ਥੋੜ੍ਹੇ ਰਹਿੰਦੇ ਹਨ ਤਾਂ ਸਮਾਧੀ ਲਾ ਕੇ ਰੋਕ ਸਕਦੇ ਹੋ। ਸਾਨੂੰ ਦਰਸ਼ਨ ਤਾਂ ਹੁੰਦੇ ਰਹਿਣਗੇ।’ ਇਉਂ ਮਾਤਾ ਜੀ ਨੇ ਰੋ ਹੋ ਕੇ ਸਾਰਿਆਂ ਸਾਹਮਣੇ ਬੇਨਤੀ ਕੀਤੀ। ਸੰਗਤ ਵੀ ਪ੍ਰੇਮ ਵੈਰਾਗ ਵਿਚ ਭਰੀ ਅਬਰੂੰ ਕੋਰ ਰਹੀ ਸੀ, ਅਤੇ ਮਾਤਾ ਜੀ ਦਾ ਕਹਿਣਾ ਵੀ ਠੀਕ ਸੀ! ਇਸੇ ਲਈ ਗੁਰੂ ਜੀ ਨੇ ਇਨ੍ਹਾਂ ਨੂੰ ਬੁਲਾਇਆ ਸੀ ਕਿ ਉਮਰ ਦੀ ਸੱਚੀ ਸਾਬਣ ਹੈ ਆਪਣੇ ਦਿਲ ਦੇ ਅਰਮਾਣ ਕਢ ਕੇ ਦੱਸੇ। ਤੱਦ ਗੁਰੂ ਜੀ ਨੇ ਵੀ ਇਉਂ ਧੀਰਜ ਦਿਤਾ।
ਗੁਰੂ ਜੀ ਨੇ ਫੁਰਮਾਇਆ-ਸ੍ਰੀ ਚੰਦ ਜੀ ਦੀ ਮਾਤਾ ਜੀਉ! ਤੇਰਾ ਕਹਿਣਾ ਵੀ ਠੀਕ ਹੈ। ਪਰ ਅਸੀਂ ਕਰਤਾਰ ਦੀ ਆਗਿਆ ਵਿਚ ਹੀ ਆਏ ਸੀ। ਜਿਤਨਾ ਚਿਰ ਰਹਿਣ ਦਾ ਹੁਕਮ ਸੀ ਇੱਕੇ ਰਹੇ ਹੁਣ ਉਹਦੇ ਵਲੋਂ ਬੁਲਾਵਾ ਆਇਆ ਹੈ ਤੇ ਅਸੀਂ ਜ਼ਰੂਰ ਜਾਣਾ ਹੈ। ਤੁਸੀਂ ਚਿੰਤਾ ‘ ਨਾ ਕਰਨੀ ਤੇ ਕਰਤਾਰ ਦੇ ਭਰੋਸੇ ਹੀ ਬਾਕੀ ਦੇ ਦਿਨ ਬਿਤਾਣੇ ਹਨ। ਉਹ ਤੁਸਾਂ ਸਾਰਿਆਂ ਦਾ ਸਦਾ ਸਹਾਈ ਹੈ। ਉਹਨੂੰ ਤੁਸੀਂ ਵੀ ਆਪਣੇ ਹੀ ਹੋ। ਬਿਗਾਨੇ ਨਹੀਂ ਹੈ। ਜੋ ਕਾਰ ਵਰਤੀ ਹੈ, ਉਹ ਵੀ ਉਹਦੇ ਹੁਕਮ ਅੰਦਰ ਹੀ ਹੈ ਸੀ। ਅਤੇ ਅਗੋਂ ਵੀ ਹੁਕਮੀ ਦਾ ਹੁਕਮ ਮੰਨਣ ਵਿਚ ਹੀ ਸਾਰਿਆਂ ਨੂੰ ਸੁਖ ਹੈ। ਉਹ ਤੁਸਾਡੇ ਵੀ ਅੰਗ ਸੰਗ ਹੈ। ਉਹਦੇ ਹੁਕਮ ਅੰਦਰ ਹੀ ਜਾ ਰਹੇ ਹਾਂ।
ਸ੍ਰੀ ਮਾਤਾ ਜੀ ਨੂੰ ਇਹ ਸੁਣ ਕੇ ਨਿਸ਼ਚਾ ਹੋ ਗਿਆ ਕਿ ਆਪ ਜ਼ਰੂਰ ਸਮਾ ਜਾਣਗੇ। ਇਹ ਸਰੀਰ ਨੂੰ ਹੋਰ ਰਖਣ ਵਿਚ ਰਾਜ਼ੀ ਨਹੀਂ ਹਨ। ਆਪ ਜੀ ਨੇ ਹੱਥ ਜੌੜੇ ਤੇ ਬੇਨਤੀ ਕੀਤੀ। ਹੇ ਸਚੇ ਸਾਂਈਂ ਜੀਉ! ਜੇ ਵਧੇਰੇ ਨਹੀਂ ਤਾਂ ਦੇ ਦਿਨ ਹੋਰ ਜ਼ਰੂਰ ਦਰਸ਼ਨ ਦੇਵੇ| ਕੱਲ੍ਹ ਅਸ਼ਟਮੀ ਨੂੰ ਆਪ ਜੀ ਦੇ ਪਿਤਾ ਜੀ ਦਾ ਸ਼ਰਾਧ ਸੀ, ਇਹ ਅਖੀਰ ਦਾ ਕੰਮ ਆਪਣੇ ਹਥੀਂ ਨਿਭਾਹ ਕੇ ਜਾਂਦੇ ।
ਇਸ ਬੇਨਤੀ ਨੂੰ ਗੁਰੂ ਜੀ ਨੇ ਮੰਨ ਲਿਆ। ਤੇ ਅਸ਼ਟਮੀ ਤੋਂ ਦੂਜੇ ਦਿਨ ਨੌਮੀ ਨੂੰ .ਸਰੀਰ ਤਿਆਗ ਦੇਣਾ ਦਸਿਆ। ਗੁਰੂ ਜੀ ਨੇ ਐਸਾ ਹੀ ਕੀਤਾ। ਇਹ ਦਿਨ ਰਾਤ ਬਿਤਾ ਕੇ ਅਸ਼ਟਮੀ ਨੂੰ ਸਵੇਰੇ ਪਿਤਾ ਦੀ ਯਾਦ ਵਿਚ ਸ਼ਰਾਧ (ਜੱਗ) ਕੀਤਾ! ਜਿਸ ਵਿਚ ਨਗਰ ਵਾਸੀਆਂ ਨੂੰ ਪ੍ਰਸ਼ਾਚਾ ਵਰਜ ਕੇ ਛਕਾਇਆ। ਕਿਉਂਕਿ ਪਿਤਾ ਕਾਲੂ ਜੀ ਸੰਮਤ ੧੫੭੯ ਵਿਚ ਸ਼ਰਾਧਾਂ ਦੀ ਅਸੂ ਵਦੀ ਅਸ਼ਟਮੀ ਨੂੰ ਹੀ ਸਮਾਏ ਸਨ।
ਗੁਰੂ ਜੀ ਨੇ ਰਾਤ ਦੇ ਦੀਵਾਨ ਵਿਚ ਫੇਰ ਸੰਗਤ ਨੂੰ ਸ਼ੁਭ ਉਪਦੇਸ਼ਾਂ ਨਾਲ ਨਿਹਾਲ ਕੀਤਾ ਅਤੇ ਘਰੀਂ ਜਾ ਰਹਿਣ ਨੂੰ ਆਖਿਆ। ਆਪ ਵੀ ਸਤਿਗੁਰੂ ਜੀ ਨੇ ਦੇ ਪਹਿਰ ਤੀਕ ਅਰਾਮ ਕੀਤਾ। ਫੇਰ ਸੋਚ ਇਸ਼ਨਾਨ ਮਗਰੋਂ ਕੁਝ ਚਿਰ ਸਮਾਧੀ ਵਿਚ ਲੀਨ ਰਹੇ। ਪੋਹ ਫੁਟਦੀ ਨੂੰ ਆਪ ਦੇ ਨੇਤਰ ਖੁਲ੍ਹੇ ਤਾਂ ਸਾਧਾਰਨ ਨੂੰ ਘਰ ਭੇਜਿਆ ਕਿ ਸਾਹਿਬਜ਼ਾਦਿਆਂ ਨੂੰ ਬੁਲਾ ਲਿਆਏ, ਜੋ ਉਹ ਵੀ ਅਖੀਰ ਦੇ ਦਰਸ਼ਨ ਕਰਨ ਤੇ ਦਿਲ ਦੀ ਦੱਸਣ? ਪਰ ਸ੍ਰੀ ਚੰਦ ਦੇ ਤਿੰਨ ਕੋਹਾਂ ਤੇ ਪਖੋ ਕੇ ਨੂੰ ਗਏ ਹੋਏ ਸਨ। ਉਨ੍ਹਾਂ ਵੱਲ ਕਮਲੀਆ ਨੂੰ ਭੇਜਿਆ ਕਿ ਛੇਤੀ ਆਵਣ। ਇਥੇ ਇਸੇ ਤਰ੍ਹਾਂ ਸ੍ਰੀ ਲਖਮੀ ਚੰਦ ਨੂੰ ਸਧਾਰਣ ਨੇ ਗੁਰੂ ਜੀ ਪਾਸ ਛੇਤੀ ਹੀ ਚਲਣ ਦੀ ਸਨਿੰਮ੍ਰ ਬੇਨਤੀ ਕੀਤੀ । ਸ੍ਰੀ ਮਾਤਾ ਜੀ ਤਾਂ-ਸੁਣਦੇ ਸਾਰ ਉਠ ਦੌੜੇ ਸਨ, ਅਤੇ ਇਨ੍ਹਾਂ ਤਾਂਈਂ ਛੇਤੀ ਹੀ ਆਉਣ ਨੂੰ ਆਖਿਆ। ਪਰ ਇਹ ਤਾਂ ਚਾਰ ਦਿਨਾਂ ਦੇ ਰੁਸੇ ਪਏ ਸਨ । ਹੁਣ ਜੱਗੋਂ ਤੱਕੀਆਂ ਵਿਚ ਪੈ ਗਏ। ‘ਤੇ ਉਡੀਕਣ ਲਗੇ, ਕਿ ਭਰਾਤਾ ਸ੍ਰੀ ਚੰਦ ਵੀ ਆ ਜਾਣ ਤਾਂ ਕੱਠੇ ਜਾਣਾ ਠੀਕ ਰਹੇਗਾ। ਕਿਹੜਾ ਕੋਈ ਹੁਣੇ ਸਮਾ ਚਲੇ ਹਨ?
ਇਧਰ ਗੁਰੂ ਨਾਨਕ ਦੇਵ ਜੀ-ਜੋ ਧਰਮ ਸਾਲ ਅੰਦਰ ਲੇਪਾ ਪੋਚਾ ਕਰਾਈ ਥਾਂ ਤੇ ਆਸਨ ਵਿਛਾ ਕੇ ਬਿਰਾਜੇ ਹੋਏ ਸਨ। ਕੁਝ ਸਿਖ ਅਤੇ ਸ੍ਰੀ ਮਾਤਾ ਜੀ ਪਾਸ ਬੈਠੇ ਸਨ। ਸ੍ਰੀ ਮਾਤਾ ਜੀ ਦੇ ਆਇਆਂ ਵੀ ਕਾਫੀ ਦੇਰ ਹੋ ਚੁਕੀ ਸੀ। ਇਨ੍ਹਾਂ ਨੇ ਜਾਣਿਆ ਕਿ ਲਖਮੀ ਚੰਦ ਅਜੇ ਤੀਕ ਨਹੀਂ ਆਏ। ਉਹ ਰੋਸੇ ਵਿਚ ਹੀ ਵੱਟੇ ਬੈਠੇ ਹੋਣਗੇ। ਤਦ ਆਪ ਜੀ ਨੇ ਇਕ ਹੋਰ ਸਿਖ ਨੂੰ ਭੇਜਿਆ, ਕਿ ਮੇਰੀ ਵਲੋਂ ਵੀ ਜਾ ਕੇ ਆਖੋਂ! ਜੋ ਸ੍ਰੀ ਚੰਦ ਤਾਂ-ਅਜੇ ਨਹੀਂ ਆਏ। ਕਿਤੇ ਦੂਰ ਚਲੇ ਗਏ ਜਾਪਦੇ ਹਨ। ਪਰ ਤੁਸੀਂ ਇਤਨੀ ਦੇਰ ਕਿਉਂ ਕਰ ਦਿਤੀ ਹੈ? ਛੇਤੀ ਛੇਤੀ ਆਉ! ਕਿਉਂਕਿ ਤੁਸਾਡੇ ਪਿਤਾ ਜੀ ਭੁੰਜੇ ਆਸਨ ਕਰਕੇ ਬਿਰਾਜੇ ਹੋਏ ਤੇ ਚਦਰ ਵੀ ਉਤੇ ਓਢ ਲਈ ਨੈ। ਅੱਗੇ ਕਦੀ ਤੁਸੀਂ ਇਨ੍ਹਾਂ ਥੀਂ ਮੂੰਹ ਨਹੀਂ ਮੋੜਿਆ ਤਾਂ ਇਸ ਰੋਸੇ ਵਿਚ ਹੁਣ ਕੀ ਰਖਿਆ ਪਿਆ ਹੈ। ਇਹ ਵੇਲਾ ਫਿਰ ਹੱਥ ਨਹੀਂ ਆਉਣਾ ਤੇ ਪਛਤਾਣਾ ਪਏਗਾ। ਪਰ ਉਹ ਤਾਂ ਹੁਣ ਵਡੇ ਭਰਾਤਾ ਬਾਬਾ ਸ੍ਰੀ ਚੰਦ ਨੂੰ ਉਡੀਕਦੇ ਪਏ ਸਨ ਕਿ ਆਉਣ ਤਾਂ ਕੱਠੇ ਚਲੀਏ। ਇਧਰ ਇਨ੍ਹਾਂ ਦੀ ਇਸ ਉਡੀਕ ਵਿਚ ਬਹੁਤ ਚਿਰ ਬੀਤ ਚੁਕਾ ਸੀ। ਤੇ ਉਧਰ ਭਾਣਾ ਵਰਤ ਚੁਕਾ ਅਤੇ ਗੁਰੂ ਨਾਨਕ ਦੇਵ ਜੀ ਸਮਾ ਗਏ ਸਨ।

ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਣਾ

ਗੁਰੂ ਜੀ ਦੇ ਜੋਤੀ ਜੋਤ ਸਮਾ ਜਾਣ ਦਾ ਅਸਰ ਸਿਖ ਸੰਗਤ ਤੇ ਹੋਣਾ ਜ਼ਰੂਰੀ ਸੀ । ਸਾਰਿਆਂ ਦੇ ਧੀਰਜ ਟੁੱਟ ਗਏ ਤਾਂ ਰੋਣ ਦੀ ਆਵਾਜ਼ ਨੇ ਸ੍ਰੀ ਲਖਮੀ ਚੰਦ ਜੀ ਦਾ ਦਿਲ ਹਿਲਾ ਦਿੱਤਾ। ਆਪ ਦੌੜਦੇ ਦੌੜਦੇ ਆਏ ਅਤੇ ਪਿਤਾ ਚਰਨਾਂ ਨਾਲ ਕੁਰਲਾਂਦੇ ਹੋਏ ਲਿਪਟ ਗਏ। ਥੋੜੀ ਹੀ ਦੇਰ ਪਿੱਛੋਂ ਬਾਬਾ ਸ੍ਰੀ ਚੰਦ ਭੀ ਆਣ ਅਪੜੇ। ਇਨ੍ਹਾਂ ਵੀ ਰੋਂਦੇ ਰੋਂਦੇ ਗੁਰੂ ਚਰਨਾਂ ਉਤੇ ਸਿਰ ਧਰ ਦਿਤਾ। ਪਰ ਹੁਣ ਕੀ ਬਣੇ ਤੇ ਕਿਵੇਂ ਅੰਤਮ ਅਸੀਸਾਂ ਲੈ ਸਕਦੇ ਸਨ?
ਬਾਬਾ ਲਖਮੀ ਚੰਦ ਜੀ ਨੇ ਸਿਸਕੀਆਂ ਭਰਦੇ ਅਰਦਾਸ ਕੀਤੀ ਤੇ ਆਖਿਆ .ਪਿਤਾ ਜੀਉ ! ਸਾਨੂੰ ਪਤਾ ਨਹੀਂ ਸੀ ਜੋ ਮੌਤ ਵੀ ਆਪ ਦੀ ਮੁੱਠ ਵਿਚ ਮੀਟੀ ਪਈ ਹੈ। ਆਪ ਨੇ ਹੱਥ ਖੋਲ੍ਹਿਆ ਤਾਂ ਵਰਤ ਗਈ। ਪਰ ਆਪ ਜੀ ਚਾਹਿਆ ਤੱਦ ਐਸਾ ਹੋਇਆ ਹੈ। ਪਿਤਾ ਜੀ ਐਸਾ ਨਾ ਕਰੀਉ। ਇਉਂ ਬਾਹ ਬਾਰ ਆਖਦੇ ਇਹ ਚੁੱਪ ਹੋ ਰਹੇ ਜਾਂ ਬੇਹੋਸ਼ ਪਏ ਸਨ। ਤਿਵੇਂ ਹੀ ਬਾਬਾ ਸ੍ਰੀ ਚੰਦ ਜੀ ਹਾੜੇ ਕੱਢਦੇ ਤੇ ਬਾਰ ਬਾਰ ਬੇਨਤੀ ਕਰਦੇ ਸਨ। ਪਰ ਗੁਰੂ ਜੀ ਸਰੀਰ ਵਿਚ ਹੁੰਦੇ ਤਾਂ ਬੋਲਦੇ ਹੁਣ ਉਹ ਤਾਂ ਸਮਾ ਚੁਕੇ ਸਨ।
ਬਾਬਾ ਸ੍ਰੀ ਚੰਦ ਜੀ ਨੇ ਕੁਝ ਐਸਾ ਵੀ ਮਾਸੂਸ ਕੀਤਾ ਕਿ ਪਿਤਾ ਜੀ ਦਾ ਸਾਡੇ ਦੋਹਾਂ ਨਾਲ ਇਸ ਤਰ੍ਹਾਂ ਬੋਲੇ ਮਿਲੇ ਬਿਨਾਂ ਚਲੇ ਜਾਣਾ ਸਾਡੇ ਲਈ ਭਾਰੀ ਉਲਾਹਮਾਂ ਰਹੇਗਾ। ਮੇਰੀ ਤਾਂ ਕੋਈ ਗਲ ਨਹੀਂ। ਪਰ ਲਖਮੀ ਚੰਦ ਨੂੰ ਗ੍ਰਹਿਸ਼ਤੀ ਬਨਾਣਾਂ ਹੈ। ਉਹਦੇ ਲਈ ਠੀਕ ਨਹੀਂ .ਹੈ। ਭਲਾ ਮੈਂ ਤਾਂ ਪਖੋਕੇ ਗਿਆ ਸੀ। ਪਰ ਉਹ ਤਾਂ ਇਥੇ ਹੀ ਸੀ! ਫੇਰ ਪਿਤਾ-ਜੀ ਨੇ ਆਪ ਬੁਲਾਇਆ ਸੀ ਕਿ ਦਿਲ ਦੀਆਂ ਆਖੇ! ਇਹਨੂੰ ਮੇਰੀ ਉਡੀਕ ਕਰਨ ਦੀ ਕੀ ਲੋੜ ਸੀ? ਸਗੋਂ ‘ਆਪਣੇ-ਆਪ ਹੀ ਪਿਤਾ ਚਰਨਾਂ ਵਿਚ ਹਾਜ਼ਰ ਹੋ ਜਾਣਾ-ਚਾਹੀਦਾ ਸੀ। ਹੁਣ ਹੋਵੇ ਤਾਂ ਕੀ ਹੋਵੇ? ਅਤੇ ਕੀ ਕਰੀਏ?
ਇਸ ਦੁਖ ਵਿਚ ਦੁਖੇ ਹੋਏ ਬਾਬਾ ਸ੍ਰੀ ਚੰਦ ਜੀ ਨੂੰ ਇਕ ਵਿਉਂਤ ਸੁੱਝੀ ਕਿ ਜਦ ਠੀਕ ਗੁਰੂ ਪਿਤਾ ਜੀ ਨੂੰ ਉਨ੍ਹਾਂ ਦੇ ਗੁਰੂ ਕਰਤਾਰ ਦਾ ਵਾਸਤਾ ਨਾ ਪਾਇਆ ਜਾਏ। ਉਨ੍ਹਾਂ ਦਾ “ਸਰੀਰ ਵਿਚ ਪਰਤ ਕੇ ਆਉਣਾ ਔਖਾ ਹੈ, ਹੁਣ ਰੋਣ ਚੀਕਣ ਨਾਲ ਕੰਮ ਨਹੀਂ ਸਰਦਾ। ਇਉਂ ਸੋਚ ਕੇ ਬਾਬਾ ਸ੍ਰੀ ਚੰਦ ਜੀ ਦੋਵੇਂ ਹੱਥ ਜੋੜੇ, ਤੇ ਬੜੇ ਸੁਨਿੰਮਰ ਹੋ ਕੇ ਅਰਦਾਸ ਕੀਤੀ-” ਹੇ ‘ਸੱਚੇ ਪਿਤਾ ਜੀਉ ! ਆਪ ਨੂੰ ਕਰਤਾਬ ਦੀ ਦੁਹਾਈ ਹੈ। ਜੇ ਇਸ ਤਰ੍ਹਾਂ ਨਾਲ ਚਲੇ ਜਾਉਗੇ। ਆਪ ਪਰਤ ਕੇ ਆਉ ਅਤੇ ੮ ਪਹਿਰ ਤਾਂ ਹੋਰ ਬੋਲ ਮਿਲ ਕੇ ਜਾਉ। ਵਧੇਰੇ ਨਹੀਂ ਤਾਂ ਦੇ ਘੜੀਆਂ ਹੀ ਸਹੀ, ਪਰ ਪ੍ਰਸੰਨ ਹੋ ਕੇ ਸਾਡੀਆਂ ਬੇਨਤੀਆਂ ਨੂੰ ਸੁਣ ਕੇ ਭੁੱਲਾਂ ਬਖਸ਼ ਕੇ ਜਾਉ ਜੀ ! ਇਸ ਜ਼ਿਕਰ ਨੂੰ ਸ੍ਰੀ ਨਾਨਕ ਪ੍ਰਕਾਸ਼ ਧਿਆਇ ੫੭ ਵਿਚ ਇਉਂ ਲਿਖਿਆ ਹੈ- ਚੋਪਈ – ਸੁਨ ਕੈ ਬਿਨਹੁ ਪ੍ਰਸੀਦਹੁ ਤਾਤਾ॥ ਛਿਮਾਂ ਕਰੋ ਭੁਲੇ ਪਸਚਾਤਾ॥ ਤੁਮ ਕੋ ਸ੍ਰੀ ‘ਕਰਤਾਰ ਦੁਹਾਈ ॥ ਬੋਲੇ ਮਿਲੇ ਬਿਨਾਂ ਜੇ ਜਾਈ॥ ਪੂਰਬ ਜਿਉਂ ਦੈ ਘਟਕਾ ਔਰੀ ॥ ਹਮ ਸੌਂ ਬੋਲਹੁ ਮਿਲਹੁ ਬਹੋਰੀ॥
ਬਾਬਾ ਸ੍ਰੀ ਚੰਦ ਜੀ ਨੇ ਬੜੇ ਭਰੋਸੇ ਨਾਲ ਇਹ ਹੀਲਾ ਕੀਤਾ। ਭਲਾ ਇਸ ੪੫ ਜਾਲ ਦੇ ਜਤੀ ਸਤੀ ਤੇ ਤੱਪ ਸਿਮਰਨ ਦੀ ਮੁਸ਼ੱਕਤ ਘਾਲ ਘਾਲਣ ਵਾਲੇ ਸਪੁਤ੍ਰ ਵਲੋਂ ‘ਕਰਤਾਰ ਦੀ -ਦੁਹਾਈ’ ਪਾਈ ਕਿਵੇ ਨਾ ਸੁਣੀ ਜਾਂਦੀ ? ਫੇਰ ਦੋਵੇਂ ਹੀ ਪਛੁਤਾਂਦੇ ਸਨ, ਕਿ ਕਿਉਂ ਚਲੇ ਗਏ? ਤੇ ਕਿਉਂ ਨਾ ਦੌੜੇ ਆਏ? ਪਿਤਾ ਪਾਸ ਜਾਣ ਵਿਚ ਕੀ ਝਾਕਾ ਸੀ? ਇਹ ਭਾਰੀ ਭੁੱਲ ਹੋਈ ਹੈ। ਕਿਵੇਂ ਖਿਮਾਂ ਕਰਾਈਏ ? ਸ੍ਰੀ ਲਖਮੀ ਚੰਦ ਹੁਣ ਇਸ ਦੁੱਖ ਨੂੰ ਮਹਿਸੂਸ ਕਰਦੇ ਤੇ ਪਛੁਤਾਂਦੇ ਹੋਏ ਅੱਖੀਆਂ ਰਾਹੀਂ ਦਿਲ ਦਾ ਦਰਦ ਵਹਾ ਰਹੇ ਸਨ।
ਇਧਰ ਗੁਰੂ ਜੀ ਦੀ ਆਤਮ ਜੋਤ ਆਪਣੇ ਪੰਜ ਭੂਤਕ ਸਰੀਰ ਨੂੰ ਛੱਡ ਕੇ ਸ਼ਹੁ ਨਿਰੰਕਾਰ ਨਾਲ ਅਭੇਦ ਹੋ ਰਹੀ ਸੀ। ਕਿਉਂਕਿ ਗੁਰੂ ਜੀ ਸਦਾ ਹੀ ਆਪਣੇ ਆਪ ਨੂੰ ਆਪਣੇ ‘ਸ਼ਹੁ ਨਿਰੰਕਾਰ’ ਦਾ ‘ ਮਹਲਾ ੧ ਪਹਿਲਾ (ਪਹਿਲੀ ਵਹੁਟੀ) ਮੰਨਦੇ ਰਹੇ, ਅਤੇ ਅਜ ਪੂਰਨ ਆਤਮਕ ਸੰਯੋਗ ਪਾ ਰਹੇ ਸਨ।
ਚਾਹੇ ਗੁਰੂ ਜੀ ਸਦਾ ਹੀ ਆਪਣੇ ਸ਼ਹੁ ਨਿਰੰਕਾਰ’ ਨਾਲ ਮਿਲ਼ੇ ਹੋਏ ਤੇ ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿਚ ਸਮਝਦੇ ਸਨ। ਪਰ ਜ਼ਿੰਦਗੀ ਵਿਚ ਜਦ ਕਦੀ ਉਹਦੇ ਬੇ-ਹੱਦ ਪ੍ਰੇਮ ਪਿਆਰ ਵਿਚ ਪੂਰੇ ਰੰਗੇ ਜਾਂਦੇ ਸਨ, ਤਾਂ ਇਉਂ ਤਰਲੇ ਵੀ ਕਰਦੇ ਹੁੰਦੇ- ਮੰਞੁ ਕੁਚੱਜੀ ਅੰਮਾਵਣਿ ਡੋਸੜੈ ਹਉ ਕਿਉ ਸਹੁ ਰਾਵਣਿ ਜਾਉ ਜੀਉ॥ ਇਕ ਦੂ ਇਕਿ ਚੜੰਦੀਆਂ ਕਉਣੁ ਜਾਣੈ ਮੇਰਾ ਨਾਉ ਜੀਉ …
(ਸੂਹੀ ਰਾਗ ਮਹਲਾ ੧, ਪੰਨਾ ੭੬੨)
ਭਾਵ- ‘ਹੇ ਸ਼ਹੁ ਜੀਉ! ਮੈਂ ਕੁਚੱਜੀ ਹਾਂ। ਮੇਰੇ ਵਿਚ ਬੇਅੰਤ ਦੋਸ਼ ਹਨ। ਮੈਂ ਆਪ ਜੀ ‘ ਸ਼ਹੁ ਨਿਰੰਕਾਰ’ ਨੂੰ ਕਿਵੇਂ ਪਾ ਸਕਾਂ। ਆਪ ਦੀਆਂ ਇਕ ਦੂ ਇਕ ਚੜ੍ਹਦੀਆਂ ਸਖੀਆਂ ਹਨ। ਉਨ੍ਹਾਂ ਦੇ ਹੁੰਦਿਆਂ ਮੈਨੂੰ ਕੌਣ ਜਾਣ ਸਕੇ? ਤੁਸੀ ਉਨ੍ਹਾਂ ਸੁਹਾਗਣਾਂ ਨੂੰ ਹੀ ਸਭ ਰਾਤਾਂ ਦਿੰਦੇ ਅਤੇ ਉਨ੍ਹਾਂ ਉਤੇ ਹੀ ਡੁਲ੍ਹੇ ਪਏ ਹੈ। ਮੈਂ ਆਪ ਦੀ ਦਿਆਲਤਾ ਕ੍ਰਿਪਾਲਤਾ ਨੂੰ ਭਦ ਜਾਣਾ-ਜੇ ਇਕ ਅੱਧ ਰਾਤ ਮੈਨੂੰ ਕੁਚੱਜੀ ‘ਦੁਹਾਗਣ’ ਤਾਂਈਂ ਵੀ ਦਿਉਗੇ।
ਗੁਰੂ ਜੀ-ਦਰਦ ਦਿਲ ਰਖਣ ਵਾਲੇ ਸਨ। ਇਹ ਜਦ ਕਦੀ ਆਪਣੇ ਜਹੀ ਕਿਸੇ ਹੋਰ ਸਹੇਲੀ ਨੂੰ ਬਿਰਹੇਂ ਵਿਚ ਘੁਲਦੇ ਦੇਖਦੇ, ਤਾਂ ਆਖਦੇ-ਜੇ ਨਹੀਂ ਆਇਆ-ਤਾਂ ਦਿਖਲਾਵੇ ਦਾ ਚੂੜਾ ਕਾਹਨੂੰ ਪਾਇਆ ਈ? ਸਣੇ ਬਾਹਵਾਂ ਦੇ ਪਲੰਘ ਨਾਲ ਮਾਰ ਕੇ ਭੰਨ ਸੁੱਟ। ਛੇਰ ਆਪ _ਵੀ ਤੜਵ ਪੈਂਦੇ ਤਾਂ ਕਹਿੰਦੇ। ਕਿਵੇਂ ਉਹਨੂੰ ਮਿਲੀਏ? ਜੇ ਹਰਣੀ ਹੁੰਦੀ ਤਾਂ ਬਨਾਂ ਵਿਚ ਭਾਲਦੀ। ਜੋ ਕੋਇਲ ਹੁੰਦੀ ਤਾਂ ਅੰਬਾਂ ਤੋਂ ਲਭਦੀ। ਜੇ ਨਾਗਨ ਹੁੰਦੀ ਤਾਂ ਧਰਤੀ ਹੇਠਾਂ ਢੂੰਡਦੀ। ਜੇ ਮੱਛਲੀ ਹੁੰਦੀ? ਤਾਂ ਜਲ ਵਿਚ ਵੇਖਦੀ। ਪਰ ਕੀਤਾ ਕੀ ਜਾਏ? ਅਖਵਾਂਦੀ ਤਾਂ ਸ਼ਹੁ ਦੀ ਸੁਹਾਗਣ
ਰਹੀ। ਪਰ ਸ਼ਹੁ ਕਦੀ ਆਇਆ ਨਹੀਂ, ਨਾ ਉਸਨੇ ਬੁਲਾਇਆ ਹੈ। ਗੁਰੂ ਜੀ ਆਖਦੇ ਰਹੇ-‘ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਇ’*। ਇਨ੍ਹਾਂ ਦੇ ਖਿਆਲ ਵਿਚ ਸੱਚੀਆਂ ਸੁਹਾਗਣਾਂ ਉਹੀ ਹਨ- ਜਿਨ੍ਹਾਂ ਦੀ ਜੋਤ ਨੂੰ ਕਰਤਾਰ ਆਪਣੀ
ਮਹਾਨ ਜੋਤੀ ਵਿਚ ਅੰਤ ਨੂੰ ਸਮਾਈ ਦਿੰਦਾ ਹੈ।
ਅਜ ਗੁਰੂ ਨਾਨਕ ਦੇਵ-ਜੇ ਸੱਚੀ ਸੁਹਾਗਣ ਦੇ ਰੂਪ ਵਿਚ ਅਪਣੇ ‘ਸ਼ਹੁ ਨਿਰੰਕਾਰ’ ਦੀ ‘ਪੂਰਨ ਜੋਤ ਅੰਦਰ’ ਜੋਤ ਰਲਾ ਕੇ ਸਮਾ ਰਹੇ ਸਨ ਤਾਂ ਉਹ ਬੱਚਿਆਂ ਨੂੰ ਕਿਵੇਂ ਉਡੀਕਦੇ ਅਤੇ ਉਨ੍ਹਾਂ ਦੀ ਕੂਕ ਪੁਕਾਰ ਦਾ ਵੀ ਕੀ ਅਸਰ ਹੁੰਦਾ, ਪਰ ਸਾਹਿਬ ਜ਼ਾਦਿਆਂ ਵਲੋਂ ਦੀਨਤਾ ਭਰੀ ਅਰਦਾਸ ਤੇ ਕਰਤਾਰ ਦੀ ਦੁਹਾਈ ਨੇ ਆਪ ਜੀ ਨੂੰ ਚੌਂਕਾ ਦਿਤਾ, ਮੁੜ ਸਰੀਰ ਵਿਚ ਪਰਤ ਆਏ ਅਤੇ ਛੇਤੀ ਨਾਲ ਗੁਰੂ ਜੂ ਉਠ ਬੈਠੇ।
ਸਾਰੀ ਸੰਗਤ ਜਿਥੇ ਵੈਰਾਗ ਨਾਲ ਭਰੀ ਸੀ। ਖੁਸ਼ੀ ਨਾਲ ਭਰ ਗਈ। ਜੈ ਜੈ ਕਾਰ ਦੀ ਧੁੰਨ ਨੇ ਆਕਾਸ਼ ਗੂੰਜਾ ਦਿਤਾ । ਚੋਹੀਂ ਪਾਸੀਂ ਧੰਨ ਗੁਰੂ ਨਾਨਕ-ਧੰਨ ਗੁਰੂ-ਨਾਨਕ’ ਸ਼ਬਦ ਦੀ ਗੁੰਜ਼ਾਰ ਹੋਣ ਲਗੀ ਪਰ ਜਿਨ੍ਹਾਂ ਵਾਸਤੇ ਆਪ ਆਏ ਸਨ। ਉਹ ਰੋ ਰੋ ਕੇ ਬੋਹੋਸ਼ ਹੋਏ ਪਏ ਸਨ, ਤੇ ਉਨ੍ਹਾਂ ਦੇ ਦਿਲ ਦਿਮਾਗ਼ ਦੀਆਂ ਮਾਲਸ਼ਾਂ ਜਾਰੀ ਸਨ। ਸਤਿਗੁਰੂ ਜੀ ਨੇ ਸਾਰਿਆਂ ਨੂੰ ਚੁਪ ਕਰਾ ਕੇ ਅਪਣਾ ਹਸਤ ਕੰਵਲ ਸ੍ਰੀ ਲਖਮੀ ਚੰਦ ਜੀ ਦੇ ਮੱਥੇ ਉਤੇ ਫੇਰਿਆ ਤੇ ਹੋਸ਼ ਵਿਚ ਲਿਆ ਕੇ ਪਿਆਰ ਕੀਤਾ। :ਇਸ ਗੱਲ ਤੇ ਕਿਸੇ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ! ਅਗਰ ਸੱਪਾਂ ਨੂੰ ਫੜਨ ਵਾਲੇ ਸਪੇਰੇ ਮੰਤ੍ਰਾਂ ਰਾਹੀਂ ਸੱਪਾਂ ਦੇ ਗੁਰੂ ਪੀਰ ਦੀ ਦੁਹਾਈ ਦੇ ਕੇ ਦੂਰ ਥੀਂ ਜ਼ਹਿਰੀ ਸੱਪਾਂ ਨੂੰ ਖਿਜ਼ ਲਿਆ ਸਕਦੇ ਹਨ।
ਅਗਰ ਭੂਤ ਮੰਤ੍ਰਾਂ ਦੇ ਸਾਦਕ-ਲੋਕ ! ਭੂਤਾਂ ਦੇ ਪੀਰ ਦਾ ਮੁਰਸ਼ਿਦ (ਗੁਰੂ) ਦੀ ਦੁਹਾਈ ਦੇ ਕੇ ਭੂਤ ਰੂਹਾਂ ਨੂੰ ਬੁਲਾ ਸਕਦੇ ਅਤੇ ਦੂਜੇ ਸ਼ਰੀਰ ਵਿਚ ਪ੍ਰਵੇਸ਼ ਕਰਾ ਕੇ ਉਨ੍ਹਾਂ ਨਾਲ ਗਲਾਂ ਥਾਤਾਂ ਵੀ ਕਰ ਕਰਾ ਸਕਦੇ ਹਨ। ਤਾਂ ਪਸ਼ੂ ਪਰੇਤਾਂ ਨੂੰ ਤਾਰਨ ਵਾਲੇ ਗੁਰੂ ਨਾਨਕ ਜੀ-ਭਲਾ ਆਪਣੇ ਗੁਰ ਕਰਤਾਰ ਦੀ ਦੁਹਾਈ ਸੁਣ ਕੇ ਆਪਣੇ ਹੀ ਸਰੀਰ ਵਿਚ ਕਿਵੇਂ ਨਾ ਆ ਸਕਦੇ? ਉਹ ਮੁੜ ਆਏ, ਉਠ ਬੈਠੇ ਤੇ ਬਚਿਆਂ ਵਲ ਪਿਆਰ ਭਰੀ ਨਜ਼ਰ ਨਾਲ ਵੇਖਣਾ ਕੀਤਾ।
ਹੁਣ ਦੋਹਾਂ ਪਾਸਿਆਂ ਵਲੋਂ ਨਜ਼ਰਾਂ ਇਕ ਮਿੱਕ ਹੋਈਆਂ । ਗੁਰੂ ਜੀ ਨੇ ਇਨ੍ਹਾਂ ਦੇ ਮਨ ਮੈਦਾਨ ਵਾਂਗੂੰ ਸਾਫ ਵੇਖੇ ਤੱਦ ‘ਗੁਰੂ ਦਰਿਆਉ’ ਰੂਪ ਹੋ ਕੇ ਉਨ੍ਹਾਂ ਉਤੇ ਇਉਂ ਵਹਿ ਤੁਰੇ, ਫੁਰਮਾਇਆ-ਮੇਰੇ ਬੱਚਿਉ! ਤੁਸੀਂ ਅੱਠ ਪਹਿਰ ਥੋੜ੍ਹੇ ਮੰਗੇ ਹਨ। ਅੱਠ ਸਾਲ ਆਖਦੇ ਤਦ ਵੀ-ਕਰਤਾਰ ਦੀ ਖੁਸ਼ੀ ਪਾ ਕੇ ਰਹਿੰਦੇ । ਪਰ ਤੁਸਾਡੇ ਵੱਸ ਦੀ ਗੱਲ ਨਹੀਂ ਸੀ। ਕਰਤਾਰ ਨੇ ਤੁਸਾਡੇ ਪਾਸੋਂ ਇਤਨਾ ਹੀ ਅਖਵਾਇਆ ਹੈ ! ਹੁਣ ਦੱਸੋ ਕੀ ਚਾਹੁੰਦੇ ਹੋ? ਅੱਠ ਪਹਿਰ ਰੱਜ ਕੇ ਗੱਲਾਂ ਕਰ ਲਉ? ਕਲ੍ਹ ਇਸ ਵੇਲੇ ਤੀਕ ਅਸੀਂ ਤੁਸਾਡੇ ਪਾਸ ਰਹਾਂਗੇ। ਇਹ ਜ਼ਿਕਰ ਸੰਮਤ ੧੫੯੬ ਦੀ ਅੱਸੂ ਵਦੀ ੯ ਸਵੇਰ ਦਾ ਹੈ।
ਬਾਬਾ ਸ੍ਰੀ ਚੰਦ ਜੀ ਨੇ ਦਰਸ਼ਨ ਕੀਤੇ, ਅਤੇ ਗੁਰੂ ਮੂਰਤ ਨੂੰ ਮਨ ਵਿਚ ਵਸਾ ਕੇ ਫੇਰ ਅੱਖਾਂ ਨਿਵਾ ਲਈਆਂ । ਪਰ ਲਖਮੀ ਚੰਦ ਜੀ ਖਰੇ ਤਿਖੇ ਸੁਭਾਉ ਦੇ ਸਨ। ਇਨ੍ਹਾਂ ਦੀਆਂ ਭੁੱਬਾਂ ਨਿਕਲ ਆਈਆਂ ਤੇ ਫੁੱਟ ਫੁੱਟ ਰੋਂਦੇ ਹੋਇਆਂ ਨੇ ਇਉਂ ਬੇਨਤੀ ਕੀਤੀ, ਆਖਿਆ – ਪਿਤਾ ਜੀ! ਕੀ ਪੁੱਛਦੇ ਹੋ? ਜੇ ਜਾਣਦੇ ਨਾ ਹੋਵੇ ਤਦ ਤਾਂ ਪੁੱਛਣਾ ਬਣਦਾ ਹੈ । ਪਰ ਜਾਣ ਬੁੱਝ ਕੇ ਪੁੱਛਦੇ ਹੋ, ਇਹੋ ਦੁੱਖ ਹੈ। ਇਨ੍ਹਾਂ ਆਖਿਆ-ਅਸੀਂ ਤਾਂ ਦੁਨੀਆਂ ਦੀ ਚਾਲੂ ਮਰਯਾਦਾ ਨੂੰ ਵੇਖ ਕੇ ਇਹੋ ਸਮਝ ਰਖਿਆ ਸੀ ਕਿ ਪਿਤਾ ਜੀ ਦੀ ਸਾਰੀ ਘਾਲ ਕਮਾਈ ਤੇ ਹਰ ਤਰ੍ਹਾਂ ਦੀ ਇਜ਼ਤ ਮਾਨ ਤੇ ਵਸਤੂ ਦੇ ਆਪਣੇ ਪੁੱਤਰ ਹੀ ਅਧਿਕਾਰੀ ਹੁੰਦੇ ਹਨ । ਪਰ ਆਪ ਜੀ ਨੇ ਸਾਨੂੰ ਖਾਲੀ ਰਖ ਕੇ ਆਪਣਾ ਤਖ਼ਤ ਸ੍ਰੀ ਲਹਿਣਾਂ ਜੀ ਨੂੰ ਦਿਤਾ ਹੈ। ਬੇਸ਼ਕ ਐਸਾ ਹੀ ਸਹੀ। ਪਰ ਲੋਕੀਂ ਤਾਂ ਆਖਣਗੇ-ਪੁੱਤਰ ਇਸ ਯੋਗ ਨਹੀਂ ਸਨ। ਤਦ ਐਸਾ ਕੀਤਾ ਨੇ, ਯਾ ਨਾਲਾਇਕ ਸਨ। ਤਦ ਪਿਛੇ ਸੁੱਟੇ ਗਏ। ਇਹ ਠੀਕ ਹੈ ਕਿ ਨਹੀਂ?
ਬਾਬਾ ਲਖਮੀ ਚੰਦ ਜੀ ਨੇ ਹਿੱਚਕੀ ਭਰਦੇ ਫੇਰ ਕਿਹਾ-ਦਸੋ ਪਿਤਾ ਜੀਉ! ਅਸੀਂ ਕੀ ਨਾਲਾਇਕੀ ਕੀਤੀ । ਸ੍ਰੀ ਲਹਿਣਾਂ ਜੀ ਨੂੰ ਤਾਂ ਕਈ ਸਾਲ ਪਹਿਲੇ ਹੀ ਆਪ ਜੀ ਨੇ ਇਹ ”ਦੇਣਾ ਦੇਣ’ ਦਾ ਬਚਨ ਦੇ ਦਿਤਾ ਹੋਇਆ ਸੀ। ਸਾਨੂੰ ਤਾਂ ਉਦੋਂ ਦਾ ਸੰਸਾ ਸੀ । ਪਰ ਹੁਣ ਤਾਂ ਉਨ੍ਹਾਂ ਨੂੰ ਆਪਣਾ ਜਾ-ਨਸ਼ੀਨ ਗੁਰੂ ਥਾਪ ਕੇ ਸਾਨੂੰ ਉਲਾਹਮੇ ਸਹਾਰਨ-ਜੋਗਾ ਕਰ ਦਿਤਾ ਹੈ। ਅਸੀਂ ਆਪਣੇ ਲਈ ਇਹ ਗੱਲ ਚੰਗੀ ਨਹੀਂ ਜਾਣੀ ਹੈ।
:ਸ੍ਰੀ ਪਿਤਾ ਜੀਉ! ਜੇਕਰ ਮੈਂ ਇਸ ਗੱਲ ਤੇ ਰੁੱਸ ਬੈਠਾ ਕਿ ਆਪ ਦੇ ਬੁਲਾਏ ਤੇ ਢਿਲ ਮਿਲ ਕੀਤੀ ਹੈ-ਤਾਂ ਕੀ ਹੋਇਆ? ਅਸੀਂ ਵੀ ਆਪ ਦੇ ਪੁੱਤਰ ਹਾਂ ।ਆਪ ਸਾਡੇ ਨਾਲ ਇਤਨੀ ਗੱਲ ਤੇ ਰੂਸ ਕੇ ਛੇਤੀ ਕਿਉਂ ਚਲੇ ਗਏ? ਕੀ-ਆਪ ਨੇ ਕਦੀ ਆਪਣੇ ਪਿਤਾ ਕਾਲੂ ਜੀ ਦੀ ਮਰਜ਼ੀ ਵਿਰੁਧ ਕੁਝ ਨਹੀਂ ਕੀਤਾ ਸੀ? ਕੀ ਆਪ ਨੇ ਉਹਨਾਂ ਦੀ ਮਰਜ਼ੀ ਦਾ ਪੜ੍ਹਨਾ ਕੀਤਾ? ਯਾ ਕਾਰ-ਵਿਹਾਰ, ਖੇਤੀ ਯਾ ਖਰਾ ਸੌਦਾ ਹੀ ਖਰੀਦਿਆ ਸੀ। ਆਪ ਨੇ ਸਦਾ ਆਪਣੀ ਮਰਜ਼ੀ ਹੀ ਵਰਤੀ ਹੈ। ਚਾਹੇ ਨਿਰੰਕਾਰ ਦਾ ਹੁਕਮ ਦੱਸ ਕੇ ਸਾਰਿਆਂ ਨੂੰ ਚੁੱਪ ਕਰਾਂਦੇ ਰਹੇ। ਪਰ ਉਹ ਤਾਂ ਖੱਪਦੇ ਰਹੇ ਕਿ ਆਪ ਜੀ ਉਨ੍ਹਾਂ ਦੀ ਬਹੁਤ ਵੈਰੀ ਕਿਹਾ ਨਹੀਂ ਮੰਨਿਆ ਸੀ। ਜੇਕਰ ਐਸਾ ਕੁਝ ਹੋਣ ਤੇ ਵੀ ਪਿਤਾ ਕਾਲੂ ਜੀ ਆਪ ਨਾਲ-ਕਦੀ ਰੁੱਸੇ ਨਹੀਂ ਸਨ! ਤਾਂ ਆਪ ਸਾਡੇ ਨਾਲ ਰੁੱਸ ਕੇ ਕਿਉਂ ਚਲੇ ਹੋ?
ਬਾਬਾ ਲਖਮੀ ਚੰਦ ਜੀ ਨੇ ਕਿਹਾ-ਕਿ ਪਿਤਾ ਕਾਲੂ ਜੀ ਤਾਂ ਸਦਾ ਹੀ ਆਪ ਦੇ ਮਿਲਣ ਨੂੰ ਤਰਸਦੇ ਰਹੇ। ਉਨ੍ਹਾਂ ਨੇ ਆਪ ਦੀਆਂ ਹੁਕਮ ਅਦੂਲੀਆਂ ਨੂੰ ਕਦੀ ਚਿਤ ਚੇਤੇ ਨਹੀਂ ਰਖਿਆ ਸੀ। ਤਾਂ ਆਪ ਜੀ ਮੇਰੀ ਇਤਨੀ ਜਿਹੀ ਗੱਲ ਉਤੇ (ਜੋ ਆਉਣ ਤੋਂ ਦੇਰੀ ਕੀਤੀ ਹੈ) ਕਿਉਂ ਰੁੱਸ ਕੇ ਬਿਨਾਂ ਮਿਲੇ ਦੇ ਚਲੇ ਗਏ?
ਬਾਬਾ ਲਖਮੀ ਚੰਦ-ਚਾਹੇ ਹੋਰ ਵੀ ਕੁਝ ਆਖਦੇ, ਅਤੇ ਦਿਲ ਦੀ ਭੜਾਸ ਕੱਢਦੇ। ਇਉਂ ਸੁਣ ਕੇ ਗੁਰੂ ਜੀ ਨਾਰਾਜ਼ ਨਹੀਂ ਹੋ ਰਹੇ ਸਨ। ਸਗੋਂ ਮੁਸਕਾਂਦੇ ਹੋਏ ਸੁਣਦੇ ਰਹੇ, ਕਿ ਇਨ੍ਹਾਂ ਪਾਸੋਂ ਦਿਲ ਦੀ ਸੁਣਨ ਤੇ ਸੁਣਾਨ ਨੂੰ ਹੀ-ਬੁਲਾਇਆ ਸੀ। ਪਰ ਬਾਬਾ ਸ੍ਰੀ ਚੰਦ ਜੀ ਨੇ ਭਰਾਤਾ ਲਖਮੀ ਚੰਦ ਨੂੰ ਹੋਰ ਕੁਝ ਕਹਿਣ ਥੀਂ ਰੋਕ ਦਿਤਾ ਤੇ ਦੋਵੇਂ ਹੱਥ-ਜੋੜਦੇ ਹੋਇਆਂ ਬੇਨਤੀ ਕੀਤੀ-ਕਿ ਇਹਦੇ ਕਹੇ ਬਿਨਾਂ ਹੀ ਆਪ ਅੰਤਰਜਾਮੀ ਸਭ ਕੁਝ ਜਾਣਦੇ ਹੈ । ਅਸੀਂ ਤਾਂ ਆਪ ਦੀ ਬਖਸ਼ਸ਼ ਚਾਹੁੰਦੇ ਹਾਂ। ਸਾਨੂੰ ਆਪਣੇ ਜਾਣ ਕੇ ਬਖਸ਼ ਲਵੋ. ਅਸੀਂ ਏਸ ਵੇਲੇ ਆਪ ਜੀ ਨੂੰ ਖੇਚਲ ਦਿਤੀ ਹੈ ਕਿ ਕਰਤਾਰ ਦੀ ਜੋਤ ਨਾਲ ਅਭੇਦ ਹੁੰਦਿਆਂ ਨੂੰ ‘ਕਰਤਾਰ ਦੀ ਦੁਹਾਈ’ਦੇ ਕੇ ਮੋੜਿਆ ਹੈ। ਇਹ ਭੁੱਲ ਵੀ ਖਿਮਾਂ ਕਰਨੀ। ਕਿਉਂਕਿ ਏਸ ਵੇਲੇ ਸਾਨੂੰ ਆਪਣੇ ਭਲੇ ਨੂੰ ਐਸਾ ਕਰਨਾ ਹੀ ਜ਼ਰੂਰੀ ਸੀ!.ਤੇ ਹੋਰ ਕੋਈ ਚਾਰਾ ਨਹੀਂ ਸੁੱਝਿਆ ਸੀ!
ਬਾਬਾ ਸ੍ਰੀ ਚੰਦ ਜੀ ਨੇ ਕਿਹਾ-ਕਿ ਆਪ ਵਲੋਂ ਪ੍ਰਾਪਤ ਨਾਮ-ਬਾਣੀ ਅਤੇ ਭੇਖ ਦੀ ਬਖਸ਼ਸ਼ ਹੀ ਮੇਰੇ ਲਈ ਬਹੁਤ ਹੈ। ਇਹ ਸੰਤੋਖ ਦਾ ਘਰ ਤੇ ਸ਼ਾਂਤੀ ਦਾ ਭੰਡਾਰ ਹੈ। ਪਰ ਲਖਮੀ ਚੰਦ ਨੂੰ ਸੰਸਾ ਹੈ, ਕਿ ਲਹਿਣਾਂ ਜੀ ਨੂੰ ਗੱਦੀ ਦੇ ਕੇ ਸਾਡਾ ਸ਼ਰੀਕ ਬਣਾ ਦਿੱਤਾ ਹੈ। ਇਹਦਾ ਪੱਕਾ ਖਿਆਲ ਸੀ ਕਿ ਆਪ ਜੀ ਦੀ ਇਸ ਪਵਿਤ੍ਰ ਗੱਦੀ ਉਤੇ ਅਸੀਂ ਦੋਹਾਂ ਪੁਤਰਾਂ ਵਿਚੋਂ ਕਿਸੇ ਇਕ ਦਾ ਹੱਕ ਹੈ। ਆਪ ਜਿਸਨੂੰ ਵਧੇਰੇ ਯੋਗ ਸਮਝੋਗੇ, ਦਿਉਗੇ। ਪਰ ਐਸਾ ਹੋਇਆ ਨਹੀਂ ਤੈਂ ਇਹ ਦੁਖਿਆ ਰੁੱਸ ਬੈਠਾ ਸੀ। ਇਸ ਦਾ ਇਹ ਵੀ ਖਿਆਲ ਹੈ ਕਿ ਆਪ ਸਤਿਗੁਰੂ ਦੇ ਪੁੱਤਰ ਹੋਣ ਦਾ ਸਾਨੂੰ ਕੀ ਫਲ ਮਿਲਿਆ ਹੈ? ਉਹ ਤਾਂ ਜੋ ਕੁਝ ਹੋਇਆ ਸੋ ਹੋਇਆ ਸਹੀ, ਪਰ ਇਹ ਤਾਂ ਦਸੇ ਕਿ ਅਗੇ ਨੂੰ ਅਸੀਂ ਕੀ ਕਰਨਾ ਹੈ? ਕੀ ਹੁਕਮ ਹੈ? ਇਸ ਜ਼ਿਕਰ ਨੂੰ ਸ੍ਰੀ ਨਾਨਕ ਪ੍ਰਕਾਸ਼ ਦੇ ਅਖੀਰ ਧਿਆਇ ੫੭ ਵਿਚ ਇਉਂ ਲਿਖਿਆ ਹੈ-
ਚੋਪਈ- ਤੁੱਮ ਅੰਤਰਜਾਮੀ ਸਭ ਜਾਨੋ॥ ਬਿਨਾਂ ਕਹੇ ਤੇ ਭੇਵ ਪਛਾਨੇ॥ ਪੂਛੋ-ਭੱਦਪ ਕਰੋ ਬਿਚਾਰੀ। ਪਿਤਾ ਵਸਤ ਕੇ ਸੁਤ ਅਧਿਕਾਰੀ॥ ਹਮ ਕੇ ਛੂਛਾ ਛੋਰ ਪਿਆਨੇ। ਥਾਪਿਯੋ ਲਹਿਣਾਂ ਅਪਨ ਸਥਾਨੇ।। ਕਲਾ ਬਿਸਾਲਹਿ ਤੇ ਤੱਜ ਖਾਲੀ॥ ਕਰੀ ਆਪ ਅਸਮੰਜਸ ਚਾਲ਼ੀ॥ ਦਈ ਅਪਰ ਕੋ ਸਰਬ ਬਡਾਈ। । ਤੁਮਰੇ ਸੁਤ ਕਿਆ ਜਗ ਮਹਿ ਪਾਈ॥ ਬਾਬਾ ਸ੍ਰੀ ਚੰਦ ਜੀ ਅਤੇ ਲਖਮੀ ਚੰਦ ਜੀ ਦੀਆਂ ਸਾਰੀਆਂ ਗੱਲਾਂ ਨੂੰ ਸਤਿਗੁਰੂ ਜੀ ਨੇ ਬੜੀ ਗਹੁ ਗੰਭੀਰਤਾ ਨਾਲ ਸੁਣਿਆ । ਆਪ ਦੇ ਮੁਖੜੇ ਉਤੇ ਖੇੜਾ ਅਤੇ ਕ੍ਰਾਂਤੀ ਦਮਕ ਰਹੀ ਸੀ। ਮੇਹਰ ਭਰੀਆਂ ਨਜ਼ਰਾਂ ਨਾਲ ਦੋਹਾਂ ਨੂੰ ਦੇਖਿਆ, ਅਤੇ ਸੰਬੋਧਨ ਕਰਕੇ ਇਹ ਸ਼ਲੋਕ ਪੜ੍ਹਿਆ-
‘ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾਂ ਪਰਵਾਣੁ॥ ਲੱਖ ਤੱਪ ਉਪਰਿ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੂਰਤਣ ਸੰਗਰਾਮ ਰਣਿ ਮਹਿ ਛੁਟਿਹ ਪਰਾਣੁ॥ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣੁ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਣੁ।।”
(ਸ਼ਲੋਕ ਮਹਲਾ ੧ ਪੰਨਾ ੪੬੭)
ਜਿਸ ਦਾ ਭਾਵ ਅਰਥ ਇਹ ਹੈ ਕਿ ਹੇ ਮੇਰੇ ਬੱਚਿਉ! ਰੱਬ ਪਾਸੋਂ ਦਾਤਾਂ ਪਾਣ ਦੀ ਖਾਹਸ਼ ਵਿਚ ਭਾਵੇਂ ਕੋਈ ਲੱਖ ਨੇਕੀਆਂ ਚੰਗਿਆਈਆਂ ਅਤੇ ਪੁੰਨ ਦਾਨ ਵੀ ਕਰਦਾ ਰਹੇ। ਤੀਰਥਾਂ ਯਾ ਜੰਗਲਾਂ ਵਿਚ ਰਹਿ ਕੇ ਜੋਗ ਸਾਧਨ ਵੀ ਕਮਾਏ-ਅਤੇ ਨਗਨ ਵੀ ਫਿਰਦਾ ਰਹੇ। ਯਾ ਕੋਈ ਧਰਮ ਯੁਧ ਕਰ ਕੇ ਪੂਰਾ ਉਤਰੇ ਤੇ ਸ਼ਹੀਦ ਵੀ ਹੋ ਜਾਏ। ਯਾ ਲੱਖ ਵੇਰ ਵੇਦ ਸੁਰਤੀਆ (ਸਿੰਮ੍ਰਤੀਆਂ) ਅਥਵਾ ਪੁਰਾਣਾਂ ਦਾ ਪਾਠ ਅਤੇ ਗਿਆਨ ਵੀ ਪ੍ਰਾਪਤਿ ਕਰੇ। ਪਰ ਜਿਸ ਕਰਤਾ ਪੁਰਖ ਨੇ ਸੰਸਾਰਕ ਜੀਵਾਂ ਦੇ ਆਵਾਗਉਣ ਦਾ ਲੇਖ ਲਿਖਿਆ ਹੈ। ਗੁਰੂ ਨਾਨਕ -ਜੀ ਨੇ ਆਖਿਆ-ਉਸੇ ਨੇ ਆਪਣੀ ਮੱਤ ਬੁੱਧੀ ਨਾਲ ਪਹਿਲੇ ਹੀ ਸਾਰਿਆਂ ਲਈ ਸਭ ਕੁਝ ਮਿੱਥ ਰਖਿਆ ਹੈ ਅਤੇ ਜਿਸ ਉਤੇ ਯਾ ਜਿਸ ਪਾਸੇ ਉਹਦੀ ਮੇਹਰ ਦੀ ਨਜ਼ਰ ਹੋਵੇ ਉਸੇ ਪਾਸੇ ਉਹਦੇ ਕਰਮ ਬਖਸ਼ਸ਼ ਦਾ ਸੱਚਾ ਨਿਸ਼ਾਨ ਭੁੱਲਦਾ ਹੈ। ਯਾ ਉਹੀ ਨਿਸ਼ਾਨੇ ਵਿਚ ਪੂਰਾ ਉਤਰਦਾ ਤੇ ਕੁਝ ਪਾ ਸਕਦਾ ਹੈ।
ਗੁਰੂ ਜੀ ਨੇ ਫੁਰਮਾਇਆ-ਮੇਰੇ ਬੱਚਿਉ ! ਇਸ ਵਿਚਾਰ ਨੂੰ ਸਮਝ ਕੇ ਤੁਸੀਂ ਦੋਵੇਂ ਅੱਗੇ ਨੂੰ ਐਸਾ ਸੋਚਣਾ ਹੀ ਛੱਡ ਦਿਉ ਕਿ ਲਹਿਣੇ ਨੂੰ ਕਿਉਂ ਕੁਝ ਮਿਲਿਆ ਹੈ? ਉਸਦੇ ਮਸਤਕ ਵਿਚ ਕਰਤਾ ਪੁਰਖ ਨੇ ਪਹਿਲੇ ਹੀ ਲਿਖ ਰਖਿਆ ਸੀ। ਜੋ ਸਾਡੇ ਰਾਹੀਂ ਉਸ ਨੂੰ ਮਿਲਿਆ ਹੈ।
ਗੁਰੂ ਜੀ ਨੇ ਸ੍ਰੀ ਚੰਦ ਪ੍ਰਸ਼ਾਦਿ ਕਿਹਾ-ਬੇਟਾ ਤੁਸਾਨੂੰ ਆਪਣੇ ਵਿਚ ਕੇਹੜੀ ਚੀਜ਼ ਦੀ ਥੁੜ੍ਹ ਦਿਸਦੀ ਹੈ? ਤੁਸਾਡੇ ਸ਼ਿਵ ਸਰੂਪ ਦੇ ਤਾਂ ਅਗੇ ਹੀ ਭੰਡਾਰ ਭਰੇ ਹਨ। ਤੁਸਾਨੂੰ ਤਾਂ ਸਾਧੂ ‘ ਸਮਾਜ ਸੁਧਾਰ ਦੇ ਯੋਗ ਜਾਣ ਕੇ ਹੀ ਅਗਵਾਈ ਸੌਂਪੀ ਹੈ। ਉਹ ਭੇਖ ਵਸਤ ਤੁਸੀਂ ਖੁਸ਼ੀ ਨਾਲ ਮੰਗ ਕੇ ਕਬੂਲੀ ਹੈ ਤੁਸਾਨੂੰ ਚਾਹ ਚਿੰਤਾ ਤਾਂ ਅੱਗੇ ਹੀ ਨਹੀਂ ਸੀ । ਜਿਸ ਨੂੰ ਕੋਈ ਚਾਹ ਚਿੰਤਾਂ ਨਾ ਹੋਵੇ, ਉਹ ਤਾਂ ਸਾਹਾਂ ਦਾ ਸ਼ਾਹ – ਬੇਪ੍ਰਵਾਹ ਹੈ। ਬਾਕੀ ਰਹੀ ਲਖਮੀ ਚੰਦ ਦੀ ਗੱਲ ! ਉਹ ਵੀ ‘ਨਾਮ ਮੰਤ੍ਰ’ ਜਪਣ ਜਪਾਣ ਦੇ ਅਧਿਕਾਰ ਤੁਸੀਂ ਦੋਹਾਂ ਨੂੰ ਐਸੇ ਹੀ ਹਨ ਜੈਸੇ ਸ੍ਰੀ ਅੰਗਦ ਜੀ ਨੂੰ ਹਨ। ਦੋਵੇਂ ਤੁਸੀਂ ਵੀ ਜਿਤਨੀ ਭਜਨ ਕਮਾਈ ਕਰੋਗੇ, ਉਤਨਾ ਹੀ ਫਲ ਪਾਉਗੇ। ਗੁਰੂ ਪੀਰਾਂ ਦੇ ਪੁੱਤਰ ਵੀ ਨੇਕ ਹੋਵਣ ਤਾਂ ਗੁਰੂ ਪੀਰ ਹੀ ਮੰਨੇ ਜਾਂਦੇ ਹਨ। ਤੁਸੀਂ ਤਾਂ ਮੇਰੇ ਸਪੁਤ੍ਰ ਹੈ। ਤੁਸਾਨੂੰ ਐਸੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਫੇਰ ਮੈਂ ਤਾਂ ਤੁਸਾਡੇ ਤੇ ਹਰ ਤਰ੍ਹਾਂ ਰਾਜ਼ੀ ਹਾਂ ‘ਕੋਈ ਰੋਸ ਨਹੀਂ । ਰੋਸ ਤਾਂ ਲਖਮੀ ਚੰਦ ਨੇ ਮੰਨਿਆਂ ਜੋ ਰੁੱਸ ਬੈਠਾ ਤੇ ਕਹਿੰਦਾ-ਅਸੀਂ ਪੁੱਤਰ ਹੋਣ ਦਾ ਕੀ ਫਲ ਪਾਇਆ ਹੈ? ਲਉ ਸੁਣੋ! ਕੀ ਫ਼ਲ ਪਾਉਗੇ? ਰਿਧ ਸਿੱਧ ਧਨ-ਪਦਾਰਥ ਅਤੇ ਦੁੱਧ ਪੁੱਤਰ ਦਾ ਘਰ ਵਿਚ ਸਦਾ ਵਾਸਾ ਰਹੇਗਾ।
ਗੁਰੂ ਪੀਰਾਂ ਦੇ ਕੁੱਤਿਆਂ ਨੂੰ ਲੋਕੀਂ ਪੂਜਦੇ ਹਨ। ਤੁਸੀਂ ਤਾਂ ਪੁੱਤਰ ਹੋ, ਜ਼ਰੂਰ ਪੂਜੇ ਜਾਉਗੇ ਅਤੇ ਸਭ ਕੁਝ ਪਾਉਗੇ। ਫੇਰ ਤੁਸਾਡੇ ਵਿਚ ਕਰਾਮਾਤ ਰਹੇਗੀ ਤੇ ਸਭਨਾਂ ਥੀਂ ਉੱਚੇ ਜਾਣੇ ਜਾਉਗੇ। ਲਉ ਹੋਰ ਸੁਣੋ ਮੇਰੇ ਬਚਿਉ । ਇਹ ਠੀਕ ਹੈ ਕਿ ਸ਼ਬਦ ਵਡਿਆਈ ਅਤੇ ਜੋਤ ਵਡਿਆਈ ‘ਗੁਰੂ ਅੰਗਦ ਨੇ ਪਾਈ ਹੈ। ਪਰ ਦੇਖੋ ਤਾਂ ਸਹੀ ਉਹਨੇ ਕਿਤਨੀ ਘਾਲ ਘਾਲੀ ਹੈ? ਉਹਨੂੰ ਗੱਦੀ ਦੇ ਕੇ ਤੁਸਾਡੇ ਅਗੇ ਕੋਈ ਡੱਕਾ ਰੋਕਾ ਨਹੀਂ ਪਾਇਆ ਗਿਆ, ਤੇ ਨਾ ਸ਼ਰੀਕ ਬਣਾਇਆ ਹੈ। ਸਗੋਂ ਆਪੋ ਵਿਚ ਪਿਆਰ ਰਖਦੇ ਦੋਵੇਂ ਧਿਰਾਂ ਅਗਰ ਸ਼ਬਦ ਪ੍ਰਚਾਰ ਰਾਹੀਂ ਦੇਸ਼ ਸੁਧਾਰ ਕਰਦੇ ਰਹੇ, ਤਾਂ ਦੋਹੀਂ ਜਹਾਨੀ ਮਾਨ ਪਾਉਗੇ । ਮੈਂ ਨੇ ਆਪ ਸਦਾ:ਸੱਚ ਦੀ ਟੇਕ ਰਖੀ ਹੈ ਅਤੇ ਸੱਚ ਹੀ ਬੋਲਿਆ ਹੈ। ਹੁਣ ਵੀ ਮੇਰੇ ਅੰਤ ਸਮੇਂ ਦੇ ਕਹੇ ਨੂੰ ਸੱਚ ਹੀ ਜਾਣਿਨਾ ਕਰੋ ਤੇ ਭਰੋਸਾ ਰਖਿਉ! ਇਹ ਸਾਰੇ ਬਚਨ ਵੀ ਸੱਚ ਹੋਣਗੇ। ਗੁਰੂ ਨਾਨਕ ਜੀ ਨੇ ਇਤਨਾ ਕੁਝ ਆਖ ਕੇ ਸੰਗਤਾਂ ਸਾਹਵੇਂ ਪੁੱਤਰਾਂ ਦਾ ਮਾਣ ਵਧਾਇਆ ਬਹੁਤ ਸਲਾਹਿਆ ਅਤੇ ਨਗਰ ਵਾਸੀਆਂ ਨੂੰ ਘਰੀਂ ਚਲੇ ਜਾਣ ਦੀਆਂ ਛੁਟੀਆਂ ਦਿਤੀਆਂ।
ਸਾਰੀ ਸੰਗਤ ਨੂੰ ਜਿਥੇ ਖੁਸ਼ੀ ਹੋਈ ਸੀ ਕਿ ਗੁਰੂ ਜੀ ਪਰਤ ਆਏ ਹਨ, ਉਥੇ ਨਾਲ ਹੀ ਇਹ ਚਿੰਤਾ ਵਾਪਰੀ ਕਿ ਕਲ੍ਹ ਇਸ ਵੇਲੇ ਡੀਕ ਹੀ ਦਰਸ਼ਨ ਹੋਣਗੇ। ਫੇਰ ਨਹੀਂ ਹੋਣੇ। ਇਸ ਅੱਠ ਪਹਿਰ ਦੇ ਵਕਫ਼ੇ ਵਿਚ ਸੰਗਤ ਵਲੋਂ ਲੋਕਾਂ ਨੇ ਆਲੇ ਦੁਆਲੇ ਦੇ ਪਿੰਡਾਂ ਵਿਚ ਪਤਾ ਕਰ ਦਿਤਾ; ਕਿ ਭਾਗਾਂ ਵਾਲ਼ੇ ਸਿਖ ਸੇਵਕ ਆ ਕੇ ਗੁਰੂ ਜੀ ਦੇ ਅੰਤ ਸਮੇਂ ਦੇ ਦਰਸ਼ਨ ਕਰ ਸਕਣ- ਜੈ ਫੇਰ ਨਸੀਬ ਨਹੀਂ ਹੋਣੇ ਸਨ।
ਸਤਿਗੁਰੂ ਜੀ ਨੇ ਵੀ ਸਾਰੀ ਸੰਗਤ ਨੂੰ ਘਰੀਂ ਤੋਰ ਕੇ ਬਾਕੀ ਦਾ ਦਿਨ ਪ੍ਰਵਾਰ ਵਿਚ ਬਤੀਤ ਕੀਤਾ। ਆਪ ਬੈਠੇ ਰਹੇ ਤੇ ਦਰਸ਼ਨ ਦਿਤੇ, ਅਤੇ ਇਸ ਵੇਲੇ ਪਰਦੇ ਵਿਚ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਘਰੋਗੀ ਗੱਲਾਂ ਵੀ ਦੋਹਾਂ ਧਿਰਾਂ ਵਲੋਂ ਆਪੇ ਵਿਚ ਕਹੀਆਂ ਸੁਣੀਆਂ ਗਈਆਂ, ਜੋ ਜ਼ਰੂਰੀ ਅਤੇ ਪ੍ਰਵਾਰ ਵਲੋਂ ਆਪਣੇ ਭਲੇ ਲਈ ਤਜਰਬੇ ਦੀ ਲੁੜੀਂਦੀਆਂ ਹੁੰਦੀਆਂ ਹਨ। ਤਦੇ ਪਿਛਲਿਆਂ ਨੂੰ ਕੁਝ ਸਬਰ ਸੰਤੋਖ ਤੇ ਸ਼ਾਂਤੀ ਹੋ ਸਕਦੀ ਸੀ। ਗੁਰੂ ਜੀ ਨੇ ‘ ਅੱਗੇ ਲਈ ‘ਗੁਰੂ ਅੰਗਦ ਜੀ’ ਦੀ ਚਾਲੂ ‘ਗੁਰ-ਗੱਦੀ’ ਨਾਲ ਮੇਲ ਰਖਣ ਦੀ ਵੀ ਪ੍ਰਵਾਰ ਨੂੰ ਤਾਕੀਦ ਕੀਤੀ* ।
ਸਤਿਗੁਰੂ ਜੀ ਨੇ ਰਾਤ ਵੇਲੇ ਫੇਰ ਦੀਵਾਨ ਸਜਾਇਆ। ਦਰਸ਼ਨ ਅਭਿਲਾਖੀਆਂ ਨੂੰ ਪਵਿਤ੍ਰ ਦਰਸ਼ਨ ਦੇ ਕੇ ਨਿਹਾਲ ਕੀਤਾ। ਸਾਰੀ ਸੰਗਤ ਅਤੇ ਪ੍ਰਵਾਰ ਨੂੰ ਰਾਤ ਭਰ ਨੀਂਦ ਆਉਣੀ ਮੁਸ਼ਕਲ ਸੀ। ਉਹ ਭਜਨ ਸਿਮਰਨ ਕਰਦਿਆਂ ਬਿਤਾਈ, ਅਤੇ ਗੁਰੂ ਜੀ ਕੁਝ ਚਿਰ ਵਖਰੇ ‘ਇਕਾਂਤ ਵਿਚ ਬਿਰਾਜ ਗਏ ਸਨ। ਫੇਰ ਪਿਛਲੀ ਰਾਤੀਂ ਉਠ ਕੇ ਇਸ਼ਨਾਨ ਕੀਤਾ, ਅਤੇ ਪੱਕਾ ਪਹਿਰ ਸਮਾਧੀ ਵਿਚ ਲੀਨ ਰਹੇ।
ਇਧਰ ਧਰਮਸ਼ਾਲ ਅੰਦਰ ਸਾਰਿਆਂ ਦੇ ਦਿਲ ਚਿੰਤਾ ਨਾਲ ਭਰੇ ਸਨ।ਗੁਰੂ ਨਾਨਕ ਜੀ ਨੇ ਪੋਹ ਫੁੱਟਦੀ ਨੂੰ ਸੰਗਤ ਵਿਚ ਸਾਰਿਆਂ ਤਾਂਈਂ ਫੇਰ ਆ ਕੇ ਦਰਸ਼ਨ ਦਿਤੇ। ਸਿਖ ਸੰਗਤਾਂ ਨੇ ਅਦਬ ਵਿਚ ਉਠ ਕੇ ਸੀਸ ਝੁਕਾਏ। ਚਰਨ ਚੁੰਮੇਂ ਤੇ ਅਸੀਸਾਂ ਪਾਈਆਂ। ਇਹ ਕਿਤਨਾ ਵੈਰਾਗਮਈ ਅਤੇ ਦੁਰਲੱਭ ਸਮਾਂ ਸੀ?
ਗੁਰੂ ਨਾਨਕ ਸਾਹਿਬ ਜੀ ਉਥੇ ਹੀ ਸੰਵਾਰੀ ਥਾਂ ਭੂਮ ਆਸਣ ਤੇ ਆ ਕੇ ਸੱਜ ਗਏ। ਜਿਥੇ ਕਿ ਪਹਿਲੇ ਦਿਨ ਹੀ ਲੈਪਾ ਪੋਚਾ ਕਰਾ ਕੇ ਕੁੱਸ਼ਾ ਦੇ ਘਾਹ ਨਾਲ ਥਾਂ ਨੂੰ ਗੁੱਦਲਾ ਕਰਾ ਰਖਿਆ ਸੀ। ਇਹਦੇ ਉਤੇ ਇਕ ਚੱਦਰ ਦਾ ਬਿਛੋਣਾਂ ਸੀ। ਸਾਰੀ ਸੰਗਤ ਦੇ ਮੱਥਾ ਟੇਕ ਲੈਣ ਤੇ ਅਸੀਸਾਂ ਪਾ ਲੈਣ ਮਗਰੋਂ ਫੇਰ ਸ੍ਰੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਵਾਰੀ ਆਈ। ਇਨ੍ਹਾਂ ਨੇ ਸਜੱਲ ਅੱਖੀਂ ਸਨਿੰਮ੍ਰ ਹੋ ਕੇ ਨਿਮਸਕਾਰਾਂ ਕੀਤੀਆਂ, ਅਸੀਸਾਂ ਪਾਈਆਂ ਤੇ ਪਾਸ ਹੀ ਬੈਠੇ ਸਨ। ਭਾਈ ਬੁੱਢਾ ਜੀ ਨੂੰ ਸੰਗਤ ਦੇ ਭਲੇ ਲਈ ਅੰਤ ਸਮੇਂ ‘ਵਾਹਿਗੁਰੂ ਮੰਤ੍ਰ’ ਦੇ ਅਰਥ ‘ਸੁਣਨ ਦੀ ਖਾਹਸ਼ ਹੋਈ। ਜੋ ਗੁਰੂ ਜੀ ਨੇ ਸੁਣਾ ਕੇ ਆਖਿਆ ਤੁਸੀਂ ਪਰਉਪਕਾਰ ਦਾ ਕੰਮ ਕੀਤਾ ਹੈ। ਜਿਵੇਂ ਭਾਈ ਦਾ ਭਲਾ ਭਾਈ ਕਰਦੇ ਹਨ। ਜਿਸ ਤੇ ਤੁਸੀਂ ਸਾਰਿਆਂ ਦੇ ਅੱਜ ਤੋਂ ਭਾਈ ਹੋਏ। ਗੁਰੂ ਜੀ ਨੇ ਕ੍ਰਿਪਾ ਭਰੀ ਦ੍ਰਿਸ਼ਟੀ ਨਾਲ ਫੇਰ ਸਾਰਿਆਂ ਨੂੰ ਵੇਖਿਆ ਤੇ ਆਪਣੇ ਅਗੇ ਪਿੱਛੇ ਕਨਾਤ ਤਾਣਨ ਨੂੰ ਕਿਹਾ। ਗੁਰੂ ਜੀ ਨੇ ਸਤਿ ਕਰਤਾਰ ਧੰਨ ਨਿਰੰਕਾਰ ਆਖਦੇ ਹੋਏ, ਉਤੇ ਦੀ ਚੱਦਰ ਨਾਲ ਸਾਰੇ ਸਰੀਰ ਨੂੰ ਢੱਕ ਲਿਆ ਤੇ ਬਿਰਾਜ ਗਏ।
ਸੰਗਤ ਸ਼ਾਂਤ ਚਿਤ ਬੈਠੀ ਤੇ ਵਾਹਿਗੁਰੂ ਦੇ ਸਿਮਰਨ ਧਿਆਨ ਵਿਚ ਮਗਨ ਸੀ। ਪਰ ‘ਅੱਖਾਂ ਕਨਾਤ ਵਲ ਲਗੀਆਂ ਸਨ। ਪਿਛਲੇ ਦਿਨ ਨੌਮੀ ਨੂੰ ਜਿਸ ਵੇਲੇ ਗੁਰੂ ਜੀ ਪਰਤ ਆਏ ਸਨ। ਜਦ ਉਹ ਵੇਲਾ ਦਸਮੀਂ ਨੂੰ ਹੋਇਆ ਤਾਂ ਕਨਾਤ ਵਿਚੋਂ ਅਚਾਨਕ ਹੀ ਇਕ ਪ੍ਰਕਾਸ਼ ਦਾ ਝਲਕਾ ਵਜਦਾ ਸਾਰਿਆਂ ਨੂੰ ਦਿਸਿਆ। ਜਿਸ ਤੇ ਨਿਸ਼ਚਾ ਹੋਇਆ ਕਿ ਗੁਰੂ ਜੀ ਜੋਤੀ ਜੋਤ -ਸਮਾ ਗਏ ਹਨ।
-ਦੋਵੇਂ ਸਾਹਿਬਜ਼ਾਦੇ ਕਨਾਤ ਦੇ ਨੇੜੇ ਸਨ। ਕੁਝ ਚਿਰ ਕਿਸੇ ਨੂੰ ਫੇਰ ਨੇੜੇ ਨਾ ਹੋਣ ਦਿਤਾ, ਅਤੇ ਸਿਮਰਨ ਵਿਚ ਜੋੜਿਆ ਹੋਇਆ ਸੀ, ਪਰ ਧੀਰਜ ਕਿਵੇਂ ਰਹਿੰਦਾ? ਜਦ ਕਨਾਤ ਦਾ ਪਰਦਾ ਚੁੱਕ ਕੇ ਡਿੱਠਾ ਤਾਂ ਸਤਿਗੁਰੂ ਜੀ ਸਮਾ ਹੀ ਚੁਕੇ ਸਨ। ਇਹ ਦਿਨ ਅੱਸੂ ਵਦੀ ਦਸਮੀਂ ਅਤੇ ਸੰਮਤ ੧੫੯੬ ਬਿਕਰਮੀ ਦਾ ਸੀ ਜਦ ਕਿ ਗੁਰੂ ਨਾਨਕ ਦੇਵ ਜੀ ੬੯ ਸਾਲ ੧੦ ਮਹੀਨੇ ਤੇ ੧੧ ਦਿਨ ਉੱਤੇ ਦੀ ਉਮਰ ਵਿਚ ਕਰਤਾਰ ਦੇ ਹੁਕਮ ਅੰਦਰ ਰਹਿ ਕੇ ਸ੍ਰੀ ਕਰਤਾਰਪੁਰ ਵਿਚ ਜੋਤੀ ਜੋਤ ਸਮਾਏ ਸਨ।

ਤੱਤ ਤੱਤਾਂ ਨਾਲ ਤੇ ‘ਜੋਤੀ ਜੋਤ ਰਲੀ

ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਕਈ ਹਜ਼ਾਰ ਹਿੰਦੂ ਅਤੇ ਮੁਸਲਮਾਨ ਦਰਸ਼ਕ ਲੋਕ-ਜਮ੍ਹਾਂ ਹੋ ਗਏ ਸਨ। ਨੇੜੇ ਨੇੜੇ ਦੇ ਪਹਿਲੇ ਦਿਨ ਹੀ ਕੁਝ ਰਾਤ ਨੂੰ ਆਏ ਜਿਨ੍ਹਾਂ ਨੇ ਬਚਨ ਵੀ ਸੁਣੇ। ਪਰ ਅੱਠ ਪਹਿਰ ਦਾ ਵਕਫ਼ਾ ਮਿਲ ਜਾਣ ਤੇ ਖਬਰਾਂ ਬਹੁਤ ਦੂਰ-ਦੂਰ ਤੀਕ ਭੇਜੀਆਂ ਗਈਆਂ ਸਨ। ਇਸ ਇਲਾਕੇ ਅੰਦਰ ਮੁਸਲਮਾਨ ਵਸੋਂ ਵੀ ਜ਼ਿਆਦਾ ਸੀ। ਜਿਸ ਤੇ ਸਾਰੀ ਰਾਤ ਦਾ ਸਫਰ ਕਰ ਕੇ ਦਿਨ ਚੜ੍ਹੇ ਤੀਕ ਹਜ਼ਾਰਾਂ ਸ਼ਰਧਾਲੂ ਹਿੰਦੂ ਮੁਸਲਮਾਨਾਂ ਦਾ ਜਮ੍ਹਾਂ ਹੋ ਜਾਣਾ ਕੁਦਰਤੀ ਗੱਲ ਸੀ!
ਹੁਣ ਗੁਰੂ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਕੇ ਸੰਭਾਲਣ ਦਾ ਸਵਾਲ ਸੀ। ਹਿੰਦੂ ‘ਸਸਕਾਰਨਾਂ ਚਾਹੁੰਦੇ ਸਨ ਤੇ ਦੂਜੇ ਮੁਸਲਮਾਨ ਲੋਕ ਦਫ਼ਨਾ ਕੇ ਉਤੇ ਮਜ਼ਾਰ ਬਨਾਣਾ ਚਾਹੁੰਦੇ ਸਨ। ਇਨ੍ਹਾਂ ਦੀ ਦਲੀਲ ਇਹ ਸੀ ਕਿ ਗੁਰੂ ਜੀ ਨੇ ਮਕੇ ਮਦੀਨੇ ਦਾ ਹੱਜ ਕੀਤਾ ਹੈ। ਨਾਲੇ ਮੁਸਲਮਾਨ ਸੂਫੀ ਫਕੀਰਾਂ ਤੇ ਬਗ਼ਦਾਦ ਸ਼ਤੀਫ ਦੇ ਪੀਰਾਂ ਨਾਲ ਮਿਲ ਜੁਲ ਕੇ ਰਹੇ ਹਨ। ਇਹ ਗੱਲ ਝਗੜੇ ਦੇ ਰੂਪ ਵਿਚ ਵਧ ਕੇ ਫਸਾਦ ਹੋ ਜਾਣ ਦਾ ਡਰ ਸੀ। ਪਰ ਅੰਚਰ ਵੇਖਣ ਤੇ ਪਤਾ ‘ਚੱਲਿਆ ਕਿ ਉਥੇ ਸਰੀਰ ਹੀ ਨਹੀਂ ਹੈ। ਗੁਰੂ ਜੀ ਨੇ-ਜੋਤ ਨੂੰ ਪਰਮ ਜੋਤ ਨਾਲ ਤੇ ਸਰੀਰਕ ਤੱਤਾਂ ਨੂੰ ਤੱਤਾਂ ਵਿਚ ਮਿਲਾ ਦਿਤਾ ਹੈ। ਸਿਰਫ ਹੇਠ ਉਤੇ ਦੀਆਂ ਦੋ ਚੇਂਦਰਾਂ ਅਤੇ ਵਿਚਾਲੇ ਕੁਝ
ਫੁਲ ਬਿਖਰੇ ਪਏ* ਸਨ। ਇਹ ਝਗੜਾ ਵੀ ਗੁਰੂ ਜੀ ਨੇ ਆਪ ਹੀ ਮਿਟਾ ਦਿਤਾ। ਤਦ ਇਕ ਚੱਦਰ ਨੂੰ ਹਿੰਦੂਆਂ ਨੇ ਸਸਕਾਰ ਕੇ ਦੇਹਰਾ ਬਣਾਇਆ, ਅਤੇ ਮੁਸਲਮਾਨਾਂ ਨੇ ਦਫਨਾ ਕੇ 1 ਚਬੂਤਰਾ ਕਾਇਮ ਕੀਤਾ! ਫੇਰ ਤੇਹਰਵੀਂ ਦੇ ਦਿਨ ਗੁਰਸਿਖਾਂ ਅਤੇ ਸਾਹਿਬਜ਼ਾਦਿਆਂ ਵਲੋਂ ਬਹੁਤ ਭਾਰੀ ਜੱਗ ਹੋਇਆ। ਪਰਚਾਉਂਣੀ ਲਈ ਗੁਰੂ ਅੰਗਦ ਸਾਹਿਬ ਵੀ ਆਏ ਅਤੇ ਜੱਗ ਵਿਚ ਸਾਰਿਆਂ ਸੀ ਵੱਧਕੇ ਹਿੱਸਾ ਪਾਇਆ। ‘
ਪਿਛੋਂ ਦਸਤਾਰ ਬੰਦੀ ਦਾ ਸਵਾਲ ਸੀ। ਆਈ ਬਰਾਦਰੀ ਅਤੇ ਸਿਖ ਸੰਗਤਾਂ ਨੇ ਗੁਰੂ ਅੰਗਦ ਜੀ ਦੀ ਅਗਵਾਈ ਵਿਚ ਮਹਾਰਾਜ ਬਾਬਾ ਸ੍ਰੀ ਚੰਦ ਦੀ ਅਗੇ ਦਸਤਾਰਾਂ ਭੇਟ ‘ ਕੀਤੀਆਂ ਤੇ ਸਜਾਉਣ ਨੂੰ ਕਿਹਾ। ਪਰ ਬਾਬਾ ਸ੍ਰੀ ਚੰਦ! ਜੋ ਉਪਰਾਮ ਚਿੱਤ ਰਹਿੰਦੇ ਤੇ ਕਦੀ ਅੱਗੇ ਪੱਗ ਨਹੀਂ ਬੱਧੀ ਸੀ। ਇਸ ਵੇਲੇ ਸੰਗਤ ਦੀ ਬੇਨਤੀ ਉੱਤੇ ਇਨਕਾਰ ਵੀ ਨਹੀਂ ਕਰ ਸਕਦੇ ਸਨ, ਕਿ ਪਿਤਾ ਇਨ੍ਹਾਂ ਦੇ ਸਪੁਤ੍ਰਾਂ ਵਾਲੇ ਸਨ। ਫੇਰ ਇਹ ਰਸਮ ਵੀ ਇਹ ਸਿਖਾਂਦੀ ਹੈ ਕਿ ਪੁੱਤਰ ਅਗੋਂ ਪਿਤਾ ਦੀ ਥਾਂ ਪੱਣ ਬੰਨ੍ਹ ਕੇ ਆਪਣੀ ਬਰਾਦਰੀ ਨਾਲ ਉਹੋ ਜਿਹਾ ਪ੍ਰੇਮ ਪਿਆਰ ਤੇ ਵਰਤਾਰਾ ਰਖਣਗੇ, ਜਿਹੋ ਜਿਹਾ ਕਿ ਉਨ੍ਹਾਂ ਦੇ ਪਿਤਾ ਜੀ ਰਖਦੇ ਰਹੇ।
ਬਾਬਾ ਸ੍ਰੀ ਚੰਦ ਜੀ ਨੇ ਸੰਗਤ ਵਲੋਂ ਭੇਟ ਕੀਤੀਆਂ ਦਸਤਾਰਾਂ ਵਿਚੋਂ ਗੁਰੂ ਅੰਗਦ ਸਾਹਿਬ ਵਾਲੀ ਆਪਣੇ ਸੀਸ ਤੇ ਰਖੀ। ਫੇਰ ਸਾਰੀ ਦੂਜੀ ਭੇਟਾ ਦੇ ਨਾਲ ਉਹਾ ਦਸਤਾਰ ਸ੍ਰੀ -ਲਖਮੀ ਚੰਦ ਨੂੰ ਦੇ ਕੇ ਸਾਰਿਆਂ ਨੂੰ ਸੁਣਾਇਆ- ਕਿ ਕਰਤਾਰਪੁਰ-ਧਰਮਸ਼ਾਲ ਦੀ ਗੱਦੀ ਨੂੰ
-ਚਾਲੂ ਰਖਣ ਲਈ, ਅਸੀਂ ਇਥੋਂ ਦਾ ਗੱਦੀਦਾਰ ਵੀ ਇਨ੍ਹਾਂ ਨੂੰ ਹੀ ਬਣਾ ਦਿਤਾ ਹੈ।*
‘ਨਿੱਜ ਕਰ ਤੇ ਸ੍ਰੀ ਚੰਦ ਪਾਗ਼ ਦਈ। ਲਖਮੀ ਚੰਦ ਨੇ ਸਿਰ ਬਾਂਧ ਲਈ!’
(ਸ੍ਰੀ ਚੰਦ ਪ੍ਰਕਾਸ਼ ਧਿ: ੪੭, ੪੮ ਚੇਪਈ)
•ਉਪ੍ਰੰਤ ਦੋਵੇਂ ਸਾਹਿਬਜ਼ਾਦੇ ਅਤੇ ਗੁਰੂ ਅੰਗਦ ਜੀ ਨੇ ਮਾਤਾ ਸੁਲੱਖਣੀ ਜੀ ਅਗੇ ਵੀ ਬਹੁਤ ਕੁਝ ਨਕਦੀ ਤੇ ਬਸਤ੍ਰਾਂ ਦੀ ਭੇਟਾ ਧਰ ਕੇ ਅਸੀਸਾਂ ਪਾਈਆਂ। ਇਸ ਤਰ੍ਹਾਂ ਨਾਲ ਗੁਰੂ ਨਾਨਕ ਜੀ ਦੇ ਅੰਤਮ ਚਲਾਣੇ ਮਗਰੋਂ ਸਾਰੀਆਂ ਰਸਮਾਂ ਰੀਤਾਂ ਥੀਂ ਵਿਹਲੇ ਹੋ ਕੇ ਸਿਖ ਸੰਗਤਾਂ ਘਰਾਂ ਨੂੰ ਗਈਆਂ, ਪਰ ਗੁਰੂ ਅੰਗਦ ਜੀ ਨੂੰ ਸਤਾਰਾਂ (੧੭) ਦਿਨ ਤੀਕ ਸ੍ਰੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਜਾਣ ਨਹੀਂ ਦਿਤਾ ਸੀ । ਫੇਰ ਜਦ ਤੋਰਿਆ ਸੀ ਤਾਂ ਬੜੇ ਪਿਆਰ ਸਤਿਕਾਰ ਨਾਲ ਇਨ੍ਹਾਂ ਤਾਂਈਂ ਵੀ ਸਿਰੋਪਾਉ ਦੇ ਕੇ ਵਿਦਾ ਕੀਤਾ ਗਿਆ।
ਇਥੋਂ ਤੁਰਨ ਥੀਂ ਪਹਿਲੇ ਗੁਰੂ ਅੰਗਦ ਸਾਹਿਬ ਨੇ ਇਕ ਦਿਨ ਸ੍ਰੀ ਮਾਤਾ ਜੀ ਤੇ ਸ੍ਰੀ ਲਖਮੀ ਚੰਦ ਦੇ ਸਾਹਮਣੇ, ਬਾਬਾ ਸ੍ਰੀ ਚੰਦ ਜੀ ਅਗੇ ਇਉਂ ਬੇਨਤੀ ਕੀਤੀ-
ਮਹਾਰਾਜ! ਮੈਂ ਨਹੀਂ ਚਾਹੁੰਦਾ ਕਿ ਮੈਂ ਸ੍ਵੈ (ਆਪ) ਗੁਰੂ ਹੋਵਾਂ, ਮੇਰਾ ਵਿਚਾਰ ਹੈ ਕਿ ਆਪ ਗੁਰੂ ਪੁੱਤਰ ਨੂੰ ਹੀ ਗੁਰੂ ਸਮਾਨ ਜਾਣ ਕੇ ਸੇਵਾ ਵਿਚ ਹਾਜ਼ਰ ਰਹਾਂ, ਅਤੇ ਐਸਾ ਹੋਣ _ ਨਾਲ ਮੈਂ ਸਮਝਦਾ ਹਾਂ, ਕਿ ਸਤਿਗੁਰੂ ਨਾਨਕ ਸਾਹਿਬ ਦੇ ਅਰੰਭ ਕੀਤੇ ਹੋਏ ਇਸ ਮਹਾਨ ਕਾਰਜ ਨੂੰ ਚਾਰ ਚੰਨ ਲਗ ਜਾਣਗੇ। ਇਸ ਵਾਸਤੇ ਮੇਰੀ ਖਾਹਸ਼ ਹੈ ਕਿ ਇਸ ਕਾਰਜ ਦੀ ਵਾਗ ਡੋਰ ਆਪ ਆਪਣੇ ਹੱਥ ਸੰਭਾਲੀਏ ਅਤੇ ਮੈਨੂੰ ਪਹਿਲੀ ਤਰ੍ਹਾਂ ਹੀ ਆਪਣੇ ਦਰ ਘਰ ਦੀ ਸੇਵਾ ਬਖਸ਼ ਕੇ ਕ੍ਰਿਤਾਰਥ ਕਰੀਏ!
ਗੁਰੂ ਅੰਗਦ ਜੀ ਦੇ ਇਹ ਸ਼ਰਧਾ ਭਰੇ ਬਚਨ ਸੁਣ-ਕੇ ਸਾਰਿਆਂ ਦੇ ਸਰੀਰ ਵਿਚ ਪ੍ਰੇਮ ਪੁਲਕਾਵਲੀ ਆਈ, ਅਤੇ ਖਿੜੇ ਮਨ-ਗੁਰੂ ਜੀ ਨੂੰ ਅਸੀਸਾਂ ਦੇਣ ਲਗੇ।
.ਇਸ ਤੋਂ ਪਹਿਲੇ ਵੀ ਜਿਸ ਦਿਨ ਥੀਂ ਗੁਰੂ ਨਾਨਕ ਜੀ ਨੇ ਸ੍ਰੀ ਲਹਿਣਾਂ ਜੀ ਨੂੰ ਆਪਣੇ ਅੰਗ (ਸਰੀਰ) ਨਾਲ ਜਫੀ ਵਿਚ ਲੈ ਕੇ ‘ਗੁਰੂ ਅੰਗਦ ਬਣਾਏ ਸਨ, ਉਸ ਦਿਨ ਬੀ ਹੀ ਬਾਬਾ ਸ੍ਰੀ ਚੰਦ ਇਨ੍ਹਾਂ ਨੂੰ ਗੁਰੂ ਜੀ ਦਾ ਦੂਜਾ ਸਰੂਪ ਅਥਵਾ ਆਪਣਾ ਹੀ ਸਰੂਪ ਜਾਣਦੇ ਅਤੇ ‘ਸਰੂਪ ਜੀ’ ਨਾਮ ਨਾਲ ਬੁਲਾਂਦੇ ਹੁੰਦੇ ਸਨ। ਅਜ ਗੁਰੂ ਅੰਗਦ ਜੀ ਦੇ ਪ੍ਰੇਮ-ਪੂਰਤ ਉਕਤ ਬਚਨ ਸੁਣ ਕੇ ਆਪ ਜੀ ਨੇ ਇਉਂ ਫੁਰਮਾਇਆ-
‘ਸਰੂਪ ਜੀਉ!’ ਆਪ ਨੂੰ ਪਤਾ ਹੀ ਹੈ ਕਿ ਮੈਂ ਪਿਤਾ ਜੀ ਦੀ ਜ਼ਿੰਦਗੀ ਵਿਚ ਹੀ ਸੁਰਤ ਸੰਭਾਲਣ ਥੀਂ ਹੁਣ ਤੀਕ ਸੰਸਾਰਕ ਕਾਰਜਾਂ ਵਲੋਂ ਉਦਾਸ ਰਿਹਾ ਹਾਂ, ਅਤੇ ਪਿਤਾ ਜੀ ਮੈਨੂੰ ਇਸੇ ਰੂਪ ਵਿਚ ਵੇਖ ਕੇ ਪ੍ਰਸੰਨ ਹੁੰਦੇ ਸਨ, ਤੇ ਇਹ ਵੀ ਉਨ੍ਹਾਂ ਦੀ ਕ੍ਰਿਪਾ ਦਾ ਹੀ ਫਲ ਸੀ ਕਿ ਮੇਰਾ ‘ ਵੀ ਤਿਆਗ ਬੱਤ-ਦਿਨ ਦੂਣਾਂ ਤੇ ਰਾਤ ਚੌਗਣਾਂ ਵਧ ਰਿਹਾ ਹੈ। ਇਸ ਲਈ ਲੰਗਰ ਚਲਾਣਾ ਜਾਂ ਸਦਾ ਸੰਗਤਾਂ ਨੂੰ ਉਪਦੇਸ਼ ਹੀ ਸੁਣਾਂਦੇ ਰਹਿਣਾ ਇਨ੍ਹਾਂ ਕਾਰਜਾਂ ਵਿਚ ਮੇਰੀ ਵਿਸ਼ੇਸ਼ ਰੁਚੀ ਨਹੀਂ ਹੈ। ਤਦ ਵੀ ਪਰਉਪਕਾਰ ਦ੍ਰਿਸ਼ਟੀ ਤੋਂ ਇਹ ਕਾਰਜ ਅੱਤ ਸ਼ਲਾਘਾ ਯੋਗ ਹੈ, ਅਤੇ ਪਿਤਾ ‘ ਜੀ ਨੂੰ ਵਧੇਰੇ ਪ੍ਰਸੰਨ ਕਰਨ ਵਾਲੀ ਇਹੋ ਉਨ੍ਹਾਂ ਦੀ ਸੇਵਾ ਵੀ ਹੈ, ਪਰ ਉਨ੍ਹਾਂ ਨੇ ਆਪ ਜੀ ਨੂੰ ਹੀ ਇਸ ਯੋਗ ਜਾਤਾ ਸੀ, ਤੇ ਮੈਂ ਵੀ ਐਸਾ ਹੀ ਸਮਝ ਰਿਹਾ ਹਾਂ। ਇਸ ਤੇ ਸਰੂਪ ਜੀਉ! ਆਪ ‘ ਸੁਖ ਨਾਲ ਜਾਈਏ ਅਤੇ ਪਿਤਾ ਸਤਿਗੁਰੂ ਜੀ ਦੇ ਇਸ ਮਹਾਨ ਕਾਰਜ ਦੀ (ਜੋ ਉਨ੍ਹਾਂ ਨੇ ਆਪ ਨੂੰ ਸੌਂਪਿਆ ਹੈ) ਵਾਗ ਡੋਰ ਪੂਰੀ ਤਰ੍ਹਾਂ ਸੰਭਾਲ ਕੇ ਜਨਤਾ ਦੀ ਕਲਿਆਣ ਕਰੀਏ। ਮੇਰੀ ‘ਅਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਆਪ ਦੇ ਨਾਲ ਹਨ। ਇਹ ਅਸ਼ੀਰਵਾਦ ਪਾ ਕੇ ਗੁਰੂ ਅੰਗਦ ਸਾਹਿਬ ਮੁੜ ਖਡੂਰ ਵਿਚ ਆ ਬਿਰਾਜੇ ਸਨ।
ਨੋਟ – ਇਹ ਜ਼ਿਕਰ ਸ੍ਵਰਗਵਾਸੀ ‘ਬਾਬਾ ਪ੍ਰੀਤਮ ਦਾਸ ਉਦਾਸੀ’ (ਸੰਗਲ ਅਖਾੜਾ – ਸ੍ਰੀ ਅੰਮ੍ਰਿਤਸਰ) ਦੀ ਲਿਖੀ ਪੁਸਤਕ ‘ਸਾਧੂ ਸੁਮਨਨਸ ਚੰਦ੍ਰਕਾ’ ਵਿਚ ਹੈ। ਦਾਸ (ਲੇਖਕ) ਨੇ ਆਪ ਨਹੀਂ ਪੜ੍ਹਿਆ। ਪਰ ਇਸ ਵਿਚ ਲਿਖਿਆ ਹਾਲ ਸ੍ਰੀਮਾਨ ‘ਪੰਡਤ ਗੰਗੇਰਾ ਨੰਦ ‘ਉਦਾਸੀ’ ਜੀ ਨੇ ਸੁਣਾਇਆ ਤਦ ਉਨ੍ਹਾਂ ਦੀ ਅਸ਼ੀਰਵਾਦ ਨਾਲ ਲਿਖਿਆ ਹੈ ।
ਇਸ ਜ਼ਿਕਰ ਨੂੰ ਪੜ੍ਹ ਸੁਣ ਕੇ ਪਾਠਕਾਂ ਨੂੰ ਉਹ ਕਥਾ ਯਾਦ ਆ ਜਾਏਗੀ। ਜਦ ਕਿ ਬਨਬਾਸ ਗਏ ਸ੍ਰੀ ਰਾਮ ਚੰਦਰ ਜੀ ਨੂੰ ਭਰਤ ਨੇ ਜਾ ਕੇ ਆਖਿਆ-ਰਾਜ ਆਪ ਦਾ ਹੈ । ਵਾਪਸ ਚਲ ਕੇ ਸੰਭਾਲੀਏ। ਪਰ ਰਾਮ ਚੰਦਰ ਜੀ ਨੇ ਆਪਣੀ ਅਸ਼ੀਰਵਾਦ ਨਾਲ ਭਰਤ ਜੀ ਨੂੰ ਹੀ ਰਾਜ ਕਰਨ ਵਾਸਤੇ ਮੌੜ ਭੇਜਿਆ ਸੀ। ਤਿਵੇਂ ਹੀ ਬਾਬਾ ਸ੍ਰੀ ਚੰਦ ਨੇ ਆਪਣੀ ਅਸੀਸਾਂ ਨਾਲ ਗੁਰੂ ਅੰਗਦ ਸਾਹਿਬ ਨੂੰ ਖਡੂਰ ਭੇਜਿਆ ਸੀ।

ਦਾਸ ਲੇਖਕ ਵਲੋਂ ਵਿਚਾਰ

ਇਥੋਂ ਤੀਕ ਇਸ ਪੁਸਤਕ ਦੇ ਪੜ੍ਹਨ ਸੁਣਨ ਵਾਲੇ ਸੱਜਣ ਸਮਝ ਗਏ ਹੋਣਗੇ ਕਿ ਗੁਰੂ ਨਾਨਕ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਵੀ ਕਿਤਨੀ ਮਹਾਨਤਾ ਦੇ ਮਾਲਕ ਸਨ? ਇਹ ਵਿਚਾਰ ਮੇਰੀ ਹੀ ਨਹੀਂ ਬਲਿਕੇ ਕਵੀ ਭਾਈ ਸੰਤੋਖ ਸਿੰਘ-ਜਿਨ੍ਹਾਂ ਸ੍ਰੀ ਨਾਨਕ ਪ੍ਰਕਾਸ਼ ਅੰਦਰ ‘ਤਾਂ ਜਨਮ ਸਾਖੀ ਦੇ ਅਧਾਰ ਤੇ ਹੁਕਮ ਅਦੂਲੀਆਂ ਦਸੀਆਂ ਸਨ। ਪਰ ਉਨ੍ਹਾਂ ਨੇ ਕਈ ਸਾਲ ਦੀ ਵਧੇਰੇ ਖੋਜ ਪੜਤਾਲ ਮਗਰੋਂ ‘ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਦੀ ਰਾਸ ੧ ਅੰਸੂ ਪ ਵਿਚ ਦੋਹਾਂ ਸਾਹਿਬਜ਼ਾਦਿਆਂ ਬਾਬਤ ਫੇਰ ਇਉਂ ਉਸਤਤੀ ਵੀ ਲਿਖੀ ਹੈ-
‘ਮੂਲੇ ਕੀ ਤਨ ਜਾ ਵਡਭਾਗਨ । ਸ੍ਰੀ ਗੁਰ ਮਹਿਲਾਂ ਮਹਾਂ ਸੁਹਾਗਣ।’ ਤਿਸ ਤੇ ਪੁਤਰ ਭਏ ਜੁੱਗ ਧੀਰ । ਬ੍ਰਹਮ ਗਿਆਨ ਮਹਿ ਅਚੱਲ ਗੰਭੀਰ॥ ਜੇਠੋ ਭਾ ਸ੍ਰੀ ਚੰਦ ਉਦਾਰਾ॥ ਨਹਿ ਗ੍ਰਹਸਤ ਮੱਗ ਅੰਗੀਕਾਰਾ! ਰਹੈ-ਬ੍ਰਿਤੀ ਨਿੱਤ ਜੋਗ ਅਰੂੜਾ । ਇਕ ਰਸ ਮੈਂ ਆਸ਼ੈ ਜਿਸ.ਗੂਹੜਾ॥
ਜਿਨ ਕੇ ਛੁਯੇ ਬਿਕਾਰ ਨ ਕੋਈ।। ਜੁੱਤੀ ਪੁਰਸ਼ ਭੀਸ਼ਮ ਸਮ ਸੋਈ।
ਲਖਮੀ ਦਾਸ ਅਨੁਜ (ਛੋਟਾ ਭਾਈ) ਤਿਨ ਭਯੋ ਮੱਗ ਗ੍ਰਹਸਤ ਜਿਨ ਧਾਰਨ ਕੀਯੋ॥ ਗਿਆਨ ਬਿਖੈ ਜੁਗ ਭਰਾਤ-ਸਮਾਨ। ਸ੍ਰੀ ਨਾਨਕ ਕੇ ਪੁਤਰ ਸੁਜਾਨ।। **
ਤਾਂਤੇ ਗੁਰੂ ਨਾਨਕ ਸਾਹਿਬ ਦੇ ਐਸੇ ਸੁਜਾਨ ਤੇ ਗਿਆਨਦਾਨ ਪੁੱਤਰਾਂ ਬਾਬਤ ਸਹਿਜੇ ਹੀ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਕਿਤਨੇ ਮਹਾਨ ਜਪੀ, ਤਪੀ ਅਤੇ ਸੋਝੀ ਸਿਆਣਪ ਦੇ ਮਾਲਕ ਸਨ? ਤਦੇ ਉਨ੍ਹਾਂ ਦੇ ਦਿਲ ਵਿਚ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਦਾ ਵੀ ਪੂਰਾ-ਪੂਰਾ ਅਹਿਸਾਸ ਸੀ। ਉਹ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਹੋਣ ਦੇ ਨਾਤੇ ਹੀ ਆਪਣੇ ਨੂੰ ਵਡਭਾਗੀ ਸਮਝਦੇ ਤੇ ਹਮੇਸ਼ਾਂ ਹੀ ਗੁਰੂ-ਪਿਤਾ ਦੀ ਜਾ-ਨਸ਼ੀਨੀ ਗੱਦੀ ਉੱਤੇ ਵੀ ਆਪਣਾ ਕੁਦਰਤੀ ਹੱਕ ਜਾਣਦੇ ਰਹੇ। ਫੇਰ ਐਸਾ ਜਾਣਨ ਨੂੰ ਸੰਗਤ ਸਮਾਜ ਅਤੇ ਕਾਨੂੰਨੀ ਰਿਵਾਜ ਵੀ ਇਨ੍ਹਾਂ ਦਾ ਪੱਖੀ ਸੀ ਕਿ ਉਹ ਦੋਸ਼ੀ ਨਹੀਂ ਸਨ। ਪਰ ਬਾਬਾ ਲਖਮੀ ਚੰਦ ਜੀ ਦਾ ਜੋ ਰੋਸਾ (ਪ੍ਰੋਟੈਸਟ) ਸੀ-ਉਹ ਵੀ ਇਸ ਗਲੋਂ ਮਜ਼ਬੂਰ ਹੋ ਕੇ ਕੀਤਾ ਸੀ ਕਿ ਇਨ੍ਹਾਂ ਦੇ ਪਿਤਾ ਗੁਰਦੇਵ ਨੇ ‘ਜਗਤ ਰੀਤ ਅਤੇ ਲੋਕ ਲਾਜ’ ਦੀ ਕੋਈ ਪ੍ਰਵਾਹ ਨਾ ਕਰ ਕੇ ‘ਉਲਟੀ ਗੰਗਾ ਵਹਾਈ ਸੀ। ਜਿਸਦਾ ਪਾਣੀ ਹੁਣ ਸਿਰ ਉਤੋਂ ਦੀ ਲੰਘ ਗਿਆ ਵੇਖਕੇ ਚੁਖੇ ਸਨ।
ਗੁਰੂ ਨਾਨਕ ਸਾਹਿਬ ਨੇ ਕਈ ਹੋਰ ਦੁਨੀਆਦਾਰ ਲੋਕਾਂ ਦੇ ਖ਼ਿਆਲ ਵਿਚ ਵੀ ਲਾਇਕ ਪੁੱਤਰਾਂ ਨੂੰ ਛੱਡ ਕੇ ਸੇਵਕ ਲਹਿਣਾਂ ਜੀ ਨੂੰ ਨਿਵਾਜਿਆ ਸੀ। ਤਦੇ ਲੋਕਾਂ ਦੇ ਉਸ ਵੇਲੇ ‘ ਦੇ ਕਹੇ ਮੁਤਾਬਕ ਹੀ ‘ਗੁਰੂ ਗ੍ਰੰਥ ਸਾਹਿਬ’ ਵਿਚ ਪੰਨਾ ੯੬੭ ਉਤੇ ਵੀ ਇਉਂ ਲਿਖਿਆ ਹੈ- ‘ਹੋਰਿਉ ਗੰਗ ਵਹਾਈਐ ਦੁਨੀਆਈ ਆਖੈ ਕਿ ਕਿਉਨ-‘
ਭਾਵ- ਉਲਟੀ ਗੰਗਾ ਵਹਾਈ ਨੇ-ਇਹ ਕੀ ਕੀਤਾ ਨੇ? ਲੋਕਾਂ ਨੂੰ ਐਸਾ ਆਖਣ ਦਾ ਮੌਕਾ ਤਦੇ ਮਿਲਿਆ ਕਿ ਲਾਇਕ ਪੁਤਰਾਂ ਦੇ ਹੁੰਦੇ ਸੁੰਦੇ ਐਸਾ ਕੰਮ ਹੋਇਆ ਸੀ। ਵਰਨਾ ਲੋਕੀਂ ਆਖਦੇ ਕਿ ਗੁਰੂ ਜੀ ਨੇ ਜੋ ਕੀਤਾ ਹੈ। ਠੀਕ ਹੀ ਕੀਤਾ ਹੈ। ਇਹ ਭਾਰੀ ਜ਼ਿੰਮੇਵਾਰੀ ਦੀ ਗੱਦੀ ‘ ਸ੍ਰੀ ਲਹਿਣਾਂ ਜੀ ਜੈਸੇ ਲਾਇਕ ਸੇਵਕ ਨੂੰ ਹੀ ਦੇਣੀ ਬਣਦੀ ਸੀ। ਪਰ ਗੁਰੂ ਨਾਨਕ ਸਾਹਿਬ ਨੇ ‘ ਤਾਂ ਰੱਬੀ ਮੇਹਰਾਂ ਦਾ ਝੁਕਾਉ ਪਹਿਲੇ ਹੀ ਸ੍ਰੀ ਲਹਿਣਾਂ ਜੀ ਵਲ ਵੇਖ ਕੇ ਦੇਣਾ ਦੇਣ’ ਦਾ ਬਚਨ ਦਿਤਾ ਸੀ ਕਿ ਇਨ੍ਹਾਂ ਸਮਾਨ ਦੂਜਾ ਕੋਈ ਸਾਰੇ ਜਹਾਨ ਵਿਚ ਨਹੀਂ ਡਿਠਾ ਸੀ।
ਗੁਰੂ ਜੀ ਵਾਸਤੇ ‘ਹੁਕਮ ਰਜਾਈ ਚਲਣਾ’ ਜ਼ਰੂਰ ਸੀ। ਨਾ ਕਿ ਪੁਤਰਾਂ ਅਤੇ ਲੋਕਾਂ ਨੂੰ ਖੁਸ਼ ਰਖਣਾ ਜ਼ਰੂਰੀ ਸੀ? ਤਦੇ ਗੁਰੂ ਸਾਹਿਬ ਨੇ ਸਾਹਿਬਜ਼ਾਦਿਆਂ ਦੀ ਕਿਸੇ ਮਨੌਤ ਯਾ ਰਿਵਾਜ ਦੀ ਪ੍ਰਵਾਹ ਨਾ ਕਰਕੇ ਗੁਰਗੱਚੀ ਧੁਰੋਂ ਵਰੋਸਾਏ ਸ੍ਰੀ ਲਹਿਣਾਂ ਜੀ ਨੂੰ ਦੇ ਕੇ ਆਪਣਾ ਸ੍ਵੈ-ਸਰੂਪ ‘ਗੁਰੂ ਅੰਗਦ ਸਾਹਿਬ’ ਬਣਾ ਦਿੱਤੇ ਸਨ। ਐਸੀ ਹਾਲਤ ਵਿਚ ਸਾਹਿਬਜ਼ਾਦਿਆਂ ਉਤੇ ‘ਹੁਕਮ ਅਦੂਲੀ’ ਦਾ ਕੌਈ ਦੋਸ਼ ਥੋਪਣਾ ਉਨ੍ਹਾਂ ਦੀ ਨਿੰਦਾ ਦਾ ਪਾਪ ਸਹੇੜਨਾ ਹੈ।
ਅਸੀਂ-ਪਿਛੇ ਬਿਗਾੜੀ ਸਾਬਤ ਹੋ ਚੁਕੀ ਜਨਮ ਸਾਖੀ ਦੀਆਂ* ਪ੍ਰੀਖਿਆ ਸੰਬੰਧੀ ਪ੍ਰਚਲਤ ਹੋ ਚੁਕੀਆਂ ੪ ਸਾਖੀਆਂ ਉੱਤੇ ਪੂਰੇ ਨਿਰਣੇ ਨਾਲ ਵਿਚਾਰ ਪ੍ਰਗਟ ਕੀਤੀ ਹੈ। ਹੁਣ ਅਗੇ ਗੁਰੂ ਸਪੁਤ੍ਰਾਂ ਨਾਲ ਸੰਬੰਧ ਰਖਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਵਿਚ ਲਿਖੇ ਦੋ ਤਿੰਨ ਵਾਕਾਂ ਨੂੰ ਵੀ ਸਮਝਣ ਦੀ ਕੋਸ਼ਸ਼ ਕਰਦੇ ਹਾਂ, ਜੋ ਪਹਿਲਾ ‘ਗੁਰੂ ਰਾਮ ਦਾਸ ਸਾਹਿਬ’ ਦਾ ‘ਸ੍ਰੀ ਮੁਖ ਵਾਕ’ ਇਹ ਹੈ
ਸੂਹੀ ਮਹਲਾ ੪ ਘਰੁ ੬
ਤਿਨੀ ਅੰਤਰਿ ਹਰਿ ਆਰਾਧਿਆ ਜਿਨ ਕਉ ਧੁਰਿ ਲਿਖਿਆ ਲਿਖਤੁ ਲਿਲਾਰਾ। ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥੧॥ ਹਰਿ ਹਰਿ :ਧਿਆਇ ਮਨ ਮੇਰੇ ਮਨ ਧਿਆਇ ਹਰਿ ਜਨਮ ਜਨਮ ਕੇ ਸਭਿ ਦੂਖ ਨਿਵਾਰਣ ਹਾਰਾ ॥੧॥ ਧੁਰਿ ਭਗਤ ਜਨਾ ਕਉ ਬਖਸ਼ਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ॥ ਗੁਰਮੁਖ ਹੋਵੈ ਸੋ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ ॥੨॥ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰਿ ਨਾਮੁ ਪਿਆਰਾ॥ ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ॥ ੩॥ ਜਿਸੁ ਘਰਿ ਵਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛਿ ਕਰਹੁ ਬਿਚਾਰ। ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨੇ ਪਾਇਓ ਹਰਿ ਸੇਵਕ ਭਾਇ ਨਿਸਤਾਰਾ॥੪॥ (ਪੰਨਾ ੭੩੩)
ਇਸ ਸ਼ਬਦ ਦੀ ਉਥਾਨਕਾ ਇਉਂ ਹੈ-
ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਮਿਲਣ ਵੇਲੇ ਇਨ੍ਹਾਂ ਦੇ ਵਡੇ ਭਰਾਤਾ ਪ੍ਰਿਥੀ ‘ਚੰਦ ਨੇ ਆਪਣੇ ਪਿਤਾ ‘ਗੁਰੂ ਰਾਮ ਦਾਸ’ ਜੀ ਨਾਲ ਬਹੁਤ ਝਗੜਾ ਕੀਤਾ। ਸਾਰੇ ਸਿਆਣੇ ਸਿਖਾਂ ਨੂੰ ਇਸ ਗੱਲ ਦਾ ਦੁੱਖ ਹੋਇਆ। ਉਨ੍ਹਾਂ ਨੇ ਮਿਲ ਕੇ ਗੁਰੂ ਜੀ ਅਗੇ ਅਫਸੋਸ ਪ੍ਰਗਟ ਕੀਤਾ। ਤਦ ਮੋੜਵੇਂ ਉਤਰ ਵਿਚ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ। ਜਿਸ ਦਾ ਭਾਵ ਅਰਥ ਇਹ ਹੈ ਕਿ-ਉਨ੍ਹਾਂ ਲੋਕਾਂ ਨੇ ਹੀ ਆਪਣੇ ਦਿਲ ਅੰਦਰ ਹਰੀ ਦਾ ਅਰਾਧਨ ਕੀਤਾ ਜਿਨ੍ਹਾਂ ਦੇ ਧੁਰ (ਦਰਗਾਹ) ਤੋਂ ਮਸਤਕ ਵਿਚ ਲਿਖਿਆ ਪਿਆ ਸੀ। ਅਜਿਹਾਂ ਦੀ ਬਖੀਲੀ ਕੋਈ ਕੀ ਕਰ ਸਕਦਾ ਹੈ? ਜਿਨ੍ਹਾਂ ਦਾ ਧੜਾ (ਅੰਗ) ਮੇਰਾ ਹਰੀ ਕਰਤਾਰ ਆਪ ਕਰੇ। ਇਸ ਤਰ੍ਹਾਂ ਸ਼ਬਦ ਦੇ ਤਿੰਨ ਹਿਸਿਆਂ ਵਿਚ ਗੁਰੂ ਜੀ ਨੇ ਇਹੋ ਦਸਿਆ ਕਿ ਹਰੀ ਦਾ ਸਿਮਰਨ ਕਰਨ ਨਾਲ ਹੀ ਕੁਝ ਮਿਲ ਸਕਦਾ ਹੈ। ਉਹ ਵੀ ਜਿਸ ਨੂੰ ਹਰੀ ਆਪ ਭਗਤ ਭੰਡਾਰ ਬਖਸ਼ੇ ਉਸੇ ਨੂੰ ਕੁਝ ਮਿਲਦਾ ਹੈ। ਅਜਿਹਾਂ ਦੀ ਰੀਸ ਕਰਨ ਵਾਲਾ ਮੂਰਖ ਹੈ, ਤੇ ਜਿਸ ਨੂੰ ਨਾਮ ਪਿਆਰਾ ਹੈ. ਉਹ ਭਗਤ ਤੇ ਸੇਵਕ ਹੈ। ਸਗੋਂ ਐਸੇ ਸੇਵਕ ਦੀ ਸੇਵਾ ਕਰਨ ਵਾਲੇ ਨੂੰ ਹਰੀ ਮਿਲਦਾ ਹੈ, ਤੇ ਨਿੰਦਾ ਕਰਨ ਵਾਲੇ ਦੇ ਸਿਰ ਵਿਚ ਛਾਰ ਪੈਂਦੀ ਹੈ। ਇਥੋਂ ਤੀਕ ਸ਼ਬਦ ਦਾ ਭਾਵ ਪ੍ਰਿਥੀਏ ਪ੍ਰਥਾਏ ਹੈ ਕਿ ਇਸ ਨੇ ਝਗੜਾ ਲੜਾਈ ਤੇ ਨਿੰਦਾ ਵੀ ਕੀਤੀ। ਪਰ ਅਖੀਰ ਦੀ ਦੋ ਤੁਕਾਂ ਰਾਹੀਂ ਮਿਸਾਲ ਦੇ ਤੌਰ ਤੇ ਗੁਰੂ ਜੀ ਨੇ ਇਹ ਇਸ਼ਾਰਾ ਹੀ ਕੀਤਾ ਹੈ ਕਿ ‘ਜਗਤ ਗੁਰੂ ਨਾਨਕ ਪਾਸੋਂ ਵੀ ਪੁੱਛ ਸਕਦੇ ਹੋ । (ਪਰ ਉਹ ਤਾਂ ਸਰੀਰ ਕਰਕੇ ਹੈ ਨਹੀਂ ਸਨ)
ਭਾਵ – ਉਨ੍ਹਾਂ ਦੀ ਅੰਤਮ ਸਾਖੀ ਤੋਂ ਸਮਝ ਸਕਦੇ ਹੋ ਕਿ ਬਖੀਲੀ ਯਾ ਰੋਸੇ ਨਾਲ ‘ਗੁਰੂ ਅੰਗਦ ਜੀ’ ਪਾਸ ਚਲੀ ਗਈ ਵਸਤੂ ਨੂੰ ਮੁੜ ਉਨ੍ਹਾਂ ਦੇ ਸਪੁਤ੍ਰ ਵੀ ਨਹੀਂ ਪਾ ਸਕੇ। ਫੇਰ ਦੂਜੀ ਥਾਂ ਗੁਰੂ ਅੰਗਦ ਜੀ ਦੇ ਪੁੱਤਰ ਅਤੇ ਤੀਜੇ ਗੁਰੂ ਅਮਰ ਦੇਵ ਜੀ ਦੇ ਪੁਤਰ ਵੀ ਨਹੀਂ ਪਾ ਸਕੇ ਤਾਂ ਚੌਥੀ ਤਾਂ ਹੁਣ ਪ੍ਰਿਥੀਆ ਕਿਵੇਂ ਪਾ ਸਕਦਾ ਹੈ ?
ਸ਼ਬਦ ਦੇ ਇਸ ਚੌਥੇ ਹਿੱਸੇ ਵਿਚ ਗੁਰੂ ਨਾਨਕ ਜੀ ਦੇ ਘਰ ਵਿਰਤੀ ਵੱਲ ਜੋ ਇਸ਼ਾਰਾ ਹੈ ਉਹ ਕੇਵਲ ਸ੍ਰੀ ਲਖਮੀ ਚੰਦ ਦੇ ਰੋਸੇ ਤੀਕ ਨਾਲ ਸਬੰਧ ਰਖਦਾ ਹੈ। ਕਿਸੇ ਵਿਰੁਧ ਰੋਸਾ ਹੋਣਾ ਹੀ ਇਸ ਗੱਲ ਦਾ ਸੂਚਕ ਹੈ ਕਿ ਮਨ ਵਿਚ ਉਸ ਸਬੰਧੀ ਕੁਝ ਬੁਖੱਲ ਵੀ ਜ਼ਰੂਰ ਹੈ ਵਰਨਾ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਲਖਮੀ ਚੰਦ ਦਾ ਜਦ ਰੋਸ ਦੂਰ ਹੋ ਗਿਆ ਸੀ ਤਾਂ ਪਿਤਾ ਪਾਸੋਂ ਉਨ੍ਹਾਂ ਨੂੰ ਮੁੜ ਬਹੁਤ ਅਸੀਸਾਂ ਤੇ ਦਾਤਾਂ ਮਿਲੀਆਂ ਸਨ, ਤੇ ਪ੍ਰਿਥੀਏ ਵਲ ਜੇ ਦਿਸ਼ਾਰਾ ਹੈ ਉਸ ਨੂੰ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਨੇ ਫੇਰ ਮੂੰਹ ਨਹੀ ਲਾਇਆ ਸੀ, ਤੇ ਸੰਗਤਾਂ ਵਲੋਂ ਵੀ ਛੇਕਿਆ ਗਿਆ ਸੀ।
ਅਗਲਾ ਹੋਰ ਵਾਕ- ‘ਰਾਮਕਲੀ ਦੀ ਵਾਰ ਰਾਇ ਬਲਵੰਡ ਤੱਥਾ ਸੱਤੇ ਡੂੰਮ ਆਖੀ-‘ ‘ਇਸ ਵਿਚ ਤਿਨ ਪੰਗਤੀਆਂ ਹਨ। ਜੋ-ਦੋ ਤਾਂ ਵਾਰ ਦੀ ਦੂਜੀ ਪਉੜੀ ਵਿਚ ਹਨ, ਅਤੇ ਇਕ ਚੌਥੀ ਪਉੜੀ ਵਿਚ ਹੈ ਦੂਜੀ ਪਉੜੀ ਦੀਆਂ ਦੇ ਤੁੱਕਾਂ ਇਹ ਹਨ-
‘ਪੁਤ੍ਰੀ ਕਉਲੁ ਨ ਪਾਲਿਉ ਕਰਿ ਪੀਰਹੁ ਕੰਨ ਮੁਰਟੀਐ॥
ਦਿਲ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ।। (ਪੰਨਾ ੯੬੭)
ਚੌਥੀ ਪਉੜੀ ਦੀ ਪੰਗਤੀ –
‘ਸਿਖਾਂ ਪੁੜ੍ਹਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਉਨੁ॥
ਇਸ ਉਕਤ ਵਾਰ ਦੀ ਉਥਾਨਕਾ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਟੀਕਾਕਕਾਰਾਂ ਅਤੇ ਸਿਖ ਇਤਿਹਾਸਕਾਰਾਂ ਨੇ ਇਕੋ ਜਹੀ ਦਸੀ ਹੈ” ਕਿ ਇਸ ਵਾਰ ਦੇ ਉਚਾਰਨ ਦੀ ਲੋੜ ਸੱਤਾ ਦੇ ਬਲਵੰਡ ਨੂੰ ਕਿਉਂ ਅਤੇ ਕਿਹੜੇ ਵੇਲੇ ਪਈ ਹੈਂ? ਇਹ ਵੀ ਵਿਸਥਾਰ ਨਾਲ ਦੱਸਣਾ ਜ਼ਰੂਰੀ ਹੈ। ਤਦੇ ਹੀ ਅਸੀਂ ਉਪਰ ਆਈਆਂ ਤੁੱਕਾਂ ਦੇ ਸਹੀ ਅਰਥ ਭਾਵ ਨੂੰ ਸਮਝ ਸਕਾਂਗੇ। ਜੇ ਅੱਜ ਤੀਕ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਿਆ, ਤੇ ਭੁਲੇਖਾ ਪਿਆ ਆ ਰਿਹਾ ਹੈ।

ਉਕਤ ਵਾਰ ਦੀ ਉਥਾਨਕਾ

ਸਿਖ ਧਰਮ ਦੀ ਪੁਸਤਕਾਂ ਵਿਚ ਲਿਖਿਆ ਹੈ ਕਿ ਰਾਏ ਬਲਵੰਡ ਅਤੇ ਸੱਤਾ ਡੂੰਮ ਦੋਵੇਂ ਗੁਰੂ ਅਰਜਨ ਦੇਵ ਦੀ ਹਜ਼ੂਰੀ ਵਿਚ ਕੀਰਤਨ ਕਰਦੇ ਹੁੰਦੇ। ‘ਬਲਵੰਡ ਵਡੀ ਉਮਰ ਦਾ ਜੋ ਗੁਰੂ ਅੰਗਦ ਜੀ ਦੇ ਵੇਲੇ ਤੋਂ ਕੀਰਤਨ ਕਰਦਾ ਆ ਰਿਹਾ ਸੀ। ਇਸ ਦੇ ਹੁਨਰ ਦੀ ਕਮਾਲਤਾ ਉਤੇ ਖੁਸ਼ ਹੋ ਕੇ ਰਾਗ ਦੇ ਮਾਹਿਰ ਗੁਰੂ ਅਰਜਨ ਦੇਵ ਜੀ ਵਲੋਂ ਇਹਨੂੰ ਰਾਇ ਦਾ ਖਿਤਾਬ ਮਿਲਿਆ ਹੋਇਆ ਸੀ, ਅਤੇ ਸੱਤਾ ਇਹਦਾ ਪੁੱਤਰ ਯਾ ਭਤੀਜਾ ਉਹ ਅਜੇ ਡੂੰਮ ਹੀ .ਸਦਿਆ ਜਾਂਦਾ ਸੀ, ਇਹ ਦੋਵੇਂ ਹੀ ਗੁਰੂ ਦਰਬਾਰ ਵਿਚ ਕੀਰਤਨ ਕਰਦੇ ਹੁੰਦੇ।
ਰਾਇ ਬਲਵੰਡ ਦੀ ਇਕ ਧੀ (ਪੁੱਤਰੀ) ਸ਼ਾਦੀ ਜੋਗ-ਜਵਾਨ ਸੀ ਜੋ ਸੱਤੇ ਦੀ ਭੈਣ ਲਗਦੀ ਸੀ* ਇਨ੍ਹਾਂ ਨੂੰ ਇਸ ਦੀ ਸ਼ਾਦੀ ਦੇ ਅਰੰਭਕ ਖਰਚੇ ਲਈ ਗੁਰੂ ਅਰਜਨ ਦੇਵ ਜੀ ਨੇ ਇਕ ਸੌ ਰੁਪੈ ਨਕਦੀ ਦਿਤੇ, ਅਤੇ ਹੋਰ ਰਾਸ਼ਨ ਕਪੜੇ ਦੇਣ ਨੂੰ ਕਿਹਾ ਪਰ ਇਨ੍ਹਾਂ ਨੇ ਗੁੱਸੇ ਵਿਚ ਥੋੜਾ ਜਾਣ ਕੇ ਸੁੱਟ ਦਿਤੇ, ਅਤੇ ਦੂਜੇ ਦਿਨ ਕੀਰਤਨ ਕਰਨ ਨੂੰ ਨਹੀਂ ਆਏ। ਗੁਰੂ ਜੀ ਨੇ ਮਨਾਉਣ ਨੂੰ ਦੋ ਤਿੰਨ ਵੇਰ ਬੰਦੇ ਭੇਜੇ। ਫੇਰ ਆਪ ਵੀ ਜਾ ਕੇ ਭਰੋਸਾ ਦਿਤਾ-ਕਿ ਇਨ੍ਹਾਂ ਦਿਨਾਂ ਵਿਚ ਖਰਚਾ ਬਹੁਤ ਹੋਣ ਦੇ ਕਾਰਣ ਬਚਤ ਥੋੜ੍ਹੀ ਹੋਈ ਤੇ ਥੋੜ੍ਹਾ ਦਿਤਾ ਹੈ। ਚਲੋਂ। ਕੀਰਤਨ ਕਰੋ, ਹੋਰ ਮੂੰਹ ਮੰਗਿਆ ਪ੍ਰਬੰਧ ਕਰ ਦਿਆਂਗੇ। ਪਰ ਇਹ ਅਕੱੜ ਬੈਠੇ ਤੇ ਗੁਰੂ ਜੀ ਦੇ ਘਰ :ਆਉਣ ਦਾ ਵੀ ਕੋਈ ਸਤਿਕਾਰ ਨਹੀਂ ਕੀਤਾ।
ਇਨ੍ਹਾਂ ਦੀ ਉਹ ਸਿਆਣੀ ਪੁੱਤਰੀ ਜਿਸ ਦੀ ਸ਼ਾਦੀ ਹੋਣੀ ਸੀ ਉਸ ਨੇ ਵੀ ਬਹੁਤ ੨ ਸਮਝਾਇਆ ਤੇ ਪ੍ਰੇਹਨਾ ਕੀਤੀ ਕਿ ਜਾਉ ਪੀਰ ਜੀ ਦਾ ਕਿਹਾ ਮੰਨ ਕੇ ਕੀਰਤਨ ਕਰੋ! ਜੋ ਕੁਝ ਕਹਿੰਦੇ ਹਨ! ਪਰ ਇਹ ਨਹੀਂ ਮੰਨੇ ਸਨ। ਸਗੋਂ ਗੁਰੂ ਜੀ ਦੇ ਤੇ ਆਪਣੀ ਪੁਤ੍ਰੀ ਦੇ ਕਹੇ ਦਾ ਇਨ੍ਹਾਂ ਉਤੇ ਉਲਟਾ ਅਸਰ ਹੋਇਆ। ਇਹ ਬਹੁਤ ਹੰਕਾਰੇ ਗਏ, ਤੇ ਗੁਰੂ ਨਾਨਕ ਜੀ ਤੋਂ ਲੈ ਕੇ ਸਾਰੇ ਗੁਰਾਂ ਦੀ ਨਿੰਦਾ ਸ਼ੁਰੂ ਕਰ ਦਿਤੀ ਕਿ ਸਾਡੀ ਕੁਲ ਦੇ ਵਡੇ ਮਰਦਾਨਾਂ ਨੇ ਹੀ ਕੀਰਤਨ ਕਰ ਕੇ ‘ਗੁਰੂ ਨਾਨਕ’ ਨੂੰ ਚਮਕਾਇਆ ਅਤੇ ਮਸ਼ਹੂਰ ਕੀਤਾ ਸੀ, ਫੇਰ ਉਸ ਦੀ ਬੰਸ ਦਿਆਂ ਨੇ ਹੁਣ ਤੀਕ ਕੀਰਤਨ ਕੀਤਾ ਹੈ। ਤਦੇ ਹੀ ਆਪ ਪ੍ਰਸਿਧ ਹੋਏ ਹੋ। ਇਸ ਤਰ੍ਹਾਂ ਦੇ ਕੁਬੋਲ ਇਨ੍ਹਾਂ ਨੇ ਹੋਰ ਵੀ ਬਹੁਤ ਬੋਲੇ। ਗੁਰੂ ਅਰਜਨ ਦੇਵ ਆਪਣੇ ਬਾਬਤ ਤਾਂ ਸਭੇ ਕੁਝ ਸਹਿ ਜਾਂਦੇ। ਪਰ ਵਡੇ ਸਤਿਗੁਰਾਂ ਦੀ ਨਿੰਦਾ-ਨਹੀਂ ਸਹਿ ਸਕੇ। ਆਪ ਉੱਫ ੨ ਕਰਦੇ ਤੜਫ ਉਨੇ ਤੇ ਸਹਿਜੇ ਹੀ ਸ੍ਰੀ ‘ਮੁਖ ਥੀਂ ਇਹ ਵਾਕ ਨਿਕਲੇ-ਦੁਸ਼ਟੋ। ਜਿਨ੍ਹਾਂ ਤੁਸਾਂ ਨੇ ਸਤਿਗੁਰੂ ਨਾਨਕ ਅਤੇ ਦੂਜੇ ਗੁਰਾਂ ਦੀ ਨਿੰਦਾ ਕੀਤੀ ਹੈ। ਤੁਹਾਡੇ ਮੂੰਹ ਫੱਟ ਜਾਵਣ ਤੇ ਕੁਸ਼ਟੀ ਹੋ ਜਾਉ ! ਤੁਹਾਡੀ ਸਫਾਰਸ਼ ਲੈ ਕੇ ਜੋ ਕੋਈ ਆਏਗਾ ਉਹਦਾ ਵੀ ਸਿਰ ਮੂੰਹ ਕਾਲਾ ਕਰ ਕੇ ਗਧੇ ਤੇ ਚੜ੍ਹਾਵਾਂਗੇ!
ਇਉਂ ਆਖ ਕੇ ਗੁਰੂ ਜੀ ਮੁੜ ਆਏ ਤੇ ਸਿਰੰਦਾ ਲੈ ਕੇ ਆਪਣੇ ਨਾਲ ਸਿਖਾਂ ਨੂੰ ਕੀਰਤਨ ਦਾ ਹੁਕਮ ਕੀਤਾ। ਇਹ ਵਰਦਾਨ ਵੀ ਦਿਤਾ, ਕਿ ਅੱਜ ਤੋਂ ਗੁਰੂ ਨਾਨਕ ਦੇਵ ਜੀ ‘ਰਾਗ ਤਾਲ ਕੀਰਤਨ ਦਾ ਗੁਣ ਆਪਣੇ ਸਿਖਾਂ ਤਾਂਈਂ ਵੀ ਬਖਸ਼ਣਗੇ’ ਸੋ ਐਸਾ ਹੀ ਹੋਇਆ। ਮਾਨੋਂ ਕੀਰਤਨੀਏ ਸਿਖ ਇਹ ਪਹਿਲੇ ਤੋਂ ਹੀ ਸਿਖੇ ਬੈਠੇ ਸਨ। ਜੋ ਹਜ਼ੂਰੀ ਵਿਚ ਕੀਰਤਨ ਕਰਨ ਲੱਗੇ ।
ਇਧਰ ਇਨ੍ਹਾਂ ਨਿੰਦਕਾਂ ਦੇ ਮੂੰਹ ਪੱਕ ਕੇ ਫੱਦ ਗਏ ਸਨ। ਇਹ ਦੋਵੇਂ ਕੋਹੜੀ ਹੋ ਗਏ ਅਤੇ ਕੋਈ ਕੰਮ ਕਰਨ ਜੋਗੇ ਨਾ ਰਹੇ। ਇਨ੍ਹਾਂ ਨੂੰ ਆਪਣੀ ਕਦਰ ਕੀਮਤ ਦਾ ਪੂਰਾ ਪਤਾ ਹੁਣ ਲਗ ਗਿਆ ਸੀ। ਗੁਰਸਿਖ ਤਾਂ ਕੋਈ ਮੂੰਹ ਨਹੀਂ ਲਾਂਦਾ ਸੀ ਤੇ ਹੋਰ ਵੀ ਕੋਈ ਛੂਤ ਤੋਂ ਛਪਦਾ ਕੋਹੜਿਆਂ ਨੂੰ ਘਰ ਵੜਨ ਨਹੀਂ ਦਿੰਦਾ ਸੀ। ਇਹ ਰੋਜ਼ ਦੇ ਰੋਟੀ ਕਪੜੇ ਤੋਂ ਵੀ ਤੰਗ ਤੇ ਬਹੁੜੇ ਦੁਖੀ ਹੋ ਗਏ। ਕੋਈ ਪ੍ਰਬੰਧ ਯਾ ਵਸੀਲਾ ਹੋਰ ਨਹੀਂ ਸੁੱਝਦਾ ਸੀ। ਇਕੋ ਇਕ ਭਾਈ ਲੱਧਾ ਪਰਉਪਕਾਰੀ ਮਸ਼ਹੂਰ ਸੀ। ਇਨ੍ਹਾਂ ਨੇ ਉਹਦੇ ਪਾਸ ਲਾਹੌਰ ਜਾ ਕੇ ਰੋ ਰੋ ਕੇ ਵਿਥਿਆ ਸੁਣਾਈ ਤੇ ਆਪਣੀ ਸਫਾਰਸ਼ ਕਰਾਣ ਨੂੰ ਮਨਾ ਲਿਆ। ਉਸ ਨੇ ਉਥੇ ਹੀ ਆਪਣਾ ਸਿਰ ਮੂੰਹ ਤਵੇ ਦੀ ਕਾਲਖ ਨਾਲ ਕਾਲਾ ਕੀਤਾ ਤੇ ਖੇਤੇ ਉੱਤੇ ਚੜ੍ਹ ਕੇ ਸ੍ਰੀ ਮੰਜੀ ਸਾਹਿਬ ਵਾਲੀ ਥਾਂ ਦੇ ਨੇੜੇ (ਸ੍ਰੀ ਅੰਮ੍ਰਿਤਸਰ) ਆਇਆ। ਜਿਥੇ ਗੁਰੂ ਅਰਜਨ ਸਾਹਿਬ ਦੀਵਾਨ ਸਜਾ ਕੇ ਸਿਖਾਂ ਪਾਸੋਂ ਕੀਰਤਨ ਸੁਣ ਰਹੇ ਸਨ।
-ਇਤਿਹਾਸ ਵਿਚ ਲਿਖਿਆ ਹੈ ਕਿ ਢੋਲ ਵੱਜਦੇ ਤੇ ਸ਼ੋਰ ਸ਼ਰਾਬੇ ਦੀ ਆਵਾਜ਼ ਸੁਣ ਕੇ ਗੁਰੂ ਜੀ ਨੇ ਕਾਰਣ ਪੁਛਿਆ? ਤਦ ਸਾਰੀ ਗੱਲ ਦਾ ਪਤਾ ਲੱਗਾ। ਉਧਰ ਭਾਈ ਲੱਧਾ ਜੀ ‘ਵੀ ਸਾਹਮਣੇ ਆ ਖਲੋਤੇ। ਇਨ੍ਹਾਂ ਨੂੰ ਵੇਖ ਕੇ ਗੁਰੂ ਜੀ ਦੇ ਨੇਤਰਾਂ ਵਿਚ ਜੱਲ ਆ ਗਿਆ ਤਾਂ ਉਠ ਕੇ ਇਨ੍ਹਾਂ ਨੂੰ ਗਲੇ ਲਾਇਆ। ਫੇਰ ਆਖਿਆ-ਪਰਉਪਕਾਰੀ ਜੀਉ! ਕੀ ਚਾਹੁੰਦੇ ਹੋ? ਲੱਧਾ ਜੀ ਨੇ ਬੇਨਤੀ ਕੀਤੀ ਆਪ ਆਪਣੇ ਬਿਰਦ ਨੂੰ ਪਾਲਣਾ ਕਰੋ।
‘ਜੋ ਸਰਣਿ ਆਵੈ ਤਿਸੁ ਕੰਠਿ ਲਾਵੈ, ਇਹ ਬਿਰਦੁ ਸਵਾਮੀ ਸੰਦਾ। ‘
(ਪੰਨਾ ੫੪੪)
ਇਹ ਪਵਿਤ੍ਰ ਵਾਕ ਆਪ ਦਾ ਹੀ ਉਚਾਰਣ ਹੈ ਅਤੇ ਭੁੱਲੜ ਰਬਾਬੀ ਹੁਣ ਪਛੁਤਾਂਦੇ ਹੋਏ ਸ਼ਰਨ ਆਏ ਹਨ। ਇਨ੍ਹਾਂ ਨੂੰ ਬਖਸ਼ ਕੇ ਫੇਰ ਕੀਰਤਨ ਕਰਾਣ ਦੀ ਸੇਵਾ ਤੇ ਲਾਵੇ। ਬਾਣੀ ਆਪ ਦੀ ਹੈ ਤੇ ਵਡਿਆਂ ਦਾ ਦਿਤਾ ਗੁਣ ਵੀ ਇਨ੍ਹਾਂ ਨੂੰ ਆਪ ਵਲੋਂ ਹੀ ਸੀ। ਇਹ ਮੂਰਖ ਸਨ, ਹੰਕਾਰੇ ਗਏ ਤੇ ਮਾਰੇ ਗਏ। ਹੁਣ ਪਛੁਤਾਂਦੇ ਹਨ। ਇਨ੍ਹਾਂ ਨੂੰ ਬਖਸ਼ ਲਵੋ। ਤਦ-ਹਜ਼ੂਰ ਨੇ ਫੁਰਮਾਇਆ-ਅਗਰ ਇਹ ਸੱਚੇ ਦਿਲੋਂ ਇਸ ਗੱਲ ਨੂੰ ਮੰਨਦੇ ਹਨ ਕਿ ਇਨ੍ਹਾਂ ਨੇ ਵੱਡੇ ਸਤਿਗੁਰਾਂ ਦੀ ਨਿੰਦਾ ਕੀਤੀ ਹੈ, ਅਤੇ ਇਨ੍ਹਾਂ ਪਾਸੋਂ ਇਹ ਭਾਰੀ ਭੁੱਲ ਤੇ ਧਾਪ ਹੋਇਆ? ਤਾਂ ਉਸ ਨਿੰਦਾ ਦੇ ਪਾਪ ਨੂੰ ਉਨ੍ਹਾਂ ਦੀ ਉਸਤਤੀ ਦੇ ਜਲ ਨਾਲ ਹੀ ਧੋ ਸਕਦੇ ਹਨ।
ਇਹ ਸੁਣ ਕੇ ਦੋਵੇਂ ਹੀ ਅੱਖਾਂ ਨਿਵਾ ਕੇ ਰੋ ਰਹੇ ਸਨ, ਤੇ ਸਮਝਦੇ ਸਨ ਕਿ ਸਾਡੇ ਵਿਚ ਐਸਾ ਕਰਨ ਦੀ ਹੁਣ ਕੋਈ ਸ਼ਕਤੀ ਨਹੀਂ ਰਹੀ। ਇਨ੍ਹਾਂ ਨੇ ਲੰਮੇ ਪੈ ਕੇ ਮੱਥੇ ਟੇਕੇ ਤੇ ਆਖਿਆ- ਗੁਰੂ ਜੀ! ਮੂੰਹ ਪਕੇ ਹੋਏ ਤੇ ਫੱਟੇ ਪਏ ਹਨ। ਕਾਵਿ ਸ਼ਕਤੀ ਅਤੇ ਗਾਣ ਸ਼ਕਤੀ ਮੁੱਕ ਚੁੱਕੀ ਹੈ। ਫੇਰ ਆਪ ਹੀ ਯੋਗ ਬਣਾਵੇਗੇ ਤਾਂ ਕੁਝ ਕਰ ਸਕਾਂਗੇ। ਅਸੀਂ ਤਾਂ ਸਾਰੇ ਗੁਣ ਗਵਾ ਬੈਠੇ ਹਾਂ। ਇਹ ਸੁਣ ਕੇ ਗੁਰੂ ਜੀ ਨੇ ਫੇਰ ਕ੍ਰਿਪਾ ਭਰੀ ਨਜ਼ਰ ਤੇ ਤਰਸ਼ ਨਾਲ ਵੇਖਣਾ ਕੀਤਾ। ਇਨ੍ਹਾਂ ਦੇ ਸਿਰ ਮੂੰਹ ਉੱਤੇ ਹੱਥ ਫੇਰਿਆ ਤੇ ਕਵਿਤਾ ਕਰਨ ਦੀ ਅਤੇ ਕੀਰਤਨ ਸ਼ਕਤੀ ਫੇਰ ਬਖਸ਼ ਦਿਤੀ। ਤਾਂ ਚੋਹਾਂ ਨੇ ਕੁਝ-ਕੁਝ ਪਉੜੀਆਂ ਵਾਰ ਦੀਆਂ ਆਖ ਕੇ ਇਹ ਵਾਰ ਮੁਕੰਮਲ ਕੀਤੀ।

ਮਿਸਟਰ ਮੈਕਾਲਫ ਸਾਹਿਬ ਦੀ ਰਾਏ

‘ਮਿਸਟਰ ਮੈਕਾਲਫ ਸਾਹਿਬ’ ਦੀ ਰਾਏ ਇਸ ਵਾਰ ਬਾਬਤ ਹੋਰ ਤਰ੍ਹਾਂ ਦੀ ਹੈ। ਇਹ ਲਿਖਦੇ ਹਨ- ਕਿ ਬਲਵੰਡ-ਗੁਰੂ ਅੰਗਦ ਜੀ ਵੇਲੇ ਹੋਇਆ। ਚਾਰ ਪਉੜੀਆਂ ਆਪਣੇ ਸਮੇਂ ਉਸ ਦੀਆਂ ਪਹਿਲੇ ਕਹੀਆਂ ਹੋਈਆਂ ਸਨ। ਸੱਤਾ ਗੁਰੂ ਅਰਜਨ ਜੀ ਵੇਲੇ ਹੋਇਆ। ਚਾਰ ਇਸ ਦੀਆਂ ਕਹੀਆਂ ਹੋਈਆਂ ਸਨ। ਜੋ ਗੁਰੂ ਅਰਜਨ ਦੇਵ ਜੀ ਨੇ ਜੋੜ ਕੇ ਇਕੋ ਵਾਰ ਦੇ ਰੂਪ ਵਿਚ ਲਿਖਾ ਦਿਤੀ, ਅਤੇ ਕਿਸੇ ਵੀ ਗੁਰੂ ਨੂੰ ਗੁਰੂ-ਗੱਦੀ ਦਾ ਤਿਲਕ ਹੋਣ ਸਮੇਂ ਅਗੋਂ ਪੜ੍ਹੀ ਜਾਂਦੀ ਰਹੀ, ਇਹ ਟਿੱਕੇ ਦੀ ਵਾਰ ਵੀ ਮੰਨੀ ਜਾਂਦੀ ਹੈ।
ਹੁਣ ਅਗਰ ਮਿਸਟਰ ਮੈਕਾਲਫ ਦੀ ਇਹ ਗੱਲ ਸੱਚ ਮੰਨ ਲਈਏ ਤਾਂ ਫਿਰ ਸਾਰੇ ਸਿੱਖ ਲਿਖਾਰੀਆਂ ਦੀ ਯਾ ‘ਗੁਰੂ ਗ੍ਰੰਥ ਸਾਹਿਬ’ ਦੇ ਟੀਕਾਕਾਰਾਂ ਵਲੋਂ ਇਸ ਵਾਰ ਦੀ ਦੱਸੀ ਉਥਾਨਕਾ ਗਲਤ ਸਾਬਤ ਹੋ ਜਾਂਦੀ ਹੈ। ਫਿਰ ਉਸ ਦੀ ਕੋਈ ਲੋੜ ਹੀ ਨਹੀਂ ਦਿਸਦੀ ਤੇ ਨਾ ਕਿਸੇ ਨੇ ਨਿੰਦਾ ਕੀਤੀ ਅਤੇ ਨਾ ਸਰਾਪ ਹੋਇਆ ਮੰਨਿਆ ਜਾ ਸਕਦਾ ਹੈ ਪਰ ਐਸਾ ਨਹੀਂ ਹੈ, 1 ਤੇ ਉਕਤ ਉਥਾਨਕਾ ਸੀਨੇ ਬਸੀਨੇ ਆਈ ਵੀ ਮੰਨੀ ਜਾਂਦੀ ਹੈ। ਜੈਸੇ ਪਿਛਲੇ ਰਬਾਬੀਆਂ ਤੇ ਕੀਰਤਨੀਆਂ ਦੀਆਂ ਪ੍ਰਚਲਤ ਧੁੰਨਾਂ ਯਾ ਕੀਰਤਨ ਦੀਆਂ ਰੀਤਾਂ ਰਸਮਾਂ ਸ੍ਰੀ ਹਰਿਮੰਦਰ ਜੀ -ਅੰਦਰ ਹੁਣ ਭੀਕ ਪ੍ਰਚਲਤ ਹਨ, ਤੇ ਰਹਿਣਗੀਆਂ। ਐਸੇ ਹੀ ਉਨ੍ਹਾਂ ਵਕਤਾਂ ਤੋਂ ਰੁਬਾਬੀਆਂ ਤੇ .ਕੀਰਤਨੀਆਂ ਸਾਹਮਣੇ ਸਿਖਾਂ ਨੂੰ ਕੀਰਤਨ ਦਾ ਵਰਦਾਨ ਹੋਣਾ ਤੇ ਕੀਰਤਨ ਕਰਨ ਲਗ ਜਾਣਾ ਇਕ ਭਾਰੀ ਵਾਕਿਆ ਸੀ ਜੋ ਹੁਣ ਤੀਕ ਚਲਿਆ ਆ ਰਿਹਾ ਤੇ ਠੀਕ ਮੰਨਿਆ ਜਾਂਦਾ ਹੈ। ਇਸ ਲਈ ਇਸ ਵਾਰ ਬਾਬਤ “ਮਿਸਟਰ ਮੈਕਾਲਫ” ਦੀ ਰਾਏ ਠੀਕ ਨਹੀਂ ਹੈ ਕਿ ਇਹ ਵਾਰ ਵੱਖ ਵੱਖ ਸਮੇਂ ਕਹੀ ਗਈ ਤੇ ਪਿੱਛੋਂ ਜੋੜ ਕੇ ਲਿਖੀ ਗਈ।
ਅਸੀਂ ਇਤਨਾ ਤਾਂ ਮੰਨ ਸਕਦੇ ਹਾਂ ਕਿ ਬਲਵੰਡ ਗੁਰੂ ਅੰਗਦ ਜੀ ਵੇਲੇ ਹੋਇਆ! ਪਰ ਉਸ ਵੇਲੇ ਤੋਂ ਉਹ! ਗੁਰੂ-ਅਰਜਨ ਦੇਵ ਦੇ ਵੇਲੇ ਤੀਕ ਜ਼ਰੂਰ ਰਿਹਾ। ਇਸ ਦੀ ਇਕ ‘ਪੁਤ੍ਰੀ ਤੇ ਸੱਤਾ ਪੁਤ੍ਰ ਯਾ ਭਤੀਜਾ ਸੀ। ਸੱਤਾ ਤੇ ਇਹ ਦੋਵੇਂ ਕੀਰਤਨ ਕਰਦੇ ਰਹੇ। ਆਪਣੀ ਇਸ ਪੁਤ੍ਰੀ ਦੀ ਸ਼ਾਦੀ ਦਾ ਜ਼ਿਕਰ ਜਿਥੇ ਬਲਵੰਡ ਦੀ ਜ਼ੁਬਾਨੀ ਕਿਸੇ ਨੇ ਸੁਣਿਆ ਤਾਂ ਇਸ ਨੇ ਧੀ ਦੀ ਸ਼ਾਦੀ ਕਰ ਕੇ ਆਖਿਆ, ਜੇ ਕਿਸੇ ਨੇ ਸੱਤੇ ਪਾਸੋਂ ਸੁਣਿਆ ਤਾਂ ਉਹ ਸਾਰੀ ਗੱਲ-ਆਪਣੀ ਭੈਣ ਦੀ ਸ਼ਾਦੀ ਦੱਸ ਕੇ ਸੁਣਾਂਦਾ ਰਿਹਾ, ਇਸ ਤਰ੍ਹਾਂ ਦੀ ਵਖੋ ਵਖ ਸਰੋਤ ਚਲਦੀ ਤੇ ਇਕ ਦੂਜੇ ਤੋਂ ਵਖੋ-ਵੱਖ ਲਿਖਾਰੀਆਂ ਨੇ ਸੁਣੀ, ਜਿਸ ਤੇ ਉਨ੍ਹਾਂ ਨੇ ਵੀ ਕਿਸੇ ਨੇ ਇਨ੍ਹਾਂ ਦੀ ਧੀ ਦੀ ਸਾਦੀ ਤੇ ਕਿਸੇ ਨੇ ਭੈਣ ਦੀ ਸ਼ਾਦੀ ਸੀ-ਇਹ ਲਿਖ ਦੱਸਿਆ ਹੈ।
ਚੂੰਕਿ ਸਤਿਗੁਰਾਂ ਦੀ ਨਿੰਦਾ ਵਿਚ ਦੋਵੇਂ ਹੀ ਬੁੜ ੨ ਕਰਦੇ ਰਹੇ ਦੋਵੇਂ ਹੀ ਇਕੋ ਜਹੇ ਪਾਪ ਦੇ ਭਾਗੀ ਸਨ। ਦੋਹਾਂ ਨੂੰ ਇਕੋ ਜਿਹਾ ਸਰਾਪ ਹੋਇਆ ਤੇ ਕੋਹੜੇ ਹੋ ਗਏ, ਦੋਹਾਂ ਨੇ ਭੁੱਲ ‘ਬਖਸ਼ਾਈ ਤੇ ਮੁਆਫ਼ੀ ਮੰਗੀ ਸੀ। ਦੋਹਾਂ ਨੂੰ ਇਸ ਪਾਪ ਦੇ ਧੋਣ ਨੂੰ ਉਸਤਤੀ ਦਾ ਹੁਕਮ ਹੋਇਆ। ਇਸ ਲਈ ਦੋਹਾਂ ਨੇ ਇਕੋ ਵੇਰ ਕੁਝ ਕੁਝ ਪਉੜੀਆਂ ਉਸਤਤੀ ਦੀਆਂ ਕਹੀਆਂ ਸਨ।
ਵੱਡਾ ‘ਬਲਵੰਡ’ ਗੁਰੂ ਅੰਗਦ ਜੀ ਦੇ ਵੇਲੇ ਤੋਂ ਸੀ ਇਹ ਉਸ ਵਕਤ ਦੀ ਸਾਰੀ ਰਹੁ-ਰੀਤੀ ਤੇ ਲੰਗਰ ਦੀ ਮਰਯਾਦਾ ਥੀਂ ਜਾਣੂੰ ਸੀ। ਇਸ ਵਡੇ ਨੇ ਪਹਿਲੀਆਂ ਕੁਝ ਪਉੜੀਆਂ ਵਿਚ ਪਹਿਲੇ ਦੇ ਗੁਰਾਂ ਦੀ ਉਸਤਤ ਕੀਤੀ ਤੇ ਛੋਟੇ ਸੱਤੇ ਨੇ ਉਸੇ ਤਰ੍ਹਾਂ ਫਿਰ ਅਖੀਰ ਦੀਆਂ ੩.ਪਉੜੀਆਂ ਰਾਹੀਂ ਪਿਛਲੇ ਸਤਿਗੁਰਾਂ ਦੀ ਉਸਤਤ ਕੀਤੀ ਸੀ। ਜੋ ਇਕੋ ਵਕਤ ਵਿਚ ਗੁਰੂ ਅਰਜਨ ਦੇਵ ਦੀ ਹਜ਼ੂਰੀ ਵਿਚ ਇਹ ਵਾਰ ਉਚਾਰਣ ਕੀਤੀ ਗਈ, ਫੇਰ ਗੁਰੂ ਗ੍ਰੰਥ ਜੀ ਦੀ ਬੀੜ ਬੰਨ੍ਹਣ ਵੇਲੇ ਗੁਰੂ ਜੀ ਨੇ ਲਿਖਾ ਦਿਤੀ ਸੀ।
ਇਹ ਇਸ ਗਲੋਂ ਵੀ ਮੰਨਿਆ ਜਾ ਸਕਦਾ ਹੈ ਕਿ ਸਾਰੀ ਇਨ੍ਹਾਂ ਦੀ ਭਾਸ਼ਾ ਤੇ ਕਾਵਿ-ਰੀਤੀ ਇਕੋ ਜਹੀ ਦਿਸਦੀ ਹੈ। ਵੱਖ-੨ ਸਮੇਂ ਵਿਚ ਕਹੀਆਂ ਗਈਆਂ ਹੁੰਦੀਆਂ ਤਾਂ ਬੋਲੀ ਅਤੇ ਮਜ਼ਮੂਨ ਵਿਚ ਕੁਝ ਨਾ ਕੁਝ ਜ਼ਰੂਰ ਫਰਕ ਪਿਆ ਦਿਸਦਾ। ਪਰ ਐਸਾ ਨਹੀਂ ਹੈ, ਤੇ ਇਹ ਪਉੜੀਆਂ ਲੜੀਵਾਰ ਚਲਦੀਆਂ ਹਨ। ਅਰਬ ਭਾਵ ਦੀ ਲੜੀਵਾਰ ਢੁੱਕਦਾ ਹੈ। ਬੋਲੀ ਭਾਸ਼ਾ ਵਿਚ ਅਗਰ ਕਿਸੇ ਇਕ ਅੱਧ ਸ਼ਬਦ ਦੇ ਕਹਿਣ ਵਿਚ ਕਿਸੇ ਨੂੰ ਭਿੰਨਤਾ ਵੀ ਦਿਸੇ? ਤਾਂ ਐਸਾ ਹੀ ਹੈ ਜੈਸੇ ਕਿਸੇ ਇਕੋ ਸਮੱਸਿਆ ਉਤੇ ਦੋ ਕਵੀ ਕੁਝ ਆਖਣ ਤੇ ਅੱਖਰ ਜੋੜ ਯਾ ਰਸ ਸਵਾਦ ਵਿਚ ਵੀ ਜ਼ਰੂਰ ਕੁਝ ਫ਼ਰਕ ਪੈ ਜਾਂਦਾ ਹੈ, ਪਰ ਇਥੇ ਤਾਂ ਉਹ ਗੱਲ ਵੀ ਨਹੀਂ ਹੈ। ਜਿਸ ਤੇ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਇਹ ਵਾਰ ਰਾਇ ਬਲਵੰਡ ਅਤੇ ਸੱਤੇ ਡੂੰਮ .ਨੇ ਇਕੋ ਸਮੇਂ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਉਚਾਰਣ ਕੀਤੀ, ਤੇ ਉਚਾਰਣ ਦੀ ਲੋੜ ਇਸ ਲਈ ਉਨ੍ਹਾਂ ਨੂੰ ਪਈ ਕਿ ਗੁਰੂ ਨਾਨਕ ਸਾਹਿਬ ਦੀ ਨਿੰਦਾ ਦਾ ਪਾਪ ਜੋ ਸਹੇੜਿਆ ਸੀ। ਉਹ ਗੁਰੂ ਅਰਜਨ ਦੇਵ ਦੇ ਫੁਰਮਾਨ ਮੁਤਾਬਕ ਇਸੇ ਤਰ੍ਹਾਂ ਧੋਤਾ ਜਾ ਸਕਦਾ ਸੀ । ਇਨ੍ਹਾਂ ਦੋਹਾਂ ਨੇ ਕੁਝ-ਕੁਝ ਪਉੜੀਆਂ ਰਾਹੀਂ ਸਿਫਤ ਕੀਤੀ, ਤਦ ਸੰਗਤ ਵਿਚ ਥਾਂ ਮਿਲੀ। ਜੋ ਅਜ ਤੀਕ ਹਜ਼ੂਰੀ ਵਿਚ ਕੀਰਤਨ ਕਰਦੇ ਆ ਰਹੇ ਹਨ। ਹੁਣ ਅਗੇ ਇਸ ਵਾਰ ਵਿਚ ਗੁਰੂ ਸਾਹਿਬਜ਼ਾਦਿਆਂ ਕਾਬਤ ਸਮਝੀਆਂ ਜਾ ਰਹੀਆਂ ਤੁਕਾਂ ਉਤੇ ਵਿਚਾਰ ਪ੍ਰਗਟ ਕਰਦੇ ਹਾਂ। ਰਾਇ ਬਲਵੰਡ ਇਸ ਵਾਰ ਨੂੰ ‘ਨਾਉਂ ਕਰਤਾ ਕਾਦਰ ਕਰੇ’ ਤੋਂ ਸ਼ੁਰੂ ਕਰ ਕੇ ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਜੀ ਤੀਕ ਉਸਤਤ ਕਰਦਾ ਆ ਰਿਹਾ ਸੀ। ਇਹ ਜਿਉਂ-ਜਿਉਂ ਉਸਤਤ ਕਰਦਾ ਅੰਦਰ ਠੰਡ ਪੈ ਰਹੀ ਤੇ ਕੋਹੜ ਦੀ ਤੱਪਸ਼ (ਜਲਣ) ਮਿਟਦੀ ਜਾ ਰਹੀ ਸੀ। ਇਸਨੂੰ ਸਹੀ ਰੂਪ ਵਿਚ ਮਹਿਸੂਸ ਹੋਇਆ, ਕਿ ਇਹ ਬਲ (ਸ਼ਕਤੀ) ਤੇ ਗੁਣ ਸਤਿਗੁਰਾਂ ਨੇ ਆਪ ਹੀ ਅੱਗੇ ਵੀ ਦਿਤਾ ਰੱਖਿਆ, ਜੋ ਖੁਸ ਗਿਆ ਸੀ ਹੁਣ ਫੇਰ ਕ੍ਰਿਪਾ ਕੀਤੀ ਨੇ। ਇਹ ਗੁਰੂ ਅਰਜਨ ਦੇਵ ਦੇ ਸਨਮੁਖ ਖਲੋਤਾ ਸੀ। ਗੁਰੂ ਅੰਗਦ ਦੇਵ ਜੀ ਦੀ ਉਸਤਤ ਕਰਦਾ-੨ ਝਟ ਸਾਹਮਣੇ ਬੈਠੇ ਗੁਰੂ ਅਰਜਨ ਦੇਵ ਜੀ ਵੱਲ ਮੁਖਾਤਬ ਹੋ ਗਿਆ-ਤੇ ਇਉਂ ਆਖਣ ਲੱਗਾ-
੧. ਹੋਵੇ ਸਿਫਤਿ ਖਸਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ।
੨. ਤੁੱਧ ਡਿੱਠੇ ਸਚੇ ਪਾਤਿਸ਼ਾਹੁ ਮਲੁ ਜਨਮ ਜਨਮ ਦੀ ਕਟੀਐ।
.੩. ਸੱਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ।
੪. ਪੁਤ੍ਰੀ ਕਉਲੁ ਨ ਪਾਲਿਉ ਕਰਿ ਪੀਰਹੁ ਕੰਨ ਮੁਰਟੀਐ।
੫. ਦਿਲ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨ ਛਟੀਐ।
੬. ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥਟੀਐ!
੭. ਕਉਣ ਹਾਰੇ ਕਿਨ ਉਵਟੀਐ॥
੧. ਇਸ ਦਾ ਭਾਵ ਅਰਥ ਇਹ ਹੈ?- ਹੇ ਗੁਰੂ ਅਰਜਨ ਦੇਵ ਜੀ ਆਪ ਜੀ ਨੇ ਸਾਨੂੰ ਸਿਫਤ ਕਰਨ ਨੂੰ ਕਿਹਾ ਪਰ ਸਾਡੇ ਪਾਸੋਂ ਖਸਮ (ਮਾਲਕ ਗੁਰੂ ਨਾਨਕ) ਦੀ ਸਿਫਤ (ਉਸਤਤ) ਤਦੇ ਹੋ ਸਕੇਗੀ ਜੇਕਰ ਆਪਣੇ ਇਸ ‘ਅਰਸ਼ ਕੁਰਸ਼’ (ਸੱਚੀ ਦਰਗਾਹ) ਤੋਂ ਨੂਰ ਦਾ ਸਾਡੇ ਦਿਲਾਂ ਵਿਚ ਪ੍ਰਕਾਸ਼ ਕਰੋਗੇ।
੨. ਆਪ ਵਲੋਂ ਮੇਹਰ ਦੀ ਨਜ਼ਰ ਵੇਖਣ ਨਾਲ ਸੱਚੇ ਪਾਤਸ਼ਾਹ! (ਸਾਡੇ ਸ੍ਰੀਰਕ ਕੋਹੜ ਦੀ ਕੀ ਗੱਲ ਹੈ ?) ਸਗੋਂ ਸਾਡੇ ਜਨਮ-ਜਨਮ ਦੀ (ਪਾਪਾਂ ਦੀ) ਮੈਲ ਵੀ ਕਟੀ ਜਾ ਸਕਦੀ ਹੈ
੩. ਆਪ ਸਤਿਗੁਰੂ ਨੇ ਸੱਚ ਹੀ ਤਾਂ ਫੁਰਮਾਇਆ ਹੈ (ਕਿ ਨਿੰਦਾ ਦਾ ਪਾਪ ਮੁੜ ਉਸਤਤ ਕਰਨ ਨਾਲ ਹੀ ਧੋਤਾ ਜਾਏਗਾ) ਹੁਣ ਅਸੀਂ ਕਿਸ ਤਰ੍ਹਾਂ ਆਪ ਦੇ ਇਸ ਬਚਨ (ਬੋਲ) ਤੋਂ ਪਿਛੇ ਹਟ ਸਕੀਏ? ਭਾਵ ਨਹੀਂ ਹਟਾਂਗੇ, ਤੇ ਸਦਾ ਉਸਤਤੀ ਜਾਂ ਕੀਰਤਨ ਕਰਦੇ ਰਹਾਂਗੇ।
੪. ਰਾਇ ਬਲਵੰਡ’ ਆਖਦਾ ਹੈ-ਹੇ ਗੁਰੂ ਜੀ! ਜਦੋਂ ਆਪ ਸਾਡੇ ਘਰ ਗਏ, ਤਦ ਆਪ ਦੇ ਨਾਲ ਹੀ ਜਾਂ ਸਾਹਮਣੇ ਹੀ ਮੇਰੀ ਆਪਣੀ ਸਿਆਣੀ ਪੁਤ੍ਰੀ (ਜਿਸ ਦੀ ਸ਼ਾਦੀ ਕਰਨੀ ਸੀ) ਉਸ ਨੇ ਵੀ ਆਖਿਆ ਸੀ, ਕਿ ਪੀਰਾਂ ਦਾ ਕੌਲ (ਕਿਹਾ) ਜ਼ਰੂਰ ਕਰੋ (ਨਹੀਂ ਮੋੜੀਦਾ) ਪਰ ਅਸੀਂ ਕੰਨੀ ਮੋੜ ਬੈਠੇ ਸੀ।
੫. ਉਹ ਇਸ ਲਈ – ਕਿ ਦਿਲ ਆਕੀ ਹੋ ਚੁਕੇ ਸਨ, ਤੇ ਆਪ ਪਾਸੋਂ ਆਕੀ ਹੋ ਕੇ ਹੰਕਾਰ ਦੀ ਛਟ ਦਾ ਭਾਰ ਚੁੱਕੀ ਫਿਰਦੇ ਸਨ। ਪਰ ਹੁਣ -ਤਾਂ-
੬. ਜਿਨ੍ਹਾਂ ਅਸਾਂ ਨੇ (ਨਿੰਦਾ ਦੀ ਗੱਲ ਆਖੀ ਹੈ, ਸੋਈ ਸਿਫਤ (ਉਸਤਤ) ਵੀ ਕਰਦੇ ਹਾਂ। ਜਿਨ੍ਹਾਂ ਆਪ ਜੀ (ਬਖਸ਼ਸ਼) ਕੀਤੀ। ਉਹੀ ਸੰਵਾਰ ਵੀ ਰਹੇ ਹੋ। ਭਾਵ-ਆਪਣੇ ਦਰਬਾਰ ਵਿਚ ਮੁੜ ਥਾਂ ਦੇ ਰਹੇ ਹੈ।
੭. ਹੁਣ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਕਉਣ ਹਾਰੇ ਹਨ? ਤੇ ਕਿਨ੍ਹਾਂ ਦੀ ਵੱਟੀ ਗਈ ਜਾਂ ਕੌਣ ਜਿੱਤੇ ਹਨ? ਭਾਵ-ਅਸੀਂ ਹਾਰੇ ਹਾਂ ਤੇ ਆਪ ਦੀ ਕਹੀ ਸੱਚੀ ਹੋਈ। ‘ਆਪ ਹੀ ਜਿਤੇ ਹੋ?
ਇਤਨਾ ਕੁਝ ਆਪਣੇ ਸੰਬੰਧ ਵਿਚ ਆਖ ਕੇ ਰਾਇ ਬਲਵੰਡ ਨੇ ਫੇਰ ਗੁਰੂ ਉਸਤਤ ਸ਼ੁਰੂ ਕੀਤੀ, ਪਰ ਇਨ੍ਹਾਂ ਸਾਰੀਆਂ ਤੁਕਾਂ ਵਿਚੋਂ ਚੌਥੀ-‘ਪੁਤ੍ਰੀ ਕਉਲੁ ਨ ਪਾਲਿਉ’ ਵਾਲੀ ਅਤੇ ਪੰਜਵੀਂ ਤੁਕ-‘ਦਿਲ ਖੋਟੇ ਆਕੀ ਫਿਰਨ- ਇਨ੍ਹਾਂ ਦੋ ਤੁਕਾਂ ਦਾ ਅਰਥ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ’ ਦੇ ਟੀਕਾਕਾਰਾਂ ਨੇ ਦੋ ਤਰ੍ਹਾਂ ਦੇ ਕੀਤੇ ਹਨ*! ਇਕ ਅਰਥ ਤਾਂ ਸਾਡੀ ਤਰ੍ਹਾਂ ਦਾ ਉਪਰ ਲਿਖਿਆ ਕਰਦੇ ਹਨ ਤੇ ਦੂਜਾ ਅਰਥ ਇਉਂ ਦਸਦੇ ਹਨ-
ਕਿ-ਗੁਰੂ ਨਾਨਕ ਦੇਵ ਦੇ ਦੋਹਾਂ ਪੁਤ੍ਰਾਂ ਨੇ ਪਿਤਾ ਦਾ ਕਉਲ (ਬਚਨ ਨਹੀਂ) ‘ ਮੰਨਿਆ-ਉਨ੍ਹਾਂ ਨੂੰ ਪੀਰ ਕਰਨਾ ਸੀ (ਗੁਰੂ ਬਨਾਣਾ ਸੀ) ਪਰ ਕੌਨੀ ਮੋੜ ਬੈਠੇ (ਹੁਕਮ ਅਦੂਲੀ ਕੀਤੀ) ਤਦ ਗੁਰੂ ਨਹੀਂ ਬਣਾਏ ਗਏ। ਉਨ੍ਹਾਂ ਦੇ ਦਿਲ ਖੋਟੇ ਸਨ। ਆਕੀ ਹੋ ਕੇ ਫਿਰਦੇ ਰਹੇ ਤੇ ਹੰਕਾਰ ਦੇ ਭਾਰ ਦੀਆਂ ਛੁੱਟਾਂ ਚੁਕਦੇ ਰਹੇ।
ਇਸ ਤੋਂ ਅਗਲੀਆਂ ਪੰਗਤੀਆਂ ਦੇ ਅਰਥ ਵੀ ਉਨ੍ਹਾਂ ਨੇ ਇਸੇ ਮਜ਼ਮੂਨ ਨਾਲ ਜੋੜੇ ਹਨ। ਪਰ ਉਨ੍ਹਾਂ ਟੀਕਾਕਾਰਾਂ ਨੂੰ ਚਾਹੀਦਾ ਸੀ ਕਿ ਆਪਣੀ ਇਕੋ ਰਾਏ ਦੇ ਕੇ ਕਿਸੇ ਇਕ ਅਰਥ ਨੂੰ ਸਹੀ ਮੰਨਦੇ ਅਤੇ ਸੰਸੇ ਵਿਚ ਨਾ ਪੈ ਜਾਂਦੇ। ਕਿਉਂਕਿ ਇਹ ਵਾਰ ਆਖਣ ਵਾਲਿਆਂ ਨੇ ਤਾਂ ਇਕੋ ਪਾਸੇ ਦਾ ਰੁਖ ਕਰ ਕੇ ਆਖੀ ਹੋਣੀ ਹੈ। ਫੇਰ ਸਿਆਣੇ ਪਾਠਕ ਖਿਆਲ ਕਰਨ ਕਿ ਅਗਰ -ਪੁਤ੍ਰਾਂ ਨੇ ਪਿਤਾ ਦੀ ਕਿਸੇ ਗੱਲ ਉਤੇ (ਜੋ ਆਪਣੇ ਲਈ ਉਹ ਹਾਨੀਕਾਰਕ ਸਮਝਦੇ ਹੋਵਣ) ਰੋਸਾ ਕੀਤਾ ਹੋਵੇ ? ਤਾਂ ਇਨ੍ਹਾਂ ਨੂੰ ਦਿਲ ਦੇ ਖੋਟੇ ਸਾਬਤ ਕਰਨਾ ਢੁੱਕਦਾ ਨਹੀਂ ਹੈ। ਆਪਣੇ ਭਲੇ ਬੁਰੇ ਦੀ ਸੋਚਣ ਦਾ ਸਾਰਿਆਂ ਨੂੰ ਹੱਕ ਹੈ। ਫੇਰ ਟੀਕਾਕਾਰ ਲਿਖਦੇ ਹਨ ਕਿ ਕੰਨੀ ਮੋੜ ਬੈਠੇ ਸਨ, ਵਰਨਾ ਗੁਰੂ ਬਣਾਏ ਜਾਂਦੇ (ਪੀਰ ਕਰ ਦਿਤੇ ਜਾਂਦੇ) । ਪਰ ਪਾਠਕਾਂ ਨੂੰ ਅਗੇ ਪੜ੍ਹ ਕੇ ਠੀਕ ਪਤਾ ਲਗ ਜਾਏਗਾ ਕਿ ਗੁਰੂ ਨਾਨਕ ਜੀ ਦੇ ਵਰਦਾਨ ਤੇ ਭਰੋਸਾ ਕਰ ਕੇ ਹੀ ਬਾਥਾ ਸ੍ਰੀ ਚੰਦ ਦੀ ਉਦਾਸੀਨ ਗੁਰਤਾ ਗੱਦੀ ਨੂੰ ਪਿਛਲੇ ਸਾਰੇ ਸਤਿਗੁਰਾਂ ਨੇ ਮੰਨਿਆ ਤੇ ਇਨ੍ਹਾਂ ਦਾ ਆਦਰ ਕੀਤਾ। ਸਗੋਂ ਛੇਵੇਂ ਸਤਿਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਵੱਡਾ ਸਪੁੱਤ੍ਰ ਬਾਬਾ ਗੁਰਦਿਤਾ ਜੀ ਇਨ੍ਹਾਂ ਦਾ ਚੇਲਾ ਬਣਾ ਦਿਤਾ। ਅਗਰ ਗੁਰੂ-ਜੀ ਇਹ ਸਮਝਦੇ ਕਿ ਇਨ੍ਹਾਂ ਨੇ ਪਿਤਾ ਦਾ ਹੁਕਮ ਨਹੀਂ ਮੰਨਿਆ ਤੇ ਖੋਟੇ ਦਿਲ ਸਾਕੇ ਨਾਲ਼ ਆਪਣੀ ਵੱਖ ਗੱਦੀ ਚਲਾਈ ਹੈ, ਤਾਂ ਕਦੀ ਆਪਣਾ ਪੁੱਤਰ ਨਾ ਦਿੰਦੇ। ਪਰ ਉਨ੍ਹਾਂ ਨੇ ਐਸਾ ਕਰ ਕੇ ਸਗੋਂ ਪੂਰਾ ਸਬੂਤ ਦਿਤਾ ਹੈ। ਜੋ ਹੁਣ ਤੀਕ ਬਾਬਾ ਸ੍ਰੀ ਚੰਦ ਦੀ ਉਦਾਸੀਨ ਗੁਰਤਾ’ ਨੂੰ ਲੱਖਾਂ ਉਨ੍ਹਾਂ ਦੇ ਉਪਾਸ਼ਕ ਉਦਾਸੀ-ਤੇ ਅਗੋਂ ਹੋਰ ਲੱਖਾਂ ਇਨ੍ਹਾਂ ਦੇ ਚੇਲੇ ਉਨ੍ਹਾਂ ਨੂੰ ਭਗਵਾਨ ‘ਗੁਰੂ ਸ੍ਰੀ ਚੰਦ’ ਜੀ ਨਾਮ ਨਾਲ ਯਾਦ ਕਰਦੇ। ਫੇਰ ਕੈਸੇ ਉਹ ਗੁਰੂ ਨਹੀਂ ਬਣੇ ਸਨ? ‘
ਜੇ ਲੋਕ ਪੁਤ੍ਰੀ ਦਾ ਅਰਥ ਦੋਹਾਂ ਸਪੁਤ੍ਰਾਂ (ਬਾਬਾ ਸ੍ਰੀ ਚੰਦ ਜੀ ਤੇ ਲਖਮੀ ਚੰਦ) ਨਾਲ ਜੋੜਦੇ ਹਨ, ਉਹ ਗ਼ਲਤ ਹੈ। ਅਗਰ ਠੀਕ ਮੰਨੀਏ? ਕਿ ਇਹਦਾ ਭਾਵ-ਗੁਰੂ ਨਾਨਕ ਜੀ ਦੇ ਦੋਹਾਂ ਪੁੱਤਰਾਂ ਤੋਂ ਹੈ ਉਹ ਵੀ ਲਿਖਣ ਰੀਤ ਯਾ ਕਾਵਿ ਰੀਤੀ ਨਾਲ ਸਾਨੂੰ ਨਿਸ਼ਚਾ ਨਹੀਂ ਕਰਾ ਸਕਦੇ। ਕਿ ਪੁੱਤਰੀ ਦੀ ਥਾਂ ਸਾਫ਼ ਪੁੱਤਰਾਂ ਨਹੀਂ ਹੈ ਲਿਖਿਆ। ਜਦ ਕਿ ਮਾਤ੍ਰਾਂ ਵਿਚ ਕੋਈ ਫਰਕ ਨਹੀਂ ਪੈਂਦਾ ਸੀ। ਫੇਰ ਜਿਥੇ ਇਸ਼ਾਰਾ ਉਨ੍ਹਾਂ ਦਾ ਪੁੱਤਰਾਂ ਵਲ ਹੈ ਥੇ ਉਹ ਇਉਂ ਲਿਖਦੇ ਹਨ- ‘ਸਿਖਾਂ ਪੁਤ੍ਰਾਂ ਘੋਖ ਕੈ ਸਭ ਉਮਤਿ ਵੇਖਹੁ ਜਿ ਕਿਉਨ ‘
ਇਥੇ ਉਹ ਸਾਫ ਪੁੜ੍ਹਾਂ ਸ਼ਬਦ’ ਵਰਤਦੇ ਹਨ। ਪਰ ਪਹਿਲੇ ਉਹ ਪੁਤ੍ਰੀ ਸ਼ਬਦ ਵਰਤਦੇ ਹਨ। ਜੋ ਇਕੋ ਪੁਤ੍ਰੀ ਪ੍ਰਸ਼ਾਂਏ ਹੈ। ਅਗਰ ਬਿਹਾਰੀ ਨਾਲ ਬਿੰਦੀ ਲਾ ਕੇ ਪੁਤ੍ਰੀ ਲਿਖ ਦਿੰਦੇ? ਤਦ ਵੀ ਕੁਝ ਗਲ ਬਣਦੀ ਦਿਸਦੀ, ਅਤੇ ਅਰਥ ਭਾਵ ਇਕ ਤੋਂ ਵਧੀਕ ਵਲ ਲਗਦਾ ਅਸੀਂ ਜਾਣਦੇ। ਪਰ ਐਸਾ ਨਹੀਂ ਕੀਤਾ, ਤੇ ਪੁੱਤ੍ਰੀ ਲਿਖਿਆ ਹੈ। ਜਿਸ ਤੇ ਬਲਵੰਡ ਦਾ ਇਸ਼ਾਰਾ ਆਪਣੀ ਪੁਤ੍ਰੀ ਵਲ ਸਮਝਿਆ ਜਾ ਸਕਦਾ ਹੈ।
ਇਸ ਤੋਂ ਵਖਰੇ ਹੋਰ ਸੋਚਣ ਦੀ ਗੱਲ ਹੈ ਕਿ ਗੁਰੂ ਨਾਨਕ ਦੀ ਨਿੰਦਾ ਦਾ ਪਾਪ ਧੋਣ ਨੂੰ ਉਨ੍ਹਾਂ ਤਾਈਂ ਸਿਫਤ ਕਰਨ ਨੂੰ ਕਿਹਾ ਸੀ। ਇਹ ਕੈਸੇ ਹੋ ਸਕਦਾ ਹੈ ਕਿ ਗੁਰੂ ਨਾਨਕ ਦੀ ਨਿੰਦਾ ਦੀ ਮੈਲ ਨੂੰ ਉਨ੍ਹਾਂ ਦੇ ਪੁੱਤਰਾਂ ਦੀ ਨਿੰਦਾ ਯਾ ਬੁਰਾਈ ਦੇ ਸ਼ਬਦਾਂ ਨਾਲ ਧੋਤਾ ਦਾ ਸਕੇ?
ਨਾ ਹੀ ਐਸੇ ਧੋਣ ਨੂੰ ਗੁਰੂ ਅਰਜਨ ਦੇਵ ਕਦੀ ਪਸੰਦ ਕਰਦੇ-ਅਤੇ ਨਾ ਉਹ। ਬਾਬਾ ਸ੍ਰੀ ਚੰਦ-ਲਖਮੀ ਚੰਦ ਬਾਬਤ ਦਿਲ ਖੋਟੇ ਤੇ ਆਕੀ ਹੋ ਕੇ ਫਿਰਦੇ ਰਹੇ ਇਹ ਸੁਣਕੇ ਸਹਾਰ ਸਕਦੇ ਸਨ। ਇਹ ਸਾਰੇ ਹੀ ਜਾਣਦੇ ਹਨ ਕਿ ਪਾਣੀ ਨਾਲ ਹੀ ਲਹੂ ਦਾ ਗੰਦ ਕਦੀ ਧੋਤਾ ਜਾਂਦਾ ਹੈ ਨਾ ਕਿ ਲਹੂ ਨਾਲ ਲਹੂ ਦਾ ਗੌਦ ਕਦੀ ਧੋਤਾ ਜਾ ਸਕਦਾ ਹੈ?
ਫੇਰ ਗੁਰੂ ਗ੍ਰੰਥ ਸਾਹਿਬ ਜੀ ਲਿਖਣ ਤੋਂ ਪਹਿਲੇ ਜਿਸ ਗੁਰੂ ਅਰਜਨ ਦੇਵ ਨੇ ਬਾਰਠ ਜਾ ਕੇ ਬਾਬਾ ਸ੍ਰੀ ਚੰਦ ਦੇ ਦਰਸ਼ਨ ਕੀਤੇ, ਮੱਥੇ ਟੇਕੇ। ੧੬ ਅਸਟਪਦੀਆਂ ਸੁਖਮਨੀ ਸਾਹਿਬ ਦੀਆਂ ਸੁਣਾ ਕੇ ਅਸ਼ੀਰਵਾਦ ਲਈ, ਤੇ ੧੭ਵਾਂ ਸ਼ਲੋਕ ਆਦਿ ਸਚੁ’ ਵਾਲਾ ਉਨ੍ਹਾਂ ਤੋਂ ਸੁਣਕੇ ਉਨ੍ਹਾਂ ਦੀ ਆਗਿਆ ਨਾਲ ਹੋਰ ਅਸ਼ਟਪਦੀਆਂ ਉਚਾਰ ਕੇ ਉਥੇ ਹੀ ੨੪ ਪੂਰੀਆਂ ਕੀਤੀਆਂ ਹੋਣ, ਅਤੇ ਬਾਬਾ ਸ੍ਰੀ ਚੰਦ ਜੀ ਪਾਸੋਂ ਗੁਰੂ ਨਾਨਕ ਜੀ ਦੀ ਬਾਣੀ ਦੀਆਂ ਸੰਚੀਂਆਂ ਲੈ ਕੇ ਉਨ੍ਹਾਂ ਦੀ ਅਸ਼ਰੀਵਾਦ ਨਾਲ ਗੁਰੂ ਗ੍ਰੰਥ ਜੀ ਦੀ ਲਿਖਾਈ ਸ਼ੁਰੂ ਤੋਂ ਕੀਤੀ ਹੋਵੇ? (ਇਹ ਸਾਰੇ ਹਾਲ ਵਿਸਥਾਰ ਨਾਲ ਪਾਠਕ ਅਗੇ ਪੜ੍ਹਨਗੇ) ਐਸੇ ਗੁਰੂ ਅਰਜਨ ਸਾਹਿਬ ਆਪਣੇ :ਸਾਹਮਣੇ ‘ਰਾਇ ਬਲਵੰਡ’ ਨੂੰ ‘ਬਾਬਾ ਸ੍ਰੀ ਚੰਦ’ ਜੀ ਦੀ ਬੁਰਾਈ ਕਰਨ ਦੀ ਖੁਲ੍ਹੀ ਛੁਟੀ ਨਹੀਂ ਦੇ ਸਕਦੇ ਸਨ। ਪਰ ਇਹ ਤਾਂ ਰਬਾਬੀਆਂ ਨੇ ਆਪਣੀ ਪੁੱਤਰੀ (ਧੀ) ਬਾਬਤ ਅਤੇ ਆਪਣੇ ਪ੍ਰਥਾਂਏ ਐਸੇ ਸ਼ਬਦ ਆਖੇ ਤਦ ਗੁਰੂ ਅਰਜਨ ਦੇਵ ਜੀ ਨੇ ‘ਰਾਮਕਲੀ’ ਦੇ ਰਾਗ ਵਿਚ ਇਨ੍ਹਾਂ ਦੀ ਕਹੀ ਵਾਰ ਲਿਖਵਾਈ ਹੈ।
ਇਸ ਵਾਰ ਵਿਚ ਕਵਿਤਾ ਅਲੰਕਾਰ ਤੇ ਦ੍ਰਿਸ਼ਟੀ ਕੂੰਟਾਂ ਹਨ। ਜੋ ਗੁਹਜ ਅਰਥ ਹੋਣ ਦੇ ਕਾਰਣ ਜਿਹੇ ਜਿਹਾ ਕਿਸੇ ਨੂੰ ਅਰਥ ਸੁੱਝਾ ਤਿਹੋ ਜਿਹਾ ਲਿਖ ਦਿੰਦੇ ਰਹੇ। ਵਰਨਾ ਇਹ ਨਿਰੋਲ ਹੀ ਰਬਾਬੀ ‘ਰਾਇ ਬਲਵੰਡ ਨੇ ਆਪਣੇ ਬਾਬਤ, ਆਪਣੀ ਪੁਤ੍ਰੀ ਤੇ ਸੱਭੇ ਪ੍ਰਥਾਏ ਕਿਹਾ ਹੈ। ਸਾਹਿਬਜ਼ਾਦਿਆਂ ਦੇ ਖਿਲਾਫ-ਨਹੀਂ ਮੰਨਿਆ ਦਾ ਸਕਦਾ।
ਅਗੇ ਜਾ ਕੇ ਇਸੇ ਵਾਰ ਦੀ ਚੌਥੀ ਪਉੜੀ ਦੀ ਅਠਵੀਂ ਪੰਗਤੀ ਵਿਚ ਇਹੋ ‘ਰਾਇ ਬਲਵੰਡ’ ਫੇਰ ਆਖਦਾ ਹੈ-
‘ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਉਨ।।’
ਇਸ ਥਾਂ ਵਿਚ ਉਹ ਸਾਫ-੨ ਪੁਤ੍ਰਾਂ ਬਾਬਤ ਜਾਂ ਸਿਖਾਂ ਪੁਤ੍ਰਾਂ ਬਾਬਤ ਦਸਦਾ ਹੈ, ਕਿ ਸਿਖਾਂ ਪੁਤ੍ਰਾਂ ਦੀ ਘੋਖਿ (ਸੋਧ) ਕੀਤੀ ਗਈ। ਜਦ ਗੁਰੂ ਨਾਨਕ ਦੇਵ ਨੇ ਡੰਡੇ ਕੁਤਕੇ ਮਾਰੇ ਯਾ ਮੁਰਦਾ ਖਾਣ ਨੂੰ ਕਿਹਾ ਸੀ। ਇਹ ਜ਼ਿਕਰ ਪਾਠਕ ਪਿਛੇ ਪੜ੍ਹ ਆਏ ਹਨ, ਅਤੇ ਇਹੋ ਇਕ ਸਾਖੀ ਪ੍ਰੀਖਿਆ ਦੀ ‘ ਪੁਰਾਤਨ ਜਨਮ ਸਾਖੀ’ ਰਾਹੀ ਵੀ ਸੱਚੀ ਸਾਬਤ ਹੁੰਦੀ ਹੈ। ਬਾਕੀ ਦੀਆਂ ਗ਼ਲਤ ਹਨ।
ਇਸ ! ਸੱਚੀ ਮੰਨੀ ਗਈ ਸਾਖੀ ਹਾਹੀਂ ਵੀ ਇਹੋ ਸਮਝਣਾ ਚਾਹੀਏ ਕਿ ਕਿਸੇ ਸੋਧ ਯਾ ਪ੍ਰੀਖਿਆ ਵਿਚੋਂ ਕੋਈ ਵੱਧ ਨੰਬਰਾਂ ਤੇ ਪਾਸ ਹੁੰਦਾ ਹੈ ਕੋਈ ਘੱਟ ਤੇ ਹੁੰਦਾ ਹੈ। ਜਮਾਤ ਅੰਦਰ ਬਹੁਤ ਥੋੜੇ ਨੰਬਰਾਂ ਤੇ ਰਹਿਣ ਵਾਲਾ ਕੋਈ ਫ਼ੇਹਲ ਤਾਂ ਮੰਨਿਆ ਜਾ ਸਕਦਾ ਹੈ ਪਰ ਆਪਣੇ ਗੁਰੂ ਉਸਤਾਦ (ਮਾਸਟਰ) ਦਾ ਹੁਕਮ ਅਦੂਲ ਨਹੀਂ ਕਿਹਾ ਜਾ ਸਕਦਾ। ਹੁਕਮ ਅਦੂਲ ਨੂੰ ਸਕੂਲ ਥੀ ਕੱਢ ਦਿਤਾ ਜਾਂਦਾ ਹੈ । ਪਰ ਬਾਬਾ ਸ੍ਰੀ ਚੰਦ-ਲਖਮੀ ਚੰਦ ਜੀ ਨੂੰ ਤੇ ਹੋਰ ਗੁਰਸਿਖਾਂ ਦੀਆਂ ਅਸੀਸਾਂ ਮਿਲੀਆਂ ਸਨ। ਤਾਂਤੇ ਇਨ੍ਹਾਂ ਨੂੰ ਗੁਰਗੱਦੀ ਨਾ ਮਿਲਣ ਦਾ ਕਾਰਣ ਇਨ੍ਹਾਂ ਦੀ ਹੁਕਮ ਅਦੂਲੀ ਨਹੀਂ। ਬਲਕਿ ਗੁਰੂ ਨਾਨਕ ਦੇਵ ਜੀ ਵਲੋਂ ਗੁਰੂ ਅੰਗਦ ਜੀ ਨੂੰ ਪੂਰਬ ਭਗਤੀ ਦਾ ਫਲ ਸੀ। ਇਸ ਲਈ ‘ਸਾਹਿਬਜ਼ਾਦਿਆਂ’ ਬਾਬਤ ਉਕਤ ਵਾਰ ਦੇ ਉਲਟੇ ਅਰਥ ਸਮਝ ਕੇ ਇਨ੍ਹਾਂ ਨੂੰ ਦਿਲ ਦੇ ਖੋਦੇ ਲਿਖਣਾ ਯਾ ਪ੍ਰਚਾਰਨਾ ਮਹਾਂ ਪਾਪ ਹੈ।

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ

ਭਾਈ ਗੁਰਦਾਸ ਜੀ-ਸਿਖ ਧਰਮ ਦੇ ਵਡੇ ਮਸ਼ਹੂਰ ਪ੍ਰਚਾਰਕ ਅਤੇ ਮਹਾਂ-ਵਿਦਵਾਨ ਲਿਖਾਰੀ ਹੋਏ। ਇਨ੍ਹਾਂ ਦੀਆਂ ਰਚਿਤ ‘ਵਾਰਾਂ ਅਤੇ ਕਬਿਤ ਸ੍ਵਯੇ’ ਪਵਿਤ੍ਰ ਗੁਰਬਾਣੀ ਦੀ ਕੁੰਜੀ ਅਤੇ ਸਿਖ ਧਰਮ ਸਿਧਾਂਤ ਦਾ ਭੰਡਾਰ ਮੰਨੇ ਗਏ। ਪਰ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਬਾਬਤ ਇਨ੍ਹਾਂ ਦੇ ਵਿਚਾਰ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਜਿੰਨਾਂ! ਆਪਣੇ ਸਪੁਤ੍ਰਾਂ ਨੂੰ ਕਦੀ ਪਿਤਾ ਨੇ ਮੰਦਾ ਨਹੀਂ ਆਖਿਆ ਸੀ, ਸਗੋਂ ਪਹਿਲੇ ਵੀ ਤੇ ਅੰਤ ਸਮੇ ਵੀ ਅਸੀਸਾਂ ਦੇ ਕੇ ਜਿਨ੍ਹਾਂ ਨੂੰ ਵਡਿਆਇਆ। ਉਨ੍ਹਾਂ ਬਾਬਤ ਭਾਈ ਗੁਰਦਾਸ ਜੀ ਨੇ ਆਪਣੀ ਕਵਿਤਾ ਦੇ ਜੋਸ਼ ਯਾ ਬਹਿਰ (ਮੂਡ) ਵਿਚ ਆ ਕੇ ਬਹੁਤ ਸਖਤ ਸ਼ਬਦ ਵਰਤੇ ਹਨ, ਜੇ ਇਉਂ

ਬਾਬਾ ਆਇਆ ਕਰਤਾਰ ਪੁਰ ਭੇਖ ਉਦਾਸੀ ਸਗਲ ਉਤਾਰਾ।

ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ-ਅਵਤਾਰਾ।.

ਉਲਟੀ ਗੰਗ ਵਹਾਈਉਨ ਗੁਰ ਅੰਗਦ ਸਿਰ ਉਪਰ ਧਾਰਾ!।

ਪੁਤ੍ਰੀ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ।
(ਵਾਰ ੧ ਪਉੜੀ ੩੮)

ਐਸਾ ਲਿਖ ਕੇ ਆਪਣੀ ਵਲੋਂ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ- ਪੁਤ੍ਰੀ ਕਉਲ ਨ ਪਾਲਿਉ’ ਅਤੇ ‘ਦਿਲ ਖੋਟੇ ਆਕੀ ਫਿਰਨ’ ਵਾਲੀਆਂ ਦੋ ਤੁਕਾਂ ਦੀ ਕਾਪੀ ਕੀਤੀ ਯਾ ਇਨ੍ਹਾਂ ਦੇ ਅਰਥ ਭਾਵ ਦੇ ਜੰਦਰੇ ਨੂੰ ਆਪਣੀ ਤੁਕਾਂ ਥੀਂ ਕੁੰਜੀ ਨਾਲ ਖੋਲ੍ਹਣ ਦੀ ਕੋਸ਼ਸ਼ ਕੀਤੀ ਹੈ। ਜੋ ਮੇਰੇ ਅਤੇ ਹੋਰ ਕਈ ਸੰਪ੍ਰਦਾਇਕ ਗਿਆਨੀਆਂ ਦੇ ਖਿਆਲ ਮੁਤਾਬਕ ‘ਗੁਰੂ ਗ੍ਰੰਥ ਸਾਹਿਬ’ ਵਿਚ ਲਿਖੀਆਂ ਉਹ ਤੁਕਾਂ ‘ਰਾਇ ਬਲਵੰਡ’ ਨੇ ਆਪਣੀ ਪੁੱਤ੍ਰੀ ਤੇ ਆਪਣੇ ਦੋਹਾਂ ਪ੍ਰਥਾਂਏ ਆਖੀਂਆਂ ਸਨ। ਪਰ ਭਾਈ ਗੁਰਦਾਸ ਜੀ ਦਾ ਇਸ਼ਾਰਾ ਦੋਹਾਂ ਸਾਹਿਬਜ਼ਾਦਿਆਂ ਵਲ ਹੀ ਦਿਸਦਾ ਹੈ ਕਿ ਉਨ੍ਹਾਂ ਨੇ ਗੁਰੂ ਜੀ ਦੇ ਕਰਤਾਰਪੁਰ ਆ ਵੱਸਣ ਦਾ ਤੇ ਉਦਾਸੀ ਭੇਖ . ਉਤਾਰ ਦੇਣ ਦਾ ਜ਼ਿਕਰ ਕੀਤਾ ਹੈ। ਇਥੇ ‘ਸੱਤੇ ਬਲਵੰਡ’ ਦਾ ਕੋਈ ਸੰਬੰਧ ਨਹੀਂ ਹੈ, ਜਿਸਤੇ ਠੀਕ ਸਾਹਿਬਜ਼ਾਦਿਆਂ ਪ੍ਰਥਾਂਏ ਹੀ ਲਿਖਿਆ ਹੈ।
ਭਾਈ ਜੀ ਦੀ ਚੌਥੀ ਤੁਕ ਵਿਚ ਲਿਖੇ ਦਾ ਇਹ ਸਾਫ ਮਤਲਬ ਹੈ ਕਿ ਪੁਤ੍ਰਾਂ ਨੇ (ਕੌਲ) ਬਚਨ-ਨਹੀਂ ਪਾਲਿਆ। ਉਨ੍ਹਾਂ ਦੇ ਮਨ ਖੋਟੇ ਸਨ ਤੇ ਆਕੀ ਹੋ ਕੇ ਨੱਸਦੇ ਰਹੇ ਪਰ ਇਨ੍ਹਾਂ ਦੀ ਤੀਜੀ’ਲਿਖੀ ਪੰਗਤੀ ਹੀ ਚੌਥੀ ਤੁਕ ਦੀ ਤਰਦੀਦ (ਖੰਡਨ) ਲਈ ਕਾਫੀ ਹੈ ਜਿਸ ਦਾ ਭਾਵ ਇਹ ਹੈ ਕਿ ‘ਗੁਰੂ ਜੀ ਨੇ ਉਲਟੀ ਗੰਗਾ ਵਹਾਈ’ ਜੋ ਗੁਰੂ ਅੰਗਦ ਜੀ ਨੂੰ ਸਿਰ ਉਤੇ ਧਾਰਨ ਕੀਤਾ ਜਾਂ ਸਿਖਰ ਦੀ ਉੱਚ ਗੁਰਗੱਦੀ ਉਤੇ ਬਿਠਾਇਆ ਹੈ।
ਅਸੀਂ ਪਾਠਕਾਂ ਨੂੰ ਪਿਛੇ ਦੱਸ ਆਏ ਹਾਂ ਕਿ ਅਗਰ ਪੁੜ੍ਹਾਂ ਦੇ ਮਨ ਖੋਟੇ ਹੁੰਦੇ ਤਾਂ ਗੁਰੂ ਜੀ ਵਲੋਂ ‘ਗੁਰੂ ਅੰਗਦ ਸਾਹਿਬ ਨੂੰ ਗੁਰਗਦੀ ਤੇ ਬਿਠਾਣਾ’ ਕਿਸੇ ਤਰ੍ਹਾਂ ਵੀ ਉਲਟੀ ਗੱਲ ਨਹੀਂ। ਪੁੱਤਰ ਹਰ ਤਰਾਂਹ ਲਾਇਕ ਅਤੇ ਆਗਿਆਕਾਰ ਹੋਣ ਤਦੇ ਪਿਤਾ ਵਲੋਂ ਪਿਛੇ ਸੁਟੇ ਜਾਣਾ ‘ਉਲਟੀ ਗੰਗਾ ਵਹਾਈ’ ਲਿਖਆ ਢੁੱਕਦਾ ਹੈ। ਫੇਰ ਭਾਈ ਸਾਹਿਬ ਨੇ ਆਪ ਵੀ ਕਿਧਰੇ ਇਹ ਨਿਰਣਾ ਕਰ ਕੇ ਨਹੀਂ ਦਸਿਆ ਕਿ ਪੁਤ੍ਰਾਂ ਦੇ ਮਨ ਕਿਉਂ ਖੋਟੇ ਸਨ? ਅਤੇ ਕੀ-ਕੀ ਜਾਂ – ਕਿਹੜਾ-੨ ਕੌਲ (ਬਚਨ) ਕਿਸੇ ਇਕ ਨੇ ਜਾਂ ਦੋਹਾਂ ਪੁਤ੍ਰਾਂ ਨੇ ਨਹੀਂ ਪਾਲਿਆ। ਜਿਸ ਤੇ ਇਨ੍ਹਾਂ ਦਾ ਇਸ਼ਾਰਾ ਵੀ ਜਨਮ ਸਾਖੀ ਵਿਚ ਲਿਖੀਆਂ ਸਾਖੀਆਂ ਵਲ ਹੀ ਹੈ। ਜੋ ਪਹਿਲੇ ਹੀ ਭਾਈ ਹਿੰਦਾਲ ਜੀ ਦੇ ਪੁਤ੍ਰ ਵਲੋਂ ਬਿਗਾੜੀ ਜਾ ਚੁਕੀ ਸੀ-ਸਾਬਤ ਹੈ*। ਜੇ ਭਾਈ ਜੀ ਨੇ ਵੀ ਸੱਚੀ ਮੰਨ ਲਈ ਕਿ ਇਹੋ ਕੁਝ ਕੀਤਾ ਹੋਣਾ ਨੇ ਤਦੇ ਗੱਦੀ ਨਹੀਂ ਮਿਲੀ।
ਇਥੇ ਅਗਰ ਅਸੀਂ ਵੀ ਜਨਮ ਸਾਖੀਆਂ ਦੀ ਪ੍ਰੀਖਿਆ ਵਾਲੀਆਂ 3-8 ਸਾਖੀਆਂ ਵਿਚੋਂ ਕਿ ਕਿੱਕਰ ਨਹੀਂ ਝੁਣੇ, ਚੂਹੀ ਨਹੀ ਸੁਟੀ, ਕੌਲ ਨਹੀਂ ਕਢਿਆ, ਯਾ ਰਾਤ ਨੂੰ ਚੱਦਰਾਂ ਨਹੀਂ ਧੋ ਲਿਆਂਦੀਆਂ ਸਨ। ਤਾਂ ਇਨ੍ਹਾਂ ਥੀਂ ਵਖਰੇ ਹੋਰ ਪੰਜਵੀ ਗੱਲ ਕੋਈ ਕਿਤੇ ਲਿਖੀ ਨਹੀਂ ਮਿਲਦੀ। ਫੇਰ ਜੇ ਕੁਝ ਹੋਇਆ ਅਗਰ ਪ੍ਰੀਖਿਆ ਵਾਸਤੇ ਹੀ ਸੀ? ਤਾਂ ਪ੍ਰੀਖਿਆ ‘ਸਿਖਾਂ ਪੁਤ੍ਰਾਂ’ ਸਾਰਿਆਂ ਦੀ ਘੋਖ (ਸੋਧ) ਕੀਤੀ ਗਈ। ਜਿਸ ਵਿਚ ਐਸੀ ਹੁਕਮ ਅਦੂਲੀ ਭਾਈ ਬੁੱਢਾ ਜੀ ਪਾਸੋਂ ਵੀ ਹੋਈ। ਉਹ ਵੀ ਠੀਕ-ਠੀਕ ਨਹੀ ਦੱਸ ਸਕੇ ਸਨ ਕਿ ਕਿਤਨੀ ਰਾਤ ਬੀਤੀ ਹੈ ਤੇ ਕਿਤਨੀ ਰਹਿੰਦੀ ਹੈ ਅਤੇ ਗੁਰੂ ਅੰਗਦ ਸਾਹਿਬ ਨੇ ਵੀ ਇਤਨਾ ਹੀ ਆਖਿਆ ਸੀ, ਮਹਾਰਾਜ ਜਿਤਨੀ ਆਪ ਨੇ ਬਿਤਾਈ ਬੀਤੀ ਹੈ ਜਿਤਨੀ ਰਖੀ ਜੇ ਰਹਿੰਦੀ ਹੈ। ਠੀਕ ਵਕਤ ਕਢ ਕੇ ਉਹ -ਵੀ ਨਹੀਂ ਦੱਸ ਸਕੇ ਇਨ੍ਹਾਂ ਥੀਂ ਬਿਨਾਂ ‘ਮੁਰਦਾ ਖਾਣ’ ਨੂੰ ਵੀ ਕੋਈ ਤਿਆਰ ਨਾ ਹੋਇਆ। ਭਾਈ ਬੁੱਢਾ ਜੀ ੧, ਸਾਧਾਰਣ ਜੀ੨, ਭਗੀਰਥ ਜੀ ੩, ਇਨਕਾਰੀ ਹੋ ਕੇ ਚਲੇ ਗਏ ਸਨ। ਤਦ ਐਸੇ ਸਾਰੇ ਹੁਕਮ ਅਦੂਲਾਂ ਬਾਬਤ ਭਾਈ ਗੁਰਦਾਸ ਜੀ ਨੇ ਜਿਵੇਂ ਕੋਈ ਰਾਏ ਕਾਇਮ ਨਹੀਂ ਕੀਤੀ ਅਤੇ ਨਾ ਉਨ੍ਹਾਂ ਨੂੰ ਦਿਲ ਦੇ ਖੋਟੇ ਲਿਖ ਦਸਿਆ। ਤਿਵੇਂ ਗੁਰੂ ਜੀ ਦੇ ਸਪੁਤ੍ਰਾਂ ‘ਬਾਬਾ ਸ੍ਰੀ ਚੰਦ-ਲਖਮੀ ਚੰਦ ਜੀ’ ਉਤੇ ਵੀ ਉਨ੍ਹਾਂ ਨੂੰ ਤਰਸ ਕਰਨਾ ਚਾਹੀਦਾ ਸੀ।
ਫੇਰ ਅਗਰ ਚਾਰੇ ਸਾਖੀਆਂ ਠੀਕ ਪ੍ਰੀਖਿਆ ਸਬੰਧੀ ਸੱਚੀਆਂ ਮੰਨ ਲਈਏ ਤਾਂ * ਪ੍ਰੀਖਿਆ ਵਿਚੋਂ ਪਾਸ ਨਾ ਹੋਣਾ ਸਾਰਿਆਂ ਦੀ ਕਮਜ਼ੋਰੀ ਦਾ ਸਵਾਲ ਹੈ ਨਾ ਕਿ ਖਰੋਂ ਖੋਟੇ ਹੋਣ ਦੀ ਪਹਿਚਾਣ ਕਹੀ ਜਾ ਸਕਦੀ ਹੈ ? ਫ਼ੇਰ ਜੇਕਰ ਸ੍ਰੀ ਲਹਿਣਾ ਜੀ ਦੇ ਹਰ ਇਕ ਪ੍ਰੀਖਿਆ ਵਿਚੋਂ ‘ ਪਾਸ ਹੋਣ ਕਾਰਣ ਹੀ ਇਨ੍ਹਾਂ ਨੂੰ ‘ਗੁਰੂ ਅੰਗਦ ਸਾਹਿਬ’ ਬਣਾਇਆ ਗਿਆ ਤਦ ਵੀ ਮੁਬਾਰਕ ਗੱਲ ਹੈ। ਪਰ ਦੂਜੇ ਸਿਖਾਂ ਤੇ ਦੋਹਾਂ ਸਪੁਤ੍ਰਾਂ ਦੇ ਫੇਹਲ ਹੋ ਜਾਣ ਤੇ ਗੁਰੂ ਨਾਨਕ ਜੀ ਉਨ੍ਹਾਂ ਉਤੇ ਪਿੱਛੇ ਨਹੀਂ ਸਨ, ਤੇ ਨਾ ਗੁਰੂ ਜੀ ਨੇ ਉਨ੍ਹਾਂ ਪ੍ਰਥਾਂਏ ਕੋਈ ਸਖਤ ਬਚਨ ਕਿਹਾ ਸੀ। ਸਗੋਂ ਉਹ! ‘ਮਿੱਠ ਬੋਲੜਾ ਸਜਣ’ ਅੰਤ ਸਮੇਂ ਤੀਕ ਆਪਣੇ ਸਪੁਤ੍ਰਾਂ ਨੂੰ ਬੁਲਾਂਦਾ ਮਨਾਂਦਾ ਤੇ ਅਸੀਸਾਂ ਦੇ ਕੇ ਕਰਾਮਾਤ ਦਾ ਭੰਡਾਰ ਬਣਾਂਦਾ ਪ੍ਰਸੰਨ ਕਰਦਾ ਰਿਹਾ ਸੀ । ਉਹ ਸਭ ਕੁਝ ਜਾਣਦਾ ਸੀ ਕਿ ਨਿਰੰਕਾਰੀ ਹੁਕਮ ਦੀ ਪਾਲਣਾ ਵਿਚ ਜੋ ਅਸੀ ਕੀਤਾ ਹੈ ਇਹ ਹੋਰ ਕਈਆਂ ਨੂੰ ਵੀ ਅਯੋਗ ਦਿਸਿਆ ਤੇ ਲਖਮੀ ਚੰਦ ਦੇ ਮਨ ਉਤੇ ਵੀ ਠੀਸ ਵਜੀ ਹੈ। ਤਦੇ ਬੇ-ਸ਼ੁਮਾਰ ਬਖਸ਼ਸ਼ਾਂ ਅਤੇ ‘ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਵਰਦਾਨਾਂ ਨਾਲ ਮਾਲਸ਼ ਕਰ ਕੇ ਉਨ੍ਹਾਂ ਨੂੰ ਰਾਜ਼ੀ ਕੀਤਾ ਸੀ. ਐਸੀ ਹਾਲਤ ਵਿਚ ਵੀ ਗੁਰੂ ਨਾਨਕ ਜੀ ਦੇ ਆਸ਼ੇ ਵਿਰੁਧ ਉਨ੍ਹਾਂ ਦੇ ਕਿਸੇ ਸਿਖ ਨੂੰ ਇਹ ਸੋਭਦਾ ਨਹੀਂ ਹੈ ਕਿ ਗੁਰੂ ਪਿਤਾ ਵਲੋਂ ਵਰੋਸਾਏ ਜਾ ਚੁਕੇ ਸਾਹਿਬਜ਼ਾਦਿਆਂ ਦੀ ਸ਼ਾਨ ਵਿਚ ਕੋਈ ਇਤਨੀ ਸਖ਼ਤ ਕਲਾਮੀ ਦੇ ਸ਼ਬਦ ਵਰਤੇ।
ਹੁਣ ਇਥੇ ਇਕ ਹੋਰ ਵੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਭਾਈ ਗੁਰਦਾਸ ਜੀ ਦੀ ‘ਲਿਖਤ ਮੁਤਾਬਕ ਸਾਹਿਬਜ਼ਾਦਿਆਂ ਦੇ ਮਨ ਅਗਰ ਜ਼ਰੂਰ ਖੋਟੇ ਹੀ ਸਨ ਕਿ ਉਨ੍ਹਾਂ ਨੇ ਬਚਨ ਨਹੀ ਪਾਲਿਆ ਤੇ ਨਸਦੇ ਰਹੇ। ਪਰ ਜੇਕਰ ਇਹ ਤਿੰਨ ਚਾਰ ਬਚਨ ਵੀ ਹਮੇਸ਼ਾਂ ਦੀ ਤਰ੍ਹਾਂ ਜ਼ਰੂਰ ਪਾਲਦੇ? ਤਦ ਤਾਂ ਭਾਈ ਜੀ ਦੇ ਖਿਆਲ ਵਿਚ ਗੁਰਗੱਦੀ ਕਿਸੇ ਇਕ ਪੁਤ੍ਰ ਨੂੰ ਜ਼ਰੂਰ ਮਿਲਨੀ ਸੀ ਅਤੇ ਇਹ ਵੀ ਉਨ੍ਹਾਂ ਨੂੰ ‘ਮਨ ਖੋਟੇ’ ਨਾ ਲਿਖਦੇ, ਪਰ ਗੁਰੂ ਨਾਨਕ ਜੀ ਵਲੋਂ ਪਹਿਲੇ ਦਿਤੇ ਬਚਨਾਂ ਦਾ ਕੀ ਬਣਦਾ? ਜੋ ਸ੍ਰੀ ਲਹਿਣਾ ਜੀ ਨੂੰ ਆਉਂਦੇ ਹੀ ਕਿਹਾ ਸੀ,”ਤੈਂ ਬਹਿਣਾ ਹੈ ਅਸੀ ਦੇਣਾ ਹੈ’, ਫੇਰ ਘਾਹ ਦੀ ਪੰਡ ਚੁਕਾਈ ਨੂੰ ਤ੍ਰਲੋਕੀ ਦਾ ਭਾਰ ਚੁਕਾਇਆ ਆਖਿਆ। ਤਾਂਤੇ ਪ੍ਰੇਰਕ ਨਿਰੰਕਾਰ ਨੇ ਸਗੋਂ ਇਨ੍ਹਾਂ ਪਾਸੋਂ ਬਹੁਤ ਉਤਮ ਕੰਮ ਕਰਾਇਆ ਕਿ ਪੁਤ੍ਰਾਂ ਸਿਰ ਉਲਾਹਮਾਂ ਭਾਵੇਂ ਆਇਆ ਸਹੀ, ਪਰ ਇਨ੍ਹਾਂ ਦੇ ਨਿਰੰਕਾਰੀ ਪਿਤਾ ਜੀ ਉਤੇ ਕੋਈ ਉਲਾਹਮਾਂ ਨਹੀਂ ਆ ਸਕਿਆ। ਇਸ ਤਰ੍ਹਾਂ ਨਾਲ ਵੀ ਸਾਹਿਬਜ਼ਾਦੇ ਨਿਰਦੋਸ਼ ਹਨ, ਕਿ ਨਿਯੰਤਾ (ਪ੍ਰੇਰਕ) ਨਿਰੰਕਾਰ ਨੇ ਵੀ ਗੁਰੂ ਨਾਨਕ ਜੀ ਦੇ ਬੋਲੇ ਵਾਕ ਨੂੰ ਈਹਾ ਉਹਾ ਦੋਹੀਂ ਜਹਾਨੀ ਸੱਚਾ ਕਰ ਵਿਖਾਣ ਨੂੰ ਸਾਹਿਬਜ਼ਾਦਿਆਂ ਪਾਸੋਂ ਇਨਕਾਰ ਕਰਾਦਿਆ ਹੈ, ਜਿਸ ਤੇ ਵੀ ਇਨ੍ਹਾਂ ਪ੍ਰਥਾਏ ਐਸੇ ਸਖਤ ਸ਼ਬਦ ਵਰਤਣੇ ਠੀਕ ਨਹੀਂ ਸਨ।
ਇਥੇ ਹੈਰਾਨੀ ਤਾਂ ਇਸ ਗਲੋਂ ਵੀ ਹੁੰਦੀ ਹੈ ਕਿ ਬਾਬਾ ਸ੍ਰੀ ਚੰਦ ਜੀ ਦਾ ਆਪਣਾ ਕੁਝ ਹੱਕ ਖੁੱਸਦਾ ਵੇਖ ਕੇ ਪਿਤਾ ਨਾਤੇ ਰੋਸਾ ਤਾਂ ਬਾਬਾ ਲਖਮੀ ਚੰਦ ਨੇ ਕੀਤਾ, ਪਰ ਭਾਈ ਗੁਰਦਾਸ ਜੀ ਜੈਸੇ ਮਹਾਂ ਵਿਦਵਾਨ ਨੇ ‘ਮਨ ਖੋਟੇ ਆਕੀ ਨਸਿਆਰਾ’ ਦੋਹਾਂ ਸਾਹਿਬਜ਼ਾਦਿਆਂ ਪ੍ਰਥਾਂਏ ਕਿਹਾ ਹੈ। ਇਹ ਕਿਤਨੀ ਵਧੀਕੀ ਅਤੇ ਸਖਤ ਕਲਾਮੀ ਦੀ ਗੱਲ ਹੈ। ਐਸਾ ਇਨ੍ਹਾਂ ਪਾਸੋਂ ਕਦੇ ਹੋਇਆ ਦਿਸਦਾ ਹੈ ਕਿ ਵਿਦਵਾਨ ਹੁੰਦੇ ਹੋਇਆ ਵੀ ‘ ਅਭੁਲ ਗੁਰੂ ਕਰਤਾਰ’ ਨਹੀਂ ਸਨ। .ਯਾ ਨਿਰਮਾਨ ਹੁੰਦੇ ਵੀ ਕਵਿਤਾ ਦੇ ਜੋਸ਼ ਦੇ ਮਾਨ ਵਿਚ ਭਰ ਕੇ ਐਸਾ ਲਿਖਿਆ ਗਿਆ*।
ਭਾਈ ਗੁਰਦਾਸ ਜੀ ਅਗੇ ਜੀ ਕੇ ਆਪਣੀ ਇਸੇ ਵਾਰ ਦੀ ਪਉੜੀ ੪੭ ਵਿਚ ‘ਗੁਰੂ ਰਾਮ ਦਾਸ ਸਾਹਿਬ’ ਦੀ ਉਸਤਤ ਕਰਦੇ ਇਉਂ ਵੀ ਲਿਖਦੇ ਹਨ-
‘ਦਿੱਚੇ ਪੂਰਬ ਦੇਵਣਾਂ ਜਿਸ ਕੀ ਵਸਤ ਤਿਸੈ ਘਰ ਆਵੈ॥’
ਬੈਠਾ ਸੋਢੀ ਪਾਤਸ਼ਾਹ ਰਾਮ ਦਾਸ ਸਤਿਗੁਰੂ ਕਹਾਵੈ।
ਇਸ ਦਾ ਸਾਫ ਭਾਵ ਇਹ ਹੈ ਕਿ ਪੂਰਬ ਜਨਮ ਦਾ ਦੇਣਾ ਲੈਣਾ ਇਹ ਚਲਿਆ ਆਇਆ ਸੀ ਜਿਸ ਦੀ ਅਸਲ ਵਸਤ ਹੈਗੀ ਸੀ ਉਸੇ ਦੇ ਘਰ ਆ ਗਈ। ਅਗਰ ਗੁਰੂ ਨਾਨਕ ਜੀ ਆਪਣੀ ਜਾ-ਨਸ਼ੀਨੀ ਦੀ ਗੱਦੀ ਪੁੱਤ੍ਰਾਂ ਵਿਚੋਂ ਕਿਸੇ ਨੂੰ ਦਿੰਦੇ ਤਾਂ ਗੁਰੂ ਰਾਮ ਦਾਸ ਘਰ ਅਸਲ ਟਿਕਾਣੇ ਇਸ ਵਸਤੂ ਦਾ ਆਵਣਾ ਕਠਨ ਸੀ। ਇਸ ਗੱਲ ਨੂੰ ਸਮਜ ਕੇ ਹੀ ‘ਗੁਰ ਗੱਦੀ’ ਗੁਰੂ-ਅੰਗਦ ਜੀ ਨੂੰ ਦਿਤੀ ਗਈ, ਨਾ ਕਿ ਕਿਸੇ ਹੁਕਮ ਅਦੂਲੀ ਦੇ ਕਾਰਣ ਪੁੱਤਰਾਂ ਨੂੰ ਵਾਂਜੇ ਰਖਿਆ ਸੀ। ਜੈਸਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਆਪਣੇ ਸ੍ਰੀ ਮੁਖ ਵਾਕ ਬਚਿਤ੍ਰ ਨਾਟਕ ਧਿਆਏ ਚਾਰ ਵਿਚ ਲਿਖਦੇ ਹਨ ਕਿ ਪੁਰਾਤਨ ਸਮੇਂ ਦੇ ਬੇਦੀ ਵਿਦਵਾਨ ਨੇ ਸੋਢੀ ਰਾਜਾ ਵਲੋਂ ਭੇਂਟ ਕੀਤਾ ਰਾਜ ਪਾ ਕੇ ਉਹਨੂੰ ਇਹ ਵਰਦਾਨ (ਬਚਨ) ਦਿਤਾ ਸੀ।
ਅੜਿਲ- ਬੇਦੀ ਭਏ ਪ੍ਰਸੰਨ ਰਾਜ ਕਹ ਪਾਇਕੈ ਦੇਤ ਭਯੋ ਬਰਦਾਨ ਹੀਐ ਹੁਲਸਾਇਕੈ।। ਜਬ ਨਾਨਕ ਕੱਲ ਮੈਂ ਹਮ ਆਨ ਕਹਾਏ ਹੈ। ਹੈ ਜਗਤ ਪੂਜ ਕਹਿ ਤੋਹਿ ਪਰਮ ਪਦ ਪਾਇ ਹੈ।
ਐਸੀ ਹਾਲਤ ਵਿਚ ਨਿਸ਼ਚੇ ਤੇ ਭਰੋਸੇ ਨਾਲ ਇਹ ਮੰਨਣਾ ਪਵੇਗਾ ਕਿ ਤਿੰਨ ਕਾਲ ਦਰਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਅੰਤਰ ਯਾਮਤਾ ਯਾਂ ਇਤਿਹਾਸਕ ਪੜਚੌਲ ਰਾਹੀਂ ਉਕਤ ਜੋ ਕੁਝ ਫਰੂਰਮਾਇਆ ਹੈ ਉਹ ਠੀਕ ਹੀ ਕਿਹਾ ਹੈ। ਐਸੇ ਹੀ ਗੁਰੂ ਨਾਨਕ ਅੰਤਰਯਾਮੀ ਤਿੰਨ ਕਾਲ ਦਰਸ਼ੀ ਨੂੰ ਵੀ ਆਪਣੇ ਬੇਦੀ ਅੰਮ੍ਰਿਤ ਰਾਏ ਰੂਪ ਵਲੋਂ ਸੋਢੀ ਰਾਜਾ ਜੀ ਨੂੰ ਦਿਤੇ ਪੁਰਾਤਨ ਬਚਨ ਦਾ ਪਤਾ ਸੀ। ਜਿਸ ਤੇ ਤਿੰਨ ਸਰੀਰਾਂ ਵਿਚ ਵਰਤ ਕੇ ਆਪਣੀ ਜੋੜ ਵਸਤ ਨੂੰ ਚੌਥੇ ਗੁਰੂ ਰਾਮ ਦਾਸ’ ਰੂਪ ਵਿਚ ਨਿਵਾਸ ਦੇਣਾ ਸੀ। ਤਾਂਤੇ ਸਮਝਣਾ ਚਾਹੀਏ, “ਸਰਣਿ ਕੇ ਦਾਤੇ ਬਚਨ ਕੇ ਸੂਰੇ’ ਸਤਿਗੁਰੂ ਜੀ ਨੇ ਇਸੇ ਰੀਤੀ ਨਾਲ ‘ਗੁਰੂ ਅੰਗਦ ਸਾਹਿਬ ਨੂੰ ਗੁਰ ਗੱਦੀ’ ਦੇ ਕੇ ਆਪਣੇ ਵਡਿਆਂ ਦੇ ਤੇ ਆਪਣੇ ਦਿਤੇ ਬਚਨਾਂ ਨੂੰ ਪੂਰਾ ਕਰਨਾ ਸੀ ਨਾ ਕਿ ਸਾਹਿਬਜ਼ਾਦਿਆਂ ਦੇ ਕਿਸੇ ਹੁਕਮ ਅਦੂਲੀ ਦੇ ਕਾਰਣ ਐਸਾ ਹੋਇਆ ਸੀ। ਫੇਰ ਸਮਝ ਨਹੀਂ ਆਉਂਦੀ ਕਿ ਭਾਈ ਗੁਰਦਾਸ ਸਾਹਿਬ ਪਾਸੋਂ ਗੁਰੂ ਸਪੁਤ੍ਰਾਂ ਬਾਬਤ ਐਸੇ ਆਯੋਗ ਸ਼ਬਦ ਕਿਵੇਂ ਵਰਤੇ ਗਏ?
ਇਸ ਤੋਂ ਪਿਛੋਂ ਸਹੀ-ਪੜਚੋਲ ਮਗਰੋਂ ਭਾਈ ਗੁਰਦਾਸ ਜੀ ਆਪਣੀ ਵਾਰ ੨੬ ਦੀ ਪਉੜੀ ੩੩ ਵਿਚ ਜਿਥੇ ਕਈ ਹੋਰ ਸਾਹਿਬਜ਼ਾਦਿਆਂ ਦਾ ਉਸੇ ਤਰ੍ਹਾਂ ਜ਼ਿਕਰ ਕਰਦੇ ਹਨ, ਉਥੇ ਆਪਣੇ ਪਹਿਲੇ ਖ਼ਿਆਲਾਂ ਥੀਂ ਉਚੇਰੇ ਹੋ ਕੇ ਗੁਰੂ ਨਾਨਕ ਜੀ ਦੇ ਸਾਹਿਬਜ਼ਾਦਿਆਂ ਦੀ ਫੇਰ ਇਉਂ ਉਸਤਤ ਕਰਨ ਲਗਦੇ ਹਨ-
‘ਬਾਲ ਜਤੀ ਹੈ ਸ੍ਰੀ-ਚੰਦ ਬਾਬਾਣਾ ਦੇਹੁਰਾ ਬਣਾਯਾ।।
ਲਖਮੀ ਦਾਸਹੁ ਧਰਮ ਚੰਦ ਪੋਤਾ ਹੋਇਕੈ ਆਪ ਗਣਾਯਾ।!’
ਭਾਵ-ਬਾਬਾ ਸ੍ਰੀ ਚੰਦ-ਬਾਲ਼ ਜਤੀ ਹੋਏ ਜਿਨ੍ਹਾਂ ਨੇ ਆਪਣੇ ਪਿਤਾ (ਬਾਬਾ ਨਾਨਕ ਦਾ ਰਾਵੀ ਦਰਿਆ ਦੀ ਬਾਹੜ ਥੀਂ ਬਚਾਕੇ) ਭਭੂਤੀ ਉਤੈ ਦੇਹੁਰਾ ਬਣਾਇਆ। ਤਾਕੇ ਸਦਾ ਵਾਸਤੇ ਉਨ੍ਹਾਂ ਦੀ ਯਾਦਗਾਰ ਅੱਟਲ ਰਹੇ। ਜੇ ਹੁਣ ਤੀਕ ‘ਡੇਹਰਾ ਬਾਬਾ ਨਾਨਕ’ ਨਾਮ ਨਾਲ ਮਸ਼ਹੂਰ ਹੈ!
ਦੂਜੇ ਸ੍ਰੀ ਲਖਮੀ ਚੰਦ ਜੀ ਦੇ ਸਾਹਿਬਜ਼ਾਦੇ ਬਾਬਾ ਧਰਮ ਚੰਦ ਜੀ ਹੋਏ! ਜਿਨ੍ਹਾਂ ਨੇ ਗੁਰੂ ਦੀ ਅੰਸ਼ ਹੁੰਦੇ ਹੋਏ ਵੀ ਆਪਣੇ ਨੂੰ ਗੁਰੂ ਨਾਨਕ ਸਾਹਿਬ ਦਾ ਪੋਤ੍ਰਾ ਹੀ ਗਿਣਾਆ (ਅਖਵਾਇਆ) ਹੈ। ਤੇ ਇਸੇ ਸਤਿਕਾਰ ਨਾਲ ਸਦਾ ਸਤਿਕਾਰੇ ਗਏ। ਭਾਈ ਗੁਰਦਾਸ ਜੀ ਦੀ ਆਪਣੀ ਇਸ ਲਿਖਤ ਥੀਂ ਵੀ ਸਾਬਤ ਹੁੰਦਾ ਹੈ ਕਿ ਗੁਰੂ ਨਾਨਕ ਜੀ ਦੇ ਸਪੁਤ੍ਰਾਂ ਅਤੇ ਪੋਤਰੇ ਦੇ ਦਿਲ ਵਿਚ ਆਪਣੇ ਗੁਰੂ ਪਿਤਾ ਜਾਂ ਗੁਰੂ ਦਾਦਾ ਜੀ ਦਾ ਅਥਾਹ ਮਾਣ ਸਤਿਕਾਰ ਸੀ। ਉਨ੍ਹਾਂ ਬਾਬਤ ਉਹ ਦਿਲ ਦੇ ਖੋਟੇ ਨਹੀਂ ਬਲਿਕੇ ਪ੍ਰੇਮ ਭਰਿਆ ਦਿਲ ਰਖਦੇ ਰਹੇ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਵੀ ਇਸ ਗੱਲ ਥੀਂ ਜਾਣੂੰ ਸਨ ਤਦੇ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਦੀ ਭੇਟ ਕਰ ਚੇਲਾ ਬਣਾ ਦਿਤਾ ਸੀ।*
ਨੋਟ- ਇਸ ਭਾਰੀ ਲੰਮੀ ਵਿਚਾਰ ਰਾਹੀਂ ਅਸੀਂ ਪਾਠਕਾਂ ਸਾਹਮਣੇ ਦੁੱਧ-ਦੁੱਧ ਤੇ ਪਾਣੀ ਪਾਣੀ ਨਖੇੜ ਕੇ ਰਖਣ ਦਾ ਤੁੱਛ ਯਤਨ ਕੀਤਾ ਹੈ ਬਲਕਿ ਸਹੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪ ਹੀ ਬੱਲ ਬੁੱਧੀ ਬਖਸ਼ ਕੇ ਜੋਰੋ ਜੋਰੀ ਦਾਸ ਪਾਸੋਂ ਇਹ ਆਪਣਾ ਕਾਰਜ ਆਪ ਕਰਾਇਆ ਹੈ। ਤਾਕਿ ਉਨ੍ਹਾਂ ਦੇ ਸਾਹਿਬਜ਼ਾਦਿਆਂ ਬਾਬਤ ੪੫੦ ਸਾਲ ਦਾ ਪਿਆ ਭੁਲੇਖਾ ਦੂਰ ਹੋ ਸਕੇ, ਤੇ ਬਾਬਾ ਸ੍ਰੀ ਚੰਦ ਜੀ ਦੀ ਮਹਾਨ ਵਿਅਕਤੀ ਦਾ ਸਾਰਿਆਂ ਨੂੰ ਗਿਆਨ ਹੋ ਜਾਏ ਕਿ ਆਪਣੇ ਸਤਿਗੁਰੂ ਪਿਤਾ ਦੀ ਸਿਮਰਨ ਭਗਤੀ ਅਤੇ ਪ੍ਰੇਮ ਭਰੇ ਉਪਦੇਸ਼ਾਂ ਦਾ ਇਨ੍ਹਾਂ ਉਤੇ ਕਿਤਨਾ ਕੁਝ ਪ੍ਰਭਾਉ ਪਿਆ ਸੀ ? ਤੇ ਉਸੇ ਅਸਰ ਨੂੰ ਪਾ ਕੇ ਅਗੋਂ ‘ਦੇਸ਼ ਸੁਧਾਰ ਧਰਮ ਪ੍ਰਚਾਰ’ ਹਿਤ ਇਨ੍ਹਾਂ ਨੇ ਸਾਧੂ ਰੂਪ ਵਿਚ ਫਿਰ-੨ ਕੇ ਕੀ ਕੁਝ ਯਤਨ ਕੀਤਾ ਸੀ? ਇਹ ਸਾਰੇ ਸਮਾਚਾਰ ਪਾਠਕ ਹੁਣ ਅਗੇ ਪੜ੍ਹਨਗੇ ?’

ਗੁਰੂ ਨਾਨਕ ਜੀ ਦੇ ਪਿਛੋਂ ਦੀ ਰਹੁ ਰੀਤੀ
ਭਾਗ ਤੀਜਾ

-ਗੁਰੂ-ਨਾਨਕ ਪਿਤਾ ਦੀ ਅੰਤਮ ਕਿਰਯਾ ਤੇਹਰਵੀਂ ਦੀ ਰਸਮ ਥੀਂ ਵੇਹਲੇ ਹੋਕੇ ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਜੀ ਨੇ ਅਪਣੀ ਮਾਤਾ ਦੀਆਂ ਖੁਸ਼ੀਆਂ ਤੇ ਅਸੀਸਾਂ ਪਾਈਆਂ। ਗੁਰੂ ਨਾਨਕ ਦੇਵ ਜੀ ਜੋ ਹਿੰਦੂਆਂ ਵਿਚ ਜਗਤ ਗੁਰੂ ਪ੍ਰਸਿੱਧ ਸਨ। ਤਿਵੇਂ ਹੀ ਮੁਸਲਮਾਨ ਉਨ੍ਹਾਂ ਨੂੰ ਪੀਰਾਨ ਪੀਰ ਮੰਨਦੇ ਸਨ! ਫੇਰ ਹਜ਼ਾਰਾਂ ਦੀ ਗਿਣਤੀ ਵਿਚ ਉਹ ਸਨ ਦੇਂਹੀ ਹੀ ਪ੍ਰਲੋਕ ਜਿਧਾਰੇ ਸਨ” ਕਿਸੇ ਨੂੰ ਉਨ੍ਹਾਂ ਦੀ ਦੇਹੀ ਹੱਥ ਨਹੀਂ ਆਈ ਸੀ। ਤੱਤਾਂ ਨਾਲ ਤੱਤ ਅਤੇ ਜੋਤੀ :ਨਾਲ-ਜੈਤ ਰਲਾਕੇ ਦਸੀ। ਸਪੁਤ੍ਰਾਂ ਨੇ ਉਨ੍ਹਾਂ ਦੀ ਇਸੇ ਸ਼ਾਨ ਤੇ ਮਹਾਨਤਾ ਮੁਤਾਬਿਕ ਹੀ ਘਰ ਆਇ ਹੋਇ ਗੁਰੂ ਪਿਆਰਿਆਂ ਦੀ ਸੇਵਾ ਟੈਹਲ ਕੀਤੀ ਤੇ ਜੱਸ ਪਾਇਆ ਸੀ। ਫੇਰ ਸ੍ਰੀ ਕਰਤਾਰ ਪੁਰ ਧਰਮਸਾਲ ਦੀ ਮਰਯਾਦਾ ਵੀ ਪਹਿਲੀ ਤਰ੍ਹਾਂ ਹੀ ਚਾਲੂ ਕਰ ਦਿਤੀ ਤੇ ਕਥਾ – ਕੀਰਤਨ ਸੱਤਸੰਗ ਹੋਣ ਲਗਾ ਸੀ।
ਦੋਹਾਂ ਭਰਾਵਾਂ ਨੂੰ ਅੰਮ੍ਰਿਤ ਵੇਲੇ ਜਾਗਣ ਦਾ ਸੁਭਾਉ ਵੀ ਪਹਿਲ਼ੇ ਦਾ ਪਿਆ ਹੋਇਆ ਸੀ। ਬਾਬਾ ਸ੍ਰੀ ਚੰਦ ਤਾਂ ਸਦਾ ਹੀ ਨਾਮ ਖੁਮਾਰੀ ਵਿਚ ਮਸਤ ਰਹਿੰਦੇ, ਪਰ ਬਾਬਾ ਲਖਮੀ ਚੰਦ ਵੀ ਸੱਚੀ ਮੁਚੀ ਰਬੀ ਪਿਆਰ ਦੀ ਲਗਨ ਵਾਲੇ ਸਨ। ਫਿਰ ਵੀ ਇਨ੍ਹਾਂ ਦੀ ਬ੍ਰਿਤੀ ਰਜੋ ਗੁਣੀ (ਵਿਵਹਾਰਕ) ਤਰ੍ਹਾਂ ਦੀ ਸੀ। ਇਸੇ ਕਰਕੇ ਗੁਰੂ ਅੰਗਦ ਸਾਹਿਬ ਦੀ ਗੱਦੀ ਨਸ਼ੀਨੀ ਵੇਲੇ ਦੁਖ ਮੰਨਿਆ ਤੇ ਰੋਸਾ ਕੀਤਾ ਸੀ। ਉਹ ਵੀ ਬਹੁਤਾ ਇਸ ਖਿਆਲ ਵਿਚ ਕਿ ਲੋਕੀਂ ਅਸਲੀਅਤ ਨੂੰ ਨਾ ਜਾਣਦੇ ਹੋਇਆਂ ਸਾਨੂੰ ਹੀ ਉਲਾਹਮੇ ਦਿਤਾ ਕਰਣਗੇ।
ਭਾਵੇਂ ਗੁਰੂ ਪਿਤਾ ਦੀਆਂ ਅੰਤਮ ਅਸੀਸਾਂ ਨੇ ਇਨ੍ਹਾਂ ਦੋਹਾਂ ਦੇ ਦਿਲ ਵੀ ਖਿੜਾ ਦਿਤੇ ਸਨ। ਪਰ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਮਗਰੋਂ ‘ਗੁਰੂ ਅੰਗਦ ਸਾਹਿਬ’ ਜੀ ਨੇ ਜਿਸ ਪ੍ਰੇਮ . ਪਿਆਰ ਅਤੇ ਸ਼ਰਧਾ ਸੇਵਾ ਦਾ ਸਬੂਤ ਦਿਤਾ ਸੀ ਉਸ ਨਾਲ ਸਾਰੇ ਸੰਸੇ ਭਰਮ ਇਧਰ ਦੇ ਵੀ ਦੂਰ ਹੋ ਚੁਕੇ ਸਨ। ਤੱਦੇ ਸ੍ਰੀ ਮਾਤਾ ਜੀ ਨੇ ਜਾਂਦੀ ਵੇਰ ਗੁਰੂ ਅੰਗਦ ਜੀ ਨੂੰ ਬਹੁਤ ੨ ਅਸੀਸਾਂ ਦਿਤੀਆਂ ਸਨ। ਕਿ ਤੁਸੀਂ ਮੇਰੇ ਸੁਵਾਮੀ ਨੂੰ ਬਹੁਤ ਰੀਝਾਇਆ ਹੈ । ਹੁਣ ਉਨ੍ਹਾਂ ਦੀ ਦਿਤੀ ਪੋਥੀ ਦਾ ਪ੍ਰਚਾਰ ਜ਼ਰੂਰ ਕਰਨਾ। ਐਸਾ ਕਰਨ ਨਾਲ ਤੁਹਾੜਾ ਪਰਤਾਪ ਵੀ ਬਹੁਤ ਵਧੇਗਾ। ਗੁਰੂ ਅੰਗਦ ਦੇਵ ਜੀ ਨੇ ਖਡੂਟ ਜਾ ਕੇ ਐਸਾ ਹੀ ਕੀਤਾ।
ਇਧਰ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਜੀ ਨੇ ਸ੍ਰੀ ਕਰਤਾਰਪੁਰ ਧਰਮਸ਼ਾਲ ਦੀ ਰਹੁ ਰੀਤੀ ਕਥਾ ਕੀਰਤਨ ਦੇ ਨਾਲ ਨਾਲ ਲੰਗਰ ਵੀ ਚਾਲੂ ਰਖਿਆ। ਦਰ ਆਏ ਮੁਸਾਫਰਾਂ ਅਭਿਆਗਤਾਂ ਯਾ ਗੁਰਸਿਖ ਪਰੇਮੀਆਂ ਦੀ ਪ੍ਰਸ਼ਾਦੇ ਦੇ ਨਾਲ ਨਾਲ ਕਈਆਂ ਲੋੜ ਵੰਦਾਂ ਨੂੰ ਬਸਤ੍ਰ ਵੀ ਦਿੰਦੇ ਸਨ। ਸਗੋਂ ਪਹਿਲੇ ਨਾਲੋਂ ਵਧੇਰੇ ਧਿਆਨ ਰਖਦੇ ਅਤੇ ਪ੍ਰੇਮ ਭਾਵ ਨਾਲ ਪੇਸ਼ ਆਉਂਦੇ ਸਨ। ਜੋ ਕੋਈ ਇਹ ਨਾ ਆਖੇ ਕਿ ਸਭ ਕੁਝ ਗੁਰੂ ਨਾਨਕ ਜੀ ਦੇ ਹੁੰਦਿਆਂ ਹੀਂ ਸੀ, ਉਹ ਗਏ ਤਾਂ ਨਾਲੇ ਲੈ ਗਏ ਹਨ। ਪਰ ਸਾਹਿਬਜ਼ਾਦਿਆਂ ਨੇ ਐਸਾ ਨਹੀਂ ਹੋਣ ਦਿੱਤਾ, ਤੇ ਨਾ ਕੋਈ ਉਲਾਹਮਾਂ ਹੀ ਮਿਲਿਆ ਸੀ। ਇਹ ਦੋਵੇਂ ਭ੍ਰਾਤਾ ਅਪਣੀ ਮਾਤਾ ਸੁਲਖਣੀ ਜੀ ਦੀ ਛਤ੍ਰ ਛਾਇਆ ਹੇਠ ਧਰਮਸ਼ਾਲ ਦੀ ਸੇਵਾ ਨਿਭਾਉਂਦੇ ਰਹੇ।

ਇਕ ਸਿਖ ਤਾਂਈਂ ਸਹੀ ਸਿਖਿਆ ਦਿਤੀ

ਗੁਰੂ ਨਾਨਕ ਜੀ ਦਾ ਜੱਸ ਪ੍ਰਤਾਪ ਸਾਰੇ ਭਾਰਤ ਵਿਚ ਫੈਲ ਚੁਕਾ ਸੀ। ਆਪ ਦਾ ਜੋਤੀ ਜੋਤ ਸਮਾਣਾ ਸੁਣ ਕੇ ਸ੍ਰੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਪਾਸ ਪਰਚਾਉਣੀ ਲਈ-ਦੂਰ ਦੂਰ ਥੀਂ ਅਜੇ ਤੀਕ ਲੋਕੀਂ ਆਉਂਦੇ ਹੁੰਦੇ, ਅਤੇ ਗੁਰੂ-ਪਿਆਰ ਵਿਚ ਬਿਹਬਲ ਹੋ ਕੇ ਅਥ ਵਹਾਂਦੇ ਰਹਿੰਦੇ ਸਨ। ਇਕ ਦਿਨ ਕਿਸੇ ਦੁਰਾਡੀ ਥਾਂ ਦਾ ਇਕ ਸਿਖ-ਆਇਆ। ਇਹ ਧਨੀ ਪੁਰਸ਼ ਅਗੇ ਵੀ ਆਉਂਦਾ ਅਤੇ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਲਿਆ ਕੇ ਗੁਰੂ ‘ਲੰਗਰ ਵਿਚ ਸਫਲ ਕਰਦਾ ਹੁੰਦਾ ਸੀ। ਹੁਣ ਵੀ ਆਇਆ ਤੇ ਇਸ ਨੇ ਗੁਰੂ ਅੰਗਦ ਜੀ ਨੂੰ ਗੁਰਿਆਈ ਹੋਣ ਦਾ ਸਾਰਾ ਜ਼ਿਕਰ ਸੁਣ ਪਾਇਆ ਸੀ।
ਇਸ ਸਿਖ ਦੇ ਮਨ ਵਿਚ ਕੁਝ ਸੰਸਾ ਹੋਇਆ ਤੇ ਟੁਰਨ ਵੇਲੇ-ਥੋੜੀ ਮਾਇਆ ਇਥੇ ਦੇ ਲੰਗਰ ਲਈ ਸ੍ਰੀ ਬਾਬਾ ਜੀ ਅਗੇ ਰਖ ਕੇ ਮੱਥਾ ਟੇਕਿਆ। ਇਹਦਾ ਖਿਆਲ ਸੀ ਕਿ ਜਿਥੇ ‘ਗੁਰ ਗੱਦੀ ਨਸ਼ੀਨ’ ਗੁਰੂ ਹਨ, ਬਾਕੀ ਮਾਇਆ ਉਥੇ ਖਡੂਰ ਜਾ ਕੇ:ਭੇਟ ਕਰਾਂਗਾ। ਇਸ ਦੇ ‘ ਮਨ ਦੀ ਕਲਪਣਾ ਨੂੰ ਬਾਬਾ ਸ੍ਰੀ ਚੰਦ ਨੇ ਜਾਣ ਲਿਆ ਤੇ ਸਿਖ ਮਤ ਦੇਣ ਨੂੰ ਥਾਪੀ ਦੀ ਥਾਂ ਇਹਦੀ ਕੰਢ ਉਤੇ ਅੰਗੂਠਾ ਰਖਿਆ। ਪਰ ਇਹ ਸਿਖ ਫਿਰ ਉਠ ਨਹੀਂ ਸਕਿਆ ਸੀ ਮਾਨੋਂ ਜ਼ਿਮੀਂ ਨਾਲ ਜਕੜਿਆ ਗਿਆ।
ਬਾਬਾ ਸ੍ਰੀ ਚੰਦ ਪ੍ਰਕਾਸ਼ ਧਿਆਇ ੪੮ ਚੌਪਈ ੪੫ ਵਿਚ ਲਿਖਿਆ ਹੈ ਕਿ ਇਹਦੀ ਚੀਖ ਪੁਕਾਰ ਕਰਨ ਤੇ ਬਾਬਾ ਬੁੱਢਾ ਜੀ ਤੇ ਹੋਰ ਸਿਖਾਂ ਨੇ ਐਸਾ ਹੋਣ ਦਾ ਕਾਰਣ ਪੁਛਿਆ ?
ਉਸ ਸਿਖ ਨੇ ਸਭ ਕੁਝ ਸੱਚ ਸੱਚ ਆਖ ਦਿਤਾ-ਤਦ ਬਾਬਾ ਜੀ ਨੇ ਖਿਮਾਂ ਕੀਤੀ ਤੇ ਉਹੀ ਅੰਗੂਠਾ ਫੇਰ ਛੁਹਾ ਕੇ ਉਠਾ ਬਹਾਇਆ, ਅਤੇ ਸੰਗਤ ਪ੍ਰਥਾਏ ਗੁਰੂ ਲੰਗਰ ਦੀ ਮਹੱਤਾ ਪ੍ਰਗਟਾਉਣ ਨੂੰ ਇਉਂ ਉਪਦੇਸ਼ ਸੁਣਾਇਆ।
ਬਾਬਾ ਸ੍ਰੀ ਚੰਦ ਜੀ ਨੇ ਫੁਰਮਾਇਆ ਕਿ ਕਰਤਾਰਪੁਰ ਧਰਮਸ਼ਾਲ ਇਹ ਸ੍ਰੀ “ਕਰਤਾ ਪੁਰਖ’ ਦੇ ਹੁਕਮ ਨਾਲ ਆਪ ਗੁਰੂ ਨੇ ਥਾਪੀ ਹੈ, ਤੇ ਇਥੋਂ ਦਾ ਲੰਗਰ ਵੀ ਉਹਦਾ ਜਾਰੀ ਕੀਤਾ ਆਪਣਾ ਹੀ ਹੈ, ਉਸੇ ਨੇ ਚਲਾਣਾ ਹੈ। ਜ਼ਮੀਨ ਦਾ ਅੰਨ ਦਾਣਾ ਹੀ ਇਤਨਾ ਹੋ ਜਾਂਦਾ ਹੈ ਕਿ ਮੁੱਕਦਾ ਨਹੀਂ। ਫੇਰ ਏਸ ਲੰਗਰ ਵਿਚ ਕਿਸੇ ਨੇ ਆਪਣੀ ਕ੍ਰਿਤ ਕਮਾਈ ਦਾ ਕੁਝ ਪਾਣਾ ਹੈ ਤਾਂ ਸਦਾ ਆਪਣੇ ਭੁਲੇ ਨੂੰ ਮੁਖ ਰਖ ਕੇ ਪਾਣਾ ਹੈ। ਪਰ ਇਸ ਸਿਖ ਨੇ ਕਲਪਣਾ ਹੀ ਕੌੜੀ ਕੀਤੀ ਹੈ। ਜਿਸ ਤੇ ਦੱਸਣਾ ਜ਼ਰੂਰੀ ਸੀ ਕਿ ਇਹਦਾ ਆਇਆ ਵੀ ਸੁਫਲ ਰਹੇ।
ਸ੍ਰੀ ਬਾਬਾ ਜੀ ਨੇ ਫੁਰਮਾਇਆ ਕਿ ਇਸ ਨੂੰ! ਇਹ ਤਾਂ ਪਤਾ ਲੱਗ ਗਿਆ ਸੀ ਕਿ ਗੁਰੂ ਅੰਗਦ ਜੀ ਨੂੰ ਕੀ ਕੁਝ ਮਿਲਿਆ ਹੈ? ਪਰ ਇਹ ਪਤਾ ਨਹੀਂ ਸੀ ਕਿ ਪਿਤਾ ਸਤਿਗੁਰੂ ਪੁਤ੍ਰਾਂ ਨੂੰ ਵੀ ਕੀ ਕੁਝ ਦੇ ਗਏ ਹਨ? ਉਹ ਦੱਸਣਾ ਜ਼ਰੂਰੀ ਸੀ ਕਿ ਇਸ ਨੂੰ ਸੰਸਾ ਨਾ ਰਹੇ।
ਸ੍ਰੀ ਬਾਬਾ ਜੀ ਨੇ ਆਖਿਆ-ਇਹ! ਉਹੀ ਧਰਮਸ਼ਾਲਾ ਹੈ ਜਿਥੋਂ ਦੇ ਲੰਗਰ ਦੀ ਸੇਵਾ ਨੂੰ ਸ੍ਰੀ ਲਹਿਣਾਂ ਜੀ ਨੇ ਸਿਰ ਤੇ ਲੂਣ ਦੀ ਪੰਡ ਚੁਕ ਲਿਆਂਦੀ ਸੀ ਅਤੇ ਕਈ ਸਾਲ ਦੀ ਸੇਵਾ ਘਾਲ ਮਗਰੋਂ ਕੁਝ ਪਾਇਆ ਹੈ। ਹੁਣ ਉਹ ਖਡੂਰ ਵਿਚ- ਤੇ ਅਸੀਂ ਇਥੇ-ਯਾ ਹੋਰ ਕੋਈ ਜਿਥੇ ਕਿਤੇ ਹੋਵੇ ਅਤੇ ਗੁਰੂ ਨਾਮ ਦਾ ਲੰਗਰ ਚਲਾਏਗਾ-ਉਹ ਹਰ ਥਾਂ ਗੁਰੂ ਕਾ ਲੰਗਰ ਹੀ ਮੰਨਿਆ ਜਾਏਗਾ। ਇਸ ਵਿਚ ਕਿਸੇ ਨੂੰ ਸੰਸਾ ਨਹੀਂ ਰਹਿਣਾ ਚਾਹੀਦਾ। ਪਰ ਜਿਥੇ ਦੀ ਭਾਵਨਾ ਨਾਲ ਕੋਈ ਜਾਏ? ਉਥੇ ਬਿਨਾ ਕਿਸੇ ਵਿਤਕਰੇ (ਸੰਸੇ) ਦੇ ਹਰ ਥਾਂ ਗੁਰੂ ਦੀ ਜਾਣ ਕੇ ਸਰਬਤ ਦੇ ਭਲੇ ਲਈ ਸੇਵਾ ਕਰੇ, ਤਦੇ ਹੀ ਪ੍ਰਵਾਨ ਹੋ ਸਕਦਾ ਹੈ। ਇਉਂ ਸੁਣ ਕੇ ਸਿਖ ਨੇ ਭੁੱਲ ਦੀ ਖਿਮਾਂ ਮੰਗੀ ਤੇ ਸਾਰੀ ਭੇਟਾ ਅਗੇ-ਧਰੀ। ਪਰ ਬਾਬਾ ਜੀ ਨੇ ਮੋੜ ਦੇ ਕੇ ਆਖਿਆ-ਜਾਉ! ਉਹ ਵੀ ਆਪਣਾ ਹੀ ਘਰ ਹੈ। ਉਥੇ ਦਾ ਲੰਗਰ ਵੀ ਆਪਣਾ ਹੈ। ਅਸੀਂ ਤੇਰੇ ਅਤੇ ਤੇਰੇ ਜਹੇ ਕਈ ਹੋਰਾਂ ਦੇ ਸਮਝਾਣ ਨੂੰ ਐਸਾ ਕੀਤਾ ਹੈ।

ਸ੍ਰੀ ਮਾਤਾ ਸੁਲੱਖਣੀ ਜੀ ਦਾ ਬੈਕੁੰਠ ਗੰਮਨ

‘ ਇਸ ਪਰਮ ਪਿਆਰੀ ਮਾਤਾ ਜੀ ਦਾ ਜਨਮ ਸੰਮਤ ੧੫੩੩-ਕੱਤਕ ੧੪ ਵੀਰਵਾਰ ਨੂੰ ਪੱਖੋਕੇ ਹੋਇਆ ਸੀ। ਇਨ੍ਹਾਂ ਨੂੰ ਸ਼ੁਭ ਮਹੂਰਤ ਵਿਚ ਜਨਮੀ ਅਤੇ ਸ਼ੁਭ ਲੱਖਣਾਂ ਦੀ ਜਾਣ ਕੇ ‘ ਪੰਡਤ ਨੇ ਨਾਮ ‘ਸ਼ੁਭ ਲੱਖਣੀ’ ਰੱਖਿਆ ਸੀ। ਜੋ ਪਿਛੋਂ ‘ਸੁੱਲਖਣੀ’ ਨਾਮ ਪ੍ਰਸਿਧ ਹੋਇਆ। ਇਨ੍ਹਾਂ ਦੀ ਸ਼ਾਦੀ ਸੰਮਤ ੧੫੪੬ ਜੇਠ ੨੪ ਨੂੰ ਵਟਾਲੇ ਹੋਈ। ਸ਼ਾਦੀ ਹੋਣ ਤੋਂ ੧੫੫੮ ਤੀਕ ਗੁਰੂ ਜੀ ਪਾਸ ਸੁਲਤਾਨਪੁਰ ਵਸੇ। ਫੇਰ ੨੧ ਸਾਲ ਪੇਵਕੇ ਘਰ ਰਹਿ ਕੇ ਪਤੀ ਵਿਛੋੜਾ ਸਹਿਆ ਸੀ। ਗੁਰੂ ਜੀ ਨੇ ਕਰਤਾਰਪੁਰ ਵਸਾਇਆ ਤੇ ਪ੍ਰਵਾਰ ਨੂੰ ਇਥੇ ਛੱਡ ਕੇ ਚੌੜੀ ਉਦਾਸੀ ਨੂੰ ਫ਼ੇਰ ਗਏ। ਜੋ ੯ ਸਾਲਾਂ ਪਿਛੋਂ ਮੁੜੇ ਸਨ। ਹੁਣ ਮਾਤਾ ਸੁੱਲਖਣੀ ਜੀ ਨੂੰ ਆਪਣੇ ਪ੍ਰਾਣ ਪਤੀ ਦੀ ਛੱਤਰ ਛਾਇਆ ਹੇਠ ਵੱਸਦੇ ੬-੭ ਸਾਲ ਹੋਏ ਸਨ, ਪਰ ਗੁਰੂ ਜੀ ਪ੍ਰਲੋਕ ਗੰਮਨ ਕਰ ਗਏ।
ਇਨ੍ਹਾਂ ਨੇ ਜੋ ਜੋ ਮਰਯਾਦਾ ਆਪਣੇ ਘਰ ਦੀ ਆਪਣੇ ਸਵਾਮੀ ਗੁਰੂ ਨਾਨਕ ਜੀ ਵਲੋਂ ਚਲਾਈ ਵੇਖੀ ਸੀ। ਉਸ ਵਿਚ ਪਿਛੋਂ ਵੀ ਸਫਲਤਾ ਅਤੇ ਸਹਿਬਜ਼ਾਦਿਆਂ ਦੀ ਪੂਰੀ ਲਗਨ ਲਗੀ ਵੇਖੀ । ਹੁਣ ਮਾਤਾ ਜੀ ਹਰ ਤਰ੍ਹਾਂ ਪ੍ਰਸੰਨ ਸਨ-ਕਿ ਪੁਤਰਾਂ ਨੇ ਪਿਤਾ ਦੀ ਥਾਂ ਸੰਭਾਲ ਲਈ ਹੈ। ਅਗਰ ਕੋਈ ਸੰਸਾ ਹੈ ਸੀ ਤਾਂ ਇਕੋ ਇਹੋ ਸੀ, ਕਿ ਸ੍ਰੀ ਚੰਦ ਤਾਂਜਤੀ ਸਤੀ ਰਹਿਣਗੇ। ਪਰ ਲਖਮੀ ਚੰਦ ਵੀ ੪੨ ਸਾਲਾਂ ਦੇ ਹੋਣ ਲਗੇ ਹਨ। ਅਜੇ ਤਕ ਸ਼ਾਦੀ ਕਰਨ ਨੂੰ ਇਹ ਤਿਆਰ
ਨਹੀਂ ਹਨ। ਜੋ ਘਰ ਆਏ ਕਈ ਨਾਤੇ ਮੋੜ ਦਿੰਦੇ ਰਹੇ। ਸ੍ਰੀ ਮਾਤਾ ਜੀ ਦੀ ਇਹ ਖਾਹਿਸ਼ ਰਹਿੰਦੀ ਕਿ ਮੇਰੇ ਹੁੰਦਿਆਂ ਹੀ ਇਹ ਸ਼ਾਦੀ ਕਰ ‘ ਲੈਂਦੇ ? ਤਾਂ ਅਗੇ ਦੀ ਮੈਂ ਆਪਣੀ ਵੇਲ ਵਧਦੀ ਵੇਖ ਜਾਂਦੀ । ਪਰ ਇਨ੍ਹਾਂ ਦੇ ਐਸਾ ਸਮਾਂ ਵੇਖਣ ਵਿਚ ਦੇਰ ਸੀ, ਅਤੇ ਸਰੀਰ ਤਿਆਗਣ ਵਿਚ ਕੋਈ ਦੇਰ ਨਹੀਂ ਰਹਿ ਗਈ ਸੀ।
ਸ੍ਰੀ ਮਾਤਾ ਸੁਲੱਖਣੀ ਜੀ-ਪੂਰਨ ਧੰਨਤਾ ਦੇ ਯੋਗ ਸਨ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਧਰਮ ਪਤਨੀ (ਘਰ ਵਾਲੀ) ਹੋਣ ਦਾ ਮਾਣ ਪ੍ਰਾਪਤ ਸੀ। ਇਨ੍ਹਾਂ ਨੇ ਆਪਣੇ ਸਵਾਮੀ ਦੀਆਂ ੪ ਉਦਾਸੀਆਂ ਦੇ ੩੦ ਸਾਲਾ ਅਰਸੇ ਅੰਦਰ ਉਨ੍ਹਾਂ ਦੀਆਂ ਉਡੀਕਾਂ ਰਖ ਰਖ ਕੇ ਦਿਨ ਬਿਤਾਏ ਸਨ। ਇਨ੍ਹਾਂ ਦੇ ਸਬਰ ਸੰਤੋਖ ਅਤੇ ਸ਼ੁਕਰਗੁਜ਼ਾਰੀ ਨੂੰ ਸਤਿਗੁਰੂ ਦੂਰ ਬੈਠੇ ਵੀ ਅਨੁਭਵ ਕਰਦੇ ਰਹੇ। ਪਰ ਮਜ਼ਬੂਰੀ ਦੀ ਹਾਲਤ ਵਿਚ ਇਨ੍ਹਾਂ ਨੂੰ ਇਤਨਾ ਭਾਰੀ ਵਿਛੋੜਾ ਦਿਤਾ ਸੀ । ਹੁਣ ਦੁਬਾਰਾ ਉਹ ਇਨ੍ਹਾਂ ਨੂੰ ਬ੍ਰਿਰ੍ਹੇ ਦੁਖਾਂ ਵਿਚ ਘੁਲਦੇ ਵੇਖਣਾ ਪਸੰਦ ਨਹੀਂ ਕਰਦੇ ਸਨ।
ਗੁਰੂ ਜੀ ਆਪ ਤਾਂ ਸੱਚ ਖੰਡ ਅੰਦਰ ਨਿਰੰਕਾਰ ਦੀ ਜੋਤ ਵਿਚ ਵੱਸਦੇ ਹੋਵਣ, ਅਤੇ ਇਥੇ ਉਨ੍ਹਾਂ ਦੀ ‘ਅਰਧੰਗੀ’ ਅਜੇ ਬ੍ਰਿਹੋਂ ਦੁਖ ਵਿਚ ਧੁੱਖਦੀ ਪਈ ਹੋਵੇ-ਇਹ ਅਯੋਗ ਗੱਲ ਸੀ।
ਚਾਹੇ ਗੁਰੂ ਜੀ ਅਬਨਾਸ਼ੀ ਰੂਪ ਹੋ ਕੇ ‘ਅਬਨਾਸ਼ੀ ਸੁਖ ਧਏ ਮਾਣਦੇ ਸਨ’। ਪਰ. ਜਗਤ ਮਾਤ ‘ਸੁਲੱਖਣੀ’ ਦੀ ਬ੍ਰਿਹੋ ਤੜਪ ਆਪ ਨੂੰ ਉਸ ਰੂਪ ਵਿਚ ਵੀ ਕਦੀ ੨ ਝਲਕਾਰਾ ਮਾਰ ਦੇਂਦੀ, ਤੇ ਉਨ੍ਹਾਂ ਨੂੰ ਕਈ ਵਾਰ ਦੇ ਦਿਤੇ ਭਰੋਸੇ ਤੇ ਬਚਨ ਚੇਤੇ ਆ ਜਾਂਦੇ ਕਿ ਹੁਣ ਨਹੀਂ ਵਿਛੋੜਾ ਦਿਆਂਗੇ।
.ਇਉਂ ਜਾਪਦਾ ਹੈ ਕਿ ਗੁਰੂ ਜੀ ਨੇ ਆਪਣੇ ਸ਼ਹੁ ਨਿਰੰਕਾਰ ਪਾਸ ਬੇਨਤੀ ਕੀਤੀ ਹੋਣੀ ਹੈ ਕਿ ਤੁਸੀਂ ਆਪਣੀ ਸੁਹਾਗਣ ਨੂੰ ਬੁਲਾ ਲਿਆ ਹੈ। ਪਰ ਮੇਰੀ ਸੁਹਾਗਣ ਤਾਂ ਮੇਰੇ ਬਿਨਾ ਵਿਲਕਦੀ ਪਈ ਹੈ। ਉਹਨੇ ਅਗੇ ਹੀ ਬਹੁਤ ਵਿਛੋੜਾ ਸਹਿਆ ਹੈ। ਹੁਣ ਹੁਕਮ ਹੋਵੇ? ਤਾਂ ਉਹਨੂੰ ਲਿਆ ਕੇ ਇਕੱਠੇ ਹੀ ਤੇਰੇ-ਤੇਰੇ ਦਰ-ਘਰ-ਵਿਚ ਬੈਠੇ ਸੋਹਿਲੇ ਗਾਈਏ। ਭਲਾ ਇਹ ਗਲ ਕਿਉਂ ਨਾ ਮੰਨੀ ਜਾਂਦੀ? ਅਗੇ ਤਾਂ ਗੁਰੂ ਜੀ ਸਰਬਤ ਦਾ ਭਲਾ ਮੰਗਦੇ ਰਹੇ, ਉਹ ਸਾਰੇ ਫਿਰਦੇ ਅਤੇ ਜਗਤ ਜਲੰਦੇ ਨੂੰ ਠਾਰਨ ਦਾ ਜਤਨ ਕਰਦੇ ਰਹੇ। ਪਰ ਹੁਣ ਤਾਂ ਨਿਰੰਕਾਰ ਦੀ ਹਜ਼ੂਰੀ ਵਿਚ ਬੁਲਾਏ-ਬੈਠੇ ਸਨ!
ਅਜ ਆਪਣੀ ਸੇਵਕਣ ਲਈ ਕੁਝ ਮੰਗ ਕੀਤੀ-ਤਾਂ ਪਾ ਲੀਤੀ ਦਿਸਦੀ ਹੈ ਕਿਉਂਕਿ ਇਸ ਵੇਲੇ ਗੁਰੂ ਜੀ ਨੇ ਠੀਕ ਅੰਤ ਸਮੇਂ ਆਪਣੀ ਪਿਆਰੀ ਜੀ ਨੂੰ ਆ ਕੇ ਦਰਸ਼ਨ ਦਿਤੇ।
‘ਇਧਰ ! ਕਰਤਾਰਪੁਰ ਵੱਸਦੀ ਮਾਤ ਸੁਲੱਖਣੀ ਜੀ- ਜੋ ਆਪਣੇ ਪਿਆਰੇ ਸ੍ਵਾਮੀ ਜੀ ਦਾ ਅਬਨਾਸ਼ੀ ਰੂਪ” ਮਨ ਵਿਚ ਵਸਾ ਕੇ ਸਿਮਰਨ ਧਿਆਨ ਕਰਦੇ ਹੁੰਦੇ ਸਨ! ਅਜ ਅਖੀਰ ਦੇ ਦਿਨ ਵੀ ਬੈਠੇ ਸਨ। ਸਤਿਗੁਰੂ ਜੀ ਨੇ ਆ ਕੇ ਅੰਤਰ ਆਤਮੇਂ ਨੂਰੀ ਰੂਪ ਵਿਚ ਇਨ੍ਹਾਂ ਨੂੰ ਦਰਸ਼ਨ ਦਿੱਤੇ। ਆਪਣੇ ਆਵਨ ਦਾ ਗਿਆਨ ਕਰਾਇਆ ਅਤੇ ਇਨ੍ਹਾਂ ਦੀ ਜੀਵ ਕਲਾ ਨੂੰ ਦਸਮ ਦੁਆਰ ਰਾਹੀਂ ਖਿੱਚ ਕੇ ਬਾਹਰ ਕੀਤਾ।
ਉਹ ਗੁਰੂ ਨਾਨਕ ਦੇਵ ਜੀ ! ਜੋ ਕਦੀ ਲਾੜੇ ਦੇ ਰੂਪ ਵਿਚ-ਸ੍ਰੀ ਸੁਲੱਖਣੀ ਨੂੰ ਵਿਆਹ ਕੇ ਵਟਾਲੇ ਤੋਂ ‘ਸੁਲਤਾਨ ਪੁਰ’ – ਲੈ ਗਏ ਸਨ। ਅਜ ਉਸ ਨਾਤੇ ਅੰਤ ਸਮੇਂ ਸਹਾਇਕ ਹੋਣ ਨੂੰ ਆਏ, ਅਤੇ ਇਨ੍ਹਾਂ ਦੀ ਆਤਮਾ ਨੂੰ ਸਰੀਰ ਦੀ ਮੜ੍ਹੋਲੀ ਵਿਚੋਂ ਕੱਢ ਕੇ ਸੱਚੇ ਸੁਲਤਾਨ ਦੀ ਸੱਚੀ ਪੁਰੀ (ਸੱਚ ਖੰਡ) ਵੱਲ ਲੈ ਤੁਰੇ।
ਗੁਰੂ ਨਾਨਕ ਸਾਹਿਬ ਨੂੰ ਇਵੇਂ ਹੀ ਫੱਬਦਾ ਸੀ। ਉਹ ਦੂਜੇ ਦੁਨੀਆਂਦਾਰਾਂ ਵਾਂਗੂੰ ਨਹੀਂ ਸਨ। ਜੌ ਮਤਲਬ ਦੇ ਸਾਥੀ ਅਤੇ ਜੀਵਦੇ ਹੀ ਵਿਛੜ ਜਾਂਦੇ ਹਨ। ਪਰ ਗੁਰੂ ਜੀ ਤਾਂ ਆਪਣੇ ਸੇਵਕਾਂ ਨੂੰ ਯਮਾਂ ਦੇ ਵੱਸ ਪੈਣ ਨੂੰ ਛੱਡ ਨਹੀਂ ਦਿੰਦੇ। ਉਹ ਲੋਕ ਪ੍ਰਲੋਕ ਦੇ ਸਹਾਇਕ ਹਨ। ਗੁਰੂ ਨਾਨਕ ਜੀ-ਜੋ ਹੋਰਾਂ ਨੂੰ ਅੰਤ ਸਮੇਂ ਸਹਾਇਤਾ ਕਰਦੇ ਹਨ। ਉਹ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਜੀ ਦੀ ਜਨਮ ਦਾਤਾ ਤੇ ਆਗਿਆਕਾਰ ਉਮਰ ਦੀ ਸਾਸ਼ਨ, ਸ੍ਰੀ ਸੁਲੱਖਣੀ ਜੀ ਦੀ ਸਹਾਇਤਾ ਕਰਨ ਨੂੰ ਅੰਤ ਵੇਲੇ ਆਏ ਤੇ ਸਦਾ ਸੁਖੀ ਰਖਣ ਲਈ ਆਪਣੇ ਨਾਲ ਅਭੇਦ ਕੀਤਾ, ਇਹ ਦਿਨ ਮੱਘਰ ੨੪ ਬੁਧਵਾਰ ਅਤੇ ਬਿਕ੍ਰਮੀ ਸੰ:੧੫੯੬ ਦਾ ਸੀ। ਜਦੋਂ ਕਿ ਸ੍ਰੀ ਮਾਤ ਸੁਲੱਖਣੀ ਜੀ ਕਰਤਾਰਪੁਰ ਵਿਚੋਂ ਸੱਚ ਖੰਡ ਨੂੰ ਪਧਾਰੇ ਸਨ।
ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਜੀ ਨੇ ਅੱਜ ਨਿਤ ਦੇ ਸਮੇਂ ਤੋਂ ਵਧੀਕ ਆਪਣੀ ਮਾਤਾ ਜੀ ਨੂੰ ਸਮਾਧੀ ਵਿਚ ਬੈਠੇ ਵੇਖਿਆ। ਪਹਿਲੇ ਬੁਲਾਇਆ, ਫਿਰ ਹਿਲਾ ਜੁਲਾ ਕੇ ਸੁਰਤ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਅਕਾਰਥ ਗਈ, ਕਿ ਉਹ ਤਾਂ ਸਮਾ ਚੁਕੇ। ਦੋਵੇਂ ਸਾਹਿਬਜ਼ਾਦੇ ਹੈਰਾਨ ਹੋਏ, ਸ੍ਰੀ ਮਾਤਾ ਜੀ ਦਾ ਅਚਨਚੇਤ ਚਲਾਣਾਂ ਕਰ ਜਾਣਾ ਵੀ ਇਹਨਾਂ ਲਈ’ ਬਹੁਤ ਦੁਖਦਾਈ ਸੀ। ਪਰ ਭਾਣੇ ਨੂੰ ਸੱਤ ਕਰ ਮੰਨਿਆ ਤੇ ਇਨ੍ਹਾਂ ਨੂੰ ਆਸਨ ਉਤੇ ਹੀ ਲਿਟਾ ਦਿਤਾ।
ਇਹ ਖਬਰ ਪਲੋ ਪਲੀ ਵਿਚ ਸਾਰੇ ਨਗਰ ਵਿਚ ਪਸਰ ਗਈ, ਤੇ ਵਹੀਰਾਂ ਪਾਕੇ ਲੋਕੀਂ ਆਏ। ਸਾਰੇ ਹੀ ਇਨ੍ਹਾਂ ਨੂੰ ਆਪਣੀ ‘ਧਰਮ ਮਾਤਾ’ ਜਾਣ ਕੇ ਸਤਿਕਾਰਿਆ ਕਰਦੇ ਸਨ। ਅਜ ਬ੍ਰਿਰ੍ਹੇ ਵਿਚ ਵਿਲਕਦੇ, ਅਥਰੂ ਵਹਾਂਦੇ, ਤੇ ਇਨ੍ਹਾਂ ਦੇ ਗੁਣ ਚੰਗਿਆਈਆਂ ਨੂੰ ਸਲਾਹੁੰਦੇ ਪਏ ਸਨ। ਬਾਬਾ ਸ੍ਰੀ ਚੰਦ ਜੀ ਨੇ ਸਾਰਿਆਂ ਨੂੰ ਚੁੱਪ ਕਰਾਇਆ ਤੇ ਸ਼ਬਦ ਨਾਲ ਜੋੜਿਆ। ਫੇਰ ਮਾਤਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਵਾਏ, ਬਬਾਨ ਤੇ ਰਖਾਇਆ, ਅਤੇ ਸ਼ਬਦ ਚੌਂਕੀ ਦੀ ਧੁਨੀ ਵਿਚ ਚਿਖਾ ਤੇ ਟਿਕਾ ਕੇ ਦਾਹ ਸੰਸਕਾਰ ਕੀਤਾ। ਤੇਰ੍ਹਵੀਂ ਵਾਲੇ ਦਿਨ ਉਸੇ ਤਰ੍ਹਾਂ ਭਾਰੀ ਜੱਗ ਕੀਤਾ, ਜੈਸਾ ਕਿ ਗੁਰੂ ਪਿਤਾ ਜੀ ਦੇ ਮਗਰੋਂ ਜੱਸ ਪਾਇਆ ਸੀ। ਇਸ ਸਮੇਂ ਵੀ ਇਲਾਕੇ ਵਾਰ ਸਿਖ ਸੰਗਤਾਂ ਅਤੇ ਗੁਰੂ ਅੰਗਦ ਸਾਹਿਬ ਵੀ ਆਏ। ਜੇ-ਕਈ ਦਿਨ ਰਹਿਣ ਮਗਰੋਂ ਘਰਾਂ ਨੂੰ ਪਧਾਰੇ ਸਨ।

ਬਾਬਾ ਸ੍ਰੀ ਚੰਦ ਜੀ ਦੀ ਤੀਰਥ ਯਾਤਰਾ

ਅਸੀਂ ਪਿਛੇ ਦੱਸ ਆਏ ਹਾਂ ਕਿ ਜਿਥੇ ਬਾਬਾ ਸ੍ਰੀ ਚੰਦ ਜੀ ਆਪਣੇ ਗੁਰੂ ਪਿਤਾ ਦੀ ਬਾਣੀ ਦੇ ਪੂਰਨ ਗਿਆਨੀ ਸਨ । ਉਥੇ ਉਹ ਬ੍ਰਹਮਚਾਰੀ ਰੂਪ ਵਿਚ ਸ੍ਰੀਨਗਰ (ਕਸ਼ਮੀਰ) ਜਾ ਕੇ ਵੇਦਾਂਤ ਅਤੇ ਦੂਜੇ ਕਈ ਹਿੰਦੂ ਧਰਮ ਗ੍ਰੰਥਾਂ ਦਾ ਅਧਿਐਨ ਵੀ ਕਰ ਚੁਕੇ ਸਨ। ਤਦੇ ਇਨ੍ਹਾਂ ਦੇ ਮਨ ਵਿਚ ‘ਸਨਾਤਨ ਧਰਮ’- ਮਰਯਾਦਾ ਦਾ ਵੀ ਬਹੁਤ ਸਤਿਕਾਰ ਸੀ।
ਇਥੇ ਇਹ ਗੱਲ ਦੱਸ ਦੇਣੀ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਆਪ ਵੀ ਸਨਾਤਨ ਧਰਮ ਮਰਯਾਦਾ ਦੀਆਂ ਸਹੀ ਰੀਤਾਂ ਰਸਮਾਂ ਦੇ ਖਿਲਾਫ ਨਹੀਂ ਸਨ। ਸਗੋਂ ਮੁਸਲਮਾਨੀ ਰਾਜ ਵੇਲੇ ਹਿੰਦੂ ਧਰਮ ਦੀਆਂ ਭਾਰਤੀ ਨਿਸ਼ਾਨੀਆਂ ਨੂੰ ਉਹ ਮਿਟ ਰਹੀਆਂ ਵੇਖ ਕੇ ਸਖਤ-ਦੁਖੀ ਹੁੰਦੇ ਸਨ। ਤਦੇ ਉਹਨਾਂ ਨੇ-‘ ਬਸੰਤ ਹਿੰਡੋਲ ਰਾਗ” ਦੇ ਇਕ ਸ਼ਬਦ ਅੰਦਰ ਆਪਣੇ ਨਿਰੰਕਾਰ ਪਾਸੋਂ ਇਹ ਸ਼ੁਭ ਮੰਗਾਂ ਮੰਗੀਆ ਸਨ।
“ਤੀਰਥ ਸਿੰਮ੍ਰਤਿ ਪੁੰਨ ਦਾਨੁ ਕਿਛੁ ਲਾਹਾ ਮਿਲੈ ਦਿਹਾੜੀ।”
ਭਾਵ – ਹੇ ਵਾਹਿਗੁਰੂ ਜੇਕਰ ਆਪ ਮੇਰੀ ਕਿਸੇ ਘਾਲ ਕਮਾਈ ਉਤੇ ਪ੍ਰਸੰਨ ਹੋ ਸਕੇ •ਹੋਵੇ? ਤਾਂ ਮੈਨੂੰ ਦਿਹਾੜਦਾਰੀ (ਮਜੂਰੀ) ਬਦਲੇ ਇਹ ਕੁਝ ਦੇਵੇ।-ਜਿਨ੍ਹਾਂ ਨੂੰ ਭਾਰਤ ਵਿਚੋਂ ਮਿਟਾ ਦਿਤਾ ਜਾ ਰਿਹਾ ਹੈ। ਮੇਰੀ ਖ਼ਾਹਸ਼ ਹੈ ਕਿ-‘ਤੀਰਥ ਸਤਿਕਾਰ-ਸ਼ਾਸਤਰ ਸਿੰਮ੍ਰਤੀ ਮਰਯਾਦਾ ਅਤੇ ਪੁੰਨ ਦਾਨ ਕਰਨਾ’ (ਗੁਰਮੁਖ ਨਾਮ ਦਾਨ ਇਸ਼ਨਾਨ) ਸਦਾ ਕਾਇਮ ਰਹੇ।
ਗੁਰੂ ਨਾਨਕ ਸਾਹਿਬ ਅਗਰ ਕਿਸੇ ਮਨ ਘੜਤ ਪੁਰਾਤਨ ਰਸਮ ਯਾ ਗਲਤ ਚਾਲੂ ਹੋ ਚੁਕੀ (ਸਨਾਤਨ ਮੰਨੀ ਜਾ ਰਹੀ) ਰੀਤ ਰਸਮ ਦੇ ਖਿਲਾਫ਼ ਸਨ, ਯਾ ਉਸ ਦੇ ਦੂਰ ਕਰਨ ਦਾ ਉਪਰਾਲਾ ਕਰਦੇ ਰਹੇ ਤਾਂ ਇਸ ਲਈ ਕਿ ਉਸ ਨੂੰ ਉਹ ਦੇਸ਼ ਲਈ ਹਾਨੀਕਾਰਕ ਜਾਣਦੇ ਸਨ। ਜੈਸਾ ਕਿ ਮੈਨੂੰ ਸਿੰਮ੍ਰਤੀ ਮੁਤਾਬਕ ਛਤ੍ਰੀਆਂ ਬ੍ਰਾਹਮਣਾਂ ਥੀਂ ਬਿਨਾਂ ਕਿਸੇ ਨੂੰ ਵੇਦ ਪੜ੍ਹਨ ਸੁਣਨ ਦਾ ਅਧਿਕਾਰ ਨਹੀਂ ਸੀ ਅਤੇ ਸ਼ੂਦਰ ਵੈਸ਼ਾਂ ਨੂੰ ਨੀਚ ਜਾਣ ਕੇ ਦੁਰਕਾਰਿਆ ਰਖਿਆ ਸੀ। ਇਹੋ ਜਹੀਆਂ ਰਸਮਾਂ ਰੀਤਾਂ ਜੋ ਪੁਰਾਤਨ ਸਮੇਂ ਦੇ ਬ੍ਰਾਹਮਣ ਪੰਡਤਾਂ ਯਾ ਹਿੰਦੂ ਰਾਜ ਪ੍ਰਮੁੱਖਾਂ ਤੇ ਕਰਮਚਾਰੀਆਂ ਲਈ ਭਾਵੇਂ ਫਾਇਦੇਮੰਦ ਸਨ। ਪਰ ਦੇਸ਼ ਵਾਸਤੇ ਸਖ਼ਤ ਹਾਨੀਕਾਰਕ ਸਾਬਤ ਹੋ ਚੁਕੀਆਂ ਸਨ।
ਇਹ ਦੇਸ਼ (ਭਾਰਤ) ਅਤੇ ਸਮਾਜ! ਇਸੇ ਵਿਤਕਰੇ ਭਰੀ ਫੁਟ ਦੇ ਕਾਰਣ ਹੀ ਗੁਲਾਮੀ ਵਿਚ ਜਕੜਿਆ ਗਿਆ ਸੀ। ਗੁਰੂ ਨਾਨਕ ਸਾਹਿਬ ਨੇ ਸੱਚਾ ਵੈਦ ਰੂਪ ਹੋ ਕੇ ਇਸ ਬੀਮਾਰੀ ਨੂੰ ਮੁਢ ਥੀਂ ਫੜਿਆ, ਅਤੇ ਦੂਰ ਕਰਨ ਦਾ ਇਹ ਇਲਾਜ ਦਸਿਆ ਸੀ-”ਕਿ ਸਾਰੇ ਲੋਕੀਂ ਉਸ ਪਿਤਾ ਪਰਮੇਸ੍ਟਟ ਦੇ ਬਣਾਏ ਤੇ ਭੇਜੇ ਆਏ ਹਨ। ਜੈਸੇ ਪਿਤਾ ਪਰਮੇਸ਼੍ਵਰ ਵਲੋਂ ਸਿਹ ‘ਉਤੇ ਆਕਾਸ਼-ਪੈਰਾਂ ਹੇਠ ਧਰਤੀ ਅਤੇ ਵਿਚਾਲੇ ਸੂਰਜ ਚੰਨ ਦੀ ਰੋਸ਼ਨੀ ਤੇ ਫੇਰ ਸਰਦੀ-ਗਰਮੀ ਤੇ ਹਵਾ-ਪਾਣੀ ਸਾਰਿਆਂ ਲਈ ਸਾਂਝਾ ਤੇ ਵਰਤਣ ਦਾ ਕੁਦਰਤੀ ਹੱਕ ਹੈ ਤੈਸੇ ਹੀ ਵੇਦ ਬਾਣੀ ਜਾਂ ਰੱਬੀ ਗਿਆਨ ਦੀ ਪ੍ਰਾਪਤੀ ਦਾ ਵੀ ਸਾਰਿਆਂ ਨੂੰ ਇਕੋ ਜਿਹਾ ਹੱਕ ਹੈ।” ਗੁਰੂ ਜੀ ਮਨੂੰ ਸਿੰਮ੍ਰਤੀ ਦੀਆਂ ਇਹੋ ਜਹੀਆਂ ਵਿਚਾਰਾਂ ਨਾਲ ਸਹਿਮਤ ਨਹੀਂ ਸਨ-ਜਿਨ੍ਹਾਂ ਨਾਲ ਕਿਸੇ ਪੁਰਸ਼ ਨੂੰ ਐਸੇ ਅਧਿਕਾਰਾਂ ਥੀਂ ਵਾਂਝੇ ਰਖਿਆ.ਜਾਏ।
ਜਿਨ੍ਹਾਂ ਲੋਕਾਂ ਨੂੰ ਐਸੇ ਪ੍ਰਚਾਰ ਨਾਲ ਆਪਣਾ ਜਾਤੀ ਨੁਕਸਾਨ ਦਿਸਦਾ ਸੀ, ਉਨ੍ਹਾਂ ਨੇ ਹੀ ਗੁਰੂ ਜੀ ਨੂੰ ਇੱਟਾਂ ਵੱਟੇ ਮਾਰੇ ਤੇ ਕੁਰਾਹੀਆ ਆਖਦੇ ਰਹੇ। ਪਰ ਉਹ ਤਾਂ ਇਸ ਵਿਤਕਰੇ ਦੀ ਪੈਦਾਵਾਰ ਫੁਟ ਨੂੰ ਦੂਰ ਕਰ ਕੇ ਭਾਰਤਵਾਸੀਆਂ ਨੂੰ ਸੱਦਾ “ਭਾਈ-ਭਾਈ” ਹੋ ਜਾਣਾ ਸਿਖਾਂਦੇ ਰਹੇ ਸਨ। ਕਦੇ ਉਨ੍ਹਾਂ ਨੇ ਆਪ! ਰਘੁਵੰਸ਼ੀ ਕੁਲ ਦੇ ਬੇਦੀ ਛਤ੍ਰੀ (ਖਤ੍ਰੀ) ਹੁੰਦਿਆਂ ਵੀ –ਇਹ ਕਿਹਾ ਸੀ-
”ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂੰ ਅਤਿ ਨੀਚ। ਨਾਨਕ ਤਿਨ ਕੈ ਸੰਗ ਸਾਥ ਵੰਡਿਆਂ ਜਿਉਂ ਕਿਆ ਰੀਸ।।’
ਇਸ ਉਕਤ ਵਿਚਾਰ ਥੀ ਸਾਬਤ ਹੋ ਜਾਂਦਾ ਹੈ ਕਿ ਗੁਰੂ ਨਾਨਕ ਜੀ-‘ਸਨਾਤਨ ਧਰਮ ਮਰਯਾਦਾ” ਦੀਆਂ ਬਿਗੜ ਚੁਕੀਆਂ ਰਸਮਾਂ ਯਾ ਪਖੰਡ ਦੇ ਖਿਲਾਫ਼ ਸਨ। ਵਰਨਾ ਉਹ -ਆਪ ਸੱਤ ਧਰਮ ਦੇ ਪ੍ਰਚਾਰ ਲਈ ਆਏ ਅਤੇ ਸੱਤ ਧਰਮ ਪ੍ਰਚਾਰਨ ਵਾਲੇ ਧਰਮ ਗ੍ਰੰਥਾਂ ਯਾ ਧਾਰਮਿਕ ਕੇਂਦਰੀ (ਤੀਰਥਾਂ) ਅਸਥਾਨਾਂ ਦੇ ਸਤਿਕਾਰ ਨੂੰ ਸੁਰਜੀਤ ਰਖਣ ਦੇ ਪੂਰੇ ਖਾਹਸ਼ਮੰਦ ਸਨ। ਇਸੇ ਕਾਰਣ ਬਾਬਾ ਸ੍ਰੀ ਚੰਦ ਵੀ ਆਪਣੇ ਗੁਰੂ ਨਾਨਕ ਪਿਤਾ ਦੇ ਇਸ ਆਸ਼ੇ ਥੀਂ ਪੂਰੇ ਪੂਰੇ ਜਾਣੂੰ ਤੇ ਪ੍ਰਭਾਵਤ ਸਨ।
ਹੁਣ ਆਪਣੀ ਸ੍ਰੀ ਮਾਤ ਸੁਲੱਖਣੀ ਜੀ ਦੇ ਪ੍ਰਲੋਕ ਗਮਨ ਮਗਰੋਂ ਬਾਬਾ ਸ੍ਰੀ ਚੰਦ ਜੀ ਬਹੁਤ ਇਕਾਂਤਵਾਸੀ ਹੋ ਗਏ। ਇਹ ਕਈ-੨ ਦਿਨ ਸਮਾਧੀ ਲਾ ਕੇ ਲੁਕੇ ਬੈਠੇ ਰਹਿੰਦੇ। ਜੇ ਉਠਦੇ ਤਦ ਤੀ ਬਹੁਤ ਥੋੜ੍ਹਾ ਬੋਲਦੇ ਸਨ ਉਹ ਵੀ ਵੈਰਾਗ ਭਰੇ ਉਪਦੇਸ਼ ਹੀ ਸੁਣਾਇਆ ਕਰਦੇ, ਜਿਸ ਤੇ ਮੋਹ ਮਾਇਆ ਅਤੇ ਕੁਟੰਬ ਪ੍ਰਵਾਰ ਵਿਚ ਨਿਰਲੇਪ ਰਹਿਣ ਦਾ ਢੰਗ ਦੱਸਦੇ ਹੁੰਦੇ ਅਤੇ ਇਉਂ ਨਿਸਚਤ ਹੁੰਦਾ ਸੀ ਕਿ ਆਪ ਹੁਣ ਕਿਤੇ ਦੁਰਾਡੇ ਜਾਣ ਦੀਆਂ ਸੋਚਾਂ ਸੋਚਦੇ ਤੇ ਰਾਹ ਬਣਾ ਰਹੇ ਹਨ।
ਇਸੇ ਤਰ੍ਹਾਂ ਇਕ ਦਿਨ ਕਥਾ ਉਪਦੇਸ਼ ਮਗਰੋਂ ਬਾਬਾ ਸ੍ਰੀ ਚੰਦ ਜੀ ਨੇ ਆਪਣਾ ਤੀਰਥ ਯਾਤਰਾ ਨੂੰ ਜਾਣ ਦਾ ਖਿਆਲ ਦੱਸਿਆ, ਤਾਂ ਬਾਬਾ ਲਖਮੀ ਚੰਦ ਜੀ ਨੂੰ ਫਿਕਰ ਹੋਇਆ ਕਿ ਇਸੇ ਬਹਾਨੇ ਆਪ ਜੀ ਮੇਰੇ ਪਾਸੋਂ ਪੱਲਾ ਛੁਡਾ ਰਹੇ ਹਨ। ਪਰ ਇਨ੍ਹਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਜ਼ਬਰਦਸਤ ਖਾਹਸ਼ ਦੇਖ ਕੇ ਰੋਕਣ ਦਾ ਹੱਠ ਨਾ ਕੀਤਾ ਅਤੇ ਆਪ ਵੀ ਨਾਲ਼ ਚਲੇ ਗਏ-ਕਿ-ਇਸ ਤਰ੍ਹਾਂ ਨਾਲ ਛੇਤੀ ਮੋੜ ਲਿਆ ਸਕਾਂਗੇ।
ਬਾਬਾ ਸ੍ਰੀ ਚੰਦ-ਭਾਈ ਕਮਲੀਆ ਜੀ (ਇਨ੍ਹਾਂ ਦੇ ਸੇਵਕ) ਅਤੇ ਸ੍ਰੀ ਲਖਮੀ ਚੰਦ ਜੀ ਕੁਝ ਹੋਰ ਸਾਥੀਆਂ ਸਮੇਤ-ਕਈ ਥਾਂਈਂ ਰਾਹ ਵਿਚ ਮੁਕਾਮ ਕਰਦੇ ਇਹ ਸਾਰੇ ਹਰਦਵਾਰ ਜਾ ਅਪੜੇ * ਅਤੇ “ਕਨਖਲ”- ਸ੍ਰੀ ਗੰਗਾ ਕਿਨਾਰੇ ਜਾ ਡੇਰਾ ਕੀਤਾ। ਫੇਰ-ਹਰਿ ਕੀ ਪਉੜੀ-ਬ੍ਰਹਮ ਕੁੰਡ ਭੀਮ ਗੋਡਾ-ਤੇ ਹੋਰ ਕਈ ਨੀਅਤ ਥਾਵਾਂ ਉਤੇ ਇਸ਼ਨਾਨ ਦਾਨ ਕਰਕੇ ਮਨ ਨੂੰ ਨਿਰੰਕਾਰੀ ਧਿਆਨ ਵਿਚ ਜੋੜਦੇ ਰਹੇ।
‘ਇਥੇ ਆਪ ਜੀ ਨੇ ਆਪਣੇ “ਸਤਿਗੁਰੂ ਨਾਨਕ ਪਿਤਾ” ਦੇ ਪਵਿਤਰ ਅਸਥਾਨ ਦੇ ਦਰਸ਼ਨ ਵੀ ਕੀਤੇ। ਸਾਧੂ ਸੰਤਾਂ ਅਤੇ ਯਾਤਰੂਆਂ ਤਾਂਈਂ ਸ਼ੁਭ ਉਪਦੇਸ਼ ਸੁਣਾਂਦੇ ਰਹੇ ਸਨ। ਇਸੇ ਤਰ੍ਹਾਂ ਕਈ ਦਿਨ ਰਿਖੀ-ਕੇਸ਼, ਲਛਮਨ ਝੂਲਾ ਤੇ ਹੋਰ ਕਈ ਥਾਵਾਂ ਨੂੰ ਵੇਖਿਆ ਸੀ। ਬਾਬਾ ਸ੍ਰੀ ਚੰਦ ਇਸ ਰੀਤੀ ਇਸ ਪਾਸੇ ਕਈ ਮਹੀਨੇ ਰਹੇ। ਅਤੇ ਚੇਤਨ ਚੌਦਸ-ਅਮਾਵਸ ਜਾਂ ਨਵੇਂ ਸੰਮਤ ੧੫੯੭ ਚੜ੍ਹੇ ਪੁਰਬੀ ਨੂੰ ਹਰਿ ਕੀ ਪਉੜੀ ਨਹਾਕੇ ਮੁੜ ਆਪ ਜੀ ਵਿਸਾਖੀ ਭੀਕ ਸ੍ਰੀ ਕਰਤਾਰਪੁਰ ਆ ਬਿਰਾਜੇ।

ਸ੍ਰੀ ਲਖਮੀ ਚੰਦ ਜੀ ਨੂੰ ਸ਼ਾਦੀ ਕਰਨ ਦੀ ਪ੍ਰੇਰਨਾ

ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਜੀ ਦੇ ਤੀਰਥ ਯਾਤਰਾ ਚਲੇ ਜਾਣ ਪਿਛੋਂ ਕਰਤਾਰਪੁਰ ਧਰਮਸ਼ਾਲਾ ਦੀ ਸੰਭਾਲ-ਭਾਈ ਬੁੱਢਾ ਸਾਹਿਬ-ਪਾਰੋ ਜੀ ਜੁਲਕਾ ਅਤੇ ਮੂਲਾ ਕੀੜ ਜੀ ਜੈਸੇ ਮੁਖੀ ਸਿਖਾਂ ਦੇ ਸਪੁਰਦ ਸੀ। ਇਨ੍ਹਾਂ ਨੇ ਸਤਿਸੰਗ ਦੀ ਟਕਸਾਲ ਸੋਹਣੀ ਤਰ੍ਹਾਂ ‘ਚਲਾਏ ਰਖੀ। ਹੁਣ ਦੋਵੇਂ ਸਾਹਿਬਜ਼ਾਦੇ ਵਾਪਸ ਕਰਤਾਰਪੁਰ ਆਏ ਤਾਂ ਵੱਡਾ ਸਵਾਲ ਜੋ ਸਾਰਿਆਂ ਦੇ ਸਾਹਮਣੇ ਸੀ ਕਿ ਸ੍ਰੀ ਚੰਦ ਜੀ ਸ਼ੁਰੂ ਤੋਂ ਤਿਆਗ ਬ੍ਰਿਤੀ ਹਨ। ਉਨ੍ਹਾਂ ਤਾਂਈਂ ਹੁਣ ‘ਗ੍ਰਹਿਸਥੀ’ ਧਾਰਨ ਦੀ ਪ੍ਰੇਰਨਾ ਕਰਨੀ ਉਨ੍ਹਾਂ ਦੀ ਤੋਹੀਨ ਹੈ। ਪਰ ਲਖਮੀ ਚੰਦ ਜੋ ਰਾਜਸੀ ਬ੍ਰਿਤੀ ਦੇ ਹਨ, ਅਤੇ ੪੩ ਸਾਲਾਂ ਦੇ ਹੋ ਚੁੱਕੇ ਸਨ।। ਇਹ ਵੀ ਅਜੇ ਤੀਕ ਕੁਵਾਰੇ ਹੀ ਹਨ ਤੇ ਸ਼ਾਦੀ ਦਾ ਨਾਮ ਨਹੀਂ ਲੈਂਦੇ । ਇਹ ਗੱਲ ਕੀ ਬਣੀ? ਤੇ ਕਿਵੇਂ ਇਨ੍ਹਾਂ ਨੂੰ ਮਨਾਇਆ ਜਾਏ? :ਸਾਰਿਆਂ ਨੈ-ਇਕ ਦਿਨ ਮਿਲ ਕੇ ਬਾਬਾ ਸ੍ਰੀ ਚੰਦ ਜੀ ਅਗੇ ਆਪਣਾ ਇਹ ਖਿਆਲ ਰਖਿਆ ਕਿ ਉਹ ਲਖਮੀ ਚੰਦ ਜੀ ਨੂੰ ਸ਼ਾਦੀ ਕਰਨ ਨੂੰ ਪ੍ਰੇਹਨ!
ਬਾਬਾ ਸ੍ਰੀ ਚੰਦ ਜੀ ਨੇ ਇਨ੍ਹਾਂ ਪ੍ਰੇਮੀਆਂ ਦੀ ਇਸ ਗੱਲ ਨਾਲ ਸਹਿਮਤੀ ਕਹੀ। ਤੇ •ਭ੍ਰਾਤਾ ਜੀ ਨੂੰ ਬੁਲਾ ਕੇ ਬਹੁਤ ਕੁਝ ਸਮਝਾਇਆ। ਪਰ ਉਹ ! ਇਹੀ ਉਤਰ ਦਿੰਦੇ ਰਹੇ- ਕਿ :ਮੇਰੇ ਗ੍ਰਹਿਸਥੀ ਹੋਣ ਨੂੰ ਜੇ ਚੰਗਾ ਜਾਣਦੇ ਹੋ? ਤਾਂ-ਆਪ-ਕਾਹਨੂੰ ਉਦਾਸੀ ਬਣੇ ਬੈਠੇ ਹੋ ? ਤਦ ਬਾਬਾ ਜੀ ਨੇ ਮੁਸਕਰਾ ਆਖਿਆ-ਅਸੀਂ ਸ਼ੁਰੂ ਤੋਂ ਹੀ ਇਸ ਰੂਪ ਵਿਚ ਉਦਾਸ ਬ੍ਰਿਤੀ ਰਹੇ ਅਤੇ ਵਿਆਹ ਕਰਨਾ ਸਾਨੂੰ ਹੁਣ ਫੱਬਦਾ ਨਹੀਂ। ਤਦ ਲਖਮੀ ਚੰਦ ਜੀ ਕਿਹਾ-ਫੱਬਦਾ ਕਿਉਂ ਨਹੀਂ ? ਅਗਰ ਸ਼ਿਵਜੀ ਮਹਾਰਾਜ-ਸਦਾ ਮਸਤ ਰਹਿੰਦੇ, ਅੱਕ ਧਤੂਰਾ ਖਾਂਦੇ ਅਤੇ ਬਿਭੂਤ ਰਮਾਂਦੇ ਨੂੰ ਪਾਰਬਤੀ ਨਾਲ ਵੱਸਣਾ ਫੱਭਦਾ ਹੈ ? ਤਾਂ ਆਪ ਨੂੰ ਅਜਕਲ ਕਲਜੁਗ ਵਿਚ ਹੁੰਦੇ ਕਿਉਂ ਨਹੀਂ ਫੱਬਦਾ ?
ਇਹ ਸੁਣ ਕੇ ਬਾਬਾ ਸ੍ਰੀ ਚੰਦ ਖਿੜ ਖਿੜਾ ਕੇ ਹੱਸ ਪਏ ਅਤੇ ਫੁਰਮਾਇਆ ਕਿ ਸ਼ਿਵਜੀ ਤੇ ਮਹਾਂ ਸ਼ਿਵਜੀ ਜੀ ਕਈ ਹੋਏ ਹਨ* ਉਹ ਸਾਰੇ ਗ੍ਰਿਹਸਥੀ ਨਹੀਂ ਹੋਏ। ਪਰ ਤੁਸੀਂ ਜੇਕਰ ਪਾਰਬਤੀ ਦੇ ਪਤੀ (ਸ਼ਿਵਜੀ) ਦੀ ਮਿਸਾਲ ਦਿਤੀ ਹੈ? ਤਾਂ ਪਾਰਬਤੀ ਵੀ ਉਹਾ ਇਕੋ ਹੈ। ਜੇ ਜਟਾਧਾਰੀ-ਸੱਪਾਂ ਵਲੇਟੇ ਸ਼ਿਵਾਂ ਪ੍ਰਥਾਂਇ ਆਪਣੇ ਇਹ ਸ਼ੁਭ ਵਿਚਾਰ ਰਖਦੀ ਰਹੀ। ਕੋਟ ਜਨਮ ਲੱਗ ਰਗੜ ਹਮਾਰੀ ਬਰੂੰ ਸ਼ਭੂੰ ਨਾ ਤੇ ਰਹੂੰ ਕੰਵਾਰੀ॥
(ਤੁਲਸੀ ਰਾਮਾਇਣ)
ਐਸੀ ਹੋਰ ਕੋਈ ਦੂਜੀ ਪਾਰਬਤੀ ਯਾ ਉਸ ਸਮਾਨ ਇਸਤ੍ਰੀ ਨਹੀਂ ਜੋ ਸਾਡੇ ਇਸ ਜੱਟਾਧਾਰੀ ਨਗਨ ਰੂਪ ਉਤੇ ਰੀਂਝ ਜਾਏ, ਤੇ ਆਪਣੇ ਪਿਤਾ ਦੇ ਘਰ ਵੀ ਪਤੀ ਦੀ ਨਿਰਾਦਰੀ ਨਾ ਸਹਾਰ ਕੇ ਜ਼ਿੰਦਾ ਸੜ ਜਾਏ **।
‘ ਬਾਬਾ ਸ੍ਰੀ ਚੰਦ ਜੀ ਨੇ ਫੇਰ ਆਖਿਆ-ਤੁਸੀ ਸਾਨੂੰ ਗ਼ਲਤ ਸਮਝਿਆ ਹੈ। ਅਜੀ ਕੋਈ ਗ੍ਰਹਿਸਥੀ’ ਧਰਮ ਦੇ ਵਿਰੋਧੀ ਨਹੀਂ ਹਾਂ। ਸਾਰੇ ਅਵਤਾਰ-ਰਾਜੇ ਰਾਣੇ ਤੇ ਰਿਸ਼ੀ ਫਕੀਰ ‘ਗ੍ਰਿਹਸਥ ਹੀ ਦੀ ਪੈਦਾਵਾਰ ਹਨ! ਅਤੇ ਸਾਡੇ ਦੋਹਾਂ ਦਾ ਪੈਦਾ ਹੋਣਾ ਵੀ ਪਿਤਾ ਗੁਰੂ ਦੇ ਗ੍ਰਿਹਸਥੀ ਹੋਣ ਦਾ ਪ੍ਰਤੱਖ ਸਬੂਤ ਹੈ। ਅਗਰ ਉਨ੍ਹਾਂ ਨੂੰ ਗ੍ਰਹਿਸਥ ਨਾ ਭਾਵੰਦਾ ਤਾਂ ਸ਼ਾਦੀ ਹੀ ਚਾ ਕਰਦੇ!
ਬਾਬਾ ਸ੍ਰੀ ਚੰਦ ਜੀ ਨੇ ਦਸਿਆ-ਕਿ ਅਸੀਂ ਗ੍ਰਹਿਸਥ ਨੂੰ ਨਿੰਦਨੀਯ ਜਾਣ ਕੇ ਨਹੀਂ ਤਿਆਗ ਰਹੇ। ਬਲਕਿ ਸ਼ੁਰੂ ਤੋਂ ਆਪਣਾ ਸੁਭਾਓ ਹੀ ਐਸਾ ਰਿਹਾ ਹੈ ਕਿ ਸੰਸਾਰਕ ਵਾਸ਼ਨਾਵਾਂ ਵਲੋਂ ਮਨ ਉਪਰਾਮ ਅਤੇ ਸਿਮਰਨ ਧਿਆਨ ਵਿਚ ਵਧੇਰੇ ਖੁੱਤਾ ਰਹਿੰਦਾ ਹੈ। ਇਹਨੂੰ ਗ੍ਰਹਿਸਥ ਵੱਲ ਹੋੜਨਾ ਹੁਣ ਫੱਬਦਾ ਨਹੀਂ ਹੈ। ਤੁਸਾਨੂੰ ਇਸ ਲਈ ਸਾਰੇ ਮਨਾ ਰਹੇ ਹਾ ਕਿ ਗੁਰੂ ਨਾਨਕ ਪਿਤਾ ਜੀ ਦੀ ਬਿੰਦੀ ਸੰਤਾਨ ਵੀ ਜੱਗ ਅਸਥਿਰ ਰਹੇ। ਜੋ -ਜ਼ਰੂਰੀ ਰਹਿਣੀ ਚਾਹੀਦੀ ਹੈ।
ਬਾਬਾ ਸ੍ਰੀ ਚੰਦ ਜੀ ਨੇ ਕਿਹਾ-ਅਸੀਂ ਅੰਤ ਸਮੇਂ ਜੋ ਪਿਤਾ ਪਾਸੋਂ ਅਸੀਸਾਂ ਪਾਈਆਂ ਸਨ, ਤੇ ਉਨ੍ਹਾਂ ਨੇ ਫੁਰਮਾਇਆ ਸੀ ਕਿ ਤੁਸਾਡੇ ਦੁੱਧ ਪੁੱਤਰ ਦਾ ਘਾਟਾ ਨਹੀਂ ਰਹੇਗਾ। ਸੋ ਮੰਨ ਲਿਆ-ਕਿ ਦੁੱਧ ਤਾਂ:ਸੰਤ ਫਕੀਰਾਂ ਨੂੰ ਲੋਕੀਂ ਬਹੁਤ ਪਿਆ ਦਿਆ ਕਰਨਗੇ, ਪਰ ‘ਪੁੱਤਰ’ ਤਾਂ ਤੁਸਾਡੇ ਸ਼ਾਦੀ ਕਰਨ ਨਾਲ ਹੀ ਹੋਣਗੇ। ਇਸ ਲਈ ਸਾਰਿਆਂ ਦੀ ਕਹੀ ਨੂੰ ਮੰਨ ਲੈਣਾ ਤੁਸਾਡੇ ਲਈ ਜ਼ਰੂਰੀ ਹੈ।
ਸ੍ਰੀ ਬਾਬਾ ਲਖਮੀ ਚੰਦ ਜੀ-ਇਹ ਸੁਣ ਕੇ ਸਹਿਜੇ ਹੀ ਫੇਰ ਬੋਲੇ-ਕਿ ਮੈਂ ਤਾਂ ਆਪਣੇ ਮਨ ਵਿਚ ਇਹੀ ਧਾਰ ਬੈਠਾ ਸੀ ਕਿ ਆਪ ਜੀ ! ਸ਼ਾਦੀ ਕਰ ਲਈ – ਤਦ ਮੈਂ ਵੀ ਕਰਾਂਗਾ। ਜੇ ਤੁਸੀਂ ਸਾਰੀ ਉਮਰ ਸਾਧੂ ਰਹੇ ਤਦ ਮੈਂ ਵੀ ਸਾਧੂ ਹੀ ਰਹਾਂਗਾ। ਪਰ ਆਪ ਜੀ ਸਾਰਿਆਂ ਦੇ ਸਾਹਮਣੇ ਸ਼ਰਮਾਦੇ ਤੇ ਮਜ਼ਬੂਰ ਕਰਦੇ ਹੋ।
ਬਾਬਾ ਸ੍ਰੀ ਚੰਦ ਫੇਰ ਮੁਸਕਰਾਏ ਤੇ ਫੁਰਮਾਇਆ-ਭਈ ! ਇਹ ਕਿਹੜੀ ਵਡੀ ਗੱਲ ਹੈ? ਪਹਿਲੇ ਤੇਰੀ ਮੰਨ ਕੇ ਅਸੀਂ ਸਾਧੂ ਬਣਾ ਦਿਆਂਗੇ। ਫੇਰ ਸਾਡੀ ਮੰਨ ਕੇ ਤੁਸੀਂ ਲਾੜਾ ਬਣ ਜਾਣਾ । ਕਹੋ ! ਫੇਰ ਤਾਂ ਠੀਕ ਹੈ? ਇਹਦਾ ਉੱਤਰ ਬਾਬਾ ਲਖਮੀ ਚੰਦ ਜੀ ਨੇ ਕੋਈ ਨਾ ਦਿਤਾ। ਅੱਖਾਂ ਨਿਵਾ ਲਈਆਂ। ਜਿਸਤੇ ਸਾਰੀ ਸੰਗਤ ਵਿਚ ਖੁਸ਼ੀ ਦੀ ਮਾਨੋਂ ਇਕ ਲਹਿਰ ਚਲ ਨਿਕਲੀ।

ਬਾਬਾ ਲਖਮੀ ਚੰਦ ਜੀ ਦੀ ਸ਼ਾਦੀ

ਸ੍ਰੀਲਖਮੀ ਚੰਦ ਜੀ ਆਪਣੀ ਸੁੰਦਰਤਾ ਤੇ ਗੁਣਾਂ ਕਰ ਕੇ ਪ੍ਰਸਿਧ ਸਨ। ਇਹ ਪਹਿਲੇ _ ਹੀ ਸਾਦੀ ਕਰਨੀ ਮੰਨ ਗਏ ਹੁੰਦੇ ਤਾਂ ਗੁਰੂ ਨਾਨਕ ਜੀ ਦੀ ਮੌਜੂਦਗੀ ਵਿਚ ਕਦੋਂ ਦੀ ਹੋ ਗਈ ਹੁੰਦੀ ਅਤੇ ਇਹ ਹੁਣ ਤੀਕ ਬਾਲ ਬੱਚੇਦਾਰ ਹੁੰਦੇ। ਪਰ ਮੰਨਦੇ ਨਹੀਂ ਸਨ, ਅੱਜ ਬਾਬਾ ਸ੍ਰੀ ਚੰਦ ਜੀ ਦੀ ਹਾਸ ਹਸ ਭਰੀ ਵਿਚਾਰ ਜੁਗਤੀ ਨੇ ਇਨ੍ਹਾਂ ਨੂੰ ਮਨਾ ਲਿਆ ਤੇ ਸੰਗਤ ਵਿਚ ਵੀ ਗੱਲ ਖੁਲ੍ਹ ਗਈ ਸੀ। ਜਿਸ ਤੇ ਕਈ ਧੀਆਂ ਵਾਲੇ ਦਿਲ ਹੀ ਦਿਲ ਵਿਚ ਸੋਚਦੇ ਤੇ ਗੁਰੂ ਜੀ ਦਾ ਧਿਆਨ ਧਰ ਕੇ ਪ੍ਰਾਰਥਨਾ ਕਰਨ ਲਗੇ ਕਿ ਚਰਨ ਸੇਵਕਾਂ ਨੂੰ ਆਪਣੀ ਕੁੜਮਾਂਚਾਰੀ ਦਾ. ਮਾਣ ਬਖਸ਼ੋ ਤੇ ਸੰਜੋਗ ਜੋੜਨਾ ਕਰੋ! ਪਰ ਇਹ ਤਾਂ ਧੁਰ ਤੋਂ ਜਿਸ ਦੇ ਭਾਗਾਂ ਵਿਚ ਲਿਖਿਆ ਹੋਇਆ ਸੀ-ਉਸ ਦਾ ਸੰਜੋਗ ਜੁੜਨਾ ਸੀ।
ਥੋੜ੍ਹੇ ਦਿਨ ਬੀਤ ਚੁਕੇ, ਤਾਂ ਬਾਬਾ ਸ੍ਰੀ ਚੰਦ ਜੀ ਪਾਸ ਇਕ ਜਾਤ ਦਾ ਖੱਤ੍ਰੀ-ਪ੍ਰੇਮੀ ਸਿਖ ਬਟਾਲੇ ਦਾ ਹਾਜ਼ਰ ਹੋਇਆ। ਇਹਦੀ ਘਦ ਵਾਲੀ ਦਾ ਸ਼ੁਭ ਨਾਮ ਦਿਆ ਕੌਰ’ ਤੇ ਸਪੁਤ੍ਰੀ ਦਾ ਨਾਮ ‘ਧੰਨ ਵੰਤੀ ਹੈ ਸੀ! ਪ੍ਰੇਮ ਚੰਦ ਜੀ ਨੇ ਬਾਬਾ ਸ੍ਰੀ ਚੰਦ ਅਗੇ ਸਨਿਮਰ ਹੋ ਕੇ ਬੇਨਤੀ-ਕੀਤੀ ਕਿ ਉਹ ਇਹਨਾਂ ਦੀ ਸਪੁਤ੍ਰੀ ‘ਧੰਨਵੰਤੀ ਦਾ ਨਾਤਾ ਸ੍ਰੀ ਲਖਮੀ ਚੰਦ ਵਾਸਤੇ ਪ੍ਰਵਾਨ ਕਰਨ । ਸ੍ਰੀ ਬਾਬਾ ਜੀ ਨੇ ਇਹਦੀ ਅੱਤ ਪ੍ਰੇਮ ਭਰੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਤੇ ਸ਼ਾਹੇ ਦੇ ਦਿਨ ਦੀ ਸੋਧ ਮਗਰੋਂ ਬਰਾਤ ਢੁਕਾਉ ਦਾ ਦਿਨ ਤੇ ਸਮਾਂ ਵੀ ਦੱਸ ਦਿਤਾ।
.ਇਧਰ ਆਪ ਜੀ ਨੇ ਗਹਿਣੇ ਕਪੜੇ ਦੀ ਮੁਨਾਸਬ ਤਿਆਰੀ ਮਗਰੋਂ “ਨਾਨਕੇ ਦਾਦਕੇ’ ਰਿਸ਼ਤੇਦਾਰਾਂ ਅਤੇ ਹੋਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਬੁਲਾਇਆ। ਗੁਰੂ-ਘਰ ਦਾ ਅਤਿ ਪ੍ਰੇਮੀ ਦੀਵਾਨ ਕ੍ਰੋੜੀ ਮਲ ਜੀ ਲਾਹੌਰ ਤੋਂ ਆਇਆ ਅਤੇ ਇਸ ਨੇ ਵੀ ਬਹੁਤ ਕੁਝ ਗਹਿਣੇ ਕਪੜੇ ਬਣਵਾ ਲਿਆਂਦੇ। ਗੁਰੂ-ਘਰ ਵਲੋਂ ਵੀ ਇਨ੍ਹਾਂ ਦੀ ਬੇਅੰਤ ਸੇਵਾ ਕੀਤੀ ਗਈ। ਬਰਾਤ ਚੜਾਓ ਦੇ ਦਿਨ ਨਗਰਵਾਸੀ ਸੁਹਾਗਣਾਂ ਨੇ ਸ੍ਰੀ ਲਖਮੀ ਚੰਦ ਜੀ ਨੂੰ ਚੌਂਕੀ ਚੜਾ ਕੇ ਸਗਨਾਂ ਦੇ ਗੀਤ ਗਾਂਦਿਆਂ ਸਕੇਸ਼ੀ ਇਸ਼ਨਾਨ ਕਰਾਇਆ। ਕਿਉਂਕਿ ਆਪਣੇ ਪਿਤਾ ਜੀ ਤੇ ਭਰਾਤਾ ਵਾਂਗੂ ਇਹ ਵੀ ਜਟਾ-ਜੂਣ ਰਹਿੰਦੇ ਸਨ । ਬਾਬਾ ਸ੍ਰੀ ਚੰਦ ਜੀ ਨੇ ਜਦ ਪਹਿਲੇ ਇਨ੍ਹਾਂ ਨੂੰ ਸਾਧੂ ਬਣਾ ਦੇਣ ਦੀ ਸੁਭਾਵਕ ਗੱਲ ਆਖੀ ਸੀ.ਤਾਂ ਸਾਰਿਆਂ ਨੇ ਹਾਸੀ ਕੀਤੀ ਜਾਣੀ ਅਤੇ ਭੇਦ ਨਹੀਂ ਪਾਇਆ ਸੀ। ਪਰ ਅਜ ਇਸ਼ਨਾਨ ਮਗਰੋਂ ਅਜੇ ਲਖਮੀ ਚੰਦ ਜੀ ਚੌਂਕੀ ਚੜੇ ਖਲੇਤੇ ਹੀ ਸਨ ਕਿ ਸ੍ਰੀ ਚੰਦ ਜੀ ਨੇ ਖੜ੍ਹਾਵਾਂ ਅਗੇ ਰਖ ਕੇ ਮ੍ਰਿਗਾਨ ਦਾ ਆਸਨ ਵਲੇਟਿਆ ਇਨ੍ਹਾਂ ਦੀ ਕੱਛ ਹੇਠਾਂ ਦਿੱਤਾ ਤੇ ਲਾਲ (ਗੂਹੜੀ-ਗੁਲਾਬੀ) ਚੱਦਰ ਉਢਾ ਕੇ ਹੱਸਦੇ ਹੱਸਦੇ ਆਖਿਆ-ਲਉ! ਅੱਜ ਤੁਸਾਡੀ ਸੱਧਰ ਪੂਰੀ ਕੀਤੀ, ਅਤੇ ਉਦਾਸੀ ਭੇਖ ਦੇ ਕੇ ਸਾਧੂ ਬਣਾ ਦਿਤਾ ਹੈ । ਹੁਣ ਜਾਉ ਤੇ ਪਿਤਾ ਮਾਤਾ ਦੇ ਦੇਹੁਰਿਆਂ ਉਤੇ ਜਾ ਕੇ ਮੱਥਾ ਟੇਕ ਆਉ।
ਬਾਬਾ ਸ੍ਰੀ ਚੰਦ ਨੇ ਇਸ ਵੇਲੇ ਜੋ ਕੁਝ ਕੀਤਾ ਸੀ, ਆਪਣੇ ਖਿਆਲ ਦਾ ਚੰਗਾ ਕੀਤਾ । ਇਹਨਾਂ ਵਾਸਤੇ ਇਹ ਸਾਧਾਰਨ ਜਹੀ ਗੱਲ ਸੀ। ਪਰ ਨਗਰ ਦੀਆਂ ਸੁਹਾਗਣਾਂ ਨੂੰ ਇਹ ਨਵੀਂ ‘ਰੀਤ ਓਪਰੀ ਜਹੀ ਜਾਪੀ। ਕਿ ਖੁਸ਼ੀਆਂ ਵੇਲੇ ਲਾੜੇ ਨੂੰ ਆਪਣੇ ਵਰਗਾ ਸਾਧੂ ਕਿਉਂ ਬਣਾ ਦਿਤਾ ਨੇ? ਹੁਣ ਰੋਕਣ ਦਾ ਹੀਆ ਕਿਸੇ ਵਿਚ ਨਹੀਂ ਸੀ। ਇਨ੍ਹਾਂ ਸਾਰੀਆਂ ਦੇ ਨੇਤਰ ਭਰ ਆਏ, ਤੇ ਆਪੋ ਵਿਚ ਘੁੱਸ ਮੁੱਸ ਕਰਨ ਲਗੀਆਂ ਕਿ ਇਹ ਵੇਲਾ ਸਗਣਾਂ ਦਾ ਸੀ। ਇਹ ਸਮਾਂ ਸੇਹੜੇ ਸਜਾਣ ਦਾ ਤੇ ਫੁੱਲਾਂ ਦੇ ਹਾਰਾਂ ਦਾ ਸੀ, ਨਾ ਕਿ ਉਦਾਸੀ ਭੇਸ ਦੇ ਸ਼ਿੰਗਾਰਾਂ ਦਾ ਸੀ? ਇਹ ਇਕ ਦੂਜੀ ਨੂੰ ਆਖਣ ਲਗੀਆਂ-ਅੱਜ ਮਾਤਾ ਜੀ ਹੁੰਦੇ ? ਤਦ ਐਸ ਨਾ ਕਰਨ ਦਿੰਦੇ । ਉਹ ਤਾਂ ਇਸ ਸਮੇਂ ਨੂੰ ਸਹਿਕਦੇ ਗਏ। ਅੱਜ ਭੂਆ ਨਾਨਕੀ ਜੀ ਹੁੰਦੇ ? ਤਦ ਵੀ ਇਨ੍ਹਾਂ ਨੂੰ ਰੋਕਦੇ? ਜੇ ਨਾਲ ਦੀ ਜੰਮੀ ਮਾਂ-ਪਿਉ ਜਾਈ ਕੋਈ ਭੈਣ ਹੁੰਦੀ? ਤਾਂ ਖੋਹ ਕੇ ਪਰੇ ਸੁੱਟਦੀ! ਤੇ ਆਖਦੀ ਇਨ੍ਹਾਂ ਨੂੰ ਸਾਧੂ ਨਾ ਬਣਾਉ! ਪਰ ਕਿੱਥੋਂ ਕਿਸੇ ਨੂੰ ਲਿਆਈਏ? ਇਹ ਡਾਹਢੇ ਹਨ।
ਬਾਬਾ ਲਖਮੀ ਚੰਦ ਜੀ ਨੂੰ ਸੱਚ ਮੁੱਚ ਹੀ ਇਨ੍ਹਾਂ ਸੁਹਾਗਣਾਂ ਭੈਣਾਂ ਵਿਚ ਇਸ ਵੇਲੇ ਨਾ ਆਪਣੀ ਮਾਤਾ ਨਾ ਕੋਈ ਨਾਲ ਦੀ ਭੈਣ ਦਿਸਦੀ ਸੀ। ਇਨ੍ਹਾਂ ਦਾ ਮਨ ਵੀ ਇਸ ਖੁਸ਼ੀ ਦੇ ਵੇਲੇ ਵੈਰਾਗ ਨਾਲ ਭਰਿਆ ਪਿਆ ਸੀ ਤੇ ਉਦਾਸੀ ਬਾਣਾਂ ਧਾਰੇ ਹੋਇਆਂ ਵੈਰਾਗ ਵਧਦਾ ਅਤੇ ਨੇਤਰ ਤਰ ਹੁੰਦੇ ਜਾ ਰਹੇ ਸਨ। ਤਦ ਧਰਮੀ ਭੈਣਾਂ ਨੇ ਇਨ੍ਹਾਂ ਨੂੰ ਬਾਹੋਂ ਫੜ ਕੇ ਚੌਂਕੀ ਥੀਂ ਹੇਠਾਂ ਉਤਾਰਿਆ। ਤਾਂ ਕੁਝ ਸਿਖ ਸਜਣਾਂ ਸਮੇਤ ਜਾ ਕੇ ਮਾਤਾ-ਪਿਤਾ ਜੀ ਦੇ ਦੇਹੁਰਿਆਂ ਉਤੇ ਮੱਥੇ ਟੇਕ ਕੇ ਸ੍ਰੀ ਲਖਮੀ ਚੰਦ ਮੁੜ ਧਰਮਸਾਲੇ ਆਏ।
ਹੁਣ ਤੰਬੋਲ ਲੈਣ ਨੂੰ ਬੈਠੇ। ਨਕਦੀ ਅਤੇ ਬਸਤਰਾਂ ਦੇ ਰੂਪ ਵਿਚ ਪਹਿਲਾ ਤੰਬੋਲ ਗੁਰੂ ਅੰਗਦ ਸਾਹਿਬ ਨੇ ਭੇਟ ਕੀਤਾ। ਦੂਜਾ ਲਾਹੌਰ ਦੇ ਦੀਵਾਨ ਕ੍ਰੋੜੀ ਮਲ ਨੇ ਫੇਰ ਸਿਖ .ਸੰਗਤਾਂ ਤੇ ਸੰਬੰਧੀਆਂ ਨੇ ਦਿਤੇ। ਉਪ੍ਰੰਤ ਬਾਬਾ ਸ੍ਰੀ ਚੰਦ ਜੀ ਨੇ ਆਖਿਆ-ਭਾਈ ! ਅਸੀਂ ਸਾਧੂ ਬਣਾ ਕੇ ਤੇਰੀ ਸੱਧਰ ਪੂਰੀ ਕਰ ਦਿਤੀ ਹੈ। ਤੁਸੀਂ ਲਾੜਾ ਸੱਜ ਕੇ ਹੁਣ ਸਾਡੀ ਸੱਧਰ ਪੂਰੀ ਕਰੋ ! ਇਹ ਸੁਣ ਕੇ ਲਖਮੀ ਚੰਦ ਜੀ ਕੁਝ ਨਾ ਬੋਲੋ। ਉਹ ਗੱਚ ਨਾਲ ਭਰੇ ਪਏ ਸਨ, ਤੇ ਸਾਧੂ ਭੇਖ ਦੇ ਛੱਡਣ ਨੂੰ ਤਿਆਰ ਨਹੀਂ ਸਨ। ਪਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਹੀ ਹਥੀਂ ਦਿਤੀਆਂ ਭੇਖ ਦੀਆਂ ਸਾਰੀਆਂ ਚੀਜ਼ਾਂ ਮੋੜ ਲਈਆਂ ਤੇ ਨਵੀਂ ਪੁਸ਼ਾਕ ਪੁਆ ਕੇ ਉਨ੍ਹਾਂ ਨੂੰ ਲਾੜਾ ਰੂਪ ਸਜਾ ਦਿਤਾ। ”
ਹੁਣ ਬਰਾਤ ਚੜਾਉ ਦਾ ਵੇਲਾ ਸੀ। ਖੁਸ਼ੀਆਂ ਦੇ ਵਾਜੇ ਵਜਾਏ ਤੇ ਘੋੜੀ ਸਿੰਗਾਰ ਕੇ ਉਤੇ ਸ੍ਰੀ ਲਖਮੀ ਚੰਦ ਜੀ ਨੂੰ ਚੜ੍ਹਾਇਆ ਗਿਆ। ਤਦ ਸੁਹਾਗਣਾਂ ਭੈਣਾਂ ਨੇ ਇਸ ਤਰ੍ਹਾਂ ਦੇ ਗੀਤ ਗਾਏ।

ਸ਼ਗਨਾਂ ਦਾ ਗੀਤ

ਇਸ-ਵੇਲੇ ਕੋਈ ਆਏ ਜੀ ਖੁਸ਼ੀਆਂ ਦੇ ਸ਼ਗਨ ਮਨਾਏ-
ਮਾਣ ਸੁਲੱਖਣੀ ਜੀ ਨਜ਼ਰ ਨਾ ਆਏ।
ਆਏ ਤਾਂ ਰੈਂਜ ਰੱਜ ਕੇ ਖੁਸ਼ੀਆਂ ਮਨਾਏ।
ਦੇਵੇ ਅਸੀਸਾਂ ਤੇ ਘੋੜੀਆਂ ਗਾਏ।
ਹਾਰ ਫੁੱਲਾਂ ਦੇ ਪਾਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਇਸ ਵੇਲੇ ਕੋਈ ਆਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਆਏ ਚਾ ਨਾਨਕੀ ਬੇਬੇ ਜੀ-ਆਏ,
ਸੋਨੇ ਦਾ ਕੰਡਾ ਤੰਬੋਲ ਦਾ ਪਾਏ।
ਜੰਜ ਭਤੀਜੇ ਦੀ ਸਾਹਵੇਂ ਚੜ੍ਹਾਏ,
ਉਹਨੂੰ ਜਾ ਕੋਈ ਬੁਲਾਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਇਸ ਵੇਲੇ ਕੋਈ ਆਏ ਜੀ, ਖ਼ੁਸ਼ੀਆਂ ਦੇ ਸ਼ਗਨ ਮਨਾਏ।
ਨਾਲ ਦੀ ਮਾਂ ਪਿਉ ਜਾਈ ਜੇ ਹੁੰਦੀ,
ਨਾਲ ਅਜਾਡੇ ਉਹ ਰੱਲ ਕੇ ਖਲੋਂਦੀ!
ਮੱਚ ਮੱਚ ਕੇ ਬਹਿੰਦੀ ਤੇ ਉਠਦੀ ਉਹ ਹੋਂਦੀ,
ਹੱਥੀਂ ਉਹ ਸਿਹਰੇ ਸਜਾਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਇਸ ਵੇਲੇ ਕੋਈ ਆਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਆਉ ਨੀ ਸਹੀਓ ਚਾ ਘੋੜੀਆਂ ਗਾਈਏ,
ਭੂਆ ਤੇ ਭੈਣਾਂ ਅਸੀਂ ਬਣ ਜਾਈਏ।
”ਨਾਨਕ ਪਿਤਾ’ ਦੀਆਂ ਬੱਚੀਆਂ ਸਦਾਈਏ,
ਘੋੜੀ ਦੀ ਵਾਗਾਂ ਗੁੰਦਾਏ.ਜੀ,
ਖੁਸ਼ੀਆਂ ਦੇ ਸ਼ਗਨ ਮਨਾਏ।
ਇਸ ਵੇਲ਼ੇ ਕੋਈ ਆਏ ਜੀ,
ਖੁਸ਼ੀਆਂ ਦੇ ਸ਼ਗਨ ਮਨਾਏ।
ਮਾਤਾ ਨਹੀਂ ਤਾਂ ਅਸੀਂ ਭਰਜਾਈਆਂ,
ਨਿੱਕੀਆਂ ਤੇ ਵੱਡੀਆਂ ਹਾਂ ਰਲ ਮਿਲ ਕੇ ਆਈਆਂ।
ਲਾੜੇ ਦੇ ਸਿਹਰੇ ਤੇ ਘੋੜੀਆਂ ਗਾਈਆਂ,
ਸੁੱਖ ਨਾਲ ਡੋਲੀ ਲਿਆਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਇਸ ਵੇਲੇ ਕੋਈ ਆਏ ਜੀ, ਖੁਸ਼ੀਆਂ ਦੇ ਸ਼ਗਨ ਮਨਾਏ।
ਇਸੇ ਤਰ੍ਹਾਂ ਦੇ ਸ਼ਗਨਾਂ ਨਾਲ ਬਾਬਾ ਲਖਮੀ ਚੰਦ ਜੀ ਦੀ ਜੰਝ ਚੜ੍ਹਾਈ ਗਈ ਅਤੇ ਦੱਸੇ ਵੇਲੇ ਬਟਾਲੇ ਵਿਚ ਅਪੜ ਕੇ ਸ੍ਰੀ ਪ੍ਰੇਮ ਚੰਦ ਦੇ ਜਾ ਢੁਕਾਉ ਕੀਤਾ। ਜਿਨ੍ਹਾਂ ਨੇ ਅਗੋ ਨਗਰਵਾਸੀ ਪਤਵੰਤਿਆਂ ਨੂੰ ਲੈਕੇ ਬਰਾਤ ਨੂੰ ਸਤਿਕਾਰਿਆ, ਅਤੇ ‘ਜੀ ਆਇਆਂ’ ਆਖਦੇ ਹੋਇਆਂ ਹਰ ਤਰ੍ਹਾਂ ਦੀ ਸੇਵਾ ਨਿਭਾਹੀ।
ਰਾਤ ਬੀਤ ਜਾਣ ਪਿਛੋਂ ਸਾਰਿਆਂ ਨੇ ਇਸ਼ਨਾਨ ਕੀਤਾ। ਫੇਰ ਸ੍ਰੀ ਲਖਮੀ ਚੰਦ ਅਤੇ ਇਨ੍ਹਾਂ ਦੀ ਮੰਗੇਤਰ ਸ੍ਰੀ ਬੁੱਧ ਵੰਤੀ ਜੀ ਨੂੰ ਵੇਦੀ ਵਿਚ ਬਿਠਾਇਆ ਗਿਆ। ਪੰਡਤ ਨੇ “ਪੁਰਾਤਨ ਸਨਾਤਨ” ਚੀਤ ਮੁਤਾਬਕ ਵੇਦ ਮੰਤਰਾਂ ਦੇ ਉਚਾਰਨ ਨਾਲ ਵਿਆਹ ਪੜ੍ਹਿਆ, ਅਤੇ ਪਾਨ ਗ੍ਰਹਿਣ ਕਰਾਣ ਮਗਰੋਂ ਸਾਰਿਆਂ ਨੂੰ ਵਧਾਈ ਦਿਤੀ।
ਵਿਆਹ ਪਿਛੋਂ ਦਿਨ ਦੇ ਪ੍ਰਸ਼ਾਦ ਛਕਣ ਦਾ ਵੇਲਾ ਹੋਇਆ, ਤਾਂ-ਪੰਗਤ ਬਿਠਾਈ ਗਈ। ਬਾਬਾ ਸ੍ਰੀਚੰਦ ਸਾਹਿਬ ਅਤੇ ਗੁਰੂ-ਅੰਗਦ ਸਾਹਿਬ, ਲਾੜੇ ਦੇ ਸੱਜੇ ਖੱਬੇ ਬੈਠੇ ਹੋਏ ਪੈਂਡੂ ਕੁੜੀਆਂ ਤੇ ਸਰੀਕਨੀਆਂ ਦਾ ਨਿਸ਼ਾਨਾ ਬਣੇ ਬੈਠੇ ਸਨ। ਜਿਉਂ ਜਿਉਂ ਸਾਰੇ ਪ੍ਰਸ਼ਾਦ ਛੱਕਦੇ ਭਿਉਂ ਤਿਉਂ ਖੁਸ਼ੀ ਦੀ ਸ਼ਾਣੇ ਚੜ੍ਹੀਆਂ – ਕੁੜੀਆਂ ਬੋਲੀਆਂ ਦੀਆਂ ਫੁੱਲ ਝੜੀਆਂ ਵਰਸਾ ਰਹੀਆਂ ਸਨ ਤੇ ਹੱਸਦੇ ੨ ਜਾਂਝੀਆਂ ਨੂੰ ਅਥਰੂ ਆ ਰਹੇ ਸਨ।
ਅਜਗੁਰੂ ਨਾਨਕ ਸਾਹਿਬ ਆਪ ਸਰੀਰ ਕਰ ਕੇ ਹੁੰਦੇ ਤਾਂ ਇਹ ਵਰਖਾ ਉਹ ! ਖੁਸ਼ੀ ਖ਼ੁਸ਼ੀ ਸਹਾਰਦੇ। ਪੁੱਤਰ ਦਾ ਵਿਆਹ ਸੀ। ਪਰ ਉਨ੍ਹਾਂ ਦੀ ਥਾਂ ਨੰਗੇ ਬਦਨ ਬਾਬਾ ਸ੍ਰੀ ਚੰਦ ਜੀ ਨੂੰ ਵਧੇਰੇ ਸਹਾਰਨਾ ਪਿਆ। ਜੋ ਹਾਸ-ਰਸ ਤੇ ਪਿਆਰ ਭਰੇ ਗੀਤਾਂ ਵਿਚ ਇਹੋ ਜੇਹੀਆਂ • ਮਿੱਠੀਆਂ ਬੋਲੀਆਂ ਠੋਲੀਆਂ ਉਨ੍ਹਾਂ ਪਾਸੋਂ ਸੁਣਦੇ ਰਹੇ।

ਹਾਸ ਰਸ ਦਾ ਗੀਤ

ਇਕ ਕੁੜੀ ਵਲੋਂ-ਆਉ ਨੀ ਕੁੜੀਓ ਕੋਈ ਬਣਿਤ ਬਣਾਈਏ,
ਮੁੰਡੇ ਕਿਸੇ ਨੂੰ ਪਾਰਬਤੀ ਸਜਾਈਏ।
ਸ਼ਿਵਜੀ ਦਾ ਰੂਪ ਸ੍ਰੀ ਚੰਦ ਜੀ ਵਿਆਹੀਏ।
ਕੱਲੇ ਤਾਂ ਸੱਜਦੇ ਨਹੀਂ । ਨੀ ਸਹੀਓ ਕੱਲੇ ਤਾਂ ਸੱਜਦੇ ਨਹੀਂ।
ਦੂਜੀ ਵਲੋਂ—ਇਵੈਂ ਤਾਂ ਕਰੀਏ ਜੈ ਕਰ ਕਰ ਕੁੜੀਆਂ ਨਾ ਪਾਈਏ.
ਇਕ ਜੇ ਆਖਨ ਕੁੜੀਆਂ ਦੋ ਵਿਖਾਈਏ ।
ਗੁਹਾਂ ਦੇ ਪੁਤ੍ਰ ਨਾਲ ਚਾਂਵਾਂ ਵਿਆਹੀਏ,
ਉਹ । ਤਾਂ ਮੰਨਦੇ ਹੀ ਨਹੀਂ। ਸਹੀਓ ਉਤ ਤਾਂ ਮੰਨਦੇ ਹੀ ਨਹੀਂ।
ਤੀਜੀ ਵਲੋਂ – ਆਉ ਨੀ ਅੜੀਓ ਉਨ੍ਹਾਂ ਜੋਰੀਂ ਮਨਾਈਏ।
ਜਿਓ ਤਿਓਂ ਕਰਕੇ ਗੁੱਝੀ ਗੱਲ ਸਮਝਾਈਏ।
ਫ਼ੇਰ ਤਾਂ ਸੋਹਣਾਂ ਕੋਈ ਦੇ ਢੁਕਾਈਏ, ਇਹ ਗੱਲ ਫੱਬਦੀ ਸਹੀ।
ਨੀ ਸਹੀਓ ਇਹ ਗਲ ਛਬਦੀ ਸਹੀ।
ਚੌਥੀ ਵਲੋਂ-ਇਨ੍ਹਾਂ ਤਾਂ‘ਆਖਨ ਲੋਕੀ ਸ਼ਿਵ ਦਾ ਸਰੂਪ ਹੈ,
ਭੋਲਾ ਭਗਵਾਨ ਸ੍ਰੀ ਚੰਦ ਰੂਪਾਂ ਦਾ ਭੂਪ ਹੈ।
ਮਹਿਮਾਂ ਅਗਾਧ ਬੋਧ ਉਪਮਾ ਅਨੂਪ ਹੈ।
ਖਾਹਸ਼ ਕੋਈ ਰਖਦੇ ਨਹੀਂ ਨੀ ਸਹੀਓ ਚਾਹ ਕੋ ਰਖਦੇ ਨਹੀਂ।
ਪੰਜਵੀਂ ਵਲੋਂ ਇਨ੍ਹਾਂ ਨੂੰ ਖਾਹਸ਼ ਇਕੋ ਭਜਨ ਭਗਵਾਨ ਦੀ,
ਅੰਤਰ ਮੁਖ ਬੈਠ ਕੈ ਸਮਾਧੀਆਂ ਲਾਣ ਦੀ।
ਹੋਰ ਨਾ ਇੱਛਾ ਕੋਈ ਪਹਿਨਣ ਤੇ ਖਾਣ ਦੀ,
ਬਿਖੇ ਰਸ ਚਖਦੇ ਨਹੀਂ। ਨੀ ਸਹੀਓ ਬਿਖੇ ਰਸ ਚਖਦੇ ਨਹੀਂ।
ਕੋਈ ਕੁਝ ਮੰਗੇ ਤਾਂ ਇਹ ਆਸਾਂ ਪੂਜਾਂਵਦੇ,
ਸਤਿਨਾਮ ਵਾਹਿਗੁਰੂ ਜਾਪ ਜਪਾਂਵਦੇ।
ਪਿਤਾ ਗੁਰੂ ਨਾਨਕ ਵਲੋਂ ਸਿੱਖਿਆ ਕਮਾਂਵਦੇ,
ਹੋਰ ਕੁਝ ਭਾਂਵਦਾ ਨਹੀਂ। ਨਹੀਂ ਸਹੀਓ ਹੋਰ ਕੁਝ ਭਾਵਦਾ ਨਹੀਂ।
ਕੁਝ ਇਸ ਤਰ੍ਹਾਂ ਦੇ ਹਾਸ ਬਿਲਾਸ ਪ੍ਰੇਮ ਅਤੇ ਸਿਦਕ ਭਰੇ ਗੀਤਾਂ ਨੂੰ ਸੁਣ ਕੇ ਬਾਬਾ ਸ੍ਰੀ ਚੰਦ ਹਸਦੇ ਮੁਸਕ੍ਰਾਂਦੇ ਵੀ ਰਹੇ। ਫੇਰ ਸਮੇਂ ਦੇ ਰਿਵਾਜ ਮੁਤਾਬਿਕ ਦੋ ਤਿਨ ਦਿਨਾਂ ਦੀ ਸੇਵਾ ਮਗਰੋਂ ਸ੍ਰੀ ਪ੍ਰੇਮ ਚੰਦ ਜੀ ਨੇ ਵਿਤੋਂ ਵਧ ਕੇ ਦਿੱਤਾ ਤੇ ਧੀ ਨੂੰ ਡੋਲੇ ਪਾਇਆ। ਇਸ ਵੇਲੇ ਆਪਣੀ ਮਾਤਾ ਅਤੇ ਸਹੇਲੀਆਂ ਵਲੋਂ ਬੁੱਧ ਵੰਤੀ ਜੀ ਨੂੰ ਜੋ ਸਹੁਰੇ ਘਰ ਰਾਵੀ ਕੰਢੇ ਸ੍ਰੀ ”ਕਰਤਾਰਪੁਰ” ਜਾ ਰਹੀ ਸੀ ਇਉਂ ਕੁਝ ਸਿਖਿਆ ਤੇ ਅਸੀਸਾਂ ਦਿੱਤੀਆਂ।

ਮਾਤਾ ਵਲੋਂ ਅਸੀਸ

(ਤਰਜ਼ ਝੋਕ-ਦੀ)
ਵਗਦੀ ਆ ਰਾਵੀ ਧੀਏ ਜਿੱਥੇ ਤੂੰ ਜਾ ਰਹੀ।
ਵਗਦੀ ਆ ਰਾਵੀ ਧੀਏ ਜਿੱਥੇ ਤੂੰ ਜਾ ਰਹੀ।
ਪੇਕਾ ਘਰ ਛੱਡ ਕੇ ਸਾਡਾ ਸਾਹੁਰੇ ਆਪਣਾ ਰਹੀ।
ਆਪਣੇ ਘਰ ਜਾਂਦੀ ਅਸੀਸਾਂ ਸਾਡੇ ਥੀਂ ਪਾ ਰਹੀ।
ਸਤਿਗੁਰੂ ਗੁਰ ਨਾਨਕ ਦੀ ਅਜ ਨੂੰਹ ਹੈਂ ਅਖਵਾ ਰਹੀ।
ਕੂੜੇ ਤੈਂ ਸਾਕ ਤਿਆਗੇ ਸਚਿਆਂ ਵੱਲ ਧਾ ਰਹੀ,
ਵਗਦੀ ਆ ਰਾਵੀ ਧੀਏ ਜਿਥੇ ਤੂੰ ਜਾ ਰਹੀ।
ਅਸੀ ਅੱਜ ਧੀਏ ਤੈਨੂੰ ਡੋਲੀ ਵਿਚ ਪਾਇਆ ਹੈ,
ਲਖਮੀ ਚੰਦ ਬਾਬੇ ਜੀ ਦੇ ਚਰਨੀ ਲਗਾਇਆ ਹੈ,
ਬਾਬਾ ਸ੍ਰੀ ਚੰਦ” ਜੀ ਤੇਰਾ ਜੇਠ ਕਹਾਇਆ ਹੈ,
ਸਤਿਗੁਰ ਨਾਨਕ ਸੱਚਾ ਪਿਤ ਬਣਾਇਆ ਹੈ।
ਜਿਨ੍ਹਾਂ ਦੇ ਦੇਹੁਰੇ ਸਿਖੀ ਸਿਰ ਨੂੰ ਝੁਕਾ ਰਹੀ,
ਵੱਗਦੀ ਆ ਰਾਵੀ ਧੀਏ ਜਿੱਥੇ ਤੂੰ ਜਾ ਰਹੀ।
ਹੁੰਦੀ ਸੁੱਲਖਣੀ ਮਾਤਾ ਅੱਜ ਤੱਕ ਜੇ ਜੀਂਵਦੀ,
ਕੋਠੇ ਤੇ ਚੜ੍ਹ ਕੇ ਤੇਰੇ ਰਾਹ ਨੂੰ ਤੱਕੀਂਵਦੀ!
ਡੋਲੀ ਦੇ ਉਤੋਂ ਪਾਣੀ ਵਾਰ ਵਾਰ ਕੇ ਪੀਂਵਦੀ,
ਪੀਹੜੇ ਤੇ ਤੈਨੂੰ ਬੈਠੀ ਵੇਖ ਖੁੱਸ਼ ਥੀਵਦੀ।
ਉਨ੍ਹਾਂ ਦੇ ਵੇਹੜੇ ਤਾਈਂ ਅੱਜ ਤੂੰ ਅਪਣਾ ਰਹੀ,
ਗਦੀ ਆ ਰਾਵੀ ਧੀਏ ਜਿਥੇ ਤੂੰ ਜਾ ਰਹੀ।
ਜੇਕਰ ਗੁਰੂ ਨਾਨਕ ਹੁੰਦੇ ਰੁੱਸ ਰੁੱਸ ਤੈਂ ਕਹਿਣਾਂ ਸੀ,
ਪੱਕੜੀ ਮੁਹਾਠਾਂ ਦਾ ਫਿਰ ਕੀ ਕੀ ਕੁੱਝ ਲੈਣਾਂ ਸੀ।
ਝੋਲੀ ਭਰ ਦਾਤਾਂ ਲੈਂਦੀ ਚਰਣੀ ਢੈਹ ਪੈਣਾਂ ਸੀ,
ਇਹ ਕੁਝ ਤਾਂ ਹੋਣਾਂ ਹੁਣ ਨਹੀਂ ਤੱਚੇ ਘਬਰਾ ਹਰੀ,
ਵਗਦੀ ਆ ਰਾਵੀ ਧੀਏ ਜਿੱਥੇ ਤੂੰ ਜਾ ਰਹੀ।
ਧੀਏ ਬੁੱਧਵੰਤੀ । ਬੱਸ ਕਰ ਅਖੀਆਂ ਦੁਖਾਈਂ ਨਾ,
ਰੋਂਦੀ ਤੂੰ ਟੁਰ ਕੇ ਧੀਏ ਸਾਨੂੰ ਰੁਆਈਂ ਨਾ
ਘਾਓ ਵਿਛੋੜਿਆਂ ਵਾਲੇ ਡੂੰਘੇ ਤੂੰ ਲਾਈਂ ਨਾ,
ਯਾਦ ਇਹ ਮਾਪਿਆਂ ਵਾਲੀ ਦਿਲ ਥੀਂ ਭੁਲਾਈ ਨਾ!
ਧੀਆਂ ਨੇ ਧੰਨ ਪਰਾਇਆ ਰੀਤ ਇਹ ਆ ਰਹੀ,
ਵੱਗਦੀ ਆ ਰਾਵੀ ਧੀਏ ਜਿੱਥੇ ਤੂੰ ਜਾ ਰਹੀ।
ਵਗੱਦੀ ਆ ਰਾਵੀ ਕੰਢੇ ਬਣਿਆ ਘਰ ਤੇਰਾ ਹੈ,
ਵੱਸ ਗਏ, ”ਗੁਰੂ ਨਾਨਕ” ਜਿੱਥੇ ਸਾਂਝ ਵੀ ਸਵੇਰਾ ਹੈ।
ਉਹ ਨਹੀਂ ਹੁਣ ਉਥੇ ਕਰ ਗਏ ਜੋਗੀ ਦਾ ਫੇਰਾ ਹੈ,
ਨਗਰ ਕਰਤਾਰ ਪੁਰ ਅਤੇ ਬਾਬੇ ਦਾ ਵੇਹਰਾ ਹੈ।
ਛੇਹਰੇ ਦੇ ਲਾਗੇ ਝਾੜੂ ਦੇਵਣ ਤੂੰ ਜਾ ਰਹੀ,
ਵੱਗਦੀ ਹੈ ਰਾਵੀ ਧੀਏ ਜਿੱਥੇ ਤੂੰ ਜਾ ਰਹੀ
ਐਹ ਪਰ ਸੁਣ ਧੀਏ ਜੇ ਕਰ ਸਿਖਿਆ ਕਮਾਏਂਗੀ,
ਖਿਮਾਂ ਸ਼ਿੰਗਾਰ ਤੇ ਕੱਜਲ ਲਜਿਆ ਦਾ ਪਾਏਂਗੀ।
ਨਿਵ ਨਿਵ ਕੇ ਚਲੀ ਜੇ ਕਰ ਸਭਨਾ ਨੂੰ ਭਾਏਂਗੀ,
ਫ਼ਿਰ ਤਾਂ ਤੂੰ ਸਾਈਂ ਸਦਕੇ ਗਗਨ ਚੜ੍ਹ ਜਾਏਂਗੀ।
ਹੁਣਿ ਤਾਂ ਤੂੰ ਮਾਤਾ ਜੱਗ ਦੀ ਅੱਜ ਥੀਂ ਕਹਾ ਰਹੀ।
ਵੱਗਦੀ ਆ ਰਾਵੀ ਧੀਏ ਜਿਥੇ ਤੂੰ ਜਾ ਰਹੀ।
ਜਾਹ ਜਾਹ ਨੀ ਧੀਏ ਸਤਿਗੁਰ ਭਾਗ-ਜਾ ਲਾਣਗੇ,
ਕੀਤੇ ਨੇ ਵਾਕ ਜਿਹੜੇ ਸੱਚੇ ਹੋ ਜਾਣਗੇ।
ਆਪਣੀ ਉਹ ਕੁੱਲ ਦੀਆਂ ਵੇਲਾਂ ਆਪੇ ਵਧਾਣਗੇ,
ਸੂਰਜ ਚੰਦ ਜਿਵੇ ਬੇਦੀ ਬੰਸ ਚਮਕਾਣਗੇ,
ਲੇਖਕ ਜੀ ਲਿੱਖੀ ਸਿਖਿਆ ਮਾਤਾ ਸੁਣਾ ਰਹੀ,
ਵਗੱਦੀ ਆ ਰਾਵੀ ਧੀਏ ਜਿਥੇ ਤੂੰ ਜਾ ਰਹੀ।

ਗੁਰੂ ਨਾਨਕ ਸਾਹਿਬ ਦੇ ਪੋੜ੍ਹੇ, ਬਾਬਾ ਧਰਮ ਚੰਦ ਜੀ ਦਾ ਜਨਮ

ਬਾਬਾ ਸ੍ਰੀ ਚੰਦ ਜੀ ਆਪਣੇ ਭ੍ਰਾਤਾ ਸ੍ਰੀ ਲਖਮੀ ਚੰਦ ਜੀ ਨੂੰ ਵਿਆਹ ਲਿਆਏ। ਅੱਜ ਮਾਤਾ ਜੀ ਹੁੰਦੇ ਤਾਂ ਆਪਣੀ ਆਸ ਪੂਰੀ ਹੋਈ ਵੇਖ ਕੇ ਬਹੁਤ ਖ਼ੁਸ਼ ਹੁੰਦੇ। ਪਰ ਅੱਜ ਉਨ੍ਹਾਂ ਦੀ ਆਤਮਾਂ ਵੇਖ ਵੇਖ ਕੇ ਪ੍ਰਸੰਨ ਹੋ ਰਹੀ ਸੀ। ਕਿ ਉਨ੍ਹਾਂ ਦੇ ਘਰ ਨੂੰ ਭਾਗ ਲਗੇ, ਅਤੇ ਬੂਹਾ ਫੇਰ ਖੁੱਲ ਗਿਆ ਸੀ । ਕਿ ਉਨ੍ਹਾਂ ਦੀ ਨੂੰਹ ਨੂੰ ਲਾਲ ਪੀੜੇ ਉਤੇ ਬੈਠੇ ਵੇਖ ਕੇ ਸਾਰਿਆਂ ਦੇ ਮਨ ਖਿੜ ਰਹੇ ਸਨ। ਇਸ ਸਮੇਂ ਨੂੰ ਸੱਚੇ ਦਿਲੋਂ ਸਾਰੇ ਉਡੀਕ ਰਹੇ ਸਨ, ਕਿ ਘਰ ਦੀ ਕੋਈ ਮਾਲਕਣ ਆਏ। ਅੱਜ ਸਾਹਿਆਂ ਦੀਆਂ ਅਸਾਂ ਪੁਰੀਆਂ ਹੋਈਆ, ਅਤੇ ਇਨ੍ਹਾਂ ਨੇ ਅਰਦਾਸਾਂ ਕੀਤੀਆਂ ਕਿ ਆਪਣੇ ਪਿਆਰੇ ਗੁਰੂ ਨਾਨਕ ਦੀ ਬਿੰਦੀ ਵੇਲ ਵੀ ਵੱਧਦੀ ਵੇਖ ‘ਸਕਣ।
ਵਿਆਹ ਦੀ ਨਿਰਵਿਘਨ ਖੁਸ਼ੀ ਮਗਰੋਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅੰਗਦ ਸਾਹਿਬ ਅਤੇ ਹੋਰ ਸਾਰੇ ਮੁਖੀ ਸਿਖਾਂ ਸਬੰਧੀਆਂ ਨੂੰ ਸਿਰੋਪਾਉ ਤੀਆਂ ਬਖਸ਼ੀਸਾਂ ਕੀਤੀਆਂ। ਭਾਈ ਬੁੱਢਾ ਜੀ ਤੇ ਕੁਝ ਹੋਰ ਸਿਖ ‘ਗੁਰੂ ਅੰਗਦ ਸਾਹਿਬ ਨਾਲ” -ਖਡੂਰ ਨੂੰ ਚਲੇ ਗਏ। ਅਤੇ ਦੂਜੇ ਸਾਰੇ ਸਬੰਧੀ ਆਪਣੇ ਘਰਾਂ ਨੂੰ ਪਧਾਰੇ। ਸ੍ਰੀ ਲਖਮੀ ਚੰਦ ਆਪਣੇ ਘਰ ਵਸੇ ਤੇ ਬਾਬਾ ਸ੍ਰੀ ਚੰਦ ਜੀ “ਸ੍ਰੀ ਕਰਤਾਰਪੁਰ ਧਰਮਸਾਲ’ ਵਿਚ ਨਿਵਾਸ ਰਖਦੇ ਕਥਾ ਕੀਰਤਨ ਸਤਿਸੰਗ ਹੁੰਦਾ ਇਹ ਨਿਭਾਹੁੰਦੇ ਅਤੇ ਲੰਗਰ ਸ੍ਰੀ ਲਖਮੀ ਚੰਦ ਜੀ ਚਲਾਂਦੇ ਰਹੇ।
ਬਾਬਾ ਲਖਮੀ ਚੰਦ ਜੀ ਦਾ ਘਰ ਵੱਸੇ ਸਾਲ ਤੋਂ ਤੇ ਹੋਣ ਲਗਾ ਸੀ। ਰੱਬ ਦੀਆਂ ਮੋਹਰਾਂ ਹੋਣ ਤੇ ਆਈਆ, ਤਾਂ ਇਨ੍ਹਾਂ ਦੇ ਘਰ ਭਾਦਰੋਂ ਵਦੀ ਅਸ਼ਟਮੀ ਚਾਰ ਘੜੀ ਰਾਤ ਰਹਿੰਦੀ ਸੰਮਤ ੧੬੦੩ ਵਿਚ ਸ਼ਾਹਿਬਜ਼ਾਦੇ ਦਾ ਜਨਮ ਹੋਇਆ। (ਇਹੋ ਦਿਨ ਤੇ ਸਮਾਂ ਸ੍ਰੀ -ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਦਾ ਸੀ) ਸਾਰੀ ਸੰਗਤ ਦੇ ਮਨ ਖੁਸ਼ੀ ਨਾਲ ਖਿੜ ਗਏ ਲੋਕੀਂ ਵਧਾਈਆਂ ਦੇਣ ਨੂੰ ਆਏ, ਤੇ ਵਾਜੇ ਵਜਵਾਏ। ਬਾਬਾ ਸ੍ਰੀ ਚੰਦ ਜੀ ਨੇ ਤੇਰਵੇਂ ਦਿਨ ਮਾਤਾ ਸਮੇਤ ਬਾਲਕ ਨੂੰ ਬਾਹਿਰ ਵੇਹੜੇ ਵਿਚ ਮੰਗਵਾ ਕੇ ਸੂਰਜ ਦੇ ਦਰਸ਼ਨ ਕਰਵਾਏ। ਅਤੇ ਗੋਦੀ ਵਿਚ ਲੈ ਕੇ ਕੁੰਡਲੀ ਮੁਤਾਬਿਕ ਨਾਮ ‘ਧਰਮ ਚੰਦ ਰਖਿਆ।
ਨੋਟ-ਸੁਆਮੀ ਕਲਿਆਨ ਦਾਸ ਉਦਾਸੀ ਜੀ ਨੇ ਸਿਖ ਇਤਿਹਾਸ ਦੀ ਖੋਜ ਪੜਤਾਲ ਵਿਚ ਉਮਰ ਦਾ ਬਹੁਤ ਹਿੱਸਾ ਖਰਚ ਕੀਤਾ ਹੈ। ਪਰ ਉਨ੍ਹਾਂ ਨੇ ਆਪਣੀ ਪੁਸਤਕ (ਸੱਚੀ-ਖੋਜ-ਨਾਨਕ ਸ਼ਾਹੀ ੪੮੦ ਵਿਚ ਛਾਪੀ ਭਾਗ ਦੂਜਾ) ਦੇ ਸਫਾ ੮੨ ਉਤੇ ਗੁਰੂ ਨਾਨਕ-ਦੇਵ ਦੇ ਮਾਤਾ-ਪਿਤਾ ਦਾ ਚਲਾਣਾ ਸੰਮਤ ੧੫੮੦ (ਨਾਨਕ ਸ਼ਾਹੀ ੫੪) ਵਿਚ ਕਰਤਾਰਪੁਰ ਹੋਇਆ ਦਸਿਆ, ਤੇ ਫੇਰ ਅਗਲੇ ਸਫਾ ੮੩ ਉਤੇ ਉਨ੍ਹਾਂ ਗੁਰੂ ਜੀ ਦਾ ਵੱਸਣਾ ਕਰਤਾਰਪੁਰ ਹੀ ਦੱਸ ਕੇ, ਸੰਮਤ ੧੫੮੭ (ਨਾਨਕ ਸ਼ਾਹੀ ੬੧) ਵਿਚ ਬਾਬਾ ਲਖਮੀ ਚੰਦ ਦੀ ਸ਼ਾਦੀ ਕਸੂਰ ਦੇ ਲਾਲ਼ਾ ਨਰੈਣ ਚੰਦ ਦੀ ਸਪੁਤ੍ਰੀ (ਬੀਬੀ ਰੂਪ ਕੌਰ) ਨਾਲ ਕਰਾਕੇ ਗੁਰੂ ਜੀ ਖੁਦ ਕਰਤਾਰਪੁਰ ਲਿਆਏ ਸਨ ਐਸਾ ਲਿਖਿਆ ਹੈ। ਫਿਰ ੪ ਸਾਲ ਦੇ ਪਿੱਛੋਂ ਮੁਕਲਾਵਾ ਲੈ ਕੇ ਆਏ। ਲਖਮੀ ਚੰਦ ਜੀ ਦੇ ਘਰ ਸੰਮਤ ੧੫੯੧ (ਨਾਨਕ ਸ਼ਾਹੀ ੬੫) ਵਿਚ ਬਾਬਾ ਧਰਮ ਚੰਦ ਦਾ ਜਨਮ ਹੋਇਆ ਦੱਸਿਆ ਹੈ। ਪਰ ਇਨ੍ਹਾਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਨਹੀ ਹਾਂ। ਇਸ ਵਾਸਤੇ ਕਿ ਇਤਿਹਾਸਕ ਤੌਰ ਪਰ ਠੀਕ ਨਹੀਂ ਜਾਪੀਆਂ ਤੇ ਆਪਣੀ ਵਿਚਾਰ ਦੁਆਰਾ ਤਰਦੀਦ ਕਰਨੀ ਜ਼ਰੂਰੀ ਜਾਣਿਆ ਹੈ। ਵਿਚਾਰ ਇਹ ਹੈ
੧. ਗੁਰੂ ਨਾਨਕ ਦੇਵ ਦੇ ਪਿਤਾ ਸ੍ਰੀ ਕਲਿਆਨ ਚੰਦ “ਅੱਸੂ ਵਦੀ ਅਸ਼ਟਮੀ ਨੂੰ ‘ਤੇ ਮਾਤਾ ਤ੍ਰਿਪਤਾਂ ਜੀ ਹੋਰ ਢਾਈ ਮਹੀਨੇ ਪਿਛੋਂ ਪੇਹ ਦੇ ਮਹੀਨੇ ਸੰਮਤ ੧੫੭੯ ਵਿਚ ਹੀ (ਦੋਵੇਂ ਦੰਪਤੀ) ਤਲਵੰਡੀ ਹੁੰਦਿਆਂ ਹੀ ਸਮਾਏ ਸਨ। ਇਨ੍ਹਾਂ ਦੀ ਸੰਭਾਲ ਮਗਰੋਂ ਗੁਰੂ ਜੀ ਨੇ ਘਰ ਦਾ ਮਾਲ ਅਸਬਾਬ ਲੁਟਾ, ਦਰਵਾਜੇ ਖੁਲ੍ਹੇ ਛੱਡ, ਰਾਵੀ ਕੰਢੇ ਆਕੇ ਕਰਤਾਰਪੁਰ ਵਸਾਇਆ ਸੀ। ਭਾਈ ਕਾਹਨ ਸਿੰਘ ਨਾਤਾ ਜੀ ਦੇ ਆਪਣੇ ਲਿਖੇ ਮਹਾਂ ਕੌਸ਼ ਪਹਿਲੇ ਛਪੇ ਦੇ ਸਫ਼ਾ ੯੦੨ ਉਤੇ ਭੀ ਐਸਾ ਹੀ ਲਿਖਿਆ ਅਤੇ ਹੋਰ ਭੀ ਕਈ ਲੇਖਕਾਂ ਨੇ ੧੫੭੯ ਵਿਚ ਹੀ ਕਰਤਾਰਪੁਰ ਵਸਾਇਆ ਦਸਿਆ ਤੇ ਇਸੇ ਆਪਣੀ ਪੁਸਤਕ ਦੇ ਸਫਾ ੧੧੩ ਤੋਂ ੧੧੮ ਤੀਕ ਪਾਠਕਾਂ ਨੇ ਪਿਛੇ ਪੜ੍ਹ ਲਿਆ ਹੈ।
੨. ਸ੍ਰੀ ਕਰਤਾਰਪੁਰ ਵਸਾ ਕੇ ਸਾਰੇ ਪਰਵਾਰ ਨੂੰ ਅਸੀਸਾਂ ਦਿੰਦੇ ਹੋਏ ਇਸੇ ਸੰਮਤ ੧੫੭੯ ਦੇ ਅਖੀਰ ਚੇਤ ਮਹੀਨੇ ਗੁਰੂ ਜੀ ਚੌਥੀ ਉਦਾਸੀ ਨੂੰ ਚਲੇ ਗਏ ਤੇ ਕਰੀਬਨ ੯ ਸਾਲਾਂ ਮਗਰੋਂ ਸ਼ੁਰੂ ਸੰਮਤ੧੫੮੮ ਵਿਚ ਮੁੜ ਕਰਤਾਰਪੁਰ ਆਏ ਸਨ। ਐਸੀ ਹਾਲਤ ਵਿਚ ਜਦੋਂ ‘ਕਿ ਗੁਰੂ ਨਾਨਕ ੧੫੮੭ ਵਿਚ ਪਤਾ ਹੀ ਨਹੀਂ ਕੇਹੜੀ ਥਾਂ ਪਰਦੇਸ ਵਿਚ ਸਨ ਤੇ ਲਖਮੀ •ਚੰਦ ਦੀ ਸ਼ਾਦੀ ੧੫੮੭ (ਨਾਨਕ ਸ਼ਾਹੀ ੬੧) ਵਿਚ ਕਿਵੇਂ ਕਰਾਈ ਹੈ? ਫਿਰ ਸਿਖ ਇਤਿਹਾਸ ਵਿਚ ਪ੍ਰਚਲਤ ਜਨਮ ਸਾਖੀਆਂ ਤੇ ਹੋਰ ਕਈ ਪੁਸਤਕਾਂ ਅੰਦਰ ਗੁਰੂ ਨਾਨਕ ਦੇ ਛੋਟੇ ਵਡੇ ਜੀਵਨ ਸਮਾਚਾਰ ਦਰਸਾਏ ਹਨ ਪਰ ਕਿਤੇ ਵੀ ਐਸਾ ਨਹੀਂ ਲਿਖਿਆ ਮਿਲਿਆ ਕਿ ਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ ਦੀ ਬਰਾਤ ਕਸੂਰ ਲਿਜਾ ਕੇ ਸ਼ਾਦੀ ਖੁਦ ਕਰਾਈ ਹੋਵੇ; ਅਗਰ ਐਸਾ ਹੁੰਦਾ ਤਾਂ ਜ਼ਰੂਰ ਲਿਖਿਆ ਮਿਲਦਾ।
ਬਾਬਾ ਲਖਮੀ ਚੰਦ ਦੀ ਸ਼ਾਦੀ ਕਸੂਰ ਤੋਂ ਹੋਈ ਜੋ ਦਸਦੇ ਹਨ, ਪਤਾ ਨਹੀਂ ਕਿਸ . ਅਧਾਰ ਤੇ ਐਸਾ ਲਿਖਿਆ ਹੈ। ਹਾਲਾਂਕਿ ਦੂਜੇ ਲੋਕਾਂ ਨਾਲੋਂ ਆਪਣੇ ਵਡਿਆਂ ਬਾਬਤ ਆਪਣੀ -ਅੰਸ ਬੰਸ (ਸੰਤਾਨਾਂ) ਨੂੰ ਬਹੁਤ ਠੀਕ ਪਤਾ ਹੁੰਦਾ ਹੈ ਕਿ ਉਹ ਖਾਨਦਾਨੀ ਲੋਕਾਂ ਬਜ਼ੁਰਗਾਂ ਤੋਂ ਸੁਣਦੇ ਆਉਂਦੇ ਹਨ। ਅਸੀਂ ਜੋ ਕੁਝ ਬਾਬਾ ਲਖਮੀ ਚੰਦ ਜੀ ਦੀ ਸ਼ਾਦੀ ਬਾਬਤ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀ ਨੇ ਬਟਾਲੇ ਬਰਾਤ ਲਿਜਾ ਕੇ ਕਰਾਈ ਹੈ। ਉਹ ਬਾਬਾ ਪ੍ਰਤਾਪ ਸਿੰਘ ਜੀ ਬੇਦੀਕ੍ਰਿਤ (ਸ੍ਰੀ ਚੰਦ ਪ੍ਰਕਾਸ਼) ਦੇ ਅੰਕ 341-42 ਛੰਤ 40 ਤੋਂ 50 ਤੀਕ ਦੇ ਅਧਾਰ ਤੇ ਲਿਖਿਆ ਹੈ।
ਇਸ ਮਹਾਂ ਵਿਦਵਾਨ ਦੇ ਬਜ਼ੁਰਗ (ਬੈਦੀ ਬਾਬੇ) ਦੀ ਲਿਖਤ ਇਸ ਵਾਸਤੇ ਵੀ ਬਹੁਤ ਕਰ ਕੇ ਤੱਸਲੀ ਬਖਸ਼ ਤੇ ਮੰਨਣ ਯੋਗ ਹੈ ਕਿ ਕਵੀ ਜੀ ਨੇ ਖੁਦ ਐਸਾ ਲਿਖਿਆ-ਜੇ 32 ਸਾਲ ਦੀ ਲਗਾਤਾਰ ਖੋਜ ਪੜਤਾਲ ਵਿਚ ਬਾਬਾ ਸ੍ਰੀ ਚੰਦ ਜੀ ਬਾਬਤ ਕੋਈ ਗ੍ਰੰਥ ਨਹੀਂ ਦਿਸ ਆਇਆ ਸੀ ਤਦ ਅਸੀਂ ਲਿਖਿਆ ਹੈ-
ਚੌਪਾਈ- ਖੋਜਨ ਕੀਨੇ ਸਾਲ ਬਤੀਸਾ, ਸ੍ਰੀ ਚੰਦ ਜੀ ਕਾ ਗ੍ਰੰਥ ਨ ਦੀਸਾ ॥
ਸਭ ਪ੍ਰੇਮੀਆਂ ਸੰਗ ਮਾਤ ਪਕਾਇਆ। ਗ੍ਰੰਥ ਰਚਨ ਕਾ ਉਦਮ ਕਹਾਇਆ ॥
( ਸ੍ਰੀ ਚੰਦ ਪ੍ਰਕਾਸ਼ ਅੰਕ ੫੮੨-੮੩)
ਫੇਰ ਐਸਾ ਦਸਿਆ ਕਿ ਸੰਮਤ ੧੯੫੩ (ਮੁਤਾਬਕ ਸੰਨ ੧੮੯੬) ਨਾਨਕ ਸ਼ਾਹੀ ੪੨੭ ਦੀ ਜੇਠ ਸ਼ੁਦੀ ਦੂਜ ਨੂੰ (ਕਨਿਆਲੇ ਪਿੰਡ) ਵਿਚ ਲਿਖਣਾ ਸ਼ੁਰੂ ਕੀਤਾ ਅਤੇ ਸੰਮਤ ੧੯੫੪ (ਮੁਤਾਬਕ ੧੧ ਅਪ੍ਰੈਲ ਸੰਨ ੧੮੯੭) ਨਾਨਕ ਸ਼ਾਹੀ ੪੨੮ ਦੇ ਇਕ ਵਸਾਖ ਸੰਕ੍ਰਾਂਤੀ ਐਤਵਾਰ ਨੂੰ ਇਹ ਗ੍ਰੰਥ ਲਿਖ ਕੇ ਮੁਕਾਇਆ ਸੀ। ਭਾਵ-ਕਿ ਸੰਨ ੧੮੯੬ ਤੋਂ ਪਹਿਲੇ ਦੀ ੩੨ ਸਾਲਾ ਖੋਜ ਪੜਤਾਲ ਦੁਆਰਾ ਸੰਚਤ ਕੀਤੇ ਸਮਾਚਾਰਾਂ ਨੂੰ ਤਰਤੀਬ ਦੇ ਕੇ ਇਸ ”ਸ੍ਰੀ ਚੰਦ ਪ੍ਰਕਾਸ਼ ਗ੍ਰੰਥ” ਨੂੰ ਕਰੀਬਨ ੧ ਸਾਲ ਦੇ ਅਰਸੇ ਵਿਚ ਲਿਖ ਕੇ ਮੁਕਾਇਆ ਹੈ। ਇਸ ਵਾਸਤੇ ਇਸ ਵਿਦਵਾਨ ਲੇਖਕ ਦੀ ਲਿਖਤ ਨੂੰ ਹਰ ਪੱਖ ਤੋਂ ਸੱਚੀ ਤੇ ਪੜਤਾਲ ਕੇ ਲਿਖੀ ਜਾਣਦੇ ਹੋਇਆਂ ਅਸੀਂ ਇਸੇ ਅਧਾਰ ਤੇ ਬਾਬਾ ਲਖਮੀ ਚੰਦ ਜੀ ਦੀ ਸ਼ਾਦੀ ਬਾਬਾ ਸ੍ਰੀ ਚੰਦ ਜੀ ਨੇ ੧੫੯੭ ਵਿਚ ਬਟਾਲੇ ਦੇ ਖਤ੍ਰੀ ਸ੍ਰੀ ਪ੍ਰੇਮ ਚੰਦ ਜੀ ਦੀ ਸਪੁਤ੍ਰੀ ਬੁੱਧ ਵੰਤੀ*ਜੀ ਨਾਲ ਕਰਾਈ ਲਿਖਿਆ ਤੇ ਕੁਝ ਸਾਲ ਪਿਛੋਂ ਮੁਕਲਾਵੇ ਬਾਅਦ ਇਨ੍ਹਾਂ ਦੇ ਗ੍ਰਹਿ ਬਾਬਾ ਧਰਮ ਚੰਦ ਜੀ ਦਾ ਜਨਮ ਭਾਦਰੋਂ ਵਦੀ ਅਸ਼ਟਮੀ ਨੂੰ ੪ ਘੜੀ ਰਾਤ ਰਹਿੰਦੇ ਸੰਮਤ ੧੬੦੩ ਵਿਚ ਠੀਕ ਹੋਇਆ ਸੀ ਦੱਸਿਆ ਹੈ, ਅਗੇ ਚਾਲੂ ਸਮਾਚਾਰ ਪੜ੍ਹੀਏ।
‘ਇਸ ਨਿਕ ਜਿਹੇ ‘ਬਾਬਾ ਧਰਮ ਚੰਦ ਜੈਸਾ ਵਡਭਾਗੀ ਕੌਣ ਹੈ? ਜਿਸ ਨੂੰ ਗੁਰੂ ਨਾਨਕ ਦੇਵ ਦਾ ਪੋਤਰਾ ਹੋਣ ਦਾ ਮਾਨ ਪਰਾਪਿਤ ਹੋਇਆ। ਲੌਕੀਂ ਚਾਂਈ ਚਾਂਈ ਵਧਾਈਆ ਦੇਣ ਨੂੰ ਆਉਂਦੇ ਤੇ ਚੁੱਕ ਚੁੱਕ ਕੇ ਚੁੰਮਦੇ ਪਿਆਰ ਕਰਦੇ। ਪਿਆਰ ਵੀ ਕਿਉਂ ਨਾ ਕਰਣ? ਸਿਖ ਤਾਂ ਗੁਰੂ ਨਾਨਕ ਹਥੀਂ ਛੋਹੇ ਪੱਥਰਾਂ-ਬੇਰੀਆਂ ਤੇ ਰੈਠਿਆਂ ਦਾ ਸਤਿਕਾਰ ਪਏ ਕਰਦੇ ਹਨ। ਇਹ ਤਾਂ ਉਨ੍ਹਾਂ ਦਾ ਪੈਂਤਰਾ ਸੀ, ਅਤੇ ਇਹਦੀਆਂ ਰਗਾਂ ਵਿਚ ਗੁਰੂ ਨਾਨਕ ਜੀ ਦਾ ਪਵਿਤਰ ਖੂਨ ਰਸਿਆ ਪਿਆ ਸੀ।
“ਸ੍ਰੀ ਧਰਮ ਚੰਦ” ਜੀ ਦੇ ਜਨਮ ਦੀ ਖੁਸ਼ੀ ਅਗਰ ਸਭ ਤੋਂ ਵਧੀਕ ਕਿਸ ਨੂੰ ਹੈਗੀ ਸੀ ? ਤਾਂ ਉਹ ਬਾਬਾ ਸ੍ਰੀ ਚੰਦ ਜੀ ਸਨ। ਇਕ ਪਾਸੇ ਆਪਣੇ ਲਈ ਜੋ ਸ਼ੁਰੂ ਤੋਂ ਤਿਆਗ ਬ੍ਰਿਤੀ ਨਿਰਮੋਹਤਾ ਦੇ ਸਰੂਪ ਸਨ। ਪਰ ਦੂਜੇ ਪਾਸੇ “ਧਰਮ ਚੰਦ” ਨੂੰ ਚੁੱਕੇ ਹੋਇ ਉਹ ਇਉਂ ‘ਦਿਸਦੇ, ਜਿਉਂ ਬਨਬਾਸਨ ਸੀਤਾ ਦੇ ਪੁਤ੍ਰ ਲਊ ਨੂੰ ਰਿਸ਼ੀ ਬਾਲਮੀਕ ਗਲੇ ਲਗਾਏ ਰਖਦੇ ਸਨ।
ਬਾਬਾ ਸ੍ਰੀ ਚੰਦ ਜੀ ਦਾ ਆਪਣੇ ਭਤੀਜੇ ‘ਧਰਮ ਚੰਦ” ਨਾਲ ਇਤਨਾ ਪਿਆਰ ਕਰਨਾ ਕੇਵਲ ਇਕੋ ਹੀ ਗਲ ਦਾ ਸੂਚਕ ਹੈ ਕਿ ਉਹ ਆਪਣੇ ਗੁਰੂ ਪਿਤਾ ਦੀ ਬਿੰਦੀ ਪੀੜੀ ਨੂੰ ਵੀ ਸੁਰਜੀਤ ਵੇਖਣਾ ਚਾਹੁੰਦੇ ਸਨ। ਉਹ ਸਮਝਦੇ ਸਨ-ਕਿ ਗੁਰੂ ਨਾਨਕ ਪਿਤਾ ਦੀ ਨਾਦੀ ਪੀਹੜੀ (ਸੰਤਾਨ) ਗੁਰੂ ਅੰਗਦ ਸਾਹਿਬ ਤੇ ਅਗੋਂ ਬੇਅੰਤ ਸਿਖ ਸੰਗਤਾਂ ਹੋਣਗੀਆਂ। ਪਰ ਬਿੰਦੀ ਸੰਤਾਨ ਦੀ ਵੈਲ ਇਹੋ ਧਰਮ ਚੰਦ ਹੀ ਹਨ। ਜੋ ਆਪਣੇ ਦਾਦਾ ਗੁਰੂ ਨਾਨਕ ਜੀ ਦੇ ਵਾਕਾਂ ਅਨੁਸਾਰ ਫਲਣ ਫੁਲਣਗੇ। ਇਸ ਤਰ੍ਹਾਂ ਨਾਲ ਬਾਬਾ ਸ੍ਰੀ ਚੰਦ ਜੀ ਧਰਮ ਚੰਦ’ ਨੂੰ ‘ਕਦੀ ਕਚੀ ਪਿਆਰ ਨਾਲ ਖਿਡਾਂਦੇ ਪਰਚਾਂਦੇ ਰਹਿੰਦੇ ਅਤੇ ਇਹ ਵੀ ਡੂਢ ਸਾਲ ਦੇ ਹੋਣ ਲਗੇ ਸਨ।
ਇਕ ਦਿਨ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਹੀ ਵੇਹੜੇ ਵਿਚ ਧਰਮ ਚੰਦ ਜੀ ਨੂੰ ਨੰਗੇ ਮਨੂੰਗੇ ਧੂੜ ਭਰੇ ਖੇਡਦੇ ਵੇਖਿਆ-ਤਾਂ ਚੁੱਕ ਕੇ ਗਲੇ ਲਗਾਇਆ, ਅਤੇ ਭਰਜਾਈ ਨੂੰ ਗੁਸੇ ਨਾਲ ਆਖਿਆ-ਕੀ ਘਰ ਵਿਚ ਧਨ ਨਹੀਂ ਰਿਹਾ? ਜੋ ਇਸਨੂੰ ਕਪੜਾ ਯਾ ਕੋਈ ਗਹਿਣਾ ਨਹੀਂ ਪਾਇਆ? ਉਸ ਸਮੇਂ ਬਚਿਆਂ ਨੂੰ- ਛੱਥਾ-ਮੁੰਦ੍ਰੀ-ਕੰਠਾ-ਕੜੇ-ਜੰਜੀਰੀ” ਆਦਿਕ ਗਹਿਣੇ ਪਾਣ ਦਾ ਰਿਵਾਜ ਸੀ। ਬਾਬਾ ਜੀ ਨੇ ਉਸ ਵੇਲੇ ਇਕ ਪਤ੍ਰਕਾ ਲਿਖ ਕੇ ਆਪਣੀ ਮੋਹਤ ਦੀ ਨਿਸ਼ਾਨੀ ਨਾਲ ਕਮਲੀਆ ਜੀ ਨੂੰ ਦਿਤੀ ਦੇ ਦੀਵਾਨ ਕ੍ਰੋੜੀ ਮਲ ਪਾਸ ਲਾਹੌਰ ਨੂੰ ਭੇਜਿਆ ਕਿ ਸਾਹਿਬਜ਼ਾਦੇ ਵਾਸਤੇ ਕੁਝ ਗਹਿਣੇ ਬਣਵਾ ਲਿਆਏ, ਜੋ ਥੋੜ੍ਹੇ ਦਿਨਾਂ ਅੰਦਰ ਹੀ ਬਹੁਤ ਕੁਝ ਬਣਵਾ ਲਿਆਇਆ ਸੀ। ਬਾਬਾ ਸ੍ਰੀ ਚੰਦ ਜੀ ਦੀ ਮੋਹਰ ਉਤੇ ਇਹ ਅੱਖਰ ਲਿਖੇ ਸਨ –
“ਅਥ ਮੋਹਰ ਬ੍ਰਹਮ ਪੁੱਤ੍ਰ ਨਾਨਕ ਸਾਹਿ ਕੇ।
ਗਤ ਕਰਤ ਹੈ ਅਨ ਗਤੀ ਕੀ!
ਪ੍ਰਗਟ ਭਈ ਤ੍ਰੈ ਲੋਕ ਮਹਿ ਏ ਮੋਹਰ ਸ੍ਰੀ ਚੰਦ ਜਤੀ ਕੀ।
(ਸ੍ਰੀ ਚੰਦ ਪ੍ਰਕਾਸ਼)

ਪੱਕਾ ਡੇਹਰਾ ਬਾਬਾ ਨਾਨਕ ਦੀ ਸਥਾਪਨਾ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਪਿਛੋਂ ਉਨ੍ਹਾਂ ਉਤੇ ਦੀ ਇਕ ਚੱਦਰ ਨੂੰ ਹਿੰਦੂਆਂ ਨੇ ਸਸਕਾਰ ਕੇ ਉਤੇ ਦੇਹੁਰਾ ਬਣਾਇਆ ਸੀ। ਦੂਜੀ ਮੁਸਲਮਾਨਾਂ ਨੇ ਦਬਾ ਕੇ ਉਤੇ ਚਬੂਤਰਾ (ਮਜ਼ਾਰ) ਕਾਇਮ ਕੀਤਾ। ਜੋ ਬਹੁਤ ਸਮਾਂ ਐਸੇ ਹੀ ਰਹੇ, ਪਰ ਬਰਸਾਤਾਂ ਦੇ ਕਾਰਣ ਇਕ ਵੇਰ “ਰਾਵੀ ਦਰਿਆ” ਦੀ ਬਾਹੜ ਨੇ ਦੋਹਾਂ ਦੇ ਥਾਂ ਨੂੰ ਰੁੜਾ ਦਿਤਾ ਸੀ। ਮੁਸਲਮਾਨਾਂ ਨੇ ਆਪਣੀ ਥਾਂ ਫੇਰ ਸੰਵਾਰ ਕੇ ਸੰਭਾਲ ਕੀਤੀ। ਏਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਵੀ ਉਸ ਰਾਖ (ਬਿਭੂਤੀ) ਦੀ ਗਾਗਰ ਨੂੰ ਲੱਭ ਕੇ ‘ਕਰਤਾਰਪੁਰ ਦੇ ਦੱਖਣ ਵਲ ਦੋ ਕੋਹਾਂ ਦੀ ਵਿੱਥ ਉਤੇ ਦਬਾ ਕੇ ਪੱਕਾ ਦੇਹੁਰਾ ਬਣਾ ਦਿਤਾ। ਨਾਲੇ ਇਕ ਖੂਹ ਖੁਟਾਇਆ-ਜਿਸ ਦਾ ਨਾਮ ਸਰ ਜੀ’ ਰੱਖਿਆ ਅਤੇ ਦੇਹੁਰੇ ਦਾ ਨਾਮ ‘ਡੇਹਰਾ ਬਾਬਾ ਨਾਨਕ’ ਜੋ ਹੁਣ ਤੀਕ ਮਸ਼ਹੂਰ ਗੁਰਦਵਾਰਾ ਹੈ। ਪਿਛੋਂ ਇਸੇ ਨਾਮ ਨਾਲ ਇਥੇ ਨਗਰ ਦਾ ਨਾਮ ਵੀ ਡੇਹਰਾ ਬਾਬਾ ਨਾਨਕ’ (ਜ਼ਿਲਾ ਗੁਰਦਾਸਪੁਰ) ਪ੍ਰਸਿਧ ਹੋਇਆ। ਜੋ ਗੁਰੂ ਨਾਨਕ ਜੀ ਦੀ ਅੰਸ ਬੰਸ ਬੇਦੀ ਬਾਬਿਆਂ ਦਾ ਹੀ ਵਸਾਇਆ ਇਹ ਸ਼ਹਿਰ ਹੈ।
ਬਾਬਾ ਸ੍ਰੀ ਚੰਦ ਜੀ ਨੇ ਇਸ ਡੇਹਰਾ ਸਾਹਿਬ ਦੀ ਸੰਭਾਲ ਆਪਣੇ ਸੇਵਕ ਭਾਈ ਕਮਲੀਆ ਜੀ ਦੇ ਸਪੁਰਦ ਕੀਤੀ, ਜੋ ਧੂਪ ਦੀਪ ਕਰਦਾ। ਅੰਮ੍ਰਿਤ ਵੇਲੇ ਨਾਮ ਬਾਣੀ ਦਾ ਸਿਮਰਨ ਤੇ ਸੰਞ ਨੂੰ ਆਰਤੀ (ਗੁਰੂ ਨਾਨਕ ਜੀ ਦੀ ਉਚਾਰਨ) ਅਤੇ ਆਰਤਾ (ਸ੍ਰੀ ਚੰਦ ਮੁਖ -ਵਾਕ) ਪ੍ਰੇਮ ਨਾਲ ਪੜ੍ਹਦਾ ਹੁੰਦਾ। ਇਧਰ ਕਰਤਾਰਪੁਰ ਧਰਮਸਾਲ ਦੀ ਸੇਵਾ ਸੰਭਾਲ ਸ੍ਰੀ ਲਖਮੀ ਚੰਦ ਜੀ ਨੂੰ ਸੌਂਪੀ ਤੇ ਆਪ ਥੋੜ੍ਹੀ ਦੂਰ ਜੰਗਲ ਵਿਚ ਛੱਪਰੀ ਪਾ ਕੇ ਸਮਾਧੀ ਵਿਚ ਲੀਨ ਹੋ ਬੈਠ ਗਏ, ਜੋ ਕਈ ੨ ਦਿਨਾਂ ਦੀ ਇਕ ਰਸ ਅਖੰਡ ਸਮਾਧੀ ਅੰਦਰ ਨਿਰੰਕਾਰੀ ਧਿਆਨ ਵਿਚ ਜੁੜੇ ਰਹਿੰਦੇ ਸਨ। ਫੇਰ ਜਦ ਕਦੀ ਅੱਖ ਖੁਲ੍ਹਦੀ ਤਾਂ ਕਰਤਾਰਪੁਰ ਜਾ ਕੇ ਸ੍ਰੀ ‘ਮਾਤਾ-ਪਿਤਾ ਜੀ ਦੇ ਪਵਿਤ੍ਰ ਦੇਹੁਰਿਆਂ ਉਤੇ ਸੀਸ ਝੁਕਾ ਕੇ ਕਦੀ ਲਹਿੜੀ, ਗਾਹਲੜੀ ਯਾ ਬਾਰਠ, ਵਡਾਲੇ ਆਦਿਕ ਥਾਂਵਾਂ ਵਿਚ ਜਾ-ਆ ਕੇ ਮੁੜ ਸਮਾਧੀ ਵਿਚ ਲੀਨ ਹੋ ਜਾਇਆ ਕਰਦੇ ਸਨ।
ਇਕ ਵੇਰ ਬਾਬਾ ਸ੍ਰੀ ਚੰਦ ਜੀ ਕਈ ਦਿਨਾਂ ਦੀ ਅਖੰਡ ਸਮਾਧੀ ਮਗਰੋਂ ਉਥਾਨ ਹੋਏ -ਤਾਂ ਬਹੁਤ ਉਪਰਾਮ ਚਿਤ ਹੋ ਬੈਠੇ ਸਨ। ਕਿਸੇ ਨਾਲ ਬੋਲਣਾ ਚਾਲਣਾ ਛੱਡ ਦਿਤਾ। ਕਦੀ-੨ ਕਿਸੇ ਵੇਲੇ ਦੁਧ, ਲੱਸੀ ਯਾ ਅੰਨ ਜਲ-ਭਾਈ ਕਮਲਈਆ ਜੀ ਛਕਾ ਦਿੰਦੇ ਨਹੀਂ ਤਾਂ ਪਵਨ ਅਹਾਰੀ ਰਹਿ ਕੇ ਦਿਨੇ ਰਾਤ ਨਿਰੰਕਾਰ ਦੇ ਧਿਆਨ ਵਿਚ (ਜਿਥੇ ਹੁਣ ਟਾਹਲੀ ਸਾਹਿਬ ਗੁਰਦਵਾਰਾ ਹੈ) ਆਪਣੀ ਛੱਪਰੀ ਅੰਦਰ ਹੀ ਬੈਠੇ ਰਹਿੰਦੇ।

ਟਾਹਲੀ ਸਾਹਿਬ ਗੁਰਦਵਾਰੇ ਦੀ ਵਿਥਿਆ

-ਇਹ ਥਾਂ ਸ੍ਰੀ ਡੇਹਰਾ ਬਾਬਾ ਨਾਨਕ ਦੇ ਨੇੜੇ ਹੀ ਉਸ ਵੇਲੇ ਘਣਾ ਜੰਗਲ ਅਤੇ ਦਰਿਆਏ ਰਾਵੀ ਦਾ ਬੇਲਾ ਸੀ। ਜਿਥੇ ਕਿ ਇਕਾਂਤ ਵਿਚ ਬਾਬਾ ਸ੍ਰੀ ਚੰਦ ਛੱਪਰੀ ਪਾ ਕੇ ਤਪ ਸਾਧ ਰਹੇ ਸਨ। ਚਾਹੇ ਸਰੀਰ ਕਰਕੇ ਨਗਨ ਤਾਂ ਪਹਿਲੇ ਹੀ ਬਹੁਤ ਰਿਹਾ ਕਰਦੇ, ਪਰ ਕਦੀ ਕਦੀ ਸਰਦੀਆਂ ਵਿਚ ਖੱਦਰ ਦੀ ਚੰਦਰ ਜਾਂ ਗਰਮ ਕੰਬਲ ਵੀ ਓੜ੍ਹ ਲੈਂਦੇ, ਜਦੋਂ ਕਿ ਕਰਤਾਰਪੁਰ ਵਸਦੇ ਸਨ। ਹੁਣ ਇਥੇ ਕਖਾਂ ਦੀ ਝੁੱਗੀ (ਛੱਪਰੀ) ਵਿਚ ਰਾਵੀ ਦਰਿਆ ਦਾ ਸਰੂਟਾਂ ਭਰਿਆ ਬੇਲਾ ਤੇ ਠੰਡਾ ਬਰੇਤਾ ਹੋਣ ਦੇ ਕਾਰਣ ਕੜਾਕੇ ਦੀ ਸਰਦੀ ਪੈਂਦੀ ਸੀ। ਫੇਰ ਹੁਣ ਤਾਂ ਉਤੇ ਦੀ ਚੱਦਰ ਯਾ ਕੰਬਲੀ ਲੈਣੀ ਵੀ ਛਡ ਦਿਤੀ। ਇਕੋ ਤੇੜ ਲੰਗੋਟੀ ਤੇ ਬਾਕੀ ਦਾ ਸਾਰਾ ਸਰੀਰ ਨਗਨ ਹੀ ਰਖਦੇ ਸਨ।
ਭਾਈ ਕਮਲੀਆ ਜੀ ਬਹੁਤ ਸਿਆਣਾ ਸੇਵਕ ਸੀ। ਇਹ ਪੋਹ ਮਾਘ ਦੀ ਸਰਦੀ ਤੋਂ ਬਚਾਉ ਲਈ ਸ੍ਰੀ ਬਾਬਾ ਜੀ ਦੇ ਸਨਮੁਖ ਧੌਣੀ ਧੁਖਾ ਦਿਤਾ ਕਰਦਾ ਜਦ ਕਿ ਆਪ ਜੀ ਸਮਾਧੀ ਇਸਥਿਤ ਹੁੰਦੇ। ਫੇਰ ਤਾਂ ਗਰਮੀਆਂ ਵਿਚ ਵੀ ਧੂਣੇ ਦੇ ਸੇਕ ਅਤੇ ਉਤੋਂ ਕੜਾਕੇ ਦੀ ਧੁੱਪ ਸਹਿ ਕੇ ਬਹੁਤ ਚਿਰ ਤਪਦੇ ਰਹੇ “ਜੈਸਾ ਕਿ ਆਪ ਦੇ ਗੁਰੂ ਨਾਨਕ ਪਿਤਾ ਜੀ ਨੇ ਵੀ ਕੁਝ ਚਿਰ ਰੇਤ ਅਕ ਦਾ ਅਹਾਰ ਕਰ ਕੇ ਰੋੜਾਂ ਦੀ ਵਿਛਾਈ ਉਤੇ ਐਮਨਾਬਾਦ ਵਿਚ ਤਪ ਤਪਿਆ मी**।
ਬਾਬਾ ਸ੍ਰੀ ਚੰਦ ਜੀ ਨੇ ਆਪਣੀ ਇਸ ਧੂਣੀ ਤੇ ਛਪਰੀ ਦੇ ਸਾਹਮਣੇ ਇਕ ਦਿਨ ਟਾਹਲੀ ਦੀ ਦਾਤਨ ਕਰ ਕੇ ਸੁੱਟੀ ਜੋ ਕਮਲੀਆ ਜੀ ਨੇ ਗਡ ਦਿਤੀ। ਉਹ ਜੰਮ ਪਈ ਤੇ ਕੁਝ .ਸਾਲਾਂ ਪਿਛੋਂ ਛਾਊਂ-ਦੇਣ ਜੋਗਾ ਬ੍ਰਿਛ ਹੋ ਗਿਆ ਸੀ,ਜਿਥੇ ਕਿ ਹੁਣ ਤੀਕ ਡੇਹਰਾ ਬਾਬਾਨਾਨਕ ਦੇ ਨੇੜੇ ਹੀ ‘ਟਾਹਲੀ ਸਾਹਿਬ’ ਬਾਬਾ ਸ੍ਰੀ ਚੰਦ ਜੀ ਦੇ ਨਾਮ ਦਾ ਗੁਰਦਵਾਰਾ ਹੈ।

ਬਾਬਾ ਲਖਮੀ ਚੰਦ ਜੀ ਦਾ ਪ੍ਰਲੋਕ ਗਮਨ

ਸ੍ਰੀ ਟਾਹਲੀ ਸਾਹਿਬ ਗੁਰਦਵਾਰੇ ਦੀ ਇਹ ਥਾਂ, ਉਸ ਸਮੇਂ ਘਣੇ ਜੰਗਲ ਦੇ ਰੂਪ ਵਿਦ ਸੀ ਜੋ ਕਿਕਰਾਂ, ਕੀਰਾਂ ਤੇ ਕਾਨਿਆਂ (ਸਰੂਟਾਂ) ਨਾਲ ਭਰਿਆ ਅਤੇ ਸੂਰ ਚਿਤਰਿਆਂ ਥਘਿਆੜਾਂ ਦਾ ਮਾਨੋ ਘਰ ਸੀ । ਲੋਕੀਂ ਇਨ੍ਹਾਂ ਤੋਂ ਡਰਦੇ ਕੱਲੇ ਦੁਕੱਲੇ ਇਸ ਰਾਹ ਨਹੀਂ ਚਲਦੇ ਸਨ।
ਇਹ ਜਾਨਵਰ ਖੇਤਾਂ ਦੀਆਂ ਹਰੀਆਂ ਫਸਲਾਂ ਤੇ ਛੋਟੇ ਮੋਟੇ ਪਸ਼ੂਆਂ ਦਾ ਨੁਕਸਾਨ ਵੀ ਕਰਦੇ ਸਨ। ਬਾਬਾ ਲਖਮੀ ਚੰਦ ਜੀ ਨੇ ਐਸੇ ਖੂਨੀ ਜਾਨਵਰਾਂ ਨੂੰ ਮਾਰ ਮੁਕਾਣ ਦੇ ਲਾਭ ਦਸ ਦਸਾ ਕੇ ਬਾਬਾ ਸ੍ਰੀ ਚੰਦ ਜੀ ਪਾਸੋਂ ਸ਼ਿਕਾਰ ਦੀ ਆਗਿਆ ਪ੍ਰਾਪਤ ਕੀਤੀ ਤੇ ਕੁਝ ਹੋਰ ਸਾਥੀਆਂ ਸਣੇ ਸ਼ਿਕਾਰ ਨੂੰ ਜਾਣ ਲਗੇ।
ਬਾਬਾ ਸ੍ਰੀ ਚੰਦ ਧਾਰਮਿਕ ਗ੍ਰੰਥਾਂ ਦੇ ਜਾਣੂੰ ਸਨ। ਆਪ ਨੂੰ ਪਤਾ ਸੀ ਕਿ ਸ੍ਰੀ ਰਾਮ ਚੰਦਰ, ਸ੍ਰੀ ਕ੍ਰਿਸ਼ਨ ਚੰਦ ਆਦਿਕ ਸਾਰੇ ਧਨਸ਼ ਧਾਰੀ ਹੋਏ। ਫੇਰ ਮਾਸ ਸੰਬਧੀ ਆਪਣੇ ਪਿਤਾ ਸਤਿਗੁਰ ਦੇ ਵਿਚਾਰ ਵੀ ਪਤਾ ਸਨ, ਇਸ ਸ਼ਰਤ ਨਾਲ ਆਗਿਆ ਕੀਤੀ, ਕਿ-ਦੁਖਦਾਈ ਜਾਨਵਰਾਂ ਨੂੰ ਮਾਰਨਾਂ ਹੈ, ਜੋ ਪਸੂਆਂ ਅਤੇ ਫਸਲਾਂ ਵਾਸਤੇ ਹਾਨੀਕਾਰਕ ਹੁੰਦੇ ਹਨ। ਇਸ ਰੀਤ ਦਾ ਬਾਬਾ ਲਖਮੀ ਚੰਦ ਜੀ ਕਈ ਵੇਰ ਸ਼ਿਕਾਰ ਕਰਦੇ ਰਹੇ।
‘ਬਾਬਾ ਲਖਮੀ ਚੰਦ ਜੋ ਸਦਾ ਤੋਂ ਬਾਬਾ ਸ੍ਰੀ ਚੰਦ ਜੀ ਦੇ ਅਨੁਸਾਰੀ ਤੇ ਆਗਿਆਕਾਰੀ ਰਹੇ । ਪਰ ਇਕ ਦਿਨ ਭਾਵੀ ਕਰਤਾਰ ਦੀ ਵਿਚ ਕੁਝ ਹਰਨ ਸਹੇ ਤੇ ਹੋਰ ਜੀਵ ਵੀ ਇਨ੍ਹਾਂ-ਹਥੋਂ ਯਾ ਨਾਲ ਦੇ ਦੂਜੇ ਸ਼ਿਕਾਰੀਆਂ ਹਥੋਂ ਮਾਰੇ ਗਏ। ਜੋ ਇਸੇ ਰਸਤੇ ਲਟਕਾਏ ਆ ਰਹੇ ਸਨ। ਅਗੇ ਬਾਬਾ ਸ੍ਰੀ ਚੰਦ ਜੀ ਕਈ ਦਿਨਾਂ ਦੀ ਸਮਾਧੀ ਪਿਛੋਂ ਉਠ ਕੇ ਬਾਹਰ ਹੋਏ ਅਤੇ ਰੱਬ ਦੇ ਪ੍ਰੇਮ ਵਿਚ ਰੰਗੇ ਬੈਠੇ ਸਨ। ਸ੍ਰੀ ਲਖਮੀ ਚੰਦ ਭੀ ਸਾਮਣੇ ਆਏ ਅਤੇ ਨੇੜੇ ਹੋ ਕੇ ਬਾਬਾ ਸ੍ਰੀ ਚੰਦ ਦੇ ਚਰਨੀਂ ਸਾਰੀਆਂ ਨੇ ਨਿਮਸ਼ਕਾਰ ਕੀਤੀ।
ਬਾਬਾ ਸ੍ਰੀ ਚੰਦ ਜੀ-ਜੋ ਅਗੇ ਹੀ ‘ਬਲਿਹਾਰੀ ਕੁਦਰਤ ਵਸਿਆ’ ਨੂੰ ਵੇਖ ਰਹੇ ਤੇ ਵੈਰਾਗ ਚਿਤ ਵੈਰਾਗੇ ਹੋਏ ਸਨ। ਇਤਨੇ ਜੀਅ ਜੰਤਾਂ ਦਾ ਘਾਤ-ਸਹਿਆਂ ਤੇ ਪੰਛੀਆਂ ਦੀ ‘ਗ੍ਰੀਬਮਾਰ ਨੂੰ ਵੇਖ ਕੇ ਸਹਿ ਨਾ ਸਕੇ। ਆਪ ਦਰਦ ਨਾਲ ਭਰ ਗਏ ਤੇ ਮੁਸਕਾਂਦੇ ਹੋਏ ਸ੍ਰੀ ਲਖਮੀ ਚੰਦ ਨੂੰ ਆਖਿਆ, “ਅਸੀਂ ਐਸੇ ਸ਼ਿਕਾਰ ਦੀ ਆਗਿਆ ਨਹੀਂ ਦਿਤੀ ਸੀ, ਗੁਰੂ ਪਿਤਾ ਅਗੈ ਤੁਸਾਨੂੰ ਹਿਸਾਬ ਦੇਣਾ ਪਏਗਾ”। ਤਦ ਸ਼ਰਮਾ ਕੇ ਲਖਮੀ ਚੰਦ ਜੀ ਨੇ ਕਿਹਾ, ”ਅਸੀਂ ਬਾਬਾ ਨਾਨਕ ਦੇ ਸਪੁਤ੍ਰ ਹਾਂ ਕੀ ਸਾਨੂੰ ਹਿਸਾਬ-ਦੇਣਾ ਪਏਗਾ?” ਤਦ ਬਾਬਾ ਜੀ ਨੇ ‘ ਫੁਰਮਾਇਆ ਤੁਸੀਂ ਨਿਤ ਪੜ੍ਹਦੇ ਹੋ-
”ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ॥”
ਫੇਰ ਕਿਵੇਂ ਹਿਸਾਬ ਨਹੀਂ ਦਿਉਗੇ? ਪਿਤਾ ਜੀ ਤਾਂ ਸਤਿਗੁਰੂ ਸਨ। ਉਹ ਸੱਚ ਧਰਮ ਦਾ ਰਾਹ ਦੱਸਣ ਨੂੰ ਆਏ ਸਨ-ਦੱਸ ਗਏ। ਜੇ ਉਨਾਂ ਦੇ ਸਪੁੱਤ੍ਰ ਹੋ ਕੇ ਅਸੀਂ ਵੀ ਗਰੀਬਮਾਰ ਕਰਾਂਗੇ ਤਾਂ ਦੂਜੇ ਸਾਨੂੰ ਵੇਖ ਕੇ ਚੌਗੁਣਾਂ ਗੁਨਾਹ ਕਰਨਗੇ। ਤਾਂਤੇ ਯਕੀਨ ਜਾਣੇ! ਗੁਰੂ ਪਿਤਾ ਜਰੂਰ ਪੁੱਛ ਕਰਨਗੇ-
ਐਸਾ ਜੀਵ ਜੋ ਪਾਏ ਅਜਾਬਾ। ਦੇਨਾ ਪੜ ਹੈ ਤਹਿ ਹਸਾਬਾ। ਜਬ ਗੁਰਧਾਮ ਮੱਧ ਤੁਮ ਜਾਵਹਿ। ਸਤਿਗੁਰ ਲੇਖਾ ਤੁਮਹਿ ਪੁਛਾਵਹਿ॥
(ਸ੍ਰੀ ਚੰਦ ਪ੍ਰਕਾਸ਼)
ਇਹ ਸੁਣ ਕੇ ਸ੍ਰੀ ਲਖਮੀ ਚੰਦ ਜੀ ਚੁਪ ਕੀਤੇ ਡੇਰੇ ਚਲੇ ਗਏ। ਆਪ ਇਸੇ ਚਿੰਤਾ ਵਿਚ ਡੁਬੇ ਸਨ ਕਿ ਭਰਾਤਾ ਜੀ ਕੀ ਸੋਚਣਗੇ? ਲਖਮੀ ਚੰਦ ਨੇ ਸਾਡੀ ਕਹੀ ਨੂੰ ਨਹੀਂ ਮੰਨਿਆਂ ਹੈ। ਇਹ ਅਣਖੀ ਸੁਭਾ ਦੇ ਸਨ। ਕੁਝ ਰੱਬ ਵਲੋਂ ਹੋਣਹਾਰ ਨੇ ਪ੍ਰੇਰਨਾ ਕੀਤੀ ਤੇ ਇੱਥੋਂ ਦਾ ਅੰਨ ਦਾਣਾ ਵੀ ਮੁੱਕ ਗਿਆ ਦਿਸਿਆ, ਅਤੇ ‘ਰਾਈ ਵਧੇ ਨਾ ਤਿਲ ਘਟੇ’ ਵਾਲੀ ਗੱਲ ਮਾਸੂਸ ਕੀਤੀ।
ਬਾਬਾ ਲਖਮੀ ਚੰਦ-ਇਸੇ ਵਹਿਣ ਵਿਚ ਵਹੇ ਜਾ ਰਹੇ ਸਨ ਕਿ ਭਰਾਤਾ ਜੀ ਪਾਸੋਂ :ਸ਼ਰਮਸਾਰ ਹੋਏ ਹਾਂ। ਇਹਨਾਂ ਨੇ ਘਰ ਆਕੇ ਸਾਰੀ ਗੱਲ ਬਾਤ ਆਪਣੀ ਧਰਮ ਪਤਨੀ ਤਾਂਈ ਵੀ ਸਮਝਾ ਦਿੱਤੀ ਕਿ ਲੇਖਾ ਦੇਣ ਹੁਣੇ ਜਾਣਾ ਹੈ। ਉਹ ਵੀ ਨਾਲੇ ਤਿਆਰ ਹੋ ਬੈਠੀ। ਬਾਬਾ ਲਖਮੀ ਚੰਦ ਜੀ ਉਸ ਵੇਲੇ ਧਰਮ ਚੰਦ ਅਤੇ ਬੁੱਧ ਵੰਤੀ ਜੀ ਸਮੇਤ ਘੋੜੀ ਉੱਤੇ ਸਵਾਰ ਹੋਏ ਬਾਬਾ ਸ੍ਰੀ ਚੰਦ ਜੀ ਦੇ ਸਾਹਮਣੇ ਆਏ। ਸੀਸ ਝੁਕਾਇਆ ਤੇ ਨਿਮਸਕਾਰ ਕੀਤੀ ਅਤੇ ਸਨਿਮਰ ਆਖਿਆ-”ਵੀਰ ਜੀਉ! ਅਸੀਂ ਆਪ ਦੇ ਆਸ਼ੇ ਮੁਤਾਬਿਕ ਸਣੇ ਪ੍ਰਵਾਰ ਦੇ ਹੁਣੇ ਹਿਸਾਬ ਚੁਕਾਣ ਨੂੰ ਜਾ ਰਹੇ ਹਾਂ, ਇਉਂ ਆਖਦੇ ਹੋਇਆ ਘੜੀ ਨੂੰ ਥਾਪੀ ਦਿਤੀ ਤੇ ਅਕਾਸ਼ ਵਲ ਨੂੰ ਉਡਾ ਲੀਤੀ*।
ਬਾਬਾ ਸ੍ਰੀ ਚੰਦ ਇਸ ਕੌਤਕ ਨੂੰ ਵੇਖ ਕੇ ਸਖ਼ਤ ਬੇਚੈਨ ਤੇ ਹੈਰਾਨ ਹੋਏ। ਇਨ੍ਹਾਂ ਨੇ ਭਰਾਤਾ ਨੂੰ ਜੋ ਉਲਾਹਮਾਂ ਦਿਤਾ ਸੀ। ਉਹ ਅਗੇ ਨੂੰ ਐਸਾ ਨਾ ਕਰਨ ਲਈ ਸੁਭਾਵਕ ਸਿਖਿਆ ਸੀ। ਪਰ ਆਪ ਦੇ ਆਖਣ ਦਾ ਲਖਮੀ ਚੰਦ ਉਤੇ ਉਲਟਾ ਅਸਰ ਹੋਇਆ। ਉਹ ਘੋੜੀ ਉਤੇ ਸਵਾਰ ਹੀ ਸ਼ਕਤੀ ਪ੍ਰਗਟਾ ਕੇ ਅਕਾਸ਼ ਵਲ ਨੂੰ ਉਡ ਚੜੇ, ਪਰ ਬਾਬਾ ਸ੍ਰੀ ਚੰਦ ਜੋ ਇਨ੍ਹਾਂ ਦੇ ਹੱਠ ਥੀਂ ਜਾਣੂੰ ਸਨ। ਅਨੁਭਵ ਕੀਤਾ ਕਿ ਇਨ੍ਹਾਂ ਦਾ ਮੁੜ ਪਰਤਣਾ ਔਖੀਂ ਗੱਲ ਹੈ। ਕੀ ਕੀਤਾ ਜਾਏਂ? ਆਪ ਚਿੰਤਾ ਨਾਲ ਭਰੇ ਗਏ ਸਨ।
.ਇਤਿਹਾਸ-ਸ੍ਰੀ ਚੰਦ ਪ੍ਰਕਾਸ਼ ਕ੍ਰਿਤ ਪ੍ਰਤਾਪ ਹਰੀ (ਬੇਦੀ) ਵਿਚ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀ ਇਸ ਚਿੰਤਾ ਵਿਚ ਗਲਤਾਨ ਬੈਠੇ ਸਨ ਤਾਂ ਪਲ ਵਿਚ ਬਦਲਾਂ ਦੀ ਗਰਜ ਵਾਂਗੂੰ ਇਨ੍ਹਾਂ ਨੇ ਅਕਾਸ਼ ਬਾਣੀ ਹੁੰਦੀ ਸੁਣੀ, ਜੋ ਇਨ੍ਹਾਂ ਸ਼ਬਦਾਂ ਦੇ ਰੂਪ ਵਿਚ ਸੀ- “ਦੀਨ ਦੁਨੀਆ ਮੈ ਨਸਰ ਦਰਗਾਹਿ ਬੇ ਪ੍ਰਵਾਹਿ ਦੀ, ਆਲ ਔਲਾਦ ਦੋਹਰਾ ਮੋਹਰ ਨਾਨਕ ਸਾਹਿ ਦੀ।”
ਇਸ ਅਕਾਸ਼ ਬਾਣੀ ਦਾ ਭਾਵ ਅਰਥ ਬਾਬਾ ਸ੍ਰੀ ਚੰਦ ਜੀ ਨੂੰ ਇਹ ਫੁਡਿਆ, ਜੋ ‘ਕਰਤਾ ਪੁਰਖ’ ਦਾ ਹੁਕਮ ਹੋਇਆ ਹੈ। ਕਿ ਦੀਨ ਦੁਨੀਆਂ ਵਿਚ ਮਸ਼ਹੂਰ ਹੋ ਚੁਕੇ ਬੇਪ੍ਰਵਾਹ ‘ਨਾਨਕ ਸ਼ਾਹ’ ਦੀ ਦਰਗਾਹ (ਦੇਹੁਰਾ) ਅਤੇ ਅੰਸ ਔਲਾਦ ਮੋਹਰ (ਨਿਸ਼ਾਨੀ ਹੈ) ਕਾਇਮ ਰਹੇ।
ਇਸ ਅਵਾਜ ਨੇ ਬਾਬਾ ਸ੍ਰੀ ਚੰਦ ਜੀ ਨੂੰ ਚੰਗੇ ਜੋਸ਼ ਵਿਚ ਭਰ ਦਿਤਾ। ਤਦ ਆਪਣੇ ਗੁਰੂ ਪਿਤਾ ਵਲੋਂ ਪਾਈ ਅੰਤਮ ਅਸੀਸਾਂ ਨੂੰ ਚੇਤੇ ਕਰ ਕੇ ਸੀਸ ਝੁਕਾਇਆ ਅਤੇ ਪ੍ਰਤੀਤ ਭਰੇ ਮਨ ਜਾਂ ਅਪਣੇ ਆਤਮਕ ਬਲ ਦੇ ਭਰੋਸੇ ਏਕਮਕਾਰ ਸਤਿਨਾਮ ਆਖ ਕੇ ਸੱਜੀ ਬਾਂਹ ਨੂੰ ਅਕਾਸ਼ ਵਲ ਵਧਾਇਆ ਤੇ ਭਤੀਜੇ ਧਰਮ ਚੰਦ ਨੂੰ ਹੇਠਾਂ ਖਿਚ ਲਿਆਂਦਾ।*
ਸ੍ਰੀ ਲਖਮੀ ਚੰਦ ਜੀ ਦੇ ਇਸ ਤਰ੍ਹਾਂ ਸ਼ਕਤੀ ਵਿਖਾ ਕੇ ਪ੍ਰਲੋਕ ਗਮਨ ਕਰ ਜਾਣ ਨੂੰ ਸਿਖ ਸੰਗਤਾਂ ਨੇ ਬੜੀ ਹੈਰਾਨੀ ਨਾਲ ਸੁਣਿਆ ਤੇ ਬਾਬਾ ਸ੍ਰੀ ਚੰਦ ਪਾਸ ਸ਼ੋਕ ਪ੍ਰਗਟ ਕਰਨ ਨੂੰ ਆਏ। ਜਿਨ੍ਹਾਂ ਦੀਆਂ ਰੋ ਹੋ ਅੱਖੀਆਂ ਲਾਲ਼ ਸਨ। ਪਰ ਬਾਬਾ ਜੀ ਨੇ ਸਾਰਿਆਂ ਨੂੰ ਧੀਰਜ ਦੇ ਕੇ ਰੱਬ ਦੀ ਰਜਾਏ ਮੰਨਣ ਦਾ ਉਪਦੇਸ਼ ਸੁਣਾਇਆ, ਨਾਲੇ ਧਰਮ ਚੰਦ ਜੀ ਵਲ ਵੇਖ ਕੇ ਦਸਿਆ, ਜੋ ਹੋਣਾ ਸੀ ਹੋਕੇ ਰਿਹਾ ਹੈ। ਇਹ ਬਾਲਕ ਵੀ ਚੰਗਾ ਹੋਣਹਾਰ ਤੇ ਸਪੁੱਤ੍ਰਾ ਹੋਕੇ ਪਿਤਾ ਦੀ ਥਾਂ ਸੰਭਾਲ ਲਏਗਾ। ਇਉਂ ਬਾਬਾ ਸ੍ਰੀ ਚੰਦ ਜੀ-ਸਿਖ ਸੰਗਤਾਂ ਨੂੰ ਵੀ ਧੀਰਜ ਧਰਾਂਦੇ ਅਤੇ ਪ੍ਰੇਮ ਵੈਰਾਗ ਵਿਚ ਭਰੇ ਹੋਇਆ ਆਪ ਵੀ ਦਿਨ ਬਿਤਾ ਰਹੇ ਸਨ।

ਵੈਰਾਗ ਦੇ ਵਚਨ

ਪੰਛੀ ਉੱਡ ਚੜ੍ਹੇ ਅਸਮਾਨ-ਸ਼ਕਤ ਵਿਖਾਈ ਮਹਾਨ
ਬ੍ਰਹਮ-ਆਸਣ ਨੂੰ ਛੱਡ ਕੇ ਆਏ। ਗੁਰੂ ਨਾਨਕ ਦੇ ਪੁੱਤ੍ਰ ਕਹਾਏ,
ਪਾਇਆ ਜੱਗ ਮੈਂ ਮਾਨ-ਪੰਛੀ ਉੱਡ-ਚੜ੍ਹੇ ਅਸਮਾਨ- ੧
ਐਸੇ ਗਏ ਮੁੜ ਫੇਰ ਨ ਆਏ। ਕੌਤਕ ਨਿਯਾਰੇ ਕਰ ਦਿਖਲਾਏ,
ਹੋਇਆ ਜਗਤ ਹੈਰਾਨ-ਪੰਛੀ ਉੱਡ ਚੜ੍ਹੇ ਅਸਮਾਨ-੨
ਸ੍ਰੀ ਚੰਦ ਜੀ, ਛਾਂਟ ਜੁ ਪਾਈ। ਲੇਖਾ ਦਿਉਗੇ-ਗੱਲ ਸਮਝਾਈ,
ਗਏ ਹਿਸਾਬ ਚੁਕਾਨ-ਪੰਛੀ-ਉੱਡ ਚੜ੍ਹੇ ਅਸਮਾਨ-੩
ਧਰਮ ਚੰਦ ਨੂੰ ਖਿੱਚ ਲਿਆਏ। ਬੰਸ ਪਿਤਾ ਦੀ ਜੱਗ ਰਹਿ ਜਾਏ,
ਸ੍ਰੀ ਚੰਦ ਹੋਏ ਪਰੇਸ਼ਾਨ-ਪੰਛੀ ਉੱਡ ਚੜ੍ਹੇ ਅਸਮਾਨ-੪
ਲਖਮੀ ਚੰਦ ਪ੍ਰਲੋਕ ਸਿਧਾਰੇ। ਮਾਤ ਸੁਲੱਖਣੀ ਦੇ ਛੋਟੇ ਦੁਲਾਰੇ,
ਹੋ ਗਏ ਅੰਤਰ ਧਿਆਨ-ਪੰਛੀ ਉੱਡ ਚੜ੍ਹੇ ਅਸਮਾਨ-੫

ਸ੍ਰੀ ਧਰਮ ਚੰਦ ਦੀ ਪਾਲਣਾ ਅਤੇ ਕਰਤਾਰ ਪੁਰ ਦਾ ਤਿਆਗ

ਬਾਬਾ ਸ੍ਰੀ ਚੰਦ ਜੀ ਵਾਸਤੇ ਹੁਣ ਉਹੀ ਗੱਲ ਹੋਈ, ‘ਜੋ ਬੋਲੇ ਸੋ ਬੂਹਾ ਖੋਹਲੇ’ ਇਨ੍ਹਾਂ ਨੇ ਆਪਣੀ ਸ਼ੁਭ ਖਾਹਸ਼ ਨੂੰ ‘ਬਾਬਾ ਧਰਮਚੰਦ’ ਦੇ ਰੂਪ ਵਿਚ ਪੂਰੀ ਹੋਈ ਵੇਖਿਆ ਤੇ ਅਕਾਲ :ਪੁਰਖ ਦਾ ਧੰਨਵਾਦ ਕੀਤਾ ਸੀ।
ਪਰ ਭਾਣਾ ਕਰਤਾਰ ਦਾ ਸਦਾ ਵਾਸਤੇ ਪਿਆਰੇ ਭਰਾਤਾ ਦਾ ਵਿਛੋੜਾ ਅਤੇ ਧਰਮ ਚੰਦ ਦੀ ਪਾਲਣਾ ਦਾ ਬੋਝਾ ਇਨ੍ਹਾਂ ਉਤੇ ਹੀ ਆਣ ਪਿਆ ਸੀ। ਆਪ ਜੀ ਕੈਮਲ ਮਨ, ਵੈਰਾਗ :ਜਿੱਤ ਅਗੇ ਹੀ ਰਿਹਾ ਕਰਦੇ ਸਨ, ਪਰ ਹੁਣ ਤਾਂ ਭਗਤ ਨਾਮ ਦੇਵ ਦੀ ਤਰ੍ਹਾਂ ਸੋਚਦੇ ਤੇ ਕਦੀ ੨ ਹੱਸ ਵੀ ਪੈਂਦੇ ਸਨ। ਜਿਵੇਂ ਨਾਮ ਦੇਵ ਨੇ ਘੋੜੀ ਚੜ੍ਹਨ ਨੂੰ ਮੰਗੀ ਤੇ ਚੁੱਕਣੀ ਪੈ ਗਈ, ਐਸਾ ਜਾਣ ਕੇ ਹੱਸੇ ਸਨ, ਤਿਵੈਂ ਪਿਤਾ ਗੁਰੂ ਦੀ ਵਧਦੀ ਵੇਲ ਵੇਖਣ ਦੀ ਬਾਬਾ ਸ੍ਰੀ ਚੰਦ ਜੀ ਨੂੰ ਖਾਹਸ਼ ਸੀ। ਉਹ ਵੇਲ ਸ੍ਰੀ ਧਰਮ ਚੰਦ ਰੂਪ ਵਿਚ ਵਧੀ, ਪਰ ‘ਜਤੀ ਸਤੀ’ ਹੁੰਦੇ ਹੋਏ ਵੀ ਬਾਬਾ ਸ੍ਰੀ ਚੰਦ ਦੇ ਗਲੇ ਚਿਮਟੀ ਰਹਿਣ ਲਗੀ ਸੀ!
ਬਾਬਾ ਸ੍ਰੀ ਚੰਦ ਹੁਣ ਆਪਣੀ ਛਪਰੀ (ਟਾਹਲੀ ਵਾਲੀ ਥਾਂ) ਨੂੰ ਛੱਡ ਕੇ ਸ੍ਰੀ ਕਰਤਾਰ ‘ਆ ਗਏ ਸਨ, ਇਥੇ ਸਮਾਧੀ ਲਾਕੇ ਬੈਠੇ ਹੁੰਦੇ ਤਾਂ ਧਰਮ ਚੰਦ ਦੌੜਦੇ ੨ ਕਦੀ ਇਨ੍ਹਾਂ ਦੇ ਮੋਢੇ ਉਤੇ ਵੀ ਚੜ੍ਹ ਜਾਇਆ ਕਰਦੇ। ਸ੍ਰੀ ਬਾਬਾ ਜੀ ਦੀ ਸਮਾਧੀ ਖੁਲ੍ਹ ਜਾਂਦੀ ਤਾਂ ਕਮਲੀਆ ਜੀ ਨੂੰ ਆਖਦੇ, ਵੇਖੋ ਭਾਈ ਕਮਲੀਆ ਜੀ-ਅਸੀਂ ਕਦੀ ਤੇਰੇ ਮੋਢੇ ਉੱਤੇ ਚੜ੍ਹਦੇ ਰਹੇ, ਪਰ ਅਜ ਸਾਡੇ ਮੋਢੇ ਉਤੇ ਭੀ ਕੋਈ ਜੜ੍ਹਨ ਲਗਾ ਹੈ। ਵੇਖੋ ਕਰਤਾਰ ਦੇ ਰੰਗ ਕਿਹਾ ਹਿਸਾਬ ਮੁੱਕਦਾ ਹੈ? ਇਉਂ ਪਿਆਰ ਵਿਚ ਭਰ ਕੇ ਬਾਬਾ ਸ੍ਰੀ ਚੰਦ ਉਹਦਾ ਮੂੰਹ ਮੱਥਾ ਚੁੰਮਦੇ ਪਰ ਧਰਮ ਚੰਦ ਜਦੋਂ ਰੈਣ ਲਗਦਾ ਤਾਂ ਪੈਰ ਦਾ ਅੰਗੂਠਾ ਚੂਸਾ ਚੁੱਪ ਕਿਦਾ ਦਿਤਾ ਕਰਦੇ ਸਨ।
ਸ੍ਰੀ ਧਰਮ ਚੰਦ ਨਿਆਣੇ ਬਾਲ ਸਨ। ਇਨ੍ਹਾਂ ਨੂੰ ਕੀ ਪਤਾ ਜੋ ਐਸਾ ਕਰਨਾ ਹੈ ਕਿ ਨਹੀਂ? ਇਹ ਆਪਣੇ ਤਾਏ ਜੀ ਕੇ ਗਲੇ ਚਿਮਟੇ ਹੋਏ ਕਦੀ ਜਟਾਂ ਨੂੰ ਪਕੜਦੇ, ਕਦੀ ਕੰਨ੍ਹ ਦੀ ਮੁੰਦ੍ਰਾ ਨੂੰ ਖਿਚਦੇ ਤੇ ਹੱਸਦੇ ਰਿਹਾ ਕਰਦੇ ਸਨ । ਸ੍ਰੀ ਬਾਬਾ ਜੀ ਭੀ ਹਰ ਤਰਾਂਹ ਇਹਨਾਂ ਦਾ ਧਿਆਨ ਰਖਦੇ ਦੁੱਧ ਪਿਆਂਦੇ, ਪ੍ਰਸ਼ਾਦ ਛਕਾਂਦੇ ਅਤੇ ਰਾਤ ਨੂੰ ਆਪਣੇ ਨਾਲ ਹੀ ਸੁਆਇਆ ਕਰਦੇ ਸਨ।
ਬਾਬਾ ਲਖਮੀ ਚੰਦ ਜੀ ਦੇ ਪ੍ਰਲੋਕ ਗਮਨ ਕਰ ਜਾਣ ਪਿੱਛੋਂ ਜਦੋਂ ਤੀਕ ਲੋਕੀਂ ਪਿਆਰ ਪਰਚਾਉਣੀ ਦੇ ਖਿਆਲ ਨਾਲ ਆਉਂਦੇ ਰਹੇ ਤਦ ਤੀਕ ਬਾਬਾ ਸ੍ਰੀ ਚੰਦ ਨੇ ਕਰਤਾਰਪੁਰ ਰਹਿਣਾ ਪਸੰਦ ਕੀਤਾ। ਫੇਰ ਧਰਮ ਚੰਦ ਜੀ ਦੇ ਪਾਲਣ ਪੋਸਣ ਦਾ ਕੰਮ ਔਖਾ ਵੇਖ ਕੇ ਆਪ ਜੀ ਨੇ ਚਿਤ ਉਪਰਾਮ ਕਰ ਲਿਆ ਅਤੇ ਕਰਤਾਰਪੁਰ ਦਾ ਤਿਆਗ ਕਰ ਕੇ ‘ਬਾਰਠ’ (ਗੁਰੂ ਨਾਨਕ ਜੀ ਦੇ ਨਾਨਕੇ ਪਿੰਡ) ਜਾ ਰਹਿਣ ਦੀ ਤਿਆਰੀ ਕੀਤੀ। ਸ੍ਰੀ ਬਾਬਾ ਜੀ ਨੇ ਸ੍ਰੀ ਲਖਮੀ ਚੰਦ ਵਾਲੇ ਘਰ ਦਾ ਸਾਰਾ ਮਾਲ ਮਤਾਹ ਅਤੇ ਧਰਮਸਾਲ ਦਾ ਅੰਨ-ਦਾਣਾ ਸਭ ਕੁਝ ਗਰੀਬਾਂ ਨੂੰ ਵੰਡ ਦਿਤਾ। ਆਪ ਜੀ ਨੇ ਸਾਰੇ ਬੂਹੇ ਖੁਲ੍ਹੇ ਛੱਡ ਕੇ ਨਗਰ ਵਾਸੀ ਸੰਗਤ ਦੇ ਹਵਾਲੇ ਕੀਤੇ, ਅਤੇ ਬਿਕ੍ਰਮੀ ਸੰ:੧੬੦੮ ਵਿਚ ਨਗਰ ਸ੍ਰੀ ਕਰਤਾਰਪੁਰ ਦਾ ਕਿਆਗ ਕਰਦੇ ਹੋਇਆਂ ਇਥੋਂ ਧਰਮ ਚੰਦ ਅਤੇ ਕਮਲੀਆ ਜੀ ਸਮੇਤ ਚਲ ਕੇ ਪਹਿਲੇ ਗਾਹਲੜੀ ਫੇਟ ਆਪਣੀ ਝੁੱਗੀ ਅੰਦਰ ਕੁਝ ਦਿਨ ਨਿਵਾਸ ਰਖਣ ਮਗਰੋਂ ਅਗੇ ਬਾਰਠ ਵਲ ਨੂੰ ਚਾਲੇ ਪਾ ਦਿਤੇ।

ਬਾਬਾ ਸ੍ਰੀ ਚੰਦ ਜੀ ਬਾਰਠ ਵਿਚ ਆਏ

ਬਾਬਾ ਸ੍ਰੀ ਚੰਦ ਜੀ ਦੇ ਸਾਹਮਣੇ ਜ਼ਿਰ ਤੋਂ ਆਪਣਾ ਦੇਸ਼ ਸੇਵਾ ਤੇ ‘ਸਾਧੂ ਸਮਾਜ ‘ਸੁਧਾਰ’ ਦਾ ਆਦਰਸ਼ ਸੀ । ਜੋ ਸ੍ਰੀ ਲਖਮੀ ਚੰਦ ਜੀ ਦੇ ਵਿਆਹ ਦੇ ਪਿਛੋਂ ਹੀ ਇਸ ਕੰਮ ਦੇ ਸ਼ੁਰੂ ਕਰਨ ਦਾ ਖਿਆਲ ਸੀ । ਇਸੇ ਕਾਰਣ ਇਸ ਸੇਵਾ ਵਿਚ ਜੁੱਟ ਜਾਣ ਥੀਂ ਪਹਿਲੇ ਆਪਣੀ ਝੁੱਗੀ ਵਿਚ ਰਹਿ ਕੇ ੪ ਸਾਲ ਭਾਰੀ ਤਪਸਿਆ ਕੀਤੀ ਤੇ ਸਾਰਿਆਂ ਪਾਸੋਂ ਛੁੱਟੀਆਂ ਪਾਣ ਨੂੰ ‘ ਤਿਆਰ ਸਨ, ਪਰ ਭਰਾਤਾ ਲਖਮੀ ਚੰਦ ਜੀ ਦੇ ਪ੍ਰਲੋਕ ਰਮਨ ਕਰਕੇ ਧਰਮ ਚੰਦ ਦੀ ਸੇਵਾ. ਸੰਭਾਲ ਹੁਣ ਇਨ੍ਹਾਂ ਅਗੇ ਕੰਧ ਬਣ ਕੇ ਖਲੋ ਗਈ ਸੀ। ਆਪ ਜੀ ਨੇ ਬਾਰਨ ਆ ਰਹਿਣਾ ਏਸ ‘ਲਈ ਵੀ ਚੰਗਾ ਜਾਣਿਆ ਕਿ ਇਥੇ ਗੁਰੂ ਨਾਨਕ ਪਿਤਾ ਦੇ ਮਾਮਾ ਕ੍ਰਿਸ਼ਨਾਂ ਜੀ ਦੇ ਪ੍ਰਵਾਰ (ਪੁੱਤ-ਪੋਤ੍ਰਿਆਂ) ਨਾਲ ਧਰਮ ਚੰਦ ਵੀ ਖੇਡ ਕੇ ਪਰਚਿਆ ਰਹੇਗਾ ਤੇ ਰਲ ਕੇ ਪੜ੍ਹੇਗਾ। ਇਸ ਲੰਮੀ ਸੋਚ ਵਿਚਾਰ ਮਗਰੋਂ ਆਪ ਜੀ ਬਾਰਠ ਆਣ ਵਸੇ ਅਤੇ ਆਪਣੇ ਇਕ ਪਹਿਲੇ ਦੇ ਪ੍ਰੇਮੀ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕੀਤਾ।
:ਇਥੇ ਬਾਰਠ (ਜ਼ਿਲਾ ਗੁਰਦਾਸਪੁਰ) ਵਿਚ ਜਦੋਂ ਕਿ ਪਹਿਲੀ ਵੇਰ ਸ੍ਰੀਨਗਰ (ਕਸ਼ਮੀਰ) ਜਾਂਦੇ ਕੁਝ ਦਿਨ ਰਹੇ ਸਨ, ਤਾਂ ਆਪ ਦੇ ਸ਼ੁਭ ਉਪਦੇਸ਼ਾਂ ਦਾ ਅਸਰ ਇਥੋਂ ਦੇ ਇਕ ਰਵਦਾਸੀਏ ਸਿਖ ਉਤੇ ਸਭ ਥੀਂ ਵਧੇਰੇ ਹੋਇਆ ਸੀ । ਬਾਬਾ ਜੀ ਇਥੋਂ ਚਲੇ ਗਏ ਸਨ, ਪਰ ਇਸ ਪ੍ਰੇਮੀ ਨੇ ਉਨ੍ਹਾਂ ਦੀ ਦੱਸੀ ਸਿੰਮ੍ਰਨ ਰੀਤ ਮੁਤਾਬਿਕ ਬਹੁਤ ਅਭਿਆਸ ਕੀਤਾ ਸੀ। ਇਹਦੀ ਸੁਰਤ ਉਚੇਰੀ ਤੇ ਰੱਬ ਦੇ ਪ੍ਰੇਮ-ਰੰਗ ਵਿਚ ਸਦਾ ਰੰਗੀ ਰਹਿੰਦੀ ਸੀ। ਇਸਨੇ ਬਾਬਾ ਜੀ ਵਾਲੀ ਕੁਟੀਆ ਘਰ ਨੂੰ ਪੈਚ ਸੰਵਾਰ ਕੇ ਆਪਣੇ ਗੁਰੂ ਦਾ ਦਵਾਰਾ (ਗੁਰਦਵਾਰਾ) ਹੀ ਜਾਣ ਰਖਿਆ ਸੀ। ਇਹ ਪਿੰਡ ਵਿਚੋਂ ਦੋਵੇਂ ਵੇਲੇ ਮਧੂਕੜੀ ਮੰਗ ਕੇ ਆਏ ਗਏ ਸਾਧੂ ਅਭਿਆਗਤ ਦੀ ਸੇਵਾ ਵੀ ਕਰਦਾ ਹੁੰਦਾ, ਤੇ ਕਈ ਲੋਕ ਇਹਨੂੰ ਭਗਤ ਰਵਿਦਾਸ ਦਾ ਅਵਤਾਰ ਯਾ ਉਹੀ ਰੂਪ ਹੀ ਜਾਣਦੇ ਸਨ।
ਇਹ ਪ੍ਰੇਮੀ ਰਾਤ ਵੇਲੇ ਕਦੀ-੨ ਪ੍ਰੇਮ ਨਾਲ ਭਰਿਆ ਉੱਛਲ ਪੈਂਦਾ ਤੇ ਉੱਚੀ-੨ ਆਵਾਜ਼ ਨਾਲ ਆਖਦਾ, ”ਧੰਨ ਬਾਬਾ ਸ੍ਰੀ ਚੰਦ ਜਤੀ’ ‘ਧੰਨ ਗੁਰੂ ਸ੍ਰੀ ਚੰਦ ਤਪੀ’ ਜਿਸ ਨੇ ਮੈਂਨੂੰ ਨੀਚ ਨੂੰ ਉਚ ਬਣਾ ਦਿਤਾ ਹੈ। ਲੋਕੀਂ ਇਸ ਪਾਸੋਂ ਆਪਣਾ ਸਹੀ ਨਾਮ ਪਤਾ ਪੁਛਦੇ ਤਾਂ ਦੱਸਦਾ ਕਿ ਨਾਮ, ‘ਦਰਸ਼ਨ ਦਾਸ’ ਅਤੇ ਥਾਂ ‘ਸੱਚ ਖੰਡ’ ਹੈ। ਇਹ ਇਕ ਰਮਜ਼ ਭਰਿਆ ਉੱਤਰ ਸੀ ਜਿਸ ਦਾ ਭਾਵ ਅਰਥ ਇਉਂ ਸੁੱਝਦਾ ਹੈ ਕਿ ਜਦ ਤੋਂ ਗੁਰੂ ਸ੍ਰੀ ਚੰਦ ਜੀ ਦਾ ਦਰਸ਼ਨ ਕੀਤਾ ਹੈ ਉਨ੍ਹਾਂ ਦਾ ਦਾਸ ਹੋ ਚੁਕਾ ਹਾਂ ਅਤੇ ਸੱਤ ਸਰੂਪ’ ਦਾ ਗਿਆਨ ਕਰਾਕੇ ਉਨ੍ਹਾਂ ਨੇ ਸੱਚ ਖੰਡ’ ਵਿਚ ਵੱਸਣ ਦੇ ਯੋਗ ਬਣਾ ਦਿਤਾ, ਜਿਸ ਤੇ ‘ਸੱਚ ਖੰਡ’ ਹੀ ਮੇਰਾ ਘਰ ਹੈ!
ਇਹ ਕਿਤਨਾ ਗੂੜ੍ਹਾ ਸੁੰਦਰਤਾ ਭਰਿਆ ਉੱਤਰ ਸੀ। ਭਲਾ ਇਹ ਉੱਤਰ ਸੁਣ ਕੇ ਸੱਚ ਦੇ ਗਿਆਨੀ ਤੇ ਖੋਜੀ ਕਿਤਨੇ ਅਨੰਦ ਨਾਲ ਭਰੇ ਜਾਂਦੇ ਹੋਣਗੇ? ਪਰ ਮੂਰਖ ਲੋਕੀਂ ਟਿਚਰਾਂ ਵੀ ਕਰਦੇ ਹੋਣਗੇ। ਪਰ ਦਰਸ਼ਨ ਦਾਸ ਆਪਣੀ ਧੁੰਨ ਵਿਚ ਮਸਤ ਤੇ ਧਿਆਨ ਵਿਚ ਰੱਤਾ ਰਹਿੰਦਾ ਸੀ। ਗੁਰੂ ਵਾਕ-ਹਨ- ‘ਸੰਤਨ ਕੀ ਸੁਣਿ ਸਾਚੀ ਸਾਖੀ। ਸੋ ਬੋਲਹਿ ਜੋ ਪੇਖਹਿ ਆਖੀ। (ਪੰਨਾ ੮੯੪) ਸੱਚੇ ਸੰਤ ਜੋ ਕੁਝ ਅੰਤ੍ਰੀਵ ਅੱਖਾਂ ਨਾਲ ਵੇਖਦੇ (ਅਨੁਭਵ) ਕਰਦੇ ਹਨ ਸੱਚ ਸੱਚ ਆਖਦੇ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਕਾਣ ਨਹੀਂ ਹੁੰਦੀ ਕਿ ਸਾਡੇ ਐਸਾ ਆਖਣ ਤੇ ਲੋਕੀਂ ਕੀ ਕਹਿਣਗੇ? ਉਹ! ‘ਸ਼ਮਸ਼ਤਬੇਜ਼’ ਅਤੇ ਮਨਸੂਰ ਜਿਉਂ ਪ੍ਰਾਣ ਦੇ ਦੇਣਗੇ ਪਰ ਸਚਾਈ ਦੀ ਗੱਲ ਨੂੰ ਆਖਰੀ ਸਵਾਸਾਂ ਤੀਕ ਆਖਦੇ ਰਹਿਣਗੇ। ਤਿਵੇਂ ਹੀ, ‘ਰਵਿਦਾਸੀਆ’ -ਦਰਸ਼ਨ ਦਾਸ ਵੀ ਆਪਣੇ ਨੂੰ ਜੋ ਸਮਝ ਚੁਕਾ ਸੀ, ਨਿਧੜਕ ਆਖ ਦਿੰਦਾ ਸੀ। ਇਸੇ ਅਵਸਥਾ ਵਿਚ ਅਪੜ ਕੇ ਭਗਤ ਰਵਿਦਾਸ ਜੀ ਨੇ ਵੀ ਇਉਂ ਕਿਹਾ ਸੀ-
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ! ਕਨਕ ਕਟਿਕ ਜਲ ਤਰੰਗ ਜੈਸਾ। (ਪੰਨਾ ੯੩) ਫੇਰ ਸ੍ਰੀ ਕਬੀਰ ਸਾਹਿਬ ਵੀ ਐਸੇ ਹੀ ਬੋਲੇ ਸਨ- ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗ ਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥ (ਪੰਨਾ ੯੬੯)
ਇਨ੍ਹਾਂ ਪਵਿਤਰ ਵਾਕਾਂ ਤੇ ਦ੍ਰਿਸ਼ਟਾਂਤਾਂ ਥੀਂ ਨਿਸ਼ਚਾ ਹੁੰਦਾ ਹੈ ਕਿ ਪਾਰ ਬ੍ਰਹਮ ਪਰਮੇਸ਼੍ਵਰ ਦਾ ਘਰ ਕੋਈ-ਉੱਚ ਜਾਭ ਦੇ ਅਭਿਮਾਨੀ ਯਾ ਧਨੀ ਲੋਕਾਂ ਵਾਸਤੇ ਬੈ ਖਰੀਦ ਨਹੀਂ ਹੈ ਕਿ ਦਿਖਲਾਵੇ ਦਾ ਦਾਨ ਯਾ ਚੰਦਾ ਦੇ ਕੇ ਉਹ ਰਾਹਦਾਰੀ ਲੈ ਲੈਣਗੇ, ਅਤੇ ਭੁੱਖ ਨਾਲ ਵਿਲਕਦੇ ਗਰੀਬ ਲੋਕ (ਜੋ ਗੰਦਾ ਮੰਦਾ ਯਾ ਛੋਟਾ ਮੋਟਾ ਹੱਥੀਂ ਕੰਮ ਕਰਨ ਵਾਲੇ ਅਛੂਤ ਮੰਨੇ ਜਾਂਦੇ ਹਨ) ਹਮੇਸ਼ਾ ਪਿਛੇ ਰਹਿ ਜਾਣਗੇ। ਸਗੋਂ ਰੱਬ ਦੇ ਘਰ ਵੜਨ ਤੋਂ ਪਹਿਲੇ ਸੂਈ ਦੇ ਨੱਕੇ ਥੀਂ ਬਰੀਕ (ਨਿਰਮਾਨਤਾ ਦੇ) ਦਰਵਾਜ਼ੇ ਵਿਚੋਂ ਲੰਘਣਾ ਪੈਂਦਾ ਹੈ।
ਕਬੀਰ ਮੁਕਤਿ ਦਵਾਰਾ ਸੰਕੁਰਾ ਰਾਈਂ ਦਸਏਂ ਭਾਇ॥
ਮਨੁ ਤਉ ਮੈਗੂਲ ਹੋਇ ਰਹਿਓ ਨਿਕਸੈ ਕਿਉਕੈ ਜਾਇ॥
(ਪੰਨਾ ੧੧੬੮)
ਭਾਵ-ਜਾਤ ਅਭਿਮਾਨੀ ਯਾਧਨ ਅਭਿਮਾਨੀ ਲੋਕ ਐਸੇ ਦਰਵਾਜ਼ੇ ਵਿਚੋਂ ਨਹੀਂ ਲੰਘ ਸਕਦੇ ਤੇ ਨਾ ਅੰਦਰ ਹੀ ਅਪੜ ਸਕਦੇ ਹਨ।
ਗੁਰੂ ਨਾਨਕ ਸਾਹਿਬ ਕਿਤਨੇ ਕੋਮਲ ਮਨ ਅਤੇ ਨਿਰਮਾਨ ਸਨ। ਆਪ ਦੇ ਇਨ੍ਹਾਂ ਗਰੀਬੀ ਭਰੇ ਵਾਕਾਂ ਥੀਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ।
ਸਿਰੂ ਨਾਨਕ ਲੋਕਾਂ ਪਾਵ ਹੈ।
ਥਲਿਹਾਰੀ-ਜਾਉ ਜੇਤੇ ਤੇਰੇ ਨਾਵ ਹੈ ।
(ਪੰਨਾ ੧੧੬੪)
:ਉਹ! ਰਾਮ ਦੇ ਉਪਾਸ਼ਕਾਂ ਨੂੰ ‘ਰਾਮ’-੨ ਜਪਦੇ ਯਾ ਕਿਸੇ ਨੂੰ ਹਰੇ ਗੋਬਿੰਦ-ਗੋਬਿੰਦ’ ਉਚਾਰਦੇ ਯਾ ਮੁਸਲਮਾਨਾਂ ਨੂੰ, ‘ ਅੱਲਾ ਹੂ, ਅੱਲਾ ਹੁ’ ਦਾ ਵਿਰਦ ਕਰਦੇ ਵੇਖ ਦੇ ਭੂਮ ਉੱਠਦੇ ਸਨ। ਤਦੇ ਆਖਦੇ ਰਹੇ, ਹੋ ਮੇਰੇ ਨਿਰੰਰਕਾਰ! ਐਸੇ ਲੋਕਾਂ ਦੇ ਪੈਰਾਂ ਵਿਚ ਮੇਰਾ ਸਿਰ ਵੀ ਹਾਜ਼ਰ ਹੈ। ਜੋ ਤੇਰਾ ਕੋਈ ਵੀ ਨਾਮ ਜਪਦੇ ਹਨ। ਮੈ-ਤੇਰੇ ਸਾਰੇ (ਜਪੇ ਜਾ ਰਹੇ) ਨਾਂਵਾਂ ਮੈਂ ਬਲਿਹਾਰ ਜਾਂਦਾ ਹਾਂ, ਤੇ ਜਪਣ ਵਾਲਿਆਂ ਦੇ ਪੈਰਾਂ ਉਤੇ ਸਿਰ ਰਖਦਾ ਹਾਂ।
ਵਾਹ! ਕਿਤਨਾ ਉੱਚਾ ਸੁੱਚਾ ਤੇ ਸੋਹਣਾ ਸੁਖੇਨ ਸਤਿਗੁਰੂ ਜੀ ਦਾ ਆਪਣਾ ਮਤ, ‘ਧਰਮ-ਸਿਧਾਂਤ’ ਹੈ। ਤਦ ਹੀ ਗੁਰੂ ਨਾਨਕ ਸਾਹਿਬ ਨੂੰ ‘ਸਭ ਤੇ ਵਡਾ’ ਅਤੇ ‘ਸਭਨਾ ਦਾ ਸਾਂਝਾ ‘ ਪਿਆਰਾ ਗੁਰੂ ਮੰਨਿਆ ਜਾਂਦਾ ਹੈ। ਕਿਉਂਕਿ ਉਹ ਰੱਬ ਦੇ ਬੰਦਿਆਂ (ਸੱਚੇ ਆਸ਼ਕਾਂ) ਦੇ ਪੈਰਾਂ ਉੱਤੇ ਸਿਰ ਰਖਣ ਨੂੰ ਤਿਆਰ, ਅਤੇ ਇਉਂ ਵੀ ਆਖਦੇ ਰਹੇ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੇ ਨੀਚ ਸਮਾਲੀਅਨਿ ਤਿਥੈ ਨਦਰ ਤੇਰੀ ਬਖਸੀਸ॥
ਗੁਰੂ ਜੀ ਦਾ ਵਿਚਾਰ ਹੈ ਕਿ ਜਿਥੇ (ਜਿਸ ਥਾਂ) ਜਾਂ ਜਿਨ੍ਹਾਂ ਵਲੋਂ ਨੀਵੇਂ ਲੋਕਾਂ ਦੀ ਸੰਭਾਲ ਕੀਤੀ ਜਾਂਦੀ ਉਥੇ (ਉਸ ਥਾਂ) ਜਾਂ ਉਨ੍ਹਾਂ ਉਤੇ ਰੱਬ ਦੀ ਮੇਹਰ ਦੀ ਨਜ਼ਰ ਅਤੇ ਬਖਸ਼ੀਸ਼ (ਕਿਰਪਾ) ਹੁੰਦੀ ਹੈ। ਇਹੋ ਕਾਰਣ ਸੀ ਕਿ ਬਾਬਾ ਸ੍ਰੀ ਚੰਦ ਜੀ ਵੇਦ ਸ਼ਾਸ਼ਤ੍ਰਾਂ ਦੇ ਗਿਆਤਾ ਹੁੰਦੇ ਹੋਏ ਵੀ ਆਪਣੇ ਗੁਰੂ ਪਿਤਾ ਜੀ ਦੇ ਮੱਤ ਸਿਧਾਂਤਾਂ ਮੁਤਾਬਿਕ ਆਪਨਾ ਉਪਦੇਸ ਚੋਹਾਂ ਵਰਣਾਂ ਦੇ ਲੋਕਾਂ ਨੂੰ ਇਕੋ ਜਿਹਾ ਸੁਣਾਇਆ ਕਰਦੇ ਸਨ, ਜਿਨ੍ਹਾਂ ਵਿਚੋਂ ਹੀ ਇਕ, ‘ਬਾਰਠ’ ਦਾ ਵਸਨੀਕ ਹੋ ਚੁਕਾ ਇਹ ‘ਦਰਸ਼ਨ ਦਾਸ’ ਪ੍ਰੇਮੀ ਵੀ ਆਪ ਦੇ ਪ੍ਰੇਮ ਭਰੇ ਉਪਦੇਸ਼ਾਂ ਨਾਲ ਵਿੰਨਿਆ ਤੇ ਉਡੀਕਦਾ ਸੀ, ਜਿਸ ਨੂੰ ਬਾਰਠ ਆਕੇ ਬਾਬਾ ਸ੍ਰੀ ਚੰਦ ਜੀ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ।

ਜੋਗੀ ਚਰਪਟ ਨਾਥ ਦਾ ਮਿਲਾਪ

‘ ਇਥੇ ਬਾਰਠ ਵਿਚ ‘ਭਗਤ ਦਰਸ਼ਨ ਦਾਸ਼’ ਦੇ ਨੇੜੇ ਹੀ ਚਿਰਾਂ ਥੀਂ, ਜੋਗੀ ਚਰਪਟ ਨਾਥ ਰਿਹਾ ਕਰਦਾ ਸੀ, ਜਿਸ ਨੇ ਸਿੱਧ ਮੰਡਲੀ ਨਾਲ, ਚਰਚਾ ਹੋਣ ਵੇਲੇ ਗੁਰੂ ਨਾਨਕ ਸਾਹਿਬ ਉਤੇ ਇਕ ਦੋ ਪ੍ਰਸ਼ਨ ਕੀਤੇ ਸਨ। ਗੁਰੂ ਜੀ ਨੇ ਬੜੇ ਸੋਹਣੇ ਉੱਤਰ ਦੇ ਕੇ ਇਹਨੂੰ ਨਿਰਉਤਰ ਕਰ ਦਿਤਾ ਸੀ। ਜੇ ਸਿੱਧ ਗੋਸ਼ਟ ਵਿਚ ਗੁਰੂ ਗ੍ਰੰਥ ਜੀ ਅੰਦਰ ਪੰਨਾ ੯੮੩ ਉਤੇ ਇਉਂ ਲਿਖਿਆ ਹੈ। ਪਾ ਨਹੀਂ ਸਕਿਆ। ਯਾ ਗ਼ੈਰਖ ਜੀ ਨੇ ਤੈਨੂੰ ਅਜੇ ਅਧਿਕਾਰੀ ਨਹੀਂ ਜਾੜਾ, ਯਾ ਦਸਿਆ ਹੀ -ਨਹੀਂ, ਜੋ ਦਸਿਆ ਤਾਂ ਤੇਰੀ ਨਾਲਾਇਕੀ ਹੈ, ਜੋ ਭਲਾ-ਦਿਤਾ ਹੈ ਫੇਰ ਤੂੰ ਆਪਣੇ ਗੁਰੂ (ਗੋਰਖ) ਦੇ ਸਾਹਮਣੇ ਸਾਡੇ ਪਾਸੋਂ ਪੁੱਛ ਕੇ ਉਨ੍ਹਾਂ ਦੀ ਹੱਤਕ ਕਰ ਰਿਹਾ ਹੈ ਕਿ ਚੇਲਾ ਉਨ੍ਹਾਂ ਦਾ . ਅਖਵਾਂਦਾ ਰਿਹਾ ਅਤੇ ਸੰਸਾਰ ਸਮੁੰਦਰ ਦੇ ਤਰਣ ਦਾ ਗਿਆਨ ਢੰਗ ਸਾਡੇ ਪਾਸੋਂ ਚਾਹੁੰਦਾ ਹੈ। ਇਸ ਲਈ ਵੀ ਤੈਨੂੰ ਇਸ ਸਭਾ ਵਿਚ ਉਤਰ ਨਹੀਂ ਦੇਣਾ ਚਾਹੀਦਾ। ਗੁਰੂ ਜੀ ਨੇ ਸਿਧ ਗੋਸ਼ਟ ਦੇ ਸ਼ੁਰੂ ਵਿਚ ਆਪ ਲਿਖਿਆ ਹੈ ਕਿ ਸਾਰੀ ਸਿਧ ਸਭਾ ਆਸਨ ਵਿਛਾ ਕੇ ਬੈਠੇ ਸਨ, :ਅਤੇ ‘ਜੈ ਹੋਇ ਸੰਤ-ਮਹਾਤਮਾਂਉ ਕੀ’ ਇਸ ਜੈਕਾਰੇ ਨਾਲ ਗੋਸ਼ਟ ਸ਼ੁਰੂ ਹੋਈ। ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈ ਕਾਰੋ। ‘
(ਪੰਨਾ ੯੩੮)
ਗੁਰੂ ਜੀ ਨੇ, ਚਰਪਟ ਨਾਥ ਦੇ ਇਸ ਪਹਿਲੇ ਪ੍ਰਸ਼ਨ ਨੂੰ ਹੀ ਅਯੋਗ ਦੱਸ ਕੇ ਆਪਣੀ ਇਸ ਸੰਤ ਮੰਡਲੀ (ਸਬਾ) ਦੇ ਵਿਚ ਉੱਤਰ ਦੇਣ ਦੇ ਯੋਗ ਹੀ ਨਹੀਂ ਜਾਣਿਆ, ਤੇ ਸ਼ਰਮਾਇਆ। ਸਾਰੇ ਸਿਧ ਹੱਕੇ ਬੱਕੇ ਹੋ ਰਹੇ ਸਨ, ਤੇ ਚਰਪਟ ਨੇ ਵੀ ਅੱਖਾਂ ਨਿਵਾ ਕੇ ਚੁਪ ਸਾਧ ਲਈ ਸੀ! ਪਰ ਸਤਿਗੁਰੂ ਬੇ-ਪ੍ਰਵਾਹ ਨੇ ਫੇਰ ਆਖਿਆ-ਅੱਛਾ ਨਾਥ ਜੀ! ਤੁਸੀਂ ਪੁੱਛ ਜੋ ਬੈਠੇ? ਤਾਂ ਸਿਧ ਮੰਡਲੀ ਇਹ ਨਾ ਕਹੇ, ਕਿ ਅਸੀਂ ਕੋਈ ਉਤਰ ਦੇਣਾ ਜਾਣਦੇ ਹੀ ਨਹੀਂ? ਲਉ ਸੁਣੋ!
ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੈ॥ ਸੁਰਤਿ ਸ਼ਬਦ ਭਵ ਸਾਗਰ ਭਰੀਐ ਨਾਨਕ ਨਾਮੁ ਵਖਾਣੈ॥
(ਪੰਨਾ ੯੩੮)
ਜਿਸ ਦਾ ਭਾਵਾਰਥ ਇਹ ਹੈ,’ ਹੇ ਚਰਪਟ! ਜੈਸੇ ਪਾਣੀ ਵਿਚ ਕਮਲ ਫੁਲ ਅਤੇ ਮੁਰਗਾਈ (ਨੈਸ਼ਾਨੋ) ਪ੍ਰਤੱਖ ਨਿਰਲੇਪ ਰਹਿੰਦੀ ਹੈ ਐਸੇ ਹੀ ਸੰਸੇ ਰੂਪੀ ਸੰਸਾਰ ਸਮੁੰਦਰ ਵਿਚ ਵਸਦੇ ਹੋਏ ਵੀ ਆਪਣੀ ਸੂਰਤ (ਤਵੱਜੋ ਧਿਆਨ) ਨੂੰ ਅੰਦਰੋਂ ਨਾਮ(ਸ਼ਬਦ) ਨਾਲ ਜੋੜ ਕੇ ਰਖੀਏ ਤਾਂ ਸੁੱਖਲਾ ਤਰ.ਸਕੀ ਦਾ ਹੈ।
ਇਸ ਉਤਰ ਪਿਛੋਂ ਸਿਧਾਂ ਨੇ ਜੋ ਜੋ ਵੀ ਪੂਛਾਂ ਕੀਤੀਆਂ ਸਨ। ਗੁਰੂ ਜੀ ਨੇ ਪੂਰੀ ਤਰ੍ਹਾਂ ਬਾਣੀ ਰੂਪ ਉਤਰ ਦਿਤੇ ਜੋ ਸਿਧ ਗੋਸ਼ਟ ਨਾਮ ਦੀ ਪ੍ਰਸਿਧ ਬਾਣੀ ‘ਰਾਮ ਕਲੀ’ ਦੇ ਰਾਗ ਵਿਚ ਲਿਖੀ ਹੈ। ਇਹ ਸਾਰੇ ਸਿਧ ਇਕ ਤੋਂ ਵਧ ਵੇਰ ਗੁਰੂ ਜੀ ਨੂੰ ਮਿਲੇ ਸਨ। ਪਰ ਅਚਲ ਵਟਾਲੇ ਦੇ ਅਖੀਰ ਦੇ ਮੇਲੇ ਪਿਛੋਂ ਇਹ ਆਪੋ ਵਿਚ ਖਿੰਡ ਪੁੰਡ ਗਏ ਸਨ, ਕੁਝ ਅਚਲ ਵਟਾਲੇ (ਵਟਾਲੇ ·
ਚਰਪਟ ਦਾ ਪ੍ਰਸ਼ਨ-
ਦੁਨੀਆ ਸਾਗਰ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥
ਚਰਪਟ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੈ॥ ਗੁਰੂ ਜੀ ਨੇ ਇਹ ਸੁਣ ਕੇ ਪਹਿਲੇ ਇਉਂ ਆਖ ਕੇ ਉਹਨੂੰ ਸ਼ਰਮਾਇਆ ਸੀ- ਆਪੇ ਆਖੈ ਆਪੈ ਸਮਝੈ ਤਿਸ ਕਿਆ ਉਤਰ ਦੀਜੈ॥ ਸਾਚ ਕਹੁ ਤੁਮ ਪਾਰ ਗਰਾਮੀ ਤੁਝ ਕਿਆ ਬੈਸਨ ਦੀਜੈ॥ ਜਿਸ ਦਾ ਭਾਵ ਹੈ ਕਿ ਹੇ ਚਰਪਟ ! ਤੂੰ ਦੁਨੀਆਂ ਨੂੰ ਦੁੱਤਰ (ਨਾ ਭਰਨ ਵਾਲਾ) ਸਮੁੰਦਰ ਸਮਝਦਾ ਅਤੇ ਆਖਦਾ ਹੈ। ਇਤਨਾ ਕੁਝ ਸਮਝਣ ਵਾਲੇ ਨੂੰ ਅਸੀਂ ਕੀ ਉਤਰ ਦਈਏ? ਹੇ, ‘ਪਾਰ ਗਰਾਮੀ ! ਪਾਰ ਹੋਣ ਦੀ ਖਾਹਸ਼ ਰਖਣ ਵਾਲੇ! ਸੱਚ ਕਹੋ? ਇਹ ਠੀਕ ਹੈ ਕਿ ਨਹੀਂ? ਜੇ ਠੀਕ ਹੈ? ਤਾਂ ਇਸ ਸਿੱਧ ਸਭਾ ਵਿਚ ਤੁਝ ਕਿਆ ਬੈਸਨ ਦੀਜੈ, ਤੈਨੂੰ ਫਿਰ ਕੀ ਉਤਰ ਦਿਤਾ ਜਾਏ? ਕਿ ਸਮਝਦੇ ਬੁੱਝਦੇ ਹੋਏ ਵੀ ਤੁਰਣ ਦੇ ਢੰਗ ਨੂੰ ਤੂੰ ਆਪਣੇ ਗੁਰੂ ਪਾਸੋ ਦੇ ਨੇੜੇ ਹੀ ਰਹੇ) ਕੁਝ ਨਾਨਕ ਮਤੇ(ਗੋਰਖ ਮਤੇ) ਤੇ ਹੋਰ ਕਈ ਥਾਂ ਚਲੇ ਗਏ ਸਨ,ਪਰ ਇਹ ਚਰਪਟ ਨਾਥ-ਦਿਥੇ ਬਾਰਨ ਵਿਚ ਆ ਵਸਿਆ ਸੀ। :
ਚਰਪਟ ਨਾਥ-ਗੁਰੂ ਨਾਨਕ ਜੀ ਦੀ ਮਹਿਮਾਂ ਤੇ ਕਰਣੀ ਕਰਾਮਾਤ ਥੀਂ ਪਹਿਲੇ ਦਾ ਜਾਣੂੰ ਸੀ. ਅਤੇ ਉਨ੍ਹਾਂ ਦੇ ਸਪੁਤ੍ਰ ਬਾਬਾ ਸ੍ਰੀ ਚੰਦ ਬਾਬਤ ਵੀ ਬਹੁਤ ਕੁਝ ਸੁਣ ਚੁਕਾ ਸੀ। ਹੁਣ ਬਾਬਾ ਸ੍ਰੀ ਚੰਦ ਜੀ ਬਾਰਨ ਆਏ,ਤਾਂ ਇਸ ਨੇ ਆਪਣੇ ਇਕ ਚੇਲੇ ਰਾਹੀਂ ੧ ਅੰਬ ਦਾ ਪ੍ਰਸ਼ਾਦ ਭੇਜਿਆ। ਸ੍ਰੀ ਬਾਬਾ ਜੀ ਨੇ ਹੱਸ ਕੇ ਫੁਰਮਾਇਆ-ਧਰਮ ਚੰਦ੧, ਭਾਈ ਕਮਲੀਆ੨ ਤੇ ਅਸੀਂ :ਤਿੰਨ ਬੰਦੇ ਹਾਂ। ਇਕ ਅੰਬ ਨੂੰ ਕੈਸੇ ਵੰਡੀਏ? ਤਿੰਨ ਹੋਵਣ ਤਾਂ ਭੇਜੋ! ਇਹਦੇ ਉਤਰ ਵਿਚ ਚਰਪਟ ਨੇ ਕਿਹਾ-ਗੁਰੂ ਨਾਨਕ ਜੀ ਨੇ ਤਾਂ ਇਕ ਤਿੱਲ ਨੂੰ ਜੁਗਤੀ ਨਾਲ ਵੰਡ ਕੇ ਸਾਰੇ ਸਿੱਧਾਂ ਨੂੰ ਛਕਾਇਆ ਸੀ। ਤੁਸੀਂ ਉਨ੍ਹਾਂ ਦੇ ਪੁਤ੍ਰ ਅਤੇ ਸ਼ਿਸ਼ ਵੀ ਹੋ! ਐਡਾ ਵੱਡਾ ਅੰਬ ਵੰਡ ਕੇ ਉਸੇ * ਤਰ੍ਹਾਂ ਖਾ ਸਕਦੇ ਹੋ। ਨਹੀਂ ਤਾਂ ਆਪਣੀ ਕੋਈ ਹੋਰ ਬਗੀਚੀ ਲਾ ਸਕਦੇ ਹੋ। ਕਿਉਂਕਿ ਤੁਸੀਂ ਕਰਾਮਾਤੀ ਮੰਨੇ ਜਾਂਦੇ ਹੋ।
ਸ੍ਰੀ ਚੰਦ ਪ੍ਰਕਾਸ ਵਿਚ ਬਾਬਾ ਪ੍ਰਤਾਪ ਹਰੀ ਬੇਦੀ ਜੀ ਨੇ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀ ਨੇ ਅੰਬ ਨੂੰ ਨਚੋੜ ਕੇ ਨਾਲ ਦੀ ਖਾਲੀ ਖੇਤੀ ਵਿਚ ਛਿੜਕ ਦਿਤਾ, ਅਤੇ ਰਾਤ-੨ .ਵਿਚ ਹੀ ਆਪਣੀ ਕਰਾਮਾਤ ਸ਼ਕਤੀ ਵਰਤ ਕੇ ਅੰਬ ਦੀ ਬਗੀਚੀ ਨਾਲ ਅੰਬ ਪੱਕੇ ਲਾ ਦਿੱਤੇ ਸਨ। ਸ੍ਰੀ ਬਾਬਾ ਜੀ ਤਾਂ ਇਥੇ ਫੇਰ ਕਈ ਸਾਲ ਰਹੇ। (ਪਾਠਕ ਅਗੋਂ ਦੇ ਸਮਾਚਾਰ ਪੜ੍ਹਨਗੇ) ਪਰ ਚਰਪਟ ਨਾਥ ਨੇ ਇਥੋਂ ਦੀ ਆਪਣੀ ਥਾਂ ਕੁੱਝ ਦਿਨਾਂ ਪਿਛੋਂ ਬਾਬਾ ਜੀ ਦੇ ਸੇਵਕ ਦਰਸ਼ਨ ਦਾਸ’ ਨੂੰ ਦੇ ਦਿਤੀ ਅਤੇ ਆਪ ਅਗੇ ਚੰਬੇ (ਰਿਆਸਤ) ਵਿਚ ਚਲਾ ਗਿਆ। ਚਰਪਟ ਦੇ ਜਾਣ ਪਿੱਛੋਂ ਇਹਦੀ ਬਗੀਚੀ ਸੁੱਕ ਗਈ ਅਤੇ ਬਾਬਾ ਜੀ ਨੇ ਆਪਣੀ ਅੰਬਾਂ ਦੀ ਬਗੀਰੀ ਬਾਬਤ ਫੁਰਮਾਇਆ ਕਿ ਇਹਦਾ ਫਲ ਵੰਡ ਕੇ ਸੰਗਤ ਨੂੰ ਖੁਆਇਆ ਜਾਇਆ ਕਰੇ । ਜੋ-ਵੇਚੇਗਾ ਦੁਖ ਪਾਏਗਾ। ਇਸੇ ਤਰ੍ਹਾਂ ਇਥੇ ਇਕ ਬੇਰੀ ਦੀ ਦਾਤਨ ਵੀ ਗੱਡ ਦਿਤੀ ਸੀ। ਜੋ ਸਮਾਂ ਪਾ ਕੇ ਜੰਮ ਆਦੀ ਤੇ ਆਪਦੇ ਪਵਿੱਤਰ ਹੱਥਾਂ ਦੀ ਨਿਸ਼ਾਨੀ ਬਾਰਠ ਵਿਚ ਬੇਰੀ ਦਾ ਬਿਰਛ ਹੋਇਆ, ਜਿਥੇ ਕਿ ਬਾਬਾ ਜੀ ਦਾ ਪੂਜਨੀਕ ਅਸਥਾਨ ਹੁਣ ਤੀਕ ਗੁਰਦਵਾਰਾ ਵੀ ਕਾਇਮ ਹੈ।

ਗੁਰੂ ਅਮਰ ਦਾਸ ਜੀ ਦਰਸ਼ਨ ਨੂੰ ਆਏਂ

‘ਮਹਾਰਾਜ ਬਾਬਾ ਸ੍ਰੀ ਚੰਦ ਜੀ ਨੂੰ ‘ਬਾਰਠ’ ਵਿਚ ਆਏ ਸਾਲ ਤੋਂ ਵਧੀਕ ਹੋਣ ਲਗਾ ਸੀ। ਇਥੇ ਧਰਮ ਚੰਦ ਵੀ ਆਪਣੇ ਦਾਦਾ (ਗੁਰੂ ਨਾਨਕ) ਸਾਹਿਬ ਦੇ ਨਾਨਕੇ ਘਰ ਦੇ ਬੱਚਿਆ ਨਾਲ ਪਰਚਿਆ ਰਹਿੰਦਾ ਅਤੇ ਆਪ ਦੇ ਸੱਜਣ ਪਿਆਰੇ ਵੀ ਦੋਵੇਂ ਵੇਲੇ ਆ ਕੇ ਦਰਸ਼ਨ ਸਤਿਸੰਗ ਕਰਦੇ। ਇਧਰ ਇਨ੍ਹਾਂ ਦੇ ਪ੍ਰੇਮ ਵਸੀ ਹੋ ਕੇ ਬਾਬਾ ਸ੍ਰੀ ਚੰਦ ਅਜੇ ਬਾਰਠ ਵਿਚ ਹੀ ਸਨ। ਉਧਰ ਖਡੂਰ ਵਿਚ ਸੰਮਤ ੧੬੦੯ ਦੀ ਚੇਤ ਸੁਦੀ ਚੌਥ ਨੂੰ ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾ ਗਏ ਅਤੇ ਆਪਣੀ ਥਾਂ ਗੁਰਿਆਈ ਦੀ ਗੱਦੀ ਉਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ ਸੀ।
ਗੁਰੂ ਅਮਰ ਦਾਸ ਜੀ ਜੋ ਗੁਰ ਗੱਦੀ ਮਿਲਣ ਥੀਂ ਪਹਿਲਾਂ ‘ਪਿੰਡ ਬਾਸਰ ਕੇ ਵੱਸਦੇ ਅਤੇ ਯਾਤਰੂ ਹੋ ਕੇ ੨੦ ਵੇਰ ਨੰਗੇ ਪੈਰੀ ਜਾ ਕੇ ਗੰਗਾ ਜੀ ਤੀਰਥ ਉਤੇ ਇਸ਼ਨਾਨ ਦਾਨ ਕਰਦੇ ਰਹੇ ਹੁਣ ੧੩-੧੪ ਸਾਲ ਪਿਛੋਂ ਗੁਰੂ ਰੂਪ ਵਿਚ ਲੋਕ ਭਲੇ ਹਿਤ ਤੀਰਥ ਯਾਤਰਾ ਕਰਨ ਦਾ ਫੇਰ ਖਿਆਲ ਆਇਆ। ਜੈਸਾ ਕਿ ਗੁਰੂ ਨਾਨਕ ਸਾਹਿਬ ਨੇ ਹਰਦਵਾਰ ਅਤੇ ਕੁਰਖੇਤ੍ਰ ਆਦਿਕ ਥਾਂਵਾਂ ਉਤੇ ਜਾ ਕੇ ਕੁਦਰਤੀ ਜਮ੍ਹਾਂ ਹੋਏ ਲੋਕਾਂ ਨੂੰ ਇਹ ਉਪਦੇਸ਼ ਸੁਣਾਇਆ ਸੀ- ‘ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
ਗੁਰ-ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨ॥’
(ਸ੍ਰੀ ਰਾਗ ਮ: ੧ ਪੰਨਾ ੬੧)
ਜਾਂ-ਤੀਰਥ ਮਜਨ ਗੁਰ ਵੀਚਾਰਾ। ਅੰਤਰ ਪੂਜਾ ਥਾਨ ਮੁਰਾਰਾ।
(ਰਾਗ ਆਸਾ ਮ: ੧, ਪੰਨਾ ੪੧੧)
ਜਾਂ-ਤੀਰਥ ਨਾਵਣਿ ਜਾਉ ਤੀਰਥ ਨਾਮੁ ਹੈ ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ।
ਫ਼ੇਰ ਰਾਜਾ ਭਰਥਰੀ ਜੋਗੀ, ਪ੍ਰਥਾਏ ਵੀ ਆਪਣਾ ਮਤ ਸਿਧਾਂਤ ਇਉਂ ਦਸਿਆ ਸੀ-
‘ਸੁਣ-ਭਰਥਰ ਨਾਨਕੁ ਕਹੈ ਵੀਚਾਰ ਵੀਚਾਰ
ਨਿਰਮਲ ਨਾਮ ਮੇਰਾ ਅਧਾਰ।’
(ਗੁਰੂ ਗ੍ਰੰਥ ਜੀ ਪੰਨਾ ੯੧੨)
ਗੁਰੂ ਅਮਰ ਦੇਵ ਜੀ, ਹੁਣ ਉਸੇ ਗੁਰੂ ਨਾਨਕ ਸਾਹਿਬ ਦੇ ਤੀਜੇ ਰੂਪ ਵਿਚ ਗਦੀ
ਨਸ਼ੀਨ ਸਨ, ਜਦ ਕਿ ਲੋਕਾਂ ਦੇ ਉਧਾਰਣ ਨੂੰ ਮੁੱਖ ਰਖਦੇ ਹੋਇਆਂ ਹੁਣ ਦੀ ਤੀਰਥ ਯਾਤਰਾ ਸ਼ੁਰੂ ਕੀਤੀ।
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ। ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ।’
(ਤੁਖਾਰੀ ਮਹਲਾ ੪, ਪੰਨਾ ੧੧੧੬)
ਇਸ ਵੇਟੀ ਗੁਰੂ ਅਮਰ ਦੇਵ ਇੱਕਲੇ ਤੀਰਥਾਂ ਨੂੰ ਨਹੀਂ ਚਲੇ ਸਨ। ਬਲਕਿ ਵਡੇ ਪੁੱਤਰ ‘ਮੋਹਣ’ ਚੰਗੇ ਜਵਾਨ ਸਨ, ਅਤੇ ਜੇਠਾ ਜੀ’ (ਗੁਰੂ ਰਾਮਦਾਸ) ਤੇ ਹੋਰ ਵੀ ਕਈ ਸਿਖ ਨਾਲ ਸਨ। ਗੁਰੂ ਜੀ ਵਾਸਤੇ ਹੁਣ ਸਭ ਤੋਂ ਵਡਾ ਤੀਰਥ, ਸਭ ਤੋਂ ਵਡੇ ਸਤਿਗੁਰੂ ਨਾਨਕ ਦਾ ਦੇਹੁਰਾ ਅਤੇ ਉਥੇ ਹੀ ਖੂਹੀ ‘ਸਰ ਜੀ’ ਦਾ ਇਸ਼ਨਾਨ ਸੀ। ਗੋਇੰਦਵਾਲ ਥੀਂ ਚਲ ਕੇ ਪਹਿਲੇ ਆਪ ‘ਡੇਹਰਾ ਬਾਬਾ ਨਾਨਕ’ ਆਏ। ਇਥੋਂ ਦੇ ਦਰਸ਼ਨ ਇਸ਼ਨਾਨ ਮਗਰੋਂ ਫੇਰ ਬਾਲਾ ਸ੍ਰੀ ਚੰਦ ਜੀ ਦਾ ‘ਤਪ ਅਸਥਾਨ’ (ਟਾਹਲੀ ਸਾਹਿਬ) ਤੇ ਕੁਟੀਆ ਦੇਖੀ। ਫੇਰ ਆਪ ਜੀ ਨੇ ‘ਬਾਰਨ’ ਜਾ ਕੇ ਪ੍ਰਤੱਖ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ।
‘ਸ੍ਰੀ ਚੰਦ ਪ੍ਰਕਾਸ਼ ਇਤਿਹਾਸ’ ਵਿਚ ਲਿਖਿਆ ਮਿਲਦਾ ਹੈ ਕਿ ਬ੍ਰਿਧ ਸਰੂਪ ਗੁਰੂ ਅਮਰ ਦੇਵ ਜੀ ਨੇ ਜਦ ਜਟਾਧਾਰੀ, ਸ਼ੁਧ ਬ੍ਰਹਮਚਾਰੀ ਜਤੀ ਸਤੀ ਤਪੱਸਵੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਤਦ ਗਦ-ਗਦ ਹੋਏ ਤੇ ਪ੍ਰੇਮ ਵਿਚ ਭਰੇ ਗਏ। ਕਿਉਂਕਿ ਆਪ ਜੀ ਪਹਿਲੇ . ਹੀ ਤੀਰਥਾਂ ਦੇ ਇਸ਼ਨਾਨ, ਦਾਨ ਅਤੇ ਸਾਧੂ ਸੰਗਤ ਦੇ ਸ਼ੌਕੀਨ ਸਨ। ਅਜ ਅੰਮ੍ਰਿਤ ਵੇਲੇ ਹੀ ਆਪਣੇ ਪ੍ਰੀਤਮ ‘ਗੁਰੂ ਨਾਨਕ ਸਾਹਿਬ’ ਦੇ ਸਾਹਿਬਜ਼ਾਦੇ (ਬਾਬਾ ਸ੍ਰੀ ਚੰਦ) ਦੇ ਸਾਧੂ ਰੂਪਵਿਚ ਦਰਸ਼ਨ ਕਰ ਕੇ ਬਹੁਤ ਨਿਹਾਲ ਹੋਏ, ਅਤੇ ਰਾਮਕਲੀ ਰਾਗ ਵਿਚ ‘ਅਨੰਦ ਭਇਆ ਮੇਰੀ ਮਾਇ ਸਤਿਗੁਰੂ ਮੈ ਪਾਇਆ’ ਇਸ ਪਉੜੀ ਦਾ ਉਚਾਰਨ ਕਰਕੇ ਸੁਣਾਇਆ ਤੇ ਭੇਟਾ ਧਰ ਨਿਮਸਕਾਰਾਂ ਕੀਤੀਆਂ।
ਇਸੇ ਤਰ੍ਹਾਂ ਸ੍ਰੀ ਬਾਬਾ ਜੀ ਨੇ ਵੀ ‘ਗੁਰੂ ਅਮਰ ਦੇਵ’ ਜੀ ਨੂੰ ਆਪਣੇ ਪਿਤਾ ਗੁਰੂ ਨਾਨਕ ਜੀ ਵਾਂਗੂੰ ਬ੍ਰਿਧ ਸਰੂਪ ਤੇ ਉਨ੍ਹਾਂ ਦੀ ਜੋਤ ਕਲਾ ਨਾਲ ਪ੍ਰਕਾਸ਼ਤ ਕੀਤਾ, ਤੀਜੇ ਰੂਪ ਵਿਚ ਗੁਰ ਗੱਦੀ ਨਸ਼ੀਨ ਸਤਿਗੁਰੂ ਜਾਤਾ, ਅਤੇ ਸੁੰਦਰ ਆਸਨ ਵਿਛਵਾ ਕੇ ਸੱਜੇ ਬਹਾਇਆ ਨਾਲ ਹੀ ਛੁਮਾਇਆ ਕਿ ਇਸ ਅਨੰਦ ਮਈ ਬਾਣੀ ਨੂੰ ਪੂਰਨ ਰੂਪ ਵਿਚ ਸੁਣਾ ਕੇ ਨਿਹਾਲ ਕਰੀਏ! ਤਦ ਗੁਰੂ ਅਮਰ ਦੇਵ ਦੀ ਨੇ ੪੦ ਪਉੜੀਆਂ ਪੂਰਾ ਅਨੰਦ ਸਾਹਿਬ ਸੁਣਾ ਕੇ ਸ੍ਰੀ ਬਾਬਾ ਜੀ ਦੀਆਂ ਖੁਸ਼ੀਆਂ ਪਾਈਆਂ *।
ਬਾਬਾ ਸ੍ਰੀ ਚੰਦ ਜੀ ਨੇ ਗੁਰੂ ਪੁੱਤ੍ਰ ਸ੍ਰੀ ਮੋਹਣ ਜੀ ਵਿਚ ਵੀ ਬੜੀ ਨਿੰਮ੍ਰਤਾ ਅਤੇ ਜਗਿਆਸਾ ਦੇਖੀ। ਤਦ ਗੁਰੂ ਜੀ ਨੂੰ ਆਖਿਆ, ਇਹ ਬੇਟਾ ਸਾਨੂੰ ਦੇ ਦੇਵੇ ! ਗੁਰੂ ਜੀ ਨੇ ਹੱਥ :ਜੋੜੇ ਕੇ ਤੇ ਕਿਹਾ-ਮਹਾਰਾਜ !ਅਗੇ ਹੀ ਸਭ ਕੁਝ ਆਪਦਾ ਹੈ। ਇਉਂ ਆਖ ਕੇ ਮੱਥਾ ਟਿਕਾ ਦਿਤਾ। ਸ੍ਰੀ ਬਾਬਾ ਜੀ ਨੇ ਉਸੇ ਵੇਲੇ ਸ੍ਰੀ ਮੇਹਣ ਜੀ ਨੂੰ ਇਕਾਂਤ ਵਿਚ ਬਿਠਾ ਕੇ, ‘ ਓ ਸਤਿ ਨਾਮੁ’ ਦਾ ਮੂਲ ਮੰਤ੍ਰ ਗੁਰਮੰਤ੍ਰ ਸੁਣਾਇਆ ਤੇ ਜਾਪ ਸਿੰਮ੍ਰਨ ਰੀਤ ਸਿਖਾਈ ਅਤੇ ਨਾਲ ਹੀ ਇਸ ‘ਵਿਸ਼ ਸੰਸਾਰ” (ਵਿਰਾਟ ਰੂਪ) ਦੀ ਅਸਲੀਅਤ ਸਮਝਾ ਕੇ, ਓਅੰ ‘ਸੋਹੀ’ ਗਿਆਨ ਦਾ ‘ਨਿੱਸਚੇ ਰਖਣਾ ਤੇ ‘ਬ੍ਰਹਮ ਦਰਸੀ’ ਹੋਣਾ ਦਸ ਕੇ ਆਪਣਾ ਉਦਾਸੀ ਚੇਲਾ ਬਣਾ ਲਿਆ।
ਬਾਬਾ ਸ੍ਰੀ ਚੰਦ ਜੀ ਤਪੱਸਵੀ ਦੀ ਹੁਣ ਤੀਕ ਲਗਭਗ ੬੦ ਸਾਲ ਦੀ ਉਮਰ ਅਤੇ ਸਾਧਨਾ ਤਪਸਿਆ ਮਗਰੋਂ ਉਨ੍ਹਾਂ ਦੇ ਸ਼ਬਦ ਬਾਣ ਦਾ ਸ਼ਾਇਦ ਇਹ ਪਹਿਲਾ ਨਿਸ਼ਾਨਾ ਸੀ ਜੋ ਗੁਰੂ ਪੁੱਤਰ ਹੁੰਦਿਆ ਆਪ ਜੀ ਨੇ ‘ਗੁਰੂ ਪੁੱਤਰ ਮੋਹਣ’ ਜੀ ਉਤੇ ਚਲਾਇਆ। ਭਲਾ ਇਹ ਬਾਣ ਕਿਵੇਂ ਖੱਤਾ ਜਾ ਸਕਦਾ ? ਸ੍ਰੀ ਮੋਹਣ ਜੀ ਦੀ ਬ੍ਰਿਤੀ ਅੰਤਰ ਮੁਖ ਜੁੜ ਗਈ। ਉਹ ਨਾਮੀ ਦੇ ਨਿਰਗੁਣ ਬ੍ਰਹਮ ਸਰੂਪ ਵਿਚ ਲੀਨ ਹੋ ਗਏ, ਤੇ ਦਿਨ ਭਰ ਬੈਠੇ ਨਾਮ ਰਸ’ ਪੀਂਦੇ ਰਹੇ।
‘ਗੁਰੂ ਅਮਰ ਦਾਸ ਜੀ’ ਅਤੇ ਨਾਲ ਆਏ ਸਾਰੇ ਸਿਖਾਂ ਨੇ ਸ੍ਰੀ ਬਾਬਾ ਜੀ ਦੇ ਮੰਤ੍ਰ ‘ਉਪਦੇਸ਼ ਦਾ ਸ੍ਰੀ ਮੋਹਣ ਜੀ ਉਤੇ ਗੂੜ੍ਹਾ ਅਸਰ ਹੋਇਆ ਅਨੁਭਵ ਕੀਤਾ ਤਾਂ ਨਿਹਾਲ ਹੋਏ। ਸਤਿਗੁਰੂ ਜੀ ਪੁਰੇ ੧੪ ਦਿਨ ਬਾਬਾ ਸ੍ਰੀ ਚੰਦ ਜੀ ਪਾਸ ਬਾਰਨ ਵਿਚ ਰਹੇ। ਫੇਰ ਖੁਸ਼ੀਆਂ ਪਾਕੇ ਪਹਿਲੇ ਕੁਰਖੇਤ੍ਰ* ਵਲ ਨੂੰ ਚਲਣ ਲਗੇ ਤਦ ਬਾਬਾ ਜੀ ਨੇ ਆਪਣੇ ਪਾਸੋਂ ‘ਗੁਰ ਬਾਣੀ ਦੀਆਂ ਕੁਝ ਸੰਦੀਆਂ ਤੇ ਸਾਖੀਆਂ ਲਿਖੀਆਂ ਸ੍ਰੀ ਮੋਹਣ ਜੀ ਨੂੰ ਇਹ ਆਖ ਕੇ ਦਿਤੀਆਂ ਕਿ ਅਸੀਂ ਵੀ ਹੁਣ ਲੰਮੀ-ਦੇਸ਼ ਯਾਤ੍ਰਾ ਕਰਨੀ ਹੈ। ਤੇ ਇਹ! ਅਮੁੱਲ ਵਸਤੂ ਕਿਤੇ ਗੁੰਮ ਨਾ ਹੋ ਜਾਏ। ਤੁਸੀਂ ‘ਆਪਣੇ ਪਿਤਾ ਜੀ ਦੀ ਬਾਣੀ ਤੇ ਗੁਰੂ ਅੰਗਦ ਜੀ ਦੀ ਬਾਣੀ ਵੀ ਟੋਲ ਕੇ ਸੰਭਾਲ ਰਖਣੀ ਕਿ ਜ਼ਰੂਰੀ ਚੀਜ਼ ਗੁਰਾ ਦੀ ਅਤਮਾ ਹੈ। ਸ੍ਰੀ ਮੋਹਣ ਜੀ ਨੇ ਸਤਿ ਬਚਨ ਕਿਹਾ ਤੇ ਸੰਚੀਆਂ ਸਾਖੀਆਂ ਸੰਭਾਲ ਕੇ ਚਾਲੇ ਪਾ ਦਿਤੇ।

ਸ੍ਰੀ ਮੋਹਣ ਜੀ ਦੀ ਸਿੰਨ ਸਮਾਧੀ

:ਸ੍ਰੀ ਮੋਹਨ ਜੀ ਉਤੇ ਬਾਬਾ ਸ੍ਰੀ ਚੰਦ ਜੀ ਦੇ ਮੰਤ੍ਰ ਉਪਦੇਸ਼ ਦਾ ਬਹੁਤ ਅਸਰ ਹੋਇਆ। ਇਨ੍ਹਾਂ ਨੇ ਤੀਰਥ ਯਾਤਰਾ ਥੀਂ ਮੁੜ ਆ ਕੇ ਗੁਰੂ ਅੰਗਦ ਜੀ ਦੀ ਬਾਣੀ ਨੂੰ ਵੀ ਬੜੇ ਯਤਨਾਂ ਨਾਲ ਹਾਸਲ ਕੀਤਾ ਅਤੇ ਆਪਣੇ ਪਿਤਾ ਸਤਿਗੁਰੂ ਜੀ ਦੀ ਬਾਣੀ ਵੀ ਸੰਚਿਤ ਕਰਦੇ ਰਹੇ। ਨਾਲ ਹੀ ਦਿਨ ਬਦਿਨ ਇਨ੍ਹਾਂ ਦੀ ਬ੍ਰਿਤੀ ਸਿੰਮ੍ਰਨ ਧਿਆਨ ਵਿਚ ਬਹੁਤ ਰਸੀ ਰਹਿਣ ਲਗੀ। ਤੇ ਕਈ-੨ ਦਿਨ ਸਮਾਧੀ ਲਾਕੇ ਬੈਠੇ ਰਹਿੰਦੇ। ਇਨ੍ਹਾਂ ਦੀ ਇਤਨੀ ਬੈਠਕ ਤੇ ਪੱਕੀ ਸਮਾਧੀ ਨੂੰ ਅਨੁਭਵ ਕਰਕੇ ਆਪ ਦੇ ਛੋਟੇ ਭਰਾਤਾ ਸ੍ਰੀ ਮੋਹਰੀ ਜੀ ਨੇ ਆਪ ਨੂੰ ਚੂਬਾਰਾਬਣਾ ਦਿਤਾ। ਜਿਥੇ ਇਕਾਂਤ ਵਿਚ ਬੈਠੇ ਇਹ ਨਾਮ ਮਹਾਂ ਰਸ ਪੀਂਦੇ ਰਿਹਾ ਕਰਦੇ।
ਇਸ ਪੁਸਤਕ ਦੇ ‘ਭਾਗ ਤੀਜੇ’ ਵਿਚ ਅਗੇ ਜਾ ਕੇ ਪਾਠਕ ਪੜ੍ਹਨਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰੀ ਵੇਲੇ ਸ੍ਰੀ ਮੋਹਣ ਜੀ ਪਾਸੋਂ ਜਦ ਗੁਰਬਾਣੀ ਦੀਆਂ ਇਹ ਸੰਚੀਆਂ ਪ੍ਰਾਪਤ ਕਰਨ ਦਾ ਸਵਾਲ ਗੁਰੂ ਅਰਜਨ ਦੇਵ ਦੇ ਸਾਹਮਣੇ ਆਇਆ ਤਾਂ ਭਾਈ ਗੁਰਦਾਸ ਜੀ ਨੇ ਇਸ ਵਡਿਆਈ ਨੂੰ ਆਪੇ ਪਾਣ ਦੀ ਖਾਹਸ਼ ਵਿਚ ਕਿਹਾ-ਮੈਨੂੰ ਹੁਕਮ ਕਰੇ ਜੇ ਲੈ ਆਵਾਂ? ਤਦ ਮੁਸਕਰਾਂਦੇ ਹੋਇਆ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਮਾਮਾ ਮੋਹਣ ਜੀ ਪਾਸ ਭੇਜ ਦਿਤਾ। ਇਸ ਜ਼ਿਕਰ ਨੂੰ ਭਾਈ ਬੁੱਢਾ ਜੀ ਨੇ ਹਰਿਗੋਬਿੰਦ ਸਾਹਿਬ ਨੂੰ ਸੁਣਾਇਆ, ਜੋ ‘ਸੂਰਜ ਪ੍ਰਕਾਸ਼’ ਰਾਸ 3 ਅੰਸੂ ੩੩ ਵਿਚ ਇਉਂ ਲਿਖਿਆ ਹੈ-
ਸ੍ਰੀ ਅਰਜਨ ਸੁਨ ਸ਼ਾਕ ਕੋ ਉਰ ਗਰਬਤ ਜਾਨਾ।
ਬਿਨਾਂ ਨਾਮ ਇਨ ਕੇ ਲੀਏ ਮੈਂ ਲਿਆਉਂ ਬਖਾਨਾ।
ਜਾਹੁ ਕਹਿਯੇ, ਤਿਸ ਕਾਲ ਮੈਂ ਗੁਰ ਰਿਦੇ ਬਿਚਾਰੀ।
ਬਾਨੀ-ਹਾਥ ਨਾ ਆਏ ਹੈ ਹੋਇ ਨਿਰਹੰਕਾਰੀ। ਭਾਈ ਗੁਰਦਾਸ ਜੀ ਨੇ ਗੋਇੰਦਵਾਲ ਆਕੇ ਸ੍ਰੀ ਮੋਹਣ ਜੀ ਦੇ ਚੁਬਾਰੇ ਦੇ ਬੂਹੇ ਦੇ ਕੁੰਡਾ ਜ਼ੋਰ-੨ ਨਾਲ ਖੜਕਾਇਆ ਤੇ ਇਉਂ ਬੇਨਤੀਆਂ ਕਰਨ ਲਗੇ-
ਸੁੱਧਾ ਸਰੋਵਰ ਨਗਰ ਤੋਂ ਮੈਂ ਚਲ ਕਰ ਆਯੋ।
ਸ੍ਰੀ ਅਰਜਨ ਕਿਸ ਕਾਜ ਕੋ ਤੁਮ ਨਿਕਟ ਪਠਾਯੋ।
ਦਰਸ਼ਨ ਮੋ ਕਉਂ ਦੀਜੀਏ ਉਘੜਾਏ ਕਿਵਾਰੋ।
ਭੂਖਨ ਕੁਲ ਸ੍ਰੀ ਅਮਟ ਕੇ ਗੁਨ ਗਿਆਨ ਉਦਾਰੋ।
ਗੁਰ ਨੰਦਨ ਬੰਧਨ ਉਚਿਤ ਕੰਦਨ ਦੁਖ ਦੋਸ਼ਾ।
ਦਰਸ਼ਨ ਤੇ ਅੱਘ ਕਟਤ ਹੈ ਸਭ ਦਾਸ ਭਰੋਸਾ। ਲੱਖ ਹਸਤਾਂਮਲ * ਆਤਮਾਂ ਦ੍ਰਿੜ ਗਿਆਨ ਸਦੀ। ਰਹੇ ਜੇਗ ਅਰੂਢ ਬ੍ਰਿਤ ਇਕ ਰਸ ਨਿੱਤ ਥੀਵਾ। ਇਤਨੇ ਤਰਲੇ ਤੇ ਬੇਨਤੀਆਂ ਕਰਨ ਤੇ ਵੀ ਮੋਹਣ ਜੀ ਦੀ ਸਮਾਧੀ ਨਾ ਖੁਲ੍ਹੀ। ਤਦ ਵਾਪਸ ਆ ਕੇ ਭਾਈ ਗੁਰਦਾਸ ਜੀ ਨੇ ਸਾਰਾ ਹਾਲ ਸੁਣਾਇਆ। ਦੂਜੀ ਵੇਰ ਭਾਈ ਬੁੱਢਾ ਸਾਹਿਬ ਨੂੰ ਭੇਜਿਆ ਗਿਆ ਪਰ ਇਹ ਵੀ ਖਾਲੀ ਆਏ। ਸ੍ਰੀ ਮੋਹਣ ਜੀ ਦੀ ਸਮਾਧੀ ਖੋਹਲਣ ਵਿਚ ਇਹ ਵੀ ਸਫਲ ਨਾ ਹੋਏ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼, ਰਾਸ 3 ਦੀ ਅੰਸੂ 33-੩੪ ਵਿਚ ਸ੍ਰੀ ਮੋਹਣ ਜੀ ਦੀ ਐਸੀ ਅੱਚਲ ਸਮਾਧੀ ਤੇ ਸਰੂਪ ਦਾ ਇਉਂ ਨਕਸ਼ਾ ਖਿੱਚਦੇ ਹਨ –
ਸ੍ਰੀ ਮੋਹਣ ਬੈਠੇ ਜਹਾਂ ਪਦਮਾਸਨ ਧਾਰੀ। ਲਗੀ ਸਮਾਧ ਅਖੰਡ ਰੁੱਸ ਨੀਂਹ ਦੇਹ ਸੰਭਾਰੀ। -ਕਾਸ਼ਦ ਕੇਰ ਸਮਾਨ ਦ੍ਰਿੜ ਰਿਦ ਹੈ ਕਰ ਬੈਸਾ। ਅਚਲ ਅੰਗ ਸਗਰੇ ਕਰੇ ਥਿਤ ਕਾਸ਼ਟ ਜੈਸਾ। ਲਘੁ ਸਿਰ ਪਰ ਸ਼ੁਤ ਕੇਸ ਹੈਂ ਚਹੁ ਦਿਸਨ ਬਿਖੇਰੇ। ਸਦਾ ਰਹੈ ਜੋ ਨਗਨ ਹੀ ਮਨ ਮਸਤ ਬਛੋਟੇ। ਬੁੱਢਾ ਬਿਸਮਯੋ ਹੋਇ ਰਹਿਯੋ ਅਵਲੋਕਨ ਕੀਨਾ। ਰਹਿਯੇ ਹਲਾਏ ਸ੍ਰੀਰ ਕੇ ਆਸਨ ਆਸੀਨਾਂ।. ਲਗੀ ਸਮਾਧ ਅਗਾਧ ਹੀ ਨਹ ਪੌਨ ਉਤਾਰਾ। ਇਤ ਉਤ ਰਹਿਯੋ ਹਲਾਏ ਬਹੁ ਨਹ ਭਈ ਸੰਭਾਰਾ ਤੀਜੀ ਵੇਰ ‘ਗੁਰੂ ਅਰਜਨ ਸਾਹਿਬ’ ਆਪ ਜਾਕੇ ਮੋਹਣ ਜੀ ਦੇ ਚੁਬਾਰੇ ਹੇਠਾਂ ਗਲੀ ਵਿਚ ਭੁੰਜੇ ਹੀ ਬੈਠੇ ਅਤੇ ਸਿਰੰਦਾ ਵਜਾ ਕੇ ਆਪਣੀ ਮਨੋਹਰ ਰਸੀਲੀ ਤੇ ਸੁਰੀਲੀ ਧੁਨੀ ਨਾਲ ਗਾਉੜੀ ਰਾਗ ਦੇ ਅਲਾਪ ਰਾਹੀਂ ਇਹ ਸਾਰਾ ਸ਼ਬਦ ਸੁਣਾਇਆ- ਮੋਹਨ ਤੇਰੇ ਉਚੇ ਮੰਦਰ ਮਹਲ ਅਪਾਰਾ। ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ। (ਪੰਨਾ ੨੪੮) ਸ੍ਰੀ ਗੁਰੂ ਜੀ ਆਪਣੇ ਇਸ ਸ਼ਬਦ ਨਾਲ ਮੋਹਣ ਜੀ ਦੀ ਸਮਾਧੀ ਖੇਲ੍ਹਣ ਵਿਚ ਤਾਂ ਸਫਲ ਹੋ ਗਏ। ਸ੍ਰੀ ਮੋਹਣ ਜੀ ਨੇ ਹੇਠਾਂ ਆਕੇ ਆਪਣੇ ਭਾਣਜੇ ਗੁਰੂ ਅਰਜਨ ਦੇਵ ਦੀ ਮਹਾਨਤਾ ਨੂੰ ਅਨੁਭਵ ਕਰਕੇ ਨਿਮਸਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਗੁਰੂ ਜੀ ਨੇ ਐਸਾ ਨਾ ਕਰਨ ਦਿਤਾ। ਮੇਹਨ ਜੀ ਗੁਰੂ ਜੀ ਨੂੰ ਆਪਣੇ ਦੁਬਾਰੇ ਵਿਚ ਲੈ ਗਏ ਤੇ ਪੂਰਾ-ਪੂਰਾ ਆਦਰ ਕੀਤਾ। ਗੁਰੂ ਜੀ ਤੋਂ ਆਵਣ ਦਾ ਕਾਰਣ ਪੁੱਛ ਕੇ ਸਾਰੀਆਂ ਸੰਚੀਆਂ ਆਪ ਜੀ ਦੇ ਹਵਾਲੇ ਕਰ ਦਿਤੀਆਂ। ਜੋ ਗੁਰੂ ਜੀ ਸਤਿਕਾਰ ਵਜੋਂ ਇਕ ਖਾਸੇ (ਪਾਲਕੀ) ਵਿਚ ਰਖਾ ਕੇ ਆਪ ਚੌਰ ਕਰਦੇ ਕੁਝ ਸਿਖਾਂ ਸਮੇਤ ਨੰਗੇ ਪੈਰੀਂ ਸ੍ਰੀ ਅੰਮ੍ਰਿਤਸਰ ਤੀਕ ਆਏ। ਅਤੇ ਸਾਰੀ ਗੱਲ ਸੁਣਾਕੇ ਸਿਖ ਸੰਗਤਾਂ ਸਾਹਵੇਂ ਸ੍ਰੀ ਮੋਹਣ ਜੀ ਦੇ ਉਪਕਾਰ ਅਤੇ ਸਿੰਮ੍ਰਨ ਬ੍ਰਿਤੀ ਦੀ ਸ਼ਲਾਘਾ ਕੀਤੀ। ਪਰ ਭਾਈ ਗੁਰਦਾਸ ਜੀ ਨੇ ਐਸੇ ਸ੍ਰੀ ਮੋਹਣ ਬਾਬਤ ਵੀ ਆਪਣੀ ਵਾਰ ੨੬ ਪਉੜੀ ੩੩ ਵਿਚ ‘ਮੋਹਣ ਕਮਲਾ ਹੋਇਆ ਚੋਬਾਰਾ ਮੋਹਰੀ ਬਨਾਇਆ’ ਐਸਾ ਹੀ ਸਖਤ ਲਿਖਿਆ ਜੈਸਾ ਕਿ ਮੋਹਣ ਨੂੰ ਅਜਿਹਾ ਕਮਲਾ (ਚੇਲਾ) ਬਨਾਣ ਵਾਲੇ ਬਾਬਾ ਸ੍ਰੀ ਚੰਦ ਬਾਬਾਤ ਵੀ ਸਖਤ ਸ਼ਬਦ ਲਿਖ ਦਿੱਤੇ ਹਨ। ਕੀ ਐਸੇ ਮੋਹਣ ਜੀ ਕਮਲੇ ਸਨ? ਨਿਰਣਾ ਪਾਠਕ ਆਪੇ ਕਰ ਲੈਣ। ”

ਬਾਬਾ ਜੀ ਸਿੰਧ ਦੇਸ਼ ਦੇ ‘ਠੱਟਾ ਨਗਰ’ ਵਿਚ

ਗੁਰੂ ਅਮਰ ਦਾਸ ਜੀ ਦੇ ਤੀਰਥ ਯਾਤਰਾ ਨੂੰ ਚਲੇ ਜਾਣ ਪਿਛੋਂ ਬਾਬਾ ਸ੍ਰੀ ਚੰਦ ਬਹੁਤ ਚਿਰ ਬਾਰਠ ਵਿਚ ਰਹੇ। ਇਹ ਬੜੇ ਤਪੱਸਵੀ ਅਤੇ ਸਾਹਿਬੇ ਕਰਾਮਾਤ ਸਨ। ਆਪ ਜਨਮ ਤੋਂ ਹੁਣ ਤੀਕ ਜਤੀ ਸਤੀ ਅਤੇ ਸਨਾਤਨ ਧਰਮ ਸਿਧਾਂਤ, ਵੇਦ ਸ਼ਾਸ਼ਤਰਾਂ ਤੀਕ ਪੜ੍ਹ ਚੁਕੇ ਹੋਏ ਸਨ। ਫਿਰ ਵੀਮਨ ਕਰਕੇ ਵੈਰਾਗ ਤਿਆਗ ਅਤੇ ਨਿਰਮਾਨਤਾ ਦੇ ਮਾਨੋ ਪੁੰਜ ਸਨ। ਆਪ ਜੀ ਜਦ ਕਦੀ ਮੌਜ ਵਿਚ ਬੈਠੇ ਹੁੰਦੇ ਤਾਂ ਆਪਣੇ ਪਿਤਾ ਜੀ(ਗੁਰੂ ਨਾਨਕ ਸਾਹਿਬ) ਦੇ -ਇਸ ਸ਼ਬਦ ਦਾ ਬਹੁਤ ਵੇਰੀ ਗਾਇਣ ਰੀਤ ਨਾਲ ਉਚਾਰਣ ਕਰਦੇ। ਤਦ ਅੱਖਾਂ ਵਿਚ ਅੱਥਰੂ ਭਰ ਆਂਵਦੇ-
ਤਿਤੁ ਸਰਵਰੜੇ ਭਈਲੇ ਨਿਵਾਸਾ-ਪਾਣੀ ਪਾਵਕੁ ਤਿਨਹਿ ਕੀਆ ॥
ਪੰਕ ਜੁ ਮੋਹ ਪਗੁ ਨਹੀਂ ਚਾਲੈ ਹਮ ਦੇਖਾ ਤਹ ਡੂਬੀਅਲੇ ॥
ਮਨ ਏਕ ਨ ਚੇਤਸ ਮੂੜ ਮਨਾ।
ਹਰਿ ਬਿਸਰਤ ਤੇਰੇ ਗੁਣ ਗਲਿਆ॥ ੧॥ਰਹਾਉ॥
ਨਾ ਹਉ ਜਤੀ ਸਤੀ ਨਹੀਂ ਪੜਿਆ।
ਮੂਰਖ ਮੁਗਧਾ ਜਨਮ ਭਇਆ॥
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ॥੨॥
(ਆਸਾ ਮਹਲਾ ੧)
ਇਸ ਸ਼ਬਦ ਦੀਆਂ ਇਹ ਤੁਕਾਂ ‘ ਨਾ ਹਉ ਜਤੀ ਸਤੀ ਨਹੀਂ ਪੜਿਆ ਅਤੇ ਅਖੀਰ ਦੀ ਪੰਗਤੀ ਨੂੰ ਵਾਰ ਵਾਰ ਪੜ੍ਹਦੇ। ਤਦ ਇਸੇ ਤਰ੍ਹਾਂ ਮਸੜ ਹੋ ਜਾਂਦੇ, ਜਿਵੇਂ ਗੁਰੂ ਨਾਨਕ ਦੇਵ ਸੁਲਤਾਨਪੁਰ ‘ਮੋਦੀਖਾਨੇ ਵਿਚ ਹੁੰਦੇ, ‘ਤੇਰਾ ਹਾਂ ਤੇਰਾ ਹਾਂ’ ਆਖਦੇ ਮਸਤ ਹੋ ਜਾਇਆ ਕਰਦੇ •ਸੀ। ਉਕਤ ਸ਼ਬਦ ਦਾ ਪ੍ਰਭਾਉ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਕਬੂਲ ਕੀਤਾ, ਅਤੇ ਆਪ ਥੀਂ .ਜਾਣੂੰ ਹੋ ਚੁਕੇ ਵੇਦਾਂਤੀ ਅਤੇ ਸੂਫ਼ੀ ਫਕੀਰ ਲੋਕ ਦੂਰ ਦੂਰ ਥੀਂ ਆਕੇ ਆਪ ਪਾਸੋਂ ਰੱਬ ਦੇ ਮਿਲਣ ਦੇ ਰਾਜਾਂ ਨੂੰ ਸਮਝਦੇ। ਇਸੇ ਤਰ੍ਹਾਂ ਦੂਜੇ ਦੁਨੀਆਂਦਾਰ ਲੋਕ ਵੀ ਆਪ ਪਾਸੋਂ ਦੁਨੀਆਂਵੀ ਆਸਾਂ ਪੂਰੀਆਂ ਹੋਣ ਨੂੰ ਅਸੀਸਾਂ ਚਾਹੁੰਦੇ। ਇਉਂ ਆਪ ਪਾਸ ਬਾਰਠ ਵਿਚ ਆਏ ਸ਼ਰਦਾਲੂਆਂ ਦੀ ਕਈ ਵੈਰ ਭੀੜ ਪੈ ਜਾਂਦੀ।
ਇਸੇ ਤਰ੍ਹਾਂ ਇਕ ਵੇਰ ਸਿੰਧ ਵਿਚੋਂ ਆਏ ਕੁਝ ਪ੍ਰੇਮੀਆਂ ਪਾਸੋਂ ਆਪ ਜੀ ਨੂੰ ਪਤਾ ਲਗਾ ਕਿ ਸਿੰਧ ਦੇਸ਼ ਦੇ ਹਾਕਮਾਂ ਵਲੋਂ ਹਿੰਦੂ ਜਨਤਾ ਉਤੇ ਬਹੁਤ ਅਤਿਆਚਾਰ ਹੋ ਰਹੇ ਹਨ। ਲੋਭ ਦੇਕੇ ਜਾਂ ਲਾਠੀ ਨਾਲ ਜ਼ੋਰੋ ਜ਼ੇਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ । ਖਾਸ ਕਰਕੇ ਫੱਟਾ ਨਗਰ’ ਜੋ ‘ਨਵਾਬ ਈਸਾ ਖਾਨ’ ਦੀ ਰਾਜਧਾਨੀ ਹੈ। ਉਹਨੂੰ ਉਥੇ ਦੇ ਹਾਕਮ ਹਿੰਦੁਸਤਾਨ ਦਾ ‘ਮੱਕਾ ਸ਼ਰੀਫ’ਬਨਾਣ ਦਾ ਇਰਾਦਾ ਬੰਨ੍ਹ ਬੈਠੇ ਸਨ।
ਠੱਟੇ (ਸਿੰਧ) ਵਿਚ ਇਸ ਵੇਲੇ ਈਸਾ ਖਾਨ ਦੀ ਗੱਦੀ ਦਾ ਮਾਲਕ ਉਸਦਾ ਪੁੱਤਰ ਮੁਹੰਮਦ ਬਾਕੀ ਗੱਦੀ ਨਸ਼ੀਨ ਸੀ। ਇਹਦੇ ਹੁਕਮ ਨਾਲ ਇਥੇ ਹਿੰਦੂਆਂ ਨੂੰ ਪੂਜਾ ਪਾਠ ਕਰਨਾ, ‘ਤਿਲਕ ਲਗਾਣਾ- ਜਾਂ ਸੰਖ ਵਜਾਣਾ ਬੰਦ ਸੀ।“ ਇਹ ਧੱਕਾ ਹੁੰਦਾ ਸੁਣ ਕੇ ਆਪ ਸਹਾਰ ਨਾ ਸਕੇ। ਤਦ ਆਪਣੇ ਭਤੀਜੇ ਧਰਮ ਚੰਦ ਅਤੇ ਸੇਵਕ ਕਮਲੀਆ ਜੀ ਸਮੇਤ ਬਾਰਨ ਥੀਂ ਚਾਲੇ ਪਾਕੇ ਰਾਹ ਵਿਚ ਕਈ ਥਾਂ ਲੋਕਾਂ ਨੂੰ ਨਿਹਾਲ ਕਰਦੇ ਆਪ ਜੀ ਠੱਟਾ ਨਗਰ’ (ਸਿੰਧ) ਵਿਚ ‘ਆਏ। ਇਥੇ ਸ਼ਹਿਰ ਦੇ ਬਾਹਰ ਇਕ ਬ੍ਰਿਛ ਹੇਠਾਂ ਡੇਰਾ ਕੀਤਾ। ਆਪ ਬਾਬਾ ਜੀ ਸੈਚ ਇਸ਼ਨਾਨ ਮਗਰੋਂ ਆਪਨੇ ਨਿਤਨੇਮ ਸਿਮਰਨ ਧਿਆਨ ਵਿਚ ਬੈਠੇ। ਕਮਲੀਆ ਜੀ ਡੇਰੇ ਦੀ ਥਾਂ ਨੂੰ ਲੈਪਨ ਪੋਚਨ, ਸੰਵਾਰਨ ਲਗੇ ਅਤੇ ਧਰਮ ਚੰਦ ਜੀ ਭੁੱਖ ਦੇ ਕਾਰਣ ਨੇੜੇ ਹੀ ਜੰਗਲ ਦੇ ਬੇਰ ਫਲ ਖਾਣ ਨੂੰ ਚਲੇ ਗਏ।
ਆਉਂਦੀ ਵੇਰ ਧਰਮ ਚੰਦ ਜੀ ਨੇ ਇਕ ਸ਼ੀਹਣੀ ਨੂੰ ਝਾੜੀਆਂ ਵਿਚ ਬੈਠੀ ਬੱਚੇ ਨੂੰ ਦੁੱਧ ਪਿਆਂਦੇ ਡਿੱਠਾ। ਇਨ੍ਹਾਂ ਅੱਗੇ ਕਦੀ ਸ਼ੇਰ ਨਹੀਂ ਵੇਖਿਆ ਸੀ। ਇਸ ਬਾਲਕ ਬੁੱਧ ਨੂੰ ਇਹ ਚਿਤਰੀ:ਮਿਤਰੀ ਸੋਹਣੀ ਦਿਸੀ ਤਾਂ ਬੱਚਾ ਚੂਕ ਕੇ ਸ਼ੀਹਣੀ ਨੂੰ ਕੰਨੋਂ ਫੜ ਕੇ ਡੇਰੇ ਲਿਆਏ ਤੇ ਬੰਨ੍ਹ ਦਿਤਾ। * ਕਮਲੀਆ ਜੀ ਵੀ ਵੇਖ ਕੇ ਹੱਸੇ ਅਤੇ ਹੈਰਾਨ ਹੋਏ। ਸ਼ੇਰਨੀ ਉਸੇ ਤਰ੍ਹਾਂ ਇਥੇ ਵੀ ਬੱਚੇ ਨੂੰ ਦੁੱਧ ਪਿਆਉਣ ਲੱਗੀ ਜਿਵੇਂ ਸਰਕਸ ਦੇ ਸਿਖਾਏ ਸ਼ੇਰ ਹੁੰਦੇ ਹਨ! ਨਗਰ ਵਿਚ ਇਸ ਗੱਲ ਦੀ ਧੁੰਮ ਪੈ ਗਈ ਤੋਂ ਲੋਕੀਂ ਵਹੀਰਾਂ ਪਾ ਵੇਖਣ ਨੂੰ ਆਏ। ਇਨ੍ਹਾਂ ਦੀ ਭੀੜ ਭਾੜ ਤੇ :ਸ਼ੇਰ ਸ਼ਰਾਬੇ ਦੇ ਕਾਰਣ ਬਾਬਾ ਸ੍ਰੀ ਚੰਦ ਜੀ ਦੀ ਸਮਾਧੀ ਵੀ ਖੁਲ੍ਹ ਗਈ। ਆਪ ਵੀ ਵੇਖ ਕੇ ਮੁਸਕੁਹਾਏ। ਲੋਕਾਂ ਨੇ ਇਨ੍ਹਾਂ ਨੂੰ ਕਰਾਮਾਤੀ ਫ਼ਕੀਰ ਜਾਣ ਕੇ ਮੱਥੇ ਟੇਕੇ ਅਤੇ ਮੁਸਲਮਾਨਾਂ ਨੇ ਸਲਾਮਾਂ ਕੀਤੀਆਂ।
ਇਥੇ ਠੱਟੇ ਨਗਰ ਵਿਚ ਇਕ ਸਾਧੂ-ਸੰਨਿਆਸੀ ਵੀ ਟਿਕਿਆ ਹੋਇਆ ਸੀ ਤੇ ਘੋਰੀ :ਕਿਸਮ ਦਾ ਮਾਸ ਸ਼ਰਾਬ ਦਾ ਆਦੀ ਸੀ। ਇਹ ਮਸਾਣ ਪੂਜਕ ਭੂਤ ਪ੍ਰੇਤਾਂ ਨੂੰ ਵੱਸ ਰਖਣ ਵਾਲਾ ਤੇ ਜਾਦੂ ਟੂਣੇ, ਮੰਤਰ ਜੰਤਰਾਂ ਦਾ ਮਾਹਿਰ ਸੀ। ਇਹ ਉਸ ਪਾਸੇ ਦੀ ਮਸ਼ਹੂਰ ਦੇਵੀ ਹਿੰਗ ਲਾਜ’ ਦੇ ਦਰਸ਼ਨ ਨੂੰ ਜਾਂਦਾ ਹੋਇਆ ਉਥੇ ਟਿਕਿਆ ਤੇ ਇਹਦਾ ਨਾਂ ‘ਗੌਰਾ’ ਸੀ। ਇਹ ਵੀ ਬਾਬਾ ਜੀ ਦੇ ਡੇਰੇ ਬੱਧੀ-ਸ਼ੇਰਨੀ ਦਾ ਰੌਲਾ ਸੁਣਕੇ ਵੇਖਣ ਨੂੰ ਆਇਆ ਅਤੇ ‘ ਨਮੋ ਨਾਰਾਇਣ’ ਆਖ ਕੇ ਬਾਬਾ ਜੀ ਪਾਸ ਬੈਠ ਗਿਆ। ਨਾਲ ਹੀ ਆਪ ਦਾ ਨਾਮ ਪਤਾ ਤੇ ਗੁਰਪ੍ਰਣਾਲੀ ਜਾਣਨ ਨੂੰ ਵੀ ਪੁਛਿਆ ਕਿ-”ਆਪ ਕੌਣ ਸੀ ਸੰਪ੍ਰਦਾ ਸੇ ਸੰਬੰਧਤ ਹੈ” ਤਦ ਸ੍ਰੀ ਕਮਲੀਆ ਜੀ ਨੇ ਸਭ ਕੁਝ ਦਸਿਆ ਕਿ ਇਹ ਚਕੁਵਰਤੀ ‘ਜਗਤ ਗੁਰੂ ਨਾਨਕ’ ਉਦਾਸੀ ਦੇ ਚੇਲੇ ਅਤੇ ਸਪੁੱਤ੍ਰ ਭੀ ‘ਗੁਰੂ ਸ੍ਰੀ ਚੰਦ ਉਦਾਸੀ ਹੈਂ’** ਤਦ ਗੌਰਾਸੁਣ ਕੇ ਖੁਸ਼ ਹੋਇਆ ਤੇ ਬਾਬਾ ਜੀ ਪ੍ਰਥਾਂਏ ਪ੍ਰਸ਼ਨ ਕੀਤਾ
ਤੁਮ ਤੋ ਜਗ ਕੇ ਗੁਰੂ ਕਹਾਵਤ। ਮਾਂਗਤ ਮੁੱਖ ਜੋ ਸੋ ਵਰ ਪਾਵਤ ॥ ਨਵੀਨ ਚਲਾਇਆ ਪੰਥ ਉਦਾਸੀ। ਆਦਿ ਪੰਥ ਛਿਤ ਮੈਂ ਸੰਨਿਆਸੀ। ਰਜ਼ਾ ਨਵੀਨ-ਆਦਿ ਕਿਉ ਛੋਟਾ? ਐਸੇ ਭਾਖਤ ਹੈ ਸਿਧ ਗੌਰਾ। ਕੌਨ ਦੋਸ ਇਸ ਪੰਥ ਮੰਝਾਰਾ?
ਜਿਸ ਤੇ ਨਹੀਂ ਕੀਆ ਅੱਗੀ ਕਾਰਾ॥ (ਸ੍ਰੀ ਚੰਦ ਪ੍ਰਕਾਸ਼, ਪੰਨਾ ੩੮੪-੮੫)
ਇਸ ਗੌਰੇ ਸੰਰਨਿਆਸੀ ਦਾ ਇਹ ਭਾਵ ਸੀ ਕਿ ਤੁਸੀਂ ਜਗਤ ਦੇ ਗੁਰੂ ਅਖਵਾਂਦੇ ਹੈ। ਗੁਰੂ ਤਾਂ ਉਹ ਹੁੰਦਾ ਹੈ ਜੋ ਮਰਿਯਾਦਾ ਪੁਰਸ਼ੇਤਮ ਹੋਵੇ। ਫੇਰ ਸ਼ਾਸ਼ਤਰ ਦੇ ਕਹੇ ਅਨੁਸਾਰ ‘ਸੰਨਿਆਸ ਪੰਥ’ ਧਰਤੀ ਉਤੇ ਸਭ ਥੀਂ ਪਹਿਲੇ ਦਾ ਮੰਨਿਆ ਹੈ। ਆਪ ਨੇ ਉਹਨੂੰ ਛੱਡ ਕਿਉਂ ਨਵੀਨ ‘ਉਦਾਸੀ ਪੰਥ ‘ ਚਲਾਇਆ ਹੈ? ਪਹਿਲੇ (ਸੰਨਿਆਸ) ਵਿਚ ਕੀ ਦੋਸ਼ ਵੇਖਿਆ? ਸ੍ਰੀ ਬਾਬਾ ਜੀ ਨੇ ਇਹਦੇ ਪ੍ਰਸ਼ਨ ਦੇ ਉਤਰ ਵਿਚ ਸੰਨਿਆਸ ਅਤੇ ਉਦਾਸ ਪੰਥ ਉਤੇ ਆਪਣਾ ਵਿਚਾਰ ਇਉਂ ਪ੍ਰਗਟ ਕੀਤਾ।

ਸੰਨਿਆਸ ਅਤੇ ਉਦਾਸ ਭੇਖ ਉਤੇ ਵਿਚਾਰ

ਸ੍ਰੀ ਬਾਬਾ ਜੀ ਨੇ ਫੁਰਮਾਇਆ ਕਿ ਸੰਨਿਆਸ ਦਾ ਅਰਥ ‘ਭਲੀ ਪ੍ਰਕਾਰ ਤਿਆਗ’ ਹੈ। ਇਸ ਥੀਂ ਸਾਬਤ ਹੈ ਕਿ ਪਹਿਲੇ ਦੀ ਕਿਸੇ ਗ੍ਰਹਿਣ ਵਸਤੂ ਵਲੋਂ ਚਿਤ ਉਪਰਾਮ(ਉਦਾਸ) ਹੋਏ। ਤਦ ਪਿਛੋਂ ਹੀ ਉਹਦਾ ਤਿਆਗੇ ਹੁੰਦਾ ਹੈ। ਤਾਂਤੇ ਸ਼ਾਸ਼ਤ੍ਰ ਉਕਤ-ਬ੍ਰਹਮਚਰਯ੧, .ਗ੍ਰਹਿਸਥ ੨, ਬਾਨਪ੍ਰਸਤਤ ਅਤੇ ‘ਸੰਨਿਆਸ’ ੪ ਆਸ਼ਰਮਾਂ ਵਿਚੋਂ ਤੁਸਾਡੇ ਕਹੇ ਮੁਤਾਬਿਕ ਛੇਰ ਸਭ ਥੀਂ ਪਹਿਲੇ’ ਸੰਨਿਆਸ’ ਨਹੀਂ ਬਲਕਿ ‘ਗ੍ਰਹਿਸਥ’ ਹੈ। ਕਿਉਂਕਿ ਨਿਰਗੁਣ ਬ੍ਰਹਮ : (ਕਰਤਾ ਪੁਰਖ) ਨੇ ਸਭ ਥੀ ਪਹਿਲੇ ਮਾਇਆ (ਸ਼ਕਤੀ) ਸੱਬਲ ਹੁੰਦਿਆਂ ਹੀ ਸੰਸਾਰ ਦੀ ਰਚਨਾ ਕੀਤੀ। ਜਿਸ ਤੇ ਉਹਦੀ ਇੱਛਾ ਅਨੁਸਾਰ ਹੀ ਖੀਰ ਸਮੁੰਦਰ ਵਿਚੋਂ ਸਭ ਥੀਂ ਪਹਿਲੇ ਲਛਮੀ ਸਣੇ ਸ੍ਰੀ ਵਿਸ਼ਨੂੰ ਭਗਵਾਨ ਦਾ ਪ੍ਰਕਾਸ਼ ਹੋਇਆ। ਫੇਰ ਬ੍ਰਹਮਾਂ-ਸ਼ਿਵ ਆਦਿ ਦੇਵਤੇ ਸਾਰੇ ਗ੍ਰਹਿਸ਼ਥੀ ਹੋਏ। ਐਸੇ ਹੀ ਪਸ਼ੂ-ਪੰਛੀ, ਕੀੜੇ,ਕਿਰਮ ਜਾਂ ਜਲ ਥਲ ਦੇ ਜੀਵ ਜੰਤ ਅਤੇ ਦੈਂਤ ਰਾਕਸ਼ ਤੇ ਮਨੁੱਖ ਜਾਤੀ ਦੇ ਸਾਰੇ ਹੀ ‘ਨਹ ਮਾਦੀ’ ਦਾ (ਇਸਤ੍ਰੀ ਪੁਰਸ਼) ਜੋੜਾ ਰੂਪ ਵਿਚ ਪੈਦਾ ਹੋਏ ਜੋ ਇਕ ਦੂਜੇ ਨਾਲ ਕਿਸੇ ਖਾਹਸ਼ ਵਿਚ ਬੱਧੇ ਜਾਂ ਗੁੱਸੇ ਹੋਏ ਗ੍ਰਹਿਸਥੀ ਹਨ। ਜਿਸ ਤੇ ਸਭ ਬੀ ਪਹਿਲੇ ਦਾ ਗ੍ਰਹਿਸਥ ਧਰਮ ਹੈ, ਸੰਨਿਆਸ ਨਹੀਂ।
ਬਾਬਾ ਸ੍ਰੀ ਚੰਦ ਜੀ ਨੇ ਕਿਹਾ ਸਾਡੀ ਵਿਚਾਰ ਤਾਂ ਇਹ ਹੈ ਕਿ ਜਿਸ ਦਿਨ ਥੀਂ ‘ਕਰਤਾ ਪੁਰਖ’ ਨੇ ਸ੍ਰਿਸ਼ਟੀ ਸਾਜੀ ਹੈ। ਸਾਰਿਆਂ ਦੀ ਜੀਵ ਆਤਮਾਂ, ਹੱਡ ਮਾਸ ਦੇ ਪਿੰਜਰੇ (ਸਰੀਰ) ਵਿਚ ਗ੍ਰਸੀ ਹੋਈ ਹੀ ਜਨਮੀ ਤੇ ਥੋੜ੍ਹਾ ਬਹੁਤ ਸਰੀਰਕ ਲੋੜਾਂ ਕਰਕੇ ਸਦਾ ਗ੍ਰਸੀ ਰਹਿੰਦੀ ਹੈ। ਕੋਈ ਇਸਤ੍ਰੀ ਸਮੇਤ ਪ੍ਰਵਾਰੀ ਹੋਕੇ ਗ੍ਰਸਿਆ ਗ੍ਰਹਿਸਥੀ ਹੈ। ਕੋਈ ਆਪਣੇ ਸਰੀਰ ਦੇ ਰੋਟੀ ਕਪੜੇ ਜਾਂ ਝੁੱਗੀ ਦੇ ਸੰਕਲਪ ਵਿਚ ਗ੍ਰਸਿਆ ਹੋਇਆ ਗ੍ਰਹਿਸਥੀ ਹੈ। ਇਸ ਲਈ ਸਭ ਤੋਂ ਆਦਿ ‘ਗ੍ਰਹਿਸਥ ਹੀ ਪ੍ਰਧਾਨ ਹੈ* ਪਰ ਹੈਰਾਨੀ ਦੀ ਗੱਲ ਹੈ ਕਿ ਪਸ਼ੂ ਪੰਛੀ ਅਤੇ ਜਲ ਥਲ ਦੇ ਸਾਰੇ ਜੀਵ ਜੰਤ ਆਪਣੇ-੨ ਗ੍ਰਹਿਸਥੀਪਨ ਦੇ ਕੁਦਰਤੀ ਨਿਯਮਾਂ ਵਿਚ ਰਹਿੰਦੇ ਅਤੇ ਖਾਣਾ. ਸੌਣਾ ਤੇ ਸੂਣਾਂ ਜਾਂ ਬਚਿਆਂ ਦਾ ਪਿਆਰ ਨਾਲ ਪਾਲਣਾ ਪੋਸਣਾ ਕਰਦੇ ਆ ਰਹੇ ਹਨ। ਇਨ੍ਹਾਂ ‘ਵਿਚ ਨਾ ਕੋਈ ਜੋਗੀ, ਨਾ ਸੰਨਿਆਸੀ, ਨਾ ਹੋਰ ਕੁਝ ਹੈ, ਪਰ ਇਕ ਮਨੁੱਖ ਹੀ ਐਸਾ ਹੈ, ਜੋ ਆਪਣੇ ਆਪ ਨੂੰ ਸਾਰੀ ਜੋਨੀਆਂ ਥੀਂ ਉਤਮ ਜਾਣਦਾ ਹੋਇਆ ਵੀ ਗ੍ਰਹਿਸਥ ਦੇ ਦੁਖਾਂ ਜਾਂ ਬਚਿਆਂ ਦੇ ਪਾਲਣ ਪੋਸਣ ਥੀਂ ਕੰਨ੍ਹੀ ਕਤਰਾਂਦਾ ਤੇ ਦੁੱਖ ਭੁੱਖ ਤੋਂ ਡਰਦਾ ਹੈ। ਇਹ ਤੰਗ ਆ ਕੇ ਆਤਮ ਘਾਤ ਵੀ ਕਰ ਲੈਂਦਾ ਹੈ, ਜਾਂ ਆਪਣੇ ਸੁਖ ਸਾਧਨ ਨੂੰ ਮੁੱਖ ਰਖਦਾ ਘਰ ਬਾਰ ਤਿਆਗ ਕੇ (ਤਿਆਗੀ) ‘ਸਾਧੂ ਸੰਨਿਆਸੀ’ ਕਹਾਂਦਾ ਹੈ। ਤਾਂਤੇ ਇਹੋ ਜਿਹਾ ਤਿਆਗ ਜਾਂ ਸੰਨਿਆਸ ਕੋਈ ਸਭ ਥੀਂ ਆਦਿ ਦਾ ਸੰਨਿਆਸੀ ਸਨਿਆਸ ਨਹੀ ਹੈ। ਸ੍ਰੀ ਬਾਬਾ ਜੀ ਨੇ . ਦਸਿਆ ਕਿ ਆਪਨੇ ਮਾਨਸਿਕ ਤੇ ਸਰੀਰਕ ਸੁਖ ਦੀ ਖਾਹਿਸ਼ ਵਿਤ ਗ੍ਰਹਸਥ ਨੂੰ ਤਿਆਗ ਕੇ ਕਈ ਸੰਨਿਆਸੀ ‘ਨਾਰਾਇਣ ਪ੍ਰਾਇਣ’ ਹੋਏ ਆਪਣੇ ਨੂੰ ਜਾਣਦੇ ਹਨ। ਪਰ ਸਹੀ ‘ਨਾਰਾਇਣ ਪ੍ਰਾਇਣ ਤਾਂ ਇਹ ਹੈ ਕਿ ਆਪਣੇ ਆਪ ਨੂੰ ਨਰਾਇਣ ਦੇ ‘ਹੁਕਮ ਰਜਾਈ’ ਵਿਚ ਰਖ ਕੇ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਨੂੰ ਹੀ ਨਾਰਾਇਣ ਦਾ ਪ੍ਰਵਾਰ ਜਾਣੇ। ਜਿਨ੍ਹਾਂ ਵਿਚ ਆਪਣਾ ਪ੍ਰਵਾਰ ਵੀ ਸ਼ਾਮਲ ਸਮਝੇ, ਤੇ ਜਿਵੇਂ ਸਾਧੂ ਹੈ ਕੇ ਦੂਜਿਆਂ ਦੀ ਭਲਾਈ ਪਰਉਪਕਾਰ ਦਾ ਕੰਮ ਕਰਦਾ ਹੈ ਤਿਵੇਂ ਹੀ ਆਪਣੇ ਨਿਆਣਿਆਂ ਨੂੰ ਰੱਬ ਦਾ ਜਾਣੇ, ਅਤੇ ਇਨ੍ਹਾਂ ਦਾ ਪ੍ਰਬੰਧ ਰੱਬ ਵਲੋਂ ਆਪਣੇ ਸਿਰ ਸੌਂਪਿਆ ਸਮਝੇ। ਫੇਰ ਇਨ੍ਹਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਜੋਗਾ ਕਰੇ ਜਾਂ ਪਾਲਣ ਪੋਸਣ ਸੰਭਾਲਣ ਦਾ ਪੂਰਾ ਪ੍ਰਬੰਧ ਕਰਕੇ ਰੱਬ ਤੋਂ ਸੁਰਮਰ ਹੋਵੇ। ਤਦ ਦੂਜਿਆਂ ਦੀ ਸੇਵਾ ਲਈ ਮੋਹ ਮਾਇਆ ਦਾ ਤਿਆਗ ਕਰਨ ਵਾਲਾ ਹੀ ਸੱਚਾ ਸੰਨਿਆਸੀ ਕਿਹਾ ਜਾ ਸਕਦਾ ਹੈ। ਪਰ ਅਜਿਹਾ ਵੀ ਪਿਛੋਂ ਹੀ ਕੁਝ ਹੋ ਸਕਦਾ ਹੈ, ਪਹਿਲੇ ਨਹੀਂ। ਹੁਣ ਉਦਾਸ ਮਤ ਦਾ ਨਿਰਣਾ ਸੁਣੀਏ-
ਬਾਬਾ ਸ੍ਰੀ ਚੰਦ ਜੀ ਨੇ ਫੁਰਮਾਇਆ-ਕਿ ਉਦਾਸੀ ਪੰਥ ਅਸੀਂ ਨਵਾਂ ਨਹੀਂ ਚਲਾਇਆ। ਬਲਕਿ ਸ਼ਿਵ, ਸਨਕਾਦਿਕ ਜੈਸੇ-ਦੇਵਤਿਆਂ ਤੇ ਸੰਰਤਾਂ ਦੇ ਵੇਲੇ ਥੀਂ ਅਤੇ ਤ੍ਰੇਤਾ ਜੁਗ-ਸ੍ਰੀ ਰਾਮ ਚੰਦਰ ਜੀ ਦੇ ਵੇਲੇ ਥੀਂ ਚਲਾ ਆਇਆ ਹੈ * ਜੈਸਾ ਕਿ ਬਨਬਾਸ ਨੂੰ ਜਾਣ ਵੇਲੇ ਰਾਜਾ ਰਾਮ ਚੰਦਰ ਜੀ ਨੇ ਉਪ੍ਰਾਂਮ ਚਿੱਤ (ਉਦਾਸ) ਹੋ ਉਦਾਸੀ ਭੇਖ ਬਣਾਇਆ ਤੇ ਘਰੋਂ ਤੁਰੇ ਸਨ।
”ਤਾਪਸ ਭੇਖ ਵਿਸ਼ੇਸ਼ ਉਦਾਸੀ।
ਚੌਦਹਿ ਬਰਖ ਰਾਮ ਬਨ ਬਾਸੀਂ।”
ਫੇਰ ਭਰਤ ਨੂੰ ਕਿਹਾ ਸੀ’ ਸੁਨਹੁ ਭਰਤ ਹਮ ਝੂਠ ਨ ਕਹਹੀ। ਉਦਾਸੀਨ ਤਾਪਸ ਬਨ ਰਹਹੀ” ਉਹ ੧੪ ਸਾਲ ਇਸੇ ਤੱਪਸਵੀ ਰੂਪ ਭੇਸ ਵਿਚ ਵਿਚਰਦੇ ਰਹੇ, ਤੇ ਫੇਰ ਘਰੇ ਆ ਕੇ ਵਸੇ ਸਨ।
ਸ੍ਰੀ ਬਾਬਾ ਜੀ ਨੇ ਦੱਸਿਆ ਕਿ ਸਭ ਥੀਂ ਪਹਿਲੇ ਜਿਨ੍ਹਾਂ ਲੋਕਾਂ ਨੇ ਇਸ ਉਦਾਸੀ ਭੇਖ ਨੂੰ ਅਪਣਾਇਆ ਸੀ ਉਹ ਮਨ ਕਰ ਕੇ ਮਾਇਆ ਵਿਚ ਉਦਾਸ ਰਹੇ। ਉਹ ਕਟੁੰਬ (ਪਰਿਵਾਰ) ਵਿਚ ਵਸਦੇ ਹੋਇਆ ਭੀ ਮੋਹ ਮਾਇਆ ਕੁਟੰਬ ਨੂੰ ਮਨ ਵਿਚ ਨਹੀਂ ਵਸਾਂਦੇ ਸਨ। ਤਦੇ ਉਹ ਉਦਾਸ ਬ੍ਰਿਤੀ ਧਾਰ ਕੇ ਦੇਸ਼ ਸੇਵਾ ਤੇ ਜਾਤੀ ਸੁਧਾਰ ਕਰਦੇ ਕਰਮ ਯੋਗੀ ਜਾਂ ਪਰਉਪਕਾਰੀ ਮੰਨੇ ਗਏ। ਜੈਸਾ ਕਿ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਨੇ ਵੀ ਪਹਿਲੇ ਗ੍ਰਹਿਸਥ ਧਰਮ ਧਾਰਨ ਕੀਤਾ। ਕਾਰ ਵਿਹਾਰ ਚਲਾਇਆ। ਪਰ ਦੇਸ਼ ਸੇਵਾ ਜਾਤੀ ਸੁਧਾਰ, ਪਰਉਪਕਾਰ ਦੀ ਖਾਹਸ਼ ਵਿਚ ਅਸੀਂ ਛੋਟੇ ਹੁੰਦੇ ਬੱਚਿਆਂ ਦਾ ਯੋਗ ਪ੍ਰਬੰਧ ਜਾਂ ਸੌਂਪ ਸਪੂਣੀ ਕਰਕੇ ਮੁੜ ਆਉਣ ਦਾ ਭਰੇਸਾ ਦਿੱਤਾ ਤੇ ਭਗਵੇਂ ਵੇਸ(ਉਦਾਸੀ ਤੇਸ) ਵਿਚ ਘਰੋਂ ਤੁਰੇ ਸਨ!
ਭਗਵੇਂ ਚੀਰ ** ਸ੍ਰੀਰਹਿ ਸਾਹਿ।ਸੁਭਗ ਸਿਤਾਸਿਤ ਸਮਸੁ ਬ੍ਰਿਜਹਿ॥ ਤੀਨ ਲੋਕ ਕੋ ਕਰਤਾ ਜੋਉ। ਬੇਸ ਫ਼ਕੀਰੀ ਬਿਚਰਤ ਸੋਉ॥
:ਸ੍ਰੀ ਬਾਬਾ ਜੀ ਨੇ ਕਿਹਾ-ਸਾਡੇ ਪਿਤਾ ਜੀ ਨੇ ਗ੍ਰਹਿਸਥ ਦੇ ਦੁਖਾਂ ਬੀ ਡਰਕੇ ਅਤੇ ਆਪਣੇ ਸੁਖਾਂ ਨੂੰ ਲੋਚਦੇ ਹੋਇਆ ਘਰ ਦਾ ਤਿਆਗ ਨਹੀਂ ਕੀਤਾ ਸੀ, ਬਲਿਕੇ ਲੋਕ ਭਲੇ ਹਿਤ :ਘਰ ਬਾਰ ਤੇ ਕਾਰ ਵਿਹਾਹ ਨੂੰ ਛੱਡ ਕੇ ਗਏ ਸਨ। ਜੋ ੩੦ ਸਾਲ ਦੀਆਂ ਚਾਰ ਉਦਾਸੀਆਂ ਧਾਰ ਕੇ ਆਪਣੇ ਉਪਦੇਸ਼ਾਂ ਨੂੰ ਦੇਸ਼ ਵਿਦੇਸ਼ ‘ਪ੍ਰਕਾਸ਼ਨ ਮਗਰੋਂ’ ਮੁੜ ਪ੍ਰਵਾਰ ਵਿਚ ਆਣ ਵਸੇ ਸਨ। ਤਾਂਤੇ ਇਸ ਰੀਭ ਨਾਲ ਨਿਰਲੇਪ ਰਹਿਣ ਵਾਲੇ ਤਿਆਗੀ ਜਾਂ ਗ੍ਰਹਿਸਥੀ ਕੋਈ ਵੀ ਉਦਾਸੀ ਪੰਥ ਦੇ ਕਹੇ ਜਾ ਸਕਦੇ ਹਨ। ਪਰ ਜਨਕ ਰਾਜੇ ਦੀ ਤਰ੍ਹਾਂ ਮਾਇਆ ਵਿਚ ਨਿਰਲੇਪ (ਉਦਾਸ) ਰਹਿਣਾ ਗ੍ਰਹਿਸਥੀਆਂ ਵਾਸਤੇ ਬਹੁਤ ਔਖਾ ਕੰਮ ਸੀ, ਜੋ ਇਸ ਰਾਹ ਤੇ ਥੋੜ੍ਹੇ ਹੀ ‘ चले।
ਦੂਜੇ ਪਾਸੇ ਕਈ ਨਾਮ ਧਰੀਕ ਤਿਆਗੀਆਂ ਨੇ ਜਗਤ ਮਿੱਥਿਆਂ ‘ ਦੱਸ ਦਸਾ ਕੇ ਬੇਸ਼ੁਮਾਰ ਸਧਾਰਣ ਲੋਕਾਂ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਉਕਤ ਪ੍ਰਚਾਰ ਰਾਹੀਂ ਸਹੀ ਉਦਾਸ ਮਤ ਸਿਧਾਂਤਾਂ ਨੂੰ ਧੁੰਧਲਾ ਕਰ ਦਿਤਾ। ਇਸ ਕਾਰਣ ਤੇ ਸਾਡੇ ਪਿਤਾ ਜੀ ਨੇ ‘ਜਗਤ ਸੁਧਾਹ’ ਨੂੰ ਮੁਖ ਰਖਦੇ ਹੋਇਆਂ, ਨਾਲੇ ‘ਸਾਧੂ ਸਮਾਜ ਸੁਧਾਰ’ ਵੀ ਜ਼ਰੂਰੀ ਜਾਣਿਆ, ਅਤੇ ਉਨ੍ਹਾਂ ਨੂੰ ਸਹੀ ਤਿਆਗ ਦਾ ਮਾਰਗ ਸਿਖਾਣ ਨੂੰ ਆਪ ਵੀ ਉਦਾਸੀ ਰੂਪ (ਸੰਤ-ਪ੍ਰੈਸ) ਧਾਰ ਕੇ ਤੁਰੇ ਸਨ। ਇਉਂ ਆਪਣੇ ਨਿਰਮਲ ਆਚਰਣ ਅਤੇ ਸ਼ੁਭ-ਉਪਦੇਸ਼ਾਂ ਨਾਲ ਗ੍ਰਹਿਸਥੀਆਂ ਅਤੇ ਤਿਆਗੀਆਂ ਦੋਹਾਂ ਨੂੰ ਮਾਇਆ ਵਿਚ ਉਦਾਸ ਰਹਿਣ ਦੀ ‘ਪੂਰੀ ਜੁਗਤ’ ਸਿਖਾ ਕੇ ਪਿਤਾ ਜੀ ਨੇ ਨਵੇਂ ਸਿਰੋਂ ਇਸ ਉਦਾਸੀ ਪੰਥ ਮਰਯਾਦਾ ਨੂੰ ਸੁਰਜੀਤ ਕੀਤਾ। ਸਾਡੇ ਲਈ ਸਭ ਤੋਂ ਵਡਾ ਨਿਯਮ ਉਹਨਾਂ ਨੇ ਇਹੋ ਫੁਰਮਾਇਆ ਸੀ-
ਸੋ ਉਦਾਸੀ ਜਿ ਪਾਲੇ ਉਦਾਸ।ਅਰਧ ਉਰਧ ਕਰੇ ਨਿਰੰਜਨ- ਵਾਸੁ।।
ਚੰਦ ਸੂਰਜ ਕੀ ਪਾਏ ਗੰਢ। ਤਿਸ ਉਦਾਸੀ ਕਾ ਪੜੈ ਨ ਕੰਧੁ॥
(ਗੁਰੂ ਗ੍ਰੰਥ ਸਾਹਿਬ ਪੰਨਾ ੯੫੨)
-ਭਾਵ ਉਹ ਸੱਚਾ ਉਦਾਸੀ ਹੈ ਜੋ ਉਕਤ ਤਰ੍ਹਾਂ ਦੇ ਨਿਯਮਾਂ ਨੂੰ ਪਾਲੇ। ਕਿ ਅਰਧ ਉਰਧ (ਹੇਠ ਉੱਤੇ) ਹਰ ਥਾਂ ਨਿਰੰਜਨ(ਮਾਇਆ ਰਹਿਤ-ਨਿਰਗੁਣ ਬ੍ਰਹਮ) ਦਾ ਵਾਸਾ ਪ੍ਰਤੀਤ ਕਰੋ, ਅਤੇ ਚੰਦ ਸੂਰਜ ਦੇ ਵਿਚਕਾਰ ਦੀ ਵਿੱਥ (ਖਲਾ) ਵਿਚ ਵੀ ਕਰਤਾ ਪੁਰਖ ਨੂੰ ਵੱਸਦਾ ਅਤੇ ਹੁਕਮ ਚਲਾਂਉਂਦਾ ਇਉਂ ਨਿਸਚਤ ਕਰੇ, ਜਿਉਂ ਕਿਸੇ ਚੀਜ਼ ਨੂੰ ਪੱਕੀ ਗੰਢ ਪਾਕੇ ਸੰਭਾਲ ਰਖੀਦੀ ਹੈ। ਇਹੋ ਜਿਹੇ ਉਦਾਸੀ ਨੂੰ ਫੇਰ ‘ਜਨਮ-ਮਰਣ’ ਦੇ ਗੇੜ ਵਿਚ ਫਸ ਕੇ ਵਾਰ-2 ਸਰੀਰ ਨਹੀਂ ਧਾਰਣਾ ਪੈਂਦਾ। ਉਹ ਸਦਾ ਵਾਸਤੇ ਅਮਰ ਹੋ ਜਾਂਦਾ ਤੇ ਅਬਨਾਸ਼ੀ ਸੁਖ ਨੂੰ ਮਾਣਦਾ ਹੈ। ਹੋਰ ਬਾਹਰ ਦੀ ਸਰੀਰਕ ਰਹਿਣੀ ਸਾਡੀ ਇਸ ਤਰ੍ਹਾਂ ਦੀ ਹੈ-
‘ਸਿਆਹ ਸਪੇਦ ਸੁਰਖ ਜਰਦਾਈ ਜੋ ਲੈ ਪਹਿਰੇ ਸੋ ਗੁਰ ਭਾਈ।’
ਬੱਸ! ਇਹੋ ਸਾਡੇ ਪਿੱਤਾ ਗੁਰਦੇਵ ਦੇ, ਨਵੀਨ ਚਲਾਏ ‘ਉਦਾਸੀ ਪੰਥ’ ਦਾ ਮਤ ਸਿਧਾਂਤ ਹੈ, ਅਤੇ ਉਹਨਾਂ ਪਾਸੋਂ ਹੀ ਅਸੀਂ ‘ਨਾਮ ਉਪਦੇਸ਼’ ਅਤੇ ਭੇਖ ਦੀ ਬਖਸ਼ਸ਼ ਪਾ ਕੇ* ਥੋੜ੍ਹਾ ਬਹੁਤ ਕਮਾਉਣ ਦੇ ਆਹਿਰ ਲਗੇ ਹਾਂ। ਬਾਬਾ ਸ੍ਰੀ ਚੰਦ ਇਤਨਾ ਕੁਝ ਆਖਕੇ ਚੁਪ ਹੋ ਰਹੇ। ਪਰ ‘ ਗੌਰਾ ਸੰਨਿਆਸੀ’ ਜੇ ਗੱਦ-੨ ਹੋ ਚੁਕਾ ਸੀ, ਪ੍ਰੇਮ ਵਿਚ ਰੱਤੇ ਹੋਇਆਂ ਦੋਵੇਂ ਹੱਥ ਜੋੜ ਕੇ ਇਉਂ ਬੋਲਿਆ-
ਮਹਾਰਾਜ! ਧੰਨ ਹੈਂ ਆਪ! ਔਚ ਧੰਨ ਹੈਂ ਆਪਕੇ ਪਿਤਾ ਗੁਰਦੇਵ! ਜਿਨ੍ਹਾਂ ਨੇ ਆਪ ਕੇ ਇਸ ਯੋਗ ਬਨਾਇਆ ਕਿ ਮੇਰੇ ਜੈਸੇ ਹੱਠੀ ਵਾਚਾਲ (ਬਹਤ ਬੋਲਤ) ਕੋ ਨਿਰੁੱਤਰ ਹੀ ਨਹੀਂ, ਬਲਿਕੇ ਆਪਣਾ ਸ਼ਰਧਾਲੂ ਬਣਾ ਲੀਆ ਹੈ। ਮੁਝੇ ‘ਹਰਿਦਵਾਥ, ਕੁਰਛੇਤ੍ਰ ਗਯਾ.ਜੀ. ਜਗਨ ਨਾਥ’ ਜੈਸੇ ਅਨੇਕ ਤੀਰਥੋਂ ਕੇ ਪਰਸਨ ਜਾਂ ਦੇਸ਼ ਰਟਨ ਕਰਤੇ ਹੂਏ ਕਈ ਵਿਦਵਾਨੋਂ ਔਰ ਅਨੁਭਵੀ ਸੰਤ ਮਹਾਤਮਾਉਂ ਸੇ ਮਿਲਨੇ ਕਾ ਅਵਸਰ ਮਿਲਾ ਹੈ, ਔਰ ਆਪ ਜੀ ਕੇ ਪੂਜਯ ਪਿਤਾ:ਜੀ ਕੇ ਵਿਚਾਰੋਂ (ਬਾਣੀ) ਕੇ ਸਬੰਧ ਮੇਂ ਭੀ ਵਾਰਤਾਲਾਪ ਹੋਤਾ ਰਹਾ। ਮਹਾਂਨੁਭਾਵ ਰਖਨੇ -ਵਾਲੇ ਸਭੀ ਲੋਗੋਂ ਕਾ-ਯੇਹ ਨਿਸਚਾ ਹੈ ਕਿ ‘ਗੁਰੂ ਨਾਨਕ ਦੇਵ’ ਤੋਂ ‘ਸਾਖਿਆਤ ਅਬਿਨਾਸ਼ੀ, ਪਾਰਬ੍ਰਹਮ ਪ੍ਰਮੇਸ਼੍ਵਰ ਕੇ ਰੂਪ ਅਦੈਤ ਵਾਦੀ ਥੇ। ਪਰ ਮੁਝੇ ਅਬ ਤਕ ਐਸਾ ਸੁਨਤੇ ਹੁਏ ਸੰਦੇਹ ਥਾ ਕਿ ਐਸਾ ਹੋਨੇ ਪਰ ਭੀ ਉਨੋਂ ਨੇ ਸਰੀਰ ਪਰ ਅਗਰ ਕੋਈ ਭੇਖ ਧਾਰਨ ਕਰਨਾ ਹੀ ਥਾ ਤੇ ਆਦਿ ਸਨਿਆਸ ਕੋ ਕਿਉਂ ਨ ਧਾਰਨ ਕੀਆ? ਯੇਹ ਸੰਸਾ ਸੰਦੇਹ ਆਪ ਨੇ ਆਜ ਮੇਰਾ ਚੁਕਾ ਦੀਆ ਹੈ। ਅੱਬ ਕਿਰਪਾ ਕੀਜੀਏ! ਜੈਸੇ ਆਪ ਜੀ ਕੈ ਗੁਰੂ ਨਾਨਕ ‘ਪਿਤਾ ਨੇ ਅਪਨੇ ਮੰਤ੍ਰ ਉਪਦੇਸ਼ ਸੇ ਕ੍ਰਿਤਾਰਥ ਕੀਆ ਔਰ ‘ਅਗਮ ਨਿਗਮ’ ਕੇ ਗੂਹੜ ਸਿਧਾਂਤੋਂ ਕਾ ਗਿਆਨ ਕਰਾਕੇ ਅਪਨਾ ਭੇਖ ਦੀਆ ਹੈ, ਐਸੇ ਹੀ ਆਪ ਜੀ ! ਅੱਬ ਮੁਝੇ ਭੀ ਅਪਨੇ ਮੰਤ੍ਰ ਉਪਦੇਸ਼ ਔਰ ਉਦਾਸੀ ਭੇਖ ਸੇ ਕ੍ਰਿਤਾਰਥ ਕਰੀਏ। ਸ਼ਰਨ ਹੂੰ, ਸ਼ਰਨ ਹੂੰ, ਸ਼ਰਨ ਹੂੰ।
‘ ਐਸਾ ਆਖਦੇ ਹੋਇਆ ਗੌਰੇ ਨੇ ਬਾਬਾ ਸ੍ਰੀ ਚੰਦ ਸਾਹਿਬ ਦੇ ਚਰਨਾਂ ਉਤੇ ਸੀਸ ਧਰ ਕੇ ਡੰਡਉਤ ਕੀਤੀ। ਸ੍ਰੀ ਬਾਬਾ ਜੀ ਵੀ ਆਪਣੇ ਪਿਤਾ ਦੀ ਗੁਰੂ ਉਸਤਤ ਸੁਣ ਕੇ ਉਨ੍ਹਾਂ ਦੇ ਪ੍ਰੇਮ ਧਿਆਨ ਵਿਚ ਰਸੇ ਗਏ. ਤੇ ਸਮਾਧੀ ਲਗ ਗਈ! ਥੋੜ੍ਹੀ ਦੇਰ-ਪਿਛੋਂ ਆਪ ਦੇ ਰਸ ਭਿੰਨੇ ਨੈਨ ਖੁਲ੍ਹੇ ਤਾਂ ਆਪਣੇ ਸ੍ਰੀ ਮੁਖ ਤੋਂ ਇਹ ਵਾਕ ਉਚਾਰਨ ਕੀਤੇ, ਜੋ ਆਪ ਜੀ ਵਲੋਂ ਮਾਤ੍ਰਾ ਦੇ ਨਾਮ ਨਾਲ ਮਸਹੂਰ ਹੈ, ਅਤੇ ਆਪ ਦੀ ੨੪ ਮਾਤ੍ਰਾ ਵਿਚੋਂ ਹੈ*।
ਗੁਰ ਅਬਿਨਾਸ਼ੀ ਖੇਲ ਰਚਾਇਆ।
ਅਗਮ ਨਿਗਮ ਕਾ ਪੰਥ ਬਤਾਇਆ।
ਗੁਰ ਅਬਿਨਾਸ਼ੀ ਸੂਖਮ ਵੇਦ।
ਨਿਰਬਾਣ ਵਿਦਿਆ ਅਪਾਰ ਭੇਦ॥
ਇਹ-ਮਾਤ੍ਰਾ ਉਚਾਰਣ ਪਿਛੋਂ ਸ੍ਰੀ ਬਾਬਾ ਜੀ ਨੇ, ਇਸ ਗੌਰੇ ਸੰਨਿਆਸੀ ਨੂੰ ਚਰਣ ਪਾਹੁਲ ਤਾਂ ਆਪਣੇ ਭਤੀਜੇ ਸ੍ਰੀ ਧਰਮ ਚੰਦ ਪਾਸੋਂ ਦਿਵਾਈ, ਅਤੇ ੧ਓ ਸਤਿਨਾਮ, ਮੂਲ ਮੰਤ੍ਰ ਦਾ ਉਪਦੇਸ਼ ਅਤੇ ਭੇਖ ਦੀ ਬਖਸ਼ਸ਼ ਆਪ ਕਰ ਕੇ ਆਪਣਾ ਉਦਾਸੀ ਚੇਲਾ ਬਣਾ ਲਿਆ
ਜੋ ਪਿਛੋਂ ਅੰਤਮ ਸਵਾਸਾਂ ਤੀਕ ਸਿਦਕ ਨਿਭਾ ਕੇ ਨਾਮ ਜਪਦਾ ਜਪਾਂਦਾ ਤੇ ਇਧਰ ਠੱਟੇ (ਸਿੰਧ -ਦੇ) ਇਲਾਕੇ ਦਾ ਪ੍ਰਸਿਧ ਮਹਾਤਮਾ ਹੋਇਆ।
(ਸ੍ਰੀ ਚੰਦ ਪ੍ਰਕਾਸ਼, ਪੰਨਾ ੩੮੬-੮੭)

ਸ੍ਰੀ ਬਾਬਾ ਜੀ ਦੇ ਵਾਕ ਸੱਚ ਹੋਏ

(ਸਿੰਧ) ਫੱਟੇ ਨਗਰ ਦੇ ਲੋਕਾਂ ਨੇ ਇਕ ਤਾਂ ਬਾਬਾ ਜੀ ਦੇ ਡੇਰੇ ਸ਼ੇਰਨੀ ਨੂੰ ਬੱਧੇ ਵੇਖਿਆ •ਫ਼ੇਰ ਗੌਰੇ ਸਾਧੂ ਨੂੰ ਚਰਨਾਂ ਉਤੇ ਸੀਸ ਝੁਕਾਂਦੇ ਤੇ ਚੇਲਾ ਹੋ ਕੇ ਉਸਤਤ ਗਾਂਦੇ ਡਿੱਠਾ ਸੀ, ਹਿੰਦੂ ਲੋਕਾਂ ਨੇ ਇਨ੍ਹਾਂ ਨੂੰ ਭਾਰੀ ਸ਼ਕਤੀਵਾਨ ਸੰਤ ਜਾਣ ਕੇ ਆਪਣਾ ਦੁਖ ਦਰਦ ਸੁਣਾਇਆ, ਕਿ ਇਥੇ ਠੱਟੇ ਸ਼ਹਿਰ ਤੇ ਇਲਾਕੇ ਅੰਦਰ ਕਿਸੇ ਨੂੰ ਤਿਲਕ ਲਗਾਣਾ ਅਤੇ ਜੰਝੂ ਬੇਦੀ ਰਖ ਕੇ ਤੁਰਨਾ ਫਿਰਨਾ ਜਾਂ ਠਾਕਰ ਪੂਜਾ ਆਦਿਕ ਕਰਨਾ ਸਭ ਬੰਦ ਹੈ। ਐਸਾ ਕੁਝ ਕਰਨ ਵਾਲੇ ਨੂੰ ਮਿਰਜਾ ਸਾਹਿਬ ਵਲੋਂ ਭਾਰੀ ਸਜ਼ਾ ਦਿਤੀ ਜਾਂਦੀ ਹੈ । ਸ੍ਰੀ ਬਾਬਾ ਜੀ.ਨੇ ਸੁਣਿਆ ਤਾਂ ਇਸ ਧੱਕੇ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ। ਅਤੇ ਆਪਣੇ ਆਸਨ ਉਤੇ ਦੋਵੇਂ ਵੇਲੇ ਸੰਖ ਘੜਿਆਲ ਵਜਾ ‘ਕੇ ‘ਆਰਤੀ-ਆਰਤਾ’ ਕਰਨ ਲਗੇ।
ਇਹ ਖਬਰ ਮਿਰਜ਼ਾ ਸਾਹਿਬ ਤੀਕ ਸੁਣਾਈ ਗਈ। ਉਸ ਨੇ ਕਿਹਾ ਕਿ ਛੱਡੋ! ਇਸ ਮਲੰਗ ਦੀਆਂ ਕੀ ਗਲਾਂ ਨੇਂ? ਉਹ ਤਾਂ ਪਾਗਲ ਸੁਣੀਦਾ ਹੈ, ਆਪੇ ਚਲਾ ਜਾਏਗਾ। ਸ੍ਰੀ ਬਾਬਾ ਜੀ ਨੇ ਐਸਾ ਸੁਣਿਆ, ਤਾਂ ਫੁਰਮਾਇਆ ਕਿ ਅਸੀਂ ਤਾਂ ਪਾਗਲ ਨਹੀਂ ਹਾਂ। ਪਰ ਦੂਜਿਆਂ ਨੂੰ ਪਾਗਲ ਜਾਣਨ ਵਾਲਾ ਉਹ ਆਪ ਹੀ ਪਾਗਲ ਹੈ। ਇਹ ਵਾਕ ਹੋਣ ਦੀ ਦੇਰ ਸੀ । ਬਸ ਛੇਰ ਕੀ ਸੀ ? ਤੀਰ ਨਿਕਲ ਗਿਆ ਤੇ ਠੀਕ ਨਿਸ਼ਾਨੇ ਉੱਤੇ ਜਾ ਲਗਾ।
ਸਾਧੂ ਬੋਲੇ ਸਹਿਜ ਸੁਭਾਇ। ਸਾਧੂ ਕਾ ਬੋਲਿਆ ਬਿਰਥਾ ਨ ਜਾਏ। ਇਧਰ ਗੱਲਾਂ ਕਰਦਾ-੨ ‘ਮੁਹੰਮਦ ਖਾਨ ਬਾਕੀ’ ਆਪਣੇ ਆਪ ਵਿਚ ਬਾਕੀ ਨਾ ਰਿਹਾ। ਉਹ ਪਲ ਵਿਚ ਪਾਗਲ ਹੋ ਗਿਆ। ਇਹਦੇ ਹੱਥ ਵਿਚ ਨੰਗੀ ਤਲਵਾਰ ਸੀ। ਜੇ ਖਿਚ ਕੇ ਆਪਣੇ ਹੀ ਪੇਟ ਵਿਚ ਮਾਰੀ ਤੇ ਉਥੇ ਹੀ-ਢਹ ਢੇਰੀ ਹੋ ਗਿਆ। ਇਉਂ ਬਾਬਾ ਜੀ ਦਾ ਬਚਨ ਸੱਚ ਹੋਇਆ।
ਇਸ ਸੁਣ ਕੇ ਠੱਟੇ ਸ਼ਹਿਰ ਵਿਚ ਹਾਹਾਕਾਰ ਮਚ ਗਈ। ਐਸਾ ਹੋ ਜਾਣਾ ਸ੍ਰੀ ਬਾਬਾ ਜੀ ਦੇ ਬਚਨ ਦੀ ਤਾਸੀਰ ਸਮਝੀ ਗਈ। ਸਾਰੇ ਪਛੁਤਾਏ ਪਰ ਹੁਣ ਕੀ ਬਣ ਸਕਦਾ ਸੀ? ਇਹਦੇ ਪੁੱਤਰ ‘ਮਿਰਜ਼ਾ ਜਾਨ ਬੇਗ’ ਨੂੰ ਅਕਲ ਆਈ ਤਾਂ ਪਛੁਤਾਂਦੇ ਹੋਇਆਂ ਉਹਨੇ ਬਾਬਾ “ਜੀ ਪਾਸ ਆਵੇ ਖਿਮਾਂ ਦੀ ਮੰਗ ਮੰਗੀ। ਨਾਲੇ ਇਕਰਾਰ ਕਰਦਿਆਂ ਅਸੀਸ ਚਾਹੀ ਕਿ ਮੈਂ ਅਗੇ ਨੂੰ ਕਿਸੇ ਹਿੰਦੂ ਤਾਂਈ ਤੰਗ ਨਹੀਂ ਕਰਾਂਗਾ। ਇਹਨਾਂ ਨੂੰ ਆਪਨਾ ਪੂਜਾ ਪਾਠ ਕਰਨ ਦੀ ਪਹਿਲੀ ਤਰ੍ਹਾਂ ਹੀ ਖੁਲ੍ਹ ਰਹੇਗੀ। ਤਦ ਬਾਬਾ ਜੀ ਨੇ ਖੁਸ਼ੀ ਨਾਲ ਅਸੀਸ ਦਿਤੀ ਤੇ ਉਹਨੂੰ ਪਿਤਾ ਦੀ ਗੱਦੀ ਸੰਭਾਲ ਲੈਣ ਲਈ ਕਿਹਾ। ‘ਮਿਰਜ਼ਾ ਜਾਨ ਬੈਗ’ ਨੇ ਆਪਣੀ ਗੱਦੀ ਨਸ਼ੀਨੀ ਦੀ ‘ਖੁਸ਼ੀ ਵਿਚ ਫੇਰ ਬਾਬਾ ਜੀ ਵਾਲੀ ਥਾਂ ਨੂੰ ਆਪ ਦਾ ਯਾਦਗਾਰੀ ਅਸਥਾਨ ਬਣਾ ਦਿਤਾ। ਜੋ -ਹੁਣ ਤੀਕ ਬਾਬਾ ਸ੍ਰੀ ਚੰਦ ਜੀ ਨਾਮ ਦਾ ਠੱਟੇ-ਸਿੰਧ ਵਿਚ’ਗੁਰਦਵਾਰਾ ਕਾਇਮ ਹੈ ਅਤੇ ਪਾਕਿਸਤਾਨ ਬਣਨ ਤੀਕ ਉਦਾਸੀ ਮਹਾਤਮਾਂ ਸੇਵਾਦਾਰ ਰਹੇ।

ਬਾਬਾ ਸ੍ਰੀ ਚੰਦ ਅਤੇ ਮਹਾਰਾਣਾ ਪ੍ਰਤਾਪ ਦੀ ਮੁਲਾਕਾਤ

ਫੱਟੇ (ਸਿੰਧ) ਥੀਂ ਚਲ ਕੇ, ਕਈ ਥਾਈਂ ਮੁਕਾਮ ਕਰਦੇ ਉਸੇ ਰਾਹੀਂ ਅਗੇ ਸ੍ਰੀ ਬਾਬਾ :ਜੀ ‘ਦਵਾਰਾਕਾ ਨੂੰ ਗਏ। ਇਥੋਂ ਸੁਦਾਮਾਂ ਪੁਰੀ ਤੇ ਕਈ ਹੋਰ ਸ਼ਹਿਰਾਂ ਵਿਚ ਹੁੰਦੇ ਮੁੜ ਗੁਜਰਾਤ ਕਾਠੀਆਵਾੜ ਵਿਚ ਅਪੜੇ। ਇਧਰ ਦੇ ਕਈ ਲੋਕਾਂ ਦਾ ਉਧਾਰ ਕੀਤਾ। ਸਾਧੂ ਕੇਈ ਮਿਲਿਆ ਤਾਂ ਉਹਨੂੰ ਸੱਚ ਧਰਮ ਦਾ ਉਪਦੇਸ਼ ਕਰਕੇ ਇਧਰ ਦੇ ਪਛੜੇ ਲੋਕਾਂ ਦੀ ਅਗਵਾਈ ਕਰਨ ਤੇ ਲਾ ਦਿਤਾ। ਇਸ ਤਰ੍ਹਾਂ ਦੀ ਧਰਮ ਰਖਿਆ ਲਈ ਠੋਸ ਤੇ ਗੁੱਝੇ ਤਰੀਕੇ ਦਾ ‘ਧਰਮ ਪ੍ਰਚਾਰ’ ਕਰਦੇ ਆਪ ਜੀ ਮੈਵਾੜ (ਰਾਜਿਸਥਾਨ) ਵਿਚ ਆਏ। ਇਧਰ ਆਕੇ ਜਿਥੇ ਆਪ ਜੀ ਹਿੰਦੂ ਧਰਮ ਤੇ ਹਿੰਦੂ ਰਾਜਪੂਤਾਂ ਦੀ ਗਿਰਾਵਟ ਨੂੰ ਸੁਣ ਕੇ ਦੁਖੇ-ਉਥੇ ਮਹਾਰਾਣਾ ਪ੍ਰਤਾਪ ਦੀ -ਆਪਣੀ ਰਾਜਪੂਤੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਆਹਰੇ ਲਗ ਜਾਣਾ ਸੁਣ ਕੇ ਖੁਸ਼ ਹੋਏ। ‘ਅਤੇ ਵਧੇਰੇ ਹੋਰ ਕੁਝ ਸਮਝਣ ਸਮਝਾਣ ਨੂੰ ਆਪ ਜੀ ਉਦੇਪੁਰ ਦੇ ਨੇੜੇ ਜਾਕੇ ਮੁਕਾਮ ਕੀਤਾ। ਇਨ੍ਹਾਂ ਦਿਨਾ ਵਿਚ ਮਹਾਰਾਣਾ ਪ੍ਰਤਾਪ ਜੀ ਬਾਦਸ਼ਾਹ ਅਕਬਰ ਪਾਸੋਂ ਕਿਲ੍ਹਾ ਚਿਤੌੜ ਨੂੰ ਛੁਡਾਣ ਦੀਆਂ ਸਬੀਲਾਂ ਸੋਚਦੇ ਅਤੇ ਜੰਗ ਦੀਆਂ ਤਿਆਰੀਆਂ ਵਿਚ ਰੁਝੇ ਤੇ ਬਹੁਤ ਘਬਰਾਏ ਹੋਏ ਸਨ। ਇਨ੍ਹਾਂ ਨੂੰ ਸੁਪਨੇ ਵਿਚ ਸ੍ਰੀ ਬਾਬਾ ਜੀ ਦੇ ਸ਼ਿਵ ਸਰੂਪ ਵਿਚ ਰਾਤ ਨੂੰ ਦਰਸ਼ਨ ਹੋਏ। ਸਵੇਰ ਹੋਣ ਤੇ ਸ਼ਹਿਰ ਵਿਚ ਵੀ ਚਰਚਾ ਚਲੀ ਕਿ ਇਕ ਅਨੋਖੀ ਤਰ੍ਹਾਂ ਦਾ ਸਾਧੂ ਬਾਹਿਰ ਆਇਆ ਬੈਠਾ ਹੈ। ਜਿਸ ਦੇ ਸੱਜੇ ਕੰਨ ਵਿਚ ਕੁਦਰਤੀ ਮਾਸ ਦੀ ਮੁੰਦ੍ਰਾ ਪਾਈ ਹੈ, ਤੇ ਸੁਨਹਿਰੀ ਰੰਗ ਦੀਆਂ ਲੰਮੀਆਂ ਲਿਟਾਂ ਹਨ। ਇਹ ਗੱਲ ਮਹਾਰਾਣਾ ਜੀ ਨੇ ਸੁਣੀ ਤਾਂ ਸੁਪਨੇ ਵਿਚ ਦੇਖੀ ਸੂਰਤ ਨੂੰ ਵੇਖਣ ਦੀ ਖਾਹਿਸ਼ ਹੋਈ। ਜਿਸ ਤੇ ਮਹਾਰਾਣਾ ਪ੍ਰਤਾਪ ਨੇ ਬਾਬਾ ਸ੍ਰੀ ਚੰਦ ਦੇ ਜਾਕੇ ਅਨੂਪਮ ਦਰਸ਼ਨ ਕੀਤੇ ਤੇ ਚਰਨੀ ਸੀਸ ਝੁਕਾਇਆ”।
ਮਹਾਰਾਣਾ ਜੀ ਨੇ ਜਿਹਾ ਕੁਝ ਸੁਪਨੇ ਵਿਚ ਡਿਠਾ ਸੀ। ਨਿਸ਼ਚਾ ਕੀਤਾ ਕਿ ਇਨ੍ਹਾਂ ਨੇ ਆਪੇ ਹੀ ਆਪਣੀ ਆਤਮਕ ਪ੍ਰਬਲਤਾ ਰਾਹੀਂ ਮੈਨੂੰ ਸੁਪਨੇ ਵਿਚ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਇਹ ਪੂਰਨ ਕੋਈ ਕਲਾਵਾਨ ਸਾਧੂ ਹਨ। ਮਹਾਰਾਣਾ ਜੀ ਨੇ ਆਪਣੇ ਹਿਤੂ ਅਤੇ ਆਪਣੇ ਉੱਤੇ ਮੇਹਰਬਾਨ ਸਾਧੂ ਜਾਣ ਕੇ ਆਪਣੀ ਸਾਰੀ ਗੁਪਤ ਪ੍ਰਗਟ ਗੱਲ ਸ੍ਰੀ ਬਾਬਾ ਜੀ ਨੂੰ ਦੱਸ ਕੇ ਅਸੀਸ ਦਾਹੀ ਕਿ ਆਪ ਦੀ ਕਿਰਪਾ ਹੋਵੇ ਤਾਂ ਮੈਂ ਆਪਣੇ ਇਰਾਦੇ ਵਿਚ ਪੂਰਾ ਉਤਰ ਸਕਾਂਗਾ। ਮੈਂ ਆਪਣੇ ਛਤ੍ਰੀ ਬੰਸ ਧਰਮ ਅਤੇ ਰਾਜਪੂਤੀ ਸ਼ਾਨ ਨੂੰ ਮੁੜ ਬਹਾਲ ਕਰਨ ਦੀ ਖਾਹਸ਼ ਵਿਚ ਇਸ ਪਹਾੜ ਜੈਸੇ ‘ਅਕਬਰ’ ਨਾਲ ਟੱਕਰ ਲੈਣ ਲਗਾ ਹਾਂ। ਅਸੀਸ ਦੇਵੋ ! ਜੋ ਆਪਣੇ -ਮੰਤਵ ਵਿਚ ਸਫਲ ਹੋਵਾਂ।
ਸ੍ਰੀ ਬਾਬਾ ਜੀ ਨੇ ਫੁਰਮਾਇਆ ਕਿ ਜਿਤ-ਹਾਰ ਤਾਂ ਕਰਤਾਰ ਦੇ ਹੁਕਮ ਅੰਦਰ ਹੁੰਦੀ ਹੈ, ਪਰ ਆਪਣੇ ਨੇਕ ਇਹਾਦੇ ਅਤੇ ਧਰਮ ਦੀ ਸ਼ਾਨ ਉਤੇ ਕੁਰਬਾਨ ਹੋ ਜਾਣ ਦੀ ਦਿੜਤਾ ਜਿਸ ਵਿਚ ਹੋਵੇ ਉਸ ਉਤੇ ਕਰਤਾਰ ਦੀ ਬਖ਼ਸ਼ਸ਼ ਹੀ ਸਮਝੀ ਜਾਂਦੀ ਹੈ। ਇਹੋ ਭਗਵਤ ਗੀਤਾ ਜੀ ਦਾ ਗਿਆਨ ਅਤੇ ਇਹੋ ਗੁਰੂ ਨਾਨਕ ਘਰ ਦਾ ਮਤ ਸਿਧਾਂਤ ਹੈ। ਐਸਾ ਹੋਣ ਤੇ ਆਪ ਦਾ ਜੱਸ ਰਹੇਗਾ। ਇਹੋ ਜਿਹੇ ਉਪਦੇਸ਼ ਤੇ ਅਸੀਸਾਂ ਨਾਲ ਬਾਬਾ ਸ੍ਰੀ ਚੰਦ ਜੀ ਨੇ ਮਹਾਰਾਣਾ ਪ੍ਰਤਾਪ ਦਾ ਹੌਸਲਾ ਵਧਾਇਆ। ਜਿਵੇਂ ਕਿ ਭਗਵਾਨ ਕ੍ਰਿਸ਼ਨ ਜੀ ਨੇ ਛੱਤ੍ਰੀ ਧਰਮ ਨਿਭਾਉਣ ਨੂੰ ਸ੍ਰੀ ਅਰਜਨ ਨੂੰ ਗੀਤਾ ਗਿਆਨ ਸੁਣਾਇਆ ਸੀ।
ਸ੍ਰੀ ਬਾਬਾ ਜੀ ਨੇ ਮੁਸਕਾਂਦੇ ਹੋਇਆ ਦਸਿਆ-ਕਿ ਤੁਸਾਨੂੰ ਕੁਝ ਆਖਣ ਵਿਚ ਅਸੀਂ ਵਧੇਰੇ ਹੱਕ ਰੱਖਦੇ ਹਾਂ ਕਿ ਅਸੀਂ ਦੋਵੇਂ ਹੀ ਸ੍ਰੀ ਰਾਮ ਚੰਦਰ ਜੀ ਦੇ ਸਪੁਤ੍ਰ ਸ੍ਰੀ ਲਵੱ ਅਤੇ ਕੁੱਸ਼ ਦੀ ਸੰਤਾਨ ਦੇ ਛੱਤ੍ਰੀ ਅਤੇ ਭਾਈ-ਭਾਈ ਹਾਂ।* ਸਾਡੇ ਵੰਡਿਆਂ ਨੂੰ ਆਪਣੇ ਭਰਾਵਾਂ ਨੇ ਰਾਜ ਖੋਹ ਕਿ ਲਾਹੋਰ ਵਿਚੋਂ ਕੱਢ ਦਿਤਾ ਸੀ। ਇਨ੍ਹਾਂ ਵਿਚੋਂ ਕੁਝ ਨੈਪਾਲ਼ ਨੂੰ ਕੁਝ ਇਧਰ ਆਕੇ ਵਸੇ ਤੇ ਮੁੜ ਰਾਜ ਕਾਇਮ ਕੀਤਾ, ਜਿਨ੍ਹਾਂ ਦੀ ਸੰਤਾਨ ਦੇ ਤੁਸੀਂ ਹੋ। ਸਾਡੇ ਵਡੇਰੇ ਕਾਂਸ਼ੀ ਜਾ ਵਸੇ ਤੇ ਵੇਦ ਪੜ੍ਹ ਕੇ ਵੇਦੀ ਕਹਾਏ ਸਨ। ਜਿਨ੍ਹਾਂ ਦੀ ਸੰਤਾਨ ਵਿਚੋਂ ਅਸੀਂ ਵੇਦੀ ਤੇ ਤੁਸੀਂ ਰਾਜੇ ਰਾਜਪੁਤਰ ਹੋਏ। ਇਉਂ ਸੁਣ ਕੇ ਮਹਾਰਾਣਾ ਪ੍ਰਤਾਪ ਜੀ ਦੇ ਦਿਲ ਵਿਚ ਅਗੇ ਥੀਂ ਵਧੀਕ ਸਤਿਕਾਰ ਉਤਪੰਨ ਹੋ ਆਇਆ ਤੇ ਬਾਬਾ ਜੀ ਦਾ ਬਹੁਤ-੨ ਆਦਰ ਮਾਨ ਕੀਤਾ। ਇਥੋਂ ਸ੍ਰੀ ਬਾਬਾ ਜੀ ਨੇ ਚਾਲੇ ਪਾਕੇ ਕਈ ਥਾਂਈਂ ਮੁਕਾਮ ਕੀਤੇ ਤੇ ਮੁੜ ਥਾਰਠ ਨੂੰ ਭਾਗ ਲਾਏ।

ਬਾਬਾ ਜੀ ਬਾਰਠ ਥੀ ਚੰਬੇ (ਸਟੇਟ) ਵਿਚ

‘ਜੇਗੀ ਚਰਪਟ ਨਾਥ’ ਜੋ ਬਾਰਠ ਥੀਂ ਉਠ ਕੇ ਚੰਬੇ ਸ਼ਹਿਰ ਵਿਚ ਜਾ ਰਿਹਾ ਸੀ। ਆਪਣੀ ‘ਮੰਤ੍ਰ-ਜੰਤ੍ਰ’ ਸ਼ਕਤੀ ਨਾਲ ਇਸ ਨੇ ਇਥੋਂ ਦੇ ਰਾਜੇ ਨੂੰ ਵੱਸ ਕੀਤਾ ਹੋਇਆ ਸੀ। ਜੋਗੀ ਨੂੰ ਪਤਾ ਸੀ ਕਿ ਬਾਬਾ ਸ੍ਰੀ ਚੰਦ ਮੇਰੇ ਥੀਂ ਵਧੀਕ ਕਲਾਵਾਨ ਹਨ। ਉਹ ਕਿਤੇ ਇਧਰ ਨੂੰ ਆ ‘ਗਏ ਤਾਂ-ਮੇਰਾ ਪਾਜ ਉਘੜ ਜਾਏਗਾ। ਇਸ ਡਰ ਵਿਚ ਇਸ ਨੇ ਚੰਬੇ ਦੇ ਰਾਜੇ ਪਾਸੋਂ ਮਲਾਹ ਨੂੰ ਹੁਕਮ ਦਿਵਾ ਰਖਿਆ ਸੀ ਕਿ ਚਰਪਟ ਜੀ ਦੀ ਆਗਿਆ ਬਿਨਾਂ ਕਿਸੇ ਸਾਧੂ ਤਾਂਈ ਉਹ ਰਾਵੀ ਦੇ ਪੱਤਨ ਥੀਂ ਪਾਰਲੇ ਪਾਸੋਂ ਉਰਾਰ ਨਾ ਲਿਆਏ। ਕਿਉਂਕਿ ਕਈ ਸਾਧੂ ਲੋਕ ਬਹੁਤ ਪਖੰਡੀ ਅਤੇ ਸਾਧੂ ਭੇਖ ਵਿਚ ਦੁਸ਼ਮਣ ਦੇ ਬੰਦੇ ਮੁਖਬਰੀ ਕਰਨ ਵਾਲੇ ਵੀ ਹੁੰਦੇ ਹਨ। ਜੋ ਆਪਦੇ ਰਾਜ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਇਹ ਸਿਲਸਿਲਾ ਕਦੋਂ ਤੋਂ ਜਾਰੀ ਸੀ ਤੇ ਬਾਬਾ ਸ੍ਰੀਚੰਦ ਜੀ ਪਾਸ ਉਧਰ ਦੇ ਆਏ ਕਈ ਲੋਕ ਤੇ ਸਾਧੂ ਦਸਦੇ ਰਹਿੰਦੇ ਸਨ।
ਬਾਬਾ ਸ੍ਰੀ ਚੰਦ, ਚਰਪਟ ਦੀ ਇਸ ਚਾਲ ਨੂੰ ਸਮਝ ਗਏ। ਕਿਉਕਿ ਯਾਰ ਯਾਰਾਂ ਨੂੰ ਪਹਿਲੇ ਥੀਂ ਜਾਣਦੇ ਸਨ, ਕਿ ਇਹਨੂੰ ਦੂਜੇ ਕਿਸੇ ਨੂੰ ਹੇਠੀ ਦੱਸਣ ਅਤੇ ਰਾਜਿਆਂ ਜਾਂ ਧਨੀ ਲੋਕਾਂ ਪਾਸੋਂ ਪੂਜਾਕਰਾਣ ਦਾ ਚਿਰੋਕਾ ਝੱਸ ਪਿਆ ਹੈ। ਅਤੇ ਕੇਵਲ ਇਨ੍ਹਾਂ ਦੇ ਰੋਕ ਰਖਣ ਦੇ ਖਿਆਲ ਨਾਲ ਦੂਜੇ ਕਈ ਹੋਰ ਸੰਤਾਂ ਫਕੀਰਾਂ ਦੀ ਹੱਟਕ ਦਾ ਕਾਰਣ ਬਣ ਬੈਠਾ ਹੈ । ਸ੍ਰੀ ਬਾਬਾ ਜੀ ਨੂੰ ਇਹਦੀ ਇਸ ਭੁੱਲ ਉਤੇ ਤਰਸ ਆਇਆ ਤੇ ਸੁਧਾਰ ਨੂੰ ਚੰਬੇ ਵਲ ਨੂੰ ਚਾਲੇ ਪਾਦਿਤੇ। ਇਥੋਂ ਤੁਰਨ ਵੇਲੇ ਆਪ ਨੇ ਸ੍ਰੀ ਧਰਮ ਚੰਦ ਨੂੰ ‘ ਭਗਤ ਦਰਸ਼ਨ ਦਾਸ’ ਪਾਸ ਛਡਿਆ ਅਤੇ ਕਮਲੀਆ ਜੀ ਸਮੇਤ ਆਪ ਜੀ ਨੇ ਪਠਾਨਕੋਟ ਥੀਂ ਤਿੰਨ ਮੀਲ ਅਗੇ) ਮਮੁੰਨ ਪਿੰਡ ਦੇ ਇਸ ਸੁੱਕੇ ਪਿਪਲ ਹੇਠਾਂ ਜਾਕੇ ਨਿਵਾਸ ਕੀਤਾ।
ਇਥੇ ਮਮੂੰਨ ਦੀ ਉੱਚੀ ਪਹਾੜੀ ਉਤੇ ਇਕੋ ਖੂਹੀ ਹੈ ਜੋ ਬਹੁਤ ਡੂੰਘੀ ਹੋਣ ਦੇ ਕਾਰਣ ਪਾਣੀ ਨਹੀਂ ਦਿਸਦਾ ਤੇ ਪਾਣੀ ਭਰਨ ਵਾਲੀ ਲੱਜ (ਰੱਸੀ) ਲੋਕੀਂ ਬਲਦ ਉਤੇ ਲੱਦ ਲਿਆਇਆ ਕਰਦੇ। ਇਤਨੀ ਔਖਿਆਈ ਦਾ ਪਾਣੀ ਭਰਕੇ ਕੁਝ ਬੀਬੀਆਂ ਜਾ ਰਹੀਆਂ ਸਨ। ਜਿਨ੍ਹਾਂ ਪਾਸੋਂ ਪਾਣੀ-ਮੰਗਣ ਤੇ ਬਾਬਾ ਜੀ ਨੂੰ ਪਾਣੀ ਨਾ ਮਿਲਿਆ। ਬਾਬਾ ਜੀ ਨੇ ਆਪਣੀ ਪਿਆਸ ਦੀ ਤਕਲੀਫ ਨੂੰ ਸਾਰੇ ਰਾਹ ਜਾਂਦਿਆਂ ਦੀ ਤਕਲੀਫ ਅਨੁਭਵ ਕੀਤਾ ਤੇ ਆਪਣਾ ਚਿਮਟਾ ‘ਜ਼ਮੀਨ ਵਿਚ ਗੱਡ ਕੇ ‘ਸਤਿਨਾਮ’ ਆਖਿਆ ਤੇ ਪਾਣੀ ਦਾ ਚਸ਼ਮਾਂ ਜਾਰੀ ਕਰ ਦਿਤਾ (ਇਹ ਚਿਸ਼ਮਾ ਹੁਣ ਤੀਕ ਬਾਬਾ ਸ੍ਰੀ ਚੰਦ ਦਾ ਚਿਸ਼ਮਾ’ ਸਾਰੇ ਇਲਾਕੇ ਵਿਚ ਮਸ਼ਹੂਰ ਹੈ।
ਗੁਰਦਵਾਰਾ ਵੀ ਹੈ ਤੇ ਉਦਾਸੀ ਮਹਾਤਮਾਂ ਸੇਵਾਦਾਰ ਹਨ) ਅਤੇ ਜਿਸ ਪਿਪਲ ਦੇ ਹੈਠਾਂ ਬੈਠੇ ਸਨ ਉਹ ਹਰਾ ਹੋਕੇ ਸ੍ਰੀ ਬਾਬਾ ਜੀ ਦੇ ਨਾਮ ਦਾ ਹੀ ਪ੍ਰਸਿਧ ਹੋਇਆ।
ਦੂਜੀ ਭਲਕੇ ਮਮੂੰਨ ਥੀਂ ਚਾਲੇ ਪਾਕੇ ਆਪ ਅਗੇ ਨੂੰ ਤੁਰੇ! ਫੇਰ ਚੰਬੇ ਦੇ ਨੇੜੇ ਅਪੜ ਕੇ ਮਲਾਹ ਨੂੰ ਬੇੜੀ ਪਾਰ-ਕਰਨ ਲਈ ਕਿਹਾ। ਉਸ ਨੇ ਉਹੀ ਰਾਜੇ ਦਾ ਹੁਕਮ ਸੁਣਾ ਕੇ ਬੇਨਤੀ :ਕੀਤੀ ਕਿ ਸ਼ਾਮਾਂ ਨੂੰ ਰਾਜੇ ਦਾ ਗੁਰੂ ‘ਚਰਪਟ ਨਾਥ’ ਆਕੇ ਜਿਨ੍ਹਾਂ ਨੂੰ ਕਹੇਗਾ ਪਾਰ ਕੀਤਾ ਜਾਏਗਾ। ਸ੍ਰੀ ਬਾਬਾ ਜੀ ਕਿਨਾਰੇ ਤੇ ਪਈ ਇਕ ਸਿਲਾ ਉਤੇ ਜਾ ਬੈਠੇ ਜਿਥੇ ਕੁਝ ਹੋਰ ਵੀ ਬੰਦੇ ‘ਵੀ ਬੈਠੇ ਸਨ। ਬਾਬਾ ਜੀ ਨੇ ਬਾਪੀ ਦੇ ਕੇ ਫੁਰਮਾਇਆ-ਚੱਲ! ਤੂੰ ਹੀ ਉੱਡ ਕੇ ਪਾਰ ਕਰ ਦੇਹ” ਇਉਂ ਆਖਣ ਦੀ ਦੇਰ ਈ.ਜੋ ਭਾਰੀ ਸਿਲਾ ਉੱਡ ਕੇ ਦਰਿਆ ਦੇ ਦੂਜੇ ਪਾਰ ਜਾ ਡਿੱਗੀ ਤੇ ਭਾਰੀ ਅਵਾਜ਼ ਦਾ ਖੜਾਕ ਅਤੇ ਭੂੰਚਾਲ ਜਿਹਾ ਹੋਇਆ ਭਾਸਿਆ। ਨਾਲ ਦੇ ਬੈਠੇ ਸਾਰੇ ‘ ਹੈਰਾਨ ਹੋਏ ਤੇ ਕੰਬ ਉਠੇ। ਇਨ੍ਹਾਂ ਨੇ ਸ੍ਰੀ ਬਾਬਾ ਜੀ ਦੇ ਚਰਨੀਂ ਸੀਸ ਝੁਕਾਏ।
ਇਹ ਖਬਰ ਸ਼ਹਿਰ ਧੁੰਮ ਗਈ ਤਾਂ ਰਾਜੇ ਸਮੇਤ ਵਹੀਰਾਂ ਪਾ ਕੇ ਲੋਕੀਂ ਵੇਖਣ ਨੂੰ ‘ਆਏ। ਸ੍ਰੀ ਬਾਬਾ ਜੀ ਨੇ ਰਾਜੇ ਨੂੰ ਆਖਿਆ-ਤੇਰੇ ਇਸ ਅਯੋਗ ਹੁਕਮ ਦੇ ਤੋੜਨ ਨੂੰ ਸਾਨੂੰ ਇਹ ਕੁਝ ਕਰਨਾ ਪਿਆ ਹੈ। ਰਾਜੇ ਨੇ ਖਿਮਾਂ ਮੰਗੀ ਤੇ ਇਹ ਦੇਸ਼ ਜੋਗੀ ਚਰਪਟ ਨਾਥ ਦੇ ਸਿਰ ਥੋਪਿਆ। ਸ੍ਰੀ ਬਾਬਾ ਜੀ ਨੇ ਫੁਰਮਾਇਆ-ਇਹਨੇ ਮਨੁੱਖ ਜਨਮ ਤਾਂ ਅਮੋਲਕ ਪਾਇਆ ਸੀ ਪਰ ਸਾਰ ਨਹੀਂ ਜਾਣੀ। ਤੁੱਛ ‘ਮੰਤ੍ਰਾਂ-ਜੰਤ੍ਰਾਂ’ ਅਤੇ-ਜਾਦੂਗਰੀਆਂ ਵਿਚ ਹੀ ਉਮਰ ਵਿਹਾ ਦਿਤੀ ਸੂ। ਇਹ-ਕਰਤਾਰ ਨੂੰ ਵਿਸਾਰ ਕੇ ਆਪਨੀ ਪੂਜਾ ਦੀ ਖਾਹਸ਼ ਵਿਚ ਕਰਤਾਰ ਦੇ ਬੰਦਿਆਂ ਨੂੰ ‘ਹੇਠੀ ਵਿਖਾਣ ਅਤੇ ਆਪ ਜੈਸੇ ਧਨੀ ਪੁਰਸ਼ਾਂ ਨੂੰ ਵਸੀਕਾਰ ਕਰਨ ਵਿਚ ਰੁੱਝਾ ਰਹਿੰਦਾ ਹੈ। ਐਸਾ ਸੁਣ ਕੇ ਰਾਜੇ ਨੇ ਖਿਮਾਂ ਚਾਹੀ ਤੇ ਤਨੋਂ ਮਨੋਂ ਸਾਦਿਕ ਹੋਇਆ, ਅਦੱਬ ਸਤਿਕਾਰ ਨਾਲ, ਨਾਲ ਲਿਜਾ ਕੇ ਸੇਵਾ ਸੰਭਾਲ ਕੀਤੀ।
ਬਾਬਾ ਸ੍ਰੀ ਚੰਦ ਜੀ ਨੇ ਚਰਪਟ ਨਾਥ ਤਾਂਈਂ ਵੀ ਅਗੇ ਵਾਸਤੇ ਅਜੇਹੀ ਮੱਤ ਬੁੱਧ ‘ਦਾ ਤਿਆਗ ਕਰਾਇਆ ਤੇ ਸੱਚ ਧਰਮ ਦਾ ਧਾਰਣੀ ਬਣਾ ਕੇ ਲੋਕ ਸੁਧਾਰ ਪਰਉਪਕਾਰ ਕਰਨ ਦੀ ਪ੍ਰੇਰਨਾ ਕੀਤੀ। ਅਗੋਂ ਵਾਸਤੇ ਰਾਜਾ ਚੰਬਾ ਸਮੇਤ ਇਥੋਂ ਦੇ ਸਾਰੇ ਲੋਕੀਂ ਸ੍ਰੀ ਬਾਬਾ ਜੀ ਦੇ ਸ਼ਿਸ਼ ਹੋਏ.ਤੇ ‘ਸਤਿਨਾਮ ‘ ਦੇ ਧਾਰਣੀ ਹੋਕੇ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਕਹਾਏ। ਕਈਆਂ ਨੇ ਸ੍ਰੀ ਬਾਬਾ ਜੀ ਪਾਸੋਂ ਉਦਾਸੀ ਭੇਖ ਵੀ ਪ੍ਰਾਪਤ ਕੀਤਾ ਤੇ ਇਧਰ ਪਹਾੜਾਂ ਅੰਦਰ ਵਿਚਰਕੇ ਸਤਿਨਾਮ ਮੰਤ੍ਰ ਦਾ ਪ੍ਰਚਾਰ ਕਰਦੇ ਰਹੇ।
ਉਕਤ ਰਾਜਾ ਚੰਬਾ ਦੇ ਘਰ ਕੋਈ ਸੰਤਾਨ ਨਹੀ ਸੀ। ਰਾਣੀ ਤੇ ਰਾਜੇ ਦੋਹਾਂ ਨੇ ਸ੍ਰੀ ਬਾਬਾ ਜੀ ਪਾਸ ਬੇਨਤੀ ਕੀਤੀ ਤੇ ਅਸੀਸ ਚਾਹੀ। ਸ੍ਰੀ ਬਾਬਾ ਜੀ ਨੇ ਆਪਣੇ ਧੂੰਏ ਦੀ ਬਿਭੂਤੀ ਦੋਹਾਂ ਦੇ ਮਸਤਕ ਵਿਚ ਲਾ ਕੇ ਫੁਰਮਾਇਆ-ਦੇ ਪੁੱਤਰ ਅਤੇ ਵਿਚਾਲੇ ਇਕ ਧੀ (ਕੰਨਿਆ) .ਹੋਏਗੀ। ਪਰ ਮਾਰ ਨਹੀਂ ਮੁਕਾਣੀ, ਵਡੇ ਭਾਗਾਂ ਵਾਲੀ ਆਵੇਗੀ। ਸ੍ਰੀ ਬਾਬਾ ਜੀ ਦੇ ਇਥੋਂ ਟੁਰਨ ਵੇਲੇ ਰਾਜਾ ਜੀ ਨੇ ਬਹੁਤ ਕੁਝ ਨਕਦੀ ਤੇ ਬਸਤ੍ਰਾਂ ਦੀ ਭੇਟਾ ਅਰਪਣ ਕੀਤੀ ਪਰ ਬਾਬਾ ਜੀ ਨੇ ਮੋੜ ਕੇ-ਆਖਿਆ-ਇਸ ਵੇਲੇ ਇਨ੍ਹਾਂ ਕੀਮਤੀ ਚੀਜਾਂ ਦੀ ਲੋੜ ਨਹੀਂ ਹੈ। ‘ਧਰਮ ਚੰਦ’ ਦੀ ਸ਼ਾਦੀ ਵੇਲੇ ਆਪ ਨੂੰ ਬੁਲਾਵਾਂਗੇ। ਉਹਦੇ ਲਈ ਜੋ ਮਰਜ਼ੀ ਹੋਵੇ ਦੇਣਾ। ਇਉਂ ਚੰਬੇ ਦੇ ਲੋਕਾਂ ਦਾ ਉਧਾਰ ਕਰ ਕੇ ਫੇਰ ਬਾਰਠ ਵਿਚ ਆਣ ਪੁੱਜੇ।
ਨੋਟ -ਸਮਾਂ ਪਾ ਕੇ ਸ੍ਰੀ ਬਾਬਾ ਜੀ ਦੇ ਵਾਕ ਪੂਹੇ ਹੋਏ। ਰਾਜਾ ਚੌਬਾ ਦੇ ਘਰ ਇਸੇ ਤਰਾਂਹ ਦੋ ਪੁੱਤਰ ਤੇ ਵਿਚਾਲੇ ਕੰਨਿਆਂ ਹੋਈ। ਚੰਬੇ ਸ਼ਹਿਰ ਵਿਚ ਜਿਥੇ ਬਾਬਾ ਜੀ ਕੇ ਟਿਕੇ ਸਨ, ਉਥੇ .ਆਪ ਦਾ ਯਾਦਗਾਰੀ ਅਸਥਾਨ ਹੁਣ ਤੀਕ ਪ੍ਰਸਿਧ ਤੇ ਪੂਜਿਆ ਜਾਂਦਾ ਹੈ, ਅਤੇ ਆਪ ਦੀ ਸਿਲਾ ਵੀ ਹੁਣ ਤੀਕ,”ਬਾਬਾ ਸ੍ਰੀ ਚੰਦ ਜੀ ਦੀ ਸਿਲਾ’ ਇਸ ਨਾਮ ਨਾਲ ਮਸ਼ਹੂਰ ਹੈ।

ਗੁਰੂ ਰਾਮ ਦਾਸ ਜੀ’ ਸ੍ਰੀ ਬਾਬਾ ਜੀ ਪਾਸ ਆਏ

ਇਧਰ ਗੋਇੰਦਵਾਲ ਵਿਚ ਵਸ ਕੇ ਗੁਰੂ ਅਮਰ ਦਾਸ ਜੀ ਨੇ੨੨ ਸਾਲ ਪੰਜ ਮਹੀਨੇ ਤੇ ਕੁਝ ਦਿਨ ਗੁਰਿਆਈ ਦੀ ਗੱਦੀ ਉਤੇ ਸੁਸ਼ੋਭਲਤ ਰਹਿ ਕੇ ਗੁਰੂ ਆਦਰਸ਼ (ਗੁਰਮਤ ਸਿਧਾਤਾਂ) ਦਾ ਪ੍ਰਚਾਰ ਕੀਤਾ।ਅੰਤ ਵਿਚ ਸੰਮਤ ੧੬੩੧ਦੇ ਭਾਦਰੋਂ ਸੁਦੀ ੧੫ ਨੂੰ ਗੋਇੰਦਵਾਲ .ਵਿਚ ਜੋਤੀ ਜੋਤ ਸਮਾ ਗਏ। ਆਪ ਨੇ ਆਪਣੀ ਥਾਂ ਤੇ ਦੇ ਦਿਨ ਪਹਿਲੇ ਹੀ ਸ੍ਰੀ ਜੇਠਾ ਜੀ ਸੋਢੀ •(ਆਪਣੇ-ਜਮਾੜੇ) ਨੂੰ ਗੁਰਗੱਦੀ ਬਖਸ਼ ਕੇ ‘ਗੁਰੂ ਰਾਮ ਦਾਸ ਬਣਾ ਦਿੱਤੇ ਸੀ। ਗੁਰੂ ਰਾਮ ਦਾਸ ਜੀ ਨੇ ਇਥੋਂ ਗੋਇੰਦਵਾਲ ਥੀਂ ਜਾ ਕੇ ਦਿੱਲੀ ਦੇ ਮੁਗਲ ਬਾਦਸ਼ਾਹ ਅਕਬਰ ਵਲੋਂ ਆਪਣੀ -ਧਰਮ ਪਤਨੀ (ਬੀਬੀ ਭਾਨੀ) ਜੀ ਦੇ ਨਾਮ ਦਿਤੀ ਜ਼ਮੀਨ ਵਿਚ ਆਪਣੇ ਨਾਮ ਦਾ ਚੱਕ ਵਸਾ •ਕੇ ਵੱਸਣ ਲਗੇ ਸਨ* । ਕੁਝ ਚਿਰ ਪਿਛੋਂ ਇਥੇ ਇਕ ਤਾਲਾਬ ਵੀ ਖੁਟਾਇਆ ਸੀ ਜਿਸ ਦਾ ਨਾਮ ਰਾਮ ਦਾਸ ਸਰੋਵਰ ਕਰਕੇ ਮਸ਼ਹੂਰ ਹੋਇਆ।
ਇਥੇ ਵੱਸ ਕੇ ਸੋਢੀ ਸੁਲਤਾਨ ਜੀ ਨੇ ਗੁਰੂ ਨਾਨਕ ਮਤ ਸਿਧਾਂਤ (ਨਾਮ ਬਾਣੀ) ਦਾ ਪ੍ਰਚਾਰ ਸ਼ੁਰੂ ਕਰ ਦਿਤਾ। ਜਿਥੇ ਆਪ ਜੀ ਨਿਤਾਪ੍ਰਤੀ ਸੰਗਤਾਂ ਨੂੰ ਪਹਿਲੇ ਤਿੰਨ ਸਤਿਗੁਰਾਂ ਦੀ ਬਾਣੀ ਸੁਣਾ ਕੇ ਨਿਹਾਲ ਕਰਦੇ। ਉਥੇ ਆਪਣੇ ਸ੍ਰੀ ਮੁਖ ਦਵਾਰੇ ਥੀਂ ਵੀ ਗੁਰਬਾਣੀ ਉਚਾਰਨ ਕਰਦੇ ਹੁੰਦੇ ਸਨ। ਆਪ ਜੀ ਨੂੰ ਬਾਬਾ ਸ੍ਰੀ ਚੰਦ ਦੀ ਮਹਿਮਾ ਮਹਾਨਤਾ ਦਾ ਅਗੇ ਹੀ ਪਤਾ ਸੀ ਕਿ ਆਪਣੇ ਗੁਰੂ ਅਮਰਦਾਸ ਜੀ ਨਾਲ ਜਾ ਕੇ ਅਜੋ ਜਦੋਂ ਜੇਠਾ ਜੀ ਸਨ ਤਦੋਂ) ਦਰਸ਼ਨ ਕੀਤੇ ‘ਹੋਏ ਸਨ। ਹੁਣ ਕਈ ਸਾਲ ਹੋਣ ਲਗੇ ਸਨ। ਆਪ ਜੀ ਨੂੰ ਫੇਟ ਖਾਹਸ਼ ਹੋਈ-ਤਾਂ ਦਰਸ਼ਨ ਦੀ ਖਿਚ ਵਿਚ ਸੰਮਤ ੧੬੩੪ ਦੇ ਸਾਲ ਵਿਚ ਕੁਝ ਸਿਖਾਂ ਸਮੇਤ ਗੁਰੂ ਰਾਮ ਦਾਸ ਜੀ, ਪਿੰਡ ਬਾਰਨ (ਜ਼ਿਲਾ ਗੁਰਦਾਸਪੁਰ) ਵਿਚ ਆਏ।
ਇਥੇ ਅਗੇ ਬਾਬਾ ਸ੍ਰੀ ਚੰਦ ਦਸਮਦਵਾਰ ਪ੍ਰਾਣ ਚੜ੍ਹਾ ਕੇ ਕਈ ਦਿਨਾਂ ਥੀਂ ਸਮਾਧੀ ‘ਲਾਕੇ ਬੈਠੇ ਹੋਏ ਸਨ। ਜਿਸ ਤੇ ਆਉਂਦੇ ਸਾਰ ਮੇਲ ਮਿਲਾਪ ਨਾ ਹੋਇਆ ਅਤੇ ਗੁਰੂ ਜੀ ਨੂੰ ਉਡੀਕ ਵਿਚ ਬੈਠਣਾ ਪਿਆ। ਬਾਬਾ ਧਰਮ ਚੰਦ ਜੀ ਤੇ ਹੋਰ ਨਗਰ ਵਾਸੀਆਂ ਨੇ ਗੁਰੂ ਜੀ ਦੀ ਅਤੁੱਟ ਸੇਵਾ ਕੀਤੀ।ਹੋਰ ਢਾਈਂ ਦਿਨਾਂ ਪਿਛੋਂ ਸ੍ਰੀ ਬਾਬਾ ਜੀ ਦੀ ਸਮਾਧੀ ਖੁਲ੍ਹੀ ਤਾਂ ੫੦੦) ਪੰਜ ਸੌ ਨਕਦੀ ਅਤੇ ਕੁਝ ਬਸਤ੍ਰ ਮਿਠਾਈ ਦੀ ਭੇਟਾ ਧਰ ਕੇ ਗੁਰੂ ਰਾਮ ਦਾਸ ਜੀ ਨੇ ‘ਗੁਰੂ ਪੁੱਤਰ’ ਮਹਾਰਾਜ ਸ੍ਰੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ। ਸ੍ਰੀ ਕਮਲੀਆ ਜੀ ਨੇ ਦਸਿਆ ਕਿ ਆਪ ਹੀ ਸੋਢੀ ਸੁਲਤਾਨ ‘ਗੁਰੂ ਰਾਮ ਦਾਸ’ ਜੀ ਹਨ। ਜਿਨ੍ਹਾਂ ਨੂੰ ਸ੍ਰੀ ਅਮਰ ਦੇਵ ਜੀ ਨੇ ਗੁਰੂ ਗੱਦੀ ਬਹਾਕੇ ਅਗੇ ਨੂੰ ਇਨ੍ਹਾਂ ਦੇ ਘਰ ਵਿਚ ਹੀ ਰਹਿਣ ਦਾ ‘ਵਰਦਾਨ ਦਿਤਾ। ਸ੍ਰੀ ਬਾਬਾ ਜੀ ਦੇ ਰਸ ਭਿੰਨੇ ਨੈਣ ਵਧੇਰੇ ਪ੍ਰਸੰਨਤਾ ਨਾਲ ਭਰੇ ਗਏ, ਤੇ ਮੁਸਕਾਂਦੇ ।ਹੋਇਆ ਬਹੁਤ-੨ ਅਸੀਸਾਂ ਦੇ ਕੇ ਆਦਰ ਭਰੇ ਸ਼ਬਦਾਂ ਨਾਲ ਸਤਿਕਾਰ ਕੀਤਾ।
ਇਹ ਕਿਹਾ ਸੁਹਾਵਣਾਂ ਸਮਾਂ ਅਤੇ ਖੁਸ਼ੀਆਂ ਭਰਿਆ ਦੇ ਤਰਫੀ ਦੀਦਾਰ ਸੀ? ਬਾਬਾ ਸ੍ਰੀ ਚੰਦ ਜੀ ਆਪਣੇ ਗੁਰੂ ਪਿਤਾ ਦੇ ਰਾਜ਼ਾਂ ਨੂੰ ਸਮਝ ਚੁਕੇ ਸਨ ਕਿ ਉਨ੍ਹਾਂ ਨੇ ਸ੍ਰੀ ਲਹਿਣਾਂ ਜੀ ਨੂੰ ਜੋ ਬਖਸ਼ਸ਼ ਕੀਤੀ ਸੀ। ਉਹ ਅਸਲ ਵਿਚ ਇਨ੍ਹਾਂ ਪਾਸ ਪੁਚਾਵਣ ਨੂੰ ਹੀ ਐਸਾ ਕੀਤਾ ਸੀ। ਇਉਂ ਸ੍ਰੀ ਬਾਬਾ ਜੀ ਵੇਪ-੨ ਕੇ ਹੈਰਾਨ ਵੀ ਅਤੇ ਖੁਸ਼ ਵੀ ਹੋ ਰਹੇ ਸਨ ਕਿ ਅੱਜ ਗੁਰੂ ਨਾਨਕ ਪਿਤਾ ਦੀ ਆਤਮਾ ਇਸ ਸੋਢੀ ਸੁਲਤਾਨ ! ਨੂੰ ਜਗਤ ਪੂਜਯ, ਹੋਇਆ ਵੇਖ ਕੇ ਖਿੜ ਰਹੀ ਹੋਵੇਗੀ ਕਿ ਉਨ੍ਹਾਂ ਵਲੋਂ ਕਿਹਾ ਲਭਵਿਖਤ ਵਾਕ ਸੱਤ ਹੋਇਆ, ਜੋ ਉਨ੍ਹਾਂ ਨੇ ਪਹਿਲੇ ਹੀ .ਇਨ੍ਹਾਂ ਪ੍ਰਥਾਏ ਬਚਨ ਦਿਤਾ ਸੀ । ਸ੍ਰੀ ਬਾਬਾ ਜੀ, ਗੁਰੂ ਰਾਮ ਦਾਜ ਨੂੰ ਵੇਖ-੨ ਕੇ ਇਸ ਲਈ ਹੈਰਾਨ ਵੀ ਅਤੇ ਖੁਸ਼ ਵੀ ਹੁੰਦੇ ਅਤੇ ਸੋਚਦੇ ਪਏ ਸਨ ਕਿ ਇਹੋ! ਉਹ ਸੋਢੀ ਹੈ? ਜਿਸ ਨੇ ਸਾਡੇ ਬੇਦੀਆਂ ਨੂੰ ਕਿਸੇ ਸਮੇਂ ਲਾਹੌਰ ਦਾ ਰਾਜ ਦੇ ਕੇ ਆਪ ਬਨ ਵਿਚ ਤੱਪਸਿਆ ਕਰਨ ਨੂੰ ਤਿਆਰੀ ਕਰ ਲਈ ਸੀ? ਕੀ ਇਸੇ ਸੋਢੀ ਨੂੰ ਸਾਡੇ ਵਡੇ ਬੇਦੀ ਗੁਰੂ ਜੀ ਨੇ ਕਿਹਾ ਸੀ ਕਿ ਕਲਜੁਗ ਦੇ ਸਮੇਂ ਜਦੋਂ ਅਸੀਂ ‘ਨਾਨਕ ਨਾਮ’ ਕਹਾਵਾਂਗੇ ਤਦ ਤੁਹਾਡੀ ਇਸ ਉਦਾਰਤਾ ਦਾ ਫ਼ਲ ਤੁਹਾਨੂੰ ‘ਜਗਤ ਪੂਜਯ’ ਬਣਾਵਾਂਗੇ* ਧੰਨ ਹੈ। ਇਨ੍ਹਾਂ ਦੀ ਖੁਲ-ਦਿਲੀ ਅਤੇ ਉਦਾਰਤਾ, ਫੇਰ ਧੰਨ ਹੈ! ਸਾਡੇ ਵੱਡਿਆਂ ਦੀ ਗਣਿਤ ਵਿਦਿਆ ਜਾਂ ਆਤਮਕ ਸ਼ਕਤੀ ਜੋ ਕਈ ਹਜ਼ਾਰ ਸਾਲ ਬੀਤੇ ਪਿੱਛੋਂ ਅਜ ਉਨ੍ਹਾਂ ਦੀ ਭਵਿਖਤ ਬਾਣੀ ਸੱਚੀ ਸਾਬਤ ਹੋਈ ਹੈ।
ਹੁਣ ਜਿਉਂ-੨ ਬਾਬਾ ਸ੍ਰੀ ਚੰਦ ਜੀ,ਗੁਰੂ ਰਾਮ ਦਾਸ ਜੀ ਨੂੰ ਆਪਣੇ ਵਡਿਆਂ ਵਲੋਂ ਵਰੋਸਾਈ ਹੋਈ ਅਤੇ ਇਕ ਮਹਾਨ ਪਵਿਤਰ ਆਤਮਾ ਸਮਝ ਰਹੇ ਸਨ। ਤਿਉਂ-੨ ਗੁਰੂ ਰਾਮ ਦਾਸ ਵੀ ਆਪਣੇ ਦਾਤੇ ਗੁਰੂ ਨਾਨਕ ਜੀ’ ਦੇ ਇਸ ਪੂਰਨ ਤੱਪਸਵੀ ਤੇ ਜਤੀ ਸਤੀ ਸਾਹਿਬਜ਼ਾਦੇ ਵਿਚ ਉਨ੍ਹਾਂ ਦਾ ਹੀ ਪਵਿਤਰ ਖੂਨ ਅਤੇ ਪਵਿਤਰ ‘ਅੰਸ਼ ਆਤਮਾ’ ਮਾਸੂਸ ਕਰਦੇ ਤੇ ਵੇਖਦੇ ਪਏ ਸਨ। ਇਹ! ਉੱਚੀ ‘ਨਦਰ ਸਰਾਫੀ’ ਵਾਲੇ ਸੋਢੀ ਸੁਲਤਾਨ! ਭਲਾ ਵੇਖਣ ਵੀ ਕਿਉਂ ਨਾ ? ਜਦ ਕਿ ਆਪ ਜੀ ਅਗਮ ਨਿਗਮ (ਵੇਦ ਸਿੰਮ੍ਰਤੀ) ਦੇ ਇਨ੍ਹਾਂ ਵਾਕਾਂ ਥੀਂ ਭਲੀ ਪ੍ਰਕਾਰ ਜਾਣੂੰ ਸਨ ਕਿ ‘ਆਤਮਾ ਵਿਜਾਇਤੀ ਪੁੱਤ੍ਰਾ’ ਭਾਵ ਕਿਸੇ ਪਿਤਾ ਦੀ ਆਪਣੀ ਆਤਮਾ ਹੀ ਪੁੱਤ੍ਰ ਰੂਪ ਹੋ ਕੇ ਪੈਦਾ ਹੁੰਦੀ ਹੈ। ਪਰ ਬਾਬਾ ਸ੍ਰੀ ਚੰਦ ਜੀ! ਤਾਂ ਤੂੰ ਤੂੰ ਕਰਤਾ ਤੂੰ ਰੂਪ ਵੀ ਹੋ ਚੁਕੇ ਸਨ। ਜੋ ਸੁਰਤ ਸੰਭਾਲਣ ਥੀਂ ਲੈ ਕੇ ਹੁਣ ਤੀਕ ਪੂਰੇ ੮੩ ਸਾਲਾਂ ਦੇ ਹੋ ਚੁਕੇ ਤੇ ਨਾਮ ਸਿਮਰਨ ਵਿਚ ਰਤੇ ਪਏ ਸਨ। ਫੇਰ ਜਿਨ੍ਹਾਂ ਨੇ ਗੁਰੂ -ਪਿਤਾ ਦੇ ਦਸੇ ਨਾਮ ਸਿੰਮ੍ਰਨ ਸਬਰ ਸੰਤੋਖ ਅਤੇ ਮਿੱਠ ਬੋਲਾ ਰਹਿ ਕੇ ਸਾਧੂ ਦੇ ਰੂਪ ਵਿਚ ਕਠਨ ਘਾਲ ਘਾਲੀ ਹੋਵੇ? ਉਨ੍ਹਾਂ ਵਿਚ ਤੇ ਗੁਰੂ ਨਾਨਕ ਪਿਤਾ ਵਿਚ ਕੀ ਫਰਕ ਰਹਿ ਗਿਆ ਸੀ ਜੋ ਗੁਰੂ ਜੀ ਇਨ੍ਹਾਂ ਤਾਂਈ ਉਹਾ ਰੂਪ ਨਾ ਜਾਣਦੇ?
ਅੱਜ ਗੁਰੂ ਰਾਮ ਦਾਸ ਵੀ ਜਿਉਂ-੨ ਸ੍ਰੀ ਬਾਬਾ ਜੀ ਦਾ ਇਸ ਅਨੂਪਮ ਸਰੂਪ ਉਦਾਸੀ ਭੇਖ ਵਿਚ ਦੀਦਾਰ ਕਰਦੇ, ਤਿਉਂ-੨ ਆਪ ਦੇ ਮਨ ਵਿਚ ਵੀ ਇਕ ਅਲੌਕਿਕ ਭਾਵਨਾ ਪੈਦਾ ਹੁੰਦੀ ਜਾਰਹੀ ਸੀ। ਗੁਰੂ ਜੀ ਅਨੁਭਵ ਕਰਦੇ ਸਨ ਕਿ ਗੁਰੂ ਨਾਨਕ ਪਿਤਾ ਦੀ ਗੱਦੀ ਨੂੰ ਤਾਂ ਸੱਚੇ ਦਿਲੋਂ ਇਹ ਆਪਣੀ ਵਸਤ ਜਾਣਦੇ ਸਨ, ਅਤੇ ਐਸਾ ਜਾਣਨ ਵਿਚ ਦੋਵੇਂ ਸਾਹਿਬਜ਼ਾਦੇ ਹੱਕ ਬਜਾਨਬ ਵੀ ਸਨ। ਪਰ ਧੰਨ ਹੈਂ ਗੁਰੂ ਨਾਨਕ! ਜੋ ਉਹਦੀਆਂ ਬੇ-ਪ੍ਰਵਾਹੀਆਂ ਅਤੇ ਦਿਲ ਆਇਆਂ ਨੂੰ ਉਹੀ ਜਾਣੇ ਕਿ ਗੱਦੀ ਦੇ ਸਬੰਧ ਵਿਚ ਦੋਹਾਂ ਸਾਹਿਬਜ਼ਾਦਿਆਂ ਦੀ ਕਿਸੇ ਗੱਲ ਦੀ ਪ੍ਰਵਾਹ ਨਾ ਕਰਕੇ ਮੇਰੇ ਇਸ ਯੋਗ ਬਨਾਣ ਨੂੰ ਸੋਚਾਂ ਸੋਚੀਆਂ ਨੇ ਗੁਰੂ ਰਾਮ ਦਾਸ ਸਾਹਿਬ, ਇਹੈ ਜਹੀਆਂ ਭਾਵਨਾਂ ਨਾਲ ਭਰੇ ਹੋਏ ਵਾਰ-੨.ਬਾਬਾ ਸ੍ਰੀ ਚੰਦ ਜੀ ਵਲ ਵੇਖਦੇ ਅਤੇ ਸਨਮੁਖ ਬੈਠੇ ਇਨ੍ਹਾਂ ਦੀ ਅਸੀਸਾਂ ਦੇ ਛੇਤੀ ਚਾਹਵਾਨ ਸਨ।
ਹੁਣ ਬਾਬਾ ਸ੍ਰੀ ਚੰਦ ਜੀ ਨੇ ਵੀ ਆਪਣੇ ਮਿੱਠੇ ਤੇ ਪਿਆਰ ਭਰੇ ਸ਼ਬਦਾਂ ਨਾਲ ਗੁਰੂ ਜੀ ਦਾ ਸਤਿਕਾਰ ਕਰਨ ਕਰਾਣ ਵਿਚ ਕੋਈ ਕਸਰ ਨਾ ਰਖੀ। ਤੇ ਹਰ ਤਰ੍ਹਾਂ ਦੀ ਸੇਵਾ ਸੰਭਾਲ ਵਾਸਤੇ ਆਪਣੇ ਭਤੀਜੇ ਸ੍ਰੀ ਧਰਮ ਚੰਦ ਜੀ ਨੂੰ ਤਾਕੀਦ ਕੀਤੀ।

ਰਾਮ ਦਾਸ ਪੂਰ’ਬੀ ‘ਸ੍ਰੀ ਅੰਮ੍ਰਿਤਸਰ’ ਨਾਮ

ਦੂਜੇ ਦਿਨ ਫੇਰ ਬਾਬਾ ਸ੍ਰੀ ਚੰਦ ਜੀ ਦੀ ਹਜ਼ੂਰੀ ਵਿਚ ਦੀਵਾਨ ਸਜਿਆ। ਸਾਰੇ ਜੁੜ ਕੇ ਬੈਠੇ ਸਨ। ਤਾਂ ਸ਼ਬਦ ਭੋਗ ਮਗਰੋਂ ਸ੍ਰੀ ਬਾਬਾ ਜੀ ਨੇ ਗੁਰੂ ਜੀ ਨੂੰ ਕੁਝ ਆਪਨੀ ਰਚਿਤ ਬਾਣੀ ਸੁਨਾਉਣ ਨੂੰ ਆਖਿਆ ਜੋ ਗੁਰੂ ਜੀ ਨੇ ਆਸਾ ਰਾਗ ਵਿਚ-‘ਹਰਿ ਅੰਮ੍ਰਿਤ ਭਿੰਨੇ ਲੋਇਣਾਂ ਮਨ ਪ੍ਰੇਮ ਰਤਨਾਂ ਰਾਮ ਰਾਜੇ’ ੬ ਛੰਦ ੨੪ ਚੌਪਦਿਆਂ ਵਿਚ ਸੁਣਾਏ। ਜਿਨ੍ਹਾਂ ਨੂੰ ਸੁਣ ਕੇ ਸ੍ਰੀ ਬਾਬਾ ਜੀ ਰੱਬੀ ਸਰੂਰ ਵਿਚ ਸਰੂਰੇ ਗਏ। ਪਰ ਅਖੀਰ ਦਾ ਛੰਦ- ‘ਹਰਿ ਜੁਗ-ਜੁਗ ਭਗਤ ਉਪਾਇਆ .ਪੈਜ ਰਖਦਾ ਆਇਆ ਰਾਮ ਰਾਜੇ।’ ਸੁਣ ਕੇ ਆਪ ਦੇ ਕੰਵਲ ਨੈਣ ਖਿੜ ਗਏ। ਅਤੇ ਬੁਲ੍ਹਾਂ ਦੇ ਮੋਤੀ ਇਉਂ ਡੋਹਲਣੇ ਕੀਤੇ-
ਤੂੰ ਧੰਨ ਹੈਂ ਗੁਰੂ ਰਾਮ ਦਾਸ! ਤੇਰੀ ਸਮਤਾ ਦਾ ਕੋਈ ਨਹੀਂ। ਸਾਡੇ ਪਿਤਾ ਜੀ-ਨੇ -ਆਸਾ ਜੀ ਦੀ ਵਾਰ-ਉਚਾਰੀ। ਕੁਝ ਗੁਰੂ ਅੰਗਦ ਜੀ ਨੇ ਰਲਾ ਕੇ ੨੪ ਸ਼ਲੋਕਾਂ ਦਾ ਹਾਰ ਪ੍ਰੋਤਾ ਸੀ। ਇਹ ਤੁਹਾਡੇ ਆਸਾ-ਰਾਗ ਦੇ ੨੪ ਛੰਦ ਵੀ ਉਸ ਹਾਰ ਦੇ ਚਮਕੀਲੇ ਨੱਗ ਸਾਬਤ ਹੋਣਗੇ, .ਅਤੇ ਆਸਾ ਜੀ ਦੀ ਵਾਰ ਗਾਉਣਸਮੈਂ ਰਬਾਬੀ ਲੋਕ ਹਰ ਇਕ ਸ਼ਲੋਕ ਦੇ ਅਰੰਭ ਵਿਚ ਮੰਗਲ ਰੂਪ ਇਹ ਪੜ੍ਹਨਗੇ।
ਸ੍ਰੀ ਬਾਬਾ ਜੀ ਨੇ ਫੇਰ ਪੁਛਿਆ-ਅਸੀਂ ਸੁਣਿਆ ਹੈ ਕਿ ਤੁਸੀਂ ਚੱਕ ਵਸਾਇਆ ਤੇ ਸਰੋਵਰ ਖੁਟਾਇਆ ਹੈ। ਆਪਣੇ ਚੌਂਕ ਅਤੇ ਸਰੋਵਰ ਦਾ ਨਾਮ ਕੀ ਰਖਿਆ ਹੈ? ਤਦ ਗੁਰੂ ਜੀ ਨੇ ਦਸਿਆ-ਕਿ ਚੱਕ ਨੂੰ ‘ਰਾਮ ਦਾਸ ਪੂਰ ਅਤੇ ਸਰੋਵਰ ਨੂੰ ਰਾਮ ਦਾਸ ਸਰ’ ਲੋਕੀਂ ਬੁਲਾਂਦੇ ਹਨ। ਸ੍ਰੀ ਬਾਬਾ ਜੀ ਨੇ ਕਿਹਾ-ਠੀਕ ਹੀ । ਤੁਸੀਂ ਰਾਮ ਦੇ ਦਾਸ ਹੈ। ਸਗੋਂ ਤੁਸਾਡੇ ਤਾਂ ਪ੍ਰਤੱਖ ਰਾਮ ਦਾ ਨਿਵਾਸ ਹੈ। ਪਰ ਆਪਣੇ ਨਾਮ ਦੀ ਥਾਂ ਇਸ ਚੱਕ ਦਾ ਤੇ ਸਰੋਵਰ ਦਾ ਨਾਮ ‘ਅੰਮ੍ਰਿਤਸਰ’ ਰਖੀਏ। ਕਿ ਇਥੇ ‘ਹਰੀ ਦਾ ਮੰਦਰ’ ਬਣ ਕੇ ਨਾਮ ਅੰਮ੍ਰਿਤ ਦਾ ਸਦਾ ਪ੍ਰਵਾਹ ਚਲੇਗਾ। ਇਥੇ ਸਾਕਤ ਨਿਗੁਰਿਆਂ ਨੂੰ ਤ੍ਰਿਸਕਾਰ ਅਤੇ ਗੁਰੂ ਵਾਲਿਆਂ (ਗੁਰਮੁਖਾਂ) ਨੂੰ ਸਤਿਕਾਰ ਮਿਲੇਗਾ। ਤੁਹਾਡਾ ਗੁਰੂ ਨਾਨਕ ਦਾ ਘਰ ਹੈ। ਅਤੇ ਉਹਨਾਂ ਦੇ ਸ੍ਰੀ ਮੁਖਵਾਕ ਸ਼ਬਦ ਰਾਹੀਂ
‘ਅੰਮ੍ਰਿਤਸਰ’ ਨਾਮ ਉਨ੍ਹਾਂ ਵਲੋਂ ਹੀ ਰਖਿਆ ਜਾਣਿਆ ਜਾਏਗਾ* ਜੋ ਸਾਡੇ ਪਾਸ ਇਉਂ ਲਿਖਿਆ ਪਿਆ ਹੈ ਸਤਿਗੁਰ ਮਿਲੇ ਤੇ ਮਹਿਲ ਬੁਲਾਏ॥ ਸੱਚੀ ਦਰਗਹਿ ਗਤਿ ਪਤਿ ਪਾਏ॥ ਸਾਕਤ – ਠਉਰ ਨਹੀਂ “ਹਰਿ ਮੰਦਰ” ਜਨਮ ਮਰੈ ਦੁਖ ਪਾਇਆ ॥੭॥ ਸੇਵਹੁ ਸਤਿਗੁਰੂ ਸਮੁੰਦੁ . ਅਥਾਹ॥ ਪਾਵਹੁ ਨਾਮੁ ਰਤਨੁ ਧਨੁ ਲਾਹਾ ॥ ਬਿਖਿਆ ਮਲੁ ਜਾਇ ਅੰਮ੍ਰਿਤਸਰ ਨਾਵਹੁ॥ ਗੁਰ ਸਚ ਸੰਤੋਖ ਪਾਇਆ ॥੮॥ (ਮਾਰੂ ਮਹਲਾ ੧ ਪੰਨਾਂ ੧੦੪੩)
ਇਹ ਵਾਕ ਸੁਣ ਕੇ ਗੁਰੂ ਰਾਮ ਦਾਸ ਜੀ ਪ੍ਰਸੰਨਤਾ ਨਾਲ ਭਰੇ ਗਏ ਤੇ ਦਸਿਆ ਗੁਰੂ ਅਮਰ ਦੇਵ ਦਾ ਵੀ ਇਹੋ ਹੁਕਮ ਸੀ ਆਪ ਦਾ ਫੁਰਮਾਨ ਵੀ ਪ੍ਰਵਾਨ ਹੈ, ਤਦ ਜੀਸ ‘ ਝੁਕਾਇਆ। ਇਹ ਹਾਲ ਸ੍ਰੀ ਚੰਦ ਪ੍ਰਕਾਸ਼ ਧਿਆਇ੫੮ ਵਿਚ ਇਉਂ ਲਿਖਿਆ ਹੈ- ਰਾਮ ਦਾਸ ਜੀ ਗਿਰਾ ਅਲਾਈ। ਰਾਮ ਦਾਸ ਚੱਕ ਕਹਤ ਲੁਕਾਈ। ਸ੍ਰੀ ਚੰਦ ਟੇਰਤ ਇਹ ਨਹੀਂ ਨਾਂਮੂ। ਇਹ ਤੋਂ ਹੈ ਹਰਿ ਜੀ ਕਾ ਧਾਮੂੰ। ਡਾਲ ਨਾਂਮ ਅੰਮ੍ਰਿਤਸਰ ਰਾਖੇ। ਇਹਾ ਨਾਂਮ ਨਿਜ ਪੁਰ ਕਾ ਭਾਖੋ। ਰਿੱਧ ਸਿੱਧਬਾਸੇ ਇਸ ਥਾਂਈ। ਬਸਨ-ਹਾਰ ਦੁਖ ਪਾਵੈ ਨਾਹੀਂ। ਦੇ ਕਰ ਵਹ ਸਿਰ ਪਾਉ ਦਿਵਾਇਆ। ਰਾਮ ਦਾਸ ਗੁਰ ਵਿਦਾ ਕਰਾਇਆ।
ਇਉਂ ਵਰਦਾਨ ਦੇ ਕੇ ਆਪ ਨੇ ਗੁਰੂ ਰਾਮ ਦਾਸ ਸਾਹਿਬ ਨੂੰ ਸਿਰੋਪਾਉ ਦਿਤਾ ਤੇ ਆਦਰ ਮਾਨ ਨਾਲ ਵਿਦਾ ਕੀਤੇ। ਗੁਰੂ ਜੀ ਨੇ ਚਲਣ ਵੇਲੇ ਸ੍ਰੀ ਬਾਬਾ ਜੀ ਪਾਸ ਬੇਨਤੀ ਕੀਤੀ ਕਿ’ਜਿਸ ਥਾਂ (ਸਾਡੇ ਚੱਕ) ਦਾ ਆਪ ਨੇ ‘ਭਵਿਖਤ’ ਇਤਨਾ ਸੁੰਦਰ ਦਸਿਆ ਹੈ, ਕਦੀ ਆਪ ਵੀ ਚਰਨ ਪਾਕੇ ਉਸ ਥਾਂ ਨੂੰ ਸੁਹਾਵਣਾ ਕਰੀਏ। ਸ੍ਰੀ ਬਾਬਾ ਜੀ ਨੇ ਪ੍ਰਵਾਨਗੀ ਦਿਤੀ ਕਿ ਜਦੋਂ ਵੀ ਅੰਨ ਜਲ ਨੇ ਖਿਚ ਕੀਤੀ ਜ਼ਰੂਰ ਆਵਾਂਗੇ। ਇਉਂ ਸ੍ਰੀ ਬਾਬਾ ਜੀ ਦੀਆਂ ਖੁਸ਼ੀਆਂ ਪਾ ਕੇ ਗੁਰੂ ਰਾਮ ਦਾਸਕ ਜੀ ਸ੍ਰੀ ਅੰਮ੍ਰਿਤਸਰ ਆਣ ਬਿਰਾਜੇ :

ਬਾਬਾ ਸ੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਆਏ

ਬਾਬਾ ਸ੍ਰੀ ਚੰਦ ਜੀ ਨੂੰ ਬਾਰਠ ਰਹਿੰਦਿਆਂ ਹੁਣ ਦੇ ਸਾਲ ਹੋਰ ਬੀਤਣ ਵਾਲੇ ਸਨ। ਆਪ ਜੀ ਸਦਾ ਹੀ ਆਪਣੀ ਗੁਫਾ ਅੰਦਰ ਮਸਤ ਰਹਿੰਦੇ। ਕਈ-੨ ਦਿਨ ਦੀ ਸਮਾਧੀ ਪਿਛੇ ਜਦ ਅੱਖ ਖੁਲ੍ਹਦੀ ਤਾਂ ਰਸ ਭਰੀ ਨਜ਼ਰ ਨਾਲ ਦਰਸ਼ਕਾਂ ਤਾਂਈ ਵੇਖ-੨ ਕੇ ਉਨ੍ਹਾਂ ਦੇ ਮੁਰਝਾਏ ਮਨ ਵੀ ਖਿੜਾ ਦਿੰਦੇ। ਕਈ ਤਰ੍ਹਾਂ ਦੇ ਅਭਿਲਾਖੀ ਆਉਂਦੇ ਸਨ। ਜਿਨ੍ਹਾਂ ਨੂੰ ਫੇਰ ਆਪਣੇ ਮਨੋਹਰ ਉਪਦੇਸ਼ਾਂ ਤੇ ਅਸੀਸਾਂ ਨਾਲ ਠਾਰ ਦਿਤਾ ਕਰਦੇ ਸਨ। ਇਉਂ ਆਪ ਜੀ ਇਕ ਦਿਨ ਸਮਾਧੀ ਥੀਂ ਉਥਾਨ ਹੋ ਕੇ ਸੰਗਤ ਨੂੰ ਨਿਹਾਲ ਕੀਤਾ ਅਤੇ ਕਮਲੀਆ ਜੀ ਨੂੰ ਆਖਿਆ-ਭਾਈ .ਜੀ! ਸ੍ਰੀ ਅੰਮ੍ਰਿਤਸਰ ਜਾ ਕੇ ‘ਗੁਰੂ ਹਾਮ ਦਾਸ ‘ ਜੀ ਨੂੰ ਦਿਤਾ ਬਚਨ ਪੂਰਾ ਕਰਨਾ ਹੈ। ਤੇ ਅਜ ਹੀ ਜਾਣ ਦਾ ਸੰਕਲਪ ਹੈ।
ਭਾਈ ਕਮਲੀਆ ਜੀ ਨੇ ਸੀਸ ਝੁਕਾਇਆ! ਸਤਿ ਬਚਨ ਕਿਹਾ ਅਤੇ ਸ੍ਰੀ ਬਾਬਾ ਜੀ ਦੀ ਸੇਵਾ ਵਿਚ ਨਾਲ ਹੋ ਕੇ ਚਾਲੇ ਪਾ ਦਿਤੇ। ਆਪ ਜੀ ਰਾਹ ਵਿਚ ਕਿਤੇ-੨ ਇਕ ਦੋ ਦਿਨ ਰਹਿ ਕੇ ਪ੍ਰੇਮੀਆਂ ਨੂੰ ਨਿਹਾਲ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਆਏ, ਨਗਰ ਥੀਂ ਬਾਹਰ ਡੇਰਾ ਕੀਤਾ। ਇਹ ਸਾਲ ਸੀ; ੧੬੩੬ ਦਾ ਸੀ ਜਦ ਕਿ ਆਪ ਜੀ ਅੰਮ੍ਰਿਤਸਰ ਆਏ।
‘ਗੁਰਪ੍ਰਤਾਪ ਸੂਰਜ-ਪ੍ਰਕਾਸ਼’ ਜੀ ਰਾਸ ੨ ਅੰਸ ੧੪ ਅਤੇ ਤਵਾਰੀਖ ਖਾਲਸਾ ਗਿਆਨੀ ਗਿਆਨ ਸਿੰਘ ਤੇ ਪੰਥ ਪ੍ਰਕਾਸ਼ ਵਿਚ ਵੀ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀਂ ਜਦ ਅੰਮ੍ਰਿਤਸਰ ਆਏ ਤਾਂ ਗੁਰੂ ਰਾਮ ਦਾਸ ਜੀ ਨੇ ਭਾਰੀ ਸਵਾਗਕ ਕੀਤਾ। ਸ੍ਰੀ ਬਾਬਾ ਜੀ ਨੂੰ ਇਕ ਉਚੇ ਸਿੰਘਾਸਨ ਤੇ ਬਿਠਾ ਕੇ ਗੁਰੂ ਜੀ ਨੇ ਪ੍ਰਦੱਖਨਾ ਕੀਤੀ ਤੇ ਸਨਿੰਮ੍ਰ ਨਿਮਸਕਾਰ ਕਰ ਕੇ ਆਪ ਜੀ ਕੁਝ ਨੀਵੀਂ ਥਾਂ ਹੋ ਬੈਠੇ ਤੇ ਨਿੰਮ੍ਰਤਾ ਵਿਚ ਭਰ ਕੇ ਬਾਬਾ ਜੀ ਨੂੰ ਵੇਖਣ ਲਗੇ। ਐਸਾ ਕਰਨ ਵੀ ਕਿਉਂ ਨਾ? ਜਦ ਕਿ ਬਾਬਾ ਜੀ ਇਸ ਯੋਗਤਾ ਤੇ ਲਾਇਕ ਸਨ- ਉਚ ਸਥਾਨ ਸ੍ਰੀ ਚੰਦ ਬਿਠਾਏ। ਆਪ ਨਿਮ੍ਰ ਕਰ-ਤਰੈ-ਤਕਾਏ। ਸ੍ਰੀ ਚੰਦ ਬੌਲੇ ਤੱਤ ਕਾਲੂ। ਕਰਤ ਪ੍ਰਦੱਖਨਾਂ ਪ੍ਰੇਮ ਦਿਆਲੂ!
(ਸੂਰਜ ਪ੍ਰਕਾਸ਼ ਰਾਸ ੨ ਅੰਸੂ ੧੪)
ਐਸੇ ਹੀ ਬਾਬਾ ਸ੍ਰੀ ਚੰਦ ਵੀ ਗੁਰੂ ਰਾਮ ਦਾਸ ਜੀ ਦੀ ਮਹਾਨਤਾ ਥੀਂ ਜਾਣੂੰ ਸਨ। ਇਥੇ ਆ ਕੇ ਹੁਣ ਦੋਹਾਂ ਧਿਰਾਂ ਦੀ- ‘ਬ੍ਰਹਮ ਗਿਆਨੀ ਕੀ ਰੱਤ ਬ੍ਰਹਮ ਗਿਆਨੀ ਜਾਨੈ’ ਵਾਲੀ ਗੱਲ ਸੀ ਤੇ ਦੂਜੀ ਵੇਰ ਦੇ ਇਸ ਮੇਲ ਮਿਲਾਪ ਵਿਚ ਚੰਗੇ ਖੁਲ੍ਹ ਡੁੱਲ੍ਹ ਕੇ ਬਚਨ ਮਿਲਾਸ ਕਰਨ ਲਗੇ ਸਨ।
ਸ੍ਰੀ ਬਾਬਾ ਜੀ, ਇਕ ਦਿਨ ਆਪਣੇ ਸਨਮੁਖ ਬੈਠੇ ਗੁਰੂ ਰਾਮ ਦਾਸ’ ਜੀ ਦੀ ਭਰ ਜਵਾਨੀ, ਸੁੰਦਰਤਾ ਅਤੇ ਗੰਭੀਰਤਾ ਨੂੰ ਅਨੁਭਵ ਕਰਦੇ ਪਏ ਸਨ ਕਿ ਕਿਤਨੀ ਪ੍ਰਭਤਾ ਅਤੇ ‘ਗੱਭਰੂਪਨ ਦੇ ਹੁੰਦਿਆ ਵੀ ਇਹ ਨਿਰਮਾਨ ਮਨ ਹਨ। ਗੁਰੂ ਜੀ ਦਾ ਗੋਰਾ ਸਰੀਰ, ਸੋਹਣਾ ਤੇ ਸੁਹਾਵਾਂ ਮੁਖ, ਸਹਿਜ ਤੇ ਗੰਭੀਰਤਾ ਭਰੀ ਬਾਣੀ (ਬੋਲ ਚਾਲ) ਅੰਮ੍ਰਿਤ ਭਿੰਨੇ ਨੈਣ- ਖੁਲ੍ਹਾ ਚੌੜਾ ਅਤੇ ਭਾਗ ਭਰਿਆ ਮਸਤਕ ਡਿੱਠਾ। ਤਿਵੇਂ ਹੀ ਗੁਰੂ ਜੀ ਦੇ ਕਾਲੇ ਚਮਕੀਲੇ ਅਤੇ ਲੰਮੇ ਦਾਹੜੇ ਨੂੰ ਵੇਖ ਕੇ ਬਾਬਾ ਜੀ ਮਹਿਸੂਸ ਕਰਦੇ ਸਨ ਕਿ ਬਾਕੀ ਸਾਰੇ ਢੁਕਵੇਂ ਸਰੀਰ ਨਾਲੋਂ ਇਨ੍ਹਾਂ ਦਾ ਦਾਹੜਾ ਕੁਝ ਵਧੇਰੇ ਵੱਧ ਆਇਆ ਹੈ। ਤਦ ਹੱਸਦੇ-੨ ਗੁਰੂ ਜੀ ਦੀ ਨਿੰਮ੍ਰਤਾ ਪਰਖਣ ਨੂੰ ਜੀਅ ਕਰ ਆਇਆ, ਤੇ ਪਿਆਰ ਭਰੀ ਹਾਸੀ ਨਾਲ ਬਾਬਾ ਜੀ ਨੇ ਆਖਿਆ-ਰਾਮ ਦਾਸ ਜੀਉ! ਇਤਨਾ ਦਾਹੜਾ ਕਿਉਂ ਵਧ ਆਇਆ ਹੈ? ਉਤਰ ਵਿਚ ਗੁਰੂ ਜੀ ਨੇ ਜ਼ੁਬਾਨੀ ਤਾਂ ਇਹੈ ਬਚਨ ਕਿਹਾ ਕਿ ਆਪ ਜੈਸੇ ਮਹਾਨ ਸਾਧੂਆਂ ਦੇ ਚਰਨ ਝਾੜਨ ਨੂੰ ਵਧ ਆਇਆ ਹੈ, ਪਰ ਅਸਲੀ ਤੋਰ ਤੇ ਹੱਥ ਨਾਲ ਆਪਣਾ ਦਾਹੜਾ ਫੜ ਕੇ ਗੁਰੂ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨ ਝਾੜਨੇ ਸ਼ੁਰੂ ਕੀਤੇ।
ਸ੍ਰੀ ਬਾਬਾ ਜੀ ਇਨ੍ਹਾਂ ਦੀ ਇਸ ਅਤਿ ਨਿੰਮ੍ਰਤਾ ਤੇ ਮਾਨਸਕ ਗਰੀਬੀ ਨੂੰ ਵੇਖ ਕੇ ਬਹੁਤ ਖੁਸ ਹੋਏ। ਆਪ ਜੀ ਅਤਿ ਪ੍ਰੇਮ ਨਾਲ ਭਰੇ ਗਏ, ਤੇ ਆਪਣੇ-ਹੱਥ ਨਾਲ ਐਸਾ ਕਰਨ .ਥੀਂ ਹਟਾ ਦਿਤਾ। ਫੁਰਮਾਇਆ-ਕਿ ਸੋਹਣਾ ਉਤਰ ਹੈ। ਬੱਸ ਕਰੋ! ਅਤੇ ਪਹਿਲੀ ਤਰ੍ਹਾਂ ਹੀ ਅੱਜ ਵੀ ਬਾਣੀ ਸੁਣਾ ਕੇ ਨਿਹਾਲ ਕਰੋ! ਤਦ ਆਗਿਆ ਪਾ ਕੇ ਗੁਰੂ ਜੀ ਨੇ ਇਸ ਸਮੇਂ ਨਾਲ ਢੁੱਕਦਾ ਸ਼ਬਦ ਆਪਣੇ ਸ੍ਰੀ ਮੁਖਵਾਕ ਥੀਂ ਇਹ ਸੁਣਾਇਆ-
ਪ੍ਰਭਾਤੀ ਮਹਲਾ ੪
ਉਗਵੈ ਸੂਰੁ ਗੁਰ ਮੁਖਿ ਹਰਿ ਬੋਲਹਿ ਸਭ ਰੈਨ ਸਮਾਲਹਿ ਹਰਿ ਗਾਲ। ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹੁ ਪ੍ਰਭੂ ਹਰਿ ਭਾਲ ॥ ੧ ॥ ਮੇਰਾ ਮਨ ਸਾਧੂ ਧੂਰ ਰਵਾਲ ਹਰਿ ਹਰਿ ਨਾਮ ਦ੍ਰਿੜਾਇਓ ਗੁਰ ਮੀਠਾ ਗੁਰ ਪੱਗ ਰਹ ਹਮਬਾਲ ॥੧ ਰਹਾਉ॥ ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹ ਫਾਂ! ਮਾਇਆ ਜਾਲ।। ਖਿਨ ਪਲ ਹਰਿ ਪ੍ਰਭ ਰਿਦੈ ਨ ਵਸਿਉ ‘ਬਿਨਿ ਬਾਧੇ ਬਹੁ ਬਿਧਿ ਬਾਲ। ੨ ॥ ਸਤਿ ਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ। ਹਰਿ ਨਾਮਾ ਹਰਿ ਮੀਨ ਲਗਾਨਾ ਗੁਰਿ ਕੀਏ ਸਬਦ ਨਿਹਾਲ ॥੩॥ ਹਮ ਬਾਰਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿ ਪਾਲ। ਬਿਖ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ‘ਨਾਨਕ ਬਾਲ ਗੁਪਾਲ ॥੪॥
ਇਹ ਸ਼ਬਦ ਸੁਣ ਕੇ ਵੀ ਸ੍ਰੀ ਬਾਬਾ ਜੀ ਗੱਦ-੨ ਹੋਏ, ਅਤੇ ਬਹੁਤ ਅਸੀਸਾਂ ਦਿਤੀਆਂ। ਗੁਰੂ ਜੀ ਨੇ ਸ੍ਰੀ ਬਾਬਾ ਜੀ ਨੂੰ ‘ਸ੍ਰੀ ਅੰਮ੍ਰਿਤਸਰ’ ਦਾ ਖੂਟਾਇਆ ਤਾਲ ਅਤੇ ਵਿਚਾਲੇ ਹਰਿਮੰਦਰ ਬਨਵਾਣ ਦੀ ਤਜਵੀਜ਼ ਵੀ ਦਸੀ। ਬਾਬਾ ਸ੍ਰੀ ਚੰਦ ਜੀ ਨੇ ਬਹੁਤ-੨ ਸਲਾਹਿਆ। ਫੇਰ-ਕੁਝ ਦਿਨ ਹੋਰ ਰਹਿਣ ਮਗਰੋਂ ਆਪ ਜੀ ਮੁੜ ਬਾਰਠ ਨੂੰ ਚਲੇ ਆਏ।

ਪਠਾਨ ਕੋਟ ਨਗਰ ਵੱਸਣ ਦਾ ਕਾਰਣ

ਇਥੇ ਬਾਰਠ ਵਿਚ ਇਕ ‘ਬਾਰੇ ਖਾਨ’ ਪਠਾਨ ਰਹਿੰਦਾ ਸੀ। ਇਹ ਕਈ ਵੇਚ ਸ੍ਰੀ ਬਾਬਾ ਜੀ ਦੇ ਮਨੋਹਰ ਉਪਦੇਸ਼ ਸੁਣ-੨ ਕੇ ਸ਼ਰਧਾਲੂ ਹੋ ਚੁਕਾ ਸੀ, ਅਤੇ ਬਾਰਠ ਨਾਲ ਲਗਦੇ ਬਹੁਤ ਵਡੇ ਤੱਲਕੇ ਦਾ ਮਾਲਕ ਸੀ। ਇਹਦੇ ਪੁੱਤਰ ਨੇ ਇਕ ਦਿਨ ਸ੍ਰੀ ਬਾਬਾ ਜੀ ਦੇ ਵੇਖਦੇ ਹੀ ਇਕ ਰੁੱਖ ਉਤੋਂ ਦੀ ਬੰਦੂਕ ਦੇ ਫਾਇਰ ਨਾਲ ਕੁਝ ਪੰਖੇਰੂ ਮਾਰੇ। ਜੋ ਤੜਪਦਿਆਂ ਨੂੰ ਦੌੜ ਕੇ ਕੋਹਿਆ, ਵਾ ਹਲਾਲ ਵੀ ਕੀਤਾ।
ਸ੍ਰੀ ਬਾਬਾ ਜੀ ਵੈਸਠ ਤਰ੍ਹਾ ਕੇ ਕੈਮਲ ਦਿਲ ਵਾਲੇ ਸਨ। ਆਪਣੇ ਸਾਮਣੇ ਹੋਈ ਇਸ ਦੁਰਘਟਨਾ ਨੂੰ ਸਹਿ ਨਾ ਸਕੈ, ਤੇ ਸਹਿਜੇ ਹੀ ਬਚਨ ਕੀਤਾ। “ ਇਨ੍ਹਾਂ ਦੀ ਤੜਪ ਦੇ ਦਰਦ ਨੂੰ ਤਦੇ ਜਾਣ ਸਕੇ, ਜੇ ਤੂੰ ਵੀ ਐਸਾ ਹੀ ਤੜਫ ਕੇ ਮਰੇ ਬੱਸ-ਉਹ ਲੜਕਾ ਉਥੇ ਹੀ ਪੇਟ ਦੇ ਸੁਲ ਨਾਲ ਤੜਫ-੨ ਮਰ ਗਿਆ। ਇਹ ਖਬਰ ਸਾਰੇ ਪਿੰਡ ਵਿਚ ਧੁੰਮ ਗਈ!
-ਇਸ ਬਾਰੇ ਖਾਨ ਦਾ ਇਕੋ ਇਕ ਪੁੱਤਰ ਸੀ। ਰੋਂਦੇ ਕੁਰਲਾਂਦੇ ਨੇ ਲਾਸ਼ ਚੁੱਕਾ ਕੇ ਬਾਬਾ ਜੀ ਦੇ ਅਗੇ ਆਣ ਰਖਾਈ ਤੇ ਮਿੰਨਤਾਂ ਤਰਲਿਆਂ ਦੀ ਹੱਦ ਮੁਕਾ ਦਿਤੀ। ਇਸ ਨੇ ਬੇਨਤੀ ਕੀਤੀ ਜਿਥੇ ਜਾਣੇ ਤਿਉਂ ਸੌਭਰਾ ਬਨਾਵੇਂ। ਤਦ ਬਾਬਾ ਜੀ ਨੇ ਫੁਰਮਾਇਆ-ਇਕੋ ਤਰੀਕਾ ਹੈ ! ਇਹ ਥਾਂ ਛੱਡ ਕੇ ਕਿਤੇ ਦੂਜੀ ਥਾਂ ਜਾ ਰਹੇ ! ਅਸੀਂ ਆਪਣੇ ਹੁੰਦੇ ਕੋਈ ਜੀਵ ਘਾਤਕ ਇਥੇ ਨਹੀਂ ਰਹਿਣ ਦਿਆਂਗੇ। ਬਾਰੇ ਖਾਨ ਨੇ ਸੰਨਜ਼ੂਰ ਕੀਤਾ ਤੇ ਬਾਬਾ ਜੀ ਨੇ ਤਰਸ ਖਾ ਕੇ ਸਤਿਨਾਮੁ ਮੰਤ੍ਰ ਦੇ ਉਚਾਰਣ ਨਾਲ਼ ਪਾਣੀ ਦਾ ਛਿੱਟਾ ਮਾਰ ਕੇ ਉਹਦੇ ਬੇਟੇ ਨੂੰ ਜਿਵਾ ਦਿਤਾ। ਬਾਰੇ ਖਾਨ ਨੂੰ ਕੀਤੇ ਇਕਰਾਰ ਦੀ ਪਤਾ ਸੀ ਕਿ ਬਚਨ ਨਾ ਪਾਲਣ ਦਾਫੇਰ ਕੀ ਫਲ ਹੋਣਾ ਹੈ? ਇਸ ਨੇ ਛੇਤੀ ਹੀ ਬਾਰਠ ਨੂੰ ਛੱਡ ਕੇ ਕੁਝ ਕੋਹਾਂ ਦੀ ਵਿਥ ਉਤੇ ਆਪਣੀ ਜ਼ਮੀਨ ਵਿਚ ਇਕ ਥਾਂ ਤੰਬੂ ਲਵਾ ਕੇ ਵੱਸਣ ਲੱਗਾ। ਫੇਰ ਛੋਟਾ ਜਿਹਾ ਕਿਲ੍ਹਾਂ ਜਿਸ ਦੇ ਅੰਦਰ ਰਿਹਾਇਸ਼ੀ ਮਕਾਨ ਵੀ ਬਣਾਏ। ਮਹੂਰਤ ਸਮੇਂ ਇਸ ਨੇ ਸ੍ਰੀ ਬਾਬਾ ਜੀ ਨੂੰ ਵੀ ਲਿਆਂਦਾ ਤੇ ਬੇਨਤੀ ਕੀਤੀ ਕਿ ਆਪ ਜੀ! ਆਪਣੀ ਜੁਬਾਨ ਮੁਬਾਰਕ ਥਾਂ ਇਹਦਾ ਨਾਮ ਰਖੀਏ? ਸ੍ਰੀ ਬਾਬਾ ਜੀ ਨੇ ਨਾਮ ‘ਪਠਾਨਕੋਟ’ ਰਖ ਸੁਣਾਇਆ? ਫੇਰ ਆਪ ਜੀ ਇਕ ਚਿਨ ਅਤੇ ਇਕ ਰਾਤ ਰਹਿ ਕੇ ਮੁੜ ਬਾਰਨ ਵਿਚ ਆਣ ਨਿਵਾਸ ਕੀਤਾ।

ਬਾਬਾ ਧਰਮ ਚੰਦ ਜੀ ਦੀ ਸ਼ਾਦੀ

ਇਥੇ ਬਾਰੇ ਖਾਨ ! ਪਠਾਨ ਦਾ ਇਕ ਦੀਵਾਨ ਸੀ। ਇਹਦਾ ਨਾਮ ਉੱਤਮ ਚੰਦ ਅਤੇ ਜ਼ਾਤ ਦਾ ਖਤਰੀ ਸੀ । ਬਾਰੇ ਖਾਂ ਦੇ ਬਾਰਨ ਛੱਡ ਜਾਣ ਤੇ ਇਹ ਵੀ ਨਾਲੇ ਗਿਆ ਸੀ। ਇਹਦੇ ਘਰ ਇਕ ਜਵਾਨ ਕੰਨਿਆਂ ਜਿਸ ਦਾ ਨਾਮ ‘ਲਾਜਵੰਤੀ’ ਸੀ। ਇਹ ਬੜੀ ਭਾਗਵਾਨ ਤੇ ਸੀਲ ਸੁਭਾਉ ਦੀ ਸੀ। ਇਸ ਦੇ ਮਾਤਾ-ਪਿਤਾ ਇਹਦੇ ਨਾਤੇ ਦੀ ਭਾਲ ਦੀਆਂ ਗੱਲਾਂ ਕਰਦੇ-੨ ਇਕ ਰਾਤ ਨੂੰ ਸੂਤੇ ਸਨ। ਤੇ ਸੁਪਨੇ ਵਿਚ ਇਕੋ ਸਮੇਂ ਦੋਹਾਂ ਨੂੰ ਗੁਰੂ ਨਾਨਕ’ ਜੀ ਨੇ ਦਰਸ਼ਨ ਦੇ ਆਖਿਆ ਕਿ- ‘ਤੁਹਾਡੀ ਲਾਜ ਵੰਤੀ ਸਾਡੇ ਧਰਮ ਚੰਦ ਦੀ ਅਮਾਨਤ ਹੈ’ ਹੋਰ ਪਾਸੇ ਦਾ ਧਿਆਨ ਛੱਡ ਕੇ ਸ੍ਰੀ ਚੰਦ ਜੀ ਨੂੰ ਜਾ ਕੇ ਆਖੋਂ।
ਇਹ ਸੁਪਨਾ ਸੀ ਕਿ ਇਨ੍ਹਾਂ ਲਈ ਭਾਗਾਂ ਦੇ ਭੰਡਾਰ ਖੁਲ੍ਹਣ ਲਗੇ ਸਨ। ਦੋਵੇਂ ਖੁਸ਼ ਵੀ ਤੇ ਹੈਰਾਨ ਵੀ ਹੋਏ। ਪਰ ਇਕੋ ਸਮੇ ਦੋਹਾਂ ਨੂੰ ਇਕੋ ਜਿਹਾ ਸੁਪਨਾ ਆਇਆ ਸੀ। ਜਿਵੇਂ ਦੇ ਜਾਗਦੇ ਬੰਦਿਆਂ ਨੂੰ ਕੋਈ ਕੁਝ ਸੁਨੇਹਾ ਦਿੰਦਾ ਹੈ। ਇਸ ਗੱਲ ਨੂੰ ਇਨ੍ਹਾਂ ਨੇ ਸੱਚ ਮੁੱਚ ਆਪਣੇ ਤੇ ਗੁਰੂ ਨਾਨਕ ਦੀ ਬਖਸ਼ਸ਼ ਜਾਣੀ ਤੇ ਸਾਰੀ ਗੱਲਬਾਤ ਇਨ੍ਹਾਂ ਬਾਰੇ ਖਾਨ ਤਾਂਈ ਵੀ ਆਖੀ। ਉਸ ਨੇ ਵੀ ਸ਼ਲਾਘਾ ਕੀਤੀ ਕਿ ਸੋਹਣਾ ਜਵਾਨ ਅਤੇ ਹਾਣ ਦਾ ਵਰ ਹੈ। ਦੂਜਾ ਇਸ ਦੀ ਪੁਤ੍ਰੀ ਨੇ ਗੁਰੂ ਨਾਨਕ ਜੀ ਦੀ ਪੋਤਰੇ ਨੂੰਹ ਕਹਾਣਾਂ ਸੀ। ਇਸ ਤੋਂ ਵਧ ਕੇ ਇਹਨੂੰ ਕੀ ਲੋੜੀਂਦਾ ਸੀ? ਪਰ ਸ਼੍ਰੀ ਚੰਦ ਜੀ ਨੇ ਅਜੇ ਤੀਕ ਆਪਣੇ ਭਤੀਜੇ’ਧਰਮ ਚੰਦ’ ਜੀ ਨੂੰ ਆਪਣਾ ਹੀ ਭੇਖ ਦੇ ਕੇ ਬ੍ਰਹਮਚਾਰੀ ਰੂਪ ਉਦਾਸੀ ਸਾਧੂ ਬਣਾ ਰਖਿਆ ਸੀ ਕਿ ਨਿਰ ਸੰਕਲਪ ਹੋ ਕੇ ਕੁਝ ਸਾਲ ਵਿਦਿਆ ਦੇ ਪੜ੍ਹਨ ਸੁਣਨ ਵਲ ਇਸਦਾ ਧਿਆਨ ਲਗਾ ਰਹੇ। ਇਸ ਤੇ ਲੋਕਾਂ ਦਾ ਖਿਆਲ ਸੀ ਕਿ ਸ਼ਾਇਦ ਇਹਨੂੰ ਵੀ ਆਪਣੇ ਜਿਹਾ ਸਾਧੂ ਹੀ ਬਣਾਏ ਰਖਣਗੇ। ਪਰ ਸੁਪਨੇ ਦੀ ਗੱਲ ਨੇ ਉਤਮ ਚੰਦ ਦਾ ਹੌਂਸਲਾ ਵਧਾ ਦਿੱਤਾ ਤੇ ਬਾਰੇ ਖਾਨ ਸਮੇਤ ਬਾਹਠ ਜਾ ਕੇ ਸ੍ਰੀ ਬਾਬਾ ਜੀ ਦੇ ਚਰਨ-ਚੁੰਮੇ, ਅਤੇ ਸਭ ਕੁਝ ਦੱਸ ਕੇ ਬਾਬਾ ਜੀ ਦੀ ਅਸੀਸ ਤੇ ਪ੍ਰਵਾਨਗੀ ਚਾਹੀ।
ਬਾਬਾ ਸ੍ਰੀ ਚੰਦ ਜੀ ਨੇ ਇਨ੍ਹਾਂ ਦੇ ਮਨੋਰਥ ਨੂੰ ਸਮਝ ਕੇ ਖੁਸ਼ੀ ਪ੍ਰਗਟ ਕੀਤੀ। ਹੁਣੇ ਹੀ ਦੇਹਾਂ ਧਿਰਾਂ ਦੀ ਸੰਮਤੀ ਨਾਲ ਸਾਹੇ ਦਾ ਦਿਨ ਵੀ ਮੁੱਕਰਰ ਹੋਇਆ ਤੇ ਵਿਆਹ ਦੀ ਤਿਆਰੀ ਵਿਚ ਲਗ ਤੁਰੇ। ਸ੍ਰੀ ਬਾਬਾ ਜੀ ਨੇ ਆਪਣੇ ਘਰ ਤੇ ਪ੍ਰੇਮੀ ਸਿਖਾਂ ਸਬੰਧੀਆਂ ਅਤੇ ਚੌਬੇ ਦੇ ਰਾਜੇ ਤਾਈਂ ਵੀ ਬੁਲਾਇਆ। ਜਿਸ ਨੇ ਇਧਰ ਗੁਰੂ ਘਰ ਦੇ ਗਹਿਣੇ ਕਪੜੇ ਦਾ ਸਾਰਾ ਪ੍ਰਬੰਧ ਉਸਨੇ ਕੀਤਾ। ਇਸੇ ਤਰ੍ਹਾਂ ਉਤਮ ਚੰਦ ਦੇ ਘਰ ਦਾ ਸਾਰਾ ਖਰਚਾ ਪਠਾਨਕੋਟ ਵਿਚ ਖਾਨ ਵਲੋਂ ਸੀ। ਬਰਾਤ ਚੜਾਉ ਦੇ ਦਿਨ ਸ੍ਰੀ ਧਰਮ ਚੰਦ ਜੀ ਨੂੰ ਚੌਕੀ ਚੜ੍ਹਾ ਕੇ ਸਕੇਸੀ ‘ਇਸ਼ਨਾਨ ਕਰਾਇਆ ਗਿਆ, ਅਤੇ ਭੇਖ ਦੀ ਦਿਤੀ ਪੁਸ਼ਾਕ ਉਤਰਵਾ ਕੇ ਇਨ੍ਹਾਂ ਨੂੰ ਲਾੜੇ ਦੇ ਰੂਪ ਵਿਚ ਸਜਾ ਕੇ ਬਰਾਤ ਨੂੰ ਪਠਾਨਕੋਟ ਵਲ ਲੈ ਤੁਰੇ।
ਉਧਰ ! ਪਠਾਨ ਕੋਟ ਵਾਸੀਆਂ ਨੇ ਬਰਾਤ ਦੇ ਸਵਾਗਤ ਸਤਿਕਾਰ ਦੇ ਸੋਹਣੇ ਪ੍ਰਬੰਧ ਕੀਤੇ ਸਨ। ਕਿਉਂਕਿ ਚੰਬੇ ਦਾ ਰਾਜਾ ਵੀ ਬਰਾਤੀ ਸੀ। ‘ਨਵਾਬ ਬਾਰੇ ਖਾਨ ਨੇ ਹਰ ਤਰ੍ਹਾਂ ਦਾ ਢੁਕਾਉ ਸਮੇਂ ਸਵਾਗਤ ਕੀਤਾ, ਅਤੇ ਸੇਵਾ ਸਤਿਕਾਰ ਨਾਲ ਜੱਸ ਪਾਇਆ। ਕੰਨਿਆਂ ਦਾਨ ਸਮੇਂ ਵਿਧੀ ਪੂਰਬਿਕ ਉਤਮ ਚੰਦ ਨੇ ਕੰਨਿਆਂ ਦਾਨ ਕੀਤਾ ਅਤੇ ਰਿਵਾਜ ਮੁਤਾਬਿਕ ਦੇ ਤਿੰਨ ਦਿਨਾਂ ਦੀ ਸੇਵਾ ਟਹਿਲ ਮਗਰੋਂ ਆਪਣੀ ਧੀ ਸ੍ਰੀ ‘ਲਾਜ ਵੰਤੀ’ ਦਾ ਡੇਲਾ ਤੇਰ ਦਿਤਾ।
ਸ੍ਰੀ ਬਾਬਾ ਜੀ ਨੇ ਬਾਰਠ ਆ ਕੇ ਸਾਰੇ ਮੇਲ ਆਇਆਂ ਨੂੰ ਮਿਠਾਈਆਂ ਦੇ ਦੇ ਕੇ ਵਿਦਾ ਕੀਤਾ। ਇਸੇ ਤਰ੍ਹਾਂ ਚੰਬੇ ਦੇ ਰਾਜੇ ਤਾਈਂ ਵੀ ਸਿਰੋਪਾਉ ਦੀ ਬਖਸ਼ਸ਼ ਨਾਲ ਅਸੀਸਾਂ ਦੇ ਕੇ ਤੋਰਿਆ। ਫੇਰ ਧਰਮ ਚੰਦ ਜੀ ਨੂੰ ਉਹਨਾਂ ਲਈ ਨਮੇਂ ਨੀਯਤ ਕੀਤੇ ਮਕਾਨ ਵਿਚ ਨਿਵਾਸ ਕਰਾਇਆ ਅਤੇ ਆਪ ਜੀ ਅੱਜ ਭਾਰੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਕੇ ਸੁਤੰਤਰ ਹੋ ਬੈਠੇ।

ਗੁਰੂ ਅਰਜਨ ਦੇਵ ਜੀ ਦਰਸ਼ਨ ਨੂੰ ਆਏ

ਉਧਰ ਸ੍ਰੀ ਅੰਮ੍ਰਿਤਸਰ ਵਿਚ ਗੁਰੂ ਰਾਮ ਦਾਸ ਜੀ ਨੇ ਲਗਭਗ ੬ ਸਾਲ ਨਾਮ ਅੰਮ੍ਰਿਤ ਉਪਦੇਸ਼ਾਂ ਨਾਲ ਲੋਕਾਂ ਦਾ ਉਧਾਰ ਕੀਤਾ। ਆਪ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਅਰਜਨ ਦੇਵ ਜੀ ਨੂੰ ਭਾਦਰੋਂ ਸ਼ੁਦੀ ੨ ਸੰਮਤ ੧੬੩੮ ਵਿਚ ਗੁਰ ਗੱਦੀ ਬਹਾਇਆ।
ਗੁਰੂ ਰਾਮ ਦਾਸ ਜੀ ਦੇ ਤਿੰਨ ਸਾਹਿਬਜ਼ਾਦੇ ਸਨ। ਵਡੇ ਪ੍ਰਿਥੀ ਚੰਦ ਏਸ ਤੋਂ ਛੋਟੇ ਸ੍ਰੀ ਮਹਾਂਦੇਵ ਅਤੇ ਇਨ੍ਹਾਂ ਤੋਂ ਛੋਟੇ ਸ੍ਰੀ ਅਰਜਨ ਦੇਵ ਸਨ। ਮਹਾਂਦੇਵ ਤਾਂ ਸਾਧੂ ਸੁਭਾਉ ਦੇ ਬਹੁਤ ਥੋੜ੍ਹਾ ਬੋਲਦੇ ਅਤੇ ਭਜਨ ਸਿਮਰਨ ਸਮਾਧੀ ਵਿਚ ਵਧੇਰੇ ਰਹਿੰਦੇ ਇਨ੍ਹਾਂ ਨੇ ਇਸ ਗੱਲ ਵਲ ਕੋਈ ਖਾਸ ਧਿਆਨ ਨਾ ਦਿਤਾ, ਪਰ ਛੋਟੇ ਭਾਈ ਨੂੰ ਗੁਰਿਆਈ ਮਿਲਣ ਤੇ ਵਡੇ ਪ੍ਰਿਥੀ ਚੰਦ ਨੂੰ ਬਹੁਤਾ ਦੁੱਖ ਤੇ ਗੁੱਸਾ ਹੋਇਆ ਸੀ। ਇਥੋਂ ਤੀਕ ਕਿ ਆਪਣੇ ਪਿਤਾ ‘ਗੁਰੂ ਰਾਮ ਦਾਸ’ ਜੀ ਨਾਲ ਝਗੜਾ ਕੀਤਾ*। ਜਿਸ ਤੇ ਇਸ ਕਲ੍ਹਾ ਤੋਂ ਕਿਨਾਰੇ ਹੋ ਜਾਣ ਨੂੰ ਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਦਾ ਵਸੇਵਾ ਛੱਡ ਕੇ ਸ੍ਰੀ ਅਰਜਨ ਜੀ ਤੇ ਸ੍ਰੀ ਭਾਨੀ ਜੀ ਸਮੇਤ ਮੁੜ ‘ਗੋਇੰਦਵਾਲ’ ਨੂੰ ਚਲੇ ਆਏ।
ਇਧਰ ਸ੍ਰੀ ਮੋਹਣ ਤੇ ਮੋਹਰੀ ਜੀ ਨੂੰ ਇਹ ਬਿਗਾਨੇ ਨਹੀਂ ਸਨ। ਆਪਣੀ ਭੈਣ ਭਾਨੀ ਅਤੇ ਬਹਿਨੋਈ ਗੁਰੂ ਰਾਮ ਦਾਸ ਤੇ ਭਾਣਜਾ ‘ਗੁਰੂ ਅਰਜਨ’ ਜੀ ਸਨ । ਜੋ ਗੁਰੂ ਨਾਨਕ ਜੀ ਦੇ ਪੰਜਵੇ ਜਾ-ਨਸ਼ੀਨ ਅਤੇ ਪਿਤਾ ਗੁਰੂ ਅਮਰ ਦੇਵ ਤੋਂ ਹੁਣ ਤੀਜੀ ਥਾਂ ਥਾਪੇ ਜਾ ਚੁਕੇ ਸਨ। ਇਨ੍ਹਾਂ ਘਰ ਆਇਆਂ ਦੀ ਪਹਿਲੇ ਤੋਂ ਵਧ ਕੇ ਆਉ ਭਗਤ ਕੀਤੀ ਗਈ ਤੇ ਗੁਰੂ ਰਾਮ ਦਾਸ ਜੀ ਨੇ ਵਿਸਥਾਰ ਨਾਲ ਇਥੇ ਆਉਣ ਦਾ ਕਾਰਣ ਦੱਸਿਆ। ਪਰ ਹੁਕਮ ਸੱਚ ਹੋਣਾ ਸੀ, ਥੋੜ੍ਹੇ ਸਮੇਂ ਮਗਰੋਂ ਭਾਦਰੋਂ ਸੁਦੀ ਤੀਜ ਸੰਮਤ ੧੬੩੮ ਵਿਚ ਇਥੇ ਆਕੇ ਗੁਰੂ ਰਾਮ ਦਾਸ ਜੋਤੀ ਜੋਤ ਸਮਾ ਗਏ। ਆਪ ਦੀ ਅੰਤਮ ਸੰਸਕਾਰ ਮਰਯਾਦਾ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਸ੍ਰੀ ਮੋਹਣ ਤੇ ਮੋਹਰੀ ਜੀ ਨੇ ਉਨ੍ਹਾਂ ਦੀ ਸ਼ਾਨ ਮੁਤਾਬਕ ਨਿਭਾਹੀ। ਤੇਰ੍ਹਵੀਂ ਦੇ ਦਿਨ ਭਾਰੀ ਯੱਗ ਹੋਇਆ, ਤੇ ਇਸੇ ਦਿਨ ਦੂਜਿਆਂ ਦੀ ਤਰ੍ਹਾਂ ਪ੍ਰਿਥੀ ਚੰਦ ਵੀ ਆਏ, ਪਰ ਖਰਚ ਪਰਚ ਵਿਚ ਕੋਈ ਹਿੱਸਾ ਨਾ ਪਾਇਆ।
ਹੁਣ ਦਸਤਾਰ ਬੰਦੀ ਦਾ ਸਮਾਂ ਹੋਇਆ ਤਾਂ ਬਰਾਦਰੀ ਅਤੇ ਸਿਖ ਸੰਗਤਾਂ ਨੇ ਗੁਰੂ ਜੀ ਦੇ ਜਾ-ਨਿਸ਼ਾਨ ਸਤਿ ‘ਗੁਰੂ ਅਰਜਨ ਦੇਵ’ ਜੀ ਅਗੇ ਦਸਤਾਰਾਂ ਤੇ ਨਕਦੀ ਦੀ ਢੇਰ ਲਾ ਦਿਤੇ। ਸ੍ਰੀ ਮੋਹਣ ਤੇ ਮੋਹਰੀ ਜੀ ਵਲੋਂ ਪੇਸ਼ ਕੀਤੀ-ਦਸਤਾਰ ‘ਗੁਰੂ ਅਰਜਨ ਦੇਵ’ ਨੇ ਪਹਿਲੇ .ਸੀਸ ਤੇ ਸਜਾਉਣੀ ਸੀ। ਪਰ ਵੱਡਾ ਪੁੱਤਰ ਹੋਣ ਦਾ ਹੱਕ ਦੱਸ ਦੱਸਾ ਕਿ ਜ਼ੋਟੋ ਜ਼ੋਰੀ ਉਹ ਦਸਤਾਰ ਖੋਹ ਕੇ ਪ੍ਰਿਥੀ ਚੰਦ ਨੇ ਬੰਨ੍ਹ ਲਈ ਤੇ ਬਾਕੀ ਵੀ ਸਭ ਕੁਝ ਸਮੇਟ ਲਿਆ।
ਸੰਗਤ ਦਾ ਖਿਆਲ ਸੀ ਕਿ ਇਸ ਗੱਲ ਦਾ ਉਹਨੂੰ ਯੋਗ ਉੱਤਰ ਦਿੱਤਾ ਜਾਏ। ਪਰ ਗੁਰੂ ਅਰਜਨ ਦੇਵ ਨੇ ਮਨ੍ਹਾਂ ਕੀਤਾ ਤੇ ਦੂਜੀ ਦਸਤਾਰ ਸੀਸ ਤੇ ਸਜਾ ਲੀਤੀ। ਪ੍ਰਿਥੀ ਚੰਦ ਨੇ ਇਤਨੇ ਵਿਚ ਹੀ ਬੱਸ ਨਾ ਕੀਤੀ । ਸਗੋਂ ਆਪਣੀ ਮਾਤਾ ਭਾਨੀ ਜੀ ਨੂੰ ਡਰਾ ਧਮਕਾ ਕੇ ਇਨ੍ਹਾਂ ਪਾਸੋਂ ਗੁਰਬਾਣੀ ਦੀ ਇਕ ਪੋਥੀ ਅਤੇ ਗੁਰੂ ਜੀ ਦਾ ਸੁੱਚੇ ਮੋਤੀਆਂ ਦਾ ਸਿਮਰਨਾ ਵੀ ਖੋਹ ਕੇ . ਸ੍ਰੀ ਅੰਮ੍ਰਿਤਸਰ ਚਲਾ ਗਿਆ।
.ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗਇੰਦਵਾਲ ਰਹਿ ਕੇ ਵੀ ਆਪਣੇ ਗੁਰੂ -ਪਿਤਾ ਦੇ ਆਦਰਸ਼ਾਂ ਦਾ ਪੂਰਾ ਪੂਰਾ ਪ੍ਰਚਾਰ ਕੀਤਾ। ਇਥੋਂ ਦੇ ਲੋਕੀਂ ਤਾਂ ਅਗੇ ਹੀ ਜਾਣੂੰ ਸਨ ਕਿ ਇਹ ‘ਦੋਹਿਤਾ ਬਾਣੀ ਕਾ ਬੋਹਥਾ’ ਗੁਰੂ ਅਮਰ ਦਾਸ ਜੀ ਦੀ ਕਿਰਪਾ ਦਾ ਪੂਰਾ ਪਾਤਰ ਹੈ। ਫੇਰ ‘ਗੁਰੂ ਗੱਦੀ ਨਸ਼ੀਨ” ਗੁਰੂ ਜਾਣ ਕੇ ਸਾਰੇ ਦੂਣਾਂ ਚੌਣਾਂ ਸਤਿਕਾਰ ਕਰਾਂਦੇ ਅਤੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਇਥੋਂ ਹੀ ਆ ਕੇ ਵਰਸਾਉਂਦੇ ਯਾ ਪਿੰਡਾਂ ਵਿਚ ਨਾਲ ਲੈ ਜਾਇਆ ਕਰਦੇ।
ਇਸ ਤਰ੍ਹਾਂ ਨਾਲ ਗੋਇੰਦਵਾਲ ਵਿਚ ਰਹਿੰਦੇ ਅਜੇ ਬਹੁਤ ਚਿਰ ਨਹੀਂ ਹੋਇਆ ਸੀ ” ਕਿ ਆਪ ਜੀ ਦੀ ਪਰਮ ਪਿਆਰੀ ਮਾਤਾ ਭਾਨੀ ਜੀ ਵੀ ਪ੍ਰਲੋਕ ਗਮਨ ਕਰ ਗਏ। ਹੁਣ ਇਕ ਪਾਸੇ ਆਪਣੇ ਸ੍ਰੀ ਪਿਤਾ ਜੀ ਤੇ ਮਾਤਾ ਜੀ ਦਾ ਵਿਛੋੜਾ ਜੋ ਇਨ੍ਹਾਂ ਲਈ ਅਸਹਿ ਸੀ ਦੂਜੇ ਪਾਸੇ ਭਰਾਤਾ ਪ੍ਰਿਥੀ ਚੰਦ ਦੀ ਈਰਖਾ ਅਤੇ ਪੇਥੀ ਮਾਲਾ ਲੈ ਜਾਣ ਦੀ ਸੱਜਰੀ ਹਰਕਤ ਨੇ ਗੁਰੂ • ਅਰਜਨ ਦੇਵ ਦੇ ਦਿਲ ਉੱਤੇ ਕਾਫ਼ੀ ਅਸਰ ਕੀਤਾ । ਫੇਰ ਗੋਇੰਦਵਾਲ ਵੀ ਤਾਂ ਹਮੇਸ਼ਾਂ ਰਹਿਣਾ ਨਹੀਂ ਸੀ ਅਤੇ ਸ੍ਰੀ ਅੰਮਰਤਿਸਰ ਜਾਣਾ ਅਜੇ ਮੁਨਾਸਬ ਨਹੀਂ ਜਾਤਾ। ਜਿਸ ਤੇ ਇਥੋਂ ਚਾਲੇ ਪਾਕੇ ਪਹਿਲੇ ਆਪ-ਦੁਆਬੇ ਵੱਲ ਹੋ ਤੁਰੇ, ਤੇ ਕਰਤਾਰਪੁਰ (ਸੋਢੀਆਂ) ਵਾਲੀ ਥਾਂ ਖਰੀਦ ਕੇ ਇਥੇ ਸੰ: ੧੬੫੧ ਵਿਚ ਨਗਰ ਸ੍ਰੀ ਕਰਤਾਰਪੁਰ ਵਸਾਇਆ, ਤੇ ਕੁਝ ਸਾਲ ਇਥੇ ਹੀ ਰਹੇ। ਫੇਰ ਗੋਇੰਦਵਾਲ-ਖਡੂਰ ਸਾਹਿਬ ਅਤੇ ਸਿਰਹਾਲੀ ਆਦਿਕ ਥਾਵਾਂ ਥੀਂ ਹੁੰਦੇ ਹੋਏ ਮੁੜ ਸ੍ਰੀ ਅੰਮ੍ਰਿਤਸਰ ਕਈ ਸਾਲਾਂ ਪਿਛੋਂ ਆਏ ਸਨ।
ਗੁਰੂ ਅਰਜਨ ਜੀ ਦੇ ਸ੍ਰੀ ਅੰਮ੍ਰਿਤਸਰ ਆਉਣ ਤੇ ਪ੍ਰਿਥੀ ਚੰਦ ਫੇਰ-ਬਹੁਤ ਦੁਖਿਆ ਸੀ। ਹਾਲਾਂਕਿ ਗੁਰੂ-ਗੱਦੀ ਮਿਲਣ ਪਿਛੋਂ ਕਈ ਥਾਂਈ ਕਈ ਸਾਲ ਬਾਹਰ ਰਹਿ ਕੇ ਗੁਰੂ ਜੀ ਸ੍ਰੀ ਅੰਮ੍ਰਿਤਸਰ ਆਏ ਸਨ ਪਰ ਪ੍ਰਿਥੀ ਚੰਦ ਦੀ ਕਲ੍ਹਾ ਕਲਪਨਾ ਵਿਚ ਕੋਈ ਫ਼ਰਕ ਨਹੀਂ ਪਿਆ .ਸੀ । ਇਥੇ ਘਰ ਆਕੇ ਗੁਰੂ ਅਰਜਨ ਦੇਵ ਨੇ ਹਰ ਹੀਲਾ-ਵਰਤਿਆ ਕਿ ਉਹਦੇ ਨਾਲ ਮੇਲ ਬਣ ਜਾਏ, ਤੇ ਜੈਸੇ ਉਹ ਰਾਜ਼ੀ ਹੋਵੇ ਤਿਵੇਂ ਹੀ ਮਿਲ ਜੁਲ ਕੇ ਅਗੇ ਨੂੰ ਰਹੀਏ? ਪਰ ਕੋਈ ਸਫਲਤਾ ਨਾ ਹੋਈ। ਜਿਸ ਤੇ ਇਥੇ ਆਕੇ ਵੀ ਗੁਰੂ ਜੀ ਉਪਰਾਮ ਚਿੱਤ ਹੀ ਰਿਹਾ ਕਰਦੇ।
ਇਥੇ ਅੰਮ੍ਰਿਤਸਰ ਆ ਕੇ ਇਹ ਵੀ ਸੁਣਿਆ-ਕਿ ਇਨ੍ਹਾਂ ਦਾ ਭਤੀਜਾ “ਮੇਹਰਬਾਨ” ਆਪਣੀ ਤੇ ਆਪਣੇ ਪਿਤਾ ਦੀ ਰਚੀ ਮਨ ਘੜਤ ਕਵਿਤਾ ਦੇ ਨਾਲ ਅਖੀਰ 1 ਨਾਨਕ ਨਾਮ ਜੋੜ ਜੋੜ ਕੇ ਲੋਕਾਂ ਪਾਸੋਂ ਸ਼ਬਦ ਪੜ੍ਹਾ ਰਿਹਾ। ਇਹੋ ਜਿਹਾ ਸ਼ਬਦ ਇਕ ਦਿਨ ਹਜ਼ੂਰੀ ਵਿਚ ਇਕ ਰਬਾਬੀ ਨੇ ਆਕੇ ਪੜ੍ਹਿਆ। ਤਾਂ ਗੁਰੂ ਆਸ਼ੇ ਵਿਰੁਧ ਅਤੇ ਗੁਰੂ ਸਿਧਾਂਤਾਂ ਥੀਂ ਕੋਹਾਂ ਦੂਰ ਅਨੁਭਵ ਕੀਤਾ। ਹੁਣ ਆਪ ਜੀ ਨੂੰ ਪੂਰਾ ਪੂਰਾ ਯਕੀਨ ਹੋ ਜਾਣ ਕਰਕੇ ਦੁਖ ਹੋਇਆ ਤੇ ਸੋਚਿਆ ਕਿ ਹੁਣੇ ਜੇਕਰ ਇਸ ਗਲਦੇ ਰੋਕਣ ਦਾ ਕੋਈ ਹੀਲਾ ਨਾ ਕੀਤਾ ਗਿਆ ਤਾਂ ਸਮਾਂ ਪਾ ਕੇ ਗੁਰੂ ਨਾਨਕ ਦੇਵ ਅਤੇ ਬਾਕੀ ਸਤਿਗੁਰਾਂ ਦੀ ਅਸਲ ਬਾਣੀ ਅਤੇ ਗੁਰਮਤਿ ਸਿਧਾਂਤਾਂ ਦੀ ਜਾਣ ਪਛਾਣ ਮੁਸ਼ਕਲ ਹੋ ਜਾਏਗੀ। ਇਸ ਖਿਆਲ ਵਿਚ ਆਪ ਜੀ ਨੂੰ ‘ਗੁਰੂ ਗ੍ਰੰਥ ਸਾਹਿਬ’ ਰਚਣ ਦਾ ਸੰਕਲਪ ਹੋਇਆ ਤਾਂ ਬਾਬਾ ਸ੍ਰੀ ਚੰਦ ਜੀ ਪਾਸੋਂ ਗੁਰੂ ਨਾਨਕ ਜੀ ਦੀ ਸੰਭਾਲ ਰੱਖੀ ਸ੍ਰੀ ਮੁਖ ਗੁਰਬਾਣੀ ਦੇ ਲੈਣ ਨੂੰ ਅਤੇ ਇਸ ਸ਼ੁਭ ਸੰਕਲਪ ਦੀ ਸਫਲਤਾ ਲਈ ਅਸੀਸਾਂ ਪਾਣ ਨੂੰ ਗੁਰੂ ਅਰਜਨ ਦੇਵ ਜੀ ਨੇ ਆਪ ਬਾਰਨ ਨੂੰ ਚਾਲੇ ਪਾ ਦਿਤੇ।
ਸ੍ਰੀ ਅਮ੍ਰਿੰਤਸਰ ਥੀਂ ਚਲ ਕੇ ਪਹਿਲਾ ਮੁਕਾਮ ਗੁਰੂ ਜੀ ਨੇ ਸਹਿੰਦੇ ਕੀਤਾ। ਫੇਰ ਅਨੇਕਪੁਰ ਤੇ ਇਥੇ ਡੇਹਰਾ ਬਾਬਾ ਨਾਨਕ ਆਏ। ਇਥੇ ਦਰਸ਼ਨ ਇਸ਼ਨਾਨ ਕਰਕੇ ਪ੍ਰਸ਼ਾਦ ਚੜਾਏ ਅਤੇ ਫੇਰ ਸੰਮਤ ੧੬੫੫ ਵਿਚ ਆਪ ਜੀ ਨੇ ਬਾਰਠ ਜਾ ਕੇ ਬਾਬਾ ਸ੍ਰੀ ਚੰਦ ਦੇ ਦਰਸ਼ਨ ਕੀਤਾ** ਗੁਰਗੱਦੀ ਵਲੋਂ ੫੦੦) ਰੁਪੈ ਨਕਦੀ ਤੇ ਬਸਤ੍ਰਾਂ ਦੀ ਭੇਟਾ ਸਦਾ ਜਾਇਆ ਕਰਦੀ ਸੀ ਉਹ ਆਪ ਗੁਰੂ ਜੀ ਨੇ ਬਾਬਾ ਸ੍ਰੀ ਚੰਦ ਜੀ ਅਗੇ ਧਰ ਕੇ ਨਿਮਸਕਾਰ ਕੀਤੀ ਅਤੇ ਅਸੀਸ ਪਾਈ।
ਉਮਰ ਕਰਕੇ ਗੁਰੂ ਅਰਜਨ ਦੇਵ ਇਸ ਵੇਲੇ ੪੫ ਸਾਲਾਂ ਦੇ ਸਨ। ਕਿਉਂ ਕਿ ਸੰਮਤ ੧੬੧੦ ਵਿਚ ਆਪ ਦਾ ਜਨਮ ਹੋਇਆ ਸੀ, ਅਤੇ ਬਾਬਾ ਸ੍ਰੀ ਚੰਦ ਇਸ ਵੇਲੇ ੧੦੪ ਸਾਲਾਂ ਦੇ ਹੋ ਚੁਕੇ ਸਨ। ਇਹ ਕਿਤਨੀ ਵਡੀ ਉਮਰ ਸੀ? ਪਰ ਬਾਲ ਜਤੀ ਅਤੇ ਤੱਪ ਤੇਜ ਦੇ ਥਲ -ਨਾਲ ਮਾਨੋ ਅਜੇ ਜਵਾਨ ਹੀ ਦਿਸਦੇ ਸਨ। ਫਿਰ ਵੀ ਗੁਰੂ ਜੀ ਥੀਂ ਉਮਰ ਕਰਕੇ ਬਾਬਾ ਜੀ ੫੯ ਸਾਲ ਹੋਰ ਵਡੇ ਸਨ।
ਸ੍ਰੀ ਚੰਦ ਪ੍ਰਕਾਸ਼ ਧਿਆਏ ੬੦ ਦੇਹਰਾ ੬੩ ਵਿਚ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀ ਨੂੰ ਨਿਮਸਕਾਰ ਕਰਨ ਵੇਲੇ ਆਪਣੇ ਪੂਜਯ ਪਿਤਾ ਗੁਰੂ ਰਾਮ ਦਾਸ ਦੀ ਰੀਸੇ ਇਨ੍ਹਾਂ ਨੇ ਵੀ ਆਪਣੇ ਦਾਹੜੇ ਨਾਲ ਬਾਬਾ ਜੀ ਦੇ ਚਰਨ ਝਾੜੇ। ਇਨ੍ਹਾਂ ਦੀ ਨਿੰਮ੍ਰਤਾ ਅਤੇ ਸੁਚੱਜਤਾ ਉਤੇ ਬਾਬਾ ਜੀ ਬਹੁਤ ਖੁਸ਼ ਹੋਏ ਤੇ ਅਸੀਸਾਂ ਦਿਤੀਆਂ।
ਗੁਰੂ ਅਰਜਨ ਦੇਵ ਜੀ ਇਸ ਵੇਲੇ ਬਾਬਾ ਸ੍ਰੀ ਚੰਦ ਜੀ ਦੇ ਸਨਮੁਖ ਬੈਠੇ ਤੇ ਇਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦਾ ਵਡਾ ਸਾਹਿਬਜ਼ਾਦਾ (ਬਿੰਦੀ ਸਪੁਤ੍ਰ) ਅਤੇ ਆਪਣੇ ਆਪ ਨੂੰ ਗੁਰੂ ਨਾਨਕ ਜੀ ਦਾ ਨਾਦੀ ਸਪੁਤ੍ਰ ਅਨੁਭਵ ਕਰ ਰਹੇ ਸਨ। ਆਪ ਇਸ ਸੱਚੇ ਰਿਸ਼ਤੇ ਦੀ ਗੰਢ ਵਿਚ ਪੱਕੇ-ਗੰਢੇ ਅਤੇ ਪ੍ਰੇਮ ਨਾਲ ਭਰੇ ਗਏ। ਤਾਂ ਬਾਣੀ ਦੇ ਬੋਹਿਥ ਸਤਿਗੁਰੂ ਨੂੰ ਬਾਣੀ ਉਮੰਡ ਆਈ। ਉਸੇ ਵੇਲੇ ਸਿਬੰਦਾ ਵਜਾ ਕੇ ਸੋਰਨ ਦੇ ਮਿਠੇ ਰਾਗ ਵਿਚ ਅਲਾਪ ਕੇ ਇਹ ਸ਼ਬਦ ਉਚਾਰ ਸੁਣਾਇਆ-
ਸੋਰਠਿ ਮਹਲਾ ੫ ॥
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਸੁਣਿ ਮੀਤਾ ਜੀਉ ਹਮਾਰਾ ਥਲਿ ਥਲਿ ਜਾਸੀ ਹਰਿ ਦਰਸ਼ਨ ਦੇਹੁ ਦਿਖਾਈ॥੧॥
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਏਹੁ ਮਨੁ ਤੇਰਾ ਭਾਈ ॥੧॥ ਰਹਾਉ॥
ਪਾਵ ਮਲੇਵਾ ਮਲਿ ਮਲਿ ਧੋਵਾ ਇਹੁ ਮਨੁ ਤੈਕੁ ਦੇਸਾ॥
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹ ਉਪਦੇਸਾ॥
(ਪੰਨਾ ੬੧੧)
ਇਉਂ ਆਤਮ ਰੰਗ ਵਿਚ ਰੰਗੋ ਹੋਇਆਂ ਜਦ ਸਾਰਾ ਸ਼ਬਦ ਸਣਾਇਆ ਤਾਂ ਬਾਬਾ ਜੀ ਮਾਨੋ ਇਲਾਹੀ ਰੰਗ ਵਿਚ ਰੰਗੇ ਗਏ। ਆਪ ਜੀ ਦੀ ਸੁਰਤ ਅੰਤਰ ਆਤਮੇਂ ਜੁੜ ਗਈ। ਐਸੀ ਅਡੋਲਤਾ ਵਿਚ ਇਨ੍ਹਾਂ ਨੂੰ ਬੈਠੇ ਵੇਖ ਕੇ ਗੁਰੂ ਜੀ ਨੇ ਹੋਰ ਵੀ ਕਈ ਸ਼ਬਦ ਸੁਣਾਏ, ਜਿਨ੍ਹਾਂ ਵਿਚ ਇਹੋ ਜਿਹਾ ਪ੍ਰੇਮ ਭਾਵ-ਭਰਿਆ ਸੀ।
ਗੂਜਰੀ ਮਹਲਾ ੫ ॥ ਕਰਿ ਕਿਰਪਾ ਆਪਣਾ ਦਰਸ ਦੀਜੈ ਜਸ ਗਾਵਉ ਨਿਸ ਅਰ ਭੋਰ॥
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ! (ਪੰਨਾ ੫੦੦)
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥
ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਓ॥
ਕੇਸਾਂ ਕਾ ਕਿਰ ਬੀਜਨਾਂ ਸੰਤ ਚੌਉਰ ਢੁਲਾਵਉ॥
ਸੀਸ ਨਿਹਾਹਉ ਚਰਣ ਤਲਿ ਧੂਰ ਮੁਖ ਲਾਵਉ॥੧॥
ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥
ਤਜ ਅਭਿਮਾਨ ਸਰਣੀ ਪਰਉ ਹਰਿ ਗੁਣ ਨਿਧਿ ਪਾਈ॥੨॥
ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰ॥
ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥
ਚਿਤਵਓ ਮਨਿ ਆਸਾ ਕਰਉ ਜਨ ਕਾ ਸੰਗ ਮਾਗਉ॥
ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਣੀ ਲਾਗਉ ॥੪॥ (ਪੰਨਾ ੭੪੫)
ਇਨ੍ਹਾਂ ਪਵਿਤ੍ਰ ਸ਼ਬਦਾਂ ਦੇ ਭਾਵ ਅਰਥ ਅਤੇ ਰਾਗ ਦੇ ਹੁਲਾਰਿਆਂ ਨੇ ਬਾਬਾ ਸ੍ਰੀ ਚੰਦ ਜੀ ਦੀ ਸੁਰਤ ਨੂੰ ਜਿਥੇ ਅਕਾਸ਼ੀ ਚੜ੍ਹਾ ਦਿਤਾ ਸੀ। ਸ੍ਰੀ ਬਾਬਾ ਜੀ ਦੀ ਆਤਮਾਂ ਨੇ ਉਕਤ ਸ਼ਬਦਾਂ ਦੇ ਸ਼ੀਸ਼ੇ ਵਿਚੋਂ ਗੁਰੂ ਅਰਜਨ ਜੀ ਦਾ ਜੇ ਮਹੱਤਵ ਅਨੁਭਵ ਕੀਤਾ- ਉਹ ਅੰਤਰ ਆਤਮੇਂ ਅਮਿਟ ਹੋ ਗਿਆ ਸੀ। ਤਦ ਆਪ ਜੀ ਨੇ ਅੱਖਾਂ ਖੋਲ੍ਹੀਆਂ ਅਤੇ ਰਸਨਾਂ ਰਾਹੀਂ ਇਹ ਅਮੋਲਕ ਬਚਨ ਉਚਾਰੇ
ਕਹਿਤ ਭਇ ਸ੍ਰੀ ਚੰਦ ਜੀ ਬਾਲਾ। ਸ੍ਰੀ ਅਰਜਨ ਤੁਮ ਭਏ ਨਿਹਾਲਾ ॥
ਇਸ ਮਨਸਬ ਕੇ. ਯੋਗ ਲਖਾਵਾ ॥ ਰਾਮ ਦਾਸ ਤੁਹਿ ਤਿਲਕ ਦਿਵਾਵਾ*|
ਉਪਮਾਂ ਤੁਮਰੀ ਜੈਸ-ਸੁਨਾਈ।। ਜਥਾ-ਜੋਗ ਸੋ ਅਬ ਲਖ ਪਾਈ।
ਕਾਂਤ ਵਾਨ ਸੁੰਦਰ ਹੈ ਸਰੀਰਾ । ਬੁੱਧ ਇਸਾਲ ਮਡਕਾ ਧੀਰਾ॥
(ਸ੍ਰੀ ਚੰਦ ਪ੍ਰਕਾਸ਼)
ਇਨ੍ਹਾਂ ਸ਼ਬਦਾਂ ਨਾਲ ਬਾਬਾ ਜੀ ਨੇ ਗੁਰੂ ਜੀ ਨੂੰ ਅਸੀਸਾਂ ਦਿਤੀਆਂ! ਫੇਰ ਧਰਮ ਚੰਦ :ਜੀ ਨੂੰ ਆਖ ਕੇ ਹਰ ਤਰ੍ਹਾਂ ਦੀ ਸੇਵਾ ਸੰਭਾਲ ਦੀ ਤਾਕੀਦ ਕੀਤੀ*।

ਸ੍ਰੀ ਸੁਖਮਨੀ ਸਾਹਿਬ ਦਾ ਪੂਰਣ ਉਚਾਰਣ

ਦੂਜੀ ਭਲਕੇ ਫੇਰ ਅੰਮ੍ਰਿਤ ਵੇਲੇ ਦੇ ਇਸ਼ਨਾਨ ਧਿਆਨ ਮਗਰੋਂ ਸ੍ਰੀ ਬਾਬਾ ਜੀ ਦੀ ‘ਹਜ਼ੂਰੀ ਵਿਚ ਦੀਵਾਨ ਸਜਿਆ। ਬਾਬਾ ਜੀ ਨੇ ਗੁਰੂ ਜੀ ਦੇ ਰਬਾਬੀਆਂ ਪਾਸੋਂ ਆਸਾ ਜੀ ਦੀ ਵਾਰ ਦੇ ੨੪ ਸ਼ਲੋਕਾਂ ਦਾ ੨੪ ਛੰਦਾਂ ਅਤੇ ੨੪ ਸ਼ਬਦਾਂ ਸਮੇਤ ਕੀਰਤਨ ਸੁਣਿਆ ਤਾਂ ਪ੍ਰਸੰਨ ਹੋਏ। ਭੋਗ ਮਗਰੋਂ ਕੁਝ ਹੋਰ ਗੁਰੂ ਜੀ ਆਪਣੀ ਬਾਣੀ ਸੁਣਾਨ ਦੀ ਆਗਿਆ ਕੀਤੀ। ਜੋ ਸ੍ਰੀ ਸੁਖਮਨੀ ਸਾਹਿਬ ੧੬ ਅਸ਼ਟਪਦੀਆਂ ਤੀਕ ਤਿਆਰ ਸੀ ਗੁਰੂ ਜੀ ਨੇ ਸੁਣਾ ਕੇ ਭੋਗ ਪਾ ਦਿਤਾ। ਬਾਬਾ ਜੀ ਨੇ ਚਾਹੇ ਕਈ ਹੋਰ ਧਾਰਮਿਕ ਗ੍ਰੰਥਾਂ (ਵੇਦ ਸ਼ਾਸਤ੍ਰਾਂ ਦਾ ਅਧਿਅਨ ਕੀਤਾ ਤੇ ਕਰਦੇ ਵੀ ਰਹਿੰਦੇ ਸਨ) ਪਰ ਜੋ ਅਨੰਦ ਤੇ ਰਸ ਸ੍ਵਾਦ ਅੱਜ ਇਸ ਸਰਲ ਤੇ ਮਿੱਠੀ ਬਾਣੀ ਨੂੰ ਸੁਣ ਕੇ ਸ੍ਰੀ ਬਾਬਾ ਜੀ ਨੂੰ ਆਇਆ ਸੀ। ਉਸਦੇ ਅਸਰ ਨਾਲ ਆਪ ਝੂਮ ਉਠੇ ਅਤੇ ਫੁਰਮਾਇਆ-ਇਹ ਬਾਣੀ ਤਾਂ ਕਲਜੁਗ ਦੇ ਸਮੇਂ ਅੰਦਰ ਸੰਸੇ ਰੂਪ ਸੰਸਾਰ ਸਮੁੰਦਰ ਥੀਂ ਤਰ ਜਾਣ ਦਾ ਸੁਖੈਨ ਸਾਧਨ ਹੈ। ਇਸ ਵਿਚ ਤਾਂ ਤੁਸੀਂ ਚਾਰ ਵੇਦ ਛੇ ਸ਼ਾਸਤ੍ਰ ਅਤੇ ਗੀਤਾ ਗਿਆਨ ਦਾ ਤੱਤ ਸਾਰ ਭਰ ਦਿਤਾ ਹੈ। ਇਹ ਅਮੁੱਲ ਵਸਤੂ ਹੈ। ਇਹ ਕਰਮ ਯੋਗ ਰਾਹੀਂ ਪ੍ਰਮਾਤਮਾ ਨਾਲ ਅਭੇਦ ਹੋਣ ਨੂੰ ਸੀੜੀ ਹੈ। ਜਿਸ ਤੇ ਇਸ ਨੂੰ ਹੋਰ ਵਿਸਥਾਰ ਰੂਪ ਦੇ ਕੇ ਪੂਰਨ ਕਰੀਏ। ਬਾਬਾ ਸ੍ਰੀ ਚੰਦ ਜੀ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਮੁਖ ਵਾਕ ਸ੍ਰੀ
‘ਆਸਾ ਜੀ ਦੀ ਵਾਰ-ਦੀਆਂ ੨੪ ਪਉੜੀਆਂ ਦੇ ਨਾਲ- ੨ ਆਪਣੀ ਰਚਿਤ ੨੪ ਮਾਤਾ ਦਾ ਉਪਦੇਸ਼ ਵੀ ਆਪਣੇ ਉਦਾਸੀ ਚਰਨ ਸੇਵਕਾਂ (ਸ਼ਿਸ਼ਾਂ) ਨੂੰ ਸੁਣਾਇਆ ਕਰਦੇ ਹੁੰਦੇ। ਫੇਰ ਗੁਰੂ ਰਾਮਦਾਸ ਜੀ ਪਾਸੋਂ ੨੪ ਛੰਤ ਸੁਣ ਕੇ ਵੀ ਬਹੁਤ ਖੁਸ਼ ਹੋਏ ਸਨ। ਪਤਾ ਨਹੀਂ ੨੪ ਦੀ ਗਿਣਤੀ ਨੂੰ ਆਪ ਜੀ ਇਤਨਾ ਕਿਉਂ ਪਸੰਦ ਕਰਦੇ ਰਹੇ? ਅੱਜ ਗੁਰੂ ਅਰਜਨ ਦੇਵ ਜੀ ਤੋਂ ੧੬ ਅਸ਼ਟਪਦੀਆਂ “ਸ੍ਰੀ ਸੁਖਮਨੀ’ ਜੀ ਦੀਆਂ ਸੁਣ ਕੇ ਬਾਬਾ ਜੀ ਨੇ ਗੁਰੂ ਜੀ ਨੂੰ ਆਖਿਆ-ਦ ਪਹਿਰਾਂ ਵਿਚ ੨੪ ਹਜ਼ਾਰ ੬੦੦ ਸ਼ਾਸ ਚਲਦੇ ਦੱਸਦੇ ਹਨ। ਤੁਸੀਂ ਅਸ਼ਟਪਦੀ ਬਾਣੀ (ਸੁਖਮਨੀ) ਨੂੰ ਵੀ ੨੪ ਅਸਟਪਦੀਆਂ ਵਿਚ ਇਤਨੇ ਹੀ ੨੪ ਹਜ਼ਾਰ ਅੱਖਰਾਂ ਨਾਲ ਸੰਪੂਰਣ ਕਰੋ। ਤਾਂਕਿ ਪ੍ਰੇਮ ਨਾਲ ਪੜ੍ਹਨ ਵਾਲਿਆਂ ਦੇ ਅੱਠ ਪਹਿਰਾਂ ਵਿਚ ਦਿਨ ਰਾਤ ਦੇ ਸਾਰੇ ਗ੍ਰਾਸ ਸਫਲ ਹੋ ਜਾਇਆ ਕਰਨ। ਤਦ ਗੁਰੂ ਜੀ ਨੇ ਸਨਿਮ੍ਰ ਬੇਨਤੀ ਕੀਤੀ ਕਿ ਅਗੇ ਆਪ ਜੀ ਉਚਾਰ ਕੇ ਸੰਪੂਰਨਤਾ ਬਖਸ਼ੋ। ਪਰ ਬਾਬਾ ਜੀ ਨੇ ਫੁਰਮਾਇਆ ਕਿ “ਗੁਰੂ ਨਾਨਕ” ਪਿਤਾ ਜੀ ਵਲੋਂ ਬਾਣੀ ਉਚਾਰਣ ਦੀ ਸੇਵਾ ਤੁਹਾਡੇ ਜ਼ਿੰਮੇ ਲਗੀ ਹੈ, ਅਤੇ ਤੁਸਾਡੇ-ਗੱਦੀ-ਨਸ਼ੀਨਾਂ ਦੀ ਉਚਾਰੀ ਖਾਣੀ ਹੈ ‘ਗੁਰੂ ਬਾਣੀ ਹੈ” ਇਸ ਤੇ ਜੈਸੇ ਅਗੇ ਤੁਸੀਂ ਉਚਾਰੀ ਹੈ ਐਸੇ ਹੀ ਹੁਣ ਵੀ ਉਚਾਰਕੇ ਸੁਣਾਈਏ। ਪਰ ਗੁਰੂ ਜੀ ਬਾਰ-੨ ਜ਼ੋਰ ਦੇਣ ਤੇ ਬਾਬਾ ਸ੍ਰੀ ਚੰਦ ਜੀ ਨੇ ਸਤਾਰ੍ਹਵੀਂ ਅਸ਼ਟਪਦੀ ਦਾ ਮੁਢਲਾ ਸ਼ਲੋਕ ਜੋ ਸ੍ਰੀ ਜਪੁਜੀ ਦੇ ਆਦਿ ਦਾ ਸੀ ਸਿਰਫ ਬਿਆਰੀ ਦੀ ਥਾਂਦੋ ਵੇਰ ਸਿਆਰੀ ਬਦਲ ਕੇ ਇਉਂ ਸੁਣਾ ਦਿਤਾ * ‘ਆਦਿ ਸਚੁ ਜੁਗਾਦਿ ਸਚੁ ਹੈਭਿ ਸਚੁ ਨਾਨਕ ਹੋਸੀ ਭਿ ਸਚੁ’-ਸ੍ਰੀ ਜਪੁਜੀ ਸਾਹਿਬ ਦੇ ਅਰੰਭ ਵਿਚ ਇਉਂ ਲਿਖਿਆ ਹੈ- ”ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਸ ਹੋਸੀ ਭੀ ਸਚੁ’- ਪਰ ਬਾਬਾ ਸ੍ਰੀ ਚੰਦ ਜੀ ਦੀ ਵਿਦਵਤਾ ਅਤੇ ਅਨੁਭਵ ਸ਼ਕਤੀ ਦਾ ਇਥੇ ਅਨੁਮਾਨ ਲਗ ਜਾਂਦਾ ਹੈ ਕਿ ਆਪ ਜੀ ਨੇ ਆਪਣੀ ਬਾਣੀ ਰਚ ਕੇ ਗੱਦੀ-ਨਸ਼ੀਨਾਂ ਸਤਿਗੁਰਾਂ ਦੀ ਗੁਰਬਾਣੀ ਦੀ ਤੁੱਲਤਾ ਦੇਣ ਥੀਂ ਕਿਤਨਾ ਸੰਕੋਚ ਕੀਤਾ ਹੈ। ਹਾਲਾਂਕਿ ਕਵਿਤਾ ਕਰਨ ਦਾ ਆਪ ਨੂੰ ਅਭਿਆਸ ਸੀ। ਫੇਰ ਆਪਣੇ ਗੁਰੂ-ਪਿਤਾ ਜੀ ਦੇ ਉਚਾਰਨ ਕੀਤੇ ਸ਼ਲੋਕ ਵਿਚੋਂ ਦੇ ਮਾਤ੍ਰਾਂ ਬਦਲ ਕੇ ਅਰਬ ਭਾਵ ਵਿਚ ਕੋਈ ਫਰਕ ਭੀ ਨਹੀਂ ਪੈਣ ਦਿਤਾ। ਤੇ ਐਸੀ ਰੀਤ ਨਾਲ ਸ਼ਲੋਕ ਲਿਖਾਇਆ-ਜੋ ਇਤਿਹਾਸਕ ਤੌਰ ਤੇ ਸਦਾ ਯਾਦਗਾਰ ਵੀ ਰਹੇ ਕਿ ਇਹ ਸ਼ਲੋਕ-ਸ੍ਰੀ ਚੰਦ ਜੀ ਵਲੋਂ ਹੈ।
੧੭ ਵੀਂ ਅਸ਼ਟਪਦੀ ਦਾ ਉਕਤ ਸ਼ਲੋਕ ਲਿਖਾ ਕੇ ਅਗੇ ਬਾਬਾ ਜੀ ਨੇ ਗੁਰੂ ਜੀ ਨੂੰ -ਪ੍ਰੇਰਨਾਂ ਕੀਤੀ ਕਿ ਉਹ ਆਪੇ ਸੰਪੂਰਨ ਕਰਨ। ਤਦ ਗੁਰੂ ਅਰਜਨ ਸਾਹਿਬ ਨੇ ਅਗੇ ਹੋਰ ੮ ਅਸ਼ਟਪਦੀਆਂ ਵਿਚ ‘ਸੁਖਮਨੀ ਸਾਹਿਬ’ ਸੰਪੂਰਨ ਕਰ ਕੇ ਸੁਣਾਈ। ਜਿਸ ਦੀ ਬਾਬਾ ਜੀ ਨੇ ਦਿਨ੍ਹਾਂ ਬਚਨਾਂ ਨਾਲ ਸ਼ਲਾਘਾ ਕੀਤੀ-
“ਸ੍ਰੀ ਚੰਦ ਜੀ ਤਬ ਹਰਖ ਕੇ ਗੁਰ ਸੰਗ ਕੀਨ ਬਖਾਨ ॥
ਭਵ ਮਹਿ ਭਰਨੀ ਜਾਨੀਏ ਨਰ ਤਰਹਿ ਪੱਠ ਅਨਜਾਨ ॥
ਜੋ ਹੋਇ ਸਾਧਨ ਜੀਰਣੇ ਸੇ ਕਰਨ ਜਾਨੋ ਸਬ ॥
ਭਏ ਸੁਗਮ ਸਾਧਨ ਤਰਨ ਕਾ ਕਰ ਪਾਠ ਤਿਆਗੇ ਲੱਬ ।

ਗੁਰੂ ਗ੍ਰੰਥ ਜੀ ਦੀ ਤਿਆਰੀ ਵਾਸਤੇ ਗੁਰਬਾਣੀ ਦੀ ਮੰਗ

ਇਕ ਦਿਨ ਸ੍ਰੀ ਬਾਬਾ ਜੀ ਨੇ ਗੁਰੂ ਅਰਜਨ ਦੇਵ ਜੀ ਪਾਸੋਂ ਕੁਝ ਘਰੋਗੀ ਸਮਾਚਾਰ ਅਤੇ ਨਿਤ ਦੀ ਵਰਤੋਂ ਵਿਵਹਾਰ ਬਾਬਤ ਪੁੱਛ ਕੀਤੀ* ਗੁਰੂ ਜੀ ਨੇ ਗੁਰ-ਗੱਦੀ ਮਿਲਣ ਥੀਂ ਹੁਣ ਤੀਕ ਦੀ ਸਾਰੀ ਵਾਰਤਾ ਸੁਣਾਈ। ਨਾਲ ਹੀ ਇਹ ਭੀ ਦਸਿਆ- ਕਿ “ਪ੍ਰਿਥੀ ਚੰਦ ਜੀ ਤੇ ਇਨ੍ਹਾਂ ਦਾ ਸ਼ਾਹਿਬਜ਼ਾਦਾ ਮੇਹਰਬਾਨ ਅਤੇ ਹੋਰ ਕਈਆਂ ਵਲੋਂ ਮਨ ਘੜਤ ਬਾਣੀ ਰਚ ਕੇ ਅਖੀਰ ਵਿਚ ਨਾਨਕ ਨਾਮ ਦਾ ਭੁਲੇਖਾ ਪਾ ਕੇ ਅਸਲ ਗੁਰਬਾਣੀ ਤੇ ਗੁਰਮਤਿ ਸਿਧਾਂਤਾਂ ਨੂੰ ਧੁੰਧਲਾ ਕੀਤਾ ਜਾ ਰਿਹਾ ਹੈ। ਜਿਸ ਤੇ ਸਾਡੀ ਵਿਚਾਰ ਹੈ ਕਿ ਸਾਰੇ ਸਤਿਗੁਰਾਂ ਦੀ ਬਾਣੀ ਨੂੰ -ਇਕ ਗ੍ਰੰਥ ਰੂਪ ਵਿਚ ਗ੍ਰੰਥਨ ਕਰ ਕੇ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾਏ ਤਾਂਕਿਮਨਮੁਖ ਲੋਕੀਂ :ਮਨਮੱਤ ਪ੍ਰਚਾਰਨ ਵਿਚ ਸੁਫਲ ਨਾ ਹੋ ਸਕਣ ਅਤੇ ਸੱਚ ਦੇ ਖੋਜੀ ਗੁਰਮੁਖਾਂ ਤਾਂਈਂ ਕਦੀ :ਭੁਲੇਖੇ ਵਿਚ ਨਾ ਪਾਇਆ ਜਾ ਸਕੇ । ਬਾਬਾ ਸ੍ਰੀ ਚੰਦ ਜੀ ਨੇ ਗੁਰੂ ਜੀ ਦੇ ਇਸ ਸ਼ੁਭ ਮਹਾਨ :ਸੰਕਲਪ ਦੀ ਬਹੁਤ ਸ਼ਲਾਘਾ ਕੀਤੀ ਤੇ ਆਖਿਆ-“ਇਹ ਇਕ ਮਹੱਤਵ ਪੂਰਨ ਕਾਰਜ ਹੋਏਗਾ’ ਗੁਰੂ ਨਾਨਕ ਆਪ ਦੇ ਸਹਾਈ ਹੋਵਣ।
ਗੁਰੂ ਅਰਜਨ ਸਾਹਿਬ ਨੇ ਇਹ ਅਸੀਸ ਸੁਣ ਕੇ ਸੀਸ ਝੁਕਾਇਆ ਤੇ ਨਾਲ ਹੀ ਦਸਿਆ ਕਿ ਇਸੇ ਆਸ਼ੇ ਵਿਚ ਅਸੀਂ ਹਾਜ਼ਰੀ ਭਰੀ ਹੈ। ਆਪ ਵੀ ਆਪਣੇ ਪਾਸ ਦੀ ਬਾਣੀ ਬਖ਼ਸ਼ੇ। ਇਹ ਆਪ ਦਾ ਹੀ ਕਾਰਜ ਤੇ ਆਪ ਦੀ ਦਇਆ ਨਾਲ ਸੰਪੂਰਣ ਹੋਣਾ ਹੈ । ਤਦ ਬਾਬਾ ਜੀ ਨੇ ਆਪਣੇ ਭਤੀਜੇ ਸ੍ਰੀ ਧਰਮ ਚੰਦ ਜੀ ਪਾਸੋਂ ਬਾਕੀ ਦੀ ਗੁਰਬਾਣੀ ਦਿਲਾਕੇ ਆਖਿਆ-ਅਗੇ ਅਸੀਂ ਤੁਸਾਡੇ ‘‘ਮਾਮਾ ਮੋਹਣ” ਜੀ ਨੂੰ ਕੁਝ ਸੰਚੀਆਂ ਦਿਤੀਆਂ ਸਨ ਅਤੇ ‘ਦੂਜੇ ਦੇ ਸਤਿਗੁਰਾਂ ਦੀ ਬਾਣੀ ਵੀ ਸੰਭਾਲਣ ਨੂੰ ਕਿਹਾ ਸੀ। ਤੁਸੀਂ ਗੋਇੰਦਵਾਲ ਜਾ ਕੇ ਮੋਹਣ ‘ ਜੀ ਪਾਸੋਂ ਉਹ ਵੀ ਲਿਆਵੋ, ਤੇ ਕੰਮ ਸਾਰਨਾ ਕਰੋ। ਇਉਂ ਸੁਣ ਕੇ ਗੁਰੂ ਜੀ ਬਹੁਤ ਨਿਹਾਲ ਹੋਏ।
ਗੁਰੂ ਅਰਜਨ ਸਾਹਿਬ ਨੇ ਬਾਬਾ ਸ੍ਰੀ ਚੰਦ ਜੀ ਪਾਸੋਂ ਗੁਰਬਾਣੀ ਦੀਆਂ ਸੰਚੀਆਂ ਲੈ ਕੇ ਇਹ ਵੀ ਦਸਿਆ ਕਿ ਆਪ ਦੀ ਦਯਾ ਨਾਲ ਹੋਰ ਤਾਂ ਠੀਕ ਹੋ ਜਾਏਗਾ ਅਤੇ ਸ੍ਰੀ ਮੋਹਣ ਜੀ ਦੇ ਪਾਸੋਂ ਵੀ ਬਾਣੀ ਲਿਆ ਸਕਾਂਗੇ। ਪਰ ਪਿਤਾ ਸਤਿਗੁਰੂ ਜੀ ਦੀ ਇਕ-ਪੋਥੀ ਤੇ ਮਾਲਾ ਜੋ ਉਨ੍ਹਾਂ ਵਲੋਂ ਮਾਤਾ ਜੀ ਪਾਸ ਨਿਸ਼ਾਨੀ ਦੀਆਂ ਸਨ। ਭਰਾਤਾ ਪ੍ਰਿਥੀ ਚੰਦ ਜੀ ਉਹ ਵੀ ਕੇਹ ਕੇ ਲੈ ਆਏ ਸਨ। ਉਹ ਦਿੰਦੇ ਨਹੀਂ ਨਾ ਦੇਣਗੇ। ਕੀ ਕੀਤਾ ਜਾਏ? ਤਦ ਸ਼ਾਂਤ ਸਰੂਪ ਸ੍ਰੀ ਬਾਬਾ ਜੀ ਨੇ ਫੁਰਮਾਇਆ ਕਿ ਇਹਦਾ ਕਾਰਣ ਸ੍ਰੀ ਗੁਰੂ ਅਮਰ ਦਾਸ ਦੇ ਵਰਦਾਨ ਨਾਲ ਹੋਇਆ ਉਹ ਸਰਾਪ ਵੀ ਹੈ। ਜੇ ਗੁਰਿਆਈ ਦੀ ਗੱਦੀ ਘਰੇ ਚੱਖਣ ਨੂੰ ਤੁਸਾਡੀ ਮਾਤਾ ਭਾਨੀ ਜੀ ਨੇ ਵਰ ਮੰਗਿਆ ਸੀ। ਤੇ ਉਨ੍ਹਾਂ ਨੂੰ ਦਿਤੇ ਬਚਨ ਮੁਤਾਬਿਕ ਦੇਣਾ ਪਿਆ। ਗੁਰੂ ਅਮਰ ਦਾਸ ਨੇ ਨਾਲ ਇਹ ਵੀ ਕਿਹਾ ਸੀ, ਹੇ ਭਾਨੀ! ਤੂੰ ਵਗਦੇ ਪਾਣੀ ਨੂੰ ਡੱਕਾ ਲਾਇਆ ਹੈ ਇਹਦਾ ਅਸਰ ਕੋਈ ਚੰਗਾ ਨਹੀਂ ਹੋਏਗਾ। ਇਹ ਉਹ ਅਸਰ ਹੈ ਜੋ ਪ੍ਰਿਥੀਏ ਦਾ ਬਿਖੇੜਾ ਹੈ।
ਸ੍ਰੀ ਬਾਬਾ ਜੀ ਨੇ ਦਸਿਆ ਕਿ ਸਾਡੇ ਛੋਟੇ ਭਰਾਤਾ ਲਖਮੀ ਚੰਦ ਨੇ ਵੀ ਇਸ ਵਸਤੂ ਨੂੰ ਪਹਿਲੇ ਜੱਦੀ ਵਰਾਸਤ ਹੀ ਜਾਣਿਆ ਸੀ। ਪਰ ਪਿਤਾ ਗੁਰੂ ਜੀ ਤਿੰਨ ਕਾਲ ਦਰਸ਼ੀ ਸਨ। ਉਹ ਇਹਦੇ ਨਤੀਜਿਆਂ ਥੀਂ ਚੰਗੇ ਜਾਣੂੰ ਸਨ। ਤਦੇ ਉਨ੍ਹਾਂ ਨੇ ਸਾਰੇ ਸੇਵਕਾਂ ਦੀ ਸੋਧ ਮਗਰੋਂ ਲਹਿਣਾਂ ਜੀ ਨੂੰ ਗਲੇ ਲਾਕੇ ਅੰਗਦ ਬਣਾਇਆ ਸੀ। ਇਸੇ ਤਰ੍ਹਾਂ ਗੁਰੂ ਅੰਗਦ ਜੀ ਨੇ ‘ਅਮਰਦਾਸ’ ਦੀ ਸੇਵਾ ਨੂੰ ਸਲਾਹਿਆ ਅਤੇ ਉਨ੍ਹਾਂ ਨੂੰ ਅਪਨਾਇਆ ਸੀ। ਫੇਰ ਸ੍ਰੀ ਅਮਰਦਾਸ ਨੇ ਤੁਹਾਡੇ ਪਿਤਾ ਜੀ ਦੀ ਘਾਲ ਨੂੰ ਥਾਂਇ ਪਾਇਆ ਤੇ ਸੋਢੀ ਜੇਨੇ ਥੀਂ ਸੋਢੀ ਸੁਲਤਾਨ ਗੁਰੂ ‘ਰਾਮਦਾਸ` ਬਣਾਇਆ ਸੀ । ਗੁਰੂ ਰਾਮਦਾਸ ਨੇ ਆਪਣੇ ਤਿੰਨ ਪੁੱਤਰਾਂ ਵਿਚੋਂ ਤੁਹਾਨੂੰ ਉਮਰ ਕਰਕੇ ਛੋਟੇ ਨੂੰ ਗੁਣ ਵਿਚ ਸਭ ਤੋਂ ਵਡਾ ਜਾਣ ਕੇ ਗੁਰ-ਗੱਦੀ ਬਹਾਇਆ ਹੈ, ਪ੍ਰਿਥੀਆ ਇਸੇ ਗੱਲ ਤੇ ਖਿੱਝਿਆ ਤੇ ਬਖੇੜਾ ਕਰਦਾ ਆ ਰਿਹਾ ਹੈ। ਇਹਦਾ ਮੁਢਲਾ ਕਾਰਟ ਉਹੀ ਵਰਦੇ ਨਾਲ ਸਰਾਪ ਹੈ*।
ਇਸ ਕਰ ਪ੍ਰਿਥੀਆ ਕਰਤ ਬਖੇੜਾ। ਮਾਲ ਗੁਰਾਈ ਜੱਦੀ ਹੇਰਾ ॥
ਪਿੜਾ ਤੋਂਹਿ ਪਰ ਕਿਰਪਾ ਕੀਨੀ।। ਲਾਇਕ ਸਮਝ ਗੁਰਾਈ ਦੀਨੀ ॥
ਸਰਬ ਭਾਂਤ ਹਮਨੇ ਲੱਖ ਲੀਨਾ॥ ਗੁਰਤਾ ਜੋਗ ਤੋਹਿ ਗੁਰ ਕੀਨਾ ॥
(ਸ੍ਰੀ ਚੰਦ ਪ੍ਰਕਾਸ਼)
ਬਾਬਾ ਸ੍ਰੀ ਚੰਦ ਨੇ ਫੁਰਮਾਇਆ-ਪ੍ਰਿਥੀ ਚੰਦ ਚਾਹੇ ਕੁਝ ਵੀ ਕਰੇ ਪਰ ਉਹ ਤੁਹਾਡੀ ਸੰਮਤਾ ਨਹੀਂ ਪਾ ਸਕਦਾ, ਅਤੇ ਨਾ ਬਰਾਬਰੀ ਕਰਕੇ ਬਖੇੜਾ ਕਰਨ ਵਿਚ ਸਫਲ ਹੋ ਸਕਦਾ ਹੈ। ਉਹ ਖਿੱਝ ੨ ਕੇ ਅੰਮ੍ਰਿਤਸਰ ਥੀਂ ਚਲਾ ਜਾਏਗਾ, ਪਰ ਤੁਸੀਂ ਆਪਣੇ ਵਲੋਂ ਕੋਈ ਵਾਧੇ ਘਾਟੇ ਦੀ ਗੱਲ ਆਪਣੇ ਮੁਖ ਥੀਂ ਕਦੇ ਨਹੀਂ ਕਹਿਣੀ। ਤੇ ਆਪਣੀ ਗੌਰਵਤਾ ਉੱਤੇ ਕੋਈ •ਉਲਾਹਮਾਂ ਵੀ ਨਹੀਂ ਲੈਣਾ ਹੈ। ਤੁਸਾਨੂੰ ਹੁਣ ਇਹੋ ਸਭਦਾ ਹੈ ਕਿ ਜਿਥੇ ਵੀ ਹੋਵੇ- ਜੇਤਾ ਬੋਲਣ ਤੇਤਾ ਗਿਆਨ, ਜੇਤਾ ਪੇਖਣ ਤੇਤਾ ਧਿਆਨ” ਹੀ ਰਹਿਆ ਕਰੋ।
ਸ੍ਰੀ ਬਾਬਾ ਜੀ ਨੇ ਫੇਰ ਛੁਰਮਾਇਆ-ਬਾਕੀ ਰਹੀ ਪੋਥੀ ਅਤੇ ਮਾਲਾ ਦੀ ਗੱਲ! -ਜੇਕਰ ਉਹ ਦੇ ਦੇਵੇ ਤਾਂ ਬਹੁਤ ਚੰਗਾ ਹੈ! ਉਹਦੇ ਵਿਚ ਲਿਖਿਆ ਵੀ ਸਾਹਮਣੇ ਆ ਜਾਂਦਾ। ਪਰ ਉਹਨੇ ਲੁਕਾ ਕੇ ਰਖੀ ਹੈ । ਲੁੱਕੀ ਹੀ ਰਹੇਗੀ। ਕੋਈ ੨ ਹੀ ਦੇਖ ਸਕੇਗਾ। ਤੁਸੀਂ ਕਰਤਾਰ ਦੀ ਏਕ ਨਾਲ ਕਾਰਜ ਅਰੰਭ ਦਿਉ। ਉਹ ਆਪਣੇ ਕਾਰਜ ਆਪੇ ਪੂਰਾ ਕਰਾਏਗਾ।
ਸ੍ਰੀ ਬਾਬਾ ਵਲੋਂ ਇਸ ਪਿਆਰ ਦੀ ਸਿੱਖਿਆ, ਸਹਿਯੋਗ ਤੇ ਅਸੀਸ ਦਾ ਪ੍ਰਭਾਵ ਅਤੇ ਕੈਮਲ ਨਿਰਮਲ ਮਨ ਗੁਰੂ ਅਰਜਨ ਦੇਵ ਜੀ ਉਤੇ ਪੈਣਾ ਜ਼ਰੂਰੀ ਸੀ। ਆਪ ਗੇਂਦ ੨ .ਹੋਏ ਤੇ ਪ੍ਰੇਮ ਨਾਲ ਭਰ ਕੇ ਬਾਬਾ ਸ੍ਰੀ ਚੰਦ ਜੀ ਦੇ ਸਨਮੁਖ ਇਸ ਪਵਿਤ੍ਰ ਸ਼ਬਦ ਰਾਹੀਂ ਉਨ੍ਹਾਂ ਦਾ ਇਹ ਧੰਨਵਾਦ ਕੀਤਾ-
ਧਨਾਸਰੀ ਮਹਲਾ ੫॥
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ।! ਨਿਮਖ ਨਿਮਖ ਤੁਮਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ॥ ੧॥ ਜਿਹਵਾ ਏਕ ਕਵਨ ਗੁਨ ਕਹੀਐ॥ ਬੇਸੁਮਾਰ ਬੇਅੰਤ ਸੁਆਮੀ ਤੇਰੇ ਅੰਤ ਨ ਕਿਨਹੀ ਲਹੀਐ॥੧॥ ਰਹਾਉ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧਿ-ਸਮਝਾਵਹੁ॥ ਹਮ ਅਗਿਆਨ ਅਲਪ ਮਤਿ ਬੋਰੀ ਤੁਮ ਆਪਨ ਬਿਰਦ ਰਖਾਵਹੁ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ॥ ਰਾਖਹੁ ਰਾਖਨਹਾਰ ਦਿਆਲਾ ਨਾਨਕ ਘਰ ਕੇ ਗੋਲੇ ॥੩॥ (ਗੁਰੂ ਗ੍ਰੰਥ ਸਾਹਿਬ-ਪੰਨਾ ੬੭੪)
ਇਹ ਸ਼ਬਦ ਸੁਣਾ ਕੇ ਨਾਲ ਹੀ ਗੁਰੂ ਜੀ ਨੇ ਬੇਨਤੀ ਕੀਤੀ ਕਿ ਅੱਗੇ ਨੂੰ ਚਾਲੂ ੫੦੦) ਪੰਜ ਸੌ ਨਕਦੀ ਭੇਟਾ ਦੇ ਨਾਲ ਗੁਰ-ਗੱਦੀ ਵਲੋਂ ਪੁਸ਼ਾਕਾ ਤੇ ਘੋੜਾ ਸ੍ਰੀ ਧਰਮ ਚੰਦ ਵਾਸਲੇ ਵੀ ਸਾਲ ਦੇ ਸਾਲ ਆਇਆ ਕਰੇਗਾ। ਇਉਂ ਆਖ ਕੇ ਸ੍ਰੀ ਬਾਬਾ ਜੀ ਨੂੰ ਨਿਮਸਕਾਰ ਕੀਤੀ ਤੇ ਖੁਸ਼ੀਆ ਪਾਕੇ ਗੁਰੂ ਅਰਜਨ ਸਾਹਿਬ ਜੀ ਮੁੜ ਸ੍ਰੀ ਅੰਮ੍ਰਿਤਸਰ ਵਿਚ ਆਨ ਬਿਰਾਜੇ। –
ਨੋਟ – ਲਿਖਿਆ ਮਿਲਦਾ ਹੈ ਕਿ ਸਤਿਗੁਰੂ ਜੀ ਬਾਰਠ ਵਿਚ ਕਈ ਮਹੀਨੇ ਰਹੇ। ਅਤੇ ‘ਜਿਥੇ ਆਪ ਜੀ ਦਾ ਨਿਵਾਸ ਅਸਥਾਨ ਸੀ ਉਤੇ ਹੁਣ ਤੀਕ “ਗੁਰੂ ਅਰਜਨ ਸਾਹਿਬ” ਦਾ ਥੜਾ ਅਸਥਾਨ (ਮੰਜੀ ਸਾਹਿਬ) ਗੁਰਦੁਆਰਾ ਕਾਇਮ ਹੈ। ਇਥੋਂ ਜਾਂਦੀ ਵੇਰ ਸਤਿਗੁਰੂ ਜੀ ਨੇ ਸ੍ਰੀ ਬਾਬਾ ਜੀ ਹਥੋਂ ਇਥੋਂ ਦੀ ਖੁਟਾਈ “ਬਾਵਲੀ’ ਵਿਚੋਂ ਇਕ ਗਾਗਰ ਜਲ ਦੀ ਭਰਾ ਕੇ ਸ੍ਰੀ ਤਰਨਤਾਰਨ ਸਰੋਵਰ ਵਿਚ ਜਾ ਕੇ ਸੁਟਾਈ ਸੀ ਕਿ ਬਾਬਾ ਸ੍ਰੀ ਚੰਦ ਜੀ ਦੇ ਚਰਨ ਛੋਹੇ ਜਲ . ਦੀ ਸੱਤਾ ਨਾਲ ਇਥੇ ਕੋਹੜਿਆਂ ਦੇ ਕੋਹੜ ਦੂਰ ਹੋਇਆ ਕਰਨਗੇ। ਇਹ ਗੱਲ ਬਾਰਨ ਵਿਚ ਮਸ਼ਹੂਰ ਹੈ। ਤੇ ਰਸਤੇ ਵਿਚ ਗਾਗਰ ਸਮੇਤ ਜਿਥੇ ਟਿਕਾਉ ਹੋਇਆ ਸੀ ਗੁਰਦਵਾਰੇ ਕਾਇਮ ਹਨ

ਪ੍ਰੇਮੀ ਦਰਸ਼ਨ ਦਾਸ ਦਾ ਅੰਤਮ ਚਲਾਣਾ

ਪਾਠਕ ਪਿਛੇ ਪੜ੍ਹ ਆਏ ਹਨ ਕਿ ਬਾਰਠ ਦਾ ਵਸਨੀਕ ਪ੍ਰੇਮੀ ਦਰਸ਼ਨ ਦਾਸ (ਰਵਦਾਸੀਆ) ਸ੍ਰੀ ਬਾਬਾ ਜੀ ਦਾ ਅਨਿੰਨ ਸਿਖ ਸੀ। ਇੱਥੋਂ ਦੇ ਕਈ ਲੋਕ ਉਹਨੂੰ ਉਪਮਾਂ ਰੂਪ ਦਿੰਦੇ ਹੋਏ ਭਗਤ ਰਵਿਦਾਸ ਜੀ ਦਾ ਅਵਤਾਰ’ ਵੀ ਆਖ ਦਿਤਾ ਕਰਦੇ ਸਨ। ਇਸਨੂੰ ਭਜਨ ਸਿੰਮਰਨ ਕਰਦੇ-੨ ਇਕ ਦਿਨ ਆਪਣੀ ਆਤਮਕ ਬਰਕਤ ਨਾਲ ਆਪਣੇ ਅੰਤ ਸਮੇਂ ਦੀ ਸੋਝੀ ਦੇ ਆਈ। ਇਹਨੇ ਆਪਣੇ ਗੁਰੂ ਬਾਬਾ ਸ੍ਰੀ ਚੰਦ ਜੀ ਨੂੰ ਵੀ ਦੱਸ ਦਿਤਾ। ਤਦ ਬਾਬਾ ‘ਜੀ ਨੇ ਫੁਰਮਾਇਆ ਕਿ ਠੀਕ ਹੀ ਤੇਰਾ ਅੰਤ ਸਮਾਂ ਨੇੜੇ ਹੈ। ਪਰ ਤੇਰਾ ਦੇਸ ੧ ਕਾਲ ੨ ਵਸਤੂ ੩ ਲੈਹੜੀ ਵਿਚ ਹੈ, ਉਥੇ ਹੀ ਅੰਤ ਨੂੰ ਤੇਰੀ ਸਮਾਧ ਬਣੇਗੀ * । ਇਹ ਬਚਨ ਸੁਣ ਕੇ ਅਸੀਸ ਲੈਂਦਾ ਇਹ ਦਰਸ਼ਨ ਦਾਸ ਲੈਹੜੀ ਨੂੰ ਚਲਾ ਗਿਆ। ਲੈਹੜੀ ਵਿਚ ਜਾ ਕੇ ਇਸ ਨੇ ਇਕ ਜੰਡ ਨੂੰ ਚਿਰਾਕੇ ਚਾਰ ਤਖਤਿਆਂ ਦੀ ਸੰਦੂਕ ਬਣਵਾਈ। ਭਾਰੀ ਜੱਗ ਕੀਤਾ. ਅਤੇ ਆਪ ਜਿੰਦੇ ਹੀ ਸੰਦੂਕ ਵਿਚ ਲੈਮਿਆਂ ਪੈ ਕੇ ਆਖਿਆ-ਮੇਰੇ ਪ੍ਰਾਣ-ਅੰਤ ਹੋਣ ਤੇ ਉਤੇ ਦਾ ਫੱਟਾ ਬੰਦ ਕਰਕੇ ਜ਼ਮੀਨ ਵਿਚ ਮੈਨੂੰ ਦਬਾ ਦੇਣਾ। ਲੋਕੀਂ ਹੈਰਾਨ ਹੋਏ ਕਿ ਚੌਂਗਾ ਭਲਾ ਕੀ ਆਖਦਾ ਹੈ? ਪਰ ਇਹਦਾ ਆਖਿਆ ਸੱਚ ਹੋਇਆ।
ਦਰਸ਼ਨ ਦਾਸ ਨੇ ਸਾਰਿਆਂ ਦੇ ਵੇਖਦੇ-੨ ਸ੍ਰੀ ਜਪੁਜੀ ਦਾ ਪਾਠ ਕੀਤਾ। ਫੇਰ ਮਨ ਨੂੰ ਇਕਾਗਰ ਕਰ ਕੇ”ਸਤਿਨਾਮੁ ਵਾਹਿਗੁਰੂ” ਦੇ ਉਚਾਰਨ ਕਰਦੇ ਪ੍ਰਾਣ ਤਿਆਗ ਦਿਤੇ। ਲੋਕੀਂ ਸ਼ਰਧਾ ਨਾਲ ਲਭਰੇ ਗਏ। ਇਨ੍ਹਾਂ ਨੇ ਉਸੇ ਤਰ੍ਹਾਂ ਫੱਟਾ ਬੰਦ ਕਰਕੇ ਸੰਦੂਕ ਨੂੰ ਦਬਾਇਆ ਅਤੇ ਉਤੇ ਯਾਦਗਾਰੀ ਉਹਦੀ ਮੜ੍ਹੀ ਬਣਾ ਦਿਤੀ। ਪਰ ਕੁਦਰਤ ਕਹਤਾਰ ਦੀ ਥੋੜ੍ਹੇ ਮਹੀਨਿਆ ਮਗਰੋਂ ਉਹ ਚਾਰੇ ਫੱਟੇ (ਲੱਕੜ ਦੇ ਤਖਤੇ) ਵਖੋ ਵੱਖ ਬੇਰੀਆਂ ਦੇ ਰੁੱਖ ਹੈ ਜੰਮੇ ਜੋ ਲੋਕਾਂ ਨੇ ਅਦਬ ਨਾਲ ਸੰਭਾਲ ਕੀਤੀ ਅਤੇ ਸਮਾਂ ਪਾ ਕੇ ਚਾਰੇ ਵੱਡੇ ਹੋ ਕੇ ਦਰੱਖਤ ਹੋ ਕੇ ਫਲ ਦੇਣ ਲਗੇ ਸਨ।

ਬਾਬਾ ਸ੍ਰੀ ਚੰਦ ਫੇਰ ਕਰਤਾਰਪੁਰ ਆਏ

ਬਾਰਨ ਵਿਚ ਸ੍ਰੀ ਚੰਦ ਬਾਬਾ ਜੀ ਬਹੁਤ ਸਾਲ ਰਹੇ। ਆਪਣੇ ਭਰਾਤਾ ਸ੍ਰੀ ਲਖਮੀ ਚੰਦ ਜੀ ਦੇ ਪ੍ਰਲੋਕ ਰੀਮਨ ਕਰਨ ਮਗਰੋਂ ਸੰਮਤ ੧੬੦੮ ਵਿਚ ਆਪ ਨੇ ਸ੍ਰੀ ਕਰਤਾਰਪੁਰ ਛੱਡਿਆ ਸੀ । ਕੁਝ ਸਮਾਂ ਗਾਹਲੜੀ ਵਸੇ ਫੇਰ ਬਾਰਠ ਆ ਗਏ ਸਨ। ਇਸ ਅਰਸੇ ਵਿਚ ਥੋੜ੍ਹੇ •ਥੋੜ੍ਹੇ ਦਿਨਾਂ ਵਾਸਤੇ ਕਦੀ ਬਾਹਰ ਦੁਰਾਡੇ ਵੀ ਚਲੇ ਜਾਂਦੇ ਰਹੇ, ਪਰ ਪੱਕਾ ਨਿਵਾਸ ‘ਬਾਰਠ” ਹੀ ਰੱਖਿਆ ਸੀ। ਹੁਣ ਗੁਰੂ ਅਰਜਨ ਦੇਵ ਜੀ ਦੇ ਚਲੇ ਜਾਣ ਮਗਰੋਂ ਥੋੜ੍ਹੇ ਹੀ ਦਿਨ੍ਹਾਂ ਪਿਛੋਂ ਦਰਸ਼ਨ ਦਾਸ ਵੀ ਲਹਿੜੀ ਜਾ ਕੇ ਚੜ੍ਹਾਈ ਕਰ ਗਿਆ। ਜਿਸ ਤੇ ਕਈ ਸਾਲਾਂ ਮਗਰੋਂ ਸੰਮਤ ੧੬੫੫ ਵਿਚ ਆਪ ਜੀ ਨੇ ਬਾਰਠ ਥੀਂ ਚਾਲੇ ਪਾਕੇ ਮੁੜ ਰਾਵੀ ਕੰਢੇ ‘ਕਰਤਾਰਪੁਰ ਨੂੰ ਆ ਭਾਗ ਲਾਏ। ਇਥੇ ਆ ਕੇ ਆਪ ਨੇ ਮਾਤਾ ਪਿਤਾ ਦੇ ਦੇਹਰਿਆਂ ਉੱਤੇ ਮੱਥੇ ਟੇਕੇ ਤੇ ਪ੍ਰਸ਼ਾਦ •ਵਰਤਾਇਆ। ਧਰਮਸਾਲ ਤਾਂ ਪੂਜਾ ਅਸਥਾਨ ਸੀ ਆਬਾਦ ਰਹੀ। ਪਰ ਮਕਾਨ ਗਿਰ ਚੁਕੇ ਸਨ। ਨਵੇਂ ਸਿਰੋਂ ਬਣਵਾਏ। ਐਥੇ ਹੀ ਲੰਗਰ ਮਰਯਾਦਾ ਤੇ ਕਥਾ ਕੀਰਤਨ ਦੀ ਟਕਸਾਲ ਫੇਰ ਜਾਰੀ ਕੀਤੀ। ਸ੍ਰੀ ਧਰਮ ਚੰਦ ਜੀ ਨੂੰ ਘਰ ਦੀ ਤੇ ਸੰਗਤ ਦੀ ਸੰਭਾਲ ਸੌਂਪੀ ਅਤੇ ਆਪ ਜੀ ਭਾਈ ਕਮਲੀਆ ਦੇ ਸਮੇਤ ਆਪਣੀ ਟਾਹਲੀ ਹੇਠਾਂ ਆ ਨਿਵਾਸ ਕੀਤਾ।
ਭਾਈ ਕਮਲੀਆ ਜੀ ਬਾਬਾ ਜੀ ਤੋਂ ਅੱਠ ਸਾਲ ਵਡੇ ਅਤੇ ਬਾਲ ਸਖਾਈ ਸੇਵਕ ਸਨ। ਪਰ ਇਨ੍ਹਾਂ ਦਾ ਸਰੀਰ ਬਹੁਤ ਤਕੜਾ ਅਤੇ ਪਹਿਲਵਾਨਾਂ ਜਿਹਾ ਸੀ। ਇਹ ਬਚਪਨ ਤੋਂ .ਹੀ ਸ੍ਰੀ ਬਾਬਾ ਜੀ ਨੂੰ ਚੁਕ ਕੇ ਕਿਤੇ ਲੈ ਜਾਣ ਦੇ ਆਦੀ ਸਨ। ਜਿਸ ਲਈ ਹੁਣ ਭੀਕ ਦੂਰ ਦੁਰਾਡੇ ਜਾਣ ਵੇਲੇ ਰਾਹ ਵਿਚ ਕੁਝ ਪੈਂਡਾ ਬਾਬਾ ਜੀ ਨੂੰ ਮੋਢੇ ਉੱਤੇ ਜ਼ਰੂਰ ਬਿਠਾ ਕੇ ਲਿਜਾਇਆ ਕਰਦੇ। ਇਹ ਵੀ ਜਤੀ ਸਤੀ ਤੇ ਜਪੀ ਤਪੀ ਪੁਰਸ਼ ਸਨ। ਇਹ ਬਾਬਾ ਸ੍ਰੀ ਚੰਦ ਜੀ ਦੀ ਐਸੀ ‘ਖਿਦਮਤ (ਗੁਰੂ ਸੇਵਾ) ਨੂੰ ਹੀ ਸੱਚੀ ਬੰਦਗੀ ਜਾਣਦੇ ਤੇ ਹਜ਼ੂਰੀ ਵਿਚ ਹਾਜ਼ਰ ਰਿਹਾ ਕਰਦੇ ਸਨ। ਮਾਨੋ ਇਹ-ਹਨੂਮਾਨ ਜੀ ਦੇ ਦੂਜੇ ਰੂਪ ਸਨ। ਜੋ ਸ੍ਰੀ ਰਾਮ ਚੰਦਰ ਤੇ ਲਛਮਣ ਜੀ ਨੂੰ ਮੋਢਿਆਂ ਉਤੇ ਚੁਕ ਲਿਜਾਣ ਵੇਲੇ ਖੁਸ਼ ਹੁੰਦੇ ਸਨ।
ਸ੍ਰੀ ਕਰਤਾਰਪੁਰ ਵਿਚ ਆਏ ਹੋਇਆਂ ਵੀ ਦੋ ਸਾਲ ਬੀਤ ਗਏ। ਕਰਤਾਰ ਨੇ ਮੇਹਰ .ਕੀਤੀ ਤਾਂ ਆਪ ਦੇ ਭਤੀਜੇ ਸ੍ਰੀ ਧਰਮ ਚੰਦ ਬੇਦੀ ਦੇ ਘਰ ਸੰਮਤ ੧੬੫੭ ਵਿਚ ਪਹਿਲਾ ਸਾਹਿਬਜ਼ਾਦਾ ਜਨਮਿਆ। ਸ੍ਰੀ ਬਾਬਾ ਜੀ ਅਤੇ ਹੋਰ ਸਾਰੇ ਪ੍ਰੇਮੀਆਂ ਨੇ ਖੁਸ਼ੀ ਕੀਤੀ। ਸ੍ਰੀ ਬਾਬਾ ਜੀ ਨੇ ਇਹਦਾ ਨਾਮ ਜਨਮ ਕੁੰਡਲੀ ਮੁਤਾਬਿਕ ਸ੍ਰੀ ਮਾਣਕ ਚੰਦ ਰਖਿਆ ਜੋ ਗੁਰੂ ਨਾਨਕ ਸਾਹਿਬ ਦਾ ਪਹਿਲਾ ਪੜਪੋਤ੍ਰਾ ਕਹਾਇਆ।
ਨੋਟ- ਪਹਿਲੀ ਐਡੀਸ਼ਨ ਵਿਚ ਪਹਿਲਾਂ ਮੇਹਰ ਚੰਦ ਛਪਿਆ ਸੀ ਪਰ ਪੂਰੀ ਪੜਤਾਲ ਮਗਰੋਂ ਪਤਾ ਚਲਿਆ ਕਿ ਪਹਿਲਾਂ ਮਾਣਕ ਚੰਦ ਜੀ ਦਾ ਜਨਮ ਹੋਇਆ ਸੀ।

ਬਾਬਾ ਸ੍ਰੀ ਚੰਦ ਜੀ ਪਿਸ਼ਾਵਰ ਵਿਚ

ਬਾਬਾ ਧਰਮ ਚੰਦ ਜੀ ਦੇ ਘਰ ਸਾਹਿਬਜ਼ਾਦਾ ਮਾਣਕ ਚੰਦ ਜੀ ਦਾ ਜਨਮ ਹੋਇਆ, ਤਾਂ ਥੋੜ੍ਹੇ ਹੀ ਮਹੀਨਿਆਂ ਪਿਛੋਂ ਬਾਬਾ ਸ੍ਰੀ ਚੰਦ ਜੀ ਨੇ ਤੀਰਥ ਯਾਤਰਾ ਬਹਾਨੇ-ਦੇਸ਼ ਸੁਧਾਰ ਨੂੰ ਚਾਲੇ ਪਾ ਦਿਤੇ। ਸ੍ਰੀ ਕਰਤਾਰਪੁਰ ਥੀਂ ਚਲ ਕੇ ਆਪ ਪੱਛਮ ਵਲ ਨੂੰ ਹੋ ਤੁਰੇ ਤੇਜਸਮਾਂ ਗੁਰੂ ਨਾਨਕ” ਉਤੇ ਰੁਹਤਾਸ’ (ਜ਼ਿਲਾ ਜਿਹਲਮ ਪਾਕਿਸਤਾਨ) ਵਿਚ ਆਏ ਫੇਰ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰ ਕੇ ਆਪ ਪਿਸ਼ਾਵਰ ਜਾ ਅਪੜੇ। ਇਥੇ ਮੁਸਲਮਾਨ ਪਠਾਨਾਂ .ਨੇ ਹਿੰਦੂਆਂ ਨੂੰ ਤੰਗ ਕੀਤਾ ਹੋਇਆ ਸੀ । ਸ੍ਰੀ ਬਾਬਾ ਜੀ ਨੇ ਇਥੋਂ ਦੇ ਹਾਕਮਾਂ ਤੇ ਦੂਜੇ ਲੋਕਾਂ ਨੂੰ ਪ੍ਰੇਮ ਜੁਗਤੀ ਨਾਲ ਸਮਝਾਇਆ ਕਿ ਹਿੰਦੂਆਂ ਉਤੇ ਇਤਨਾ ਜਬਰ ਜ਼ੁਲਮੇ ਨਾ ਕੀਤਾ ਜਾਏ। :ਇਸ ਕਾਰਜ ਦੀ ਸਿੱਧੀ ਲਈ ਲੋੜ ਸਮੇਂ ਕਰਾਮਾਤ ਸ਼ਕਤੀ ਵੀ ਵਰਤਣ ਥੀਂ ਸੰਕੋਚ ਨਹੀਂ ਕਰਦੇ ਸਨ। ਜਿਸ ਤੇ ਲੋਕਾਂ ਦੇ ਦਿਲਾਂ ਉਤੇ ਸ੍ਰੀ ਬਾਬਾ ਜੀ ਦਾ ਕਾਫੀ ਪ੍ਰਭਾਵ ਪੈ ਗਿਆ ਸੀ ਤੇ ਹਿੰਦੂਆਂ ਦੇ ਨਾਲ-੨ ਕਈ-ਪਠਾਣ ਵੀ ਆਪਦੇ ਸ਼ਰਧਾਲੂ ਬਣ ਚੁਕੇ ਸਨ।
ਇਥੇ ਪਿਸ਼ਾਵਰ ਵਿਚ ਗੁਰੂ ਨਾਨਕ ਜੀ ਦਾ ਵਰੋਸਾਇਆ ਇਕ ‘ਪ੍ਰਾਗਾ” ਨਾਮ ਦਾ ਬ੍ਰਾਹਮਣ ਸਿਖ ਰਿਹਾ ਕਰਦਾ ਸੀ। ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਉਪਦੇਸ਼ ਦਾ ਇਹਦੇ ਉਤੇ ਬਹੁਤ ਪ੍ਰਭਾਉ ਪਿਆ। ਇਸ ਨੇ ਆਪਣੇ ਘਰ ਨੂੰ ਹੀ ਬਾਬਾ ਸ੍ਰੀ ਚੰਦ ਨਾਮ ਦੀ “ਧਰਮਸ਼ਾਲਾਂ” ਬਣਾ ਦਿਤਾ। ਤੇ ਸਦਾ ਜਗਾਏ ਰੱਖਣ ਨੂੰ ਪੰਜ ਜੋਤਾਂ ਘਿਉ ਦੀਆਂ ਲਟ-ਲਟ ਕਰਦੀਆ ਜਗਾ ਕੇ ਸੇਵਾ ਸਿਮਰਨ ਵਿਚ-ਜੁਟ ਗਿਆ। ਸ੍ਰੀ ਬਾਬਾ ਜੀ ਏਥੇ ਕਈ ਮਹੀਨੇ ਰਹੇ ਤੇ ਇਸ ਥਾਂ ਦਾ ਮਸਨਦ-ਨਸ਼ੀਨ ਵੀ ਪ੍ਰਾਗੇ ਨੂੰ ਹੀ ਬਣਾਕੇ ਆਪ ਅਗੇ ਕਾਬਲ ਵਲ ਨੂੰ ਪਧਾਰੇ। ਇਹ ਪ੍ਰੇਮੀ ਭਾਈ ਪ੍ਰਾਗਾ ਜੀ ਕੌਣ ਸਨ ਤੇ ਸਿਖ ਕੌਮ ਨਾਲ ਫੇਰ ਇਨ੍ਹਾਂ ਦਾ ਕਿਤਨਾ ਗੂੜਾ -ਸੰਬੰਧ ਰਿਹਾ? ਇਹ ਥੋੜਾ ਹਾਲ ਇਥੇ ਹੀ ਦੱਸਣਾ ਜਰੂਰੀ ਹੈ। ਜੋ ਇਹ ਹੈ
(ਹੁਣ ਦੇ ਪਾਕਿਸਤਾਨ) ਵਿਚ ਜਿਹਲਮ ਦੀ ਤਾਸੀਲ ਚਕਵਾਲ ਦੇ ਨੇੜੇ ਇਕ “ਕੜਿਆਲਾ”ਪਿੰਡ ਹੈ। ਇਥੋਂ ਸਿਰਫ ੧੨ ਮੀਲ ਦੀ ਵਿੱਥ ਉਤੇ ਇਕ ”ਥਰਚੱਕ’ ਨਾਮ ਦਾ ਕਿਲ੍ਹਾ ਹੈ। ਜਿਸ ਦਾ ਪ੍ਰਬੰਧਕ (ਕਿਲੇਦਾਰ) ਉਸ ਵੇਲੇ ਮੁਹਿਆਲ ਜ਼ਾਤ ਇਕ ”ਗੌਤਮ’ ਨਾਮ ਦਾ ਬ੍ਰਾਹਮਣ ਸੀ। ਜਦ ਬਾਬਰ ਨੇ ਹਿੰਦੁਸਤਾਨ ਉੱਤੇ ਚੜ੍ਹਾਈ ਕੀਤੀ ਤਾਂ ਇਸੇ ਰਾਹ ਉਹਦੀ ਧਾੜਵੀ ਫੌਜ ਦੇ ਇਕ ਦਸਤੇ ਨੇ ਇਸ ਕਿਲ੍ਹੇ ਉਤੇ ਹਮਲਾ ਕੀਤਾ। ਗੌਤਮ ਬਹਾਦਰੀ ਨਾਲ ਲੜਦਾ ਸ਼ਹੀਦ ਹੈ ਗਿਆ ਤੇ ਇਹਦਾ ਇਕੋ ਬੇਟਾ (ਪ੍ਰਾਗਾ) ਕੈਦ ਕਰ ਕੇ ਹੋਰ ਗ਼ੁਲਾਮਾਂ ਨਾਲ ਗ਼ਜਨੀ ਭਿਜਵਾਇਆ ਗਿਆ। ਜੋ ਉਥੋਂ ਛੁਪ ਕੇ ਪਹਿਲੇ ਪਿਸ਼ਾਵਰ ਤੇ ਫੇਰ ਕੜਿਆਲੇ ਆ ਰਿਹਾ ਸੀ। !
ਪ੍ਰਾਗੇ ਨੇ ਆ ਕੇ ਜਦ ਆਪਣਾ ਪਿੰਡ ਉਜੜਿਆ ਦੇਖਿਆ ਤਾਂ ਉਦਾਸ ਹੋ ਕੇ ਇਕ ਟਿੱਲੇ ਉੱਤੇ ਕਰੀਰ ਦੇ ਰੁੱਖ ਹੇਠਾਂ ਜਪ ਤਪ ਕਰਨ ਲੱਗਾ। ਇਹ ਦੇਵੀ ਭਗਤ ਸੀ ਇਥੇ ਇਸ ਨੂੰ ਦੇਵੀ ਦੇ ਦਰਸ਼ਨ ਹੋਏ ਤੇ ਉਸ ਨੇ ਆਖਿਆ ਵਰ ਮੰਗ ਲੈ! ਪ੍ਰਾਗਾ ਜੀ ਨੇ ਮੁਕਤੀ ਮੰਗੀ। ਦੇਵੀ ਨੇ ਕਿਹਾ ਕਲਿਜੁਗ ਵਿਚ ਗੁਰੂ ਨਾਨਕ ਦਾ ਪਹਿਰਾ ਹੈ। ਮੁਕਤੀ ਉਹ ਦੇ ਸਕਦੇ ਹਨ। ਉਨ੍ਹਾਂ ਪਾਸੋਂ ਜਾ ਕੇ ਮੰਗੀਏ। ਤਦ ਉਹ ਗੁਰੂ ਨਾਨਕ ਜੀ ਦੇ ਪਾਸ ਆਇਆ। ਗੁਰੂ ਜੀ ਨੇ ਉਪਦੇਸ਼ ਸੁਣਾ ਕੇ ਆਖਿਆ-ਜਾਉ! ਗ੍ਰਹਿਸਥੀ ਹੋਕੇ ਹਾਲਾਂ ਸਿਮਰਨ ਕਰੋ ਫੇਰ ਸਮਾਂ ਪਾ ਕੇ ਤੁਹਾਡੇ ਵਿਰਕਤ ਹੋਣ ਦੀ ਖਾਰਸ਼ ਭੀ ਪੂਰੀ ਹੋ ਜਾਵੇਗੀ। ਤਦ-ਪ੍ਰਾਗਾ ਜੀ ਨੇ ਸ਼ਾਦੀ ਕੀਤੀ ਤੇ ਇਕ ਦੂਜੇ-ਪਿਛੋਂ ਚਾਰ ਪੁੱਤਰ ਇਨ੍ਹਾਂ ਦੇ ਘਰ ਕੁਝ-੨ ਸਾਲਾਂ ਪਿਛੋਂ ਪੈਦਾ ਹੋਏ ਇਨ੍ਹਾਂ ਵਿਚੋਂ ‘ਇਕ “ਮਤੀਦਾਸ’ ਜੀ ਸਨ। ਇਹ ਬਚਪਨ ਥੀਂ ਹੀ ਸੰਤ ਸੁਭਾਉ ਦੇ ਰਹੇ।
ਭਾਈ ਪ੍ਰਾਗਾ ਜੀ ਪ੍ਰਵਾਰ ਸਮੇਤ ਫੇਰ ਪਿਸ਼ਾਵਰ ਨੂੰ ਗਏ। ਇਥੇ ਕਾਰੋਬਾਰ ਕਰ ਕੇ ਬਹੁਤ ਧਨ ਕਮਾਇਆ ਅਤੇ ਮਕਾਨ ਬਣਾ ਕੇ ਵੱਸਣ ਲਗੇ। ਹੁਣ ਜਦੋਂ ਬਾਬਾ ਸ੍ਰੀ ਚੰਦ ਜੀ ਪਿਸ਼ਾਵਰ ਵਿਚ ਆਏ ਤਾਂ ਸਭ ਕੁਝ ਇਨ੍ਹਾਂ ਦੇ ਨਾਮ ਲਾ ਕੇ ਪ੍ਰਾਗਾ ਜੀ ਨੇ ਬਾਬਾ ਸ੍ਰੀ ਚੰਦ ਨਾਮ ਦੀ ਧਰਮਸ਼ਾਲਾ ਬਣਵਾ ਦਿਤੀ ਤੇ ਨਿਸ਼ਕਾਮ ਹੋ ਕੇ ਸੇਵਾ ਸਿਮਰਨ ਵਿਚ ਜੁਟ ਗਏ ਸਨ।
ਭਾਈ ਪ੍ਰਾਗਾ ਜੀ ਨੇ ਸੇਵਾ ਸਿੰਮ੍ਰਨ ਤੇ ਸ਼ਤਿਨਾਮ ਦਾ ਪ੍ਰਚਾਰ ਕਰਦਿਆਂ ਪਿਸ਼ਾਵਰ ਵਿਚ ਕਈ ਸਾਲ ਗੁਜ਼ਾਰੇ। ਇਧਰ-ਪੰਜਾਬ ਵਿਚ ਛੇਵੇਂ ਸਤਿਗੁਰੂ ਹਰਿਗੋਬਿੰਦ ਸਾਹਿਬ ਉਤੇ “ਸ਼ਾਹਜਹਾਨ ਬਾਦਸ਼ਾਹ” ਨੇ ਫੌਜ ਚੜ੍ਹਾ ਕੇ ਜੰਗ ਛੇੜ ਦਿਤੀ। ਹਿੰਦੂ-ਮੁਸਲਮਾਨਾਂ ਦੀ ਜੰਗ ਛਿੜ ਗਈ ਸੁਣ ਕੇ ਪਿਸ਼ਾਵਰ ਵੀ ਖਤਰਾ ਜਾਣਿਆ ਤਾਂ ਉਥੋਂ ਚਲੇ ਆਏ। ਹੋਰ ਪਰਵਾਰ ਨੂੰ ਕੜਿਆਲੇ ਛਡਿਆ ਤੇ ਇਕ ਬੇਟੇ ‘ਮੜੀਦਾਸ” ਸਮੇਤ ਸ੍ਰੀ ਅੰਮ੍ਰਿਤਸਰ ਆ ਕੇ ਆਪਣੇ ਆਪ ਨੂੰ ਸਤਿਗੁਰੂ ਅਗੇ ਸੌਂਪ ਦਿਤਾ। ਥੋੜ੍ਹੇ ਦਿਨਾਂ ਪਿਛੋਂ ਭਾਈ ਪ੍ਰਾਗਾ ਜੀ ਗੁਰੂ ਕੀ ਖਾਤਰ ਲੜਦੇ ੨ ਸ਼ਹੀਦੀ ਪਾ ਗਏ, ਅਤੇ ਭਾਈ ਮਤੀਦਾਸ ਛੇਵੇਂ ਗੁਰੂ ਥੀਂ ਸਤਵੇਂ ਫੇਰ ਅਠਵੇਂ ਗੁਰੂ ਦੀ ਸੇਵਾ ਮਗਰੋਂ ਨੌਵੇਂ ਗੁਰੂ ਤੇਗ਼ ਬਹਾਦਰ ਜੀ ਨਾਲ ਹੀ ਪਕੜ ਕੇ ਦਿੱਲੀ ਲਿਆਂਦੇ ਗਏ। ਜਿਥੇ ਸਿਖੀ ਸਿਦਕ ਨੂੰ ਪਾਲਦੇ ਹੋਏ ਆਪਣੇ ਆਪ ਨੂੰ ਆਰੇ ਨਾਲ ਚਿਰਾ ਕੇ ਜ਼ਾਲਮਾਂ ਹਥੋਂ ਸ਼ਹੀਦੀ ਪ੍ਰਾਪਤ ਕੀਤੀ। ਜਿਨ੍ਹਾਂ ਦੇ ਸਿਰ ਤੇ ਜਦ ਆਰਾ ਚਲਣ ਲੱਗਾ ਤਾਂ ਇਹ ਬਚਨ ਉਚਾਰੇ ਸਨ-
ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ।
ਸਿਰ ਜਾਏ-ਤਾਂ ਜਾਣ ਦੇਹ ਮੇਰਾ ਸਿਖੀ ਸਿਦਕ ਨ ਜਾਏ।
ਇਨ੍ਹਾਂ ਹੀ ‘ਭਾਈ ਮਤੀਦਾਸ” ਦੀ ਸੰਭਾਨ ਵਿਚੋਂ ਇਸ ਵੀਹਵੀਂ ਸਦੀ ਦੇ ਹਿੰਦੂ ਸਭਾਈ ਲੀਡਰ “ਭਾਈ ਪਰਮਾਨੰਦ ਜੀ” ਐਮ. ਏ. ਹੋਏ। ਜਿਨ੍ਹਾਂ ਨੇ ਆਪਣੇ ਵਡਿਆਂ ਦਾ ਉਕਤ ਕੁਝ ਹਾਲ ਆਪਣੀ ਉਰਦੂ ਵਿਚ ਛਾਪੀ “ਹਿੰਦੂ ਧਰਮ ਅਤੇ ਉਦਾਸੀ ਸੰਤ” ਨਾਮ ਦੀ ਪੁਸਤਕ ਦੇ ਸਫਾ ੧੦੭-੧੦੯ ਉਤੇ ਵੀ ਲਿਖਿਆ ਹੈ, ਅਤੇ ਦਸਿਆ ਹੈ ਕਿ ਜਾਦੇ ਵਡੇ ਭਾਈ ਪ੍ਰਾਗਾ ਜੀ ੧੦੦ ਤੋਂ ਵੀ ਵਡੀ ਉਮਰ ਦੇ ਹੋਏ ਜੋ ਬਾਬਾ ਸ੍ਰੀ ਚੰਦ ਜੀ ਦੀ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਤੀਕ ਜ਼ਿੰਦਾ ਰਹੇ। ਹੁਣ ਅਸੀਂ ਹੇਠਾਂ ਦੇ ਇਕ ਨੋਟ ਰਾਹੀਂ ਪਿਸ਼ਾਵਰ ਦੀ ਇਸ (ਬਾਬਾ ਸ੍ਰੀ ਚੰਦ ਧਰਮ ਸਾਲ) ਦਾ ਜ਼ਿਕਰ ਕਰਕੇ ਫੇਰ ਬਾਬਾ ਜੀ ਦੇ ਇਥੋਂ ਕਾਬਲ ਜਾਣ ਦਾ ਹਾਲ ਦਸਾਂਗੇ।
ਨੋਟ – ਮੁਸਲਮਾਨਾਂ ਦੇ ਪਿਛੋਂ ਸਿਖ ਰਾਜ ਅਤੇ ਸਿਖਾਂ ਪਾਸੋਂ-ਜਦ ਅੰਗਰੇਜ਼ਾਂ ਨੇ ਪਿਸ਼ਾਵਰ ਫਤਿਹ ਕਰਕੇ ਆਪਣਾ ਰਸਾਲਾ ਇਥੇ ਕਾਇਮ ਕੀਤਾ ਤਾਂ ਰਸਾਲੇ ਦਾ ਪ੍ਰਬੰਧਕ (ਇਨਚਾਰਜ) “ਮੀਰ ਖੋਰ” ਖਾਨ (ਪਠਾਣ) ਮੁਕਰਰ ਕੀਤਾ। ਜਿਸ ਨੇ ਬਾਬਾ ਜੀ ਦੀ ਧਰਮਸਾਲਾ ਢਾਹ ਕੇ ਆਪਣੇ ਸਰਕਾਰੀ ਤਬੇਲੇ ਵਿਚ ਮਿਲਾ ਦਿਤੀ। ਪਿਸ਼ਾਵਰ ਦੇ ਅਤੇ ਇਲਾਕੇ ਦੇ ਹਿੰਦੂ ਸਿਖ ਬਹੁਤ ਤੜਫੇ ਪਰ ਕੋਈ ਪੇਸ਼ ਨਾ ਜਾਂਦੀ ਵੇਖ ਕੇ ਚੁੱਪ ਕਰ ਗਏ।
ਥੋੜ੍ਹੇ ਦਿਨਾਂ ਮਗਰੋਂ ਪਠਾਨ ਦੀ ਬੇਗਮ ਨੂੰ ਸ਼ਾਮ ਵੇਲੇ ਤਿੰਨਦਿਨ ਮਤਵਾਤਰ “ਬਾਬਾ :ਸ੍ਰੀ ਚੰਦ ਜੀ” ਆ ਕੇ ਦਰਸ਼ਨ ਦਿੰਦੇ ਅਤੇ ਫੇਰ ਲੋਪ ਹੋ ਜਾਂਦੇ ਰਹੇ । ਤੀਜੇ ਦਿਨ ਡਰਦੇ ਹੋਇਆਂ ਬੇਗਮ ਨੇ ਆਪ ਥੀਂ ਆਵਣ ਦਾ ਕਾਰਣ ਪੁਛਿਆ-ਤਦ ਬਾਬਾ ਜੀ ਨੇ ਦੱਸਿਆ ਕਿ ਇਹ ਸਾਡੀ ਥਾਂ ਹੈ ਇਥੇ ਪਹਿਲੀ ਤਰ੍ਹਾਂ ਹੀ ਪੰਜ ਜੋਤਾਂ ਜਗਾ ਕੇ ਘੋੜੇ ਖੁਲ੍ਹਵਾ ਕੇ ਅਦਬ ਰਖੋਗੇ ਤਾਂ ਜੋ ਮੰਗੋਰੀ ਪਾਉਂਗੇ। ਬੇਗਮ ਨੇ ਐਸਾ ਹੀ ਕੀਤਾ ਤੇ ਪੁੱਤਰ ਦੀ ਮੰਗ ਮੰਗੀ। ਜੋ ੧੦ ਮਹੀਨੇ ਪਿਛੋਂ ਪੁੱਤਰ ਵੀ ਹੋਇਆ ਅਤੇ ਸ਼ਰਧਾ ਵਧ ਗਈ, ਪਰ ਅਸਲ ਗੱਲ ਸਾਰੀ ਪਤੀ (ਪਠਾਣ) ਨੂੰ ਨਹੀਂ ਦੱਸੀ ਸੀ।
ਪੂਰੀ ੧ ਸਾਲ ਪਿਛੋਂ ਇਕ ਦਿਨ ਪਠਾਨ ਨੇ ਤਬੇਲਾ ਚੈੱਕ ਕੀਤਾ ਤਾਂ ਇਸ ਬੰਦ ਕਮਰੇ ਅੰਦਰ ਪੰਜ ਜੋਤਾਂ ਲਟ ੨ ਕਰਦੀਆਂ ਇਸ ਨੂੰ ਜਗੀਆਂ ਦਿਸੀਆਂ। ਇਸ ਨੇ ਡਰਾ ਧਮਕਾ ਕੇ ਬੇਗਮ ਪਾਸੋਂ ਸਭ ਕੁਝ ਸੁਣਿਆ ਤੇ ‘ਜਾਦੂ ਟੁੰਣੇ” ਕੁਫਰ ਦਾ ਕੰਮ ਕਰਦੀ ਸਮਝ ਕੇ ਅਗੋਂ ਲਈ ਬੇਗਮ ਨੂੰ ਐਸਾ ਕਰਨ ਥੀਂ ਰੋਕਿਆ ਅਤੇ ਇਸ ਸਾਫ ਸੁਥਰੇ ਕੀਤੇ ਮਕਾਨ ਅੰਦਰ ਰਸਾਲੇ ਦੇ ਘੋੜਿਆਂ ਲਈ ਅੰਨਦਾਨਾ ਭਰਾ ਦਿਤਾ। ਕੁਦਰਤ ਨਿਰੰਕਾਰ ਦੀ ਹੌਲੀ ੨ ਘੋੜੇ ਮਰਨ ਲਗੇ। ਰਸਾਲਦਾਰ ਮੀਰ ਖੋਰ ਨੇ ਕਈ ਇਲਾਜ ਕੀਤੇ ਪਰ ਕਿਸੇ ਥੀਂ ਆਰਾਮ ਨਾ ਆਵੈ। ਇਸ ਨੇ ਕੋਈ ਸਖ਼ਤ ਬੀਮਾਰੀ ਪੈ ਗਈ ਜਾਣੀ ਤੇ ਚੁੱਪ ਹੋ ਰਿਹਾ।
ਇਹ ਖ਼ਬਰ ਦਿੱਲੀ ਪੂਜੀ। ਉਥੋਂ “ਮੀਰ ਖੋਰ” ਦੀ ਮੌਕੂਫ਼ੀ ਦਾ ਹੁਕਮ ਭੇਜ ਕੇ ਸਰਕਾਰ ਨੇ ਦੂਜਾ ਹੋਰ ਦਰੋਗਾ ਮੁਕਰਰ ਕਰ ਦਿਤਾ। ਇਹ ਦਰੋਗਾ ਫਕੀਰਾਂ ਦਾ ਮੈਲੀ ਸੀ ਇਸ ਨੇ ਸਾਰਾ ਕਾਰਣ “ਸ੍ਰੀ ਚੰਦ ਦਰਬਾਰ” (ਗੁਰਦਵਾਰੇ) ਦੀ ਬੇਅਦਬੀ ਹੋਈ ਜਾਣਿਆ ਤਦ ਸਰਕਾਰੀ ਕਬਜ਼ਾ ਹਟਾ ਕੇ ਤਬੇਲਾ ਦੂਜੀ ਥਾਂ ਬਦਲ ਦਿਤਾ। ਹੁਣ ਚਿਰਾਂ ਪਿਛੋਂ:ਇਸ ਥਾਂ ਨੂੰ ਖਾਲੀ ਹੋਈ ਵੇਖਕੇ ਹਿੰਦੂ ਸਿਖਾਂ ਨੇ ਫੇਰ ਕਬਜ਼ਾ ਕਰ ਲਿਆ ਤੇ ਪੰਜ ਜੋਤਾਂ ਜਗਾ ਕੇ ਉਥੋਂ ਦਾ ਪਹਿਲੇ ਵਾਂਗਰ ਸੇਵਾਦਾਰ-ਗਰੰਥੀ ”ਤੀਰਾਹ ਦਾ” ਇਕ ਸਾਵਣ ਸਿੰਘ ਮੁਕਰਰ ਕੀਤਾ ਅਤੇ ਲੰਗਰ ਵੀ ਜਾਰੀ ਕਰਾ ਦਿਤਾ।
ਭਾਈ ਸਾਵਣ ਸਿੰਘ ਤੋਂ ਪਿਛੋਂ ਫੇਰ ਫਤੇ ਸਿੰਘ ਗਰੰਥੀ ਥਾਪਿਆ ਗਿਆ। ਇਥੇ ਬਾਬਾ ਸ੍ਰੀ ਚੰਦ ਜੀ ਦੇ ਇਸ ਦਰਬਾਰ ਦੇ ਸੱਜੇ ਪਾਸੇ ਇਕ ਡੰਗੈਤ੍ਰ (ਪੰਡਤ) ਸਿਖ ਦਾ ਘਰ ਸੀ ਤੇ ਖੱਬੇ ਪਾਸੇ ਇਕ ਸੁਨਿਆਰਾ ਸਿਖ ਰਹਿੰਦਾ ਸੀ। ਇਨ੍ਹਾਂ ਦੋਹਾਂ ਨੇ ਦਰਬਾਰ ਦਾ ਪ੍ਰਤਾਪ ਤੇ ਸੰਗਤ ਦਾ ਇਕੱਠ ਬਹੁਤ ਵਧਦਾ ਵੇਖ ਕੇ ਆਪਣੇ ੨ ਮਕਾਨ ਸ਼ਾਮਲ ਕਰ ਦਿਤੇ ਜਿਸ ਤੇ ਪਿਸ਼ਾਵਰ ਵਿਚ ਇਹ ਵਡਾ ਅਸਥਾਨ (ਗੁਰਦਵਾਰਾ) ਦਰਬਾਰ “ਬਾਬਾ ਸ੍ਰੀ ਚੰਦ” ਜੀ ਦਾ ਮਸ਼ਹੂਰ ਹੋਇਆ।

ਬਾਬਾ ਸ੍ਰੀ ਚੰਦ ਪਿਸ਼ਾਵਰ ਥੀਂ ਕਾਬਲ ਵਿਚ

“ਪਿਸ਼ਾਵਰ” ਥੀਂ ਚਲ ਕੇ ਕਈ ਥਾਂ ਰਾਹ ਵਿਚ ਮੁਕਾਮ ਕਰਦੇ ੨ ਬਾਬਾ ਸ੍ਰੀ ਚੰਦ ਜੀ ”ਕਾਬਲ” ਵਿਚ ਜਾ ਪਹੁੰਚੇ। ਉਸ ਸਮੇਂ ਉਥੇ ਸ਼ਹਿਰ ਦੇ ਬਾਹਰ ਕੁਝ ਫਾਸਲੇ ਉਤੇ ਉਥੋਂ 11 ਦੇ ਬਾਦਸ਼ਾਹ ਵਲੋਂ ਮੁਕਰਰ ਮਸੂਲ ਵਾਲਿਆਂ ਨੇ ਇਕ ਵਡੀ ਥਾਂ ਨੂੰ ਘੇਰ ਰੱਖਿਆ ਸੀ। ਤੇ ਦੂਜੇ ਮੁਲਕਾਂ ਵਿਚੋਂ ਕੋਈ ਵਪਾਰੀ ਮਾਲ ਵੇਚਣ ਯਾ ਖਰੀਦਣ ਵਾਲਾ ਜਾਂ ਕੋਈ ਮੁਸਾਫਰ ਆਉਂਦਾ ਤਾਂ ਪਹਿਲੇ ਕੁਝ ਦਿਨ ਮਸੂਲ ਚੁੰਗੀ (ਕਸਟਮ) ਵਾਲਿਆਂ ਪਾਸ ਉਹਨੂੰ ਠਹਿਰਣਾ ਪੈਂਦਾ ਸੀ। ਫੇਰ ਪੂਰੀ ਤੱਸਲੀ ਤੇ ਪੁੱਛ ਗਿਛ ਮਗਰੋਂ ਸ਼ਹਿਰ ਵਿਚ ਜਾਣ ਦਿੰਦੇ ਸਨ। ਵਰਨਾਂ ਸ਼ਕ ਸ਼ੁਭੇ ਦੀ ਹਾਲਤ ਵਿਚ ਮਾਰ ਦਿੰਦੇ ਜਾਂ ਕੈਦ ਕਰ ਦਿੰਦੇ ਸਨ।
ਬਾਬਾ ਸ੍ਰੀ ਚੰਦ ਸਾਹਿਬ ਨੂੰ ਵੀ ਕਾਬਲ ਜਾਕੇ ਉਥੇ ਟਿਕਣਾ ਪਿਆ ਪਰ ਇਹ ਤਾਂ ਆਪਣੇ ਪਿਤਾ ਗੁਰੂ ਨਾਨਕ ਜੀ ਵਾਂਗ ਸੱਚ ਦੇ ਵਪਾਰੀ ਬਣ ਕੇ ਗਏ ਸਨ। ਆਪ ਜੀ ਨੇ ਉੱਥੇ ਕਿਸੇ ਛਪਰੀ ਜਾਂ ਮਕਾਨ ਵਿਚ ਆਸਨ ਲਾਣ ਦੀ ਬਜਾਏ ਇਕ ਖੁਲ੍ਹੀ ਥਾਂ ਚੌਂਕੜੀ ਮਾਰ ਕੇ ਸਮਾਧੀ ਲਾ ਲਈ। ਭਾਈ ਕਮਲੀਆ ਜੀ ਸੱਧੇ ਹੋਏ ਸੇਵਕ ਸਨ ਨੇੜੇ ਹੀ ਇਹ ਵੀ ਬੈਠ ਗਏ। ਬਿਨਾਂ ਕੁਝ ਖਾਧੇ ਪੀਤੇ ਇਕ ਹਫਤਾ ਕਾਬਲ ਦੀ ਕੜਾਕੇਦਾਰ ਸਰਦੀ ਵਿਚ ਬਿਤਾ ਕੇ ਅੱਖਾਂ ਖੋਲ੍ਹੀਆਂ*। ਤਦ ਲੋਕਾਂ ਦੇ ਪੁੱਛਣ ਤੇ ਕਮਲੀਆ ਜੀ ਨੇ ਦਸਿਆ ਕਿ ਕੌਣ ਹਨ ਫੇਰ ਆਪ ਜੀ ਧੂਣਾ ਜਗਾ ਲਿਆ। ਜਿਨ੍ਹਾਂ ਦੀ ਇਸ ਸਮਾਧੀ ਦੀ ਸਾਰੇ ਸ਼ਹਿਰ ਵਿਚ ਧਾਂਕ ਪੈ ਗਈ ਬਾਦਸ਼ਾਹ ਤੀਕ ਵੀ ਇਸ ਗੱਲ ਦੀ ਖਬਰ ਹੋਈ ਕਿ ਪੀਰਾਨ ਪੀਰ ਗੁਰੂ ਨਾਨਕ ਫ਼ਕੀਰ ਜੇ ਅਗੇ ਕਾਬਲ ਵਿਚ ਆਇਆ ਤੇ ਅਜ਼ਮਤ ਦਿਖਾ ਗਿਆ ਸੀ, ਇਹ ਉਸੇ ਦਾ ਫ਼ਰਜ਼ੰਦ (ਬਾਬਾ ਸ੍ਰੀ ਚੰਦ) ਅਤੇ ਇਕ ਹੋਰ ਨਾਲ ਖਾਦਮ (ਸੇਵਕ) ਹੈ। ਇਸ ਗੱਲ ਨੇ ਬਾਦਸ਼ਾਹ ਨੂੰ ਆਪ ਦਾ ਸ਼ਰਧਾਲੂ ਬਣਾ ਦਿਤਾ।
ਕੁਦਰਤ ਕਰਤਾਰ ਦੀ ਇਨ੍ਹਾਂ ਦਿਨਾਂ ਵਿਚ ਬਾਦਸ਼ਾਹ ਪੇਟ ਦੇ ਦਰਦ ਨਾਲ ਸਖ਼ਤ ਬੀਮਾਰ ਪਿਆ ਸੀ। ਕਈ ਇਲਾਜ ਹੋ ਚੁਕੇ ਪਰ ਆਰਾਮ ਨਹੀਂ ਸੀ ਆਇਆ। ਇਹਦਾ ਇਕ ਦੀਵਾਨ ਭੁੱਟਾਰਾਮ (ਪੰਜਾਬ ਦਾ ਹਿੰਦੂ ਸੀ) ਇਸ ਨੇ ਬਾਦਸ਼ਾਹ ਨੂੰ ਸਲਾਹ ਦਿਤੀ, • ਅਜ਼ਮਤਵਾਨ ਫਕੀਰ ਹੈ । ਹੁਕਮ ਹੋਵੇ ਤਾਂ ਆਪ ਦੀ ਅਰੋਗਤਾ ਵਾਸਤੇ ਬਾਬਾ ਜੀ ਪਾਸ ਅਰਜ਼ ਕੀਤੀ ਜਾਏ। ਬਾਦਸ਼ਾਹ ਨੇ ਮੰਨਜੂਰ ਕੀਤਾ ਤੇ ਛੁਟੇ ਨੇ ਬਾਦਸ਼ਾਹ ਵਲੋਂ ਜਾ ਕੇ ਬੇਨਤੀ ਕੀਤੀ। ਸ੍ਰੀ ਬਾਬਾ ਜੀ ਨੇ ਉਸੇ ਵੇਲੇ ਆਪਣੇ ਧੂਣੇ ਦੀ ਬਿਭੂਤੀ ਦੇਕੇ ਪੇਟ ਉਤੇ ਮਲਣ ਨੂੰ ਕਿਹਾ। ਸੋ ਮਲਦੇ ਸਾਰ ਹੀ ਬਾਦਸ਼ਾਹ ਰਾਜ਼ੀ ਹੋ ਗਿਆ ਤੇ ਸ਼ਰਧਾ ਨਾਲ ਬਾਬਾ ਜੀ ਦੇ ਦਰਸ਼ਨ ਨੂੰ :ਆਇਆ।
ਬਾਦਸ਼ਾਹ ਨੇ ਬਹੁਤ ਕੁਝ ਨਕਦੀ ਪਸ਼ਮੀਨੇ ਦੇ ਬਸਤ੍ਰ ਸਾਲ ਦੁਸ਼ਾਲੇ ਅਤੇ ਖੁਸ਼ਕ ਫਲ ਫੁਲ ਮੇਵੇ ਅਖਰੋਟ ਆਦਿਕ ਦੀ ਭੇਟਾ ਧਰ ਕੇ ਸਲਾਮ ਕੀਤੀ। ਸ੍ਰੀ ਬਾਬਾ ਜੀ ਨੇ ਵੀ ਬੜੇ ਆਦਰ ਭਾਉ ਨਾਲ-ਸਤਿਕਾਰ ਕੀਤਾ ਤੇ ਬਹੁਤ ਚਿਰ ਮਾਰਫਤ ਦੇ ਬਚਨ ਬਿਲਾਸ ਹੁੰਦੇ ਰਹੈ। ਬਾਦਸ਼ਾਹ ਵਲੋਂ ਲਿਆਂਦੀ ਭੇਟਾ ਵਿਚੋਂ ਕੁਝ ਥੋੜ੍ਹਾ ਖੁਸ਼ਕ ਫਲ ਬਾਬਾ ਜੀ ਨੇ ਪ੍ਰਵਾਨ ਕੀਤਾ। ਕੁਝ ਵੰਡ ਦਿਤਾ ਗਿਆ ਤੇ ਬਾਕੀ ਦਾ ਮੋੜ ਲੈ ਜਾਣ ਨੂੰ ਆਖਿਆ। ਪਰ ਬਾਦਸ਼ਾਹ ਨੇ ਐਸਾ ਨਾ ਕੀਤਾ। ਸਗੋਂ ਹੋਰ ਵੀ ਬਹੁਤ ਕੁਝ ਦੇਣ ਨੂੰ ਕਿਹਾ। ਤੇ ਆਪਣੇ ਦੀਵਾਨ ਭੁੱਟਾਰਾਮ ਨੂੰ ਹੁਕਮ ਕੀਤਾ ਜੋ ਪੰਜਾਬ ਜਾਕੇ ਬਾਬਾ ਜੀ ਦੇ ਡੇਰੇ ਕਰਤਾਰਪੁਰ ਸਭ ਕੁਝ ਸੰਭਾਲ ਕੇ ਦੇ ਆਏ।
ਬਾਦਸ਼ਾਹ ਨੇ ਸ੍ਰੀ ਬਾਬਾ ਜੀ ਨੂੰ ਇਹ ਥਾਂ ਛਡ ਸ਼ਹਿਰ ਚਲ ਰਹਿਣ ਨੂੰ ਅਰਜ਼ ਕੀਤੀ। ਬਾਬਾ ਜੀ ਨੇ ਕਿਹਾ-ਅਸੀਂ ਇਥੇ ਹੀ ਰਹਾਂਗੇ। ਪਰ ਤੁਸੀਂ ਜੇਕਰ ਸਾਡੇ ਤੇ ਰੀਂਝੇ ਹੋ ਤਾਂ ਸਾਡੀ ਇਕ ਗੱਲ ਪ੍ਰਵਾਨ ਕਰੀਏ। ਉਹ ਇਹ ਹੈ ਕਿ ਆਪ ਦੇ ਇਸ ਦੇਸ਼ ਵਿਚ ਸਾਰੇ ਹਿੰਦੂਆਂ ਨਾਲ ਚੰਗ-ਵਰਤਾਰਾ ਨਹੀਂ ਹੋ ਰਿਹਾ। ਹਾਲਾਂਕਿ ਖੁਦਾ ਪਾਕ ਨੇ ਪਹਿਲੇ ਸਾਰੇ ਇਨਸਾਨਾਂ ਨੂੰ ਅਸਲ :ਇਨਸਾਨੀ ਰੂਪ ਵਿਚ ਪੈਦਾ ਕੀਤਾ ਹੈ ਜੋ ਪਿਛੋਂ ਨਾਈ ਪਾਸੋਂ ਹਜਾਮਤ ਕਰਾਕੇ ਕੋਈ ਚੋਟੀ ਰਖਾ ਕੇ ਹਿੰਦੂ ਅਤੇ ਕੋਈ ਸੁੰਨਤ ਕਰਾ ਕੇ ਮੁਸਲਮਾਨ ਕਹਾ ਰਿਹਾ ਹੈ! ਫਿਰ ਵੀ ਸੱਚ ਬੋਲਣਾ” ਖੁਦਾ ਨੂੰ ਯਾਦ ਕਰਨਾ ਅਤੇ ਨੇਕ ਕਮਾਈ ਵਿਚੋਂ ਕੁਝ ਗਰੀਬਾਂ ਨੂੰ ਜਕਾਤ (ਮੈਰਾਤ) ਦੇਣਾ ਇਹ ਦੋਹਾਂ ਵਿਚ ਚੰਗਾ ਮੰਨਿਆ ਜਾਂਦਾ ਹੈ। ਤਾਂ ਫਿਰ ਫਰਕ ਕੀ ਰਿਹਾ? ਹਾਲਾਂਕਿ ਮੁਸਲਮਾਨ ਨੂੰ ਮੋਮ ਦਿਲ ਹੋਣਾ ਇਹਦਾ ਸ਼ਿੰਗਾਰ ਤੇ ‘ਮੁਸਲਮ ਈਮਾਨ” (ਪੱਕੇ ਈਮਾਨ) ਦੀ ਨਿਸ਼ਾਨੀ ਹੈ। ਫੇਰ ਆਪ ਤੁਸੀਂ ਬਾਦਸ਼ਾਹ ਹੋ ਤਾਂਤੇ ਹਿੰਦੂ ਮੁਸਲਮਾਨਾਂ ਦੋਹਾਂ ਦੇ ਬਾਪ ਰੂਪ ਹੈ। ਆਪ ਵਲੋਂ ਜਦ ਨੇਕ ਅਤੇ ਏਕੋ ਜਿਹਾ ਵਰਤਾਰਾ (ਅਮਲ) ਲੋਕਾਂ ਸਾਹਮਣੇ ਆਏਗਾ ਤਦ ਦੂਜੇ ਆਪ ਦੇ ਦੀਨ ਭਾਈ ਵੀ ਹਿੰਦੂਆਂ ਨੂੰ ਆਪਣੇ ਭਾਈ ਹੀ ਜਾਣਨਗੇ ਤੇ ਉਨ੍ਹਾਂ ਨਾਲ ਪ੍ਰੇਮ ਭਰਿਆ ਵਰਤਾਉ ਕਰਨਗੇ :
‘ਸ੍ਰੀ ਬਾਬਾ ਜੀ ਦੀ ਇਸ ਜੁਗਤ ਭਰੀ ਪ੍ਰੇਮ ਸਿਖਿਆ ਦਾ ਬਾਦਸ਼ਾਹ ਉਤੇ ਗੂੜ੍ਹਾ ਅਸਰ ਹੋਇਆ। ਅਗੇ ਉਥੇ ਸਾਰੇ ਹਿੰਦੂ-ਗ਼ੁਲਾਮਾਂ ਦੀ ਤਰ੍ਹਾਂ ਵੱਸਦੇ ਸੀ। ਥੋੜ੍ਹੇ ਦਿਨਾਂ ਪਿਛੋਂ ਬਾਦਸ਼ਾਹ ਨੇ ਇਸ ਪਹਿਲੀ ਥਾਂ ਤੋਂ ਆਪਣੀ ਮਾਸੂਲ ਚੁੰਗੀ ਹਟਾ ਕੇ ਦੂਜੀ ਥਾਂ ਕਰਾ ਦਿਤੀ। ਬਾਬਾ ਜੀ ਵਾਸਤੇ ਇਥੇ “ਧਰਮਸਾਲ” ਬਣਵਾਈ ਅਤੇ ਇਸ ਦੇ ਇਰਦ ਗਿਰਦ ਦੂਰ-੨ :ਤੀਕ ਹਿੰਦੂਆਂ ਨੂੰ ਆਪਣੇ ਮਕਾਨ ਅਤੇ ਦੁਕਾਨਾਂ ਬਣਾ ਕੇ’ ਆਪਣਾ ਕਾਰੋਬਾਰ ਤੇ ਖੁਲ੍ਹਾ ਗੁਜ਼ਰਾਨ (ਤੁਰਨ ਫਿਰਨ) ਦੀ ਖੁਲ੍ਹ ਕਰ ਦਿਤੀ ਜੋ ਹੁਣ ਤਕ ਉਹ ਸਾਰਾ ਇਲਾਕਾ ਬਾਬਾ ਜੀ ਦੀ ਕਿਰਪਾ ਨਾਲ “ਹਿੰਦੂ ਗੁਜ਼ਰ-ਸ਼ੋਰ ਬਜ਼ਾਰ” ਦੇ ਨਾਮ ਨਾਲ ਮਸ਼ਹੂਰ ਤੇ ਆਬਾਦੀ ਵਧ ਜਾਣ ਕਰ ਕੇ ਸ਼ਹਿਰ ਨਾਲ ਜੁੜ ਗਿਆ ਹੈ। “ਬਾਬਾ ਸ੍ਰੀ ਚੰਦ ਦਰਬਾਰ” (ਗੁਰਦਵਾਰਾਂ) ਵੀ ਕਾਇਮ ਹੈ। ਉਦਾਸੀ ਸੇਵਾਦਾਰ ਹਨ ਅਤੇ ਕਾਬਲ ਵਿਚ ਕਿਸੇ ਵੀ ਨਵੇਂ ਬਾਦਸ਼ਾਹ ਦੀ ਤਖ਼ਤਨਸ਼ੀਨੀ ਵੇਲੇ ਇਸ ਗੁਰਦਵਾਰੇ ਵਿਚ ਮੁਕਰਰ ਭੇਟਾ ਦਿੰਦੇ ਆ ਰਹੇ ਹਨ।
ਬਾਦਸ਼ਾਹ ਨੇ ਸਾਰੀ ਥਾਂ ਬਾਬਾ ਜੀ ਦੇ ਭੇਟ ਕਰਨ ਮਗਰੋਂ ਦੀਵਾਨ ਭੁੱਟਾਰਾਮ ਨੂੰ ਵੀ ‘ ਉਹਫੇ ਦੇ ਕੇ ਪੰਜਾਬ ਵਲ ਸ੍ਰੀ ਕਰਤਾਰਪੁਰ ਭੇਜਿਆ। ਜਿਸ ਨੇ ਏਥੇ ਆ ਕੇ ਸਭ ਕੁਝ ਸਮਰਪਣ ਕੀਤਾ। ਬਖਸ਼ਸ਼ ਰੂਪ ਬਦਲੇ ਵਿਚ ਬਾਬਾ ਧਰਮ ਚੰਦ ਨੇ ਇਸਨੂੰ ਸਿਰੋਪਾਉ ਦੇ ਨਾਲ਼ ਰਤਨ ਮਾਲਾ” ਦੀ ਸੰਚੀ ਦਿਤੀ ਕਿ ਨੇਮ ਨਾਲ ਪੜ੍ਹਿਆ ਕਰੋ। ਬਾਬਾ ਜੀ ਨੇ ਇਨ੍ਹਾਂ ਨੂੰ ਕਈ ਦਿਨ ਆਪਣੇ ਪਾਸ ਰਖਿਆ-ਫੇਰ ਸਤਿਕਾਰ ਨਾਲ ਵਿਦਾ ਕੀਤਾ।
ਦੀਵਾਨ ਭੁੱਟਾਰਾਮ ਪ੍ਰਵਾਰ ਸਮੇਤ ਇਸ ਯਾਤਰਾ ਨੂੰ ਆਇਆ ਸੀ। ਇਹ ਗੁਰੂ-ਘਰ ਦੀ ਪਵਿਤ੍ਰ ਮਰਯਾਦਾ ਤੇ ਰਹੁ-ਰੀਤ ਤੋਂ ਪ੍ਰਭਾਵਤ ਹੋਕੇ ਸਿਦਕਵਾਨ ਸਿਖ ਹੈ ਚੁਕਾ ਸੀ। ਇਸ ਨੇ ਬਾਬਾ ਧਰਮ ਚੰਦ ਜੀ ਤੋਂ ਖੁਸ਼ੀਆਂ ਪਾ ਕੇ ਪਿਛੋਂ ਸ੍ਰੀ ਅੰਮ੍ਰਿਤਸਰ ਅਤੇ ਹੋਰ ਕਈ ਤੀਰਥਾਂ ਗੁਰੂ ਧਾਮਾਂ ਦੇ ਦਰਸ਼ਨ ਇਸ਼ਨਾਨ ਕੀਤੇ। ਫੇਰ “ਕਟਾਸ ਰਾਜ” ਥੀਂ ਹੁੰਦਾ ਇਹ “ਮਾਂਗਟ” ਜ਼ਿਲਾ ਗੁਜਰਾਤ ਵਿਚ ਆਇਆ। ਜਿਥੇ ਇਸ ਦੇ ਕੁਝ ਭਾਈ ਬੰਦ ਰਹਿੰਦੇ ਸਨ, ਇਨ੍ਹਾਂ ਦੇ ਜ਼ੋਰ ਦੇਣ ਤੇ ਇਸ ਨੇ ਮੁੜ ਕਾਬਲ ਜਾਣ ਦਾ ਇਰਾਦਾ ਛੱਡ ਦਿਤਾ ਤੇ ਮਾਂਗਟ ਦਾ ‘ ਹੀ ਚੈੱਕਾ ਵਸਨੀਕ ਬਣ ਗਿਆ”।
ਨੇਟ – ਦੀਵਾਨ ਭੁੱਟਾਰਾਮ ਸਣੇ ਪਰਿਵਾਰ ਆਇਆ ਸੀ ਤੇ ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ
ਅਰਜਨ ਸਾਹਿਬ ਦੇ ਦਰਸ਼ਨ ਵੀ ਕੀਤੇ। ਇਹਦਾ ਪੁੱਤਰ ਬੰਨੋ ਵੀ ਨਾਲ ਸੀ ਜਿਸ ਨੇ ਗੁਰੂ ਅਰਜਨ ਸਾਹਿਬ ਪਾਸੋਂ ਗੁਰਮੰਤ੍ਰ ਉਪਦੇਸ਼ ਪ੍ਰਾਪਤਿ ਕਰ ਕੇ ਪੂਰਨ ਸਿੱਖੀ ਧਾਰਨ ਕੀਤੀ। ਇਹੋ ਫੇਰ ਸਮਾਂ ਪਾ ਕੇ ‘ ਭਾਈ ਬੰਨੋ” ਜੀ ਨਾਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਬੀੜ ਦੇ ਪ੍ਰਸਿਧ ਇਤਿਹਾਸਕ ਲਿਖਾਰੀ ਹੋਏ। ਜਿਨ੍ਹਾਂ ਨੇ ਆਪਣੇ ਵਾਲੀ ਬੀੜ ਵਿਚ ਉਹੀ ”ਰਤਨ ਮਾਲਾ” ਵੀ ਚੜ੍ਹਾ ਦਿਤੀ ਤੇ ਹੋਰ ਵੀ ਥੋੜ੍ਹਾ ਕੁਝ ਵਾਧਾ ਕੀਤਾ। ਗੁਰੂ ਅਰਜਨ ਦੇਵ ਜੀ ਦੀ ਮਰਜ਼ੀ ਵਿਰੁਧ ਐਸਾ ਹੋਇਆ ਸੀ ਜਿਸ ਤੇ ਭਾਈ ਬੰਨੋ ਦੇ ਖਿਮਾਂ ਮੰਗ ਲੈਣ ਤੇ ਆਪਨੇ’ ‘ਇਹ ਖਾਰੀ ਬੀੜ ਹੈ, ਆਖਕੇ ਦਸਤਖਤ ਕਰ ਦਿਤੇ। ਉਸ ਦਿਨ ਤੋਂ ਹੀ ਪਹਿਲੀ ਭਾਈ ਗੁਰਦਾਸ ਜੀ ਹਥੋਂ ਲਿਖਾਈ ਬੀੜ ਦਾ ਨਾਮ “ਆਦਿ ਗੁਰੂ ਗ੍ਰੰਥ ਜੀ ਬੀੜ, ਅਤੇ ਭਾਈ ਬੰਨੇ ਜੀ ਦੀ ਖਾਰੀ (ਮਾਂਗਟ ਵਾਲੀ) ਬੀੜ ਮਸ਼ਹੂਰ ਹੈ।

ਬਾਬਾ ਸ੍ਰੀ ਚੰਦ ਕੰਧਾਰ ਵਿਚ

ਬਾਬਾ ਸ੍ਰੀ ਚੰਦ ਜੀ ਦੇ ਪਿਆਰ ਪ੍ਰੇਮ ਦਾ ਪ੍ਰਭਾਉ ਇਧਰ ਕਾਬਲ ਦੇ ਵਸਨੀਕ ਸਾਰੇ ਹਿੰਦੂ ਸਿਖਾਂ ਉਤੇ ਬਹੁਤ ਪਿਆ ਸੀ। ਕਿਉਂਕਿ ਗੁਰੂ ਨਾਨਕ ਦੇਵ ਵੀ ਕਾਥਲ ਵਿਚ ਆਏ ਤੇ ਉਨ੍ਹਾਂ ਤੋਂ ਵਰੋਸਾਏ ਬਹੁਤ ਘਰਾਣੇ ਇਧਰ ਮੌਜੂਦ ਸਨ ਜਿਨ੍ਹਾਂ ਦੀ ਸੰਤਾਨਾਂ ਅਜੇ ਤੀਕ ਗੁਰੂ ਨਾਨਕ ਜੀ ਦੇ ਉਥੇ ਵਰਤਾਏ ਚਮਤਕਾਰਾਂ ਨੂੰ ਵਡਿਆਂ ਥੀਂ ਸੁਣਦੇ ਚਲੇ ਆ ਰਹੇ ਸਨ। ਬਾਬਾ ਸ੍ਰੀ ਚੰਦ ਜੀ ਦੀ ਕਰਣੀ ਕਰਾਮਾਤ ਤੇ ਹਿੰਦੂਆਂ ਲਈ ਬਾਦਸ਼ਾਹ ਪਾਸੋਂ ਪ੍ਰਾਪਤਿ ਕੀਤੀ ਆਜ਼ਾਦੀ ਦੀ ਕਦਰ ਕੀਮਤ ਦਾ ਇਨ੍ਹਾ ਦੇ ਦਿਲਾਂ ਉਤੇ ਬਹੁਤ ਅਸਰ ਹੋਇਆ। ਇਹ ਤਨੋਂ ਮੰਨੈਂ ਸ੍ਰੀ ਝਾਬਾ ਜੀ ਦੇ ਸੱਚੇ ਸਿਖ ਬਣ ਗਏ ਤੇ ਇਸ ਦੇਸ਼ ਦੇ ਸਾਰੇ ਹੋਰ ਵੀ ਦੂਰ-੨ ਥੀਂ ਲੋਕੀਂ ‘ਆ ਕੇ ਆਪ ਦੇ ਦਰਸ਼ਨ ਉਪਦੇਸ਼ ਨੂੰ ਪ੍ਰਾਪਤਿ ਕਰਦੇ ਰਹੇ।
ਦੀਵਾਨ ‘ਭੁੱਟਾਰਾਮ” ਤਾਂ ਪ੍ਰਵਾਰ ਸਮੇਤ ਪੰਜਾਬ ਨੂੰ ਚਲਾ ਆਇਆ ਸੀ। ਇਹਦੀ ਇਕ ਧੀ (ਪੁਤ੍ਰੀ) ਜੋ ਕੰਧਾਰ ਵਿਚ ਵਿਆਹੀ ਜਾ ਚੁਕੀ ਸੀ। ਇਹ ਬਹੁਤ ਵੈਰਾਗਵਾਨ ਹੋਈ। ਬਾਬਾ ਸ੍ਰੀ ਚੰਦ ਅਜੇ ਕਾਬਲ ਵਿਚ ਹੀ ਸਨ| ਤਾਂ ਇਸਨੇ ਬਹੁਤ ਬੇਨਤੀਆਂ ਕਰ-ਭੇਜੀਆਂ ਕਿ ਮੇਰੇ ਮਾਤਾ ਪਿਤਾ ਵੀ ਹੁਣ ਆਪ ਹੀ ਹੈ। ਦਰਸ਼ਨ ਦੇ ਕੇ ਮੈਨੂੰ ਧੀਰਜ ਬਖਸ਼ੇ ਤੇ ਹੋਰ ਲੋਕਾਂ ਤਾਂਈਂ ਵੀ ਨਿਹਾਲ ਕਰੋ। ਸ੍ਰੀ ਬਾਬਾ ਜੀ ਨੇ ਇਹਦੀ ਬੇਨਤੀ ਪ੍ਰਵਾਨ ਕੀਤੀ ਤੇ ਕੰਧਾਰ ਵਲ ਨੂੰ -ਚਾਲੇ ਪਾ ਦਿਤੇ।
ਕਾਬਲ ਸ਼ਹਿਰ ਥੀਂ ਚਲ ਕੇ ਪਹਿਲੇ “ਲੁਕਮਾਨ ਸੁਲਤਾਨਪੁਰ’ ਤੇ “ਅਬਲੀਸ” ਆਦਿਕ ਕਈ ਥਾਂਵਾਂ ਦੀ ਯਾਤਰਾ ਕੀਤੀ। ਜਿਥੇ ੨ ਗੁਰੂ ਨਾਨਕ ਪਿਤਾ ਟਿਕੇ ਅਤੇ ਚਮਤਕਾਰ ਵਿਖਾ ਗਏ ਸਨ। ਫੇਰ ਆਪ ਜੀ ਕੰਧਾਰ ਜਾ ਅਪਤੇ ਤੇ ਬੀਥੀ ਸਮੇਤ ਸਾਰੇ ਹਿੰਦੂ ਸਿਖਾਂ ਨੂੰ ਨਿਹਾਲ ਕੀਤਾ। ਸ੍ਰੀ ਬਾਬਾ ਜੀ ਨੇ ਇਥੋਂ ਦੇ ਹਿੰਦੂ ਲੋਕਾਂ ਤਾਂਈਂ ਵੀ ਆਪਣੇ ਧਰਮ ਵਿਚ ਪੱਕੇ ਰਹਿਣ ਦਾ ਉਪਦੇਸ਼ ਸੁਣਾਇਆ ਤੇ ਗੁਰਮੰਤ੍ਰ ਦੀ ਬਖ਼ਸ਼ਸ਼ ਨਾਲ ਸਿਖ ਬਣਾਇਆ। ਇਥੇ ਵੀ -ਕੰਧਾਰ ਵਿਚ ਜਿਥੇ ਸ੍ਰੀ-ਬਾਬਾ ਜੀ ਨੇ ਨਿਵਾਸ ਰਖਿਆ ਸੀ ‘ਸ਼ਕਾਰਪੁਰੀ ਦਰਵਾਜ਼ੇ’ (ਬਜ਼ਾਰ) ਵਿਚ ਯਾਦਗਾਰੀ ਅਸਥਾਨ (ਗੁਰਦੁਆਰਾ) ਕਾਇਮ ਹੈ। ‘ਦੀਵਾਨ ਭੁੱਟਾਰਾਮ’ ਦੀ ਬੀਬੀ ਤੇ ਸੰਗਤ ਦੇ ਪਿਆਰ ਵਸੀ ਕੰਧਾਰ ਵਿਚ ਵੀ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਦਿਨ ਨਿਵਾਸ ਰੱਖਿਆ। ਫੇਰ ਆਪ ਜੀ ਸਾਰਿਆਂ ਨੂੰ ਅਸੀਸਾਂ ਦਿੰਦੇ ਹੋਏ ‘ਚਮਨ’ ਦੇ ਰਸਤੇ ਸਿੰਧ ਨੂੰ ਤੇ ਪੰਜਾਬ ਵਲ ਨੂੰ ਹੋ ਤੁਰੇ!
ਨੋਟ – ਸ੍ਰੀ ਬਾਬਾ ਜੀ ਦੇ ਪਿਸ਼ਾਵਰ ਥੀਂ-ਕਾਬਲ ਕੰਧਾਰ ਤੇ ਸਿੰਧ ਦੇ ਦੌਰੇ ਦਾ ਹੀ ਇਹ ਅਸਰ ਹੈ ਕਿ ਸਿੰਧ ਦੇਸ਼ ਅਤੇ ਫ਼ਰੰਟੀਅਰ ਦੇ ਇਲਾਕੇ ਦੀ ਸਿੱਖੀ ਦਾ ਪ੍ਰੇਮ ਝੁਕਾਉ ਹੁਣੇ ਤੀਕ · ਵੀ ਬਾਬਾ ਸ੍ਰੀ ਚੰਦ ਅਤੇ ਬੇਦੀ ਬੰਸ ਵਲ ਵਧੇਰੇ ਹੈ।

ਬਾਬਾ ਸ੍ਰੀ ਚੰਦ ਸਿੰਧ ਦੇ ਰਸਤੇ ਫ਼ੇਰ ਪੰਜਾਬ ਵਿਚ

”ਕੰਧਾਰ” ਥੀਂ ਚਲ ਕੇ ਸ੍ਰੀ ਬਾਬਾ ਜੀ ਚਮਨ ਫੇਰ ਕੋਇਟਾ ਆਦਿਕ ਥਾਂਵਾਂ ਥੀਂ ਹੁੰਦੇ .ਹੋਏ ਸਤਿਨਾਮ ਮੰਤ੍ਰ ਦਾ ਪ੍ਰਚਾਰ ਕਰਦੇ ੨ ਆਪ ਜੀ ਸੱਖਰ ਸ਼ਹਿਰ ਵਿਚ ਆਏ। ਇਥੇ ਦਰਿਆਏ ਅਟਕ (ਸਿੰਧ) ਦੇ ਵਿਚਕਾਰ ਇਕ ਸੋਹਣਾ ਰਮਣੀਕ ਬੇਲਾ ਵੇਖਿਆ ਤਾਂ ਗੁਫਾ ਬਣਾ ਕੇ ਸਮਾਧੀ ਲਾ ਬੈਠ ਗਏ। ਆਪ ਜੀ ਇਕ ਦਿਨ, ਦੋ ਦਿਨਾਂ ਦੀ ਨਹੀਂ ਬਲਕਿ ਕਈ ਮਹੀਨੇ ਇਥੇ ਸਮਾਧੀ ਇਸਥਿਤ ਨਾਮ ਰਸ ਮਾਣਦੇ ਰਹੇ। ਇਲਾਕੇ ਸਿੰਧ ਵਿਚ ਧਾਂਕ ਪੈ ਗਈ ਡੇ ਦਰਸ਼ਨ ਅਭਿਲਾਖੀਆਂ ਨੇ ਵਹੀਰਾਂ ਪਾ ਦਿਤੀਆਂ। ਭਾਈ ਕਮਲੀਆ ਜੀ ਇਨ੍ਹਾਂ ਨੂੰ ਦੂਰੋਂ ਹੀ ਦਰਸ਼ਨ ਦੀ ਆਗਿਆ ਦਿੰਦੇ ਸਨ। ਸਮਾਧੀ ਖੁਲ੍ਹਣ ਤੇ ਲੋਕਾਂ ਨੇ ਮੂੰਹ ਮੰਗੀਆਂ ਮੁਰਾਦਾਂ ਪਾਈਆਂ”। ਇਥੋਂ ਚਲ ਕੇ ਰਾਹ ਵਿਚ ਕਈ ਥਾਂਈਂ ਹੁੰਦੇ ਫੇਰ ਆਪ ਦੁਬਾਰਾ ਠੱਟੇ ਸ਼ਹਿਰ ਵਿਚ ਆਦੇ** ਕਈ ਪਹਿਲੇ ਦੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਇਥੋਂ ਚਾਲ਼ੇ ਪਾਕੇ ਹੌਲੀ ੨ ਮੁੜ ਕਰਤਾਰਪੁਰ ਵਿਚ ਆ ਬਿਰਾਜੇ। ਪਿਛੋਂ ਸ੍ਰੀ ਧਰਮ ਚੰਦ ਜੀ ਵਲੋਂ ਧਰਮਸਾਲ ਅਸਥਾਨ ਦੀ ਹਰ ਤਰ੍ਹਾਂ ਤਰੱਕੀ ਚੜ੍ਹਦੀ ਕਲਾ ਅਤੇ ਨਵੀਨ ਬਾਗ ਲਗਾਇਆ ਵੇਖ ਕੇ ਬਹੁਤ ਖੁਸ਼ ਹੋਏ।

ਜੀਵਨ ਮੁਕਤ ਕਰ ਦੇਣ ਵਾਲੇ ਪ੍ਰਸ਼ਨ ਉਤਰ

ਬਾਬਾ ਧਰਮ ਚੰਦ ਜੀ ਵਲੋਂ ਇਸ ਨਵੇਂ ਲਗਾਏ ਬਾਗ਼ ਵਿਚ ਬਾਬਾ ਸ੍ਰੀ ਚੰਦ ਜੀ ਇਕ ਦਿਨ ਬੈਠੇ ਆਪਣੇ ਪ੍ਰੇਮੀਆਂ ਨੂੰ ਦਰਸ਼ਨ ਉਪਦੇਸ਼ ਨਾਲ ਨਿਹਾਲ ਕਰ ਰਹੇ ਸਨ। ਆਪ ਦੇ ਇਨ੍ਹਾਂ ਪ੍ਰੇਮੀਆਂ ਵਿਚ ਚੁਨੀ ਚੰਦ ਦੋਦੇ ਦਾ ਦੂਜਾ ਹਰਦਿਆਲ ਸਨਖਤ੍ਰ ਦਾ ਅਤੇ ਤੀਜਾ ਇਕ ਹੋਰ ਰਾਜਪੂਤ ਨੱਥਾ ਸਿੰਘ ਬੈਠਾ ਸੀ। ਇਹ ਚੰਗਾ ਸਿਆਣਾ ਤੇ ਸਤਿਸੰਗੀ ਬੰਦਾ ਸੀ। ਇਸ ਨੱਥਾ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ-ਮਹਾਰਾਜ ਗੁਰੂ ਜੀਓ! ਅਸੀਂ ਅੱਜ ਤੀਕ ਇਹੀ ਸੁਣਦੇ ਆ ਰਹੇ ਹਾਂ ਕਿ ”ਜੈਸਾ ਬ੍ਰਹਮ ਅਨਾਦਿ ਹੈ ਐਸਾ ਹੀ ਜੀਵ ਅਨਾਦੀ ਹੈ” ਜੇਕਰ ‘ਇਸ (ਜੀਵ) ਦਾ ਵੀ ਕੋਈ ਆਦਿ ਅੰਤ ਨਹੀਂ ਹੈ ਤਾਂ ਫਿਰ-ਮਾਤਾ ਦੇ ਪੇਟ (ਗਰਭ) ਵਿਚ ਕੈਸੇ ਆ ਕੇ ਵਸਿਆ। ਉਦੋਂ ਇਹ ਜੰਮਿਆ ਅਤੇ ਮੋਇਆ ਵੀ। ਇਹੋ ਇਸ ਦਾ ਆਦਿ ਅਤੇ ਅੰਤ ਹੈ ਫੇਰ ਇਹ-ਅਨਾਦਿ ਕੈਸੇ ਮੰਨਿਆ ਜਾਏ ? ਇਸ ਪ੍ਰਸ਼ਨ ਦਾ ਉਤਰ ਆਪ ਨੇ ਇਉਂ ਦਿਤਾ। ਆਖਿਆ-ਸਰਬ ਵਿਆਪੀ ਬ੍ਰਹਮ ਵਿਚੋਂ ਜੀਵ ਆਤਮਾ ਅਤੇ ਜੀਵ ਆਤਮਾ ਵਿਚ ਬ੍ਰਹਮ ਪੂਰਨ ਇਕੋ ਰੂਪ ਹੈ। ਇਸ ਵਿਚ ਕੋਈ ਫਰਕ ਨਹੀਂ। ਜੈਸੇ ਨਰੋਲ ਜਲ ਵਿਚੋਂ ਤਰੰਗ ਬਣ ਜਾਂਦਾ ਹੋਇਆ ਵੀ ਜਲ ਹੀ ਜਲ ਹੈ। ਪਰ ਜਲ ਤੇ ਜਲ ਵਿਚੋਂ ਤਰੰਗ ਰੂਪ ਹੋ ਜਾਣ ਤੇ ਉਸੇ ਜਲ ਦੇ ਦੇ ਨਾਮ ਬੇਲੇ ਜਾਂਦੇ ਹਨ। ਇਹ ਵੀ ਇਸ ਕਰ ਕੇ ਜਲ ਹੀ ਆਪਣੇ ਵੇਗ ਵਿਚ ਉਹ (ਜੋਸ਼) ਉਮਾਹ ਅੰਦਰ ਖੂਹ ਦੀ ਨਿਸਾਰ ਵਿਚ ਡਿੱਗਦਾ ਹੋਇਆ “ਤਰੰਗ” ਦੇ “ਨਾਮ ਰੂਪ” ਵਿਚ ਹੋ ਜਾਂਦਾ ਹੈ। ਜੋ ਛੋਟੇ ਵਡੇ ਵਿੰਗੇ ਟੇਢੇ ਕਈ ਰੂਪ ਅਤੇ ਸੂਰਜ ਦੀ ਕਿਰਣ ਪੈਣ ਤੇ ਕਈ-ਰੰਗ ਬਦਲਦਾ ਵੀ ਮੁੜ ਉਹਾ ਜਲ ਰੂਪ ਹੁੰਦਾ ਤੇ ਖੇਤਾਂ ਨੂੰ ਸਿੰਜਦਾ ਹੋਇਆ ਕਈ ਤਰ੍ਹਾਂ ਦਾ ਪ੍ਰਫੁਲਤ ਹੁੰਦਾ ਹੈ ਤਿਵੇਂ ਹੀ ਸਰਵ ਵਿਆਪੀ ਸ਼ੁਧ ਬ੍ਰਹਮ ਵੀ ਪਹਿਲੀ ਆਪਣੀ ਸੁੰਨ ਅਵਸਥਾ ਥੀਂ ਆਪਣੀ ਖਾਹਸ਼ ਦੇ ਵੇਗ (ਉਮਾਹ) ਵਿਚ ਜਦੋਂ ਪਹਿਲੇ ਕਿਤੇ ਆਇਆ ਸੀ ਉਹਦੇ ਇਕੋ ਕਵਾਉ (ਬਚਨ) ਨਾਲ ਕਈ ਰੰਗਾਂ ਰੂਪਾਂ ਤੇ ਜਾਤਾਂ ਜਿਨਸਾਂ ਵਿਚ ਉਹਦੀ ਮੋਜ ਮੁਤਾਬਿਕ ਹੀ ਇਕੋ ਵੇਰ ਇਸ ਦਿਸਦੇ ਸੰਸਾਰ ਦਾ ਜ਼ਹੂਰ (ਵਿਕਾਸ) ਹੋਇਆ।
ਸ੍ਰੀ ਬਾਬਾ ਜੀ ਨੇ ਫੁਰਮਾਇਆ ਕਿ ਸ੍ਰਿਸ਼ਟੀ ਉਤਪਤ ਆਦਿ ਸਮੇਂ ਨਾ ਕੋਈ ਪੁੰਨੀ, ਠਾ ਪਾਪੀ ਸੀ। ਨਾ ਗਰੀਬ, ਨਾ ਅਮੀਰ, ਕੋਈ ਉਚ ਨਾ ਨੀਚ ਸੀ। ਧਰਤੀ, ਅਕਾਸ਼, ਪਉਣ, ਪਾਣੀ, ਸਰਦੀ ਗਰਮੀ ਤੇ ਚੰਦ ਸੂਰਜ ਦੀ ਰੌਸ਼ਨੀ ਵਾਂਗੂੰ ਹਰ ਇਕ ਚੀਜ਼ ਵਰਤਣ ਦੇ ਅਧਿਕਾਰ ਸਾਰਿਆਂ ਲਈ ਸਾਂਝੇ ਤੇ ਇਕੋਂ ਜਿਹੇ ਸਨ। ਜਿਨ੍ਹਾਂ ਵਿਚੋਂ ਪਸ਼ੂ ਪੰਛੀ ਤੇ ਜਲ ਜੀਵ ਅਜੈ ਤੀਕ ਕੁਦਰਤੀ ਨਿਯਮਾਂ ਨੂੰ ਪਾਲਦੇ ਲੋੜ ਅਨੁਸਾਰ ਖਾਂਦੇ ਸੋਂਦੇ ਹਨ। ਉਹ ਆਪਣੇ ਪਾਸ ਨਾ ਕੁਝ ਜਮ੍ਹਾਂ ਕਰਦੇ ਨਾ ਗਰੀਬ ਅਮੀਰ ਬਣਦੇ, ਨਾ ਊਚ ਨੀਚ ਕਹਾਂਦੇ ਹਨ। ਪਰ ਇਕੋ ਮਨੁੱਖ ਹੀ ਐਸਾ ਅਸੰਤੋਸ਼ੀ ਹੈ, ਜੋ ਕੁਦਰਤੀ ਨਿਯਮ ਤੋੜਦਾ ਤੇ ਆਪਣੇ ਲਈ ਬਹੁਤ ਕੁਝ ਜਮ੍ਹਾਂ ਕਰਨ ਨੂੰ ਦੂਜਿਆਂ ਦਾ ਹਿੱਸਾ ਜ਼ੋਰੀ ਖੋਂਹਦਾ ਹੈ। ਇਹ ਆਪਣੇ ਲਾਲਚ ਵਿਚ ਵਸਿਆ ਚਤੁਰਾਈ ਨਾਲ ਜੇ ਜੋ ਕੰਮ ਕਰਦਾ ਆਇਆ ਉਹਾ ਇਸ ਦੇ ਫੇਰ ਕਰਮ ਲੇਖ ਹੋ ਗਏ ਅਤੇ ‘ਉਹੋ ਲੇਪ ਹੁਣ ਤੀਕ ਵੀ ਕਈਆਂ ਦੇ ਮੁੱਕਣ ਵਿਚ ਨਹੀਂ ਆ ਰਹੇ। ਜਿਨ੍ਹਾਂ ਦਾ ਫਲ ਸਰੂਪ ਹੀ ਸੁਖ ਦੁਖ ਪਾਂਦਾ ਹੋਇਆ ਮਨੁੱਖ ਜੰਮਦਾ ਤੇ ਮਰਦਾ ਹੈ। ਇਸੇ ਕਾਰਣ ਇਹ ਬ੍ਰਹਮ ਰੂਪ ਅਨਾਦੀ ਹੁੰਦਾ ਹੋਇਆ ਵੀ ਜੀਵ ਕਹਾਂਦਾ ਤੇ (ਜਨਮ ਮਰਣ) ਵਿਚ ਫਸਿਆ ਪਿਆ ਹੈ ।
-ਸ੍ਰੀ ਬਾਬਾ ਜੀ ਨੇ ਕਿਹਾ-ਕਿ ਕਈ ਅਵਤਾਰਾਂ-ਗਿਆਨੀ ਗੁਰੂਆਂ ਵੀ ਸੰਤਾਂ ਲੋਕਾਂ .ਨੇ ਜਗਤ-ਜੀਵਾਂ ਉਤੇ ਤਰਸ ਕਰ ਕੇ ਉਨ੍ਹਾਂ ਨੂੰ “ਜਨਮ ਮਹਣ” ਦੇ ਇਸ ਗੇੜ ਥੀਂ ਮੁਕਤੀ ਪਾਣ ਦੇ ਸਾਧਨ ਦੱਸੇ ਸੀ ਕਿ ਇਹ ਜੀਵ (ਮਨੁੱਖ) ਵੀ ਅਗਰ ਜਲ ਤਰੰਗ ਦੀ ਤਰ੍ਹਾਂ ਆਪਣੇ ਰੰਗ ਰੂਪ ਜ਼ਾਤ ਪਾਤ ਦੀ ਹਉਮੈ (ਖ਼ੁਦੀ) ਕੁਟਲੜਾਈ ਨੂੰ ਛੱਡ ਕੇ ਸਾਰਿਆਂ ਨੂੰ ਬ੍ਰਹਮ ਰੂਪ ਜਾਣੇ ਅਤੇ ਗੁਰੂ-ਮੰਤ੍ਰ ਸਿਮਰਨ ਅਭਿਆਸ ਕਰਦਾ ਹੱਕ ਦੀ ਖਾਏ, ਤਦ ਕਦੀ ਨਾ ਕਦੀ ਉਹ ਬ੍ਰਹਮ ਰੂਪ ਵਿਚ ਟਿਕਾਉ ਪਾ ਕੇ ਫੇਰ ਜਨਮ ਮਰਨ ਦੀ ਫਾਹੀ ਵਿਚੋਂ ਛੁੱਟ ਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਸ੍ਰੀ ਬਾਬਾ ਜੀ ਨੇ ਦਸਿਆ ਕਿ ਉਕਤ ਗਿਆਨੀ ਗੁਰਾਂ ਪਾਸੋਂ ਮੁਕਤੀ ਦੀ ਇਹ ਜੁਗਤੀ ਸੁਣ ਕੇ ਵੀ ਕਈ ਲੋਕ ਇਸ ਪਾਸੇ ਤੁਰੇ ਸਨ। ਜਿਨ੍ਹਾਂ ਵਿਚੋਂ ਨਿਸ਼ਕਾਮੀਂ ਤਾਂ:ਮੁਕਤਿ ਹੁੰਦੇ ਰਹੇ ਅਤੇ ਸਕਾਮੀ ਜਪ ਤਪ ਸਿਮਰਨ ਵਾਲਿਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੁਤਾਬਿਕ ਸੁਖ ਭੁਗਤਾਨ ਨੂੰ ਜਨਮ ਪਾ ਕੇ ਸੁਖ ਤੇ ਰਾਜ ਵੀ ਮਿਲਦਾ ਰਿਹਾ। ਪਰ ਰਾਜ ਹੰਕਾਰੀ ਵਿਸ਼ੇ ਵਿਕਾਰੀ ਜ਼ਾਲਮਾਂ ਨੂੰ ਫੇਰ ਉਸੇ ਤਰ੍ਹਾਂ ਹੀ ਨਰਕ ਦਾ ਵਾਸਾ ਜਾਂ ਜਨਮ ਮਰਨ ਦਾ ਗੇੜ ਬਣ ਜਾਂਦਾ ਹੈ। -ਇਸ ਸੰਸਾਰ ਦਾ ਚੱਕਰ ਹੀ ਐਸਾ ਚਲਦਾ ਜਾ ਰਿਹਾ ਹੈ, ਤੇ ਕਰਮ ਵਾਸ਼ਨਾਂ ਦਾ ਬੱਧਾ ਜੀਵ :ਸ਼ੁਧ ਬ੍ਰਹਮ ਦੀ ਪਦਵੀ (ਰੂਪਤਾ) ਤੋਂ ਡਿਗ ਕੇ ਜੰਮਦਾ ਮਰਦਾ ਅਤੇ ਸੁਖ ਦੁਖ ਸਹਾਰਦਾ ਹੈ। ਅਸਲ ਵਿਚ ਸ਼ੁਧ-ਬ੍ਰਹਮ ਥੀਂ ਬਿਨਾਂ ਨਾ ਇਹਦਾ ਕੋਈ ਆਦਿ.ਸੀ ਨਾ ਅੰਤੁ ਹੈ ਵਿਚਾਲੇ ਦਾ ਇਹੋ ਅਸਚਰਜ ਰੱਬੀ ਤਮਾਸ਼ਾ ਹੈ। ਜੋ ਗੁਰ ਪ੍ਰਸਾਦਿ (ਗੁਰ ਕਿਰਪਾ) ਤੇ ਜਾਣਿਆ ਜਾਂਦਾ ਹੈ।
‘ਬਾਬਾ ਸ੍ਰੀ ਚੰਦ ਜੀ ਵਲੋਂ ਇਸ ਉਤਮ ਵਿਚਾਰ ਨੂੰ ਸੁਣ ਕੇ ਇਹ ਤਿੰਨੇ ਬੰਦੇ ਅਸਚਰਜ ਰੰਗ ਵਿਚ ਰੰਗੇ ਗਏ। ਉਸ ਵੇਲੇ ਇਨ੍ਹਾਂ ਦੀਆਂ ਸਮਾਧੀਆਂ ਲਗ ਗਈਆਂ ਤੇ ਬਹੁਤ ਚਿਰ ਤੀਕ ਬੈਠੇ ਪ੍ਰੇਮ ਰਸ ਮਾਣਦੇ ਰਹੇ। ਰਾਜਪੂਤ ਨੱਥਾ ਸਿੰਘ ਅਤੇ ਦੁਨੀ ਚੰਦ ਦੋਵੇਂ ਫੇਟ ਵੀ ਉੱਚੀ ਸੁੱਚੀ ਬ੍ਰਿਤੀ ਵਿਚ ਰਹੇ ਅਤੇ ਅੰਤ ਨੂੰ ਜੀਵਨ ਮੁਕਤਿ ਪਦ ਪਾ ਕੇ ਸਮਾਏ मत।

ਮੰਗਲ ਸ਼ਾਹ ਨੂੰ ਸ਼ਾਂਤ ਪ੍ਰਾਪਤੀ ਦਾ ਉਪਦੇਸ਼

ਇਕ ਦਿਨ ਇਕ-ਮੰਗਲ ਸ਼ਾਹ ਨਾਮ ਦੇ ਪ੍ਰੇਮੀ ਨੇ ਸ੍ਰੀ ਬਾਬਾ ਜੀ ਪਾਸ ਆ ਕੇ ਬੇਨਤੀ ਕੀਤੀ ਮਹਾਰਾਜ! ਮੈਨੇ ਕਈ ਵੇਰ ਵੇਦ ਸ਼ਾਸ਼ਤ੍ਰਾਂ ਦੀ ਕਥਾ ਵੀ ਸੁਣੀ: ਸਾਧੂ ਸੰਤਾਂ ਦੀ ਸੇਵਾ ਵੀ ਕਰਦਾ ਰਿਹਾ ਹਾ ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਸਗੋ ਤ੍ਰਿਰਸ਼ਨਾ ਵਧਦੀ ਹੀ ਜਾਂਦੀ ਹੈ।
ਇਹਦਾ ਕਾਰਣ ਕੀ ਹੈ? ਸ੍ਰੀ ਬਾਬਾ ਜੀ ਨੇ ਫੁਰਮਾਇਆ-ਦਵਾਈ ਤਦ ਕਾਟ ਕਰਦੀ ਹੈ ਜਦ ਪਹਿਲੇ ਜੁਲਾਬ ਨਾਲ ਅੰਦਰ ਦੀ ਸਫਾਈ ਕਰ ਲਈ ਜਾਏ। ਤਿਵੇਂ ਹੀ ਵੇਦ ਸ਼ਾਸ਼ਤ੍ਰਾਂ ਦਾ ਗਿਆਨ ਵੀ ਤਦ ਅਸਰ ਕਰਦਾ ਹੈ ਜਦ ਮਨ ਦੀ ਮੈਲ ਨੂੰ ਦੂਰ ਕਰ ਕੇ ਸ਼ਾਂਤੀ ਦੀ ਖਾਹਸ਼ ਵਿਚ ਕੁਝ ਪੜ੍ਹਿਆ ਸੁਣਿਆ ਜਾਵੇ।
ਬਾਬਾ ਜੀ ਨੇ ਦਸਿਆ ਕਿ ਵੇਦ ਵਿਦਿਆ ਪੜ੍ਹਨ ਵਾਲੇ ਕਈ ਲੋਕ ਸ਼ੁਰੂ ਤੋਂ ਹੀ ਧਨ ਪਦਾਰਥ ਇੱਕਠਾ ਕਰਨ ਜਾਂ ਧੰਨ-ਧੰਨ ਅਖਵਾਣ ਦੀ ਖਾਹਸ਼ ਨਾਲ ਕੁਝ ਪੜ੍ਹਦੇ ਸੁਣਦੇ ਹਨ, ਜਿਸ ਤੇ ਸ਼ਾਂਤੀ ਨਹੀਂ ਹੋ ਸਕਦੀ ਤੇ ਨਾ ਅਗੋਂ ਉਨ੍ਹਾਂ ਪਾਸੋਂ ਸੁਣਨ ਵਾਲਿਆਂ ਨੂੰ ਸ਼ਾਂਤੀ ਹੁੰਦੀ ਹੈ।ਉਹ ਇਉਂ ਹੈ ਕਿ ਲੁਹਾਰ ਜਿਤਨੇ ਸ਼ਸਤ੍ਰ ਬਣਾਂਦਾ ਹੈ ਉਹ ਦੂਜਿਆਂ ਪਾਸ ਵੇਚਣ ਨੂੰ ਬਣਾਂਦਾ ਹੈ। ਤੇ ਖਰੀਦਣ ਵਾਲੇ ਸ਼ਿਕਾਰ ਕਰ ਕੇ ਲਾਭ ਲੈਦੇ ਯਾ ਰਣ ਯੁੱਧ ਜਿਤ ਕੇ ਰਾਜ ਭੋਗਦੇ ਹਨ, ਜੇ ਮਰ ਜਾਵਣ ਤਾਂ ਸ਼ਹੀਦ ਗਿਣੇ ਜਾਂਦੇ ਤੇ ਜਸ ਪਾਂਦੇ ਹਨ। ਪਰ ਲੁਹਾਰ ਰੋਟੀ ਖਾ ਲੈਂਦਾ ਅਤੇ ਉੱਤੇ ਦਾ ਉਥੇ ਹੀ ਖੱਲਾਂ ਫੂਕਦਾ ਉਮਰ ਵਿਹਾ ਦਿੰਦਾ ਹੈ। ਐਸੇ ਹੀ ਵੇਦ ਸ਼ਾਸਤ੍ਰ ਜਾਂ ਗੁਰੂ ਕੀ ਬਾਣੀ ਨੂੰ ਜੇ ਮਾਨਸਿਕ ਵਿਕਾਰਾਂ ਦੇ ਮਾਰਣ ਲਈ ਜਾਂ ਗਿਆਨ ਦੇ ਸ਼ਾਂਤੀ ਪ੍ਰਾਪਤੀ ਲਈ ਨਿਰਲੇਭੀ-ਹੋ ਕੇ ਪੜ੍ਹਦੇ ਸੁਣਦੇ ਹਨ। ਉਨ੍ਹਾਂ ਨੂੰ ਸ਼ਾਂਤੀ ਅਵੱਸ਼ ਮਿਲਦੀ ਹੈ ਦੂਜਿਆਂ ਨੂੰ ਨਹੀਂ। ਇਹ ਉੱਤਰ ਸੁਣ ਕੇ ਮੰਗਲ ਸ਼ਾਹ ਨਿਹਾਲ ਹੋਇਆ।

ਪਰਮੇਸ਼੍ਵਰ ਦੇ ਦਰਸ਼ਨ ਦਾ ਫਲ ਕੀ ਹੈ ?

ਬਾਬਾ ਸ੍ਰੀ ਚੰਦ ਜੀ ਦੇ ਸਨਮੁਖ ਬੈਠੇ ਇਕ ਬੈਰਾਗੀ ਸਾਧੂ ਨੇ ਬੇਨਤੀ ਕੀਤੀ। ਮਹਾਰਾਜ ਸੰਤ ਜੀਓ! ਪ੍ਰਮੇਬਰ ਦੇ ਦਰਸ਼ਨ ਨੂੰ ਸਾਰੇ ਹੀ ਚਾਹੁੰਦੇ ਹਨ। ਸਾਧੂ ਸੰਤਾਂ ਪਾਸੋਂ. ਭਗਵਾਨ ਦੇ ਦਰਸ਼ਨ ਦੀ ਮੁਹਿੰਮਾਂ ਵੀ ਬਹੁਤ ਸੁਣੀ ਹੈ ਤੇ ਏਸੇ ਕਾਰਣ ਮੈਂ ਵੀ ਸਾਧੂ ਹੋਇਆ ਸੀ। ਪਰ ਅਜੇ ਤੀਕ ਦਰਸ਼ਨ ਨਹੀਂ ਹੋਏ, ਜੇ ਹੋ ਜਾਂਦੇ ਤਾਂ ਹਾਨ ਲਾਭ ਦਾ ਪਤਾ ਲਗ ਜਾਂਦਾ। ਮਹਾਰਾਜ! ਆਪ-ਦਸੋ ਕਿ ਉਹਦੇ ਦਰਸ਼ਨ ਨਸੀਬ ਹੋ ਜਾਣ ਦਾ ਸੰਸਾਰ ਵਿਚ ਰਹਿੰਦਿਆਂ ਨੂੰ ਕੀ ਫਲ ਹੁੰਦਾ ਹੈ।
ਸ੍ਰੀ ਬਾਬਾ ਜੀ ਨੇ ਦਸਿਆ-ਪ੍ਰਮੇਸ਼ਰ ਦਾ ਦਰਸ਼ਨ ਇਕ ਸਰਗੁਣ ਤੇ ਦੂਜਾ ਨਿਰਗੁਣ ਰੂਪ ਵਿਚ ਹੁੰਦਾ ਹੈ। ਸਰਗੁਣ ਕਿਸੇ ਅਕਾਰ (ਅਵਤਾਰ) ਰੂਪ ਵਿਚ ਹੁੰਦਾ ਹੈ ਅਤੇ ਨਿਰਗੁਣ “ਕੁਦਰਤ ਵਰਤਦਾ” ਨਿਰਾਕਾਰ ਰੂਪ ਵਿਚ ਅਨੁਭਵ (ਮਹਿਸੂਸ) ਕੀਤਾ ਜਾ ਸਕਦਾ ਹੈ। ਅਕਾਰ ਵਿਚ ਦਰਸ਼ਨ ਥੋੜ੍ਹੇ ਚਿਰ ਲਈ ਹੁੰਦਾ ਹੈ। ਜੈਸੇ ਕਈ ਭਗਤਾਂ ਨੂੰ ਦਰਸ਼ਨ ਦੇ ਕੇ ਲੇਪ ਹੋ ਜਾਂਦਾ ਰਿਹਾ। ਪਰ ਨਿਰਾਕਾਰ ਰੂਪ ਵਿਚ ਹਰ ਵੇਲੇ ਅਨੁਭਵ ਹੁੰਦਾ ਤੇ ਮਨ ਵਿਚ ਵਿਸ਼ਿਆ ਪ੍ਰਤੀਤ ਹੁੰਦਾ ਰਹਿੰਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਵਿਚ ਦਰਸ਼ਨ ਦਾ ਫਲ ਤਾਂ ਇਕੋ ਜਿਹਾ ਹੈ।ਪਰ ਕਹਿਣੀ ਕਥਨੀ ਵਿਚ ਆਉਣ ਦੀ ਸ਼ੈ ਨਹੀਂ ਹੈ, ਜੈਸੇ ਸ਼ਰਾਬ, ਅਫੀਮ ਤੇ ਚਰਸ ਦੇ ਅਮਲੀਆਂ ਨੂੰ ਯਾ ਮੂਰਖ ਧਨਾਢਾਂ ਨੂੰ ਆਪਣੇ-੨ ਨਸ਼ੇ ਤੇ ਧਨ ਹੰਕਾਰ ਦੀ ਖੁਮਾਰੀ ਰਹਿੰਦੀ ਹੈ, ਐਸੇ ਹੀ ਸਰਬ ਵਿਆਪੀ ਬ੍ਰਹਮ ਦੇ ਦਰਸ਼ੀਆਂ ਨੂੰ ਉਹਦੇ ਨਾਮ ਤੇ ਪ੍ਰੇਮ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ। ਉਹ ਦੁਨੀਆਂ ਵਲੋਂ ਬੇਪਰਵਾਹ ਬੇਚਾਹ ਹੋ ਜਾਂਦੇ ਹਨ ਅਤੇ ਆਪਣੇ ਨੂੰ ਸਦਾ ਸ਼ਹਿਨਸ਼ਾਹਾਂ ਤੋਂ ਵਧੀਕ ਸੁਖੀ ਮੰਨਦੇ ਹਨ। ਇਉਂ ਬਾਬਾ ਜੀ ਨੇ ਬੈਰਾਗੀ ਸਾਧੂ ਪ੍ਰਥਾਂਏ ਉਤਮ ਵਿਚਾਰ ਰਾਹੀਂ ਪਰਮੇਸ਼ੁਰ ਦੇ ਦਰਸ਼ਨ ਦਾ ਫਲ ਦਸਿਆ।

ਛੇਤੀ ਗਿਆਨ ਕਿਵੇਂ ਹੋਵੇ ?

ਸ੍ਰੀ ਬਾਬਾ ਜੀ ਦੇ ਪਾਸ ਇਕ ਭਗਤ ਰਾਮ ਤੇ ਦੂਜਾ ਬਿੰਦ੍ਰਾਬਨ ਦੇ ਬ੍ਰਾਹਮਣ :ਪਿਸ਼ਾਵਰ ਦੇ ਦਰਸ਼ਨ ਨੂੰ ਆਏ। ਇਕ ਨੇ ਹੱਸਦੇ-੨ ਹੀ ਬੇਨਤੀ ਕੀਤੀ-ਮਹਾਰਾਜ। ਸੁਣਿਆ ਹੈ ਜਨਕ ਰਾਜਾ ਨੂੰ ਅਸ਼ਟਾਵਕ ਨੇ ਪਲ ਵਿਚ ਗਿਆਨ ਕਰਾ ਦਿਤਾ ਸੀ ਆਪ ਵੀ ਕ੍ਰਿਪਾ ਕਰੀਏ? ਦੂਰੋਂ ਆਏ ਹਾਂ ਮੇਹਰ ਹੋਵੇ? ਉਤਰ ਵਿਚ ਬਾਬਾ ਜੀ ਨੇ ਵੀ ਮੁਸਕਾਂਦੇ ਹੋਏ ਆਖਿਆ-ਜੋ ਭੇਟਾ (ਦੱਖਣਾਂ) ਮਹਾਰਾਜਾ ਜਨਕ ਨੇ ਦਿਤੀ ਸੀ। ਤੁਸੀਂ ਵੀ ਦੇਵੇ ਤਦ ਗਿਆਨ ਹੋ ਸਕਦਾ ਹੈ। ਉਨ੍ਹਾਂ ਆਖਿਆ-ਉਹ ਤਾਂ ਰਾਜਾ ਸੀ ਬਹੁਤ ਕੁਝ ਦਿਤਾ ਹੋਣਾ, ਅਸੀਂ ਗਰੀਬ ਹਾਂ ਉਹਦੀ ਸੰਮਤਾ ਨਹੀਂ ਹੁੰਦੀ ਪਰ ਜੈ ਸਹ ਬਣ ਸਕੇਗਾ ਦਿਆਂਗੇ। ਦਸੋਂ ਤਾਂ ਸਹੀ?
ਸ੍ਰੀ ਬਾਬਾ ਜੀ ਨੇ ਫੁਰਮਾਇਆ-ਜੋ ਕੁਝ ਰਾਜੇ ਨੇ ਦਿਤਾ ਉਹ ਹਰ ਕੋਈ ਦੇ ਸਕਦਾ ਹੈ, ਪਰ ਦੇਣਾ ਔਖਾ ਹੈ। ਰਾਜੇ ਨੇ ਇਕ ਦਿਨ ਰਾਜ ਸਭਾ ਵਿਚ ਸੁਣਾਇਆ ਕਿ ਘੋੜੇ ਉਤੇ ਸਵਾਰ ਹੁੰਦੇ ਨੂੰ ਜੋ ਕੋਈ ਮੈਨੂੰ ਗਿਆਨ ਕਰਾ ਦੇਵੇ ਉਹਨੂੰ ਗੁਰੂ ਮੰਨਾਂਗਾ। ਪਰ ਕਿਸੇ ਵਿਦਵਾਨ ਦਾ ਜਿਗਰਾ ਨਹੀਂ ਪੈ ਸਕਿਆ ਤੇ ਸਿੰਘਾਸਨ ਖਾਲੀ ਰਿਹਾ। ਓੜਕ ਸਾਰੇ ਵਿਦਵਾਨਾਂ ਉਤੇ ਉਲਾਹਮਾਂ ਆਉਂਦਾ ਦੇਖ ਕੇ ਰਿਸ਼ੀ ਅਸ਼ਟਾਵਕ ਜੀ ਉਸ-ਸੱਜੇ ਸਿੰਘਾਸ਼ਨ ਤੇ ਆ ਬੈਠਾ ਤਦ ਸਾਰੀ ਸਭਾ ਵਿਚ ਹੰਸੀ ਮੁਚ ਗਈ, ਕਿਉਂਕਿ ਇਸ ਦੇ ਸਰੀਰ ਵਿਚ ਅੱਠ ਕੁੱਬ ਸਨ ਦੇ ਦਿਸਣ ਵਿਚ ਸੋਹਣਾ ਨਹੀਂ ਸੀ। ਪਰ ਅਸ਼ਟਾਵਕ ਨੇ ਹਾਸੀ ਕਰਨ ਵਾਲਿਆਂ ਵਲ ਇਸ਼ਾਰਾ ਕਰ ਕੇ ਰਾਜੇ ਨੂੰ ਆਖਿਆ-ਇਹ ਚੁਮਾਰ ਸਭਾ ਕਾਹਨੂੰ ਬਿਠਾਈ ਹੈ? ਇਨ੍ਹਾਂ ਨੇ ਮੇਰੇ ਹੱਡ ਚਮ ਤੇ ਬਦ-ਸੂਰਤੀ ਉਤੇ ਹਾਸੀ ਕੀਤੀ ਹੈ। ਹੱਡ ਚਮ ਦੀ ਪਰਖ ਚੁਮਾਰ ਹੀ ਕਰਦੇ ਹਨ। ਅਗਰ ਮੇਰੀ ਬੋਲ-ਚਾਲ ਜਾਂ ਗਿਆਨ ਉਪਦੇਸ਼ ਵਿਚ ਕੋਈ ਕਸਰ ਵੇਖਦੇ ਤਾਂ ਇਨ੍ਹਾਂ ਨੂੰ ਐਸਾ ਕਰਨ ਦਾ ਹੱਕ ਸੀ। ਪਰ ਪਹਿਲੇ ਹੀ ਚੰਮ ਦ੍ਰਿਸ਼ਟੀ ਦਾ ਸਬੂਤ ਦਿਤਾ ਨੇ। ਇਹ ਬਚਨ-ਸੁਣ ਕੇ ਸਾਰਿਆਂ ਨੇ ਖਿਮਾਂ ਮੰਗੀ।
ਹੁਣ ਜਲਾਲ ਭਰੇ ਬਚਨਾਂ ਨਾਲ ਰਿਸ਼ੀ ਨੇ ਆਖਿਆ-ਐਹ-ਰਾਜਨ! ਇਤਨੇ ਥੋੜ੍ਹੇ ਸਮੈਂ ਵਿਚ ਇਤਨੀ-ਵਡੀ ਵਸਤੂ ਪ੍ਰਾਪਤੀ ਦੀ ਭੇਟਾ ‘ਤਨ ਮਨ ਤੇ ਧਨ ਹੈ” ਅਜ਼ਾਰ ਦੇ ਸਕੇਂ ਤਾਂ ਪਹਿਲੇ ਹੀ ਅਰਦਾਸਾ (ਸੰਕਲਪ) ਕਰ ਦੇਹ ! ਰਾਜਾ ਸੱਚਾ ਗ਼ਰਜ਼ੀ ਸੀ। ਇਸ ਨੇ ਐਸਾ ਹੀ ਕੀਤਾ ਤੇ ਘੋੜਾ ਮੰਗਾ ਕੇ ਰਕਾਬ ਉਤੇ ਪੈਰ ਧਰਨ ਲਗਾ ਸੀ ਕਿ ਜ਼ੋਹ ਦੀ ਆਵਾਜ਼ ਨਾਲ ਅਸ਼ਟਾਵਕ ਨੇ ਆਖਿਆ-ਠਹਿਰੀਏ! ਤੁਸੀਂ ਸਭ ਕੁਝ ਮੈਨੂੰ ਦੇ ਚੁਕੇ ਹੋ। ਮੇਰੀ ਆਗਿਆ ਬਿਨਾਂ ਮੈਨੂੰ ਸੌਂਪ ਦਿੱਤੇ ਮਨ ਵਿਚ ਘੋੜੀ ਉੱਤੇ ਚੜ੍ਹਨ ਦਾ ਸੰਕਲਪ ਕਿਉਂ ਕੀਤਾ? ਅਤੇ ਤਨ-ਦੇ ਹੱਥਾਂ ਨਾਲ ਪੁਛੇ ਬਿਨਾਂ ਘੋੜੀ ਨੂੰ ਫੜਿਆ ਹੀ ਕਿਉਂ ਹੈ? ਇਹ ਘੋੜੀ ਵੀ ਉਸੇ ਧਨ ਵਿਚ ਸ਼ਾਮਲ ਹੈ ਜੇ ਰਾਜ ਭਾਗ ਸਿੰਘਾਸਨ ਸਮੇਤ ਮੈਨੂੰ ਦੇ ਦਿਤਾ ਹੈ। ਛੇਤੀ ਕਹੀਏ। ਇਸ ਤਨ ਮਨ ਤੇ ਧਨ ਬਿਨਾਂ ਹੋਰ ਕਿਹੜੀ ਚੀਜ਼ ਆਪ ਦੀ ਹੈ? ਜਿਸ ਤੇ ਐਸੀ ਹਰਕਤ ਕੀਤੀ? ਆਪ ਦਾ ਕੇਵਲ ਹੁਣ ਸੁੱਧ ਸਰੂਪ ਆਤਮਾ ਹੀ ਬਾਕੀ ਹੈ ਜੋ ਸਾਨੂੰ ਸੌਂਪ ਦਿਤੇ ਤਨ ਤੇ ਮਨ ਵਿਚ ਛੁਪਿਆ ਹੈ। ਉਹਨੂੰ ਲੱਭ ਕੇ ਉਹਦੇ ਵਿਚ ਲੀਨ ਹੋ-ਜਾਈਏ।
ਸ੍ਰੀ ਅਸ਼ਟਾਵਕ ਦੀ ਇਸ ਗਿਆਨ ਜੁਗਤੀ ਨੇ ਸਿਰਫ ਰਾਜੇ ਜਨਕ ਦੀਆਂ ਹੀ ਨਹੀਂ ਬਲਕਿ ਜਾਰੀ ਸਭਾ ਦੀਆਂ ਹੀ ਅੰਤ੍ਰੀਵ ਅੱਖਾਂ ਖੋਲ੍ਹ ਦਿਤੀਆਂ। ਇਨ੍ਹਾਂ ਦੇ ਜਲਾਲ ਭਰੇ ਬਚਨਾਂ ਦੀ ਚੌਟ ਨੇ ਤਾਂ ਉਹਦੇ ਬਾਹਰਮੁਖੀ ਕਿਵਾੜ ਵੀ ਬੰਦ ਕਰ ਦਿੱਤੇ, ਸਮਾਧੀ ਲੀਨ ਹੋ ਉਥੇ ਹੀ ਬੈਠ ਗਿਆ। ਬਹੁਤ ਚਿਰ ਪਿਛੋਂ ਰਿਸ਼ੀ ਨੇ ਝੰਜੋੜਿਆ ਤੇ ਆਖਿਆ ਕੁਝ ਪੱਲੇ ਪਿਆ ਕਿ ਨਹੀਂ? ਤਾਂ ਬੋਲਿਆ ਸਭ ਕੁਝ ਪਾ.ਲਿਆ ਹੈ। ਪਰ ਹੁਣ ਰਾਜ ਕਾਜ ਚਲਾਣ ਤੋਂ ਮੁਕਰ ਬੈਠਾ ਸੀ ਕਿ ਮੇਰਾ ਜਦ ਹੈ ਹੀ ਕੁਝ ਨਹੀਂ ਤਾਂ ਖਪਾਰਾਂ ਕਾਹਨੂੰ ਕਰਾਂ? ਤਦ ਰਿਸ਼ੀ ਜੀ ਨੇ ਕਿਹਾ-ਹੁਣ ਇਹ ਰਾਜ ਭਾਗ ਸਾਡੇ ਜਾਣਦੇ ਹੋਏ ਦੇਸ਼ੀਆਂ ਨੂੰ ਦੰਡ ਦੇ ਕੇ ਪਿਤਾ ਸਮਾਨ ਪਰਜਾ ਦਾ ਪਾਲਣ ਕਰੀਏ। ਇਉਂ ਸੁਣ ਕੇ ਰਾਜਾ ਜਨਕ ਨੇ ਗੁਰ ਆਗਿਆ ਦਾ ਪਾਲਣ ਕੀਤਾ ਤੇ “ਮਾਇਆ ਵਿਚ ਉਦਾਸ” ਰਹਿ ਕੇ ਜੀਵਨ ਮੁਕਤੀ ਪ੍ਰਾਪਤਿ ਕੀਤੀ ਸੀ । ਤੁਸੀਂ ਵੀ ਐਸੀ ਹੀ ਬ੍ਰਿਤੀ ਧਾਰਨ ਕਰੀਏ ਤਦ ਛੇਤੀ ਹੀ ਗਿਆਨ ਪ੍ਰਾਪਤ ਕਰ ਕੇ ਜੀਵਨ ਮੁਕਤੀ ਪਾ ਸਕੋਗੇ। ਇਉਂ ਸ੍ਰੀ ਬਾਬਾ ਜੀ ਨੇ ਭਗਤ ਰਾਮ ਤੇ ਬਿੰਦ੍ਰਾਬਨ ਨੂੰ ਉਪਦੇਸ਼ ਸੁਣਾ ਕੇ ਜੀਵਨ ਮੁਕਤ ਦਾ ਅਧਿਕਾਰੀ ਬਣਾਇਆ। ਜੇ ਸਾਰਿਆਂ ਲਈ ਅਮੁੱਲ ਸਿਖਿਆ ਹੈ।

ਗੁਰੂ ਕਿਸ ਨੂੰ ਮੰਨਿਆ ਜਾਏ ?

:ਇਕ ਦਿਨ ਸ੍ਰੀ ਬਾਬਾ ਜੀ ਦੀ ਸੇਵਾ ਵਿਚ ਇਕ ਮੰਗਲ ਸੈਨ ਤੇ ਭਗਵਾਨ ਦਾਸ ਨੇ ਬੇਨਤੀ ਕੀਤੀ ਮਹਾਰਾਜ! ਗੁਰੂ ਕੋਣ ਹੋ ਸਕਦਾ ਹੈ? ਉੱਤਰ ਮਿਲਿਆ ਕਿ ਜਿਸ ਦੀ ਸੰਗਤ ਸਿੱਖਿਆ ਦੇ ਅਸਰ ਨਾਲ ਸੌਸੇ ਗੁਰੂ ਸੰਸਾਰ ਨੂੰ ਤਰ ਸਕੀਏ। ਜਾਂ ਜਿਹੜਾ ਭਰਮ ( ਅਵਿਦਿਆਂ) ਦੇ ਅੰਧੇਰੇ ਨੂੰ ਦੂਰ ਕਰ ਕੇ ਮਨ ਵਿਚ ਗਿਆਨ ਦਾ ਪ੍ਰਕਾਸ਼ ਕਰਾ ਸਕੇ। ਵੈਸੇ ਤਾਂ :ਸੰਸਾਰ ਵਿਚ ੭ ਗੁਰੂ ਪੂਜਨ ਜੋਗ ਹਨ। ਮਾਤਾ੧, ਪਿਤਾ੨, ਵਿਦਿਆ ਗੁਰੂ ੩, ਕੁਲ ਦਾ ਪ੍ਰੋਹਤ੪, ਦੇਸ਼ ਦਾ ਰਾਜਾਪ, ਕੁਲਗੁਰੂ (ਕੁਲ ਵਿਚ ਵਡੀ ਉਮਰ ਦਾ) ੬, ਸਤ ਉਪਦੇਸ ਗੁਰ ਮੰਤ੍ਰੁ ਦਾਤਾ-੭, ਇਹ ਸਾਰੇ ਗੁਰੂ ਹਨ! ਪਰ ਸਭ ਥੀਂ ਮੁਖ ਗੁਰੂ ਗੁਰਮੰਤ੍ਰ(ਨਾਮ ਗਿਆਨ) ਦਾਤਾ ਹੈ। ਜਿਸ ਨੂੰ ਤਨ ਮਨ ਧਨ ਸੌਂਪ ਕੇ ਜਨਕ ਦੀ ਤਰ੍ਹਾਂ ਅਮੁੱਲ ਵਸਤੂ ਲਈਦੀ ਹੈ। ਜਿਸ ਦੇ ਇਹ ਸਭ ਤੋਂ ਵਧੀਕ ਪੂਜਣੇ ਯੋਗ ਹੈ। ਪਰ ਬਾਕੀ ਛੀ (੬) ਗੁਰਾਂ ਦਾ ਆਦਰ ਸਤਿਕਾਰ ਵੀ ਬਹੁਤ ਜ਼ਰੂਰੀ ਹੈ। ਜੋ ਨਹੀਂ ਕਰਦਾ ਉਹਨੂੰ ਗੁਰਮੰਤ੍ਰ ਗਿਆਨ-ਦਾਤੇ ਦਾ ਉਪਦੇਸ਼ ਵੀ ਲਾਗੂ ਨਹੀਂ ਹੈ ਸਕਦਾ। ਕਿਉਂਕਿ ਉਹ! ਕੇਰਾ ਮਨ ਹੈ ਜੋ ਮਾਤਾ ਪਿਤਾ ਦੇ ਪ੍ਰੇਮ ਪਿਆਰ ਵਿਦਿਆ ਗੁਰੂ ਦੇ ਆਦਰ ਸਤਿਕਾਰ ਥੀਂ ਖਾਲੀ ਹੈ *। ਇਹ ਉਪਦੇਸ਼ ਸੁਣ ਕੇ ਦੋਵੇਂ ਸਜਣ ਨਿਹਾਲ ਹੋਏ।

ਗੁਰੂ ਅਰਜਨ ਦੇਵ ਜੀ ਦੇ ਪਾਸ ਭਾਈ ਕਮਲੀਆ ਨੂੰ ਭੇਜਿਆ

ਸੰਮਤ ੧੬੫੫ ਵਿਚ ਗੁਰੂ ਅਰਜਨ ਦੇਵ ਜੀ ਨੇ ਬਾਰਨ ਜਾ ਕੇ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ ਸੀ। ਆਉਂਦੀ ਵੇਰ ਪਹਿਲੀ ਮੁੱਕਰਰ ਦੇਣੀ ਭੇਟਾ ਥੀਂ ਵਖਰੇ ਇਕ ਘੋੜਾ •ਤੇ ਇਕ ਪੁਸ਼ਾਕਾ ਬਾਬਾ ਸ੍ਰੀ ਧਰਮ ਚੰਦ ਜੀ ਵਾਸਤੇ ਵੀ ਦੇਣਾ ਆਖਿਆ ਸੀ। ਜੋ ਕਰੀਬਨ ੬ ਸਾਲ ਲਗਾਤਾਰ ਭੇਜਦੇ ਰਹੇ। ਇਧਰ ਸ੍ਰੀ ਅੰਮ੍ਰਿਤਸਰ ਸਰੋਵਰ ਵੀ ਪੱਕਾ ਕਰਾਕੇ ਵਿਚ ਹਰੀਮੰਦਰ ਵੀ ਬਣਾ ਦਿਤਾ। ਸ੍ਰੀ ਮੇਹਣ ਜੀ-ਤੋਂ ਗੁਰਬਾਣੀ ਦੀਆਂ ਸੰਰੀਆਂ ਵੀ ਲਿਆਂਦੀਆਂ ਤੇ ਜਿਥੇ ਕਿਧਰੇ ਹੋਰ ਕਿਸੇ ਸਿਖ ਪਾਸ ਪਹਿਲੇ ਸਤਿਗੁਰਾਂ ਦਾ ਕੋਈ ਸ਼ਬਦ ਲਿਖਿਆ ਪਿਆ ਸੀ ਭਾਲ਼ ਕਰਾ ਕੇ ਮੰਗਵਾ ਲਿਆ। ਇਸੇ ਤਰ੍ਹਾਂ ਭਗਤ ਥਾਣੀ ਵੀ ਸੰਚਿਤ ਕੀਤੀ ਤੇ”ਸ੍ਰੀ ਰਾਮ :ਸਰ ” ਸਰੋਵਰ ਕਿਨਾਰੇ ਬੈਠ ਕੇ ਵਾਚਨ ਮਗਰੋਂ ਤਰਤੀਬ ਦਿਤੀ। ਇਸ ਯਤਨ ਵਿਚ ਸੰਮਭ ੧੬੫੯ ਤੇ ੬੧ ਤੀਕ ਦੋ ਸਾਲ ਤਿੰਨ ਮਹੀਨੇ ਤੇ ੧੮ ਦਿਨ ਖਰਚ ਹੋਏ। ਤਦ ਗੁਰੂ ਗ੍ਰੰਥ ਜੀ ਦੀ ਬੀੜ ਦਾਇਹ ਮਹਾਨ ਕਾਰਜ ਸਿਰੇ ਚੜ੍ਹਿਆ ** ਤਾਂ ਸੰਮਤ ੧੬੬੧ ਭਾਦਰੋਂ ਸ਼ੁਦੀ ੧ ਨੂੰ ਸ੍ਰੀ ਹਰੁਰੀਮੰਦਰ ਜੀ ਅੰਦਰ ਪ੍ਰਕਾਸ਼ ਕਰ ਦਿਤਾ।
ਇਸ ਭਾਰੀ ਰੁਝੇਵੇਂ ਦੇ ਹੁੰਦਿਆਂ ਵੀ ਗੁਰੂ ਅਰਜਨ ਸਾਹਿਬ ਜੀ ਗੁਰ-ਗੱਦੀ ਵਲੋਂ ਜਾਬਾ ਸ੍ਰੀ ਚੰਦ ਜੀ ਪਾਸ ਬਾਰਚ ਵਿਚ ਸਲਾਨਾ ਭੇਟਾ ਭੇਜਦੇ ਰਹੇ। ਪਰ ਹੁਣ ਦੇ ਸਾਲ ਨਹੀਂ ਭੇਜ ਸਕੇ। ਕਾਰਣ ਇਹ ਸੀ ਕਿ ”ਦੀਵਾਨ ਚੰਦੂ ਲਾਲ ਦੀ ਧੀ” ਦਾ ਨਾਤਾ ਮੋੜ ਕੇ ਗੁਰੂ ਜੀ ਨੇ ਆਪਣੇ ਸ੍ਰੀ ਹਰਿਗੋਬਿੰਦ ਜੀ ਦੀ ਸ਼ਾਦੀ ਦੂਜੀ ਥਾਂ ਤੋਂ ਕਰਾ ਦਿਤੀ ਸੀ। ਜਿਸ ਤੇ ਵਡੇ ਭਰਾਤਾ ‘ਪ੍ਰਿਥੀ ਚੰਦ ਨੇ ਦਿੱਲੀ ਜਾ ਕੇ “ਚੰਦੂ ਲਾਲ” ਨੂੰ ਵੀ ਆਪਣਾ ਸਾਥੀ ਬਣਾ ਲਿਆ ਤੇ ਦੋਹਾਂ ਨੇ ਬਾਦਸ਼ਾਹ ਜਹਾਂਗੀਰ ਨੂੰ ਕਈ ਤਰ੍ਹਾਂ ਦੇ ਝੂਠ ਮੂਠ ਨਾਲ ਭੜਕਾਇਆ ਕਿ ਗੁਰੂ ਅਰਜਨ ਨੇ ਹਿੰਦੂ ਵੇਦ ਸ਼ਾਸਤ੍ਰਾਂ ਵਿਰੁਧ ਅਤੇ ਆਪ ਦੇ ਪੈਗੰਬਰ ਹਜ਼ਰਤ ਸਾਹਿਬ ਦੇ ਅਸੂਲਾਂ ਦੇ ਖਿਲਾਫ਼ ਇਕ ਕਿਤਾਬ ਲਿਖਵਾਈ ਹੈ ਜੋ ਦੀਨੇ ਇਸਲਾਮ ਦੇ ਮੁਨਾਫੀ ਹੈ। ਨਾਲ਼ੇ ਗੁਰੂ ਨੇ ਕੁਝ ਚੋਰ ‘ ਧਾੜਵੀ ਵੀ ਰਖੇ ਹੋਏ ਹਨ ਤੇ ਬਦਅਮਨੀ ਫੈਲਾਂਦਾ ਹੈ।
‘ ਜਹਾਂਗੀਰ ਜੋ ਅਗੇ ਹੀ ਗੁਰਸਿੱਖੀ ਤੇ ਪ੍ਰਚਾਰ ਨੂੰ ਸੁਣਦਾ ਤੇ ਕੁੜ੍ਹਦਾ ਸੀ। ਇਸ ਨੇ ਐਸੇ ਕੰਮ ਦੇ ਬੰਦ ਕਰਾਣ ਯਾ ਗੁਰੂ ਜੀ ਦੇ ਫੜ ਮੰਗਾਣ ਵਾਸਤੇ ਲਾਹੌਰ ਦੇ ਹਾਕਮ ਨੂੰ ‘ਲਿਖਿਆ * ਜਿਸ ਨੇ ਪਹਿਲੇ ‘ਸੁਲਹੀ ਖਾਂ’ (ਪ੍ਰਿਥੀਏ ਦੇ ਦੋਸਤ) ਨੂੰ ਅੰਮ੍ਰਿਤਸਰ ਭੇਜਿਆ। ਇਹ ਰਸਤੇ ਵਿਚ ਹੀ ਸੜ ਮਰ ਗਿਆ। ਦੂਜੀ ਵੇਰ ਸੁਲਭੀ ਖਾਂ ਆਇਆ, ਜਿਸ ਨੂੰ ਆਪਣੇ ਹੀ ਪਠਾਨ ਮੁਸਲਮਾਨਾਂ ਨੇ ਮਾਰ ਦਿਤਾ ਕਿਉਨ੍ਹਾਂ ਦੀ ਤਨਖਾਹ ਨਹੀਂ ਦਿੰਦਾ ਸੀ। ਫਿਰ ਵੀ ਪ੍ਰਿਥੀ ਚੰਦ ਅਤੇ ਉਹਦੇ ਪੁੱਤਰ ਮੇਹਰਬਾਨ ਚੰਦ ਵਲੋਂ ਕਈ ਤਰ੍ਹਾਂ ਦੇ ਨਿਤ ਖੜੇ ਕੀਤੇ ਜਾ ਰਹੇ ਬੇਅੰਤ ਭੰਬੇਲਿਆਂ ਦੇ ਕਾਰਣ ਇਸ ਸਾਲ ਦੀ ਭੇਟਾ ਬਾਬਾ ਸ੍ਰੀ ਚੰਦ ਜੀ ਨੂੰ ਭੇਜ ਨਹੀਂ ਸਕੇ!
ਇਧਰ ਕਰਤਾਰਪੁਰ ਧਰਮਸਾਲ (ਲੰਗਰ) ਦੀ ਲੋੜ ਜ਼ਿਆਦਾ ਵਧ ਗਈ ਤਾਂ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸੇਵਕ ਕਮਲੀਆ ਜੀ ਨੂੰ ਅੰਮ੍ਰਿਤਸਰ ਭੇਜਿਆ ਕਿ ਆਪੇ ਜਾ ਕੇ ਲਿਆਵੇ, ਪਰ ਅਗੇ ਨਾਲੋਂ ਦੁਗਣੀ ਭੇਟਾ ਲਿਆਵੇ। ਜੋ ਇਕ ਤਾਂ ਪਹਿਲੀ (੫੦੦) ਰੁਪੈ ਦੀ ‘ਪੁਰਾਤਨਤਾ ਚਲੀ ਆਈ, ਅਤੇ ਦੂਜੀ ਸ੍ਰੀ ਹਰਿਗੋਬਿੰਦ ਜੀ ਦੇ ਵਿਆਹ ਦੀ ਖੁਸ਼ੀ ਦੀ ਭੇਟਾ ਵੀ। ਇਸੇ ਤਰ੍ਹਾਂ ਨਾਲ ਹੱਸਦੇ ੨ ਕਿਹਾ-ਕਿ ਇਕ ਹਜ਼ਾਰ ਪੂਰਾ ਲਿਆਈਂ। ਪਰ ਖਲੇ ਖਲੋਤੇ ਹੀ ਲੈ ਕੇ ਮੁੜਨ ਦੀ ਕਰੀਂ। ਇਉਂ ਆਖ ਕੇ ਗੁਰੂ ਜੀ ਪਾਸ ਤੋਰਿਆ ਤੇ ਇਹ ਇਕ ਸਹਿਜ ਸੁਭਾ ਦਾ ਬਚਨ ਕੀਤਾ, ਕਿ ਛੇਤੀ ਹੀ ਕਮਲੀਆ ਜੀ ਵਾਪਸ ਆ ਜਾਏ!
ਇਧਰ ਕਮਲੀਆ ਜੀ ਨੇ ਸ੍ਰੀ ਅੰਮ੍ਰਿਤਸਰ ਆ ਕੇ ਸਾਰੀ ਗੱਲ ਗੁਰੂ ਜੀ ਸਾਹਮਣੇ ਆਖ ਸੁਣਾਈ। ਗੁਰੂ ਅਰਜਨ ਸਾਹਿਬ ਨੇ ਵੀ ਕਮਲੀਆ ਜੀ ਨੂੰ ”ਜੀਓ ਆਇਆਂ’ ਆਖਿਆ ਤੇ ਇਕ ਸਿਖ ਨਾਲ ਤੋਰਿਆ ਕਿ ਲੰਗਰ ਵਿਚੋਂ ਪ੍ਰਸ਼ਾਦਾ ਛੱਕ ਆਵੇ। ਅਸੀਂ ਰੁਪੈ ਗਿਣਾਕੇ ਤੇ ਘੋੜਾ ਮੰਗਾ ਕੇ ਤਿਆਰ ਰਖਾਂਗੇ। ਅਗੇ ਲੰਗਰ ਵਿਚ ਭੀੜ ਬਹੁਤ ਸੀ, ਮਾਤਾ ਗੰਗਾ ਜੀ ਵਰਤਾਉਣ ਵਿਚ ਰੁਝੇ ਪਏ ਸਨ। ਕਮਲੀਆ ਜੀ ਨੇ ਖੜੇ ੨ ਪ੍ਰਸ਼ਾਦਾ ਮੰਗਿਆ ਕਿ ਛੇਤੀ ਜਾਣਾ ਹੈ। ਮਾਤਾ ਜੀ ਕਮਲੀਆ ਵਲ ਧਿਆਨ ਨਾ ਦੇ ਸਕੇ। ਇਨ੍ਹਾਂ ਨੇ ਫੇਰ ਉਸੇ ਤਰ੍ਹਾਂ ਖਲੋਤੇ ਹੀ ਪ੍ਰਸ਼ਾਦਾ ਮੰਗਿਆ। ਤਦ ਮਾਤਾ ਜੀ ਨੇ ਕਾਹਲੀ ਨਾਲ ਦੇ ਕੇ ਆਖਿਆ – ਭਾਈ! ਐਹਦੀਆਂ ਵਾਂਗੂੰ ਹੁਕਮ ਨਹੀਂ ਚਲਾ -ਤੇ ਬਹਿ ਕੇ ਖਾ ਲੈ! ਭਾਈ ਕਮਲੀਆ ਜੀ ਨੇ ਪ੍ਰਸ਼ਾਦਾ ਤਾਂ ਲੈ ਲਿਆ ਪਰ ਨਾਲ ਹੀ ਬੋਲੇ-ਸ੍ਰੀ ਮਾਤਾ ਜੀ! ਮੈਂ ਤਾਂ ਸਾਧੂ ਹਾਂ ਅਹਿਦੀਆ ਨਹੀਂ ਹਾਂ ਪਰ ਉਹ ਵੀ ਤਾਂ ਆਉਂਦੇ ਹੀ ਰਹੇ ਹਨ। ਫੇਰ ਆਉਣਗੇ ਤਾਂ ਦੇਖ ਲਈਂ। ਭਾਈ ਕਮਲੀਆ ਜੀ ਨੇ ਇਉਂ ਸਹਿਜ ਸੁਭਾਏ ਦਾ ਆਖ ਕੇ ਉਸੇ ਤਰ੍ਹਾਂ ਖੜੇ ੨ ਹੀ ਪ੍ਰਸ਼ਾਦਾ ਛਕ ਲਿਆ ਤੇ ਗੁਰੂ ਜੀ ਪਾਸੋਂ ਸਾਰੀ ਭੇਟਾ ਲੈ ਕੇ ਬਾਬਾ ਸ੍ਰੀ ਚੰਦ ਜੀ ਪਾਸ ਜਾਕੇ-ਪੇਸ਼ ਕੀਤੀ ਤੇ ਸਾਰਾ ਹਾਲ ਸੁਣਾਇਆ, ਪਰ ਦੋਹਾਂ ਧਿਰਾਂ ਵਲੋਂ ਕਹੀ ਸੁਣੀ ਇਹ ਚੁੱਖੀ ਗੱਲ ਉਨ੍ਹਾਂ ਤਾਂਈ ਵੀ ਚੰਗੀ-ਨਾ ਜਾਪੀ (
ਇਧਰ-ਕਮਲੀਆ ਜੀ ਦੇ ਚਲੇ ਜਾਣ ਪਿਛੋਂ ਨਾਲ ਭੇਜੇ ਸਿਖ ਨੇ ਗੁਰੂ ਜੀ ਨੂੰ ਸਭ ਕੁਝ ਦੱਸ ਦਿਤਾ ਤਾਂ ਆਪ ਨੇ ਅਫਸੋਸ ਕੀਤਾ, ਅਤੇ ਸ੍ਰੀ ਗੰਗਾ ਜੀ ਨੂੰ ਬੁਲਾ ਕੇ ਆਖਿਆ-ਤੁਸੀਂ ਭਾਰੀ ਭੁੱਲ ਕੀਤੀ ਹੈ। ਉਹ ਬਾਬਾ ਸ੍ਰੀ ਚੰਦ ਜੀ ਦੇ ਅਨਿੰਨ ਸੇਵਕ-ਭਾਈ ਕਮਲੀਆ ਜੀ ਸਨ। ਜਿਨ੍ਹਾਂ ਦਾ ਬਚਨ ਵੀ “ਸਾਧ ਬਚਨ ਅਟਲਾਧਾ” ਹੈ। ਮਾਤਾ ਗੰਗਾ ਜੀ ਹੁਣ ਪਛੁਤਾਏ ਤੇ ਆਖਿਆ-”ਮੈਨੂੰ ਕੀ ਪਤਾ ਸੀ ਉਹ ਕੌਣ ਸਨ? ਤੇ ਮੈਂ ਸੇਵਾ ਵਿਚ ਰੁੱਝੀ ਹੋਈ ਤੋਂ ਕਾਹਲੀ ਵਿਚ ਐਸਾ ਕਿਹਾ ਗਿਆ ਹੈ।” ਪਰ ਗੁਰੂ ਜੀ ਫੁਰਮਾਇਆ-ਭਾਣਾਂ ਅਮਿਟ ਦਿਸਦਾ ਹੈ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਪਿਛੋਂ ਦੇ ਸਮਾਚਾਰ

ਗੁਰੂ ਅਰਜਨ ਦੇਵ ਇਨ੍ਹੀਂ ਦਿਨੀਂ ਸ੍ਰੀ ਅੰਮ੍ਰਿਤਸਰ ਵੱਸਦੇ ਤੇ ਸਿਖ ਸੰਗਤਾਂ ਨੂੰ ‘ਨਿਹਾਲ ਕਰ ਰਹੇ ਸਨ। ਉਧਰੋਂ ਬਾਦਸ਼ਾਹ ਜਹਾਂਗੀਰ ਨੇ ਗਰਮੀਆਂ ਵਿਚ ਕਸ਼ਮੀਰ ਜਾਣ ਦੇ :ਇਰਾਦੇ ਨਾਲ, ਜਾਂ ਆਪਣੇ ਥੀਂ ਬਾਗ਼ੀ ਹੋ ਚੁਕੇ ਸ਼ਾਹਿਜ਼ਾਦੇ ਖੁਸਰੋਂ ਨੂੰ ਸਾਥੀਆਂ ਸਮੇਤ ਫੜਨ ਦੇ ਖਿਆਲ ਨਾਲ ਦਿੱਲੀ ਥੀਂ ਚਲਕੇ ਲਾਹੌਰ ਵਿਚ ਆ ਮੁਕਾਮ ਕੀਤਾ। ਇਥੇ ਦੀਵਾਨ ਚੰਦੂ ਲਾਲ ਵੀ ਨਾਲੇ ਸੀ। ਜਿਸ ਨੇ ਮੁਕਾਮੀ ਹਾਕਮ ਦੀ ਰਾਹੀਂ ਝੂਠੀਆਂ ਗੱਲਾਂ ਨਾਲ ਗੁਰੂ ਜੀ ਨੂੰ ਖੁਸਰੇ ਦਾ ਇਮਦਾਦੀ ਤੇ ਉਹਦੇ ਹੱਕ ਵਿਚ ਦੁਆ ਕਰਨ ਵਾਲੇ ਦੱਸ ਕੇ ਬਾਦਸ਼ਾਹ ਨੂੰ ਨਵੇਂ ਸਿਰੋਂ ਭੜਕਾ ਦਿਤਾ। ਬਾਦਸ਼ਾਹ ਨੇ ਗੁਰੂ ਜੀ ਪਾਸੋਂ ਦੋ ਲੱਖ ਦਾ ਜੁਰਮਾਨਾ ਵਸੂਲ ਕਰਨ ਤੇ ਫੜ ਮੰਗਾਣ ਵਾਸਤੇ ਅਹਿਦੀਆਂ ਨੂੰ ਸ੍ਰੀ ਅੰਮ੍ਰਿਤਸਰ ਭੇਜ ਦਿਤਾ। ਜਿਨ੍ਹਾਂ ਨੇ ਆ ਕੇ ਗੁਰੂ ਜੀ ਨੂੰ ਆਪਣਾ ਮਨੋਰਥ ਦਸਿਆ ਅਤੇ ਲਾਹੌਰ ਚਲ ਪੇਸ਼ ਹੋਣ ਨੂੰ ਕਿਹਾ!
ਗੁਰੂ ਜੀ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਤਿਆਰੀ ਕਰ ਲਈ। ‘ਚਲਣ ਥੀਂ ਪਹਿਲੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਦੀ ਗੱਦੀ ਬਖਸ਼ੀ ਤੇ ਬਹੁਤ ਕੁਝ ਸਮਝਾ ਬੁਝਾ ਕੇ ਸਾਰਿਆਂ ਨੂੰ ਧੀਰਜ ਦੇ ਕੇ ਲਾਹੌਰ ਵਿਚ ਆਏ। ਉਥੇ ਆ ਕੇ ਸਾਰੀਆਂ ਗੱਲਾਂ ਦੇ ਯੋਗ ਉਤਰ ਵੀ ਦਿਤੇ, ਪਰ ਬਾਦਸ਼ਾਹ ਜੋ ਚਿਰਾਂ ਤੋਂ ਮਜ਼ਹਬੀ ਤੁਅੱਸਬ ਦਾ ਭਰਿਆ ਸੀ। ਬਹਾਨਾ ਹੀ ਲੱਭਦਾ ਸੀ।ਇਸ ਨੇ ਗੁਰੂ ਜੀ ਪਾਸੋਂ ਆਪਣੀ ਗੱਲ ਮਨਾਉਣ ਨੂੰ ਕਈ ਢੰਗ ਵਰਤੇ ਕਿ ਜੁਰਮਾਨੇ ਦਾ ਰੁਪਿਆ ਭਰ ਦੇਣ ਯਾ “ਗ੍ਰੰਥ ਸਾਹਿਬ” ਵਿਚ ਮੁਹੰਮਦ ਸਾਹਿਬ ਦੀ ਕੋਈ ‘ ਕਲਾਮ ਯਾ. ਸਿਫਤ ਹੀ ਦਰਜ ਕਰਾ ਦੇਣ, ਪਰ ਸੁਫਲ ਨਾ ਹੋਇਆ ਤੇ ਕਤਲ ਦਾ ਹੁਕਮ ਸੁਣਾ ਕੇ ਅਗੇ ਕਸ਼ਮੀਂਹ ਨੂੰ ਚਲਾ ਗਿਆ*, ਪਿਛੋਂ ਮੁਰਤਜ਼ਾ ਖਾਂ ਨੇ ਗੁਰੂ ਜੀ ਨੂੰ ਇਨ੍ਹਾਂ ਦੇ ਦੋਖੀ ਚੰਦੂ ਲਾਲ ਦੇ ਹਵਾਲੇ ਕਰ ਦਿਤਾ, ਜਿਸ ਨੇ ਤਸੀਹੇ ਦੇ ਕੇ ਆਪਣੇ ਦਿਲ ਦੇ ਅਰਮਾਣ ਕੱਢਦੇ ਹੋਇਆ ਸ਼ਹੀਦ ਕਰ ਦਿੱਤਾ। ਇਉਂ ਗੁਰੂ ਅਰਜਨ ਸਾਹਿਬ ਨੇ ੨੪ ਸਾਲ ੯ ਮਹੀਨੇ ੧ ਦਿਨ ਦੀ ਗੱਦੀ ਨਸ਼ੀਨੀ ਮਗਰੋਂ ੫੩ ਸਾਲ ੧ ਮਹੀਨੇ ਦੀ ਉਮਰ ਵਿਚ ਸੰਮਤ ੧੬੬੩ ਦੀ ਜੇਠ
ਸ਼ੁਦੀ ੪ ਨੂੰ ਜ਼ਾਲਮਾਂ ਹੱਥੋਂ ਸ਼ਹੀਦੀ ਪ੍ਰਾਪਤ ਕੀਤੀ।
ਇਸ ਕਹਿਰ ਦੀ ਖਬਰ ਨੇ ਸਾਰੇ ਲਾਹੌਰ ਦੀਆਂ ਗਲੀਆਂ ਵਿਚ ਹਾ-ਹਾ ਕਾਰ ਮਚਾ ‘ਦਿਤੀ ਅਤੇ ਇਲਾਕੇ ਦੀਆਂ ਸਿਖ ਸੰਗਤਾਂ ਅੰਦਰ ਵੀ ਤੜਪ ਤੇ ਜੋਸ਼ ਦੀ ਇਕ ਭੱਠੀ ਭਖਾ ਦਿਤੀ ਸੀ। ਬਾਬਾ ਸ੍ਰੀ ਚੰਦ ਜੀ ਨੇ ਸੁਣਿਆ ਤਦ ਉਹ ਵੀ ਤੜਪ ਉਠੇ! ਆਪ ਨੂੰ ਬਹੁਤ ਦੁਖ ਹੋਇਆ ਤੇ ਫੁਰਮਾਇਆ-ਪਾਪੀ ਜ਼ਾਲਮਾਂ ਨੂੰ ਜ਼ੁਲਮ ਦਾ ਫਲ ਜ਼ਰੂਰ ਮਿਲੇਗਾ, ਤੇ ਪਾਪ ਦੀ ਬੇੜੀ ਡੁੱਬੇਗੀ।
ਇਧਰ ਗੁਰੂ ਜੀ ਦੀ ਸ਼ਹੀਦੀ ਦੇ ੧ ਮਹੀਨੇ ਪਿਛੋਂ ਸੰਮਤ ੧੬੬੩ ਹਾੜ ਦੀ ਪੰਚਮੀ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਵ ਰਖਾ ਕੇ ਸੰਗਤਾਂ ਦੇ ਇਸ ਅਥਾਹ ਜੋਸ਼ ਥੀਂ ਪੂਰਾ ੨ ਲਾਭ ਲੈਣ ਦਾ ਪੱਕਾ ਇਰਾਦਾ ਕਰ ਲਿਆ। ਸਿਖ ਸੰਗਤਾਂ ਨੂੰ ਹੁਣ ਆਪਣੇ ਧਰਮ ਦੀ ਰਖਿਆ ਆਪ ਕਰਨੀ ਸਿਖਾਣ ਲਗੇ ਅਤੇ ਬੀਰ ਰਸ ਵਿਚ ਰੰਗਣ ਲਈ ਸ਼ਿਕਾਰ ਖੇਡਣੇ “ਗਤਕੇ ਬਾਚੀ” ਤੇ ਕੁਸ਼ਤੀ-ਕਬੱਡੀ ਦੇ ਅਭਿਆਸ ਦੀ ਤਾਕੀਦ ਕਰਦੇ! ਨਾਲ ਹੀ ਇਸ ਨਵੀਨ ਮਰਯਾਦਾ ਦੇ ਚਾਲੂ ਕਰਨ ਦਾ ਮੰਤਵ ਜ਼ਬਾਨੀ ਸਮਝਾਣ ਲਈ .ਤੇ ਇਕ ਬਿਨੈ-ਪਤ੍ਰਕਾ ਵੀ ਦੇ ਕੇ ਭਾਈ ਗੁਰਦਾਸ ਜੀ ਨੂੰ ਬਾਬਾ ਸ੍ਰੀ ਚੰਦ ਜੀ ਪਾਸ ਬਾਰਚ ਵਿਚ ਭੇਜਿਆ ਜੋ ਉਨ੍ਹਾਂ ਨੂੰ ਦੱਸਿਆ ਜਾਏ ਕਿ ਗੁਰ-ਗੱਦੀ ਨੂੰ ਅਗੇ ਵਾਸਤੇ ਤਖ਼ਤ ਰੂਪ ਦੇਣ ਦਾ ਸਾਡਾ ਕੀ ਮਨੋਰਥ ਹੈ? ਤੇ ਇਹ ਕੁਝ ਕਰਨਾ ਹੁਣੇ ਕਿਉਂ ਜ਼ਰੂਰੀ ਹੈ। ਤਾਂਕਿ ਇਸ ਮਹਾਨ ਕਾਰਜ ਦੀ ਸਫਲਤਾ ਲਈ ਮਹਾਨ ਜਪੀ ਤਪੀ ਸ੍ਰੀ ਬਾਬਾ ਜੀ ਦੀ ਅਸੀਸ ਪਾਈ ਜਾਦੇ। ਭਾਈ ਗੁਰਦਾਸ ਜੀ ਨੇ ਬਾਰਡ ਜਾ ਕੇ ਬਾਬਾ ਸ੍ਰੀ ਚੰਦ ਜੀ ਅਗੇ ਭੇਟਾ ਧਰ ਨਿਮਸਕਾਰ ਕਰਨ ਮਗਰੋਂ ਗੁਰੂ ਜੀ ਦੀ ਸ਼ਹੀਦੀ ਦਾ ਹਾਲ ਤੇ ਆਪਣੇ ਆਵਣ ਦਾ ਮਨੋਰਥ ਨਿਰਣੇ ਨਾਲ ਦਸਿਆ। ਸ੍ਰੀ ਬਾਬਾ ਜੀ ਨੇ ”ਭਾਣਾ ਕਰਤਾਰ ਦਾ” ਆਖ ਕੇ ਗੁਰੂ ਸਾਹਿਬ ਦੇ ਸਿਦਕ ਪਿਆਰ ਕੁਰਬਾਨੀ ਅਤੇ ਉਸ ਪਵਿਤ੍ਰਤਾ ਦੀ ਸ਼ਲਾਘਾ ਕੀਤੀ ਜੋ ਆਪ ਨੇ ‘ਦੀਵਾਨ ਚੰਦੂ” ਵਲੋਂ ਗੁਰੂ ਘਰ ਬਾਬਤ ਕਹੇ ਹੱਤਕ ਭਰੇ ਸ਼ਬਦ ਨਾ ਸਹਾਰਦੇ ਹੋਏ, ਨੀਚ ਦੀ ਧੀ ਦਾ :ਨਾਤਾ ਮੋੜ ਛਡਿਆ ਸੀ ਤੇ ਬਾਦਸ਼ਾਹ ਦੇ ਰੋਹਬ ਦੀ ਪਰਵਾਹ ਨਾ ਕਰ ਕੇ ਆਪਣੇ ਅਸੂਲ ਨੂੰ ਪਾਲਦੇ ਹੋਇਆਂ ਸ਼ਹੀਦੀ ਪਾਈ ਹੈ।
ਬਾਬਾ ਸ੍ਰੀ ਚੰਦ ਜੀ ਨੇ ਇਸ ਗੱਲ ਤੇ ਵੀ ਸਖ਼ਤ ਅਫਸੋਸ ਕੀਤਾ ਕਿ ਮੀਆਂ ਮੀਰ ਜੈਸਾ ਗੁਰੂ ਦੋਸਤ ਵੀ ਉਥੇ ਹੁੰਦੇ ਹੋਇਆਂ ਆਪਣੇ ਮੁਰੀਦ ਜਹਾਂਗੀਰ ਨੂੰ ਅਸਲੀਅਤ ਸਮਝਾ ਕੇ ਉਹਦਾ ਭਰਮ ਭੁਲੇਖਾ ਦੂਰ ਨਾ ਕਰ ਸਕਿਆ, ਅਤੇ ਐਸੇ ਹੁਕਮ ਨੂੰ ਮੋੜਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਪਰ ਭਾਈ ਗੁਰਦਾਸ ਜੀ ਨੇ ਦਸਿਆ ਕਿ ਇਹ ਸਭ ਕੁਝ ਦੁਸ਼ਟ ਚੰਦੂ ਤੇ ਉਹਦੇ ਸਾਥੀਆਂ ਨੇ ਪੀਰ ਤੋਂ ਓਹਲੇ ਹੀ ਬਾਦਸ਼ਾਹ ਨੂੰ ਭੜਕਾਇਆ ਤੇ ਐਸਾ ਕੰਮ ਕਰਾਇਆ ਹੈ। ਹਜ਼ਰਤ ਮੀਆਂ ਮੀਰ ਨੂੰ ਤਾਂ ਉਸ ਵੇਲੇ ਪਤਾ ਹੋਇਆ ਜਦੋਂ ਗੁਰੂ ਜੀ ਨੂੰ ਤੱਤੀਆਂ ਲੋਹਾਂ ਤੇ ਬਿਠਾਕੇ ਜੇਠ ਦੀ ਤੱਪਦੀ ਧੁੱਪ ਵਿਚ ਨੰਗੇ ਬਦਨ ਤੱਤੇ ਰੇਤੇ ਪਵਾਏ ਜਾ ਰਹੇ ਤੇ ਸ਼ਹਿਰ ਲਾਹੌਰ ਵਿਚ ਹਾ-ਹਾ ਕਾਰ ਮਚ ਚੁਕੀ ਸੀ। ਉਸ ਵੇਲੇ ਮੀਆਂ ਮੀਰ ਆਏ। ਉਹ ਵੇਖ ਕੇ ਭੋਏ ਵੀ, ਪਰ ਹੁਣ ਕੀ ਕਰ ਸਕਦੇ ਸਨ, ਜਦ ਕਿ ਬਾਦਸ਼ਾਹ ਚਲਾ ਗਿਆ ਸੀ।
-ਇਹ ਸਾਰੀ ਗੱਲ ਸੁਣ ਕੇ ਬਾਬਾ ਸ੍ਰੀ ਚੰਦ ਕੁਝ ਚਿਰ ਚੁੱਪ ਚਾਪ ਤੇ ਅਡੋਲ ਹੀ ਬੈਠੇ ਰਹੇ। ਜਿਵੇਂ ਕਿਸੇ ਲੰਮੀ ਸੋਚ ਨੂੰ ਸੋਚਦੇ ਦਿਸੇ। ਫੇਰ ਆਪ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਵੀ ਅਸੀਸਾਂ ਦਿੱਤੀਆਂ ਅਤੇ ਮੋੜਵੇਂ ਉੱਤਰ ਵਿਚ ਆਪਣੇ ਹੱਥੀਂ ਇਕ ਪਤ੍ਰਕਾ ਲਿਖਕੇ ਸਿਰੋ ਪਾਉ ਵੀ ਦਿਤਾ, ਤੇ ਆਪਣੇ ਭਤੀਜੇ ਬਾਬਾ ਧਰਮ ਚੰਦ ਬੇਦੀ ਜੀ ਨੂੰ ਭਾਈ ਗੁਰਦਾਸ ਜੀ ਨਾਲ ਸ੍ਰੀ -ਅੰਮ੍ਰਿਤਸਰ ਭੇਜਿਆ ਕਿ “ਗੁਰੂ ਅਰਜਨ ਦੇਵ” ਦੀ ਮਾਤਮਪੁਰਸ਼ੀ ਉਤੇ ਵੀ ਜਾਣਾ ਤੇ ਕੁਝ ਹੋਰ ਜ਼ੁਬਾਨੀ ਆਖ ਸਮਝਾਣਾ ਵੀ ਜ਼ਰੂਰੀ ਸੀ। ਉਨ੍ਹਾਂ ਨੇ ਗੁਰੂ ਹਰਿਗੋਬਿੰਦ ਜੀ ਪਾਸ ਆ ਕੇ :ਸਿਰੋ ਪਾਉ ਦਿਤਾ ਤੇ ਬਾਬਾ ਜੀ ਵਲੋਂ ਦੱਸਿਆ ਕਿ ਠੀਕ ਹੈ ਜੋ ਤੁਸੀਂ ਕੀਤਾ ਤੇ ਕਰਦੇ ਹੋ, ਪਰ ਨੀਤੀ ਵਰਤਣੀ ਤੇ ਸੁਚੇਤ ਰਹਿਣਾ ਹੈ। ਅਸੀਂ ਵੀ ਬਾਦਸ਼ਾਹ ਨੂੰ ਛੇਤੀ ਹੀ ਮਿਲਾਂਗੇ* ਇਉਂ ਆਖ ਕੇ ਬਾਬਾ ਧਰਮ ਚੰਦ ਜੀ ਨੇ ਪੱਤ੍ਰਕਾ ਵੀ ਪੇਸ਼ ਕੀਤੀ ਜਿਸ ਵਿਚ ਇਹ ਕੁਝ ਲਿੱਖਿਆ ਸੀ- ਪਿਤਾ ਕੀ ਚਿੰਤ ਨ ਮਨ ਮੈ ਕਰਨੀ, ਗੁਰ ਭਾਵੀ ਜੋ ਸਿਰ ਪਰ ਧਰਨੀ। ਅਰਜਨ ਸੋਚਨ ਜੋਗ ਨਾ ਭਏ। ਸ੍ਵੈ ਸਰੂਪ ਮੱਧ ਬਸਤੇ ਭਇ।
ਦੋਹਰਾ- ਸ੍ਰੀ ਅਰਜਨ ਸੱਚ ਖੰਡ ਮੈਂ ਕੀਨਾ ਜਾਇ ਨਿਵਾਸ ਤਾਂਕੀ ਚਿੰਤ ਨਾ ਕੀਜੀਏ, ਸ੍ਰੀ ਚੰਦ ਕਰਤ ਪ੍ਰਕਾਸ਼।

ਬਾਬਾ ਸ੍ਰੀ ਚੰਦ ਦੂਜੀ ਵੇਰ ਕਸ਼ਮੀਰ ਵਿਚ

”ਬਾਦਸ਼ਾਹ ਜਹਾਂਗੀਰ ਦੀਆਂ ਆਪਣੀਆਂ ਲਿਖਤੀ ਰਿਪੋਰਟਾਂ ਥੀਂ ਪਤਾ ਲਗਦਾ ” ਹੈ ਕਿ ਉਹ ਗੁਰੂ ਨਾਨਕ ਜੀ ਤੋਂ ਪੰਜਵੇਂ ਗੁਰੂ ਅਰਜਨ ਦੇਵ ਤੀਕ ਦੇ ਧਰਮ ਪ੍ਰਚਾਰ (ਇਸ ਦੇਸ਼ ਸੁਧਾਰ) ਦੀ ਲਹਿਰ ਨੂੰ ਇਸਲਾਮ ਦੇ ਖਿਲਾਫ ਇਕ ਪਖੰਡ ਦੀ ਚਲਾਈ ਦੁਕਾਨ ਸਮਝ ਬੈਠਾ ਸੀ। ਜਿਸ ਦੇ ਬੰਦ ਕਰਨ ਦੀ ਨੀਯਤ ਨਾਲ ਹੀ ਇਹ ਗੁਰੂ ਜੀ ਨੂੰ ਸ਼ਹੀਦ ਕਰ ਦੇਣ ਦਾ ਹੁਕਮ ਸੁਣਾ ਕੇ ਕਸ਼ਮੀਰ ਨੂੰ ਚਲਾ ਗਿਆ ਸੀ। ਇਸ ਨੂੰ ਕਸ਼ਮੀਰ ਦੇ ਪੰਡਤ ਅਤੇ ਹੋਰ ਸਾਰੇ ਹਿੰਦੂ ਗੁਰੂ ਕੇ ਸਿਖ ਹੀ ਭਾਸਦੇ ਸਨ। ਇਹ ਉਨ੍ਹਾਂ ਨੂੰ ਵੀ ਘ੍ਰਿਣਾ ਦੀ ਨਜ਼ਰ ਨਾਲ ਵੇਖਦਾ ਤੇ ਮੁਸਲਮਾਨ ਬਨਾਣ ਦੀਆਂ ਸੋਚਾਂ ਸੋਚਦਾ ਰਹਿੰਦਾ।
ਇਧਰ ਬਾਬਾ ਧਰਮ ਚੰਦ ਜੀ ਦੇ ਸ੍ਰੀ ਅੰਮ੍ਰਿਤਸਰ ਥੀਂ ਹੋ ਆਵਣ ਪਿਛੋਂ ਬਾਬਾ ਸ੍ਰੀ ਚੰਦ ਜੀ ਨੇ ਛੇਤੀ ਹੀ ਭਾਈ ਕਮਲੀਆ ਜੀ ਸਮੇਤ ਕਸ਼ਮੀਰ ਜਾਣ ਦੀ ਤਿਆਰੀ ਕੀਤੀ ਕਿ ਉਥੇ ਬਾਦਸ਼ਾਹ ਨੂੰ ਮਿਲਣ ਵਿਚ ਆਸਨੀ ਰਹੇਗੀ। ਤਾਂਕਿ ਸ੍ਰੀ ਹਰਿਗੋਬਿੰਦ ਜੀ ਦੇ ਨਾਤੇ ਵਾਲੀ ਸਾਰੀ ਕਹਾਣੀ ਅਤੇ ਖੁਸਰੋ ਲਈ ਦੁਆ (ਅਰਦਾਸ ਕੀਤੀ) ਦੀ ਝੂਠੀ ਘੜੀ ਘਾੜਤ ਸਮਝਾ ‘ ਕੇ ਉਹਦਾ ਸ਼ੱਕ ਛੇਤੀ ਦੂਰ ਕੀਤਾ ਜਾਵੇ। ਜੋ ਅਗੇ ਨੂੰ ਇਨ੍ਹਾਂ ਚੰਡਾਲਾਂ ਵਲੋਂ”ਗੁਰੂ ਘਰ ਬਾਬਤ” ਦੱਸੀ ਕਿਸੇ ਵੀ ਗੱਲ ਉਤੇ ਯਕੀਨ ਨਾ ਕਰੇ, ਤੇ ਵੈਰ ਕਰਨਾ ਛੱਡ ਦੇਵੇ। ਇਸ ਆਸ਼ੇ ਵਿਚ ਬਾਬਾ ਸ੍ਰੀ ਚੰਦ ਜੀ ਨੇ ਕਸ਼ਮੀਰ (ਸ੍ਰੀਨਗਰ) ਵਲ ਨੂੰ ਚਾਲੇ ਪਾ ਦਿਤੇ। ਪਰ ਦੂਜੇ ਬਾਰਠ ਦੇ ਲੋਕਾਂ ਨੇ ਜਾਣਿਆ ਕਿ ਬਾਬਾ ਜੀ ਸ੍ਰੀ ਅਮਰਨਾਥ ਦੀ ਯਾਤ੍ਰਾ ਨੂੰ ਮੁਖ ਰਖਦੇ ਸ੍ਰੀਨਗਰ ਨੂੰ ਗਏ ਹਨ। ਕਿਉਂਕਿ ਇਹ ਯਾਤ੍ਰਾ ਵੀ ਸਾਵਣ ਭਾਦਰੋਂ ਦੇ ਮਹੀਨੇ ਵਿਚ ਹੀ ਸ਼ੁਰੂ ਹੁੰਦੀ ਤੇ ਛੜੀ ਦੀ :ਯਾਤ੍ਰਾ ਦੇ ਨਾਮ ਨਾਲ ਮਸ਼ਹੂਰ ਹੈ।
ਬਾਬਾ ਸ੍ਰੀ ਚੰਦ ਜੀ-ਬਾਰਠ ਤੋਂ ਚਲ ਕੇ ਸ੍ਰੀ ਵੈਸ਼ਨਵ ਦੇਵੀ ਜੰਮੂ ਦੇ ਰਸਤੇ ਜਾਂਦੇ ਹੋਏ ਸ੍ਰੀਨਗਰ ਜਾ ਅਪੜੇ। ਜਿਥੇ ਪਹਿਲੀ ਵੇਰ ਸੰਮਤ ੧੫੭੫ ਵਿਚ ਆਕੇ ਵੇਦ ਪੜ੍ਹਦੇ ਰਹੇ, ਉਥੇ ਨਾਲ ਦੇ ਇਕ ਬਾਗ ਵਿਚ ਬੈਠੇ ਤੇ ਧੂਣੀ ਧੁਖਾ ਕੇ ਸਮਾਧੀ ਲਾ ਦਿਤੀ। ਭਾਈ ਕਮਲੀਆ ਜੀ ਵੀ ਨਾਲ਼ੇ ਸਨ। ਪਰ ਜਿਸ ਮਤਲਬ ਨੂੰ ਆਏ ਸਨ ਉਹ ਪੂਰਾ ਹੁੰਦਾ ਨਹੀਂ ਦਿਸਿਆ ਸੀ। ਕਿਉਂਕਿ ਦੂਜੇ ਦਿਨ ਸਮਾਧੀ ਖੁਲ੍ਹਣ ਤੇ ਆਪਣੇ ਪਾਸ ਆਏ ਲੋਕਾਂ ਥੀਂ ਪਤਾ ਲਗਾ ਜੋ ਬਹੁਤ ਬਰਸਾਤਾਂ ਦੇ ਕਾਰਣ ਬੀਮਾਰ ਹੋ ਕੇ ਛੇਤੀ ਹੀ ਜਹਾਂਗੀਰ ਕਸ਼ਮੀਰ ਥੀਂ ਦਿੱਲੀ ਨੂੰ ਵਾਪਸ ਚਲਾ ਗਿਆ ਹੈ।

ਬ੍ਰਹਮਣੀ ਦਾ ਇਕਲੌਤਾ ਪੁੱਤ੍ਰ ਜਿਵਾਇਆ

ਸ੍ਰੀ ਬਾਬਾ ਜੀ ਆਪਣੇ ਆਸਨ ਤੇ ਇਕ ਦਿਨ ਸ਼ਾਮ ਵੇਲੇ ਸ੍ਰੀ ਕਰਤਾ ਦੀ ਕੁਦਰਤਾਂ ਵਿਚ ਵਿਸਮੇ ਹੋਏ ਬੈਠੇ ਸਨ। ਤਦ ਆਪ ਦੇ ਸ਼ਾਹਮਣੇ ਇਕ ਮੁਰਦੇ ਦੀ ਅਰਥੀ ਉਠਾਏ ਲੋਕੀਂ ਜਲਾਉਣ ਨੂੰ ਲੈ ਜਾ ਰਹੇ ਸਨ। ਸਾਰਿਆਂ ਦੀਆਂ ਅੱਖਰੂ ਵੱਗ ਰਹੀਆਂ ਤੇ ਚੇਹਰੇ ਗ਼ਮਗੀਨ ਸਨ, ਪਰ ਬ੍ਰਹਮਣੀ ਦੀ ਕੂਕ ਪੁਕਾਰ ਨੇ ਸ੍ਰੀ ਬਾਬਾ ਜੀ ਨੂੰ ਚੌਂਕਾ ਚਿਤਾ। ਉਹ ਵੀ ਸਾਧੂ ਬੈਠੇ ‘ਜਾਣ ਕੇ ਕੁਰਲਾਂਦੀ ਚਰਨਾਂ ਤੇ ਢਹਿ ਪਈ। ਸ੍ਰੀ ਬਾਬਾ ਜੀ ਤਰਸ ਨਾਲ ਭਰੇ ਗਏ। ਫੁਰਮਾਇਆ, ‘ਸੁਣੇ ਮਾਈ ਜੀ! ਤੇਰਾ ਬੱਚਾ ਤਾਂ ਸੁੱਤਾ ਪਿਆ ਹੈ। ਇਹਨੂੰ ਮੋਇਆ ਹੋਇਆ ਨਾ ਜਾਣ! ਤੇ ਛੇਤੀ ਨਾਲ ਦੌੜ ਕੇ ਸਤਿਨਾਮ ਆਖ ਕੇ ਜਗਾ ਲੈ!” ਇਹ ਬਚਨ ਰੁੜ੍ਹਦੀ ਨੂੰ ਤਿਨਕੇ ਦਾ ਸਹਾਰਾ ਸੀ। ਕੁਰਲਾਂਦੀ ਹੋਈ ਨੇ ਬਬਾਣ ਰਖਾ ਕੇ ਬੱਚੇ ਦਾ ਮੂੰਹ ਚੁੰਮਿਆ, ਸਭਿਨਾਮ ਆਖਿਆ ਤੇ ਹਲਾਇਆ। ਉਹ ਜਾਗ ਉੱਠਿਆ ਤਾਂ ਸਾਰੇ ਜੋ ਰੋਂਦੇ ਪਏ ਸਨ, ਹੁਣ ਹੱਸਦੇ ੨ ਆ ਕੇ ਬਾਬਾ ਸ੍ਰੀ ਚੰਦ ਨੂੰ ਨਿਮਸਕਾਰਾਂ ਕੀਤੀਆਂ, ਇਸ ਗੱਲ ਦੀ ਸਾਰੇ ਸ੍ਰੀਨਗਰ ਵਿਚ-ਧੁੰਮ ਪੈ ਗਈ ਤੇ ਲੋਕੀਂ ਦਰਸ਼ਨਾਂ ਨੂੰ ਆਏ।
ਸ੍ਰੀ ਬਾਬਾ ਜੀ ਨੂੰ ਇਥੋਂ ਦੇ ਵਿਦਵਾਨ ਪੰਡਤਾਂ ਤੇ ਦੂਜੇ ਲੋਕਾਂ ਨੇ ਮਹਾਨ ਸ਼ਕਤੀਵਾਨ ਅਨੁਭਵ ਕੀਤਾ! ਤੇ ਇਕ ਦਿਨ ਫੇਰ ਆਕੇ ਸਾਰੇ ਸਿਆਣੇ ਬੰਦਿਆਂ ਨੇ ਆਪਣੀ ਦੁਖ ਭਰੀ ਕਹਾਣੀ ਸੁਣਾਈ। ਪੰਡਤਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਅਗੇ ਇਥੇ ਗਰਮੀਆਂ ਗੁਜ਼ਾਰਨ ਨੂੰ ਅਕਬਰ ਬਾਦਸ਼ਾਹ ਵੀ ਆਉਂਦਾ ਰਿਹਾ ਪਰ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਚਲਾ ਜਾਂਦਾ ਰਿਹਾ ਸੀ, ਪਰ ਹੁਣ ਜਦ ਦਾ ਜਹਾਂਗੀਰ ਆ ਕੇ ਪਿਛੇ ਨੂੰ ਗਿਆ ਹੈ। ਇਥੋਂ ਦੇ ਹਾਕਮਾਂ ਵਲੋਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਹੋ ਜਾਣ ਤੇ ਜ਼ੋਹ ਦਿਤਾ ਜਾ ਰਿਹਾ ਹੈ। ਲੋਭ ਦੱਸ ੨ ਕੇ ਹਜ਼ਾਰਾਂ ਨੂੰ ਆਪਣੇ ਨਾਲ ਮਿਲਾਇਆ ਤੇ ਕਈ ਹਠੀਆਂ ਨੂੰ ਮਰਵਾ ਦਿਤਾ ਗਿਆ। ਇਥੋਂ ਸ੍ਰੀਨਗਰ ਵਿਚ ਪੜ੍ਹੇ-ਲਿਖੇ ਪੰਡਤਾਂ ਦੇ ਸਾਡੇ ੧੧ ਘਰਾਣੇ ਹਨ* । ਜੋ ਅਜੇ-ਤੀਕ ਇਸ ਗੱਲ ਦੇ ਵਿਰੁੱਧ ਹਨ। :ਹੋਰ ਤਾਂ ਦੂਰ ੨ ਦੇ ਪਿੰਡਾਂ ਵਿਚ ਪਹਾੜੀ ਦਿਹਾਤਾਂ ਵਿਚ ਕਿਸੇ ਨੂੰ ਦੱਸ ਨਹੀਂ ਕਰਨ ਦਿਤੀ ਜਾਂਦੀ। ਫੇਰ ਜਿਸ ਦਿਨ ਦਾ ਜਹਾਂਗੀਰ ਪਿਛੇ ਨੂੰ ਗਿਆ ਹੈ ਇਥੋਂ ਦੇ ਹਾਕਮਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਦਿੱਸਦਾ, ਪਤਾ ਨਹੀਂ ਸਾਡੇ ਨਾਲ ਕੀ ਵਾਪਰਨੀ ਹੈ?
ਸ੍ਰੀ ਬਾਬਾ ਜੀ ਨੇ ਇਨ੍ਹਾਂ ਨੂੰ ਫੁਰਮਾਇਆ-ਤੁਸੀਂ ਸਾਬਤ ਦਿਲ ਰਹੋ ! ਤਾਂ ਸਭ ਕੁਝ ਠੀਕ ਹੋ ਜਾਏਗਾ। ਤੁਸੀਂ ਦਸੋਂ? ਜੋ ਮੁਸਲਮਾਨ ਬਣ ਗਏ ਹਨ। ਕੀ ਉਹ ਨਹੀਂ ਮਰਣਗੇ? ਜੇ ਉਹ ਵੀ ਮਰ ਜਾਣੇ ਹਨ, ਤਾਂ ਧਰਮ ਦੀ ਰਖਿਆ ਹੇਤ ਜੋ ਮਰਣਗੇ। ਉਹ ਸ਼ਹੀਦ ਹੋ ਕੇ ਸਗੋਂ ਅਮਰ ਹੋ ਜਾਣਗੇ। ਤੁਸਾਡੇ ਭਾਈ ਜਿਹੜੇ ਸਰੀਰ ਨੂੰ ਮਿਥਿਆ ਅਤੇ ਆਤਮਾਂ ਨੂੰ ਅਮਰ ਜਾਣਦੇ ਧਰਮ ਦੀ ਪਾਲਣਾ ਕਰਦੇ ਮਰੇ ਹਨ, ਉਹ ਅਮਰ ਹੋ ਚੁਕੇ ਹਨ, ਇਹੋ ਗੀਤਾ ਦਾ ਗਿਆਨ ਤੇ ਧਰਮ ਦੀ ਸ਼ਾਨ ਹੈ। ਸਗੋਂ ਆਪਣੀ ਬਰਾਦਰੀ ਦੇ ਦੂਜੇ ਬੰਦਿਆਂ ਨੂੰ ਜੋ ਮੁਸਲਮਾਨ ਹੋ ਚੁਕੇ ਹਨ, ਉਨ੍ਹਾਂ ਤਾਂਈਂ ਮੁੜ ਵੰਗਾਰ ਕੇ ਹਿੰਦੂ ਧਰਮ ਧਾਰਨ ਦੀ ਪ੍ਰੇਰਨਾ ਕਰਦੇ ਰਹੇ। ਐਸਾ ਕਰਨ ਥੀਂ ਤੁਹਾਨੂੰ ਕੋਈ ਰੋਕੇ ਤਾਂ ਸਾਡਾ ਨਾਮ ਦੱਸ ਕੇ ਆਖੇ ਕਿ ਸ੍ਰੀ ਚੰਦ ਦੇ ਕਹੇ ਤੇ ਐਸਾ ਕੀਤਾ ਹੈ।

ਕਸ਼ਮੀਰ ਦੇ ਹਾਕਮਾਂ ਪਾਸ ਰਿਪੋਰਟਾਂ

‘ਸ੍ਰੀ ਬਾਬਾ ਜੀ ਦੇ ਇਸ ਉਪਦੇਸ਼ ਦਾ ਪੰਡਤ ਲੋਕਾਂ ਉਤੇ ਚੰਗਾ ਅਸਰ ਹੋਇਆ। ਇਹ ਜਾਣਦੇ ਸਨ ਕਿ ਸ਼ਕਤੀਵਾਨ ਹਨ। ਇਨ੍ਹਾਂ ਨੇ ਚੋਰੀ ਛੁਪੇ ਪ੍ਰਚਾਰ ਵੀ ਸ਼ੁਰੂ ਕਰਾ ਦਿਤਾ। ਪਰ ਹਾਕਮਾਂ ਪਾਸ ਰਿਪੋਰਟਾਂ ਜਾ ਚੁਕੀਆਂ ਸਨ। ਇਸ ਗੱਲ ਥੀਂ ਗੁੱਸੇ ਹੋ ਕੇ ਇਥੋਂ ਦਾ ਸੂਬੇਦਾਰ
”ਸ਼ੇਰ ਅਫਗਾਨ” ਕੁਝ ਬੰਦਿਆਂ ਸਮੇਤ ਬਾਬਾ ਸ੍ਰੀ ਚੰਦ ਜੀ ਪਾਸ ਆਇਆ। ਅਗੇ ਬਾਬਾ ਜੀ ਇਹਦੇ ਆਵਣ ਦੇ ਮਤਲਬ ਨੂੰ ਜਾਣਦੇ ਸਨ ਤੇ ਚਾਹੁੰਦੇ ਸਨ ਕਿ ਜਿਵੇਂ ਕਿਵੇਂ ਹੋਵੇ ਇਸ ਅਤਿਆਚਾਰ ਨੂੰ ਰੋਕਿਆ ਜਾਏ। ਪਰ ਕੋਈ ਚਮਤਕਾਰ ਦੱਸੇ ਬਿਨਾਂ ਇਨ੍ਹਾਂ ਉਤੇ ਅਸਰ ਨਹੀਂ ਹੋਣਾ ਸੀ।
ਆਪ ਸਮਝਦੇ ਸਨ ਕਿ ਕੁਝ ਕਰ ਵਿਖਾਣਾ ਆਪਣੀ ਪ੍ਰਭਤਾ ਦੀ ਖਾਤਰ ਚੰਗਾ ਨਹੀਂ ਹੁੰਦਾ। ਪਰ ਵਿਰਲਾਪ ਕਰਦੇ ਲੁਟੇ-ਪੁੱਟੇ ਦੁਖੀਆਂ ਦੀ ਖਾਤਰ ਗੁਰੂ ਨਾਨਕ ਵੀ ਬਾਬਰ ਦੀ ਕੈਦ ਵਿਚ ਫਸੇ ਸਨ। ਵਰਨਾਂ ਐਮਨਾਬਾਦ (ਸੈਦਪੁਰ) ਥੀਂ ਕਿਤੇ ਦੂਰ ਹੀ ਚਲੇ ਜਾਂਦੇ ਤਾਂ ਕੋਈ ਛੇੜ ਨਹੀਂ ਸਕਦਾ ਸੀ, ਉਹ ਇਸ ਹੋਣਹਾਰ ਨੂੰ ਪਹਿਲੇ ਹੀ ਜਾਣਦੇ ਸਨ ਤਦੇ ਭਾਈ ਲਾਲੇ ਨੂੰ ਸਭ ਕੁਝ ਦੱਸ ਦਿਤਾ ਸੀ ਕਿ ਇਥੋਂ ਦੇ ਲੋਕਾਂ ਦੇ ਪਾਪਾਂ ਦੀ ਜੰਞ ਚੜ੍ਹਾ ਕੇ ਬਾਬਰ ਕਾਬਲ ਥੀਂ ਦੌੜਦਾ ਆ ਰਿਹਾ ਹੈ, ਉਹ ਠੀਕ ਹੀ ਆਇਆ ਤੇ ਗੁਰੂ ਜੀ ਵੀ ਫੜੇ ਗਏ। ਪਰ ਆਪਣੇ ਸਿਰ ਦੀਆਂ ਪੰਡਾਂ ਛੁਟ ੨ ਉੱਚੀਆਂ ਨਾਲੇ ਚਲਦੀਆਂ ਵਿਖਾਈਆਂ ਸਨ. ਤੇ ਚੱਕੀਆਂ ਵੀ ਆਪੇ ਫਿਰਦੀਆਂ ਦੱਸ ਦਿਤੀਆਂ ਸਨ। ਤਦ ਕਿਧਰੇ ਬਾਬਰ ਦੀ ਨਿਸ਼ਾ ਹੋਈ ਤੇ ਸਾਰੀਆਂ ਕੈਦੀਆਂ ਨੂੰ ਛੱਡ ਕੇ ਉਨ੍ਹਾਂ ਦਾ ਮਾਲ ਮਤਾਹ ਮੋੜਿਆ ਸੀ। ਬਾਬਾ ਸ੍ਰੀ ਚੰਦ ਵੀ ਓਸੇ ਗੁਰੂ ਦੇ ਪੁੱਤਰ ਅਤੇ ਉਸੇ ਥੀਂ ਵਰੋਸਾਏ ਹੋਏ ਕਰਾਮਾਤ ਦੇ ਭੰਡਾਰ ਸਨ। ਅਨੁਭਵ ਕੀਤਾ ਕਿ ਇਸ ਵੇਲੇ ਥੀਂ ਹੋਰ ਕੇਹੜਾ ਵੇਲਾ ਚੰਗਾ ਹੋਏਗਾ? ਇਹ ਵੀ ਧਰਮ ਦੀ ਰਖਿਆ ਤੇ ਪਰਉਪਕਾਰ ਦਾ ਕੰਮ ਹੈ।
“ਸ਼ੇਰ ਅਫ਼ਗਾਨ ਖ਼ਾਂ” ਸਾਥੀਆਂ ਸਮੇਤ ਬਾਬਾ ਜੀ ਪਾਸ ਆਇਆ ਤੇ ”ਫ਼ਕੀਰ ਸਾਂਈ ਸਲਾਮ ਹੈ” ! ਇਉਂ ਆਖ ਕੇ ਸਾਰੇ ਬੈਠ ਗਏ। ਵੇਖਿਆ ਕਿ ਇਥੋਂ ਦੀ ਕੜਕਦੀ ਸਰਦੀ ਵਿਚ ਵੀ ਸਰੀਰ ਨਗਨ ਹੈ। ਪਰ ਤਪ ਤੇਜ਼ ਨਾਲ ਭਰੀਆਂ ਅੱਖਾਂ ਦਗ ੨ ਕਰਦੀਆਂ ਦਸ ਰਹੀਆਂ ਸਨ ਕਿ ਅੰਦਰ ਕੋਈ ਨੂਰੀ ਚਮਕ ਤੇ ਪੂਰੀ ੨ ਤਾਕਤ ਹੈ।
ਇਹ ਸਾਰੇ ਹੀ ਸ੍ਰੀ ਬਾਬਾ ਜੀ ਵੱਲ ਇਕ ਟੱਕ ਵੇਖ ਰਹੇ ਸਨ। ਅੱਗੋਂ ਉਨ੍ਹਾਂ ਨੇ ਵੀ ਯੋਗ ਸ਼ਬਦਾਂ ਨਾਲ ਸਤਿਕਾਰ ਕੇ ਬੈਠਣ ਨੂੰ ਕਿਹਾ ਅਤੇ ਖੈਰ ਖ਼ਰੀਅਤ ਦੇ ਨਾਲ ਹੀ ਆਵਣ ਦਾ ਕਾਰਣ ਪੁਛਿਆ? ਸ਼ੇਰ ਅਫ਼ਗਾਨ ਖ਼ਾਂ ਨੇ ਆਖਿਆ-“ਸੁਣਿਆ ਹੈ ਆਪ ਨਾਨਕ ਦਰਵੇਸ਼” ਦੇ ਫ਼ਰਜ਼ੰਦ ਹੈ! ਦੀਦਾਰ ਕਰਨੇ ਸਨ, ਤੇ ਇਹ ਵੀ ਆਪ ਜੀ ਪਾਸੋਂ ਨਿਰਣੇ ਨਾਲ ਪੁੱਛਣਾ ਹੈ ਕਿ ਮਨ-ਮਰਜ਼ੀ ਨਾਲ ਮੁਸਲਮਾਨ ਹੋ ਚੁਕੇ ਲੋਕਾਂ ਨੂੰ ਆਪ ਦੇ ਨਾਮ ਤੇ ਮੁੜ ਹਿੰਦੂ ਹੋ ਜਾਣ ਨੂੰ ਜੋ ਵਰਗਲਾਇਆ ਜਾ ਰਿਹਾ ਹੈ ਇਹਦੀ ਅਸਲੀਅਤ ਕੀ ਹੈ ?
ਸ੍ਰੀ ਬਾਬਾ ਜੀ ਨੇ ਇਸ ਗੱਲ ਦਾ ਜ਼ੁਬਾਨੀ ਕੋਈ ਉਤਰ ਦੇਣ ਥੀਂ ਪਹਿਲਾਂ ਜਲਾਲ ਵਿਚ ਭਰ ਕੇ ਧੂਣੇ ਵਿਚੋਂ ਚਿਨਾਰ ਦੀ ਇਕ ਸੜਦੀ ਲਕੜੀ ਨੂੰ ਕੱਢ ਕੇ ਜੋਸ਼ ਨਾਲ ਜ਼ਮੀਨ ਵਿਚ ਗੱਡਿਆ। ਉੱਚੀ ਅਵਾਜ਼ ਵਿਚ ਸਤਿਕਰਤਾਰ ਆਖਿਆ। ਕੋਈ ਦੇਰ ਨਾ ਲੱਗੀ ਤੇ ਸਾਰਿਆਂ ਦੇ ਵੇਖਦੇ ੨ ਉਤੋਂ ਸੜਦੀ ਦੇ ਵਿਚੋਂ-ਹੇਠੋਂ ਹਰੇ ੨ ਪੱਤੇ ਟਾਹਣੀਆਂ ਕੱਢ ਵਿਖਾ ਦਿੱਤੇ । ਇਹ ਸਾਰੇ ਕੰਬਦੇ ਤੇ ‘ਸੁਭਹਾਨ ਅੱਲਾ’, ਸੁਭਹਾਨ ਅੱਲਾਂ ਆਖਣ ਲਗੇ। ਸ੍ਰੀ ਬਾਬਾ ਜੀ ਨੇ ਫੁਰਮਾਇਆ-ਕਿ ਖ਼ੁਦਾ ਪਰਵਰਦਗਾਰ-ਜਿਵੇਂ ਕੜਕਦੀ ਧੁੱਪਾਂ ਵਿਚ ਮੀਂਹ ਵਰ੍ਹਾ ਕੇ ਠੰਡ ਪਾ ਸਕਦਾ ਹੈ। ਜੇ ਚਾਹੇ ਉਤੋਂ ਜਲਦੀ ਲੱਕੜਾਂ ਵਿਚੋਂ ਹਰੇ ੨ ਪੱਤੇ ਕੱਢ ਵਿਖਾ ਸਕਦਾ ਹੈ। ਤਾਂ ਜਿਸ ਕੌਮ ਨੂੰ ਉਹ ਵਧਾਣਾ ਚਾਹੇ ਲੋਕਾਂ ਦੇ ਦਿਲਾਂ ਵਿਚ ਵੱਸ ਕੇ ਸਾਰਿਆਂ ਨੂੰ ਉਸ ਕੌਮ ਵਲ ਝੁਕਾ ਵੀ ਸਕਦਾ ਹੈ। ਲੋਭ-ਲਾਲਚ ਯਾ ਜ਼ੁਲਮ ਨਾਲ ਜੇ ਤੁਸੀਂ ਹਿੰਦੂਆਂ ਨੂੰ ਤੁਰਕ ਬਣਾਇਆ ਹੈ। ਇਹ ਦੀਨ ਦੀ ਖਿਦਮਤ ਨਹੀਂ, ਸਗੋਂ ਬਦਨਾਮੀ ਕਰ ਕੇ ਦੀਨ ਦੁਨੀਆਂ ਦੇ ਖੁਦਾ ਨੂੰ ਨਾਰਾਜ਼ ਕਰ ਲਿਆ ਹੈ। ਕਿਉਂਕਿ ਦੁਨੀਆਂ ਉਸ ਦਾ ਥਾਗ ਹੈ। ਤੇ ਵੱਖੋ ਵੱਖ ਰੰਗਾਂ ਰੂਪਾਂ ਤੇ ਖਿਆਲਾਂ ਮਜ਼੍ਹਬਾਂ ਦੇ ਲੋਕ ਇਸ ਖੁਦਾਈ ਬਾਗ ਦੇ ਬੇਲ ਬੂਟੇ ਹਨ।
ਸ੍ਰੀ ਬਾਬਾ ਜੀ ਨੇ ਦਸਿਆ-ਕਿ ਜਿਸ ਮਾਲਕ ਨੇ ਆਪਣੀ ਖੁਸ਼ੀ ਨਾਲ ਆਪਣੇ ਬਾਗ਼ :ਵਿਚ ਕਈ ਤਰ੍ਹਾਂ ਦੇ ਖੱਟੇ ਮਿੱਠੇ ਕੌੜੇ ਜਾਂ ਲਾਲ ਪੀਲੇ ਫਲਦਾਰ ਦਰੱਖਤ ਲਾਏ ਹੋਣ। ਉਸ ਦੇ ਬਾਗ ਵਿਚ ਉਸੇ ਦਾ ਭੇਜਿਆ ਕੋਈ ਸ਼ਰੀਕ ਬਣ-ਸੈਰ ਬਹਾਨੇ ਆਪਣੀ ਮਨ-ਮਰਜ਼ੀ ਦੀ ਤੋੜ ਛੇੜ ਯਾ ਕੱਟ ਵੱਢ ਸ਼ੁਰੂ ਕਰ ਦੇਵੇ-ਤਾਂ ਮਾਲਕ ਦਾ ਦਿਲ ਦੁਖੇਗਾ ਕਿ ਨਹੀਂ? ਫੇਰ ਮੁਸਲਮਾਨਾਂ ਨੂੰ ਤਾਂ ਮੋਮ ਦਿਲ ਹੋਣਾ ਚਾਹੀਦਾ ਹੈ ਨਾ ਕਿ ਖੁਦਾਈ (ਲੋਕਾਈ) ਨੂੰ ਤੜਫਾ ੨ ਕੇ ਮਾਰਨਾ ਚਾਹੀਦਾ ਹੈ। ਤੁਸੀਂ ਦੱਸੋ? ਕਿ ਰੱਬ ਨੂੰ- “ਰੱਬੁਲਆਲਮੀਨ” ਮੰਨਦੇ ਹੋ ਯਾ ਕਿ ”’ਰੱਬੁਲਮੁਸਲਮੀਨ'” ਹੈ। ਉਹ ਸਾਰੇ ਜਹਾਨ ਦਾ ਰੱਬ ਹੈ? ਤਦ ਫਿਰ ਜ਼ੁਲਮ ਜਬਰ ਤੇ ਲਾਲਚ ਨਾਲ ਮੁਸਲਮਾਨ ਬਨਾਣਾ ਛੱਡ ਕੇ ਤੁਸੀਂ ਆਪਣੀ ਰਵਾਦਾਰੀ ਅਤੇ ਦੀਨ ਦੀਆਂ ਚੰਗਿਆਈਆਂ ਨੂੰ ਲੋਕਾਂ ਸਾਹਮਣੇ ਰਖੋ। ਫੇਰ ਜੇਹੜਾ ਆਪੇ ਆਖੇ ਉਹਨੂੰ ਬੇਸ਼ਕ ਸ਼ੇਖ ਬਣਾਕੇ ਨਾਲ ਰਲਾਉ, ਤਾਂ ਡਰ ਨਹੀਂ ਹੈ।
ਸ੍ਰੀ ਬਾਬਾ ਜੀ ਦੀ ਇਸ ਵਿਚਾਰ ਦਾ ਇਨ੍ਹਾਂ ਉੱਤੇ ਚੰਗਾ ਅਸ਼ਰ ਹੋਇਆ। ਤੇ ਅਗੇ ਨੂੰ ਆਪਣੇ ਜੀਂਦੇ ਜੀਅ ਜ਼ੁਲਮ ਨਾ ਕਰਨ ਦਾ ਇਕਰਾਰ-ਕਰ ਕੇ ਇਹ ਸਲਾਮ ਆਖਦੇ ਹੋਏ ਚਲੇ ਗਏ ।
ਸ੍ਰੀ ਬਾਬਾ ਜੀ ਦੇ ਇਸ ਕੌਤਕ ਚਮਤਕਾਰ ਦਾ ਇਥੋਂ ਦੇ ਬ੍ਰਾਹਮਣ ਪੰਡਤਾਂ ਉਤੇ ਹੋਰ ਪ੍ਰਭਾਉ ਪਿਆ। ਇਸ ਥੀਂ ਪਹਿਲੇ ਉਥੇ ਗੁਰੂ ਨਾਨਕ ਸਾਹਿਬ ਦੀ ਯਾਦ ਅੰਦਰ “ਮਟਨ” ਵਿਚ ਧਰਮਸਾਲਾ ਵੀ ਬਣੀ ਸੀ! ਹੁਣ ਸ੍ਰੀਨਗਰ ਵਿਚ ਬਾਬਾ ਸ੍ਰੀ ਚੰਦ ਦੇ ਇਸ ਜ਼ਿਨਾਰ ਦੀ ਰਾਖੀ ਕੀਤੀ। ਅਸਥਾਨ ਵੀ ਬਣਾਇਆ ਅਤੇ ਨਿਸ਼ਚੇ ਕੀਤੀ ਕਿ ਗੁਰੂ ਘਰ ਹਿੰਦੂਆਂ ਦਾ ਸੱਚਾ ਸਹਾਇਕ ਹੈ*! ਸ੍ਰੀ ਬਾਬਾ ਜੀ ਥੋੜ੍ਹੇ ਦਿਨ ਹੋਰ ਇਥੇ ਰਹੇ। ਫੇਰ ਪੱਛਮ ਨੂੰ ਰੁੱਖ ਕੀਤਾ ਤੇ ਚਲਦੇ ੨ ਹਜ਼ਾਰੇ ਥੀਂ ਲੰਘਦੇ ਦੁਬਾਰਾ ਪਿਸ਼ਾਵਰ ਵਿਚ ਆਏ। ਇਥੋਂ ਮੁੜਦੇ ਸ੍ਰੀ ਪੰਜਾ ਸਾਹਿਬ ਦੇ :ਇਸ਼ਨਾਨ ਕਰਕੇ ਕਟਾਸ ਰਾਜ ਗਏ। ਫੇਰ ਪਿਛੇ ਨੂੰ ਮੁੜਦੇ ਕਾਦਰਾਬਾਦ, ਗੁਜ਼ਰਾਤ ਵਜ਼ੀਰਾਬਾਦ ਥੀਂ ਹੁੰਦੇ ਜਿਆਲਕੋਟ, ਬੇਰੀ ਸਾਹਿਬ, ਪਰਸੇ ਅਤੇ ਨਾਰੋਵਾਲ ਥੀਂ ਹੁੰਦੇ ਸ੍ਰੀ ਕਰਤਾਰਪੁਰ ਆ ਨਿਵਾਸ ਕੀਤਾ।

ਜਹਾਂਗੀਰ ਵਲੋਂ ਬਾਬਾ ਸ੍ਰੀ ਚੰਦ ਜੀ ਨੂੰ ਬੁਲਾਫਾ 

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਰ ਉਨ੍ਹਾਂ ਦੇ ਸਾਹਿਬਜ਼ਾਦੇ ਅਤੇ ਪ੍ਰੇਮੀ ਸਿਖਾਂ ਦੇ ਦਿਲਾਂ ਉਤੇ ਹੋਣਾ ਜ਼ਰੂਰੀ ਸੀ। ਜਿਥੇ ਕਈ ਕਮਜ਼ੋਰ ਦਿਲਾਂ ਵਾਲੇ-ਲੋਕੀਂ ਸਹਿਮੇ ਗਏ •ਉਥੇ ਕਈਆਂ ਅੰਦਰ ਭਾਂਬੜ ਵੀ ਮਚ ਚੁਕੇ ਸਨ। ਨੌਜਵਾਨ ਗੁਰੂ ਹਰਿਗੋਬਿੰਦ ਸਾਹਿਬ ਨੂੰ .ਨਿਬਜ਼ੀ ਹੋ ਗਿਆ ਸੀ ਕਿ ਪਸ਼ੂ ਬ੍ਰਿਤੀ ਹੋ ਚੁਕੇ ਜ਼ਾਲਮ ਹਾਕਮਾਂ ਉਤੇ ਹੁਣ ਉਪਦੇਸ਼ ਜਾਂ ਸ਼ਾਂਤਮਈ ਕੁਰਬਾਨੀ ਦਾ ਕੋਈ ਅਸਰ ਨਹੀਂ ਹੁੰਦਾ। ਇਨ੍ਹਾਂ ਦੀ ਜ਼ਮੀਰ (ਆਤਮਾ) ਮਰ ਚੂਕੀ ਹੈ, ਗੁਰੂ ਜੀ ਨੇ ਇਸੇ ਕਾਰਣ ਆਪਣੇ ਸਿਖਾਂ ਦੇ ਅਥਾਹ ਜੋਸ਼ ਨੂੰ ਸੰਭਾਲਣ ਦੀ ਤੇ ਯੋਗ-ਰੀਤੀ ਨਾਲ ਵਰਤਣ ਦੀ ਸੋਚ ਸੋਚੀ। ਸ੍ਰੀ ਅਕਾਲ ਤਖ਼ਤ ਦੀ ਨੀਂਵ ਸੰਮਤ ੧੬੬੩ ਹਾੜ ਪੰਚਮੀ ਦੇ ਦਿਨ ਰਖਾਈ ਜੋ ਢਾਈ ਤਿੰਨ ਸਾਲਾਂ ਦੀ ਲਗਾਤਾਰ ਮਿਹਨਤ ਨਾਲ ਸੰਮਤ ੧੬੬੬ ਵਿਚ ਮੁਕੰਮਲ ਹੋਇਆ। ਗੁਰੂ ਜੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਤਖ਼ਤ ਸਾਹਿਬ ਉਤੇ ਨਿਤ ਸੱਜਦੇ-ਤੇ ਸੱਚਾ ਪਾਤਸ਼ਾਹ ਦੇ ਰੂਪ ਵਿਚ ਸ੍ਰੀ ਆਸਾ ਜੀ ਦੀ ਵਾਰ ਪਿਛੋਂ ਢਾਢੀਆਂ ਪਾਸੋਂ ਵਾਰਾਂ ਸੁਣਦੇ ਤੇ ਸ਼ਿਕਾਰ ਵੀ ਖੇਡਦੇ।
ਇਧਰ ਜਹਾਂਗੀਰ ਜੋ ਗੁਰੂ ਅਰਜਨ ਦੇਵ ਦੇ ਸ਼ਾਂਤਮਈ ਪ੍ਰਚਾਰ ਨੂੰ ਨਹੀਂ ਸਹਾਰ ਸਕਿਆ ਸੀ। ਉਹ ਗੁਰੂ ਹਰਿਗੋਬਿੰਦ ਜੀ ਦੀ ਤਖ਼ਤ-ਨਸ਼ੀਨੀ ਤੇ ਰਾਜਸੀ ਠਾਠ ਬਾਠ ਨੂੰ ਨਹੀਂ ਸਹਾਰ ਸਕਦਾ ਸੀ। ਲਾਹੌਰ ਬੀ ਦਿੱਲੀ ਭੇਜੀਆਂ ਜਾ ਰਹੀਆਂ ਖ਼ਬਰਾਂ ਨੂੰ ਨਿਤ ਸੁਣ ਕੇ ਇਹ ਪੂਰੀ ਤਰ੍ਹਾਂ ਹੁਣ ਸ਼ੱਕੀ ਹੋ ਚੁਕਾ ਸੀ। ਜਿਸ ਤੇ ਇਕ ਢੰਗ ਤੇ ਫਰੇਬ ਨਾਲ ਫੜਾ ਕੇ ਗੁਰੂ ‘ ਹਰਗੋਬਿੰਦ ਜੀ ਨੂੰ ਕਿਲ੍ਹਾ ਗਵਾਲੀਅਰ ਵਿਚ ਬੰਦ ਕਰਾ ਦਿਤਾ। ਜਿਥੇ ਅਗੇ ਵੀ ਕਈ ਸ਼ਾਹੀ ਕੈਦੀ ਡੱਕੇ ਪਏ ਤੇ ਉਨ੍ਹਾਂ ਦੀ ਕੋਈ ਸੂਬੂ ਬਾਹਰ ਨਹੀਂ ਜਾ ਸਕਦੀ ਸੀ।
ਗੁਰੂ ਜੀ ਨੂੰ ਵੀ ਕਈ ਮਹੀਨੇ ਗਵਾਲੀਅਰ ਕਿਲ੍ਹੇ ਵਿਚ ਬੀਤ ਚੁਕੇ ਸਨ। ਉਧਰ ਪੰਜਾਬ ਭਰ ਦੀਆਂ ਸਿਖ ਸੰਗਤਾਂ ਅੰਦਰ ਬੇਚੈਨੀ ਤੇ ਤੜਪ-ਵਧਦੀ ਗਈ ਅਤੇ ਬਗ਼ਾਵਤ ਦੇ ਆਸਾਰ ਪੈਦਾ ਹੋ ਗਏ। ਲੋਕਾਂ ਨੂੰ ਅਹਿਸਾਸ ਹੋ ਚੁਕਾ ਸੀ ਕਿ ਸਰੀਰ ਤਾਂ ਮਿਥਿਆ ਹੈ। ਅਗਰ ‘ਗੁਰੂ ਅਰਜਨ ਸਾਹਿਬ ਆਪਣੇ ਸੱਤ ਅਸੂਲ ਨੂੰ ਪਾਲਦੇ ਹੋਇਆ ਕੀਮਤੀ ਸਰੀਰ ਦੀ •ਕੁਰਬਾਨੀ ਕਰ ਸਕਦੇ ਹਨ ਤਾਂ ਸਾਡੇ ਸਰੀਰ ਅਗੇ ਹੀ ਉਨ੍ਹਾਂ ਦੀ ਭੇਟਾ ਹਨ। ਭਾਈ ਜੇਨਾ ਪਿਰਾਣਾ ਜੀ ਨੇ ਸਿਖ ਸੰਗਤਾਂ ਦੇ ਇਨ੍ਹਾਂ ਜਜ਼ਬਾਤਾਂ ਨੂੰ ਸਮਝ ਕੇ ਪੰਜਾਬ ਥੀਂ ਬਾਹਿਰ ਦਿੱਲੀ ‘ਜਾ ਕੇ ਆਪਣੇ ਰੋਸ ਨੂੰ ਬਾਦਸ਼ਾਹ ਤੀਕ ਵੀ ਪ੍ਰਗਟ ਕਰ ਦਿਤਾ * ਤੇ ਲਾਹੌਰ ਦੇ ਹਾਕਮਾਂ ਵਲੋਂ ਵੀ ਆਈਆ ਖੁਫੀਆਂ ਰਿਪੋਰਟਾਂ ਖਤਰਨਾਕ ਸਨ।
ਇਧਹ ਜਹਾਂਗੀਰ ਤੇ ਇਹਦੇ ਦੀਵਾਨ ਚੰਦੂ ਜਿਹੇ ਸਲਾਹਕਾਰ ਪੰਜਾਬ ਦੀ ਇਸ ਵਿਗੜ ਰਹੀ ਹਾਲਤ ਦੇ ਸੰਭਾਲਣ ਨੂੰ ਕਿਸੇ ਐਸੇ ਆਦਮੀ ਦੀ ਤਲਾਸ਼ ਵਿਚ ਸਨ। ਜਿਸਦਾ ਸਿਖਾਂ ਉਤੇ ਪ੍ਰਭਾਉ ਪੈ ਸਕਦਾ ਹੋਵੇ। ਜੋ ਰਾਜਸੀ ਤਰ੍ਹਾ ਦਾ ਨਾ ਹੋਵੇ ਅਤੇ ਜ਼ਾਹਰੀ ਤੌਰ ਤੇ ਹੁਣ ਖਾਲੀ ਗੱਦੀ ਦੇ ਸੰਭਾਲਣ ਦਾ ਕੁਝ ਹੱਕ ਵੀ ਰਖਦਾ ਹੋਵੇ। ਉਹਨੂੰ ਮੰਨਾ ਕੇ ਗੁਰ-ਗੱਦੀ ਦਾ ਵਾਰਸ ਮਸ਼ਹੂਰ ਕੀਤਾ ਜਾਵੇ। ਤਦ ਸਿੱਖਾਂ ਨੂੰ ਕੁਝ ਢਾਰਸ ਹੋ ਕੇ ਉਨ੍ਹਾਂ ਦੇ ਸਨ ਸ਼ਾਂਤੀ ਵਿਚ ਕੀਤੇ ਜਾ ਸਕਦੇ ਹਨ।
“ਪ੍ਰਿਥੀਚੰਦ” ਤਾਂ ਪਹਿਲੇ ਹੀ ਮਰ ਚੁਕਾ ਸੀ। ਇਹਦੇ ਪੁੱਤਰ ਮੇਹਰਬਾਨ ਚੰਦ ਦੀ ਸਿਖ ਸੰਗਤਾਂ ਵਿਚ ਕੋਈ ਸਾਖ ਨਹੀਂ ਰਹੀ ਸੀ ਤੇ ਹੋਰ ਵੀ ਕੋਈ ਸੋਢੀ ਸਾਹਿਬਜ਼ਾਦਾ ਇਸ ਸਮੇਂ ਇਨ੍ਹਾਂ ਦੀ ਨਜ਼ਰ ਸਾਹਮਣੇ ਨਹੀਂ ਦਿਸਦਾ ਸੀ, ਜਿਸ ਤੇ ਬਾਬਾ ਸ੍ਰੀ ਚੰਦ ਜੀ ਵਲ ਬਾਦਸ਼ਾਹ ਦਾ ਧਿਆਨ ਦਿਵਾਇਆ ਗਿਆ ਅਤੇ ਉਸ ਨੇ ਵੀ ਇਸ ਗੱਲ ਨੂੰ ਬਹੁਤ ਸਲਾਹਿਆ।
ਸਿਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਹਾਂਗੀਰ ਦੇ ਪੀਰ ਮੁਰਸ਼ਿਦ ‘ਹਜ਼ਰਤ ਮੀਆਂਮੀਰ” ਅਤੇ ਗੁਰੂ ਅਰਜਨ ਸਾਹਿਬ ਦਾ ਗੂੜ੍ਹਾ ਆਤਮਿਕ ਸਬੰਧ ਸੀ। ਗੁਰੂ ਜੀ ਇਨ੍ਹਾਂ ਨੂੰ ਸ਼ਰਾ ਸ਼ਰੀਅਤ ਥੀਂ ਉੱਚਾ ਸੁੱਚਾ ਤੇ ਆਤਮ ਗਿਆਨੀ ਫਕੀਰ ਮੰਨਦੇ ਸਨ। ਤਦੇ ਇਨ੍ਹਾਂ ਹਥੋਂ ‘ਹਰੀਮੰਦਰ ਸਾਹਿਬ” ਦੀ ਨੀਂਵ ਰਖਾਈ ਸੀ। ਗੁਰੂ ਜੀ ਆਪ ਵੀ ਅਤੇ ਇਹ ਵੀ ਦੋਵੇਂ ਅਧਿਆਤਮਕ ਖ਼ਿਆਲਾਂ ਦੇ ਸਨ। ਬਲਕਿ ਰਾਮ ਤੇ ਰਹੀਮ ਇਹ ਇਕੋ ਰੱਬ ਦੇ ਦੇ ਨਾਮ ਸਮਝਦੇ ਸਨ। ਇਹ ਦੋਵੇਂ “ਆਤਮ-ਦਰਸੀ” ਜਦ ਕਈ ਜੁੜ ਬੈਠਦੇ ਤਾਂ ਰੱਬ ਦੇ ਰਾਹ ਤੁਰੇ ‘ਆਪਣੇ ਜਿਹੇਂ! ਕਈ ਸਮਕਾਲੀਆਂ ਦੀਆਂ ਗੱਲਾਂ ਕਰਦੇ ਰਹਿੰਦੇ, ਅਤੇ ਉਨ੍ਹਾਂ ਦੀ ਆਤਮਕ ਵਿਵਸਥਾ ਨੂੰ ਆਪਣੇ ਵਿਚਾਰਾਂ ਨਾਲ ਮਾਪਦੇ ਸਨ। ਪਰ ਇਨ੍ਹਾਂ ਨੂੰ ਬਾਬਾ ਸ੍ਰੀ ਚੰਦ ਜਤੀ-ਸਭ ਤੋਂ ਅਗੇ ਪੁੱਗੇ ਹੋਏ ਅਤੇ ਰੱਬ ਦੀ ਹਜ਼ੂਰੀ ਵਿਚ ਦਿਸਦੇ ਸਨ। ਐਸੇ ਜ਼ਿਕਰ ਵੀ ਬਾਬਾ ਸ੍ਰੀ ਚੰਦ ਬਾਬਤ ਪੀਰ ਮੀਆਂ ਮੀਰ ਦੀ ਰਾਹੀਂ ਜਹਾਂਗੀਰ ਕਈ ਵੇਰ ਪਹਿਲੇ ਸੁਣ ਚੁਕਾ ਸੀ। .
ਮਿਸਾਲ ਦੇ ਤੌਰ ਤੇ ਇਹ ਹੈ- ਇਕ ਵਾਰ ਆਪਣੀ ਰਾਜ ਸਭਾ ਵਿਚ ਬੈਠੇ-੨ ਦਿਲਲਗੀ ਦੀਆਂ ਗੱਲਾਂ ਕਰਦੇ ਹੋਏ ਜਹਾਂਗੀਰ ਨੇ ਮੀਆਂ ਮੀਰ ਪਾਸੋਂ ਪੁਛਿਆ-ਐਹ ਹਜ਼ਰਤ ਜੈਸੇ ਪਰਜਾ (ਪਬਲਿਕ) ਦਾ ਇਸ ਵੇਲੇ ਮੈਂ ਬਾਦਸ਼ਾਹ ਹਾਂ, ਯਾ ਕੋਈ ਵੀ ਹੁੰਦਾ ਹੈ। . ਐਸੇ ਆਪ ਸੂਫੀ ਫਕੀਰ ਲੋਕਾਂ ਵਿਚ ਕੋਈ ਵਕਤ ਦਾ ਮੰਨਿਆ ਵੱਡਾ ਪ੍ਰਮੁਖ ਫਕੀਰ ਹੁੰਦਾ ਹੈ? ਅਗਰ ਹੈ ਤਾਂ ਅੱਜ ਕਲ੍ਹ ਕੌਣ ਹੈ? ਇਸ ਦਾ ਉਤਰ ਮੁਸਕਾ ਕੇ ਸਾਂਈਂ ਮੀਆਂਮੀਰ ਨੇ .ਇਉਂ ਦਿਤਾ ਸੀ-ਹਮੇਸ਼ਾਂ ਹੁੰਦਾ ਹੈ। ਪਰ ਅੱਜ ਕਲ੍ਹ ਤਾਂ-.
“ਫੁਕਰਾਏ ਸ਼ਹਨਸ਼ਾਹ ਪਿਸਰੇ ਨਾਨਕ” ਹੈ* ਇਹ ਫ਼ਾਰਸੀ ਜ਼ੁਬਾਨ -ਫਿਚ ਉੱਤਰ ਹੈ। ਜਿਸ ਦਾ ਭਾਵ ਇਹ ਹੈ-ਕਿ ਨਾਨਕ ਦਾ ਪੁੱਤਰ ਅੱਜ ਕਲ੍ਹ ਦੇ ਫਕੀਰਾਂ ਦਾ ਸ਼ਹਿਨਸ਼ਾਹ ਹੈ। ਇਹੋ ਜਹੀਆਂ ‘ਗੱਲਾਂ’ ਸੁਣ-੨ ਕੇ ਜਹਾਂਗੀਰ ਦੇ ਮਨ ਵਿਚ ਅਗੇ ਹੀ ਬਾਬਾ ਸ੍ਰੀ ਚੰਦ ਬਾਬਤ ਸਤਿਕਾਰ ਸੀ। ਪਰ ਅੱਜ ਦੀ ਵਿਚਾਰ ਵਿਚ ਬਾਬਾ ਸ੍ਰੀ ਚੰਦ ਸਾਹਿਬ ਤੋਂ ਬਿਨਾਂ ਇਨ੍ਹਾਂ ਦੇ ਖਿਆਲ ਵਿਚ ਹੋਰ ਕੋਈ ਜੱਚਦਾ ਨਹੀਂ ਸੀ। ਕਿਉਂਕਿ ਇਹ ਗੱਦੀ ਬਾਬੇ ਨਾਨਕ ਦੀ ਚਲੀ ਆਉਂਦੀ ਸੀ। ਤੇ ਸ੍ਰੀ ਚੰਦ ਉਨ੍ਹਾਂ ਦੇ ਵਡੇ ਸਪੁਤ੍ਰ ਅਤੇ ਸਭ ਤੋਂ ਵਡੀ ਉਮਰ ਦੇ ਸਨ। ਫੇਰ ਸੰਤਾਂ, ਫਕੀਰਾਂ ਸੂਫੀਆਂ ਦੇ ਸ਼੍ਰੋਮਣੀ ਅਤੇ ਸਾਰੀਆਂ ਸਿਖ ਸੰਗਤਾਂ ਵਿਚ ਪੂਜਨੀਕ ਸਨ। ਜਿਸ ਤੇ ਇਨ੍ਹਾਂ ਨੂੰ ਆਪਣੇ ਨਾਲ ਸਹਿਮਤ ਕਰਨ ਦੇ ਖਿਆਲ ਨਾਲ ਜਹਾਂਗੀਰ ਨੇ ਆਪਣੇ ਮੁਸਾਹਿਬ ਭੇਜ ਕੇ ਲਾਹੌਰ ਵਿਚ ਆ ਦਰਸ਼ਨ ਦੇਣ ਦੀ ਬੇਨਤੀ ਕਰ ਭੇਜੀ। ਅਤੇ ਆਪ ਵੀ:ਪੰਜਾਬ ਦੇ ਹਾਲਾਤ ਨੂੰ ਪੂਰੀ ਤਰ੍ਹਾਂ ਸਮਝਣ ਸੰਭਾਲਣ ਦੇ ਖਿਆਲ ਨਾਲਲਾਹੌਰ ਆ ਮੁਕਾਮ ਕੀਤਾ ।

ਬਾਦਸ਼ਾਹ ਜਹਾਂਗੀਰ ਤੇ ਬਾਬਾ ਸ੍ਰੀ ਚੰਦ ਦੀ ਮੁਲਾਕਾਤ

। ਬਾਬਾ ਸ੍ਰੀ ਚੰਦ ਅੱਜ ਕਲ੍ਹ ਕਰਤਾਰਪੁਰ ਵੱਸਦੇ ਸਨ। ਇਨ੍ਹਾਂ ਨੂੰ ਕੋਈ ਨਿੱਜੀ ਗਰਜ਼ ਨਹੀਂ ਸੀ ਕਿ ਉਹ ਬਾਦਸ਼ਾਹ ਨੂੰ ਜ਼ਰੂਰੀ ਮਿਲਦੇ । ਉਹ-ਫਕੀਰ ਤਰ੍ਹਾ ਦੇ ਸਨ। ਫਿਰ ਗੁਰੂ ਅਰਜਨ ਦੇਵ ਦੇ ਕਾਤਲ ਅਤੇ ਗੁਰੂ ਹਰਿਗੋਬਿੰਦ ਜੀ ਨੂੰ ਨਜ਼ਰਬੰਦ ਰੱਖਣ ਵਾਲੇ ਨੂੰ ਵੇਖਣਾ ਵੀ ਇਨ੍ਹਾਂ ਦੀ ਸ਼ਾਨ ਦੇ ਵਿਰੁੱਧ ਸੀ। ਪਰ ਆਪ ਜੀ ਬੜੇ ਵਿਦਵਾਨ, ਦੂਰ-ਅੰਦੇਸ਼ ਤੇ ਅਨੁਭਵੀ ਪੁਰਸ਼ ਸਨ! ਆਪ ਜਾਣਦੇ ਸਨ ਕਿ ਚੰਦੂ ਦੀ ਚੰਡਾਲ ਚੌਕੜੀ-ਨੇ ਉਕਸਾ ਭੜਕਾ ਕੇ ਬਾਦਸ਼ਾਹ ਪਾਸੋਂ ਐਸਾ ਪਾਪ ਕਰਾਇਆ ਹੈ ਤੇ ਉਹਨੂੰ ਗੁਰੂ-ਘਰ ਵਿਰੁਧ ਪਾਈ ਗਈ ਗ਼ਲਤ ਫਹਿਮੀ ਦੇ ਹਟਾਣ ਨੂੰ ਸ੍ਰੀਨਗਰ ਵੀ ਗਏ-ਪਰ ਸਫਲ ਨਹੀਂ ਹੋਏ ਸੀ। ਹੁਣ ਸਹਿਜੇ ਹੀ ਕੰਮ ਕਰਦਾ ਵੇਖਿਆ ਤਦ ਆਇਆ ਵਲੋਂ ਪੇਸ਼ ਕੀਤੀ ਪੀਨਸ (ਸਵਾਰੀ ਲਈ) ਮੋੜ ਕੇ ਆਪੇ ਆ ਜਾਣ ਦੀ ਮੰਨਜ਼ੂਰੀ ਦਿਤੀ। ਕੁਝ ਦਿਨਾਂ ਪਿਛੋਂ ਬਾਬਾ ਜੀ ਨੇ ਕਮਲੀਆ ਜੀ ਸਮੇਤ ੧੬੬੮ ਦੇ ਅਖੀਰ ਲਾਹੌਰ ਜਾ ਕੇ ਇਕ ਧਰਮਸਾਲ ਵਿਚ ਚਰਨਾਲ ਦੇ ਰੁੱਖ ਹੇਠਾਂ ਆਸਨ ਲਾ ਕੇ ਹੂੰਣੀ ਧੁਖਾ :ਦਿਤੀ ਅਤੇ ਆਪਣੇ ਆਉਣ ਦਾ ਪਤਾ ਦੇਕੇ ਮੁਕੱਰਰ ਸਮੇਂ ਕਿਲ੍ਹੇ ਅੰਦਰ ਜਾਕੇ ਬਾਦਸ਼ਾਹ ਨਾਲ ਮੁਲਾਕਾਤ ਕੀਤੀ* !
•ਕੁਦਰਤ ਨਿਰੰਕਾਰ ਦੀ ਮੁਲਾਕਾਤ ਦੇ ਇਸ ਮੁਕੱਰਰ ਵੇਲੇ ਬਾਬਾ ਸ੍ਰੀ ਚੰਦ ਨੂੰ ਬੜੇ :ਜ਼ੋਰ ਦਾ ਬੁਖਾਰ ਚੜ੍ਹਿਆ ਪਿਆ ਸੀ ਤੇ ਸਰਦੀ ਲਗ ਕੇ ਕੰਬਦੇ ਸਨ। ਪਰ ਸਮੇਂ ਸਿਰ ਮਿਲਣਾ ਵੀ ਜ਼ਰੂਰੀ ਸੀ। ਆਪ ਜੀ ਚਲੇ ਗਏ ਅਤੇ ਰਾਜ ਦਰਬਾਰ ਵਲੋਂ ਵੀ ਬੜੇ ਸਤਿਕਾਰ ਨਾਲ ਇਕ ਸਜਾਏ ਸਿੰਘਾਸਨ-ਉਤੇ ਇਨ੍ਹਾਂ ਨੂੰ ਉੱਚਾ ਬਿਠਾਇਆ ਗਿਆ। ਆਪ ਜੀ ਨੇ ਉਤੇ ਦੀ ਗੋਦੜੀ ਸਾਹਮਣੇ ਹੀ ਰਖ ਦਿਤੀ ਅਤੇ ਅਦਬ ਅਦਾਬ ਪਿਛੋਂ ਰਸਮੀ ਤੌਰ ਦੀ ਤਰਫੀ ਪੁੱਛ ਗਿੱਛ ਮਗਰੋਂ ਸ੍ਰੀ ਬਾਬਾ ਜੀ ਨੇ ਆਪਣੇ ਨੂੰ ਇਥੇ ਬੁਲਾਵਣ ਦਾ ਕਾਰਣ ਪੁਛਿਆ? ਪਰ ਬਾਦਸ਼ਾਹ ਸਮੇਤ ਸਾਰੇ ਦਰਸ਼ਕਾਂ ਦੀ ਅੱਖ ਉਸ ਗੋਦੜੀ ਵਲ ਲੱਗ ਚੁਕੀ ਸੀ। ਉਹ ਕਦੀ ਉੱਚੀ ਹੁੰਦੀ ਕਦੀ ਨੀਵੀਂ, ਕਦੀ ਸੁਕੜਦੀ ਤੇ ਕਦੀ ਲੁਹਾਰ ਦੀ ਖੱਲ ਵਾਂਗੂੰ ਫੁੰਡਨ ਲੱਗਦੀ ਸੀ। ਬਾਦਸ਼ਾਹ ਨੇ ਹੋਰ ਕੁਝ ਪੁੱਛਣ ਥੀਂ ਪਹਿਲਾਂ ਇਹੀ ਨਿਰਣਾ ਚਾਹਿਆ ਕਿ ਇਸ ਗੈਦੜੀ ਵਿਚ ਕੀ ਧਰਿਆ चै।
ਸ੍ਰੀ ਬਾਬਾ ਜੀ ਨੇ ਦੋ ਤਿੰਨ ਵਾਰ ਟਾਲਣ ਦੀ ਕੋਸ਼ਿਸ਼ ਕੀਤੀ ਕਿ ਫ਼ਕੀਰਾਂ ਦੀਆਂ ਇਨ੍ਹਾਂ ਗੁਪਤ ਗੱਲਾਂ ਨੂੰ ਫੇਲ ਕੇ ਤੁਸੀਂ ਕੀ ਲੈਣਾ ਹੈ, ਅਸਲ ਗੱਲ ਨੂੰ ਖੋਲ੍ਹੇ? ਪਰ ਬਾਦਸ਼ਾਹ ਇਸੇ ਹੱਠ ਵਿਚ ਸੀ ਕਿ ਮੈਨੂੰ ਦਸਿਆ ਜਾਏ-ਗੋਦੜੀ ਵਿਚ ਕੀ ਹੈ? ਤਦ ਬਾਬਾ ਜੀ ਨੇ ਮੁਸਕਾਂਦੇ ਹੋਏ ਫੁਰਮਾਇਆ-ਗੌਦੜੀ ਅੰਦਰ ਜੋ ਕੁਝ ਤੂੰ ਹੈ? ਬਾਦਸ਼ਾਹ ਨੂੰ ਆਪਣਾ ਆਪ ਵਿਖਾ ਦੇ!
ਸ੍ਰੀ ਚੰਦ ਜੀ ਤਬੈ ਅਲਾਯੋ। ਆਵੇ ਖਿੰਥਾ ਮਹਿ ਜੇ ਟਿਕਾਯ।
ਤੁਰਕੈਸ਼ਰ ਕੋ ਆਪਨਾ ਆਪ। ਕਰੋ ਦਾ ਵਨ ਸਹਿ ਪ੍ਰਤਾਪ।
(ਸੂਬਜ ਪ੍ਰਕਾਸ਼ ਰਾਸੀ ੧ ਅੰਸੂ ੬)
ਇਹ ਵਾਕ ਹੋਣ ਦੀ ਦੇਰ ਸੀ ਬਾਦਸ਼ਾਹ ਬੁਖਾਰ ਦੇ ਨਾਲ ਬੇਹੋਸ਼ ਹੋਣ ਲਗਾ। ਸਾਰੀ ਸਭਾ ਵੀ ਕੰਬ ਗਈ ਤੇ ਤਰਲੇ ਮਿੰਨਤਾਂ ਕਰਨ ਲਗੀ। ਤਦ ਬਾਬਾ ਜੀ ਨੇ ਪਹਿਲੀ ਤਰ੍ਹਾਂ-ਹੀ ਕਰ ਦਿਤਾ। ਬਾਦਸ਼ਾਹ ਵਲੋਂ ਬਾਰ-੨ ਪੁੱਛਣ ਤੇ ਫੇਰ ਦਸਿਆ ਕਿ ਤੁਸਾਡੀ ਮੁਲਾਕਾਤ ਦੇ ਸਮੇਂ ਤੇ ਪਹਿਲਾਂ ਸਾਨੂੰ ਬੜੇ ਜ਼ੋਰ ਦਾ ਬੁਖਾਰ ਸੀ ਤੇ ਬੁਖਾਰ ਵਿਚ ਸਹੀ ਉਤਰ ਪ੍ਰਸ਼ਨ ਨਹੀਂ ਕੀਤਾ ਜਾ ਸਕਦਾ ਸੀ। ਅਸੀਂ ਕੁਝ ਚਿਰ ਲਈ ਬੁਖਾਰ ਨੂੰ ਉਤਾਰ ਰਖਿਆ ਸੀ ਕਿ ਤੁਸਾਡੇ ਨਾਲ ਗੱਲ ਬਾਤ ਮਗਰੋਂ ਫ਼ੇਰ ਚੜ੍ਹਾ ਲਵਾਂਗੇ।”
ਬਾਦਸ਼ਾਹ ਨੂੰ ਸ੍ਰੀ ਬਾਬਾ ਜੀ ਦੀ ਮਹਾਂਨਤਾ ਦਾ ਹੋਰ ਵੀ ਅਨੁਮਾਨ ਹੋ ਚੁਕਾ ਸੀ। ਕਿਉਂਕਿ ਇਸ ਤਰ੍ਹਾਂ ਨਾਲ ਬੁਖਾਰ ਨੂੰ ਆਪਣੇ ਵੱਸ ਵਿਚ ਰਖਣਾ ਉਤਾਰਣਾ ਤੇ ਚੜ੍ਹਾਵਣਾ ਇਹ ਕੋਈ ਕਾਜ਼ੀਆਂ ਮੁਫਤੀਆਂ ਯਾ ਚਤਰ ਪੰਡਤਾਂ ਦੇ ਹੱਥ ਦਾ ਖੇਲ ਨਹੀਂ ਸੀ। ਤੇ ਨਾ ਕਿਤੋਂ ਸੋਨੇ ਦੀਆਂ ਮੋਹਰਾਂ ਨਾਲ ਖਰੀਦੀ ਜਾਣ ਵਾਲੀ ਵਸਤੂ ਸੀ। ਬਾਦਸ਼ਾਹ ਨੇ ਹੈਰਾਨ ਹੋ ਕੇ ਫੇਰ ਪੁੱਛਿਆ ਕਿ ਬੁਖਾਰ ਨੂੰ ਉਤਾਰਨ ਚੜ੍ਹਾਵਣ ਦੀ ਸ਼ਕਤੀ ਹੁੰਦੇ ਸੌਦੇ ਇਸ ਨੂੰ ਆਪਣੇ ਤੇ ਆਉਣ ਹੀ ਕਿਉਂ ਦਿਤਾ ਹੈ? ਸ੍ਰੀ ਬਾਬਾ ਜੀ ਨੇ ਇਸ ਗੱਲ ਦਾ ਵੀ ਸੋਹਣਾ ਉੱਤਰ ਦਿਤਾ। ਜੋ ਬਾਦਸ਼ਾਹ ਦੇ ਮਨ ਨੂੰ ਮਾਰਣ ਦਾ ਅਸਲ ਕਾਰਣ ਬਣਿਆ-ਉੱਤਰ ਇਸ ਤਰ੍ਹਾਂ ਦਾ ਸੀ।
:ਸ੍ਰੀ ਬਾਬਾ ਜੀ ਨੇ ਦਸਿਆ-ਕਿ ਬੁਖਾਰ ਨੂੰ ਉਤਾਰਨ ਚੜ੍ਹਾਉਣ ਦੀ ਸ਼ਕਤੀ ਯਾ ਟਿੱਧੀ ਸਿੱਧੀ ਦੀਆਂ ਐਸੀਆਂ ਹੋਰ ਸ਼ਕਤੀਆਂ ਰੱਬ ਦੇ ਰਾਹ ਤੁਰਿਆਂ ਨੂੰ ਰੱਬ ਵਲੋਂ ਆਪਣੇ ਰਾਹ ਦੇ ਜੇਬ ਖਰਚ ਰੂਪੀ-ਦਿਤੀਆਂ ਜਾਂਦੀਆਂ ਹਨ। ਕੋਈ-੨ ਯੋਗ ਤਰੀਕੇ ਨਾਲ ਵਰਤਦੇ ਹਨ ਤੇ ਕੋਈ ਆਯੋਗ ਫਜ਼ੂਲ ਖਰਚੀ ਵਿਚ ਮੰਜਲ ਤੇ ਪੁੱਜਣ ਤੋਂ ਪਹਿਲੇ ਹੀ ਨਾਟਕ ਚੇਟਕ ਕਰਕੇ ਮੁਕਾ ਦਿੰਦੇ ਹਨ। ਅਸੀਂ ਆਪਣੀ ਸ਼ਕਤੀ ਨੂੰ ਇਸ ਨਿਕੀ ਜਿਹੀ ਗੱਲ ਬਦਲੇ ਖਰਚ ਕਹਨਾ ਮੁਨਾਸਬ ਨਹੀਂ ਜਾਤਾ। ਤੇ ਜਿਵੇਂ ਜ਼ਰੂਰੀ ਕੰਮ ਲਈ ਜ਼ਮਾਨਤ ਦੇ ਕੇ ਕੈਦੀ ਨੂੰ ਬਾਹਰ ਲਿਆਂਦਾ ਅਤੇ ਕੰਮ ਮਗਰੋਂ ਫੇਰ ਕੈਦ ਭੁਗਤਣ ਨੂੰ ਜੇਲ੍ਹ ਭੇਜਦਿਤਾ ਜਾਂਦਾ ਹੈ। ਐਸੇ ਹੀ ਤੁਸਾਡੇ ਨਾਲ ਗੱਲ ਬਾਤ ਕਰਨ ਮਗਰੋਂ ਸਰੀਰ ਦਾ ਕਰਮ ਫਲ ਸ੍ਰੀਰ ਨੂੰ ਜ਼ਰੂਰ ਭੁਗਤਾਣਾ ਹੈ। ਬਾਦਸ਼ਾਹ ਨੇ ਇਹਦਾ ਨਿਰਣਾ ਪੁਛਿਆ-
ਸ੍ਰੀ ਬਾਬਾ ਜੀ ਨੇ ਫੁਰਮਾਇਆ-ਕਿ ਤੁਸੀਂ ਇਸਲਾਮੀ ਮਤ ਵਾਲ਼ੇ ‘ਆਵਾ ਗਉਣ’’ (ਜਨਮ ਮਰਣ) ਦੇ ਮਸਲੇ ਨੂੰ ਨਹੀਂ ਮੰਨਦੇ। ਪਰ ਕਰਮ ਫਲ ਮਿਲਦਾ ਮੰਨਦੇ ਹੋ। ਜੋ ਆਖਦੇ ਬੈਂਕਿ ਸਾਰੇ ਕੀਤੇ ਚੰਗੇ ਮੰਦੇ ਕੰਮਾਂ ਦਾ ਇਕੋ ਕਿਆਮਤ ਦੇ ਦਿਨ ਹਿਸਾਬ ਹੋਏਗਾ ਅਤੇ ਫਲ ਬਦਲੇ ਬਹਿਸ਼ਤ ਯਾ ਦੋਜ਼ਖ ਮਿਲੇਗਾ। ਪਰ ਸਾਡਾ ਪੁਰਾਤਨ ਧਰਮ ਅਰਥਾਤ ਗੁਰੂ ਨਾਨਕ ਮਤ ਸਿਧਾਂਤ ਇਹ ਹੈ ਕਿ “ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ’- ਭਾਵ-ਆਪਣੇ ਕੀਤੇ ਕਰਮਾਂ ਕਰ ਕੇ ਚੰਗਾ ਮੰਦਾ ਸਰੀਰ ਮਿਲਦਾ ਹੈ! ਤੇ ਇਸ ਸਰੀਰ ਵਿਚ ਹੋਕੇ ਅਸੀਂ ਪਿਛਲੇ ਕੀਤੇ ਕਰਮਾਂ ਦਾ ਫਲ ਦੁੱਖ ਸੁੱਖ ਵੀ ਭੋਗਦੇ ਹਾਂ। ਫੇਰ ਹੁਣ ਜੋ ਕੁਝ ਕਰਦੇ ਹਾਂ ਉਹਦੇ ਵੀ ਭਾਗੀ ਹੋਵਾਂਗੇ। ਮੁਕਤੀ (ਨਜਾਤ) ਦਾ ਦਰਵਾਜ਼ਾ ਤਾਂ ਖੁਦਾ ਪਾਕ ਦੀ ਨਦਰ ਬਖਸ਼ੇਸ਼ ਨਾਲ ਮਿਲਦਾ ਹੈ, ਤੇ ਬਖਸ਼ਸ਼ ਉਸੇ ਉਤੇ ਹੋ ਸਕਦੀ ਹੈ ਜੋ ਨੇਕੀ ਦੇ ਕੰਮ ਕਰਦਾ ਰਹੇ।
ਸ੍ਰੀ ਬਾਬਾ ਜੀ ਨੇ ਦਸਿਆ-ਕਿ ਅਸੀਂ ਵੀ ਪਿੱਛੋਂ ਜੋ ਕਰਮ ਕੀਤੇ ਹਨ, ਉਨ੍ਹਾਂ ਕੁਝ ਚੰਗਿਆ ਕੰਮਾਂ ਦਾ ਫਲ ਮਨੁੱਖ ਦੇਹੀ ਫੇਰ ਗੁਰੂ ਨਾਨਕ ਜੀ ਦੇ ਜਨਮ ਪਾਇਆ ਹੈ। ਸਾਨੂੰ ਇਸ ਗੱਲ ਦੀ ਸੋਝੀ ਹੈ ਕਿ ਅਜਿਹਾ ਹੋਣਾ ਦੁਰਲੱਭ ਹੈ। ਫੇਰ ਜਿਸ ਕਿਸੇ ਛੋਟੇ ਮੋਟੇ ਕਰਮ ਦਾ ਫਲ ਭੁਗਤਣ ਨੂੰ ਸਰੀਰ ਤੇ ਬੁਖਾਰ ਆਇਆ ਹੈ ਉਹ ਲੇਖਾ ਵੀ ਮੁਕਾ ਦੇਣਾ ਹੀ ਚੰਗਾ ਹੈ। ਨਾ ਕਿ ਹਿਸਾਬ ਬਾਕੀ ਰਖਣਾ ਠੀਕ ਹੈ?
ਸ੍ਰੀ ਬਾਬਾ ਜੀ ਨੇ ਫੁਰਮਾਇਆ-ਇਹ ਤਾਂ ਤੁਸੀਂ ਵੀ ਮੰਨਦੇ ਹੋ ਕਿ ਇਨਸਾਨ ਸ਼ੁਰੂ ਤੋਂ-ਅਸ਼ਰਫਉਲ ਮਖ਼ਲੂਕਾਤ” ਹੈ। ਭਾਵ-ਖੁਦਾ ਦੀ ਸਾਰੀ ਪੈਦਾ ਕੀਤੀ ਖੁਦਾਈ ਵਿਚੋਂ ਸਭ ਤੋਂ ਉੱਚਾ ਦਰਜਾ ਰਖਦਾ ਹੈ। ਪਰ ਉੱਚਾ (ਬੁਲੰਦ) ਤਾਂ ਤਦੇ ਕਿਹਾ ਜਾ ਸਕੇਗਾ (ਜੇ ਕੰਮ ਵੀ ਉੱਚੇ ਸੁੱਚੇ (ਬੁਲੰਦ) ਪਾਏ ਦੇ ਕਰੇ। ਅਗਰ ਸੁਭਾਉ ਪਸ਼ੂਆਂਦਾ ਬਣਾ ਕੇ ਕੰਮ ਨੀਚ ਤਰ੍ਹਾਂ ਦੇ ਕਰੇ ਤਾਂ ਮਰ ਕੇ ਪਸ਼ੂ ਸੁਭਾਉ ਵਾਲੀ ਰੂਹ ਨੂੰ ਪ੍ਰਮਾਤਮਾ ਪਸ਼ੂ ਸਰੀਰ ਦੇ ਕੇ ਕਰਮ ਫਲ -ਭੁਗਤਾਏਗਾ।
ਸ੍ਰੀ ਬਾਬਾ ਜੀ ਨੇ ਇਸ ਉੱਤਰ ਨਾਲ ਇਸ ਨੂੰ ਨਿਰੁੱਤਰ ਕਰ ਦਿਤਾ ਸੀ। ਪਰ ਬਾਦਸ਼ਾਹ ਨੇ ਗੱਲ ਦਾ ਰੁੱਖ ਬਦਲ ਕੇ ਆਪਣੀ ਅਸਲ ਮਨਸ਼ਾ ਨੂੰ ਵਿਸਥਾਰ ਨਾਲ ਪ੍ਰਗਟ ਕੀਤਾ ਕਿ ਗੁਰੂ ਅਰਜਨ ਦੇਵ ਨੇ ਆਪ ਦੇ ਪਿਤਾ ਜੀ ਦੀ ਗੱਦੀ ਦੀ ਰਵਾਇਤਾਂ ਨੂੰ ਛੱਡ ਕੇ ਕੁਝ ਐਸਾ ਰਸਤਾ ਅਪਨਾਇਆ ਸੀ-ਜਿਸ ਨਾਲ ਇਸਲਾਮੀਤ ਨੂੰ ਨੁਕਸਾਨ ਪੁੱਜਣ ਦਾ ਡਰ ਜੀ। ਜੋ ਮੇਰੇ ਥੀਂ ਸਹਾਰਨਾ ਔਖਾ ਸੀ ਤੇ ਉਸ ਨੂੰ ਮੌਤ ਦੀ ਸਜ਼ਾ ਦਿਤੀ ਗਈ। ਫੇਰ ਖ਼ਿਆਲ ਸੀ ਕਿ ਇਸ ਦਾ ਅਸਰ ਉਸਦੇ ਫਰਜੰਦ ਉੱਤੇ ਜ਼ਰੂਰ ਪਏਗਾ ਤੇ ਉਹ ਮੁੜ ‘ਗੁਰੂ ਨਾਨਕ” ਜੀ ਦਾ ਫਕੀਰੀ ਰਸਤਾ ਅਖਤਿਆਰ ਕਰੇਗਾ। ਪਰ ਉਹਨੇ ਤਾਂ ਹੱਦ ਮੁਕਾ ਦਿੱਤੀ। ਜਿਥੇ ਪੀਰਾਨ ਪੀਰ ਗੁਰੂ ਨਾਨਕ ਜੀ ਨੇ ਦੁਨੀਆਂ ਨੂੰ ਮਾਰਫਤ ਸਿਖਾਈ ਉਥੇ ਉਨ੍ਹਾਂ ਦੀ ਮੁਕੱਦਸ ਗੱਦੀ ਨੂੰ ਹਰਿਗੋਬਿੰਦ ਨੇ ਜਵਾਨੀ ਦੇ ਜੋਸ਼ ਵਿਚ ਤਖਤ ਰਚਾਕੇ “ਅਕਾਲ ਤਖ਼ਤ” ਦੇ ਨਾਮ ਨਾਲ ਬਦਲ ਦਿਤਾ ਹੈ ਤੇ ਮਾਲਾ ਦੀ ਥਾਂ ਤਲਵਾਰਾਂ ਢਾਲਾਂ ਅਤੇ ਨੇਜ਼ਿਆਂ ਨਾਲ ਸ਼ਿਕਾਰ ਖਿਡਾਣੇ ਸ਼ੁਰੂ ਕਰ ਦਿਤੇ। ਜੋ ਲਾਹੌਰ ਦੇ ਨੇੜੇ ੨੫ ਕੋਹਾਂ ਦੀ ਵਿਥ ਉਤੇ ਇਹ ਕੁਝ ਹੁੰਦਾ ਵੇਖ ਕੇ ਸਹਾਰਨਾ ਮੁਸ਼ਕਲ ਸੀ। ਅਸੀਂ ਉਹਨੂੰ ਉਹਦੇ ਪਿਤਾ ਜਿਤਨੀ ਸਜ਼ਾ ਨਹੀਂ ਦਿਤੀ ਕਿ ਸੋਹਣਾ ਜਵਾਨ ਸੀ । ਨਜ਼ਰਬੰਦ ਕਰਾ ਦਿਤਾ ਹੈ ਕਿ ਰਾਹੇ ਰਾਸਤ ਪਰ ਆਉਣ ਤੇ ਛੱਡ ਦਿਆਂਗੇ। ਇਹ ਗੱਦੀ ਦਰ ਅਸਲ ਆਪ ਜੀ ਦੀ ਹੈ। ਆਪ ਸੰਭਾਲੋ! ਹਰ ਤਰ੍ਹਾਂ ਵੱਡੇ ਹੋ! ਮੇਰੀ ਹਕੂਮਤ ਆਪ ਨਾਲ਼ ਸਹਿਮਤ ਰਹੇਗੀ।
ਬਾਬਾ ਸ੍ਰੀ ਚੰਦ ਜੀ ਨੂੰ ਕਰਾਮਾਤੀ ਫ਼ਕੀਰ ਜਾਣ ਕੇ ਬਾਦਸ਼ਾਹ ਨੇ ਚਤੁਰਾਈ ਨਾਲ ਆਪਣਾ ਹਮਖਿਆਲ ਬਨਾਣ ਦਾ ਯਤਨ ਕੀਤਾ ਸੀ। ਪਰ ਬਾਬਾ ਜੀ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਆਪ ਉਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਸਗੋਂ ਪਿਆਰ ਨਾਲ ਸਮਝਾਇਆ ਐਹ ਬਾਦਸ਼ਾਹ! ਤੈਨੂੰ ਭੁਲੇਖੇ ਵਿਚ ਪਾਇਆ ਗਿਆ ਹੈ ਕਿ ਗੁਰੂ ਅਰਜਨ ਦੇਵ ਇਸਲਾਮ ਲਈ ਖਤਰਨਾਕ ਸਨ। ਇਸਲਾਮੀਅਤ ਨੂੰ ਆਪ ਤੋਂ ਵਧ ਕੇ ਤੁਹਾਡੇ ਪੀਰ ਹਜ਼ਰਤ ਮੀਆਂ ਮੀਰ ਜਾਣਦੇ ਹਨ, ਤੇ ਹਜ਼ਰਤ ਉਨ੍ਹਾਂ ਨੂੰ ਵੀ ਜਾਣਦੇ ਸਨ ਕਿ ਉਹ ਕਿਤਨੇ ਨੇਕ ਦਿਲ ਇਨਸਾਨ ਸਨ। ਖੁਦਾ ਸਿਨਾਸ਼ ਅਤੇ ਵਕੀਰ ਦੋਸਤ ਸਨ। ਫੇਰ ਹਜ਼ਰਤ ਮੀਆਂ ਮੀਰ ਵਿਚ ਕੋਈ ਇਸਲਾਮ ਦੀ ਸੱਚੀ ਸਮਝ ਹੈ ਤਦੇ ਉਹ ਆਪ ਜੀ ਦੇ ਸ਼ਾਹੀ ਘਰਾਣੇ ਦੇ ਪੀਰ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਆਪ ਤੋਂ ਵਧੀਕ ਪੀਰ ਮੀਆਂ ਮੀਰ ਨੂੰ ਗੁਰੂ ਅਰਜਨ ਦੇਵ ਨੇ ਜਾਣਿਆ :ਸੀ। ਤਦੇ ਉਨ੍ਹਾਂ ਨੇ ਆਪਣੇ ਸਭ ਤੋਂ ਵਡੇ ਤੀਰਥ ਵਿਚ ਦੇ “ਹਰੀ ਮੰਦਰ” ਦੀ ਨੀਂਵ ਪੀਰ ਜੀ ਦੇ ਦਸਤੇ ਮੁਬਾਰਕ ਥੀਂ ਰਖਾਈ ਸੀ। ਕੀ ਇਹ ਲੁੱਕੀ ਛਿੱਪੀ ਗੱਲ ਹੈ? ਤੇ ਹਜਰਤ ਮੀਆਂ ਮੀਰ ਨੇ ਤੁਸਾਨੂੰ ਕਦੀ ਨਹੀਂ ਦਸਿਆ ਸੀ?
‘ਐਹ ਬਾਦਸ਼ਾਹ ਜਹਾਂਗੀਰ ਤੁਸਾਨੂੰ ਤੁਸਾਡੇ ਆਪਣੇ ਹੀ ਜ਼ਿੰਮੇਦਾਰਾਂ ਨੇ ਭੁਲੇਖੇ ਵਿਚ ਪਾਕੇ ਤੁਸਾਡੇ ਪਾਸੋਂ ਇਕ ਮਹਾਨ ਪਾਪ ਕਰਾਇਆ ਹੈ* ਕੀ ਤੁਸਾਨੂੰ ਅੱਜ ਤੀਕ ਕਿਸੇ ਨੇ ਇਹ ਨਹੀਂ ਦਸਿਆ-ਕਿ ਵਡੇ ਪੁੱਤਰ ਨੂੰ ਨਾਲਾਇਕ ਜਾਣ ਕੇ ਗੁਰੂ ਰਾਮਦਾਸ ਨੇ ਛੋਟੇ ਨੂੰ ਗੱਦੀ ‘ਦਿੱਤੀ। ਜਿਸ ਤੇ ਪ੍ਰਿਥੀਆ ਵੀ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ ਤੇ ਪੇਸ਼ ਨਾ ਜਾਂਦੀ ਵੇਖ ਕੇ ਦਾਉ ਲੱਭਦਾ ਸੀ! ਤੁਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਸਾਡੇ ਇਸ ਦੀਵਾਨ ਚੰਦੂ ਲਾਲ ਦੀ ਧੀ ਦਾ ਨਾਤਾ ਆਪਣੇ ਹਰਿਗੋਬਿੰਦ ਲਈ ਮੰਨਿਆ ਹੋਇਆ ਜੇ ਗੁਰੂ ਅਰਜਨ ‘ ਜੀ ਨੇ ਮੈੜ ਦਿੱਤਾ ਸੀ। ਇਸ ਵਿਚ ਕਸੂਰ ਚੰਦੂ ਲਾਲ ਦਾ ਆਪਣਾ ਸੀ ਕਿ ਇਸ ਨੇ ਮੇਰੇ ਪਿਤਾ ਦੀ ਗੱਦੀ ਨੂੰ “ਨੀਵੀਂ ਮੇਰੀ ਤੇ ਆਪਣੇ ਆਪ ਨੂੰ ਉੱਚਾ ਦੁਬਾਰਾ” ਕਿਹਾ ਸੀ। ਜਿਸ ਤੇ ਹੌਕਾਰੀ ‘ਦਾ ਨਾਤਾ ਛਡਿਆ ਗਿਆ। ਫੇਰ ਗੁਰੂ ਪਾਸੋਂ ਮੁਆਫੀ ਮੰਗ ਲੈਂਦਾ ਤਦ ਵੀ ਹੋਰ ਗੱਲ ਸੀ ਪਰ ਇਹ ਅਕੜਿਆ ਹੀ ਰਿਹਾ ਤੇ ਉਹ ‘ਗੁਰੂ ਨਾਨਕ ਨਾਮ” ਦੀ ਹੀਨਤਾ ਨੂੰ ਸਹਿ ਨਹੀਂ ਸਕੇ ਸਨ। ਗੱਲ ਇਵੇਂ ਤੋੜ ਨਾ ਚੜ੍ਹੀ ਸੀ।
ਸ੍ਰੀ ਬਾਬਾ ਜੀ ਨੇ ਫੁਰਮਾਇਆ-ਕਿ ਚੰਦੂ ਲਾਲ ਵੀ ਸ਼ਾਇਦ ਨਿਵ ਜਾਂਦਾ ਤੇ ਆਪਣੀ ਕਹੀ ਤੇ ਪਸ਼ਚਾਤਾਪ ਕਰਦਾ। ਪਰ ਪ੍ਰਿਥੀ ਚੰਦ ਵਾਸਤੇ ਫਿਰ ਆਪਣਾ ਵੈਰ ਕੱਢਣ ਨੂੰ ਕੋਈ ਰਾਹ ਨਹੀਂ ਸੀ ਰਿਹਾ। ਉਹਨੇ ਦਿੱਲੀ ਜਾਕੇ ਇਸ ਚੰਦੂ ਲਾਲ ਨੂੰ ਵੀ ਆਪਣਾ ਸਾਥੀ ਬਣਾਇਆ ਤੇ ਗੱਦੀ ਉਤੇ ਆਪਣਾ ਜੱਦੀ ਹੱਕ ਦਸ ਦਸਾ ਕੇ ਗੁਰੂ ਜੀ ਨੂੰ ਆਪ ਸਾਹਮਣੇ -ਝੂਠਾ.ਤੇ ਇਸਲਾਮ ਦੇ ਖਿਲਾਫ਼ ਦੱਸਦੇ ਰਹੇ ਅਤੇ ਆਪਣਾ-੨ ਬਦਲਾ ਲੈਣ ਦੇ ਖਿਆਲ ਨਾਲ ਝੂਠ ਮੂਠ ਇਹ ਆਖ ਕੇ ਆਪ ਦੇ ਕੰਨ ਭਰਦੇ ਰਹੇ ਕਿ ਅਰਜਨ ਦੇਵ ਨੇ ਜਿਥੇ ਹਿੰਦੂ ਸਿਧਾਂਤਾਂ ਥੀਂ ਵਖਰਾ ਗ੍ਰੰਥ ਰਚ ਲਿਆ ਹੈ। ਉਥੇ ਮੁਸਲਮਾਨਾਂ ਨੂੰ ਵੀ ਸ਼ਰੀਅਤ ਵਲੋਂ ਭਰਮਾਂਦਾ ਹੈ। ਅਗਰ ਦੀਵਾਨ ਚੰਦੂ ਲਾਲ ਇਸ ਹੱਦ ਤਕ ਆਪ ਨੂੰ ਗੁਮਰਾਹ ਨਾ ਕਰਦਾ ਤੇ ਆਪਣੇ ਮੁਸਲਮਾਨ . -ਸਾਥੀਆਂ ਰਾਹੀਂ ਆਪ ਦੇ ਕੰਨ ਨਾ ਭਰਦਾ ਤਾਂ ਤੁਸੀਂ ਗੁਰੂ ਅਰਜਨ ਦੇਵ ਨੂੰ ਇਤਨੀ ਸਖ਼ਤ ਸਜ਼ਾ ਦਾ ਹੁਕਮ ਦੇ ਕੇ ਮੁਰਤਜ਼ਾ ਖ਼ਾਂ ਦੇ ਹਵਾਲੇ ਨਾ ਕਰਦੇ, ਜਿਸ ਨੇ ਕਿ ਫੇਰ ਚੰਦੂ ਲਾਲ ਦੇ ਹਵਾਲੇ ਕਰ ਦਿਤਾ ਸੀ।
ਬਾਬਾ ਸ੍ਰੀ ਚੰਦ ਜੀ ਨੇ ਇਹਨੂੰ ਦਸਿਆ-ਕਿ ਹਰਿਗੋਬਿੰਦ ਜੀ ਨੂੰ ਗੁਆਲੀਅਰ ਕਿਲ੍ਹੇ ਵਿਚ ਬੰਦ ਕਰਵਾ ਦੇਣਾ ਵੀ ਇਸੇ ਹੀ ਕੁਟੱਲ ਦੀਵਾਨ ਚੰਦੂ ਲਾਲ ਦੀ ਚਾਲ ਹੈ। ਵਰਨਾਂ ਸਾਡਾ ਘਰਾਣਾ ਬੇਦੀਆਂ ਤੇ ਸੋਢੀਆਂ ਦਾ ਛੱਤ੍ਰੀ ਰਘੁਵੰਸ਼ੀ ਘਰਾਣਾ ਹੈ। ਅਸੀਂ ਫਕੀਰ ਵੀ ਪਾਤਸ਼ਾਹ ਤੇ ਪਾਤਸ਼ਾਹ ਹੋਕੇ ਵੀ ਫਕੀਰ ਹਾਂ। ਸਾਡੇ ਪਿਤਾ ਨੇ ਫਕੀਰੀ ਕੀਤੀ। ਉਹ ਫਕੀਰੀ ਫੇਰ ਮੈਨੂੰ ਦਿਤੀ। ਉਧਰ ‘ਗੁਰੂ ਅੰਗਦ” ਜੀ ਨੂੰ ਗੁਰਗੱਦੀ ਦਿਤੀ। ਇਸ ਤਰ੍ਹਾਂ ਨਾਲ ਚਲਦੀ ਉਨ੍ਹਾਂ ਦੀ ਗੱਦੀ ਦਾ ਗੱਦੀ ਨਸ਼ੀਨ-ਗੁਰੂ ਹਰਿਗੋਬਿੰਦ! ਅਗਰ ਕਲਗੀ ਸਜਾ ਕੇ ਬਹਿੰਦਾ ਯਾ ਸ਼ਿਕਾਰ ਖੇੜਦਾ ਖਿਡਾਂਦਾ ਹੈ ਤਾਂ ਸਰਕਾਰ ਦਰਬਾਰ ਨੂੰ ਕੀ ਨੁਕਸਾਨ ਹੈ? ਸਾਡੇ ਵਡੇ ਵਡੇਰੇ ਤੀਰ ਕਮਾਨਾਂ ਨਾਲ ਸ਼ਿਕਾਰ ਖੇਡਦੇ ਰਹੇ। ਸ੍ਰੀ ਰਾਮ ਚੰਦ ਰਾਜ ਭਾਗ ਛੱਡ ਕੇ ਬਨਬਾਸ ਚਲੇ ਗਏ, ਪਰ ਤੀਰ ਕਮਾਨ ਨਾਲੇ ਲੈ ਗਏ ਸਨ। ਇਹ ਤਾਂ ਸਾਡੀ ਵਾਦੀ ਚਲੀ ਆਉਂਦੀ ਹੈ।
ਸ੍ਰੀ ਬਾਬਾ ਜੀ ਨੇ ਫੇਰ ਆਖਿਆ-ਕਿ ‘ਹਰਿਗੋਬਿੰਦ”ਚਿੜੀਆਂ ਘੁੱਘੀਆਂ ਨੂੰ ਨਹੀਂ ਸੀ ਮਾਰਦਾ ! ਉਹ ਸਗੋਂ ਖੂੰਨਖਾਰ ਜੰਗਲੀ ਜਾਨਵਰਾਂ ਨੂੰ ਮਾਰ ਕੇ ਗਰੀਬਾਂ ਪੇਂਡੂਆਂ ਦੀ ਫਸਲਾਂ ਤੇ ਪਸ਼ੂਆਂ ਨੂੰ ਬਚਾਂਦਾ ਸੀ। ਇਹ ਉਸ ਦੀ ਲੋਕਾਂ ਨਾਲ ਭਲਾਈ ਤੇ ਜਵਾਨੀ ਦਾ ਸ਼ੌਕ ਸੀ ਅਤੇ ਇਸ ਪਾਸੇ ਲਗਿਆਂ ਉਸ ਨੂੰ ਪਿਤਾ ਦਾ ਦੁਖ ਵੀ ਭੁੱਲ ਜਾਣਾ ਸੀ। ਪਰ ਆਪ ਸਰਕਾਰ ਨੂੰ ਗੁਮਰਾਹ ਕਰ ਕੇ ਹਰਿਗੋਬਿੰਦ ਨਾਲ ਵੀ ਧੱਕਾ ਕਰਾਇਆ ਗਿਆ। ਜਿਸ ਕਾਰਣ ਉਨ੍ਹਾਂ ਦੇ ਸਿਖ ਸੇਵਕ ਪੰਜਾਬ ਦੀ ਹਿੰਦੂ ਪਰਜਾ ਆਪ ਨੂੰ ਰਾਜ-ਪਿਤਾ ਜਾਣਨ ਦੀ ਬਜਾਏ ਦੁਸ਼ਮਣ ਅਨੁਭਵ ਕਰਦੀ ਹੈ। ਐਹ ਬਾਦਸ਼ਾਹ! ਆਪ ਸੋਚੀਏ ਤਾਂ ਸਹੀ! ਕਿ ਇਕ ਫਕੀਰ-ਘਟਾਣਾ ਜਿਸ ਦੇ ਪਾਸ ਕੋਈ ਫੌਜ ਨਹੀਂ, ਖਜ਼ਾਨਾ ਨਹੀਂ ਹੈ। ਫੇਰ ਜਿਸ ਘਰਾਣੇ ਦੇ ਲੰਗਰ ਨੂੰ ਸਾਰਿਆਂ ਲਈ ਖੁਲ੍ਹਾ ਤੇ ਸਾਂਝਾ ਜਾਣ ਕੇ ਆਪ ਦੇ “ਪਿਤਾ” ‘ਅਕਬਰ ਬਾਦਸ਼ਾਹ’ ਨੇ ਚੌਰਾਸੀ ਪਿੰਡਾਂ ਦਾ ਪਰਗਣਾਂ ਦਿਤਾ ਹੋਵੇ? ਉਹ ਘਰਾਣਾ ਜ਼ੁਲਮ ਦੇ ਖਿਲਾਫ਼ ਬੋਲੇ ਤਾਂ ਬੋਲੇ ਪਰ ਇਸਲਾਮੀਅਤ ਦੇ ਖਿਲਾਫ ਕਦੀ ਨਹੀਂ ਬੋਲ ਸਕਦਾ।
ਸ੍ਰੀ ਬਾਬਾ ਜੀ ਨੇ ਦਸਿਆ-ਇਹ ਉਹੀ ਚੌਰਾਸੀ ਪਿੰਡਾਂ ਦਾ ਪਰਗਣਾਂ ਹੈ, ਜਿਸ ਵਿਚ ਸ੍ਰੀ ਅੰਮ੍ਰਿਤਸਰ ਨਗਰ ਤੇ ਸਰੋਵਰ ਹੈ, ਜਿਵੇਂ ਅਸੀਂ ਖੁਸ਼ ਹਾਂ ਕਿ ਸਾਡੇ ਪਿਤਾ ਦੀ ਦਿੱਤੀ ਗੱਦੀ ਨੂੰ ਪਿਛਲੇ ਗੁਰਾਂ ਨੇ ਚਾਰ ਚੰਨ ਲਾਏ ਹਨ, ਤਿਵੇਂ ਤੁਸਾਨੂੰ ਸਗੋਂ ਖੁਸ਼ ਹੋਣਾ ਚਾਹੀਦਾ ਸੀ ਕਿ ਤੁਸਾਡੇ ਬਜ਼ੁਰਗ ਪਿਤਾ ਵਲੋਂ ਦਿਤੀ ਭੁਇੰ ਨੂੰ ਸੋਹਣਾ ਆਬਾਦ ਕਰ ਕੇ ਸਕਾਰਥ ਕੀਤਾ ਗਿਆ ਹੈ! ਪਰ ਤੁਸਾਨੂੰ ਗੁਮਰਾਹ ਕਰ ਕੇ ਭਾਰੀ ਗੁਨਾਹ ਕਰਾਇਆ ਗਿਆ ਅਤੇ ਗੁਰੂ ਹਰਿਗੋਬਿੰਦ ਉਤੇ ਵੀ ਜ਼ੁਲਮ ਢਾਹਿਆ ਗਿਆ।* ਹੁਣ ਵੀ ਆਪ ਆਪਣੇ ਪੀਰ ਅਤੇ ਵਜ਼ੀਰ ਵਜ਼ੀਰ ਖਾਂ ਪਾਸੋਂ ਪੁੱਛ ਕੇ ਗੁਰੂ ਪਾਸੋਂ ਵੀ ਪੂਰਾ ਹਾਲ ਸੁਣੀਏ ਤੇ ਇਨਸਾਫ਼ ਕਰੀਏ। ਫੇਰ ਸਵੇਰ ਦੇ ਭੁੱਲੇ ਵਾਂਗੂੰ ਸ਼ਾਮ ਨੂੰ ਘਰ ਆਏ ਤਾਂ-ਭੁੱਲਾ ਨਹੀਂ ਜਾਣੀਦਾ। ਤਿਵੇਂ ਆਪਦੇ ਸਿਰੋਂ ਵੀ ਭਾਰ ਉਤਰੇਗਾ।
ਬਾਕੀ ਸਾਡੇ ਗੱਦੀ ਸੰਭਾਲਣ ਦੀ ਗੱਲ ਦਾ ਇਹ ਉੱਤਰ ਹੈ ਕਿ ਉਹ ਗੱਦੀ ਵੀ ਸਾਡੀ ਤੇ ਹਰਿਗੋਬਿੰਦ ਵੀ ਸਾਡਾ ਹੈ। ਅਸੀਂ ਤੇ ਉਹ ਕੋਈ ਦੇ ਨਹੀਂ ਹਾਂ!
ਇਉਂ ਆਖ ਕੇ ਬਾਬਾ ਜੀ ਚੱਲਣ ਨੂੰ ਤਿਆਰ ਹੋਏ। ਤਦ ਬਾਦਸ਼ਾਹ ਨੇ ਧੰਨਵਾਦ ਵਜੇ (ਪਖੋਕੇ ੧, ਠੇਠਰਕੇ ੨. ਨਾਨਕ ਚੱਕ ੩. ਕਰਤਾਰਪੁਰ ੪ ਅਤੇ ਬਾਰਠ ੫) ਪੰਜ ਪਿੰਡਾਂ ਦੀ ਮੁਆਫੀ ਤੇ ਮਾਲਕੀ ਦਾ ਪਟਾ ਪੇਸ਼ ਕਰ ਕੇ ਖਿਮਾਂ ਚਾਹੀ ਕਿ ਆਪ ਨੂੰ ਇਥੇ ਬੁਲਾਕੇ ਭਾਰੀ ਖੇਚਲ ਦਿਤੀ ਹੈ। ਸ੍ਰੀ ਬਾਬਾ ਜੀ ਨੇ ਫੁਰਮਾਇਆ-ਕਿ ਅਸੀਂ ਤਾਂ ਵਿਰਕਤ ਹਾਂ, ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਸੀਂ ਜੇਕਰ ਆਪਣੇ ਲਈ ਕੋਈ ਸਵਾਬ ਜਾਣਦੇ ਤੇ ਆਪਣੇ ਪਿਤਾ ਵਾਂਗੂੰ -ਸਭ ਦੇ ਸਾਂਝੇ ਲੰਗਰ ਵਾਸਤੇ ਕੁਝ ਦੇਣਾ ਚਾਹੇ ਤਾਂ ਧਰਮ ਚੰਦ ਪਾਸ ਕਰਤਾਰਪੁਰ ਭਿਜਵਾ ਦਿਉ। ਬਾਦਸ਼ਾਹ ਨੇ ਐਸਾ ਹੀ ਕੀਤਾ, ਤੇ ਹੋਰ ਵੀ ਤੁਹਫਿਆਂ ਸਣੇ ਇਹ ਪਟਾ ਕਰਤਾਰਪੁਰ ‘ਭਿਜਵਾਇਆ ਗਿਆ । ਬਾਦਸ਼ਾਹ ਨੇ ਇਥੋਂ ਮੁੜ ਦਿੱਲੀ ਵਲ ਨੂੰ ਕੂਚ ਕੀਤਾ ਅਤੇ ਬਾਬਾ ਸ੍ਰੀ . ਚੰਦ ਸ੍ਰੀ ਕਰਤਾਰ ਪੁਰ ਨੂੰ ਪਧਾਰੇ।
ਨੋਟ- ਇਥੇ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਭਰੀ ਰਾਜ ਸਭਾ ਵਿਚ ਆਪਣੀ ਬਾਬਤ ਦੀਵਾਨ ਚੰਦੂ ਨੇ ਜੋ ਕੁਝ ਸੁਣਿਆ ਇਸ ਨੂੰ ਆਪਣਾ ਆਦਿ ਅੰਤ ਦਿਸ ਪਿਆ ਸੀ! ਕੋਈ ਉਤਰ ਨਾ ਦੇ ਸਕਿਆ ਤੇ ਸਿਰ ਨਿਵਾ ਕੇ ਝੂਰਦਾ ਹੋਇਆ ਜ਼ਮੀਨ ਨੂੰ ਖੇਤਰਦਾ ਰਿਹਾ। ਪਰ ‘ ਬਾਦਸ਼ਾਹ ਨੇ ਜੋ ਪਹਿਲੇ ਹੀ ਬਾਬਾ ਜੀ ਤੋਂ ਕਰਮ ਫਲ ਦਾ ਨਿਰਣਾ ਸੁਣ ਲਿਆ ਸੀ ਉਹਨੂੰ ਸੋਚਦਾ ਤੇ ਆਪਣੀ ਗੁਮਰਾਹੀ ਉਤੇ ਪਛੋਤਾਂਦਾ ਹੋਇਆ ਬੁਖਾਰ ਨਾਲੋਂ ਵਧੀਕ ਕੰਬਦਾ ਦਿੱਲੀ ਨੂੰ ਜਾ ਰਿਹਾ ਸੀ । ਇਹਨੂੰ ਦਿਸ ਰਿਹਾ ਸੀ ਕਿ ਜਿਵੇਂ ਮੇਰੇ ਅਦਲ ਇਨਸਾਫ ਦੀਆਂ ਮੇਰੇ ਸਾਹਮਣੇ ਆਕੇ ਲੋਕੀਂ ਵਾਰਾਂ ਗਾਂਦੇ ਹਨ ਉਥੇ ਮੇਰੇ ਗੁਮਰਾਹੀ ਵਿਚ ਕੀਤੇ ਜ਼ੁਲਮਾਂ ਨੂੰ ਵੀ ਨਹੀਂ ਵਿਸਾਰਨਗੇ! ਇਸ ਨੂੰ ਹੁਣ ਆਪਣੇ ਵਜ਼ੀਰ ਵਜ਼ੀਰ ਖਾਂ ਤੇ ਪੀਰ ਮੀਆਂ ਮੀਰ ਪਾਸੋਂ ਵੀ ਸੱਚ-੨ ਸੁਣ ਕੇ ਇਕੋ ਗੱਲ ਸੁੱਝਦੀ ਸੀ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਜ਼ਾਦ ਕਰ ਕੇ ਉਨ੍ਹਾਂ ਪਾਸੋਂ ਮੁਆਫੀ ਮੰਗੇ ਅਤੇ ਅਸਲ ਪਾਪੀ ਚੰਦੂ ਦੁਸ਼ਟ ਨੂੰ ਉਨ੍ਹਾਂ ਦੇ ਹਵਾਲੇ ਕਰ ਕੇ ਆਪਣੇ ਗੁਨਾਹਾਂ ਦੇ ਭਾਰ ਨੂੰ ਕੁਝ ਹੌਲਾ ਕਰੇ।
ਜਹਾਂਗੀਰ ਨੇ ਐਸਾ ਹੀ ਕੀਤਾ। ਇਸ ਨੇ ਰਿਹਾਈ ਦਾ ਹੁਕਮ ਭੇਜ ਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਦਿੱਲੀ ਆਕੇ ਮਿਲਣ ਨੂੰ ਬੇਨਤੀ ਕੀਤੀ ਪਰ ਗੁਰੂ ਜੀ ਤਦ ਤੀਕ ਕਿਲ੍ਹੇ ਗੁਆਲੀਅਰ ਥੀਂ ਬਾਹਰ ਆਵਣਾ ਨਹੀਂ ਮੰਨਿਆ ਜਦ ਤੀਕ ਪਹਿਲੇ ਦੇ ਕੈਦ ਕੀਤੇ ੫੨ -ਰਾਜੇ ਵੀ ਸਾਰੇ ਨਾ ਛੱਡ ਦਿੱਤੇ ਗਏ। ਗੁਰੂ ਜੀ ਦਿੱਲੀ ਆਕੇ ਸੰਮਤ ੧੬੬੯ ਜੇਠ ੩ ਨੂੰ -ਬਾਦਸ਼ਾਹ ਨਾਲ ਮਿਲੇ। ਇਸ ਨੇ ਬਾਬਾ ਸ੍ਰੀ ਚੰਦ ਜੀ ਪਾਸੋਂ ਸਮਝੀ ਸਾਰੀ ਗੱਲ ਗੁਰੂ ਜੀ ਨੂੰ ਸੁਣਾਈ ਤੇ ਉਨ੍ਹਾਂ ਪਾਸੋਂ ਵੀ ਸਭ ਕੁਝ ਨਿਰਣੇ ਨਾਲ ਸੁਣ ਕੇ ਚੰਦੂ ਦੁਸ਼ਟ ਨੂੰ ਇਨ੍ਹਾਂ ਸ਼ਬਦਾਂ ਨਾਲ ਗੁਰੂ ਜੀ ਦੇ ਹਵਾਲੇ ਕਰ ਦਿਤਾ।
ਕਰਹੁ ਸੰਘਾਰਨ ਬਦਲਾ ਲੀਜੈ ॥ ਕਰਯੋ ਕੁਕਰਮ ਤਥਾ ਫਲ ਦੀਜੈ ॥
(ਸੂਰਜ ਪ੍ਰਕਾਸ਼-ਰਾਸ ੫ ਅੰਸੂ ੩)

ਗੁਰੂ ਹਰਿਗੋਬਿੰਦ ਜੀ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਨੂੰ

ਬਾਦਸ਼ਾਹ ਜਹਾਂਗੀਰ ਨੇ ਬੜੇ ਅਦਬ ਸਤਿਕਾਰ ਨਾਲ ਗੁਰੂ ਜੀ ਨੂੰ ਦਿੱਲੀ ਥੀਂ ਵਿਦਾ ਕੀਤਾ। ਤੋਰਨ ਵੇਲੇ ਇਹ ਇਕਰਾਰ ਵੀ ਲਿਆ ਕਿ ਮੇਰੇ ਕਚੀ ਯਾਦ ਕਰਨ ਤੇ ਫੇਰ ਵੀ ਦਰਸ਼ਨ ਦੇਣੇ। ਅਤੇ ਸੈਰ ਕਰਦੇ-੨ ਕਦੀ ਗਰਮੀਆਂ ਦੇ ਦਿਨ ਕਸ਼ਮੀਰ ਚਲ ਬਿਤਾਣੇ ਹਨ। ਗੁਰੂ ਜੀ ਨੇ ਮਨਜ਼ੂਰ ਕੀਤਾ ਤੇ ਦਿੱਲੀ ਥੀਂ ਪੰਜਾਬ ਵਲ ਨੂੰ ਚਾਲੇ ਪਾ ਦਿਤੇ।
ਅਗੈ ਖਬਰਾਂ ਹੋ ਚੁਕੀਆਂ ਸਨ। ਲਗਭਗ ਪੰਜ ਮਹੀਨੇ ਰਾਹ ਦੀਆਂ ਸੰਗਤਾਂ ਦੇ ਪ੍ਰੇਮ ਵਸੀ ਉਨ੍ਹਾਂ ਨੂੰ ਤਾਰਦੇ ਜਦੋਂ ਆਪ ਲਾਹੌਰ ਆਏ ਤਾਂ ਗੁਰੂ ਜੀ ਦਾ ਸੰਗਤਾਂ ਵਲੋਂ ਭਾਰੀ ਸਵਾਗਤ ਤੇ ਸਤਿਕਾਰ ਕੀਤਾ ਗਿਆ। ਨਾਲ ਹੀ ਗੁਰੂ ਜੀ ਤੋਂ ਓਹਲੇ-੨ ਦੁਸ਼ਟ ਚੰਦੂ ਦੇ ਨੱਕ ਵਿਚ ਨਕੇਲ ਪਾਕੇ ਸਿਖਾਂ ਨੇ ਉਹਨੂੰ ਲਾਹੌਰ ਦੀਆਂ ਗਲੀਆਂ ਵਿਚ ਧੂਹ ਧੂਹ ਕੇ ਮਾਰਿਆ ਤੇ ਕਰਣੀ ਦਾ ਫਲ ਜ਼ਖਾਇਆ। ਇਥੋਂ ਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਨੂੰ ਚਾਲੇ ਪਾਏ।
ਗੁਰੂ ਹਰਿਗੋਬਿੰਦ ਸਾਹਿਬ ਸੰਮਤ ੧੬੬੯ ਦੀ ਕੱਤਕ ਦੀਵਾਲ਼ੀ ਦੇ ਦਿਨ ਸ੍ਰੀ ਅੰਮ੍ਰਿਤਸਰ ਵਿਚ ਆਏ। ਚਿਰੀ ਵਿਛੁੰਨਿਆਂ ਸੰਗਤਾਂ ਨੇ ਸ਼ਹਿਰ ਥੀਂ ਬਾਹਿਰ ਦੂਰ ਤੀਕ ਜਾ ਕੇ ਸ਼ਬਦ ਚੌਕੀ ਨਾਲ ਗੁਰੂ ਜੀ ਦਾ ਸਵਾਗਤ ਕੀਤਾ। ਦਰਸ਼ਨ ਪਾਏ ਤੇ ਫੁਲ ਵਰਸਾਏ ਅਤੇ ਰਾਤ ਵੇਲੇ ਦੀਪਮਾਲਾ ਜਗਾਕੇ ਸਾਰੇ ਸ਼ਹਿਰ ਨੂੰ ਜਗਮਗਾ ਦਿਤਾ।
ਗੁਰੂ ਜੀ ਢਾਈ ਸਾਲਾਂ ਪਿਛੋਂ ਮੁੜੇ ਸਨ। ਮੀਜੀ ਪੀਰੀ ਦੀਆਂ ਦੋਵੇਂ ਤਲਵਾਰਾਂ ਸਜਾ -ਕੇ ਸੱਚਾ ਪਾਤਸ਼ਾਹ ਦੇ ਰੂਪ ਵਿਚ ਸ੍ਰੀ ਅਕਾਲ ਤਖਤ ਉੱਤੇ ਫੇਰ ਸੁਸ਼ੋਭਤ ਹੋਣ ਲਗੇ। ਸ਼ਬਦ ਕੀਰਤਨ ਥੀਂ ਵਖਰੇ ਢਾਢੀਆਂ ਪਾਸੋਂ ਸੂਰਮਿਆਂ ਦੀਆਂ ਵਾਰਾਂ ਵੀ ਸੁਣਦੇ। ਅਤੇ ਪਹਿਲੀ ਤਰ੍ਹਾਂ ਹੀ ਸ਼ਿਕਾਰ ਖੇਡਣ ਖਿਡਾਣ ਦੇ ਨਾਲ ਗੜਕੇ ਬਾਜ਼ੀ ਤੇ ਕੁਸ਼ਤੀਆਂ ਵੀ ਘੁਲਾਇਆ ਕਰਦੇ। ਸ੍ਰੀ ਅੰਮ੍ਰਿਤਸਰ ਆਇਆਂ ਨੂੰ 4 ਸਾਲ ਹੋ ਚੁਕਾ ਸੀ। ਗੁਰੂ ਨਾਨਕ ਦੀ ਮੇਹਰ ਹੋਈ, ਆਪ ਦੇ ਗ੍ਰਹਿ ਸੰਮਤ ੧੬੭੦ ਦੀ ਕੈਂਤਕ ਪੂਰਨਮਾਸ਼ੀ ਨੂੰ ਵੀਰਵਾਰ ਦੇ ਦਿਨ ਜਗਤ ਮਾਤ ਦਮੋਦਰੀ ਜੀ ਦੇ ਉਦਰ ਤੋਂ ਸਾਹਿਬਜ਼ਾਦਾ ਟਿਕਾ (ਗੁਰਦਿਤਾ) ਜੀ ਦਾ ਜਨਮ ਹੋਇਆ। ਫੇਰ ਦੋ ਸਾਲ ਪਿਛੋਂ ਸੰਮਤ ੧੬੭੨ ਵਿਚ ਇਸੇ ਮਾਤਾ ਦੀ ਕੁਖੋਂ ਬੀਬੀ ਵੀਰੋ ਜੀ ਜਨਮੇ। ਇਸੇ ਤਰ੍ਹਾਂ ਸਮੇਂ-2 ਦੂਜੀ ਮਾਤਾ ਨਾਨਕੀ ਜੀ ਦੇ ਸ੍ਰੀ ਅਣੀ ਰਾਇ ਫੇਰ ਬਾਬਾ ਅਟੱਲ ਜੀ ਅਤੇ ਸ੍ਰੀ ਤੇਗ ਬਹਾਦਰ ਦਾ ਅਵਤਾਰ ਹੋਇਆ। ਤਿਵੇਂ ਹੀ ਮਾਤਾ ਮਰਵਾਹੀ (ਸ੍ਰੀ ਮਹਾਂ ਦੇਵੀ ਜੀ ਦੇ ਸ੍ਰੀ ਸੂਰਜ ਮਲ ‘ਜੀ ਹੋਏ।) ਇਤਨੇ ਸਾਲਾਂ ਦੇ ਅਰਸੇ ਵਿਚ ਬਾਦਸ਼ਾਹ ਦੇ ਨਾਲ ਕਸ਼ਮੀਰ ਵੀ ਗਏ ਤੇ ਹੋਰ ਵੀ ਕਈ ਥਾਂ ਤੇ ਪਧਾਰਦੇ ਰਹੇ।
ਗੁਰੂ ਜੀ ਦੇ ਉਕਤ ਸਾਹਿਬਜ਼ਾਦੇ ਤੇ ਇਨ੍ਹਾਂ ਦੀ ਭੈਣ ਵੀਰੋ ਜਿਵੇਂ-੨ ਵਡੇ ਹੁੰਦੇ ਗਏ। ਇਹ ਆਪੋ ਵਿਚ ਖੇਡਦੇ ਫਿਰਦੇ ਸਨ। ਇਨ੍ਹਾਂ ਵਿਚੋਂ ਟਿਕਾ ਗੁਰਦਿਤਾ ਜੀ ਜੋ ਅਜੇ ਮਸਾਂ .੧੧ ਸਾਲਾਂ ਦੇ ਸਨ। ਇਨ੍ਹਾਂ ਦੀ ਸੁੰਦਰਤਾ ਤੇ ਸਰੀਰਕ ਸਟੌਲਤਾ ਨੂੰ ਵੇਖ ਕੇ ਇਕ ਦਿਨ ਬਟਾਲੇ ‘(ਗੁਰਦਾਸਪੁਰ) ਦਾ ਇਕ ਖੱਤ੍ਰੀ “ਰਾਮਾ ਜੀ” ਦਾ ਦਿਲ ਮੋਹਿਆ ਗਿਆ। ਇਸ ਨੇ ਆਪਣੀ ੬ ਸਾਲ ਦੀ ਅਤਿ ਸੁੰਦਰ ਕੰਨਿਆ ਦਾ ਨਾਤਾ ਮੰਨਣ ਲਈ ਗੁਰੂ ਜੀ ਪਾਸ ਬੇਨਤੀ ਕੀਤੀ। ਸਾਹਿਬਜ਼ਾਦੇ ਦੀ ਉਮਰ ਅਜੇ ਛੋਟੀ ਸੀ। ਗੁਰੂ ਜੀ ਸੋਚੀਂ ਪੈ ਗਏ ਪਰ ਕੁਝ ਸਿਖਾਂ ਅਤੇ ਆਪਣੀ + ‘ਮਾਤਾ ਗੰਗਾ ਜੀ” ਨੇ ਇਉਂ ਆਖ ਕੇ ਆਪ ਨੂੰ ਮਨਾ ਲਿਆ ਕਿ ‘ ਘਰ ਆਉਂਦੀ ਲੱਛਮੀ ਅਗੇ ਕਿਵਾੜ ਨਹੀਂ ਬੰਦ ਕਰੀਦੇ” * ਫੇਰ ਦਾਦੀ ਨੇ ਪੇਤ੍ਰ ਦਾ ਵਿਆਹ ਵੇਖਣ ਦੀ-ਖਹਸ਼-ਦੱਸ ਜ਼ੇਹ ਦੇ ਕੇ ਸਪੁੱਤ੍ਰ ਗੁਰੂ ਜੀ ਨੂੰ ਸਹਿਮਤ ਕੀਤਾ ਤੇ ਸੰਮਤ ੧੬੮੧ ਵਿਚ ਸ੍ਰੀ ਗੁਰਦਿੱਤਾ ਜੀ ‘ਦੀ ਸ਼ਾਦੀ ਵੀ ਕਰਾ ਦਿਤੀ।
.ਸ੍ਰੀ ਟਿਕਾ ਜੀ ਦੀ ਸ਼ਾਦੀ ਦੇ ਥੋੜ੍ਹੇ ਦਿਨਾਂ ਪਿਛੋਂ ਵੇਹਲ ਪਾ ਕੇ ਸ੍ਰੀ ਗੁਰੂ ਜੀ-ਚਾਰੋਂ ਸਾਹਿਬਜ਼ਾਦਿਆਂ ਸਮੇਤ-ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨਾਂ ਨੂੰ ਬਾਰਠ ਆਏ*। ਇਨ੍ਹਾਂ ਦਿਨਾਂ ‘ਵਿਚ ਸੰਗਤਾਂ ਦੇ ਪ੍ਰੇਮ ਵਸੀ ਹੋ ਕੇ ਬਾਬਾ ਜੀ ਫੇਰ ਬਾਰਠ ਆਏ ਹੋਏ ਸਨ। ਕਿਉਂਕਿ ਜਿਸ ਦਿਨ ਦੇ ਕਰਤਾਰਪੁਰ ਗਏ ਫੇਰ-ਨਹੀਂ ਆਏ। ਹੁਣ ਕੁਝ ਚਿਰ ਤੋਂ ਸੰਗਤ ਨੇ ਲਿਆਂਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਜੀ ਪਾਸ ਆਕੇ ੫੦੦ ਨਕਦੀ ਘੋੜਾ ਤੇ ਬਸਤ੍ਰਾਂ ਦੀ ਭੇਟਾ ਧਰ ਸਾਹਿਬਜ਼ਾਦਿਆਂ ਸਮੇਤ ਨਿਮਸਕਾਰ ਕੀਤੀ।
ਉਤਰ ਤੁਰੰਗ ਤੇ ਲੇ ਸੁਤ ਚਾਰੀ । ਸ੍ਰੀ ਚੰਦ ਦਰਸੇ ਤਪ ਧਾਰੀ ॥
ਚਰਨ ਕਮਲ ਪਰ-ਬੰਦਨ ਕੀਨ। ਪੁਨ ਕਰ ਜੋਰ ਸਮੁਖ ਆਸੀਨ ॥
(ਸੂਰਜ ਪ੍ਰਕਾਸ਼ ਰਾਸ ੭ ਅੰਸ.੯)

ਟਿੱਕਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਦੀ ਭੇਟਾ ਜਾਂ ਉਦਾਸੀਨ ਸੰਪ੍ਰਦਾਏ ਚਾਲੂ

-ਬਾਬਾ ਸ੍ਰੀ ਚੰਦ ਜੀ ਨੂੰ ਮੱਥਾ ਟੇਕ ਕੇ ਗੁਰੂ ਹਰਿਗੋਬਿੰਦ ਜੀ ਤੇ ਸਾਹਿਬਜ਼ਾਦੇ ਬੈਠੇ ਸਨ। ਇਨ੍ਹਾਂ ਵਿਚੋਂ ਇਕ ਗੁਰਦਿਤਾ ਜੀ ਜੋ ਬਿਲਕੁਲ ਬਾਬਾ ਜੀ ਦੇ ਸਨਮੁਖ ਸੱਜੇ ਸਨ। ਇਨ੍ਹਾਂ ਦੀ ਉਮਰ ੧੧-੧੨ ਸਾਲ ਤੇ ਨਵੇਂ ਨਿਖਰੇ ਹੋਏ ਸੁੰਦਰਤਾ ਦੀ ਮਾਨੇ ਹੱਦ ਸਨ। ਗਾਤਰੇ . ਕਿਰਪਾਨ ਤੇ ਕਮਰ ਕਸਾ ਕੀਤਾ ਹੋਇਆ ਮੋਢੇ ਤੀਰ ਕਮਾਨ ਅਤੇ ਭੱਥਾ ਪਿਛੇ ਬੱਧਾ ਸੀ। ਸ੍ਰੀ ਬਾਬਾ ਜੀ ਨੇ ਜਿਵੇਂ ਗੁਰੂ ਹਰਿਗੋਬਿੰਦ ਜੀ ਨੂੰ ਕਰਮ ਯੋਗੀ ਜਾਤਾ ਤਿਵੇਂ ਸ੍ਰੀ ਰਾਮ ਚੰਦਰ ਸ੍ਰੀ ਕ੍ਰਿਸ਼ਨ ਜੀ ਵਾਂਗੂੰ ਟਿੱਕਾ ਗੁਰਦਿੱਤਾ ਜੀ ਨੂੰ ਵੀ ਕਰਮ ਯੋਗੀ ਜਾਤਾ ਤਾਂ ਮੋਹੇ ਗਏ! ਐਸੇ ਹੀ ਬਾਬਾ ਸ੍ਰੀ ਚੰਦ ਜੀ ਦੀਆਂ ਤਪ ਤੇਜ਼ ਭਰੀਆਂ ਅੱਖਾਂ ਦੀ ਆਕਰਖਣ ਸ਼ਕਤੀ ਨੇ ਸ੍ਰੀ ਟਿੱਕਾ ਜੀ ਦੇ ਮਨ ਉਤੇ ਵੀ ਭਾਰੀ ਅਸਰ ਕੀਤਾ। ਇਹ ਵੀ ਮਾਨੋ ਕੀਲੇ ਗਏ ਤੇ ਇਕ ਟੱਕ ਸ੍ਰੀ ਬਾਬਾ ਜੀ ਵੱਲੇ ਵੇਖ ਰਹੇ ਸਨ।
ਇਉਂ ਨਜ਼ਰ (ਦ੍ਰਿਸ਼ਟ) ਦੀ ਤਾਰ ਨਾਲ ਤਾਰ ਜੁੜੀ ਤੇ ਬਾਬਾ ਜੀ ਦੀ ਕ੍ਰਿਪਾ ਦ੍ਰਿਸ਼ਟੀ ਵਧੇਰੇ ਸ੍ਰੀ ਟਿੱਕਾ ਜੀ ਵਲ ਵੇਖ ਕੇ ਗੁਰੂ ਜੀ ਨੇ ਫੁਰਮਾਇਆ-ਇਸ ਕਾਕੇ ਦਾ ਜਨਮ ਕਤੱਕ ਪੂਰਨਮਾਸ਼ੀ ਨੂੰ ਹੋਇਆ ਤੇ ਸ਼ਸਤਰਧਾਰੀ ਹੁੰਦੇ ਵੀ ਇਹਦਾ ਮਨ ਸਿੰਮ੍ਰਨ ਭਗਤੀ ਤੇ ਸਾਧ ਸੰਗਤ ਦੀ ਸੇਵਾ ਵਲ ਰਹਿੰਦਾ ਹੈ। ਇਉਂ ਸੁਣ ਕੇ ਬਾਬਾ ਸ੍ਰੀ ਚੰਦ ਜੀ ਹੋਰ ਖੇੜੇ ਵਿਚ ਆਏ, ਤੇ ਆਪਣੇ ਕਿਸੇ ਨਵੇਂ ਸੰਕਲਪ ਦੀ ਉਸਾਰੀ ਵਿਚ ਇਉਂ ਉਮੰਡ ਪਏ ਜਿਵੇਂ ਨਿਰ ਸੰਕਲਪ ਨਿਰਗੁਣ-ਬ੍ਰਹਮ ਨੂੰ ਕਿਤੇ ਇਸ ਸੰਸਾਰ ਦੀ ਰਚਨਾ ਦਾ ਸੰਕਲਪ ਹੋਇਆ ਸੀ। ਸ੍ਰੀ ਬਾਬਾ ਜੀ ਨੇ ਪ੍ਰਸੰਨਤਾ ਭਰੇ ਮਨ ਨਾਲ ਗੁਰੂ ਜੀ ਨੂੰ ਆਖਿਆ-ਫੇਰ ਇਹ ਬੇਟਾ ਸਾਨੂੰ ਦੇ ਦੇਵੋ| ਬਹੁਤ ਹੋਣਹਾਰ ਦਿਸਦਾ ਹੈ। ਗੁਰੂ ਜੀ ਨੇ ਪ੍ਰਵਾਨ ਕੀਤਾ ਤੇ ਟਿੱਕਾ ਗੁਰਦਿੱਤਾ ਜੀ ਨੂੰ ਮੱਥਾ ਟਿਕਾ ਕੇ ਸੌਂਪ ਦਿਤਾ। ਨਾਲ ਹੀ ਆਖਿਆ-ਹੋਰ ਚਾਹੋ ਤਾਂ ਸਾਰੇ ਹਾਜ਼ਰ ਹਨ।
ਸ੍ਰੀ ਬਾਬਾ ਜੀ ਨੇ ਤਦ ਆਪਣਾ ਉਦਾਸੀ ਭੇਖ ਸ੍ਰੀ ਗੁਰਦਿੱਤਾ ਜੀ ਨੂੰ ਬਖਸ਼ ਕੇ ੧ ਉਨ੍ਹ ਦੀ ਮਾਲਾ ਫੜਾਈ ਅਤੇ ੧ ਓ ਸਤਿਨਾਮ ਦਾ ਸਾਰਾ “ਮੂਲ ਮੰਤ੍ਰ” ਸੁਣਾ ਕੇ ਵਾਹਿਗੁਰੂ ਨਾਮ ਦਾ ਨਿਰਣੇ-ਸਹਿਤ ਸਿੰਮ੍ਰਨ ਭੇਦ ਵੀ ਸਮਝਾਇਆ।
ਸ੍ਰੀ ਬਾਬਾ ਜੀ ਨੇ ਇਹ ਵੀ ਦਸਿਆ-ਕਿ ਪੁਰਾਤਨ ਸਮੇਂ ਦੇ ਉਦਾਸੀਆਂ ਅਤੇ ਹੋਰ ਕਈ ਬ੍ਰਹਮ ਗਿਆਨੀਆਂ ਨੇ ਚਾਰ ਵੇਦਾਂ ਦੇ ਮਹਾਂਵਾਕਾਂ ਅਨੁਸਾਰ ਆਪਣੀ ਮੰਤ੍ਰ ਟੇਕ “ਸੋਹੰ” F ਸ਼ਬਦ ਨੂੰ ਅਪਨਾਇਆ ਸੀ। ਜਿਸ ਦਾ ਭਾਵਾਰਥ ਇਹ ਹੈ ਕਿ ਸੋ (ਉਹ) ਵਿਆਪਕ ਬ੍ਰਹਮ-ਹ-(ਮੈਂ) ਹੀ ਹੂੰ-ਜਾਂ ਮੇਰਾ ਹੀ ਸਰੂਪ ਹੈ, ਪਰ ਅਧੂਰੀ ਭਗਤੀ ਵਾਲੇ ਅਧਖੜੇ ਗਿਆਨੀਆਂ ਨੂੰ ਇਹ ਨਿਸ਼ਚਾ ਹਉਮੈਂ ਪੈਦਾ ਕਰ ਕੇ ਕੁਰਾਹੇ ਪਾਂਦਾ ਰਿਹਾ! ਜਿਸ ਤੇ ਸਾਡੇ ਗੁਰਦੇਵ ਪਿਤਾ ਨੇ ਆਪਣੀ ਇਸ ਨਵੀਨ ਚਲਾਈ ”ਉਦਾਸੀ ਦੀ ਰੀਤ ਵਿਚ” ਮੁਖ ਸਿੰਮ੍ਰਨ ਭਗਤੀ ਵਰਤਣ ਵੈਰਾਗ ਅਤੇ ਨਿਸ਼ਚੇ ਗਿਆਨ ਨੂੰ ਸਨਮਾਨ ਦਿਤਾ ਹੈ।
ਹੋਟ – ਸੋਹੰ-ਸ਼ਬਦ ਦੇ ਸਤਿਕਾਰ ਵਿਚ ਉਨ੍ਹਾਂ ਨੇ ਵੀ ਨਿਰਣੇ ਨਾਲ ਇਉਂ ਫੁਰਮਾਇਆ वे-
”ਤਤ ਨਰਿੰਜਨ ਜੋਤ ਸਬਾਈ ਸੋਹੰ ਭੇਦ ਨ ਕੋਈ ਜੀਉ॥ ”
(ਸੋਰਠ ਮਹਲਾ ੧, ਪੰਨਾ ੫੪੯)
ਜਾਂ-ਸੋ ਹੰ-ਆਪ ਪਛਾਣੀਐ ਸ਼ਬਦ ਭੇਦ ਪਤਿ ਆਏ॥
(ਆਸਾ ਮਹਲਾ ੧)
ਜਾਂ-ਸੋਹੰ-ਹੰਸਾ ਜਪੁ ਜਾਪਹੁ ਤ੍ਰਿਭਵੱਣ ਤਿਸਹਿ ਸਮਾਹਿ
(ਵਾਰ ਮਾਰੂ ਮਹਲਾ ੧)
ਗੁਰੂ ਜੀ ਇਸ ਤਰ੍ਹਾਂ ਦਾ ਨਿਸ਼ਚੇ ਸ਼ਬਦ ਗਿਆਨ ਰਖਦੇ ਹੋਏ ਵੀ ਸਦਾ ਸਤਿਨਾਮ ਸਿਮਰਨ ਦੇ ਸੰਚਾਲਕ ਰਹੇ। ਸਗੋਂ ਹੋਰ ਬੇਅੰਤ ਨਾਮਾਂ ਨੂੰ ਸਤਿਕਾਰਦੇ ਅਤੇ ਉਨ੍ਹਾਂ ਨੂੰ ਜਪਣ ਵਾਲਿਆਂ ਬਾਬਤ ਵੀ ਐਸੇ ਭਾਵ ਭਰੇ ਸ਼ਬਦ ਵਰਤਦੇ ਰਹੇ- ਸਿਰ ਨਾਨਕ ਲੋਕਾਂ ਪਾਵ ਹੈ। ਬਲਿਹਾਰ ਜਾਉ ਜੇਤੇ ਤੇਰੇ ਨਾਵ ਹੈ।
(ਬਸੰਤ ਮਹਲਾ ੧)
ਬਾਬਾ ਸ੍ਰੀ ਚੰਦ ਨੇ ਫੁਰਮਾਇਆ ਕਿ ਰੱਬ ਦੇ ਸਾਰੇ ਹੀ ਨਾਮ ਚੰਗੇ ਹਨ ਅਤੇ ਉਨ੍ਹਾਂ ਨੂੰ ਜਪਣ ਵਾਲਿਆਂ ਦਾ ਆਦਰ ਭਾਉ ਭੀ ਕਰਦੇ ਰਹੀਏ। ਪਰ ਸਦਾ ਵਾਸਤੇ ਆਪਣੀ ਸ਼ਬਦ ਟੇਕ ਆਪਣਾ ਇਕੋ ਮੰਤ੍ਰ (ਗੁਰ ਮੰਤ੍ਰ) ਹੀ ਤਾਰਕ ਹੁੰਦਾ ਹੈ। ਇਉਂ ਬਹੁਤ ਕੁਝ ਸਮਝਾ ਕੇ ਸੋਢੀ -ਗੁਰਦਿੱਤਾ ਜੀ ਨੂੰ ਇਹ ਵਰਦਾਨ ਦਿਤਾ ਕਿ ਅੱਜ ਤੋਂ ਸਾਡਾ ਜਾ-ਨਸ਼ੀਨ ਇਹੋ! “ਬਾਬਾ ਗੁਰਦਿੱਤਾ ਦੀਨ ਦੁਨੀਆ ਦਾ ਟਿੱਕਾ” ਹੋਇਆ।
ਸ੍ਰੀ ਬਾਬਾ ਜੀ ਨੇ ਫੇਰ ਗੁਰੂ ਹਰਿਗੋਬਿੰਦ ਜੀ ਨੂੰ ਇਹ ਆਖਿਆ- “ਸਾਡੇ ਪਿਤਾ ਦਾ ਤਪ ਤੇਜ਼ ਬਲ ਆਪ ਪਾਸ! ਅਤੇ ਜੋ ਕੁਝ ਸਾਡੇ ਪਾਸ ਹੈ ਇਹ ਬਾਬਾ ਗੁਰਦਿੱਤਾ ਪਾਸ ਹੋਇਆ। ਨਾਲ ਹੀ ਇਹ ਵੀ ਫ਼ੁਰਮਾਇਆ-ਕਿ ਦੁਨੀਆ ਵਿਚ “ਮੀਰੀ ਪੀਰੀ ਤੇ ਫ਼ਕੀਰੀ” ਦੇ ਤਿੰਨ ਹੀ ਖ਼ਜ਼ਾਨੇ ਹਨ। ਮੀਰੀ-ਪੀਰੀ ਅਗੇ ਹੀ ਆਪ ਦੇ ਪਾਸ ਹੈ। ਫਕੀਰੀ ਆਪ ਦੇ ਇੱਕਾ ਜੀ ਨੂੰ ਦਿਤੀ ਗਈ। ਇਉਂ ਅਸੀਸਾਂ ਦੇ ਕੇ ਸਤਿਗੁਰੂ ਜੀ ਨੂੰ ਕਈ ਦਿਨ ਪਾਸ ਰਖਿਆ। ਜਹਾਂਗੀਰ ਨਾਲ ਮੇਲ ਮਿਲਾਪ ਦਾ ਜ਼ਿਕਰ ਵੀ ਕੀਤਾ-ਸੁਣਿਆ ਅਤੇ ਪਿਆਰ ਨਾਲ ਵਿਦਾ ਕੀਤੇ।
ਬਾਬਾ ਗੁਰਦਿੱਤਾ ਜੀ-ਇਥੇ ਬਾਰਨ ਹੀ ਰਹੇ। ਬਾਬਾ ਸ੍ਰੀ ਚੰਦ ਜੀ ਨੇ ਇਨ੍ਹਾਂ ਨੂੰ ਸਣੇ-੨ ਫਕੀਰੀ ਦੇ ਹੋਰ ਕਈ ਰਾਜ਼ (ਭੇਦ) ਅਤੇ ੨੪ ਮਾਤ੍ਰਾ ਦਾ ਪੂਰਾ ਗਿਆਨ ਕਰਾਇਆ। -ਫੇਰ ਆਪਣੇ ਥਾਂ ਦਾ ਗੁਰਗੱਦੀ ਦਿੰਦੇ ਹੋਏ ਉਦਾਸੀਨ ਸੰਪ੍ਰਦਾਇ ਦਾ ਪ੍ਰਮੁਖ ਗੁਰੂ ਬਣਾ ਦਿਤਾ। ਉਸ ਦਿਨ ਤੋਂ ਹੀ ਇਨ੍ਹਾਂ ਦਾ ਨਾਮ ਸੋਢੀ ਟਿੱਕਾ ਗੁਰਦਿੱਤਾ ਦੀ ਬਜਾਏ “ਬਾਬਾ ਗੁਰਦਿੱਤਾ ਜੀ” ਮਸ਼ਹੂਰ ਹੋਇਆ।
ਨੋਟ- ਇਸ ਉਕਤ ਸਾਖੀ ਰਾਹੀਂ ਬਾਬਾ ਸ੍ਰੀ ਚੰਦ ਜੀ ਦੇ ਕੁਝ ਵਿਸ਼ੇਸ਼ ਗੁਣ ਪ੍ਰਗਟ ਹੁੰਦੇ ਹਨ, ਜੇ ਪਾਠਕਾਂ ਅਗੇ ਇਉਂ ਰਖੇ ਜਾਂਦੇ ਹਨ।
ਇਕ ਤਾਂ ਆਪਣੀ ਉਦਾਸੀਨ ਗੱਦੀ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਉਨ੍ਹਾਂ ਨੇ ਇਸ ਗੱਲ ਨੂੰ ਪ੍ਰਤੱਖ ਕਰ ਦਿਤਾ ਹੈ ਕਿ ਉਦਾਸੀ ਭੇਖ ਦੀ ਬਖਸ਼ਸ਼ ਅਤੇ ਇਸ ਭੇਖ ਦੇ ਅਗੇ ਚਲਾਉਣ ਦੇ ਅਧਿਕਾਰ ਵੀ ਬਾਬਾ ਜੀ ਨੂੰ ਆਪਣੇ ਪਿਤਾ ਗੁਰੂ ਨਾਨਕ ਜੀ ਵਲੋਂ ਹੀ ਪ੍ਰਾਪਤਿ ਸਨ। ਤਦੇ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਵਡਾ ਸਾਹਿਬਜ਼ਾਦਾ ਇਨ੍ਹਾਂ ਦੀ ਭੇਟ ਕਰਨ :ਵਿਚ ਖੁਸ਼ੀ ਮਹਿਸੂਸ ਕੀਤੀ। ਅਗਰ ਇਹ ਭੇਖ ਇਨ੍ਹਾਂ ਪਾਸ ਕਿਸੇ ਹੋਰ ਸਾਧੂ ਯਾ ਮੁਨੀ ਮਹਾਤਮਾਂ ਵਲੋਂ (ਗੁਰੂ ਨਾਨਕ ਪਿਤਾ ਦੀ ਮਰਜ਼ੀ ਵਿਰੁਧ), ਧਾਰਨ ਕੀਤਾ ਹੁੰਦਾ ਤਾਂ ਗੁਰੂ ਜੀ ਆਪਣੇ ਸਪੁੱਤ੍ਰ ਟਿਕਾ ਗੁਰਦਿੱਤਾ ਜੀ ਨੂੰ ਇਨ੍ਹਾਂ ਦੇ ਹਵਾਲੇ ਨਾ ਕਰ ਜਾਂਦੇ ।
ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਜਾ-ਨਸ਼ੀਨ ਥਾਪ ਕੇ ਆਪਣੇ ਨੀਤੀ ਨਿਪੁੰਨ-ਹੋਣ ਦਾ ਵੀ ਸਬੂਤ ਦਿਤਾ ਹੈ, ਤਾਂਕਿ ਆਪ ਦੀ ਉਦਾਸੀ ਸੰਪ੍ਰਦਾਏ ਵਿਚ ਕਿਸੇ ਗ੍ਰਹਿਸਥੀ ਯਾ ਤਿਆਗੀ ਉਦਾਸੀ ਵਿਚ ਵਿਤਕਰਾ ਨਾ ਜਾਣਿਆ ਜਾਏ, ਤੇ ਲੋੜ ਸਮੇਂ ਉਦਾਸੀ ਸਾਧੂ ਬਾਬਾ ਗੁਰਦਿੱਤਾ ਜੀ ਵਾਂਗੂੰ ਕਰਮ ਯੋਗੀ ਵੀ ਹੋ ਜਾਇਆ ਕਰਨ।
ਬਾਬਾ ਸ੍ਰੀ ਚੰਦ ਜੀ ਨੇ ਵੀ ਆਪਣੀ ਜਾ-ਨਸ਼ੀਨੀ ਦੀ ਗੱਦੀ ਨੂੰ ਘਰੇ ਨਹੀਂ ਰਖਿਆ। ਬਲਕਿ ਆਪਣੇ ਭਤੀਜੇ ਸ੍ਰੀ ਬਾਬਾ ਧਰਮ ਚੰਦ ਬੇਦੀ ਦੇ ਹੁੰਦੇ ਵੀ ਸੋਢੀ ਗੁਰਦਿੱਤਾ ਨੂੰ ਜਾ-ਨਸ਼ੀਨ ਬਣਾਇਆ। ਐਸਾ ਕਰ ਕੇ ਵੀ ਇਨ੍ਹਾ ਨੇ ਆਪਣੀ ਦੂਰ-ਅੰਦੇਸ਼ੀ ਦਾ ਸਬੂਤ ਦਿਤਾ ਹੈ, ਅਤੇ ਆਪਣੇ ਪਿਤਾ ਗੁਰੂ ਨਾਨਕ ਸਾਹਿਬ ਦੇ ਵਰਤੇ ਉਸ ਅਸੂਲ ਦੀ ਪ੍ਰੋੜਤਾ ਕੀਤੀ ‘ ਹੈ ਜੋ ਉਨ੍ਹਾਂ ਨੇ ਸਪੁੱਤ੍ਰਾਂ ਦੇ ਹੁੰਦਿਆਂ ਜਾ-ਨਸ਼ੀਨੀ ਦੀ ਗੱਦੀ ਸ੍ਰੀ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਬਖਸ਼ੀ। ਉਹ ਇਨ੍ਹਾਂ ਦੇ ਖਿਆਲ ਵਿਚ ਠੀਕ ਸੀ।

ਬਾਬਾ ਗੁਰਦਿੱਤਾ ਜੀ ਨੂੰ ਅੰਮ੍ਰਿਤਸਰ ਭੇਜਿਆ

ਬਾਬਾ ਗੁਰਦਿੱਤਾ ਜੀ ਨੂੰ ਬਾਰਠ ਛੱਡ ਕੇ ਗੁਰੂ ਹਰਿਗੋਬਿੰਦ ਜੀ ਸ੍ਰੀ ਅੰਮ੍ਰਿਤਸਰ ਆ ਗਏ ਸਨ। ਪਿਛੋਂ-ਬਾਬਾ ਸ੍ਰੀ ਚੰਦ ਜੀ ਦੀ ਸੇਵਾ ਕਰਦਿਆਂ ਤੋਂ ਇਨ੍ਹਾਂ ਦੀ ਬਾਲ ਵਰੇਸ ਸੁੰਦਰਤਾ ਦੀ ਹੱਦ ਨੂੰ ਵੇਖ ਕੇ ਲੋਕੀਂ ਹੈਰਾਨ ਹੁੰਦੇ ਸਨ ਕਿ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦਾ ਇਹ ਟਿੱਕਾ ਕਿਵੇਂ ਲੰਗੋਟੀ ਬੰਧ ਫ਼ਕੀਰ ਦੇ ਚਰਨ ਝੱਸਦਾ ਅਤੇ ਕਿਰਸ ਨਹੀਂ ਕਰਦਾ ਹੈ? ੧੨-੧੩ ਸਾਲ ਦਾ ਬੱਚਾ ਅੱਜ ਕਲ੍ਹ ਦੇ ਡਾਲਡਾਂ ਖਾਣ ਵਾਲੇ ਅਤੇ ਸਤਵੀਂ ਅਠਵੀਂ ਜਮਾਤ ਪੜ੍ਹਦੇ ਸੁੱਕੇ ਸੜੇ ਮੁੰਡਿਆਂ ਵਾਗੂੰ ਨਹੀਂ ਸੀ ਬਲਕਿ ਇਹ ਪੈਂਦੇ ਖ਼ਾਂ ਅਤੇ ਭਾਈ ਬਿਧੀ ਚੰਦ ਜੈਸੇ ਪਹਿਲਵਾਨਾਂ ਦੇ ਪਹਿਲਵਾਨ ਅਤੇ ਪੀਰ ਉਸਤਾਦ ਸੂਰਮੇ-ਗੁਰੂ ਹਰਿਗੋਬਿੰਦ ਜੀ ਦਾ ਬੇਟਾ ਸੀ। ਜੋ ਦੁੱਧ ਮਲਾਈਆਂ ਖੁਆ-2 ਕੇ ਹੱਥਾਂ ਉਤੇ ਖਿਡਾ ਖਿਛਾ ਕੇ ਪਾਲਿਆ ਗਿਆ ਤੇ ਹੁਣ .ਬਿਧੀ ਚੰਦ ਨੇ ਡੰਡ ਕਢਾ-੨ ਕੇ ਜੁੱਸਾ ਬਣਾਇਆ ਹੋਇਆ ਸੀ। ਇਹ ੧੮ ਸਾਲਾਂ ਦਾ ਦਿਸਦਾ ਸੀ। ਪਰ ਅੱਜ ਉਹੋ ਟਿੱਕਾ ਜੀ ! ਸੇੜ ਕੀਤਾ ਬੈਠਾ ਅਤੇ ਬਿੱਧ ਬਾਬਾ ਸ੍ਰੀ ਚੰਦ ਜੀ ਦੇ ਇਸ਼ਾਰਿਆਂ ਨੂੰ ਉਡੀਕਦਾ ਰਹਿੰਦਾ ਸੀ। ਆਖਰ ਇਹ ਕੀ ਵਜ੍ਹਾ ਹੈ? ਕਿ ਇਹ ਚੰਚਲ ਬੁੱਧ ਬਾਲਕ ! ਆਪਣੇ ”ਸੱਚੇ ਪਾਤਸ਼ਾਹ’ ਪਿਤਾ ਦੇ ਗੋਡੇ ਨਾਲ ਤਖ਼ਤ ਉਤੇ ਬੈਠਣ ਦੀ ਵਡਿਆਈ ਨੂੰ ਭੁਲਾ ਕੇ ਇਕ ਬੁੱਢੇ ਦਰਵੇਸ਼ ਦੀ ਹੂੰਣੀ ਧੁਖਾਣ ਨੂੰ ਬਨ ਵਿਚੋਂ ਲਕੜਾਂ ਚੁਣ ਲਿਆਇਆ ਕਰੇ? ਪਰ ਮੰਨਣਾ :ਪਏਗਾ ਕਿ ਜਿਥੇ “ਅਕਾਲ ਤਖ਼ਤ ਦੇ ਸਾਹਮਣੇ ਰੋਜ਼ ਢਾਢੀਆਂ ਪਾਸੋਂ ਵਾਰਾਂ ਸੁਣ-੨ ਕੇ ਕਈ ਬੀਰ ਰਸ ਵਿਚ ਰੱਤੇ ਜਾਂਦੇ ਸਨ, ਉੱਥੇ “ਹਰੀ ਮੰਦਰ” ਜੀ ਅੰਦਰ ਗੁਰਬਾਣੀ ਦਾ ਕੀਰਤਨ-ਸੁਣ ਕੇ ਇਹ ਨਾਮ ਰਸ ਤੇ ਸ਼ਾਂਤ ਰਸ ਵਿਚ ਮੱਤੇ ਜਾਂਦੇ ਸਨ। ਤਦੇ ਇਨ੍ਹਾਂ ਨੂੰ ਸ੍ਰੀ ਬਾਬਾ ਜੀ ਦੇ ਤੱਪ ਤੇਜ ਦੀ ਕਦਰ ਕੀਮਤ ਦਾ ਪੂਰਾ-੨ ਗਿਆਨ ਹੋ ਚੁਕਾ ਸੀ ਤੇ ਆਪਣੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਬੈਠੇ ਸਨ। ਪਰ ਕਈ ਮਹੀਨੇ ਇਨ੍ਹਾਂ ਨੂੰ ਇਥੇ ਆਇਆ ਹੋਏ ਸਨ। ਉਧਰ ਮਾਤ ਦਮੋਦਰੀ ਬਹੁਤ ਵੈਰਾਗੇ ਹੋਏ ਸਨ, ਤੇ ਬਾਬਾ ਜੀ ਇਸ ਗੱਲ ਨੂੰ ਵੀ ਜਾਣਦੇ ਸਨ
ਬਾਬਾ ਸ੍ਰੀ ਚੰਦ ਜੀ ਨੇ ਇਕ ਦਿਨ ਬਾਬਾ ਗੁਰਦਿੱਤਾ ਨੂੰ ਪਾਸ ਬਿਠਾ ਕੇ ਬਹੁਤ ਅਸੀਸਾਂ ਦਿਤੀਆਂ ਤੇ ਗ੍ਰਹਿਸਥ ਦੀ ਜ਼ਿੰਮੇਦਾਰੀਆਂ ਥੀਂ ਜਾਣੂੰ ਕਰਾਇਆ- ਕਿ ਤੁਸਾਡੀ ਸ਼ਾਦੀ ਹੋ ਚੁਕੀ ਹੈ ਤੇ ਤੁਸੀਂ ਗ੍ਰਹਿਸਥ ਦੇ ਫ਼ਰਜ਼ ਵੀ ਪੂਰੇ ਕਰਨੇ ਹਨ। ਸੋ ਜ਼ਰੂਰ ਕਰਨੇ। ਕਿਉਂਕਿ ਤੁਸੀਂ ਤਾਂ ਫ਼ਕੀਰੀ ਕਬੂਲੀ। ਪਰ ਉਧਰ “ਮੀਰੀ ਪੀਰੀ” ਦੇ ਹੱਕ ਨੂੰ ਤੁਸਾਡਾ ਕੋਈ ਪੁੱਤ੍ਰ ਹੀ ਸੰਭਾਲੇਗਾ। ਫੇਰ ਫੁਰਮਾਇਆ- ਕਿ ਸੰਤਾਨ ਪੈਦਾ ਕਰਨ ਪਿਛੋਂ ਤੁਸੀਂ ਆਪਣੇ ਇਸ ਭੇਖ ਨੂੰ ਵੀ ਸੁਰਜੀਤ ਰਖਣਾ ਹੈ। ਇਹ ਵੀ ਗੁਰੂ ਨਾਨਕ ਪਿਤਾ ਜੀ ਵਲੋਂ ਦਾਤ ਹੈ। ਤੁਸੀਂ ਇਸ ਸਾਧੂ ਰੂਪ ਵਿਚ ਰਹਿੰਦੇ ਹੋਏ ਸਾਧੂ ਸਮਾਜ ਨੂੰ ਆਦਰਸ਼ਕ ਸਾਧੂ ਜੀਵਨ ਬਿਤਾਣਾ ਤੇ ਜਾਤੀ ਸੇਵਾ, :ਨਾਮ ਜਪਣਾ ਜਪਾਣਾ ਅਤੇ ਵਿਦਿਆ ਪੜ੍ਹਨਾ ਪੜ੍ਹਾਣਾ ਸਿਖਾਣਾ ਹੈ। ਇਉਂ ਬਹੁਤ ਕੁਝ ਸਮਝਾ ਬੁਝਾ ਕੇ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਸ੍ਰੀ ਅੰਮ੍ਰਿਤਸਰ ਭੇਜ ਦਿਤਾ ਅਤੇ ਆਪ-ਮੁੜ ਸ੍ਰੀ ਕਰਤਾਰਪੁਰ ਥੀਂ ਹੁੰਦੇ ਆਪਣੀ ਟਾਹਲੀ ਹੇਠਾਂ ਛਪਰੀ ਵਿਚ ਆ ਨਿਵਾਸ ਕੀਤਾ।

ਗੁਰੂ ਹਰਿਗੋਬਿੰਦ ਸਾਹਿਬ ਫੇਰ ਦਰਸ਼ਨ ਨੂੰ ਆਏ

ਬਾਬਾ ਗੁਰਦਿੱਤਾ ਜੀ ਦੇ ਸ੍ਰੀ ਅੰਮ੍ਰਿਤਸਰ ਆਏ ਨੂੰ ਲਗਭਗ ਦੇ ਸਾਲ ਬੀਤ ਚੁਕੇ .ਸਨ। ਉਧਰ ਸਤਿਗੁਰੂ ਦੇ ਪਿਆਠੇ ਭਾਈ ਬੁੱਢਾ ਜੀ ਬਹੁਤ ਵਡੀ ਉਮਰ ਦੇ ਹੋ ਜਾਣ ਤੇ ਆਪਣੇ :ਸਪੁੱਤ੍ਰਾਂ ਪਾਸ ਆ ਰਹੇ ਸਨ। ਇਨ੍ਹਾਂ ਨੇ ਆਪਣੇ ਅੰਤ ਸਮੇਂ ਗੁਰੂ ਜੀ ਨੂੰ ਯਾਦ ਕੀਤਾ। ਗੁਰੂ ਜੀ ”ਰਾਮਦਾਸ” ਪਿੰਡ ਵਿਚ ਆਏ* ਤੇ ਸਾਰੇ ਸਤਿਗੁਰਾਂ ਦੇ ਪਿਆਰੇ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਇਸ ਵੇਰੀ ਭਾਈ ਗੁਰਦਾਸ ਜੀ ਆਦਿਕ ਕਈ ਗੁਰਸਿਖਖ ਹੋਰ ਵੀ ਆਏ। ਬਾਬਾ ਬੁੱਢਾ ਜੀ ਸੰਮਤ ੧੬੮੪ ਮੱਘਰ ੧੪ ਨੂੰ ਗੁਰਪੁਰੀ ਪਧਾਰ ਗਏ। ਇਨ੍ਹਾਂ ਦੀ ਅੰਤਮ ਕਿਰਿਆ ‘ਸਤਿਗੁਰੂ’ ਜੀ ਨੇ ਨਾਲ ਹੋ ਕੇ ਨਿਭਾਹੀ ਤੇ ਇੱਥੋਂ ਫੇਰ ਦੇਹੁਰਾ ਬਾਬਾ ਨਾਨਕ ਆਏ। ‘ਸਰ ਜੀ’ ਦੇ ਦਰਸ਼ਨ ਇਸ਼ਨਾਨ ਮਗਰੋਂ ਇਥੇ ਬਾਬਾ ਧਰਮ ਚੰਦ ਜੀ ਨੂੰ ਮਿਲੇ ਤੇ ਭੇਟਾ ਦਿਤੀ। ਅਤੇ ਫੇਰ ਬਾਬਾ ਸ੍ਰੀ ਚੰਦ ਜੀ ਦੇ ਜਾ ਕੇ ਸ੍ਰੀ ਕਰਤਾਰਪੁਰ ਦਰਸ਼ਨ ਕੀਤੇ। ਪਰਸਪਰ ਬਚਨ ਬਿਲਾਸ ਕਰਦਿਆਂ ਦੋਹਾਂ ਸਾਹਿਬਾਂ ਨੇ ਭਾਈ ਬੁੱਢਾ ਜੀ ਦੀ ਸਿੱਖੀ ਸੇਵਾ ਨੂੰ ਸਲਾਹਿਆ।
ਗੁਰੂ ਜੀ ਨੇ ਆਪਣੇ ਟਿੱਕਾ ਜੀ ਦੇ ਰਹਿਣ ਸਹਿਣ ਬਾਬਤ ਵੀ ਪੁਛਿਆ-ਕਿ ਕੈਸੇ ਰਿਹਾ? ਤਦ ਸ੍ਰੀ ਬਾਬਾ ਜੀ ਨੇ ਦਸਿਆ-ਉਹ ਸਾਡੇ ਕੀਤੇ ਕਿਆਸ ਥੀ ਵੀ ਬਹੁਤ ਚੰਗਾ ਸਾਬਤ ਹੋਇਆ। ਉਸ ਨੇ ਥੋੜ੍ਹੇ ਅਰਸੇ ਅੰਦਰ ਹੀ ਸਾਨੂੰ ਯਕੀਨ ਕਰਾ ਦਿਤਾ ਹੈ ਕਿ ਤੁਸਾਡਾ! ਸੱਚੇ ‘ਪਾਤਸ਼ਾਹ ਦਾ ਪੁੱਤਰ ਹੁੰਦੇ ਹੋਏ ਵੀ ਉਹ ਸਾਡੀ ਦਰਵੇਸ਼ੀ ਦੀ ਗੱਦੀ ਅਤੇ ਪੱਤ ਪ੍ਰਤੀਤ ਨੂੰ ਚਾਰ ਚੰਨ ਲਾਏਗਾ। ਗੁਰੂ ਜੀ ਨੇ ਖੁਸ਼ ਹੋਕੇ ਫੁਰਮਾਇਆ ਕਿ ਗੁਰੂ ਨਾਨਕ ਦੇਵ ਨੇ ਸਾਨੂੰ ਆਪਣੇ ‘ ਯੋਗ ਬਣਾਇਆ ਹੈ ਅਤੇ ਆਪ ਨੇ ਇਹਨੂੰ ਹੁਣ ਆਪਣੇ ਯੋਗ ਬਣਾ ਕੇ ਮਹਾਨ ਕ੍ਰਿਪਾਲਤਾ ਕੀਤੀ ਹੈ।
ਸ੍ਰੀ ਬਾਬਾ ਜੀ ਨੇ ਕਈ ਦਿਨ ਗੁਰੂ ਜੀ ਨੂੰ ਪਾਸ ਰਖਣ ਮਗਰੋਂ ਪਿਆਰ ਭਰੀਆਂ ਅਸੀਸਾਂ ਦੇ ਕੇ ਤੋਰਿਆ ਸੀ । ਸ੍ਰੀ ਅੰਮ੍ਰਿਤਸਰ ਜਾ ਕੇ ਗੁਰੂ ਹਰਿਗੋਬਿੰਦ ਜੀ ਨੇ ਕਈ ਕੌਤਕ ਕੀਤੇ। ਉਧਰ ਜਹਾਂਗੀਰ ਦੇ ਮਰਣ ਪਿਛੋਂ ਸ਼ਾਹਜਹਾਂ ਦਿੱਲੀ ਦੇ ਤਖ਼ਤ ਤੇ ਬੈਠਾ। ਇਹ ਗੁਰੂ ਜੀ ਦਾ ਦੇਖੀ ਬਣ ਗਿਆ। ਇਸ ਨੇ ਗੁਰੂ ਜੀ ਨੂੰ ਪਕੜਨ ਯਾ ਮਾਰਣ ਵਾਸਤੇ ਚਾਰ ਵਾਰ ਸ਼ਾਹੀ ਫੌਜਾਂ ਨੂੰ ਭੇਜਿਆ! ਪਰ ਗੁਰੂ ਜੀ ਨੇ ਉਨ੍ਹਾਂ ਨੂੰ ਲੱਕ ਤੋੜਵੀਂ ਹਾਰ ਦਿਤੀ। ਕੁਝ ਚਿਰ ਫ਼ੇਰ ਅਮਨ ਅਮਾਨ ਹੋ ਜਾਣ ਪਿਛੋਂ ਗੁਰੂ ਜੀ ਸ਼ਿਕਾਰ ਦੀ ਸ਼ੌਕ ਨਾਲ ਦੁਆਬੇ ਅੰਦਰ ਆਏ। ਇਧਰ ਸਤਲੁਜ ਦਰਿਆ ਦੇ ਕਿਨਾਰੇ ਇਕ ਸੁੰਦਰ ਰਮਣੀਕ ਥਾਂ ਵੇਖ ਕੇ “ਰਾਜਾ ਤਾਰਾ ਚੰਦ” ਕਹਿਲੂਰੀਏ-ਪਾਸੋਂ ਜ਼ਮੀਨ ਖਰੀਦੀ ਅਤੇ ਸੰਮਤ ੧੬੯੩ ਵਿਚ ‘ਕੀਰਤਪੁਰ ਨਗਰ’ ਵਸਾ ਕੇ ਪ੍ਰਵਾਰ ਸਮੇਤ ਇਥੇ ਹੀ ਵੱਸਣ ਲਗ ਪਏ।

ਬਾਬਾ ਗੁਰਦਿੱਤਾ ਜੀ ਵਲੋਂ ਅਗੇ ਨੂੰ ਚਾਰ ਗੱਦੀਆਂ

ਇਥੇ ਕੀਰਤਪੁਰ ਵਿਚ ਹੀ ਬਾਬਾ ਗੁਰਦਿੱਤਾ ਜੀ ਦੇ ਘਰ ਪਹਿਲਾ ਸਾਹਿਬਜ਼ਾਦਾ ਧੀਰ ਮਲ ਅਤੇ ਦੂਜੇ ਸ੍ਰੀ ਹਰੀ ਰਾਇ ਜੀ ਸਤਵੇਂ ਗੁਰੂ ਜੀ ਦਾ ਅਵਤਾਰ ਹੋਇਆ। ਬਾਬਾ ਗੁਰਦਿੱਤਾ ਜੀ ਤੇ ਬਾਬਾ ਸ੍ਰੀ ਚੰਦ ਵਲੋਂ ਆਪਣੇ ਵੀ ਤੱਪ ਤੇਜ਼ ਸਮੇਤ ਉਹ ਸਾਰੀਆਂ ਬਖਸ਼ਸ਼ਾਂ ਹੋ ਚੁਕੀਆਂ ਸਨ ਜੋ ਗੁਰੂ ਨਾਨਕ ਜੀ ਨੇ ਬਾਬਾ ਸ੍ਰੀ ਚੰਦ ਉਤੇ ਕੀਤੀਆਂ ਸਨ। ਜਿਸ ਤੇ ਬਾਬਾ ਗੁਰਦਿੱਤਾ ਜੀ ਬੜੇ ਕਰਾਮਾਤੀ ਤੇ ਵਕੀਰ ਦੋਸਤ ਸਨ। ਇਸੇ ਕਰ ਕੇ ਕੀਰਤਪੁਰ ਪਹਾੜੀ ਉਤੇ ਵੱਸਦੇ ਇਕ ਮੁਸਲਮਾਨ ਫਕੀਰ ਬੁੱਢਨ ਸ਼ਾਹ” ਨਾਲ ਇਨ੍ਹਾਂ ਦਾ ਬਹੁਤ ਪਿਆਰ ਸੀ।
ਉਹ ਵੀ ਵਡੀ ਉਮਰ ਦਾ ਸੂਫੀ ਫਕੀਰ ਜੋ ਅਗੇ ਗੁਰੂ ਨਾਨਕ ਜੀ ਦੇ ਇਥੇ ਦਰਸ਼ਨ ਕਰ ਚੁਕਾ . ਹੋਇਆ ਸੀ। ਇਸ ਨੇ ਬਾਬਾ ਗੁਰਦਿੱਤਾ ਜੀ ਦੀ ਸ਼ਕਲ ਨੁਹਾਰ ਬਹੁਤ ਸਾਰੀ ਗੁਰੂ-ਨਾਨਕ ਜੀ ਨਾਲ ਮਿਲਦੀ ਜੁਲਦੀ ਵੇਖੀ ਤਾਂ ਉਨ੍ਹਾਂ ਦੇ ਵੇਲੇ ਦੀ ਅਮਾਨਤ ਦੁੱਧ ਦੇਣਾਂ ਛਕਾਕੇ ਬਹੁਤ ਸਤਿਕਾਰ ਕੀਤਾ।* ..
ਫੇਰ ਇਥੇ ਕੀਰਤਪੁਰ ਵਿਚ ਸੰਮਤ ੧੬੯੪ ਦੇ ਮੱਧ ਵਿਚ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨਾਂ ਨੂੰ ਆਈ ਸੰਤ ਮੰਡਲੀ ਵਿਚ ਇਕ ਬਾਲੂ ਜੀ, ਅਲਮਸਤ, ਗੋਵਿੰਦ ਅਤੇ ਫੂਲ ਜੀ-ਇਹ ਚਾਰੋਂ ਮਿਤ੍ਰ ਸਤਿਸੰਗੀ ਵੀ ਆਏ। ਇਨ੍ਹਾਂ ਨੇ ਸੁਣਿਆ ਹੋਇਆ ਸੀ ਕਿ ਬਾਬਾ ਸ੍ਰੀ ਚੰਦ ਜਤੀ ਨੇ ਆਪਣੇ ਵਡੀ-੨ ਉਮਰ ਵਾਲੇ ਕਈ ਪੁਰਾਤਨ ਸੇਵਕਾਂ ਨੂੰ ਛੱਡ ਕੇ ੧੨ ਸਾਲ ਦੇ ਬਾਲਕੇ ਵਿਚ ਬੱਸ! “ਗੁਰੂ-ਪੁੱਤ੍ਰ” ਵਿਸ਼ੇਸ਼ਣ ਜਾਣ ਕੇ ਆਪਣਾ ਜਾ-ਨਸ਼ੀਨ ਜਾਂ ਉਦਾਸੀ ਪੰਥ ਦਾ ਗੁਰੂ ਬਣਾ ਦਿਤਾ ਹੈ। ਪਰ ਅੱਜ ਇਨ੍ਹਾਂ ਨੇ ਸ੍ਰੀ ਗੁਰਦਿੱਤਾ ਜੀ ਦੀ ੨੩ ਸਾਲ ਦੀ ਉਮਰ-ਅਤੇ ਭਰ ਜਵਾਨੀ ਵਿਚ ਕਰਮ ਯੋਗੀ ਜਾਂ ਸੰਤ ਸਿਪਾਹੀ ਰੂਪ ਵਿਚ ਜਦ ਦਰਸ਼ਨ ਕੀਤੇ ‘ ਤਾਂ ਗਦ-ਗਦ ਹੋਏ।
ਹੁਣ ਚੌਹਾਂ ਨੇ ਮਿਲ ਕੇ ਆਪ ਪਾਸੋਂ ਕੁਝ ਗਿਆਨ ਵਿਚਾਰ ਸੁਣਨ ਦੀ ਖਾਹਸ਼ ਵਿਚ ਬੇਨਤੀ ਕੀਤੀ ਕਿ ਆਪ ਜੀ ਵੇਦ ਵਕਤਾ ਬਾਬਾ ਸ੍ਰੀ ਚੰਦ ਜੀ ਦੇ ਜਾ-ਨਸ਼ੀਨ ਅਤੇ ਦੀਨ ਦੁਨੀ ਦਾ ਟਿੱਕਾ ਮੰਨੇ ਜਾਂਦੇ ਹੋ! ਅਸੀਂ ਸੁਣਿਆ ਹੈ ਕਿ – ਜੀਵ ਈਸ਼ਵਰ ਜਾਂ ‘ਆਤਮਾ ਪ੍ਰਮਾਤਮਾਂ’ · ਦੀ ਏਕਤਾ ਦਰਸਾਣ ਨੂੰ ਚਾਰ ਵੇਦਾਂ ਦੇ ਵੱਖ-੨ ਸ਼ਬਦਾਂ ਵਿਚ ਚਾਰ ਮਹਾਂਵਾਕ ਪ੍ਰਸਿਧ ਹਨ। ਅਗਰ ਗੁਰੂ ਨਾਨਕ ਮਤ ਸਿਧਾਂਤ ਵੀ ਇਸ ਵਿਸ਼ੇ ਤੇ ਵੇਦ ਮਤ ਸਿਧਾਂਤਾਂ ਨਾਲ ਸਹਿਮਤ ਹੈ ਤਾਂ ਗੁਰਬਾਣੀ ਵਿਚੋਂ ਐਸੇ ਮਹਾਂਵਾਕ ਸੁਣਾ ਕੇ ਅਤੇ ਕੁਝ ਉਦਾਸੀ ਮਤ ਨਿਰਣਾ ਸਮਝਾ ਕੇ :ਸਾਨੂੰ ਨਿਹਾਲ ਕਰੀਏ, ਜੈ ਵੇਦ ਮਹਾਂਵਾਕਾਂਦੀ ਕਸੌਟੀ ਉਤੇ ਪੂਰੇ ਉਤਰਦੇ ਹੋਣ। ਤਦ ਬਾਬਾ ‘ਗੁਰਦਿੱਤਾ ਜੀ ਨੇ ਇਨ੍ਹਾਂ ਨੂੰ ਉਤਮ ਗਿਆਨ ਅਧਿਕਾਰੀ ਜਾਂ ਪੂਰਨ ਜਗਿਆਸੂ ਜਾਣਦਿਆਂ ‘ ਹੋਇਆ ਸਤਲੁਜ ਕਿਨਾਰੇ ਇਕਾਂਤ ਵਿਚ ਬਿਠਾ ਕੇ ਇਉਂ ਸਮਝਾਇਆ-

ਨਾ ਇਹੁ ਬੁਢਾ ਨ ਇਹੁ ਬਾਲਾ॥ ਨ ਇਸੁ ਦੂਖੁ ਨਹੀ ਜਮ-ਜਾਲਾ॥
ਨਾ ਇਹੁ ਬਿਨਸੈ ਨ ਇਹੁ ਜਾਇ॥ ਆਦਿ ਜੁਗਾਦੀ ਰਹਿਆ ਸਮਾਇ॥੧॥
ਨਾ ਇਸੁ ਉਸਨੁ ਨਹੀ ਇਸੁ ਸੀਤ। ਨ ਇਸੁ ਦੁਸਮਨੁ ਨਾ ਇਸੁ ਮੀਤੁ ॥
ਨਾ ਇਸੁ ਹਰਖ ਨਹੀ ਇਸੁ ਸੋਗੁ। ਸਭੁ ਕੁਛ ਇਸ ਕਾ ਇਹੁ ਕਰਨੈ ਜੋਗੁ॥੨॥
ਨਾ ਇਸੁ ਬਾਪੁ ਨਹੀਂ ਇਸੁ ਮਾਇਆ॥ ਇਹੁ ਅਪਰੰਪਰੁ ਹੋਤਾ ਆਇਆ।
ਸ੍ਰੀ ਬਾਬਾ ਗੁਰਦਿੱਤਾ ਜੀ ਵਲੋਂ ਵੇਦ ਮਹਾਂਵਾਕਾਂ ਦੀ ਪੁਸ਼ਟੀ ਨਾਲ ਗੁਰਬਾਣੀ ਦੇ ਮਹਾਂਵਾਕਾਂ ਦਾ ਉਸ ਵੇਲੇ ਉਨ੍ਹਾਂ ਦੇ ਨਿਰਮਲ ਮਨ ਆਤਮਾਂ ਉਤੇ ਕੁਝ ਇਹੋ ਜਿਹਾ ਅਸਰ ਹੋਇਆ-
ਕਬੀਰ ਗੁੰਗਾ ਹੂਆ ਬਾਵਰਾ ਬਹੜਾ ਹੂਆ ਕਾਨ!
ਪਾਵਹੁ ਤੇ ਪਿੰਗਲੁ ਭਇਆ ਮਾਰਿਆ ਸਤਿਗੁਰ ਬਾਨ॥
ਕਬੀਰ ਸਤਿਗੁਹ ਸੂਰਮੇ ਬਾਹਿਆ ਬਾਨੁ ਜੁ ਏਕ ॥
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕਂ॥
ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਇਨ੍ਹਾਂ ਚੌਹਾਂ ਮਹਾਂਵਾਕਾਂ ਦਾ ਉਨ੍ਹਾਂ ਚੌਹਾਂ ਦੀ ਸ਼ੁਧ ਜੀਵ ਆਤਮਾ ਉਤੇ ਉਸ ਵੇਲੇ ਵੱਖ-੨ ਤਰ੍ਹਾਂ ਦਾ ਅਸਰ ਹੋਇਆ। ਬਾਲੂ ਜੀ ਖੁਸ਼ੀ ਨਾਲ ਹੱਸਣ ਲਗੇ। ਬਾਬਾ ਜੀ ਨੇ ਕਿਹਾ-ਇਹ ਪਹਿਲੇ ਤੋਂ ਹਸਮੁੱਖ ਸਨ। ਇਨ੍ਹਾਂ ਦਾ ਨਾਮ ਇਸੇ ਕਰ ਕੇ ਬਾਲੂ ਹੱਸਣਾ” ਪਿਤਾ ਜੀ ਨੇ ਰਖਿਆ ਸੀ ਇਹੋ ਠੀਕ ਹੈ।* ਦੂਜੇ ਆਲੂ ਜੀ ਜੋ ਮਸਤ ‘ -ਸੁਭਾ ਦੇ ਸਨ, ਅਤੇ ਬਹੁਤ ਹੀ ਥੋੜ੍ਹਾ ਬੋਲਿਆ ਕਰਦੇ ਸਨ, ਪਰ ਹੁਣ ਤਾਂ ਨਿਰੇ ਮਸਤੀ ਨਾਲ ਖੁਮਾਰੇ ਗਏ। ਇਨ੍ਹਾਂ ਦਾ ਨਾਮ ”ਆਲੂ ਮਸਤ” ਹੀ ਰਹਿਣ ਦਿਤਾ। ਜੋ ਪਿਛੋਂ ‘ਅਲਮਸਤ’ ਜੀ ਦੇ ਨਾਮ ਨਾਲ ਮਸ਼ਹੂਰ ਹੋਏ। ਤੀਜੇ ਲੈਂਦਾ ਜੋ ਛੱਤ੍ਰੀ ਜਾਤੀ ਦੇ ਸਨ। ਇਨ੍ਹਾਂ ਦਾ ਸਰੀਰ ਪਹਿਲਵਾਨਾਂ ਵਰਗਾ ਸੀ ਤੇ ਸ਼ਾਂਤੀ ਸ਼ਿਵ ਜੇਹੀ ਵੇਖ ਕੇ ਇਨ੍ਹਾਂ ਦਾ ਨਾਮ ‘ਗੋਵਿੰਦ ਜੀ ਰਖਿਆ। ਚੌਥੇ ਮਹਾਂਪੁਰਸ਼ ਫੂਲ ਜੀ ਜੋ ਆਪਣੇ ਪਿੰਡ ਦੇ ਚੌਧਰੀ ਸਨ। ਇਹ ਗੰਭੀਰਤਾ ਵਿਚ ਭਰੇ ਬਾਬਾ ਜੀ ਦੇ ਚਰਨਾਂ ਵਲ ਵੇਖਦੇ ਰਹੇ। ਇਨ੍ਹਾਂ ਨੂੰ ਫੂਲ ਸਾਹਿਬ ਦਾ ਖਿਤਾਬ ਦਿਤਾ, ਤੇ ਨਿਰਣੇ ਹੋਰ ਬਹੁਤ ਕੁਝ ਸਮਝਾਇਆ।
ਬਾਬਾ ਗੁਰਦਿੱਤਾ ਜੀ ਨੇ ਦਸਿਆ-ਕਿ ਉਕਤ ਚੌਹਾਂ ਤਰ੍ਹਾਂ ਦੇ ਚਾਰੋਂ ਮਹਾਂਵਾਕਾਂ ਦਾ ਭਾਵ-ਅਰਥ ਜਾਂ ਗਿਆਨ-ਕੇਵਲ ਮਨ ਵਿਚ ਵਸਾਉਣ ਨੂੰ ਹੈ । ਨਾ ਕਿ ਬਾਰ-੨ ਮੂੰਹ ਬੀ ਕਹਿਣ ਨੂੰ? ਕਿ-ਸੋ-ਹੰ (ਉਹ ਰੱਬ ਮੈਂ ਹੂੰ)-ਬਲਕਿ ਗੁਰੂ ਘਰ ਦੀ ਉਦਾਸੀ ਰੀਤ ਮਰਯਾਦਾ ਤਾਂ ‘ਮੁਖ ਭਗਤੀ’ ਵਰਤਣ ਵੈਰਾਗ, ਅਤੇ ਨਿਸ਼ਚੇ ਅਜਿਹਾ ਗਿਆਨ ਰਖਣਾ ਹੈ। ਫੇਰ ਕੋਈ ਗ੍ਰਹਿਸਥੀ ਚਾਹੇ ਤਿਆਗੀ ਹੋਵੇ ਸਿਮਰਨ ਕਰਦਿਆਂ ਮਨ ਕਰ ਕੇ ਉਦਾਸ ਰਹੇ। ਜੈਸੇ ਗੁਰੂ ਨਾਨਕ ਜੀ ਆਪ ਹੋਏ-‘ਗੁਰਬਚਨੀ ਬਾਹਿਰ ਘਰ ਏਕੋ ਨਾਨਕ ਭਇਆ ਉਦਾਸੀ” ਇਸ ਤਰ੍ਹਾਂ ਦੀ ਉਦਾਸ-ਬ੍ਰਿਤੀ ਰਹਿ ਕੇ ਸਰਬਤ ਦਾ ਭਲਾ ਲੋਚਨਾ ਅਤੇ ਰਸਨਾ ਕਰ ਕੇ ਜਾਂ ਜਵਾਸ-੨ ਆਪਣਾ ਮੰਤ੍ਰ ਜੇ ਵਾਹਿਗੁਰੂ ਦਾ ਪਰਾ ਪੂਰਬਲਾ ਨਾਮ- “ਸਤਿਨਾਮ ਹੈ ਸੋਹੰ 1 ਸਾਰਾ”” (ਸਾਰ ਰੂਪ) ਇਹ ਜਪਣਾ ਹੈ। ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗਣਾ, ਫੇਰ ਇਸ਼ਨਾਨ ਕਰ ਕੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨਾ ਅਤੇ ਸਮਾਧੀ ਸਿਮਰਨ ਮਗਰੋਂ ਗੁਰੂ ਗ੍ਰੰਥ ਜੀ ਦਾ ਦਰਸ਼ਨ ਅਧਿਐਨ ਜਾਂ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਪਿਛੋਂ ਗੁਰਬਾਣੀ ਜਾਂ ਦੂਜੇ ਧਰਮ ਗ੍ਰੰਥਾਂ ਦੀ ਕਥਾ ਦਾ ਪ੍ਰਚਾਰ-ਕਰਨਾ। ਇਹ ਸਾਡਾ ਗੁਰ ਉਪਦੇਸ਼ ਤੇ ਮਹਾਂਵਾਕਾਂ ਦਾ ਸਾਰ, ਗੁਰੂ ਘਰ ਦੇ ਉਦਾਸੀ ਮਤ ਦਾ ਸਿਧਾਂਤ ਹੈ। ਜੋ ਸਤਿਗੁਰੂ ਨਾਨਕ ਜੀ ਤੋਂ ਬਾਬਾ ਸ੍ਰੀ ਚੰਦ ਅਤੇ ਉਨ੍ਹਾਂ ਪਾਸੋਂ ਸੁਣਿਆ ਅਸੀਂ ਤੁਹਾਨੂੰ ਸੁਣਾਇਆ ਹੈ।
ਇਉਂ ਬਾਬਾ ਗੁਰਦਿੱਤਾ ਜੀ ਨੇ ਜਦ ਚਾਰੋਂ ਮਹਾਂਵਾਕਾਂ ਦਾ ਨਿਰਣਾ 6 ਅਤੇ-ਸੋਹੰ-ਸ਼ਬਦ ਭੇਦ ਜਾਂ ਗੁਰੂ ਘਰ ਦੇ ਉਦਾਸੀ ਮਤ ਸਿਧਾਂਤਾਂ ਥੀਂ ਜਾਣੂੰ ਕਰਾਇਆ, ਤਾਂ ਉਨ੍ਹਾਂ ਨੇ ਹਮੇਸ਼ਾਂ ਵਾਸਤੇ ਆਪਣਾ ਜੀਵਨ ਹੀ ਸ੍ਰੀ ਬਾਬਾ ਜੀ ਦੇ ਸਮਰਪਣ ਕਰ ਕੇ ਆਪਣੀ ਸਰੀਰਕ ਸਫਲਤਾ ਲਈ ਉਦਾਸੀ ਪੰਥ ਸੇਵਾ ਦਾ ਚਾਉ ਪ੍ਰਗਟ ਕੀਤਾਸ਼ । ਜੇ ਬਾਬਾ ਗੁਰਦਿੱਤਾ ਜੀ ਨੇ ਪ੍ਰਸੰਨ ਹੋ ਕੇ ਇਨ੍ਹਾਂ ਦੇ ਸੱਚੇ ਸੁੱਚੇ ਉਤਸ਼ਾਹ ਨੂੰ ਪੂਰਾ ਸੰਭਾਲਿਆ ਅਤੇ”ਸਾਧੂ ਸਮਾਜ ਸੁਧਾਰ” ਜਾਂ ਉਦਾਸੀ ਮਤ ਪ੍ਰਚਾਰ ਦਾ ਇਕ ਨੋਸ ਤਰੀਕਾ (ਪ੍ਰੋਗਰਾਮ) ਇਨ੍ਹਾਂ ਅਗੇ ਰਖ ਕੇ ਨਾਮ “ਜਪਣ-ਜਪਾਣ” ਦੇ ਪੂਰੇ ਅਧਿਕਾਰਾਂ ਨਾਲ ਵਖੋ ਵਖ ਇਲਾਕਿਆਂ ਦੇ ੪ ਗੱਦੀਦਾਰ ਬਣਾ ਕੇ ਵੱਖ-੨ ਥਾਂਵਾਂ ਵਿਚ ਭੇਜ ਦਿਤਾ। ਜਿਵੇਂ ਮਹਾਤਮਾਂ ਬੁੱਧ ਦੇ ਭਿਖਸ਼ੂ ਦੇਸ਼ ਵਿਦੇਸ਼ ਵਿਚ ਗਏ। ਐਸੇ ਇਹ ਚਾਰੋਂ ਵੀ ਬਾਬਾ ਗੁਰਦਿੱਤਾ ਜੀ ਦੇ ਪਿਛੋਂ ਉਦਾਸੀਨ ਸੰਪ੍ਰਦਾਏ ਦੇ ਪ੍ਰਮੁੱਖ ਧੂਣੀਦਾਰ ਪੂਜਨੀਕ ਉਦਾਸੀ ਮੰਨੇ ਗਏ, ਤੇ ਇਨ੍ਹਾਂ ਦੇ ਚਾਰ ਡੇਰੇ ੪ ਧੂਣਿਆਂ ਦੇ ਨਾਮ ਨਾਲ ਪ੍ਰਸਿਧ ਹੋਏ।
ਦੋਹਿਰਾ – “ਥਾਲੂ ਹਸਨਾ” ਫੂਲ ਪੁਨ ਗੇਂਦਾ ਅਰ ਅਲਮਸਤ।
ਮੁੱਖ ਉਦਾਸੀ ਇਹ ਭਏ ਬਹੁਰੇ ਸਾਧ ਸਮਸਤ।
ਤਿਨ ਤੇ ਬਿਦਤਯੋ ਪੰਥ ਉਦਾਸੀ, ਲਾਖਹੁ ਭਏ ਕਰਹਿ ਤੱਪ ਰਾਸੀ।
(ਸੂਰਜ-ਪ੍ਰਕਾਸ਼-ਰਾਸ ੧ ਅੰਸੂ ੬)
ਪਰ ਕੁਦਰਤ ਵਾਹਿਗੁਰੂ ਦੀ ਕਿ ਬਾਬਾ ਗੁਰਦਿੱਤਾ ਜੀ ਨੂੰ ਬਹੁਤ ਸਮਾਂ ਨਾ ਮਿਲ ਸਕਿਆ ਜਿਸ ਤੇ ਉਹ ਆਪਣੀ ਉਦਾਸੀਨ ਗੱਦੀ ਦੇ ਵਧੇਰੇ ਚਮਤਕਾਰ ਨਹੀਂ ਦਿਖਾ ਸਕੇ ਅਤੇ ਛੇਤੀ ਹੀ ਅੰਤ ਸਮਾਂ ਆ ਜਾਣ ਸੰਮਤ ੧੬੯੫ ਦੀ ਅੱਸੂ ਸੁਦੀ ੧੦ ਨੂੰ ਲਗ ਪਗ ੨੪ ‘ਸਾਲ ਦੀ ਉਮਰ ਵਿਚ ਫਕੀਰ ਬੁੱਢਨ ਸ਼ਾਹ ਦੀ ਕਬਰ ਦੇ ਨੇੜੇ ਹੀ ਚੰਦਰ ਵਿਛਾ ਕੇ ਲੰਮੇ ਪੈ ਗਏ ਅਤੇ ਕਿਸੇ ਨੂੰ ਦੱਸੇ ਬਿਨਾਂ ਹੀ ਜੈਤੀ ਜੈਤ ਸਮਾ ਗਏ।*” ਜਿਨ੍ਹਾਂ ਦੇ ਅੰਗੀਠੇ ਦੀ ਥਾਂ ਕੀਰਤਪੁਰ ਪਹਾੜੀ ਉਤੇ ਇਨ੍ਹਾਂ ਦੀ ਯਾਦਗਾਰ ਵਿਚ ਕਿਲ੍ਹੇ ਦੀ ਸੂਰਤ ਦਾ ਬੜਾ ਭਾਰੀ ਗੁਰਦਵਾਰਾ ਹੁਣ ਤੀਕ ਪ੍ਰਤੱਖ ਹੈ

ਬਾਬਾ ਗੁਰਦਿੱਤਾ ਜੀ ਦੇ ਅੰਤਮ ਚਲਾਣੇ ਦਾ ਕਾਰਣ

ਸ੍ਰੀ ਕੀਰਤਪੁਰ ਪਹਾੜੀ ਦੇ ਭਾਰੀ ਜੰਗਲ ਵਿਚ ਇਕ ਸ਼ੇਰ ਪੇਂਡੂ ਗਊਆਂ ਮੱਝਾਂ ਦਾ ਨੁਕਸਾਨ ਕਰਦਾ ਰਹਿੰਦਾ ਸੀ। ਬਾਬਾ ਗੁਰਦਿੱਤਾ ਜੀ ਪਹਿਲੇ ਥੀਂ ਪੱਕੇ ਨਿਸ਼ਾਨੇ ਬਾਜ ਸਨ*। ਇਹ ਆਪਣੇ ਨਿਤਨੇਮ ਥੀਂ ਵੇਹਲੇ ਹੋ ਕੇ ਸਾਥੀਆਂ ਸਣੇ ਕਦੀ ਸ਼ਿਕਾਰ ਵੀ ਖੇਡਿਆ ਕਰਦੇ। ਇਕ ਦਿਨ ਇਨ੍ਹਾਂ ਦੇ ਇਕ ਸਾਥੀ ਸ਼ਿਕਾਰੀ ਨੇ ਝਾੜੀ ਵਿਚ ਛੁਪ ਕੇ ਬੈਠੀ ਪੀਲੇ ਰੰਗ ਦੀ ਗਊ ਨੂੰ ਸ਼ੇਰ ਜਾਣ ਕੇ ਬੰਦੂਕ ਨਾਲਮਾਰ ਦਿਤਾ**। ਇਹਦੇ ਗ਼ਰੀਬ ਮਾਲਕ ਨੂੰ ਰੌਂਦਾ ਅਤੇ ਝਗੜਾ ਕਰਨ ਨੂੰ ਤਿਆਰ ਹੋਇਆ ਵੇਖ ਕੇ ਬਾਬਾ ਜੀ ਨੇ ਵਾਹਿਗੁਰੂ ਪਾਸ ਗਊ ਦੀ ਆਤਮਾਂ ਨੂੰ ਮੋਡ ਭੇਜਣ ਦੀ ਅਰਦਾਸ ਕੀਤੀ। ਅਤੇ ਇਸ਼ਨਾਨ ਕਰ ਕੇ ‘ਸਤਿਨਾਮ’ ਮੰਤ੍ਰ ਦੇ ਉਚਾਰਨ ਨਾਲ ਪਾਣੀ ਦਾ ਛਿੱਟਾ ਮਾਰ ਕੇ ਮਰੀ ਗਊ ਨੂੰ ਜਿਵਾ ਦਿਤਾ। ਜਿਵੇਂ ਭਗਤ ਨਾਮਦੇਵ ਨੇ ਮਰੀ ਗਊ ਨੂੰ ਜਿਵਾਇਆ ਸੀ।
ਗੁਰੂ ਹਰਿਗੋਬਿੰਦ ਸਾਹਿਬ ਨੇ ਸੁਣਿਆ ਤਾਂ ਪਾਸ ਬਿਠਾ ਕੇ ਪਿਆਰ ਨਾਲ .ਆਖਿਆ-ਬੇਟਾ | ਇਹ ਗੱਲ ਚੰਗੀ ਨਹੀਂ ਕੀਤੀ। ਪਹਿਲੇ ਤਾਂ ਇਹ ਗੱਲ-ਕਿ ਦੁਸ਼ਮਣ ਨੂੰ ਯਾ ਕਿਸੇ ਜਾਨਵਰ ਨੂੰ ਵੰਗਾਰ ਕੇ ਮਾਰਿਆ ਜਾਏ। ਸੁੱਤੇ ਬੈਠੇ ਹਮਲਾ ਕਰ ਦੇਣਾ ਸੂਰਮੇ ਦਾ ਕੰਮ ਨਹੀਂ ਹੈ। ਦੂਜਾ ਤੁਹਾਡੇ ਇਸ ਸ਼ਿਕਾਰੀ ਨੇ ਨੀਅਤ ਕਰ ਕੇ ਗਉ ਨੂੰ ਨਹੀਂ ਮਾਰਿਆ ਸੀ ਬਲਕਿ .ਗਊਆਂ ਦੀ ਰਖਿਆ ਦੇ ਖਿਆਲ ਨਾਲ ਉਨ੍ਹਾਂ ਦਾ ਦੁਸ਼ਮਣ ਸ਼ੇਰ ਜਾਣ ਕੇ ਮਾਰਿਆ। ਉਹਦਾ ਕਾਲ ਏਸ ਦੇ ਹੱਥੋਂ ਹੋਣਾ ਸੀ। ਅਸੀਂ ਕੋਸ਼ਿਸ਼ ਕਰਦੇ ਕਿ ਮਾਲਕ ਨੂੰ ਮੂੰਹ ਮੰਗੀ ਕੀਮਤ ਦੇ ਕੇ :ਤੁਹਾਡੇ ਸਾਥੀ ਪਾਸੋਂ ਹੱਤਿਆ ਦਾ ਪਸ਼ਚਾਤਾਪ ਕਰਾਂਦੇ। ਸਿੱਧੀ ਗੱਲ ਤਾਂ ਇਹ ਸੀ। ਪਰ ਤੁਸੀਂ ਸ਼ਕਤੀ ਵਰਤ ਕੇ ਜਿਵਾਈ ਹੈ, ਜਿਸ ਤੇ ਨਾਮ ਤੁਸਾਡਾ ਲਗੇਗਾ।
ਗੁਰੂ ਜੀ ਨੇ ਆਖਿਆ-ਤੁਸੀਂ ਜਾਣਦੇ ਹੋ ਕਿ ਤੁਰਕ ਰਾਜ ਹੈ। ਕਿਸੇ ਦਾ ਕੋਈ ਮਰ ਜਾਣ ਤੇ ਇਥੇ ਲਿਆ ਰਖਿਆ ਕਰਨਗੇ। ਨਾ ਜਿਵਾਓਗੇ ਤਾਂ ਝੂਠੇ। ਜੇ ਜਿਵਾਓਗੇ ਤਾਂ ਰੱਬ ਦੇ ਭਾਣੇ ਵਿਚ ਸਿੱਧਾ ਦਖਲ ਹੋਏਗਾ। ਦਸੇ? ਫੇਰ ਕੀ ਕਰੋਗੇ ? ਮੰਨ ਲਿਆ ਕਿ ਬਾਬਾ ਸ੍ਰੀ ਚੰਦ ਜੀ ਨੇ ਤੁਹਾਨੂੰ ਸ਼ਕਤੀ ਸੰਪੰਨ ਕਰ ਦਿਤਾ ਹੈ। ਪਰ ਇਸ ਤਰ੍ਹਾਂ ਨਾਲ ਸ਼ਕਤੀ ਵਰਤਣਾ ਠੀਕ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਅਗੇ ਤੁਸਾਡੇ ਭਰਾਤਾ “ਅਟੱਲ ਰਾਏ” ਨੂੰ ਮਰੇ ਮੈਹਣ ਨੂੰ ਜਿਵਾ ਕੇ ਬਦਲੇ ਵਿਚ ਆਪ ਜਾਣਾ ਪਿਆ-ਸੀ। ਤਾਂਤੇ ਅਗੇ ਲਈ ਐਸਾ ਨਾ ਕਰਨਾ। ਇਸ ਤਰ੍ਹਾਂ ਰੱਬ ਦੀ ਰਜ਼ਾ ਵਿਚ ਸਿੱਧਾ ਦਖਲ ਹੁੰਦਾ ਹੈ।
ਇਸ ਗੱਲ ਦਾ ਅਸਰ ਬਾਬਾ ਗੁਰਦਿੱਤਾ ਜੀ ਦੇ ਮਨ ਉਤੇ ਬਹੁਤ ਡੂੰਘਾ ਹੋਇਆ। ਇਧਰ ਪਿਤਾ ਜੀ ਨੂੰ ਮੱਥਾ ਟੇਕ ਕੇ ਖਿਮਾਂ ਮੰਗੀ, ਤੇ ਉਧਰ ਚੁੱਪ ਚੁੱਪੀਤੇ ਪਹਾੜੀ ਉਤੇ ਜਾ ਕੇ ਫਕੀਰ ਬੁੱਢਨ ਸ਼ਾਹ ਦੇ ਨੇੜੇ ਪ੍ਰਾਨ ਤਿਆਗ ਦਿੱਤੇ ਸਨ।

ਭਗਤ ਗਿਰੀ – ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਨੂੰ

ਬਾਬਾ ਸ੍ਰੀ ਚੰਦ ਜੀ ਨੇ ਸੰਮਤ ੧੬੮੧ ਵਿਚ ਆਪਣਾ ਜ-ਨਸ਼ੀਨ ਬਾਬਾ :: ਗੁਰਦਿੱਤਾ ਜੀ ਨੂੰ ਬਣਾ ਕੇ ਉਦਾਸੀ ਸੰਪ੍ਰਦਾਏ ਦੀ ਗੁਰ-ਗੱਦੀ ਬਖਸ਼ ਦਿਤੀ ਸੀ। ਫੇਰ ਕੁਝ ਮਹੀਨੇ ਪਾਸ ਰਖ ਕੇ ਫਕੀਰੀ ਦੀ ਚਮਜ਼ਾਂ ਥੀਂ ਜਾਣੂੰ ਕਰਾਇਆ ਅਤੇ ਸੇਵਾ ਲੈ ਕੇ ਸ੍ਰੀ ਅੰਮ੍ਰਿਤਸਰ ਮੋੜ ਬੇਜੇ ਸਨ । ਬਾਬਾ ਗੁਰਦਿੱਤਾ ਜੀ ਨੇ ਆਪਣੀ ਥੋੜ੍ਹੀ ਜੇਹੀ ਉਮਰ ਤੇ ਵੱਡੀ ਸਿਆਣਪ ਨਾਲ ਅਗੇ ਆਪਣੀ ਥਾਂ ਕਿਸੇ ਇਕ ਸੰਤ ਨੂੰ ਗੱਦੀ ਦੇਣ ਦੀ ਬਜਾਏ ਬਾਲੂ ਹਸਨਾ ਜੀ ਆਦਿਕ ਚਾਰ ਵਡੇ ਪ੍ਰਮੁਖ ਥਾਪ ਕੇ (ਜਿਵੇਂ “ਹਜ਼ਰਤ ਮੁਹੰਮਦ” ਨੇ ਚਾਰ ਯਾਰ ਬਣਾਏ ਸਨ) ਇਸ ਪਵਿਤ੍ਰ ਆਪਣੇ ਉਦਾਸੀ ਭੇਖ ਦੀਆਂ ਜੜ੍ਹਾਂ ਪਾਤਾਲ ਵਿਚ ਗੱਡ ਦਿਤੀਆਂ, ਤੇ -ਜੋਤੀ ਜੋਤ ਸਮਾ ਗਏ। ਇਸ ਲਈ ਅਸੀਂ ਬਾਬਾ ਸ੍ਰੀ ਚੰਦ ਜੀ ਦੀ ਕਥਾ ਵਿਚਾਲੇ ਹੀ ਛੱਡ ਕੇਂ ਬਾਬਾ ਗੁਰਦਿੱਤਾ ਜੀ ਦਾ ਸੰਖੇਪ ਜਿਹਾ ਹਾਲ ਇਥੇ ਹੀ ਮੁਕਾ ਦੇਣਾ ਜ਼ਰੂਰੀ ਜਾਣਿਆ ਸੀ। ਬਾਬਾ ਸ੍ਰੀ ਚੰਦ ਜੀ ਦਾ ਅਗਲਾ ਸਮਾਚਾਰ ਇਉਂ ਹੈ-
ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਅੰਮ੍ਰਿਤਸਰ ਟੋਰ ਕੇ ਆਪ ਵੀ ਬਾਰਣ ਤੋਂ ਸ੍ਰੀ ਕਰਤਾਰਪੁਰ ਆ ਗਏ ਸਨ। ਫੇਰ ਇਥੇ ਕੁਝ ਚਿਰ ਰਹਿਣ ਪਿੱਛੋਂ ਆਪਣੀ ਟਾਹਲੀ ਦੀ ਛਾਂਵੇਂ ਧੂਣੀ ਧੁਖਾ ਕੇ ਤਪ ਸਾਧ ਰਹੇ ਸਨ। ਇਥੇ ਆਪ ਜੀ ਦੇ ਦਰਸ਼ਨਾਂ ਨੂੰ ਸੰਨਿਆਸੀ ਸੰਤਾਂ ਦੀ ਇਕ ਭਾਰੀ ਮੰਡਲੀ ਆਈ ਜੋ ‘ਹਿੰਗ ਲਾਜ” ਦੇਵੀ ਸਥਾਨਾਂ ਦੇ ਦਰਸ਼ਨ ਕਰ ਕੇ ਯਾਤਰਾ ਕਰਦੀ-੨ ਸ੍ਰੀ ਜਵਾਲਾ ਦੇਵੀ ਦੇ ਦਰਸ਼ਨ ਪਿਛੋਂ ਇਸੇ ਰਸਤੇ ਅਗੇ ਜੰਮੂ ਵਾਲੀ ਸ੍ਰੀ ਵੈਸ਼ਨਵ ਦੇਵੀਂ ਦਾ ਦਰਸ਼ਨ ਅਤੇ ਅਮਰ ਨਾਥ ਦੀ ਯਾਤਰਾ ਨੂੰ ਜਾ ਰਹੀ ਸੀ। ਇਸ ਨੇ ਕਰਤਾਰਪੁਰ ਆਕੇ ਮੁਕਾਮ ਕੀਤਾ। ਬਾਬਾ ਧਰਮ ਚੰਦ ਜੀ ਨੇ ਇਨ੍ਹਾਂ ਆਇਆ ਨੂੰ ਪੂੜੇ ਪੂੜੀਆਂ ਅਤੇ ਖੀਰ ਦਾ ਧੱਕਾ ਭੋਜਨ ਖੁਆ ਕੇ ਹਰ ਤਰ੍ਹਾ ਖੁਸ਼ ਕਰਨ ਦਾ ਯਤਨ ਕੀਤਾ। ਪਰ ਉਨ੍ਹਾਂ ਵਿਚੋਂ ਇਕ ਚੇਟਕੀ ਸਾਧੂ ਨੂੰ ਬਾਬਾ ਜੀ ਦੀ ਇਸ ਸੇਵਾ ਉਤੇ ਬਹੁਤ ਹੈਰਾਨੀ ਹੋਈ ਤੇ ਪ੍ਰੀਖਿਆ ਲੈਣੀ ਚਾਹੀ
ਇਸ ਸਾਧੂ ਨੇ ਭੂਤ ਸਾਧਨਾਂ ਕੀਤੀ ਹੋਈ ਸੀ। ਤੇ ਸਾਰੀ ਸੰਗਤ ਤੋਂ ਵਖਰੇ ਹੋ ਕੇ ਵਰਤਾਵੇ ਨੂੰ ਆਖਿਆ-ਮੇਰੀ ਸ਼ਰੀਰਕ ਵਿਵਸਥਾ ਕੁਝ ਠੀਕ ਨਹੀਂ ਹੈ ਸਾਰਿਆਂ ਤੋਂ ਪਿਛੋਂ ਖਾਵਾਂਗਾ। ਮੇਰਾ ਹਿੱਸਾ ਮੇਰੀ ਚਿੱਪੀ ਵਿਚ ਪਾ ਦਿਉ। ਇਉਂ ਆਖ ਕੇ ਚਿੱਪੀ ਅਗੇ ਰੱਖ ਦਿੱਤੀ। ‘ਵਰਤਾਵਾ ਜੋ ਕੁਝ ਪਾਂਦਾ ਜਾਏ, ਇਸ ਚਿੱਪੀ ਵਿਚੋਂ ਅਣਦਿਸੇ ਭੂਤ ਚੱਟਦੇ ਜਾਂਦੇ ਸਨ। ਬਾਬਾ ਧਰਮਚੰਦ ਜੀ ਇਹਦੀ ਕਰਤੂਤ ਨੂੰ ਜਾਣ ਗਏ, ਅਤੇ ਆਪਣੀ ਹੱਥੀਂ ਫੇਰ ਖੀਰ ਦਾ ਕੜਛਾ ‘ ਭਰ ਕੇ ਉਸ ਚਿੱਪੀ ‘ਚ ਪਾ ਦਿਤਾ।
.ਬਸ ਫਿਰ ਤਾਂ ਉਹਦੀ ਸਾਰੀ ਨਾਟਕ ਚੇਟਕ ਠੱਪ ਹੋ ਗਈ। ਚਿੱਪੀ ਭਰੀ ਗਈ ਤੇ ਪੇਟ ਪੀੜ ਨਾਲ ਹਾਏ-੨ ਕਰਦਾ ਸਾਧੂ ਉਥੇ ਹੀ ਬੇਹੋਸ਼ ਹੋ ਗਿਆ। ਇਹ ਸਾਰੀ ਗੱਲ ਵਡੇ ਮਹੰਤ ਗਿਰੀ ਨੇ ਅੱਖੀਂ ਵੇਖੀ, ਅਤੇ ਬਾਬਾ ਸ੍ਰੀ ਚੰਦ ਜੀ ਨੂੰ ਸੁਣਾ ਕੇ ਮਿੰਨਤਾਂ ਕਰਨ ਲੱਗਾ-ਕਿ ਜਿਵੇਂ ਜਾਣੇਂ ਬਖਸ਼ ਦਿਓ। ਇਹ ਮੂਰਖ ਸੀ। ਤੁਸੀਂ ਸ਼ਕਤੀਵਾਨ ਹੋ। ਇਹਨੇ ਸਾਰ ਨਹੀਂ ਜਾਣੀ ਤੇ ਕਰਣੀ ਦਾ ਫਲ ਪਾਇਆ ਹੈ। ਆਪ ਸਾਡੇ ਉਤੇ ਖਿਮਾਂ ਕਰ ਕੇ ਇਸ ਮੁਰਦੇ-ਵੱਤ ਮੂਰਖ ਨੂੰ ਜਿਵਾ ਦਿਓ।
ਸ੍ਰੀ ਬਾਬਾ ਜੀ ਨੇ ਫੁਰਮਾਇਆ-ਇਹ ਗੁਰੂ ਨਾਨਕ ਦਾ ਘਰ ਹੈ। ਸਭਨਾਂ ਦਾ ਸਾਂਝਾ ਹੈ ਅਤੇ ਸਾਰਿਆਂ ਲਈ ਖੁਲ੍ਹਾ ਹੈ। ਇਸ ਘਰ ਦੇ ਕਿਣਕੇ (ਭੋਰੇ) ਨੂੰ ਪਾ ਕੇ ਸੋਝੀ ਵਾਲੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਪਰ ਅਸੀਂ ਤਾਂ ਆਪ ਜੈਸੇ ਮੁਖੀ ਮਹੰਤ ਦੀ ਸੇਵਾ ਜੋ ਸਰ ਬਣਿ ਸਕੀ-ਪਿਆਰ ਨਾਲ ਕੀਤੀ ਹੈ। ਤੁਸੀਂ ਇਹੋ ਜਿਹੇ ਭੂਤ ਮੰਤ੍ਰ ਸਾਧਕਾਂ ਨੂੰ ਆਪਣੇ ਨਾਲ ਰੱਖਿਆ ਹੀ ਕਾਹਨੂੰ ਹੈ? ਜੋ ਤੁਸਾਡੀ ਵੀ ਬਦਨਾਮੀ ਦਾ ਕਾਰਣ ਹੈ।
ਬਾਬਾ ਜੀ ਨੇ ਕਿਹਾ-ਮੰਨ ਲਿਆ ਕਿ ਇਸ ਨੇ ਕੀਤੀ ਦਾ ਫਲ ਪਾਇਆ ਹੈ। ਪਰ ਤੁਹਾਨੂੰ ਸਾਰਿਆਂ ਨੂੰ ਵੀ ਤਾਂ ਉਲਾਹਮਾਂ ਦਿਵਾਇਆ ਹੈ। ਤੁਸੀਂ ਮੰਡਲੀਦਾਰ ਸ੍ਰੀ ਮਹੰਤ ਸੀ। ਇਸ ਨੇ ਤੁਹਾਡਾ ਵੀ ਕੋਈ ਖਿਆਲ ਨਹੀਂ ਕੀਤਾ। ਹੁਣ ਮੈਂਨੂੰ ਕੀ ਆਖਦੇ ਹੋ? ਆਪੇ ਹੀ ਜਿਵਾ ਲਉ। ਜਿਨ੍ਹਾਂ ਤਾਂਈਂ ਉਮਰ ਭਰ ਪੂਜਦੇ ਅਤੇ ਉਨ੍ਹਾਂ ਦੀ ਪ੍ਰਸੰਨਤਾ ਦੇ ਪਾਤਰ ਰਹੇ। ਐਸੇ ਉਨ੍ਹਾਂ ਦੇਵੀ ਦੇਵਤਿਆਂ-ਸਾਰਿਆਂ ਨੂੰ ਆਖੋ! ਠੀਕ ਕਰ ਦੇਣਗੇ। ਅਸੀਂ ਨਾ ਕੁਝ ਕੀਤਾ ਨਾ ਕਰਨ ਦਾ ਬਲ ਹੈ। ਜੋ ਠੀਕ ਕਰੀਏ। ਇਸ ਗੱਲ ਦਾ ਉਤਰ ਉਹ ਦੇ ਨਾ ਸਕੇ, ਅਤੇ ਮਿੰਨਤਾਂ ਤਰਲੇ ਕਰ ਕੇ ਭੁੱਲ ਦੀ ਖਿਮਾਂ ਮੰਗੀ। ਤਦ ਸ੍ਰੀ ਬਾਬਾ ਜੀ ਦੀ ਆਗਿਆ ਨਾਲ ਬਾਬਾ ਧਰਮ ਚੰਦ ਜੀ ਨੇ ਸਤਿਨਾਮ ਸੁਣਾ ਕੇ ਉਹਦੇ ਮੂੰਹ ਉਤੇ ਜਲ ਦੇ ਛਿੱਟੇ ਮਾਰੇ ਅਤੇ ਹੋਸ਼ ਵਿਚ ਕਰ ਦਿਤਾ।।
ਇਹ ਮੁਰਦੇ ਸਮਾਨ ਸਰੀਰ ਚੇਤੰਨ ਹੋ ਕੇ ਉਠ ਬੈਠਾ। ਪਰ ਅੱਖਾਂ ਸ਼ਰਮਸਾਰੀ ਨਾਲ ਨੀਵੀਂਆਂ ਸਨ। ਬਾਰ-੨ ਸ੍ਰੀ ਬਾਬਾ ਜੀ ਦੇ ਅਤੇ ਧਰਮ ਚੰਦ ਜੀ ਨੂੰ ਮੱਥੇ ਟੇਕਦਾ ਤੇ ਖਿਮਾਂ. ਚਾਹੁੰਦਾ ਸੀ। ਜਿਸ ਨੂੰ ਮੁਆਫ ਕਰ ਕੇ ਬਾਬਾ ਜੀ ਨੇ ਆਖਿਆ-ਅਗਰ ਤੇਰੇ ਜੈਸੇ ਨੂੰ ਸਾਧੂ ਸੰਨਿਆਸੀ (ਭਲੀ ਪ੍ਰਕਾਰ ਤਿਆਗੀ) ਅਸੀਂ ਜਾਣੀਏ ਤਦ ਮਨ ਕਰ ਕੇ ਗ੍ਰਹਿਸਥੀ ਜਾਂ ਕੁਕਰਮੀ ਕੀਂਹਨੂੰ ਕਹੀਏ? ਜਿਸ ਨੇ ਮਨੁੱਖਾ ਜਨਮ ਪਾਇਆ ਪਰ ਸਾਰ ਨਹੀਂ ਜਾਣੀ। ਘਰ ਬਾਰ ਵੀ ਛਡਿਆ ਅਤੇ ਅਜਾਈਂ ਰੀਵਾ ਦਿਤਾ ਹੈ! ਇਵੇਂ ਹੀ ਤੇਰੇ ਜੈਸੇ ਕਿਸੇ ਮੂੜ ਮਤ ਸੰਨਿਆਸੀ ਨੂੰ ਜੇ ਘਰ ਦਰ ਛੱਡ ਕੁਰਾਹੇ ਪੈ ਗਿਆ ਸੀ। ਗੁਰੂ ਨਾਨਕ ਪਿਤਾ ਨੇ ਇਹ ਸ਼ਬਦ ਸੁਣਾ ਕੇ ਰਾਹੇ ਪਾਇਆ ਸੀ-
ਮਾਰੂ ਮਹਲਾ ੧॥
ਮਨਮਖ ਲਹਰਿ ਘਰੁ ਤਜਿ ਵਿਗੁਚੈ ਅਵਰਾ ਕੇ ਘਰ ਹੇਰੈ !!
ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੁਮਨ ਘੇਰੈ
ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ॥
ਕਾਜੀ ਪਿੰਡੀ ਸਬਦੁ ਨ ਚੀਨੈ ਉਦਰ ਭਰੈ ਜੈਸੇ ਢੋਰੈ ॥3॥
ਬਾਬਾ ਐਸੀ ਰਵਤ ਰਵੈ ਸੰਨਿਆਸੀ ਗੁਰ ਕੈ ਸਬਦਿ
ਏਕ ਲਿਵ ਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ ॥੧॥ ਰਹਾਉ॥
(ਅਗੋ ਹੋਰ ਵੀ ਹੈ-ਪੰਨਾ ੧੦੧੨)
ਇਹ ਸ਼ਬਦ ਸੁਣਾ ਕੇ ਸ੍ਰੀ ਬਾਬਾ ਜੀ ਨੇ ਸੰਨਿਆਸੀ ਮੰਡਲੀ ਦੀਆਂ ਅੱਖਾਂ ਖੋਲ੍ਹ ਦਿਤੀਆਂ। ਮਹੰਤ ਗਿਰੀ ਜੀ ਉਤੇ ਬਾਬਾ ਸ੍ਰੀ ਚੰਦ ਜੀ ਦੀ ਕਰਣੀ ਕਰਾਮਾਤ ਦਾ ਪਹਿਲੇ ਹੀ ਅਸਰ ਹੋ ਚੁਕਾ ਸੀ। ਪਰ ਆਪਣੇ ਧਾਰਨ ਕੀਤੇ ਸੰਨਿਆਸ ਭੇਖ ਦੀ ਅਸਲੀਅਤ ਨੂੰ ਅਜ ਜਾਣ ਸਕਿਆ। ਜਦ ਕਿ ਗੁਰੂ ਨਾਨਕ ਜੀ ਦੇ ਸ੍ਰੀ ਮੁਖ ਵਾਕ ਸ਼ਬਦ ਨੇ ਇਹਦੇ ਕਪਾਟ ਖੋਲ੍ਹ ਦਿਤੇ ਸਨ। ਇਸ ਨੇ ਬਾਬਾ ਸ੍ਰੀ ਚੰਦ ਜੀ ਨੂੰ ਮਹਾਂ ਕਰਾਮਾਤੀ ਤਪੱਸਵੀ ਅਤੇ ਮਹਾਂ ਵਿਦਵਾਨ ਵੀ ਜਾਤਾ। ਜਿਸ ਤੇ ਪਰਮਾਰਥ ਸਬੰਧੀ ਕੁਝ ਹੋਰ ਪ੍ਰਸ਼ਨ ਵੀ ਕੀਤੇ। ਜਿਨ੍ਹਾਂ ਦਾ ਉਤਰ ਸ਼ਾਸਤ੍ਰ ਅਨੁਕੂਲ ਗੁਰਬਾਣੀ ਰਾਹੀਂ ਦੇ ਕੇ ਬਾਬਾ ਸ੍ਰੀ ਚੰਦ ਜੀ ਨੇ ਉਹਨੂੰ ਨਿਹਾਲ ਕਰ ਦਿਤਾ।
“ਮਹੰਤ ਭਗਤ ਗਿਰੀ” ਬਹੁਤ ਸਿਆਣਾ ਅਤੇ ਪ੍ਰਮਾਰਥ ਦਾ ਸੱਚਾ ਪੰਧਾਊ ਸੀ। :ਇਸ ਨੇ ਇਤਨੀ ਉਮਰ ਬਿਤਾਈ। ਪਰ ਜੋ ਸੋਭੀ ਗੂੜ੍ਹ ਗਿਆਨ ਦੀ ਅੱਜ ਆਈ। ਇਸ ਥੀਂ ਪਹਿਲੇ ਬੇਖਬਰ ਸੀ। ਹੁਣ ਇਸ ਨੇ ਆਪਣੇ ਆਪ ਨੂੰ ਭੇਖ ਭਰਮ ਦੀ ਅਗਿਆਨਤਾ ਵਿਚ ਫਸਿਆ ਡਿੱਠਾ, ਅਤੇ ਕੋਈ ਲੱਜਾ ਨਾ ਕੀਤੀ। ਮਹੰਤ ਨੇ ਬਾਬਾ ਜੀ ਦੇ ਚਰਨ ਫੜ ਕੇ ਤਰਲੇ ਕੀਤੇ ਕਿ ਮੈਨੂੰ ਆਪਣਾ ਚੇਲਾ ਬਣਾ ਕੇ ਉਦਾਸੀ ਭੇਖ ਦੀ ਬਖਸ਼ਸ਼ ਕਰੀਏ। ਤਦ ਬਾਬਾ ਜੀ . ਨੇ ਪ੍ਰਵਾਨ ਕੀਤਾ ਤੇ ਉਹਨੂੰ ਭੇਖ ਦੇ ਕੇ ਚੇਲਾ ਬਣਾਇਆ।
ਸ੍ਰੀ ਬਾਬਾ ਜੀ ਨੇ ਚਰਨ ਪਾਹੁਲ ਤਾਂ ਆਪਣੇ ਭਤੀਜੇ ਧਰਮ ਚੰਦ ਪਾਸੋਂ ਦਿਵਾਈ ਅਤੇ “ਸਤਿਨਾਮੁ-ਵਾਹਿਗੁਰੂ” ਮੰਤ੍ਰ ਉਪਦੇਸ਼ ਮਹਾਂਵਾਕ ਅਤੇ ਮਾਤ੍ਰਾ ਦਾ ਗਿਆਨ ਆਪ ਕਰਾਇਆ।- ਨਾਲ ਹੀ ਫ਼ੁਰਮਾਇਆ-ਕਿ ਅੱਜ ਬੀ ਭਗਤ ਗਿਰੀ ਨਹੀਂ। ਬਲਕਿ ਤੁਸੀਂ ਭਗਤ ਭਗਵਾਨ ਦੇ ਹੋਏ ਹੋ? ਕਿਉਂਕਿ ਗਿਰ! ਪਹਾੜ ਨੂੰ ਆਖਦੇ ਹਨ, ਤੇ ਪਹਾੜ ਜੜ੍ਹ ਹੁੰਦਾ ਹੈ। ਪਰ ਤੁਸੀਂ ਚੇਤੰਨ ਦੇ ਉਪਾਸ਼ਕ ਹੋਏ। ਜਿਸ ਤੇ “ਭਗਤ ਭਗਵਾਨ” ਦੇ ਮੰਨੇ ਜਾਉਗੇ । ਬਾਬਾ ਸ੍ਰੀ ਚੰਦ ਜੀ ਨੇ ਇਨ੍ਹਾਂ ਨੂੰ ਇਹ ਵਰਦਾਨ ਵੀ ਦਿਤਾ-
“ਭਗਵਾਨ-ਸਤਿਗੁਰ ਕੀ ਦਰਗਹਿ ਪ੍ਰਵਾਨ”
ਇਸ ਤਰ੍ਹਾਂ ਨਾਲ ”ਭਗਤ ਭਗਵਾਨ” ਜੀ ਦੇ ਉਦਾਸੀ ਭੇਖ ਧਾਰਨ ਕਰ ਲੈਣ ਪਿਛੋਂ ਉਨ੍ਹਾਂ ਦੇ ਸਾਰੇ ਗੁਰ-ਭਾਈ ਅਤੇ ੩੬੦ ਚੇਲੇ ਵੀ ਵਾਰੀ-੨ ਸ੍ਰੀ ਬਾਬਾ ਜੀ ਦੀ ਚਰਨੀਂ ਲਗੇ। ਸ੍ਰੀ ਬਾਬਾ ਜੀ ਨੇ ਗੁਰਮੰਤ੍ਰ ਉਪਦੇਸ਼ ਸੁਣਾ ਕੇ ਸਭਨਾਂ ਨੂੰ ਉਦਾਸੀ ਸੰਪ੍ਰਦਾਇ ਵਿਚ ਸ਼ਾਮਲ ਕਰ ਲਿਆ। ਜਿਨ੍ਹਾਂ ਦੇ ਕਈ ਡੇਰੇ ਪਟਨਾ ਸਾਹਿਬ ਅਤੇ ਬਿਹਾਰ ਦੇ ਇਲਾਕੇ ਵਿਚ ਹੁਣ ਤੀਕ ਮੌਜੂਦ ਹਨ। ਅਤੇ ਆਪਣਾ ਅਸਥਾਨ ਇਨ੍ਹਾਂ ਨੇ ਕਾਂਸੀ ਦੇ ਪਾਰਲੇ ਕੰਢੇ “ਮਗਹਰ” ਦੀ ਧਰਤੀ ਵਿਚ ਬਣਾਇਆ ਸੀ। ਜੋ ਉਥੇ ਦੇ ਮਰਣ ਵਾਲੇ ਲੋਕਾਂ ਤਾਂਈਂ ਵੀ ਸਤਿਨਾਮ ਦੀ ਬਰਕਤ ਨਾਲ ਮੁਕਤ ਕੀਤਾ ਜਾ ਸਕੇ। ਜੈਸੇ ਕਬੀਰ ਜੀ ਨੇ ਨਾਮ ਦਾ ਮਹਾਤਮ ਪ੍ਰਗਟਾਉਣ ਨੂੰ ਕਾਂਸੀ ਛੱਡ ਮਗਹਰ ਵਿਚ ਵਸੇਵਾ ਕੀਤਾ ਸੀ ।
ਇਹੋ ‘ਭਗਤ ਭਗਵਾਨ” ਜੀ ਫੇਰ ਉਦਾਸੀ ਸੰਪ੍ਰਦਾਏ ਦੇ ਮਹਾਨ ਨੇਤਾ ਮੰਨੇ ਗਏ ਦਿਨ੍ਹਾਂ ਦੇ ੩੬੦ ਚੇਲਿਆਂ ਵਿਚੋਂ ਕਈ ਸੰਤ ਮਹਾਤਮਾਂ ਬਹੁਤ ਉਘੇ ਵਿਦਵਾਨ ਅਤੇ ਜਪੀ ਤਪੀ ਮਸ਼ਹੂਰ ਹੋਏ ਅਤੇ ਹੁਣ ਵੀ ਹਨ। ਜੋ ਸਤਿਨਾਮ ਵਾਹਿਗੁਰੂ ਮੁਖ ਥੀਂ ਜਪਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਦਾ ਅਦਬ ਰਖਦੇ ਹਨ। ਉਨ੍ਹਾਂ ਦੇ ਧੂੰਣੇ ਨੂੰ ਪਵਿਤ੍ਰ ਯਾਦਗਾਰ ਮੰਨਦੇ ਅਤੇ ਧੁਖਾਂਦੇ ਆ ਰਹੇ ਹਨ।
ਨੋਟ – ਉਦਾਸੀ ਸੰਪ੍ਰਦਾਏ ਦੇ ਇਤਿਹਾਸ ”ਭਗਤ ਗਿਰੀ” (ਭਗਤ ਭਗਵਾਨ) ਜੀ-ਦਾ ਬਾਬਾ ਜੀ ਨਾਲ ਮਿਲਾਪ ਠੱਟੇ (ਸਿੰਧ) ਵਿਚ ਦੱਸਦੇ ਹਨ। ਕਿ ਭਗਤ ਗਿਰੀ ਜੀ- ‘ਹਿੰਗ ਲਾਜ” ਦੀ ਯਾਤਰਾ ਨੂੰ ਜਾਂਦੇ ਠੱਟੇ ਵਿਚ ਬਾਬਾ ਸ੍ਰੀ ਚੰਦ ਨੂੰ ਮਿਲੇ ਸਨ। ਪਰ ਸ੍ਰੀ ਚੰਦ ਪ੍ਰਕਾਸ਼ ਅਤੇ ਭਾਈ ਪਰਮਾਨੰਦ ਐਮ.ਏ.ਦੀ ਲਿਖੀ ਪੁਸਤਕ ‘ ਹਿੰਦੂ ਧਰਮ ਅਤੇ ਉਦਾਸੀ:ਸੰਪ੍ਰਦਾਏ’ ਉਰਦੂ ਦੇ ਸਫਾ ੧੧੬ ਉਤੇ ਭਗਤ ਗਿਰੀ ਦਾ ਮਿਲਾਪ ਸ੍ਰੀ ਕਰਤਾਰਪੁਰ ਵਿਚ ਹੋਇਆ ਮੰਨਦੇ ਹਨ। ਇਸ ਲਈ ਅਸੀਂ ਇਸ ਜ਼ਿਕਰ ਨੂੰ ਇਥੇ ਕਰਤਾਰਪੁਰ ਵਿਚ ਹੀ ਲਿਖਿਆ ਹੈ। ਹੈ ਸਕਦਾ ਹੈ ਪਹਿਲੇ ਠੱਟੇ ਵਿਚ ਵੀ ਮਿਲੇ ਤੇ ਹੁਣ ਇਥੇ ਦੁਬਾਰਾ ਮਿਲੇ ਹੋਣ!

ਬਾਬਾ ਸ੍ਰੀ ਚੰਦ ਜੀ ਫੇਰ ਚੰਬੇ ਵਲ ਪਧਾਰੇ

“ਭਗਤ ਭਗਵਾਨ” ਜੀ ਨੂੰ ਸਾਰਿਆਂ ਚੇਲਿਆਂ ਸਮੇਤ ਵਿਦਾ ਕਰ ਕੇ ਬਾਬਾ ਜੀ ਕੁਝ ਦਿਨ ਮੋਨ ਸਮਾਧੀ ਵਿਚ ਲੀਨ ਰਹੇ। ਫੇਰ ਸ੍ਰੀ ਕਰਤਾਰਪੁਰ ਥੀਂ ਗਾਹਲੜੀ ਨੂੰ ਗਏ। ਉਥੇ ਕੁਝ ਦਿਨ ਰਹਿ ਕੇ ਫੇਰ ਬਾਰਠ ਵਿਚ ਆਏ। ਇਥੇ ਆਪ ਦੇ ਬਾਰਠ ਵਿਚ ਆਉਣ ਦੀ ਖਬਰ ਚੰਬੇ ਦੇ ਰਾਜੇ ਨੂੰ ਹੋਈ ਤਾਂ ਉਸ ਨੇ ਬਹੁਤ ਬੇਨਤੀ ਲਿਖ ਭੇਜੀ ਕਿ ਆਪ ਦਰਸ਼ਨ ਦੇਵੋ। ਸ੍ਰੀ -ਬਾਬਾ ਜੀ ਨੇ ਉਹਦੀ ਬੇਨਤੀ ਪ੍ਰਵਾਨ ਕੀਤੀ ਤੇ ਚੰਬੇ ਨੂੰ ਗਏ। ਉਥੇ ਰਾਜ ਮਹਿਲਾਂ ਵਿਚ ਵੱਸਣ ਦੀ ਥਾਂ ਇਕ ਗਰੀਬ ਬ੍ਰਾਹਮਣ ਸਿਖ ਦੇ ਘਰ ਆਸਨ ਕਰਨਾ ਪਸੰਦ ਕੀਤਾ। ਜੈਸੇ ਕ੍ਰਿਸ਼ਨ ਮਹਾਰਾਜ ਬਿਦਰ ਦੇ ਅਤੇ ਗੁਰੂ ਨਾਨਕ ਜੀ ਭਾਈ ਲਾਲੋ ਦੇ ਘਰ ਜਾ ਰਹੇ ਸਨ। ਸਾਰਿਆਂ ਨੇ ਇਥੇ ਹੀ ਦਰਸ਼ਨ ਕੀਤੇ।
ਸ੍ਰੀ ਬਾਬਾ ਜੀ ਚੰਬੇ ਸ਼ਹਿਰ ਵਿਚ ਪ੍ਰੇਮੀਆਂ ਦੇ ਪ੍ਰੇਮ ਵਸੀ ਹੋ ਕੇ ਬਹੁਤ ਦਿਨ ਰਹੇ। ਇਥੇ ਦਸਿਆ ਕਿ ਅਸੀਂ ਹੁਣ ਅਗੇ ਨੂੰ ਜਾਣਾ ਹੈ ਫੇਰ ਸੰਜੋਗੀ ਮੇਲੇ ਹਨ। ਇਸ ਗੱਲ ਦਾ ਪਤਾ ਬਾਰਠ ਵਿਚ ਹੋ ਗਿਆ। ਤਦ ਬਾਬਾ ਧਰਮ ਚੰਦ ਦੇ ਸਾਹਿਬਜ਼ਾਦੇ ਮੇਹਰ ਚੰਦ ਜੀ ਜੋ ਇੱਥੇ ਬਾਰਠ ਵਿਚ ਸਨ। ਉਨ੍ਹਾਂ ਨੇ ਚੰਬੇ ਜਾ ਕੇ ਦਰਸ਼ਨ ਕੀਤੇ, ਤੇ ਸਾਰਾ ਨਿਰਣਾ ਪੁਛਿਆ। ਸ੍ਰੀ ਬਾਬਾ ਜੀ ਨੇ ਦਸਿਆ ਕਿ ਇਹੋ ਵਿਚਾਰ ਹੈ। ਐਸਾ ਸੁਣ ਕੇ ਬਾਬਾ ਮੇਹਰ ਚੰਦ ਨਿਰਾਸਤਾ ਵਿਚ ਭਰੇ ਗਏ। ਥੋੜ੍ਹਾ ਚੁੱਪ ਰਹੇ ਫੇਰ ਬੇਨਤੀ ਦੁਆਰਾ ਪੁਛਿਆ-ਮਹਾਰਾਜ! ਆਪ ਇਸ ਦੇਸ਼ ਨੂੰ ਛੱਡ ਕੇ ਚਲੇ ਜਾਉਗੇ ਤਾਂ ਸਾਨੂੰ ਕਿਸ ਆਮ੍ਰਿਤ ਰਹਿਣਾ ਹੈ। ਬੜਾ ਭਿਆਨਕ ਸਮਾਂ ਹੈ। ਪਾਪ ਪਸਾਰਾ ਵਧ ਰਿਹਾ ਹੈ। ਇਸ ਮਹਾਂ ਭਿਆਨਕ ਕਲਜੁਗੀ ਵਰਤਾਰੇ ਵਿਚ ਮੇਰੇ ਅਤੇ ਮੇਰੇ ਜੈਸੇ ਜਗਤ ਜੀਵਾਂ ਦੇ ਭਲੇ ਵਾਸਤੇ ਜੇ ਸਹਿਜ ਉਪਾਏ ਹੋਵੇ ਉਹ ਸਿਖਿਅਤ ਕਰਦੇ ਜਾਈਏ।
ਮੁੱਝ ਅਰ ਸਕਲ ਜਗਤ ਕੇ ਹੇਤੁ॥ ਕਹੋ ਉਪਾਇ ਬੇਦੀ ਕੁਲ ਕੇਤੁ॥
ਮਿਹਰ ਚੰਦ ਕੀ ਸੁਨ ਕਰੋ ਅਰਜ਼ੀ। ਸ੍ਰੀ ਮਯੰਕ ਪ੍ਰਟਾਵਤ ਮਰਜੀ॥
(ਸ੍ਰੀ ਚੰਦ ਪ੍ਰਕਾਸ਼ ਧਿਆਇ ੫੩, ਚੌਪਈ ੪੧)
ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਤੈਂਨੇ ਆਪਣੇ ਸਮੇਤ ਜਗਤ ਜੀਵਾਂ (ਚਾਰੋਂ ਵਰਣਾਂ) ਦੇ ਭਲੇ ਵਾਸਤੇ ਪੂਛਿਆ ਹੈ। ਇਸ ਸੰਬੰਧ ਵਿਚ ਸਾਡਾ ਇਹੋ ਕਹਿਣਾ ਹੈ ਕਿ ਜਗਣ ਜਾਂ ਥਾ ਚਾਰੋ ਵਰਣਾਂ ਦੇ ਭਲੇ ਵਾਸਤੇ ਗੁਰੂ ਨਾਨਕ ਪਿਤਾ ਦਾ ਸਾਂਝਾ ਉਪਦੇਸ਼ ਹੀ ਕਾਫੀ ਹੈ। ਉਹ ਬਹੁਤ ਕੁਝ ਦੱਸ ਗਏ ਹਨ। ਉਨ੍ਹਾਂ ਨੇ ਆਪਣੀ ਬਾਣੀ ਅੰਦਰ ਸੰਸਾਰ ਰੂਪੀ ਸਾਗਰ ਨੂੰ ਤਰਨ ਵਾਸਤੇ ਸੁਖੈਨ ਅਤੇ ਸਹਿਜ ਉਪਾਏ ਹੀ ਦਸੈ ਹਨ। ਉਹ ਕਲਜੁਗੀ ਜੀਵਾਂ ਵਾਸਤੇ ਕਈ ਤਰ੍ਹਾਂ ਦੇ ਯੋਗ ਅਭਿਆਸ ਅਤੇ ਤਪ ਸਾਧਨਾਂ ਨੂੰ ਅਸਾਧ ਜਾਣਦੇ ਸਨ। ਉਹ ਪ੍ਰਭੂ ਪਿਆਰ ਤੇ ਉਹਦੇ ਨਾਮ ਸਿੰਮ੍ਰਨ ਬਿਨਾਂ ਸਿਰਫ ਨਾਵਨ ਧੋਣ ਤੇ ਮੂਰਤੀ ਪੂਜਾ ਉਤੇ ਵਿਸ਼ਵਾਸ ਨਹੀਂ ਰਖਦੇ ਸਨ। ਤਦੇ ਉਨ੍ਹਾਂ ਨੇ ਐਸਾ ਕਿਹਾ ਸੀ-
“ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ॥
ਥਾਨਸਟ ਜਗ ਭਰਿਸ਼ਟ ਹੋਇ ਡੂਬਤਾ ਇਵ ਜਗੁ॥
ਕਲ ਮਹਿ ਰਾਮੁ ਨਾਮੁ ਸਾਰ (ਮਹਲਾ ੧, ਪੰਨਾ ੬੬੨)
ਤਥਾ – ਨਾਵਹਿ ਧੋਵਹਿ ਪੂਜਹਿ ਸੈਲਾ।
ਬਿਨਾ ਹਰ ਰਾਤੇ ਮੈਲੋ ਮੈਲਾ॥ (ਰਾਮਕਲੀ ਮ:੧, ਪੰਨਾ ੯੦੪)
ਬਾਬਾ ਸ੍ਰੀ ਚੰਦ ਜੀ ਨੇ ਸ੍ਰੀ ਮੇਹਰ ਚੰਦ ਪ੍ਰਥਾਂਇ ਦਸਿਆ ਕਿ ਗੁਰੂ ਨਾਨਕ ਪਿਤਾ ਦਾ ਇਸ ਸੰਸਾਰ ਵਿਚ ਆਉਣਾ ਹੀ ਇਸੇ ਕਰ ਕੇ ਹੋਇਆ ਸੀ ਕਿ ਉਹ ਕਲਜੁਗੀ ਜੀਵਾਂ ਨੂੰ ਸਹਿਜ ਦਾ (ਸਿਖੀ ਮਾਰਗ ਦਾ) ਗਿਆਨ ਕਰਾ ਕੇ ਮੁਕਤਿ ਪ੍ਰਾਪਤੀ ਦਾ ਅਧਿਕਾਰੀ ਬਨਾਉਣ। ਉਨ੍ਹਾਂ ਦੇ ਅਵਤਾਰ ਹੈ ਪ੍ਰਗਟਾਉਣ ਦਾ ਜ਼ਿਕਰ ਭਵਿਖਤ ਪੁਰਾਣ ਦੇ ਮੱਧ ਵਿਚ ਤੱਤ ਧਿਆਇ :ਅੰਦਰ, ਅਤੇ ੧੨ ਸਲੋਕ (੩੩ ਤੋਂ ੪੪ ਤੀਕ) ਦੂਜੇ ਸਕੰਧ ਪੁਰਾਣ ਵਿਚ ਕਈ ਸੌ ਸਾਲ ਪਹਿਲੇ ਦਾ ਲਿਖਿਆ ਹੈ-
ਦੋਹਿਰਾ -ਭਵਿਖਤ ਪੁਰਾਣ ਕੀ ਸਾਖ ਹੈ ਦੁਤੀ ਸਕੰਧ ਪੁਰਾਣ।।
ਅਵਤਾਰ ਗੁਰੂ ਨਾਨਕ ਭਏ ਬ੍ਰਹਮਾਂ ਕਰਤ ਬਖਾਣ॥
ਭਵਿਖਤ ਪੁਰਾਣੇ ਕੇ ਮੱਧ ਮੈ ਪੂਰਾਬਾਰਧ ਪ੍ਰਾਰਾਕਰਨ।
ਤੀਨ ਤੀਸ ਅਧਿਆਏ ਮੈ ਅਵਤਾਰ ਗੁਰੂ ਕਾ ਵਰਨ
ਜੋ ਬਾਬਾ ਜੀ ਨੇ ਸ੍ਰੀ ਮੇਹਰ ਚੰਦ ਜੀ ਨੂੰ ਸੁਣਾਇਆ ਤੇ ਨਾਲ ਹੀ “ਗੁਰ ਗਾਇਤ੍ਰੀ”
ਮੰਤ੍ਰ ਅਤੇ ‘’ਸ੍ਰੀ ਨਾਨਕ ਸਹੰਸ੍ਰ ਨਾਮਾਂ” ਲਿਖਤ ਦੀ ਸੈਂਚੀ ਦਿਤੀ। ਇਹ ਸਹਿਸਕ੍ਰਿਤੀ ਭਾਸ਼ਾ ਵਿਚ ਅੰਕਤ ਸੀ*। ਜੋ ਕਿ ਗੁਰੂ ਨਾਨਕ ਪਿਤਾ ਦੀ ਸਿਫਤ ਸ਼ਲਾਘਾ ਵਿਚ ਬੇਅੰਤ ਨਾਮਾਂ ਤੇ ਗੁਣ ਵਿਸ਼ੇਸ਼ਣਾਂ ਨਾਲ ਭਰਪੂਰ ਪੇਥੀ ਆਪਣੇ ਪਾਸ ਸੰਭਾਲ ਕੇ ਰਖੀ ਸੀ। ਸ੍ਰੀ ਮੇਹਰ ਚੰਦ ਨੂੰ ਦੇ ਕੇ ਆਖਿਆ-ਇਹ ਗੁਹਜ ਵਸਤੂ ਸੀ ਤੈਨੂੰ ਅਧਿਕਾਰੀ ਜਾਣ ਕੇ ਦਿਤੀ ਹੈ। ਆਪ ਨਿਤਾ ਪ੍ਰਤੀ ਪਾਠ ਕਰਨਾ, ਮੇਰੀ ਸਮਝ ਵਾਂਗੂੰ ਪਿਤਾ ਗੁਰਦੇਵ ਨੂੰ ਸਮਝਣਾ ਤੇ ਦੂਜੇ ਅਧਿਕਾਰੀਆਂ ਨ ਸੁਨਾਣਾ ਤੇ ਸਮਝਾਣਾ ਹੈ।
ਨੋਟ – ਇਸ (ਸ੍ਰੀ ਨਾਨਕ ਸਹੰਸ ਨਾਮੇ) ਦਾ ਜ਼ਿਕਰ ਅਸੀਂ ਪਹਿਲੀ ਐਡੀਸ਼ਨ ਛਾਪੀ ਦੀ ਸਫਾ ੪੬੮ ਉਤੇ ਲਿਖਿਆ ਸੀ, ਪਰ ਛਾਪਿਆ ਨਹੀਂ ਸੀ। ਹੁਣ ਪਾਠਕਾਂ ਦੇ ਗਿਆਤ ਲਈ ਗੁਰ-ਗਾਇਤ੍ਰੀ ਮੰਤ੍ਰ ਅਤੇ ਸ੍ਰੀ ਨਾਨਸ ਸਹੰਸ੍ਰ ਨਾਮਾਂ” ਮੂਲ ਰੂਪ ਇਸ ਨਵੀਨ ਐਡੀਸ਼ਨ ਵਿਚ ਛਾਪਿਆ ਜਾ ਰਿਹਾ ਹੈ। ਇਸ ਪ੍ਰਕਾਰ ਹੈ, ਤੇ ਬਾਅਦ ਵਿਚ-ਮੂਲ ਸਮੇਤ-ਟੀਕਾ ਵਖਰਾ ਪੇਥੀ ਰੂਪ ਦਾ ਛਾਪਿਆ ਜਾਏਗਾ।

ੴ ਸਤਿਗੁਰ ਪ੍ਰਸਾਦਿ॥
ਅਥ ਗੁਰੂ ਗਾਇਤ੍ਰੀ ਕਥਨੰ॥

॥ ਪ੍ਰਿਥਮ ਧਿਆਨ॥
ਉਅੰ: ਸੋਹੈ: ਪਰਮਹੰਸ: ਅਖੰਡ ਸਚਦਾਨੰਦ ਤੁਰੀਆ ਪਦੰ ਨਮ: ਪਰਮਾਤਮੰ ਨਮਸਕਾਰੰ ॥ ਓਅੰ ਹਰੀ ਹਰ ਬ੍ਰਹਮਾਏ ਨਮ: ਇਤੀ ਪਰਮ ਹੰਸ ਮੰਤ੍ਰ ਸਮਾਪਤੰ॥ ‘ਅਥ ਅਵਾਵਹਿਨ” ਓਅੰ ਅਸਯਾ ਸ੍ਰੀ ਮਹਾਂ ਜਪ ਅਸਤੋਤ੍ਰ ਮਾਲਾ ਮੰਤ੍ਰਸਯਾ ॥ ਨਾਰਾਇਣ ਰਿਸੀ! ਗਇਤ੍ਰੀ ਛੰਦੌਂ ਸ੍ਰੀ ਗੁਰੂ ਨਾਨਕ ਨਿਰੰਕਾਰ ਦੇਵਤਾ ਸਰਵੇਸਟ ਪ੍ਰਸਿਧ ਅਰਬੇ ਜਪੇ ਵਿਨਯੋਗਾ
-ਅਥ ਆਰੰਭ-ਉਅੰ ਸਤਿਨਾਮੁ ਇਤੀ ਵੀਜੰ॥ ਓਅੰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ॥ ਇਤੀ ਸ਼ਕਤੀ ਓਅੰ ਗੁਰਪ੍ਰਸਾਦਿ: ਇਤੀ ਕੀਲਕੰ।।
ਅਬ ਕਰਨ ਨਿਆਸਾ-ਓਅੰ ਸਤਿਨਾਮੁ ਅੰਗੁਸਟਕਾ ਭਿਯੰ ਨਮ: ਓਅੰ ਮਹਾ ਕਰਤਾ ਤਰਜਨੀ ਭਿਯੋ ਨਮ: ਓਮੰ ਮਹਾਂਪੁਰਖਾ ਮਧਮਾ ਭਿਯੰ ਨਮ: ਓਅੰ ਨਿਰਭਉ `ਅਨਾਮਕਾ ਭਿਯੰ ਨਮ: ਓਅੰ ਨਿਰਵੈਰ ਕਨਿਸਟਕਾ ਭਿਯੰ ਨਮ: ਓਅੰ ਅਕਾਲ ਮੂਰਤੀ ਕੁਰਪੰ ਪਾਦਾਦੀ ਮਸਤਕਾ ਵੰਧੀ ਭਿਅੰ ਨਮ ਇਤੀ ਕਰਨ ਨਿਆਸਾ॥
ਅਥ ਹਿਰਦੇ ਨਿਆਸਾ- ਉਅੰ ਸਤਿਨਾਮ ਹਿਰਦਿਯਾਏ ਨਮ: ॥ ਉਅੰ ਮਹਾਂ ਪੁਰਖਾ ਜਿਖਾਯੇਵ ਖਣ। ਓਅੰ ਨਿਰਭਉ ਕਵਿਜ਼ਾ ਹਯੋ॥ ਓਅੰ ਨਿਰਵੈਰ ਨੇਤ੍ਰਾਤਿਉ॥ ਉਅੰ ਅਕਾਲ ਮੂਰਤੀ ਕੁਰਪੰ ਪਾਦਾਦੀ ਮਸਤਕਾ ਵਧੀ ਭਿਯੰ ਨਮ ॥ ਉਅੰ ਅਜੂਨੀ ਮਣੀ ਬੰਧ ਮਸਤਕਾ ਚਰਣਾ ਵੰਧੀ ਨਮ:। ਉਅੰ ਸੈਭੰ ਇਸਤਰਾਏ ਫਟ। ਇਤੀ .ਹਿਰਦੇ ਨਿਆਸਾ।
ਅਥ ਪਾਦ ਨਿਆਸਾ ਕਞ-ਉਆ ਸਤਿ ਪਾਦਉ: ਉਅੰ ਨਾਮ ਜੰਘੇ ਉਅੰ ਕਰਤਾ ਕਟੀ: ਉਅੰ ਪੁਰਖ ਨਾਭਉ। ਉਅੰ ਨਿਰਭਉ ਹਿਰਦੇ ਉਅੰ ਨਿਰਵੈਰ ਕੰਠੇ ॥ ੳਅੰ ਅਕਾਲ ਨਾਸਕਾ ਅਗ੍ਰੇ ਉਅੰ ਮੂਰਤੀ ਨੇਤ੍ਰੇਤ੍ਰਿਉ ॥ ਉਅੰ ਅਜੂਨੀ ਲਿਲਾਟੇ : ਉਅੰ ਸੈਭੰ ਸ੍ਰਿਸ੍ਵੈ। ਇਤੀ ਕਵਜ:।
ਅਥ ਧਿਆਨਾ-ਉਔ ਸਤਿਯੰ ਸਤਿਯੰ ਮਹਾਂ ਸਤਿਯੰ ਮਧ ਸੰਤਿਯੰ ਸ੍ਵਰਵੇਰਾ ਯਗ
ਆਦੰ।। ਯੁਗ ਪੁਰਸੰਚਰਵਤਮਾਨਛ ਸਤਤਾ। ਸ੍ਰੀ ਗੁਰੂ ਨਾਨਕ ਨਿਰੰਕਾਰੈ ਨਾਰਾਇਣੈ ਨਿਰਗੁਣੰ ਸਰਵਗਯੰ ਸੂਖਮੰ ਮੈਕੰ ਦੇਵਤੀ ਨਮਸਤਤੇ। ਇਤੀ ਧਿਆਨੰ!।
ਅਥ ਸਕੰਲਪ:- ਉ ਉਆ ਉਆ ਉਆ ਆਕਾਰਣੰ ਸਕਲੰ ਸੁਖ ਸੰਪਦਾ ਨਮਾਹਾ ਇਤੀ ਸਕੰਲਪਾ ॥
ਅਥ ਮੰਤ੍ਰਾ-ਉਅੰ ਆਦਿ ਸਚੁ ਜੁਗਾਦਿ ਸਚੁ ਹੈ ਭਿ ਸਚੁ ਨਾਨਕ ਹੋਸੀ ਭੀ ਸਚੁ ਨਮ ਦਿਤੀ ਮੰਤ੍ਰਾ ॥
ਦੋਹਿਰਾ- ਕਹੀ ਗਾਇਤ੍ਰੀ ਗੁਰੂ ਕੀ ਭੋਗ ਮੇਖ ਕੀ ਦਾਇ।। ‘ਨਿਤਨੈਮ ਜੋ ਜਨ-ਜਪੇ ਅੰਤ ਪਰਮ ਪਦ ਗਤਿ ਪਾਇ॥੨੭!
ਦੋਹਿਰਾ- ਗਾਇਤ੍ਰੀ ਕੇ ਵਿਪਰਾਇ ਕੋ ਪੁਨ ਤਿਸ ਕਾ ਪਰਕਾਰ ॥ :ਬਿਨ ਸਤਿਗੁਰ ਲਖ ਹੋਤ ਨਹਿ ਗੁਰ ਤੇ ਪਠ ਰਿਦ ਧਾਰ।। (“ਗੁਰ ਗਾਇਤ੍ਰੀ ਮੰਤ੍ਰ ਸਮਾਪਤ’ – ਅਗੇ ਸਹੰਸ੍ਰ ਨਾਮਾਂ ਆਰੰਭ ਹੈ)
ਨੋਟ- ਉਕਤ ‘ਗੁਰ ਗਾਇਤ੍ਰੀ ਮੰਤ੍ਰ ਅਤੇ ਸਹੰਸ੍ਰ ਨਾਮਾਂ ” ਇਹ ਦੋਵੇਂ ਲਿਖਤਾਂ ਸ਼ਾਇਦ ਦੇਵ ਨਾਗਰੀ ਲਿਖਤ ਸਹਿਸਕ੍ਰਿਤ ਵਿਚ ਬਾਬਾ ਸ੍ਰੀ ਚੰਦ ਪਾਸ ਸੰਭਾਲੀਆਂ ਸਨ ਜੋ ਇਨ੍ਹਾਂ ਪਾਸੋਂ ਬਾਬਾ ਮਿਹਰ ਚੰਦ ਜੀ ਨੂੰ ਮਿਲੀਆਂ ਸਨ। ਫਿਰ ਇਨ੍ਹਾਂ ਦੀ ਸੰਤਾਨ ਪਾਸੋਂ ਕਿਸੇ ਉਦਾਸੀ ਮਹਾਤਮਾਂ (ਬ੍ਰਹਮ ਦਾਸ) ਨੂੰ ਪ੍ਰਾਪਤ ਹੋਈਆਂ ਤੇ ਫਿਰ ਆਪਣੀ ਖੋਜ ਪੜਤਾਲ ਵੇਲੇ (ਸ੍ਰੀ ਚੰਦ ਪ੍ਰਕਾਸ਼ ਦੇ ਕਰਤਾ) ਬਾਬਾ ਪ੍ਰਤਾਪ ਸਿੰਘ ਬੇਦੀ ਜੀ ਨੇ ਬ੍ਰਹਮ ਦਾਸ ਪਾਸੋਂ ਸੁਣ ਕੇ ਗੁਰਮੁਖੀ ਅੱਖਰਾਂ ਵਿਚ ਕਵਿਤਾ ਰੂਪ ਲਿਖਿਆ, ਅਤੇ ਉਕਤ “ਗੁਰ ਗਾਇਤ੍ਰੀ” ਮੰਤ੍ਰ ਸਮਾਪਤ ਕੀਤੇ ਮਗਰੋਂ ਐਸਾ ਪਤਾ ਦਿਤਾ ਹੈ-
ਸੋਰਠਾ – ਆਗੈ ਵਰਨਨ ਹੋਇ, ਨਾਨਕ ਸਹੰਸ੍ਰ ਨਾਮ ਜੈ ॥ –
ਸੋਰਠਾ – ਲਿਖ ਦਈ-ਕਵਿਤਾ ਸੋਇ, ਬ੍ਰਹਮ ਦਾਸ ਜੀ ਮੁੱਖ ਰਹੀ॥ –

ਮੰਗਲਾ ਚਰਨ-ਸਹੰਸਰ ਨਾਮਾਂ

ਮੂਲ – ਉਅੰਸਯ ਸ੍ਰੀ ਗੁਰੂ ਨਾਨਕ ਸਹੰਸ੍ਰ ਨਾਮ ਮੰਤ੍ਰਸਯ ॥
ਸ੍ਰੀ ਮਤ ਸ੍ਰੀ ਚੰਦ ਗੁਰੂ ਨਾਨਕ ਸੁਨ ਰਿਖੀ।
ਸ੍ਰੀ ਗੁਰੂ ਨਾਨਕ ਦੇਵਤਾ ਬ੍ਰਹਮਗਯੋ ਬ੍ਰਹਮਚਾਹੀ ਇਤੀ ਬੀਜੰ॥
ਪੁਨਯ ਕੀਰਤਿ ਅਠਾਮ-ਯਾਇ ਤਕਤੀ ਵਿਤੈ ਜਸੋ ਵਿਆਪੀ ਇਤ ਮੰਤ੍ਰਾ॥
ਪ੍ਰਾਗਯਾ ਚਤਰੀਯ ਕਾਇਕ ਕੀਲਕੰ ।। ਤਿਪਰੋਜਾਤਿ ਪਰੋਨੰਦਾਇਤ ਕਵਚੌ॥
ਖਿਤੀ ਸੋ ਪਾਪਾ ਨਾਸਟਨਾਇਤ ਅ। ਸੱਤ ਦੇਵਾ ਸੱਤ ਰੂਪਾਇਤ ਧਿਯਾਨੰ ਸਿਰੀ ਵਿਸਨ ਸਰੂਪ ਗੁਰੂ ਨਾਨਕ ਪ੍ਰੀਤਯਰਥੇ ਦਿੱਬ ਸਹੰਸ ਨਾਮ ਜਪੇ-ਵਿਨੁਯੋਗਾ॥
– ਓਅੰ ਸ੍ਰਿ ਸ੍ਰੇਸਟੀ ਗੁਰੂ ਨਾਨਕ ਸੁੜ ਸ੍ਰੀ ਮਤ-ਸ੍ਰੀ ਚੰਦ ਰਿਖਯੋ ਨਮਾ। ਹ੍ਰਿਦੇ ਸ੍ਰੀ ਗੁਰੂ ਨਾਨਕ ਦੇਵਤਾਯੋ ਨਮਾਜ ਗੁਹਯੇ ਬ੍ਰਹਮੋਂ ਬ੍ਰਹਮਚਾਰੀ ਇਤ ਵੀਜਾਯ ਨਮਾ ਪਾਦਿਯੋ ਪੁੰਨਯ ਕੀਰਤਿਅਨਾਭਜ ਇਤ ਸਕਤਯੇ ਨਮਾ॥
– ਸਰਵਾਗੇ ਪ੍ਰਾਗਯਾ ਚਤੁਰੀਯਕਾ ਇਤ ਕੀਲਕਾਯ ਨਮਾ। ਕਰ ਸੰਪੁਣੇ ਮਮ ਸ੍ਰੀ ਨਾਨਕ ਪ੍ਰੀਤਯਰਥੇ ਜਪੇ ਵਿਨਯੋਗਾ। ਇਤ ਰਿਖਯਾਦਿ ਨਯਾਸਾ। ਓਅੰ ਸਤਦੇਵਾ ਸੱਤ ਰੂਪਾਇਤ ਅੰਗੁਸਟਾ-ਭਯਾ ਨਮਾ।।
ਲੋਕ ਨਾਥੋ ਮਹਦ ਭੂਤਾਇਤ ਤਰਜਨੀ ਯਾ ਨਮਾ। ਅਵਨਾਸੀ ਤੇਜ ਪੰਜਾਇਤ ਮਧਯਮਾ ਭਯਾ ਨਮਾ॥ ਮੰਗਲੇ ਮੰਗਲ ਪ੍ਰਦਾਇਤ ਅਨਾਮਕਾ ਭਯਾ ਨਮਾ॥ ਦੁਰਾਧਰ ਸੋਦੁਰਾਰਾਧ ਇਤ ਕਨਿਸਕਾ ਭਯਾ ਨਮਾ॥ ਧਰਮ ਗੋਪਤਾ ਧਰਮ ਧਾਮਾਇਤ ਕਰਤਲ ਕਰ ਪ੍ਰਿਸਭਯਾ ਨਮਾ॥
ਅਥ ਖੜੰਗ ਨ ਯਾਸਾ॥ ਓ ਸਤ ਦੇਵਾ ਸਤ ਰੂਪਾਇਤ ਹਿਰਦਾ-ਯਾਯਾ ਨਮਾ॥ ਲੋਕ ਨਾਥੇ ਮਹੱਦ ਭੂਤ ਇਤ ਸ੍ਰਿਸਸਵਾਹ। ਅਵਿਨਾਸੀ ਤੇਜ ਪੰਜਾਇਤ ਸਿਖਾਯੇਵਖਟ॥ ਮਾਂਗਲਯੋ ਮੰਗਲ ਪ੍ਰਦ ਇਤ ਕਵਚਾ ਮਹੁੰ॥ ਦੁਰਾਧਰ ਸੋਦੁਰਾਰਾਧ ਇਤ੍ਰਨੇਤ੍ਰ ਤ੍ਰਯਾਯਵੋ ਖਟ॥
– ਧਰਮ ਗੈਪਤਾ ਧਰਮ ਧਾਮਾਇਤ੍ਰ ਅਸਤ੍ਰਾਯ ਫਟਾ। ਸ੍ਰੀ ਵਿਸਨ ਸਰੂਪ ਗੁਰੂ ਨਾਨਕ
ਪ੍ਰੀਭਯਰਥੇ ਮਹੱਸ ਨਾਮ ਜਪ ਮਹੰਕ ਰਿਖੇਯ ਇਤ ਸੰਕਲਪਾ॥
– ਅਥ ਧਯਾਨੰ ਸੇਤਵਾਸੰ ਪਾਣਿਸਾਲ ਗਿਆਨ ਰੂਪ ਗੁਰੋਤਮਾ ॥ ਗੌਰ ਦੇਹੈ, ਬੰਸ ਕਰਤਾ ਬੇਦ ਵੰਸੇ ਪ੍ਰਜਾਤੰ॥ ਤਬੰਯਾਕਾਰ, ਸ਼ਾਂਤਿ ਰੂਪੰ ਯੋਗ ਭੀ,
ਸੇਬ ਮਾਨੰ ਸਦਾ॥ ਬੰਦੇਹੰ ਸਵਛ ਗਮਨੌ ਗਾਯਕੌ ਗਾਯਨਾਗਰ ਭਾਰੀ॥
(ਇਤ ਧਯਾਨ)
(ਮੰਗਲਾ ਚਰਨ ਸਮਾਪਤ)
ਨੋਟ – ਬਾਬਾ ਸ੍ਰੀ ਚੰਦ ਜੀ ਪਾਸੋਂ ਪ੍ਰਾਪਤ ਹੋਇਆ ਸਹੰਸ੍ਰ ਨਾਮਾਂ ਲਿਖਣ ਤੋਂ ਪਹਿਲੇ ਇਹ ਬ੍ਰਹਮ ਦਾਸ (ਉਦਾਸੀ ਜੀ ਵਲੋਂ ਮੰਗਲਾ ਚਰਨ ਲਿਖਿਆ ਜਾਪਦਾ ਹੈ, ਕਿਉਂਕਿ ਇਸ ਵਿਚ ਸ੍ਰੀ ਚੰਦ ਪ੍ਰਥਾਇ ਵੀ ਤੀਜੇ ਸ਼ਲੋਕ ਵਿਚ ਨਮੋ ਕੀਤੀ ਲਿਖੀ ਹੈ।

ਗੁਰੂ ਨਾਨਕ ਸਹੰਸਰ ਨਾਮਾਂ

ਮੂਲ- ਉਅੰ ਸਤਿਦੇਵਾ, ਸਤਿਰੂਪਾ, ਨਿਗਮ ਬੰਸ ਕਰਾ ਸੂਚੀ।
ਸਤ ਕਰਤਾ ਸਤ ਨਾਮਾ, ਸਤਚਾਰੀ, ਸਤੋਧਰਾ॥੧॥
ਕਰਤਾਰੀ ਕ੍ਰਿਤਨਾਮਾ, ਕਾਲਹਾਰੀ, ਕਲਿਹ ਜਿੱਤਾ।!
ਬਿਧ ਰੂਪਾ, ਬੰਧੁ ਮੋਚਾ, ਲੀਲਾ ਰੂਪ ਧਿਯਾਇਕਾ॥ ੨॥
ਕਾਮ ਰਾਰੀ ਮਨੋਹਰਤਾ ਪਥ ਗਾਮੀ, ਧਰੋਧਰਾ
ਬਿਰਧ ਰੂਪਾ, ਖੰਚਾਰੀ, ਦੇਵ, ਜਿਤਾਸੁਰਾ ਜਿਤੀ॥ ੩॥
– ਪਰਮਿਤਾ ਪਰੋਲੋਕਾ ਦੇਵ ਨਾਨਕ ਮਲਾ ਹਰੀ॥
ਭੂਮਚਾਰੀ, ਬਿਸ਼ ਨਾਥਾ, ਇਸ ਕਰਤਾ, ਧਰਾ ਬਿੱਸੀ ॥੪॥
– ਰਾਮ ਰੂਪਾ, ਬਨੇਚਾਰੀ, ਦੇਵ ਪੂਜਨਰੋਤਮਾ॥
ਸੂਨ ਅਲੂ, ਜਨਮ ਧਾਰੀ, ਸਿਖ ਸਾਧ ਉਧਾਰਕਾ॥ ੫॥
– ਸਾਧ ਨੇਮੀ, ਨੇਮਹਾਰੀ, ਬੈਦ ਬੰਸ ਪਰਵਰਧਨਾ॥
ਮਨੁਜਾ, ਮਨੁਜ ਬੇਖੇ, ਨਿਰੰਕਾਰੀ ਪਰਮੇਸ੍ਵਰਾ॥੬॥
-ਪਰੋ ਦੇਵਾ, ਪੰਥ ਕਰਤਾ, ਬਹੁ ਰੂਪ, ਬਿਰੂਪਕਾ॥
ਨਾਮ ਜਾਪੀ, ਨਾਮ ਥਾਪੀ, ਨਾਮ ਨਾਵ, ਕਰੋਧਰਾ॥੭॥
– ਸਮਤਾ, ਸੋਮਲਾ, ਬ੍ਰਾਮੀ, ਮਨੋ ਵਾਂਛਤ ਦਾਯਕਾ।
ਵਾਸ ਨਾਸੀ, ਮਨੈਨਾਸੀ, ਤਤ ਗਿਆਨ ਪ੍ਰਬੋਧਨਾ॥੮॥
ਜੱਗ ਜੀਵਾਂ, ਜੱਗ ਵੀਜਾਂ; ਜਗ ਹਾਈ, ਜੱਗ ਨਾਯਕਾ॥
ਜੱਗ ਪਿਤਾ, ਜੱਗ ਜਿਤਾ, ਜਗ ਨਾਥੇ, ਤ੍ਰੈ ਕਾਰ ਹਾ॥ ੯॥
ਜੋਗ ਰੂਪਾ, ਜੋਗ ਜੁਗਤਾ, ਜੋਗੰਗਾ, ਧਯਾਨ
ਧਾਰਨਾ ਜੋਗ ਪਦ, ਧਰਾ ਜੁਗਤੀ, ਜੋਗ ਕਾਰੰ ਮਨੋਗਤੀ॥੧੦॥
– ਤਪੋ ਨਿਸਾਂ, ਤਪੋ ਜੁਗਤਾ ਤਾਪਸੀਚ, ਤਪੋ ਪ੍ਰਿਯਾ॥
ਤਪੇ ਧਨਾ, ਤਪੋ ਮਨਾ, ਤਪਸਾ ਤਾਪ ਜੀਤਨਾ॥੧੧॥
– ਕਰਤਾ ਕਾਰਨੋ ਸਾਰਾ-ਪੁਰਕਰਤਾਰ ਸੁਖੇਲਕਾ।
ਧਾਮੀ ਧਾਮ ਧਜਾ ਧਾਰੀ, ਸਾਂਤ ਰੂਪਾਵਨੀ ਧਰਾ॥੧੨॥
– ਵੈਕੁੰਠਾ ਕੁੰਠ ਗਾਮੀ ਚ ਚਕਾਪੰਚ ਸੇਵਕਾ
ਪੰਚ ਮਾਨਾ ਪੰਚ ਜਾਨਾ ਪੰਚਹਾ ਪੰਚਮ ਪ੍ਰਿਯਾ॥ ੧੩॥
ਚਬੂਹੀ ਚੱਤ੍ਰਰੂਪਾ ਚਾਰ ਨੈਨ ਸਮੁੰਦ੍ਰਾ॥
ਚਾਰ ਬਾਹੂ ਚਾਰ ਪਾਦਾ ਚਾਰ ਚੀਰ ਥਡੋ ਜਸੀ॥੧੪॥
– ਕੰਜ ਬਦਨਾ ਚਾਰ ਹਾਸੀ ਸੇਤ ਭਾਸਿ ਸੇਤੰਬਰਾ॥
ਸ੍ਰੇਤ ਮੱਸੂ ਸ੍ਰੇਤ ਨਾਮਾ ਸ੍ਰੇਤ ਜਾਪੀ ਬਨਾਯਨਾ॥ ੧੫॥
– ਰਘੂਬੰਸੀ ਜਸੋ ਅਸੀ ਰਾਘਵਾਨੋ ਰਘੁਨੰਦਨਾ॥
ਰਘੂਤਮਾ ਕੁਲ ਦੀਪਾਢੀਪੇ ਦੀਪਤ ਪਾਵਕਾ ॥ ੧੬॥
– ਭੂਪਾਲੋ ਭੂਪ ਰੂਪਾ ਕਰਮੈ ਕਰਮ ਨਾਸਨਾ ॥
ਭੂਤ ਭੰਥਿ ਭਵਿਖਯਾਚ ਸੁਤ੍ਰੈਕਾਲ ਵਿਯਾਪਕਾ॥ ੧੭॥
ਕਾਲ: ਕਾਲ ਕਲਾ ਰੂਪਾ ਕਾਲ ਚੱਕ੍ਰ ਵਿਡਾਰਣਾ॥
ਕਾਲ ਰਹਤ ਕਾਲ ਹਰਤਾ ਕਾਲ ਨਾਸੀ ਕਰ, ਮਹਾਂ ॥੧੮॥
–ਪਰਮਾ ਨੰਦਾ, ਨੰਦ ਰੂਪਾ, ਪਵਿਤ੍ਰ, ਸ੍ਰਬ ਉਤਮੰ॥
ਸਰਬ ਜਾਪੀ, ਸਰਬ ਤਾਪੀ ਸਾਰ ਮੂਰਤਿ ਸਤੋ ਪ੍ਰਤਾ ॥੧੯॥
ਪਰਧਾਨ ਪਰਸ ਰੂਪੰ, ਨਿਧਾਨੰ ਗੁਣ ਪੂਰਕੰ॥
ਸਾਧਕਾ ਸਾਧਨਾ ਮੂਰਤੀ ਸਾਧੂ ਬੇਖ ਮਨੋਹਰਾ॥੨੦॥
– ਸ੍ਰੀ ਚੰਦਾ, ਲਖਮੀ ਦਾਸਾ, ਦਾਸ ਕਰਿ ਦਸ ਨਾਸਕਾ।
ਧਰਮ ਚੰਦਾ ਧਰਮ ਕੇਤਾ, ਸਤਿਵਾਦੀ ਸਨਾਤਨਾ॥੨੧॥
– ਰਵਿ ਰੂਪਾ ਰਵਿ ਤੇਜਾ ਰਵਿ ਕ੍ਰਿਤਾ ਰਵਿ ਪ੍ਰੇਰਕਾ।
‘ ਤੱਗੋ ਅੱਗ ਹਰਾ ਭਾਰੀ, ਤਮ ਨਾਸੀ ਕਰਨਾਲਯਾ॥੨੨॥ 1
ਪ੍ਰਜਾ ਕਰਤਾ ਪ੍ਰਜਾ ਪਾਲਾ, ਪ੍ਰਜਾ ਰੂਪੀ, ਪ੍ਰਜਾ ਪਤੀ।
ਸ੍ਰੇਸਟਾ ਸ੍ਰੇਸਟ ਮਾਨਾ ਚ ਸ੍ਰੇਸਟ ਰੂਪ ਸ੍ਰਿਸੋਟ ਕਰਾ॥੨੩॥
– ਜਤ ਧਾਰੀ ਸੁਭਾਖਯਾ ਚ ਸਭ ਵਾਕ, ਲਖਣਾ॥
ਸੁਭ ਦ੍ਰਿਸਟੀ ਸਿਵ ਰੂਪਾ ਸੁਭ ਨੈਨ ਸੁਭੋਪਮਾ॥੨੪॥
– ਗਿਆਨੀ ਗਿਆਨ ਮਈ ਕਾਇਆ ਗਿਆਂਨ ਸੂਰ ਪੁਰਾਤਨਾ॥
ਭਵ ਕਰਤਾ ਭਵ ਨਾਸਾ, ਭਵ ਵਿਆਪੀ ਭਵੇਸ੍ਵਰਾ॥੨੫॥
ਨਿਗਮ ਵੇਤਾ ਨਿਗਮ ਕ੍ਰਾਂਤਾ ਨਿਗਮ ਰੂਪ ਨਿਰਮੋਧਰਾ॥
ਪ੍ਰਾਣ ਦੇਸ਼ਾ ਪ੍ਰਾਣ ਮੂਰਤੀ, ਪ੍ਰਾਣ ਕ੍ਰਿਤ ਪ੍ਰਾਣ ਬਲੱਭਾ।॥੨੬॥
ਭੱਦ੍ਰ ਰੂਪੇ ਹਰਿਵਾਸੋ, ਅੱਪ੍ਰਮੇਯ ਸੁਲੋਚਨਾਂ॥
ਲੋਚਾ ਪੁੱਤ ਗਯਾਤਾ ਆਤਮਾ ਹਰਿ ਪਾਲਕਾ॥ ੨੭॥
ਰਿਖੀ ਕੇਸੋ, ਵਿੱਸੁ ਕਰਮਾ ਯੱਗ ਕ੍ਰਿਤਯਾਂ ਗਾਤਕਾ॥
ਏਕ ਰੂਪਾ, ਨੇਕਧਾਰੀ, ਅਮ੍ਰਿਤੀਜ਼ ਦੂਤੋਂ ਧਰਾ॥੨੮॥
ਮਹਾਂ ਵੀਰਯੇ, ਮਹਾਂ ਬੁਧੀ ਮਹੇਸੇਜਨ ਵਤਸਲਾ॥
ਮਹਾਂ ਕ੍ਰਮਾ, ਮਹਾਂ ਤੇਜੋ, ਮਹੇਵੇ ਦਿੱਗ ਪਾਲਕਾ॥ ੨੯॥
ਗੋਵਿੰਦੇ ਸੁਰਾਨੰਦੇ ਪ੍ਰਮ ਹੰਸੋ ਪਦਮਾਣਸਾ॥
ਅਚੁੱਤਾ ਕ੍ਰੋਧ ਹਾਰੀਚ, ਵਾਸਦੇਵੋ ਵਿਸ ਰੁਚਤਾ॥ ੩੦॥
— ਸਤ ਸੰਗੀ ਔਧੂਤਾਰ ਸਿਧ ਰੂਪ ਸਿਧਾ ਜਿਤੀ॥
ਬਾਬਾ, ਪੁਰਖੁ ਰੂਪਾਚ, ਅਨੰਤੀ ਰੂਪ ਵਿਸਤਰਾ॥ ੩੧॥
ਪ੍ਰੇਮਸ੍ਵਰ ਪਰਾਬ੍ਰਮ ਜਗਤ ਸ੍ਵਾਮੀ ਜਗ ਪਿਤਾ ॥
‘ਰਿਖ ਰੂਪੇ ਰਿਖ ਕ੍ਰਿਤੀ ਸੋਮੋਨੀ ਭੂਤ ਕਾਰਨਾ॥ ੩੨॥
ਆਦ ਦੇਵੋ ਪ੍ਰਮਾਤਮਾ, ਅਚਲਾ, ਵਰ ਦਾਮਕਾ॥
ਸੰਭੂ, ਸੰਕਰਾ ਰੂਪਾ, ਨਿਰ ਭੋ ਨਿਰਵੈਰਕਾ॥ ੩੩॥
ਲੋਕ ਨਾਥ: ਮਹਦ ਭੂਤ, ਭੀਮ ਕ੍ਰਮ ਸੁਭ ਪ੍ਰਦਾ
ਆਧਰਾ ਧਾਰਨ ਭੂਤ ਪ੍ਰਮਾਣੰ ਸ੍ਰਬਿਸ ਬਿੱਤਾ॥ ੩੪॥
ਅਸੋਕਾ ਰੋਗ ਹਾਈਚ ਭੂਤ ਸਾਂਛੀ ਮਹੀਧਰਾ!
ਮਹਾਂ ਭਾਗੋ, ਮਹਾਂ ਯੋਗੇ ਖਟ ਜਿਤ ਖਦੋ ਸਹਾ॥੩੫॥
– ਛਿਤ ਪਤੀ ਪ੍ਰਭਾ ਰੂਪਾ, ਗੋਸਾਈ ਨਾਰਾਇਣਾ॥
ਸਤਿਗੁਰਾ, ਏਕੰਕਾਰੀ, ਕੂਟਸਥਾ, ਸਿਧੀ ਕਰਾ॥ ੩੬॥
– ਅਬਨਾਸ਼ੀ ਤੇਜ ਪੁੱਜੋ ਕ੍ਰਿਪਾਲਾ ਸਸਆਨਨਾ।
ਗੁਣਾਕੋਰ ਸਿੰਧ ਰੂਪਾ ਵੇਦਮਯ ਸਬਦਾ ਕਰਾ॥ ੩੭॥
ਚਿੱਦ ਰੂਪੀ, ਚਿਦਾ ਨੰਦਾ, ਮਾਧਵੋ, ਜਨ ਬਲੱਭਾ!!
ਜਨਕੇ, ਛੱਤ੍ਰ ਧਾਰੀ, ਚ ਸ੍ਰੀ ਪਤਿ ਸ੍ਰੀ ਸੋਭਨਾ ॥ ੩੮
– ਮੰਗਲਾ ਮੰਗਲੇ ਰੂਪਾ ਪਾਵਨਾ ਪਵਨ ਜੀਤਕਾ॥
ਸੋਮੋ, ਪਵਨ ਹਾਰੀ, ਭਗਵਾਨੋ, ਜੁਗਾਦਿਆ॥੩੯॥
ਅਜਾਚੀ, ਜਾਚਨਾ ਦਾਤਾ ਅਦੈਤ ਦੈਤ ਹਾਰਕਾ॥
ਦੁਰਲਭਾ ਦ੍ਰਗਮੇ ਨਿਤਯੰ, ਨੇਤਰੂਪ, ਪ੍ਰਪੂਰਕਾ॥੪੦॥
– ਕੁਮਾਰੋ ਕਾਮਨਾਚ ਗੌਰਦੇਹ ਗੁਰੋਤਮਾ ॥
ਪੰਥ ਨਾਤੋ ਜਾਪਕਾਰੀ ਜਗ ਮਿੱਤ੍ਰ ਪਰਾਪ੍ਰਭੂ॥੪੧॥
ਤੀਰਥੋ ਤੀਰਥਾ ਸੇਵੀ ਤਪਾ ਬਾਲ਼ਾ, ਸਖਾ ਸੁਭਾ॥
ਲਾਲੋ ਮਿਤ੍ਰਾ, ਦੀਨ ਵੰਧੂ, ਦਿਬੋ ਦੇਵ ਲੂਤ ਪੂਜਕਾ॥ ੪੨॥
– ਦੁਰਾਧ੍ਰ ਸੋ, ਦੁਰਾਰਾਧੋ ਦੁਰਮਦੇ ਕੋਡਾ ਕ੍ਰਿਤੀ॥
ਨ੍ਰਿਪ ਪੂਜੋ ਗਣੇਸਾਚ ਗਣ ਕ੍ਰਿਤ ਗਣ ਨਾਸਨਾ॥ ੪੩॥
ਧ੍ਰਮਿੱ ਸ੍ਰੀ ਧਰਮਾ ਧਾਰੀ, ਧਾਤਾ ਧਰਮ ਨਾਯਕਾ!।
ਨਰੋਸੋ ਨਗਰਾ ਚਾਰੀ, ਨਵੈ ਟ੍ਰੇਨਵ ਵਸਾ ਕ੍ਰਿਤੀ॥ ੪੪॥
ਗੋਪਤਾ ਗੋਪਤੇ ਨਾਮੀ ਮਰਦਾਨੇ ਪ੍ਰਤਪਾਲਕਾ।
ਅਨੀਹਾ ਸਈਹਾ ਖਿਆਮਾ ਕਾਵਰੂ ਬਿੱਜਾਗਨਾਂ॥੪੫॥
– ਅਨਸੂਤਾ, ਜਗੰਨਾਥੋ‘ਸੈਲੀਧਰ” ਸੁਰ ਸਤਮਾ॥
ਪਤੰਗਾ, ਪਤੰਗ ਵੰਸਾ, ਬੇਸ੍ਵਰ ਨਿਰੰਜਨਾ॥ ੪੬॥
ਤੁਰੀਆ ਰੂਪਾ, ਤੁਰੀ ਤੀਤਾ, ਅਜਿਤੋ, ਨਿਰੰਗਨਾ
ਗਵੇਸੋ ਗੁਰੂਯੋ ਵਿੱਸਨੋ ਰਾਵੀ ਤੀਰ ਬਿਰਾਜਕਾ॥੪੭॥
ਡੰਡ ਕੇ, ਡੰਡਗਾਮੀ ਚਪਰ ਤਾਪੋ ਵਲਾਹਕਾ॥
ਚੰਮੂੰ ਨਾਥੋ, ਚੰਮੂ ਪਾਲਾ. ਚਤੁਰ ਬੇਦ ਚਤੁਰਾਨਨਾ॥੪੮॥
– ਤਾਪਸੀਚ, ਤਪ ਤੇਜਾ, ਸਮਾਸੈਨ ਤਪ ਨਿਸਟਕਾ।।
ਦਯਾ ਮਯੋ, ਦਯਾ ਦਾਨੋ, ਨਿੰਦ੍ਰਾ ਹਾਰੀ, ਮਹਾਸਨਾ॥੪੯॥
ਭੂਧਰੋ, ਭੂਹਰੋ, ਭੂਮੀਸ, ਚਰਾ ਚਰ ਪੂਜਕਾ॥
ਮਹਾ ਮਾਯੋ, ਮਹਾ ਕਾਯੋ, ਮਹਾ ਤੇਜੋ, ਮਹਾਂ ਬਲਾ॥ ੫੦॥
ਯੋਗੇ ਸੋ ਯੋਗ ਰੂਪਾ ਚ ਸੱਤ ਕ੍ਰਿਤ ਸਤ ਵਾਸਨਾ।!
‘ਦਿੱਬ ਦੇਹਿ ਨਰੋਵਾ ਚ ਪਦਮਾਖੋ ਪਰਾਤ ਪਰਾ॥੫੧॥
ਪੂਰਣੇ ਪੂਰਾ ਵਾਚਾ ਭਵਾਨੰਦੋਭਵੀਸਰਾ
ਤੂੰਵ ਤਾਰੋ, ਭਾਰ ਨਾਸੀ, ਤੂੰ ਨਾਥੇ ਪ੍ਰਜਾਗਰਾ ॥੫੨॥
ਸਿੱਖੇ ਸੋ ਗੁਰੂ ਰੂਪੇ, ਲੀਲਮਯ ਵਿਦਿਯਾ ਦਿਆ।
ਕੇਸਵ ਪੂਰਣ ਤੇਜਾ ਮਦਨਾਰੀ-ਜੁਗਤਾ ਕਰਾ॥ ੫੩॥
ਸੁਭਾਗੋ, ਵਿਸੁਧਾਰੋ, ਜਲ ਸਾਂਈ, ਜਨਾਰਦਨਾ॥
ਵਿਕਤਾ ਵਿਕਤ ਰੂਪੋ, ਦੁਸ਼ਨ ਦੰਮਨ ਤ੍ਰਿਕਾਲਰੀ ੫੪॥
ਕੀਰਤਾ, ਕੀਰਤੋ ਦਾਤਾ, ਪੁਰਾਣੇ, ਕੀਰਤਿ ਭਾਜਨਾ॥
ਚੇਤ ਵਾਸੀ, ਪਾਣ ਮਾਲਾ, ਅਖਲੰ ਸੁਧ ਰੂਪਣੰ॥ ੫੫॥
ਮੁਕਤੋ ਨਰਾਧਿਖੇ ਗਯਾਨ ਘਨ ਜਨ ਰਖਕਾ॥
ਸਾਧੇਸੋ, ਸਾਧ ਰੂਪੋ, ਸਾਧਨਾ, ਸਾਧ ਅਰਿਚਤਾ॥ ੫੬॥
ਗਤਿ ਕਰੋ। ਬਿਗਤ ਨਾਸੀ, ਗਯਾਤ੍ਰਾ, ਸਜਨੰ ਗਤੀ॥
ਆਮਾਮਾ ਕਰਤਾ, ਸ੍ਰਮ ਨਾਸਾ ਸ੍ਰਮ ਰਖਕਾ ॥੫੭॥
ਭਾਵ ਰੂਪ ਭਾਵ ਹਾਰੀ, ਭਾਸਕੋ ਭਵ ਪ੍ਰੇਰਕਾ।।
ਬੈਰਾਠੋ । ਬ੍ਰਿਧ ਮਾਨਾ ਚ ਬੁੱਧ ਪੂਜੋ, ਬ੍ਰਿਧਾ ਕਰਾ॥ ੫੮॥
ਧ੍ਰਵ ਤੇਜਾ, ਧੁਵੋ ਨਾਮਾ, ਧੁਵਾਚਾਰੀ ਧਾਵ ਪੂਜਕਾ ਉਤਪਤੇ,
ਥਿਤਾਚਾਰਾ, ਪਾਲਨੇ, ਸੰਹਰਤਕਾ॥ ੫੯॥
ਸ੍ਵਤੇਸੋ ਤਂਕਿਰਤੀ ਤੱਗਯਾ ਤਿਧਾਰਨਾ ।।
ਖੇਤ੍ਰਗੱਯੇ ਖੇਤ੍ਰ ਰੂਪਾ ਚ ਖੇਤ੍ਰਪਾਲ ਖੇਤ੍ਰਾਂਤਕਾ॥੬੦॥
ਅਲਿ ਬਯਾਪੀ, ਆਦਿ ਨਾਥੇ, ਅਨਾਥੋ ਨਾਥ ਜੀਤਨਾ॥
ਸਫ ਦਰਸੀ ਸਚ ਰੂਪਾ ਸਚਾ ਵਾਸੋ ਸਚੀਰਾ ॥੬੧॥
ਰਿਗ ਜੁਜਰ ਸਿਯਾਮਾਏ ਤ੍ਰਈ ਬੇਦ ਸੁ ਕੱਥਕਾ।।
ਸੰਨਯਾਸੋ, ਸੰਨਯਾਸ ਕਾਰੀ, ਸੰਸਹਾਰੀ ਧਵਾਸਨਾ ॥੬੨॥
– ਈਸ਼੍ਵਰੋ ਵਿਕ੍ਰਮੀ ਕ੍ਰਮਾ ਜਗਾਦਯਗ ਥਾਪਕਾ॥
ਸੁੱਧ ਸ਼ੁੱਧ ਕਰਤਾ ਚ ਅਮਲੇ, ਪਰ ਬੁਧਕਾ॥ ੬੩॥
ਅਭੇਵੇ, ਭੇਵ ਨਾਸੀ, ਸੁਸੰਗੀ, ਸੰਗ ਵਰਜਿਤਾ॥
ਅਨਭੈ, ਨਿਤ ਬਯਾਪੀ ਚ ਧ੍ਰਿਤ ਨੈਮੀ ਅਨੇਗਾ।। ੬੪॥
ਧੀਰਜੋ, ਧੀਰਜ ਧਾਰੀ, ਸੁਧਾਰੇ ਚ ਧਰਤਿਕਾ ਨਹਾਕਾਰਾ,
ਸੁਰ ਪੂਜੋ, ਵਰਿਸਟੰਚ ਪਰੇਸਨਾ॥ ੬੫॥
ਅਤੀਤੋ, ਅਤੀਤੇਸਾ ਚ ਅਤਿਵਾਸੋ ਅਤਿੰਦ੍ਰਤਾ॥
ਅਖਲੇਸੋ ਅਖਲਾਵਾਸ਼ਾਖਲ ਪਾਲ, ਅਰਿੰਦਮਾ॥੬੬॥
ਅਛੂਤ ਦੰਦ ਹਾਰੀਚ ਜਿਤਾ ਮਿੱਤ੍ਰ ਪ੍ਰਮੋਦਨਾ
ਰੂੜੋ ਆਰੂੜਾਸਨਾ ਚ ਦੁਤੀ ਅਦੁਤੀ ਰੂਪਕਾ॥ ੬੭॥
ਅੱਕੀ, ਕਿਰਿਆ ਵੰਤਾ ਚ ਕਾਰਕੋ ਸਕਤਾਪਤੀ॥
ਸੁਯੰ ਜੋਤੀ ਸੁ ਸੰ ਬੇਦ ਅਧਿਸ੍ਵਾਨੋ ਕੋਡੇਰਾ ॥ ੬੮॥
ਹਿਰਨ ਗਰਭੰ, ਪ੍ਰਭਾਏ, ਪ੍ਰਭਾਕਰੋ, ਸੁ ਅੱਖਰਾ।
‘ਅਨਾਸਰੋ ਆਸਰਾ, ਮੂਲੇਅਨ ਬੀਜੋ ਰਿਖੀਸ੍ਵਰਾ॥੬੯॥
ਵਿਰੁਜਾ: ਰੁਜੇ ਹਰਤਾ, ਵਰ ਦਾਤਾ ਵਰੋ-ਪਰਾ॥
ਬੇਦ ਨਿੱਧੀ, ਸ਼ਬਦ-ਰੂਪਾ, ਸਰਬਗਯੋ ਗੁਣੇਸ੍ਵਰਾ॥੭੦॥
ਨਿੱਧੀ, ਸੋ ਨਿੱਧ ਕਰਤਾ, ਧਨਦੇ ਧਨਦਾਰ ਚਿਤਾ॥
ਪ੍ਰਬੀਨੇ, ਸੰਤੋਖਾਤਮਾ, ਕ੍ਰਾਂਤਹਾਰੀ, ਵਿਸੇਖਣਾ॥ ੭੧॥
ਪਰਮੇਸ੍ਰੀ, ਸੱਤ ਸਾਰੇਪ੍ਰ ਰਿਧੀਕਿਲਾਲਾਟਨਾ॥
ਨਾਕੇਸੋ, ਨਾਕਚਾਰੀ ਨਵ ਵੰਸਾ, ਵੰਸ ਦੀਪਕਾ॥੭੨॥
ਅਕਲੰਕੀ, ਕਲੰਕ ਹਾਰੀ, ਕਵੇਸੋ, ਕਮਲਾਪਤੀ।
ਖੇਚਰਾ, ਖਲਾਤ ਕਾਰਾ- ਧਕੇਸਾ ਧ੍ਰ ਥਾਪਕਾ। ੭੩
ਪੂਤਾਤਮਾ ਪਾਪ ਹਾਰੀ ਚ ਜੀਵੇਸੋ ਜਨਪ੍ਰਿਯਾ॥
ਪੰਦ ਸਾਧੋ ਵਿੱਸ ਤਾ ਵਿਸ ਪਤਿ ਵਿਸ੍ਵਾਤਕਾ॥ ੭੪॥
ਬਨ ਪ੍ਰਿਯੋ, ਮਹਾਤਮਾਨੋ ਮੁਖੋ, ਪ੍ਰਸਾਦਿ ਦਾਯਕਾ॥
ਪਰਾਵਰੋ ਅਨਾਰੰਭਾ ਰੰਭ ਨਾਸੋ ਰੰਭੇਰਾ॥ ੭੫॥
ਗੂਤੋੜ ਪ੍ਰਾਕ੍ਰਿਤ ਮੂਲ ਚ ਅਜਿਤੇ ਮਧੇਰਾ।
ਸਨਾਤਨੋ ਪੂਰਬੇ ਦੇਵਾ ਸੁਭਾਵੋ ਸੁਭ ਕੋ ਬੁੱਧੀ ॥ ੭੬॥
ਅਜੋਨੀ, ਜਾਨ ਬਾਹੂ ਚ, ਸੁੱਯ ਸੋਯੱਸ ਕਾਰਕਾ।।
ਅਸੰਖੇਯੇ, ਵਿਭੋਧਾਰੀ ਪ੍ਰਮਾਵਾਸੋ, ਧ੍ਰਮੀਰਾ॥ ੭੭॥
ਅਨਾਬ੍ਰਿਤੋ, ਪ੍ਰੇਮ ਲੱਖੀ ਅਵੰਸੋ ਵੰਸ ਉਤਮਾਂ॥
ਸੂਤ੍ਰੈ-ਸਕਤਾ ਵਿਯਾਪੀ, ਨਿਰਾਸੀ ਚ ਬੇਦੀ ਪਤੰ॥ ੭੮॥
– ਬੇਦੀ ਨੰਦੋ, ਬੇਦੀ ਭਰੋ, ਬੇਦੀ ਸੁ ਬੇਦ ਆਯਨਾ॥
ਸ੍ਰਿਸਟ ਪ੍ਰਾਕੋ, ਸਾਰ ਭੂਤ ਆਦੇਂਸੋ ਭਵ ਭੰਗਕਾ॥ ੭੯॥
ਭਗਤੇ ਸੋ ਭਗਤਾ ਪਾਲੋ ਭਗਤੇ ਬੁਧਿ ਦਾਯਕਾ॥
ਆਭੀਤੇ, ਭੀਤ ਹਾਰੀ, ਚ ਅਰੂਪੇ ਰੂਪ ਉਤਮਾ॥ ੮oll 1 ਅਭੇਖੋ, ਭੇਖ ਕਰਤਾਰਾ, ਰਾਜਿੰਦਰੋ, ਰਾਜ ਥਾਪਕਾ॥
ਅਛੇਦ ਪਾਰ ਰੂਪਾ ਚ ਅਮਾਨੀ ਮਾਨ ਦਾਯਕਾ! ੮੧॥
ਭੂਪੇਸ, ਭੂਪਨੇ ਪੂਜੋ, ਮਾਹੰਤੋ ਚ ਅਰੀਤਕਾ॥
ਤ੍ਰਿਵਰਗੋ, ਮ੍ਰਗਧਾਰੀ, ਵਰਨੋ ਵਰਨੇਸੂਰਾ॥੮੨॥
ਆਬੰਧੋ, ਧੁੰਧ ਨਾਸੀਚ ਅਲੰਬੋ, ਜਗਲੰਬਕਾ॥
ਪ੍ਰੋਗਿਆਤਾ, ਲੋਕ ਤ੍ਰਾਤਾ, ਜੰਤ੍ਰਕੋਤਾਤ ਜੀਤਨਾਂ॥ ੮੩!
ਅੰਮੰਤ੍ਰ, ਮੰਤ੍ਰ ਕਰਤਾ, ਸੁਦੇਸੀ ਇਸਟ ਦੇਵਤਾ।
ਅਸਤੋ, ਭਾਂਤ ਬਿਯਾਪੀ, ਚ ਉਦਾਰੇ ਦਾਰਿ ਬੰਧਕਾ ੮੪॥
ਕਾਲੂ ਜਾ, ਕਾਲੂ ਨੰਦੋ, ਜੁਗਾਵਤੋ ਜੋਗੇਸ੍ਵਰਾ॥
ਆਦੇਸੀ ਕਾਲ ਰਹਿਤਾ, ਅਗਾਧੇ ਮੱਛਾ ਤਾਰਕਾ॥੮੫॥
ਸੁਯੰਭਵੋ, ਸੁਯੰਜੋਤੀ, ਅਖੇਭੋ ਖੇਭ ਜੀਤਨਾ॥
ਅਮਿਤੇਜੋ ਮਿੱਤ ਸੂਹਾ ਅਜਨਮੈ ਅਕਾਯਨਾ॥ ੮੬॥
ਅਧਾਮੇ ਧਾਮ ਕੀਤਾ ਚ ਧਾਮਹਾ ਧਾਮ ਬਿਆਪਕਾ॥
ਜਰਾ ਜੀਤਾ ਜਰਾ ਰਹਿਤਾ ਅਥਾਪੋ ਲੋਕ ਥਾਪ ॥੮੭॥
ਅਵਾਜ਼ੇ, ਵਾਚ ਕੋ ਬਿਯਾਪੀ, ਅਜਾਲੋ ਜਾਲ ਨਾਸਨਾ ॥
ਅਲੈ ਰੂਪੋ, ਲੈ ਕਰਤਾ ਸੁ ਸੀਲੇ ਛਬਿ ਧਾਰਕਾ ॥੮੮!
ਜੱਗ ਪ੍ਰਾਤ੍ਰੀ ਜਿਤੇਂਦ੍ਰਾ ਚ ਸਤ ਭੂਤ ਸੁ ਸਤ ਗਤੀ॥
ਤ੍ਰਿਸਕਤੋ ਦਯਾਰੰਭੇ ਕਲ ਪਾਵੋ ਕਲ ਪੀਤਕਾ॥ ੮੯॥
ਸੁਭੀਬਰੋ, ਗੌਰ ਮੁੰਡੇ, ਅਖੈ ਕੀੜੇ ਦਿਗੰਬਰਾ॥
ਜਿਤਾ ਹਾਰਾ, ਭਿਰਾਮਾ ਚ ਅਪਰ ਮਤੇ ਮਤੇਸੁਰਾ ॥੯੦॥
ਅਨੁਗੋ ਭਿਗਹਾਰੀ ਚ ਆਪ ਰੂਪ ਅਪੋਚਰਾ॥
ਪ੍ਰਜੈਸੋ ਪਾਰਜਾਤਯ ਪੰਚ ਯੱਗ ਪੰਚਏਰਾ॥ ੯੧॥
ਠਾਕਰੋ, ਪੁੰਨਯ ਰੂਪਾ, ਚ ਸੁਧ ਵਾਕ ਸੁਧਾਂਕ੍ਰਮਾ।!
ਤੱੜ੍ਹਾਦੇ, ਤੱਤ ਕ੍ਰਿਤਾ ਚ ਤੱਤੇਸੋ, ਤੱਤ ਬਿਯਾਪਕਾ॥ ੯੨॥
ਨਿਰਵਾਣੋ, ਹੱਬ ਭੋਗੀ, ਤ੍ਰਿਪਤੇ ਮਹਾਂ ਰਣ ਵਤੇ ਕੁੱਸਲੇ,
ਭਗਤਾ ਕੰਪੇ ਧਯਾਨ ਗੱਮ ਸੁ ਨਿਸਚਲਾ॥੯੩॥
ਚੰਦ੍ਰਾਰਕੇ ਨਿਛੱਤ੍ਰਾ ਚ ਸੁਧਰ ਸੈਨ ਸੋ ਬਾਪਕਾ।।
ਗੋਰਖ ਮਿਤ੍ਰ ਗਿਆਨ ਦੀਪਾ ਸ੍ਰੀ ਮਤੇ ਗਿਰਾਟਨਾ॥੯੪॥
ਜਨਾਨੰਦੇ, ਸੁਗੋਪਾਂਚ ਨਿਰਲੇਪੇ ਪ੍ਰਸੰਸਨਾ।
ਭਵਾਤੀਤੋ ਧਨਾਖਯ ਸਮ੍ਰਿਧੇ ਸਾਮ ਗਾਯਨਾ॥ ੯੫॥
ਸੁਕੇਸਾ ਸਰੀਰਾ ਚ ਸਰਬ ਸਾਖੀ ਅਗੋਚਰਾ।
ਸਾਂਤ-ਰਾਗੋ ਭੰਗਾਸਨੰ ਅਤਿ ਦੁੱਤੇ ਖੰਡ ਸ੍ਵਰਾ॥ ੯੬॥
ਮੁਕੰਦੇ ਸੁਧੀਰਾ ਚ ਰਵਨੋ ਰਵਨ ਜੀਤਕਾ॥
ਬ੍ਰਹਮਚਾਰ ਗ੍ਰਿਹਸਚੀ ਚ ਬਾਨ ਪ੍ਰਸਤ ਸੰਨ ਯਾਸਕਾ॥੯੭॥
ਬਿਦੇਹੋ ਸਰਬੰਗਾ ਚ ਮਹਾਂ ਦੇਵੇ ਦਯੋ ਦਯਾ॥
ਕਲੇਸੋ ਦ੍ਰਿਸ ਕਾਯੋ ਜਨਨੋ ਚ ਜਨਕਾਧਿਪਾ ॥੯੮॥
ਨਿਰਾਂਤਕੋ ਬਯੋਮ ਕਾਰਾ ਜਯ ਦਾ ਵਿੱਥ ਮੋਹਿਨਾ!
ਅੰਮ੍ਰਤੇ ਸੋ ਬੋਧ, ਰੂਪਾਖਲ, ਭੌਨੇ ਬੁਧਾਤਮਨੇ॥ ੯੯॥
ਮੋਖ ਫਲੋ ਮਹਾਂਦਾਂਤਾ, ਸਾਂਤਾਂ ਚ ਸਰਬੋਤਮਾ॥
ਪਰਾ ਚਿਤਯੋਗ ਗਮਯਾ ਅੰਤਰ ਜਾਮਿ ਨਿਸੰਗਕਾ॥ ੧੦੦॥
ਓਅੰਕਾਰੋ, ਤ੍ਰਿਵਰਣਾ ਵਿਦ੍ਰਾਨੋ ਵਿਸਰਾ॥
ਲਾਭਾਤਮਾ ਧਰੁਵ ਗੈਸਟੀ, ਗੋ ਭਰਾ ਗੋਧਾਰਨਾ॥ ੧੦੧॥
ਵਾਗੀ ਸਾਚ, ਸਦਾ ਚਾਰਾ ਬੀਤ ਸੈਕ ਤੂੰ ਵਾਸਕਾ॥
ਗੰਭੀਰੋ ਸਿਧ ਰੂਪਾਂ ਚ ਅਚਲੇਸੋ ਬਿਸੰਭਰਾ॥ ੧੦੨
ਵਾਹਿਰੰਤੋ ਹੰਸ ਰੂਪੋ, ਸ੍ਰਬ ਦੀਖੇ ਸਿਧਾਟਨਾ ॥
ਗਜ ਗਾਮੀ ਮਹੀ ਪਾਲੈ ਕਾਮਿਦਾ ਕਮਲਾ ਨਿਧੀ॥ ੧੦੩॥
ਹਿਦਾ ਨੰਦੋ, ਯੋਗ ਯਗੋ ਝੰਡੇਸੋ ਰੁਚਰੋ ਵਿਛੋ॥
ਚੋਣੀ ਪਤੇ, ਚੋਣੀ ਨਾਥੋ, ਸੱਤ ਭਾਂਖੇ ਪ੍ਰਿਯੰਕਰਾ॥ ੧੦੪॥
ਅੰਕਸੇ, ਭੂ ਸੁਰੇ ਭਾਸੋ, ਕਵਲ ਨੈਨੋ ਪੂਜਕਾ॥
ਮਹਾਂ ਧਨੋ, ਮਹਾਂ ਵੀਰੋ, ਪ੍ਰੇਮਦਾ ਪ੍ਰੇਮ ਕਾਰਨਾ। ੧੦੫॥
ਮੱਤ ਗੋਸਟੀ, ਨਿਰਾਭਾਸੋ ਭਾਰਨਾਸ਼ਮ ਦੱਖਯਾ॥
ਅਸਮੇਧਵਾ, ਜਪੇ ਯੋਗੇ, ਮੇਧੋਨਰ ਮੇਧਵਾਨ॥ ੧੦੬॥
ਸਾਲਸੋ ਰਾਇ ਥਾਪੀ ਚ ਭ੍ਰਮਕੈਸਟਾ ਸਤੋ ਹਰੀ॥
ਸੁਪ੍ਰਸਾਦਾ ਪ੍ਰਸੰਨਾਤਮਤਾ ਪਰੱਗਯੋ ਸਜਨਾਰ ਹਾਂ।॥ ੧੦੭॥
ਅਤਿ ਮੰਤ੍ਰੀ ਅਨਿੰਦਾ ‘ਚ ਕੋਵਿਦੇਸੁਕੁਸ ਕੁਲੀ।
ਪ੍ਰਧਾਨੋ ਸਥਾਣ ਭੂਤਾ, ਬਿਧਾਤ ਧਾਤ ਉਤਮਾ ੧੦੮॥
ਸੰਭਵੋ ਭਾਵਨੋ ਭ੍ਰਾਤਾ ਮਧੁਰਬੈਠ ਸੁ ਪੂਜਕਾ
ਅਗ੍ਰਾਹੀਯੋ ਕੁੱਤਗਿਯਾ ਚ ਵਿਸਮਨਾ ਵਿਨਿਵ੍ਰੱਤਾ॥ ੧੦੯॥
ਸੁਰੇਸਾ ਸਰਣੰ ਸ੍ਰਮਵਿੱਸਰੇ ਪ੍ਰਜਾ ਭਵਾ॥
ਬਹੁ ਸਿਰਾ, ਬਹੁ ਨੈਨਾ, ਨਾ ਨੈਨੋ ਨ ਕੋ ਸਿਰਾ॥ ੧੧੦॥
ਲੋਕਧਿਖਿਆ, ਸੁਰਾਧਿਖਯੋ, ਪ੍ਰਮਾਧਿਖਆ ਕ੍ਰਿਤਾ ਹਰੀ॥
ਸੁਤਪਾ, ਮਹੀ ਭਰਤਾ, ਸ੍ਰੀ ਨਿਵਾਸਾ, ਸਤਾਂ ਗਤੀ॥੧੧੧॥
ਰਿਧਾ ਸਪਸਟਾਂਖਰੋ ਅਦ੍ਰਿਸਯੋ ਚਉਦਾ ਰਿਧੀ॥
ਸੁ ਦਰਸਨੋ ਵਿਸੁੱਤਾਰਾ ਮਹਾਂਕੋਸੋ ਸੁਭੇਖਣਾ॥ ੧੧੨॥
ਪਰੇ ਕੋ ਪਰੋਪਕਾਰੀ ਚ ਪ੍ਰਭੂਵਾ ਪ੍ਰਸੰਨਾਨਨਾ॥
ਯੋਗਾਵਾਸੋ ਪੰਚਯਗੋ ਅਜੇਉ ਗਿਆਨ ਸਾਗਰਾ॥੧੧੩॥
– ਲੋਕ ਵੰਧੂ, ਲੋਕ ਪੂਜੇ, ਲੋਕ ਸੁਵਾਮੀ ਤ੍ਰਿਲੋਕਮਾਨ॥
ਨਿਸਪ੍ਰੇਹੀ ਸਪ੍ਰੇਹਾ ਚ ਚਿਰਾ ਹਫਤੇ ਸੁਰਾਰਿਹਾ॥ ੧੧੪॥
ਸਾਂਤਕੀ ਰਾਜਸੀ ਰੂਪਾ ਭਮਮਾਰੀ ਸਲੋਚਨਾਂ॥
ਪ੍ਰਾਰਾ ਵੇਸੋ, ਪ੍ਰਾਗ ਦਾਤਾ, ਪ੍ਰਾਗ ਪ੍ਰਿਯੋਗ ਕਰਾ॥ ੧੧੫॥
ਅਭੀਸਟੋ ਅਭੀਸਟ ਦਾਤਾਂ ਮਨੋਹਰਾਂਬਜਾ ਮੁਖੀ॥
ਗੁਣਾ ਸਿਰ੍ਫ ਗੁਣਾ ਨਾਥ ਸੁਰ ਜੇਸਟੀ ਸੁਰਾ ਪਤੀ ॥੧੧੬॥
ਮੁਦਾਮਯਾਂਮ੍ਰਿਤ ਮਯੋ ਸ੍ਰਬਾਂਗੋ, ਸ੍ਰਥ ਲੋਚਨਾਂ ॥
ਦੱਖਯ ਜੀਤੇ, ਮਹਾਂ ਦਖਯੋ ਧਾਰਕੋਚ ਪਿਤਾਮ ਹਾਂ॥ ੧੧੭॥
ਸੁਵਸਤੇ ਸੁਵਸਤਕਾਰੀ ਸੁਵੀਰੋ ਰੁਚ ਰੰਗਦਾ॥
ਵਿਲਾਸੀ ਵਿਲਾਸ ਦਾਤਾ ਕਮਨੀਯੋ ਤਪੋਮਈ॥੧੧੮॥
ਮਹਾਂ ਮਨਾ, ਮਹਾਂ ਧਨਾ ਭੀ ਗੋ ਪਰਾ ਪਰਮਾਂਗਤੀ॥
ਸਦਾ ਯੋਗੀ, ਹਰਾ ਭੋਗੋ, ਸਦਾ ਗਿਆਨ ਵੈਰਾਗ ਦਾ॥੧੧੯॥
ਬਿਆਸੋ ਵਿਸਨੋ ਭੂਤਾਂ ਬੇਦ ਸਾਰ ਕਲੇ ਸੁਹਾਂ
ਨਿਰਾਲਸੋ ਪਾਪ ਹਾਰੀ, ਅਨੁਰੁਧੋ, ਅਜੇਸੂਰਾ॥ ੧੨੦
ਸ੍ਰਬ-ਸਿਧੋ, ਸ੍ਰਬ ਬ੍ਰਿਧੋ, ਬ੍ਰਿਧਾਨੇ ਬ੍ਰਿਧਾਨਨਾ ॥
ਜਾਪ-ਕੈਂਤੇ, ਮਹਾਂ ਤਾਪੀ ਸੁਬ੍ਰਿਤੋਚ ਬ੍ਰਿਤਾ ਧਰਾ॥ ੧੨੧॥
ਪ੍ਰਸਸਤੋ ਧਰਾਸੀਲੇ ਔਖਦੰ ਜਗਸੇਭਕਾ॥
ਵਿਸ਼੍ਵ ਚਖੁ ਵਿਸ੍ਵ ਬਾਹੂ ਵਿਸਕੇਤ ਵਿਸ੍ਰਾਪਤੀ॥ ੧੨੨॥
ਧਾਮ ਗੋਪੀ ਧਮ ਧਾਮੀ, ਸੁਖੇਣਾ ਚ ਚਿੰਤਾਮਣੀ॥
ਸੁਮਿਤ੍ਰ ਅਮਿੱਤ੍ਰਨਾਸੋ, ਭਗਾਂਨੰਦ ਮਹਾਂ ਅਲੰ ॥੧੨੩॥
ਬ੍ਰਹਮਗਯੋ ਸੁ ਬ੍ਰਹਮਾਚ ਪੁੰਨ ਕੀਰਤੀ ਨਾਮਯਾ॥
ਵਿੱਸਵੈਜਸਾ ਬਯਾਪੀ ਪ੍ਰਾਗਯੰ ਚਤੁਰੀਯਕਾ॥੧੨੪॥
ਤਿਧੁਰੋ ਜਾਤਿ ਤਿਪਰੋ ਨੰਦਾ ਖਿਤੀਸਾ ਪਾਪ ਨਾਸਨਾ॥
ਭਰਨੋ, ਹਰਨੋ, ਪੂਜੋ, ਜਗਤੇਸੈ, ਨਮੋ ਨਮਾਂ॥ ੧੨੫॥
ਸਹੰਸ੍ਵ ਨਾਮਾਂ ਸਮਾਪਤ
ਨੋਟ – ਪੁਰਾਤਨ ਲਿਖਤ ਸ੍ਰੀ ਚੰਦ ਪ੍ਰਕਾਸ਼ ਦੇ ਸਫਾ ੫੫੫ ਤੋਂ ਸ਼ੁਰੂ ਕੀਤੇ ਮੁਤਾਬਕ – ਉਕਤ “ਸਹੰਸ੍ਰ ਨਾਮਾਂ” ਆਪਣੀ ਅਖੀਰ ਦੀ ਉਮਰ ਵੇਲੇ ਸੰਮਤ ੧੭੦੦ ਪੋਹ ਦੇ ਮਹੀਨੇ ਵਿਚ ਬਾਬਾ ਸ੍ਰੀ ਚੰਦ ਸਾਹਿਬ ਨੇ ਬਾਬਾ ਮੇਹਰ ਚੰਦ ਜੀ ਨੂੰ ਪਰਮ ਅਧਿਕਾਰੀ ਜਾਣ ਕੇ ਪ੍ਰਦਾਨ ਕੀਤਾ।
ਇਹ ਸਹੰਸ੍ਰਨਾਮਾਂ ਦੇ ਕੇ ਆਖਿਆ – ਗੁਰੂ ਪਿਤਾ ਅਨਾਮੀ ਸਨ। ਫਿਰ ਵੀ ਇਤਨੇ ਨਾਮਾਂ ਨਾਲ ਯਾਦ ਕੀਤਾ ਹੈ। ਉਹ ਸਰੀਰ ਧਾਰ ਕੇ ਜੋ ਆਏ ਸਨ। ਤੁਸੀਂ ਉਨ੍ਹਾਂ ਦੀ ਅੰਸ ਬੰਸ ਹੋ!’ ਸ੍ਰੀ ਆਰਤਾ” ਅਤੇ “ਸਹੰਸਨਾਮਾਂ” ਪੜ੍ਹਨਾ। ਮੇਰੀ ਅੱਖਾਂ ਨਾਲ ਵੇਖਣਾ। ਮੇਰੀ ਬੁੱਧ ਨਾਲ ਸਮਝਣਾ, ਅਤੇ ਉਨ੍ਹਾਂ ਦੀ ਤਰ੍ਹਾਂ ਹੀ ਸਤਿਨਾਮੁ ਜਪਣ ਜਪਾਣ ਦਾ ਪੁਰਸ਼ਾਰਥ ਕਰਦੇ ਰਹਿਣਾ।
‘ਬਾਬਾ ਸ੍ਰੀ ਚੰਦ ਜੀ ਨੇ ਆਪਣੇ ਪੋੜ੍ਹੇ ਸਮਾਨ ਸ੍ਰੀ ਮੇਹਰ ਚੰਦ ਜੀ ਨੂੰ ਫੇਤ ਤਾਕੀਦ ਕਰਦੇ ਹੋਇਆਂ ਦਸਿਆ- ਕਿ ਕਲਜੁਗ ਦਾ ਭਿਆਨਕ ਸਮਾਂ ਹੈ। ਹੋਰ ਕੋਈ ਮੰਨੇ ਨਾ ਮੰਨੇ-ਪਰ ਤੁਸੀਂ ਮੇਰੇ ਪਿਤਾ ਦੀ ਅੰਸ-ਵੰਸ਼ ਅਤੇ ਮੈਨੂੰ ਮੰਨਣ ਵਾਲੇ ਮੇਰੇ ਸੰਤ ਪਿਆਰੇ- ਜੋ ਹਨ। ਸਤਿਗੁਰੂ ਨਾਨਕ ਜੀ ਨੂੰ ਸਦਾ “ਅਬਨਾਜ਼ੀ ਪਾਰਬ੍ਰਹਮ” ਦਾ ਰੂਪ ਅਤੇ ਸੱਚਾ ‘ਗੁਰ ਅਵਤਾਰ” ਜਾਣਨਾ ਹੈ। ਇਹ ਮੇਰਾ ਹੀ ਕਹਿਣਾ ਨਹੀਂ ਬਲਕਿ ”ਭਵਿਖਤ ਪੁਰਾਣ ਅਤੇ ਸਕੰਦ ਪੁਰਾਣ” ਵਿਚ ਵੀ ਪੜ੍ਹਿਆ ਹੈ। ਜੇ ਹਜ਼ਾਰਾਂ ਸਾਲ ਪਹਿਲੇ ਦਾ ਦਿੱਬ ਦ੍ਰਿਸ਼ਟੀ ਵਾਲੇ ਰਿਸ਼ੀਆਂ ਨੇ ਨਿਸ਼ਚੇ ਕੀਤਾ ਤੇ ਲਿਖਿਆ ਸੀ। ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਸਮਝਾਇਆ।
ਸ੍ਰੀ ਬਾਬਾ ਜੀ ਨੇ ਬੜੇ ਪਿਆਰ ਨਾਲ ਅਖੀਰ ਨੂੰ ਇਹ ਆਖਿਆ- ਕਿ ਤੁਸੀਂ ਦੋਵੇਂ (ਸ੍ਰੀ ਮਾਣਕ ਚੰਦ ਤੇ ਮੇਹਰ ਚੰਦ) ਹੁਣ ਸਿਆਣੇ ਤੇ ਘਰ ਸੰਭਾਲਣ ਜੋਗੇ ਹੋ ਚੁਕੇ ਹੋ। ਜਿਸ ਤੇ ਸਾਡੀ ਵਲੋਂ ਆਪਣੇ ਪਿਤਾ ਧਰਮ ਚੰਦ ਨੂੰ ਸਭਿ ਕਰਤਾਰ ਬੁਲਾਣਾ ਤੇ ਆਖਣਾ ਕਿ ਉਹ ਹੁਣ ਤੁਸਾਡੇ ਮੋਹ ਪਿਆਰ ਥੀਂ ਉਚੇ ਉਠ ਕੇ ਆਪਣੇ ਦਾਦਾ (ਗੁਰੂ ਨਾਨਕ ਸਾਹਿਬ) ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ) ਦੀ ਸੇਵਾ ਸੰਭਾਲਣ ਨੂੰ ਚਲੇ ਜਾਣ, ਅਤੇ ਤੁਸੀਂ ਦੋਵੇਂ ਭ੍ਰਾਤਾ ਇਥੇ ਹੀ ਸ੍ਰੀ ਕਰਤਾਰਪੁਰ ਧਰਮਸ਼ਾਲ ਅਤੇ ਡੇਹਰਾ ਸਾਹਿਬ ਜੀ ਦੀ ਸੇਵਾ ਨੂੰ ਨਿਭਾਉਣਾ ਹੈ। ਇਉਂ ਪੰਧ ਨਸੀਹਤਾਂ ਦੇ ਕੇ ਬਾਬਾ ਸ੍ਰੀ ਚੰਦ ਨੇ ਬਾਬਾ ਮੇਹਰ ਚੰਦ ਜੀ ਨੂੰ ਆਪਣੇ ਘਰ ਨੂੰ ਤੋਰ ਦਿਤਾ।
ਬਾਬਾ ਮੇਹਰ ਚੰਦ ਜੀ ਦੇ ਚਲੇ ਜਾਣ ਪਿਛੋਂ ਥੋੜ੍ਹੇ ਦਿਨ ਹੋਰ ਬਿਤਾ ਕੇ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਬਾਲ ਸਖਾਈ ਮਿਤ੍ਰ (ਸੇਵਕ ਸ੍ਰੀ ਕਮਲੀਆ) ਜੀ ਨੂੰ ਵੀ ਬੇਅੰਤ ਅਸੀਸਾਂ ਦਿਤੀਆਂ। ਘੁਟ ਕੇ ਛਾਤੀ ਨਾਲ ਲਾਇਆ ਅਤੇ ਆਖਿਆ-ਤੁਸੀਂ ਮੇਰੀ ਬਹੁਤ ਸੇਵਾ ਕੀਤੀ ਹੈ। ਤੁਸੀਂ ਮੇਰੇ “ਬਲ ਭੱਦ੍ਰ ਰਹੇ। ਸਰੀਰਧਾਰੀ ਕ੍ਰਿਸ਼ਨ ਭਗਵਾਨ ਅਤੇ ਉਨ੍ਹਾਂ ਦੇ ਭ੍ਰਾਤਾ ਥਲ ਭੱਦ੍ਰ ਵੀ ਵਿਛੜੇ ਸਨ, ਪਰ ਮਨ ਤੇ ਆਤਮਾ ਇਕ ਰਹੀ! ਤਿਵੇਂ ਮੇਰਾ ਤੇ ਤੁਸਾਡਾ ਸਰੀਰ ਕਰ ਕੇ ਸੰਜੋਗ ਮੁੱਕ ਰਿਹਾ ਹੈ ਅਤੇ ਵਿਜੋਗ ਚੀ ਕਾਰ ਵਰਤਨੀ ਹੈ। ਪਰ ਮਨ ਤੇ ਆਤਮਾ ਇਕ ਰਹੇਗੀ। ਕੇਵਲ ਸਰੀਰਾਂ ਦਾ ਵਿਛੋੜਾ ਹੈ। ਕਿਉਂਕਿ ਜਿਸ ਪੈਂਡੇ ਅਸੀਂ ਹੁਣ ਪੈਣਾ ਹੈ।ਉਸ ਵਿਚ ਇੱਕਲੇ ਹੀ ਜਾਣਾ ਹੈ।
ਸ੍ਰੀ ਬਾਬਾ ਜੀ ਨੇ ਇਕ ਸੁਨੇਹਾ ਆਪਣੀ ਸੰਪ੍ਰਦਾਏ ਵਲ ਵੀ ਦਿਤਾ, ਆਖਿਆ- ਸਾਡੇ ਪਿਤਾ ਸਤਿਗੁਰੂ ਜੀ ਗ੍ਰਹਿਸਥੀ ਸਨ। ਜੇ ਅਸੀਂ ਵੀ ਗ੍ਰਹਿਸਥੀ ਹੁੰਦੇ ਤਾਂ ਉਹ ਵੀ ਅਯੋਗ ਨਹੀਂ ਸੀ। ਪਰ ਮਾਨਸਿਕ ਰੁਚੀਆਂ ਹੀ ਤਿਆਗ ਵਲ ਵਧੇਰੇ ਸਨ। ਗ੍ਰਹਿਸਥ ਦੇ ਸੁਖ ਦੁਖ ਵਿਚ ਫਸੇ ਬਿਨਾਂ ਹੀ ਨਾਮ ਰਸ ਪੀਣ ਦੀ ਸ਼ੁਰੂ ਥੀਂ ਸ਼ੌਕ ਵਧ ਗਈ ਸੀ। ਜਿਸ ਤੇ ਨਿਰ-ਸੰਕਲਪ ਹੋ ਕੇ ਇਸ ਰਾਹੇ ਪਿਆ ਸੀ। ਇਹ ਰਸ! ਗ੍ਰਹਿਮਸ਼ੀ ਕਪੜਿਆਂ ਵਿਚ ਰਹਿ ਕੇ ਇਕਾਂਤ ਬੈਠ ਕੇ ਵੀ ਲਿਆ ਜਾ ਸਕਦਾ ਸੀ। ਪਰ ਕਈ ਲੋਕ ਜੋ ਸਾਡੀ ਤਰ੍ਹਾਂ ਦੇ ਬਚਧਨ ਤੋਂ ਵੈਰਾਗੀ ਤਿਆਰੀ ਹੋ ਚੁਕੇ ਜਾਂ ਕੇਵਲ ਸੁਖ ਨੂੰ ਲੋਚਦੇ ਦੇਖਾ ਦੇਖੀ ਭੇਖਾਧਾਰੀ ਹੋ ਜਾਂਦੇ ਹਨ। ਉਹ ਤਿਆਗ ਦੀ ਅਸਲੀਅਤ ਨੂੰ ਨਾ ਜਾਣਦੇ ਹੋਏ “ਨਾ ਘਰ ਕੇ ਨਾ ਘਾਟ ਕੇ” ਰਹਿੰਦੇ ਹਨ। ਇਨ੍ਹਾਂ ਦੇ ਸੁਧਾਰ ਨੂੰ ਸਨਮੁਖ ਰਖ ਕੇ ਵੀ ਅਸੀਂ ਭੇਖ ਧਾਰਨ ਕੀਤਾ ਸੀ। ਸਾਡੀ ਵਿਚਾਰ ਹੈ ਕਿ “”‘ਸਾਧੂ ਸਮਾਜ ਦੇ ਸੁਧਾਰ” ਨਾਲ ਹੀ ਦੇਸ਼ ਦੇ ਆਚਰਣ ਦਾ ਛੇਤੀ ਸੁਧਾਰ ਹੋ ਸਕਦਾ ਹੈ ਕਿ ਜਿਥੇ ਕਈ ਤਰ੍ਹਾਂ ਦੇ ਸੰਸਾਰਕ ਵਿਕਲਪ ਵਿਚ ਬੱਧਾ ਕੋਈ ਧਨੀ ਪੁਰਸ਼ ਨਹੀਂ ਜਾ ਸਕਦਾ, ਉਥੇ ਨਿਰ-ਸੰਕਲਪ ਤੇ ਨਿਰ-ਇੱਛਤ ਸਾਧੂ ਹੀ ਪਹੁੰਚ ਕੇ ਲੋਕਾਂ ਨੂੰ ਦੇਸ਼ ਸੇਵਾ ਅਤੇ ਪ੍ਰੇਮਸੂਰ ਪਿਆਰ ਵਲ ਲਾ ਸਕਦੇ ਹਨ। ਤਾਂਤੇ ਮੇਰੇ ਨਾਲ ਪਿਆਰ ਰੱਖਣ ਵਾਲੇ ਮੇਰੇ ਜਿਹੇ ਹੋ ਚੁਕਿਆਂ ਤਾਈਂ ਵੀ ਮੇਰਾ ਸੰਦੇਸ਼ ਦੇਣਾ ਹੈ। ਕਿ ਬਾਦ ਬਿਬਾਦ ਬ੍ਰਿਤੀ ਦਾ ਤਿਆਗ ਕਰ ਕੇ ਦੇਸ਼, ਧਰਮ, ਸੇਵਾ ਕਰਨੀ ਅਤੇ ਨਾਮ ਜਪਦੇ ਜਪਾਂਦੇ ਸਬੱਤ ਦਾ ਭਲਾ ਮੰਗਦੇ ਹੋਏ ਸਚੇ ਉਦਾਸੀ ਭੇਖ ਦਾ ਸਬੂਤ ਦੇਣਾ ਹੈ।
ਇਸ ਤਰ੍ਹਾਂ ਸਿਖਿਆ ਸਮਝਾ ਕੇ ਭਾਈ ਕਮਲੀਆ ਜੀ ਨੂੰ ਗੁਰੂ-ਪਿਤਾ ਜੀ ਦੇ ਦੇਹੁਰੇ ਨਿਕਟ ਜਾ ਰਹਿਣ ਆਖਿਆ। ਇਹ ਵਿਛੜਨਾ ਨਹੀਂ ਚਾਹੁੰਦੇ ਸਨ। ਪਰ ਸਦਾ ਤੋਂ ਆਗਿਆਕਾਰੀ ਸਨ। ਸ੍ਰੀ ਬਾਬਾ ਜੀ ਦੇ ਚਰਨਾਂ ਉੱਤੇ ਲੰਮੇ ਪੈ ਕੇ ਡੰਡਉਤ ਕੀਤੀ, ਤੇ ਅਸੀਸਾਂ ਪਾ ਕੇ ਨਿਮੋਝੂਣੇ ਮਨ ਸ੍ਰੀ ਕਰਤਾਰਪੁਰ ਨੂੰ ਆਏ। ਇਥੇ ਸਾਰੀ ਗੱਲ ਬਾਤ ਦੱਸਣ ਪਿਛੋਂ ਫਿਰ ਦੇਹੁਰੇ ਦੀ ਸੇਵਾ ਸੰਭਾਲ ਵਿਚ (ਜਿਥੇ ਹੁਣ ਡੇਹਰਾ ਬਾਬਾ ਨਾਨਕ ਹੈ) ਅਖੀਰ ਸਵਾਸਾਂ ਤੀਕ ਰਹੇ।

ਬਾਬਾ ਸ੍ਰੀ ਚੰਦ ਜੀ ਸਦਾ ਲਈ ਲੋਪ ਹੋ ਗਏ

ਜਿਸ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਉਮਰ ਦੇ ਸਾਥੀ (ਬਾਲ ਸਖਾਈ) ਭਾਈ ਕਮਲੀਆ ਜੀ ਨੂੰ ਇਥੋਂ ਗੁਰੂ ਨਾਨਕ ਪਿਤਾ ਜੀ ਦੇ ਦੇਹੁਰੇ ਨੂੰ ਭੇਜਿਆ ਸੀ। ਉਹ ਆਪ ਹੀ ਹੁਣ ਆਪਣੇ ਸੱਚ ਦੇ ਦੇਸ਼ ਵਿਚ ਅਪੜਨ ਦੀਆਂ ਤਿਆਰੀਆਂ ਕਰ ਰਹੇ ਸਨ। ਜਿਸ ਬਾਬਾ ਸ੍ਰੀ ਚੰਦ ਜੀ ਨੂੰ (ਜਦੋਂ ਇਹ ੭ ਸਾਲਾਂ ਦੇ ਸਨ) ਆਪਣੇ ਗੁਰੂ ਨਾਨਕ ਪਿਤਾ ਨੇ ”ਸਤਿਨਾਮੁ’ ਮੰਤ੍ਰ ਸੁਣਾਇਆ ਅਤੇ ਪਿਆਰ ਨਾਲ ਫੁਰਮਾਇਆ ਸੀ- ਐਹ – ਬੇਟਾ ਸ੍ਰੀ ਚੰਦ!
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ।
ਏਤਿ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥
ਬਿਕ੍ਰਮੀ ਦੇ ਪੇਹ ਕ੍ਰਿਸ਼ਨਾ ਪੱਖ ਦੀ ਪੰਚਮੀ ਨੂੰ ਚੌਬੇ ਵਿਚੋਂ ਲੋਪ ਹੋਏ ਜਾਂ ਇਸ ਰੀਤ ਨਾਲ ਜੋਤੀ ਜੋੜ ਸਮਾਏ ਮੰਨੇ ਜਾਂਦੇ ਹਨ। ਪਰ ਉਨ੍ਹਾਂ ਦੀ ਅੰਤਮ ਯਾਦਗਾਰ ਉਦਾਸੀ ਸੰਪ੍ਰਦਾਏ ਵਲੋਂ ਸਰਾਧਾਂ ਦੀ ਪੰਚਮੀ ਨੂੰ ”ਸ਼ਰਾਧ ਰੂਪ” ਵਿਚ ਮਨਾਈ ਜਾਂਦੀ ਹੈ, ਹੋਰ ਕਿਤੇ ਸਮਾਧ ਨਹੀਂ ਹੈ। ‘
ਬਾਬਾ ਸ੍ਰੀ ਚੰਦ ਜੀ ਦੇ ਬ੍ਰਹਮ ਵਿਚਾਰਾਂ ਅਤੇ ਵਰਤੋਂ ਵਿਵਹਾਰਾਂ ਦੇ ਹਾਲ ਪੜ੍ਹਨ ਸੁਣਨ ਵਾਲੇ ਪ੍ਰੇਮੀਆਂ ਨੇ ਅਨੁਭਵ ਕੀਤਾ ਹੋਣਾ ਹੈ ਕਿ ਉਨ੍ਹਾਂ ਨੇ ਆਪਣੇ ਗੁਰੂ ਨਾਨਕ ਪਿਤਾ ਪਾਸੋਂ ਨਾਮ ਮੰਤ੍ਰ ਤੇ ਉਦਾਸੀ ਭੇਖ (ਫ਼ਕੀਰੀ) ਦੀ ਦਾਤ ਪਾਈ ਅਤੇ ਪੂਰੀ ਨਿਭਾਈ। ਜੋ ਅਗੇ ਬਾਬਾ ਗੁਰਦਿੱਤਾ ਜੀ ਨੂੰ ਬਖਸ਼ ਕੇ ਆਪਣਾ ਜਾ-ਨਸ਼ੀਨ ਥਾਪਿਆ ਅਤੇ ਸਾਧੂ ਗੁਰੂ ਹੋਣ ਦਾ ਮਾਨ ਪ੍ਰਾਪਤ ਕੀਤਾ। ਬਾਬਾ ਸ੍ਰੀ ਚੰਦ ਪੂਰਨ ਸੱਤ ਵੇਤਾ (ਸਤਿ ਪੁਰਖ ਨੂੰ ਜਾਣਨ ਵਾਲੇ) ਉਨ੍ਹਾਂ ਮਹਾਂਪੁਰਖਾਂ ਵਿਚੋਂ ਇਕ ਸਨ- ਜਿਨ੍ਹਾਂ ਬਾਬਤ ਗੁਰੂ ਗ੍ਰੰਥ ਸਾਹਿਬ ਅੰਦਰ ਇਹ ਵਾਕ ਮੌਜੂਦ
“ਸਤਿ ਪੁਰਖ ਜਿਨਿ ਜਾਨਿਆ ਸਤਿਗੁਰ ਤਿਸਕਾ ਨਾਉ।। ”
ਜਾਂ – “ਘਰ:ਮਹਿ ਘਰੁ ਦਿਖਾਇ ਦੇਇ ਸੋ ਸਤਿਗੁਰੁ ਪੁਰਖ ਸੁਜਾਣ॥’
ਉਨ੍ਹਾਂ ਨੇ ਕਈਆਂ ਨੂੰ ਆਪਣੇ ਸਰੀਰਕ ਘਰ ਵਿਚ ਹੀ ਸ੍ਵੈ-ਸਰੂਪ ਦਾ ਗਿਆਨ ਕਰਾਇਆ ਸੀ। ਉਹ ਪੂਰਨ ਸਾਧੂ ਅਤੇ ਪੂਰਨ ਬ੍ਰਹਮ ਗਿਆਨੀ ਸਨ। “ਬ੍ਰਹਮ ਗਿਆਨੀ ਆਪ ਪਰਮੇਸ਼੍ਵਰ” ਰੂਪ ਮੰਨੇ ਗਏ ਹਨ। ਉਹ ਨਾਮ ਜਪ ਜਪ ਕੇ ਤਪਸਿਆ ਕਰਦੇ “ਦੈ ਤੇ :ਏਕ ਰੂਪ” ਹੋ ਜਾਂਦੇ ਹਨ। ਐਸੇ ਰੱਬ ਨਾਲ ਇਕ-ਮਿਕ ਹੋਏ ਸਾਧੂ-ਬ੍ਰਹਮ ਗਿਆਨੀ ਬਾਬਾ ਸ੍ਰੀ ਦੰਦ ਜੀ ਦੀ ਅੰਤ੍ਰੀਵ ਵਿਵਸਥਾ ਨੂੰ ਅਸੀਂ ਨਹੀਂ ਜਾਣ ਸਕਦੇ, ਨਾ ਜਣਾ ਸਕਦੇ ਹਾਂ। ਗੁਰੂ ਜੀ ਦਾ ਫੈਸਲਾ ਹੈ –
“ਸਾਧ ਕੀ ਮਹਿਮਾਂ ਬਰਨੈ ਕਉਨ ਪ੍ਰਾਨੀ ॥
ਨਾਨਕ ਸਾਧ ਕੀ ਸੈਭਾ ਪ੍ਰਭ ਮਾਹਿ ਸਮਾਨੀ ।
ਫੇਰ – “ਸਾਧ ਕੀ ਮਹਿਮਾਂ ਬੇਦ ਨ ਜਾਨਹਿ॥
ਜੇਤਾ ਸੁਨਹਿ ਤੇਤਾ ਬਖਿਆਨਹਿ।”
ਸਾਨੂੰ ਤਾਂ ਇਉਂ ਨਿਸ਼ਚਾ ਕਰਨਾ ਚਾਹੀਏ –
“ਬ੍ਰਹਮ ਗਿਆਨੀ ਸੁਖਸਹਿਜ ਨਿਵਾਸ॥
ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ।
ਜਾਂ – “ਬ੍ਰਹਮ ਗਿਆਨੀ ਸਭ ਸ੍ਰਿਸਟ ਕਾ ਕਰਤਾ॥
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ।”
ਫੇਰ ਨੌਵੇਂ ਪਾਤਸ਼ਾਹ ਦਾ ਅੰਤਮ ਵਾਕ-ਹੈ-
“ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ।”
ਇਸ ਵਾਕ ਮੁਤਾਲਕ ਬਾਬਾ ਸ੍ਰੀ ਚੰਦ ਸਾਹਿਬ ਸਦਾ ਜੀਂਦੇ ਅਤੇ ਅਮਰ ਹਨ। ਫਿਰ ਵੀ ਚੰਬੇ ਵਿਚੋਂ ਇਸ ਰੀਤ ਨਾਲ ਅੰਤਰ ਧਿਆਨ (ਲੋਪ) ਹੋ ਜਾਣ ਪਿਛੇ ਕਿਤੇ ਵੇਖੇ ਨਹੀਂ ਗਏ। ਜੇ ਕਿਤੇ ਵੇਖੇ ਗਏ ਤਾਂ ਫਿਰ ਲੋਪ ਹੋਏ ਹੋਣੇ। ਜਿਸ ਤੇ ਅਸੀਂ ਵੀ ਉਨ੍ਹਾਂ ਦੇ ਸਰੂਪ ਧਿਆਨ ਵਿਚ ਨਿਮਸਕਾਰ ਕਰਦੇ ਉਨ੍ਹਾਂ ਦੀ ਅਪਾਰ ਕਿਰਪਾ ਨਾਲ ਇਤਨਾ ਕੁ ਲਿਖਿਆ ਜਾਣਕੇ ਉਨ੍ਹਾਂ ਦਾ ਇਤਿਹਾਸ ਇਥੇ ਹੀ ਸਮਾਪਤ ਕਰਦੇ ਹਾਂ-
ਜਿਸ ਕਾ ਕਾਰਜ ਤਿਨਹੀ ਕੀਆ, ਮਾਣਸ ਕਿਆ ਵਿਚਾਰਾ ਰਾਮ॥
ਭਗਤ ਸੋਹਨਿ ਹਰਿ ਕੇ ਗੁਣ ਗਾਵਹਿ, ਸਦਾ ਕਰਹਿ ਜੈਕਾਰਾ ਰਾਮ!

ਦਾਸ ਲੇਖਕ ਵਲੋਂ ਅਖੀਰ ਦੀ ਬੇਨਤੀ

ਦਾਸ ਲੇਖਕ ਨੇ ਇਸ ਪੁਸਤਕ ਦੇ ਸ਼ੁਰੂ ਵਿੱਚ ਮੁਖ ਮੰਤਵ” ਦੇ ਸਿਰਲੇਖ ਹੇਠਾਂ ਇਸ ਪੁਸਤਕ ਦੇ ਲਿਖਣ ਦਾ ਮੰਤਵ ਦਸਿਆ ਸੀ ਕਿ ਪੁਰਾਤਨ ਅਤੇ ਨਵੀਨ ਸਿਖਾਂ ਅਤੇ ਉਦਾਸੀ ਲਿਖਾਰੀਆਂ ਜਾਂ ਦੂਜੇ ਕਈ ਲਿਖਾਰੀਆਂ ਨੇ ਗੁਰੂ ਅੰਗਦ ਸਾਹਿਬ-ਬਾਬਾ ਸ੍ਰੀ ਚੰਦ ਅਤੇ ਸ੍ਰੀ ਲਖਮੀ ਚੰਦ ਜੀ ਬਾਬਤ ਆਪਣੀ-੨ ਪੁਸਤਕਾਂ (ਇਤਿਹਾਸਾਂ) ਵਿਚ ਜੋ ਕੁਝ ਲਿਖਿਆ ਹੈ ਉਹ ਬਹੁਤ ਭੁਲੇਖੇ ਜਨਕ ਅਤੇ ਆਪਣੇ-੨ ਵਿਚਾਰਾਂ ਦੇ ਰੰਗ ਢੰਗ ਵਿਚ ਲਿਖਿਆ ਅਸੀਂ ਪੂਰੀ-੨ ਖੋਜ ਪੜਤਾਲ ਤੇ ਨਿਰਭੈਤਾ ਨਾਲ ਇਤਿਹਾਸ ਅਤੇ ਦਲੀਲ ਦੀ ਕਸੌਟੀ ਉਤੇ ਪਰੱਖਣ ਵਾਸਤੇ ਅਸਲੀਅਤ ਨੂੰ ਵਿਸਥਾਰ ਨਾਲ ਪਾਠਕਾਂ ਸਾਹਮਣੇ ਰਖਿਆ ਹੈ। ਇਹੋ ਮੇਰਾ “ਮੁਖ ਮੰਤਵ” ਸੀ ਕਿ ਗੁਰੂ ਜੀ ਦੇ ਦੋਹਾਂ ਸਾਹਿਬਜ਼ਾਦਿਆਂ ਜਾਂ ਖਾਸ ਕਰ ਕੇ ਬਾਬਾ ਸ੍ਰੀ ਚੰਦ ਜੀ ਦੀ ਮਹਾਨ ਉੱਚੀ ਹਸਤੀ ਦਾ ਯਥਾ ਸ਼ਕਤ ਗਿਆਨ ਕਰਾਇਆ ਜਾਏ। ਇਸ ਯਤਨ ਵਿਚ ਸਫਲ ਹੋ ਸਕਿਆ ਹਾਂ ਕਿ ਨਹੀਂ, ਇਹ ਪਾਠਕਾਂ ਦੇ ਵਿਚਾਰ ਉਤੇ ਨਿਰਭਰ ਹੈ ਕਿ ਪਾਠਕ ਕਿਹੋ ਜਹੀ ਸ਼ੁਭ ਰਾਏ ਪ੍ਰਗਟ ਕਰਨਗੇ?
ਮੈਨੂੰ ਆਪਣੀ ਇਸ ਉਕਤ ਲਿਖਤ-ਉਤੇ ਕੋਈ ਮਾਨ ਗ਼ੁਮਾਨ ਵੀ ਨਹੀਂ ਹੈ, ਕਿ ਜੋ ਕੁਝ ਲਿਖਿਆ ਹੈ-ਇਹੋ ਹੀ ਬਾਬਾ ਸ੍ਰੀ ਚੰਦ ਜੀ ਦੇ ੧੪੯ ਸਾਲਾਂ ਦਾ ਸਮੁੱਚਾ ਇਤਿਹਾਸ ਹੈ। ਇਤਨੀ ਵਡੀ ਉਮਰ ਅਤੇ ਇਤਨੇ ਵੱਡੇ ਪੂਜਨੀਕ ਪ੍ਰਸਿਧ ਵਿਆਕਤੀ ਦੇ ਡੂਢ ਸਦੀ ਅੰਦਰ ‘ਕੀਤੇ ਹੋਰ ਵੀ ਕਈ ਕੌਤਕ;ਕਾਰਨਾਮੇ ਅਤੇ ਚਮਕਦਾਰ ਹੋਣਗੇ? ਪਰ ਉਹ ਸਾਰੇ ਬਾਬਾ ਸ੍ਰੀ ਚੰਦ ਜੀ ਆਪ ਹੀ ਜਾਣਦੇ ਸਨ। ਨਾ ਉਨ੍ਹਾਂ ਆਖਕੇ ਕਿਸੇ ਤੋਂ ਆਪਣੀ ਬਾਬਤ ਕੁਝ ਇਕਵਾਇਆ ਅਤੇ ਨਾ ਹੀ ਉਨ੍ਹਾਂ ਤੋਂ ਪੁੱਛ ਕੇ ਕਿਸੇ ਨੇ ਕੁਝ ਲਿਖਿਆ ਸੀ। ਇਹ ਵੀ ਥੋੜ੍ਹਾ ਬਹੁਤ ਆਪਦੇ ਬਾਲ ਸਖਾਈ ਮਿਤ੍ਰ ਭਾਈ ਕਮਲੀਅਨ ਜੀ ਸੇਵਕ ਨੂੰ ਥੋੜਾ ਬਹੁਤ ਯਾਦ ਰਿਹਾ ਉਹ ਚੰਬੇ ਥੀਂ ਮੁੜ ਆ ਕੇ ਉਨ੍ਹਾਂ ਨੇ ਬਾਬਾ ਧਰਮ ਚੰਦ ਜੀ ਨੂੰ ਕਥਾ ਰੂਪ ਵਿਚ ਸੁਣਾਇਆ ਸੀ ਕੁਝ ਹਾਲ-ਅੱਗੇ ਬਾਬਾ ਧਰਮ ਚੰਦ ਨੂੰ ਪਤਾ ਸਨ ਕਿ ਇਹ ਵੀ ਕਈ ਸਾਲ ਠੱਟੇ (ਸਿੰਧ) ਦੀ ਯਾਤਰਾ ਤੀਕ ਆਪਣੇ ਭਾਦਿਆ ਜੀ ਦੇ ਨਾਲ ਫਿਰਦੇ ਰਹੇ ਜੋ ਇਨ੍ਹਾਂ ਨੇ ਲਿਖ लचे मठ।
ਬਾਬਾ ਧਰਮ ਚੰਦ ਜੀ ਤੋਂ ਪਿਛੋਂ ਫੇਰ ਇਨ੍ਹਾਂ ਦੇ ਸਾਹਿਬਜ਼ਾਦਿਆਂ (ਬਾਬਾ ਮਾਣਕ ਚੰਦ ਤੇ ਬਾਬਾ ਮੇਹਰ ਚੰਦ ਜੀ) ਨੂੰ ਵੀ ਜੇ ਕੁਝ ਆਪ ਵੇਖਿਆ-ਸੁਣਿਆ, ਪਤਾ ਸੀ-ਲਿਖਿਆ। ਜਿਨ੍ਹਾਂ ਪਾਸੋਂ ਇਨ੍ਹਾਂ ਦੀ ਬੇਦੀ ਸੰਤਾਨ ਜਾਂ ਉਦਾਸੀ ਸੰਪ੍ਰਦਾਏ ਦੇ ਕਈ ਸੰਤਾਂ ਨੇ ਸੁਣਿਆ ਅਤੇ ਲੋੜ ਮੁਤਾਬਕ ਆਪਣੀ-੨-ਰੀਤ ਵਿਚ ਲਿਖ ਕੇ ਰਖਿਆ ਸੀ। ਕੁਝ ਹਾਲ ਐਸੇ ਵੀ ਮਿਲੇ ਹਨ ਜੋ ਲਿਖਣ ਥੀਂ ਬਾਹਰ ਰਹੇ ਅਤੇ ਸੀਨੇ ਬਸੀਨੇ ਬੇਦੀ ਵੰਸ਼ ਵਿਚ ਹੁਣ ਤਕ ਮੰਨੇ ਆ ਰਹੇ ਹਨ। ਇਸ ਤਰ੍ਹਾਂ ਦੀਆਂ ਲਿਖਤਾਂ (ਸ੍ਰੀ ਦੰਦ ਪ੍ਰਕਾਸ਼) ਅਤੇ ਜ਼ਬਾਨੀ ਸੁਣੀਆਂ ਮਨੌਤਾਂ ਨੂੰ ਪੜ੍ਹ ਸੁਣ ਕੇ ਡੂੰਘੀ ਪੜਚੋਲ ਮਗਰੋਂ ਅਸੀਂ ਇਤਨਾ ਕੁ ਇਤਿਹਾਸ ਲਿਖਿਆ ਹੈ।
ਬਾਬਾ ਸ੍ਰੀ ਚੰਦ ਜੀ ਦੇ ਇਸ ਇਤਿਹਾਸ ਦਾ ਮੇਰੇ ਜੈਸੇ:ਨਿਰਧਨ ਲਿਖਾਰੀ ਪਾਸੋਂ ਐਸੇ ਰੂਪ ਵਿਚ ਲਿਖਿਆ ਜਾਣਾ ਵੀ ਬਹੁਤ ਔਖਿਆਈ ਦਾ ਕੰਮ ਸੀ। ਜਦ ਕਿ ਸਿਖਾਂ ਅਤੇ ‘ ਉਦਾਸੀਆਂ ਜਾਂ ਬੇਦੀ ਬਾਬਿਆਂ ਦੀ ਹਾਏ ਵਿਚ ਵੀ ਬਹੁਤ ਕੁਝ ਮਤ ਭੇਦ ਸੀ। ਅਤੇ ਬਾਬਾ ਸ੍ਰੀ ਚੰਦ ਬਾਬਤ ਕਈ ਗੱਲਾਂ ਜਾਂ ਉਨ੍ਹਾਂ ਦੇ ਮਤ ਸਿਧਾਂਤਾਂ ਨੂੰ ਸਮਝਣ ਵਿਚ ਮੇਰੀ ਤੁੱਛ ਬੁੱਧੀ ਵੀ ਚਕਰਾਂਦੀ ਤੇ ਘਬਰਾ ਜਾਂਦੀ ਰਹੀ। ਪਰ ਐਸੇ ਵੇਲੇ-ਗੁਰੂ ਨਾਨਕ ਜੀ ਤੇ ਬਾਬਾ ਸ੍ਰੀ ਚੰਦ ਜੀ ਦੇ ਸਿਮਰਨ ਧਿਆਨ (ਅਰਦਾਸ) ਪਿਛੋਂ ਮੇਰੇ ਮਨ ਦੀ ਘੁੰਡੀ ਉਸੇ ਵੇਲੇ, ਜਾਂ ੮ ਪਹਿਰਾਂ ਦੇ ਅੰਦਰ ਹੀ ਖੁਲ੍ਹ ਜਾਂਦੀ ਰਹੀ। ਜਿਸ ਤੇ ਐਸੀ ਸਫਲਤਾ ਨੂੰ ਮੈਂ ਉਨ੍ਹਾਂ ਵਲੋਂ ਹੀ ਪ੍ਰਕਾਸ਼ ਪਾਇਆ ਜਾਣਿਆ ਤੇ ਲਿਖਦਾ ਰਿਹਾ ਸੀ। ਵਰਨਾ ਇਸ ਕਠਨ ਪੁਸਤਕ ਦਾ ਸਿਰੇ ਚੜ੍ਹਨਾ ਬਹੁਤ ਕਠਨ ਕੰਮ ਸੀ।
ਹੁਣ ਮੈਨੂੰ ਇਤਨੀ ਕੁਝ ਆਸ ਜ਼ਰੂਰ ਬੱਝ ਗਈ ਹੈ ਕਿ ਸੋਝੀਵਾਨਾਂ ਦੇ ਸੱਚ ਦੇ ਖੋਜੀ, ਨਿਰਪੱਖ ਇਤਿਹਾਸਕ ਪ੍ਰੇਮੀ ਪਾਠਕਾਂ ਤੇ ਸਰੋਤਿਆਂ ਨੂੰ ਇਹ ਪੁਸਤਕ ਬਾਬਾ ਸ੍ਰੀ ਚੰਦ ਜੀ ਦੇ ਅੰਤਰ ਆਤਮਕ ਸਰੂਪ ਤੇ ਸਰੀਰਕ ਵਿਵਸਥਾ ਰੂਪ ਦਾ ਸਹੀ ਗਿਆਨ ਕਰਾਏਗੀ, ਅਤੇ ਇਨ੍ਹਾਂ ਦੇ ਪਿਤਾ ਗੁਰੂ ਨਾਨਕ ਸਾਹਿਬ ਜੀ ਦੇ ਉਦਾਸੀ ਭੇਖ ਜਾਂ ਮਤ ਸਿਧਾਂਤਾਂ ਤੋਂ ਵੀ ਜਾਣੂੰ ਕਰਾਏਗੀ। ਅਖੀਰ ਦੀ ਬੈਨਤੀ ਇਹ ਹੈ ਕਿ ਛਾਪੇ ਦੀ ਭੁੱਲ ਚੁਕ ਸੋਧ-ਲੈਣੀ ਅਤੇ ਵਾਰਤਕ ‘ਭੁੱਲ ਦਾ ਪਤਾ ਦੇਣਾ ਤਾਂ ਕਿ ਧੰਨਵਾਦ ਸਹਿਤ ਅਗਲੀ ਵੇਰ ਨੂੰ ਸੋਧ ਕੇ ਛਾਪਿਆ ਜਾਏ। ਕਿਉਂਕਿ ਮੈਂ ਵੀ ਭੁੱਲਣਹਾਰ ਹਾਂ ਤੇ ਜ਼ਿੰਦਗੀ ਤੀਕ ਖਿਮਾਂ ਦਾ ਯਾਚਕ ਰਹਾਂਗਾ।
“ਭੁਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ।”

-ਲੇਖਕ

ਵਿਚਾਰ ਆਪਣੇ ਆਪਣੇ
(ਉਦਾਸੀਨ ਸੰਤਾਂ ਦੀਆਂ ਮਨੌਤਾਂ ਦੇ ਉਤਰ)

ਉਦਾਸੀਨ ਸੰਪ੍ਰਦਾਏ ਦੇ ਸਮੁੱਚੇ ਮਹਾਤਮਾ ਅਤੇ ਪੁਰਾਤਨ ਵਿਦਵਾਨ ਲੇਖਕਾਂ ਨੇ ਗੁਰੂ ਸਾਹਿਬਾਂ ਦੇ ਪਿਛੋਂ ਬਾਬਾ ਸ੍ਰੀ ਚੰਦ ਜੀ ਨੂੰ ਆਪਣਾ ਇਸ਼ਟ ਗੁਰੂ ਮੰਨਿਆ ਅਤੇ ਉਨ੍ਹਾਂ ਦੇ ਧਰਮ ਸਿਧਾਂਤਾਂ (ਵਿਚਾਰਾਂ) ਨੂੰ ਗੁਰਬਾਣੀ ਜਾਂ ਗੁਰ ਇਤਿਹਾਸ ਰਾਹੀਂ ਦੇਸ਼ ਵਿਦੇਸ਼ੀ ਫਿਰ ਕੇ ਪ੍ਰਚਾਰਦੇ ਰਹੇ। ਕਿਉਂਕਿ ਉਹ ਆਪਣੇ ਨੂੰ ਸਾਧੂ ਰੂਪ ਸਿਖ ਹੀ ਸਮਝਦੇ ਸਨ ਅਤੇ ਸਿਖਾਂ ਵਲੋਂ ਵੀ ਇਤਿਹਾਸਕ ਅਤੇ ਦੂਜੇ ਕਈ ਗੁਰਦਵਾਰਿਆਂ ਦੀ ਸੇਵਾ ਸੰਭਾਲ ਉਨ੍ਹਾਂ ਦੇ ਸਪੁਰਦ ਸੀ। ਪਰ ਜਿਸ ਦਿਨ ਥੀਂ ‘ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਇਕ ਆਚਰਣ-ਹੀਣ ਮਹੰਤ-ਹਥੋਂ ਨਿਕਲ ਕੇ ਆਪਣੇ ਸਿੱਖਾਂ ਦੇ ਹੱਥ ਆਇਆ ਹੈ. ਉਸੇ ਦਿਨ ਥੀਂ ਬਹੁਤੇ ਉਦਾਸੀ ਰੁੱਸ ਕੇ ਆਪਣੇ ਨੂੰ ਸਿੱਖ ਪੰਥ ਨਾਲੋਂ ਵੱਖਰਾ ਸਾਬਤ ਕਰਨ ਦਾ ਅਸਫਲ ਯਤਨ ਕਰਦੇ ਆ ਰਹੇ ਹਨ।
ਇਧਰ ਸਿਖ ਕੌਮ ਨੂੰ ਗੁਰਦਵਾਰਾ ਪ੍ਰਬੰਧ ਆਪਣੇ ਹੱਥ ਵਿੱਚ ਲੈਣ ਦੀ ਲੋੜ ਨਾ ਪੈਂਦੀ। ਅਗਰ ਇਨ੍ਹਾਂ ਦੇ ਸਿਖ ਧਰਮ ਮੰਦਰਾਂ ਵਿਚ ਪਹਿਲੇ ਵਾਂਗੂੰ ਹੀ ਗੁਰਬਾਣੀ ਧਰਮ ਸਿਧਾਂਤਾਂ (ਸਿਖ ਅਸੂਲਾਂ) ਦਾ ਸਤਿਕਾਰ ਕਾਇਮ ਰਹਿੰਦਾ। ਜੋ ਅੰਗਰੇਜ਼ੀ ਕਾਨੂੰਨ ਦੀ ਸ਼ੈਹ ਪਾ -ਕੈ ਕਈ ਪੁਜਾਰੀਆਂ ਅਤੇ ਮਹੰਤਾਂ ਨੇ ਗੁਰਦਵਾਰਿਆਂ ਦੀ ਜਾਇਦਾਦ ਨੂੰ ਜੱਦੀ ਵਰਾਸਤ ਜਾਨ ਕੇ ਮਨ-ਮਾਨੀਆਂ ਕੀਤੀਆਂ। ਜਿਸ ਤੇ ਮਜ਼ਬੂਰ ਹੋ ਕੇ ਸਿੱਖਾਂ ਨੂੰ ਐਸਾ ਕੁਝ ਕਰਨਾ ਪਿਆ ਅਤੇ ਉਹ ਵੀ ਸ਼ਾਂਤਮਈ ਕੁਰਬਾਨੀਆਂ ਦੇਣ ਪਿਛੋਂ ਪ੍ਰਬੰਧ ਨੂੰ ਸੰਭਾਲਿਆ ਸੀ। ਪਰ ਐਸਾ ਹੋ ਜਾਣ -ਤੇ ਉਨ੍ਹਾਂ ਦਿਨਾਂ ਤੋਂ ਹੀ ਉਦਾਸੀ ਸੰਤ ਸਿਖਾਂ ਨਾਲੋਂ ਰੁੱਠੇ ਪਏ ਹਨ।
ਦਾਹੇ ਇਸ ਵਿਚ ਕਸੂਰ ਨਿਰਾ-ਪੂਰਾ ਸਾਰੇ ਉਦਾਸੀਆਂ ਦਾ ਨਹੀਂ ਹੈ।ਜਨਮ ਤੋਂ ਹੀ ਪੈਟ ਇਨ੍ਹਾਂ ਦੇ ਵੀ ਨਾਲ ਸੀ। “ਕਹੁ ਕਬੀਰ ਜਿਸ ਉਦਰ ਤਿਸ ਮਾਇਆ- ਕਿਉਂਕਿ ਸਦੀਆਂ .ਥੀਂ ਪ੍ਰਬੰਧ ਕਰਦਿਆਂ ਪਾਸੋਂ ਹੁਣ ਜ਼ਰੂਰੀ ਦੱਸ ਕੇ ਹੋਰ ਵੀ ਕਈਆਂ ਧਰਮਸ਼ਾਲਾਂ (ਗੁਰਦਵਾਰਿਆਂ) ਦਾ ਪ੍ਰਬੰਧ ਤਾਂ ਬਦਲ ਲਿਆ ਗਿਆ। ਪਰ ਚੰਗਿਆਂ ਨੂੰ ਕਿਨਾਰੇ ਕਰ ਕੇ -ਵਿਤਕਰੇ ਦੀ ਨਜ਼ਰ ਨਾਲ ਸਾਰਿਆਂ ਨੂੰ ਵੇਖਿਆ ਗਿਆ। ਨਤੀਜਾ ਇਹ ਹੋਇਆ ਕਿ ਇਨ੍ਹਾਂ ‘ਉਦਾਸੀ ਸੰਤਾਂ ਵਿਦਵਾਨਾਂ ਰਾਹੀਂ ‘ਗੁਰਬਾਣੀ, ਗੁਰ ਇਤਿਹਾਸ ਜਾਂ ਸਿੱਖ ਧਰਮ ਸਿਧਾਂਤਾਂ” ਦਾ ਹਿੰਦੂ ਜਨਤਾ ਵਿਚ ਫਿਰ ਕੇ ਜੋ ਪ੍ਰਚਾਰ ਕੀਤਾ ਜਾਂਦਾ ਸੀ-ਉਹ ਬੰਦ ਹੋ ਗਿਆ। ਇਹਦੇ •ਉਲਟ ਕਈ ਨਿਜੀ ਥਾਂਵਾਂ ਥੀਂ ਗੁਰੂ ਗ੍ਰੰਥ ਸਾਹਿਬ ਹਟਾ ਕੇ ਮੰਦਰ ਬਣਾਏ ਗਏ। ਥਾਂ-੨ ਸਿੱਖਾਂ ਦੀ ਨਿੰਦਾ ਅਤੇ ਆਪਣੇ ਨੂੰ ਸਿਖ ਕੌਮ ਨਾਲੋਂ ਵਖਰਾ ਦੱਸਣ ਦਾ ਖੁਲ੍ਹਾ ਪ੍ਰਚਾਰ ਕੀਤਾ ਗਿਆ।
ਇਧਰ ਗੁਰਦਵਾਰਿਆਂ ਦੀ ਪ੍ਰਬੰਧ ਪਾ ਕੇ ਸਿਖ ਵੀ ਅਜੇ ਤੀਕ ਆਪਣੇ ਮਨੋਰਥ ਵਿਚ ਪੂਰੇ ਸਫ਼ਲ ਨਹੀਂ ਹੋ ਸਕੇ। ਸਗੋਂ ਨਿੱਤ ਨਵੀਂ ਆਪੇ ਵਿਚ ਪਾਟੇ ਧਾੜ ਨੇ ਕਈ ਧੜੇ ਪੈਦਾ · ਕਰ ਕੇ ਪੰਥ ਵਿਚੋਂ ਏਕਤਾ ਦੀਆਂ ਜੜ੍ਹਾਂ ਪੇਲੀਆਂ ਕਰ ਦਿਤੀਆਂ ਹਨ। ਪਰ ਇਹ ਤਾਂ ਰੱਬ ਦਾ ‘ ਸ਼ੁਕਰ ਹੈ ਕਿ ਕੋਈ ਧੜਾ ਵੀ ਆਪਣੇ ਨੂੰ ਸਿਖ ਕੌਮ ਨਾਲੋਂ ਵਖਰਾ ਨਹੀਂ ਮੰਨਦਾ। ਜੈਸਾ ਕਿ ਉਦਾਸੀਆਂ ਦੇ ਕੁਝ ਲੇਖਕਾਂ ਅਤੇ ਪ੍ਰਚਾਰਕਾਂ ਨੇ ੫-੬ ਮਿਥਿਆ ਮਨੌਤਾਂ ਦੀਆਂ ਘਾੜਤਾਂ ਘੜ ਕੇ ਉਦਾਸੀ ਸੰਪ੍ਰਦਾਏ ਨੂੰ ਸਿਖ ਕੌਮ ਨਾਲੋਂ ਕੁਝ ਸਾਲਾਂ ਤੋਂ ਵਖਰਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਮਾਇਆ ਵਿਚੋਂ ਉਦਾਸ ਹੋ ਚੁਕੇ ਨਿਰਬਾਣ ਮਹਾਤਮਾਂ ਦੀ ਉੱਚੀ ਸੁੱਚੀ ਸ਼ਾਨ ਦੇ ਇਹ ਗੱਲ ਵਿਰੁੱਧ ਹੈ ਕਿ ਸਵਾਰਥ ਦੀ ਹਾਨੀ ਵੇਖ ਇਸ਼ਟਧਾਰਾ ਨੂੰ ਹੀ ਬਦਲ ਦਿਤਾ ਜਾਏ ! ਪਰ ਐਸਾ ਕੀਤਾ ਗਿਆ। ‘
ਅਸੀਂ ਜਿਵੇਂ ਸਿਖ ਲਿਖਾਰੀਆਂ ਦੀਆਂ ਕੁਝ ਲਿਖਤਾਂ ਉਤੇ ਪਿਛੇ ਖੁਲ੍ਹੀ ਵਿਚਾਰ ਪ੍ਰਗਟ ਕੀਤੀ ਹੈ, ਤਿਵੇਂ-ਉਦਾਸੀਆਂ ਦੀਆਂ ਮਨੌਤਾਂ ਵੀ ਦੱਸ ਕੇ ਹੁਣ ਨਾਲੋਂ ਨਾਲ ਉਤਰ ਦੇਣ ਲੱਗੇ ਹਾਂ। ਤਾਂਕਿ ਪਾਠਕ ਸੱਜਣਾਂ ਨੂੰ ਜਾਂ ਸਮੁਜ਼ੇ ਉਦਾਸੀਆਂ ਤੇ ਸਿਖਾਂ ਨੂੰ ਪਤਾ ਲਗ ਜਾਏ ਕਿ ਸੱਚ ਕੀ ਹੈ? ਅਤੇ ਉਦਾਸੀ ਸੰਪ੍ਰਦਾਏ ਦਾ ਸਿਖ ਕੌਮ ਨਾਲ ਕਿਤਨਾ ਗੂੜ੍ਹਾ ਸਬੰਧ ਹੈ ? ਮਨੌਤਾਂ ਇਹ ਹਨ-
ਉਦਾਸੀਆਂ ਦੀ ਪਹਿਲੀ ਮਨੌਤ ਹੈ ਕਿ ਗੁਰੂ ਨਾਨਕ ਸਾਹਿਬ ਨੇ ਚੂਹੜ ਕਾਂਣੇ ਦੇ ਜੰਗਲ ਵਿਚ ਜਿਸ ”ਮਹੰਤ ਸੰਤ ਰੇਣ” ਦੀ ਸੇਵਾ ਕੀਤੀ-ਰੋਟੀਆਂ ਖੁਆਈਆਂ-ਉਸੇ ਨੂੰ ਗੁਰੂ ਧਾਰਨ ਕੀਤਾ ਅਤੇ ਇਸੇ ਖੱਟੀ ਨੂੰ ਖਰਾ ਸੌਦਾ ਕੀਤਾ ਦੱਸਿਆ ਸੀ। ਜਿਸ ਤੇ ਉਹੀ ਆਪ ਦਾ ਗੁਰੂ ਹੈ।
ਉੱਤਰ-ਇਹ ਗਲਤ ਹੈ। ਗੁਰੂ ਜੀ ਨੇ ਉਹਨੂੰ ਗੁਰੂ ਨਹੀਂ ਧਾਰਨ ਕੀਤਾ ਸੀ। ਅਗਰ ਉਹ ਗੁਰੂ ਜੀ ਦਾ ਗੁਰੂ ਬਣਦਾ ਤਾਂ ਇਨ੍ਹਾਂ ਨੂੰ ਆਪਣਾਂ ਚਰਨਾਮ੍ਰਿਤ ਪਿਲਾ ਕੇ ਪੂਰੀ ਰਸਮ ਲਾਲ ਕੋਈ ਨਾਮ ਮੰਤ੍ਰ ਉਪਦੇਸ਼ ਵੀ ਸੁਣਾਂਦਾ ਜੋ ਵੇਦ ਮੰਤ੍ਰ (ਗਾਇਤ੍ਰੀ) ਆਦਿਕ ਸੰਸਕ੍ਰਿਤ ਭਾਸ਼ਾ ਦਾ ਹੁੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਪੰਜਾਬੀ ਵਿਚ “ੴ ਸਤਿਨਾਮ ਦਾ ਸਾਰਾ ਮੂਲ ਮੰਤ੍ਰ ਇਸ ਤਰਤੀਬ ਦਾ ਅਗੇ ਕਿਤੇ ਵੇਦ ਸ਼ਾਸ਼ਤ੍ਰ ਵਿਚ ਮੌਜੂਦ ਨਹੀਂ ਸੀ ਅਤੇ ਨਾ ਕੋਈ ਸਾਧੂ ਖੱਟ ਦਰਸ਼ਨੀ(ਸ਼ਾਸ਼ਤ੍ਰਾਂ ਨੂੰ ਮੰਨਣ ਵਾਲਾ) ਆਪਣਾ ਮਨੋ ਕਲਪਤ ਮੰਤ੍ਰ ਚਲਾਣ ਦੀ ਦਲੇਰੀ ਕਰ ਸਕਦਾ ਸੀ। ਇਹ ਗੁਰੂ ਨਾਨਕ ਹੀ ਸਨ ਜਿਨ੍ਹਾਂ ਨੇ ਸੁਰਤ ਸੰਭਾਲਦੇ ਹੀ ਪੰਡਤਾਂ, ਪਾਂਧਿਆਂ ਅਤੇ ਮੌਲਵੀਆਂ ਪ੍ਰਖਾਂਏ ਆਪਣੇ ਵਿਚਾਰ ਨਿਰਭੈਤਾ ਨਾਲ ਪ੍ਰਗਟ ਕੀਤੇ। ਅਤੇ ਸਦਾ “ੴ ਸਤਿਨਾਮ”-ਦਾ ਸਾਰਾ ਮੂਲ ਮੰਤ੍ਰ:ਪੰਜਾਬੀ ਭਾਸ਼ਾ ਵਿਚ ਜਪਦੇ ਜਪਾਂਦੇ ਰਹੇ। ਗੁਰੂ ਜੀ ਨੇ ਤਾਂ ਉਨ੍ਹਾਂ ਸੰਤਾਂ ਨੂੰ ਸਿਰਫ ਸੁੱਕੀ ਰਸਦ ਲਿਆ ਕੇ ਦਿਤੀ ਅਤੇ ਇਸ ਸੰਤ ਸੇਵਾ ਦੇ ਪੁੰਨ ਦੀ ਖੱਟੀ ਨੂੰ ਹੀ ਖਰਾ ਸੌਦਾ ਕੀਤਾ ਦਸਿਆ। ਅਗਰ ਹੋਰ ਕੁਝ ਇਸ ਤੋਂ ਵਧੇਰੇ ਹੁੰਦਾ ਤਾਂ ਰੁਪਿਆਂ ਦੀ ਗੱਲ ਨਾਲ ਹੀ ਸਾਰੀ ਕਹਾਣੀ ਪਿਤਾ ਕਾਲੂ ਜੀ ਨੂੰ ਭਾਈ ਬਾਲਾ ਜੀ । :ਸੁਣਾ ਦਿੰਦੇ ਜਾਂ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾ ਜਾਣ ਪਿਛੋਂ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਕੇ ਜਨਮ ਸਾਖੀ ਵਿਚ ਜ਼ਰੂਰ ਲਿਖਾ ਦਿੰਦੇ। ਪਰ ਗੁਰੂ ਜੀ ਨੇ ਉਸ ਨੂੰ ਗੁਰੂ ਧਾਰਨ ਨਹੀਂ -ਕੀਤਾ-ਤਦੇ ਨਹੀਂ ਲਿਖਾਇਆ ਸੀ।
ਗੁਰੂ ਨਾਨਕ ਦੇਵ ਆਪਣੀ ਬਾਣੀ ਅੰਦਰ ਥਾਂ-੨ ਗੁਰੂ ਦੀ ਮਹਿਮਾ ਲਿਖਦੇ ਹਨ। ਪਰ ਉਨ੍ਹਾਂ ਦੀ ਸਾਰੀ ਗੁਰਬਾਣੀ ਅੰਦਰ ਕਿਤੇ ਇਸ ਗੱਲ ਦਾ ਸਬੂਤ ਨਹੀਂ ਮਿਲਦਾ ਤੇ ਨਾ ਹੋਰ ਕਿਸੇ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਗੁਰੂ ਸੰਤ ਰੇਣ ਸੀ। ਫੇਰ ਉਹ ਸੰਤ-ਰੇਣ” ਤਾਂ ਬੈਰਾਗੀ ਸਾਧੂ ਪ੍ਰਤੀਤ ਹੁੰਦਾ ਹੈ ਕਿਉਂਕਿ ਜੈਸੇ-“ਸਿੰਘ” ਸ਼ਬਦ ਖਾਸ ਕਰ ਕੇ ਕੇਸਧਾਰੀ ਸਿਖਾਂ ਜਾਂ ਰਾਜਪੂਤਾਂ ਦੇ ਨਾਮ ਵਰਤਿਆ ਜਾਂਦਾ ਹੈ, ਐਸੇ ਹੀ ”ਰੇਣ” ਸ਼ਬਦ ਬਹੁਤ ਕਰ ਕੇ ਬੈਰਾਗੀ ਸਾਧੂਆਂ ਦੇ ਨਾਮ ਨਾਲ ਸਬੰਧਤ ਹੈ * । ਪਰ ਹੁਣ ਦੇ ਉਦਾਸੀ ਲੇਖਕਾਂ ਦੀ ਲਿਖਤਾਂ ਮੁਤਾਬਕ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਉਹ! “ਸੰਤ ਰੇਣ” ਠੀਕ ਉਦਾਸੀ ਸਾਧੂ ਹੀ ਸੀ। ਤਦ ਵੀ ਇਸ ਗੱਲ ਥੀਂ ਸਾਬਤ ਨਹੀਂ ਹੁੰਦਾ ਕਿ ਗੁਰੂ ਜੀ ਨੇ ਉਹਨੂੰ ਗੁਰੂ ਧਾਰਨ ਕੀਤਾ ਜਾਂ ਕੋਈ ਵੀ ਰੋਟੀ ਖੁਆਣ ਵਾਲਾ ਉਹਦਾ ਚੇਲਾ ਮੰਨਿਆ ਜਾਂਦਾ ਸੀ। ਅਗਰ ਐਸਾ ਹੁੰਦਾ ਤਾਂ ਗੁਰੂ ਨਾਨਕ ਜੀ ਆਪਣੀ ਗੁਰ-ਗੱਦੀ ਦੇਣ ਵੇਲੇ ਗੁਰੂ ਅੰਗਦ ਜੀ ਨੂੰ ਦੱਸ ਦਿੰਦੇ ਕਿ ਸਾਡੀ ਇਹ ਗੱਦੀ ਫੁਲਾਣੀ ਥਾਂ ਦੇ ਗੁਰੂ ਸੰਭ ਰੇਣ ਤੋਂ ਚਲਦੀ ਹੈ! ਪਰ ਐਸਾ ਨਹੀਂ ਸੀ-ਤੇ ਨਾਂ ਹੀ ਦਸਿਆ ਹੈ। ਵਰਨਾ ਉਹ ਜਾਣਦੇ ਸਨ ਕਿ ਗੁਰੂ ਦਾ ਨਾਮ ਲੁਕਾ ਕੇ ਰਖਣਾ ਕਿਤਨਾ ਮਹਾਂ ਪਾਪ ਹੈ! ਗੁਰੂ ਗ੍ਰੰਥ ਸਾਹਿਬ ਵਿਚ ਵੀ ਇਉਂ ਲਿਖਿਆ ਹੈ-
ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਹ ਫਿਰਾਹੀ॥
(ਗਉੜੀ ਕੀ ਵਾਰ ਮ: ੪-ਪੰਨਾ ੩੦੮)
ਜਾਂ-ਜਿਨ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ॥
ਹਰਿ ਜੀਉ ਤਿਨਕਾ ਦਰਸਨੁ ਨ ਕਰਹੁ ਪਾਪਿਸਟ ਹਤਿਆਰੀ॥
(ਸ਼ਲੋਕ ਮ: ੩-ਪੰਨਾ ੬੫੧)
ਤਾਂਤੇ ਯਕੀਨ ਕਰਨਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਪਾਰਬ੍ਰਹਮ ਪ੍ਰਮੇਸ਼ਰ ਸੀ। ਜਿਸ ਦਾ ਪੂਰਾ-੨ ਪਤਾ ਸਮੇਰੂ ਪਰਬਤ ਦੀਆਂ ਚੋਟੀਆਂ ਉਤੇ ਸਿੱਧਾਂ ਦੀ ਪੁੱਛ ਦੇ ਉੱਤਰ ਵਿਚ ਗੁਰੂ ਦੀ ਨੇ ਆਪ ਫੁਰਮਾਇਆ ਸੀ। ਸਿੱਧਾਂ ਨੇ ਗੁਰੂ ਨਾਨਕ ਜੀ ਨੂੰ ਬਰਫਾਨੀ ਪਹਾੜ ਦੀ ਚੋਟੀਆਂ ਉਤੇ ਸਾਥੀਆਂ ਸਮੇਤ ਅਪੜ ਗਿਆ ਵੇਖ ਕੇ ਹੈਰਾਨੀ ਨਾਲ ਪੁਛਿਆ :ਸੀ- “ਕਉਣੁ ਗੁਰੂ ਕਿਸਕਾ ਤੂੰ ਚੇਲਾ” ਗੁਰੂ ਜੀ ਦਾ ਉੱਤਰ ਸੀ-“ਸ਼ਬਦ ਗੁਰੂ ਸੁਰਤ ਧੁਨ ਚੇਲਾ । ” ਇਥੇ ਸ਼ਬਦ ਗੁਰੂ ਤੋਂ ਭਾਵ ਨਾਮੀ ਪ੍ਰਮੇਸ਼ਰ ਤੋਂ ਨਾਮ ਤੋਂ ਹੈ-
ਜਾਂ-ਅਪਰੰਪਰ ਪਾਰ ਬ੍ਰਹਮੁ ਪਰਮੇਸ਼ੁਰੁ,
ਨਾਨਕ ਗੁਰ ਮਿਲਿਆ ਸੋਈ ਜੀਉ॥
(ਸੋਰਠ ਮਹਲਾ ੧-ਪੰਨਾ ੫੯੯)
ਫ਼ੇਰ ਗੁਰੂ ਅਰਜਨ ਦੇਵ ਵੀ ਗੁਰੂ ਨਾਨਕ ਸਾਹਿਬ ਦੇ ਗੁਰੂ ਸਬੰਧੀ ਐਸਾ ਹੀ ਨਿਸਚਾ ਰਖਦੇ ਤੇ ਫੁਰਮਾਂਦੇ ਹਨ-
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨਿਐ।
(ਸੂਹੀ ਮਹਲਾ ੫-ਪੰਨਾ ੭੮੩)
ਤਾਂਤੇ ਵਿਸ਼ਵਾਸ਼ ਕਰਨਾ ਚਾਹੀਏ ਕਿ ਗੁਰੂ ਨਾਨਕ ਜੀ ਦਾ ਗੁਰੂ ਪ੍ਰਮੇਸ੍ਵਰ ਨਿੰਰਕਾਰ ਸੀ। ਨਿਰੰਕਾਰ ਦੇ ਸਮਰਪਣ ਆਪਣਾ ਤਨ,ਮਨ,ਧਨ ਕਰ ਕੇ ਹੀ ਨਿਰੰਕਾਰ ਦੇ ‘ਨਾਨਕ ਨਿਰੰਕਾਰੀ” ਕਹਾਏ ਸਨ। ਜਿਸ ਤੇ ਇਹੈ ਅਸੂਲ ਫਿਰ ਸਾਰੇ ਸਤਿਗੁਰਾਂ ਨੇ ਅਪਣਾਇਆ ਅਤੇ ਆਪਣੀ-੨ ਉਚਾਰੀ ਬਾਣੀ ਦੇ ਅਖੀਰ ਵਿਚ ਆਪਣਾ ਨਾਮ ਲੁਕਾ ਕੇ “ਨਾਨਕ ਨਾਮ” ਨੂੰ ਹੀ ਪ੍ਰਧਾਨਤਾ ਦਿੰਦੇ ਸ਼ਬਦ ਸਮਾਪਤ ਕਰਦੇ ਰਹੇ। ਅਗਰ ਕੋਈ ਹੋਰ ਗੁਰੂ ਨਾਨਕ ਜੀ ਦਾ ਸਤਿਗੁਰ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਅੰਤਰਯਾਮੀ ਜੋ ਮਸ਼ਹੂਰ ਖੋਜੀ ਲਿਖਾਰੀ ਵੀ ਸਨ – ਉਹੀ ਸਿਰਾ ਫੇਰ ਕੇ ‘ਚੰਡੀ ਦੀ ਵਾਰ” ਦੇ ਮੁੱਢ ਵਿਚ ” ਪ੍ਰਿਖਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ।।” ਦੀ ਬਜਾਇ “ਸੰਤ ਹੋਣ ਲਈ ਧਿਆਇ” ਫਿਰ ‘ਨਾਨਕ ਅੰਗਦ ਅਮਰ ਦਾਸ ਰਾਮ ਦਾਸੈ ਹੋਈ ਸਹਾਇ” ਲਿਖਦੇ1 ਪਰ ਸੰਤ ਰੇਣ ਗੁਰੂ ਜੀ ਦਾ ਗੁਰੂ ਨਹੀ ਸੀ ਤਦੇ ਨਹੀਂ ਲਿਖਿਆ ਸੀ। ਇਹ ਤਾਂ ਸਿਖਾਂ ਨਾਲੋਂ ਰੁੱਸੇ ਹੋਏ ਕੁਝ ਉਦਾਸੀ ਲਿਖਾਰੀਆਂ ਦੀ ਮਨ ਘੜਤ ਕਾਢ ਅਤੇ ਝੂਠੀ ਮਨੌਤ ਸੀ.ਜੋ ਪੁਰਾਤਨ ਉਦਾਸੀਆਂ ਅਤੇ ਹੁਣ ਦੇ ਵੀ ਕਈ ਸੰਤਾਂ ਮਹੱਤਾ ਵਿਚ ਅਜੇ ਤੀਕ ਸੱਚੀ ਨਹੀਂ ਮੰਨੀ ਗਈ, ਨਾ ਹਮੇਸ਼ਾ ਵਾਸਤੇ ਮੰਨੀ ਜਾਏਗੀ। ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਉਨ੍ਹਾਂ ਦੇ ਆਪਣੇ ਹੀ ਵਾਕਾਂ ਥੀਂ “ਪਾਰਬ੍ਰਹਮ ਪ੍ਰਮੇਸ਼ਰ ” ਸਾਬਤ ਹੈ-ਜਿਸ ਨੇ ਵੇਈਂ ਵਿਚ ਇਸ਼ਨਾਨ ਕਰਦੇ ਗੁਰੂ ਨਾਨਕ ਜੀ ਨੂੰ ਆਪਣੀ ਸ਼ਕਤੀ ਨਾਲ ਪਾਸ ਬੁਲਾ ਕੇ ਪ੍ਰਤੱਖ ਦਰਸ਼ਨ ਦਿੱਤੇ। ਤਿੰਨ ਦਿਨ ਆਪਣੇ ਨਾਲ ਅਭੇਦ ਰਖਿਆ ਫੇਰ ਪੂਰਨ-ਜੋਤ ਜਗਾ ਕੇ ਨਾਮ ਅੰਮ੍ਰਿਤ ਦੀ ਬਖਸ਼ ਨਾਲ ਮੋੜ ਭੇਜਿਆ ਸੀ। * ਗੁਰੂ ਜੀ ਨੇ ਆਪਣੇ ਸ੍ਰੀ ਮੁਖ ਤੋਂ ਫ਼ੁਰਮਾਇਆ ਹੈ
“ਢਾਢੀ ਸਚੈ ਮਹਿਲ ਖਸਮ ਬੁਲਾਇਆ॥
ਸਚੀ ਸਿਫਤ ਸਲਾਹ ਕਪੜਾ ਪਾਇਆ।।
ਸੱਚਾ ਅੰਮ੍ਰਿਤ ਨਾਮ ਭੇਜਨ ਆਇਆ।”
(ਮਾਝ ਕੀ ਵਾਰ ਮਹਲਾ ੧-ਪੰਨਾ ੧੫੦)
ਜਾਂ- ਅੰਮ੍ਰਿਤ ਪੀਆ ਸਤਿਗੁਰੂ ਦੀਆ॥
ਅਵਰ ਨ ਜਾਣਾ ਦੂਆ ਤੀਆ।
ਏਕੋ ਏਕ ਸੁ ਅਪਰ ਅਪਰੰਪਰ ਪਰਖਿ ਖਜਾਨੈ ਪਾਇਦਾ॥
(ਮਾਰੂ ਮਹਲਾ ੧-ਪੰਨਾ ੧੦੪੩)
ਇਨ੍ਹਾਂ ਉਕਤ ਵਾਕਾਂ ਥੀਂ ਸਾਬਤ ਹੈ ਕਿ ਆਪ ਜੀ ਦਾ ਗੁਰੂ ਇਕੋ-ਇਕ ਪਾਰਬ੍ਰਹਮ ਪਰਮੇਸ਼੍ਵਰ” ਹੀ ਸੀ। ਹੋਰ ਕਿਸੇ ਦੂਜੇ ਤੀਜੇ ਨੂੰ ਗੁਰੂ ਨਹੀਂ ਜਾਣਿਆ ਸੀ। ਪਰਮੇਸ਼੍ਵਰ ਪਾਸੋਂ ਨਾਮ ਅੰਮ੍ਰਿਤ ਰੂਪੀ ਭੋਜਨ ਪ੍ਰਾਪਤ ਕੀਤਾ ਦਸਦੇ ਹਨ। ਫੇਰ ਸੰਤ ਰੇਣ ਨੇ ਗੁਰੂ ਜੀ ਨੂੰ ਨਹੀਂ ਸੀ ਬੁਲਾਇਆ-ਬਲਕਿ ਪਿਤਾ ਕਾਲੂ ਜੀ ਦੇ ਮਜ਼ਬੂਰ ਕਰਨ ਤੇ ਕੋਈ ਸੌਦਾ ਖਰੀਦਣ ਨੂੰ ਗਏ ਸਨ। ਜਿਨ੍ਹਾਂ ਨੇ ਸਿਮਰਨ ਕਰਦੇ ਤੇ ਫਾਕੇ ਬੈਠੇ ਸਾਧੂ ਵੇਖ ਕੇ ਰਸਦ ਪਾਣੀ ਨਾਲ ਉਨ੍ਹਾਂ ਦੀ ਸੇਵਾ ਕੀਤੀ। ਕਿਉਂਕਿ ਸ਼ੁਰੂ ਤੋਂ ਆਪ ਦਾ ਸੁਭਾਉ ਰਿਹਾ “ਹੋਤਾ ਨਾ ਰਾਖੇ, ਅਕੇਲਾ ਨਾ ਖਾਏਂ’ -ਤਾਂਤੇ ਗੁਰੂ ਜੀ ਦੇ ਐਸੇ ਕਰਤਵ ਥੀਂ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਉਨ੍ਹਾਂ ਦਾ i .ਗੁਰੂ ਵੀ ਉਹੀ ਮਹੰਤ-ਸੰਤ ਰੇਣ ਹੋ ਗਿਆ ਸੀ। ਗੁਰੂ ਜੀ ਦਾ ਗੁਰੂ ਹਮੇਸ਼ਾ ਲਈ ‘ਪਾਰਬ੍ਰਹਮ ਪਰਮੇਸ਼੍ਵਰ” ਹੀ ਸੀ। ਇਸ ਲਈ ਦੂਜਾ ਕੋਈ ਨਹੀਂ ਹੈ।
ਦੂਜੀ ਮਨੋਤ-ਗੁਰੂ ਨਾਨਕ ਸਾਹਿਬ ਨੂੰ ਉਸੇ ਮਹੰਤ ਸੰਤ ਰੇਣ ਨੇ ਉਦਾਸੀ ਭੇਖ ਧਾਰਨ ਕਰਾਇਆ ਸੀ ਤਦੇ ਪ੍ਰਮਾਣਿਕ ਮੰਨਿਆ ਗਿਆ। ਵਰਨਾ ਜਾਹਲੀ ਭੇਖ ਗਿਣਿਆ ਜਾਂਦਾ ਤੇ ਸਤਿਕਾਰ ਨਾ ਹੁੰਦਾ।
ਉੱਤਰ-ਗੁਰੂ ਜੀ ਨੂੰ ਇਹ ਸਾਧੂ ਭੇਖ ਕਿਸੇ ਨੇ ਧਾਰਣ ਨਹੀਂ ਕਰਾਇਆ ਸਗੋਂ ਆਪ ਬਣਾਇਆ ਤੇ ਮਿਟ ਚੁੱਕੀ ਉਦਾਸੀ ਦੀ ਰੀਤ ਨੂੰ ਨਵੇਂ ਸਿਰੋਂ ਚਲਾਇਆ ਹੈ, ਤਦੇ ਗੁਰੂ ਘਰ ‘ਦੀ ਉਦਾਸੀ ਸੰਪ੍ਰਦਾਇ ਚਲੀ, ਤੇ ਇਸੇ ਭੇਖ ਵਿਚ ਧਰਤੀ ਦੇ ਸੁਧਾਰ ਨੂੰ ਚਾਲੇ ਪਾਏ ਸਨ।
ਭਾਈ ਗੁਰਦਾਸ ਜੀ ਨੇ ਵਾਰ ੧ ਵਿਚ ਲਿਖਿਆ-
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥
ਚੜ੍ਹਿਆ ਸੋਧਨ ਧਰਤਿ ਲੁਕਾਈ॥
ਗੁਰੂ ਨਾਨਕ ਸਾਹਿਬ ਨੂੰ ਆਪਣੇ ਆਪ ਐਸਾ ਕੁਝ ਕਰਨ ਦੇ ਪੂਰੇ ਅਧਿਕਾਰ ਧੁਰ :ਤੋਂ ਹੀ ਪ੍ਰਾਪਤ ਸਨ। ਉਹ ਗੁਰ ਅਵਤਾਰ ਸਨ ਅਤੇ ਇਸ ਗੱਲ ਦੀ ਤਸਦੀਕ ਵਿਚ ਭਵਿਖਤ ਪੂਰਾਣ ਜਾਂ ਸਕੰਧ ਪੁਰਾਣ ਵਿਚ ਨਿਰਣੇ ਨਾਲ ਬਹੁਤ ਕੁਝ ਲਿਖਿਆ ਹੈ ਅਤੇ ਗੁਰੂ ਜੀ ਨੇ ਦੁਨੀਆਂ ਭਰ ਦੇ ਫਕੀਰਾਂ-ਪੀਰਾਂ ਤੇ ਸਿਧਾਂ ਨੂੰ ਸ਼ਬਦ ਵਿਚਾਰ ਨਾਲ ਜਿਤਿਆ ਤੇ ‘ਜਗਤ ਗੁਰੂ” ਪ੍ਰਮਾਣਿਕ ਮੰਨੇ ਗਏ ਸੀ ਨਾ ਕਿ “ਸੰਤ ਰੇਣ’ ਦੇ ਅਖੌਤੀ ਭੇਖ ਦੇ ਕਾਰਣ ਮੰਨੇ ਗਏ
ਗੁਰੂ ਜੀ ਤਾਂ ਜਿਸ ਪੁਸ਼ਾਕੇ ਵਿਚ ਪਿਤਾ ਕਾਲੂ ਜੀ ਪਾਸੋਂ ੨੦ ਰੁ: ਲੈ ਕੇ ਬਾਲਾ ਜੀ ਸਮੇਤ ਘਰੋਂ ਤੁਰੇ ਸਨ। ਉਸੇ ਪਾਏ ਪੁਸ਼ਾਕੇ ਵਿਚ ਘਰ ਆ ਗਏ ਸਨ। ਕਿਸੇ ਵੀ ਇਤਿਹਾਸ ਵਿਚ ਲਿਖਿਆ ਨਹੀਂ ਮਿਲਦਾ, ਕਿ ਆਪ ਜੀ ਪਹਿਲੇ ਕਪੜੇ ਉਥੇ ਉਤਾਰ ਕੇ ਸਾਧੂ ਬਣ ਕੇ ਘਰ ਆਏ ਸਨ। ਗੁਰੂ ਜੀ ਰੁਪਏ ਖਰਚ ਕੇ ਖਾਲੀ ਹੱਥੀਂ ਘਰ ਮੁੜੇ ਸਨ। ਜਿਸ ਤੇ ਪਿਤਾ ਕਾਲੂ ਜੀ ਨੇ ਗੁੱਸੇ ਹੋਕੇ ਚੁਪੇੜਾਂ ਮਾਰੀਆਂ ਸਨ। ਅਗਰ ਸਾਧੂ ਬਣ ਕੇ ਘਰ ਆਉਂਦੇ ਤਾਂ ਦੋ ਚਾਰ ਚੁਪੇੜਾਂ ਨਾਲ ਛੁਟਕਾਰਾ ਨਾ ਹੁੰਦਾ। ਬਲਕਿ ਕੰਨੋਂ ਫੜ ਕੇ ਲਾਡਲੇ ਨੂੰ ਮਹੰਤ ਪਾਸ ਲੈ ਜਾਂਦੇ ਅਤੇ ਸਾਰੀ ਗੱਲ ਦੇ ਨਿਰਣੇ ਪਿਛੋਂ ਸਭ ਕੁਝ ਮੌੜ ਲਿਆਂਦੇ। ਜਿਨ੍ਹਾਂ ਨੇ ੨੦ ਰੁਪਏ ਪਿਛੇ ਪੁੱਤ੍ਰ ਦਾ ਲਿਹਾਜ਼ ਨਹੀਂ ਕੀਤਾ ਸੀ, ਪਿਤਾ ਕਾਲੂ ਜੀ ਉਸ ਸੰਤ ਰੇਣ ਦਾ ਲਿਹਾਜ਼ ਵੀ ਨਾ ਕਰਦੇ।
ਗੁਰੂ ਜੀ ਆਪਣੇ ਪੁਸ਼ਾਕੇ ਵਿਚ ਘਰ ਆਏ। ਪਿਤਾ ਦੀ ਸਖ਼ਤੀ ਨੂੰ ਹੱਸਦੇ ਮੁਸਕਰਾਂਦੇ ਸਹਾਰਿਆ। ਕਈ ਸਾਲ ਘਰ ਮਾਤਾ ਪਿਤਾ ਪਾਸ ਤਲਵੰਡੀ ਵਿਚ ਫੇਰ ਵੱਸਦੇ ਰਹੇ, ਅਤੇ ਘਰੋਗੀ ਪੁਸ਼ਾਕੇ ਵਿਚ ਸੁਲਤਾਨਪੁਰ ਵੀ ਗਏ। ਉਥੇ ਮੋਦੀਖਾਨਾ ਵੀ ਚਲਾਇਆ। ਜੇਕਰ ਇਸ ਵੇਲੇ ਉਦਾਸੀ ਭੇਖ ਧਾਰਨ ਕੀਤਾ ਹੁੰਦਾ ਤਾਂ ਮੂਲ ਚੰਦ ਕਮਲਾ ਨਹੀਂ ਸੀ, ਜੇ ਸਾਧੂ • ਨਾਲ ਧੀ ਦੀ ਸ਼ਾਦੀ ਕਰਦਾ। ਸ਼ਾਦੀ ਪਿਛੋਂ ਦੇ ਸਹਿਬਜ਼ਾਦੇ ਵੀ ਹੋਏ। ਜੋ ਸ੍ਰੀ ਚੰਦ ਜੀ ੭ ਸਾਲ ਦੇ ਅਤੇ ਲਖਮੀ ਚੰਦੀ ਜੀ ੪ ਸਾਲਾਂ ਦੇ ਸਨ। ਤਦ ਤੀਕ ਗੁਰੂ ਜੀ ਦੀ ਉਮਰ ਪੂਰੇ ੩੨ ਸਾਲਾਂ ਦੀ ਹੈ ਚੁਕੀ ਸੀ। ਤੇ ਗ੍ਰਹਿਸਥੀ ਪਸ਼ਾਕੇ ਵਿਚ ਹੀ ਸਾਰਾ ਕਾਰ-ਵਿਹਾਰ ਚਲਾਂਦੇ ਰਹੇ। ਇਸ ਵੇਲੇ ਤੀਕ ਉਦਾਸੀ ਸੰਤ ਕੋਈ ਵੀ ਪ੍ਰਮਾਣਿਕ ਇਤਿਹਾਸਕ ਸਬੂਤ ਪੇਸ਼ ਨਹੀਂ ਕਰ ਸਕਦੇ ਕਿ ਇਹੋ ਮਹੰਤ ਸੰਤ ਰੇਣਫੇਰ ਵੀ ਕਿਧਰੇ ਗੁਰੂ ਜੀ ਨੂੰ ਮਿਲਿਆ ਹੋਵੇ ਜਾਂ ਗੁਰੂ ਨਾਨਕ ਜੀ ਨੇ ਉਹਨੂੰ ਆਪਣਾ-ਗੁਰੂ ਜਾਣ ਕੇ ਦੁਬਾਰਾ ਉਹਦੇ ਦਰਸ਼ਨ ਕੀਤੇ ਹੋਣ, ਤਾਂ ਉਹਨੇ ਭੇਖ ਧਾਰਨ ਕਰਾਇਆ ਸੀ! ਆਖਰ ਉਹ ਪਿਛੋਂ ਵੀ ਕੁਝ ਚਿਰ ਜੀਵਿਆ ਹੀ ਹੋਵੇਗਾ? ਤੇ ਦੂਜਿਆਂ ਨੂੰ ਗੁਰੂ ਦਾ ਮਹਾਤਮ ਦੱਸਣ ਵਾਲੇ ਗੁਰੂ ਜੀ ਨੇ ਫੇਰ ਜਾ ਕੇ ਕਦੀ ਉਹਦੇ ਦਰਸ਼ਨ ਕਿਉਂ ਨਹੀਂ ਕੀਤੇ? ਪਰ ਗੁਰੂ ਜੀ ਦਾ ਉਹ ! ਗੁਰੂ ਨਹੀਂ ਸੀ ਤਦੇ ਐਸਾ ਨਹੀਂ ਕੀਤਾ ਸੀ।
ਗੁਰੂ ਜੀ ਨੇ ਆਪਣੇ ਆਪ ਉਦਾਸੀ ਭੇਖ ਸਜਾ ਕੇ ਕਿਸੇ ਦੀ ਚੋਰੀ ਜਾਂ ਜਾਹਲਸਾਜ਼ੀ ਨਹੀਂ ਕੀਤੀ। ਉਹ ਉੱਚ-ਕੋਟੀ ਦੇ ਗੁਰੂ ਅਵਤਾਰ ਸਨ, ਅਤੇ ਕਿਸੇ ਵੀ ਪੁਸ਼ਾਕੇ ਅੰਦਰ ਫਿਰਨ .ਵਿਚ ਐਸੇ ਸੁਤੰਤਰ ਸਨ ਜੈਸੇ ਕੋਈ ਦੁਨੀਆਂ ਦਾ ਪਾਤਸ਼ਾਹ ਕਿਸੇ ਵੀ ਭੇਸ (ਪੁਸ਼ਾਕੇ) ਵਿਚ ਰੂਪ ਵਟਾ ਕੇ ਲੋਕਾਂ ਦੀ ਸੋਧ ਨੂੰ ਆਪਣੇ ਰਾਜ ਅੰਦਰ ਫਿਰ ਸਕਦਾ ਹੈ। ਐਸੇ ਹੀ ਦੀਨ-ਦੁਨੀ ਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਵੀ ਕਦੀ ਗ੍ਰਹਿਸਥੀ, ਕਦੀ ਸਾਧੂ ਭੇਸ ਉਦਾਸੀ ਅਤੇ ਕਦੀ ਨੀਲੇ ਬਸਤ੍ਰ (ਤੇਸ) ਵਿਚ ਅਰਬ ਦੇਸ਼ ਦੇ ਮੱਕੇ ਮਦੀਨੇ ਅਤੇ ਬਗ਼ਦਾਦ ਅੰਦਰ ਵੀ ਫਿਰਦੇ ਰਹੇ। ਤਾਂ ਕੀ ਆਖੀਏ? ਕਿ ਗੁਰੂ ਜੀ ਨੂੰ ਕਾਜੀ ਰੁਕਨਦੀਨ ਨੇ ਹਾਜ਼ੀਆਂ ਦਾ ਭੇਖ ਧਾਰਨ ਕਰਾਇਆ ਸੀ? ਨਹੀਂ-ਨਹੀਂ, ਇਹ ਗੱਲ ਮੰਨਣ ਨੂੰ ਕੋਈ ਵੀ ਤਿਆਰ ਨਹੀਂ ਹੈ। ਹਾਲਾਂਕਿ ਮਿਰਜ਼ਬੀ ਮੁਸਲਮਾਨ ਇਸੇ ਦਲੀਲ ਤੇ ਗੁਰੂ ਜੀ ਨੂੰ ਸੱਚਾ ਮੁਸਲਮਾਨ ਮੰਨਦੇ ਆ ਰਹੇ ਹਨ। ਪਰ ਇਸ ਵਿਸ਼ੇ ਤੇ ਉਨ੍ਹਾਂ ਦੀਆਂ ਤੇ ਉਦਾਸੀਆਂ ਦੀਆਂ ਇਹ ਮਨੌਤਾਂ ਬਿਅਰਥ ਹਨ।
.ਗੁਰੂ ਨਾਨਕ ਸਾਹਿਬ “ਕਰਤਮ ਅਕਰਤੁਮ ਅਨਥਾ ਕਰਤਮ” ਕਰਨ ਵਿਚ, ਨਾ ਕਰਨ ਜਾਂ ਉਲਟੀ ਕਰਨ) ਵਿਚ ਸਮਰੱਥ ਸਨ। ਉਹ ਕਰਤਾਰ ਪਾਸੋਂ ਪੂਰੇ ਅਧਿਕਾਰ ਪਾ ਕੇ ਆਏ ਸਨ। ਉਹ ਕਿਸੇ ਭੇਖ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਵਿਚ ਕੁਝ ਪਿਆ ਨਹੀਂ ਸਮਝਦੇ ਸਨ। ਬਲਕਿ ਇਸ ‘ਸੰਤ ਭੇਖ’ ਨੂੰ ਇਕ ਸੁਧਾਰਕ ਪ੍ਰਚਲਤ ਹੋਇਆ ਸਾਧਨ ਸਮਝ ਕੋ ਲੁੜੀਂਦੇ ਸਮੇਂ ਤੀਕ ਵਰਤਿਆ ਸੀ। ਜੈਸਾ ਕਿ ਗੰਗਾ ਕਿਨਾਰੇ (ਹਰਦਵਾਰ) ਜਾ ਕੇ ਪੁੱਠੇ ਪਾਸੇ ਪਾਣੀ ਦੇਣ ਨੂੰ ਵੀ ਸਮੇਂ ਸਿਰ ਆਪਣੇ ਪ੍ਰਚਾਰ ਦਾ ਸਾਧਨ ਬਣਾਇਆ ਸੀ। ਫੇਰ ਨਾ ਕਦੀ ਉਸੇ ਤਰਾਂ ਦਾ ਪੱਛਮ ਨੂੰ ਪਾਣੀ ਉਛਾਲਿਆ। ਨਾ ਹਮੇਸ਼ਾਂ ਹਾਜੀਆਂ ਦੇ ਬਸਤਰ ਧਾਰਨ ਕੀਤੇ ਅਤੇ ਨਾ ਉਦਾਸੀ ਭੇਖ ਦੇ ਭਗਾਵੇਂ ਹੀ ਪਾਏ ਰਖੇ ਸਨ। ਪ੍ਰਭੂ ਭਗਤੀ ਅਤੇ ਲੋਕ ਸੁਧਾਰ ਦੇ ਆਸ਼ੇ ਬਿਨਾਂ ਫੋਕੇ ਤੇ ਝੂਠੇ ਭੇਖ ਬਾਬਤ ਗੁਰੂ ਜੀ ਦੇ ਆਪਣੇ ਵਿਚਾਰ ਇਹ ਹਨ-
ਝੂਠ ਵਿਕਾਰ ਮਹਾਂ ਦੁਖ ਦੇਹ ਭੇਖ ਵਰਨ ਸਭ ਦੀਸਹਿ ਖੇਹ॥
(ਆਸਾ ਮਹਲਾ ੧-ਪੰਨਾ ੩੫੨)
ਜਾਂ- ਭੇਖੀ ਪ੍ਰਭੂ ਨਾ ਪਾਇਐ॥
ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਹਨ ਜੋ ਦੱਸਦੇ ਹਨ ਕਿ ਰੱਬ ਪ੍ਰਮੇਸ਼ਰ ਦੇ ਮਿਲਣ ਵਾਸਤੇ ਕਿਸੇ ਬਾਹਿਰ ਦੇ ਭੇਸ ਧਾਰਨ ਦੀ ਖਾਸ ਲੌੜ ਨਹੀਂ ਹੈ। ਹਾਂ, ਭਗਤੀ ਵੈਰਾਗ ਵਾਲੇ ਅਤੇ ਪ੍ਰਮੇਸ਼ਰ ਦੇ ਪਿਆਰੇ ਹੁੰਦਿਆ “ਗ੍ਰਿਹਸਥੀ ਪੁਸ਼ਾਕਾਂ ਜਾਂ ਸੰਤ ਭੇਸ਼” ਜੈਸਾ ਕਿਸੇ ਦੀ ਮਰਜ਼ੀ ਹੋਵੇ ਧਾਰਨ ਕਰੇ ਤਾਂ ਮਨ੍ਹਾਂ ਨਹੀਂ ਹੈ। ਪਰ ਮਨ ਨੂੰ ਵਿਕਾਰੀ ਬਨਾਣ ਵਾਲੀ ਪੁਸ਼ਾਕ ਖੁਰਾਕ ਪ੍ਰੋ ਪਖੰਡ ਦਾ ਤਿਆਗ ਕਰੇ! ਐਸੇ ਖਿਆਲ ਦੇ ਹੁੰਦਿਆਂ ਹੀ ਗੁਰੂ ਜੀ ਨੇ ਸੰਤ ਭੇਸ ਧਾਰਨ ਕੀਤਾ ਸੀ। ਜੇ ੪ ਉਦਾਸੀਆਂ ਪਿਛੋਂ ਕਰਤਾਰਪੁਰ ਆ ਵਸੇ ਤਾਂ ਗ੍ਰਹਿਸਥੀ ਪੁਸ਼ਾਕਾ ਪਾ ਲਿਆ ਅਤੇ •ਉਦਾਸੀ ਭੇਖ ਦੇ ਉਤਾਰੇ ਬਸਤ੍ਰ ਬਾਬਾ ਸ੍ਰੀ ਚੰਦ ਜੀ ਨੂੰ ਬਖਸ਼ੇ ਸਨ। ਕਿਉਂਕਿ ਸ਼ੁਰੂ ਤੋਂ ‘ਇਨ੍ਹਾਂ ਨੂੰ ਸੰਤ ਬ੍ਰਿਤੀ ਤਿਆਗੀ ਅਤੇ ਸਾਧੂ ਸਮਾਜ ਸੁਧਾਰਕ ਜਾਣਿਆ ਸੀ! * ਜਿਸ ਦਿਨ ਗੁਰੂ ਪਿਤਾ ਨੇ ਭੇਖ ਦਿਤਾ ਸੀ ਉਸ ਦਿਨ ਤੋਂ ਹੀ ਬਾਬਾ ਸ੍ਰੀ ਚੰਦ ਗੁਰੂ ਘਰ ਦੀ ਚਾਲੂ ਕੀਤੀ ਉਦਾਸੀ ਸੰਪ੍ਰਦਾਇ-ਦੇ ਪ੍ਰਮੁੱਖ ਗੁਰੂ ਮੰਨੇ ਗਏ।
ਗੁਰੂ ਨਾਨਕ ਸਾਹਿਬ ਨੂੰ ਕਲਜੁਗ ਵਿਚ ਆਪਣੀ ਦੀਨ ਦੀ ਪਾਤਸ਼ਾਹੀ ਅੰਦਰ ਸਭ – ਕੁਝ ਕਰਨ ਦੇ ਐਸੇ ਹੀ-ਅਧਿਕਾਰ ਸਨ। ਜੈਸੇ ਭਾਰਤ ਸਰਕਾਰ ਨੂੰ ਆਪਣੇ ਰਾਜ ਅੰਦਰ ਪਹਿਲਾ ਚਾਲੂ ਸਿੱਕ਼ਾ ਰੂਪੈ ਦੇ੬੪ ਬਦਲੇ ੧੦੦ ਪੈਸਾ ਜਾਰੀ ਕਰਨ ਦਾ ਅਧਿਕਾਰ ਸੀ। ਤਦੇ ਗੁਰੂ ਨਾਨਕ ਜੀ ਨੇ ਆਪਣੇ ਅਧਿਕਾਰ ਨੂੰ ਪੂਰਾ ਵਰਤ ਕੇ ਹਜ਼ਾਰਾਂ ਬਰਸ ਦੇ ਚਾਲੂ “ਵੇਦ ਮੰਤ੍ਰ’ (ਗਾਇਤ੍ਰੀ ਮੰਤ੍ਰ) ਓਮੀ. ਏਨਮੇਂ (ਜੋ ਸਿਰਫ ਬ੍ਰਾਹਮਣ ਤੇ ਛੜ੍ਹੀਆਂ ਲਈ ਸੀ) ਤੋਂ ਵਧੀਕ 11. ਚੌਹਾਂ ਵਰਣਾਂ ਦੇ ਭਲੇ ਲਈ “੧ਓ ਸਤਿਨਾਮ” ਦਾ ਮੰਤ੍ਰ ਉਪਦੇਸ਼ ਸੁਣਾਇਆ ਸੀ। ਇਹ ਕਿਤਨੀ ਵਡੀ ਸਨਾਤਨ ਜਾਂ ਵੈਦਕ ਧਰਮ ਦੇ ਮੁਕਾਬਲੇ ਦੀ ਬੁਨਿਆਦੀ ਤਬਦੀਲੀ ਸੀ। ਜੋ ਨਿਰਭਉ ਦੇ ਪੁਜਾਰੀ ਨੇ ਕੀਤੀ। ਤਾਂਤੇ ਯਕੀਨ ਕਰਨਾ ਚਾਹੀਏ ਕਿ ਜਿਸ ਗੁਰੂ ਜੀ ਨੇ ਐਸਾ ਕੁਝ ਕਰ ਲਿਆ ਸੀ, ਉਹ ਸੰਤ ਭੇਸ ਵੀ ਆਪੇ ਬਣਾ ਸਕਦਾ ਸੀ। ਆਖਰ ਸਮੇਂ ਮੁਤਾਬਿਕ ਕੋਈ ਪ੍ਰਚਾਰਕ ਬਾਣਾ (ਭੇਖ) ਤਾਂ ਧਾਰਨ ਕਰਨਾ ਹੀ ਸੀ। ਵਰਨਾ ਕਿਸੇ ਦੂਜੇ ਸੰਤ ਨੂੰ ਗੁਰੂ ਮੰਨ ਕੇ ਉਸ ਪਾਸੋਂ ਪ੍ਰਾਪਤ ਕੀਤਾ ਭੇਖ ਕਦੀ ਨਾ ਉਤਾਰਦੇ ਜ਼ਰੂਰੀ ਜਾਣਦੇ ਤਾਂ ਹੋਰ ਵੀ ਕਈਆਂ ਨੂੰ ਧਾਰਨ ਕਰਾਂਦੇ ਫਿਰਦੇ।
ਗੁਰੂ ਨਾਨਕ ਸਾਹਿਬ ਨੇ ਤਾਂ ਜੰਗਲ ਵਿਚ ਬੈਠੇ ਸਿੱਧਾਂ ਜੋਗੀਆਂ ਨੂੰ ਵੀ ਕੌੜੇ ਠੇਠੇ ਮਿਠੇ ਕਰ ਖੁਆਏ ਸਨ । ਉਨ੍ਹਾਂ ਦੇ ਚੇਲੇ ਜੋਗੀਆਂ ਨੇ ਕਦੀ ਐਸਾ ਨਹੀਂ ਕਿਹਾ ਕਿ ਸਿੱਧਾਂ ਦੀ ਸੇਵਾ ਕੀਤੀ-ਇਸ ਲਈ ਉਹ ਜੋਗੀਆਂ ਦੇ ਚੇਲੇ ਸਨ। ਹਾਲਾਂਕਿ ਗੋਰਖ ਜਤੀ ਦੀ ਖਾਹਸ਼ ਰਹੀ ‘ਕਿ ਨਾਨਕ ਬਾਲਾ! ਸਾਡਾ ਚੇਲਾ ਬਣ ਜਾਏ ਤਾਂ ਸਾਡੇ ਭੇਖ (ਪੰਥ) ਨੂੰ ਮਸ਼ਹੂਰ ਕਰੇਗਾ- ਸਿੱਧੀ ਮਨੇ ਬਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ॥ ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥
(ਭਾਈ ਗੁਰਦਾਸ ਜੀ-ਵਾਰ ੧ ਪਉੜੀ ੩੧)
ਇਸੇ ਖਿਆਲ ਵਿਚ ਗੋਰਖ ਦੇ ਪਰੇਰੇ ਉਹਦੇ ਚੇਲਿਆਂ ਨੇ ਗੁਰੂ ਜੀ ਨੂੰ ਆਖਿਆ ਸੀ ਕਿ ਤੁਸੀਂ ਗੋਰਖ ਨੂੰ ਗੁਰੂ ਧਾਰ ਕੇ ਸਿਧ ਬਣ ਜਾਉ! ਤਾਂ ਗੁਰੂ ਜੀ ਨੇ ਫੁਰਮਾਇਆ-ਮੇਰੇ ਗੁਰੂ ਦਾ ਨਾਮ ਵੀ ਗੋਰਖ ਹੈ। ਪਰ ਉਹ ਤੁਹਾਡੇ ਵਾਂਗੂੰ ਸਿਰਫ ਧਰਤੀ ਦਾ ਵਾਸੀ ਨਹੀਂ। ਸਗੋਂ ਅਕਾਸ਼ਾਂ ਉਤੇ ਜੋ ਅਕਾਸ਼ ਹਨ ਉਥੋਂ ਦਾ ਵਾਸੀ, ਜਿਸ ਦਾ ਅੰਗਮ ਪਸਾਰਾ ਹੈ-ਮੈਂ ਉਸੇ ਦੇ ਬਚਨ (ਹੁਕਮ) ਦਾ ਬੱਧਾ ਘਰ ਅਤੇ ਬਾਹਿਰ ਇਕੋ ਜਿਹਾ ਉਦਾਸੀ ਰਹਿੰਦਾ ਹਾਂ।
ਉਪਰ ਗਗਨ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨਿ ਵਾਸੀ !
ਗੁਰ ਬਚਨੀ ਬਾਹਿਹ ਘਰਿ ਏਕੋ ਨਾਨਕ ਭਇਆ ਉਦਾਸੀ॥
(ਮਾਰੂ ਮਹਲਾ ੧-ਪੰਨਾ ੧੦੨੨)
ਇਥੇ ਗੁਰੂ ਜੀ ਖੋਹਲ ਕੇ ਦੱਸਦੇ ਉਪਰ ਅਕਾਸ਼ ਤੇ ਅਕਾਸ਼ਾਂ ਉਤੇ ਜੋ ਅਕਾਸ਼ ਹਨ ਮੇਰਾ ਗੁਰੂ ਗੋਰਖ ਉਥੇ ਵੱਸਦਾ ਹੈ। ਜੇਕਰ ਸੰਤ ਰੇਣ ਨੂੰ ਮੰਨਿਆ ਹੁੰਦਾ ਤਾਂ ਐਸਾ ਨਾ ਆਖਦੇ, ਬਲਕਿ ਦੱਸਦੇ ਕਿ ਮੈਂ ਸੰਤ ਰੇਣ ਗੁਰੂ ਦੇ ਬਚਨਾ ਦਾ ਬੱਧਾ ਹੋਇਆ ਘਰ ਬਾਹਰ ਇਕੋ ਜਿਹਾ ਉਦਾਸੀ ਚੇਲਾ ਹਾਂ। ਤਾਂਤੇ ਨਿਸ਼ਚਾ ਕਰਨਾ ਚਾਹੀਏਂ ਕਿ ਗੁਰੂ ਨਾਨਕ ਜੀ ਦੀ ਗੁਰੂ “ਪਾਰਬ੍ਰਹਮ ‘ਪਰਮੈਬਰ” ਸੀ। ਜੋ ਸਰਬ ਕਲਾਂ ਸਮਰੱਥ ਹੈ। ਉਹ ਜਿਵੇਂ ਦੂਜੇ ਕਈ ਭਗਤਾਂ ਨੂੰ ਨਿਰਾਕਾਰ ਰੂਪ ਥੀਂ ਸਾਕਾਰ ਰੂਪ ਹੋ ਕੇ ਜੁਗਾਂ ਜੁਗਾਂ ਅੰਦਰ ਦਰਸ਼ਨ ਦਿੰਦਾ ਜਾਂ ਆਕਾਸ਼ ਬਾਣੀ ਸੁਣਾਂਦਾ ਰਿਹਾ-ਤਿਵੇਂ ਹੀ ਉਸ ਨੇ ਵੇਈਂ ਵਿਚ ਇਸ਼ਨਾਨ ਕਰਦੇ ਗੁਰੂ ਨਾਨਕ ਸਾਹਿਬ ਨੂੰ ਦਰਸ਼ਨ ਦਿੱਤੇ। ਫੇਰ ਤਿੰਨ ਦਿਨ ਆਪਣੇ ਨਾਲ ਅਭੇਦ ਰਖ ਕੇ ਨਾਮ ਅੰਮ੍ਰਿਤ (ਮੰਤ੍ਰ ਉਪਦੇਸ਼) ਦੀ ਬਖਸ਼ਸ਼ ਨਾਲ ਮੋੜ ਭੇਜਿਆ ਸੀ! ਇਹ ਤਾਂ ਉਸ ਦੇ ਹੁਕਮ ਨੂੰ ਮੰਨਦੇ ਅਤੇ ਸਤਿਨਾਮ ਮੰਤ੍ਰ ਦੇ ਪ੍ਰਚਾਰਨ ਵਾਸਤੇ ”ਸਾਧੂ ਰੂਪ ਉਦਾਸੀ ਭੇਸ” ਗੁਰੂ ਜੀ ਨੇ ਆਪ ਬਣਾਇਆ ਅਤੇ ਪਹਿਲੀ 11 •ਉਦਾਸੀ (ਯਾਤਰਾ) ਨੂੰ ਸੁਲਤਾਨਪੁਰ ਥੀਂ ਤੁਰੇ ਸਨ। ਹੋਰ ਦੂਜਾ ਕੋਈ ਉਨ੍ਹਾਂ ਦਾ ਨਾ ਗੁਰੂ ਸੀ ਅਤੇ ਨਾ ਕਿਸੇ ਨੇ ਭੇਖ ਧਾਰਨ ਕਰਾਇਆ ਸੀ। ਇਹ ਹੁਣ ਦੇ ਉਦਾਸੀਆਂ ਦੀ ਨਵੀਨ ਕਾਢ ਅਤੇ ਕਲਪਤ ਮਨੌਤ ਹੈ, ਜੋ ਸੱਚੀ ਨਹੀਂ ਮੰਨੀ ਜਾ ਸਕਦੀ।
ਤੀਜੀ ਮਨੌਤ-ਗੁਰੂ ਨਾਨਕ ਸਾਹਿਬ! ਬਾਬਾ ਸ੍ਰੀ ਚੰਦ ਦੇ ਪਿਤਾ ਸਨ। ਗੁਰੂ ਨਹੀਂ ਸਨ। ਕਿਉਂਕਿ ਸ਼ਾਸਤ੍ਰ ਮੁਤਾਬਕ ਕੋਈ ਪਿਤਾ ਆਪਣੇ ਪੁੱਤਰ ਦਾ ਗੁਰੂ ਨਹੀਂ ਹੋ ਸਕਦਾ, ਚਾਹੇ ‘ਬ੍ਰਹਮਾ ਕਿਉਂ ਨਾ ਹੋਵੇ? *
ਉੱਤਰ-ਇਹ ਦਲੀਲ ਕੋਈ ਵਜ਼ਨਦਾਰ ਨਹੀਂ, ਸਗੋਂ ਗਿਆਨਵਾਨ ਗੁਰੂ ਪਿਤਾ ਆਪਣੇ ਹੱਥਾਂ ਵਿਚ ਅਤੇ ਅੱਖਾਂ ਅਗੇ ਪਲੇ ਪੁੱਤਰਾਂ ਦੀ ਬੁੱਧੀ ਅਤੇ ਸੂਝ ਬੂਝ ਤੋਂ ਚੰਗੀ ਤਰ੍ਹਾਂ ਜਾਣੂੰ ਹੁੰਦੇ ਹਨ। ਜੋ ਉੱਤਮ ਅਧਿਕਾਰੀ ਜਾਣਨ ਤਾਂ ਖੁਲ੍ਹੇ-ਦਿਲ ਗਿਆਨ ਦੀ ਦਾਤ ਬਖਸ਼ਸ਼ ਕਰਦੇ ਹਨ। ਫੇਰ ਸ਼ਾਸਤ੍ਰ ਨਾਲੋਂ ਵੇਦਾਂ ਦੀ ਗੱਲ ਵਧ ਪ੍ਰਮਾਣਿਕ-ਹੈ-ਉਦਾਸੀ ਮਹਾਤਮਾਂ ਚੰਗੀ ਤਰ੍ਹਾਂ ਪੜ੍ਹ ਸਕਦੇ ਹਨ-“ਸ਼ਾਮ ਵੇਦ” ਦੀ ਛਾਂਦੇਗ ਉਪਨਿਸ਼ਦ ਸਾਨੁਵਾਦ ਸ਼ੰਕਰਾ ਭਾਸ਼ ਸਹਿਤ ਗੀਤਾ ਪ੍ਰੈਸ ਵਿਚ ਛਪੀ ਸਫਾ ੫੮੧ ਉਤੇ “ਸ੍ਵੈਤ ਕੇਤੁ ਹਾਣੇਯ ਅਸਿ” ਸਿਰਲੇਖ “ਹੇਠਾਂ ਨਿਰਣੇ ਨਾਲ ਲਿਖਿਆ ਹੈ ਕਿ ਕਿਵੇਂ ਆਰਣਿ ਰਿਖੀ ਨੇ ਆਪਣੇ ਪੁੱਤਰ ਬ੍ਰੇਤ ਕੇਤੂ ਨੂੰ ਗੁਰੂ .ਰੂਪ ਵਿਚ ਗਿਆਨ ਕਰਾਇਆ ਸੀ।
ਕਾਂਸ਼ੀ (ਬਨਾਰਸ) ਦੇ ਸ੍ਰੀ ਰਾਮਾਂ ਨੰਦ ਗੁਸਾਂਈ ਜੀ ਨੇ ਗੰਗਾ ਤੇ ਇਸ਼ਨਾਨ ਕਰਨ ਜਾਂਦਿਆਂ-ਰਾਹ ਵਿਚ ਸੁੱਤੇ ਭਗਤ ਕਬੀਰ ਜੀ ਨੂੰ ਪੈਰ ਦੀ ਨੋਕਰ ਨਾਲ ਜਗਾ ਕੇ ਕਿਹਾ ਉੱਠ! •ਰਾਮ ਕੇ ਰਾਮ ਕਹੁ? ਇਤਨਾ ਉਪਦੇਸ ਕਰਨ ਤੇ ਉਹ ਕਬੀਰ ਜੀ ਦੇ ਗੁਰੂ ਮੰਨੇ ਗਏ। ਤਦ ਸੁਰਤ ਸੰਲਭਾਲਦੇ ਹੋਏ ਸ੍ਰੀ ਚੰਦ ਨੂੰ ਆਪਣੇ ਨਾਲ ਖੁਆਂਦੇ-ਸੁਲਾਂਦੇ ਹੋਏ ਅਤੇ “ਉਠ ਸਤਿਨਾਮ ਆਖ ਤੇ ਜਾਗ-ਬੇਟਾ! ਐਸਾ ਆਖ ਕੇ ਜਗਾਂਦੇ, ਅਤੇ ਇਨ੍ਹਾਂ ਦੀ ੭ ਸਾਲ •ਉਮਰ ਤਕ ਨਾਲ ਰਹਿ ਕੇ। ਫੇਰ ਪਹਿਲੀ ਅਤੇ ਦੂਜੀ ਉਦਾਸੀ ਥਾਂ ਆਕੇ ਵੀ “ਨਾਮ ਮੰਤ੍ਰ ‘ਗਿਆਨ ਉਪਦੇਸ਼” ਸੁਣਾਂਦੇ ਰਹੇ। ਉਹ ਪਿਤਾ ਗੁਰੂ ਨਾਨਕ ਜੀ ਵੀ ਆਪਣੇ ਪੁੱਤਰ ਦੇ ਗੁਰੂ ਸਨ ਅਤੇ ਗੁਰੂ ਹੀ ਮੰਨੇ ਗਏ ਹਨ। **
ਫੇਰ ਸ਼ਾਸਤ੍ਰ ਦੀ ਹਰ ਇਕ ਗੱਲ ਨੂੰ ਅੱਖਾਂ ਮੀਚ ਕੇ ਗੁਰੂ ਨਾਨਕ ਜੀ ਨੇ ਨਹੀਂ ਕਬੂਲ ਕੀਤਾ ਸੀ। ਉਹ ਜਾਣਦੇ ਸਨ ਕਿ ਪਹਿਲੇ ਜ਼ਮਾਨੇ ਵਿਚ (ਜਦੋਂ ਕਿ ਹਿੰਦੂ ਰਾਜ ਸੀ) ਸ਼ਾਸਤ੍ਰ ਦੀ ਸਾਰੀ ਰੀਤ ਮਰਿਯਾਦਾ ਸ਼ਾਇਦ ਚੰਗੀ ਸਾਬਤ ਹੋਈ ਹੋਵੇ ਪਰ ਇਸ ਜ਼ਮਾਨੇ ਵਿਚ “ਮਨੂੰ :ਸਿੰਮ੍ਰਤੀ” ਮੁਤਾਬਿਕ ‘ਚਾਰ ਵਰਣ” ਆਸ਼ਰਮਾਂ ਦੀ ਵੰਡ ਨੇ ਦੇਸ਼ ਕੌਮ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਜਿਸ ਤੇ ਗੁਰੂ ਜੀ ਨੇ ਇਸ ਗੱਲ ਨੂੰ ਨਹੀਂ ਮੰਨਿਆ ਸੀ ਤਦੇ ਆਪ ਜੀ ਨੂੰ ਕੁਰਾਹੀਆ ਆਖਿਆ ਗਿਆ। ਅਗਰ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਜਾ-ਨਸ਼ੀਨ ਵੀ ਮਨੂੰ ਸਿੰਮ੍ਰਤੀ ਜਾਂ ਸ਼ਾਸਤ੍ਰ ਦੀ ਹਰ ਇਕ ਗੱਲ ਨਾਲ ਪੂਰੇ-੨ ਸਹਿਮਤ ਹੁੰਦੇ ਤਾਂ ਫਿਰ ਵੇਦ ਸ਼ਾਸਤ੍ਰ ਨੂੰ ਬਹੁਤੇ ਮੰਨਣ ਵਾਲਿਆਂ ਵਿਚੋਂ ਅੱਜ ਤੀਕ ਕੋਈ ਬਾਕੀ ਨਾ ਹੁੰਦਾ। ਬੁੱਲੇ ਸ਼ਾਹ ਨੇ ਠੀਕ . ਆਖਿਆ ਸੀ-
‘ਅਬ ਕੀ ਨ ਕਹੂੰ-ਕਬ ਕੀ ਨ ਕਹੂੰ-ਬਾਤ ਕਹੂੰ ਮੈਂ ਤੱਬ ਕੀ, ਅਗਰ ਨ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸੱਭ ਕੀ।!
ਇਕ ਹੋਰ ਸੋਚਣ ਦੀ ਗੱਲ ਹੈ। ਅਗਰ ਗੁਰੂ ਨਾਨਕ ਜੀ ਆਪਣੇ ਸਪੁੱਤ੍ਰਾਂ ਦੇ ਗੁਰੂ ਨਾ ਹੁੰਦੇ ਤਾਂ ਪਿਛੋਂ ਉਨ੍ਹਾਂ ਦੇ ਜਾ-ਨਸ਼ੀਨ ਗੁਰੂ ਵੀ ਗੁਰੂ ਨਾਨਕ ਜੀ ਦੇ ਅਸੂਲ ਨੂੰ ਪਾਲਦੇ ਅਤੇ ਆਪਣੇ ਸਪੁੱਤਾਂ ਦੇ ਗੁਰੂ ਨਾ ਹੁੰਦੇ। ਪਰ ਗੁਰੂ ਰਾਮ ਦਾਸ ਜੀ ਆਪਣੇ ਸਪੁੱਤ੍ਰ ‘ਗੁਰੂ ਅਰਜਨ ਦੇਵ” ਜੀ ਦੇ ਗੁਰੂ ਹੈਗੇ ਸਨ-ਕਦੇ ਲਾਹੌਰ ਥੀਂ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਵਲ ਗੁਰੂ ਅਰਜਨ ਦੇਵ ਜੀ ਨੇ ਇਉਂ ਚਿੱਠੀ ਲਿਖ ਭੇਜੀ ਸੀ-
“ਮੇਰਾ ਮਨੁ ਲੋਚੈ ਗੁਰ ਦਰਸਨ ਤਾਂਈ॥ ”
ਫੇਰ ਲਾਹੌਰ ਤੋਂ ਆ ਕੇ ਦਰਸ਼ਨ ਕੀਤੇ ਤਾਂ ਕਿਹਾ ਸੀ- ‘ਭਾਗੁ ਹੋਆ ਗੁਰੁ ਸੰਤੁ ਮਿਲਾਇਆ ॥ ਪ੍ਰਭੁ ਅਲਬਿਨਾਸੀ ਘਰ ਮਹਿ ਪਾਇਆ।”
ਐਸਾ ਤਦੇ ਕਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ “ਗੁਰੂ ਰਾਮ ਦਾਸ’ ਜੀ ਨੂੰ ਪਿਤਾ ਵੀ ਅਤੇ ਪ੍ਰਭ ਅਬਿਨਾਸ਼ੀ” ਰੂਪ ਗੁਰੂ ਜਾਣਦੇ ਸਨ। ਸੁਖਮਨੀ ਸਾਹਿਬ ਦੇ ਅਰੰਭ ਵਿਚ ਚੌਂਹਾਂ ਗੁਰਾਂ ਨੂੰ ਨਿਮਸਕਾਰ ਕੀਤੀ ਹੈ- “ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ।। ਸੁਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ।”
ਇਹ ਚੌਥੀ ਅੰਤ ਦੀ ਤੁਕ-ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਪ੍ਰਥਾਂਏ ਕਹੀ ਹੈ।
ਅਖੀਰ ਤੀਕ ਫੇਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਪਿਤਾ ਜੀ ਦੇ ਚੇਲੇ ਅਤੇ ਸਾਹਿਬਜ਼ਾਦਿਆਂ ਦੇ ਐਸੇ ਹੀ ਗੁਰੂ ਸਨ ਜੈਸੇ ਆਦਿ ਗੁਰੂ ਨਾਨਕ ਦੇਵ ਜੀ ਆਪਣੇ ਸਾਹਿਬਜ਼ਾਦਿਆਂ ਦੇ ਗੁਰੂ ਸਨ। ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਸਪੁੱਤ੍ਰ ਵੀ ਅਤੇ ਚੇਲਾ ਵੀ ਜਾਣਿਆ ਸੀ । ਤਦੇ ਗੁਰਦਿੱਤਾ ਜੀ ਨੂੰ ਇਨ੍ਹਾਂ ਦੀ ਭੇਟਾ ਕਰ ਦਿਤਾ ਸੀ। ਅਗਰ ਸ੍ਰੀ ਚੰਦ ਜੀ ਦੀ ਗੁਰ ਪ੍ਰਣਾਲੀ ਕਿਸੇ ਦੂਜੇ ਗੁਰੂ ਨਾਲ ਜੁੜੀ ਜਾਣਦੇ ਤਾਂ ਐਸਾ ਕਦੀ ਨਹੀਂ ਸੀ ਕਰ ਸਕਦੇ ਸਨ।
ਫੇਰ “ਜਗਤ ਗੁਰੂ ਕਾ ਸੱਤ ਉਪਦੇਸ਼” ਦੇ ਸਫਾ ੫੯ ਉਤੇ ਸ੍ਰੀ ਸੁਤੀਖਣਾਂ ਮੁਨੀ ਉਦਾਸੀ ਵੀ ਆਪਣੀ ਗੁਰ ਪ੍ਰਣਾਲੀ (ਸ਼ਜਰਾਂ)ਦੱਸਦੇ ਹੋਇਆਂ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਚੇਲਾ ਮੰਨਦੇ ਤੇ ਆਪਣੇ ਤੀਕ ਲੜੀ ਲਿਆਏ ਹਨ। ਉਹ ਗੁਰ ਪ੍ਰਣਾਲ਼ੀ ਦੱਸਦੇ ਹੋਏ-‘ਗੁਰੂ ਨਾਨਕ ਸਾਹਿਬ ਦਾ ਚੇਲਾ ਬਾਬਾ ਸ੍ਰੀ ਚੰਦ” ਫੇਰ ” ਭਗਤ ਭਗਵਾਨ’, ਇਨ੍ਹਾਂ ਤੋਂ “ਟੀਕਾ ਰਾਮ”, ਐਸੇ ਹੀ ਆਪਣੇ ਤੀਕ ਲਿਖਦੇ ਹਨ। ਇਸੇ ਤਰ੍ਹਾਂ ਸਿੰਧ “ਸਾਧ ਬੇਲਾ” ਵਾਲਿਆਂ ਵਲੋਂ ਸਿੰਧੀ ਜ਼ਬਾਨ ਵਿਚ ਛਾਪੇ ਦਾ ” ਸ੍ਰੀ ਚੰਦ ਸੂਰਜ ਪ੍ਰਤਾਪ” ਰਿਚ ਵੀ 4 ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਪਿਤਾ ਦਾ ਚੇਲਾ ਹੀ ਸਿਧ ਕੀਤਾ ਹੈ। ਇਹ ਦੇਵੇ ਪੁਸਤਕਾਂ ਉਦਾਸੀਆਂ ਵਿਚ ਪ੍ਰਮਾਣਿਕ ਹਨ। ਅਤੇ ਇਸ ਗੱਲ ਬਾਬਤ ਕੋਈ ਸੰਸਾ ਵੀ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਰੇ ਜਗਤ ਨੂੰ ਭਰਮਾਂ, ਪਖੰਡਾਂ ਤੇ ਕੱਚੇ ਗੁਰੂਆਂ ਤੋਂ ਛੁਟਕਾਰਾ ਦਿਲਾਣ ਆਏ ਗੁਰੂ ਨਾਨਕ! ਆਪਣੇ ਸਪੁਤ੍ਰਾਂ ਨੂੰ ਦੂਜਿਆਂ ਦੇ ਢਾਹੇ ਚੜ੍ਹਨ ਜੋਗਾ ਨਹੀਂ ਛੱਡ ਸਕਦੇ ਹਨ! ਆਪਣੇ ਸਪੁਤ੍ਰ ਸ੍ਰੀ ਚੰਦ ਜੀ ਦੇ ਪੂਜਯ ਪਿਤਾ ਵੀ ਅਤੇ ਸਤਿਗੁਰੂ ਵੀ ਸਨ!
ਚੌਥੀ ਮਨੌਤ-ਬਾਬਾ ਸ੍ਰੀ ਚੰਦ ਜੀ ਦੇ ਗੁਰੂ ਅਬਨਾਸ਼ੀ ਮੁਨੀ ਸਨ। ਕਿਉਂਕਿ ਉਨ੍ਹਾਂ ਦੀ ਮਾਤ੍ਰਾ ਵਿਚ ਦੋ ਵੇਰ ਐਸਾ ਲਿਖਿਆ ਮਿਲਦਾ ਹੈ-
ਗੁਰ ਅਬਨਾਸ਼ੀ ਖੇਲ ਰਚਾਇਆ॥
ਅਗਮ ਨਿਗਮ ਕਾ ਪੰਥ ਬਤਾਇਆ॥
ਜਾਂ- ਗੁਰ ਅਬਨਾਸ਼ੀ ਸੂਖਮ ਵੇਦ।।
ਨਿਰਬਾਣ ਵਿਦਿਆ ਅਪਾਰ ਭੇਦ ॥ *
‘ਉੱਤਰ-ਬਾਬਾ ਸ੍ਰੀ ਚੰਦ ਦੇ ਗੁਰੂ ਅਬਨਾਸ਼ੀ ਮੁਨੀ ਨਹੀਂ ਸਨ। ਬਲਕਿ ਆਪਣੇ ਪਿਤਾ ਗੁਰੂ ਨਾਨਕ ਹੀ ਗੁਰੂ ਸਨ। ਆਪ ਦੀ ਮਾਤ੍ਰਾ ਵਿਚ ਦੋ ਵੇਰੀ ‘ਗੁਰ ਅਬਨਾਸ਼ੀ’ ਸ਼ਬਦ ਜੋ ਵਰਤਿਆ ਹੈ। ਇਹ ਉਨ੍ਹਾਂ ਦਾ ਆਪਣੇ ਪਿਤਾ ਗੁਰੂ ਵੱਲ ਇਸ਼ਾਰਾ ਹੈ। ਕਿਉਂਕਿ ਨੱਟੇ (ਸਿੰਧ) ਵਿਚ ਗੌਰੇ ਸੰਨਿਆਸੀ ਪਾਸੋਂ ਆਪਣੇ ਪਿਤਾ ਦੀ ਸਿਫਤ ਸੁਣਿ ਕੇ ਪ੍ਰੇਮ ਪੁਲਕਾਵਲੀ ਵਿਚ ਆਏ ਹੋਇਆਂ ਗੁਰੂ ਨਾਨਕ ਜੀ ਦੇ ਧਿਆਨ ਵਿਚ ਬੈਠੇ ਇਹ ਮਾਤ੍ਰਾ ਉਥੇ ਉਚਾਰੀ ਸੀ! ਜੋ ਪਾਠਕ ਸੱਜਣ ਪਿੱਛੇ ਪੜ੍ਹ ਆਏ ਹਨ। ਸਗੋਂ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਪਿਤਾ (ਗੁਰੂ ਨਾਨਕ) ਦੀ ਰੀਸੇ ਹੀ ਉਨ੍ਹਾਂ ਪ੍ਰਥਾਂਏ ਐਸੇ ਸ਼ਬਦ ਵਰਤੇ ਹਨ। ਜੈਸੇ ਗੁਰੂ ਨਾਨਕ ਜੀ ਨੇ ਆਪਣੇ “ਗੁਰੂ ਪ੍ਰਮੇਸ਼ਰ” ਪ੍ਰਥਾਏ ਉਹਦੀਆਂ ਕੁਦਰਤਾਂ ਦਾ ਖੇਲ ਤਮਾਸ਼ਾ ਵੇਖ ਕੇ ਇਹ ਸ਼ਬਦ ਫ਼ੁਰਮਾਇਆ ਸੀ –
ਅਬਨਾਸ਼ੀ ਪ੍ਰਭ ਖੇਲੁ ਰਚਾਇਆ ਗੁਰਮੁਖ ਸੋਝੀ ਹੋਈ।
ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨ ਕੋਈ॥
ਜੈਸੇ ਗੁਰੂ ਨਾਨਕ ਜੀ ਨੇ ਦਸਿਆ ਹੈ ਕਿ ਅਬਨਾਸ਼ੀ ਪ੍ਰਭੂ ਦੇ ਰਚਾਏ ਖੇਲ ਦੀ ਸੋਝੀ ਗੁਰਮੁਖਾਂ ਨੂੰ ਹੀ ਹੋਈ ਹੈ ਜਾਂ ਗੁਰੂ ਦੁਆਰਾ ਹੀ ਸੋਝੀ ਹੋ ਸਕਦੀ ਹੈ। ਐਸੇ ਹੀ ਬਾਬਾ ਸ੍ਰੀ ਚੰਦ ਜੀ ਨੇ ਵੀ ਆਪਣੇ ਪਿਤਾ ਨੂੰ “ਗੁਰ ਅਬਨਾਸ਼ੀ” ਅਸਚਰਜ ਖੇਲ ਵਰਤਾਉਣ ਵਾਲਾ ਅਤੇ ਅਗਮ ਨਿਗਮ ਦਾ ਮਾਰਗ ਦੱਸਣ ਵਾਲਾ ਨਿਸਚਤ ਕਰ ਕੇ ਮਾਤਰਾ ਕਹੀ ਹੈ? ਅਗਰ ਇਹ ਮਾਣੂ? ਕਿਸੇ ਅਬਨਾਸ਼ੀ ਮੁਨੀ ਬਾਬਤ ਕਹੀ ਗਈ ਹੈ? ਤਾਂ ਉਦਾਸੀ ਹੀ ਦੱਸਣ-ਕਿ.ਉਸ :ਮੁਨੀ ਨੇ ਕੀ ਖੇਲ ਰਚਾਇਆ ਸੀ? ਅਤੇ ਅਗਮ ਨਿਗਮ ਦਾ ਪੰਥ ਕੀ ਦਸਿਆ ਸੀ? ਮੰਤ੍ਰ ਉਪਦੇਸ਼ ਤਾਂ ” “ੴ ੴ ਸਤਿਨ ਸਤਿਨਾਮ ਦਾ (ਬਾਬਾ ਜੀ)। ਗੁਰੂ ਨਾਨਕ ਪਿਤਾ ਜੀ ਦਾ ਦੱਸਿਆ-ਜਪਦੇ ਜਪਾਂਦੇ ਰਹੇ। ਅਤੇ ਵੇਦ ਪੰਡਤ ਪ੍ਰਸ਼ੋਤਮ ਦਾਸ ਪਾਸੋਂ ਪੜ੍ਹੇ ਸਨ। ਫੇਰ ਅਬਨਾਸ਼ੀ ਮੁਨੀ ਨੇ ਕੀ ਖੇਲ-ਰਚਾਇਆ ਜੀ ਜੋ ਉਨ੍ਹਾਂ ਦੀ ਬਾਬਤ ਕਹਿਆ ਮੰਨਿਆ ਜਾਏ?
ਹਾਂ ਗੁਰੂ ਨਾਨਕ ਜੀ ਨੇ ਤਾਂ ਅਸਚਰਜ ਖੇਲ ਕਰਕੇ ਵਿਖਾਇਆ ਸੀ। ਉਨ੍ਹਾਂ ਨੇ ਤਿੰਨ ਦਿਨ ਵੇਈਂ ਨਦੀ ਵਿਚ ਲੋਪ ਰਹਿ ਕੇ, ਮੋਦੀਖਾਨਾ ਲੁਟਾ ਦਿਤਾ। ਗ੍ਰਹਿਸਥੀ ਪੁਸ਼ਾਕਾ ਉਤਾਰ ਕੇ ਉਦਾਸੀ ਭੇਖ ਵਿਚ ਮਸਾਂਣੀ ਜਾ ਬੈਠੇ। ਲੋਕਾਂ ਨਾਲ ਬੋਲਣਾ ਚਾਲਣਾ ਛੱਡ ਦਿਤਾ ਸੀ। ਕਿਸੇ ਉਨ੍ਹਾਂ ਨੂੰ ਭੂਤਨਾ ਚਿਮਟ ਗਿਆ ਜਾਂ ਬੇਤਾਲ ਦਾ ਸਾਇਆ ਪਿਆ ਜਾਣਿਆ ਸੀ। ਉਹ ਦੀਵਾਨਿਆ ਜਿਹੇ ਤੌਰ ਤਰੀਕਿਆਂ ਵਿਚ ਉਠਦੇ ਬੈਠਦੇ ਲੋਕਾਂ ਨੂੰ ਦਿਸੇ । ਪਰ ਮਸਜਿਦ ਅੰਦਰ ਦੌਲਤ ਖਾਨ-ਅਤੇ ਕਾਜੀ ਦੇ ਦਿਲ ਦੀਆਂ ਗੱਲਾਂ ਦੱਸ ਕੇ ਜਦੋ ਲੋਕਾਂ ਨੂੰ ਹੈਰਾਨ ਕਰ ਦਿਤਾ ਸੀ। ਅਤੇ ਆਪਣੇ ਸ਼ਬਦ ਗਿਆਨ ਰਾਹੀਂ ਸਾਰਾ ਭੇਦ ਸਮਝਾ ਕੇ ਸਾਰਿਆ ਨੂੰ ਠੰਢ ਪਾ ਦਿਤੀ । ਤਦੇ ਆਪ ਦੇ ਇਹੋ ਜਿਹੋ ਕੌਤਕ ਅਤੇ ਖੇਲ ਤਮਾਸ਼ੇ ਨੂੰ ਚੇਤੇ ਕਰ ਕੇ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਪਿਤਾ ਗੁਰੂ ਨਾਨਕ ਨੂੰ ਗੁਰ ਅਬਨਾਜ਼ੀ ਖੇਲ ਕਰਤਾ ਅਤੇ ਅਗਮ ਨਿਗਮ ਦਾ ਪੰਥ ਦੱਸਣ ਵਾਲਾ ਗੁਰੂ ਕਹਿਆ ਹੈ। ਇਸ ਵਾਸਤੇ ਇਸ ਵੇਲੇ ਬਾਬਾ ਸ੍ਰੀ ਚੰਦ ੭ ਸਾਲਾਂ ਦੇ ਹੋਏ ਤੇ ਚੰਗੇ ਸਿਆਣੇ ਹਨ। ਤੇ ਗੁਰੂ ਨਾਨਕ ਜੀ ਪਾਸੋਂ ਇਹ ਭੇਦ (ਅਗਮ ਨਿਗਮ ਦਾ) ਬਾਬਾ ਸ੍ਰੀ ਚੰਦ ਜੀ ਨੂੰ ਪਤਾ ਹੋਇਆ! ਜੈਸਾ ਕਿ ਬੀਬੀ ਲਛਮੀ ਰਚਿਤ ਸ੍ਰੀ ਚੰਦ ਪ੍ਰਕਾਸ਼ ਸਫਾ ੧੨੩੮ ਉਤੇ ਵੀ ਲਿਖਿਆ ਹੈ। ਫੇਰ ਗੁਰੂ ਅੰਗਦ ਸਾਹਿਬ ਅਤੇ ਹੋਰ ਪਿਛੋਂ ਆਏ ਗੁਰਸਿਖਾਂ ਨੇ ਜਾਣਿਆ ਜੈਸਾ ਕਿ ਮੋਟੇ ਅਖਰਾਂ ਵਿਚ ਛਪੀ ਜਨਮ ਸਾਖੀ ਦੇ ਸਫਾ ੭੪੩ ਉਤੇ ਲਿਖਿਆ ਹੈ ” ਅੰਗਦ ਕੇ ਗਲੇ ਲਗਾਇਆ ਅਤੇ ਨਾਲ ਲਗਦੇ ਹੀ ਭਰਪੂਰ ਕਰ ਦਿਤਾ। ਅਗਮ ਨਿਗਮ ਕੀ ਸੋਝੀ ਹੋ ਗਈ।” ਇਸ ਤਰ੍ਹਾਂ ਦੀ ਸੋਝੀ ਗੁਰੂ ਨਾਨਕ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਨਿੱਕੀ ਉਮਰੇ ਚੁੱਕ-੨ ਅਤੇ ਗਲੈ ਲਾ-੨ ਕੇ ਪਹਿਲੇ ਹੀ ਕਰਾ ਦਿੱਤੀ ਸੀ। ਤਦੇ ਸੁਰਤ ਸੰਭਾਲਣ ਬੀ ਉਹ ਉਪਰਾਂਮ ਬ੍ਰਿਤੀ ਰਹੇ, ਅਤੇ ਜੇ ਚੱਸ ਅਨੰਦ ਇਹ ਆਪਣੇ ਪਿਤਾ ਗੁਰੂ ਜੀ ਵਲੋਂ ਦਸੇ “ਅਗਮ ਨਿਗਮ” ਦੇ ਗੂਹੜ ਭੱਦਾਂ ਨੂੰ ਸਮਝਦੇ ਤੇ ਮਾਣਦੇ ਰਹੇ-ਉਹਾ ਜ਼ਿਕਰ ਆਪਣੀ ਮਾਤ੍ਰਾ ਵਿਚ ਪ੍ਰੇਮ ਪੂਰਤ ਹੋ ਕੇ ਕੀਤਾ ਹੈ।
ਫੇਰ ਗੁਰੂ ਅੰਗਦ ਸਾਹਿਬ ਨੂੰ ਜੈਸੇ ਗੁਰੂ ਨਾਨਕ ਜੀ ਪਾਸੋਂ ਇਹ ਅਗਮ ਨਿਗਮ ਦੀ ਸੋਝੀ ਪ੍ਰਾਪਤ ਹੋਈ ਐਸੇ ਹੀ ਇਨ੍ਹਾਂ ਨੇ ਆਪਣੇ ਜਾਨਸ਼ੀਨ “ਗੁਰੂ ਅਮਰ ਦੇਵ” ਉਤੇ ਬਖਸ਼ਸ਼ ਕੀਤੀ। ਏਸੇ ਕਰ ਕੇ-ਗੁਰ ਅਬਿਨਾਸ਼ੀ ਗੁਰ ਗੋਬਿੰਦ ਜਾਂ ਗੁਰ ਪਰਮੇਸ਼ਰ ਆਦਿਕ ਬੇਅੰਤ ਸ਼ਬਦ-ਅਤੇ ‘ਅਗਮ ਨਿਗਮ’ ਗੁਰੂ ਘਟ ਦੇ ਪ੍ਰਚਲਤ ਸ਼ਬਦ ਹਨ ਜੋ ਗੁਰਬਾਣੀ (ਗੁਰ ਗ੍ਰੰਥ ਸਾਹਿਬ) ਅੰਦਰ ਕਈ ਰੂਪਾਂ ਵਿਚ ਵਰਤੇ ਗਏ ਹਨ। ਜੈਸਾ ਕਿ ਨਿਰੰਕਾਰੀ ਗੁੜ ਗਿਆਨ (ਅਗਮ ਨਿਗਮ) ਦੀ ਸੋਝੀ ਗੁਰੂ ਅੰਗਦ ਦੇਵ ਜੀ ਪਾਸੋਂ ਗੁਰੂ ਅਮਰ ਦੇਵ ਜੀ ਨੂੰ ਹੋਈ। ਉਹ ਆਪਣੇ ਇਕ ਸ਼ਬਦ ਵਿਚ ਇਉਂ ਵਰਨਣ ਕਰਦੇ ਹਨ-
ਅਗਮ ਨਿਗਮ ਸਤਿਗੁਰ ਦਿਖਾਇਆ॥
ਕਰ ਕਿਰਪਾ ਅਪਨੇ ਘਰ ਆਇਆ॥
ਅੰਜਨ ਮਾਹਿ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਉ॥
(ਮਾਰੂ ਮ: ੩ ਘਰ ੫ ਅਸਟਪਦੀਆ-ਪੰਨਾ ੧੦੧੬)
ਐਸੇ ਹੀ “ਅਗਮ ਨਿਗਮ” ਦੀ ਸੋਝੀ ਗੁਰੂ ਅਮਰ ਦੇਵ ਜੀ ਨੇ ਗੁਰੂ ਰਾਮ ਦਾਸ ਜੀ.ਨੇ ਕਰਾਈ। ਇਨ੍ਹਾਂ ਨੇ ਅਗੇ ਆਪਣੇ ਸਪੁੱਤ੍ਰ ਗੁਰ ਅਰਜਨ ਦੇਵ ਜੀ ਉਤੇ ਬਖਸ਼ਸ਼ ਕੀਤੀ ਜਿਸ ਦਾ ਜ਼ਿਕਰ ਸੁਲਹੀ ਖਾਨ ਦੇ ਮਰਣ ਪਿਛੋਂ ਵਾਹਿਗੁਰੂ ਦੇ ਧੰਨਵਾਦ ਵਿਚ ਗੁਰੂ ਜੀ ਨੇ . ਆਪਣੇ ਇਕ ਸ਼ਬਦ ਦਾ ਅਖੀਰ ਵਿਚ ਇਉਂ ਫਰਮਾਇਆ ਹੈ-
”ਭਸਮਾਂ ਭੂਤ ਹੋਆ ਖਿਨ ਭੀਤਰ ਆਪਨਾ ਕੀਤਾ ਪਾਇਆ॥
ਅਗਮ ਨਿਗਮ ਕਹੈ ਜਨੁ ਨਾਨਕੁ ਸਭ ਦੇਖੈ ਲੋਕ ਸਬਾਇਆ।”
(ਟੋਡੀ ਮ:੫-ਪੰਨਾ ੭੧੪)
ਐਸੈ ਹੋਰ ਵੀ ਕਈ ਹਵਾਲੇ ਦਿੱਤੇ ਜਾ ਸਕਦੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ “”ਅਗਮ ਨਿਗਮ ਜਾਂ ਅਬਨਾਜ਼ੀ ਸ਼ਬਦ” (ਮੁਹਾਵਰਾ ਰੂਪ) ਗੁਰੂ ਨਾਨਕ ਘਰ ਦੇ ਪ੍ਰਚਲਤ ਸ਼ਬਦ ਹਨ, ਸਾਰੇ ਸਤਿਗੁਰਾਂ ਨੇ ਕਈ ਰੂਪਕ ਅਲੰਕਾਰਾਂ ਜਾਂ ਸਿਫਤਾਂ ਭਰੇ ਸ਼ਬਦਾਂ ਦੀ ਤਰ੍ਹਾਂ ਇਹ ਸ਼ਬਦ ਵੀ “ਗੁਰ ਪ੍ਰਮੇਸ਼ਰ ਪ੍ਰਥਾਏ’ ਜਾਂ ਆਪਣੇ ਸਤਿਗੁਰ ਪ੍ਰਥਾਂਏ ਹੀ ਵਰਤੇ ਹਨ। ਜੈਸਾ ‘ਗੁਰੂ ਅਮਰ ਦੇਵ ਜੀ ਬਾਬਤ ਗੁਰੂ ਰਾਮ ਦਾਸ ਜੀ ਨੇ ਫੁਰਮਾਇਆ ਹੈ- ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨ ਜਾਇ।
ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਇ॥ (ਸੂਹੀ ਮਹਲਾ ੪ ਪੰਨਾ ੭੫੯)
· ਐਸੇ ਹੀ ਬਾਬਾ ਸ੍ਰੀ ਚੰਦ ਜੀ ਵਾਂਗੂੰ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਬਾਬਤ ਗੁਰੂ ਅਰਜਨ ਸਾਹਿਬ ਵੀ ਫੁਰਮਾਂਦੇ ਹਨ- ਉਹ ਅਬਨਾਸੀ ਬਿਨਸਤ ਨਾਹੀ॥ ਨਾ ਕੋ ਆਵੈ ਨ ਕੋਈ ਜਾਹੀ।। ਗੁਰ ਪੂਰੇ ਹਉਮੈ ਮਲ ਖੋਈ ॥ ਕਹੁ ਨਾਨਕ ਮੇਰੀ ਪਰਮਗਤ ਹੋਈ।।
(ਰਾਗ ਸੂਹੀ ਮਹਲਾ ੫-ਪੰਨਾ 736)
ਫੇਰ ਵਧੇਰੇ ਖੋਹਲ ਕੇ ਦਸਿਆ ਹੈ- ਕਰਣ ਕਾਰਣ ਸਮਰਥੁ ਗੁਰ ਮੇਰਾ ॥ ਜੀਅ ਪ੍ਰਾਣ ਸੁਖਦਾਤਾ ਨੇਰਾ॥ ਭੈ ਭੰਜਨ ਅਬਿਨਾਸੀ ਰਾਇ॥ ਦਰਸਨਿ ਦੇਖਿਐ ਸਭੁ ਦੁਖੁ ਜਾਇ॥
(ਭੈਰਉ ਮ: ੫-ਪੰਨਾ ੧੧੪੯)
ਇਹੇ ਜਿਹੇ ਉਕਤ ਸ਼ਬਦਾਂ ਥੀਂ ਸਾਬਤ ਹੈ ਕਿ ਗੁਰੂ ਰਾਮ ਦਾਸ ਜੀ ਨੇ ਆਪਣੇ ਗੁਰੂ ਅਮਰ ਦੇਵ ਜੀ ਪ੍ਰਥਾਏ ਅਤੇ ਫੇਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਰਾਮ ਦਾਸ •ਜੀ ਪ੍ਰਥਾਏ ਜੈਸੇ ਅਬਿਨਾਸੀ ਸ਼ਬਦ ਨੂੰ ਵਰਤਿਆ ਹੈ-ਐਸੇ ਹੀ ਬਾਬਾ ਸ੍ਰੀ ਚੰਦ ਜੀ ਨੇ ਵੀ ਗੁਰ ਅਬਿਨਾਸੀ ਅਤੇ ਅਗਮ ਨਿਗਮ ਸ਼ਬਦ ਆਪਣੇ ਪਿਤਾ ਗੁਰੂ ਨਾਨਕ ਜੀ ਦੇ ਪ੍ਰਥਾਏ ਵਰਤੇ ਹਨ। ਦੂਜੇ ਕਿਸੇ ਬਾਬਤ ਨਹੀਂ ਹਨ।
ਬਾਬਾ ਸ੍ਰੀ ਚੰਦ ਜੀ ਦੇ ਪਾਸ ਆਪਣੇ ਪਿਤਾ ਗੁਰੂ ਜੀ ਦੀ ਬਾਣੀ ਸੀ। ਉਹਦਾ ਪਾਠ ਕੀਤਾ ਕਰਦੇ ਸਨ। ਜੇ ਜੇ ਪ੍ਰੇਮ ਭਾਵਨਾਂ ਆਪਨੇ ਗੁਰੂ ਪਰਮੇਸ਼੍ਵਰ ਬਾਬਤ ਗੁਰੁ ਨਾਨਕ ਜੀ ਨੈ ਪ੍ਰਗਟ ਕੀਤੀ ਉਹੀ ਰੀਤ ਬਾਬਾ ਸ੍ਰੀ ਚੰਦ ਜੀ ਨੇ ਵੀ ਅਪਣਾਈ ਹੈ। ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਗੁਰੂ ਨੂੰ ਅਬਿਨਾਸ਼ੀ ਕਿਹਾ ਹੈ-
“ਮਾਇਆ ਮੋਹੇ ਸਭਿ ਦੇਵੀ ਦੇਵਾ॥
ਕਾਲੁ ਨਾ ਛੋਡੇ ਬਿਨ ਗੁਰ ਕੀ ਸੇਵਾ ॥
ਉਹ ਅਬਿਨਾਸੀ ਅਲਖ ਅਭੇਵਾ॥”
(ਗਉੜੀ ਮਹਲਾ ੧ ਪੰਨਾ ੨੨੭)
ਫੇਰ “ਜਪੁਜੀ ਸਾਹਿਬ” ਦੀ ਪੰਜਵੀਂ ਪਉੜੀ ਵਿਚ- ਗੁਰ ਈਸਰ ਗੁਰ ਗੋਰਖ 4 ਬ੍ਰਹਮਾ ਗੁਰ ਪਾਰਬਤੀ ਮਾਈ।।” ਵੀ ਦਸਿਆ ਹੈ। ਐਸੇ ਹੀ ‘ਗਉੜੀ ਬਾਵਨ ਅੱਮਰੀ” ਦੇ 11 ਆਦਿ-ਅੰਤ ਪੜ੍ਹਨ ਵਾਲੇ ਸ਼ਲੈਕ ਵਿਚ ਗੁਰੂ ਸਾਹਿਬ ਫੁਰਮਾਦੇ ਹਨ-
”ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥
ਗੁਰ ਗਿਆਨ ਸਖਾ ਅਗਿਆ ਭੰਜਨੁ ਗੁਰਦੇਵ ਬੰਧਿਪ ਸਹੋਦਰਾ।’
ਜਾਂ-ਗੁਰ ਗੋਪਾਲ ਗੁਰ ਗੋਬਿੰਦਾ। ਗੁਰ ਦਇਆਲ ਸਦ ਬਖਸਿੰਦਾ।
ਗੁਰ ਸਾਸਤ ਸਿੰਮ੍ਰਤ ਖਟ ਕਰਮਾ ॥ ਗੁਰ ਪਵਿਤਰ ਅਸਥਾਨਾ ਹੇ॥
(ਮਾਰੂ ਸੋਹਲੇ ਮ: ੫-ਪੰਨਾ ੧੦੭੪)
ਤਾਂਤੇ ਨਿਸ਼ਚਾ ਕਰਨਾ ਚਾਹੀਏ ਕਿ ਆਪਣੇ ਗੁਰੂ ਪ੍ਰਥਾਏ ” ਅਬਨਾਸ਼ੀ”ਨਾਮ ਜੈਸੇ ਹੋਰ ਬੇਅੰਤ ਸ਼ਬਦ ਵਰਤਣ ਦੀ ਰੀਤੀ ਗੁਰੂ ਨਾਨਕ ਦੇਵ ਦੇ ਆਪਣੇ ਤੋਂ ਚਲੀ ਆਈ ਹੈ। ਭਦੇ ਹੀ ਬਾਬਾ ਸ੍ਰੀ ਚੰਦ ਨੇ ਜਾਂ ਗੁਰੂ ਅਰਜਨ ਦੇਵ ਜੀ ਆਪਣੇ-੨ ਪਿਤਾ ਗੁਰਦੇਵ ਬਾਬਤ ਵੀ “ਗੁਰ ਅਬਿਨਾਸ਼ੀ” ਜਾਂ “ਗੁਰ ਗੋਪਾਲ” ਅਤੇ ਗੁਰਦੇਵ ਮਾਤਾ ਗੁਰਦੇਵ ਪਿਤਾ ਆਦਿਕ ਹੋਰ ਬੇਅੰਤ ਸ਼ਬਦਾਂ ਨੂੰ ਵਰਤਿਆ ਹੈ। ਅਗਰ ਗੁਰੂ ਨਾਨਕ ਦੇਵ ਜੀ ਆਪਣੇ ਸਪੁੱਤ੍ਰਾਂ ਨੂੰ ਚੇਲਾ ਨਾ ਬਣਾਂਦੇ ਤਾਂ ਦੂਜੇ ਸਤਿਗੁਰ ਵੀ ਐਸਾ ਨਾ ਕਰਦੇ। ਪਰ ਇਹ ਤਾਂ ਹੁਣ ਦੇ ਕੁਝ ਉਦਾਸੀਆਂ ਨੇ ਆਪਣੇ ਨੂੰ ਸਿਖਾਂ ਨਾਲੋਂ ਜ਼ਰੂਰ ਵਖਰਾ ਕਰ ਕੇ ਜੋ ਦੱਸਣਾ ਸੀ। ਸ਼ਾਸਤ੍ਰ ਦਾ ਸਹਾਰਾ ਲੈ ਕੇ ‘ ਬਾਬਾ ਸ੍ਰੀ ਚੰਦ ਜੀ ਨੂੰ ਹੀ ਆਪਣੇ ਪਿਤਾ ਗੁਰੂ ਦੀ ਬਜਾਏ ਦੂਜੇ ਦਾ ਚੇਲਾ ਦੱਸ ਕੇ ਰਾਹ ਲੱਭਣ ਦੀ ਅਸਫਲ ਕੋਸ਼ਿਸ਼ ਹੀ ਨਹੀਂ ਕੀਤੀ ਬਲਿਕੇ ਭਾਰੀ ਅਪਰਾਧ ਕੀਤਾ ਤੇ ਦੋਸ਼ ਦੇ ਭਾਗੀ ਬਣੋ ਹਨ। ਇਹ ਇਤਨਾ ਹੀ ਦੋਸ਼ ਹੈ ਕਿ ਜੈਸੇ ਮੈਨੂੰ ਲੇਖਕ ਨੂੰ) ਕੋਈ ਆਖੇ ਤੇਰਾ ਗੁਰੂ-ਗਰੂ ਨਾਨਕ ਨਹੀ ਕੋਈ ਹੋਰ ਹੈ ਤਾਂ ਮੇਰਾ ਮਨ ਸਖ਼ਤ ਦੁਖੇਗਾ।
ਬਾਬਾ ਸ੍ਰੀ ਚੰਦ ਜੀ ਵਲੋਂ ਆਪਣੇ ਪਿਤਾ ਪ੍ਰਥਾਏ “ਗੁਰ ਅਬਨਾਸ਼ੀ” ਸ਼ਬਦ ਵਰਤੇ ਜਾਣ ਨਾਲ ਐਸਾ ਨਹੀਂ ਮੰਨ-ਲੈਣਾ ਚਾਹੀਦਾ ਕਿ ਕਿਸੇ ਥਾਂ ਦੇ ” ਅਬਨਾਸ਼ੀ ਮੁਨੀ’ ਨਾਮ ਦੇ 4 ਸੰਤ ਨੇ ਅਗਰ ਉਨ੍ਹਾਂ ਨਾਲ ਬ੍ਰਹਮ ਚਰਚਾ ਕੀਤੀ ਹੋਵੇ, ਅਤੇ ਬਾਬਾ ਜੀ ਨੂੰ ਆਪਣੇ ਪਿਤਾ (ਗੁਰੂ ਨਾਨਕ ਦੇਵ ਜੀ) ਵਾਂਗ ਦੇਸ ਸੁਧਾਰ ਤੇ ਜਾਤੀ ਸੁਧਾਰ ਦੀ ਪ੍ਰੇਰਨਾ ਕੀਤੀ ਹੋਵੇ, ਜਿਸ ਤੇ ਉਹ ਉਨ੍ਹਾਂ ਦਾ ਗੁਰੂ ਹੋ ਗਿਆ ਹੈ। ਇਹ ਗਲਤ ਹੈ। ਜੈਸੇ ਕੋਈ ਵੀ ਦੂਜਾ ”ਨਾਨਕ ਚੰਦ” ‘ਜਾ ਨਾਨਕ ਦਾਸ ਸਮਕਾਲੀ-”ਗੁਰੂ ਅੰਗਦ ਸਾਹਿਬ” ਦਾ ਗੁਰੂ ਨਹੀਂ ਹੋ ਸਕਦਾ ਗੁਰੂ ਅੰਗਦ ਜੀ ਦਾ ਗੁਰੂ ਕੇਵਲ ਪਿਤਾ ਕਾਲੂ ਜੀ ਦਾ ਸਪੁੱਤ੍ਰ ‘ਗੁਰੂ ਨਾਨਕ” ਹੀ ਹੈ। ਐਸੇ ਹੀ ਕੋਈ ਸਮਕਾਲੀ ਅਬਿਨਾਸ਼ੀ ਮੁਨੀ ਬਾਬਾ ਸ੍ਰੀ ਚੰਦ ਜੀ ਦਾ ਗੁਰੂ ਏਸ ਲਈ ਨਹੀਂ ਮੰਨਿਆ ਜਾ ਸਕਦਾ ਕਿ ਉਨ੍ਹਾਂ ਦੀ ਮਾਤ੍ਰਾ ਵਿਚ ” ਗੁਰ ਅਬਿਨਾਸ਼ੀ ਖੇਲ ਰਚਾਇਆ” ਐਸਾ ਲਿਖਿਆ ਹੈ। ਇਹ ਤਾਂ ਆਪਣੇ ਪਿਤਾ ਸਤਿਗੁਰੂ ਜੀ ਦੇ ਜਾਂ ਗੁਰੂ ਘਰ ਦੇ ਪ੍ਰਚਲਤ ਮੁਹਾਵਰੇ (ਗੀਤ) ਮੁਤਾਬਕ ਗੁਰੂ ਵਿਸ਼ੇਸ਼ਣ ਵਿਚ ਐਸੇ ਸ਼ਬਦ ਵਰਤੇ ਹਨ। ਜੈਸਾ ਕਿ ਆਪਣੇ ਪਿਤਾ ਪ੍ਰਥਾਏ ਉਚਾਰਨ ਕੀਤੇ ਆਰਤੇ ਵਿਚ ਦੋ ਵੇਰੀ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਨਾਨਕ ਜੀ ਨੂੰ “ਸਤਿਗੁਰੂ” ਸ਼ਬਦ ਨਾਲ ਸਤਿਕਾਰਿਆ ਹੈ
‘ ਪੰਚ ਪ੍ਰਵਾਨ ਹੈ ਸਤਿਗੁਰ ਪੂਰਾ।! – ਸ੍ਰੀ ਚੰਦ ਵਖਾਣੈ ਸਤਿਗੁਰ ਨਾਨਕਪੂਤਾ॥”
ਜਾਂ
ਅਖੀਰ ਵਿਚ ਕਿਹਾ ਹੈ-
“ਸਰਣ ਪਰੇ ਕੀ ਰਾਖ ਦਿਆਲਾ। ਨਾਨਕ ਤੁਮਰੇ ਬਾਲ ਗੋਪਾਲਾ॥”
ਇਨ੍ਹਾਂ ਸ਼ਬਦਾਂ ਨਾਲ ਸ੍ਰੀ ਬਾਬਾ ਜੀ ਨੇ ਕੋਈ ਸੰਸਾ ਨਹੀ ਰਹਿਣ ਦਿਤਾ। ਕਿਉਂਕਿ ਆਰਤੀ-ਆਰਤਾ ਜਾਂ ਕਿਸੇ ਤਰ੍ਹਾਂ ਦੀ ਪੂਜਾ ਅਰਚਾ ਸ਼ਿਸ਼ਾਂ ਸੇਵਕਾਂ ਵਲੋਂ ਆਪਣੇ ਦੇਵਤਾ ਜਾਂ ਇਸ਼ਟ ਗਰੂ ਦੀ ਹੀ ਕੀਤੀ ਜਾਂਦੀ ਹੈ। ਸਿਰਫ ਪਿਤਾ ਜਾਣ ਕੇ ਐਸੇ ਆਰਤੀ ਜਾਂ ਆਰਤਾ ਕੀਤੀ ਗਿਆ ਕਿਤੇ ਨਹੀਂ ਸੁਣਿਆ ਹੈ। ਜਿਸ ਤੋਂ ਨਿਸਦਾ ਕਰਨਾ ਚਾਹੀਏ ਕਿ ਬਾਬਾ ਸ੍ਰੀ ਚੰਦ ਜੀ ਦੇ ਗੁਰਮੰਤ੍ਰ ਦਾਤਾ ਗੁਰੂ ਵੀ ਆਪਣੇ ਪਿਤਾ ਸਤਿਗੁਰੂ ਨਾਨਕ ਜੀ ਸਨ। ਗ਼ਲਤ ਫਹਿਮੀ ਵਿਚ ਫਸੇ ਹੋਇਆਂ, ਜਾਂ ਕੁਝ ਸਵਾਰਥਾਂ ਨੂੰ ਮੁਖ ਰੱਖਦੇ ਹੋਇਆਂ ਜਾਣ ਬੁਝ ਕੇ ਗ਼ਲਤ ਫਹਿਮੀ ਫੈਲਾਣ ਵਾਲਿਆਂ ਉਤੇ ਉਹ ਕਿਵੇਂ ਖ਼ੁਸ਼ ਹੋਣਗੇ? ਉਦਾਸੀਨ ਮਹਾਂ ਮੰਡਲ ਨੂੰ ਫੇਟ ਪੂਰੀ ਗੰਭੀਰਤਾ ਨਾਲ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ, ਕਿ ਉਨ੍ਹਾਂ ਦੇ ਕੁਝ ਲੇਖਕਾਂ ਤੇ ਪ੍ਰਚਾਰਕਾਂ ਨੇ ਆਪਣੇ ਇਸ਼ਟ ਬਾਬਾ ਸ੍ਰੀ ਚੰਦ ਸਾਹਿਬ ਨੂੰ ਇਕ ਐਸੇ ਰੂਪ ਵਿਚ ਵਿਖਾਣ ਦੀ ਕੋਸ਼ਿਸ਼ ਕੀਤੀ ਹੈ- ਜਿਸ ਤੋਂ ਸਾਬਤ ਹੋਵੇ ਕਿ ਉਹ ! ਜਗਤ ਵਿਜਈ ਗੁਰੂ ਨਾਨਕ ਜੀ ‘ਗੁਰੂ ਸਮੁੰਦ’ ਪਿਤਾ ਸਤਿਗੁਰੂ ਨੂੰ ਛੱਡ ਕੇ ਦੂਜਿਆਂ ਪਾਸੋਂ ਗਿਆਨ ਨੂੰ ਢੂੰਡਦੇ ਰਹੇ, ਇਹ ਕਿਤਨੀ ਹਾਸੋ ਹੀਣੀ ਗੱਲ ਹੈ।
ਕਬੀਰ ਸਮੁੰਦ ਨ ਛੋਡੀਐ ਜੇ ਅਤਿ ਖਾਰੋ ਹੋਇ।!
ਪੇਖਰ ਪੇਖਰ ਢੁੱਡਤੇ ਭਲੇ ਨ ਕਹਿ ਹੈ ਕੋਇ॥ (ਪੰਨਾ ੧੩੬੭)

ਬਾਬਾ ਸ੍ਰੀ ਚੰਦ ਮਹਾਨ ਵਿਅਕਤੀ ਸਨ

ਬਾਬਾ ਸ੍ਰੀ ਚੰਦ ਸਾਹਿਬ ਦੀ ਅਧਿਆਤਮਕ ਸੂਝ ਬੂਝ ਬਾਬਤ ਦਾਸ(ਲੇਖਕ) ਦੇ ਵਿਚਾਰ ਤਾਂ ਇਥੋਂ ਤੀਕ ਅਪੜੇ ਹਨ ਕਿ ਜੈਸੇ ਗੁਰੂ ਅਰਜਨ ਦੇਵ ਜੀ ਨੇ “ਸਭ ਤੇ ਵਡਾ ਸਤਿਗੁਰ ਨਾਨਕ” ਦਸ ਕੇ ਆਪਣੇ ਅਨੁਭਵੀ ਵਿਚਾਰਾਂ ਦੀ ਹੱਦ ਪ੍ਰਗਟਾਈ ਹੈ, ਐਸੇ ਹੀ ਬਾਬਾ ਸ੍ਰੀ ਚੰਦ ਨੇ ਆਪਣੇ ਇਸ਼ਟ ਗੁਰਦੇਵ (ਸਤਿਗੁਰੂ ਨਾਨਕ ਪਿਤਾ) ਦੀ ਸਿਫਤ ਵਿਚ ਸਹੰਸ੍ਰਨਾਮੇ ਰਾਹੀਂ ਆਪਣੇ ਅਨੁਭਵੀ ਵਿਚਾਰ, ਅਗੰਮੀ ਸੂਝ ਬੂਝ ਤੇ ਇਸ਼ਟ ਪਿਆਰ ਦੀ ਹੱਦ ਮੁਕਾਈ ਹੈ, ਗੁਰੂ ਅਰਜਨ ਦੇਵ ਨੇ “ਸਵਈਏ ਸ੍ਰੀ ਮੁਖ ਵਾਕ ਮਹਲਾ ੫’ ਦੇ ਸਿਰਲੇਖ ਹੇਠਾਂ ਗੁਰੂ ਨਾਨਕ ਦੀ ਬੇਅੰਤ ਨਾਮਾਂ ਤੇ ਗੁਣ ਵਿਸ਼ੇਸ਼ਣਾਂ ਭਰਪੂਰ ੯ ਸਵੈਯਾਂ ਵਿਚ ਉਸਤਤ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1385-86 ਉਤੇ ਲਿਖੀ ਹੈ। ਇਨ੍ਹਾਂ ਸਵੈਯਾਂ ਵਿਚ ਵੀ ਦੋ ਵੇਰ ਅਬਿਨਾਸ਼ੀ ਸ਼ਬਦ ਵਰਤਿਆ ਹੈ। ਐਸੇ ਹੀ ਭੱਟ ਮੰਡਲੀ ਦੇ ਪ੍ਰਮੁੱਖ “ਕੱਲ ਭੱਟ” ਨੇ ਗੁਰੂ ਨਾਨਕ ਦੀ ਸਿਫਤ ਵਿਚ ੧੦ ਸਵੈਯੇ ਉਚਾਰਨ ਕੀਤੇ, ਪਰ ਬਾਬਾ ਸ੍ਰੀ ਚੰਦ ਜੀ ਨੇ ੧੦੦੦ ਗੁਣ ਵਿਸ਼ੇਸ਼ਣਾਂ ਭਰੇ ਨਾਮਾਂ ਨਾਲ ੧੨੫ ਸ਼ਲੋਕ ਗੁਰੂ ਨਾਨਕ ਪਿਤਾ ਦੀ ਸਿਫਤ ਵਿਚ “ਸਹੰਸ੍ਰ ਨਾਮਾਂ” ਉਚਾਰਨ ਕੀਤਾ ਹੈ। ਇਹ ਕੋਈ ਮਾਮੂਲੀ ਗਲ ਨਹੀਂ ਹੈ। ਇਹ ਸੰਸਕ੍ਰਿਤੀ ਵਿਚ ਲਿਖੇ- ਵਿਸ਼ਨੂੰ ਸਹੰਸ੍ਰ ਨਾਮੇ” ਤੁਲ “ਗੁਰੂ ਨਾਨਕ ਸਹੰਸ੍ਰ ਨਾਮਾਂ’ ਅਮੁੱਲ ਰਚਨਾ ਹੈ। ਜੋ ਪਹਿਲੀ ਵੇਰ ਇਸ ਪੁਸਤਕ ਰਾਹੀਂ ਸਿਖ ਪੰਥ ਅਤੇ ਸਿਖ ਪੰਥ ਨਾਲ ਸਬੰਧਤ ਸਮੂੰਹ ਸੰਪ੍ਰਦਾਵਾਂ ਸਾਹਮਣੇ ਆਏਗਾ, ਤੇ ਬਾਬਾ ਸ੍ਰੀ ਚੰਦ ਦੀ ਮਹਾਨਤਾ ਨੂੰ ਪ੍ਰਗਟਾਇਗਾ।
ਇਸ ਸਹੰਸ੍ਰ ਨਾਮੇ ਦੇ ਸ਼ਲੋਕ’੩੬ ਅਤੇ ੩੭ ਵਿਚ ਵੀ ਗੁਰੂ ਨਾਨਕ ਪ੍ਰਖਾਏ ਸਾਫ ੨ ਐਸੇ ਸ਼ਬਦ ਵਰਤੇ ਹਨ-
”ਛਿਤ ਪਤੀ, ਪ੍ਰਭਾ-ਰੂਪਾ, ਗੁਸਾਈ ਨਾਰਾਇਣਾ
ਸਤਿਗੁਰਾ, ਏਕੰਕਾਰੀ, ਕੁਦਸਥਾ ਸਿਧੀ ਕਰਾ॥੩੬
ਅਬਨਾਸ਼ੀ ਤੇਜ ਪੁੰਜੋ, ਕਿਰਪਾਲਾ ਸਸ ਆਨਨਾ॥
ਗੁਣਾਂ ਕਾਰੋ ਸਿੰਧ ਰੂਪਾ ਵੇਦ ਮਯ ਸ਼ਬਦ ਕਰਾ ॥੩੭॥
ਭਾਵ-ਹੋ ਗੁਰੂ ਨਾਨਕ! ਤੂੰ ਪ੍ਰਿਥਵੀ ਪਤੀ, ਪ੍ਰਿਥਵੀ ਦਾ ਮਾਲਕ, ਨਰਾਇਣ ਰੂਪ ਸਤਿਗੁਰੂ ਏਕੰਕਾਰੀ ਹੈ। ਤੂੰ ਅਬਿਨਾਸ਼ੀ ਹੈ ਤੇਜ ਦਾ ਪੁੰਜ ਕਿਰਪਾਲੂ ਚੰਦਰਮੁਖੀ, ਗੁਣਾਂ ਦਾ ਕਰਤਾ ਸਮੁੰਦ੍ਰਰੂਪ ਵੇਦ ਸਮਾਨ ਸ਼ਬਦ ਬਾਣੀ ਉਚਾਰਨ ਕਰਨ ਵਾਲਾ ਹੈ। ਹੁਣ ਪਾਠਕ-ਸਮਝ ਲੈਣ ਕਿ ਇਸੇ ਭਾਵਨਾ ਵਿਚ ਬਾਬਾ ਸ੍ਰੀ ਚੰਦ ਨੇ ਮਾਤ੍ਰਾ ਵਿਚ ਫੁਰਮਾਇਆ ਹੈ “ਗੁਰ ਅਬਿਨਾਸ਼ੀ ਖੇਲ ਰਚਾਇਆ” ਤੇ “ਗੁਰ ਅਬਿਨਾਸ਼ੀ ਸੂਖਮ ਵੇਦ” ਭਾਵ ਮੇਰਾ ਸਤਿਗੁਰੂ ਨਾਸ਼ ਰਹਿਤ ਹੈ। ਉਹ ਸਿਰਫ ਤੁਰਦਾ ਫਿਰਦਾ ਤੇ ਦਿਸਦਾ ਸਾਕਾਰ ਨਹੀਂ ਬਲਕਿ ”ਸੂਖਮ ਵੇਦ ਗਿਆਨ ਰੂਪ” ਨਿਰਾਕਾਰ ਹੈ।
ਇਸੇ ਸਹੰਸ੍ਰ ਨਾਮੇ ਦੇ ੪੮ਵੇਂ ਸਲੋਕ ਵਿਚ ਬਾਬਾ ਸ੍ਰੀ ਚੰਦ ਜੀ ਔਂਸਾ ਲਿਖਦੇ ਹਨ-
“”ਚੰਮੂ ਨਾਥੋਂ, ਚੰਮੂ ਪਾਲਾ, ਚਤਰ ਬੇਦ ਚਤਰ ਆਨਨਾ।”
ਭਾਵ-ਤੂੰ (ਗੈਬੀ) ਫੌਜਾਂ ਦਾ ਮਾਲਕ, ਉਨ੍ਹਾਂ ਦਾ ਪਾਲਨਹਾਰ, ਚਾਰੇ ਵੇਦ ਰੂਪ-ਚਾਰੋਂ ਮੁਖ ਵਾਲਾ (ਬ੍ਰਹਮਾ) ਵੀ ਤੂੰਹੀ ਹੈ।
ਫ਼ੇਰ ੫੪ ਸ਼ਲੋਕ ਵਿਚ “ਵਿਕਤਾ, ਵਿਕਤ ਰੂਪੋ ਦੁਸ਼ਟ ਦੰਮਨ ਤ੍ਰਿਕਾਲੰਗ’’ ਦੱਸਿਆ।
ਭਾਵ-ਤੂੰ ‘ਦੁਸ਼ਟ ਦੰਮਨ” ਅਤੇ ਤ੍ਰਿਕਾਲ ਦਰਸੀ ਵੀ ਹੈ।
ਇਹ ਬਾਬਾ ਸ੍ਰੀ ਚੰਦ ਦੀ ਅੰਤਰਯਾਮਤਾ ਦਾ ਸਬੂਤ ਹੈ ਕਿ ਗੁਰੂ ਨਾਨਕ ਹੀ ਦਸਵਾਂ ਜਾਮਾਂ ਗੁਰੂ ਗੋਬਿੰਦ ਸਿੰਘ ਪ੍ਰਗਟੇ ਸਨ, ਜੋ ਦੁਸ਼ਟ ਦੰਮਨ ਵੀ ਕਹਾਏ ਸਨ।
ਫੇਰ ੬੨ਵੇਂ ਸ਼ਲੋਕ ਵਿਚ-
“ਰਿਗ, ਜੁਜਰੇ, ਸਿਯਾਮਏ ਤ੍ਰਈ ਬੇਦ ਸੁ ਕਥਤਾ” ਕਹਿਆ।
ਭਾਵ-ਹੇ ਗੁਰੂ ਨਾਨਕ ਪਿਤਾ-ਤੂੰ ਰਿਗਵੇਦ, ਜੁਜਰ ਅਤੇ ਸਿਆਮ ਵੇਦ ਤਿੰਨਾਂ ਦਾ ਕਥਨਹਾਰਾ ਹੈ।
ਫੇਰ ੭੦ਵੇਂ ਸ਼ਲੋਕ ਵਿਚ “ਬੇਦ ਨਿਧੀ ਸ਼ਬਦ ਰੂਪਾ ਸਰਬਗਯੋ ਗਣੇਸ੍ਵਰਾ ਕਹਿਆ।
ਭਾਵ-ਹੇ ਸਤਿਗੁਰੂ ! ਤੂੰ ਵੇਦ ਨਿਧੀ (ਗਿਆਨ ਦਾ ਖਜ਼ਾਨਾ)ਸ਼ਬਦ ਰੂਪ ਸਰਬੱਗਯ ਗਿਆਤਾ-ਗੁਣੀਆਂ ਦਾ ਈਸ਼੍ਵਰ (ਸਵਾਮੀ) ਹੈ ।
ਫੇਰ ੭੬ਵੇਂ ਸ਼ਲੋਕ ਵਿਚ ਸਨਾਤਨੋ-ਪੂਰਬੋ ਦੇਵਾ ਸੁਭਾਵੈ ਸਭ ਬੁਧੀ” ਕਿਹਾ ਹੈ। ੭੯ ਵਿਚ-”ਬੇਦੀ ਨੰਦੋ, ਬੇਦੀ ਭਰੋ ਬੇਦੀ ਸੁ ਬੇਦ ਆਯਨਾ” ਦਸਿਆ!
ਭਾਵ-ਤੂੰ ਬੇਦੀ ਪਿਤਾ ਕਾਲੂ ਜੀ ਦਾ ਪੁੱਤਰ ਬੇਦੀਆਂ ਦੇ ਭੰਡਾਰ ਭਰਨ ਵਾਲਾ, ਵੇਦਾਂ ਦਾ ਘਰ ਹੈ।
ਇਤਆਦਿਕ ਸਬੂਤਾਂ ਤੋਂ ਪ੍ਰਵਾਨਾਂ ਤੋਂ ਸਾਫ ਸਾਬਤ ਹੈ ਕਿ ਬਾਬਾ ਸ੍ਰੀ ਚੰਦ ਜੀ ਨੇ ਮਾਤ੍ਰਾ ਵਿਚ”ਗੁਰ ਅਬਿਨਾਸ਼ੀ ਸੂਖਮ ਵੇਦ” ਜੋ ਕਿਹਾ ਹੈ ਉਹ ਕੇਵਲ ਆਪਣੇ ਪਿਤਾ ਗੁਰੂ ਨਾਨਕ ਪ੍ਰਥਾਏਂ ਕਿਹਾ। ਕਿਉਕਿ ਉਨ੍ਹਾਂ ਨੇ ਸਹੰਸੁਨਾਮੇ ਵਿਚ ਕਈ ਵੇਰ ਸ਼ਬਦ ਕਰਤਾ ਵੇਦ ਰੂਪ ਦਸਿਆ। ਅਬਨਾਸ਼ੀ ਮੁਨੀ ਨੇ ਕਿਹੜਾ ਵੇਦ ਜਾਂ ਵੇਦ ਰੂਪ ਸ਼ਬਦ ਬਾਣੀ ਕਹੀ ਹੈ ਜੋ ਉਸ ਨੂੰ ਸੂਖਮ ਵੇਦ ਮੰਨਿਆ ਜਾਏ। ਹੁਣ ਕੋਈ ਨਵੀਂ ਕਵਿਤਾ ਉਸ ਦੇ ਨਾਮ ਨਾਲ ਰਚੀ ਦਸੀ ਗਈ ਤਾਂ ਝੂਠੀ ਸਾਬਤ ਹੋਵੇਗੀ। ਉਦਾਸੀਨ ਖਹਾਤਮਾ ਨੂੰ ਅਗੇ ਸਾਰੀ ਮਾਤ੍ਰਾ ਵਿਚ ਜੋ ਲਿਖਿਆ ਹੈ ਉਹਨੂੰ ਵੀ ਪੜ੍ਹਨਾ ਤੇ ਵਿਚਾਰਨਾ ਚਾਹੀਦਾ ਹੈ ਕਿ.ਜਿਸ ਵਿਚ ਆਪੇ ਪ੍ਰਸ਼ਨ ਕਰਤਾ ਤੇ ਆਪੇ ਉੱਤਰ ਵਕਤਾ ਹੋ ਕੇ ਬਾਬਾ ਸ੍ਰੀ ਚੰਦ ਨੇ ਉਦਾਸੀਨ ਭੇਖ ਦੀ ਰੀਤ, ਅਤੇ ਰਹਿਤ ਮਰਯਾਦਾ ਦਾ ਵਰਨਣ ਕੀਤਾ ਹੈ।
ਉਹਨਾਂ ਨੇ ” ਗੁਰ ਅਬਨਾਸ਼ੀ ਖੇਲ ਰਚਾਇਆ॥ ਅਗਮ ਨਿਗਮ ਕਾ ਪੰਥ ਪਤਾਇਆ!!” ਲਿਖੇ ਨਾਲ ਹੀ ਫਿਰ ਦਸਿਆ-
“ਗਿਆਨ ਕੀ ਗੋਦੜੀ ਖਿਮਾ ਕੀ ਟੋਪੀ । ਜਤ ਕਾ ਆੜ ਬੰਦ ਸੀਲ ਲੰਗੋਟੀ ਅਕਾਲ ਖਿੰਥਾ, ਨਿਰਾਸ ਝੋਲੀ ॥ ਜੁਗਤ ਕਾ ਟੋਪ ਗੁਰ ਮੁਖੀ ਬੋਲੀ।”
ਇਥੇ-ਬਾਬਾ ਸ੍ਰੀ ਚੰਦ ਤਾਂ ਅਕਾਲ ਪੁਰਖ ਦੇ ਨਾਮ ਦੀ ਖਿੰਥਾ ਤੇ ਆਪਣੀ ਗੁਰਮੁਖੀ ਬੋਲੀ ਦੱਸਦੇ ਹਨ। ਬਾਬਾ ਜੀ ਨੇ ਸਾਰੇ ਸ਼ਬਦ ਗੁਰੂ ਨਾਨਕ ਪਿਤਾ ਵਲੋਂ ਵਰਤੇ ਗਏ ਕਬੂਲ ਕੀਤੇ। ਜੈਸੇ ਗੁਰੂ ਨਾਨਕ ਜੀ ਨੇ ਜਪੁਜੀ ਸਾਹਿਬ ਵਿਚ ਸਿਧਾਂ ਜੋਗੀਆਂ ਪ੍ਰਥਾਂਏ ਦਸਿਆ ਸੀ-
‘ਮੁੰਦਾ ਸੰਤੋਖ ਧਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ॥
ਖਿੰਡਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ।”
ਬਾਬਾ ਸ੍ਰੀ ਚੰਦ ਨੇ ਅਕਾਲ ਖਿੰਥਾ ਕਿਹਾ, ਕਿਉਂਕਿ ਅਕਾਲ ਮੂਰਤ ਗੁਰੂ ਨਾਨਕ ਦੇ ਮੂਲ ਮੰਤ੍ਰ ਦਾ ਸ਼ਬਦ ਹੈ। ਜੋ ਬਾਬਾ ਸ੍ਰੀ ਚੰਦ ਨੂੰ ਪ੍ਰਾਪਤਿ ਸੀ ਫਿਰ ਗੁਰਮੁਖੀ ਬੋਲੀ ਵੀ ਗੁਰੂ ਨਾਨਕ ਜੀ ਅਪਨਾਈ ਹੋਈ ਸੀ, ਜੋ ਬਾਬਾ ਸ੍ਰੀ ਚੰਦ ਨੇ ਅਪਨਾਈ ਦਸਿਆ ਹੈ। ਇਥੇ ਕਿਸੇ ‘ਅਬਨਾਸ਼ੀ ਮੁਨੀ ਦਾ ਕੋਈ ਦਖ਼ਲ ਅਤੇ ਸਬੰਧ ਨਹੀਂ ਹੈ। ਮਾਤ੍ਰਾ ਵਿਚ ਫੇਰ ਅਗੇ ਦਸਿਆ-
“”ਜਾਪ ਜਗੋਤਾ ਸਿਫਤ ਉਡਾਣੀ॥
ਸਿੰਙੀ ਸ਼ਬਦ ਅਨਾਹਦ ਗੁਰਬਾਣੀ॥
ਸਰਮ ਕੀ ਮੁੰਦ੍ਰਾ ਸਿਵਾ ਬਿਭੂਤਾ॥
ਹਰ ਭਗਤ ਮਿਰਗਾਣੀ ਪਹਿਰੇ-ਗੁਰਪੂਤਾ।”
‘ਇਥੇ ਵੀ ਸਿੰਙੀ ਸ਼ਬਦ ਅਨਾਹਦ ਗੁਰਬਾਣੀ ਹੀ ਕਿਹਾ ਹੈ। ਫੇਰ ਜੈਸੇ ਜਪੁਜੀ ਵਿਚ
‘ਲਿਖਿਆ-
“ਮੁੰਦਾ ਸੰਤੋਖ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥
ਖਿੰਥਾਂ ਕਾਲਿ ਕੁਆਰੀ ਕਾਇਆ ਜੁਗਤਿ ਡੰਡਾ ਪ੍ਰਤੀਤ।।”
ਇਸ ਪਉੜੀ ਵਿਚ ਜੋ ਰਹਿਣੀ ਗੁਰੂ ਨਾਨਕ ਨੇ ਆਪ ਵਰਤੀ ਦਸੀਂ ਹੈ। ਉਹੀ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਉਤੇ ਵਰਤੀ ਫੁਰਮਾਈ ਹੈ। ਇਸ ਵਾਸਤੇ ਕਿ ਉਹਨਾਂ ਨੇ ਗੁਰੂ ਪਿਤਾ
‘ ਪਾਸੋਂ ਹੀ ” ਹਰ ਭਗਤ ਪਾਈ” ਤੇ ਇਸੇ ਮਿਰਗਾਣੀ ਨੂੰ ਪਹਿਨਿਆ ਦਸਿਆ ਹੈ।
ਫੇਰ ਅਗੇ ਦਸਿਆ
ਸੰਤੋਖ ਸੂਤ ਬਬੇਕ ਧਾਗੇ। ਅਨੇਕ ਟਲੀ ਜਹਾਂ ਲਾਗੇ ॥
ਸ਼ਬਦ ਕੀ ਸੂਈ ਲੈ ਸਤਿਗੁਰ ਸੀਵੇ ॥ ਜੋ ਰਾਖੈ ਸੇ ਨਿਰਭਉ ਥੀਵੇ॥
ਇਥੇ ‘ਉਦਾਸੀ ਮਹਾਤਮਾਂ ਪ੍ਰਗਟ ਕਰਨ ਕਿ ਅਬਨਾਸ਼ੀ ਮੁਨੀ ਨੇ ਕਿਹੜੀ ਬਾਣੀ ਤੇ ਕਿਤਨੇ ਸ਼ਬਦ ਉਚਾਰਨ ਕੀਤੇ ਹਨ? ਇਹ ਸਿਰਫ ਆਪਣੇ ਗੁਰੂ ਪਿਤਾ ਬਾਝਤ ਹੀ ਬਾਬਾ-ਸ੍ਰੀ -ਚੰਦ ਦਾ ਉਚਾਰਨ ਹੈ।
ਫੇਰ ਅਗੇ ਜੋ ਲਿਖਿਆ- ਗੁਰ ਅਬਨਾਸ਼ੀ ਸੂਖਮ ਬੇਦ॥ ਨਿਰਬਾਣ ਬਿਦਿਆ ਅਪਾਰ ਭੇਦ॥
ਇਸ ਦੇ ਨਾਲ ਇਹ ਵੀ ਦਸਿਆ- ਖੰਡਤ ਜੰਜਵ ਨਿਰਮਲ ਧੋਤੀ। ਸੋਹੰ ਜਾਪ ਸਚ ਮਾਲ-ਪਰੇਤੀ ॥
ਫੇਰ ਹੁਣ ਪਾਠਕ ਸਮਝ ਲੈਣ ਕਿ ਬਾਬਾ ਸ੍ਰੀ ਚੰਦ ਨੇ ਗੁਰੂ ਪਿਤਾ ਨੂੰ ਹੀ ਅਬਨਾਸ਼ੀ ਅਤੇ ਵੇਦ ਵਾ ਸੂਖਮ ਤੱਤ ਸਰੂਪ ਦੱਸਿਆ ਹੈ। ਕਿਉਂਕਿ ਉਨ੍ਹਾਂ ਨੇ ਹੀ ਸਰੀਰਕ ਕਰਮ -ਕਾਂਡ-ਜੰਜੂ ਦਾ ਖੰਡਨ ਕੀਤਾ ਤੇ ਸੋਹੰ ਜਾਪ ਨੂੰ ਵੀ ਅਪਨਾਇਆ ਸੀ! ਹੋਰ ਨਾਲ ਹੀ ਦਸਿਆ-
ਸਿਖਯਾ ”ਗੁਰ ਮੰਤ੍ਰ ਗਾਯਤ੍ਰੀ” ਹਰ ਨਾਮ ॥
ਨਿਹਚਲ ਆਸਨ ਕਰ ਬਿਸਰਾਮ॥
ਇਹ ਉਸੇ “ਗੁਰ ਗਾਇਤ੍ਰੀ ਮੰਤ੍ਰ” ਵਲ ਇਸ਼ਾਰਾ ਹੈ ਜੋ ਗੁਰੂ ਨਾਨਕ ਜੀ ਵਲੋਂ ਪ੍ਰਾਪਤਿ ਸੀ ਅਤੇ ਪਿਛੇ ਪਾਠਕਾਂ ਨੇ ਪੜ੍ਹਿਆ ਹੈ। ਇਸ ਵਿਚ ਸ੍ਰੀ ਮੂਲ ਮੰਤ੍ਰ ਨੂੰ ਆਤਮਧਿਆਨੀ ਪੁਰਸ਼ਾਂ ਵਾਸਤੇ ਸਮਾਧੀ ਵਿਚ ਧਿਆਨ ਰਾਹੀਂ ਸਿਮਰਨ ਕਰਨਾ ਸਮਝਾਇਆ ਹੈ। ਇਹ “ਗੁਰ ਗਾਇਤ੍ਰੀ ਮੰਤ੍ਰ ‘ਕਿਸੇ ਅਥਨਾਸ਼ੀ ਰਾਮ ਵਲੋਂ ਨਹੀਂ ਬਲਿਕੇ ਗੁਰੂ ਨਾਨਕ ਵਲੋਂ ਹੀ ਅਧਿਕਾਰੀ ਜਾਣ ਬਾਬਾ ਸ੍ਰੀ ਚੰਦ ਪ੍ਰਥਾਇ ਪ੍ਰਗਟਾਇਆ ਹੈ। । ਫੇਰ ਅਖੀਰ ਨੂੰ ਦੱਸਦੇ-
“ਬੁੱਧ ਬਿਰੀਬਰ ਕੁਲਾ ਪੋਸਤੀਨ । । ਖੌਸ ਖੜਾਵਾਂ ਇਹ ਮਤ ਲੀਨ। ਤੋੜਾ ਚੂੜਾ ਔਰ ਜ਼ੰਜੀਰ। ਪਹਿਰੇ ਨਾਨਕ ਸ਼ਾਹ ਫਕੀਰ।”
ਐਸਾ ਉਦਾਸੀ ਭੇਖ ਦਾ ਪਹਿਰਾਵਾ ਜੋ ਗੁਰੂ ਨਾਨਕ ਧਾਰਨ ਕੀਤਾ ਸੀ, ਉਹਦਾ •ਨਿਰਣਾ ਦੱਸਿਆ ਤੇ ਇਹੋ ਭੇਖ ਗੁਰੂ ਜੀ ਨੇ ਜਦੋਂ ਉਤਾਰਿਆ ਸੀ-”ਬਾਬਾ ਆਇਆ -ਕਰਤਾਰਪੁਰ ਭੇਖ ਉਦਾਸੀ ਸਕਲਉਤਾਰਾ”। ਇਸ ਵੇਲੇ ਬਾਬਾ ਸ੍ਰੀ ਚੰਦ ਦੀ ਤੀਬਰ ਖਾਹਸ਼, ਤਿਆਗ ਵੈਰਾਗ ਬ੍ਰਿਤੀ ਤੇ ਮਹਾਨ ਆਤਮਾ ਦੇਖ ਇਨ੍ਹਾਂ ਨੂੰ ਪ੍ਰਦਾਨ ਕੀਤਾ, ਤੇ ਨਾਲ ਹੀ ਗੁਰ ਗਾਇਤ੍ਰੀ ਮੰਤ੍ਰ ਸਹਿਤ, ਤਿਆਗ ਮਾਰਗ ਦੀਆਂ ਰੀਤਾਂ ਰਸਮ ਨੂੰ ਸਮਝਾ ਕੇ ਗੁਰੂ ਘਰ ਵਿਚ ਹੋਣ ਵਾਲੇ ਉਦਾਸੀਨ ਬ੍ਰਿਤੀ ਤੇ ਸਾਧੂ ਸਮਾਜ ਦਾ ਗੁਰੂ ਬਣਾ ਦਿਤਾ ਸੀ। ਬਾਬਾ ਸ੍ਰੀ ਤੰਦ ਨੇ ਉਸ ਵੇਲੇ ਦੇ ਉਪਦੇਸ਼ ਨੂੰ ਮਾਤ੍ਰਾ ਕਿਹਾ। ਅਖੀਰ ਦੀ ਮਾਤ੍ਰਾ ਵਿਚ ਐਸਾ ਦਸਿਆ ਹੈ- “ਜਟਾ ਜੂਟ ਮੁਕਟ ਸਿਰ ਹੋਇ। ਮੁਕਤਾ ਫਿਰੈ ਬੰਧਨ ਨਹੀਂ ਕੋਇ।
ਨਾਨਕ ਪੂਤਾ ਸ੍ਰੀ ਚੰਦ ਬੋਲੇ ॥ ਜੁਗਤ ਪਛਾਣੈ ਸੁ ਤਤ ਵਿਰੈਲੇ॥
ਐਸੀ ਮਾਤ੍ਰਾ ਲੈ ਪਹਿਰੇ ਕੋਇ। ਆਵਾ ਗਉਣ ਮਿਟਾਵੈ ਸੋਇ॥
ਮਾਤ੍ਰਾ ਸੰਪੂਰਨ-
‘ਪੜੰਤੇ ਸੁਣਤੇ ਮੁੱਖ ਮੁਕਤ ਲਹੰਤੇ। ਸ੍ਰੀ ਗੁਰੂ ਨਾਨਕ ਜੀ ਕੇ ਚਰਨ ਪਾਦਕਾ ਕੋ ਨਮਸਤੇ ਨਮਸਤੇ ਨਮਸਤੇ। ਇਹ ਮਾਝਾ ਬੂਟਾ ਸਿੰਘ ਪ੍ਰਤਾਪ ਸਿੰਰਘ ਅੰਮ੍ਰਿਤਸਰ, ਬਾਜ਼ਾਰ ਮਾਈ ਸੇਵਾ ਵਾਲਿਆਂ ਨੇ ਟ੍ਰੈਕਟ ਰੂਪ ਕਈ ਸਾਲ ਹੋਏ ਛਾਪੀ ਹੈ)।
ਹੁਣ ਸਚਾਈ ਪਸੰਦ ਪਾਠਕਾਂ ਨੇ ਸਮਝ ਲੈਣਾ ਹੈ ਕਿ ਐਸਾ ਨਿਰਬਾਣ ਬਾਣਾਂ (ਉਦਾਸੀ ਭੇਖ) ਗੁਰੂ ਨਾਨਕ ਪਿਤਾ ਪਾਸੋਂ ਹੀ ਬਾਬਾ ਸ੍ਰੀ ਚੰਦ ਨੂੰ ਪ੍ਰਾਪਤ ਹੋਇਆ ਹੈ। ਤਦੇ ਦੱਸਿਆ ਹੈ “ਤੌੜਾ ਚੂੜਾ ਔਰ ਜੰਜੀਰ, ਪਹਿਰੇ ਨਾਨਕ ਸ਼ਾਹ ਫਕੀਰ। ” ਫੇਰ ਸਾਰੀਆਂ ਮਾਤ੍ਰਾ ਮੁਕਾ ਕੇ ਤਿੰਨ ਵੇਰ ਗੁਰੂ ਨਾਨਕ ਚਰਨ ਪਾਦਕਾ ਪਰ ਨਮੇ ਕੀਤੀ। ਅਗਰ ਇਹ ਭੇਖ ਕਿਸੇ ‘ਅਬਨਾਸ਼ੀ ਮੁਨੀ ਵਲੋਂ ਹੁੰਦਾ ਤਾਂ ਉਸ ਨੂੰ ਨਿਮਸਕਾਰਾਂ ਕਰਨੀਆਂ ਸਨ, ਪਰ ਐਸਾ ਨਹੀਂ ਸੀ। ਪਿਤਾ ਗੁਰੂ ਨਾਨਕ ਹੀ ਇਨ੍ਹਾਂ ਦੇ ਗੁਰੂ ਵੀ ਸਨ ਤਦੇ ਨਿਮਸਕਾਰ ਕੀਤੀ।
ਨੋਟ-ਬਾਬਾ ਸ੍ਰੀ ਚੰਦ ਵਲੋਂ ਕਥਤ ਮਾਤ੍ਰਾ ਜੋ ਉਤੇ ਦੱਸੀਆਂ ਹਨ, ਕੁਝ ਹੋਰ ਵੀ ਬੀਬੀ
ਲਛਮੀ ਦੇ (ਰਚਿਤ ਸ੍ਰੀ ਚੰਦ) ਪ੍ਰਕਾਸ਼ ਗ੍ਰੰਥ ਵਿਚੋਂ ਮਿਲੀਆਂ ਹਨ! ਇਹ ਗ੍ਰੰਥ “ਸ੍ਰੀ ਬਾਲੂ ਹਸਨਾ ਸਾਹਿਬ” ਅਥਵਾ ਡੇਰਾ ਬਾਬਾ ਰਾਮ ਰਾਇ (ਡੇਹਰਾਦੂਨ) ਵਿਚ ਮੰਦਰ ਸਾਹਮਣੇ ਪ੍ਰਕਾਸ਼ ਕਰਦੇ ਹਨ ਉਸਦੇ ਸਫਾ ੧੨੪੩ ਉਤੇ ਐਸਾ ਲਿਖਿਆ ਹੈ- “ਉਅੰ ਧਿਆਨ ਕੀ ਬਭੂਤ ਸੰਤੋਖ ਪਾਣੀ॥ ਬ੍ਰਹਮ ਗਿਆਨ ਅੰਚਲਾ ਗੁਰ ਸ਼ਬਦ ਸੋ ਛਾਨੀ ॥ ਤੱਤ ਸੋਧ ਕੇ ਬਟੂਆ ਕੀਆ॥ ਗੁਰੂ ਨਾਨਕ ਸਾਹਿਬ ਨੇ ਸ੍ਰੀ-ਚੰਦ ਕੋ ਦੀਆ॥”
ਫੇਰ ਅਗੇ ਸਫਾ ੧੨੪੬ ਉਤੇ ਐਸਾ ਦਸਿਆ ਹੈ-
“ਜੱਟਾ ਜੂਟ ਖੇਚਰੀ ਮੁੰਦਰਾ ਭਸਮਾਂ ਸੁਰ ਅੰਗ ਲਗਾਵਹਿਗੇ।
ਕਹੈ ਸ੍ਰੀ ਚੰਦ ਸੋ ਉਦਾਸੀ ਜੋ ਸਤਿਨਾਮ ਕੋ ਧਿਆਵਹਿਗੇ।।”
ਉਅੰ ਬੀਜ ਮੰਤ੍ਰ-ਉਅੰਕਾਰ ਅਗਮ ਪਿੰਡ ਅਖੰਡ ਕਾਇਆ॥
ਧਿਆਨ ਸਰੂਪ ਸਤਿਗੁਰੂ ਨੇ ਸੁਣਾਇਆ॥
ਮਰੇ ਨ ਪਿੰਡ ਛਿਜੇ ਨ ਕਾਇਆ।
ਗੁਰ ਕਾ ਸਬਦ ਉਲਟ ਮਨ ਹਿਰਦੇ ਦਿਖਾਇਆ
ਪੋਪ ਪੇਪੈ ਨੀਲ ਨੀਲਾ ॥ਇਤ ਬੀਜ ਮੰਤ੍ਰ
ਸ੍ਰੀ ਗੁਰੂ ਨਾਨਕ ਸ੍ਰੀ ਚੰਦ ਜਤੀ ਕੇ ਸੁਨਾਇਆ!।
(ਇਥੇ ਭੀ ਤੱਤ ਸੋਧ ਕੇ (ਤੱਤ ਗਿਆਨ ਦਾ ਬਟੂਆ) ਖਜ਼ਾਨਾ ਅਤੇ ਬੀਜ ਮੰਤ੍ਰ ਉਪਦੇਸ਼ ਗੁਰੂ ਨਾਨਕ ਵਲੋਂ ਦਿਤਾ ਕਿਹਾ ਹੈ)।
ਏਥੋਂ ਤੀਕ ਤਾਂ ਬਾਬਾ ਸ੍ਰੀ ਚੰਦ ਮਾਤ੍ਰਾ ਵਿਚੋਂ ਹੀ ਬਾਬਾ ਜੀ ਦਾ ਗੁਰੂ “ਗੁਰੂ ਨਾਨਕ ਦੇਵ” ਸਿਧ ਕੀਤਾ ਹੈ। ਅਗੇ ਸ੍ਰੀ ਬਾਲੂ ਹਸਨਾ ਸਾਹਿਬ ਦੀ ਮਾਤ੍ਰਾ ਵੀਚਾਰੀਏ। ਸ੍ਰੀ ਬਾਲਾ ਹਸਨਾ, ਅਲਮਸਤ ਜੀ ਫੂਲ ਸਾਹਿਬ ਤੇ ਗੋਬਿੰਦ ਜੀ ਇਹੋ ਚਾਰੋਂ ਮਹਾਂਪੁਰਖ ਬਾਬਾ ਸ੍ਰੀ ਚੰਦ ਦੇ ਅਨੇਕਾਂ ਚੇਲਿਆਂ ਵਿਚੋਂ ਪ੍ਰਮੁੱਖ ਚੇਲੇ ਸਨ। ਜਦੋਂ ਇਨ੍ਹਾਂ ਨੂੰ ਕਿਸੇ ਖਾਸ ਸਮਾਗਮ ਜਾ ਤੀਰਥ ਉਤੇ ਇਕਨੇ ਹੋਇਆਂ ਪਤਾ ਲਗਾ ਕਿ ਬਾਬਾ ਸ੍ਰੀ ਚੰਦ ਜੀ ਨੇ ਇਕ ਛੋਟੀ ਉਮਰ ਦੇ ਬਾਲਕੋ ਸੋਢੀ ਗੁਰਦਿੱਤਾ ਨੂੰ ਗੁਰੂ ਪੁੱਤਰ ਜਾਣ ਕੇ ਜਾ-ਨਸ਼ੀਨ ਬਣਾ ਲਿਆ ਤੇ “ਬਾਬਾ ਗੁਰਦਿੱਤਾ ਦੀਨ ਦੁਨੀਆਂ ਦਾ ਇੱਕਾ” ਕਰ ਦਿਤਾ ਹੈ, ਤਾਂ ਇਹ ਚਾਰੋਂ ਹੀ ਸੰਸੇ ਵਿਚ ਭਰੇ ਗਏ ਤਾਂ ਪਰਖਣ ਵਾਸਤੇ ਕੀਰਤਪੁਰ ਆਏ ਸੀ। ਇਨ੍ਹਾਂ ਨੇ ਆਪਣੇ ਪ੍ਰਸ਼ਨਾਂ ਦੇ ਉੱਤਰ ਵਿਚ ੪ ਵੇਦਾਂ ਦੇ ਮਹਾਂਵਾਕਾਂ ਦੀ ਕਸੌਟੀ ਉਤੇ ੪ ਗੁਰੂ ਮਹਾਂਵਾਕ (ਗੁਰਬਾਣੀ ਵਿੱਚੋਂ ਪੂਰੇ ਉਤਰਦੇ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਰਸ਼ਨਾਂ ਤੋਂ ਸਰਵਣ ਕੀਤੇ ਸੀ। ਇਨ੍ਹਾਂ ਦੇ ਸੰਸੇ ਮਿਟ ਗਏ, ਪ੍ਰਸੰਨ ·ਹੋਏ, ਤੇ ਮੋਹੇ ਗਏ ਸਨ। ਉਸ ਵੇਲੇ ਇਨ੍ਹਾਂ ਨੇ ਵੀ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਰੂਪ ਗੁਰੂ-ਮੰਨ ਲਿਆ ਸੀ। ਇਸੇ ਕਾਰਣ ਕਰ ਕੇ ਉਕਤ ਚਾਰੋਂ ਮਹਾਂ ਪੁਰਖਾਂ ਨੂੰ ਕਈ ਲੇਖਕਾਂ (ਭਾਈ ਕਾਹਨ ਸਿੰਘ ਨਾਭਾ ਆਦਿਕ) ਨੇ ਵੀ ਬਾਬਾ ਗੁਰਦਿੱਤਾ ਦੇ ਚੇਲੇ ਲਿਖਿਆ ਹੈ। ਕਿਉਂਕਿ ਇਨ੍ਹਾਂ ਦੀ ਆਗਿਆ ਅਨੁਸਾਰ ਉਕਤ ਚੌਹਾਂ ਨੇ ਗੁਰੂ ਬਾਣੀ ਰਾਹੀਂ ਗੁਰੂ ਨਾਨਕ ਮਤ ਸਿਧਾਤਾਂ ਦਾ ‘ਪ੍ਰਚਾਰ ਕੀਤਾ ਤੇ ਵਖ ਵਖ ਥਾਵਾਂ ਵਿਚ ੪ ਧੂਣਿਆ (ਡੇਰਿਆਂ) ਦੇ ਨਾਮ ਨਾਲ ਮਸ਼ਹੂਰ ਹੋਏ ਸਨ। ਉਕਤ ਚੌਹਾਂ ਵਿਚੋਂ ਸ੍ਰੀ ਬਾਲੂ ਹਸਨਾ ਸਾਹਿਬ ਨੇ ਡੇਹਰਾਦੂਨ ਨਿਵਾਸ ਕੀਤਾ ਤੇ ਧੂਣਾਂ ‘ ਥਾਪਿਆ। ਫੇਰ ਇਨ੍ਹਾਂ ਵੀ ਬਾਬਾ ਸ੍ਰੀ ਚੰਦ ਤੋਂ ਸ੍ਰਵਣ ਕੀਤੇ ਉਪਦੇਸ਼ ਦੇ ਆਧਾਰ ਤੇ ਉਦਾਸੀਨ ਰਹਿਤ ਮਰਯਾਦ ਵਿਚ ਕੁਝ ਮਾਤ੍ਰਾ ਕਹੀਆਂ ਸਨ। ਨਮੂਨਾ ਇਹ ਹੈ-
‘ਉਅੰ ਉਅੰ ਰਸਨਾ ਰਹੰਤ ਨਾਨਕ ਮਿਲਤ ਤ੍ਰਿਨ ਭਗਵੰਤ॥
ਉਅੰ ਸੋਹੰ ਸ੍ਰੀ ਸਤ (ਨਾਮ) ਪੂਰਕ ਕੁੰਭਕ ਰੇਚਕ ਬਿਸਰਾਮ॥
ਨਿਰੰਕਾਰ ਆਕਾਰ ਬਨਾਇਉ। ਜਟਾ ਜੂਟ ਧਰ ਧਰਨੀ ਆਇਉ॥
ਕਲ ਮੈਂ ਨਾਨਕ ਨਾਮ ਕਹਾਇਉ।। ਸਭ ਸੰਤਨ ਕੈ ਚਰਨ ਲਗਾਇਉ॥
ਜਬ ਚਰਨ ਸੰਤਨ ਗੁਰਪੂਰੇ ਲਾਗੇ! ਜਟਾ ਜਟੂ ਮੁਕਟ ਅਨਰਾਗੇ।
ਜਟਾ ਮੰਤ੍ਰ ਯੇਹ ਪਰਮ ਪੁਨੀਤ ਅਛੂਤਾ॥ ਪੂਛਤ ਸ੍ਰੀ ਚੰਦ ਜਤੀ
ਬਧਤ ਨਾਨਕ ਅਵਧੂਤਾ ਚੜੀ ਬਭੂਤ ਭਈ ਅਬ ਭਾਹੀ।।
ਸ੍ਰੀ ਚੰਦ ਨਾਨਕ ਪੈਜ ਸਵਾਰੀ।।
ਭਾਵ-ਬਾਲੂ ਹਸਨਾ ਜੀ ਦੱਸਦੇ ਕਿ ਨਿਰੰਕਾਰ ਹੀ ਆਕਾਰ ਬਣਾ ਕੇ ਜਟਾ ਜੂਟ ਰੂਪ ਧਰ, ਧਰਤੀ ਉੱਤੇ ਆਇਆ। ਉਸ ਨੇ ਕਲਜੁਗ ਵਿਚ ਨਾਨਕ ਨਾਮ ਕਹਾਇਆ ਹੈ। ਉਸ ਤੌਂ ਜੋ ਕੁਝ ਬਾਬਾ ਸ੍ਰੀ ਚੰਦ ਨੇ (ਸਮੇਂ-ਸਮੇਂ ਪਰ) ਪੁੱਛਿਆ ਉਹ ਗੁਰੂ ਨਾਨਕ ਅਵਧੂਤ (ਨਾਮ ਖੁਮਾਰੀ ਵਿਚ ਮਖਮੂਰ) ਨੇ ਦਸਿਆ। ਇਨਾਂ ਹੀ ਸ੍ਰੀ ਬਾਲੂ ਹਸਨਾਂ ਜੀ ਵਲੋਂ ਗੁਰੂ ਨਾਨਾਕ ਸਰਧਾ ਦਾ ਨਮੂਨਾ ਹੋਰ ਦੇਖੀਏ। ਉਹ ਲਿਖਦੇ ਹਨ-
“ਹਰ ਅਵਤਾਰ ਨਾਨਕ ਗੁਰ ਪੂਰਾ। ਸ਼ੰਕਰ ਸ੍ਰੀ ਚੰਦ ਗੁਰ ਸੂਰਾ॥
ਗੁਰਮੁਖ ਗਿਆਨ ਸੋ ਗਹਿਉ ਅਮੋਲਾ। ਸ੍ਰੀ ਭਸਮੰਤ ਬਾਦ ਚਲਾਇਉ ਗੋਲਾ।।
ਤਾਵ-ਗੁਰੂ ਨਾਨਕ ਪੂਰਾ ਗੁਰੂ ਹਰੀ (ਵਿਸਨੂੰ) ਅਵਤਾਰ ਅਤੇ ਗੁਰੂ ਸ੍ਰੀ ਚੰਦ ਸੂਰਾ (ਦਲੇਰ ਨਿਡਰ) ਸ਼ੰਕਰ-ਅਵਤਾਰ ਹੈ। ਜਿਸ (ਬਾਬਾ ਸ੍ਰੀ ਚੰਦ) ਨੇ ਗੁਰੂ ਨਾਨਕ ਪੂਰੇ ਗੁਰੂ ਦੇ ਮੁੱਖ ਤੋਂ ਅਮੇਲਕ ਗਿਆਨ ਪਾਇਆ ਤੇ ਬਾਅਦ ਵਿਚ ਇਸ ਅਮੋਲਕ ਗਿਆਨ ਦੇ ਨਾਲ (ਆਪਣੀ ਨਿਸ਼ਾਨੀ) ਬਿਭੂਤੀ ਦੇ ਗੋਲੇ ਦਾ ਰਖਣਾ ਚਲਾਇਆ ਹੈ।
ਨੋਟ-ਕੁੰਡ ਦੇ ਮੇਲਿਆਂ ਉੱਤੇ ਉਦਾਸੀ ਸੰਤ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨਾਲ ਇਹ ਗੋਲਾ ਰਖ ਕੇ (ਸ਼ਾਹੀ) ਜਲੂਸ ਕਢਦੇ ਰਹੇ ਹਨ।
ਅਗੇ ਫੇਰ ਲਿਖਦੇ –
“ਉਲਟ ਪਲਟ ਮਨ ਭਇਆ ਜੂ ਛਾਈ॥ ਗੁਰੂ ਨਾਨਕ ਬਚਨ ਮਨ ਮੁਕਤੀ ਪਾਈ॥ ਸ੍ਰੀ ਗੁਰੂ ਨਾਨਕ ਸ੍ਰੀ ਚੰਦ ਜੀ ਕੇ ਚਰਨ ਪਾਦਕੋ ਨਮਸਤਯੰ ਨਮਤਯੰ ਨਮਸਤਯੰ ਨਮੋ ਨਮਹਿ।”
ਸੰਪੂਰਨ ਸਮਾਪਤ ਇਕ ਸ੍ਰੀ ਚੰਦ ਬਾਬੇ ਬਾਲੂ ਹਸਨੇ ਜੀ-ਕੀ ਮਾਤ੍ਰਾ ! ਅਗੇ ਬਾਬਾ ਗੁਰਦਿੱਤਾ ਜੀ ਦੀ ਮਾਤਾ ਵਿਚੋਂ- ਉਪਰ ਆਦਿ ਬੈਠੇ ਨਾਨਕ ਅਬਨਾਸ਼ੀ। ਦਸਤ ਫਹੋੜੀ ਕੰਧੇ ਲਤਾ ਨੌ ਨਾਥ ਚੌਰਾਸੀ
“ਉ ਅਗਨ ਕਾ ਕੋਟ ਪਵਨ ਕਾ ਗੋਲਾ ਧਰਤੀ ਸੇਜ ਵਿਛਾਈ॥
ਇਹੋ ਬਾਬਾ ਗਰੁਦਿੱਤਾ ਜੀ! ਜੋ ਛੇਵੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ ਵਡੇ ਸਾਹਿਬਜ਼ਾਦੇ ਅਤੇ ਸਤਵੇਂ ਗੁਰੂ ਹਰਿ ਰਾਇ ਜੀ ਦੇ ਪੂਜਯ ਪਿਤਾ ਜੀ ਕਿਸ਼ੋਰ ਉਮਰ ਦੇ ਕਰਮ ਯੋਗੀ ਸਨ, 99 ਸਾਲ ਦੀ ਅਵਸਥਾ ਵਿਚ ਹੀ ਬਾਬਾ ਸ੍ਰੀ ਚੰਦ ਜੀ ਨੇ ਜਾ-ਨਸੀਨ ਥਾਪੇ ਸਨ, ਤੇ 4ਸਾਲ ਦੇ ਲਗ-ਭਗ ਬਾਬਾ ਜੀ ਦੀ ਸੇਵਾ ਵਿਚ ਨਾਲ ਰਹੇ। ਇਨ੍ਹਾਂ ਨੇ ਕਈ ਵੇਰ ਬਾਬਾ ਸ੍ਰੀ ਚੰਦ ਜੀ ਦੇ ਸ੍ਰੀ ਮੁਖ ਤੋਂ ਗੁਰੂ ਨਾਨਕ ਜੀ ਪ੍ਰਥਾਂਏ “ਅਬਨਾਸ਼ੀ ਸਤਿਗੁਰੂ” ਅਥਵਾ ਮਾਤ੍ਰਾ ਵਿਚ -ਵਰਤੇ ਸ਼ਬਦਾਂ ਦਾ ਨਿਰਣਾ ਸੁਣਿਆ ਹੋਇਆ ਸੀ। ਤਦ ਇਨ੍ਹਾ ਵੀ ਉਸੇ ਰੀਤ ਦਾ ਮੁਹਾਵਰਾ ਅਪਨਾਇਆ ਤੇ ਐਸਾ ਹੀ ਫੁਰਮਾਇਆ-
“ਉਪਰ ਆਏ ਬੈਠੇ ਨਾਨਕ ਅਬਨਾਸ਼ੀ”
ਹੁਣ ਫੇਰ ਵੀ ਅਗਰ ਭੁਲੇਖਾ ਵਧਾਣ ਨੂੰ ਇਹੀ ਦੱਸਿਆ ਤੇ ਪ੍ਰਚਾਰਿਆ ਜਾਏ ਕਿ ਬਾਬਾ ਸ੍ਰੀ ਚੰਦ ਸਾਹਿਬ ਦਾ ਗੁਰੂ ਕੋਈ ਅਬਨਾਸ਼ੀ ਮੁਨੀ ਜਾਂ ਅਬਨਾਸ਼ੀ ਰਾਮ ਸੀ ਤਾਂ ਫਿਰ ਐਸੇ ਹੱਠੀ ਲੋਕਾਂ ਅਗੇ ਦਾਸ (ਲੇਖਕ) ਦੀ ਨਿਮਸਕਾਰ ਹੀ ਕਰਨੀ ਬਣਦੀ ਹੈ ਕਿ ਉਹ ਮੇਰੀ •ਉਕਤ (ਡੰਕੇ ਦੀ ਚੋਟ ਨਾਲ) ਸਚਾਈ ਪ੍ਰਗਟ ਕੀਤੇ ਬਦਲੇ ਅਸੀਸਾਂ ਦੇਣ ਦੀ ਬਜਾਏ ਕ੍ਰੋਪੀ ਨਾ ਕਰਨ। ਗੁਸਾਂਈਂ ਤੁਲਸੀ ਦਾਸ (ਰਾਮਾਇਣ ਕਰਤਾ) ਨੇ ਵੀ ਐਸੇ ਹੱਠੀ (ਅਸੱਜਣ) ਸੰਤ ਲੋਕਾਂ ਪ੍ਰਬਾਇ ਨਿਮਸਕਾਰ ਕਰ ਕੇ ਹੀ ਪੱਲਾ ਛਡਾਇਆ ਸੀ। ਉਹ ਲਿਖਦੇ ਹਨ-
”ਬੰਦੌਂ ਸੰਤ ਅੱਸਜਨ ਚਰਣਾਂ । ਦੁੱਖ ਪ੍ਰਦ, ਉਭੈ ਬੀਚ ਕਛੁ ਬਰਨਾਂ। ”
ਫੇਰ ਫ਼ੁਰਮਾਂਦੇ ਹਨ-
ਦੋਹਿਰਾ-ਜੜ ਚੇਤਨ ਗੁਣ ਦੇਖ ਮਯ: ਵਿਸ਼੍ਵ ਕੀਨ ਕਰਤਾਰ॥
ਸੰਤ ਹੰਸ ਗੁਣ ਗਹਹਿ ਪੈ, ਪਰ ਹਰਿ ਦੈਖ ਬਿਕਾਰ॥
ਭਾਹ-ਜੜ ਚੇਤਨ ਅਤੇ ਗੁਣ ਦੇਸ਼ ਰੂਪ ਕਰਤਾਰ ਨੇ (ਰਲ-ਮਿਲਾ) ਸੰਸਾਰ ਕੀਤਾ ਹੈ, ਪਰ ਜੇ ਹੰਸ ਰੂਪ ਸੰਤ ਮਹਾਤਮਾਂ ਹੁੰਦੇ ਹਨ। ਉਹ ਆਪਣੀ ਵਿਚਾਰ ਨਾਲ (ਸਚਾਈ ਸਹਿਤ) ਦੁੱਧ ਰੂਪ ਸ਼ੁਧ ਗੁਣਾਂ ਨੂੰ ਗ੍ਰਹਿਣ ਕਰਦੇ ਅਤੇ ਅਸੱਭ ਵਿਕਾਰ ਰੂਪੀ ਪਾਣੀ ਨੂੰ ਤਿਆਗ ਦਿੰਦੇ ਹਨ। ਤੁਲਸੀ ਦਾਸ ਫੇਰ ਦੱਸਦੇ ਹਨ-
“ਅਸ ਬਿਬੇਕ ਜਬ ਦੇਹਿ ਬਿਧਾਤਾ॥
ਤਬ ਭਜ ਦੇਖ ਗੁਣਹਿ ਮਨ-ਰਾਤਾ।”
.ਭਾਵ-ਜਿਨ੍ਹਾਂ ਸੰਤ ਜਨਾਂ ਨੂੰ ਐਸਾ ਸੱਤ ਵਿਚਾਰ ਪ੍ਰਮਾਤਮਾ ਦਿੰਦਾ ਹੈ ਉਹੀ ਸੰਤ ਦੋਸ਼ਾਂ ਔਗੁਣਾਂ ਨੂੰ ਛੱਡ ਦਿੰਦੇ ਅਤੇ ਸਚਾਈ ਭਰਪੂਰ ਗੁਣਾਂ ਵਿਚ ਉਨ੍ਹਾਂ ਦਾ ਮਨ ਰਤਿਆ ਜਾਂਦਾ। ਅਸਲੀਅਤ ਸਮਝ ਜਾਂਦਾ ਹੈ। ਇਸ ਲਈ ਮੇਰੀ ਉਕਤ ਵਿਚਾਰ ਦੀ ਰੋਸ਼ਨੀ ਵਿਚ ਸਚਾਈ ਦਾ ਢੂੰਡਣਾ ਉਦਾਸੀਨ ਮਹਾਤਮਾ ਤਥਾ ਨਿਡਰ ਵਿਦਵਾਨਾਂ ਦਾ ਕੰਮ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਬਾਬਾ ਸ੍ਰੀ ਚੰਦ ਜੀ ਦਾ (ਉਪਦੇਸ਼ ਤੇ ਭੇਖ ਦਾਤਾ) ਸਤਿਗੁਰੂ ਨਿਸਚਤ ਕਰਨ। ਦੂਜਾ ਕੋਈ ਅਬਨਾਸ਼ੀ ਮੁਨੀ ਉਨ੍ਹਾਂ ਦਾ ਗੁਰੂ ਨਹੀਂ ਸੀ। ਜਾਣ ਬੁੱਝ ਕੇ ਐਸਾ ਬਿਅਰਥ ਪ੍ਰਚਾਰ ਕਰਨਾ ਬਾਬਾ ਸ੍ਰੀ ਚੰਦ ਸਾਹਿਬ ਦੀ ਚਿਰੰਜੀਵੀ ਤੇ ਅਮਰ ਆਤਮਾ ਨੂੰ ਦੁਖਾਣ ਦਾ ਦੋਸ਼ ਸਹੇੜਨਾ ਮਹਾਂ ਪਾਪ ਹੈ।
“ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਣ ਕਰੇ॥
ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ।। (ਗੁ.ਗ. ਪੰਨਾ ੧੩੭੬)
ਪੰਜਵੀਂ ਮਨੋਤ-ਬਾਬਾ ਸ੍ਰੀ ਚੰਦ ਜੀ ਵਲੋਂ ਸਿਮਰਨ “ਸ਼ਬਦ ਮੰਤ੍ਰ”-ਸੋ ਹੰ-ਹੈ। ਜਿਸ ਨੂੰ ਜਪਦੇ ਰਹੇ। ਕਿਉਂਕਿ ਉਨ੍ਹਾਂ ਨੇ ਐਸਾ ਕਿਹਾ ਹੈ ”ਸੋ ਹੰ ਜਾਪ ਸਚ ਮਾਲ ਪ੍ਰੋਤੀ। ” ਇਧਰ ਸਿਖਾਂ ਦਾ- ੧ਓ ਸਤਿਨਾਮ-ਵਾਲਾ ਮੂਲ ਮੰਤ੍ਰ ਅਤੇ ਵਾਹਿਗੁਰੂ ਗੁਰਮੰਤ੍ਰ ਹੈ।
ਉੱਤਰ-ਬਾਬਾ ਸ੍ਰੀ ਚੰਦ ਵਲੋਂ ਜੋ-‘ ਸੋਹੰ-ਜਾਪ ਸਚ ਮਾਲਪ੍ਰੋਤੀ” ਕਿਹਾ ਹੈ-ਇਹ ਕੋਈ ਬਾਬਾ ਜੀ ਦੇ ਮੂਲ ਮੰਤ੍ਰ ਜਾਂ ਗੁਰਮੰਤ੍ਰ ਹੋਣ ਦਾ ਸਬੂਤ ਨਹੀਂ ਹੈ। ਮਹਾਂਪੁਰਖ ਅਦੰਤ ਵਾਦੀ ਹੁੰਦੇ ਹਨ। ਉਨ੍ਹਾਂ ਨੂੰ ਪਰਮੇਸ਼੍ਵਰ ਦੇ ਸਾਰੇ ਨਾਮ ਪਿਆਰੇ ਹੁੰਦੇ ਹਨ। ਅਤੇ ਆਪਣੀ ਕਵਿਤਾ ਜਾਂ ਥਾਣੀ ਵਿਚ ਪਦ ਪੂਰਤੀ ਲਈ ਜੋ ਢੁੱਕਦਾ ਫਿਰ ਆਏ-ਉਹੀ ਲਿਖ ਦਿੰਦੇ ਹਨ। ਪਰ ਅੰਤਰ ਆਤਮੇ ਉਨ੍ਹਾਂ ਦੀ ਟੇਕ ਸਾਰਿਆਂ ਨਾਮਾਂ ਦੇ ਮਾਲਕ ਨਾਂਮੀ ਵਿਚ ਟਿੱਕੀ ਹੁੰਦੀ ਜਾਂ ਇਕੋ- ਆਪਣੇ ਗੁਰਮੰਤ੍ਰ ਨਾਲ ਜੁੜੀ ਹੁੰਦੀ ਹੈ। ਜੈਸੇ ਕਬੀਰ ਸਾਹਿਬ ਨੂੰ ਸ੍ਰੀ ਰਾਮਾਂ ਨੰਦ ਗੁਸਾਈਂ ਪਾਸੋਂ (ਉਠ! ਰਾਮ ਕੇ ਰਾਮ ਕਹੁ) ਐਸੇ ਰਾਮ ਨਾਮ ਦੀ ਦਾਤ ਮਿਲੀ। ਪਰ ਆਪਣੀ ਬਾਣੀ ਵਿੱਚ ਜੈਸੇ ਹੋਰ ਕਈ ਨਾਮਾਂ ਦਾ ਉਚਾਰਣ ਕੀਤਾ। ਐਸੇ ਉਨ੍ਹਾਂ ਨੇ ਵੀ ਇਸ “ਸੋ ਹੈ” ਸ਼ਬਦ ਦੀ ਮਹਾਨਤਾ ਇਉਂ ਪ੍ਰਗਟ ਕੀਤੀ ਹੈ-
ਸੇ ਬ੍ਰਹਿਮੰਡਿ ਪਿੰਡ ਸੋ ਜਾਨ॥
ਮਾਨ ਸਰੋਵਰ ਕਰਿ ਇਸਨਾਨ॥
ਸੋ ਹੈ ਸੋ ਜਾ ਕਉ ਹੈ ਜਾਪ॥
ਜਾ ਕਉ ਲਿਪਤ ਨ ਹੋਇ ਪੁਨ ਅਰ ਪਾਪ॥
(ਗੁਰੂ ਗ੍ਰੰਥ ਜੀ- ਪੰਨਾ-੧੧੬੨) ਗੁਰੂ ਨਾਨਕ ਸਾਹਿਬ ਜੀ ਦੀ ਸ਼ਬਦ ਟੇਕ ਸ੍ਰੀ ਮੂਲ ਮੰਤ੍ਰ ੴ ਸਤਿਨਾਮ-ਦਾ ਸਾਰਾ ਮੰਤ੍ਰ ਹੀ ਹੈ। ਪਰ ਆਪਣੀ ਬਾਣੀ ਅੰਦਰ ਹੋਰ ਬੇਅੰਤ ਨਿਰੰਕਾਰੀ ਨਾਮਾਂ ਦੀ ਤਰ੍ਹਾ ਉਨ੍ਹਾਂ ਨੇ ਵੀ ਸੋ-ਹੈ ਸ਼ਬਦ ਨੂੰ ਸਤਿਕਾਰਿਆ ਅਤੇ ਫੁਰਮਾਇਆ ਹੈ ਤਤ ਨਿਰੰਜਨ ਜੈਤ ਸਬਾਈ ਸੋ ਹੰ ਭੇਦ ਨ ਕੋਈ ਜੀਉ॥ ਅਪਰੰਪਰ ਪਾਰ ਬ੍ਰਹਮ ਪਰਮੇਸਰ, ਨਾਨਕ ਗੁਰ ਮਿਲਿਆ ਸੋਈ ਜੀਉ॥
(ਸੋਰਠ ਮਹਲਾ ੧-ਪੰਨਾ ੫੯੯)
ਜਾਂ- ਸਤਿਗੁਰ ਮਿਲੈ ਤਾ ਜਾਣੀਐ ਜਾ ਸਬਦੁ ਵਸੈ ਮਨ ਮਾਹਿ॥
ਆਪ ਗਇਆ ਭ੍ਰਮ ਭਉ ਗਇਆ ਜਨਮ ਮਰਨ ਦੁੱਖ ਜਾਹਿ।। ਗੁਰਮਿਤ ਅਲਖ ਲਖਾਈਐ ਉਤਮ ਮਤਿ ਤਰਾਹਿ॥ . ਨਾਨਕ ਸੋਹੰ-ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ। :
(ਮਾਰੂ ਕੀ ਵਾਤ- ਸਫਾ ੧੦੯੨)
ਫੇਰ-ਸੋਹੰ ਆਪ ਪਛਾਣੀਐ ਸਬਦ ਭੇਦ ਪਤਿਆਇ+ ਗੁਰਮੁਖ ਆਪ ਪਛਾਣੀਐ ਅਵਰ ਕਿ ਕਰੇ ਕਰਾਇ॥
(ਸ੍ਰੀ ਰਾਗ ਮਹਲਾ ੧ ਸਫਾ ੬੦)
ਐਸੀ ਹਾਲਤ ਵਿਚ ਇਨ੍ਹਾਂ ਵਾਕਾਂ ਨੂੰ ਮੁਖ ਰਖਦਿਆਂ ਹੋਇਆ ਸਗੋਂ ਵਧੇਰੇ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਵੀ ਸ਼ਬਦ-ਸੋ-ਹੰ-ਨੂੰ ਪਿਆਰਾ ਜਾਣ ਕੇ ਅਪਣਾਇਆ ਸੀ। ਅਤੇ ਉਨ੍ਹਾਂ ਪਾਸੋਂ ਸੁਣ ਸੁਣ ਕੇ ਜਾਂ ਗੁਰਬਾਣੀ ਦੇ ਵਿਰਸੇ ਵਿਚੋਂ ਪੜ੍ਹ ਕੇ ਪਿਛੋਂ ਹੀ ਬਾਬਾ ਸ੍ਰੀ ਚੰਦ ਜੀ ਨੇਂ ਇਸ ਸ਼ਬਦ ਨੂੰ ਵਰਤਿਆ ਹੈ। ਫੇਰ ਇਹ ਸ਼ਬਦ ਸਿੱਧ-ਕਿੱਧਰੇ ਪਰਮੇਸ਼੍ਵਰ ਪ੍ਰਥਾਂਏ ਉਚਾਰਨ ਕੀਤਾ ਸਿਧਾ ਨਹੀਂ ਹੁੰਦਾ। ਇਸ ਦਾ ਮਤਲਥ ਪਰਮੇਸ਼੍ਵਰ ਅਤੇ ਜੀਵ-ਆਤਮਾ ਦੀ ਏਕਤਾ ਦਾ ਲਖਾਇਕ ਹੈ, ਕਿ-ਸੋ-ਹੰ-ਉਹ! ਜੋ ਵਾਹਿਗੁਰੂ ਵਿਆਪਤ ਹੈ। ਉਹੀ ! ਮੇਰੇ ਵਿਚ ਵੀ ਹੈ-ਉਹ । ਤੇ ਮੈਂ ਇਕ ਮਿੱਕ ਹਾਂ। ਜੈਸੇ “ਤੂੰ ਤੂੰ ਕਰਤਾ ਤੂੰ ਭਇਆ” 1 ਹੋ ਜਾਂਦਾ ਹੈ। ਬੱਸ! ਇਸ ਸ਼ਬਦ ਦਾ ਬ੍ਰਹਮ ਗਿਆਨੀਆਂ ਜਾਂ ਅਗਿਆਨੀਆਂ ਦੇ ਮਨ ਦੀ ਆਪਣੀ੨ ਤੱਸਲੀ ਵਾਸਤੇ ਇਹੋ ਹੀ ਸਿੱਧਾ ਭਾਵ-ਅਰਥ ਅਤੇ ਜਾਪ ਹੈ। ਜੋ ਸੱਚੇ ਬ੍ਰਹਮ ਗਿਆਨੀਆਂ ਨੂੰ ‘ ਜੈਸਾ ਉਸ ਸਵਰਨ ਤੈਸੀ ਉਸ ਮਾਟੀ” ਜਾਂ “ਜੋ ਦੀਸੈ ਸੋ ਤੇਰਾ ਰੂਪ” ਵੇਖਣ ਵਾਲਿਆਂ ਨੂੰ-ਸੋ-ਹੰ-ਜਾਪ ਜਪਣ ਦਾ ਕੋਈ ਡਰ ਨਹੀਂ। ਪਰ ਜਿਹੜੇ ਮੋਹ ਮਾਇਆ ਵਿਚ ਫਸੇ, ਹਉਂਮੈ ਦੇ ਵਡੇ ਰੋਗੀ ਪ੍ਰਭੁਤਾ ਦੇ ਭੁੱਖੇ (ਮਾਨਸਿਕ ਕੋਹੜ) ਦੇ ਮਰੀਜ਼ ਹਨ। ਉਨ੍ਹਾਂ ਨੂੰ ਇਸ ਸੋ ਹੰ ਸ਼ਬਦ ਦਾ ਜਾਪ ਵਧੇਰੇ ਹਉਮੈ ਵਧਾ ਕੇ ਸਗੋਂ-ਨਰਕ ਗਾਮੀ ਬਣਾ ਦਿੰਦਾ ਹੈ। ਇਸੇ ਕਾਰਣ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਆਰਤੇ ਅੰਦਰ “ਸਤਿਨਾਮ” ਮੰਤ੍ਰ ਨੂੰ -ਸੋ-ਹੈ-ਸ਼ਬਦ ਦਾ ਸਾਰ ਰੂਪ ਕਿਹਾ ਹੈ ਅਤੇ ਜਪਦੇ ਜਪਾਂਦੇ-ਵੀ ਰਹੇ ਹਨ। ਜੈਸੇ ਕੱਚਾ ਪਾਰਾ ਦੁਖਦਾਈ ਹੁੰਦਾ ਅਤੇ ਖਾਧੇ ਜਾਣ ਤੇ ਕੋਹੜ ਪੈਦਾ ਕਰਦਾ ਹੈ। ਪਰ ਕੁਸ਼ਤਾ ਕਰ ਕੇ ਸਾਰ ਰੂਪ ਵਿਚ ਵਰਤਿਆ ਹੋਇਆ ਮੁਰਦੇ ਵੱਤ ਹੋਇਆਂ ਵਿਚ ਜਾਨ ਪਾ ਦਿੰਦਾ ਹੈ। ਬਾਬਾ ਸ੍ਰੀ ਚੰਦ ਜੀ ਅਪਣੇ ਸੰਤਾਂ ਨੂੰ “ਤਦੇ ‘ਸਤਿਨਾਮ” ਦਾ ਅਧਾਰ (ਆਸਰਾ) ਲੈਣ ਦੀ ਤਾਕੀਦ ਆਪਣੇ ਪਿਤਾ ਜੀ ਵਲੋਂ ਦੱਸਦੇ ਧਨ ਤਦੇ ਅਖੀਰ ਵਿਚ ਨਾਮ ਲਿਖਿਆ ਹੈ-
“ਸਤਿਨਾਮ ਹੈ ਸੋ ਹੈ ਸਾਰਾ॥ ਨਾਨਕ ਨਾਮ ਸੰਤਨ ਅਧਾਰਾ॥”
ਇਸ ਤੋਂ ਸਾਬਤ ਹੈ ਕਿ ਬਾਬਾ ਸ੍ਰੀ ਚੰਦ ਜੀ ਦਾ ਮੂਲ ਮੰਤ੍ਰ ਵੀ ਇਹੋ ਸੀ-ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸ੍ਰੀ ਮੁਖਵਾਕ ਰਾਹੀਂ ”ਸਤਿਨਾਮੁ” ਮੰਤ੍ਰ ਨੂੰ ਹੀ ਮੂਲ ਮੰਤ੍ਰ ਦੀ ਪਧਭਾ ਦਿਤੀ ਅਤੇ ਸ੍ਰੀ ਜਪੁਜੀ ਦੇ ਆਰੰਭ ਵਿਚ ਮੰਗਲ ਰੂਪ ਵਰਨਣ ਕੀਤਾ ਹੈ।
ਮੂਲ ਮੰਤ੍ਰ ਹਰਿ ਨਾਮ ਰਸਾਇਣ ਕਹੁ ਨਾਨਕ ਪੂਰਾ ਪਾਇਆ।।
ਭਾਵ- ਮੂਲ ਮੰਤ੍ਰ ਪੂਰਾ ਮਿਲਿਆ। ਮਾਰੂ ਮਹਲਾ ੧ ਪੰਨਾ ੧੦੪੦)
ਛੇਵੀਂ ਮਨੋਤ-ਉਦਾਸੀ ਸਿਖ ਨਹੀਂ ਹਨ। ਸਾਧੂ ਸੰਪ੍ਰਦਾਇ ਦੇ ਹਨ।
ਉੱਤਰ-“ਸਿਖ” ਸ਼ਬਦ ਨੂੰ ਸੰਸਕ੍ਰਿਤ ਭਾਸ਼ਾ ਵਿਚ “”ਸ਼ਿਸ਼” ਸ਼ਬਦ ਵਿਚ ਲਿਖਿਆ ਜਾਂ ਬੋਲਿਆ ਜਾਂਦਾ ਹੈ । ਜੋ ਸ਼ਗਿਰਦ ਜਾਂ ਚੇਲਾ ਹੋਣ ਦਾ ਲਖਾਇਕ ਹੈ। ਜੈਸੇ ਵਸ਼ਿਸ਼ਟ ਗੁਰੂ ਦੇ ਸ੍ਰੀ ਰਾਮ ਚੰਦਰ ਸ਼ਿਸ਼ ਸਨ। ਜਨਕ ਵਿਦੇਹੀ ਦੇ ਸੁਖਦੇਵ ਮੁਨੀ ਸਿਸ਼ ਤੇ ਸਦੀਪਨ ਗੁਰੂ ਦੇ ਸ੍ਰੀ ਕ੍ਰਿਸ਼ਨ ਭਗਵਾਨ ਸ਼ਿਸ਼ ਹੋਏ। ਤਿਵੇਂ ਹੀ ਇਸ ਕਲਜੁਗ ਦੇ ਸਮੇਂ ਗੁਰੂ ਨਾਨਕ ਜੀ ਦੇ ਬੇਅੰਤ ਸਿਖ ਜਾਂ ਮੰਜੀਆਂ (ਗੱਦੀਆਂ) ਅਤੇ ਇਨ੍ਹਾਂ ਨਾਲ ਸਬੰਧਤ ਲੱਖਾਂ ਨਾਨਕ ਪੰਥੀ ਸਿਖ ਮੰਨੇ ਜਾਂਦੇ ਹਨ। ਫੇਰ ਉਦਾਸੀ ਭੇਖ ਦੀ ਬਖਸ਼ਸ਼ ਪਾਣ ਵਾਲੇ ਬਾਬਾ ਸ੍ਰੀ ਚੰਦ ਜੀ ਇਨ੍ਹਾਂ ਦੇ ਬੇਅੰਤ:ਸ਼ਿਸ਼ ਤੇ ਜਾਨਸ਼ੀਨ ਬਾਬਾ ਗੁਰਦਿੱਤਾ ਜੀ ਅਤੇ ਅਗੇ ਚਾਰ ਪ੍ਰਮੁੱਖ ਬਾਲੂ ਹਸਨਾ ਜੀ ਆਦਿਕ ਕਿਵੇਂ ਸਿਖ ਨਾ ਹੋਏ? ਇਨ੍ਹਾਂ ਨੂੰ ਸ਼ਿਸ਼ ਕਹਿ ਲਵੇ ਤਾਂ ਵੀ ਕੀ ਫਰਕ ਹੈ? ਇਹਦਾ ਉੱਤਰ ਚੁੱਸੇ ਹੋਏ ਉਦਾਸੀ ਪਤਾ ਨਹੀਂ ਕੀ ਦੇਣਗੇ?
ਪਰ ਮੈਂ (ਲੇਖਕ) ਤਾਂ ਸਾਰੇ ਉਦਾਸੀਆਂ ਨੂੰ ਇਕੋ ਜਿਹਾ ਨਹੀਂ ਸਮਝਦਾ। ਸਿਆਣੇ ਤੇ ਗਿਆਨਵਾਨ ਉਦਾਸੀ ਅਜੇ ਵੀ ਬਹੁਤ ਹਨ, ਜੋ ਮਾਇਆ ਦੇ ਝੰਮੇਲਿਆਂ ਥੀਂ ਉੱਚੀ ਸੁੱਚੀ ਨਿਰਬਾਣ ਬ੍ਰਿਤੀ ਵਾਲੇ ਜਾਂ ਖਾਸ ਕਰ ਕੇ ਜਟਾ ਜੂਟ ਰਹਿਣ ਵਾਲੇ ਗੁਰੂ-ਘਰ ਨਾਲ ਸਬੰਧਤ ਅਜੇ ਵੀ ਆਪਣੇ ਨੂੰ ਸਿਖ ਸੰਪ੍ਰਦਾਇ (ਸਿਖ ਕੌਮ) ਦਾ-ਨਿਰਮਲਾ ਸੰਪ੍ਰਦਾਇ ਵਾਂਗੂੰ ਇਕ ਜ਼ਰੂਰੀ ਅੰਗ ਹੀ ਸਮਝਦੇ ਹਨ।
ਐਸੇ ਉਦਾਸੀ ਮਹਾਤਮਾ ਹੁਣ ਵੀ ਬੇਅੰਤ ਮੌਜੂਦ ਹਨ ਜੋ ਦਸਾਂ ਗੁਰਾਂ ਦੀ ਪਵਿਤਰ ਆਤਮਾ-ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਗੁਰਦਿੱਤਾ ਜੀ ਦੀ ਆਤਮਾ ਨੂੰ ਵੱਖ ਵੱਖ ਨਹੀਂ ਜਾਣਦੇ! ਸਗੋਂ ਬ੍ਰਹਮ ਸਰੂਪ ਗੁਰੂ ਨਾਨਕ ਦੇਵ ਜੀ ਦੀ ਜੋਤ ਰੂਪ ਵਿਚ ਸਾਰਿਆਂ ਨੂੰ ਅਭੇਦ ਹੋਇਆ ਮੰਨਦੇ, ਅਤੇ ਗੁਰਬਾਣੀ (ਗੁਰੂ ਗਰੰਥ ਸਾਹਿਬ) ਦੇ ਨਾਲ ਨਾਲ ਸਾਧੂ ਰੀਤ ਮੁਤਾਬਿਕ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਦਾ ਵੀ ਪੂਜਨ ਕਰਦੇ ਆ ਰਹੇ ਹਨ। ਇਹ ਦੇਖੀ ਸੁਣੀ ਅਤੇ ਵਡੀ ਪਰਸੰਨਤਾ ਜਨਕ-ਦਾਸ (ਲੇਖਕ) ਵਲੋਂ ਰੀਸਰਚ ਵੇਲੇ ਨਿਸ਼ਚਤ ਕੀਤੀ ਗੱਲ-ਹੈ।
ਫ਼ੇਰ ਇਥੇ ਇਹ ਵੀ ਸੋਚਨ ਦੀ ਲੋੜ ਹੈ। ਕਿ ਅਗਰ ਉਦਾਸੀ ਸਾਧੂ ਸਿਖ ਨਾ ਹੁੰਦੇ ਜਾਂ ਇਨ੍ਹਾਂ ਦਾ ਸਿਖਾਂ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਾ ਹੁੰਦਾ ਤਾਂ ਗੁਰੂ ਸਾਹਿਬਾਂ ਦੇ ਵੇਲੇ ਥੀਂ ਜਾਂ ਸਿਖ ਪੰਥ (ਸਿਖ ਰਾਜਿਆਂ ਸਰਦਾਰਾਂ ਜਾਂ ਸਿਖ ਜਨਤਾ ਵਲੋਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਬਹੁ-ਗਿਣਤੀ ਦੇ ਇਤਿਹਾਸਕ ਜਾਂ ਦੂਜੇ ਗੁਰਦਵਾਰੇ ਇਨ੍ਹਾਂ ਦੇ ਹਵਾਲੇ ਨਾ ਕੀਤੇ ਜਾਂਦੇ । ਅਤੇ ਜੋ ਜੋ ਡੇਰੇ ਜਾਂ ਅਖਾੜੇ ਜਾਂ ਗੁਰਦਵਾਰੇ ਉਦਾਸੀ ਸੰਤਾਂ ਨੇ ਆਪ ਕਿਤੇ ਬਣਾਏ ਸਨ। ਉਹ ਵੀ ਸਿਖ ਧਰਮ “ਗੁਰੂ ਨਾਨਕ ਮਭ ਸਿਧਾਂਤਾਂ’ ਦੇ ਪ੍ਰਚਾਰ ਕੇਂਦਰ ਜਾਣ ਕੇ ਹੀ ਸਿੱਖਾਂ ਸਰਦਾਰਾਂ ਵਲੋਂ ਉਨ੍ਹਾਂ ਨਾਲ ਜਗੀਰਾਂ ਜਾਂ ਜਾਇਦਾਦਾਂ ਲਾਈਆਂ ਗਈਆਂ। ਇਹ ਸਿਖ ਕੌਮ ਨਾਲੇ ਅਗਰ ਵਖਰੇ ਹੁੰਦੇ ਤਾਂ ਐਸਾ ਨਾ ਹੁੰਦਾ। ਸਗੋਂ ਇਹ ਤਾਂ ਸ਼ੁਰੂ ਤੋਂ ਗੁਰਮਤਿ ਦੇ ਪ੍ਰਚਾਰਕ ਰਹੇ ਹਨ।

ਉਦਾਸੀਨ ਸੰਤਾਂ ਵਲੋਂ ਗਰੁਮਤ ਪ੍ਰਚਾਰ

ਪਾਠਕਾਂ ਨੇ ਪਿਛੇ ਵੀ ਪੜ੍ਹਿਆ ਹੈ ਜੋ “ਸੰਨਿਆਸ ਤੇ ਉਦਾਸ ਭੇਖ ਉੱਤੇ ਵਿਚਾਰ ਲਿਖੀ ਹੈ, ਇਥੇ ਇਹ ਗੱਲ ਫ਼ੇਰ ਚੇਤੇ ਰਖਣੀ ਚਾਹੀਏ ਕਿ ਉਦਾਸੀਨ ਸੰਤ ਸੰਪ੍ਰਦਾਏ ਬਹੁਤ ਪੁਰਾਤਨ ਸਮੇਂ ਤੋਂ ਚਾਲੂ ਹੈ। ਉਨ੍ਹਾਂ ਦੇ ਕਈ ਡੇਰੇ ਤੇ ਧਰਮ ਅਸਥਾਨ ਭਾਰਤ ਵਿਚ ਅਤੇ ਪੰਜਾਬ ਵਿਚ ਵੀ ਹੋਣਗੇ। ਉਨ੍ਹਾਂ ਦੀ ਰਹਿਤ ਮਰਯਾਦਾ ਤੇ ਮੰਤ੍ਰ ਉਪਦੇਸ਼ ਚਾਹੇ ਕੁਝ ਵੀ ਹੋਵੇ ਮੈਨੂੰ ਉਨ੍ਹਾਂ ਉਤੇ ਕਦੀ ਵੀ ਟੀਕਾ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ, ਤੇ ਨਾ ਕੀਤੀ ਹੈ। ਪਰ ਉਦਾਸੀਨ ਮਨੌਤਾਂ ਦੇ ਉੱਤਰ ਵਿਚ ਮੇਰੀ ਵਿਚਾਰ ਦਾ ਲਖਸ਼ਯ ਕੇਵਲ ਉਹ ਉਦਾਸੀਨ ਸੰਪ੍ਰਦਾਏ ਹੈ। ਜਿਸ ਨੂੰ ਗੁਰੂ ਨਾਨਕ ਨੇ ਅਪਨਾਇਆ। ਫੇਰ ਸੰਮਤ ੧੫੮੯-੯੦ ਵਿਚ ਆਪਣਾ-ਭੇਖ ਬਾਬਾ ਸ੍ਰੀ ਚੰਦ ਨੂੰ ਦਿਤਾ। ਜਿਨ੍ਹਾਂ ਨੇ ਉਸੇ ਭਖ ਦੀ ਬਖਸ਼ਸ਼ ਨਾਲ ਬਾਬਾ ਗੁਰਦਿੱਤਾ ਜੀ ਨੂੰ ਜਾ-ਨਸ਼ੀਨ ਬਣਾਇਆ ਤੇ ਉਦਾਸੀਨ ਸੰਪ੍ਰਦਾਏ ਨੂੰ ਚਾਲੂ ਕੀਤਾ ਸੀ। ਇਸੇ ਸੰਪ੍ਰਦਾਏ ਨਾਲ ਸਬੰਧਤ ਸ੍ਰੀ ਬਾਲੂ ਹਸਨਾਂ, ਅਲਮਸਤ ਜੀ, ਫੂਲ ਸਾਹਿਬ ਦੇ ਗੋਵਿੰਦ ਜੀ (ਚਾਰੋਂ ਧੂੰਣਿਆਂ ਦੇ ਪ੍ਰਮੁੱਖ) ਫਿਰ ਭਗਤ ਭਗਵਾਨ ਜੀ, ਸੰਗਤ ਸਾਹਿਬ ਤੇ ਹੋਰ ਬਖਸ਼ੀਸ਼ਾਂ ਦੇ ਪਾਤਰ ਕਈ ਸੰਤ ਹਨ। ਸਾਡੀ ਵਿਚਾਰ ਇਨ੍ਹਾਂ ਨਾਲ ਸਬੰਧਤ ਕੇਸਾਧਾਰੀ, ਜਟਾਧਾਰੀ ਉਦਾਸੀਨ (ਨਿਰਬਾਣ) ਸੰਤਾਂ ਪ੍ਰਥਾਏ ਹੈ*।
‘ਸੋਚੀਏ ! ਉਕਤ ਮਹਾਂਪੁਰਸ਼ ਆਪਣੇ ਨੂੰਗੁਰੂ ਕਾ ਸ਼ਿਸ਼ (ਸਿੱਖ) ਹੀ ਮੰਨਦੇ ਸਨ ਤਦੇ ਗੁਰੂ ਮਤ ਗੁਰ ਮੰਤ੍ਰ ਤੇ ਗੁਰਸ਼ਬਦ ਬਾਣੀ ਦਾ ਪ੍ਰਚਾਰ ਕਰਦੇ ਰਹੇ। ਇਸ ਵੇਲੇ ਦੇ ਕੁਝ ਉਦਾਸੀ ਲੇਖਕ ਤੇ ਪ੍ਰਚਾਰਕ ਅਗਰ ਉਨ੍ਹਾਂ ਨੂੰ ਸਿੱਖੀ ਮਾਰਗ ਤੋਂ ਪਰੇ ਦੱਸਦੇ ਹਨ ਤਾਂ ਫਿਰ ਇਹੋ ਸਾਬਤ ਕਰਦੇ ਹਨ ਕਿ ਉਹ ਬੜੇ ਪਖੰਡੀ ਸਨ ਤੇ ਉਨ੍ਹਾਂ ਦਾ ਮਭ ਸਿਧਾਂਤ ਅੰਦਰੋਂ ਹੋਰ ਤੇ ਬਾਹਰ ਤੋਂ .ਕੁਝ ਹੋਰ ਸੀ। ਉਹ ਸਿਰਫ ਗੁਰਦਵਾਰਿਆਂ ਦੀ ਪੂਜਾ ਖਾਤਰ ਹੀ ਦਿਖਲਾਵੇ ਦਾ ਗੁਰ ਸ਼ਬਦ ਰਾਹੀਂ ਸਿੱਖੀ ਪ੍ਰਚਾਰ ਕਰਦੇ ਰਹੇ ਸਨ ਪਰ ਐਸਾ ਨਹੀਂ ਹੈ। ਓਹ ਪੁਰਾਤਨ ਸਨਾਤਨ ਉਦਾਸੀ ਸੰਤ ਮਹਾਤਮਾ !ਅੰਦਰ ਬਾਹਰ ਤੋਂ ਇਕੋ ਜਿਹੇ ਗੁਰੂ ਨਾਨਕ ਮਤ ਅਵਲੰਭੀ ਸਨ। ਉਨ੍ਹਾਂ ਸੱਚੇ ਦਿਲ ਤੋਂ ਗੁਰੂ ਘਰ ਦੇ ਇਸ ਉਦਾਸੀ ਭੇਖ ਅਤੇ ਮੰਤ੍ਰ ਉਪਦੇਸ਼ ਨੂੰ ਅਪਨਾਇਆ ਤੇ ਚਲਾਇਆ ਸੀ! ਤਦੇ ਉਹ ਸਿਖ ਸੰਗਤਾਂ, ਸਿਖ ਰਾਜੇ ਮਹਾਰਾਜੇ ਮਿਸਲਾਂ ਦੇ ਸਰਦਾਰਾਂ ਦੇ ਆਦਰ ਸਕਤਾਰ ਦਾ ਪਾਤਰ ਬਣੇ ਰਹੇ ਸਨ। ਇਸ ਵਾਸਤੇ ਕਿ ਇਨ੍ਹਾਂ ਨੇ ਗੁਰਬਾਣੀ ਅਤੇ ਗੁਰੂ ‘ਇਤਿਹਾਸ ਦੇ ਪ੍ਰਚਾਰਨ ਵਿਚ ਕੋਈ ਕਸਰ ਨਹੀਂ ਰਖੀ ਸੀ। ਨਮੂਨਾ ਮਾਤ੍ਰ ਕੁਝ ਇਤਿਹਾਸਕ ਜ਼ਿਕਰ ਇਹ ਹੈ-
੧. ਸ੍ਰੀ ਅਲਮਸਤ ਜੀ ਪਹਿਲਾਂ ਤੋਂ ਬਾਬਾ ਸ੍ਰੀ ਚੰਦ ਜੀ ਦੇ ਵਰੋਸਾਏ ਗੁਰੂ ਘਰ ਦੇ ਉਦਾਸੀ ਸਿਖ ਸਨ। ਤੀਰਥ ਯਾਤਰਾ ਕਰਦੇ ਸ੍ਰੀ ਨਾਨਕ ਮਤੇ ਜਾ ਕੇ ਉਥੇ ਹੀ ਗੁਰਦਵਾਰੇ ਦੀ ਸੇਵਾ ਸੰਭਾਲ ਕਰਨ ਲਗੇ। ਇਲਾਕੇ ਵਿਚ ਜਾ ਜਾ ਕੇ ਹਜ਼ਾਰਾਂ ਨੂੰ ਸਤਿਨਾਮ ਮੰਤ੍ਰ ਜਪਾ ਕੇ ਗੁਰੂ ਘਰ ਦੇ ਸ਼ਰਧਾਲੂ (ਨਾਨਕ ਪੰਥੀ) ਸਿਖ ਬਣਾਇਆ। ਇਨ੍ਹਾਂ ਦੀ ਰਹਿਣੀਬਹਿਣੀ ਅਤੇ ਸੇਵਾ ਕਾਰਣ ਇਲਾਕੇ ਵਿਚ ਇੱਜ਼ਤ ਵਧ ਗਈ। ਜੋਗੀ ਸਿਧਾਂ ਨੂੰ ਇਹ ਗੱਲ ਬੁਰੀ ਜਾਪੀ ਕਿਉਂਕਿ ਉਨ੍ਹਾਂ ਦੀ ਮਹਾਨਤਾ ਘਟ-ਗਈ ਸੀ। ਗੁਰਦਵਾਰਾ ਜੰਗਲ ਵਿਚ ਸੀ! ਜੋਗੀਆਂ ਨੇ ਅਲਮਸਤ ਜੀ ਨੂੰ ਇੱਕਲਾ ਜਾਣ ਕੇ ਤੰਗ ਕੀਤਾ। ਗੁਰੂ ਜੀ ਦਾ ਪਿੱਪਲ ਜਲਾ ਦਿਤਾ। ਤਦ ਅਲਮਸਤ ਜੀ ਨੇ ਗੁਰੂ ਹਰਿਗੋਬਿੰਦ ਜੀ ਨੂੰ ਅੰਤਰਯਾਮੀ ਗੁਰੂ ਜਾਣ ਕੇ ਮਨ ਵਿਚ ਐਸੇ ਯਾਦ ਕੀਤਾ-ਜੈਸੇ ਦੈਪਤੀ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਯਾਦ ਕੀਤਾ ਸੀ। ਗੁਰੂ ਜੀ ਨੇ ਨਾਨਕ ਮਤੇ ਜਾ ਕੇ ਜੋਗੀਆਂ ਨੂੰ ਨਸਾਇਆ ਅਤੇ ਕੇਸਰ ਦੇ ਛਿੱਟੇ ਮਾਰ ਕੇ ਉਹ ਸੜਿਆ ਹੋਇਆ ਪਿੱਪਲ ਮੁੜ ਹਰਿਆ ਕੀਤਾ। ਜੋ ਹੁਣ ਤਕ ਮੌਜੂਦ ਅਤੇ ਛਿੱਟੇਦਾਰ ਪੱਤੇ ਪੈਦਾ ਕਰਦਾ, ਸਾਰੀ ਦੁਨੀਆ ਵਿਚ ਆਪਣੀ ਮਿਸਾਲ ਦਾ ਇੱਕੋ ਹੈ। ਅਲਮਸਤ ਜੀ ਉਦਾਸੀ ਸਿਖ ਸਨ, ਤਦੇ ਗੁਰੂ ਜੀ ਇਨ੍ਹਾਂ ਦੀ ਸਹਾਇਤਾ ਨੂੰ ਗਏ। ਅਤੇ ਇਹ ਵੀ ਸਾਧੂ ਮੰਡਲੀ ਨਾਲ ਫੇਰ ਦਰਸ਼ਨ ਨੂੰ ਕੀਰਤਪੁਰ ਆਏ, ਅਤੇ ਬਾਬਾ ਗੁਰਦਿੱਤਾ ਜੀ ਤੋਂ ਮਹਾਂਵਾਕ ਸੁਣ ਕੇ ਫੇਰ ਉਧਰ ਹੀ ਸ੍ਰੀ ਨਾਨਕ ਤੇ ਜਾ ਕੇ ਧਰਮ ਪ੍ਰਚਾਰ ਕਰਦੇ ਰਹੇ।
੨.ਭੰਗਾਣੀ ਦੇ ਯੁੱਧ ਵੇਲੇ ਮਹੌਤ ਕਿਰਪਾਲ ਦਾਸ ਉਦਾਸੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਲੜਦੇ ਹੋਇਆਂ ਆਪਣੇ ਕੁੜਕੇ ਨਾਲ ਹਯਾਤ ਖਾਂ ਨੂੰ ਮਾਰਿਆ ਸੀ। ਗੁਰੂ ਦਸਮੇਸ਼ ਖੁਸ਼ ਹੋਏ ਅਤੇ ਆਪਣੀ ਕਲਮ ਨਾਲ ‘ਬਚਿਤ੍ਰ ਨਾਟਕ” ਧਿਆਏ ੮ ਚੌਪਈ ੭ 1 ਵਿਚ ਇਉਂ ਲਿਖਿਆ ਹੈ- ਕਿਰਪਾਲ ਕੇਪੀਅੰ ਕੁਤਕੋ ਸੰਭਾਰੀ॥
ਹੱਠੀ ਖਾਨ ਹਯਾਤ ਕੇ ਸੀਸ ਝਾਰੀ॥
ਉਠੀ ਛਿੱਛ ਇੱਛੰ ਕਢਾ ਮੇਰਾ ਜੋਰੰ ॥
ਮਾਨੋ ਮਾਖਨੰ ਮੱਟਕੀ ਕਾਨ੍ਹ ਫੋਰੰ ॥
ਸ੍ਰੀ ਅਨੰਦਪੁਰ ਦਾ ਕਿਲ੍ਹਾ ਛੱਡਣ ਵੇਲੇ ਜਦ ਕਿ ਕੁਝ ਦਿਨ ਪਹਿਲਾਂ ਹੀ ਕਈ ਸਿਖ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ ਅਤੇ ਹੋਰ ਵੀ ਕੋਈ ਅਕੇਲਾ ਪਿਛੋਂ ਰਹਿਣ .ਨੂੰ ਤਿਆਰ ਨਹੀਂ, ਤਾਂ ਸ੍ਰੀ ਗੁਰਬਖਸ਼ ਜੀ ਉਦਾਸੀ ਨੇ ਪਿਛੇ ਰਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ” ਦੇ ਸੀਸ ਗੰਜ ਤੇ ਕੇਸ ਗੜ੍ਹ ਤਖਤ ਸਾਹਿਬ ਜਾਂ ਦੂਜੇ ਗੁਰਦਵਾਰਿਆਂ ਦੀ ਸੇਵਾ ਸੰਭਾਲਣ ਦਾ ਭਰੋਸਾ ਦੇ ਕੇ ਗੁਰੂ ਕਲਗੀਧਰ ਦੀ ਖੁਸ਼ੀਆਂ ਅਤੇ ਅਸੀਸਾਂ ਪਾਈਆਂ ਸਨ, ਜੋ ਅਖੀਰ ਤੀਕ ਸੇਵਾ ਕਰਦੇ ਰਹੇ।
੪. ਨਾਂਦੇੜ (ਦੱਖਣ) ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪਿਛੋਂ ਆਪਣੇ ਇਸ ਸੱਚ ਖੰਡੀ ਦਰਬਾਰ (ਤਖ਼ਤ ਸਾਹਿਬ) ਜੀ ਦੀ ਸੇਵਾ ਸ੍ਰੀਮਾਨ ਮਹੰਤ ਈਸ਼ਰ ਦਾਸ ਉਦਾਸੀ ਨੇ ਪ੍ਰੇਮ ਨਾਲ ਕੀਤੀ। ਜੋ ਸੰਮਤ ੧੭੬੫ ਤੋਂ ਸੰਮਤ ੧੭੮੨ ਤੀਕ ਰਹੇ। ਮੁਸਲਮਾਨਾਂ ਨੇ ਇਨ੍ਹਾਂ ਨੂੰ ਉਠਾ ਦੇਣ ਵਾਸਤੇ ਬਹੁਤ ਝਗੜਾ ਲੜਾਈ ਕਰ ਕੇ ਸਖ਼ਤ ਜ਼ਖਮੀ ਕਰ ਦਿਤਾ। ਫਿਰ ਵੀ ਸੇਵਾ ਨਾ ਛੱਡੀ। ਆਪਣੇ ਪਿਛੋਂ ਫੇਰ ਆਪਣੇ ਚੇਲੇ ਗੋਪਾਲ ਦਾਸ ਉਦਾਸੀ ਨੂੰ ਤਖ਼ਤ ਸਾਹਿਬ ਦੀ ਸੇਵਾ ਤੇ ਮੁਕਰ ਕੀਤਾ। ਇਹ ਹਾੜ ੧੮੦੩ ਤੀਕ ਰਹੇ। ਪਿਛੋਂ ਇਨ੍ਹਾਂ ਦੇ ਚੇਲੇ ਸ੍ਰੀ ਗੁਰ ਸਰਣਿ ਦਾਸ ਉਦਾਸੀ ਨੇ ੩੦ ਸਾਲ ਤਖ਼ਤ ਸਾਹਿਬ ਦੀ ਸੇਵਾ ਕੀਤੀ। ਇਹ ਨਿਰਬਾਣ ਬ੍ਰਿਤੀ ਵਾਲੇ ਬਹੁਤ ਵਿਰਕਤ ਤੱਬਾ ਦੇ ਸਨ। ਇਸ ਤਖ਼ਤ ਦੀ ਸੇਵਾ ਦੇ ਯੋਗ ਕੋਈ ਪੂਰਾ ਅਧਿਕਾਰੀ ਨਾ ਮਿਲਿਆ ਅਤੇ ਕਿਸੇ ਐਰੇ ਗੈਰੇ ਨੂੰ ਚੇਲਾ ਵੀ ਨਹੀਂ ਬਣਾਇਆ ਸੀ। ਇਸ ਅਰਸੇ ਵਿਚ ਪੰਜਾਬ ਤੋਂ ਸਿੰਘ ਵੀ ਬਹੁਤੇ ਜਾ ਚੁਕੇ ਸਨ ਅਤੇ ਪਸਾਰਾ ਵਧ ਗਿਆ ਸੀ। ਜਿਸ ਦੇ ਇਹ ਪ੍ਰਬੰਧ ਸਿੰਘਾਂ ਦੇ ਹਵਾਲੇ ਕੀਤਾ ਗਿਆ ਅਤੇ ਨਜ਼ਾਮ ਸਟੇਟ ਵਲੋਂ ਕਈ ਹਜ਼ਾਰ ਦੀ ਜਾਗੀਰ ਦੇ ਕੇ ਰਜ਼ਾਮੰਦੀ ਨਾਲ ਮਹੰਤ ਗੁਰ ਸਰਣਿ ਦਾਸ ਜੀ ਨੂੰ ਹਿੰਗੋਲੀ ਨਦੀ ਦੇ ਕੰਢੇ ਉਨ੍ਹਾਂ ਦੇ ਦਾਦਾ ਗੁਰੂ ਦੇ ਡੇਰੇ ਭੇਜ ਦਿਤਾ ਗਿਆ।
ਜਬ ਸਿੰਘ ਅਬਚਲ ਨਗਰ ਵਾਰ ਗੁਜਰ ਲਗੇ ਕੁਝ ਛੋਰ ਹੈ।
ਫਿਰ ਤਹਿ ਉਦਾਸੀ ਸਾਧ ਦਾਸ ਗੋਪਾਲ ਰਹਿਗੇ ਹੋਰ ਹੈ।
ਬਹੁ ਬਰਸ ਕੀਨੀ ਤਾਂਹਿ ਸੇਵਾ ਪੁਨਾਂ ਚੇਲੇ ਤਾਂਹਿ ਕੇ।
ਗੁਰ ਸਰਣਿ ਸੇਵਾ ਬਹੁ ਕਮਾਈ ਸਾਲ ਤੀਸ ਕੁ ਚਾਹਿ ਕੇ।
(ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ-ਸਫਾ ੨੮੮)
ਇਹੋ ਕਾਰਣ ਸੀ ਕਿ ਉਦਾਸੀ ਆਪਣੇ ਨੂੰ ਗੁਰੂ ਦਾ ਸਿਖ ਜਾਣਦੇ, ਅਤੇ ਸੇਵਾ ਕਰਦੇ ਰਹੇ। ਤਦੇ ਇਨ੍ਹਾਂ ਨੂੰ ਜੋ ਤਮਾਕੂ ਨਾ ਪੀਂਦੇ ਹੋਣ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਉਤੇ ਖੁਲ੍ਹੇ ਦਰਸ਼ਨ ਅਤੇ ਅਰਦਾਸਾ ਸੁਧਾਣ ਦੀ ਆਗਿਆ ਚਲੀ ਆਉਂਦੀ ਹੈ। ਪਰ ਦੂਜੈ ਸਾਰੇ ਕੇਸਾਧਾਰੀ ਸਿਖਾਂ ਦੀ ਸੋਧ ਮਗਰੋਂ ਅਰਦਾਸਾ ਹੁੰਦਾ ਹੈ।
ਗੁਰੂ ਕਲਗੀਧਰ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਉਦਾਸੀਆਂ ਨੇ ਸਿੱਖ ਧਰਮ (ਗੁਰੂ ਨਾਨਕ ਮਤ ਆਦਰਸ਼ਾਂ) ਨੂੰ ਸੰਮਤ ੧੭੭੦ ਵਿਚ ਮਹਾਤਮਾ ਬੁੱਧ ਦੇ ਭਿਖਸ਼ੂਆਂ ਵਾਂਗੂੰ ਨੂੰ ਭਾਰਤ ਬੀ ਬਾਹਰ ਦੇ ਦੇਸ਼ਾਂ (ਕਾਬਲ ਅਤੇ ਰੂਸ) ਤੀਕ ਵੀ ਪ੍ਰਚਾਰਨ ਦਾ ਯਤਨ ਕੀਤਾ। ਜੈਸਾ ਕਿ “ਰਾਇਲ ਏਸ਼ੀਆਟਕ ਸੁਸਾਇਟੀ’ ਦੇ ਇਕ ਪ੍ਰਸਿਧ ਮੈਂਬਰ ਐਚ.ਬਲੈਟਾਂਇਨ ਅਲੇਕ ਜ਼ੰਡਰ ਡਯੂਮਾਂ ਨੇ (ਸੇਵੀਅਤ) ਬਾਕੂ ਜਵਾਲਾ ਵਿਚ ਬਣੇ ਹੋਏ ਧਰਮ ਮੰਦਰ ਦੀ ਪੂਰੀ ‘ਖੋਜ ਕਰਦਿਆਂ ‘ਰੂਸੀ ਅਜ਼ਰ ਬੇਜ਼ਾਨ ਪ੍ਰਾਤਤ੍ਰ ਵਿਭਾਗ” ਪਾਸੋਂ ਉਸ ਮੰਦਰ ਦੇ ਪੱਥਰਾਂ ਉਤੇ ਲਿਖੇ ੧੬ ਫੋਟੋ ਵੇਖੇ। ਜਿਨ੍ਹਾਂ ਵਿਚ੧੩ ਦੇਵਨਾਗਰੀ ਦੇ, ੧ ਪਾਰਸੀ ਅਤੇ ੨ ਪੰਜਾਬੀ (ਗੁਰਮੁਖੀ) ਅੱਖਰਾਂ ਵਿਚ ਲਿਖੇ ਹਨ। ਉਦਾਸੀ ਸੰਤਾਂ ਨੇ ਉਥੇ ਜਾ ਕੇ ਰੂਸੀ ਜ਼ਬਾਨ ਨੂੰ ਸਿਖਿਆ ਅਤੇ ਆਪਣੇ ਧਾਰਮਕ ਉਪਦੇਸ਼ਾਂ ਤੇ ਸ਼ੁਭ ਆਚਰਣ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੂੰ ਚੇਲੇ ਬਣਾਇਆ ਅਤੇ ਉਨ੍ਹਾਂ ਪਾਸੋਂ ਉਥੇ ਧਰਮ ਮੰਦਰ ਡੇਰਾ ਬਣਵਾਇਆ। ਜਿਸ ਦੇ ਪੱਥਰਾਂ ਉਤੇ ਪੰਜਾਬੀ (ਗੁਰਮੁਖੀ) ਵਿਚ ਲਿਖੇ ਸ਼ਬਦ ਸੰਮਤ ੧੭੭੦ ਦੇ ਹੁਣ ਤੀਕ ਮੌਜੂਦ ਅਤੇ ਪੜ੍ਹੇ ਜਾਂਦੇ ਹਨ।
ਇਕ ਪੱਥਰ ਉਤੇ ਆਪਣਾ ਮੂਲ ਮੰਤ੍ਰ ਅਤੇ ਨਾਲੇ ਆਪਣਾ ਨਾਮ ਪਤਾ ਵੀ ਇਉਂ ਲਿਖਿਆ ਹੈ-
“੧ ਓਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ
ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਵਾਹਿਗੁਰੂ ਜੀ ਸਹਾਇ॥
ਬਾਬਾ ਏ ਦਾਸ ਦਾ ਚੇਲਾ ਮੇਲਾ ਰਾਮ, ਤਿਸਕਾ ਚੇਲਾ ਕਰਤਾ ਰਾਮ (ਭਗਤਾ ਰਾਮ) ‘ਉਦਾਸੀ ਜਵਾਲਾ ਮੈ ਧਰਮ ਕੀ ਜਗਾ ਬਨਾਇ ਗਿਆ॥ ਵਾਹਿਗਰੂ॥”
(ਦੇਖੋ ਉਦਾਸੀਨ ਅਖਬਾਰ ਮਹਾਤਮਾਂ’, ਸ੍ਰੀ ਚੰਦ ਨੰਬਰ, ਸੰਨ ੧੯੫੭)
ਦੂਜੇ ਪੱਥਰ ਉੱਤੇ ਵੀ ਸਾਰਾ ਮੂਲ ਮੰਤ੍ਰ ਤੇ ਵਾਹਿਗੁਰੂ ਗੁਰਮੰਤ੍ਰ ਲਿਖ ਕੇ ਫੇਰ ਸਿਰਫ “ਚਾਵਾ ਕਾ ਚੇਲਾ ਧਰਮ ਕੀ ਜਗਾ ਬਨਾਈ।।”–ਲਿਖਿਆ ਹੈ। ਇਉਂ ਮਾਲੂਮ ਹੁੰਦਾ ਹੈ ਕਿ ਰੂਸ ਅੰਦਰ ਸਿਖ ਧਰਮ ਸਬੰਧੀ ਉਸ ਸਮੇਂ ਉਦਾਸੀਆਂ ਨੇ ਰੂਸੀ ਹਕੂਮਤ ਅਤੇ ਲੋਕਾਂ ਨੂੰ ਕਾਫੀ ਜਾਣੂੰ ਕਰਾ ਦਿਤਾ ਸੀ। ਜਿਸ ਦਾ ਅਸਰ ਬਾਕੀ ਰਿਹਾ ਤਦੇ ਮਹਾਰਾਜਾ ਰਣਜੀਤ ਸਿੰਘ ਨਾਲ -ਵੀ ਸਬੰਧ ਪੈਦਾ ਕਰਨ ਦੇ ਰੂਸੀ ਹਕੂਮਤ ਵਲੋਂ ਯਤਨ ਹੁੰਦੇ ਰਹੇ ਅਤੇ ਮਹਾਰਾਜਾ ਦਲੀਪ ‘ਸਿੰਘ ਵੀ ਖਾਹਸ਼ਮੰਦ ਰਿਹਾ। ਅਗਹ ਇਹ ਉਦਾਸੀ ਸਿਖ ਧਰਮ ਧਾਰਣੀ ਸਨ ਤਦੇ ਮੂਲ ਮੰਤ੍ਰ ਤੇ ਗੁਰ ਮੰਤ੍ਰ ਉਥੇ ਵੀ ਜਪਿਆ ਜਪਾਇਆ ਦੇ ਧਰਮ ਅਸਥਾਨ ਬਣਵਾਇਆ।
੬. ਫੇਰ ਸਖ਼ਤ ਭੀੜਾ ਸਮੇਂ ਜਦੋਂ ਕਿ ਸਿਖ ਜੰਗਲੀਂ ਵੱਸਦੇ ਸਨ ਅਤੇ ਸਿਖਾਂ ਦੇ ਸਿਰਾਂ ਦਾ ਮੂਲ ਅੱਸੀ ਅੱਸੀ ੮੦ ਰੁਪਏ ਪੈ ਚੁਕਾ ਸੀ। ਇਨ੍ਹਾਂ ਸਾਧੂ ਮਹਾਤਮਾਂ (ਨਿਰਮਲੇ ਅਤੇ -ਉਦਾਸੀ ਸੰਤਾਂ) ਨੇ ਹੀ ਪੰਜਾਬ ਅਤੇ ਪੰਜਾਬ ਦੇ ਬਾਹਰ ਦੇ ਇਤਿਹਾਸਕ ਗੁਰਦਵਾਰਿਆਂ ਧਰਮਸਾਲਾਂ (ਸਿਖ ਧਰਮ ਮੰਦਰਾਂ) ਦੀ ਪੂਰੀ ਸੰਭਾਲ ਕੀਤੀ। ਪਿੰਡਾ ੨ ਅੰਦਰ ਦੀ ਹਿੰਦੂ ਜਨਤਾ ਵਿਚ ਜਾ ਕੇ ਸਿਖ ਧਰਮ ਦਾ ਪ੍ਰਚਾਰ ਜਾਰੀ ਰੱਖਿਆ ਅਤੇ ਪਰੇਰ ੨ ਕੇ ਲੋਕਾਂ ਨੂੰ ਸਿਖ ਧਰਮ ‘ਧਾਰਣ ਕਰਾ ਕੇ ਸਿਖਾਂ ਦਾ ਸਾਥੀ ਬਣਾਂਦੇ ਰਹੇ। (ਦੇਖੋ ਹਿਸਟਰੀ ਆਫ ਦੀ ਸਿਖ ਹਰੀ ਰਾਮ ਗੁਪਤਾ) ਉਦਾਸੀਨ ਮਹਾਤਮਾ ਨਿਰਬਾਣ ਬਾਬਾ ਪ੍ਰੀਤਮ ਦਾਸ ਜੀ (ਸੰਗਲ ਅਖਾੜਾ) ਅਤੇ ਨਿਰਬਾਣ ਬਾਬਾ ਸੰਤੋਖ ਦਾਸ ਜੀ (ਬ੍ਰਹਮ ਬੂਟਾ ਅਖਾੜਾ) ਵਾਲਿਆ ਨੇ ਰਾਵੀ ਦਰਿਆ ਵਿਚੋਂ ਕਈ ਮੀਲ ਲੰਮੀ ਨਹਿਰ ਸੰਮਤ ੧੮੪੩ ਵਿਚ ਹੰਸਲੀ ਦੀ ਖੁਦਾਈ ਕਰਵਾ ਕੇ ਸਦਾ ·ਲਈ ਨਵਾਂ ਜਲ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਪਾਣ ਦੀ ਸੇਵਾ ਦਾ ਮਹਾਨ ਪੁੰਨ ਅਤੇ ਜੱਸ ਪ੍ਰਾਪਤ ਕੀਤਾ ਹੈ। ਇਸ ਤੌਂ ਵਖਰੇ ਨਿਰਬਾਣ ਬਾਬਾ ਸੰਤੋਖ ਦਾਸ ਜੀ ਨੇਂ ਬੋਹੜ ਦੇ ਪੇੜ ਨੂੰ ਮਿੱਟੀ ਦੇ ਗੁੰਮਲੇ ਵਿਚ ਲਾ ਸਿਰ ਦੇ ਚੁਕੇ ਹੋਇਆ ਪੈਦਲ ਜਾ ਜਾ ਕੇ ੬੮ ਤੀਰਥਾਂ ਦੇ ਜਲ ਨਾਲ ਪਾਲਿਆ ਅਤੇ ਬਹੁਤ ਭਾਰਾ ਹੈ-ਜਾਣ ਤੇ ਸ੍ਰੀ ਅੰਮ੍ਰਿਤਸਰ ਨੂੰ ਸਾਰੇ ਤੀਰਥਾਂ ਦਾ ਸ਼੍ਰੋਮਣੀ ਤੀਰਥ ਅਨੁਭਵ ਕਰ ਕੇ ਉਹ ਬੋਹੜ ਦਾ ਪਵਿਤ੍ਰ ਬੂਟਾ ਸਰੋਵਰ ਦੀ ਹੰਸਲੀ ਦੇ ਨੇੜੇ ਲਾ ਦਿਤਾ। ਜੋ ਹੁਣ ਤੀਕ ਭਾਰੀ ਬ੍ਰਿਛ ਤੇ ਯਾਤਰੂਆਂ ਨੂੰ ਸੁਖਦਾਈ ਛਾਂਉ ਦਿੰਦਾ ਬ੍ਰਹਮਬੂਟਾ ਅਖਾੜਾ-ਉਦਾਸੀਨ ਵੀ ਇਸੇ ਦੇ ਨਾਮ ਦੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਕੰਢੇ ਪ੍ਰਸਿਧ ਹੈ।

ਕਰਾਮਾਤੀ ਚਮਤਕਾਰ, ਗੁਰੂ ਗ੍ਰੰਥ ਸਤਿਕਾਰ ਅਤੇ ਪੰਚਾਇਤੀ ਅਖਾੜੇ ਦੀ ਸਥਾਪਨਾ

ਹੁਣ ਤੋਂ ਕਰੀਬਨ ੨੪੦ ਸਾਲ ਪਹਿਲੇ ਗੁਰੂ ਘਰ ਦੀ ਚਾਲੂ ਉਦਾਸੀ ਸੰਪ੍ਰਦਾਏ ਦੇ ਦੋ ਮਹਾਨ ਨੇਤਾ (ਬਾਬਾ ਪ੍ਰੀਤਮ ਦਾਸ ਨਿਰਬਾਣ ਮਹਾਤਮਾ ਅਤੇ ਬਾਬਾ ਸੰਤੋਖ ਦਾਸ ‘ਨਿਰਬਾਣੀ) ਹੋਏ। ਜਿਨ੍ਹਾਂ ਦੇ ਨਾਮ ਪਰ ਅਖਾੜਾ ਸੰਗਲ ਵਾਲਾ, ਬਾਜ਼ਾਰ ਮਾਈ -ਸੇਵਾ ਅੰਮ੍ਰਿਤਸਰ ਵਿਚ ਤੇ ਅਖਾੜਾ ਬ੍ਰਹਮ ਬੂਟਾ ਅੰਮ੍ਰਿਤਸਰ ਸਰੋਵਰ ਕੰਢੇ ਸਸ਼ੋਭਤ ਹਨ। ਆਪਣੇ ਸਮੇਂ ਇਹ ਦੋਵੇਂ ਮਹਾਤਮਾਂ ਦੋ ਸਰੀਰ ਤੇ ਆਤਮਾ ਇਕ ਮਿੱਕ ਵਿਚ ਮੰਨੇ ਗਏ। ਅੜਿਲ-
”ਪ੍ਰਤੀਮ ਦਾਸ ਇਕ ਸਾਧ ਤਪਸਵੀ ਜਾਨੀਏ।।
ਸੰਭੋਖ ਦਾਸ ਜੀ ਰਿਖੀ ਤਾਸ ਸਮ ਮਾਨੀਏ॥
ਮਿਲ ਕਰ ਕਾਨਨ ਬੀਚ ਦੇਇ ਤਪ ਤਾਪਤੇ॥
ਹੋ ਗੁਰੂ ਨਾਨਕ ਬਿਨ ਸ੍ਰੀ ਚੰਦ ਔਰ ਨ ਜਾਪਤੇ ॥
(ਸ੍ਰੀ ਚੰਦ ਪ੍ਰਕਾਸ਼ ਪੰਨਾ ੫੭੩ ਲਿਖਤੀ) ਇਹ ਦੋਵੇਂ ਮਹਾਤਮਾਂ ਤੱਪ ਸਾਧਨ ਦੀ ਖਾਹਸ਼ ਰਖਦੇ ਤੀਰਥ ਦੀ ਯਾਤਰਾ ਨੂੰ ਮੁਖ ਰਖ ਦੋਵੇਂ ਬਾਰਠ ਵਿਚ ਬਾਬਾ ਸ੍ਰੀ ਚੰਦ ਤਪ ਅਸਥਾਨ ਤੇ ਪਹੁੰਚੇ। ਇਥੇ ਦਾ ਵਾਤਾਵਰਣ ਇਨ੍ਹਾਂ ਦੇ ਅਨੁਕੂਲ ਸੀ, ਨਿਤ ਬਾਬਾ ਸ੍ਰੀ ਚੰਦ ਦੀ ‘ ਕੁਲਹਾ ਅਤੇ ਖੜਾਵਾਂ ਨੂੰ ਮੱਥੇ ਟੇਕਦੇ ਪ੍ਰੇਮ ਵਿਚ ਭਟੇ ਸਿਮਰਨ ਕਰਦੇ ਹੁੰਦੇ। ਕਈ ਕਈ ਦਿਨ ਐਸੇ ਲਿਵ ਲੀਨ ਰਹਿੰਦੇ, ਨਾ ਕੁਝ ਖਾਂਦੇ ਨਾ ਪੀਂਦੇ ਤਪ ਸਾਧਦੇ ਰਹਿੰਦੇ ਰਹੇ। ਇਕ ਦਿਨ ਦੋਵੇਂ ਸਮਾਧੀ ਤੋਂ ਉਥਾਨ ਹੋਏ ਬੈਠੇ ਤੇ ਪ੍ਰੇਮ ਭਰੀ ਅਵਸਥਾ ਵਿਚ ਸਨ ਕਿ ਬਾਬਾ ਸ੍ਰੀ ਚੰਦ ਵਲੋਂ ਆਕਾਸ਼ ਬਾਣੀ ਸੁਣੀ ਗਈ। ਇਨ੍ਹਾਂ ਪ੍ਰਤੀ ਇਹ ਫ਼ੁਰਮਾਨ ਸੀ ਕਿ ਇਥੋਂ-ਹੁਣ ਚਲੇ ਜਾਈਏ ਤੇ ਗਿਰਨਾਰ ਪ੍ਰਬਤ ਉਤੇ ਸਾਡੇ ਬਣਖੰਡੀ ਅਸਥਾਨ ਪੁਰ ਡੇਰਾ ਜਮਾਈਏ । ਇਹ ਦੋਵੇਂ ਖੁਸ਼ੀ ਵਿਚ ਭਰੇ ਗਏ ਤੇ ਗੁਰੂ ਸ੍ਰੀ ਚੰਦ ਜੀ ਦੀ ਆਗਿਆ ਦੇ ਪਾਲਣ ਹਿਤ ਪੁਛਦੇ ਪੁਛਾਂਦੇ ਪਹਾੜ ਉਤੇ ਜਾ ਅਪੜੇ। ਪਰ ਇਹ ਦੋਵੇਂ ਹੈਰਾਨ ਹੋਏ ਕਿ ਉਥੇ ਹੋਰ ਕੋਈ ਆਬਾਦੀ ਨਹੀਂ ਸੀ ਪਰ ਧੂਣੀ ਧੁੱਖਦੀ ਸੀ। ਇਨ੍ਹਾਂ ਦੀ ਇਸ ਹੈਰਾਨੀ ਨੂੰ ਮਿਟਾਣ ‘ ਲਈ ਫੇਰ ਆਕਾਸ਼ ਬਾਣੀ ਸੁਣਾਈ ਦਿਤੀ ਕਿ ਇਹੋ ਸਾਡਾ ਨਿਜੀ ਅਸਥਾਨ ਹੈ, ਇਥੇ ਸਾਡਾ ਹੀ ਨਾਮ “ਵਣਖੰਡੀ” ਨਿਸ਼ਚੇ ਰਖ ਸਿਮਰਨ ਕਰੀਏ। ਇਹ ਸੁਣ ਕੇ ਦੋਵੇਂ ਖੁਸ਼ੀ ਨਾਲ ਭਰੇ ਗਏ ਤੇ ਡੇਰਾ ਜਮਾ ਕੇ ਸ੍ਰੀ ਚੰਦ ਜੀ ਦੇ ਸਿੰਮ੍ਰਨ ਧਿਆਨ ਵਿਚ ਜੁਟ ਗਏ।
ਜੰਗਲ ਦੇ ਫਲ ਫੁਲ ਉਤੇ ਬਹੁਤ ਚਿਰ ਗੁਜ਼ਾਰਾ ਕੀਤਾ ਸੀ। ਸਰੀਰ ਸੁੱਕ ਕੇ ਪਿੰਜਰ ਹੀ ਮਾਸ ਵਿਚ ਢਕੇ ਦਿਸਦੇ ਸਨ ਪਰ ਆਤਮਾ ਇਤਨੀ ਬਲਵਾਨ ਹੋ ਚੁਕੀ ਸੀ ਕਿ ਕਿਸੇ ਵੀ ਜੰਗਲੀ ਫਿਰਦੇ ਗਵਾਲੇ ਪ੍ਰਥਾਇ ਜੇ ਬਚਨ ਕਰਦੇ ਸਤਿ ਹੋ ਜਾਂਦਾ ਤੇ ਉਹਦੇ ਭੰਡਾਰੇ ਭਰ ‘ਦਿੰਦੇ, ਦੁੱਖ ਦਲਿਦਰ ਕਰ ਦਿੰਦੇ ਸਨ, “ਰਿਧ ਸਿਧ ਸਭ ਭਗਤਾ ਜਰਨੀ ਲਾਗੀ” ਇਸ ਮਹਾਂਵਾਕ ਅਨੁਸਾਰ ਰਿਧੀਆਂ ਸਿੱਧੀਆਂ ਪ੍ਰਾਪਤਿ ਸਨ। ਨੇੜੇ ਤੇੜੇ ਦੇ ਪਿੰਡਾਂ ਵਿਚ ਸ਼ੁਹਰਤ ਫੈਲ ਗਈ ਤੇ ਦਰਸ਼ਨ ਅਭਿਲਾਖੀ ਆਂਵਦੇ ਰਹੇ। ਇਥੇ ਇਸੇ ਹੀ ਅਰਸੇ ਵਿਚ ਕਈ ਸੰਨਿਆਸੀ ਸਾਧੂ ਵੀ ਮਿਲੇ ਜੋ ਸੰਨਿਆਸ ਛੱਡ ਇਨ੍ਹਾਂ ਦੇ ਉਦਾਸੀ-ਚੇਲੇ ਹੋਏ ਅਤੇ ਕਈ ਗ੍ਰਹਿਸਥੀ ਵੀ ਗ੍ਰਹਿਸਥ ਦਾ ਤਿਆਗ ਕਰ ਕੇ ਇਨ੍ਹਾਂ ਦੇ ਚਰਨੀਂ ਲਗੇ। ਐਸੇ ਲੋਕਾਂ ਨੂੰ ਗੁਰਮੰਤ੍ਰ ਉਪਦੇਸ਼ ਬਾਬਾ ਪ੍ਰੀਤਮ ਦਾਸ ਸੁਣਾਂਦੇ ਅਤੇ ਉਦਾਸੀਨ ਭੇਖ ਦਾ ਥਾਣਾਂ ਤੇ ਮਾਤ੍ਰਾ ਉਪਦੇਸ਼ ਬਾਬਾ ਸੰਤੋਖ ਦਾਸ ਧਾਰਨ ਕਰਾਂਦੇ ਰਹੇ। ਐਸੇ ਕਰੀਬਨ ੧੬੦ ਚੇਲੇ ਇਨ੍ਹਾਂ ਪਾਸ (ਜਮਾਤ ਰੂਪ) ਜਮੜ੍ਹਾਂ ਹੋ ਚੁਕੇ ਸਨ। ਇਨ੍ਹਾਂ ਦਾ ਨਿਤਨੇਮ, ਅੰਮ੍ਰਿਤ ਵੇਲੇ ਇਸ਼ਨਾਨ ਤੇ ਜਪੁਚੀ ਪਾਠ, ਫਿਰ ਸਮਾਧੀ ਲਾ ਕੇ ਸਿਮਰਨ ਧਿਆਨ ਸ਼ਾਮਾਂ ਨੂੰ ਰਹਿਰਾਸ ਪਾਠ ਮਗਰੋਂ ਆਰਤੀ ਤੇ ਬਾਬਾ ਸ੍ਰੀ ਚੰਦ ਉਕਤ ਆਰਤਾ ਉਚਾਰਨ ਕਰਿਆ ਕਰਦੇ। ਇਸ ਵੇਲੇ ਤੀਕ ਇਸ ਵਣਖੰਡੀ ਡੇਰੇ ਦੀ ਪ੍ਰਵਿਰਤੀ ਵਧ ਚੁਕੀ ਗੁਰੂ ਗ੍ਰੰਥ ਜੀ ਦੀ ਬੀੜ ਮੰਗਵਾ ਕੇ ਪ੍ਰਕਾਸ਼ ਤੇ ਪਾਠ ਵੀ ਕਰਦੇ ਹੁੰਦੇ*
ਇਨ੍ਹਾਂ ਮਹਾਤਮਾਂ ਨੇ ਸੰਮਤ 1831 ਵਿਚ ਕਿਸੇ ਪੁਰਬੀ ਦੇ ਮੱਲੇ ਸਮੇਂ ਸਾਰੀ ਜਮਾਤ ਸਮੇਤ ਹਰਦਵਾਰ ਆਕੇ ਗੰਗਾ ਜੀ ਦਾ ਇਸ਼ਨਾਨ ਕੀਤਾ, ਤੇ ਆਪਣਾ ਵਖਰਾ ਕੈਂਪ (ਛਾਵਣੀ) . ਬਣਾ ਕੇ ਨਿਵਾਸ ਰਖਿਆ। ਇਥੇ ਬਾਬਾ ਪ੍ਰੀਤਮ ਦਾਸ ਸ੍ਰੀ ਮਹੰਤ ਰੂਪ ਅਤੇ ਬਾਬਾ ਸੰਤੋਖ ਦਾਸ ਮੰਤ੍ਰੀ ਰੂਪ ਵਿਚ ਆਪਣੀ ਉਦਾਸੀਨ ਜਮਾਤ ਅੰਦਰ ਸਤਿਕਾਰੇ ਜਾਂਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ (ਲਿਖਤੀ ਬੀੜ ਸੀ) ਨਾਲ਼ੇ ਲਿਆਏ ਸਨ, ਪ੍ਰਕਾਸ਼ ਕਰਦੇ ਤੇ ਨਾਲ ਬਾਬਾ ਸ੍ਰੀ ਚੰਦ ਦੀ ਨਿਸ਼ਾਨੀ ਰੂਪ (ਗਉ ਦੁੱਧ ਵਿਚ ਬਿਭੂਤੀ ਗੰਨ ਕੇ) ਗੇਲਾ ਧਰਦੇ ਗੁਰੂ ਸਮਾਨ ਹੀ ਪੂਜਦੇ ਹੁੰਦੇ। ਇਸ ਅਫ਼ਸਰ ਪਰ ਲੱਖਾਂ ਆਏ ਯਾਤਰੂਆਂ ਉਤੇ ਬਾਬਾ ਪ੍ਰੀਤਮ ਦਾਸ ਤੇ ਸੰਤੋਖ ਦਾਸ ਦੀ ਨਿਰਬਾਣ ਅਵਸਥਾ, ਗੁਰੂ ਗ੍ਰੰਥ ਦੀ ਸ਼ਬਦ ਵਿਆਖਿਆ ਪ੍ਰਚਾਰ ਦਾ ਬਹੁਤ ਪ੍ਰਭਾਉ ਪਿਆ। ਹਜ਼ਾਰਾਂ ਨਵੇਂ ਗ੍ਰਹਿਸਥੀ ਲੋਕਾਂ ਨੇ ਇਨ੍ਹਾਂ ਪਾਸੋਂ ਗੁਰਮੰਤ੍ਰ ਗ੍ਰਹਿਣ ਕੀਤਾ ਤੇ ਚੇਲੇ ਬਣੇ ‘ ਅਤੇ ਸੈਂਕੜੇ ਲੋਕਾਂ ਨੇ ਮੋਹ ਮਾਇਆ ਦਾ ਕਿਆਗ ਕਰ ਉਦਾਸੀ ਭੇਖ ਧਾਰਨ ਕੀਤਾ ਸ਼ਿਸ਼ ਬਣੇ ਸਨ। ਇਨ੍ਹਾਂ ਦੀ ਸ੍ਰੀਰਕ ਭੇਖ ਮਰਿਯਾਦਾ ਇਹ ਸੀ-
”ਪੱਖ ਬਾਦ ਕੋ ਨਹਿ ਤਿਨ ਮਾਹੀ॥ ਸਿਰ ਬਾਵਰ ਤਨ ਭਸਮ ਲਗਾਹੀ॥ ਕਰਮੈ ਚਿਮਟਾ ਅਉਰ ਬੈਰਾਗਨ ਆਨੋ ਜਾਮ ਭਜਨ ਮੈ ਲਾਗਨ ॥ ਬਗਲੀ ਅਉਰ ਫਹੋੜੀ ਸੋਭਤ॥ ਪੰਥੀ ਬਿਨ ਵੱਥ ਪਿਖਤ ਨ ਲੋਭਤ।। ਸ਼ੋਕ ਵਾਨ ਅਰ ਤਿਆਗੀ ਭਾਰੇ ॥ ਗੁਰਬਾਣੀ ਦਿਨ ਰਾਤ ਜਮਾਰੇ॥ ਸ੍ਰੀ ਚੰਦ ਪ੍ਰਕਾਸ਼ ਪੰਨਾ 574-75)
‘ਐਸੇ ਤਿਆਗੀ ਮਹਾਤਮਾਂ ਗੁਰਬਾਣੀ ਦੇ ਪਿਆਰਿਆਂ ਦੀ ਜਮਾਤ ਤੇ ਵਧਦੇ ਪ੍ਰਤਾਪ ਨੂੰ ਦੇਖ ਕੇ ਕਈ ਈਰਖਾ ਭਰੇ ਸੰਨਿਆਸੀ ਸਾਧੂਆਂ ਨੇ ਚਰਚਾ ਵੀ ਕੀਤੀ ਤੇ ਪੁਛਿਆ-ਤੁਸਾਡਾ ਗੁਰੂ ਕੌਣ ਹੈ, ਕਿਸ ਮਤੇ ਦਾ ਹੈ? ਤਦ ਬਾਬਾ ਪ੍ਰਤੀਮ ਦਾਸ ਜੀ ਨੇ ਐਸਾ ਫੁਰਮਾਇਆ- 1.

‘ ਪ੍ਰੀਤਮ ਦਾਸ ਨੇ ਬਾਨੀ ਭਨੀ ਗੁਰੂ ਨਾਨਕ ਸਾਹਿਬ ਪੰਥ ਉਦਾਸੀ।।

ਕਲਯੁਗ ਕੇ ਮੱਧ ਭਏ ਅਵਤਾਰ ਜੋ ਸਰਨ ਗਹੇ ਤਿਨਕਾ ਭ੍ਰਮ ਨਾਸੀ।

ਇਸ ਪ੍ਰਸ਼ਨ ਉੱਤਰ ਵਿਚ ਸੰਨਿਆਸੀ ਨਿਰੁਤਰ ਕੀਤ ਤੇ ਬਾਬਾ ਪ੍ਰੀਤਮ ਦਾਸ ਨੇ — ਕੁਝ ਚਿਰ ਨਿਵਾਸ ਮਗਰੋਂ ਹਰਦਾਵਾਰ ਤੋਂ ਚਾਲੇ ਪਾਕੇ ਦੇਸ਼ ਦੇ ਕਈ ਭਾਗਾਂ ਵਿਚ ਵਿਚਰਦੇ ਅਤੇ ਸਤਿਨਾਮ ਜਪਦੇ ਜਪਾਂਦੇ ਗੁਰਬਾਣੀ ਵਿਆਖਿਆ ਸੁਣਾਂਦੇ ਤੇ ਸ੍ਰੇਸ਼ਟਾਚਾਰੀ ਦਾ ਪ੍ਰਚਾਰ ਕਰਦੇ ਰਹੇ ਸਨ। ਦੂਰ ਦਰਾਜ ਤੀਕ ਆਪ ਦੀ ਇਸ ਨਵੇਂ ਰੂਪ ਦੀ ਜਮਾਤ ਨੂੰ ਲੋਕਾਂ ਨੇ ਪਹਿਲੀ ਫੇਰ ਦੇਖਿਆ ਸੀ। ਜੋ ਕੇਵਲ ਗੁਰੂ ਗ੍ਰੰਥ ਅਤੇ ਬਿਭੂਤ ਗੋਲੇ ਸਾਹਮਣੇ ਆਰਤੀ ਉਤਾਰਦੇ, ਪੁਸ਼ਪ ਵਰਖਾ ਕਰਦੇ ਅਤੇ ਕੜਾਹ ਪ੍ਰਸਾਦਿ ਨਾਲ ਚੂਰਮਾ ਵੰਡਦੇ ਹੁੰਦੇ ਸਨ। ਇਸ ਜਮਾਤ ਦੀ ਪ੍ਰਭੁਤਾ ਨੂੰ ਦੇਖਦੇ ਸਾਰ ਜਿਥੇ ਕਿਥੇ ਕੋਈ ਸੰਨਿਆਸੀ ਹੁੰਦਾ ਕੁਝਦੇ ਸਨ।
ਹੋਰ ੫ ਸਾਲ ਪਿਛੋ ਸੰਮਤ੧੮੩੬ ਵਿਚ ਫੇਰ ਜਦੋਂ ਹਰਦਵਾਰ ਦਾ ਕੁੰਡ ਮੇਲਾ ਆਇਆ ਸੁਣਿਆ ਤਾਂ ਬਾਬਾ ਪ੍ਰਤੀਮ ਦਾਸ, ਸੰਤੋਖ ਦਾਸ ਵੀ ਸਾਰੀ ਸ਼ਾਧੂ ਜਮਾਤ ਸਮੇਤ ਆਏ। ਇਸ ਵੇਰ ਦੇਸ਼ ਵਿਦੇਸ਼ਾਂ ਤੋਂ ਆਏ ਸੰਨਿਆਸੀ ਵੀ ਇੱਕਠੇ ਸਨ। ਸਾਰਿਆਂ ਨੇ ਮਤਾ ਪਕਾਇਆ ਤੇ ਉਦਾਸੀਨ ਮੰਡਲੀ ਨੂੰ ” ਗੰਗਾ ਇਸ਼ਨਾਨ ਤੋਂ ਰੋਕਣਾ ਚਾਹਿਆ ਤੇ ਜਿਥੇ ਕਿਥੇ ਫਿਰਦਾ ਜਾਂ ਬੈਠਾ ਉਦਾਸੀ ਦੇਖਿਆ ਮਾਰ ਕੁਟ ਕੇ ਲੁੱਟਦੇ ਤੇ ਨਸਾ ਦਿੰਦੇ ਰਹੇ। ਫਿਰ ਹਜ਼ਾਰਾਂ ਸੰਨਿਆਸੀਆਂ ਇਕੋ ਵੇਰ ਸਾਂਝਾ ਹਮਲਾ ਕਰ ਕੇ ਉਦਾਸੀਨ ਡੇਰੇ ਨੂੰ ਲੁੱਟ ਲਿਆ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਫ਼ਾੜ ਦਿੱਤਾ ਤੇ ਗੋਲਾ ਫੋੜ ਦਿੱਤਾ ਸੀ। ਇਸ ਬੇਅਦਬੀ ਨੂੰ ਨਾ ਸਹਾਰਦੇ ਪ੍ਰੀਤਮ ਦਾਸ ਨੇ ਲੱਕ ਦੀ ਜੰਜੀਰ ਨੂੰ ਖੋਹਲ ਕੇ ਧਰਤੀ ਉਤੇ ਪਟਕ ਦਿਤਾ, ਹੁਣ ਕੀ ਹੋਇਆ?
ਸੰਤਨ ਦੁਖ ਪਾਏ ਤੇ ਦੁਖੀ (ਸੰਤਾਂ ਦੇ ਦੁਖ ਪਾਏ ਤੇ ਕਰਤਾਰ ਦਖੀ) ਹੋਇਆ। ਉਸ ਸੰਗਲ ਨੂੰ ਪਲ੍ਹ ਵਿਚ ਮਜੀਠੀ ਰੰਗ ਫਨੀਆਰ ਸਰਪ ਬਣਾ ਦਿਤਾ। ਜੋ ਦੇਖਦੇ ਸਾਰ ਸੰਨਿਆਸੀਆਂ ਵਿਚ ਭਗਦੜ ਮਚ ਗਈ। ਗੁਸਾਈਂ ਸੰਤਾਂ ਦਾ ਝੰਡਾ ਅਗੇ ਤੇ ਸਰਪ ਫਨ ਖਿਲਾਰੇ ਪਿਛੇ ਦੌੜਦਾ ਤੇ ਉਨ੍ਹਾਂ ਨੂੰ ਕੱਟਦਾ ਜਾਏ, ਹਾ-ਹਾ ਕਾਰ ਮਚ ਗਈ। ਬੇਸ਼ੁਮਾਰ ਮੇਲੇ ਦੀ ਭੀੜ ਇੱਕਠੀ ਹੋਈ ਨੂੰ ਸੱਪ ਕੁਝ ਨਾ ਕਹੇ ਤੇ ਬੇਅਦਬੀ ਕਰਨ ਵਾਲੇ ਸੰਨਿਆਸੀਆਂ ਨੂੰ ਡੰਗਦਾ ਜਾ ਰਿਹਾ ਸੀ। ਦੂਜੇ ਪਾਸੇ ਸਿਖ ਸੰਗਤਾਂ ਨੇ ਸੰਨਿਆਸੀਆਂ ਦੇ ਡੇਰਾ ਵੀ ਲੁਟਿਆ।
ਇਸ ਵੇਲੇ ਬਾਬਾ ਪ੍ਰੀਤਮ ਦਾਸ ਨੇ ਇਕ ਹੋਰ ਕਰਾਮਾਤ ਵਿਖਾਈ ਫਨੀਆਰ ਸੌਂਪ ਨੂੰ ਬੁਲਾ ਲਿਆ ਤੇ ਫੜ ਕੇ ਸੰਗਲ ਵਾਂਗੂੰ ਹੀ ਲੱਕ ਨਾਲ ਵਲੇਟ ਕੇ ਲੰਗੋਟੀ ਕੱਸ ਲਈ। ਲੋਕੀਂ ਹੈਰਾਨ ਪਸ਼ੇਮਾਨ ਤੇ ਚੰਗ ਦੇ ਰਹੇ ਸਨ। ਸੰਨਿਆਸੀਆਂ ਦਾ ਗੁਮਾਨ ਵੀ.ਟੁੱਟਾ ਤੇ ਉਨ੍ਹਾਂ ਦੇ ਕੁਝ ਸ੍ਰੀ ਮਹੰਤ ਮਿਲ ਕੇ ਆਏ। ਪਿਮਾਂ ਚਾਹੀ ਤੇ ਬੇਨਤੀ ਦੁਆਰਾਪੁਛਿਆ-ਇਹ ਜੰਜੀਰ ਤੇ ਬਿਭੂਤੀ ਇਸੀਂ ਗੁਸਾਈਂ ਸੰਤਾਂ ਦੀ ਚੀਜ਼ ਹੈ। ਤੁਸੀਂ ਕਿਵੇਂ ਅਪਨਾਈ ਤੇ ਕਿਸ ਨੇ ਦਿੱਤੀ ਹੈ। ਤਦ ਬਾਬਾ- :ਪ੍ਰੀਤਮ ਦਾਸ ਨੇ ਨਿਰਣੇ ਨਾਲ ਸਮਝਾਇਆ-
“ਤੁਸਾਨੂੰ ਪਤਾ ਹੈ ਕਿ ਗੁਰੂ ਨਾਨਕ ਨਿਰੰਕਾਰੀ ਦੇ ਬਾਬਾ ਸ੍ਰੀ ਚੰਦ ਸ਼ਿਵ ਸਰੂਪ ਸਪੁੱਤਰ ਸਨ। ਉਹਨਾਂ ਨੂੰ ਪਿਤਾ ਪਾਸੋਂ ਇਹ ਦਾਤ ਪ੍ਰਾਪਤ ਹੋਈ ਤੇ ਇਸ ਉਦਾਸੀਨ ਵਰਣ ਆਸ਼ਰਮ ਦੇ ਸਰਤਾਜ ਮੰਨੇ ਗਏ। ਉਹ ਬਿਨਾਂ ਰਾਖ ਚਢਾਏ ਤੇ ਸ੍ਵੈਤ ਵਰਣ ਤੇ ਸੱਜੇ ਕੰਨ ਵਿਚ ਮੰਦਰਾਂ ਸਹਿਤ ਪ੍ਰਗਟਾਏ ਸਨ।
ਫੇਰ-ਪੀਤ ਜੰਜੀਰ ਜਨਮ ਕਟ ਜਾਕੇ। ਸੋਭਨੀਕ ਬਾਵਰ ਸਿਰ ਵਾਂਕੇ॥ ਤਿਨਕਾਂ ‘ ਸਿਖ ਬਾਬਾ ਗੁਰਦਿੱਤਾ। ਜਿਸਨੇ ਆਸੁਰ ਕਾ ਦਲ ਜਿੱਤਾ। । ਧੂੰਏਂ ਚਾਰ ਕੀ ਸਕਲ ਮਰਯਾਦਾ। •ਚਚੀ ਤਿਨੈ ਨੇ ਸਬ ਤੇ ਆਦਾ। ਸੰਪ੍ਰਦਾਏ ਇਸ ਰੀਤ ਚਲਾਈ। ਹਮਨੋ ਤਿਸਕੀ ਗਹਿ ਸਰਣਾਈ॥
ਫੇਰ ਉਨ੍ਹਾਂ ਬਾਬਾ ਗੁਰਦਿੱਤਾ ਜੀ ਨੇ ਸਾਨੂੰ-
‘ਕੱਟ ਜੰਜੀਰ ਦਈ ਅੰਗ ਬਿਤੂਤਾ। ਬਨਾ ਨਿਰਬਾਣਾ ਤਬ ਤੇ ਸੂਤਾ!
ਐਸ ਸਮਝਾਏ ਮਗਰੋਂ ਬਾਬਾ ਪ੍ਰੀਤਮ ਦਾਸ ਜੀ ਕਿਹਾ ਕਿ ਤੁਸੀਂ ਵੀ ਸਾਹੇ ਗੁਸਾਂਈ -ਸੰਨਿਆਸੀ ਸਰੀਰ ਪਰ ਧੂਣੀ ਰਮਾ ਕੇ ਗੰਗਾ ਇਸ਼ਨਾਨ ਕਰੀਏ ਤੇ ਅਸੀਂ ਭੀ ਆਪਣੇ ਧੂੰਣੇ ਦੀਬਿਭੂਤੀ ਰਮਾ ਕੇ ਇਸ਼ਨਾਨ ਕਰਾਂਗੇ। ਜਿਸ ਦੀ ਸੱਚੀ ਬਿਭੂਤ ਹੋਵੇਗੀ ਉਹ ਗੰਗਾ ਇਸ਼ਨਾਨ ਵੇਲੇ ਉਤਰੇਗੀ ਨਹੀ, ਤੇ ਝੂਠੀ ਉਤਰ ਜਾਏਗੀ। ਤਦ ਸਾਰੇ ਰਾਜੇ ਰਈਸ ਤੇ ਕਈ ਸੰਤ ਸੰਪ੍ਰਦਾਵਾਂ ਦੇ ਪ੍ਰਮੁਖਾਂ ਸਾਹਮਣੇ ਇਸ ਇਕਰਾਰ ਨਾਲ ਦੋਹਾਂ ਧਿਰਾਂ ਦੇ ਹਜ਼ਾਰਾ ਸੰਤਾਂ ਨੇ ਇਸ਼ਨਾਨ ਕੀਤਾ ਪਰ ਸੰਨਿਆਸੀ ਸੰਤਾਂ ਦੇ ਸਰੀਰਾਂ ਦੀ ਬਿਭੂਤੀ ਉਤਰ ਗਈ, ਤੇ ਉਦਾਸੀ ਸੰਤਾਂ ਦੀ ਵੈਸੀ ਦੀ ਵੈਸੀ ਹੀ ਰਮਾਈ ਕਾਇਮ ਰਹੀ। ਦੂਜਾ ਚਮਤਕਾਰ ਇਹ ਵੀ ਕਿ ਜਦੋਂ ਬਾਬਾ ਪ੍ਰੀਤਮ ਦਾਸ ਇਸ਼ਨਾਨ ਕਰ ਕੇ ਠਿਕਲੇ ਸੀ ਉਹ ਫਨੀਅਰ ਸੱਪ ਨਹੀਂ ਬਲਿਕੇ ਪਹਿਲੇ • ਵਾਂਗੂੰ ਚਮਕਦੀ ਤਾਂਬੇ ਦੀ ਜੰਜੀਰ ਹੀ ਕਸੀ ਦੇਖੀ ਗਈ। ਇਸ ਵੇਲੇ ਹਰ ਪਾਸੇ ਆਪ ਦੀ ਜੈ ਜੈ ਕਾਰ ਹੋ ਰਹੀ ਸੀ।
ਇਹ ਕੋਈ ਮਾਮੂਲੀ ਵਾਕਿਆ ਨਹੀਂ ਸੀ। ਸਾਰੇ ਭਾਰਤ ਵਿਚੋਂ ਉਸ ਵੇਲੇ ਕੁੰਭ ਦੇ ਅਵਸਟ ਪਰ ਹਿੰਦੂ ਤੇ ਸਿਖ ਰਾਜੇ ਮਹਾਰਾਜੇ ਆਏ ਹੋਏ ਸਨ। ਸਾਰਿਆਂ ਦੇ ਸਾਹਮਣੇ ਸੰਨਿਆਸੀ ਪ੍ਰਮੁਖ ਲਜਿਤ ਹੋਏ ਤੇ ਉਦਾਸੀਨ ਮਹਾਤਮਾ ਵਲੋਂ ਅਪਣਾਏ ਹੋਏ ਗੁਰੂ ਘਰ ਦੇ ਚਲਾਏ ਉਦਾਸੀ ਭੇਖ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਦੇ ਗੋਲਾ ਸਤਿਕਾਰ ਨੂੰ ਸਦਾ ਵਾਸਤੇ ਜਮਾਤੀ (ਸੰਪ੍ਰਦਾਇਕ) ਤੌਰ ਤੇ ਸੰਨਿਆਸੀ ਪ੍ਰਮੁੱਖਾਂ ਵਲੋਂ ਵੀ ਸਤਿਕਾਰਿਆ ਤੇ ਪ੍ਰਵਾਨ ਕੀਤਾ ਗਿਆ ਸੀ।
ਇਸ ਵੇਲੇ ਬਾਕੀ ਦੇ ਕਈ ਰਾਜੇ ਤੇ ਸਿਖ ਸਰਦਾਰ ਵੀ ਇੱਕਠੇ ਸਨ। ਜਿਨ੍ਹਾਂ ਵਿਚ ਹੈਦਰਾਬਾਦ ਸਟੇਟ ਦੇ ਦੀਵਾਨ ਚੰਦੂ ਲਾਲ ਦਾ ਚਾਚਾ ਨਾਨਕ ਚੰਦ ਵੀ ਆਇਆ ਸੀ, ਇਹ ਪੂਰਨ ਸਿਦਕਵਾਨ ਸਿਖ ਸੀ। ਇਨ੍ਹਾਂ ਸਾਰਿਆਂ ਨੇ ਬਾਬਾ ਪ੍ਰੀਤਮ ਦਾਸ ਤੇ ਬਾਬਾ ਸੰਤੋਖ ਦਾਸ ਪਾਸ ਬੇਨਤੀ ਕੀਤੀ। ਆਪ ਨੇ ਗੁਰੂ ਗ੍ਰੰਥ ਅਤੇ ਉਦਾਸੀ ਪੰਥ ਦੀ ਇਥੇ ਲਾਜ ਰਖ ਵਿਖਾਈ ਅਤੇ ਸ਼ਾਨ ਵਧਾਈ ਹੈ, ਕੋਈ ਸੇਵਾ ਕਰਨ ਦਾ ਹੁਕਮ ਕਰੀਏ। ਤਦ ਨਿਰਬਾਣ ਬਾਬਾ ਪ੍ਰੀਤਮ ਦਾਸ ਨੇ ਫੁਰਮਾਇਆ-ਸਾਨੂੰ ਅਪਣੇ ਲਈ ਤਾਂ ਬਿਭੂਤ ਅਤੇ ਸੰਗਲ ਨਾਲ ਵਲੇਟਣ ਵਾਲੀ ਲੰਗੋਟੀ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਏ। ਪਰ ਐਸੇ ਮੌਕੇ ਪੂਰਬੀਆਂ ਸਮੇਂ ਜਦੋਂ ਗੁਰੂ ਨਾਨਕ ਅਵਲੰਭੀ ਸਾਧੂ ਅਤੇ ਗ੍ਰਹਿਸਥੀ ਇਥੇ ਆਇਆ ਕਰਨਗੇ ਤਾਂ ਉਨਾਂ ਵਾਸਤੇ ਟਿਕਾਣਾ ਅਤੇ ਅੰਨ ਦਾਣਾ ਜ਼ਰੂਰ ਚਾਹੀਏ। ਉਹ ਤੁਸਾਡੀ ਭਾਵਨੀ ਤੇ ਨਿਰਭਰ ਹੈ।
ਐਸੀ ਨਿਰਮਾਨਤਾ ਅਤੇ ਤਿਆਗ ਬ੍ਰਿਤੀ ਇਨ੍ਹਾਂ ਦੋਹਾਂ ਮਹਾਂਪੁਰਖਾਂ ਦੀ ਦੇਖ ਕੇ :ਸਾਰੇ ਰਈਸਾਂ ਸਹਾਦਰਾਂ ਦੇ ਮਨ ਮੋਹੇ ਗਏ। ਤੇ ਇਸ ਵੇਲੇ ਸਭ ਤੋਂ ਪਹਿਲੀ ਭੇਟਾ ਇਸ -ਪਰਉਪਕਾਰ ਲਈ ਹੈਦਰਾਬਾਦ ਤੋਂ ਆਏ ਲਾਲਾ ਨਾਨਕ ਚੰਦ ਨੇ ਦੀਵਾਨ ਚੰਦੂ ਲਾਲ ਵਲੋਂ 7 ਲੱਖ ਰੁਪੈ ਭੇਟਾ ਕੀਤੇ (ਜੋ ਅਜ ਕਲ 7 ਕਰੋੜ ਦੇ ਬਰਾਬਰ ਸਨ) ਫੇਰ ਨਾਭੇ ਪਟਿਆਲੇ ਤੇ ਦੂਜੇ ਪੰਜਾਬ ਦੇ ਰਜਵਾੜਿਆਂ ਵਲੋਂ ਕਈ ਲੱਖ ਰੁਪਿਆ ਹੋਰ ਬਾਬਾ ਪ੍ਰੀਤਮ ਦਾਸ ਅਗੇ ਅਰਪਨ ਕੀਤਾ ਗਿਆ। ਇਸ ਤੋਂ ਇਲਾਵਾ ਸਿੱਖ ਰਾਜਿਆਂ ਵਲੋਂ ਕਈ ਹਾਥੀ ਘੋੜੇ ਤੇ ਕੀਮਤੀ ਇਕ ਸੁਨਿਹਰੀ ਤਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਭੇਟ ਕੀਤਾ ਗਿਆ ਸੀ। ਨਾਲ ਹੀ ਤੰਬੂ ਛੌਲਦਾਰੀਆਂ ਨਗਾਰੇ ਤੇ ਲੰਗਰ ਵਾਸਤੇ ਭਾਰੀ ਵਰਤਨ ਅਰਪਨ ਕੀਤੇ ਅਤੇ ਨਿਸ਼ਾਨ ਸਾਹਿਬ (ਝੰਡਾ) ਪੂਰੀ ਮਰਯਾਦਾ ਨਾਲ ਅਸਥਾਪਨ ਕਰਕੇ ਉਦਾਸੀ ਕੈਂਪ ਨੂੰ ਸਦਾ ਵਾਸਤੇ ਅੱਟਲ ਅਤੇ . ਪ੍ਰਵਾਣੀਕ ਅਸਥਾਨ ਬਣਾ ਦਿਤਾ।
ਇਸ ਵੇਲੇ ਸਾਰੇ ਸਿਖ ਸਰਦਾਰ ਤੇ ਰਾਜੇ ਮਹਾਰਾਜੇ ਸਹਿਤ ਲਾਲਾ “ਨਾਨਕ ਚੰਦ” ਦੇ ਇਕੱਠੇ ਸਨ। ਸਾਰਿਆਂ ਨੇ ਸਲਾਹ ਕਰ ਕੇ ਪੂਰੀ ਸੰਮਤੀ ਨਾਲ ਉਸ ਉਦਾਸੀਨ-ਮੰਡਲ ਦੀ ਮਰਯਾਦਾ ਨਿਸਚਿਤ ਕੀਤੀ ਅਤੇ ਲਿਖਤ ਵਿਚ ਲਿਆਂਦੀ। ਲਖਾਂ ਰੁਪੈ ਸਰਕਾਰ ਦਰਬਾਰੇ ਜਮ੍ਹਾਂ ਕਰਾਇਆ ਤੇ ਸੂਦ ਵਿਚੋਂ ਖਰਚਾ ਚਲਾਣਾ ਨਿਸਚਿਤ ਕੀਤਾ ਗਿਆ। ਉਪਰੰਤ ਇਸ ‘ਮਹਾਨ ਸੰਸਥਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਦਾਰੀ (ਤਾਬਿਆ) ਹੇਠਾਂ ਚਾਰ ਪ੍ਰਮੁੱਖ ਮਹੰਤ -ਬਾਪੇ ਤੇ ਇਸ ਦਾ ਸ਼ੁਭ ਨਾਮ ਉਦਾਸੀਨ ਪੰਚਾਇਤੀ ਅਖਾੜਾ ਰਖਿਆ, ਜੋ ਸੰ: 1836 ਦੇ __ ਹਰਦਵਾਰ ਕੁੰਭ ਵੇਲੇ ਪਹਿਲੀ ਵੇਰ ਇਹ ਪੰਚਾਇਤੀ ਅਖਾੜਾ ਕਾਇਮ ਹੋਇਆ। ਚੂੰਕਿ ਬਾਬਾ ਪ੍ਰੀਤਮ ਦਾਸ, ਬਾਬਾ ਸੰਤੋਖ ਦਾਸ ਜੀ ਨਿਰਬਾਣ ਬ੍ਰਿਤੀ ਤਿਆਗੀ ਸੁਭਾਉ ਦੇ ਸਨ। ਇਤਨੀ ਵਡੀ ਪ੍ਰਵਿਰਤੀ ਵਿਚੋਂ ਆਪ ਕਿਨਾਰੇ ਰਹੇ ਪਰ ਆਪਣੀ ਆਸ਼ੀਰਵਾਦ ਨਾਲ ਜੋ ਗੁਰੂ ਗ੍ਰੰਥ ਸਾਹਿਬ ਦੀ ਤਾਬੇ ੪ ਮਹੰਤ (ਪ੍ਰਬੰਧਕ) ਸ਼ਾਪੇ ਸਨ। ਉਹ ਚਾਰ ਧੂਣਿਆਂ ਵਲੋਂ ਪ੍ਰਮੁੱਖ ਮਹੰਤ ਸਨ ਤੇ ਉਨ੍ਹਾਂ ਦੇ ਸ਼ੁਭ ਨਾਮ ਇਹ ਸਨ-
ਇਕ ਸ੍ਰੀ ਗੰਗਾ ਰਾਮ ਤੱਪਸਵੀ ਅਤੇ ਦੂਜੇ ਕੂਟਸਤ ਬ੍ਰਹਮ ਜੀ, ਤੀਜੇ ਅਰੂੜ ਬ੍ਰਹਮ ਜੀ ਅਤੇ ਚੌਥੇ ਅੱਟਲ ਬ੍ਰਹਮ ਨਾਮ ਦੇ ਸਨ। ਇਨ੍ਹਾਂ ਚੌਹਾਂ ਬਾਬਤ ਐਸਾ ਲਿਖਿਆ ਮੈਨੂੰ ਮਿਲਿਆ, ਕਿ ਇਹ ਚਾਰੋਂ ਹੀ ਬੜੇ ਅਮੀਰ ਲੋਕਾਂ ਦੇ ਸਪੁਤ੍ਰ ਸਨ। ਪੂਰਬ ਕਰਮ ਦੇ ਕੋਈ ਪੁੰਨ -ਕਰਮ ਜਾਗੇ, ਇਹ ਵੈਰਾਗਵਾਨ ਹੋ ਕੇ ਧੂਣੇਦਾਰ ਮਹੰਤਾਂ ਦੇ ਚੇਲੇ ਬਣ ਗਏ ਸਨ। ਇਹ ਕੰਮ :ਕਾਜ ਤੇ ਹਿਸਾਬ ਕਿਤਾਬ ਵਿਚ ਪਹਿਲੇ ਤੋਂ ਸਿਆਣੇ ਸਨ ਤੇ ਹੁਣ ਪਰਉਪਕਾਰ ਹਿਤ ਪ੍ਰਬੰਧਕ ਹੋਣਾ ਮੰਨ ਕੇ ਇਸ ਪੰਚਾਇਤੀ ਅਖਾੜੇ ਦੇ ਮਹੰਤ ਹੋਣਾ ਪ੍ਰਵਾਨ ਕੀਤਾ ਸੀ। ਇਹ ਸੰਸਥਾ ਰਜਿਸਟਰਡ ਤੇ ਹੁਣ ਤੀਕ ਇਸੇ ਨਾਮ ਨਾਲ ਕੰਖਲ ਵਿਚ ਉਦਾਸੀ ਪੰਚਾਇਤੀ ਅਖਾੜਾ ਕਾਇਮ ਹੈ। ਇਸ ਤੋਂ ਦੋ ਸਾਲ ਬਾਅਦ ਸੰ:1838 ਵਿਚ ਬਾਬਾ ਸੰਤੋਖ ਦਾਸ ਜੀ ਨੇ ਦੂਜਾ ਉਦਾਸੀਨ ਅਖਾੜਾ ਕਾਇਮ ਕਰ ਲਿਆ ਸੀ। ਇਹ ਦੋਵੇਂ ਹੁਣ ਤੀਕ ਪ੍ਰਸਿਧ ਹਨ। ਇਸ ਤੋਂ ਹੋਰ ਪੰਜ ਸਾਲ ਬਾਅਦ ਫਿਰ ਬਾਬਾ ਸੰਤੋਖ ਦਾਸ ਜੀ ਨੇ ਅੰਮ੍ਰਿਤ ਸਰੋਵਰ ਵਾਸਤੇ ਸੰਮਤ 1843 ਵਿਚ ਸਿੱਖ ਸੰਗਤਾਂ ਨੂੰ ਪਰੇਰ ਕੇ ਹੰਸਲੀ ਨਹਿਰ ਖੁਦਵਾਈ, ਜੋ ਪਿਛੇ ਲਿਖਿਆ ਹੈ।
ਇਹੋ ਜਿਹੇ ਕਈ ਹਵਾ ਦਿਤੇ ਜਾ ਸਕਦੇ ਹਨ, ਜਿਨ੍ਹਾਂ ਥੀਂ ਸਾਬਤ ਹੈ ਕਿ ਉਦਾਸੀਨ ਸੰਪ੍ਰਦਾਏ ਦੇ ਸਾਧੂ ਵੀ ਆਪਣੇ ੨ ਧੌਣੇਦਾਰ ਸੰਤਾਂ ਮਹੰਤਾਂ ਦੇ ਚਰਨ ਪਾਹੁਲੀ ਹੁੰਦੇ ਹੋਏ ਖੰਡੇ ਪਾਹੁਲੀ (ਅੰਮ੍ਰਿਤਧਾਰੀ) ਨਿਰਮਲਾ ਸੰਪ੍ਰਦਾਏ ਅਤੇ ਨਾਮ ਬਾਰੀ ਸੰਪ੍ਰਦਾਏ ਦੇ ਸਾਧੂਆਂ ਜਾਂ ਗ੍ਰਹਿਸਥੀਆਂ ਵਾਂਗੂੰ ਇਹ ਵੀ ਸਿਖ ਕੋਮ ਦੇ ਜ਼ਰੂਰੀ ਅੰਗ ਸਨ ਜੋ ਗੁਰੂ ਗ੍ਰੰਥ ਸਾਹਿਬ ਦਾ ਤਨ ਮਨ ਤੋਂ ਸਤਿਕਾਰ ਕਰਦੇ ਰਹੇ ਤੇ ਸਿਖ (ਜਾਂ ਸ਼ਿਸ਼) ਹੋਣ ਦੀ ਹੈਸੀਅਤ ਵਿਚ ਸੰਨਿਆਸੀਆਂ ਵਲੋਂ ਕੀਤੀ ਤੋਹੀਨ ਨੂੰ ਸਹਿ ਨਹੀਂ ਸਕੇ ਸਨ। ਫੇਰ ੪ ਧੌਣੇਦਾਰ ਮਹੰਤਾਂ ਦਾ ਸਿਰਮੌਰ ਪੰਜਵਾਂ ਗੁਰੂ ਗ੍ਰੰਥ ਸਾਹਿਬ (ਪ੍ਰਤੱਖ ਗੁਰਾਂ ਕੀ ਦੇਹ ਜਾਣਕੇ) ਉਦਾਸੀਨ ਪੰਚਾਇਤੀ ਅਖਾੜਾ ਨਾਮ ਰਖਿਆ। ਇਸ ਤੋਂ ਵਧ ਕੇ ਗੁਰੂ ਕੇ ਸਿਖ ਹੋਣ ਦਾ ਉਨ੍ਹਾਂ ਵਲੋਂ ਹੋਰ ਕੀ ਸਬੂਤ ਹੋ ਸਕਦਾ ਹੈ। ਉਦਾਸੀ ਸੰਤਾਂ ਦਾ ਸਿਖ ਭਰਾਵਾਂ ਨਾਲ ਮਤ ਭੇਦ ਹੋ ਜਾਣਾ ਕੋਈ ਵਡੀ ਗੱਲ ਨਹੀਂ। ਸਮਾਂ ਆਏ ਪਰ ਇਹ ਭੇਦ ਵੀ ਮਿਟ ਸਕਦੇ ਹਨ ਤੇ ਮਿਟਣਗੇ। ਪਰ ਗੁਰੂ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਤੀਕ ਤਾਂ ਕੋਈ ਮਤ ਭੇਦ ਨਹੀਂ ਹੈ। ਫਿਰ ਇਹ ਕਿਥੋਂ ਦਾ ਇਨਸਾਫ਼ ਹੈ ਕਿ ਬਾਬਾ ਸ੍ਰੀ ਚੰਦ ਸਾਹਿਬ ਦਾ ਗੁਰੂ (ਗੁਰੂ) ਨਾਨਕ ਦੀ ਬਜਾਇ ਕਿਸੇ ਅਬਨਾਸ਼ੀ ਮੁਨੀ ਨੂੰ ਸਿਧ ਕੀਤਾ ਜਾਏ। ਇਹ ਬਹੁਤ ਵੱਡਾ ਫਰੇਬ ਤੇ ਝੂਠ ਹੈ ਜੋ ਬਾਬਾ ਸ੍ਰੀ ਚੰਦ ਨਾਲ ਸਬੰਧਤ ਉਦਾਸੀਨ ਸੰਪ੍ਰਦਾਇ ਨੂੰ ਸੋਭਦਾ ਨਹੀਂ ਹੈ।
“ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥
ਜੋ ਗੁਰੂ ਦਸੈ ਵਾਟ ਮੁਰੀਦ ਜੋਲੀਐ॥ ”
ਝੂਠ ਬੋਲਦੇ ਤੇ ਝੂਠੇ ਲੇਖ ਲਿਖਣ ਵਾਲਿਆਂ ਨੂੰ ਬਾਬਾ ਸ੍ਰੀ ਚੰਦ ਵੀ ਕੋਸਦੇ ਰਹੇ। ਜੈਸਾ ਕਿ ਉਦਾਸੀਨ ਅਖਬਾਰ ਮਹਾਤਮਾ ੧੩ ਅਗਸਤ ੧੯੭੫ ਦੇ ਪਰਚੇ ਵਿਚ ਬਾਬਾ ਸ੍ਰੀ ਚੰਦ ਵਲੋਂ ਐਸੇ ਲੇਖਕਾਂ ਪ੍ਰਥਾਂਇ ਲਿਖਿਆ ਜੋ ਛਪਿਆ ਕੁਝ ਨਮੂਨਾ ਇਹ ਹੈ-
”ਚੋਰ ਦੰਡ ਕੀ ਅਵੱਧ ਬੀਤੇ ਛੁੱਟ ਜਾਣਗੇ!
ਭੈੜੇ ਲੇਖਕ ਸਦਾ ਨਰਕ ਦੁੱਖ ਪਾਣਗੇ।”
ਤਾਂਤੇ ਉਦਾਸੀਨ ਮਹਾਤਮਾ ਪਾਸ ਪ੍ਰਾਰਥਨਾ ਹੈ ਕਿ ਉਹ ਆਪਣੇ ਪੂਰਵਜਾਂ ਦੀ ਵਾਟ ਨੂੰ ਅਪਨਾਉਣ। ਜੈਸਾ ਕਿ ਬਾਬਾ ਗੁਰਦਿਤਾ ਜੀ ਸ੍ਰੀ ਬਾਲੂ ਹਸਨਾਂ ਆਦਿਕ (ਚਾਰੋਂ ਧੂੰਣਿਆਂ ਦੇ ਪ੍ਰਮੁੱਖਾਂ) ਨੇ ਬਾਬਾ ਸ੍ਰੀ ਚੰਦ ਜੀ ਦਾ ਗੁਰੂ ‘ਗੁਰੂ ਨਾਨਕ” ਨੂੰ ਹੀ (ਗੁਰ ਅਬਿਨਾਸ਼ੀ) ਮੰਨਿਆ ਤੇ ਆਪਣੀ-੨ ਮਾਤ੍ਰਾ ਵਿਚ ਦਰਸਾਇਆ ਹੈ। ਤਾਂਤੇ (ਗੁਰੂ-ਘਰ ਨਾਲ ਸਬੰਧਤ) ਸਮੂੰਹ ਉਦਾਸੀਨ ਸੰਤਾਂ ਦਾ ਫਰਜ਼ ਹੈ ਕਿ ਉਹ ਵੀ ਬਜ਼ੁਰਗਾਂ ਦੇ ਮਤ ਅਵਲੰਤੀ ਹੋਣਾ ਪਸੰਦ ਕਰਨ। ਤਦੇ ਗੁਰੂ ਨਾਨਕ ਦੇਵ ਬਾਬਾ ਸ੍ਰੀ ਚੰਦ ਤੇ ਬਾਬਾ ਗੁਰਦਿੱਤਾ ਜੀ ਦੀ ਕਿਰਪਾ ਦੇ ਪਾਤਰ ਅਤੇ ਡੇਲਾ ਰੂਪ ਦੇ ਸਪੂਤ ਸਾਬਤ ਹੋਣਗੇ। ਇਹ ਕਹਾਵਤ ਹੈ
”ਲੀਕ ਲੀਕ ਗਾਡੀ ਚਲੇ ਲੈਕੇ ਚਲੇ ਸਪੂਤ।”
ਪਰ-ਮੈਨੂੰ ਇਸ ਪੁਸਤਕ ਦੀ ਤਿਆਰੀ ਦੇ ਸਿਲਸਿਲੇ ਵਿਚ ਖੋਜ ਪੜਤਾਲ ਕਰਦਿਆਂ ਕਈ ਉਦਾਸੀ ਮਹਾਤਮਾ ਵਿਦਵਾਨਾਂ ਨਾਲ ਵਾਹ ਪੈਂਦਾ ਰਿਹਾ ਅਤੇ ਪਤਾ ਹੈ ਕਿ ਸਾਰੇ ਉਦਾਸੀ ਇਕੋ ਜਿਹੇ ਨਹੀਂ ਹਨ। ਬੇ-ਸ਼ੁਮਾਰ ਐਸੇ ਨਿਰਬਾਣ ਬ੍ਰਿਤੀ, ਮੋਹ ਮਾਇਆ ਤੋਂ ਉੱਚੀ ਸੁੱਚੀ ਸੂਰਤ ਵਾਲੇ ਸੱਚ ਦੇ ਖੋਜੀ ਵੀ ਮੌਜੂਦ ਹਨ, ਜੋ ਉਦਾਸੀਨ ਸੰਪ੍ਰਦਾਏ ਨੂੰ ਸਾਧੂ ਰੂਪ ਸ਼ਿਸ਼ ਅਤੇ ਸਿਖ ਕੌਮ ਦਾ ਜ਼ਰੂਰੀ ਅੰਗ ਹੀ ਜਾਣਦੇ ਹਨ। ਇਸੇ ਤਰ੍ਹਾਂ ਉਹ ੧੦ ਸਤਿਗੁਰਾਂ ਨੂੰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਗੁਰਦਿੱਤਾ ਜੀ ਦੀ ਆਤਮਾ ਨੂੰ ਇਕ ਮਿਕ ਤੇ ਆਪੋ ਵਿਚ ਅਭੇਦ ਹੋਇਆ ਮੰਨਦੇ ਹਨ। ਉਹ ਸੱਚੇ ਦਿਲੋਂ ਸਤਿਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਅਤੇ ਵਿਸ਼ਵਾਸ ਨਾਲ ਗੁਰਬਾਣੀ ਨੂੰ ਪੜ੍ਹਦੇ ਹਨ। ਇਸ ਵਾਸਤੇ ਸਾਡੀ ਪ੍ਰਾਰਥਨਾ ਹੁਣ ਉਹਨਾਂ ਸੰਤਾਂ ਪ੍ਰਥਾਇ ਹੈ ਜੋ ਸ੍ਰੀ ਨਾਨਕਾਣਾ ਸਾਹਿਬ ਅਤੇ ਕੁਝ ਹੋਰ ਵੀ ਇਤਿਹਾਸਕ ਗੁਰਦਵਾਰਿਆਂ ਦਾ ਪ੍ਰੰਬਧ ਉਦਾਸੀ ਸੰਤਾਂ ਹਥੋਂ ਨਿਕਲ ਗਿਆ ਜਾਣ ਕੇ ਸਿਖਾਂ ਨਾਲ ਰੁਠੇ ਹੋਏ ਅਤੇ ਉਕਤ ਮਨੌਤਾਂ ਦਾ ਸਹਾਰਾ ਲੱਭ ਕੇ ਉਦਾਸੀ ਸੰਪ੍ਰਦਾਇ ਨੂੰ ਭਰਮਾਂਦੇ ਤੇ ਸਿਖ ਕੌਮ ਨਾਲੋਂ ਵਖਰਾ ਸਾਬਤ ਕਰਨ ਦਾ ਯਤਨ ਕਰਦੇ ਹਨ। ਜਿਨ੍ਹਾਂ ਦੀ ਐਸੀ ਹਾਲਤ ਉਤੇ ਤਰਸ ਆਉਂਦਾ ਤੇ ਇਕ ਨਿਕਾ ਜਿਹਾ ਗੀਤ-ਫੁਰ ਆਇਆ ਲਿਖ ਕੇ ਇਸ ਜ਼ਿਕਰ ਨੂੰ ਇਥੇ ਹੀ ਸਮਾਪਤ ਕੀਤਾ ਜਾਂਦਾ ਹੈ
ਦੋ ਦਾਣੇ ਵਿਲ੍ਹੇ ਹੋਏ ਨੀ-
ਬਾਹਰੋਂ ਰੁੱਠੇ ਹੋਇ, ਅੰਦਰੋਂ ਜਿਗਰੇ ਮਿਲੇ ਹੋਏ ਨੀ।
ਇਹ ਤਾਂ ਭੇੜ ਭਰਾਵਾਂ ਦੇ-
ਵੱਖ ਵੱਖ ਹੋ ਉਡਦੇ, ਕਦੀ ਡਾਰ ਵੀ ਕਾਂਵਾਂ ਦੇ।
ਕੋਈ ਹੋਰ ਨਹੀਂ-ਉਹੀ ਹੋ !
ਸੱਜੀ ਖੱਬੀ ਅੱਖ ਦੋਵੇਂ ਗੁਰੂ ਨਾਨਕ ਦੇ ਪੁੱਤ ਦੋ!
ਬਾਬਾ ਸ੍ਰੀ ਚੰਦ ਪ੍ਰੇਰ ਦਈਂ-
ਵਿਛੜੇ ਵੀਰ ਮਿਲਣ, ਫਿਰ ਵਿਛੜਨ ਮੂਲ ਨਹੀਂ

 

ਤਸਵੀਰਾਂ 

 

ਬਾਬਾ ਸ੍ਰੀ ਚੰਦ ਜੀ ਸਾਹਿਬ ਅਤੇ ਉਦਾਸੀਨ ਸੰਪ੍ਰਦਾਇ | Baba Sri Chand Ji

 

 

 

 

 

 

 

Credit – ਗਿਆਨੀ ਇਸ਼ਰ ਸਿੰਘ ‘ਨਾਰਾ’

 

 

 

 

 

 

 

 

 

 

Leave a comment