ਬਾਬਾ ਫਰੀਦ ਜੀ  (1173-1266 ਈ : ) | Baba fareed Ji

ਬਾਬਾ ਫਰੀਦ ਜੀ  (1173-1266 : ) | Baba fareed Ji

ਜਦੋਂ ਉੱਤਰੀ ਭਾਰਤ ਵਿਚ ਮੁਸਲਮਾਨ ਫੌਜਾਂ ਪਹਿਲੀ ਵਾਰੀ ਦਾਖ਼ਲ ਹੋਈਆਂ ਤਾਂ ਭਾਰਤਵਾਸੀਆਂ ਦਾ ਵਾਹ ਨਵੀਆਂ ਕੌਮਾਂ ਨਾਲ ਪਿਆ ਜਿਨ੍ਹਾਂ ਨੂੰ ਉਹ ਸਮੁੱਚੇ ਤੋਰ ਤੇ ਤੁਰਕ ਕਹਿੰਦੇ ਸਨ । ਇੱਥੋਂ ਦੀਆਂ ਕਈ ਐਸੀਆਂ ਸੰਪ੍ਰਦਾਵਾਂ ਨੇ ਜੋ ਭਾਰਤੀ ਅਧਿਕਾਰੀ ਸ਼੍ਰੇਣੀਆਂ ਦੇ ਸਲੂਕ ਤੋਂ ਸਤੀਆਂ ਪਈਆਂ ਸਨ, ਤੁਰਕਾਂ ਦੇ ਆਉਣ ਦਾ ਬਹੁਤਾ ਦੁੱਖ ਨਾ ਮਨਾਇਆ। ਬਦੇਸੀ ਫ਼ੌਜਾਂ ਭਾਰਤੀ ਫੌਜਾਂ ਨਾਲ ਲੜੀਆਂ ਤੇ ਜਿੱਤ ਗਈਆਂ। ਜਦੋਂ ਨਵੀਆ ਫ਼ੌਜਾਂ ਦੇ ਲੀਡਰਾਂ ਨੇ ਰਾਜ-ਪ੍ਰਬੰਧ ਸੰਭਾਲ ਲਿਆ ਤਾਂ ਕੁਝ ਲੋਕ ਉਨ੍ਹਾਂ ਨਾਲ ਮਿਲਵਰਤਣ ਕਰਨ ਲੱਗ ਪਏ, ਕੁਝ ਝੱਖੜ ਲੰਘ ਜਾਣ ਬਾਅਦ ਟਿਕਾਅ ਹੋ ਜਾਣ ਤੇ ਪਹਿਲੇ ਦੀ ਤਰ੍ਹਾਂ ਆਪਣੇ ਕੰਮਾਂ ਵਿਚ ਰੁੱਝ ਕੇ ਰਾਜ ਦੀ ਤਬਦੀਲੀ ਨੂੰ ਭੁੱਲ ਗਏ ਤੇ ਕੁਝ ਦੇਸ਼ ਦੀ ਅਧੋਗਤੀ ਉੱਤੇ ਝੂਰਨ ਲੱਗ ਪਏ । ਨਵੀਆ ਫ਼ੌਜਾਂ ਦਾ ਤਜਰਬਾ ਤਾਂ ਉੱਤਰ-ਪੱਛਮੀ ਭਾਰਤ ਨੂੰ ਅੱਗੇ ਵੀ ਬਹੁਤ ਵਾਰੀ ਹੁੰਦਾ ਰਿਹਾ ਸੀ ਪਰ ਐਤਕੀ ਦੀਆਂ ਫ਼ੌਜਾਂ ਨਾਲ ਇਕ ਨਵਾਂ ਤੇ ਸ਼ਕਤੀਸ਼ਾਲੀ ਮਜ਼ਹਬ ਵੀ ਉੱਤਰ-ਪੱਛਮ ਵੱਲੋਂ ਭਾਰਤ ਵਿਚ ਦਾਖ਼ਲ ਹੋਇਆ। ਨਵੇਂ ਆਏ ਤੁਰਕਾਂ ਵਿਚ ਕਾਫ਼ੀ ਅਜਿਹੇ ਸਨ ਜਿਨ੍ਹਾਂ ਵਿਚ ਆਪਣੇ ਮਜ਼ਹਬ ਦੇ ਪ੍ਰਚਾਰ ਕਰਨ ਦਾ ਤੀਬਰ ਉਤਸ਼ਾਹ ਸੀ। ਆਪਣੀ ਮਰਜ਼ੀ, ਆਪਣੇ ਖਿਆਲ ਤੇ ਆਪਣਾ ਜੀਵਨ-ਢੰਗ ਦੂਸਰਿਆਂ ਉੱਤੇ ਲਾਗੂ ਕਰਨ ਤੋਂ ਮਨੁੱਖ ਦੇ ਅਭਿਮਾਨੀ ਭਾਵਾਂ ਦੀ ਸੰਤੁਸ਼ਟਤਾ ਹੁੰਦੀ ਹੈ ਪਰ ਇਹ ਸੰਤੁਸ਼ਟਤਾ ਵੀ ਇਸ ਉਤਸ਼ਾਹ ਦਾ ਆਧਾਰ ਨਹੀਂ ਸੀ । ਬਹੁਤੇ ਮੁਸਲਮਾਨ ਇਹ ਮਹਿਸੂਸ ਕਰਦੇ ਸਨ ਕਿ ਭਾਰਤਵਾਸੀ ਜ਼ਿੰਦਗੀ ਦੀ ਸਚਾਈ ਤੋਂ ਨਾਵਾਕਫ ਆਪਣੇ ਜੀਵਨ ਨੂੰ ਬੇਅਰਥ ਜਾਇਆ ਕਰ ਰਹੇ ਹਨ । ਅਰਬ ਦੇਸ਼ ਦੇ ਪਛੜੇ ਹੋਏ, ਫਟੇ ਹੋਏ ਤੇ ਭਰਮ-ਗ੍ਰਸੇ ਲੋਕਾਂ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਜਿਨ੍ਹਾਂ ਵਿਚਾਰਾਂ, ਢੰਗਾਂ ਤੇ ਜ਼ਬਤਾ ਨਾਲ ਉਭਾਰ ਕੇ ਇਕ ਸੁਲਝੀ ਹੋਈ, ਇਕਾਗਰ ਤੇ ਬਲਵਾਨ ਕੌਮ ਦਾ ਰੂਪ ਦਿੱਤਾ ਸੀ, ਉਨ੍ਹਾਂ ਦਾ ਸਿੱਕਾ ਐਸੀ ਡੂੰਘੀ ਤਰ੍ਹਾਂ ਮੁਸਲਮਾਨ ਕਲਪਨਾ ਉੱਤੇ ਜੰਮ ਗਿਆ। ਸੀ ਕਿ ਉਹ ਹਰ ਪਛੜੇ ਹੋਏ ਦੇਸ਼ ਦੇ ਕਰੂਪ ਜੀਵਨ ਨੂੰ ਦੇਖ ਕੇ ਛਿੱਥੇ ਪੈ ਜਾਂਦੇ ਸਨ ਕਿ ਜਿਸ ਦਵਾਈ ਨੇ ਅਰਬੀ ਕੌਮ ਦੇ ਸਭ ਰੋਗ ਕੱਟ ਦਿੱਤੇ ਸਨ ਉਸ ਦੀ ਵਰਤੋਂ ਕਰ ਕੇ ਹੋਰ ਰੋਗੀ ਕੌਮਾਂ ਕਿਉਂ ਸਿਹਤਯਾਬ ਨਹੀਂ ਹੋ ਜਾਦੀਆਂ। ਇਸ ਦਵਾਈ ਦੇ ਗਿਆਨ ਨੂੰ ਰੋਗੀ ਕੌਮਾਂ ਤਕ ਪਹੁੰਚਾਉਣ ਵਿਚ ਉਹ ਦੁਨੀਆ ਦਾ ਭਲਾ ਕਰਨ ਦੇ ਭਾਵਾਂ ਤੋਂ ਪ੍ਰੇਰਤ ਹੋ ਰਹੇ ਮਹਿਸੂਸ ਕਰਦੇ ਸਨ ਤੇ ਉਹ ਇਨ੍ਹਾਂ ਭਾਵਾਂ ਦੇ ਜੋਸ਼ ਵਿਚ ਰੋਗੀ ਕੌਮਾਂ ਉੱਤੇ ਕੁਝ ਜਬਰ ਵਰਤ ਕੇ ਇਸਲਾਮ ਦੀ ਦਵਾਈ ਪਿਲਾਉਣ ਨੂੰ ਬੁਰਾ ਤਸੱਵਰ ਨਹੀਂ ਸਨ ਕਰਦੇ । ਭਾਰਤ ਦੀ ਉਪਨਿਸ਼ਦ-ਕਾਲ ਦੀ ਸੰਸਕ੍ਰਿਤੀ ਜਾਂ ਬੁੱਧ ਮੱਤ ਦੇ ਸਮਾਜਕ ਇਨਕਲਾਬ ਨੂੰ ਮੁੱਖ ਰੱਖ ਕੇ ਇਸ ਦੇਸ਼ ਨੂੰ ਪਛੜਿਆ ਹੋਇਆ ਕਹਿਣਾ ਭਾਵੇਂ ਦਰੁਸਤ ਨਹੀਂ ਸੀ ਪਰ ਤੁਰਕਾਂ ਦੇ ਹੱਲਿਆਂ ਵੇਲੇ ਇੱਥੋਂ ਦੀਆਂ ਧਾਰਮਕ, ਸਮਾਜਕ ਤੇ ਰਾਜਸੀ ਅਧਿਕਾਰੀ ਸ਼੍ਰੇਣੀਆਂ ਨੇ ਜਨਸਾਧਾਰਨ ਨੂੰ ਦਿਮਾਗੀ ਭੁਲੇਖਿਆਂ ਵਿਚ ਫਸਾ ਕੇ ਐਸੀ ਬੁਰੀ ਤਰ੍ਹਾਂ ਆਪਣੀ ਅਧੀਨਤਾ ਵਿਚ ਜਕੜਿਆ ਹੋਇਆ ਸੀ ਕਿ ਆਦਰਸ਼ਕ ਵਿਚਾਰਾਂ ਨਾਲ ਵਾਕਫੀ ਰੱਖਣ ਵਾਲੇ ਹਰ ਮਨੁੱਖ ਨੂੰ ਰੋਹ ਆ ਜਾਂਦਾ ਸੀ ਕਿ ਉਹ ਇਨ੍ਹਾਂ ਸ਼੍ਰੇਣੀਆਂ ਦੀ ਰੁਕਾਵਟ ਤੋੜ ਕੇ ਦੱਬੇ ਹੋਏ ਲੋਕਾਂ ਤੱਕ ਨਵੇਂ ਵਿਚਾਰਾਂ ਨੂੰ ਪਹੁੰਚਾ ਦੇਵੇ । ਹਿੰਦੁਸਤਾਨ ਵਿਚ ਇਸਲਾਮ ਦਾ ਪ੍ਰਚਾਰ ਭਾਵੇਂ ਤਲਵਾਰ ਨਾਲ ਹੋਇਆ ਭਾਵੇਂ ਦਲੀਲ ਨਾਲ, ਹਰ ਹਾਲਤ ਵਿਚ ਇਸ ਤਰ੍ਹਾਂ ਦੇ ਮਨੁੱਖੀ ਹਿੱਤਾਂ ਨੂੰ ਮਹਿਸੂਸਣ ਵਾਲੇ ਰੋਹ ਦਾ ਅੰਸ਼ ਵੱਧ ਜਾਂ ਘੱਟ ਮਾਤਰਾ ਵਿਚ ਹਮੇਸ਼ਾ ਇਸ ਦੀ ਪ੍ਰੇਰਕ ਸ਼ਕਤੀ ਹੁੰਦਾ ਸੀ । ਇਸ ਵਿਚ ਕੋਈ ਸ਼ੱਕ ਨਹੀਂ ਕਿ ਨਿਰੋਲ ਰਾਜਸੀ ਮੰਤਵਾਂ ਜਾਂ ਮਜ਼ਹਬੀ ਜਨੂੰਨ ਅਧੀਨ ਵੀ ਕੁਝ ਭਾਰਤੀਆਂ ਨੂੰ ਮੁਸਲਮਾਨ ਬਣਾਇਆ ਗਿਆ ਹੋਵੇਗਾ ਪਰ ਧਰਮ ਦੀ ਤਬਦੀਲੀ ਦੀ ਸਮੁੱਚੀ ਵਾਰਤਾ ਵਿਚ ਅਜਿਹੇ ਸਾਧਨਾਂ ਦੀ ਵਰਤੋਂ ਦੀ ਟਾਵੀਂ ਟਾਵੀਂ ਘਟਨਾ ਹੀ ਹੁੰਦੀ ਸੀ । ਦੂਸਰੇ ਪਾਸੇ ਇਸਲਾਮੀ ਹੱਲਿਆਂ ਵੇਲੇ ਕਈ ਐਸੀਆਂ ਉੱਤਮ ਵਿਅਕਤੀਆਂ ਵੀ ਹਿੰਦ ਵਿਚ ਆਈਆਂ ਜਿਹੜੀਆਂ ਮਜ਼ਹਬੀ ਤਅੱਸਬਰ, ਦੁਨਿਆਵੀ ਕੀਮਤਾਂ ਤੇ ਜ਼ੋਰ ਜਬਰ ਦੇ ਭਾਵਾਂ ਤੋਂ ਉੱਕਾ ਹੀ ਪਾਕ ਸਨ ਪਰ ਫਿਰ ਵੀ ਇਸਲਾਮ ਦੇ ਪਰਚਾਰ ਨੂੰ ਭਾਰਤੀ ਜਨਤਾ ਦੇ ਸੁੱਖ ਦਾ ਸੋਮਾ ਸਮਝਦੀਆਂ ਸਨ । ਅਜਿਹੇ ਵਿਅਕਤੀਆਂ ਦਾ ਇਸਲਾਮ-ਪਰਚਾਰ ਨਾ ਅਭਿਮਾਨ-ਭਾਵਾਂ ਦਾ ਪ੍ਰਗਟਾਅ ਸੀ, ਨਾ ਅਣਵਿਚਾਰੇ ਰੋਹ ਦਾ । ਉਹ ਨਿਰੋਲ ਭਾਰਤੀਆਂ ਦੇ ਜੀਵਨ-ਅਨੁਭਵ ਨੂੰ ਡੂੰਘਾ ਕਰਨ ਲਈ ਇਸਲਾਮੀ ਦੇਸ਼ਾਂ ਵਿਚ ਅਜ਼ਮਾਈਆਂ ਕੁਝ ਰੂਹਾਨੀ ਜੀਵਨ-ਜੁਗਤੀਆਂ ਦੀ ਸਿਖਲਾਈ ਉਨ੍ਹਾਂ ਨੂੰ ਦੇਣਾ ਚੰਗਾ ਸਮਝਦੇ ਸਨ । ਉਨ੍ਹਾਂ ਦੀ ਨਜ਼ਰ ਵਿਚ ਇਸਲਾਮ ਦਾ ਉਹ ਪੱਖ ਵੀ ਭਾਰਤੀ ਜੀਵਨ ਦੇ ਮੇਲਣ ਵਿਚ ਮਦਦਗਾਰ ਸਾਬਤ ਹੋ ਸਕਦਾ ਸੀ ਜਿਹੜਾ ਰਹੱਸਵਾਦੀ ਅਨੁਭਵਾਂ ਨੂੰ ਪੱਕਾ ਕਰਨ ਦੀ ਸਮਰੱਥਾ ਰਖਦਾ ਸੀ । ਇਸਲਾਮੀ ਮੁਲਕਾਂ ਦੇ ਰਹੱਸਵਾਦੀਆਂ ਨੇ ਉਨ੍ਹਾਂ ਚਾਰ ਪੰਜ ਸਦੀਆਂ ਵਿਚ ਰੂਹਾਨੀ ਜੀਵਨ ਦੇ ਵਿਕਾਸ ਨੂੰ ਐਸੀ ਸਫਲਤਾ ਨਾਲ ਲੋਕਾਂ ਵਿਚ ਦ੍ਰਿੜ ਕਰਾਇਆ ਸੀ ਕਿ ਅਨੇਕ ਲੋਕਾਂ ਨੇ ਰਹੱਸਵਾਦੀ ਅਨੁਭਵ ਦੇ ਆਦਰਸ਼ ਨੂੰ ਆਪਣਾ ਤੀਲ ਅਰਪਣ ਕਰ ਦਿੱਤਾ ਸੀ ਤੇ ਇਸ ਦੀ ਪੂਰਤੀ ਲਈ ਉੱਤਰੀ ਅਫਰੀਕਾ, ਦੱਖਣੀ ਯੂਰਪ ਤੇ ਪੱਛਮੀ ਏਸ਼ੀਆ ਵਨ ਆਪਣਚ ਕਈ ਪ੍ਰਭਾਵਸ਼ਾਲੀ ਰੂਹਾਨੀ ਪਰੰਪਰਾਵਾਂ ਚਲ ਪਈਆਂ ਸਨ, ਜਿਤਾ ਵਿੱਚੋਂ ਕਈ ਭਾਰਤ ਆ ਦੇ ਦੇਸ਼ਾਂ ਵਿਚ ਕਾਲਾ ਰਹੱਸਵਾਦੀ ਪਰੰਪਰਾਵਾਂ ਨੇ ਮੁਸਲਮ ਜਗਤ ਵਿਚ ਗੰਭੀਰ ਕੀਮਤਾਂ ਦਾ ਪ੍ਰਵੇਸ਼ ਕਰਾਉਣ ਤੇ ਮਨੁੱਖੀ ਜੀਵਨ ਦਾ ਸਤਿਕਾਰ ਵਧਾਉਣ ਵਿਚ ਬਹੁਤ ਵੱਡਾ ਹਿੱਸਾ ਪਾਇਆ ਸੀ ਤੇ ਕਈ ਵਾਰੀ ਸਚਾਈ ਦਾ ਝੰਡਾ ਉੱਚਾ ਕਰਨ ਕਰਕੇ ਇਨ੍ਹਾਂ ਦੇ ਕਈ ਪ੍ਰਤੀਨਿਧਾਂ ਨੂੰ ਆਪਣੇ ਸਮਕਾਲੀ ਮੁਸਲਮਾਨ ਅੰਧ-ਵਿਸ਼ਵਾਸੀਆਂ ਦੇ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ ਸੀ । ਮਿਸਰ, ਸਪੇਨ, ਇਰਾਕ ਤੇ ਈਰਾਨ ਜਿਹੇ ਕਈ ਦੇਸ਼ਾਂ ਵਿਚ ਅਜਿਹੀਆਂ ਪਰੰਪਰਾਵਾਂ ਦੇ ਵਾਯੂ-ਮੰਡਲ ਦਾ ਸਦਕਾ ਸਾਹਿਤ, ਫਿਲਾਸਫ਼ੀ, ਕਲਾ ਆਦਿ ਦੀਆਂ ਐਸੀਆਂ ਉਚਾਈਆਂ ਛੂਹੀਆਂ ਗਈਆਂ ਸਨ ਕਿ ਉਨ੍ਹਾਂ ਦਾ ਰੁਤਬਾ ਹੁਣ ਤਕ ਸੰਸਾਰ-ਸਾਹਿਤ, ਫਿਲਾਸਫੀ ਆਦਿ ਵਿਚ ਪਹਿਲੇ ਦਰਜੇ ਦਾ ਮੰਨਿਆ ਜਾਂਦਾ ਹੈ । ਉਸ ਸਮੇਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੇ ਉਤਮ ਸ਼ਖਸੀਅਤਾਂ ਇਨ੍ਹਾਂ ਪਰੰਪਰਾਵਾਂ ਦੀ ਉਪਜ ਸਨ ਤੇ ਉਨ੍ਹਾਂ ਦਾ ਪ੍ਰਭਾਵ ਦੂਰ ਦੂਰ ਤੱਕ ਫੈਲਦਾ ਸੀ। ਇਸਲਾਮੀ ਧਾਰਾ ਦਾ ਰਹੱਸਵਾਦ ਉਸ ਸਮੇਂ ਦਾ ਸਭ ਤੋਂ ਵਿਸ਼ਾਲ ਤੇ ਅੱਗਰਗਾਮੀ ਰਹੱਸਵਾਦ ਸੀ ਤੇ ਜਿੱਥੇ ਵੀ ਇਹ ਪੁੱਜਾ ਜ਼ਿੰਦਗੀ ਦੀ ਤੋਰ ਨੂੰ ਤਿੱਖਾ ਕਰਨ ਤੇ ਮਨੁੱਖੀ ਭਾਵਾਂ ਨੂੰ ਬਲਵਾਨ ਬਣਾਉਣ ਵਿਚ ਕਾਮਯਾਬ ਹੋਇਆ । ਭਾਰਤ ਵਿਚ ਇਸ ਦਾ ਪ੍ਰਵੇਸ਼ ਇਸ ਦੇਸ਼ ਲਈ ਸੁਭਾਗ ਸਾਬਤ ਹੋਇਆ ਤੇ ਇੱਥੋਂ ਦੀਆਂ ਸੁੱਤੀਆਂ ਸਕਤੀਆਂ ਨੂੰ ਜਗਾਉਣ ਦਾ ਸਾਧਨ ਬਣਿਆ। ਬਾਹਰੋਂ ਆਏ ਮੁਸਲਮਾਨ ਰਹੱਸਵਾਦੀਆ ਨੇ ਇਸ ਦੇਸ ਦੇ ਸਭਿਆਚਾਰ ਦੀਆਂ ਵਧੀਆ ਰਵਾਇਤਾਂ ਨਾਲ ਆਪਣੀ ਸਾਂਝ ਮਹਿਸੂਸ ਕੀਤੀ ਤੇ ਉਨ੍ਹਾਂ ਨੂੰ ਸਤਿਕਾਰ ਨਾਲ ਵਰਤਣ ਦਾ ਯਤਨ ਕੀਤਾ । ਬਾਬਾ ਫਰੀਦ ਨੇ ਅਜਿਹੇ ਰਹੱਸਵਾਦੀਆਂ ਦੀ ਸੰਗਤ ਵਿਚ ਰਹਿ ਕੇ ਭਾਰਤੀ ਲੋਕਾਂ ਦੇ ਜੀਵਨ ਨੂੰ ਪ੍ਰਫੁਲਿਤ ਕਰਨ ਦੀ ਪ੍ਰੇਰਨਾ ਪ੍ਰਾਪਤ ਕੀਤੀ ਤੇ ਆਪਣਾ ਸਾਰਾ ਜੀਵਨ ਉਨ੍ਹਾਂ ਦੀ ਸੇਵਾ ਵਿਚ ਅਰਪਣ ਕਰ ਦਿੱਤਾ । ਪੰਜਾਬ ਜਿਹੜਾ ਕਿ ਬਹੁਤੀ ਦੇਰ ਬਾਬਾ ਜੀ ਦਾ ਕਾਰਜ-ਖੇਤਰ ਬਣਿਆ ਰਿਹਾ, ਹੁਣ ਤੱਕ ਉਨ੍ਹਾਂ ਦੀ ਸੇਵਾ ਨੂੰ ਡੂੰਘੇ ਧੰਨਵਾਦ ਨਾਲ ਯਾਦ ਕਰਦਾ ਹੈ ਤੇ ਸੱਚੇ ਦਿਲੋਂ ਉਨ੍ਹਾਂ ਦੀ ਉੱਚਤਾ ਦਾ ਕਾਇਲ ਹੈ। ਬਾਬਾ ਜੀ ਦੀ ਨਿੱਘੀ ਸ਼ਖਸੀਅਤ ਉਸ ਸਮੇਂ ਦੇ ਆਮ ਕਠੋਰ ਵਾਤਾਵਰਣ ਵਿਚ ਪੰਜਾਬੀ ਲੋਕਾਂ ਨੂੰ ਇੰਨੀ ਭਾਅ ਗਈ ਕਿ ਉਨ੍ਹਾਂ ਦੀ ਕਲਪਨਾ ਨੇ ਬਾਬਾ ਜੀ ਨੂੰ ਕੁਦਤਰ ਦਾ ਇਕ ਅਨੋਖਾ ਕ੍ਰਿਸ਼ਮਾ ਮੰਨ ਕੇ ਕਈ ਅਸਚਰਜ ਕੱਤਕ ਉਨ੍ਹਾਂ ਦੇ ਨਾਂ ਨਾਲ ਸਬੰਧਤ ਕਰ ਲਏ । ਫਰੀਦ ਜੀ ਦਾ ਨਾਂ ਪੰਜਾਬ ਦੇ ਰਹੱਸਵਾਦੀਆਂ ਵਿਚ ਇਕ ਵਿਸ਼ੇਸ਼ ਪਦਵੀ ਦਾ ਮਾਲਕ ਹੈ ਤੇ ਉਹ ਮੁਸਲਮਾਨ ਤੇ ਗੈਰ-ਮੁਸਲਮਾਨ ਦੋਹਾਂ ਵਿਚ ਇੱਕੋ ਜਿਹੇ ਪਿਆਰੇ ਜਾਂਦੇ ਹਨ ।

ਬਾਬਾ ਫਰੀਦ ਜੀ  (1173-1266 ਈ )

ਬਾਬਾ ਫਰੀਦ ਨੇ ਪੰਜਾਬੀ ਆਚਰਣ ਨੂੰ ਜਿਸ ਨਮੂਨੇ ਤੇ ਚਲਾਉਣ ਦਾ ਯਤਨ ਕੀਤਾ ਉਸ ਵਿਚ ਇਸਲਾਮੀ ਤੇ ਭਾਰਤੀ ਰਵਾਇਤਾਂ ਦਾ ਬੜਾ ਸੁੰਦਰ ਸੁਮੇਲ ਹੈ । ਆਪਣੇ ਸਾਹਿਤ ਵਿਚ ਉਨ੍ਹਾਂ ਨੇ ਇਸ ਨਮੂਨੇ ਨੂੰ ‘ਦਰਵੇਸ਼ ਤੇ ‘ਭਗਤ’ ਦੋਹਾਂ ਨਾਵਾਂ ਨਾਲ ਸਬੰਧਤ ਕੀਤਾ ਹੈ । ਇਸ ਆਚਰਣ ਦਾ ਇਕ ਵੱਡਾ ਲੱਛਣ ਆਤਮਕ ਦ੍ਰਿੜਤਾ ਹੈ । ਉਂਜ ਤਾਂ ਪਿਆਰ ਦਾ ਸੁਭਾਅ ਹੀ ਮਨੁੱਖੀ ਸਖਸੀਅਤ ਦੇ ਸਾਰੇ ਅੰਗਾਂ ਨੂੰ ਇੱਕ ਕੇਂਦਰ ਦੁਆਲੇ ਇਕਾਗਰ ਕਰਨਾ ਹੈ ਪਰ ਜਿਸ ਦ੍ਰਿੜਤਾ ਨਾਲ ਫਰੀਦ ਜੀ ਨੇ ਰੱਬੀ ਪ੍ਰੇਮ ਦੀ ਖਾਤਰ ਹੋਰ ਸਭ ਪਾਸਿਉਂ ਮੂੰਹ ਮੋੜਿਆ, ਉਹ ਪੰਜਾਬੀ ਆਚਰਣ ਦੀ ਅਮੋੜਤਾ ਦੀ ਝਲਕ ਮਾਰਦਾ ਪ੍ਰਤੀਤ ਹੁੰਦਾ ਹੈ ਤੇ ਬਲਵਾਨ ਪੰਜਾਬੀ ਇਸ਼ਕ ਲਈ ਲੀਹਾ ਤਿਆਰ ਕਰ ਗਿਆ ਹੈ। ਪੈਰੀ ਥਕਾਂ ਸਿਰਿ ਚਲਾਂ ਜੇ ਮੂੰ ਪਿਰੀ ਮਿਲੰਨਿ ।। ਜਾ ਕੰਨੀ ਬੁਜੇ ਦੇ ਰਹਾਂ ਕਿਤੀ ਵਰੀ ਪਉਣ । । ਵਰਗੀਆਂ ਸਤਰਾ ਐਸੀ ਮਾਨਸਿਕ ਅਵਸਥਾ ਦੀਆਂ ਸੂਚਕ ਹਨ ਜਿਸ ਵਿਚ ਆਤਮਕ ਕੀਮਤਾਂ ਨੂੰ ਅਪਣਾਉਣ ਦੀ ਅਥਾਹ ਜੁਰਅਤ ਤੇ ਉਨ੍ਹਾਂ ਨੂੰ ਕਮਾਉਣ ਦੀ ਬੇਅੰਤ ਦਲੇਰੀ ਮੌਜੂਦ ਹੈ। ਬਾਬਾ ਫਰੀਦ ਦਾ ਮਨ ਦੁਚਿੱਤੀਆ ਤੇ ਸੰਕਿਆਂ ਤੋਂ ਪੂਰੀ ਤਰ੍ਹਾਂ ਰਹਿਤ ਹੈ ਕੇ ਇਸਦੇ ਦਾ ਲੱਤ ਫੜਦਾ ਹੈ ਤੇ ਇਕ ਵਾਰੀ ਇਸ ਪਾਸੇ ਕਦਮ ਵਧਾ ਕੇ ਫਿਰ ਪਿਛਾਂਹ ਮੁੜਨ ਦਾ ਨਾਂ ਨਹੀਂ ਸੁਣਨਾ ਚਾਹੁੰਦਾ। ਜੇ ਉਸਦਾ ਮਨ ਲੋਭ, ਕ੍ਰੋਧ, ਜ਼ਬਾਨ ਦੇ ਸੁਆਦ ਜਾਂ ਸੁਸਤੀ ਅਧੀਨ ਪਿਆਰ ਦੇ ਕਰਤੱਵਾਂ ਤੋਂ ਜ਼ਰਾ ਵੀ ਕੰਨੀ ਕਤਰਾਉਂਦਾ ਹੈ ਤਾਂ ਉਹ ਐਸੇ ਸਖ਼ਤ ਹੱਥਾਂ ਨਾਲ ਉਸ ਨੂੰ ਚੰਡਦਾ ਹੈ ਕਿ ਮੁੜ ਉਸਦੀ ਬਗਾਵਤ ਨਾ-ਮੁਮਕਿਨ ਹੋ ਜਾਵੇ, ਜਿਵੇਂ :-

ਜੋ ਸਿਰੁ ਸਾਈਂ ਨਾ ਨਿਵੈ ਸੋ ਸਿਰੁ ਕੀਜੈ ਕਾਇ । ।

ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਂਇ । ।੭੨ ।।

ਪੰਜਾਬੀ ਜਨਤਾ ਨੂੰ ਇਸ ਤਰ੍ਹਾਂ ਦਾ ਧੜੱਲੇਦਾਰ ਪਿਆਰ ਕਰਨਾ ਸਿਖਾ ਕੇ ਫਰੀਦ ਜੀ ਉਨ੍ਹਾਂ ਦੇ ਮਨਾਂ ਵਿੱਚੋਂ ਸਭ ਤਰ੍ਹਾਂ ਦੀਆਂ ਕਮਜ਼ੋਰੀਆ ਦੂਰ ਕਰਦੇ ਰਹੇ। ਅਜਿਹੇ ਪ੍ਰੇਮ ਦੇ ਅਭਿਆਸ ਵਿਚ ਜਿੱਥੇ ਇਕ ਪਾਸੇ ਉਹ ਇਸਲਾਮੀ ਰਹੱਸਵਾਦ ਵਿਚੋਂ ਨਮਾਜ਼, ਤੋਬਾ, ਤਵੱਕੁਲ, ਸਬਰ ਆਦਿਕ ਦੇ ਕਰਮ ਜਾਂ ਗੁਣ ਧਾਰਨ ਕਰਨ ਦਾ ਉਪਦੇਸ਼ ਦੇਂਦੇ ਸਨ, ਉੱਥੇ ਦੂਸਰੇ ਪਾਸੇ ਭਾਰਤੀ ਸੰਸਕ੍ਰਿਤੀ ਵਿਚੋਂ, ਖਿਮਾ, ਮਿਠਾਸ, ਨਿਮਰਤਾ, ਅਹਿੰਸਾ ਆਦਿਕ ਦੇ ਵਤੀਰੇ ਅਪਣਾਉਣ ਦੀ ਵੀ ਬੜੇ ਜ਼ੋਰ ਨਾਲ ਸਿਫਾਰਸ਼ ਕਰਦੇ ਸਨ । ਜੇ ਕਰਤੇ ਦਾ ਨਾਂ ਨਾ ਦੱਸਿਆ ਜਾਏ ਤਾਂ ਹੇਠਲੇ ਸਲੋਕ ਦੇ ਲਿਖਾਰੀ ਨੂੰ ਗੈਰ-ਮੁਸਲਮਾਨ ਮੰਨਣ ਲਈ ਬਹੁਤ ਲੋਕ ਜ਼ਿਦ ਕਰਨਗੇ :-

ਮਤਿ ਹੋਦੀ ਹੋਇ ਇਆਣਾ । ।

ਤਾਣ ਹੋਦੇ ਹੋਇ ਨਿਤਾਣਾ । ।

ਅਣਹੋਦੇ ਆਪੁ ਵੰਡਾਏ । ।

ਕੋ ਐਸਾ ਭਗਤੁ ਸਦਾਏ । 1੧੮ । ।

ਫਰੀਦ ਜੀ ਦੀ ਬੋਲੀ ਵੀ ਆਪਣੇ ਆਪ ਵਿਚ ਉਨ੍ਹਾਂ ਦੀ ਸਹਿਨਸ਼ੀਲਤਾ ਤੇ ਸੁਹਿਰਦਤਾ ਦੀ ਲਖਾਇਕ ਹੈ। ਇਸਲਾਮੀ ਰਹੱਸਵਾਦ ਦਾ ਪ੍ਰਚਾਰ ਕਰਨ ਵਾਸਤੇ ਲੋਕਾਂ ਦੀ ਸਾਦੀ ਤੇ ਨਿਮਾਣੀ ਬੋਲੀ ਨੂੰ ਵਰਤਣਾ ਪ੍ਰਗਟ ਕਰਦਾ ਹੈ ਕਿ ਉਨ੍ਹਾਂ ਦਾ ਅਸਲ ਮੰਤਵ ਇਨ੍ਹਾਂ ਰਵਾਇਤਾਂ ਦੀ ਸਹਾਇਤਾ ਨਾਲ ਰੱਬ ਦੇ ਪ੍ਰੇਮ ਦੀ ਰੋਸ਼ਨੀ ਲੋਕਾਂ ਦੇ ਅੰਦਰ ਜਗਾਉਣੀ ਸੀ । ਆਪਣੇ ਮਜ਼ਹਬ ਦੇ ਵਾੜੇ ਵਿਚ ਦੂਜਿਆਂ ਨੂੰ ਘੇਰ ਕੇ ਲਿਆਉਣ ਵਾਲੇ ਪ੍ਰਚਾਰਕ ਬਹੁਤ ਵਾਰੀ ਉਸ ਮਜ਼ਹਬ ਦੀ ਬੋਲੀ ਦੂਜਿਆਂ ਨੂੰ ਸਿਖਾਉਣ ਵਿਚ ਬਹੁਤ ਦਿਲਚਸਪੀ ਲੈਂਦੇ ਹਨ। ਰੂਹਾਨੀ ਅਸਲੀਅਤ ਦੀ ਬਜਾਏ ਧਰਮ ਦੇ ਸਤਈ ਅੰਗਾਂ ਨੂੰ ਮਹੱਤਤਾ ਦੇਣ ਕਰਕੇ ਉਹ ਆਪਣੇ ਮਜ਼ਹਬ ਦੀ ਬੋਲੀ ਨੂੰ ਮੁਤਬੱਰਕ ਸਮਝਦੇ ਹਨ ਤੇ ਕਿਸੇ ਹੋਰ ਬੋਲੀ ਨੂੰ ਰੂਹਾਨੀ ਸਚਾਈਆਂ ਦ੍ਰਿੜ੍ਹ ਕਰਵਾ ਸਕਣ ਦੇ ਕਾਬਲ ਨਹੀਂ ਮੰਨਦੇ । ਬਾਬਾ ਫ਼ਰੀਦ ਦਾ ਮੰਤਵ ਡੂੰਘੇਰਾ ਹੋਣ ਕਰਕੇ ਉਹ ਲੋਕਾਂ ਦੇ ਜੀਵਨ ਦੀਆਂ ਅੰਦਰਲੀਆਂ ਤਹਿਆਂ ਤਕ ਪਹੁੰਚਣ ਦਾ ਯਤਨ ਕਰਦੇ ਸਨ । ਉਨ੍ਹਾਂ ਦੀ ਬੋਲੀ ਵਿਚ ਇਸਲਾਮੀ ਸ਼ਬਦਾਵਲੀ ਦੇ ਕੁਝ ਸ਼ਬਦ (ਦੋਜਕ, ਫਰੇਸ਼ਤਾ, ਦਰਵੇਸ਼, ਗੋਰ, ਸ਼ੇਖ, ਬੰਦਗੀ, ਰੂਹ, ਸ਼ੈਤਾਨ, ਮੁਹੱਬਤ, ਇਸ਼ਕ, ਖੁਦਾਇ, ਪਰਵਦਗਾਰ, ਖੈਰ, ਅਲਹ ਮੁਰੀਦ, ਹਯਾਤੀ ਆਦਿ) ਆ ਜਾਣੇ ਸੁਭਾਵਕ ਸਨ ਕਿਉਂਕਿ ਉਨ੍ਹਾਂ ਦੀ ਰੂਹਾਨੀ ਸਿਖਲਾਈ ਮੁਸਲਮਾਨ ਸੂਵੀਆਂ ਪਾਸੋਂ ਹੋਈ ਸੀ ਪਰ ਕੁਝ ਧਾਰਮਕ ਸ਼ਬਦਾਂ ਨੂੰ ਛੱਡ ਕੇ ਉਨ੍ਹਾਂ ਦੀ ਬੋਲੀ ਦਾ ਆਮ ਰੂਪ ਪੰਜਾਬੀ ਲੋਕ-ਸਾਹਿਤ ਤੋਂ ਪ੍ਰਭਾਵਿਤ ਹੋਇਆ ਜਾਪਦਾ ਹੈ ਜਿਸ ਕਰਕੇ ਪੰਜਾਬੀ ਕਲਪਨਾ ਨੂੰ ਉਨ੍ਹਾਂ ਦੀ ਕਵਿਤਾ ਕਿਸੇ ਓਪਰੀ ਸੰਸਕ੍ਰਿਤੀ ਦੇ ਵਾਤਾਵਰਣ ਵਿਚ ਰੁਮਕਦੀ ਪ੍ਰਤੀਤ ਨਹੀਂ ਹੁੰਦੀ। ਫਰੀਦ ਜੀ ਦੇ ਸਲੋਕਾਂ ਤੇ ਸ਼ਬਦਾਂ ਵਿਚੋਂ ਉਸ ਦਿਲ ਦੀ ਸਚਾਈ ਦਾ ਭਰਵਾਂ ਪ੍ਰਭਾਵ ਟਪਕਦਾ ਹੈ ਜਿਸ ਨੂੰ ਗੁਰੂ ਅਮਰਦਾਸ ਨੇ ਨੀਅਤ ਰਾਸ` ਕਹਿ ਕੇ ਰੱਬ ਦੇ ਮਿਲਾਪ ਦੀ ਜ਼ਰੂਰੀ ਸ਼ਰਤ ਦੱਸਿਆ ਸੀ । ਇਹ ਸਚਾਈ ਉਨ੍ਹਾਂ ਦੇ ਵਸਤੂ ਦੀ ਗੰਭੀਰਤਾ ਤੇ ਡੂੰਘੀ ਹੂਕ ਦਾ ਹੀ ਕਾਰਨ ਨਹੀਂ, ਉਨ੍ਹਾਂ ਦੀ ਬੋਲੀ ਦੀ ਸਰਲਤਾ, ਨਿੱਘ ਤੇ ਨਿਰਪੱਖਤਾ ਦਾ ਵੀ ਸੋਮਾ ਹੈ । ਹੇਠਲੀਆਂ ਸਤਰਾਂ ਉਨ੍ਹਾਂ ਦੀ ਹਿੰਦੂ ਮੁਸਲਿਮ ਮਿਲਾਪ ਦੀ ਚਾਹ ਨੂੰ ਬੋਲੀ ਦੇ ਪੱਖ ਵਿਚ ਕੈਸੀ ਸੁੰਦਰਤਾ ਨਾਲ ਰੂਪਮਾਨ ਕਰਦੀਆਂ ਹਨ :-

(ੳ) ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ । ।

(ਅ) ਪਰਵਦਗਾਰ ਅਪਾਰ ਅਗਮ ਬੇਅੰਤ ਤੂੰ । ।

(ੲ) ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ । ।

ਵਿਸਰਿਆ ਜਿਨ ਨਾਮੁ ਤੇ ਭੁਇ ਭਾਰੁ ਥੀਏ । ।

(ਸ) ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ । ।

ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ । ।

ਬਾਬਾ ਫਰੀਦ ਦੀ ਕਵਿਤਾ ਵਿਚ ਦੰਭੀ ਤੇ ਅਮੀਰ ਸ਼੍ਰੇਣੀ ਉੱਤੇ ਟੀਕਾ-ਟਿਪਣੀ ਕਰਨ ਦੀ ਰੁਚੀ ਪ੍ਰਤੱਖ ਹੈ। ਅਮੀਰਾਂ ਦੀ ਸ਼ਾਨ ਸ਼ੌਕਤ, ਸਾਜ਼ੋ ਸਾਮਾਨ, ਲੋੜ ਤੋਂ ਵੱਧ ਅੰਨ ਧਨ ਉਜਾੜਨ ਤੇ ਸੁਹਲਪੁਣੇ ਨੂੰ ਗੁਣ ਸਮਝਣ ਦੀ ਨਿਖੇਧੀ ਉਨ੍ਹਾਂ ਨੇ ਨਿਸੰਗ ਹੋ ਕੇ ਕੀਤੀ । ਅਹਿੰਸਾ ਧਾਰਨ ਦੀ ਤਾਕਦੀ ਕਰਨ ਵਾਲੇ ਸਲੋਕ ਉਨ੍ਹਾ ਮੁਸਲਮਾਨਾਂ ਨੂੰ ਉਪਦੇਸ਼ ਦੇਣ ਲਈ ਉਚਾਰੇ ਗਏ ਜਾਪਦੇ ਹਨ ਜਿਹੜੇ ਹਿੰਦੂਆਂ ਨਾਲ ਨਫਰਤ, ਕ੍ਰੋਧ ਤੇ ਵਧੀਕੀ ਦਾ ਸਲੂਕ ਵਰਤਣਾ ਇਸਲਾਮੀ ਸਪਿਰਿਟ ਦੇ ਪ੍ਰਤੀਕੂਲ ਨਹੀਂ ਸਮਝਦੇ ਸਨ । ਮੁਸਲਮਾਨ ਜਨਤਾ ਤੇ ਹਾਕਮਾਂ ਵਿਚ ਫਰੀਦ ਜੀ ਨੂੰ ਇਕ ਪ੍ਰਮਾਣਿਕ ਮੁਸਲਮਾਨ ਆਗੂ ਦੇ ਤੌਰ ਤੇ ਜੋ ਪਦਵੀ ਪ੍ਰਾਪਤ ਹੋ ਚੁੱਕੀ ਸੀ ਉਸ ਦਾ ਲਾਭ ਉਠਾਉਂਦਿਆ ਹੋਇਆਂ ਉਨ੍ਹਾਂ ਨੇ ਹਿੰਦੂਆਂ ਉਤੇ ਹੋਣ ਵਾਲੇ ਜਬਰ ਨੂੰ ਠਲ੍ਹ ਪਾਉਣ ਦਾ ਯਤਨ ਕੀਤਾ । ਹਾਕਮਾਂ ਨੇ ਉਨ੍ਹਾਂ ਦਾ ਯਤਨ ਕਬੂਲਿਆ ਹੋਵੇ ਭਾਵੇਂ ਨਾ ਪਰ ਮੁਸਲਮਾਨ ਬਣ ਰਹੀ ਜਨਤਾ ਨੂੰ ਉਨ੍ਹਾਂ ਨੇ ਹਿੰਦੂਆਂ ਨਾਲ ਮਨੁੱਖੀ ਸਲੂਕ ਕਰਨ ਦੇ ਰਾਹ ਪਾ ਦਿੱਤਾ ਜਿਸ ਦਾ ਸਦਕਾ ਪੰਜਾਬ ਦੇ ਪਿੰਡਾਂ ਵਿਚ ਦੋਹਾਂ ਮਜ਼ਹਬਾਂ ਨੂੰ ਬਰਦਾਸਤ ਕਰਨ ਦੀ ਰਵਾਇਤ ਜੜ੍ਹ ਪਕੜਨ ਲੱਗ ਪਈ ਜੋ ਪਿਛਲੇਰੇ ਸੂਫ਼ੀਆਂ ਦੇ ਹੱਥਾਂ ਵਿਚ ਪਲਦੀ ਰਹੀ । ਹਾਕਮਾਂ ਤੇ ਅਮੀਰਾਂ ਨੂੰ ਰੱਬ ਦੀ ਦਰਗਾਹ ਦਾ ਇਨਸਾਫ ਯਾਦ ਦਿਵਾ ਕੇ ਉਹ ਜੋ ਤੀਬਰ ਤਾੜਨਾ ਕਰਦੇ ਰਹੇ ਉਸਦਾ ਅਸਰ ਵੀ ਸਿੱਧੇ ਜਾਂ ਅਸਿਧੇ ਢੰਗ ਨਾਲ ਲੋਕਾਂ ਦੇ ਜੀਵਨ ਅਵਸਰ ਵਧਾਉਣਾ ਹੁੰਦਾ ਸੀ । ਉਨ੍ਹਾਂ ਦੀ ਬਾਣੀ ਵਿਚ ਅਮੀਰ ਜੀਵਨੋਂ ਤੇ ਸਾਧਾਰਣ ਜੀਵਨ ਦੋਹਾਂ ਦੀ ਝਲਕ ਮਿਲਦੀ ਹੈ ਪਰ ਦਰਵੇਸ਼ ਜਾਂ ਭਗਤ ਨੂੰ ਉਹ ਜਿਸ ਸੰਚੇ ਵਿਚ ਢਾਲਣਾ ਚਾਹੁੰਦੇ ਸਨ ਤੇ ਜਿਸ ਸੰਚੇ ਵਿਚ ਉਨ੍ਹਾਂ ਦਾ ਆਪਣਾ ਜੀਵਨ ਢਲਿਆ ਹੋਇਆ ਸੀ, ਉਹ ਕਿਰਤ ਕਰਨ ਵਾਲੇ ਤੇ ਜੀਵਨ-ਔਕੜਾਂ ਵਿਚ ਗ੍ਰਸੇ ਪਰ ਉਨ੍ਹਾਂ ਦਾ ਮੁਕਾਬਲਾ ਕਰਨ ਵਾਲੇ ਮਿਹਨਤੀ ਲੋਕਾਂ ਨਾਲ ਬਹੁਤ ਸਾਂਝ ਰੱਖਦਾ ਹੈ । ਅਗਲੇ ਸਲੋਕ ਵਿਚ ਦਰਵੇਸ਼ੀ ਜੀਵਨ ਦੀ ਜਿਸ ਅਵਸਥਾ ਦਾ ਵਰਣਨ ਹੈ ਉਸ ਹੀ ਅਵਸਥਾ ਵਿਚ ਗਰੀਬੀ ਜੀਵਨ ਦੀ ਅਸਲੀਅਤ ਦਾ ਡੂੰਘਾ ਅਹਿਸਾਸ ਹੋ ਜਾਣਾ ਬਿਲਕੁਲ ਸੁਭਾਵਕ ਹੈ :-

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹ ਵਿਛਾਵਣ ਲੇਫ । ।

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ । ।

ਬਾਬਾ ਫ਼ਰੀਦ ਦੀ ਸਾਰੀ ਕਵਿਤਾ ਜੀਵਨ ਤੇ ਮੌਤ ਦੀ ਅਸਲੀਅਤ ਦ੍ਰਿੜ੍ਹ ਕਰਾਉਣ ਦਾ ਇਕ ਡੂੰਘਾ ਤਰਲਾ ਹੈ। ਮੌਤ ਜ਼ਿੰਦਗੀ ਦੀ ਇਕ ਬੜੀ ਕਠੋਰ ਅਸਲੀਅਤ ਹੈ ਜਿਸ ਨੂੰ ਧਿਆਨ ਵਿਚ ਰੱਖੇ ਬਿਨਾਂ ਜ਼ਿੰਦਗੀ ਦੀ ਕੋਈ ਸਹੀ ਯੋਜਨਾ ਤਿਆਰ ਨਹੀਂ ਹੋ ਸਕਦੀ । ਮੌਤ ਦੀ ਸੰਭਾਵਨਾ ਨੂੰ ਹਰ ਤਜਵੀਜ ਬਣਾਉਣ ਵੇਲੇ ਯਾਦ ਰੱਖਣ ਨਾਲ ਮਨੁੱਖ ਵਿਚ ਗੰਭੀਰਤਾ ਵੱਧ ਜਾਂਦੀ ਹੈ ਤੇ ਜ਼ਿੰਦਗੀ ਦੇ ਮਨੋਰਥਾਂ ਨੂੰ ਪੂਰਾ ਕਰਨ ਲਈ ਤੀਬਰਤਾ ਮਹਿਸੂਸ ਹੁੰਦੀ ਹੈ। ਬਾਬਾ ਫਰੀਦ ਨੇ ਨਿਗੂਣੇ ਮਨੋਰਥਾਂ ਦੀ ਖ਼ਾਤਰ ਸਮਾਂ ਗੁਆਉਣ ਵਾਲੇ ਮਨੁੱਖਾਂ ਨੂੰ ਮੌਤ ਦੀ ਯਾਦ ਦਿਵਾ ਕੇ ਉਚੇਰੀਆਂ ਕੀਮਤਾਂ ਅਪਣਾਉਣ ਦੀ ਪ੍ਰੇਰਨਾ ਦਿੱਤੀ । ਜੇ ਮੌਤ ਨੂੰ ਅਵੇਸਲੇ ਜਹੇ ਹੋ ਕੇ ਯਾਦ ਕੀਤਾ ਜਾਵੇ ਤਾਂ ਇਹ ਭੈਅ, ਨਿੰਮੋਝੂਣਤਾ ਜਾਂ ਗ਼ੈਰ ਜਿਮੇਵਾਰੀ ਦੇ ਭਾਵ ਜਗਾ ਸਕਦੀ ਹੈ ਪਰ ਦਲੇਰੀ ਤੇ ਗੰਭੀਰਤਾ ਨਾਲ ਇਸ ਦੀ ਯਾਦ ਨੂੰ ਜੀਵਨ-ਜਾਚ ਦਾ ਭਾਗ ਬਣਾਉਣ ਨਾਲ ਇਸ ਦਾ ਪ੍ਰਭਾਵ ਨਰੋਆ ਪੈਂਦਾ ਹੈ । ਫਰੀਦ ਜੀ ਮੌਤ ਨੂੰ ਪਾਠਕਾਂ ਦੇ ਧਿਆਨ-ਗੋਚਰੇ ਕਰਨ ਲਈ ਕਲਾ ਦੀ ਪੂਰੀ ਸਮਰੱਥਾ ਵਰਤਦੇ ਹਨ । ਉਨ੍ਹਾਂ ਦੇ ਹੁਨਰ ਨੇ ਤਾਂ ਮਾਨੋ ਮੌਤ ਨੂੰ ਜਿਵਾ ਦਿੱਤਾ ਹੈ । ਜਦੋਂ ਕਦੀ ਸਾਡੇ ਨਜ਼ਦੀਕੀਆਂ ਵਿਚ ਕੋਈ ਮੌਤ ਵਾਪਰੇ ਤਾਂ ਜਿਹੜੇ ਅਸਲ ਭਾਵ ਮੌਤ ਦੇ ਰੂਬਰੂ ਸਾਨੂੰ ਅਨੁਭਵ ਹੁੰਦੇ ਹਨ ਉਹ ਫਰੀਦ ਦੀ ਕਵਿਤਾ ਦੇ ਪਾਠ ਨਾਲ ਸਾਡੇ ਮਨ ਵਿਚ ਪੈਦਾ ਹੋ ਜਾਂਦੇ ਹਨ। ਹੇਠਲੀਆਂ ਸਤਰਾਂ ਵਿਚੋਂ ਮੌਤ ਦੀ ਚਾਣਚਕਤਾ ਦਾ ਅਹਿਸਾਸ ਐਸੀ ਪੂਰਨਤਾ ਨਾਲ ਉਪਜਦਾ ਹੈ ਕਿ ਪੰਜਾਬ ਵਿਚ ਅਚਾਨਕ ਹੋਈ ਮੌਤ ਉੱਤੇ ਇਨ੍ਹਾਂ ਨੂੰ ਅਨੇਕ ਵਾਰੀ ਲੋਕ ਦੁਹਰਾਂਦੇ ਸੁਣੇ ਜਾਂਦੇ ਹਨ :-

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ । ।

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ । ।

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ। ।

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ । । ੯੯।।

ਕਦੀ ਮੋਤ ਦਾ ਸੀਨ ਅੱਖਾਂ ਅੱਗੇ ਲਿਆਂਦਾ ਗਿਆ ਹੈ, ਕਦੀ ਆ ਰਹੀ ਮੌਤ ਦੀਆਂ ਨਿਸ਼ਾਨੀਆਂ ਗਿਣੀਆ ਗਈਆਂ ਹਨ ਤੇ ਕਦੀ ਸਮੁੱਚੀ ਜ਼ਿੰਦਗੀ ਦੀ ਨਾਸ਼ਮਾਨਤਾ ਦ੍ਰਿੜ੍ਹ ਕਰਵਾਈ ਗਈ ਹੈ । ਹਰ ਢੰਗ ਨਾਲ ਮੌਤ ਦੀ ਹੋਂਦ ਨੂੰ ਅਤਿਅੰਤ ਨਿਕਟ ਮਹਿਸੂਸ ਕਰਵਾ ਕੇ ਬਾਬਾ ਫਰੀਦ ਮਨੁੱਖੀ ਰੁਚੀ ਨੂੰ ਮਹਾਨ ਜੀਵਨ-ਆਦਰਸ਼ਾਂ ਵੱਲ ਮੋੜਦੇ ਹਨ। ਮੌਤ ਦੀ ਨਿਕਟਤਾ ਦਾ ਅਜਿਹਾ ਕਲਾਮਈ ਪ੍ਰਭਾਵ ਮਰਨ ਦਾ ਭੈਅ ਦੂਰ ਕਰਨ ਵਿਚ ਕਿੱਥੋਂ ਤੱਕ ਸਹਾਈ ਹੁੰਦਾ ਹੈ, ਇਹ ਮਨੋਵਿਗਿਆਨਕ ਖੋਜ ਦੱਸ ਸਕਦੀ ਹੈ।

Leave a comment

error: Content is protected !!