ਬਹਾਦਰ ਬਿੱਧੀ ਚੰਦ, ਭਾਈ ਚਤਰ ਸਿੰਘ ਜੀਵਨ ਸਿੰਘ

੧ ਓ ਸਤਿਗੁਰਪ੍ਰਸਾਦਿ ॥

ਪ੍ਰਸੰਗ ਬਿਧੀ ਚੰਦ ਦੇ ਘੋੜਿਆਂ ਦਾ ਲਿਖਯਤੇ॥ ਕ੍ਰਿਤ-ਭਾਈ ਸੋਹਣ ਸਿੰਘ ਘੁਕੇ ਵਾਲੀਆ (ਅਮ੍ਰਿਤਸਰ)

 

ਦੋਹਰਾ-ਗਰ ਨਾਨਕ ਅੰਗਦ ਗੁਰੂ ਅਮਰਦਾਸ ਗੁਰ ਦੇਵ । ਰਾਮ- ਦਾਸ ਗੁਰੂ ਚਰਨ ਤੋਹਿ ਕਰੂੰ ਹਮੇਸ਼ਾਂ ਸੇਵ । ਗੁਰ ਅਰਜਨ ਗੁਰ ਹਰਿ- ਗੋਬਿੰਦ ਸ਼ਤਮ ਗਰੂ ਹਰਿਰਾਏ । ਰੰਕਾਂ ਕੋਲੋਂ ਸਤਿਗੁਰੂ ਰਾਜ ਦੀਏ ਕਰ- ਵਾਏ । ਸਤਿਗੁਰੂ ਸ੍ਰੀ ਹਰਿਕ੍ਰਿਸ਼ਨ ਦੀ ਮਹਿਮਾਂ ਲਖੀ ਨਾ ਜਾਏ । ਗੀਤਾ ਸੰਦੇ ਅਰਥ ਸਭ ਗੁੰਗੇ ਤੋਂ ਸਰਵਾਏ। ਸਤਿਗੁਰ ਨਾਵੇਂ ਗੁਰੂ ਦੀ ਮੈਹਮਾਂ ਅਪਰ ਅਪਾਰ। ਸੀਸ ਬਲੀ ਦੇ ਆਪਣਾ ਲੀਆ ਦੇਸ ਉਭਾਰ । ਦਸਮ ਗੁਰੂ ਗੋਬਿੰਦਸਿੰਘ ਕਲਗੀ ਧਰ ਅਵਤਾਰ। ਦੇਸ ਦੁਖੀ ਦੇ ਕਾਰਨੇ ਵਾਰ ਦੀਆ ਪਰਵਾਰ। ਦਸਾਂ ਗਰਾਂ ਦੇ ਚਰਨ ਮਹਿ ਕਵਿ ਕਰਦਾ ਪਰਨਾਮ। ਕਿਰਪਾ ਕਰਕੇ ਦਾਸ ਸਫਲਾ ਕਰਨਾ ਕਾਂਮ॥ ਦੋਹਰਾ ॥ ਬਿਧੀਚੰਦ ਗੁਰੂ ਛਟਮ ਦਾ ਸਿਦਕੀ ਸਿਖ ਕਹਾਏ। ਕਥਾ ਕਹੂੰ ਕੁਛ ਓਸਦੀ ਸੁਣਿਓਂ ਸਭ ਚਿਤ ਲਾਏ ॥ ॥ ਘੋੜੇ ਕਿਵੇਂ ਲਿਆਂਦੜੇ ਸਤਿਗੁਰੂ ਜੀਦੇਪਾਸ ਕਿਲੇ ਲਾਹੌਰੋਂ ਕਢਕੇ ਰੁਟੇ ਸ਼ਾਹ ਹਰਾਸ । ਮਹਿਮਾਂ ਛੇਵੇਂ ਗੁਰੂ ਦੀ ਖਿਲਰ ਗਈ ਸਭ ਦੇਸ । ਦੂਰ ਦੂਰ ਤੋਂ ਸੰਗਤਾਂ ਆਵਤ ਰੈਣ ਹਮੇਸ਼ ॥ ਫਿਰਨਾਂ ਛੰਦ-ਮਾਲਵੇ ‘ਚ ਭਾਈ ਰੂਪਾ ਪਿੰਡ ਵਸਦਾ । ਓਥੇ ਬਾਜਾਂ ਵਾਲਾ ਸਤਿਗੁਰੂ ਵਸਦਾ। ਬੇਸ਼ੁਮਾਰ ਸੰਗਤ ਗੁਰਾਂ ਦੇ ਨਾਲਿਆ। ਭਾਈ ਰੂਪੇ ਡੇਰਾ ਸੀ ਗੁਰਾਂ ਨੇ ਲਾਲਿਆ । ਲਗਦਾ ਦੀਵਾਨ ਭੇਜ ਆਸਾ ਵਾਰ ਦਾ। ਚੋਜੀ ਸਤਿਗੁਰੂ ਸੰਗਤਾਂ ਨੂੰ ਤਾਰਦਾ। ਕਰੇ ਜੋ ਦੀਦਾਰ ਹੋਵਦਾ ਨਿਹਾਲਿਆ । ਭਾਈ ਰੂਪੇ ਡੇਰਾ ਹੈ ਗੁਰਾਂ ਨੇ ਲਾਲਿਆਂ। ਨਾਲੇ ਤੀਜੇ ਪੈਹਰ ਲਗਦਾ ਦੀਵਾਨ ਜੀ। ਕਬਨੇ ਤੋਂ ਬਾਹਰ ਮਹਿਮਾਂ ਹੈ ਮਹਾਨ ਜੀ। – ਗੁਰਾਂ ਜੀਦੀ ਝਲੀ ਜਾਂਵਦੀ ਨਾ ਝਾਲਿਆ। ਭਾਈ ਰੂਪੇ ਡੇਰਾ ਹੈ ਗੁਰਾਂਨੇ ਲਾਲਿਆ। ਆਂਵਦੀ ਸੰਗਤ ਚਲ ਦੁਰ ਦੁਰ ਤੋਂ । ਪਾਂਵਦੀ ਮੁਰਾਦ ਸੈਹਨਸ਼ਾਹ ਹਜੂਰ ਤੋਂ। ਬਾਜ਼ਾਂ ਵਾਲੇ ਤੋੜਦੇ ਭਰਮ ਜਾਲਿਆ। ਭਾਈ ਰੂਪੇ ਡੇਰਾ ਹੈ ਗੁਰਾਂ ਨੇ ਲਾਲਿਆ।ਸਤਿਨਾਮ ਵਾਹਿਗੁਰੂ ਦਾ ਹੁੰਦਾ ਜਾਪ – ਆ । ਸ਼ਬਦ ਪੜ੍ਹਦੇ ਸਤਿਗੁਰੂ ਆਪ ਆ। ਸੰਗਤਾਂ ਦਾ ਹੁੰਦਾ ਖੁਸ਼ੀ ਵਾਲ ਵਾਲਿਆਂ । ਭਾਈ ਰੂਪੇ ਡੇਰਾ ਹੈ ਗੁਰਾਂ ਨੇ ਲਾਲਿਆ । ਪੀਵੇ ਜੋ ਬਤਾਵੇ ਸੁਆਦ ਪਰੇਮ ਰਸ ਦਾ । ਅਖਾਂ ਵਿਚ ਬਾਜਾਂ ਵਾਲਾ ਗੁਰੂ ਵਸ- ਦਾ । ਸੋਹਨ ਸਿੰਘਾ ਸੰਗਤ ਜਪੇ ਅਕਾਲਿਆ ।ਭਾਈ ਰੂਪੇ ਡੇਰਾ ਹੈ ਗੁਰਾਂ ਨੇ ਲਾਲਿਆ ॥ ਦੋਹਰਾ ॥ ਸੰਗਤ ਤੁਰਪੀ ਕਾਬਲੋਂ ਕਾਰਨ ਗੁਰ ਦਰ ਸਾਰ । ਜਾਣ ਮਹੀਨਾ ਸੌਣ ਦਾ ਸੋਹਣੀ ਰੁਤ ਬਹਾਗ ਮਾਈ ਭਾਈ ਤੁਰੇ > ਬਾਲਕ ਬਿਰਦ ਜੁਵਾਨ।ਮਜਲੋ ਮਜਲੀ ਪਹੁੰਚ ਦੇ ਬੀਚ ਲਾਹੌਰਸੁਜਾਨ। ਕੋਰੜਾ ਛੰਦ-ਕਾਬਲ ਦੀ ਸੰਗਤ ਪਹੁੰਚੀ ਲਾਹੌਰ ਜੀ । ਸੁਣੇ ਹਾਲ ਅਗੇ ਦਾ ਸੁਣਾਵਾਂ ਔਰ ਜੀ । ਹੈਸੀ ਮਾਹ ਸੌਣ ਤੇ ਜੁਮੇ ਦਾ ਰੋਜ ਜੀ। ਦੇਖਦਾ ਸੀ ਬਾਦਸ਼ਾਹ ਫੌਜਾਂ ਦੇ ਚੋਜ ਜੀ। ਪਲਟਨਾਂ ਰਸਾਲੇ ਖੇਡ ਦੇ ਮਦਾਨ ਜੀ । ਦੂਰੋਂ ਦੂਰੋਂ ਲੋਕ ਦੇਖਨ ਨੂੰ ਆਨ ਜੀ। ਕਾਬਲ ਦੀ ਸੰਗਤ ਮਤਾ ਮਤਾਲਿਆ। ਸ਼ਾਹੀ ਖੇਡਾਂ ਦੇਖੀਏ ਦਿਲੀ ਖਿਆਲਿਆ । ਹਾਥੀ ਘੋੜੇ ਦੇਖੋ ਜਹਾਂਗੀਰ ਸ਼ਾਹ ਦੇ । ਕੌਤਕ ਸਬਬੀ ਵਿਚ ਆਇਆ ਰਾਹ ਦੇ । ਕਈ ਕੈਹਣ ਦੇਖਣਾ ਕੀ ਝੂਠੇ ਭੇਸਦਾ । ਵੇਖ ਲਿਆ ਜਦੋਂ ਵਾਲੀ ਗੁਰੂ ਦੇਸਦਾ । ਕਈ ਕੈਣ ਦੇਖਨਾ ਜਰੂਰ ਅਸਾਂ ਨੇ । ਐਸੇ ਬੰਗ ਦੇਖੀ ਦੇ ਵੀ ਮਸਾਂ ਮਸਾਂ ਨੇ । ਕਟਣੀ ਲਾਹੌਰ ਰਾਤ ਹੈ ਜਰੂਰ ਜੀ । ਦੇਖ- ਲਈਏ ਰੰਗ ਦਸ ਕੀ ਕਸੂਰ ਜੀ । ਬੌਤਿਆਂ ਦੀ ਦਿਲੀ ਦੇਖਣੇ ਦੀਆਸ ਜੀ । ਚਲੋ ਦੇਖੋ ਮਤਾ ਹੋਗਿਆ ਪਾਸ ਜੀ। ਫੇਰ ਸਾਰੇ ਰਲ ਦੇਖਣ ਨੂੰ ਆਂਵਦੇ।ਸ਼ਾਹ ਦਾ ਸਮਾਨ ਵਲ ਨਿਗਾ ਪਾਂਵਦੇ। ਬਦੀਆਂ ਕਤਾਰਾਂ ਫੀਲਾਂ ਦੀਆਂ ਜਾਰੀਆਂ । ਹਾਥੀਆਂ ਤੇ ਖੂਬ ਸੋਂਹਦੀਆਂ ਹਮਾਰੀਆਂ । ਊਠਾਂ ਨੂੰ ਸਜਾਇਆ ਖੂਬ ਪਾਕੇ ਕਾਠੀਆਂ । ਪਿਛੇ ਸਰਵਾਨ ਹਥਾਂ ਵਿਚ ਲਾਠੀਆਂ ਊਠਾਂ ਪਿਛੇ ਪੈਰਾ ਘੋੜਿਆਂ ਦਾ ਆਰਿਆ। ਜੋੜਿਆਂ ਨੂੰ ਖੂਬ ਨੌਕਰਾਂ ਸੰਗਾਰਿਆ । ਘੋੜਿਆ ਦੇ ਵਿਚ ਦੋ ਘੋੜੇ ਭਾਈ ਸੀ ।ਸੁੰਦਰ ਸ਼ਕਲ ਦੋਵੇਂ- ਦਰਯਾਈ ਸੀ। ਹੀਰੇ ਮੋਤੀਆਂ ਦੇ ਨਾਲ ਜੀਨ ਜੜੇ ਸੀ। ਨੌਕਰਾਂ ਨੇ ਹਸੇ ਹਥਾਂ ਵਿਚ ਫੜੇ ਸੀ । ਘੋੜਿਆਂ ਦਾ ਪੁਤਲਾ ਅਜਬ ਘੜਿਆਂ । ਬਾਦਸ਼ਾਹ ਵੀ ਅਗੇ ਉਤੇ ਨਹੀਂ ਸੀ ਚੜਿਆ। ਘੋੜਿਆਂ ਨੂੰ ਦੇਖ ਲੋਕ ਐਉਂ ਭਾਖਦੇ । ਅਰਸ਼ੋਂ ਫਰੇਸਤੇ ਹੈ ਆਏ ਆਖਦੇ। ਕਈ ਦੇਖਦੇਖਮੁਖ ਤੋਂ ਬਹਾ ਗਏ। ਕਿਸੇ ਤਰਾਂ ਇੰਦਰਾ ਪੂਰੀ ਚੋਂ ਆ ਗਏ।ਦੇਖ ਦੇਖ,ਲੋਕ ਸਿਫਤਾਂ ਹੈ ਕਰਦੇ । ਕਈ ਕੈਣ ਵਿਸ਼ਨੂੰ ਪੁਰੀ ਦੇ ਦਰਦੇ । ਕਾਬਲਦਿਆਂ ਸਿਖਾਂ ਦਾ ਸੁਣਾਵਾਂ ਹਾਲ ਜੀ । ਘੋੜਿਆਂ ਨੂੰ ਦੇਖ ਹੋ ਗਏ ਨਿਹਾਲ ਜੀ।ਸੁੰਦਰ ਮਟਕ ਨਾਲ ਘੋੜੇ ਤੁਰਦੇ । ਕਈ ਕੌਣ ਹੈਨ ਲੈਕ ਛੇਵੇਂ ਗੁਰਦੇ। ਕਿਸਤਰਾਂ ਗੁਰਾਂ ਪਾਸ ਪਹੁੰਚ ਜਾਣ ਜੀ । ਸਿਖ ਇਕ ਦੂਜੇ ਨੂੰ ਲਗੇ ਸੁਨਾਂ- ਜੀ । ਲਗੇ ਨੇ ਪਿਆਰੇ ਡਾਢੇ ਕੁਲ ਨੂੰ । ਕੈਣਕਿਸੇ ਤਰਾਂ ਮਿਲ ਜਾਣ ਮੁਲ ਨੂੰ । ਕਈ ਕੈਣ ਏਹ ਤਾਂ ਸ਼ਾਹੀ ਦਾ ਮਿੰਗਾਰ ਹੈ। ਮੰਗੇ ਜਿਨਾਂਮੁਲ ਸ਼ਾਹ ਦੇਣਾ ਤਾਰ ਹੈ। ਸੋਹਣ ਸਿੰਘ ਕਈ ਆਗਦੇ ਨੇ ਗਜ ਹੀ। ਬਾਜਾਂ ਵਾਲਾਚਾਏ ਮੰਗਵਾ ਲੈ ਅਜ ਹੀ॥ ਦੋ: ॥ ਨਾਮ ਪੁਛਕੇਘੋੜਿਆਂ ਸੰਗਤਾਂ ਕੀਆ ਅਰਾਮ । ‘ਦਿਲਬਾਗ’ ਤੇ ‘ਗੁਲਬਾਗ’ ਜਾਨਣ ਲੋਕ ਤਮਾਮ॥ ਦੋ: 1 ਇਹ ਸਲਾਹ ਸੰਗਤ ਕਰ ਕੁਲ ਬਤਾਈ ਰਾਤ । ਕਰੀ ਤਿਅਰੀ ਅਮ੍ਰਿਤਸਰ ਨੂੰ ਹੋਈ ਜਾਂ ਪਰਭਾਤ ॥ ਦੋ ॥ ਅਮ੍ਰਿਤਸਰ ਦਰਬਾਰ ਦਰ- ਸ਼ਨ ਕੀਤਾ ਆਨ । ਪਾਪ ਉਤਾਰੇ ਜਨਮ ਦੇ ਤਾਲ ਕੀਆ ਇਸ਼ਨਾਨ ॥ ਛੰਦ-ਸੁਧਾਸਰ ਵਿਚ ਇਸ਼ਨਾਨ ਕਰਕੇ । ਫੇਰ ਦਲ ਆਂਵਦੇ ਮੰਦਰ ਹਰਕੇ। ਸਚੇ ਦਰਬਾਰ ਦਾ ਦੀਦਾਰ ਪਾਂਵਦੇ । ਫੇਰ ਚਲ ਤਖਤ ਅਕਾਲ ਆਂਵਦੇ। ਕਰਕੇ ਦੀਦਾਰ ਤੁਰਦੇ ਖਡੂਰ ਨੂੰ । ਗੁਰਾਂ ਦਾ ਪਿਆਰ ਨੇੜੇ ਜਾਤਾ ਦੂਰ ਨੂੰ । ਪਹੁੰਚਕੇ ਖਡੂਰ ਹੈ ਖੁਸ਼ੀ ਹੈ ਮਨਾਂਵਦੇ । ਗੁਰ ਦਰਬਾਰ ਦੀਦਾਰ ਪਾਂਵਦੇ । ਫੇਰ ਗੋਇੰਦ ਵਾਲ ਦੀ ਤਿਆਰੀ ਕਰਦੇ । ਮਾਈ ਭਾਈ ਗੀਤ ਗਾਂਵਦੇ ਹਰਦੇ। ਬੌਲੀ ਸਾਹਿਬ ਕੀਤਾ ਆਨ ਅਸ਼ਨਾਨਜੀ। ਤੀਸਰੇ ਗੁਰਾਂ ਦਾ ਜੇਹੜਾ ਅਸਥਾਨ ਜੀ।ਉਠਦੇ ਕਦਮ ਖੁਸ਼ੀ ਦੀ ਉਮੰਗ ਦੇ । ਫੇਰ ਦਰਯਾ ਦਾ ਪਤਣ ਲੰਗਦੇ । ਮੰਜਲੋ ਮੰਜਲ ਜਾਂਵਦੇ ਨੇ ਤੁਰਦੇ ਦਿਲ ਵਿਚ ਸੌਕ ਬਾਜਾਂ ਵਾਲੇ ਗੁਰਦੇ । ਪੰਦ ਨੂੰ ਮੁਕਾਯਾ ਨਾਲ ਸੋਹਣੀ ਰੀਤ ਦੇ । ਭਾਦਰੋਂ ਦੇ ਦਿਨ ਕੁਝ ਹੈਸੀ ਬੀਤਦੇ । ਭਾਈ ਰੂਪੇ ਪਹੁੰਚ ਗਏ ਗੁਰਾਂ ਦੇ ਪਾਸ ਜੀ । ਜੇੜੀ ਧਾਰ ਤੁਰੇ ਪੂਰੀ ਹੋਗਈ ਆਸ ਜੀ । ਬਾਜਾਂ ਵਾਲੇ ਗੁਰੂ ਦਾ ਦੀਦਾਰ ਪਾਲਿਆ । ਚਰਨੀਂ ਗੁਰਾਂ ਦੀ ਸੀਸ ਨੂੰ ਨਵਾ- ਲਿਆ । ਸੰਗਤ ਦਾ ਆਦਰ ਗੁਰਾ ਨੇ ਕੀਤੜਾ। ਛਕ ਪ੍ਰਸ਼ਾਦ ਜਲਕੁਲ ਪੀਤੜਾ। ਫੇਰ ਗੁਰੂ ਆਖਦੇ ਸਿਖੋ ਪਿਆਰਿਓ। ਰਸਤੇ ਦਾ ਹਾਲਸਾਰਾ ਚਾ ਪੁਕਾਰਿਓ । ਸੋਹਣ ਸਿੰਘਾ ਸਾਰੇ ਰਸਤੇ ਦੇ ਰੰਗ ਜੀ । ਜੇ ਜੋ ਅਖੀਂ ਦੇਖੇ ਸਾਰੇ ਕਹੁ ਨਸ਼ੰਗ ਜੀ ॥ ਦੋਹਰਾ॥ ਬੀਤੀ ਵਿਚ ਲਾਹੌਰ ਜੋ ਕਰੋ ਵਾਰਤਾ ਖੋਲ । ਜੋ ਜੋ ਦਿਲ ਵਿਚ ਧਾਰਿਆ ਹਾਲ ਸੁਣਾਓ ਫੋਲ । ਭੇਦ ਮੂਲ ਨਾ ਰਖਿਓ ਸਤਿਗੁਰ ਜੀ ਫਰਮੌਣ । ਹੁਕਮ ਮੰਨਕੇ ਸ਼ਿਖ ਸਭਲ ਗੇ ਹਾਲ ਸੁਨੰਣ॥ ਕਬਿਤ॥ ਕਾਬਲ ਦੀ ਸੰਗਤ ਸੁਣਾਂਵਦੀ ਗੁਰਾਂ ਦੇਤਾਂਈ ਤੇਰੇ ਕੋਲੋਂ ਸਾਹਿਬਾ ਅਸੀ ਭੇਦ ਨਾ ਰਖਾਂਵਦੇ । ਮਜਲੋਂ ਮਜਲ ਅਸੀਂ ਪਹੁੰਚੇ ਆ ਲਾਹੌਰ ਵਿਚ ਦੇਖੇ ਜੋ ਲਾਹੌਰ ਰੰਗ ਖੋਲਕੇ ਸੁਣਾਂਵਦੇ। ਜੁਮੇ ਦਾ ਸੀ ਰੋਜ ਖੁਸ਼ੀ ਸ਼ਾਹ ਨੇ ਮਨਾਈ ਖੂਬ ਹਾਥੀ ਘੋੜੇ ਊਠ ਖੂਬ ਨੌਕਰ ਸਜਾਂਵਦੇ। ਖੂਬ ਧੂਮ ਧਾਮ ਹੋਈ ਸ਼ਹਿਰ ਵਿਚ ਸੋਹਣ ਸਿੰਘਾ ਦੂਰੋਂ ਦੂਰੋਂ ਲੋਕ ਹੈਸੀ ਦੇਖਣੇ ਨੂੰ ਆਂਵਦੇ ॥ ਕਬਿਤ॥ ਅਸਾਂ ਵੀ ਸਲਾਹ ਕੀਤੀ ਸ਼ਾਹੀ ਰੰਗ ਦੇਖ ਲਈਏ ਇਕ ਦੂਸਰੇ ਦੇ ਤਾਂਈ ਬੋਲਕੇ ਸੁਣਾਇਆਸੀ। ਕਈ ਕੈਣ ਦੇਖਣਾ ਕੀ ਕੂੜ ਦੇ ਤਮਾਸ਼ਿਆਂ ਨੂੰ ਓੜਕ ਨੂੰ ਮਤਾ ਦੇਖ ਲੈਣਦਾ ਪਕਾਇਆ ਸੀ। ਦੇਖੇ ਅਖੀਂ ਫੀਲ ਨਾਲ ਸਜੇ ਸੀ ਹਮਾਰੀਆਂ ਦੇ ਫੀਲਵਾਨਾਂ ਖੂਬ ਫੀਲਾਂ ਤਾਂਈ ਚਮਕਾਇਆ । ਲੰਗ ਗਈ ਕਤਾਰ ਊਠਾਂ ਘੋੜਿਆਂ ਦੀ ਸੋਹਣ ਸਿੰਘਾ ਫੇਰ ਪਿਛੇ ਜੋੜਾ ਇਕ ਘੋੜਿਆਂ ਦਾ ਆਇਆ ਸੀ॥ ਕਬਿਤ॥ ਸੁੰਦਰ ਸਰੂਪ ਤੇ ਅਨੂਪ ਉਤੇ ਜੀਨ ਪਾਈ ਮਾਨੋਂ ਲਗੀ ਧੁਪ ਐਸਾ ਘੋੜਿਆਂ ਸੰਗਾਰਿਆ। ਹੀਰੇ ਮੋਤੀ ਜੜੇ ਵਿਚ ਕੀਮਤੀ ਸੀ ਬੜੇ ਦੂਣਾ ਰੂਪ ਚੜੇ ਜੀਨ ਘੋੜਿਆਂ ਸਜਾਰਿਆ। ਪੁਤਲੇ ਬਣਾਏ ਕਾਰੀਗਰ ਖੂਬ ਰੀਜ ਲ ਏ ਸੂਰਜ ਸਮਾਨ ਚੇਹਰਾ ਘੋੜਿਆਂ ਸੁਹਾਰਿਆ। ਜਿੰਨੇ ਲੋਕ ਆਏ ਹੈਸੀ ਦੇਖਣੇ ਨੂੰ ਸੋਹਣ ਸਿੰਘ ਹਰਇਕ ਨਿਗਾ ਵਲ ਘੋੜਿਆਂ ਟਕਾਰਿਆ॥ ਦੋਹਰਾ ॥ਦਿਲਬਾਗ ਤੇ ਗੁਲਬਾਗ ਹੈ ਦੋਵਾਂ ਦਾ ਨਾਮ । ਐਸਾ ਘੋੜਾ ਹੋਰ ਨਾ ਸ਼ਾਹੀ ਬੀਚ ਤਮਾਮ ॥ ਦੋਹਰਾ-ਏਹ ਸਤਿਗੁਰ ਦੇ ਲੈਕ ਨੇ ਕੁਝ ਸਿਖ ਲਗੇ ਕੈਹਣ । ਕੀਮਤ ਦੇਕੇ ਲੈ ਲਈਏ ਜੋ ਕੀਮਤ ਮਿਲ ਪੈਣ । ਕਈਆਂ ਨੇ ਫਿਰ ਆਖਿਆ ਏ ਸ਼ਾਹੀ ਸ਼ਿੰਗਾਰ । ਮੁਲ ਨਾ ਦੇਣੇ ਬਾਦਸ਼ਾਹ ਜਿੰਨੇ ਮੰਗੇ ਦੇ ਮਾਰ॥ ਫੇਰ ਸਿਆਣੇ ਸਿਖ ਕਈ ਲਗੇ ਏਹ ਫੁਰਮਾਣ । ਆਪੇ ਹੀ ਮੰਗਵਾਣਗੇ ਜੇ ਸਤਿਗੁਰ ਜੀ ਜਾਣ॥ ਫਿਰ ਸੰਗਤ ਨੂੰ ਸਤਿਗੁਰ ਸੁਣਕੇ ਏ ਫੁਰਮਾਣ। ਜੇਕਰ ਸਾਡੇ ਹੋਣਗੇ ਆਪੇ ਹੀ ਆ ਜਾਣ ॥ ਕੋਰੜਾ ਛੰਦ। ਘੋੜਿਆਂ ਦੀ ਬਾਤ ਗੁਰਾਂ ਰਖੀ ਚੀਤ ਜੀ । ਭਾਦਰੋਂ ਦੇ ਦਿਨ ਛਬੀ ਗਏ ਬੀਤ ਜੀ। ਗੁਰਾਂ ਦਾ ਦੀਵਾਨ ਸੋਹਣਾ ਹੈਸੀ ਸਜਿਆ। ਜਿਸਨੇ ਦੀਦਾਰ ਕੀਤਾਖੂਬ ਰਜਿਆ। ਸੰਗਤ ਦੇ ਵਲ ਗੁਰੂ ਨਿਗਾ ਮਾਰਕੇ । ਫੇਰ ਮੁਖੋਂ ਬਾਤ ਆਖ ਦੇ ਪੁਕਾਰਕੇ । ਸੰਗਤ ਦਾ ਆਖਿਆ ਜਰੂਰ ਕਰਨਾ । ਉਠੇ ਕੋਈ ਸਿਖ ਜੋ ਕਬੂਲੇ ਮਰਨਾ । ਘੋੜੇ ਕੋਈ ਲਿਆਵੇ ਸ਼ਾਹ ਜਹਾਂਗੀਰ ਦੇ । ਏਹ ਤਾਂ ਕੰਮ ਹੈਣ ਕਿਸੇ ਡਾਢੇ ਬੀਰ ਦੇ । ਲਗੇ ਹੈਣ ਪੈਹਰੇ ਵਜੇ ਰੈਣ ਜਿੰਦਰੇ । ਕਿਲੇ ਦੇ ਹਮੇਸ਼ ਘੋੜੇ ਰਹਿਣ ਅੰਦਰੇ । ਕਢੇ ਢੰਗ ਨਾਲ ਘੋੜਿਆਂ ਨੂੰ ਜਾਇਕੇ । ਬਿਧੀਚੰਦ ਵਲ ਕਿਆ ਨਿਗਾ ਪਾਇਕੇ । ਓਸ ਵੇਲੇ ਬਿਧੀ ਚੰਦ ਕੈਂਹਦਾ ਗੁਰ ਜੀ । ਹੁਕਮ ਸ਼ਤਾਬੀ ਦੇਵੋ ਜਾਣਾ ਤੁਰ ਜੀ । ਹੋਵੇ ਤੇਰੀ ਮੇਹਰ ਏ ਨਾਂ ਗਲ ਕੁਛ ਹੈ। ਇੰਦਰ ਦੇ ਘੋੜੇ ਵੀ ਲਿਔਣੇ ਤੁਛ ਹੈ। ਘੋੜੇ ਜਹਾਂਗੀਰ ਦੇ ਨਾ ਵਡੀ ਗਲ ਜੀ । ਤੁਰਤ ਲਿਆਵਾਂ ਛੇਤੀ ਦੇਵੋ ਘਲ ਜੀ । ਕਿਲੇ ਕੋਟ ਸ਼ਾਹ ਦੇ ਲਿਆਵਾਂ ਚੀਰਕੇ। ਥਾਪਨਾ ਦੇ ਤੋਰੋ ਹਥ ਦੇਖੋ ਬੀਰ ਕੇ ਬਿਸ਼ਨੂੰ ਦੇ ਘੋੜੇ ਕਹੁ ਲਿਆਵਾਂ ਜਾਇਕੇ।ਅਰਜ ਕਰੇਂਦਾ ਗਲ ਪਲਾ ਪਾਇਕੇ । ਬਾਦਸ਼ਾਹ ਦਾ ਕਿਲਾ ਕੋਈ ਬਡ਼ੀ ਬਾਤ ਨਾ । ਤੇਰੀ ਹੋਵੇ ਮੇਹਰ ਇਕ ਲਗੇ ਰਾਤ ਨਾ । ਬਿਧੀਚੰਦ ਦੀਆਂ ਗਲਾਂ ਸੁਣ ਗੁਰ ਜੀ। ਆਖਦੇ ਸ਼ਤਾਬੀ ਸਿਖਾ ਜਾਹ ਤੁਰ ਜੀ । ਅੰਗ ਸੰਗਤੇਰੇ ਗੁਰੂ ਸਦਾ ਵਸਦਾ। ਦੂਰ ਨਾ ਸਮਝ ਗੁਰੂ ਆਪ ਦਸਦਾ । ਤੇਰੇ ਸਾਮਣੇ ਵੀ ਜਾਤ ਮਾਤ ਰੌਣ ਹੈ। ਤੇਰੇ ਨਾਲੋਂ ਹੋਰ ਬਲੀ ਜੋਧਾ ਕੌਣ ਹੈ। ਸੋਹਣ ਸਿੰਘ ਸੰਗ ਜਾਣੀ ਗੁਰੂ ਨਾਨਕ । ਜਿਥੇ ਤੈਨੂੰ ਸ਼ਮਾਂ ਬਣੇਗਾ ਭਿਆਕ ॥ ਦੋਹਰਾ ॥ ਸੀਸ ਨਵਾਕੇ ਗੁਰਾਂ ਨੂੰ ਹੋਯਾ ਤੁਰਤ ਤਿਆਰ । ਵਿਦਾ ਕੀਆ ਸਤਿਗੁਰ ਨੇ ਆਪਣੀ ਕਿਰਪਾ ਧਾਰ । ਤੀਨ ਰਾਤ ਕਟ ਰਾਹ ਮੇਂ ਪੌਂਚਾ ਜਾ ਲਾਹੌਰ । ਬੀਚ ਕਿਲੇ ਦੇ ਜਾਣ ਦੀ ਬਣਤ ਬਲੌਂਦਾ ਔਰ। ਜੀਵਨ 4 ਗੁਰੂ ਦਾ ਸਿਖ ਸੀ ਰੈਂਦਾ ਵਿਚ ਲਾਹੌਰ । ਬਿਧੀ ਚੰਦ ਜਾ ਮਿਲ ਪਿਆ ਭਾਲ ਓਸੀ ਠੋਰ ॥ ਕੋਰੜਾ ਛੰਦ ॥ ਜੀਵਣ ਸੀ ਨਾਮ ਗੁਰੂ ਦਾ ਪਯਾਰਾ ਸੀ । ਕੰਮ ਤਰਖਾਣਾ ਕਰਦਾ ਲੁਹਾਰਾ ਸੀ । ਓਸ ਤਾਂਈ ਜਾਏ ਬਿਧੀਚੰਦ ਮਿਲਦਾ। ਖੋਲਕੇ ਸੁਣਾਵੇ ਹਾਲ ਸਾਰਾ ਦਿਲਦਾ। ਘੋੜੇ ਮੈਂ ਲੈ ਜਾਣੇ ਕਢ ਜਹਾਂਗੀਰ ਦੇ । ਕਢਣੇ ਕਿਲੇ ਚੋਂ ਨਾਲ ਤਦਬੀਰ ਦੇ । ਘੋੜੇ ਹੈ ਲੈ ਜਾਵਣੇ ਗੁਰਾਂ ਦੇ ਵਾਸਤੇ । ਦੂਰੋਂ ਚਲ ਆਇਆ ਮੈਂ ਏਸ ਆਸਤੇ। ਖੁਰਪਾ ਬਣਾ ਦੇ ਲਾਇਕੇ ਪਰੀਤ ਜੀ । ਬਣਨਾ ਮੈਂ ਘਾਈ ਦਿਲ ਧਾਰੀ ਨੀਤ ਜੀ ਕਿਲੇ ਵਿਚ ਪਹੁੰਚਣਾ ਹੈ ਨਾਲ ਢੰਗ ਦੇ। ਬਾਜਾਂ ਵਾਲੇ ਗੁਰੂ ਰਾਖੇ ਹੈਣ ਲੰਘਦੇ। ਜੀਵਣ ਹੈ ਮੁਣਕੇ ਖੁਸ਼ੀ ਮਨਾਂਵਦਾ। ਅੰਨ ਪਾਣੀ ਬਿਧੀ ਚੰਦ ਨੂੰ ਛਕਾਂਵਦਾ। ਫੇਰ ਲੋਹਾ ਫੜ ਖੁਰਪਾ ਹੈ ਘੜਦਾ । ਮਾਰੇ ਸਟ ਬਾਣੀ ਹੈ ਗੁਰਾਂ ਦੀ ਪੜਦਾ । ਖੁਰਪਾ ਤਿਆਰ ਜੀਵਨ ਨੇ ਕੀਤੜਾ। ਬਿਧੀਚੰਦ ਹਥ ਰੰਭਾ ਭੂਰਾ ਲੀਤੜਾ । ਘਾਈ ਵਾਲਾ ਰੂਪ ਸਿਖ ਲਿਆ ਧਾਰ ਜੀ । ਘਾਸ ਖੋਦਣੇ ਨੂੰ ਹੋਗਿਆ ਤਿਆਰ ਜੀ । ਕਰ ਅਰਦਾਸਗੁਰਾਂ ਨੂੰ ਧਿਆਂਵਦਾ। ਰਾਵੀ ਦੇ ਕਨਾਰੇ ਘਾਸ ਲੈਣ ਆਂਵਦਾ । ਸੋਹਣਸਿੰਘਾ ਪਹੁੰਚਿਆ ਨਦੀ ਦੇ ਆਣਕੇ। ਖੋਤਦਾ ਹੈ ਘਾਸ ਸੁਥਰਾ ਪਛਾਣਕੇ ॥

ਦੋਹਰਾ-ਸਾਰਾ ਹੀ ਦਿਨ ਖੋਤਦਾ ਚੰਗਾ ਚੰਗਾ ਘਾਸ । ਲੌਢਾ ਵੇਲਾ ਹੋਗਿਆ ਘਾਸ ਦੀ ਹੋਈ ਆਸ॥ ਵਿੰਗੀ ਟੇਡੀ ਪਗ ਬੰਨ ਪੇਚ ਕਵਲੇ ਮਾਰ । ਘਾਸ਼ ਚੁਕਕੇ ਸੀਸ ਤੇ ਪਹੁੰਚਾ ਬੀਚ ਬਜਾਰ ॥ ਕੋਰੜਾ ਛੰਦ ॥ ਧਾਰ ਲਿਆ ਰੂਪ ਸਿਧਾ ਸਾਧਾ ਜਟਦਾ । ਸਾਸ ਸਾਸ਼ ਬਾਣੀ ਹੈ ਗੁਰਾਂ ਦੀ ਰਟਦਾ। ਵਿੰਗਾ ਟੇਡਾ ਗਲ ਕੁੜਤਾ ਹੈ ਪਾਲਿਆ। ਟੁਟੀਜਤੀ ਰੂਪ ਹੋਰ ਹੀ ਵਟਾਲਿਆ । ਭੋਲਾ ਭਾਲਾ ਬੋਲ ਮੁਖ ਤੋਂ ਹੈ ਬੋਲਦਾ । ਅੰਦਰੋਂ ਸਿਆਣਾ ਪੂਰਾ ਤੋਲ ਤੋਲਦਾ। ਰਖਿਆ ਨਜੀਕ ਆ ਕਿਲੇ ਦੇ ਘਾਸ ਜੀ । ਜਿਥੇ ਘਾਹੀ ਬੈਠਦੇ ਸੀ ਆਮ ਖ਼ਾਸ ਜੀ । ਏਹੋ ਜਿਹਾ ਘਾਸ ਨਾ ਕਿਸੇ ਦੇ ਕੋਲ ਜੀ। ਗਾਹਕ ਆਣ ਕੈਣ ਮੁਲ ਦਸੇ ਬੋਲ ਜੀ । ਘਾਸ ਹੈਸੀ ਥੋੜਾ ਮੁਲ ਬਹੁਤਾ ਦਸਦਾਂ । ਹਰ ਇਕ ਦੇਖ ਏਹਦੇ ਵਲ ਹਸਦਾ।

ਮੰਗਦਾ ਰੁਪੈਯਾ ਘਾਸ ਧੜੀ ਤੋਲਦਾ। ਪੈਸਾ ਨਾਹੀਂ ਲੈਨਾ ਘਟ ਮੁਖੋਂ ਬੋਲਦਾ । ਨਾ ਕੋਈ ਘਾਸ ਲੇਵੇ ਤੇ ਨਾ ਦੇਵੇ ਕਿਦੀਆ। ਆਂਖਦੇ ਨੇ ਗਾਹਕ ਏਹ ਹੈ ਬੜਾ ਜਿਦੀਆ । ਥੋੜੇ ਜਹੇ ਘਸ਼ਦਾ ਰੁਪਈਆ ਮੰਗਦਾ ਖਬਰੇ ਪਿਆਲਾ ਏਸ ਪੀਤਾ ਭੰਗਦਾ । ਘਾਹ ਤੇਰਾ ਮਸਾਂ ਆਨੇ ਦੋ ਚਾਰ ਦਾ । ਮੁਖ ਤੋਂ ਰੁਪਈਆ ਲੈਣਾ ਹੈ ਉਚਾਰਦਾ । ਸ਼ਾਹ ਦਾ ਦਰੋਗਾ ਸੌਂਦੇ ਖਾਂ ਆਂਵਦਾ। ਬਿਧੀਏ ਦੇ ਘਾਸ ਵਲ ਨਿਗਾ ਪਾਂਵਦਾ। ਲਗਾ ਬਹੁਤ ਸੋਹਣਾ ਬਿਧੀਏ ਦਾ ਘਾਸ ਜੀ। ਪੁਛਦਾ ਦਰੋਗਾ ਹੈ ਖਲੋਕੇ ਪਾਸ ਜੀ। ਕਿਨਾ ਘਾਈਆ ਮੂਲ ਘਾਸ ਦਾ ਹੈ ਲੈਣਾਂ ਤੂੰ । ਬੋਲਣਾ ਨਾ ਝੂਠ ਸਚ੨ ਕੈਣਾ ਤੂੰ । ਸ਼ਾਹ ਦੇ ਘੋੜਿਆਂ ਲਈ ਲੈਣਾ ਘਾਸ ਹੈ। ਘੋੜਿਆਂ ਦੇ ਲੈਕ ਘਾਸ ਤੇਰੇ ਪਾਸ ਹੈ। ਸੋਹਣ ਸਿੰਘਾ ਹਾਲ ਤੂ ਸੁਨਾਦੇ ਖੋਲਕੇ । ਦੇਂਦਾ ਕੀ ਜਵਾਬ ਅਗੋਂ ਘਾਈ ਬੋਲਕੇ॥ ਦੋਹਰਾ ॥ ਸੌਂਦੇ ਖਾ ਨੂੰ ਆਖਦਾ ਘਾਈ ਮੁਖੋਂ ਬੋਲ। ਘੋੜੇ ਹੈ ਜੇ ਸ਼ਾਹ ਦੇ ਮੈਂ ਨਹੀਂ ਲੈਣਾ ਮੇਲ ॥ ਫੇਰ ਦਰੋਗਾ ਆਖਦਾ ਲੈ ਲੈ ਮੁਲ ਜਰੂਰ । ਕੀਮਤ ਲੈਣੀ ਨਹੀਂ ਜੇ ਚਲੋ ਸ਼ਾਹ ਹਜ਼ੂਰ॥ ਵਾਰ ਦੂਸਰੀ ਆਖਦਾ ਘਾਈ ਫੇਰ ਪੁਕਾਰ। ਕੀਮਤਲੈਣੀ – ਨਹੀਂ ਮੈਂ ਨਾ ਕਹੋ ਬਾਰੰਬਾਰ॥ ਫੇਰ ਦਰੋਗਾ ਆਖਦਾ ਕਿਆ ਤੁਮਾਰਾ ਨਾਮ । ਨਾਮ ਕਸੇਰਾ ਦਸਦਾ ਬਿਧੀਚੰਦ ਵਰਿਆਮ ॥ ਕਬਿਤ॥ ਨਾਮ ਕਸੇਰਾ ਜਿਮੀਂਦਾਰ ਜਟ ਗੋਤ ਮੇਰਾ ਸੌਧੇ ਖਾਂ ਦਰੋਗੇ ਤਾਂਈ ਘਾਈ ਹੈ ਬਤਾਂਵਦਾ। ਸੁਣੋ ਸਰਕਾਰ ਮੇਰੀ ਨਿਤ ਦੀ ਸੀ ਕਾਰ ਘਾਸ ਵੇਚਦਾ ਬਜਾਰ ਦੂਰੋਂ ਖੋਤਕੇ ਲਿਆਂਵਦਾ । ਮੇਰੇ ਘਾਸ ਤਾਂਈ ਜਾਣ ਘੋੜੇ ਸ਼ਾਹ ਦੇ ਜੇ ਖਾਣ ਲਗਾ ਲਲੀਆਂ ਲਗਾਣ ਧੰਨ ਭਾਗ ਨੇ ਸੁਨਾਂਵਦਾ ।ਸੋਹਣ ਸਿੰਘ ਹੈ ਸੁਨਾਈ ਕੌਡੀ ਲੈਣੀ ਨਹੀਂ ਮੈਂ ਕਾਈ ਲੈਜਾ ਘਾਸ ਕੋ ਉਠਾਈ ਹੈ ਕਸੇਰਾ ਫਰਮਾਂਵਦਾ॥ ਦੋਹਰਾ ॥ ਫੇਰ ਦਰੇਗਾ ਆਖਦਾ ਚਲ ਸ਼ਾਹ ਦੇ ਕੋਲ । ਘਾਸ ਚੁਕ ਲੈ ਸੀਸ ਤੇ ਕੈਂਹਦਾ ਮੁਖੋਂ ਬੋਲ ॥ ਕਬਿਤ ॥ ਨਾਲ ਲੈਕੇ ਘਾਈ ਨੂੰ ਦਰੋਗਾ ਔਂਦਾ ਸ਼ਾਹ ਪਾਸ ਘਾਈ ਦੀ ਸਿਫਤ ਮੁਖੋਂ ਸੋਧੇ ਖਾਂ ਸੁਨਾਈ ਹੈ। ਵਿਚੋਂ ਜਾਣਦਾ ਨਹੀਂ ਭੇਤ ਰਾਈ ਊਠ ਕੀਤਾ ਖੇਤ ਬੜਾ ਸ਼ਾਹ ਜੀ ਸੁਚੇਤ ਆਂਦਾ ਭਾਲਕੇ ਮੈ ਘਾਈ ਹੈ ਘਾਸ ਸ਼ਾਹ ਨੂੰ ਦਖਾਵੇ ਨਾਲੇ ਸਿਫਤ ਸੁਣਾਵੇ ਚੋਰ ਮਾਲ ਤੇ ਬਹਾਵੇ ਮਾਇਆ ਗੁਰਾਂ ਵਰਤ ਈ ਹੈ। ਖੁਸ਼ੀ ਬਹੁਤ ਹੋਇਆ ਸ਼ਾਹ ਸੋਹਨ ਸਿੰਘਾ ਦੇਖ ਘਾਹਝਟ ਨੌਕਰੀ ਰੁਪੈਆ ਰੋਜ ਘਾਈ ਦੀ ਲਗਾਈ ਹੈ ॥ ਕਬਿਤ। ਆਖਦਾ ਹੈ ਆਂਹੀ ਲੋੜ ਮਾਇਆ ਦੀ ਨਾ ਕਾਈ ਮੈਨੂੰ ਹਟਕੇ ਨਾ ਕੋਈ ਕਿਸੇ ਵੇਲੇ ਆਵਾਂ ਜਾਵਾਂ ਮੈਂ । ਕਰੋ ਹੁਕਮ ਸੁਨਾਈ ਸਾਰੇ ਪੈਹਰੇ ਦਾਰਾਂ ਤਾਂਈ ਹੈ ਭੁਲਾਵੇ ਕੋਈ ਨਾਹੀਂ ਘਾਸ ਦੂਰ ਤੋਂ ਲਿਆਵਾਂ ਮੈਂ । ਗਲਾਂ ਕਰੇ ਸੀਸ ਫੇਰੇ ਘੋੜੇਹੈਣ ਸ਼ਾਹਤੇਰੇ ਡਾਢਾ ਸ਼ੌਂਕ ਦਿਲਮੇਰੇ ਟੈਹਲ ਘੋੜਿਆਂਕਮਾਵਾਂ ਮੈਂ । ਸੋਹਣ ਸਿੰਘਾ ਦਿਲ ਵਿਚ ਡਾਢੀ ਲਗ ਰਹੀ ਆ ਖਿਚ ਕਦੋਂ ਘੋੜਿਆਂ ਨੂੰ ਪਾਸ ਸਤਿਗੁਰੂ ਦੇ ਪੁਚਾਵਾਂ ਮੈਂ॥ ਦੋਹਰਾ ॥ ਖੁਸ਼ੀ ਮਨਾਈ ਬਾਦਸ਼ਾਹ ਘਾਹੀ ਦੀ ਸੁਣ ਬਾਤ । ਕੋਈ ਨਾ ਰੋਕੇ ਤੁਝ ਕੋ ਭਾਵੇਂ ਦਿਨਹੋ ਰਾਤ॥ ਸੌਂਧੇ ਖਾਂਨੂੰ ਆਖਦਾ ਮਖੋਂ ਸ਼ਾਹ ਪੁਕਾਰ । ਕੋਈਨਾ ਰੋਕੇ ਏਸ ਨੂੰ ਆਵਤ ਜਾਵਤ ਬਾਰ॥ ਫਿਰਣਾ ਛੰਦ ॥ ਸੌਂਧੇ ਖਾਂ ਨੂੰ ਹੁਕਮ ਸੁਣਾਯਾ ਸਾਹ ਨੇ । ਘਾਹੀ ਲਈ ਦਿਨ ਰਾਤ ਖੁਲੇ ਰਾਹ ਨੇ। ਕਦੋਂ ਆਵੇ ਜਾਵੇ ਨਾ ਕਿਸੇ ਨੇ ਮੋੜਨਾਂ । ਮਰਜੀ ਹੈ ਏਹਦੀ ਤੁਸਾਂ ਨਾਹੀਂ ਹੋੜਨਾ । ਸ਼ਾਹ ਤੇ ਦਰੋਗੇ ਡਾਢੇ ਚੜੇਚਾਏ ਨੇ । ਕੈਣ ਸਾਨੂੰ ਘਾਹੀ ਭੇਜਿਆ ਖੁਦਾਏਨੇ । ਮਾਰੀ ਮਤ ਸ਼ਾਹ ਦੀ ਗੁਰਾਂ-ਦੀ ਮਾਇਆ ਨੇ । ਚੋਰ ਰਾਖੀ ਧਨ ਦੀਹਥੀਂ ਬਠਾਇਆ ਨੇ । ਕੀਤੀ ਖੁਲ ਦਿਨੇ ਰਾਤ ਔਣ ਜਾਣ ਦੀ । ਦੇਖੋ ਯਾਰੋ ਕਿਡੀ ਗਲ ਹੈ ਹਰਾਨ ਦੀ । ਘਾਹੀ ਸਿਰ ਹਾਕਮਾ ਦੇ ਜਾਦੂ ਪਾਏ ਨੇ । ਕੈਹਨ ਸਾਨੂੰ ਘਾਹੀ ਭੇਜਿਆ ਖੁਦਾਇ ਨੇ । ਮਾੜੀ ਘੜੀ ਜਦੋਂ ਬੰਦਿਆਂ ਤੇ ਆਂਵਦੀ । ਚਤਰਾਂ ਦੀ ਅਕਲ ਤੁਰਤ ਜਾਂਵਦੀ। ਸਮੇਂ ਅਗੇ ਨਾਕੋਈ ਰਾਜਾ ਰਾਣਾ ਅੜਿਆ । ਭੁਲ ਜਾਂਦਾ ਪੰਡਤਾਂ ਤੁਰਤ ਪੜਿਆ । ਜੋਤਸ਼ੀ ਪੰਡਤ ਸਮੇਂ ਨੇ ਭੁਲਾਏ ਨੇ । ਕੈਹਨ ਸਾਨੂੰ ਘਾਹੀ ਭੇਜਿਆ ਖੁਦਾਇ ਨੇ । ਤਾਪ ਦੀ ਦਵਾਈ ਤਾਪ ਦੇਂਦੀ ਚਾੜ ਜੀ। ਦੇਵੇ ਸਮਾਂ ਆਪਣੀ ਰੰਗਣ ਚਾੜ ਜੀ । ਸੂਰਮੇ ਨੂੰ ਆਣ ਜਦੋਂ ਸਮਾਂ ਛਲਦਾ। ਹਥ ਹਥਿਆਰ ਹੋਵੇ ਨਹੀਂ ਚਲਦਾ। ਸੋਹਣ ਸਿੰਘਾ ਸਮੇਂ ਨੇ ਬਲੀ ਨਵਾਂਏ ਨੇ । ਕਹਿਣ ਸਾਨੂੰ ਘਾਹੀ ਭੇਜਿਆ ਖੁਦਾਏ ਨੇ ॥ ਦੋਹਰ॥ ਵਿਦਿਆ ਹੋ ਬਾਦ- ਸ਼ਾਹ ਤੋਂ ਵਲ ਕਿਲੇ ਦੇ ਔਣ। ਦਿਲ ਆਪਣੇ ਵਿਚ ਘਾਹੀ ਹੋਰੀਂ ਡਾਢੀ ਖੁਸ਼ੀ ਮਨੌਣ। ਨਾਲ ਕਸੇਰਾ ਸੌਂਦੇ ਖਾਂ ਦੇ ਵਿਚ ਕਿਲੇ ਦੇ ਔਣ। ਕਰ ਦਰੇਗਾ ਨੌਕਰ ਕਠੇ ਲਗਾ ਏਹ ਫਰਮੌਣ॥ ਕੋਰੜਾਛੰਦ ਨੌਕਰਾਂ ਨੂੰ ਕੀਤੀ ਸੌਂਧੇ ਖਾਂ ਨੇ ਸੁਣਾਈ ਹੈ । ਘੋੜਿਆਂ ਦੇ ਵਾਸਤੇ ਲਿਆਂਦਾ ਘਾਹੀ ਹੈ। ਸ਼ਾਹ ਦਾ ਹੁਕਮ ਤੁਸਾਂ ਨੂੰ ਸੁਣਾਂਵਦਾ । ਘਾਹੀ ਦਿਲ ਡਾਢਾ ਬਾਦਸ਼ਾਹ ਦੇ ਭਾਂਵਦਾ । ਔਂਦੇ ਜਾਂਦੇ ਘਾਹੀ ਨੂੰ ਕਿਸੇ * ਨਾ ਟੋਕਨਾਂ। ਭਾਵੇ ਹੋਵੇ ਰਾਤ ਨਾਂ ਕਿਸੇ ਨਾ ਰੋਕਨਾ । ਮਾੜੀ ਗਲ ਏਸ ਨੂੰ ਕਿਸੇ ਨਾਂ ਆਖਨੀ । ਆਖਦਾ ਦਰੇਗਾ ਗਲ ਯਾਦ ਰਾਖਨੀ ਕੀਤੇ ਆਪਣੇ ਨੂੰ ਫੇਰ ਆਪ ਪਾਇਆ ਜੇ। ਮਾੜਾ ਬੋਲ ਏਸ ਨੂੰ ਕਿਸੇ ਸੁਣਾਇਆ ਜੇ । ਯਾਦ ਰਖੋ ਨੌਕਰੋ ਦਰੋਗਾ ਆਖਦਾ । ਸ਼ਾਹ ਦਾ ਹੁਕਮ ਮੈਂ ਤੁਸਾਂ ਨੂੰ ਭਾਖਦਾ।ਫੇਰ ਆਣ ਘੋੜੇ ਘਾਹੀ ਨੂੰ ਵਖਾਲ ਦਾ । ਅਗੇ ਪਾਯਾ ਘਾਸ ਤੁਰਤ ਸੰਭਾਲਦਾ। ਸੌਂਪ ਦਿਤੀ ਕੋਠੜੀ ਰਹੈਸ਼ ਵਾਸਤੇ । ਹੋਇਆ ਬਿਧੀਚੰਦ ਘੋੜਿਆਂ ਦੇ ਘਾਸ ਤੇ ਘੋੜਿਆਂ ਨੂੰ ਦੇਖ ਡਾਢਾ ਖੁਸ਼ੀ ਹੋਵਦਾ । ਫੇਰੇ ਹਥ ਅਗੇ ਪਿਛੇ ਹੈ ਖਲੋਂਵਦਾ। ਸਚੇ ਸਤਿਗੁਰੂ ਜੀ ਦੇ ਘੋੜੇ ਜਾਣਕੇ। ਚੰਗਾ ਚੰਗਾ ਘਾਸ ਖੋਤਦਾ ਪਛਾਣਕੇ । ਤਨੋ ਮਨੋ ਹੋਕੇ ਸੇਵ ਨੂੰ ਕਮਾਲਿਆ। ਦੋਵਾਂ ਘੋੜਿਆਂ ਨੂੰ ਖੂਬ ਹੈ ਰਜਾ ਲਿਆ। ਇਕ ਦਿਨ ਦਿਲ ਆਪਣੇ ਵਚਾਰਦਾ। ਆਇਆ ਹਾਂ ਮੈਂ ਕੰਮ ਦਿਨ ਕਿਉਂ ਗੁਜਾਰਦਾ । ਦੇਖ ਲਈਏਜੀਨ ਕਿਸੇ ਨਾਲ ਢੰਗ ਦੇ। ਹੋਇਆ ਚਿਰ ਬਹੁਤ ਦਿਨ ਜਾਂਦੇ ਲੰਘਦੇ। ਹੋਗਿਆ ਮਹੀਨਾ ਸੇਵ ਨੂੰ ਕੁਮਾਂਦਿਆਂ । ਚੰਗਾ ਚੰਗਾ ਘਾਸ ਘੋੜਿਆਂ ਨੂੰ ਪਾਂਦਿਆਂ । ਸੋਹਣ ਸਿੰਘਾ ਘਾਹੀ ਤਦਬੀਰ ਸੋਚਦਾ । ਛੇਤੀ ਲੇਜਾਂ ਘੋੜੇ ਦਿਲ ਡਾਢਾ ਲੋਚਦਾ॥ ਕਬਿਤ । ਘਾਸ ਵਿਚ ਬੰਨਕੇ ਲਿਆਂ- ਵਦਾ ਪਥਰ ਰੋਜ ਸੇਚ ਤਦਬੀਰ ਸਚੇ ਗੁਰਾਂ ਨੂੰ ਚਿਤਾਰਦਾ। ਲੋਕਾਂਨੂੰ ਭੁਲੇਖਾ ਦੇਣ ਵਾਸਤੇ ਕਸੇਰਾ ਯਾਰੋ ਅਧੀ ਰਾਤ ਚੁਕ ਰਾਵੀ ਨਦੀ ਵਿਚ ਮਾਰਦਾ । ਇਕ ਦੋਵੇਂ ਰਾਤ ਰੌਲਾ ਮਚਿਆ ਸੀ ਬਹੁਤ ਸਾਰਾ ਜਲ ਮਛੀ ਜਾਣ ਫੇਰ ਕੋਈ ਨਾ ਵਿਚਾਰ ਦਾ। ਹੋਊ ਕੋਈ ਅਫਾਤ ਦਰਿਆ ਵਿਚ ਸੋਹਣ ਸਿੰਘਾ ਖੜਕੇ ਦੀ ਵਾਜ ਦਿਲੋਂ ਸ਼ਾਹ ਸੀ ਵਿਸਾਰਦਾ॥ ਕਬਿਤ ॥ਜਦੋਂ ਸਾਹ ਆਂਵਦਾ ਸੀ ਘੋੜਿਆਂ ਦੇ ਦੇਖਣੇ ਨੂੰ ਖੁਸ਼ੀ ਹੁੰਦੀ ਘਾਈ ਸੇਵ ਘੋੜਿਆਂ ਕਮਾਂਵਦਾ । ਖੁਸ਼ੀ ਹੋ ਹਜਾਰ ਇਕ ਦੇਂਵਦਾ ਰੁਪਯਾ ਭਾਈ ਬਾਦਸ਼ਾਹ ਜਹਾਂਗੀਰ ਘਾਈ ਨੂੰ ਅਨਾਮ ਦਾ । ਆਖਦਾ ਕਸੇਰਾ ਪੈਸਾ ਰਖੋ ਆਪ ਪਾਤਸ਼ਾਹ ਕਨਾ ਈ ਹਸਾਬ ਫੇਰ ਲਗਾਵਾਂ ਤਮਾਮ ਦਾ । ਜਮਾਂ ਤਨਖਾਹ ਤੇ ਅਨਾਮ ਮੇਰਾ ਕਰੀ ਜਾਓ ਸੋਹਣ ਸਿੰਘਾ ਰੋਟੀ ਨਿਤ ਪਲਿਓਂ ਮੈਂ ਖਾਂਵਦਾ ।

ਦੋਹਰਾ–ਫੇਰ ਬੋਲਦਾ ਬਾਦਸ਼ਾਹ ਸੁਣਕੇ ਇਹ ਜਵਾਬ । ਮੇਰੇ ਵਲ ਕਸੇਰਾ ਤੇਰਾ ਹੈਗਾ ਕੁਲ ਹਸਾਬ। ਜਿਸ ਦਿਨ ਚਾਹੇਂਲੈਕਮੇਰਾ ਮੇਰੇ ਵਲ ਇਨਾਮ । ਸ਼ਾਹ ਗਿਆ ਫਿਰ ਮੁੜ ਮਹਿਲਾਂ ਨੂੰ ਕਰਕੇ ਇਹ ਬਿਆਨ ॥ ਦੋਹਰਾ ॥ ਘਾਹੀ ਕਹੇ ਦਰੋਗੇ ਤਾਈਂ ਡਾਢੀ ਮਿੰਨਤ ਨਾਲ । ਜੇੜੀ ਜੀਨ ਤਾਜੀਆਂ ਵਾਲੀ ਮੈਨੂੰ ਦੇ ਦਖਾਲ।

ਦੋਹਰਾ–ਵਿਚ ਜਬਾਨ ਰਸੀਲੀ ਡਾਢੀ ਲੈਂਦਾ ਤੁਰਤ ਮਨਾਇ।

ਕਰੇ ਜਵਾਬ ਦਰੇਗੇ ਹੈਸੀ ਦੇਵੇ ਅੰਤ ਦਿਖਾਇ॥ ਛੰਦ ॥ ਜੀਨ ਹੈ ਦਖਾਏ ਘਾਈ ਨੂੰ ਦਰੋਗੇ ਨੇ । ਕੋਲ ਆਣ ਹੋਰ ਨੌਕਰ ਖਲੌਂਗੇ ਨੇ । ਹੀਰੇ ਮੈਤੀ ਨਾਲ ਜੀਨ ਜੜੀ ਸੀ । ਢਾਕੇ ਕਾਰੀਗਰੀ ਹਥਾਂ ਨਾਲ ਘੜੀ ਸੀ । ਭੋਲਾ ਭਾਲਾ ਹੋਕੇ ਹੈ ਕਸੇਰਾ ਭਾਖਦਾ। ਹੀਰੇ ਮੌਤੀਆਂ ਨੂੰ ਮੁਖੋਂ ਰੌੜ ਆਖਦਾ। ਏਨੀ ਗਲ ਸੁਣਕੇ ਦਰੋਗਾ ਹੱਸਦਾ। ਭੋਲਾ ਘਾਈ ਮੋਤੀਆਂ ਨੂੰ ਰੋੜ ਦਸਦਾ। ਏਤਾਂ ਹੀਰੇ ਲਾਲਕੀਮਤੀਨੇ ਘਾਸੀਆ। ਸੁਣ ਗਲਾਂ ਤੇਰੀਆਂ ਨੂੰ ਔਂਦੀ ਹਾਸੀਆਂ । ਜਾਣੀਏ . ਕੀ ਜਟ ਹੈ ਕਸੇਰਾ ਆਖਦਾ । ਸਾਡੇ ਭਾਦਾ ਰੌੜ ਜੇੜਾ ਦਸੇਲਾਖਦਾ। ਤੈਥੌਂ ਅਜ ਸੁਣੇ ਹੀਰੇ ਮੋਤੀ ਨਾਮ ਜੀ । ਜਾਣੀਏ ਕੀ ਅਸੀ ਕੀ ਏਨਾਂ ਦਾ ਦਾਮ ਜੀ। ਕਣਕ ਮਕਈ ਦਾ ਅਨਾਜ ਜਾਣਦੇ । ਹੋਰ ਗੁੜ ਗੰਨੇ ਬਾਜਰਾ ਪਛਾਣਦੇ । ਹੀਰੇ ਮੋਤੀਆਂ ਦੀ ਭਲਾ ਸਾਨੂੰ ਸਾਰ ਕੀ। ਅਸੀਂ ਜਟ ਬੂਟ ਜਾਣ ਦੇ ਗੁਵਾਰ ਕੀ । ਘੋੜਿਆਂ ਤੇ ਪਾਈ ਜੀਨ ਖੂਬ ਸਜਦੀ । ਧੰਨ ਘਾਈ ਆਖਦਾ ਦਿਹਾੜੀ ਅਜ ਜੀ । ਸਚੇ ਪਾਤਸ਼ਾਹ ਦੇ ਘੋੜੇ ਸੋਹਣੇ ਲਗਦੇ । ਸੂਰਜ ਸਮਾਨ ਚੇਹਰੇ ਹੈਣ ਦਗਦੇ । ਫੇਰ ਜੀਨ ਤਾਂਈ ਅੰਦਰ ਟਕਾਂਵਦੇ । ਦੇਖਦਾ ਕਸੇਰਾ ਬਾਹਰ ਜੰਦਾ ਲਾਂਵਦੇ । ਜੇੜੀ ਜਗਾ ਚਾਬੀਆਂ ਦਰੋਗੇ ਰਖੀਆਂ। ਘਾਈ ਹੋ ਸੁਚੇਤ ਹੈਨ ਖੂਬ ਲਖੀਆਂ । ਸੋਹਣ ਸਿੰਘਾ ਘਾਈ ਖੁਸ਼ੀ ਹੈ ਮਨਾਂਵਦਾ । ਦੇਖੋ ਹੁਣ ਕੇਹੜੀ ਬਣਤ ਬਣਾਂਵਦਾ। ਦੋਹਰਾ ॥ ਚਤਰ ਸੁਜਾਨ ਕਮੇਰੇ ਭਾਈ ਸੋਦੀ ਇਕ ਤਦ- ਬੀਰ । ਕਠੇ ਕਰਕੇ ਕਹੇ ਸਾਰਿਆਂ ਸੁਣੋ ਹਮਾਰੇ ਵੀਰ । ਮੈਂ ਤੁਸਾਂ ਦੀ ਰੋਟੀ ਕਰਨੀ ਸੁਣੋ ਹਮਾਰੇ ਯਾਰ। ਕੀ ਕੀ ਖਾਜ ਤੁਸਾਂ ਨੇਖਾਣਾ ਦਸੋ ਤੁਸੀ ਉਚਾਰ॥ ਦੋਹਰਾ ॥ ਸਾਰੇ ਮੁਖੋਂ ਬੋਲਦੇ ਪਹਿਲਾ ਤੋੜ ਸ਼ਰਾਬ । ਅੰਡੇ ਕੁਕੜ ਮਿਰਚ ਮਸਾਲਾ ਖਾਣਾਂ ਨਾਲ ਕਬਾਬ॥

ਦੋਹਰਾ ॥ ਬਿਧੀ ਚੰਦ ਸੁਣ ਖੁਸ਼ੀ ਹੋਵਦਾਂ ਕੈਂਹਦਾ ਫੇਰ ਪੁਕਾਰ । ਜੋ ਜੋ ਚੀਜ ਤੁਸਾਂ ਨੇ ਮੰਗੀ ਕਰਦਾ ਤੁਰਤ ਤਿਆਰ। ਸਾਰੇ ਕਛਾਂ ਮਾਰਨ ਲਗੇ ਖਾਣਾ ਅਜ ਕਬਾਬ । ਸਾਰੀ ਰਾਤ ਕਰਾਂਗੇ ਮੌਜਾਂ ਪੀਕੇ ਖੂਬ ਸ਼ਰਾਬ॥ ਦੋਹਰਾ ॥ ਬਿਧੀ ਚੰਦ ਹੁਣ ਰਾਸਣ ਬਾਸਣ ਲਗਾ ਤੁਰਤ ਲਿਔਣ। ਮੋਯਾਂ ਵਾਂਗ ਸਾਰਿਆਂ ਕਰਕੇਲਗਾ ਮੰਜੇ ਪੌਣ। 9 ਫਿਰਨਾ ਛੰਦ

ਜਾਂਵਦਾ ਕਰਾਲ ਖਾਨੇ ਬਿਧੀ ਚੰਦ ਹੈ । ਕੈਂਦਾ ਠੇਕੇਦਾਰ ਨੂੰ ਤੈਨੂੰ ਸੁਗੰਧ ਹੈ। ਠੇਕੇਦਾਰਾ ਅਸਲ ਸ਼ਰਾਬ ਦਈਂ ਤੂੰ । ਮੁਲ ਜਿਨਾਂ। ਚਾਂਏ ਓਤਨਾ ਹੀ ਲਈਂ ਤੂੰ । ਚਾਰ ਪਹਿਰ ਪੀਨ ਰਹੇ ਮਤਵਾਲੜਾ ਮੁਰਦਿਆਂ ਸਮਾਨ ਹੋਵੇ ਪੀਨ ਵਾਲੜਾ । ਹਾਕਮਾਂ ਨੇ ਪੀਣੀ ਕਿਤੇ ਜਾਂਵੀ ਭੁਲ ਨਾਂ । ਦੇਖੀਂ ਬਦਨਾਮੀ ਮੈਨੂੰ ਆਵੇ ਮੂਲ ਨਾ । ਬਹੁਤ ਵਾਰ ਆਖਣਾ ਨਾ ਚੰਗਾ ਕੰਮ ਹੈ ਹੈ। । ਚੰਗੀ ਦੇ ਸ਼ਰਾਬ ਲਗੇ ਕਿਨਾਂ ਦੰਮ ਹੈ। ਭਾਵੇਂ ਹੋਵੇ ਜੁਵਾਨ ਭਾਂਵੇ ਬੁਢਾ ਬਾਲੜਾ । ਮੁਰਦਿਆਂ ਸਮਾਨ ਹੋਵੇ ਪੀਣ ਵਾਲੜਾ । ਠੇਕੇਦਾਰ ਅਗੋਂ ਬੇਲਦਾ ਸੁਣਾਇ ਹੈ। ਤੇਰੇ ਮੇਰੇ ਵਿਚ ਜਾਮਨ ਖੁਦਾਇ ਹੈ । ਜੇ ਤੂ ਦੇਵੇਂ ਮੁਲ ਅਸੀਂ ਜਿਨਾਂ ਮੰਗੀਏ। ਦੇਵਾਂ ਗੇ ਸ਼ਰਾਬ ਪਹਿਲਾ ਤੋੜ ਚੰਗੀਏ । ਹੋਵੇਗਾ ਸ਼ਰਾਬ ਦਾ ਨਸ਼ਾ ਨਰਾਲੜਾ । ਮੁਰਦਿਆਂ ਸਮਾਨ ਹੋਵੇਂ ਪੀਣ ਵਾਲੜਾ । ਇਕ ਪਊਆ ਪੀਣ ਵਾਲੇ ਰੈਣੀ ਹੋਸ਼ ਨਾਂ । ਦਸ ਦਿਤਾ ਤੈਨੂੰ ਫੇਰ ਦੇਵੀਂ ਦੋਸ ਨਾਂ । ਪੁਠਾ ਦੇਕੇ ਏਸਨੂੰ ਅਸਾਂ ਨੇ ਕਾੜਿਆਂ। ਜੈਹਰ ਤੇ ਧਤੂਰੇ ਦਾ ਹੈ ਰੰਗ ਚਾੜਿਆ । ਕਈ ਵਾਰ ਦਿੱਤਾ ਅਗ ਤੇ ਉਬਾਲੜਾ । ਮੁਰਦਿਆਂ ਸਮਾਨ, ਹੋਵੇ ਪੀਨ ਵਾਲੜਾ । ਪੈਸੇ ਦੇ ਦੁਕਾਨਦਾਰ ਹੁੰਦੇ ਯਾਰ ਜੀ । ਅਸਾਂ ਤੈਨੂੰ ਸਚ ਦਸਿਆ ਪੁਕਾਰ ਜੀ । ਜਿਨਾਂ ਮਿਠਾ ਪਾਓ ਓਨਾਂ ਹੋਣਾ ਮਿਠਾ ਜੀ । ਮਸ਼ਹੂਰ ਗਲ ਦੁਨੀਆਂ ਏਹ ਡਿਠਾ ਜੀ । ਕਵੀ ਸੋਹਣ ਸਿੰਘਾ ਇਹ ਦੁਕਾਨੀ ਚਾਲੜਾ । ਮੁਰਦਿਆਂ ਸਮਾਨ ਹੋਵੇ ਪੀਣ ਵਾਲੜਾ ।

ਦੋਹਰਾ ॥ ਕੀਮਤ ਦਿਤੀ ਬਿਧੀ ਚੰਦ ਕਰਕੇ ਕੁਲ ਹਸਾਬ ਮੁੜਿਆ ਜਿਤਨੀ ਲੋੜ ਸੀ ਲੈਕੇ ਤੁਰਤ ਸ਼ਰਾਬ ॥ ਦੋਹਰਾ ॥ ਸੌਂਥੇ ਖਾਂ ਦੇ ਨਾਲ ਜਾ ਕਰਦਾ ਤੁਰਤ ਜਵਾਬ। ਹਥ ਫੜਾਈਆ ਬੋਤਲਾਂ ਕੈਂਹਦਾ ਸੁਣੋ ਨਵਾਬ॥

ਕੋਰੜਾ ਛੰਦ ॥ ਸੌਂਧੇ ਖਾਂ ਨੂੰ ਆਖਦਾ ਹੈ ਬਿਧੀ ਚੰਦ ਜੀ। ਸੁਣੋ ਮੇਰੀ ਬਾਤ ਹੋ ਅਕਲ ਵੰਦ ਜੀ। ਕੀਮਤ ਲਓ ਮੈਥੋਂ ਗਲ ਸੋਹਣੀ ਜਾਪਦੀ । ਭਾਜੀ ਮੰਗਵਾ ਲਓ ਜੋ ਪਸਿੰਦ ਆਪ ਦੀ । ਕੁਲਚੇ ਕਬਾਬ ਤਰਕਾਰੀ ਨਾਨ ਜੀ । ਹੋਰ ਜੋ ਜੋ ਖਾਣੇ ਆਪ ਮਨ ਭਾਨ ਜੀ । ਸੌਂਦੇ ਖਾਂ ਦੇ ਮਨ ਗਲ ਖੂਬ ਭਾਈ ਹੈ। ਕੈਦਾ ਠੀਕ ਬਾਤ ਘਾਹੀ ਨੇ ਸੁਣਾਈ ਹੈ। ਨੋਕਰਾਂ ਦੇ ਹਥ ਕੀਮਤ ਫੜਾਂਵਦਾ। ਲੋੜ ਅਨੁਸਾਰ ਚੀਜਾਂ ਹੈ ਮੰਗਾਂਵਦਾ। ਸੂਰਜ ਨੇ ਮੁਖ ਆਪਣਾ ਛਪਾ ਲਿਆ । ਕਾਲਾ ਰੂਪ ਆਣ ਰਾਤ ਨੇ ਵਖਾਲਿਆ । ਪੀਵਦੇ ਸ਼ਰਾਬ ਆਸ਼ਕ ਸ਼ਰਾਬ ਦੇ । ਨਾਲ ਗਫੇ ਲੈਣ ਲਗ ਪਏ ਕਬਾਬ ਦੇ ।ਮਾਰਦੇ ਗਪੌੜੇ ਠਿਚਾਂ ਮਨ ਮਨ ਦੇ । ਦੇਖੋ ਬਿਧੀ ਚੰਦ ਜੀ ਦੇ ਕੰਮ ਸ਼ਰਦੇ । ਸੁਧ ਤੇ ਬੇਸੁਧ ਸਾਰੇ ਹੁੰਦੇ ਜਾਵਦੇ । ਭਰਕੇ ਪਿਆਲੇ ਘਾਹੀ ਜੀ ਪਲਾਂਵਦੇ। ਹੋਗਏ ਬੇਹੋਸ਼ ਸਾਰੀ ਹੋਸ਼ ਭੁਲਦੀ । ਲੈਂਦੇ ਬਿਧੀ ਚੰਦ ਹੈ ਖਬਰ ਕੁਲ ਦੀ । ਕਸਕੇ ਕਮਰ ਕੇੜੇ ਕੰਮ ਜੁਟਦਾ। ਚੁਕ ਚੁਕ ਸਾਰਿਆਂ ਅੰਦਰ ਸੁਟਦਾ। ਜਾਪਦਾ ਹੈ ਜੇਹੜਾ ਸਿਰ ਨੂੰ ਹਲਾਂਵਦਾ । ਭਰਕੇ ਪਿਆਲਾ ਉਦੇ ਮੁਖ ਪਾਂਵਦਾ । ਸਾਰਿਆਂ ਨੂੰ ਕਰਕੇ ਅੰਦਰ ਬੰਦ ਜੀ । ਲਗਾ ਬਿਧੀ ਚੰਦ ਹੈ ਝੜੋਨ ਚੰਦ ਜੀ। ਬਾਰੋਂ ਲਾਏ ਜੰਦੇ ਘਾਈ ਨੇ ਬਨਾਇਕੇ । ਹੋਗਿਆ ਤਿਆਰ ਗੁਰਾਂ ਨੂੰ ਧਿਆਇਕੇ । ਭਖ ਰਹੀਆਂ ਅਖੀਂ ਵਾਂਗਰ ਮਤਾਬੀਆਂ । ਜੀਨ ਵਾਲੇ ਕੋਠੇ ਦੀਆਂ ਲਭ ਚਾਬੀਆਂ। ਬਾਰ ਕਡੀ ਜੀਨ ਜੰਦਰੇ ਨੂੰ ਖੋਲਕੇ । ਸਤਿਨਾਮ ਸਤਿਨਾਮ ਮੁਖੋਂ ਬੋਲਕੇ। ਦਿਲ ਬਾਗ ਘੋੜੇ ਦੇ ਉਪਰ ਪਾਈ ਜੀ । ਕੈਂਹਦਾ ਬਾਜਾਂ ਵਾਲਿਆ ਹੋਣਾ ਸਹਾਈ ਜੀ । ਸੋਹਣ ਸਿੰਘਾ ਸ਼ੇਰ ਹੋਗਿਆ ਤਿਆਰ ਜੀ । ਸਿੰਘ ਵਾਲਾ ਰੂਪ ਫੇਰ ਲਿਆ ਧਾਰ ਜੀ ।

ਦੇਹਰਾ ॥ ਕਰ ਅਰਦਾਸਾ ਆਖਦਾ ਸਤਿਗੁਰ ਜਾਣੀ ਜਾਨ। ਘੋੜੇ ਉਤੇ ਚੜਨ ਦੀ ਲਗਾ ਭੁਲ ਬਖਸਾਨ ॥

ਕੋਰੜਾ ਛੰਦ ॥ ਗਲ ਪਲਾ ਬਿਧੀ ਚੰਦ ਨੇ ਖਲੋਇਕੇ। ਕੀਤੀ ਅਰਦਾਸ ਇਕ ਚਿਤ ਹੋਇਕੋ । ਬਖਸੀਂ ਗੁਨਾਹਮੈਂਹਾਂਗੁਨਾ ਗਾਰ ਜੀ । ਤੇਰੇ ਘੋੜੇ ਹੋਣ ਲਗਾ ਹਾਂ ਸਵਾਰ ਜੀ । ਹੁੰਦਾ ਜੇਹਸਾਨ ਧਰਦਾ ਕਦੰਮ ਨਾ । ਚੜਿਆ ਬਗੈਰ ਬਣਦਾ ਹੈ ਕੰਮ ਨਾ । ਕਰਾਂ ਪ੍ਰਸਾਦ ਤੇਰੀ ਭੇਟ ਜਾਇਕੇ । ਤੁਰਤ ਰੁਪੈਆਂ ਪੰਜਾ ਦਾ ਬਣਾਇਕੇ। ਏਨੀ ਗਲ ਆਖ ਹੋ ਗਿਆ ਸਵਾਰ ਜੀ । ਘੋੜੇ ਦਿਲ ਬਾਗ ਨੂੰ ਕੈਂਦਾ ਪੁਕਾਰ ਜੀ। ਚਲ ਪਾਸ ਘੋੜਿਆ ਗੁਰਾਂ ਦੇ ਚਲੀਏ। ਵਾਟ ਹੈ ਦੁਰੇਡੀ ਛੇਤੀ ਪੰਦ ਮਲੀਏ । ਦੂਜੇ ਘੋੜੇ ਤਾਂਈ ਮੁਖੋਂ ਕੈਂਹਦਾ ਬੋਲ ਜੀ । ਤੈਨੂੰ ਵੀ ਲੈ ਜਾਉ ਮੁੜ ਨਾ ਤੂ ਡੋਲ ਜੀ । ਥੋੜੇ ਦਿਨ ਕਟ ਤੂੰ ਵਛੋੜੇ ਵਾਲੜੇ।ਤੈਨੂੰ ਵੀਮਲ ਵਾਂ ਦਿਲਬਾਗ ਨਾਲੜੇ। ਚਲ ਕਿਆ ਦਿਲਬਾਗ ਨੂੰ ਪੁਕਾਰਕੇ । ਟਪਿਆ ਕਿਲੇ ਦੀ ਕੰਦ ਛਾਲ ਮਾਰਕੇ । ਨਦੀ ਰਾਵੀ ਵਗਦੀਕਿਲੇਦੇ ਨਾਲ ਜੀ। ਨਦੀ ਵਿਚ ਮਾਰੀ ਹੈ ਘੋੜੇ ਨੇ ਸ਼ਾਲ ਜੀ। ਹੋਯਾ ਸੀ ਖੜਾਕ ਪਰ ਨਾ ਕੋਈ ਜਾਗਿਆ। ਮਛੀ ਜਾਨ ਦਿਲੋਂ ਸਾਰਿਆਂ ਤਿਆਗਿਆ । ਏਸੇ ਤਰਾਂ ਰੋਜ ਕਰਦਾ ਖੜਾਕ ਜੀ । ਸੁਟਕੇ ਪਥਰ ਬਿਧੀਚੰਦ ਤਾਕ ਸੀ । ਜੇੜੇ ਕੰਮਵਾਸਤੇ ਪਥਰ ਸਟਦਾ । ਬਣ ਗਿਆ ਸੋਈ ਕੰਮ ਘਾਈ ਜਟ ਦਾ । ਘੋੜਾ ਉਡ ਚਲਿਆ ਸਮਾਨ ਪੌਣ ਦੇ । ਮਾਨੋਂ ਜਿਵੇਂ ਜਾਂਵਦੇ ਬਿਬਾਣ ਰੌਣ ਦੇ । ਚਾਰ ਪਹਿਰ ਲਗੇ ਰਾਹ ਜਾਣ ਜੀ । ਸੋਹਣ ਸਿੰਘਾ ਪਹੁੰਚ ਗਿਆ ਰੂਪੇ ਆਨ ਜੀ॥

ਦੋਹਰਾ ॥ ਸਤਿਗੁਰ ਸਚੇ ਸ਼ਾਹ ਦਾ ਲਗਾ ਖੂਬ ਦੀਵਾਨ । ਘੋੜੇ ਉਤੋਂ ਉਤਰਕੇ ਬਿਧੀਆ ਪਹੁੰਚਾ ਆਨ । ਦੂਰੋਂ ਦੇਖਿਆ ਗੁਰੂ ਜੀ ਬੋਲਨ ਮੁਖੋਂ ਬੈਣ । ਪਰ ਉਪਕਾਰੀ ਬਿਧੀ ਚੰਦ ਧੰਨ ਧੰਨ ਹੈ ਕੈਣ ॥

ਦੋਹਰਾ ॥ ਬਿਧੀਆ ਚਰਣੀ ਢੈ ਪਿਆ ਸਤਿਗੁਰ ਜੀਦੀ ਆਨ। ਬਾਹੋਂ ਫੜ ਹੋ ਖੜੇ ਗੁਰ ਨਾਲ ਕਾਲਜ਼ੇ ਲਾਨ ।

ਕਬਿਤ॥ ਬਿਧੀ ਚੰਦ ਤਾਂਈ ਧੰਨ ਆਖਦੀ ਸੰਗਤ ਸਾਰੀਕੀਤੀ ਹੈ ਬਹਾਦਰੀ ਬਹਾਦਰ ਕੁਮਾਲ ਜੀ । ਬਿਧੀ ਚੰਦ ਜਾਤ ਅਸੀਂ ਬਿਧੀਆ ਦਾ ਖਾਤਾ ਕੋਈ ਸ਼ਾਹ ਦਾ ਲਿਆਇਆ ਘੋੜਾ ਕਿਲੇ ਤੋਂ ਨਕਾਲ ਜੀ । ਕੋਈ ਧਾਰ ਡਾਢਾ ਵੇਸ ਜਿਦੇ ਜਾਂਵਦੀ ਨਾ ਪੇਸ਼ਲ ਗੇ ਸੰਤਰੀ ਹਮੇਸ ਹਥ ਆਇਆ ਹੈ ਵਖਾਲ ਜੀ । ਦੇਖਕੇ ਬਹਾਦਰੀ ਬਹਾਦਰ ਦੀ ਸੋਹਣ ਸਿੰਘਾ ਸਤਿਗੁਰੂ ਕੈਹਣ ਸਿਖਾ ਹੋਇਆ ਤੂ ਨਿਹਾਲ ਜੀ ।

ਦੋਹਰਾ ॥ ਭਾਈ ਜੇਠੇ ਨੂੰ ਸਤਿਗੁਰ ਕੈਂਹਦੇ ਸਿਖਾ ਕਰੀਂ ਖਿਆਲ । ਘੋੜੇ ਦੀ ਸੇਵਾ ਤੂ ਕਰਨੀ ਤੈਨੂੰ ਦੀਆ ਸੰਭਾਲ ॥ ਦੋਹਰਾ-ਏਹ ਤਾਂ ਸਾਖੀ ਏਥੇ ਛਡੋ ਸੁਣੋਂ ਅਗੇ ਦਾ ਹਾਲ। ਕਿਲੇ ਵਾਲਿਆਂ ਹੋਸ਼ ਆਂਵਦੀ ਸੂਰਜ ਚੜਦੇ ਨਾਲ ।

ਦੋਹਰਾ-ਬਾਹਰੋਂ ਦੇਖੇ ਬੂਹੇ ਵਜੇ ਅੰਦਰ ਕਰਨ ਪੁਕਾਰ । ਇਕ ਦੂਸਰੇ ਤਾਂਈ ਕੈਂਹਦੇ ਬੂਹਾ ਖੋਹਲੋ ਯਾਰ।

ਦੋਹਰਾ-ਸਾਰੇ ਕੈਹਣ ਕਸੇਰਿਆ ਨਾ ਕਰ ਯਾਰ ਮਖੌਲ ।

ਬੂਹਾ ਖੋਹਲ ਅਸਾਡੜਾ ਕਰਨਾ ਟਟੀ ਬੋਲ। ਦੋਹਰਾ–ਨਹੀਂ ਤੇ ਤੋਂਹਮਤ ਵਿਚ ਹੀ ਟਟੀ ਨਿਕਲੀ ਜਾਣ। ਲਗੀ ਬਹੁਤ ਪਿਆਸ ਹੈ ਕਰਨਾ ਹੈ ਜਲ ਪਾਣ। ਕਬਿਤ॥ ਬਾਹਰ ਨਹੀਂ ਕਸੇਰਾਜੇਕਰ ਹੁੰਦਾ ਬੂਹਾ ਖੋਹਲਦੇਂਦਾ ਅੰਦਰੋਂ ਹੀ ਕਹਿਣ ਇਕ ਦੂਏ ਨੂੰ ਪੁਕਾਰ ਜੀ । ਜਾਂ ਕੋਈ ਹੋਇਆ ਕਾਰਾ ਹੈ ਗੁਜਾਰਾ ਘਾਈ ਕੈਹਰ ਭਾਰਾ ਜੰਦਰੇ ਅਸਾਡੇਓਸਦਿਤੇਬਾਰੇ ਮਾਰ ਜੀ । ਨਹੀਂ ਜੇ ਕਮੇਰੇ ਹੈ ਮਖੌਲ ਕੀਤਾ ਸਾਡੇ ਨਾਲ ਚੂਬੀਆਂ ਨੂੰ ਪੁਟ ਆਉਂਦੇ ਅੰਦਰਾਂ ਤੋਂ ਬਾਹਰ ਜੀ । ਦਿਲ ਬਾਗ ਘੋੜਾ ਨਿਗਾ ਆਂਵਦਾ ਨਹੀਂ ਸੋਹਣ ਸਿੰਘਾ ਓਸੇ ਵੇਲੇ ਕਿਲੇ ਵਿਚ ਮਚੀ ਹਾ ਹਾ ਕਾਰ ਜੀ ॥

ਕੋਰੜਾ ਛੰਦ ॥ ਕੈਹਣ ਘੋੜਾ ਦਿਲਬਾਗ ਨਹੀਂ ਦਿਸਦਾ। ਲੈ ਗਿਆ ਹੈ ਕੌਣ ਹੌਂਸਲਾ ਹੈ ਕਿਸਦਾ । ਘਾਹੀ ਵੀ ਕਸੇਰਾ ਕਿਤੇ ਨਾਹੀਂ ਲਭਦਾ । ਓਸੇ ਉਤੇ ਸ਼ਕ ਹੋਗਿਆ ਹੈ ਸਭ ਦਾ ਸੌਂਧੇ ਖਾਂ ਦਰੋਗੇ ਰੋ ਰੋ ਹਾਈ ਮਾਰੀਆਂ । ਲਥੀਆਂ ਸ਼ਰਾਬਾਂ ਬਾਜੀਆਂ ਜਾਂ ਹਾਰੀਆਂ । ਤੈਮਤਾਂ ਬਗੈਰ ਕਈ ਨੰਗੇ ਸਿਰਾਂ ਤੋਂ । ਸ਼ਕਲ ਬਣਾਈ ਜਿਉਂ ਬੀਮਾਰ ਚਿਰਾਂ ਤੋਂ । ਐਧਰ ਓਧਰ ਸਾਰੇ ਭੇਜੇ ਫਿਰਦੇ । ਭਾਲਦੇ ਨੇ ਘੋੜਾ ਕੋਠਿਆਂ ਦੇ ਗਿਰਦੇ । ਘੋੜਾ ਤੇ ਕਸੇਰਾ ਨਾਹੀਂ ਨਿਗਾ ਆਂਵਦੇ । ਸੌਂਦੇ ਖਾਂ ਨੂੰ ਆਖ ਨੌਕਰ ਸੁਣਾ- ਵਦੇ । ਪੀਤੀ ਕਿਉਂ ਸ਼ਰਾਬ ਹੈਣ ਡਾਢੇ ਝੁਰਦੇ । ਕੈਹਣ ਸਾਰੇ ਭਾਗੀ ਅਸੀ ਹਾਂ ਕਸੂਰ ਦੇ । ਸਾਰਿਆਂ ਦੇ ਸਿਰ ਕੈਹਣ ਜਾਦੂ ਪਾ ਗਿਆ । ਘਾਈ ਵਾਲਾ ਰੂਪ ਧਾਰ ਚੋਰ ਆ ਗਿਆ । ਘੋੜਾ ਕਢ ਲੈ ਗਿਆ ਸਮੇਂ ਨੂੰ ਤਾੜਕੇ । ਸੁਟ ਗਿਆ ਸਾਰਿਆਂ ਸ਼ਰਾਬ ਚਾੜਕੇ । ਭੋਲਾ ਭਾਲਾ ਬਣ ਗਲਾਂ ਕਰੇ ਸਿਧੀਆਂ । ਅੰਦਰੋਂ ਸਿਆਣਾ ਜਾਣਦਾ ਸੀ ਬਿਧੀਆ। ਜੀਨ ਵਾਲੀ ਕੋਠੜੀ ਦਾ ਖੋਹਲ ਬਾਰ ਜੀ । ਆਖਦਾ ਦਰੇਗਾ ਨੌਕਰ ਪੁਕਾਰ ਜੀ । ਦੇਖ ਜੀਣ ਲੈ ਗਿਆ ਕੇ ਏਥੇ ਛਡੀ ਹੈ । ਏਹ ਤਾਂ ਸਾਨੂੰ ਕੋਈ ਪਈ ਅਫਾਤ ਵਡੀ ਹੈ। ਦੇਖਦਾ ਹੈ ਨੌਕਰ ਬੂਹੇ ਨੂੰ ਖੋਹਲਕੇ। ਹੈ ਨਹੀਂ ਜੀਨ ਅੰਦਰ ਸੁਣੀਂਦਾ ਬੋਲਕੇ । ਜੀਨ ਸਮੇਤ ਘੋੜਾ ਗਿਆ ਖਾਨ ਜੀ । ਸੋਹਣ ਸਿੰਘਾ ਲੈਗਿਆ ਕਸੇਰਾ ਜਾਨ ਜੀ॥

ਦੋਹਰਾ ॥ ਬਾਤ ਦਰੋਗਾ ਏਨੀ ਸੁਣਕੇ ਗਿਆ ਸ਼ਾਹ ਦੇ ਕੋਲ । ਘੋੜਾ ਜਿਵੇਂ ਲੈਗਿਆ ਘਾਹੀ ਹਾਲ ਸੁਣੀਂਦਾ ਖੋਲ । ਬਾਤ ਦਰੋਗੇ ਵਾਲੀ ਸੁਣਕੇ ਹੋਇਆ ਸ਼ਾਹ ਹੈਰਾਨ । ਇਸ਼ਤਿਹਾਰ ਝੱਟ ਕੀਤਾ ਜਾਰੀ ਲਿਖਕੇ ਇਹ ਫੁਰਮਾਨ । ਜੇਹੜਾ ਕਡੇ ਖੋਜ ਘੋੜੇ ਦਾ ਚਾਰ ਲਖ ਅਨਾਮ। ਵਿਚ ਸ਼ਹਿਰ ਦੇ ਡੈਂਡੀ ਿਟੀ ਕੂਚੇ ਗਲੀ ਤਮਾਮ॥ ਕੋਰੜਾ ਛੰਦ ॥

ਕੱਢੇ ਇਸ਼ਤਿਹਾਰ ਸ਼ਾਹ ਏਸ ਤੌਰ ਦੇ । ਗਲੀ ਗਲੀ ਵੰਡੇ ਵਿਚ ਨੇ ਲਾਹੌਰ ਦੇ । ਚਾਰ ਲਖ ਓਸਨੂੰ ਮਿਲੇ ਅਨਾਮ ਜੀ । ਜੇੜਾ ਪਤਾ ਦੇਵੇ ਚੋਰ ਦਾ ਤਮਾਮ ਜੀ । ਖਬਰ ਪੁਚਾਈ ਦੂਰ ਦੂਰ ਘਲਕੇ। ਇਸ਼ਤਿਹਾਰ ਪੜ ਖੋਜੀ ਆਏ ਚਲਕੇ। ਪਿਛੇ ਲਗੇ ਚੋਰ ਦੇ ਕਦੇ ਨਾ ਛਡਦੇ। ਐਸੇ ਖੋਜੀ ਖੋਜ ਕੀੜਿਆਂ ਦਾ ਕਢਦੇ । ਜੋਰ ਸਾਰੇ ਆਪ ਆਪਣਾ ਹੈ ਲਾਂਵਦੇ । ਏਸ ਡ ਢੇ ਚੋਰ ਦਾ ਨਾ ਭੇਦ ਪਾਂਵਦੇ। ਹੋ ਗਏ ਨਮਾਣੇ ਮਾਣ ਤੂਟਾ ਸਭਦਾ। ਕੈਹਣ ਇਸ ਚੋਰ ਦਾ ਨਾ ਖੋਜ ਲਭਦਾ। ਪੌਣ ਰੂਪ ਹੋਕੇ ਚੋਰ ਘੋੜਾ ਲੈ ਗਿਆ । ਚੜਿਆ ਅਕਾਸ਼ ਜਾ ਨਦੀ ਚ ਪੈ ਗਿਆ । ਗਏ ਨੇ ਅਨੰਤ ਸਾਰੇ ਖੋਜੀ ਹਾਰਕੇ । ਲਗਦਾ ਨਹੀਂ ਪਤਾ ਸ਼ਾਹ ਨੂੰ ਪੁਕਾਰਦੇ । ਏਥੇ ਛਡ ਦੇਂਵਦਾ ਮੈਂ ਏਸ ਹਾਲ ਨੂੰ। ਗੁਰਾਂ ਵਲ ਲੈ ਜਾਉਂ ਆਪਣੇ ਖਿਆਲ ਨੂੰ । ਭਾਈ ਜੇਠਾ ਆਖਦਾ ਗੁਰਾਂ ਨੂੰ ਆਇ ਜੀ । ਦਿਲ ਬਾਗ ਦਾਣਾ ਘਾਸ ਨਹੀਂ ਖਾਇ ਜੀ । ਹਸ ਪਿਆ ਸੁਣ ਜਾਣੀ ਜਾਣ ਜੱਗਦਾ । ਕਿਆ ਦਿਲ ਬਾਗ ਦਾ ਨਹੀਂ ਦਿਲ ਲਗਦਾ। ਬਿਧੀ ਚੰਦ ਵਲ ਨਿਗਾ ਕਰ ਆਖਦੇ । ਸਚੇ ਸਤਿਗੁਰ ਮੁਖ ਤੋਂ ਕੀ ਭਾਖਦੇ । ਦਿਲ ਬਾਗ ਭਾਈ ਮਿਲਣੇ ਨੂੰ ਲੋਚਦਾ । ਲਿਆ ਗੁਲਬਾਗ ਸਿੱਖਾ ਕਾਨੂੰ ਸੋਚਦਾ । ਸੋਹਣ ਸਿੰਘਾ ਸੋਈ ਵਿਛੜੇ ਮਿਲਾਂਵਦਾ । ਜੇਹੜਾ ਪਹਿਲੇ ਦੋਵਾਂ ਦਾ ਵਿਛੋੜਾ ਪਾਂਵਦਾ ।

ਦੋਹਰਾ ॥ ਓਸੇ ਵੇਲੇ ਬਿਧੀ ਚੰਦ ਕਰਦਾ ਹੈ ਅਰਦਾਸ। ਦਿਓ ਆਗਿਆ ਗੁਰੂ ਜੀ ਖੜਾ ਜਾਣ ਨੂੰ ਦਾਸ॥ ਦੋਹਰਾ ॥ਅੰਤਰ ਜਾਮੀ ਸਤਿਗੁਰ ਕੈਂਦੇ ਮੁਖੋਂ ਫੇਰ । ਛੇਤੀ ਤੁਰ ਜਾ ਬਿਧੀ ਚੰਦ ਨਾਂ ਕਰ ਹੁਨ ਤੂ ਡੇਰ ॥ ਕੋਰੜਾ ਛੰਦ ॥

ਮੰਨਕੇ ਹੁਕਮ ਸਚੇ ਸਤਿਗੁਰ ਦਾ । ਦੂਜਾ ਘੋੜਾ ਲੈਣ ਬਿਧੀ ਚੰਦ ਤੁਰਦਾ। ਗੁਰਾਂ ਤਾਂਈ ਕਰਕੇ ਨਿਮਸ਼ਕਾਰੀਆਂ । ਸ਼ੇਰ ਵਾਂਗ ਛਾਲਾਂ ਸੂਰਮੇ ਨੇ ਮਾਰੀਆਂ। ਵਾਓ ਦਾਈ ਜਾਂਵਦਾ ਗੁਰਾਂ ਦੀ ਕਾਰ ਤੇ । ਮਾਨੋ ਭੁਖਾ ਸ਼ੇਰ ਜਾਂਵਦਾ ਸ਼ਕਾਰ ਤੇ । ਤਿੰਨ ਰਾਤਾਂ ਵਿਚ ਰਾਹ ਦੇ ਗੁਜਾਰਕੇ । ਪਹੁਚਿਆ ਲਾਹੌਰ ਗੁਰਾਂ ਨੂੰ ਚਿਤਾਰ ਕੇ । ਪਹੁੰਚ ਕੇ ਲਾਹੌਰ ਦਿਲ ਮੇਂ ਵਚਾਰ ਦਾ। ਆਪਣਾ ਸਰੂਪ ਦੇਖੋ ਹੋਰ ਧਾਰਦਾ । ਇਕ ਸਿਖ ਗੁਰਾਂ ਦਾ ਲਾਹੌਰ ਵਸਦਾ । ਕਰਦਾ ਬਜਾਜੀ ਸੀ ਦੁਕਾਨ ਦਸਦਾ । ਖਤਰੀ ਸੀ ਜਾਤ ਦਾ ਬਹੋੜਾ ਨਾਮ ਸੀ । ਸਾਰੇ ਸ਼ਹਿਰ ਵਾਲੇ ਜਾਣਦੇ ਤਮਾਮ ਸੀ । ਬਿਧੀ ਚੰਦ ਘਰ ਓਸਦੇ ਹੈ ਜਾਂਵਦਾ । ਲੋਕਾਂ ਪਾਸੋਂ ਰਾਹ ਪੁਛਦਾ ਪੁਛਾਂਵਦਾ । ਮਿਲਿਆ ਬਹੋੜੇ ਨੂੰ ਜਾਂ ਬਿਧੀ ਚੰਦ ਜੀ । ਫਤੇ ਹੈ ਬੁਲਾਈ ਦੋਵਾਂ ਹੇ ਅਨੰਦ ਜੀ । ਜਫੀਆਂ ਪਾ ਮਿਲਦੇ ਖੁਸ਼ੀ ਦੇ ਨਾਲ ਜੀ । ਦੇਖ ਇਕ ਦੂਜੇ ਨੂੰ ਹੋਏ ਨਿਹਾਲ ਜੀ । ਅੰਨ ਪਾਣੀ ਬਿਧੀਚੰਦ ਨੂੰ ਸ਼ਕਾ ਇਕੇ ਪੁੱਛਦਾ ਗੁਰਾਂ ਦੀ ਸੁਖ ਚਿਤ ਲਾਇਕੇ । ਦਸੋ ਸਾਰਾ ਹਾਲ ਮੈਨੂੰ ਮੇਹਰ ਕਰ ਜੀ । ਆਏ ਕਿਸ ਕਾਰਨੇ ਗਰੀਬ ਘਰ ਜੀ । ਬਿਧੀ ਦਚੰ ਆਖਦਾ ਬਹੋੜ ਮਲ ਨੂੰ । ਆਇਆ ਜਿਸ ਕਾਰਨੇ ਸੁਣਾਵਾਂ ਗਲ ਨੂੰ । ਘੋੜਾ ਮੈਂ ਲੈ ਜਾਣਾ ਗੁਲ ਬਾਗ ਸ਼ਾਹ ਦਾ। ਸੋਹਣ ਸਿੰਘਾ ਕੰਮ ਸੋਚਣਾ ਉਪਾਹ ਦਾ ॥

ਦੋਹਰਾ ॥ ਬਾਜਾਂ ਵਾਲੇ ਭੇਜਿਆ ਏ ਹੈ ਗੁਰੂ ਦੀ ਕਾਰ। ਅਗੇ ਮੈਂ ਇਕ ਲੈ ਗਿਆ ਰੂਪ ਘਾਈ ਦਾ ਧਾਰ॥ ਦੋਹਰਾ ॥ ਹੁਣ ਮੈਂ ਬਨਣਾ ਜੋਤਸ਼ੀ ਕਰਦੇ ਇਕ ਪੁਸ਼ਾਕ । ਹਿੰਦੁਸਤਾਨੀ ਕਪੜੇ ਬਣਾ ਬੰਗਾਲੀ ਤਾਕ। ਦੋਹਰਾ ॥ ਓਸੇ ਵੇਲੇ ਸਿੰਘ ਨੇ ਕਰੀ ਪੁਸ਼ਾਕ ਤਿਆਰ। ਬਿਧੀ ਚੰਦ ਨੂੰ ਦੇ ਦਈ ਹੋਰ ਲੋੜ ਅਨੁਸਾਰ ॥

ਛੰਦ । ਪਾਇਕੈ ਪੁਸ਼ਾਕ ਹੋ ਗਿਆ ਤਿਆਰ ਜੀ । ਰੂਪ ਹੈ ਬੰਗਾਲੀ ਆਂਦਾ ਲਿਆ ਧਾਰ ਜੀ । ਹਥ ਵਿਚ ਸੰਗਲੀ ਸਗਣ ਵਾਚਦਾ । ਮਿਲੇ ਜਾ ਦਰੋਗਾ ਸ਼ਾਹ ਫਿਰੇ ਜਾਚਦਾ । ਫਿਰਦਾਬਜਾਰਾਂ ਨਾਲੇ ਮੁਖੋਂ ਬੋਲਦਾ। ਜੇਹੜਾ ਪੁਛੇ ਹਾਲ ਮੈਂ ਦਿਲਾਂ ਦੇ ਖੋਲਦਾ ਉਮਰ ਬਤਾਵਾਂ ਹੋਵੇ ਜਿੰਨੇ ਸਾਲ ਦੀ। ਵਾਰਤਾ ਸੁਣਾਵਾਂ ਨਾਲ ਬੀਤੀ ਹਾਲ ਦੀ। ਚੀਜ ਗਈ ਹੋਈ ਕਿਸੇ ਦੀ ਲਭਾਂਦਿਆ । ਚੋਰੀ ਕੀਤੀ ਚੋਰ ਦਾ ਪਤਾ ਬਤਾ ਦਿਆਂ । ਖੋਜੀ ਹਾਂ ਮੈਂ ਭਾਰਾ ਦੂਰੋਂ ਆਇਆ ਚਲ ਜੀ। ਤੁਰਤ ਬਤਾਵਾਂ ਜੇਹੜੀ ਹੋਵੇ ਗਲ ਜੀ । ਚੀਜ ਰਖੀ ਭੁਲੀ ਮੈਂ ਤੁਰਤ ਦਸਦਾ । ਤਾਬਿਆ ਹਮੇਸ਼ਾਂ ਮੇਰੇ ਬੀਰ ਵਸਦਾ । ਦਬਿਆ ਦਬਾਇਆ ਧਨ ਤਾਂ ਲਭਾਂਵਦਾ । ਦਿਲ ਦੀ ਦਲੀਲ ਤੁਰਤ ਬਤਵਦਾ । ਗਿਆ ਪਰਦੇਸ ਕਿਸੇ ਦਾ ਮਨੁਖ ਜੇ । ਓਸਦਾ ਬਤਾਵਾਂ ਸਾਰਾ ਦੁਖ ਸੁਖ ਜੇ। ਹੋਵੇ ਕੋਈ ਬੀਮਾਰ ਰਾਜੀ ਹੋਣ ਵਾਲੜਾ । ਖੋਲਕੇ ਸੁਣਾਂਵਦਾ ਮੈਂ ਸਾਰਾ ਹਾਲੜਾ। ਲਾਭ ਨੁਕਸਾਨ ਦਸਦਾ ਬਪਾਰੀਆਂ । ਪੁਛੇ ਕੋਈ ਨਸੰਗ ਗਲਾਂ ਦਸਾਂ ਸਾਰੀਆਂ । ਫਿਰਦਾ ਬਜਾਰੀ ਹੈ ਕਿਲੇ ਨੂੰ ਚਲਿਆ । ਕਿਲੇ ਦੇ ਨਜੀਕ ਜਾ ਟਕਾਣਾ ਮਲਿਆ । ਬੰਗਿਆ ਬਜਾਰ ਹੇਠ ਲੀੜਾ ਸਟ ਜੀ । ਜੇੜੀ ਪਛੇ ਬਾਤ ਕੋਈ ਬਤਾਵੇ ਝਟ ਜੀ । ਲੋਕੀ ਅਨੇਕ ਕਠੇ ਹੋਏ ਆਣਕੇ । ਜੋਤਸ਼ੀ ਪੰਡਤ ਵਿਦ- ਵਾਨ ਜਾਣਕੇ । ਹਥ ਆਪੋ ਆਪਣੇ ਸਾਰੇ ਵਖਾਲਦੇ। ਪੁਛਦੇਬਚਨ ਦਿਲਾਂ ਦੇ ਖਿਆਲ ਦੇ । ਬਿਧੀਚੰਦ ਤੁਰਤ ਦਿਲਾਂ ਦੀ ਦਸਦਾ। ਹਰ ਇਕ ਹੋਇਕੇ ਹਰਾਨ ਹਸਦਾ । ਸੁਟ ਸੂਟ ਸੰਗਲੀ ਹਬਾਂ ਨੂੰ ਦੇਖਦਾ ਕਹੇ ਹਾਲ ਦੇਖਦਾ ਤੁਸਾਂ ਦੇ ਲੇਖਦਾ। ਸੋਹਣ ਸਿੰਘਾ ਕ੍ਰਿਪਾ ਗੁਰਾਂ ਦੀ ਨਾਲ ਜੀ । ਤੁਰਤ ਬਤਾਵੇ ਜੇ ਕੋਈ ਪੁਛੇ ਹਾਲ ਜੀ ॥ ਦੋਹਰਾ ॥ ਅਠ ਰੋਜ ਹੈ ਗੁਜਰ ਗਏ ਕਰਦੇ ਐਸੇ ਤੌਰ । ਮਸ਼ਹੂਰ ਹੈ ਹੋਗਿਆ ਸਾਰੇ ਵਿਚ ਲਾਹੌਰ ॥ ਦੋਹਰਾ ॥ ਰਾਤ ਰਹੇ ਗੁਰ ਧਰਮਸਾਲ ਦਿਨੇ ਕਿਲੇ ਦੇ ਪਾਸ । ਪੁਛੇ ਤੁਰਤ ਬਤਾਂਵਦਾ ਸਭ ਦੇ ਦਿਲ ਦੀ ਆਸ॥ ਦੋਹਰਾ । ਸੌਂਦੇ ਖਾਂ ਦਾ ਆਦਮੀ ਆਇਆ ਇਕ ਬਜਾਰ। ਕਠੇ ਹੋਏ ਲੋਕ ਦੇਖ ਕੈਂਹਦਾ ਹੈ ਪੁਕਾਰ। ਦੋਹਰਾ ॥ ਲੋਕ ਅਕਠੇ ਕਿਉਂ ਹੋਏ ਕੈਂਹਦਾ ਮੁਖੋਂ ਬੋਲ । ਤਬ ਇਕ ਅਗੋਂ ਆਦਮੀ ਹਾਲ ਸੁਣੀਂਦਾ ਖੋਲ।

ਛੰਦ ॥ ਅਗੋਂ ਇਕ ਆਦਮੀ ਮੁਲੌਂਦਾ ਬੋਲ ਜੀ । ਜੋਤਸ਼ੀ ਦਾ ਹਾਲ ਸਾਰਾ ਦਸੇ ਖੇਲ ਜੀ । ਏਥੇ ਕੋਈ ਜੋਤਸ਼ੀ ਹੈ ਆਇਆ ਦੂਰ ਤੋਂ । ਪਤਾ ਨਹੀਂ ਖੁਦਾਇ ਭੇਜਿਆ ਹਜੂਰ ਤੋਂ । ਦਿਲਾਂ ਦੀ ਦਲੀਲ ਤੁਰਤ ਬਤਾਂਵਦਾ । ਦੇਖਿਆ ਅਚੰਭਾ ਨਹੀਂ ਦੇਰ ਲਾਂਵਦਾ ਚੋਰੀ ਕੀਤੀ ਚੋਰ ਹੋਵੇ ਖੋਜ ਕਢਦਾ। ਗਿਆ ਹੋਏ ਪਤਾਲ ਓਥੋਂ ਨਹੀਂ ਛਡਦਾ । ਆਖਦਾ ਮੈਂ ਬੀਰ ਵਿਚ ਕੀਤੇ ਵਸ ਜੀ । ਦਬਿਆ ਦਬਾਇਆ ਧਨ ਦਿੰਦਾ ਦਸ ਜੀ । ਆਦਮੀ ਦਰਗੇ ਦਾ ਹੈ ਖੁਸ਼ੀ ਹੋਗਿਆ। ਦੇਖਣੇ ਨੂੰ ਕੋਲ ਜੋਤਸ਼ੀ ਖਲੋ ਗਿਆ । ਸਚੇ ਸਚ ਟੇਵੇ ਜੋਤਸ਼ੀ ਹੈ ਲਾਂਵਦਾ। ਹਰ ਕੌਈ ਹਥ ਆਪਣਾ ਦਖਾਵਦਾ। ਘੋੜਿਆਂ ਦੀ ਬਾਤ ਦਿਲ ਵਿਚ ਧਾਰਕੇ । ਸੌਂਦੇ ਖਾਂ ਦੇ ਆਦਮੀ ਕਿਆ ਪੁਕਾ- ਰਕੇ । ਦਸ ਭਾਈ ਜੋਤਸ਼ੀ ਦਿਲੇ ਦਾ ਹਾਲ ਜੀ । ਨਾਲੇ ਹਥ ਦੇਵੇ ਆਪਣਾ ਵਖਾਲ ਜੀ ।ਬਿਧੀਚੰਦ ਮੁਖੋਂ ਬੋਲਦਾ ਪੁਕਾਰਕੇ । ਘੋੜਿਆਂ ਦੀ ਬਾਤ ਦਿਲ ਆਇਆ ਧਾਰਕੇ । ਸੁਣ ਬਾਤ ਨੌਕਰ ਪਛਾਹ ਮੁੜਿਆ। ਭੇਜਿਆ ਖੁਦਾਏ ਕਹੇ ਖੋਜੀ ਜੁੜਿਆ। ਘੋੜਿਆਂ ਦਾ ਪਤਾ ਇਹ ਦਸੇਗਾ ਠੀਕ ਜੀ । ਜਾਪਦੀ ਹੈ ਵਿਚ ਇਸਦੇ ਤਫੀਕ ਜੀ । ਸੌਦੇ ਖਾਂ ਨੂੰ ਜਾਇਕੇ ਸੁਣੋਦਾ ਹਾਲ ਹੈ। ਆਇਆ ਇਕ ਖੋਜੀ ਖਾਨ ਜੀ ਕਮਾਲ ਹੈ। ਦਸ ਦੇਂਦਾ ਦਿਲਾਂ ਦੀ ਦਲੀਲ ਧਾਰੀਏ । ਆਇਆ ਅਜਮਾਏ ਝੂਠ ਨਾ ਵਿਚਾਰੀਏ। ਚੋਰ ਹੋਏ ਪਾਤਾਲ ਗਿਆ ਨਾਂਹੀ ਛਡਦਾ । ਡਾਢਾ ਖੋਜ ਖੋਜੀ ਪੰਛੀਆਂ ਦਾ ਕਡਦਾ । ਸੋਹਣ ਸਿੰਘਾ ਸਚ ਆਖਦਾ ਸੁਨਾਇਕੇ । ਘੋੜੇ ਵਾਲਾ ਹਾਲ ਤੁਸੀ ਪੁਛੋ ਜਾਇਕੇ ॥ ਦੋਹਰਾ॥ ਵਿਚ ਸ਼ਹਿਰ ਦੇ ਤੌਂਡੀ ਏਹੋ ਪਿਟ ਦੀ ਸੀ ਰੋਜ । ਚਾਰ ਲਖ ਅਨਾਮ ਉਸ ਨੂੰ ਜੇੜਾ ਕਡੇ ਖੋਜ ॥ ਦੋਹਰਾ ॥ ਜੇੜਾ ਦਸ ਖੋਜੀ ਦੀ ਪਾਵੇ ਹੈ ਸ਼ਾਹ ਦਾ ਫਰਮਾਨ। ਸਾਰੀ ਉਮਰ ਭੁਲਾਵੇਗਾ ਨਾ ਸ਼ਾਹ ਓਹਦਾ ਅਹਸਾਨ । ਦੋਹਰਾ ॥ ਸੁਣਕੇ ਖੁਸ਼ੀ ਦਰੋਗਾ ਹੋਇਆ ਆਉਂਦਾ ਸ਼ਾਹ ਦੇ ਕੋਲ । ਹਾਲ ਜਬਾਨੀ ਨੌਕਰ ਵਾਲਾ ਕੁਲ ਸੁਣੋਂਦਾ ਫੋਲ ॥ ਦੋਹਰਾ ॥ ਬਾਦਸ਼ਾਹ ਇਕ ਖੋਜੀ ਆਇਆ ਮਹਿਮਾਂ ਅਪਰ ਅਪਾਰ । ਗਲਾਂ ਜਾਨਵਰਾਂ ਦੀਆਂ ਦੇਵੇ ਜੇ ਦਿਲ ਲਈਏ ਧਾਰ॥ ਦੋਹਰਾ ॥ ਖੋਜ ਓਹਦੀ ਓਹ ਕਡੇ ਜੋ ਉਡਨ ਅਸਮਾਨ । ਗਲਾਂ ਸੁਨਕੇ ਸ਼ਾਹ ਓਸ ਦੀਆਂ ਹੋਏ ਅਸੀਂ ਹੈਰਾਨ ॥ ਦੋਹਰਾ ॥ ਚੋਰ ਅਸਾਡਾ ਓਹ ਫੜੇਗਾ ਤੁਰਤ ਬਾਦਸ਼ਾਹ ਜਾਣ । ਉਦੇ ਵਸ ਬੀਰ ਨੇ ਸ਼ਾਹ ਸਾਰੀ ਖਬਰ ਪੁਚਾਨ। ਛੰਦ ॥ ਆਖਦਾ ਦਰੋਗੇ ਤਾਂਈ ਸ਼ਾਹ ਬੋਲ ਜੀ।ਛੇਤੀ ਨਾਲ ਲਿਆਓ ਖੋਜੀ ਮੇਰੇ ਕੋਲ ਜੀ । ਡੇਰ ਨਾਂ ਲਗਾਓ ਓਹਨੂੰ ਹੈ ਬਲਾ ਵਣਾ । ਮੇਰੇ ਪਾਸ ਥੋੜੇ ਚਿਰ ਨੂੰ ਪਚਾਵਣਾ। ਜਿਥੇ ਹੋਵੇ ਓਥੋਂ ਲਿਔਣਾ ਭਾਲ ਹੈ। ਜਾਪੇ ਕੰਮ ਕੀਤਾ ਅਲਾ ਨੇ ਸਖਾਲ ਹੈ। ਵਿਚ ਜੋ ਤੂ ਸਿਫਤਾਂ ਨੇ ਦਸੀਆਂ। ਮੇਰੇ ਦਿਲ ਵਿਚ ਸਾਰੀਆਂ ਨੇ ਵਸੀਆਂ। ਘੋੜੇ ਵਾਲਾ ਖੋਜ ਓਹ ਜਰੂਰ ਕਡੇਗਾ। ਚੋਰ ਨੂੰ ਫੜਾ ਵੇਗਾ ਕਦੇ ਨ ਛਡੇਗਾ। ਸ਼ਾਹ ਦਾ ਹੁਕਮ ਲੈ ਦਰੋਗਾ ਆਂਵਦਾ। ਖੋਜੀ ਨੂੰ ਸਲਾਮ ਆਣਕੇ ਬਲਾਂਵਦਾ। ਮਿਠੀ ਬੋਲੀ ਨਾਲ ਆਖਕੇ ਸੁਣਾਇਆ ਹੈ। ਖੋਜੀ ਸਾਹਿਬ ਤੁਸਾਂ ਬਾਦਸ਼ ਹ ਬੁਲਾਇਆ ਹੈ। ਮੈਨੂੰ ਸ਼ਾਹ ਭੇਜਿਆ ਤੁਸਾਂ ਦੇ ਵਾਸਤੇ। ਚਲੇ ਮੇਰੇ ਨਾਲ ਆਇਆ ਏਸ ਵਾਸਤੇ । ਬਿਧੀ ਚੰਦ ਓਸੇ ਵੇਲੇ ਨਾਲ ਤੁਰਦਾ । ਚਿਤ ਹੈ ਧਿਆਨ ਬਾਜਾਂ ਵਾਲੇ ਗੁਰ ਦਾ। ਬਾਦਸ਼ਾਹ ਦੇ ਕੋਲ ਸੌਂਦੇ ਖਾਂ, ਪੁਚਾਇਆ ਹੈ। ਆਦਰ ਦੇ ਨਾਲ ਸ਼ਾਹ ਨੇ ਬੁਲਾਇਆ ਹੈ। ਬਿਧੀ ਚੰਦ ਆਖਦਾ ਸਲਾਮ ਬੋਲਕੇ । ਮੇਰੀ ਕੀ ਸੀ ਲੋੜ ਸ਼ਾਹ ਦਸੋ ਖੋਲਕੇ । ਸਾਹ ਅਗੋਂ ਵਾਰਤਾ ਸੁਨੌਣ ਹਾਲ ਦੀ । ਡਾਢੀ ਚੋਰੀ ਕੀਤੀ ਚੋਰ ਮੇਰੇ ਮਾਲ ਦੀ । ਬੜੇ ਬੜੇ ਖੋਜੀਆਂ ਨੇ ਜੋਰ ਲਾਇਆ ਹੈ। ਚੋਰ ਵਾਲੇ ਖੋਜ ਦਾ ਭੇਦ ਪਾਇਆ ਹੈ । ਲੋਕਾਂ ਪਾਸੋਂ ਸੁਣੀ ਤੁਸਾਂ ਦੀ ਤਰੀਫ ਜੀ । ਤੁਸੀ ਹੋ ਸਿਆਣੇ ਆਦਮੀ ਸ਼ਰੀਫ ਜੀ । ਕੇੜੇ ਰਾਹ ਚੋਰ ਗਿਆ ਘੋੜਾ ਤੋਰਦਾ। ਸੋਹਣ ਸਿੰਘਾ ਖੋਜ ਤੁਸੀਂ ਕਢੋ ਚੋਰਦਾ ॥

ਦੋਹਰਾ ॥ ਕੌਣ ਦੇਸ ਕਿਆ ਨਾਮ ਤੁਮਾਰਾ ਦਸੋ ਮੁਝੇ ਪੁਕਾਰ। ਗਨਕ ਖੋਜੀ ਨਾਮ ਹੈ ਬਿਧੀਏ ਕਿਆ ਪੁਕਾਰ॥ ਦੋਹਰਾ ਦੂਜਾ ਨਾਮ ਬਿਧੀ ਚੰਦ ਮੇਰਾ ਦੇਸ ਮਾਲਵਾ ਜਾਣ। ਚੋਰ ਤੇਰੇ ਦਾ ਸ਼ਾਹ ਜੀ ਆਇਆ ਪਤਾ ਬਤਾਣ॥ ਦੋਹਰਾ ॥ ਚਾਰ ਹਜਾਰ ਮਹਿ- ਮਾਨੀ ਦੇਵਾਂ ਸ਼ਵਾ ਲਖ ਦਿਆਂ ਹੋਰ । ਚਾਰ ਲਖ ਅਨਾਮ ਦਾ ਦੇਵਾਂ ਜੇਕਰ ਦਸੋ ਚੋਰ ॥ ਦੋਹਰਾ ॥ ਬਿਧੀ ਚੰਦ ਤਬ ਬੋਲਦਾ ਸੁਣਿਓਂ ਸ਼ਾਹ ਸਲਾਮ॥ ਹਥੀਂ ਕਾਗਜ ਲਿਖ ਦਿਓ ਮਿਮਾਨੀ ਹੋਰ ਇਨਾਮ॥ ਦੋਹਰਾ ॥ ਪਤਾ ਬਤਾਵਾਂ ਚੋਰਦਾ ਸਾਰਾ ਤੁਰਤ ਵਿਚਾਰ । ਅੜਨਾ ਫੜਨਾ ਸ਼ਾਹ ਏ ਤੇਰਾ ਅਖਤਿਆਰ । ਤੇਰੇ ਵਲ ਰੁਪੈਆ ਸ਼ਾਹ ਮੇਰਾ ਰਿਆ ਇਨਾਮ। ਪਤਾ ਬਤਾਇ ਖੋਜੀ ਵਾਲਾ ਫੇਰ ਲਵਾਂ ਆਨ ॥ ਦੋਹਰਾ ॥ ਮੰਨ ਲਿਆ ਹੈ। ਬਾਦਸ਼ਾਹ ਖੋਜੀ ਦਾ ਫੁਰਮਾਨ । ਖੋਜ ਕਢਣ ਦਾ ਸੁਣੋ ਤ੍ਰੀਕਾ ਖੋਜੀ ਕਰੇ ਬਿਆਨ ॥ ॥ ਕੋਰੜਾ ਛੰਦ ॥

ਖੋਜੀ ਆਖੇ ਸ਼ਾਹ ਨੂੰ ਸੁਣੋਂ ਬਿਆਨ ਜੀ । ਘੋੜੇ ਦਾ ਵਖਾਓ ਮੈਨੂੰ ਅਸਥਾਨ ਜੀ । ਰਾਤ ਸੀ ਕੇ ਦਿਨ ਜਦੋਂ ਘੋੜਾ ਗਿਆ ਹੈ। ਚੋਰ ਦੀ ਰਿਹੈਸ਼ ਦਸੋ ਕਿਥੇ ਰਿਹਾ ਹੈ । ਸੁਣੀ ਏਨੀ ਬਾਤ ਅਗੋਂ ਸ਼ਾਹ ਬੋਲਿਆ । ਚਲੋ ਜੀ ਬਤਾਵਾਂ ਜਿਥੋਂ ਘੋੜਾ ਖੋਲਿਆ । ਖੋਜੀ ਨੂੰ ਲੈ ਨਾਲ ਸ਼ਾਹ ਕਿਲੇ ਆਂਵਦਾ । ਚੋਰ ਦੀ ਰਹੈਸ਼ ਵਾਲਾ ਥਾਂ ਦਖਾਂਵਦਾ । ਗੁਲਬਾਗ ਘੋੜਾ ਖੋਜੀ ਨੂੰ ਵਖਾ- ਲਦਾ। ਲੈ ਗਿਆ ਹੈ ਚੋਰ ਘੋੜਾ ਏਦੇ ਨਾਲਦਾ । ਏਹੋ ਜੇਹੀ ਸ਼ਕਲ ਹੈਸੀ ਏਸੇ ਰੰਗ ਦਾ । ਲੈ ਗਿਆ ਹੈ ਚੋਰ ਕੰਮ ਕਰ ਢੰਗਦਾ। ਘਾਹੀ ਬਣ ਗਿਆ ਸਾਡੇ ਕੋਲ ਆਣਕੇ । ਅਸਾਂ ਰਖ ਲਿਆ ਸੀ ਗਰੀਬ ਜਾਣ ਕੇ । ਘੋੜਿਆਂ ਦੀ ਸੇਵਾ ਡਾਢੀ ਓਸ ਕੀਤੀ ਸੀ । ਅਗੇ ਜੋ ਸੁਣਾਵਾਂ ਸਾਡੇ ਨਾਲ ਬੀਤੀ ਸੀ। ਰੋਟੀ ਕੀਤੀ ਕੁਲ ਨੌਕਰਾਂ ਨੂੰ ਘਾਹੀ ਸੀ । ਰਜ ਸ਼ਰਾਬ ਕੁਲ ਨੂੰ ਪਿਆਈ ਸੀ । ਸਵਾਇਆ ਹੋਸ਼ ਤੋਂ ਬੇਹੋਸ਼ ਕਰਕੇ । ਬਾਰੋਂ ਜੰਦੇ ਲਾਗਿਆ ਅੰਦਰ ਧਰਕੇ। ਜੀਨ ਦੇ ਸਮੇਤ ਦਿਲਬਾਦ ਲੈਗਿਆ ਪਿਛੇ ਦੂਜਾ ਘੋੜਾ ਗੁਲਬਾਗ ਰੈਗਿਆ। ਕੇਹੜੇ ਰਾਹ ਗਿਆ ਨਾ ਕੋਈ ਪਤਾ ਲਗਦਾ । ਇਕ ਪਾਸੇ ਸ਼ੈਹਰ ਦੂਜੇ ਜਲ ਵਗਦਾ। ਪਤਾ ਨਹੀਂ ਪਤਾਲ ਵਿਚ ਗਿਆ ਨਿਗਰੇ । ਪੰਛੀਆਂ ਦੇ ਵਾਂਗ ਉਡ ਗਿਆ ਕਿਧਰੇ। ਵਜੇ ਦਰਵਾਜੇ ਰਹੇ ਹਨੇਰ ਪੈਗਿਆ । ਕਢ ਕੇਹੜੇ ਰਾਹ ਚੋਰ ਘੋੜਾ ਲੈਗਿਆ । ਸੋਹਣ ਸਿੰਘਾ ਖੋਜ ਨਾ ਕਿਸੇ ਨੂੰ ਲਭਦਾ। ਟੁਟ ਗਿਆ ਮਾਨ ਏਥੇ ਖਜੀ ਸਭ ਦਾ ।

ਦੋਹਰਾ ॥ ਬਿਧੀ ਚੰਦ ਤਬ ਬੋਲਦਾ ਮੁਖ ਸੇ ਏਹ ਪੁਕਾਰ । ਜੋ ਮੈਂ ਆਖਾਂ ਸ਼ਾਹ ਜੀ ਤੁਰਤ ਕਰੋ ਓਹ ਕਾਰ ॥i

ਕੋਰੜਾ ਛੰਦ ॥ ਦਸ ਦਾ ਨਜੂਮ ਸ਼ਾਹ ਮੇਰੀ ਬੁਧ ਦਾ ਜੇੜੇ ਵੇਲੇ ਗਿਆ ਏਥੋਂ ਘੋੜਾ ਤੁਧ ਦਾ । ਉਹੋ ਵੇਲਾ ਜਦੋਂ ਪਹੁੰਚੇ ਗਾ ਆਹ ਜੀ । ਦਿਸੇ ਗਾ ਜਰੂਰ ਘੋੜੇ ਵਾਲਾ ਰਾਹ ਜੀ । ਏਨੀ ਗਲ ਸੁਨ ਅਗੋਂ ਸ਼ਾਹ ਹਸਦਾ । ਅਧੀ ਰਾਤਗਿਆ ਮੁਖ ਸਚ ਦਸ ਦਾ । ਅਜ ਰਾਤ ਪਤਾ ਜੇ ਬਤਾਵੇ ਚੋਰ ਦਾ। ਸਵਾ ਲਖ ਕਰਾਂ ਅਕਰਾਰ ਹੋਰ ਦਾ । ਸਚ ਜਾਣ ਸ਼ਾਹ ਬਿਧੀ ਚੰਦ ਆਖਦਾ । ਸਚ ਹੀ ਬਤਾਵਾਂ ਨਾ ਮੈਂ ਖੱਜ ਰਾਖਦਾ। ਜਾਦੂਰਗਰ ਚੋਰ ਨੇ ਹੈ ਘੋੜਾ ਕਡਿਆ । ਮੈਂ ਵੀ ਓਦੇ ਪਿਛੇ ਬੀਰਾਂ ਨੂੰ ਹੈ ਛਡਿਆ । ਇਕ ਕੰਮ ਤੈਨੂੰ ਆਖਦਾ ਹਾਂ ਫੇਰ ਜੀ । ਕਰ ਛੇਤੀ ਨਾਲ ਨਾ ਲਗਾਈਂ ਡੇਰ ਜੀ । ਜਦੋਂ ਦਿਨ ਮੁਖ ਆਪਣਾ ਛਪਾਵੇ ਜੀ । ਰਾਤ ਰੂਪ ਆਣ ਆਪਣਾ ਦੁਖਾਵੇ ਜੀ । ਅੰਦਰ ਬਠਾਕੇ ਲੋਕ ਸਾਰੇ ਸ਼ਹਿਰ ਦੇ । ਕਰ ਦਰਵਾਜੇ ਬੰਦ ਵਿਚ ਪੈਹਰ ਦੇ । ਬੋਲੇ ਨਾ ਕੋਈ ਉਚੀ ਰੌਲਾ ਨਾ ਕੋਈ ਪਾਵੇ ਜੀ । ਤਦ ਬੀਰ ਹਥ ਆਪਣੇ ਦਖਾਵੇ ਜੀ। ਕਿਲੇ ਵਾਲੇ ਆਦਮੀ ਵੀ ਰੈਣ ਅੰਦਰੇ । ਦੇਖਣਾ ਮੈਂ ਚੋਰ ਕਿਨਾ ਕੀਤਾ ਪੰਦਰੇ । ਤਾਈਏ ਪਤਾ ਸਾਰ ਲਗੇ ਗਾ ਅਖੀਰ ਜੀ । ਆਦਮੀ ਨਾ ਨਿਗਾ ਕੋਈ ਆਵੇ ਬੀਰ ਜੀ । ਚੋਰੀ ਵੇਲੇ ਜਿਥੇ ਆਪ ਬੈਠੇ ਸ਼ਾਹ ਜੀ । ਉਥੇ ਆਪ ਬੈਠੇ ਮੰਨਕੇ ਸਲਾਹ ਜੀ । ਕਡ ਦਿਆਂ ਖੋਜ ਚਿਰ ਲਗੇ ਥੋੜਾ ਜੀ । ਤੁਰਤ ਬਤਾਵਾਂ ਜਿਥੇ ਗਿਆ ਘੋੜਾ ਜੀ । ਸੋਹਣ ਸਿੰਘ ਗਰਜ ਬੰਦੇ ਨੂੰ ਮਾਰਦੀ । ਬਾਦਸ਼ਾਹ ਨੂੰ ਭੁੰਜੇ ਤਖਤੋਂ ਉਤਾਰਦੀ ।

ਦੋਹਰਾ ॥ ਖੋਜੀ ਤਾਂਈ ਆਖਦਾ ਮੁਖੋਂ ਸ਼ਾਹ ਪੁਕਾਰ। ਏਸੇ ਤਰਾਂ ਕਰਦਿਆਂ ਦੇਵੇ ਖੋਜ ਨਕਾਰ ॥

ਛੰਦ॥ ਜਗ ਉਤੇ ਸਭ ਤੋਂ ਵਡੀ ਗਰਜ ਹੈ । ਵੇਦਾਂ ਤੇ ਪੁਰਾਣਾਂ ਮਹਿ ਲਿਖੀ ਦਰਜ ਹੈ। ਬਾਦਸ਼ਾਹ ਦਾ ਸੀਸ ਗਰਜ ਝੁਕਾਂਵਦੀ। ਬਾਮਣਾਂ ਨੂੰ ਪੈਰੀਂ ਚੁੜਿਆਂ ਦੇ ਪਾਂਵਦੀ । ਬਣਦੀ ਗਰਜ ਜਦੋਂ ਵੇਦ ਪਾਠੀਆਂ । ਸੀਸ ਉਤੇ ਚਕ ਤੁਰਦੇ ਨੇ ਕਾਠੀਆਂ । ਹਿਫਜ ਕੁਰਾਨ ਜਿਨਾਂ ਕੀਤਾ ਕਾਜੀਆਂ । ਹਾਰਦੇ ਗਰਜ ਅਗੇ ਓਹ ਵੀ ਬਾਜੀਆਂ ਧਨਾਂ ਵਾਲੇ ਨਿਰਧਨਾਂ ਅਗੇ ਨਵਾਂਵਦੀ। ਗਧੇ ਤਾਈਂ ਬਾਪ ਗਰਜ ਕਹਾਂਵਦੀ । ਮੁੜਾਂ ਅਗੇ ਹਥ ਪੰਡਤ ਨੇ ਜੋੜਦੇ। ਪੈਂਦੇ ਜਦੋਂ ਮਾਮਲੇ ਗਰਜ ਲੋੜ ਦੇ । ਜਹਾਂਗੀਰ ਸ਼ਾਹ ਨੂੰ ਗਰਜ ਪਈ ਹੈ। ਉਡ ਗਈ ਅਕਲ ਨਾ ਜਿਸਮ ਰਈ ਹੈ । ਮੰ ਨਿਆ ਹੁਕਮ ਖੋਜੀ ਵਾਲੀ ਬਾਤ ਦਾ । ਦਿਨ ਗਿਆ ਬੀਤਵੇਲਾ ਆਇਆ ਰਾਤ ਦਾ। ਵਿਚ ਸਾਰੇ ਸ਼ਹਿਰ ਦੇ ਡੰਡੀ ਪਿਟਾਈ ਹੈ। ਤੁਰੇ ਨਾ ਕੋਈ ਰਾਤ ਬੰਦ ਕੀਤੇ ਰਾਹੀ ਹੈ । ਪੁਲਸ ਨੂੰ ਹੁਕਮ ਸੁਣਾਇਆ ਫੇਰ ਹੈ । ਕਰੋ ਬੰਦ ਲੋਕਾਂ ਨੂੰ ਨਾ ਲਾਓ ਡੇਰ ਹੈ। ਪੁਲਸ ਨੇ ਲੋਕਾਂ ਨੂੰ ਅੰਦਰ ਵਾੜਿਆ । ਜੇਹੜਾ ਉਚੀ ਬੋਲੇ ਉਹਨੂੰ ਖਬ ਤਾੜਿਆ। ਕਿਲੇ ਦੇ ਭੀ ਆਦਮੀ ਅੰਦਰ ਵੜ ਗਏ ।

ਸ਼ਾਹ ਹਰੀ ਸੰਮਣ ਬਰਜ ਚੜ ਗਏ। ਜੰਦੇ ਲਾਏ ਬਾਹਰੋਂ ਸਾਰੇ ਕਰ ਬੰਦ ਜੀ। ਘੋੜੇ ਉਤੇ ਜੀਨ ਪਾਈ ਬਿਧੀ ਚੰਦ ਜੀ । ਹੋਇਆ ਠੰਡਾ ਠਾਰ ਜੋ ਕਲੇਜਾ ਧੁਖਦਾ । ਅਗੇ ਵਾਲੀ ਸੁਖਣਾਂ ਗੁਰਾਂ ਨੂੰ ਸੁਖਦਾ। ਕੀਤੀ ਅਰਦਾਸ ਗਲ ਪਲਾ ਪਾਇਕੇ । ਹੋਗਿਆ ਸਵਾਰ ਗੁਰਾਂ ਨੂੰ ਧਿਆਇਕੋ । ਬਾਦਸ਼ਾਹ ਨੂੰ ਆਖਦਾ ਹੈ ਮੁਖੋਂ ਬੋਲਕੇ। ਸੁਣੋ ਮੇਰੀ ਬਾਤ ਸ਼ਾਹ ਕੰਨ ਖੋਲਕੇ । ਸਚੋ ਸਚ ਤੈਨੂੰ ਭੇਦ ਮੈਂ ਬਤਾਇਆ ਹੈ। ਅਗਲਾ ਭੀ ਘੋੜਾ ਤੇਰਾ ਮੈਂ ਚੁਰਾਇਆ ਹੈ। ਲੈਂਗਿਆ ਸਾਂ ਅਗੇ ਰੂਪ ਘਾਹੀ ਧਾਰਕੇ । ਹੁਣ ਖੋਜੀ ਨਾਮ ਆਪਣਾ ਪੁਕਾਰਕੇ । ਚਰੀ ਨਾ ਸਮਝ ਨਾ ਮੈਂ ਕੀਤਾ ਛਲ ਹੈ। ਸਾਡੇ ਸਤ ਲਖ ਮੇਟਾ ਤੇਰੀ ਵਲ ਹੈ। ਪੰਜ ਲਖ ਵਿਚ ਜੀਨ ਘੋੜੇ ਜਾਣ ਤੂੰ । ਢਾਈ ਲਖ ਬਾਕੀ ਰੈਹ ਗਿਆ ਪਛਾਣ ਤੂੰ । ਏਥੇ ਨਾ ਜੇ ਦੇਂਗਾ ਮੈਂ ਸਚ ਕਵਾਂਗਾ। ਧਰ ਦਰਗਾਹੇ ਤੈਥੋਂ ਚਲ ਲਵਾਂਗਾ । ਡੋਲੀ ਨਾ ਇਮਾਨੋਂ ਮੈਂ ਕਦੇ ਨਾ ਡੋਲਦਾ । ਭੇਤ ਚੋਰ ਘੋੜੇ ਦਾ ਮੈਂ ਸਾਰਾ ਖੋਲਦਾ । ਲਿਖਿਆ ਹਸਾਬ ਸਾਰਾ ਤੇਰੇ ਪਾਸ ਜੀ । ਨੌਕਰੀ ਦਾ ਪੈਸਾ ਤੋਂ ਮਹਿਮਾਨੀ ਖਾਸ ਜੀ। ਚਾਰ ਲਖ ਹੋਰ ਖੋਜ ਦਾ ਅਨਾਮ ਜੀ। ਸਾਡੇ ਸਤ ਲਖ ਹੋਂਵਦਾ ਤਮਾਮ ਜੀ । ਅਜ ਰਾਤ ਖੋਜ ਕਢਾਂ ਏਹ ਸੁਣਾਇਆ ਸੀ। ਸਵਾ ਲਖ ਦੇਣਾ ਤੁਸਾਂਨੇ ਬਤਾਇਆ ਸੀ । ਸਵਾ ਲਖ ਦਿਤਾ ਮਹਿਮਾਨੀ ਨਾਲ ਜੀ । ਦੇਖ ਤੇਰੇ ਪਾਸ ਲਿਖਿਆ ਹਵਾਲ ਜੀ । ਦਸ ਸਾਰਾ ਹਾਲ ਤੇਰੇ ਤਾਂਈ ਤੁਰ ਦਾ | ਭਾਈ ਰੁਪੇ ਡੇਰਾ ਬਾਜਾਂ ਵਾਲੇ ਗੁਰਦਾ । ਮਾਲਵਾ ਹੈ ਦੋਸ ਅਸੀਂ ਕੋਸ ਪੰਦ ਹੈ ਮੇਰਾ ਨਾਮ ਜਾਨਣਾ ਤੂੰ ਬਿਧੀਚਦ ਹੈ । ਉਸ ਜਗਾ ਉਤੇ ਘੋੜੇ ਹੈਣ ਸ਼ਾਹ ਜੀ । ਲੈਆ ਬੇਸ਼ਕ ਲਗਦੀ ਜੇ ਵਾਹ ਜੀ । ਘੋੜਾ ਛੇੜ ਕੰਦ ਕਿਲੇ ਦੀ ਟਪਾਈ ਹੈ। ਉਡਿਆ ਲੈ ਘੋੜਾ ਵਾਂਗਰਾਂ ਹਵਾਈ । ਸੋਹਣ ਸਿੰਘਾ ਬਿਧੀ ਚਦ ਫਤੇ ਪਾ ਗਿਆ। ਸਚ ਸਚ ਹਾਲ ਸ਼ਾਹ ਨੂੰ ਸੁਣਾ ਗਿਆ ॥ ਦੋਹਰਾ ॥ ਹਾਲ ਸੁਣੋ ਹੁਣ ਸ਼ਾਹ ਦਾ ਕਰਦਾ ਹਾਲ ਪੁਕਾਰ । ਸੌਂਦੇ ਖਾਂ ਨੂੰ ਆਖਦਾ ਫੜ ਲੌ ਚਰ ਚਕਾਰ । ਸੌਂਦੇ ਖਾਂ ਹੈ ਆਖਦਾ ਤਾਲੇ ਬਜੇ ਬਾਰ। ਅੰਦਰ ਤਾੜੇ ਅਸੀਂ ਹਾਂ ਬਣ ਗਈ ਬਹੁਤ ਲਾਚਾਰ । ਲੋਕੀ ਸਾਰੇ ਸ਼ਹਿਰ ਦੇ ਅੰਦਰ ਤਾੜੇ ਆਪ । ਕੇੜਾ ਫੜਲੈ ਚੋਰ ਨੂੰ ਕਰਦੇ ਪਸਚਾਤਾਪ ॥ ਦੋਹਰਾ ॥ ਬਿਧੀਚੰਦ ਦਾ ਹਾਲ ਹੁਣ ਸੁਣਿਓ ਨਾਲ ਧਿਆਨ । ਪਹੁੰਚ ਗਿਆ ਹੈ ਗੁਰਾਂ ਪਾਸ ਲਗੇ ਵਿਚ ਦੀਵਾਨ ॥ ਦੋਹਰਾ ॥ ਭਾਈ ਰੂਪੇ ਤੋਂ ਤਿੰਨ ਕੋਹ ਕਾਂਗੜਾ ਪਿੰਡ ਪਛਾਣ। ਉਥੇ ਹੈ ਸੀ ਗੁਰੂ ਜੀ ਵੇਲੇ ਉਸ ਪਛਾਨ॥ ਛੰਦ ॥ ਪਹੁੰਚਿਆ ਗੁਰਾਂ ਦੇ ਪਾਸ ਬਿਧੀ ਚੰਦ ਜੀ । ਕਰਕੇ ਦੀਦਾਰ ਹੋਂਵਦਾ ਅਨੰਦ ਜੀ । ਸਤਿਗੁਰ ਅਗੋਂ ਉਠਕੇ ਹੈ ਆਂਵਦੇ । ਛਾਤੀ ਨਾਲ ਬਿਧੀ ਚੰਦ ਨੂੰ ਲਗਾਂਵਦੇ । ਬੀਤਿਆ ਜੋ ਹਾਲ ਪੁਛਦੇ ਪਛਾਂਵਦੇ । ਸੰਗਤ ਵੀ ਦੇਖਕੇ ਹੋਈ ਨਿਹਾਲ ਜੀ। ਬਿਦੀ ਚੰਦ ਨਾ ਸਮਾਵੇ ਵਿਚ ਵਾਲ ਜੀ । ਦਿਲਬਾਗ ਗੁਲਬਾਗ ਭਾਈ ਮਿਲਦੇ । ਜਖਮ ਵਛੋੜੇ ਵਾਲੇ ਮਿਟੇ ਦਿਲ ਦੇ।ਖੁਸ਼ੀ ਹੁੰਦੇ ਇਕ ਦੂਜੇ ਨੂੰ ਪਛਾਣ ਜੀ।ਦੇਵਦੇ ਅਸੀਸ ਜਿਨ ਮੇਲੇ ਆਣ ਜੀ । ਸੁਖ ਸੀ ਸੁਖੀ ਜੇੜੀ ਬਿਧੀ ਚੰਦ ਜੀ । ਉਦਾ ਹਾਲ ਲਿਖਦਾ ਮੈਂ ਵਿਚ ਛੰਦ ਜੀ। ਗੁਰਾਂ ਪ੍ਰਸ਼ਾਦਿ ਆਪ ਹੀ ਕਰਾਇਆ ਸੀ। ਇਕ ਸੌ ਰੁਪੈਯਾ ਦੇਗ ਉਤੇ ਲਇਆ ਸੀ ! ਸਾਰੀ ਸੰਗਤ ਦੇ ਤਾਂਈ ਵਰਤਾਂਵਦੇ । ਸੁਖਣਾਂ ਦਾ ਹਾਲ ਨਾਲੇ ਚਾ ਸੁਣਾਂਵਦੇ। ਮਘਰ ਸੀ ਮਾਂਹ ਸਾਰਿਆਂ ਨੇ ਜਾਨਣਾ। ਬਿਧੀ ਚੰਦ ਘੋੜੇ ਨੂੰ ਲੈਗਿਆ ਮਾਨਣਾ । ਮਘਰ ਦੇ ਵਿਚ ਹੀ ਬਣਾਈ ਜੋੜ ਹੈ। ਤੀਹ ਤ੍ਰੀਕ ਮਘਰ ਨੂੰ ਪਹੁਚੀ ਤੋੜ ਹੈ । ਸੋਹਣ ਸਿੰਘ ਸੰਮਤ ਅਸੀ ਪਹਿਚਾਨਣਾਂ। ਬਿਕਰਮਾਂ ਜੀਤ ਰਾਜੇ ਵਾਲਾ ਜਾਨਣਾਂ।

(ਇਤੀ ਸੰਪੂਰਣੰ)

 

 

Credit – ਭਾਈ ਚਤਰ ਸਿੰਘ ਜੀਵਨ ਸਿੰਘ

 

Leave a comment