ਅਧਿਆਇ ਪਹਿਲਾ
ਪਲੈਟੋ
(ਅਫ਼ਲਾਤੂਨ)
- ਅਫ਼ਲਾਤੂਨ ਦਾ ਕਾਲ-ਕ੍ਰਮ
ਤੁਸੀਂ ਜੇਕਰ ਯੂਰਪ ਦੇ ਨਕਸ਼ੇ ਉੱਤੇ ਨਜ਼ਰ ਮਾਰੋ ਤਾਂ ਤੁਹਾਨੂੰ ਦਿਖਾਈ ਦੇਵੇਗਾ ਕਿ ਯੂਨਾਨ ਇਕ ਅਜਿਹਾ ਪਿੰਜਰ-ਸਮਾਨ ਹੱਥ ਹੈ ਜਿਹੜਾ ਕਿ ਆਪਣੀਆਂ ਟੋਢੀਆਂ ਉਂਗਲਾਂ ਨੂੰ ਮੱਧ ਸਾਗਰ ਦੇ ਅੰਦਰ ਵੱਲ ਨੂੰ ਪਸਾਰ ਰਿਹਾ ਹੈ । ਇਸ ਦੇ ਦੱਖਣ ਵੱਲ ਨੂੰ, ਕਰੀਟੋ ਦਾ ਮਹਾਨ ਟਾਪੂ ਸਥਿਤ ਹੈ, ਜਿਸ ਤੋਂ ਕਿ ਪਕੜ ਲੈਣ ਵਾਲੀਆਂ ਇਨ੍ਹਾਂ ਉਂਗਲਾਂ ਨੇ, ਈਸਾ ਤੋਂ ਪਹਿਲਾਂ ਦੂਜੀ ਸਦੀ ਵਿੱਚ, ਸਭਿਅਤਾ ਤੇ ਸੰਸਕ੍ਰਿਤੀ ਦੇ ਆਦਿ ਨੂੰ ਕਾਬੂ ਵਿੱਚ ਲੈ ਆਉਂਦਾ ਸੀ । ਏਗੀਅਨ ਸਾਗਰ ਤੋਂ ਪਰਲੇ ਪਾਸੇ, ਪੂਰਬ ਵੱਲ ਨੂੰ, ਏਸ਼ੀਆਏ ਕੋਚਕ ਸਥਿਤ ਹੈ, ਅੱਜ ਕੱਲ੍ਹ ਅਡੋਲ ਤੇ ਬੇਪਰਵਾਹ ਜਿਹਾ, ਪਰ ਅਫ਼ਲਾਤੂਨ ਤੋਂ ਪਹਿਲਾਂ ਜਿਹੜਾ ਉਦਯੋਗ, ਵਪਾਰ ਅਤੇ ਕਿਆਸਕਾਰੀ ਨਾਲ ਗਹਿਮਾ ਗਹਿਮ ਸੀ । ਆਇਓਨੀਆ ਦੇ ਪਾਰ, ਸਮੁੰਦਰ ਵੱਲ ਝੁਕੇ ਸਤੂਨ ਵਾਂਗ ਇਟਲੀ ਹੈ, ਅਤੇ ਸਿਸਿਲੀ ਤੇ ਸਪੇਨ ਹਨ, ਜਿਨ੍ਹਾਂ ਵਿੱਚੋਂ ਹਰੇਕ ਨਾਲ ਉਨ੍ਹੀਂ ਦਿਨੀਂ ਵਧਦੀਆਂ ਫੁੱਲਦੀਆਂ ਯੂਨਾਨੀ ਬਸਤੀਆਂ ਸੰਯੁਕਤ ਸਨ ਅਤੇ ਸਿਰੇ ਤੇ ਜਾ ਕੇ “ਹਰਕੁਲੀਜ਼ ਦੇ ਸਤਨ” (ਜਿਨ੍ਹਾਂ ਨੂੰ ਅਸੀਂ ਜਿਬਰਾਲਟਰ ਕਹਿੰਦੇ ਹਾਂ) ਉਹ ਅਨੇਰੀ ਡੋਉੜੀ, ਜਿਸ ਵਿੱਚੋਂ ਦੀ ਬਹੁਤੇ ਪੁਰਾਣੇ ਸਮੇਂ ਦੇ ਜਹਾਜ਼ਰਾਨ ਲੰਘਣ ਦੀ ਦਲੇਰੀ ਨਹੀਂ ਸਨ ਕਰਦੇ ਅਤੇ ਉੱਤਰ ਵੱਲ ਅਜੇ ਤਕ ਉਹ ਅਣਸਿੱਧੇ ਤੇ ਅੱਧੇ ਜਾਂਗਲੀ ਇਲਾਕੇ, ਜਿਨ੍ਹਾਂ ਨੂੰ ਤਦੋਂ ਬੱਸਾਲੀ ਕਿਹਾ ਜਾਂਦਾ ਸੀ, ਅਤੇ ਐਪੀਰਸ ਅਤੇ ਮੈਸੀਡਲੀਆ, ਜਿਨ੍ਹਾਂ ਤੋਂ ਜਾਂ ਜਿਨ੍ਹਾਂ ਥਾਣੀ, ਉਹ ਸ਼ਕਤੀਸ਼ਾਲੀ ਸੈਨਿਕ ਦਸਤੇ ਆਏ ਸਨ, ਜਿਨ੍ਹਾਂ ਨੇ ਹੋਮਰ ਤੇ ਪੈਰੀਕਲੀਜ਼ ਦੇ ਯੂਨਾਨ ਦੀਆਂ ਪ੍ਰਤਿਭਾਵਾਂ ਨੂੰ ਪਾਲਿਆ ਪਸਿਆ ਸੀ ।
ਇਕ ਵਾਰੀ ਫਿਰ ਨਕਸ਼ੇ ਵੱਲ ਦੇਖੋ, ਤਾਂ ਤੁਹਾਨੂੰ ਅਣਗਿਣਤ ਸਮੁੰਦਰੀ ਤੱਟ ਦੇ ਡੂੰਘੇ ਖੱਪੇ ਅਤੇ ਧਰਤੀ ਦੇ ਉੱਥਾਣ ਦਿੱਸਣਗੇ; ਹਰ ਥਾਂ ਖਾੜੀਆਂ ਤੇ ਖ਼ਲੀਜਾਂ ਤੇ ਅੰਦਰ ਨੂੰ ਪਸਰਦਾ ਸਮੁੰਦਰ ਤੇ ਉਖਾੜੀ ਪਛਾੜੀ ਹੋਈ, ਪਹਾੜਾਂ ਤੇ ਪਹਾੜੀਆਂ ਦੇ ਰੂਪ ਵਿੱਚ ਵੱਟੀ ਹੋਈ, ਸਾਰੀ ਧਰਤੀ ਦਿੱਸੇਗੀ । ਸਮੁੰਦਰ ਤੇ ਮਿੱਟੀ ਦੀਆਂ ਇਨ੍ਹਾਂ ਕੁਦਰਤੀ ਰੁਕਾਵਟਾਂ ਨਾਲ ਯੂਨਾਨ ਅੱਡ ਅੱਡ ਹੋ ਗਏ ਟੁਕੜਿਆਂ ਵਿੱਚ ਟੁੱਟਾ ਭੱਜਾ ਪਿਆ ਸੀ; ਯਾਤਰਾ ਤੇ ਪਰਸਪਰ ਸੰਚਾਰ, ਅੱਜ ਨਾਲੋਂ ਬਹੁਤ ਵਧੇਰੇ ਕਠਿਨ ਤੇ ਖ਼ਤਰਨਾਕ ਸਨ । ਹਰ ਦੂਣ ਨੇ ਇਸ ਲਈ ਆਪਣਾ, ਸਵੈ-ਰੱਜਵਾਂ, ਆਰਥਿਕ ਜੀਵਨ, ਆਪਣੀ ਪ੍ਰਭੁਤਾ-ਅਧਿਕਾਰੀ ਸਰਕਾਰ, ਆਪਣੀਆਂ ਸੰਸਥਾਵਾਂ, ਉਪ-ਭਾਸ਼ਾਵਾਂ ਧਰਮ ਤੇ ਸੰਸਕ੍ਰਿਤੀ ਦਾ ਵਿਕਾਸ ਕਰ ਲਿਆ ਸੀ । ਹਰੇਕ ਹਾਲਤ ਵਿੱਚ ਇਕ ਦੋ ਨਗਰ, ਉਨ੍ਹਾਂ ਦੇ ਇਰਦ ਗਿਰਦ ਫੈਲੀਆਂ ਪਹਾੜਾਂ ਦੀਆਂ ਢਲਵਾਨਾਂ, ਇਕ ਕ੍ਰਿਸ਼ਕ ਅੰਤਰ-ਪ੍ਰਦੇਸ਼ ਇਹ ਅਜਿਹੇ ਨਗਰ ਰਾਜ ਸਨ-ਯੂਬੀਆ, ਲਾਕਰਿਸਿ, ਈਟੋਲੀਆ, ਫੇਸਿਸ, ਬੋਇਟੀਆ, ਆਚੀਆ, ਆਰਗੋਲੀਆ, ਐਲਿਸ, ਆਰਕੈਡੀਆ, ਮੈਸੋਨੀਆ ਅਤੇ ਲੈਕਨੀਆ-ਆਪਣੇ ਸਪਾਰਟਾ ਸਮੇਤ, ਅਤੇ ਐਟਿਕਾ-ਆਪਣੇ ਐਥਨਜ਼ ਸਮੇਤ ਛੇਕੜਲੀ ਵਾਰ ਇਕ ਵਾਰੀ ਫਿਰ ਨਕਸੇ ਵੱਲ ਦੇਖੋ, ਅਤੇ ਐਥਨਜ਼ ਦੀ ਸਥਿਤੀ ਦਾ ਨਿਰੀਖਣ ਕਰੋ, ਯੂਨਾਨ ਦੇ ਵੱਡੇ ਸ਼ਹਿਰਾਂ ਵਿੱਚੋਂ ਇਹ ਸਭ ਤੋਂ ਪਰ੍ਹੇ ਪੂਰਬ ਵੱਲ ਸਥਿਤ ਹੈ । ਇਹ ਮੁਆਫਿਕ ਹਾਲਾਤ ਵਿੱਚ ਕਾਇਮ, ਇਕ ਅਜਿਹਾ ਦਰਵਾਜ਼ਾ ਸੀ, ਜਿਸ ਵਿੱਚੋਂ ਲੰਘ ਕੇ ਯੂਨਾਨੀ ਲੋਕ ਏਸ਼ੀਆਏ ਕਚਕ ਦੇ ਵਪਾਰੀ ਨਗਰਾਂ ਵੱਲ ਜਾਂਦੇ ਸਨ, ਅਤੇ ਜਿਨ੍ਹਾਂ ਥਾਣੀਂ ਉਹ, ਉਮਰੋਂ ਵਡੇਰੇ ਨਗਰ ਆਪਣੀਆਂ ਵਿਲਾਸ-ਵਸਤਾਂ, ਤੇ ਆਪਣੀ ਸੰਸਕ੍ਰਿਤੀ, ਕਿਸ਼ੋਰ ਯੂਨਾਨ ਨੂੰ ਭੇਜਦੇ ਸਨ । ਇਸ ਦਾ ਇਕ ਪ੍ਰਸੰਸਾਯੋਗ ਪੱਤਨ ਸੀ, ਪਾਈਰੀਅਸ, ਜਿੱਥੇ ਅਣਗਿਣਤ ਜਹਾਜ਼, ਸਮੁੰਦਰ ਦੇ ਤੂਫਾਨੀ ਪਾਣੀਆਂ ਤੋਂ ਬਚ ਕੇ ਬੰਦਰਗਾਹ ਲੱਭ ਸਕਦੇ ਸਨ ਅਤੇ ਇਸ ਦਾ ਇਕ ਮਹਾਨ ਸਮੁੰਦਰੀ ਬੇੜਾ ਸੀ ।
490-470 ਪੂ. ਈ. ਵਿੱਚ ਸਪਾਰਟਾ ਤੇ ਐਥਨਜ਼ ਨੇ ਆਪਣੇ ਈਰਖਾ-ਦਵੈਸ਼ ਭੁਲਾਂਦਿਆਂ ਤੇ ਆਪਣੀਆਂ ਸੈਨਿਕ ਸ਼ਕਤੀਆਂ ਇਕੱਠੀਆਂ ਕਰਦਿਆਂ ਹੋਇਆਂ ਡੇਰੀਅਸ ਅਤੇ ਜਰਕਸੀਜ਼ ਦੇ ਅਧੀਨ, ਯੂਨਾਨ ਨੂੰ ਏਸ਼ੀਆਈ ਸਾਮਰਾਜ ਵਿੱਚ ਲਿਆਉਣ ਦੇ ਈਰਾਨੀਆਂ ਦੇ ਯਤਨਾਂ ਨੂੰ ਲੜ ਕੇ ਪਛਾੜ ਦਿੱਤਾ । ਬਿਧ ਤੇ ਨਿਰਬਲ ਪੂਰਬ ਵਿਰੁੱਧ ਨਵਯੁਵਕ ਯੂਰਪ ਦੇ ਇਸ ਸੰਗ੍ਰਾਮ ਵਿੱਚ, ਸਪਾਰਟਾ ਨੇ ਸੈਨਾ ਅਤੇ ਐਥਨਜ਼ ਨੇ ਸਮੁੰਦਰੀ ਬੇੜੇ ਦੀ ਤਾਕਤ ਜੁਟਾਈ । ਜੰਗ ਸਮਾਪਤ ਹੋਣ ਮਗਰੋਂ ਸਪਾਰਟਾ ਨੇ ਆਪਣੀਆਂ ਸੈਨਾਵਾਂ ਨੂੰ ਤੋੜ ਦਿੱਤਾ ਅਤੇ ਇਸ ਕਿਆ ਦੇ ਸੁਭਾਵਕ ਸਿੱਟੇ ਵਜੋਂ, ਆਰਥਿਕ ਹਲ ਚਲ ਦਾ ਕਸ਼ਟ ਸਹਾਰਿਆ, ਜਦੋਂ ਕਿ ਐਥਨਜ਼ ਨੇ ਆਪਣੀ ਸਮੁੰਦਰੀ ਤਾਕਤ ਨੂੰ ਵਪਾਰੀ ਬੇੜੇ ਵਿੱਚ ਬਦਲ ਦਿੱਤਾ ਅਤੇ ਪੁਰਾਣੇ ਸੰਸਾਰ ਦੇ ਨਗਰਾਂ ਵਿੱਚੋਂ ਇਕ ਸਭ ਤੋਂ ਮਹਾਨ ਵਪਾਰੀ ਨਗਰ ਬਣ ਗਿਆ । ਸਪਾਰਟਾ ਤਾਂ ਮੁੜ ਕਿਰਸਾਨੀ ਇਕਾਂਤ ਤੇ ਗਤੀ-ਹੀਣ ਦਸ਼ਾ ਵਿੱਚ ਜਾ ਧਸਿਆ, ਜਦੋਂ ਕਿ ਐਥਨਜ਼ ਇਕ ਵਪਾਰੀ ਮੰਡੀ ਤੇ ਪੱਤਨ ਅਤੇ ਕਈ ਸਾਰੀਆਂ ਨਸਲਾਂ ਤੇ ਵਿਭਿੰਨ ਸਿਧਾਂਤਾਂ ਤੇ ਰਿਵਾਜਾਂ ਦੇ ਮਨੁੱਖਾਂ ਦੇ ਇਕੱਤਰ ਹੋਣ ਦੀ ਥਾਂ ਬਣ ਗਿਆ, ਜਿਨ੍ਹਾਂ ਦੇ ਮੇਲ ਜੋਲ ਅਤੇ ਸ਼ਰੀਕੇ ਨੇ ਤੁਲਨਾ ਵਿਸ਼ਲੇਸ਼ਣ ਅਤੇ ਵਿਚਾਰ ਨੂੰ ਜਨਮ ਦਿੱਤਾ ।
ਭਾਂਤ-ਭਾਤੀ ਮੇਲ ਮਿਲਾਪ ਦੇ ਅਜਿਹੇ ਕੇਂਦਰਾਂ ਵਿੱਚ, ਪਰੰਪਰਾਵਾਂ ਅਤੇ ਸਿਧਾਂਤ ਇਕ ਦੂਜੇ ਦੇ ਸੰਪਰਕ ਵਿੱਚ ਆ ਕੇ ਘੱਟ ਤੋਂ ਘੱਟ ਰਹਿ ਜਾਂਦੇ ਹਨ; ਜਿੱਥੇ ਕਿਧਰੇ ਹਜ਼ਾਰਾਂ ਵਿਸ਼ਵਾਸ ਮੌਜੂਦ ਹੋਣ, ਉੱਥੇ ਸਾਡੀ ਰੁਚੀ ਉਨ੍ਹਾਂ ਸਾਰਿਆਂ ਵੱਲੋਂ ਹੀ ਅਸ਼ਰਧਕ ਹੋ ਜਾਣ ਦੀ ਹੁੰਦੀ ਹੈ। ਸੰਭਵ ਤੌਰ ਤੇ ਸਭ ਤੋਂ ਪਹਿਲੇ ਸ਼ੰਕਾਵਾਦੀ ਵਪਾਰੀ ਲੋਕ ਸਨ; ਉਨ੍ਹਾਂ ਨੇ ਇੰਨਾ ਕੁਝ ਵੇਖਿਆ ਭਾਲਿਆ ਸੀ ਕਿ ਉਹ ਬਹੁਤਾ ਵਿਸ਼ਵਾਸ ਨਹੀਂ ਸਨ ਕਰ ਸਕਦੇ ਅਤੇ ਵਪਾਰੀ ਲੋਕਾਂ ਦੀ ਸਾਰੇ ਮਨੁੱਖਾਂ ਨੂੰ ਜਾਂ ਤਾਂ ਮੂਰਖ ਜਾਂ ਭੋਲੇ ਭਾਲੇ ਕਰਕੇ ਸ਼੍ਰੇਣੀ-ਬੱਧ ਕਰਨ ਦੀ ਵਿਆਪਕ ਰੁਚੀ ਨੇ, ਉਨਾਂ ਅੰਦਰ ਹਰੇਕ-ਸਿਧਾਂਤ ਬਾਰੇ ਸੰਕਾ ਕਰਨ ਦੀ ਰੁਚੀ ਪੈਦਾ ਕਰ ਦਿੱਤੀ । ਸਹਿਜੇ ਸਹਿਜੇ ਉਹ ਵਿਗਿਆਨ ਦਾ ਵੀ ਵਿਕਾਸ ਕਰ ਰਹੇ ਸਨ, ਵਣਜ-ਵਟਾਂਦਰੇ ਦੀ ਵਧਦੀ ਜਟਿਲਤਾ ਨਾਲ ਗਣਿਤ ਵਿਦਿਆ ਦਾ ਤੇ ਜਹਾਜਰਾਨੀ ਦੇ ਵਧਦੇ ਸਾਹਸ ਨਾਲ ਖਗੋਲ-ਵਿਗਿਆਨ (ਐਸਟ੍ਰਾਨਮੀ) ਦਾ ਵਿਕਾਸ ਹੁੰਦਾ ਗਿਆ। ਧਨ ਦੇ ਵਾਧੇ ਨਾਲ ਵਿਹਲ ਅਤੇ ਸੁਰੱਖਿਆ ਆ ਗਈਆਂ, ਜਿਹੜੀਆਂ ਕਿ ਖੋਜ ਪੜਤਾਲ ਅਤੇ ਗੰਭੀਰ ਚਿੰਤਨ ਲਈ ਸਭ ਤੋਂ ਪਹਿਲੀਆਂ ਲੜੀਂਦੀਆਂ ਚੀਜ਼ਾਂ ਹੁੰਦੀਆਂ ਹਨ: ਮਨੁੱਖ ਹੁਣ ਸਿਤਾਰਿਆਂ ਪਾਸੋਂ ਨਾ ਕੇਵਲ ਆਪਣੇ ਜਹਾਜ਼ਾਂ ਦੀ ਅਗਵਾਈ ਕਰਨ ਦੀ ਮੰਗ ਕਰਦੇ ਸਨ, ਸਗੋਂ ਵਿਸ਼ਵ ਦੀਆਂ ਬੁਝਾਰਤਾਂ ਦਾ ਉੱਤਰ ਦੇਣ ਲਈ ਵੀ । ਪਹਿਲੇ ਯੂਨਾਨੀ ਫਿਲਾਸਫਰ ਖਗੋਲ-ਵਿਗਿਆਨੀ ਹੀ ਸਨ । ਅਰਸਤੂ ਕਹਿੰਦਾ ਹੈ, “ਆਪਣੀਆਂ ਜਿੱਤਾਂ ਦੇ ਅਭਿਮਾਨੀ ਲੋਕਾਂ ਨੇ ਈਰਾਨੀ ਜੰਗਾਂ ਤੋਂ ਮਗਰੋਂ ਹੋਰ ਅਗੇਰੇ ਵੱਲ ਨੂੰ ਵਧਣਾ ਜਾਰੀ ਰਖਿਆ, ਉਨ੍ਹਾਂ ਨੇ ਸਾਰੇ ਗਿਆਨ ਨੂੰ ਆਪਣੇ ਘੇਰੇ ਦੇ ਅੰਦਰ ਸਮਝਿਆ ਤੇ ਹੋਰ ਵਿਸ਼ਾਲ ਅਧਿਐਨਾਂ ਲਈ ਯਤਨ ਕੀਤਾ।” ਮਨੁੱਖ ਇੰਨੇ ਸਾਹਸੀ ਹੋ ਗਏ ਕਿ ਉਨ੍ਹਾਂ ਨੇ ਅਜਿਹੀਆਂ ਕ੍ਰਿਆਵਾਂ ਤੇ ਘਟਨਾਵਾਂ ਦੀਆਂ ਕੁਦਰਤੀ ਵਿਆਖਿਆਵਾਂ ਲੱਭਣ ਦੇ ਯਤਨ ਆਰੰਭ ਕਰ ਦਿੱਤੇ, ਜਿਨ੍ਹਾਂ ਦਾ ਸੰਬੰਧ ਉਸ ਤੋਂ ਪਹਿਲਾਂ ਪਰਾ-ਪ੍ਰਕਿਰਤਕ ਕਾਰਨਾਂ ਤੇ ਤਾਕਤਾਂ ਨਾਲ ਜੋੜਿਆ ਜਾਂਦਾ ਸੀ; ਜਾਦੂ ਅਤੇ ਪੂਜਾ ਵਿਧੀਆਂ ਨੇ ਸਹਿਜੇ ਸਹਿਜੇ ਵਿਗਿਆਨ ਅਤੇ ਵਸੀਕਾਰ ਨੂੰ ਥਾਂ ਦੇ ਦਿੱਤੀ, ਅਤੇ ਫਿਲਾਸਫੀ ਦਾ ਆਰੰਭ ਹੋ ਗਿਆ।
ਪਹਿਲਾਂ ਪਹਿਲਾਂ ਇਹ ਫਿਲਾਸਫੀ ਭੌਤਿਕ ਸੀ । ਇਹ ਪਦਾਰਥਕ ਸੰਸਾਰ ਨੂੰ ਬਾਹਰ ਵਾਰੋਂ ਦੇਖ ਕੇ, ਚੀਜ਼ਾਂ ਵਸਤਾਂ ਦੇ ਅੰਤਮ, ਤੇ ਛੋਟੇ ਤੋਂ ਛੋਟੇ ਅੰਸ਼ਾਂ ਬਾਰੇ ਪੁਛ ਕਰਦੀ ਸੀ। ਇਸ ਵਿਚਾਰਧਾਰਾ ਦੀ ਕੁਦਰਤੀ ਸਮਾਪਤੀ ਡੈਮੋਕਰੀਟੱਸ ਦੇ ਪਦਾਰਥਵਾਦ ਵਿੱਚ ਹੋਈ। (460-360 ਪੂ. ਈ.) “ਵਾਸਤਵ ਵਿੱਚ ਪ੍ਰਮਾਣੂਆਂ ਅਤੇ ਪੁਲਾੜ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਹੋਂਦ ਹੀ ਹੈ ਨਹੀਂ ।” ਯੂਨਾਨੀ ਕਿਆਸਕਾਰੀ ਦੀਆਂ ਵੱਡੀਆਂ ਧਾਰਾਵਾਂ ਵਿੱਚੋਂ ਇਹ ਇਕ ਸੀ । ਅਫ਼ਲਾਤੂਨ ਦੇ ਵੇਲੇ ਇਹ ਕੁਝ ਚਿਰ ਲਈ ਲੁਪਤ ਹੋ ਗਈ, ਪਰੰਤੂ ਐਪੀਕਰੱਸ (342- 270 ਪੂ. ਈ.) ਦੇ ਰੂਪ ਵਿੱਚ ਬਾਹਰ ਆ ਗਈ ਅਤੇ ਲਿਊਕਰਾਈਟਸ (95-35 ਪੂ. ਈ.) ਵਿੱਚ ਪ੍ਰਭਾਵਸ਼ਾਲੀ ਪ੍ਰਵਾਹ ਬਣ ਗਈ । ਪਰ ਯੂਨਾਨੀ ਫ਼ਿਲਾਸਫ਼ੀ ਦਾ ਸਭ ਤੋਂ ਵੱਧ ਵਿਸ਼ੇਸ਼ ਅਤੇ ਫਲਦਾਰ ਵਿਕਾਸ ਸੋਫ਼ਿਸਟ ਵਿਚਾਰਕਾਂ ਵਿੱਚ ਜਾ ਕੇ ਹੋਇਆ, ਜਿਹੜੇ ਕਿ ਸਿਆਣਪ ਦੇ ਤੁਰਦੇ ਫਿਰਦੇ ਸਿੱਖਿਆ ਦਾਤੇ ਸਨ, ਅਤੇ ਆਪਣੇ ਵਿਚਾਰ ਤੇ ਪ੍ਰਕਿਰਤੀ ਨੂੰ ਅੰਦਰੋਂ ਦੇਖਦੇ ਸਨ, ਨਾ ਕਿ ਚੀਜ਼ਾਂ ਵਸਤਾਂ ਦੇ ਸੰਸਾਰ ਨੂੰ ਬਾਹਰ ਵਾਰੇਂ । ਉਹ ਸਾਰੇ ਚਤਰ ਵਿਅਕਤੀ ਸਨ, (ਜਿਵੇਂ ਕਿ ਜਾਰਜੀਆਸ ਤੇ ਹਿੱਪੀਆਸ), ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਗੰਭੀਰ ਵੀ ਸਨ । (ਪ੍ਰੋਟਾਗਰਸ, ਪਰਾਡੀ ਕੱਸ) ਮਨ ਅਤੇ ਆਚਰਣ ਬਾਰੇ ਸਾਡੀ ਪ੍ਰਚੱਲਤ ਫਿਲਾਸਫੀ ਦੀ ਸ਼ਾਇਦ ਹੀ ਕੋਈ ਅਜਿਹੀ ਸਮੱਸਿਆ ਅਤੇ ਇਸ ਦਾ ਹੱਲ ਹੋਵੇ, ਜਿਸ ਬਾਰੇ ਉਨ੍ਹਾਂ ਸੋਚਿਆ ਤੇ ਚਰਚਾ ਨਾ ਕੀਤੀ ਹੋਵੇ । ਉਹ ਕਿਸੇ ਵੀ ਚੀਜ਼ ਬਾਰੇ ਪ੍ਰਸ਼ਨ ਪੁੱਛਦੇ ਸਨ; ਧਾਰਮਿਕ ਅਤੇ ਰਾਜਨੀਤਿਕ ਪਾਬੰਦੀਆਂ ਦੀ ਮੌਜੂਦਗੀ ਵਿੱਚ ਉਹ ਨਿਰਭੈ ਖੜੇ ਰਹਿੰਦੇ ਸਨ, ਅਤੇ ਦਲੇਰੀ ਨਾਲ ਹਰ ਸਿਧਾਂਤ ਅਤੇ ਸੰਸਥਾ ਨੂੰ ਦਲੀਲ ਦੀ ਅਦਾਲਤ ਦੇ ਸਾਹਮਣੇ ਹਾਜ਼ਰ ਹੋਣ ਲਈ ਸੱਦਾ ਦੇਂਦੇ ਸਨ । ਰਾਜਨੀਤੀ ਵਿੱਚ ਉਹ ਦੋ ਭਾਗਾਂ ਵਿੱਚ ਵੰਡੇ ਹੋਏ ਸਨ। ਰੂਸੋ ਵਾਂਗ ਇਕ ਤਾਂ ਉਹ ਜੋ ਇਸ ਤਰ੍ਹਾਂ ਦਲੀਲ ਕਰਦੇ ਸਨ, ਕਿ ਪ੍ਰਕਿਰਤੀ ਨੇਕ ਹੈ ਅਤੇ ਸਭਿਅਤਾ ਬੁਰੀ ਹੈ; ਕਿ ਕੁਦਰਤੀ ਤੌਰ ਤੇ ਸਾਰੇ ਮਨੁੱਖ ਸਮਾਨ ਹਨ ਅਤੇ ਸ਼੍ਰੇਣੀਆਂ ਦੀਆਂ ਬਣਾਈਆਂ ਸੰਸਥਾਵਾਂ ਨਾਲ ਨਾ-ਬਰਾਬਰ ਹੁੰਦੇ ਜਾ ਰਹੇ ਹਨ, ਕਿ ਕਾਨੂੰਨ ਬਲਵਾਨ ਲੋਕਾਂ ਦਾ ਨਿਰਬਲਾਂ ਨੂੰ ਬੰਨ੍ਹਣ ਤੇ ਉਨ੍ਹਾਂ ਉੱਤੇ ਸ਼ਾਸਨ ਕਰਨ ਦੀ ਇਕ ਕਾਢ ਹੈ। ਨਿਤਸ਼ੇ ਵਾਂਗ, ਦੂਜੀ ਵਿਚਾਰਧਾਰਾ ਦਾਅਵਾ ਕਰਦੀ ਸੀ, ਕਿ ਕੁਦਰਤ ਭਲਾਈ ਬੁਰਾਈ ਤੋਂ ਪਰੇ ਹੈ ਕਿ ਕੁਦਰਤ ਕਰਕੇ ਸਾਰੇ ਨਾ-ਬਰਾਬਰ ਹਨ, ਅਤੇ ਕਿ ਨੈਤਿਕਤਾ ਨਿਰਬਲ ਲੋਕਾਂ ਦਾ ਬਲਵਾਨ ਵਿਅਕਤੀਆਂ ਨੂੰ ਸੀਮਿਤ ਕਰਨ ਅਤੇ ਰੋਕ ਰਖਣ ਦਾ ਇਕ ਸਾਧਨ ਹੈ; ਬਲ ਸਭ ਤੋਂ ਵੱਡਾ ਸਦਗੁਣ ਅਤੇ ਮਨੁੱਖ ਦੀ ਸਭ ਤੋਂ ਵੱਡੀ ਇੱਛਾ ਹੈ, ਅਤੇ ਰਾਜ ਸਰਕਾਰ ਦੇ ਸਾਰੇ ਰੂਪਾਂ ਵਿੱਚੋਂ ਸਭ ਤੋਂ ਵਧੀਕ ਸਿਆਣਾ ਤੇ ਸੁਭਾਵਕ ਕੁਲੀਨ-ਤੰਤਰ (aristocracy) ਹੈ ।
ਨਿਰਸੰਦੇਹ ਲੋਕ-ਤੰਤਰ ਉੱਤੇ ਇਹ ਹਮਲਾ, ਐਥਨਜ਼ ਅੰਦਰ ਇਕ ਅਜਿਹੀ ਧਨਾਢ ਘੱਟ ਗਿਣਤੀ ਦੇ ਬਲ ਪ੍ਰਤਾਪ ਨੂੰ ਪ੍ਰਤੀਬਿੰਬਤ ਕਰਦਾ ਸੀ, ਜਿਹੜੀ ਕਿ ਆਪਣੇ ਆਪ ਨੂੰ ਅਲਪ ਤਾਤ੍ਰਿਕ (Oligarchical) ਪਾਰਟੀ ਕਹਿੰਦੀ ਸੀ, ਅਤੇ ਲੋਕ-ਤੰਤਰ ਨੂੰ ਇਕ ਅਯੋਗ ਜਿਹਾ ਪਾਜ ਦੱਸ ਕੇ ਇਸ ਦੀ ਨਿਖੇਧੀ ਕਰਦੀ ਸੀ । ਇਕ ਮਾਅਨੇ ਵਿੱਚ, ਨਿਖੇਧੀ ਕਰਨ ਯੋਗ, ਲੋਕ-ਤੰਤਰ ਕੋਈ ਖ਼ਾਸ ਹੈ ਵੀ ਨਹੀਂ ਸੀ, ਕਿਉਂ ਜੋ ਐਥਨਜ਼ ਦੇ 400,000 ਵਸਨੀਕਾਂ ਵਿੱਚੋਂ 250,000 ਦਾਸ ਸਨ, ਜਿਨ੍ਹਾਂ ਦੇ ਕਿਸੇ ਭਾਂਤ ਦੇ ਰਾਜਨੀਤਿਕ ਅਧਿਕਾਰ ਹੈ ਹੀ ਨਹੀਂ ਸਨ, ਅਤੇ 150,000 ਸੁਤੰਤਰ ਮਨੁੱਖਾਂ ਜਾਂ ਨਾਗਰਿਕਾਂ ਵਿੱਚੋਂ ਵੀ ਥੋੜ੍ਹੀ ਜਿਹੀ ਗਿਣਤੀ ਹੀ ਉਸ ‘ਐਕਲੀਸੀਆ’ ਜਾਂ ਵੱਡੀ ਆਮ ਇਕੱਤਰਤਾ ਵਿੱਚ ਹਾਜ਼ਰ ਹੁੰਦੀ ਸੀ, ਜਿੱਥੇ ਕਿ ਰਾਜ ਦੀਆਂ ਨੀਤੀਆਂ ਬਾਰੇ ਚਰਚਾ ਹੁੰਦੀ ਤੇ ਨਿਰਣੇ ਕੀਤੇ ਜਾਂਦੇ ਸਨ । ਫਿਰ ਵੀ ਜਿਹੋ ਜਿਹਾ ਲੋਕ-ਤੰਤਰ ਉਨ੍ਹਾਂ ਨੂੰ ਪ੍ਰਾਪਤ ਸੀ ਉਹ ਇੰਨਾ ਸੰਪੂਰਣ ਸੀ ਜਿੰਨਾ ਕਿ ਉਸ ਸਮੇਂ ਤੋਂ ਲੈ ਕੇ ਫਿਰ ਕਦੀ ਨਹੀਂ ਹੋਇਆ । ਇਹ ਆਮ ਸੰਮੇਲਨ, ਜਾਂ ਸਭਾ, ਸਰਵ-ਉੱਚ-ਸੱਤਾ ਸੀ, ਅਤੇ ਉੱਚਤਮ ਸੰਸਥਾ, ਡਿਕਾਸਟਰੀਆ ਜਾਂ ਸਭ ਤੋਂ ਵੱਡੀ ਅਦਾਲਤ, ਇਕ ਹਜ਼ਾਰ ਤੋਂ ਵਧੀਕ ਮੈਂਬਰਾਂ ਦੀ ਬਣੀ ਹੋਈ (ਰਿਸ਼ਵਤ ਨੂੰ ਮਹਿੰਗੀ ਬਣਾਉਣ ਲਈ) ਅਤੇ ਸਾਰੇ ਨਾਗਰਿਕਾਂ ਦੀ ਸੂਚੀ ਤੋਂ, ਅੱਖਰਾਂ ਦੇ ਕ੍ਰਮ ਅਨੁਸਾਰ ਚੁਣੀ ਜਾਂਦੀ ਸੀ । ਕੋਈ ਸੰਸਥਾ ਇਸ ਨਾਲੋਂ ਵਧੀਕ ਲੋਕ-ਤਾਂਤ੍ਰਿਕ ਨਹੀਂ ਸੀ ਹੋ ਸਕਦੀ, ਤੇ ਨਾ ਹੀ ਜਿਵੇਂ ਕਿ ਇਸ ਦੇ ਵਿਰੋਧੀ ਕਹਿੰਦੇ ਸਨ, ਇਸ ਤੋਂ ਵਧੀਕ ਅਰਥ-ਹੀਣ ਜਾਂ ਬੇਤੁੱਕੀ ।
ਇਕ ਪੀੜ੍ਹੀ ਦੇ ਦੌਰਾਨ ਚਲਦੀ ਰਹਿਣ ਵਾਲੀ ਉਸ ਮਹਾਨ ਪੈਲੋਪੋਨੈਸੀਅਨ ਜੰਗ (430-400 ਪੂ. ਈ.) ਜਿਸ ਵਿੱਚ ਸਪਾਰਟਾ ਦੀ ਸੈਨਿਕ ਸ਼ਕਤੀ ਲੜੀ, ਤੇ ਅੰਤ ਨੂੰ ਜਿਸ ਨੇ ਐਥਨਜ਼ ਦੀ ਸਮੁੰਦਰੀ ਤਾਕਤ ਨੂੰ ਹਾਰ ਦੇ ਦਿੱਤੀ, ਐਥਨਜ਼ ਦੀ ਕੁਲੀਨ-ਤੰਤਰੀ ਪਾਰਟੀ ਨੇ, ਜਿਸ ਦੀ ਵਾਗਡੋਰ ਕਾਂਟੀਆਸ ਦੇ ਹੱਥ ਸੀ, ਲੋਕ-ਤੰਤਰ ਨੂੰ ਤਿਲਾਂਜਲੀ ਦੇ ਦਿੱਤੇ ਜਾਣ ਦੀ ਵਕਾਲਤ ਕੀਤੀ, ਅਤੇ ਜੰਗ ਵਿੱਚ ਇਹ ਇਸ ਦੀ ਅਕੁਸ਼ਲਤਾ ਦੇ ਆਧਾਰ ਉੱਤੇ ਅਤੇ ਗੁਪਤ ਤੌਰ ਤੇ ਸਪਾਰਟਾ ਦੀ ਕੁਲੀਨ-ਤਾਂਤ੍ਰਿਕ ਰਾਜ ਸਰਕਾਰ ਦੀ ਸ਼ਲਾਘਾ ਕਰਦੀ ਰਹੀ। ਬਹੁਤ ਸਾਰੇ ਕੁਲੀਨ-ਤਾਂਤ੍ਰਿਕ ਨੇਤਾਵਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਪਰ ਅੰਤ ਨੂੰ ਜਦੋਂ ਐਥਨਜ਼ ਨੇ ਹਾਰ ਮੰਨ ਲਈ ਤਾਂ ਸਪਾਰਟਾ ਵੱਲੋਂ ਲਾਈਆਂ ਗਈਆਂ ਅਮਨ ਦੀਆਂ ਸ਼ਰਤਾਂ ਵਿੱਚੋਂ ਇਕ, ਇਨ੍ਹਾਂ ਨਿਰਵਾਸਤ ਕੀਤੇ ਗਏ ਕੁਲੀਨ-ਤਾਂਤੀਆਂ ਨੂੰ ਵਾਪਸ ਬੁਲਾਇਆ ਜਾਣਾ ਸੀ । ਇਨ੍ਹਾਂ ਦੇ ਵਾਪਸ ਪਰਤਣ ਦੀ ਦੇਰ ਸੀ ਕਿ ਕ੍ਰੀਟੀਆਸ ਦੀ ਅਗਵਾਈ ਵਿੱਚ ਉਨ੍ਹਾਂ ਉਸ ‘”ਲੋਕ-ਤਾਂਤ੍ਰਿਕ’ ਪਾਰਟੀ ਦੇ ਵਿਰੁੱਧ ਸ਼ਾਹੂਕਾਰੀ ਕ੍ਰਾਂਤੀ ਦੀ ਘੋਸ਼ਨਾ ਕਰ ਦਿੱਤੀ ਜਿਸ ਨੇ ਵਿਨਾਸ਼ਕਾਰੀ ਜੰਗ ਦੇ ਦੌਰਾਨ ਸ਼ਾਸਨ ਕੀਤਾ ਸੀ । ਕ੍ਰਾਂਤੀ ਅਸਫਲ ਰਹੀ, ਅਤੇ ਕ੍ਰੀਟੀਆਸ ਰਣ- ਭੂਮੀ ਵਿੱਚ ਮਾਰਿਆ ਗਿਆ ।
ਇਹ ਕ੍ਰੀਟੀਆਸ ਸੁਕਰਾਤ ਦਾ ਇਕ ਸ਼ਿਸ਼ ਤੇ ਅਫ਼ਲਾਤੂਨ ਦਾ ਚਾਚਾ ਸੀ ।
- ਸੁਕਰਾਤ
ਜੇਕਰ ਅਸੀਂ ਉਸ ਬੁੱਤ ਦੇ ਸਿਰ ਤੋਂ ਅਨੁਮਾਨ ਕਰੀਏ, ਜਿਹੜਾ ਕਿ ਪੁਰਾਣੀ ਮੂਰਤੀ ਕਲਾ ਦੇ ਖੰਡਰਾਂ ਤੋਂ ਸਾਡੇ ਤੀਕ ਅੱਪੜਿਆ ਹੈ ਤਾਂ ਸੁਕਰਾਤ ਸੁਨੱਖਾ ਹੋਣ ਤੋਂ ਇੰਨੀ ਹੀ ਦੂਰ ਸੀ ਜਿੰਨਾ ਕਿ ਕੋਈ ਫਿਲਾਸਫਰ ਹੋ ਸਕਦਾ ਹੈ । ਇਕ ਗੰਜਾ ਸਿਰ, ਇਕ ਵੱਡਾ ਗੋਲ ਚਿਹਰਾ, ਡੂੰਘੀਆਂ ਤੇ ਤਿੱਖੀਆਂ ਝਾਕਦੀਆਂ ਅੱਖਾਂ, ਇਕ ਚੋੜਾ ਤੇ ਫੁਲਵਤ ਖਿੜਿਆ ਨੱਕ, ਜਿਹੜਾ ਕਿ ਕਿੰਨਿਆਂ ਹੀ ਪਰਿੰਸਵਾਦਾਂ ਪ੍ਰਤਿ ਇਸ ਗੱਲ ਦੀ ਸਪੱਸ਼ਟ ਸਾਖੀ ਭਰਦਾ ਸੀ ਕਿ ਇਹ ਸਿਰ ਸਭ ਤੋਂ ਵਧੀਕ ਪ੍ਰਸਿੱਧ ਫਿਲਾਸਫਰ ਦਾ ਹੋਣ ਦੀ ਥਾਂ, ਕਿਸੇ ਕੁੱਲੀ ਦਾ ਸੀ । ਪਰ ਜੇਕਰ ਅਸੀਂ ਇਕ ਵਾਰੀ ਫਿਰ ਨਜ਼ਰ ਮਾਰੀਏ ਤਾਂ ਸਾਨੂੰ ਪੱਥਰ ਦੀ ਕਠੋਰਤਾ ਵਿੱਚੋਂ ਵੀ ਇਕ ਅਜਿਹੀ ਮਨੁੱਖੀ ਦਿਆਲਤਾ ਤੇ ਨਿਰਮਾਣ ਸਾਦਗੀ ਵਰਗੀ ਕੋਈ ਚੀਜ਼ ਵਿਖਾਈ ਦੇ ਜਾਂਦੀ ਹੈ, ਜਿਹੜੀ ਕਿ ਇਸ ਸਿੱਧ-ਪੱਧਰੇ ਜਿਹੇ ਚਿੰਤਕ ਨੂੰ ਐਥਨਜ਼ ਦੇ ਸਭ ਤੋਂ ਵਧੀਕ ਮਨੋਹਰ ਨਵਯੁਵਕਾਂ ਦਾ ਪ੍ਰਿਯ ਸਿਖਸ਼ਕ ਬਣਾਉਂਦੀ ਸੀ । ਅਸੀਂ ਉਸ ਬਾਬਤ ਇੰਨਾ ਥੋੜ੍ਹਾ ਪਰ ਫਿਰ ਕੁਲੀਨ-ਤਾਂਤ੍ਰਿਕ ਅਫ਼ਲਾਤੂਨ ਤੇ ਇਕਾਂਤ ਸੇਵੀ ਤੇ ਵਿਦਵਾਨ ਅਰਸਤੂ ਨਾਲੋਂ ਬਹੁਤ ਵਧੀਕ ਕੁਝ ਜਾਣਦੇ ਹਾਂ । ਦੋ ਹਜ਼ਾਰ ਤਿੰਨ ਸੌ ਸਾਲਾਂ ਦੀ ਦੁਰੀ ਤੋਂ ਵੀ, ਅਸੀਂ ਉਸ ਦੇ ਉਸ ਸਾਦਾ ਜਿਹੇ ਸਰੀਰਕ ਆਕਾਰ ਨੂੰ ਦੇਖ ਸਕਦੇ ਹਾਂ ਜਿਹੜਾ ਕਿ ਸਦਾ ਉਸ ਇਕੋ ਵੱਟ ਪਏ ਹੋਏ ਕੁੜਤੇ ਵਿੱਚ ਵਲਿਆ ਹੋਇਆ ਸਹਿਜ ਚਾਲ ਬਜ਼ਾਰ ਵਿੱਚ ਤੁਰਿਆ ਫਿਰਦਾ; ਰਾਜਨੀਤੀ ਦੇ ਰੌਲੇ ਨਾਲ ਜੋ ਅਸ਼ਾਂਤ ਨਾ ਹੁੰਦਾ, ਆਪਣੇ ਕਾਬੂ ਆਏ ਵਿਅਕਤੀ ਨੂੰ ਜੈਕਟ ਤੋਂ ਪਕੜਦਾ; ਪੜ੍ਹੇ ਲਿਖੇ ਨੌਜਵਾਨਾਂ ਨੂੰ ਆਪਣੇ ਆਲੇ-ਦੁਆਲੇ ਇਕੱਠਾ ਕਰਦਾ, ਉਨ੍ਹਾਂ ਨੂੰ ਮੰਦਰ ਦੀ ਡਿਉੜੀ ਦੀ ਕਿਸੇ ਛਾਂ ਦਾਰ ਨੁੱਕਰ ਵੱਲ ਨੂੰ ਖਿੱਚਦਾ ਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਦੀ ਪਰਿਭਾਸ਼ਾ ਕਰਨ ਲਈ ਕਿਹਾ ਕਰਦਾ ਸੀ ।
ਇਹ ਨਵਯੁਵਕ ਜਿਹੜੇ ਉਸ ਦੇ ਆਲੇ-ਦੁਆਲੇ ਭੀੜ ਪਾ ਕੇ ਇਕੱਠੇ ਹੁੰਦੇ ਤੇ ਯੋਰਪੀਨ ਫ਼ਿਲਾਸਫ਼ੀ ਦੀ ਸਿਰਜਨਾ ਕਰਨ ਵਿੱਚ ਉਸ ਦੀ ਸਹਾਇਤਾ ਕਰਦੇ ਸਨ, ਭਿੰਨ ਭਿੰਨ ਤਰ੍ਹਾਂ ਦਾ ਇਕ ਜਮਘਟਾ ਹੁੰਦਾ ਸੀ । ਅਫ਼ਲਾਤੂਨ ਅਤੇ ਐਲਸੀਬੀਆਡਸ ਵਰਗੇ ਧੱਨਾਢ ਨਵਯੁਵਕ, ਜਿਹੜੇ ਕਿ ਐਥੀਨੀਆ ਦੇ ਲੋਕ-ਤੰਤਰ ਦੇ ਉਸ ਦੇ ਵਿਅੰਗਾਤਮਕ ਵਿਸ਼ਲੇਸ਼ਣ ਦਾ ਰਸ ਮਾਣਦੇ ਫਿਰ ਐਂਟੀਥੀਨੀਜ਼ ਵਰਗੇ ਸਮਾਜਵਾਦੀ ਹੁੰਦੇ ਜਿਹੜੇ ਕਿ ਆਪਣੇ ਗੁਰੂ ਦੀ ਬੇਪਰਵਾਹ ਗਰੀਬੀ ਨੂੰ ਪਸੰਦ ਕਰਦੇ ਅਤੇ ਇਸ ਨੂੰ ਇਕ ਧਰਮ ਦਾ ਰੂਪ ਦੇਂਦੇ ਸਨ; ਉਨ੍ਹਾਂ ਵਿੱਚ ਇਕ ਜਾਂ ਦੇ ਅਰਾਜਕਤਾਵਾਦੀ ਵੀ ਸਨ, ਜਿਵੇਂ ਕਿ ਅਰਿਸਟੀਪੱਸ ਵਰਗੇ, ਜਿਹੜੇ ਕਿ, ਕਿਸੇ ਇਕ ਅਜਿਹੇ ਸੰਸਾਰ ਦੀ ਅਭਿਲਾਸ਼ਾ ਕਰਦੇ ਸਨ ਜਿਸ ਵਿਚ ਨਾ ਤਾਂ ਕੋਈ ਮਾਲਕ ਤੇ ਨਾ ਦਾਸ ਹੀ ਹੋਣਗੇ ਅਤੇ ਸਾਰੇ ਇਉਂ ਨਿਸ਼ਚਿੰਤ, ਆਜ਼ਾਦ ਹੋਣਗੇ ਜਿਵੇਂ ਕਿ ਸੁਕਰਾਤ। ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਕਿ ਅੱਜ ਸਮਾਜ ਨੂੰ ਬੇਚੈਨ ਕਰਦੀਆਂ ਹਨ, ਅਤੇ ਨੌਜਵਾਨਾਂ ਦੀ ਬੇਓੜਕ ਚਰਚਾ ਲਈ ਸਮੱਗਰੀ ਜੁਟਾਂਦੀਆਂ ਹਨ, ਉਨ੍ਹਾਂ ਚਿੰਤਕਾਂ ਤੇ ਵਾਰਤਾਲਾਪਕਾਰਾਂ ਦੀ ਛੋਟੀ ਜਿਹੀ ਮੰਡਲੀ ਨੂੰ ਵੀ ਇਵੇਂ ਹੀ ਕਰਦੀਆਂ ਸਨ, ਜਿਹੜੇ ਕਿ ਆਪਣੇ ਗੁਰੂ ਸਮੇਤ ਮਹਿਸੂਸ ਕਰਦੇ ਸਨ ਕਿ ਪਰਸਪਰ ਵਿਚਾਰ ਗੋਸ਼ਟੀ ਤੋਂ ਬਿਨਾਂ ਜੀਵਨ, ਮਨੁੱਖ ਲਈ ਯੋਗ ਹੀ ਨਹੀਂ ਹੋਵੇਗਾ। ਹਰ ਸਮਾਜਿਕ ਵਿਚਾਰਧਾਰਾ ਦੇ ਪ੍ਰਤੀਨਿਧ ਉੱਥੇ ਮੌਜੂਦ ਸਨ ਤੇ ਸ਼ਾਇਦ ਇਸ ਵਿਚਾਰਧਾਰਾ ਦਾ ਨਿਕਾਸ ਵੀ।
ਗੁਰੂ ਕਿਵੇਂ ਰਹਿੰਦਾ ਸੀ, ਇਸ ਗੱਲ ਦਾ ਕਿਸੇ ਨੂੰ ਘੱਟ ਹੀ ਪਤਾ ਸੀ। ਉਹ ਕੋਈ ਕੰਮ ਨਹੀਂ ਸੀ ਕਰਦਾ, ਤੇ ਆਉਣ ਵਾਲੇ ਕਲ੍ਹ ਵੱਲੋਂ ਨਿਸ਼ਚਿਤ ਰਹਿੰਦਾ ਸੀ । ਉਹ ਭੋਜਨ ਕਰਦਾ ਜਦੋਂ ਉਸ ਦੇ ਸ਼ਿਸ਼ ਉਸ ਨੂੰ ਆਪਣੇ ਮੇਜਾਂ ਨੂੰ ਸਨਮਾਨਿਤ ਕਰਨ ਲਈ ਕਹਿੰਦੇ । ਉਹ ਅਵੱਸ਼ ਹੀ ਉਸ ਦੇ ਸੰਗ ਸਾਥ ਨੂੰ ਪਸੰਦ ਕਰਦੇ ਸਨ, ਕਿਉਂ ਜੋ ਉਸ ਤੋਂ ਸਰੀਰਕ ਸਡੋਲਤਾ ਦਾ ਹਰ ਚਿੰਨ੍ਹ ਪ੍ਰਗਟ ਹੁੰਦਾ ਸੀ । ਆਪਣੇ ਘਰ ਵਿੱਚ ਉਸ ਦਾ ਅਜਿਹਾ ਸੁਆਗਤ ਨਹੀਂ ਸੀ ਹੁੰਦਾ, ਕਿਉਂ ਜੋ ਉਹ ਆਪਣੀ ਪਤਨੀ ਤੇ ਬੱਚਿਆਂ ਪ੍ਰਤੀ ਬੇਪਰਵਾਹੀ ਵਰਤਦਾ ਸੀ ਤੇ ਜੈਨਬਿੱਪੀ (Xanthippe) ਦੋ ਦ੍ਰਿਸ਼ਟੀਕੋਣ ਤੋਂ ਉਹ ਇਕ ਅਜਿਹਾ ਨਿਕੰਮਾ, ਮਖੱਟੂ ਤੇ ਆਲਸੀ ਆਦਮੀ, ਜਿਹੜਾ ਕਿ ਪਰਿਵਾਰ ਲਈ ਭੋਜਨ ਨਾਲੋਂ ਬਹੁਤੀ ਬਦਨਾਮੀ ਲਿਆਉਂਦਾ ਸੀ । ਇਹ ਇਸਤ੍ਰੀ ਗੱਲ ਬਾਤ ਲਗਪਗ ਓਨੀ ਹੀ ਕਰਨੀ ਪਸੰਦ ਕਰਦੀ ਸੀ, ਜਿੰਨੀ ਕਿ ਸੁਕਰਾਤ, ਅਤੇ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੇ ਵਿਚਕਾਰ ਕੁਝ ਗੋਸ਼ਟੀਆਂ ਹੋਈਆਂ ਹੋਣਗੀਆਂ ਪਰ ਅਫਲਾਤੂਨ ਇਨ੍ਹਾਂ ਦਾ ਉਲੇਖ ਕਰਨੋਂ ਉੱਕ ਗਿਆ, ਤਾਂ ਵੀ ਉਹ ਉਸ ਨਾਲ ਪਿਆਰ ਕਰਦੀ ਤੇ ਸੱਤਰ ਸਾਲ ਦੀ ਉਮਰ ਪਿੱਛੋਂ ਵੀ ਉਸ ਦੇ ਮਰਨ ਨੂੰ ਧੀਰਜ ਨਾਲ ਨਹੀਂ ਸੀ ਵੇਖ ਸਕੀ ।
ਉਸ ਦੇ ਸ਼ਾਗਿਰਦ ਕਿਉਂ ਉਸ ਦਾ ਇੰਨਾ ਅਦਬ ਸਤਿਕਾਰ ਕਰਦੇ ਸਨ ? ਕਿਉਂ ਜੋ ਉਹ ਇਕ ਮਨੁੱਖ ਸੀ ਤੇ ਨਾਲ ਹੀ ਇਕ ਫਿਲਾਸਫ਼ਰ । ਉਸਨੇ ਖ਼ਤਰਾ ਸਹੇੜ ਕੇ ਵੀ ਐਲਸੀਬੀਆਡਸ ਦੀ ਜਾਨ, ਜੰਗ ਵਿੱਚ ਬਚਾਈ ਸੀ; ਅਤੇ ਉਹ ਇਕ ਸਾਉਆਂ ਵਾਂਗੂ ਸ਼ਰਾਬ ਪੀ ਸਕਦਾ ਸੀ—ਬਿਨਾਂ ਕਿਸੇ ਭੈ ਤੇ ਅਧਿਕਤਾ ਤੋਂ, ਪਰ ਨਿਰਸੰਦੇਹ ਉਹ ਸਭ ਤੋਂ ਵਧੀਕ ਪਿਆਰ ਕਰਦੇ ਸਨ, ਉਸ ਦੀ ਸਿਆਣਪ ਦੀ ਨਿਮਰਸ਼ੀਲਤਾ ਨੂੰ, ਉਸ ਨੂੰ ਆਪਣੀ ਸਿਆਣਪ ਦਾ ਕੋਈ ਦਾਅਵਾ ਨਹੀਂ ਸੀ, ਸਗੋਂ ਪਿਆਰ ਨਾਲ ਇਸਦੀ ਖੋਜ ਕਰਨ ਦਾ ਉਹ ਸਿਆਣਪ ਦਾ ਸਿਖਾਂਦਰੂ ਸੀ, ਨਾ ਕਿ ਇਸ ਦਾ ਪੇਸ਼ਾ-ਵਰ । ਕਿਹਾ ਜਾਂਦਾ ਹੈ ਕਿ ਡੈਲਫੀ ਦੇ ਇਕ ਵਿਸ਼ੇਸ਼ ਸਿਆਣੇ ਨੇ ਆਪਣੀ ਅਸਾਧਾਰਣ ਸ੍ਰੇਸ਼ਟ ਸਮਝ ਨਾਲ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਵਧੀਕ ਸਿਆਣਾ ਕਰ ਕੇ ਦੱਸਿਆ ਸੀ ਅਤੇ ਸੁਕਰਾਤ ਨੇ ਇਸ ਦੀ ਵਿਆਖਿਆ, ਆਪਣੇ ਸ਼ੰਕਾਵਾਦ ਦੀ ਪ੍ਰਵਾਨਗੀ ਦੇ ਰੂਪ ਵਿੱਚ ਕੀਤੀ ਸੀ, ਜਿਹੜਾ ਕਿ ਉਸ ਦੀ ਫਿਲਾਸਫੀ ਦਾ ਆਰੰਭਕ ਨੁਕਤਾ ਸੀ—”ਇਕ ਹੀ ਚੀਜ਼ ਮੈਂ ਜਾਣਦਾ ਹਾਂ ਅਤੇ ਉਹ ਇਹ ਕਿ ਮੈਂ ਕੁਝ ਨਹੀਂ ਜਾਣਦਾ ।” ਫ਼ਿਲਾਸਫ਼ੀ ਸ਼ੁਰੂ ਹੀ ਉਦੋਂ ਹੁੰਦੀ ਹੈ ਜਦੋਂ ਕਿ ਆਦਮੀ ਸ਼ੰਕਾ ਕਰਨੀ ਸਿਖ ਲੈਂਦਾ ਹੈ—ਵਿਸ਼ੇਸ਼ ਤੌਰ ਤੇ ਆਪਣੇ ਮਨ ਪਸੰਦ ਵਿਸ਼ਵਾਸਾਂ, ਆਪਣੇ ਸਿਧਾਂਤਾਂ ਤੇ ਆਮ ਤੋਂ ਆਮ ਸਿੱਧ ਸੂਤਰਾਂ ਬਾਰੇ । ਕੌਣ ਜਾਣਦਾ ਹੈ ਕਿ ਇਹ ਮਨ ਪਸੰਦ ਵਿਸ਼ਵਾਸ ਸਾਡੇ ਲਈ ਪ੍ਰਪੱਕ ਨਿਸ਼ਚੇ ਕਿਵੇਂ ਬਣ ਗਏ ਅਤੇ ਕੀ ਕਿਸੇ ਛੁਪੀ ਇੱਛਾ ਨੇ ਹੀ ਲੁਕੇ ਰੂਪ ਵਿੱਚ, ਇਨ੍ਹਾਂ ਨੂੰ ਜਨਮ ਦੇ ਕੇ ਵਿਚਾਰ ਦਾ ਜਾਮਾ ਨਹੀਂ ਸੀ ਪਹਿਨਾ ਦਿੱਤਾ ? ਵਾਸਤਵਿਕ ਫਿਲਾਸਫੀ ਤਦ ਤੀਕ ਹੁੰਦੀ ਹੀ ਨਹੀਂ ਜਦ ਤੋੜੀਂ ਕਿ ਮਨ ਪਾਸਾ ਪਰਤ ਕੇ ਆਪਣੇ ਆਪ ਦੀ ਪੜਚੋਲ ਨਹੀਂ ਕਰਦਾ । ਸੁਕਰਾਤ ਕਹਿੰਦਾ ਸੀ, “ਆਪਣੇ ਆਪ ਨੂੰ ਜਾਣੇ ।”
ਬੇਸ਼ੱਕ ਫ਼ਿਲਾਸਫ਼ਰ ਉਸ ਤੋਂ ਪਹਿਲਾਂ ਵੀ ਹੋਏ ਸਨ; ਥੇਲੀਜ਼ ਤੇ ਹਰਕਲੀਟੀਸ ਵਰਗੇ ਬਲਵਾਨ ਵਿਅਕਤੀ; ਪਰਮੀਨੀਡੀਜ਼, ਜੈਨੋ ਤੇ ਈਲੀਆ ਵਰਗੇ ਸੂਖਮ ਦਰਸ਼ੀ ਮਨੁੱਖ, ਪਾਈਥਾਂ- ਗੋਰਸ ਅਤੇ ਐਪੀਡਾਕਲੱਸ ਵਰਗੇ ਦ੍ਰਿਸ਼ਟੰ, ਪਰ ਬਹੁਤਾ ਕਰ ਕੇ ਉਹ ਭੌਤਿਕ ਫਿਲਾਸਫਰ ਹੋਵੇ ਸਨ, ਉਨ੍ਹਾਂ ਭੌਤਿਕਤਾ ਦੀ, ਅਤੇ ਪਦਾਰਥਿਕ ਤੇ ਮਾਪੇ ਜਾਣ ਯੋਗ ਸੰਸਾਰ ਦੇ ਕਾਨੂੰਨਾਂ ਤੇ ਇਸ ਦੀ ਬਣਤਰ ਦੇ ਅੰਸਾਂ ਦੀ ਖੋਜ ਕੀਤੀ ਸੀ । “ਇਹ ਬੜਾ ਚੰਗਾ ਹੈ’, ਸੁਕਰਾਤ ਨੇ ਕਿਹਾ, ਪਰ ਫਿਲਾਸਫਰਾਂ ਲਈ, ਇਨ੍ਹਾਂ ਸਾਰੇ ਛਾਂ, ਪੱਥਰਾਂ ਤੇ ਇਨ੍ਹਾਂ ਸਾਰੇ ਤਾਰਿਆਂ ਨਾਲੋਂ ਵੀ ਵਧੀਕ ਸੁਯੋਗ ਵਿਸ਼ਾ ਮੌਜੂਦ ਹੈ; ਇਹ ਮਨੁੱਖ ਦਾ ਮਨ ਹੈ । ਮਨੁੱਖ ਕੀ ਕੁਝ ਹੈ ਤੇ ਕੀ ਕੁਝ ਉਹ ਬਣ ਸਕਦਾ ਹੈ ?
ਇਸ ਲਈ ਉਸ ਨੇ ਮੁੜ ਮੁੜ ਮਨੁੱਖੀ ਆਤਮਾ ਅੰਦਰ ਝਾਤ ਮਾਰੀ, ਕਾਇਮ ਹੋਈਆਂ ਮਨੌਤਾਂ ਨੂੰ ਬੇਪੜਦ ਕੀਤਾ ਤੇ ਨਿਸ਼ਚਿਤ ਗੱਲਾਂ ਬਾਰੇ ਸ਼ੰਕਾ ਕੀਤਾ। ਜੇਕਰ ਲੋਕ ਨਿਆਂ ਬਾਰੇ ਬਹੁਤੇ ਛੁਹਲੇ ਹੋ ਕੇ ਚਰਚਾ ਕਰਦੇ, ਤਾਂ ਉਹ ਅਡੋਲ ਉਨ੍ਹਾਂ ਨੂੰ ਪੱਛ ਲੈਂਦਾ, “ਇਹ ਹੈ ਕੀ ਵਸਤੂ ।” ਇਨ੍ਹਾਂ ਭਾਵਵਾਚਕ ਸ਼ਬਦਾਂ ਤੋਂ ਤੁਹਾਡਾ ਭਾਵ ਕੀ ਹੁੰਦਾ ਹੈ, ਜਿਨ੍ਹਾਂ ਨਾਲ ਕਿ ਜੀਵਨ ਤੇ ਮੌਤ ਬਾਰੇ ਸਮੱਸਿਆਵਾਂ ਨੂੰ ਤੁਸੀਂ ਇੰਨੀ ਫੁਰਤੀ ਨਾਲ ਨਜਿੱਠ ਲੈਂਦੇ ਹੋ। ਸਨਮਾਨ, ਸਦਗੁਣ, ਸਦਾਚਾਰ ਅਤੇ ਦੇਸ਼ ਭਗਤੀ ਤੋਂ ਤੁਸੀਂ ਕੀ ਭਾਵ ਲੈਂਦੇ ਹੋ ? ਆਪਣੇ ਆਪੇ ਤੋਂ ਤੁਸੀਂ ਕੀ ਭਾਵ ਲੈਂਦੇ ਹੋ । ਇਹੋ ਜਿਹੇ ਸਦਾਚਾਰਕ ਤੇ ਮਨੋਵਿਗਿਆਨਿਕ ਪ੍ਰਸ਼ਨਾਂ ਬਾਰੇ ਉਹ ਚਿੰਤਨ ਕਰਨਾ ਪਸੰਦ ਕਰਦਾ ਸੀ । ਕਈ ਲੋਕ ਜਿਨ੍ਹਾਂ ਨੂੰ ਇਸ “ਸੁਕਰਾਤੀ ਢੰਗ” ਤੋਂ ਕਸ਼ਟ ਸਹਾਰਨਾ ਪੈਂਦਾ–ਸ਼ੁੱਧ ਪਰਿਭਾਸ਼ਾਵਾਂ, ਸਪੱਸ਼ਟ ਚਿੰਤਨ ਤੇ ਸਹੀ ਵਿਸ਼ਲੇਸ਼ਣ ਦੀ ਮੰਗ— ਉਹ ਇਤਰਾਜ਼ ਕਰਦੇ ਕਿ ਉਹ ਪੁੱਛਾਂ ਬਹੁਤੀਆਂ ਕਰਦਾ ਤੇ ਉੱਤਰ ਥੋੜ੍ਹੇ ਦੇਂਦਾ ਸੀ, ਤੇ ਇਸ ਤਰ੍ਹਾਂ ਲੋਕਾਂ ਦੇ ਮਨਾਂ ਨੂੰ ਪਹਿਲਾਂ ਨਾਲੋਂ ਵਧੀਕ ਧੁੰਦਲਾ ਤੇ ਅਸਪੱਸ਼ਟ ਕਰ ਦੇਂਦਾ ਸੀ । ਤਦ ਵੀ ਉਸ ਨੇ ਫਿਲਾਸਫੀ ਲਈ, ਸਾਡੀ ਸਭ ਤੋਂ ਵਧੀਕ ਦੋ ਕਠਿਨ ਸਮੱਸਿਆਵਾਂ ਦੇ ਦੋ ਨਿਸ਼ਚਿਤ ਉੱਤਰ ਵਿਰਸੇ ਵਿੱਚ ਦਿੱਤੇ—ਸਦਗੁਣ ਤੋਂ ਕੀ ਭਾਵ ਹੈ ? ਅਤੇ ਸਭ ਤੋਂ ਚੰਗਾ ਰਾਜ ਕਿਹੜਾ ਹੈ ?
ਉਸ ਪੀੜ੍ਹੀ ਦੇ ਨਵਯੁਵਕ ਐਥਨਜ਼ ਨਿਵਾਸੀਆਂ ਲਈ ਇਨ੍ਹਾਂ ਨਾਲੋਂ ਵਧੀਕ ਮਹੱਤਵ- ਪੂਰਨ ਵਿਸ਼ੇ ਹੋਰ ਹੋ ਨਹੀਂ ਸਨ ਸਕਦੇ। ਜਿਹੜਾ ਕੋਈ ਵਿਸ਼ਵਾਸ ਇਨ੍ਹਾਂ ਨੌਜਵਾਨਾਂ ਅੰਦਰ ਓਲਿਪੱਸ ਦੇ ਦੇਵੀ ਦੇਵਤਿਆਂ ਬਾਰੇ ਸੀ, ਉਹ ਸੋਫਿਸਟਾਂ ਨੇ ਮਿਟਾ ਦਿੱਤਾ ਹੋਇਆ ਸੀ, ਅਤੇ ਉਸ ਸਦਾਚਾਰਕ ਨਿਯਮਾਵਲੀ ਤੋਂ ਵੀ, ਜਿਸ ਦੀ ਕਿ ਪ੍ਰਵਾਨਗੀ ਬਹੁਤ ਕਰ ਕੇ ਉਸ ਭੇ ਉੱਤੇ ਆਧਾਰਿਤ ਸੀ, ਜਿਹੜਾ ਕਿ ਮਨੁੱਖ ਇਨ੍ਹਾਂ ਪਰਿਪੂਰਣ ਅਤੇ ਅਣਗਿਣਤ ਦੇਵਤਿਆਂ ਲਈ ਰਖਦੇ ਸਨ । ਪ੍ਰਗਟ ਰੂਪ ਵਿੱਚ ਹੁਣ ਕੋਈ ਕਾਰਣ ਨਹੀ ਸੀ ਰਹਿ ਗਿਆ ਕਿ ਕਿਉਂ ਮਨੁੱਖ ਆਪਣੀ ਮਨ ਮਰਜ਼ੀ ਤੇ ਮੌਜ ਨਾਲ ਕਰਮ ਨਾ ਕਰੀ ਜਾਂਦਾ, ਜਿੱਥੋਂ ਤੀਕ ਕਿ ਉਹ ਕਾਨੂੰਨ ਦੀ ਸੀਮਾ ਦੇ ਅੰਦਰ ਰਹਿੰਦਾ ਸੀ । ਵਿਛੇਦਕ ਜਿਹੇ ਇਕ ਵਿਅਕਤੀਵਾਦ ਨੇ, ਐਥਨਜ਼ ਨਿਵਾਸੀਆਂ ਦੇ ਆਚਰਣ ਨੂੰ ਨਿਰਬਲ ਕਰ ਦਿੱਤਾ ਸੀ, ਤੇ ਅੰਤ ਉਸ ਨਗਰ ਨੂੰ ਕਰੜਾਈ ਨਾਲ ਪਲੇ ਸਪਾਰਟਾ ਨਿਵਾਸੀਆਂ ਦਾ ਸ਼ਿਕਾਰ ਹੋ ਜਾਣ ਦੇ ਯੋਗ ਬਣਾ ਦਿੱਤਾ ਸੀ । ਅਤੇ ਜਿੱਥੋਂ ਤੀਕ ਰਾਜ ਦਾ ਵਾਸਤਾ ਸੀ, ਉਹ ਇਹੋ ਜਿਹੇ ਇਕ ਹਜੂਮ ਦੀ ਅਗਵਾਈ ਵਿੱਚ ਤੋਰੇ ਗਏ ਭਾਵਨਾ ਗ੍ਰਸਤ ਲੋਕ-ਤੰਤਰ ਨਾਲੋਂ, ਵਧੀਕ ਹਾਸੋਹੀਣੀ ਚੀਜ਼ ਹੋਰ ਕੀ ਹੋ ਸਕਦਾ ਸੀ-ਵਾਦ-ਵਿਵਾਦ ਕਰਨ ਵਾਲੀ ਇਕ ਸੰਸਥਾ ਰਾਹੀਂ ਇਹ ਰਾਜ ਸਰਕਾਰ, ਸੈਨਾਪਤੀਆਂ ਦੀ ਇਹ ਇਸ ਤਰ੍ਹਾਂ ਦੀ ਤਤਫਟ ਚੋਣ ਪਦਵੀ ਤੋਂ ਹਟਾ ਦਿੱਤਾ ਜਾਣਾ ਤੇ ਫਿਰ ਕਤਲ ਕਰ ਦਿੱਤਾ ਜਾਣਾ, ਸਾਦਾ ਜਿਹੇ ਕਿਸਾਨਾਂ, ਵਪਾਰੀਆਂ ਦੀ ਅੱਖਰਾਂ ਦੇ ਕ੍ਰਮ ਅਨੁਸਾਰ ਕੀਤੀ ਗਈ ਨਾ ਹੋਣ ਵਰਗੀ, ਵਾਰੀ ਵਾਰੀ ਦੀ ਇਹ ਚੋਣ, ਤੇ ਫਿਰ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਦੇ ਮੈਂਬਰਾਂ ਦੇ ਰੂਪ ਵਿੱਚ ਕਿਸ ਤਰਾਂ ਐਥਨਜ ਅੰਦਰ ਕਿਸੇ ਇਕ ਨਵੀਂ ਤੇ ਸੁਭਾਵਕ ਨੈਤਿਕਤਾ ਦਾ ਵਿਕਾਸ ਹੋ ਸਕਦਾ ਤੇ ਕਿਸ ਤਰ੍ਹਾਂ ਰਾਜ ਨੂੰ ਬਚਾਇਆ ਜਾ ਸਕਦਾ ਸੀ ?
ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਹੀ ਉਹ ਚੀਜ਼ ਸੀ ਜਿਸ ਨੇ ਕਿ ਸੁਕਰਾਤ ਨੂੰ ਮੌਤ ਮਗਰੋਂ ਅਮਰ ਜੀਵਨ ਦਿੱਤਾ। ਵਡੇਰੀ ਉਮਰ ਦੇ ਅੰਥਨਜ਼ ਨਿਵਾਸੀਆਂ ਨੇ ਉਸ ਦਾ ਸਨਮਾਨ ਕੀਤਾ ਹੁੰਦਾ ਜੇਕਰ ਉਸ ਨੇ ਪੁਰਾਣੇ ਬਹੁਦੇਵ-ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨ ਦਾ ਯਤਨ ਕੀਤਾ ਹੁੰਦਾ;ਜੇਕਰ ਉਹ ਆਜ਼ਾਦ ਹੋਈਆਂ ਆਤਮਾਵਾਂ ਦੀਆਂ ਆਪਣੀਆਂ ਮੰਡਲੀਆਂ ਨੂੰ ਮੰਦਰਾਂ ਤੇ ਪਵਿੱਤਰ ਬੰਗੀਆਂ ਵੱਲ ਨੂੰ ਲੈ ਗਿਆ ਹੁੰਦਾ, ਤੇ ਉਨ੍ਹਾਂ ਨੂੰ ਫਿਰ ਆਪਣੇ ਪਿਤਾ ਪਿਤਾਮਿਆ ਦੇ ਦੇਵਤਿਆਂ ਅੱਗੇ ਬਲੀ ਦੇਣ ਦਾ ਆਦੇਸ਼ ਕੀਤਾ ਹੁੰਦਾ, ਪਰ ਉਹ ਅਨੁਭਵ ਕਰਦਾ ਸੀ ਕਿ ਇਹ ਇਕ ਨਿਰਾਸ਼ਾ ਪੂਰਨ, ਆਤਮਘਾਤੀ ਅਤੇ ਪਿੱਛੇ ਵੱਲ ਨੂੰ ਕਬਰਾਂ ਦੇ ਅੰਦਰਵਾਰ ਜਾਣ ਵਾਲੀ ਨੀਤੀ ਸੀ ਨਾ ਕਿ ਉਨ੍ਹਾਂ ਦੇ “ਉੱਪਰੋਂ ਦੀ ਲੰਘ ਜਾਣ ਵਾਲੀ” ਕੋਈ ਪ੍ਰਗਤੀ ਸੀ । ਉਸ ਦਾ ਇਕ ਆਪਣਾ ਧਾਰਮਿਕ ਵਿਸ਼ਵਾਸ ਸੀ; ਉਹ ਇਕ ਪਰਮਾਤਮਾ ਵਿੱਚ ਵਿਸ਼ਵਾਸ ਰਖਦਾ ਸੀ । ਆਪਣੇ ਵਿਨੀਤ ਢੰਗ ਨਾਲ ਆਸ਼ਾ ਕਰਦਾ ਸੀ ਕਿ ਮੌਤ ਉਸ ਦਾ ਬਿਲਕੁਲ ਨਾਸ਼ ਨਹੀਂ ਕਰ ਦੇਵੇਗੀ, ਪਰ ਉਹ ਜਾਣਦਾ ਸੀ ਕਿ ਕੋਈ ਇਕ ਸਥਿਰ ਰਹਿਣ ਵਾਲੀ ਨੈਤਿਕ ਨਿਯਮਾਵਲੀ, ਇਹੋ ਜਿਹੇ ਇਕ ਅਨਿਸ਼ਚਿਤ ਧਰਮ ਸ਼ਾਸਤਰ ਉੱਤੇ ਨਹੀਂ ਸੀ ਆਧਾਰਿਤ ਕੀਤੀ ਜਾ ਸਕਦੀ। ਜੇਕਰ ਕੋਈ ਵਿਅਕਤੀ ਨੈਤਿਕਤਾ ਦੀ ਇਕ ਐਸੀ ਪ੍ਰਣਾਲੀ, ਧਾਰਮਿਕ ਸਿਧਾਂਤ ਤੋਂ ਪੂਰੇ ਤੋਰ ਤੇ ਆਜ਼ਾਦ, ਦਾ ਨਿਰਮਾਣ ਕਰ ਸਕਦਾ, ਜਿਹੜੀ ਕਿ ਕਿਸੇ ਅਨੀਸ਼ਵਰਵਾਦੀ ਤੇ ਭਗਤੀਵਾਦੀ ਤੇ ਭਗਤੀ ਭਾਵਨਾ ਵਾਲੇ ਵਿਅਕਤੀ ਲਈ ਇਕ ਸਮਾਨ ਪ੍ਰਮਾਣੀਕ ਹੁੰਦੀ, ਤਾਂ ਧਰਮ ਸ਼ਾਸਤਰਾਂ ਦੇ ਆਉਣ ਜਾਂ ਚਲੇ ਜਾਣ ਨਾਲ, ਉਸ ਸਦਾਚਾਰਕ ਸੀਮੈਂਟ ਵਿੱਚ ਕੋਈ ਕਮਜ਼ੋਰੀ ਨਾ ਵਾਪਰਦੀ, ਜਿਹੜਾ ਕਿ ਮਨ ਮਰਜ਼ੀ ਕਰਨ ਵਾਲੇ ਵਿਅਕਤੀਆਂ ਨੂੰ, ਕਿਸੇ ਬਰਾਦਰੀ ਦੇ ਅਮਨ ਭਰਪੂਰ ਨਾਗਰਿਕ ਬਣਾ ਦੇਂਦਾ ਹੈ ।
ਉਦਾਹਰਣ ਵਜੋਂ, ਜੇਕਰ ਆਦਰਸ਼-ਭਲਾਈ ਦਾ ਭਾਵ ਸੂਝਵਾਨ ਅਤੇ ਸਦਗੁਣ ਦਾ ਮਤਲਬ ਸਿਆਣਾ ਹੋਣਾ ਹੋਵੇ; ਜੇਕਰ ਮਨੁੱਖਾਂ ਨੂੰ ਉਨ੍ਹਾਂ ਦੇ ਵਾਸਤਵਿਕ ਹਿੱਤਾਂ ਨੂੰ ਦੇਖਣਾ, ਆਪਣੇ ਕਰਮਾਂ ਦੇ ਦੂਰ ਦੇ ਨਤੀਜੇ ਦੇਖ ਲੈਣੇ, ਆਪਣੀਆਂ ਇੱਛਾਵਾਂ ਦੀ ਪੜਚੋਲ ਤੇ ਇਨ੍ਹਾਂ ਦਾ ਸਮਨਵੈ ਕਰਨਾ, ਇਸ ਤਰ੍ਹਾਂ ਸਿਖਾਇਆ ਜਾ ਸਕੇ ਕਿ ਇਹ ਆਪਣੇ ਆਪ ਨੂੰ ਹੀ ਰੱਦ ਕਰ ਕੇ, ਇਕ ਹਨੇਰ-ਗਰਦੀ ਪੈਦਾ ਕਰ ਦੇਣ ਦੀ ਥਾਂ, ਕਿਸੇ ਇਕ ਪ੍ਰਯੋਜਨ ਪੂਰਨ ਤੇ ਸਿਰਜ- ਨਾਤਮਿਕ ਇਕਸਾਰਤਾ ਦਾ ਰੂਪ ਲੈ ਸਕਣ ਤਾਂ ਇਹ ਚੀਜ਼ ਕਿਸੇ ਸੁਸਿੱਖਿਅਤ ਤੇ ਸਿਆਣੇ ਆਦਮੀ ਨੂੰ ਇਕ ਅਜਿਹੀ ਨੈਤਿਕਤਾ ਜੁਟਾ ਦੇਵੇਗੀ, ਜਿਸ ਦਾ ਆਧਾਰ ਕਿ ਨਿਰ ਅੱਖਰ ਲੋਕਾਂ ਲਈ ਵਾਰ ਵਾਰ ਦੁਹਰਾਏ ਗਏ ਸਿੱਖਿਆ-ਸੂਤਰਾਂ ਤੇ ਬਾਹਰਮੁਖੀ ਵਸੀਕਾਰ ਉੱਤੇ ਹੀ ਬਣਿਆ ਰਹਿੰਦਾ ਹੈ । ਸ਼ਾਇਦ ਸਾਰਾ ਪਾਪ ਤੇ ਗਲਤੀ, ਅਧੂਰੀ ਨਜ਼ਰ ਤੇ ਮੂਰਖਤਾ ਰੂਪ ਹੁੰਦੇ ਹਨ ! ਕਿਸੇ ਸਮਝਦਾਰ ਆਦਮੀ ਅੰਦਰ ਵੀ ਉਹ ਜਿਹੇ ਹੀ ਜੋਸ਼ੀਲੇ ਤੇ ਅਸਮਾਜਿਕ ਉਦਵੇਗ ਹੋ ਸਕਦੇ ਹਨ, ਜਿਵੇਂ ਕਿ ਕਿਸੇ ਬੇਸਮਝ ਅੰਦਰ, ਪਰ ਨਿਸ਼ਚਿਤ ਤੌਰ ਤੇ ਉਹ ਉਨ੍ਹਾਂ ਨੂੰ ਵਧੀਕ ਚੰਗੀ ਤਰ੍ਹਾਂ ਵਸੀਕਾਰ ਵਿੱਚ ਰਖ ਕੇ ਤੇ ਪਸ਼ੂਆਂ ਵਾਂਗ ਨਕਲ ਕਰਨ ਵੱਲ ਥੋੜ੍ਹੀ ਵਾਰ ਹੀ ਫਿਸਲੇਗਾ ਤੇ ਸਮਝਦਾਰੀ ਨਾਲ ਸ਼ਾਸਤ ਕੀਤੇ ਗਏ ਕਿਸੇ ਇਕ ਸਮਾਜ ਅੰਦਰ ਅਜਿਹਾ ਸਮਾਜ, ਜਿਹੜਾ ਕਿ ਸੀਮਿਤ ਸੁਤੰਤਰਤਾ ਦੇ ਰੂਪ ਜੋ ਕੁਝ ਵਿਅਕਤੀ ਤੋਂ ਲੈਂਦਾ ਹੈ, ਉਸ ਨਾਲੋਂ ਵਧੇਰੇ ਵਿਸ਼ਾਲ ਅਧਿਕਾਰਾਂ ਦੇ ਰੂਪ ਵਿੱਚ ਉਸ ਨੂੰ ਮੋੜ ਦੇਂਦਾ ਹੈ — ਹਰੇਕ ਆਦਮੀ ਦਾ ਲਾਭ, ਸਮਾਜਿਕ ਅਤੇ ਵਫਾਦਾਰ ਵਰਤਾਰੇ ਵਿੱਚ ਪਾਇਆ ਜਾਂਦਾ ਹੈ, ਅਤੇ ਸਾਂਝੀ ਵਿਵਸਥਾ ਤੇ ਸਦਭਾਵਨਾ ਨੂੰ ਸੁਨਿਸ਼ਚਿਤ ਕਰਨ ਲਈ ਕੇਵਲ ਸਾਫ਼ ਦ੍ਰਿਸ਼ਟੀਕੋਣ ਦੀ ਲੋੜ ਹੋਵੇਗੀ ।
ਪਰ ਜੇ ਰਾਜ ਸਰਕਾਰ ਆਪਣੇ ਆਪ ਵਿੱਚ ਅੰਧਾ-ਧੁੰਦ ਤੇ ਇਕ ਅਰਥਹੀਣ ਜਿਹੀ ਚੀਜ਼ ਹੈ, ਜੋ ਇਹ ਬਿਨਾਂ ਮਦਦ ਕਰਨ ਤੋਂ’ ਰਾਜ ਕਰਦੀ,ਅਤੇ ਬਿਨਾਂ ਅਗਵਾਈ ਦੇ ਆਦੇਸ਼ ਦੋਦੀ ਹੋਵੇ ਤਾਂ ਅਸੀਂ ਅਜਿਹੇ ਰਾਜ ਵਿੱਚ ਕਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਪ੍ਰੇਰਣਾ ਕਰ ਸਕਦੇ ਹਾਂ, ਕਾਨੂੰਨਾਂ ਦੀ ਪਾਲਣਾ ਕਰਨ ਅਤੇ ਆਪਣੇ ਨਿੱਜੀ-ਸੁਆਰਥ ਨੂੰ ਸਮੁੱਚੀ ਭਲਾਈ ਦੇ ਘੇਰੇ ਦੇ ਅੰਦਰਵਾਰ ਰਖਣ ਦੇ ਯਤਨ ਕਰਨ ਲਈ ? ਤਾਂ ਕੋਈ ਅਸਚਰਜ ਨਹੀਂ ਜੋ ਕੋਈ ਇਕ ਐਲਸੀਸੀਡੀਅਸ, ਅਜਿਹੇ ਰਾਜ ਦਾ ਵਿਰੋਧੀ ਹੋ ਖਲੋਂਦਾ ਹੈ, ਜਿਹੜਾ ਕਿ ਸੁਯੋਗਤਾ ਉੱਤੇ ਬੇਭਰੋਸਗੀ, ਅਤੇ ਗਿਆਨ ਨਾਲੋਂ ਵਧੀਕ ਗਿਣਤੀ ਦਾ ਅਦਬ ਸਤਿਕਾਰ ਕਰਦਾ ਹੈ । ਕੋਈ ਹੈਰਾਨੀ ਨਹੀਂ, ਜੇਕਰ ਉਸ ਥਾਂ ਹਨੇਰ-ਗਰਦੀ ਵਰਤ ਜਾਏ,ਜਿੱਥੇ ਵਿਚਾਰ ਗੈਰ-ਹਾਜ਼ਿਰ ਹੋਵੇ, ਅਤੇ ਜਨ-ਸਮੂਹ ਜਲਦਬਾਜ਼ੀ ਤੇ ਅਣ-ਜਾਣਤਾ ਵਿਚਲੇ ਐਸੇ ਫੈਸਲੇ ਕਰ ਦੇਵੇ, ਕਿ ਵਿਹਲ ਅਤੇ ਇਕਾਂਤ ਵੇਲੇ ਹੱਥ ਮਲਣੇ ਪੈਣ। ਕੀ ਇਹ ਗੱਲ ਇਕ ਨਖਿੱਧ ਜਿਹਾ ਵਹਿਮ ਨਹੀਂ ਕਿ ਕੇਵਲ ਲੋਕਾਂ ਦੀ ਗਿਣਤੀ ਸਿਆਣਪ ਦੀ ਦਾਤੀ ਹੈ ? ਇਸ ਦੇ ਉਲਟ ਕੀ ਇਹ ਗੱਲ ਆਮ ਤੌਰ ਤੇ ਵੇਖਣ ਵਿੱਚ ਨਹੀਂ ਆਉਂਦੀ ਕਿ ਮਨੁੱਖ, ਹਜੂਮਾਂ ਵਿੱਚ ਉਸ ਨਾਲੋਂ ਵਧੀਕ ਮੂਰਖ, ਵਧੀਕ ਹਿੰਸਕ ਅਤੇ ਵਧੀਕ ਬੇਤਰਸ ਹੁੰਦੇ ਹਨ, ਜਿੰਨੇ ਕਿ ਉਹ ਵੱਖ ਵੱਖ ਅਤੇ ਇਕੱਲੇ ਹੁੰਦਿਆਂ ਹੁੰਦੇ ਹਨ ? ਕੀ ਇਹ ਗੱਲ ਸ਼ਰਮ ਵਾਲੀ ਨਹੀਂ, ਕਿ ਮਨੁੱਖਾਂ ਉੱਤੇ ਸ਼ਾਸਨ ਅਜਿਹੇ ਭਾਸ਼ਨਕਾਰ ਲੋਕ ਕਰਦੇ ਹੋਣ ਜਿਹੜੇ ਕਿ ਲੰਮੀਆਂ ਤਕਰੀਰਾਂ ਦੇ ਰੂਪ ਵਿੱਚ ਇਉਂ ਟੁਣਕਾਰ ਕਰਦੇ ਫਿਰਦੇ ਹੋਣ ਜਿਵੇਂ ਕਿ ਪਿੱਤਲ ਦੇ ਭਾਂਡੇ, ਜਿਹੜੇ ਕਿ ਟੁਣਕਾਰ ਕਰੀ ਜਾਂਦੇ ਹਨ, ਜਦੋਂ ਉਨ੍ਹਾਂ ਨੂੰ ਠਕੋਰਿਆ ਜਾਂਦਾ ਹੈ, ਤੇ ਜਦੋਂ ਤੀਕ ਕਿ ਉਨ੍ਹਾਂ ਉੱਤੇ ਹੱਥ ਨਹੀਂ ਰਖ ਦਿੱਤਾ ਜਾਂਦਾ । ਨਿਸ਼ਚਿਤ ਤੌਰ ਤੇ ਕਿਸੇ ਰਾਜ ਦਾ ਪ੍ਰਬੰਧ, ਇਕ ਅਜਿਹਾ ਮਾਮਲਾ ਹੈ, ਜਿਸ ਬਾਰੇ ਮਨੁੱਖ ਬਹੁਤ ਸਮਝਦਾਰ ਹੋ ਹੀ ਨਹੀਂ ਸਕਦੇ, ਤੇ ਫਿਰ ਇਕ ਅਜਿਹਾ ਪ੍ਰਸ਼ਨ ਜਿਸ ਨੂੰ ਚੰਗੇ ਤੋਂ ਚੰਗੇ ਦਿਮਾਗਾਂ ਦੀ ਬੇਰੋਕ ਵਿਚਾਰ ਦੀ ਲੋੜ ਹੁੰਦੀ ਹੈ, ਕਿਸ ਤਰਾਂ ਕਿਸੇ ਸਮਾਜ ਦੀ ਰੱਖਿਆ ਕੀਤੀ ਜਾ ਸਕਦੀ ਹੈ, ਜਾਂ ਇਹ ਬਲਵਾਨ ਹੋ ਸਕਦਾ ਹੈ, ਸਿਵਾਏ ਇਸ ਗੱਲ ਤੋਂ ਕਿ ਇਸ ਦੀ ਅਗਵਾਈ ਸਿਆਣੇ ਤੋਂ ਸਿਆਣੇ ਮਨੁੱਖਾਂ ਰਾਹੀਂ ਕੀਤੀ ਜਾਏ।
ਇਸ ਕੁਲੀਨ-ਤਾਂਤ੍ਰਿਕ ਸਿੱਖਿਆ ਪ੍ਰਤੀ ਐਥਨਜ਼ ਦੀ ਲੋਕ-ਪ੍ਰਿਯ ਪਾਰਟੀ ਦਾ ਪ੍ਰਤਿਕਰਮ, ਇਕ ਅਜਿਹੇ ਸਮੇਂ ਕਲਪਨਾ ਕਰੋ, ਜਦੋਂ ਕਿ ਜੰਗ ਇਸ ਗੱਲ ਦੀ ਮੰਗ ਕਰਦਾ ਪ੍ਰਤੀਤ ਹੁੰਦਾ ਸੀ ਕਿ ਸਾਰੀ ਆਲੋਚਨਾ ਨੂੰ ਚੁੱਪ ਕਰਾ ਦਿੱਤਾ ਜਾਏ ਅਤੇ ਜਦੋਂ ਕਿ ਧਨਾਢ ਤੇ ਪੜ੍ਹੀ ਲਿਖੀ ਘੱਟ ਗਿਣਤੀ ਇਕ ਕ੍ਰਾਂਤੀ ਦੀ ਯੋਜਨਾ ਬਣਾ ਰਹੀ ਸੀ । ਵਿਚਾਰ ਕਰੋ, ਐਨੀਟੱਸ, ਨਾਮ ਦੇ ਇਕ ਲੋਕ-ਤਾਂਤ੍ਰਿਕ ਨੇਤਾ ਦੀਆਂ ਭਾਵਨਾਵਾਂ ਦਾ, ਜਿਸ ਦਾ ਪੁੱਤਰ ਕਿ ਸੁਕਰਾਤ ਦਾ ਸ਼ਾਗਿਰਦ ਬਣ ਕੇ ਆਪਣੇ ਪਿਤਾ ਦੇ ਦੇਵਤਿਆਂ ਦਾ ਵਿਰੋਧੀ ਹੋ ਕੇ ਉਸ ਦੇ ਮੂੰਹ ਤੇ ਹੱਸਦਾ ਸੀ । ਕੀ ਅਰਿਸਟੋਫੇਨਜ਼ ਨੇ ਠੀਕ ਅਜਿਹੇ ਹੀ ਨਤੀਜੇ ਬਾਰੇ ਭਵਿੱਖ-ਕਥਨ ਨਹੀਂ ਸੀ ਕਰ ਰਖਿਆ ਕਿ ਪੁਰਾਣੇ ਸਦਗੁਣਾਂ ਦੀ ਥਾਂ, ਦਿਖਾਵੇ ਦੇ ਤੌਰ ਤੇ, ਗੈਰ-ਸਮਾਜਿਕ ਬੁਧੀ ਹਾਵੀ ਹੋ ਜਾਏਗੀ । ਤਦੋਂ ਕ੍ਰਾਂਤੀ ਆ ਗਈ ਅਤੇ ਲੋਕ ਇਸ ਦੇ ਪੱਖ ਵਿੱਚ, ਤੇ ਇਸ ਦੇ ਵਿਰੁੱਧ ਸਖ਼ਤੀ ਨਾਲ ਤੇ ਮਰਦੇ ਦਮ ਤਕ ਲੜੇ । ਜਦੋਂ ਲੋਕ-ਤੰਤਰ ਦੀ ਜਿੱਤ ਹੋਈ ਤਾਂ ਸੁਕਰਾਤ ਦੀ ਕਿਸਮਤ ਦਾ ਫੈਸਲਾ ਕੀਤਾ ਗਿਆ । ਉਹ ਕ੍ਰਾਂਤੀਕਾਰੀ ਪਾਰਟੀ ਦਾ ਬੌਧਿਕ ਨੇਤਾ ਸੀ, ਭਾਵੇਂ ਆਪ ਉਹ ਕਿੰਨਾ ਅਮਨ-ਪਸੰਦ ਵੀ ਕਿਉਂ ਨਾ ਹੋਇਆ ਹੋਵੇ; ਉਹ ਘ੍ਰਿਣਿਤ, ਕੁਲੀਨ-ਤਾਂਤ੍ਰਿਕ ਫਿਲਾਸਫੀ ਦਾ ਸੋਮਾ ਸੀ, ਬਹਿਸ ਨਾਲ ਮਦਹੋਸ਼ ਹੋਏ ਨਵਯੁਵਕਾਂ ਨੂੰ ਉਹ ਵਿਗਾੜਨ ਵਾਲਾ ਸੀ । ਐਨੀਟੱਸ ਤੇ ਮੌਲੀਟਸ ਨੇ ਕਿਹਾ ਕਿ, ਚੰਗਾ ਹੋਵੇਗਾ ਜੇਕਰ ਸੁਕਰਾਤ ਮਰ ਜਾਏ । ਬਾਕੀ ਦੀ ਕਹਾਣੀ ਸਾਰਾ ਸੰਸਾਰ ਜਾਣਦਾ ਹੈ, ਕਿਉਂ ਜੋ ਅਫ਼ਲਾਤੂਨ ਨੇ ਇਸ ਨੂੰ ਕਵਿਤਾ ਨਾਲੋਂ ਵਧੀਕ ਸੁੰਦਰ ਵਾਰਤਕ ਵਿੱਚ ਲਿਖ ਦਿੱਤਾ ਸੀ । ਸਾਨੂੰ ਆਪ ਉਸ ਸਾਦਾ ਤੇ ਸਾਹਸ ਪੂਰਤ, “ਅਪਾਲੋਜੀ” ਨੂੰ ਪੜ੍ਹ ਲੈਣ ਦਾ ਮਾਣ ਪ੍ਰਾਪਤ ਹੈ, (ਜੇਕਰ ਇਹ ਮਿਥਿਹਾਸ ਨਹੀਂ), ਜਿਸ ਵਿੱਚ ਕਿ ਫਿਲਾਸਫੀ ਦੇ ਪਹਿਲੇ ਸ਼ਹੀਦ ਨੇ, ਸੁਤੰਤਰ ਵਿਚਾਰ ਦੇ ਅਧਿਕਾਰਾਂ ਤੇ ਇਸ ਦੀ ਲੋੜ ਬਾਰੇ ਐਲਾਨ ਕੀਤਾ, ਰਾਜ ਲਈ ਆਪਣੀ ਕਦਰ ਕੀਮਤ ਨੂੰ ਸਿੱਧ ਕੀਤਾ ਤੇ ਉਸ ਭੀੜ ਪਾਸੋਂ ਤਰਸ ਦੀ ਯਾਚਨਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਉਸ ਨੇ ਸਦਾ ਨਿਖੇਧੀ ਕੀਤੀ ਸੀ । ਉਸ ਨੂੰ ਮੁਆਫ਼ ਕਰ ਦੇਣ ਦੀ ਉਨ੍ਹਾਂ ਪਾਸ ਤਾਕਤ ਸੀ, ਪਰ ਉਸ ਨੇ ਅਪੀਲ ਕਰਨ ਤੋਂ ਘਿਣਾ ਕੀਤੀ । ਉਸ ਦੇ ਸਿਧਾਂਤਾਂ ਦੀ ਇਹ ਇਕ ਅਸਚਰਜ ਪਰੋੜਤਾ ਸੀ ਕਿ ਜੱਜ ਤਾਂ ਉਸ ਨੂੰ ਰਿਹਾ ਕਰਨਾ ਚਾਹੁੰਦੇ ਸਨ, ਜਦੋਂ ਕਿ ਗੁੱਸੇ ਹੋਈ ਭੀੜ ਨੇ ਉਸ ਦੀ ਮੌਤ ਦੇ ਹੱਕ ਵਿੱਚ ਰਾਏ ਦਿੱਤੀ । ਕੀ ਉਹ ਦੇਵਤਿਆਂ ਤੋਂ ਬੇਮੁੱਖ ਨਹੀਂ ਸੀ ਹੋਇਆ ? ਅਭਾਗਾ ਹੈ ਉਹ ਆਦਮੀ ਜਿਹੜਾ ਕਿ ਲੋਕਾਂ ਨੂੰ ਉਸ ਨਾਲੋਂ ਵਧੀਕ ਛੇਤੀ ਸਿੱਖਿਆ ਦੇਣੀ ਚਾਹੁੰਦਾ ਹੈ ਜਿੰਨੇ ਵਿੱਚ ਕਿ ਉਹ ਸਿਖ ਸਕਦੇ ਹਨ ।
ਇਸ ਲਈ ਉਨ੍ਹਾਂ ਨੇ ਫੈਸਲਾ ਦੇ ਦਿੱਤਾ ਕਿ ਉਹ ਜ਼ਹਿਰ ਪੀ ਲਵੇ । ਉਸ ਦੇ ਮਿੱਤਰ ਉਸ ਦੇ ਕੈਦਖ਼ਾਨੇ ਨੂੰ ਆਏ ਤੇ ਉਸ ਨੂੰ ਸੁਖੈਨ ਨਿਕਲ ਜਾਣ ਦੀ ਪੇਸ਼ਕਸ਼ ਕੀਤੀ, ਉਨ੍ਹਾਂ ਨੇ ਉਨ੍ਹਾਂ ਸਾਰੇ ਕਰਮਚ ਰੀਆਂ ਨੂੰ ਰਿਸ਼ਵਤ ਦੇ ਦਿੱਤੀ ਹੋਈ ਸੀ ਜਿਹੜੇ ਕਿ ਉਸ ਦੇ ਤੇ ਉਸ ਦੀ ਸੁਤੰਤਰਤਾ ਵਿੱਚ ਰੁਕਾਵਟ ਸਨ । ਉਸ ਨੇ ਇਨਕਾਰ ਕਰ ਦਿੱਤਾ। ਉਸ ਦੀ ਉਮਰ ਹੁਣ ਸੱਤਰ ਸਾਲਾਂ ਦੀ ਹੋ ਗਈ ਸੀ (399 ਪੂ ਈ.), ਸ਼ਾਇਦ ਉਸ ਨੇ ਸੋਚਿਆ ਕਿ ਹੁਣ ਉਸ ਲਈ ਮਰਨ ਦਾ ਸਮਾਂ ਸੀ ਅਤੇ ਉਹ ਇਸ ਨਾਲੋਂ ਵਧੀਕ ਸਾਰਥਿਕ ਤੌਰ ਤੇ ਫਿਰ ਨਹੀਂ ਸੀ ਮਰ ਸਕਦਾ ।”ਪ੍ਰਸੰਨ ਹੋ ਜਾਉ”, ਉਸ ਨੇ ਆਪਣੇ ਦੁੱਖੀ ਮਿੱਤਰਾਂ ਨੂੰ ਕਿਹਾ, ਅਤੇ “ਇਉਂ ਕਹੋ ਕਿ ਤੁਸੀਂ ਕੇਵਲ ਮੇਰੇ ਸਰੀਰ ਨੂੰ ਦਫ਼ਨ ਕਰ ਰਹੇ ਹੋ ।” ਜਦੋਂ ਉਸ ਨੇ ਇਹ ਸ਼ਬਦ ਕਹਿ ਲਏ, ਸੰਸਾਰ ਸਾਹਿਤ ਦੀਆਂ ਇਨ੍ਹਾਂ ਮਹਾਨ ਸੱਤਰਾਂ ਵਿੱਚ, ਪਲੈਟ ਲਿਖਦਾ ਹੈ :
ਉਹ ਉੱਠ ਖੜਾ ਹੋਇਆ, ਅਤੇ ਕਰੀਟ ਨਾਲ ਗੁਸਲਖਾਨੇ ਵਿੱਚ ਚਲਾ ਗਿਆ, ਜਿਸ ਨੇ ਕਿ ਸਾਨੂੰ ਉਡੀਕਣ ਲਈ ਕਿਹਾ ਅਤੇ ਅਸੀਂ ਉਡੀਕਦੇ ਰਹੇ, ਗੱਲਾਂ ਬਾਤਾਂ ਕਰਦੇ ਅਤੇ ਸੋਚਦੇ ਆਪਣੇ ਦੁੱਖ ਦੀ ਮਹਾਨਤਾ ਬਾਰੇ ਉਹ ਇਕ ਪਿਤਾ ਸਮਾਨ ਸੀ ਜਿਸ ਤੋਂ ਸਾਨੂੰ ਵਿਛੋੜਿਆ ਜਾ ਰਿਹਾ ਸੀ, ਤੇ ਬਾਕੀ ਦਾ ਰਹਿੰਦਾ ਜੀਵਨ ਅਸਾਂ ਯਤੀਮਾਂ ਵਾਂਗ ਬਤੀਤ ਕਰਨਾ ਸੀ,… ਹੁਣ ਸੂਰਜ, ਡੁਬਣ ਦਾ ਵੇਲਾ ਨੇੜੇ ਸੀ, ਕਿਉਂ ਜੋ ਕਾਫ਼ੀ ਸਾਰਾ ਸਮਾਂ ਲੰਘ ਗਿਆ ਅਤੇ ਉਹ ਅੰਦਰ ਹੀ ਰਹੇ । ਜਦੋਂ ਉਹ ਫਿਰ ਬਾਹਰ ਆਏ ਤਾਂ ਮੁੜ ਸਾਡੇ ਪਾਸ ਬੈਠ ਗਏ । ਪਰ ਬਹੁਤੀ ਗੱਲ ਬਾਤ ਨਾ ਹੋਈ । ਛੇਤੀ ਹੀ ਦਰੋਗੇ … …ਨੇ ਪ੍ਰਵੇਸ਼ ਕੀਤਾ ਤੇ ਇਉਂ ਕਹਿੰਦਿਆਂ ਉਸ ਪਾਸ ਖੜਾ ਹੋ ਗਿਆ : “ਸੁਕਰਾਤ ਜੀ, ਤੁਹਾਨੂੰ ਮੈਂ ਜਾਣਦਾ ਹਾਂ ਕਿ ਤੁਸੀਂ ਉਨ੍ਹਾਂ ਸਾਰਿਆਂ ਵਿੱਚੋਂ ਜੋ ਕਦੀ ਇੱਥੇ ਆਏ, ਸਰਵ-ਸ਼੍ਰੇਸਟ ਤੇ ਸਭ ਤੋਂ ਵਧੀਕ ਸਾਊ ਤੇ ਉੱਤਮ ਹੋ, ਤੁਹਾਡੇ ਪ੍ਰਤੀ ਮੈਂ ਦੂਸਰੇ ਅਜਿਹੇ ਮਨੁੱਖਾਂ ਵਾਲੇ ਗੁੱਸੇ ਦੇ ਜਜ਼ਬੇ ਨਹੀਂ ਸੰਬੰਧਿਤ ਕਰ ਸਕਦਾ, ਜਿਹੜੇ ਕਿ ਮੇਰੇ ਨਾਲ ਖਿਝਦੇ ਤੇ ਮੈਨੂੰ ਬੁਰਾ ਭਲਾ ਕਹਿੰਦੇ ਹਨ, ਜਦੋਂ ਮੈਂ ਅਧਿਕਾਰੀ ਕਰਮਚਾਰੀਆਂ ਦੀ ਆਗਿਆ ਦਾ ਪਾਲਣ ਕਰਦਾ ਹੋਇਆ, ਉਨ੍ਹਾਂ ਨੂੰ ਜ਼ਹਿਰ ਪੀਣ ਲਈ ਕਹਿੰਦਾ ਹਾਂ, ਨਿਰਸੰਦੇਹ ਮੈਨੂੰ ਨਿਸ਼ਚਾ ਹੈ ਕਿ ਤੁਸੀਂ ਮੇਰੇ ਨਾਲ ਨਾਰਾਜ਼ ਨਹੀਂ ਹੋਵੇਗੇ; ਕਿਉਂ ਜੋ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਗੱਲ ਦਾ ਦੋਸ਼ੀ ਤੇ ਕਾਰਣ ਮੈਂ ਨਹੀਂ, ਸਗੋਂ ਦੂਸਰੇ ਹਨ। ਅਤੇ ਇਸ ਲਈ ਮੈਂ ਤੁਹਾਨੂੰ ਅੰਤਿਮ ਸ਼ੁਭ ਇੱਛਾ, ਅਤੇ ਇਸ ਸਾਰੇ ਕੁਝ ਨੂੰ ਹੋਲੇ ਦਿਲ ਨਾਲ ਸਹਾਰਨ, ਲਈ ਕਹਿੰਦਾ ਹਾਂ, ਜੋ ਕੁਝ ਕਿ ਸਾਡੇ ਵਸੋਂ ਬਾਹਰਾ ਹੈ । ਮੇਰੇ ਆਉਣ ਦੇ ਪ੍ਰਯੋਜਨ ਨੂੰ ਤੁਸੀਂ ਜਾਣਦੇ ਹੋ ।” ਤਦੋਂ ਉਸ ਦੇ ਹੰਝੂ ਫੁੱਟ ਪਏ, ਉਸ ਨੇ ਪਾਸਾ ਪਰਤਿਆ ਤੇ ਬਾਹਰ ਚਲਾ ਗਿਆ ।
ਸੁਕਰਾਤ ਨੇ ਉਸ ਵੱਲ ਵੇਖਿਆ ਤੇ ਕਿਹਾ, “ਮੈਂ ਤੁਹਾਨੂੰ ਸ਼ੁਭ ਇੱਛਾਵਾਂ ਪਰਤਾਂਦਾ ਹਾਂ, ਅਤੇ ਉਵੇਂ ਕਰਾਂਗਾ ਜਿਵੇਂ ਤੁਸੀਂ ਆਗਿਆ ਕਰੋਗੇ ।” ਤਦੋਂ ਸਾਡੇ ਵੱਲ ਧਿਆਨ ਕਰਦਿਆਂ ਹੋਇਆਂ ਉਸ ਕਿਹਾ, “ਕਿੰਨਾ ਮਨੋਹਰ ਆਦਮੀ ਹੈ ਇਹ; ਜਦ ਤੋਂ ਮੈਂ ਜਿਹਲ ਵਿੱਚ ਆਇਆ ਹਾਂ, ਇਹ ਮੈਨੂੰ ਮਿਲਣ ਲਈ ਆਉਂਦਾ ਰਿਹਾ ਹੈ, ਤੇ ਹੁਣ ਵੇਖੋ ਕਿਸ ਉਦਾਰਤਾ ਨਾਲ ਇਹ ਮੇਰੇ ਲਈ ਦੁੱਖ ਮਨਾ ਰਿਹਾ ਹੈ । ਪਰ ਸਾਨੂੰ ਤਾਂ ਅਵੱਸ਼ ਉਵੇਂ ਕਰਨਾ ਲੋੜੀਂਦਾ ਹੈ, ਜਿਵੇਂ ਇਹ ਕਹਿੰਦਾ ਹੈ; ਤਾਂ ਫਿਰ ਪਿਆਲਾ ਆ ਜਾਣ ਦਿਓ, ਜੇ ਕਰ ਜ਼ਹਿਰ ਤਿਆਰ ਹੈ, ਜੇ ਕਰ ਨਹੀਂ ਤਾਂ ਸੇਵਾਦਾਰ ਨੂੰ ਤਿਆਰ ਕਰ ਲੈਣ ਦੇਈਏ ।”
ਕਰੀਟੋ ਨੇ ਕਿਹਾ, “ਅਜੇ ਤਾਂ ਸੂਰਜ ਪਹਾੜਾਂ ਦੀਆਂ ਚੋਟੀਆਂ ਉੱਤੇ ਮੌਜੂਦ ਹੈ, ਤੇ ਬਹੁਤੇ ਆਦਮੀ ਕਾਫੀ ਦੇਰ ਨਾਲ ਪੀਂਦੇ ਰਹੇ ਹਨ ਅਤੇ ਉਨ੍ਹਾਂ ਪ੍ਰਤੀ ਐਲਾਨ ਸੁਣਾਏ ਜਾਣ ਮਗਰੋਂ ਵੀ ਉਹ ਖਾਂਦੇ ਪੀਂਦੇ ਤੇ ਹੋਰ ਸਰੀਰਕ ਮੌਜ ਮੇਲਾ ਮਾਣਦੇ ਰਹੇ ਹਨ; ਤਾਂ ਫਿਰ ਕਾਹਲ ਨਾ ਕਰੋ, ਅਜੇ ਸਮਾਂ ਬਾਕੀ ਪਿਆ ਹੈ ।”
ਸੁਕਰਾਤ ਨੇ ਕਿਹਾ, “ਹਾਂ, ਕਰੀਟ, ਤੇ ਜਿਨ੍ਹਾਂ ਬਾਰੇ ਤੁਸੀਂ ਜ਼ਿਕਰ ਕਰਦੇ ਹੋ, ਉਹ ਅਜਿਹਾ ਕਰਨ ਵਿੱਚ ਠੀਕ ਹੁੰਦੇ ਹਨ, ਕਿਉਂ ਜੋ ਉਹ ਸਮਝਦੇ ਹਨ ਕਿ ਦੇਰੀ ਕਰਨ ਨਾਲ ਉਨ੍ਹਾਂ ਨੂੰ ਲਾਭ ਹੋਵੇਗਾ; ਪਰ ਮੈਂ ਤਾਂ ਅਜਿਹਾ ਨਾ ਕਰਨ ਵਿੱਚ ਹੀ ਠੀਕ ਹਾਂ, ਕਿਉਂ ਜੋ ਮੈਂ ਨਹੀਂ ਸਮਝਦਾ ਕਿ ਦੇਰੀ ਨਾਲ ਜ਼ਹਿਰ ਪੀਤਿਆਂ ਮੈਨੂੰ ਕੋਈ ਲਾਭ ਹੋਵੇਗਾ ਮੈਂ ਉਸ ਜੀਵਨ ਨੂੰ ਸੰਭਾਲ ਤੇ ਇਸ ਦੀ ਰਖਵਾਲੀ ਕਰ ਰਿਹਾ ਹੋਵਾਂਗਾ ਜਿਹੜਾ ਕਿ ਅਗੇ ਹੀ ਮੁਕ ਗਿਆ ਹੋਇਆ ਹੈ। ਇਸ ਗੱਲ ਲਈ ਤਾਂ ਮੈਂ ਆਪਣੇ ਆਪ ਉੱਤੇ ਕੇਵਲ ਹੱਸ ਹੀ ਸਕਦਾ ਹਾਂ। ਤਾਂ ਫਿਰ ਕਿਰਪਾ ਕਰਕੇ ਉਵੇਂ ਕਰੋ ਜਿਵੇਂ ਮੈਂ ਕਹਿੰਦਾ ਹਾਂ, ਤੇ ਮੇਰੀ ਗੱਲ ਤੋਂ ਇਨਕਾਰ ਨਾ ਕਰੋ ।”
ਕਰੀਟੋ ਨੇ ਜਦੋਂ ਇਹ ਕੁਝ ਸੁਣਿਆ ਤਾਂ ਉਸ ਨੇ ਨੌਕਰ ਨੂੰ ਇਸ਼ਾਰਾ ਕੀਤਾ; ਅਤੇ ਨੌਕਰ ਅੰਦਰ ਗਿਆ, ਤੇ ਕੁਝ ਚਿਰ ਲਈ ਉੱਥੇ ਹੀ ਰਿਹਾ, ਤਦ ਦਰੋਗੇ ਦੇ ਨਾਲ ਜਹਿਰ ਉਠਾਈ ਵਾਪਸ ਆ ਗਿਆ। ਸੁਕਰਾਤ ਨੇ ਕਿਹਾ, “ਮੇਰੇ ਚੰਗੇ ਮਿੱਤਰੋ, ਤੁਸੀਂ ਇਨ੍ਹਾਂ ਮਾਮਲਿਆਂ ਬਾਰੇ ਅਨੁਭਵ ਰਖਦੇ ਹੋ, ਮੈਨੂੰ ਹਦਾਇਤ ਦਿਓ, ਕਿ ਹੁਣ ਮੈਂ ਕੀ ਕਰਨਾ ਹੈ ।” ਉਸ ਮਨੁੱਖ ਨੇ ਉੱਤਰ ਦਿੱਤਾ, “ਤੁਸਾਂ ਕੇਵਲ ਅੱਗੇ ਪਿੱਛੇ ਤੁਰਦੇ ਫਿਰਦੇ ਰਹਿਣਾ ਹੈ, ਜਦ ਤੋੜੀ ਕਿ ਲੱਤਾਂ ਭਾਰੀਆਂ ਨਾ ਹੋ ਜਾਣ ਤੇ ਫਿਰ ਲੇਟ ਜਾਣਾ ਹੈ, ਅਤੇ ਫਿਰ ਜ਼ਹਿਰ ਅਸਰ ਕਰ ਜਾਏਗਾ ।” ਇਸੇ ਦੌਰਾਨ ਉਸ ਨੇ ਪਿਆਲਾ ਸੁਕਰਾਤ ਨੂੰ ਫੜਾ ਦਿੱਤਾ, ਜਿਸ ਨੇ ਵੱਧ ਤੋਂ ਵੱਧ ਸੁਖੈਨ ਤੇ ਸਾਊ ਢੰਗ ਨਾਲ ਤੇ ਬਿਨਾਂ ਜ਼ਰਾ ਜਿੰਨੇ ਵੀ ਡਰ ਜਾਂ ਰੰਗ ਤੇ ਨਕਸ਼ ਬਦਲਣ ਦੇ, ਉਸ ਆਦਮੀ ਵੱਲ ਆਪਣੀਆਂ ਪੂਰੀਆਂ ਅੱਖਾਂ ਨਾਲ ਝਾਕਦਿਆਂ ਹੋਇਆਂ, ਜਿਵੇਂ ਕਿ ਉਸ ਦਾ ਤਰੀਕਾ ਸੀ, ਪਿਆਲਾ ਫੜ ਲਿਆ ਅਤੇ ਕਿਹਾ, “ਤੁਹਾਡੀ ਕੀ ਰਾਇ ਹੈ ਜੇ ਇਸ ਪਿਆਲੇ ਵਿੱਚੋਂ, ਕਿਸੇ ਦੇਵਤੇ ਪ੍ਰਤੀ ਕੁੱਝ ਭੇਟਾ ਦੇ ਦਿੱਤੀ ਜਾਏ ? ਮੈਂ ਭੇਟਾ ਦੇ ਸਕਦਾ ਹਾਂ ਕਿ ਨਹੀਂ ?” ਉਸ ਆਦਮੀ ਨੇ ਉੱਤਰ ਦਿੱਤਾ, ”ਸੁਕਰਾਤ ਜੀ, ਅਸੀਂ ਕੇਵਲ ਉੱਨਾ ਕੁ ਹੀ ਤਿਆਰ ਕਰਦੇ ਹਾਂ ਜਿੰਨਾ ਕਿ ਕਾਫ਼ੀ ਹੋ ਜਾਏ ।” “ਮੈਂ ਸਮਝ ਲਿਆ”, ਉਸ ਕਿਹਾ, “ਪਰ ਮੈਂ ਦੇਵਤਿਆਂ ਪ੍ਰਤੀ ਪ੍ਰਾਰਥਨਾ ਤਾਂ ਕਰ ਸਕਦਾ ਹਾਂ, ਤੇ ਮੈਨੂੰ ਅਵੱਸ਼ ਕਰਨੀ ਲੋੜੀਂਦੀ ਹੈ, ਕਿ ਇਸ ਲੋਕ ਤੋਂ ਪ੍ਰਲੋਕ ਤੱਕ ਦੀ ਮੇਰੀ ਯਾਤਰਾ ਨੂੰ ਉਹ ਸੁਵੱਲਾ ਬਣਾ ਦੇਣ-ਇੰਨੀ ਕੁ ਮੇਰੀ ਪ੍ਰਾਰਥਨਾ ਤਾਂ ਪ੍ਰਵਾਨ ਹੋ ਜਾਣੀ ਚਾਹੀਦੀ ਹੈ ।” ਤਦ ਪਿਆਲੇ ਨੂੰ ਬਿਲਕੁਲ ਤੱਤਪਰਤਾ ਤੇ ਪ੍ਰਸੰਨਤਾ ਨਾਲ ਆਪਣੇ ਹੋਠਾਂ ਨਾਲ ਲਾਂਦਿਆਂ ਹੋਇਆਂ ਉਨ੍ਹਾਂ ਜ਼ਹਿਰ ਪੀ ਲਿਆ ।
ਅਤੇ ਹੁਣ ਤੱਕ ਤਾਂ ਅਸੀਂ ਆਪਣੇ ਦੁੱਖ ਉੱਤੇ ਵਸੀਕਾਰ ਰਖੀ ਰਖਣ ਦੇ ਸਮਰੱਥ ਰਹੇ ਸੀ; ਪਰ ਹੁਣ ਜਦੋਂ ਅਸਾਂ ਉਸ ਨੂੰ ਪੀਂਦਿਆ ਦੇਖਿਆ ਤੇ ਫਿਰ ਇਹ ਵੀ ਕਿ ਉਸ ਨੇ ਇਸ ਨੂੰ ਮੁਕਾ ਲਿਆ ਹੈ, ਤਾਂ ਅਸੀਂ ਹੋਰ ਵਧੀਕ ਸਹਾਰਾ ਨਾ ਕਰ ਸਕੇ, ਤੇ ਬਾਵਜੂਦ ਮੇਰੇ ਯਤਨ ਦੇ ਮੇਰੇ ਹੰਝੂ ਵਗ ਰਹੇ ਸਨ; ਇਸ ਲਈ ਮੈਂ ਆਪਣਾ ਮੂੰਹ ਢੱਕ ਲਿਆ ਤੇ ਆਪਣੇ ਆਪ ਉੱਤੇ ਰੋਇਆ: ਕਿਉਂ ਜੋ ਨਿਸ਼ਚਿਤ ਤੌਰ ਤੇ ਮੈਂ ਉਸ ਬਾਰੇ ਤਾਂ ਨਹੀਂ ਸਾਂ ਰੋ ਰਿਹਾ, ਸਗੋਂ ਆਪਣੀ ਇਸ ਸਾੜ੍ਹਸਤੀ ਉੱਤੇ ਕਿ ਇਹੋ ਜਿਹਾ ਇਕ ਸਾਥੀ ਗੁਆ ਲਿਆ ਸੀ, ਅਤੇ ਅਜਿਹਾ ਕਰਨ ਵਿੱਚ ਮੈਂ ਕੋਈ ਪਹਿਲਾ ਮਨੁੱਖ ਨਹੀਂ ਸਾਂ, ਕਿਉਂ ਜੋ, ਕਰੀਟੋ ਨੇ ਜਦੋਂ ਆਪਣੇ ਆਪ ਨੂੰ ਹੰਝੂ ਰੋਕਣ ਤੋਂ ਅਸਮਰੱਥ ਦੇਖਿਆ, ਤਾਂ ਉਹ ਉੱਠ ਖਲੋਤਾ ਤੇ ਪਰ੍ਹੇ ਚਲਾ ਗਿਆ ਤੇ ਮੈਂ ਵੀ ਉਸ ਦੇ ਮਗਰ ਹੀ ਅਤੇ ਉਸੇ ਪਲ, ਐਪਾਲੋ- ਡੋਰਸ ਨੇ, ਜਿਹੜਾ ਕਿ ਸਾਰਾ ਸਮਾਂ ਰੋਂਦਾ ਰਿਹਾ ਸੀ, ਉੱਚੀ ਢਾਹ ਮਾਰੀ ਤੇ ਸਾਡੇ ਸਾਰਿਆਂ ਦੇ ਦਿਲ ਹਿੱਲਾ ਦਿੱਤੇ। ਕੇਵਲ ਸੁਕਰਾਤ ਨੇ ਹੀ ਆਪਣੀ ਅਡੋਲਤਾ ਨੂੰ ਸੰਭਾਲੀ ਰਖਿਆ । “ਇਸ ਅਜੀਬ ਜਿਹੀ ਪੁਕਾਰ ਦਾ ਕੀ ਮਤਲਬ ਹੈ ?” ਉਸ ਆਖਿਆ । “ਮੈਂ ਇਸਤ੍ਰੀਆਂ ਨੂੰ ਬਹੁਤਾ ਇਸੇ ਲਈ ਤੋਰ ਦਿੱਤਾ ਸੀ ਕਿ ਉਹ ਇਹੋ ਜਿਹੀ ਗਲਤੀ ਨਾ ਕਰਨ, ਕਿਉਂ ਜੋ ਮੈਂ ਤਾਂ ਸੁਣਿਆ ਹੋਇਆ ਹੈ ਕਿ ਆਦਮੀ ਨੂੰ ਸ਼ਾਂਤੀ ਨਾਲ ਮਰਨਾ ਚਾਹੀਦਾ ਹੈ । ਤਾਂ ਫਿਰ ਸ਼ਾਂਤ ਹੋ ਜਾਓ ਤੇ ਧੀਰਜ ਕਰੋ ।” ਜਦੋਂ ਅਸਾਂ ਇਹ ਸੁਣਿਆ, ਅਸੀਂ ਸ਼ਰਮਿੰਦੇ ਹੋ ਕੇ ਆਪਣੇ ਹੰਝੂ ਰੋਕ ਲਏ; ਅਤੇ ਉਹ ਅੱਗੇ ਪਿੱਛੇ ਤੁਰਦੇ ਫਿਰਦੇ ਰਹੇ, ਜਦ ਤੋੜੀ ਕਿ ਉਨ੍ਹਾਂ ਦੱਸਿਆ ਕਿ ਉਨਾਂ ਦੀਆਂ ਲੱਤਾਂ ਰਹਿ ਗਈਆਂ ਸਨ, ਅਤੇ ਤਦੋਂ ਉਹ ਪਿੱਠ ਪਰਨੇ ਲੇਟ ਗਏ, ਜਿਵੇਂ ਕਿ ਸੂਚਨਾਵਾਂ ਦਿੱਤੀਆਂ ਗਈਆਂ ਸਨ, ਅਤੇ ਉਹ ਮਨੁੱਖ ਜਿਸ ਨੇ ਉਨ੍ਹਾਂ ਨੂੰ ਜ਼ਹਿਰ ਦਿੱਤਾ ਸੀ, ਕਦੀ ਕਦੀ ਉਨ੍ਹਾਂ ਦੇ ਪੈਰਾਂ ਤੇ ਲੱਤਾਂ ਵੱਲ ਵੇਖ ਲੈਂਦਾ ਸੀ, ਅਤੇ ਕੁਝ ਚਿਰ ਮਗਰੋਂ ਉਸ ਨੇ ਉਨ੍ਹਾਂ ਦੇ ਪੈਰ ਨੂੰ ਜ਼ੋਰ ਨਾਲ ਦੱਬਿਆ ਤੇ ਉਨ੍ਹਾਂ ਨੂੰ ਪੁੱਛਿਆ ਜੇਕਰ ਉਹ ਮਹਿਸੂਸ ਕਰ ਸਕਦੇ ਸਨ, ਅਤੇ ਉਨ੍ਹਾਂ ਕਿਹਾ “ਨਹੀਂ” ਅਤੇ ਇਸੇ ਤਰ੍ਹਾਂ ਉਨ੍ਹਾਂ ਦੀਆਂ ਲੱਤਾਂ, ਤੇ ਹੋਰ ਉੱਪਰ ਹੀ ਉੱਪਰ ਵੱਲ ਨੂੰ ਅਤੇ ਸਾਨੂੰ ਦੱਸਿਆ ਕਿ ਉਹ ਠੰਡੇ ਹੋ ਗਏ ਤੇ ਆਕੜ ਗਏ ਸਨ । ਤਦ ਸੁਕਰਾਤ ਨੇ ਆਪ ਉਨ੍ਹਾਂ ਨੂੰ ਟੋਹਿਆ ਅਤੇ ਕਿਹਾ, ‘ਜਦੋਂ ਜ਼ਹਿਰ ਦਿਲ ਤਕ ਪਹੁੰਚ ਜਾਏਗਾ, ਤਾਂ ਅੰਤ ਹੋ ਜਾਏਗਾ ।ਜਦ ਉਹ ਲੱਕ ਦੇ ਆਸ ਪਾਸ ਠੰਡੇ ਹੋ ਰਹੇ ਸਨ, ਉਨ੍ਹਾਂ ਆਪਣਾ ਮੂੰਹ ਨੰਗਾ ਕਰ ਦਿੱਤਾ (ਕਿਉਂ ਜੋ ਉਨ੍ਹਾਂ ਆਪਣੇ ਆਪ ਨੂੰ ਢੱਕ ਲਿਆ ਹੋਇਆ ਸੀ) ਅਤੇ ਕਿਹਾ—ਇਹ ਉਨ੍ਹਾਂ ਦੇ ਛੋਕੜਲੇ ਸ਼ਬਦ ਸਨ-“ਕਰੀਟੋ, ਐਸਲੈਪਸੀਅਸ ਵੱਲ ਮੇਰਾ ਇਕ ਮੁਰਗਾ ਦੇਣਾ ਬਣਦਾ ਹੈ, ਕੀ ਤੁਸੀਂ ਇਕ ਰਿਣ ਚੁਕਾ ਦੇਣਾ ਯਾਦ ਰਖੋਗੇ ?” “ਇਹ ਦੇਣਾ ਦੇ ਦਿੱਤਾ ਜਾਏਗਾ ।” ਕਰੀਟ ਨੇ ਕਿਹਾ, “ਜੇ ਕੋਈ ਹੋਰ ਸੇਵਾ ਹੋਵੇ ?” ਇਸ ਸੁਆਲ ਦਾ ਕੋਈ ਜੁਆਬ ਨਹੀਂ ਸੀ; ਪਰ ਇਕ ਜਾਂ ਦੋ ਮਿੰਟਾਂ ਅੰਦਰ ਇਕ ਹਿਲਜੁਲ ਸੁਣਾਈ ਦਿੱਤੀ, ਤੇ ਸੇਵਕ ਨੇ ਉਨ੍ਹਾਂ ਤੋਂ ਕਪੜਾ ਲਾਹ ਦਿੱਤਾ, ਉਨ੍ਹਾਂ ਦੀਆਂ ਅੱਖਾਂ ਤਾੜੇ ਲੱਗ ਗਈਆਂ ਸਨ, ਤੇ ਕਰੀਟ ਨੇ ਉਨ੍ਹਾਂ ਦੀਆਂ ਅੱਖਾਂ ਤੇ ਮੂੰਹ ਬੰਦ ਕਰ ਦਿੱਤਾ ।
ਇਸ ਤਰ੍ਹਾਂ ਅੰਤ ਹੋ ਗਿਆ, ਸਾਡੇ ਮਿੱਤਰ ਦਾ, ਜਿਸ ਨੂੰ ਮੈਂ ਸਹੀ ਤੌਰ ਤੇ ਸਭ ਤੋਂ ਵਧੀਕ ਸਿਆਣੇ ਨਿਆਂਕਾਰ ਤੇ ਉਨ੍ਹਾਂ ਸਾਰੇ ਮਨੁੱਖਾਂ ਵਿੱਚੋਂ ਸਰਵ-ਸ੍ਰੇਸ਼ਟ ਕਹਿ ਸਕਦਾ ਹਾਂ, ਜਿਨ੍ਹਾਂ ਨੂੰ ਮੈਂ ਕਦੀ ਜਾਣਿਆ ਪਛਾਣਿਆ ਹੈ ।
- ਅਫ਼ਲਾਤੂਨ ਦੀ ਤਿਆਰੀ
ਅਫਲਾਤੂਨ ਦਾ ਸੁਕਰਾਤ ਨਾਲ ਮਿਲਾਪ ਉਸ ਦੇ ਜੀਵਨ ਵਿੱਚ ਮੋੜ ਸਿੱਧ ਹੋਇਆ। ਉਸ ਦਾ ਪਾਲਣ ਪੋਸਣ ਸੁੱਖ ਆਰਾਮ ਤੇ ਸ਼ਾਇਦ ਧਨ ਵਿੱਚ ਹੋਇਆ ਸੀ; ਉਹ ਇਕ ਸੋਹਣਾ ਤੇ ਬਲਵਾਨ ਨਵਯੁਵਕ ਸੀ-ਮੋਢਿਆਂ ਦੀ ਚੌੜਾਈ ਕਰਕੇ ਹੀ ਉਸ ਨੂੰ ‘ਅਫ਼ਲਾਤੂਨ’ ਕਿਹਾ ਜਾਂਦਾ ਸੀ । ਇਕ ਸਿਪਾਹੀ ਦੇ ਤੌਰ ਤੇ ਉਸ ਨੇ ਨਾਮਵਰੀ ਖੱਟੀ ਹੋਈ ਸੀ ਤੇ ਇਸਥੀਮੀਆਂ ਦੀਆਂ ਖੇਡਾਂ ਵਿੱਚ ਦੋ ਵਾਰੀ ਇਨਾਮ ਜਿੱਤੇ ਸਨ । ਇਹੋ ਜਿਹੀ ਕਿਸ਼ੋਰਤਾ ਤੋਂ, ਫਿਲਾਸਫਰਾਂ ਦਾ ਵਿਕਾਸ ਹੋ ਜਾਣ ਦੀ ਸੰਭਾਵਨਾ ਨਹੀਂ ਹੁੰਦੀ । ਪਰ ਅਫ਼ਲਾਤੂਨ ਦੀ ਸੂਖਮ ਆਤਮਾ ਨੂੰ ਸੁਕਰਾਤ ਦੀ ਵਿਚਾਰ ਵਟਾਂਦਰੇ ਦੀ ਖੇਡ ਵਿੱਚ ਇਕ ਨਵੀਂ ਖ਼ੁਸ਼ੀ ਲੱਭੀ ਸੀ । ਇਸ ਉਸਤਾਦ ਵਿਅਕਤੀ ਨੂੰ ਸਿਧਾਂਤਾਂ ਦੇ ਪੋਲ ਖੋਲ੍ਹਿਦਆਂ, ਤੋਂ ਆਪਣੇ ਪ੍ਰਸ਼ਨਾਂ ਦੇ ਤਿੱਖੇ ਸਿਰੇ ਨਾਲ ਮਨੌਤ ਨੂੰ ਛੇਕ ਛੇਕ ਕਰਦਿਆਂ ਦੇਖਣ ਵਿੱਚ ਇਕ ਸੁੱਖ ਸੁਆਦ ਮਿਲਦਾ ਸੀ । ਅਫਲਾਤੂਨ ਉਸ ਦੀ ਇਸ ਖੇਡ ਵਿੱਚ ਸ਼ਾਮਲ ਹੋ ਗਿਆ ਜਿਵੇਂ ਕਿ ਕੁਰਾੜੇ ਭਾਂਤ ਦੀ ਕੁਸ਼ਤੀ ਵਿੱਚ ਦਾਖਲ ਹੋਇਆ ਸੀ ਤੇ ਚੋਭਾਂ ਚੱਭਣ ਵਾਲੇ ਇਸ ਵਿਅਕਤੀ (ਸੁਕਰਾਤ ਆਪਣੇ ਆਪ ਨੂੰ ਚਮ-ਚਿੱਚੜ ਕਿਹਾ ਕਰਦਾ ਸੀ) ਦੀ ਅਗਵਾਈ ਹੇਠ, ਉਹ ਨਿਰੀ ਪੁਰੀ ਬਹਿਸ ਤੋਂ ਹਟ ਕੇ ਧਿਆਨ-ਪੂਰਣ ਵਿਸ਼ਲੇਸ਼ਣ ਤੇ ਸਫਲ ਚਰਚਾ ਕਰਨ ਦੀ ਹਾਲਤ ਤਕ ਪਹੁੰਚ ਗਿਆ। ਉਹ ਸਿਆਣਪ ਤੇ ਆਪਣੇ ਗੁਰੂ ਦਾ ਲਗਨ ਵਾਲਾ ਪ੍ਰੇਮੀ ਬਣ ਗਿਆ। ਉਹ ਕਿਹਾ ਕਰਦਾ ਸੀ-“ਸ਼ਕਰ ਹੈ ਪਰਮਾਤਮਾ ਦਾ ਕਿ ਮੈਂ ਇਕ ਯੂਨਾਨੀ ਪੈਦਾ ਹੋਇਆ ਤੇ ਜਾਂਗਲੀ ਨਹੀਂ, ਇਕ ਸੁਤੰਤਰ ਆਦਮੀ, ਤੇ ਦਾਸ ਨਹੀਂ, ਇਕ ਮਰਦ, ਅਤੇ ਇਸਤਰੀ ਨਹੀਂ, ਪਰ ਸਭ ਤੋਂ ਵਧੀਕ ਇਹ ਕਿ ਮੇਰਾ ਜਨਮ ਸੁਕਰਾਤ ਦੇ ਸਮੇਂ ਵਿੱਚ ਹੋਇਆ ।”
ਉਹ ਅਠਾਈ ਸਾਲ ਦਾ ਸੀ, ਜਦੋਂ ਗੁਰੂ ਚਲਾਣਾ ਕਰ ਗਏ, ਅਤੇ ਇਕ ਸ਼ਾਂਤ ਜੀਵਨ ਦਾ ਅਜਿਹਾ ਦੁਖਦਾਈ ਅੰਤ, ਇਸ ਸ਼ਾਗਿਰਦ ਦੇ ਵਿਚਾਰ ਦੇ ਹਰ ਪੱਖ ਉੱਤੇ ਆਪਣਾ ਨਿਸ਼ਾਨ ਛੱਡ ਗਿਆ। ਇਸ ਨੇ ਉਸ ਅੰਦਰ ਲੋਕ-ਤੰਤਰ ਲਈ ਘਿਣਾ ਅਤੇ ਹਜੂਮ ਲਈ ਅਜਿਹੀ ਨਫਰਤ ਭਰ ਦਿੱਤੀ ਜਿਹੇ ਜਿਹੀ ਕਿ ਉਸ ਦੀ ਕੁਲੀਨ-ਤਾਂਤ੍ਰਿਕ ਬੰਸਾਵਲੀ ਤੇ ਪਾਲਣ- ਪੋਸਣ ਨੇ ਵੀ ਉਸ ਅੰਦਰ, ਮੁਸ਼ਕਿਲ ਹੀ ਪੈਦਾ ਕਰ ਦਿੱਤੀ ਸੀ । ਇਸ ਨੇ ਉਸ ਅੰਦਰ ਇਕ ਕੈਟੋਨਿਕ ਰੂਪੀ ਸੰਕਲਪ ਪੈਦਾ ਕਰ ਦਿੱਤਾ ਕਿ ਲੋਕ-ਤੰਤਰ ਜ਼ਰੂਰੀ ਤੌਰ ਤੇ ਨਾਸ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦੀ ਥਾਂ ਸਿਆਣੇ ਤੋਂ ਸਿਆਣੇ ਤੇ ਸਰਵ-ਸ੍ਰੇਸ਼ਟ ਵਿਅਕਤੀਆਂ ਦੇ ਸ਼ਾਸਨ ਨੂੰ ਦਿੱਤੀ ਜਾਣੀ ਚਾਹੀਦੀ ਹੈ । ਇਹ ਚੀਜ਼ ਉਸ ਦੇ ਜੀਵਨ ਦੀ ਇਕ ਲੀਨ ਕਰ ਲੈਣ ਵਾਲੀ ਸਮੱਸਿਆ ਬਣ ਗਈ ਕਿ ਕੋਈ ਅਜਿਹਾ ਢੰਗ ਲੱਭਿਆ ਜਾਵੇ, ਜਿਸ ਨਾਲ ਸਿਆਣੇ ਤੋਂ ਸਿਆਣੇ ਤੇ ਸਰਵ-ਸ੍ਰੇਸ਼ਟ ਵਿਅਕਤੀਆਂ ਨੂੰ ਲੱਭਿਆ, ਅਤੇ ਸ਼ਾਸਨ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਆ ਤੇ ਇਸ ਦੇ ਯੋਗ ਬਣਾਇਆ ਜਾਵੇ ।
ਇਸੇ ਦੌਰਾਨ, ਸੁਕਰਾਤ ਨੂੰ ਬਚਾਉਣ ਦੇ ਆਪਣੇ ਯਤਨਾਂ ਕਰਕੇ, ਉਹ ਲੋਕ-ਤਾਂਤ੍ਰਿਕ ਨੇਤਾਵਾਂ ਦੁਆਰਾ, ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲਗ ਪਿਆ ਸੀ । ਉਸ ਦੇ ਮਿੱਤਰਾਂ ਨੇ ਉਸ ਨੂੰ ਜ਼ੋਰ ਨਾਲ ਪ੍ਰੇਰਣਾ ਕੀਤੀ ਕਿ ਐਥਨਜ਼ ਉਸ ਦੇ ਲਈ ਸੁਰੱਖਿਆ ਵਾਲੀ ਥਾਂ ਨਹੀਂ ਸੀ, ਅਤੇ ਉਸ ਵਾਸਤੇ ਬੜੇ ਹੀ ਸ਼ੁਭ ਸ਼ਗਨ ਵਾਲਾ ਸਮਾਂ ਸੀ, ਸੰਸਾਰ ਨੂੰ ਦੇਖ ਭਾਲ ਲੈਣ ਦਾ । ਅਤੇ ਇਸ ਲਈ 399 ਪੂ. ਈ. ਵਿੱਚ ਉਹ ਰਵਾਨਾ ਹੋ ਗਿਆ। ਉਹ ਕਿੱਥੇ ਗਿਆ, ਅਸੀ’ ਨਿਸ਼ਚਿਤ ਤੌਰ ਤੇ ਨਹੀਂ ਕਹਿ ਸਕਦੇ । ਉਸ ਦੀ ਯਾਤਰਾ ਦੇ ਹਰ ਮੋੜ ਬਾਰੇ ਪ੍ਰਮਾਣਿਕ ਵਿਅਕਤੀਆਂ ਦੀ ਇਕ ਮੌਜੀ ਜਿਹੀ ਜੰਗ ਚਲ ਰਹੀ ਹੈ। ਸਭ ਤੋਂ ਪਹਿਲਾਂ ਉਹ ਮਿਸਰ ਨੂੰ ਗਿਆ ਪ੍ਰਤੀਤ ਹੁੰਦਾ ਹੈ, ਅਤੇ ਉੱਥੋਂ ਸ਼ਾਸਕ ਪੁਜਾਰੀ ਸ਼੍ਰੇਣੀ ਪਾਸੋਂ ਇਹ ਸੁਣ ਕੇ ਉਸ ਨੂੰ ਕੁਝ ਧੱਕਾ ਲੱਗਾ ਕਿ ਯੂਨਾਨ ਇਕ ਛੋਟਾ ਬਾਲ ਰੂਪ ਜਿਹਾ ਰਾਜ ਸੀ, ਜਿਸ ਦੀਆਂ ਕੋਈ ਸਥਿਰ ਪਰੰਪਰਾਵਾਂ ਜਾਂ ਗੰਭੀਰ ਸੰਸਕ੍ਰਿਤੀ ਨਹੀਂ ਸੀ, ਇਸ ਲਈ ਨੀਲ ਪ੍ਰਦੇਸ਼ ਦੇ ਬੁਝਾਰਤ ਰੂਪ ਪੰਡਤ ਉਸ ਨੂੰ ਗੰਭੀਰਤਾ ਨਾਲ ਨਹੀਂ ਸਨ ਲੈ ਸਕਦੇ । ਪਰ ਕੋਈ ਵੀ ਚੀਜ਼ ਸਾਨੂੰ ਅਜਿਹਾ ਸੁਸਿੱਖਿਅਤ ਨਹੀਂ ਕਰਦੀ ਜਿੰਨਾ ਕਿ ਕੋਈ ਮਾਨਸਿਕ ਧੱਕਾ । ਇਕ ਪ੍ਰਗਤੀ-ਹੀਨ ਕ੍ਰਿਸ਼ਕ ਰਾਸ਼ਟਰ ਉੱਤੇ ਸਿਧਾਂਤਕ ਰੂਪ ਵਿੱਚ ਸ਼ਾਸਨ ਕਰ ਰਹੀ ਇਸ ਸੁਸਿੱਖਿਅਤ ਸ਼੍ਰੇਣੀ ਦੀ ਯਾਦ ਅਫਲਾਤੂਨ ਦੇ ਵਿਚਾਰ ਅੰਦਰ ਬਣੀ ਰਹੀ ਤੇ ਇਸ ਨੇ ਉਸ ਦੇ ਆਦਰਸ਼ ਨਗਰ ਰਾਜ (ਯੂਟੋਪੀਆ) ਦੇ ਲਿਖੇ ਜਾਣ ਵਿੱਚ ਆਪਣਾ ਪ੍ਰਭਾਵ ਪਾਇਆ। ਅਤੇ ਤਦ ਉਹ ਸਮੁੰਦਰੀ ਯਾਤਰਾ ਰਾਹੀਂ ਸਿਸਿਲੀ ਤੇ ਇਟਲੀ ਨੂੰ ਚਲਾ ਗਿਆ। ਉੱਥੇ ਉਹ ਕੁਝ ਸਮੇਂ ਲਈ, ਉਸ ਸਕੂਲ ਜਾਂ ਸੰਪ੍ਰਦਾਇ ਵਿੱਚ ਸ਼ਾਮਲ ਹੋ ਗਿਆ, ਜਿਸ ਨੂੰ ਮਹਾਨ ਪਾਈਥਾਗੋਰਸ ਨੇ ਕਾਇਮ ਕੀਤਾ ਸੀ, ਅਤੇ ਇਕ ਵਾਰੀ ਫਿਰ ਉਸ ਦੇ ਸੰਸਕਾਰ-ਗ੍ਰਹੀ ਮਨ ਉੱਤੇ ਅਜਿਹੇ ਮਨੁੱਖਾਂ ਦੇ ਛੋਟੇ ਜਿਹੇ ਕਿਸੇ ਮੰਡਲ ਦੀ ਯਾਦ ਦੀ ਛਾਪ ਲੱਗ ਗਈ, ਜਿਹੜੇ ਕਿ ਵਿਦਵਤਾ ਤੇ ਸ਼ਾਸਨ ਲਈ ਨਿਵੇਕਲੇ ਕੀਤੇ ਗਏ ਹੋਣ ਤੇ ਸੱਤਾ ਨੂੰ ਆਪਣੇ ਵਸੀਕਾਰ ਵਿੱਚ ਰਖਣ ਦੀ ਬਜਾਇ ਇਕ ਸਾਦਾ ਜਿਹਾ ਜੀਵਨ ਬਤੀਤ ਕਰਦੇ ਹੋਣ । ਬਾਰਾਂ ਵਰ੍ਹਿਆਂ ਤੀਕ ਉਹ ਭ੍ਰਮਣ ਕਰਦਾ ਹਰ ਸ਼ੋਤ ਤੋਂ ਸਿਆਣਪ ਸੰਜਰਦਾ ਹਰ ਮੰਦਰ ਸਥਾਨ ਤੇ ਬੈਠਦਾ ਤੇ ਹਰ ਸਿਧਾਂਤ ਨੂੰ ਚੱਖਦਾ ਰਿਹਾ । ਕਈਆਂ ਦੇ ਖ਼ਿਆਲ ਅਨੁਸਾਰ ਉਹ ਜੂਡੀਆ ਪ੍ਰਦੇਸ਼ ਨੂੰ ਗਿਆ ਅਤੇ ਕੁਝ ਸਮੇਂ ਲਈ ਲਗਪਗ ਸਮਾਜਵਾਦੀ, ਸੰਦੇਸ਼ਕਾਰਾਂ ਦੀ ਪਰੰਪਰਾ ਵਿੱਚ ਢਾਲਿਆ ਗਿਆ, ਅਤੇ ਫਿਰ ਇਹ ਕਿ ਉਹ ਗੰਗਾ ਦੇ ਕਿਨਾਰਿਆਂ ਤੀਕ ਜਾ ਪਹੁੰਚਾ ਤੇ ਉੱਥੇ ਹਿੰਦੂਆਂ ਦੇ ਅਨੁਭਵੀ-ਚਿੰਤਨਾਂ ਨੂੰ ਵੀ ਸਿਖ ਲਿਆ। ਖ਼ੈਰ, ਅਸੀਂ ਠੀਕ ਠੀਕ ਕੁਝ ਨਹੀਂ ਕਹਿ ਸਕਦੇ ।
387 ਪੂ. ਈ. ਵਿੱਚ ਉਹ ਐਥਨਜ਼ ਨੂੰ ਵਾਪਸ ਪਰਤਿਆ । ਹੁਣ ਉਹ ਚਾਲੀ ਵਰ੍ਹਿਆਂ ਦਾ ਹੋ ਚੁਕਾ ਇਕ ਅਜਿਹਾ ਆਦਮੀ ਸੀ ਜਿਹੜਾ ਕਿ ਬਹੁਤੇ ਲੋਕਾਂ ਤੇ ਬਹੁਤੇ ਦੇਸਾਂ ਦੀ ਸਿਆਣਪ- ਵਿਭਿੰਨਤਾ ਨਾਲ ਪ੍ਰਪੱਕ ਹੋ ਗਿਆ ਹੋਇਆ ਸੀ । ਇਸ ਸਮੇਂ ਤੀਕ ਜੁਆਨੀ ਦੇ ਸਮੇਂ ਦਾ ਕੁਝ ਗਰਮ ਜ਼ੋਬ ਉਸ ਦਾ ਜਾਂਦਾ ਰਿਹਾ ਸੀ, ਪਰ ਉਸ ਨੇ ਵਿਚਾਰ ਦਾ ਇਕ ਅਜਿਹਾ ਸਮੁੱਚਾ ਨਜ਼ਰੀਆ ਪ੍ਰਾਪਤ ਕਰ ਲਿਆ ਸੀ, ਜਿਸ ਵਿੱਚ ਹਰ ਅਵੱਧੀ ਦੀ ਹਾਲਤ ਅੱਧੀ ਸਚਾਈ ਦੇ ਰੂਪ ਵਿੱਚ ਦਿਸਦੀ ਤੇ ਹਰ ਸਮੱਸਿਆ ਦੇ ਕਿੰਨੇ ਸਾਰੇ ਪੱਖ, ਮਿਲਜੁਲ ਕੇ ਸਚਾਈ ਦੇ ਹਰ ਪੱਖ ਨੂੰ ਹਿੱਸੇ ਆਉਂਦਾ ਵਰ ਲਿਆ ਦੇਂਦੇ ਹਨ । ਉਸ ਦੇ ਪਾਸ ਹੁਣ ਗਿਆਨ ਸੀ, ਤੇ ਕਲਾ ਸੀ । ਇਕੋ ਵਾਰੀ ਫ਼ਿਲਾਸਫ਼ਰ ਤੇ ਕਵੀ ਵਿਅਕਤੀ ਇਕੋ ਆਤਮਾ ਵਿੱਚ ਜੀ ਰਹੇ ਸਨ, ਅਤੇ ਆਪਣੇ ਲਈ ਪ੍ਰਗਟਾਵ ਦਾ ਉਸ ਨੇ ਇਕ ਅਜਿਹਾ ਮਾਧਿਅਮ ਸਿਰਜ ਲਿਆ, ਜਿਸ ਵਿੱਚ ਸੁਹਜ ਤੇ ਸਚਾਈ ਦੋਵੇਂ ਟਿਕਾਣਾ ਬਣਾ ਕੇ ਆਪਣੀ ਖੇਡ, ਖੇਡ ਸਕਦੇ ਸਨ, ਤੇ ਇਹ ਸੀ ਗੋਸ਼ਟੀ । ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਇਸ ਤੋਂ ਪਹਿਲਾਂ ਫਿਲਾਸਫੀ ਨੇ ਕਦੀ ਅਜਿਹਾ ਸ਼ਾਨਦਾਰ ਲਿਬਾਸ ਨਹੀਂ ਸੀ ਪਹਿਨਿਆ, ਅਤੇ ਨਿਸ਼ਚਿਤ ਤੌਰ ਤੇ ਨਾ ਹੀ ਉਸ ਤੋਂ ਮਗਰੋਂ ਹੁਣ ਤਕ । ਅਨੁਵਾਦ ਵਿੱਚ ਵੀ ਇਹ ਸ਼ੈਲੀ ਚਮਕਦੀ, ਚੰਗਿਆੜੀਆਂ ਛੱਡਦੀ, ਉਛਲਦੀ ਤੇ ਡੁੱਲ੍ਹ ਛੱਲ੍ਹ ਪੈਂਦੀ ਹੈ । ਉਸ ਦਾ ਇਕ ਪ੍ਰੇਮੀ ਸ਼ੈਲੇ ਕਹਿੰਦਾ ਹੈ,”ਅਫ਼ਲਾਤੂਨ ਗੁੜੇ ਅਤੇ ਸੂਖਮ, ਤਰਕ ਅਤੇ ਕਵਿਤਾ ਦੇ ਕਮਾਲ ਉਤਸ਼ਾਹ ਦੇਣ ਵਿੱਚ ਇਕ ਦੁਰਲੱਭ ਸੁਮੇਲ ਦਾ ਪਰਦਰਸ਼ਨ ਕਰਾਂਦਾ ਹੈ, ਜਿਹੜਾ ਕਿ ਉਸ ਦੇ ਸਮਿਆਂ ਦੀ ਸ਼ਾਨ ਤੇ ਇਕਸੁਰਤਾ ਨਾਲ ਪਿਘਲਿਆ ਹੋਇਆ, ਸੰਗੀਤਕ ਪ੍ਰਭਾਵਾਂ ਦੀ ਇਕ ਅਜਿਹੀ ਅਰੋਕ ਨਦੀ ਦਾ ਰੂਪ ਲੈ ਲੈਂਦਾ ਹੈ, ਜਿਹੜੀ ਕਿ ਪ੍ਰੇਰਨਾਵਾਂ ਨੂੰ ਜਿਵੇਂ ਕਿ ਇਕ ਸਾਹ ਰੋਕੇ ਪ੍ਰਵਾਹ ਵਿੱਚ ਛੇਤੀ ਨਾਲ ਅੱਗੇ ਵੱਲ ਨੂੰ ਲਈ ਜਾਂਦੀ ਹੈ । ਨਵਯੁਵਕ ਫ਼ਿਲਾਸਫ਼ਰ ਦਾ ਇਕ ਨਾਟਕਕਾਰ ਦੇ ਰੂਪ ਵਿੱਚ ਆਰੰਭ ਕਰਨਾ ਕੋਈ ਐਵੇਂ ਬੇਅਰਥ ਨਹੀਂ ਸੀ ।
ਅਫ਼ਲਾਤੂਨ ਨੂੰ ਸਮਝਣ ਦੀ ਔਕੜ, ਐਨ ਸਗਵੇਂ ਤੋਰ ਤੇ, ਇਸ ਗੱਲੋਂ ਪੈਦਾ ਹੁੰਦੀ ਹੈ ਕਿ ਉਸ ਨੇ ਫ਼ਿਲਾਸਫ਼ੀ ਅਤੇ ਕਵਿਤਾ ਤੇ ਵਿਗਿਆਨ ਤੇ ਕਲਾ ਦਾ ਇਹ ਨਸ਼ਿਆ ਦੇਣ ਵਾਲਾ ਮਿਸ਼ਰਣ ਕਰ ਦਿਖਾਇਆ ਹੈ । ਅਸੀਂ ਹਮੇਸ਼ਾ ਦੱਸ ਨਹੀਂ ਸਕਦੇ ਕਿ ਗੋਸ਼ਟੀ ਦੇ ਕਿਹੜੇ ਪਾਤਰ ਰਾਹੀਂ ਪੁਸਤਕ ਦਾ ਕਰਤਾ ਬੋਲਦਾ ਹੈ, ਤੇ ਕਿਹੜੇ ਰੂਪ ਵਿੱਚ, ਤੋਂ ਕੀ ਉਸ ਦਾ ਭਾਵ ਅੱਖਰੀ ਹੈ ਕਿ ਅਲੰਕਾਰਕ, ਕੀ ਉਹ ਦਿਲ ਲਗੀ ਕਰਦਾ ਹੈ ਜਾਂ ਗੰਭੀਰ ਹੈ। ਵਿਨੋਦ, ਅਤੇ ਵਿਅੰਗ ਤੇ ਮਿਥਹਾਸਿਕ ਕਹਾਣੀ ਦਾ ਉਸ ਦਾ ਪਿਆਰ, ਕਦੀ ਕਦੀ ਸਾਨੂੰ ਚਕਾ-ਚੁੰਧ ਜਿਹਾ ਕਰ ਦੇਂਦਾ ਹੈ, ਉਸ ਬਾਰੇ ਲਗਪਗ ਅਸੀਂ ਕਹਿ ਸਕਦੇ ਹਾਂ ਕਿ ਕਥਾ ਕਹਾਣੀਆਂ ਤੋਂ ਬਿਨਾਂ ਤਾਂ ਉਹ ਕਦੀ ਸਿੱਖਿਆ ਦੇਂਦਾ ਹੀ ਨਹੀਂ ਸੀ । ਉਸ ਦਾ ਇਕ ਪਾਤਰ ਪ੍ਰਟਾਗਰਸ ਇਉਂ ਪੁੱਛਦਾ ਹੈ, “ਕੀ ਮੈਂ ਇਕ ਬ੍ਰਿਧ ਆਦਮੀ, ਨੌਜਵਾਨਾਂ ਵਾਂਗ ਤੁਹਾਡੇ ਨਾਲ, ਸਿੱਖਿਆਦਾਇਕ ਜਾਂ ਮਿਥਿਹਾਸਿਕ ਕਹਾਣੀ ਦੇ ਰੂਪ ਵਿੱਚ ਗੱਲਬਾਤ ਕਰਾਂ ?” ਸਾਨੂੰ ਦੱਸਿਆ ਗਿਆ ਹੈ ਕਿ ਅਫ਼ਲਾਤੂਨ ਨੇ ਇਹ ਗੋਸ਼ਟੀਆਂ ਆਪਣੇ ਸਮੇਂ ਦੀ ਆਮ ਪੜ੍ਹਨ ਵਾਲੀ ਜਨਤਾ ਲਈ ਲਿਖੀਆਂ ਸਨ । ਆਪਣੇ ਗੱਲਬਾਰੀ ਢੰਗ ਨਾਲ, ਪੱਖ ਤੇ ਵਿਪੱਖ ਦੇ ਆਪਣੇ ਮਨੋਰੰਜਕ ਸੰਗ੍ਰਾਮ ਨਾਲ, ਅਤੇ ਹਰ ਮਹੱਤਵਪੂਰਨ ਦਲੀਲ ਦੇ ਸਹਿਜ ਨਾਲ ਹੋਏ ਵਿਕਾਸ ਤੇ ਵਾਰ ਵਾਰ ਦੁਹਰਾਏ ਜਾਣ ਨਾਲ, ਇਹ ਸਪੱਸ਼ਟ ਤੌਰ ਤੇ, ਕਿਸੇ ਅਜਿਹੇ ਆਦਮੀ ਲਈ ਸਮਝ ਗੋਚਰੀਆਂ ਹੁੰਦੀਆਂ ਸਨ, (ਹੁਣ ਭਾਵੇਂ ਸਾਨੂੰ ਇਹ ਕਠਿਨ ਪ੍ਰਤੀਤ ਹੁੰਦੀਆਂ ਹੋਣ), ਜਿਸਨੇ ਕਿ ਫਿਲਾਸਫੀ ਦਾ ਰਸ ਕਦੀ ਕਦਾਈਂ, ਇਕ ਐਸ ਦੇ ਤੌਰ ਤੇ ਚਖਣਾ ਹੁੰਦਾ, ਤੇ ਥੋੜ ਚਿਰ ਦੇ ਜੀਵਨ ਤੋਂ ਮਜਬੂਰ ਹੋ ਕੇ ਜਿਸ ਨੇ ਕੁਝ ਪੜ੍ਹ ਲੈਣਾ ਹੁੰਦਾ, ਜਿਵੇਂ ਕਿ ਭੱਜਾ ਜਾਂਦਾ ਕੋਈ ਆਦਮੀ ਪੜ੍ਹ ਸਕਦਾ ਹੈ। ਇਸ ਲਈ ਸਾਨੂੰ ਇਨ੍ਹਾਂ ਗੋਸ਼ਟੀਆਂ ਵਿੱਚ ਬਹੁਤ ਕੁਝ ਅਜਿਹਾ ਦੇਖਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜਿਹੜਾ ਕਿ ਮੋਜ ਮੇਲਾ ਤੇ ਅਲੰਕਾਰਕ ਜਿਹਾ ਹੈ; ਬਹੁਤਾ ਅਜਿਹਾ ਜਿਹੜਾ ਕਿ ਉਨ੍ਹਾਂ ਵਿਦਵਾਨਾਂ ਤੋਂ ਬਿਨਾਂ ਸਮਝ ਵਿੱਚ ਆਉਣ ਵਾਲਾ ਨਹੀਂ, ਜਿਹੜੇ ਕਿ ਅਫਲਾਤੂਨ ਦੇ ਸਮੇਂ ਦੇ ਸਮਾਜਿਕ ਤੋਂ ਸਾਹਿਤਕ ਵੇਰਵਿਆਂ ਦੇ ਚੰਗੇ ਜਾਣਕਾਰ ਹੋਣ; ਬਹੁਤਾ ਕੁਝ ਅਜਿਹਾ ਜਿਹੜਾ ਕਿ ਅੱਜ ਅਸੰਗਤ ਤੇ ਕਲਪਨਾਤਮਕ ਜਿਹਾ ਪ੍ਰਤੀਤ ਹੋਵੇਗਾ, ਪਰ ਜਿਸ ਨੇ ਕਦੀ ਅਜਿਹੇ ਮਿਰਚ ਮਸਾਲੇ ਦਾ ਕੰਮ ਦਿੱਤਾ ਹੋਵੇਗਾ, ਜਿਸ ਨਾਲ ਕਿ ਚਿੰਤਨ ਦੀ ਭਾਰੀ ਤੇ ਛੇਤੀ ਨਾ ਪਚਣ ਵਾਲੀ ਵਸਤੂ ਨੂੰ ਉਨ੍ਹਾਂ ਤਬੀਅਤਾਂ ਲਈ ਹਜ਼ਮ ਹੋਣ ਯੋਗ ਬਣਾਇਆ ਗਿਆ ਸੀ, ਜਿਹੜੀਆਂ ਕਿ ਫਿਲਾਸਫ਼ਾਨਾਂ ਭੋਜਨ ਦੀਆਂ ਆਦੀ ਨਹੀਂ ਸਨ ।
ਸਾਨੂੰ ਇਹ ਵੀ ਸਵੀਕਾਰ ਕਰਨਾ ਬਣਦਾ ਹੈ ਕਿ ਅਫ਼ਲਾਤੂਨ ਅੰਦਰ ਉਹ ਗੁਣ ਵੀ ਭਰਪੂਰ ਮਾਤਰਾ ਵਿੱਚ ਮੌਜੂਦ ਸਨ, ਜਿਨ੍ਹਾਂ ਦੀ ਉਹ ਨਿਖੇਧੀ ਕਰਦਾ ਹੈ। ਉਹ ਕਵੀਆਂ ਤੇ ਉਨ੍ਹਾਂ ਦੀਆਂ ਮਿਥਿਆ ਕਹਾਣੀਆਂ ਵਿਰੁੱਧ ਗੁੱਸਾ ਪ੍ਰਗਟ ਕਰਦਾ ਹੈ, ਤੇ ਫਿਰ ਕਵੀਆਂ ਦੀ ਗਿਣਤੀ ਵਿੱਚ ਇਕ ਹੋਰ ਕਵੀ ਦਾ ਤੇ ਸੈਂਕੜੇ ਮਿਥਿਹਾਸਕ ਕਹਾਣੀਆਂ ਦਾ ਹੋਰ ਵਾਧਾ ਕਰ ਦੇਂਦਾ ਹੈ। ਉਹ ਪੁਜਾਰੀਆਂ ਦੀ ਸ਼ਿਕਾਇਤ ਕਰਦਾ ਹੈ, (ਜਿਹੜੇ ਨਰਕ ਬਾਰੇ ਪ੍ਰਚਾਰ ਤੇ ਇਸ ਤੋਂ ਮੁਕਤੀ ਪਾਉਣ ਦਾ ਸਾਧਨ ਦੱਸਦੇ ਫਿਰਦੇ ਹਨ, ਜਿਵੇਂ ਕਿ “ਰੀਪਬਲਿਕ” ਵਿੱਚ), ਪਰ ਉਹ ਆਪ ਇਕ ਪੁਜਾਰੀ, ਇਕ ਧਰਮ ਸ਼ਾਸਤਰੀ, ਇਕ ਪ੍ਰਚਾਰਕ, ਇਕ ਪਰਮ ਸਦਾਚਾਰ ਸ਼ਾਸਤਰੀ ਤੇ ਇਕ ਅਜਿਹਾ ਵਿਅਕਤੀ ਹੈ, ਜਿਹੜਾ ਕਿ ਕਲਾ ਦੀ ਨਿਖੇਧੀ ਕਰਦਾ ਤੇ ਅਭਿਮਾਨੀਆਂ ਨੂੰ ਅੰਗੀਠੀ ਪਾਸ ਢੁਕ ਬਹਿਣ ਲਈ ਸੱਦੇ ਦੇਂਦਾ ਹੈ । ਉਹ ਸ਼ੈਕਸਪੀਅਰ ਵਾਂਗ ਮੰਨਦਾ ਹੈ ਕਿ ਤੁਲਨਾਵਾਂ ਤਿਲਕਣਬਾਜ਼ੀ ਹੁੰਦੀਆਂ ਹਨ (‘ਸੋਫਿਸਟ’) ਪਰ ਉਹ ਇਕ ਤੋਂ ਦੂਸਰੀ ਤੇ ਉਸ ਤੋਂ ਹੋਰ, ਤੀਕ ਤਿਲਕ ਜਾਂਦਾ ਹੈ । ਉਹ ਸੋਫਿਸਟ ਵਿਚਾਰਕਾਂ ਨੂੰ ਸ਼ਬਦ-ਜਾਲ ਵਿਛਾਣ ਵਾਲੇ ਵਾਦ-ਵਿਵਾਦ ਕਹਿਕੇ ਉਨ੍ਹਾਂ ਦੀ ਨਿਖੇਧੀ ਕਰਦਾ ਹੈ ਪਰ ਉਹ ਆਪ ਇਕ ਕਾਲਜ ਦੇ ਵਿਦਿਆਰਥੀ ਦੀ ਤਰ੍ਹਾਂ ਤਰਕ ਛਾਂਟਣ ਤੋਂ ਉੱਪਰ ਨਹੀਂ ਉਠਦਾ। ਫੈਗਯੂਟ ਉਸ ਬਾਰੇ ਇਉਂ ਵਿਅੰਗਭਰੀ ਦਿਲ ਲਗੀ ਕਰਦਾ ਹੈ, “ਇਕ ਪੂਰੀ ਵਸਤੂ ਆਪਣੇ ਹਿੱਸੇ ਨਾਲੋਂ ਨਿਸ਼ਚਿਤ ਤੌਰ ਤੇ ਵਡੇਰੀ ਹੁੰਦੀ ਹੈ ਅਤੇ ਹਿੱਸਾ ਨਿਸ਼ਚਿਤ ਤੌਰ ਤੇ ਸੰਪੂਰਨ ਵਸਤੂ ਨਾਲੋਂ ਘੱਟ ਹੁੰਦਾ ਹੈ ? ਹਾਂ ਬੇਸ਼ੱਕ…। ਇਸ ਲਈ ਸਪੱਸ਼ਟ ਤੌਰ ਤੇ, ਫਿਲਾਸਫਰਾਂ ਨੂੰ ਰਾਜ ਸ਼ਾਸਨ ਚਲਾਉਣਾ ਚਾਹੀਦਾ ਹੈ । ਇਹ ਕੀ ਗੱਲ ਹੋਈ ? ਇਹ ਸਪੱਸ਼ਟ ਹੀ ਹੈ, ਆਓ ਇਸ ਨੂੰ ਇਕ ਵਾਰੀ ਫਿਰ ਵਿਚਾਰ ਲਈਏ।”
ਪਰ ਇਹ ਕੁਝ ਹੈ, ਜਿਹੜਾ ਕਿ ਉਸ ਬਾਰੇ ਅਸੀਂ ਭੈੜੇ ਤੋਂ ਭੈੜਾ ਕਹਿ ਸਕਦੇ ਹਾਂ। ਪਰ ਇੰਨਾ ਕੁਝ ਕਹਿ ਲੈਣ ਮਗਰੋਂ “ਗੋਸ਼ਟੀਆਂ” ਨਾਮ ਦੀ ਰਚਨਾ ਸੰਸਾਰ ਦੀਆਂ ਅਮੋਲਕ ਨਿੱਧੀਆਂ ਵਿੱਚੋਂ ਗਿਣੇ ਜਾਣ ਦਾ ਮਾਣ ਰਖਦੀ ਹੈ । ਇਨ੍ਹਾਂ ਵਿੱਚੋਂ ਸਰਵ-ਸ਼ੇਸ਼ਟ “ਗਣਰਾਜ” (ਰੀਪਬਲਿਕ) ਆਪਣੇ ਆਪ ਵਿੱਚ ਇਕ ਸੰਪੂਰਨ ਰਚਨਾ ਹੈ । ਇਸ ਵਿੱਚ ਸਾਨੂੰ ਮਿਲ ਜਾਏਗੀ ਉਸ ਦੀ ਦਾਰਸਨਿਕਤਾ (metaphysics), ਉਸ ਦਾ ਧਰਮ ਸਿਧਾਂਤ (theology), ਉਸ ਦਾ ਨੀਤੀ ਸਾਸਤਰ (ethics), ਉਸ ਦਾ ਮਨੋਵਿਗਿਆਨ, ਉਸ ਦਾ ਸਿੱਖਿਆ ਸ਼ਾਸਤਰ (pedagogy) ਉਸ ਦਾ ਰਾਜਨੀਤੀ ਵਿਗਿਆਨ, ਤੇ ਉਸ ਦਾ ਕਲਾ-ਸਿਧਾਂਤ । ਇੱਥੇ ਸਾਨੂੰ ਮਿਲਣਗੀਆਂ ਸਮੱਸਿਆਵਾਂ, ਆਧੁਨਿਕਤਾ ਤੇ ਧਮਕਾਲੀਨ ਰਸ ਨਾਲ ਭਰੀਆਂ ਹੋਈਆਂ ਸਾਮਵਾਦ ਤੇ ਸਮਾਜਵਾਦ, ਇਸਤ੍ਰੀ ਅਧਿਕਾਰਵਾਦ, ਅਤੇ ਸੰਤਾਨ-ਸੰਜਮ, ਸਦਾਚਾਰ ਤੇ ਕੁਲੀਨ-ਤੰਤਰ ਦੀਆਂ ਨਿਤਸ਼ੇ ਵਰਗੀਆਂ ਸਮੱਸਿਆਵਾਂ, ਕੁਦਰਤ ਵੱਲ ਪਰਤਣ ਤੇ ਸੁਤੰਤਰ ਰੂਪ ਸਿੱਖਿਆ ਦੀਆਂ ਰੂਸੋ ਦੇ ਭਾਂਤ ਦੀਆਂ ਸਮੱਸਿਆਵਾਂ, ਬਰਗਸਨ ਵਰਗੀ ਜੀਵਨ ਸ਼ਕਤੀ ਅਤੇ ਫਰਾਇਡ ਸਮਾਨ ਮਨੋ- ਵਿਸ਼ਲੇਸ਼ਣ (psychoanalysis) ਆਦਿ ਇਥੇ ਹਰ ਚੀਜ਼ ਮੌਜੂਦ ਹੈ। ਇਥੇ ਇਕ ਉਦਾਰ ਮੀਜ਼ਬਾਨ ਰਾਹੀਂ ਪਰੋਸਿਆ ਗਿਆ, ਚੋਣਵੇਂ ਲੋਕਾਂ ਲਈ ਇਕ ‘ਪ੍ਰੀਤੀ ਭੋਜਨ’ ਹੈ । “ਅਫਲਾਤੂਨ ਫਿਲਾਸਫ਼ੀ ਤੇ ਫ਼ਿਲਾਸਫ਼ੀ ਅਫ਼ਲਾਤੂਨ ਹੈ”, ਐਮਰਸਨ ਕਹਿੰਦਾ ਹੈ, ਅਤੇ “ਗਣਰਾਜ” ਰਚਨਾ ਪ੍ਰਤਿ ਉਹ ਸ਼ਬਦ ਪ੍ਰਦਾਨ ਕਰਦਾ ਹੈ ਜਿਹੜੇ ਕਿ ਉਮਰ ਨੇ ਕੁਰਾਨ ਬਾਰੇ ਕਹੇ ਸਨ- “ਸਾੜ ਦਿਉ ਲਾਇਬਰੇਰੀਆਂ, ਕਿਉਂ ਜੋ ਉਨ੍ਹਾਂ ਦੀ ਕੀਮਤ ਇਸ ਪੁਸਤਕ ਵਿੱਚ ਮੌਜੂਦ ਹੈ ।”
ਆਉ ਫਿਰ ‘ਗਣਰਾਜ’ ਦਾ ਅਧਿਐਨ ਕਰੀਏ ।
- ਨੈਤਿਕ ਸਮੱਸਿਆ
ਚਰਚਾ, ਕੰਫੈਲੱਸ ਨਾਮ ਦੇ ਇਕ ਧਨਾਢ ਕੁਲੀਨ-ਤੰਤਰੀ ਦੇ ਘਰ ਹੁੰਦੀ ਹੈ । ਚਰਚਾ ਮੰਡਲੀ ਵਿੱਚ ਮੌਜੂਦ ਹਨ, ਗਲਾਕਨ ਅਤੇ ਐਡੀਮੈਂਟਸ, ਅਫ਼ਲਾਤੂਨ ਦੇ ਭਰਾ, ਅਤੇ ਥਰੈਸੀਮੈਕਸ, ਰੁੱਖੀ ਆਵਾਜ਼ ਵਾਲਾ ਇਕ ਜੋਸ਼ੀਲਾ, ਸੋਫਿਸਟ। ਸੁਕਰਾਤ ਜਿਹੜਾ ਕਿ ਗੋਸ਼ਟੀ ਵਿੱਚ ਅਫ਼ਲਾਤੂਨ ਵਲੋਂ ਬੋਲਣ ਦਾ ਕੰਮ ਕਰਦਾ ਹੈ, ਕੰਫੈਲੱਸ ਨੂੰ ਪੁੱਛਦਾ ਹੈ :
“ਧਨ ਦੌਲਤ ਤੋਂ ਪ੍ਰਾਪਤ ਕੀਤੀ, ਸਭ ਤੋਂ ਵੱਡੀ ਬਰਕਤ ਤੁਸੀਂ ਕਿਸ ਚੀਜ਼ ਨੂੰ ਸਮਝਦੇ ਹੋ ?”
ਕੈਫੇਲੱਸ ਕਹਿੰਦਾ ਹੈ, ਕਿ ਧਨ ਉਸ ਦੇ ਲਈ ਇਕ ਬਰਕਤ ਹੈ ਤੇ ਬਹੁਤ ਕਰ ਕੇ ਇਸ ਲਈ ਕਿ ਇਹ ਉਸ ਨੂੰ ਉਦਾਰ, ਦਿਆਨਤਦਾਰ ਅਤੇ ਨਿਆਂਕਾਰ ਹੋਣ ਦੇ ਯੋਗ ਬਣਾਂਦੀ ਹੈ । ਸੁਕਰਾਤ ਆਪਣੇ ਚਤਰ ਢੰਗ ਨਾਲ ਉਸ ਨੂੰ ਪੁੱਛਦਾ ਹੈ ਕਿ ਨਿਆਂ ਤੋਂ ਉਹ ਕੀ ਭਾਵ ਲੈਂਦਾ ਹੈ ਅਤੇ ਏਨੇ ਨਾਲ ਫਿਲਸਫ਼ਾਨਾ ਜੰਗ ਦੇ ਕੁੱਤੇ ਖੋਲ੍ਹ ਦੇਂਦਾ ਹੈ । ਕਿਉਂ ਜੋ ਕੋਈ ਚੀਜ਼ ਏਨੀ ਕਠਿਨ ਨਹੀਂ ਹੁੰਦੀ ਜਿੰਨੀ ਕਿ ਪਰਿਭਾਸ਼ਾ ਅਤੇ ਨਾ ਹੀ ਮਾਨਸਿਕ ਸਪੱਸ਼ਟਤਾ ਦੇ ਹਨਰ ਦੇ ਅਭਿਆਸ ਲਈ ਏਨੀ ਕਰੜੀ ਪਰਖ । ਸੁਕਰਾਤ ਇਕ ਤੋਂ ਬਾਅਦ ਇਕ, ਦਿੱਤੀਆਂ ਗਈਆਂ ਪਰਿਭਾਸ਼ਾਵਾਂ ਦਾ ਵਿਨਾਸ਼ ਕਰ ਦੇਂਦਾ ਹੈ, ਜਦੋਂ ਤੀਕ ਕਿ ਅੰਤ ਨੂੰ ਜਾ ਕੇ ਦੂਜਿਆਂ ਨਾਲੋਂ ਘੱਟ ਧੀਰਜਵਾਨ, ਥਰੈਸੀਮੈਕਸ, ਇਕ ਗਰਜ ਨਾਲ ਬੋਲ ਉੱਠਦਾ ਹੈ :
ਏਂ ਸੁਕਰਾਤ ? ਅਤੇ ਤੁਸੀਂ ਡਿੱਗਦੇ ਹੋ ? ਮੈਂ ਕਹਿਨਾ ਵਾਂ ”ਤੂੰ ਵੀ ਕੇਹੋ ਜਿਹੀ ਮੂਰਖਤਾ ਦਾ ਸ਼ਿਕਾਰ ਹੋ ਗਿਆ ਸਾਰੇ ਇਸ ਮੂਰਖਤਾ ਭਰੇ ਢੰਗ ਨਾਲ ਇਕ ਦੂਜੇ ਦੇ ਪੈਰੀਂ ਕਿਉਂ ਕਿ ਜੋ ਤੈਨੂੰ ਇਹ ਜਾਣਨ ਦੀ ਇੱਛਾ ਹੈ ਕਿ ਨਿਆਂ ਕੀ ਵਸਤੂ ਹੈ ਤਾਂ ਤੈਨੂੰ ਉੱਤਰ ਦੇਣਾ ਚਾਹੀਦਾ ਹੈ, ਨਾ ਕਿ ਪੁੱਛੀ ਜਾਣਾ ਤੇ ਦੂਜਿਆਂ ਨੂੰ ਖੰਡਨ ਕਰਨ ਵਿੱਚ, ਤੈਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ । ਕਿਉਂ ਜੋ ਇਹੋ ਜਿਹੇ ਤਾਂ ਬਥੇਰੇ ਹੁੰਦੇ ਨੇ, ਜਿਹੜੇ ਪੁੱਛਾਂ ਕਰ ਸਕਦੇ ਹਨ ਪਰ ਉੱਤਰ ਨਹੀਂ ਦੇ ਸਕਦੇ ।”
ਸੁਕਰਾਤ ਡਰਦਾ ਨਹੀਂ। ਉਹ ਉੱਤਰ ਦੇਣ ਨਾਲੋਂ ਪੁੱਛਣਾ ਹੀ ਜਾਰੀ ਰੱਖਦਾ ਹੈ। ਅਤੇ ਇਕ ਅੱਧ ਮਿੰਟ ਦੇ ਬਚਾਵ ਤੇ ਠਕੋਰ ਦੇ ਮਗਰੋਂ ਉਹ ਅਸਾਵਧਾਨ ਹੋਏ ਬਰੈਸੀ ਮੈਕਸ ਨੂੰ ਇਹ ਪਰਿਭਾਸ਼ਾ ਦੇਣ ਲਈ ਉਕਸਾ ਦੇਂਦਾ ਹੈ : “ਤਾਂ ਫਿਰ ਸੁਣ ਲਉ” ਗੁੱਸੇ ਹੋਇਆ ਸੋਫਿਸਟ ਕਹਿੰਦਾ ਹੈ, “ਮੈਂ ਐਲਾਨ ਕਰ ਕੇ ਕਹਿੰਦਾ ਹਾਂ ਕਿ ਜਿਸ ਦੀ ਲਾਠੀ, ਉਸੇ ਦੀ ਭੈਂਸ, ਅਤੇ ਵਧੇਰੇ ਸ਼ਕਤੀਵਾਨਾਂ ਦਾ ਹੀ ਨਿਆਂ ਹੁੰਦਾ ਹੈ ।….. ਵਿਭਿੰਨ ਰੂਪਾਂ ਦੀਆਂ” ਰਾਜ ਸਰਕਾਰਾਂ, ਜਿਵੇਂ ਕਿ ਲੋਕ ਤਾਂਤ੍ਰਿਕ, ਕੁਲੀਨ ਤਾਂਤ੍ਰਿਕ ਤੇ ਨਿਰੰਕੁਸ਼ ਤਾਂਤ੍ਰਿਕ, ਭਾਂਤ ਭਾਂਤ ਦੇ ਕਾਨੂੰਨ, ਕ੍ਰਮ ਅਨੁਸਾਰ, ਆਪਣੇ ਆਪਣੇ ਹਿਤਾਂ ਨੂੰ ਸਾਹਮਣੇ ਰੱਖ ਕੇ ਬਣਾਂਦੀਆਂ ਅਤੇ ਉਨ੍ਹਾਂ ਦੇ ਹਿਤ “ਸਾਧਨ ਲਈ ਬਣਾਏ ਗਏ ਇਹ ਕਾਨੂੰਨ ਉਹ ਆਪਣੀ ਪਰਜਾ ਨੂੰ, ਨਿਆਂ ਦੇ ਰੂਪ ਵਿੱਚ ਦੇਂਦੀਆਂ ਤੇ ਇਹੋ ਜਿਹੇ ਕਿਸੇ ਵਿਅਕਤੀ ਨੂੰ ਅਨਿਆਈਂ ਦੱਸ ਕੇ ਦੰਡ ਦੇਂਦੀਆਂ ਹਨ, ਜਿਹੜਾ ਉਨ੍ਹਾਂ ਦੀ ਉਲੰਘਣਾ ਕਰਦਾ ਹੈ । ਮੈਂ ਅਨਿਆਂ ਬਾਰੇ ਵੱਡੇ ਪੈਮਾਨੇ ਤੇ ਗੱਲ ਕਰ ਰਿਹਾ ਹਾਂ, ਅਤੇ ਮੇਰਾ ਭਾਵ ਸਭ ਤੋਂ ਵੱਧ ਸਪੱਸ਼ਟ ਤੌਰ ਤੇ ਨਿਰੰਕੁਸ਼ ਤੰਤਰ ਵਿੱਚ ਵੇਖਿਆ ਜਾ ਸਕਦਾ ਹੈ, ਜਿਹੜਾ ਕਿ ਧੋਖੇ ਤੇ ਤਾਕਤ ਨਾਲ ਦੂਜਿਆਂ ਦੀ ਸੰਪਤੀ ਸੰਭਾਲ ਲੈਂਦਾ ਹੈ ਅਤੇ ਫਿਰ ਪ੍ਰਚੂਨ ਨਹੀਂ ਸਗੋਂ ਥੋਕ ਰੂਪ ਵਿੱਚ । ਹੁਣ ਜਦੋਂ ਕੋਈ ਆਦਮੀ ਨਾਗਰਿਕਾਂ ਦਾ ਧਨ ਲੈ ਕੇ ਉਨ੍ਹਾਂ ਨੂੰ ਦਾਸ ਬਣਾ ਲੈਂਦਾ ਹੈ, ਤਾਂ ਉਹ ਛਲੀਆ ਤੇ ਚੋਰ ਕਹੇ ਜਾਣ ਦੀ ਥਾਂ, ਸੁਖੀ ਤੇ ਸਭ ਰਾਹੀਂ ਅਸੀਸ ਦਾ ਪਾਤਰ ਕਿਹਾ ਜਾਂਦਾ ਹੈ । ਕਿਉਂ ਜੋ ਅਨਿਆਂ ਦੀ ਨਿਖੇਧੀ ਇਸ ਲਈ ਕੀਤੀ ਜਾਂਦੀ ਹੈ, ਕਿ ਜਿਹੜੇ ਨਿਖੇਧੀ ਕਰਦੇ ਹਨ ਉਹ ਦੁੱਖ ਕਸ਼ਟ ਤੋਂ ਡਰਦੇ ਹਨ, ਨਾ ਕਿ ਕਿਸੇ ਅਜਿਹੇ ਅਸੂਲ ਕਰ ਕੇ ਜਿਸ ਦੇ ਸਬੱਬ ਉਹ ਆਪ ਅਜਿਹਾ ਕਰਨ ਤੋਂ ਸੰਕੋਚ ਕਰਦੇ ਹੋਣ ।”
ਇਹ ਨਿਰਸੰਦੇਹ ਉਹ ਸਿਧਾਂਤ ਹੈ, ਜਿਹੜਾ ਕਿ ਸਾਡੇ ਆਪਣੇ ਇਸ ਸਮੇਂ ਵਿੱਚ ਥੋੜਾ ਜਾਂ ਬਹੁਤਾ, ਨਿਤਸ਼ੇ ਦੇ ਨਾਮ ਨਾਲ ਸੰਬੰਧਿਤ ਹੈ । “ਸੱਚਮੁੱਚ, ਮੈਂ ਬਹੁਤ ਵਾਰ, ਅਜਿਹੇ ਹੀਜੜਿਆਂ ਉੱਤੇ ਹੱਸਦਾ ਸਾਂ, ਜਿਹੜੇ ਕਿ ਆਪਣੇ ਆਪ ਨੂੰ ਸ੍ਰੇਸ਼ਟ ਸਮਝਦੇ ਸਨ, ਕਿਉਂ ਜੋ ਉਹ ਪੈਰੋਂ ਅਪਾਹਜ ਸਨ, ਸਟੱਰਨਰ ਨੇ ਇਸ ਖ਼ਿਆਲ ਨੂੰ ਸੰਖੇਪ ਤੌਰ ਤੇ ਇਸ ਤਰ੍ਹਾਂ ਪ੍ਰਗਟ ਕੀਤਾ ਸੀ, ਜਦੋਂ ਉਸ ਨੇ ਕਿਹਾ ਸੀ “ਮੁੱਠੀ ਭਰ ਸ਼ਕਤੀ, ਬੈਗ ਭਰੀ, ਰਾਸਤੀ ਨਾਲੋਂ ਚੰਗੇਰੀ ਹੁੰਦੀ ਹੈ ।” ਸ਼ਾਇਦ, ਫਿਲਾਸਫੀ ਦੇ ਇਤਿਹਾਸ ਵਿੱਚ ਇਸ ਅਸੂਲ ਨੂੰ ਕਿਸੇ ਹੋਰ ਥਾਂ, ਏਨਾ ਚੰਗਾ ਰੂਪਾਂਤਰ ਨਹੀਂ ਕੀਤਾ ਗਿਆ, ਜਿੰਨਾ ਕਿ ਅਫ਼ਲਾਤੂਨ ਰਾਹੀਂ । ਇਕ ਹੋਰ ਗੋਸ਼ਟੀ ‘ਜਾਰਜੀਆਸ’ ਵਿੱਚ ਜਿੱਥੇ ਕਿ, ਕੈਲੀਕਲੀਜ਼ ਨਾਮ ਦਾ ਸੋਫਿਸਟ, ਸਦਾਚਾਰ ਨੂੰ ਕਮਜ਼ੋਰ ਲੋਕਾਂ ਦਾ, ਤਕੜਿਆਂ ਦੀ ਤਾਕਤ ਨੂੰ ਬੇਅਸਰ ਕਰਨ, ਦੀ ਇਕ ਕਾਢ ਦੱਸ ਕੇ ਇਸ ਦੀ ਨਿਖੇਧੀ ਕਰਦਾ ਹੈ।
ਉਹ ਵੱਡਿਆਈ ਤੇ ਨਿਖੇਧੀ ਦੀ ਵੰਡ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਰਦੇ ਹਨ । ਉਹ ਕਹਿੰਦੇ ਹਨ ਕਿ ਬਦਦਿਆਨਤੀ ਸ਼ਰਮਨਾਕ ਤੇ ਅਨਿਆਂਕਾਰੀ ਹੁੰਦੀ ਹੈ— ਬਦਦਿਆਨਤੀ ਤੋਂ ਉਨ੍ਹਾਂ ਦਾ ਭਾਵ ਆਪਣੇ ਗੁਆਂਢੀਆਂ ਨਾਲੋਂ ਵਧੀਕ ਕੁੱਝ ਪ੍ਰਾਪਤ ਕਰਨ ਦੀ ਇੱਛਾ ਕਰਨਾ ਹੁੰਦਾ ਹੈ, ਕਿਉਂਕਿ ਆਪਣੀ ਨਿਕ੍ਰਿਸ਼ਟਤਾ ਨੂੰ ਜਾਣਦਿਆਂ ਹੋਇਆਂ ਉਹ ਸਮਾਨਤਾ ਸਥਾਪਤ ਕਰਕੇ ਬੜੇ ਪ੍ਰਸੰਨ ਹੋਣਗੇ । .. ਪਰ ਜੇ ਕੋਈ ਆਦਮੀ ਅਜਿਹਾ ਹੋਵੇ ਜੋ ਪਰਿਆਪਤ ਬਲ ਰੱਖਦਾ ਹੋਵੇ (ਇਥੇ ਪਰਮ-ਪੁਰਖ ਦਾ ਪ੍ਰਵੇਸ਼) ਤਾਂ ਉਹ ਇਸ ਸਾਰੇ ਕੁਝ ਨੂੰ ਪਰੂੰ ਵਗਾਹ ਮਾਰ, ਤੇ ਇਸ ਨੂੰ ਭੰਨ ਤਰੋੜ ਕੇ, ਇਸ ਵਿਚੋਂ ਦੀ ਬਚ ਨਿਕਲੇਗਾ, ਉਹ ਸਾਡੇ ਸਾਰੇ ਸੂਤਰਾਂ ਤੇ ਜਾਦੂ ਟੂਣਿਆਂ ਨੂੰ ਪੈਰਾਂ ਤਲੇ ਲਿਤਾੜ ਜਾਏਗਾ, ਅਤੇ ਉਨ੍ਹਾਂ ਸਾਰੇ ਕਾਨੂੰਨਾਂ ਨੂੰ ਜਿਹੜੇ ਕਿ ਕੁਦਰਤ ਦੇ ਵਿਰੁੱਧ ਪਾਪ ਕਰਦੇ ਹਨ… । ਉਹ ਜਿਸ ਨੇ ਕਿ ਸਹੀ ਅਰਥਾਂ ਵਿਚ ਜੀਉਣਾ ਹੋਵੇ, ਉਸ ਨੂੰ ਆਪਣੀਆਂ ਇੱਛਾਵਾਂ ਦੀ ਵਾਗ ਡੋਰ ਪੂਰੀ ਤਰ੍ਹਾਂ ਖੁੱਲੀ ਛੱਡ ਦੇਣੀ ਚਾਹੀਦੀ, ਤੇ ਜਦੋਂ ਉਹ ਆਪਣੇ ਪੂਰੇ ਜੋਬਨ ਤੇ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਤ੍ਰਿਪਤ ਕਰਨ ਤੇ ਆਪਣੀਆਂ ਸੱਧਰਾਂ ਪੂਰੀਆਂ ਕਰਨ ਲਈ ਉਸ ਪਾਸ ਦਲੇਰੀ ਤੇ ਸਮਝ ਹੋਣੀ ਚਾਹੀਦੀ ਹੈ । ਅਤੇ ਇਸ ਚੀਜ਼ ਨੂੰ ਮੈਂ ਦ੍ਰਿੜਤਾ ਨਾਲ ਕੁਦਰਤੀ ਨਿਆਂ ਅਤੇ ਸੰਸ਼ਟਤਾ ਕਹਿੰਦਾ ਹਾਂ । ਪਰ ਬਹੁਤੇ ਅਜਿਹਾ ਕੁਝ ਕਰ ਨਹੀਂ ਸਕਦੇ, ਅਤੇ ਇਸ ਲਈ ਉਹ ਅਜਿਹੇ ਵਿਅਕਤੀਆਂ ਉੱਤੇ ਦੋਸ਼ ਲਾਉਂਦੇ ਹਨ, ਕਿਉਂ ਜੋ ਆਪਣੀ ਕਮਜ਼ੋਰੀ ਲਈ ਉਹ ਲੱਜਤ ਹੁੰਦੇ ਹਨ, ਤੇ ਇਸ ਨੂੰ ਛੁਪਾਣਾ ਚਾਹੁੰਦੇ ਹਨ; ਅਤੇ ਇਸ ਲਈ, ਉਹ ਅਸੰਜਮ ਨੂੰ ਨਖਿੱਧ ਦੱਸਦੇ ਹਨ । ਉਹ ਵਧੀਕ ਸੈਸ਼ਟ ਪ੍ਰਕਿਰਤੀਆਂ ਨੂੰ ਦਾਸ ਬਣਾਉਂਦੇ ਅਤੇ ਨਿਆਂ ਦੀ ਵਡਿਆਈ ਕਰਦੇ ਹਨ, ਕੇਵਲ ਇਸ ਲਈ ਕਿ ਉਹ ਕਾਇਰ ਹੁੰਦੇ ਹਨ ।
ਇਹ ਨਿਆਂ, ਮਨੁੱਖਾਂ ਲਈ ਕੋਈ ਸਦਾਚਾਰ ਨਹੀਂ, ਸਗੋਂ ਦਾਸ ਲੋਕਾਂ ਲਈ ਹੈ। ਇਹ ਇਕ ਦਾਸ ਨੈਤਿਕਤਾ ਹੈ, ਨਾ ਕਿ ਵੀਰ-ਨੈਤਿਕਤਾ। ਕਿਸੇ ਮਨੁੱਖ ਦੇ ਵਾਸਤਵਿਕ ਸਦਗੁਣ ਦਲੇਰੀ ਅਤੇ ਸਮਝ ਸੋਚ ਹਨ।
ਸ਼ਾਇਦ ਇਹ ਕਰੜਾ ਜਿਹਾ ਅਨੈਤਿਕਵਾਦ ਐਥਨਜ਼ ਦੀ ਬਦੇਸ਼ੀ ਨੀਤੀ ਅੰਦਰ ਸਾਮਰਾਜਵਾਦ ਦੇ ਵਿਕਾਸ ਨੂੰ ਅਤੇ ਨਿਰਬਲ ਰਾਜਾ ਪ੍ਰਤਿ ਦਿਸਦੇ ਕਰ ਸਲੂਕ ਨੂੰ ਪ੍ਰਤਿ- ਬਿੰਬਤ ਕਰਦਾ ਹੈ । “ਤੁਹਾਡਾ ਸਾਮਰਾਜ”, ਪਰਕੀਲੀਜ਼ ਨੇ ਆਪਣੇ ਭਾਸ਼ਨ ਵਿੱਚ ਕਿਹਾ ਸੀ, ਜਿਸ ਦਾ ਅਵਿਸ਼ਕਾਰ ਥਯੂਸੀਡੀਡੀਜ਼ ਉਸ ਲਈ ਕਰਦਾ ਹੈ— ‘ਤੁਹਾਡੀ ਪਰਜਾ ਦੀ ਸਦ- ਭਾਵਨਾ ਨਾਲੋਂ ਤੁਹਾਡੇ ਆਪਣੇ ਬਲ ਉੱਤੇ ਆਧਾਰਿਤ ਹੈ।” ਅਤੇ ਇਹੋ ਇਤਿਹਾਸਕਾਰ ਇਸ ਗੱਲ ਦਾ ਉਲੇਖ ਕਰਦਾ ਹੈ, ਕਿ ਐਥੀਨੀਆਂ ਦੇ ਰਾਜਦੂਤਾਂ ਨੇ ਇਨ੍ਹਾਂ ਸ਼ਬਦਾਂ ਨਾਲ ਮੈਲਾਸ ਨੂੰ ਮਜਬੂਰ ਕੀਤਾ ਕਿ ਉਹ ਸਪਾਰਟਾ ਵਿਰੁੱਧ ਜੰਗ ਵਿੱਚ, ਐਥਨਜ਼ ਨਾਲ ਸ਼ਾਮਿਲ ਹੋਵੇ । “ਤੁਸੀਂ ਜਾਣਦੇ ਹੋ, ਜਿਵੇਂ ਕਿ ਅਸੀਂ ਜਾਣਦੇ ਹਾਂ, ਕਿ ਦੁਨੀਆ ਜਿਵੇਂ ਕਿ ਚਲਦੀ ਹੈ। ਇਸ ਵਿੱਚ ਰਾਸਤੀ ਬਾਰੇ ਪ੍ਰਸ਼ਨ, ਸ਼ਕਤੀ ਦੇ ਸਾਵੇਂ-ਪਨ ਦੇ ਵਿਚਕਾਰ ਹੀ ਉੱਠਦਾ ਹੈ, ਬਲਵਾਨ ਕਰ ਲੈਂਦੇ ਨੇ, ਜੋ ਕੁਝ ਉਹ ਕਰ ਸਕਦੇ ਹਨ, ਤੇ ਨਿਰਬਲ ਸਹਾਰਦੇ ਨੇ, ਜੋ ਕੁਝ ਉਨ੍ਹਾਂ ਨੂੰ ਜ਼ਰੂਰੀ ਤੌਰ ਤੇ ਸਹਾਰਨਾ ਪੈਂਦਾ ਹੈ ।” ਇਥੇ ਸਾਡੇ ਸਾਹਮਣੇ ਨੀਤੀ ਸ਼ਾਸਤ ਦੀ ਬੁਨਿਆਦੀ ਸਮੱਸਿਆ ਅਤੇ ਨੈਤਿਕ ਆਚਰਨ ਦੇ ਸਿਧਾਂਤ ਦੀ ਬੁਝਾਰਤ ਹੈ । ਨਿਆਂ ਕੀ ਵਸਤੂ ਹੈ ? ਕੀ ਅਸੀਂ ਨੀਤੀ ਪਰਾਇਣਤਾ ਲਈ ਯਤਨ ਕਰਾਂਗੇ, ਜਾਂ ਸੱਤਾ ਲਈ ? ਕੀ ਸ੍ਰੇਸ਼ਟ ਹੋਣਾ ਵਿਸ਼ੇਸ਼ਤਰ ਹੈ ਜਾਂ ਕਿ ਬਲਵਾਨ ਹੋਣਾ ?
ਸੁਕਰਾਤ ਜਾਂ ਦੂਜੇ ਸ਼ਬਦਾਂ ਵਿੱਚ, ਅਫ਼ਲਾਤੂਨ ਕਿਸ ਤਰ੍ਹਾਂ ਇਸ ਚਨੌਤੀ ਦਾ ਸਮਾਧਾਨ ਕਰਦਾ ਹੈ ? ਪਹਿਲਾਂ ਤਾਂ ਉਹ ਬਿਲਕੁਲ ਅਜਿਹਾ ਕੁਝ ਕਰਦਾ ਹੀ ਨਹੀਂ । ਉਹ ਸੰਕੇਤ ਕਰਦਾ ਹੈ ਕਿ ਨਿਆਂ, ਵਿਅਕਤੀਆਂ ਵਿਚਕਾਰ ਇਕ ਸੰਬੰਧ ਹੁੰਦਾ ਹੈ, ਜਿਹੜਾ ਕਿ ਸਮਾਜਿਕ ਸੰਗਠਨ ਉੱਤੇ ਨਿਰਭਰ ਕਰਦਾ ਹੈ ਅਤੇ ਸਿੱਟੇ ਵਜੋਂ ਵਿਅਕਤਕ, ਆਚਰਨ ਦੇ ਇਕ ਗੁਣ ਦੇ ਤੌਰ ਤੇ ਇਸ ਦਾ ਅਧਿਐਨ ਕਰਨ ਨਾਲੋਂ ਇਸ ਨੂੰ ਕਿਸੇ ਇਕ ਭਾਈਚਾਰੇ ਦੀ ਬਣਤਰ ਦੇ ਭਾਗ ਦੇ ਤੌਰ ਤੇ ਵਧੀਕ ਚੰਗੀ ਤਰ੍ਹਾਂ ਵਾਚਿਆ ਜਾ ਸਕਦਾ ਹੈ । ਉਹ ਇਹ ਸੁਝਾਉ ਦੇਂਦਾ ਹੈ, ਕਿ ਜੇਕਰ ਅਸੀਂ ਇਕ ਨਿਆ ਪੂਰਤ ਰਾਜ ਦਾ ਚਿਤ ਬਣਾ ਸਕੀਏ, ਤਾਂ ਕਿਸੇ ਇਕ ਨਿਆਂ ਯੁਕਤ ਵਿਅਕਤੀ ਦਾ ਨਿਰੂਪਣ ਕਰਨ ਲਈ ਅਸੀਂ ਵਧੀਕ ਚੰਗੀ ਸਥਿਤੀ ਵਿੱਚ ਹੋਵਾਂਗੇ । ਪ੍ਰਸ਼ਨ ਤੋਂ ਇਸ ਤਰ੍ਹਾਂ ਲਾਂਭੇ ਜਾਣ ਲਈ ਅਫ਼ਲਾਤੂਨ ਆਪਣੇ ਆਪ ਨੂੰ ਇਸ ਅਧਾਰ ਉੱਤੇ ਖਿਮਾਂ ਕਰ ਲੈਂਦਾ ਹੈ, ਕਿ ਕਿਸੇ ਆਦਮੀ ਦੀ ਨਜ਼ਰ ਪਰਖਣ ਲਈ ਅਸੀਂ ਪਹਿਲਾਂ ਉਸ ਪਾਸੋਂ ਮੋਟੇ ਅੱਖਰ ਤੇ ਫਿਰ ਛੁਟੇਰੇ ਪੜ੍ਹਾਂਦੇ ਹਾਂ, ਇਸੇ ਤਰ੍ਹਾਂ, ਜਿਵੇਂ ਕਿ ਉਹ ਦਲੀਲ ਦੇਂਦਾ ਹੈ, ਨਿਆਂ ਦਾ ਇਕ ਵੱਡੇ ਪੈਮਾਨੇ ਉੱਤੇ ਵਿਸ਼ਲੇਸ਼ਣ ਕਰਨਾ ਵਿਅਕਤਕ ਵਤੀਰੇ ਦੇ ਛੋਟੇ ਪੈਮਾਨੇ ਨਾਲੋਂ ਵਧੀਕ ਸੌਖਾ ਹੁੰਦਾ ਹੈ । ਪਰ ਸਾਨੂੰ ਧੋਖੇ ਵਿੱਚ ਪੈਣ ਦੀ ਲੋੜ ਨਹੀਂ, ਅਸਲ ਵਿਚ ਉਸਤਾਦ ਵਿਅਕਤੀ ਦੋਹਾਂ ਪੁਸਤਕਾਂ ਨੂੰ ਇਕੱਠਾ ਜੋੜ ਰਿਹਾ ਹੈ, ਅਤੇ ਇਸ ਦਲੀਲ ਨੂੰ ਇਕ ਸਾਂਝੀ ਸੀੜ ਦੇ ਰੂਪ ਵਿੱਚ ਵਰਤ ਰਿਹਾ ਹੈ। ਉਹ ਨਾ ਕੇਵਲ ਵਿਅਕਤੀਗਤ ਸਦਾਚਾਰ ਦੀਆਂ ਸਮੱਸਿਆਵਾਂ ਬਾਰੇ ਹੀ ਚਰਚਾ ਕਰਨੀ ਚਾਹੁੰਦਾ ਹੈ, ਸਗੋਂ ਸਮਾਜਿਕ ਤੇ ਰਾਜਨੀਤਿਕ ਨਵ-ਨਿਰਮਾਣ ਦਆਂ ਸਮੱਸਿ- ਆਵਾਂ ਬਾਰੇ ਵੀ । ਉਸ ਦੇ ਦਿਮਾਗ ਅੰਦਰ ਕੋਈ ਇਕ ਆਦਰਸ਼ ਸਮਾਜ ਚਿਤ੍ਰ ਹੈ, ਤੇ ਇਸ ਨੂੰ ਰੂਪ-ਆਕਾਰ ਦੇਣ ਦਾ ਉਸ ਨੇ ਸੰਕਲਪ ਕਰ ਰੱਖਿਆ ਹੈ । ਉਸ ਨੂੰ ਖਿਮਾਂ ਕਰ ਦੇਣਾ ਸੋਖਾ ਹੀ ਹੈ, ਕਿਉਂ ਜੋ ਉਸ ਦੇ ਵਿਸ਼ਿਆਂ ਦੀ ਭਟਕਣ ਵਿੱਚ ਹੀ ਉਸ ਦੀ ਪੁਸਤਕ ਦਾ ਸਾਰ- ਅੰਸ਼ ਤੇ ਕੀਮਤ ਪਾਈ ਜਾਂਦੀ ਹੈ।
- ਰਾਜਨੀਤਿਕ ਸਮੱਸਿਆ
ਅਫ਼ਲਾਤੂਨ ਕਹਿੰਦਾ ਹੈ, ਕਿ ਨਿਆਂ ਇਕ ਸਰਲ ਜਿਹਾ ਮਾਮਲਾ ਹੁੰਦਾ ਜੇਕਰ ਮਨੁੱਖ ਸਰਲ ਹੁੰਦੇ; ਇਕ ਅਰਾਜਕਤਾਵਾਦੀ ਸਾਮਵਾਦ ਪਰਿਆਪਤ ਹੋ ਰਹਿੰਦਾ । ਪਲ ਭਰ ਲਈ ਉਹ ਆਪਣੀ ਕਲਪਨਾ ਨੂੰ ਉਡਾਰੀ ਲੈਣ ਦੇਂਦਾ ਹੈ :
ਆਉ ਪਹਿਲਾਂ ਇਸ ਗੱਲ ਬਾਰੇ ਵਿਚਾਰ ਕਰੀਏ ਕਿ ਉਨ੍ਹਾਂ ਦਾ ਜੀਵਨ ਢੰਗ ਕੀ ਤੇ ਕਿਹੋ ਜਿਹਾ ਹੋਵੇਗਾ ? … ਕੀ ਉਹ ਅਨਾਜ, ਸ਼ਰਾਬ, ਕੱਪੜਿਆਂ ਤੇ ਜੁੱਤੀਆਂ ਦਾ ਉਤਪਾਦਨ ਨਹੀਂ ਕਰਨਗੇ, ਤੇ ਆਪਣੇ ਲਈ ਮਕਾਨ-ਨਿਰਮਾਣ ਨਹੀਂ ਕਰਨਗੇ ? ਅਤੇ ਜਦੋਂ ਉਨ੍ਹਾਂ ਨੂੰ ਮਕਾਨਾਂ ਵਿੱਚ ਵਸੇਬਾ ਮਿਲ ਜਾਏਗਾ ਤਾਂ ਉਹ ਉਨਾਲ ਵਿੱਚ ਆਮ ਤੌਰ ਤੇ, ਕਪੜੇ ਲਾਹਕੇ ਤੇ ਨੰਗੇ ਪੈਰੀਂ ਕਿਰਤ ਵਿਰਤ ਕਰਨਗੇ, ਪਰ ਸਿਆਲ ਵਿੱਚ ਚੰਗੀ ਤਰ੍ਹਾਂ ਲਿਬਾਸਤ ਹੋਏ, ਤੇ ਜੁੱਤੀਆਂ ਪਾ ਕੇ ? ਉਹ ਬਾਜਰੇ ਤੇ ਕਣਕ ਦਾ ਭੋਜਨ ਕਰ ਲਿਆ ਕਰਨਗੇ; ਆਟਾ ਗੰਨਦੇ, ਇਸ ਨੂੰ ਪਕਾਂਦੇ ਤੇ ਚੰਗੀਆਂ ਕੜਾਹੀਆਂ ਤੇ ਰੋਟੀਆਂ ਤਿਆਰ ਕਰਦੇ ਹੋਏ; ਇਨ੍ਹਾਂ ਨੂੰ ਉਹ ਕਾਹੀ ਦੀ ਚਿਟਾਈ ਜਾਂ ਸਾਫ਼ ਪੱਤਿਆਂ ਉੱਤੇ ਪਰੋਸ ਦਿਆ ਕਰਨਗੇ। ਇਸ ਸਮੇਂ ਵਿੱਚ ਉਹ ਆਪ, ਕੁਝ ਵਿਸ਼ੇਸ਼ ਬੂਟਿਆਂ ਦੀਆਂ ਟਾਹਣੀਆਂ ਦੇ ਬਿਸਤਰਿਆਂ ਉੱਤੇ, ਲੋਕ ਸਿੱਧਾ ਕਰ ਲਿਆ ਕਰਨਗੇ । ਅਤੇ ਉਹ ਅਤੇ ਉਨ੍ਹਾਂ ਦੇ ਬੱਚੇ ਪੀਤੀ ਭੋਜਨ ਕੀਤਾ ਕਰਨਗੇ, ਆਪਣੀ ਬਣਾਈ ਸ਼ਰਾਬ ਪੀਂਦੇ, ਆਪਣੇ ਸਿਰਾਂ ਉੱਤੇ ਹਾਰ ਪਹਿਨਦੇ, ਤੇ ਹੇਠਾਂ ਤੋਂ ਦੇਵਤਿਆਂ ਦੀ ਉਸਤਤੀ ਕਰਦੇ, ਮਧੂਰ ਸਮਾਜ ਵਿੱਚ ਰਹਿੰਦੇ, ਅਤੇ ਇਸ ਗੱਲ ਦਾ ਖ਼ਿਆਲ ਰੱਖਦੇ ਹੋਏ ਕਿ ਉਨ੍ਹਾਂ ਦੇ ਪਰਿਵਾਰ ਆਪਣੀ ਆਮਦਨ ਤੋਂ ਵਧੀਕ ਖ਼ਰਚ ਨਾ ਕਰਨ ਕਿਉਂ ਜੋ ਉਨ੍ਹਾਂ ਦੀ ਅੱਖ ਗ਼ਰੀਬੀ ਜਾਂ ਜੰਗ ਉੱਤੇ ਟਿਕੀ ਹੋਵੇਗੀ। ਬੇਸ਼ੱਕ ਉਹ ਰਸ ਵੀ ਮਾਨਣਗੇ – ਲੂਣ, ਔਲੇ, ਅਤੇ ਪਨੀਰ, ਗੰਢੇ, ਗੋਭੀ ਅਤੇ ਪੇਂਡੂ ਸਬਜ਼ੀਆਂ ਜਿਹੜੀਆਂ ਕਿ ਉਬਾਲਣ ਯੋਗ ਹੋਣ; ਅਤੇ ਰੋਟੀ ਪਿਛੋਂ ਅਸੀਂ ਉਨ੍ਹਾਂ ਨੂੰ ਫਲ ਆਦਿਕ ਵੀ ਦਿੱਤਾ ਕਰਾਂਗੇ, ਜਿਵੇਂ ਕਿ ਅੰਜੀਰ, ਬੇਰ, ਤੇ ਖ਼ਾਸ ਭਾਂਤ ਦੇ ਅਖਰੋਟ, ਜਿਨ੍ਹਾਂ ਨੂੰ ਕਿ ਉਹ ਅੱਗ ਉੱਤੇ ਭੁੰਨ ਲਿਆ ਕਰਨਗੇ ਤੇ ਸੰਜਮ ਨਾਲ ਨਸ਼ਾ ਪੀ ਲਿਆ ਕਰਨਗੇ । ਅਤੇ ਇਹੋ ਜਿਹੇ ਭੋਜਨ ਨਾਲ ਆਸ ਕੀਤੀ ਜਾਏਗੀ ਕਿ ਉਹ ਚੰਗੀ ਬ੍ਰਿਧ ਉਮਰ ਤੀਕ ਜੀਉਂਦੇ ਰਹਿਣਗੇ ਅਤੇ ਆਪਣੇ ਮਗਰੋਂ ਆਪਣੇ ਬਚਿਆਂ ਨੂੰ ਵੀ ਅਜਿਹਾ ਹੀ ਜੀਵਨ ਵਿਰਸੇ ਵਿੱਚ ਦੇ ਜਾਣਗੇ।
ਅਤੇ ਇਥੇ ਹੀ ਦੇਖੋ ਇਕ ਸਰਸਰੀ ਜਿਹਾ ਸੰਕੇਤ ਵਸੋਂ ਦੇ ਵਸੀਕਾਰ ਬਾਰੇ (ਸੰਭਵ ਤੌਰ ਤੇ ਬਾਲ-ਘਾਤ ਦੁਆਰਾ) ਵੈਸ਼ਣੋ ਆਹਾਰਵਾਦ ਬਾਰੇ, ਕੁਦਰਤ ਵੱਲ ਵਾਪਸ ਪਰਤਣ ਬਾਰੇ, ਪੂਰਵ ਇਤਿਹਾਸ ਕਾਲ ਦੀ ਉਸ ਸਾਦਗੀ ਬਾਰੇ ਜਿਸ ਦਾ ਚਿਤ੍ਰ ਕਿ ਯਹੂਦੀ ਮਿਥਿਹਾਸਿਕ ਕਹਾਣੀ, ਅਦਨ ਦੇ ਬਾਗ਼ ਵਿੱਚ ਬੰਨ੍ਹਦੀ ਹੈ । ਸਾਰੇ ਦਾ ਸਾਰਾ ਇਹ ਡਾਇਉਜੀਨੀਜ਼ ਨਾਂ ਦੇ ਸਿਨਿਕ ਦੀ ਧੁਨੀ ਰੱਖਦਾ ਹੈ, ਜਿਹੜਾ ਕਿ ਜਿਵੇਂ ਕਿ ਉਸ ਦੇ ਨਾਮ ਨਾਲ ਲੱਗੀ ਉਪਾਧੀ ਪ੍ਰਗਟ ਕਰਦੀ ਹੈ, ਇਹ ਵਿਚਾਰ ਰੱਖਦਾ ਸੀ ਕਿ ਸਾਨੂੰ ਉਚਿਤ ਹੈ ਕਿ ਅਸੀਂ “ਪਰਤ ਕੇ ਪਸ਼ੂਆਂ ਨਾਲ ਜੀਵਨ ਬਤੀਤ ਕਰੀਏ ਜਿਹੜੇ ਕਿ ਏਨੇ ਸ਼ਾਂਤ ਤੇ ਸਵੈ-ਸੰਤੁਸ਼ਟ ਹੁੰਦੇ ਹਨ”, ਅਤੇ ਪਲ ਭਰ ਲਈ ਸਾਡੀ ਰੁਚੀ, ਅਫ਼ਲਾਤੂਨ ਨੂੰ ਸੰਤ ਸਾਈਮਨ, ਫਾਉਡੀਅਰ, ਵਿਲੀਅਮ ਮਾਰਿਸ ਤੇ ਟਾਲਸਟਾਇ ਨਾਲ ਸ਼੍ਰੇਣੀ-ਬੱਧ ਕਰਨ ਦੀ ਹੋ ਜਾਂਦੀ ਹੈ । ਪਰ ਉਹ ਇਨ੍ਹਾਂ ਦਇਆਵਾਨ ਵਿਸ਼ਵਾਸ ਵਾਲੇ, ਵਿਅਕਤੀਆਂ ਨਾਲੋਂ ਕੁਝ ਥੋੜ੍ਹਾ ਵਧੀਕ ਸ਼ੰਕਾਵਾਦੀ ਹੈ; ਛੇਤੀ ਹੀ ਉਹ ਆਪਣਾ ਧਿਆਨ ਇਸ ਪ੍ਰਸ਼ਨ ਵੱਲ ਮੋੜ ਲੈਂਦਾ ਹੈ, ਕਿ ਕੀ ਕਾਰਣ ਹੈ ਕਿ ਇਹੋ ਜਿਹਾ ਸਿੱਧਾ ਜਿਹਾ ਸੁਅਰਗ, ਜਿਸ ਦਾ ਉਸ ਨੇ ਨਿਰੂਪਣ ਕੀਤਾ ਹੈ, ਉਹ ਕਦੀ ਵਰਤੋਂ ਵਿੱਚ ਨਹੀਂ ਆਉਂਦਾ ? ਕੀ ਕਾਰਣ ਹੈ ਕਿ ਇਹ ਆਦਰਸ਼ ਸਮਾਜ-ਚਿਤ ਨਕਸ਼ੇ ਵਿੱਚ ਕਿਸੇ ਥਾਂ ਪ੍ਰਗਟ ਨਹੀਂ ਹੁੰਦੇ ?
ਉਹ ਉੱਤਰ ਦੇਂਦਾ ਹੈ, ਕਿ ਲਾਲਚ ਅਤੇ ਵਿਲਾਸ ਕਰ ਕੇ । ਮਨੁੱਖ ਸਾਦਾ ਜੀਵਨ ਨਾਲ ਸੰਤੁਸ਼ਟ ਨਹੀਂ ਹੁੰਦੇ; ਉਹ ਮੁਨਾਫ਼ੇ ਦੇ ਇੱਛਾਵਾਨ, ਅੱਗੇ ਵਧਣ ਦੇ ਚਾਹਵਾਨ, ਮੁਕਾਬਲਾ ਕਰਨ ਵਾਲੇ, ਅਤੇ ਈਰਖਾਲ ਹੁੰਦੇ ਹਨ: ਜੋ ਕੁਝ ਉਨ੍ਹਾਂ ਪਾਸ ਹੁੰਦਾ ਹੈ, ਉਸ ਤੋਂ ਛੇਤੀ ਅੱਕ ਜਾਂਦੇ ਤੇ ਜੋ ਕੁਝ ਨਹੀਂ, ਉਸ ਲਈ ਹਉਕੇ ਭਰਦੇ ਹਨ; ਅਤੇ ਘੱਟ ਹੀ ਕਦੀ ਕਿਸੇ ਚੀਜ਼ ਦੀ ਇੱਛਾ ਕਰਦੇ ਹਨ ਜਦ ਤੋੜੀਂ ਕਿ ਇਹ ਕਿਸੇ ਦੁਸਰੇ ਦੀ ਨਾ ਹੋਵੇ ਇਸ ਦਾ ਸਿੱਟਾ ਇਹ, ਕਿ ਕੋਈ ਇਕ ਟੋਲਾ ਦੂਜੇ ਦੇ ਇਲਾਕੇ ਉੱਤੇ ਜਾ ਛਾਪਾ ਮਾਰਦਾ ਹੈ; ਜ਼ਮੀਨ ਦੇ ਵਸੀਲਿਆਂ ਲਈ ਅਜਿਹੇ ਟੋਲਿਆਂ ਦੀ ਸ਼ਿਰਕਤ ਅਤੇ ਫਿਰ ਜੰਗ ਹੁੰਦੇ ਹਨ, ਵਪਾਰ ਤੇ ਵਿਤ ਦਾ ਵਿਕਾਸ ਹੁੰਦਾ ਹੈ ਅਤੇ ਇਸ ਨਾਲ ਨਵੀਆਂ ਸ਼੍ਰੇਣੀ- ਵੰਡਾਂ ਹੋ ਜਾਂਦੀਆਂ ਹਨ । “ਕੋਈ ਵੀ ਆਮ ਸਾਧਾਰਨ ਸ਼ਹਿਰ, ਅਸਲੋਂ ਦੋ ਸ਼ਹਿਰਾਂ ਸਮਾਨ ਹੁੰਦਾ ਹੈ, ਇਕ ਗਰੀਬਾਂ ਦਾ ਸ਼ਹਿਰ ਤੇ ਦੂਜਾ ਅਮੀਰਾਂ ਦਾ, ਤੇ ਦੋਵੇਂ ਇਕ ਦੂਜੇ ਵਿਰੁੱਧ ਜੰਗੀ ਭਾਵਨਾ ਨਾਲ ਰਹਿੰਦੇ ਹਨ ਅਤੇ ਫਿਰ ਇਨ੍ਹਾਂ ਦੋਹਾਂ ਵੰਡਾਂ ਅੰਦਰ ਹੋਰ ਛੋਟੀਆਂ ਵੰਡਾਂ ਹੁੰਦੀਆਂ ਹਨ। ਤੁਸੀਂ ਬੜੀ ਭਾਰੀ ਗ਼ਲਤੀ ਕਰੋਗੇ ਜੇ ਉਨ੍ਹਾਂ ਨਾਲ ਇਕ ਇਕੱਲੇ ਰਾਜ ਵਾਂਗੂ ਵਰਤ ਵਰਤਾਰਾ ਕਰੋਗੇ । ਇਕ ਵਪਾਰੀ ਬੁਰਜੂਆ ਸ਼੍ਰੇਣੀ ਪੈਦਾ ਹੋ ਜਾਂਦੀ ਹੈ, ਜਿਸ ਦੇ ਮੈਂਬਰ ਕਿ ਧਨ ਦੌਲਤ ਤੇ ਇਸ ਦੇ ਵਿਸ਼ੇਸ਼ ਭਾਂਤ ਦੇ ਖ਼ਰਚਾਂ ਨਾਲ ਸਮਾਜਿਕ ਪਦਵੀ ਲੈਣ ਦਾ ਯਤਨ ਕਰਦੇ ਹਨ। “ਉਹ ਕਿੰਨਾ ਸਾਰਾ ਧਨ ਆਪਣੀਆਂ ਪਤਨੀਆਂ ਉੱਤੇ ਖ਼ਰਚ ਕਰ ਦੇਂਦੇ ਹਨ। ਧਨ ਦੌਲਤ ਦੀ ਵੰਡ ਵਿੱਚ ਇਹ ਤਬਦੀਲੀਆਂ, ਰਾਜਨੀਤਿਕ ਤਬਦੀਲੀਆਂ ਪੈਦਾ ਕਰ ਦੇਂਦੀਆਂ ਹਨ; ਜਦੋਂ ਹੀ ਵਪਾਰੀ ਸ਼੍ਰੇਣੀ ਦਾ ਧਨ, ਭੂਮੀ ਪਤੀਆਂ ਨਾਲੋਂ ਵਧੀਕ ਹੋ ਜਾਂਦਾ ਹੈ ਤਾਂ ਕੁਲੀਨ- ਤੰਤਰ ਦੀ ਥਾਂ, ਧਨੀ ਸ਼੍ਰੇਣੀ ਦਾ ਅਲਪ-ਤੰਤਰ ਮੱਲ ਲੈਂਦਾ ਹੈ—ਧਨਾਢ ਵਪਾਰੀ ਤੇ ਸ਼ਾਹੂਕਾਰ ਲੋਕ-ਰਾਜ ਦਾ ਸ਼ਾਸਨ ਕਰਦੇ ਸਨ । ਤਾਂ ਫਿਰ ਰਾਜਨੀਤਿਕਤਾ (statesmanship) ਜਿਹੜੀ ਕਿ ਸਮਾਜਿਕ ਸ਼ਕਤੀਆਂ ਦਾ ਸਮਨਵੈ ਅਤੇ ਵਿਕਾਸ ਪ੍ਰਤਿ ਨੀਤੀ ਦਾ ਸੁਮੇਲ ਰੂਪ ਹੁੰਦੀ ਹੈ, ਉਸ ਦੀ ਥਾਂ ਰਾਜਨੀਤੀ ਲੈ ਲੈਂਦੀ ਹੈ, ਜਿਹੜੀ ਕਿ ਪਾਰਟੀ ਦੀ ਜੰਗੀ ਚਾਲ ਅਤੇ ਪਦਵੀ ਦੀਆਂ ਮੱਲਾਂ ਲਈ ਹਿਰਸ ਹੁੰਦੀ ਹੈ।
ਰਾਜ ਸਰਕਾਰ ਦਾ ਹਰੇਕ ਰੂਪ ਆਪਣੇ ਬੁਨਿਆਦੀ ਨਿਯਮ ਦੀ ਅਧਿਕਤਾ ਦੁਆਰਾ ਮਿਟ ਜਾਣ ਦੀ ਸੰਭਾਵਨਾ ਰੱਖਦਾ ਹੈ। ਕੁਲੀਨ-ਤੰਤਰ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ, ਉਸ ਘੇਰੇ ਨੂੰ ਬਹੁਤਾ ਤੰਗ ਕਰ ਦੇਣ ਨਾਲ ਜਿਸ ਦੇ ਅੰਦਰਵਾਰ ਸੱਤਾ ਸੀਮਤ ਕੀਤੀ ਹੁੰਦੀ ਹੈ । ਅਲਪ-ਤੰਤਰ ਆਪਣੇ ਆਪ ਦਾ ਨਸ਼ਟ ਕਰ ਲੈਂਦਾ ਹੈ, ਤਤਕਾਲੀਨ ਧਨ ਦੋਲਤ ਲਈ ਕੀਤੀ ਅਸਾਵਧਾਨ ਖੋਹਾਖੋਹੀ ਨਾਲ । ਦੋਹਾਂ ਹੀ ਹਾਲਤਾਂ ਵਿੱਚ ਸਿੱਟਾ ਕ੍ਰਾਂਤੀ ਨਿਕਲਦਾ ਹੈ । ਜਦੋਂ ਕ੍ਰਾਂਤੀ ਆਉਂਦੀ ਹੈ ਤਾਂ ਪ੍ਰਤੀਤ ਇਉਂ ਹੁੰਦਾ ਹੈ, ਜਿਵੇਂ ਕਿ ਇਹ ਛੋਟੇ ਛੋਟੇ ਕਾਰਣਾਂ ਤੇ ਤੁੱਛ ਜਿਹੇ ਖ਼ਬਤਾਂ ਤੋਂ ਪੈਦਾ ਹੋਈ ਹੈ । ਭਾਵੇਂ ਇਹ ਪੈਦਾ ਛੋਟੇ ਮੋਟੇ ਮੋਕਿਆਂ ਤੋਂ ਹੋ ਗਈ ਹੋਵੇ ਤਾਂ ਵੀ ਇਹ ਫੌਰੀ ਨਤੀਜਾ ਹੁੰਦੀ ਹੈ, ਗੰਭੀਰ ਤੇ ਇਕੱਠੇ ਹੋਏ ਜੋਰ ਜਬਰਾਂ ਦਾ । ਜਦੋਂ ਕੋਈ ਸਰੀਰ, ਬੇਪਰਵਾਹੀ ਕੀਤੀਆਂ ਗਈਆਂ ਅਹੁਰਾਂ ਨਾਲ ਨਿਰਬਲ ਹੋ ਜਾਂਦਾ ਹੈ, ਤਾਂ ਕੇਵਲ ਮਾਤ੍ਰ, ਛੋਟਾ ਮੋਟਾ ਹਵਾ ਦਾ ਝੋਕਾ ਲੱਗ ਜਾਣ ਨਾਲ ਕੋਈ ਗੰਭੀਰ ਬੀਮਾਰੀ ਪੈਦਾ ਹੋ ਸਕਦੀ ਹੈ । ”ਤਦ ਆ ਜਾਂਦਾ ਹੈ ਲੋਕ-ਤੰਤਰ ਗ਼ਰੀਬ ਲੋਕ, ਵਿਜੈ ਪਾ ਲੈਂਦੇ ਹਨ, ਆਪਣੇ ਵਿਰੋਧੀਆਂ ਉੱਤੇ, ਕੁਝ ਇਕ ਨੂੰ ਤਾਂ ਕਤਲ ਤੇ ਬਾਕੀ ਦਿਆਂ ਨੂੰ ਦੇਸ਼ ਨਿਕਾਲਾ ਦੇ ਕੇ, ਅਤੇ ਫਿਰ ਲੋਕਾਂ ਨੂੰ ਸੁਤੰਤਰਤਾ ਤੇ ਸੱਤਾ ਦਾ ਸਮਾਨ ਹਿੱਸਾ ਦੇ ਦੇਂਦੇ ਹਨ ।’
ਪਰ ਲੋਕ-ਤੰਤਰ ਵੀ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ, ਲੋਕ-ਤੰਤਰ ਦੀ ਹੀ ਅਧਿਕਤਾ ਨਾਲ । ਇਸ ਦਾ ਮੁੱਢਲਾ ਅਸੂਲ ਪਦਵੀ ਸੰਭਾਲਣ ਤੇ ਲੋਕ-ਨੀਤੀ ਦਾ ਨਿਰਧਾਰਣ ਕਰਨ ਲਈ ਸਭ ਦਾ ਸਮਾਨ ਅਧਿਕਾਰ ਹੁੰਦਾ ਹੈ। ਪਹਿਲੀ ਨਜ਼ਰ ਨਾਲ ਦੇਖਿਆਂ ਤਾਂ ਇਹ ਇਕ ਸੁਖਦਾਈ ਸਿਲਸਿਲਾ ਦਿਸਦਾ ਹੈ; ਪਰ ਇਹ ਵਿਨਾਸ਼ਕਾਰੀ ਹੋ ਜਾਂਦਾ ਹੈ ਕਿਉਂ ਜੋ ਲੋਕਾਂ ਨੂੰ ਆਪਣੇ ਸਰਬ ਸ੍ਰੇਸ਼ਟ ਸ਼ਾਸਕ ਤੇ ਸਿਆਣੇ ਤੋਂ ਸਿਆਣੇ ਮਾਰਗਾਂ ਦੀ ਚੋਣ ਕਰਨ ਲਈ, ਸਿੱਖਿਆ ਦੁਆਰਾ ਸਹੀ ਤੌਰ ਤੇ ਤਿਆਰ ਨਹੀਂ ਕੀਤਾ ਜਾਂਦਾ । ਜਿਥੋਂ ਤੀਕ ਲੋਕਾਂ ਦਾ ਵਾਸਤਾ ਹੈ, ਉਨ੍ਹਾਂ ਨੂੰ ਸਮਝ ਸੋਚ ਨਹੀਂ ਹੁੰਦੀ ਤੇ ਕੇਵਲ ਉਸੇ ਚੀਜ਼ ਨੂੰ ਦੁਹਰਾਈ ਜਾਂਦੇ ਹਨ, ਜਿਹੜੀ ਕਿ ਉਨ੍ਹਾਂ ਦੇ ਸ਼ਾਸਕ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਦੱਸ ਦੇਂਦੇ ਹਨ (ਪ੍ਰੌਟਾਗੋਰਸ) । ਕਿਸੇ ਸਿਧਾਂਤ ਨੂੰ ਪ੍ਰਵਾਨ ਜਾਂ ਅਪ੍ਰਵਾਨ ਕਰਾਉਣ ਲਈ ਲੋੜ ਹੁੰਦੀ ਹੈ, ਕੇਵਲ ਇਸ ਨੂੰ ਕਿਸੇ ਲੋਕ ਪ੍ਰਿਯ ਨਾਟਕ ਦੇ ਰੂਪ ਵਿੱਚ ਸਲਾਹੇ ਜਾਂ ਹਾਸੋ ਹੀਣਾ ਬਣਾਏ ਜਾਣ ਦੀ, (ਨਿਰਸੰਦੇਹ, ਇਹ ਇਕ ਚੋਟ ਹੈ, ਅਰਿਸਟੋਫੇਨਸ ਉੱਤੇ, ਜਿਸ ਦੇ ਸੁਖਾਂਤ ਨਾਟਕ ਲਗਭਗ ਹਰ ਵਿਚਾਰ ਉੱਤੇ ਹਮਲਾ ਕਰਦੇ ਸਨ) । ਰਾਜ ਦੇ ਜਹਾਜ਼ ਦੀ ਸੁਆਰੀ ਕਰਨ ਲਈ, ਹਜੂਮਸ਼ਾਹੀ ਇਕ ਅਸ਼ਾਂਤ ਜਿਹਾ ਸਾਗਰ ਹੁੰਦੀ ਹੈ; ਭਾਸ਼ਨਕਾਰੀ ਦੀ ਹਰੇਕ ਤੇਜ਼ ਹਵਾ ਪਾਣੀਆਂ ਵਿੱਚ ਖਲਬਲੀ ਪੈਦਾ ਕਰਦੀ ਤੇ ਰਸਤੇ ਨੂੰ ਵਿਗਾੜ ਦੇਂਦੀ ਹੈ। ਇਹੋ ਜਿਹੇ ਲੋਕ-ਤੰਤਰ ਦਾ ਸਿੱਟਾ ਅੱਤਿਆਚਾਰ ਜਾਂ ਨਿਰੰਕੁਸ਼ ਤੰਤਰ ਹੁੰਦਾ ਹੈ । ਲੋਕਾਂ ਦੀ ਭੀੜ ਖ਼ੁਸ਼ਾਮਦ ਨੂੰ ਏਨਾ ਪਸੰਦ ਕਰਦੀ ਤੇ ਇਸ ਸ਼ਹਿਦ ਲਈ ”ਏਨੀ ਭੁੱਖੀ ਹੁੰਦੀ ਹੈ’, ਕਿ ਅੰਤ ਨੂੰ ਸਭ ਤੋਂ ਵਧੀਕ ਚਾਲਬਾਜ਼ ਤੇ ਵੱਧ ਤੋਂ ਵੱਧ, ਬੇ-ਅਸੂਲਾ ਖ਼ੁਸ਼ਾਮਦੀ ਵਿਅਕਤੀ ਆਪਣੇ ਆਪ ਨੂੰ “ਲੋਕਾਂ ਦਾ ਰਖਵਾਲਾ” ਦੱਸ ਕੇ ਸਰਵ-ਉੱਚ ਸੱਤਾ ਤੀਕ ਅੱਪੜ ਜਾਂਦਾ ਹੈ । (ਇਥੇ ਰੋਮ ਦੇ ਇਤਿਹਾਸ ਵੱਲ ਝਾਤੀ ਮਾਰੋ) ।
ਜਿੰਨਾ ਵਧੀਕ ਅਫਲਾਤੂਨ ਇਸ ਬਾਰੇ ਸੋਚਦਾ ਹੈ, ਓਨਾ ਹੀ ਵਧੀਕ ਉਹ ਇਸ ਮੂਰਖਤਾ ਬਾਰੇ ਅਚੰਭਤ ਹੋ ਜਾਂਦਾ ਹੈ, ਕਿ ਰਾਜਨੀਤਿਕ ਕਰਮਚਾਰੀਆਂ ਦੀ ਚੋਣ ਨੂੰ ਹਜੂਮ ਦੀ ਮੌਜ ਤੇ ਬੜਬੋਲੇਪਨ ਉੱਤੇ ਛੱਡ ਦਿੱਤਾ ਜਾਏ । ਉਨ੍ਹਾਂ ਸ਼ੱਕੀ ਤੇ ਦੋਲਤ ਦੇ ਪੁਜਾਰੀ ਚਤਰ ਲੋਕਾਂ ਉੱਤੇ ਛੱਡ ਦੇਣ ਦੀ ਤਾਂ ਗੱਲ ਹੀ ਕੀ ਕਰਨੀ ਹੋਈ, ਜਿਹੜੇ ਕਿ ਲੋਕ-ਤਾਂਤ੍ਰਿਕ ਸਟੇਜ ਦੇ ਪਿਛਲੇ ਪਾਸਿਓਂ, ਅਲਪ-ਤਾਂਤ੍ਰਿਕ ਤਾਰਾਂ ਖਿੱਚੀ ਜਾਂਦੇ ਹਨ । ਅਫ਼ਲਾਤੂਨ ਇਸ ਗੱਲ ਦਾ ਗਿਲਾ ਕਰਦਾ ਹੈ, ਕਿ ਜਦੋਂ ਸਾਧਾਰਣ ਜਿਹੇ ਮਾਮਲਿਆਂ-ਜੁੱਤੀ ਬਨਵਾਣ ਵਰਗੇ—ਬਾਰੇ ਤਾਂ ਅਸੀਂ ਸੋਚਦੇ ਹਾਂ ਕਿ ਸਾਡਾ ਪ੍ਰਯੋਜਨ ਕਿਸੇ ਵਿਸ਼ੇਸ਼ ਸਿੱਖੇ ਹੋਏ ਵਿਅਕਤੀ ਰਾਹੀਂ ਹੀ ਪੂਰਾ ਹੋ ਸਕੇਗਾ, ਪਰ ਰਾਜਨੀਤੀ ਦੇ ਮਾਮਲੇ ਵਿੱਚ ਅਸੀਂ ਇਹ ਮਨੋਤ ਕਰ ਲੈਂਦੇ ਹਾਂ, ਕਿ ਕੋਈ ਵੀ ਆਦਮੀ ਜਿਹੜਾ ਵੋਟਾਂ ਲੈਣ ਦਾ ਢੰਗ ਜਾਣਦਾ ਹੈ, ਉਹ ਕਿਸੇ ਨਗਰ ਜਾਂ ਰਾਜ ਦਾ ਪ੍ਰਬੰਧ ਕਰਨਾ ਵੀ ਜਾਣਦਾ ਹੈ । ਜਦੋਂ ਅਸੀਂ ਬੀਮਾਰ ਹੁੰਦੇ ਹਾਂ ਤਾਂ ਅਸੀਂ ਕਿਸੇ ਸੁਸਿੱਖਿਅਤ, ਹਕੀਮ ਜਾਂ ਡਾਕਟਰ ਨੂੰ ਬੁਲਾਂਦੇ ਹਾਂ, ਜਿਸ ਦੀ ਸਨਦ ਉਸ ਦੇ ਤਿਆਰ ਕੀਤੇ ਨੁਸਖੇ, ਤੇ ਤਕਨੀਕੀ ਯੋਗਤਾ ਦੀ ਪੁਸ਼ਟੀ ਹੁੰਦੀ ਹੈ—ਅਸੀਂ ਕਿਸੇ ਸੋਹਣੇ ਜਾਂ ਸੁਨੱਖੇ, ਇਲਾਜਕਾਰ ਦੀ ਮੰਗ ਨਹੀਂ ਕਰਦੇ ਤੇ ਨਾ ਹੀ ਕਿਸੇ ਧਾਰਾਵਾਹਕ ਵਕਤੇ ਦੀ ਤਾਂ ਫਿਰ ਜਦੋਂ ਸਾਰਾ ਰਾਜ ਹੀ ਰੋਗੀ ਹੋਵੇ ਤਾਂ ਕੀ ਸਾਨੂੰ ਸਭ ਤੋਂ ਸਿਆਣੇ ਤੇ ਸਰਵ-ਸ੍ਰੇਸ਼ਟ ਵਿਅਕਤੀਆਂ ਦੀ ਅਗਵਾਈ ਤੇ ਸੇਵਾ ਲਈ ਖੋਜ ਪੜਤਾਲ ਨਹੀਂ ਕਰਨੀ ਲੋੜੀਂਦੀ ? ਲੋਕ ਪਦਵੀਆਂ ਤੋਂ ਮੂਰਖਾਂ ਤੇ ਅਯੋਗ ਲੋਕਾਂ ਨੂੰ ਰੋਕ ਰੱਖਣ ਲਈ ਕਿਸੇ ਢੰਗ ਦੀ ਵਿਉਂਤ ਕਰ ਲੈਣੀ, ਅਤੇ ਸਾਂਝੀ ਭਲਾਈ ਹਿਤ ਸ਼ਾਸਨ ਕਰਨ ਲਈ, ਸਰਵ-ਸ੍ਰੇਸ਼ਟ ਲੋਕਾਂ ਨੂੰ ਚੁਣਨਾ ਤੇ ਤਿਆਰ ਕਰਨਾ-ਰਾਜਨੀਤਿਕ ਫਿਲਾਸਫ਼ੀ ਦੀ ਇਹੋ ਸਮੱਸਿਆ ਹੈ।
- ਮਨੋਵਿਗਿਆਨਕ ਸਮੱਸਿਆ
ਪਰ ਇਨ੍ਹਾਂ ਰਾਜਨੀਤਿਕ ਸਮੱਸਿਆਵਾਂ ਦੇ ਪਿਛੋਕੜ ਮਨੁੱਖ ਦੀ ਪ੍ਰਕਿਰਤੀ ਹੁੰਦੀ ਹੈ।ਰਾਜਨੀਤੀ ਸ਼ਾਸਤ ਨੂੰ ਸਮਝਣ ਲਈ, ਮੰਦੇ ਭਾਗਾਂ ਨੂੰ ਸਾਨੂੰ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੈ। “ਜਿਹੋ ਜਿਹਾ ਮਨੁੱਖ ਉਹੋ ਜਿਹਾ ਰਾਜ”: “ਸਰਕਾਰਾਂ ਵਿਭਿੰਨ ਰੂਪ ਲੈ ਲੈਂਦੀਆਂ ਹਨ, ..ਰਾਜ ਉਨ੍ਹਾਂ ਮਨੁੱਖੀ ਜਿਵੇਂ ਜਿਵੇਂ ਕਿ ਮਨੁੱਖਾਂ ਦੇ ਸੁਭਾਵ ਵਿਭਿੰਨ ਹੁੰਦੇ ਜਾਂਦੇ ਹਨ:…….ਪ੍ਰਕਿਰਤੀਆਂ ਤੋਂ ਬਣਦੇ ਹਨ, ਜਿਹੜੀਆਂ ਕਿ ਉਨ੍ਹਾਂ ਅੰਦਰ ਵਿਦਮਾਨ ਹੁੰਦੀਆਂ ਹਨ।” ਰਾਜ ਜਿਵੇਂ ਹੈ, ਉਹ ਉਵੇਂ ਹੁੰਦਾ ਹੈ, ਕਿਉਂ ਜੋ ਇਸ ਦੇ ਨਾਗਰਿਕ ਉਹੋ ਜਿਹੇ ਹੀ ਹੁੰਦੇ ਹਨ, ਜਿਹੋ ਜਿਹੇ ਕਿ ਉਹ ਹਨ । ਇਸ ਲਈ ਅਸੀਂ ਵਧੇਰੇ ਚੰਗੇ ਰਾਜਾਂ ਦੀ ਆਸ ਕਰ ਨਹੀਂ ਸਕਦੇ । ਜਦ ਤੀਕ ਕਿ ਸਾਡੇ ਪਾਸ ਵਧੀਕ ਚੰਗੇ ਮਨੁੱਖ ਨਾ ਹੋਣ, ਤਦ ਤੀਕ ਸਾਰੀਆਂ ਅਦਲਾ ਬਦਲੀਆਂ, ਅਸਲ ਜ਼ਰੂਰੀ ਚੀਜ਼ ਨੂੰ ਜਿਉਂ ਦੀ ਤਿਉਂ ਹੀ ਰਹਿਣ ਦੇਣਗੀਆਂ । “ਲੋਕ ਵੀ ਕਿੰਨੇ ਦਿਲਚਸਪ ਹੁੰਦੇ ਹਨ !ਸਦਾ ਦਵਾ ਦਾਰੂ ਕਰਦੇ, ਅਪਣੀਆਂ ਅਹੁਰਾਂ ਨੂੰ ਵਧਾਂਦੇ ਤੇ ਗੁੰਝਲਦਾਰ ਬਣਾਉਂਦੇ ਤੇ ਫਿਰ ਕਿਆਸ ਕਰਦੇ ਹਨ ਕਿ ਕਿਸੇ ਆਦਮੀ ਰਾਹੀਂ, ਅਜ਼ਮਾਏ ਜਾਣ ਦੀ ਸਲਾਹ ਨਾਲ, ਕਿਸੇ ਟੋਟਕੇ ਨਾਲ ਉਹ ਰਾਜ਼ੀ ਹੋ ਜਾਣਗੇ, ਪਰ ਕਦੀ ਹੁੰਦੇ ਨਹੀਂ, ਸਗੋਂ ਸਦਾ ਬੀਮਾਰੀ ਹੋਰ ਹੀ ਹੋਰ ਵਿਗੜਦੀ ਜਾਂਦੀ ਹੈ ।……ਕੀ ਇਨ੍ਹਾਂ ਦੀ ਹਾਲਤ ਇਕ ਖੇਡ ਤਮਾਸ਼ੇ ਵਰਗੀ ਨਹੀਂ ਕਿ ਉਹ ਕਾਨੂੰਨ-ਸਾਜ਼ੀ ਤੇ ਹੱਥ ਅਜ਼ਮਾਈ ਜਾਂਦੇ ਹਨ, ਇਹ ਕਲਪਨਾ ਕਰਦੇ ਹੋਏ, ਕਿ ਸੁਧਾਰਾਂ ਨਾਲ ਉਹ ਮਨੁੱਖ ਜਾਤੀ ਦੀਆਂ ਬਦਦਿਆਨਤੀਆਂ, ਤੇ ਭ੍ਰਿਸ਼ਟਾਚਾਰਾਂ ਦਾ ਅੰਤ ਕਰ ਦੇਣਗੇ- ਇਹ ਨਾ ਜਾਣਦੇ ਹੋਏ, ਕਿ ਵਾਸਤਵ ਵਿੱਚ ਉਹ ਕਿਸੇ ਵਿਸ਼ੇਸ਼ ਭਾਂਤ ਦੇ ਸੱਪ ਦੇ ਸਿਰਾਂ ਨੂੰ ਵੱਢ ਰਹੇ ਹੁੰਦੇ ਹਨ ।”
ਆਉ ਪਲ ਭਰ ਲਈ ਉਸ ਮਨੁੱਖੀ ਸਾਮਗ੍ਰੀ ਦੀ ਪੜਤਾਲ ਕਰ ਲਈਏ ਜਿਸ ਨਾਲ ਕਿ ਰਾਜਨੀਤਿਕ ਫਿਲਾਸਫੀ ਨੂੰ ਜ਼ਰੂਰੀ ਤੌਰ ਤੇ ਵਿਚਾਰ ਕਰਨੀ ਪੈਂਦੀ ਹੈ।
ਅਫਲਾਤੂਨ ਕਹਿੰਦਾ ਹੈ ਕਿ ਮਨੁੱਖੀ ਵਤੀਰਾ ਤਿੰਨ ਵੱਡੇ ਸ੍ਰੋਤਾਂ ਤੋਂ ਪ੍ਰਵਾਹਿਤ ਹੁੰਦਾ ਹੈ, ਕਾਮਨਾ, ਵਲਵਲਾ, ਅਤੇ ਗਿਆਨ । ਇੱਛਾ, ਭੁੱਖ-ਤੇਹ ਉਦਵੇਗ ਜਨਮਜਾਤ ਰੁਚੀ—ਇਹ ਇਕ ਹੀ ਹਨ, ਵਲਵਲਾ, ਸਪਿਰਿਟ, ਲਾਲਸਾ, ਦਲੇਰੀ—ਇਹ ਇਕੋ ਹਨ । ਇੱਛਾ ਦਾ ਟਿਕਾਣਾ, ਲਕ ਸਥਾਨ ਵਿਚ ਹੁੰਦਾ ਹੈ; ਇਹ ਸ਼ਕਤੀ ਦਾ ਇਕ ਡੁੱਲ੍ਹ ਡੁੱਲ੍ਹ ਪੈਂਦਾ ਭੰਡਾਰ ਹੈ, ਜਿਹੜਾ ਕਿ ਬੁਨਿਆਦੀ ਰੂਪ ਵਿੱਚ ਕਾਮਵਾਸ਼ਨਾਮਈ ਹੁੰਦਾ ਹੈ । ਵਲਵਲੇ ਦਾ ਟਿਕਾਣਾ ਦਿਲ ਹੈ । ਇਹ ਲਹੂ ਦੇ ਪ੍ਰਵਾਹ ਤੇ ਇਸ ਦੀ ਸ਼ਕਤੀ ਵਿੱਚ ਹੁੰਦਾ ਹੈ; ਇਹ ਅਨੁਭਵ ਤੇ ਇੱਛਾ ਦੀ ਸਰੀਰਕ ਗੁਜ ਹੁੰਦੀ ਹੈ । ਗਿਆਨ ਦਾ ਆਪਣਾ ਟਿਕਾਣਾ ਸਿਰ ਹੈ; ਇਹ ਇੱਛਾ ਦੀ ਅੱਖ ਜਾਂ ਨਜ਼ਰ ਹੈ ਅਤੇ ਆਤਮਾ ਦਾ ਸੰਚਾਲਕ ਬਣ ਸਕਦਾ ਹੈ ।
ਇਹ ਸਾਰੀਆਂ ਸ਼ਕਤੀਆਂ ਤੇ ਗੁਣ ਸਾਰੇ ਮਨੁੱਖਾਂ ਅੰਦਰ ਹੁੰਦੇ ਹਨ, ਪਰ ਭਿੰਨ ਭਿੰਨ ਮਾਤ੍ਰਾ ਵਿੱਚ । ਕਈ ਮਨੁੱਖ ਤਾਂ ਇੱਛਾ ਦਾ ਹੀ ਰੂਪ ਆਕਾਰ ਹੁੰਦੇ ਹਨ, ਬੇਚੈਨ ਤੇ ਹਿਰਸਵਾਨ ਆਤਮਾਵਾਂ, ਜਿਹੜੀਆਂ ਕਿ ਉਪਲਬਧੀਆਂ ਤੇ ਝਗੜੇ ਝਾਂਜਿਆਂ ਵਿੱਚ ਲੀਨ ਰਹਿੰਦੀਆਂ, ਵਿਲਾਸ ਮਈ ਵਸਤਾਂ ਤੇ ਟੀਪਟਾਪ ਦੀ ਵਾਸ਼ਨਾ ਨਾਲ ਪ੍ਰਜਵੱਲਤ ਹੁੰਦੀਆਂ, ਤੇ ਫਿਰ ਜਿਹੜੀਆਂ ਕਿ ਉਪਲਬਧ ਵਸਤਾਂ ਨੂੰ ਆਪਣੇ, ਸਦਾ ਅੱਗੇ ਨੂੰ ਵਧਦੇ ਟੀਚਿਆਂ ਦੀ ਤੁਲਨਾ ਵਿੱਚ ਨਾ ਹੋਣ ਦੇ ਬਰਾਬਰ ਸਮਝਦੀਆਂ ਹਨ; ਇਹ ਲੋਕ ਹੁੰਦੇ ਹਨ, ਜਿਹੜੇ ਕਿ ਉਦਯੋਗ ਉੱਤੇ ਪ੍ਰਭੁਤਾ ਰੱਖਦੇ ਤੇ ਇਸ ਦਾ ਜੋੜ-ਤੋੜ ਕਰਦੇ ਹਨ । ਪਰ ਕਈ ਦੂਸਰੇ ਹੋਰ ਅਜਿਹੇ ਹੁੰਦੇ ਹਨ, ਜਿਹੜੇ ਕਿ ਵਲਵਲੇ ਜਾਂ ਜਜ਼ਬੇ ਦੇ ਹੀ ਘਰ ਹੁੰਦੇ ਹਨ, ਜਿਹੜੇ ਏਨੀ ਪ੍ਰਵਾਹ, ਇਸ ਗੱਲ ਦੀ ਨਹੀਂ ਕਰਦੇ ਕਿ ਉਹ ਕਿਸ ਚੀਜ਼ ਲਈ ਲੜ ਰਹੇ ਹਨ, ਜਿੰਨੀ ਕਿ ਜਿੱਤ ਲਈ ਤੇ ਇਸ ਨੂੰ ਆਪਣੇ ਆਪ ਵਿੱਚ ਇਕ ਅੰਤਿਮ ਮਨੋਰਥ ਸਮਝਕੇ ਉਹ ਏਨੇ ਹਿਰਸਵਾਨ ਨਹੀਂ ਹੁੰਦੇ, ਜਿੰਨੇ ਕਿ ਲੜਾਕੇ, ਉਨ੍ਹਾਂ ਦਾ ਗੌਰਵ, ਮਲਕੀਅਤ ਨਾਲੋਂ ਸੱਤਾ ਵਿੱਚ ਵਧੀਕ ਹੁੰਦਾ ਹੈ; ਉਨ੍ਹਾਂ ਦੀ ਖ਼ੁਸ਼ੀ ਮੰਡੀ-ਸਥਾਨ ਨਾਲ ਰਣ-ਭੂਮੀ ਵਿੱਚ ਹੁੰਦੀ ਹੈ; ਇਹ ਉਹ ਲੋਕ ਹੁੰਦੇ ਹਨ, ਜਿਹੜੇ ਕਿ ਸੰਸਾਰ ਦੀਆਂ ਸੈਨਾਵਾਂ ਤੇ ਸਮੁੰਦਰੀ ਤਾਕਤ ਦਾ ਨਿਰਮਾਣ ਕਰਦੇ ਹਨ; ਅਤੇ ਅੰਤ ਨੂੰ ਥੋੜ੍ਹੇ ਜਿਹੇ ਵਿਅਕਤੀ ਉਹ ਹੁੰਦੇ ਹਨ, ਜਿਨ੍ਹਾਂ ਦੀ ਪ੍ਰਸੰਨਤਾ ਚਿੰਤਨ ਅਤੇ ਸਮਝ ਸੋਚ ਵਿੱਚ ਹੁੰਦੀ ਹੈ; ਜਿਹੜੇ ਨਾ ਤਾਂ ਤਰਸਦੇ ਨੇ ਚੀਜ਼ਾਂ ਵਸਤਾਂ ਲਈ, ਤੇ ਨਾ ਵਿਜੈ ਲਈ, ਸਗੋਂ ਗਿਆਨ ਲਈ; ਜਿਹੜੇ ਮੰਡੀ-ਸਥਾਨ ਤੇ ਰਣ-ਭੂਮੀ ਨੂੰ ਛੱਡ ਕੇ ਆਪਣੇ ਆਪ ਨੂੰ ਇਕਾਂਤਕ ਵਿਚਾਰ ਦੀ ਸ਼ਾਂਤ ਸਪੱਸ਼ਟਤਾ ਵਿੱਚ ਲੀਨ ਕਰਨਾ ਲੋੜਦੇ ਹਨ; ਜਿਨ੍ਹਾਂ ਦੀ ਸੰਕਲਪ-ਸ਼ਕਤੀ ਪ੍ਰਕਾਸ਼ ਰੂਪ ਹੁੰਦੀ ਹੈ, ਨਾ ਕਿ ਅੱਗ ਰੂਪ: ਜਿਨ੍ਹਾਂ ਦਾ ਪੱਤਣ ਸੱਤਾ ਨਹੀਂ ਸਗੋਂ ਸਚਾਈ ਹੁੰਦਾ ਹੈ; ਇਹ ਸਿਆਣਪ ਵਾਲੇ ਵਿਅਕਤੀ ਹੁੰਦੇ ਹਨ, ਜਿਹੜੇ ਕਿ ਸੰਸਾਰ ਵੱਲੋਂ ਬਿਨਾਂ ਉਪਯੋਗ ਕੀਤੇ ਜਾਣ ਤੋਂ ਇਕ ਪਾਸੇ ਖੜੇ ਰਹਿੰਦੇ ਹਨ।
ਹੁਣ, ਜਿਵੇਂ ਕਿ ਅਸਰਕਾਰਕ ਵਿਅਕਤਕ ਕ੍ਰਿਆ ਅੰਦਰ ਇਹ ਭਾਵ ਮੌਜੂਦ ਹੁੰਦਾ ਹੈ। ਕਿ ਇੱਛਾ, ਭਾਵੇਂ ਨਿੱਘੀ ਤਾਂ ਜਜ਼ਬੇ ਨਾਲ ਕੀਤੀ ਜਾਏ, ਪਰ ਇਸ ਦੀ ਅਗਵਾਈ ਗਿਆਨ ਦੁਆਰਾ ਕੀਤੀ ਜਾਏ; ਇਸੇ ਤਰ੍ਹਾਂ ਪੂਰਣ ਰਾਜ ਅੰਦਰ ਉਦਯੋਗਿਕ ਸ਼ਕਤੀਆਂ ਉਤਪਾਦਨ ਤਾਂ ਕਰਨਗੀਆਂ, ਪਰ ਸ਼ਾਸਨ ਨਹੀਂ, ਸੈਨਿਕ ਸ਼ਕਤੀਆਂ ਰਖਵਾਲੀ ਕਰਨਗੀਆਂ ਪਰ ਸ਼ਾਸਨ ਨਹੀਂ।ਗਿਆਨ, ਵਿਗਿਆਨ ਅਤੇ ਫ਼ਲਸਫ਼ੇ ਦੀਆਂ ਸ਼ਕਤੀਆਂ ਨੂੰ ਹੀ ਪੁਸ਼ਟ ਕੀਤਾ ਤੇ ਸੰਭਾਲਿਆ ਜਾਏਗਾ ਤੇ ਇਹੋ ਸ਼ਾਸਨ ਕਰਨਗੀਆਂ । ਗਿਆਨ ਰਾਹੀਂ ਅਗਵਾਈ ਤੋਂ ਬਿਨਾਂ ਲੋਕ ਵਿਵਸਥਾਹੀਨ, ਇਕ ਹਜੂਮ ਦਾ ਰੂਪ ਹੁੰਦੇ ਹਨ, ਜਿਵੇਂ ਕਿ ਬੇਤਰਤੀਬ ਇੱਛਾਵਾਂ, ਲੋਕਾਂ ਨੂੰ ਫ਼ਿਲਾਸਫ਼ਰ ਵਿਅਕਤੀਆਂ ਦੀ ਅਗਵਾਈ ਦੀ ਲੋੜ ਹੁੰਦੀ ਹੈ, ਜਿਵੇਂ ਕਿ ਇਛਾਵਾਂ ਨੂੰ ਗਿਆਨ ਦੇ ਪ੍ਰਕਾਸ਼ ਦੀ । ਕਰਬਾਦੀ ਹੀ ਵਾਪਰਦੀ ਹੈ, ਜਦੋਂ ਕਿ ਵਪਾਰੀ ਸ਼੍ਰੇਣੀ ਜਿਸ ਦਾ ਹਿਰਦਾ ਧਨ ਦੌਲਤ ਨਾਲ ਉਭਰਿਆ ਹੁੰਦਾ ਹੈ, ਸ਼ਾਸਕ ਬਣ ਜਾਂਦੀ ਹੈ ।” ਜਾਂ ਫਿਰ ਜਦੋਂ ਸੈਨਾਪਤੀ ਆਪਣੀ ਸੈਨਾਂ ਨੂੰ ਸੈਨਿਕ ਤਾਨਾਸ਼ਾਹੀ ਸਥਾਪਨ ਕਰਨ ਲਈ ਵਰਤ ਲੈਂਦੇ ਹਨ। ਉਤਪਾਦਕ ਸ਼੍ਰੇਣੀ ਆਰਥਿਕ ਖੇਤਰ ਵਿੱਚ ਆਪਣੇ ਸਰਬ-ਸ੍ਰੇਸ਼ਟ ਟਿਕਾਣੇ ਤੇ ਹੁੰਦੀ ਹੈ; ਯੋਧਾ ਸ਼੍ਰੇਣੀ ਆਪਣੇ ਸਭ ਤੋਂ ਚੰਗੇ ਰੂਪ ਵਿੱਚ ਰਣ-ਭੂਮੀ ਵਿੱਚ, ਪਬਲਿਕ ਪਦਵੀ ਉੱਤੇ ਸਥਿਤ ਹੋਏ, ਇਹ ਦੋਵੇ ਆਪਣੇ ਨਖਿੱਧ ਤੋਂ ਨਖਿੱਧ ਰੂਪ ਵਿੱਚ ਪ੍ਰਗਟ ਹੁੰਦੇ ਹਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਰਾਜਨੀਤਿਕਤਾ ਰਾਜਨੀਤੀ ਵਿੱਚ ਡੁੱਬ ਜਾਂਦੀ ਹੈ, ਕਿਉਂ ਜੋ ਰਾਜਨੀਤਿਕਤਾ ਤਾਂ ਇਕ ਵਿਗਿਆਨ ਤੇ ਕਲਾ ਹੈ। ਆਦਮੀ ਨੂੰ ਇਸ ਦੇ ਨਮਿਤ ਜੀਵਨ ਜਿਊਣਾ ਤੇ ਲੰਮੀ ਤਿਆਰੀ ਕੀਤੀ ਹੋਣੀ ਚਾਹੀਦੀ ਹੈ । ਕੋਈ ਫਿਲਾਸਫਰ ਹੁਕਮਰਾਨ ਹੀ, ਕਿਸੇ ਕੌਮ ਦੀ ਅਗਵਾਈ ਕਰਨ ਦੇ ਯੋਗ ਹੋ ਸਕਦਾ ਹੈ। “ਜਦ ਤੋੜੀ ਫ਼ਿਲਾਸਫ਼ਰ ਵਿਅਕਤੀ ਬਾਦਸ਼ਾਹ ਨਾ ਹੋਣ, ਜਾਂ ਸੰਸਾਰ ਦੇ ਸ਼ਾਹਾਂ ਤੇ ਰਾਜਕੁਮਾਰਾਂ ਪਾਸ ਫ਼ਿਲਾਸਫ਼ੀ ਦੀ ਸਪਿਟਿਟ ਤੇ ਸੱਤਾ ਨਾ ਹੋਵੇ, ਅਤੇ ਸਿਆਣਪ ਤੇ ਰਾਜਨੀਤਿਕ ਨੇਤਾ ਗਿਰੀ ਇਕੋ ਵਿਅਕਤੀ ਅੰਦਰ ਇਕੱਠੀਆਂ ਨਾ ਹੋਣ……..ਨਗਰ ਉਪਾਧੀਆਂ ਤੋਂ ਕਦੀ ਬਚਣਗੇ ਨਹੀਂ, ਤੇ ਨਾ ਹੀ ਮਨੁੱਖੀ ਨਸਲ ।”
ਅਫ਼ਲਾਤੂਨ ਦੇ ਵਿਚਾਰ-ਮਹਿਰਾਬ ਦੀ ਇਹ ਆਧਾਰ-ਸ਼ਿਲਾ ਹੈ।
- ਮਨੋਵਿਗਿਆਨਿਕ ਹੱਲ
ਚੰਗਾ ਤਾਂ ਫਿਰ ਕੀਤਾ ਕੀ ਜਾਣਾ ਚਾਹੀਦਾ ਹੈ ?
“ਸਾਨੂੰ ਅਵੱਸ਼ ਹੀ ਇਸ ਤਰ੍ਹਾਂ ਸ਼ੁਰੂ ਕਰਨਾ ਹੋਵੇਗਾ ਕਿ ਸ਼ਹਿਰ ਦੇ ਸਾਰੇ ਦੱਸ ਸਾਲ ਤੋਂ ਉੱਪਰ ਦੇ ਵਸਨੀਕਾਂ ਨੂੰ ਬਾਹਰ ਪੇਂਡ ਇਲਾਕੇ ਵਿੱਚ ਭੇਜ ਕੇ, ਸਾਰੇ ਬੱਚਿਆਂ ਨੂੰ ਆਪਣੇ ਵਸੀਕਾਰ ਵਿੱਚ ਲੈਂਦਿਆਂ ਹੋਇਆਂ, ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੀਆਂ ਭੈੜੀਆਂ ਆਦਤਾਂ ਤੋਂ ਬਚਾ ਲਿਆ ਜਾਵੇਗਾ ।” ਹਰ ਮੋੜ ਉੱਤੇ ਆਪਣੇ ਵੱਡਿਆਂ ਦੀ ਉਦਾਹਰਣ ਨਾਲ ਵਿਗੜ ਗਏ, ਨੌਜਵਾਨਾਂ ਨਾਲ, ਆਦਰਸ਼ ਸਮਾਜ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ। ਜਿਥੋਂ ਤੱਕ ਹੋ ਸਕੇ ਸਾਨੂੰ ਕੋਰੀ ਸਲੇਟ ਨਾਲ ਸ਼ੁਰੂ ਕਰਨਾ ਲੋੜੀਂਦਾ ਹੈ। ਐਨ ਸੰਭਵ ਹੈ, ਕਿ ਕੋਈ ਪ੍ਰਬੰਧ ਸ਼ਾਸਕ ਸਾਨੂੰ ਆਪਣੇ ਇਲਾਕੇ ਦੀ ਕਈ ਬਸਤੀ ਜਾਂ ਇਸ ਦਾ ਭਾਗ ਦੇ ਕੇ, ਇਹੋ ਜਿਹਾ ਅਰੰਭ ਕਰਨ ਲਈ ਸਸ਼ਕਤ ਬਣਾ ਦੇਵੇ, (ਇਕ ਸ਼ਾਸਕ ਨੇ ਅਜਿਹਾ ਕੁਝ ਕੀਤਾ ਵੀ ਸੀ ਜਿਵੇਂ ਕਿ ਅਸੀਂ ਦੇਖਾਂਗੇ) । ਕੁਝ ਵੀ ਹੋਵੇ, ਸਾਨੂੰ ਹਰ ਬੱਚੇ ਨੂੰ, ਸ਼ੁਰੂ ਤੋਂ ਹੀ ਵਿੱਦਿਅਕ ਅਵਸਰ ਦੀ ਪੂਰੀ ਸਮਾਨਤਾ ਦੇਣੀ ਚਾਹੀਦੀ ਹੈ: ਕੁਝ ਕਿਹਾ ਨਹੀਂ ਜਾ ਸਕਦਾ ਕਿ ਬੁੱਧ-ਬਲ ਜਾਂ ਪ੍ਰਤਿਭਾ ਦਾ ਪ੍ਰਕਾਸ਼ ਕਿਥੇ ਚਮਕ ਉੱਠੇਗਾ । ਸਾਨੂੰ ਜ਼ਰੂਰੀ ਤੌਰ ਤੇ ਇਸ ਦੀ ਖੋਜ, ਹਰ ਥਾਂ, ਹਰ ਪਦਵੀ ਤੇ ਨਸਲ ਅੰਦਰ ਕਰਨੀ ਬਣਦੀ ਹੈ । ਸਾਡੀ ਸੜਕ ਉੱਤੇ ਪਹਿਲਾ ਮੋੜ ਵਿਆਪਕ ਵਿੱਦਿਆ ਹੈ ।
ਪਹਿਲੇ ਦੱਸ ਸਾਲਾਂ ਲਈ ਵਿੱਦਿਆ ਪ੍ਰਬਲ ਤੌਰ ਤੇ ਸਰੀਰਕ ਹੋਵੇਗੀ, ਹਰ ਸਕੂਲ ਦੀ ਇਕ ਵਿਆਯਾਮ ਸ਼ਾਲਾ (ਜਿਮਨੇਜ਼ੀਅਮ) ਤੇ ਖੇਡ ਦਾ ਮੈਦਾਨ ਹੋਵੇਗਾ। ਖੇਡ ਕੁੱਦ ਹੀ ਸਾਰੀ ਦੀ ਸਾਰੀ ਪਾਠ-ਚਰਯਾ ਹੋਵੇਗੀ, ਅਤੇ ਇਸ ਪਹਿਲੇ ਦਹਾਕੇ ਵਿੱਚ, ਅਜਿਹੀ ਸਿਹਤ ਬਣਾ ਲਈ ਜਾਏਗੀ ਜਿਹੜੀ ਕਿ ਸਾਰੇ ਦਵਾ ਦਾਰੂ ਨੂੰ ਬੇਲੋੜਾ ਕਰ ਦੇਵੇਗੀ । ”ਦੁਆ-ਦਰਮਲ ਦੀ ਲੋੜ ਇਸ ਲਈ ਪੈਂਦੀ ਰਹਿੰਦੀ ਹੈ ਕਿ ਸੁਸਤੀ ਤੇ ਵਿਲਾਸ ਵਾਲੇ ਜੀਵਨ ਨਾਲ ਮਨੁੱਖਾਂ ਨੇ ਆਪਣੇ ਆਪ ਨੂੰ ਛੱਪੜਾਂ ਵਾਂਗੂ ਪਾਣੀਆਂ ਅਤੇ ਹਵਾਵਾਂ ਨਾਲ ਉਦਰ ਵਾਯੂ ਤੇ ਨਜ਼ਲੇ ਨਾਲ ਭਰ ਲਿਆ ਹੁੰਦਾ ਹੈ । ਕੀ ਇਹ ਗੱਲ ਨਿਰਾਦਰੀ ਵਾਲੀ ਨਹੀਂ ? ਵੈਦਗੀ ਦੀ ਸਾਡੀ ਵਰਤਮਾਨ ਪ੍ਰਣਾਲੀ ਤਾਂ ਬੀਮਾਰੀ ਦੀ ਹੀ ਸਿੱਖਿਆ ਦੇਂਦੀ ਕਹੀ ਜਾ ਸਕਦੀ ਹੈ ।” ਇਹ ਤਾਂ ਬੀਮਾਰੀਆਂ ਦਾ ਇਲਾਜ ਕਰਨ ਦੀ ਥਾਂ ਸਗੋਂ ਇਨ੍ਹਾਂ ਨੂੰ ਲਮਕਾਉਣ ਵਾਲੀ ਗੱਲ ਹੁੰਦੀ ਹੈ । ਪਰ ਇਹ ਨਿਕੰਮੇ ਧਨਾਢ ਲੋਕਾਂ ਦੀ ਇਕ ਮੂਰਖਤਾ ਹੈ । ”ਜਦੋਂ ਕੋਈ ਕਾਰੀਗਰ ਬੀਮਾਰ ਹੋ ਜਾਂਦਾ ਹੈ ਤਾਂ ਉਹ ਇਲਾਜਕਾਰ ਨੂੰ ਕਿਸੇ ਕੁਰਾੜੇ ਜਿਹੇ ਤੱਤਫਟ ਇਲਾਜ ਲਈ ਕਹਿੰਦਾ ਹੈ,—ਕੋਈ ਵਮਨਕਾਰੀ ਚੀਜ਼ ਜਾਂ ਕੋਈ ਜੁਲਾਬ, ਪ੍ਰਵਾਹਨ, ਜਾਂ ਫਿਰ ਨਿਸ਼ਤਰ । ਜੇ ਕੋਈ ਉਸ ਨੂੰ ਭੋਜਨ ਉਪਚਾਰਾਂ ਵਿਚ ਕੁਝ ਸਮਾਂ ਬਤੀਤ ਕਰਨ, ਸਿਰ ਉੱਤੇ ਪੱਟੀਆਂ ਆਦਿ ਬੰਨ੍ਹਣ ਤੇ ਇਸ ਭਾਂਤ ਦੀਆਂ ਹੋਰ ਚੀਜ਼ਾਂ ਬਾਰੇ ਕਹੇ, ਤਾਂ ਉਹ ਇਕ ਦਮ ਉੱਤਰ ਦੇਂਦਾ ਹੈ, ਕਿ ਬੀਮਾਰ ਹੋਣ ਲਈ ਉਸ ਪਾਸ ਕੋਈ ਸਮਾਂ ਨਹੀਂ ਅਤੇ ਕਿ ਉਹ ਅਜਿਹੇ ਜੀਵਨ ਵਿੱਚ ਕੋਈ ਚੰਗਿਆਈ ਨਹੀਂ ਦੇਖਦਾ ਜਿਹੜਾ ਕਿ, ਆਪਣੇ ਆਮ ਕਾਰ ਵਿਹਾਰ ਵੱਲ ਬੇਪਰਵਾਹੀ ਕਰਕੇ, ਆਪਣੀ ਬੀਮਾਰੀ ਦਾ ਇਲਾਜ ਕਰਨ ਵਿੱਚ ਹੀ ਬਿਤਾਇਆ ਜਾਂਦਾ ਹੈ, ਅਤੇ ਇਸ ਲਈ ਇਹੋ ਜਿਹੇ ਇਲਾਜਕਾਰਾਂ ਨੂੰ ਵਿਦਾਇਗੀ ਦੀ ਸ਼ੁਭ ਇੱਛਾ ਕਹਿ ਕੇ, ਉਹ ਆਪਣੀ ਆਮ ਖ਼ੁਰਾਕ ਖਾਣੀ ਸ਼ੁਰੂ ਕਰ ਦੇਂਦਾ ਹੈ, ਤੇ ਜਾਂ ਤਾਂ ਰਾਜ਼ੀ ਹੋ ਕੇ ਜੀਉਂਦਾ ਤੇ ਆਪਣਾ ਕਾਰ- ਵਿਹਾਰ ਕਰਨ ਲੱਗ ਪੈਂਦਾ ਹੈ, ਜਾਂ ਫਿਰ ਜੇਕਰ ਉਸ ਦਾ ਸਰੀਰ ਰਹਿ ਖਲੋਂਦਾ ਹੈ, ਤਾਂ ਉਹ ਮਰ ਜਾਂਦਾ ਤੇ ਖੇਡ ਖ਼ਤਮ ਕਰ ਦਿੰਦਾ ਹੈ ।” ਸਦਾ ਦੇ ਰੋਗੀਆਂ ਤੇ ਰੋਗ-ਨਿਰਬਲਾਂ ਦਾ ਰਾਸ਼ਟਰ ਬਣਾਈ ਰੱਖਣ ਦੀ ਸਾਡੀ ਸਮਰੱਥਾ ਨਹੀਂ, ਆਦਰਸ਼ਕ ਸਮਾਜ (ਯੂਟੋਪੀਆ) ਜ਼ਰੂਰੀ ਤੌਰ ਤੇ ਮਨੁੱਖ ਦੇ ਸਰੀਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ।
“ਪਰ ਨਿਰੀ ਪੁਰੀ ਖੇਡ ਕੱਦ ਅਤੇ ਵਿਆਯਾਮ, ਤਾਂ ਕਿਸੇ ਆਦਮੀ ਨੂੰ ਬਹੁਤਾ ਹੀ ਇਕ-ਪੱਖਾ ਜਿਹਾ ਬਣਾ ਦੇਣਗੇ । ਕੋਈ ਇਕ ਅਜਿਹੀ ਸਾਊ ਪ੍ਰਕਿਰਤੀ ਅਸੀਂ ਕਿਵੇਂ ਲੱਭੀਏ, ਜਿਸ ਪਾਸ ਮਹਾਨ ਹੌਸਲਾ ਵੀ ਹੋਵੇ ?—ਕਿਉਂ ਜੋ ਇਹ ਦੋਵੇਂ ਚੀਜ਼ਾਂ ਇਕ ਦੂਜੀ ਨਾਲ ਅਸੰਗਤ ਪ੍ਰਤੀਤ ਹੁੰਦੀਆਂ ਹਨ ।” ਸਾਨੂੰ ਇਨਾਮ ਦੇ ਸੰਗ੍ਰਾਮੀਆਂ ਤੇ ਭਾਰ ਉਠਾਉਣ ਵਾਲਿਆਂ ਦੇ ਰਾਸ਼ਟਰ ਦੀ ਲੋੜ ਨਹੀਂ । ਸ਼ਾਇਦ ਸੰਗੀਤ ਸਾਡੀ ਸਮੱਸਿਆ ਦਾ ਸਮਾਧਾਨ ਕਰ ਦੇਵੇਗਾ । ਸੰਗੀਤ ਰਾਹੀਂ ਆਤਮਾ, ਇਕਸੁਰਤਾ, ਲੈ-ਤਾਲ ਅਤੇ ਇਕ ਨਿਆਂਕਾਰੀ ਸੁਭਾਵ ਸਿੱਖਦੀ ਹੈ । ”ਕੀ ਕੋਈ ਐਸਾ ਆਦਮੀ ਵੀ ਕਦੀ ਅਨਿਆਈਂ ਹੋ ਸਕਦਾ ਹੈ, ਜਿਸ ਦਾ ਰੂਪ ਆਕਾਰ ਹੀ ਇਕ ਸੁਰਤਾ ਉੱਪਰ ਆਧਾਰਤ ਹੋਵੇ ? ਕਿਉਂ ਗਲਾਕਨ ? ਕੀ ਇਹੋ ਕਾਰਣ ਨਹੀਂ ? ਕਿ ਸੰਗੀਤਕ ਸਿਖਲਾਈ ਏਨੀ ਪ੍ਰਬਲ ਹੁੰਦੀ ਹੈ, ਕਿਉਂ ਜੋ ਲੈ-ਤਾਲ ਤੇ ਇਕਸੁਰਤਾ ਆਤਮਾ ਦੀਆਂ ਗੁਪਤ ਥਾਵਾਂ ਵੱਲ ਆਪਣਾ ਕੋਈ ਰਸਤਾ ਲੱਭ ਲੈਂਦੇ ਹਨ ਤੇ ਇਹ ਦੋਵੇਂ ਗੁਣ ਆਪਣੀਆਂ ਹਰਕਤਾਂ ਵਿੱਚ ਸੁਹਜ ਰੱਖਦੇ ਤੇ ਆਤਮਾ ਨੂੰ ਸੁਹਜ-ਪੂਰਤ ਬਣਾ ਦੇਂਦੇ ਹਨ ?’’ (ਪ੍ਰੋਟਾਗਰਸ) । ਸੰਗੀਤ ਆਚਰਨ ਨੂੰ ਰੂਪ ਆਕਾਰ ਦੇਂਦਾ, ਅਤੇ ਇਸ ਲਈ ਸਮਾਜਿਕ ਅਤੇ ਰਾਜਨੀਤਿਕ ਮਾਮਲਿਆਂ ਦੇ ਨਿਰਧਾਰਣ ਵਿੱਚ ਹਿੱਸਾ ਪਾਂਦਾ ਹੈ । ਡਾਮਨ ਮੈਨੂੰ ਦੱਸਦਾ ਹੈ—ਅਤੇ ਮੈਂ ਇਸ ਉੱਤੇ ਬਿਲਕੁਲ ਵਿਸ਼ਵਾਸ ਕਰ ਸਕਦਾ ਹਾਂ-ਕਿ ਜਦੋਂ ਸੰਗੀਤ ਦੇ ਰੂਪ ਬਦਲਦੇ ਹਨ, ਤਾਂ ਰਾਜ ਦੇ ਬੁਨਿਆਦੀ ਕਾਨੂੰਨ ਵੀ ਨਾਲ ਬਦਲ ਜਾਂਦੇ ਹਨ ।”
ਸੰਗੀਤ ਵਡਮੁੱਲਾ ਹੁੰਦਾ ਹੈ, ਨਾ ਕੇਵਲ ਇਸ ਲਈ ਕਿ ਇਹ ਜਜ਼ਬੇ ਤੇ ਆਚਰਨ ਵਿੱਚ ਕਮਲਤਾ ਲਿਆਉਂਦਾ ਹੈ, ਸਗੋਂ ਇਸ ਲਈ ਕਿ ਇਹ ਸਿਹਤ ਦੀ ਸੰਭਾਲ ਤੇ ਇਸ ਨੂੰ ਮੁੜ ਸਥਾਪਤ ਕਰਦਾ ਹੈ । ਕਈ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਇਲਾਜ ਮਨ ਰਾਹੀਂ ਹੀ ਕੀਤਾ ਜਾ ਸਕਦਾ ਹੈ (ਚਾਰਮੀਡੀਜ) । ਇਸ ਲਈ ਕਾਰੀਬੈਂਟਿਕ ਪੁਜਾਰੀ, ਹਿਸਟੀਰੀਆ ਵਾਲੀਆਂ ਇਸਤ੍ਰੀਆਂ ਦਾ ਇਲਾਜ. ਜੰਗਲੀ ਤੂਤੀ ਦੇ ਸੰਗੀਤ ਨਾਲ ਕੀਤਾ ਕਰਦਾ ਸੀ,ਜਿਸ ਨਾਲ ਕਿ ਉਹ ਨੱਚੀ ਜਾਂਦੀਆਂ, ਨੱਚੀ ਜਾਂਦੀਆਂ, ਜਦ ਤੀਕ ਕਿ ਥੱਕ ਕੇ ਡਿੱਗ ਨਾ ਪੈਂਦੀਆਂ ਤੇ ਸੋ ਜਾਂਦੀਆਂ । ਜਦੋਂ ਜਾਗਦੀਆਂ ਤਾਂ ਰਾਜ਼ੀ ਹੋਈਆਂ ਹੁੰਦੀਆਂ ਸਨ । ਮਨੁੱਖੀ ਵਿਚਾਰ ਦੇ ਅਚੇਤ ਸਮੇਂ, ਅਜਿਹੇ ਢੰਗਾਂ ਨਾਲ ਛੋਹੇ ਤੇ ਸ਼ਾਂਤ ਕਰ ਦਿੱਤੇ ਜਾਂਦੇ ਹਨ, ਅਤੇ ਵਤੀਰੇ ਤੇ ਵਲਵਲੇ ਦੀਆਂ ਇਨ੍ਹਾਂ ਹੇਠਲੀਆਂ ਡੂੰਘਾਣਾਂ ਵਿੱਚ ਹੀ ਪ੍ਰਤਿਭਾ ਆਪਣੀਆਂ ਜੜ੍ਹਾਂ ਗੱਡਦੀ ਹੈ । “ਕੋਈ ਆਦਮੀ ਚੇਤਨਤਾ ਦੀ ਹਾਲਤ ਵਿੱਚ ਸੱਚੀ ਅਤੇ ਸਫੁਰਤੀ ਵਾਲੀ ਅਨੁਭਵੀ ਅਵਸਥਾ ਨੂੰ ਪ੍ਰਾਪਤ ਨਹੀਂ ਕਰਦਾ, ਸਗੋਂ ਉਦੋਂ ਜਦੋਂ ਕਿ ਬੱਧੀ ਦੀ ਸ਼ਕਤੀ ਨੀਂਦਰ ਸਮੇਂ ਜਾਂ ਇਕ ਭਾਂਤ ਦੀ ਦਿਮਾਗੀ ਬੀਮਾਰੀ ਵਿੱਚ ਜਕੜੀ ਜਾਂਦੀ ਹੈ । ਪੈਗੰਬਰ ਜਾਂ ਪ੍ਰਤਿਭਾਵਾਨ ਵਿਅਕਤੀ, ਦੀਵਾਨੇ ਆਦਮੀ ਸਮਾਨ ਹੁੰਦਾ ਹੈ ।” (ਫੈਡਰੱਸ)
ਅਫਲਾਤੂਨ ਫਿਰ “ਮਨੋ-ਵਿਸ਼ਲੇਸ਼ਣ” ਦੀ ਇਕ ਅਲੋਕਿਕ ਪਰਵਾਸ਼ਾ, ਉੱਤੇ ਅੱਪੜ ਜਾਂਦਾ ਹੈ । ਉਹ ਯੁਕਤੀ ਦੇਂਦਾ ਹੈ ਕਿ ਸਾਡਾ ਰਾਜਨੀਤਿਕ ਮਨੋਵਿਗਿਆਨ ਪਰੇਸ਼ਾਨਿਆ ਜਿਹਾ ਹੋਇਆ ਹੈ, ਕਿਉਂ ਜੋ ਅਸਾਂ ਮਨੁੱਖ ਦੀਆਂ ਵਿਭਿੰਨ ਭੁੱਖਾਂ ਤੇਰ੍ਹਾਂ ਤੇ ਜਮਾਂਦਰੂ ਰੁਚੀਆਂ ਦਾ ਭਰਵਾਂ ਅਧਿਐਨ ਨਹੀਂ ਕੀਤਾ । ਸੁਪਨੇ ਸਾਨੂੰ ਅਜਿਹੀਆਂ ਕੁਝ ਸੂਖਮ ਤੇ ਵਧੀਕ ਨਜ਼ਰ- ਛਲਾਵੀਆਂ ਮਾਨਸਿਕ ਅਵਸਥਾਵਾਂ ਦਾ ਭੇਤ ਦੇ ਸਕਦੇ ਹਨ।
ਕੁਝ ਇਕ ਬੇਲੋੜੇ ਸੁਖ ਸੁਆਦ ਤੇ ਜਮਾਂਦਰੂ ਰੁਚੀਆਂ ਬੇਨਿਯਮੀਆਂ ਸਮਝੀਆਂ ਜਾਂਦੀਆਂ ਹਨ; ਹਰੇਕ ਆਦਮੀ ਅੰਦਰ ਇਹ ਹੁੰਦੀਆਂ ਹਨ, ਪਰ ਕਈ ਵਿਅਕਤੀਆਂ ਅੰਦਰ ਇਨ੍ਹਾਂ ਨੂੰ ਨਿਯਮ ਅਤੇ ਵਿਵੇਕ-ਸ਼ਕਤੀ ਦੇ ਵਸੀਕਾਰ ਵਿੱਚ ਰੱਖਿਆ ਜਾਂਦਾ, ਅਤੇ ਵਧੀਕ ਚੰਗੀਆਂ ਇੱਛਾਵਾਂ ਦੀ ਪ੍ਰਭੁਤਾ ਬਣੀ ਰਹਿੰਦੀ ਹੈ; ਜਾਂ ਤਾਂ ਇਨ੍ਹਾਂ ਨੂੰ (ਬੇਨਿਯਮੀਆਂ ਨੂੰ) ਦਬਾ ਦਿੱਤਾ ਜਾਂਦਾ, ਜਾਂ ਇਨ੍ਹਾਂ ਦਾ ਬਲ ਅਤੇ ਗਿਣਤੀ ਘਟਾ ਦਿੱਤੀ ਜਾਂਦੀ ਹੈ, ਜਦੋਂ ਕਿ ਕਈ ਦੂਸਰੇ ਵਿਅਕਤੀਆਂ ਅੰਦਰ ਇਹ ਵਧੀਕ ਬਲਵਾਨ ਤੇ ਅਧਿਕ ਹੁੰਦੀਆਂ ਹਨ। ਮੇਰਾ ਮਤਲਬ, ਵਿਸ਼ੇਸ਼ ਤੌਰ ਤੇ ਉਨ੍ਹਾਂ ਇੱਛਾਵਾਂ ਤੋਂ ਹੈ ਜਿਹੜੀਆਂ ਕਿ ਉਦੋਂ ਜਾਗਦੀਆਂ ਹੁੰਦੀਆਂ ਹਨ, ਜਦੋਂ ਕਿ ਉਨ੍ਹਾਂ ਨੂੰ ਸਿਧਾਣ ਤੇ ਵਸੀਕਾਰ ਵਿੱਚ ਰੱਖਣ ਵਾਲੀ ਵਿਵੇਕ-ਸ਼ਕਤੀ ਸੁੱਤੀ ਹੁੰਦੀ ਹੈ । ਸਾਡੀ ਪ੍ਰਕਿਰਤੀ ਅੰਦਰਲਾ ਜੰਗਲੀ ਪਸ਼ੂ, ਮਾਸ ਅਤੇ ਸ਼ਰਾਬ ਨਾਲ ਰੱਜਿਆ ਹੋਇਆ ਆਪਣੀ ਨੰਗੀ ਹਾਲਤ ਵਿੱਚ ਉੱਠ ਖੜਾ ਹੁੰਦਾ ਤੇ ਅੱਗੇ ਪਿੱਛੇ ਚੱਕਰ ਲਾਉਂਦਾ ਮਨ ਮਰਜ਼ੀ ਨਾਲ ਵਾਸ਼ਨਾ ਤ੍ਰਿਪਤੀ ਵਿੱਚ ਲੱਗ ਪੈਂਦਾ ਹੈ । ਕਲਪਨਾ ਵਿੱਚ ਆ ਸਕਣ ਵਾਲੀ ਕੋਈ ਵੀ ਅਜਿਹੀ ਮੂਰਖਤਾ, ਜਾਂ ਅਖਾਧ ਨਹੀਂ ਭਾਵੇਂ ਉਹ ਕਿੰਨਾ ਨਿਰਲੱਜ ਤੇ ਅਸੁਭਾਵਕ ਦੀ ਕਿਉਂ ਨਾ ਹੋਵੇ, ਅਤੇ ਨੇੜੇ ਦੇ ਸੰਬੰਧੀ ਨਾਲ ਵਿਸ਼ੇ ਭੋਗ ਤੇ ਪਿਤਾ ਦੇ ਕਤਲ ਤੱਕ, ਜਿਸ ਦਾ ਕਿ ਅਜਿਹੀ ਪ੍ਰਕਿਰਤੀ ਵਾਲਾ ਵਿਅਕਤੀ ਅਪਾਧੀ ਨਾ ਹੋ ਜਾਏ । ਪਰ ਜਦੋਂ ਕਿਸੇ ਆਦਮੀ ਦੀ ਨਬਜ਼ ਨਿਰੋਈ ਤੇ ਸਹਿਜ ਚਾਲ ਚੱਲ ਰਹੀ ਹੋਵੇ, ਅਤੇ ਉਹ ਸ਼ਾਂਤ ਤੇ ਵਿਵੇਕ-ਯੁਕਤ ਹੋਇਆ ਸੋ ਜਾਏ, ਆਪਣੀ ਭੁੱਖ ਤੇਹ ਨੂੰ ਨਾ ਤਾ ਹੱਦ ਵਧੀਕ ਤੇ ਨਾ ਬਹੁਤ ਘੱਟ ਹੀ ਤ੍ਰਿਪਤ ਕਰਦਿਆਂ ਹੋਇਆਂ- ਸਗੋਂ ਠੀਕ ਅਜਿਹੀ ਮਾਤਾ ਨਾਲ, ਕਿ ਇਹ ਸਤੀਆਂ ਰਹਿ ਸਕਣ ਤਾਂ ਇਸ ਗੱਲ ਦੀ ਘੱਟ ਤੋਂ ਘੱਟ ਸੰਭਾਵਨਾ ਹੁੰਦੀ ਹੈ, ਕਿ ਉਹ ਆਦਮੀ ਮਨ ਦੀ ਮੋਜ ਕਰਨ ਵਾਲੇ ਅਤੇ ਬੇਨਿਯਮੇਂ ਬਾਉਲਿਆਂ ਦਾ ਸ਼ਿਕਾਰ ਹੋ ਜਾਏ। ਸਾਡੇ ਸਾਰਿਆਂ ਤੇ ਚੰਗੇ ਸੋਸ਼ਟ ਆਦਮੀਆਂ ਅੰਦਰ ਵੀ, ਇਹੋ ਜਿਹੀ ਲੁਕੀ ਛਿਪੀ ਜੰਗਲੀ, ਪਸ਼ੂ-ਵਿਰਤੀ ਹੁੰਦੀ ਹੈ, ਜਿਹੜੀ ਕਿ ਨੀਂਦਰ ਦੇ ਸਮੇਂ ਝਾਤ ਮਾਰ ਲੈਂਦੀ ਹੈ ।
ਸੰਗੀਤ ਅਤੇ ਸੰਜਮ, ਆਤਮਾ ਅਤੇ ਸਰੀਰ ਨੂੰ ਸੁਹਜ ਤੇ ਸਿਹਤ ਪ੍ਰਦਾਨ ਕਰਦੇ ਹਨ। ਪਰ ਫਿਰ ਹਦੋਂ ਬਹੁਤਾ ਸੰਗੀਤ ਵੀ ਉਨਾ ਹੀ ਖ਼ਤਰਨਾਕ ਹੁੰਦਾ ਹੈ, ਜਿੰਨੀਆਂ ਕਿ ਬਹੁਤੀ ਮਾਤ੍ਰਾ ਵਿਚ ਸਰੀਰਕ ਕਸਰਤਾਂ। ਨਿਰਾਪੁਰਾ ਰਿਸ਼ਟ-ਪੁਸ਼ਟ ਜਿਹਾ ਕਸਰਤੀ ਆਦਮੀ ਹੋਣਾ, ਤਾਂ ਲਗਭਗ ਵਹਿਸ਼ੀ ਬਣਨਾ ਹੁੰਦਾ ਹੈ; ਅਤੇ ਕੇਵਲ ਮਾਤ੍ਰ ਇਕ ਸੰਗੀਤਕਾਰ ਹੋਣ ਦਾ ਮਤਲਬ ਉਸ ਨਾਲੋਂ ਵਧੀਕ “ਪਿਘਲ ਜਾਣਾ ਤੇ ਨਰਮ ਹੋ ਜਾਣਾ ਹੁੰਦਾ ਹੈ, ਜਿੰਨਾ ਕਿ ਮੁਨਾਸਿਬ ਹੈ ।” ਇਨ੍ਹਾਂ ਦੋਹਾਂ ਨੂੰ ਜ਼ਰੂਰੀ ਤੌਰ ਤੇ ਮਿਲਾ ਦਿੱਤੇ ਜਾਣ ਦੀ ਲੋੜ ਹੁੰਦੀ ਹੈ; ਅਤੇ ਸੋਲਾਂ ਵਰ੍ਹਿਆਂ ਦੀ ਉਮਰ ਤੋਂ ਮਗਰੋਂ ਸੰਗੀਤ ਦਾ ਵਿਅਕਤਕ ਅਭਿਆਸ ਜ਼ਰੂਰੀ ਛੱਡ ਦੇਣਾ ਬਣਦਾ ਹੈ । ਮਿਲਜੁਲ ਕੇ ਗਾਣਾ, ਸਮੁਦਾਇਕ ਖੇਡਾਂ ਵਾਂਗ ਜੀਵਨ ਭਰ ਜਾਰੀ ਰੱਖਿਆ ਜਾਏ। ਅਤੇ ਨਾ ਹੀ ਸੰਗੀਤ ਨੂੰ ਕੇਵਲ-ਮਾਤ੍ਰ ਸੰਗੀਤ ਹੋਣਾ ਚਾਹੀਦਾ ਹੈ; ਇਸ ਨੂੰ ਜ਼ਰੂਰੀ ਤੌਰ ਤੇ ਗਣਿਤ ਵਿੱਦਿਆ, ਇਤਿਹਾਸ ਅਤੇ ਵਿਗਿਆਨ ਦੀ ਕਦੀ ਕਦੀ ਬੇਸੁਆਦੀ ਹੋ ਜਾਣ ਵਾਲੀ ਸਾਮਗ੍ਰੀ ਲਈ ਦਿਲ-ਖਿੱਚਵੇਂ ਰੂਪ ਜੁਟਾਣ ਨਮਿਤ ਵਰਤਿਆ ਜਾਣਾ ਲੋੜੀਂਦਾ ਹੈ । ਕਈ ਕਾਰਣ ਨਹੀਂ ਕਿ ਨੌਜੁਆਨਾਂ ਲਈ ਇਨ੍ਹਾਂ ਕਠਿਨ ਅਧਿਐਨਾਂ ਨੂੰ ਕਵਿਤਾ ਰਾਹੀਂ ਨਰਮ ਅਤੇ ਸੰਗੀਤ ਰਾਹੀਂ ਸੁੰਦਰ ਨਾ ਬਣਾ ਦਿੱਤਾ ਜਾਏ । ਤਦ ਵੀ ਇਨ੍ਹਾਂ ਅਧਿਐਨਾਂ ਨੂੰ ਕਿਸੇ ਇੱਛਾਹੀਨ ਤਬੀਅਤ ਉੱਤੇ ਠੋਸਿਆ ਨਹੀਂ ਜਾਣਾ ਚਾਹੀਦਾ । ਕੁਝ ਖ਼ਾਸ ਸੀਮਾਵਾਂ ਦੇ ਅੰਦਰਵਾਰ ਇਕ ਆਜ਼ਾਦ ਜਿਹੀ ਸਪਿਰਿਟ ਦਾ ਹੀ ਪਸਾਰਾ ਪਸਰਨਾ ਚਾਹੀਦਾ ਹੈ ।
ਸਿੱਖਿਆ ਦੇ ਅੰਸ਼ ਬਚਪਨ ਵਿੱਚ ਹੀ ਮਨ ਦੇ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ, ਪਰ ਕਿਸੇ ਮਜਬੂਰੀ ਨਾਲ ਨਹੀਂ, ਕਿਉਂ ਜੋ ਇਕ ਸੁਤੰਤਰ ਆਦਮੀ ਨੂੰ ਵਿੱਦਿਆ ਪ੍ਰਾਪਤੀ ਵਿੱਚ ਵੀ ਸੁਤੰਤਰ ਹੋਣਾ ਲੋੜੀਂਦਾ ਹੈ । …ਜਿਹੜੀ ਵਿੱਦਿਆ ਵਾਕਫ਼ੀਅਤ ਮਜਬੂਰੀ ਨਾਲ ਲਈ ਜਾਂਦੀ ਹੈ, ਉਸ ਦੀ, ਮਨ ਉੱਤੇ ਕੋਈ ਪਕੜ ਨਹੀਂ ਹੁੰਦੀ, ਇਸ ਲਈ ਜਬਰੀ ਨਾ ਵਰਤੋ, ਸਗੋਂ ਮੁਢਲੀ ਵਿੱਦਿਆ ਨੂੰ ਇਕ ਭਾਂਤ ਦਾ ਦਿਲ ਪਰਚਾਵਾ ਬਣਨ ਦਿਉ, ਇਸ ਨਾਲ ਤੁਸੀਂ ਬੱਚੇ ਦੀ ਸੁਭਾਵਕ ਰੁਚੀ ਨੂੰ ਜਾਣ ਲੈਣ ਦੇ ਵਧੀਕ ਯੋਗ ਹੋ ਜਾਉਗੇ ।
ਇਸ ਤਰ੍ਹਾਂ ਸੁਤੰਤਰਤਾ ਨਾਲ ਵਧਦੇ ਫੁਲਦੇ ਮਨਾਂ ਤੇ ਹਰ ਭਾਂਤ ਦੀ ਖੇਡ ਕੁੱਦ ਤੇ ਖੁੱਲੀ ਹਵਾ ਵਾਲੇ ਜੀਵਨ ਨਾਲ ਬਲਵਾਨ ਬਣਾਏ ਗਏ ਸਰੀਰਾਂ ਸਹਿਤ, ਸਾਡੇ ਆਦਰਸ਼-ਰਾਜ ਦੀ ਇਕ ਸੁਦ੍ਰਿੜ, ਮਨੋਵਿਗਿਆਨਿਕ ਤੇ ਸਰੀਰ ਵਿਗਿਆਨਿਕ ਨੀਂਹ ਹਰੇਕ ਸੰਭਾਵਨਾ ਅਤੇ ਵਿਕਾਸ ਲਈ ਕਾਫ਼ੀ ਚੌੜੀ ਹੋਵੇਗੀ: ਪਰ ਨਾਲ ਲੱਗਦੇ ਇਕ ਸਦਾਚਾਰਕ ਬੁਨਿਆਦ ਵੀ ਜ਼ਰੂਰੀ ਜੁਟਾਈ ਜਾਣੀ ਲੋੜੀਂਦੀ ਹੈ; ਭਾਈਚਾਰੇ ਦੇ ਮੈਂਬਰਾਂ ਨੂੰ ਅਵੱਸ਼ ਹੀ ਇਕ ਏਕਤਾ ਬਣਾਉਣੀ ਚਾਹੀਦੀ ਹੈ; ਉਨ੍ਹਾਂ ਨੂੰ ਜ਼ਰੂਰੀ ਤੌਰ ਤੇ ਸਿੱਖਣਾ ਲੋੜੀਂਦਾ ਹੈ ਕਿ ਉਹ ਇਕ ਦੂਜੇ ਦੇ ਸਾਥੀ ਮੈਂਬਰ ਹਨ; ਕਿ ਉਨ੍ਹਾਂ ਨੂੰ ਇਕ ਦੂਜੇ ਪ੍ਰਤੀ ਕੁਝ ਨਿਸ਼ਚਿਤ ਸੁਵਿਧਾਵਾਂ ਤੇ ਕ੍ਰਿਤਗਤਾਵਾਂ ਦੇਣੀਆਂ ਬਣਦੀਆਂ ਹਨ । ਹੁਣ ਕਿਉਂ ਜੋ ਮਨੁੱਖ ਆਪਣੇ ਸੁਭਾਵ ਕਰਕੇ ਹਿਰਸੀ, ਈਰਖਾਲੂ, ਅਤੇ ਵਿਰੋਧ ਕਰਨ ਵਾਲੇ ਹੁੰਦੇ ਹਨ, ਤੇ ਲਿੰਗ ਪਿਆਰ ਕਰਨ ਵਾਲੇ ਵੀ, ਤਾਂ ਫਿਰ ਅਸੀਂ ਕਿਸ ਤਰ੍ਹਾਂ ਉਨ੍ਹਾਂ ਨੂੰ ਸੁਚੱਜਾ ਵਤੀਰਾ ਵਰਤਣ ਦੀ ਪ੍ਰੇਰਨਾ ਕਰਾਂਗੇ ? ਕੀ ਪੁਲੀਸਮੈਨ ਦੀ ਸਰਵ-ਪੂਰਨ ਸੋਟੀ ਨਾਲ ? ਇਹ ਤਾਂ ਇਕ ਵਹਿਸ਼ੀ, ਖ਼ਰਚੀਲਾ ਅਤੇ ਖਿਝਾਵਟ ਪੈਦਾ ਕਰਨ ਵਾਲਾ ਢੰਗ ਹੈ । ਇਸ ਨਾਲੋਂ ਵਧੀਕ ਚੰਗੇਰਾ ਢੰਗ, ਭਾਈਚਾਰੇ ਜਾਂ ਬਰਾਦਰੀ ਦੀਆਂ ਸਦਾ- ਚਾਤਕ ਲੋੜਾਂ ਨੂੰ ਪਰਾਪ੍ਰਕ੍ਰਿਤਕ ਪ੍ਰਮਾਣਿਧਕਾਰ ਦੀ ਪ੍ਰਵਾਨਗੀ ਦੇਣ ਦਾ ਹੈ । ਜ਼ਰੂਰੀ ਤੌਰ ਤੇ ਸਾਡਾ ਕੋਈ ਇਕ ਧਰਮ ਹੋਣਾ ਲੋੜੀ ਦਾ ਹੈ।
ਅਫ਼ਲਾਤੂਨ ਦਾ ਵਿਸ਼ਵਾਸ ਹੈ ਕਿ ਕੋਈ ਰਾਸ਼ਟਰ ਬਲਵਾਨ ਨਹੀਂ ਹੋ ਸਕਦਾ ਜਦ ਤੋੜੀ ਕਿ ਇਹ ਪਰਮਾਤਮਾ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ । ਕੋਈ ਇਕ ਨਿਰੀ ਪੂਰੀ ਵਿਸ਼ਵ- ਸ਼ਕਤੀ, ਜਾਂ ਸਰਵ ਪ੍ਰਥਮ ਕਾਰਣ, ਜਾਂ ਜੀਵਨ ਸ਼ਕਤੀ, ਜਿਹੜੀ ਕਿ ਇਕ ਵਿਅਕਤਕ ਪੁਰਖ ਨਾ ਹੋਵੇ, ਉਹ ਸ਼ਾਇਦ ਹੀ ਆਸ਼ਾ, ਜਾਂ ਭਗਤੀ, ਜਾਂ ਬਲੀਦਾਨ ਦੀ ਭਾਵਨਾ ਜਗਾ ਸਕਦੀ ਹੈ; ਇਹ ਨਾ ਤਾਂ ਦੁੱਖੀ ਹੋਏ ਦਿਲਾਂ ਨੂੰ ਧਰਵਾਸ ਤੇ ਨਾ ਜੰਗ ਵਿਚ ਜੁੱਟੀਆਂ ਆਤਮਾਵਾਂ ਨੂੰ, ਹੋਸਲਾ ਹੀ ਦੇ ਸਕਦੀ ਹੈ । ਪਰ ਇਕ ਜੀਉਂਦਾ ਜਾਗਦਾ ਪਰਮੇਸ਼ਰ ਇਹ ਸਾਰਾ ਕੁਝ ਅਤੇ ਸੁਆਰਥੀ ਵਿਅਕਤੀ ਨੂੰ ਆਪਣੇ ਲਾਲਚ, ਅਤੇ ਆਪਣੇ ਉਦਵੇਗ ਉੱਤੇ ਕਿਸੇ ਹੱਦ ਤਕ ਕੰਡਾ ਰੱਖਣ ਲਈ, ਸਫੁਰਤ ਜਾਂ ਭੈਭੀਤ ਵੀ ਕਰ ਸਕਦਾ ਹੈ। ਇਹ ਗੱਲ ਹੋਰ ਵੀ ਵਧੀਕ ਚੰਗੀ ਤਰ੍ਹਾਂ ਹੋ ਸਕਦੀ ਹੈ, ਜੇਕਰ ਪਰਮੇਸ਼ਰ ਦੇ ਵਿਸ਼ਵਾਸ ਨਾਲ, ਵਿਅਕਤਕ ਅਮਰ ਜੀਵਨ ਦਾ ਵਿਸ਼ਵਾਸ ਵੀ ਸ਼ਾਮਲ ਕਰ ਦਿੱਤਾ ਜਾਏ: ਕਿਸੇ ਹੋਰ ਜੀਵਨ ਦੀ ਆਸ਼ਾ ਸਾਨੂੰ ਆਪਣੀ ਮੌਤ ਦਾ ਸਾਹਵਾਂ ਕਰਨ ਅਤੇ ਆਪਣੇ ਪਿਆਰੇ ਸੰਬੰਧੀਆਂ ਦੀ ਮੌਤ ਨੂੰ ਸਹਾਰਨ ਲਈ ਸਾਹਸ ਦੇਂਦੀ ਹੈ। ਅਸੀਂ ਦੂਹਰੇ ਹਥਿਆਰਬੰਦ ਹੋ ਜਾਂਦੇ ਹਾਂ, ਜੇਕਰ ਸਿਦਕ ਜਾਂ ਭਰੋਸੇ ਨਾਲ ਲੜੀਏ। ਮੰਨਿਆ ਕਿ ਸਕਦਾ। ਹੋ ਸਕਦਾ ਹੈ ਕਿ ਵਿਅਕਤੀ ਰੂਪ ਦਿੱਤਾ ਗਿਆ ਇਨ੍ਹਾਂ ਵਿਚੋਂ ਕਿਸੇ ਇਕ ਵੀ ਵਿਸ਼ਵਾਸ ਨੂੰ ਸਿੱਧ ਨਹੀਂ ਕੀਤਾ ਜਾ ਪਰਮਾਤਮਾ ਅੰਤ ਨੂੰ ਜਾ ਕੇ ਸਾਡੇ ਆਪਣੇ ਪ੍ਰੇਮ ਅਤੇ ਆਸ ਨੂੰ ਹੀ ਆਦਰਸ਼ ਹੋਵੇ, ਕਿ ਆਤਮਾ ਸਤਾਰ ਦੇ ਸੰਗੀਤ ਸਮਾਨ ਹੁੰਦੀ ਹੋਵੇ ਜਿਹੜਾ ਕਿ ਉਸ ਸਾਜ਼ ਦੇ ਨਾਲ ਹੀ ਮਰ ਮੁਕ ਜਾਂਦਾ ਹੈ, ਜਿਸ ਨੇ ਇਸ ਨੂੰ ਰੂਪ ਦਿੱਤਾ ਸੀ। ਤਾਂ ਵੀ ਨਿਸ਼ਚਿਤ ਤੌਰ ਤੇ, (ਪਾਸਕਲ ਵਰਗੀ, ਫ਼ਾਈਡ ਦੀ ਯੁਕਤੀ ਇਸ ਤਰ੍ਹਾਂ ਚਲਦੀ ਹੈ), ਵਿਸ਼ਵਾਸ ਕਰਨ ਨਾਲ ਸਾਨੂੰ ਕੋਈ ਹਾਨੀ ਨਹੀਂ ਹੋਵੇਗੀ, ਅਤੇ ਇਹ ਸਾਨੂੰ ਤੇ ਸਾਡੇ ਬੱਚਿਆਂ ਨੂੰ ਅਣਮਿਣਵਾਂ ਲਾਭ ਪਹੁੰਚਾ ਸਕਦਾ ਹੈ ।
ਕਿਉਂ ਜੋ ਸਾਨੂੰ ਆਪਣੇ ਇਨ੍ਹਾਂ ਬੱਚਿਆਂ ਬਾਰੇ ਔਕੜ ਵਾਪਰ ਸਕਦੀ ਹੈ ਜੇਕਰ ਅਸੀਂ ਹਰ ਗੱਲ ਨੂੰ ਉਨ੍ਹਾਂ ਦੇ ਸਾਧਾਰਨ ਮਨਾਂ ਪ੍ਰਤੀ ਸਪੱਸ਼ਟ ਸਮਝਾਣ ਤੇ ਉਚਿਤ ਠਹਿਰਾਣ ਦਾ ਯਤਨ ਕਰੀਏ । ਵਿਸ਼ੇਸ਼ ਤੌਰ ਤੇ ਸਾਨੂੰ ਕਠਿਨ ਸਮੇਂ ਦਾ ਸਾਹਮਣਾ ਉਦੋਂ ਕਰਨਾ ਪਵੇਗਾ, ਜਦੋਂ ਕਿ ਉਹ ਵੀਹ ਸਾਲ ਦੀ ਉਮਰੇ ਪਹੁੰਚਣਗੇ, ਅਤੇ ਉਸ ਪਹਿਲੀ ਪੜਤਾਲ ਤੇ ਪਰੀਖਿਆ ਦਾ ਸਾਹਵਾਂ ਕਰਨਗੇ, ਜੋ ਕੁਝ ਕਿ ਸਮਾਨ ਸਿੱਖਿਆ ਦੇ ਆਪਣੇ ਸਾਰੇ ਵਰ੍ਹਿਆਂ ਵਿੱਚ ਉਨ੍ਹਾਂ ਨੇ ਸਿੱਖਿਆ ਹੈ । ਤਦ ਫਿਰ ਇਕ ਕਰੜੀ ਛਾਂਟਕਾਰੀ ਕੀਤੀ ਜਾਏਗੀ ਜਿਸ ਨੂੰ ਅਸੀਂ ‘ਮਹਾਨ ਛਾਂਟੀ ਕਹਿ ਸਕਦੇ ਹਾਂ । ਉਹ ਪਰੀਖਿਆ ਕੋਈ ਨਿਰੀ ਪੁਰੀ ਪਠਨ ਪਾਠਨ ਦੀ ਪਰੀਖਿਆ ਨਹੀਂ ਹੋਵੇਗੀ ਇਹ ਵਿਹਾਰਕ ਵੀ ਹੋਵੇਗੀ ਤੇ ਨਾਲ ਹੀ ਸਿਧਾਂਤਕ : “ਉਨ੍ਹਾਂ ਲਈ ਮੁਸ਼ੱਕਤਾਂ, ਦੁੱਖ, ਕਸ਼ਟ ਤੇ ਵਿਰੋਧ ਤਜਵੀਜ਼ ਕੀਤੇ ਜਾਣਗੇ ।” ਹਰ ਪ੍ਰਕਾਰ ਦੀ ਸੁਯੋਗਤਾ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ, ਦਾ ਮੌਕਾ ਮਿਲੇਗਾ, ਤੇ ਹਰ ਪ੍ਰਕਾਰ ਦੀ ਮੂਰਖਤਾ ਨੂੰ ਖੋਜ ਪੜਤਾਲ ਨਾਲ ਪ੍ਰਕਾਸ਼ ਵਿਚ ਲਿਆਂਦਾ ਜਾਏਗਾ । ਜਿਹੜੇ ਇਸ ਵਿਚ ਰਹਿ ਜਾਣਗੇ, ਉਨ੍ਹਾਂ ਨੂੰ ਰਾਸ਼ਟਰ ਦੀ ਆਰਥਿਕ ਕਾਰ ਸੌਂਪੀ ਜਾਏਗੀ । ਉਹ ਵਪਾਰੀ, ਕਲਰਕ, ਕਾਰਖ਼ਾਨਿਆਂ ਦੇ ਕਿਰਤੀ ਤੇ ਕਿਸਾਨ ਬਣ ਜਾਣਗੇ । ਪਰੀਖਿਆ ਨਿਰਪੱਖ ਤੇ ਅਵਿਅਕਤਕ ਹੋਵੇਗੀ: ਕਿ ਕਿਸੇ ਵਿਅਕਤੀ ਨੇ ਕਿਸਾਨ ਬਣਨਾ ਹੈ ਕਿ ਫ਼ਿਲਾਸਫ਼ਰ, ਇਸ ਦਾ ਨਿਰਣੈ, ਕਿਸੇ ਇਕ ਅਧਿਕਾਰਤ ਅਵਸਰ ਜਾਂ ਲਿਹਾਜ਼ ਮੁਲਾਹਜ਼ੇ ਨਾਲ ਨਹੀਂ ਕੀਤਾ ਜਾਏਗਾ; ਇਹ ਚੋਣ ਲੋਕ-ਤੰਤਰ ਨਾਲੋਂ ਵੀ ਵਧੇਰੇ ਲੋਕ-ਤਾਂਤ੍ਰਿਕ ਹੋਵੇਗੀ।
ਜਿਹੜੇ ਇਸ ਪਰੀਖਿਆ ਵਿੱਚ ਪਾਸ ਹੋ ਜਾਣਗੇ, ਉਹ ਦੱਸ ਸਾਲ ਲਈ ਹੋਰ, ਸਰੀਰ, ਮਨ ਤੇ ਆਚਰਨ ਦੀ ਸਿੱਖਿਆ ਤੇ ਸਿਖਲਾਈ ਪ੍ਰਾਪਤ ਕਰਨਗੇ ਅਤੇ ਤਦੋਂ ਉਨ੍ਹਾਂ ਨੂੰ ਇਕ ਹੋਰ ਪਰੀਖਿਆ ਦਾ ਸਾਹਵਾਂ ਕਰਨਾ ਪਵੇਗਾ, ਜਿਹੜੀ ਕਿ ਪਹਿਲੀ ਨਾਲੋਂ ਬਹੁਤ ਵਧੀਕ ਕਰੜੀ ਹੋਵੇਗੀ । ਉਹ ਜਿਹੜੇ ਕਿ ਫੇਲ੍ਹ ਹੋ ਜਾਣਗੇ, ਉਹ ਉਪਸੰਗੀ ਜਾਂ ਸਹਾਇਕ ਪ੍ਰਬੰਧਕ ਅਤੇ ਸੈਨਿਕ ਕਰਮਚਾਰੀ ਬਣ ਜਾਣਗੇ । ਹੁਣ ਠੀਕ ਇਨ੍ਹਾਂ ਮਹਾਨ ਛਾਂਟੀਆਂ ਦੇ ਸਮਿਆਂ ਉੱਤੇ ਸਾਨੂੰ ਲੋੜ ਹੋਵੇਗੀ, ਪ੍ਰੇਰਨਾ ਦੇ ਹਰ ਵਸੀਲੇ ਦੀ, ਜਿਸ ਨਾਲ ਕਿ ਛਾਂਟੀ ਕੀਤੇ ਗਇਆਂ ਪਾਸੋਂ ਆਪਣੇ ਭਾਗ ਨੂੰ ਵੱਡੇ ਜਿਗਰੇ ਤੇ ਸ਼ਾਂਤੀ ਨਾਲ ਪ੍ਰਵਾਨ ਕਰਵਾਇਆ ਜਾ ਸਕੇ । ਕਿਉਂ ਜੋ ਉਹ ਕਿਹੜੀ ਚੀਜ਼ ਏ, ਜਿਹੜੀ ਕਿ ਪਹਿਲੀ ਪਰੀਖਿਆ ਵਿਚ ਨਾ ਚੁਣੀ ਗਈ ਉਸ ਮਹਾਨ ਗਿਣਤੀ ਨੂੰ ਤੇ, ਛਾਂਟੇ ਗਇਆਂ ਦੇ ਉਸ ਦੂਜੇ, ਵਧੀਕ ਸ਼ਕਤੀਸ਼ਾਲੀ ਤੇ ਸਮਰੱਥ ਜੱਥੇ ਨੂੰ ਹਥਿਆਰਬੰਦ ਹੋ ਕੇ ਸਾਡੇ ਇਸ ਆਦਰਸ਼ ਸਮਾਜ ਨੂੰ ਭੰਨ ਤਰੋੜ ਕੇ ਇਕ ਭੁੱਲੀ ਚੁੱਕੀ ਯਾਦ ਵਿੱਚ ਬਦਲ ਦੇਣ ਤੋਂ ਰੋਕ ਪਾ ਸਕੇ ? ਕਿਹੜੀ ਚੀਜ਼ ਹੈ ਜਿਹੜੀ ਕਿ ਉਨ੍ਹਾਂ ਨੂੰ ਓਦੋਂ ਤੇ ਉਥੇ ਹੀ ਇਕ ਅਜਿਹਾ ਸੰਸਾਰ ਸਥਾਪਨ ਕਰ ਲੈਣ ਤੋਂ ਰੋਕ ਸਕੇ, ਜਿਸ ਵਿੱਚ ਕਿ ਫਿਰ ਕੇਵਲ ਮਾਤ੍ਰ ਗਿਣਤੀ ਜਾਂ ਨਿਰੀ ਪੁਰੀ ਸ਼ਕਤੀ ਹੀ ਸ਼ਾਸਨ ਕਰਨ ਲੱਗ ਪਵੇ, ਅਤੇ ਬਨਾਵਟੀ ਲੋਕ-ਤੰਤਰ ਦਾ ਰੋਗੀ ਜਿਹਾ, ਸਖਾਂਤ ਆਪਣੇ ਆਪ ਨੂੰ ਫਿਰ ਬਾਰ ਬਾਰ ਸਟੇਜ ਕਰਨਾ ਸ਼ੁਰੂ ਕਰ ਦੇਵੇ ? ਤਦੋਂ ਧਰਮ ਤੇ ਵਿਸ਼ਵਾਸ ਹੀ ਸਾਡਾ ਕੇਵਲ ਮਾਤ੍ਰ ਛੁਟਕਾਰਾ ਹੋਵੇਗਾ । ਅਸੀਂ ਇਨ੍ਹਾਂ ਨਵਯੁਵਕਾਂ ਨੂੰ ਦੱਸਾਂਗੇ, ਕਿ ਜਿਨ੍ਹਾਂ ਵੰਡਾਂ ਵਿੱਚ ਉਨ੍ਹਾਂ ਨੂੰ ਪਾਇਆ ਗਿਆ ਹੈ, ਉਹ ਪਰਮਾਤਮਾ ਦੀਆਂ ਮਿਥੀਆਂ ਹੋਈਆਂ ਤੇ ਅਟੱਲ ਹਨ ਉਨ੍ਹਾਂ ਦੇ ਸਾਰੇ ਦੇ ਸਾਰੇ ਹੰਝੂ ਇਸ ਦੇ ਇਕ ਸ਼ਬਦ ਨੂੰ ਵੀ ਪੂੰਝ ਨਹੀਂ ਸਕਦੇ । ਅਸੀਂ ਉਨ੍ਹਾਂ ਨੂੰ ਧਾਤਾਂ ਦੀ ਮਿਥਿਹਾਸਕ ਕਹਾਣੀ ਦੱਸਾਂਗੇ ।
“ਨਾਗਰਿਕ ਸੱਜਣੋਂ ਤੁਸੀਂ ਸਾਰੇ ਭਰਾ ਭਰਾ ਹੋ, ਪਰ ਪਰਮਾਤਮਾ ਨੇ ਤੁਹਾਨੂੰ ਵਿਭਿੰਨ ਤਕਾਂ ਨਾਲ ਰੂਪ ਆਕਾਰ ਦਿੱਤਾ ਹੈ। ਤੁਹਾਡੇ ਵਿਚੋਂ ਕਈਆਂ ਅੰਦਰ ਤਾਂ ਆਗਿਆ ਕਰਨ ਦੀ ਸ਼ਕਤੀ ਹੈ, ਅਤੇ ਇਨ੍ਹਾਂ ਨੂੰ ਉਸ ਨੇ ਸੋਨੇ ਨਾਲ ਬਣਾਇਆ ਹੈ, ਇਸ ਕਰਕੇ ਉਨ੍ਹਾਂ ਨੂੰ ਸਭ ਤੋਂ ਵਧੀਕ ਸਨਮਾਨ ਪ੍ਰਾਪਤ ਹੁੰਦਾ ਹੈ; ਦੂਜਿਆਂ ਨੂੰ ਚਾਂਦੀ ਦੇ ਬਣਾਇਆ ਹੈ, ਤੇ ਉਪਸੰਗੀ, ਹੋਣ ਲਈ; ਫਿਰ ਦੂਸਰੇ ਹੋਰ ਜਿਨ੍ਹਾਂ ਨੇ ਕ੍ਰਿਸ਼ਕ ਤੇ ਕਾਰੀਗਰ ਬਣਨਾ ਹੁੰਦਾ ਹੈ, ਉਨ੍ਹਾਂ ਨੂੰ ਉਸ ਨੇ ਪਿੱਤਲ ਤੇ ਲੋਹੇ ਤੋਂ ਬਣਾਇਆ ਹੈ, ਤੇ ਇਹੋ ਸ਼੍ਰੇਣੀਆਂ ਸਮੁੱਚੇ ਤੌਰ ਤੇ ਬੱਚਿਆਂ ਵਿੱਚ ਸੁਰੱਖਿਅਤ ਰੱਖੀਆਂ ਜਾਣਗੀਆਂ। ਪਰ ਕਿਉਂ ਜੋ ਤੁਸੀਂ ਇਕੋ ਹੀ ਮੁੱਢਲੇ ਪਰਿਵਾਰ ਵਿਚੋਂ’ ਹੋ, ਇਸ ਲਈ ਸੁਨਹਿਰੀ ਮਾਪਿਆਂ ਤੋਂ ਕਦੀ ਕਦੀ ਰੁਪਹਿਰੀ ਪੁੱਤਰ ਜਾਂ ਰੂਪਹਿਰੀ ਮਾਪਿਆਂ ਤੋਂ ਇਕ ਸੁਨਹਿਰੀ ਪੁੱਤਰ ਹੋ ਜਾਣ ਦੀ ਸੰਭਾਵਨਾ ਹੋ ਸਕਦੀ ਹੈ । ਅਤੇ ਪਰਮਾਤਮਾ ਘੋਸ਼ਨਾ ਕਰਦਾ ਹੈ ਕਿ ਜੇਕਰ ਕਿਸੇ ਸੁਨਹਿਰੀ ਜਾਂ ਰੂਪਹਿਰੀ ਮਾਤਾ ਪਿਤਾ ਵਿਚੋਂ’ ਪਿੱਤਲ ਜਾਂ ਲੋਹੇ ਦੀ ਮਿਲਾਵਟ ਹੋ ਜਾਏ, ਤਾਂ ਕੁਦਰਤ ਪਦਵੀਆਂ ਦੇ ਵਟਾਂਦਰੇ ਦੀ ਮੰਗ ਕਰਦੀ ਹੈ । ਅਤੇ ਸ਼ਾਸਕ ਦੀ ਨਜ਼ਰ ਆਪਣੇ ਕਿਸੇ ਬੱਚੇ ਵਲ ਇਸ ਕਾਰਣ ਤਰਸ ਭਰੀ ਨਹੀਂ ਹੋਣੀ ਚਾਹੀਦੀ ਕਿ ਉਸ ਨੂੰ ਨੀਵਾਂ ਉਤਰ ਕੇ ਇਕ ਕ੍ਰਿਸ਼ਕ ਜਾਂ ਕਸਬਕਾਰ ਬਣਨਾ ਪਿਆ ਹੈ, ਠੀਕ ਜਿਵੇਂ ਕਿ ਕਈ ਦੂਸਰੇ ਕਾਰੀਗਰ ਸ਼੍ਰੇਣੀ ਤੋਂ ਪੈਦਾ ਹੋ ਕੇ ਵਧੀਕ ਸਨਮਾਨ ਦੀ ਪਦਵੀ ਤੇ ਪਹੰਚਕੇ, ਸੰਰੱਖਿਅਕ, ਜਾਂ ਉਪ-ਸਹਾਇਕ ਬਣ ਸਕਦੇ ਹਨ । ਕਿਉਂ ਜੋ ਕੋਈ ਗੰਭੀਰ ਸਿਆਣਾ ਵਿਅਕਤੀ ਕਹਿੰਦਾ ਹੈ, ਕਿ ਜਦ ਕਦੀ ਪਿੱਤਲ ਜਾਂ ਲੋਹੇ ਵਾਲਾ ਕੋਈ ਆਦਮੀ ਰਾਜ ਦੀ ਰਖਵਾਲੀ ਕਰਦਾ ਹੈ, ਤਾਂ ਇਹ ਬਰਬਾਦ ਹੋ ਜਾਂਦਾ ਹੈ ।”
ਸ਼ਾਇਦ ਇਸ “ਸ਼ਾਹੀ ਮਿਥਿਹਾਸਿਕ ਕਹਾਣੀ” ਨਾਲ ਅਸੀਂ ਆਪਣੀ ਯੋਜਨਾ ਦੇ ਵਿਕਾਸ ਲਈ ਚੋਖੀ ਵਿਆਪਕ ਰਜ਼ਾਮੰਦੀ ਪ੍ਰਾਪਤ ਕਰ ਲਵਾਂਗੇ ।
ਪਰ ਹੁਣ ਬਾਕੀ ਰਹਿੰਦੇ ਉਨ੍ਹਾਂ ਭਾਗ ਸ਼ੀਲਾਂ ਨਾਲ ਕਿਵੇਂ ਬੀਤੇਗੀ, ਜਿਹੜੇ ਕਿ ਚੋਣ ਦੀਆਂ ਇਨ੍ਹਾਂ ਲਗਾਤਾਰ ਲਹਿਰਾਂ ਤੋਂ ਬਚ ਨਿਕਲਣਗੇ ?
ਉਨ੍ਹਾਂ ਨੂੰ ਫਿਲਾਸਫੀ ਦੀ ਸਿੱਖਿਆ ਦਿਤੀ ਜਾਂਦੀ ਹੈ। ਉਹ ਹੁਣ ਤੀਹ ਸਾਲ ਦੇ ਹੋ ਗਏ ਹੁੰਦੇ ਹਨ । ਏਦੋਂ ਵਧੀਕ ਬਹੁਤ ਪਹਿਲਾਂ ਉਨ੍ਹਾਂ ਨੂੰ ਇਸ ਪਿਆਰੇ ਸੁਖ ਅਨੰਦ ਨੂੰ ਮਾਣਨ ਦੀ ਖੂਲ੍ਹ ਦੇਣੀ ਸਿਆਣਪ ਨਾ ਹੁੰਦੀ ਕਿਉਂ ਜੋ ਜੁਆਨ ਆਦਮੀ ਜਦੋਂ ਪਹਿਲੀ ਵਾਰ ਫ਼ਿਲਾਸਫ਼ੀ ਦਾ ਰਸ ਚੱਖਦੇ ਹਨ, ਤਾਂ ਉਹ ਮੌਜ ਮੇਲੇ ਲਈ ਹੀ ਯੁਕਤੀ ਕਰਦੇ ਅਤੇ ਸਦਾ ਵਿਰੋਧ ਤੇ ਖੰਡਨ ਕਰਦੇ ਰਹਿੰਦੇ ਹਨ ।.. ….ਉਨ੍ਹਾਂ ਛੋਟੇ ਕਤੂਰਿਆਂ ਵਾਂਗੂ, ਜਿਹੜੇ ਕਿ ਪਾਸ ਆਉਣ ਵਾਲੇ ਸਾਰਿਆਂ ਨੂੰ ਪਉਂਚੇ ਮਾਰਨ ਤੇ ਉਨ੍ਹਾਂ ਦੇ ਕਪੜੇ ਖਿੱਚ ਕੇ ਖ਼ੁਸ਼ ਹੁੰਦੇ ਹਨ। ਫ਼ਿਲਾਸਫ਼ੀ ਦੇ ਇਸ ਪਿਆਰੇ ਸੁਖ ਸੁਆਦ ਤੋਂ, ਪ੍ਰਮੁਖ ਤੌਰ ਤੇ, ਭਾਵ ਦੋ ਚੀਜ਼ਾਂ ਦਾ ਹੁੰਦਾ ਹੈ, ਸਪੱਸ਼ਟ ਤੌਰ ਤੇ ਸੋਚਣਾ ਵਿਚਾਰਨਾ, ਜਿਹੜੀ ਚੀਜ਼ ਕਿ ਦਾਰਸ਼ਨਿਕਤਾ (metaphysics) ਹੈ ਅਤੇ ਸਿਆਣਪ ਨਾਲ ਸ਼ਾਸਨ ਕਰਨਾ, ਜਿਹੜੀ ਕਿ ਰਾਜਨੀਤੀ ਹੁੰਦੀ ਹੈ। ਤਾਂ ਫਿਰ ਸਭ ਤੋਂ ਪਹਿਲਾਂ ਸਾਡੇ ਚੋਣਵੇਂ ਨਵਯੁਵਕਾਂ ਨੂੰ ਸੋਚਣਾ ਵਿਚਾਰਨਾ ਸਿਖਾਣ ਦੀ ਲੋੜ ਹੈ । ਇਸ ਪਰਯੋਜਨ ਹਿਤ ਉਹ “ਵਿਚਾਰਾਂ” ਦੇ ਸਿਧਾਂਤ ਦਾ ਅਧਿਐਨ ਕਰਨਗੇ ।
ਪਰ ‘ਵਿਚਾਰਾਂ’ ਦਾ ਇਹ ਪ੍ਰਸਿਧ ਸਿਧਾਂਤ, ਜਿਹੜਾ ਕਿ ਅਫ਼ਲਾਤੂਨ ਦੀ ਕਵਿਤਾ ਅਤੇ ਕਲਪਨਾ ਨਾਲ ਸ਼ਿੰਗਾਰਿਆ ਤੇ ਸਮਝੋ-ਅਗੋਚਰ ਬਣਾਇਆ ਗਿਆ ਹੈ, ਇਹ ਆਧੁਨਿਕ ਵਿਦਿਆਰਥੀ ਲਈ ਇਕ ਬੇਹੌਸਲਾ ਕਰ ਦੇਣ ਵਾਲੀ, ਬੁਝਾਰਤ ਹੈ, ਤੇ ਇਸ ਨੇ ਕਈ ਪਰੀਖਿਆਵਾਂ ਤੋਂ ਬਚ ਨਿਕਲੇ ਨਵਯੁਵਕਾਂ ਦੇ ਸਾਹਮਣੇ ਇਕ ਹੋਰ ਕਰੜੀ ਪ੍ਰੀਖਿਆ ਖੜੀ ਕਰ ਦਿੱਤੀ ਹੋਵੇਗੀ। ਕਿਸੇ ਚੀਜ਼ ਬਾਰੇ ਵਿਚਾਰ, ਅਜਿਹੀ ਸ਼੍ਰੇਣੀ ਦਾ ‘ਵਿਆਪਕ ਵਿਚਾਰ’ ਹੋ ਸਕਦਾ ਹੈ, ਜਿਸ ਨਾਲ ਇਹ ਸੰਬੰਧ ਰੱਖਦਾ ਹੋਵੇ, (ਕਿਸੇ ਵਿਸ਼ੇਸ਼ ਵਿਅਕਤੀ ‘ਕਰਤਾਰ ਜਾਂ ‘ਕ੍ਰਿਪਾਲ’ ਆਦਿ ਬਾਰੇ ਵਿਚਾਰ ਮਨੁੱਖ ਹੈ) ਜਾਂ ਇਸ ਦਾ ਭਾਵ ਕੋਈ ਵਿਸ਼ੇਸ਼ ਜਾਂ ਵਧੇਰੇ ਨਿਯਮ ਹੋ ਸਕਦੇ ਹਨ, ਜਿਨ੍ਹਾਂ ਦੇ ਅਨੁਸਾਰ ਉਹ ਵਿਸ਼ੇਸ਼ ਚੀਜ਼ ਅਮਲ ਕਰਦੀ ਹੈ। (‘ਕਰਤਾਰ’ ਬਾਰੇ ਇਹ ਵਿਚਾਰ ਉਸ ਦੇ ਸਾਰੇ ਵਤੀਰੇ ਨੂੰ ਕੁਦਰਤੀ ਕਾਨੂੰਨਾਂ ਦੇ ਰੂਪ ਵਿੱਚ ਪਰਗਟ ਕਰਨਾ ਹੋਵੇਗਾ), ਜਾਂ ਫਿਰ ਇਹ ਉਹ ਪੂਰਨ ਪਰਯੋਜਨ ਤੇ ਆਦਰਸ਼ ਹੋ ਸਕਦਾ ਹੈ, ਜਿਸ ਵੱਲ ਉਹ ਵਿਸ਼ੇਸ਼ ਵਸਤੂ ਤੇ ਇਸ ਦੀ ਸ਼੍ਰੇਣੀ ਵਿਕਾਸ ਕਰ ਸਕਦੀ ਹੋਵੇ । (‘ਕਰਤਾਰ’ ਦਾ ਵਿਚਾਰ, ਆਦਰਸ਼ ਸਮਾਜ ਦਾ ਕਰਤਾਰ ਹੋਵੇਗਾ) ਬਹੁਤ ਸੰਭਵ ਤੌਰ ਤੇ ‘ਵਿਚਾਰ’ ਇਹ ਸਾਰਾ ਕੁਝ ਹੀ ਹੁੰਦਾ ਹੈ—ਵਿਚਾਰ, ਕਾਨੂੰਨ ਅਤੇ ਆਦਰਸ਼ । ਉਸ ਧਰਾਤਲ ਘਟਨਾਵਲੀ ਤੇ ਇਸ ਦੇ ਵਿਸ਼ੇਸ਼ ਰੂਪਾਂ ਦੇ ਪਿਛੋਕੜ, ਜਿਹੜੇ ਕਿ ਸਾਡੀਆਂ ਇੰਦਰੀਆਂ ਦੇ ਸਾਹਮਣੇ ਵਾਪਰਦੇ ਹਨ, ਮੌਜੂਦ ਹੁੰਦੇ ਹਨ : ਵਿਆਪੀਕਰਣ, ਨਿਯਮਾਵਲੀਆਂ, ਅਤੇ ਵਿਕਾਸ ਦੇ ਉਹ ਨਿਰਦੇਸ਼ਨ, ਜਿਹੜੇ ਕਿ ਇੱਦਿਆਈ ਗਿਆਨ ਨਾਲ ਤਾਂ ਜਾਣੇ ਪਛਾਣੇ ਨਹੀਂ ਜਾਂਦੇ, ਪਰ ਵਿਵੇਕ ਤੇ ਵਿਚਾਰ ਨਾਲ ਕਲਪਨਾ ਕੀਤੇ ਜਾਂਦੇ ਹਨ। ਇਹ ਵਿਚਾਰ, ਕਾਨੂੰਨ ਅਤੇ ਆਦਰਸ਼ ਵਧੀਕ ਸਥਾਈ ਹੁੰਦੇ ਹਨ– ਅਤੇ ਇਸ ਲਈ ਵਧੀਕ ਵਾਸਤਵਿਕ—ਇੰਦਿਆਂ ਦੁਆਰਾ ਪਛਾਣੀਆਂ ਗਈਆਂ ਵਿਸ਼ੇਸ਼ ਵਸਤਾਂ ਨਾਲੋਂ ਜਿਨ੍ਹਾਂ ਰਾਹੀਂ ਕਿ ਅਸੀਂ ਉਨ੍ਹਾਂ ਨੂੰ ਕਲਪਨਾ ਤੇ ਨਿਗਮਨ ਕਰਦੇ ਹਾਂ । ਕਰਤਾਰ, ਕ੍ਰਿਪਾਲ ਜਾਂ ਕ੍ਰਿਸ਼ਨ ਨਾਲੋਂ’ ‘ਮਨੁੱਖ’ ਵਧੀਕ ਸਥਾਈ ਹੁੰਦਾ ਹੈ । ਇਹ ਇਕ ਗੋਲਦਾਇਰਾ ਮੇਰੀ ਪੈਨਸਿਲ ਦੀ ਹਿਲਜੁਲ ਨਾਲ ਜਨਮ ਲੈਂਦਾ ਤੇ ਮੇਰੇ ਰਬੜ ਦੀ ਰਗੜ ਨਾਲ ਮਿਟ ਜਾਂਦਾ ਹੈ, ਪਰ ਗੋਲਦਾਇਰੇ ਦੀ ਸੰਕਲਪਨਾ ਸਦਾ ਸਥਿਰ ਰਹਿੰਦੀ ਹੈ । ਕੋਈ ਇਕ ਵਿਸ਼ੇਸ਼ ਬ੍ਰਿਛ ਖਲੋਤਾ ਹੁੰਦਾ ਹੈ ਤੇ ਕੋਈ ਦੂਜਾ ਡਿੱਗ ਪੈਂਦਾ ਹੈ, ਪਰ ਉਹ ਕਾਨੂੰਨ ਜਿਹੜੇ ਇਸ ਗੱਲ ਦਾ ਨਿਰਧਾਰਣ ਕਰਦੇ ਹਨ ਕਿ ਕਿਹੜੇ ਬ੍ਰਿਛ ਢਹਿ ਪੈਣਗੇ, ਤੇ ਕਦੋਂ ਤੇ ਕਿਵੇਂ, ਉਹ ਅਨਾਦੀ ਸਨ, ਹੁਣ ਹਨ, ਤੇ ਅਨੰਤ ਸਮੇਂ ਤੱਕ ਰਹਿਣਗੇ, ਜਿਵੇਂ ਕਿ ਸਾਊ ਸਪਿਨੋਜ਼ਾ ਕਹੇਗਾ। ਚੀਜ਼ਾਂ ਵਸਤਾਂ ਦਾ ਕੋਈ ਇਕ ਸੰਸਾਰ ਇੰਦਿਆਂ ਨਾਲ ਜਾਣਿਆ ਪਛਾਣਿਆ ਜਾਂਦਾ ਹੈ, ਤੇ ਉਨ੍ਹਾਂ ਕਾਨੂੰਨਾਂ ਦਾ ਕੋਈ ਇਕ ਸੰਸਾਰ, ਜਿਹੜੇ ਕਿ ਵਿਚਾਰ ਨਾਲ ਅਨੁਮਾਨ ਕੀਤੇ ਜਾਂਦੇ ਹਨ । ‘ਇਨਵਰਸ ਸਕੇਅਰ’ ਦੇ ਨਿਯਮ ਨੂੰ ਅਸੀਂ ਨਹੀਂ ਵੇਖਦੇ, ਪਰ ਇਹ ਮੌਜੂਦ ਹੁੰਦਾ ਹੈ ਤੇ ਹਰ ਥਾਂ ਹੁੰਦਾ ਹੈ; ਇਹ, ਤੇ ਕਿਸੇ ਵੀ ਚੀਜ਼ ਦੇ ਅਰੰਭ ਤੋਂ ਪਹਿਲਾਂ ਸੀ ਅਤੇ ਤਦੋਂ ਵੀ ਸਥਿਰ ਰਹੇਗਾ, ਜਦੋਂ ਕਿ ਚੀਜ਼ਾਂ, ਇਹ ਸਾਰਾ ਸੰਸਾਰ, ਇਕ ਸਮਾਪਤ ਹੋਈ ਕਹਾਣੀ ਬਣਕੇ ਰਹਿ ਜਾਏਗਾ । ਇਥੇ, ਇਸ ਥਾਂ ਉੱਤੇ ਇਕ ਪੁਲ ਹੈ; ਸਾਡੀ ਨਜ਼ਰ ਕਰੋੜਾਂ ਟਨ ਦੇ ਲੋਹੇ ਤੇ ਸੀਮੈਂਟ ਕੰਕਰ ਦੇ ਮਸਾਲੇ ਨੂੰ ਦੇਖਦੀ ਤੇ ਪਛਾਣਦੀ ਹੈ, ਪਰ ਕੋਈ ਵਿਸ਼ੇਸ਼ ਹਿਸਾਬਦਾਨ ਆਪਣੇ ਮਨ ਦੀ ਅੱਖ ਨਾਲ ਇਸ ਮਹਾਨ ਸਾਮਗ੍ਰੀ ਸਮੂਹ ਦੇ ਉਸ ਸਾਹਸ ਭਰੇ ਤੇ ਨਾਜ਼ਕ ਸਮਜਨ ਨੂੰ ਦੇਖਦਾ ਹੈ, ਜਿਹੜਾ ਹੋਂਦ ਵਿੱਚ ਆਇਆ ਹੁੰਦਾ ਹੈ, ਯਾਂਤਿਕੀ ਤੇ ਗਣਿਤੀ ਇੰਜਨੀਅਰੀ ਵਿੱਦਿਆ ਦੇ ਉਨ੍ਹਾਂ ਕਾਨੂੰਨਾਂ ਅਨੁਸਾਰ ਜਿਨ੍ਹਾਂ ਨਾਲ ਕਿ ਇੰਜਨੀਅਰੀ ਵਿੱਦਿਆ ਦੇ ਉਹ ਸਾਰੇ ਪੁਲ ਜਿਹੜੇ ਬਣਾਏ ਗਏ ਹਨ, ਜ਼ਰੂਰੀ ਤੌਰ ਤੇ ਬਣਾਏ ਜਾਂਦੇ ਹਨ ; ਜੇਕਰ ਹਿਸਾਬਦਾਨ ਇਕ ਕਵੀ ਵੀ ਹੋਵੇ, ਤਾਂ ਉਹ ਪੁਲ ਸੰਭਾਲਣ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਦੇਖੇਗਾ: ਇਨ੍ਹਾਂ ਕਾਨੂੰਨਾਂ ਦਾ ਉਲੰਘਣ ਹੋਣ ਨਾਲ ਪੁਲ ਥੱਲੇ ਨਦੀ ਵਿੱਚ ਜਾ ਡਿਗੇਗਾ। ਕਾਨੂੰਨ ਉਹ ਪਰਮੇਸ਼ਰ ਹੈ, ਜਿਹੜਾ ਕਿ ਪੁਲ ਨੂੰ ਆਪਣੇ ਹੱਥ ਦੀ ਤਲੀ ਵਿੱਚ ਸੰਭਾਲੀ ਰੱਖਦਾ ਹੈ। ਅਜਿਹੀ ਹੀ ਕਿਸੇ ਚੀਜ਼ ਵਲ ਅਰਸਤੂ ਸੰਕੇਤ ਕਰਦਾ ਹੈ, ਜਦੋਂ ਉਹ ਕਹਿੰਦਾ ਹੈ ਕਿ ਵਿਚਾਰਾਂ ਤੋਂ ਅਫ਼ਲਾਤੂਨ ਦਾ ਮਤਲਬ ਉਹ ਕੁਝ ਸੀ ਜੋ ਕੁਝ ਪਾਈਥਾਗੋਰਸ ਦਾ ਭਾਵ ‘ਸੰਖਿਆ’ ਤੋਂ ਸੀ ਜਦੋਂ ਉਸ ਨੇ ਇਹ ਸਿਖਾਇਆ ਕਿ ਇਹ ਸੰਸਾਰ ਸੰਖਿਆਵਾਂ ਦਾ ਸੰਸਾਰ ਹੈ (ਜਿਸ ਤੋਂ ਸੰਭਵ ਤੌਰ ਤੇ ਭਾਵ ਇਹ ਸੀ ਕਿ ਸੰਸਾਰ ਗਣਿਤਿਕ ਸੁਸੰਗਤੀਆਂ ਤੇ ਨਿਯਮਤਾਵਾਂ ਨਾਲ ਸ਼ਾਸਤ ਹੁੰਦਾ ਹੈ) । ਪਲੂਤਾਰਕ ਸਾਨੂੰ ਦੱਸਦਾ ਹੈ ਕਿ ਅਫ਼ਲਾਤੂਨ ਦੇ ਅਨੁਸਾਰ “ਪਰਮਾਤਮਾ ਸਦਾ ਰੇਖਾ ਗਣਿਤ ਕਰਦਾ ਰਹਿੰਦਾ ਹੈ” ਜਾਂ ਜਿਵੇਂ ਕਿ ਸਪਿਨੋਜ਼ਾ ਇਸੇ ਖਿਆਲ ਨੂੰ ਪ੍ਰਗਟ ਕਰਦਾ ਹੈ, ਪਰਮਾਤਮਾ ਤੇ ਵਸਤੂ-ਨਿਰਮਾਣ ਅਤੇ ਪ੍ਰਕ੍ਰਿਆ, ਇਕੋ ਵਾਸਤਵਿਕਤਾ ਹੈ । ਅਫਲਾਤੂਨ ਲਈ, ਜਿਵੇਂ ਕਿ ਬਰਟੰਡ ਰੱਸਲ ਲਈ, ਗਣਿਤ ਹੀ, ਇਸ ਕਰ ਕੇ, ਫ਼ਿਲਾਸਫ਼ੀ ਦੀ ਅਤਿ ਜ਼ਰੂਰੀ ਅਰੰਭਕ ਭੂਮਿਕਾ ਅਤੇ ਇਸ ਦਾ ਉੱਚਤਮ ਰੂਪ ਹੈ । ਆਪਣੀ ਅਕਾਦਮੀ ਦੇ ਦਰਵਾਜ਼ਿਆਂ ਉੱਤੇ ਅਫਲਾਤੂਨ ਨੇ ਇਹ ਸ਼ਬਦ ਲਿਖਵਾ ਰੱਖੇ ਸਨ, “ਰੇਖਾ-ਗਣਿਤ ਤੋਂ ਅਣਜਾਣ ਕੋਈ ਆਦਮੀ ਇਸ ਥਾਂ ਪ੍ਰਵੇਸ਼ ਨਾ ਕਰੇ ।”
ਬਿਨਾਂ ਇਨ੍ਹਾਂ ਵਿਆਪਕ ਵਿਚਾਰਾਂ ਤੋਂ-ਇਹ ਵਿਆਪੀਕਰਣ, ਨਿਯਮਤਾਵਾਂ ਅਤੇ ਆਦਰਸ਼-ਸਾਡੇ ਲਈ ਇਹ ਸੰਸਾਰ ਅਜਿਹਾ ਹੀ ਪ੍ਰਤੀਤ ਹੋਵੇਗਾ ਜਿਹੋ ਜਿਹਾ ਕਿ ਕਿਸੇ ਬੱਚੇ ਦੀਆਂ ਪਹਿਲੇ ਪਹਿਲ ਖੁੱਲ੍ਹੀਆਂ ਅੱਖਾਂ ਨੂੰ-ਸੰਵੇਦਨਾਵਾਂ ਦਾ ਵਰਗਹੀਣ ਇਕ ਬੇਅਰਥ ਸਮੂਹ, ਕਿਉਂ ਜੋ ਚੀਜ਼ਾਂ ਵਸਤਾਂ ਨੂੰ ਭਾਵਅਰਥ ਤਾਂ, ਇਨ੍ਹਾਂ ਦੇ ਸ੍ਰੇਣੀ-ਬੱਧ ਤੇ ਵਿਆਪੀਕਰਣ ਕੀਤੇ ਜਾਣ ਨਾਲ ਹੀ ਦਿੱਤਾ ਜਾ ਸਕਦਾ ਹੈ, ਤੇ ਫਿਰ ਇਨ੍ਹਾਂ ਦੀ ਹੋਂਦ ਦੇ ਕਾਨੂੰਨਾਂ, ਤੇ ਇਨ੍ਹਾਂ ਦੀਆਂ ਪ੍ਰਵਿਰਤੀਆਂ ਦੇ ਪ੍ਰਯੋਜਨਾਂ ਤੇ ਉਦੇਸ਼ਾਂ ਨੂੰ ਲੱਭਣ ਨਾਲ। ਜਾਂ ਫਿਰ ਇਨ੍ਹਾਂ ਵਿਆਪਕ ਵਿਚਾਰਾਂ ਤੋਂ ਬਿਨਾਂ ਸੰਸਾਰ ਇਸ ਤਰ੍ਹਾਂ ਹੋਵੇਗਾ ਜਿਵੇਂ ਕਿ ਪੁਸਤਕ ਸੂਚੀ ਤੋਂ ਬਾਹਰ ਬੇਥਵੇ ਪਏ ਪੁਸਤਕ- ਸਿਰਲੇਖਾਂ ਦੇ ਕਾਰਡ, ਬਨਿਸਬਤ ਉਸ ਹਾਲਤ ਦੇ ਜਦੋਂ ਕਿ ਇਹੋ ਕਾਰਡ ਆਪਣੀਆਂ ਸ਼੍ਰੇਣੀਆਂ ਆਪਣੇ ਕ੍ਰਮਾਂ ਤੇ ਆਪਣੇ ਪ੍ਰਯੋਜਨਾਂ ਅਨੁਸਾਰ ਧਰੇ ਹੋਣ । ਜਾਂ ਫਿਰ ਇਹ ਸੰਸਾਰ ਕਿਸੇ ਕੰਦਰਾ ਅੰਦਰਲੇ ਪਰਛਾਵਿਆਂ ਸਮਾਨ ਹੋਵੇਗਾ, ਬਾਹਰ ਦੀਆਂ ਧੁੱਪ ਨਾਲ ਪ੍ਰਕਾਸ਼ਮਾਨ ਹੋਈਆਂ ਉਨ੍ਹਾਂ ਵਾਸਤਵਿਕ ਚੀਜ਼ਾਂ ਵਸਤਾਂ ਦੇ ਮੁਕਾਬਲੇ ਤੇ, ਜਿਹੜੀਆਂ ਕਿ ਅਜੀਬ ਜਿਹੇ ਤੇ ਧੋਖਾ ਦੇਣ ਵਾਲੇ ਇਹ ਪਰਛਾਵੇਂ ਅੰਦਰਵਾਰ ਸੁੱਟਦੀਆਂ ਹਨ । ਇਸ ਲਈ ਉਚੇਰੀ ਵਿੱਦਿਆ ਦਾ ਸਾਰ ਅੰਸ਼ ਇਨ੍ਹਾਂ ਵਿਆਪਕ ਵਿਚਾਰਾਂ ਦੀ ਖੋਜ ਕਰਨਾ ਹੀ ਹੈ : ਵਿਆਪੀਕਰਣ, ਕ੍ਰਮ ਦੇ ਕਾਨੂੰਨਾਂ, ਤੇ ਵਿਕਾਸ ਦੇ ਆਦਰਸ਼ਾਂ ਲਈ । ਚੀਜ਼ਾਂ ਵਸਤਾਂ ਦਾ ਪਿਛੋਕੜ ਸਾਨੂੰ ਅਵੱਸ਼ ਹੀ ਲੱਭਣਾ ਲੋੜੀਂਦਾ ਹੈ, ਇਨ੍ਹਾਂ ਦਾ ਸੰਬੰਧ, ਤੇ ਭਾਵ, ਪ੍ਰਕ੍ਰਿਆ ਦੀ ਇਨ੍ਹਾਂ ਦੀ ਵਿਧੀ ਤੇ ਕਾਨੂੰਨ, ਉਹ ਪ੍ਰਯੋਜਨ ਤੇ ਆਦਰਸ਼ ਜਿਹੜਾ ਇਹ ਪੂਰਾ ਕਰਦੀਆਂ ਜਾਂ ਦਰਸਾਂਦੀਆਂ ਹਨ । ਇੰਦੇ ਗੋਚਰ ਆਪਣੇ ਅਨੁਭਵ ਨੂੰ ਸਾਨੂੰ ਸ਼੍ਰੇਣੀ-ਬੱਧ, ਤੇ ਇਸ ਦਾ ਸਮਨਵੈ ਕਰਨਾ ਲੋੜੀਂਦਾ ਹੈ, ਅਤੇ ਇਹ ਕਾਨੂੰਨ ਤੇ ਪ੍ਰਯੋਜਨ ਦੀਆਂ ਪਰਿਭਾਸ਼ਾਵਾਂ ਅਨੁਸਾਰ । ਇਸੇ ਚੀਜ਼ ਦੀ ਥੁੜ੍ਹ ਦੇ ਸਬੱਬ ਕਿਸੇ ਬੁੱਧੂ ਵਿਅਕਤੀ ਦਾ ਮਨ ਕਿਸੇ ਸੀਜ਼ਰ ਜਿਹੇ ਵਿਅਕਤੀ ਦੇ ਮਨ ਨਾਲੋਂ ਵਿਭਿੰਨ ਹੁੰਦਾ ਹੈ ।
ਤਾਂ ਫਿਰ ਵਿਆਪਕ ਵਿਚਾਰਾਂ ਦੇ ਇਸ ਕਠਿਨ ਸਿਧਾਂਤ ਬਾਰੇ ਪੰਜ ਸਾਲਾਂ ਦੀ ਸਿਖਲਾਈ ਉਪਰੰਤ ਅਤੇ ਸੰਵੇਦੀ ਗਿਆਨ ਦੀ ਗੜਬੜੀ ਤੇ ਸੰਕਟ ਵਿਚਾਲੇ, ਸਾਰਥਿਕ ਰੂਪ ਕਾਰਣੀ ਕ੍ਰਮਾਂ, ਤੇ ਆਦਰਸ਼ ਰੂਪ ਸੰਭਵ ਸ਼ਕਤੀਆਂ ਨੂੰ ਪਛਾਨਣ ਦੇ ਇਸ ਹੁਨਰ ਦੇ ਮਗਰੋਂ: ਮਨੁੱਖਾਂ ਤੇ ਰਾਜਾਂ ਦੇ ਸੰਚਾਲਨ ਦੇ ਵਤੀਰੇ ਪ੍ਰਤੀ, ਇਸ ਅਸੂਲ ਦੀ ਵਰਤੋਂ ਕਰਨ ਦੀ ਪੰਜ- ਸਾਲਾ ਸਿਖਲਾਈ ਤੋਂ ਪਿੱਛੋਂ: ਬਚਪਨ ਤੋਂ ਲੈ ਕੇ, ਜੁਆਨੀ ਵਿਚੋਂ ਦੀ ਲੰਘਦਿਆਂ ਪੈਂਤੀ ਸਾਲ ਦੀ ਪ੍ਰੋਢ ਉਮਰ ਤਕ ਪਹੁੰਚਣ ਦੀ ਇਸ ਲੰਮੀ ਤਿਆਰੀ ਤੋਂ ਮਗਰੋਂ’: ਨਿਸ਼ਚੇ ਹੀ ਪੂਰਨ ਹੋ ਗਏ ਇਹ ਵਿਅਕਤੀ ਸ਼ਾਹੀ ਪ੍ਰਯੋਜਨ ਤੇ ਲੋਕ ਜੀਵਨ ਦੀਆਂ ਉੱਚਤਮ ਜ਼ਿੰਮੇਵਾਰੀਆਂ ਨੂੰ ਸੰਭਾਲਣ ਯੋਗ ਹੋ ਗਏ ਹੁੰਦੇ ਹਨ ? —ਨਿਸ਼ਚੇ ਹੀ ਅੰਤ ਨੂੰ ਅਜਿਹੇ ‘ਫਿਲਾਸਫਰ ਬਾਦਸ਼ਾਹ’ ਬਣ ਗਏ ਹੁੰਦੇ ਹਨ, ਜਿਨ੍ਹਾਂ ਨੇ ਮਨੁੱਖ ਜਾਤੀ ਉੱਤੇ ਸ਼ਾਸਨ ਕਰਨਾ ਤੇ ਇਸ ਨੂੰ ਸੁਤੰਤਰ ਕਰਨਾ ਹੁੰਦਾ ਹੈ ।
ਪਰ ਸ਼ੌਕ ! ਅਜੇ ਨਹੀਂ । ਉਨ੍ਹਾਂ ਦੀ ਵਿੱਦਿਆ ਹਾਲੇ ਅਧੂਰੀ ਹੈ। ਕਿਉਂ ਜੋ ਅੰਤ ਨੂੰ ਤਾਂ ਇਹ ਬਹੁਤ ਕਰ ਕੇ ਇਕ ਸਿਧਾਂਤਿਕ ਸਿੱਖਿਆ ਹੀ ਰਹੀ ਹੈ; ਕਿਸੇ ਹੋਰ ਚੀਜ਼ ਦੀ ਲੋੜ ਬਾਕੀ ਹੈ। ਫਿਲਾਸਫੀ ਦੇ ਇਨ੍ਹਾਂ ਧੁਰੰਦਰ ਪੰਡਤਾਂ ਨੂੰ, ਹੁਣ ਫ਼ਿਲਾਸਫ਼ੀ ਦੀਆਂ ਉਚਾਈਆਂ ਤੋਂ ਹੇਠਾਂ ਵੱਲ ਮਨੁੱਖਾਂ ਤੇ ਚੀਜ਼ਾਂ ਵਸਤਾਂ ਦੇ ਸੰਸਾਰ ਦੀਆਂ ਕੰਦਰਾਂ ਅੰਦਰ ਪ੍ਰਵੇਸ਼ ਕਰਨਾ ਲੋੜੀਂਦਾ ਹੈ; ਵਿਆਪੀਕਰਣ ਅਤੇ ਅਮੂਰਤਾਵਾਂ ਬੇਅਰਥ ਰਹਿੰਦੀਆਂ ਹਨ, ਜਦ ਤੀਕ ਕਿ ਇਨ੍ਹਾਂ ਨੂੰ ਇਸ ਨਿੱਗਰ ਸੰਸਾਰ ਨਾਲ ਪਰਖ ਨਹੀਂ ਲਿਆ ਜਾਂਦਾ । ਸਾਡੇ ਵਿਦਿਆਰਥੀ ਤਾਂ ਫਿਰ ਇਸ ਸੰਸਾਰ ਅੰਦਰ ਪ੍ਰਵੇਸ਼ ਕਰਨ, ਜਿੱਥੇ ਕਿ ਉਨ੍ਹਾਂ ਪ੍ਰਤੀ ਕੋਈ ਲਿਹਾਜ਼ ਨਾ ਕੀਤਾ ਜਾਏ । ਉਹ ਮੁਕਾਬਲਾ ਕਰਨਗੇ, ਵਪਾਰੀ ਲੋਕਾਂ ਨਾਲ, ਕਰੜੀਆਂ ਤਬੀਅਤਾਂ ਵਾਲੇ ਲਾਲਚੀ ਵਿਅਕਤੀਆਂ ਨਾਲ, ਸਰੀਰਕ ਸ਼ਕਤੀ ਵਾਲੇ ਤੇ ਚਾਤਰ ਮਨੁੱਖਾਂ ਨਾਲ: ਸੰਗ੍ਰਾਮ ਦੀ ਇਸ ਮੰਡੀ ਵਿੱਚ, ਉਹ ਜੀਵਨ ਦੀ ਹੀ ਆਪਣੀ ਪੁਸਤਕ ਤੋਂ ਸਿੱਖਿਆ ਲੈਣਗੇ । ਸੰਸਾਰ ਦੀਆਂ ਇਨ੍ਹਾਂ ਖੁਰਦਰੀਆਂ ਵਾਸਤਵਿਕਤਾਵਾਂ ਨਾਲ ਉਹ ਆਪਣੀਆਂ ਉਂਗਲਾਂ, ਦੁਖਾਅ ਤੇ ਆਪਣੀਆਂ ਫ਼ਿਲਾਸਵਾਨਾਂ ਪਿੱਠੀਆਂ ਛਿਲਾ ਲੈਣਗੇ । ਉਹ ਆਪਣੀ ਉਪਜੀਵਕਾ ਕਰੜੀ ਮਿਹਨਤ ਮੁਸ਼ੱਕਤ ਨਾਲ ਕਮਾਣਗੇ, ਅਤੇ ਇਹ ਛੇਕੜਲੀ ਸਭ ਤੋਂ ਤਿੱਖੀ ਪਰੀਖਿਆ, ਬੇਤਹਾਸ਼ਾ ਤੌਰ ਤੇ ਪੰਦਰਾਂ ਵਰ੍ਹਿਆਂ ਤਕ ਜਾਰੀ ਰਹੇਗੀ । ਸਾਡੀਆਂ ਇਨ੍ਹਾਂ ਪੂਰਨ ਕ੍ਰਿਤਾਂ ਵਿਚੋਂ ਕੁਝ ਇਕ, ਇਸ ਝਾਲ ਹੇਠ ਰਹਿ ਖਲੋਣਗੇ ਤੇ ਛਾਂਟੀ ਦੀ ਇਸ ਮਹਾਨ ਅੰਤਮ ਲਹਿਰ, ਵਿੱਚ ਗੜੂੰਦ ਹੋ ਜਾਣਗੇ। ਜਿਹੜੇ ਬਚ ਨਿਕਲਣਗੇ, ਉਹ ਲੱਗੇ ਫੱਟਾਂ ਦੇ ਚਟਾਕਾਂ ਨਾਲ ਪੰਜਾਹ ਵਰ੍ਹਿਆਂ ਦੇ ਹੋ ਗਏ, ਧੀਰਜਵਾਨ ਅਤੇ ਆਤਮ-ਨਿਰਭਰ ਹੋ ਗਏ, ਜੀਵਨ ਦੀ ਦਇਆ ਹੀਣ ਰਗੜ ਨਾਲ ਆਪਣੀ ਪੰਡਤਾਈ ਦਾ ਅਭਿਮਾਨ ਗੁਆ ਚੁੱਕੇ ਤੇ ਉਸ ਸਾਰੀ ਸਿਆਣਪ ਨਾਲ ਲੈਸ ਹੋਏ ਹੋਏ, ਜਿਹੜੀ ਕਿ ਪਰੰਪਰਾ ਤੇ ਅਨੁਭਵ, ਸੰਸਕ੍ਰਿਤੀ ਤੇ ਵਿਰੋਧ ਦੇ ਸਮਨਵੈ ਤੋਂ ਮਿਲਦੀ ਹੈ—ਇਹ ਵਿਅਕਤੀ ਅੰਤ ਨੂੰ ਸੁਤੇ ਹੀ ਰਾਜ ਦੇ ਸ਼ਾਸਕ ਬਣ ਜਾਣਗੇ ।
- ਰਾਜਨੀਤਿਕ ਹੱਲ
ਸੁਤੇ ਹੀ—ਪਰਚੀਆਂ ਪਾਣ ਦੇ ਕਿਸੇ ਪਖੰਡ ਤੋਂ ਬਿਨਾਂ ਲੋਕ-ਤੰਤਰ ਦਾ ਭਾਵ, ਅਵਸਰ ਦੀ ਪੂਰਨ ਸਮਾਨਤਾ ਹੈ, ਵਿਸ਼ੇਸ਼ ਤੌਰ ਤੇ ਵਿੱਦਿਆ ਵਿੱਚ, ਨਾ ਕਿ ਹਰੇਕ ਟਾਮ, ਡਿੱਕ ਤੇ ਹੈਰੀ ਦਾ ਲੋਕ ਪਦਵੀ ਉੱਤੇ ਪਹੁੰਚ ਜਾਣ ਦਾ ਕੋਈ ਵਾਰੀ-ਚੱਕਰ । ਹਰੇਕ ਆਦਮੀ ਨੂੰ ਰਾਜ ਪ੍ਰਬੰਧ ਦੇ ਗੁੰਝਲਦਾਰ ਕੰਮਾਂ ਲਈ ਆਪਣੇ ਆਪ ਨੂੰ ਸੁਯੋਗ ਬਣਾਉਣ ਲਈ ਬਰਾਬਰ ਦਾ ਮੌਕਾ ਪ੍ਰਾਪਤ ਹੋਵੇਗਾ, ਪਰ ਕੇਵਲ ਉਨ੍ਹਾਂ ਨੂੰ ਜਿਨ੍ਹਾਂ ਆਪਣੀ ਸਮਰੱਥਾ ਸਿੱਧ ਕੀਤੀ ਹੋਵੇਗੀ, (ਜਾਂ ਸਾਡੀ ਮਿਥਿਹਾਸਿਕ ਕਹਾਣੀ ਅਨੁਸਾਰ ਆਪਣੀ ਧਾਤ), ਅਤੇ ਸਾਰੀਆਂ ਪਰੀਖਿਆਵਾਂ ਵਿਚੋਂ ਦੀ ਆਪਣੀ ਕੁਸ਼ਲਤਾ ਦੀ ਨਿਸ਼ਾਨੀ ਲੈ ਕੇ ਬਾਹਰ ਨਿਕਲੇ ਹੋਣਗੇ, ਉਨ੍ਹਾਂ ਨੂੰ ਸ਼ਾਸਨ ਕਰਨ ਦਾ ਅਧਿਕਾਰ ਹੋਵੇਗਾ । ਸਰਕਾਰੀ ਕਰਮਚਾਰੀ ਵੱਟਾਂ ਨਾਲ ਨਹੀਂ ਚੁਣੇ ਜਾਣਗੇ ਤੇ ਨਾ ਹੀ ਲੋਕ ਤਾਤ੍ਰਿਕ ਪਾਜ ਦੀਆਂ ਅਣਦਿਸਦੀਆਂ ਤਾਰਾਂ ਨੂੰ ਖਿੱਚਣ ਵਾਲੀਆਂ ਗੁਪਤ ਪਾਰਟੀਆਂ ਦੁਆਰਾ, ਸਗੋਂ ਆਪਣੀ ਸੁਯੋਗਤਾ ਨਾਲ, ਜਿਵੇਂ ਕਿ ਇਹ ਬਰਾਬਰ ਦੀ ਦੌੜ ਦੇ ਬੁਨਿਆਦੀ ਲੋਕ-ਤੰਤਰ ਵਿੱਚ ਸਿੱਧ ਕੀਤੀ ਗਈ ਹੋਵੇਗੀ । ਨਾ ਹੀ ਕੋਈ ਆਦਮੀ ਕਿਸੇ ਸਰਕਾਰੀ ਪਦਵੀ ਨੂੰ ਬਿਨਾਂ ਵਿਸ਼ੇਸ਼ ਭਾਂਤ ਦੀ ਸਿਖਲਾਈ ਤੋਂ ਮੱਲ ਸਕੇਗਾ, ਤੇ ਨਾ ਹੀ ਕਿਸੇ ਉੱਚ ਅਹੁਦੇ ਨੂੰ ਸੰਭਾਲ ਸਕੇਗਾ, ਜਦ ਤੋੜੀ ਕਿ ਉਸ ਨੇ ਪਹਿਲਾਂ ਕਿਸੇ ਨੀਵੇਂ ਅਹੁਦੇ ਨੂੰ ਪੂਰਾ ਨਹੀਂ ਕੀਤਾ ਹੋਵੇਗਾ।
ਕੀ ਇਹ ਕੁਲੀਨ-ਤੰਤਰ ਹੈ ? ਚੰਗਾ, ਤਾਂ ਫਿਰ ਸਾਨੂੰ ਇਸ ਸ਼ਬਦ ਤੋਂ ਡਰਨ ਦੀ ਲੋੜ ਨਹੀਂ, ਜੇਕਰ ਉਹ ਅਸਲੀਅਤ ਚੰਗੀ ਹੈ, ਜਿਸ ਨੂੰ ਕਿ ਇਹ ਪ੍ਰਗਟ ਕਰਦਾ ਹੈ । ਸ਼ਬਦ ਤਾਂ ਸਿਆਣੇ ਮਨੁੱਖਾਂ ਲਈ ਪ੍ਰਤੀਕ ਮਾਤ੍ਰ ਹੁੰਦੇ ਹਨ, ਜਿਨ੍ਹਾਂ ਦੀ ਆਪਣੀ ਕੋਈ ਕੀਮਤ ਨਹੀਂ ਹੁੰਦੀ। ਧਨ ਦੇ ਰੂਪ ਤਾਂ ਇਹ ਕੇਵਲ, ਮੂਰਖਾਂ ਤੇ ਰਾਜਨੀਤੱਗਾਂ ਲਈ ਹੁੰਦੇ ਹਨ। ਅਸੀਂ ਸ਼ਾਸਿਤ ਕੀਤੇ ਜਾਣਾ ਚਾਹੁੰਦੇ ਹਾਂ, ਸਰਬ ਸ੍ਰੇਸ਼ਟ ਵਿਅਕਤੀਆਂ ਦੁਆਰਾ, ਤੇ ਇਸੇ ਭਾਵ ਨੂੰ ਕੁਲੀਨ-ਤੰਤਰ ਪ੍ਰਗਟ ਕਰਦਾ ਹੈ; ਕੀ ਅਸਾਂ ਕਾਰਲਾਈਲ ਵਾਂਗ ਸਰਬ-ਸ੍ਰੇਸ਼ਟ ਲੋਕਾਂ ਰਾਹੀਂ ਸ਼ਾਸਤ ਕੀਤੇ ਜਾਣ ਲਈ ਸੱਧਰ ਤੇ ਪ੍ਰਾਰਥਨਾ ਨਹੀਂ ਕੀਤੀ ਹੁੰਦੀ ? ਪਰ ਅਸੀਂ ਕੁਲੀਨ-ਤੰਤਰਾਂ ਨੂੰ ਜੱਦੀ ਸਮਝਣ ਲੱਗ ਪਏ ਹਾਂ । ਇਹ ਗੱਲ ਧਿਆਨ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਅਫਲਾਤੂਨ ਦਾ ਕੁਲੀਨ-ਤੰਤਰ ਕੋਈ ਇਸ ਭਾਂਤ ਦਾ ਨਹੀਂ । ਕਈ ਆਦਮੀ ਇਸ ਨੂੰ ਲੋਕ ਤਾਂਤ੍ਰਿਕ ਕੁਲੀਨ-ਤੰਤਰ ਕਰ ਕੇ ਕਹਿਣਾ ਪਸੰਦ ਕਰੇਗਾ, ਕਿਉਂ ਜੋ ਨਾਮਜ਼ਦ ਕਰਨ ਵਾਲੀਆਂ ਪਾਰਟੀਆਂ ਰਾਹੀਂ ਉਨ੍ਹਾਂ ਦੇ ਸਾਹਮਣੇ ਪੇਸ਼ ਕੀਤੇ ਗਏ ਉਮੀਦਵਾਰਾਂ ਵਿਚੋਂ ਅੰਨ੍ਹੇ-ਵਾਹ ਕਿਸੇ ਇਕ ਦੀ ਘੱਟ ਭੈੜੀ ਚੋਣ ਕਰਨ ਨਾਲੋਂ, ਇਸ ਹਾਲਤ ਵਿੱਚ ਲੋਕ ਆਪ ਤੇ ਉਨ੍ਹਾਂ ਵਿਚੋਂ ਹਰੇਕ ਉਮੀਦਵਾਰ ਹੋਵੇਗਾ ਅਤੇ ਸਰਕਾਰੀ ਅਹੁਦੇ ਲਈ ਵਿੱਦਿਅਕ ਚੋਣ ਦਾ ਉਸ ਨੂੰ ਬਰਾਬਰ ਦਾ ਮੌਕਾ ਪ੍ਰਾਪਤ ਹੋਵੇਗਾ । ਇਥੇ ਕੋਈ ਜ਼ਾਤ ਪਾਤ ਨਹੀਂ ਹੁੰਦੀ; ਪਦਵੀ ਜਾਂ ਵਿਸ਼ੇਸ਼ ਅਧਿਕਾਰ ਦੀ ਕੋਈ ਵਿਰਾਸਤ ਨਹੀਂ ਹੁੰਦੀ; ਗ਼ਰੀਬੀ ਦੀ ਹਾਲਤ ਵਿੱਚ ਪੈਦਾ ਹੋਏ ਕਿਸੇ ਗੁਣ ਕਸਬ ਲਈ ਕੋਈ ਰੁਕਾਵਟ ਨਹੀਂ, ਕਿਸੇ ਸ਼ਾਸਕ ਦਾ ਪੁੱਤਰ ਉਸੇ ਸਾਂਵੀਂ ਪੱਧਰ ਤੋਂ ਸ਼ੁਰੂ ਕਰਦਾ ਹੈ ਅਤੇ ਉਸ ਨੂੰ ਉਹੋ ਜਿਹਾ ਸਲੂਕ ਤੇ ਅਵਸਰ ਪ੍ਰਾਪਤ ਹੁੰਦਾ ਹੈ, ਜਿਹੋ ਜਿਹਾ ਕਿ ਕਿਸੇ ਬੂਟ ਪਾਲਿਸ਼ ਕਰਨ ਵਾਲੇ ਦੇ ਪੁੱਤਰ ਨੂੰ: ਜੇਕਰ ਸ਼ਾਸਕ ਦਾ ਪੁੱਤਰ ਬੁੱਧੂ ਹੋਵੇ ਤਾਂ ਉਹ ਪਹਿਲੀ ਛਾਂਟੀ ਵਿੱਚ ਹੀ ਰਹਿ ਜਾਂਦਾ ਹੈ ਤੇ ਜੇਕਰ ਬੂਟ ਪਾਲਿਸ਼ ਕਰਨ ਵਾਲੇ ਦਾ ਪੁੱਤਰ ਸੁਯੋਗਤਾ ਵਾਲਾ ਹੋਵੇ ਤਾਂ ਉਸ ਲਈ ਰਾਜ ਦਾ ਸੰਰੱਖਿਅਕ ਬਣ ਜਾਣ ਦਾ ਰਸਤਾ ਸਾਫ਼ ਹੁੰਦਾ ਹੈ । ਇਹ ਲੋਕ ਤੰਤਰ ਹੈ, ਸਕੂਲਾਂ ਦਾ-ਸੌ ਗੁਣਾਂ ਵਧੀਕ ਦਿਆਨਤਦਾਰ ਤੇ ਵਧੀਕ ਅਸਰ ਕਾਰਕ, ਮੁਕਾਬਲੇ-ਚੋਣਾਂ ਦੇ ਲੋਕ ਤੰਤਰ ਨਾਲੋਂ ।
ਇਸ ਲਈ ‘ਹਰ ਹਰੇਕ ਕਾਰ-ਵਿਹਾਰ ਨੂੰ ਇਕ ਪਾਸੇ ਛੱਡਦਿਆਂ ਹੋਇਆਂ, ਇਹ ਸੰਰਖਿ- ਅਕ ਲੋਕ ਆਪਣੇ ਆਪ ਨੂੰ ਪੂਰਨ ਤੌਰ ਤੇ ਰਾਜ ਅੰਦਰ ਸੁਤੰਤਰਤਾ ਨੂੰ ਬਣਾਈ ਰੱਖਣ ਨਮਿਤ ਅਰਪਣ ਕਰ ਦੇਣਗੇ, ਇਸੇ ਨੂੰ ਆਪਣਾ ਕਸਬ ਬਣਾ ਕੇ ਤੇ ਕਿਸੇ ਵੀ ਹੋਰ ਅਜਿਹੇ ਕੰਮ ਤੋਂ ਲਾਂਭੇ ਰਹਿੰਦਿਆਂ ਹੋਇਆਂ ਜਿਸ ਦਾ ਕਿ ਉਦੇਸ ਨਾਲ ਕੋਈ ਸੰਬੰਧ ਨਾ ਹੋਵੇ ।” ਉਹੋ ਹੀ ਆਪਣੇ ਆਪ ਵਿੱਚ ਵਿਧਾਨ ਸਭਾ, ਕਾਰਜ ਸਾਧਕ ਵਿਭਾਗ ਤੇ ਅਦਾਲਤ ਵੀ ਹੋਣਗੇ । ਕਾਨੂੰਨ ਵੀ, ਬਦਲੀ ਸਥਿਤੀ ਦੇ ਸਾਹਮਣੇ ਉਨ੍ਹਾਂ ਨੂੰ ਕਿਸੇ ਇਕ ਸਿਧਾਂਤ ਨਾਲ ਬੰਨ੍ਹ ਕੇ ਨਹੀਂ ਰੱਖੇਗਾ। ਸੰਰੱਖਿਅਕ ਲੋਕਾਂ ਦਾ ਨਿਯਮ, ਪਹਿਲੀ ਕਿਸੇ ਵੀ ਮਿਸਾਲ ਤੋਂ ਮੁਕਤ ਇਕ ਲਚਕਦਾਰ ਸੋਝੀ ਦਾ ਹੋਵੇਗਾ । ਪਰ ਪੰਜਾਹ ਸਾਲ ਦੇ ਮਨੁੱਖਾਂ ਅੰਦਰ, ਇਕ ਲਚਕਦਾਰ ਸਮਝ ਸੋਚ ਕਿਵੇਂ ਹੋ ਸਕਦੀ ਹੈ ? ਕੀ ਰੱਟ ਦੇ ਜੀਵਨ ਨਾਲ, ਅੰਸ਼ਿਕ ਤੌਰ ਤੇ ਉਹ ਕੁਝ ਕਰੜੇ ਜਿਹੇ ਨਹੀਂ ਹੋ ਗਏ ਹੋਣਗੇ ? ਐਡੀਮੈਂਟਸ (ਨਿਰਸੰਦੇਹ ਅਫਲਾਤੂਨ ਦੇ ਘਰ ਅੰਦਰ, ਹੋਈ ਭਰਾਵਾਂ ਵਾਲੀ ਕਿਸੇ ਗਰਮਾ ਗਰਮ ਬਹਿਸ ਦੀ ਪ੍ਰਤਿ ਧੁਨੀ ਦੇਂਦਿਆਂ ਹੋਇਆਂ) ਸ਼ੰਕਾ ਉਠਾਂਦਾ ਹੈ ਕਿ ਫ਼ਿਲਾਸਫ਼ਰ ਤਾਂ ਉਹ ਅਜਿਹੇ ਬੁੱਧੂ ਜਾਂ ਸ਼ਰਾਰਤੀ ਲੋਕ ਹੁੰਦੇ ਹਨ, ਜਿਹੜੇ ਕਿ ਜਾਂ ਤਾਂ ਮੂਰਖਤਾ ਨਾਲ, ਜਾਂ ਸੁਆਰਥ ਨਾਲ, ਜਾਂ ਇਨ੍ਹਾਂ ਦੋਹਾਂ ਨਾਲ ਹੀ ਸ਼ਾਸਨ ਕਰਨਗੇ। “ਫ਼ਿਲਾਸਫ਼ੀ ਦੀ ਪੂਜਾ ਕਰਨ ਵਾਲੇ ਵਿਅਕਤੀ ਜਿਹੜੇ ਕਿ ਇਸ ਅਧਿਐਨ ਨੂੰ, ਨਾ ਕੇਵਲ ਵਿੱਦਿਆ ਹਿਤ ਜੁਆਨੀ ਵਿੱਚ, ਸਗੋਂ ਆਪਣੇ ਪ੍ਰਢ ਵਰ੍ਹਿਆਂ ਦੇ ਸ਼ੁਗਲ ਦੇ ਤੌਰ ਤੇ ਵੀ ਜਾਰੀ ਰੱਖਦੇ ਹਨ । ਇਹ ਆਦਮੀ ਬਹੁਤ ਕਰ ਕੇ ਬੜੇ ਅਜੀਬ ਜਿਹੇ, ਅਤੇ ਇਹ ਤਾਂ ਕੀ ਕਹਿਣਾ ਹੋਇਆ ਕਿ ਬਿਲਕੁਲ ਹੀ ਨਖਿੱਧ ਜਿਹੇ ਜੀਵ ਬਣ ਜਾਂਦੇ ਹਨ, ਅਤੇ ਉਨ੍ਹਾਂ ਵਿਚੋਂ ਸਭ ਤੋਂ ਚੰਗਿਆਂ ਲਈ ਜੋ ਸਿੱਟਾ ਨਿਕਲਦਾ ਸਮਝਿਆ ਜਾ ਸਕਦਾ ਹੈ, ਉਹ ਇਹ ਹੈ ਕਿ ਉਸੇ ਅਧਿਐਨ ਨਾਲ ਜਿਸ ਦੀ ਤੁਸੀਂ ਏਨੀ ਸ਼ਲਾਘਾ ਕਰਦੇ ਹੋ ਉਹ ਨਿਕੰਮੇ ਬਣ ਜਾਂਦੇ ਹਨ ।” ਐਨਕ ਪੋਸ਼ ਜਿਹੇ ਕੁੱਝ ਆਧੁਨਿਕ ਫ਼ਿਲਾਸਫ਼ਰਾਂ ਦਾ ਇਹ ਕਾਫੀ ਢੁੱਕਦਾ ਨਿਰੂਪਣ ਹੈ । ਪਰ ਅਫ਼ਲਾਤੂਨ ਉੱਤਰ ਦੇਂਦਾ ਹੈ ਕਿ ਇਸ ਔਕੜ ਦਾ ਬਚਾਅ ਉਸ ਨੇ ਆਪਣੇ ਫਿਲਾਸਫ਼ਰਾਂ ਨੂੰ ਜੀਵਨ ਦੀ ਸਿਖਲਾਈ ਲਈ ਅਤੇ ਸਕੂਲਾਂ ਦੀ ਵਿਦਵਤਾ ਦੋਵੇਂ ਚੀਜ਼ਾਂ ਦੇਣ ਦਾ ਬਾਨ੍ਹਣੂ ਬੰਨ੍ਹਿਆਂ ਹੈ; ਇਸ ਚੀਜ਼ ਦੇ ਸਿੱਟੇ ਵਜੋਂ ਉਹ ਕੇਵਲ ਮਾਤ੍ਰ ਸੋਚ ਵਿਚਾਰ ਵਾਲੇ ਵਿਅਕਤੀ ਹੋਣ ਨਾਲੋਂ ਕਿਰਿਆ-ਸ਼ੀਲ ਮਨੁੱਖ ਹੋਣਗੇ—ਲੰਮੇ ਅਨੁਭਵ ਅਤੇ ਪਰੀਖਿਆ ਨਾਲ, ਉਚੇਰੇ ਪ੍ਰਯੋਜਨਾਂ ਤੇ ਸ੍ਰੇਸ਼ਟ ਸੁਭਾਉ ਦੁਆਰਾ ਸਿੱਧੇ ਹੋਏ ਮਨੁੱਖ । ਫ਼ਿਲਾਸਫ਼ੀ ਤੋਂ ਅਫ਼ਲਾਤੂਨ ਦਾ ਭਾਵ ਇਕ ਕਿਰਿਆ-ਸ਼ੀਲ ਸੰਸਕ੍ਰਿਤੀ ਤੇ ਅਜਿਹੀ ਸਿਆਣਪ ਹੈ ਜਿਹੜੀ ਕਿ ਜੀਵਨ ਦੇ ਠੋਸ ਵਿਹਾਰ-ਕਾਰ ਨਾਲ ਮੇਲਜੋਲ ਰੱਖਦੀ ਹੈ । ਉਸ ਦਾ ਮਤਲਬ, ਕਮਰੇ ਵਿਚ ਬੰਦ ਹੋਏ ਕਿਸੇ ਅਵਿਹਾਰਕ ਜਿਹੇ ਦਾਰਸ਼ਨਿਕ ਤੋਂ ਨਹੀਂ । ਅਫ਼ਲਾਤੂਨ “ਇਕ ਅਜਿਹਾ ਵਿਅਕਤੀ ਹੈ, ਜਿਹੜਾ ਕਿ ਕਾਂਟ ਨਾਲ ਘੱਟ ਤੋਂ ਘੱਟ ਅਨੁਰੂਪਤਾ ਰੱਖਦਾ ਹੈ, ਜਿਹੜੀ ਗੱਲ ਕਿ (ਪੂਰਨ ਸਤਿਕਾਰ ਸਹਿਤ) ਇਕ ਵੱਡੀ ਖੂਬੀ ਹੈ ।”
ਏਨਾ ਕੁਝ ਤਾਂ ਅਯੋਗਤਾ ਬਾਰੇ ਸੀ । ਜਿੱਥੋਂ ਤਕ ਉਨ੍ਹਾਂ ਦੇ ਆਚਰਨ ਕਰ ਕੇ ਨਖਿੱਧ ਹੋਣ ਦਾ ਵਾਸਤਾ ਹੈ, ਇਸ ਚੀਜ਼ ਦੇ ਵਿਰੁੱਧ ਬਚਾਉ ਅਸੀਂ ਸੰਰੱਖਿਅਕ ਸ਼੍ਰੇਣੀ ਵਿਚਕਾਰ, ਸਾਮਵਾਦ ਦੀ ਇਕ ਪ੍ਰਣਾਲੀ ਦੀ ਸਥਾਪਨਾ ਦੁਆਰਾ ਕਰ ਸਕਦੇ ਹਾਂ।
ਪਹਿਲੀ ਗੱਲ ਤਾਂ ਇਹ ਕਿ ਉਨਾਂ ਵਿਚੋਂ ਕਿਸੇ ਪਾਸ ਵੀ, ਅਤਿ ਲੋੜੀਂਦੀ ਤੋਂ ਵਧੀਕ ਕੋਈ, ਸੰਪਤੀ ਨਹੀਂ ਹੋਣੀ ਚਾਹੀਦੀ; ਨਾ ਹੀ ਉਨ੍ਹਾਂ ਪਾਸ ਕੋਈ ਨਿੱਜੀ ਮਕਾਨ ਹੋਣਾ ਚਾਹੀਦਾ ਹੈ, ਜਿਸ ਨੂੰ ਸੀਖਾਂ ਤੇ ਚਿਟਖਿਣੀਆਂ ਲੱਗੀਆਂ ਹੋਣ ਤੇ ਜਿਹੜਾ ਅੰਦਰ ਜਾਣ ਦੇ ਕਿਸੇ ਇੱਛਾਵਾਨ ਲਈ ਬੰਦ ਹੋਵੇ; ਉਨ੍ਹਾਂ ਦੀਆਂ ਖਾਣ ਪੀਣ ਦੀਆਂ ਵਸਤਾਂ ਕੇਵਲ ਅਜਿਹੀਆਂ ਹੋਣੀਆਂ ਲੋੜੀਂਦੀਆਂ ਹਨ, ਜਿਹੋ ਜਿਹੀਆਂ ਕਿ ਸਿੱਧੇ ਹੋਏ ਯੋਧਿਆਂ ਲਈ ਚਾਹੀਦੀਆਂ ਹੁੰਦੀਆਂ ਹਨ, ਫਿਰ ਜਿਹੜੇ ਸੰਜਮ ਤੇ ਸਾਹਸ ਵਾਲੇ, ਮਨੁੱਖ ਹੋਣ; ਉਨ੍ਹਾਂ ਦਾ ਇਕਰਾਰਨਾਮਾ ਇਹ ਹੁੰਦਾ ਹੈ ਕਿ ਉਹ ਨਾਗਰਿਕਾਂ ਪਾਸੋਂ ਵੇਤਨ ਦਾ ਏਨਾ ਕੁ ਬਝਵਾਂ ਦਰ ਵਸੂਲ ਕਰਨਗੇ, ਜਿਹੜਾ ਕਿ ਸਾਲ ਦੇ ਖਰਚਾਂ ਲਈ ਕਾਫ਼ੀ ਹੋਵੇ, ਤੇ ਇਸ ਤੋਂ ਵਧੀਕ ਨਹੀਂ; ਅਤੇ ਉਨ੍ਹਾਂ ਲਈ ਸਾਂਝਾ ਲੰਗਰ ਹੋਵੇਗਾ ਤੇ ਉਹ ਇਕੱਠੇ ਰਹਿਣਗੇ, ਜਿਵੇਂ ਕਿ ਕਿਸੇ ਕੈਂਪ ਵਿੱਚ ਸੈਨਿਕ ਸਿਪਾਹੀ । ਸੋਨੇ ਤੇ ਚਾਂਦੀ ਬਾਰੇ ਅਸੀਂ ਉਨ੍ਹਾਂ ਨੂੰ ਦੱਸ ਦਿਆਂਗੇ,
ਕਿ ਇਹ ਉਨ੍ਹਾਂ ਨੂੰ ਪਰਮਾਤਮਾ ਵੱਲੋਂ ਪ੍ਰਾਪਤ ਹਨ; ਇਸ ਤੋਂ ਵਧੀਕ ਰੱਬੀ ਧਾਤ ਉਨ੍ਹਾਂ ਦੇ ਅੰਦਰਵਾਰ ਹੈ ਅਤੇ ਇਸ ਲਈ ਉਨ੍ਹਾਂ ਨੂੰ ਧਰਤੀ ਦੀ ਅਜਿਹੀ ਮੈਲ ਦੀ ਲੋੜ ਨਹੀਂ, ਜਿਸ ਨੂੰ ਕਿ ਸੋਨੇ ਦਾ ਨਾਂ ਦਿੱਤਾ ਜਾਂਦਾ ਹੈ, ਤੇ ਉਨਾਂ ਨੂੰ ਧਰਤੀ ਦੀ ਇਸ ਮਿਲਾਵਟ ਨਾਲ ਰੱਬੀ ਵਸਤੂ ਨੂੰ ਮਲੀਨ ਨਹੀਂ ਕਰਨਾ ਚਾਹੀਦਾ; ਕਿਉਂ ਜੋ ਇਹ ਸਾਧਾਰਨ ਧਾਤ ਤਾਂ ਬਹੁਤੇ ਕਸ਼ਟ ਕਰਮਾਂ ਦਾ ਸੋਮਾ ਬਣਦੀ ਰਹੀ ਹੈ; ਪਰ ਉਨ੍ਹਾਂ ਦੀ ਆਪਣੀ ਧਾਤ ਤਾਂ ਨਿਰੋਲ ਤੇ ਮਿਲਾਵਟ ਹੀਣ ਹੈ ਅਤੇ ਸਾਰੇ ਨਾਗਰਿਕਾਂ ਵਿਚੋਂ ਕੇਵਲ-ਮਾਤ੍ਰ ਉਹੀ ਹਨ, ਜਿਹੜੇ ਕਿ ਸੋਨੇ ਚਾਂਦੀ ਨੂੰ ਪਕੜ ਜਾਂ ਛੁਹ ਤੱਕ ਨਹੀਂ ਸਕਦੇ ਤੇ, ਨਾ ਹੀ ਕਿਸੇ ਛੱਤ ਹੇਠ ਇਨ੍ਹਾਂ ਵਿੱਚ ਖਾ ਪੀ ਸਕਦੇ ਹਨ ਅਤੇ ਵੀ ਮੁਕਤੀ ਹੋਵੇਗੀ। ਪਰ ਜੇ ਕਦੀ ਉਹ ਇਨ੍ਹਾਂ ਸਮੇਤ ਰਹਿ ਤੇ ਇਨ੍ਹਾਂ ਨੂੰ ਪਹਿਨ ਜਾਂ ਇਹ ਚੀਜ਼ ਉਨ੍ਹਾਂ ਦੀ ਆਪਣੀ ਤੇ ਰਾਜ ਦੀ ਆਪਣੇ ਮਕਾਨ, ਆਪਣੀਆਂ ਜ਼ਮੀਨਾਂ ਤੇ ਆਪਣਾ ਧਨ ਬਣਾ ਬਹਿਣ, ਤਾਂ ਉਹ ਸੰਰੱਖਿਅਕਾਂ ਦੀ ਥਾਂ ਮਕਾਨਾਂ ਦੇ ਰਖਵਾਲੇ ਤੇ ਕਿਸਾਨ ਬਣ ਜਾਣਗੇ, ਦੂਜੇ ਨਾਗਰਿਕਾਂ ਦੇ ਮਿੱਤਰ ਸਾਥੀ
ਹੋਣ ਦੀ ਥਾਂ ਉਨ੍ਹਾਂ ਦੇ ਵੈਰੀ ਅਤੇ ਅੱਤਿਆਚਾਰੀ ਬਣ ਜਾਣਗੇ, ਘ੍ਰਿਣਾ ਕਰਦੇ ਤੇ ਘ੍ਰਿਣਾ ਕੀਤੇ ਜਾਂਦੇ, ਮਨਸੂਬੇ ਕਰਦੇ ਤੇ ਉਨ੍ਹਾਂ ਦੇ ਵਿਰੁਧ ਮਨਸੂਬੇ ਕੀਤੇ ਜਾਂਦੇ, ਉਹ ਬਾਹਰਲੇ ਵੈਰੀਆਂ ਨਾਲੋਂ ਅੰਦਰਲੇ ਵੈਰੀਆਂ ਤੋਂ ਵਧੀਕ ਭੈ-ਭੀਤ ਹੋਏ ਸਾਰਾ ਜੀਵਨ ਬਤੀਤ ਕਰ ਦੇਣਗੇ; ਅਤੇ ਉਨ੍ਹਾਂ ਦੀ ਆਪਣੀ ਤੇ ਰਾਜ ਦੀ ਬਰਬਾਦੀ ਦਾ ਸਮਾਂ ਨੇੜੇ ਆ ਜਾਏਗਾ।
ਇਹ ਬੰਧਾਨ, ਸੰਰੱਖਿਅਕਾਂ ਲਈ, ਇਸ ਚੀਜ਼ ਨੂੰ ਬੇਫ਼ਾਇਦਾ ਤੇ ਖ਼ਤਰਨਾਕ ਵੀ ਬਣਾ ਦੇਵੇਗਾ ਕਿ ਉਹ ਸਾਰੇ ਭਾਈਚਾਰੇ ਦੀ ਸਮੁੱਚੀ ਭਲਾਈ ਨਾਲੋਂ ਆਪਣੀ ਸ਼੍ਰੇਣੀ ਲਈ ਹੀ ਯਤਨ ਕਰਦੇ ਹੋਏ ਇਕ ਪਾਰਟੀ ਦੇ ਤੌਰ ਤੇ ਸ਼ਾਸਨ ਕਰਨ, ਕਿਉਂਕਿ ਲੋੜ ਥੁੜ੍ਹ ਵੱਲੋਂ ਉਨ੍ਹਾਂ ਦੀ ਰਖਵਾਲੀ ਕੀਤੀ ਜਾਏਗੀ । ਇਕ ਸ੍ਰੇਸ਼ਟ ਜੀਵਨ ਲਈ ਲੋੜੀਂਦੀਆਂ ਤੇ ਸੰਚਿਤ ਵਿਲਾਸ ਵਸਤਾਂ, ਨਿਯਮਕ ਮਾਤ੍ਰਾ ਵਿੱਚ ਉਨ੍ਹਾਂ ਨੂੰ ਮਿਲਦੀਆਂ ਰਹਿਣਗੀਆਂ ਅਤੇ ਬਿਨਾਂ, ਮਾਲੀ ਚਿਤਾ ਦੀ ਝੁਲਸਾ ਦੇਣ ਤੇ ਝੁਰੜੀਆਂ ਪਾ ਦੇਣ ਵਾਲੀ ਅੰਦੇਸ਼ਾ ਕਾਰਕ ਵਿਚਾਰਦੇ । ਪਰ ਫਿਰ ਇਸੇ ਕਾਰਣ ਕਰ ਕੇ ਉਹ ਵਿਸ਼ੇ ਵਾਸ਼ਨਾ ਤੇ ਨਖਿੱਧ ਲਾਲਸਾਵਾਂ ਤੋਂ ਵੀ ਬਚੇ ਰਹਿਣਗੇ ਸੰਸਾਰ ਦੀਆਂ ਚੀਜ਼ਾਂ ਵਸਤਾਂ ਦੀ ਐਨ ਲੋੜੀਂਦੀ ਮਾਤ੍ਰਾ ਉਨ੍ਹਾਂ ਨੂੰ ਮਿਲਦੀ ਰਹੇਗੀ ਅਤੇ ਇਸ ਤੋਂ ਵਧੀਕ ਨਹੀਂ । ਉਹ ਅਜਿਹੇ ਡਾਕਟਰਾਂ ਸਮਾਨ ਹੋਣਗੇ ਜਿਹੜੇ ਕਿ ਕਿਸੇ ਰਾਸ਼ਟਰ ਲਈ ਖਾਧ ਖ਼ੁਰਾਕ ਕਾਇਮ ਰੱਖਦੇ ਤੇ ਆਪ ਇਸ ਨੂੰ ਪਰਵਾਨ ਕਰ ਰਹੇ ਹੋਣ। ਉਹ ਪੂਜਾ-ਸਾਧਨਾਂ ਵਿੱਚ ਲਗੇ ਮਨੁੱਖਾਂ ਵਾਂਗ ਇਕੱਠੇ ਖਾਣਗੇ ਅਤੇ ਸਾਦਗੀ ਦੀ ਪਰਤਿੱਗਿਆ ਕੀਤੇ ਹੋਏ ਸੈਨਿਕਾਂ ਵਾਂਗੂ ਸਾਂਝੀਆਂ ਬੈਰਕਾਂ ਵਿੱਚ ਇਕੱਠੇ ਸੌਣਗੇ । ਜਿਵੇਂ ਕਿ ਪ੍ਰੌਟਾਗੋਰਸ ਕਿਹਾ ਕਰਦਾ ਸੀ “ਮਿੱਤਰਾਂ ਨੂੰ ਸਾਰੀਆਂ ਚੀਜ਼ਾਂ ਸਾਂਝੀਆਂ ਰੱਖਣੀਆਂ ਚਾਹੀਦੀਆਂ ਹਨ।” ਇਸ ਤਰ੍ਹਾਂ ਸੰਰੱਖਿਅਕ ਲੋਕਾਂ ਦਾ ਸੱਤਾਧਿਕਾਰ ਹਾਨੀ ਰਹਿਤ ਤੇ ਉਨ੍ਹਾਂ ਦੀ ਤਾਕਤ ਨੂੰ ਵਿਸ-ਹੀਣ ਕਰ ਦਿੱਤਾ ਜਾਏਗਾ । ਉਨ੍ਹਾਂ ਦਾ ਕੇਵਲ ਮਾਤ੍ਰ ਪੁਰਸਕਾਰ, ਸਮੂਹ-ਮੰਡਲ ਪ੍ਰਤਿ ਸੇਵਾ ਤੇ ਸਨਮਾਨ ਦਾ ਭਾਵ ਹੋਵੇਗਾ। ਅਤੇ ਉਹ ਅਜਿਹੇ ਮਨੁੱਖ ਹੋਣਗੇ ਜਿਨ੍ਹਾਂ ਸ਼ੁਰੂ ਤੋਂ ਜਾਣ ਬੁੱਝ ਕੇ ਪਦਾਰਥਿਕ ਤੌਰ ਤੇ ਇਹੋ ਜਿਹੇ ਸੀਮਿਤ ਜੀਵਨ ਵਿਹਾਰ ਨਾਲ ਸੰਤੁਸ਼ਟ ਰਹਿਣਾ ਚੁਣਿਆ ਹੋਵੇਗਾ ਅਤੇ ਫਿਰ ਅਜਿਹੇ ਆਦਮੀ ਜਿਨ੍ਹਾਂ, ਆਪਣੀ ਤਪੱਸਵੀ ਭਾਂਤ ਦੀ ਸਿਖਲਾਈ ਦੇ ਅੰਤ ਉੱਤੇ ਨੀਤੀਵੇਤਾ ਲੋਕਾਂ ਦੀ ਉੱਚੀ ਨਾਮਵਰੀ ਦੀ ਕਦਰ, ਅਹੁਦਿਆਂ ਦੇ ਇੱਛਾਵਾਨ ਰਾਜਨੀਤੱਗਾਂ ਜਾਂ ਆਰਥਿਕ ਮਨੁੱਖ ਦੇ ਸਥੂਲ ਵੇਤਨ-ਭੱਤਿਆਂ ਨਾਲੋਂ ਵਧੀਕ ਕਰਨੀ ਸਿੱਖ ਲਈ ਹੋਵੇਗੀ। ਉਨ੍ਹਾਂ ਦੇ ਆਗਮਨ ਨਾਲ ਪਾਰਟੀ- ਰਾਜਨੀਤੀ ਦੀਆਂ ਲੜਾਈਆਂ ਮੁੱਕ ਜਾਣਗੀਆਂ।
ਪਰ ਇਸ ਸਾਰੇ ਕੁਝ ਬਾਰੇ ਉਨ੍ਹਾਂ ਦੀਆਂ ਪਤਨੀਆਂ ਕੀ ਕਹਿਣਗੀਆਂ ? ਕੀ ਉਹ ਜੀਵਨ ਦੀਆਂ ਰੰਗ ਰਲੀਆਂ ਤੇ ਚੀਜ਼ਾਂ ਵਸਤਾਂ ਦੇ ਵਿਸ਼ੇਸ਼ ਭੋਗ ਨੂੰ ਤਿਲਾਂਜਲੀ ਦੇਣ ਲਈ ਤਿਆਰ ਹੋਣਗੀਆਂ ! ਸੁਰੱਖਿਅਕ ਵਿਅਕਤੀਆਂ ਦੀਆਂ ਕੋਈ ਪਤਨੀਆਂ ਨਹੀਂ ਹੋਣਗੀਆਂ। ਉਨ੍ਹਾਂ ਦਾ ਸਾਮਵਾਦ, ਇਸਤ੍ਰੀਆਂ ਦਾ ਵੀ ਉਵੇਂ ਹੀ ਹੋਵੇਗਾ ਜਿਵੇਂ ਕਿ ਚੀਜ਼ਾਂ ਵਸਤਾਂ ਦਾ। ਉਨ੍ਹਾਂ ਨੂੰ ਨਾ ਕੇਵਲ ਆਪਣੇ ਆਪਣੇ ਅਹੰਵਾਦ ਤੋਂ ਮੁਕਤ ਕੀਤਾ ਜਾਣਾ ਹੋਵੇਗਾ, ਸਗੋਂ ਪਰਿਵਾਰ ਦੇ ਅਹੰਵਾਦ ਤੋਂ ਵੀ। ਉਨ੍ਹਾਂ ਨੇ ਹੱਕੇ ਗਏ ਪਤੀ ਦੀ ਚਿੰਤਾ-ਯੁਕਤ ਹਿਰਸ ਨਾਲ ਸੀਮਿਤ ਨਹੀਂ ਹੋਣਾ ਹੋਵੇਗਾ, ਉਨ੍ਹਾਂ ਦਾ ਸਮਰਪਨ ਇਕ ਇਸਤ੍ਰੀ ਪ੍ਰਤੀ ਨਹੀਂ ਸਗੋਂ ਭਾਈਚਾਰੇ ਪ੍ਰਤੀ ਹੋਵੇਗਾ: ਉਨ੍ਹਾਂ ਦੇ ਬੱਚੇ ਵੀ ਵਿਸ਼ੇਸ਼ ਤੌਰ ਤੇ, ਅਤੇ ਪਛਾਣੇ ਜਾਣ ਵਾਲੇ ਢੰਗ ਨਾਲ ਉਨ੍ਹਾਂ ਦੇ ਨਹੀਂ ਹੋਣਗੇ। ਸੰਰੱਖਿਅਕਾਂ ਦੇ ਸਾਰੇ ਬੱਚੇ ਜੰਮਦਿਆਂ ਹੀ ਉਨ੍ਹਾਂ ਦੀਆਂ ਮਾਤਾਵਾਂ ਪਾਸੋਂ ਲਏ ਜਾਕੇ ਸਾਂਝੇ ਤੌਰ ਤੇ ਪਾਲੇ ਪੈਸੇ ਜਾਣਗੇ । ਇਸ ਭੀੜ ਭੜੱਕੇ ਵਿੱਚ ਉਨ੍ਹਾਂ ਦੇ ਵਿਸ਼ੇਸ਼ ਮਾਪਿਆਂ ਦਾ ਭਾਵ ਲੋਪ ਹੋ ਜਾਵੇਗਾ। ਸਾਰੀਆਂ ਸੰਰੱਖਿਅਕ ਮਾਤਾਵਾਂ ਸੰਰੱਖਿਅਕ ਬੱਚਿਆਂ ਦੀ ਸਾਰ- ਸੰਭਾਲ ਕਰਨਗੀਆਂ; ਇਨ੍ਹਾਂ ਸੀਮਾਵਾਂ ਦੇ ਅੰਦਰਵਾਰ ਮਨੁੱਖ ਦੀ ਭਰਾਤਰੀ ਸੰਸਥਾ, ਸ਼ਬਦ ਮਾਤਰ ਨਾ ਰਹਿ ਕੇ ਤੱਥ ਰੂਪ ਲੈ ਲਏਗੀ: ਹਰ ਲੜਕਾ, ਕਿਸੇ ਦੂਸਰੇ ਲੜਕੇ ਦਾ ਭਰਾ ਤੇ ਲੜਕੀ ਭੈਣ ਹੋਵੇਗੀ, ਹਰ ਮਰਦ ਇਕ ਪਿਤਾ ਤੇ ਹਰ ਇਸਤ੍ਰੀ ਮਾਤਾ ਹੋਵੇਗੀ ।
ਪਰ ਇਹ ਇਸਤ੍ਰੀਆਂ ਕਿਥੋਂ ਆਉਣਗੀਆਂ ? ਕੁਝ ਇਕ ਨੂੰ ਤਾਂ ਇਹ ਸੰਰੱਖਿਅਕ ਲੋਕ, ਉਦਯੋਗਿਕ ਤੇ ਸੈਨਿਕ ਸ਼੍ਰੇਣੀਆਂ ਤੋਂ ਪਿਆਰ ਨਾਲ ਲੈ ਆਉਣਗੇ, ਕਈ ਦੂਸਰੀਆਂ ਆਪਣੇ ਅਧਿਕਾਰ ਵਜੋਂ ਹੀ। ਸੰਰੱਖਿਅਕ ਸ਼੍ਰੇਣੀ ਦੀਆਂ ਮੈਂਬਰ ਬਣ ਗਈਆਂ ਹੋਣਗੀਆਂ। ਕਿਉਂ ਜੋ ਇਸ ਬਰਾਦਰੀ ਅੰਦਰ ਕਿਸੇ ਭਾਂਤ ਦਾ ਜਿਨਸੀ ਵਿਤਕਰਾ ਨਹੀਂ ਹੋਵੇਗਾ, ਤੇ ਸਭ ਤੋਂ ਘੱਟ ਵਿੱਦਿਆ ਪ੍ਰਾਪਤੀ ਵਿੱਚ । ਕਿਸੇ ਲੜਕੀ ਲਈ ਵੀ ਬੌਧਿਕ ਅਵਸਰ ਅਜਿਹੇ ਹੀ ਹੋਣਗੇ, ਜਿਹੋ ਜਿਹੇ ਕਿ ਕਿਸੇ ਲੜਕੇ ਲਈ । ਤੇ ਰਾਜ ਦੀ ਕਿਸੇ ਉੱਚਤਮ ਪਦਵੀ ਤੇ ਪਹੁੰਚਣ ਲਈ ਸਮਾਨ ਰੂਪ ਮੌਕਾ । ਜਦੋਂ ਗਲਾਕਨ ਇਤਰਾਜ਼ ਉਠਾਂਦਾ ਹੈ ਕਿ ਇਸਤ੍ਰੀ ਦਾ ਕਿਸੇ ਅਹੁਦੇ ਤੇ ਪਹੁੰਚਣਾ, ਜਿਸ ਹਾਲਤ ਵਿੱਚ ਕਿ ਉਸ ਨੇ ਪਰੀਖਿਆਵਾਂ ਪਾਸ ਕਰ ਲਈਆਂ ਹੋਣ, ਕਿਰਤ ਦੀ ਵੰਡ ਦੇ ਅਸੂਲ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਇਹ ਕਰਾਰਾ ਉੱਤਰ ਮਿਲਦਾ ਹੈ, ਕਿ ਕਿਰਤ ਦੀ ਵੰਡ ਜ਼ਰੂਰੀ ਤੌਰ ਤੇ ਰੁਚੀ ਤੇ ਯੋਗਤਾ ਅਨੁਸਾਰ ਹੋਣੀ ਚਾਹੀਦੀ ਹੈ, ਨਾ ਕਿ ਲਿੰਗ ਭੇਦ ਕਰਕੇ, ਜੇ ਕੋਈ ਇਸਤ੍ਰੀ ਆਪਣੇ ਆਪ ਨੂੰ ਰਾਜਨੀਤਿਕ ਪ੍ਰਬੰਧ ਦੇ ਯੋਗ ਸਾਬਤ ਕਰਦੀ ਹੈ, ਤਾਂ ਉਸ ਨੂੰ ਸ਼ਾਸਨ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਤੇ ਜੇ ਕੋਈ ਮਰਦ ਆਪਣੇ ਆਪ ਨੂੰ ਭਾਂਡੇ ਧੋਣ ਮਾਂਜਣ ਦੇ ਯੋਗ ਸਾਬਤ ਕਰਦਾ ਹੈ, ਤਾਂ ਉਸ ਨੂੰ ਉਹੋ ਕਾਰਜ ਨਿਭਾਉਣ ਦੇਣਾ ਚਾਹੀਦਾ ਹੈ, ਜਿਹੜਾ ਕਿ ਈਸ਼ਵਰ ਸ਼ਕਤੀ ਨੇ ਉਸ ਨੂੰ ਸੌਂਪਿਆ ਹੋਵੇ । ਪਤਨੀਆਂ ਦੀ ਸਾਂਝ ਦਾ ਮਤਲਬ ਕੋਈ ਵਿਵੇਕਹੀਣ ਕਾਮ ਸੰਭੋਗ ਨਹੀਂ, ਸਗੋਂ ਸੰਤਾਨ ਉਤਪਤੀ ਦੇ ਸਾਰੇ ਸੰਬੰਧਾਂ ਬਾਰੇ ਕਰੜੀ, ਸੁਜਨਨਿਕ (engenic) ਦੇਖ ਭਾਲ ਰੱਖੀ ਜਾਏਗੀ । ਇਸ ਟਿਕਾਣੇ ਤੇ ਪਹੁੰਚ ਕੇ ਦਲੀਲ, ਪਸ਼ੂਆਂ ਦੇ ਪ੍ਰਜਨਨ (breeding) ਤੋਂ ਅਗੇ ਵੱਲ ਨੂੰ ਚਲਦੀ ਹੈ । ਜੇਕਰ ਲੋੜੀਂਦੇ ਗੁਣਾਂ ਨਮਿਤ ਚੋਣ ਨਾਲ ਕੀਤਾ ਪਸ਼ੂਆਂ ਦਾ ਪ੍ਰਜਨਨ ਸਾਨੂੰ ਇਹੋ ਜਿਹੇ ਸਿੱਟੇ ਦੇ ਦਿੰਦਾ ਹੈ, ਅਤੇ ਇਹ ਚੀਜ਼, ਹਰ ਪੀੜ੍ਹੀ ਦੇ ਸਮੇਂ ਕੇਵਲ ਸਰਵ- ਸ੍ਰੇਸ਼ਟਾਂ ਦੇ ਪ੍ਰਜਨਨ ਤੋਂ ਵਾਪਰਦੀ ਹੈ, ਤਾਂ ਫਿਰ ਕਿਉਂ ਨਹੀਂ ਇਨ੍ਹਾਂ ਹੀ ਅਸੂਲਾਂ ਦੀ ਵਰਤੋਂ ਮਨੁੱਖ ਜਾਤੀ ਦੇ ਇਸਤ੍ਰੀ-ਮਰਦ ਸੰਭੋਗ ਦੀ ਹਾਲਤ ਵਿਚ ਕੀਤੀ ਜਾਣੀ ਚਾਹੀਦੀ ? ਕਿਉਂ ਜੋ ਬੱਚੇ ਨੂੰ ਮੁਨਾਸਬ ਤੌਰ ਤੇ ਵਿੱਦਿਆ ਦੇ ਦੇਣੀ ਕਾਫ਼ੀ ਨਹੀਂ, ਉਸ ਦਾ ਜਨਮ ਵੀ ਯੋਗ ਵਿਧੀ ਨਾਲ ਚੋਣਵੀਂ ਤੇ ਨਿਰੋਈ-ਜੱਦ ਤੋਂ ਹੋਣਾ ਲੋੜੀਂਦਾ ਹੈ, “ਵਿੱਦਿਆ ਜਨਮ ਤੋਂ ਪਹਿਲਾਂ ਅਰੰਭ ਹੋ ਜਾਣੀ ਚਾਹੀਦੀ ਹੈ ।” ਇਸ ਲਈ ਕੋਈ ਪੁਰਖ ਜਾਂ ਇਸਤ੍ਰੀ ਪੂਰਨ ਤੌਰ ਤੇ ਨਰੋਏ ਹੋਏ ਬਿਨਾਂ ਸੰਤਾਨ ਪੈਦਾ ਨਹੀਂ ਕਰਨਗੇ । ਹਰ ਲਾੜੇ ਤੇ ਲਾੜੀ ਪਾਸੋਂ ਸਿਹਤ ਦੀ ਸਨਦ ਲਈ ਜਾਣੀ ਚਾਹੀਦੀ ਹੈ । ਮਰਦਾਂ ਨੂੰ ਸੰਤਾਨ ਉਤਪਤੀ ਕਰਨੀ ਚਾਹੀਦੀ ਹੈ, ਜਦੋਂ ਉਹ ਤੀਹ ਸਾਲ ਤੋਂ ਉੱਪਰ ਤੇ ਪੰਤਾਲੀਆਂ ਤੋਂ ਘੱਟ ਉਮਰ ਦੇ ਹੋਣ, ਇਸਤ੍ਰੀਆਂ ਨੂੰ ਕੇਵਲ, ਉਦੋਂ ਜਦੋਂ ਉਹ ਬਾਈ ਵਰ੍ਹੇ ਤੋਂ ਉੱਪਰ ਤੇ ਚਾਲੀ ਤੋਂ ਘੱਟ ਦੀਆਂ ਹੋਣ । ਪੈਂਤੀ ਸਾਲ ਤੀਕ ਅਣਵਿਵਾਹਤ ਰਹਿਣ ਵਾਲੇ ਮਰਦਾਂ ਉੱਤੇ ਟੈਕਸ ਲਾ ਕੇ ਉਨ੍ਹਾਂ ਨੂੰ ਇਸ ਸੁਖ ਵਿੱਚ ਪਾਇਆ ਜਾਣਾ ਲੋੜੀਂਦਾ ਹੈ । ਲਾਈਸੈਂਸ ਜਾਂ ਆਗਿਆ ਪੱਤਰ ਤੋਂ ਵਿਹੀਣ ਇਸਤ੍ਰੀ-ਮਰਦ ਸੰਭਗਾਂ ਤੋਂ ਜਨਮੇਂ ਜਾਂ ਵਿਕ੍ਰਿਤ ਹੋਏ ਬੱਚਿਆਂ ਨੂੰ ਖੁੱਲ੍ਹੇ ਵਿੱਚ ਛੱਡ ਕੇ ਮਰ ਜਾਣ ਦਿੱਤਾ ਜਾਣਾ ਚਾਹੀਦਾ ਹੈ । ਸੰਤਾਨ ਪੈਦਾ ਕਰਨ ਦੀਆਂ ਨੀਅਤ ਕੀਤੀਆਂ ਗਈਆਂ ਉਮਰਾਂ ਤੋਂ ਪਹਿਲਾਂ ਜਾਂ ਮਗਰੋਂ ਇਸਤ੍ਰੀ-ਮਰਦ-ਸੰਭੋਗ ਵਿਮੁਕਤ ਹੋਵੇਗਾ, ਪਰ ਇਸ ਸ਼ਰਤ ਨਾਲ ਕਿ ਗਰਭ ਪਾਤ ਕਰ ਦਿੱਤਾ ਜਾਏ । “ਅਸੀਂ ਇਸ ਚੀਜ਼ ਦੀ ਪਰਵਾਨਗੀ ਸੰਬੰਧਿਤ ਧਿਰਾਂ ਨੂੰ ਇਨ੍ਹਾਂ ਕਰੜੇ ਆਦੇਸ਼ਾਂ ਨਾਲ ਦੇਂਦੇ ਹਾਂ ਕਿ ਉਹ ਆਪਣੀ ਪੂਰੀ ਸ਼ਕਤੀ ਨਾਲ ਅਜਿਹੇ ਗਰਭ ਨੂੰ ਪ੍ਰਕਾਸ਼ ਵਿੱਚ ਨਹੀਂ ਆਉਣ ਦੇਣਗੇ, ਅਤੇ ਜੇ ਕਦੀ ਅਜਿਹੇ ਕਿਸੇ ਮੇਲ ਤੋਂ ਬੱਚਾ ਬੇਅਖ਼ਤਿਆਰ ਹੋ ਜਾਏ, ਤਾਂ ਇਸ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਸਕਦੀ ਅਤੇ ਇਸ ਲਈ ਉਨ੍ਹਾਂ ਨੂੰ ਆਪਣਾ ਬਾਨ੍ਹਣੂ ਇਸ ਦੇ ਅਨੁਸਾਰ ਹੀ ਬੰਨ੍ਹਣਾ ਚਾਹੀਦਾ ਹੈ ।” ਸੰਬੰਧੀਆਂ ਦੀ ਸ਼ਾਦੀ ਵਿਵਰਜਿਤ ਹੈ, ਕਿਉਂ ਜੋ ਇਹ ਵਿਕੁਤੀ ਪੈਦਾ ਕਰ ਸਕਦੀ ਹੈ । ਦੋਹਾਂ ਲਿੰਗਾਂ ਦੇ ਸਰਬ ਸ੍ਰੇਸ਼ਟਾਂ ਦਾ ਮੇਲ ਸਰਵ ਸ੍ਰੇਸ਼ਟਾਂ ਨਾਲ, ਜਿੰਨੀ ਵਾਰੀ ਸੰਭਵ ਹੋ ਸਕੇ ਕਰਾਇਆ ਜਾਣਾ ਚਾਹੀਦਾ ਹੈ, ਤੇ ਨਿਕ੍ਰਿਸ਼ਟਾਂ ਦਾ ਨਿਕ੍ਰਿਸ਼ਟਾਂ ਨਾਲ, ਅਤੇ ਉਨ੍ਹਾਂ ਨੂੰ ਇਕੋ ਭਾਂਤ ਦੀਆਂ ਸੰਤਾਨਾਂ ਦਾ ਹੀ ਪਾਲਣ ਕਰਨਾ ਚਾਹੀਦਾ ਹੈ, ਦੂਜੀ ਭਾਂਤ ਦੀਆਂ ਦਾ ਨਹੀਂ, ਕਿਉਂ ਜੋ ਕੇਵਲ ਮਾਤਰ ਇਹੋ ਹੀ ਇਕ ਸਾਧਨ ਹੈ, ਭਾਈਚਾਰੇ ਨੂੰ ਭਰਵੀਂ ਪ੍ਰਬਲ ਅਵਸਥਾ ਵਿੱਚ ਰੱਖਣ ਦਾ । ਸਾਡੇ ਵਧੀਕ ਬਹਾਦਰ ਤੇ ਵਿਸ਼ੇਸ਼ਤਰ ਨਵਯੁਵਕਾਂ ਨੂੰ ਉਨ੍ਹਾਂ ਦੇ ਹੋਰ ਸਨਮਾਨਾਂ ਤੇ ਪੁਰਸਕਾਰਾਂ ਤੋਂ ਇਲਾਵਾ, ਸਾਥਣਾਂ ਦੀ ਵਧੀਕ ਵਿਭਿੰਨਤਾ ਦੀ ਆਗਿਆ ਦਿੱਤੀ ਜਾਏਗੀ, ਕਿਉਂ ਜੋ ਇਹੋ ਜਿਹੇ ਪਿਤਾਵਾਂ ਦੀਆਂ ਸੰਤਾਨਾਂ, ਸੰਭਵ ਤੌਰ ਤੇ ਵੱਧ ਤੋਂ ਵੱਧ, ਹੋਣੀਆਂ ਚਾਹੀਦੀਆਂ ਹਨ।
ਪਰ ਸਾਡੇ ਇਸ ਸੁਜਨਨਿਕ ਸਮਾਜ ਦੀ ਰਖਵਾਲੀ ਨਾ ਕੇਵਲ ਅੰਦਰਲੀ ਬੀਮਾਰੀ ਤੇ ਹਾਸ ਜਾਂ ਵਿਕਤੀ ਤੋਂ ਕੀਤੀ ਜਾਣੀ ਚਾਹੀਦੀ ਹੈ, ਸਗੋਂ ਬਾਹਰ ਦੇ ਵੈਰੀਆਂ ਤੋਂ ਵੀ। ਜੇ ਲੋੜ ਪੈ ਜਾਏ ਤਾਂ ਇਸ ਨੂੰ ਸਫ਼ਲ ਜੰਗ ਕਰਨ ਲਈ ਅਵੱਸ਼ ਤਿਆਰ ਰਹਿਣਾ ਚਾਹੀਦਾ ਹੈ। ਸਾਡਾ ਇਹ ਆਦਰਸ਼ ਸਮਾਜ, ਬੇਸ਼ੱਕ, ਸ਼ਾਂਤੀ-ਪਸੰਦ ਹੋਵੇਗਾ, ਕਿਉਂ ਜੋ ਇਹ ਆਪਣੀ ਵਸੋਂ ਨੂੰ ਨਿਰਬਾਹ ਦੇ ਵਸੀਲਿਆਂ ਦੇ ਅੰਦਰਵਾਰ ਸੀਮਿਤ ਕਰਕੇ ਰੱਖੇਗਾ, ਪਰ ਹੋ ਸਕਦਾ ਹੈ ਕਿ ਗੁਆਂਢੀ ਰਾਜ, ਇਸ ਤਰ੍ਹਾਂ ਵਿਵਸਥਿਤ ਨਾ ਕੀਤੇ ਗਏ ਹੋਣ ਕਰਕੇ, ਸਾਡੇ ਇਸ ਆਦਰਸ਼- ਸਮਾਜ ਦੇ ਵਿਵਸਥਿਤ ਐਸ਼ਵਰਜ ਉੱਤੇ ਹਮਲਾ ਕਰਨ ਤੇ ਇਸ ਨੂੰ ਲੁੱਟ ਲੈਣ ਲਈ ਪ੍ਰੇਰਿਤ ਹੋ ਜਾਣ । ਇਸ ਲਈ ਅਜਿਹੀ ਅਵੱਸ਼ਕਤਾ ਬਾਰੇ ਕਸ਼ਟ ਮਨਾਂਦਿਆਂ ਹੋਇਆਂ ਵੀ ਅਸੀਂ ਆਪਣੀ ਮਧ-ਸ਼੍ਰੇਣੀ ਅੰਦਰ ਚੰਗੇ ਸਿੱਧ ਹੋਏ ਸਿਪਾਹੀਆਂ ਦੀ ਇਕ ਚੋਖੀ ਗਿਣਤੀ ਰੱਖਾਂਗੇ ਜਿਹੜੇ ਕਿ ਸੁਰੱਖਿਅਕਾਂ ਸਮਾਨ ਇਕ ਕਰੜਾ ਤੇ ਸਾਦਾ ਜੀਵਨ ਬਤੀਤ ਕਰਨਗੇ ਅਤੇ ਫਿਰ ਚੀਜ਼ਾਂ ਵਸਤਾਂ ਦੀ ਇਕ ਅਜਿਹੀ ਬੱਝਵੀਂ ਥੋੜ੍ਹੀ ਮਾਤ੍ਰਾ ਵਿੱਚ, ਜਿਹੜੀ ਕਿ ਉਨ੍ਹਾਂ ਦਾ ਨਿਰਬਾਹ ਤੋਰਨ ਵਾਲੇ ਅਤੇ ਪਿਤਾਮਿਆਂ ਨੇ ਜੁਟਾਈ ਹੋਵੇਗੀ। ਨਾਲ ਲਗਦੇ ਜੰਗ ਦਾ ਮੌਕਾ ਟਾਲਣ ਲਈ ਹਰ ਚੌਕਸਤਾਈ ਤੋਂ ਕੰਮ ਲਿਆ ਜਾਣਾ ਚਾਹੀਦਾ ਹੈ । ਮੁੱਢਲਾ ਮੌਕਾ ਤਾਂ ਵਧੀਕ ਵੱਸ ਦਾ ਹੈ। ਦੂਸਰਾ ਵਿਦੇਸ਼ੀ ਵਪਾਰ ਹੈ, ਆਪਣੇ ਉਨ੍ਹਾਂ ਅਮਿੱਟ ਝਗੜਿਆਂ ਸਮੇਤ ਜਿਹੜੇ ਕਿ ਇਸ ਵਿੱਚ ਵਿਘਨ ਪਾਉਂਦੇ ਹਨ । ਨਿਰਸੰਦੇਹ, ਮੁਕਾਬਲੇ ਵਾਲਾ ਵਪਾਰ, ਵਾਸਤਵ ਰੂਪ ਵਿੱਚ ਇਕ ਜੰਗ ਹੁੰਦਾ ਹੈ। “ਬਾਤੀ ਤਾਂ ਨਾਂ ਲੈਣ ਨੂੰ ਹੁੰਦੀ ਹੈ।” ਇਸ ਲਈ ਸਾਨੂੰ ਆਪਣੇ ਆਦਰਸ਼ ਰਾਜ ਨੂੰ ਕਾਫ਼ੀ ਹੱਦ ਤੱਕ ਦੇਸ਼ ਦੇ ਅੰਦਰਵਾਰ ਸਥਿਤ ਕਰਨਾ ਚੰਗਾ ਹੋਵੇਗਾ ਤਾਂ ਜੋ, ਵਿਦੇਸ਼ੀ ਵਪਾਰ ਦੇ ਬਹੁਤੇ ਵਿਕਾਸ ਤੋਂ ਇਹ ਬਦਿਆ ਰਹੇ । ਸਮੁੰਦਰ ਕਿਸੇ ਦੇਸ਼ ਨੂੰ ਵਪਾਰਕ ਜਿਨਸਾਂ ਅਤੇ ਪੈਸੇ ਦੀ ਕਮਾਈ ਤੇ ਸੰਦੇਬਾਜ਼ੀ ਨਾਲ ਭਰ ਦੇਂਦਾ ਹੈ। ਇਹ ਮਨੁੱਖੀ ਤਬੀਅਤਾਂ ਅੰਦਰ ਮਾਲੀ ਹਿਰਸ ਅਤੇ ਗੌਰਵਵਾਦਾਰੀ ਦਾ ਵਾਧਾ ਕਰਦਾ ਹੈ ਅਤੇ ਇਹ ਸਮਾਨ ਰੂਪ ਵਿੱਚ । ਇਸ ਦੇ ਅੰਦਰਲੇ ਤੇ ਵਿਦੇਸ਼ੀ ਸੰਬੰਧਾਂ ਵਿੱਚ ਵਿਦੇਸ਼ੀ ਵਪਾਰ ਨੂੰ ਆਪਣੀ ਰੱਖਿਆ ਕਰਨ ਲਈ ਇਕ ਵੱਡੀ ਜਲ-ਸੈਨਾਂ ਦੀ ਲੋੜ ਹੁੰਦੀ ਹੈ, ਅਤੇ ਜਲ-ਸ਼ਕਤੀਵਾਦ ਇੰਨਾ ਹੀ ਭੈੜਾ ਹੁੰਦਾ ਹੈ ਜਿੰਨਾ ਕਿ ਸੈਨਾਵਾਦ । ਹਰ ਹਾਲਤ ਵਿੱਚ ਜੰਗ ਦਾ ਅਪਰਾਧ ਥੋੜ੍ਹੇ ਜਿਹੇ ਵਿਅਕਤੀਆਂ ਤੱਕ ਸੀਮਿਤ ਹੁੰਦਾ ਹੈ, ਤੇ ਬਹੁਤੇ ਲੋਕ ਸੱਜਣ ਮਿੱਤਰ ਹੁੰਦੇ ਹਨ ।” ਬਹੁਤੀਆਂ ਬਾਰ ਬਾਰ ਹੋਣ ਵਾਲੀਆਂ ਲੜਾਈਆਂ, ਸਗਵੇਂ ਰੂਪ ਵਿੱਚ ਨਖਿੱਧ ਤੋਂ ਨਖਿੱਧ ਹੁੰਦੀਆਂ ਹਨ-ਘਰੇਲੂ ਜੰਗ, ਯੂਨਾਨੀਆਂ ਦਾ ਯੂਨਾਨੀਆਂ ਵਿਰੁੱਧ ਜੰਗ, ਯੂਨਾਨੀਆਂ ਨੂੰ ਰਾਸ਼ਟਰ ਦੀ ਇਕ ਹਿਤਕਾਰੀ ਸਭਾ ਕਾਇਮ ਕਰ ਲੈਣੀ ਚਾਹੀਦੀ ਹੈ; ਇਸ ਖਿਆਲ ਨਾਲ ਸੰਯੁਕਤ ਹੋ ਕੇ ਕਿ ਅਜਿਹਾ ਨਾ ਹੋਵੇ ”ਕਿ ਸਾਰੀ ਯੂਨਾਨੀ ਜਾਤੀ ਕਿਸੇ ਦਿਨ ਨੂੰ ਜਾਂਗਲੀ ਲੋਕਾਂ ਦੇ ਜੂਲੇ ਹੇਠ ਆ ਜਾਏ ।”
ਇਸ ਲਈ ਸਾਡੀ ਰਾਜਨੀਤਿਕ ਇਮਾਰਤ ਦੀ ਚੋਟੀ ਉੱਤੇ ਇਕ ਛੋਟੀ ਜਿਹੀ ਸੰਰੱਖਿਅਕਾਂ ਦੀ ਸ਼੍ਰੇਣੀ ਹੋਵੇਗੀ: ਇਸ ਦੀ ਰਖਵਾਲੀ ਸਿਪਾਹੀਆਂ ਤੇ ਸਹਾਇਕਾਂ ਦੀ ਇਕ ਵੱਡੀ ਸ਼੍ਰੇਣੀ ਨਾਲ ਕੀਤੀ ਜਾਏਗੀ ਅਤੇ ਇਹ ਆਧਾਰਿਤ ਹੋਵੇਗੀ, ਇਕ ਵਪਾਰਕ, ਉਦਯੋਗਿਕ ਅਤੇ ਕ੍ਰਿਸ਼ਕ ਵੱਸੋਂ ਦੀ ਵਿਸ਼ਾਲ ਬੁਨਿਆਦ ਉੱਤੇ । ਇਹ ਅੰਤਲੀ, ਜਾਂ ਆਰਥਿਕ ਸੈਣੀ ਨਿਜੀ ਜਾਇਦਾਦ, ਨਿਜੀ ਪਤੀ ਜਾਂ ਪਤਨੀ ਅਤੇ ਨਿਜੀ ਪਰਿਵਾਰ ਰੱਖੀ ਰੱਖੇਗੀ, ਪਰ ਤਦੋਂ ਵਧੀਕ ਵਿਅਕਤਕ ਧਨ ਜਾਂ ਗਰੀਬੀ ਨੂੰ ਰੋਕਣ ਲਈ, ਵਪਾਰਕ ਅਤੇ ਉਦਯੋਗ ਦਾ ਨਿਰਦੇਸ਼ਨ ਸੰਰੱਖਿਅਕਾਂ ਰਾਹੀਂ ਕੀਤਾ ਜਾਏਗਾ | ਕੋਈ ਵੀ ਆਦਮੀ ਜਿਹੜਾਂ ਨਾਗਰਿਕਾਂ ਦੀ ਔਸਤ ਮਲਕੀਅਤ ਨਾਲੋਂ ਚਾਰ * ਵਧੀਕ ਪ੍ਰਾਪਤ ਕਰ ਲਵੇਗਾ, ਉਸ ਨੂੰ ਵਧੀਕ ਮਾਤਾ ਰਾਜ ਦੇ ਹਵਾਲੇ ਕਰਨੀ ਪਏਗੀ। ਸ਼ਾਇਦ ਵਿਆਜ ਵਿਵਰਜਤ ਤੇ ਮੁਨਾਫ਼ੇ ਸੀਮਿਤ ਹੋਣਗੇ । ਸੰਰੱਖਿਅਕ ਸ੍ਰੇਣੀ ਦਾ ਸਾਮਵਾਦ ਆਰਥਿਕ ਸ਼੍ਰੇਣੀ ਲਈ ਅਵਿਵਹਾਰਕ ਹੈ। ਇਸ ਸ਼੍ਰੇਣੀ ਦੇ ਆਪਣੇ ਵਿਸ਼ਿਸ਼ਟ ਲੱਛਣ ਤ੍ਰਿਸ਼ਨਾ- ਬਿਰਤੀ ਅਤੇ ਪ੍ਰਤਿਯੋਗਤਾ ਦੀਆਂ ਪ੍ਰਬਲ ਜਨਮ ਜਾਤ ਰੁਚੀਆਂ ਹੁੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਸ੍ਰੇਸ਼ਟ ਆਤਮਾਵਾਂ, ਸੰਗ੍ਰਾਮਿਕ ਮਲਕੀਅਤ ਦੇ ਤਾਪ ਤੋਂ ਵਿਮੁਕਤ ਹੋਣਗੀਆਂ, ਪਰ ਮਨੁੱਖਾਂ ਦੀ ਬਹੁ-ਗਿਣਤੀ ਤਾਂ ਇਸ ਨਾਲ ਖਾਧੀ ਪਈ ਹੁੰਦੀ ਹੈ । ਇਨ੍ਹਾਂ ਲੋਕਾਂ ਨੂੰ ਭੁੱਖ, ਪਿਆਸ ਨਾ ਤਾਂ ਨੀਤੀ ਪਰਾਇਣਤਾ ਤੇ ਨਾ ਸਨਮਾਨ ਦੀ, ਸਗੋਂ ਗਿਣਤੀ ਵਿੱਚ ਬੇਹੱਦ ਵਧੀਆਂ ਹੋਈਆਂ, ਮਲਕੀਅਤਾਂ ਦੀ ਹੁੰਦੀ ਹੈ । ਹੁਣ ਪੈਸੇ ਦੀ ਲਗਨ ਵਿੱਚ ਲੀਨ ਹੋਏ ਮਨੁੱਖ, ਕਿਸੇ ਰਾਜ ਦਾ ਸ਼ਾਸਨ ਨਹੀਂ ਕਰ ਸਕਦੇ ਅਤੇ ਸਾਡੀ ਸਾਰੀ ਦੀ ਸਾਰੀ ਯੋਜਨਾ ਇਸ ਆਸ਼ਾ ਉੱਤੇ ਨਿਰਭਰ ਕਰਦੀ ਹੈ ਕਿ ਜੇਕਰ ਸੰਰੱਖਿਅਕ ਸ਼੍ਰੇਣੀ ਚੰਗੀ ਤਰ੍ਹਾਂ ਸ਼ਾਸਨ ਕਰੋ ਤੇ ਸਾਦਗੀ ਨਾਲ ਜੀਵਨ ਜੀਵੇ, ਤਾਂ ਆਰਥਿਕ ਮਨੁੱਖ ਰਜ਼ਾਮੰਦ ਹੋਵੇਗਾ ਕਿ ਕੇਵਲ ਉਸ ਨੂੰ ਹੀ ਪ੍ਰਬੰਧ ਦਾ ਅਧਿਕਾਰ ਸੰਭਾਲ ਲੈਣ ਦਿੱਤਾ ਜਾਏ, ਪਰ ਜੇਕਰ ਉਹ ਉਸ ਨੂੰ ਵੀ ਵਿਲਾਸਮਈ ਜੀਵਨ ਦਾ ਅਧਿਕਾਰ ਸੰਭਾਲ ਲੈਣ ਦੇਵੇ । ਮੁੱਕਦੀ ਗੱਲ, ਪੂਰਨ ਸਮਾਜ ਇਕ ਅਜਿਹਾ ਸਮਾਜ ਹੋਵੇਗਾ, ਜਿਸ ਵਿੱਚ, ਹਰ ਸ਼੍ਰੇਣੀ ਤੇ ਹਰ ਇਕਾਈ, ਉਹੋ ਕਿਰਤ ਵਿਰਤ ਕਰ ਰਹੀ ਹੋਵੇਗੀ, ਜਿਹੜੀ ਕਿ ਉਸ ਦੇ ਸੁਭਾਉ ਤੇ ਰੁਚੀ ਦੇ ਅਨੁਕੂਲ ਹੋਵੇ, ਜਿਸ ਵਿੱਚ ਕੋਈ ਸ਼੍ਰੇਣੀ ਤੇ ਕੋਈ ਵਿਅਕਤੀ ਦੂਜੇ ਦੇ ਕੰਮ ਵਿੱਚ ਵਿਘਨ ਨਹੀਂ ਪਾਏਗਾ, ਸਗੋਂ ਸਾਰੇ ਭਿੰਨ ਪ੍ਰਕਾਰ ਨਾਲ, ਇਸ ਸੁਯੋਗ ਤੇ ਸਮਰਸ, ਸਮੁੱਚੇ ਸਮਾਜ ਦਾ ਨਿਰਮਾਣ ਕਰ ਰਹੇ ਹੋਣਗੇ । ਉਹ ਇਕ ਨਿਆਂ-ਸ਼ੀਲ ਰਾਜ ਹੋਵੇਗਾ ।
- ਨੈਤਿਕ ਹੱਲ
ਹੁਣ ਸਾਡਾ ਰਾਜਨੀਤਿਕ ਵਿਸ਼ੈ-ਅੰਤਰ ਸਮਾਪਤ ਹੁੰਦਾ ਹੈ ਤੇ ਅਤ ਨੂੰ ਅਸੀਂ ਉਸ ਪ੍ਰਸ਼ਨ ਦਾ ਉੱਤਰ ਦੇਣ ਨੂੰ ਤਿਆਰ ਹੋ ਗਏ ਹਾਂ ਜਿਸ ਨਾਲ ਕਿ ਅਸਾਂ ਅਰੰਭ ਕੀਤਾ ਸੀ- ਨਿਆਂ ਕੀ ਹੈ ? ਇਸ ਸੰਸਾਰ ਵਿੱਚ ਤਿੰਨ ਹੀ ਚੀਜ਼ਾਂ ਕਦਰ-ਯੋਗ ਹਨ-ਨਿਆਂ, ਸੁੰਦਰਤਾ ਤੇ ਸਚਾਈ ਅਤੇ ਸ਼ਾਇਦ ਇਨ੍ਹਾਂ ਵਿਚੋਂ ਕਿਸੇ ਇਕ ਦੀ ਵੀ ਪਰਿਭਾਸ਼ਾ ਨਹੀਂ ਕੀਤੀ ਜਾ ਸਕਦੀ। ਅਫਲਾਤੂਨ ਤੋਂ ਚਾਰ ਸੌ ਸਾਲ ਮਗਰੋਂ ਜੂਡੀਆ ਦੇ ਇਕ ਰੋਮਨ ਕਾਨੂੰਨ-ਕਰਮਚਾਰੀ ਨੇ ਲਾਚਾਰੀ ਨਾਲ ਪੁੱਛਿਆ ਸੀ, ”ਸੱਚ ਕੀ ਵਸਤੂ ਹੈ ?” ਅਤੇ ਫ਼ਿਲਾਸਫ਼ਰ ਲੋਕਾਂ ਨੇ ਹੁਣ ਤਕ ਉੱਤਰ ਨਹੀਂ ਦਿੱਤਾ ਤੇ ਨਾ ਹੀ ਸਾਨੂੰ ਦੱਸਿਆ ਹੈ ਕਿ ਸੁੰਦਰਤਾ ਕੀ ਵਸਤੂ ਹੈ । ਪਰ “ਨਿਆਂ” ਸੰਬੰਧੀ ਇਕ ਪਰਿਭਾਸ਼ਾ ਅਫ਼ਲਾਤੂਨ ਦੇਣ ਦਾ ਸਾਹਸ ਕਰਦਾ ਹੈ । ਉਹ ਕਹਿੰਦਾ ਹੈ, “ਨਿਆਂ ਉਸ ਚੀਜ਼ ਨੂੰ ਪ੍ਰਾਪਤ ਤੇ ਉਹ ਕੁਝ ਕਰਨਾ ਹੁੰਦਾ ਹੈ, ਜਿਹੜਾ ਕਿ ਕਿਸੇ ਦਾ ਆਪਣਾ ਹੋਵੇ ।”
ਇਸ ਦੀ ਧੁਨੀ ਤਾਂ ਕੁਝ ਨਿਰਾਸ਼ਾਜਨਕ ਜਿਹੀ ਹੈ। ਏਨੀ ਸਾਰੀ ਦੇਰੀ ਪਿੱਛੋਂ ਅਸੀਂ ਕਿਸੇ ਅਚੂਕ, ਪ੍ਰਕਾਸ਼ ਰੂਪ ‘ਸਤ’ ਦੀ ਆਸ਼ਾ ਕਰਦੇ ਸਾਂ । ਇਸ ਪਰਿਭਾਸ਼ਾ ਦਾ ਭਾਵ ਅਰਥ ਕੀ ਹੋਇਆ ? ਕੇਵਲ ਮਾਤ੍ਰ ਇਹ ਕਿ ਹਰੇਕ ਆਦਮੀ ਓਨਾ ਕੁਝ ਹੀ ਪ੍ਰਾਪਤ ਕਰੇਗਾ, ਜਿੰਨਾ ਕੁਝ ਕਿ ਉਹ ਉਤਪਾਦਨ ਕਰੇਗਾ ਤੇ ਉਹ ਕ੍ਰਿਆ ਨਿਬਾਹੇਗਾ ਜਿਸ ਲਈ ਉਹ ਸਭ ਤੋਂ ਵਧੀਕ ਯੋਗ ਹੋਵੇ । ਇਕ ਨਿਆਂ-ਸ਼ੀਲ ਮਨੁੱਖ, ਉਹ ਮਨੁੱਖ ਹੈ, ਜਿਹੜਾ ਕਿ ਠੀਕ ਆਪਣੇ ਸਹੀ ਟਿਕਾਣੇ ਸਿਰ ਹੋਵੇ, ਆਪਣੀ ਸਰਵ ਸ੍ਰੇਸ਼ਟ ਕ੍ਰਿਆ ਕਰਦਾ ਤੇ ਉਸ ਦੇ ਬਰਾਬਰ ਹੀ ਸਮਾਜ ਨੂੰ ਮੋੜਦਾ ਹੋਇਆ ਜਿੰਨਾ ਕੁਝ ਕਿ ਉਹ ਵਸੂਲ ਕਰਦਾ ਹੈ । ਨਿਆਂਕਾਰ ਮਨੁੱਖਾਂ ਦਾ ਸਮਾਜ, ਇਸ ਲਈ ਇਕ ਬਹੁਤ ਹੀ ਸਮਰਸ ਅਤੇ ਸੁਯੋਗ ਸਮੂਹ ਹੋਵੇਗਾ। ਕਿਉਂ ਜੋ ਹਰੇਕ ਅੰਸ਼ ਆਪਣੇ ਟਿਕਾਣੇ ਸਿਰ ਹੋਵੇਗਾ, ਆਪਣਾ ਢੁੱਕਦਾ ਕਰਤਵ ਇਸ ਤਰ੍ਹਾਂ ਪੂਰਾ ਕਰਦਾ ਹੋਇਆ ਜਿਵੇਂ ਕਿ ਇਕ ਪੂਰਨ-ਆਰਕੈਸਟ੍ਰਾ ਵਿੱਚ ਇਸ ਦੀਆਂ ਅੱਡ ਅੱਡ ਧੁਨੀਆਂ । ਕਿਸੇ ਸਮਾਜ ਅੰਦਰ ਨਿਆਂ, ਸੰਬੰਧਾਂ ਦੇ ਉਸ ਤਾਲਮੇਲ ਦੇ ਸਮਾਨ ਹੋਵੇਗਾ ਜਿਸ ਕਰ ਕੇ ਸਤਾਰੇ ਆਪਣੀ ਵਿਵਸਥਿਤ (ਜਾਂ ਜਿਵੇਂ ਕਿ ਪਾਈਥਾਗਰਸ ਕਹੇਗਾ ਸੰਗੀਤਕ) ਚਾਲ ਵਿੱਚ ਬੱਝੇ ਰਹਿੰਦੇ ਹਨ । ਇਸ ਤਰ੍ਹਾਂ ਸੰਗਠਿਤ ਕੀਤਾ ਗਿਆ ਕੋਈ ਸਮਾਜ, ਸਥਿਰ ਜੀਉਂਦੇ ਰਹਿਣ ਦੇ ਯੋਗ ਹੁੰਦਾ ਹੈ ਅਤੇ ਨਿਆਂ ਨੂੰ ਇਕ ਭਾਂਤ ਦੀ ਡਾਰਵਿਨ ਵਰਗੀ ਪਰਵਾਨਗੀ ਮਿਲ ਜਾਂਦੀ ਹੈ। ਜਿੱਥੇ ਕਿਧਰੇ ਮਨੁੱਖ ਆਪਣੇ ਸੁਭਾਵਕ ਟਿਕਾਣਿਆਂ ਤੋਂ ਬਾਹਰ ਹੁੰਦੇ ਹਨ, ਜਿੱਥੇ ਵਪਾਰੀ ਮਨੁੱਖ, ਨੀਤੀਵੇਤਾ ਨੂੰ ਅਧੀਨ ਕਰਦਾ ਹੈ, ਜਾਂ ਸੈਨਿਕ ਧੱਕੇ ਨਾਲ ਰਾਜੇ ਦੀ ਪਦਵੀ ਨੂੰ ਮੱਲ ਬਹਿੰਦਾ ਹੈ, ਉਥੇ ਹਿੱਸਿਆਂ ਦਾ ਸਮਨਵੈ ਨਸ਼ਟ ਹੋ ਜਾਂਦਾ ਹੈ, ਜੋੜ ਢਿੱਲੇ, ਸਮਾਜ ਛਿੰਨ ਭਿੰਨ ਤੇ ਇਸ ਦਾ ਵਿਗਠਨ ਹੋ ਜਾਂਦਾ ਹੈ । ਨਿਆਂ ਇਕ ਅਸਰਦਾਇਕ ਸਮਨਵੈ ਹੀ ਹੁੰਦਾ ਹੈ ।
ਅਤੇ ਵਿਅਕਤੀ ਅੰਦਰ ਵੀ, ਨਿਆਂ, ਅਸਰ ਭਰਪੂਰ ਸਮਨਵੇ ਹੁੰਦਾ ਹੈ। ਮਨੁੱਖ ਅੰਦਰ ਅੰਸ਼ਾਂ ਦਾ ਸਮਰਸ ਸੰਚਾਲਨ, ਹਰੇਕ ਦਾ ਆਪਣੇ ਟਿਕਾਣੇ ਸਿਰ ਹੋਣਾ ਅਤੇ ਹਰੇਕ ਨੇ, ਵਤੀਰੇ ਪ੍ਰਤੀ, ਆਪਣਾ ਸਹਿਯੋਗਿਕ ਹਿੱਸਾ ਪਾਉਣਾ। ਹਰੇਕ ਵਿਅਕਤੀ ਇਛਾਵਾਂ, ਭਾਵਨਾਵਾਂ ਤੇ ਵਿਚਾਰਾਂ ਦਾ ਇਕ ਵਿਵਸਥਿਤ ਜਾਂ ਇਕ ਦੁਰਵਿਵਸਥਿਤ ਰੂਪ ਹੁੰਦਾ ਹੈ। ਇਨ੍ਹਾਂ ਦਾ ਤਾਲ ਮੇਲ ਬੱਝ ਜਾਣ ਨਾਲ ਮਨੁੱਖ ਬਚਦਾ ਤੇ ਸਫ਼ਲ ਹੁੰਦਾ ਹੈ; ਇਨ੍ਹਾਂ ਦਾ ਆਪਣੇ ਠੀਕ ਟਿਕਾਣੇ ਤੋਂ ਲਾਂਭੇ ਹੋ ਜਾਣਾ, ਭਾਵਨਾ ਨੇ ਕ੍ਰਿਆ ਦਾ, ਪ੍ਰਕਾਸ਼ ਤੇ ਗਰਮੀ ਦੋਵੇਂ ਬਣਨ ਦਾ ਯਤਨ ਕਰਨਾ (ਜਿਵੇਂ ਕਿਸੇ ਕੱਟਰ ਪੰਥੀ ਅੰਦਰ) ਜਾਂ ਫਿਰ ਵਿਚਾਰ ਨੇ ਕ੍ਰਿਆ ਦੀ ਗਰਮੀ ਤੇ ਪ੍ਰਕਾਸ਼ ਬਣਨ ਦਾ ਯਤਨ ਕਰਨਾ—ਅਜਿਹਾ ਹੋਣ ਨਾਲ ਸ਼ਖ਼ਸੀਅਤ ਦਾ ਵਿਛੇਦਨ ਅਰੰਭ ਹੋ ਜਾਂਦਾ ਅਤੇ ਅਸਫਲਤਾ, ਲਾਜ਼ਮੀ ਰਾਤ ਵਾਂਗ ਆ ਪਹੁੰਚਦੀ ਹੈ । ਨਿਆਂ ਆਤਮਾ ਦੇ ਹਿੱਸਿਆਂ ਦੀ ਇਕ ਵਿਵਸਥਾ ਅਤੇ ਇਸ ਦਾ ਸੁਹਜ ਹੁੰਦਾ ਹੈ, ਇਹ ਆਤਮਾ ਪ੍ਰਤੀ ਉਹੋ ਕੁਝ ਹੁੰਦਾ ਹੈ, ਜੋ ਕੁਝ ਕਿ ਸਰੀਰ ਲਈ ਸਿਹਤ । ਸਾਰੀ ਬੁਰਾਈ ਤਾਲ ਮੇਲ ਦੀ ਵਿਹੀਣਤਾ ਹੁੰਦੀ ਹੈ। ਮਨੁੱਖ ਅਤੇ ਕੁਦਰਤ ਵਿਚਕਾਰ ਜਾਂ ਮਨੁੱਖ ਤੇ ਮਨੁੱਖਾਂ ਵਿਚਕਾਰ ਜਾਂ ਫਿਰ ਮਨੁੱਖ ਤੇ ਉਸ ਦੇ ਆਪਣੇ ਆਪ ਵਿਚਕਾਰ ।
ਇਸ ਲਈ ਅਫ਼ਲਾਤੂਨ ਬਰੈਸੀਮੈਕਸ ਅਤੇ ਕੈਲੀਕਲੀਜ ਤੇ ਨਿਤਸ਼ੇ ਭਾਂਤ ਦੇ ਵਿਅਕਤੀਆਂ ਨੂੰ ਸਦਾ ਲਈ ਉੱਤਰ ਦੇਂਦਾ ਹੈ : ਨਿਆਂ ਕੇਵਲ ਮਾਤ੍ਰ ਬਲ ਨਹੀਂ, ਸਗੋਂ ਸਮਰਸ ਹੋਇਆ ਬਲ ਹੁੰਦਾ ਹੈ—ਇਛਾਵਾਂ ਤੇ ਮਨੁੱਖਾਂ ਦਾ ਅਜਿਹੀ ਵਿਵਸਥਾ ਵਿੱਚ ਬੱਝ ਜਾਣਾ, ਜਿਹੜੀ ਕਿ ਸਮਝ, ਸ਼ਕਤੀ ਤੇ ਸੰਗਠਨ ਦਾ ਨਿਰਮਾਣ ਕਰਦੀ ਹੈ । ਨਿਆਂ ਵਧੇਰੇ ਬਲਵਾਨ ਲੋਕਾਂ ਦਾ ਅਧਿਕਾਰ ਨਹੀਂ, ਸਗੋਂ ਸੰਪੂਰਣ ਇਕਾਈ ਦਾ ਅਸਰਦਾਇਕ ਅਜਿਹਾ ਤਾਲ ਮੇਲ ਹੁੰਦਾ ਹੈ ਕਿ ਠੀਕ ਕੋਈ ਵਿਸ਼ੇਸ਼ ਵਿਅਕਤੀ ਜਿਹੜਾ ਕਿ ਆਪਣੇ ਉਸ ਟਿਕਾਣੇ ਤੋਂ ਲਾਂਭੇ ਹੋ ਜਾਏ, ਜਿਸ ਲਈ ਕਿ ਕੁਦਰਤ ਤੇ ਉਸ ਦੇ ਗੁਣ ਉਸ ਦਾ ਮੇਲ ਬਿਠਾਂਦੇ ਹੋਣ, ਉਹ ਹੋ ਸਕਦਾ ਹੈ ਕਿ ਕੁੱਝ ਸਮੇਂ ਲਈ ਕੁਝ ਨਫ਼ਾ ਤੇ ਲਾਭ ਪ੍ਰਾਪਤ ਕਰ ਜਾਏ, ਪਰ ਕੋਈ ਇਕ ਅਟੱਲ ਪ੍ਰਤਿ-ਫਲ ਚੁਕਾਣ ਵਾਲਾ ਦੇਵਤਾ ਉਸ ਦਾ ਪਿੱਛਾ ਕਰ ਰਿਹਾ ਹੁੰਦਾ ਹੈ—ਜਿਵੇਂ ਕਿ ਅਨੈਕਸ-ਗੋਰਸ ਨੇ ਕ੍ਰੋਧ ਦੀਆਂ ਦੇਵੀਆਂ ਦੇ ਕਿਸੇ ਅਜਿਹੇ ਸਤਾਰੇ ਦਾ ਪਿੱਛਾ ਕਰਦੇ ਹੋਣ ਬਾਰੇ ਦੱਸਿਆ ਸੀ, ਜਿਹੜਾ ਕਿ ਆਪਣੇ ਚੱਕਰ ਤੋਂ ਲਾਂਭੇ ਭਟਕ ਖਲੋਵੇ । ਚੀਜਾਂ ਵਸਤਾਂ ਦੀ ਪ੍ਰਕਿਰਤੀ ਦਾ ਭਿਆਨਕ ਡੰਡਾ ਕਿਸੇ ਅਮੋੜ ਸਾਜ ਨੂੰ ਧੱਕ ਕੇ ਵਾਪਸ ਇਸ ਦੇ ਟਿਕਾਣੇ ਉੱਤੇ, ਇਸ ਦੇ ਠਾਠ ਤੇ ਸੁਭਾਵਕ ਸੁਰ ਉੱਤੇ ਲੈ ਆਉਂਦਾ ਹੈ । ਹੋ ਸਕਦਾ ਹੈ ਕਿ ਕਾਰਸੀਕਾ ਦਾ ਸੈਨਾਪਤੀ ਯੂਰਪ ਉੱਤੇ ਇਕ ਅਜਿਹੇ ਸ਼ਾਨਦਾਰ ਨਿਰੰਕੁਸ਼ਵਾਦ ਨਾਲ ਸ਼ਾਸਨ ਕਰਨ ਦਾ ਯਤਨ ਕਰ ਲਵੇ, ਜਿਸ ਦਾ ਮੇਲ ਰਾਤੋ ਰਾਤ ਪੈਦਾ ਹੋ ਗਏ ਕਿਸੇ ਵੰਸ਼ ਨਾਲੋਂ ਕਿਸੇ ਪੁਰਾਣੇ ਰਾਜਤੰਤਰ ਨਾਲ ਵਧੀਕ ਬੈਠਦਾ ਹੋਵੇ, ਪਰ ਉਸ ਦਾ ਅੰਤ ਸਮੁੰਦਰ ਅੰਦਰ ਇਕ ਕੈਦਖ਼ਾਨੇ ਦੀ ਚਿਟਾਨ ਉੱਤੇ ਹੁੰਦਾ ਹੈ ਤੇ ਉਸ ਨੂੰ ਦੁੱਖ ਨਾਲ ਮੰਨਣਾ ਪੈਂਦਾ ਹੈ ਕਿ “ਉਹ ਪਦਾਰਥਿਕ ਵਸਤਾਂ ਦੀ ਪ੍ਰਕਿਰਤੀ ਦਾ ਦਾਸ ਹੈ ।” ਅਨਿਆਂ ਪਰਗਟ ਹੋ ਹੀ ਜਾਂਦਾ ਹੈ ।
ਇਸ ਸੰਕਲਪ ਵਿੱਚ ਕੋਈ ਹੈਰਾਨ ਕਰਨ ਵਾਲੀ ਨਵੀਂ ਗੱਲ ਨਹੀਂ ਅਤੇ ਨਿਰਸੰਦੇਹ, ਫ਼ਿਲਾਸਫ਼ੀ ਵਿੱਚ ਅਸੀਂ ਕਿਸੇ ਵੀ ਅਜਿਹੇ ਸਿਧਾਂਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਾਂਗੇ, ਜਿਹੜਾ ਕਿ ਆਪਣੇ ਸਿਰ ਉੱਤੇ ਨਵੀਨਤਾ ਦੀ ਕਲਗੀ ਟੰਗਣਾ ਚਾਹੁੰਦਾ ਹੋਵੇ । ਸੱਤ ਦੀ ਦੇਵੀ ਆਪਣੇ ਕਪੜੇ ਕਾਫ਼ੀ ਵਾਰ ਬਦਲਦੀ ਹੈ (ਕਿਸੇ ਵੀ ਸੁਨੱਖੀ ਸੁਆਣੀ ਵਾਂਗ) ਪਰ ਨਵੇਂ ਲਿਬਾਸ ਹੇਠ ਇਹ ਰਹਿੰਦੀ ਸਦਾ ਉਹੋ ਕੁਝ ਹੈ। ਸਦਾਚਾਰ-ਸਿਧਾਂਤ ਵਿੱਚ ਸਾਨੂੰ ਹੈਰਾਨ ਕਰਨ ਵਾਲੀਆਂ ਨਵੀਆਂ ਚੀਜ਼ਾਂ ਦੀ ਆਸ ਕਰਨ ਦੀ ਲੋੜ ਨਹੀਂ । ਬਾਵਜੂਦ ਸੋਫਿਸਟਾਂ ਤੇ ਨਿਤਸ਼ੇ ਜਿਹੇ ਵਿਚਾਰਕਾਂ ਦੇ ਮਨੋਰੰਜਕ ਸਾਹਸ ਦੇ, ਸਾਰੇ ਸਦਾਚਾਰਿਕ ਸੰਕਲਪ ਸਮੁੱਚੀ ਸਾਂਝੀ ਭਲਾਈ ਦੁਆਲੇ ਘੁੰਮਦੇ ਹਨ । ਨੈਤਿਕਤਾ ਸਮਾਜਿਕ ਮੇਲ ਜਲ, ਪਰਸਪਰ ਨਿਰਭਰਤਾ ਤੇ ਸੰਗਠਨ ਨਾਲ ਅਰੰਭ ਹੁੰਦੀ ਹੈ । ਸਮਾਜਿਕ ਜੀਵਨ ਇਸ ਗੱਲ ਦੀ ਮੰਗ ਕਰਦਾ ਹੈ ਕਿ ਵਿਅਕਤੀ ਆਪਣੇ ਸੰਪੂਰਣ ਸੱਤਾਧਿਕਾਰ ਦਾ ਕੁਝ ਭਾਗ ਸਾਂਝੀ ਵਿਵਸਥਾ ਨਮਿਤ ਅਰਪਨ ਕਰ ਦੇਵੇ ਅੰਤ ਨੂੰ ਜਾ ਕੇ, ਆਚਰਣ ਦਾ ਮਾਪ-ਦੰਡ, ਸਮੂਹ ਦੀ ਭਲਾਈ ਦਾ ਰੂਪ ਲੈ ਲੈਂਦਾ ਹੈ । ਕੁਦਰਤ ਅਜਿਹਾ ਹੀ ਕਰਨਾ ਚਾਹੁੰਦੀ ਹੈ ਤੇ ਉਸ ਦਾ ਨਿਰਣਾ ਸਦਾ ਅੰਤਿਮ ਹੁੰਦਾ ਹੈ । ਕੋਈ ਇਕ ਸਮੂਹ, ਕਿਸੇ ਦੂਸਰੇ ਸਮੂਹ ਨਾਲ ਮੁਕਾਬਲੇ ਤੇ ਵਿਰੋਧ ਦੀ ਹਾਲਤ ਵਿੱਚ, ਆਪਣੀ ਏਕਤਾ ਤੇ ਬਲ ਦੇ ਅਨੁਸਾਰ ਤੇ ਫਿਰ ਸਾਂਝੇ ਉਦੇਸ਼ਾਂ ਨਮਿਤ ਇਸ ਦੇ ਮੈਂਬਰਾਂ ਦੇ ਸਹਿਯੋਗ ਦੇਣ ਦੀ ਸਮਰੱਥਾ ਅਨੁਸਾਰ ਜੀਉਂਦਾ ਰਹਿੰਦਾ ਹੈ ਅਤੇ ਇਸ ਨਾਲੋਂ ਵਧੀਕ ਚੰਗਾ ਸਹਿਯੋਗ ਹੋਰ ਕੀ ਹੋ ਸਕਦਾ ਹੈ ਕਿ ਹਰੇਕ ਉਹੋ ਕ੍ਰਿਆ ਕਰ ਰਿਹਾ ਹੋਵੇ ਜਿਹੜੀ ਕਿ ਉਹ ਸਭ ਤੋਂ ਚੰਗੀ ਕਰ ਸਕਦਾ ਹੈ ? ਸੰਗਠਨ ਦਾ ਇਹੋ ਉਦੇਸ਼ ਹੈ, ਜਿਸ ਲਈ ਕਿ ਹਰ ਸਮਾਜ ਨੂੰ ਯਤਨ ਕਰਨਾ ਲੋੜੀਂਦਾ ਹੈ ਜੇਕਰ ਇਹ ਜੀਵਨ ਜੀਉਣਾ ਚਾਹੁੰਦਾ ਹੋਵੇ । ਈਸਾ ਨੇ ਕਿਹਾ ਸੀ, ‘ਨੈਤਿਕਤਾ, ਨਿਰਬਲਾਂ ਪ੍ਰਤੀ ਦਇਆ-ਭਾਵ ਹੁੰਦੀ ਹੈ । ਅਫਲਾਤੂਨ ਕਹਿੰਦਾ ਹੈ ਕਿ ਨੈਤਿਕਤਾ ਸਮੁੱਚੀ ਇਕਾਈ ਦਾ ਅਸਰ ਭਰਪੂਰ ਤਾਲ ਮੇਲ ਹੁੰਦੀ ਹੈ ਤੇ ਨਿਤਸ਼ੇ ਨੇ ਕਿਹਾ ਸੀ, ਨੈਤਿਕਤਾ ਪ੍ਰਬਲ ਵਿਅਕਤੀਆਂ ਦੀ ਬਹਾਦਰੀ ਹੁੰਦੀ ਹੈ । ਇਕ ਸੰਪੂਰਣ ਨੈਤਿਕਤਾ ਨੂੰ ਲੱਭਣ ਹਿਤ, ਸੰਭਵ ਤੌਰ ਤੇ, ਇਨ੍ਹਾਂ ਸਾਰੇ ਹੀ ਸਿਧਾਂਤਾਂ ਦਾ ਸਮਨਵੈ ਕਰਨ ਦੀ ਲੋੜ ਹੈ। ਕੀ ਇਸ ਗੱਲ ਬਾਰੇ ਸਾਨੂੰ ਕੋਈ ਸੰਦੇਹ ਹੋ ਸਕਦਾ ਕਿ ਇਨ੍ਹਾਂ ਵਿਚੋਂ ਕਿਹੜਾ ਅੰਸ਼ ਬੁਨਿਆਦੀ ਹੈ ?
- ਆਲੋਚਨਾ
ਅਤੇ ਹੁਣ ਇਸ ਸਾਰੇ ਆਦਰਸ਼ ਸਮਾਜ ਬਾਰੇ ਅਸੀਂ ਕੀ ਕਹਾਂਗੇ ? ਕੀ ਇਹ ਸੰਭਵ ਹੈ ? ਜੇ ਨਹੀਂ ਤਾਂ ਕੀ ਇਸ ਦੇ ਅੰਦਰ ਕੋਈ ਅਜਿਹੇ ਵਿਵਹਾਰਕ ਅੰਸ਼ ਮੌਜੂਦ ਹਨ, ਜਿਨਾਂ ਨੂੰ ਅਸੀਂ ਸਮਕਾਲੀ ਲਾਭ ਲਈ ਵਰਤ ਸਕੀਏ ? ਕੀ ਇਹ ਕਦੀ ਕਿਸੇ ਥਾਂ ਜਾਂ ਕਿਸੇ ਮਾਤਾ ਵਿੱਚ ਅਨੁਭਵ ਵਿੱਚ ਵੀ ਲਿਆਂਦਾ ਗਿਆ ਹੈ ?
ਘੱਟੋ ਘੱਟ ਅੰਤਿਮ ਪ੍ਰਸ਼ਨ ਦਾ ਉੱਤਰ ਅਫ਼ਲਾਤੂਨ ਦੇ ਹੱਕ ਵਿੱਚ ਦਿੱਤਾ ਜਾਣਾ ਬਣਦਾ ਹੈ । ਲਗਭਗ ਇਕ ਹਜ਼ਾਰ ਵਰ੍ਹਿਆਂ ਤੀਕ ਯੂਰਪ ਉੱਤੇ ਸੰਰੱਖਿਅਕਾਂ ਦੀ ਇਕ ਅਜਿਹੀ ਵਿਵਸਥਾ ਸ਼ਾਸਨ ਕਰਦੀ ਰਹੀ, ਜਿਸ ਦੀ ਕਲਪਨਾ ਬਹੁਤ ਹੱਦ ਤੀਕ ਸਾਡੇ ਫਿਲਾਸਫਰ ਰਾਹੀਂ ਕੀਤੀ ਗਈ ਸੀ । ਮੱਧ ਯੁਗ ਵਿੱਚ ਈਸਾਈ ਸੰਸਾਰ ਦੀ ਵੱਸੋਂ ਨੂੰ ਕਿਰਤੀਆਂ, ਸੈਨਿਕਾਂ ਤੇ ਪੁਜਾਰੀਆਂ ਵਿੱਚ ਸ੍ਰੇਣੀ-ਬੱਧ ਕੀਤੇ ਜਾਣ ਦਾ ਰਿਵਾਜ ਸੀ । ਪਿਛਲਾ ਸਮੂਹ, ਭਾਵੇਂ ਗਿਣਤੀ ਵਿੱਚ ਥੋੜ੍ਹਾ ਪਰ ਸੰਸਕ੍ਰਿਤੀ ਦੇ ਸਾਧਨਾਂ ਤੇ ਅਵਸਰਾਂ ਉੱਤੇ ਨਿਰੋਲ ਆਪਣਾ ਅਧਿਕਾਰ ਰੱਖਦਾ, ਅਤੇ ਲਗਭਗ ਅਸੀਮਿਤ ਸੱਤਾ ਨਾਲ ਸੰਸਾਰ ਦੇ ਸਭ ਤੋਂ ਵਧੀਕ ਸਬਲ ਮਹਾਂਦੀਪ ਦੇ ਅੱਧੇ ਹਿੱਸੇ ਉੱਤੇ ਸ਼ਾਸਨ ਕਰਦਾ ਸੀ । ਪੁਜਾਰੀ ਸ਼੍ਰੇਣੀ ਨੂੰ ਅਫ਼ਲਾਤੂਨ ਦੇ ਸੰਰੱਖਿਅਕਾਂ ਦੇ ਸਮਾਨ, ਸੱਤਾ ਅਧਿਕਾਰ ਉੱਤੇ ਸਥਾਪਿਤ ਕੀਤਾ ਗਿਆ ਸੀ, ਪਰ ਲੋਕ ਰਾਏ ਨਾਲ ਨਹੀਂ, ਸਗੋਂ ਉਨ੍ਹਾਂ ਦੀ ਉਸ ਨਿਪੁੰਨਤਾ ਕਰਕੇ ਜਿਹੜੀ ਕਿ ਉਨ੍ਹਾਂ ਧਰਮ ਸੰਸਥਾ ਦੇ ਅਧਿਐਨਾਂ ਤੇ ਪ੍ਰਬੰਧ ਰਾਹੀਂ ਤੇ ਚਿੰਤਨ ਤੇ ਸਾਦਗੀ ਦੇ ਜੀਵਨ ਵਾਲੀ ਆਪਣੀ ਤਬੀਅਤ ਸਦਕਾ ਪ੍ਰਾਪਤ ਕੀਤੀ ਸੀ, ਅਤੇ (ਸ਼ਾਇਦ ਇਹ ਵੀ ਕਹਿ ਦੇਣਾ ਚਾਹੀਦਾ ਹੈ) ਸਗੋਂ ਆਪਣੇ ਸੰਬੰਧੀਆਂ ਦੇ ਉਸ ਪ੍ਰਭਾਵ ਸਦਕਾ, ਜਿਹੜਾ ਉਨ੍ਹਾਂ ਨੂੰ ਰਾਜ ਤੇ ਧਰਮ ਸੰਸਥਾ ਦੀਆਂ ਤਾਕਤਾਂ ਨਾਲ ਪ੍ਰਾਪਤ ਸੀ । ਜਿਸ ਸਮੇਂ ਲਈ ਉਨ੍ਹਾਂ ਸ਼ਾਸਨ ਕੀਤਾ, ਉਸ ਦੇ ਪਿਛਲੇ ਅੱਧ ਵਿਚਕਾਰ ਇਹ ਪੁਜਾਰੀ ਲੋਕ-ਪਰਿਵਾਰਿਕ ਤੋਖਲਿਆਂ ਵੱਲੋਂ ਏਨੇ ਹੀ ਵਿਮੁਕਤ ਸਨ, ਜਿੰਨਾ ਕਿ ਅਫਲਾਤੂਨ ਇੱਛਾ ਕਰ ਸਕਿਆ ਹੁੰਦਾ, ਅਤੇ ਜਿਵੇਂ ਕਿ ਪ੍ਰਤੀਤ ਹੁੰਦਾ ਹੈ, ਕਈ ਹਾਲਤਾਂ ਵਿੱਚ, ਸੰਤਾਨ ਉਤਪਤੀ ਦੀ ਆਜ਼ਾਦੀ ਵੀ ਉਨ੍ਹਾਂ ਨੂੰ ਉਸ ਨਾਲੋਂ ਕੁੱਝ ਘੱਟ ਨਹੀਂ ਸੀ, ਜਿੰਨੀ ਕਿ ਸੰਰੱਖਿਅਕਾਂ ਨੂੰ ਦਿੱਤੀ ਗਈ ਸੀ । ਕੁਆਰਾਪਨ, ਪੁਜਾਰੀ ਸ਼੍ਰੇਣੀ ਦੀ ਸੱਤਾ ਦੇ ਮਨੋਵਿਗਿਆਨਿਕ ਨਿਰਮਾਣ ਦਾ ਇੱਕ ਹਿੱਸਾ ਸੀ । ਕਿਉਂ ਜੋ ਇਕ ਪਾਸੇ ਤਾਂ ਉਹ ਪਰਿਵਾਰ ਦੇ ਤੰਗ ਜਿਹੇ ਅਹੰਵਾਦ ਦੇ ਬੰਧਨਾਂ ਤੋਂ ਬਚੇ ਹੋਏ ਸਨ ਅਤੇ ਦੂਜੇ ਪਾਸੇ ਸਰੀਰਕ ਭੋਗ ਵਾਸ਼ਨਾ ਪ੍ਰਤੀ ਉਨ੍ਹਾਂ ਦੀ ਪ੍ਰਗਟ ਉਪਰਾਮਤਾ ਉਸ ਭੈ ਅਦਬ ਵਿੱਚ ਵਾਧਾ ਕਰਦੀ ਸੀ, ਜਿਹੜਾ ਕਿ ਆਮ ਸੰਸਾਰੀ ਪਾਪੀ ਜੀਵ ਉਨ੍ਹਾਂ ਲਈ ਰੱਖਦੇ ਸਨ ਤੇ ਫਿਰ ਇਨ੍ਹਾਂ ਲੋਕਾਂ ਦੀ ਉਸ ਤੱਤਪਰਤਾ ਵਿੱਚ, ਜਿਸ ਨਾਲ ਕਿ ਇਕਬਾਲ ਕਰਨ ਸਮੇਂ ਉਹ ਆਪਣੇ ਜੀਵਨ ਖੁੱਲ੍ਹੇ ਤੌਰ ਤੇ ਸਾਹਮਣੇ ਰੱਖ ਦੇਂਦੇ ਸਨ ।
ਕੈਥੋਲਿਕਵਾਦ ਦੀ ਬਹੁਤੀ ਰਾਜਨੀਤੀ, ਅਫ਼ਲਾਤੂਨ ਦੇ “ਸ਼ਾਹੀ ਝੂਠਾਂ” ਤੋਂ ਲਈ ਗਈ, ਜਾਂ ਇਨ੍ਹਾਂ ਨਾਲ ਪ੍ਰਭਾਵਿਤ ਹੋਈ ਸੀ । ਸਵੱਰਗ, ਨਰਕ ਤੇ ਵਿਚਕਾਰਲੇ ਪ੍ਰਾਸਚਿਤ ਸਥਾਨ ਦੇ ਵਿਚਾਰ, ਇਨ੍ਹਾਂ ਦੇ ਮੱਧਕਾਲੀਨ ਰੂਪ ਵਿੱਚ, ‘ਰੀਪਬਲਿਕ ਦੀ ਅੰਤਿਮ ਪੁਸਤਕ ਵਿੱਚ, ਮਿਲ ਸਕਦੇ ਹਨ। ਚਰਚ ਪ੍ਰਧਾਨ-ਵਾਦ ਦਾ ਵਿਸ਼ਵ ਵਿਗਿਆਨ, ਬਹੁਤਾ ਕਰਕੇ ਪੁਸਤਕ ‘ਤਿਮੇਅਸ ਤੋਂ ਲਿਆ ਗਿਆ ਹੈ। ਵਾਸਤਵਵਾਦ ਦਾ ਸਿਧਾਂਤ, (ਵਿਆਪਕ ਵਿਚਾਰਾਂ ਦੀ ਵਸਤੂ-ਪਰਕ ਵਾਸਤਵਿਕਤਾ), ਵਿਚਾਰਾਂ ਦੇ ਸਿਧਾਂਤ ਦੀ ਹੀ ਇਕ ਵਿਆਖਿਆ ਸੀ । ਵਿੱਦਿਆ ਦੀ ਚਹੁਪੱਖੀ ਪ੍ਰਣਾਲੀ (ਗਣਿਤ, ਰੇਖਾ-ਗਣਿਤ, ਨਖਤਰ ਵਿਗਿਆਨ, ਤੇ ਸੰਗੀਤ) ਅਫ਼ਲਾਤੂਨ ਰਾਹੀਂ ਬੰਨ੍ਹੇ ਗਏ, ਪਾਠ-ਕ੍ਰਮ ਅਨੁਸਾਰ ਢਾਲੀ ਗਈ ਸੀ । ਸਿਧਾਂਤ ਦੇ ਇਸ ਰੂਪ ਆਕਾਰ ਨਾਲ, ਯੂਰਪ ਦੇ ਲੋਕਾਂ ਉੱਤੇ ਬਿਨਾਂ ਕਿਸੇ ਸ਼ਕਤੀ ਦੀ ਵਰਤੋਂ ਤੋਂ ਸ਼ਾਸਨ ਕੀਤਾ ਗਿਆ ਅਤੇ ਇਸ ਸ਼ਾਸਨ ਨੂੰ ਉਨ੍ਹਾਂ ਏਨੀ ਤੱਤਪਰਤਾ ਨਾਲ ਪਰਵਾਨ ਕਰ ਲਿਆ ਕਿ ਇਕ ਹਜ਼ਾਰ ਵਰਿਆਂ ਤੱਕ ਉਹ ਆਪਣੇ ਸ਼ਾਸਕਾਂ ਦੇ ਨਿਰਬਾਹ ਹਿਤ ਭਰਪੂਰ ਪਦਾਰਥਿਕ ਸਾਮਗ੍ਰੀ ਤਾਂ ਜੁਟਾਂਦੇ ਰਹੇ ਪਰ ਰਾਜ ਸਰਕਾਰ ਵਿੱਚ ਕਿਸੇ ਆਵਾਜ਼ ਲਈ ਮੰਗ ਨਾ ਕੀਤੀ । ਨਾ ਹੀ ਇਹ ਅਧੀਨਗੀ ਆਮ ਵਸੋਂ ਤੱਕ ਸੀਮਿਤ ਸੀ: ਵਪਾਰੀ ਤੇ ਸੈਨਿਕ, ਸਾਮੰਤਕ ਸਰਦਾਰ ਤੇ ਨਾਗਰਿਕ ਸੱਤਾਧਿਕਾਰੀ, ਸਾਰੇ ਹੀ ਰੋਮ ਅੱਗੇ ਗੋਡੇ ਟੋਕਦੇ ਸਨ । ਰਾਜਨੀਤਿਕ ਸਿਆਣਪ ਦਾ ਇਹ ਕੋਈ ਐਵੇਂ ਨਖਿੱਧ ਜਿਹਾ, ਕੁਲੀਨ-ਤੰਤਰ ਨਹੀਂ ਸੀ । ਸੰਭਵ ਤੌਰ ਤੇ ਇਸ ਨੇ, ਸਭ ਤੋਂ ਵਧੀਕ ਅਸਚਰਜ, ਅਤੇ ਸ਼ਕਤੀ-ਸ਼ਾਲੀ ਇਕ ਅਜਿਹਾ ਸੰਗਠਿਨ ਨਿਰਮਾਣ ਕਰ ਲਿਆ ਜਿਹੜਾ ਕਿ ਸੰਸਾਰ ਦੇ ਅਨੁਭਵ ਵਿੱਚ ਸ਼ਾਇਦ ਹੀ ਕਦੀ ਆਇਆ ਹੋਵੇ ।
ਜੈਸੂਇਟ ਲੋਕ ਜਿਨ੍ਹਾਂ ਨੇ ਕੁਝ ਸਮੇਂ ਲਈ ਪੈਰਾਗੁਏ (Paraguay) ਤੇ ਸ਼ਾਸਨ ਕੀਤਾ, ਉਹ ਅੱਧੇ ਕੁ ਅਫ਼ਲਾਤੂਨ ਭਾਂਤ ਦੇ ਸੰਰੱਖਿਅਕ ਸਨ, ਜਾਂ ਦੂਜੇ ਸ਼ਬਦਾਂ ਵਿੱਚ ਪਾਦਰੀ ਭਾਂਤ ਦੀ ਇਕ ਅਲਪ ਸੰਖਿਅਕ ਸ਼੍ਰੇਣੀ, ਜਿਹੜੀ ਕਿ ਇਕ ਜਾਂਗਲੀ ਵੱਸੋਂ ਦੇ ਵਿਚਕਾਰ, ਗਿਆਨ ਅਤੇ ਹੁਨਰਮੰਦੀ ਦੀ ਮਲਕੀਅਤ ਕਰਕੇ ਸੱਤਾਧਿਕਾਰੀ ਬਣ ਗਈ ਹੋਈ ਸੀ, ਅਤੇ ਕੁੱਝ ਸਮੇਂ ਲਈ ਉਹ ਕਮਿਊਨਿਸਟ ਪਾਰਟੀ ਜਿਸ ਨੇ ਨਵੰਬਰ 1917 ਦੀ ਕ੍ਰਾਂਤੀ ਦੇ ਮਗਰੋਂ ਰੂਸ ਉੱਤੇ ਸ਼ਾਸਨ ਕੀਤਾ, ਉਸ ਨੇ ਇਕ ਅਜਿਹਾ ਰੂਪ ਲੈ ਲਿਆ, ਜਿਹੜਾ ਕਿ ਅਸਚਰਜ ਤੌਰ ਤੇ “ਗਣਰਾਜ” ਦੀ ਯਾਦ ਕਰਾਉਂਦਾ ਸੀ । ਇਹ ਲੋਕ ਇਕ ਅਜਿਹੀ ਛੋਟੀ ਜਿਹੀ ਅਲਪ ਸੰਖਿਅਕ ਸ਼੍ਰੇਣੀ ਸੀ, ਜਿਹੜੀ ਕਿ ਲਗ ਭਗ ਧਾਰਮਿਕ ਨਿਸ਼ਚੇ ਨਾਲ ਸੰਯੁਕਤ ਕੀਤੀ ਜਾ ਕੇ, ਕੱਟੜਪੰਥੀ (orthodoxy) ਅਤੇ ਛੇਕਣ-ਕ੍ਰਿਆ (ex-communication) ਦੇ ਹਥਿਆਰਾਂ ਨੂੰ ਵਰਤੋਂ ਵਿੱਚ ਲਿਆਉਂਦੀ ਅਤੇ ਆਪਣੇ ਪ੍ਰਯੋਜਨ ਪ੍ਰਤੀ ਏਨੀ ਹੀ ਨਿਸ਼ਚਾਵਾਨ ਸੀ ਜਿੰਨਾ ਕਿ ਕੋਈ ਸੰਤ ਆਪਣੇ ਪ੍ਰਯੋਜਨ ਬਾਰੇ ਹੁੰਦਾ ਹੈ ਅਤੇ ਯੂਰਪ ਦੀ ਅੱਧੀ ਧਰਤੀ ਉੱਤੇ ਸ਼ਾਸਨ ਕਰਦੀ ਹੋਈ, ਇਕ ਸੰਜਮੀ ਜੀਵਨ, ਜੀਊਂਦੀ ਸੀ।
ਅਜਿਹੀਆਂ ਉਦਾਹਰਣਾਂ ਪ੍ਰਗਟ ਕਰਦੀਆਂ ਹਨ, ਕਿ ਕੁੱਝ ਸੀਮਾਵਾਂ ਦੇ ਅੰਦਰਵਾਰ, ਅਤੇ ਅਦਲਾ ਬਦਲੀਆਂ ਨਾਲ, ਅਫ਼ਲਾਤੂਨ ਦੀ ਯੋਜਨਾ ਵਿਵਹਾਰਕ ਹੈ, ਅਤੇ ਨਿਰਸੰਦੇਹ ਉਸ ਨੇ ਆਪ ਇਸ ਨੂੰ ਬਹੁਤਾ ਕਰਕੇ ਉਸ ਵਾਸਤਵਿਕ ਅਭਿਆਸ ਤੋਂ ਲਿਆ ਸੀ, ਜਿਹੜਾ ਕਿ ਉਸ ਨੇ ਆਪਣੀਆਂ ਯਾਤਰਾਵਾਂ ਸਮੇਂ ਕੀਤਾ। ਮਿਸਰ ਦੇਸ਼ ਦੇ ਧਰਮ ਤੰਤਰ (theocracy) ਤੋਂ ਉਹ ਪ੍ਰਭਾਵਿਤ ਹੋਇਆ ਸੀ; ਇਸ ਟਿਕਾਣੇ ਇਕ ਅਜਿਹੀ ਮਹਾਨ ਅਤੇ ਪੁਰਾਤਨ ਸੱਭਿਅਤਾ ਸੀ, ਜਿਸ ਉੱਤੇ ਕਿ ਇਕ ਛੋਟੀ ਜਿਹੀ ਪੁਜਾਰੀ ਸ਼੍ਰੇਣੀ ਸ਼ਾਸਨ ਕਰਦੀ ਸੀ, ਅਤੇ ਅਫਲਾਤੂਨ ਨੇ ਅਨੁਭਵ ਕੀਤਾ ਕਿ ਐਥਨਜ਼ ਦੀ ਲੋਕ ਸਭਾ ਦੇ ਕਲਾ-ਕਲੇਸ਼ਾਂ, ਅੱਤਿਆਚਾਰਾਂ ਅਤੇ ਅਯੋਗਤਾ ਦੇ ਮੁਕਾਬਲੇ, ਮਿਸਰ ਦੀ ਰਾਜ-ਸਰਕਾਰ, ਰਾਜ ਦੇ ਇਕ ਬਹੁਤ ਉੱਚੇਰੇ ਰੂਪ ਦੀ ਪ੍ਰਤੀਨਿਧਤਾ ਕਰਦੀ ਸੀ। ਇਟਲੀ ਵਿੱਚ ਕੁਝ ਸਮੇਂ ਲਈ ਉਹ ਇਕ ਅਜਿਹੇ ਵੈਸ਼ਨ ਤੇ ਸਾਮਵਾਦੀ ਪਾਈਥਾਗੋਰਸ ਅਨੁਆਈ ਭਾਈਚਾਰੇ ਪਾਸ ਠਹਿਰਿਆ ਸੀ, ਜਿਨ੍ਹਾਂ ਨੇ ਕਿ ਪੀੜ੍ਹੀਆਂ ਤੀਕ ਉਸ ਯੂਨਾਨੀ-ਉਪਨਿਵੇਸ਼ ਉੱਤੇ ਵਸੀਕਾਰ ਕਰੀ ਰੱਖਿਆ, ਜਿਸ ਵਿੱਚ ਕਿ ਉਹ ਰਹਿੰਦੇ ਸਨ । ਸਪਾਰਟਾ ਵਿੱਚ ਉਸ ਨੇ ਇਕ ਛੋਟੀ ਜਿਹੀ ਸ਼ਾਸਕ ਸ਼੍ਰੇਣੀ ਦੇਖੀ ਸੀ, ਜਿਹੜੀ ਕਿ ਪਰਜਾ ਦੀ ਵੱਸੋਂ ਦੇ ਵਿਚਕਾਰ ਸਾਂਝੇ ਤੌਰ ਤੇ ਇਕ ਤਪੱਸਿਆ ਵਾਲਾ ਤੇ ਸਾਦਾ ਜੀਵਨ ਜੀਉਂਦੀ, ਇਕੱਠਿਆਂ ਖਾਂਦੀ, ਸੁਜਨਨ ਪ੍ਰਯੋਜਨਾ ਹਿੱਤਕਾਰੀ ਕਾਮ-ਭੋਗ ਨੂੰ ਨਿਯਮਤ ਰੱਖਦੀ ਤੋ ਬਹਾਦਰ ਵਿਅਕਤੀਆਂ ਨੂੰ ਬਹੁਤੀਆਂ ਪਤਨੀਆਂ ਦਾ ਵਿਸ਼ੇਸ਼-ਅਧਿਕਾਰ ਦੇਂਦੀ ਸੀ । ਨਿਰਸੰਦੇਹ, ਉਹਨੇ ਯੂਰੀਪੀਡੀਜ਼ (Euripides) ਨੂੰ ਪਤਨੀਆਂ ਦੀ ਸਾਂਝ, ਦਾਸਾਂ ਨੂੰ ਵਿਮੁਕਤ ਕਰਨ, ਅਤੇ ਯੂਨਾਨੀ ਸੰਸਾਰ ਨੂੰ ਹੈਲਿਨ ਭਾਂਤ ਦੀ ਇਕ ਸਭਾ ਰਾਹੀਂ, ਸ਼ਾਂਤ ਕਰਨ ਨਮਿਤ ਵਕਾਲਤ ਕਰਦਿਆਂ ਸੁਣਿਆ ਸੀ । ਬੇਸ਼ੱਕ ਉਸ ਨੂੰ ਕੁਝ ਅਜਿਹੇ ਖ਼ਬਤੀ ਲੋਕਾਂ ਦਾ ਵੀ ਪਤਾ ਸੀ, ਜਿਨ੍ਹਾਂ ਨੇ ਕਿ (ਜਿਸ ਚੀਜ਼ ਨੂੰ ਅੱਜ ਸੁਕਰਾਤੀ ਖੱਬਾ ਪੱਖ ਕਰਕੇ ਕਿਹਾ ਜਾਏਗਾ) ਉਸ ਦੇ ਵਿਚਕਾਰ ਇਕ ਪ੍ਰਬਲ ਸਾਮਵਾਦੀ ਲਹਿਰ ਦਾ ਵਿਕਾਸ ਕਰ ਲਿਆ ਸੀ । ਮੁੱਕਦੀ ਗੱਲ, ਅਫ਼ਲਾਤੂਨ ਨੇ ਜ਼ਰੂਰ ਇਹ ਅਨੁਭਵ ਕੀਤਾ ਹੋਵੇਗਾ ਕਿ ਆਪਣੀ ਯੋਜਨਾ ਦੀ ਪੇਸ਼ਕਾਰੀ ਕਰਦਿਆਂ ਹੋਇਆ ਉਹ ਉਨ੍ਹਾਂ ਵਾਸਤਵਿਕ ਹਾਲਤਾਂ ਤੋਂ ਕੋਈ ਅਸੰਭਵ ਪ੍ਰਗਤੀ ਨਹੀਂ ਸੀ ਕਰ ਰਿਹਾ, ਜਿਹੜੀਆ ਕਿ ਉਸ ਨੇ ਆਪਣੀ ਅੱਖੀਂ ਵੇਖੀਆਂ ਸਨ ।
ਤਾਂ ਵੀ ਅਰਸਤੂ ਦੇ ਸਮੇਂ ਤੋਂ ਲੈ ਕੇ ਸਾਡੇ ਇਸ ਸਮੇਂ ਤੱਕ ਆਲੋਚਕਾਂ ਨੇ “ਰੀਪਬਲਿਕ” ਵਿੱਚ ਬਹੁਤੀਆਂ ਥਾਵਾਂ ਬਾਰੇ ਇਤਰਾਜ਼ ਤੇ ਸ਼ੰਕਾ ਉਠਾਈ ਹੈ । ਸਟੈਗੀਰਾਈਟ (Stagyrite) ਆਪਣੀ ਸਨਕੀ ਸੰਖੇਪਤਾ ਨਾਲ ਇਸ ਤਰ੍ਹਾਂ ਕਹਿੰਦਾ ਹੈ, “ਇਹ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਯੁੱਗਾਂ ਯੁਗਾਂਤਰਾਂ ਵਿੱਚ ਕਈ ਵਾਰੀ ਘੜੀਆਂ ਗਈਆਂ ਹਨ ।” ਇਹੋ ਜਿਹੇ ਕਿਸੇ ਸਮਾਜ ਦੀ ਯੋਜਨਾ ਕਰ ਦੇਣੀ ਬੜੀ ਸੁਹਾਵਣੀ ਹੈ, ਜਿਸ ਵਿੱਚ ਸਾਰੇ ਮਨੁੱਖ ਭਰਾ ਹੋਣਗੇ ਪਰ ਇਕ ਅਜਿਹੇ ਪਰਿਭਾਸ਼ਕ ਸ਼ਬਦ ਦਾ ਸਾਡੇ ਸਾਰੇ ਸਮਕਾਲੀਨ ਮਰਦਾਂ ਲਈ ਵਰਤਿਆ ਜਾਣਾ ਤਾਂ ਇਸ ਵਿਚੋਂ ਸਾਰੀ ਨਿੱਘ ਤੇ ਸਾਰਥਿਕਤਾ ਨੂੰ ਕੱਢ ਦੇਣ ਵਾਲੀ ਗੱਲ ਹੈ। ਇਹ ਗੱਲ ਸਾਂਝੀ ਸੰਪਤੀ ਬਾਰੇ ਠੀਕ ਹੈ; ਇਸ ਦਾ ਮਤਲਬ ਜ਼ਿੰਮੇਵਾਰੀ ਨੂੰ ਕਮਜ਼ੋਰ ਕਰ ਦੇਣਾ ਹੋਵੇਗਾ, ਜਦੋਂ ਹਰੇਕ ਚੀਜ਼ ਹਰੇਕ ਆਦਮੀ ਦੀ ਹੋਵੇ, ਤਾਂ ਕੋਈ ਵੀ ਆਦਮੀ ਕਿਸੇ ਚੀਜ਼ ਦੀ ਸਾਰ ਸੰਭਾਲ ਨਹੀਂ ਕਰੇਗਾ, ਅਤੇ ਅੰਤਿਮ ਤੌਰ ਤੇ ਇਹ ਮਹਾਨ ਸੰਜਮਵਾਦੀ (conservative) ਇਸ ਤਰ੍ਹਾਂ ਦਲੀਲ ਕਰਦਾ ਹੈ ਕਿ ਸਾਮਵਾਦ ਲੋਕਾਂ ਨੂੰ ਇਕ ਅਸਹਿ ਜਿਹੇ ਲਗਾਤਾਰ ਮੇਲ ਜੋਲ ਵਿੱਚ ਧੱਕ ਦੇਵੇਗਾ। ਇਸ ਨਾਲ ਅੱਡਰੇ ਨਿਜੀਪਨ ਜਾਂ ਸ਼ਖ਼ਸੀਅਤ ਲਈ ਤਾਂ ਕੋਈ ਥਾਂ ਹੀ ਨਹੀਂ ਰਹਿ ਜਾਏਗੀ: ਅਤੇ ਫਿਰ ਇਹ ਧੀਰਜ ਤੇ ਸਹਿਯੋਗ ਦੇ ਅਜਿਹੇ ਸਦਗੁਣਾਂ ਦੀ ਪ੍ਰਕਲਪਨਾ ਕਰ ਰਿਹਾ ਹੋਵੇਗਾ, ਜਿਹੜੇ ਕਿ ਘੱਟ ਗਿਣਤੀ ਵਾਲੇ ਕਿਸੇ ਸੰਤ ਸਮਾਜ ਦੀ ਹੀ ਮਲਕੀਅਤ ਹੋ ਸਕਦੇ ਹਨ । “ਸਾਨੂੰ ਨਾ ਤਾਂ ਸਦ ਗੁਣ ਦਾ ਕੋਈ ਅਜਿਹਾ ਮਾਪ ਦੰਡ ਸਵੀਕਾਰ ਕਰਨਾ ਚਾਹੀਦਾ ਹੈ, ਜਿਹੜਾ ਜਨ-ਸਾਧਾਰਨ ਦੀ ਪਹੁੰਚ ਤੋਂ ਬਾਹਰ ਹੋਵੇ, ਅਤੇ ਨਾ ਹੀ ਕੋਈ ਅਜਿਹੀ ਵਿੱਦਿਆ, ਜਿਹੜੀ ਕਿ ਕੁਦਰਤ ਜਾਂ ਹਾਲਾਤ ਰਾਹੀਂ ਅਪਵਾਦ ਰੂਪ ਵਿੱਚ ਹੀ, ਪਰਵਾਨ ਕੀਤੀ ਜਾਂਦੀ ਹੈ; ਸਗੋਂ ਸਾਨੂੰ ਇਕ ਅਜਿਹੇ ਜੀਵਨ ਬਾਰੇ ਹੀ ਵਿਚਾਰ ਕਰਨੀ ਚਾਹੀਦੀ ਹੈ, ਜਿਸ ਵਿੱਚ ਬਹੁ-ਗਿਣਤੀ ਹਿੱਸਾ ਲੈ ਸਕੇ, ਅਤੇ ਫਿਰ ਰਾਜ ਸਰਕਾਰ ਦੇ ਅਜਿਹੇ ਰੂਪਾਂ ਬਾਰੇ, ਜਿਨ੍ਹਾਂ ਨੂੰ ਬਹੁਤੇ ਰਾਜ ਅਪਨਾਅ ਸਕਦੇ ਹੋਣ ।”
ਅਫ਼ਲਾਤੂਨ ਦਾ ਸਭ ਤੋਂ ਮਹਾਨ (ਅਤੇ ਸਭ ਤੋਂ ਵਧੀਕ ਈਰਖਾਲ) ਸ਼ਾਗਿਰਦ, ਆਪਣੀ ਆਲੋਚਨਾ ਵਿੱਚ ਇਥੋਂ ਤੀਕ ਜਾਂਦਾ ਹੈ ਅਤੇ ਇਸ ਤੋਂ ਪਿਛਲੇਰੇ ਸਮੇਂ ਦੀਆਂ ਆਲੋਚਨਾਵਾਂ ਵੀ ਇਹੋ ਸੁਰ ਛੇੜਦੀਆਂ ਹਨ । ਸਾਨੂੰ ਦੱਸਿਆ ਜਾਂਦਾ ਹੈ, ਕਿ ਅਫਲਾਤੂਨ ਨੇ ਇਕ ਪਤੀ-ਪਤਨੀ ਵਿਆਹ ਦੀ ਸੰਸਥਾ ਅੰਦਰ ਇਕੱਠੇ ਹੋ ਗਏ ਰਿਵਾਜ ਬਲ ਦਾ ਤੇ ਫਿਰ ਇਸ ਸੰਸਥਾ ਨਾਲ ਸੰਬੰਧਿਤ ਹੋ ਗਈ ਸਦਾਚਾਰਕ ਨਿਯਮਾਵਲੀ ਬਾਰੇ, ਘੱਟ ਅਨੁਮਾਨ ਲਾਇਆ ਸੀ ਅਤੇ ਫਿਰ ਇਹ ਮਨੋਤ ਕਰ ਲੈਣ ਵਿੱਚ ਵੀ ਕਿ, ਕੋਈ ਆਦਮੀ ਕਿਸੇ ਇਕ ਪਤਨੀ ਦੇ ਕੇਵਲ ਇਕ ਅੰਸ਼ ਮਾਤਰ ਨਾਲ ਸੰਤੁਸ਼ਟ ਹੋ ਰਹੇਗਾ। ਉਸ ਨੇ, ਮਰਦ ਵਿਅਕਤੀਆਂ ਦੀ ਅਧਿਕਾਰ ਜਮਾਣ ਵਾਲੀ ਈਰਖਾ ਬਾਰੇ ਘੱਟ ਅਨੁਮਾਨ ਲਾਇਆ ਸੀ, ਫਿਰ ਇਹ ਮਨੌਤ ਕਰਨ ਵਿੱਚ, ਕਿ ਮਾਤਾਵਾਂ ਆਪਣੇ ਬੱਚਿਆਂ ਦੇ ਉਨ੍ਹਾਂ ਤੋਂ ਅੱਡ ਕਰ ਲਏ ਜਾਣ ਤੇ ਕਿਸੇ ਹਿਰਦੇ-ਹੀਣ ਗੁਪਤ ਵਿਵਸਥਾ ਵਿੱਚ ਪਾਲ ਪੋਸ ਲਏ ਜਾਣ ਲਈ ਸਹਿਮਤ ਹੋ ਜਾਣਗੀਆਂ, ਉਸ ਨੇ ਮਾਤੀ ਪ੍ਰਵਿਰਤੀ ਨੂੰ ਘੱਟ ਕਰਕੇ ਸਮਝਿਆ ਸੀ । ਅਤੇ ਸਭ ਤੋਂ ਵਧੀਕ ਉਹ ਇਸ ਗੱਲ ਨੂੰ ਭੁੱਲ ਗਿਆ ਕਿ ਪਰਿਵਾਰ ਨੂੰ ਮਿਟਾਣ ਨਾਲ ਉਹ ਸਦਾਚਾਰਾਂ ਦੀ ਉਸ ਮਹਾਨ ਨਰਸ ਅਤੇ ਉਨ੍ਹਾਂ ਸਹਿਯੋਗਿਕ ਤੇ ਸਾਮਵਾਦੀ ਆਦਤਾਂ ਦੇ ਪ੍ਰਮੁੱਖ ਸੋਮੇ ਨੂੰ ਨਾਸ ਕਰ ਰਿਹਾ ਸੀ, ਜਿਨ੍ਹਾਂ ਨੂੰ ਉਸ ਦੇ ਰਾਜ ਦਾ ਮਨੋਵਿਗਿਆਨਿਕ ਆਧਾਰ ਬਣਾਏ ਜਾਣ ਦੀ ਲੋੜ ਸੀ । ਆਪਣੇ ਅਦੁਤੀ ਕਥਨ ਪ੍ਰਵਾਹ ਨਾਲ ਉਸ ਨੇ ਉਹ ਟਾਹਣੀ ਹੀ ਚੀਰ ਕੇ ਰੱਖ ਦਿੱਤੀ, ਜਿਸ ਉੱਤੇ ਉਹ ਬੈਠਾ ਹੋਇਆ ਸੀ।
ਕੋਈ ਵਿਅਕਤੀ ਇਨ੍ਹਾਂ ਸਾਰੀਆਂ ਆਲੋਚਨਾਵਾਂ ਦਾ ਉੱਤਰ ਸਰਲ ਰੂਪ ਵਿੱਚ, ਇਹ ਦੇ ਸਕਦਾ ਹੈ ਕਿ ਇਹ ਕਿਸੇ ਤੀਲਿਆਂ ਦੇ ਮਨੁੱਖ ਦਾ ਹੀ ਨਾਸ ਕਰ ਸਕਦੀਆਂ ਹਨ ।ਅਫ਼ਲਾਤੂਨ ਸਪੱਸ਼ਟ ਤੌਰ ਤੇ ਬਹੁ-ਗਿਣਤੀ ਨੂੰ ਆਪਣੀ ਸਾਮਵਾਦੀ ਯੋਜਨਾ ਤੋਂ ਵਿਮੁਕਤ ਕਰਦਾ ਹੈ। ਉਹ ਕਾਫ਼ੀ ਸਪੱਸ਼ਟਤਾ ਨਾਲ ਇਹ ਅਨੁਭਵ ਕਰਦਾ ਹੈ, ਕਿ ਬੜੇ ਥੋੜ੍ਹੇ ਜਿਹੇ ਆਦਮੀ ਹੀ ਉਸ ਪਦਾਰਥਿਕ ਨਿੱਜੀ ਇਨਕਾਰ ਦੇ ਯੋਗ ਹੁੰਦੇ ਹਨ ਜਿਸ ਦਾ ਪ੍ਰਸਤਾਵ ਉਹ ਆਪਣੀ ਸ਼ਾਸਕ ਸ਼੍ਰੇਣੀ ਲਈ ਕਰਦਾ ਹੈ; ਕੇਵਲ ਸੰਰੱਖਿਅਕ ਵਿਅਕਤੀ ਹੀ, ਹਰੇਕ ਸੰਰੱਖਿਅਕ ਨੂੰ ਭਰਾ ਜਾਂ ਭੈਣ ਕਰਕੇ ਬੁਲਾਣਗੇ; ਕੇਵਲ ਸੰਰੱਖਿਅਕ ਹੀ ਸੋਨੇ ਤੇ ਚੀਜ਼ਾਂ ਵਸਤਾਂ ਤੋਂ ਬਿਨਾਂ ਰਹਿਣਗੇ, ਬੜੀ ਭਾਰੀ ਬਹੁ-ਗਿਣਤੀ ਤਾਂ ਸਾਰੀਆਂ ਸਤਿਕਾਰ ਕੀਤੀਆਂ ਗਈਆਂ ਸੰਸਥਾਵਾਂ ਨੂੰ ਸੰਭਾਲੀ ਰੱਖੇਗੀ-ਸੰਪਤੀ, ਧਨ, ਵਿਲਾਸ, ਪ੍ਰਤਿਯੋਗਤਾ, ਅਤੇ ਜਿਹੋ ਜਿਹੇ ਵੀ ਨਿੱਜੀ ਜੀਵਨ ਦੀ ਉਹ ਇੱਛਾ ਕਰਦੇ ਹੋਣ । ਉਨ੍ਹਾਂ ਨੂੰ ਇਕ ਪਤੀ-ਪਤਨੀ ਪ੍ਰਥਾ ਦਾ ਅਜਿਹਾ ਹੀ ਵਿਆਹ ਪ੍ਰਾਪਤ ਹੋਵੇਗਾ, ਜਿੰਨਾ ਕਿ ਉਹ ਸਹਾਰ ਸਕਦੇ ਹੋਣ, ਅਤੇ ਉਹ ਸਾਰੇ ਸਦਾਚਾਰ ਜਿਹੜੇ ਇਸ ਤੋਂ, ਤੇ ਪਰਿਵਾਰ ਤੋਂ ਨਿਕਲਦੇ ਹੋਣ । ਪਿਤਾਵਾਂ ਨੂੰ ਆਪਣੀਆਂ ਪਤਨੀਆਂ ਤੇ ਮਾਤਾਵਾਂ ਨੂੰ ਆਪਣੇ ਬੱਚੇ ਪਰਲੀ ਤੋਂ ਪਰਲੀ ਤੇ ਤੰਗ ਕਰ ਦੇਣ ਵਾਲੀ ਹੱਦ ਤੱਕ ਸੰਭਾਲੀ ਰੱਖਣ ਦੀ ਖੁਲ੍ਹ ਹੋਵੇਗੀ । ਜਿਥੋਂ ਤੀਕ ਸੰਰੱਖਿਅਕਾਂ ਦਾ ਵਾਸਤਾ ਹੈ, ਉਨ੍ਹਾਂ ਦੀ ਲੋੜ ਏਨੀ ਸਾਮਵਾਦੀ ਤਬੀਅਤ ਦੀ ਨਹੀਂ ਜਿੰਨੀ ਕਿ ਸਨਮਾਨ ਦੇ ਭਾਵ ਤੇ ਇਸ ਦੇ ਪਿਆਰ ਦੀ ਹੋਵੇਗੀ: ਉਨ੍ਹਾਂ ਨੂੰ ਸੰਭਾਲੀ ਰੱਖਣ ਵਾਲੀ ਚੀਜ਼ ਦਿਆਲਤਾ ਨਹੀਂ, ਸਗੋਂ ਸਵੈ-ਅਭਿਮਾਨ ਦੀ ਭਾਵਨਾ ਹੋਵੇਗੀ । ਅਤੇ ਜਿਥੋਂ ਤੀਕ ਮਾਤ੍ਰੀ ਪ੍ਰਵਿਰਤੀ ਦਾ ਵਾਸਤਾ ਹੈ, ਇਹ ਜਨਮ ਤੋਂ ਪਹਿਲਾਂ ਜਾਂ ਬੱਚੇ ਦੇ ਵਾਧ ਤੋਂ ਵੀ ਪਹਿਲਾਂ ਪ੍ਰਬਲ ਨਹੀਂ ਹੁੰਦੀ । ਔਸਤ ਮਾਤਾ ਨਵੇਂ ਜਨਮੇ ਬੱਚੇ ਨੂੰ ਖ਼ੁਸ਼ੀ ਨਾਲੋਂ, ਆਤਮ ਸਮਰਪਣ ਭਾਵ ਨਾਲ ਪਰਵਾਨ ਕਰਦੀ ਹੈ । ਇਸ ਵਾਸਤੇ ਪਿਆਰ ਕੋਈ ਇਕ ਅਚਾਨਕ ਕਰਾਮਾਤ ਨਹੀਂ, ਸਗੋਂ ਇਕ ਵਿਕਾਸ ਹੁੰਦਾ ਹੈ, ਅਤੇ ਇਹ ਬੱਚੇ ਦੇ ਵਾਧੇ ਨਾਲ ਵਧਦਾ ਜਾਂਦਾ ਹੈ, ਜਿਵੇਂ ਜਿਵੇਂ ਕਿ ਬੱਚਾ ਮਾਤਾ ਦੀ ਕਸ਼ਟਮਈ ਸਾਰ ਸੰਭਾਲ ਦੇ ਹੇਠ ਰੂਪ ਆਕਾਰ ਲੈਂਦਾ ਜਾਂਦਾ ਹੈ, ਜਦ ਤੀਕ ਕਿ ਇਹ ਪਿਆਰ, ਮਾਤ੍ਰੀ ਕਲਾ ਕੁਸ਼ਲਤਾ ਦਾ ਰੂਪ ਆਕਾਰ ਨਹੀਂ ਲੈ ਲੈਂਦਾ, ਤਦ ਤੀਕ ਅਟੱਲ ਤੌਰ ਤੇ ਦਿਲ ਨੂੰ ਪਕੜਦਾ ਨਹੀਂ ।
ਹੋਰ ਦੂਸਰੇ ਇਤਰਾਜ਼ ਮਨੋਵਿਗਿਆਨਿਕ ਹੋਣ ਦੀ ਥਾਂ ਆਰਥਿਕ ਹਨ। ਦਲੀਲ ਇਸ ਤਰ੍ਹਾਂ ਦਿੱਤੀ ਗਈ ਹੈ, ਕਿ ਅਫ਼ਲਾਤੂਨ ਹਰ ਨਗਰ ਦੇ ਦੋਹਾਂ ਨਗਰਾਂ ਵਿੱਚ ਵੰਡੇ ਜਾਣ ਦੀ ਨਿਖੇਧੀ ਕਰਦਾ ਹੈ, ਪਰ ਫਿਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਇਕ ਨਗਰ, ਪੇਸ਼ ਕਰ ਦੇਂਦਾ ਹੈ । ਇਸ ਦਾ ਉੱਤਰ ਇਹ ਹੈ ਕਿ ਪਹਿਲੀ ਹਾਲਤ ਵਿੱਚ ਵੰਡ ਆਰਥਿਕ ਵਿਰੋਧ ਕਰਕੇ ਹੁੰਦੀ ਹੈ । ਅਫ਼ਲਾਤੂਨ ਦੇ ਰਾਜ ਵਿੱਚ ਸੰਰੱਖਿਅਕ ਤੇ ਸਹਾਇਕ ਸ਼੍ਰੇਣੀਆਂ ਨੂੰ, ਸੋਨੇ ਤੇ ਚੀਜ਼ਾਂ ਵਸਤਾਂ ਦੀ ਪ੍ਰਤਿਯੋਗਤਾ ਵਿੱਚ, ਹਿੱਸਾ ਲੈਣ ਤੋਂ ਵਿਸ਼ੇਸ਼ ਤੌਰ ਤੇ ਬਾਹਰ ਰੱਖਿਆ ਗਿਆ ਹੈ।ਪਰ ਸੰਰੱਖਿਅਕ ਪਾਸ ਸੱਤਾ ਹੋਵੇਗੀ, ਬਿਨਾਂ ਜ਼ਿੰਮੇਵਾਰੀ ਤੋਂ, ਤਾਂ ਕੀ ਇਸ ਦਾ ਨਤੀਜਾ ਅੱਤਿਆਚਾਰ ਨਹੀਂ ਨਿਕਲੇਗਾ ? ਨਹੀਂ, ਬਿਲਕਲ ਨਹੀਂ । ਉਨ੍ਹਾਂ ਪਾਸ ਰਾਜਨੀਤਿਕ ਸੱਤਾ ਅਤੇ ਨਿਰਦੇਸ਼ਨ ਹੋਣਗੇ ਪਰ ਕੋਈ ਆਰਥਿਕ ਸੱਤਾ ਜਾਂ ਧਨ ਦੋਲਤ ਨਹੀਂ । ਆਰਥਿਕ ਸ਼੍ਰੇਣੀ ਜੇਕਰ ਸੰਰੱਖਿਅਕਾਂ ਦੇ ਸ਼ਾਸਨ ਢੰਗ ਨਾਲ ਅਸੰਤੁਸ਼ਟ ਹੋਵੇ ਤਾਂ ਇਹ ਭੇਜ ਸਾਮਗ੍ਰੀ ਦਾ ਜੁਟਾਇਆ ਜਾਣਾ ਰੋਕ ਸਕਦੀ ਹੈ, ਜਿਵੇਂ ਕਿ ਲੋਕ ਸਭਾਵਾਂ, ਬਜਟ ਨੂੰ ਰੋਕ ਕੇ, ਪ੍ਰਬੰਧਕ ਕਰਮਚਾਰੀਆਂ ਉੱਤੇ ਵਸੀਕਾਰ ਰੱਖਦੀਆਂ ਹਨ। ਚੰਗਾ, ਤਾਂ ਫਿਰ ਸੰਰੱਖਿਅਕਾਂ ਪਾਸ ਜੇਕਰ ਰਾਜਨੀਤਿਕ ਸੱਤਾ ਤਾਂ ਹੁੰਦੀ ਹੈ ਪਰ ਆਰਥਿਕ ਸੱਤਾ ਨਹੀਂ ਤਾਂ ਉਹ ਆਪਣਾ ਸ਼ਾਸਨ ਕਿਵੇਂ ਸਥਿਰ ਰੱਖ ਸਕਦੇ ਹਨ ? ਕੀ ਹੈਰਿੰਗਟਨ, ਅਤੇ ਮਾਰਕਸ ਤੇ ਹੋਰ ਬਹੁਤਿਆਂ ਨੇ ਇਹ ਸਿੱਧ ਨਹੀਂ ਕਰ ਦਿੱਤਾ ਕਿ ਰਾਜਨੀਤਿਕ ਸੱਤਾ, ਆਰਥਿਕ ਸੱਤਾ ਦਾ ਹੀ ਪ੍ਰਤੀਬਿੰਬ ਹੁੰਦੀ ਹੈ, ਅਤੇ ਉਦੋਂ ਹੀ ਖ਼ਤਰੇ ਵਿੱਚ ਚਲੀ ਜਾਂਦੀ ਹੈ, ਜਦੋਂ ਕਿ ਆਰਥਿਕ ਸੱਤਾ, ਰਾਜਨੀਤਿਕ ਤੌਰ ਤੇ ਇਕ ਅਧੀਨ ਸਮੂਹ ਪਾਸ ਚਲੀ ਜਾਂਦੀ ਹੈ—ਜਿਵੇਂ ਕਿ ਅਠਾਰਵੀਂ ਸਦੀ ਵਿੱਚ, ਮੱਧ ਸ਼੍ਰੇਣੀਆਂ ਪਾਸ ?
ਇਹ ਇਕ ਬੜਾ ਬੁਨਿਆਦੀ ਇਤਰਾਜ਼ ਹੈ, ਅਤੇ ਸ਼ਾਇਦ ਘਾਤਕ ਵੀ । ਉੱਤਰ ਦਿੱਤਾ ਜਾ ਸਕਦਾ ਹੈ, ਕਿ ਰੋਮਨ ਕੈਥੋਲਿਕ ਚਰਚ ਦੀ ਉਹ ਸੱਤਾ ਜਿਸ ਨੇ ਕਿ ਰਾਜਿਆਂ ਰਾਣਿਆਂ ਨੂੰ ਵੀ ਕੈਨੇਜਾ ਸਥਾਨ ਉੱਤੇ ਗੋਡਿਆਂ ਪਰਨੇ ਹੋ ਜਾਣ ਲਈ ਮਜਬੂਰ ਕਰ ਦਿੱਤਾ; ਉਹ ਆਪਣੇ ਸ਼ਾਸਨ ਦੀਆਂ ਪਹਿਲੀਆਂ ਸਦੀਆਂ ਵਿੱਚ ਧਨ ਦੋਲਤ ਦੇ ਸਮਤੰਤਰ ਨਾਲੋਂ ਸਿਧਾਂਤਾਂ ਦੇ ਹੀ ਪਰਚਾਰ ਉੱਤੇ ਆਧਾਰਿਤ ਸੀ । ਪਰ ਹੋ ਸਕਦਾ ਹੈ ਕਿ ਧਰਮ ਸੰਸਥਾ ਦੀ ਚਿਰ ਤੱਕ ਦੀ ਇਹ ਪ੍ਰਭੁਤਾ ਯੂਰਪ ਦੀ ਕ੍ਰਿਸ਼ਕ ਹਾਲਤ ਦੇ ਸਬੱਬ ਹੋਵੇ । ਕੋਈ ਇਕ ਕ੍ਰਿਸ਼ਕ ਵੱਸੋਂ, ਕੁਦਰਤੀ ਤੱਤਾਂ ਦੀ ਮੌਜ ਉੱਤੇ ਆਪਣੀ ਨਿਰਸਹਾਈ ਨਿਰਭਰਤਾ ਕਰਕੇ, ਪਰਾਪਰਕ੍ਰਿਤਕ ਵਿਸ਼ਵਾਸ ਕਰਨ ਦੀ ਰੁਚੀ ਰੱਖਦੀ ਹੈ, ਕਿਉਂ ਜੋ ਆਪਣੀ ਅਸਮਰੱਥਾ ਕਰਕੇ ਇਹ ਕੁਦਰਤ ਉੱਤੇ ਵਸੀਕਾਰ ਨਹੀਂ ਪਾ ਸਕਦੀ ਤੇ ਇਸ ਦਾ ਸਿੱਟਾ ਪਹਿਲਾਂ ਡਰ ਤੇ ਫਿਰ ਪੂਜਾ ਨਿਕਲਦਾ ਹੈ। ਜਦੋਂ ਉਦਯੋਗ ਤੇ ਵਪਾਰ ਦਾ ਵਿਕਾਸ ਹੋ ਕੇ ਇਕ ਨਵੇਂ ਨਮੂਨੇ ਦਾ ਮਨ ਤੇ ਮਨੁੱਖ ਵਜੂਦ ਵਿੱਚ ਆ ਗਿਆ, ਜਿਹੜਾ ਕਿ ਵਧੇਰੇ ਵਾਸਤਵਿਕ ਤੇ ਲੌਕਿਕ ਸੀ ਤਾਂ ਧਰਮ ਸੰਸਥਾ ਦੀ ਸੱਤਾ ਡਿੱਗਣੀ ਸ਼ੁਰੂ ਹੋ ਗਈ, ਜਦੋਂ ਹੀ ਕਿ ਇਹ ਇਸ ਨਵੇਂ ਆਰਥਿਕ ਤੱਥ ਦੇ ਵਿਰੋਧ ਵਿੱਚ ਆ ਗਈ। ਰਾਜਨੀਤਿਕ ਸੱਤਾ ਨੂੰ ਬਾਰ ਬਾਰ ਆਪਣਾ ਮੇਲ ਆਰਥਿਕ ਸ਼ਕਤੀਆਂ ਦੇ ਬਦਲਦੇ ਸੰਤੁਲਨ ਨਾਲ ਬਿਠਾਣਾ ਪੈਂਦਾ ਹੈ । ਅਫ਼ਲਾਤੂਨ ਦੇ ਸੰਰੱਖਿਅਕਾਂ ਦੀ ਆਰਥਿਕ ਸ਼੍ਰੇਣੀ ਉੱਤੇ ਮਾਲੀ ਨਿਰਭਰਤਾ, ਬਹੁਤ ਛੇਤੀ ਉਨ੍ਹਾਂ ਨੂੰ ਉਸ ਸ਼੍ਰੇਣੀ ਦੇ ਵਸੀਕਾਰ ਵਿੱਚ ਰੱਖੇ ਹੋਏ, ਪ੍ਰਬੰਧਕ ਕਰਮਚਾਰੀਆਂ ਦੀ ਪਦਵੀ ਤੇ ਲੈ ਜਾਏਗੀ । ਸੈਨਿਕ ਸੱਤਾ ਦਾ ਪ੍ਰਯੋਗ ਵੀ, ਇਸ ਅਮਿੱਟ ਹੋਣੀ ਨੂੰ ਦੇਰ ਤਕ ਰੋਕ ਨਹੀਂ ਸਕਦਾ, ਠੀਕ ਜਿਸ ਤਰ੍ਹਾਂ ਕਿ ਕ੍ਰਾਂਤੀਕਾਰੀ ਰੂਸ ਦੀਆਂ ਸੈਨਿਕ ਸ਼ਕਤੀਆਂ ਉਨ੍ਹਾਂ ਕਿਸਾਨਾਂ ਦੇ ਵਿਚਕਾਰ, ਸੰਪਤੀ ਦੀ ਮਲਕੀਅਤ ਵਾਲੇ ਵਿਅਕਤੀਵਾਦ ਦੇ ਵਾਧੇ ਨੂੰ ਰੋਕ ਨਹੀਂ ਸਨ ਸਕੀਆਂ, ਜਿਹੜੇ ਕਿ ਭੋਜ ਸਾਮਗ੍ਰੀ ਦੀ ਪੈਦਾਵਾਰ ਉੱਤੇ ਵਸੀਕਾਰ ਰੱਖਦੇ ਸਨ ਅਤੇ ਇਸੇ ਕਰ ਕੇ ਰਾਸ਼ਟਰ ਦੀ ਭਾਵੀ ਉੱਤੇ ਵੀ । ਅਫਲਾਤੂਨ ਪਾਸ ਕੇਵਲ ਇੰਨਾ ਕੁਝ ਰਹਿ ਜਾਏਗਾ, ਕਿ ਭਾਵੇਂ ਰਾਜਨੀਤਿਕ ਨੀਤੀਆਂ ਤਾਂ ਆਰਥਿਕ ਤੌਰ ਤੇ ਪ੍ਰਬਲ ਸਮੂਹ ਰਾਹੀਂ ਹੀ ਨਿਰਧਾਰਿਤ ਕੀਤੀਆਂ ਜਾਣੀਆਂ ਸਨ, ਤਾਂ ਵੀ ਵਧੀਕ ਚੰਗੀ ਗੱਲ ਇਹੋ ਹੈ ਕਿ ਦਿਹ ਨੀਤੀਆਂ ਅਜਿਹੇ ਕਰਮਚਾਰੀਆਂ ਰਾਹੀਂ ਅਮਲ ਵਿੱਚ ਲਿਆਂਦੀਆਂ ਜਾਣ, ਜਿਹੜੇ ਕਿ ਇਸ ਪ੍ਰਯੋਜਨ ਲਈ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਹੋਣ, ਬਨਿਸਬਤ ਇਸ ਗੱਲ ਦੇ ਕਿ ਇਨ੍ਹਾਂ ਦੀ ਵਰਤੋਂ ਅਜਿਹੇ ਆਦਮੀਆਂ ਰਾਹੀਂ ਕੀਤੀ ਜਾਏ, ਜਿਹੜੇ ਕਿ ਭੁੱਲੇ ਭਟਕੇ ਰਾਜਨੀਤਿਕ ਪਦਵੀ ਉੱਤੇ ਆ ਪਹੁੰਚੇ ਹੋਣ, ਪਰ ਜਿਨ੍ਹਾਂ ਨੂੰ ਰਾਜ ਪ੍ਰਾਇਣਤਾ ਦੇ ਹੁਨਰਾਂ ਦੀ ਕੋਈ ਸਿਖਲਾਈ 엉 ।
ਜਿਸ ਚੀਜ਼ ਦੀ ਅਫ਼ਲਾਤੂਨ ਅੰਦਰ ਸਭ ਤੋਂ ਵਧੀਕ ਥੁੜ੍ਹ ਹੈ ਉਹ ਹਰੇਕ ਲਾਈਟਸ ਵਰਗੀ, ਪ੍ਰਵਾਹ ਤੇ ਤਬਦੀਲੀ ਦੀ ਭਾਵਨਾ ਦੀ ਹੈ। ਉਹ ਇਸ ਗੱਲ ਲਈ ਬਹੁਤਾ ਹੀ ਇੱਛਾਵਾਨ ਹੈ ਕਿ ਇਸ ਸੰਸਾਰ ਦੀ ਚਲਦੀ ਫਿਰਦੀ ਤਸਵੀਰ, ਇਕ ਬੱਝਵੀਂ ਤੇ ਅਡੋਲ ਪੱਧਰ ਧਰਤੀ ਵਾਂਗ ਹੋ ਜਾਏ । ਕਿਸੇ ਵੀ ਡਰਾਕਲ ਫਿਲਾਸਫਰ ਦੀ ਤਰ੍ਹਾਂ ਉਹ ਨਿਰੋਲ ਰੂਪ ਵਿੱਚ ਵਿਵਸਥਾ ਨੂੰ ਹੀ ਪਸੰਦ ਕਰਦਾ ਹੈ । ਐਥਨਜ਼ ਦੀ ਲੋਕ-ਤਾਂਤ੍ਰਿਕ ਗੜਬੜੀ ਤੋਂ ਉਹ ਇੰਨਾ ਭੈ-ਭੀਤ ਹੋ ਗਿਆ ਹੈ, ਕਿ ਵਿਅਕਤਿਕ ਕੀਮਤਾਂ ਵਲੋਂ ਪਰਲੀ ਹੱਦ ਦੀ ਬੇਪਰਵਾਹੀ ਤੇ ਜਾ ਪਹੁੰਚਾ ਹੈ । ਉਹ ਮਨੁੱਖਾਂ ਨੂੰ ਇਸ ਇਸ ਤਰ੍ਹਾਂ ਸ਼੍ਰੇਣੀਬੱਧ ਕਰਦਾ ਹੈ, ਜਿਸ ਤਰ੍ਹਾਂ ਕਿ ਕੋਈ ਜੀਵ-ਵਿਗਿਆਨੀ ਮੱਖੀਆਂ ਨੂੰ । ਆਪਣੇ ਉਦੇਸ਼ ਦੀ ਪੂਰਤੀ ਲਈ ਉਹ ਪੁਜਾਰੀ ਸ਼੍ਰੇਣੀ ਦੇ ਪਾਖੰਡ ਨੂੰ ਵਰਤ ਲੈਣ ਤੋਂ ਸੰਕੋਚ ਨਹੀਂ ਕਰਦਾ । ਉਸ ਦਾ ਰਾਜ, ਗਤੀ ਰਹਿਤ ਜਿਹਾ ਹੈ । ਇਹ ਸਹਿਜੇ ਹੀ ਇਕ ਅਜਿਹਾ ਪੁਰਾਣਾ ਤੇ ਪਛੜਿਆ ਹੋਇਆ ਸਮਾਜ ਬਣ ਸਕਦਾ ਹੈ ਜਿਹੜਾ ਕਿ ਅਜਿਹੇ ਲਚਕ-ਹੀਣ ਸੱਤਰਿਆਂ ਬਹੱਤ- ਰਿਆਂ ਰਾਹੀਂ ਸ਼ਾਸਿਤ ਕੀਤਾ ਜਾਏ, ਜਿਹੜੇ ਕਿ ਨਵੀਂ ਕਾਢ ਦੇ ਵਿਰੋਧੀ ਤੇ ਤਬਦੀਲੀ ਪ੍ਰਤੀ ਈਰਖਾਲੂ ਹੋਣ। ਇਹ ਕੇਵਲ ਮਾਤਰ ਇਕ ਕਲਾ ਵਿਗਿਆਨ ਹੈ; ਇਹ ਵਿਵਸਥਾ ਨੂੰ ਤਾਂ ਵੱਡਿਆਂਦਾ ਹੈ, ਜਿਹੜੀ ਕਿ ਵਿਗਿਆਨਿਕ ਮਨ ਲਈ ਇੰਨੀ ਪਿਆਰੀ ਹੁੰਦੀ ਹੈ, ਪਰ ਉਸ ਸੁਤੰਤਰਤਾ ਵੱਲ ਬਿਲਕੁਲ ਲਾਪਰਵਾਹੀ ਵਰਤਦਾ ਹੈ, ਜਿਹੜੀ ਕਿ ਕਲਾ ਦੀ ਜਾਨ ਹੁੰਦੀ ਹੈ; ਇਹ ਸੁੰਦਰਤਾ ਦੇ ਨਾਮ ਦੀ ਪੂਜਾ ਕਰਦਾ ਹੈ, ਪਰ ਉਨ੍ਹਾਂ ਕਲਾਕਾਰਾਂ ਨੂੰ ਦੇਸ਼ ਨਿਕਾਲਾ ਦੇ ਦੇਂਦਾ ਹੈ, ਜਿਹੜੇ ਕਿ ਸੁੰਦਰਤਾ ਦਾ ਨਿਰਮਾਣ ਜਾਂ ਇਸ ਵੱਲ ਸੰਕੇਤ ਕਰ ਸਕਦੇ ਹਨ । ਇਹ ਸਪਾਰਟਾ ਜਾਂ ਪ੍ਰਰੀਆ ਤਾਂ ਹੈ, ਪਰ ਕੋਈ ਆਦਰਸ਼ ਰਾਜ ਨਹੀਂ ।
ਹੁਣ ਜਦੋਂ ਕਿ ਇਨ੍ਹਾਂ ਅਰੁਚਿਕਰ ਤਰੁੱਟੀਆਂ ਦਾ ਉਲੇਖ ਨਿਰਪੱਖ ਤੌਰ ਤੋਂ ਕਰ ਦਿੱਤਾ ਗਿਆ ਹੈ, ਤਾਂ ਅਫ਼ਲਾਤੂਨ ਦੀ ਸੰਕਲਪਨਾਂ ਦੀ ਸੱਤਾ ਤੇ ਗੰਭੀਰਤਾ ਪ੍ਰਤੀ ਸ਼ਰਧਾਂਜਲੀ ਭੇਟਾ ਕਰਨੀ ਬਾਕੀ ਰਹਿੰਦੀ ਹੈ । ਸਾਰ ਰੂਪ ਵਿੱਚ ਉਹ ਸਹੀ ਤੇ ਠੀਕ ਹੈ—ਕੀ ਉਹ ਨਹੀਂ ?- ਜਿਸ ਚੀਜ਼ ਦੀ ਇਸ ਸੰਸਾਰ ਨੂੰ ਲੋੜ ਹੈ ਉਹ ਇਸ ਦਾ ਆਪਣੇ ਵੱਧ ਤੋਂ ਵੱਧ ਸਿਆਣਿਆਂ ਰਾਹੀਂ ਸ਼ਾਸਿਤ ਕੀਤਾ ਜਾਣਾ ਹੈ। ਉਸ ਦੇ ਵਿਚਾਰ ਦਾ ਆਪਣੇ ਸਮੇਂ ਤੇ ਮਰਿਆਦਾ ਨਾਲ ਮੇਲ ਬਿਠਾਣਾ ਸਾਡਾ ਕੰਮ ਹੈ। ਅਜ ਲੋਕ-ਤੰਤਰ ਨੂੰ ਤਾਂ ਅਵੱਸ਼ ਹੀ ਸਾਨੂੰ ਇਕ ਮੰਨੀ ਪ੍ਰਮੰਨੀ ਚੀਜ਼ ਸਮਝਣਾ ਚਾਹੀਦਾ ਹੈ । ਚੋਣ ਅਧਿਕਾਰ ਨੂੰ ਅਸੀਂ ਉਸ ਤਰ੍ਹਾਂ ਸੀਮਿਤ ਨਹੀਂ ਕਰ ਸਕਦੇ, ਜਿਸ ਤਰ੍ਹਾਂ ਕਿ ਅਫਲਾਤੂਨ ਨੇ ਪ੍ਰਸਤਾਵ ਕੀਤਾ ਸੀ । ਪਰ ਪਦਵੀ ਨੂੰ ਸੰਭਾਲਣ ਬਾਰੇ ਅਸੀਂ ਪਾਬੰਦੀਆਂ ਲਾ ਸਕਦੇ ਅਤੇ ਇਸ ਤਰ੍ਹਾਂ ਲੋਕ-ਤੰਤਰ ਤੇ ਕੁਲੀਨ-ਤੰਤਰ ਦਾ ਇਕ ਅਜਿਹਾ ਮਿਸ਼੍ਰਣ ਪ੍ਰਾਪਤ ਕਰ ਸਕਦੇ ਹਾਂ, ਜਿਹੜਾ ਕਿ ਅਫ਼ਲਾਤੂਨ ਦੇ ਮਨ ਦੀ ਚੀਜ਼ ਪ੍ਰਤੀਤ ਹੁੰਦਾ ਹੈ। ਉਸ ਦੇ ਇਸ ਪੱਖ ਨੂੰ ਅਸੀਂ ਬਿਨਾਂ ਕਿਸੇ ਝਗੜੇ ਤੋਂ ਪਰਵਾਨ ਕਰ ਸਕਦੇ ਹਾਂ, ਕਿ ਨੀਤੀਵੇਤਾ ਨੂੰ ਵੀ ਉਸੇ ਤਰ੍ਹਾਂ ਵਿਸ਼ੇਸ਼ ਤੌਰ ਤੋਂ, ਅਤੇ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ, ਜਿਵੇਂ ਕਿ ਕਿਸੇ ਵੈਦ ਜਾਂ ਡਾਕਟਰ ਨੂੰ । ਅਸੀਂ ਆਪਣੀਆਂ ਯੂਨੀਵਰਸਿਟੀਆਂ ਅੰਦਰ ਰਾਜਨੀਤਿਕ ਵਿਗਿਆਨ ਅਤੇ ਪ੍ਰਬੰਧ-ਸ਼ਾਸਤਰ ਦੇ ਵਿਭਾਗ ਕਾਇਮ ਕਰ ਸਕਦੇ ਹਾਂ, ਅਤੇ ਜਦੋਂ ਇਹ ਵਿਭਾਗ ਅਸੀਂ ਰਾਜਨੀਤਿਕ ਅਹੁਦਿਆਂ ਦੀ ਨਾਮਜ਼ਦਗੀ ਲਈ ਚੋਖੇ ਤੋਰ ਤੇ ਕੰਮ ਕਰਨਾ ਸ਼ੁਰੂ ਆਦਮੀਆਂ ਨੂੰ ਅਨ-ਅਧਿਕਾਰੀ ਬਣਾ ਸਕਦੇ ਹਾਂ, ਜਦ ਤੀਕ ਕਿ ਉਨ੍ਹਾਂ ਅਜਿਹੇ ਰਾਜਨੀਤਿਕ ਸਕੂਲਾਂ ਦਾ ਕੋਰਸ ਪਾਸ ਨਾ ਕੀਤਾ ਹੋਵੇ। ਅਸੀਂ ਹਰੇਕ ਅਜਿਹੇ ਆਦਮੀ ਨੂੰ ਅਹੁਦੇ ਲਈ ਅਧਿਕਾਰੀ ਬਣਾ ਸਕਦੇ ਹਾਂ, ਜਿਸ ਨੂੰ ਇਸ ਕੰਮ ਲਈ ਸਿਖਲਾਈ ਦਿੱਤੀ ਗਈ ਹੋਵੇ ਅਤੇ ਇਸ ਤਰ੍ਹਾਂ ਨਾਮਜ਼ਦਗੀ ਦੇ ਉਸ ਗੁੰਝਲਦਾਰ ਢੰਗ ਨੂੰ ਬਿਲਕੁਲ ਹੀ ਹਟਾ ਸਕਦੇ ਹਾਂ, ਜਿਹੜਾ ਕਿ ਸਾਡੇ ਲੋਕ- ਤੰਤਰ ਦੇ ਭ੍ਰਿਸਟਾਚਾਰ ਦਾ ਅੱਡਾ ਬਣਿਆ ਹੋਇਆ ਹੈ । ਚੋਣਕਾਰ ਲੋਕ ਕਿਸੇ ਵੀ ਅਜਿਹੇ ਆਦਮੀ ਨੂੰ ਚੁਣ ਸਕਦੇ ਹਨ, ਜਿਹੜਾ ਕਿ ਉਚਿਤ ਤੌਰ ਤੇ ਸਿਖਿਆ ਤੇ ਸੁਯੋਗ ਬਣਿਆ ਹੋਇਆ ਆਪਣੇ ਆਪ ਨੂੰ ਉਮੀਦਵਾਰ ਦੇ ਤੌਰ ਤੇ ਘੋਸ਼ਿਤ ਕਰੇ । ਇਸ ਤਰੀਕੇ ਨਾਲ ਲੋਕ-ਤਾਂਤ੍ਰਿਕ ਚੋਣ ਹੁਣ ਨਾਲੋਂ ਤਾਂ ਅਮਾਪ ਤੌਰ ਤੇ ਵਧੀਕ ਵਿਸ਼ਾਲ ਹੋਵੇਗੀ, ਜਦੋਂ ਕਿ ਸਗਵੇਂ ਇਕੋ ਨਮੂਨੇ ਦੇ ਦੋ ਆਦਮੀ ਚਹੁੰ ਸਾਲਾ ਚੋਣ ਦੀ ਨੁਮਾਇਸ਼ ਤੇ ਪਾਖੰਡ ਰਚ ਧਰਦੇ ਹਨ । ਪ੍ਰਬੰਧਕ ਤਕਨੀਕ ਦਾ ਕੋਰਸ ਪਾਸ ਕੀਤੇ ਹੋਇਆਂ ਨੂੰ ਹੀ ਅਹੁਦੇ ਤੇ ਲਿਆਉਣ ਵਾਲੀ ਇਸ ਪ੍ਰਤਿ-ਬੰਧਕ ਯੋਜਨਾ ਨੂੰ ਬਿਲਕੁਲ ਲੋਕ-ਤਾਂਤ੍ਰਿਕ ਬਣਾਨ ਲਈ, ਕੇਵਲ ਸੰਸ਼ੋਧਨ ਦੀ ਲੋੜ ਹੋਵੇਗੀ ਅਤੇ ਇਹ ਵਿੱਦਿਅਕ ਅਵਸਰ ਦੀ ਇਕ ਅਜਿਹੀ ਸਮਾਨਤਾ ਹੋਵੇਗੀ ਜਿਹੜੀ ਕਿ ਸਾਰੇ ਮਰਦਾਂ ਤੇ ਇਸਤ੍ਰੀਆਂ ਲਈ ਖੁਲ੍ਹੀ ਹੋਵੇਗੀ, ਭਾਵੇਂ ਉਨ੍ਹਾਂ ਦੇ ਮਾਪਿਆਂ ਦੇ ਵਸੀਲੇ, ਯੂਨੀਵਰਸਿਟੀ ਦੀ ਸਿਖਲਾਈ ਤੇ ਰਾਜਨੀਤਿਕ ਪ੍ਰਗਤੀ ਵਲ ਜਾਂਦੇ ਮਾਰਗ, ਕੁਝ ਵੀ ਕਿਉਂ ਨਾ ਹੋਣ । ਸਹਿਜੇ ਹੀ ਅਜਿਹੀ ਵਿਉਂਤ ਕੀਤੀ ਜਾ ਸਕੇਗੀ ਕਿ ਛੋਟੀਆਂ ਮੋਟੀਆਂ ਨਗਰ ਸਭਾਵਾਂ ਤੇ ਰਾਜ ਉਨ੍ਹਾਂ ਸਾਰੇ ਅਜਿਹੇ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਦੇਣ ਜਿਨ੍ਹਾਂ ਨੇ ਕੁਝ ਵਿਸ਼ੇਸ਼ ਸਕੂਲਾਂ ਕਾਲਜਾਂ ਦੀਆਂ ਪਰੀਖਿਆਵਾਂ ਪਾਸ ਕੀਤੀਆਂ ਤੇ ਆਪਣੀ ਯੋਗਤਾ ਦਾ ਸਬੂਤ ਦਿੱਤਾ ਹੋਵੇ, ਪਰ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਗਲੇਰੀ ਪੱਧਰ ਦੀ ਵਿੱਦਿਆ ਦੁਆ ਸਕਣ ਤੋਂ ਅਸਮਰਥ ਹੋਣ। ਅਜਿਹਾ ਲੋਕ-ਤੰਤਰ ਅਸਲ ਅਰਥਾਂ ਵਿੱਚ ਆਪਣੇ ਨਾਮ ਨੂੰ ਸਕਾਰਥਾ ਸਿੱਧ ਕਰਨ ਵਾਲਾ ਹੋਵੇਗਾ ।
ਇੰਨਾ ਕੁਝ ਹੋਰ ਕਹਿ ਦੇਣਾ ਐਨ ਮੁਨਾਸਬ ਹੋਵੇਗਾ ਕਿ ਅਫ਼ਲਾਤੂਨ ਸਮਝਦਾ ਹੈ ਕਿ ਉਸ ਦਾ ਆਦਰਸ਼-ਸਮਾਜ-ਚਿੱਤਰ ਵਿਵਹਾਰਕ ਸੰਸਾਰ ਦੇ ਘੇਰੇ ਅੰਦਰ ਆਉਣ ਵਾਲਾ ਨਹੀਂ।ਉਹ ਸਵੀਕਾਰ ਕਰਦਾ ਹੈ ਕਿ ਉਸ ਨੇ ਇਕ ਅਜਿਹਾ ਆਦਰਸ਼ ਨਿਰੂਪਣ ਕੀਤਾ ਹੈ ਜਿਸ ਨੂੰ ਵਰਤੋਂ ਵਿੱਚ ਲਿਆਉਣਾ ਕਠਿਨ ਹੈ । ਇਸ ਦਾ ਸਮਾਧਾਨ ਉਹ ਇਸ ਤਰ੍ਹਾਂ ਕਰਦਾ ਹੈ ਕਿ ਆਪਣੀ ਇੱਛਾ ਦੇ ਅਜਿਹੇ ਚਿੱਤਰਾਂ ਦਾ ਰੋਗਨ ਕੀਤੇ ਜਾਣਾ, ਫਿਰ ਵੀ ਆਪਣੀ ਇਕ ਕੀਮਤ ਰੱਖਦਾ ਹੈ | ਮਨੁੱਖ ਦੀ ਸਾਰਥਿਕਤਾ ਇਸੇ ਗੱਲ ਵਿੱਚ ਹੈ ਕਿ ਉਹ ਇੱਕ ਚੰਗੇਰੇ ਸੰਸਾਰ ਦੀ ਕਲਪਨਾਂ ਕਰਕੇ, ਇਸ ਦੇ ਕੁਝ ਭਾਗ ਨੂੰ ਆਪਣੇ ਸੰਕਲਪ ਬਲ ਨਾਲ ਵਾਸਤਵਿਕਤਾ ਵਿੱਚ ਵੀ ਲਿਆ ਸਕਦਾ ਹੈ । ਮਨੁੱਖ ਇਕ ਅਜਿਹਾ ਜਾਨਦਾਰ ਪ੍ਰਾਣੀ ਹੈ ਜਿਹੜਾ ਕਿ ਆਦਰਸ਼-ਸਮਾਜ ਚਿੱਤਰਾਂ ਦਾ ਨਿਰ- ਮਾਣ ਕਰਦਾ ਹੈ । “ਅਸੀਂ ਆਪਣੇ ਤੋਂ ਪਹਿਲਾਂ ਤੇ ਪਿਛੋਂ ਦੇ ਸਮੇਂ ਵੱਲ ਝਾਕਦੇ ਤੇ ਜੋ ਕੁਝ ਹੈ ਨਹੀਂ, ਉਸ ਲਈ ਸੱਧਰ ਕਰਦੇ ਹਾਂ” ਤੇ ਇਹ ਚੀਜ਼ ਕੋਈ ਐਵੇਂ ਰਹਿੰਦੀ । ਬਹੁਤ ਸਾਰੇ ਸੁਪਨਿਆਂ ਨੂੰ ਲੱਤਾਂ ਲੱਗ ਜਾਂਦੀਆਂ ਤੇ ਉਹ ਤੁਰਨ ਹਨ, ਜਾਂ ਉਨ੍ਹਾਂ ਨੂੰ ਖੰਭ ਲੱਗ ਜਾਂਦੇ ਹਨ ਤੇ ਉਹ ਉਡਾਰੀ ਜਿਵੇਂ ਕਿ ‘ਇਕਾਰਸ’ ਦਾ ਇਹ ਸੁਪਨਾ ਕਿ ਮਨੁੱਖ ਉੱਡ ਸਕਦਾ ਹੈ। ਛੇਕੜ ਨੂੰ, ਜੇਕਰ ਅਸਾਂ ਕੇਵਲ ਇਕ ਚਿੱਤਰ ਵੀ ਉਲੀਕਿਆ ਹੋਵੇ ਤਾਂ ਵੀ ਇਹ ਸਾਡੀ ਚਾਲ ਢਾਲ ਤੇ ਵਰਤ ਵਰਤਾਰੇ ਲਈ ਇਕ ਨਮੂਨੇ ਅਤੇ ਅੰਤਿਮ ਟੀਚੇ ਦਾ ਕੰਮ ਦੇ ਸਕਦਾ ਹੈ । ਜਦੋਂ ਸਾਡੇ ਵਿਚੋਂ ਕਾਫ਼ੀ ਆਦਮੀ ਇਸ ਚਿੱਤਰ ਵੱਲ ਦੇਖਣ ਤੇ ਇਸ ਦੇ ਪਰਕਾਸ਼ ਦਾ ਅਨੁਸਰਣ ਵੀ ਕਰਨ ਲੱਗ ਪੈਣਗੇ ਤਾਂ ਆਦਰਸ਼-ਸਮਾਜ ਨਕਸ਼ੇ ਵਿੱਚ ਵੀ ਆਪਣਾ ਥਾਂ ਲੱਭ ਲਵੇਗਾ । ਇਸੇ ਦੌਰਾਨ “ਕਿਸੇ ਅਰਸ਼ੀ ਸੰਸਾਰ ਅੰਦਰ ਇਹੋ ਜਿਹੇ ਨਗਰ ਦਾ ਨਮੂਨਾ ਬੰਨ੍ਹ ਦਿੱਤਾ ਗਿਆ ਹੁੰਦਾ ਹੈ ਅਤੇ ਜਿਸ ਦੀ ਇੱਛਾ ਹੋਵੇ ਉਹ ਇਸ ਨੂੰ ਦੇਖ ਸਕਦਾ ਹੈ ਤੇ ਦੇਖਦਿਆਂ ਹੋਇਆਂ ਇਸ ਦੇ ਅਨੁਸਾਰ ਆਪਣੇ ਆਪ ਉੱਤੇ ਰਾਜ ਵੀ ਕਰ ਸਕਦਾ ਹੈ । ਪਰ ਕੀ ਧਰਤੀ ਉੱਤੇ ਵੀ ਕਦੀ ਅਜਿਹਾ ਨਗਰ ਹੋਇਆ ਹੈ ਅਤੇ ਹੋ ਸਕੇਗਾ ਜਾਂ ਨਹੀਂ ਉਹ ਇਸ ਨਗਰ ਦੇ ਕਾਨੂੰਨਾਂ ਦਾ ਹੀ ਅਨੁਸਰਣ ਕਰੇਗਾ ਅਤੇ ਕਿਸੇ ਹੋਰ ਦਾ ਨਹੀਂ—।” ਸ੍ਰੇਸ਼ਟ ਮਨੁੱਖ, ਅਪੂਰਨ ਰਾਜ ਵਿੱਚ ਵੀ ਪੂਰਨ ਕਾਨੂੰਨ ਨੂੰ ਹੀ ਵਰਤੋਂ ਵਿੱਚ ਲਿਆਵੇਗਾ ।
ਇਨ੍ਹਾਂ ਸਾਰੇ ਸ਼ੰਕਿਆਂ ਨੂੰ ਸਵੀਕਾਰ ਕਰਦਿਆਂ ਹੋਇਆਂ ਵੀ, ਇਹ ਉਸਤਾਦ ਵਿਅਕਤੀ ਆਪਣੇ ਆਪ ਨੂੰ ਅੰਦੇਸ਼ੇ ਵਿੱਚ ਪਾਣ ਲਈ ਕਾਫ਼ੀ ਸਾਹਸਮੰਦ ਹੋ ਸਕਿਆ, ਜਦੋਂ ਹੀ ਕਿ ਉਸ ਨੂੰ ਆਪਣੀ ਯੋਜਨਾ ਨੂੰ ਵਰਤੋਂ ਵਿੱਚ ਲਿਆਉਣ ਦਾ ਸਬੱਬ ਬਣ ਗਿਆ । ਸਾਲ 387 ਪੂ: ਈ:ਵਿੱਚ ਅਫ਼ਲਾਤੂਨ ਨੂੰ ਸਿਸਿਲੀ ਦੀ ਵੱਧਦੀ ਫੁੱਲਦੀ ਤੇ ਸ਼ਕਤੀਸ਼ਾਲੀ ਸਾਈਰਾਕਿਊਜ਼ (Syracuse) ਦੇ ਸ਼ਾਸਕ ਡਾਇਓਨੀਸੀਅਸ ਵਲੋਂ ਸੱਦਾ ਆਇਆ ਕਿ ਉਹ ਪਹੁੰਚ ਕੇ ਉਸ ਦੇ ਰਾਜ ਨੂੰ ਆਦਰਸ਼-ਸਮਾਜ ਵਿੱਚ ਬਦਲ ਦੇਵੇ, ਅਤੇ ਇਹ ਫ਼ਿਲਾਸਫ਼ਰ ਟਰਗਾਟ ਵਾਂਗ, ਖ਼ਿਆਲ ਕਰਦਿਆਂ ਹੋਇਆਂ ਕਿ ਕਿਸੇ ਇਕ ਮਨੁੱਖ ਨੂੰ ਸੁਸਿਖਿਅਤ ਕਰਨਾ ਸਾਰੇ ਸਮਾਜ ਨਾਲੋਂ ਵਧੀਕ ਸੌਖਾ ਹੁੰਦਾ ਹੈ—ਭਾਵੇਂ ਇਹ ਰਾਜਾ ਹੀ ਕਿਉਂ ਨਾ ਹੋਵੇ—ਉਹ ਅਜਿਹਾ ਕਰਨਾ ਮੰਨ ਗਿਆ।ਪਰ ਜਦੋਂ ਡਾਇਓਨੀਸੀਅਸ ਨੂੰ ਪਤਾ ਲੱਗਾ ਕਿ ਇਹ ਯੋਜਨਾ ਇਸ ਗੱਲ ਦੀ ਮੰਗ ਕਰਦੀ ਸੀ ਕਿ ਜਾਂ ਤਾਂ ਉਹ ਫ਼ਿਲਾਸਫ਼ਰ ਬਣ ਜਾਏ, ਜਾਂ ਫਿਰ ਰਾਜਾ ਨਾ ਰਹੇ ਤਾਂ ਉਹ ਟਾਲ ਗਿਆ ਅਤੇ ਇਸ ਦਾ ਅੰਤਿਮ ਸਿੱਟਾ ਇਕ ਤਲਖ਼ ਝਗੜਾ ਹੋਇਆ । ਕਹਾਣੀ ਦੱਸਦੀ ਹੈ ਕਿ ਅਫ਼ਲਾਤੂਨ ਨੂੰ ਦਾਸ ਬਣਾ ਕੇ ਵੇਚ ਦਿੱਤਾ ਗਿਆ ਤੇ ਉਸ ਦੇ ਮਿੱਤਰ ਤੇ ਸ਼ਾਗਿਰਦ ਐਨੀਸੀਰੀਜ਼ ਨੇ ਉਸ ਦਾ ਛੁਟਕਾਰਾ ਕਰਾਇਆ । ਜਦੋਂ ਐਥੀਨੀਆ ਦੇ ਅਫ਼ਲਾਤੂਨ ਦੇ ਅਨੁਯਾਈਆਂ ਨੇ ਉਸ ਵਲੋਂ ਚੁਕਾਈ ਗਈ ਛੁਟਕਾਰੇ ਦੀ ਰਕਮ ਲਈ ਉਸ ਨੂੰ ਧਨ ਦੇਣਾ ਚਾਹਿਆ ਤਾਂ ਉਸ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਫ਼ਿਲਾਸਫ਼ੀ ਦੀ ਸਹਾਇਤਾ ਕਰਨ ਲਈ ਕੇਵਲ ਉਨ੍ਹਾਂ ਦਾ ਹੀ ਵਿਸ਼ੇਸ਼ ਅਧਿਕਾਰ ਤਾਂ ਨਹੀਂ ਸੀ ਬਣਦਾ । ਇਹ (ਅਤੇ ਜੇਕਰ ਅਸੀਂ ਡਇਜੀਨੀਜ਼ ਲਾਰ- ਵੀਅਸ ਤੇ ਵਿਸ਼ਵਾਸ ਕਰੀਏ ਤਾਂ ਇਕ ਹੋਰ ਅਜਿਹਾ) ਅਨੁਭਵ, ਅਫ਼ਲਾਤੂਨ ਦੀ ਅੰਤਿਮ ਰਚਨਾ, ‘ਕਾਨੂੰਨ’ ਦੇ ਭਰਮ ਵਿਮੁਕਤ ਪਰੰਪਰਾ-ਨਿਸ਼ਠਾਵਾਦ ਦੀ ਵਿਆਖਿਆ ਕਰ ਸਕਦੀ ਹੈ।
ਫਿਰ ਵੀ ਉਸ ਦੇ ਲੰਮੇ ਜੀਵਨ ਦੇ ਛੇਕੜਲੇ ਵਰ੍ਹੇ ਅਵੱਸ਼ ਕਾਫ਼ੀ ਪ੍ਰਸੰਨ ਰਹੇ ਹੋਣਗੇ । ਉਸ ਦੇ ਸ਼ਾਗਿਰਦ ਹਰ ਦਿਸ਼ਾ ਵੱਲ ਨੂੰ ਚਲੇ ਗਏ ਸਨ, ਤੇ ਉਨ੍ਹਾਂ ਦੀ ਸਫ਼ਲਤਾ ਨੇ ਉਸ ਨੂੰ ਹਰ ਥਾਂ ਸਨਮਾਨਿਤ ਕਰ ਦਿੱਤਾ ਸੀ । ਉਹ ਆਪਣੀ ਅਕਾਦਮੀ ਵਿੱਚ ਸ਼ਾਂਤ ਤੇ ਸੰਤੁਸ਼ਟ ਸੀ । ਆਪਣੇ ਵਿਦਿਆਰਥੀਆਂ ਦੀ ਇਕ ਮੰਡਲੀ ਤੋਂ ਦੂਜੀ ਮੰਡਲੀ ਤਕ ਤੁਰਿਆ ਫਿਰਦਾ ਉਹ ਉਨ੍ਹਾਂ ਨੂੰ ਕੁਝ ਅਜਿਹੀਆਂ ਸਮੱਸਿਆਵਾਂ ਤੇ ਕੰਮ ਸੌਂਪੀ ਜਾਂਦਾ ਜਿਨ੍ਹਾਂ ਬਾਰੇ ਉਨ੍ਹਾਂ ਖੋਜ ਪੜਤਾਲ ਕਰਨੀ ਤੇ ਉਨ੍ਹਾਂ ਪਾਸ ਉਸ ਦੇ ਵਾਪਸ ਪਰਤਣ ਤੀਕ ਰਿਪੋਰਟ ਕਰਨੀ ਤੇ ਉੱਤਰ ਦੇਣਾ ਹੁੰਦਾ ਸੀ। ‘ਲਾ ਰਾਕੇਫਾਊਕਾਲਡ’ (La Rochefoucauld) ਨੇ ਕਿਹਾ ਸੀ, “ਕਿ ਬਹੁਤ ਘੱਟ ਆਦਮੀ ਬ੍ਰਿਧ ਹੋਣ ਦਾ ਠੀਕ ਢੰਗ ਜਾਣਦੇ ਹਨ।” ਅਫਲਾਤੂਨ ਜਾਣਦਾ ਸੀ : ਸੋਲੋਨ ਵਾਂਗੂ ਸਿੱਖਣਾ ਤੇ ਸੁਕਰਾਤ ਵਾਂਗੂ ਸਿਖਾਣਾ, ਇੱਛਾਵਾਨ ਨਵਯੁਵਕਾਂ ਦੀ ਅਗਵਾਈ ਕਰਨੀ ਤੇ ਸਾਥੀਆਂ ਦੇ ਬੌਧਿਕ ਪਿਆਰ ਨੂੰ ਪ੍ਰਾਪਤ ਕਰ ਲੈਣਾ । ਕਿਉਂ ਜੋ ਉਸ ਦੇ ਵਿਦਿਆਰਥੀ ਉਸ ਨੂੰ ਪਿਆਰਦੇ ਸਨ, ਜਿਵੇਂ ਕਿ ਉਹ ਉਨ੍ਹਾਂ ਨੂੰ ਪਿਆਰਦਾ ਸੀ । ਉਹ ਉਨ੍ਹਾਂ ਦਾ ਮਿੱਤਰ ਸੀ, ਜਿਵੇਂ ਕਿ ਉਨ੍ਹਾਂ ਦਾ ਫ਼ਿਲਾਸਫ਼ਰ ਅਤੇ ਪੱਥ ਪ੍ਰਦਰਸ਼ਕ ।
ਉਸ ਦੇ ਕਿਸੇ ਇਕ ਵਿਦਿਆਰਥੀ ਨੇ, “ਸ਼ਾਦੀ” ਕਹੀ ਜਾਣ ਵਾਲੀ ਮਹਾਨ ਖੱਡ ਦਾ ਸਾਹਮਣਾ ਕਰਨ ਦੇ ਅਵਸਰ ਸਮੇਂ ਆਪਣੇ ਉਸਤਾਦ ਨੂੰ ਆਪਣੇ ਵਿਆਹ ਦੇ ਪ੍ਰੀਤੀ ਭੋਜਨ ਤੇ ਸੱਦਾ ਦਿੱਤਾ । ਅਫ਼ਲਾਤੂਨ ਆਪਣੇ ਅੱਸੀ ਵਰ੍ਹਿਆਂ ਨਾਲ ਅਮੀਰ ਬਣਿਆ ਹੋਇਆ ਆਇਆ ਅਤੇ ਪ੍ਰਸੰਨਤਾ ਸਹਿਤ ਖ਼ੁਸ਼ੀ ਮਨਾਣ ਵਾਲਿਆਂ ਨਾਲ ਸ਼ਾਮਿਲ ਹੋਇਆ। ਪਰ ਜਿਉਂ ਜਿਉਂ ਹੱਸਦਿਆਂ ਹਸਾਂਦਿਆਂ ਘੰਟੇ ਬੀਤਦੇ ਗਏ ਤਾਂ ਬ੍ਰਿਧ ਫ਼ਿਲਾਸਫ਼ਰ, ਮਕਾਨ ਦੀ ਇਕ ਇਕਾਂਤ ਨੁੱਕਰ ਵਿੱਚ ਚਲਾ ਗਿਆ ਤੇ ਥੋੜ੍ਹੀ ਜਿਹੀ ਨੀਂਦ ਲੈ ਲੈਣ ਲਈ ਇਕ ਕੁਰਸੀ ਉੱਤੇ ਬੈਠ ਗਿਆ। ਸਵੇਰ ਸਾਰ ਜਦੋਂ ਫੀਸਟ ਸਮਾਪਤ ਹੋਈ ਤਾਂ ਥੱਕੇ ਹੋਏ, ਰੰਗੀਲੇ ਉਸ ਨੂੰ ਜਗਾਣ ਆਏ । ਕੀ ਵੇਖਦੇ ਨੇ ਕਿ ਉਹ ਰਾਤ ਨੂੰ ਕਿਸੇ ਵੇਲੇ ਚੁੱਪ ਚਾਪ ਸ਼ਾਂਤੀ ਨਾਲ ਛੋਟੀ ਨੀਂਦਰ ਤੋਂ ਸਦੀਵੀ ਨੀਂਦਰ ਵਿੱਚ ਚਲਾ ਗਿਆ ਹੋਇਆ ਸੀ । ਸਾਰੇ ਐਥਨਜ਼ ਨਿਵਾਸੀ ਕਬਰ ਤੀਕ ਉਸ ਦੀ ਅਰਥੀ ਨਾਲ ਗਏ ।
ਅਧਿਆਇ ਦੂਸਰਾ
ਅਰਸਤ੍ਰ ਅਤੇ ਯੂਨਾਨੀ ਵਿਗਿਆਨ
1. ਇਤਿਹਾਸਿਕ ਪਿਛੋਕੜ
ਅਰਸਤੂ, ਐਥਨਜ਼ ਤੋਂ ਉੱਤਰ ਵੱਲ ਕੋਈ ਦੋ ਕੁ ਸੌ ਮੀਲ ਦੀ ਵਿੱਥ ਉੱਤੇ ਮੈਸੀਡੋਨੀਆ ਦੇ ਇਕ ਨਗਰ ਸਵੈਜੀਰਾ ਵਿੱਚ ਸਾਲ 384 ਪੂ: ਈ: ਵਿੱਚ ਜਨਮਿਆ । ਉਸ ਦਾ ਪਿਤਾ ਮੈਸੀਡੋਨ ਦੇ ਰਾਜੇ ਤੇ ਸਕੰਦਰ ਦੇ ਦਾਦੇ ਅਮੀਂਦਸ ਦਾ ਮਿੱਤਰ ਤੇ ਵੈਦ ਸੀ। ਅਰਸਤੂ ਆਪ ਐਸਲੀਪੀਡਾਸ ਦੇ ਮਹਾਨ ਵੈਦ ਭਾਈਚਾਰੇ ਦਾ ਇਕ ਮੈਂਬਰ ਬਣਿਆ ਰਿਹਾ ਪ੍ਰਤੀਤ ਹੁੰਦਾ ਹੈ । ਉਸ ਦਾ ਪਾਲਨ-ਪੋਜਨ ਦਵਾ-ਦਰਮਲ ਦੀ ਵਾਸ਼ਨਾ ਵਿੱਚ ਹੋਇਆ ਸੀ, ਜਿਵੇਂ ਕਿ ਬਹੁਤੇ ਪਿਛਲੇਰੇ ਫਿਲਾਸਫਰਾਂ ਦਾ ਪਾਵਨਤਾ ਦੀ ਗੰਧ ਵਿੱਚ । ਉਸ ਨੂੰ ਇਕ ਵਿਗਿਆਨਿਕ ਰੁੱਚੀ ਵਿਕਾਸ ਕਰ ਲੈਣ ਦਾ ਹਰ ਅਵਸਰ ਤੇ ਪਰੋਤਸਾਹਨ ਪ੍ਰਾਪਤ ਸੀ । ਸ਼ੁਰੂ ਤੋਂ ਹੀ ਉਹ ਵਿਗਿਆਨ ਦਾ ਅਰੰਭਕਾਰ ਬਣ ਜਾਣ ਲਈ ਤਿਆਰ ਹੋਇਆ ਸੀ ।
ਉਸ ਦੀ ਜੁਆਨੀ ਬਾਰੇ ਸਾਡੇ ਪਾਸ ਕੁਝ ਚੋਣ ਕਰ ਲੈਣ ਯੋਗ ਕਹਾਣੀਆਂ ਮੌਜੂਦ ਹਨ । ਕੋਈ ਇਕ ਵਿਥਿਆ ਤਾਂ ਉਸ ਨੂੰ ਆਪਣੀ ਪਿਤਰੀ ਜਾਇਦਾਦ ਨੂੰ ਰੰਗ-ਰਲੀਆਂ ਦੇ ਜੀਵਨ ਵਿੱਚ ਉਡਾਂਦਾ, ਭੁੱਖੇ ਮਰਨ ਤੋਂ ਬਚਣ ਲਈ ਸੈਨਾ ਵਿੱਚ ਭਰਤੀ ਹੁੰਦਾ, ਵੈਦਗੀ ਚਲਾਣ ਲਈ ਸਵੈਜੀਰਾ ਨੂੰ ਵਾਪਸ ਪਰਤਦਾ, ਅਤੇ ਤੀਹ ਸਾਲ ਦੀ ਉਮਰੇ, ਅਫ਼ਲਾਤੂਨ ਪਾਸ, ਫ਼ਿਲਾਸਫ਼ੀ ਦੇ ਅਧਿਐਨ ਹਿਤ ਜਾਂਦਾ ਪ੍ਰਗਟ ਕਰਦੀ ਹੈ । ਇਕ ਵਧੀਕ ਪ੍ਰਤਿਸ਼ਠ ਕਹਾਣੀ ਉਸ ਨੂੰ ਅਠਾਰਾਂ ਸਾਲ ਦੀ ਉਮਰੇ ਐਥਨਜ਼ ਨੂੰ ਲਿਜਾਂਦੀ ਤੇ ਇਕਦਮ ਮਹਾਨ ਉਸਤਾਦ ਵਿਅਕਤੀ ਦੀ ਸ਼ਾਗਿਰਦੀ ਵਿੱਚ ਬਿਠਾ ਦਿੰਦੀ ਹੈ । ਪਰ ਇਸ ਵਧੀਕ ਭਰੋਸੇ ਯੋਗ ਕਹਾਣੀ ਵਿੱਚ ਵੀ ਇਕ ਲਾਪਰਵਾਹ ਤੇ ਬੇਨਿਯਮੇ ਨਵਯੁਵਕ ਦੀ ਰੰਗ-ਰਲੀਆਂ ਦਾ ਜੀਵਨ ਜੀਉਣ ਦੀ ਕਾਫ਼ੀ ਗੂੰਜ ਮਿਲ ਜਾਂਦੀ ਹੈ । ਪਰੇਸ਼ਾਨਿਆ ਹੋਇਆ ਪਾਠਕ, ਇਹ ਦੇਖ ਕੇ ਆਪਣੇ ਆਪ ਨੂੰ ਧੀਰਜ ਦੇ ਸਕਦਾ ਹੈ ਕਿ ਦੋਹਾਂ ਹੀ ਕਹਾਣੀਆਂ ਅਨੁਸਾਰ ਸਾਡਾ ਫ਼ਿਲਾਸਫਰ ਅੰਤ ਨੂੰ ਅਕਾਦਮੀ ਦੀਆਂ ਸ਼ਾਂਤ ਰੱਖਾਂ ਵਿੱਚ ਹੀ ਜਾ ਡੇਰਾ ਲਾਉਂਦਾ ਹੈ।
ਅਫ਼ਲਾਤੂਨ ਦੇ ਅਧੀਨ ਉਸ ਨੇ ਅੱਠ ਜਾਂ ਕਿ ਵੀਹ ਵਰ੍ਹਿਆਂ ਤੱਕ ਅਧਿਐਨ ਕੀਤਾ ਅਤੇ ਨਿਰਸੰਦੇਹ ਅਰਸਤੂ ਦੇ ਚਿੰਤਨ ਅੰਦਰ ਪਸਰਿਆ ਪਿਆ ਅਫਲਾਤੂਨ-ਵਾਦ ਅਤੇ ਉਨਾਂ ਵੱਧ ਤੋਂ ਵੱਧ ਅਫ਼ਲਾਤੂਨ ਵਿਰੋਧੀ ਅੰਸ਼ਾਂ ਅੰਦਰ ਵੀ ਵਧੀਕ ਲੰਮੇਰੇ ਸਮੇਂ ਦਾ ਹੀ ਸੁਭਾਅ ਮਿਲਦਾ ਹੈ। ਕੋਈ ਵੀ ਆਦਮੀ ਇਨ੍ਹਾਂ ਸਾਲਾਂ ਨੂੰ ਬੜੇ ਪ੍ਰਸੰਨ ਸਾਲ ਕਰਕੇ ਹੀ ਕਲਪਨਾਂ ਕਰਨਾ ਪਸੰਦ ਕਰੇਗਾ ਇਕ ਬੜਾ ਹੀ ਉੱਜਲ ਬੁੱਧੀ ਵਿਦਿਆਰਥੀ, ਜਿਸ ਦੀ ਅਗਵਾਈ ਇਕ ਅਦੁੱਤੀ ਅਧਿਆਪਕ ਨੇ ਕੀਤੀ ਸੀ, ਯੂਨਾਨੀ ਪ੍ਰੇਮੀਆਂ ਵਾਂਗ ਫਿਲਾਸਫੀ ਦੇ ਬਗੀਚਿਆਂ ਵਿੱਚ ਵਿਚਰਦਾ ਦਿੱਸ ਆਉਂਦਾ ਹੈ । ਪਰ ਉਹ ਦੋਵੇਂ ਹੀ ਪ੍ਰਤਿਭਾਸ਼ੀਲ ਸਨ; ਅਤੇ ਇਹ ਗੱਲ ਆਮ ਬਦਨਾਮ ਹੈ ਕਿ ਪ੍ਰਤਿਭਾਵਾਨ ਵਿਅਕਤੀ ਇਕ ਦੂਜੇ ਨਾਲ ਅਜਿਹੀ ਹੀ ਮਿਲਣਸਾਰੀ ਤੇ ਇਕਸਾਰਤਾ ਰੱਖਦੇ ਹਨ, ਜਿਹਾ ਕਿ ਬਾਰੂਦ ਦੀ ਅੱਗ ਨਾਲ। ਲਗਭਗ ਅੱਧੀ ਕੁ ਸਦੀ ਇਨ੍ਹਾਂ ਨੂੰ ਨਿਖੇੜਦੀ ਸੀ । ਸਮਝ ਸ਼ਕਤੀ ਲਈ, ਵਰ੍ਹਿਆਂ ਦੀ ਇਸ ਵਿੱਥ ਨੂੰ ਪੁਲਿਆਣਾ ਤੋਂ ਅਤਿਵਾਦੀ ਅਜੋੜਤਾ ਨੂੰ ਮਿਟਾ ਦੇਣਾ ਕਠਿਨ ਸੀ । ਜਾਂਗਲੀ ਜਾਣੇ ਜਾਂਦੇ ਉੱਤਰ ਵਲੋਂ ਆਏ ਇਸ ਓਪਰੇ ਤੇ ਨਵੇਂ ਵਿਦਿਆਰਥੀ ਦੀ ਮਹਾਨਤਾ ਨੂੰ ਅਫ਼ਲਾਤੂਨ ਨੇ ਪਛਾਣ ਲਿਆ ਅਤੇ ਇਕ ਵਾਰੀ ਉਸ ਨੂੰ ਅਕਾਦਮੀ ਦੀ ‘ਬੁੱਧੀ ਕਰਕੇ ਵੀ ਕਹਿ ਦਿੱਤਾ, ਜਿਸ ਦਾ ਮਤਲਬ ਸੀ ਜੀਊਂਦੀ ਹੋ ਗਈ ਬੌਧਿਕਤਾ । ਅਰਸਤੂ ਨੇ ਕਿਤਾਬਾਂ ਸੰਗ੍ਰਹਿ ਕਰਨ ਵਿੱਚ, ਪੈਸਾ ਪਾਣੀ ਵਾਂਗ ਖ਼ਰਚ ਕੀਤਾ ਸੀ, (ਜਿਸ ਦਾ ਮਤਲਬ, ਉਨ੍ਹਾਂ ਛਾਪੇ-ਵਿਹੀਣ ਦਿਨਾਂ ਵਿੱਚ ਹੱਥ-ਲਿਖਤਾਂ ਤੋਂ ਸੀ) । ਯੂਰੀਪੀਡੀਜ਼ ਤੋਂ ਮਗਰੋਂ ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਕਿ ਇਕ ਪੁਸਤ- ਕਾਲੇ ਦਾ ਸੰਗ੍ਰਹਿ ਇਕੱਠਾ ਕੀਤਾ ਸੀ; ਅਤੇ ਪੁਸਤਕਾਲੇ ਦੀ ਸ਼੍ਰੇਣੀ-ਵੰਡ ਦੇ ਨਿਯਮਾਂ ਨੂੰ ਬੰਨ੍ਹ ਦੇਣਾ, ਵਿਦਵਤਾ ਪ੍ਰਤੀ ਉਸ ਦੀਆਂ ਕਿੰਨੀਆਂ ਸਾਰੀਆਂ ਦੇਣਾਂ ਵਿਚੋਂ ਇਕ ਦੇਣ ਸੀ । ਇਸ ਲਈ ਅਫ਼ਲਾਤੂਨ ਨੇ ਅਰਸਤੂ ਦੇ ਘਰ ਨੂੰ ‘ਪਾਠਕ ਦਾ ਮਕਾਨ’ ਕਰ ਕੇ ਕਿਹਾ ਸੀ । ਅਤੇ ਪ੍ਰਤੀਤ ਹੁੰਦਾ ਹੈ ਕਿ ਉਸ ਦਾ ਭਾਵ ਵੱਧ ਤੋਂ ਵੱਧ ਸੱਚੇ ਦਿਲੋਂ ਸ਼ਲਾਘਾ ਕਰਨ ਦਾ ਸੀ, ਪਰ ਕੋਈ ਪੁਰਾਣਾ ਜਾਣਕਾਰ ਇਉਂ ਪ੍ਰਗਟ ਕਰਦਾ ਹੈ ਕਿ ਉਸਤਾਦ ਵਿਅਕਤੀ ਦਾ ਅਜਿਹਾ ਕਹਿਣ ਤੋਂ ਮਨਸ਼ਾ, ਅਰਸਤੂ ਅੰਦਰ ਪਾਈ ਜਾਣ ਵਾਲੀ ਕਿਤਾਬੀ ਕੀੜਾ ਬਣ ਜਾਣ ਦੀ ਇਕ ਖ਼ਾਸ ਰੁੱਚੀ ਵਿਰੁੱਧ ਇਕ ਚਤਰ, ਪਰ ਪ੍ਰਬਲ ਚੋਟ ਲਾਣ ਦਾ ਸੀ । ਅਫ਼ਲਾਤੂਨ ਦੇ ਜੀਵਨ ਦੇ ਅੰਤਲੇ ਦਿਨਾਂ ਵਿੱਚ ਇਕ ਹੋਰ ਪ੍ਰਮਾਣਿਕ ਝਗੜਾ ਹੋ ਗਿਆ ਪ੍ਰਤੀਤ ਹੁੰਦਾ ਹੈ । ਚੌਧਰ ਦੇ ਅਭਿਲਾਸ਼ੀ ਸਾਡੇ ਨਵਯੁਵਕ ਅੰਦਰ ਪ੍ਰਗਟ ਤੌਰ ਤੇ ਆਪਣੇ ਅਧਿਆਤਮਿਕ ਪਿਤਾ ਵਿਰੁੱਧ, ਫ਼ਿਲਾਸਫ਼ੀ ਦੇ ਲਿਹਾਜ਼ਾਂ ਅਤੇ ਪਿਆਰਾਂ ਨਮਿਤ, ਇਕ ਈਰਖਾਲੂ ਜਿਹੀ ਗੰਢ ਪੱਕੀ ਹੋ ਜਾਣ ਨਾਲ ਉਸ ਨੇ ਇਹ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਸੀ, ਕਿ ਸਿਆਣਪ ਕੋਈ ਅਫਲਾਤੂਨ ਦੇ ਨਾਲ ਹੀ ਨਹੀਂ ਮਰ ਜਾਏਗੀ: ਜਦੋਂ ਕਿ ਬ੍ਰਿਧ ਚਿੰਤਕ ਆਪਣੇ ਸ਼ਾਗਿਰਦ ਨੂੰ ਇਕ ਅਜਿਹੇ ਵਛੇਰੇ ਦੇ ਰੂਪ ਵਿੱਚ ਪ੍ਰਗਟ ਕਰਦਾ ਸੀ, ਜਿਹੜਾ ਕਿ ਆਪਣੀ ਮਾਂ ਦਾ ਦੁੱਧ ਚੁੰਘ ਲੈਣ ਮਗਰੋਂ ਉਸ ਨੂੰ ਦੁਲੱਤੀਆਂ ਕੱਢ ਮਾਰਦਾ ਹੈ । ਵਿਦਵਾਨ ਜ਼ੈਲਰ, ਜਿਸ ਦੀ ਰਚਨਾ ਦੇ ਪੰਨਿਆਂ ਵਿੱਚ, ਅਰਸਤੂ ਆਦਰ ਸਨਮਾਨ ਦੀ ਲਗਭਗ ਨਿਰਵਾਨ ਪਦਵੀ ਪ੍ਰਾਪਤ ਕਰ ਲੈਂਦਾ ਹੈ, ਸਾਨੂੰ ਅਜਿਹੀਆਂ ਕਹਾਣੀਆਂ ਨੂੰ ਅਸਵੀਕਾਰ ਕਰਨ ਦੀ ਪ੍ਰੇਰਨਾ ਕਰਦਾ ਹੈ। ਪਰ ਅਸੀਂ ਇੰਨੀ ਕੁ ਮਨੌਤ ਕਰ ਸਕਦੇ ਹਾਂ, ਕਿ ਜਿਸ ਥਾਂ ਉੱਤੇ ਅੱਜ ਤੱਕ ਵੀ ਧੂੰਆਂ ਮੌਜੂਦ ਹੈ, ਉਥੇ ਕਦੀ ਇਕ ਵਾਰੀ ਅੱਗ ਦਾ ਭੜਮੱਚਾ ਵੀ ਹੈ ਸੀ ।
ਐਥਨਜ਼ ਦੇ ਇਸ ਸਮੇਂ ਬਾਰੇ ਕੁਝ ਹੋਰ ਘਟਨਾਵਾਂ, ਇਸ ਤੋਂ ਵੀ ਵਧੀਕ ਬੁਝਾਰਤ ਵਰਗੀਆਂ ਹਨ । ਕਈ ਜੀਵਨੀ-ਲੇਖਕ ਸਾਨੂੰ ਦਸਦੇ ਹਨ ਕਿ ਅਰਸਤੂ ਨੇ ‘ਇਸ਼ੋਕਰੇਟਸ’ ਦੀ ਸ਼ਿਰਕਤ ਕਰਨ ਲਈ ਭਾਸ਼ਨਕਾਰੀ ਦਾ ਇਕ ਸਕੂਲ ਸਥਾਪਿਤ ਕੀਤਾ ਸੀ । ਇਸ ਸਕੂਲ ਦੇ ਉਸ ਦੇ ਵਿਦਿਆਰਥੀਆਂ ਵਿੱਚ, ਹਰਮੀਆਸ ਨਾਮ ਦਾ ਇਕ ਧੱਨਾਢ ਵਿਦਿਆਰਥੀ, ਅਜਿਹਾ ਸੀ, ਜਿਸ ਨੇ ਛੇਤੀ ਹੀ ‘ਅਤਾਰਨੀਅਸ’ ਨਗਰ ਰਾਜ ਦਾ ਨਿਰੰਕਸ਼ ਸ਼ਾਸਕ ਬਣ ਜਾਣਾ ਸੀ । ਇਸ ਉਚੇਰੀ ਪਦਵੀ ਉੱਤੇ ਪਹੁੰਚ ਜਾਣ ਮਗਰੋਂ ਉਸ ਨੇ ਅਰਸਤੂ ਨੂੰ ਆਪਣੇ ਦਰਬਾਰ ਵਿੱਚ ਆਉਣ ਦਾ ਸੱਦਾ ਦਿੱਤਾ; ਅਤੇ ਸਾਲ 344 ਪ੍ਰ: ਈ: ਵਿਚ ਉਸ ਨੇ ਆਪਣੇ ਅਧਿਆਪਕ ਰਾਹੀਂ ਕੀਤੀਆਂ ਗਈਆਂ ਪਿਛਲੀਆਂ ਕ੍ਰਿਪਾਲਤਾਵਾਂ ਦੇ ਪੁਰਸਕਾਰ ਵਜੋਂ ਆਪਣੀ ਭੈਣ (ਜਾਂ ਭਤੀਜੀ)
ਸ਼ਾਦੀ ਵਿੱਚ ਦੇ ਦਿੱਤੀ । ਕੋਈ ਆਦਮੀ ਇਸ ਨੂੰ ਯੂਨਾਨੀ ਸੁਗਾਤ ਦੇ ਰੂਪ ਵਿੱਚ ਲੈਣ ਤੋਂ ਸੰਕਾ ਕਰ ਸਕਦਾ ਹੈ; ਪਰ ਇਤਿਹਾਸਕਾਰ ਤੱਤਪਰਤਾ ਨਾਲ ਸਾਨੂੰ ਇਹ ਨਿਸ਼ਚਾ ਕਰਾਉਂਦੇ ਹਨ, ਕਿ ਅਰਸਤੂ ਨੇ, ਬਾਵਜੂਦ ਆਪਣੀ ਪ੍ਰਤਿਭਾ ਦੇ ਆਪਣੀ ਪਤਨੀ ਨਾਲ ਕਾਫ਼ੀ ਸਮਾਂ ਪ੍ਰਸੰਨਤਾ ਨਾਲ ਬਤੀਤ ਕੀਤਾ, ਅਤੇ ਆਪਣੀ ਅੰਤਿਮ ਵਸੀਅਤ ਵਿੱਚ ਉਸ ਬਾਰੇ ਵੱਧ ਤੋਂ ਵੱਧ ਪਿਆਰ ਨਾਲ ਜ਼ਿਕਰ ਕੀਤਾ । ਇਸ ਤੋਂ ਠੀਕ ਇਕ ਸਾਲ ਮਗਰੋਂ ਮੈਸੀਡਨ ਦੇ ਰਾਜੇ ਫਿਲਿਪ ਨੇ ਅਰਸਤੂ ਨੂੰ ਪੰਲਾ-ਸਥਾਨ ਦੇ ਦਰਬਾਰ ਵਿੱਚ, ਸਕੰਦਰ ਦੀ ਵਿੱਦਿਆ ਦਾ ਬੀੜਾ ਚੁੱਕਣ ਲਈ ਬੁਲਾ ਭੇਜਿਆ । ਇਹ ਚੀਜ਼ ਸਾਡੇ ਫ਼ਿਲਾਸਫ਼ਰ ਦੀ, ਵੱਧਦੀ ਪ੍ਰਸਿੱਧੀ ਦਾ ਪਤਾ ਦੇਂਦੀ ਹੈ ਕਿ ਉਸ ਸਮੇਂ ਸਭ ਤੋਂ ਮਹਾਨ ਸਮਰਾਟ, ਕਿਸੇ ਸਭ ਤੋਂ ਮਹਾਨ ਅਧਿਆਪਕ ਦੀ ਖੋਜ ਕਰਦਾ ਹੋਇਆ ਅਰਸਤੂ ਨੂੰ ਸੰਸਾਰ ਦੇ ਭਵਿੱਖ-ਸੁਆਮੀ ਦੇ ਸਿਖਿਅਕ ਦੇ ਰੂਪ ਵਿੱਚ ਚੁਣ ਲੈਂਦਾ ਹੈ।
ਫ਼ਿਲਿਪ ਨੇ ਇਹ ਸੰਕਲਪ ਕਰ ਰੱਖਿਆ ਸੀ ਕਿ ਉਸ ਦੇ ਪੁੱਤਰ ਨੂੰ ਹਰੇਕ ਵਿੱਦਿਅਕ ਸੁਵਿਧਾ ਪ੍ਰਾਪਤ ਹੋ ਸਕੇ, ਕਿਉਂ ਜੋ ਉਸ ਲਈ ਉਸ ਨੇ ਅਸੀਮ ਵਿਉਂਤਾਂ ਬਣਾ ਰੱਖੀਆਂ ਸਨ।356 ਪੂ: ਈ: ਵਿੱਚ ਉਸ ਦੀ ਥਰੇਸ ਦੀ ਜਿੱਤ ਨੇ ਉਸ ਨੂੰ, ਅਜਿਹੀਆਂ ਸੋਨੇ ਦੀਆਂ ਖਾਨਾਂ ਦਾ ਵਸੀਕਾਰ ਦੇ ਦਿੱਤਾ ਸੀ ਜਿਨ੍ਹਾਂ ਨੇ ਉਸ ਨੂੰ, ਐਥਨਜ਼ ਨੂੰ ਵਸੂਲ ਹੋਣ ਵਾਲੀ ਲਾਰੀਅਮ ਦੀ ਘਟਦੀ ਜਾਂਦੀ ਚਾਂਦੀ ਨਾਲੋਂ ਦੱਸ ਗੁਣਾਂ ਵਧੀਕ ਕੀਮਤ ਦੀ ਕੀਮਤੀ ਧਾਤ ਦੇਣੀ ਸ਼ੁਰੂ ਕਰ ਦਿੱਤੀ ਸੀ । ਉਸ ਦੇ ਲੋਕ ਅਜਿਹੇ ਬਲਵਾਨ ਕਿਸਾਨ ਅਤੇ ਯੋਧੇ ਸਨ, ਜਿਹੜੇ ਕਿ ਸ਼ਹਿਰੀ ਜੀਵਨ ਦੇ ਵਿਲਾਸ ਅਤੇ ਬੁਰਾਈ ਨਾਲ ਅਜੇ ਭ੍ਰਿਸ਼ਟ ਨਹੀਂ ਸਨ ਹੋਏ। ਇਨ੍ਹਾਂ ਗੁਣਾਂ ਦਾ ਇਹ ਸੁਮੇਲ ਅਜਿਹਾ ਸੀ ਜਿਹੜਾ ਕਿ ਸੌ ਛੋਟੇ ਛੋਟੇ ਨਗਰ ਰਾਜਾਂ ਨੂੰ ਅਧੀਨ, ਤੇ ਯੂਨਾਨ ਦੇ ਰਾਜਸੀ-ਏਕੀਕਰਣ ਨੂੰ ਸੰਭਵ ਬਣਾ ਦੇਣ ਵਾਲਾ ਸੀ । ਫ਼ਿਲਿਪ ਨੂੰ ਅਜਿਹੇ ਵਿਅਕਤੀਵਾਦ ਨਾਲ ਕੋਈ ਹਮਦਰਦੀ ਨਹੀਂ ਸੀ, ਜਿਸ ਨੇ ਯੂਨਾਨ ਦੀ ਕਲਾ ਤੇ ਬੌਧਿਕ ਸ਼ਕਤੀ ਨੂੰ ਤਾਂ ਵਧਾਇਆ, ਪਰ ਨਾਲ ਲਗਦੇ, ਸਮਾਜਿਕ ਵਿਵਸਥਾ ਨੂੰ ਛਿੰਨ ਭਿੰਨ ਕਰ ਦਿੱਤਾ ਸੀ । ਇਨ੍ਹਾਂ ਸਾਰੀਆਂ ਛੋਟੀਆਂ ਛੋਟੀਆਂ ਰਾਜਧਾਨੀਆਂ ਵਿੱਚ ਉਸ ਨੂੰ ਉਤਸ਼ਾਹ ਦੇਣ ਵਾਲੀ ਕੋਈ ਸੰਸਕ੍ਰਿਤੀ ਤੇ ਮਾਤ ਨਾ ਪੈਣ ਵਾਲੀ ਕਲਾ ਤਾਂ ਨਹੀਂ, ਪਰ ਵਪਾਰਕ ਭ੍ਰਿਸ਼ਟਾਚਾਰ ਤੇ ਰਾਜਨੀਤਿਕ ਦੁਰਵਿਵਸਥਾ ਦਿਖਾਈ ਦੇਂਦੀ ਸੀ । ਉਸ ਨੂੰ ਸੰਤੁਸ਼ਟ ਨਾ ਹੋਣ ਵਾਲੇ ਅਜਿਹੇ ਵਪਾਰੀ ਤੇ ਸ਼ਾਹੂਕਾਰ ਦਿਸਦੇ ਸਨ—ਜਿਹੜੇ ਕਿ ਰਾਸ਼ਟਰ ਦੇ ਧੱਨਾਢ ਵਸੀਲਿਆਂ ਨੂੰ ਚੂਸੀ ਜਾਂਦੇ ਤੇ ਅਜਿਹੇ ਅਯੋਗ ਰਾਜਨੀਤਿਕ ਵਿਅਕਤੀ ਤੇ ਚਤਰ ਭਾਸ਼ਨਕਾਰ ਜਿਹੜੇ ਕਿ ਪਰਵਿਰਤ ਹੋਈ ਲੋਕਾਈ ਨੂੰ ਕੁਰਾਹੇ ਪਾ ਕੇ ਵਿਨਾਸ਼ਕਾਰੀ ਮਨਸੂਬਿਆਂ ਤੇ ਜੰਗਾਂ ਵਲ ਨੂੰ ਲਿਜਾ ਰਹੇ ਸਨ: ਸ਼੍ਰੇਣੀਆਂ ਨੂੰ ਪਾਟੋ ਧਾੜ ਕਰਦੇ ਝਗੜੇ, ਅਤੇ ਬੱਝਵੀਆਂ ਜਾਤਾਂ ਦਾ ਰੂਪ ਲੈ ਰਹੀਆਂ ਸ਼੍ਰੇਣੀਆਂ: ਫਿਲਿਪ ਕਿਹਾ ਕਰਦਾ ਕਿ ਇਹ ਕੋਈ ਇਕ ਰਾਸ਼ਟਰ ਨਹੀਂ, ਸਗੋਂ ਕੇਵਲ ਅੱਡ ਅੱਡ ਵਿਅਕਤੀਆਂ ਦਾ ਜਮਘਟਾ ਜਿਹਾ ਸੀ—ਪ੍ਰਤਿਭਾਵਾਨ ਤੇ ਦਾਸ; ਇਸ ਬੇਥਵੇਪਨ ਉੱਤੇ ਉਹ ਵਿਵਸਥਾ ਦਾ ਪੰਜਾ ਟਿਕਾਏਗਾ, ਅਤੇ ਸਾਰੇ ਯੂਨਾਨ ਨੂੰ ਸੰਯੁਕਤ ਤੇ ਬਲਵਾਨ ਰੂਪ ਵਿੱਚ ਸਾਰੇ ਸੰਸਾਰ ਦਾ ਕੇਂਦਰ ਤੇ ਆਧਾਰ ਬਣਾ ਕੇ ਖੜਾ ਕਰ ਦੇਵੇਗਾ । ਆਪਣੀ ਜੁਆਨੀ ਵਿੱਚ ਥੀਬੀਸ ਪ੍ਰਦੇਸ਼ ਵਿੱਚ ਉਸ ਨੇ ਸ੍ਰੇਸ਼ਟ “ਐਪਾਮੀਨੀਂਦਾਸ”, ਦੇ ਅਧੀਨ, ਸੈਨਿਕ ਦਾਉ-ਪੇਚ ਤੇ ਨਾਗਰਿਕ ਸੰਗਠਨ ਸਿੱਖ ਲਿਆ ਸੀ:ਅਤੇ ਹੁਣ ਆਪਣੀ ਅਸੀਮ ਲਾਲਸਾ ਤੇ ਸਾਹਸ ਨਾਲ, ਉਸ ਨੇ ਸਿੱਖਿਆ ਨੂੰ ਹੋਰ ਚੰਗੇਰਾ ਬਣਾ ਲਿਆ । 338 ਪੂ: ਈ: ਵਿੱਚ ਉਸ ਨੇ ਐਥਨਜ਼ ਵਾਸੀਆਂ ਨੂੰ ਕੰਰਨੀਆਂ ਸਥਾਨ ਉੱਤੇ ਪ੍ਰਜਿਤ ਕਰ ਕੇ, ਅੰਤ ਨੂੰ ਯੂਨਾਨ ਨੂੰ ਸੰਯੁਕਤ ਹੋਇਆ ਦੇਖਿਆ, ਭਾਵੇਂ ਕੁੜੀਆਂ ਬੜੀਆਂ ਸਮੇਤ। ਅਤੇ ਹੁਣ ਜਦੋਂ ਕਿ ਉਹ ਆਪਣੀ ਜਿੱਤ ਨਾਲ ਖਲੋਤਾ ਅਜਿਹੀ ਯੋਜਨਾ ਕਰ ਰਿਹਾ ਸੀ ਕਿ ਉਹ ਤੇ ਉਸ ਦਾ ਪੁੱਤਰ ਕਿਸ ਢੰਗ ਨਾਲ ਸਾਰੇ ਸੰਸਾਰ ਉੱਤੇ ਆਪਣੀ ਪ੍ਰਭੁਤਾ ਕਾਇਮ ਕਰ ਲੈਣ ਤੇ ਇਸ ਨੂੰ ਇਕ ਲੜੀ ਵਿੱਚ ਪਰੋ ਲੈਣ ਤਾਂ ਉਹ ਇਕ ਕਾਤਲ ਦੇ ਹੱਥੋਂ ਮਾਰਿਆ ਗਿਆ ।
ਜਦੋਂ ਅਰਸਤੂ ਆਇਆ, ਉਦੋਂ ਸਕੰਦਰ, ਤੇਰਾਂ ਵਰ੍ਹਿਆਂ ਦਾ ਇਕ ਜਾਗਲੀ ਜਿਹਾ ਨਵਯੁਵਕ ਸੀ; ਜਜ਼ਬਾਤੀ, ਮਿਰਗੀ ਦਾ ਰੋਗੀ ਤੇ ਲਗਭਗ ਸ਼ਰਾਬੀ: ਮਨੁੱਖਾਂ ਰਾਹੀਂ ਨਾ ਸਿਧਾਏ ਜਾਣ ਵਾਲੇ ਘੋੜਿਆਂ ਨੂੰ ਸਿਧਾਣਾ ਉਸ ਦਾ ਇਕ ਸ਼ੁਗਲ ਸੀ । ਫੁੱਟ ਪੈਣ ਵਾਲੇ ਇਸ ਜੁਆਲਾ ਮੁੱਖੀ ਦੀਆਂ ਅੱਗਾਂ ਨੂੰ ਸ਼ਾਂਤ ਕਰ ਦੇਣ ਲਈ ਫ਼ਿਲਾਸਫ਼ਰ ਦੇ ਜਤਨ ਕੋਈ ਬਹੁਤੇ ਕਾਰਗਰ ਨਹੀਂ ਸਨ । ਸਕੰਦਰ ਬੂਸੀ ਫੈਲੱਸ ਨਾਂ ਦੇ ਆਪਣੇ ਘੋੜੇ ਨਾਲ ਵਧੀਕ ਸਫਲ ਰਹਿੰਦਾ ਸੀ ਮੁਕਾਬਲੇ ਇਸ ਦੇ ਕਿ ਅਰਸਤੂ ਸਿਕੰਦਰ ਨਾਲ । ਪਲੂਤਾਰਕ ਇਸ ਤਰ੍ਹਾਂ ਕਹਿੰਦਾ ਹੈ, ”ਕੁਝ ਚਿਰ ਲਈ ਤਾਂ ਸਕੰਦਰ ਅਰਸਤੂ ਨਾਲ ਇਸ ਤਰ੍ਹਾਂ ਹਿਤ ਪਿਆਰ ਕਰਦਾ ਰਿਹਾ ਜਿਵੇਂ ਕਿ ਉਹ ਉਸ ਦਾ ਆਪਣਾ ਪਿਤਾ ਸੀ; ਅਤੇ ਫਿਰ ਇਹ ਕਹਿੰਦਿਆਂ ਹੋਇਆਂ ਕਿ ਭਾਵੇਂ ਉਸ ਨੇ ਆਪਣਾ ਜੀਵਨ ਤਾਂ ਆਪਣੇ ਪਿਤਾ ਪਾਸੋਂ ਪ੍ਰਾਪਤ ਕੀਤਾ ਸੀ, ਪਰ ਜੀਵਨ ਦੀ ਕਲਾ ਉਸ ਨੂੰ ਦੂਸਰੇ ਪਿਤਾ ਅਰਸਤੂ ਨੇ ਸਿਖਾਈ ਸੀ !” ਇਕ ਸੋਹਣੀ ਯੂਨਾਨੀ ਕਹਾਵਤ ਅਨੁਸਾਰ, ”ਜੀਵਨ ਕੁਦਰਤ ਦੀ ਦਾਤ ਹੈ, ਪਰ ਸੁੰਦਰ ਜੀਵਨ ਤਾਂ ਸਿਆਣਪ ਦੀ ਹੀ ਦਾਤ ਹੈ ।” ਸਕੰਦਰ ਨੇ ਅਰਸਤੂ ਨੂੰ ਲਿਖੀ ਆਪਣੀ ਇਕ ਚਿੱਠੀ ਵਿੱਚ ਕਿਹਾ ਸੀ, “ਜਿੱਥੋਂ ਤਕ ਮੇਰਾ ਵਾਸਤਾ ਹੈ ਮੈਂ ਤਾਂ ਆਪਣੀ ਸੱਤਾ ਤੇ ਸਾਮਰਾਜ ਦੇ ਫੈਲਾਅ ਨਾਲੋਂ, ਸ੍ਰੇਸ਼ਟਤਾ ਦੇ ਗਿਆਨ ਵਿੱਚ ਹੀ ਬਾਜ਼ੀ ਲੈ ਜਾਣਾ ਚਾਹਾਂਗਾ ।” ਪਰ ਸੰਭਵ ਤੌਰ ਤੇ ਇਹ ਗੱਲ ਇਕ ਸ਼ਾਹੀ ਨਵਯੁਵਕ ਦੀ ਪ੍ਰਸੰਸਾ ਤੋਂ ਵਧੀਕ ਹੋਰ ਕੁਝ ਨਹੀਂ ਸੀ । ਫਿਲਾਸਫ਼ੀ ਦੇ ਇਕ ਉਤਸ਼ਾਹੀ ਰੰਗਰੂਟ ਦੇ ਅੰਦਰ ਵਾਰ ਇਕ ਜਾਂਗਲੀ ਰਾਜ ਕੁਮਾਰੀ ਦਾ ਜੋਸ਼ੀਲਾ ਪੁੱਤਰ ਤੇ ਅਣ-ਸਿੱਧਿਆ ਰਾਜਾ ਹੀ ਵਾਸ ਕਰਦਾ ਸੀ; ਵਿਵੇਕ ਵਿਚਾਰ ਦੀਆਂ ਵਾਗਾਂ ਇੰਨੀਆਂ ਸੋਹਲ ਸਨ ਕਿ ਇਹ ਪਿਤਰੀ ਉਦਵੇਗਾਂ ਨੂੰ ਠਲ੍ਹ ਨਹੀਂ ਸਨ ਸਕਦੀਆਂ: ਅਤੇ ਦੋ ਵਰ੍ਹਿਆਂ ਮਗਰੋਂ ਹੀ ਸਕੰਦਰ ਨੇ ਸਿੰਘਾਸਨ ਉੱਤੇ ਬੈਠਣ ਤੇ ਸੰਸਾਰ ਦੀ ਸੁਆਰੀ ਕਰਨ ਹਿਤ ਫਿਲਾਸਫ਼ੀ ਨੂੰ ਤਿਲਾਂਜਲੀ ਦੇ ਦਿੱਤੀ । ਇਤਿਹਾਸ ਇਹ ਵਿਸ਼ਵਾਸ ਕਰਨ ਲਈ ਸਾਨੂੰ ਸੁਤੰਤਰ ਛੱਡ ਦੇਂਦਾ ਹੈ (ਭਾਵੇਂ ਇਨ੍ਹਾਂ ਸੁਹਾਵਣੇ ਵਿਚਾਰਾਂ ਬਾਰੇ ਸਾਨੂੰ ਸ਼ੱਕ ਹੀ ਕਰਨਾ ਬਣਦਾ ਹੈ) ਕਿ ਸਕੰਦਰ ਦੇ ਏਕੀਕਰਣ ਦੇ ਉਦਵੇਗ ਨੇ ਆਪਣੀ ਸ਼ਕਤੀ ਤੇ ਸ਼ਾਨ ਆਪਣੇ ਅਧਿਆਪਕ ਤੋਂ ਹੀ ਪ੍ਰਾਪਤ ਕੀਤੀ ਸੀ, ਜਿਹੜਾ ਕਿ ਵਿਚਾਰ ਦੇ ਇਤਿਹਾਸ ਅੰਦਰ ਇਕ ਸਭ ਤੋਂ ਵਧੀਕ ਸੰਜੋਗਕੀ ਚਿੰਤਕ ਸੀ; ਅਤੇ ਵਿਦਿਆਰਥੀ ਰਾਹੀਂ ਰਾਜਨੀਤਿਕ ਦੁਨੀਆ ਵਿੱਚ ਵਿਵਸਥਾ ਦੀ ਜਿੱਤ ਅਤੇ ਫ਼ਿਲਸਫਾਨਾ, ਸੰਸਾਰ ਵਿੱਚ ਅਧਿਆਪਕ ਦੀ ਜਿੱਤ, ਕੇਵਲ ਇਕ ਹੀ ਸ੍ਰੇਸ਼ਟ ਤੇ ਮਹਾਨ ਕਾਵਿ ਰੂਪ ਯੋਜਨਾ ਦੇ ਭਿੰਨ ਭਿੰਨ ਪੱਖ ਸਨ-ਦੋ ਸ਼ਾਨਦਾਰ ਮੈਸੀਡੋਨੀਆ ਨਿਵਾਸੀਆਂ ਵਲੋਂ ਦੋ ਦੁਰਵਿਵਸਥਿਤ ਸੰਸਾਰਾਂ ਨੂੰ ਏਕੀਕਰਣ ਕਰਨ ਦੇ ਜਤਨ ।
ਏਸ਼ੀਆ ਦੀ ਜਿੱਤ ਲਈ ਰਵਾਨਾ ਹੋਣ ਸਮੇਂ ਸਕੰਦਰ ਨੇ ਯੂਨਾਨ ਦੇ ਨਗਰਾਂ ਵਿੱਚ ਰਾਜ ਸਰਕਾਰਾਂ ਤਾਂ ਆਪਣੇ ਪੱਖ ਦੀਆਂ, ਪਰ ਇਨ੍ਹਾਂ ਦੀਆਂ ਆਬਾਦੀਆਂ ਨੂੰ ਪੱਕੀਆਂ ਵਿਰੋਧੀ ਹੀ ਛੱਡਿਆ ਸੀ । ਇਕ ਸੁਤੰਤਰ ਤੇ ਕਿਸੇ ਇਕ ਵੇਲੇ ਦੀ ਸਾਮਰਾਜੀ ਐਥਨਜ਼ ਦੀ ਲੰਮੀ ਪਰੰਪਰਾ ਨੇ, ਅਧੀਨਗੀ ਨੂੰ—ਭਾਵੇਂ ਇਕ ਪ੍ਰਸਿੱਧ ਸੰਸਾਰ ਵਿਜੇਤਾ ਨਿਰੰਕੁਸ਼ ਸਮਰਾਟ ਅੱਗੇ ਹੀ ਸਹੀ—ਅਸਹਿ ਬਣਾ ਦਿੱਤਾ ਸੀ ਅਤੇ ਡੀਮਾਸਥੀਨੀਜ਼ ਦੀ ਤਲਖ਼ ਭਾਸ਼ਨਕਾਰੀ ਲੋਕ ਸਭਾ ਨੂੰ ਉਸ ਮੈਸੀਡੋਨੀਆ ਦੀ ਪਾਰਟੀ ਦੇ ਵਿਰੁਧ ਸਦਾ ਹੀ ਵਿਦ੍ਰੋਹ ਕਰਨ ਲਈ ਤਿਆਰ ਕਰੀ ਰੱਖਦੀ ਸੀ, ਜਿਸ ਨੇ ਕਿ ਨਗਰ ਸਭਾ ਦੀਆਂ ਵਾਗਾਂ ਸੰਭਾਲੀਆਂ ਹੋਈਆਂ ਸਨ । ਹੁਣ ਅਰਸਤੂ ਜਦੋਂ ਆਪਣੀ ਇਕ ਹੋਰ ਯਾਤਰਾ ਦੇ ਮਗਰੋਂ ਸਾਲ 334 ਪੂ: ਈ: ਵਿਚ ਐਥਨਜ਼ ਨੂੰ ਵਾਪਸ ਪਰਤਿਆ, ਤਾਂ ਉਸ ਨੇ ਸੁਭਾਵਿਕ ਤੌਰ ਤੇ ਮੈਸੀਡੋਨੀਆ ਦੀ ਪਾਰਟੀ ਦਾ ਸਾਥ ਦਿੱਤਾ, ਤੇ ਸਕੰਦਰ ਦੇ ਏਕੀਕਰਣ ਵਾਲੇ ਸ਼ਾਸਨ ਦੀ ਆਪਣੀ ਪਸੰਦਗੀ ਨੂੰ ਛੁਪਾਣ ਦਾ ਕੋਈ ਜਤਨ ਨਾ ਕੀਤਾ । ਜਦੋਂ ਅਸੀਂ, ਚਿੰਤਨ ਤੇ ਖੋਜ ਪੜਤਾਲ ਬਾਰੇ, ਕਿੰਨੀਆਂ ਸਾਰੀਆਂ ਉਨ੍ਹਾਂ ਅਲੌਕਿਕ ਰਚਨਾਵਾਂ ਦਾ ਅਧਿਐਨ ਕਰਦੇ ਹਾਂ, ਜਿਹੜੀਆਂ ਕਿ ਅਰਸਤੂ ਨੇ ਆਪਣੇ ਜੀਵਨ ਦੇ ਅੰਤਿਮ ਬਾਰਾਂ ਸਾਲਾਂ ਵਿੱਚ ਵਿਕਾਸ ਵਿੱਚ ਲਿਆਂਦੀਆਂ, ਅਤੇ ਫਿਰ ਜਦੋਂ ਅਸੀਂ ਉਸ ਨੂੰ ਉਸ ਦੇ ਆਪਣੇ ਸਕੂਲ ਦੇ ਸੰਗਠਨ ਦੇ ਬਹੁਪੱਖੇ ਕਾਰਜਾਂ ਵਿੱਚ ਪ੍ਰਵਿਰਤ ਹੋਇਆ ਅਤੇ ਗਿਆਨ ਦੇ ਇਕ ਅਜਿਹੇ ਧਨ ਦਾ ਸਮਨਵੈ ਕਰਦਾ ਦੇਖਦੇ ਹਾਂ, ਜਿਹੜਾ ਕਿ ਕਿਸੇ ਇਕ ਆਦਮੀ ਦੇ ਮਨ ਵਿਚੋਂ ਦੀ ਸੰਭਵ ਤੌਰ ਤੇ ਇਸ ਤੋਂ ਪਹਿਲਾਂ ਕਦੀ ਲੰਘਿਆ ਨਹੀਂ ਸੀ, ਤਾਂ ਸਾਨੂੰ ਕਦੀ ਕਦੀ ਇਹ ਯਾਦ ਕਰ ਲੈਣਾ ਚਾਹੀਦਾ ਹੈ, ਕਿ ਇਹ ਸਚਾਈ ਦੇ ਨਮਿਤ ਕੀਤੀ ਕੋਈ ਸ਼ਾਂਤ ਤੇ ਸੁਰੱਖਿਅਤ ਖੋਜ ਪੜਤਾਲ ਨਹੀਂ ਸੀ, ਕਿ ਕਿਸੇ ਵੀ ਪਲ, ਰਾਜਨੀਤਿਕ ਆਕਾਸ਼ ਬਦਲ ਕੇ ਇਸ ਸ਼ਾਂਤ ਫਿਲਸਫ਼ਾਨਾ, ਜੀਵਨ ਵਿੱਚ ਇਕਦਮ ਤੂਫਾਨ ਖੜਾ ਕਰ ਸਕਦਾ ਸੀ । ਕੇਵਲ ਇਸ ਸਥਿਤੀ ਨੂੰ ਆਪਣੇ ਮਨ ਵਿੱਚ ਰੱਖ ਕੇ ਹੀ ਅਸੀਂ ਅਰਸਤੂ ਦੀ ਰਾਜਨੀਤਿਕ ਫ਼ਿਲਾਸਫ਼ੀ ਅਤੇ ਉਸ ਦੇ ਦੁਖਦਾਈ ਅੰਤ ਨੂੰ ਸਮਝ ਸਕਾਂਗੇ ।
2. ਅਰਸਤੂ ਦਾ ਕਾਰਜ
ਰਾਜਿਧਰਾਜ ਦੇ ਸਿੱਖਿਆ ਦਾਤੇ ਲਈ ਐਥਨਜ਼ ਵਰਗੇ ਵਿਰੋਧੀ ਨਗਰ ਵਿੱਚ ਵੀ ਵਿਦਿ- ਆਰਥੀਆਂ ਨੂੰ ਲੱਭ ਲੈਣਾ ਕੋਈ ਔਖਾ ਨਹੀਂ ਸੀ । ਤਵੰਜਾ ਸਾਲ ਦੀ ਉਮਰ ਵਿੱਚ ਜਦੋਂ ਅਰਸਤੂ ਨੇ ਲਾਈਸੀਅਮ ਨਾਂ ਦਾ ਆਪਣਾ ਸਕੂਲ ਸਥਾਪਿਤ ਕੀਤਾ ਤਾਂ ਉਸ ਪਾਸ ਦਿੰਨੇ ਵਿਦਿਆਰਥੀ ਆ ਇਕੱਠੇ ਹੋਏ ਕਿ ਵਿਵਸਥਾ ਨੂੰ ਕਾਇਮ ਰੱਖਣ ਲਈ, ਕੁਝ ਜਟਿਲ ਜਿਹੇ ਨਿਯਮ ਬਣਾਉਣੇ ਜਰੂਰੀ ਹੋ ਗਏ। ਵਿਦਿਆਰਥੀ ਆਪ ਹੀ ਨਿਯਮਾਂ ਦਾ ਸੰਚਾਲਨ ਕਰਦੇ ਅਤੇ ਹਰ ਦਸ ਦਿਨਾਂ ਮਗਰੋਂ ਆਪਣੇ ਵਿੱਚੋਂ ਕਿਸੇ ਇਕ ਨੂੰ ਸਕੂਲ ਦਾ ਨਿਰੀਖਣ ਕਰਨ ਲਈ ਚੁਣ ਲੈਂਦੇ ਸਨ । ਪਰ ਸਾਨੂੰ ਕਿਸੇ ਤਰ੍ਹਾਂ ਵੀ ਇਸ ਨੂੰ ਕਿਸੇ ਇਕ ਕਰੜੇ ਅਨੁਸ਼ਾਸਨ ਦੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ । ਸਗੋਂ ਜਿਹੜੀ ਤਸਵੀਰ ਸਾਡੇ ਤੀਕ ਅੱਪੜੀ ਹੈ ਉਹ ਦਰਸਾਂਦੀ ਹੈ ਕਿ ਵਿਦਿਆਰਥੀ, ਆਪਣੇ ਅਧਿਆਪਕ ਨਾਲ ਮਿਲ ਕੇ ਇਕੱਠੇ ਭੋਜਨ ਕਰਿਆ ਕਰਦੇ ਅਤੇ ਉਸ ਖੇਡਾਂ ਵਾਲੇ ਮੈਦਾਨ ਦੇ ਨਾਲ ਨਾਲ ਅੱਗੇ ਪਿੱਛੇ ਤੁਰਦੇ ਫਿਰਦੇ ਉਸ ਪਾਸੋਂ ਸਿੱਖਿਆ ਪ੍ਰਾਪਤ ਕਰੀ ਜਾਂਦੇ ਸਨ, ਜਿਸ ਤੋਂ ਇਸ ਦਾ ਨਾਂ ਲਾਈਸੀਅਮ ਪੈ ਗਿਆ ।
ਇਹ ਨਵਾਂ ਸਕੂਲ ਉਸ ਸਕੂਲ ਦੀ ਕੋਈ ਨਿਰੀ ਪੁਰੀ ਨਕਲ ਨਹੀਂ ਸੀ ਜਿਹੜਾ ਕਿ ਅਫਲਾਤੂਨ ਆਪਣੇ ਮਗਰ ਛੱਡ ਗਿਆ ਸੀ । ਇਹ ਅਕਾਦਮੀ ਸਭ ਤੋਂ ਵਧੀਕ ਗਣਿਤ ਵਿੱਦਿਆ, ਅਤੇ ਕਿਆਸਕਾਰੀ ਤੇ ਰਾਜਨੀਤਿਕ ਫ਼ਿਲਾਸਫ਼ੀ ਪ੍ਰਤੀ ਸਮਰਪਨ ਕੀਤੀ ਗਈ ਸੀ । ਲਾਈਸੀਅਮ ਦਾ ਝੁਕਾਅ ਬਹੁਤ ਹੱਦ ਤੱਕ ਜੀਵ ਵਿਗਿਆਨ ਤੇ ਪ੍ਰਕਿਰਤਿਕ ਵਿਗਿਆਨਾਂ ਵੱਲ ਸੀ। ਜੇਕਰ ਅਸੀਂ’ ‘ਪਲਾਈਨੀ’ ਵਿੱਚ ਵਿਸ਼ਵਾਸ ਕਰ ਸਕੀਏ, ਤਾਂ ਸਕੰਦਰ ਨੇ ਆਪਣੇ ਸ਼ਿਕਾਰੀਆਂ, ਸ਼ਿਕਾਰ ਰਖਵਾਲਿਆਂ, ਬਾਗ਼ਬਾਨਾਂ, ਅਤੇ ਮਾਹੀਗੀਰਾਂ ਨੂੰ ਸੂਚਨਾ ਦੇ ਰੱਖੀ ਸੀ, ਕਿ ਉਹ ਅਰਸਤੂ ਨੂੰ ਉਸ ਦੀ ਇੱਛਾ ਅਨੁਸਾਰ ਸਭ ਭਾਂਤ ਦੀ ਪਸੂ-ਵਿਗਿਆਨਿਕ, ਅਤੇ ਬਨਸਪਤੀ-ਵਿਗਿਆਨਿਕ ਸਾਮਗ੍ਰੀ ਜੁਟਾ ਦਿਆ ਕਰਨ । ਕਈ ਦੂਸਰੇ ਹੋਰ ਪੁਰਾਤਨ ਲਿਖਾਰੀ ਸਾਨੂੰ ਦਸਦੇ ਹਨ ਕਿ ਕਦੀ ਕਿਸੇ ਇਕ ਵੇਲੇ, ਉਸ ਦੇ ਪਾਸ ਯੂਨਾਨ ਤੇ ਏਸ਼ੀਆ ਵਿੱਚ ਖਿਲਰੇ ਇਕ ਹਜ਼ਾਰ ਆਦਮੀ ਅਜਿਹੇ ਮੌਜੂਦ ਸਨ ਜਿਹੜੇ ਉਸ ਲਈ ਹਰ ਦੇਸ਼ ਦੇ ਜੀਵ ਜੰਤੂ ‘ਤੇ ਬੂਟਿਆਂ ਦੇ ਨਮੂਨੇ ਇਕੱਠੇ ਕਰਦੇ ਰਹਿੰਦੇ ਸਨ । ਸਾਮਗ੍ਰੀ ਦੀ ਇਸ ਭਰਪੂਰਤਾ ਨਾਲ ਉਹ ਸਭ ਤੋਂ ਪਹਿਲਾਂ ਅਜਿਹਾ ਮਹਾਨ ਚਿੜੀਆ-ਘਰ ਸਥਾਪਿਤ ਕਰਨ ਯੋਗ ਹੋ ਸਕਿਆ ਜਿਹੜਾ ਸੰਸਾਰ ਨੇ ਕਦੇ ਦੇਖਿਆ ਸੀ। ਵਿਗਿਆਨ ਤੇ ਫ਼ਿਲਾਸਫ਼ੀ ਬਾਰੇ ਉਸ ਦੇ ਇਸ ਸੰਗ੍ਰਹਿ ਦੇ ਸੰਬੰਧ ਵਿਚ ਅਤਿ-ਕਥਨੀ ਸ਼ਾਇਦ ਕੀਤੀ ਹੀ ਨਹੀਂ ਜਾ ਸਕਦੀ ।
ਅਜਿਹੇ ਕਾਰਜਾਂ ਤੇ ਪ੍ਰਯੋਜਨਾਂ ਨਮਿਤ ਖ਼ਰਚ ਕਰਨ ਲਈ ਅਰਸਤੂ ਫੰਡ ਕਿੱਥੋਂ ਲੈਂਦਾ ਸੀ ? ਇਸ ਸਮੇਂ ਤੀਕ ਉਹ ਆਪ ਚੰਗੀ ਖ਼ਾਸੀ ਆਮਦਨ ਦਾ ਆਦਮੀ ਹੋ ਗਿਆ ਸੀ। ਅਤੇ ਫਿਰ ਉਸ ਨੇ ਯੂਨਾਨ ਦੇ ਇਕ ਸਭ ਤੋਂ ਵੱਧ ਵਧੀਕ ਸੱਤਾ ਧਾਰੀ ਵਿਅਕਤੀ ਦੀ ਸੰਪਤੀ ਨਾਲ ਸ਼ਾਦੀ ਕਰ ਲਈ ਸੀ । ਐਥੀਨੀਅਰ (ਨਿਰਸੰਦੇਹ ਕੁਝ ਅਤਿ-ਕਥਨੀ ਨਾਲ) ਵਰਣਨ ਕਰਦਾ ਹੈ ਕਿ ਸਕੰਦਰ ਨੇ ਅਰਸਤੂ ਨੂੰ ਭੌਤਿਕ ਤੇ ਜੀਵ-ਵਿਗਿਆਨਿਕ ਸਾਜ਼-ਸਾਮਾਨ, ਤੇ ਖੋਜ ਪੜਤਾਲ ਲਈ 800 ਵੇਲੈਟਾਂ ਦੀ ਰਕਮ ਦੇ ਦਿੱਤੀ ਸੀ (ਆਧੁਨਿਕ ਖ਼ਰੀਦ-ਸ਼ਕਤੀ ਅਨੁਸਾਰ ਕੋਈ 4,000,000 ਡਾਲਰ) । ਇਕਨਾਂ ਦੇ ਖ਼ਿਆਲ ਅਨੁਸਾਰ, ਅਰਸਤੂ ਦੇ ਸੁਝਾਅ ਅਨੁਸਾਰ ਹੀ ਸਕੰਦਰ ਨੇ ਇਕ ਖ਼ਰਚੀਲੀ ਖੋਜ ਯਾਤ੍ਰਾ, ‘ਨਾਈਲ’ ਦੇ ਸ੍ਰੋਤਾਂ ਦੀ ਖੋਜ ਕਰਨ ਤੇ ਸਮੇਂ ਸਮੇਂ ਦੀ ਇਸ ਦੀ ਕਾਂਗ ਦੇ ਕਾਰਣ ਲੱਭਣ ਲਈ ਭੇਜੀ ਸੀ । ਅਰਸਤੂ ਲਈ ਤਿਆਰ ਕੀਤੀਆਂ ਗਈਆਂ 158 ਰਾਜ ਵਿਧਾਨਾਂ ਦਾ ਨਿਚੋੜ ਵਰਗੀਆਂ ਰਚਨਾਵਾਂ, ਕਿੰਨੇ ਸਾਰੇ ਹੀ ਸਹਾਇਕਾਂ ਤੇ ਸਕੱਤਰਾਂ ਦੇ ਦਸਤਿਆਂ ਦਾ ਪਤਾ ਦੇਂਦੀਆਂ ਹਨ। ਮੁਕਦੀ ਗੱਲ ਕਿ ਯੂਰਪ ਦੇ ਇਤਿਹਾਸ ਵਿੱਚ, ਸਰਕਾਰੀ ਧਨ ਰਾਹੀਂ, ਵੱਡੀ ਪੱਧਰ ਉੱਤੇ ਵਿਗਿਆਨਾਂ ਦੀ ਮਾਲੀ ਸਹਾਇਤਾ ਕੀਤੇ ਜਾਣ ਦੀ ਸਾਡੇ ਪਾਸ ਇਹ ਪਹਿਲੀ ਮਿਸਾਲ ਹੈ । ਕਿਹੜਾ ਕੋਈ ਗਿਆਨ ਅਸੀਂ ਜਿੱਤ ਨਹੀਂ ਸਕਦੇ, ਜੇਕਰ ਆਧੁਨਿਕ ਰਾਜ ਸਰਕਾਰਾਂ ਅਜਿਹੇ ਹੀ ਅਨੁਪਾਤ ਵਾਲੀ ਵਿਸ਼ਾਲ ਪੱਧਰ ਉੱਤੇ ਖੋਜ ਪੜਤਾਲ ਦੀ ਸਹਾਇਤਾ ਕਰਨ ਲੱਗ ਪੈਣ।
ਤਾਂ ਵੀ ਅਰਸਤੂ ਨਾਲ ਅਸੀਂ ਅਨਿਆਂ ਕਰਾਂਗੇ, ਜੇਕਰ ਅਸੀਂ ਸਾਜ਼ ਸਮਾਨ ਦੀਆਂ ਉਨ੍ਹਾਂ ਲਗਭਗ ਘਾਤਕ ਸੀਮਾਵਾਂ ਨੂੰ ਨਜ਼ਰੋਂ ਓਝਲ ਕਰ ਦੇਈਏ, ਜਿਹੜੀਆਂ ਕਿ ਇਨ੍ਹਾਂ ਬੇਮਿਸਾਲ ਵਸੀਲਿਆਂ ਤੇ ਸੰਖਾਂ ਦੇ ਨਾਲ ਨਾਲ ਚੱਲ ਰਹੀਆਂ ਸਨ । ਉਹ ਮਜਬੂਰ ਸੀ ”ਘੜੀ ਤੋਂ ਬਿਨਾਂ ਸਮਾਂ ਬੰਨ੍ਹਣ ਲਈ, ਥਰਮਾਮੀਟਰ ਤੋਂ ਬਿਨਾਂ ਤਾਪ ਦੀਆਂ ਮਾਤਰਾਂ ਦੀ ਤੁਲਨਾ ਕਰਨ ਲਈ, ਬਿਨਾਂ ਦੂਰਬੀਨ ਤੋਂ ਆਕਾਸ਼ ਦਾ ਨਿਰੀਖਣ ਕਰਨ ਲਈ, ਅਤੇ ਬਿਨਾਂ ਵਾਯੂ ਦਬਾਅ- ਮਾਪੀ ਤੋਂ ਮੌਸਮ ਦਾ ਨਿਰੀਖਣ ਕਰਨ ਲਈ। ਸਾਡੇ ਸਾਰੇ ਗਣਤਿਕ, ਪ੍ਰਕਾਸ਼ੀ ਤੇ ਭੌਤਿਕ ਉਪਕਰਣਾਂ ਵਿਚੋਂ ਉਸ ਪਾਸ ਕੇਵਲ ਰੂਲ, ਦਿਸ਼ਾ ਸੂਚਕ ਤੇ ਕਈ ਇਕ ਹੋਰਨਾਂ ਦੀ ਥਾਂ ਵੱਧ ਤੋਂ ਵੱਧ ਅਪੂਰਣ ਵਿਕਲਪ ਹੀ ਸਨ । ਰਸਾਇਣਕ ਵਿਸ਼ਲੇਸ਼ਣ, ਸਹੀ ਮਾਪ ਤੇ ਤੋਲ, ਅਤੇ ਪਦਾਰਥ ਵਿਗਿਆਨ ਪ੍ਰਤੀ ਗਣਿਤ ਦੀ ਪੂਰੀ ਵਰਤੋਂ ਅਜੇ ਅਗਿਆਤ ਸਨ । ਦ੍ਰਵ ਦੀ ਆਕਰਸ਼ਕ ਸ਼ਕਤੀ, ਧਰਤੀ ਆਕਰਸ਼ਣ ਦਾ ਕਾਨੂੰਨ, ਬਿਜਲਈ ਪਰਪੰਚ, ਰਸਾਇਣਕ ਸੰਜੋਗ ਦੀਆਂ ਅਵਸਥਾਵਾਂ, ਵਾਯੂ ਦਾ ਦਾਬਅ ਅਤੇ ਇਸ ਦਾ ਅਸਰ, ਪ੍ਰਕਾਸ਼, ਉਸ਼ਨਤਾ, ਤੇ ਇਨ੍ਹਾਂ ਦਾ ਪ੍ਰਜਵਲਨ ਆਦਿਕ ਤੇ ਮੁੱਕਦੀ ਗੱਲ ਉਹ ਸਾਰੇ ਤੱਥ, ਜਿਨ੍ਹਾਂ ਉੱਤੇ ਕਿ ਆਧੁਨਿਕ ਵਿਗਿਆਨ ਦੇ ਸਾਰੇ ਭੌਤਿਕ ਸਿਧਾਂਤ ਬੰਨ੍ਹੇ ਗਏ ਹਨ, ਉਹ ਸਾਰੇ ਦੇ ਸਾਰੇ ਜਾਂ ਲਗਭਗ ਸਾਰੇ ਲਾ ਪਤਾ ਸਨ ।”
ਇਥੇ ਦੇਖਣ ਦੀ ਗੱਲ ਇਹ ਹੈ, ਕਿ ਕਿਵੇਂ ਆਵਿਸ਼ਕਾਰ ਇਤਿਹਾਸ ਨੂੰ ਬਣਾਉਂਦੇ ਹਨ, ਦੂਰਬੀਨ ਤੋਂ ਬਿਨਾਂ ਅਰਸਤੂ ਦਾ ਨਛੱਤਰ ਵਿਗਿਆਨ, ਬੱਚਿਆਂ ਦਾ ਮੌਜ ਮੇਲਾ ਹੈ; ਬਿਨਾਂ ਸੂਖਮਦਰਸ਼ੀ ਦੇ, ਉਸ ਦਾ ਜੀਵ ਵਿਗਿਆਨ ਬੇਹੱਦ ਕੁਰਾਹੇ ਪੈ ਜਾਂਦਾ ਹੈ । ਨਿਰਸੰਦੇਹ, ਉਦਯੋਗਿਕ ਤੇ ਤਕਨੀਕੀ ਕਾਢ ਦੇ ਪੱਖ ਤੋਂ ਯੂਨਾਨ ਆਪਣੀਆਂ ਬੇਮਿਸਾਲ ਸਫ਼ਲਤਾਵਾਂ ਦੇ ਆਮ ਮਾਪ ਦੰਡ ਨਾਲੋਂ ਵੱਧ ਤੋਂ ਵੱਧ ਦੂਰ ਪਛੜਿਆ ਪਿਆ ਸੀ । ਸਰੀਰਕ ਕਿਰਤ ਵਲੋਂ ਯੂਨਾਨ ਦੀ ਅਰੁੱਚੀ, ਸਿਵਾਏ ਨਿਰਜਿੰਦ ਜਿਹੇ ਦਾਸਾਂ ਤੋਂ, ਹਰੇਕ ਵਿਅਕਤੀ ਨੂੰ ਉਤਪਾਦਨ ਦੀਆਂ ਕ੍ਰਿਆਵਾਂ, ਬਾਰੇ ਸਿੱਧੀ ਜਾਣਕਾਰੀ ਤੇ ਮਸ਼ੀਨਾਂ ਦੇ ਉਤੇਜਨਾ ਦੇਣ ਵਾਲੇ ਉਸ ਮੇਲ ਜੋਲ ਤੋਂ ਵੰਚਿਤ ਰੱਖਦੀ ਸੀ, ਜਿਹੜਾ ਕਿ ਤਰੁੱਟੀਆਂ ਨੂੰ ਪ੍ਰਗਟਾਂਦਾ ਤੇ ਸੰਭਾਵਨਾਵਾਂ ਨੂੰ, ਪਹਿਲਾਂ ਤੋਂ ਕਲਪਨਾਂ ਦੇ ਸਾਹਮਣੇ ਲਿਆਉਂਦਾ ਹੈ; ਤਕਨੀਕੀ ਆਵਿਸ਼ਕਾਰ ਕੇਵਲ ਉਨ੍ਹਾਂ ਲਈ ਸੰਭਵ ਸੀ, ਜਿਨ੍ਹਾਂ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਤੇ ਇਸ ਤੋਂ ਕੋਈ ਪਦਾਰਥਿਕ ਲਾਭ ਪ੍ਰਾਪਤ ਨਹੀਂ ਸਨ ਕਰ ਸਕਦੇ । ਸ਼ਾਇਦ ਦਾਸਾਂ ਦੀ ਸਸਤੀ ਉਪਲੱਬਧੀ ਹੀ ਆਵਿਸ਼ਕਾਰ ਨੂੰ ਪਿੱਛੇ ਪਾਈ ਜਾਂਦੀ ਸੀ, ਸਰੀਰਕ ਮਜ਼ਦੂਰੀ ਅਜੇ ਮਸ਼ੀਨਾਂ ਨਾਲੋਂ ਘੱਟ ਖਰਚੀਲੀ ਸੀ, ਅਤੇ ਇਸ ਲਈ, ਉਸੇ ਸਮੇਂ ਜਦੋਂ ਕਿ ਯੂਨਾਨੀ ਵਪਾਰ ਨੇ ਮੱਧ ਸਾਗਰ ਨੂੰ ਅਤੇ ਯੂਨਾਨੀ ਫ਼ਿਲਾਸਫ਼ੀ ਨੇ ਇਸ ਦੇ ਮਨ ਨੂੰ ਜਿੱਤ ਲਿਆ ਸੀ, ਤਾਂ ਯੂਨਾਨੀ ਵਿਗਿਆਨ ਪਿੱਛੇ ਪਛੜਿਆ ਪਿਆ ਸੀ, ਅਤੇ ਯੂਨਾਨੀ ਉਦਯੋਗ ਲਗਭਗ ਉਥੇ ਦਾ ਉਥੇ ਖੜਾ ਸੀ ਜਿੱਥੇ ਕਿ ਇਹ ਕਦੇ ਪਹਿਲਾਂ ਸੀ, ਜਦੋਂ ਕਿ ਯੂਨਾਨੀ ਆਕ੍ਰਮਣਕਾਰਾਂ ਨੇ ਇਕ ਹਜ਼ਾਰ ਸਾਲ ਪਹਿਲਾਂ ਨਾਸਸ, ਟਾਈਰੀਨਜ, ਅਤੇ ਮਾਈਸੀਨ ਸਥਾਨਾਂ ਉੱਤੇ ਛਾਪੇ ਮਾਰੇ ਸਨ । ਨਿਰਸੰਦੇਹ ਇਸ ਥਾਂ ਸਾਨੂੰ ਇਸ ਗੱਲ ਦਾ ਕਾਰਣ ਮਿਲ ਜਾਂਦਾ ਹੈ, ਕਿ ਕਿਉਂ ਅਰਸਤੂ ਪ੍ਰਯੋਗ ਲਈ ਪ੍ਰੇਰਨਾ ਘੱਟ ਹੀ ਕਦੀ ਕਰਦਾ ਹੈ; ਪ੍ਰਯੋਗ ਦੇ ਉਪਕਰਣਿਕ ਸਾਧਨਾਂ ਦਾ ਅਜੇ ਨਿਰਮਾਣ ਨਹੀਂ ਸੀ ਹੋਇਆ ਤੇ ਵੱਧ ਤੋਂ ਵੱਧ ਜੋ ਕੁਝ ਉਹ ਕਰ ਸਕਦਾ ਸੀ ਉਹ ਲਗਭਗ ਇਕ ਵਿਆਪਕ ਤੇ ਲਗਾਤਾਰ ਨਿਰੀਖਣ ਹੀ ਹੋ ਸਕਦਾ ਸੀ। ਇਸ ਦੇ ਵਿਪ੍ਰੀਤ ਆਪਣੇ ਸਹਾਇਕ ਸਾਥੀਆਂ ਸਮੇਤ ਉਸ ਰਾਹੀਂ ਇਕੱਠੀ ਕੀਤੀ ਗਈ ਵਿਸ਼ਾਲ ਆਧਾਰ-ਸਾਮਗ੍ਰੀ, ਵਿਗਿਆਨ ਦੀ ਪ੍ਰਗਤੀ ਲਈ ਨੀਂਹ, ਤੇ ਦੋ ਹਜ਼ਾਰ ਵਰ੍ਹਿਆਂ ਤੀਕ ਗਿਆਨ ਦੀ ਪਾਠ-ਪੁਸਤਕ ਬਣੀ ਰਹੀ; ਮਨੁੱਖੀ ਕਿਰਤ ਦਾ ਇਹ ਇਕ ਅਚੰਭਾ ਹੈ।
ਅਰਸਤੂ ਦੀਆਂ ਰਚਨਾਵਾਂ ਸੈਂਕੜਿਆਂ ਤੀਕ ਜਾਂਦੀਆਂ ਸਨ । ਕਈ ਪੁਰਾਤਨ ਪੁਸਤਕ- ਲੇਖਕ ਉਸ ਦੇ ਸਿਰ, ਚਾਰ ਸੌ ਪੁਸਤਕਾਂ ਦਾ ਤੇ ਕਈ ਦੂਸਰੇ ਇਕ ਹਜ਼ਾਰ ਦਾ ਸਿਹਰਾ ਬੰਨ੍ਹਦੇ ਹਨ । ਜੋ ਕੁਝ ਬਾਕੀ ਰਹਿ ਗਿਆ ਹੈ ਉਹ ਕੇਵਲ ਇਕ ਭਾਗ ਮਾਤਰ ਹੈ ਪਰ ਫਿਰ ਵੀ ਆਪਣੇ ਆਪ ਵਿਚ ਇਕ ਪੁਸਤਕਾਲਾ-ਕਲਪਨਾਂ ਕਰੋ ਸਾਰੀ ਦੀ ਸਾਰੀ ਸਾਮਗ੍ਰੀ ਦੇ ਘੇਰੇ ਤੇ ਇਸ ਦੀ ਵਡਿੱਤਣ ਬਾਰੇ । ਸਭ ਤੋਂ ਪਹਿਲਾਂ ਤਾਂ ਹਨ, ਤਾਰਕਿਕ ਰਚਨਾਵਾਂ : “ਸ਼੍ਰੇਣੀਆਂ”,”ਪ੍ਰਕਰਣ”, “ਪੂਰਵ” “ਪਸ਼ਚ ਵਿਸ਼ਲੇਸ਼ਣਾਤਮਿਕਤਾ” (posterior analytics) “उववदार” (propositions) “चाउन उठ” (sophistical refutation) हि। ਰਚਨਾਵਾਂ ਦਾ ਸੰਗ੍ਰਹਿ ਤੇ ਸੰਪਾਦਨ, ਪਿਛਲੇ ਅਰਸਤੂ ਅਨੁਯਾਈਆਂ ਨੇ ਇਨ੍ਹਾਂ ਨੂੰ ਸਮੁੱਚਾ ਨਾਂ ਅਰਸਤੂ ਦਾ ‘ਅਰਗੇਨਾਨ’ ਭਾਵ ”ਸਹੀ ਵਿਚਾਰ ਸਾਧਨ” ਦੇ ਕੇ ਕੀਤਾ । ਦੂਸਰੀ ਥਾਂ ਤੇ ਹਨ ਵਿਗਿਆਨਿਕ ਰਚਨਾਵਾਂ : “ਪਦਾਰਥ ਵਿਗਿਆਨ”, “ਆਕਾਸ਼ਾਂ ਸੰਬੰਧੀ”, “ਵਿਕਾਸ ਤੇ ਪਤਨ”, “ਮੌਸਮ ਵਿਗਿਆਨ” (meteorology) ‘ਪ੍ਰਾਕਿਰਤਕ ਇਤਿਹਾਸ”, “ਆਤਮਾ ਬਾਰੇ”, “ਪਸ਼ੂਆਂ ਦੇ ਭਾਗ”, “ਪਸ਼ੂਆਂ ਦੇ ਸੰਚਾਲਨ” ਅਤੇ “ਪਸ਼ੂ ਜਨਨ” । ਤੀਜੀ ਥਾਂ ਉੱਤੇ ਹਨ ਸੌਂਦਰਯ ਸ਼ਾਸਤਰ ਰਚਨਾਵਾਂ : “ਭਾਸ਼ਨ ਕਲਾ” ਅਤੇ “ਕਾਵਿ ਸ਼ਾਸਤ” । ਅਤੇ ਚੌਥੀ ਥਾਂ ਤੇ ਆਉਂਦੀਆਂ ਹਨ ਵਧੀਕ ਸਹੀ ਤੌਰ ਤੇ ਫ਼ਿਲਸਫਾਨਾਂ ਰਚਨਾਵਾਂ : “ਸਦਾਚਾਰ ਸ਼ਾਸਤ”, ”ਰਾਜ- ਨੀਤੀ ਸ਼ਾਸਤ”, ਅਤੇ “ਦਾਰਸ਼ਨਿਕਤਾ (metaphysics)
ਪ੍ਰਤੱਖ ਹੈ ਕਿ ਇਸ ਥਾਂ ਤੇ ਯੂਨਾਨ ਦਾ ਵਿਸ਼ਵ ਕੋਸ਼ ਹੀ ਆ ਜਾਂਦਾ ਹੈ; ਸੂਰਜ ਦੇ ਹੇਠ ਵਾਰ ਤੇ ਇਸ ਬਾਰੇ ਹਰ ਸਮੱਸਿਆ ਨੂੰ ਇਸ ਵਿੱਚ ਥਾਂ ਮਿਲ ਗਈ ਹੈ। ਇਸ ਲਈ “ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕਿਸੇ ਵੀ ਹੋਰ ਫਿਲਾਸਫਰ ਨਾਲੋਂ, ਜਿਸ ਨੇ ਕਦੀ ਲਿਖਿਆ, ਅਰਸਤੂ ਦੀਆਂ ਰਚਨਾਵਾਂ ਵਿੱਚ ਗਲਤੀਆਂ ਤੇ ਬੇਤੁਕੀਆਂ ਬਹੁਤੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਗਿਆਨ ਤੇ ਸਿਧਾਂਤ ਦਾ ਇਕ ਅਜਿਹਾ ਸੰਜੋਗ ਹੈ, ਜਿਹੜਾ ਕਿ ਸਪੈਂਸਰ ਦੇ ਸਮੇਂ ਤੀਕ, ਤੇ ਉਸ ਨੂੰ ਛੱਡ ਕੇ ਕਿਸੇ ਹੋਰ ਨੇ ਕਦੀ ਨਿਭਾਇਆ ਨਹੀਂ, ਅਤੇ ਨਾ ਹੀ ਇਸ ਨਾਲੋਂ ਅੱਧੀ ਸੁਚੱਜਤਾ ਨਾਲ । ਇਥੇ ਸਕੰਦਰ ਦੀ ਫੁਟਕਲ ਅਤੇ ਵਹਿਸ਼ੀਆਨਾ ਜਿੱਤ ਨਾਲੋਂ ਇਕ ਵਧੀਕ ਚੰਗੇਰੀ ਸੰਸਾਰ ਦੀ ਜਿੱਤ ਸੀ । ਜੇਕਰ ਫਿਲਾਸਫੀ ਏਕੀਕਰਣ ਦੀ ਜਿੱਤ ਦਾ ਨਾਂ ਹੈ ਤਾਂ ਅਰਸਤੂ ਉਸ ਨਾਂ ਦਾ ਅਧਿਕਾਰੀ ਹੈ, ਜਿਹੜਾ ਕਿ ਵੀਹ ਸਦੀਆਂ ਨੇ ਉਸ ਨੂੰ ਦੇ ਰੱਖਿਆ ਹੈ : ‘ਵਿਸ਼ੇਸ਼ ਫਿਲਾਸਫ਼ਰ’ ।
ਸੁਭਾਵਿਕ ਤੌਰ ਤੇ ਅਜਿਹੇ ਵਿਗਿਆਨਿਕ ਝੁਕਾਅ ਵਾਲੇ ਮਨ ਅੰਦਰ ਕਾਵਯ-ਭਾਵ ਦੀ ਥੁੜ੍ਹ ਸੀ । ਸਾਨੂੰ ਅਰਸਤੂ ਪਾਸੋਂ ਅਜਿਹੀ ਸਾਹਿਤਿਕ ਚਮਕ ਦਮਕ ਦੀ ਆਸ ਨਹੀਂ ਰੱਖਣੀ ਚਾਹੀਦੀ, ਜਿਸ ਦੀਆਂ ਨਾਟਕਕਾਰ ਫ਼ਿਲਾਸਫ਼ਰ, ਅਫ਼ਲਾਤੂਨ ਦੇ ਪੰਨਿਆਂ ਵਿੱਚ ਕਾਂਗਾਂ ਤੇ ਹੜ੍ਹ ਪ੍ਰਾਪਤ ਹਨ । ਸਾਨੂੰ ਅਜਿਹਾ ਮਹਾਨ ਸਾਹਿਤ ਦੇਣ ਦੀ ਥਾਂ, ਜਿਸ ਵਿੱਚ ਕਿ ਫ਼ਿਲਾਸਫ਼ੀ, ਮਿਥਿਹਾਸਿਕ ਕਹਾਣੀਆਂ ਤੇ ਕਲਪਨਾਂ ਚਿੱਤਰਾਂ ਨਾਲ ਸਾਕਾਰ ਕੀਤੀ ਗਈ (ਅਤੇ ਅਸਪੱਸ਼ਟ ਕੀਤੀ ਗਈ) ਹੈ, ਅਰਸਤੂ ਸਾਨੂੰ ਇਕ ਅਜਿਹਾ ਵਿਗਿਆਨ ਦੇਂਦਾ ਹੈ ਜਿਹੜਾ ਕਿ ਤਕਨੀਕੀ, ਭਾਵਾਤਮਕ ਅਤੇ ਇਕਾਗਰ ਹੋਇਆ ਹੋਇਆ ਹੈ। ਉਸ ਦੇ ਪਾਸ ਜੇਕਰ ਅਸੀਂ ਦਿਲ ਪਰਚਾਵੇ ਲਈ ਜਾਵਾਂਗੇ ਤਾਂ ਸਾਨੂੰ ਆਪਣੇ ਪੈਸੇ ਮੋੜ ਦੇਣ ਲਈ ਹੀ ਨਾਲਿਸ਼ ਕਰਨੀ ਪਵੇਗੀ । ਸਾਹਿਤ ਨੂੰ ਪਰਿਭਾਸ਼ਕ ਸ਼ਬਦ ਪ੍ਰਦਾਨ ਕਰਨ ਦੀ ਥਾਂ ਜਿਵੇਂ ਕਿ ਅਫ਼ਲਾਤੂਨ ਨੇ ਕੀਤਾ ਸੀ ਉਸ ਨੇ ਫਿਲਾਸਫ਼ੀ ਅਤੇ ਸਾਇੰਸ ਦੀ ਪਰਿਭਾਸ਼ਕ ਸ਼ਬਦਾਵਲੀ ਦਾ ਨਿਰਮਾਣ ਕੀਤਾ । ਅੱਜ ਅਸੀਂ ਮੁਸ਼ਕਿਲ ਨਾਲ ਹੀ ਕਿਸੇ ਵਿਗਿਆਨ ਦਾ ਜ਼ਿਕਰ ਉਨ੍ਹਾਂ ਸ਼ਬਦਾਂ ਤੋਂ ਬਿਨਾਂ ਕਰ ਸਕਦੇ ਹਾਂ, ਜਿਨ੍ਹਾਂ ਦਾ ਆਵਿਸ਼ਕਾਰ ਉਸ ਨੇ ਕੀਤਾ ਸੀ । ਇਹ ਸਾਡੀ ਗੱਲਬਾਤ ਦੇ ਹੇਠਲੇ ਸਤੱਰ ਵਿੱਚ ਜੀਵਾਸ਼ਮਾਂ (fossils) ਵਾਂਗ ਪਏ ਰਹਿੰਦੇ ਹਨ। ਫ਼ੈਕਲਟੀ, (faculty), ਮੀਨ, ਮੈਕਸਿਮ (ਅਰਸਤੂ ਅਨੁਸਾਰ ਜਿਸ ਦਾ ਭਾਵ ਕਿਸੇ ਸਿੱਟਾ-ਨਿਆਇ ਜਾਂ syllogism ਦਾ ਵਡੇਰਾ ਆਧਾਰ-ਵਾਕ ਹੈ),ਪ੍ਰਵਰਗ, ਸ਼ਕਤੀ, ਵਾਸਤਵਿਕਤਾ, ਪ੍ਰੇਰਕ (motive) ਉੱਦੇਸ਼, ਨਿਯਮ, ਰੂਪ ਆਕਾਰ ਫ਼ਿਲਸਫਾਨਾਂ ਵਿਚਾਰ ਦੇ ਇਹ ਅਤਿ ਆਵੱਸ਼ਕ ਸਿੱਕੇ ਉਸ ਦੇ ਮਨ ਅੰਦਰ ਹੀ ਘੜੇ ਗਏ ਸਨ ।
ਅਤੇ ਸੁਖਦਾਈ ਗੋਸ਼ਟੀ ਤੋਂ ਚੱਲ ਕੇ ਸ਼ੁੱਧ ਵਿਗਿਆਨਿਕ ਪੁਸਤਕਾਂ ਤੀਕ ਅਪੜ ਜਾਣਾ ਫ਼ਿਲਾਸਫ਼ੀ ਦੇ ਵਿਕਾਸ ਅੰਦਰ ਇਕ ਆਵੱਸ਼ਕ ਕਦਮ ਸੀ । ਅਤੇ ਵਿਗਿਆਨ ਜਿਹੜਾ ਕਿ ਫ਼ਿਲਾਸਫ਼ੀ ਦਾ ਆਧਾਰ ਤੇ ਇਸ ਦੀ ਰੀੜ ਦੀ ਹੱਡੀ ਹੈ ਇਹ ਵਧ ਫੁਲ ਨਹੀਂ ਸੀ ਸਕਦਾ, ਜਦ ਤੀਕ ਕਿ ਇਹ ਆਪਣੀ ਕ੍ਰਿਆ ਵਿਧੀ ਤੇ ਪ੍ਰਗਟਾਵੇ ਦੇ ਆਪਣੇ ਦ੍ਰਿੜ ਢੰਗ ਵਿਕਸਿਤ ਨਾ ਕਰ ਲੈਂਦਾ। ਅਰਸਤੂ ਨੇ ਵੀ ਅਜਿਹੀਆਂ ਸਾਹਿਤਿਕ ਗੋਸ਼ਟੀਆਂ ਲਿਖੀਆਂ, ਜਿਹੜੀਆਂ ਕਿ ਆਪਣੇ ਸਮੇਂ ਵਿੱਚ ਇੰਨੀਆਂ ਹੀ ਪ੍ਰਸਿੱਧ ਸਨ ਜਿੰਨੀਆਂ ਕਿ ਅਫਲਾਤੂਨ ਦੀਆਂ, ਪਰ ਉਹ ਗੁਆਚ ਗਈਆਂ ਹੋਈਆਂ ਹਨ, ਜਿਵੇਂ ਕਿ ਅਫ਼ਲਾਤੂਨ ਦੀਆਂ ਵਿਗਿਆਨਿਕ ਰਚਨਾਵਾਂ ਜਾਂਦੀਆਂ ਰਹੀਆਂ ਹਨ। ਸੰਭਵ ਤੌਰ ਤੇ ਸਮੇਂ ਨੇ ਇਨ੍ਹਾਂ ਵਿਚੋਂ ਹਰੇਕ ਵਿਅਕਤੀ ਦਾ, ਵਿਸ਼ੇਸ਼ਤਰ ਭਾਗ ਸੰਭਾਲ ਲਿਆ ਹੋਇਆ ਹੈ।
ਅੰਤਿਮ ਤੌਰ ਤੇ, ਇਹ ਸੰਭਵ ਹੈ ਕਿ ਜਿਹੜੀਆਂ ਲਿਖਤਾਂ ਅਰਸਤੂ ਨਾਲ ਸੰਬੰਧਿਤ ਕੀਤੀਆਂ ਜਾਂਦੀਆਂ ਹਨ ਉਹ ਉਸ ਦੀਆਂ ਨਹੀਂ, ਸਗੋਂ ਉਨ੍ਹਾਂ ਵਿਦਿਆਰਥੀਆਂ ਤੇ ਉਸ ਦੇ ਅਨੁਯਾਈਆਂ ਦੇ ਸੰਕਲਨ ਸਨ. ਜਿਨ੍ਹਾਂ ਨੇ ਕਿ ਉਸ ਦੇ ਭਾਸ਼ਨਾਂ ਦੇ ਵੱਖਰੇ ਜਿਹੇ ਨਿਚੋੜ ਨੂੰ ਆਪਣੇ ਨੋਟਾਂ ਵਿੱਚ ਸੁਰੱਖਿਅਤ ਕਰ ਲਿਆ ਸੀ । ਇਹ ਪ੍ਰਤੀਤ ਨਹੀਂ ਹੁੰਦਾ ਕਿ ਅਰਸਤੂ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਲਿਖਤਾਂ, ਸਿਵਾਏ ਤਰਕ ਤੇ ਭਾਸ਼ਨਕਾਰੀ ਦੇ ਪ੍ਰਕਾਸ਼ਿਤ ਕੀਤੀਆਂ ਹੋਣ, ਅਤੇ ਤਾਰਕਿਕ ਰਚਨਾਵਾਂ ਦੇ ਵਰਤਮਾਨ ਰੂਪ, ਪਿਛਲੇਰੇ ਸਮੇਂ ਦੇ ਸੰਪਾਦਨ ਸਦਕਾ ਹਨ । ਪਰਾਭੌਤਿਕ ਵਿੱਦਿਆ ਤੇ ਰਾਜਨੀਤੀ ਦੇ ਸੰਬੰਧ ਵਿੱਚ ਅਰਸਤੂ ਰਾਹੀਂ ਛੱਡੇ ਗਏ ਨੋਟ, ਉਸ ਦੇ ਨਿਸ਼ਪਾਦਕਾਂ ਰਾਹੀਂ ਬਿਨਾਂ ਪਰਿਸ਼ੋਧਨ ਜਾਂ ਅਦਲਾ ਬਦਲੀ ਦੇ ਇਕੱਠੇ ਕਰ ਦਿੱਤੇ ਗਏ ਪ੍ਰਤੀਤ ਹੁੰਦੇ ਹਨ। ਸ਼ੈਲੀ ਦੀ ਉਹ ਇਕਸਾਰਤਾ ਵੀ ਜਿਹੜੀ ਕਿ ਅਰਸਤੂ ਦੀਆਂ ਲਿਖਤਾਂ ਦਾ ਵਿਸ਼ੇਸ਼ ਚਿੰਨ੍ਹ ਹੈ, ਅਤੇ ਜਿਹੜੀ ਉਨ੍ਹਾਂ ਲੋਕਾਂ ਨੂੰ ਇਕ ਯੁਕਤੀ ਜੁਟਾ ਦੇਂਦੀ ਹੈ, ਜਿਹੜੇ ਕਿ ਸਿੱਧੀ ਉਸ ਦੀ ਹੀ ਰਚਨਾ ਹੋਣ ਦੀ ਹਮਾਇਤ ਕਰਦੇ ਹਨ, ਹੋ ਸਕਦਾ ਹੈ ਕਿ ਇਹ ਅੰਤ ਨੂੰ ਜਾ ਕੇ ਕੇਵਲ ਮਾਤਰ ਇਕ ਅਜਿਹੀ ਇਕਸਾਰਤਾ ਹੋਵੇ, ਜਿਹੜੀ ਕਿ ਇਨ੍ਹਾਂ ਨੂੰ ਅਰਸਤੂ ਅਨੁਯਾਈਆਂ ਦੇ ਸਾਂਝੇ ਸੰਪਾਦਨ ਰਾਹੀਂ ਦਿੱਤੀ ਗਈ ਹੋਵੇ । ਇਸ ਮਾਮਲੇ ਬਾਰੇ ਲਗਭਗ ਮਹਾਨ ਵਰਗਾ ਅਜਿਹਾ ਪ੍ਰਸ਼ਨ ਚੱਲ ਰਿਹਾ ਹੈ, ਜਿਸ ਨਹੀਂ ਕਰੇਗਾ, ਤੇ ਜਿਸ ਬਾਰੇ ਕੋਈ ਇਕ ਕਾਵਿ ਦੇ ਘੇਰੇ ਵਾਲਾ ਇਕ ਭਾਂਤ ਦਾ ਹੋਮਰ ਵਿੱਚ ਕਿ ਰੁਝੇਵੇਂ ਵਾਲਾ ਪਾਠਕ ਜਾਣਾ ਪਸੰਦ ਨਿਰਮਾਣ ਵਿਦਿਆਰਥੀ ਕੋਈ ਨਿਰਣਾ ਦੇਣਾ ਨਹੀਂ ਚਾਹੇਗਾ । ਹਰ ਹਾਲਤ ਵਿਚ ਸਾਨੂੰ ਨਿਸ਼ਚਾ ਕਰਨਾ ਚਾਹੀਦਾ ਹੈ, ਕਿ ਅਰਸਤੂ ਹੀ ਉਨ੍ਹਾਂ ਸਾਰੀਆਂ ਪੁਸਤਕਾਂ ਦਾ ਕਰਤਾ ਹੈ, ਜਿਨ੍ਹਾਂ ਉੱਤੇ ਉਸ ਦਾ ਨਾਂ ਲਿਖਿਆ ਹੈ; ਕਈ ਹਾਲਤਾਂ ਵਿੱਚ ਹੱਥ ਭਾਵੇਂ ਕਿਸੇ ਹੋਰ ਦਾ ਹੀ ਕਿਉਂ ਨਾ ਹੋਵੇ, ਪਰ ਦਿਲ ਦਿਮਾਗ਼ ਉਸ ਦੇ ਹੀ ਹੁੰਦੇ ਹਨ।
3. ਤਰਕ ਦੀ ਬੁਨਿਆਦ
ਅਰਸਤੂ ਦੀ ਪਹਿਲੀ ਮਹਾਨ ਵਿਸ਼ਿਸ਼ਟਤਾ ਤਾਂ ਇਹ ਹੈ ਕਿ ਬਿਨਾਂ ਆਪਣੇ ਕੋਈ ਪੂਰਵਜ ਹੋਣ ਦੇ, ਲਗਭਗ ਬਿਲਕੁਲ ਆਪਣੇ ਹੀ ਕਠਿਨ ਤੇ ਗੰਭੀਰ ਚਿੰਤਨ ਨਾਲ ਉਸ ਨੇ ਇਕ ਨਵੇਂ ਵਿਗਿਆਨ ‘ਤਰਕ’ ਨੂੰ ਸਿਰਜ ਦਿੱਤਾ । ਰੋਨਾਨ ਹਰ ਉਸ “ਮਨ ਦੀ ਭੈੜੀ ਸਿਖਲਾਈ ਦਾ ਜ਼ਿਕਰ ਕਰਦਾ ਹੈ, ਜਿਹੜਾ ਕਿ ਸਿੱਧੇ ਜਾਂ ਅਸਿੱਧੇ ਢੰਗ ਨਾਲ ਯੂਨਾਨੀ ਅਨੁਸ਼ਾਸਨ ਹੇਠ ਨਾ ਆਇਆ ਹੋਵੇ” । ਪਰ ਅਸਲੋਂ ਤਾਂ ਯੂਨਾਨੀ ਬੁੱਧੀ ਆਪ ਹੀ ਅਨੁਸ਼ਾਸਨ ਵਿਹੀਣ ਤੇ ਅਵਿਵਸਥਤ ਸੀ ਜਦ ਤੀਕ ਕਿ ਅਰਸਤੂ ਦੇ ਕਰੜੇ ਸੂਤਰਾਂ ਨੇ, ਵਿਚਾਰ ਦੀ ਪਰਖ ਤੇ ਇਸ ਦੇ ਸ਼ੁੱਧੀਕਰਣ ਲਈ ਇਕ ਬਣਿਆ ਬਣਾਇਆ ਢੰਗ ਨਹੀਂ ਸੀ ਜੁਟਾ ਦਿੱਤਾ । ਅਫਲਾਤੂਨ ਵੀ (ਜੇਕਰ ਕੋਈ ਪ੍ਰੇਮੀ ਅਜਿਹੀ ਮਨੌਤ ਕਰ ਸਕੇ) ਇਕ ਛਿੰਦ ਤੇ ਅਨਿਯਮਿਤ ਜਿਹੀ ਆਤਮਾ ਸੀ, ਜਿਹੜੀ ਕਿ ਬਹੁਤੀ ਵਾਰੀ ਮਿਥਿਹਾਸਿਕ ਕਹਾਣੀ ਦੇ ਬਦਲ ਵਿਚ ਕਾਬੂ ਆਈ ਹੋਈ, ਸਚਾਈ ਦੇ ਚਿਹਰੇ ਨੂੰ ਸੁੰਦਰਤਾ ਦੇ ਪੜਦੇ ਨਾਲ ਹੀ ਬਹੁਤਾ ਕਰ ਕੇ ਢੱਕ ਦੇਂਦੀ ਸੀ । ਅਰਸਤੂ ਆਪ ਵੀ, ਜਿਵੇਂ ਕਿ ਅਸੀਂ ਦੇਖਾਂਗੇ, ਆਪਣੇ ਹੀ ਨਿਯਮਾਂ ਦਾ ਕਿੰਨਾ ਸਾਰਾ ਉਲੰਘਣ ਕਰ ਜਾਂਦਾ ਸੀ, ਪਰ ਫਿਰ ਵੀ ਉਹ ਇਕ ਉਪਜ ਸੀ, ਆਪਣੇ ਬੀਤੇ ਸਮੇਂ ਦੀ, ਨਾ ਕਿ ਉਸ ਭਵਿੱਖ ਦੀ, ਜਿਸ ਦਾ ਕਿ ਉਸ ਦੇ ਵਿਚਾਰ ਨੇ ਅਜੇ ਨਿਰਮਾਣ ਕਰਨਾ ਸੀ । ਅਰਸਤੂ ਤੋਂ ਮਗਰੋਂ ਯੂਨਾਨ ਦੇ ਆਰਥਿਕ ਤੇ ਰਾਜਨੀਤਿਕ ਪਤਨ ਨੇ ਯੂਨਾਨੀ ਸੁਰਤ ਤੇ ਆਚਰਨ ਅੰਦਰ ਇਕ ਨਿਰਬਲਤਾ ਲੈ ਆਂਦੀ ਸੀ, ਪਰ ਜਾਂਗਲੀ ਹਨੇਰੇ ਮਗਰੋਂ ਜਦੋਂ ਇਕ ਨਵੀਂ ਜਾਤੀ ਨੇ ਚਿੰਤਨ ਲਈ ਵਿਹਲ ਤੇ ਯੋਗਤਾ ਲੱਭ ਲਈ ਤਾਂ ਇਹ ਅਰਸਤੂ ਦੇ ਤਰਕ ਦਾ “ਸ਼ੁੱਧ ਚਿੰਤਨ ਸਾਧਨ” ਹੀ ਸੀ, ਜਿਹੜਾ ਕਿ ਬੋਇਥੀਅਸ 470-525 ਈਸਵੀ ਰਾਹੀਂ ਉਲਥਾਇਆ ਗਿਆ । ਇਹ ਮੱਧ ਯੁੱਗ ਦੇ ਵਿਚਾਰ ਦਾ ਸਾਂਚਾ ਹੀ ਬਣ ਗਿਆ ਸੀ, ਤੇ ਉਸ ਚਰਚ-ਪ੍ਰਧਾਨ ਫਿਲਾਸਫੀ ਦੀ ਠੀਕ ਮਾਤਾ, ਜਿਸ ਨੇ ਇਰਦ ਗਿਰਦ ਦੇ ਸਿਧਾਂਤਾਂ ਨਾਲ ਬੰਜਰ ਹੋ ਗਈ ਨੇ ਵੀ, ਪ੍ਰੌਦ ਯੂਰਪ ਦੀ ਬੁੱਧੀ ਨੂੰ ਯੁਕਤੀਕਰਣ ਤੇ ਸੂਖਮਤਾ ਦੀ ਸਿਖਲਾਈ ਦੇ ਦਿੱਤੀ, ਆਧੁਨਿਕ ਵਿਗਿਆਨ ਦੀ ਪਰਿਭਾਸ਼ਕ ਸ਼ਬਦਾਵਲੀ ਨਿਰਮਾਣ ਕਰ ਦਿੱਤੀ, ਤੇ ਸੁਰਤ ਦੀ ਉਸ ਪਰਪੱਕਤਾ ਦੀ ਨੀਂਹ ਰੱਖ ਦਿੱਤੀ ਸੀ, ਜਿਸ ਨੇ ਕਿ ਉਸ ਪ੍ਰਣਾਲੀ ਤੇ ਉਨ੍ਹਾਂ ਢੰਗਾਂ ਤੋਂ ਹੀ ਅੱਗੇ ਲੰਘ ਕੇ ਇਨ੍ਹਾਂ ਨੂੰ ਪਰ੍ਹੇ ਵਗਾਹ ਮਾਰਨਾ ਸੀ, ਜਿਨ੍ਹਾਂ ਨੇ ਕਿ ਇਸ ਨੂੰ ਜਨਮ ਅਤੇ ਆਧਾਰ ਦਿੱਤਾ ਸੀ ।
ਤਰਕ ਦਾ ਭਾਵ ਕੇਵਲ ਸ਼ੁੱਧ ਚਿੰਤਨ ਦੀ ਕਲਾ ਤੇ ਵਿਧੀ ਹੈ। ਇਹ ਹਰੇਕ ਵਿਗਿਆਨ, ਹਰੇਕ ਅਨੁਸ਼ਾਸਨ ਤੇ ਹਰੇਕ ਕਲਾ ਦੀ ਵਿਧੀ ਹੁੰਦਾ ਹੈ; ਅਤੇ ਸੰਗੀਤ ਵੀ ਇਸ ਦਾ ਸਮਾਵੇਸ਼ ਕਰਦਾ ਹੈ । ਇਹ ਇਕ ਵਿਗਿਆਨ ਹੈ, ਕਿਉਂ ਜੋ, ਸ਼ੁੱਧ ਚਿੰਤਨ ਦੀਆਂ ਪ੍ਰਕਿਰਿਆਵਾਂ ਨੂੰ ਵੀ ਕਾਫ਼ੀ ਹੱਦ ਤੀਕ ਭੌਤਿਕ ਵਿਗਿਆਨ ਤੇ ਰੇਖਾ ਗਣਿਤ ਵਾਂਗ ਨਿਯਮਾਂ ਵਿੱਚ ਬੰਨ੍ਹਿਆਜ ਜਾਂਦਾ ਹੈ, ਤੇ ਇਹ ਨਿਯਮ ਕਿਸੇ ਵੀ ਆਮ ਸਾਧਾਰਨ ਮਨ ਨੂੰ ਸਿਖਾਏ ਜਾ ਸਕਦੇ ਹਨ । ਇਹ ਇਕ ਕਲਾ ਹੈ, ਕਿਉਂ ਜੋ ਅਭਿਆਸ ਰਾਹੀਂ, ਅੰਤ ਨੂੰ ਜਾ ਕੇ, ਇਹ ਵਿਚਾਰ ਨੂੰ, ਇਕ ਅਜਿਹੀ ਅਚੇਤ ਤੇ ਤੱਤਕਾਲੀਨ ਸ਼ੁੱਧਤਾ ਦੇ ਦੇਂਦੀ ਹੈ, ਜਿਹੜੀ ਕਿ ਕਿਸੇ ਪਿਆਨੋ ਵਜੰਤਰੀ ਦੀਆਂ ਉਂਗਲਾਂ ਨੂੰ ਆਪਣੇ ਸਾਜ਼ ਉੱਤੇ ਨਿਰਯਤਨ ਇਕਸਾਰ ਸੁਰਾਂ ਵਜਾਣ ਲਈ ਅਗਵਾਈ ਦੇਂਦੀ ਹੈ ।
ਇਸ ਨਵੇਂ ਵਿਗਿਆਨ ਦਾ ਸੰਕੇਤ, ਸੁਕਰਾਤ ਦੀਆਂ ਪਰਿਭਾਸ਼ਾਵਾਂ ਬਾਰੇ, ਦੀਵਾਨਗੀ ਦੀ ਹੱਦ ਤੀਕ ਜ਼ੋਰ ਦੇਣ ਵਿੱਚ, ਅਤੇ ਅਫ਼ਲਾਤੂਨ ਦੇ ਹਰ ਸੰਕਲਪ ਦੇ ਨਿਰੰਤਰ ਸ਼ੁੱਧੀਕਰਣ ਵਿੱਚ ਪਾਇਆ ਜਾਂਦਾ ਸੀ । ‘ਪਰਿਭਾਸ਼ਾਵਾਂ ਬਾਰੇ ਅਰਸਤੂ ਦੀ ਛੋਟੀ ਜਿਹੀ ਪੁਸਤਕ, ਪ੍ਰਗਟ ਕਰਦੀ ਹੈ, ਕਿ ਕਿਸ ਤਰ੍ਹਾਂ ਉਸ ਦੇ ਤਰਕ ਨੇ ਇਸ ਦੇ ਨਿਕਾਸ ਵਿੱਚ, ਭੋਜਨ ਆਧਾਰ ਲੱਭ ਲਿਆ ਸੀ। ਵਾਲਟੇਅਰ ਨੇ ਕਿਹਾ ਹੈ “ਤੁਸੀਂ ਜੇਕਰ ਮੇਰੇ ਨਾਲ ਵਿਚਾਰ ਵਿਮਰਸ਼ ਕਰਨਾ ਚਾਹੁੰਦੇ ਹੋ, ਤਾਂ ਆਪਣੇ ਸ਼ਬਦਾਂ ਦੀ ਪਰਿਭਾਸ਼ਾ ਕਰ ਲਵੋ ।” ਕਿੰਨੀਆਂ ਹੀ ਚਰਚਾਵਾਂ ਸੁਕੜ ਕੇ ਇਕ ਪੈਰ੍ਹੇ ਵਿੱਚ ਬੰਦ ਹੋ ਜਾਂਦੀਆਂ ਜੇਕਰ ਚਰਚਾਕਾਰਾਂ ਨੇ ਆਪਣੇ ਸ਼ਬਦਾਂ ਦੀ ਪਰਿਭਾਸ਼ਾ ਕਰ ਲੈਣ ਦੀ ਖੇਚਲ ਕੀਤੀ ਹੁੰਦੀ । ਇਹ ਚੀਜ਼ ਤਾਂ ਤਰਕ ਦੇ ਮੁੱਢਲੇ ਆਰੰਭਕ ਅੱਖਰਾਂ ਸਮਾਨ, ਜਾਂ ਦੂਜੇ ਸ਼ਬਦਾਂ ਵਿੱਚ ਇਸ ਦੀ ਰੂਹ ਤੋਂ ਜਾਨ ਹੈ, ਕਿ ਗੰਭੀਰ ਵਿਚਾਰ ਗੋਸ਼ਟ ਕਰਨ ਸਮੇਂ, ਹਰੇਕ ਮਹੱਤਵ ਪੂਰਨ ਸ਼ਬਦ ਦੀ ਕਰੜੀ ਤੋਂ ਕਰੜੀ ਜਾਂਚ ਪੜਤਾਲ ਤੇ ਪਰਿਭਾਸ਼ਾ ਕਰ ਲਈ ਜਾਏ। ਇਹ ਚੀਜ਼ ਕਠਿਨ ਹੈ ਤੇ ਸਖ਼ਤੀ ਨਾਲ ਮਨ ਨੂੰ ਪਰਖਦੀ ਹੈ । ਪਰ ਇਕ ਵਾਣੀ ਨਬੇੜ ਲਏ ਜਾਣ ਨਾਲ ਕੋਈ ਕੰਮ ਅੱਧਾ ਨੇਪਰੇ ਚੜ੍ਹ ਜਾਂਦਾ ਹੈ ।
ਅਸੀਂ ਕਿਸੇ ਪਦਾਰਥ ਜਾਂ ਸ਼ਬਦ ਦੀ ਪਰਿਭਾਸ਼ਾ ਕਿਸ ਢੰਗ ਨਾਲ ਕਰਾਂਗੇ ? ਅਰਸਤੂ ਉੱਤਰ ਦੇਂਦਾ ਹੈ, ਕਿ ਹਰੇਕ ਚੰਗੀ ਪਰਿਭਾਸ਼ਾ ਦੇ ਦੋ ਭਾਗ ਹੁੰਦੇ ਹਨ, ਤੇ ਇਹ ਦੋ ਨਿੱਗਰ ਪੈਰਾਂ ਭਾਰ ਖਲੋਂਦੀ ਹੈ। ਪਹਿਲੀ ਗੱਲ ਤਾਂ ਇਹ ਕਿ ਸੰਬੰਧਿਤ ਵਸਤੂ ਨੂੰ ਇਹ ਕਿਸੇ ਇਕ ਸ਼੍ਰੇਣੀ ਜਾਂ ਸਮੂਹ ਨਾਲ ਜੋੜਦੀ ਹੈ, ਜਿਸ ਦੇ ਗੁਣ ਸੁਭਾਅ ਇਸ ਵਿੱਚ ਵੀ ਪਾਏ ਜਾਂਦੇ ਹਨ, —ਇਸ ਤਰ੍ਹਾਂ ਮਨੁੱਖ ਸਭ ਤੋਂ ਪਹਿਲਾਂ ਤਾਂ ਇਕ ਪ੍ਰਾਣੀ ਹੈ; ਤੇ ਦੂਜੀ ਇਹ ਕਿ ਪਰਿਭਾਸ਼ਾ ਪ੍ਰਗਟ ਕਰਦੀ ਹੈ ਕਿ ਸੰਬੰਧਿਤ ਵਸਤੂ ਆਪਣੀ ਸ਼੍ਰੇਣੀ ਦੇ ਹੋਰ ਦੂਸਰੇ ਮੈਂਬਰਾਂ ਨਾਲੋਂ ਕਿਹੜੀ ਗੱਲ ਵਿੱਚ ਵਿਭਿੰਨਤਾ ਰੱਖਦੀ ਹੈ—ਇਸ ਲਈ ਅਰਸਤੂ ਦੀ ਪ੍ਰਣਾਲੀ ਅਨੁਸਾਰ, ਮਨੁੱਖ ਇਕ ਵਿਚਾਰਸ਼ੀਲ ਪ੍ਰਾਣੀ ਹੈ। ਉਸ ਦੀ ਵਸ਼ਿਸ਼ਟ ਵਿਭਿੰਨਤਾ ਇਹ ਹੈ, ਕਿ ਦੂਸਰੇ ਜੀਵਾਂ ਦੇ ਵਿਪ੍ਰੀਤ ਉਹ ਵਿਚਾਰਸ਼ੀਲ ਹੈ । ਇਥੇ ਇਕ ਸੋਹਣੀ ਮਿਥਿਹਾਸਿਕ ਕਹਾਣੀ ਦਾ ਮੂਲ ਹੈ। ਅਰਸਤੂ ਕਿਸੇ ਵਸਤੂ ਨੂੰ ਇਸ ਦੀ ਸ਼੍ਰੇਣੀ ਦੇ ਸਮੁੰਦਰ ਵਿੱਚ ਸੁੱਟ ਦੇਂਦਾ, ਤੇ ਫਿਰ ਇਸ ਨੂੰ ਇਸ ਦੇ ਵਿਆਪਕ ਅਰਥ ਵਿੱਚ ਐਨ ਗੜੁੱਚ ਹੋਈ ਨੂੰ ਬਾਹਰ ਕੱਢ ਲੈਂਦਾ ਹੈ ਤੇ ਇਸ ਨਾਲ, ਇਸ ਦੀ ਸ਼੍ਰੇਣੀ ਤੇ ਸਮੂਹ ਦੇ ਨਿਸ਼ਾਨ ਸਪੱਸ਼ਟ ਹੋ ਜਾਂਦੇ ਹਨ; ਜਦੋਂ ਕਿ ਇਸ ਦੇ ਵਿਅਕਤਿਤ੍ਰ ਤੇ ਵਿਭਿੰਨਤਾ ਦੇ ਗੁਣ ਹੋਰ ਵੀ ਵਧੀਕ ਸਪੱਸ਼ਟਤਾ ਨਾਲ ਉਜਾਗਰ ਹੋ ਜਾਂਦੇ ਹਨ । ਦੂਜੀਆਂ ਹੋਰ ਅਜਿਹੀਆਂ ਵਸਤੂਆਂ ਦੀ ਇਸ ਸਨਿਧੀ ਦਾ ਇਹ ਸਿੱਟਾ ਨਿਕਲਦਾ ਹੈ, ਜਿਹੜੀਆਂ ਕਿ ਇਸ ਨਾਲ ਇੰਨੀਆਂ ਅਨੁਰੂਪ ਤੇ ਫਿਰ ਇੰਨੀਆਂ ਵਿਭਿੰਨ ਹੁੰਦੀਆਂ ਹਨ।
ਤਰੁਕ ਦੀ ਇਸ ਪਿਛਲੀ ਰੇਖਾ ਤੋਂ ਲੰਘਦੇ ਹੋਏ ਅਸੀਂ ਉਸ ਮਹਾਨ ਰਣ ਭੂਮੀ ਵਿੱਚ ਪਹੁੰਚ ਜਾਂਦੇ ਹਾਂ, ਜਿਸ ਵਿੱਚ ਕਿ ਅਰਸਤੂ ਨੇ ਅਫ਼ਲਾਤੂਨ ਸਮੇਤ “ਵਿਆਪਕੀਕਰਣ” (universals) ਦੇ ਭਿਆਨਕ ਪ੍ਰਸ਼ਨ ਬਾਰੇ ਲੜਾਈ ਲੜੀ। ਇਹ ਉਸ ਜੰਗ ਵਿੱਚ ਪਹਿਲੀ ਟੱਕਰ ਸੀ, ਜਿਸ ਨੇ ਕਿ ਸਾਡੇ ਆਪਣੇ ਸਮੇਂ ਤੀਕ ਜਾਰੀ ਰਹਿਣਾ, ਤੇ ਸਾਰੇ ਮੱਧ ਕਾਲੀਨ ਯੁਰਪ ਵਿੱਚ ”ਯਥਾਰਥਕਵਾਦੀਆਂ” ਤੇ “ਆਦਰਸ਼ਵਾਦੀਆਂ” ਦੇ ਵਿਰੋਧ ਦੀ ਗੂੰਜ ਪੈਦਾ ਕਰ ਦੇਣੀ ਸੀ । ਅਰਸਤੂ ਲਈ, ਇਕ ਵਿਆਪਕੀਕਰਣ, ਕੋਈ ਵੀ ਅਜਿਹਾ ਆਮ ਨਾਂਵ ਹੁੰਦਾ ਹੈ, ਜਿਹੜਾ ਕਿ ਕਿਸੇ ਸ਼੍ਰੇਣੀ ਦੇ ਮੈਂਬਰਾਂ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ; ਇਸ ਤਰ੍ਹਾਂ, ਜਨੌਰ, ਮਨੁੱਖ, ਪੁਸਤਕ, ਬ੍ਰਿਛ, ਵਿਆਪਕੀਕਰਣ ਹਨ । ਪਰ ਇਹ ਵਿਆਪਕੀਕਰਣ ਨਿਜਵਾਚਕ (subjective) ਖ਼ਿਆਲ ਹੁੰਦੇ ਹਨ, ਨਾ ਕਿ ਕੋਈ ਸਥੂਲ ਤੌਰ ਤੇ ਵਸਤੂਗਤ ਵਾਸਤਵਿਕਤਾ: ਉਹ ਨਾਮ ਹੁੰਦੇ ਹਨ, ਨਾ ਕਿ ਵਸਤਾਂ । ਸਾਡੇ ਤੋਂ ਬਾਹਰਵਾਰ ਸਾਰਾ ਕੁਝ ਜੋ ਹੋਂਦ ਵਿੱਚ ਮੌਜੂਦ ਹੈ, ਉਹ ਵਿਅਕਤਕ ਤੇ ਵਸ਼ਿਸ਼ਟ ਵਸਤਾਂ ਦਾ ਸੰਸਾਰ ਹੈ, ਨਾ ਕਿ ਵਿਆਪਕ ਤੇ ਵਿਸ਼ਵ ਵਸਤਾਂ ਦਾ ਮਨੁੱਖਾਂ, ਬਿਛਾਂ ਅਤੇ ਪਸ਼ੂਆਂ ਦੀ ਹੋਂਦ ਹੈ, ਪਰ ਵਿਆਪਕ ਮਨੁੱਖ ਜਾਂ ਵਿਸ਼ਵ ਵਿਆਪਕ ਮਨੁੱਖ ਦੀ ਕੋਈ ਹੋਂਦ ਨਹੀਂ, ਸਿਵਾਏ, ਕਲਪਨਾਂ ਵਿੱਚ ਵਰਤ ਲਿਆ ਜਾਣ ਵਾਲਾ ਇਹ ਇਕ ਮਾਨਸਿਕ ਸਾਰਅੰਸ਼ ਹੁੰਦਾ ਹੈ, ਨਾ ਕਿ ਕੋਈ ਬਾਹਰਮੁੱਖੀ ਹਾਜ਼ਰ ਵਸਤੂ ਜਾਂ ਵਾਸਤਵਿਕਤਾ।
ਹੁਣ ਅਰਸਤ੍ਰ ਸਮਝਦਾ ਹੈ, ਕਿ ਅਫਲਾਤੂਨ ਇਹ ਵਿਸਵਾਸ ਰੱਖਦਾ ਸੀ, ਕਿ ਵਿਆਪਕੀ- ਕਰਣਾਂ ਦੀ ਆਪਣੀ ਵਸਤੂ-ਪਰਕ ਹੋਂਦ ਹੁੰਦੀ ਹੈ ਅਤੇ ਨਿਰਸੰਦੇਹ ਅਫਲਾਤੂਨ ਨੇ ਕਿਹਾ ਸੀ ਕਿ ਵਿਆਪਕੀਕਰਣ ਵਿਅਕਤੀ ਨਾਲੋਂ ਕਿਤੇ ਵਧੀਕ ਸਥਿਰ ਰਹਿਣ ਵਾਲਾ, ਮਹੱਤਵ ਪੂਰਣ ਅਤੇ ਸਾਰਵਾਨ ਹੁੰਦਾ ਹੈ—ਵਿਅਕਤੀ ਤਾਂ ਸਮੁੰਦਰ ਦੀ ਇਕ ਲਗਾਤਾਰ ਛੱਲ ਉੱਤੇ ਇਕ ਛੋਟੀ ਜਿਹੀ ਲਹਿਰ ਮਾਤਰ ਹੁੰਦਾ ਹੈ; ਮਨੁੱਖ ਆਉਂਦੇ ਤੇ ਚਲੇ ਜਾਂਦੇ ਹਨ, ਪਰ ਮਨੁੱਖ ਸਦਾ ਲਈ ਤੁਰਿਆ ਜਾਂਦਾ ਹੈ । ਅਰਸਤੂ ਇਕ ਯਥਾਰਥਵਾਦੀ ਮਨ ਰੱਖਣ ਵਾਲਾ ਹੈ; ਜਿਵੇਂ ਕਿ ਵਿਲੀਅਮ ਜੇਮਜ਼ ਕਹੇਗਾ—ਇਕ ਕਰੜਾ ਨਾ ਕਿ ਕੋਮਲ ਮਨ: ਉਹ ਅਫ਼ਲਾਤੂਨ ਦੇ ਇਸ “ਵਾਸਤਵਵਾਦ” ਵਿੱਚ ਅਜੀਮ ਗੂੜਵਾਦ, ਤੇ ਵਿਦਵਤਾ ਭਰੀ ਬੇਸਮਝੀ ਦੀ ਜੜ੍ਹ ਦੇਖਦਾ ਹੈ, ਤੇ ਇਸ ਉੱਤੇ ਕਿਸੇ ਸਭ ਤੋਂ ਪਹਿਲੇ ਚਰਚਾਵਾਦੀ ਦੇ ਸਾਰੇ ਚੋਰ ਨਾਲ ਹਮਲਾ ਕਰਦਾ ਹੈ, ਜਿਵੇਂ ਕਿ ਬਰੂਟਸ ਸੀਜ਼ਰ ਨਾਲ ਕੋਈ ਘੱਟ ਪਿਆਰ ਨਹੀਂ ਸੀ ਕਰਦਾ, ਪਰ ਰੋਮ ਨਾਲ ਵਧੀਕ ਪਿਆਰ ਕਰਦਾ ਸੀ, ਤਿਵੇਂ ਹੀ ਅਰਸਤੂ ਕਹਿੰਦਾ ਹੈ ਕਿ ”ਅਫਲਾਤੂਨ ਪਿਆਰਾ ਹੈ, ਪਰ ਸੱਚ ਹੋਰ ਵੀ ਵਧੀਕ ਪਿਆਰਾ ਹੈ ।”
ਕੋਈ ਵਿਰੋਧੀ ਟਿਪਣੀਕਾਰ ਕਹਿ ਸਕਦਾ ਹੈ, ਕਿ ਅਰਸਤੂ (ਨਿਤਸ਼ੇ ਵਾਂਗ) ਅਫਲਾ- ਤਨ ਦੀ ਇੰਨੀ ਤੀਬਰਤਾ ਨਾਲ ਆਲੋਚਨਾ ਕਰਦਾ ਹੈ ਕਿਉਂ ਜੋ ਉਸ ਨੂੰ ਉਸ ਪਾਸੋਂ ਇੰਨੀ ਉਦਾਰਤਾ ਨਾਲ ਰਿਣ ਲਏ ਹੋਣ ਦੀ ਚੇਤੰਨਤਾ ਹੈ; ਕੋਈ ਆਦਮੀ ਆਪਣੇ ਕਰਜ਼ਦਾਰਾਂ ਦਾ ਹੀਰੋ ਨਹੀਂ ਹੁੰਦਾ । ਪਰ ਤਾਂ ਵੀ ਅਰਸਤੂ ਦਾ ਵਤੀਰਾ ਨਰੋਆ ਹੈ । ਉਹ ਲਗਭਗ ਆਧੁਨਿਕ ਭਾਵ ਅਨੁਸਾਰ ਇਕ ਯਥਾਰਥਵਾਦੀ ਹੈ। ਉਸ ਨੇ ਆਪਣੇ ਆਪ ਨੂੰ ਵਸਤੂ ਪਰਕ ਵਰਤਮਾਨ ਕਾਲ ਨਾਲ ਸੰਬੰਧਿਤ ਰੱਖਣ ਦਾ ਇਰਾਦਾ ਕਰ ਰਖਿਆ ਹੈ, ਜਦੋਂ ਕਿ ਅਫ਼ਲਾਤੂਨ ਵਿਅਕਤੀਗਤ ਭਵਿੱਖ ਵਿੱਚ ਲੀਨ ਹੋਇਆ ਰਹਿੰਦਾ ਹੈ । ਸੁਕਰਾਤ ਤੇ ਅਫ਼ਲਾਤੂਨ ਰਾਹੀਂ ਪਰਿਭਾਸ਼ਾਵਾਂ ਦੀ ਮੰਗ ਕੀਤੇ ਜਾਣ ਵਿੱਚ, ਚੀਜ਼ਾਂ ਵਸਤਾਂ ਤੇ ਤੱਥਾਂ ਤੋਂ ਪਰੇ ਹਟ ਕੇ, ਸਿਧਾਂਤਾਂ ਤੇ ਵਿਚਾਰਾਂ, ਨਾਲ, ਵਸ਼ਿਸ਼ਠਾਵਾਂ ਤੋਂ ਵਿਆਪਕਤਾਵਾਂ ਨਾਲ, ਤੇ ਵਿਗਿਆਨ ਤੋਂ ਵਿਦਵਤਾ ਨਾਲ ਲੱਗੇ ਰਹਿਣ ਦਾ ਝੁਕਾਅ ਸੀ । ਘੱਟੋ ਘੱਟ ਅਫ਼ਲਾਤੂਨ ਵਿਆਪਕੀਕਰਣਾਂ ਵਿੱਚ ਇੰਨਾ ਗ਼ਲਤਾਨ ਸੀ, ਕਿ ਉਨ੍ਹਾਂ ਨੇ ਉਸ ਦੀਆਂ ਵਸ਼ਿਸ਼ਟ ਵਸਤਾਂ ਦਾ ਨਿਰਧਾਰਣ ਕਰਨਾ ਸ਼ੁਰੂ ਕਰ ਦਿੱਤਾ, ਤੇ ਵਿਚਾਰਾਂ ਪ੍ਰਤੀ ਇੰਨਾ ਲੀਨ ਕਿ ਇਨ੍ਹਾਂ ਨੇ ਉਸ ਦੇ ਤੱਥਾਂ ਦੀ ਪਰਿਭਾਸ਼ਾ ਤੇ ਚੋਣ ਕਰਨੀ ਸ਼ੁਰੂ ਕਰ ਦਿੱਤੀ ਸੀ । ਅਰਸਤੂ ਵਸਤਾਂ ਵੱਲ, “ਕੁਦਰਤ ਦੇ ਅਣ-ਮੁਰਝਾਏ ਚਿਹਰੇ ਤੇ ਵਾਸਤਵਿਕਤਾ ਵੱਲ ਪਰਤਣ ਦਾ ਪਰਚਾਰ ਕਰਦਾ ਹੈ । ਉਸ ਦੇ ਅੰਦਰ ਸਥਲ ਵਸ਼ਿਸ਼ਟ ਵਸਤੂ ਪ੍ਰਤੀ ਅਤੇ ਲਹੂ ਮਾਸ ਵਾਲੇ ਵਿਅਕਤੀ ਪ੍ਰਤੀ ਵਿਸ਼ੇਸ਼ਤਾ ਦਾ ਭਾਵ ਸੀ ।
ਪਰ ਅਫਲਾਤਨ ਵਿਆਪਕ ‘ ਤੇ ਵਿਸ਼ਵ ਵਿਆਪਕਤਾਵਾਂ ਨਾਲ ਇੰਨਾ ਹਿਤ ਰਖਦਾ ਸੀ. ਕਿ ਉਸ ਨੇ ‘ਰੀਪਬਲਿਕ’ ਵਿੱਚ ਇਕ ਪੂਰਨ ਰਾਜ ਦਾ ਨਿਰਮਾਣ ਕਰਨ ਲਈ ਵਿਅਕਤੀ ਦਾ ਵਿਨਾਸ਼ ਕਰ ਦਿੱਤਾ ।
ਪਰ ਜਿਵੇਂ ਕਿ ਇਤਿਹਾਸ ਦਾ ਆਪ ਵਿਨੋਦੀ ਸੁਭਾਅ ਹੈ, ਇਸ ਨਵਯੁਵਕ ਨੇ ਉਸੇ ਬ੍ਰਿਧ ਉਸਤਾਦ ਦੇ ਬਹੁਤ ਸਾਰੇ ਗੁਣ ਵਿਰਸੇ ਵਿੱਚ ਸੰਭਾਲ ਲਏ ਸਨ, ਜਿਸ ਉੱਤੇ ਉਹ ਧਾਵਾ ਕਰਦਾ ਹੈ । ਸ ਡੇ ਅੰਦਰ ਸਦਾ ਉਸ ਵਸਤੂ ਦਾ ਕਾਫ਼ੀ ਜ਼ਖੀਰਾ ਰਹਿੰਦਾ ਹੈ ਜਿਸ ਦੀ ਅਸੀਂ ਨਿਖੇਧੀ ਕਰਦੇ ਹਾਂ। ਕਿਉਂ ਜੋ ਅਨੁਰੂਪ ਵਸਤੂਆਂ ਦਾ ਹੀ ਵਿਰੋਧ ਟਾਕਰਾ, ਲਾਭ ਅਰਥ ਕੀਤਾ ਜਾ ਸਕਦਾ ਹੈ, ਇਸ ਲਈ ਅਨੁਰੂਪ ਲੋਕ ਹੀ ਝਗੜਦੇ ਹਨ, ਅਤੇ ਤਲਖ ਤੋਂ ਤਲਖ ਜੰਗ, ਪ੍ਰਯੋਜਨ ਜਾਂ ਵਿਸ਼ਵਾਸ ਦੇ ਛੋਟੇ ਤੋਂ ਛੋਟੇ ਅੰਤਰਾਂ ਬਾਰੇ ਹੋ ਜਾਂਦੇ ਹਨ । ਸੂਰਬੀਰ ਜਹਾਦੀਆਂ (ਧਰਮ ਸੰਗ੍ਰਾਮ- ਕਾਰਾਂ) ਨੇ ਸਲਾਦੀਨ ਦੇ ਰੂਪ ਵਿੱਚ ਇਕ ਅਜਿਹਾ ਸਾਊ ਲੱਭ ਲਿਆ ਸੀ ਜਿਸ ਨਾਲ ਕਿ ਉਹ ਹਿਤ ਪੂਰਬਕ ਝਗੜ ਸਕਦੇ ਸਨ, ਪਰ ਜਦੋਂ ਯੂਰਪ ਦੇ ਈਸਾਦੀ, ਵਿਰੋਧੀ ਕੈਂਪਾਂ ਵਿੱਚ ਅੱਡ ਅੱਡ ਹੋ ਗਏ ਤਾਂ ਸਾਊ ਤੋਂ ਸਾਊ ਵੈਰੀ ਲਈ ਵੀ ਕੋਈ ਟਿਕਾਣਾ ਨਹੀਂ ਸੀ। ਅਰਸਤੂ ਅਫ਼ਲਾਤੂਨ ਪ੍ਰਤੀ ਇੰਨਾ ਦਦਿਆ-ਹੀਣ ਹੈ, ਕਿ ਕਿਉਂ ਜੋ ਉਸ ਦੇ ਅੰਦਰ ਇੰਨਾ ਸਾਰਾ ਅਫ਼ਲਾਤੂਨੀ ਤੱਤ ਭਰਿਆ ਪਿਆ ਹੈ । ਉਹ ਵੀ ਅਮੂਰਤੀਕਰਣਾਂ ਤੋਂ ਵਿਆਪਕੀਕਰਣਾਂ ਦਾ ਇੰਨਾ ਪ੍ਰੇਮੀ ਬਣਿਆ ਰਹਿੰਦਾ ਹੈ ਕਿ ਚੰਗੀ ਸ਼ਕਲ ਸੂਰਤ ਵਾਲੇ ਕਿਸੇ ਸੁਸਜਿਤ ਸਿਧਾਂਤ ਨਮਿਤ, ਉਹ ਸਾਦਾ ਤੇ ਸਾਧਾਰਣ ਤੱਬ ਨਾਲ ਛੱਲ ਕਰ ਜਾਂਦਾ ਹੈ, ਤੇ ਕਿਸੇ ਉੱਚਤਮ ਸੁਮਾਰਗ ਦੀ ਖੋਜ ਕਰਨ ਹਿਤ ਆਪਣੀ ਦਾਰਸ਼ਨਿਕ ਲਗਨ ਉੱਤੇ ਕਾਬੂ ਪਾਣ ਲਈ, ਇਕ ਨਿਰੰਤਰ ਸੰਗ੍ਰਾਮ ਕਰਨ ਲਈ ਮਜਬੂਰ ਹੋ ਜਾਂਦਾ ਹੈ ।
ਫ਼ਿਲਾਸਫ਼ੀ ਪ੍ਰਤੀ ਅਰਸਤੂ ਦੀ ਜੋ ਸਭ ਤੋਂ ਵਧੀਕ ਮੌਲਿਕ ਤੇ ਆਪਣੀ ਦੇਣ, ਸਿੱਟਾ- ਨਿਆਇ ਜਾਂ ਸਿਲੋਜਿਜ਼ਮ ਦਾ ਸਿਧਾਂਤ ਹੈ, ਉਸ ਅੰਦਰ ਇਸ ਚੀਜ਼ ਦਾ ਚੋਖਾ ਅੰਸ਼ ਪਾਇਆ ਜਾਂਦਾ ਹੈ ਤੇ ਸਿੱਟਾ-ਨਿਆਦਿ ਤਰਕਵਾਕਾਂ ਦੀ ਇਕ ਅਜਿਹੀ ਤ੍ਰਿਕੜੀ ਹੁੰਦੀ ਹੈ, ਜਿਸ ਦਾ ਤੀਜਾ ਭਾਗ (ਸਿੱਟਾ) ਦੂਸਰੇ ਦੋਹਾਂ (ਪ੍ਰਧਾਨ ਤੇ ਗੋਣ ਤਰਕਵਾਕਾਂ) ਦੇ ਮੰਨੇ ਹੋਏ ਸੱਚ ਤੋਂ ਨਿਕਲਦਾ ਹੈ, ਜਿਵੇਂ ਕਿ ‘ਮਨੁੱਖ ਇਕ ਵਿਚਾਰਸ਼ੀਲ ਪ੍ਰਾਣੀ ਹੈ; ਪਰ ਸੁਕਰਾਤ ਇਕ ਮਨੁੱਖ ਹੈ; ਇਸ ਲਈ ਸੁਕਰਾਤ ਇਕ ਵਿਚਾਰ- ਸ਼ੀਲ ਪ੍ਰਾਣੀ ਹੈ ।’ ਗਣਿਤ-ਵਿੱਦਿਆ ਦਾ ਕੋਈ ਪਾਠਕ ਇਕਦਮ ਦੇਖ ਲਵੇਗਾ, ਕਿ ਸਿੱਟਾ- ਨਿਆਇ (syllogism) ਦੀ ਰਚਨਾ ਇਸ ਰੇਖਾ-ਗਣਿਤ ਤਰਕਵਾਕ ਨਾਲ ਮਿਲਦੀ ਹੈ, ਕਿ ਕਿਸੇ ਇਕ ਵਸਤੂ ਨਾਲ ਦੋ ਸਮਾਨ ਵਸਤੂਆਂ ਇਕ ਦੂਜੀ ਨਾਲ ਸਮਾਨ ਹੁੰਦੀਆਂ ਹਨ: ਜੇ ਕਰ ੳ=ਅ, ਅਤੇ ੲ=ੳ. ਤਾਂ ੲ=ਅ । ਜਿਵੇਂ ਕਿ ਗਣਿਤ ਦੀ ਹਾਲਤ ਵਿੱਚ, ਸਿੱਟਾ, ਦੋ ਤਰਕ- ਵਾਕਾਂ ਵਿਚੋਂ ਸਾਂਝਾ ਵਿਸ਼ਬਦ ੳ ਮਿਟਾ ਦੇਣ ਨਾਲ ਨਿਕਲਦਾ ਹੈ, ਇਸੇ ਤਰ੍ਹਾਂ ਸਾਡੇ ਸਿੱਟਾ- ਨਿਆਇ ਅਨੁਮਾਨ ਵਿੱਚ ਸਿੱਟਾ ਦੋਹਾਂ ਤਰਕਵਾਕਾਂ ਵਿਚੋਂ ਸਾਂਝੇ ਸ਼ਬਦ ‘ਮਨੁੱਖ’ ਨੂੰ ਹਟਾ ਕੇ ਬਾਕੀ ਰਹਿੰਦੇ ਨੂੰ ਜੋੜ ਦੇਣ ਨਾਲ ਨਿਕਲਦਾ ਹੈ । ਪਾਈਰੋਹ ਦੇ ਸਮੇਂ ਤੋਂ ਲੈ, ਸਟੂਅਰਟ ਮਿੱਲ ਦੇ ਸਮੇਂ ਤੱਕ, ਤਰਕਵਾਦੀਆਂ ਦੇ ਕਹਿਣ ਅਨੁਸਾਰ ਔਕੜ ਇਸ ਗੱਲ ਵਿੱਚ ਪਾਈ ਜਾਂਦੀ ਹੈ ਕਿ ਸਿੱਟਾ- ਨਿਆਇ ਅਨੁਮਾਨ ਦਾ ਮੁੱਖ ਆਧਾਰ ਵਾਕ ਐਨ ਉਸੇ ਨੁਕਤੇ ਨੂੰ ਪ੍ਰਮਾਣਿਕ ਮੰਨ ਲੈਂਦਾ ਹੈ, ਜਿਸ ਨੂੰ ਸਾਬਤ ਕੀਤਾ ਜਾਣਾ ਹੁੰਦਾ ਹੈ, ਕਿਉਂ ਜੋ ਸੁਕਰਾਤ ਜੇ ਕਰ ਵਿਚਾਰਸ਼ੀਲ ਨਹੀਂ (ਅਤੇ ਇਸ ਗੱਲ ਤੇ ਕੋਈ ਸ਼ੰਕਾ ਨਹੀਂ ਕਰਦਾ ਕਿ ਉਹ ਇਕ ਮਨੁੱਖ ਹੈ) ਤਾਂ ਇਹ ਗੱਲ ਵਿਆਪਕ ਤੌਰ ਤੇ ਸੱਚ ਨਹੀਂ ਹੁੰਦੀ ਕਿ ਮਨੁੱਖ ਇਕ ਵਿਚਾਰਸ਼ੀਲ ਪ੍ਰਾਣੀ ਹੈ । ਨਿਰਸੰਦੇਹ ਅਰਸਤੂ ਉੱਤਰ ਦੇਵੇਗਾ ਕਿ ਜਿਥੇ ਕਿਧਰੇ ਕਿਸੇ ਇਕ ਵਿਅਕਤੀ ਅੰਦਰ, ਬਹੁਤ ਸਾਰੇ ਗੁਣ ਧਰਮ, ਕਿਸੇ ਸ਼੍ਰੇਣੀ ਦੇ ਅਨੁਰੂਪ ਪਾਏ ਜਾਣ (ਸੁਕਰਾਤ ਇਕ ਮਨੁੱਖ ਹੈ) ਤਾਂ ਇਕ ਬਲਵਾਨ ਪਰਿਕਲਪਨਾ (presumption) ਸਥਾਪਿਤ ਹੋ ਜਾਂਦੀ ਹੈ, ਕਿ ਉਸ ਵਿਅਕਤੀ ਅੰਦਰ ਉਸ ਵਿਸ਼ੇਸ਼ ਸ਼੍ਰੇਣੀ ਦੇ ਦੂਸਰੇ ਹੋਰ ਗੁਣ ਧਰਮ ਪਾਏ ਜਾਂਦੇ ਹਨ (ਵਿਚਾਰਸ਼ੀਲਤਾ)। ਪਰ ਪ੍ਰਗਟ ਤੌਰ ਤੇ ਸਿੱਟਾ-ਨਿਆਇ ਅਨੁਮਾਨ ਸਚਾਈ ਲੱਭਣ ਲਈ ਤਾਂ ਕੋਈ ਇੰਨਾ ਸਾਧਨ ਨਹੀਂ, ਜਿੰਨਾ ਕਿ ਵਿਆਖਿਆ ਅਤੇ ਵਿਚਾਰ ਦੀ ਸਪੱਸ਼ਟਤਾ ਲਈ ।
‘ਸ਼ੁੱਧ ਵਿਚਾਰ ਸਾਧਨ’ ਦੇ ਹੋਰ ਬਹੁਤ ਸਾਰੇ ਅੰਗਾਂ ਵਾਂਗ, ਇਸ ਸਾਰੇ ਕੁਝ ਦੀ ਆਪਣੀ ਕੀਮਤ ਹੈ। ਅਰਸਤੂ ਨੇ ਸਿਧਾਂਤਕ ਸੁਸੰਗਤਾ ਦੇ ਹਰ ਨਿਯਮ ਨੂੰ ਅਤੇ ਦਵੰਦਾਤਮਕ- ਵਾਦ ਦੀ ਹਰ ਯੁਕਤੀ ਨੂੰ ਇਕ ਅਜਿਹੀ, ਮਿਹਨਤ ਤੇ ਤੀਬਰਤਾ ਨਾਲ ਲੱਭਿਆ ਤੇ ਰੂਪਮਾਨ ਕੀਤਾ ਹੈ, ਜਿਸ ਦੀ ਕਿ ਪੂਰੀ ਤਰ੍ਹਾਂ ਸ਼ਲਾਘਾ ਕੀਤੀ ਨਹੀਂ ਜਾ ਸਕਦੀ; ਅਤੇ ਇਸ ਦਿਸ਼ਾ ਵਿੱਚ ਉਸ ਦੀਆਂ ਘਾਲਾਂ ਨੇ, ਪਿਛਲੇਰੇ ਯੁਗਾਂ ਦ। ਬੌਧਿਕ ਉਤੇਜਨਾ ਲਈ ਕਿਸੇ ਵੀ ਹੋਰ ਇਕੱਲੇ-ਕਾਰੇ ਲਿਖਾਰੀ ਨਾਲੋਂ ਵਧੀਕ ਹਿੱਸਾ ਪਾਇਆ ਹੈ । ਪਰ ਕੋਈ ਆਦਮੀ ਕਦੀ ਅਜਿਹਾ ਜੀਵਿਆ ਨਹੀਂ, ਜਿਹੜਾ ਕਿ ਤਰਕ ਨੂੰ ਇੰਨੀ ਉੱਚੀ ਪੱਧਰ ਤੱਕ ਉਠਾ ਸਕਦਾ : ਸ਼ੁੱਧ ਦਲੀਲਕਾਰੀ ਲਈ ਕਿਸੇ ਆਗੂ ਦਾ ਹੋਣਾ ਇੰਨਾ ਹੀ, ਉੱਚਾ ਉਠਾਣ ਵਾਲਾ ਹੁੰਦਾ ਹੈ ਜਿੰਨੀ ਕਿ ਸ੍ਰਿਸ਼ਟਾਚਾਰ ਦੀ ਕੋਈ ਨਿਯਮਾਵਲੀ । ਅਸੀਂ ਇਸ ਨੂੰ ਵਰਤ ਸਕਦੇ ਹਾਂ, ਪਰ ਸ੍ਰੇਸ਼ਟਤਾ ਲਈ ਇਹ ਸਾਨੂੰ ਉਤੇਜਨਾ ਤਾਂ ਨਹੀਂ ਦੇ ਸਕਦੀ । ਕਈ ਬਹਾਦਰ ਤੋਂ ਬਹਾਦਰ ਫ਼ਿਲਾਸਫ਼ਰ ਵੀ ਤਰਕ ਦੀ ਕਿਸੇ ਪੁਸਤਕ ਪ੍ਰਤੀ, ਟਾਹਣੀ ਹੇਠ ਬੈਠਾ ਗੀਤ ਨਹੀਂ ਗਾਏਗਾ। ਕੋਈ ਆਦਮੀ ਤਰਕ ਬਾਰੇ ਉਵੇਂ ਮਹਿਸੂਸ ਕਰਦਾ ਹੈ, ਜਿਵੇਂ ਕਿ ਵਰਜਿਲ ਨੇ ਡਾਂਟੇ ਨੂੰ ਉਨ੍ਹਾਂ ਲੋਕਾਂ ਪ੍ਰਤੀ ਮਹਿਸੂਸ ਕਰਨ ਲਈ ਆਦੇਸ਼ ਕੀਤਾ ਸੀ, ਜਿਨ੍ਹਾਂ ਦੀ ਨਿਖੇਧੀ, ਉਨ੍ਹਾਂ ਦੀ ਰੰਗ-ਹੀਣ, ਅਪੱਖਤਾ ਕਾਰਣ ਕੀਤੀ ਗਈ ਸੀ । “ਆਉ ਇਨ੍ਹਾਂ ਬਾਰੇ ਹੋਰ ਵਧੀਕ ਵਿਚਾਰ ਨਾ ਕਰੀਏ, ਸਗੋਂ ਇਕ ਵਾਰੀ ਧਿਆਨ ਮਾਰੀਏ ਤੇ ਅੱਗੇ ਨੂੰ ਤੁਰ ਪਈਏ ।”
4. ਵਿਗਿਆਨ ਦਾ ਸੰਗਠਨ (i) ਅਰਸਤੂ ਤੋਂ ਪੂਰਬਲਾ ਯੂਨਾਨੀ ਵਿਗਿਆਨ
ਰੋਨਾਨ ਕਹਿੰਦਾ ਹੈ, “ਸੁਕਰਾਤ ਨੇ ਮਨੁੱਖ ਜਾਤੀ ਨੂੰ ਫਿਲਾਸਫ਼ੀ ਅਤੇ ਅਰਸਤੂ ਨੇ ਵਿਗਿਆਨ ਦਿੱਤਾ ।” ਸੁਕਰਾਤ ਤੋਂ ਪਹਿਲਾਂ ਫਿਲਾਸਫੀ ਅਤੇ ਅਰਸਤੂ ਤੋਂ ਪਹਿਲਾਂ ਵਿਗਿਆਨ ਹੈ ਸੀ । ਅਤੇ ਸੁਕਰਾਤ ਤੇ ਅਰਸਤੂ ਦੇ ਸਮੇਂ ਤੋਂ ਲੈ ਕੇ ਫਿਲਾਸਫੀ ਅਤੇ ਵਿਗਿਆਨ ਨੇ ਬਹੱਦ ਵਾਧਾ ਕੀਤੇ ਹਨ, ਪਰ ਇਸ ਸਾਰੇ ਕੁਝ ਦਾ ਉਸ ਨੀਂਹ ਉੱਤੇ ਨਿਰਮਾਣ ਕੀਤਾ ਗਿਆ ਹੈ ਜਿਹੜੀ ਕਿ ਉਨ੍ਹਾਂ ਨੇ ਰੱਖੀ ਸੀ । ਅਰਸਤੂ ਤੋਂ ਪਹਿਲਾਂ ਵਿਗਿਆਨ ਗਰਭ ਅੰਦਰ ਸੀ, ਉਸ ਦੇ ਨਾਲ ਇਸ ਦਾ ਜਨਮ ਹੋਇਆ ।
ਯੂਨਾਨ ਤੋਂ ਪਹਿਲੀਆਂ ਸੱਭਿਅਤਾਵਾਂ ਨੇ ਵਿਗਿਆਨ ਲਈ ਯਤਨ ਕੀਤੇ ਸਨ । ਪਰ ਜਿਥੋਂ ਤੀਕ ਅਸੀਂ ਉਨ੍ਹਾਂ ਦੇ ਵਿਚਾਰ ਨੂੰ ਉਨ੍ਹਾਂ ਦੀ ਅਜੇ ਤੱਕ ਵੀ ਅਸਪੱਸ਼ਟ ਕੀਲਾਕਾਰ, ਤੇ ਚਿੱਤਰ ਲਿਪੀ ਤੋਂ ਸਮਝ ਸਕਦੇ ਹਾਂ, ਉਨ੍ਹਾਂ ਦਾ ਵਿਗਿਆਨ ਉਨ੍ਹਾਂ ਦੇ ਧਰਮ ਸ਼ਾਸਤਰ ਤੋਂ ਅੱਡ ਕੀਤਾ ਜਾ ਸਕਣ ਵਾਲਾ ਨਹੀਂ ਸੀ । ਦੂਜੇ ਸ਼ਬਦਾਂ ਵਿੱਚ ਇਹ ਕਿ ਇਹ ਪੂਰਵ-ਯੂਨਾਨੀ ਲੋਕ, ਕੁਦਰਤ ਅਦਰਲੀ ਹਰ ਅਸਪੱਸ਼ਟ ਘਟਨਾ ਦੀ ਕਿਸੇ ਪਰਾਪ੍ਰਕਿਰਤਕ ਕਾਰਕ ਰਾਹੀਂ ਵਿਆਖਿਆ ਕੀਤਾ ਕਰਦੇ ਸਨ । ਪ੍ਰਗਟ ਰੂਪ ਵਿੱਚ ਇਹ ਆਇਓਨੀਆ ਦੇ ਵਸਨੀਕ ਯੂਨਾਨੀ ਸਨ, ਜਿਨ੍ਹਾਂ ਨੇ ਪਹਿਲੇ ਪਹਿਲ ਵਿਸ਼ਵ ਦੀਆਂ ਗੁੰਝਲਾਂ ਅਤੇ ਰਹੱਸ ਭਰੀਆਂ ਘਟਨਾਵਾਂ ਦੀਆਂ ਕੁਦਰਤੀ ਵਿਆਖਿਆਵਾਂ ਦੇਣ ਦੀ ਦਲੇਰੀ ਕੀਤੀ । ਭੌਤਿਕ-ਵਿਗਿਆਨ ਅੰਦਰ, ਉਨ੍ਹਾਂ ਵਿਸ਼ੇਸ਼ ਘਟਨਾਵਾਂ ਦੇ ਕੁਦਰਤੀ ਕਾਰਣ ਲੱਭਣ ਦਾ ਯਤਨ ਕੀਤਾ ਅਤੇ ਫ਼ਿਲਾਸਫ਼ੀ ਅੰਦਰ, ਸਮਗ ਦਾ ਇਕ ਕੁਦਰਤੀ ਸਿਧਾਂਤ। ‘ਫ਼ਿਲਾਸਫ਼ੀ ਦਾ ਪਿਤਾ ਬੇਲੀਜ਼ (640-550 ਪੂ. ਈ.) ਬੁਨਿਆਦੀ ਤੌਰ ਤੇ ਇਕ ਨਛੱਤਰ-ਵਿਗਿਆਨੀ ਸੀ, ਜਿਸ ਨੇ ਮਾਲੀਤੱਸ ਦੇ ਵਸਨੀਕਾਂ ਨੂੰ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਸੂਰਜ ਤੇ ਸਤਾਰੇ (ਜਿਨ੍ਹਾਂ ਦੀ ਦੇਵਤਿਆਂ ਦੇ ਰੂਪ ਵਿੱਚ ਉਹ ਪੂਜਾ ਕਰਦੇ ਸਨ) ਉਹ ਕੇਵਲ ਮਾਤਰ ਅੱਗ ਦੇ ਗੋਲੇ ਸਨ । ਉਸ ਦਾ ਸ਼ਾਗਿਰਦ ਅਨੈਕਸੀਮਾਂਦਰ (610-540 ਪੂ.ਈ.), ਉਹ ਪਹਿਲਾ ਯੂਨਾਨੀ, ਜਿਸ ਨੇ ਕਿ ਨਛੱਤਰ ਵਿਗਿਆਨਿਕ ਤੇ ਭੂਗੋਲਿਕ ਚਾਰਟ ਤਿਆਰ ਕੀਤੇ ਸਨ, ਇਹ ਵਿਸ਼ਵਾਸ ਕਰਦਾ ਸੀ ਕਿ ਵਿਸ਼ਵ ਦਾ ਆਰੰਭ ਇਕ ਅਜਿਹੇ ਅਭਿੰਨ ਦੇ ਰੂਪ ਵਿੱਚ ਹੋਇਆ ਸੀ ਜਿਸ ਤੋਂ ਸਾਰੀਆਂ ਵਸਤਾਂ ਵਿਰੋਧਤਾਵਾਂ ਦੇ ਅੱਡਰੀਕਰਣ ਨਾਲ ਉਤਪੰਨ ਹੋਈਆਂ ਸਨ । ਨਛੱਤਰ ਵਿਗਿਆਨਿਕ ਇਤਿਹਾਸ ਸਮੇਂ ਸਮੇਂ ਆਪਣੇ ਆਪ ਨੂੰ ਅਣ- ਗਿਣਤ ਸੰਸਾਰਾਂ ਦੇ ਵਿਕਾਸ ਤੇ ਵਿਨਾਸ਼ ਅੰਦਰ ਦੁਹਰਾਂਦਾ ਰਿਹਾ; ਧਰਤੀ ਅੰਦਰੂਨੀ ਆਵੰਗਾਂ ਦੇ ਸਾਡੇ ਇਕ ਸੰਤੁਲਨ ਨਾਲ ਪੁਲਾੜ ਅੰਦਰ ਸ਼ਾਂਤ ਟਿਕੀ ਹੋਈ ਸੀ (ਯੂਰੀਦਾਨ ਦੇ ਖੋਤੇ ਵਾਂਗ ਸਾਰੇ ਨਛੱਤਰ ਕਦੀ ਇਕ ਵਾਰੀ ਤਰਲ ਸਨ ਪਰ ਸੂਰਜ ਨਾਲ ਇਹ ਸੋਖੇ ਗਏ; ਜੀਵਨ ਪਹਿਲੇ ਪਹਿਲ ਸਮੁੰਦਰ ਵਿੱਚ ਬਣਿਆ ਸੀ, ਪਰ ਫਿਰ ਸਮੁੰਦਰ ਦੇ ਲਹਾਅ ਨਾਲ ਧਰਤੀ ਉੱਤੇ ਧੱਕ ਦਿੱਤਾ ਗਿਆ ਸੀ । ਧਰਤੀ ਵੱਲ ਧੱਕੇ ਗਏ ਇਨ੍ਹਾਂ ਜੀਵਾਂ ਵਿਚੋਂ, ਕਈਆਂ ਨੇ ਸਾਹ ਲੈਣ ਦੀ ਸਮਰੱਥਾ ਵਿਕਸਿਤ ਕਰ ਲਈ ਅਤੇ ਫਿਰ ਪਿਛਲੇਰੇ ਸਮੇਂ ਦੇ ਧਰਤੀ ਦੇ ਸਾਰੇ ਜੀਵਨ ਦੇ ਪ੍ਰਜਨਕ ਬਣ ਗਏ ਸਨ । ਮਨੁੱਖ ਆਰੰਭ ਤੋਂ ਹੀ ਉਹ ਕੁਝ ਨਹੀਂ ਸੀ ਹੋ ਸਕਦਾ ਜੋ ਕੁਝ ਕਿ ਉਹ ਹੁਣ ਸੀ, ਕਿਉਂ ਜੋ, ਜੇ ਕਰ ਮਨੁੱਖ ਆਪਣੇ ਪਹਿਲੇ ਪ੍ਰਗਟ ਹੋਣ ਵੇਲੇ, ਆਪਣੇ ਜਨਮ ਸਮੇਂ ਹੀ ਇੰਨਾ ਨਿਰਸਹਾਇ ਹੁੰਦਾ ਤੇ ਇਸ ਨੂੰ ਇੰਨੀ ਲੰਮੀ ਕਿਸ਼ੋਰਤਾ ਦੀ ਲੋੜ ਹੋਈ ਹੁੰਦੀ, ਜਿੰਨੀ ਕਿ ਇਨ੍ਹਾਂ ਪਿਛਲੇਰੇ ਦਿਨਾਂ ਵਿੱਚ ਤਾਂ ਉਹ ਸੰਭਵ ਤੌਰ ਤੇ, ਬਚ ਹੀ ਨਾ ਸਕਿਆ ਹੁੰਦਾ । ਇਕ ਹੋਰ ਮਿਲੇਸ਼ੀਅਨ ਅਨੈਕਸਾਮੀਨੀਜ਼ ਨੇ ਚੀਜ਼ਾਂ ਵਸਤਾਂ ਦੀ ਉਸ ਢੇਰ ਪੁਰਾਣੇ ਸਮੇਂ ਦੀ ਹਾਲਤ ਨੂੰ ਇਕ ਬੜੇ ਸੂਖਮ ਹੋਏ ਅਜਿਹੇ ਦ੍ਰਵਮਾਨ ਦੇ ਰੂਪ ਵਿੱਚ ਨਿਰੂਪਿਤ ਕੀਤਾ ਸੀ, ਜਿਹੜਾ ਕਿ ਸਹਿਜੇ ਸਹਿਜੇ ਹਵਾ, ਬੱਦਲ, ਪਾਣੀ, ਮਿੱਟੀ ਅਤੇ ਪੱਥਰ ਵਿੱਚ ਸੰਘਨਿਤ ਹੋ ਗਿਆ । ਦ੍ਰਵ ਦੇ ਤਿੰਨ ਰੂਪ—ਗੈਜ, ਤਰਲ ਤੇ ਠੋਸ—ਉਸ ਸੰਘਨਿਤ ਰੂਪ ਦੇ ਹੀ ਤਿੰਨ ਪ੍ਰਗਤ ਪੜਾਅ ਸਨ; ਗਰਮੀ ਅਤੇ ਸਰਦੀ, ਵਿਰਲਤਾ (rarefaction) ਅਤੇ ਸੰਘਨਿਨ ਹੀ ਸਨ; ਭੂਚਾਲ, ਸ਼ੁਰੂ ਦੀ ਤਰਲ ਧਰਤੀ ਦੇ ਠੋਸ ਰੂਪ ਲੈਣ ਕਰ ਕੇ ਹੁੰਦੇ ਸਨ; ਜੀਵਨ ਤੇ ਆਤਮਾ, ਇਕੋ ਸਨ, ਇਕ ਹੀ ਜੀਵਨ ਸੰਚਾਰ ਕਰਨ ਤੇ ਫੈਲਣ ਵਾਲੀ ਸ਼ਕਤੀ, ਹਰ ਚੀਜ਼ ਵਿੱਚ ਹਰ ਥਾਂ ਵਿੱਦਮਾਨ ਸੀ । ਪਰਕੀਲੀਜ਼ ਦੇ ਉਸਤਾਦ ਅਨੇਕਸਾਗਰਸ (500-428 ਪੂ. ਈ.) ਨੇ, ਸੂਰਜ ਅਤੇ ਚੰਨ ਗ੍ਰਹਿਣਾਂ ਦੀਆਂ ਸਹੀ ਵਿਆਖਿਆਵਾਂ ਦਿੱਤੀਆਂ ਪ੍ਰਤੀਤ ਹੁੰਦੀਆਂ ਹਨ, ਉਸ ਨੇ ਪੌਦਿਆਂ ਅਤੇ ਮੱਛੀਆਂ ਵਿੱਚ ਸਾਹ ਲੈਣ ਦੀਆਂ ਕ੍ਰਿਆਵਾਂ ਨੂੰ ਲੱਭ ਲਿਆ ਅਤੇ ਮਨੁੱਖੀ ਬੁੱਧੀ ਦੀ ਜੋੜ ਤੋੜ ਦੀ ਸ਼ਕਤੀ ਦੁਆਰਾ ਵਿਆਖਿਆ ਕੀਤੀ, ਜਿਹੜੀ ਕਿ ਉਦੋਂ ਹੋਂਦ ਵਿੱਚ ਆਈ ਜਦੋਂ ਕਿ ਅਗਲੀਆਂ ਲੱਤਾਂ ਤੁਰਨ ਫਿਰਨ ਦੇ ਕੰਮਾਂ ਤੋਂ ਵਿਮੁਕਤ ਹੋ ਗਈਆਂ। ਸਹਿਜੇ ਸਹਿਜੇ ਇਨ੍ਹਾਂ ਮਨੁੱਖਾਂ ਅੰਦਰ ਗਿਆਨ ਵਿਕਸਿਤ ਹੋ ਕੇ ਵਿਗਿਆਨ ਬਣ ਗਿਆ।
ਹਰਕਲੀਟੱਸ (530-470 ਪੂ. ਈ.) ਜਿਸ ਨੇ ਗਰੀਬੀ ਤੇ ਅਧਿਐਨ ਦਾ ਜੀਵਨ ਜੀਉਣ ਲਈ ਐਫੀਸਸ ਸਥਾਨ ਦੇ ਮੰਦਰ ਦੀਆਂ ਡਿਉੜੀਆਂ ਦੀ ਛਾਂ ਵਿੱਚ ਰਹਿ ਕੇ, ਧਨ ਦੋਲਤ ਤੇ ਇਸ ਦੀਆਂ ਚਿੰਤਾਵਾਂ ਨੂੰ ਤਿਲਾਂਜਲੀ ਦੇ ਦਿੱਤੀ ਸੀ, ਉਸ ਨੇ ਵਿਗਿਆਨ ਦਾ ਰੁਖ ਨਛੱਤਰ ਵਿੱਦਿਆ ਵੱਲੋਂ ਮੋੜ ਕੇ ਵਧੇਰੇ ਇਸ ਧਰਤੀ ਦੇ ਪ੍ਰਸ਼ਨਾਂ ਵੱਲ ਕਰ ਦਿੱਤਾ । ਉਸ ਨੇ ਕਿਹਾ ਕਿ ਸਾਰੀਆਂ ਵਸਤਾਂ ਸਦਾ ਲਈ ਪ੍ਰਵਾਹਤ ਹੁੰਦੀਆਂ ਹਨ ਤੇ ਬਦਲਦੀਆਂ ਰਹਿੰਦੀਆਂ ਹਨ, ਅਡੋਲ ਤੋਂ ਅਡੋਲ ਦਵ ਅੰਦਰ ਵੀ, ਅਦ੍ਰਿਸ਼ ਪ੍ਰਵਾਹ ਤੇ ਹਿਲ ਜੁਲ ਹੁੰਦੀ ਹੈ । ਵਿਸ਼ਵ ਇਤਿਹਾਸ ਬਾਰਬ ਬਾਰ ਦੇ ਚੱਕਰਾਂ ਵਿੱਚ ਚਲਦਾ ਹੈ, ਤੇ ਇਨ੍ਹਾਂ ਵਿਚੋਂ ਹਰੇਕ, ਅੱਗ ਤੋਂ ਆਰੰਭ ਤੇ ਦਿਸ ਵਿੱਚ ਸਮਾਪਤ ਹੁੰਦਾ ਹੈ (ਇਥੇ ਅੰਤਮ ਨਿਰਣੇ ਅਤੇ ਨਰਕ ਬਾਰੇ ਸਟਾਇਕ ਤੇ ਈਸਾਰੀ ਸਿਧਾਂਤ ਦਾ ਇਕ ਸ੍ਰੋਤ ਮੌਜੂਦ ਹੈ) । ਹਰਕਲੀਟਸ ਦੇ ਕਥਨ ਅਨੁਸਾਰ ‘ਸੰਗ੍ਰਾਮ ਰਾਹੀਂ ਹੀ ਸਾਰੀਆਂ ਵਸਤਾਂ ਉੱਠਦੀਆਂ ਤੇ ਬੀਤ ਜਾਂਦੀਆਂ ਹਨ,.. ਜੰਗ ਹੀ ਸਭ ਦਾ ਪਿਤਾ ਤੇ ਰਾਜਾ ਹੈ: ਕਈਆਂ ਨੂੰ ਤਾਂ ਉਸ ਨੇ ਦੋਵਤੇ ਬਣਾ ਦਿੱਤਾ ਹੈ ਤੇ ਕਈਆਂ ਨੂੰ ਮਨੁੱਖ ਕਈਆਂ ਨੂੰ ਦਾਸ ਤੇ ਕਈਆਂ ਨੂੰ ਸੁਤੰਤਰ ।” ਜਿਥੇ ਕਿਧਰੇ ਸੰਗ੍ਰਾਮ ਨਹੀਂ ਉਥੇ ਪਤਨ ਹੈ: “ਜਿਹੜਾ ਮਿਸ਼੍ਰਣ ਹਿਲਾਇਆ ਨਹੀਂ ਜਾਂਦਾ ਉਹ ਮਲੀਨ ਹੋ ਜਾਂਦਾ ਹੈ । ਤਬਦੀਲੀ, ਸੰਗ੍ਰਾਮ ਤੇ ਚੋਣ ਦੇ ਇਸ ਪ੍ਰਵਾਹ ਵਿੱਚ ਕੇਵਲ ਇਕ ਚੀਜ ਹੀ ਨਿਰੰਤਰ ਰਹਿੰਦੀ ਹੈ ਤੇ ਉਹ ਹੈ ਕਾਨੂੰਨ “ਸਾਰੀਆਂ ਵਸਤਾਂ ਲਈ ਇਹ ਇਕੋ ਇਕ ਵਿਵਸਥਾ ਕਦੀ ਕਿਸੇ ਦੇਵਤੇ ਜਾਂ ਮਨੁੱਖ ਨੇ ਨਹੀਂ ਸੀ ਬਣਾਈ, ਸਗੋਂ ਇਹ ਸਦਾ ਹੈ ਸੀ, ਹੁਣ ਹੈ. ਤੇ ਹੋਵੇਗੀ ।” ਐਮਪੀਡਾਕਲੀਜ਼ (445 ਪੂ. ਈ.. (ਸਸਲੀ) ਨੇ ਵਿਕਾਸ ਦੇ ਵਿਚਾਰ ਦਾ ਇਕ ਹੋਰ ਅਗੇਰਲੇ ਪੜਾਅ ਤੀਕ ਵਿਕਾਸ ਕਰ ਦਿੱਤਾ । ਸਰੀਰਕ ਅੰਗ ਕਿਸੇ ਵਿਉਂਤ ਨਾਲ ਨਹੀਂ, ਸਗੋਂ ਚੋਣ ਰਾਹੀਂ ਪੈਦਾ ਹੁੰਦੇ ਹਨ। ਕੁਦਰਤ, ਤਿੰਨ ਤਿੰਨ ਤਰ੍ਹਾਂ ਅੰਗਾਂ ਨੂੰ ਜੋੜਦੀ ਹੋਈ, ਜੀਉਂਦੇ ਸਰੀਰਕ ਆਕਾਰਾਂ ਰਾਹੀਂ ਕਿੰਨੀਆਂ ਸਾਰੀਆਂ ਪਰਕ੍ਰਿਆਵਾਂ ਤੇ ਪ੍ਰਯੋਗ ਕਰਦੀ ਹੈ । ਜਿਥੇ ਕਿਧਰੇ ਇਹ ਮੇਲ ਵਾਤਾਵਰਣ ਦੀਆਂ ਲੋੜਾਂ ਨੂੰ ਪੂਰਾ ਕਰ ਦੇਂਦਾ ਹੈ, ਉਥੇ ਜੀਉਂਦਾ ਸਰੀਰ ਆਕਾਰ ਬਚ ਰਹਿੰਦਾ ਤੇ ਆਪਣੇ ਵਰਗਿਆਂ ਨੂੰ ਸਾਸਵਤ ਬਣਾ ਦੇਂਦਾ ਹੈ; ਜਿਥੇ ਕਿਧਰੇ ਇਹ ਮੇਲ ਅਸਫਲ ਰਹਿੰਦਾ ਹੈ ਉਥੇ ਜੀਵਧਾਰੀ ਮਿਟ ਜਾਂਦਾ ਹੈ, ਸਮੇਂ ਦੇ ਬੀਤਣ ਨਾਲ ਇਨ੍ਹਾਂ ਜੀਵਧਾਰੀਆਂ ਦਾ ਆਪਣੇ ਆਲੇ ਦੁਆਲੇ ਨਾਲ, ਵਧੀਕ ਜਟਿਲ ਕੇ ਤੇ ਸਫਲਤਾ ਨਾਲ ਮੇਲ ਬੈਠ ਜਾਂਦਾ ਹੈ । अंड के सिबोधन (445)(460-360 ५. टी.) निरखे ਕਿ ਬਰੇਜੀਅਨ ਐਬਰੇਠਾ ਵਿੱਚ, ਉਸਤਾਦ ਤੇ ਸ਼ਾਗਿਰਦ ਸਨ. ਦੇ ਰੂਪ ਵਿੱਚ ਸਾਨੂੰ ਅਰਸਤੂ- ਪੂਰਵ ਵਿਗਿਆਨ ਦਾ ਛੇਕੜਲਾ ਪੜਾਅ ਮਿਲਦਾ ਹੈ—ਪਦਾਰਥਵਾਦੀ ਨਿਰਧਾਰਣਿਕ ਪ੍ਰਮਾਣਵਾਦ। ਲਿਊਡੀਸ ਬਹਿੰਦਾ ਸੀ। “ਹਰ ਵਸਤੂ ਸੰਡ ਨਾਲ ਧੱਕੀ ਜਾਂਦੀ ਹੈ ।” ਡੈਮੋਕਰੀਟਜ ਕਹਿੰਦਾ ਸੀ. *”ਅਸਲ ਵਿੱਚ ਹੋਂਦ ਤਾਂ ਕੇਵਲ ਮਾਤਰ ਪ੍ਰਮਾਣੂਆਂ ਤੇ ਸੁਨ ਦੀ ਹੈ ।” ਕਿਸੇ ਵਸਤੂ ਵਲੋਂ ਗਿਆਨ ਇੱਥੇ ਵੱਲ ਨੂੰ ਧੱਬੇ ਗਏ ਪ੍ਰਮਾਣੂਆਂ ਕਰ वे पदष्ट ऐरो ਹੈ । ਸੰਸਾਰਾਂ ਦੀ ਇਕ ਅਸੀਮ ਗਿਣਤੀ ਹੁਣ ਹੈ। ਅੱਗੇ ਰਹੀ ਹੈ, ਤੇ ਅੱਗੇ ਨੂੰ ਰਹੇਗੀ ਹਰ ਛਿਨ ਪਲ, ਨਛੱਤਰ ਟਕਰਾਂਦੇ ਤੇ ਬਿਨਸਦੇ ਹਨ, ਅਤੇ ਦੁਰਵਿਵਸਧਾ ਤੋਂ ਨਵੇਂ ਸੰਜਾਰ, ਅਨੁਰੂਪ ਆਕਾਰ ਤੇ ਸ਼ਕਲ ਦੇ ਪ੍ਰਮਾਣੂਆਂ ਦੇ ਚੁਣੇ ਹੋਏ। ਸਮੁੱਚ ਤੋਂ ਪੈਦਾ ਹੁੰਦੇ ਰਹਿੰਦੇ ਹਨ। ਵਿਉਂਤ ਕਿਧਰੇ ਕੋਈ ਹੈ ਨਹੀਂ: ਵਿਸ਼ਵ ਇਕ ਮਸ਼ੀਨ ਹੈ।
ਅਰਸਤੂ ਤੋਂ ਪਹਿਲਾਂ ਦੀ ਯੂਨਾਨੀ ਸਾਇੰਸ ਦੀ ਇਹ ਧੁੰਦਲੀ ਤੇ ਧਰਾਤਲੀ ਜਿਹੀ ਸੰਖੇਪ ਕਹਾਣੀ ਹੈ । ਇਸ ਦੇ ਵਧੇਰੇ ਭੱਦੇ ਅੰਗਾਂ ਨੂੰ ਖਿਮਾ ਕੀਤਾ ਜਾ ਸਕਦਾ ਹੈ. ਜਦੋਂ ਅਸੀਂ ਪ੍ਰਯੋਗਿਕ ਤੇ ਨਿਰੀਖਣਿਕ ਸਾਚ ਸਮਾਨ ਦੇ ਉਸ ਤੰਗ ਘੇਰੇ ਦੀ ਵਿਚਾਰ ਕਰਦੇ ਹਾਂ ਜਿਸ ਦੇ ਅੰਦਰ ਇਨ੍ਹਾਂ ਮੋਢੀ ਲੋਕਾਂ ਨੂੰ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਸੀ । ਦਾਸਤਾ ਦੇ ਭੂਤ ਦੇ ਵਸੀਕਾਰ ਹੇਠ ਯੂਨਾਨੀ ਉਦਯੋਗ ਦੀ ਸਥਿਰਤਾ ਇਨ੍ਹਾਂ ਸ਼ਾਨਦਾਰ ਆਰੰਭਾਂ ਦੇ ਪੂਰੇ ਵਿਕਾਸ ਨੂੰ ਰੋਕਦੀ ਸੀ: ਅਤੇ ਐਥਨਜ਼ ਵਿੱਚ ਰਾਜਨੀਤਿਕ ਜੀਵਨ ਦੀ ਤੱਤਫਟ ਜਟਿਲਤਾ ਨੇ ਸੋਫਿਸਟਾਂ, ਸੁਕਰਾਤ ਤੇ ਅਫਲਾਤੂਨ ਨੂੰ ਭੌਤਿਕ-ਜੀਵ-ਵਿਗਿਆਨਿਕ ਖੋਜ ਪੜਤਾਲ ਤੋਂ ਹਟਾ ਕੇ ਨੈਤਿਕ ਤੇ ਰਾਜਨੀਤਿਕ ਸਿਧਾਂਤ ਦੇ ਰਸਤਿਆਂ ਉੱਤੇ ਪਾ ਦਿੱਤਾ ਸੀ । ਅਰਸਤੂ ਦੀਆਂ ਕਿੰਨੀਆਂ ਸਾਰੀਆਂ ਸ਼ਾਨਾਂ ਵਿਚੋਂ ਇਕ ਇਹ ਸੀ ਕਿ ਉਹ ਯੂਨਾਨੀ ਵਿਚਾਰ ਦੀਆਂ ਇਨ੍ਹਾਂ ਦੋ ਰੇਖਾਵਾਂ-ਭੌਤਿਕ ਤੇ ਸਦਾਚਾਰਕ ਨੂੰ ਜੋੜਨ ਤੇ ਸੋਧ ਦੇ ਸਕਣ ਲਈ ਕਾਫ਼ੀ ਵਿਸ਼ਾਲ ਤੇ ਬਹਾਦਰ ਸੀ । ਆਪਣੇ ਸਿੱਖਿਅਕ ਤੋਂ ਪਿੱਛੇ ਵੱਲ ਨੂੰ ਜਾਂਦਿਆਂ ਹੋਇਆਂ, ਉਸ ਨੇ ਸੁਕਰਾਤ ਤੋਂ ਪਹਿਲਾਂ ਦੇ ਯੂਨਾਨੀਆਂ ਦੇ ਵਿਗਿਆਨਿਕ ਵਿਕਾਸ ਦੀ ਤੰਦ ਨੂੰ ਕਾਬੂ ਕਰ ਲਿਆ, ਉਨ੍ਹਾਂ ਦੀ ਕਿਰਤ ਨੂੰ ਵਧੀਕ ਦ੍ਰਿੜ ਵੇਰਵੇ, ਤੇ ਵਧੇਰੇ ਵਿਭਿੰਨ ਨਿਰੀਖਣ ਨਾਲ ਜਾਰੀ ਰੱਖਿਆ ਤੇ ਸੰਗ੍ਰਹਿ ਹੋਏ ਸਾਰੇ ਇਨ੍ਹਾਂ ਸਿੱਟਿਆਂ ਨੂੰ ਸੰਗਠਿਤ ਵਿਗਿਆਨ ਦੇ ਇਕ ਸ਼ਾਨਦਾਰ ਸਮੂਹ ਆਕਾਰ ਵਿੱਚ ਇਕੱਠਾ ਕਰ ਦਿੱਤਾ ।
(ii) ਅਰਸਤੂ, ਇਕ ਪ੍ਰਕਿਰਤੀਵਾਦੀ ਦੇ ਰੂਪ ਵਿੱਚ
ਇਸ ਥਾਂ, ਸਮੇਂ ਦੇ ਕ੍ਰਮ ਅਨੁਸਾਰ ਜੇ ਕਰ ਅਸੀਂ ਉਸ ਦੀਆਂ ਭੌਤਿਕ-ਵਿਗਿਆਨਿਕ ਰਚਨਾਵਾਂ ਤੋਂ ਆਰੰਭ ਕਰੀਏ ਤਾਂ ਅਸੀਂ ਨਿਰਾਸ ਹੋਵਾਂਗੇ, ਕਿਉਂ ਜੋ ਅਸੀਂ ਦੇਖਦੇ ਹਾਂ ਕਿ ਇਹ ਪੁਸਤਕਾਂ ਵਾਸਤਵ ਵਿੱਚ ਦਰਸ਼ਨ (metaphysics) ਤੇ ਦਵ, ਸਮਾਵੇਦਨ, ਆਵਿਕਾਸ਼, ਸਮਾ, ਅਨੰਤਤਾ ਕਾਰਣ ਅਤੇ ਇਹੋ ਜਿਹੇ ਹੋਰ ਅੰਤਿਮ ਸੰਕਲਪਾਂ ਦਾ ਇਕ ਬਿਖੜਾ ਜਿਹਾ ਵਿਸ਼ਲੇਸ਼ਣ ਹਨ । ਕੋਈ ਇਕ ਵਧੀਕ ਸਬਲ ਇਬਾਰਤ, ਡੈਮੋਕਰੀਟੱਸ ਦੇ ‘ਸੂਨ’ ਉੱਤੇ ਇਕ ਹਮਲਾ ਹੈ; ਅਰਸਤੂ ਕਹਿੰਦਾ ਹੈ, ਕੁਦਰਤ ਅੰਦਰ ਕੋਈ ਸੁਨ ਜਾਂ ਖ਼ਲਾਅ ਨਹੀਂ ਹੋ ਸਕਦਾ, ਕਿਉਂ ਜੋ ਕਿਸੇ ਖਲਾਅ (vacuum) ਵਿੱਚ ਸਾਰੇ ਸਰੀਰ ਆਕਾਰ, ਸਮਾਨ ਵੇਗ ਨਾਲ ਡਿੱਗਣਗੇ: ਇਹ ਚੀਜ਼ ਅਸੰਭਵ ਹੋਣ ਕਰ ਕੇ, ਮੰਨਿਆ ਗਿਆ ਕਿ ਸੁਨ ਆਪਣੇ ਅੰਦਰ ਕੁਝ ਵੀ ਰੱਖਦਾ ਸਿੱਧ ਨਹੀਂ ਹੁੰਦਾ—ਇਕਦਮ ਅਰਸਤੂ ਦੇ ਬਹੁਤ ਵਾਰ ਦੇ ਵਿਨੋਦ ਦੀ ਇਕ ਉਦਾਹਰਣ, ਅਣਸਿੱਧ ਮਨੋਤਾਂ ਪ੍ਰਤੀ ਉਸ ਦਾ ਲਗਾਉ ਤੇ ਫ਼ਿਲਾਸਫ਼ੀ ਵਿੱਚ ਆਪਣੇ ਪੂਰਵਜਾਂ ਦੀ ਨਿਰਾਦਰੀ ਕਰਨ ਦਾ ਉਸ ਦਾ ਝੁਕਾਅ ਹੈ । ਹੱਥਲੇ ਪ੍ਰਕਰਣ ਪ੍ਰਤੀ ਹੋਈਆਂ ਪਹਿਲੀਆਂ ਦੇਣਾਂ ਦੇ ਇਤਿਹਾਸਕ ਸ਼ਬਦ-ਚਿਤਾਂ ਨਾਲ ਆਪਣੀਆਂ ਰਚਨਾਵਾਂ ਨੂੰ ਆਰੰਭ ਕਰਨ ਤੇ ਫਿਰ ਹਰੇਕ ਦੇਣ ਨਾਲ ਇਕ ਵਿਨਾਸ਼ਕਾਰੀ ਖੰਡਨ ਜੋੜ ਦੇਣ ਦੀ ਸਾਡੇ ਫ਼ਿਲਾਸਫ਼ਰ ਦੀ ਆਦਤ ਸੀ । ਬੇਕਨ ਕਹਿੰਦਾ ਹੈ, “ਤੁਰਕੀ ਢੰਗ ਅਨੁਸਾਰ, ਅਰਸਤੂ ਇਹ ਸਮਝਦਾ ਸੀ ਕਿ ਆਪਣੇ ਸਾਰੇ ਭਰਾਵਾਂ ਨੂੰ ਮਾਰ ਦੇਣ ਤੋਂ ਬਿਨਾਂ ਉਹ ਸੁਰੱਖਿਅਤ ਰਾਜ ਨਹੀਂ ਸੀ ਕਰ ਸਕਦਾ ।” ਪਰ ਪਿਤਰੀਬੱਧ ਦੇ ਇਸ ਜਨੂਨ ਪ੍ਰਤੀ ਹੀ ਅਸੀਂ ਸੁਕਰਾਤ- ਪੂਰਵ ਆਪਣੇ ਗਿਆਨ ਲਈ ਰਿਣੀ ਹਾਂ।
ਅੱਗੇ ਦਿੱਤੇ ਜਾ ਚੁੱਕੇ ਕਾਰਣਾਂ ਕਰ ਕੇ, ਅਰਸਤੂ ਦੀ ਨਛੱਤਰ-ਵਿੱਦਿਆ ਆਪਣੇ ਪੂਰਵਜਾਂ ਨਾਲੋਂ ਨਾ ਹੋਣ ਵਰਗੀ ਹੀ ਪ੍ਰਗਤੀ ਦਰਸਾਂਦੀ ਹੈ । ਉਹ ਪਾਈਥਾਗੋਰਸ ਦੇ ਇਸ ਵਿਚਾਰ ਨੂੰ ਅਸਵੀਕਾਰ ਕਰਦਾ ਹੈ ਕਿ ਸੂਰਜ ਸਾਡੇ ਨਿਜ਼ਾਮ ਦਾ ਕੇਂਦਰ ਹੈ । ਇਹ ਸਨਮਾਨ ਉਹ ਧਰਤੀ ਨੂੰ ਦੇਣਾ ਪਸੰਦ ਕਰਦਾ ਹੈ, ਪਰ ਮੌਸਮ-ਵਿਗਿਆਨ ਬਾਰੇ ਛੋਟੀ ਜਿਹੀ ਪੁਸਤਕ ਉੱਜਲ ਨਿਰੀਖਣਾਂ ਨਾਲ ਭਰੀ ਹੋਈ ਹੈ ਅਤੇ ਇਸ ਦੇ ਚਿੰਤਨ ਵੀ ਪ੍ਰਕਾਸ਼ਮਈ ਅਗਨੀ ਪ੍ਰਜਵੱਲਤ ਕਰਦੇ ਹਨ । ਇਹ ਘੇਰੇ ਕੱਟਣ ਵਾਲਾ ਇਕ ਸੰਸਾਰ ਹੈ, ਜਿਵੇਂ ਕਿ ਸਾਡਾ ਫ਼ਿਲਾਸਫ਼ਰ ਕਹਿੰਦਾ ਹੈ, ਸੂਰਜ ਸਦਾ ਸਮੁੰਦਰ ਨੂੰ ਸੋਖਦਾ ਤੇ ਦਰਿਆਵਾਂ, ਚਸ਼ਮਿਆਂ ਨੂੰ ਸਕਾਂਦਾ ਤੇ ਅੰਤ ਨੂੰ ਅਸੀਮ ਸਾਗਰ ਨੂੰ, ਨੰਗੀ ਚਿਟਾਨ ਦਾ ਰੂਪ ਦੇ ਦੇਂਦਾ ਹੈ, ਜਦੋਂ ਕਿ ਇਸ ਦੇ ਉਲਟ ਦੂਜੇ ਪਾਸੇ ਉਪਰ ਉਠਾਈ ਹੋਈ ਸੇਜਲ ਬੱਦਲਾਂ ਵਿੱਚ ਇਕੱਠੀ ਹੋਈ ਵੱਸ ਪੈਂਦੀ ਤੇ ਦਰਿਆਵਾਂ ਤੇ ਸਮੁੰਦਰਾਂ ਨੂੰ ਮੁੜ ਨਵਾਂ ਕਰ ਦੇਂਦੀ ਹੈ । ਹਰ ਥਾਂ ਤਬਦੀਲੀ ਬੇਮਲ੍ਹਮ ਪਰ ਅਸਰ ਕਾਰਕ ਤੌਰ ਤੇ ਜਾਰੀ ਰਹਿੰਦੀ ਹੈ। ਜਿਸਰ ਇਕ ਹਜ਼ਾਰ ਸਦੀਆਂ ਵਿਚੋਂ ਦੀ, ‘ਨੀਲ’ ਨਦੀ ਰਾਹੀਂ ਵਿਛਾ ਦਿੱਤੀ ਗਈ ਮਿੱਟੀ ਦੀ ਰਚਨਾ ਹੈ । ਇਥੇ ਕਿਸੇ ਇਕ ਥਾਂ ਤਾਂ ਸਮੁੰਦਰ ਧਰਤੀ ਦੇ ਅੰਦਰ ਆਣ ਪੈਰ ਪਸਾਰਦਾ ਹੈ, ਨੂੰ ਉਥੇ ਕਿਸੇ ਦੂਸਰੀ ਥਾਂ ਉੱਤੇ ਧਰਤੀ ਭੈ-ਭੀਤ ਹੋਈ ਸਮੁੰਦਰ ਵਿੱਚ ਜਾ ਪ੍ਰਵੇਸ਼ ਕਰਦੀ ਹੈ, ਨਵੇਂ ਮਹਾਂਦੀਪ ਤੇ ਨਵੇਂ ਸਾਗਰ ਪੈਦਾ ਹੋ ਜਾਂਦੇ ਹਨ, ਪੁਰਾਣੇ ਸਮੁੰਦਰ ਤੇ ਪੁਰਾਣੇ ਮਹਾਂਦੀਪ ਅਲੋਪ ਹੋ ਜਾਂਦੇ ਹਨ ਤੇ ਸੰਸਾਰ ਦਾ ਸਾਰਾ ਮੁਹਾਂਦਰਾ ਵਿਕਾਸ ਤੇ ਵਿਨੈ ਦੇ ਮਹਾਨ ਪ੍ਰਕੰਚਨ (systole) ਅਤੇ ਪ੍ਰਸਰਣ (diastole) ਅਨੁਸਾਰ ਬਦਲਦਾ ਤੇ ਮੁੜ ਬਦਲਦਾ ਰਹਿੰਦਾ ਹੈ । ਕਦੀ ਕਦੀ ਤਾਂ ਇਹ ਮਹਾਨ ਅਸਰ ਅਚਾਨਕ ਹੀ ਵਾਪਰਦੇ ਤੇ ਸੱਭਿਅਤਾ ਤੇ ਜੀਵਨ ਦੇ ਵੀ ਭੂ-ਵਿਗਿਆਨਿਕ ਤੇ ਭੌਤਿਕ ਆਧਾਰਾਂ ਦਾ ਵਿਨਾਸ਼ ਕਰ ਦੇਂਦੇ ਹਨ, ਮਹਾਨ ਉਥਲ-ਪੁਥਲਾਂ (catastrophes) ਨੇ ਸਮੇਂ ਸਮੇਂ ਧਰਤੀ ਨੂੰ ਨੰਗਾ ਕਰ ਕੇ ਤੇ ਮਨੁੱਖ ਨੂੰ ਮੁੜ ਆਪਣੀਆਂ ਆਰੰਭ ਦੀਆਂ ਹਾਲਤਾਂ ਵਿੱਚ ਪਹੁੰਚਾ ਦਿੱਤਾ ਹੈ; ‘ਸਾਈਸੀਫਸ’ ਵਾਂਗ, ਬਾਰ ਬਾਰ, ਸੱਭਿਅਤਾ ਆਪਣੀ ਚੋਟੀ ਤੇ ਪਹੁੰਚ ਕੇ ਫਿਰ ਵਾਪਸ ਬਰਬਰਤਾ ਵਿੱਚ ਜਾ ਡਿੱਗਦੀ ਤੇ ਮੁੜ ਨਵੇਂ ਸਿਰਿਉਂ ਉਪਰ ਵੱਲ ਨੂੰ ਚੜਨ ਦਾ ਜੱਫਰ ਜਾਲਣ ਲੱਗ ਪੈਂਦੀ ਹੈ । ਇਸ ਤਰ੍ਹਾਂ ਸੱਭਿਅਤਾ ਮਗਰੋਂ ਸੱਭਿਅਤਾ ਦਾ, ਉਨਾਂ ਹੀ ਆਵਿਸ਼ਕਾਰਾਂ ਤੇ ਉਪਲਭਧੀਆਂ ਦਾ, ਮੱਧਮ ਆਰਥਿਕ ਤੇ ਸੰਸਕ੍ਰਿਤਕ ਸੰਗ੍ਰਹਿ ਉਨਾਂ ਹੀ ਹਨੇਰੇ ਯੁੱਗਾਂ ਦਾ ਲਗਭਗ ‘ਸਦੀਵੀ ਆਵਰਤਨ’ ਚਲਦਾ ਰਹਿੰਦਾ ਹੈ। ਵਿੱਦਿਆ, ਵਿਗਿਆਨ ਤੇ ਕਲਾ ਦੇ ਉਹ ਪੁਨਰ ਜਨਮ, ਨਿਰਸੰਦੇਹ ਕੁਝ ਮਿਥਿਹਾਸਿਕ ਲੋਕ ਕਹਾਣੀਆਂ, ਪਹਿਲੇ ਸਮੇਂ ਦੀਆਂ ਸੰਸਕ੍ਰਿਤੀਆਂ ਦੀਆਂ ਬਚੀਆਂ ਰਹੀਆਂ ਮੱਧਮ ਪਰੰਪਰਾਵਾਂ ਹੁੰਦੀਆਂ ਹਨ। ਇਸ ਤਰ੍ਹਾਂ ਮਨੁੱਖ ਦੀ ਕਹਾਣੀ ਇਕ ਭਿਆਨਕ ਜਿਹੇ ਚੱਕਰ ਵਿੱਚ ਚਲਦੀ ਰਹਿੰਦੀ ਹੈ, ਕਿਉਂ ਜੋ ਅਜੇ ਤੀਕ ਉਹ ਉਸ ਧਰਤੀ ਦਾ ਸੁਆਮੀ ਨਹੀਂ ਜਿਹੜੀ ਕਿ ਉਸ ਨੂੰ ਸੰਭਾਲਦੀ ਹੈ।
(iii) ਜੀਵ-ਵਿਗਿਆਨ ਦੀ ਬੁਨਿਆਦ
ਕਈ ਵਾਰੀ ਜਦੋਂ ਅਰਸਤੂ ਆਪਣੇ ਮਹਾਨ ਚਿੜੀਆ-ਘਰ ਵਿਚੋਂ ਦੀ ਹੈਰਾਨ ਤੁਰ ਫਿਰ ਰਿਹਾ ਹੁੰਦਾ ਤਾਂ ਉਸ ਨੂੰ ਨਿਸ਼ਚਾ ਹੋ ਜਾਂਦਾ ਕਿ ਜੀਵਨ ਦੀ ਅਸੀਮ ਵਿਭਿੰਨਤਾ ਨੂੰ, ਇਕ ਅਜਿਹੀ ਨਿਰੰਤਰ ਲੜੀ ਵਿੱਚ ਬੰਨ੍ਹਿਆ ਜਾ ਸਕਦਾ ਸੀ, ਜਿਸ ਵਿੱਚ ਕਿ ਹਰ ਕੜੀ ਆਪਣੀ ਅਗਲੇਰੀ ਕੜੀ ਨਾਲੋਂ ਲਗਭਗ ਅਨਿੱਖੜ ਹੋਵੇ। ਸਾਰੇ ਹੀ ਪੱਖਾਂ ਤੋਂ, ਭਾਵੇਂ ਤਾਂ ਬਣਾਵਟ ਵਿੱਚ, ਜਾਂ ਜੀਵਨ ਦੇ ਢੰਗ ਵਿੱਚ, ਜਾਂ ਫਿਰ ਮੁੜ ਪੈਦਾ ਕਰਨ ਤੇ ਪਾਲਣ ਪੋਸਣ ਵਿੱਚ, ਜਾਂ ਇੰਦ੍ਰੀ-ਸੰਵੇਦਨ ਅਤੇ ਮਹਿਸੂਸ ਕਰਨ ਵਿੱਚ, ਕੁਝ ਸੂਖਮ ਜਿਹੇ ਦਰਜੇ ਤੇ ਕ੍ਰਮ, ਨੀਵੇਂ ਤੋਂ ਨੀਵੇਂ ਪ੍ਰਾਣਧਾਰੀਆਂ ਤੋਂ ਉੱਚਤਮ ਪ੍ਰਾਣਧਾਰੀਆਂ ਦੇ ਵਿਚਕਾਰ ਪਾਏ ਜਾਂਦੇ ਹਨ । ਇਸ ਸਕੇਲ ਦੇ ਨਿਚਲੇ ਸਿਰੇ ਉੱਤੇ ਅਸੀਂ ਮੁਸ਼ਕਿਲ ਨਾਲ ਹੀ ਚੇਤਨ ਨੂੰ ਜੜ੍ਹ ਤੋਂ ਅੱਡ ਕਰ ਸਕਦੇ ਹਾਂ । ਕੁਦਰਤ, ਜੜ੍ਹ ਤੋਂ ਚੇਤਨ ਸੰਸਾਰ ਤੀਕ ਇੰਨਾ ਹੌਲੀ ਹੌਲੀ ਸੰਕ੍ਰਮਣ ਕਰਦੀ ਹੈ, ਕਿ ਉਹ ਸੀਮਾਂ- ਰੇਖਾਵਾਂ, ਜਿਹੜੀਆਂ ਕਿ ਉਨ੍ਹਾਂ ਨੂੰ ਵੱਖ ਕਰਦੀਆਂ ਹਨ, ਅਸਪੱਸ਼ਟ ਤੇ ਸ਼ੱਕੀ ਜਿਹੀਆਂ ਹੋ ਜਾਂਦੀਆਂ ਹਨ, ਅਤੇ ਸ਼ਾਇਦ ਜੀਵਨ ਦੀ ਕੋਈ ਮਾਤਰਾ, ਅਜੀਵ (inorganic) ਵਿੱਚ ਵੀ ਪਾਈ ਜਾਂਦੀ ਹੈ । ਫਿਰ ਬਹੁਤ ਸਾਰੀਆਂ ਸ਼੍ਰੇਣੀਆਂ ਨਿਸ਼ਚੇ ਨਾਲ ਪੌਦੇ ਜਾਂ ਪਸ਼ੂ ਕਰ ਕੇ ਨਹੀਂ ਕਹੀਆਂ ਜਾ ਸਕਦੀਆਂ । ਅਤੇ ਜਿਵੇਂ ਕਿ ਇਨ੍ਹਾਂ ਨੀਵੀਆਂ ਸ਼੍ਰੇਣੀਆਂ ਦੀ ਹਾਲਤ ਵਿੱਚ ਕਦੀ ਕਦੀ ਲਗਭਗ ਅਸੰਭਵ ਹੁੰਦਾ ਹੈ, ਉਨ੍ਹਾਂ ਨਾਲ ਉਨ੍ਹਾਂ ਦੇ ਵੰਸ਼ ਜਾਂ ਵਿਸ਼ੇਸ਼ ਭਾਂਤ ਨੂੰ ਜੋੜ ਸਕਣਾ,ਕਿਉਂ ਜੋ ਇਹ ਸਰੀਰ ਧਾਰੀ ਇੰਨੇ ਅਨੁਰੂਪ ਹੁੰਦੇ ਹਨ, ਇਸੇ ਤਰ੍ਹਾਂ ਜੀਵਨ ਦੇ ਹਰ ਕ੍ਰਮ ਅੰਦਰ, ਸੰਕਰਮਣਾਂ ਤੇ ਵਿਭਿੰਨਤਾਵਾਂ ਦੀ ਨਿਰੰਤਰਤਾ, ਅਜਿਹੀ ਹੀ ਅਲੋਕਿਕ ਹੁੰਦੀ ਹੈ ਜਿਹੋ ਜਿਹੀ ਕਿ ਵਪਾਰਾਂ ਤੇ ਰੂਪ ਆਕਾਰਾਂ ਦੀ ਵਿਲੱਖਣਤਾ। ਪਰ ਬਣਾਵਟਾਂ ਦੀ ਇਸ ਹੈਰਾਨ ਕਰਨ ਵਾਲੀ ਭਰਪੂਰਤਾ ਵਿਚਕਾਰ, ਕੁਝ ਖ਼ਾਸ ਚੀਜ਼ਾਂ, ਨਿਸ਼ਚਾ ਬੰਨਣ ਵਾਲੇ ਢੰਗ ਨਾਲ ਉਜਾਗਰ ਹੁੰਦੀਆਂ ਹਨ, ਕਿ ਜੀਵਨ ਨੇ ਜਟਿਲਤਾ ਤੇ ਸ਼ਕਤੀ ਵਿੱਚ ਸਹਿਜੇ ਸਹਿਜੇ ਵਿਕਾਸ ਕੀਤਾ ਹੈ; ਕਿ ਬੁੱਧੀ ਨੇ, ਬਣਾਵਟ ਅਤੇ ਰੂਪ ਆਕਾਰ ਦੀ ਗਤੀਸ਼ੀਲਤਾ ਦੇ ਸਹਿ-ਸੰਬੰਧ ਵਿੱਚ ਹੀ ਪ੍ਰਗਤੀ ਕੀਤੀ ਹੈ; ਕਿ ਵਪਾਰ ਦੀ ਇਕ ਵੱਧਦੀ ਵਿਸ਼ੇਸ਼ ਜਾਣਕਾਰੀ ਅਤੇ ਸਰੀਰ ਵਿਗਿਆਨਿਕ ਵਸੀਕਾਰ ਦੀ ਇਕ ਵਧਦੀ ਵਿਸ਼ੇਸ਼ ਜਾਣਕਾਰੀ, ਅਤੇ ਸਰੀਰ ਵਿਗਿਆਨਿਕ ਵਸੀਕਾਰ ਦਾ ਇਕ ਨਿਰੰਤਰ ਕੇਂਦਰੀਕਰਣ ਹੁੰਦਾ ਰਿਹਾ ਹੈ। ਸਹਿਜੇ ਸਹਿਜੇ ਜੀਵਨ ਨੇ ਆਪਣੇ ਆਪ ਲਈ ਇਕ ਤੰਤ੍ਰ- ਪ੍ਰਣਾਲੀ ਤੇ ਦਿਮਾਗ ਸਿਰਜ ਲਿਆ, ਅਤੇ ਮਨ ਆਪਣੇ ਵਾਤਾਵਰਣ ਦੀ ਵਸੀਕਾਰਤਾ ਵੱਲ ਦ੍ਰਿੜਤਾ ਨਾਲ ਚੱਲ ਪਿਆ ।
ਇਥੇ ਉਲੇਖ ਕਰਨ ਯੋਗ ਤੱਥ ਇਹ ਹੈ, ਕਿ ਇਹ ਸਾਰੇ ਸੰਕਰਮਣ ਅਤੇ ਅਨਰੂਪ ਅਰਸਤੂ ਦੀ ਨਜ਼ਰ ਦੇ ਸਾਹਮਣੇ ਹੁੰਦਿਆਂ ਹੋਇਆਂ ਵੀ, ਉਹ ਵਿਕਾਸ ਸਿਧਾਂਤ ਦੇ ਨੇੜੇ ਨਹੀਂ ਆਉਂਦਾ । ਉਹ ਐਮਪੀਡਾਕਲੀਜ਼ ਦੇ ਇਸ ਸਿਧਾਂਤ ਨੂੰ ਅਸਵੀਕਾਰ ਕਰਦਾ ਹੈ ਕਿ ਸਾਰੇ ਅੰਗ ਤੇ ਸਰੀਰਕ ਆਕਾਰ, ਯੋਗਤਮ ਦਾ ਉੱਤਰ-ਜੀਵਨ ਹਨ, ਅਤੇ ਅਨੈਕਸਾਗਰਸ ਦੇ ਇਸ ਵਿਚਾਰ ਨੂੰ, ਕਿ ਮਨੁੱਖ ਆਪਣੇ ਹੱਥਾਂ ਨੂੰ ਜੋੜ ਤੋੜ ਲਈ ਵਰਤਣ ਨਾਲ ਹੀ ਸਮਝਦਾਰ ਬਣਿਆ, ਨਾ ਕਿ ਇਨ੍ਹਾਂ ਨੂੰ ਹਰਕਤ ਲਈ ਵਰਤਣ ਨਾਲ । ਇਸ ਦੇ ਉਲਟ ਅਰਸਤੂ ਖ਼ਿਆਲ ਕਰਦਾ ਹੈ ਕਿ ਮਨੁੱਖ ਨੇ ਆਪਣੇ ਹੱਥਾਂ ਦੀ ਅਜਿਹੀ ਵਰਤੋਂ ਕੀਤੀ, ਕਿਉਂ ਜੋ ਉਹ ਸਮਝਦਾਰ ਬਣ ਗਿਆ ਸੀ। ਨਿਰਸੰਦੇਹ ਅਰਸਤੂ ਇੰਨੀਆਂ ਗਲਤੀਆਂ ਕਰਦਾ ਹੈ ਜਿੰਨੀਆਂ ਕਿ ਕਿਸੇ ਅਜਿਹੇ ਆਦਮੀ ਲਈ ਕਰਨੀਆਂ ਸੰਭਵ ਹੋ ਸਕਦੀਆਂ ਹਨ, ਜਿਹੜਾ ਕਿ ਜੀਵ-ਵਿਗਿਆਨ ਦੀ ਨੀਂਹ ਰੱਖ ਰਿਹਾ ਹੋਵੇ । ਉਦਾਹਰਣ ਵਜੋਂ ਉਹ ਖ਼ਿਆਲ ਕਰਦਾ ਹੈ ਕਿ ਜਨਨ-ਕ੍ਰਿਆ ਵਿੱਚ ਮਰਦ ਦਾ ਅੰਜ ਕੇਵਲ ਉਤੋਜਨਾ ਦੇਂਦਾ, ਤੇ ਚਾਲ ਨੂੰ ਤੇਜ਼ ਕਰਦਾ ਹੈ; ਉਸ ਨੂੰ ਇਹ ਨਹੀਂ ਸੁਝਦਾ (ਜਿਸ ਨੂੰ ਅਸੀਂ ਹੁਣ ਅਮੈਥੁਨ ਜਨਨ ਬਾਰੇ ਹੋਏ ਪ੍ਰਯੋਗਾਂ ਤੋਂ ਜਾਣਦੇ ਹਾਂ) ਕਿ ਸਪਰਮ (sperm) ਦਾ ਆਵੱਸ਼ਕ ਕਰਤਵ ਇੰਨਾ ਅੰਡਾਣੂ (ovum) ਨੂੰ ਉਰਵਰ ਬਣਾਉਣਾ ਨਹੀਂ ਹੁੰਦਾ, ਜਿੰਨਾ ਕਿ ਗਰਭ ਨੂੰ ਪਿਤਾ ਦੇ ਵਿਰਸੇ ਵਿੱਚ ਜਾਣ ਯੋਗ ਗੁਣਾਂ ਨੂੰ ਜੁਟਾਣਾ ਅਤੇ ਇਸ ਤਰ੍ਹਾਂ ਸੰਤਾਨ ਨੂੰ ਇਕ ਸ਼ਕਤੀਸ਼ਾਲੀ ਨਮੂਨਾ, ਤੇ ਦੋ ਪਿਤਰੀ ਵੰਸ਼ਾਂ ਦਾ ਇਕ ਨਵਾਂ ਮਿਸ਼ਰਣ ਬਣਨ ਦੇਣਾ ਹੁੰਦਾ ਹੈ । ਕਿਉਂ ਜੋ ਮਨੁੱਖੀ ਵਿਛੇਦਨ (dissection) ਦਾ ਉਸ ਦੇ ਸਮੇਂ ਵਿੱਚ ਅਭਿਆਸ ਨਹੀਂ ਸੀ ਕੀਤਾ ਜਾਂਦਾ, ਇਸ ਲਈ ਸਰੀਰ ਵਿਗਿਆਨਿਕ ਭੁੱਲਾਂ ਕਰਨ ਵਿੱਚ, ਉਹ ਵਿਸ਼ੇਸ਼ ਤੌਰ ਤੇ ਉਰਵਰ ਹੈ। ਪੱਠਿਆਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ; ਤੇ ਨਾ ਉਨ੍ਹਾਂ ਦੀ ਹੋਂਦ ਬਾਰੇ: ਧਮ- ਨੀਆਂ ਤੇ ਨਾੜੀਆਂ ਵਿਚਕਾਰ ਉਹ ਕੋਈ ਫਰਕ ਨਹੀਂ ਕਰਦਾ ਉਹ ਸਮਝਦਾ ਹੈ ਕਿ ਦਿਮਾਗ, ਲਹੂ ਨੂੰ ਠੰਡਾ ਕਰਨ ਲਈ ਇਕ ਅੰਗ ਹੈ। ਖਿਮਾ ਯੋਗ ਤੌਰ ਤੇ, ਉਹ ਵਿਸ਼ਵਾਸ ਕਰਦਾ ਹੈ, ਕਿ ਮਰਦ ਦੀ ਖੋਪਰੀ ਅੰਦਰ ਇਸਤ੍ਰੀ ਨਾਲੋਂ ਵਧੀਕ ਸੀਵਨੀਆਂ (sutures) ਹੁੰਦੀਆਂ ਹਨ, ਘੱਟ ਖਿਮਾ ਯੋਗ ਤੌਰ ਤੇ ਉਹ ਇਹ ਵਿਸ਼ਵਾਸ ਕਰਦਾ ਹੈ, ਕਿ ਮਨੁੱਖ ਦੀ ਹਰੇਕ ਵੱਖੀ ਵਿੱਚ ਕੇਵਲ ਅੱਠ ਪੱਸਲੀਆਂ ਹੁੰਦੀਆਂ ਹਨ ਮੰਨਣ ਵਿੱਚ ਨਹੀਂ ਆਉਂਦਾ ਕਿ ਉਹ ਇਹ ਵਿਸ਼ਵਾਸ ਕਰਦਾ ਹੈ, ਜਿਹੜਾ ਕਿ ਖਿਮਾ ਯੋਗ ਨਹੀਂ ਕਿ ਇਸਤ੍ਰੀ ਦੇ ਦੰਦ ਮਰਦ ਨਾਲੋਂ ਘੱਟ ਹੁੰਦੇ ਹਨ । ਪ੍ਰਗਟ ਤੌਰ ਤੇ ਇਸਤ੍ਰੀਆਂ ਨਾਲ ਉਸ ਦੇ ਸੰਬੰਧ ਵੱਧ ਤੋਂ ਵੱਧ ਸਨੇਹ-ਪੂਰਣ ਸਨ।
ਤਾਂ ਵੀ ਆਪਣੇ ਤੋਂ ਪਹਿਲਾਂ ਜਾਂ ਪਿਛੋਂ ਦੇ ਕਿਸੇ ਵੀ ਹੋਰ ਯੂਨਾਨੀ ਨਾਲੋਂ, ਜੀਵ- ਵਿਗਿਆਨ ਵਿੱਚ ਉਹ ਸਮੁੱਚੀ ਪ੍ਰਗਤੀ ਵਧੇਰੀ ਕਰਦਾ ਹੈ। ਉਹ ਦੇਖ ਲੈਂਦਾ ਹੈ ਕਿ ਪੰਛੀ ਤੇ ਰੀਂਗਣ ਵਾਲੇ ਕੀੜੇ ਸਰੀਰਕ ਬਣਾਵਟ ਵਿੱਚ ਮਿਲਦੇ ਜੁਲਦੇ ਹਨ ਕਿ ਰੂਪ ਆਕਾਰ ਵਿੱਚ ਬਾਂਦਰ ਚੁਪਾਇਆ, ਅਤੇ ਮਨੁੱਖਾਂ ਵਿਚਕਾਰ ਮਧਵਰਤੀ ਹੈ ਤੇ ਕਦੀ ਇਕ ਵਾਰੀ ਉਹ ਦਲੇਰੀ ਨਾਲ ਇਹ ਵੀ ਕਹਿ ਦੇਂਦਾ ਹੈ, ਕਿ ਮਨੁੱਖ ਜੀਵਜ਼ (viviparous) ਚੁਪਾਏ ਪਸ਼ੂਆਂ ਦੇ ਸਮੂਹ (ਥਨਧਾਰੀ ਪ੍ਰਾਣੀਆਂ) ਨਾਲ ਸੰਬੰਧ ਰੱਖਦਾ ਹੈ । ਉਹ ਇਸ ਗੱਲ ਦਾ ਵੀ ਉਲੇਖ ਕਰਦਾ ਹੈ ਕਿ ਬਚਪਨ ਵਿੱਚ ਆਤਮਾ, ਪਸ਼ੂਆਂ ਦੀ ਆਤਮਾ ਨਾਲੋਂ ਮੁਸ਼ਕਿਲ ਨਾਲ ਹੀ ਵਿਭਿੰਨ ਕੀਤੀ ਜਾ ਸਕਦੀ ਹੈ। ਉਹ ਇਹ ਪ੍ਰਕਾਸ਼ਮਈ ਕਥਨ ਕਰਦਾ ਹੈ ਕਿ ਭੋਜਨ ਹੀ ਬਹੁਤ ਕਰ ਕੇ ਜੀਵਨ ਢੰਗ ਦਾ ਨਿਰਣਾ ਕਰਦਾ ਹੈ । ਕਿਉਂ ਜੋ ਜੰਗਲੀ ਪਸ਼ੂਆਂ ਵਿਚੋਂ ਕੁਝ ਮਿਲ ਜੁਲ ਕੇ ਰਹਿਣ ਵਾਲੇ ਤੇ ਕੁਝ ਇਕੱਲੇ ਵਿਚਰਨ ਵਾਲੇ ਹੁੰਦੇ ਹਨ—ਉਹ ਅਜਿਹੇ ਢੰਗ ਨਾਲ ਰਹਿੰਦੇ ਹਨ ਜਿਹੜਾ ਕਿ……ਉਨ੍ਹਾਂ ਦੀ ਮਰਜ਼ੀ ਦੀ ਖ਼ੁਰਾਕ ਪ੍ਰਾਪਤ ਕਰਨ ਨਾਲ ਮੇਲ ਖਾਂਦਾ ਹੋਵੇ । ਉਹ ‘ਵਾਨ ਬਾਇਰ’ ਦੇ ਇਸ ਪ੍ਰਸਿੱਧ ਨਿਯਮ ਨੂੰ ਪਹਿਲਾਂ ਤੋਂ ਭਾਂਪ ਲੈਂਦਾ ਹੈ ਕਿ ਕਿਸੇ ਵੰਸ਼ ਦੇ ਸਾਂਝੇ ਗੁਣ ਸੁਭਾਅ (ਜਿਵੇਂ ਕਿ ਅੱਖਾਂ ਤੇ ਕੰਨ) ਵਿਕਾਸ ਕਰਦੇ ਸਰੀਰ ਅੰਦਰ, ਇਸ ਦੀ ਸ਼੍ਰੇਣੀ ਦੇ ਵਿਸ਼ੇਸ਼ ਗੁਣ ਸੁਭਾਵਾਂ ਨਾਲੋਂ ਪਹਿਲਾਂ ਪ੍ਰਗਟ ਹੋ ਜਾਂਦੇ ਹਨ (ਜਿਵੇਂ ਕਿ ਦੰਦਾਂ ਦਾ ਸੂਤ) ਜਾਂ ਇਸ ਦੇ ਵਿਅਕਤਕ ਆਪੇ ਨਾਲੋਂ (ਅੱਖਾਂ ਦੇ ਅੰਤਿਮ ਰੰਗ ਵਾਂਗ) ਅਤੇ ਉਹ ਸਪੈਂਸਰ ਦੇ ਇਸ ਵਿਆਪਕੀਕਰਣ ਨੂੰ ਦੋ ਹਜ਼ਾਰ ਵਰ੍ਹੇ ਪਹਿਲਾਂ ਦੇਖ ਲੈਂਦਾ ਹੈ, ਕਿ ਵਿਅਕਤੀਕਰਣ ਉਲਟੇ ਤੌਰ ਤੇ ਉਤਪਤੀ (genesis) ਅਨੁਸਾਰ ਭਿੰਨ ਭਿੰਨ ਹੁੰਦਾ ਹੈ—ਅਰਥਾਤ ਜਿੰਨੀ ਵਧੀਕ ਕੋਈ ਸ਼੍ਰੇਣੀ ਜਾਂ ਕੋਈ ਵਿਅਕਤੀ ਸਬੱਬ ਨਾਲ ਵਿਕਸਿਤ ਤੇ ਵਿਸ਼ੇਸ਼ ਕ੍ਰਿਤ ਹੋਵੇਗਾ, ਉਨੀ ਹੀ ਉਸ ਦੀ ਸੰਤਾਨ ਦੀ ਗਿਣਤੀ ਥੋੜ੍ਹੀ ਹੋਵੇਗੀ । ਉਹ ਨਮੂਨੇ ਦੇ ਪ੍ਰਤਿਵਰਤਨ ਨੂੰ ਦੇਖਦਾ ਤੇ ਇਸ ਦੀ ਵਿਆਖਿਆ ਕਰਦਾ ਹੈ—ਕਿਸੇ ਇਕ ਵਿਸ਼ੇਸ਼ ਨਮੂਨੇ (ਪ੍ਰਤਿਭਾਵਾਨ ਵਰਗ) ਦਾ ਸੰਭੋਗ ਨਾਲ ਨਰਮ ਪੈ ਜਾਣ ਤੇ ਆਉਣ ਵਾਲੀਆਂ ਪੀੜੀਆਂ ਵਿੱਚ ਮਿਟ ਜਾਣ ਦਾ ਝੁਕਾਅ । ਉਹ ਬਹੁਤ ਸਾਰੇ ਪ੍ਰਾਣੀ-ਵਿਗਿਆਨਿਕ ਕਥਨ ਕਰਦਾ ਹੈ, ਜਿਹੜੇ ਕਿ ਕੁਝ ਸਮੇਂ ਲਈ ਪਿਛਲੇਰੇ ਜੀਵ-ਵਿਗਿਆਨੀਆਂ ਰਾਹੀਂ ਅਸਵੀਕਾਰ ਕੀਤੇ ਜਾਣ ਦੇ ਬਾਅਦ, ਆਧੁਨਿਕ ਖੋਜ ਨਾਲ ਪ੍ਰਪੁਸ਼ਟ ਕੀਤੇ ਗਏ ਹਨ । ਉਦਾਹਰਣ ਵਜੋਂ ਅਜਿ- ਹੀਆਂ ਮੱਛੀਆਂ ਬਾਰੇ ਜਿਹੜੀਆਂ ਕਿ ਆਲ੍ਹਣੇ ਬਣਾਉਂਦੀਆਂ ਤੇ ਸ਼ਾਰਕਾਂ ਜਿਹੜੀਆਂ ਕਿ ਗਰਭ ਹੋਣ ਦਾ ਮਾਣ ਕਰਦੀਆਂ ਹਨ।
ਅਤੇ ਅੰਤ ਨੂੰ ਜਾ ਕੇ ਉਹ ਭਣ-ਵਿਗਿਆਨ (embryology) ਦੀ ਸਾਇੰਸ ਸਥਾਪਿਤ ਕਰ ਦੇਂਦਾ ਹੈ । ਉਹ ਲਿਖਦਾ ਹੈ, “ਜਿਹੜਾ ਕੋਈ ਚੀਜ਼ਾਂ ਵਸਤਾਂ ਨੂੰ ਇਨ੍ਹਾਂ ਦੇ ਆਰੰਭ ਤੋਂ ਵੇਖਦਾ ਹੈ, ਉਸ ਨੂੰ ਉਨ੍ਹਾਂ ਦਾ ਵੱਧ ਤੋਂ ਵੱਧ ਸੁੰਦਰ ਦਿਸ ਮਿਲਦਾ ਹੈ ।” ਹਿਪੋ- ਕਰੋਟਸ (460 ਪੂ. ਈ.) ਨੇ, ਜੋ ਯੂਨਾਨੀ ਵੈਦਾਂ ਵਿਚੋਂ ਸਭ ਤੋਂ ਮਹਾਨ ਹੈ, ਪ੍ਰਯੋਗਿਕ ਵਿਧੀ ਦੀ ਇਕ ਸੋਹਣੀ ਉਦਾਹਰਣ, ਅੰਡਾ ਦੇਣ ਦੇ ਤਿੰਨ ਤਿੰਨ ਪੜਾਵਾਂ ਉੱਤੇ ਕੁਕੜੀ ਦੇ ਅੰਡੇ ਨੂੰ ਤੋੜ ਕੇ ਦਿੱਤੀ ਸੀ; ਅਤੇ ਇਨ੍ਹਾਂ ਅਧਿਐਨਾਂ ਦੇ ਸਿੱਟਿਆਂ ਨੂੰ ਆਪਣੀ ਪੁਸਤਕ ‘ਬੱਚੇ ਦੇ ਆਰੰਭ ਸੰਬੰਧੀ’ ਵਿੱਚ ਲਾਗੂ ਕੀਤਾ ਸੀ । ਅਰਸਤੂ ਨੇ ਉਸ ਦੀ ਅਗਵਾਈ ਦਾ ਅਨੁਸਰਣ ਕੀਤਾ, ਅਤੇ ਅਜਿਹੇ ਪ੍ਰਯੋਗ ਕਰ ਵਿਖਾਏ, ਜਿਨ੍ਹਾਂ ਨੇ ਉਸ ਨੂੰ ਚੂਜ਼ੇ ਦੇ ਵਿਕਾਸ ਦਾ ਇਕ ਅਜਿਹਾ ਨਿਰੂਪਣ ਦੇਣ ਦੇ ਯੋਗ ਬਣਾ ਦਿੱਤਾ, ਜਿਹੜਾ ਕਿ ਅੱਜ ਵੀ ਭਣ-ਵਿਗਿਆਨੀਆਂ ਦੀ ਪ੍ਰਸੰਸਾ ਦਾ ਪਾਤਰ ਬਣ ਰਿਹਾ ਹੈ। ਉਸ ਨੇ ਜ਼ਰੂਰ ਜਨਨ-ਵਿਗਿਆਨ (genetics) ਬਾਰੇ ਕੁਝ ਨਵੇਂ ਪ੍ਰਯੋਗ ਕੀਤੇ ਹੋਣਗੇ. ਕਿਉ’ ਜੋ ਉਹ ਇਸ ਸਿਧਾਂਤ ਨੂੰ ਗਲਤ ਸਿੱਧ ਕਰਦਾ ਹੈ, ਕਿ ਬੱਚੇ ਦਾ ਲਿੰਗ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿਹੜਾ ਪਤਾਲ ਸਿਰਜਕ ਵੀਰਜ ਦੇਂਦਾ ਹੈ, ਅਤੇ ਇਹ ਗੱਲ ਉਸ ਨੇ ਇਕ ਅਜਿਹੀ ਹਾਲਤ ਦਾ ਪ੍ਰਮਾਣ ਦਿੰਦਿਆਂ ਹੋਇਆਂ ਸਿੱਧ ਕੀਤੀ, ਜਿਸ ਵਿੱਚ ਕਿਸੇ ਪਿਤਾ ਦੇ ਸੱਜੇ ਪਤਾਲੂ ਨੂੰ ਬੰਨ੍ਹ ਦਿੱਤਾ ਗਿਆ ਸੀ ਤੇ ਫਿਰ ਵੀ ਬੱਚੇ ਵਿਭਿੰਨ ਲਿੰਗਾਂ ਦੇ ਹੋ ਗਏ ਸਨ । ਉਹ ਆਨੁਵੰਸ਼ਕਿਤਾ ਬਾਰੇ ਕੁਝ ਬੜੀਆਂ ਆਧੁਨਿਕ ਸਮੱਸਿਆਵਾਂ ਖੜੀਆਂ ਕਰਦਾ ਹੈ । ਐਲਿਸ ਨਾਮ ਦੀ ਇਕ ਇਸਤ੍ਰੀ ਨੇ ਇਕ ਹਬਸ਼ੀ ਨਾਲ ਵਿਆਹ ਕੀਤਾ ਸੀ, ਉਸ ਦੇ ਸਾਰੇ ਬੱਚੇ ਗੋਰੇ ਸਨ, ਪਰ ਅਗਲੀ ਪੀੜ੍ਹੀ ਵਿੱਚ ਮੁੜ ਹਬਸ਼ੀ ਪੈਦਾ ਹੋ ਗਏ, ਅਰਸਤੂ ਪੁੱਛ ਕਰਦਾ ਹੈ, ਕਿ ਵਿਚਕਾਰਲੀ ਪੀੜ੍ਹੀ ਵਿੱਚ ਕਾਲਾਪਨ ਕਿਥੇ ਲੁਕਿਆ ਰਿਹਾ ਸੀ ? ਇਹੋ ਜਿਹੀ ਇਕ ਸਬਲ ਤੇ ਸਮਝਦਾਰ ਪੁੱਛ ਤੋਂ ਮਗਰੋਂ, ‘ਗਰੈਗਰ ਮੈਡਲ’ (1822-1882) ਦੇ ਇਤਿਹਾਸ ਸਿਰਜਕ ਪ੍ਰਯੋਗਾਂ ਤੀਕ, ਇਕ ਹੀ ਕਦਮ ਹੋਰ ਉਠਾਣਾ ਰਹਿੰਦਾ ਸੀ: ਇਹ ਜਾਣ ਲੈਣਾ ਕਿ ਕਿਹੜੀ ਪੁੱਛ ਪੁੱਛਣੀ ਹੈ, ਪਹਿਲਾਂ ਤੋਂ ਅੱਧਾ ਕੁਝ ਜਾਣ ਲੈਣਾ ਹੁੰਦਾ ਹੈ। ਨਿਸ਼ਚਿਤ ਤੌਰ ਤੇ, ਬਨਿਸਬਤ ਉਨ੍ਹਾਂ ਗਲਤੀਆਂ ਦੇ ਜਿਹੜੀਆਂ ਕਿ ਇਨ੍ਹਾਂ ਜੀਵ-ਵਿਗਿਆਨਿਕ ਰਚਨਾਵਾਂ ਨੂੰ ਵਿਗਾੜਦੀਆਂ ਹਨ, ਇਹ ਵਿਗਿਆਨ ਨਮਿਤ ਇਕ ਅਜਿਹਾ ਸਭ ਤੋਂ ਮਹਾਨ ਸਮਾਰਕ ਖੜਾ ਕਰਦੀਆਂ ਹਨ, ਜਿਹੜਾ ਕਿ ਕਿਸੇ ਇਕ ਆਦਮੀ ਨੇ ਕਦੀ ਖੜਾ ਕੀਤਾ ਹੋਵੇ । ਜਦੋਂ ਅਸੀਂ ਵਿਚਾਰ ਕਰਦੇ ਹਾਂ, ਕਿ ਅਰਸਤੂ ਤੋਂ ਪਹਿਲਾਂ, ਜਿਥੋਂ ਤੀਕ ਅਸੀਂ ਜਾਣਦੇ ਹਾਂ, ਬਿਖਰੇ ਪਏ ਲੇਖਾਂ ਤੋਂ ਵਧੀਕ ਕੋਈ ਜੀਵ-ਵਿਗਿਆਨ ਹੈ ਹੀ ਨਹੀਂ ਸੀ, ਤਾਂ ਸਾਨੂੰ ਪਤਾ ਲੱਗ ਜਾਂਦਾ ਹੈ, ਕਿ ਕੇਵਲ ਇਹੋ ਇਕੋ ਸਫਲਤਾ, ਇਕ ਜੀਵਨ ਕਾਲ ਲਈ ਪਰਿਆਪਤ ਹੋ ਸਕਦੀ ਸੀ, ਤੇ ਉਸ ਨੂੰ ਅਮਰ ਜੀਵਨ ਦੇ ਸਕਦੀ ਸੀ । ਪਰ ਅਰਸਤੂ ਨੇ ਅਜੇ ਆਰੰਭ ਹੀ ਕੀਤਾ ਸੀ ।
5. ਦਾਰਸ਼ਨਿਕਤਾ ਅਤੇ ਈਸ਼ਵਰ ਦੀ ਅਸਲੀਅਤ
ਉਸ ਦੀ ਦਾਰਸ਼ਨਿਕਤਾ ਉਸ ਦੇ ਜੀਵ-ਵਿਗਿਆਨ ਤੋਂ ਪੈਦਾ ਹੋਈ ਸੀ । ਸੰਸਾਰ ਵਿੱਚ ਹਰੇਕ ਚੀਜ਼, ਜੋ ਹੈ ਤੇ ਜਿਹੋ ਜਿਹੀ ਇਹ ਹੈ, ਉਸ ਨਾਲੋਂ ਵਡੇਰੀ ਬਣਨ ਦੀ ਪ੍ਰੇਰਣਾ ਨਾਲ ਸੰਚਾਲਤ ਹੁੰਦੀ ਹੈ। ਹਰੇਕ ਚੀਜ਼ ਰੂਪ ਜਾਂ ਵਾਸਤਵਿਕਤਾ, ਦੋਵੇਂ ਕੁਝ ਹੁੰਦੀ ਹੈ, ਜਿਹੜੀ ਕਿ ਕਿਸੇ ਅਜਿਹੀ ਚੀਜ਼ ਤੋਂ ਵਿਕਸਿਤ ਹੁੰਦੀ ਹੈ, ਜਿਹੜੀ ਕਿ ਇਸ ਦੀ ਦਵ ਜਾਂ ਕੱਚੀ ਸਾਮਗ੍ਰੀ ਹੁੰਦੀ ਹੈ, ਅਤੇ ਆਪਣੀ ਵਾਰੀ ਇਹ ਅਜਿਹੀ ਕੱਚੀ ਸਾਮਗ੍ਰੀ ਜਾਂ ਦ੍ਰਵ ਹੋ ਸਕਦੀ ਹੈ, ਜਿਸ ਤੋਂ ਉਚੇਰੇ ਰੂਪ ਆਕਾਰ, ਵਿਕਾਸ ਕਰ ਜਾਣ । ਇਸ ਤਰ੍ਹਾਂ ਮਨੁੱਖ ਉਹ ਰੂਪ ਆਕਾਰ ਹੈ, ਜਿਸ ਦਾ ਦ੍ਰਵ ਬੱਚਾ ਸੀ; ਬੱਚਾ ਰੂਪ ਆਕਾਰ ਤੇ, ਅਤੇ ਗਰਭ ਇਸ ਦਾ ਦਵ: ਗਰਭ ਰੂਪ ਆਕਾਰ ਤੇ ਅੰਡਾਣੂ ਦਵ ਅਤੇ ਇਸੇ ਤਰ੍ਹਾਂ ਪਿਛੇ ਵੱਲ ਨੂੰ ਜਦ ਤੀਕ ਕਿ ਅਸੀਂ ਇਕ ਧੁੰਦਲੇ ਜਿਹੇ ਢੰਗ ਨਾਲ, ਦਵ ਦੇ ਇਕ ਅਜਿਹੇ ਸੰਕਲਪ ਤੇ ਨਹੀਂ ਅੱਪੜ ਜਾਂਦੇ, ਜਿਸ ਦਾ ਬਿਲਕੁਲ ਕੋਈ ਰੂਪ ਆਕਾਰ ਨਾ ਹੋਵੇ । ਪਰ ਇਹੋ ਜਿਹਾ ਰੂਪ ਆਧਾਰ ਵਿਹੀਣ ਦਵ ਤਾਂ ਕੁਝ ਵੀ ਨਹੀਂ ਹੋਵੇਗਾ । ਕਿਉਂ ਜੋ ਹਰੇਕ ਚੀਜ਼ ਦਾ ਰੂਪ ਆਕਾਰ ਹੁੰਦਾ ਹੈ । ਦਵ, ਆਪਣੇ ਵਿਸ਼ਾਲ ਤੋਂ ਵਿਸ਼ਾਲ ਭਾਵ ਅਨੁਸਾਰ ਰੂਪਆਕਾਰ ਦੀ ਸੰਭਾਵਨਾ ਹੁੰਦਾ ਹੈ । ਰੂਪ ਆਕਾਰ, ਦ੍ਰਵ ਦੀ ਸੰਪੂਰਨ ਹੋਈ ਵਾਸਤਵਿਕਤਾ ਤੇ ਯਥਾਰਥਿਕਤਾ ਹੁੰਦਾ ਹੈ । ਵ ਵਿਘਨ ਪਾਉਂਦਾ ਤੇ ਰੂਪ ਆਕਾਰ ਨਿਰਮਾਣ ਕਰਦਾ ਹੈ। ਰੂਪ ਆਕਾਰ ਕੇਵਲ ਮਾਤਰ ਸ਼ਕਲ ਸੂਰਤ ਹੀ ਨਹੀਂ, ਸਗੋਂ ਸ਼ਕਲ ਦੇਣ ਵਾਲੀ ਸ਼ਕਤੀ ਹੁੰਦਾ ਹੈ । ਇਕ ਅੰਦਰੂਨੀ ਲੋੜ ਅਤੇ ਉਦਵੇਗ ਜਿਹੜਾ ਕਿ ਨਿਰੇ ਪੂਰੇ ਦਵਕ ਨੂੰ ਇਕ ਵਿਸ਼ਿਸ਼ਟ ਸਰੀਰ ਆਕਾਰ ਤੇ ਪ੍ਰਯੋਜਨ ਦੇਂਦਾ ਹੈ, ਇਹ ਦਵ ਦੀ ਬੀਜ ਰੂਪ ਸਮਰੱਥਾ ਦਾ ਪ੍ਰਗਟ ਹੋ ਜਾਣਾ ਹੁੰਦਾ ਹੈ; ਇਹ ਉਨ੍ਹਾਂ ਸ਼ਕਤੀਆਂ ਦਾ ਸਮੁੱਚਾ ਜੋੜ ਹੁੰਦਾ ਹੈ, ਜਿਹੜੀਆਂ ਕਿਸੇ ਵੀ ਚੀਜ਼ ਅੰਦਰ, ਕਰਨ, ਹੋਣ ਜਾਂ ਬਣ ਜਾਣ ਨਮਿਤ ਵਿਦਮਾਨ ਹੁੰਦੀਆਂ ਹਨ। ਕੁਦਰਤ, ਰੂਪ ਆਕਾਰ ਰਾਹੀਂ ਦਵ ਦੀ ਵਿਜੈ ਤੇ ਜੀਵਨ ਦੀ ਨਿਰੰਤਰ ਪ੍ਰਗਤੀ ਤੇ ਜਿੱਤ ਹੁੰਦੀ ਹੈ ।
ਸੰਸਾਰ ਅੰਦਰ ਹਰੇਕ ਵਸਤੂ ਸੁਭਾਵਿਕ ਤੌਰ ਤੇ, ਕਿਸੇ ਇਕ ਵਿਸ਼ਿਸ਼ਟ ਪੂਰਤੀ ਵੱਲ ਜਾ ਰਹੀ ਹੁੰਦੀ ਹੈ । ਉਨ੍ਹਾਂ ਭਾਂਤ ਭਾਂਤ ਦੇ ਕਾਰਣਾਂ ਵਿਚੋਂ, ਜਿਹੜੇ ਕਿਸੇ ਘਟਨਾ ਦਾ ਨਿਰਧਾਟਣ ਕਰਦੇ ਹਨ, ਉਹ ਅੰਤਿਮ ਕਾਰਣ, ਜਿਹੜਾ ਕਿ ਪ੍ਰਯੋਜਨ ਦਾ ਨਿਰਣੇ ਕਰਦਾ ਹੈ, ਸਭ ਤੋਂ ਵਧੀਕ ਨਿਰਣੈਕਾਰੀ ਤੇ ਮਹੱਤਵਪੂਰਣ ਹੁੰਦਾ ਹੈ । ਕੁਦਰਤ ਦੀਆਂ ਗਲਤੀਆਂ ਤੇ ਨਿਰਾਰਥਕਤਾਵਾਂ; ਦਵ ਦੀ ਉਸ ਨਿਸ਼ਕ੍ਰਿਅਤਾ ਕਰ ਕੇ ਹੁਦੀਆਂ ਹਨ, ਜਿਹੜੀ ਕਿ ਪ੍ਰਯੋਜਨ ਨੂੰ ਰੂਪ ਆਕਾਰ ਦੇਣ ਵਾਲੀ ਸ਼ਕਤੀ ਦਾ ਵਿਰੋਧ ਕਰਦੀ ਹੈ। ਇਸੇ ਕਰ ਕੇ ਉਹ ਗਰਭਪਾਤ, ਤੇ ਕਰੂਪ ਆਕਾਰ ਹੋ ਜਾਂਦੇ ਹਨ ਜਿਹੜੇ ਕਿ ਜੀਵਨ ਦੇ ਲਗਾਤਾਰ ਜਲੂਸ ਨੂੰ ਵਿਗਾੜਦੇ ਹਨ । ਵਿਕਾਸ, ਨਿਰਾ ਪੁਰਾ ਸਬੱਬੀ ਜਾਂ ਅਕਸਮਾਤ ਨਹੀਂ ਹੁੰਦਾ (ਨਹੀਂ ਤਾਂ ਅਸੀਂ ਲਾਭਦਾਇਕ ਅੰਗਾਂ ਦੇ ਲਗਭਗ ਵਿਸ਼ਵ ਵਿਆਪਕ ਪ੍ਰਗਟਾਅ ਤੇ ਇਨ੍ਹਾਂ ਦੇ ਅੱਗੇ ਵੱਲ ਨੂੰ ਤੇਰੇ ਜਾਣ ਦੀ ਵਿਆਖਿਆ ਕਿਵੇਂ ਕਰ ਸਕਦੇ ਹਾਂ ?) । ਹਰੇਕ ਵਸਤੂ ਆਪਣੇ ਅੰਦਰ-ਵਾਰੋਂ ਹੀ ਕਿਸੇ ਇਕ ਨਿਸ਼ਚਿਤ ਦਿਸ਼ਾ ਵੱਲ ਨੂੰ ਸੰਚਾਲਨ ਕੀਤੀ ਜਾ ਰਹੀ ਹੈ, ਤੇ ਇਹ ਆਪਣੀ ਪ੍ਰਕਿਰਤੀ, ਬਣਾਵਟ ਤੇ ਵਿਕਸਿਤ ਪੂਰਣਤਾ ਦੁਆਰਾ: ਕੁਕੜੀ ਦਾ ਅੰਡਾ ਅੰਦਰੂਨੀ ਤੌਰ ਤੇ ਹੀ ਚੂਜ਼ਾ ਬਣ ਜਾਣ ਲਈ ਵਿਉਂਤਿਆ ਜਾਂਦਾ ਹੈ, ਨਾ ਕਿ ਬੱਤਖ਼ ਬਣਨ ਲਈ, ਬੋਹੜ ਦਾ ਬੀਜ ਇਕ ਬੋਹੜ ਬਣਨ ਲਈ ਨਾ ਕਿ ਇਕ ਬੈਂਤ। ਅਰਸਤੂ ਦਾ ਭਾਵ ਇਸ ਤੋਂ ਇਹ ਨਹੀਂ, ਕਿ ਕੋਈ ਇਕ ਬਾਹਰਮੁੱਖੀ ਈਸ਼ਵਰੀ ਸ਼ਕਤੀ ਧਰਤੀ ਦੀ ਬਣਾਵਟ ਅਤੇ ਘਟਨਾਵਾਂ ਦੀ ਵਿਉਂਤ ਕਰ ਰਹੀ ਹੈ; ਸਗੋਂ ਇਹ ਵਿਉਂਤ ਅੰਦਰੂਨੀ ਹੁੰਦੀ ਹੈ ਤੇ ਵਸਤੂ ਦੇ ਨਮੂਨੇ ਤੇ ਕਰਤਵ ਤੋਂ ਪੈਦਾ ਹੁੰਦੀ ਹੈ। “ਈਸ਼ਵਰੀ ਸ਼ਕਤੀ, ਅਰਸਤੂ ਲਈ, ਪੂਰਨ ਤੌਰ ਤੌਰ ਤੇ ਤੇ ਕੁਦਰਤੀ ਕਾਰਣਾਂ ਦੇ ਅਮਲ ਨਾਲ ਹੀ ਮੇਲ ਖਾਂਦੀ ਹੈ ।”
ਤਾਂ ਵੀ ਕੋਈ ਇਕ ਪਰਮਾਤਮ ਦੇਵ ਹੈ, ਭਾਵੇਂ ਸ਼ਾਇਦ ਉਹ ਮਨੁੱਖੀ ਦੇਵਤਾ ਤਾਂ ਨਹੀਂ ਜਿਸ ਨੂੰ ਕਿ ਕਿਸ਼ੋਰ ਮਨ ਦੇ ਖਿਮਾ ਯੋਗ, ਮਾਨਵ ਰੂਪਵਾਦ (anthropomorphism) ਨੇ ਕਲਪ ਲਿਆ ਹੋਇਆ ਹੈ । ਅਰਸਤੂ ਇਸ ਸਮੱਸਿਆ ਨੂੰ ਹਰਕਤ ਬਾਰੇ ਪੁਰਾਣੀ ਬੁਝਾਰਤ ਨਾਲ ਨਜਿੱਠਣ ਦਾ ਯਤਨ ਕਰਦਾ ਹੈ—ਉਹ ਪ੍ਰਸ਼ਨ ਕਰਦਾ ਹੈ, ਹਰਕਤ ਜਾਂ ਗਤੀ ਕਿਵੇਂ ਸ਼ੁਰੂ ਹੁੰਦੀ ਹੈ ? ਇਸ ਸੰਭਾਵਨਾ ਨੂੰ ਉਹ ਪਰਵਾਨ ਨਹੀਂ ਕਰਦਾ ਕਿ ਗਤੀ ਐਵੇਂ ਹੀ ਅਨਾਦੀ ਹੈ, ਜਿਵੇਂ ਕਿ ਦਵ ਦੇ ਹੋਣ ਦੀ ਉਹ ਕਲਪਨਾ ਕਰਦਾ ਹੈ; ਦਵ ਹੋ ਸਕਦਾ ਹੈ ਅਕਾਦੀ ਹੋਵੇ, ਕਿਉਂ ਜੋ ਇਹ ਭਵਿੱਖ ਦੇ ਰੂਪ ਆਕਾਰਾਂ ਦੀ ਕੇਵਲ ਮਾਤਰ ਸਦੀਵੀ ਸੰਭਾਵਨਾ ਹੈ; ਪਰ ਰੂਪ ਆਕਾਰਾਂ ਦੇ ਬਣਨ ਤੇ ਗਤੀ ਦੀ ਇਸ ਵਿਸ਼ਾਲ ਪ੍ਰਕ੍ਰਿਆ ਦਾ ਆਰੰਭ ਕਿਸ ਤਰ੍ਹਾਂ ਤੇ ਕਿਥੇ ਹੋਇਆ, ਜਿਸ ਨੇ ਅੰਤ ਨੂੰ ਵਿਸ਼ਵ ਨੂੰ ਬਿਅੰਤ ਸ਼ਕਲ ਸੂਰਤਾਂ ਨਾਲ ਭਰ ਦਿੱਤਾ ? ਅਗਸਤੂ ਦੇ ਕਥਨ ਅਨੁਸਾਰ, ਇਸ ਗਤੀ ਦਾ ਕੋਈ ਸ੍ਰੋਤ ਹੈ । ਅਤੇ ਜੇ ਕਰ ਅਸਾਂ ਭਿਆਨਕ ਤੌਰ ਤੇ ਕਿਸੇ ਅਸੀਮ ਪਿਛੇ ਵੱਲ ਨੂੰ ਹਟਦੇ ਜਾਣ ਦੀ ਰੱਟ ਵਿੱਚ ਨਾ ਜਾ ਡਿੱਗਣਾ, ਤੇ ਆਪਣੀ ਸਮੱਸਿਆ ਨੂੰ ਪੈਰ ਪੈਰ ਅਗੇ ਹੀ ਅੱਗੇ ਨਾ ਧੱਕੀ ਜਾਣਾ ਹੋਵੇ ਤਾਂ ਸਾਨੂੰ ਜ਼ਰੂਰੀ ਤੌਰ ਤੇ ਕੋਈ ਇਕ ਅਨਸੰਚਾਲਿਤ-ਸੰਚਾਲਕ ਮੰਨਣਾ ਲੋੜੀਂਦਾ ਹੈ, ਕੋਈ ਇਕ ਨਿਰਾਕਾਰ, ਅਵਿਭਾਜਿਤ, ਪੁਲਾੜ-ਹੀਣ, ਲਿੰਗ-ਵਿਹੀਣ, ਅਬਦਲ, ਪੂਰਣ ਤੇ ਸਦੀਵੀ ਹੋਂਦ । ਪਰਮਾਤਮਾ ਸਿਰਜਦਾ ਨਹੀਂ, ਸਗੋਂ ਸੰਸਾਰ ਨੂੰ ਗਤੀ ਦੇਂਦਾ ਹੈ, ਅਤੇ ਇਸ ਨੂੰ ਉਹ ਕਿਸੇ ਯਾਂਤ੍ਰਿਕ ਸ਼ਕਤੀ ਨਾਲ ਨਹੀਂ, ਸਗੋਂ ਸੰਸਾਰ ਵਿੱਚ ਸਾਰੇ ਪਰਿਚਾਲਨਾਂ ਦੀ ਸਮੁੱਚੀ ਪ੍ਰੇਰਣਾ ਦੇ ਰੂਪ ਵਿੱਚ ਗਤੀ ਦੇਂਦਾ ਹੈ । ‘ਪਰਮਾਤਮਾ ਸੰਸਾਰ ਨੂੰ ਗਤੀ ਦੇਂਦਾ ਹੈ, ਜਿਵੇਂ ਕਿ ਪ੍ਰਿਆ ਵਸਤੂ ਪ੍ਰੇਮੀ ਨੂੰ ਗਤੀ ਦੇਂਦੀ ਹੈ ।” ਉਹ ਕੁਦਰਤ ਦਾ ਅੰਤਿਮ ਕਾਰਣ ਹੈ, ਚੀਜ਼ਾਂ ਵਸਤਾਂ ਦਾ ਸੰਚਾਲਨ ਤੇ ਪ੍ਰਯੋਜਨ, ਸੰਸਾਰ ਦਾ ਰੂਪ ਆਕਾਰ, ਇਸ ਦੇ ਜੀਵਨ ਦਾ ਨਿਯਮ, ਇਸ ਦੀਆਂ ਸਬਲ ਪਰਕ੍ਰਿਆਵਾਂ ਤੇ ਸ਼ਕਤੀਆਂ ਦਾ ਸਮੁੱਚਾ ਜੋੜ, ਇਸ ਦੇ ਵਿਕਾਸ ਦਾ ਅੰਤਰ- ਨਿਹਤ ਆਦਰਸ਼; ਸਾਮਗ੍ਰ ਨੂੰ ਸ਼ਕਤੀ ਦੇਣ ਵਾਲੀ ਵਿਕਸਿਤ-ਪੂਰਣਤਾ । ਉਹ ਨਿਰੋਲ ਸ਼ਕਤੀ ਹੈ; ਪ੍ਰਵਿਰਤੀ ਦੀ ਅੰਤਿਮ ਸੀਮਾਂ; ਆਧੁਨਿਕ ਭੌਤਿਕ-ਵਿਗਿਆਨ ਅਤੇ ਫ਼ਿਲਾਸਫ਼ੀ ਦੀ ਸ਼ਾਇਦ ਰਹੱਸਮਈ ਸ਼ਕਤੀ । ਉਹ ਇੰਨਾ ਵਿਅਕਤੀ ਨਹੀਂ, ਜਿੰਨਾ ਕਿ ਇਕ ਬਿਜਲਈ ਤਾਕਤ।
ਪਰ ਫਿਰ ਆਪਣੀ ਆਮ ਵਿਸੰਗਤਾ ਅਨੁਸਾਰ ਅਰਸਤੂ ਪਰਮਾਤਮਾ ਨੂੰ ਸਵੈ-ਚੇਤੰਨ ਆਤਮਾ ਕਰ ਕੇ ਪ੍ਰਗਟ ਕਰਦਾ ਹੈ। ਕੁਝ ਰਮਜ਼ ਭਰੀ ਇਕ ਆਤਮਾ, ਕਿਉਂ ਜੋ ਅਰਸਤੂ ਦਾ ਈਸ਼ਵਰ ਕਦੀ ਕੁਝ ਕਰਦਾ ਨਹੀਂ, ਉਸ ਦੀਆਂ ਕੋਈ ਇੱਛਾਵਾਂ, ਕੋਈ ਇਰਾਦਾ, ਕੋਈ ਪ੍ਰਯੋਜਨ ਨਹੀਂ ਹੁੰਦਾ, ਉਹ ਇੰਨਾ ਨਿਰੋਲ ਪ੍ਰਵਿਰਤੀ ਰੂਪ ਹੈ ਤੇ ਫਿਰ ਕਦੀ ਕਿਰਿਆ ਨਹੀਂ ਕਰਦਾ । ਉਹ ਪੂਰਣ ਤੌਰ ਤੇ ਮੁਕੰਮਲ ਹੈ; ਇਸ ਲਈ ਉਸ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ ਹੋ ਸਕਦੀ ਇਸ ਲਈ ਉਹ ਕੁਝ ਵੀ ਕਰਦਾ ਨਹੀਂ । ਉਸ ਦੀ ਕੇਵਲ ਮਾਤਰ ਪ੍ਰਵਿਰਤੀ ਵਸਤਾਂ ਦੇ ਸਾਰ ਬਾਰੇ ਚਿੰਤਨ ਕਰਨਾ ਹੁੰਦੀ ਹੈ; ਅਤੇ ਕਿਉਂ ਜੋ ਉਹ ਆਪ ਹੀ ਸਾਰੀਆਂ ਵਸਤਾਂ ਦਾ ਸਾਰ ਰੂਪ ਤੇ, ਸਾਰੇ ਰੂਪਆਕਾਰਾਂ ਦਾ ਰੂਪ ਆਕਾਰ ਹੈ, ਇਸ ਲਈ ਉਸ ਦੀ ਇਕੋ ਇਕ ਪ੍ਰਵਿਰਤੀ ਆਪਣੇ ਆਪ ਦਾ ਚਿੰਤਨ ਹੈ । ਵਿਚਾਰਾ ਅਰਸਤੂ-ਮਈ ਈਸ਼ਵਰ ! ਉਹ ਇਕ ਨਿਸ਼- ਕਿਆ ਰਾਜਾ ਹੈ; ”ਰਾਜਾ ਰਾਜ ਕਰਦਾ ਹੈ, ਪਰ ਉਹ ਸ਼ਾਸਨ ਨਹੀਂ ਕਰਦਾ ।” ਕੋਈ ਅਸਚਰਜ ਨਹੀਂ ਕਿ ਬਰਤਾਨਵੀ ਅਰਸਤੂ ਨੂੰ ਪਸੰਦ ਕਰਦੇ ਹਨ ਉਸ ਦਾ ਈਸ਼ਵਰ ਸਪੱਸ਼ਟ ਰੂਪ ਵਿੱਚ ਉਨ੍ਹਾਂ ਦੇ ਰਾਜੇ ਤੋਂ ਨਕਲ ਕੀਤਾ ਗਿਆ ਹੈ ।
ਜਾਂ ਫਿਰ ਅਤਸਤ ਦੇ ਹੀ ਆਪਣੇ ਆਪ ਤੋਂ । ਸਾਡਾ ਫ਼ਿਲਾਸਫ਼ਰ ਚਿੰਤਨ ਨੂੰ ਇੰਨਾ ਪਿਆਰਦਾ ਸੀ, ਕਿ ਇਸ ਪ੍ਰਤੀ ਰੱਬਤਾ ਦੇ ਸੰਕਲਪ ਦਾ ਉਸ ਨੇ ਬਲੀਦਾਨ ਚੜ੍ਹਾ ਦਿੱਤਾ । ਉਸ ਦਾ ਈਸ਼ਵਰ ਸ਼ਾਂਤ, ਅਰਸਤੂ-ਮਈ ਭਾਂਤ ਦਾ ਹੈ, ਕਿਸੇ ਤਰ੍ਹਾਂ ਰੋਮਾਂਚਕ ਨਹੀਂ, ਚੀਜ਼ਾਂ ਵਸਤਾਂ ਦੇ ਸੰਗ੍ਰਾਮ ਤੇ ਮਿੱਟੀ ਘੱਟੇ ਤੋਂ ਲਾਂਭੇ ਹੋਇਆ, ਆਪਣੇ ਰਾਜ-ਭਵਨ ਵਿੱਚ ਬਿਰਾਜਮਾਨ: ਅਫਲਾਤੂਨ ਦੇ ਫਿਲਾਸਫਰ ਰਾਜਿਆਂ ਤੋਂ ਸੰਸਾਰ ਭਰ ਦੀ ਵਿੱਥ ਉੱਤੇ ਜਾਂ ਫਿਰ ‘ਯਾਹਵ’ ਦੀ ਭਿਆਨਕ ਸਰੀਰ ਆਕਾਰ ਦੀ ਵਾਸਤਵਿਕਤਾ ਤੋਂ, ਜਾਂ ਈਸਾਈਆਂ ਦੇ ਰੱਬ ਦੇ ਸਾਊ ਅਤੇ ਕ੍ਰਿਪਾਲੂ ਪਿਤਰੀਪਨ ਤੋਂ ਪਰੇ ਪਰੇਰੇ ਹੈ ।
- ਮਨੋਵਿਗਿਆਨ ਅਤੇ ਕਲਾ ਦੀ ਵਾਸਤਵਿਕਤਾ ਅਰਸਤੂ ਦਾ ਮਨੋਵਿਗਿਆਨ ਵੀ ਅਜਿਹੇ ਹੀ ਧੁੰਦਲ-ਪਨ ਤੇ ਡਾਵਾਂ-ਡੋਲਤਾ ਨਾਲ ਵਿਕ੍ਰਿਤ ਹੋਇਆ ਹੋਇਆ ਹੈ । ਬਹੁਤ ਸਾਰੀਆਂ ਮਨੋਰੰਜਕ ਇਬਾਰਤ-ਟੁਕੜੀਆਂ ਵੀ ਹਨ; ਆਦਤ ਦੀ ਤਾਕਤ ਉੱਤੇ ਜ਼ੋਰ ਦਿੱਤਾ ਗਿਆ ਹੈ, ਅਤੇ ਪਹਿਲੀ ਵਾਰ ਇਸ ਨੂੰ ‘ਦੂਜੀ ਕੁਦਰਤ’ ਕਰ ਕੇ ਕਿਹਾ ਗਿਆ ਹੈ; ਅਤੇ ਸੰਯੋਜਨ ਦੇ ਨਿਯਮ, ਭਾਵੇਂ ਵਿਕਸਿਤ ਨਹੀਂ ਕੀਤੇ ਗਏ, ਪਰ ਇਨ੍ਹਾਂ ਨੂੰ ਇਕ ਨਿਸ਼ਚਿਤ ਸ਼ਕਲ ਸੂਰਤ ਦਿੱਤੀ ਗਈ ਹੈ । ਪਰ ਦਾਰਸ਼ਨਿਕ ਮਨੋਵਿਗਿਆਨ ਦੀਆਂ ਦੋਵੇਂ ਨਿਰਣਾਇਕ ਸਮੱਜਿਆਵਾਂ-ਸੰਕਲਪ ਦੀ ਸੁਤੰਤਰਤਾ ਤੇ ਆਤਮਾ ਦੀ ਅਮਰਤਾ—ਨੂੰ ਧੁੰਦਲੇ-ਪਨ ਤੇ ਸੰਦੇਹ ਵਿੱਚ ਛੱਡਿਆ ਗਿਆ ਹੈ । ਕਦੀ ਕਦੀ ਤਾਂ ਅਰਸਤੂ ਇਕ ਨਿਰਧਾਰਣਵਾਦੀ ਵਾਂਗੂ ਗੱਲ ਬਾਤ ਕਰਦਾ ਹੈ—”ਜੋ ਕੁਝ ਵੀ ਅਸੀਂ ਹਾਂ ਉਸ ਨਾਲੋਂ ਵਿਭਿੰਨ ਹੋਣ ਲਈ ਅਸੀਂ ਸਿੱਧੇ ਤੌਰ ਤੇ ਸੰਕਲਪ ਕਰ ਹੀ ਨਹੀਂ ਸਕਦੇ ।” ਪਰ ਨਿਸ਼ਚਿੱਤਤਾਵਾਦ ਦੇ ਵਿਰੁੱਧ ਉਹ ਦਲੀਲ ਦੇਣੀ ਜਾਰੀ ਰੱਖਦਾ ਹੈ, ਕਿ ਅਸੀਂ ਇਸ ਗੱਲ ਦੀ ਚੋਣ ਤਾਂ ਕਰ ਸਕਦੇ ਹਾਂ ਕਿ ਅਸੀਂ ਕੀ ਬਣਾਂਗੇ, ਅਤੇ ਇਹ ਕੁਝ ਹੁਣ ਇਸ ਵੇਲੇ ਉਸ ਵਾਤਾਵਰਣ ਦੀ ਚੋਣ ਕਰਨ ਨਾਲ ਜਿਹੜਾ ਕਿ ਸਾਨੂੰ ਢਾਲ ਲਵੇਗਾ: ਇਸ ਲਈ ਇਸ ਭਾਵ ਅਨੁਸਾਰ ਤਾਂ ਅਸੀਂ ਸੁਤੰਤਰ ਹਾਂ ਕਿ ਅਸੀਂ ਆਪਣੇ ਮਿੱਤਰਾਂ, ਪੁਸਤਕਾਂ, ਵਿਹਾਰਾਂ ਤੇ ਦਿਲ ਪਰਚਾਵਿਆਂ ਦੀ ਚੋਣ ਨਾਲ ਆਪਣੇ ਆਚਰਣ ਨੂੰ ਸ਼ਕਲ ਸੂਰਤ ਦੇਂਦੇ ਹਾਂ । ਉਹ ਨਿਸ਼ਚਿੱਤਤਾਵਾਦੀ ਦੇ ਇਸ ਬਣੇ ਬਣਾਏ ਉੱਤਰ ਦੀ ਆਸ ਨਹੀਂ ਕਰਦਾ, ਕਿ ਸ਼ਕਲ ਸੂਰਤ ਦੇਣ ਵਾਲੀਆਂ ਇਹ ਚੋਣਾਂ ਹੀ ਆਪ, ਸਾਡੇ ਪਹਿਲਾਂ ਦੇ ਬਣੇ ਆਚਰਣ ਨਾਲ ਨਿਰਣੇ ਕੀਤੀਆਂ ਜਾਂਦੀਆਂ ਹਨ, ਅਤੇ ਇਹ ਆਚਰਣ ਅੰਤ ਨੂੰ, ਅਣਚੁਣੇ ਜੱਦ ਤੇ ਸ਼ੁਰੂ ਦੇ ਵਾਤਾਵਰਣ ਰਾਹੀਂ ਨਿਰਣੇ ਕੀਤਾ ਜਾਂਦਾ ਹੈ । ਉਹ ਇਸ ਵਿਚਾਰ ਬਿੰਦੂ ਉੱਤੇ ਜ਼ੋਰ ਦੇਂਦਾ ਹੈ ਕਿ ਪ੍ਰਸੰਸਾ ਤੇ ਨਿਖੇਧੀ ਦੀ ਸਾਡੀ ਨਿਰੰਤਰ ਵਰਤੋਂ, ਨੈਤਿਕ ਜ਼ਿੰਮੇਵਾਰੀ, ਤੇ ਸੁਤੰਤਰ ਸੰਕਲਪ ਦੀ ਪਹਿਲਾਂ ਤੋਂ ਮਨੋਤ ਰੱਖਦੀ ਹੈ। ਉਸ ਨੂੰ ਇਹ ਨਹੀਂ ਸੁਝਦਾ ਕਿ ਨਿਸ਼ਚਿੱਤਤਾਵਾਦੀ ਇਨ੍ਹਾਂ ਹੀ ਤਰਕਵਾਕਾਂ ਤੋਂ, ਬਿਲਕੁਲ ਉਲਟੇ ਸਿੱਟੇ ਉੱਤੇ ਪਹੁੰਚ ਸਕਦਾ ਹੈ ਕਿ ਪ੍ਰਸੰਸਾ ਅਤੇ ਨਿਖੇਧੀ ਇਸੇ ਲਈ ਦਿੱਤੀਆਂ ਜਾਂਦੀਆਂ ਹਨ ਕਿ ਇਹ ਪਿਛੋਂ ਹੋਣ ਵਾਲੀ ਕਿਰਿਆ ਦਾ ਨਿਰਣੇ ਕਰਨ ਵਾਲੇ ਕਾਰਕਾਂ ਦਾ ਇਕ ਭਾਗ ਬਣ ਸਕਣ। ਅਰਸਤੂ ਦਾ ਆਤਮਾ ਬਾਰੇ ਸਿਧਾਂਤ ਇਕ ਸੁਆਦੀ ਪਰਿਭਾਸ਼ਾ ਨਾਲ ਸ਼ੁਰੂ ਹੁੰਦਾ ਮਾ ਕਿਸੇ ਜੀਉਂਦੇ ਸਰੀਰ ਦਾ ਸਾਰੇ ਦਾ ਸਾਰਾ, ਸਬਲ ਸਾਰ, ਤੇ ਇਸ ਦੀਆਂ ਸ਼ਕਤੀਆਂ ਅਤੇ ਪਰਕ੍ਰਿਆਵਾਂ ਦਾ ਸਮੁੱਚਾ ਜੋੜ ਹੁੰਦਾ ਹੈ । ਪੌਦਿਆਂ ਦੇ ਅੰਦਰ, ਆਤਮਾ ਕੇਵਲ ਮਾਤਰ ਇਕ ਭੋਜਨ ਲੈਣ ਵਾਲਾ ਤੇ ਪੁਨਰ-ਉਤਪਾਦਿਕ ਸ਼ਕਤੀ ਰੂਪ ਹੁੰਦਾ ਹੈ; ਪਸ਼ੂਆਂ ਅੰਦਰ ਵੀ ਇਹ ਇਕ ਦੇਖਣ ਸੁਣਨ ਤੇ ਤੁਰਨ ਫਿਰਨ ਦੀ ਸ਼ਕਤੀ ਹੁੰਦਾ ਹੈ; ਮਨੁੱਖ ਅੰਦਰ ਇਹ ਦਲੀਲ ਕਰਨ ਤੇ ਵਿਚਾਰ ਦੀ ਸ਼ਕਤੀ ਵੀ ਹੁੰਦਾ ਹੈ । ਆਤਮਾ, ਸਰੀਰ ਦੀਆਂ ਸ਼ਕਤੀਆਂ ਦਾ ਜੰਡ ਹੋਣ ਕਰ ਕੇ ਸਰੀਰ ਤੋਂ ਬਿਨਾਂ ਰਹਿ ਨਹੀਂ ਸਕਦਾ । ਦੋਵੇਂ ਮੋਮ ਤੇ ਇਸ ਦੇ ਰੂਪ ਆਕਾਰ ਸਮਾਨ ਹੁੰਦੇ ਹਨ, ਤੇ ਕੇਵਲ ਵਿਚਾਰ ਵਿੱਚ ਹੀ ਵੱਖਰੇ ਕੀਤੇ ਜਾਣ ਯੋਗ, ਪਰ ਵਾਸਤਵ ਵਿੱਚ ਇਕ ਹੀ ਸਮਗ੍ਰ ਜੀਉਂਦੀ ਇਕਾਈ ਰੂਪ ਹੁੰਦੇ ਹਨ ਕੀਤੀ ਜਾ ਸਰੀਰ ਵਿੱਚ ਇਸ ਤਰ੍ਹਾਂ ਪਾਈ ਜਾਣ ਵਾਲੀ ਕੋਈ ਚੀਜ਼ ਨਹੀਂ, ਜਿਵੇਂ ਕਿ ਵੀਨਸ ਦੇ ਬੁੱਤਾਂ ਵਿੱਚ-ਡਾਇਡੋਲਯੂ ਭਾਹੀ ਪਾਇਆ ਗਿਆ ਪਾਰਾ, ਤਾਂ ਜੋ ਉਹ ਖੜੇ ਖੜੋਤੇ ਰਹਿ ਸਕਣ ਦੇ ਬਈ ਇਕ ਵਿਅਕਤੀਗਤ ਤੇ ਵਿਸ਼ਿਸ਼ਟ ਆਤਮਾ ਕੇਵਲ ਆਪਣੇ ਹੀ ਸਰੀਰ ਵਿੱਚ ਰਹਿ ਸਕਣ। ਕੋਈ ਇਕ ਵਿਆਤਮਾ ਭੌਤਿਕ ਮਨੁੱਖੀ ਆਧੀਮਾ ਸ਼੍ਰੀ ਇਮੇਕਰੀਟ ਇਸ ਬਾਰੇ ਮੰਦਹਿ ਸਕਦੀ ਹੈ । ਤਾਂ ਵੀ ਆ ਸਰਦਾ ਹੈ। ਮਨੁੱਖੀ ਆਤਮਾ ਦੀ ਵਿਚਾਰਸ਼ੀਲ ਸ਼ਕਤੀ ਦਾ ਕੁਝ ਭਾਗ ਨਿਮ ਕਿਆ ਹੀ ਇਹ, ਇਹ ਯਾਦ ਸ਼ਕਤੀ ਨਾਲ ਸੰਬੰਧਿਤ ਹੁੰਦਾ ਹੈ, ਤੇ ਉਸ ਸਰੀਰ ਨਾਲ ਹੀ ਮਰ ਜਾਂਦਾ ਹੈ, ਜਿਸ ਦੀ ਉਹ ਯਾਦ ਸ਼ਕਤੀ ਸੀ; ਪਰ ‘ਕ੍ਰਿਆਸ਼ੀਲ ਵਿਵੇਕ ਸ਼ਕਤੀ’ ਚਿੰਤਨ ਦੀ ਨਿਰੋਲ ਤਾਕਤ, ਯਾਦ ਸ਼ਕਤੀ ਤੋਂ ਸੁਤੰਤਰ, ਤੇ ਨਿਰਬਲਤਾ ਤੋਂ ਅਛੋਹ ਰਹਿੰਦੀ ਹੈ । ਕ੍ਰਿਆਸ਼ੀਲ ਵਿਵੇਕ ਸ਼ਕਤੀ, ਮਨੁੱਖ ਅੰਦਰਲੇ ਵਿਅਕਤਕ ਅੰਸ਼ ਨਾਲੋਂ ਵੱਖਰੀ ਤਰ੍ਹਾਂ, ਵਿਸ਼ਵ ਵਿਆਪਕ ਹੁੰਦੀ ਹੈ: ਜਿਹੜੀ ਕਿ ਚੀਜ਼ ਜੀਉਂਦੀ ਬਚ ਰਹਿੰਦੀ ਹੈ, ਉਹ ਆਪਣੀਆਂ ਭਾਵਨਾਵਾਂ ਤੇ ਇੱਛਾਵਾਂ ਸਮੇਤ ਵਿਅਕਤੀ ਨਹੀਂ, ਸਗੋਂ ਆਪਣੇ ਵੱਧ ਤੋਂ ਵੱਧ ਭਾਵਾਤਮਕ ਤੇ ਅਵਿਅਕਤਿਕ ਰੂਪ ਵਿੱਚ ਮਨ ਹੁੰਦਾ ਹੈ । ਮੁੱਕਦੀ ਗੱਲ ਅਰਸਤੂ, ਆਤਮਾ ਨੂੰ ਅਮਰਤਾ ਪਰਦਾਨ ਕਰਨ ਲਈ ਇਸ ਨੂੰ ਮਾਰ ਦੇਂਦਾ ਹੈ; ਅਮਰ ਆਤਮਾ, ਵਾਸਤਵਿਕਤਾ ਤੋਂ ਨਿਸ਼ਕਲੰਕ ‘ਨਿਰੋਲ ਵਿਚਾਰ’ ਰੂਪ ਹੁੰਦਾ ਹੈ; ਠੀਕ ਜਿਵੇਂ ਕਿ ਅਰਸਤੂ ਦਾ ਰੱਬ ਕ੍ਰਿਆ ਤੋਂ ਨਿਸ਼ਕਲੰਕ ਨਿਰੋਲ ਪ੍ਰਵਿਰਤੀ ਹੁੰਦਾ ਹੈ। ਕੋਈ ਆਦਮੀ ਜਿਹੜਾ ਅਜਿਹਾ ਕਰ ਸਕਦਾ ਹੋਵੇ, ਉਹ ਇਸ ਧਰਮ ਸ਼ਾਸਤਰ ਤੋਂ ਸੰਤੁਸ਼ਟ ਹੋ ਲਵੇ । ਕੋਈ ਆਦਮੀ ਹੈਰਾਨ ਹੁੰਦਾ ਹੈ ਕਿ ਕੀ ਇਸ ਦਾਰਸ਼ਨਿਕ ਕੇਕ ਨੂੰ ਖਾਣਾ ਤੇ ਇਸ ਨੂੰ ਬਚਾ ਵੀ ਰੱਖਣਾ, ਕਿਧਰੇ ਅਰਸਤੂ ਦਾ ਮੈਸੀਡੋਨੀਆ ਦੇ ਵਿਰੋਧੀ ਧਤੂਰੇ ਤੋਂ ਆਪਣੇ ਆਪ ਨੂੰ ਬਚਾ ਲੈਣ ਦਾ ਸੂਖਮ ਢੰਗ ਤਾਂ ਨਹੀਂ ?
ਮਨੋਵਿਗਿਆਨ ਦੇ ਵਧੀਕ ਸੁਰੱਖਿਅਤ ਖੇਤਰ ਵਿੱਚ, ਉਹ ਵਧੀਕ ਮੌਲਿਕਤਾ ਨਾਲ ਤੇ ਟਿਕਾਣੇ ਸਿਰ ਲਿਖਦਾ ਤੇ ਲਗਭਗ ਸੌਂਦਰਯ ਬੋਧੀ, ਅਧਿਐਨ ਸਿਰਜ ਦੇਂਦਾ ਹੈ— ਸੁੰਦਰਤਾ ਤੇ ਕਲਾ ਦਾ ਸਿਧਾਂਤ । ਅਰਸਤੂ ਕਹਿੰਦਾ ਹੈ, ਕਿ ਕਲਾਮਈ ਸਿਰਜਨ, ਰੂਪ ਆਕਾਰ ਦੇਣ ਵਾਲੇ ਉਦਵੇਗ, ਤੇ ਭਾਵਨਾਮਈ ਪ੍ਰਗਟਾਅ ਦੀ ਸੱਧਰ ਤੋਂ ਜਨਮ ਲੈਂਦਾ ਹੈ । ਕਲਾ ਦਾ ਰੂਪ ਅਨਿਵਾਰੀ ਤੌਰ ਤੇ, ਵਾਸਤਵਿਕਤਾ ਦੀ ਨਕਲ ਕਰਨਾ ਹੁੰਦਾ ਹੈ। ਇਹ ਕੁਦਰਤ ਦੇ ਸਾਹਮਣੇ ਸ਼ੀਸ਼ਾ ਰੱਖ ਦੇਂਦਾ ਹੈ । ਮਨੁੱਖ ਅੰਦਰ ਨਕਲ ਕਰਨ ਲਈ ਵੀ ਇਕ ਸੁੱਖ-ਸੁਆਦ ਹੁੰਦਾ ਹੈ, ਜਿਸ ਚੀਜ਼ ਦੀ ਪ੍ਰਗਟ ਤੌਰ ਤੇ ਨੀਵੇਂ ਪਸ਼ੂਆਂ ਵਿਚ ਥੁੜ੍ਹ ਹੁੰਦੀ ਹੈ । ਤਾਂ ਵੀ ਕਲਾ ਦਾ ਪ੍ਰਯੋਜਨ, ਚੀਜ਼ਾਂ ਵਸਤਾਂ ਦੇ ਬਾਹਰਲੇ ਰੂਪ ਆਕਾਰ ਦੀ ਨਹੀਂ, ਸਗੋਂ ਉਨ੍ਹਾਂ ਦੀ ਅੰਦਰਲੀ ਸਾਰਥਿਕਤਾ ਦੀ ਪ੍ਰਤੀਨਿਧਤਾ ਕਰਨਾ ਹੁੰਦਾ ਹੈ । ਉਨ੍ਹਾਂ ਦੀ ਵਾਸਤਵਿਕਤਾ ਇਸ ਚੀਜ਼ ਲਈ ਹੁੰਦੀ ਹੈ, ਨਾ ਕਿ ਬਾਹਰਲੇ ਵਿਧੀਵਾਦ ਤੇ ਵੇਰਵੇ ਲਈ। ‘ਇਡੀਪਸਰੈਕਸ’ ਚਿੱਤਰ ਦੀ ਕਰੜੀ ਕਲਾਸਿਕ ਪਰਿਮਿਤਤਾ ਵਿੱਚ ਵਧੀਕ ਮਾਨਵੀ ਸੱਭਿਅਤਾ ਹੋ ਸਕਦੀ ਹੈ, ਬਨਿਸਬਤ ‘ਟਰੋਜਨ ਇਸਤ੍ਰੀਆਂ’ ਦੇ ਚਿੱਤਰ ਦੇ ਵਾਸਤਵਿਕ ਹੰਝੂਆਂ ਦੇ ।
ਸਰਵ ਸ੍ਰੇਸ਼ਟ ਕਲਾ ਬੁੱਧੀ ਨੂੰ ਵੀ ਓਵੇਂ ਪ੍ਰੇਰਣਾ ਦੇਂਦੀ ਹੈ ਜਿਵੇਂ ਕਿ ਭਾਵਨਾਵਾਂ ਨੂੰ । (ਜਿਵੇਂ ਕਿ ਬਹੁਵਾਦ ਸੰਗੀਤ, ਸਾਨੂੰ ਨਾ ਕੇਵਲ ਆਪਣੀਆਂ ਇਕਸਾਰ ਸੁਰਾਂ ਤੇ ਤਾਲਾਂ ਨਾਲ ਸਗੋਂ ਆਪਣੀ ਬਣਾਵਟ ਤੇ ਵਿਕਾਸ ਨਾਲ ਵੀ ਪ੍ਰੇਰਣਾ ਦੇਂਦਾ ਹੈ); ਅਤੇ ਇਹ ਬੌਧਿਕ ਸੁੱਖ-ਸੁਆਦ, ਖੁਸ਼ੀ ਦਾ ਉੱਚਤਮ ਰੂਪ ਹੈ, ਜਿਸ ਤੀਕ ਕਿ ਮਨੁੱਖ ਪਹੁੰਚ ਸਕਦਾ ਹੈ। ਇਸ ਲਈ ਕਲਾ ਨੂੰ ਨਿਸ਼ਾਨਾ ਬੰਨ੍ਹਣਾ ਚਾਹੀਦਾ ਹੈ, ਰੂਪ ਆਕਾਰ ਉੱਤੇ ਤੇ ਸਭ ਤੋਂ ਵਧੀਕ ਅਜਿਹੀ ਇਕਸਾਰਤਾ ਉੱਤੇ ਜਿਹੜੀ ਕਿ ਬਣਾਵਟ ਦੀ ਰੀੜ ਦੀ ਹੱਡੀ, ਤੇ ਰੂਪ ਆਕਾਰ ਦਾ ਫੋਕਸ ਹੁੰਦੀ ਹੈ। ਉਦਾਹਰਣ ਵਜੋਂ ਕਿਸੇ ਨਾਟਕ ਅੰਦਰ ਇਕਸਾਰਤਾ ਹੋਣੀ ਲੋੜੀਦੀ ਹੈ, ਕਿਰਿਆ ਦੀ। ਇਸ ਵਿੱਚ ਭਰਮ ਭੁਲੇਖਾ ਪਾਣ ਵਾਲੇ ਕੋਈ ਉਪ-ਪਲਾਟ ਨਹੀਂ ਹੋਣੇ ਚਾਹੀਦੇ, ਤੇ ਨਾ ਹੀ ਕੋਈ ਲਾਭਲੀਆਂ ਘਟਨਾਵਾਂ । ਪਰ ਸਭ ਤੋਂ ਵਧੀਕ, ਕਲਾ ਦਾ, ਕੰਮ ਭਾਵਨਾ ਦਾ ਪ੍ਰਗਟਾਅ ਜਾਂ ਸ਼ੁੱਧੀਕਰਣ ਹੁੰਦਾ ਹੈ । ਸਮਾਜਿਕ ਬੰਧਨਾਂ ਦੇ ਦਬਾਅ ਅਧੀਨ ਸਾਡੇ ਅੰਦਰ ਇਕੱਠੇ ਹੋ ਗਏ ਉਹ ਵਲਵਲੇ ਜਿਹੜੇ ਕਿ ਅਚਾਨਕ ਗੈਰ-ਸਮਾਜਿਕ ਤੇ ਵਿਨਾਸ਼ਕਾਰੀ ਰੂਪ ਲੈ ਲੈਣ ਵਾਲੇ ਹੁੰਦੇ ਹਨ, ਉਹ ਛੁਹੋ ਜਾ ਕੇ ਨਾਟਕੀ ਉਤਸ਼ਾਹ ਦਾ ਹਾਨੀ-ਰਹਿਤ ਰੂਪ ਲੈ ਲੈਂਦੇ ਹਨ; ਇਸ ਤਰ੍ਹਾਂ ”ਤਰਸ ਤੇ ਭੈ ਰਾਹੀਂ ਦੁਖਾਂਤ ਨਾਟਕ ਇਨ੍ਹਾਂ ਜਜ਼ਬਿਆਂ ਦੀ ਮੁਨਾਸਿਬ ਸ਼ੁੱਧੀ ਦਾ ਪ੍ਰਯੋਜਨ ਪੂਰਾ ਕਰ ਦੇਂਦਾ ਹੈ ।” ਅਰਸਤੂ ਦੁਖਾਂਤ ਨਾਟਕ ਦੇ ਕੁਝ ਨਿਸ਼ਚਿਤ ਅੰਗਾਂ ਤੋਂ ਖੁੰਝ ਜਾਂਦਾ ਹੈ (ਜਿਵੇਂ ਕਿ ਅਸੂਲਾਂ ਤੇ ਵਿਅਕਤੀਆਂ ਦਾ ਵਿਰੋਧ); ਪਰ ਨਾਟਕ ਰਾਹੀਂ ਜਜ਼ਬਿਆਂ ਨੂੰ ਪ੍ਰਗਟਾਣ ਦੇ ਇਸ ਸਿਧਾਂਤ ਵਿੱਚ ਉਸ ਨੇ ਕਲਾ ਦੀ ਲਗਭਗ ਰਹੱਸਮਈ ਸ਼ਕਤੀ ਦੇ ਸਮਝਣ ਬਾਰੇ ਇਕ ਬੇਹੱਦ ਉਰਵਰ ਸੁਭਾਅ ਦੇ ਦਿੱਤਾ ਹੈ । ਚਿੰਤਨ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰਨ ਤੇ ਜਿਸ ਚੀਜ਼ ਨੂੰ ਵੀ ਉਹ ਛੁਹੇ ਉਸ ਨੂੰ ਸਜ਼ਾ ਦੇਣ ਦੀ ਉਸ ਦੀ ਯੋਗਤਾ, ਦੀ ਇਹ ਇਕ ਪ੍ਰਕਾਸ਼-ਮਈ ਮਿਸਾਲ ਹੈ।
7. ਨੀਤੀ-ਵਿਗਿਆਨ ਤੇ ਪ੍ਰਸੰਨਤਾ ਦੀ ਅਸਲੀਅਤ
ਤਾਂ ਵੀ ਜਿਉਂ ਜਿਉਂ ਅਰਸਤੂ ਵਿਕਾਸ ਕਰਦਾ ਗਿਆ, ਅਤੇ ਸਿੱਖਿਆ ਦਿੱਤੇ ਤੇ ਨਿਰਮਾਣ ਕੀਤੇ ਜਾਣ ਲਈ ਨੌਜਵਾਨ ਉਸ ਦੇ ਇਰਦ ਗਿਰਦ ਭੀੜ ਪਾ ਕੇ ਇਕੱਠੇ ਹੁੰਦੇ ਗਏ, ਤਿਉਂ ਤਿਉਂ ਉਸ ਦਾ ਮਨ ਵਿਗਿਆਨ ਦੇ ਵੇਰਵਿਆਂ ਵਲੋਂ ਹੋਰ ਹੋਰ ਹਟਦਾ ਹੋਇਆ. ਵਤੀਰੇ ਤੇ ਆਚਰਣ ਦੀਆਂ ਵਧੀਕ ਵਿਸ਼ਾਲ ਤੇ ਅਸਪੱਸ਼ਟ ਸਮੱਸਿਆਵਾਂ ਵੱਲ ਪ੍ਰਵਿਰਤ *ਹੁੰਦਾ ਗਿਆ । ਉਸ ਨੂੰ ਇਹ ਗੱਲ ਹੋਰ ਵਧੇਰੇ ਸਪੱਸ਼ਟ ਹੋ ਗਈ, ਕਿ ਭੌਤਿਕ ਸੰਸਾਰ ਦੇ ਸਾਰੇ ਪ੍ਰਸ਼ਨਾਂ ਤੋਂ ਉਪਰਵਾਰ, ਪ੍ਰਸ਼ਨਾਂ ਦਾ ਵੱਡਾ ਪ੍ਰਸ਼ਨ ਇਹ ਦਿਖਾਈ ਦੇ ਰਿਹਾ ਸੀ-ਸਰਬ-ਸ੍ਰੇਸ਼ਟ ਜੀਵਨ ਕੀ ਹੈ ?-ਜੀਵਨ ਦੀ ਪਰਮ ਭਲਾਈ ਕੀ ਹੈ ? —ਸਦਗੁਣ ਕੀ ਹੈ ? ਅਸਾਂ ਪ੍ਰਸੰਨਤਾ ਤੇ ਪੂਰਣਤਾ ਕਿਵੇਂ ਪ੍ਰਾਪਤ ਕਰਨੀ ਹੈ ?
ਆਪਣੀ ਨੈਤਿਕਤਾ ਵਿੱਚ ਉਹ ਵਾਸਤਵਿਕ ਰੂਪ ਵਿੱਚ ਸਰਲ ਹੈ । ਉਸ ਦੀ ਵਿਗਿਆਨਿਕ ਸਿਖਲਾਈ ਉਸ ਨੂੰ ਪਰਮ ਮਨੁੱਖੀ ਆਦਰਸ਼ਾਂ ਤੇ ਪੂਰਣਤਾ ਦੀਆਂ ਖ਼ਾਲੀ, ਸਿੱਖ ਮੱਤਾਂ ਦੇ ਪਰਚਾਰ ਤੋਂ ਪਰ੍ਹੇ ਹੀ ਰੱਖਦੀ ਹੈ। ਸੰਤਾਇਨਾ ਕਹਿੰਦਾ ਹੈ, ‘ਅਰਸਤੂ ਦੀ ਵਿਅਕਤੀ ਅੰਦਰ, ਮਨੁੱਖੀ ਪ੍ਰਕਿਰਤੀ ਜਾਂ ਸੁਭਾਅ ਦਾ ਸੰਕਲਪ ਬਿਲਕੁਲ ਨਿਰੋਆ ਹੈ; ਹਰ ਆਦਰਸ਼ ਦਾ ਕੋਈ ਇਕ ਕੁਦਰਤੀ ਆਧਾਰ ਤੇ ਹਰੇਕ ਕੁਦਰਤੀ ਚੀਜ਼ ਦਾ ਕੋਈ ਇਕ ਆਦਰਸ਼ਕ ਵਿਕਾਸ ਹੁੰਦਾ ਹੈ।” ਅਰਸਤੂ ਖੁੱਲ੍ਹੇ ਤੌਰ ਤੇ ਇਹ ਗੱਲ ਸਮਝ ਕੇ ਆਰੰਭ ਕਰਦਾ ਹੈ ਕਿ ਜੀਵਨ ਦਾ ਨਿਸ਼ਾਨਾ ਆਪਣੇ ਨਮਿਤ ਭਲਾਈ ਨਹੀਂ ਸਗੋਂ ਪ੍ਰਸੰਨਤਾ ਹੈ। “ਕਿਉਂ ਜੋ ਪ੍ਰਸੰਨਤਾ ਦੀ ਚੋਣ ਅਸੀਂ ਇਸ ਦੇ ਆਪਣੇ ਆਪ ਲਈ ਕਰਦੇ ਹਾਂ, ਨਾ ਕਿ ਕਿਸੇ ਹੋਰ ਅਗੇਰੇ ਦੀ ਚੀਜ਼ ਨੂੰ ਸਾਹਮਣੇ ਰੱਖ ਕੇ; ਜਦੋਂ ਕਿ ਸਨਮਾਨ, ਸੁੱਖ-ਸੁਆਦ, ਤੇ ਬੁੱਧੀ ਦੀ ਚੋਣ ਅਸੀਂ ਕਰਦੇ ਹਾਂ……ਕਿਉਂ ਜੋ ਅਸੀਂ ਵਿਸਵਾਸ ਕਰਦੇ ਹਾਂ, ਕਿ ਇਨ੍ਹਾਂ ਰਾਹੀਂ ਅਸੀਂ ਪ੍ਰਸੰਨ ਕਰ ਦਿੱਤੇ ਜਾਵਾਂਗੇ ।” ਪਰ ਉਹ ਅਨੁਭਵ ਕਰਦਾ ਹੈ, ਕਿ ਤਾਂ ਕੇਵਲ ਇਕ ਮੰਨੀ ਹੋਈ ਸਚਾਈ ਹੈ ਜਿਸ ਚੀਜ਼ ਦੀ ਲੋੜ ਹੈ ਉਹ ਪ੍ਰਸੰਨਤਾ ਨੂੰ ਪਰਮ ਕਲਿਆਣ ਕਰ ਕੇ ਕਹਿਣਾ ਅਸਲੀਅਤ ਦੀ ਵਧੀਕ ਸਪੱਸ਼ਟ ਵਿਆਖਿਆ ਕਰਨਾ ਤੇ ਇਸ ਦੀ ਪ੍ਰਾਪਤੀ ਦਾ ਸਾਧਨ ਦੱਸਣਾ ਤਾਂ ਪ੍ਰਸੰਨਤਾ ਦੀ ਹੈ । ਇਸ ਸਾਧਨ ਨੂੰ ਲੱਭਣ ਦੀ ਆਸ ਉਹ ਇਸ ਪ੍ਰਸ਼ਨ ਦੀ ਪੁੱਛ ਕਰਨ ਵਿੱਚ ਰੱਖਦਾ ਹੈ ਕਿ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਕਿ ਮਨੁੱਖ ਦੂਜੇ ਹੋਰ ਪ੍ਰਾਣੀਆਂ ਨਾਲੋਂ ਵਿਭਿੰਨਤਾ ਰੱਖਦਾ ਹੈ: ਅਤੇ ਇਹ ਮਨੋਤ ਮੰਨਣ ਵਿੱਚ ਕਿ ਮਨੁੱਖ ਦੀ ਪ੍ਰਸੰਨਤਾ, ਇਸ ਵਿਸ਼ਿਸ਼ਟ ਮਨੁੱਖੀ ਗੁਣ ਦੀ ਪੂਰੀ ਵਰਤੋਂ ਵਿੱਚ ਪਾਈ ਜਾਏਗੀ। ਹੁਣ ਮਨੁੱਖ ਦੀ ਵਿਸ਼ਿਸ਼ਟ ਸ੍ਰੇਸ਼ਟਤਾ ਉਸ ਦੀ ਵਿਚਾਰ ਸ਼ਕਤੀ ਵਿੱਚ ਹੈ; ਇਸ ਦੇ ਰਾਹੀਂ ਹੀ ਉਹ ਜੀਵਨ ਦੇ ਬਾਕੀ ਸਾਰੇ ਰੂਪਾਂ ਤੋਂ ਅੱਗੇ ਲੰਘ ਜਾਂਦਾ ਤੇ ਉਨ੍ਹਾਂ ਉੱਤੇ ਸ਼ਾਸਨ ਕਰਦਾ ਹੈ, ਅਤੇ ਜਿਸ ਤਰ੍ਹਾਂ ਇਸ ਸ਼ਕਤੀ ਨੇ ਉਸ ਨੂੰ ਸਰਵ-ਉੱਚਤਾ ਦਿੱਤੀ ਹੈ, ਇਸੇ ਤਰ੍ਹਾਂ ਅਸੀਂ ਮੰਨ ਸਕਦੇ ਹਾਂ ਕਿ ਇਸ ਦਾ ਵਿਕਾਸ ਉਸ ਨੂੰ ਪੂਰਤੀ ਤੇ ਪ੍ਰਸੰਨਤਾ ਪ੍ਰਦਾਨ ਕਰੇਗਾ ।
ਤਾਂ ਫਿਰ ਪ੍ਰਸੰਨਤਾ ਦੀ ਪ੍ਰਮੁੱਖ ਹਾਲਤ-ਕੁਝ ਇਕ ਨਿਸ਼ਚਿਤ ਸਰੀਰਕ ਪੂਰਵ- ਆਵੱਰਕਤਾਵਾਂ ਨੂੰ ਛੱਡਦਿਆਂ ਹੋਇਆਂ-ਵਿਵੇਕ ਦਾ ਜੀਵਨ, ਮਨੁੱਖ ਦੀ ਵਸ਼ਿਸ਼ਟ ਸ਼ਾਨ ਤੇ ਸ਼ਕਤੀ ਹੈ । ਸਦਗੁਣ ਜਾਂ ਸਗੋਂ ਉਤਕ੍ਰਿਸਟਤਾ, ਸਪੱਸ਼ਟ ਨਿਰਣੈ, ਸ੍ਵੈ-ਕਾਬੂ, ਇੱਛਾ ਦੀ ਇਕਸਾਰਤਾ ਤੇ ਸਾਧਨਾਂ ਦੀ ਕਲਾ ਕੋਸ਼ਲਤਾ ਉੱਤੇ ਨਿਰਭਰ ਕਰੇਗੀ; ਇਹ ਕਿਸੇ ਸਾਦਾ ਜਿਹੇ ਆਦਮੀ ਦੀ ਕੋਈ ਮਲਕੀਅਤ ਦੀ ਚੀਜ਼ ਨਹੀਂ, ਨਾ ਹੀ ਨਿਰਦੋਸ਼ ਇਰਾਦੇ ਦੀ ਸੁਗਾਤ, ਸਗੋਂ ਪੂਰੇ ਤੌਰ ਤੇ ਵਿਕਸਿਤ ਹੋਏ ਮਨੁੱਖ ਅੰਦਰ, ਅਨੁਭਵ ਦੀ ਸਫ਼ਲਤਾ। ਤਾਂ ਵੀ ਇਸ ਵੱਲ ਜਾਣ ਦਾ ਇਕ ਰਸਤਾ ਹੈ, ਤੇ ਅਤਿ ਸ੍ਰੇਸ਼ਟ ਅਵਸਥਾ ਤੀਕ ਲੈ ਜਾਣ ਵਾਲਾ ਇਕ ਪੱਥ-ਪ੍ਰਦਰਸ਼ਕ । ਇਸ ਮਾਰਗ ਉੱਤੇ ਕਿਨੇ ਸਾਰੇ ਮੋੜ ਤੇ ਦੇਰਾਂ ਹੋ ਸਕਦੀਆਂ ਹਨ; ਇਹ ਵਿਚਕਾਰਲਾ ਰਸਤਾ ਜਾਂ ਸੁਨਹਿਰੀ ਮੱਧ ਮਾਰਗ ਹੈ । ਆਚਰਣ ਦੇ ਗੁਣਾਂ ਨੂੰ ਤ੍ਰਿਕਾਂ ਵਿੱਚ ਬੰਨ੍ਹਿਆ ਜਾ ਸਕਦਾ ਹੈ, ਜਿਨ੍ਹਾਂ ਵਿਚੋਂ ਪਹਿਲੇ ਤੇ ਅੰਤਲੇ ਗੁਣ ਤਾਂ ਔਧੀਆਂ ਤੇ ਬੁਰਾਈਆਂ ਹੋਣਗੇ ਅਤੇ ਵਿਚਕਾਰਲਾ ਗੁਣ ਇਕ ਸਦਗੁਣ ਜਾਂ ਇਕ ਕਮਾਲ ਹੋਵੇਗਾ। ਸੋ, ਕਾਇਰਤਾ ਤੇ ਜਲਦਬਾਜ਼ੀ ਦੇ ਵਿਚਕਾਰ ਸਾਹਸ ਹੈ, ਕੰਜੂਸੀ ਤੇ ਫਜ਼ੂਲ-ਖ਼ਰਚੀ ਦੇ ਵਿਚਕਾਰ ਉਦਾਰਤਾ ਹੈ; ਦਰਿੱਦਰ ਤੇ ਲਾਲਚ ਵਿਚਕਾਰ ਲਾਲਸਾ ਹੈ; ਨਿਤਰਤਾ ਤੇ ਹੰਕਾਰ ਦੇ ਵਿਚਕਾਰ ਸ਼ੀਲਤਾ ਹੈ; ਗੁਪਤਤਾ ਤੇ ਬੜਬੋਲੇ-ਪਨ ਦੇ ਵਿਚਕਾਰ ਦਿਆਨਤਦਾਰੀ, ਉਦਾਸੀ ਤੇ ਟਿਚਕਰਬਾਜ਼ੀ ਵਿਚਕਾਰ ਸ੍ਰੇਸ਼ਟ ਵਿਨੋਦ ਜਾਂ ਹਾਸ-ਰਸ ਝਗੜਾਲੂ-ਪਨ ਤੇ ਖ਼ੁਸ਼ਾਮਦ ਦੇ ਵਿਚਕਾਰ ਮਿਤਰਤਾ ਹੈਮਲਟ ਵਰਗੀ ਅਨਿਸ਼ਚਿੱਤਤਾ ਤੇ ਕਿਗਜ਼ੋਟ ਦੇ ਉਦਵੇਗਪਨ ਵਿਚਕਾਰ ਸ੍ਵੈ-ਵਸੀਕਾਰ । ਤਾਂ ਫਿਰ ਨੀਤੀ ਸਿਧਾਂਤ ਜਾਂ ਆਚਰਣ ਦੀ ‘ਦਰੁਸਤੀ’, ਹਿਸਾਬ ਜਾਂ ਇੰਜਨੀਅਰੀ ਤੋਂ ਵਿਭਿੰਨ ਨਹੀਂ ਹੁੰਦੀ। ਇਸ ਦਾ ਭਾਵ ਉਹ ਚੀਜ਼ ਹੈ ਜਿਹੜੀ ਕਿ ਸਹੀ, ਯੋਗ ਤੇ ਸਰਵ-ਸ੍ਰੇਸ਼ਟ ਸਿੱਟੇ ਲਈ ਸਭ ਤੋਂ ਵਧੀਕ ਉਪਯੋਗੀ ਹੋਵੇ । ਸੁਨਹਿਰੀ ਮੱਧਮਾਨ, ਜਾਂ ਔਸਤ ਤਦ ਵੀ, ਗਣਿਤਕ ਔਸਤ ਵਾਂਗ ਦੋ ਸ਼ੁੱਧ ਤੌਰ ਤੇ ਗਿਣੀਆਂ ਮਿਥੀਆਂ ਜਾਣ ਵਾਲੀਆਂ ਚਰਮ ਸੀਮਾਵਾਂ ਦਾ ਐਨ ਸਗਵਾਂ ਮੱਧਮਾਨ ਨਹੀਂ ਹੁੰਦਾ: ਇਹ ਹਰੇਕ ਸਥਿਤੀ ਦੀਆਂ ਸਮਾਨਾਂਤਰ ਸਥਿਤੀਆਂ ਨਾਲ ਵੱਧਦਾ ਘਟਦਾ ਰਹਿੰਦਾ ਹੈ, ਅਤੇ ਕੇਵਲ ਪ੍ਰਪੱਕ ਤੇ ਲਚਕਦਾਰ ਵਿਵੇਕ ਪ੍ਰਤਿ ਹੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਕਮਾਲ ਇਕ ਅਜਿਹੀ ਕਲਾ ਹੈ ਜਿਹੜੀ ਕਿ ਸਿਖਲਾਈ ਤੇ ਆਦਤ ਬਣਾਨ ਨਾਲ ਜਿੱਤੀ ਜਾਂਦੀ ਹੈ । ਅਸੀਂ ਠੀਕ ਤੌਰ ਤੇ ਕਰਮ ਇਸ ਲਦੀ ਨਹੀਂ ਕਰਦੇ ਕਿ ਸਾਡੇ ਪਾਸ ਸਦਗੁਣ ਜਾਂ ਪ੍ਰਕਰਸ਼ ਹੁੰਦਾ ਹੈ। ਸਗੋਂ ਸਾਡੇ ਪਾਸ ਇਹ ਗੁਣ ਇਸ ਲਈ ਹੁੰਦੇ ਹਨ ਕਿ ਅਸਾਂ ਠੀਕ ਤੌਰ ਤੇ ਕਰਮ ਕੀਤਾ ਹੁੰਦਾ ਹੈ । “ਮਨੁੱਖ ਅੰਦਰ ਇਹ ਗੁਣ ਕਰਮ ਕਰਨ ਨਾਲ ਬਣਦੇ ਹਨ।” ਅਸੀਂ ਉਹ ਕੁਝ ਹੁੰਦੇ ਹਾਂ ਜੋ ਕੁਝ ਅਸੀਂ ਬਾਰ ਬਾਰ ਕਰਦੇ ਹਾਂ । ਕਮਾਲ (excellence) ਇਸ ਲਈ ਕੋਈ ਕਿਰਿਆ ਨਹੀਂ, ਸਗੋਂ ਆਦਤ ਹੁੰਦਾ ਹੈ । “ਮਨੁੱਖ ਦਾ ਕਲਿਆਣ, ਆਤਮਾ ਦਾ ਇਕ ਸੰਪੂਰਣ ਜੀਵਨ ਵਿੱਚ, ਕਮਾਲ ਦੇ ਮਾਰਗ ਉੱਤੇ ਅਮਲ ਕਰਨਾ ਹੈ ਕਿਉਂ ਜੋ, ਜਿਸ ਤਰਾਂ ਕਿਸੇ ਇਕ ਅਬਾਬੀਲ, ਜਾਂ ਇਕ ਹੀ ਸੁਹਾਵਣੇ ਦਿਨ ਨਾਲ ਬਸੰਤ ਰੁਤ ਨਹੀਂ ਤਰ੍ਹਾਂ ਕੋਈ ਇਕੋ ਇਕ ਦਿਨ ਜਾਂ ਥੋੜ੍ਹਾ ਜਿਹਾ ਸਮਾਂ ਕਿਸੇ ਮਨੁੱਖ ਨੂੰ ਆਨੰਦਿਤ ਤੇ ਬਣਾਉਂਦਾ ।” ਬਣਦੀ, ਇਸੇ ਪ੍ਰਸੰਨ ਨਹੀਂ
ਜੁਆਨੀ, ਚਰਮ ਸੀਮਾਵਾਂ ਦੀ ਉਮਰ ਹੁੰਦੀ ਹੈ, “ਨਵਯੁਵਕ ਜੇ ਕਰ ਕੋਈ ਕਸੂਰ ਕਰਦੇ ਹਨ, ਤਾਂ ਇਹ ਸਦਾ ਅਧਿਕਤਾ ਤੇ ਅਤਿਉਕਤੀ ਦੇ ਪੱਖ ਵੱਲ ਕਰਦੇ ਹਨ ।” ਨੌਜਵਾਨਾਂ ਦੀ ਵੱਡੀ ਔਕੜ (ਅਤੇ ਬਹੁਤ ਸਾਰੇ ਉਨ੍ਹਾਂ ਦੇ ਵਡੇਰਿਆਂ ਦੀ) ਇਕ ਚਰਮ ਸੀਮਾਂ ਤੋਂ ਨਿਕਲ ਕੇ ਇਸ ਤੋਂ ਉਲਟੀ ਦੂਜੇ ਪਾਸੇ ਵਿੱਚ ਨਾ ਜਾ ਪੈਣ ਦੀ ਹੁੰਦੀ ਹੈ । ਕਿਉਂ ਜੋ ਕੋਟੀ ਇਕ ਚਰਮ ਸੀਮਾਂ ਸਹਿਜੇ ਹੀ ਦੂਜੀ ਵਿੱਚ ਜਾ ਪ੍ਰਵੇਸ਼ ਕਰਦੀ ਅਤੇ ਅਜਿਹਾ ਕੁਝ ਭਾਵੇਂ ਤਾਂ ਹਦੋਂ ਬਹੁਤੀ ਸੁਧਾਈ ਨਾਲ ਜਾਂ ਹੋਰ ਤਰ੍ਹਾਂ ਹੋ ਜਾਂਦਾ ਹੈ; ਅਸਦਭਾਵਨਾ ਹਦੋਂ ਵਧੀਕ ਰੋਸ ਪ੍ਰਗਟ ਕਰਦੀ, ਅਤੇ ਨਿਮਰਤਾ ਹੈਂਕੜ ਦੇ ਕਿਨਾਰੇ ਦੇ ਨੇੜੇ ਜਾ ਅੱਪੜਦੀ ਹੈ । ਉਹ ਜਿਹੜੇ ਕਿ ਚੇਤੰਨ ਤੌਰ ਤੇ ਇਕ ਚਰਮ ਸੀਮਾਂ ਉੱਤੇ ਹੁੰਦੇ ਹਨ, ਉਹ ਸਦਗੁਣ ਨਾਮ ਮੱਧਮਾਨ ਨੂੰ ਨਹੀਂ, ਸਗੋਂ ਉਲਟੇ ਪਾਸੇ ਦੀ ਚਰਮ ਸੀਮਾ ਨੂੰ ਦੇਂਦੇ ਹਨ । ਕਦੇ ਕਦਾਈਂ ਤਾਂ ਇਹ ਗੱਲ ਚੰਗੀ ਹੁੰਦੀ ਹੈ; ਕਿਉਂ ਜੋ, ਜੇ ਕਰ ਅਸੀਂ ਇਕ ਚਰਮ ਸੀਮਾਂ ਉੱਤੇ ਗ਼ਲਤੀ ਕਰਨ ਬਾਰੇ ਚੇਤੰਨ ਹੋਈਏ ਤਾਂ ਜਿਵੇਂ ਕਿ ਅਸੀਂ ਦੂਜੀ ਉੱਤੇ ਨਿਸ਼ਾਨਾ ਰੱਖ ਕੇ, ਮੱਧਮਾਨ ਸਥਿਤੀ ਉੱਤੇ ਪਹੁੰਚ ਸਕਦੇ ਹਾਂ, ਮਨੁੱਖ ਮੁੜੀ ਹੋਈ ਲੱਕੜ ਨੂੰ ਸਿੱਧਾ ਕਰਨ ਲਈ ਕਰਦੇ ਹਨ। ਪਰ ਅਚੇਤ ਚਰਮ ਸੀਮਾਂ ਵਰਤੀ ਲੋਕ ਸੁਨਹਿਰੀ ਮੱਧਮਾਨ ਨੂੰ ਸਭ ਤੋਂ ਵੱਡਾ ਪਾਪ ਸਮਝਦੇ ਹਨ, ਵਿਚਕਾਰਲੀ ਸਥਿਤੀ ਵਾਲੇ ਆਦਮੀ ਨੂੰ ਉਹ ਇਕ ਦੂਜੇ ਵੱਲ ਧੱਕਦੇ ਹਨ; ਕਾਇਰ ਲੋਕ ਬਹਾਦਰ ਆਦਮੀ ਨੂੰ ਅੰਧਾ-ਧੁੰਦ ਜ਼ੋਸ਼ੀਲਾ ਤੇ ਅੰਧਾ-ਧੁੰਦ ਜੋਸ਼ੀਲੇ ਉਸ ਨੂੰ ਕਾਇਰ ਕਹਿੰਦੇ ਹਨ, ਤੇ ਇਸੇ ਤਰ੍ਹਾਂ ਹੋਰਨਾਂ ਹਾਲਤਾਂ ਵਿੱਚ, ਇਸੇ ਤਰ੍ਹਾਂ ਅਜੋਕੇ ਸਮੇਂ ਦੀ ਰਾਜਨੀਤੀ ਵਿੱਚ, ‘ਉਦਾਰਵਾਦੀ ਨੂੰ ਅਤਿਵਾਦੀ ਅਤੇ ਸੰਜਮਵਾਦੀ ਅਤੇ ਅਤਿਵਾਦੀ ਕਹਿੰਦੇ ਹਨ ।
ਇਹ ਸਪੱਸ਼ਟ ਹੈ ਕਿ ਮੱਧਮਾਨ ਦੇ ਸਿਧਾਂਤ ਦੀ ਰਚਨਾ ਇਕ ਵਿਸ਼ੇਸ਼ ਭਾਂਤ ਦੇ ਅਜਿਹੇ ਰਵੱਈਏ ਰਾਹੀਂ ਕੀਤੀ ਗਈ ਹੈ, ਜਿਹੜਾ ਕਿ ਯੂਨਾਨੀ ਫ਼ਿਲਾਸਫ਼ੀ ਦੀ ਲਗਭਗ ਹਰ ਪ੍ਰਣਾਲੀ ਵਿੱਚ ਪਾਇਆ ਜਾਂਦਾ ਹੈ । ਇਹ ਵਿਚਾਰ ਅਫ਼ਲਾਤੂਨ ਦੇ ਮਨ ਵਿੱਚ ਸੀ ਜਦੋਂ ਕਿ ਉਸ ਨੇ ਸਦਗੁਣ ਨੂੰ ਇਕ ਸੁਰ ਹੋਇਆ ਕਰਮ ਕਿਹਾ ਸੀ: ਸੁਕਰਾਤ ਦੇ ਮਨ ਵਿੱਚ ਜਦੋਂ ਉਸ ਨੇ ਸਦਗੁਣ ਨੂੰ ਗਿਆਨ ਨਾਲ ਸਮਰੂਪ ਹੋਇਆ ਦੱਸਿਆ ਸੀ । ਸਤ, ਸਿਆਣੇ ਮਨੁੱਖਾਂ ਨੇ ਡੈਲਫੀ ਸਥਾਨ ਉੱਤੇ ਅਪਾਲੇ ਦੇ ਮੰਦਰ ਵਿੱਚ, ਉਕਰਾਈਆਂ ਨਾਲ ਇਹ ਪਰੰਪਰਾ ਸਥਾਪਿਤ ਕਰ ਦਿੱਤੀ ਸੀ—ਕਿਸੇ ਚੀਜ਼ ਦੀ ਅਧਿਕਤਾ ਨਾ ਹੋਣੀ । ਜਿਵੇਂ ਕਿ ਨਿਤਸ਼ੇ ਜ਼ੋਰ ਨਾਲ ਕਹਿੰਦਾ ਹੈ । ਸ਼ਾਇਦ ਇਹ ਸਾਰੇ ਯਤਨ, ਯੂਨਾਨੀਆਂ ਦੇ ਆਪਣੇ ਆਚਰਣ ਦੀ ਹਿੰਸਾ ਤੇ ਉਦਵੇਗਪਨ ਨੂੰ ਰੋਕ ਕੇ ਰੱਖਣ ਦੇ ਸਨ । ਵਧੀਕ ਸਹੀ ਤੌਰ ਤੇ ਇਹ ਯੂਨਾਨੀਆਂ ਦੀ ਇਸ ਭਾਵਨਾ ਨੂੰ ਪ੍ਰਤਿਬਿੰਬਤ ਕਰਦੇ ਸਨ ਕਿ ਉਦਵੇਗ ਆਪਣੇ ਆਪ ਵਿੱਚ ਬੁਰਾਈ ਨਹੀਂ ਹੁੰਦੇ, ਸਗੋਂ ਬੁਰਾਈ ਤੇ ਭਲਾਈ ਦੋਹਾਂ ਦੀ ਕੱਚੀ ਸਾਮਗ੍ਰੀ ਹੁੰਦੇ ਹਨ, ਜਿਸ ਤਰ੍ਹਾਂ ਕਿ ਇਹ ਮਰਯਾਦਾ ਦੇ ਅੰਦਰ ਜਾਂ ਅਧਿਕਤਾ ਤੇ ਅਨ-ਅਨੁਪਾਤਿਕ ਤੌਰ ਤੇ ਵਰਤੇ ਜਾਂਦੇ ਹਨ ।
ਪਰ ਤੱਥ ਉੱਤੇ ਜ਼ੋਰ ਦੇਣ ਵਾਲਾ ਸਾਡਾ ਫਿਲਾਸਫਰ ਕਹਿੰਦਾ ਹੈ ਕਿ ਸੁਨਹਿਰੀ ਮੱਧਮਾਨ ਹੀ ਪ੍ਰਸੰਨਤਾ ਦਾ ਸਾਰਾ ਭੇਤ ਨਹੀਂ । ਸਾਡੇ ਪਾਸ ਸੰਸਾਰੀ ਵਸਤਾਂ ਦੀ ਵੀ ਪਰਿਆਪਤ ਮਾਤ੍ਰਾ ਹੋਣੀ ਲੋੜੀਂਦੀ ਹੈ; ਗ਼ਰੀਬੀ ਕਿਸੇ ਆਦਮੀ ਨੂੰ ਅਤਿ ਕੰਜੂਜ ਅਤੇ ਲਾਲਚੀ ਬਣਾ ਦੇਂਦੀ ਹੈ;: ਜਦੋਂ ਕਿ ਚੀਜ਼ਾਂ ਵਸਤਾਂ ਦੀ ਪ੍ਰਾਪਤੀ ਮਨੁੱਖ ਨੂੰ ਚਿੰਤਾ ਤੇ ਲਾਲਚ ਵਲੋਂ ਇਕ ਅਜੇਹੀ ਸੁਤੰਤਰਤਾ ਦੇ ਦੇਂਦੀ ਹੈ ਜਿਹੜੀ ਕਿ, ਕੁਲੀਨ-ਤਾਂਤ੍ਰਿਕ ਸੁੱਖ-ਆਰਾਮ ਤੇ ਮਨੋਹਰਤਾ ਦੀ ਸ੍ਰੋਤ ਹੁੰਦੀ ਹੈ । ਪ੍ਰਸੰਨਤਾ ਦੇ ਇਨ੍ਹਾਂ ਬਾਹਰਮੁਖੀ ਸਹਾਇਕ ਸਾਧਨਾਂ ਵਿਚੋਂ ਸੱਭ ਤੋਂ ਉੱਤਮ ਮਿੱਤਰਤਾ ਹੈ; ਨਿਰਸੰਦੇਹ, ਮਿੱਤਰਤਾ ਦੁਖੀ ਲੋਕਾਂ ਨਾਲੋਂ, ਸੁਖੀਆਂ ਲਈ ਵਧੇਰੇ ਜ਼ਰੂਰੀ ਹੁੰਦੀ ਹੈ; ਕਿਉਂ ਜੋ ਪ੍ਰਸੰਨਤਾ ਵੰਡੇ ਜਾਣ ਨਾਲ ਗੁਣਾ ਖਾ ਜਾਂਦੀ ਹੈ। ਇਹ ਨਿਆਇ ਪਰਾਇਣਤਾ ਨਾਲ ਵੀ ਵਧੀਕ ਮਹੱਤਵ ਪੂਰਣ ਹੈ; ਕਿਉਂ ਜੋ, ਮਨੁੱਖ ਜਦੋਂ ਮਿੱਤਰ ਹੁੰਦੇ ਹਨ ਤਾਂ ਨਿਆਇ,. ਬੇਲੋੜਾ ਹੁੰਦਾ ਹੈ; “ਪਰ ਜਦੋਂ ਮਨੁੱਖ ਨਿਆਇਕਾਰ ਹੁੰਦੇ ਹਨ, ਤਾਂ ਮਿੱਤਰਤਾ ਤਦ ਵੀ ਇਕ ਬਰਕਤ ਹੁੰਦੀ ਹੈ ।” “ਇਕ ਮਿੱਤਰ ਦੋਹਾਂ ਸਰੀਰਾਂ ਅੰਦਰ ਇਕ ਆਤਮਾ ਹੁੰਦਾ ਹੈ ।” ਪਰ ਮਿੱਤਰਤਾ ਵਿੱਚ ਬਹੁਤੇ ਮਿੱਤਰਾਂ ਨਾਲੋਂ ਥੋੜ੍ਹੇ ਮਿੱਤਰਾਂ ਦਾ ਹੀ ਭਾਵ ਨਿਹਿਤ ਹੁੰਦਾ ਹੈ ॥ “ਜਿਸ ਆਦਮੀ ਦੇ ਬਹੁਤੇ ਮਿੱਤਰ ਹੁੰਦੇ ਹਨ, ਉਸ ਦਾ ਕੋਈ ਵੀ ਮਿੱਤਰ ਨਹੀਂ ਹੁੰਦਾ” ਅਤੇ ”ਪੂਰਣ ਮਿੱਤਰਤਾ ਦੇ ਭਾਵ ਅਨੁਸਾਰ ਬਹੁਤੇ ਲੋਕਾਂ ਪ੍ਰਤੀ ਮਿੱਤਰ ਹੋਣਾ ਅਸੰਭਵ ਹੁੰਦਾ ਹੈ ।” ਕਮਲ ਮਿੱਤਰਤਾ ਲਈ, ਉਨੀ ਲੋੜ ਫੁਟਕਲ ਜੇਹੀ ਤੀਬਰਤਾ ਦੀ ਨਹੀਂ ਜਿੰਨੀ ਕਿ ਸਥਾਈ ਪਨ ਦੀ ਹੁੰਦੀ ਹੈ ਅਤੇ ਇਸ ਵਿੱਚ ਆਚਰਣ ਦੀ ਸਥਿਰਤਾ ਦਾ ਭਾਵ ਪਾਇਆ ਜਾਂਦਾ ਹੈ; ਬਦਲੇ ਹੋਏ ਆਚਰਣ ਨਾਲ ਹੀ ਅਸੀਂ ਮਿੱਤਰਤਾ ਦੇ ਮਿਟਦੇ ਜਾਂਦੇ, ਬਹੁ ਦਰਸ਼ਨ ਦਾ ਜੋੜ ਜੋੜ ਸਕਦੇ ਹਾਂ। ਅਤੇ ਮਿੱਤਰਤਾ ਨੂੰ ਲੋੜ ਹੁੰਦੀ ਹੈ ਸਮਾਨਤਾ ਦੀ ਕਿਉਂ ਜੋ ਕ੍ਰਿਤਗਤਾ ਤਾਂ ਇਸ ਨੂੰ ਵੱਧ ਤੋਂ ਵੱਧ ਇਕ ਤਿਲਕਵਾਂ ਆਧਾਰ ਹੀ ਦੇਂਦੀ ਹੈ । “ਆਮ ਵਿਸ਼ਵਾਸ ਅਨੁਸਾਰ ਜਿੰਨੀ ਲੋੜ ਉਪਕਾਰੀਆਂ ਨੂੰ ਉਪਕਾਰ ਦੇ ਵਸੂਲਕਾਰਾਂ ਦੀ ਮਿੱਤਰਤਾ ਦੀ ਹੁੰਦੀ ਹੈ, ਉਨੀ ਵਸੂਲਕਾਰਾਂ ਨੂੰ ਉਪਕਾਰੀਆਂ ਦੀ ਨਹੀਂ। ਇਸ ਮਾਮਲੇ ਦੀ ਜਿਹੜੀ ਵਿਆਖਿਆ ਬਹੁਤੇ ਲੋਕਾਂ ਨੂੰ ਸੰਤੁਸ਼ਟ ਕਰਦੀ ਹੈ ਉਹ ਇਹ ਹੈ, ਕਿ ਇਨ੍ਹਾਂ ਵਿਚੋਂ ਇਕ ਧਿਰ ਤਾਂ ਹੁੰਦੀ ਹੈ ਕਰਜ਼ਦਾਰਾਂ ਦੀ ਤੇ ਦੂਜੀ ਸ਼ਾਹੂਕਾਰਾਂ ਦੀ, ਅਤੇ ਕਰਜ਼ਦਾਰਾਂ ਦੀ ਇਹ ਇੱਛਾ ਹੁੰਦੀ ਹੈ ਕਿ ਸ਼ਾਹੂਕਾਰ ਇਕ ਲਾਂਭੇ ਹੋ ਜਾਣ ਜਦੋਂ ਕਿ ਸ਼ਾਹੂਕਾਰ ਆਪਣੇ ਕਰਜ਼ਦਾਰਾਂ ਨੂੰ ਸੰਭਾਲੀ ਰੱਖਣ ਦੇ ਇੱਛਾਵਾਨ ਹੁੰਦੇ ਹਨ ।” ਅਰਸਤੂ ਇਸ ਵਿਆਖਿਆ ਨੂੰ ਅਸਵੀਕਾਰ ਕਰਦਾ ਹੈ; ਉਹ ਇਸ ਵਿਸ਼ਵਾਸ ਨੂੰ ਵਿਸ਼ੇਸ਼ਤਾ ਦੇਂਦਾ ਹੈ, ਕਿ ਉਪਕਾਰੀ ਦੀ ਬਹੁਤੀ ਦਿਆਲਤਾ ਦੀ ਵਿਆਖਿਆ, ਕਲਾਕਾਰ ਦੀ ਆਪਣੀ ਰਚਨਾ ਜਾਂ ਮਾਤਾ ਦੇ ਆਪਣੇ ਬੱਚੇ ਦੇ ਪਿਆਰ ਨਾਲ ਕੀਤੀ ਜਾਣੀ ਚਾਹੀਦੀ ਹੈ । ਅਸੀਂ ਉਸ ਚੀਜ਼ ਨਾਲ ਪਿਆਰ ਕਰਦੇ ਹਾਂ ਜਿਹੜੀ ਅਸਾਂ ਆਪ ਸਿਰਜੀ ਹੁੰਦੀ ਹੈ ।
ਪਰ ਭਾਵੇਂ ਬਾਹਰਮੁਖੀ ਚੀਜ਼ਾਂ ਵਸਤਾਂ ਤੇ ਸੰਬੰਧ ਪ੍ਰਸੰਨਤਾ ਲਈ ਜ਼ਰੂਰੀ ਹੁੰਦੇ ਹਨ, ਇਸ ਦਾ ਸਾਰ ਸਾਡੇ ਆਪਣੇ ਅੰਦਰ ਆਤਮਾ ਦੇ ਸਰਵ-ਪੱਖੀ ਗਿਆਨ ਤੇ ਸਪੱਸ਼ਟਤਾ ਵਿੱਚ ਰਹਿੰਦਾ ਹੈ । ਨਿਸ਼ਚਿਤ ਤੌਰ ਤੇ ਇੱਦਿਆਈ ਸੁਖ ਇਸ ਦਾ ਕੋਈ ਸਾਧਨ ਨਹੀਂ : ਇਹ ਸੜਕ ਤਾਂ ਇਕ ਚੱਕਰ ਜੇਹੀ ਹੈ, ਜਿਵੇਂ ਕਿ ਸੁਕਰਾਤ ਨੇ ਐਪੀਕਯੂਰੱਸ ਦੇ ਇਸ ਭੱਦੇ ਜੇਹੇ ਵਿਚਾਰ ਨੂੰ ਪ੍ਰਗਟ ਕੀਤਾ ਸੀ, ”ਅਸੀਂ ਖੁਰਕਦੇ ਹਾਂ, ਤਾਂ ਕਿ ਸਾਨੂੰ ਜਲੂਣ ਹੋਵੇ, ਤੇ ਜਲ੍ਹਣ ਮਹਿਸੂਸ ਕਰਦੇ ਹਾਂ ਤਾਂ ਕਿ ਅਸੀਂ ਖਟਕ ਸਕੀਏ । ਨਾ ਹੀ ਰਾਜਨੀਤਿਕ ਕਿਤਾ ਇਸ ਦਾ ਰਸਤਾ ਬਣ ਸਕਦਾ ਹੈ। ਕਿਉਂ ਜੋ ਇਸ ਵਿੱਚ ਅਸੀਂ ਲੋਕਾਂ ਦੇ ਉਡਾਰ ਜੇਹੇ ਖ਼ਿਆਲਾਂ ਦੇ ਅਧੀਨ ਹੋ ਤੁਰਦੇ ਹਾਂ, ਅਤੇ ਕੋਈ ਚੀਜ਼ ਏਨੀ ਡਾਵਾਂਡੋਲ ਨਹੀਂ ਹੁੰਦੀ ਜਿੰਨੀ ਕਿ ਇਕ ਭੀੜ । ਇਸ ਲਈ ਪ੍ਰਸੰਨਤਾ ਨੂੰ ਤਾਂ ਜ਼ਰੂਰੀ ਤੌਰ ਤੇ ਮਨ ਦਾ ਹੀ ਸੁੱਖ ਸੁਆਦ ਹੋਣਾ ਚਾਹੀਦਾ ਹੈ। ਅਤੇ ਇਸ ਉਤੇ ਭਰੋਸਾ ਅਸੀਂ ਕੇਵਲ ਓਦੋਂ ਹੀ ਕਰ ਸਕਦੇ ਹਾਂ ਜਦੋਂ ਕਿ ਇਹ ਸੱਤ ਦੀ ਲਗਨ ਤੇ ਇਸ ਦੀ ਪ੍ਰਾਪਤੀ ਤੋਂ ਉਪਲਬਧ ਹੋਵੇ । “ਬੁੱਧੀ ਦਾ ਵਿਹਾਰ ਆਪਣੇ ਤੋਂ ਪਰ੍ਹੇ ਕਿਸੇ ਵੀ ਹੋਰ ਮਨੋਰਥ ਉਤੇ ਨਿਸ਼ਾਨਾ ਨਹੀਂ ਬੰਨ੍ਹਦਾ, ਅਤੇ ਆਪਣੇ ਅੰਦਰ ਹੀ ਅਜੇਹਾ ਸੁਖ ਲੱਭ ਲੈਂਦਾ ਹੈ ਜਿਹੜਾ ਇਸ ਨੂੰ ਹੋਰ ਅਗੇਰਲੇ ਪਰਿਚਲਨ ਲਈ ਉਤੇਜਨਾ ਦੇਂਦਾ ਹੈ; ਅਤੇ ਕਿਉਂ ਜੋ ਸਵੈ-ਸੰਤੁਸ਼ਟਤਾ, ਅਕਵੇਂ ਤੋਂ ਰਹਿਤ ਹਾਲਤ, ਤੇ ਆਰਾਮ ਦੀ ਸਮਰੱਥਾ, ਸਪੱਸ਼ਟ ਤੌਰ ਤੇ ਇਸ ਵਿਹਾਰ ਨਾਲ ਹੀ ਸੰਬੰਧ ਰੱਖਦੇ ਹਨ, ਇਸ ਲਈ ਇਸ ਵਿੱਚ ਹੀ ਪੂਰਨ-ਪ੍ਰਸੰਨਤਾ ਪਾਈ ਜਾਣੀ ਜ਼ਰੂਰੀ ਹੈ ।”
ਤਾਂ ਵੀ ਅਰਸਤੂ ਦਾ ਆਦਰਸ਼ਕ ਮਨੁੱਖ ਕੋਈ ਨਿਰਾ ਪੂਰਾ ਦਾਰਸ਼ਨਿਕ ਨਹੀਂ ਹੈ।
ਉਹ ਬੇਲੋੜੇ ਤੌਰ ਤੇ ਆਪਣੇ ਆਪ ਨੂੰ ਖ਼ਤਰੇ ਵਿੱਚ ਨਹੀਂ ਪਾਉਂਦਾ, ਕਿਉਂ ਜੋ ਬੜੀਆਂ ਹੀ ਥੋੜ੍ਹੀਆਂ ਚੀਜ਼ਾਂ ਅਜੇਹੀਆਂ ਹੁੰਦੀਆਂ ਹਨ, ਜਿਨ੍ਹਾਂ ਲਈ ਉਹ ਕੋਈ ਬਹੁਤੀ ਪ੍ਰਵਾਹ ਕਰਦਾ ਹੈ; ਪਰ ਮਹਾਨ ਸੰਕਟ ਸਥਿਤੀ ਸਮੇਂ, ਉਹ ਆਪਣੀ ਜਾਨ ਦੇ ਦੇਣ ਲਈ ਵੀ ਰਜ਼ਾਮੰਦ ਹੁੰਦਾ ਹੈ । ਇਹ ਜਾਣਦਿਆਂ ਹੋਇਆਂ ਕਿ ਕੁੱਝ ਵਿਸ਼ੇਸ਼ ਹਾਲਤਾਂ ਵਿੱਚ ਜੀਉਂਦੇ ਰਹਿਣ ਦਾ ਕੋਈ ਅਰਥ ਨਹੀਂ ਰਹਿੰਦਾ। ਉਹ ਮਨੁੱਖਾਂ ਦੀ ਸੇਵਾ ਕਰਨ ਦੀ ਰੁੱਚੀ ਰੱਖਦਾ ਹੈ, ਭਾਵੇਂ ਆਪਣੀ ਸੇਵਾ ਕੀਤੇ ਜਾਣ ਲਈ ਲੱਜਾਵਾਨ ਹੁੰਦਾ ਹੈ। ਦਿਆਲਤਾ ਪ੍ਰਗਟ ਕਰਨੀ ਉਤਕ੍ਰਿਸ਼ਟਤਾ ਦਾ, ਤੇ ਇਸ ਨੂੰ ਪ੍ਰਾਪਤ ਕਰਨਾ ਦਾਸਤਾ ਦੀ ਨਿਸ਼ਾਨੀ ਹੁੰਦਾ ਹੈ । ___ਲੋਕ ਦਿਖਾਵਿਆਂ ਵਿੱਚ ਉਹ ਕੋਈ ਭਾਗ ਨਹੀਂ ਲੈਂਦਾ। ਉਹ ਆਪਣੀਆਂ ਪਸੰਦਾਂ ਤੇ ਨਾ-ਪਸੰਦਾਂ ਵਿੱਚ ਖੁੱਲ੍ਹਾ ਤੇ ਸਪੱਸ਼ਟ ਹੁੰਦਾ ਹੈ; ਉਹ ਥੱਲੇ ਤੋਰ ਤੇ ਗੱਲਬਾਤ ਤੇ ਕਿਰਿਆ ਕਰਦਾ ਹੈ ਤੇ ਇਸ ਦਾ ਕਾਰਨ, ਚੀਜ਼ਾਂ, ਵਸਤਾਂ ਤੇ ਮਨੁੱਖਾਂ ਲਈ ਉਸ ਦੀ ਘ੍ਰਿਣਾ ਹੁੰਦੀ ਹੈ । ਪ੍ਰਸੰਸਾ ਲਈ ਉਹ ਕਦੀ ਪ੍ਰਫੁੱਲਤ ਨਹੀਂ ਹੁੰਦਾ, ਕਿਉਂ ਜੋ ਉਸ ਦੀ ਨਜ਼ਰ ਵਿੱਚ ਕੋਈ ਚੀਜ਼ ਮਹਾਨ ਨਹੀਂ ਹੁੰਦੀ। ਸਿਵਾਏ ਕਿਸੇ ਇਕ ਮਿੱਤਰ ਦੇ, ਉਹ ਦੂਸਰਿਆਂ ਨਾਲ ਅਹਿਸਾਨਮੰਦੀ ਨਾਲ ਨਹੀਂ ਰਹਿ ਸਕਦਾ । ਅਹਿਸਾਨਮੰਦੀ ਇਕ ਦਾਸ ਦਾ ਸੁਭਾਅ ਹੁੰਦਾ ਹੈ । ਉਹ ਕਦੀ ਦਵੈਸ਼ ਮਹਿਸੂਸ ਨਹੀਂ ਕਰਦਾ, ਅਤੇ ਫੱਟਾਂ ਤੇ ਚੋਣਾਂ ਨੂੰ ਸਦਾ ਭੁੱਲ ਜਾਂਦਾ, ਤੇ ਅਣ-ਹੋਇਆ ਕਰ ਛੱਡਦਾ ਹੈ ।… ਗੱਲਾਂ ਬਾਤਾਂ ਕਰਨ ਦਾ ਉਹ ਸ਼ੁਕੀਨ ਨਹੀਂ ਹੁੰਦਾ ।__ਇਸ ਗੱਲ ਨਾਲ ਉਸ ਨੂੰ ਕੋਈ ਵਾਸਤਾ ਨਹੀਂ ਹੁੰਦਾ ਕਿ ਉਸ ਦੀ ਸ਼ਲਾਘਾ ਕੀਤੀ ਜਾਏ ਜਾਂ ਦੂਜਿਆਂ ਉੱਤੇ ਦੋਸ਼ ਲਾਏ ਜਾਣ। ਉਹ ਦੂਜਿਆਂ ਤੇ ਆਪਣੇ ਵੈਰੀਆਂ ਬਾਰੇ ਵੀ ਕਦੀ ਬੁਰਾ ਨਹੀਂ ਕਹਿੰਦਾ, ਜਦੋਂ ਤੀਕ ਕਿ ਗੱਲ ਬਾਤ ਉਨ੍ਹਾਂ ਨਾਲ ਹੀ ਨਾ ਕੀਤੀ ਜਾ ਰਹੀ ਹੋਵੇ । ਉਸ ਦੀ ਚਾਲ ਢਾਲ ਸ਼ਾਂਤ, ਉਸ ਦੀ ਆਵਾਜ ਗੰਭੀਰ, ਤੇ ਗੱਲ ਬਾਤ ਤੋਲੀ ਮਿਣੀ ਹੁੰਦੀ ਹੈ; ਉਸ ਦਾ ਸੁਭਾਅ ਕਾਹਲਾ ਨਹੀਂ ਹੁੰਦਾ, ਕਿਉਂ ਜੋ ਉਸ ਦਾ ਵਾਸਤਾ ਕੇਵਲ ਥੋੜ੍ਹੀਆਂ ਜੇਹੀਆਂ ਗੱਲਾਂ ਨਾਲ ਹੁੰਦਾ ਹੈ; ਬਹੁਤਾ ਜ਼ੋਰ ਦੇਣ ਦੀ ਉਸ ਦੀ ਆਦਤ ਨਹੀਂ ਹੁੰਦੀ, ਕਿਉਂ ਜੋ ਉਹ ਕਿਸੇ ਵੀ ਚੀਜ਼ ਨੂੰ ਬਹੁਤਾ ਮਹੱਤਵ ਪੂਰਣ ਨਹੀਂ ਸਮਝਦਾ। ਇਕ ਤੇਜ਼ ਆਵਾਜ਼ ਤੇ ਕਾਹਲੇ ਕਦਮ, ਕਿਸੇ ਆਦਮੀ ਦੇ ਫਿਕਰ ਅੰਦੇਸ਼ੇ ਕਰ ਕੇ ਹੀ ਹੁੰਦੇ ਹਨ । __ਜੀਵਨ ਦੀਆਂ ਦੁਰਘਟਨਾਵਾਂ ਨੂੰ ਉਹ ਗੋਰਵ ਤੇ ਸੁਚੱਜੇ ਸਲੀਕੇ ਨਾਲ ਆਪਣੀਆਂ ਪਰਿਸਥਿਤੀਆਂ ਤੋਂ ਵੱਧ ਤੋਂ ਵੱਧ ਲਾਭ ਉਨਾਂਦਾ ਹੋਇਆ ਇਕ ਅਜਿਹੇ ਕੌਸ਼ਲ ਸੈਨਾਪਤੀ ਵਾਂਗੂ ਸਹਾਰਦਾ ਹੈ ਜਿਹੜਾ ਕਿ ਆਪਣੀਆਂ ਸੀਮਿਤ ਸੈਨਾਵਾਂ ਨੂੰ ਜੰਗ ਦੇ ਸਾਰੇ ਢਬ ਨਾਲ ਬੰਨ੍ਹਦਾ ਤੇ ਵਿਵਸਥਿਤ ਕਰਦਾ ਹੈ; ਉਹ ਆਪਣੇ ਆਪ ਦਾ ਸਰਬ-ਸ਼ੇਸ਼ਟ ਮਿੱਤਰ ਹੁੰਦਾ ਹੈ, ਅਤੇ ਇਕਾਂਤ ਵਿੱਚ ਕਿ ਸਦਗੁਣ ਤੇ ਯੋਗਤਾ ਤੋਂ ਵਿਹੀਣ ਮਨੁਖ ਆਪਣੇ ਆਪ ਦਾ ਸਭ ਤੋਂ ਭੈੜਾ ਵੈਰੀ ਹੁੰਦਾ ਹੈ ਤੇ ਇਕਾਂਤ ਤੋਂ ਡਰਦਾ ਹੈ । ਅਰਸਤੂ ਦਾ ਪਰਮ ਮਨੁਖ ਇਸ ਭਾਂਤ ਦਾ ਹੈ ।
8. ਰਾਜਨੀਤੀ
(i) ਸਾਮਵਾਦ ਤੇ ਸੰਜਮਵਾਦ
ਇਹੋ ਜੇਹੇ ਇਕ ਕੁਲੀਨ-ਤਾਂਤ੍ਰਿਕ ਨੀਤੀ ਸ਼ਾਸਤ ਤੋਂ ਸੁਭਾਵਿਕ ਤੌਰ ਤੇ (ਜਾਂ ਫਿਰ ਕਾਲ ਕ੍ਰਮ ਇਸ ਤੋਂ ਦੂਜੇ ਪਾਸੇ ਦਾ ਸੀ) ਇਕ ਡਾਢੀ ਕੁਲੀਨ-ਤਾਂਤ੍ਰਿਕ ਰਾਜਨੀਤਿਕ ਫ਼ਿਲਾਸਫ਼ੀ ਹੀ ਨਿਕਲ ਸਕਦੀ ਹੈ । ਇਹ ਤਾਂ ਆਸ ਹੀ ਨਹੀਂ ਸੀ ਕੀਤੀ ਜਾ ਸਕਦੀ ਕਿ ਇਕ ਸਮਰਾਟ ਦੇ ਉਸਤਾਦ ਤੇ ਇਕ ਰਾਜ ਕੁਮਾਰੀ ਦੇ ਪਤੀ ਅੰਦਰ ਆਮ ਲੋਕਾਂ ਲਈ ਕੋਈ ਬਹੁਤਾ ਲਗਾਉ ਹੋ ਸਕਦਾ ਸੀ, ਜਾਂ ਵਪਾਰੀ ਮੱਧ ਸ਼੍ਰੇਣੀ ਲਈ ਸਾਡੀ ਫ਼ਿਲਾਸਫ਼ੀ ਉਸੇ ਥਾਂ ਹੁੰਦੀ ਹੈ, ਜਿਥੇ ਕਿ ਸਾਡਾ ਕੋਸ਼ ਪਿਆ ਹੁੰਦਾ ਹੈ । ਪਰ ਇਸ ਤੋਂ ਵਧੀਕ ਇਸ ਲਈ ਵੀ ਕਿ ਅਰਸਤੂ ਈਮਾਨਦਾਰੀ ਨਾਲ ਰੂੜੀਵਾਦੀ ਸੀ, ਜਿਸ ਦਾ ਕਾਰਨ ਉਹ ਉਤਪਾਤ ਤੇ ਵਿਨਾਸ਼ ਸੀ, ਜਿਹੜਾ ਕਿ ਐਥਨਜ਼ ਦੇ ਲੋਕ-ਤੰਤ੍ਰ ਤੋਂ ਉਤਪੰਨ ਹੋਇਆ ਸੀ, ਇਕ ਆਦਰਸ਼ ਵਿਦਵਾਨ ਵਾਂਗ ਉਹ ਵਿਵਸਥਾ, ਸੁਰੱਖਿਆ ਤੇ ਸ਼ਾਂਤੀ ਲਈ ਸੱਧਰ ਰੱਖਦਾ ਸੀ; ਉਸ ਨੇ ਅਨੁਭਵ ਕੀਤਾ, ਕਿ ਉਹ ਸਮਾਂ ਕੋਈ ਰਾਜਨੀਤਿਕ-ਖ਼ਬਤੀ ਤੰਤ੍ਰਾਂ ਦਾ ਨਹੀਂ ਸੀ । ਅਤਿਵਾਦ ਤਾਂ ਸਥਿਰਤਾ ਦਾ ਇਕ ਵਿਲਾਸ ਹੈ; ਅਸੀਂ ਚੀਜ਼ਾਂ ਵਸਤਾਂ ਨੂੰ ਬਦਲਣ ਦਾ ਸਾਹਸ ਤਦ ਹੀ ਕਰ ਸਕਦੇ ਹਾਂ, ਜਦੋਂ ਕਿ ਇਹ ਅਡੋਲ ਸਾਡੇ ਵਸੀਕਾਰ ਹੇਠ ਆਈਆਂ ਹੋਣ। ਵਿਆਪਕ ਤੌਰ ਤੇ ਤਾਂ ਅਰਸਤੂ ਦੇ ਕਥਨ ਅਨੁਸਾਰ “ਕਾਨੂੰਨਾਂ ਨੂੰ ਐਵੇਂ ਸਹਿਜ ਸੁਭਾ, ਬਦਲ ਦੇਣ ਦੀ ਆਦਤ, ਇਕ ਬੁਰਾਈ ਹੈ; ਅਤੇ ਜਦੋਂ ਤਬਦੀਲੀ ਦਾ ਲਾਭ ਐਵੇਂ ਨਾਮ ਮਾਤਾ ਜੇਹਾ ਹੋਵੇ ਤਾਂ ਕਾਨੂੰਨ ਜਾਂ ਸ਼ਾਸਕ ਦੀਆਂ ਛੋਟੀਆਂ ਮੋਟੀਆਂ ਕੁਝ ਤਰੁਟੀਆਂ ਫ਼ਿਲਾਸਫਾਨਾ ਸਹਿਨਸ਼ੀਲਤਾ ਨਾਲ, ਸਹਾਰ ਲੈਣੀਆਂ ਹੀ ਚੰਗੀਆਂ ਹੁੰਦੀਆਂ ਹਨ। ਨਾਗਰਿਕ ਨੂੰ ਤਬਦੀਲੀ ਨਾਲ ਲਾਭ ਉਸ ਨਾਲੋਂ ਘੱਟ ਹੋਵੇਗਾ, ਜਿਨਾ ਕਿ ਨਾ-ਆਗਿਆਕਾਰੀ ਦੀ ਆਦਤ ਪਾ ਲੈਣ ਨਾਲ ਨੁਕਸਾਨ ਹੋਵੇਗਾ ।” ਰਾਜਨੀਤਿਕ ਸਥਿਰਤਾ ਨੂੰ ਸੁਰੱਖਿਅਤ ਕਰਨ ਤੇ ਕਾਇਮ ਰੱਖਣ ਦੀ ਕਾਨੂੰਨ ਦੀ ਸ਼ਕਤੀ ਬਹੁਤਾ ਕਰ ਕੇ ਰਿਵਾਜ ਉੱਤੇ ਆਧਾਰਿਤ ਹੈ। ਅਤੇ “ਪੁਰਾਣੇ ਕਾਨੂੰਨਾਂ ਤੋਂ ਨਵਿਆਂ ਤੀਕ ਐਵੇਂ ਸੁਭਾਵਿਕ ਜੇਹੇ ਹੀ ਤਰੀਕੇ ਨਾਲ ਪਹੁੰਚ ਪੈਣਾ, ਤਾਂ ਸਾਰੇ ਦੇ ਸਾਰੇ ਕਾਨੂੰਨ ਦੇ ਅੰਦਰਲੇ ਸਾਰ ਭਾਵ ਨੂੰ ਹੀ ਕਮਜ਼ੋਰ ਕਰ ਦੇਣ ਦਾ ਇਕ ਨਿਸ਼ਚਿਤ ਰਸਤਾ ਹੁੰਦਾ ਹੈ ।” “ਯੁਗਾਂ ਯੁਗਾਂਤਰਾਂ ਦੇ ਅਨੁਭਵ ਵੱਲ ਸਾਨੂੰ ਬੇਪਰਵਾਹੀ ਨਹੀਂ ਵਰਤਣੀ ਚਾਹੀਦੀ । ਨਿਸ਼ਚਿਤ ਤੌਰ ਤੇ ਇੰਨੇ ਸਾਰੇ ਵਰ੍ਹਿਆਂ ਦੇ ਸਮੇਂ ਵਿੱਚ ਜੇ ਕਰ ਇਹ ਚੀਜ਼ਾਂ ਚੰਗੀਆਂ ਹੋਈਆਂ ਹੁੰਦੀਆਂ ਤਾਂ ਅਗਿਆਤ ਨਹੀਂ ਸਨ ਰਹਿਣੀਆਂ ।”
”ਇਨ੍ਹਾਂ ਚੀਜ਼ਾਂ ਤੋਂ” ਭਾਵ ਨਿਰਸੰਦੇਹ, ਵਿਸ਼ੇਸ਼ ਤੌਰ ਤੇ ਅਫ਼ਲਾਤੂਨ ਦਾ ਸਾਮਵਾਦੀ ਗਣ ਰਾਜ ਹੈ। ਅਰਸਤੂ, ਵਿਆਪਕਤਾਵਾਂ ਬਾਰੇ ਅਰਸਤੂ ਦੇ ਯਥਾਰਥਵਾਦ ਤੇ ਰਾਜ ਸਰਕਾਰ ਬਾਰੇ ਉਸ ਦੇ ਆਦਰਸ਼ਵਾਦ ਨਾਲ ਲੜਾਈ ਕਰਦਾ ਹੈ । ਉਸਤਾਦ ਰਾਹੀਂ ਬਣਾਈ ਗਈ ਤਸਵੀਰ ਵਿੱਚ ਸਾਰੀਆਂ ਹਨੇਰੀਆਂ ਥਾਂਵਾਂ ਦਿਖਾਈ ਦੇਂਦੀਆਂ ਹਨ । ਬੈਰਕ ਵਰਗੀ ਮੇਲ ਜੋਲ ਉਸ ਨੂੰ ਬਹੁਤ ਦੀ ਉਸ ਲਗਾਤਾਰਤਾ ਨੂੰ ਉਹ ਪਸੰਦ ਨਹੀਂ ਕਰਦਾ, ਜਿਸ ਵਿੱਚ ਕਿ ਅਫ਼ਲਾਤੂਨ ਪ੍ਰਗਟ ਤੌਰ ਤੇ ਆਪਣੇ ਸੰਰੱਖਿਅਕ ਫਿਲਾਸਫਰਾਂ ਨੂੰ ਦੰਡਿਤ ਕਰ ਦੇਂਦਾ ਹੈ । ਰੂੜ੍ਹੀਵਾਦੀ ਤਾਂ ਭਾਵੇਂ ਉਹ ਹੈ, ਪਰ ਅਰਸਤੂ ਵਿਅਕਤਿਕ, ਸੁਤੰਤਰਤਾ, ਤੇ ਇਕਾਂਤ ਦੇ ਗੁਣਾਂ ਦੀ ਸਮਾਜਿਕ ਸੁਯੋਗਤਾ ਤੇ ਸੱਤਾ ਨਾਲੋਂ ਵਧੀਕ ਕਦਰ ਕਰਦਾ ਹੈ। ਹਰੇਕ ਸਮਕਾਲੀ ਨੂੰ ਭਰਾ ਜਾਂ ਭੈਣ, ਤੋ ਹਰੇਕ ਉਮਰੋਂ ਵਡੇਰੇ ਵਿਅਕਤੀ ਨੂੰ ਪਿਤਾ ਜਾਂ ਮਾਤਾ ਕਰ ਕੇ ਕਹਿਣ ਦੀ ਉਹ ਪ੍ਰਵਾਹ ਨਹੀਂ ਕਰਦਾ । ਜੇ ਸਾਰੇ ਹੀ ਤੁਹਾਡੇ ਭਰਾ ਹਨ, ਤਾਂ ਕੋਈ ਇਕ ਵੀ ਹੈ ਨਹੀਂ, ਤੇ “ਕਿੰਨਾ ਵਧੀਕ ਚੰਗਾ ਹੈ, ਕਿਸੇ ਵਿਅਕਤੀ ਦਾ ਵਾਸਤਵਿਕ ਦਾਦੇ ਪੋਤਰਾ ਭਰਾ ਹੋਣਾ, ਬਨਿਸਬਤ ਅਫ਼ਲਾਤੂਨ ਦੇ ਢੰਗ ਨਾਲ ਪੁੱਤਰ ਹੋਣ ਦੇ । ਇਸਤ੍ਰੀਆਂ ਤੇ ਬੱਚਿਆਂ ਨੂੰ ਸਾਂਝੇ ਤੌਰ ਤੇ ਰੱਖਣ ਵਾਲੇ ਕਿਸੇ ਰਾਜ ਵਿੱਚ ਪਿਆਰ, ਐਵੇਂ ਪਤਲਾ ਪਾਣੀ ਵਰਗਾ ਹੀ ਹੋਵੇਗਾ ।.. ਦੋ ਗੁਣ ਜਿਹੜੇ ਵਿਸ਼ੇਸ਼ ਤੌਰ ਤੇ ਪਿਆਰ ਸਤਿਕਾਰ ਜਗਾਂਦੇ ਹਨ, ਕੋਈ ਚੀਜ਼ ਤੁਹਾਡੀ ਆਪਣੀ ਹੋਣੀ, ਅਤੇ ਇਸ ਨੇ ਤੁਹਾਡੇ ਅੰਦਰ ਪਿਆਰ ਜਗਾ ਦੇਣ—ਇਨ੍ਹਾਂ ਵਿਚੋਂ ਕੋਈ ਵੀ ਇਕ ਅਫ਼ਲਾਤੂਨ ਵਰਗੇ ਰਾਜ ਵਿੱਚ ਨਹੀਂ ਹੋ ਸਕਦਾ । ਸ਼ਾਇਦ ਬਹੁਤ ਦੂਰ ਦੇ ਧੁੰਦਲੇ ਭੂਤਕਾਲ ਵਿੱਚ, ਕਦੀ ਇਕ ਸਾਮਵਾਦੀ ਸਮਾਜ ਸੀ, ਜਦੋਂ ਕਿ ਪਰਿਵਾਰ ਹੀ, ਇਕੋ ਇਕ ਹਾਲਤ ਤੇ ਚਰਾਂਦਾਂ ਜਾਂ ਸਾਧਾਰਣ ਕ੍ਰਿਸ਼ੀ ਹੀ. ਜੀਵਨ ਦਾ ਇਕੋ ਇਕ ਰੂਪ ਸੀ, ਪਰ “ਸਮਾਜ ਦੀ ਕਿਸੇ ਵਧੀਕ ਵੰਡੀ ਹੋਈ ਹਾਲਤ ਵਿਚ”, ਜਿਥੇ ਕਿ ਅਸਮਾਨ ਤੌਰ ਤੇ ਮਹੱਤਵ ਪੂਰਣ ਕਾਰ ਵਿਹਾਰਾਂ ਦੀ ਕਿਰਤ ਦੀ ਵੰਡ ਮਨੁੱਖਾਂ ਦੀ ਕੁਦਰਤੀ ਅਜਮਾਨਤਾ ਨੂੰ ਹੋਰ ਵਧਾ ਦਿੰਦੀ ਹੈ, ਸਾਮਵਾਦ ਰਹਿ ਖਲੋਂਦਾ ਹੈ, ਕਿਉਂ ਜੋ ਵਧੀਆ ਭਾਂਤ ਦੀਆਂ ਯੋਗਤਾਵਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਇਹ ਕੋਈ ਪਰਿਆਪਤ ਉਤੇਜਨਾ ਨਹੀਂ ਦੇਂਦਾ । ਲਾਭ ਦਾ ਉਤੇਜਨ, ਕਰੜੀ ਕਿਰਤ ਲਈ ਜ਼ਰੂਰੀ ਹੁੰਦਾ ਹੈ, ਅਤੇ ਮਲਕੀਅਤ ਦੀ ਉਤੇਜਨਾ, ਮੁਨਾਸਿਬ ਉਦਯੋਗ, ਕ੍ਰਿਸ਼ੀ ਤੇ ਸਾਰ ਸੰਭਾਲ ਲਈ ਜ਼ਰੂਰੀ ਹੁੰਦੀ ਹੈ । ਜਿਥੇ ਹਰ ਆਦਮੀ ਹਰ ਚੀਜ਼ ਦੀ ਮਲਕੀਅਤ ਰੱਖਦਾ ਹੈ, ਉਥੇ ਕੋਈ ਵੀ ਆਦਮੀ ਕਿਸੇ ਚੀਜ਼ ਦੀ ਸੰਭਾਲ ਨਹੀਂ ਕਰੇਗਾ । “ਜਿਹੜੀ ਚੀਜ਼ ਵੱਧ ਤੋਂ ਵੱਧ ਗਿਣਤੀ ਦੀ ਸਾਂਝੀ ਹੁੰਦੀ ਹੈ, ਉਸ ਵੱਲ ਘੱਟ ਤੋਂ ਘੱਟ ਧਿਆਨ ਦਿੱਤਾ ਜਾਂਦਾ ਹੈ ।” ਹਰੇਕ ਆਦਮੀ ਬਹੁਤ ਕਰ ਕੇ ਆਪਣੀ ਚੀਜ਼ ਬਾਰੇ ਸੋਚਦਾ ਹੈ। ਤੇ ਲੋਕ ਹਿੱਤ ਬਾਰੇ ਤਾਂ ਸ਼ਾਇਦ ਹੀ ਕਦੀ ।” ਅਤੇ ਇਕੱਠੇ ਰਹਿਣ ਤੇ ਚੀਜ਼ਾਂ ਵਸਤਾਂ ਸਾਂਝੀਆਂ ਰੱਖਣ, ਤੇ ਵਿਸ਼ੇਸ਼ ਤੌਰ ਤੇ ਜਾਇਦਾਦ ਸਾਂਝੀ ਰੱਖਣ ਵਿੱਚ ਸਦਾ ਔਕੜ ਹੁੰਦੀ ਹੈ । ਸਾਥੀ ਯਾਤਰੀਆਂ ਦੀਆਂ ਸਾਂਝਾਂ (ਸ਼ਾਦੀ ਦੇ ਕਠਿਨ ਸਾਮਵਾਦ ਦੀ ਤਾਂ ਗੱਲ ਹੀ ਕੀ ਕਰਨੀ ਹੈ) ਇਸ ਗੱਲ ਦੀ ਉਦਾਹਰਣ ਹਨ, ਕਿਉਂ ਜੋ ਉਹ ਰਸਤੇ ਵਿੱਚ ਇਕ ਦੂਜੇ ਨਾਲੋਂ ਅੱਡ ਹੋ ਜਾਂਦੇ ਤੇ ਕਿਸੇ ਵੀ ਤੁੱਛ ਜੇਹੀ ਗੱਲ ਬਾਤ ਬਾਰੇ ਝਗੜ ਪੈਂਦੇ ਹਨ ।” ਆਦਰਸ਼ ਸਮਾਜ-ਚਿੱਤਰਾਂ ਬਾਰੇ “ਮਨੁੱਖ ਸਹਿਜੇ ਹੀ ਸੁਣਨ ਲਈ ਉਤਸੁਕ ਹੁੰਦੇ ਹਨ, ਅਤੇ ਇਹ ਵਿਸ਼ਵਾਸ ਕਰ ਲੈਣ ਲਈ ਪ੍ਰੇਰੇ ਜਾਂਦੇ ਹਨ, ਕਿ ਕਿਸੇ ਅਸਚਰਜ ਢੰਗ ਨਾਲ ਹਰੇਕ ਆਦਮੀ, ਹਰੇਕ ਵਿਅਕਤੀ ਦਾ ਮਿੱਤਰ ਬਣ ਜਾਏਗਾ ਵਿਸ਼ੇਸ਼ ਤੌਰ ਤੇ ਜਦੋਂ ਕੋਈ ਆਦਮੀ ਪ੍ਰਚਲਿਤ ਬੁਰਾਈਆਂ ਦੀ ਨਿਖੇਧੀ ਕਰ ਰਿਹਾ ਹੋਵੇ ਜਿਹੜੀਆਂ ਕਿ ਨਿੱਜੀ ਜਾਇਦਾਦ ਤੋਂ ਪੈਦਾ ਹੁੰਦੀਆਂ ਦੱਸੀਆਂ ਜਾਂਦੀਆਂ ਹਨ । ਪਰ ਇਹ ਉਪਾਧੀਆਂ ਤਾਂ ਬਿਲਕੁਲ ਇਕ ਹੋਰ ਨਿਕਾਸ ਤੋਂ ਨਿਕਲਦੀਆਂ ਹਨ—ਮਨੁੱਖੀ ਸੁਭਾਅ ਦੀ ਨੀਚਤਾ ਤੋਂ ।”
ਅਤੇ ਔਸਤ ਮਨੁੱਖੀ ਸੁਭਾਅ ਦੇਵਤੇ ਨਾਲੋਂ ਪਸ਼ੂ ਦੇ ਹੀ ਵਧੀਕ ਨੇੜੇ ਹੁੰਦਾ ਹੈ । ਬਹੁਤੇ ਮਨੁੱਖ ਤਾਂ ਬੁੱਧੂ ਅਤੇ ਸੁਸਤ ਹੁੰਦੇ ਹਨ : ਕਿਸੇ ਵੀ ਪ੍ਰਣਾਲੀ ਵਿੱਚ ਇਹ ਮਨੁੱਖ ਤਾਂ ਹੇਠਲੀ ਸਤ੍ਹਾ ਵਿੱਚ ਹੀ ਜਾ ਡੁਬਣਗੇ । ਅਤੇ ਇਨ੍ਹਾਂ ਲੋਕਾਂ ਦੀ ਰਾਜ ਉਪਦਾਨਾਂ ਨਾਲ ਸਹਾਇਤਾ ਕਰਨੀ ਇਵੇਂ ਹੋਵੇਗੀ ਜਿਵੇਂ ਕਿ ਵਗਦੇ ਟੀਨ ਵਿੱਚ ਪਾਣੀ ਪਾਣਾ ।” ਇਹੋ ਜੇਹੇ ਲੋਕ ਰਾਜਨੀਤੀ ਵਿੱਚ ਸ਼ਾਸਿਤ ਤੇ ਉਦਯੋਗ ਵਿੱਚ ਨਿਰਦੇਸ਼ਿਤ ਕੀਤੇ ਜਾਣੇ ਚਾਹੀਦੇ ਹਨ, ਜੇ ਸੰਭਵ ਹੋ ਸਕੇ ਤਾਂ ਉਨ੍ਹਾਂ ਦੀ ਮਰਜ਼ੀ ਨਾਲ ਅਤੇ ਜੋ ਜ਼ਰੂਰੀ ਹੋਵੇ ਤਾਂ ਇਸ ਤੋਂ ਬਿਨਾਂ । “ਜਨਮ ਤੋਂ ਹੀ ਕੁਝ ਮਨੁੱਖ ਤਾਂ ਅਧੀਨਗੀ ਹਿਤ ਤੇ ਕੁਝ ਆਦੇਸ਼ ਕਰਨ ਲਈ ਮਿਥੇ ਹੋਏ ਹੁੰਦੇ ਹਨ।” “ਕਿਉਂ ਜੋ ਉਹ ਆਦਮੀ ਜਿਹੜਾ ਕਿ ਪਹਿਲਾਂ ਤੋਂ ਆਪਣੇ ਮਨ ਨਾਲ ਦੇਖ ਸਕਦਾ ਹੈ, ਉਹ ਮਾਲਕ ਤੇ ਸੁਆਮੀ ਬਣਨ ਲਈ ਨਿਯਤ ਕੀਤਾ ਗਿਆ ਹੁੰਦਾ ਹੈ ਜਦੋਂ ਕਿ ਉਹ ਜਿਹੜਾ ਕੇਵਲ ਆਪਣੇ ਸਰੀਰ ਨਾਲ ਹੀ ਕਿਰਤ ਕਰ ਸਕਦਾ ਹੈ, ਉਹ ਕੁਦਰਤ ਵੱਲੋਂ ਹੀ ਇਕ ਦਾਸ ਹੁੰਦਾ ਹੈ ।” ਦਾਸ ਆਪਣੇ ਮਾਲਕ ਪ੍ਰਤੀ ਉਹੋ ਕੁਝ ਹੁੰਦਾ ਹੈ ਜੋ ਕੁਝ ਕਿ ਸਰੀਰ, ਮਨ ਪ੍ਰਤੀ। ਅਤੇ ਜਿਵੇਂ ਕਿ ਸਰੀਰ ਨੂੰ ਮਨ ਦੇ ਅਧੀਨ ਹੋਣਾ ਲੋੜੀਂਦਾ ਹੈ, ਇਸੇ ਤਰ੍ਹਾਂ “ਸਾਰੇ ਨਿਮਨ ਲੋਕਾਂ ਲਈ ਇਹੋ ਗੱਲ ਵਧੀਕ ਚੰਗੀ ਹੈ ਕਿ ਉਹ ਕਿਸੇ ਮਾਲਕ ਦੇ ਸ਼ਾਸਨ ਦੇ ਅਧੀਨ ਹੋਣੇ ।” “ਦਾਸ, ਇਕ ਜਾਨਦਾਰ ਸੰਦ, ਤੇ ਸੰਦ ਇਕ ਬੇਜਾਨ, ਦਾਸ ਹੁੰਦਾ ਹੈ ।” “ਜੇ ਕਰ ਹਰੇਕ ਸੰਦ ਦੂਸਰਿਆਂ ਦੀ ਮਰਜ਼ੀ ਦਾ ਪਾਲਣ ਕਰਦਿਆਂ ਜਾਂ ਇਸ ਦਾ ਖ਼ਿਆਲ ਰੱਖਦਿਆਂ ਹੋਇਆਂ ਆਪਣੇ ਕੰਮ ਨੂੰ ਨੇਪਰੇ ਚਾੜ ਦੇਵੇ ।…ਜੇ ਕਰ ਨਲੀ, ਜਾਂ ਤਾਰਾ ਕੱਸਣ ਵਾਲਾ ਸੰਦ ਬਿਨਾਂ ਕਿਸੇ ਹੱਥ ਦੀ ਅਗਵਾਈ ਤੋਂ ਬਣਤਰ ਕਰ ਸਕਦਾ ਜਾਂ ਸਾਰੰਗੀ ਨੂੰ ਛੁਹ ਸਕਦਾ ਹੋਵੇ, ਤਦ ਫਿਰ ਨਾ ਤਾਂ ਪ੍ਰਮੁੱਖ ਕਿਰਤੀਆਂ ਨੂੰ ਸਹਾਇਕਾਂ ਦੀ, ਤੇ ਨਾ ਮਾਲਕਾਂ ਨੂੰ ਦਾਸਾਂ ਦੀ ਲੋੜ ਹੋਵੇਗੀ ।” ਇਹ ਫ਼ਿਲਾਸਫ਼ੀ, ਸਰੀਰਕ ਕਿਰਤ ਲਈ, ਯੂਨਾਨੀ ਅਰੁੱਚੀ ਦਾ ਨਮੂਨਾ ਪੇਸ਼ ਕਰਦੀ ਹੈ ।ਐਥਨਜ਼ ਵਿੱਚ ਅਜੇਹੀ ਕਿਰਤ ਇੰਨੀ ਜਟਿਲ ਨਹੀਂ ਸੀ, ਜਿੰਨੀ ਕਿ ਇਹ ਅੱਜ ਹੋ ਗਈ ਹੈ, ਜਦੋਂ ਕਿ ਬਹੁਤ ਸਾਰੇ ਸਰੀਰਕ ਕਸਬਾਂ ਵਿੱਚ ਲੋੜੀਂਦੀ ਸਮਝ ਕਦੀ ਕਦੀ ਨੀਵੀਂ ਮੱਧ ਸ਼੍ਰੇਣੀ ਦੇ ਕਾਰ ਵਿਹਾਰਾਂ ਲਈ ਲੋੜੀਂਦੀ ਸਮਝ ਨਾਲੋਂ ਵੀ ਬਹੁਤ ਵਧੀਕ ਮਾਤਰਾ ਵਾਲੀ ਹੁੰਦੀ ਹੈ, ਅਤੇ ਕਾਲਜ ਦਾ ਇਕ ਪ੍ਰੋਫੈਸਰ ਵੀ, ਕਿਸੇ ਮੋਟਰ ਦੇ ਕਾਰੀਗਰ ਨੂੰ ਇਕ ਦੇਵਤਾ ਰੂਪ ਕਰ ਕੇ ਵੇਖ ਸਕਦਾ ਹੈ (ਕੁਝ ਨਿਸ਼ਚਿਤ ਜ਼ਰੂਰੀ ਹਾਲਤਾਂ ਵਿੱਚ) । ਸਰੀਰਕ ਕਿਰਤ ਤਦੋਂ ਕੇਵਲ ਮਾਤਰ ਸਰੀਰਕ ਹੁੰਦੀ ਸੀ, ਅਤੇ ਅਰਸਤੂ ਅਰਸਤੂ ਫਲਸਫ਼ੇ ਦੀਆਂ ਉਚਾਈਆਂ ਤੋਂ ਇਸ ਨੂੰ ਸੂਗ ਨਾਲ ਦੇਖਦਾ ਸੀ ਜਿਵੇਂ ਕਿ ਇਸ ਦਾ ਸੰਬੰਧ ਦਿਮਾਗ ਹੀਣ ਮਨੁੱਖਾਂ ਨਾਲ ਹੀ ਹੋਵੇ ਤੇ ਇਹ ਦਾਸਾਂ ਤੇ ਹੀ ਢੁਕਦੀ ਹੋਵੇ, ਤੇ ਮਨੁੱਖਾਂ ਨੂੰ ਦਾਸਤਾ ਦੇ ਯੋਗ ਬਣਾਉਂਦੀ ਹੋਵੇ । ਉਹ ਵਿਸ਼ਵਾਸ ਕਰਦਾ ਹੈ ਕਿ ਸਰੀਰਕ ਕਿਰਤ, ਮਨ ਨੂੰ ਭੱਦਾ ਬਣਾਉਂਦੀ ਤੇ ਵਿਕ੍ਰਤ ਕਰਦੀ ਹੈ ਅਤੇ ਰਾਜਨੀਤਿਕ ਸੋਚ ਸਮਝ ਲਈ ਨਾ ਸਮਾਂ ਤੇ ਨਾ ਸ਼ਕਤੀ ਹੀ ਰਹਿਣ ਦੇਂਦੀ ਹੈ; ਅਰਸਤੂ ਨੂੰ ਇਹ ਇਕ ਵਿਵੇਕ- ਯੁਕਤ ਸਿੱਟਾ ਪ੍ਰਤੀਤ ਹੁੰਦਾ ਹੈ ਕਿ ਕੇਵਲ ਕੁਝ ਵਿਹਲ ਵਾਲੇ ਵਿਅਕਤੀਆਂ ਦੀ ਹੀ ਰਾਜ ਸਰਕਾਰ ਵਿੱਚ ਆਵਾਜ਼ ਹੋਣੀ ਚਾਹੀਦੀ ਹੈ । ‘ਰਾਜ ਦਾ ਸਰਬ-ਸ੍ਰੇਸ਼ਟ ਰੂਪ, ਮਸ਼ੀਨ ਦੇ ਕਿਰਤੀਆਂ ਨੂੰ ਨਾਗਰਿਕਤਾ ਵਿੱਚ ਨਹੀਂ ਸ਼ਾਮਿਲ ਕਰੇਗਾ ।… ਬੀਬੀਜ਼ ਸ਼ਹਿਰ ਵਿੱਚ, ਇਕ ਕਾਨੂੰਨ ਇਸ ਭਾਵ ਦਾ ਸੀ ਕਿ ਕੋਈ ਆਦਮੀ ਸਰਕਾਰੀ ਪਦਵੀ ਨੂੰ ਮੱਲ ਨਹੀਂ ਸੀ ਸਕਦਾ, ਜਿੰਨਾ ਚਿਰ ਕਿ ਉਸ ਨੂੰ ਵਪਾਰ ਤੋਂ ਨਵਿਰਤ ਹੋਏ ਨੂੰ ਦੱਸ ਵਰੁ ਨਾ ਹੋ ਗਏ ਹੋਣ ।” ਵਪਾਰੀਆਂ ਅਤੇ ਵਿੱਤ-ਨਿਵੇਸ਼ਕਾਂ ਨੂੰ ਵੀ ਅਰਸਤੂ, ਦਾਸਾਂ ਦੀ ਸ਼੍ਰੇਣੀ ਵਿੱਚ ਹੀ ਸ਼ਾਮਿਲ ਕਰਦਾ ਸੀ : ‘ਪਰਚੂਨ ਦਾ ਵਪਾਰ ਗੈਰ-ਕੁਦਰਤੀ ਹੁੰਦਾ ਹੈ,…ਅਤੇ ਇਕ ਅਜੇਹਾ ਢੰਗ ਜਿਸ ਨਾਲ ਕਿ ਮਨੁੱਖ ਇਕ ਦੂਸਰੇ ਤੋਂ ਨਫ਼ਾ ਖੱਟਦੇ ਹਨ । ਇਸ ਭਾਂਤ ਦਾ ਸਭ ਤੋਂ ਵਧੀਕ ਘ੍ਰਿਣਤ ਵਟਾਂਦਰਾ,… ਸਦ ਖੋਰੀ ਹੈ, ਜਿਹੜਾ ਕਿ ਰੁਪਏ ਤੋਂ ਹੀ ਰੁਪਇਆ ਕਮਾਉਂਦਾ ਹੈ, ਨਾ ਕਿ ਇਸ ਦੀ ਸੁਭਾਵਿਕ ਵਰਤੋਂ ਤੋਂ । ਕਿਉਂ ਜੋ ਪੈਸੇ ਨੇ ਤਾਂ ਵਟਾਂਦਰੇ ਦੇ ਇਕ ਵਸੀਲੇ ਦੇ ਤੌਰ ਤੇ ਵਰਤਿਆ ਜਾਣਾ ਹੁੰਦਾ ਹੈ ਨਾ ਕਿ ਵਿਆਜ ਦੀ ਮਾਤਰਾ ਦੇ ਤੌਰ ਤੇ । ਇਹ ਸੂਦ ਖੋਰੀ, ਜਿਸ ਦਾ ਭਾਵ ਹੈ, ਪੈਸੇ ਤੋਂ ਪੈਸਾ… ਮੁਨਾਫ਼ੇ ਦੇ ਸਾਰੇ ਢੰਗਾਂ ਵਿਚੋਂ ਸਭ ਤੋਂ ਵਧੀਕ ਗ਼ੈਰ-ਕੁਦਰਤੀ ਹੈ ।” ਪੈਸੇ ਤੋਂ ਪੈਸੇ ਦਾ ਜਨਮ ਨਹੀਂ ਹੋਣਾ ਚਾਹੀਦਾ । ਇਸ ਲਈ ਵਿੱਤ ਦੇ ਸਿਧਾਂਤ ਦੀ ਚਰਚਾ ਫ਼ਲਸਫੇ ਲਈ ਅਨੁਚਿਤ ਨਹੀਂ; ਪਰ ਵਿੱਤ ਵਿੱਚ ਜਾਂ ਦੌਲਤ ਕਮਾਉਣ ਵਿੱਚ ਹੀ ਪ੍ਰਵਿਰਤ ਰਹਿਣਾ ਕਿਸੇ ਸੁਤੰਤਰ ਆਦਮੀ ਲਈ ਯੋਗ ਨਹੀਂ।
(ii) ਵਿਆਹ ਅਤੇ ਵਿੱਦਿਆ
ਇਸਤ੍ਰੀ ਮਰਦ ਪ੍ਰਤੀ ਉਹੋ ਅਰਥ ਰੱਖਦੀ ਹੈ ਜੋ ਕੁਝ ਕਿ ਮਾਲਿਕ ਪ੍ਰਤੀ ਦਾਸ, ਦਿਮਾਗੀ ਕਿਰਤੀ ਪ੍ਰਤੀ ਸਰੀਰਕ ਕਾਮਾ ਤੇ ਯੂਨਾਨੀ ਪ੍ਰਤੀ ਜਾਂਗਲੀ । ਇਸਤ੍ਰੀ, ਅਧੂਰਾ ਰਹਿ ਗਿਆ ਮਰਦ ਹੁੰਦੀ ਹੈ, ਜਿਹੜੀ ਕਿ ਵਿਕਾਸ ਦੀ ਪੌੜੀ ਦੇ ਹੇਠਲੇ ਡੰਡੇ ਉੱਤੇ ਹੀ ਖੜੀ ਖੜੋਤੀ ਰਹਿ ਜਾਂਦੀ ਹੈ । ਮਰਦ ਕੁਦਰਤੀ ਤੌਰ ”ਤੇ ਹੀ ਉਤਕ੍ਰਿਸ਼ਟ ਹੁੰਦਾ ਹੈ, ਅਤੇ ਇਸਤ੍ਰੀ ਘਟੀਆ ਇਕ ਸ਼ਾਸਨ ਕਰਦਾ ਹੈ, ਤੇ ਦੂਜੀ ਸ਼ਾਸਿਤ ਕੀਤੀ ਜਾਂਦੀ ਹੈ: ਅਤੇ ਇਹ ਅਸੂਲ, ਅਵੱਸ਼ ਹੀ, ਸਾਰੀ ਮਨੁੱਖ ਜਾਤੀ ਤੀਕ ਵਿਆਪਕ ਹੁੰਦਾ ਹੈ ।” ਇਸਤ੍ਰੀ ਇਰਾਦੇ ਦੀ ਕਮਜ਼ੋਰ ਤੇ ਇਸ ਲਈ ਆਚਰਣ ਜਾਂ ਪਦਵੀ ਦੀ ਸੁਤੰਤਰਤਾ ਦੇ ਅਯੋਗ ਹੁੰਦੀ ਹੈ; ਉਸ ਦੀ ਸਭ ਤੋਂ ਚੰਗੀ ਅਵਸਥਾ ਇਕ ਅਜੇਹੇ ਸ਼ਾਂਤ ਘਰੋਗ ਜੀਵਨ ਦੀ ਹੁੰਦੀ ਹੈ; ਜਿਸ ਵਿੱਚ ਕਿ ਆਪਣੇ ਬਾਹਰਲੇ ਸੰਬੰਧਾਂ ਵਿੱਚ ਉਹ ਮਰਦ ਰਾਹੀਂ ਸ਼ਾਸਿਤ ਕੀਤੀ ਜਾਵੇ: ਘਰੋਗੀ ਮਾਮਲਿਆਂ ਵਿੱਚ ਉਹ ਸਰਵ-ਉੱਚ ਰਹਿ ਸਕਦੀ ਹੈ। ਇਸਤ੍ਰੀਆਂ ਨੂੰ ਬਹੁਤਾ ਮਰਦਾਂ ਵਾਂਗ ਨਹੀਂ ਬਣਾਇਆ ਜਾਣਾ ਚਾਹੀਦਾ । ਜਿਵੇਂ ਕਿ ਅਫ਼ਲਾਤੂਨ ਦੇ ‘ਗੁਣ ਰਾਜ’ ਵਿੱਚ, ਸਗੋਂ ਅਨ-ਅਣਰੂਪਤਾ ਨੂੰ ਵਧਾਇਆ ਜਾਣਾ ਚਾਹੀਦਾ ਹੈ; ਕੋਈ ਚੀਜ਼ ਇੰਨੀ ਆਕਰਸ਼ਕ ਨਹੀਂ ਹੁੰਦੀ ਜਿੰਨੀ ਕਿ ਵਿਭਿੰਨ ਪ੍ਰਕਾਰ ਦੀ ਚੀਜ਼ । ਮਰਦ ਦਾ ਹੌਸਲਾ ਅਤੇ ਇਸਤ੍ਰੀ ਦਾ ਹੌਸਲਾ, ਜਿਵੇਂ ਕਿ ਸੁਕਰਾਤ ਮੰਨਦਾ ਸੀ, ਸਮਾਨ ਨਹੀਂ ਹੁੰਦੇ; ਮਰਦ ਦਾ ਸਾਹਸ ਆਦੇਸ਼ ਦੇਣ ਵਿਚ ਪ੍ਰਗਟ ਹੁੰਦਾ ਹੈ ਅਤੇ ਇਸਤ੍ਰੀ ਦਾ ਪਾਲਨ ਕਰਨ ਕਰਨ ਵਿੱਚ ਜਿਵੇਂ ਕਿ ਕਵੀ ਕਹਿੰਦਾ ਹੈ, ‘ਮੰਨ ਇਸਤ੍ਰੀ ਦਾ ਭੂਸ਼ਨ ਹੁੰਦਾ ਹੈ ।
ਅਰਸਤੂ ਸ਼ੱਕ ਕਰਦਾ ਪ੍ਰਤੀਤ ਹੁੰਦਾ ਹੈ ਕਿ ਇਸਤ੍ਰੀ ਦੀ ਇਹ ਆਦਰਸ਼ ਦਾਸਤਾਂ ਮਨੁੱਖ ਲਈ ਇਕ ਦੁਰਲਭ ਜੇਹੀ ਪ੍ਰਾਪਤੀ ਹੈ, ਅਤੇ ਕਿ ਬਹੁਤੀ ਵਾਰੀ ਸੱਤਾ ਦਾ ਰਾਜ ਡੰਡਾ ਬਾਹੂ ਬਲ ਨਾਲੋਂ, ਜੀਭ ਦੇ ਬਲ ਪਾਸ ਹੀ ਹੁੰਦਾ ਹੈ । ਜਿਵੇਂ ਕਿ ਮਰਦ ਨੂੰ ਇਕ ਅਤਿ ਜ਼ਰੂਰੀ ਸੁਲਾਭ ਦੇਣ ਲਈ ਇਹ ਬਾਹੂ ਬਲ ਆਪਣੇ ਵਿਆਹ ਨੂੰ ਸੈਂਤੀ ਸਾਲ ਦੇ ਨੇੜੇ ਤੇੜੇ ਤਕ ਅੱਗ ਪਾਣ ਅਤੇ ਤਦ ਫਿਰ ਵੀਹ ਕੁ ਸਾਲ ਦੀ ਕਿਸੇ ਲੜਕੀ ਨਾਲ ਸ਼ਾਦੀ ਕਰਨ ਦੀ ਸਲਾਹ ਦੇਂਦਾ ਹੈ। ਵੀਹ ਸਾਲ ਦੇ ਨੇੜੇ ਤੇੜੇ ਅੱਪੜਦੀ ਇਕ ਲੜਕੀ ਤੀਹ ਸਾਲ ਦੇ ਮਰਦ ਨਾਲ ਸਾਵੀਂ ਹੁੰਦੀ ਹੈ, ਪਰ ਸਾਇਦ ਸੈਂਤੀ ਸਾਲ ਦੇ ਕਿਸੇ ਨਿਰੋਈ ਹਾਲਤ ਵਾਲੇ ਯੋਧੇ ਰਾਹੀਂ ਸੰਭਾਲੀ ਜਾ ਸਕਦੀ ਹੈ । ਜਿਹੜੀ ਚੀਜ਼ ਅਰਸਤੂ ਨੂੰ ਵਿਆਹ ਦੇ ਇਸ ਗਣਿਤ ਵੱਲ ਖਿੱਚ ਪਾਉਂਦੀ ਹੈ, ਉਹ ਇਸ ਭਾਵ ਦਾ ਵਿਚਾਰ ਹੈ ਕਿ ਇਹੋ ਜੇਹੇ ਵਿਭਿੰਨ ਭਾਂਤ ਦੇ ਦੋ ਵਿਅਕਤੀਆਂ ਦੀ ਸੁਜਨਨ ਸ਼ਕਤੀ ਤੇ ਉਦਵੇਗ ਲਗਭਗ ਇਕੋ ਸਮੇਂ ਤੇ ਜਾ ਕੇ ਸਮਾਪਤ ਹੋ ਜਾਣਗੇ । ਜੇ ਕਰ ਮਰਦ ਤਾਂ ਅਜੇ ਬੱਚੇ ਪੈਦਾ ਕਰਨ ਦੇ ਸਮਰੱਥ ਹੋਵੇ ਪਰ ਇਸਤ੍ਰੀ ਜਣੇਪੇ ਦੇ ਅਸਮਰੱਥ ਹੋ ਜਾਵੇ ਜਾਂ ਹਾਲਤ ਇਸ ਦੇ ਉਲਟ ਦੀ ਭਾਂਤ ਹੋਵੇ ਤਾਂ ਝਗੜੇ ਤੇ ਵਖੇਵੇਂ ਖੜੇ ਹੋ ਜਾਣਗੇ । ਕਿਉਂ ਜੋ ਮਰਦ ਅੰਦਰ ਸੁਜਨਨ ਦੀ ਇਹ ਸ਼ਕਤੀ, ਆਮ ਤੌਰ ਤੇ ਸੱਤਰ ਸਾਲ ਦੀ ਉਮਰ ਦੇ ਅੰਦਰਵਾਰ ਬੰਨ੍ਹੀ ਗਈ ਹੈ, ਅਤੇ ਇਸਤ੍ਰੀ ਅੰਦਰ ਪੰਜਾਹ ਸਾਲ, ਇਸ ਲਈ ਉਨ੍ਹਾਂ ਦੇ ਸੰਯੋਗ ਦਾ ਸਮਾਂ ਇਨ੍ਹਾਂ ਮਿਆਦਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ । ਬਹੁਤ ਅੱਲ੍ਹੜ ਉਮਰ ਦੇ ਲੜਕੇ ਲੜਕੀਆਂ ਦਾ ਸੰਯੋਗ ਬੱਚਿਆਂ ਦੀ ਪੈਦਾਇਸ਼ ਲਈ ਭੈੜਾ ਹੁੰਦਾ ਹੈ; ਸਾਰੇ ਪਸ਼ੂਆਂ ਅੰਦਰ ਥੋੜ੍ਹੀ ਉਮਰ ਦੇ ਜੋੜਿਆਂ ਦੇ ਜਰਮ ਛੋਟੇ ਤੇ ਅਧੂਰੇ ਵਿਕਸਿਤ ਹੋਏ ਅਤੇ ਆਮ ਤੌਰ ਤੇ ਮਾਦਾ ਹੁੰਦੇ ਹਨ ।” ਸਿਹਤ, ਪਿਆਰ ਨਾਲੋਂ ਵਧੇਰੇ ਮਹੱਤਵ ਪੂਰਣ ਹੁੰਦੀ ਹੈ । ਇਸ ਤੋਂ ਵਧੀਕ “ਬਹੁਤ ਛੇਤੀ ਸ਼ਾਦੀ ਨਾ ਕਰਨੀ ਸੰਜਮ ਵਿੱਚ ਸਹਾਇਕ ਹੁੰਦੀ ਹੈ; ਕਿਉਂ ਜੋ ਬਹੁਤ ਛੇਤੀ ਵਿਆਹ ਕਰਨ ਵਾਲੀਆਂ ਇਸਤ੍ਰੀਆਂ ਬਦਚਲਨ ਹੋਣ ਦੀ ਸੰਭਾਵਨਾ ਰੱਖਦੀਆਂ ਹਨ; ਤੇ ਮਰਦਾਂ ਦੀ ਹਾਲਤ ਵਿੱਚ ਸਰੀਰਕ ਢਾਂਚਾ ਅਵਿਕਸਤ ਰਹਿ ਜਾਂਦਾ ਹੈ, ਜੇ ਕਰ ਉਹ ਵੱਧਣ ਫੁਲਣ ਦੀ ਹਾਲਤ ਵਿਚ ਹੀ ਵਿਆਹ ਕਰ ਲੈਣ ।” ਇਨ੍ਹਾਂ ਮਾਮਲਿਆਂ ਨੂੰ ਨੌਜਵਾਨਾਂ ਦੀ ਮਨ ਦੀ ਮੌਜ ‘ਤੇ ਨਾ ਛੱਡ ਕੇ ਰਾਜ ਦੀ ਦੇਖ ਭਾਲ ਤੇ ਵਸੀਕਾਰ ਹੇਠਾਂ ਲਿਆਇਆ ਜਾਣਾ ਚਾਹੀਦਾ ਹੈ । ਰਾਜ ਨੂੰ ਹਰੇਕ ਲਿੰਗ ਲਈ ਸ਼ਾਦੀ ਦੀਆਂ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਉਮਰਾਂ, ਗਰਭ ਧਾਰਨ ਦੇ ਸਰਬ-ਸੇਸ਼ਟ ਮੌਸਮਾਂ ਦਾ ਤੇ ਵੱਸੋਂ ਦੇ ਵਾਧੇ ਦੀ ਗਤੀ ਬਾਰੇ ਨਿਰਣਾ ਕਰਨਾ ਚਾਹੀਦਾ ਹੈ । ਜੇ ਕਰ ਵਾਧੇ ਦੀ ਕੁਦਰਤੀ ਗਤੀ ਬਹੁਤ ਵਧੀਕ ਹੋਵੇ, ਤਾਂ ਸ਼ਿਸੂ-ਹੱਤਿਆ ਦੇ ਬੇਤਰਸ ਰਿਵਾਜ ਦੀ ਥਾਂ ਗਰਭਪਾਤ ਨੂੰ ਦਿੱਤੀ ਜਾ ਸਕਦੀ ਹੈ ਅਤੇ ਗਰਭ- ਪਾਤ, ਬੱਚੇ ਵਿੱਚ ਜਾਨ ਪੈਣ ਤੇ ਹਿਲਜੁਲ ਹੋਣ ਤੋਂ ਪਹਿਲਾਂ ਕਰ ਦਿੱਤਾ ਜਾਣਾ ਚਾਹੀਦਾ ਹੈ। ਹਰ ਰਾਜ ਲਈ ਵੱਸੋਂ ਦੀ ਇਕ ਆਦਰਸ਼ ਗਿਣਤੀ ਹੁੰਦੀ ਹੈ, ਜਿਹੜੀ ਕਿ ਇਸ ਦੀ ਸਥਿਤੀ ਤੇ ਵਸੀਲਿਆਂ ਅਨੁਸਾਰ ਭਿੰਨ ਭਿੰਨ ਹੁੰਦੀ ਹੈ । ਬਹੁਤ ਥੋੜ੍ਹੀ ਵੱਸੋਂ ਵਾਲਾ ਕੋਈ ਰਾਜ, ਜਿਵੇਂ ਕਿ ਇਸ ਨੂੰ ਹੋਣਾ ਚਾਹੀਦਾ ਹੈ, ਸਵੈ-ਪਰਿਆਪਤ ਨਹੀਂ ਹੁੰਦਾ, ਜਦੋਂ ਕਿ ਬਹੁਤ ਵਧੀਕ ਵੱਸੋਂ ਨਾਲ…ਇਹ ਇਕ ਰਾਜ ਨਾ ਰਹਿ ਕੇ ਇਕ ਰਾਸ਼ਟਰ ਬਣ ਜਾਂਦਾ ਅਤੇ ਸੰਵਿਧਾਨਿਕ ਰਾਜ ਸਰਕਾਰ ਦੇ ਅਤੇ ਇਕ ਜਾਤੀ, ਤੇ ਰਾਜਨੀਤਿਕ ਏਕਤਾ ਦੇ ਯੋਗ ਨਹੀਂ ਰਹਿੰਦਾ । 10,000 ਦੀ ਵੱਸੋਂ ਤੋਂ ਕੁਝ ਵੀ ਅਧਿਕਤਾ ਬੇਲੋੜੀ ਹੁੰਦੀ ਹੈ ।
ਵਿੱਦਿਆ ਵੀ ਰਾਜ ਦੇ ਵਸੀਕਾਰ ਵਿੱਚ ਹੋਣੀ ਚਾਹੀਦੀ ਹੈ । ‘ਸੰਵਿਧਾਨਾਂ ਦੀ ਸਥਿਰਤਾ ਲਈ ਜਿਹੜੀ ਚੀਜ਼ ਸਭ ਤੋਂ ਵਧੀਕ ਸਹਾਇਕ ਹੁੰਦੀ ਹੈ, ਉਹ ਵਿੱਦਿਆ ਦਾ ਰਾਜ ਸਰਕਾਰ ਦੇ ਰੂਪ ਨਾਲ ਬੈਠ ਬੈਠਾਵ ਕਰਨ ਦੀ ਹੁੰਦੀ ਹੈ ।.. ਨਾਗਰਿਕ ਨੂੰ ਰਾਜ ਸਰਕਾਰ ਦੇ ਉਸ ਰੂਪ ਅਨੁਸਾਰ ਢਾਲਿਆ ਜਾਣਾ ਚਾਹੀਦਾ ਹੈ, ਜਿਸ ਦੇ ਅਧੀਨ ਉਹ ਰਹਿੰਦਾ ਹੈ ।” ਸਕੂਲਾਂ ਦੇ ਰਾਜ-ਵਸੀਕਾਰ ਰਾਹੀਂ ਅਸੀਂ ਮਨੁੱਖਾਂ ਦਾ ਰੁਖ ਉਦਯੋਗ ਤੇ ਵਪਾਰ ਵੱਲੋਂ ਹਟਾ ਕੇ ਖੇਤੀ-ਬਾੜੀ ਵੱਲ ਮੋੜ ਸਕਦੇ ਹਾਂ; ਅਤੇ ਸੰਪਤੀ ਨੂੰ ਪ੍ਰਾਈਵੇਟ ਜਾਂ ਨਿਜੀ ਰੱਖਦਿਆਂ ਹੋਇਆ ਅਸੀਂ ਮਨੁੱਖਾਂ ਨੂੰ ਸਿਖਲਾਈ ਦੇ ਸਕਦੇ ਹਾਂ ਕਿ ਉਹ ਆਪਣੀਆਂ ਮਲਕੀਅਤਾਂ ਨੂੰ ਵਿਵਕ-ਯੁਕਤ ਢੰਗ ਨਾਲ ਆਮ ਸਾਂਝੀ ਵਰਤੋਂ ਲਈ ਖੁੱਲ੍ਹਾ ਵਰਤੋਂ ਬਾਰੇ ਇਹ ਅਖਾਣ ਪ੍ਰਚਲਿਤ ਰਹੇਗਾ ਕਿ ਰੱਖਣ ।” ਸ੍ਰੇਸ਼ਟ ਲੋਕਾਂ ਵਿਚਕਾਰ, ਸੰਪਤੀ ਦੀ “ਮਿੱਤਰਾਂ ਨੂੰ ਸਾਰੀਆਂ ਚੀਜ਼ਾਂ ਵਸਤਾਂ ਸਾਂਝੀਆਂ ਰੱਖਣੀਆਂ ਚਾਹੀਦੀਆਂ ਹਨ ।” ਅਤੇ ਸਭ ਤੋਂ ਵਧੀਕ, ਵਧਦੇ ਫੁਲਦੇ ਨਾਗਰਿਕ ਨੂੰ ਕਾਨੂੰਨ ਦੀ ਰੱਖਨਾ ਕਰਨੀ ਸਿਖਾਈ ਜਾਣੀ ਚਾਹੀਦੀ ਹੈ, ਨਹੀਂ ਤੇ ਰਾਜ ਅਸੰਭਵ ਹੋਵੇਗਾ । “ਇਹ ਠੀਕ ਹੀ ਕਿਹਾ ਗਿਆ ਹੈ, ਕਿ ‘ਜਿਸ ਨੇ ਆਗਿਆਕਾਰੀ ਨਹੀਂ ਸਿੱਖੀ ਉਹ ਇਕ ਚੰਗਾ ਆਦੇਸ਼ਕਾਰ ਵੀ ਨਹੀਂ ਹੋ ਸਕਦਾ ।” ਚੰਗੇ ਸ਼ਹਿਰੀ ਅੰਦਰ ਇਹ ਦੋਵੇਂ ਹੀ ਗੁਣ ਹੋਣੇ ਚਾਹੀਦੇ ਹਨ।
ਅਤੇ ਕੇਵਲ ਇਕ ਸਰਕਾਰੀ ਸਕੂਲ ਪ੍ਰਣਾਲੀ ਹੀ ਜਾਤੀ-ਵਿਜਾਤੀਅਤਾ ਵਿਚਕਾਰ ਸਮਾਜਿਕ ਏਕਤਾ ਸਿੱਧ ਕਰ ਸਕਦੀ ਹੈ; ਰਾਜ ਇਕ ਅਜੇਹੀ ਬਹੁਵਾਚਕਤਾ ਹੈ, ਜਿਸ ਨੂੰ ਕਿ ਵਿੱਦਿਆ ਨਾਲ ਹੀ ਏਕਤਾ ਤੇ ਸਮੁਦਾਇ ਦਾ ਰੂਪ ਦਿੱਤਾ ਜਾ ਸਕਦਾ ਹੈ । ਨਵਯੁਵਕਾਂ ਨੂੰ ਉਸ ਮਹਾਨ ਬਰਕਤ ਬਾਰੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਜਿਹੜੀ ਕਿ ਰਾਜ ਰੂਪ ਵਿੱਚ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ, ਕਦਰ ਨਾ ਕੀਤੀ ਗਈ ਉਸ ਸੁਰੱਖਿਆ ਬਾਰੇ ਜਿਹੜੀ ਕਿ ਸਮਾਜਿਕ ਸੰਗਠਿਨ ਨਾਲ ਆਉਂਦੀ ਹੈ ਤੇ ਉਹ ਸੁਤੰਤਰਤਾ ਜਿਹੜੀ ਕਿ ਕਾਨੂੰਨ ਤੋਂ ਨਿਕਲਦੀ ਹੈ । ਪੂਰਨ ਹੋਇਆ ਮਨੁੱਖ ਸਭ ਤੋਂ ਚੰਗਾ ਜੀਵਧਾਰੀ ਹੁੰਦਾ ਹੈ; ਪਰ ਵੱਖਰਾ ਕਰ ਦਿੱਤੇ ਜਾਣ ਨਾਲ ਸਭ ਨਾਲੋਂ ਨਖਿੱਧ, ਕਿਉਂ ਜੋ ਅਨਿਆਇ ਵਧੀਕ ਖ਼ਤਰਨਾਕ ਹੁੰਦਾ ਹੈ, ਜਦੋਂ ਕਿ ਇਹ ਹਥਿਆਰਬੰਦ ਹੋਵੇ, ਅਤੇ ਮਨੁੱਖ ਜਨਮ ਸਮੇਂ ਸਮਝ-ਸ਼ਕਤੀ ਤੇ ਆਚਰਣ ਦੇ ਉਨ੍ਹਾਂ ਗੁਣਾਂ ਨਾਲ ਲੈਸ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਉਹ ਵੱਧ ਤੋਂ ਵੱਧ ਨਖਿੱਧ ਉਦੇਸ਼ਾਂ ਲਈ ਵਰਤ ਸਕਦਾ ਹੈ। ਇਸ ਲਈ ਉਸ ਦੇ ਪਾਸ ਜੇ ਕਰ ਸਦਗੁਣ ਨਾ ਹੋਣ ਤਾਂ ਉਹ ਜੀਵਧਾਰੀਆਂ ਵਿਚੋਂ ਸਭ ਤੋਂ ਵਧੀਕ ਅਪਾਵਨ ਤੇ ਵਹਿਸ਼ੀ ਹੁੰਦਾ ਹੈ—ਪੇਟੂਪਨ ਤੇ ਵਿਕਾਰੀ ਵਾਸ਼ਨਾ ਨਾਲ ਭਰਿਆ ਹੋਇਆ। ਅਤੇ ਕੇਵਲ ਸਮਾਜਿਕ ਵਸੀਕਾਰ ਹੀ ਉਸ ਨੂੰ ਸਦਗੁਣ ਦੇ ਸਕਦਾ ਹੈ । ਗੱਲ ਬਾਤ ਰਾਹੀਂ ਮਨੁੱਖ ਨੇ ਸਮਾਜ ਦਾ ਵਿਕਾਸ ਕੀਤਾ। ਸਮਾਜ ਰਾਹੀਂ ਸਮਝ ਸੋਚ ਦਾ ਸਮਝ ਸੋਚ ਰਾਹੀਂ ਵਿਵਸਥਾ ਦਾ ਅਤੇ ਵਿਵਸਥਾ ਰਾਹੀਂ ਸੱਭਿਅਤਾ ਦਾ ਇਹੋ ਜੇਹੇ ਇਕ ਵਿਵਸਥਿਤ ਰਾਜ ਵਿੱਚ ਵਿਅਕਤੀ ਨੂੰ ਹਜ਼ਾਰਾਂ ਅਵਸਰ ਪ੍ਰਾਪਤ ਤੇ ਵਿਕਾਸ ਦੇ ਅਜੇਹੇ ਸਾਧਨ ਉਸ ਲਈ ਖੁੱਲ੍ਹੇ ਹੁੰਦੇ ਹਨ, ਜਿਹੜੇ ਕਿ ਇਕ ਇਕੱਲੇ ਜੀਵਨ ਨੂੰ ਕਦੀ ਉਪਲੱਬਧ ਨਹੀਂ ਹੋਣਗੇ । “ਇਕੱਲੇ ਰਹਿਣ ਲਈ”, ਇਸ ਵਾਸਤੇ “ਜਾਂ ਤਾਂ ਮਨੁੱਖ ਨੂੰ ਪਸ਼ੂ ਤੇ ਜਾਂ ਫਿਰ ਇਕ ਦੇਵਤਾ ਹੋਣ ਦੀ ਲੋੜ ਦੀ ਹੁੰਦੀ ਹੈ ।”
ਇਸ ਲਈ ਕ੍ਰਾਂਤੀ ਲਗਭਗ ਸਦਾ ਹੀ ਬੇਸਮਝੀ ਹੁੰਦੀ ਹੈ; ਇਹ ਕੁਝ ਭਲਾਈ ਤਾਂ ਸਿੱਧ ਕਰ ਸਕਦੀ ਹੈ ਪਰ ਬਹੁਤ ਸਾਰੀਆਂ ਬੁਰਾਈਆਂ ਦੀ ਕੀਮਤ ਉੱਤੇ, ਜਿਨ੍ਹਾਂ ਵਿਚੋਂ ਪ੍ਰਮੁੱਖ ਅਸ਼ਾਂਤੀ ਅਤੇ ਸ਼ਾਇਦ ਉਸ ਸਮਾਜਿਕ ਵਿਵਸਥਾ ਤੇ ਨਿਰਮਾਣ ਦਾ ਛਿੰਨ ਭਿੰਨ ਹੋ ਜਾਣਾ ਹੁੰਦਾ ਹੈ, ਜਿਸ ਉੱਤੇ ਹਰੇਕ ਰਾਜਨੀਤਿਕ ਕਲਿਆਣ ਨਿਰਭਰ ਕਰਦਾ ਹੈ। ਕ੍ਰਾਂਤੀਕਾਰੀ ਨਵ-ਕਾਢਾਂ ਦੇ ਸਿੱਧੇ ਸਿੱਟੇ, ਹੋ ਸਕਦਾ ਹੈ, ਅਨੁਮਾਨ ਕੀਤੇ ਜਾਣ ਯੋਗ ਤੇ ਲਾਭਦਾਇਕ ਹੋਣ, ਪਰ ਅਸਿੱਧੇ, ਤਾਂ ਆਮ ਤੌਰ ਤੇ ਗਿਣਤੀ ਵਿੱਚ ਨਾ ਆਉਣ ਵਾਲੇ ਤੇ ਬਹੁਤੀ ਵਾਰੀ ਵਿਨਾਸ਼ਕਾਰੀ ਹੁੰਦੇ ਹਨ। “ਉਹ ਲੋਕ ਜਿਹੜੇ ਥੋੜੇ ਜੇਹੇ ਹੀ ਵਿਚਾਰ ਬਿੰਦੂਆਂ ਬਾਰੇ ਵਿਚਾਰ ਕਰਦੇ ਹਨ, ਉਨ੍ਹਾਂ ਲਈ ਨਿਰਣਾ ਦੇ ਦੇਣਾ ਸਹਿਲ ਹੁੰਦਾ ਹੈ ।” ਅਤੇ ਕੋਈ ਅਜੇਹਾ ਆਦਮੀ ਛੇਤੀ ਹੀ ਮਨ ਨੂੰ ਤਿਆਰ ਕਰ ਸਕਦਾ ਹੈ ਜਿਸ ਨੇ ਕਿ ਤਿਆਰੀ ਕਰਨੀ ਹੀ ਥੋੜ੍ਹੀ ਜੇਹੀ ਹੋਵੇ । ‘ਨਵਯੁਵਕ ਸਹਿਜੇ ਹੀ ਧੋਖੇ ਵਿੱਚ ਆ ਜਾਂਦੇ ਹਨ, ਕਿਉਂ ਜੋ ਉਹ ਆਸ ਕਰਨ ਵਿੱਚ ਕਾਹਲੇ ਹੁੰਦੇ ਹਨ।” ਚਿਰ ਸਥਾਪਿਤ ਆਦਤਾਂ ਦੇ ਦਬਾਏ ਜਾਣ ਨਾਲ, ਨਵਕਾਢੀ ਰਾਜ ਸਰਕਾਰਾਂ ਦਾ ਉਲਟ ਪਲਟ ਹੋ ਜਾਂਦਾ ਹੈ, ਕਿਉਂਜੋ ਪੁਰਾਣੀਆਂ ਆਦਤਾਂ ਲੋਕਾਂ ਅੰਦਰ ਬਣੀਆਂ ਰਹਿੰਦੀਆਂ ਹਨ; ਆਚਰਣ ਏਨੇ ਸੰਖੇ ਨਹੀਂ ਬਦਲਦੇ ਜਿੰਨੇ ਕਿ ਕਾਨੂੰਨ । ਜੋ ਕਿਸੇ ਸੰਵਿਧਾਨ ਨੇ ਸਥਾਈ ਰਹਿਣਾ ਹੋਵੇ ਤਾਂ ਸਮਾਜ ਦੇ ਸਾਰੇ ਅੰਗਾਂ ਨੂੰ ਜ਼ਰੂਰੀ ਤੌਰ ਤੇ ਇਸ ਨੂੰ ਸਥਿਰ ਰੱਖਣ ਦੀ ਇੱਛਾ ਕਰਨੀ ਚਾਹੀਦੀ ਹੈ । ਇਸ ਲਈ ਜਿਹੜਾ ਕੋਈ ਸ਼ਾਸਕ ਕ੍ਰਾਂਤੀ ਨੂੰ ਟਾਲਣਾ ਚਾਹੁੰਦਾ ਹੋਵੇ ਉਸ ਨੂੰ ਗ਼ਰੀਬੀ ਤੇ ਅਮੀਰੀ ਦੀਆਂ ਚਰਮ ਸੀਮਾਵਾਂ ਨੂੰ ਰੋਕਣਾ ਚਾਹੀਦਾ ਹੈ— “ਇਕ ਅਵਸਥਾ ਜਿਹੜੀ ਕਿ ਬਹੁਤੀ ਵਾਰੀ ਜੰਗ ਦਾ ਸਿੱਟਾ ਹੁੰਦੀ ਹੈ ।” ਉਸ ਨੂੰ (ਅੰਗਰੇਜ਼ਾਂ ਵਾਂਗ) ਉਪਨਿਵੇਸ਼ ਕਰਣ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ, ਤਾਂ ਜੋ ਖ਼ਤਰਨਾਕ ਤੌਰ ਤੇ ਬਹੁਤੀ ਘਣੀ ਹੋ ਗਈ ਵੱਸੋਂ ਨੂੰ ਬਾਹਰ ਚਲੇ ਜਾਣ ਦਾ ਰਸਤਾ ਮਿਲ ਸਕੇ: ਅਤੇ ਉਸ ਨੂੰ ਧਰਮ ਦੀ ਪਾਲਨਾ ਤੇ ਇਸ ਦਾ ਅਭਿਆਸ ਕਰਨਾ ਚਾਹੀਦਾ ਹੈ । ਕਿਸੇ ਇਕ ਕੁਲੀਨ-ਤਾਂਤ੍ਰਿਕ ਸ਼ਾਸਕ ਨੂੰ ਵਿਸ਼ੇਸ਼ ਤੌਰ ਤੇ “ਦੇਵਤਿਆਂ ਦੀ ਪੂਜਾ ਵਿੱਚ ਗੰਭੀਰ ਪ੍ਰਗਟ ਹੋਣਾ ਚਾਹੀਦਾ ਹੈ ।” ਕਿਉਂ ਜੋ ਲੋਕ ਜੇ ਕਰ ਇਹ ਸਮਝਦੇ ਹੋਣ ਕਿ ਸ਼ਾਸਕ ਧਰਮ ਭਾਵਨਾ ਵਾਲਾ ਹੈ ਤੇ ਦੇਵਤਿਆਂ ਦਾ ਆਦਰ ਕਰਦਾ ਹੈ, ਤਾਂ ਉਨ੍ਹਾਂ ਨੂੰ ਉਸ ਦੇ ਹੱਥੋਂ ਅਨਿਆਇ ਸਹਾਰਨ ਦਾ ਅੰਦੇਸ਼ਾ ਘੱਟ ਹੁੰਦਾ ਹੈ, ਅਤੇ ਉਸ ਦੇ ਵਿਰੁੱਧ ਸਾਜ਼ਿਸ ਕਰਨ ਦੀ ਰੁੱਚੀ ਵੀ ਘੱਟ ਹੁੰਦੀ ਹੈ, ਕਿਉਂ ਜੋ ਉਹ ਵਿਸ਼ਵਾਸ ਕਰਦੇ ਹਨ ਕਿ ਦੇਵਤੇ ਆਪ ਉਸ ਦੇ ਪੱਖ ਵੱਲੋਂ ਲੜ ਰਹੇ ਹਨ ।
(iii) ਲੋਕ-ਤੰਤਰ ਅਤੇ ਕੁਲੀਨ-ਤੰਤਰ
ਧਰਮ ਵਿੱਚ, ਵਿੱਦਿਆ ਵਿੱਚ, ਅਤੇ ਪਰਿਵਾਰਕ ਜੀਵਨ ਦੀ ਵਿਵਸਥਾ ਵਿੱਚ ਅਜੇਹੇ ਸੰਰਖਿਅਕਾਂ ਨਾਲ, ਰਾਜ ਸਰਕਾਰ ਦਾ ਲਗਭਗ ਕੋਈ ਵੀ ਪਰੰਪਰਾਗਤ ਰੂਪ ਸਫਲ ਹੋ ਜਾਏਗਾ। ਸਾਰੇ ਹੀ ਰੂਪਾਂ ਅੰਦਰ, ਚੰਗੇ ਤੇ ਭੈੜੇ ਅੰਸ਼ ਰਲੇ ਮਿਲੇ ਹੁੰਦੇ ਹਨ ਅਤੇ ਇਹ ਰੂਪ ਭਿੰਨ ਭਿੰਨ ਹਾਲਤਾਂ ਨਾਲ ਅੱਡ ਅੱਡ ਤੌਰ ਤੇ ਮੇਲ ਖਾਂਦੇ ਹਨ । ਸਿਧਾਂਤਿਕ ਤੌਰ ਤੇ ਰਾਜ ਸਰਕਾਰ ਦਾ ਸਰਬ-ਸ੍ਰੇਸ਼ਟ ਰੂਪ, ਸਾਰੀ ਰਾਜਨੀਤਿਕ ਸੱਤਾ ਦਾ ਕਿਸੇ ਇਕ ਸਰਬ-ਸ੍ਰੇਸ਼ਟ ਆਦਮੀ ਅੰਦਰ ਕੇਂਦ੍ਰਿਤ ਕੀਤਾ ਜਾਣਾ ਹੋਵੇਗਾ। ਹੋਮਰ ਠੀਕ ਕਹਿੰਦਾ ਹੈ, ‘ਬਹੁਤਿਆਂ ਦੀ ਸਾਹਿਬੀ ਭੈੜੀ ਹੁੰਦੀ ਹੈ । ਕਿਸੇ ਇਕ ਨੂੰ ਹੀ ਆਪਣਾ ਸ਼ਾਸਕ ਤੇ ਸੁਆਮੀ ਰਹਿਣ ਦਿਓ ।” ਕਿਉਂ ਜੋ ਕਿਸੇ ਅਜੇਹੇ ਆਦਮੀ ਲਈ ਕਾਨੂੰਨ, ਇਕ ਸੀਮਾਂ ਹੋਣ ਨਾਲੋਂ ਇਕ ਵਸੀਲਾ ਹੋਵੇਗਾ : “ਪ੍ਰਸਿੱਧ ਯੋਗਤਾ ਦੇ ਮਨੁੱਖਾਂ ਲਈ ਕੋਈ ਕਾਨੂੰਨ ਨਹੀਂ ਹੁੰਦਾ—ਉਹ ਆਪ ਇਕ ਕਾਨੂੰਨ ਹੁੰਦੇ ਹਨ। ਕੋਈ ਵੀ ਆਦਮੀ ਹਾਸੋਹੀਣਾ ਹੋਵੇਗਾ, ਜਿਹੜਾ ਉਨ੍ਹਾਂ ਲਈ ਕਾਨੂੰਨ ਬਣਾਉਣ ਦਾ ਯਤਨ ਕਰੇ । ਸੰਭਵ ਤੌਰ ਤੇ ਉਹ, ਉਸੇ ਤਰ੍ਹਾਂ ਹੀ ਕਰਾਰਾ ਉੱਤਰ ਦੇਣਗੇ, ਜਿਵੇਂ ਕਿ ਐਂਟੀਥੀਨੀਜ਼ ਦੀ ਕਹਾਣੀ ਵਿੱਚ ਸ਼ੇਰਾਂ ਨੇ ਸਹਿਆਂ ਨੂੰ ਕਿਹਾ ਸੀ, ਜਦੋਂ ਕਿ ਜੰਗਲੀ ਜਨੌਰਾਂ ਦੀ ਸਭਾ ਵਿੱਚ ਸਹਿਆਂ ਨੇ ਭਾਸ਼ਣ ਦੇਣਾ ਤੇ ਸਾਰਿਆਂ ਦੀ ਸਮਾਨਤਾ ਦਾ ਦਾਹਵਾ ਕੀਤਾ ਸੀ-“ਤੁਹਾਡੇ ਤੇਜ਼ ਪੰਜੇ ਕਿੱਥੇ ਹਨ ?”
ਪਰ ਅਭਿਆਸ ਵਿੱਚ, ਲੋਕ-ਤੰਤਰ ਆਮ ਤੌਰ ਤੇ ਰਾਜ ਸਰਕਾਰ ਦਾ ਸਭ ਤੋਂ ਭੈੜਾ ਰੂਪ ਹੁੰਦਾ ਹੈ, ਕਿਉਂ ਜੋ ਮਹਾਨ ਬਲ ਮਹਾਨ ਸਦਗੁਣ ਨੇੜੇ ਦੇ ਮਿੱਤਰ ਸਾਥੀ ਨਹੀਂ ਹੁੰਦੇ । ਇਸ ਲਈ ਸਭ ਤੋਂ ਚੰਗੀ ਵਿਵਹਾਰਕ ਰਾਜਨੀਤੀ ਕੁਲੀਨ-ਤੰਤਰ ਹੈ, —ਥੋੜੇ ਜੇਹੇ ਜਾਣਕਾਰਾਂ ਤੇ ਸੁਯੋਗ ਵਿਅਕਤੀਆਂ ਦਾ ਸ਼ਾਸਨ। ਰਾਜ ਸਰਕਾਰ, ਇੰਨੀ ਜਟਿਲ ਜੇਹੀ ਚੀਜ਼ ਹੈ ਕਿ ਇਹ ਆਪਣੇ ਮਾਮਲਿਆਂ ਦਾ ਫੈਸਲਾ ਗਿਣਤੀ ਰਾਹੀਂ ਨਹੀਂ ਕਰਵਾ ਸਕਦੀ ਜਦੋਂ ਕਿ ਛੋਟੇ ਛੋਟੇ ਮਾਮਲੇ ਜਾਣਕਾਰੀ ਤੇ ਸੁਯੋਗਤਾ ਲਈ ਰਾਖਵੇਂ ਰੱਖੇ ਜਾਂਦੇ ਹਨ । “ਜਿਸ ਤਰ੍ਹਾਂ ਕਿਸੇ ਵੈਦ ਬਾਰੇ ਨਿਰਣਾ, ਵੈਦ ਹੀ ਦੇ ਸਕਦਾ ਹੈ, ਇਸੇ ਤਰ੍ਹਾਂ ਮਨੁੱਖਾਂ ਬਾਰੇ ਨਿਰਣਾ ਵੀ ਸਮੁੱਚੇ ਤੌਰ ਤੇ ਉਨ੍ਹਾਂ ਦੇ ਸਮਾਨ ਪਦਵੀ ਦੇ ਵਿਅਕਤੀਆਂ ਰਾਹੀਂ ਹੀ ਦਿੱਤਾ ਜਾਣਾ ਚਾਹੀਦਾ ਹੈ ।.. ਹੁਣ ਕੀ ਇਹੋ ਅਸੂਲ ਚੋਣਾਂ ਬਾਰੇ ਵੀ ਲਾਗੂ ਨਹੀਂ ਹੁੰਦਾ ? ਕਿਉਂ ਜੋ ਇਕ ਠੀਕ ਚੋਣ ਉਨ੍ਹਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਵਿੱਦਿਆ ਪ੍ਰਾਪਤ ਹੋਵੇ, ਉਦਾਹਰਣ ਵਜੋਂ ਕੋਈ ਰੇਖਾ-ਗਣਿਤਕਾਰ ਰੇਖਾ-ਗਣਿਤ ਦੇ ਮਾਮਲਿਆਂ ਬਾਰੇ ਸਹੀ ਤੌਰ ਤੇ ਚੋਣ ਕਰੇਗਾ, ਜਾਂ ਕੋਈ ਜਹਾਜ਼ ਸੰਚਾਲਕ ਜਹਾਜ਼ਰਾਨੀ ਬਾਰੇ । ਇਸ ਲਈ ਨਾ ਤਾਂ ਮੈਜਿਸਟਰੇਟਾਂ ਦੀ ਚੋਣ ਕਰਨ ਤੇ ਨਾ ਉਨ੍ਹਾਂ ਪਾਸੋਂ ਉੱਤਰ ਮੰਗਣਾ ਹੀ ਬਹੁਤਿਆਂ ਦੇ ਸਪੁਰਦ ਕੀਤਾ ਜਾਣਾ ਚਾਹੀਦਾ ਹੈ ।’
ਅਨੁਵੰਸ਼ਕ ਕੁਲੀਨ-ਤੰਤਰ ਬਾਰੇ ਔਕੜ ਇਹ ਹੈ ਕਿ ਇਸ ਦਾ ਕੋਈ ਆਰਥਿਕ ਆਧਾਰ ਨਹੀਂ ਹੁੰਦਾ । ਰੁਪਏ ਪੈਸੇ ਦਾ ਸਦੀਵੀ ਆਵਰਤਨ, ਰਾਜਨੀਤਿਕ ਅਹੁਦੇ ਨੂੰ ਅਵੇਰੇ ਜਾਂ ਸਵੇਰੇ, ਉੱਚਤਮ ਬੋਲੀ ਦੇਣ ਵਾਲੇ ਦੇ ਨਿਪਟਾਰੇ ਤੇ ਛੱਡ ਦੇਂਦਾ ਹੈ । ਇਹ ਗੱਲ ਨਿਸ਼ਚਿਤ ਤੌਰ ਤੇ ਭੈੜੀ ਹੈ ਕਿ ਵੱਡੇ ਵੱਡੇ ਅਹੁਦੇ ਖ਼ਰੀਦ ਲਏ ਜਾਣ । ਉਹ ਕਾਨੂੰਨ ਜਿਹੜਾ ਕਿ ਇਸ ਕੁਰੀਤੀ ਦੀ ਖੁੱਲ੍ਹ ਦੇਂਦਾ ਹੈ, ਸੁਯੋਗਤਾ ਨਾਲੋਂ, ਧਨ ਨੂੰ ਵਧੀਕ ਮਹੱਤਵ ਦੇਂਦਾ ਹੈ, ਅਤੇ ਸਾਰੇ ਦਾ ਸਾਰਾ ਰਾਜ ਲਾਲਚੀ ਬਣ ਜਾਂਦਾ ਹੈ । ਕਿਉਂ ਜੋ ਜਦੋਂ ਕਦੀ ਰਾਜ ਦੇ ਚੌਧਰੀ ਲੋਕ ਕਿਸੇ ਚੀਜ਼ ਨੂੰ ਸਨਮਾਨ ਯੋਗ ਸਮਝਦੇ ਹਨ, ਤਾਂ ਦੂਸਰੇ ਨਾਗਰਿਕ ਨਿਸ਼ਚਿਤ ਤੌਰ ਤੇ ਇਸ ਦਾ ਅਨੁਸਰਣ ਕਰਦੇ ਹਨ । (ਆਧੁਨਿਕ ਸਮਾਜਿਕ ਮਨੋਵਿਗਿਆਨ ਦੀ ਪ੍ਰਤਿਸ਼ਠ ਨਕਲ); “ਅਤੇ ਜਿੱਥੇ ਸੁਯੋਗਤਾ ਨੂੰ ਪਹਿਲੀ ਥਾਂ ਪ੍ਰਾਪਤ ਨਹੀਂ, ਉਥੇ ਕੋਈ ਕੁਲੀਨ-ਤੰਤਰ ਨਹੀਂ ਹੁੰਦਾ ।”
ਲੋਕ-ਤੰਤਰ ਆਮ ਤੌਰ ਤੇ ਅਲਪ ਤੰਤਰ ਵਿਰੁੱਧ ਕ੍ਰਾਂਤੀ ਦਾ ਸਿੱਟਾ ਹੁੰਦਾ ਹੈ। ਸ਼ਾਸਕ ਸ਼੍ਰੇਣੀਆਂ ਅੰਦਰ ਲਾਭ ਉਠਾਣ ਦਾ ਮੋਹ, ਲਗਾਤਾਰ ਤੌਰ ਤੇ ਉਨ੍ਹਾਂ ਦੀ ਗਿਣਤੀ ਘਟਾਣ ਦਾ (ਮਾਰਕਸ ਦਾ ਮੱਧ ਸ਼੍ਰੇਣੀ ਦੀ ਛਾਂਟਕਾਰੀ ਜਾਂ (elimination) ਅਤੇ ਇਸ ਤਰ੍ਹਾਂ ਜਨ-ਸਾਧਾਰਣ ਨੂੰ ਬਲਵਾਨ ਬਣਾ ਦੇਣ ਦਾ ਝੁਕਾਅ ਰੱਖਦਾ ਹੈ, ਜਿਹੜੇ ਕਿ ਅੰਤ ਨੂੰ ਆਪਣੇ ਮਾਲਿਕਾਂ ਉੱਤੇ ਕਾਬੂ ਪਾ ਕੇ, ਲੋਕ-ਤੰਤਰ ਸਥਾਪਿਤ ਕਰ ਦੇਂਦੇ ਹਨ। ਗ਼ਰੀਬਾਂ ਰਾਹੀਂ ਇਸ ਸ਼ਾਸਨ ਦੇ ਕੁਝ ਲਾਭ ਹੁੰਦੇ ਹਨ । ਆਮ ਲੋਕ ਵਿਅਕਤੀਗਤ ਤੌਰ ਤੇ ਭਾਵੇਂ ਉਨ੍ਹਾਂ ਨਾਲੋਂ ਵਧੀਕ ਭੈੜੇ ਨਿਰਣਾਕਾਰ ਹੁੰਦੇ ਹਨ, ਜਿਨ੍ਹਾਂ ਨੂੰ ਕਿ ਵਿਸ਼ੇਸ਼ ਜਾਣਕਾਰੀ ਹੁੰਦੀ ਹੈ, ਪਰ ਸਮੁਦਾਇਕ ਤੌਰ ਤੇ, ਉਨੇ ਹੀ ਚੰਗੇ ਹੁੰਦੇ ਹਨ । ਇਸ ਤੋਂ ਇਲਾਵਾ ਕੁਝ ਕਲਾਕਾਰ ਅਜੇਹੇ ਹੁੰਦੇ ਹਨ ਜਿਨ੍ਹਾਂ ਦੀਆਂ ਕਿਰਤਾਂ ਦਾ ਸਭ ਤੋਂ ਚੰਗਾ ਨਿਰਣਾ ਕੇਵਲ ਉਨ੍ਹਾਂ ਦੇ ਆਪਣੇ ਰਾਹੀਂ ਨਹੀਂ, ਸਗੋਂ ਉਨ੍ਹਾਂ ਰਾਹੀਂ ਕੀਤਾ ਜਾਂਦਾ ਹੈ ਜਿਨ੍ਹਾਂ ਪਾਸ ਕੋਈ ਕਲਾ ਨਹੀਂ ਹੁੰਦੀ। ਉਦਾਹਰਣ ਵਜੋਂ ਕਿਸੇ ਮਕਾਨ ਨੂੰ ਵਰਤਣ ਵਾਲਾ, ਜਾਂ ਇਸ ਦਾ ਮਾਲਿਕ, ਇਸ ਦੇ ਨਿਰਮਾਤਾ ਨਾਲੋਂ ਇਸ ਦਾ ਵਧੀਕ ਚੰਗਾ ਨਿਰਣਾਕਾਰ ਹੁੰਦਾ ਹੈ ।…ਅਤੇ ਕਿਸੇ ਪ੍ਰੀਤੀ ਭੋਜਨ ਦਾ ਪ੍ਰਾਹੁਣਾ ਇਸ ਦੇ ਰਸੋਈਏ ਨਾਲੋਂ ਇਸ ਦਾ ਵਧੀਕ ਚੰਗਾ ਨਿਰਣਾਕਾਰ ਹੁੰਦਾ ਹੈ । ਅਤੇ ਗਿਣਤੀ ਵਿਚ ਬਹੁਤੇ ਥੋੜਿਆਂ ਨਾਲੋਂ ਵਧੀਕ ਭ੍ਰਿਸ਼ਟਾਚਾਰ ਵਿਮੁਕਤ ਹੁੰਦੇ ਹਨ; ਉਹ ਵਧੀਕ ਮਾਤਰਾ ਵਾਲੇ ਪਾਣੀ ਸਮਾਨ ਹੁੰਦੇ ਹਨ, ਜਿਹੜਾ ਕਿ ਖੇਡ ਪਾਣੀ ਨਾਲੋਂ ਘੱਟ ਸੁਖੰਨਤਾ ਨਾਲ ਖ਼ਰਾਬ ਹੁੰਦਾ ਹੈ । ਜੇ ਕੋਈ ਇਕ ਵਿਅਕਤੀ ਗੁੱਸੇ ਜਾਂ ਕਿਸੇ ਹੋਰ ਉਦਵੰਗ ਦੇ ਕਾਬੂ ਵਿਚ ਆ ਕੇ ਨਿਰਣਾ ਕਰੋ ਤਾਂ ਉਹ ਨਿਰਣਾ ਜ਼ਰੂਰੀ ਤੌਰ ਤੂੰ ਵਿਕਤ ਹੋ ਜਾਂਦਾ ਹੈ, ਪਰ ਇਸ ਗੱਲ ਦੀ ਮਨੌਤ ਮੁਸ਼ਕਿਲ ਨਾਲ ਹੀ ਕੀਤੀ ਜਾ ਸਕਦੀ ਹੈ, ਕਿ ਇਕ ਵੱਡੀ ਗਿਣਤੀ ਦੇ ਲੋਕ, ਸਾਰੇ ਹੀ ਇਕੋ ਸਮੇਂ ਉਦਵੇਗ ਵਿੱਚ ਆ ਕੇ ਕੁਰਾਹੇ ਪੈ ਜਾਣਗੇ। ਤਾਂ ਵੀ ਸਮੁੱਚੇ ਤੌਰ ਤੇ ਲੋਕ-ਤੰਤਰ, ਕੁਲੀਨ-ਤੰਤਰ ਨਾਲੋਂ ਘਟੀਆ ਹੁੰਦਾ ਹੈ, ਕਿਉਂ ਜੇ ਇਹ ਸਮਾਨਤਾ ਦੀ ਗ਼ਲਤ ਮਨੌਤ ਉੱਤੇ ਬੱਝਾ ਹੋਇਆ ਹੁੰਦਾ ਹੈ; ਇਹ ਇਸ ਖ਼ਿਆਲ ਤੋਂ ਪੈਦਾ ਹੁੰਦਾ ਹੈ, ਕਿ ਉਹ ਜਿਹੜੇ ਕਿ ਕਿਸੇ ਇਕ ਪੱਖ ਵਿੱਚ ਸਮਾਨ ਹੁੰਦੇ ਹਨ (ਜਿਵੇਂ ਕਿ ਕਾਨੂੰਨ ਵਿੱਚ) ਉਹ ਬਾਕੀ ਸਾਰੇ ਪੱਖਾਂ ਵਿੱਚ ਵੀ ਸਮਾਨ ਹੁੰਦੇ ਹਨ: ਕਿਉਂ ਜੋ ਮਨੁੱਖ ਸਮਾਨ ਤੌਰ ਤੇ ਸੁਤੰਤਰ ਹਨ, ਇਸ ਲਈ ਉਹ ਪੂਰਨ ਤੌਰ ਤੇ ਸਮਾਨ ਹੋਣ ਦਾ ਦਾਹਵਾ ਕਰਦੇ ਹਨ। ਸਿੱਟਾ ਇਹ ਹੁੰਦਾ ਹੈ, ਕਿ ਯੋਗਤਾ ਨੂੰ ਗਿਣਤੀ ਨਮਿਤ ਕੁਰਬਾਨ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਗਿਣਤੀ ਦੀ ਹੇਰਾ ਫੇਰੀ ਚਾਲਬਾਜ਼ੀ ਨਾਲ ਕਰ ਲਈ ਜਾਂਦੀ ਹੈ । ਕਿਉਂ ਜੋ ਲੋਕਾਂ ਨੂੰ ਇਤਨੀ ਸੁਖੈਨਤਾ ਨਾਲ ਕੁਰਾਹੇ ਪਾਇਆ ਜਾ ਸਕਦਾ ਹੈ, ਤੇ ਆਪਣੇ ਵਿਚਾਰਾਂ ਵਿੱਚ ਉਹ ਇੰਨੇ ਡਾਵਾਂਡੋਲ ਹੁੰਦੇ ਹਨ, ਇਸ ਲਈ ਚੋਣ ਦਾ ਅਧਿਕਾਰ ਸਮਝਦਾਰਾਂ ਤਕ ਸੀਮਿਤ ਕੀਤਾ ਜਾਣਾ ਚਾਹੀਦਾ ਹੈ । ਜਿਸ ਚੀਜ਼ ਦੀ ਸਾਨੂੰ ਲੋੜ ਹੈ ਉਹ ਕੁਲੀਨ-ਤੰਤਰ ਤੇ ਲੋਕ-ਤੰਤਰ ਦਾ ਸੁਮੇਲ ਹੈ।
ਸੰਵਿਧਾਨਿਕ ਰਾਜ ਸਰਕਾਰ, ਅਜੇਹਾ ਸੁਖਦਾਈ ਸੁਮੇਲ ਪੇਸ਼ ਕਰਦੀ ਹੈ। ਇਹ ਕਲਪਨਾ ਕੀਤੇ ਜਾਣ ਯੋਗ ਕੋਈ ਸਰਬ-ਸ੍ਰੇਸ਼ਟ ਰਾਜ ਸਰਕਾਰ ਤਾਂ ਨਹੀਂ—ਇਹ ਤਾਂ ਵਿੱਦਿਆ ਦਾ ਇਕ ਕੁਲੀਨ-ਤੰਤਰ ਹੋਵੇਗਾ—ਇਹ ਸਰਬ-ਸ੍ਰੇਸ਼ਟ ਸੰਭਵ ਰਾਜ ਹੈ । “ਸਾਨੂੰ ਅਵੱਸ਼ ਹੀ ਪੁੱਛਣਾ ਚਾਹੀਦਾ ਹੈ, ਕਿ ਬਹੁਤੇ ਰਾਜਾਂ ਲਈ ਸਭ ਤੋਂ ਚੰਗਾ ਸੰਵਿਧਾਨ ਕੀ ਹੈ ਤੇ ਬਹੁਤੇ ਮਨੁੱਖਾਂ ਲਈ ਸਭ ਤੋਂ ਚੰਗਾ ਜੀਵਨ ਕੀ ! ਨਾ ਤਾਂ ਉੱਤਮਤਾ ਦੇ ਇਕ ਅਜੇਹੇ ਮਾਪ-ਦੰਡ ਦੀ ਮਨੋਤ ਕਰਦਿਆਂ ਹੋਇਆਂ ਜਿਹੜਾ ਕਿ ਸਾਧਾਰਣ ਲੋਕਾਂ ਤੋਂ ਉਪਰ ਹੋਵੇ ਤੇ ਨਾ ਹੀ ਅਜੇਹੀ ਵਿੱਦਿਆ ਦਾ, ਜਿਹੜੀ ਕਿ ਕੁਦਰਤ ਤੇ ਸਥਿਤੀ ਰਾਹੀਂ ਅਪਵਾਦ ਰੂਪ ਵਿੱਚ ਮਿਲ ਸਕਦੀ ਹੋਵੇ, ਨਾ ਹੀ ਕੋਈ ਅਜੇਹਾ ਆਦਰਸ਼ ਰਾਜ, ਜਿਹੜਾ ਕਿ ਕੇਵਲ ਇਕ ਅਭਿਲਾਸ਼ਾ ਮਾਤਰ ਹੋਵੇ: ਸਗੋਂ ਇਕ ਅਜੇਹੇ ਜੀਵਨ ਨੂੰ ਸਾਹਮਣੇ ਰੱਖਦਿਆਂ ਹੋਇਆਂ, ਜਿਸ ਵਿੱਚ ਕਿ ਬਹੁਗਿਣਤੀ ਦੇ ਲੋਕ ਹਿੱਸਾ ਲੈ ਸਕਣ, ਤੇ ਰਾਜ ਸਰਕਾਰ ਦਾ ਇਕ ਅਜੇਹਾ ਰੂਪ, ਜਿਸ ਨੂੰ ਕਿ ਵਿਆਪਕ ਤੌਰ ਤੇ ਰਾਜ-ਸਿੱਧ ਕਰ ਸਕਦੇ ਹੋਣ ।” ਆਮ ਵਰਤੋਂ ਦੇ ਇਸ ਅਸੂਲ ਨੂੰ ਮੰਨ ਕੇ ਤੁਰਨਾ ਜ਼ਰੂਰੀ ਹੈ ਕਿ ਰਾਜ ਦਾ ਉਹ ਹਿੱਸਾ ਜਿਹੜਾ ਕਿ ਸਰਕਾਰ ਨੂੰ ਜਾਰੀ ਰੱਖਣਾ ਚਾਹੁੰਦਾ ਹੋਵੇ, ਉਸ ਨਾਲੋਂ ਅਵੱਸ਼ ਹੀ ਵਧੀਕ ਬਲਵਾਨ ਹੋਵੇ, ਜਿਹੜਾ ਕੋਈ ਨਾ ਚਾਹੁੰਦਾ ਹੋਵੇ ਅਤੇ ਬਲ ਕੋਈ ਨਿਰੀ ਗਿਣਤੀ ਵਿੱਚ ਨਹੀਂ ਪਾਇਆ ਜਾਂਦਾ, ਨਾ ਹੀ ਕੇਵਲ ਮਾਤਰ ਜਾਇਦਾਦ ਵਿੱਚ, ਨਾ ਹੀ ਸੈਨਿਕ ਜਾਂ ਰਾਜਨੀਤਿਕ ਸੁਯੋਗਤਾ ਵਿੱਚ, ਸਗੋਂ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਸੁਮੇਲ ਵਿੱਚ । ਇਸ ਲਈ ਇਨ੍ਹਾਂ ਚੀਜ਼ਾਂ ਦਾ ਖਿਆਲ ਰੱਖੇ ਜਾਣ ਦੀ ਲੋੜ ਹੁੰਦੀ ਹੈ, “ਸੁਤੰਤਰਤਾ, ਧਨ, ਸੰਸਕ੍ਰਿਤੀ, ਅਤੇ ਕਲੀਨ ਜਨਮ ਤੇ ਨਾਲ ਲੱਗਦੇ ਕੇਵਲ ਨਿਰੀ ਗਿਣਤੀ ਦੀ ਉਤਕ੍ਰਿਸ਼ਟਤਾ ਦੀ ਵੀ ।” ਹੁਣ ਆਪਣੀ ਸੰਵਿਧਾਨਿਕ ਰਾਜ-ਸਰਕਾਰ ਦਾ ਨਿਰਬਾਹ ਤੋਰਨ ਲਈ ਸਾਨੂੰ ਅਜੇਹੀ ਆਰਥਿਕ ਬਹੁਗਿਣਤੀ ਕਿਥੋਂ ਮਿਲੇਗੀ ? ਸ਼ਾਇਦ ਸਭ ਤੋਂ ਚੰਗੀ, ਮੱਧ ਸ਼੍ਰੇਣੀ ਵਿੱਚ। ਇਥੇ ਸਾਡੇ ਪਾਸ ਫਿਰ ਸੁਨਹਿਰੀ ਮੱਧਮਾਨ ਹੋਵੇਗਾ, ਠੀਕ ਜਿਵੇਂ ਕਿ ਸੰਵਿਧਾਨਿਕ ਰਾਜ-ਸਰਕਾਰ, ਲੋਕ-ਤੰਤਰ ਤੇ ਕੁਲੀਨ-ਤੰਤਰ ਦੇ ਵਿਚਕਾਰ ਮੱਧਮਾਨ ਹੋਵੇਗਾ। ਸਾਡਾ ਰਾਜ ਪਰਿਆਪਤ ਤੌਰ ਤੇ ਲੋਕ-ਤਾਂਤ੍ਰਿਕ ਹੋਵੇਗਾ । ਜੇ ਕਰ ਹਰੇਕ ਅਹੁਦਾ ਸਭ ਲਈ ਖੁੱਲ੍ਹਾ ਹੋਵੇਗਾ: ਅਤੇ ਪਰਿਆਪਤ ਤੌਰ ਤੇ ਕੁਲੀਨ-ਤਾਂਤ੍ਰਿਕ ਜੇ ਕਰ ਇਹ ਅਹੁਦੇ ਹੀ ਉਨ੍ਹਾਂ ਵਿਅਕਤੀਆਂ ਤੋਂ ਸਿਵਾਏ ਹੋਰਨਾਂ ਲਈ ਬੰਦ ਰਹਿਣਗੇ, ਜਿਹੜੇ ਕਿ ਰਸਤੇ ਤੁਰੇ ਜਾਂਦਿਆਂ ਹੀ ਪੂਰੀ ਤਰ੍ਹਾਂ ਤਿਆਰ ਹੋਏ ਅੱਪੜਨਗੇ ।ਆਪਣੀ ਸਦੀਵੀ ਰਾਜਨੀਤਿਕ ਸਮੱਸਿਆ ਤੀਕ ਅਸੀਂ ਕਿਸੇ ਵੀ ਕੌਨ ਤੋਂ ਅੱਪੜੀਏ, ਪਹੁੰਚਦੇ ਅਸੀਂ ਬਾਰ ਬਾਰ ਇਸੇ ਸਿੱਟੇ ਉੱਤੇ ਹਾਂ : ਕਿ ਪ੍ਰਾਪਤ ਕੀਤੇ ਜਾਣ ਯੋਗ ਉਦੇਸ਼ਾਂ ਦਾ ਉਦੇਸ਼ਾਂ ਦਾ ਨਿਰਣਾਤਾਂ ਭਾਈਚਾਰਾ ਕਰਦਾ ਹੈ, ਪਰ, ਵਸੀਲਿਆਂ ਦੀ ਚੋਣ ਤੇ ਇਨ੍ਹਾਂ ਦੀ ਵਰਤੋਂ ਕੇਵਲ ਨਿਪੁੰਨਕਾਰਾਂ ਨੂੰ ਹੀ ਕਰਨੀ ਚਾਹੀਦੀ ਹੈ। ਕਿ ਚੋਣ ਲੋਕ-ਤਾਂਤ੍ਰਿਕ ਤੌਰ ਤੇ ਵਿਆਪਕ ਹੋਣੀ ਚਾਹੀਦੀ ਹੈ, ਪਰ ਪਦਵੀ ਪੂਰੀ ਕਰੜਾਈ ਨਾਲ, ਸਿੱਧੇ ਹੋਏ, ਤੇ ਸਰਵ-ਸ੍ਰੇਸ਼ਟ ਛੱਡਿਆ ਫਕਿਆਂ ਲਈ ਹੀ ਰਾਖਵੀਂ ਰੱਖੀ ਜਾਣੀ ਚਾਹੀਦੀ ਹੈ ।
- ਆਲੋਚਨਾ
ਇਸ ਫ਼ਲਸਫ਼ੇ ਬਾਰੇ ਅਸੀਂ ਕੀ ਰਾਏ ਕਾਇਮ ਕਰਾਂਗੇ ? ਸ਼ਾਇਦ ਇਹ ਕੁਝ ਵੀ ਉਤਸ਼ਾਹ ਦੇਣ ਵਾਲੀ ਚੀਜ਼ ਨਹੀਂ। ਅਰਸਤੂ ਬਾਰੇ ਉਤਸ਼ਾਹੀ ਹੋਣਾ ਕਠਿਨ ਹੈ, ਕਿਉਂ ਜੋ ਉਸ ਦੇ ਲਈ ਕਿਸੇ ਵੀ ਚੀਜ਼ ਲਈ ਉਤਸ਼ਾਹੀ ਹੋਣਾ ਕਠਿਨ ਸੀ । “”ਜੇ ਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਰੋਵਾਂ ਤਾਂ ਪਹਿਲਾਂ ਤੁਸੀਂ ਅਵੱਸ਼ ਰੋਵੋ ।” ਉਸ ਦਾ ਆਦਰਸ਼ ਹੈ, ਕਿਸੇ ਵੀ ਚੀਜ਼ ਦੀ ਪ੍ਰਸੰਸਾ ਨਾ ਕਰਨੀ ਜਾਂ ਇਸ ਬਾਰੇ ਹੈਰਾਨ ਨਾ ਹੋਣਾ, ਅਤੇ ਉਸ ਬਾਰੇ ਉਸ ਦੇ ਇਸ ਆਦਰਸ਼ ਦੀ ਉਲੰਘਣਾ ਕਰਨ ਤੋਂ ਅਸੀਂ ਝਿਜਕਦੇ ਹਾਂ । ਉਸ ਦੇ ਅੰਦਰ ਸਾਨੂੰ ਅਫਲਾਤੂਨ ਵਾਲਾ ਸੁਧਾਰਕ ਉਤਸ਼ਾਹ ਨਹੀਂ ਮਿਲਦਾ, ਮਾਨਵਤਾ ਲਈ ਅਜੇਹਾ ਗੁਸੈਲ ਪਿਆਰ, ਜਿਹੜਾ ਕਿ ਉਸ ਮਹਾਨ ਆਦਰਸ਼ਵਾਦੀ ਪਾਸੋਂ ਸਾਥੀ ਮਨੁੱਖਾਂ ਦੀ ਨਿਖੇਧੀ ਕਰਵਾ ਦੇਂਦਾ ਸੀ । ਸਾਨੂੰ ਉਸ ਦੇ ਅਧਿਆਪਕ ਵਾਲੀ ਦਲੇਰ ਮੌਲਿਕਤਾ, ਉੱਚੀ ਕਲਪਨਾ, ਉਦਾਰ ਭੁਲੇਖੇ ਲਈ ਸਮਰੱਥਾ ਇਹ ਚੀਜ਼ਾਂ ਨਹੀਂ ਮਿਲਦੀਆਂ। ਪਰ ਫਿਰ ਅਫਲਾਤੂਨ ਨੂੰ ਪੜ੍ਹਨ ਮਗਰੋਂ, ਸਾਡੇ ਲਈ ਕੋਈ ਵੀ ਹੋਰ ਚੀਜ਼ ਅਜੇਹੀ ਗੁਣਕਾਰੀ ਨਹੀਂ ਹੋ ਸਕਦੀ, ਜੇਹੋ ਜੇਹੀ ਕਿ ਅਰਸਤੂ ਦੀ ਸੰਕਾਵਾਦੀ ਅਡੋਲਤਾ ।
ਆਓ ਅਸੀਂ ਆਪਣੀ ਅਸਹਿਮਤੀ ਨੂੰ ਸੰਖੇਪ ਕਰ ਕੇ ਪ੍ਰਗਟ ਕਰੀਏ। ਸ਼ੁਰੂ ਵਿੱਚ ਹੀ ਸਾਨੂੰ ਤਰਕ ਬਾਰੇ ਉਸ ਦੇ ਹਠ ਦਾ ਝੰਜਟ ਪੈਂਦਾ ਹੈ । ਉਹ ਸਿੱਟਾ-ਨਿਆਇ ਅਨੁਮਾਨ ਨੂੰ ਮਨੁੱਖ ਦੇ ਯੁਕਤੀ ਕਰਨ ਦੇ ਢੰਗ ਦਾ ਨਿਰੂਪਣ ਸਮਝਦਾ ਹੈ, ਜਦੋਂ ਕਿ ਇਹ ਨਿਰੂਪਣ ਕਰਦਾ ਹੈ ਕੇਵਲ ਮਾਤਰ ਦਲੀਲ ਕਰਨ ਦੇ ਮਨੁੱਖ ਦੇ ਉਸ ਢੰਗ ਨੂੰ ਜਿਸ ਨਾਲ ਕਿ ਉਹ ਕਿਸੇ ਦੂਸਰੇ ਦੇ ਮਨ ਨੂੰ ਪ੍ਰੇਰਣਾ ਕਰਨ ਲਈ ਇਸ ਨੂੰ ਮਸਾਲੇਦਾਰ ਬਣਾਉਂਦਾ ਹੈ; ਉਹ ਮੰਨਦਾ ਹੈ ਕਿ ਵਿਚਾਰ, ਆਧਾਰ ਵਾਕਾਂ ਨਾਲ ਸ਼ੁਰੂ ਹੁੰਦਾ ਅਤੇ ਇਨ੍ਹਾਂ ਦੇ ਸਿੱਟਿਆਂ ਦੀ ਖੋਜ ਕਰਦਾ ਹੈ, ਜਦੋਂ ਕਿ ਵਾਸਤਵ ਤੋਰ ਤੇ ਵਿਚਾਰ, ਪਰਿਕਲਪਨਾਤਮਕ (hypothetical) ਸਿੱਟਿਆਂ ਨਾਲ ਸ਼ੁਰੂ ਹੁੰਦਾ, ਅਤੇ ਉਨ੍ਹਾਂ ਨੂੰ ਉਚਿਤ ਸਿੱਧ ਕਰਨ ਵਾਲੇ ਆਧਾਰ ਵਾਕਾਂ ਨੂੰ ਲੱਭਦਾ ਹੈ—ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਚੰਗੀ ਖੋਜ ਕਰਦਾ ਹੈ, ਪ੍ਰਯੋਗ ਦੀਆਂ, ਵਸੀਕਾਰ ਵਿੱਚ ਰੱਖੀਆਂ ਤੇ ਅੱਡ ਕੀਤੀਆਂ ਹਾਲਤਾਂ ਦੇ ਅਧੀਨ ਵਿਸ਼ਿਸ਼ਟ ਘਟਨਾਵਾਂ ਦੇ ਨਿਰੀਖਣ ਨਾਲ। ਪਰ ਅਸੀਂ ਬੜੇ ਮੂਰਖ ਹੋਵਾਂਗੇ ਇਹ ਗੱਲ ਭੁੱਲ ਜਾਣ ਵਿੱਚ ਕਿ ਦੋ ਹਜ਼ਾਰ ਬਰਸਾਂ ਨੇ ਅਰਸਤੂ ਦੇ ਤਰਕ ਦੇ ਕੇਵਲ ਮਾਤਰ ਇਤਫ਼ਾਕੀਆ ਅੰਸ਼ਾਂ ਨੂੰ ਹੀ ਬਦਲਿਆ ਹੈ, ਕਿ ਓਕਮ, ਅਤੇ ਬੇਕਨ, ਅਤੇ ਵੈਵਲ ਅਤੇ ਮਿੱਲ ਅਤੇ ਸੈਂਕੜੇ ਹੋਰਨਾਂ ਨੇ, ਉਸ ਦੇ ਸੂਰਜ ਅੰਦਰਲੇ ਕੇਵਲ ਧੱਬਿਆਂ ਨੂੰ ਹੀ ਲੱਭਿਆ ਹੈ, ਅਤੇ ਵਿਚਾਰ ਦੇ ਇਸ ਨਵੇਂ ਅਨੁਸ਼ਾਸਨ ਦੀ ਅਰਸਤੂ ਦੁਆਰਾ ਸਿਰਜਨਾ ਅਤੇ ਇਸ ਦੀਆਂ ਅਤਿ ਜ਼ਰੂਰੀ ਲੀਹਾਂ ਦੀ ਉਸ ਦੀ ਦ੍ਰਿੜ ਸਥਾਪਨਾ, ਮਨੁੱਖੀ ਦਿਲ ਦਿਮਾਗ ਦੀਆਂ ਸਥਾਈ ਸਫ਼ਲਤਾਵਾਂ ਹਨ। ਇਹ ਗੱਲ ਤਾਂ ਪ੍ਰਯੋਗ ਅਤੇ ਸਫਲ ਪਰਿਕਲਪਨਾਵਾਂ ਦੀ ਥੁੜ ਕਰ ਕੇ ਹੈ, ਕਿ ਅਰਸਤੂ ਦਾ ਕੁਦਰਤੀ ਵਿਗਿਆਨ, ਪਚਾਏ ਨਾ ਗਏ, ਨਿਰੀਖਣਾਂ ਦਾ ਇਕ ਸਮੂਹ ਬਣ ਕੇ ਰਹਿ ਗਿਆ ਹੈ। ਉਸ ਦੀ ਵਿਲੱਖਣਤਾ, ਆਧਾਰ ਸਾਮਗ੍ਰੀ ਨੂੰ ਸੰਗ੍ਰਹਿ ਤੇ ਇਸ ਨੂੰ ਸ੍ਰੇਣੀ-ਬੱਧ ਕਰਨ ਵਿੱਚ ਹੈ: ਹਰ ਖੇਤਰ ਵਿੱਚ ਉਹ ਆਪਣੀਆਂ ਸ਼੍ਰੇਣੀਆਂ ਤੇ ਤਿਆਰ ਕੀਤੀਆਂ ਸੂਚੀਆਂ ਨੂੰ ਵਰਤਦਾ ਹੈ। ਪਰ ਨਿਰੀਖਣ ਲਈ, ਇਸ ਝੁਕਾਅ ਤੇ ਯੋਗਤਾ ਦੇ ਨਾਲ ਲੱਗਦੇ ਉਸ ਵਿੱਚ ਦਾਰਸ਼ਨਿਕਤਾ ਲਈ ਅਫਲਾਤੂਨ ਵਰਗੀ ਲਗਨ ਵੀ ਮੌਜੂਦ ਹੈ; ਇਹ ਚੀਜ਼ ਹਰ ਵਿਗਿਆਨ ਲਈ ਉਸ ਨੂੰ ਨਿਰਬਲ ਕਰਦੀ ਤੇ ਬੇਲਗਾਮ, ਪੂਰਵ-ਮਨੌਤਾਂ ਵੱਲ ਲੈ ਤੁਰਦੀ ਹੈ । ਇਸ ਥਾਂ, ਨਿਰਸੰਦੇਹ, ਯੂਨਾਨੀ ਮਨ ਦੀ ਵੱਡੀ ਤਰੁੱਟੀ ਮੌਜੂਦ ਸੀ : ਇਹ ਅਨੁਸ਼ਾਸਿਤ ਨਹੀਂ ਸੀ: ਇਸ ਅੰਦਰ ਸੀਮਾ ਵੰਨਣ ਤੇ ਠਰੰਮ੍ਹਾ ਦੇਣ ਵਾਲੀਆਂ ਪਰੰਪਰਾਵਾਂ ਦੀ ਥੁੜ੍ਹ ਸੀ; ਇਹ ਮੌਜ ਨਾਲ ਇਕ ਅਣਦੇਖੇ ਭਾਲੇ ਖੇਤਰ ਵਿੱਚ ਜਾ ਵਿਚਰਦਾ ਤੇ ਬਹੁਤੀ ਹੀ ਫੁਰਤੀ ਨਾਲ ਸਿਧਾਂਤਾਂ ਤੇ ਸਿੱਟਿਆਂ ਵੱਲ ਨੂੰ ਭੱਜ ਉੱਠਦਾ ਸੀ । ਇਸ ਲਈ ਯੂਨਾਨੀ ਫਲਸਫਾ ਤਾਂ ਛਾਲਾਂ ਮਾਰਦਾ ਅਜੇਹੀਆਂ ਉਚਾਈਆਂ ਤੇ ਜਾ ਟਿਕਿਆ, ਜਿਹੜੀਆਂ ਕਿ ਫਿਰ ਕਦੀ ਵਹੀਆਂ ਨਹੀਂ ਗਈਆਂ, ਜਦੋਂ ਕਿ ਯੂਨਾਨੀ ਵਿਗਿਆਨ ਲੜਖੜਾਂਦਾ ਹੋਇਆ, ਪਿੱਛੇ ਰਹਿ ਗਿਆ । ਸਾਡਾ ਆਧੁਨਿਕ ਖ਼ਤਰਾ ਸਗਵੇਂ ਤੌਰ ਤੇ ਇਸ ਤੋਂ ਉਲਟੀ ਭਾਂਤ ਦਾ ਹੈ। ਆਗਮਨਾਤਮਕ (inductive) ਆਧਾਰ ਸਮਗ੍ਰੀ ਵੈਸੂਵੀਅਸ ਜੁਆਲਾ ਮੁਖੀ ਦੇ ਲਾਵੇ ਵਾਂਗੂ ਸਭ ਪਾਸਿਆਂ ਤੋਂ ਸਾਡੇ ਉਪਰ ਡਿੱਗਦੀ ਹੈ। ਸਮਨਵੈ ਨਾ ਕੀਤੇ ਗਏ ਤੱਥਾਂ ਨਾਲ ਸਾਡਾ ਦਮ ਘੱਟਦਾ ਹੈ; ਸਾਡੇ ਮਨ ਅਜੇਹੇ ਵਿਗਿਆਨਾਂ ਦੇ ਭਾਰ ਹੇਠ ਦੱਬੇ ਗਏ ਹਨ, ਜਿਹੜੇ ਕਿ ਸੰਜੋਗਮਈ ਵਿਚਾਰ ਤੇ ਇਕ ਲੜੀ ਵਿੱਚ ਪ੍ਰੌਣ ਵਾਲੀ, ਕਿਸੇ ਫਿਲਾਸਫੀ ਦੀ ਥੁੜ੍ਹ ਕਰ ਕੇ ਦਬਾਦਬ ਵੱਧਦੇ ਤੇ ਜ਼ਰਬ ਖਾਂਦੇ, ਵਿਸ਼ੇਸ਼ ਜਾਣਕਾਰਾਂ ਦੀ ਗੜਬੜੀ ਦਾ ਰੂਪ ਲੈ ਰਹੇ ਹਨ । ਅਸੀਂ ਸਾਰੇ ਉਸ ਚੀਜ਼ ਦੇ ਕੇਵਲ ਅੰਸ਼ ਮਾਤਰ ਹਾਂ, ਜੋ ਕੁਝ ਕਿ ਮਨੁੱਖ ਹੋ ਸਕਦਾ ਸੀ ।
ਅਰਸਤੂ ਦਾ ਨੀਤੀ ਸ਼ਾਸਤਰ ਉਸ ਤਰਕ ਦੀ ਹੀ ਇਕ ਸ਼ਾਖਾ ਹੈ; ਆਦਰਸ਼ ਜੀਵਨ, ਇਕ ਮੁਨਾਸਿਬ ਸਿੱਟਾ-ਨਿਆਇ ਸਮਾਨ ਹੈ । ਸੁਧਾਰ ਲਈ ਕੋਈ ਉਤੇਜਨਾ ਦੇਣ ਨਾਲੋਂ, ਉਹ ਸਾਨੂੰ ਉਚਿੱਤਤਾ ਦੀ ਹੀ ਇਕ ਪੁਸਤਕ ਦੇ ਦੇਂਦਾ ਹੈ, ਕੋਈ ਇਕ ਪੁਰਾਤਨ ਆਲੋਚਕ, ਉਸ ਨੂੰ “ਅਤਿ ਦਰਜੇ ਦਾ ਨਰਮ” ਕਰ ਕੇ ਦਸਦਾ ਹੈ । ਕੋਈ ਇਕ ਚਰਮ ਸੀਮਾਵਾਂ ਦੀ ਉਸ ਦੇ ਨੀਤੀ ਸ਼ਾਸਤਰ ਨੂੰ ਸਾਰੇ ਸਾਹਿਤ ਅੰਦਰ, ਸਾਧਾਰਣ ਜੇਹੀਆਂ ਗੱਲਾਂ ਦਾ ਇਕ ਵਿਸ਼ੇਸ਼ ਸੰਗ੍ਰਹਿ ਕਹਿ ਸਕਦਾ ਹੈ; ਅੰਗ੍ਰੇਜ਼ੀ ਕੰਮ ਦੇ ਕਿਸੇ ਜਨੂਨੀ ਨੂੰ ਇਸ ਵਿਚਾਰ ਨਾਲ ਹੀ ਸੰਤੁਸ਼ਟਤਾ ਹੋ ਸਕਦੀ ਹੈ ਕਿ ਅੰਗ੍ਰੇਜ਼ਾਂ ਨੇ ਆਪਣੀ ਜੁਆਨੀ ਵਿੱਚ ਹੀ ਪਹਿਲਾਂ ਤੋਂ ਆਪਣੇ ਪ੍ਰੌਢ ਸਾਲਾਂ ਦੇ ਸਾਮਰਾਜੀ ਪਾਪਾਂ ਦਾ ਪ੍ਰਾਸ਼ਚਿਤ ਕਰ ਲਿਆ ਸੀ ਕਿਉਂ ਜੋ ਕੈਂਬਰਿਜ ਤੇ ਆਕਸਫੋਰਡ ਦੀਆਂ ਦੋਹਾਂ ਹੀ ਥਾਵਾਂ ਉੱਤੇ, ਉਨ੍ਹਾਂ ਨੂੰ, ਇਸ ਭਾਂਤ ਦੇ ਨੀਤੀ ਸ਼ਾਸਤਰ ਦੇ ਹਰ ਸ਼ਬਦ ਨੂੰ ਪੜ੍ਹਨ ਲਈ ਮਜਬੂਰ ਕੀਤਾ ਗਿਆ ਸੀ। ਸਾਡੀ ਸੱਧਰ ਹੁੰਦੀ ਹੈ, ਕਿ ਇਨ੍ਹਾਂ ਖੁਸ਼ਕ ਪੰਨਿਆਂ ਨਾਲ ”ਘਾਹ ਦੀਆਂ ਪੱਤੀਆਂ” ਦੇ ਹਰੇ ਪੱਤਿਆਂ ਨੂੰ ਰਲਾ ਲਿਆ ਜਾਏ, ਅਤੇ ਇੰਦੇ ਸੁੱਖ ਬਾਰੇ ਵਿਟਮੈਨ ਦੇ ਪ੍ਰਸੰਨਤਾ-ਜਨਕ ਔਚਿਤਕਰਣ ਨੂੰ, ਅਰਸਤੂ ਦੀ ਨਿਰੋਲ ਬੌਧਿਕ ਪ੍ਰਸੰਨਤਾ ਦੀ ਵਡਿਆਈ ਨਾਲ ਸ਼ਾਮਿਲ ਕਰ ਲਿਆ ਜਾਏ । ਸਾਨੂੰ ਹੈਰਾਨੀ ਹੈ ਜੋ ਕਰ ਅਰਸਤੂ ਦੇ ਇਸ ਅਸੰਜਮੀ ਸੰਜਮ ਦਾ ਬਰਤਾਨਵੀ ਕੁਲੀਨ-ਤੰਤਰ ਦੇ ਬੇਰੰਗ ਜੇਹੇ ਸਦਗੁਣ ਅਕੜਾਦੀ ਹੋਈ ਪੂਰਣਤਾ, ਤੇ ਪ੍ਰਗਟਾਅ ਵਿਹੀਣ ਰੂਪ ਆਕਾਰ ਨਾਲ ਕੋਈ ਵਾਸਤਾ ਬੈਠਦਾ ਹੈ । ਮੈਬਿਊ ਆਰਨਲਡ ਸਾਨੂੰ ਦੱਸਦਾ ਹੈ, ਕਿ ਉਸ ਦੇ ਸਮੇਂ ਵਿਚ ਆਕਸਫੋਰਡ ਦੇ ਸਿੱਖਿਅਕ, ਨੀਤੀ ਸ਼ਾਸਤਰ ਨੂੰ ਅਭੁੱਲ ਸਮਝਦੇ ਸਨ।ਤਿੰਨ ਸੌ ਵਰਿਆਂ ਤੀਕ ਇਸ ਪੁਸਤਕ ਅਤੇ ‘ਰਾਜਨੀਤੀ’ ਨੇ ਸ਼ਾਸਕ ਬਰਤਾਨਵੀ ਮਨ ਨੂੰ ਸ਼ਾਦਿਦ ਮਹਾਨ ਤੇ ਸ੍ਰੇਸ਼ਟ ਸਫਲਤਾਵਾਂ ਨਮਿਤ ਪਰ ਨਿਸ਼ਚਿਤ ਤੌਰ ਤੇ ਇਕ ਕਰੜੀ ਤੇ ਰੁੱਖੀ ਸੁਯੋਗਤਾ ਅਰਥ ਸ਼ਕਲ ਸੂਰਤ ਦਿੱਤੀ ਹੈ । ਕੀ ਸਿੱਟਾ ਹੋਇਆ ਹੁੰਦਾ ਜੇ ਕਰ ਵੱਡੇ ਤੋਂ ਵੱਡੇ ਸਾਮਰਾਜ ਦੇ ਇਹ ਸੁਆਮੀ, ਇਸ ਦੀ ਥਾਂ ‘ਗਣਰਾਜ’ ਦੇ ਪਾਵਨ ਉਤਸ਼ਾਹ ਤੇ ਸਿਰਜਨਾ ਤਮਕ- ਉਦਵੇਗ ਨਾਲ ਪਾਲੇ ਪੈਸੇ ਗਏ ਹੁੰਦੇ ?
ਛੇਕੜ ਨੂੰ ਅਰਸਤੂ ਕੋਈ ਬਿਲਕੁਲ ਯੂਨਾਨੀ ਨਹੀਂ ਸੀ, ਅੰਥਨਜ਼ ਆਉਣ ਤੋਂ ਪਹਿਲਾਂ ਉਹ ਸਥਾਪਿਤ ਹੋ ਚੁੱਕਾ ਤੇ ਸ਼ਕਲ ਸੂਰਤ ਲੈ ਚੁੱਕਾ ਹੋਇਆ ਸੀ, ਕੋਈ ਵੀ ਚੀਜ਼ ਉਸ ਅੰਦਰ ਐਥਨਜ਼ ਵਰਗੀ ਨਹੀਂ ਸੀ, ਅਤੇ ਉਸ ਛੋਹਲੇ ਅਤੇ ਹੌਸਲਾ ਹਰਾ ਦੇਣ ਵਾਲੇ ਪ੍ਰਯੋਗਵਾਦ ਦਾ ਵੀ ਕੋਈ ਅੰਸ਼ ਨਹੀਂ ਸੀ, ਜਿਸ ਨੇ ਕਿ ਐਥਨਜ਼ ਅੰਦਰ ਰਾਜਨੀਤਿਕ ਜੀਵਨ ਸ਼ਕਤੀ ਦੀ ਲਹਿਰ ਪੈਦਾ ਕਰ ਦਿੱਤੀ ਤੇ ਅੰਤ ਨੂੰ ਏਕਤਾ ਕਾਇਮ ਕਰਨ ਵਾਲੇ ਇਕ ਨਿਰੰਕੁਸ਼ ਸ਼ਾਸਕ ਦੇ ਅਧੀਨ ਹੋ ਜਾਣ ਵਿੱਚ ਇਸ ਦੀ ਸਹਾਇਤਾ ਕੀਤੀ ਸੀ । ਅਧਿਕਤਾ ਤੋਂ ਬਚ ਕੇ ਰਹਿਣ ਦੇ ਹੀ ਡੈਲਫੀ ਦੇ ਆਦੇਸ਼ ਨੂੰ ਉਸ ਨੇ ਹੱਦੋਂ ਵਧੀਕ ਪੂਰੇ ਤੌਰ ਤੇ ਵਰਤੋਂ ਵਿੱਚ ਲਿਆਂਦਾ ਸੀ; ਚਰਮ ਸੀਮਾਵਾਂ ਨੂੰ ਕੱਟ ਦੇਣ ਲਈ ਉਹ ਏਨਾ ਜ਼ਿਆਦਾ ਇੱਛਾਵਾਨ ਹੁੰਦਾ ਹੈ, ਕਿ ਛੇਕੜ ਨੂੰ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ । ਅਵਿਵਸਥਾ ਤੋਂ ਉਹ ਏਨਾ ਭੈ-ਭੀਤ ਹੁੰਦਾ ਹੈ ਕਿ ਦਾਸਤਾ ਤੋਂ ਭੈ-ਭੀਤ ਹੋਣਾ ਉਸ ਨੂੰ ਭੁੱਲ ਹੀ ਜਾਂਦਾ ਹੈ । ਅਨਿਸ਼ਚਿਤ ਤਬਦੀਲੀ ਤੋਂ ਉਹ ਏਨਾ ਡਰਦਾ ਹੈ, ਕਿ ਇਕ ਅਜੇਹੀ ਤਬਦੀਲੀ ਵਿਹੀਣਤਾ ਨੂੰ ਵਿਸ਼ੇਸ਼ਤਾ ਦੇ ਦੇਂਦਾ ਹੈ, ਜਿਹੜੀ ਕਿ ਮੌਤ ਨਾਲ ਹੀ ਮਿਲਦੀ ਜੁਲਦੀ ਹੈ। ਹਰਕਲੀਟੱਸ ਭਾਂਤ ਦੇ ਪ੍ਰਵਾਹ ਦੇ ਭਾਵ ਦੀ ਉਸ ਅੰਦਰ ਥੁੜ੍ਹ ਹੈ, ਜਿਹੜਾ ਕਿ ਰੂੜੀਵਾਦੀ ਨੂੰ ਉਚਿਤ ਸਿੱਧ ਕਰਦਾ ਹੈ, ਇਸ ਵਿਸ਼ਵਾਸ ਨਾਲ ਕਿ ਸਾਰੀ ਸਥਾਈ ਤਬਦੀਲੀ, ਹੌਲੀ ਹੌਲੀ ਹੁੰਦੀ ਹੈ, ਅਤੇ ਅਤਿਵਾਦੀ ਨੂੰ ਇਹ ਵਿਸ਼ਵਾਸ ਕਰਦਿਆਂ ਹੋਇਆਂ ਕਿ ਕੋਈ ਵੀ ਤਬਦੀਲੀ ਵਿਹੀਣ ਹਾਲਤ ਸਥਾਈ ਨਹੀਂ ਹੁੰਦੀ । ਉਹ ਇਹ ਗੱਲ ਭੁੱਲ ਜਾਂਦਾ ਹੈ ਕਿ ਅਫ਼ਲਾਤੂਨ ਦਾ ਸਾਮਵਾਦ ਤਾਂ ਚੋਣਵੀਂ ਸ਼੍ਰੇਣੀ ਲਈ ਸੀ- ਥੋੜ੍ਹੇ ਜੇਹੇ ਸੁਆਰਥਹੀਣ ਤੇ ਨਿਰਲੋਭ ਵਿਅਕਤੀਆਂ ਲਈ, ਅਤੇ ਲਾਂਭੇ ਜਾ ਕੇ ਉਹ ਫਿਰ ਅਫ਼ਲਾਤੂਨ ਦੇ ਇਸ ਸਿੱਟੇ ਤੇ ਆ ਪਹੁੰਚਦਾ ਹੈ, ਜਦੋਂ ਉਹ ਇਹ ਕਹਿੰਦਾ ਹੈ, ਕਿ ਭਾਵੇਂ ਜਾਇਦਾਦ ਨਿੱਜੀ ਹੋਣੀ ਚਾਹੀਦੀ ਹੈ, ਪਰ ਇਸ ਦੀ ਵਰਤੋਂ ਜਿਥੋਂ ਤਕ ਸੰਭਵ ਹੋ ਸਕੇ ਸਾਂਝੀ ਹੋਣੀ ਚਾਹੀਦੀ ਹੈ । ਉਹ ਇਹ ਨਹੀਂ ਦੇਖਦਾ, (ਅਤੇ ਸ਼ਾਇਦ ਆਪਣੇ ਸ਼ੁਰੂ ਦੇ ਦਿਨਾਂ ਵਿੱਚ, ਇਸ ਤਰ੍ਹਾਂ ਦੇਖਣ ਦੀ ਉਸ ਤੋਂ ਆਸ ਹੀ ਨਹੀਂ ਸੀ ਕੀਤੀ ਜਾ ਸਕਦੀ) ਕਿ ਉਤਪਾਦਨ ਤੇ ਵਸੀਲਿਆਂ ਦਾ ਵਿਅਕਤੀਗਤ ਵਸੀਕਾਰ, ਕੇਵਲ ਤਦ ਤੀਕ ਹੀ ਉਤੇਜਕ, ਤੇ ਗੁਣਕਾਰੀ ਸੀ ਜਦੋਂ ਤੀਕ ਕਿ ਇਹ ਵਸੀਲੇ ਏਨੇ ਸਾਧਾਰਣ ਸਨ ਕਿ ਕਿਸੇ ਆਦਮੀ ਰਾਹੀਂ ਖ਼ਰੀਦੇ ਜਾ ਸਕਣ ਯੋਗ ਸਨ; ਅਤੇ ਇਨ੍ਹਾਂ ਦੀ ਵਧਦੀ ਜਟਿਲਤਾ, ਅਤੇ ਲਾਗਤ, ਮਲਕੀਅਤ ਅਤੇ ਸੱਤਾ ਦੇ ਇਕ ਖ਼ਤਰਨਾਕ, ਕੇਂਦਰੀਕਰਣ ਅਤੇ ਇਕ ਬਣਾਵਟੀ ਤੇ ਅੰਤ ਨੂੰ ਜਾ ਕੇ, ਵਿਕਾਰੀ ਅਸਮਾਨਤਾ ਵੱਲ ਨੂੰ ਲੈ ਜਾਂਦੀ ਸੀ । ਪਰ ਛੇਕੜ ਨੂੰ ਜਾ ਕੇ ਇਹ ਸਾਰੀਆਂ, ਬਿਲਕੁਲ ਅਣ ਆਵੱਸ਼ਕ, ਆਲੋਚਨਾਵਾਂ ਵਿਚਾਰ ਦੀ ਉਸ ਵੱਧ ਤੋਂ ਵੱਧ ਅਸਚਰਜ ਤੇ ਪ੍ਰਭਾਵਸ਼ਾਲੀ ਪ੍ਰਣਾਲੀ ਦੀਆਂ ਹਨ, ਜਿਹੜੀ ਕਿ ਕਦੀ ਕਿਸੇ ਇਕ ਇਕਲੇ ਦਿਲ ਦਿਮਾਗ ਰਾਹੀਂ ਇਕ ਥਾਂ ਬੰਨ੍ਹੀ ਗਈ ਹੈ। ਇਸ ਗੱਲ ਬਾਰੇ ਸ਼ੱਕ ਕੀਤਾ ਜਾ ਸਕਦਾ ਹੈ, ਕਿ ਕਿਸੇ ਵੀ ਹੋਰ ਚਿੰਤਕ ਨੇ ਸੰਸਾਰ ਦੀ ਪ੍ਰਬੁੱਧਤਾ ਨਮਿਤ,ਏਨੀ ਦੇਣ ਦਿੱਤੀ ਹੈ । ਹਰੇਕ ਪਿਛਲੇਰੇ ਯੁਗ ਨੇ ਅਰਸਤੂ ਦੀ ਵਰਤੋਂ ਕੀਤੀ ਅਤੇ ਇਹ ਸਭ ਦੇ ਦਰਸ਼ਨ ਨਮਿਤ ਉਸ ਦੇ ਮੋਢਿਆਂ ਉੱਤੇ ਸੁਆਰ ਹੋਇਆ ਹੈ । ਅਲੈਗਜ਼ੈਂਡਰੀਆਂ ਦੀ ਭਿੰਨ ਭਿੰਨ ਭਾਂਤ ਦੀ ਤੇ ਸ਼ਾਨਦਾਰ ਸੰਸਕ੍ਰਿਤੀ ਨੇ ਆਪਣੀ ਵਿਗਿਆਨਿਕ ਪ੍ਰੇਰਣਾ ਉਸ ਵਿਚੋਂ ਲੱਭੀ। ਉਸ ਦੀ ਪੁਸਤਕ ”ਵਿਚਾਰ-ਸਾਧਨ” (Organon) ਨੇ ਮੱਧ-ਕਾਲੀਨ ਜਾਂਗਲੀਆਂ ਦੇ ਮਨਾਂ ਨੂੰ ਅਨੁਸ਼ਾਸਿਤ ਤੇ ਸੁਸੰਗਤ ਵਿਚਾਰ ਨਮਿਤ ਸ਼ਕਲ ਸੂਰਤ ਦੇਣ ਵਿੱਚ ਇਕ ਕੇਂਦਰੀ ਪਾਰਟ ਅਦਾ ਕੀਤਾ । ਦੂਸਰੀਆਂ ਰਚਨਾਵਾਂ ਨੇ ਪੰਜਵੀਂ ਸਦੀ ਵਿੱਚ ਨੈਸਟਰ ਦੇ ਅਨੁਯਾਈ ਈਸਾਈਆਂ ਰਾਹੀਂ ਸੀਰੀਆ ਦੀ ਬੋਲੀ ਵਿੱਚ ਅਤੇ ਦਸਵੀਂ ਸਦੀ ਵਿੱਚ, ਉਸ ਤੋਂ ਫਿਰ ਅਰਬੀ ਅਤੇ ਹੈਬਰਯੂ ਵਿੱਚ, ਅਨੁਵਾਦਿਤ ਅਤੇ 1225 ਦੇ ਕਰੀਬ ਲਾਤੀਨੀ ਵਿੱਚ ਕੀਤੇ ਜਾਣ ਨਾਲ ਚਰਚ ਪ੍ਰਧਾਨਵਾਦ ਨੂੰ, ਐਬੇ ਲਾਰਡ ਵਿੱਚ ਇਸ ਦੇ ਧਾਰਾ ਵਾਹਿਕ ਆਰੰਭਾਂ ਤੋਂ ਥਾਮਸ ਐਕਵੀਨਾਸ ਦੇ ਰੂਪ ਵਿੱਚ, ਵਿਸ਼ਵਕੋਸ਼ ਦੀ ਪੂਰਣਤਾ ਦਾ ਰੂਪ ਦੇ ਦਿੱਤਾ । ਧਰਮੀ ਸੰਗ੍ਰਾਮਕਾਰਾਂ ਨੇ, ਫ਼ਿਲਾਸਫ਼ਰ ਦੀਆਂ ਪਾਠ-ਪੁਸਤਕਾਂ ਦੀਆਂ ਵਧੀਕ ਵਿਸ਼ੁੱਧ ਪ੍ਰਤੀਆਂ ਨੂੰ ਵਾਪਸ ਲੈ ਆਂਦਾ, ਅਤੇ ਕਸਤਨਤੁਨੀਆ ਦੇ ਯੂਨਾਨੀ ਵਿਦਵਾਨਾਂ ਨੇ ਤਦੋਂ ਅਰਸਤੂ ਦੇ ਹੋਰ ਵਧੀਕ ਕੰਸ਼ ਆਪਣੇ ਨਾਲ ਲੈ ਆਂਦੇ, ਜਦੋਂ ਕਿ 1453 ਵਿਚ ਉਹ ਘੇਰਾ ਪਾਣ ਵਾਲੇ ਤੁਰਕਾਂ ਤੋਂ ਭੱਜ ਉਠੇ। ਯੂਰਪੀਨ ਫ਼ਲਸਫ਼ੇ ਲਈ, ਅਰਸਤੂ ਦੀਆਂ ਰਚਨਾਵਾਂ ਉਹੋ ਕੁਝ ਬਣ ਗਈਆਂ ਜੋ ਕੁਝ ਕਿ ਅੰਜੀਲ ਧਰਮ ਸ਼ਾਸਤਰ ਲਈ ਸੀ—ਹਰੇਕ ਸਮੱਸਿਆ ਲਈ ਸੁਲਝਾਵਾਂ ਸਹਿਤ ਲਗਭਗ ਇਕ ਅਭੁੱਲ ਪਾਠ ਪੁਸਤਕ । 1215 ਵਿੱਚ ਪੈਰਿਸ ਦੇ ਪੋਪ ਪ੍ਰਤੀਨਿਧ ਨੇ ਅਧਿਆਪਕਾਂ ਨੂੰ ਉਸ ਦੀਆਂ ਰਚਨਾਵਾਂ ਬਾਰੇ ਲੈਕਚਰ ਕਰਨ ਦੀ ਮਨਾਹੀ ਕਰ ਦਿੱਤੀ, 1231 ਵਿੱਚ ਯਾਰਵੇਂ ਗ੍ਰੈਗਰੀ ਨੇ, ਉਸ ਵਿਚੋਂ ਕੁਝ ਹਿਸੇ ਕੱਢ ਕੇ ਉਸ ਨੂੰ ਸ਼ੁੱਧ ਕਰਨ ਲਈ ਇਕ ਕਮੇਟੀ ਨੀਯਤ ਕੀਤੀ, 1260 ਵਿੱਚ ਉਸ ਦੀ ਰਚਨਾ ਹਰ ਈਸਾਈ ਸਕੂਲ ਵਿੱਚ ਬਾਂਛਤ ਵਸਤੂ ਬਣ ਗਈ ਅਤੇ ਧਰਮ ਸੰਸਥਾਈ ਸਭਾਵਾਂ ਉਸ ਦੇ ਵਿਚਾਰਾਂ ਤੋਂ ਲਾਂਭੇ ਜਾਣ ਲਈ ਦੰਡ ਦੇਣ ਲੱਗ ਪਈਆਂ । ਚਾਸਰ ਆਪਣੇ ਵਿਦਿਆਰਥੀ ਦਾ ਨਿਰੂਪਣ ਪ੍ਰਸੰਨ ਰੂਪ ਵਿੱਚ ਕਰਦਾ ਹੈ, ਉਸ ਦੇ ਪਾਸ—
ਉਸ ਦੇ ਸਿਰਾਣੇ ਵੱਲ ਵੀਹ ਪੁਸਤਕਾਂ ਕਾਲੀਆਂ ਜਾਂ ਲਾਲ ਜਿਲਦ ਵਿੱਚ ਅਰਸਤੂ ਦੀਆਂ ਅਤੇ ਉਸ ਦੀ ਫ਼ਿਲਾਸਫ਼ੀ ਦੀਆਂ ਪਈਆਂ ਹੋਣ ਕਰ ਕੇ।
ਅਤੇ ਨਰਕ ਦੇ ਪਹਿਲੇ ਘੇਰਿਆਂ ਵਿੱਚ, ਡਾਂਟੇ ਦੇ ਕਥਨ ਅਨੁਸਾਰ-
ਮੈਂ ਉਥੇ ਦੇਖਿਆ ਸੁਆਮੀ ਨੂੰ ਉਨ੍ਹਾਂ ਵਿੱਚ ਜਿਹੜੇ ਜਾਣਦੇ ਨੇ ਫ਼ਲਸਫਾਨਾ ਪਰਿਵਾਰ ਦੇ ਵਿਚਕਾਰ ਸਾਰਿਆਂ ਰਾਹੀਂ ਸਲਾਹਿਆ ਤੇ ਸਾਰਿਆਂ ਰਾਹੀਂ ਸਨਮਾਨਿਆ ਗਿਆ। ਉਥੇ ਹੀ ਮੈਂ ਦੇਖਿਆ ਅਫ਼ਲਾਤੂਨ ਵੀ, ਅਤੇ ਸੁਕਰਾਤ ਜਿਹੜੇ ਖਲੋਤੇ ਸਨ ਬਾਕੀ ਦਿਆਂ ਨਾਲੋਂ ਉਸ ਦੇ ਵਧੀਕ ਨੇੜੇ।
ਅਜੇਹੀਆਂ ਸਤਰਾਂ ਸਾਨੂੰ ਉਸ ਸਨਮਾਨ ਬਾਰੇ ਥੋੜ੍ਹਾ ਜੇਹਾ ਪਤਾ ਦੇ ਦੇਂਦੀਆਂ ਹਨ ਜਿਹੜਾ ਕਿ ਇਕ ਹਜ਼ਾਰ ਵਰ੍ਹਿਆਂ ਨੇ ਅਰਸਤੂ ਨੂੰ ਭੇਟਾ ਕੀਤਾ । ਜਦ ਤੀਕ ਨਵੇਂ ਸੰਦਾਂ, ਸੰਗ੍ਰਹਿ ਹੋਏ ਹੋਏ ਨਿਰੀਖਣਾਂ ਅਤੇ ਧੀਰਜ ਸਹਿਤ ਪ੍ਰਯੋਗਾਂ ਨੇ ਵਿਗਿਆਨ ਦਾ ਨਵ-ਸਿਰਜਣ ਕਰ ਕੇ, ‘ਓਕਮ’ ਅਤੇ ‘ਰਾਮਸ’, ਰੋਜਰ’ ਤੇ ‘ਫ੍ਰਾਂਸਿਸ ਬੇਕਨ’ ਨੂੰ ਅਤੀ ਪ੍ਰਬਲ ਹਥਿਆਰ ਨਾ ਜੁਟਾ ਦਿੱਤੇ ਤਦ ਤੀਕ ਅਰਸਤੂ ਦੀ ਰਾਜ ਸੱਤਾ ਸਮਾਪਤ ਨਹੀਂ ਸੀ ਹੋਈ । ਕਿਸੇ ਵੀ ਹੋਰ ਦਿਲ ਦਿਮਾਗ ਨੇ ਦੇਨੇ ਲੰਮੇ ਸਮੇਂ ਤੀਕ ਮਨੁੱਖ ਜਾਤੀ ਦੀ ਬੁੱਧੀ ਉੱਤੇ ਰਾਜ ਨਹੀਂ ਸੀ ਕੀਤਾ ।
- ਪਿਛਲੇਰਾ ਜੀਵਨ ਤੇ ਮੌਤ
ਇਸੇ ਸਮੇਂ ਵਿੱਚ, ਸਾਡੇ ਫਿਲਾਸਫਰ ਲਈ ਜੀਵਨ ਵਸੀਕਾਰ ਤੋਂ ਬਾਹਰ ਜਟਿਲ ਹੋ ਗਿਆ ਸੀ । ਇਕ ਪਾਸੇ ਤਾਂ ਉਸ ਨੇ ਆਪਣੇ ਆਪ ਨੂੰ, ਕੈਲੀਸਥੀਨੀਜ਼ (ਅਰਸਤੂ ਦਾ ਇਕ ਭਤੀਜਾ) ਦੀ ਮੌਤ ਦੀ ਸਜ਼ਾ ਵਿਰੁੱਧ ਸਕੰਦਰ ਨਾਲ ਝਗੜੇ ਵਿੱਚ ਉਲਝਿਆ ਦੇਖਿਆ, ਜਿਸ ਨੇ ਤੱਕ ਸਕੰਦਰ ਦੀ ਦੇਵਤੋ ਸਮਾਨ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਅਤੇ ਸਕੰਦਰ ਨੇ ਇਸ ਰੋਸ ਦਾ ਉੱਤਰ ਇਹ ਸੰਕੇਤ ਕਰਦਿਆਂ ਦੇ ਦਿੱਤਾ ਸੀ ਕਿ ਫ਼ਿਲਾਸਫ਼ਰਾਂ ਨੂੰ ਮਰਵਾ ਦੇਣਾ ਵੀ ਉਸ ਦੀ ਸਰਬ-ਸ਼ਕਤੀ ਮਾਨਤਾ ਅੰਦਰ ਮੌਜੂਦ ਸੀ। ਇਸੇ ਸਮੇਂ ਵਿੱਚ ਅਰਸਤੂ ਐਬੀਨੀਆਂ ਨਿਵਾਸੀਆਂ ਵਿਚੋਂ ਸਕੰਦਰ ਦੀ ਵਕਾਲਤ ਕਰਨ ਵਿੱਚ ਰੁੱਝਾ ਹੋਇਆ ਸੀ । ਨਾਗਰਿਕ ਦੇਸ਼ ਪਿਆਰ ਨਾਲੋਂ ਉਹ ਯੂਨਾਨੀ ਏਕਤਾ ਨੂੰ ਵਿਸ਼ੇਸ਼ਤਾ ਦੇਂਦਾ ਸੀ ਅਤੇ ਇਹ ਸਮਝਦਾ ਸੀ ਕਿ ਸੰਸਕ੍ਰਿਤੀ ਤੇ ਵਿਗਿਆਨ ਵਧੀਕ ਚੰਗੀ ਤਰ੍ਹਾਂ ਪ੍ਰਫੁਲਿਤ ਹੋ ਸਕਣਗੇ, ਜਦੋਂ ਛੋਟੀਆਂ ਛੋਟੀਆਂ ਸਰਵ ਸਤਾਧਾਰੀ ਰਾਜ ਗੀਰੀਆਂ ਦੇ ਝਗੜੇ ਸਮਾਪਤ ਹੋ ਜਾਣਗੇ ਅਤੇ ਉਹ ਸਕੰਦਰ ਅੰਦਰ ਉਹ ਕੁਝ ਵੇਖਦਾ ਸੀ ਜੋ ਕੁਝ ਕਿ ਗੇਟੇ ਨੇ ਨੈਪੋਲੀਅਨ ਵਿੱਚ ਵੇਖਣਾ ਸੀ— ਇਕ ਦੁਰਵਿਸਥਿਤ ਅਤੇ ਅਸਹਿ ਤੌਰ ਤੇ ਬਹੁ-ਪੱਖੇ ਸੰਸਾਰ ਦਾ ਫਲਸਫਾਨਾ ਏਕੀਕਰਣ । ਸੁਤੰਤਰਤਾ ਲਈ ਸੱਧਰਾਏ ਹੋਏ ਯੂਨਾਨੀ ਅਰਸਤੂ ਨਾਲ ਝਗੜ ਪਏ ਅਤੇ ਤਲਖ਼ ਹੋ ਗਏ, ਜਦੋਂ ਸਕੰਦਰ ਨੇ ਫਿਲਾਸਫਰ ਦਾ ਇਕ ਬੁੱਤ ਵਿਰੋਧੀ ਨਗਰ ਦੇ ਐਨ ਵਿਚਕਾਰ ਸਥਾਪਿਤ ਕਰਵਾ ਦਿੱਤਾ । ਇਸ ਲੜਾਈ ਝਗੜੇ ਤੋਂ, ਸਾਨੂੰ ਅਰਸਤੂ ਬਾਰੇ ਪ੍ਰਭਾਵ ਸਾਨੂੰ ਉਸ ਨਾਲੋਂ ਬਿਲਕੁਲ ਉਲਟ ਮਿਲਦਾ ਹੈ, ਜਿਹੜਾ ਕਿ ਨੀਤੀ ਸ਼ਾਸਤਰ ਸਾਡੇ ਅੰਦਰ ਛੱਡਦਾ ਹੈ। ਇਕ ਅਜੇਹਾ ਮਨੁੱਖ ਜਿਹੜਾ ਕਿ ਕੋਈ ਸੁੰਨ ਤੇ ਅਮਾਨਵੀ ਤੌਰ ਤੇ ਅਡੋਲ ਨਹੀਂ, ਸਗੋਂ ਇਕ ਅਜੇਹਾ ਸੰਗ੍ਰਾਮਕਾਰ, ਜਿਹੜਾ ਕਿ ਹਰ ਪਾਸੇ ਤੋਂ ਵੈਰੀਆਂ ਨਾਲ ਘਿਰਿਆ ਹੋਇਆ ਵੀ ਆਪਣੇ ਮਹਾਨ ਕਾਰਜ ਨੂੰ ਨਿਬਾਹੀ ਜਾਂਦਾ ਹੈ । ਅਕਾਦਮੀ ਸਥਾਨ ਤੇ ਅਫਲਾਤੂਨ ਦੇ ਉੱਤਰ ਅਧਿਕਾਰੀ, ਆਈਸਕਰਟਸ ਦਾ ਭਾਸ਼ਨਕਾਰੀ ਦਾ ਸਕੂਲ ਅਤੇ ਗੱਜੇ ਹੋਈਆਂ ਉਹ ਭੀੜਾਂ ਜਿਹੜੀਆਂ ਕਿ ਡੋਮਾਸਥੀਨੀਜ਼ ਦੇ ਤਿੱਖੇ ਧਾਰਾਵਾਹਿਕ ਭਾਸ਼ਨਾਂ ਨੂੰ ਚਾਈਂ ਚਾਈਂ ਸੁਣਦੀਆਂ ਸਨ, ਉਨ੍ਹਾਂ ਨੇ ਉਸ ਦੇ ਦੇ ਦੋਸ਼ ਨਿਕਾਲੇ ਜਾਂ ਮੌਤ ਲਈ ਛੜਯੰਤਰ ਕੀਤਾ ਤੇ ਰੌਲਾ ਪਾ ਦਿੱਤਾ ।
ਅਤੇ ਤਦ ਅਚਨਚੇਤ (323 ਪੂ: ਈ:) ਸਕੰਦਰ ਮਰ ਗਿਆ । ਐਥਨਜ਼ ਦੇਸ਼ ਪਿਆਰ ਦੀ ਖੁਸ਼ੀ ਨਾਲ ਦੀਵਾਨਾ ਹੋ ਗਿਆ । ਮੈਜੀਡੋਨੀਆ ਦੀ ਪਾਰਟੀ ਪਾਸੋਂ ਸੱਤਾ ਖੋਹ ਲਈ ਗਈ ਅਤੇ ਐਥਨਜ਼ ਦੀ ਸੁਤੰਤਰਤਾ ਘੋਸ਼ਿਤ ਕਰ ਦਿੱਤੀ ਗਈ । ਸਕੰਦਰ ਦੇ ਉਤਰਾ-ਧਿਕਾਰੀ ਅਤੇ ਅਰਸਤੂ ਦੇ ਗੂੜ੍ਹੇ ਮਿੱਤਰ ਆਂਤੀਪੇਤਰ ਨੇ ਵਿਦ੍ਰੋਹੀ ਨਗਰ ਉੱਤੇ ਹੱਲਾ ਕਰ ਦਿੱਤਾ । ਮੈਸੀਡੋਨੀਆ ਦੀ ਬਹੁਤ ਸਾਰੀ ਪਾਰਟੀ ਭੱਜ ਗਈ । ਇਕ ਪ੍ਰਮੁੱਖ ਪੁਜਾਰੀ ਯੂਰੀਮੀਦਾਨ ਨੇ ਅਰਸਤੂ ਵਿਰੁੱਧ ਇਹ ਦੋਸ਼ ਲਾਇਆ, ਕਿ ਉਸ ਨੇ ਇਹ ਸਿਖਾਇਆ ਸੀ ਕਿ ਪ੍ਰਾਰਥਨਾ ਤੇ ਬਲੀਦਾਨ ਕਿਸੇ ਕੰਮ ਨਹੀਂ ਆਉਂਦੇ। ਅਰਸਤੂ ਨੇ ਭਾਵੀ ਅਨੁਸਾਰ ਆਪਣੇ ਵਿਰੁੱਧ ਮੁਕੱਦਮਾ ਅਜੇਹੀਆਂ ਜਿਊਰੀਆਂ ਤੇ ਭੀੜਾਂ ਰਾਹੀਂ ਸੁਣਿਆ ਜਾਂਦਾ ਦੇਖਿਆ ਜਿਹੜੀਆਂ ਕਿ ਉਨ੍ਹਾਂ ਨਾਲੋਂ ਕਿਤੇ ਬਹੁਤ ਵਿਰੋਧੀ ਸਨ, ਜਿਨ੍ਹਾਂ ਨੇ ਕਿ ਸੁਕਰਾਤ ਦਾ ਘਾਤ ਕੀਤਾ ਸੀ । ਬੜੀ ਸਿਆਣਪ ਨਾਲ ਉਹ ਨਗਰ ਤੋਂ ਇਹ ਕਹਿੰਦਿਆਂ ਹੋਇਆ ਵਿਦਾ ਹੋ ਗਿਆ ਕਿ ਉਹ ਐਥਨਜ਼ ਨੂੰ ਫਿਲਾਸਫੀ ਵਿਰੁੱਧ ਪਾਪ ਕਰਨ ਦਾ ਦੂਸਰਾ ਮੌਕਾ ਨਹੀਂ ਦੇਵੇਗਾ । ਇਸ ਵਿੱਚ ਕੋਈ ਕਾਇਰਤਾ ਨਹੀਂ ਸੀ: ਐਥਨਜ਼ ਵਿੱਚ ਕਿਸੇ ਦੋਸ਼ੀ ਨੂੰ, ਦੇਸ਼-ਨਿਕਾਲੇ ਨੂੰ ਪਹਿਲ ਦੇਣ ਦੀ ਚੋਣ ਕਰ ਲੈਣੀ ਸਦਾ ਪ੍ਰਾਪਤ ਸੀ। ਚੈਲਕੀਸ ਸਥਾਨ ਉਤੇ ਪਹੁੰਚ ਕੇ ਅਰਸਤੂ ਬੀਮਾਰ ਪੈ ਗਿਆ । ਡਾਇਜੀਨੀਜ਼ ਲਾਇਅਰਟੀਅਸ, ਸਾਨੂੰ ਦੱਸਦਾ ਹੈ, ਕਿ ਜਿਸ ਭਾਂਤ ਦੀਆਂ ਹਾਲਤਾਂ ਉਸ ਦੇ ਵਿਰੁੱਧ ਖੜੀਆਂ ਹੋ ਗਈਆਂ ਸਨ, ਉਨ੍ਹਾਂ ਤੋਂ ਪੈਦਾ ਹੋਈ ਸਖ਼ਤ ਨਿਰਾਸਤਾ ਕਰਕੇ ਬਿਧ ਫਿਲਾਸਫ਼ਰ ਨੇ ਧਤੂਰਾ ਪੀ ਕੇ ਆਤਮਘਾਤ ਕਰ ਲਿਆ । ਉਸ ਦੀ ਬੀਮਾਰੀ ਜਿਵੇਂ ਵੀ ਪੈਦਾ ਹੋਈ, ਇਹ ਘਾਤਕ ਸਿੱਧ ਹੋਈ: ਅਤੇ ਐਥਨਜ਼ ਨੂੰ ਛੱਡਣ ਤੋਂ ਕੁਝ ਮਹੀਨੇ ਮਗਰੋਂ (322 ਪੂ: ਈ:) ਉਦਾਸ ਉਪਰਾਮ ਅਰਸਤੂ ਮਰ ਗਿਆ ।
ਇਸੇ ਸਾਲ, ਤੇ ਇਸੇ ਉਮਰ ਦੇ ਬਾਹਠ ਵਰ੍ਹਿਆਂ ਦੇ, ਤੇ ਸਕੰਦਰ ਦੇ ਸੱਭ ਤੋਂ ਵੱਡੇ ਵੈਰੀਡੀਮਾਸ ਥੀਨੀਜ਼ ਨੇ ਜ਼ਹਿਰ ਪੀ ਲਿਆ। ਬਾਰਾਂ ਮਹੀਨਿਆਂ ਦੇ ਅੰਦਰ ਅੰਦਰ ਯੂਨਾਨ ਆਪਣੇ ਸੱਭ ਤੋਂ ਮਹਾਨ ਸ਼ਾਸਕ, ਸੱਭ ਤੋਂ ਵੱਡੇ ਭਾਸ਼ਨਕਾਰ ਤੇ ਆਪਣੇ ਸੱਭ ਤੋਂ ਮਹਾਨ ਫ਼ਿਲਾਸਫ਼ਰਾਂ ਤੋਂ ਵਿਰਦਾ ਹੋ ਗਿਆ ਸੀ । ਯੂਨਾਨ ਦੀ ਕਿਸੇ ਵੇਲੇ ਦੀ ਸ਼ਾਨ ਹੁਣ ਰੋਮ ਦੇ ਸੂਰਜ ਦੀ ਪ੍ਰਭਾਤ ਨਾਲੋ ਮੱਧਮ ਪੈ ਗਈ ਸੀ, ਅਤੇ ਰੋਮ ਦੀ ਸ਼ਾਨ, ਵਿਚਾਰ ਦਾ ਪ੍ਰਕਾਸ਼ ਹੋਣ ਨਾਲੋਂ ਸੱਤਾ ਦੀ ਹੀ ਸੱਜ ਧੱਜ ਸੀ । ਤਦੋਂ ਇਹ ਸ਼ਾਨ ਵੀ ਮੱਧਮ ਪੈ ਗਈ ਤੇ ਇਸ ਦਾ ਥੋੜਾ ਜੇਹਾ ਉਹ ਚਾਨਣ ਲੱਗ ਪਗ ਬੁੱਝ ਗਿਆ। ਇਕ ਹਜ਼ਾਰ ਵਰ੍ਹਿਆਂ ਤੀਕ ਯੋਰਪ ਦੇ ਸਾਹਮਣੇ ਹਨੇਰਾ ਹੀ ਛਾਇਆ ਰਿਹਾ । ਸਾਰਾ ਸੰਸਾਰ ਫ਼ਿਲਾਸਫ਼ੀ ਦੇ ਪੁਨਰ ਜੀਵਨ ਦੀ ਉਡੀਕ ਕਰ ਰਿਹਾ ਸੀ ।
ਅਧਿਆਇ ਤੀਜਾ
ਫ਼੍ਰਾਂਸਿਸ ਬੇਕਨ
(1) ਅਰਸਤੂ ਤੋਂ ਪੁਨਰ ਜਾਗ੍ਰਤੀ ਤੀਕ
ਪੰਜਵੀਂ ਸਦੀ ਪੂ: ਈ: ਦੇ ਅੰਤ ਦੇ ਲਾਗੇ ਜਦੋਂ ਸਪਾਰਟਾ ਨੇ, ਐਥਨਜ਼ ਦੁਆਲੇ ਘੇਰਾ ਪਾਇਆ ਤੇ ਇਸ ਨੂੰ ਹਾਰ ਦੇ ਦਿੱਤੀ ਤਾਂ ਰਾਜਨੀਤਿਕ ਪ੍ਰਧਾਨਤਾ, ਯੂਨਾਨੀ ਫ਼ਲਸਫ਼ੇ ਦੀ ਮਾਤਾ ਦੇ ਹਥੋਂ ਜਾਂਦੀ ਰਹੀ ਅਤੇ ਐਥਨਜ਼ ਦੇ ਦਿਲ-ਦਿਮਾਗ ਦੀ ਸ਼ਕਤੀ ਅਤੇ ਸੁਤੰਤਰਤਾ ਦਾ ਹਰਾਸ ਹੋ ਗਿਆ । 399 ਪੂ: ਈ: ਵਿੱਚ ਜਦੋਂ ਸੁਕਰਾਤ ਨੂੰ ਮਾਰ ਦਿੱਤਾ ਗਿਆ ਤਾਂ ਐਥਨਜ਼ ਦੀ ਆਤਮਾ ਉਸ ਦੇ ਨਾਲ ਹੀ ਮਰ ਗਈ ਪਰ ਇਸ ਦਾ ਕੁੱਲ ਅੰਸ਼ ਉਸ ਦੇ ਗੌਰਵ ਸ਼ੀਲ ਸ਼ਾਗਿਰਦ ਅਫ਼ਲਾਤੂਨ ਵਿੱਚ ਬਣਿਆ ਰਿਹਾ ਅਤੇ ਜਦੋਂ ਮੈਸੀਡੋਨੀਆ ਦੇ ਫਿਲਿਪ, ਨੇ ਐਥਨਜ਼ ਨਿਵਾਸੀਆਂ ਨੂੰ 338 ਪੂ: ਈ: ਵਿੱਚ ਕਰੋਨੀਆਂ ਸਥਾਨ ਉਤੇ ਹਾਰ ਦਿੱਤੀ ਅਤੇ ਸਕੰਦਰ ਨੇ ਤਿੰਨ ਵਰ੍ਹਿਆਂ ਪਿਛੋਂ ਦੀ ਬੀਜ਼ ਦੇ ਮਹਾਨ ਨਗਰ ਨੂੰ ਸਾੜ ਦਿੱਤਾ, ਤਾਂ ਪਿੰਡਾਰ ਦੇ ਘਰ ਦਾ ਵਿਖਾਲੇ ਦੇ ਤੌਰ ਤੋ ਸੁਰੱਖਿਅਤ ਰਖ ਲਿਆ ਜਾਣਾ ਵੀ ਇਸ ਤੱਥ ਨੂੰ ਛੁਪਾ ਕੇ ਨਾ ਰਖ ਸਕਿਆ ਕਿ ਐਥਨਜ਼ ਦੀ ਸੁਤੰਤਰਤਾ, ਰਾਜ ਸਰਕਾਰ ਅਤੇ ਵਿਚਾਰ ਵਿੱਚ ਸਦਾ ਲਈ ਨਸ਼ਟ ਕਰ ਦਿੱਤੀ ਗਈ ਸੀ । ਯੂਨਾਨੀ ਫ਼ਿਲਾਸਫ਼ੀ ਉਤੇ ਮੈਸੀਡੋਨੀਆ ਦੇ ਅਰਸਤੂ ਦੀ ਪ੍ਰਭੁਤਾ ਇਸ ਗੱਲ ਨੂੰ ਪ੍ਰਗਟ ਕਰਦੀ ਸੀ ਕਿ ਯੂਨਾਨ ਨੂੰ ਉੱਤਰ ਦੇ ਬਹਾਦਰ ਤੇ ਉਮਰੋਂ ਵਧੀਕ ਨੌਜਵਾਨ ਲੋਕਾਂ ਦੇ ਰਾਜਨੀਤਿਕ ਤੌਰ ਤੇ ਆਪਣੇ ਅਧੀਨ ਕਰ ਲਿਆ ਸੀ।
ਸਕੰਦਰ ਦੀ ਮੌਤ ਨੇ (323 ਪੂ: ਈ:) ਅਧੋਗਤੀ ਦੀ ਇਸ ਪ੍ਰਕ੍ਰਿਆ ਨੂੰ ਤੇਜ਼ ਕਰ ਦਿੱਤਾ। ਨੌ-ਉਮਰ ਸਮਰਾਟ, ਭਾਵੇਂ ਅਰਸਤੂ ਦੀ ਸਾਰੀ ਸਿੱਖਿਆ ਦੇ ਵਿਪ੍ਰੀਤ ਜਾਂਗਲੀ ਹੀ ਰਿਹਾ ਤਾਂ ਵੀ ਉਸ ਨੇ ਯੂਨਾਨ ਦੀ ਧਨਾਢ ਸੰਸਕ੍ਰਿਤੀ ਦਾ ਆਦਰ ਮਾਣ ਕਰਨਾ ਜਿੱਖ ਲਿਆ, ਅਤੇ ਆਪਣੀਆਂ ਵਿਜਈ ਸੈਨਾਵਾਂ ਦੇ ਮਗਰੇ ਮਗਰ ਇਸ ਨੂੰ ਪੂਰਬੀ ਦੇਸ਼ਾਂ ਵਿੱਚ ਪਸਾਰਨ ਦਾ ਉਸ ਦਾ ਸੁਪਨਾ ਸੀ । ਯੂਨਾਨੀ ਵਪਾਰ ਦੇ ਵਿਕਾਸ ਤੇ ਸਾਰੇ ਏਸ਼ੀਆਏਮਾਈਨਰ ਵਿੱਚ ਵਧਦੇ ਜਾਂਦੇ ਯੂਨਾਨੀ ਵਪਾਰੀ ਟਿਕਾਣਿਆਂ ਨੇ, ਯੂਨਾਨੀ ਸਾਮਰਾਜ ਦੇ ਇਕ ਭਾਗ ਦੇ ਤੌਰ ਤੇ, ਇਸ ਪ੍ਰਦੇਸ਼ ਦੇ ਏਕੀਕਰਣ ਲਈ ਇਕ ਆਰਥਿਕ ਆਧਾਰ ਜੁਟਾ ਦਿੱਤਾ ਸੀ। ਅਤੇ ਸਕੰਦਰ ਆਸ ਕਰਦਾ ਸੀ ਕਿ ਰੁਝੇਵੇਂ ਵਾਲੇ ਇਨ੍ਹਾਂ ਟਿਕਾਣਿਆਂ ਤੋਂ ਯੂਨਾਨੀ ਵਿਚਾਰ, ਜਿਵੇਂ ਕਿ ਯੂਨਾਨੀ ਚੀਜ਼ਾਂ ਵਸਤਾਂ ਉਜਾਗਰ ਹੋ ਕੇ ਵਿਜੈ ਪਾ ਜਾਣਗੀਆਂ । ਪਰ ਉਸ ਨੇ ਪੂਰਬੀ ਦਿਲ ਦਿਮਾਗ਼ ਦੀ ਨਿਸ਼ਕ੍ਰਿਅਤਾ ਤੇ ਪ੍ਰਤਿਰੋਧ ਦਾ, ਅਤੇ ਪੂਰਬੀ ਸੰਸਕ੍ਰਿਤੀ ਦੇ ਮਹਾਨ ਖ਼ਜ਼ਾਨੇ ਤੇ ਇਸ ਦੀ ਗੰਭੀਰਤਾ ਬਾਰੇ ਘੱਟ ਅਨੁਮਾਨ ਲਾਇਆ ਸੀ । ਇਹ ਸੋਚ ਲੈਣਾ ਤਾਂ ਅੰਤ ਨੂੰ ਇਕ ਨੌਜਵਾਨ ਦੀ ਮਨ ਤਰੰਗ ਹੀ ਸੀ ਕਿ ਯੂਨਾਨ ਵਰਗੀ ਇਕ ਅਧੂਰੀ ਤੇ ਅਸਥਿਰ ਸਭਿਅਤਾ, ਇਸ ਨਾਲੋਂ ਬੇਹੱਦ ਤੇਰ ਤੇ ਵਧੀਕ ਪਸਰੀ ਤੇ ਵੱਧ ਤੋਂ ਵੱਧ ਆਦਰਯੋਗ ਪਰੰਪਰਾਵਾਂ ਵਿੱਚ ਸਥਿਤ ਹੋਈ ਸਭਿਅਤਾ ਉਤੇ ਥੋਪੀ ਜਾ ਸਕਦੀ ਸੀ। ਏਸ਼ੀਆਈ ‘ਮਾਤਾ’ ਯੂਨਾਨੀ ‘ਗੁਣ’ ਲਈ ਬਹੁਤ ਵਧੀਕ ਸਿੱਧ ਹੋਈ। ਸਕੰਦਰ ਆਪ ਆਪਣੀ ਵਿਜੈ ਦੇ ਸਮੇਂ, ਪੂਰਬ ਦੀ ਆਤਮਾ ਨਾਲ ਜਿੱਤਿਆ ਗਿਆ, ਉਸ ਨੇ (ਹੋਰ ਕਈਆਂ ਦੇ ਸਮੇਤ) ਡੇਰੀਅਸ ਦੀ ਲੜਕੀ ਨਾਲ ਸ਼ਾਦੀ ਕਰ ਲਈ, ਉਸ ਨੇ ਈਰਾਨੀ ਤਾਜ ਤੇ ਰਾਜ ਦੀ ਪੋਸ਼ਾਕ ਅਪਣਾ ਲਈ; ਉਸ ਨੇ ਪੂਰਬ ਦੇ ਰਾਜਿਆਂ ਦੇ ਰੱਬੀ ਅਧਿਕਾਰ ਦਾ ਵਿਚਾਰ ਯੋਰਪ ਵਿੱਚ ਜਾਰੀ ਕੀਤਾ, ਅਤੇ ਅੰਤ ਨੂੰ ਸ਼ਾਨਦਾਰ ਪੂਰਬੀ ਢੰਗ ਨਾਲ ਉਸ ਨੇ ਸ਼ੰਕਾਵਾਦੀ ਯੂਨਾਨ ਪ੍ਰਤੀ ਇਹ ਘੋਸ਼ਿਤ ਕਰਕੇ ਇਸ ਨੂੰ ਹੈਰਾਨ ਕਰ ਦਿੱਤਾ ਕਿ ਉਹ ਇਕ ਦੇਵਤਾ ਸੀ । ਯੂਨਾਨ ਨੇ ਹੱਸ ਛੱਡਿਆ ਤੇ ਸਕੰਦਰ ਜ਼ਹਿਰ ਪੀ ਕੇ ਮਰ ਗਿਆ।
ਉਸਤਾਦ ਯੂਨਾਨ ਦੇ ਥੱਕੇ ਟੁੱਟੇ ਸ਼ਰੀਰ ਅੰਦਰ ਏਸ਼ੀਆਈ, ਆਤਮਾ ਦਾ ਸੂਖਮ ਸੰਜਰਣ ਹੋ ਜਾਣ ਤੋਂ ਮਗਰੋਂ, ਯੂਨਾਨ ਅੰਦਰ ਛੇਤੀ ਨਾਲ ਪੂਰਬ ਦੇ ਕਈ ਸਿਧਾਂਤ ਤੇ ਵਿਸ਼ਵਾਸਾਂ ਨੇ ਉਨ੍ਹਾਂ ਹੀ ਮਾਰਗਾਂ ਰਾਹੀਂ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੱਤਾ ਜਿਹੜੇ ਕਿ ਵਿਜਈ ਯੁਵਕ ਨੇ ਖੋਲ੍ਹ ਦਿੱਤੇ ਸਨ, ਅਤੇ ਟੁੱਟ ਗਏ ਬੰਧਾਂ ਨੇ ਪੂਰਬੀ ਵਿਚਾਰ ਦੇ ਇਕ ਸਾਗਰ, ਨੂੰ ਯੌਰਪ ਦੇ ਅਜੇ ਤੱਕ ਦੇ ਕਿਸ਼ੋਰ ਮਨ ਦੀਆਂ ਨੀਵੀਆਂ ਧਰਤੀਆਂ ਵਿੱਚ ਪਸਰ ਜਾਣ ਦਿੱਤਾ । ਉਹ ਰਹਸਮਈ ਤੇ ਵਹਿਮੀ ਵਿਸ਼ਵਾਸ, ਜਿਨ੍ਹਾਂ ਨੇ ਕਿ ਹੈਲਾਸ ਦੇ ਗਰੀਬ ਲੋਕਾਂ ਅੰਦਰ ਜੜ੍ਹਾਂ ਫੜ ਲਈਆਂ ਸਨ, ਉਨ੍ਹਾਂ ਨੂੰ ਮੁੜ ਬਲਵਾਨ ਬਣਾਕੇ ਅੱਗੇ ਪਿੱਛੇ ਪਸਾਰ ਦਿੱਤਾ ਅਤੇ ਬੇਪਰਵਾਹੀ ਤੇ ਆਤਮ ਸਮਪਰ- ਪਣ ਵਾਲੀ ਪੂਰਬੀ ਸਪਿਰਿਟ ਨੂੰ ਹਾਰੇ ਹੁੱਟੇ ਯੂਨਾਨ ਅੰਦਰ ਇਕ ਉਪਜਾਊ ਜ਼ਮੀਨ ਮਿਲ ਗਈ । ਟੋਇਨੀਸ਼ੀਆ ਦੇ ਵਪਾਰੀ ਜੈਨ ਰਾਹੀਂ (ਲੱਗਭੱਗ 310 ਪ੍ਰ: ਈ:) ਐਥਨਜ਼ ਅੰਦਰ ਸਟਾਇਕ ਫ਼ਲਸਫ਼ੇ ਦਾ ਜਾਰੀ ਕਰ ਦਿੱਤਾ ਜਾਣਾ, ਪੂਰਬੀ ਘੁਸਪੈਠਾਂ ਦੀ ਮਹਾਨ ਗਿਣਤੀ ਵਿਚੋਂ ਇਕ ਸੀ। ਸਟਾਇਕਵਾਦ ਤੇ ਐਪੀਕਿਉਰੀਅਨਵਾਦ ਦੋਵੇਂ ਹਾਰ ਦੀ ਬੇਪਰਵਾਹ ਜੇਹੀ ਪਰਵਾਨਗੀ ਅਤੇ ਹਾਰ ਨੂੰ ਰੰਗ ਰਲੀਆਂ ਦੀ ਬੁੱਕਲ ਵਿੱਚ ਭੁੱਲ ਜਾਣ ਦਾ ਯਤਨ-ਇਸ ਮਤਲਬ ਦੇ ਸਿਧਾਂਤ ਸਨ, ਕਿ ਕਿਸ ਤਰ੍ਹਾਂ ਕੋਈ ਆਦਮੀ ਹਰਾਇਆ ਤੇ ਦਾਸ ਬਣਾਇਆ ਗਿਆ ਵੀ ਫਿਰ ਪ੍ਰਸੰਨ ਰਹਿ ਸਕਦਾ ਸੀ; ਐਨ ਸਗਵੇਂ ਤੌਰ ਤੇ ਜਿਵੇਂ ਕਿ ਸ਼ਾਪਨ ਹਾਰ ਦਾ ਨਿਰਾਸ਼ਾਵਾਦੀ ਪਰਬੀ ਸਟਾਇਕਵਾਦ ਅਤੇ ਰੈਨਾਨ ਦਾ ਹਾਰਿਆ ਹੁੱਦਿਆ ਐਪੀਕਿਉਰੀਅਨਵਾਦ ਉਨ੍ਹੀਵੀਂ ਸਦੀ ਵਿੱਚ ਟੁੱਟੀ ਭੱਜੀ ਕ੍ਰਾਂਤੀ ਅਤੇ ਫਰਾਂਸ ਦੇ ਚਿੰਨ੍ਹ ਸਨ ।
ਇਹ ਗੱਲ ਨਹੀਂ ਕਿ ਨੈਤਿਕ ਸਿਧਾਂਤ ਦੇ ਇਹ ਸੁਭਾਵਿਕ ਪ੍ਰਤਿਪੱਖ, ਯੂਨਾਨ ਲਈ ਅਸਲੋਂ ਨਵੇਂ ਸਨ, ਕਿਸੇ ਵੀ ਆਦਮੀ ਨੂੰ ਇਹ ਉਦਾਸ ਹੈਰੈਕਲੀਟਸ ਤੇ ਹੱਸਦੇ ਫ਼ਿਲਾਸਫਰ” ਡੈਮੋਕ- ਗੈਟਸ ਵਿੱਚ ਮਿਲ ਜਾਂਦੇ ਹਨ ਅਤੇ ਕੋਈ ਆਦਮੀ ਸੁਕਰਾਤ ਦੇ ਸ਼ਾਗਿਰਦਾਂ ਨੂੰ ਔਨਤੀਥੀਨੀਜ਼ ਤੇ ਐਰਿਸ ਦੀਪਸ ਦੀ ਅਗਵਾਈ ਵਿੱਚ ਸ਼ਨਕੀਆਂ (Cynics) ਤੇ ਸਿਰਾਨਕੀਆਂ (Cyrenaics) ਵਿੱਚ ਵੰਡਿਆ ਜਾਂਦਾ ਦੇਖਦਾ ਹੈ, ਜਿਨ੍ਹਾਂ ਵਿਚੋਂ ਇਕ ਵਿਚਾਰਧਾਰਾ ਤਾਂ ਵਡਿਆਈ ਕਰਦੀ ਹੈ, ਦੁੱਖ ਕਸਟ ਵਲੋਂ ਬੇਪਰਵਾਹੀ ਦੀ ਤੇ ਦੂਜੀ ਪ੍ਰਸੰਨਤਾ ਦੀ । ਤਦ ਵੀ ਇਹ, ਉਦੋਂ ਤਾਂ ਵਿਚਾਰ ਦੇ ਲੱਗ ਭੱਗ ਓਪਰੇ ਜੇਹੇ ਹੀ ਢੰਗ ਸਨ। ਸਾਮਰਾਜੀ ਐਥਨਜ਼ ਨੇ ਇਨ੍ਹਾਂ ਨੂੰ ਕਿਸੇ ਤਰ੍ਹਾਂ ਨਾ ਅਪਣਾਇਆ । ਪਰ ਜਦੋਂ ਯੂਨਾਨ ਨੇ ਕਰੋਨੀਆ ਵਿੱਚ ਲਹੂ ਡੁੱਲ੍ਹਦਾ ਤੇ ਡੀਬੀਜ ਨੂੰ ਅੱਗ ਨਾਲ ਸੁਆਹ ਹੋਇਆ ਦੇਖ ਲਿਆ ਤਾਂ ਇਸ ਨੇ ਡਾਇਜੀਨੀਜ਼ ਦੀ ਆਵਾਜ਼ ਨੂੰ ਸੁਣ ਲਿਆ ਅਤੇ ਜਦੋਂ ਐਥਨਜ਼ ਦੀ ਸ਼ਾਨ ਜਾਂਦੀ ਰਹੀ ਤਾਂ ਇਹ ਚੀਨੋ ਤੇ ਐਪੀਕਿਉਰਸ ਲਈ ਅਧਿਕਾਰੀ ਬਣ ਗਿਆ।ਜੀਨੇ ਨੇ ”ਦੁੱਖ ਕਸ਼ਟ ਵਲੋਂ ਬੇਪਰਵਾਹੀ” ਦੀ ਆਪਣੀ ਫ਼ਿਲਾਸਫ਼ੀ ਅਜੇਹੇ ਨਿਸ਼ਚਿਵਾਦ (determinism) ਉੱਤੇ ਉਸਾਰੀ ਸੀ, ਜਿਸ ਨੂੰ ਕਿ ਇਕ ਪਿਛਲੇਰਾ ਸਟਾਇਕ ‘ਕ੍ਰਿਸੀਪਸ’ ਪੂਰਬੀ ਭਾਵੀਵਾਦ ਤੋਂ ਵਿਭਿੰਨ ਨਹੀਂ ਸੀ ਕਰ ਸਕਦਾ। ਜਦੋਂ ਚੀਨੋ, ਜਿਹੜਾ ਕਿ ਦਾਸਤਾ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ, ਆਪਣੇ ਦਾਸ ਨੂੰ ਕਿਸੇ ਦੋਸ਼ ਬਦਲੇ ਕੁੱਟ ਰਿਹਾ ਸੀ ਤਾਂ ਦਾਸ ਨੇ ਆਪਣੀ ਸਫ਼ਾਈ ਨਮਿਤ ਇਹ ਦਲੀਲ ਦਿੱਤੀ, ਕਿ ਆਪਣੇ ਮਾਲਿਕ ਦੇ ਹੀ ਫਲਸਫ਼ੇ ਅਨੁਸਾਰ ਉਸ ਦੇ ਜ਼ਿੰਮੇ ਅਨੰਤ ਸਮੇਂ ਤੋਂ ਇਹ ਦੋਸ਼ ਕਰਨਾ ਮਿਥਿਆ ਹੋਇਆ ਸੀ, ਤਾਂ ਚੀਨੋ ਨੇ ਇਸ ਦਾ ਉੱਤਰ ਇਕ ਵਿਚਾਰਵਾਨ ਰਿਸ਼ੀ ਦੀ ਅਡੋਲਤਾ ਨਾਲ ਇਹ ਦਿੱਤਾ ਕਿ ਇਸੇ ਹੀ ਫਿਲਾਸਫੀ ਅਨੁਸਾਰ, ਉਸ ਦਾ, ਉਸ ਦੋਸ਼ ਬਦਲੇ ਉਸ ਨੂੰ ਮਾਰਨਾ ਮਿਥਿਆ ਗਿਆ ਸੀ । ਜਿਵੇਂ ਕਿ ਸ਼ਾਪਨਹਾਰ ਕਿਸੇ ਇਕ ਵਿਅਕਤੀਗਤ ਇੱਛਾ ਦਾ ਵਿਸ਼ਵ-ਵਿਆਪਕ ਇੱਛਾ ਦੇ ਵਿਰੁੱਧ ਲੜਨਾ ਵਿਅਰਥ ਸਮਝਦਾ ਸੀ । ਇਸੇ ਤਰ੍ਹਾਂ ‘ਸਟਾਟਿਕ’ ਨੇ ਦਲੀਲ ਦਿੱਤੀ ਕਿ ਫਲਸਫਾਨਾ ਬੇਪਰਵਾਹੀ ਹੀ ਇਕੋ ਇਕ ਵਤੀਰਾ ਸੀ ਇਕ ਅਜੇਹੇ ਜੀਵਨ ਪ੍ਰਤੀ ਜਿਸ ਵਿੱਚ ਕਿ ਜੀਵਨ ਸੰਗ੍ਰਾਮ ਦੀ ਅਮਿੱਟ ਹਾਰ ਏਨੀ ਨਾ ਮੁਨਾਸਿਬ ਤੌਰ ਤੇ ਮਿਥੀ ਹੋਈ ਸੀ। ਜੇਕਰ ਜਿੱਤ ਏਨੀ ਅਸੰਭਵ ਹੋਵੇ ਤਾਂ ਇਸ ਨਾਲ ਘ੍ਰਿਣਾ ਹੀ ਕੀਤੀ ਜਾਣੀ ਚਾਹੀਦੀ ਹੈ। ਸ਼ਾਂਤੀ ਦਾ ਭੇਤ, ਆਪਣੀਆਂ ਸਫਲਤਾਵਾਂ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਕਰ ਲੈਣਾ ਨਹੀਂ ਸਗੋਂ, ਆਪਣੀਆਂ ਇੱਛਾਵਾਂ ਨੂੰ ਆਪਣੀਆਂ ਸਫਲਤਾਵਾਂ ਅਨੁਸਾਰ ਨੀਵਾਂ ਕਰ ਲੈਣਾ ਹੈ। ”ਜੋ ਕੁੱਝ ਤੁਹਾਡੇ ਪਾਸ ਹੈ, ਉਹ ਜੇਕਰ ਤੁਹਾਨੂੰ ਅਪਰਿਆਪਤ ਪ੍ਰਤੀਤ ਹੁੰਦਾ ਹੈ ।” ਰੋਮਨ ਸਟਾਇਕ ਸੈਨੀਕਾ ਨੇ ਕਿਹਾ ਸੀ (ਮੌਤ 65 ਪੂ.ਈ:) “ਭਾਵੇਂ ਤੁਹਾਨੂੰ ਸਾਰਾ ਸੰਸਾਰ ਮਿਲ ਜਾਏ ਤਦ ਵੀ ਤੁਸੀਂ ਦੁਖੀ ਹੀ ਰਹੋਗੇ ।’
ਇਹੋ ਜੇਹਾ ਨਿਯਮ ਅਰਸ਼ ਵਲ ਪੁਕਾਰ ਕਰਦਾ ਸੀ, ਆਪਣੇ ਨਾਲੋਂ ਵਿਰੋਧੀ ਵਿਚਾਰ ਲਈ, ਅਤੇ ਐਪੀਕਿਉਰਸ, ਜਿਹੜਾ ਕਿ ਆਪ ਜੀਵਨ ਵਿੱਚ ਓਨਾ ਹੀ ਸਟਾਇਕ ਸੀ, ਜਿੰਨਾ ਕਿ ਜੀਨੋ, ਉਸ ਨੇ ਇਹ ਲੁਟਾ ਹੀ ਦਿੱਤਾ । ਫੈਨੇਲਾਨ ਦੱਸਦਾ ਹੈ ਕਿ ‘ਐਪੀਕਿਉਰਸ ਨੇ ਇਕ ਸੋਹਣਾ ਬਾਗ਼ ਖ਼ਰੀਦਿਆ। ਉਥੇ ਉਹ ਆਪਣੇ ਅਜੇਹੇ ਸ਼ਾਗਿਰਦਾਂ ਸਮੇਤ ਇਕ ਸਾਊ ਤੇ ਰੁਚਿਕਰ ਜੀਵਨ ਬਤੀਤ ਕਰਦਾ ਸੀ, ਜਿਨ੍ਹਾਂ ਨੂੰ ਕਿ ਉਹ ਤੁਰਦਾ ਫਿਰਦਾ ਤੇ ਕੰਮ ਕਰਦਾ ਹੋਇਆ ਪੜ੍ਹਾਈ ਜਾਂਦਾ ਸੀ ।.. ਉਹ ਸਾਰੇ ਮਨੁੱਖਾਂ ਪ੍ਰਤੀ ਸਾਊ ਤੇ ਮਿਲਣ ਸਾਰ ਸੀ…ਉਸ ਦਾ ਵਿਸ਼ਵਾਸ ਸੀ ਕਿ ਕੋਈ ਵੀ ਹੋਰ ਪਦਾਰਥ ਏਨਾ ਸ੍ਰੇਸ਼ਟ ਨਹੀਂ ਸੀ ਜਿੰਨਾਂ ਕਿ ਆਪਣੇ ਆਪ ਨੂੰ ਫਿਲਾਸਫੀ ਵੱਲ ਲਗਾਈ ਰੱਖਣਾ ।” ਉਸ ਦਾ ਮੁੱਢਲਾ ਵਿਚਾਰਬਿੰਦੁ ਇਹ ਨਿਸ਼ਚਾ ਹੈ ਕਿ ਦੁੱਖ ਕਸ਼ਟ ਪ੍ਰਤੀ ਬੇਪਰਵਾਹੀ, ਅਸੰਭਵ ਹੈ ਅਤੇ ਕਿ ਸੁੱਖ-ਸੁਆਦ ਭਾਵੇਂ ਜ਼ਰੂਰੀ ਤੌਰ ਤੇ ਇੰਦੇ ਸੁੱਖ-ਸੁਆਦ ਨਹੀਂ—ਜੀਵਨ ਅਤੇ ਕਰਮ ਦਾ ਇਕੋ ਇਕ ਸਮਝ ਵਿੱਚ ਆਉਣ ਵਾਲਾ ਤੇ ਬਿਲਕੁਲ ਉਚਿਤ ਉਦੇਸ਼ ਹੈ। ਕੁਦਰਤ ਹਰੇਕ ਜੀਵਧਾਰੀ ਨੂੰ ਕਿਸੇ ਵੀ ਹੋਰ ਕਲਿਆਣ ਨਾਲੋਂ ਆਪਣੇ ਕਲਿਆਣ ਤੈਨੂੰ ਵਿਸ਼ੇਸ਼ਤਾ ਦੇਣ ਵੱਲ ਲਿਜਾਂਦੀ ਹੈ, ਸਟਾਇਕ ਵੀ ਤਿਆਗ ਵਿੱਚ ਇਕ ਸੂਖਮ ਸੁਖ ਸੁਆਦ ਅਨੁਭਵ ਕਰਦਾ ਹੈ । “ਸਾਨੂੰ ਸੁਖ ਸੁਆਦਾਂ ਨੂੰ ਟਾਲਣਾ ਨਹੀਂ, ਸਗੋਂ ਜ਼ਰੂਰੀ ਤੌਰ ਤੇ ਇਨ੍ਹਾਂ ਵਿਚੋਂ ਚੋਣ ਕਰਨੀ ਚਾਹੀਦੀ ਹੈ ।” ਐਪੀਕਿਉਰਸ ਹੀ ਤਦ ਫਿਰ ਐਪੀਕਿਉਰਸ ਦਾ ਅਨੁਯਾਈ ਨਹੀਂ, ਇੰਦੇ ਸੁਖਾਂ ਨਾਲ ਉਹ ਬੰਧਿਕ, ਖੁਸ਼ੀਆਂ ਨੂੰ ਹੀ ਵਡਿਤਣ ਦਿੰਦਾ ਹੈ; ਉਹ ਉਨ੍ਹਾਂ ਅਜੇਹੇ ਸੁਖ ਸੁਆਦਾਂ ਵਿਰੁੱਧ ਸਾਵਧਾਨ ਕਰਦਾ ਹੈ, ਜਿਹੜੇ ਕਿ ਆਰਮਾ ਨੂੰ ਉਤੇਜਿਤ ਤੇ ਬੋਚੰਨ ਕਰਦੇ ਹਨ, ਜਦੋਂ ਕਿ ਇਨ੍ਹਾਂ ਨੂੰ ਆਤਮਾ ਨੂੰ ਸ਼ਾਂਤ ਤੇ ਸੰਕਸ਼ਟਆ ਕਰਨਾ ਚਾਹੀਦਾ ਹੈ।ਅੰਤ ਨੂੰ ਜਾ ਕੇ ਉਹ, ਸੁਖ ਸੁਆਦ ਨੂੰ ਇਸ ਦੇ ਆਮ ਵਿਆਪਕ ਭਾਵ ਅਨੁਸਾਰ ਲੱਭਣ ਦਾ ਪ੍ਰਸਤਾਵ ਨਹੀਂ ਕਰਦਾ -ਸਗੋਂ ਮਨ ਦੀ ਸ਼ਾਂਤੀ, ਅਡੋਲਤਾ ਤੇ ਸਥਿਰਤਾ ਨੂੰ, ਜਿਨ੍ਹਾਂ ਵਿਚੋਂ ਸਾਰੀਆਂ ਹੀ ਚੀਜ਼ਾਂ ਚੀਨੋ ਦੀ ”ਦੁੱਖ ਕਸ਼ਟ ਬੇਪਰਵਾਹੀ” ਦੇ ਲਾਗੇ ਹੀ ਜਾ ਪਹੁੰਚਦੀਆਂ ਹਨ ।
ਰੋਮਨ ਲੋਕਾਂ ਨੇ 146 ਪੂ: ਈ: ਵਿੱਚ ਹੈਲਾਜ਼ ਨੂੰ ਲੁੱਟਣ ਨਮਿਤ ਆਇਆ ਦੀਆਂ ਵਿਰੋਧੀ ਵਿਚਾਰਧਾਰਾਵਾਂ ਨੂੰ ਫਿਲਾਸਫ਼ਾਨਾ ਖੇਤਰ ਦੀਆਂ ਵੰਡੀਆਂ ਪਾਂਦਿਆਂ ਦੇਖਿਆ, ਅਤੇ ਚਿੰਤਕ ਫਿਲਾਸਫ਼ੀ ਲਈ ਆਪਣੇ ਪਾਸ ਨਾ ਅਵਿਕਾਸ਼ ਤੇ ਨਾ ਸੂਖਮ ਕ੍ਰਿਤੀ ਹੋਣ ਕਰਕੇ, ਆਪਣੀਆਂ ਹੋਰ ਲੁੱਟਾਂ ਦੇ ਨਾਲ ਲੱਗਦੇ ਉਹ ਇਨ੍ਹਾਂ ਫ਼ਲਸਫਿਆਂ ਨੂੰ ਵੀ ਰੋਮ ਵਿੱਚ ਲੈ ਆਏ । ਮਹਾਨ ਸੰਗਠਿਨਕਾਰ ਜਿਵੇਂ ਕਿ ਅਨਿਵਾਰੀ ਦਾਸ ਸਟਾਇਕ ਮਨੋ-ਅਵਸਥਾਵਾਂ ਵੱਲ ਝੁਕਾਅ ਰੱਖਦੇ ਹਨ : ਕਿਸੇ ਆਦਮੀ ਦੇ ਤੀਬਰ ਭਾਵਨਾਮਈ ਹੋਣ ਦੀ ਸੂਰਤ ਵਿੱਚ ਉਸ ਲਈ ਸੁਆਮੀ ਜਾਂ ਦਾਸ ਦੋਹਾਂ ਵਿਚੋਂ ਕੁਝ ਵੀ ਹੋਣਾ ਕਠਿਨ ਹੁੰਦਾ ਹੈ। ਇਸ ਲਈ ਜੇਹੋ ਜੇਹੀ ਫ਼ਿਲਾਸਫ਼ੀ ਰੋਮ ਪਾਸ ਸੀ, ਉਹ ਬਹੁਤ ਕਰਕੇ ਜ਼ੀਨੋ ਵਿਚਾਰਧਾਰਾ ਦੀ ਸੀ, ਭਾਵੇਂ ਤਾਂ ਸਮਰਾਟ ਮਾਰਕਸ ਆਰੀਲੀਅਸ ਦੀ ਵਿਅਕਤੀ ਅੰਦਰ, ਤੇ ਭਾਵੇਂ ਐਪੈਕਟਿਟਸ ਦਾਸ ਅੰਦਰ, ਅਤੇ ਲਯੂਕਰੀਟੀਅਸ ਵੀ ਗੱਲਬਾਤ ਸਟਾਇਕ ਤੌਰ ਤੇ, ਐਪੀਕਿਉਰੀਅਨ ਵਾਦ ਦੀ ਹੀ ਕਰਦਾ ਸੀ (ਆਪਣੇ ਸੁਖ ਸੁਆਦਾਂ ਨੂੰ ਉਦਾਸੀ ਨਾਲ ਲੈਣ ਵਾਲੇ ‘ਹੀਨ’ ਦੇ ਅੰਗ੍ਰੇਜ਼ ਵਿਅਕਤੀ ਵਾਂਗ) ਅਤੇ ਸੁਖ ਸੁਆਦ ਦੀ ਆਪਣੀ ਕਰੜੀ ਫ਼ਿਲਾਸਫੀ ਦਾ ਅੰਤ ਜਿਸ ਨੇ ਆਤਮਘਾਤ ਕਰਕੇ ਕੀਤਾ ਸੀ। ”ਚੀਜ਼ਾਂ ਵਸਤਾਂ ਦੀ ਪ੍ਰਕਿਰਤੀ’ ਨਾਂ ਦੇ ਆਪਣੇ ਮਹਾਂ ਕਾਵਿ ਵਿੱਚ ਮੱਧਮ ਜੇਹੀ ਸ਼ਲਾਘਾ ਨਾਲ ਸੁਖ ਸੁਆਦ ਦੀ ਨਿਖੇਧੀ ਕਰਦਾ ਹੋਇਆ ਉਹ ਐਪੀਕਿਉਰਸ ਦਾ ਹੀ ਅਨੁ- ਸਰਣ ਕਰਦਾ ਹੈ । ਸੀਜ਼ਰ ਤੇ ਪਾਂਪੀ ਦਾ ਲਗਭਗ ਸਮਕਾਲੀਨ, ਹੁੰਦਿਆਂ ਹੋਇਆਂ ਉਸ ਨੇ ਜੀਵਨ ਰੋਲੇ ਰੱਪੇ ਤੇ ਪਤਰਿਆਂ ਵਿੱਚ ਹੀ ਬਤੀਤ ਕੀਤਾ, ਉਸ ਦੀ ਘਬਰਾਈ ਜੇਹੀ ਕਲਮ ਸਦਾ ਅਡੋਲਤਾ ਤੇ ਸ਼ਾਂਤੀ ਨਮਿਤ ਪ੍ਰਾਰਥਨਾਵਾਂ ਰਚਦੀ ਰਹਿੰਦੀ ਹੈ । ਕਈ ਆਦਮੀ ਉਸ ਦੀ ਤਸਵੀਰ ਇਕ ਅਜੇਹੀ ਡਰਾਕਲ ਆਤਮਾ ਦੇ ਰੂਪ ਵਿੱਚ ਬੰਨ੍ਹਦਾ ਹੈ, ਜਿਸ ਦੀ ਕਿ ਜੁਆਨੀ ਧਾਰਮਿਕ ਤਰ੍ਹਾਂ ਨਾਲ ਅਨ੍ਹੇਰੀ ਬਣੀ ਰਹੀ ਸੀ, ਕਿਉਂ ਜੋ ਉਹ ਆਪਣੇ ਪਾਠਕਾਂ ਨੂੰ ਇਹ ਦੱਸਣੋਂ ਕਦੀ ਅੱਕਦਾ ਨਹੀਂ ਕਿ ਏਥੇ ਇਸ ਥਾਂ ਤੋਂ ਛੁੱਟ ਨਰਕ ਹੋਰ ਕਿਤੇ ਹੈ ਨਹੀਂ, ਅਤੇ ਉਨ੍ਹਾਂ ਸਾਊ ਲੋਕਾਂ ਤੋਂ ਛੁੱਟ ਦੇਵਤੇ ਹੋਰ ਕੋਈ ਹੁੰਦੇ ਨਹੀਂ, ਜਿਹੜੇ ਕਿ ਬੱਦਲਾਂ ਵਿੱਚ ਐਪੀਕਿਉਰਸ ਦੇ ਇਕ ਬਾਗ਼ ਵਿੱਚ ਰਹਿੰਦੇ ਹਨ, ਅਤੇ ਮਨੁੱਖਾਂ ਦੇ ਮਾਮਲਿਆਂ ਵਿੱਚ ਕਦੀ ਦਖ਼ਲ ਨਹੀਂ ਦੇਂਦੇ । ਰੋਮ ਦੇ ਲੋਕਾਂ ਵਿਚਕਾਰ ਸੁਅਰਗ ਅਤੇ ਨਰਕ ਬਾਰੇ ਵਧਦੇ ਜਾ ਰਹੇ ਸਿਧਾਂਤ ਦਾ ਵਿਰੋਧ ਉਹ ਇਕ ਬੇਤਰਸ ਪਦਾਰਥਵਾਦ ਨਾਲ ਕਰਦਾ ਹੈ । ਆਤਮਾ ਅਤੇ ਮਨ ਸਰੀਰ ਦੇ ਨਾਲ ਹੀ ਵਿਕਸਿਤ ਹੁੰਦੇ, ਇਸ ਦੇ ਵਾਧੇ ਨਾਲ ਵਧਦੇ, ਇਸ ਦੀਆਂ ਬੀਮਾਰੀਆਂ ਨਾਲ ਬੀਮਾਰ ਹੁੰਦੇ ਤੇ ਇਸ ਦੀ ਮੌਤ ਨਾਲ ਮਰ ਜਾਂਦੇ ਹਨ । ਪ੍ਰਮਾਣੂਆਂ, ਅਵਿਕਾਸ਼ ਤੇ ਕਾਨੂੰਨ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਹੋਂਦ ਹੈ ਨਹੀਂ, ਅਤੇ ਕਾਨੂੰਨਾਂ ਦਾ ਕਾਨੂੰਨ ਵਿਕਾਸ ਅਤੇ ਵਿਸ਼ੇ ਦਾ ਕਾਨੂੰਨ ਹੈ ।
ਕੋਈ ਵੀ ਚੀਜ਼ ਸਥਿਰ ਨਹੀਂ ਰਹਿੰਦੀ, ਸਗੋਂ ਸਾਰੀਆਂ ਚੀਜ਼ਾਂ ਪ੍ਰਵਾਹਿਤ ਰਹਿੰਦੀਆਂ ਹਨ। ਅੰਸ਼ ਨਾਲ ਅੰਸ਼ ਜੁੜਿਆ ਰਹਿੰਦਾ ਹੈ ਤੇ ਵਸਤਾਂ ਇਸ ਤਰ੍ਹਾਂ ਵਿਕਾਸ ਕਰੀ ਜਾਂਦੀਆਂ ਹਨ; ਅੰਤ ਅਸੀਂ ਉਨ੍ਹਾਂ ਨੂੰ ਜਾਣ ਕੇ ਉਨ੍ਹਾਂ ਦਾ ਨਾਮਕਰਣ ਕਰ ਦਿੰਦੇ ਹਾਂ । ਮਾਤਾ ਮਾਤਾ ਕਰਕੇ ਉਹ ਪਿਘਲ ਜਾਂਦੀਆਂ ਹਨ ਤੇ ਉਹ ਵਸਤਾਂ ਨਹੀਂ ਰਹਿ ਜਾਂਦੀਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਹੁੰਦੇ ਹਾਂ। ਪ੍ਰਮਾਣੂਆਂ ਤੋਂ ਗੋਲਾਕਾਰ ਹੁੰਦਿਆਂ, ਸਹਿਜੇ ਜਾਂ ਫੁਰਤੀ ਨਾਲ ਡਿੱਗਦਿਆਂ ਮੈਂ ਦੇਖਦਾ ਹਾ; ਸੂਰਜਾਂ ਨੂੰ, ਅਤੇ ਦੇਖਦਾ ਹਾਂ, ਪ੍ਰਣਾਲੀਆਂ ਨੂੰ ਉਠਾਂਦਿਆਂ, ਆਪਣੇ ਰੂਪਆਕਾਰ, ਅਤੇ ਪ੍ਰਣਾਲੀਆਂ ਤੇ ਇਨ੍ਹਾਂ ਦੇ ਸੂਰਜ ਵੀ ਵਾਪਸ ਚਲੇ ਜਾਣਗੇ, ਸਹਿਜੇ ਸਹਿਜੇ ਸਦੀਵੀ ਪਰਲੈ ਵਲ ।
ਤੂੰ ਵੀ ਹੇ ਧਰਤੀ—ਤੇਰੇ ਸਾਮਰਾਜ, ਦੇਸ਼ ਤੇ ਸਮੁੰਦਰ — ਛੋਟੀਆਂ ਤੋਂ ਛੋਟੀਆਂ ਵਸਤਾਂ, ਸਮੇਤ ਤੇਰੇ ਤਾਰਿਆਂ ਦੇ ਸਾਰੀਆਂ ਆਕਾਸ਼ ਗੰਗਾਵਾਂ ਇਨ੍ਹਾਂ ਵਾਂਗੂੰ ਹੀ ਗੋਲਾਦਾਰ ਰੂਪ ਲੈਂਦਿਆਂ, ਇਨ੍ਹਾਂ ਵਾਂਗ ਹੀ ਜਾਂਦੀਆ ਰਹਿਣਗੀਆਂ। ਤੂੰ ਵੀ ਜਾ ਰਹੀ ਹੈਂ ਪਲੋ ਪਲੀ ਇਨ੍ਹਾਂ ਵਾਂਗ ਕੋਈ ਵੀ ਚੀਜ਼ ਸਥਿਤ ਨਹੀਂ ਰਹਿੰਦੀ । ਤੇਰੇ ਸਮੁੰਦਰ, ਕੋਮਲ ਜੇਹੀ ਧੁੰਦ ਵਿੱਚ ਚਲੇ ਜਾਂਦੇ ਹਨ; ਉਹ ਚਾਨਣੀ ਵਾਲੀਆਂ ਰੇਤਾਂ ਛੱਡ ਜਾਂਦੀਆਂ ਹਨ ਆਪਣੀ ਥਾਂ,
ਅਤੇ ਜਿਥੇ ਕੁ ਉਹ ਹਨ, ਦੂਸਰੇ ਸਮੁੰਦਰ ਵਾਰੀ ਸਿਰ, ਸਫੇਦੀ ਦੀਆਂ ਆਪਣੀਆਂ ਦਾਤੀਆਂ ਨਾਲ, ਵੱਢਣਗੇ ਹੋਰ ਖਾੜੀਆਂ ।
ਨੱਛਤ੍ਰਾਂ ਦੇ ਵਿਕਾਸ ਤੋਂ ਵਿਲੈ ਨਾਲ ਸ਼ਾਮਿਲ ਕਰ ਲਵੋ, ਜੀਵ ਸ਼੍ਰੇਣੀਆ ਦਾ ਆਦਿ ਤੇ ਅੰਤ ।
ਪੁਰਾਣੇ ਸਮੇਂ ਦੀ ਧਰਤੀ ਨੇ ਵੀ ਬਹੁਤ ਸਾਰੇ ਦੈਂਤ ਉਤਪੰਨ ਕਰਨ ਦਾ ਯਤਨ ਕੀਤਾ ਓਪਰੇ ਜੇਹੇ ਚਿਹਰੇ ਤੇ ਅੰਗਾਂ ਵਾਲੀਆਂ ਚੀਜ਼ਾਂ ਕੁੱਝ ਪੈਰ ਵਿਹੀਣ ਕੁਝ ਹੱਥਾਂ ਤੋਂ ਵਿਹੀਣ, ਕੁੱਝ ਮੂੰਹ ਵਿਹੀਣ ਤੇ ਕੁੱਝ ਅੱਖਾਂ ਵਿਹੀਣ__ਹੋਰ ਹਰੇਕ ਦੈਂਤ । ਇਸੇ ਭਾਂਤ ਦਾ ਧਰਤੀ ਉਤਪੰਨ ਕਰੇਗੀ ਪਰ ਵਿਅਰਥ, ਕਿਉਂ ਜੋ ਕੁਦਰਤ ਨੇ ਉਨ੍ਹਾਂ ਦੇ ਵਾਧੇ ਉਤੇ ਇਕ ਬੰਦਸ਼ ਲਾ ਦਿੱਤੀ। ਉਹ ਉਮਰ ਦੇ ਵਾਂਛਤ ਫੁੱਲ ਤੱਕ ਅਪੜ ਨਹੀਂ ਸਨ ਸਕਦੇ ਨਾ ਖ਼ੁਰਾਕ ਲੱਭ ਸਕਦੇ, ਨਾ ਸ਼ਾਦੀ ਦੁਆਰਾ ਸੰਯੁਕਤ ਹੀ ਹੋ ਸਕਦੇ ਸਨ_ਅਤੇ ਜੀਵ- ਧਾਰੀਆਂ ਦੀਆਂ ਕਈ ਜਾਤੀਆਂ ਮਰ ਮੁੱਕ ਗਈਆਂ, ਤੇ ਆਪਣੀ ਸੰਤਾਨ ਨੂੰ ਉਤਪੰਨ ਕਰਨ ਤੇ ਜਾਰੀ ਰੱਖਣ ਦੇ ਅਯੋਗ ਹੋਈਆਂ ਹੋਣਗੀਆਂ ਕਿਉਂ ਜੋ ਸਾਰੀਆਂ ਹੀ ਉਨ੍ਹਾਂ ਰੀਤਾਂ ਦੀ ਹਾਲਤ ਵਿੱਚ, ਜਿਨ੍ਹਾਂ ਨੂੰ ਕਿ ਤੁਸੀਂ ਜੀਵਨ ਦਾ ਸਾਹ ਲੈਂਦੇ ਦੇਖਦੇ ਹੋ ਉਨ੍ਹਾਂ ਨੂੰ ਜਾਂ ਤਾਂ, ਕੌਸ਼ਲਤਾ, ਜਾਂ ਸਾਹਸ, ਜਾਂ ਚਾਲ ਨੇ ਹੀ, ਇਨ੍ਹਾਂ ਦੀ ਹੋਂਦ ਦੇ ਆਰੰਭ ਸਮੇਂ ਤੋਂ ਇਨ੍ਹਾਂ ਦੀ ਰੱਖਿਆ ਕੀਤੀ ਤੇ ਹਰ ਵਿਸ਼ਿਸ਼ਟ, ਜਾਤੀ ਨੂੰ ਕਾਇਮ ਰੱਖਿਆ ਹੈ । — ਉਹ ਜਿਨ੍ਹਾਂ ਨੂੰ ਕਿ ਕੁਦਰਤ ਨੇ ਇਨ੍ਹਾਂ ਵਿਚੋਂ ਕੋਈ ਵੀ ਗੁਣ ਪ੍ਰਦਾਨ ਨਹੀਂ ਕੀਤਾ ਉਹ ਦੂਸਰਿਆਂ ਦੇ ਸ਼ਿਕਾਰ ਜਾਂ ਲੁੱਟ ਦੀ ਚੀਜ਼ ਹੁੰਦੇ ਹਨ ਜਦੋਂ ਤੀਕ ਕਿ ਕੁਦਰਤ ਇਨ੍ਹਾਂ ਦੀ ਸ਼੍ਰੇਣੀ ਨੂੰ ਸਮਾਪਤ ਹੀ ਕਰ ਦੇਂਦੀ ਹੈ ।
ਰਾਸ਼ਟਰ ਵੀ ਵਿਅਕਤੀਆਂ ਦੀ ਭਾਂਤ ਵਿਕਾਸ ਕਰਦੇ ਤੇ ਫਿਰ ਨਿਸ਼ਚਿਤ ਤੌਰ ਤੇ ਮਿਟ ਜਾਂਦੇ ਹਨ । “ਕੁੱਝ ਰਾਸ਼ਟਰ ਵੱਧਦੇ ਫੁੱਲਦੇ ਤੇ ਕੁੱਝ ਅੱਧੋਗਤੀ ਨੂੰ ਪ੍ਰਾਪਤ ਕਰਦੇ ਤੇ ਥੋੜ੍ਹੇ ਸਮੇਂ ਵਿਚ ਜੀਵਧਾਰੀਆਂ ਦੀਆਂ ਜਾਤੀਆਂ ਬਦਲ ਜਾਂਦੀਆਂ, ਤੇ ਨੌਜਣ ਵਾਲਿਆਂ ਵਾਂਗ ਜੀਵਨ ਜੋਤ ਅੱਗੇ ਵੱਲ ਨੂੰ ਫੜਾ ਦੇਂਦੇ ਹਨ, ਜੰਗ ਜੱਟਲ ਤੇ ਮੌਤ ਦੇ ਸਾਹਮਣੇ, ਇਸ ਗੱਲ ਜੇਹੀ ਹੋਰ ਕੋਈ ਸਿਆਣਪ ਨਹੀਂ ਕਿ- “ਸਾਰੀਆਂ ਚੀਜ਼ਾਂ ਵੱਲ ਮਾਨਸਿਕ ਸ਼ਾਂਤੀ ਨਾਲ ਨਜ਼ਰ ਭਰ ਕੇ ਦੇਖਿਆ ਜਾਏ ਜੋ ਇਸ ਥਾਂ ਨਿਸ਼ਚਿਤ ਤੋਰ ਤੇ ਜੀਵਨ ਦੀ ਪੁਰਾਣੀ ਆਦਿ ਕਾਲ ਦੀ ਖੁਸ਼ੀ ਜਾਂਦੀ ਰਹੀ ਅਤੇ ਇਹ ਲੱਗ ਭੱਗ ਇਕ ਵਿਦੇਸ਼ੀ ਹੱਥ ਨਾਲ ਟੁੱਟੀ ਭੱਜੀ ਸਾਰੰਗੀ ਨੂੰ ਛੂੰਹਦੀ ਹੈ। ਇਤਿਹਾਸ ਅਜੇਹੀ ਵਿਨੋਦਮਈ ਨਾ ਹੋਵੇ ਤਾਂ ਕੁੱਝ ਨਹੀਂ ਹੁੰਦਾ, ਕਦੀ ਏਨਾ ਹਾਸ ਰਸ ਪੂਰਣ ਨਹੀਂ ਹੋਇਆ ਜਿੰਨਾ ਕਿ ਜਦੋਂ ਇਸ ਨੇ ਇਸ ਸੰਜਮੀ ਤੇ ਯੁਗ-ਨਿਰਮਾਤਾ ਨਿਰਾਸ਼ਾਵਾਦੀ ਐਪੀਕਿਉਰਸ ਦਾ ਨਾਂ ਦੇ ਦਿੱਤਾ ।
ਅਤੇ ਜੇਕਰ ਐਪੀਕਿਉਰਸ ਦੇ ਅਨੁਯਾਈ ਦੀ ਇਹ ਭਾਵਨਾ ਹੈ, ਤਾਂ ਆਰੀਲੀਅਸ ਜਾਂ ਐਪੈਕਵੀਟਸ ਵਰਗੇ ਸਪੱਸ਼ਟ ਸਟਾਇਕਾ ਦੇ ਉਤਸ਼ਾਹ ਦੇਣ ਵਾਲੇ ਆਸ਼ਾਵਾਦੀ ਦੀ ਕਲਪਨਾ ਕਰੋ । ਸਾਰੇ ਇਤਿਹਾਸ ਵਿੱਚ ਕੋਈ ਹੋਰ ਚੀਜ਼ ਏਨੀ ਉਦਾਸ ਕਰਨ ਵਾਲੀ ਨਹੀਂ, ਜਿੰਨੀਆਂ ਕਿ ਇਸ ਵਿਸ਼ੇਸ਼ ਦਾਸ ਦੀਆਂ ‘ਵਿਆਖਿਆਵਾਂ”। ਸ਼ਾਇਦ ਸਮਰਾਟ ਦੇ ”ਚਿੰਤਨ” ਤੋਂ ਜੱਟ ਸਥਿਤੀਆਂ ਨੂੰ ਉਸ ਤਰ੍ਹਾਂ ਵਰਤਣ ਲਈ ਯਤਨ ਨਾ ਕਰੋ, ਜਿਵੇਂ ਕਿ ਤੁਸੀਂ ਉਨ੍ਹਾਂ ਨੂੰ ਪਸੰਦ ਕਰਦੇ ਹੋ। ਸਗੋਂ ਪਸੰਦ ਕਰੋ ਇਨ੍ਹਾਂ ਦਾ ਓਵੇਂ ਹੀ ਵਰਤਣਾ, ਜਿਵੇਂ ਕਿ ਇਹ ਵਰਤਦੀਆਂ ਹਨ, ਤਾਂ ਤੁਸੀਂ ਸੁਖ ਸੁਭੀਤੇ ਨਾਲ ਜੀਵਨ ਜੀਉਗੇ ।”ਨਿਰਸੰਦੇਹ ਕੋਈ ਆਦਮੀ ਇਸ ਢੰਗ ਨਾਲ, ਭਵਿੱਖ ਉਤੇ ਰਾਜ ਚਲਾ ਸਕਦਾ ਹੈ, ਅਤੇ ਵਿਸ਼ਵ ਪ੍ਰਤੀ ਰਾਜ ਅਧਿਰਾਜ ਦੀ ਅਦਾਕਾਰੀ ਖੇਡ ਸਕਦਾ ਹੈ । ਕਹਾਣੀ ਦੱਸਦੀ ਹੈ ਕਿ ਅਪੈਕਵੀਟਸ ਦਾ ਮਾਲਿਕ ਜਿਹੜਾ ਕਿ ਉਸ ਨਾਲ ਲਗਾਤਾਰ ਬੇਹਤਰ ਸੀ ਵਰਤਦਾ ਸੀ, ਉਸ ਨੇ ਇਕ ਦਿਨ ਆਪਣਾ ਸਮਾਂ ਟਾਲਣ ਲਈ ਅਪੈਕਵੀਟਸ ਦੀ ਲੱਤ ਮਰੋੜਨੀ ਸ਼ੁਰੂ ਕਰ ਦਿੱਤੀ । ”ਜੇ ਤੁਸੀਂ ਇਸੇ ਤਰ੍ਹਾਂ ਕਰੀ ਗਏ”, ਅਪੈਕਵੀਟਸ ਨੇ ਠਰੰਮੇ ਨਾਲ ਆਖਿਆ, “ਤਾਂ ਤੁਸੀਂ ਮੇਰੀ ਲੱਤ ਤੋੜ ਦਿਉਗੇ ।” ਮਾਲਿਕ ਓਵੇਂ ਕਰੀ ਗਿਆ ਤੇ ਲੱਤ ਟੁੱਟ ਗਈ । ”ਕੀ ਮੈਂ ਤੁਹਾਨੂੰ ਕਿਹਾ ਨਹੀਂ ਸੀ” ਅਪੈਕਵੀਟਸ ਨੇ ਨਰਮੀ ਨਾਲ ਕਿਹਾ “ਕਿ ਤੁਸੀਂ ਮੇਰੀ ਲੱਤ ਤੋੜ ਦਿਉਗੇ ?” ਤਾਂ ਵੀ ਇਸ ਫ਼ਲਸਫੇ ਅੰਦਰ ਕੋਈ ਇਕ ਨਿਸ਼ਚਿਤ ਰਹੱਸਮਈ ਸੁਸ਼ੀਲਤ ਹੈ, ਜਿਵੇਂ ਕਿ ਦੋਸਤੀਵ ਦੇ ਕਿਸੇ ਅਨੁਯਾਈ ਸਾਂਤੀ- ਵਾਦੀ ਦੇ ਅਡੋਲ ਸਾਹਸ ਅੰਦਰ। “ਕਦੀ ਕਿਸੇ ਵੀ ਹਾਲਤ ਵਿੱਚ ਇਹ ਨਾ ਕਹੋ ਕਿ ਮੇਰੀ ਕੋਈ ਅਮਕੀ ਚੀਜ਼ ਗੁਆਚ ਗਈ ਹੈ; ਸਗੋਂ, ਮੈਂ ਇਹ ਮੋੜ ਦਿੱਤੀ ਹੈ। ਕੀ ਤੁਹਾਡਾ ਬੱਚਾ ਚਲਾ ਗਿਆ ਹੈ ?—ਇਹ ਵਾਪਸ ਮੋੜ ਦਿੱਤਾ ਗਿਆ ਹੈ । ਕੀ ਤੁਹਾਡੀ ਪਤਨੀ ਚਲਾਣਾ ਕਰ ਗਈ ਹੈ ?—ਉਹ ਵਾਪਸ ਮੋੜ ਦਿੱਤੀ ਗਈ ਹੈ। ਕੀ ਤੁਹਾਨੂੰ ਤੁਹਾਡੀ ਮਿਲਖ ਜਾਇਦਾਦ ਤੋਂ ਵੰਚਿਤ ਕੀਤਾ ਗਿਆ ਹੈ ?-ਕੀ ਇਹ ਵੀ ਵਾਪਸ ਹੀ ਨਹੀਂ ਮੋੜ ਦਿੱਤੀ ਗਈ ਹੈ ?” ਇਨ੍ਹਾਂ ਸਾਰੇ ਵਾਕ ਸਮੂਹਾਂ ਵਿੱਚ ਸਾਨੂੰ ਈਸਾਈਅਤ (ਜਾਂ ਕਿਸੇ ਵੀ ਧਰਮ) ਤੇ ਇਸ ਦੇ ਨਿਰਭ ਸ਼ਹੀਦਾਂ ਦੀ ਨਿਕਟਤਾ ਮਿਲਦੀ ਹੈ। ਨਿਰਸੰਦੇਹ ਤੌਰ ਤੇ ਕੀ ਈਸਾਈ ਨੈਤਿਕਤਾ, ਸਵੈ-ਇਨਕਾਰ ਦੀ ਹੀ ਨਹੀਂ ਸੀ, ਈਸਾਈ ਰਾਜਨੀਤਿਕ ਆਦਰਸ਼ ਲੱਗ ਪੱਗ ਦਿਕ ਸਾਮਵਾਦੀ ਮਨੁੱਖੀ ਭਾਈਚਾਰਾ ਅਤੇ ਈਸਾਈ ਅੰਤਿਮ ਨਿਰਣੈਵਾਦ ਸਾਰੇ ਸੰਸਾਰ ਦੀ ਪਰਲੋ, ਵਿਚਾਰ ਦੀ ਨਦੀ ਉਤੇ ਤਰਦੇ, ਸਟਾਇਕ ਸਿਧਾਂਤ ਦੇ ਟੁੱਕੜੇ ਹੀ ਨਹੀਂ ਸਨ ? ਅਪੈਕਟਿਟਸ ਅੰਦਰ ਯੂਨਾਨੀ-ਰੋਮਨ ਆਤਮਾ ਨੇ ਆਪਣਾਂ ਵਤਵਾਦ (Paganism) ਗਵਾ ਲਿਆ ਹੋਇਆ ਹੈ, ਅਤੇ ਉਹ ਇਕ ਨਵੇਂ ਵਿਸ਼ਵਾਸ ਲਈ ਤੱਤਪਰ ਹੈ। ਉਸ ਦੀ ਪੁਸਤਕ ਨੂੰ ਸ਼ੁਰੂ ਦੀ ਈਸਾਈ ਧਰਮ ਸੰਸਥਾ ਰਾਹੀਂ ਇਕ ਧਾਰਮਿਕ ਨਿਯਮਾਵਲੀ ਦੇ ਰੂਪ ਵਿੱਚ, ਅਪਣਾਏ ਜਾਣ ਦੀ ਪ੍ਰਤਿਸ਼ਠਾ ਪ੍ਰਾਪਤ ਸੀ । ਇਨ੍ਹਾਂ ‘ਵਿਆਖਿਆਵਾਂ ਅਤੇ ਆਰੀਲੀਅਸ ਦੇ ‘ਚਿੰਤਨਾਂ ਤੋਂ ਅੱਗੇ, *”ਈਸਾ ਦਾ ਅਨੁਕਰਣ” (The Imitation of Christ) ਤੀਕ ਕੇਵਲ ਇਕ ਕਦਮ ਦੀ ਹੀ ਵਿੱਥ ਹੈ ।
ਇਸੇ ਸਮੇਂ ਵਿਚਕਾਰ ਇਤਿਹਾਸਿਕ ਪ੍ਰਿਸ਼ਠ-ਭੂਮੀ, ਵਧੀਕ ਨਵੇਂ ਦ੍ਰਿਸ਼ਾਂ ਵਿੱਚ ਵਟਦੀ ਜਾ ਰਹੀ ਸੀ । ਲਯੂਕਰੀਟੀਅਸ ਦੀ ਰਚਨਾ ਵਿੱਚ ਇਕ ਅਲੋਕਿਕ ਵਾਕ-ਸਮੂਹ ਆਉਂਦਾ ਹੈ, ਜਿਹੜਾ ਕਿ ਰੋਮਨ ਰਾਜ ਵਿੱਚ ਕ੍ਰਿਸਾਨੀ ਦੇ ਗ੍ਰਸ ਦਾ ਨਿਰੂਪਣ ਕਰਦਾ ਹੈ ਤੇ ਇਸ ਦਾ ਕਾਰਨ ਮਿੱਟੀ ਦੀ ਸ਼ਕਤੀ ਦਾ ਮੁੱਕ ਜਾਣਾ ਦੱਸਦਾ ਹੈ। ਕਾਰਨ ਕੁੱਝ ਵੀ ਹੋਵੇ ਰੋਮ ਦਾ ਧਨ ਗਰੀਬੀ ਵਿੱਚ ਸੰਗਠਤ ਵਿਗਠਨ ਵਿੱਚ, ਸੱਤਾ ਤੇ ਮਾਨ, ਅੱਧਗਤੀ ਅਤੇ ਉਦਾਸੀਨਤਾ ਵਿੱਚ ਬਦਲ ਗਏ ਸਨ । ਨਗਰ, ਨਿਰਬਲ ਜੇਹੇ ਹੋਕੇ ਮੁੜ ਪਛਾਣੇ ਨਾ ਜਾ ਸਕਣ ਵਾਲੇ ਪ੍ਰਿਸ਼ਠ ਪ੍ਰਦੇਸ਼ ਵਿੱਚ ਬਦਲ ਗਏ ਸਨ, ਸੜਕਾਂ ਬੇਮੁਰੰਮਤੀ ਦੀ ਹਾਲਤ ਵਿੱਚ ਸਨ ਤੇ ਵਪਾਰ ਦੀ ਗਹਿਮਾ ਗਹਿਮੀ ਨਹੀਂ ਸੀ ਰਹਿ ਗਈ । ਸੁਸਿੱਖਿਅਤ ਰੋਮਨ ਲੋਕਾਂ ਦੇ ਛੋਟੇ ਛੋਟੇ ਪਰਿਵਾਰਾਂ ਦਾ ਪਾਲਣ ਪੋਸਣ ਮਾਤ ਪੈਕੇ, ਇਨ੍ਹਾਂ ਦੀ ਥਾਂ, ਉਨ੍ਹਾਂ ਸਥਲ ਤੇ ਅਨਪੜ੍ਹ ਜਰਮਨ ਜਾਤੀਆਂ ਨੇ ਮੱਲ ਲਈ ਸੀ ਜਿਹੜੀਆਂ ਕਿ ਸਾਲੋ ਸਾਲ, ਸੀਮਾਂ ਤੋਂ ਪਾਰ ਘੁਸ ਆਉਂਦੀਆਂ ਸਨ; ਵਾਤਯ (Pagan) ਸੰਸਕ੍ਰਿਤੀ, ਪੂਰਬੀ ਸਿਧਾਂਤਾਂ ਅੱਗੇ ਮਾਤ ਪੈ ਗਈ ਸੀ ਅਤੇ ਲੱਗ-ਭੱਗ ਅਣਪਛਾਤੇ ਜੇਹੇ ਢੰਗ ਨਾਲ ਸਾਮਰਾਜ ਨੇ ਪੌਪ ਪ੍ਰਣਾਲੀ ਦਾ ਰੂਪ ਵਟਾ ਲਿਆ ਸੀ ।
ਉਹ ਧਰਮ ਸੰਸਥਾ (ਚਰਚ) ਜਿਸ ਨੇ ਕਿ ਆਪਣੀਆਂ ਪਹਿਲੀਆਂ ਸਦੀਆਂ ਵਿੱਚ ਸਮਰਾਟਾਂ ਦੀ ਸਹਾਇਤਾ ਪ੍ਰਾਪਤ ਕੀਤੀ, ਤੇ ਸਹਿਜੇ ਸਹਿਜੇ ਉਨ੍ਹਾਂ ਦੀਆਂ ਸ਼ਕਤੀਆਂ ਨੂੰ ਸੰਭਾਲ ਲਿਆ ਸੀ, ਉਹ ਛੇਤੀ ਛੇਤੀ ਗਿਣਤੀ, ਧਨ-ਸੰਪਤੀ, ਅਤੇ ਪ੍ਰਭਾਵ ਦੇ ਘੇਰੇ ਵਿੱਚ ਵਧ ਗਈ। ਤੇਰ੍ਹਵੀਂ ਸਦੀ ਤੱਕ ਇਸ ਨੇ ਯੋਰਪ ਦੀ ਧਰਤੀ ਦੇ ਤੀਜੇ ਹਿੱਸੇ ਨੂੰ ਆਪਣੀ ਮਲਕੀਅਤ ਬਣਾ ਲਿਆ ਸੀ, ਅਤੇ ਇਸ ਦੇ ਖ਼ਜ਼ਾਨੇ ਅਮੀਰਾਂ ਤੇ ਗ਼ਰੀਬਾਂ ਦੇ ਦਾਨਾਂ ਨਾਲ ਚੰਗੇ ਭਰਪੂਰ ਹੋ ਗਏ ਸਨ । ਇਕ ਹਜ਼ਾਰ ਵਰ੍ਹਿਆਂ ਤੀਕ ਇਸ ਨੇ, ਮਹਾਂਦੀਪ ਦੇ ਬਹੁਤੇ ਲੋਕਾਂ ਨੂੰ ਇਕ ਨਾ ਬਦਲਦੇ ਧਾਰਮਿਕ ਸਿਧਾਂਤ ਦੇ ਜਾਦੂ ਨਾਲ ਸੰਯੁਕਤ ਕਰੀ ਰੱਖਿਆ, ਕਦੀ ਇਸ ਤੋਂ ਪਹਿਲਾਂ ਜਾਂ ਮਗਰੋਂ, ਸੰਗਠਨ ਏਨਾ ਦੂਰ ਦੂਰ ਤਕ ਪੱਸਰਿਆ ਜਾਂ ਏਨਾ ਸ਼ਾਂਤੀ ਪੂਰਣ ਨਹੀਂ ਸੀ ਹੋਇਆ । ਪਰ ਧਰਮ ਸੰਸਥਾ ਦੇ ਵਿਚਾਰ ਅਨੁਸਾਰ ਇਹ ਏਕਤਾ ਮੰਗ ਕਰਦੀ ਸੀ, ਇਕ ਸਾਂਝੇ ਵਿਸ਼ਵਾਸ ਦੀ, ਜਿਹੜਾ ਕਿ ਸਮੇਂ ਦੀਆਂ ਤਬਦੀਲੀਆਂ ਤੇ ਮਾਰਾਂ ਤੋਂ ਪਰੇ, ਪਰਾ-ਪ੍ਰਕਿਰਤਕ ਪਰਵਾਨਗੀਆਂ ਨਾਲ ਵਡਿਆਇਆ ਗਿਆ ਹੋਵੇ । ਇਸ ਲਈ ਮੱਧ-ਕਾਲੀਨ ਯੌਰਪ ਦੇ ਕਿਸ਼ੋਰ ਮਨ ਉਤੇ, ਨਿਸ਼ਚਿਤ ਤੇ ਪਰਿਭਾਸ਼ਿਤ ਸਿਧਾਂਤ ਇਕ ਉੱਪਰਲੇ ਸ਼ੱਕ ਜਾਂ ਛਿਲਕੇ ਵਾਂਗ ਪਸਰਿਆ ਪਿਆ ਸੀ । ਇਸ ਛਿਲਕੇ ਦੇ ਅੰਦਰਵਾਰ ਹੀ ਚਰਚ-ਪ੍ਰਧਾਨ ਫ਼ਲਸਫ਼ਾ, ਵਿਸ਼ਵਾਸ ਤੋਂ ਯੁਕਤੀ ਤੇ ਫਿਰ ਵਾਪਸ ਵਿਸ਼ਵਾਸ ਵੱਲ, ਤੰਗ ਜੇਹੇ ਢੰਗ ਨਾਲ ਆਲੋਚਨਾ-ਮੁਕਤ ਮਨੇਤਾਂ ਅਤੇ ਪਹਿਲਾਂ ਤੋਂ ਮਿਥੇ ਸਿੱਟਿਆਂ ਦੇ ਇਕ ਪਰੇਸ਼ਾਨ ਕਰਨ ਵਾਲੇ ਘੇਰੇ ਦੇ ਅੰਦਰ ਵਿਚਰਦਾ ਰਿਹਾ । ਤੇਰ੍ਹਵੀਂ ਸਦੀ ਵਿੱਚ ਸਾਰਾ ਈਸਾਈ-ਸੰਸਾਰ, ਯਹੂਦੀ ਤੇ ਅਰਬੀ ਬੋਲੀ ਦੇ ਅਰਸਤੂ ਦੇ ਅਨੁਵਾਦਾਂ ਨਾਲ ਤ੍ਰਭਕ ਪਿਆ ਤੇ ਉਤੇਜਿਤ ਵੀ ਹੋ ਉੱਠਿਆ । ਪਰ ਧਰਮ ਸੰਸਥਾ ਦੀ ਸੱਤਾ ਅਜੇ ਵੀ ਥਾਮਸ ਐਕਵੀਨਾਸ ਤੇ ਹੋਰਨਾਂ ਰਾਹੀਂ, ਅਰਸਤੂ ਦਾ ਕਾਇਆ-ਕਲਪ ਕਰ ਕੇ ਉਸ ਨੂੰ ਧਰਮ ਸ਼ਾਸਤੀ ਦਾ ਰੂਪ ਦੇਣ ਲਈ ਪਰਿਆਪਤ ਸੀ । ਇਸ ਦਾ ਸਿੱਟਾ ਸੂਖਮਤਾ ਤਾਂ ਨਿਕਲਿਆ ਪਰ ਸਿਆਣਪ ਨਹੀਂ ਜਿਵੇਂ ਕਿ ਬੇਕਨ ਨੇ ਵਿਅਕਤ ਕੀਤਾ ਸੀ-“ਮਨੁੱਖ ਦਾ ਮਨ, ਸਮੇਤ ਆਪਣੀ ਸਮਝ ਦੇ, ਜੇਕਰ ਤਾਂ ਦਵ ਬਾਰੇ ਚਿੰਤਨ ਕਰੋ ਤਾਂ ਇਹ ਆਪਣੀ ਸਾਮਗੀ ਅਨੁਸਾਰ ਕਿਰਿਆ ਕਰਦਾ, ਅਤੇ ਇਸ ਰਾਹੀਂ ਸੀਮਿਤ ਰੱਖਿਆ ਜਾਂਦਾ ਹੈ, ਪਰ ਜੇ ਕਰ ਇਹ ਆਪਣੇ ਆਪ ਵਿਚ ਹੀ ਰੁੱਝ ਜਾਏ, ਜਿਵੇਂ ਕਿ ਮੱਕੜੀ ਆਪਣਾ ਜਾਲਾ ਪਜਾਰਦੀ ਹੈ—ਤਾਂ ਇਹ ਕਿਰਿਆ ਅਸੀਮ ਹੋ ਜਾਂਦੀ ਤੇ ਨਿਰਸੰਦੇਹ ਫੋਕੀ ਜੇਹੀ ਵਿੱਦਿਆ ਦੇ ਹੀ ਜਾਲੇ ਉਣੀ ਜਾਂਦੀ ਹੈ ਜਿਹੜੇ ਕਿ ਆਪਣੀਆਂ ਤੰਦਾਂ ਤੇ ਬੁਣਤ ਵਿਚ ਤਾਂ ਸ਼ਲਾਘਾ-ਯੋਗ ਤੇ ਮਨੋਹਰ ਹੁੰਦੇ ਹਨ, ਪਰ ਜਿਨ੍ਹਾਂ ਦਾ ਕੋਈ ਸਾਰ ਜਾਂ ਲਾਭ ਨਹੀਂ ਹੁੰਦਾ !” ਅਵੇਰੇ ਜਾਂ ਸਵੇਰੇ ਯੂਰਪ ਦੀ ਬੌਧਿਕਤਾ, ਇਸ ਉੱਪਰਲੇ ਛਿਲਕੇ ਨੂੰ ਤੋੜ ਕੇ ਬਾਹਰ ਆ ਜਾਏਗੀ ।
ਇਕ ਹਜ਼ਾਰ ਵਰ੍ਹਿਆਂ ਦੀ ਹਲ-ਜੋਤਾਈ ਦੇ ਮਗਰੋਂ, ਜ਼ਮੀਨ ਫਿਰ ਖਿੜ ਉੱਠੀ, ਜਿਨਸਾਂ ਦੀ ਬਹੁਲਤਾ ਨਾਲ ਇਕ ਅਜੇਹੀ ਬੱਚਤ ਦੀ ਹਾਲਤ ਪੈਦਾ ਹੋ ਗਈ ਜਿਸ ਨੇ ਵਪਾਰ ਨੂੰ ਅਨਿਵਾਰੀ ਬਣਾ ਦਿੱਤਾ । ਅਤੇ ਵਪਾਰ ਨੇ ਆਪਣੇ ਚੋਕ-ਮਾਰਗਾਂ ਉਤੇ ਫਿਰ ਅਜੇਹੇ ਮਹਾਨ ਨਗਰਾਂ ਦਾ ਨਿਰਮਾਣ ਕਰ ਦਿੱਤਾ, ਜਿਨ੍ਹਾਂ ਵਿੱਚ ਕਿ ਮਨੁੱਖ ਸਹਿਯੋਗ ਕਰ ਕੇ ਸੰਸਕ੍ਰਿਤੀ ਦਾ ਵਿਕਾਸ ਤੇ ਸੱਭਿਅਤਾ ਦਾ ਨਵ-ਨਿਰਮਾਣ ਕਰ ਸਕਦੇ ਸਨ । ਮਜ੍ਹਬੀ ਜੱਹਾਦਾਂ ਨੇ ਪੂਰਬ ਵੱਲ ਦੇ ਮਾਰਗ ਖੋਲ੍ਹ ਦਿੱਤੇ ਤੇ ਵਿਲਾਸ ਵਸਤਾਂ ਤੇ ਕੁਫ਼ਰਾਂ ਦਾ ਇਕ ਅਜੇਹਾ ਹੜ੍ਹ ਲੈ ਆਂਦਾ ਜਿਸ ਨੇ ਕਿ ਤਪੱਸਿਆਵਾਦ ਤੇ ਧਰਮ-ਸਿਧਾਂਤ ਦਾ ਭੱਠਾ ਬਿਠਾ ਦਿੱਤਾ । ਕਾਗ਼ਜ਼ ਹੁਣ ਸਸਤੇ ਭਾਅ ਮਿਸਰ ਤੋਂ ਆ ਕੇ ਉਸ ਮਹਿੰਗੇ ਭੋਜ ਪੱਤਰ ਦੀ ਥਾਂ ਲੈ ਰਿਹਾ ਸੀ, ਜਿਸ ਨੇ ਕਿ ਵਿੱਦਿਆ ਨੂੰ ਨਿਰੋਲ ਪੁਜਾਰੀ ਲੋਕਾਂ ਦਾ ਅਸਾਰਾ ਬਣਾ ਰੱਖਿਆ ਸੀ । ਛਾਪਾਖ਼ਾਨਾ ਜਿਹੜਾ ਕਿ ਚਿਰ ਤੋਂ ਕਿਸੇ ਸਸਤੇ ਮਾਧਿਅਮ ਦੀ ਉਡੀਕ ਕਰ ਰਿਹਾ ਸੀ, ਇਸ ਨੇ ਚਲਾਈ ਗਈ ਦਵਾਈ ਵਾਂਗ ਫਟ ਕੇ ਹਰ ਥਾਂ ਆਪਣਾ ਵਿਕਾਸ਼ਕਾਰੀ ਤੇ ਸਪੱਸ਼ਟ ਕਰਨ ਵਾਲਾ ਪ੍ਰਭਾਵ ਫੈਲਾ ਦਿੱਤਾ । ਦਿਸ਼ਾ ਸੂਚਕ ਯੰਤਰਾਂ ਨਾਲ ਲੈਸ ਹੋਏ, ਬਹਾਦਰ ਜਹਾਜ਼ਰਾਨ, ਦਲੇਰੀ ਕਰ ਕੇ ਸਮੁੰਦਰ ਦੇ ਔਝੜ ਮਾਰਗਾਂ ਉਤੇ ਨਿਕਲ ਤੁਰੇ ਤੇ ਮਨੁੱਖ ਦੇ ਧਰਤੀ ਬਾਰੇ ਅਗਿਆਨ ਉਤੇ ਵਿਜੈ ਪਾ ਲਈ । ਦੂਰਬੀਨਾਂ ਨਾਲ ਹੱਥਿਆਰਬੰਦ ਹੋਏ, ਧੀਰਜਵਾਨ ਨਿਰੀਖਕ ਨੇ ਦਲੇਰੀ ਕਰ ਕੇ, ਕੱਟੜਪਨ ਦੀਆਂ ਸੀਮਾਵਾਂ ਤੋਂ ਪਰੇ ਜਾ ਕੇ, ਮਨੁੱਖ ਦੇ ਆਕਾਸ਼ ਬਾਰੇ ਅਗਿਆਨ ਨੂੰ ਜਿੱਤ ਲਿਆ । ਏਥੇ, ਓਥੇ ਵਿਸ਼ਵ ਵਿਦਿਆਲਿਆਂ, ਤੇ ਮੱਠਾਂ ਤੇ ਛਪੀਆਂ ਇਕਾਂਤ ਥਾਵਾਂ ਉਤੇ ਮਨੁੱਖ ਝਗੜੇ ਤੇ ਬਹਿਸਾਂ ਕਰਨੀਆਂ ਛੱਡ ਕੇ, ਖੋਜ ਵਿੱਚ ਜੁੱਟ ਗਏ । ਲਾਂਭਲੇ ਰਸਤੇ ਥਾਣੀ, ਜਾ ਕੇ, ਨਖਿੱਧ ਧਾਤ ਨੂੰ ਸੋਨਾ ਬਣਾਉਣ ਦਾ ਯਤਨ ਕਰਨ ਵਾਲੇ ਕੀਮੀਆ ਗੁਟ ਨੂੰ ਰਸਾਇਣ ਵਿਗਿਆਨ ਦਾ ਰੂਪ ਮਿਲ ਗਿਆ । ਝਿਜਕਦੀ ਜੇਹੀ ਦਲੇਰੀ ਨਾਲ ਜਯੋਤਿਸ਼ ਵਿਚੋਂ ਦੀ ਹੱਥ ਮਾਰਦੇ ਤੇ ਟਟੋਲਦੇ ਮਨੁੱਖਾਂ ਨੂੰ, ਨਛੱਤ, ਵਿਗਿਆਨ ਦਾ ਪਤਾ ਲੱਗ ਗਿਆ । ਬੋਲਦੇ ਚਾਲਦੇ ਜਨੌਰਾਂ ਦੀਆਂ ਕਲਪਿਤ ਕਹਾਣੀਆਂ ਵਿਚੋਂ ਪ੍ਰਾਣੀ ਵਿਗਿਆਨ (Zoology) ਦਾ ਜਨਮ ਹੋ ਗਿਆ । ਇਸ ਜਾਗ੍ਰਤੀ ਦਾ ਅਰੰਭ ਰੋਜ਼ਰ ਬੇਕਨ ਨਾਲ ਹੋਇਆ (ਮੌਤ 1294) ਇਸ ਦਾ ਵਿਕਾਸ ਸੀਮਾਂ ਰਹਿਤ ਲੀਨਾਰਡੋ ਨਾਲ ਹੋਇਆ (1452-1519) ਕਾਪਰਨੀਕਸ ਤੇ ਗੈਲੀਲੀਓਦੇ ਛਤ੍ਰ ਵਿਗਆਨ ਨਾਲ ਇਹ ਆਪਣੇ ਭਰ-ਜੋਬਨ ਤੇ ਪਹੁੰਚੀ (1473-1543); (1564-1642) ; ਗਿਲਬਰਟ ਦੀਆਂ ਚੁੰਬਕਤ ਤੇ ਬਿਜਲੀ ਦੀਆਂ ਖੋਜਾਂ ਵਿੱਚ (1544-1603) ਵੈਸਲੀਅਸ ਦੇ ਸਰੀਰ ਵਿਗਿਆਨ ਵਿੱਚ (1514–1564) ਅਤੇ ਹਾਰਵੇ ਦੀ ਲਹੂ ਦੇ ਦੌਰੇ ਬਾਰੇ ਕੀਤੀ ਖੋਜ ਵਿੱਚ (1578-1657) । ਜਿਉਂ ਜਿਉਂ ਗਿਆਨ ਵਧਦਾ ਗਿਆ, ਮਨੁੱਖ ਅਗਿਆਤ ਦੀ ਪੂਜਾ ਕਰਨ ਹਿਤ ਘੱਟ ਤੇ ਇਸ ਉਤੇ ਵਿਜੈ ਪਾਣ ਬਾਰੇ ਵਧੀਕ ਸੋਚਣ ਲੱਗ ਪਏ । ਹਰ ਬਲਵਾਨ ਤਬੀਅਤ,ਨਵੇਂ ਭਰੋਸੇ ਨਾਲ ਉਚੇਰੀ ਉੱਠ ਗਈ ; ਹੱਦਾਂ ਬੰਨੇ ਟੁੱਟ ਗਏ ; ਮਨੁੱਖ ਕੀ ਕੁੱਝ ਕਰ ਸਕਦਾ ਸੀ, ਇਸ ਦੀ ਕੋਈ ਹੱਦ ਨਾ ਰਹਿ ਗਈ । “ਪਰ ਕਿ ਛੋਟੇ ਛੋਟੇ ਜਹਾਜ਼ ਅਰਸੀ ਨਛੱਤ੍ਰਾਂ ਵਾਂਗੂੰ, ਸਾਰੇ ਭੂਗੋਲ ਦੇ ਦੁਆਲੇ ਤਰਦੇ ਫਿਰਨ ਇਹ ਸਾਡੇ ਯੁੱਗ ਦੀ ਖੁਸ਼ੀ ਹੈ।” ਇਹ ਸਮੇਂ, ਵਧੀਕ ਉਚਿਤ ਤੌਰ ਤੇ ਇਸ ਪ੍ਰਗਟਾਵੇ ਦੀ ਵਰਤੋਂ ਕਰ ਸਕਦੇ ਹਨ—ਹੋਰ ਪਰੇ ਪਰੇਡੇ—ਜਦੋਂ ਕਿ ਪੁਰਾਣੇ ਲੋਕ ਵਰਤਦੇ ਸਨ—ਹੋਰ ਅਗੇਰੇ ਨਾ ਜਾਓ । ਇਹ ਯੁੱਗ ਸਫ਼ਲਤਾ, ਆਸ਼ਾ ਅਤੇ ਸ਼ਕਤੀ ਅਤੇ ਹਰੇਕ ਖੇਤਰ ਵਿੱਚ ਨਵ-ਆਰੰਭਾਂ ਤੇ ਉਦਮਾਂ ਦਾ ਯੁੱਗ ਸੀ ; ਇਕ ਅਜੇਹਾ ਯੁੱਗ ਜਿਹੜਾ ਕਿ ਕਿਸੇ ਇਕ ਆਵਾਜ਼ ਨੂੰ ਉਡੀਕ ਰਿਹਾ ਸੀ, ਕਿਸੇ ਅਜੇਹੀ ਸੰਜੋਗਮਈ ਆਤਮਾ ਨੂੰ ਜਿਹੜੀ ਕਿ ਇਸ ਦੀ ਭਾਵਨਾ ਤੇ ਸੰਕਲਪ ਨੂੰ ਸੰਖਿਪਤ ਕਰ ਸਕੇ । ਇਹ ਸੀ ਫ਼੍ਰਾਂਸਿਸ ਬੇਕਨ, “ਆਧੁਨਿਕ ਸਮੇਂ ਦਾ ਸਭ ਤੋਂ ਵਧੀਕ ਸ਼ਕਤੀਸ਼ਾਲੀ ਦਿਲ-ਦਿਮਾਗ਼’’, ਜਿਸ ਨੇ ਘੰਟੀ ਖੜਕਾ ਦਿੱਤੀ, ਜਿਸ ਨੇ ਸਾਰੀਆਂ ਵਿਚਾਰਕ ਵਿਅਕਤੀਆਂ ਨੂੰ ਇਕੱਠੇ ਇਕ ਥਾਂ ਬੁਲਾ ਲਿਆ ਅਤੇ ਘੋਸ਼ਿਤ ਕਰ ਦਿੱਤਾ ਕਿ ਯੂਰਪ ਬਾਲਗ ਉਮਰ ਨੂੰ ਪਹੁੰਚ ਪਿਆ ਸੀ ।
(ii) ਫ੍ਰਾਂਸਿਸ ਬੇਕਨ ਦਾ ਰਾਜਨੀਤਿਕ ਧੰਦਾ
ਬੇਕਨ ਦਾ ਜਨਮ 2 ਜਨਵਰੀ 1561 ਨੂੰ, ਯਾਰਕ ਭਵਨ ਲੰਡਨ ਵਿਚ ਹੋਇਆ ਸੀ, ਜਿਹੜਾ ਕਿ ਉਸ ਦੇ ਪਿਤਾ ਸਰ ਨਿਕੋਲਸ ਬੇਕਨ ਜੋ ਐਲਿਜ਼ਬਥ ਰਾਜ ਦੇ ਪਹਿਲੇ ਵੀਹ ਸਾਲਾਂ ਤੀਕ, ਮਹਾਨ ਦਸਤਾਵੇਜ਼ਾਂ ਦਾ ਰਖਵਾਲਾ ਰਿਹਾ ਸੀ। ਮੈਕਾਲੇ ਕਹਿੰਦਾ ਹੈ ”ਪਿਤਾ ਦੀ ਪ੍ਰਸਿੱਧੀ ਪੁੱਤਰ ਦੀ ਨਾਮਵਰੀ ਦੇ ਸਾਹਮਣੇ ਮਾਤ ਪੈ ਗਈ ਹੈ ਪਰ ਸਰ ਨਿਕੋਲਸ ਕੋਈ ਸਾਧਾਰਣ ਆਦਮੀ ਨਹੀਂ ਸੀ ।” ਇਹ ਇਵੇਂ ਹੀ ਹੈ ਜਿਵੇਂ ਕਿ ਕੋਈ ਆਸ ਕਰ ਸਕਦਾ ਸੀ । ਕਿਉਂ ਜੋ ਪ੍ਰਤਿਭਾ ਇਕ ਚੋਟੀ ਹੁੰਦੀ ਹੈ, ਜਿੱਥੋਂ ਤਕ ਕਿ ਕੋਈ ਪਰਿਵਾਰ ਆਪਣੇ ਗੁਣ-ਕਸਬ ਨਾਲ ਅੱਪੜਦਾ ਹੈ, ਅਤੇ ਪ੍ਰਤਿਭਾਵਾਨ ਦੀ ਸੰਤਾਨ ਦੇ ਗੁਣ-ਕਸਬ ਰਾਹੀਂ ਇਹ ਫਿਰ ਮਨੁੱਖ ਦੀ ਸਾਧਾਰਣ ਯੋਗਤਾ ਵਲ ਉਤਰ ਜਾਂਦੀ ਹੈ । ਬੇਕਨ ਦੀ ਮਾਤਾ, ਲੇਡੀ ਐਨੇ ਕੁੱਕ ਸਰ ਵਿਲੀਅਮ, ਲਾਰਡ ਬਰਗਲੇ ਦੀ ਸਾਲੀ ਸੀ, ਜਿਹੜਾ ਕਿ ਐਲਿਜ਼ਬਥ ਦਾ ਵੱਡਾ ਖ਼ਜ਼ਾਨਚੀ ਅਤੇ ਇੰਗਲੈਂਡ ਦਾ ਇੱਕ ਮਹਾਨ ਸ਼ਕਤੀਸ਼ਾਲੀ ਵਿਅਕਤੀ ਸੀ । ਲੇਡੀ ਦਾ ਪਿਤਾ ਐੱਡਵਰਡ ਛੇਵੇਂ ਦਾ ਪ੍ਰਮੁੱਖ ਸਿੱਖਿਅਕ ਰਿਹਾ। ਸੀ । ਉਹ ਆਪ ਇਕ ਭਾਸ਼ਾ ਨਿਪੁੰਨ ਅਤੇ ਧਰਮ ਸ਼ਾਸਤ੍ਰੀ ਸੀ ਅਤੇ ਮਹਾਨ ਪਾਦਰੀਆਂ ਨਾਲ ਯੂਨਾਨੀ ਵਿੱਚ ਪਤ ਵਿਹਾਰ ਕਰਨਾ ਉਹ ਇਕ ਸਹਿਜ ਜੇਹਾ ਕੰਮ ਸਮਝਦੀ ਸੀ। ਉਸ ਨੇ ਆਪਣੇ ਆਪ ਨੂੰ ਆਪਣੇ ਲੜਕੇ ਦੀ ਅਧਿਆਪਕਾ ਬਣਾ ਕੇ ਉਸ ਨੂੰ ਵਿੱਦਿਆ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਰੱਖੀ।
ਪਰ ਬੇਕਨ ਦੀ ਮਹਾਨਤਾ ਦਾ ਅਸਲ ਅਲਿਜ਼ਬੈੱਬ ਦੇ ਸਮੇਂ ਦਾ ਇੰਗਲੈਂਡ ਤੇ ਆਧੁਨਿਕ ਰਾਸ਼ਟਰਾਂ ਵਿਚੋਂ ਸੱਭ ਤੋਂ ਵਧੀਕ ਸ਼ਕਤੀਸ਼ਾਲੀ ਰਾਸ਼ਟਰ ਦਾ ਸੱਭ ਤੋਂ ਮਹਾਨ ਯੁੱਗ ਸੀ । ਅਮਰੀਕਾ ਦੇ ਲੱਭ ਲਏ ਜਾਣ ਨਾਲ ਵਪਾਰ ਦਾ ਰੁਖ਼ ਮੱਧ ਸਾਗਰ ਤੋਂ ਅਤਲਾਂਤਿਕ ਵੱਲ ਮੁੜ ਗਿਆ ਸੀ ਅਤੇ ਅਤਲਾਂਤਿਕ ਦੇ ਰਾਸ਼ਟਰਾਂ ਨੂੰ ਸਪੇਨ, ਫਰਾਂਸ, ਹਾਲੈਂਡ ਅਤੇ ਇੰਗਲੈਂਡ- ਉਸ ਵਪਾਰਿਕ ਤੇ ਮਾਲੀ ਪ੍ਰਧਾਨਤਾ ਤੋਂ ਪਹੁੰਚਾ ਦਿੱਤਾ ਸੀ, ਜਿਹੜੀ ਕਿ ਕਦੇ ਇਟਲੀ ਦੀ ਹੋਇਆ ਕਰਦੀ ਸੀ ਜਦੋਂ ਕਿ ਅੱਧੇ ਯੌਰਪ ਨੇ ਇਸ ਨੂੰ ਪੂਰਬੀ ਵਪਾਰ ਦੇ ਪ੍ਰਵੇਸ਼ ਤੇ ਇਸ ਤੋਂ ਬਾਹਰ ਨਿਕਲਣ ਦਾ ਪੱਤਣ ਬਣਾਈ ਰੱਖਿਆ ਸੀ। ਅਤੇ ਇਸ ਤਬਦੀਲੀ ਨਾਲ ‘ਪੁਨਰ ਜਾਤੀ, ਫਲਾਰੈਂਸ ਤੇ ਰੋਮ ਅਤੇ ਮੀਲਾਨ ਤੇ ਵੀਨਸ ਤੋਂ ਹਟ ਕੇ ਮਦਰੀਦ ਅਤੇ ਪੈਰਿਸ, ਅਤੇ ਐਮਸਤਰਦਮ, ਅਤ ਲੰਡਨ ਵੱਲ ਨੂੰ ਹਟ ਗਈ ਸੀ । 1588 ਵਿੱਚ ਸਪੇਨ ਦੀ ਸਮੁੰਦਰੀ ਸ਼ਕਤੀ ਦੇ ਨਸਟ ਹੋ ਜਾਣ ਤੋਂ ਮਗਰੋਂ, ਇੰਗਲੈਂਡ ਦਾ ਵਪਾਰ ਹਰ ਸਮੁੰਦਰ ਉੱਤੇ ਪਸਰ ਗਿਆ । ਉਸ ਦੇ ਉਪਨਗਰ ਘਰੇਲੂ ਉਦਯੋਗ ਨਾਲ ਮਾਲਦਾਰ ਹੋ ਗਏ, ਉਸ ਦੇ ਜਹਾਜ਼ਰਾਨਾਂ ਨੇ ਸੰਸਾਰ ਭਰ ਦਾ ਚੱਕਰ ਲਾ ਲਿਆ, ਤੇ ਇਸ ਦੇ ਕਪਤਾਨਾਂ ਨੇ ਅਮਰੀਕਾ ਲੱਭ ਲਿਆ । ਉਸ ਦਾ ਸਾਹਿਤ ਸਪੈਂਸਰ ਦੀ ਕਵਿਤਾ ਤੇ ਸਿਡਨੀ ਦੀ ਵਾਰਤਕ ਵਿੱਚ ਵਿਰਾਸ ਉੱਠਿਆ ਤੇ ਉਸ ਦੀ ਸਟੇਜ, ਸ਼ੈਕਸਪੀਅਰ ਤੇ ਮਾਰਲੋ ਅਤੇ ਬੈਨ ਜਾਨਸਨ ਤੇ ਸੈਂਕੜੇ ਹੋਰਨਾਂ ਦੀਆਂ ਪ੍ਰਬਲ ਕਲਮਾਂ ਦੀ ਕਿਰਤ ਤੇ ਨਾਟਕਾਂ ਨਾਲ ਹਮ ਹਮਾ ਉੱਠਿਆ। ਕੋਈ ਵੀ ਆਦਮੀ, ਅਜਿਹੇ ਸਮੇਂ ਦੇਸ਼ ਵਿਚ ਭਰਪੂਰ ਵਿਕਾਸ ਕਰਨ ਨਹੀਂ ਸੀ ਰਹਿ ਸਕਦਾ, ਕੇਵਲ ਉਸ ਦੇ ਅੰਦਰ ਬੀਜ ਦੀ ਲੋੜ ਸੀ।
ਤੇਰਾਂ ਸਾਲ ਦੀ ਉਮਰ ਵਿੱਚ ਬੇਕਨ ਨੂੰ ਕੈਂਬਰਿਜ ਦੇ ਟ੍ਰਿਨਿਟੀ ਕਾਲਜ ਵਿੱਚ ਭੇਜਿਆ ਗਿਆ । ਉਥੇ ਉਹ ਤਿੰਨ ਸਾਲ ਲਈ ਠਹਿਰਿਆ ਤੇ ਫਿਰ ਇਸ ਦੀਆਂ ਪਾਠ ਪੁਸਤਕਾਂ ਤੇ ਵਿਧੀਆਂ ਲਈ ਪ੍ਰਬਲ-ਰੁਚੀ, ਅਰਸਤੂ ਦੇ ਸਿਧਾਂਤ ਪ੍ਰਤੀ ਦ੍ਰਿੜ ਵਿਰੋਧ, ਅਤੇ ਇਸ ਸੰਕਲਪ ਨਾਲ ਇਸ ਨੂੰ ਛੱਡ ਦਿੱਤਾ ਕਿ ਫ਼ਿਲਾਸਫ਼ੀ ਨੂੰ ਵਧੀਕ ਉਰਵਰ ਮਾਰਗ ਉਤੇ ਪਾਇਆ ਜਾਵੇ, ਅਤੇ ਧਰਮ ਸੰਸਥਾ ਦੇ ਵਾਦ ਵਿਵਾਦ ਵਲੋਂ ਹਟਾ ਕੇ, ਇਸ ਨੂੰ ਮਨੁੱਖੀ ਕਲਿਆਣ ਦੇ ਵਾਧੇ ਤੇ ਪ੍ਰਕਾਸ਼ ਵੱਲ ਮੋੜਿਆ ਜਾਵੇ । ਭਾਵੇਂ ਉਹ ਅਜੇ ਸੋਲਾਂ ਸਾਲਾਂ ਦਾ ਯੁਵਕ ਹੀ ਸੀ ਪਰ ਉਸ ਨੂੰ ਫ਼ਰਾਂਸ ਵਿੱਚ ਇੰਗਲੈਂਡ ਦੇ ਰਾਜਦੂਤ ਦੇ ਸਟਾਫ਼ ਵਿੱਚ ਇਕ ਅਸਾਮੀ ਪੇਸ਼ ਕੀਤੀ ਗਈ, ਤੇ ਇਸ ਬਾਰੇ, ਹੱਕ ਤੇ ਵਿਰੋਧ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਕਰਨ ਮਗਰੋਂ ਉਸ ਨੇ ਇਹ ਪਰਵਾਨ ਕਰ ਲਈ । ‘ਕੁਦਰਤ ਦੀ ਵਿਆਖਿਆ’ ਦੀ ਪ੍ਰਸਤਾਵਨਾ ਵਿੱਚ ਉਹ, ਇਸ ਭਾਵੀ- ਨੀਯਤ ਨਿਰਣੇ ਬਾਰੇ ਚਰਚਾ ਕਰਦਾ ਹੈ, ਜਿਸ ਨੇ ਉਸ ਨੂੰ ਫ਼ਿਲਾਸਫ਼ੀ ਤੋਂ ਰਾਜਨੀਤੀ ਵਲ ਪਾ ਦਿੱਤਾ ਸੀ । ਇਸ ਬਾਰੇ ਇਹ ਇਕ ਅਤਿ ਆਵੱਸ਼ਕ ਵਾਦ ਸਮੂਹ ਇਸ ਤਰ੍ਹਾਂ ਹੈ:-
ਕਿਉਂ ਜੋ ਮੈਂ ਆਪਣੇ ਆਪ ਨੂੰ ਮਨੁੱਖ ਜਾਤੀ ਦੀ ਸੇਵਾ ਲਈ ਜਨਮਿਆ ਸਮਝਦਾ ਸਾਂ ਅਤੇ ਸਾਂਝੇ ਲੋਕ ਹਿਤ ਦੀ ਸੁਰਖਿਆਂ ਨੂੰ ਉਨ੍ਹਾਂ ਕਰਤਵਾਂ ਵਿੱਚ ਗਿਣਦਾ ਸਾਂ, ਜਿਹੜੇ ਕਿ ਲੋਕ ਅਧਿਕਾਰ ਵਜੋਂ ਹੀ, ਸਭ ਲਈ ਸਮਾਨ ਤੌਰ ਤੇ ਖੁੱਲੇ ਹੁੰਦੇ ਹਨ, ਠੀਕ ਜਿਵੇਂ ਕਿ ਪੌਣ ਤੇ ਪਾਣੀ, ਇਸ ਲਈ ਮੈਂ ਆਪਣੇ ਆਪ ਨੂੰ ਇਹ ਪੁੱਛ ਕੀਤੀ, ਕਿ ਕਿਹੜੀ ਚੀਜ਼ ਮਨੁੱਖ ਜਾਤੀ ਨੂੰ ਸਭ ਤੋਂ ਵਧੀਕ ਲਾਭ ਪਹੁੰਚਾ ਸਕਦੀ ਸੀ, ਅਤੇ ਕਿਹੜੇ ਕੰਮਾਂ ਦੀ ਅਦਾਇਗੀ ਲਈ ਕੁਦਰਤ ਨੇ ਮੈਨੂੰ ਸਾਕਾਰ ਕੀਤਾ ਸੀ । ਪਰ ਜਦੋਂ ਮੈਂ ਖੋਜ ਪੜਤਾਲ ਕੀਤੀ ਤਾਂ ਕੋਈ ਹੋਰ ਚੀਜ਼ ਮੈਨੂੰ ਏਨੀ ਦਿਲ ਲੁਭਾਣੀ ਪ੍ਰਤੀਤ ਨਾ ਹੋਈ, ਜਿੰਨੀ ਕਿ ਉਨ੍ਹਾਂ ਅਜੇਹੀਆਂ ਕਲਾਂ ਤੇ ਈਜਾਦਾਂ ਦੀ ਉਪਲਬੱਧੀ ਤੇ ਵਿਕਾਸ, ਜਿਹੜੀਆਂ ਕਿ ਮਨੁੱਖ ਦੇ ਜੀਵਨ ਨੂੰ ਸਭਿਆ ਬਣਾਉਣ ਦੀ ਰੁਚੀ ਰੱਖਦੀਆਂ ਹਨ । ਸੱਭ ਤੋਂ ਵਧੀਕ, ਇਹ ਕਿ ਜੇਕਰ ਕੋਈ ਸਫਲ ਹੋ ਸਕੇ—ਕਿਸੇ ਇਕ ਖ਼ਾਸ ਆਵਿਸ਼ਕਾਰ ਨੂੰ ਹੀ ਪ੍ਰਕਾਸ਼ ਵਿੱਚ ਲਿਆਕੇ ਨਹੀਂ ਭਾਵੇਂ ਇਹ ਕਿੰਨਾ ਹੀ ਸਾਭਦਾਇਕ ਕਿਉਂ ਨਾ ਹੋਵੇ—ਸਗੋਂ ਕੁਦਰਤ ਅੰਦਰ ਕਿਸੇ ਇਕ ਅਜੇਹੇ ਪ੍ਰਕਾਸ਼ਕਾਰ ਨੂੰ ਪ੍ਰਜਵੱਲਤ ਕਰਕੇ, ਜਿਹੜਾ ਕਿ ਆਪਣੇ ਉਤੇ ਹੋਣ ਤੋਂ ਹੀ ਮਨੁੱਖੀ ਖੋਜਾਂ ਦੀਆਂ ਵਰਤਮਾਨ ਸੀਮਾਵਾਂ ਅਤੇ ਸਰਹੱਦਾਂ ਉਤੇ ਪ੍ਰਕਾਸ਼ ਪਾ ਕੇ ਹੋਰ ਹੀ ਹੋਰ ਉਚੇਰਾ ਜਾਂਦਿਆਂ ਹੋਇਆਂ, ਮਗਰੋਂ ਜਾਕੇ, ਅਨੂਰੇ ਦੀ ਹਰ ਨੁੱਕਰ ਤੇ ਕੋਨੇ ਨੂੰ ਉਜਾਗਰ ਕਰਕੇ ਨਜ਼ਰ ਦੇ ਸਾਹਮਣੇ ਲਿਆ ਸਕੇ, ਤਾਂ ਮੈਨੂੰ ਪ੍ਰਤੀਤ ਹੋਇਆ ਕਿ ਅਜੇਹਾ ਖੋਜੀ ਹੀ ਇਸ ਗੱਲ ਦਾ ਅਧਿਕਾਰੀ ਹੋਵੇਗਾ ਕਿ ਉਸ ਨੂੰ ਸੱਚੇ ਅਰਥਾਂ ਵਿੱਚ ਵਿਸ਼ਵ ਉਤੇ ਮਨੁੱਖ ਦੇ ਰਾਜ ਦਾ ਵਿਸਤਾਰ ਕਰਨ ਵਾਲਾ ਮਨੁੱਖੀ ਸੁਤੰਤਰਤਾ ਦਾ ਵੀਰ ਤੇ ਉਨ੍ਹਾਂ ਲੋੜਾਂ ਨੂੰ ਮਿਟਾ ਦੇਣ ਵਾਲਾ ਕਰਕੇ ਕਿਹਾ, ਜਿਹੜੀਆਂ ਕਿ ਹੁਣ ਮਨੁੱਖ ਨੂੰ ਬੰਧਨ ਵਿੱਚ ਜੱਕੜਦੀਆਂ ਹਨ । ਇਸ ਤੋਂ ਇਲਾਵਾ ਮੈਂ ਆਪਣੀ ਪ੍ਰਕਿਰਤੀ ਅੰਦਰ ਸਤਵੇਂ ਚਿੰਤਨ ਲਈ ਇਕ ਵਿਸ਼ੇਸ਼ ਅਨੁਕੂਲਨ (Adaptation) ਦੇਖਿਆ। ਕਿਉਂ ਜੋ ਮੇਰਾ ਦਿਲ ਦਿਮਾਗ ਉਸ ਸੱਭ ਕੁੱਝ ਤੋਂ ਵਧੀਕ ਮਹੱਤਵ ਪੂਰਣ ਪ੍ਰਯੋਜਨ ਲਈ ਇਕ ਦਮ ਏਨਾ ਸੁਯੋਗ ਸੀ,- ਮੇਰਾ ਭਾਵ ਹੈ, ਅਨੁਰੂਪਤਾਵਾਂ ਦੀ ਪਛਾਣ-ਅਤੇ ਫਿਰ ਇਸ ਦੇ ਨਾਲ ਲੱਗਦੇ, ਵਿਭਿੰਨਤਾਵਾਂ ਦੇ ਸੂਖਮ ਰੂਪਾਂ ਦੇ ਨਿਰੀਖਣ ਲਈ ਪਰਿਆਪਤ ਤੌਰ ਤੇ, ਅਡੋਲ ਤੇ ਇਕਾਗਰ । ਮੇਰੇ ਅੰਦਰ ਖੋਜ ਪੜਤਾਲ ਲਈ ਇਕ ਲਗਨ ਧੀਰਜ ਨਾਲ ਆਪਣੇ ਨਿਰਣੇ ਨੂੰ ਰੋਕ ਰੱਖਣ ਦੀ, ਖੁਸ਼ੀ ਨਾਲ ਚਿੰਤਨ ਕਰਨ ਦੀ, ਚੌਕਸਤਾਈ ਨਾਲ ਸਹਿਮਤ ਹੋਣ ਦੀ, ਝੂਠੇ ਪ੍ਰਭਾਵਾਂ ਨੂੰ ਤੱਤ-ਪਰਤਾ ਨਾਲ ਸੋਧਣ ਦੀ, ਅਤੇ ਆਪਣੇ ਵਿਚਾਰਾਂ ਨੂੰ ਪੂਰੇ ਕਸ਼ਟ ਨਾਲ ਵਿਵਸਥਿਤ ਕਰਨ ਦੀ ਸ਼ਕਤੀ ਮੌਜੂਦ ਸੀ । ਨਵੀਨਤਾ ਲਈ ਮੇਰੇ ਅੰਦਰ ਕੋਈ ਤਰਸੇਵਾਂ ਤੇ ਪੁਰਾਤਨਤਾ ਲਈ ਕੋਈ ਅੰਨ੍ਹੀ ਸ਼ਲਾਘਾ ਨਹੀਂ ਸੀ । ਦੰਭਾਂ ਨੂੰ ਹਰ ਰੂਪ ਵਿੱਚ ਮੈਂ ਘ੍ਰਿਣਾ ਕਰਦਾ ਸੀ । ਇਨ੍ਹਾਂ ਸਾਰੇ ਕਾਰਨਾਂ ਕਰਕੇ ਮੈਂ ਮੇਰੀ ਪ੍ਰਕਿਰਤੀ ਤੇ ਤਬੀਅਤ ਜਿਵੇਂ ਕਿ ਸਤ ਨਾਲ ਇਕ ਭਾਂਤ ਦਾ ਰੱਖਦੀਆਂ ਸਨ । ਸਮਝਦਾ ਸਾਂ ਕਿ ਰਿਸ਼ਤਾ ਤੇ ਸੰਬੰਧ
ਪਰ ਮੇਰਾ ਜਨਮ, ਪਾਲਨ ਪੋਸਨ ਤੇ ਵਿੱਦਿਆ ਸਾਰੀਆਂ ਹੀ ਚੀਜ਼ਾਂ, ਫਲਾਸਫ਼ੀ ਵੱਲ ਨਹੀਂ, ਸਗੋਂ ਰਾਜਨੀਤੀ ਵਲ ਸੰਕੇਤ ਕਰਦੀਆਂ ਸਨ। ਮੈਂ ਜਿਵੇਂ ਕਿ ਬਚਪਨ ਤੋਂ ਹੀ ਰਾਜਨੀਤੀ ਦੇ ਰੰਗ ਵਿੱਚ ਰੰਗਿਆ ਹੋਇਆ ਸਾਂ । ਅਤੇ ਜਿਵੇਂ ਕਿ ਨਵਯੁਵਕਾਂ ਦੀ ਹਾਲਤ ਵਿੱਚ ਆਮ ਹੁੰਦਾ ਹੈ, ਕਦੀ ਕਦੀ ਮੈਂ ਰਾਵਾਂ ਨਾਲ, ਡਾਵਾਂ ਡੋਲ ਹੋ ਜਾਂਦਾ ਸਾਂ। ਮੈਂ ਇਹ ਵੀ ਸਮਝਦਾ ਸਾਂ ਕਿ ਆਪਣੇ ਦੇਸ਼ ਵੱਲ ਮੇਰਾ ਕਰਤਵ ਮੇਰੇ ਉਤੇ ਇਕ ਖ਼ਾਸ ਅਧਿਕਾਰ ਰੱਖਦਾ ਸੀ, ਪ੍ਰਬਲ ਅਧਿਕਾਰ ਜੇਹੋ ਜੇਹਾ ਕਿ ਜੀਵਨ ਦੇ ਹੋਰ ਅਧਿਕਾਰ ਨਹੀਂ ਸਨ ਰਖਦੇ । ਅੰਤਮ ਤੌਰ ਤੇ ਮੇਰੇ ਅੰਦਰ ਇਹ ਆਸ਼ਾ ਕੰਮ ਕਰਦੀ ਸੀ ਕਿ ਜੇਕਰ ਕੋਈ ਸਨਮਾਨ-ਯੋਗ ਪਦਵੀ ਰਾਜ ਸਰਕਾਰ ਮੇਰੇ ਹੱਥ ਵਿੱਚ ਆ ਜਾਂਦੀ ਤਾਂ ਮੈਨੂੰ ਮੇਰੇ ਵਾਂਛਿਤ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਅਤੇ ਮੇਰੀਆਂ ਮਿਹਨਤਾਂ ਦੀ ਮਦਦ ਕਰਨ ਲਈ ਸਹਾਇਤਾ ਤੋਂ ਸਹਾਰੇ ਮਿਲ ਸਕਦੇ ਸਨ । ਇਨ੍ਹਾਂ ਮੂਲ ਪ੍ਰੇਰਨਾਵਾਂ ਨਾਲ ਮੈਂ ਆਪਣੇ ਆਪ ਨੂੰ ਰਾਜਨੀਤੀ ਵਿੱਚ ਪ੍ਰਵਿਰਤ ਕਰ ਦਿੱਤਾ ।
ਸਰ ਨਿਕੋਲਸ ਬੇਕਨ 1579 ਵਿੱਚ ਅਚਾਨਕ ਚਲ ਵਸਿਆ। ਉਸ ਦੀ ਮਰਜ਼ੀ ਫ਼੍ਰਾਂਸਿਸ ਲਈ ਕੋਈ ਜਾਗੀਰ ਜੁਟਾਣ ਦੀ ਸੀ । ਪਰ ਕੁਦਰਤ ਨੇ ਉਸ ਦੀਆਂ ਯੋਜਨਾਵਾਂ ਨੂੰ ਪਹਿਲਾਂ ਤੋਂ ਹੀ ਕਾਬੂ ਕਰ ਲਿਆ ਤੇ ਇਸ ਨੌਜਵਾਨ ਨੀਤੀਵੇਤਾ ਨੇ ਅਠਾਰਾਂ ਸਾਲ ਦੀ ਉਮਰੇ ਛੇਤੀ ਨਾਲ ਲੰਡਨ ਪਹੁੰਚਣ ਤੇ ਆਪਣੇ ਆਪ ਨੂੰ ਪਿਤਾ-ਵਿਹੀਣ ਤੇ ਪੈਸਾ-ਵਿਹੀਣ ਦੇਖਿਆ। ਉਹ ਆਪਣੇ ਸਮੇਂ ਦੀਆਂ ਬਹੁਤੀਆਂ ਵਿਲਾਸ ਵਸਤਾਂ ਦਾ ਆਦੀ ਹੋ ਗਿਆ ਹੋਇਆ ਸੀ, ਇਸ ਲਈ ਜੀਵਨ ਦੀ ਇਸ ਮਜ਼ਬੂਰੀ ਸਾਦਗੀ ਨਾਲ ਆਪਣਾ ਮੇਲ ਬੈਠਾਣਾ ਉਸ ਨੂੰ ਕਠਿਨ ਪ੍ਰਤੀਤ ਹੋਇਆ। ਉਸ ਨੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਿ ਨਾਲ ਲੱਗਦੇ ਉਸ ਨੇ ਰਸੂਖ ਵਾਲੇ ਸੰਬੰਧੀਆਂ ਨੂੰ ਵਾਸਤੇ ਪਾਏ ਕਿ ਉਹ ਉਸ ਨੂੰ ਕੋਈ ਅਜੇਹੀ ਰਾਜਨੀਤਿਕ ਪਦਵੀ ਉਪਲੱਬਧ ਕਰਵਾ ਦੇਣ ਜਿਹੜੀ ਕਿ ਉਸ ਨੂੰ ਆਰਥਿਕ ਚਿੰਤਾ ਤੋਂ ਵਿਮੁਕਤ ਕਰ ਦੇਵੇ। ਉਸ ਦੀਆਂ ਲੱਗਭੱਗ ਭਿੱਖ ਮੰਗਵੀਆਂ ਚਿੱਠੀਆਂ ਦਾ ਬਾਵਜੂਦ ਇਨ੍ਹਾਂ ਦੀ ਸ਼ੈਲੀ ਦੇ ਸੁਹਜ ਤੇ ਪ੍ਰਬਨਤਾ, ਤੇ ਲਿਖਾਰੀ ਦੀ ਸਾਬਤ ਹੋ ਚੁੱਕੀ ਯੋਗਤਾ ਦੇ, ਕੋਈ ਸਿੱਟਾ ਨਾ ਨਿਕਲਿਆ । ਸ਼ਾਇਦ ਇਸ ਲਈ ਕਿ ਬੇਕਨ ਆਪਣੀ ਇਸ ਯੋਗਤਾ ਦਾ ਘੱਟ ਮੁੱਲ ਨਹੀਂ ਸੀ ਪਾਉਂਦਾ ਤੇ ਅਜੇਹੀ ਕਿਸੇ ਪਦਵੀ ਉਤੇ ਆਪਣਾ ਹੱਕ ਸਮਝਦਾ ਸੀ, ਇਸ ਕਰਕੇ ਬਰਗਲੇ ਕੋਈ ਵਾਂਛਿਤ ਪ੍ਰਤਿਕਿਰਿਆ ਨਾ ਕਰ ਸਕਿਆ, ਅਤੇ ਸ਼ਾਇਦ ਇਸ ਕਰਕੇ ਵੀ ਕਿ ਇਨ੍ਹਾਂ ਚਿੱਠੀਆਂ ਵਿੱਚ ਪ੍ਰਤਿਸ਼ਰ ਲਾਰਡ ਪ੍ਰਤੀ ਲਿਖਾਰੀ ਦੀ ਬੀਤ ਚੁੱਕੀ ਵਰਤਮਾਨ ਤੇ ਭਵਿੱਖ ਨਿਸ਼ਠਾ ਦਾ ਬਹੁਤਾ ਹੀ ਜ਼ੋਰ ਨਾਲ ਪ੍ਰਗਟਾਵਾ ਕੀਤਾ ਗਿਆ ਸੀ । ਰਾਜਨੀਤੀ ਵਿੱਚ ਜਿਵੇਂ ਕਿ ਪਿਆਰ ਵਿੱਚ ਆਪਣੇ ਆਪ ਨੂੰ ਪੂਰੇ ਤੌਰ ਤੇ ਸਮਰਪਨ ਕਰ ਦੇਣ ਨਾਲ ਗੱਲ ਨਹੀਂ ਬਣਦੀ, ਆਦਮੀ ਨੂੰ ਸੱਭ ਸਮਿਆਂ ਤੇ ਸਮਰਪਨ ਤਾਂ ਕਰਨਾ ਚਾਹੀਦਾ ਹੈ ਪਰ ਕਿਸੇ ਵੀ ਸਮੇਂ ਸਾਰੇ ਦਾ ਸਾਰਾ ਨਹੀਂ। ਕ੍ਰਿਤਗਤਾ ਦਾ ਪੋਸਨ ਆਸ਼ਾ ਨਾਲ ਹੁੰਦਾ ਹੈ ।
ਅੰਤ ਨੂੰ ਜਾਕੇ, ਉਪਰਲੇ ਪਾਸੇ ਵਲੋਂ ਉਠਾਏ ਜਾਣ ਤੋਂ ਬਿਨਾਂ ਹੀ ਬੇਕਨ, ਚੜ੍ਹਾਈ ਚੜ੍ਹ ਗਿਆ । ਪਰ ਹਰ ਕਦਮ ਹਿਤ ਉਸ ਨੂੰ ਕਈ ਵਰ੍ਹੇ ਲੱਗ ਗਏ । 1583 ਵਿੱਚ ਉਹ ਟਾਂਟਨ (Taunton) ਹਲਕੇ ਤੋਂ ਪਾਰਲੀਮੈਂਟ ਲਈ ਚੁਣਿਆ ਗਿਆ । ਉਸ ਦੇ ਚੋਣਕਾਰਾਂ ਨੇ ਉਸ ਨੂੰ ਏਨਾ ਪਸੰਦ ਕੀਤਾ ਕਿ ਚੋਣ ਮਗਰੋਂ ਚੋਣ ਵਿੱਚ ਉਸ ਨੂੰ ਹੀ ਉਸ ਸੀਟ ਲਈ ਚੁਣਦੇ ਰਹੇ । ਬਹਿਸ ਵਿੱਚ ਉਹ ਸੰਖੇਪ ਤੇ ਸਪੱਸ਼ਟ ਧਾਰਾਵਾਹਿਕ ਹੁੰਦਾ ਸੀ, ਅਤੇ ਬਿਨਾਂ ਭਾਸ਼ਨ ਕਾਰੀ ਦੇ ਭਾਸ਼ਨ ਕਾਰ ਸੀ । ਬੰਨ ਜਾਨਸ਼ਨ ਨੇ ਕਿਹਾ ਸੀ ਕਦੀ ਕੋਈ ਆਦਮੀ ਏਨੀ ਸਫਾਈ ਨਾਲ, ਏਨੀ ਸੰਖੇਪਤਾ ਨਾਲ ਤੇ ਏਨੇ ਵਜ਼ਨ ਸਹਿਤ ਨਹੀਂ ਸੀ ਬੋਲਿਆ, ਅਤੇ ਆਪਣੇ ਕਹੇ ਸ਼ਬਦਾਂ ਵਿੱਚ ਏਨੇ ਘੱਟ ਥੋਥੇਪਨ ਤੇ ਨਿਕੰਮੇਪਨ ਦੀ ਵਰਤੋਂ ਨਹੀਂ ਸੀ ਕੀਤੀ। ਉਸ ਦੇ ਭਾਸ਼ਨ ਦਾ ਕੋਈ ਇਕ ਵੀ ਪ੍ਰਗਟਾਵਾ ਆਪਣੇ ਸੁਹਜ ਤੋਂ ਖਾਲੀ ਨਹੀਂ ਸੀ ਹੁੰਦਾ। ਉਸ ਦੇ ਸ੍ਰੋਤੇ ਇਸ ਖਿਆਲ ਨਾਲ ਜ਼ਰਾ ਜਿੰਨਾ ਵੀ ਖੰਗਣ ਤੇ ਲਾਂਭੇ ਧਿਆਨ ਕਰਨ ਤੋਂ ਸੰਕੋਚ ਕਰਦੇ ਸਨ, ਕਿ ਅਜਿਹਾ ਕਰਨ ਨਾਲ ਕੁੱਝ ਨਾ ਕੁੱਝ ਹਾਨੀ ਹੋ ਜਾਏਗੀ। ਜਿਥੇ ਕਿਧਰੇ ਉਹ ਬੋਲਦਾ ਸੀ ਉਥੇ ਪੂਰਾ ਵਸੀਕਾਰ ਰੱਖਦਾ ਸੀ ।…ਕੋਈ ਹੋਰ ਆਦਮੀ ਲੋਕਾਂ ਭਾਵਨਾਵਾਂ ਉਤੇ ਏਨਾ ਕਾਬੂ ਨਹੀਂ ਸੀ ਰੱਖਦਾ। ਹਰੇਕ ਆਦਮੀ ਜੋ ਉਸ ਨੂੰ ਸੁਣਦਾ ਸੀ ਉਸ ਨੂੰ ਅੰਦੇਸ਼ਾ ਮਹਿਸੂਸ ਹੁੰਦਾ ਸੀ ਕਿ ਕਿਧਰੇ ਉਹ ਬੋਲਣਾ ਬੰਦ ਨਾ ਕਰ ਦੇਵੇ ।” ਰਸ਼ਕ ਯੋਗ ਭਾਸ਼ਨਕਾਰ ।
ਇਕ ਸ਼ਕਤੀਸ਼ਾਲੀ ਮਿੱਤਰ ਉਸ ਪ੍ਰਤੀ ਉਦਾਰ ਸੀ-ਐਸੈੱਕਸ ਦਾ ਉਹ ਸੁਨੱਖਾ ਸਰਦਾਰ, ਜਿਸ ਨੂੰ ਅਲਿਜ਼ਬੱਬ ਅਸਫਲ ਪਿਆਰ ਕਰਦੀ ਤੇ ਇਸ ਲਈ ਉਸ ਵੱਲ ਬੇਰੁਖੀ ਕਰਨੀ ਸਿੱਖ ਗਈ ਸੀ । 1595 ਵਿੱਚ ਇਸ ਐਸੈੱਕਸ ਦੇ ਸਰਦਾਰ ਨੇ, ਬੇਕਨ ਨੂੰ ਕੋਈ ਸਰਕਾਰੀ ਅਹੁਦਾ ਨਾ ਲੈ ਦੇ ਸਕਣ ਦਾ ਘਾਟਾ ਪੂਰਾ ਕਰਨ ਲਈ ‘ਟਵਿਕਨਹੇਮ’ ਦੀ ਇਕ ਛੋਟੀ ਜੇਹੀ ਜਾਗੀਰ ਦੇ ਦਿੱਤੀ । ਇਹ ਇਕ ਅਜੇਹੀ ਸ਼ਾਨਦਾਰ ਜਾਗੀਰ ਸੀ. ਕਿ ਆਦਮੀ ਖ਼ਿਆਲ ਕਰ ਸਕਦਾ ਸੀ, ਕਿ ਇਹ ਜੀਵਨ ਭਰ ਲਈ ਬੇਕਨ ਨੂੰ ਐਜੈੱਕਸ ਨਾਲ ਬੰਨ੍ਹੀ ਰੱਖੇਗੀ, ਪਰ ਇਸ ਨਾਲ ਅਜੇਹਾ ਕੁਝ ਹੋਇਆ ਨਾ । ਕੁਝ ਵਰ੍ਹਿਆਂ ਬਾਅਦ, ਐਸੈੱਕਸ ਨੇ ਐਲਿਜ਼ਬੱਬ ਨੂੰ ਕੈਦ ਕਰਨ ਤੇ ਰਾਜ ਸਿੰਘਾਸਨ ਲਈ ਉਸ ਦਾ ਕੋਈ ਉੱਤਰ-ਅਧਿਕਾਰੀ ਚੁਣਨ ਲਈ ਸਾਜ਼ਿਸ਼ ਕੀਤੀ। ਬੋਕਨ ਨੇ ਆਪਣੇ ਉਪਕਾਰੀ ਵੱਲ ਅਜੇਹਾ ਰਾਜ ਧ੍ਰੋਹ ਕਰਨ ਵਿਰੁੱਧ ਰੋਸ ਪ੍ਰਗਟ ਕਰਨ ਲਈ ਕਈ ਚਿੱਠੀਆਂ ਲਿਖੀਆਂ । ਪਰ ਜਦੋਂ ਐਸੈੱਕਸ ਨੇ ਹੱਠ ਜਾਰੀ ਰੱਖਿਆ ਤਾਂ ਬੇਕਨ ਨੇ ਉਸ ਨੂੰ ਖ਼ਬਰਦਾਰ ਕੀਤਾ ਕਿ ਉਹ ਮਹਾਰਾਣੀ ਪ੍ਰਤੀ ਆਪਣੀ ਨਿਸ਼ਠਾ ਨੂੰ, ਆਪਣੇ ਮਿੱਤਰ ਵੱਲ ਕਿਤਗਤਾ ਨਾਲੋਂ ਵੀ ਵਿਸ਼ੇਸ਼ਤਾ ਦੇਵੇਗਾ। ਐਸੈੱਕਸ ਨੇ ਆਪਣਾ ਯਤਨ ਕੀਤਾ, ਅਸਫਲ ਰਿਹਾ ਤੇ ਗ੍ਰਿਫਤਾਰ ਕੀਤਾ ਗਿਆ । ਬੇਕਨ ਨੇ ਉਸ ਦੇ ਪੱਖ ਵਲੋਂ ਮਹਾਰਾਣੀ ਪਾਸ ਦਿਸਹੱਦ ਤਕ ਲਗਾਤਾਰ ਵਕਾਲਤ ਕੀਤੀ ਕਿ ਅੰਤ ਨੂੰ ਮਹਾਰਾਣੀ ਨੂੰ ਉਸ ਨੂੰ ਇਸ ਤਰ੍ਹਾਂ ਹੁਕਮ ਦੇਣਾ ਪਿਆ — “ਕਿਸੇ ਹੋਰ ਵਿਸ਼ੇ ਬਾਰੇ ਗੱਲਬਾਤ ਕਰੋ ।” ਥੋੜ੍ਹੇ ਚਿਰ ਲਈ ਛੱਡ ਦਿੱਤੇ ਜਾਣ ਤੇ ਜਦੋਂ ਐਸੈੱਕਸ ਨੇ ਸੈਨਾਵਾਂ ਇੱਠੀਆਂ ਕਰਕੇ ਲੰਡਨ ਉਤੇ ਹਮਲਾ ਕਰ ਦਿੱਤਾ ਅਤੇ ਇਸ ਦੀ ਵਸੋਂ ਨੂੰ ਕ੍ਰਾਂਤੀ ਲਈ ਉਕਸਾਇਆ, ਤਾਂ ਬੋਕਨ ਕ੍ਰੋਧ ਨਾਲ ਉਸ ਦੇ ਵਿਰੁੱਧ ਹੋ ਖਲੋਤਾ । ਇਸੇ ਸਮੇਂ ਅੰਦਰ ਉਸ ਨੂੰ ਦੇਸ਼ ਵਲੋਂ ਸਰਕਾਰੀ ਵਕਾਲਤ ਕਰਨ ਦੀ ਪਦਵੀ ਦੇ ਦਿੱਤੀ ਗਈ ਸੀ । ਅਤੇ ਜਦੋਂ ਐਸੈੱਕਸ ਫਿਰ ਫੜਿਆ ਜਾਕੇ ਉਸ ਦੇ ਵਿਰੁੱਧ ਰਾਜ ਵਿਦ੍ਰੋਹ ਦਾ ਮੁਕਦਮਾ ਚਲਾਇਆ ਗਿਆ ਤਾਂ ਬੇਕਨ ਨੇ ਉਸ ਆਦਮੀ ਨੂੰ ਦੰਡ ਦਵਾਣ ਵਿੱਚ ਸਰਗਰਮ ਹਿੱਸਾ ਲਿਆ ਜਿਹੜਾ ਕਿ ਉਸ ਦਾ ਬੇਸੰਕੋਚ ਮਿੱਤਰ ਰਿਹਾ ਸੀ ।
ਐਸੈਕਸ ਦੋਸ਼ੀ ਸਿੱਧ ਹੋਇਆ ਤੇ ਮਾਰ ਦਿੱਤਾ ਗਿਆ । ਮੁਕੱਦਮੇ ਵਿੱਚ ਬੇਕਨ ਵਲੋਂ ਲਏ ਗਏ ਭਾਗ ਨੇ ਕੁੱਝ ਚਿਰ ਲਈ ਉਸ ਨੂੰ ਲੋਕਾਂ ਵਿੱਚ ਬਦਨਾਮ ਕਰ ਦਿੱਤਾ, ਅਤੇ ਇਸ ਤੋਂ ਮਗਰੋਂ ਉਹ ਅਜੇਹੇ ਵੈਰੀਆਂ ਦੇ ਵਿਚਕਾਰ ਰਿਹਾ, ਜਿਹੜੇ ਕਿ ਉਸ ਨੂੰ ਮਾਰ ਦੇਣ ਦੇ ਮੌਕੇ ਦੀ ਤਾੜ ਵਿੱਚ ਰਹਿੰਦੇ ਸਨ। ਕਦੀ ਤ੍ਰਿਪਤ ਨਾ ਹੋਣ ਵਾਲੀ ਉਸ ਦੀ ਮਹੱਤਵ ਕਾਂਖਿਆ ਨੇ ਉਸ ਨੂੰ ਕਦੀ ਆਰਾਮ ਨਹੀਂ ਸੀ ਕਰਨ ਦਿੱਤਾ । ਉਸ ਦਾ ਅਸੰਤੋਸ਼ ਆਪਣੀ ਆਮਦਨ ਨਾਲੋਂ, ਇਕ ਅੱਧ ਸਾਲ ਅਗੇਰੇ ਰਹਿੰਦਾ ਸੀ । ਆਪਣੇ ਖ਼ਰਚਾਂ ਵਿੱਚ ਉਹ ਅੰਧਾਧੁੰਦ ਹੁੰਦਾ ਸੀ, ਵਿਖਾਲਾ ਪਾਣਾ ਉਸ ਦੀ ਨੀਤੀ ਦਾ ਇਕ ਹਿੱਸਾ ਸੀ । ਪੰਜਤਾਲੀ ਸਾਲ ਦੀ ਉਮਰ ਵਿੱਚ ਜਦੋਂ ਉਸ ਨੇ ਸ਼ਾਦੀ ਕੀਤੀ, ਤਾਂ ਇਸ ਦੀ ਸੱਜ ਧਜ ਵਾਲੀ ਖ਼ਰਚੀਲੀ ਰਸਮ ਨੇ, ਉਸ ਦਿੱਤ- ਦਾਜ ਵਿੱਚ ਇਕ ਵੱਡਾ ਖੱਪਾ ਪਾ ਦਿੱਤਾ ਜਿਹੜਾ ਕਿ ਉਸ ਇਸਤ੍ਰੀ ਦਾ ਇਕ ਆਕਰਸ਼ਨ ਸੀ। 1598 ਵਿੱਚ ਉਹ ਕਰਜ਼ੇ ਦੇ ਦੋਸ਼ ਵਿਚ ਫੜਿਆ ਗਿਆ । ਇਸ ਦੇ ਬਾਵਜੂਦ ਉਹ ਪ੍ਰਗਤੀ ਕਰਦਾ ਗਿਆ ਭਿੰਨ ਭਿੰਨ ਭਾਂਤ ਦੀ ਉਸ ਦੀ ਯੋਗਤਾ, ਤੇ ਅਸੀਮ ਜਾਣਕਾਰੀ, ਉਸ ਨੂੰ ਹਰੇਕ ਮਹੱਤਵਪੂਰਣ-ਕਮੇਟੀ ਦਾ ਕੀਮਤੀ ਮੈਂਬਰ ਬਣਾ ਦੇਂਦੀ ਸੀ। ਸਹਿਜੇ ਸਹਿਜੇ ਉਸ ਲਈ ਉਚੇਰੇ ਅਹੁਦੇ ਖੁੱਲ੍ਹਦੇ ਗਏ : 1606 ਵਿਚ ਉਹ ਸੋਲਿਸਿਟਰ ਜੈਨਰਲ, ਅਤੇ 1613 ਐਟਾਰਨੀ ਜੈਨਰਲ ਬਣ ਗਿਆ, :618 ਵਿੱਚ ਸਤਵੰਜਾ ਸਾਲ ਦੀ ਉਮਰ ਵਿੱਚ ਉਹ ਅੰਤ ਨੂੰ ਲਾਰਡ ਚਾਂਸਲਰ ਸੀ।
(iii) ਨਿਬੰਧ
ਉਸ ਦਾ ਉਤਥਾਪਨ (elevation) ਅਫ਼ਲਾਤੂਨ ਦੇ ਫਿਲਾਸਫਰ-ਰਾਜਿਆਂ ਦੇ ਸੁਪਨਿਆਂ ਨੂੰ ਅਨੁਭਵ ਕਰਦਾ ਪ੍ਰਤੀਤ ਹੁੰਦਾ ਸੀ । ਕਿਉਂ ਜੋ ਰਾਜਨੀਕਤਿ ਸੱਤਾ ਵੱਲ ਦੀ ਆਪਣੀ ਚੜ੍ਹਾਈ ਵਿੱਚ ਕਦਮ ਕਦਮ ਕਰ ਕੇ ਉਹ ਫਿਲਾਸਫੀ ਦੀਆਂ ਚੋਟੀਆਂ ਚੜ੍ਹਦਾ ਰਿਹਾ ਸੀ । ਇਹ ਗੱਲ ਲੱਗ ਭੱਗ ਮੰਨਣ ਵਿੱਚ ਆਉਣ ਵਾਲੀ ਨਹੀਂ, ਕਿ ਉਸ ਦੀ ਵਿਸ਼ਾਲ ਵਿੱਦਿਆ ਤੇ ਸਾਹਿਤਕ ਸਫਲਤਾਵਾਂ, ਉਸ ਦੇ ਅਸ਼ਾਂਤ ਰਾਜਨੀਤਿਕ ਜੀਵਨ ਵਿਹਾਰ ਵਿੱਚ ਕੇਵਲ ਘਟਨਾਵਾਂ ਤੇ ਲਾਂਭਲੇ ਭ੍ਰਮਣ ਮਾਤ੍ਰ ਸਨ । ਉਸ ਦਾ ਇਕ ਆਦਰਸ਼ ਸੂਤਰ ਇਹ ਸੀ ਕਿ ਕੋਈ ਆਦਮੀ ਗੁਪਤ ਜੀਵਨ ਰਾਹੀਂ ਸਰਬ ਸ੍ਰੇਸ਼ਟ ਤੌਰ ਤੇ ਜੀਉਂਦਾ ਸੀ। ਇਸ ਗੱਲ ਬਾਰੇ ਉਹ ਪ੍ਰਤੀ ਤਰ੍ਹਾਂ ਨਿਰਣਾ ਨਹੀਂ ਸੀ ਕਰ ਸਕਦਾ ਕਿ ਕੀ ਉਹ ਚਿੰਤਨ ਜੀਵਨ ਨੂੰ ਵਧੇਰੇ ਪਸੰਦ ਕਰਦਾ ਸੀ, ਜਾਂ ਸਰਗਰਮ ਜੀਵਨ ਨੂੰ, ਉਸ ਦੀ ਆਸ ਇਕ ਫਿਲਾਸਫ਼ਰ ਹੋਣ ਤੇ ਫਿਰ ਸਨੀਕਾ ਵਾਂਗ ਨੀਤੀਵੇਤਾ ਬਣਨ ਦੀ ਵੀ ਸੀ: ਭਾਵੇਂ ਉਸ ਨੂੰ ਸੰਦੇਹ ਸੀ, ਕਿ ਉਸ ਦੇ ਜੀਵਨ ਦਾ ਇਹ ਦੋਪਾਸਾ ਰੁਖ਼, ਉਸ ਦੀ ਪਹੁੰਚ ਨੂੰ ਛੋਟਾ ਤੇ ਉਸ ਦੀ ਸਫਲਤਾ ਨੂੰ ਘੱਟ ਕਰ ਦੇਵੇਗਾ । ਉਹ ਲਿਖਦਾ ਹੈ “ਇਹ ਕਹਿਣਾ ਕਠਿਨ ਹੈ ਕਿ ਕੀ ਕ੍ਰਿਆਸ਼ੀਲ ਜੀਵਨ ਨਾਲ ਚਿੰਤਨ ਦਾ ਮਿਲਾ ਦਿੱਤਾ ਜਾਣਾ ਜਾਂ ਪੂਰਨ ਤੌਰ ਤੇ ਚਿੰਤਨ ਵਿੱਚ ਹੀ ਲੱਗ ਜਾਣਾ, ਦਿਲ- ਦਿਮਾਗ ਨੂੰ ਵਧੇਰੇ ਅਪਾਹਜ ਬਣਾਉਂਦਾ, ਜਾਂ ਇਸ ਨੂੰ ਵਧੀਕ ਰੋਕ ਪਾਉਂਦਾ ਹੈ।” ਉਹ ਮਹਿਸੂਸ ਕਰਦਾ ਸੀ ਕਿ ਅਧਿਐਨ ਹੀ ਆਪਣੇ ਆਪ ਵਿੱਚ ਅੰਤਿਮ ਉਦੇਸ਼ ਜਾਂ ਸਿਆਣਪ ਨਹੀਂ ਸਨ ਹੋ ਸਕਦੇ ਅਤੇ ਕਿ ਕਿਰਿਆ ਵਿੱਚ ਵਰਤਿਆ ਨਾ ਗਿਆ ਗਿਆਨ, ਇਕ ਮੱਧਮ ਜੇਹਾ ਵਿੱਦਿਆ ਦਾ ਹੰਕਾਰ ਹੀ ਸੀ । “ਅਧਿਐਨ ਵਿੱਚ ਬਹੁਤਾ ਸਮਾਂ ਬਤੀਤ ਕਰਨਾ ਸੁਸਤੀ ਹੈ; ਸ਼ਿਗਾਰ ਲਈ ਦਿਨ੍ਹਾਂ ਨੂੰ ਬਹੁਤਾ ਵਰਤਣਾ, ਦਿਖਾਵਾ ਹੈ; ਨਿਰੋਲ, ਇਨ੍ਹਾਂ ਦੇ ਹੀ ਨਿਯਮਾਂ ਅਨੁਸਾਰ ਕੋਈ ਨਿਰਣਾ ਦੇਣਾ, ਕਿਸੇ ਵਿਦਵਾਨ ਦਾ ਵਿਨੋਦ ਹੈ ।” ‘ਚਾਤਰ ਆਦਮੀ ਇਨ੍ਹਾਂ ਦੀ ਨਿਖੇਧੀ ਕਰਦੇ ਹਨ, ਸਿੱਧ ਪੱਧਰੇ ਇਨ੍ਹਾਂ ਦੀ ਸ਼ਲਾਘਾ ਕਰਦੇ ਤੇ ਸਿਆਣੇ ਆਦਮੀ ਇਨ੍ਹਾਂ ਦੀ ਵਰਤੋਂ ਕਰਦੇ ਹਨ ।” ਕਿਉਂ ਜੋ ਇਹ ਆਪਣੀ ਹੀ ਵਰਤੋਂ ਕਰਨੀ ਨਾ ਦੱਸ ਕੇ, ਸਗੋਂ ਇਹ ਸਿਖਾਂਦੇ ਹਨ ਕਿ ਇਨ੍ਹਾਂ ਤੋਂ ਬਿਨਾਂ ਤੇ ਇਨ੍ਹਾਂ ਦੇ ਉੱਪਰ, ਵੀ ਕੋਈ ਅਜੇਹੀ ਸਿਆਣਪ ਹੁੰਦੀ ਹੈ, ਜਿਹੜੀ ਕਿ ਨਿਰੀਖਣ ਨਾਲ ਪ੍ਰਾਪਤ ਕੀਤੀ ਜਾਂਦੀ ਹੈ ।” ਇਹ ਇਕ ਅਜੇਹੀ ਨਵੀਂ ਧੁਨੀ ਹੈ ਜਿਹੜੀ ਕਿ ਪੰਡਤਾਉਵਾਦ (Scholarticism) ਦੀ ਸਮਾਪਤੀ ਵੱਲ ਸੰਕੇਤ ਕਰਦੀ ਹੈ— ਅਰਥਾਤ, ਵਰਤੋਂ ਤੇ ਨਿਰੀਖਣ ਤੋਂ ਵਿਰਵਾ ਰੱਖਿਆ ਗਿਆ ਗਿਆਨ-ਅਤੇ ਅਨੁਭਵ ਤੇ ਸਿੱਟਿਆਂ ਉੱਤੇ ਅਜੇਹਾ ਜ਼ੋਰ ਦੇਂਦੀ ਹੈ, ਜਿਹੜਾ ਗੁਣ ਕਿ ਅੰਗ੍ਰੇਜ਼ੀ ਫਿਲਾਸਫ਼ੀ ਨੂੰ ਵਿਸਿ਼ਸ਼ਟ ਬਣਾਉਂਦਾ ਤੇ ਉਪਯੋਗਤਾਵਾਦ ਵਿੱਚ ਜਿਸ ਦਾ ਅੰਤ ਹੁੰਦਾ ਹੈ। ਇਹ ਗੱਲ ਨਹੀਂ ਕਿ ਬੇਕਨ ਨੇ ਇਕ ਪਲ ਭਰ ਲਈ ਵੀ ਪੁਸਤਕਾਂ ਅਤੇ ਚਿੰਤਨ ਨਾਲ ਹਿੱਤ ਕਰਨਾ ਬੰਦ ਕਰ ਦਿੱਤਾ ਸੀ । ਸੁਕਰਾਤ ਦੀ ਯਾਦ ਕਰਾ ਦੇਣ ਵਾਲੇ ਸ਼ਬਦਾਂ ਵਿੱਚ ਉਹ ਲਿਖਦਾ ਹੈ “ਫ਼ਿਲਾਸਫ਼ੀ ਤੋਂ ਬਿਨਾਂ ਜੀਉਣ ਦੀ ਮੈਨੂੰ ਕੋਈ ਅਭਿਲਾਸ਼ਾ ਨਹੀਂ ।” ਅਤੇ ਆਪਣੇ ਆਪ ਦਾ ਨਿਰੂਪਣ ਅੰਤਿਮ ਤੌਰ ਤੇ ਉਹ ਇਸ ਤਰ੍ਹਾਂ ਕਰਦਾ ਹੈ, “ਇਕ ਅਜੇਹਾ ਮਨੁੱਖ ਜਿਹੜਾ ਕਿ ਸੁਭਾਵਿਕ ਤੌਰ ਤੇ ਕਿਸੇ ਵੀ ਹੋਰ ਚੀਜ਼ ਨਾਲੋਂ ਵਧੀਕ, ਸਾਹਿਤ ਦੇ ਯੋਗ ਬਣਾਇਆ ਗਿਆ ਹੈ, ਅਤੇ ਕਿਸੇ ਭਾਵੀ ਰਾਹੀਂ, ਆਪਣੀ ਪ੍ਰਤਿਭਾ ਦੀ ਰੁਚੀ ਦੇ ਵਿਰੁੱਧ ਕ੍ਰਿਆਸ਼ੀਲ ਜੀਵਨ ਵੱਲ ਧੱਕਿਆ ਜਾ ਰਿਹਾ ਹੈ ।” ਉਸ ਦੀ ਲੱਗ ਭੱਗ ਸਰਵ-ਪ੍ਰਥਮ-ਪ੍ਰਕਾਸ਼ਤ ਪੁਸਤਕ ਨੂੰ ਨਾਮ ਦਿੱਤਾ ਗਿਆ ਸੀ “ਗਿਆਨ ਦੀ ਪ੍ਰਸੰਸਾ” (1592) । ਫ਼ਿਲਾਸਫ਼ੀ ਬਾਰੇ ਇਸ ਦਾ ਉਤਸ਼ਾਹ ਇਹ ਪ੍ਰਮਾਣ ਦੇਣ ਲਈ ਮਜਬੂਰ ਕਰਦਾ ਹੈ :
ਮੇਰੀ ਪ੍ਰਸੰਸਾ ਤਾਂ ਮਨ ਪ੍ਰਤੀ ਹੀ ਸਮਰਪਨ ਕੀਤੀ ਜਾਏਗੀ । ਮਨ ਅਤੇ ਗਿਆਨ ਵਾਲਾ ਮਨ ਹੀ ਮਨੁੱਖ ਹੁੰਦਾ ਹੈ। ਮਨੁੱਖ ਕੇਵਲ ਮਾਤ੍ਰ ਉਹੋ ਕੁਝ ਹੁੰਦਾ ਹੈ ਜੋ ਕੁਝ ਕਿ ਉਹ ਜਾਣਦਾ ਹੈ __ ਕੀ ਦਿੰਦੀਆਂ ਦੇ ਸੁਖ-ਸੁਆਦਾਂ ਨਾਲੋਂ ਭਾਵਨਾਵਾਂ ਦੇ ਸੁਖ-ਸੁਆਦ ਵਧੀਕ ਮਹਾਨ ਨਹੀਂ ਹੁੰਦੇ ? ਅਤੇ ਕੀ ਬੌਧਿਕ ਸੁੱਖ-ਸੁਆਦ ਭਾਵਨਾਂ ਦੇ ਸੁੱਖ-ਸੁਆਦਾਂ ਨਾਲੋਂ ਵੀ ਮਹਾਨ ਨਹੀਂ ਹੁੰਦੇ ? ਕੀ ਸੱਚਾ ਸੁੱਖ-ਸੁਆਦ ਕੇਵਲ ਉਹੋ ਨਹੀਂ ਹੁੰਦਾ ਜਿਸ ਦੀ ਕਵੀ ਤ੍ਰਿਪਤੀ ਨਹੀਂ ਹੁੰਦੀ ? ਕੀ ਕੇਵਲ ਗਿਆਨ ਹੀ ਅਜੇਹੀ ਵਸਤੂ ਨਹੀਂ ਜਿਹੜੀ ਕਿ ਮਨ ਨੂੰ ਸਾਰੀਆਂ ਅਸ਼ਾਂਤੀਆਂ ਤੋਂ ਮੁਕਤ ਕਰਦੀ ਹੈ ? ਕਿੰਨੀਆਂ ਸਾਰੀਆਂ ਵਸਤਾਂ ਅਜੇਹੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਅਸੀਂ ਕਲਪਨਾ ਕਰਦੇ ਹਾਂ, ਉਹ ਹੁੰਦੀਆਂ ਨਹੀਂ ? ਕਿੰਨੀਆਂ ਹੀ ਚੀਰਾਂ ਹੁੰਦੀਆਂ ਹਨ, ਜਿਨ੍ਹਾਂ ਦੀ ਕਦਰ ਕੀਮਤਅ ਸੀ ਉਸ ਨਾਲੋਂ ਵਧੇਰੀ ਪਾਉਂਦੇ ਹਾਂ, ਜਿੰਨੇ ਦੀਆਂ ਕਿ ਉਹ ਹੁੰਦੀਆਂ ਹਨ । ਵਿਅਰਥ ਜੇਹੀਆਂ ਇਹ ਕਲਪਨਾਵਾਂ ਭੈੜੇ ਅਨੁਪਾਤਾਂ ਵਾਲੇ ਇਹ ਅਤੇ ਸੱਟੇ ਅਜੇਹੀਆਂ ਭੁੱਲਾਂ ਦੇ ਬਦਲ ਹੁੰਦੇ ਹਨ, ਜਿਹੜੇ ਕਿ ਬੇਚੈਨੀਆਂ ਦੇ ਝੱਖੜ ਬਣ ਖਲੋਂਦੇ ਹਨ । ਕੀ ਕੋਈ ਖ਼ੁਸ਼ੀ ਅਜੇਹੀ ਹੈ, ਜਿਹੜੀ ਕਿ ਮਨੁੱਦੀ ਮਨ ਨੂੰ ਦੀਜ਼ਾਂ ਵਸਤਾ ਦੀ ਕ੍ਰਾਂਤੀ ਤੋਂ ਇਸ ਤਰ੍ਹਾਂ ਉੱਪਰ ਉਠਾ ਦੇਵੇ ਕਿ ਮਨੁੱਖ ਕੁਦਰਤ ਦੀ ਆਗਿਆ ਤੇ ਮਨੁੱਖ ਦੀ ਗਲਤੀ ਦਾ ਆਦਰ ਕਰ ਲਵੇ ? ਜੇ ਕੋਈ ਦ੍ਰਿਸ਼ੀਕੋਟ ਕੇਵਲ ਸੁੱਖ ਅਨੰਦ ਦਾ ਹੋਵੇ ਤੇ ਖੋਜ ਉਪਲੱਭਧੀ ਦਾ ਨਹੀਂ ? ਸਬਰ ਸੰਤੋਖ ਦਾ, ਪਰ ਲਾਭ ਦਾ ਨਹੀਂ ? ਕੀ ਇਹ ਚੰਗਾ ਨਹੀਂ ਕਿ ਅਸੀਂ ਕੁਦਰਤ ਦੇ ਤੋਸ਼ੇਖਾਨੇ ਦੀਆਂ ਕੀਮਤੀ ਧਨਾਢ ਵਸਤਾਂ ਨੂੰ ਇਸ ਦੀ ਦੁਕਾਨ ਦੀ ਸੁੰਦਰਤਾ ਦੇ ਰੂਪ ਵਿੱਚ ਦੇਖ ਸਕੀਏ ? ਕੀ ਸਤ ਬੰਜਰ ਹੈ ? ਕੀ ਇਸ ਤਰ੍ਹਾਂ ਕਰਨ ਨਾਲ ਅਸੀਂ ਸੁਯੋਗ ਨਤੀਜੇ ਤੇ ਮਨੁੱਖ ਦੇ ਜੀਵਨ ਲਈ ਬਿਅੰਤ ਵਸਤਾਂ ਪੈਦਾ ਕਰ ਸਕਣ ਯੋਗ ਨਹੀਂ ਹੋ ਜਾਵਾਂਗੇ ?
ਉਸ ਦੀ ਸਭ ਤੋਂ ਵਧੀਕ ਸੁਕੋਮਲ ਸਾਹਿਤਕ ਰਚਨਾ ‘ਨਿਬੰਧ’ (1597-1623)
ਉਸ ਨੂੰ ਇਨ੍ਹਾਂ ਦੋਹਾਂ ਹੀ ਪਿਆਰਾਂ ਵਿਚਕਾਰ ਤਣਿਆ ਹੋਇਆ ਦਰਸਾਂਦੀ ਹੈ, —ਰਾਜਨੀਤੀ ਲਈ ਅਤੇ ਫਲਸਫ਼ੇ ਲਈ । “ਸਨਮਾਨ ਤੇ ਨਾਮਵਰੀ” ਵਾਲੇ ਨਿਬੰਧ ਵਿੱਚ ਉਹ, ਸਨਮਾਨ ਦੀਆਂ ਸਾਰੀਆਂ ਮਾਤ੍ਰਾਵਾਂ, ਰਾਜਨੀਤਿਕ ਤੇ ਸੈਨਿਕ ਸਫਲਤਾਵਾਂ ਪ੍ਰਤੀ ਪ੍ਰਦਾਨ ਕਰਦਾ ਹੈ ਤੇ ਸਾਹਿਤਕ ਜਾਂ ਦਾਰਸ਼ਨਿਕ ਸਫਲਤਾਵਾਂ ਪ੍ਰਤੀ ਉਕਾ ਹੀ ਕੋਈ ਸਨਮਾਨ ਪ੍ਰਗਟ ਨਹੀਂ ਕਰਦਾ । ਪਰ “”ਸਤ ਬਾਰੇ” ਵਾਲੇ ਨਿਬੰਧ ਵਿੱਚ ਉਹ ਲਿਖਦਾ ਹੈ: “ਸਤ ਦੀ ਖੋਜ ਤਾਂ ਹੁੰਦੀ ਹੈ ਇਸ ਪ੍ਰਤੀ ਪਿਆਰ ਪ੍ਰਗਟ ਕਰਨਾ ਸਤ ਦਾ ਗਿਆਨ ਹੁੰਦਾ ਹੈ ਇਸ ਦੀ ਵਡਿਆਈ ਕਰਨਾ, ਅਤੇ ਸਤ ਦਾ ਵਿਸ਼ਵਾਸ਼ ਜਿਹੜਾ ਕਿ ਇਸ ਨੂੰ ਮਾਣਨਾ ਹੁੰਦਾ ਹੈ, ਇਹ ਮਨੁੱਖੀ ਪ੍ਰਕਿਰਤੀਆਂ ਲਈ ਸਰਵ-ਉੱਚ ਕਲਿਆਣ ਹੈ ।” ਪੁਸਤਕਾਂ ਅੰਦਰ “ਅਸੀਂ ਸਿਆਣੇ ਲੋਕਾਂ ਨਾਲ ਵਰਤਾਲਾਪ ਕਰਦੇ ਹਾਂ ਜਦੋਂ ਕਿ ਕਿਰਿਆ ਅੰਦਰ ਮੂਰਖਾਂ ਨਾਲ” ਪਰ ਇਹ ਕੁਝ ਤਦ ਜੇਕਰ ਅਸੀਂ ਆਪਣੀਆਂ ਪੁਸਤਕਾਂ ਦੀ ਚੋਣ ਕਰਨੀ ਜਾਣਦੇ ਹੋਈਏ । ਇਕ ਪ੍ਰਸਿੱਧ ਵਾਕ ਸਮੂਹ ਇਸ ਤਰ੍ਹਾਂ ਹੈ– “ਕਬੂ ਪੁਸਤਕਾਂ ਤਾਂ ਹੁੰਦੀਆਂ ਹਨ, ਰੱਖੋ ਜਾਣ ਲਈ, ਦੂਸਰੀਆਂ ਕੁਝ ਹੋਰ ਨਿਗਲੇ ਜਾਣ ਲਈ ਤੇ ਕੁਝ ਥੋੜੀਆਂ ਚਿੱਥੇ ਤੇ ਪਚਾਏ ਜਾਣ ਲਈ, ਇਹ ਸਾਰੇ ਪੁਸਤਕ-ਸਮੂਹ, ਨਿਰਸੰਦੇਹ, ਸਿਆਹੀ ਦੇ ਉਨ੍ਹਾਂ ਸਮੁੰਦਰਾਂ ਤੇ ਝਲਾਰਾਂ ਦਾ ਇਕ ਅਤੀ ਸੂਖਮ ਭਾਗ ਹੁੰਦੇ ਹਨ, ਜਿਨ੍ਹਾਂ ਵਿੱਚ ਕਿ ਸੰਸਾਰ ਨੂੰ ਹਰ ਦਿਨ ਨੁਹਾਇਆ ਵਿਹਲਾ ਕੀਤਾ, ਤੇ ਡਬੋਇਆ ਜਾਂਦਾ ਹੈ | ਨਿਸਚਿਤ ਤੌਰ ‘ਤੇ ਇਹ ਨਿਬੰਧ ਅਵੱਸ਼ ਹੀ ਉਨ੍ਹਾਂ ਥੋੜੀਆਂ ਜੇਹੀਆਂ ਪੁਸਤਕਾਂ ਵਿੱਚ ਗਿਣੇ ਜਾਣੇ ਚਾਹੀਦੇ ਹਨ ਜਿਹੜੀਆਂ ਕਿ ਚਿੱਥੀਆਂ ਤੇ ਪਚਾਈਆਂ ਜਾਣ ਯੋਗ ਹੁੰਦੀਆਂ ਹਨ । ਘੱਟ ਹੀ ਕਦੀ ਤੁਸੀਂ ਏਨ ਸਾਰਾ ਮਾਸ, ਇਤਨੀ ਸੋਹਣੀ ਤਰ੍ਹਾਂ ਮਿਰਚ ਮਸਾਲੇਦਾਰ ਬਣਾਇਆ ‘ਤੇ ਏਨੀ ਛੋਟੀ ਪਿਰਚ ਵਿੱਚ ਪ੍ਰਸਿਆ ਗਿਆ ਦੇਖੋਗੇ । ਬੇਕਨ ਬਹੁਤੀ ਸ਼ਬਦਾਵਲੀ ਨੂੰ ਘ੍ਰਿਣਾ ਕਰਦਾ, ਤੇ ਇਕ ਵੀ ਬਿਅਰਥ ਸ਼ਬਦ ਵਰਤਣਾ ਨਹੀਂ ਚਾਹੁੰਦਾ, ਉਹ ਛੋਟੇ ਜੇਹੇ ਕਿਸੇ ਸ਼ਬਦ-ਅੰਸ਼ ਵਿਚ ਸਾਨੂੰ ਅਸੀਮ ਧਨ ਭੇਟਾ ਕਰਦਾ ਹੈ; ਇਨ੍ਹਾਂ ਵਿਚੋਂ ਹਰੇਕ ਨਿਬੰਧ, ਜੀਵਨ ਦੇ ਕਿਸੇ ਪ੍ਰਮੁੱਖ ਪ੍ਰਸ਼ਨ ਬਾਰੇ ਇਕ ਉਸਤਾਦ ਦਿਲ-ਦਿਮਾਗ਼ ਦੀ ਅਰਕ ਕੀਤੀ ਹੋਈ ਸੂਖਮਤਾ, ਇਕ ਦੋ ਪੰਨਿਆਂ ਵਿੱਚ ਦੇ ਦੇਂਦਾ ਹੈ । ਇਹ ਕਹਿਣਾ ਕਠਿਨ ਹੈ ਕਿ ਕੀ ਸ੍ਰੇਸ਼ਟਤਾ ਵਿੱਚ ਇਨ੍ਹਾਂ ਦਾ ਵਿਸ਼ਾ-ਵਸਤੂ, ਵਧੀਕ ਅੱਗੇ ਜਾਂਦਾ ਹੈ ਕਿ ਪ੍ਰਗਟਾਅ ਦਾ ਇਸ ਦਾ ਢੰਗ; ਕਿਉਂ ਜੇ ਇਸ ਟਿਕਾਣੇ ਉਤੇ, ਭਾਸ਼ਾ ਵਾਰਤਕ ਰਚਨਾ ਵਿੱਚ ਏਨੀ ਹੀ ਸਰਵ-ਉੱਚ ਹੈ ਜਿੰਨੀ ਕਿ ਕਵਿਤਾ ਵਿੱਚ ਸੈਕਸ਼ਪੀਅਰ ਦੀ। ਇਹ ਬਲਵਾਨ ਟੈਸੀਟਸ ਵਰਗੀ ਇਕ ਗੁੰਦੀ ਹੋਈ ਤੇ ਫਿਰ ਪਾਲਿਸ਼ ਕੀਤੀ ਸ਼ੈਲੀ ਹੈ; ਅਤੇ ਨਿਰਸੰਦੇਹ ਇਸ ਦੀ ਕੁੱਝ ਸੰਖੇਪਤਾ ਤਾਂ ਲਾਤੀਨੀ ਮੁਹਾਵਰੇ ਅਤੇ ਸ਼ਬਦ ਪ੍ਰਤਿ ਇਸ ਦੇ ਕਲਾ ਪੂਰਤ ਅਨੁਕੂਲਨ ਕਰਕੇ ਹੈ । ਪਰ ਅਲੰਕਾਰਾਂ ਦੀ ਿਸ ਦੀ ਧਨਾਢਤਾ, ਐਲਿਜ਼ਬੈੱਥ ਦੇ ਸਮੇਂ ਅਨੁਸਾਰ ਹੈ ਅਤੇ ਪੁਨਰ ਜਾਗਤੀ ਕਾਲ ਦੇ ਉਛਾਲੇ ਦਾ ਪ੍ਰਤਿਬਿੰਬ ਦੇਂਦੀ ਹੈ। ਅੰਗ੍ਰੇਜ਼ੀ ਸਾਹਿਤ ਵਿੱਚ ਕੋਈ ਹੋਰ ਆਦਮੀ ਸਾਰਾ ਭਰਪੂਰ ਤੇ ਸੰਖੇਪ ਤੁਲਨਾਵਾਂ ਵਿੱਚ ਏਨਾ ਉਰਵਰ ਨਹੀਂ । ਬੇਕਨ ਦੀ ਸ਼ੈਲੀ ਦਾ ਇਕ ਘਾਟਾ ਇਨ੍ਹਾਂ ਤੁਲਨਾਵਾਂ ਦਾ ਏਨਾ ਭਰਪੂਰ ਇਕੱਠ ਹੈ । ਹੱਦੋਂ ਵੱਧ ਅਲੰਕਾਰ, ਤੇ ਰੂਪਕ ਤੇ ਅਸਿੱਧੇ ਸੰਕੇਤ, ਸਾਡੀਆਂ ਦਿਮਾਗੀ ਨਸਾਂ- ਤੰਤੂਆਂ ਉਤੇ ਚਾਬਕਾਂ ਵਾਂਗ ਪੈ ਪੈ ਕੇ ਛੇਕੜ ਸਾਨੂੰ ਅਕਾਅ ਦੇਂਦੇ ਹਨ । ‘ਨਿਬੰਧ ਅਜੇਹੀ ਪੋਸ਼ਟਿਕ ਤੇ ਭਾਰੀ ਭੋਜ ਸਾਮਗ੍ਰੀ ਵਾਂਗ ਹਨ, ਜਿਹੜੀ ਕਿ ਇਕੋ ਸਮੇਂ ਬਹੁਤੀ ਮਾਤਾ ਵਿੱਚ ਪੁਰਾਈ ਨਹੀਂ ਜਾ ਸਕਦੀ ਪਰ ਇਕ ਸਮੇਂ ਤੇ ਪੰਜ ਚਾਰ ਲੈ ਲਏ ਜਾਣ ਨਾਲ ਇਹ ਅੰਗ੍ਰੇਜ਼ੀ ਭਾਸ਼ਾ ਵਿੱਚ ਸੱਭ ਤੋਂ ਵਧੀਕ ਸੁਕੰਮਲ ਬੌਧਿਕ ਖੁਰਾਕ ਹਨ।
ਸਾਰ ਰੂਪ ਕਰਕੇ ਕੱਢੀ ਗਈ ਇਸ ਸਿਆਣਪ ਵਿਚੋਂ ਅਸੀਂ ਕੀ ਸਾਰ ਕੱਢਾਂਗੇ ?ਸ਼ਾਇਦ ਸਭ ਤੋਂ ਚੰਗਾ ਆਰੰਭਿਕ ਬਿੰਦੂ ਤੇ ਮੱਧ ਕਾਲੀਨ ਫ਼ਲਸਫ਼ੇ ਦੇ ਪ੍ਰਚਲਿਤ ਰਿਵਾਜਾਂ ਤੋਂ, ਸੱਭ ਤੋਂ ਵਧੀਕ ਧਿਆਨ ਖਿੱਚਣ ਵਾਲਾ ਪਰਿਵਰਤਨ ਬੇਕਨ ਦੀ ਐਪੀਕਿਊਰੀਅਨ ਨੈਤਿਕਤਾ ਦੀ ਖੁੱਲ੍ਹੀ ਪਰਵਾਨਗੀ ਹੈ, “ਇਹ ਪ੍ਰਗਤ ਦਾਰਸ਼ਨਿਕ ਸੂਤਰਵਾਦ ਵਰਤੋਂ ਨਾ ਕਰੋ ਤਾਂ ਜੋ ਤੁਸੀਂ ਇੱਛਾ ਨਾ ਕਰੋ, ਤੇ ਇੱਛਾ ਨਾ ਕਰੋ ਤਾਂ ਜੋ ਤੁਹਾਨੂੰ ਡਰ-ਅੰਦੇਸ਼ਾ ਨਾ ਹੋਵੇ, ਇਕ ਨਿਰਬਲ, ਭਰੋਸੇ ਵਿਹੀਣ ਤੇ ਕਾਇਰ ਮਨ ਦੀ ਸੂਚਿਕ ਹੈ, ਅਤੇ ਨਿਰਸੰਦੇਹ, ਫ਼ਿਲਾਸਫ਼ਰਾਂ ਦੇ ਬਹੁਤੇ ਸਿਧਾਂਤ ਹੱਦਾਂ ਵਧੀਕ ਭਰੋਸੇ ਤੋਂ ਖ਼ਾਲੀ ਅਤੇ ਮਨੁੱਖ ਜਾਤੀ ਦੀ ਸਾਰ-ਸੰਭਾਲ ਦਾ ਉਸ ਨਾਲੋਂ ਵਧੀਕ ਖ਼ਿਆਲ ਕਰਦੇ ਪ੍ਰਤੀਤ ਹੁੰਦੇ ਹਨ, ਜਿੰਨੀ ਦੀ ਕਿ ਸਥਿਤੀ ਮੰਗ ਕਰਦੀ ਹੈ। ਇਸ ਤਰ੍ਹਾਂ ਇਹ ਲੋਕ ਮੌਤ ਦੇ ਡਰ ਨੂੰ ਉਨ੍ਹਾਂ ਇਲਾਜਾਂ ਨਾਲ ਸਗੋਂ ਵਧਾ ਦੇਂਦੇ ਹਨ ਜਿਹੜੇ ਕਿ ਇਸ ਦੇ ਵਿਰੁੱਧ ਸੁਲਝਾਂਦੇ ਹਨ, ਕਿਉਂ ਜੋ ਜਦੋਂ ਕਿ ਇਹ ਲੋਕ ਮਨੁੱਖ ਦੇ ਜੀਵਨ ਨੂੰ ਮੌਤ ਲਈ ਇਕ ਤਿਆਰੀ ਤੇ ਅਨੁਸ਼ਾਸਨ ਤੋਂ ਵਧੀਕ ਕੁੱਝ ਰਹਿਣ ਹੀ ਨਹੀਂ ਦੇਂਦੇ ਤਾਂ ਇਸ ਗੱਲ ਤੋਂ ਛੁੱਟ ਦੂਸਰੀ ਕੋਈ ਹੋਰ ਗੱਲ ਸੰਭਵ ਹੀ ਨਹੀਂ, ਕਿ ਵੈਰੀ ਜ਼ਰੂਰੀ ਤੌਰ ਤੇ ਭਿਆਨਕ ਪ੍ਰਤੀਤ ਹੋਵੇ ਜਦੋਂ ਕਿ ਇਸ ਦੇ ਵਿਰੁੱਧ ਕੀਤੇ ਜਾਣ ਵਾਲੇ ਬਚਾਵਾਂ ਦਾ ਕੋਈ ਅੰਤ ਹੀ ਨਾ ਰਹਿ ਜਾਏ।” ਅਰੋਗਤਾ ਲਈ ਕੋਈ ਹੋਰ ਚੀਜ਼ ਏਨੀ ਹਾਨੀਕਾਰਕ ਨਹੀਂ ਹੋ ਸਕਦੀ ਜਿੰਨਾ ਕਿ ਸਟਾਇਕਾਂ ਦਾ ਇੱਛਾ ਦਾ ਦਮਨ । ਇਹੋ ਜੇਹੇ ਇਕ ਜੀਵਨ ਨੂੰ ਲਮਕਾਣ ਦਾ ਕੀ ਲਾਭ ਜਿਸ ਨੂੰ ਉਦਾਸੀਨਤਾ ਨੇ ਸਮੇਂ ਤੋਂ ਪਹਿਲਾਂ ਦੀ ਮੌਤ ਵਿਚ ਬਦਲ ਦਿੱਤਾ ਹੋਵੇ ? ਅਤੇ ਇਸ ਤੋਂ ਸਿਵਾਏ ਇਹ ਫ਼ਿਲਾਸਫ਼ੀ ਹੈ ਵੀ ਅਸੰਭਵ, ਕਿਉਂ ਜੋ ਜਨਮ ਚਾਰ, ਰੁਚੀ ਜਾਂ ਮੂਲ ਪ੍ਰਵਿਰਤੀ ਪ੍ਰਗਟ ਹੋ ਕੇ ਰਹਿੰਦੀ ਹੈ, “ਪ੍ਰਕਿਰਤੀ, ਬਹੁਤੀ ਵਾਰੀ ਛਿਪੀ ਰਹਿੰਦੀ ਹੈ ਕਦੀ ਕਦੀ ਜਿੱਤ ਲਈ ਜਾਂਦੀ ਹੈ, ਸ਼ਾਇਦ ਹੀ ਕਦੀ ਉੱਕਾ ਮਿਟਾਈ ਜਾਂਦੀ ਹੋਵੇ । ਚਮੇਲ ਸ਼ਕਤੀ ਪ੍ਰਕਿਰਤੀ ਨੂੰ ਬਦਲੇ ਵਿੱਚ ਵਧੀਕ ਜੋਸ਼ੀਲੀ ਬਣਾ ਦੇਂਦੀ ਹੈ, ਸਿਧਾਂਤ ਤੇ ਵਿਚਾਰ ਗੈਸਟੀ ਪ੍ਰਕਿਰਤੀ ਨੂੰ ਘੱਟ ਦਿੰਦੀ ਤਾਂ ਬਣਾ ਦੇਂਦੀ ਹੈ, ਪਰ ਕੇਵਲ ਅਭਿਆਸ ਹੀ ਪ੍ਰਕਿਰਤੀ ਨੂੰ ਬਦਲਦਾ ਜਾਂ ਮਾਤ ਪਾਉਂਦਾ ਹੈ । ਪਰ ਕਿਸੇ ਆਦਮੀ ਨੂੰ ਆਪਣੀ ਪ੍ਰਕਿਰਤੀ ਉਤੇ ਪਾਈ ਜਿੱਤ ਉੱਤੇ ਬਹੁਤੀ ਦੂਰ ਤੱਕ ਵੀ ਭਰੋਸਾ ਨਹੀਂ ਕਰ ਲੈਣਾ ਚਾਹੀਦਾ, ਕਿਉਂ ਜੋ ਪ੍ਰਕਿਰਤੀ ਇਕ ਤਕੜੇ ਸਮੇਂ ਦੀ ਪਈ ਰਹੇਗੀ, ਪਰ ਫਿਰ ਅਵਸਰ ਪਾ ਕੇ ਜਾਂ ਲੋਭਨ ਨਾਲ ਸੁਰਜੀਤ ਹੋ ਜਾਏਗੀ ਈਸਵਾਦੀ ਕਹਾਣੀ ਵਿਚ ਜਿਵੇਂ ਕੋਈ ਇਕ ਅਣਵਿਆਹੀ ਮੁਟਿਆਰ ਜਿਹੜੀ ਕਿ ਇਕ ਬਿੱਲੀ ਤੋਂ ਇਸਤੀ ਬਣੀ ਸੀ, ਉਹ ਐਨ ਸਬਰ ਸੰਤੋਖ ਨਾਲ ਮੇਜ਼ ਦੇ ਸਿਰੇ ਉਤੇ ਬੈਠੀ ਰਹੀ, ਜਦੋਂ ਤੀਕ ਕਿ ਇਕ ਚੂਹਾ ਉਸ ਦੇ ਅੱਗੋਂ ਦੀ ਨਾ ਭੱਜ ਉੱਠਿਆ । ਇਸ ਲਈ ਜਾਂ ਤਾਂ ਕਿਸੇ ਆਦਮੀ ਨੂੰ, ਮੌਕੇ ਨੂੰ ਬਿਲਕੁਲ ਟਾਲ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਨਾਲ ਆਪਣੇ ਆਪ ਨੂੰ ਏਨਾ ਅਭਿਅਸਤ ਕਰ ਲੈਣਾ ਚਾਹੀਦਾ ਹੈ ਕਿ ਇਸ ਨਾਲ ਉਸ ਅੰਦਰ ਕੋਈ ਜੁੰਬਸ਼ ਨਾ ਹੋਵੇ ।” ਨਿਰਸੰਦੇਹ ਬੇਕਨ ਸਮਝਦਾ ਹੈ ਕਿ ਸਰੀਰ ਨੂੰ ਆਸੰਜਮਾਂ ਨਾਲ ਵੀ ਓਵੇਂ ਹੀ ਹਿਲਾ ਲੈਣਾ ਚਾਹੀਦਾ ਹੈ, ਜਿਵੇਂ ਕਿ ਸੰਜਮ ਨਾਲ, ਨਹੀਂ ਤੇ ਪਲ ਭਰ ਦਾ ਵੀ ਅਸੰਜਮ ਇਸ ਨੂੰ ਬਰਬਾਦ ਕਰ ਸਕਦਾ ਹੈ । (ਇਸ ਤਰ੍ਹਾਂ ਨਿਰੋਲ ਤੇ ਨਿਰੋਲ ਤੇ ਵੱਧ ਤੋਂ ਵੱਧ ਹਜ਼ਮ ਹੋ ਜਾਣ ਵਾਲੀਆਂ ਖੁਰਾਕਾਂ ਨਾਲ ਆਦੀ ਹੋਇਆ ਹੋਇਆ ਆਦਮੀ ਸਹਿਜੇ ਹੀ ਢਿੱਲਾ ਮੱਠਾ ਹੋ ਜਾਂਦਾ ਹੈ, ਜਦੋਂ ਕਦੀਂ ਭੁੱਲ ਭੁਲੇਖੇ ਨਾਲ ਜਾਂ ਲੋੜ ਕਰਕੇ ਉਹ ਪੂਰਨਤਾ ਤੋਂ ਲਾਂਭੇ ਚਲਿਆ ਜਾਂਦਾ ਹੈ) ”ਤਾਂ ਵੀ ਸੁਖ ਸੁਆਦਾਂ ਦੇ ਰੱਜ ਨਾਲੋਂ ਇਨ੍ਹਾਂ ਦੀ ਵਿਭਿੰਨਤਾ ਠੀਕ ਹੈ,” ਕਿਉਂ ਜੋ “ਜਵਾਨੀ ਵਿੱਚ ਪ੍ਰਕਿਰਤੀ ਦਾ ਬਲ ਬਹੁਤ ਸਾਰੇ ਅਸੰਜਮਾਂ ਤੋਂ ਲੰਘ ਜਾਂਦਾ ਹੈ, ਜਿਨ੍ਹਾਂ ਦਾ ਕਰਜ਼ਾ ਉਸ ਨੂੰ ਵਡੇਰੀ ਉਮਰ ਵਿੱਚ ਚੁਕਾਣਾ ਪੈਂਦਾ ਹੈ,” ਕਿਸੇ ਆਦਮੀ ਦੀ ਪ੍ਰੰਢ ਉਮਰ, ਉਸ ਦੀ ਜੁਆਨੀ ਦੀ ਕੀਮਤ ਤਾਰਦੀ ਹੈ। ਅਰੋਗਤਾ ਵਲ ਨੂੰ ਇਕ ਸ਼ਾਹੀ ਮਾਰਗ ਇਕ ਬਗੀਚਾ ਹੈ, ਬੇਕਨ ਈਸਾਈ ਧਰਮ ਪੁਸਤਕ ਦੇ ਕਰਤਾ ਨਾਲ ਇਸ ਗੱਲ ਵਿੱਚ ਸਹਿਮਤ ਹੈ, ”ਸਰਬ ਸ਼ਕਤੀਮਾਨ ਪਰਮਾਤਮਾ ਨੇ ਸੱਭ ਤੋਂ ਪਹਿਲਾਂ ਇਕ ਬਾਗ਼ ਲਗਾਇਆ” ਅਤੇ ਵਾਲਟੇਅਰ ਨਾਲ, ਕਿ ਸਾਨੂੰ ਆਪਣੇ ਪਿਛਲੇ ਵਿਹੜਿਆਂ ਨੂੰ ਅਵੱਸ ਉਗਾ ਲੈਣਾ ਚਾਹੀਦਾ ਹੈ।
ਬੇਕਨ ਦੀ ਸਦਾਚਾਰਕ ਫਿਲਾਸਫ਼ੀ ਵਿੱਚ, ਉਸ ਈਸਾਈਅਤ ਨਾਲੋਂ ਜਿਸ ਪ੍ਰਤੀ ਕਿ ਉਹ ਕਿੰਨੀਆਂ ਸਾਰੀਆਂ ਚਾਤਰ ਨਿਮਸਕਾਰਾਂ ਕਰਦਾ ਸੀ, ਮਿਕਿਆਵਲੀ ਦੀ ਹੀ ਵਧੇਰੇ ਗੰਧ ਆਉਂਦੀ ਸੀ । “ਅਸੀਂ ਮਿਕਿਆਵਲੀ ਤੇ ਉਸ ਭਾਂਤ ਦੇ ਲਿਖਾਰੀਆਂ ਦੇ ਦੇਣਦਾਰ ਹਾਂ, ਜਿਹੜੇ ਖੁੱਲ੍ਹੇ ਤੌਰ ਤੇ ਅਤੇ ਬਿਨਾਂ ਕਿਸੇ ਪਰਦੇ ਦੇ ਉਸ ਚੀਜ਼ ਦੀ ਘੋਸ਼ਣਾ ਕਰਦੇ ਹਨ, ਜੋ ਕੁਝ ਕਿ ਮਨੁੱਖ ਅਸਲੇ ਕਰਦਾ ਹੈ ਨਾ ਕਿ ਇਸੇ ਗੱਲ ਦੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਕਿਉਂਜੋ ਸੱਪ ਦੀ ਸਿਆਣਪ ਤੇ ਘੁੱਗੀ ਦੀ ਨਿਰਦੋਸ਼ਤਾ ਨਾਲ ਸ਼ਾਮਿਲ ਹੋਣਾ ਅਸੰਭਵ ਹੈ, ਜਦ ਤੱਕ ਕਿ ਬੁਰਾਈ ਦੀ ਪ੍ਰਕਿਰਤੀ ਬਾਰੇ ਸਾਨੂੰ ਪਹਿਲਾਂ ਤੋਂ ਜਾਣਕਾਰੀ ਨਾ ਹੋਵੇ ਕਿਉਂ ਜੋ ਇਸ ਤੋਂ ਬਿਨਾਂ ਭਲਾਈ ਅੰਦੇਸੇ ਵਿਚ ਤੇ ਅਸੁਰੱਖਿਅਤ ਪਈ ਰਹਿੰਦੀ ਹੈ ।” ਇਤਾਲਵੀ ਲੋਕਾਂ ਦਾ ਇਕ ਕਬਾ ਜੇਹਾ ਅਖਾਣ ਹੈ “—ਏਨਾ ਸਾਊ ਕਿ ਉਹ ਕਿਸੇ ਵੀ ਚੀਜ਼ ਲਈ ਸਾਊ ਨਹੀਂ ਹੁੰਦਾ।” ਬੇਕਨ ਆਪਣੀ ਸਿੱਖਿਆ ਦਾ ਮੈਲ ਆਪਣੇ ਅਭਿਆਸ ਨਾਲ ਮੇਲ ਕੇ ਰੱਖਦਾ ਹੈ, ਅਤੇ ਦਿਆਨਤਦਾਰੀ ਨਾਲ, ਦੰਭ-ਪਾਖੰਡ ਦੀ ਇਕ ਸੁਘੜ ਮਿਲਾਵਟ ਕਰ ਲੈਣ ਦੀ ਸਲਾਹ ਦੇਂਦਾ ਹੈ, ਜਿਵੇਂ ਕਿ ਕੋਈ ਅਜੇਹੀ ਮਿਲਾਵਟ ਜਿਹੜੀ ਕਿ ਹੰਢਣਸਾਰ ਰਹਿਣ ਵਾਲੀ ਕਿਸੇ ਧਾਤ ਨੂੰ ਵਧੀਕ ਸ਼ੁੱਧ ਪਰ ਵਧੀਕ ਨਰਮ ਬਣਾ ਦੇਂਦੀ ਹੈ । ਉਹ ਇਕ ਅਜੇਹਾ ਭਰਪੂਰ ਤੇ ਵਿਭਿੰਨ ਭਾਂਤ ਦਾ ਜੀਵਨ ਚਾਹੁੰਦਾ ਹੈ, ਜਿਹੜਾ ਕਿ ਹਰੇਕ ਅਜੇਹੀ ਚੀਜ਼ ਦੀ ਜਾਣਕਾਰੀ ਰੱਖਦਾ ਹੋਵੇ ਜਿਹੜੀ ਕਿ ਦਿਲ ਦਿਮਾਗ਼ ਨੂੰ ਵਿਸ਼ਾਲ ਡੂੰਘਾ ਬਲਵਾਨ ਤੇ ਤੀਕਰ ਬਣਾ ਸਕਦੀ ਹੋਵੇ । ਉਹ ਕੇਵਲ ਮਾਤ੍ਰ ਚਿੰਤਕ ਜੀਵਨ ਦੀ ਸ਼ਲਾਘਾ ਨਹੀਂ ਕਰਦਾ, ਗੋਟੇ ਵਾਂਗ ਉਹ ਅਜਿਹੇ ਗਿਆਨ ਲਈ ਨਾ-ਪਸੰਦੀ ਰੱਖਦਾ ਹੈ, ਜਿਹੜਾ ਕਿ ਕਰਮ ਵਲ ਨਾ ਲਿਜਾਂਦਾ ਹੋਵੇ । “ਮਨੁੱਖਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੀਵਨ ਦੇ ਨਾਟਕ-ਘਰ ਵਿੱਚ ਦਰਸ਼ਕ ਹੋਣਾ ਕੇਵਲ ਦੇਵਤਿਆਂ ਤੇ ਫਰਿਸ਼ਤਿਆਂ ਲਈ ਹੀ ਹੁੰਦਾ ਹੈ ।”
ਉਸ ਦਾ ਧਰਮ ਦੇਸ਼-ਭਗਤੀ ਰੂਪ ਵਿੱਚ ਰਾਜੇ ਦੇ ਧਰਮ ਵਾਂਗ ਹੈ । ਭਾਵੇਂ ਇਕ ਤੋਂ ਵਧੀਕ ਵਾਰ ਉਸ ਦੇ ਵਿਰੁੱਧ ਅਨੀਸ਼ਵਰਵਾਦ ਦਾ ਦੋਸ਼ ਲਾਇਆ ਗਿਆ, ਅਤੇ ਉਸ ਦੀ ਫਿਲਾਸਫ਼ੀ ਦਾ ਸਾਰਾ ਝੁਕਾ ਲੌਕਿਕ ਤੇ ਤਰਕਸ਼ੀਲ ਹੈ, ਅਵਿਸ਼ਵਾਸ ਬਾਰੇ ਉਹ ਇਕ ਜ਼ੋਰਦਾਰ ਤੇ ਪ੍ਰਗਟ ਤੌਰ ਤੇ ਸੱਚੇ ਦਿਲੋਂ ਇਨਕਾਰ ਕਰਦਾ ਹੈ । “ਮੈਂ ਈਸਾਈ ਧਰਮ, ਪੁਸਤਕ ਤਾਲਮਦ ਤੇ ਕੁਰਾਨ ਵਿੱਚ ਦਿੱਤੀਆਂ ਸਾਰੀਆਂ ਮਨੋਕਲਪਿਤ ਕਹਾਣੀਆਂ ਵਿਚ ਤਾਂ ਵਿਸ਼ਵਾਸ ਕਰ ਲਵਾਂਗਾ ਪਰ ਇਸ ਗੱਲ ਵਿੱਚ ਨਹੀਂ ਕਿ ਵਿਸ਼ਵ ਦਾ ਇਹ ਢਾਂਚਾ ਮਨ ਤੋਂ ਵਿਹੀਣ ਹੈ । ਥੋੜੀ ਜੇਹੀ ਫ਼ਿਲਾਸਫ਼ੀ ਤਾਂ ਮਨੁੱਖ ਦੇ ਮਨ ਨੂੰ ਅਨੀਸ਼ਵਰਵਾਦ ਵੱਲ ਲਿਜਾਂਦੀ ਹੈ, ਪਰ ਇਸ ਦੀ ਡੂੰਘਾਣ ਤਾਂ ਮਨੁੱਖੀ ਮਨਾਂ ਨੂੰ ਵਾਪਸ ਧਰਮ-ਭਾਵਨਾ ਵੱਲ ਹੀ ਲੈ ਆਉਂਦੀ ਹੈ, ਕਿਉਂ ਜੋ ਜਦ ਤੱਕ ਮਨੁੱਖ ਖਿੰਡੇ ਮੁੰਡੇ ਦੂਜੇ ਕਾਰਨਾਂ ਵਲ ਧਿਆਨ ਦੇਂਦਾ ਹੈ, ਤਾਂ ਇਹ ਕਦੀ ਕਦੀ ਇਨ੍ਹਾਂ ਉਤੇ ਹੀ ਟਿਕ ਕੇ ਅੱਗੇ ਵਲ ਨੂੰ ਨਹੀਂ ਵਧਦਾ, ਪਰ ਉਹ ਇਨ੍ਹਾਂ ਦੀ ਲੜੀ ਦੀ ਲੜੀ ਨੂੰ ਦੇਖਦਾ ਹੈ, ਕਿ ਇਹ ਕਿਵੇਂ ਇਕੱਠੇ ਤੇ ਸੰਗਠਿਤ ਹੋਏ ਹੋਏ ਹਨ ਤਾਂ ਇਸ ਨੂੰ ਅਵੱਸ਼ ਹੀ ਤੇਜ਼ੀ ਨਾਲ ਈਸ਼ਵਰ ਸ਼ਕਤੀ ਤੇ ਪ੍ਰਭੂ-ਪਰਮਾਤਮਾ ਵੱਲ ਆਉਣਾ ਪੈਂਦਾ ਹੈ । ਧਾਰਮਿਕ ਉਦਾਸੀਨਤਾ ਤਾਂ ਝਗੜੇ ਝਾਂਜਿਆਂ ਦੀ ਬਹੁਲਤਾ ਕਰਕੇ ਹੁੰਦੀ ਹੈ । ਨਾਸਤਕਵਾਦ ਦੇ ਕਾਰਨ ਤਾਂ ਧਰਮ ਅੰਦਰਲੇ ਸੰਪਰਦਾਇ ਹੁੰਦੇ ਹਨ, ਜੇਕਰ ਇਹ ਬਹੁਤ ਸਾਰੇ ਹੋਣ, ਕਿਉਂਜੋ ਕੋਈ ਇਕ ਵੰਡ ਤਾਂ ਦੋਹੀਂ ਪਾਸੀਂ ਉਤਸ਼ਾਹ ਵਧਦਾ ਹੈ, ਪਰ ਬਹੁਤੀਆਂ ਵੰਡਾਂ ਤਾਂ ਨਾਸਤਕਵਾਦ ਹੀ ਲਿਆਉਂਦੀਆਂ ਹਨ । ਅਤੇ ਅੰਤਿਮ ਤੌਰ ਤੇ ਸੁਸਿੱਖਿਅਤ ਸਮੇਂ ਤੇ ਵਿਸ਼ੇਸ਼ ਤੌਰ ਤੇ ਸ਼ਾਂਤੀ ਤੇ ਐਸ਼ ਫਰਜ਼ ਵਾਲੇ ਸਮੇਂ ਅਜੇਹਾ ਕੁਝ ਹੁੰਦਾ ਹੈ ਕਿਉਂਜੋ ਦੁੱਖ ਤੇ ਬਿਪਤਾਵਾਂ ਤਾਂ ਮਨੁੱਖੀ ਮਨਾਂ ਨੂੰ ਧਰਮ ਵੱਲ ਹੀ ਝੁਕਾਅ ਦੇਂਦੀਆਂ ਹਨ ।’
ਪਰ ਬੇਕਨ ਦੀ ਕਦਰ-ਕੀਮਤ ਉਨੀ ਧਰਮ ਸ਼ਾਸਤ ਤੇ ਨੀਤੀ ਸ਼ਾਸਤ ਵਿੱਚ ਨਹੀਂ ਜਿੰਨੀ ਕਿ ਮਨੋ ਵਿਗਿਆਨ ਵਿੱਚ ਪਾਈ ਜਾਂਦੀ ਹੈ । ਉਹ ਮਨੁੱਖੀ ਪ੍ਰਕਿਰਤੀ ਦਾ ਇਕ ਧੋਖਾ ਨਾਂ ਖਾਣ ਵਾਲਾ, ਵਿਸ਼ਲੇਸ਼ਣਕਾਰ ਹੈ । ਅਤੇ ਆਪਣਾ ਤੀਰ ਹਰ ਹਿਰਦੇ ਅੰਦਰ ਭੇਜਦਾ ਹੈ । ਸੰਸਾਰ ਭਰਦੇ ਕਿਸੇ ਬਹੇ ਤੋਂ ਬਹੇ ਵਿਸ਼ੇ ਬਾਰੇ ਉਹ ਤਾਜ਼ਾ ਦਮ-ਕਰਨ ਵਾਲੇ ਢੰਗ ਨਾਲ ਮੌਲਿਕ ਹੁੰਦਾ ਹੈ। ”ਕੋਈ ਇਕ ਵਿਵਾਹਿਤ ਮਨੁੱਖ, ਪਹਿਲੇ ਦਿਨ ਨੂੰ ਹੀ ਆਪਣੇ ਵਿਚਾਰਾਂ ਵਿੱਚ ਸੱਤ ਸਾਲ ਵਧੀਕ ਵਡੇਰਾ ਹੋ ਜਾਂਦਾ ਹੈ।” “ਇਹ ਆਮ ਦੇਖਣ ਵਿੱਚ ਆਇਆ ਹੈ ਕਿ ਚੰਦਰੇ ਪਤੀਆਂ ਦੀਆਂ ਪਤਨੀਆਂ ਸ੍ਰੇਸ਼ਟ ਹੁੰਦੀਆਂ ਹਨ ।” (ਬੇਕਨ ਨੂੰ ਛੱਡ ਕੇ) । “ਇਕ ਛੜਾ ਜੀਵਨ ਪਾਦਰੀ ਲੋਕਾਂ ਨਾਲ ਤਾਂ ਚੰਗਾ ਨਿਭਾ ਜਾਂਦਾ ਹੈ, ਕਿਉਂ ਜੋ ਦਾਨ ਪੁੰਨ ਦਾ ਪੈਸਾ ਤਾਂ ਸ਼ਾਇਦ ਮੁਸ਼ਕਿਲ ਨਾਲ ਉਸ ਜ਼ਮੀਨ ਨੂੰ ਹੀ ਗਿੱਲਾ ਕਰਦਾ ਹੈ, ਜਿਥੇ ਕਿ ਸ਼ੁਰੂ ਵਿੱਚ ਇਸ ਨੂੰ ਇਕ ਟੋਆ ਭਰ ਦੇਣਾ ਚਾਹੀਦਾ ਹੈ । ਉਹ ਆਦਮੀ ਜਿਸ ਦੀ ਪਤਨੀ ਤੇ ਬੱਚੇ ਹੋਣ ਉਹ ਆਪਣੀ ਕਿਸਮਤ ਨੂੰ ਹੀ ਬੰਨ੍ਹ ਪਾ ਦੇਂਦਾ ਹੈ, ਕਿਉਂ ਜੋ ਉਹ ਮਹਾਨ ਉੱਦਮਾਂ ਦੇ ਰਸਤੇ ਵਿੱਚ ਰੁਕਾਵਟ ਹੁੰਦੇ ਹਨ, ਭਾਵੇਂ ਇਹ ਉੱਦਮ ਭਲਾਈ ਲਈ ਹੋਣ ਜਾਂ ਬੁਰਾਈ ਲਈ । ਪ੍ਰਤੀਤ ਹੁੰਦਾ ਹੈ ਕਿ ਬੇਕਨ ਨੂੰ ਏਨੀ ਇਹ ਇਲਤ ਕਰਨੀ ਪਈ ਸੀ ਕਿ ਪਿਆਰ ਲਈ ਉਸ ਪਾਸ ਕੋਈ ਸਮਾਂ ਹੀ ਨਹੀਂ ਸੀ ਕਰਤੀ ਆਨ ਅਤੇ ਇਸ ਦੀ ਡੂੰਘਾਈ ਸ਼ਾਇਦ ਉਸ ਨੇ ਕਦੀ ਮਹਿਸੂਸ ਹੀ ਨਹੀਂ ਸੀ ਕੀਤਾ। ਇਸ ਉਦਵੇਗ ਦੀ ਅਧਿਕਤਾ ਦੇਖਣ ਵਿੱਚ ਆਉਣੀ ਇਕ ਅਸਚਰਜ ਗੱਲ ਹੈ । ਸ਼ਾਇਦ ਹੀ ਬੰਦੀ ਕੋਈ ਅਭਿਮਾਨੀ ਆਦਮੀ ਅਜੇਹਾ ਹੋਇਆ ਹੋਵੇ ਜਿਸ ਨੇ ਆਪਣੇ ਆਪ ਬਾਰੇ ਇਤਨੀ ਮੂਰਖਤਾ ਨਾਲ ਸੱਚਿਆ ਹੋਵੇ, ਜਿੰਨਾ ਕਿ ਕੋਈ ਪ੍ਰੇਮੀ ਆਪਣੀ ਪ੍ਰਿਤਮਾ ਬਾਰੇ ਸੋਚਦਾ ਹੈ । ਤੁਸੀਂ ਦੇਖ ਸਕਦੇ ਹੋ ਕਿ ਸਾਰੇ ਮਹਾਨ ਤੇ ਸੁਯੋਗ ਵਿਅਕਤੀਆਂ ਵਿਚੋਂ (ਜਿਥੋਂ ਤੱਕ ਕਿ ਯਾਦ ਪੁਰਾਣੇ ਤੇ ਥੋੜੇ ਚਿਰ ਪਹਿਲਾਂ ਦੇ ਸਮੇਂ ਤਕ ਕੰਮ ਕਰਦੀ ਹੈ) ਕੋਈ ਇਕ ਵੀ ਅਜੇਹਾ ਨਹੀਂ ਜਿਹੜਾ ਕਿ ਪਿਆਰ ਦੀ ਦੀਵਾਨਗੀ ਦੀ ਮਾਤ੍ਰਾ ਤਕ ਜਾ ਪਹੁੰਚਾ ਹੋਵੇ, ਜਿਹੜੀ ਚੀਜ਼ ਇਹ ਪ੍ਰਗਟ ਕਰਦੀ ਹੈ, ਕਿ ਮਹਾਨ ਆਤਮਾਵਾਂ ਤੇ ਮਹਾਨ ਕਾਰ ਵਿਹਾਰ ਇਸ ਕਮਜ਼ੋਰ ਉਦਵੇਗ ਨੂੰ ਬਾਹਰ ਹੀ ਰੋਕੀ ਰੱਖਦੇ ਹਨ।”
ਪਿਆਰ ਨਾਲੋਂ ਉਹ ਮਿਤ੍ਤਾ ਦੀ ਵਧੀਕ ਕਦਰ ਕਰਦਾ ਹੈ, ਭਾਵੇਂ ਕਿ ਮਿਤ੍ਤਾ ਬਾਰੇ ਵੀ ਉਹ ਸ਼ੰਕਾਵਾਦੀ ਹੋ ਸਕਦਾ ਹੈ । ‘ਸੰਸਾਰ ਵਿਚ ਮਿਤ੍ਤਾ ਬੜੀ ਥੋੜ੍ਹੀ ਹੁੰਦੀ ਹੈ, ਤੇ ਸਭ ਤੋਂ ਘੱਟ ਸਮਾਨ ਦਰਜੇ ਦੇ ਲੋਕਾਂ ਵਿੱਚ, ਜਿਸ ਨੂੰ ਕਿ ਇਨ੍ਹਾਂ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਸੀ । ਜਿਹੜਾ ਕੋਈ ਪਿਆਰ ਮੌਜੂਦ ਹੈ ਉਹ ਉਨ੍ਹਾਂ ਉਤਕ੍ਰਿਸ਼ਟਾਂ ਤੇ ਨਿਸ਼ਟਾਂ ਵਿਚਕਾਰ ਹੁੰਦਾ ਹੈ, ਜਿਨ੍ਹਾਂ ਦੇ ਭਾਗ ਹੀ ਇਕ ਦੂਜੇ ਨੂੰ ਸਮਝਾ ਸਕਦੇ ਹਨ । ਪਿਆਰ ਦਾ ਪ੍ਰਧਾਨ ਫਲ ਹਿਰਦੇ ਦੀ ਤੇ ਉਭਾਰ ਦਾ ਇਕ ਅਜੇਹਾ ਸੁਖ ਤੇ ਇਸ ਦਾ ਪ੍ਰਗਟਾਵਾ ਹੁੰਦਾ ਹੈ, ਜਿਸ ਨੂੰ ਸਭ ਭਾਂਤਾਂ ਦੇ ਉਦਵੇਸ਼, ਉਤਪੰਨ ਕਰਦੇ ਤੇ ਭਰਪੂਰਤਾ ਜਗਾਂਦੇ ਹਨ ।” ਕੋਈ ਮਿੱਤਰ ਇਕ ਕੰਨ ਹੁੰਦਾ ਹੈ ।”ਜਿਨ੍ਹਾਂ ਲੋਕਾਂ ਨੂੰ ਆਪਣਾ ਆਪ ਖੋਲ੍ਹਣ ਲਈ ਮਿੱਤਰਾਂ ਦੀ ਲੋੜ ਹੁੰਦੀ ਹੈ, ਉਹ ਆਪਣੇ ਦਿਲਾਂ ਦੇ ਹੀ ਮਾਸਹਾਰੀ ਹੁੰਦੇ ਹਨ। ਜਿਸ ਕਿਸੇ ਆਦਮੀ ਦਾ ਮਨ ਬਹੁਤ ਸਾਰੇ ਵਿਚਾਰਾਂ ਨਾਲ ਭਰਿਆ ਹੋਵੇ, ਉਸ ਦੀਆਂ ਸੱਚ ਸਮਝ ਸ਼ਕਤੀਆਂ, ਦੂਜੇ ਨਾਲ ਮੇਲ ਮਿਲਾਪ ਤੇ ਗੱਲਬਾਤ ਕਰਨ ਨਾਲ ਸਪੱਸ਼ਟ ਹੋ ਜਾਂਦੀਆਂ ਤੇ ਖਿੜ ਉੱਠਦੀਆਂ ਹਨ, ਉਹ ਆਪਣੇ ਵਿਚਾਰਾਂ ਨੂੰ ਵਧੀਕ ਸੁਖੈਨਤਾ ਨਾਲ ਉਛਾਲਦਾ ਹੈ, ਉਹ ਉਨ੍ਹਾਂ ਨੂੰ ਵਧੀਕ ਵਿਵਸਥਾ ਨਾਲ ਵਿਵਸਥਿਤ ਕਰਦਾ ਹੈ, ਉਹ ਦੇਖ ਲੈਂਦਾ ਹੈ ਕਿ ਉਹ ਕਿਵੇਂ ਦਿਖਾਈ ਦੇਂਦੇ ਹਨ । ਜਦੋਂ ਉਨ੍ਹਾਂ ਨੂੰ ਸ਼ਬਦਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ, ਅੰਤਿਮ ਤੋਰ ਤੇ ਉਹ ਆਪਣੇ ਆਪ ਨਾਲੋਂ ਵਧੀਕ ਸਿਆਣਾ ਹੋ ਉਠਦਾ ਹੈ, ਅਤੇ ਇਹ ਦਿਨ ਭਰ ਦੇ ਚਿੰਤਨ ਨਾਲੋਂ ਇਕ ਘੰਟੇ ਦੇ ਵਾਰਤਾਲਾਪ ਨਾਲ ਵਧੀਕ ।”
ਜੁਆਨੀ ਤੋਂ ਵਡੇਰੀ ਉਮਰ ਬਾਰੇ ਵਾਲੇ ਨਿਬੰਧ ਵਿਚ, ਉਹ ਇਕ ਕਿਤਾਬ ਦੀ ਕਿਤਾਬ ਇਕ ਪੈਰ੍ਹੇ ਦੇ ਅੰਦਰ ਧਰ ਦੇਂਦਾ ਹੈ । ‘ਨਵਯੁਵਕ, ਨਿਰਣਾ ਕਰਨ ਨਾਲੋਂ ਆਵਿਸ਼ਕਾਰ ਕਰਨ ਦੇ, ਸਲਾਹ ਦੇਣ ਨਾਲੋਂ ਵਰਤੋਂ ਵਿਚ ਲਿਆਉਣ ਦੇ ਅਤੇ ਟਿਕ ਟਿਕਾ ਗਏ ਹੋਏ ਵਣਜ ਵਪਾਰ ਨਾਲ ਨਵੀਆਂ ਯੋਜਨਾਵਾਂ ਦੇ ਵਧੀਕ ਯੋਗ ਹੁੰਦੇ ਹਨ। ਕਿਉਂ ਜੋ ਉਨ੍ਹਾਂ ਚੀਜ਼ਾਂ ਵਸਤਾਂ ਬਾਰੇ ਉਮਰ ਦਾ ਅਨੁਭਵ ਜਿਹੜੀਆਂ ਕਿ ਇਸ ਦੇ ਘੇਰੇ ਵਿੱਚ ਆਂਉਂਦੀਆਂ ਹਨ, ਉਨ੍ਹਾਂ ਦੀ ਅਗਵਾਈ ਕਰਦਾ ਹੈ, ਪਰ ਨਵੀਆਂ ਵਸਤਾਂ ਵਿੱਚ ਉਨ੍ਹਾਂ ਨੂੰ ਖਰਾਬ ਕਰਦਾ ਹੈ । ਕੰਮਾਂ ਕਾਜਾਂ ਦੇ ਸੰਚਾਲਨ ਜਿੰਨਾ ਕੁਝ ਕਾਬੂ ਰੱਖ ਸਕਦੇ ਹਨ ਉਸ ਤੋਂ ਵਧੀਕ ਨੂੰ ਜੱਫਾ ਮਾਰਦੇ ਹਨ, ਜਿੰਨਾ ਕੁਝ ਸ਼ਾਂਤ ਕਰਦੇ ਹਨ, ਉਸ ਨਾਲੋਂ ਵਧੀਕ ਜੋਸ਼ ਦਿਵਾਂਦੇ ਹਨ: ਵਸੀਲਿਆਂ ਤੇ ਮਾਤਾਵਾਂ ਦਾ ਵਿਚਾਰ ਕੀਤੇ ਬਿਨਾਂ ਉਦੇਸ਼ਾਂ ਵਲ ਭੱਜ ਉਠਦੇ ਹਨ, ਮੂਰਖਤਾ ਨਾਲ ਕੁਝ ਉਨ੍ਹਾਂ ਅਸੂਲਾਂ ਦਾ ਪਿੱਛਾ ਕਰਨ ਲੱਗ ਪੈਂਦੇ ਹਨ, ਜਿਹੜੇ ਸਬੱਬ ਨਾਲ ਉਨ੍ਹਾਂ ਦੇ ਸਾਹਮਣੇ ਆ ਜਾਂਦੇ ਹਨ। ਤਬਦੀਲੀ ਕਰਨ ਦੀ ਪ੍ਰਵਾਹ ਨਹੀਂ ਕਰਦੇ, ਉਹ ਕਿਵੇਂ ਕਰਦੇ ਹਨ, ਜਿਸ ਕਰਕੇ ਅਣਜਾਣੀਆਂ ਪਛਾਣੀਆਂ ਅਸੁਬਿਧਾਵਾਂ ਖੜੀਆਂ ਹੋ ਜਾਂਦੀਆਂ ਹਨ । ਉਮਰ ਦੇ ਵਡੇਰੇ ਆਦਮੀ ਇਤਰਾਜ਼ ਕਰਦੇ, ਸਲਾਹ ਨੂੰ ਬਹੁਤ ਲਮਕਾ ਦੇਂਦੇ ਹਨ, ਜੋਖਮ ਬਹੁਤ ਘੱਟ ਉਠਾਉਂ ਦੇ ਹਨ, ਬਹੁਤ ਛੇਤੀ ਪਛਚਾਤਾਪ ਕਰਕੇ ਅਤੇ ਘੱਟ ਹੀ ਕਦੀ ਕਿਸੇ ਵਿਹਾਰ ਨੂੰ ਪੁਰੋ ਸਮੇਂ ਅੰਦਰ ਨੇਪਰੇ ਚਾੜ੍ਹਦੇ ਹਨ, ਸਗੋਂ ਅਧੂਰੀ ਜੇਹੀ ਸਤੋਲਤਾਂ ਨਾਲ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦੇ ਹਨ । ਨਿਸ਼ਚਿਤ ਤੋਰ ਤੇ ਦੋਹਾਂ ਉਮਰਾਂ ਨੂੰ ਮਜਬੂਰੀ ਨਾਲ ਆਹਰੇ ਲਾਉਣਾ ਚੰਗਾ ਹੁੰਦਾ ਹੈ, ਕਿਉਂ ਜੋ ਦੋਹਾਂ ਦੇ ਸਦਗਣ ਦੀਆਂ ਤਰੁਟੀਆਂ ਦੀ ਸੋਧ ਕਰ ਲੈਂਦੇ ਹਨ ।” ਫਿਰ ਵੀ ਉਹ ਖਿਆਲ ਕਰਦਾ ਹੈ, ਕਿ ਜੁਆਨੀ ਤੇ ਬਚਪਨ ਨੂੰ ਹੱਦੋਂ ਵਧੀਕ ਖੁੱਲ੍ਹ ਮਿਲ ਸਕਦੀ ਤੇ ਇਸ ਤਰ੍ਹਾਂ ਉਹ ਅਵਿਵਸਥਿਤ ਹੋ ਕੇ ਢਿੱਲੇ ਪੈ ਸਕਦੇ ਹਨ । “ਮਾਪਿਆਂ ਨੂੰ ਸਮੇਂ ਸਿਰ ਆਪਣੇ ਬੱਚਿਆਂ ਲਈ ਉਹ ਵਿਹਾਰ, ਤੇ ਕਿੱਤੇ ਕਸਬ ਚੁਣ ਲੈਣੇ ਚਾਹੀਦੇ ਹਨ, ਜਿਹੜੇ ਕਿ ਉਹ ਬੱਚਿਆਂ ਲਈ ਅਨੁਕੂਲ ਸਮਝਦੇ ਹੋਣ ਕਿਉਂ ਜੋ ਉਦੋਂ ਉਹ ਵੱਧ ਤੋਂ ਵੱਧ ਲਚਕੀਲੇ ਹੁੰਦੇ ਹਨ; ਅਤੇ ਉਨ੍ਹਾਂ ਨੂੰ ਇਸ ਖਿਆਲ ਨਾਲ ਬੱਚਿਆਂ ਦੀਆਂ ਰੁਚੀਆਂ ਬਾਰੇ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਕਿ ਉਹ ਆਪਣੇ ਮਾਨਸਿਕ ਝੁਕਾਵ ਅਨੁਸਾਰ ਆਪ ਹੀ ਚੰਗੀ ਤਰ੍ਹਾਂ ਕਿਸੇ ਕਿਤੇ ਵਿਚ ਪੈ ਜਾਣਗੇ । ਇਹ ਠੀਕ ਹੈ ਕਿ ਜੇਕਰ ਬੱਚਿਆਂ ਦੀਆਂ ਰੁਚੀਆਂ ਤੇ ਝੁਕਾਵ ਅਸਾਧਾਰਣ ਹੋਣ, ਤਾਂ ਉਨ੍ਹਾਂ ਦਾ ਉਲੰਘਣ ਨਾ ਕਰਨਾ ਹੀ ਚੰਗਾ ਹੁੰਦਾ ਹੈ; ਪਰ ਆਮ ਹਾਲਤਾਂ ਵਿਚ ਤਾਂ, ਪਾਈਥ ਗੋਰਸ ਦੀ ਇਹ ਸੂਤਰ ਸਿੱਖਿਆ ਹੀ ਚੰਗੀ ਚਾਹੀਦੀ ਹੈ— ਚੰਗੇ ਤੋਂ ਚੰਗੇ ਦੀ ਚੋਣ ਕਰੋ, ਅਭਿਆਸ ਇਸ ਨੂੰ ਸੁਹਾਵਣਾ ਤੇ ਸੁਖੈਨ ਬਣਾ ਦੇਵੇਗਾ ਕਿਉਂ ਜੋ ਅਭਿਆਸ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਨਿਆਇਕਾਰ ਕਰਮਚਾਰੀ ਹੈ ।”
”ਨਿਬੰਧਾਂ” ਦੀ ਰਾਜਨੀਤੀ ਇਕ ਅਜੇਹੇ ਰੂੜ੍ਹੀਵਾਦ ਦਾ ਪ੍ਰਚਾਰ ਕਰਦੀ ਹੈ, ਜਿਹੜਾ ਕਿ ਉਸ ਆਦਮੀ ਲਈ ਸੁਭਾਵਕ ਹੀ ਸੀ, ਜਿਹੜਾ ਕਿ ਸ਼ਾਸਨ ਕਰਨ ਦੀ ਅਭਿਲਾਸ਼ਾ ਰਖਦਾ ਸੀ ।ਬੇਕਨ ਇਕ ਪ੍ਰਬਲ ਕੇਂਦਰੀ ਸੱਤਾ ਚਾਹੁੰਦਾ ਹੈ । ਰਾਜਤੰਤ ਸਰਕਾਰ ਦਾ ਸਰਬ ਸੇਸ਼ਟ ਰੂਪ ਹੈ; ਅਤੇ ਆਮ ਤੌਰ ਤੇ ਕਿਸੇ ਰਾਜ ਦੀ ਕਾਰਜ ਕੁਸ਼ਲਤਾ ਸੱਤਾ ਦੇ ਕੇਂਦ੍ਰੀਕਰਣ ਨਾਲ ਭਿੰਨ ਭਿੰਨ ਹੁੰਦੀ ਹੈ। ਰਾਜ ਸਰਕਾਰ ਵਿਚ “ਵਿਹਾਰ ਦੇ ਤਿੰਨ ਬਿੰਦੂ ਹੁੰਦੇ ਹਨ” : “ਤਿਆਰੀ; ਚਰਚਾ ਜਾਂ ਪੜਚੋਲ: ਅਤੇ ਪੂਰਨਤਾ” (ਜਾਂ ਵਰਤੋਂ ਵਿਚ ਲਿਆਉਣਾ) “ਇਨ੍ਹਾਂ ਦੇ ਬਾਰੇ ਵਿਚ ਜੇਕਰ ਤੁਹਾਡੀ ਮਰਜ਼ੀ ਕੰਮ ਨੂੰ ਨੇਪਰੇ ਚਾੜ੍ਹਨ ਦੀ ਹੋਵੇ, ਤਾਂ ਕੇਵਲ ਵਿਚਕਾਰਲੇ ਬਿੰਦੂ ਦਾ ਕੰਮ ਬਹੁਤਿਆਂ ਦਾ ਤੇ ਪਹਿਲੇ ਤੇ ਛੇਕੜਲੇ ਦਾ ਥੋੜ੍ਹੇ ਜੇਹੇ ਆਦਮੀਆਂ ਦਾ ਹੋਣਾ ਲੋੜੀਂਦਾ ਹੈ ।” ਉਹ ਇਕ ਸਪਸ਼ਟ ਤੌਰ ਤੇ ਸੈਨਿਕਵਾਦੀ ਹੈ; ਉਦਯੋਗ ਦੇ ਵਿਕਾਸ, ਬਾਰੇ ਉਹ ਇਸ ਲਈ ਕਲੇਸ਼ ਮਨਾਂਦਾ ਹੈ, ਕਿ ਇਹ ਮਨੁੱਖਾਂ ਨੂੰ ਜੰਗ ਲਈ ਅਸਮਥ ਬਣਾਂਦਾ ਹੈ,” ਅਤੇ ਲੰਮੇ ਸਮੇਂ ਦੀ ਸ਼ਾਂਤੀ ਵਿਰੁਧ ਰੋਂਦਾ ਹੈ, ਕਿ ਇਸ ਨਾਲ ਮਨੁੱਖ ਅੰਦਰਲੀ ਯੋਧਾ ਬ੍ਰਿਤੀ ਸੌਂ ਜਾਂਦੀ ਹੈ । ਇਸ ਦੇ ਵਿਪ੍ਰੀਤ ਕੱਚੇ ਮਾਲ ਦੀ ਮਹਤੱਤਾ ਨੂੰ ਉਹ ਅਨੁਭਵ ਕਰਦਾ ਹੈ : ‘ਸੋਲਿਨ ਨੇ ਕੋਸਸ ਪ੍ਰਤਿ ਠੀਕ ਹੀ ਕਿਹਾ ਸੀ (ਜਦੋਂ ਵਿਖਾਲੇ ਦੇ ਤੌਰ ਤੇ ਕੋਸਸ ਨੇ ਉਸ ਨੂੰ ਆਪਣਾ ਸੋਨਾ ਵਿਖਾਇਆ ਸੀ) ਸ਼੍ਰੀ ਮਾਨ ਜੀ ਜੇਕਰ ਕੋਈ ਹੋਰ ਅਜੇਹਾ ਵਿਅਕਤੀ ਨਿਕਲੇ ਜਿਸ ਦੇ ਪਾਸ ਤੁਹਾਡੇ ਨਾਲੋਂ ਚੰਗੇਰਾ ਲੋਹਾ ਹੋਵੇ, ਤਾਂ ਤੁਹਾਡੇ ਇਸ ਸਾਰੇ ਸੋਨੇ ਦਾ ਉਹ ਸੁਆਮੀ ਬਣ ਜਾਵੇਗਾ ।”
ਅਰਸਤੂ ਵਾਂਗ ਉਸ ਪਾਸ ਕ੍ਰਾਂਤੀਆਂ ਨੂੰ ਟਾਲਣ ਲਈ ਵੀ ਕੁਝ ਸਲਾਹ ਮੌਜੂਦ ਹੈ। ‘ਰਾਜ ਵਿਦੋਹਾਂ ਨੂੰ ਰੋਕਣ ਦਾ ਸਭ ਤੋਂ ਨਿਸ਼ਚਿਤ ਰਸਤਾ, ਉਨ੍ਹਾਂ ਅੰਦਰੋਂ ਠੋਸ ਕਾਰਨ ਦਾ ਹਟਾ ਦਿੱਤਾ ਕਿਉਂ ਜੋ ਜੇਕਰ ਬਾਲਣ ਤਿਆਰ ਪਿਆ ਹੋਵੇ, ਤਾਂ ਕਿਹਾ ਨਹੀਂ ਜਾ ਸਕਦਾ, ਕਿ ਕਿਥੋਂ ਕੋਈ ਚਿਣਗ ਆ ਕੇ ਇਸ ਨੂੰ ਅੱਗ ਲਾ ਦੇਵੇਗੀ । ਨਾ ਹੀ ਇਸ ਤੋਂ ਸਿੱਟਾ ਨਿਕਲਦਾ ਹੈ, ਕਿ ਬਹੁਤ ਸਖਤੀ ਨਾਲ ਚਰਚਾਵਾਂ ਨੂੰ ਦਬਾ ਦੇਣ ਨਾਲ ਦੁੱਖਾਂ ਦਾ ਇਲਾਜ ਹੋ ਸਕਦਾ ਹੈ, ਕਿਉਂਕਿ ਜੋ ਬਹੁਤੀ ਵਾਰੀ ਤਾਂ ਉਨ੍ਹਾਂ ਨੂੰ ਘ੍ਰਿਣਾ ਕਰਨ ਨਾਲ ਹੀ, ਉਹ ਸਭ ਤੋਂ ਚੰਗੀ ਤਰ੍ਹਾਂ ਦਬਾਈਆਂ ਜਾਂਦੀਆਂ ਹਨ। ਜਦੋਂ ਕਿ ਉਨ੍ਹਾਂ ਨੂੰ ਉਚੇਚਾ ਦਬਾਣ ਦਾ ਯਤਨ ਕਰਨ ਨਾਲ ਇਹ ਦੇਰ ਤਕ ਰਹਿਣ ਵਾਲਾ ਇਕ ਅਜੂਬਾ ਬਣ ਜਾਂਦੀਆ ਹਨ । ਰਾਜ ਵਿਲੇ੍ਹ ਦੀ ਸਾਮਗ੍ਰੀ ਦੋ ਭਾਗ ਦੀ ਹੁੰਦੀ ਹੈ। ਬਹੁਤੀ ਗਰੀਬੀ ਤੇ ਬਹੁਤੀਆਂ ਸੰਤੁਸ਼ਟਤਾਂ ਰਾਜ ਵਿਦੋਹਾਂ ਦੇ ਕਾਰਨ ਤੇ ਮੂਲ ਪ੍ਰੇਰਨਾਵਾਂ ਇਕ ਹੁੰਦੀਆਂ ਹਨ। ਧਰਮ ਅੰਦਰ ਪਰਿਵਰਤਨ, ਟੈਕਸ, ਕਾਨੂੰਨਾਂ ਤੇ ਰਿਵਾਜਾਂ ਦੀ ਤਬਦੀਲੀ; ਵਿਸ਼ੇਸ਼ ਅਧਿਕਾਰਾਂ ਦਾ ਮਿਟਾ ਦਿਤਾ ਜਾਣਾ, ਵਿਆਪਕ ਦਮਨ, ਅਯੋਗ ਵਿਕਤੀਆਂ ਤੋਂ ਉਪਰਿਆਂ ਦਾ ਅੱਗੇ ਵਧਣਾ ਚੀਜ਼ਾਂ ਦੀਆਂ ਥੁੜਾਂ, ਨਾਮਕ ਦੇ ਸੈਨਿਕ, ਲੜਨ ਤੇ ਉਤਰ ਆਉਣ ਵਾਲੀਆਂ ਪਾਰਟੀਆਂ ਅਤੇ ਲੋਕਾਂ ਨੂੰ ਨਾਰਾਜ਼ ਕਰਨ ਵਾਲੀ ਸਾਂਝੇ ਜਿਹੜੀ ਵੀ ਕੋਈ ਚੀਜ ਦਿਨ੍ਹਾਂ ਨਾਲ ਸ਼ਾਮਿਲ ਜਾਏ ।” ਹਰ ਨੇਤਾ ਦਾ ਭੇਦ, ਨਿਰਸੰਦੇਹ ਆਪਣੇ ਆਪਣੇ ਵੈਰੀਆਂ ਨੂੰ ਪਾੜਨਾ ਤੇ ਆਪਣੇ ਮਿੱਤਰਾਂ ਨੂੰ ਲੋੜ ਨਾ ਹੁੰਦਾ। “ਵਿਆਪਕ ਤੌਰ ਤੇ,ਸਾਰੀਆਂ ਅਜੇਹੀਆਂ ਪਾਰਟੀਆਂ ਨੂੰ ਪਾੜ ਦੇਣਾ, ਜਾਂ ਤੋੜ ਦੇਣਾ ਜਿਹੜੀਆਂ ਕਿ ਰਾਜ ਦੀਆਂ ਵਿਰੋਧੀ ਹੋਣ ਤੇ ਉਨ੍ਹਾਂ ਨੂੰ ਕੁਝ ਵਿਥ ਉਤੇ ਕਰਕੇ ਰਖਣਾ ਜਾਂ ਘੱਟੋ ਘੱਟ ਉਨ੍ਹਾਂ ਦੀ ਆਪੋ ਵਿਚ ਬੇਭਰੋਸਗੀ ਪੈਦਾ ਕਰ ਦੇਣੀ, ਇਹ ਸਾਰਾ ਕੁਝ ਕੋਈ ਬਹੁਤ ਭੈੜਾ ਇਲਾਜ ਨਹੀਂ: ਕਿਉਂਜੋ ਇਹ ਇਕ ਬੜੀ ਸਟੈਣਕ ਜੇਹੀ ਹਾਲਤ ਹੁੰਦੀ ਹੈ ਜੇਕਰ ਉਹ ਲੋਕ ਜਿਨ੍ਹਾਂ ਦੇ ਹਥ ਵਿਚ ਰਾਜਸੀ ਮਾਮਲਿਆਂ ਵਾਂਗ ਡੋਰ ਹੋਵੇ, ਉਹ ਤਾਂ ਅਜੋੜਾਂ ਤੇ ਝਗੜੇ ਰਾਜੇ ਨਾਲ ਭਰੇ ਹੋਣ, ਅਤੇ ਉਹ ਜਿਹੜੇ ਕਿ ਰਾਜ ਵਿਰੋਧੀ ਹੋਣ, ਉਹ ਇਕੱਠੇ ਤੇ ਸੰਯੁਕਤ ਹੋਣ ।” ਕ੍ਰਾਂਤੀਆਂ ਨੂੰ ਟਾਲਣ ਦਾ ਇਕ ਵਧੀਕ ਚੰਗਾ ਨੁਕਸਾ, ਧਨ ਦੌਲਤ ਦੀ ਨਿਆਇ ਪੂਰਨ ਵੰਡ ਹੈ। “ਰੁਪਿਆ ਪੈਸਾ ਕੂੜੇ ਕਰਕਟ ਦੇ ਖਾਦ ਦੇ ਸਮਾਨ ਹੁੰਦਾ ਹੈ, ਜਿਹੜਾ ਕਿ ਪਸਾਰੇ ਜਾਣ ਤੋਂ ਬਿਨਾਂ ਲਾਭਦਾਇਕ ਨਹੀਂ ਹੁੰਦਾ ।” ਪਰ ਇਸ ਦਾ ਭਾਵ ਸਮਾਜ- ਵਾਦ ਜਾਂ ਲੋਕਤੰਤ੍ਰ ਵੀ ਨਹੀਂ । ਬੇਕਨ ਲੋਕਾਂ ਲਈ ਬੇਭਰੋਸਗੀ ਰਖਦਾ ਹੈ, ਜਿਨ੍ਹਾਂ ਦੀ ਉਸ ਦੇ ਸਮੇਂ ਵਿਚ ਵਿਦਿਆ ਤੀਕ ਚੰਗੀ ਪਹੁੰਚ ਨਹੀਂ ਸੀ । “ਸਭ ਤੋਂ ਨੀਵੀਂ ਖੁਸ਼ਾਮਦ ਆਮ ਲੋਕਾਂ ਦੀ ਖੁਸ਼ਾਮਦ ਹੁੰਦੀ ਹੈ।”ਫੈਸੀਅਨ ਨੇ ਇਸ ਗੱਲ ਨੂੰ ਠੀਕ ਸਮਝਿਆ ਸੀ, ਜਦੋਂ ਲੋਕਾਂ ਦੀ ਇਕ ਭੀੜ ਦੁਆਰਾ ਤਾੜੀਆਂ ਨਾਲ ਪ੍ਰਸੰਸਾ ਕੀਤੇ ਜਾਣ ਸਮੇਂ ਉਸ ਨੇ ਪੁਛਿਆ ਸੀ । ਉਸ ਪਾਸੋਂ ਕਿਹੜੀ ਕੋਈ ਭੁਲ ਹੋ ਗਈ ਸੀ ?” ਜਿਹੜੀ ਚੀਜ਼ ਬੇਕਨ ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਮਾਲਕ ਕਿਸਾਨਾਂ ਦੀ ਕਿਸਾਨੀ ਹੈ, ਤਦ ਫਿਰ ਪ੍ਰਬੰਧ ਨਾ ਨਿਤਮਇਕ ਕੁਲੀਨਤੰਤ੍ਰ, ਅਤੇ ਸਭ ਤੋਂ ਉਤੇ ਇਕ ਫ਼ਿਲਾਸਫ਼ਰ ਰਾਜ। ”ਵਿਚ, ਚੀਜ਼ ਲਗਭਗ ਉਦਾਹਰਣ ਵਿਹੀਨ ਹੈ, ਕਿ ਕੋਈ ਰਾਜ ਸਰਕਾਰ ਸੁਸਿਖਯਤ ਸ਼ਾਸਕਾਂ ਦੇ ਅਧੀਨ, ਐਸਵਰਜਵਾਨ ਨਾ ਹੋਈ ਹੋਵੇ ।” ਉਹ ਸਨੀਕਾ, ਐਨਟੋਨੀਨਸ, ਪਾਇਸ, ਅਤੇ ਆਰੀਲੀਅਸ ਦਾ ਉਲੇਖ ਕਰਦਾ ਹੈ। ਉਸ ਦੀ ਇਹ ਆਸ਼ਾ ਸੀ ਕਿ ਆਉਣ ਵਾਲੀ ਪੀੜ੍ਹੀ ਉਸ ਦਾ ਨਾਮ ਵੀ ਇਨ੍ਹਾਂ ਵਿਚ ਸ਼ਾਮਿਲ ਕਰ ਲਵੇਗੀ ।
(IV) ਮਹਾਨ ਪੁਨਰ-ਨਿਰਮਾਣ
ਬੇਮਲੂਮ ਤੌਰ ਤੇ ਆਪਣੀਆਂ ਜਿੱਤਾਂ ਦੇ ਵਿਚਕਾਰ ਉਸ ਦਾ ਹਿਰਦਾ ਫ਼ਿਲਾਸਫ਼ੀ ਨਾਲ ਸੀ। ਇਹ ਜੁਆਨੀ ਵਿਚ ਉਸ ਦੀ ਨਰਸ ਰਹੀ ਸੀ; ਅਹੁਦੇ ਸਮੇਂ ਉਸ ਦੀ ਸਾਥਣ ਸੀ ਤੇ ਇਸੇ ਨੇ ਜਿਹਲ ਤੇ ਨਿਰਾਦਰੀ ਵਿਚ ਉਸ ਦੀ ਧੀਰਜ ਬਣਨਾ ਸੀ। ਉਸ ਨੂੰ ਫ਼ਿਲਾਸਫ਼ੀ ਦੀ ਉਸ ਬਦਨਾਮ ਹਾਲਤ ਉਤੇ ਰੋਣ ਆਉਂਦਾ ਸੀ, ਜਿਸ ਵਿਚ ਕਿ ਉਸ ਦੇ ਖਿਆਲ ਅਨੁਸਾਰ ਇਹ ਡਿਗੀ ਪਟੀ ਸੀ, ਅਤੇ ਇਸ ਦਾ ਦੋਸ਼ ਉਸ ਨੇ ਖੁਸ਼ਕ ਪੰਡਤਾਉ ਵਾਦ ਨੂੰ ਅਰੋਪਿਆ। “ਲੋਕਾਂ ਅੰਦਰ ਸਤਿ ਦੀ ਨਿਖੇਧੀ ਕਰਨ ਦੀ ਰੁਚੀ ਹੋ ਜਾਂਦੀ ਹੈ ਤੇ ਇਹ ਉਨ੍ਹਾਂ ਵਾਦਵਿਵਾਦਾਂ ਦੇ ਸਬਬ ਜਿਹੜੇ ਕਿ ਇਸ ਬਾਰੇ ਖੜੇ ਕੀਤੇ ਜਾਂਦੇ ਹਨ, ਤੇ ਫਿਰ ਇਹ ਖਿਆਲ ਕਰਨ ਵਿਚ ਕਿ ਜਿਹੜੇ ਲੋਕ ਕਦੀ ਸਹਮਤ ਨਹੀਂ ਹੁੰਦੇ ਉਹ ਸਾਰੇ ਗਲਤ ਹੁੰਦੇ ਹਨ ।” “ਵਿਗਿਆਨੀ…ਲਗ ਭਗ ਇਕ ਥਾਂ ਉਤੇ ਖੜੇ ਰਹਿੰਦੇ ਹਨ, ਬਿਨਾਂ ਕਿਸੇ ਅਜੇਹੇ ਵਾਧੇ ਵਿਕਾਸ ਦੇ ਜਿਹੜੇ ਕਿ ਮਨੁੱਖ ਜਾਤੀ ਨੂੰ ਸ਼ੋਭਾ ਦੇਂਦਾ ਹੋਵੇ ਅਤੇ ਸਕੂਲ ਦੀ ਸਾਰੀ ਤੇ ਲੰਮੀ ਲੜੀ, ਅਜੇ ਤਕ ਵੀ ਅਧਿਆਪਕ ਤੇ ਵਿਦਿਆਰਥੀਆਂ ਦੀ ਲਾਮ-ਡੋਰੀ ਹੈ ਨਾ ਅਵਿਸ਼ਕਾਰਕਾਂ ਦੀ…ਜੇ ਕੁਝ ਵਿਗਿਆਨ ਦੇ ਮਾਮਲੇ ਵਿੱਚ ਹੁਣ ਕੀਤਾ ਜਾਂਦਾ ਹੈ, ਉਹ ਕੇਵਲ ਇਕ ਘੇਰੇ, ਅਤੇ ਅਜੇਹੇ ਸਦੀਵੀ ਰੋਲੇ ਵਿਚ ਹੀ ਚਕਰ ਕਟੀ ਜਾਣਾ ਹੁੰਦਾ ਹੈ ਜਿਸ ਦਾ ਕੋਈ ਅੰਤ ਨਹੀਂ ।” ਆਪਣੀ ਵਡਿਆਈ ਤੇ ਵਾਧੇ ਦੇ ਸਾਰੇ ਵਰ੍ਹਿਆਂ ਅੰਦਰ, ਉਸ ਨੇ ਫ਼ਿਲਾਸਫ਼ੀ ਦੇ ਪੁਨਰ ਸਥਾਪਨ ਤੇ ਪੁਨਰ ਨਿਰਮਾਣ ਬਾਰੇ ਸੋਚ ਵਿਚਾਰ ਕੀਤੀ ਸੀ।
ਉਸ ਨੇ ਆਪਣੇ ਸਾਰੇ ਅਧਿਐਨਾਂ ਨੂੰ ਇਸ ਕਾਰਜ ਦੇ ਦੁਆਲੇ ਕੇਂਦ੍ਰਿਤ ਕਰਨ ਦਾ ਆਯੋਜਨ ਕੀਤਾ। ਆਪਣੀ ਰਚਨਾ “ਕੰਮ ਦੀ ਯੋਜਨਾ,” ਵਿਚ ਸਭ ਤੋਂ ਪਹਿਲਾਂ ਉਹ ਸਾਨੂੰ ਇਹ ਦਸਦਾ ਹੈ, ਕਿ ਉਹ ਕੁਝ ਅਜੇਹੀਆਂ ਪ੍ਰਸਤਾਵਨਾ ਰੂਪ ਪੁਸਤਕਾਵਾਂ ਲਿਖੇਗਾ ਜਿਨ੍ਹਾਂ ਵਿਚ ਕਿ ਫ਼ਿਲਾਸਫ਼ੀ ਦੇ ਪ੍ਰਵਾਹੇ ਹੀਨ ਹੋ ਜਾਣ ਦੀ ਵਿਆਖਿਆ, ਪੁਰਾਣੇ ਮੋਏ ਹੋਏ ਢੰਗਾਂ ਨੂੰ ਹੀ ਬਾਰ ਬਾਰ ਕਾਇਮ ਰਖੇ ਜਾਣ ਨਾਲ ਕਰਦਾ ਹੋਇਆ ਉਹ ਇਕ ਨਵੇਂ ਅਰੰਭ ਲਈ ਆਪਣੇ ਪ੍ਰਸਤਾਵਾਂ ਦੀ ਰੂਪ ਰੇਖਾ ਬੰਨ੍ਹੇਗਾ । ਦੂਜੀ ਥਾਂ ਉਤੇ ਉਹ ਵਿਗਿਆਨਾਂ ਦੇ ਇਕ ਨਵੇਂ ਸ਼੍ਰੇਣੀ ਬਧਕਰਣ ਲਈ ਯਤਨ, ਕਰਦਾ ਹੋਇਆ, ਉਨ੍ਹਾਂ ਦੀ ਸਾਮਗ੍ਰੀ ਉਨ੍ਹਾਂ ਦੇ ਜ਼ਿਮੇ ਪਾ ਕੇ ਹਰੇਕ ਖੇਤਰ ਵਿਚ ਹਲ ਨਾ ਹੋਈਆਂ ਸਮਸਿਆਵਾਂ ਦੀ ਇਕ ਸੂਚੀ ਤਿਆਰ ਕਰੇਗਾ । ਤੀਜੀ ਥਾਂ ਤੇ ਉਹ ਕੁਦਰਤ ਦੀ ਵਿਆ- ਖਿਆ ਈ ਆਪਣਾ ਨਵਾਂ ਢੰਗ ਨਿਰੂਪਣ ਕਰੇਗਾ । ਚੌਥੀ ਥਾਂ ਤੇ ਉਹ ਆਪਣਾ ਪ੍ਰਵਿਰਤ ਹੋਇਆ ਹਥ, ਵਾਸਤਵਿਕ ਪ੍ਰਕਿਰਤਕ ਵਿਗਿਆਨ ਉਤੇ ਆਜ਼ਮਾ ਕੇ ਕੁਦਰਤ ਦੀਆਂ ਘਟਨਾਵਾਂ ਬਾਰੇ ਖੋਜ ਪੜਤਾਲ ਕਰੇਗਾ। ਪੰਜਵੇਂ, ਉਹ ਬੌਧਿਕ ਸ਼ਕਤੀ ਦੀ ਉਹ ਪੌੜੀ ਦਰਸਾਏਗਾ ਜਿਸ ਰਾਹੀਂ ਕਿ ਭੂਤਕਾਲ ਦੇ ਲਿਖਾਰੀ ਉਨ੍ਹਾਂ ਸਚਾਈਆਂ ਤੀਕ ਪਹੁੰਚ ਗਏ ਸਨ, ਜਿਹੜੀਆਂ ਕਿ ਮਧਕਾਲੀਨ ਸ਼ਬਦ ਜਾਲ ਦੇ ਪਿਛੋਕੜ ਤੋਂ ਬਾਹਰ ਨਿਕਲ ਕੇ ਹੁਣ ਰੂਪ ਆਕਾਰ ਲੈ ਰਹੀਆਂ ਸਨ । ਛੇਵੇਂ ਉਹ ਵਿਗਿਆਨਿਕ ਸਿਟਿਆਂ ਬਾਰੇ ਕੁਝ ਅਜੇਹੀਆਂ ਨਿਸਚਿਤ ਪੂਰਨ-ਆਸ਼ਾਵਾਂ ਲਈ ਯੂਤਨ ਕਰਗਾ, ਜਿਹੜੀਆਂ ਕਿ ਜਿਵੇਂ ਕਿ ਉਸ ਨੂੰ ਭਰੋਸਾ ਸੀ, ਉਸ ਦੇ ਢੰਗ ਦੀ ਵਰਤੋਂ ਤੋਂ ਨਿਕਲਣਗੀਆਂ । ਅਤੇ ਛੋਕੜ ਜਾ ਕੇ ਉਹ, ਦੂਜੀ ਫਿਲਾਸਫ਼ੀ (ਜਾਂ ਵਰਤੋਂ ਵਿਚ ਲਿਆਂਦੀ ਗਈ) ਦੇ ਤੌਰ ਤੇ ਇਕ ਅਜੇਹਾ ਆਦਰਸ਼ ਸਮਾਜ ਚਿੱਤਰ ਬਣੇਗਾ, ਜਿਹੜਾ ਕਿ ਇਸ ਸਾਰੇ ਕਲੀ ਰੂਪ ਵਿਗਿਆਨ ਤੋਂ, ਫੁੱਲ ਵਾਂਲ ਖਿੜ ਉਠੇਗਾ, ਤੇ ਜਿਸ ਦਾ ਸੰਦੇਸ਼ਦਾਰ ਜਾਂ ਪੈਗੰਬਰ ਹੋਣ ਦੀ ਉਹ ਆਸ਼ਾ ਕਰਦਾ ਸੀ । ਇਹ ਸਾਰਾ ਕੁਝ ਫਿਲਾਸਫੀ ਦਾ ਮਹਾਨ ਪੁਨਰ ਨਿਰਮਾਣ ਹੋਵੇਗਾ । ਇਹ ਇਕ ਸ਼ਾਨਦਾਰ ਪੁਰਸ਼ਾਰਥ ਸੀ–ਅਰਸਰ ਤੋਂ ਸਿਵਾਏ, ਵਿਚਾਰ ਦੇ ਇਤਿਹਾਸ ਵਿਚ ਬਿਨਾਂ ਕਿਸੇ ਹੋਰ ਪੂਰਣ ਉਦਾਹਰਣ ਤੋਂ ਹੋਰ ਹਰੇਕ ਫਿਲਾਸਫ਼ੀ ਨਾਲੋਂ ਭਿੰਨ ਤਰ੍ਹਾਂ ਇਹ ਸਿਧਾਂਤ ਦੀ ਥਾਂ ਅਮਲ ਉਤੇ ਅਤੇ ਚਿੰਤਕ ਭਾਂਤ ਦੀ ਸਮਮਿਤਿ (Symmetry) ਨਾਲੋਂ ਵਿਸ਼ਿਸ਼ਟ ਸਕੂਲ-ਕਲਿਆਣਾ ਉਤੇ ਨਿਸ਼ਾਨਾ ਬੰਨ੍ਹਣ ਦੀ ਹੋਵੇਗੀ । ਗਿਆਨ ਬਲ ਹੁੰਦਾ ਹੈ, ਨਾ ਕਿ ਕੇਵਲ ਮਾਝਾ ਯੂਕਤੀ ਅਤੇ ਸਿੰਗਾਰ, ”ਇਹ ਵਿਸ਼ਵਾਸ ਕਰਨ ਯੋਗ ਕੋਈ ਰਾਇ ਨਹੀਂ,.. ਸਗੋਂ ਕੀਤੇ ਜਾਣ ਯੋਗ ਕਾਰਜ ਹੁੰਦਾ ਹੈ, ਅਤੇ ਮੈਂ ਕਿਸੇ ਸੰਪਰਦਾਇ ਜਾਂ ਸਿਧਾਂਤ ਦੀ ਨਹੀਂ ਸਗੋਂ ਉਪ- ਯੋਗਤਾ ਤੇ ਬਲ ਦੀ ਨੀਂਹ ਰਖਣ ਲਈ ਸ਼ਿਮਿਹਨਤ ਕਰ ਰਿਹਾ ਹਾਂ ।” ਏਥੇ ਇਨ੍ਹਾਂ ਸ਼ਬਦਾਂ ਵਿਚ ਸਭ ਤੋਂ ਪਹਿਲੀ ਵਾਰ, ਆਧੁਨਿਕ ਵਿਗਿਆਨ ਦੀ ਆਵਾਜ਼ ਤੇ ਧੁਨੀ ਮੌਜੂਦ ਹਨ ।
- ਸਿੱਖਿਆ ਦੀ ਪ੍ਰਗਤੀ
ਰਚਨਾਵਾਂ ਰਚਣ ਲਈ ਗਿਆਨ ਦੀ ਅਵਸ਼ ਲੋੜ ਹੁੰਦੀ ਹੈ । “ਕੁਦਰਤ ਉਤੇ ਵਸੀ- ਕਾਰ ਬਿਨਾਂ ਇਸ ਦੀ ਆਗਿਆਕਾਰੀ ਕੀਤਿਆ, ਨਹੀਂ ਪਾਇਆ ਜਾ ਸਕਦਾ।” ਇਸ ਲਈ ਆਓ ਕੁਦਰਤ ਦੇ ਕਾਨੂੰਨ ਸਿੱਖ ਲਈਏ, ਤਾਂ ਫਿਰ ਅਸੀਂ ਇਸ ਦੇ ਸੁਆਮੀ ਹੋ ਜਾਵਾਂਗੇ, ਜਿਵੇਂ ਕਿ ਹੁਣ ਅਗਿਆਨ ਕਰਕੇ ਇਸ ਦੇ ਦਾਸ ਹਾਂ। ਵਿਗਿਆਨ ਆਦਰਸ਼ ਸਮਾਜ ਵੱਲ ਜਾਂਦੀ ਸੜਕ ਹੈ । ਪਰ ਇਹ ਸੜਕ ਹੁਣ ਕਿਹੜੀ ਹਾਲਤ ਵਿਚ ਹੈ : ਵਿੰਗੀ ਟੇਢੀ, ਪ੍ਰਕਾਸ਼ ਹੀਨ, ਆਪਣੇ ਆਪ ਵਲ ਹੀ ਵਾਪਸ ਮੋੜ ਖਾਦੀ, ਬਿਅਰਥ ਪਗਡੰਡੀਆਂ ਵਿਚ ਗੁਆਚੀ ਹੋਈ ਤੇ ਪ੍ਰਕਾਸ਼ ਦੀ ਥਾਂ ਅੰਭੜ ਵਲ ਨੂੰ ਲਿਜਾਂਦੀ । ਤਾਂ ਫਿਰ ਆਓ, ਵਿਗਿਆਨਾਂ ਦੀ ਹਾਲਤ ਦੇ ਮਰਵੇਖਣ ਨਾਲ ਅਰੰਭ ਕਰੀਏ ਅਤੇ ਇਨ੍ਹਾਂ ਲਈ ਇਨ੍ਹਾਂ ਦੇ ਮੁਨਾਸਿਬ ਅਤੇ ਵਿਸ਼ਿਸ਼ਟ ਖੇਤਰਾਂ ਦੀਆਂ ਲਾਹਾ ਵਾਹ ਦੇਟੀਏ, ਅਤੇ ਹਰੇਕ ਵਿਗਿਆਨ ਨੂੰ ਇਸ ਦੀ ਢੁਕਦੀ ਥਾਂ ਉਤੇ ਬੈਠਾ ਦੇਈਏ ; ਪੜਚੋਲ ਕਰ ਲਈਏ, ਇਨ੍ਹਾਂ ਦੀਆਂ ਤਰੁੱਟੀਆਂ, ਦਿਨ੍ਹਾਂ ਦੀਆਂ ਲੋੜਾਂ, ਤੇ ਇਨ੍ਹਾਂ ਦੀਆਂ ਸੰਭਾਵਨਾਵਾਂ ਦੀ, ਸੰਕੇਤ ਕਰ ਦੇਈਏ, ਉਨ੍ਹਾਂ ਨਵੀਆਂ ਸਮੱਸਿਆਵਾਂ ਵੱਲ ਜਿਹੜੀਆ ਕਿ ਇਨ੍ਹਾਂ ਦੇ ਪ੍ਰਕਾਸ਼ ਨੂੰ ਉਡੀਕਦੀਆਂ ਹਨ। ਅਤੇ ਸਮੁੱਚੇ ਤੌਰ ਤੇ “ਇਨ੍ਹਾਂ ਦੀਆਂ ਜੜ੍ਹਾਂ ਦੁਆਲਿਓ ਮਿਟੀ ਨੂੰ ਥੋੜ੍ਹਾ ਗੱਡ ਦੇਈਏ ।”
ਇਹ ਹੈ ਉਹ ਕੰਮ ਜਿਹੜਾ ਕਿ ਬੇਕਨ ਨੇ ”ਸਿਖਿਆ ਪ੍ਰਗਤੀ” ਵਿਚ ਆਪਣੇ ਸਾਹਮਣੇ ਨੀਅਤ ਕੀਤਾ ਸੀ । ਆਪਣੇ ਰਾਜ ਵਿਚ ਪ੍ਰਵੇਸ਼ ਕਰਕੇ ਇਕ ਰਾਜੇ ਵਾਂਗ ਉਹ ਲਿਖਦਾ “ਮੇਰੀ ਮਰਚੀ ਗਿਆਨ ਦਾ ਇਕ ਚੱਕਰ ਲਾ ਕੇ, ਇਹ ਵੇਖ ਲੈਣ ਦੀ ਹੈ, ਕਿ ਕਿਹੜੇ ਭਾਗ, ਮਨੁੱਖ ਦੀ ਮਿਹਨਤ ਵਲੋਂ ਥੁੜੇ ਹੋਣ ਕਰਕੇ ਐਵੇਂ ਬੇਅਰਥ, ਅਵਿਕਸਤ, ਅਤੇ ਛਡੇ ਪਏ ਹਨ। ਇਹ ਇਸ ਵਿਚਾਰ ਦ੍ਰਿਸ਼ਟੀ ਨਾਲ ਕਿ ਅਵਿਕਸਤ ਛੱਡ ਗਏ ਖੇਤਰਾਂ ਦਾ ਇਕ ਨਿਸਚਾ ਪੂਰਣ, ਨਕਸ਼ਾ ਤਿਆਰ ਕਰਕੇ, ਸਰਕਾਰੀ ਅਤੇ ਗੈਰ-ਸਰਕਾਰੀ ਵਿਅਕਤੀਆਂ ਦੀਆਂ ਸ਼ਕਤੀਆਂ ਨੂੰ ਇਨ੍ਹਾਂ ਭਾਗਾਂ ਦੇ ਸੁਧਾਰ ਨਮਿਤ ਲਾਇਆ ਜਾ ਸਕੇ” । ਵਾਧੂ ਬੂਟੀਆਂ ਨਾਲ ਭਰੀ ਜ਼ਮੀਨ ਦਾ ਉਹ ਸ਼ਾਹੀ ਸਰਵੇਖਕ ਬਣੇਗਾ, ਸੜਕ ਨੂੰ ਸਿੱਧਾ ਕਰੇਗਾ, ਤੇ ਕਿਰਤੀਆਂ ਵਿਚਕਾਰ ਖੇਤਾਂ ਦੀ ਵੰਡ ਕਰ ਦੇਵੇਗਾ । ਇਹ ਯੋਜਨਾ ਅਭਿਮਾਨ ਦੀ ਹਦ ਤੀਕ ਸਾਹਸ ਪੂਰਤ ਸੀ, ਪਰ ਵਡੀਆਂ ਸਮੁੰਦਰੀ ਯਾਰ ਵਾਂ ਦਾ ਆਯੋਜਨ ਕਰਨ ਲਈ ਬੇਕਨ ਅਜੇ ਕਾਫੀ ਜੁਆਨ ਸੀ (ਕਿਸੇ ਫ਼ਿਲਾਸਫ਼ਰ ਲਈ ਬਡਾਲੀ ਸਾਲ ਜੁਆਨ ਉਮਰ ਹੈ) 1592 ਵਿਚ ਉਸ ਨੇ ਬਰਗਲੇ ਨੂੰ ਲਿਖਿਆ ਸੀ, “ਮੈਂ ਸਾਰੇ ਗਿਆਨ ਨੂੰ, ਆਪਣਾ ਖੇਤਰ ਸਮਝਦਾ ਹਾਂ ।”ਇਸ ਤੋਂ ਉਸ ਦਾ ਭਾਵ ਇਹ ਨਹੀਂ ਸੀ,ਕਿ ਵਿਸ਼ਵ- ਕੰਮ ਦੀ ਸਮੇਂ ਤੋਂ ਪਹਿਲਾਂ ਦੀ ਐਡੀਸ਼ਨ ਉਹ ਆਪ ਹੀ ਤਿਆਰ ਕਰ ਲਵੇਗਾ, ਸਗੋਂ ਕੇਵਲ ਏਨਾ ਕੁ ਸੰਕੇਤ ਦੇਣ ਲਈ, ਕਿ ਉਸ ਦਾ ਕੰਮ ਉਸ ਨੂੰ ਹਰ ਖੇਤਰ ਵਿਚ ਲੈ ਜਾਏਗਾ ਜਿਵੇਂ ਕਿ ਸਾਮਾਜਿਕ ਪੁਨਰ ਨਿਰਮਾਣ ਦੇ ਕੰਮ ਵਿਚ ਹਰ ਵਿਗਿਆਨ ਦੇ ਆਲੋਚਕ ਤੇ ਸਮਨਵੈਕਾਰ ਦੇ ਰੂਪ ਵਿਚ ਉਸ ਦੇ ਪ੍ਰਯੋਜਨ ਦੀ ਮਹਾਨ ਵਿਸ਼ਾਲਤਾ ਹੀ,ਉਸ ਦੀ ਸ਼ੈਲੀ ਨੂੰ ਸ਼ਾਹਾਨਾ ਸ਼ਾਨ ਪ੍ਰਵਾਨ ਕਰਦੀ ਅਤੇ ਕਦੀ ਕਦੀ ਉਸ ਨੂੰ ਅੰਗ੍ਰੇਜ਼ੀ ਵਾਰਤਕ ਰਚਨਾ ਦੀ ਚੋਟੀ ਉਤੇ ਪਹੁੰਚਾ ਦੇਂਦੀ ਹੈ।
ਇਸ ਤਰ੍ਹਾਂ ਉਹ ਇਕ ਅਜੇਹੀ ਵਿਸ਼ਾਲ ਰਣ-ਭੂਮੀ ਉਤੇ ਵਿਚਰਦਾ ਹੈ ਜਿਸ ਵਿਚ ਕਿ ਮਨੁੱਖੀ ਖੋਜ ਪੜਤਾਲ, ਕੁਦਰਤੀ ਰੁਕਾਵਟ ਅਤੇ ਮਨੁੱਖੀ ਅਗਿਆਨ ਨਾਲ ਸੰਗਰਾਮ ਕਰਦੀ ਹੈ, ਅਤੇ ਹਰ ਖੇਤਰ ਉਤੇ ਉਹ ਪ੍ਰਕਾਸ਼ ਪਾਂਦਾ ਹੈ । ਉਹ ਸ੍ਰੀਰ ਵਿਗਿਆਨ ਤੋ ਡਾਕਟ੍ਰੀ ਵਿਦਿਆ ਨੂੰ ਬੜਾ ਮਹਤਵ ਦੇਂਦਾ ਹੈ । ਡਾਕਟਰੀ ਵਿਦਿਆ ਨੂੰ ਉਹ ਇਹ ਦੱਸ ਕੇ ਵਡੀਰਦਾ ਹੈ “ਕਿ ਇਹ, ਬੇਹੱਦ ਕਲਾ ਕੁਸ਼ਲਤਾ ਨਾਲ ਬਣੇ ਇਕ ਅਜਹੇ ਸੰਗੀਤਕ ਸਾਜ਼ ਨੂੰ ਨਿਯਮ ਵਿਚ ਬੰਨ੍ਹਦੀ ਹੈ, ਜਿਹੜਾ ਕਿ ਸਹਜੇ ਹੀ ਬੇਸੁਰਾ ਹੋ ਜਾਂਦਾ ਹੈ ।” ਪਰ ਉਹ ਸਮਕਾਲੀ ਡਾਕਟਰਾਂ ਦੇ ਨਰਮ ਜੇਹੇ ਅਨੁਭਵ ਵਾਦ (Empiricism) ਅਤੇ ਸਾਰੀਆਂ ਅਹੁਰਾਂ ਦਾ ਇਕੋ ਨੁਖਸੇ ਨਾਲ —ਆਮ ਤੋਰ ਤੇ ਸਰੀਰਕ-ਇਲਾਜ ਕਰਨ ਦੀਆਂ ਆਮ-ਰੁਚੀ ਦੇ ਵਿਰੁਧ ਇਤਰਾਜ਼ ਕਰਦਾ ਹੈ । “ਸਾਡੇ ਇਲਾਜਕਾਰ ਅਜੇਹੇ ਪਾਦਰੀਆਂ ਵਾਂਗ ਹੁੰਦੇ ਹਨ, ਜਿਨ੍ਹਾਂ ਪਾਸ ਦਰਵਾਜ਼ੇ ਬੰਦ ਕਰਨ ਤੇ ਖੋਲ੍ਹਣ ਦੀਆਂ ਚਾਬੀਆਂ ਹੁੰਦੀਆਂ ਹਨ ਤੇ ਇਸ ਤੋਂ ਵਧੀਕ ਹੋਰ ਕੁਝ ਨਹੀਂ ।” ਉਹ ਬਹੁਤਾ ਕਰਕੇ ਸਬਜ਼ੀ ਜੇਹੇ ਅਨ-ਸਮਵਨਤ, ਵਿਅਕਤਕ ਅਨੁਭਵ ਉਤੇ ਨਿਰਭਰ ਰਖਦੇ ਹਨ। ਉਨ੍ਹਾਂ ਨੂੰ ਪ੍ਰਯੋਗ ਕਰਨਾ ਚਾਹੀਦਾ ਹੈ, ਵਧੀਕ ਵਿਸ਼ਾਲ ਤੌਰ ਤੇ ਅਤੇ ਮਨੁੱਖੀ ਸਰੀਰ ਰਚਨਾ ਵਿਗਿਆਨ ਨੂੰ ਤੁਲਨਾਤਮਕ ਸਰੀਰ ਰਚਨਾ ਵਿਗਿਆਨ ਨਾਲ ਪ੍ਰਕਾਸ਼ਨ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਵਿਛੇਦਨ ਕਰਨਾ ਤੇ ਜੇ ਲੋੜ ਹੋਵੇ ਤਾਂ ਅੰਗਾਂ ਨੂੰ ਕੱਟ ਵੀ ਦੇਣਾ ਲੋੜੀਂਦਾ ਹੈ, ਅਤੇ ਸਭ ਤੋਂ ਵਧੀਕ ਉਨ੍ਹਾਂ ਨੂੰ ਪ੍ਰਯੋਗਾਂ ਤੇ ਸਿੱਟਿਆਂ ਦਾ ਇਕ ਅਜੇਹਾ ਅਭਿਲੇਖ ਤਿਆਰ ਕਰਨਾ ਚਾਹੀਦਾ ਹੈ, ਜਿਹੜਾ ਕਿ ਸਹਿਜੇ ਹੀ ਉਪਲਬਧ ਹੋਣ ਵਾਲਾ ਤੇ ਸਮਝ ਗੋਚਰਾ ਵੀ ਹੋਵੇ । ਬੇਕਨ ਵਿਸ਼ਵਾਸ ਕਰਦਾ ਹੈ, ਕਿ ਡਾਕਟਰਾਂ ਨੂੰ ਖੁਲ੍ਹ ਦਿੱਤੀ ਜਾਣੀ ਚਾਹੀਦੀ ਹੈ, ਕਿ ਕੁਝ ਅਜਿਹੀਆਂ ਵਿਸ਼ੇਸ਼ ਹਾਲਤਾਂ ਵਿਚ ਜਦੋਂ ਕਿ ਮੌਤ ਨੂੰ ਵੀ ਕੇਵਲ ਥੋੜ੍ਹੇ ਦਿਨਾਂ ਤਕ ਹੀ ਰੋਕਿਆ ਜਾ ਸਕਦਾ ਹੋਵੇ ਉਹ ਵੀ ਮਹਾਨ ਦੁਖ ਕਸ਼ਟ ਦੀ ਕੀਮਤ ਉਤੇ ਤਾਂ ਉਹ ਮੌਤ ਨੂੰ ਸੁਖੈਨ ਤੇ ਛੇਤੀ ਆਉਣ ਵਾਲੀ ਬਣਾ ਦੇਣਾ ਪਰ ਉਹ ਇਲਾਜਕਾਰਾਂ ਨੂੰ ਇਸ ਗੱਲ ਦੀ ਪ੍ਰਬਲ ਪ੍ਰੇਰਣਾ ਕਰਦਾ ਹੈ ਕਿ ਉਹ ਜੀਵਨ ਨੂੰ ਦੀਰਘ ਬਨਾਣ ਵਾਲੀ ਕਲਾ ਦਾ ਵਧੇਰੇ ਅਧਿਐਨ ਕਰਨ । ਇਹ ਡਾਕਟਰੀ ਵਿਦਿਆ ਦਾ, ਨਵਾਂ ਭਾਗ ਹੈ; ਅਤੇ ਭਾਵੇਂ ਅਪੂਰਣ, ਪਰ ਇਹ ਹੈ ਸਭ ਤੋਂ ਸ੍ਰੇਸ਼ਟ, ਕਿਉਂਜੋ ਜੇਕਰ ਇਹ ਲੁਟਾ ਦਿੱਤਾ ਜਾਏ ਤਾਂ ਡਾਕਟ੍ਰੀ ਵਿਦਿਆ ਨਿਰੀ ਧੁਰੀ ਨਖਿਧ, ਇਲਾਜਾਂ ਵਿੱਚ ਹੀ ਨਿਪੁੰਨ ਨਹੀਂ ਰਹੇਗੀ, ਤੇ ਨਾ ਹੀ ਇਲਾਜ ਕਾਰ ਸਿਆਣਿਆਂ ਦਾ ਸਨਮਾਨ ਕੇਵਲ ਲੋੜ ਵਜੋਂ ਕੀਤਾ ਜਾਏਗਾ, ਸਗੋਂ ਅਜੇਹੀ ਮਹਾਨ ਤੋਂ ਮਹਾਨ ਸੰਸਾਰਕ ਪ੍ਰਸੰਨਤਾ ਵੰਡਣ ਵਾਲਿਆਂ ਦੇ ਰੂਪ ਵਿਚ ਜਿਹੜੀ ਕਿ ਨਾਸ਼ਵਾਨ ਪ੍ਰਾਣੀਆਂ ਨੂੰ ਦਿਤੀ ਜਾ ਸਕਦੀ ਹੈ। ਕੋਈ ਆਦਮੀ ਇਥੇ ਕਿਸੇ ਨਿਰਾਸ਼ਾਵਾਦੀ ਸ਼ਾਪਨਹਾਰ ਅਨੁਆਈ ਨੂੰ ਇਸ ਵਿਚਾਰ ਬਿੰਦੁ ਤੇ ਪਹੁੰਚ ਕੇ ਇਸ ਮਨੋਤ ਵਿਰੁਧ ਰੋਸ ਪ੍ਰਗਟ ਕਰਦਿਆਂ ਸੁਣ ਸਕਦਾ ਹੈ ਕਿ ਲੰਮੇਰਾ ਜੀਵਨ ਵੀ ਕੋਈ ਇਕ ਬਰਕਤ ਹੋਵੇਗਾ ਅਤੇ ਸਗੋਂ ਇਸ ਦੇ ਉਲਟ ਉਸ ਨੂੰ ਜ਼ੋਰ ਨਾਲ ਇਹ ਦਸਦਿਆਂ ਹੋਇਆਂ ਕਿ ਜਿਸ ਚਾਲ ਨਾਲ ਕੁਝ ਇਲਾਜਕਾਰ ਸਾਡੀਆਂ ਬੀਮਾਰੀਆਂ ਦਾ ਅੰਤ ਕਰ ਦੇਂਦੇ ਹਨ, ਇਹ ਤਾਂ ਭਗਤੀ ਭਾਵਨਾ ਨਾਲ ਸਲਾਹੀ ਜਾਣ ਵਾਲੀ ਕਾਰਵਾਈ ਹੈ । ਪਰ ਭਾਵੇਂ ਬੇਕਨ ਚਿੰਤਾਤਰ, ਵਿਵਾਹਤ ਤੇ ਤੰਗ ਕੀਤਾ ਗਿਆ ਸੀ, ਤਾਂ ਵੀ ਉਸ ਨੇ ਇਸ ਗੱਲ ਬਾਰੇ ਕਦੀ ਸੰਕਾ ਨਹੀਂ ਸੀ ਕੀਤਾ, ਕਿ ਜੀਵਨ, ਛੇਕੜ ਨੂੰ ਇਕ ਬੜੀ ਮਨੋਹਰ ਚੀਜ਼ ਸੀ । ਮਨੋ-ਵਿਗਿਆਨ ਵਿਚ ਉਹ ਲਗ ਭਗ ਇਕ ”ਵਿਵਹਾਰ-ਵਾਦੀ” ਜਾਂ ਵਤੀਰਾਵਾਦੀ ਉਹ ਮਨੁੱਖੀ ਕਰਮ ਬਾਰੇ ਕਾਰਣ, ਕਾਰਜ ਦੇ ਇਕ ਕਹੜੇ ਅਧਿਐਨ ਦੀ ਮੰਗ ਕਰਦਾ, ਅਤੇ ਵਿਗਿਆਨ ਦੇ ਸਕਦ ਭੰਡਾਰ ਵਿਚੋਂ, ਸੰਬੰਧ ਸ਼ਬਦ ਨੂੰ ਮਿਟਾ ਦੇਣਾ ਚਾਹੁੰਦਾ ਹੈ । ਸਬਬ ਤਾਂ ਕਿਸੇ ਇਕ ਅਜੇਹੀ ਚੀਜ਼ ਦਾ ਨਾਮ ਹੈ, ਜਿਸ ਦੀ ਕੋਈ ਹੋਂਦ ਹੀ ਹੈ ਨਹੀਂ । ਅਤੇ ਜੋ ਕੁਝ ਸਰਬ ਵਿਸ਼ਵ ਅੰਦਰ ਉਹ ਕੁਰ ਸੰਕਲਪ ਮਨੁੱਖ ਅੰਦਰ ਹੁੰਦਾ ਹੈ । ਇਸ ਥਾਂ ਇਕ ਮਹਾਨ ਭਾਵ, ਤੇ ਜੰਗ ਦੀ ਚਨੌਤੀ ਹੈ, ਤੇ ਇਹ ਇਕ ਛੋਟੀ ਜੇਹੀ ਸੂਤਰ ਵਿਚ ਸੁਤੰਤਰ-ਸੰਕਲਪ ਦੇ ਪੰਡਤਾਉਵਾਦੀ ਸਿਧਾਂਤ ਨੂੰ ਚਰਚਾ ਯੋਗ ਹੀ ਨਾ ਸਮਝ ਕੇ ਇਕ ਪਾਸੇ ਰਖ ਦਿਤਾ ਗਿਆ ਹੈ ਅਤੇ ‘ਬੁੱਧੀ’ ਤੋਂ ਵਖਰੀ, ਸੰਕਲਪ ਦੀ ਵਿਸ਼ਵ-ਵਿਆਪਕ ਮਨੌਤ ਨੂੰ, ਤਿਲਾਂਜਲੀ ਦਿਤੀ ਗਈ ਹੈ । ਇਹ ਅਜੇਹੇ ਨਵੇਂ ਰਾਹ ਹਨ ਜਿਨ੍ਹਾਂ ਦਾ ਅਨੁਸਰਣ ਬੋਕਨ ਜਾਰੀ ਨਹੀਂ ਰਖਦਾ, ਇਹੋ ਹੀ ਇਕੋ ਇਕ ਅਜੇਹਾ ਮਾਮਲਾ ਨਹੀਂ, ਜਿਸ ਵਿਚ ਕਿ ਉਹ ਇਕ ਪੁਸਤਕ ਦੀ ਪੁਸਤਕ ਕਿਸੇ ਇਕ ਸ਼ਬਦ ਅੰਸ਼ ਵਿਚ ਧਰ ਕੇ ਮੌਜ ਨਾਲ ਅਗੇ ਨੂੰ ਤੁਰ ਪੈਂਦਾ ਹੈ ।
ਫਿਰ ਬੜੇ ਜੇਹੇ ਸ਼ਬਦਾਂ ਵਿਚ ਬੇਕਨ, ਇਕ ਨਵੇਂ ਵਿਗਿਆਨ ਦਾ ਆਵਿਸ਼ਕਾਰ ਕਰਦਾ ਹੈ-“ਸਾਮਾਜਿਕ ਮਨੋਵਿਗਿਆਨ ਫ਼ਲਸਫ਼ਾ ਕਰਨ ਨੂੰ ਗਹੁ ਨਾਲ ਇਨ੍ਹਾਂ ਚੀਜ਼ਾਂ ਦੀਆਂ ਸ਼ਕਤੀਆਂ ਬਾਰੇ ਪੰਜ ਲੋੜੀਂਦੀ ਹੈ : ਰਿਵਾਜ, ਅਭਿਆਸ, ਆਦਤ, ਵਿਦਿਆ, ਉਦਾਹਰਣ, ਨਕਲ ਕਰਨੀ, ਚੰਗੀ ਰਸ, ਸੰਗ ਸਾਥ, ਪ੍ਰਸੰਸਾ, ਨਿਖੇਧੀ, ਜ਼ੋਰਦਾਰ ਪ੍ਰੇਰਨਾ, ਪ੍ਰਸਿਧੀ, ਕਾਨੂੰਨ, ਪੁਸਤਕ ਤੇ ਅਧਿਐਨ ਆਦਿ ਕਿਉਂ ਜੋ ਇਹ ਚੀਜ਼ਾਂ ਹਨ ਜਿਹੜੀਆਂ ਕਿ ਮਨੁੱਖਾਂ ਦੇ ਸਦਾਚਾਰਾਂ ਉਤੇ ਰਾਜ ਕਰਦੀਆਂ ਹਨ। ਇਨ੍ਹਾਂ ਹੀ ਵਸੀਲਿਆਂ ਨਾਲ ਮਨ ਬਣਦਾ ਤੇ ਮਾਤ ਪੈਂਦਾ ਹੈ ।” ਨਵੀਂ ਸਾਇੰਸ ਰਾਹੀਂ, ਇਸ ਰੂਪ ਰੇਖਾ ਦਾ ਅਨੁਸਰਣ, ਏਨੀ ਨਿਕਟਤਾ ਤੋਂ ਕੀਤਾ ਗਿਆ ਹੈ ਕਿ ਵਾਰਡੇ, ਲੀਬਾਨ, ਰਾਸ, ਫੈਲਾਸ਼, ਅਤੇ ਦਰਖਮ ਦੀਆਂ ਰਚਨਾਵਾਂ ਲਗ ਭਗ ਇਕ ਤਤਕਰੇ ਵਾਗ ਪੜ੍ਹੀਆਂ ਜਾਂਦੀਆਂ ਹਨ।
ਕੋਈ ਵੀ ਚੀਜ਼ ਵਿਗਿਆਨ ਦੀ ਸਾਨ ਤੋਂ ਨੀਵੀਂ ਤੇ ਨਾ ਹੀ ਇਸ ਤੋਂ ਉਚੀ ਸਮੁਚੇ ਤੌਰ ਤੇ ਜਾਦੂਗਰੀਆਂ, ਸੁਪਨੇ, ਭਾਵੀ ਕਥਨ, ਨਜ਼ਰੋ, ਅਗੋਚਰ ਮੇਲ ਜੋਲ (Telepahtic Commu- pications), ਆਸਾਧਾਰਣ ਮਾਨਸਿਕ ਘਟਨਾਵਾਂ ਨੂੰ ਅਵਸ਼ੇ ਵਿਗਿਆਨਿਕ ਛਾਣ ਬੀਣ ਦੇ ਅਧੀਨ ਲਿਆਇਆ ਜਾਣਾ ਚਾਹੀਦਾ ਹੈ, ਕਿਉਂ ਜੋ ਇਸ ਗੱਲ ਦਾ ਕੋਈ ਪਤਾ ਨਹੀਂ, ਕਿ ਕਿਹੜੀਆਂ ਹਾਲਤਾਂ ਵਿਚ, ਤੇ ਕਿਥੋਂ ਤੀਕ ਕੋਈ ਕਾਰਜ (Effect) ਜਿਹੜੇ ਕਿ ਵਹਿਮ ਭਰਮ ਨਾਲ ਸਬੰਧਤ ਕੀਤੇ ਜਾਦੇ ਹਨ, ਉਹ ਕੁਦਰਤੀ ਕਾਰਨਾਂ ਕਰਕੇ ਵਾਪਰਦੇ ਹਨ । ਆਪਣਾ ਪ੍ਰਬਲ ਪ੍ਰਕਿਰਤੀ ਵਾਦੀ ਹੋਣ ਦੇ ਵਿਪੀਰ, ਉਹ ਇਨ੍ਹਾਂ ਸਮਸਿਆਵਾਂ ਦਾ ਵਿਸਮਾਦ ਪੂਰਤ ਹੋਣਾ ਮਹਿਸੂਸ ਕਰਦਾ ਹੈ; ਕੋਈ ਵੀ ਮਾਨਵੀ ਵਸਤੂ ਉਸ ਲਈ ਉਪਰੀ ਨਹੀਂ । ਕਣ ਜਾਣਦਾ ਹੈ ਕਿ ਇਨ੍ਹਾਂ ਖੋਜ ਪੜਤਾਲਾਂ ਤੋਂ ਕਿਹੜਾ ਕੋਈ ਆਸ਼ਾ ਨਾ ਕੀਤਾ ਗਿਆ, ਸਤਿ, ਕਿਹੜਾ ਕੋਈ ਨਵਾਂ ਵਿਗਿਆਨ, ਨਹੀਂ ਪੈਦਾ ਹੋ ਜਾਂਦਾ ਕਿ ਰਸਾਇਣ ਵਿਗਿਆਨ ਕੀਮੀਆ ਗਰੀ ਤੋਂ ਨਿਕਲ ਪਇਆ ਸੀ । ਕੀਮੀਆ ਗਰੀ ਨੂੰ ਉਸ ਆਦਮੀ ਨਾਲ ਤੁਲਨਾ ਦਿਤੀ ਜਾ ਸਕਦੀ ਹੈ, ਜਿਸ ਨੇ ਕਿ ਆਪਣੇ ਪੁੱਤਰਾਂ ਨੂੰ ਕਹਿਆ ਸੀ ਕਿ ਉਸ ਨੇ ਆਪਣੀ ਅੰਗੂਰਾਂ ਦੀ ਵਾੜੀ ਵਿਚ ਕਿਸੇ ਥਾਂ ਸੋਨਾ ਦਬ ਰੱਖਿਆ ਸੀ; ਜਿਥੋਂ ਦੀ ਅਜਾਈ ਕਰਨ ਨਾਲ ਉਨ੍ਹਾਂ ਨੂੰ ਸੰਨਾ ਤਾਂ ਕੋਈ ਨਾ ਮਿਲਿਆ, ਪਰ ਅੰਗੂਰ ਵੇਲਾਂ ਦੀਆਂ ਜੜ੍ਹਾਂ ਦੀ ਗੱਡੀ ਹੋ ਜਾਣ ਨਾਲ ਉਨ੍ਹਾਂ ਨੂੰ ਭਰਪੂਰ ਅੰਗੂਰ ਫਸਲ ਮਿਲ ਗਈ । ਇਸ ਤਰ੍ਹਾਂ ਸੋਨਾ ਬਣਾਣ ਦੀ ਖੋਜ ਤੇ ਯਤਨਾਂ ਨੇ ਬਹੁਤ ਸਾਰੇ ਲਾਭਦਾਇਕ ਆਵਿਸ਼ਕਾਰ ਤੇ ਸਿਖਿਆਦਾਇਕ ਪ੍ਰਯੋਗਾਂ ਨੂੰ ਪ੍ਰਕਾਸ਼ ਵਿਚ ਲੈ ਆਂਦਾ ਹੈ।
ਫਿਰ ਅਠਵੀਂ ਪੁਸਤਕ ਵਿਚ ਇਕ ਹੋਰ ਵਿਗਿਆਨ ਆਕਾਰ ਲੈ ਲੈਂਦਾ ਹੈ: ਜੀਵਨ ਵਿਚ ਸਫਲਤਾ ਦਾ ਵਿਗਿਆਨ । ਸੱਤਾ ਤੋਂ ਅਜੇ ਤਕ ਡਿਗ ਨਾ ਪਇਆ ਹੋਣ ਕਰਕੇ, ਬੇਕਨ ਕੁਝ ਮੁਢਲੇ ਸੰਕੇਤ ਇਸ ਗੱਲ ਬਾਰੇ ਦੇਂਦਾ ਹੈ ਕਿ ਸੰਸਾਰ ਵਿਚ ਪ੍ਰਗਤੀ ਕਿਵੇਂ ਕੀਤੀ ਜਾ ਸਕਦੀ ਹੈ ? ਸਭ ਤੋਂ ਪਹਿਲੀ ਲੋੜੀਂਦੀ ਵਸਤੂ ਤਾਂ ਹੈ ਗਿਆਨ: ਆਪਣੇ ਆਪ ਬਾਰੇ ਤੇ ਦੂਜਿਆਂ ਬਾਰੇ। ਆਪਣੇ ਆਪ ਨੂੰ ਜਾਨਣਾ ਕੇਵਲ ਅੱਧਾ ਹਿੱਸਾ ਹੈ: ਆਪਣੇ ਆਪ ਨੂੰ ਜਾਣੋ, ਵਿਸ਼ੇਸ਼ ਤੋਰ ਤੇ ਕੀਮਤੀ ਹੈ, ਦੂਜਿਆਂ ਨੂੰ ਜਾਨਣ ਦੇ ਇਕ ਸਾਧਨ ਦੇ ਰੂਪ ਵਿਚ ਸਾਨੂੰ ਜ਼ਰੂਰੀ ਤੌਰ ਤੇ ਮਿਹਨਤ ਨਾਲ ।
ਆਪਣੇ ਆਪ ਨੂੰ ਜਾਣੂ ਕਰਨਾ ਲੋੜੀਂਦਾ ਹੈ ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਬਾਰੇ, ਜਿਨ੍ਹਾਂ ਨਾਲ ਕਿ ਸਾਡਾ ਵਾਸਤਾ ਪੈਂਦਾ ਹੈ — ਉਨਾਂ ਦੇ ਸੁਭਾਵ, ਇਛਾਵਾਂ ਵਿਚਾਰ ਦ੍ਰਿਸ਼ਟੀ, ਰਿਵਾਜ, ਆਦਤਾਂ; ਉਹ ਸਹਾਇਤਾ ਤੇ ਭਰੋਸੇ ਜਿਨ੍ਹਾਂ ਉਤੇ ਉਹ ਪਮੁਖ ਤੌਰ ਤੇ ਨਿਰਭਰ ਰਖਦੇ ਹਨ, ਤੇ ਜਿਨ੍ਹਾਂ ਤੋਂ ਆਪਣੀ ਸ਼ਕਤੀ ਉਨ੍ਹਾਂ ਪ੍ਰਾਪਤ ਕੀਤੀ, ਉਨ੍ਹਾਂ ਦੀਆਂ ਤਰੁਟੀਆਂ ਤੇ ਕਮਜ਼ੋਰੀਆਂ, ਜਿਹੜੀਆਂ ਖੁਲੇ ਤੌਰ ਤੇ ਉਨਾਂ ਅੰਦਰ ਰਹਿੰਦੀਆਂ ਤੇ ਦਿਖਾਈ ਦੇ ਜਾਣ ਵਾਲੀਆਂ ਹੁੰਦੀਆਂ ਹਨ; ਉਨ੍ਹਾਂ ਦੇ ਮਿੱਤਰ, ਪਾਰਟੀਆਂ ਸਹਾਇਕ, ਆਸਿਤ, ਵੈਰੀ, ਈਰਖਾ ਕਰਨ ਵਾਲੇ, ਪ੍ਰਤਿਵੰਦੀ, ਉਨ੍ਹਾਂ ਦੇ ਸਮੇਂ ਤੇ ਉਨ੍ਹਾਂ ਤੀਕ ਪਹੁੰਚਣ ਦੇ ਤੀਕੇ… ਪਰ ਦੂਜਿਆਂ ਦੇ ਮਨਾਂ ਦੇ ਜੰਦਰੇ ਖੋਲ੍ਹਣ ਲਈ ਸਭ ਤੋਂ ਸੁਨਿਸਚਿਤ ਚਾਬੀ, ਜਾਂ ਤਾਂ ਉਨ੍ਹਾਂ ਦੇ ਸੁਭਾਵਾਂ ਤੇ ਪ੍ਰਕਿਰਤੀਆ ਦੀ ਜਾਂ ਉਨ੍ਹਾਂ ਦੇ ਉਦੇਸ਼ਾਂ ਤੇ ਵਿਉਂਤਾਂ ਦੀ ਫੋਲਾ ਫਾਲੀ ਹੁੰਦੀ ਹੈ; ਅਤੇ ਵਧੀਕ ਨਿਰਬਲਾਂ ਤੇ ਸਿਧੀਆਂ ਬਾਰੇ ਸਭ ਤੋਂ ਚੰਗਾ ਨਿਰਣੇ ਉਨ੍ਹਾਂ ਦੇ ਸੁਭਾਵ ਰਾਹੀਂ ਅਤੇ ਵਧੀਕ ਸੁਘੜਾਂ ਤੇ ਬੰਦ ਤਬੀਅਤਾਂ ਵਾਲਿਆਂ ਦਾ ਉਨਾਂ ਦੀਆਂ ਉਨ੍ਹਾਂ ਵਿਉਤਾਂ ਰਾਹੀਂ, ਹੁੰਦਾ ਹੈ। ਪਰ ਇਸ ਸਾਰੀ ਪੂਛ ਪੜਤਾਲ ਲਈ ਸਭ ਤੋਂ ਛੋਟਾ ਰਸਤਾ ਤਿੰਨ ਵਿਸ਼ੇਸ਼ ਚੀਜ਼ਾਂ ਉਤੇ ਆਧਾਰਤ ਰਹਿੰਦਾ ਹੈ; ਜਿਵੇਂ ਕਿ (1) ਬਹੁਤ ਸਾਰੀਆਂ ਮਿਤਾਵਾਂ ਪ੍ਰਾਪਤ ਕਰਨ ਵਿਚ, (2) ਗੱਲ ਬਾਤ ਅਤੇ ਰੂਪ ਦੀ ਸੁਤੰਤਰਤਾ ਦੇ ਵਿਚਕਾਰ, ਇਕ ਸਿਆਣੇ ਮਾਧਿਅਮ, ਅਤੇ ਸੰਜਮ ਦਾ ਨਿਰੀਖਣ ਕਰਨ ਵਿਚ ਅਤੇ ਸਭ ਤੋਂ ਉਪਰ, ਕੋਈ ਵੀ ਹੋਰ ਚੀਜ਼, ਮਨੁੱਖ ਦੇ ਆਪੇ ਦੀ ਸੁਚਜੀ ਪ੍ਰਤਿਨਿਧਤਾ ਕਰਨ ਤੇ ਉਸ ਦੇ ਅਧਿਕਾਰ ਦੀ ਪ੍ਰਾਪਤੀ ਕਰਾਣ ਵਾਲੀ ਨਹੀ ਹਦੀ, ਜਿੰਨੀ ਕਿ ਇਹ ਬਹੁਤੀ ਮਿਠਾਸ ਤੇ ਸੁਸ਼ੀਲਤਾ ਨਾਲ ਉਹ ਆਪਣੇ ਆਪ ਨੂੰ ਏਨਾ ਹਥਿਆਰਹੀਨ ਵੀ ਬਣਾ ਲਵੇ ਕਿ ਇਹ ਆਦਮੀ ਨੂੰ ਹਾਨੀਆਂ ਤੇ ਝਿੜਕਾਂ ਯੋਗ ਬਣਾ ਦੇਵੇ; ਸਗੋਂ ਕਦੀ ਕਦੀ ਇਕ ਸੁਤੰਤਰ ਤੇ ਉਦਾਰ ਮਨ ਦੀਆਂ ਕੁਝ ਚਿੰਗਾੜੀਆਂ ਵੀ ਉਛਾਲ ਦਿਆ ਕਰੋ, ਜਿਨ੍ਹਾਂ ਅੰਦਰ ਕਿ ਡੰਗ, ਸ਼ਹਿਦ ਨਾਲੋਂ ਘੱਟ ਮਾਤਾ ਵਿਚ ਨਾ ਹੋਵੇ ।
ਬੇਕਨ ਲਈ ਮਿੱਤਰ, ਬਹੁਤ ਕਰਕੇ, ਸੱਤਾ ਪ੍ਰਾਪਤੀ ਲਈ ਇਕ ਵਸੀਲਾ ਹਨ । ਉਹ ਮੰਕਿਆਵਲੀ ਨਾਲ, ਇਸ ਵਿਚਾਰ ਦ੍ਰਿਸ਼ਟੀ ਵਿਚ ਸਾਂਝ ਰਖਦਾ ਹੈ ਇਸ ਚੀਜ਼ ਦਾ ਜੋੜ, ਕੋਈ ਆਦਮੀ, ਪਹਿਲੇ ਪਹਿਲ ਪੁਨਰ ਜਾਗ੍ਰਣ ਨਾਲ ਜੋੜਨ ਦੀ ਰੁਚੀ ਕਰ ਲੈਂਦਾ ਹੈ ਜਦੋਂ ਤੀਕ ਕਿ ਸਾਹਮਣੇ ਦਿਥੇ ਗੋਰੀਆਂ ਮਨੋਹਰ ਤੇ ਗਿਣਤੀ ਮਿਣਤੀ ਬਹੁਤ ਮਿੱਤਰਾ-ਚਾਰੀਆਂ ਨਹੀਂ ਆ ਜਾਂਦੀਆਂ, ਜਿਵੇਂ ਕਿ ਮਾਈਕਲ ਐਂਗਲੇ, ਅਤੇ ਕੰਵਲੀਰੀ, ਮਾਨਟੇਨ, ਅਤੇ ਲਾਅ ਬੇਇਤੀ, ਸਰਕਿਲਿਪਸਿਡਨੀ), ਅਤੇ ਹਯੂਸ਼ਰਟ ਸੰਸਯੂਟ ਸ਼ਾਇਦ ਮਿਤ੍ਰਤਾ ਬਾਰੇ ਇਹ ਬਹੁਤ ਵਿਵਹਾਰਕ ਮੁਲਾਵਨ ਹੀ ਬੇਕਨ ਦੀ ਸੱਤਾ ਤੋਂ ਗਿਰਾਵਟ ਦੀ ਵਿਆਖਿਆ ਕਰਨ ਵਿਚ ਸਹਾਇਕ ਹੁੰਦਾ ਹੈ। ਮੇਰੋ ਕਿ ਇਹੈ ਜੇਰੇ ਹੀ ਵਿਚਾਰ ਨੈਪੋਲੀਅਨ ਦੀ ਗਿਰਾਵਟ ਦੀ ਵਿਅਖਿਆ ਕਰਨ ਵਿਚ ਸਹਾਇਤਾ ਕਰਦੇ ਹਨ। ਕਿਉਂ ਜੋ ਕਿਸੇ ਆਦਮੀ ਦੇ ਮਿੱਤਰ, ਉਸ ਵੱਲ ਦੇ ਆਪਣੇ ਸੰਬੰਧਾਂ ਵਿਚ ਸ਼ਾਇਦ ਹੀ ਕਦੀ, ਉਸ ਨਾਲੋਂ ਉਚੇਚੀ ਫਿਲਾਸਫੀ ਦੀ ਵਰਤੋਂ ਕਰਨਗੇ ਜਿੰਨੀ ਕਿ ਉਹ ਉਨ੍ਹਾਂ ਫਲ ਦੇ ਆਪਣੇ ਸਲੂਕ ਵਿਚ, ਕਰਨੀ ਮੰਨਦਾ ਹੈ । ਬੇਕਨ ਯੂਨਾਨ ਦੇ ਪੁਰਾਣੇ ਸਭ ਸਿਆਣ ਮਨੁੱਖਾਂ ਵਿਚੋਂ ਬੀਆਸ ਦਾ ਪ੍ਰਮਾਣ ਦੇਂਦਾ ਹੈ : ”ਆਪਣੇ ਮਿੱਤਰ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਵੇਂ ਕਿ ਉਸ ਨੇ ਤੁਹਾਡਾ ਵੈਰੀ ਬਣ ਜਾਣਾ ਹੋਵੇ ਅਤੇ ਆਪਣੇ ਵੈਰੀ ਨਾਲ ਇਸ ਤਰਾਂ ਜਿਵੇਂ ਕਿ ਉਸ ਨੇ ਤੁਹਾਡਾ ਮਿੱਤਰ ਬਣ ਜਾਣਾ ਹੋਵੇ ।” ਆਪਣੇ ਮਿੱਤਰਾਂ ਪਾਸ ਵੀ ਆਪਣੇ ਅਸਲ ਪ੍ਰਯੋਜਨਾ ਅਤੇ ਵਿਚਾਰਾਂ ਨੂੰ ਬਹੁਤਾ ਖੁਲ੍ਹ ਕੇ ਪ੍ਰਗਟ ਨਾ ਕਰੋ, ਗੱਲ ਬਾਤ ਕਰਦਿਆਂ ਆਪਣੀਆਂ ਚਾਵਾਂ ਪ੍ਰਗਟ ਕਰਨ ਨਾਲੋਂ, ਬਹੁਤੀ ਵਾਰੀ ਪੁੱਛਾਂ ਹੀ ਪੁੱਛੋ ਅਤੇ ਜਦੋਂ ਕਦੀ ਭਾਸ਼ਨ ਕਰੋ ਤਾਂ ਵਿਸ਼ਵਾਸ ਤੇ ਨਿਰਣੇ ਦੇਣ ਨਾਲੋਂ ਬਹੁਤੀ ਆਧਾਰ ਸਾਮਗ੍ਰੀ ਅਤੇ ਜਾਣਕਾਰੀ ਹੀ ਪੇਸ਼ ਕਰੋ। ਪ੍ਰਗਟ ਰੂਪ ਅਭਿਮਾਨ, ਪ੍ਰਗਤੀ ਲਈ ਇਕ ਸਹਾਇਤਾ ਹੁੰਦਾ ਹੈ ਅਤੇ “ਦਿਖਲਾਵਾ ਰਾਜਨੀਤੀ, ਵਿਚ ਨਹੀਂ ਸਗੋਂ ਸਦਾਚਾਰ ਸ਼ਾਸਤ੍ਰ ਵਿਚ ਹੀ ਇਕ ਦੋਸ਼ ਹੁੰਦਾ ਹੈ ।” ਏਥੇ ਵੀ ਆਦਮੀ ਨੂੰ ਨੈਪੋਲੀਅਨ ਦੀ ਯਾਦ ਆ ਜਾਂਦੀ ਹੈ; ਬੇਕਨ ਉਸ ਛੋਟੇ ਦੇ ਕਦੋਂ ਕਾਰਸੀਦਾ ਨਿਵਾਸੀ ਵਾਂਗ ਆਪਣੀਆਂ ਕੰਧਾਂ ਦੇ ਅੰਦਰ ਵਾਰ, ਤਾਂ ਇਕ ਕਾਫੀ ਸਿਧਾ ਜੇਹਾ ਆਦਮੀ ਸੀ, ਪਰ ਉਨ੍ਹਾਂ ਦੇ ਬਾਹਰ ਵਾਰ ਉਹ ਇਕ ਅਜੇਹੀ ਰਸਮ ਅਤੇ ਨੁਮਾਇਸ਼ ਦਾ ਵਿਖਾਲਾ ਪਾਉਂਦਾ ਸੀ, ਜਿਸ ਨੂੰ ਕਿ ਉਹ ਲੋਕ ਨਾਮਵਰੀ ਲਈ ਅਨੀਵਾਰਯ ਸਮਝਦਾ ਸੀ ।
ਇਸ ਤਰ੍ਹਾਂ ਬੇਕਨ ਖੇਤ ਖੇਤ ਭੱਜਾ ਫਿਰਦਾ, ਹਰੇਕ ਵਿਗਿਆਨ ਅੰਦਰ, ਆਪਣੇ ਵਿਚਾਰ ਦਾ ਬੀਜ ਸੁੱਟੀ ਜਾਂਦਾ ਹੈ । ਆਪਣੇ ਸਰਵੇਖਣ ਦੇ ਅੰਤ ਉਤੇ ਉਹ ਇਸ ਸਿਟੇ ਉਤੇ ਅਪੜਦਾ ਹੈ, ਕਿ ਵਿਗਿਆਨਕ ਆਪਣੇ ਆਪ ਵਿਚ ਪਰਿਆਪਤ ਨਹੀਂ; ਵਿਗਿਆਨ ਦੇ ਬਾਹਰਵਾਰ ਜਰੂਨੀ ਤੌਰ ਤੇ ਕੋਈ ਸ਼ਕਤੀ ਤੇ ਅਨੁਸ਼ਾਸਨ ਅਜੇਹਾ ਚਾਹੀਦਾ ਹੈ, ਜਿਹੜਾ ਕਿ ਉਨ੍ਹਾਂ ਦਾ ਸਮਨਵੈ ਕਰੋ ਤੇ ਕਿਸੇ ਅੰਤਮ ਉਦੇਸ਼ ਦਾ ਵੀ ਸੰਕੇਤ ਦੇਵੇ। “ਇਕ ਹੋਰ ਮਹਾਨ ਤੇ ਪ੍ਰਬਲ ਕਾਰਨ ਕਿ ਕਿਉਂ ਵਿਗਿਆਨਾਂ ਨੇ ਏਨੀ ਥੋੜ੍ਹੀ ਪ੍ਰਗਤੀ ਕੀਤੀ ਹੈ। ਇਸ ਤਰ੍ਹਾਂ ਹੈ। ਕਿਸੇ ਰਸਤੇ ਉਤੇ ਠੀਕ ਤਰ੍ਹਾਂ ਭਜਣਾ ਸੰਭਵ ਹੀ ਨਹੀਂ ਹੁੰਦਾ ਜਦ ਤੀਕ ਕਿ, ਅੰਤਮ ਟੀਚਾ ਠੀਕ ਤਰ ਹੈ, ਨੀਅਤ ਨਾ ਕਰ ਦਿੱਤਾ ਜਾਇ ।” ਜਿਸ ਚੀਜ਼ ਦੀ ਵਿਗਿਆਨ ਨੂੰ ਲੋੜ ਹੈ, ਉਹ ਹੈ ਫਿਲਾਸਫੀ ਦੀ ਵਿਗਿਆਨਿਕ ਵਿਖੀ ਦੇ ਵਿਸ਼ਲੇਸ਼ਨ, ਅਤੇ ਵਿਗਿਆਨਕ ਪ੍ਰਯੋਜਨਾ ਤੇ ਸਿਟਿਆ ਦੇ ਸਮਨਵੈ ਦੀ। ਇਸ ਤੋਂ ਬਿਨਾਂ ਕੋਈ ਵੀ ਵਿਗਿਆਨ ਜ਼ਰੂਰੀ ਤੌਰ ਤੇ ਧਰਾਤਲ ਜੇਹਾ ਹੋਵੇਗਾ। “ਕਿਉਂ ਜੋ ਜਿਸ ਤਰ੍ਹਾਂ ਕਿਸੇ ਪੇਂਡੂ ਇਲਾਕੇ ਦਾ ਕੋਈ ਪ੍ਰਰਣ ਨਜ਼ਾਰਾ ਨਹੀਂ ਲਇਆ ਜਾ ਸਕਦਾ। ਇਸੇ ਤਰ੍ਹਾਂ ਕਿਸੇ ਵਿਗਿਆਨ ਦੇ ਦੂਰ ਪਰੇਡੇ ਦੇ, ਤੇ ਡੂੰਘ ਭਾਗਾਂ ਨੂੰ ਉਸੇ ਵਿਗਿਆਨ ਦੇ ਪੱਧਰ ਉਤੇ ਖਲੋ ਕੇ ਜਾਂ ਕਿਸੇ ਉਚਾਰ ਪੱਧਰ ਤੇ ਚੜਨ ਤੋਂ ਕਿਨਾਂ, ਲਭਣਾ ਅਸੰਭਵ ਹੁੰਦਾ ਹੈ ।” ਕੁਦਰਤ ਦੀ ਏਕਤਾ ਦਾ ਖਿਆਲ ਕੀਤੇ ਬਿਨਾਂ, ਆਪਣੀ ਲੜੀ ਤੋਂ ਅੰਡ ਹੋਏ। ਤਥਾਂ ਵਲ ਵੇਖਣ ਦੀ ਆਦਤ ਦੀ ਉਹ ਨਿਖੇਧੀ ਕਰਦਾ ਹੈ; ਜਿਵੇਂ ਕਿ ਉਸ ਦੇ ਕਹਿਣ ਅਨੁਸਾਰ, ਕੋਈ ਆਦਮੀ ਕੇਂਦਰੀ ਪ੍ਰਕਾਸ਼ ਨਾਲ ਜਗਮਗਾਏ ਹੋਏ ਕਿਸੇ ਕਮਰੇ ਦੀਆਂ ਨੁਕਰਾਂ ਵਿਚ ਇਕ ਛੋਟੀ ਜੇਹੀ ਜਗਦੀ ਮੋਮਬਤੀ ਲਈ ਫਿਰਦਾ ਹੋਵੇ ।
ਅੰਤ ਨੂੰ ਜਾ ਕੇ ਬੇਕਨ ਦੀ ਪਿਆਰ ਪਾਤਰ ਵਿਗਿਆਨ ਨਾਲੋਂ ਫਿਲਾਸਫ਼ੀ ਹੀ ਹੈ; ਇਹ ਕੇਵਲ ਪਾਤ੍ਰ ਫਿਲਾਸਫ਼ੀ ਹੀ ਹੈ ਜਿਹੜੀ ਕਿ ਅਸ਼ਾਂਤੀ ਤੇ ਰੰਜ ਵਾਲੇ ਜੀਵਨ ਨੂੰ ਵੀ ਇਕ ਅਜੇਹੀ ਸ਼ਾਹਨਾ ਸ਼ਾਂਤੀ ਦੇ ਸਕਦੀ ਹੈ ਜਿਹੜੀ ਕਿ ਸੋਡੀ ਨਾਲ ਹੀ ਮਿਲ ਸਕਦੀ ਹੈ । ਵਿਦਿਆ, ਮੌਤ ਤੇ ਵਿਰੋਧੀ ਕਿਸਮਤ ਦੇ ਡਰ ਨੂੰ ਜਿੱਤ ਜਾਂ ਘਟਾ ਸਕਦੀ ਹੈ । ਉਹ ਵਰਜਿਲ ਕਵੀ ਦੀਆਂ ਕੁਝ ਮਹਾਨ ਸਤਰਾਂ ਦਾ ਪ੍ਰਮਾਣ ਦੇਂਦਾ ਹੈ ਜਿਨ੍ਹਾਂ ਦਾ ਭਾਵ ਹੈ : –
”ਪ੍ਰਸੰਨ ਹੈ ਉਹ ਆਦਮੀ ਜਿਸ ਨੇ ਚੀਜ਼ਾਂ ਵਸਤਾਂ ਦੇ ਕਾਰਨਾਂ ਨੂੰ ਜਾਣ ਲਿਆ ਹੈ, ਅਤੇ ਸਾਰੇ ਡਰਾਂ ਅਤੇ ਅਮਿਟ ਭਾਵੀ, ਅਤੇ ਲਾਲਚ ਵਾਲੇ ਨਰਕ ਦੇ ਰੋਲੇ ਭਰੇ ਸੰਗ੍ਰਾਮ ਨੂੰ ਆਪਣੇ ਪੈਰਾਂ ਤਲੇ ਦਬਾ ਲਿਆ ਹੈ ।” ਫ਼ਿਲਾਸਫ਼ੀ ਦਾ ਸ਼ਾਇਦ ਸਰਬ ਸ੍ਰੇਸ਼ਟ ਫਲ ਇਹ ਹੈ, ਕਿ ਇਸ ਦੀ ਰਾਹੀਂ ਅਸੀਂ ਬੇਹਦ ਉਪਲਬਧੀ ਦੀ ਉਸ ਸੰਥਾ ਨੂੰ ਭੁਲ ਸਕਦੇ ਹਾਂ, ਜਿਸ ਨੂੰ ਕਿ ਇਕ ਉਦਯੋਗਿਕ ਵਾਤਾਵਰਣ, ਇਤਨੀ ਤੀਬਰਤਾ ਨਾਲ ਦੁਹਰਾਂਦਾ ਹੈ । “ਫ਼ਿਲਾਸਫ਼ੀ ਸਭ ਤੋਂ ਪਹਿਲਾਂ ਸਾਨੂੰ ਦਿਲ ਦਿਮਾਗ਼ ਦੀਆਂ ਜਿਨਸਾਂ ਖੋਜਣ ਤੇ ਲਭਣ ਦਾ ਨਿਰਦੇਸ਼ਨ ਕਰਦੀ ਹੈ, ਅਤੇ ਬਾਕੀ ਦੀਆਂ ਰਹਿੰਦੀਆਂ ਜਾਂ ਤਾਂ ਜੁਦਾ ਦਿਤੀਆਂ ਜਾਣਗੀਆਂ ਜਾਂ ਇਨ੍ਹਾਂ ਦੀ ਬਹੁਤੀ ਇੱਛਾ ਹੀ ਨਹੀਂ ਕੀਤੀ ਜਾਏਗੀ ।” ਥੋੜ੍ਹੀ ਜੇਹੀ ਸਿਆਣਪ ਵੀ ਸਦਾ ਲਈ ਪ੍ਰਸੰਨਤਾ ਰੂਪ ਹੁੰਦੀ ਹੈ।
ਰਾਜ ਸਰਕਾਰ, ਵੀ ਸਗਵੇਂ ਤੌਰ ਤੇ ਵਿਗਿਆਨ ਵਾਂਗ ਹੀ ਫ਼ਿਲਾਸਫ਼ੀ ਦੀ ਥੁੜ ਕਰਕੇ ਕਸ਼ਟ ਸਹਾਰਦੀ ਹੈ । ਫਿਲਾਸਫ਼ੀ ਵਿਗਿਆਨ ਨਾਲ ਉਹੋ ਸੰਬੰਧ ਰਖਦੀ ਹੈ ਜੋ ਕੁਝ ਕਿ ਰਾਜ ਮਰਮਗਤਾ, ਰਾਜਨੀਤੀ ਨਾਲ ਆਦਰਸ਼ ਵਿਹੀਨ, ਅਤੇ ਵਿਅਕਤਕ ਅਨਵੇਸਣਾ ਦੇ ਉਲਟ, ਸਮੁਚੇ ਗਿਆਨ ਤੇ ਸਹੀ ਨਜ਼ਰ ਨਾਲ ਤਰਿਆ ਗਿਆ ਵਤੀਰਾ ਠੀਕ ਜਿਵੇਂ ਕਿ ਗਿਆਨ ਲਈ ਕੀਤਾ ਪ੍ਰਯਤਨ ਪੰਡਤਾਉਵਾਦ ਦਾ ਰੂਪ ਲੈ ਲੈਂਦਾ ਹੈ, ਜਦੋਂ ਕਿ ਇਸ ਨੂੰ ਮਨੁੱਖਾਂ ਤੇ ਜੀਵਨ ਦੀਆਂ ਅਸਲ ਲੋੜਾਂ ਤੋਂ ਵਖਰਾ ਕਰ ਦਿਤਾ ਜਾਂਦਾ ਹੈ, ਇਸੇ ਤਰ੍ਹਾਂ ਰਾਜਨੀਤੀ ਨਮਿਤ ਪ੍ਰਯਤਨ ਇਕ ਵਿਨਾਸ਼ਕਾਰੀ ਊਧਮ ਬਣ ਜਾਂਦਾ ਹੈ ਜਦੋਂ ਕਿ ਇਸ ਨੂੰ ਵਿਗਿਆਨ ਤੇ ਫਿਲਾਸਫ਼ੀ ਨਾਲੋਂ ਵਖ ਕਰ ਦਿਤਾ ਜਾਂਦਾ ਹੈ । ‘ਕੁਦਰਤੀ ਸ਼ਰੀਰ ਨੂੰ ਅਜੇਹੇ ਅਨਾੜੀਆਂ ਦੇ ਭਰੋਸੇ ਤੇ ਛਡਣਾ ਗਲਤ ਹੁੰਦਾ ਹੈ, ਜਿਨ੍ਹਾਂ ਪਾਸ ਥੋੜੇ ਜੇਹੇ ਜੋ ਟੋਟਕੇ ਹੁੰਦੇ ਹਨ, ਉਨ੍ਹਾਂ ਉਤੇ ਉਹ ਨਿਰਭਰ ਕਰਦੇ ਹਨ, ਪਰ ਜਿਨ੍ਹਾਂ ਨੂੰ ਨਾ ਤਾਂ ਬੀਮਾਰੀ ਦਾ ਕਾਰਨ, ਨਾ ਬੀਮਾਰਾਂ ਦੀ ਸਰੀਰਕ ਰਚਨਾ ਦਾ, ਨਾ ਦੁਰਘ- ਟਨਾਵਾਂ ਦੇ ਖਤਰਿਆਂ ਦਾ, ਤੇ ਨ ਇਲਾਜ ਦੇ ਠੀਕ ਢੰਗਾਂ ਦਾ ਹੀ ਪਤਾ ਹੁੰਦਾ ਹੈ । ਇਸੇ ਤਰ੍ਹਾਂ ਹੀ ਰਾਜਾਂ ਦੇ ਨਾਗਰਿਕ ਸਰੀਰ ਨੂੰ ਅਨਾੜੀ ਰਾਜਨੀਤਕ ਲੋਕਾਂ ਰਾਹੀਂ ਵਿਵਸਥਿਤ ਕੀਤੇ ਜਾਣ ਲਈ ਉਨ੍ਹਾਂ ਦੇ ਸਪੁਰਦ ਕੀਤਾ ਜਾਣਾ, ਜ਼ਰੂਰੀ ਤੌਰ ਤੇ ਖਤਰਨਾਕ ਹੋਣਾ ਹੀ ਹੋਇਆ, ਜਦ ਤੀਕ ਕਿ ਇਨ੍ਹਾਂ ਨਾਲ ਹੋਰ ਅਜੇਹੇ ਲੋਕ ਨ ਮਿਲਾਏ ਜਾਣ, ਜਿਹੜੇ ਕਿ ਵਿਦਿਆ ਨਾਲ ਨਿਪੁੰਨ ਹੋਣ…… ਭਾਵੇਂ ਉਸ ਆਦਮੀ ਨੂੰ ਆਪਣੇ, ਕਿਤੇ ਦਾ ਪਖੀ ਹੀ ਸਮਝਿਆ ਜਾਏ, ਜਿਸ ਨੇ ਕਹਿਆ ਸੀ, ‘ਰਾਜ ਤਦੋਂ ਹੀ ਸੁਖੀ ਹੋਣਗੇ ਜਦੋਂ ਕਿ ਜਾਂ ਤਾਂ ਰਾਜੇ, ਫਿਲਾਸਫਰ, ਤੇ ਜਾਂ ਫ਼ਿਲਾਸਫ਼ਰ ਰਾਜੇ ਹੋਣਗੇ ।’ ਤਾਂ ਵੀ ਏਨਾ ਕੁਝ ਤਾਂ ਅਨੁਭਵ ਨਾਲ ਠੀਕ ਸਿਧ ਹੋ ਗਇਆ ਹੈ, ਕਿ ਸਰਬ-ਸ੍ਰੇਸ਼ਟ ਸਮੇਂ, ਸਿਆਣੇ ਤੇ ਸੁਸਿਖਯਤ ਰਾਜ ਕੁਮਾਰਾਂ ਦੇ ਅਧੀਨ ਹੀ ਵਾਪਰੇ ਹਨ ” ਅਤੇ ਉਹ ਸਾਨੂੰ ਉਨ੍ਹਾਂ ਸਮਰਾਟਾਂ ਦੀ ਯਾਦ ਕਰਾਂਦਾ ਹੈ, ਜਿਨ੍ਹਾਂ ਨੇ ਕਿ ਡੋਮੀਸੀਅਨ ਤੋਂ ਮਗਰੋਂ ਤੇ ਕਾਮੈਂਡਸ ਤੋਂ ਪਹਿਲਾਂ ਰੋਮ ਉਤੇ ਸ਼ਾਸਨ ਕੀਤਾ ਸੀ ।
ਇਸ ਲਈ ਬੇਕਨ, ਅਫਲਾਤੂਨ ਤੇ ਅਸਾਂ ਸਾਰਿਆਂ ਵਾਂਗ ਆਪਣੇ ਸ਼ੁਗਲ ਨੂੰ ਵਡੀਰਦਾ ਤੋ ਇਸ ਨੂੰ ਮਨੁੱਖ ਦੇ ਛੁਟਕਾਰੇ ਨਮਿਤ ਪੇਸ਼ ਕਰਦਾ ਸੀ । ਪਰ ਅਫਲਾਤੂਨ ਨਾਲੋਂ ਬਹੁਤ ਵਧੀਕ ਸਪੈਸ਼ਟਤਾ ਨਾਲ ਉਹ (ਅਤੇ ਇਹ ਵਿਸ਼ਿਸ਼ਟਤਾ, ਆਧੁਨਿਕ ਯੁੱਗ ਦਾ ਪਤਾ ਦੇਂਦੀ ਹੈ) ਵਿਸ਼ੇਸ਼ ਜਾਣਕਾਰ ਵਿਗਿਆਨ ਤੇ ਵਿਸ਼ੇਸ਼ ਜਾਣਕਾਰੀ ਖੋਜ ਪੜਤਾਲ ਦੀਆਂ ਸੈਨਾਵਾਂ ਤੇ ਸੈਨਿਕਾਂ ਦੀ ਲੋੜ ਨੂੰ ਅਨੁਭਵ ਕਰਦਾ ਸੀ । ਕੋਈ ਇਕ ਦਿਲ ਦਿਮਾਗ, ਭਾਵੇਂ ਇਹ ਬੇਕਨ ਦਾ ਵੀ ਕਿਉਂ ਨ ਹੋਵੇ, ਸਾਰੇ ਦੇ ਸਾਰੇ ਖੇਤਰ ਉਤੇ ਝਾਤ ਪਾ ਨਹੀਂ ਸੀ ਸਕਦਾ ਭਾਵੇਂ ਉਹ ਤਿਲਿੰਪਸ ਪਹਾੜ ਦੀ ਚੋਟੀ ਤੋਂ ਵੀ ਕਿਉਂ ਨ ਦੇਖਦਾ ਹੋਵੇ । ਉਹ ਜਾਣਦਾ ਸੀ ਕਿ ਉਸ ਨੂੰ ਸਹਾਇਤਾ ਦੀ ਲੋੜ ਸੀ, ਅਤੇ ਆਪਣੇ ਨਿਰਸਹਾਇ ਉੱਦਮ ਦੀ ਪਹਾੜੀ ਹਵਾ ਵਿਚ ਉਹ ਆਪਣੀ ਇਕਲਤਾ ਨੂੰ ਤੀਬਰਤਾ ਨਾਲ ਮਹਿਸੂਸ ਕਰਦਾ ਸੀ । ਆਪਣੇ ਕਿਸੇ ਇਕ ਮਿੱਤਰ ਨੂੰ ਉਹ ਪੁਛਦਾ ਹੈ, “ਤੁਹਾਡੀ ਕਿਰਤ ਵਿਚ ਤੁਹਾਡੇ ਨਾਲ ਸਾਥੀ ਕਿਹੜੇ ਹਨ ?” “ਜਿਥੋਂ ਤਕ ਮੇਰਾ ਵਾਸਤਾ ਹੈ, ਮੈਂ ਤਾਂ ਪੂਰੀ ਇੱਕਲ ਵਿਚ ਹਾਂ” ਉਹ ਅਜੇਹੇ ਵਿਗਿਆਨਕਾਰਾਂ ਦਾ ਸੁਪਨਾ ਲੈਂਦਾ ਹੈ, ਜਿਹੜੇ ਕਿ ਲਗਾਤਾਰ ਮੇਲ ਜੋਲ ਤੇ ਸਹਿਯੋਗ ਰਾਹੀਂ, ਤੇ ਫਿਰ ਕਿਸੇ ਮਹਾਨ ਸੰਗਠਨ ਤੇ ਕਿਸੇ ਇਕ ਉਦੇਸ਼ ਨਮਿਤ ਜੁੜੇ ਹੋਣ ਰਾਹੀਂ ਸਮਨਵਤ ਹੋਏ ਹੋਣ। ‘ਵਿਚਾਰ ਕਰੋ, ਕਿ ਉਨ੍ਹਾਂ ਮਨੁੱਖਾ ਪਾਸੋਂ ਕਿਨੇ ਕੁਝ ਦੀ ਆਸ ਕੀਤੀ ਜਾ ਸਕਦੀ ਹੈ ਜਿਨ੍ਹਾਂ ਪਾਸ ਭਰਪੂਰ ਵਿਹਲ ਹੋਵੇ, ਅਤੇ ਕਿਰਤਾਂ ਦੇ ਮੇਲ ਜਲ ਤੋਂ ਅਤੇ ਯੁੱਗਾਂ ਯੁਗਾਂਤਰਾਂ ਦੇ ਲਗਾਤਾਰ ਅਨੁਕ੍ਰਮਣਾਂ ਤੋਂ ਅਤੇ ਵਿਸ਼ੇਸ਼ ਤੌਰ ਤੇ ਇਸ ਲਈ ਕਿ ਇਹ ਕੋਈ ਇਕ ਅਜੇਹਾ ਮਾਰਗ ਨਹੀਂ ਜਿਸ ਦੇ ਉਪਰ ਦੀ ਕੇਵਲ ਇਕ ਹੀ ਆਦਮੀ ਇਕ ਸਮੇਂ ਉਤੇ ਲੰਘ ਸਕਦਾ ਹੋਵੇ (ਜਿਵੇਂ ਕਿ ਦਲੀਲ ਕਰਨ ਦੀ ਹਾਲਤ ਵਿਚ ਹੁੰਦਾ ਹੈ) ਸਗੋਂ ਇਸ ਦੇ ਅੰਦਰ ਵਾਰ ਮਨੁੱਖਾਂ ਦੀਆਂ ਮਿਹਨਤਾਂ ਮੁਸ਼ਕਤਾਂ ਨੂੰ (ਵਿਸ਼ੇਸ਼ ਤੌਰ ਤੇ ਅਨੁਭਵ ਦੇ ਇਕੱਠਾ ਕਰਨ ਦੇ ਸੰਬੰਧ ਵਿਚ) ਚੰਗੇ ਤੋਂ ਚੰਗੇ ਜਤਨਾਂ ਨਾਲ ਇਕੱਠਾ ਕੀਤਾ, ਵੰਡਿਆ, ਤੇ ਫਿਰ ਜੋੜਿਆ ਜਾ ਸਕਦਾ ਹੋਵੇ । ਕਿਉਂ ਜੋ ਮਨੁੱਖ ਆਪਣੇ ਬਲ ਨੂੰ ਕੇਵਲ ਉਦੋਂ ਹੀ ਜਾਣਨਾ ਅਰੰਭ ਕਰਨਗੇ ਜਦੋਂ ਕਿ ਇਸ ਗੱਲ ਨਾਲੋਂ, ਕਿ ਬਹੁਤੇ ਆਦਮੀ, ਇਕੱਠੇ ਇਕ ਤਰ੍ਹਾਂ ਦੇ ਹੀ ਕੰਮ ਕਾਜ ਕਰੀ ਜਾਣ, ਕੋਈ ਇਕ, ਕਿਸੇ ਇਕ ਦੀ ਤੇ ਦੂਜਾ ਕਿਸੇ ਦੂਜੇ ਦੀ ਸਪੁਰਦਗੀ ਲੈ ਰਿਹਾ ਹੋਵੇਗਾ ।” ਵਿਗਿਆਨ ਜਿਹੜਾ ਕਿ ਗਿਆਨ ਦਾ ਸੰਗਠਨ ਹੈ, ਇਸ ਨੂੰ ਜ਼ਰੂਰੀ ਤੌਰ ਤੇ ਆਪ ਸੰਗਠਤ ਹੋਣਾ ਲੋੜੀਂਦਾ ਹੈ ।
ਅਤੇ ਇਹ ਸੰਗਠਨ, ਅਵਸ਼ੋਂ ਅੰਤਰਰਾਸ਼ਟੀ ਹੋਣਾ ਚਾਹੀਦਾ ਹੈ; ਜੇਕਰ ਇਹ ਰਾਸ਼ਟ੍ਰੀ ਸੀਮਾਵਾਂ ਦੇ ਉਪਰ ਦੀ ਖੁਲ੍ਹੀ ਤਰ੍ਹਾਂ ਆ ਜਾ ਸਕੇ ਤਾਂ ਇਹ ਯੂਰਪ ਨੂੰ ਬੌਧਿਕ ਤੌਰ ਤੇ ਇਕ ਕਰ ਸਕਦਾ ਹੈ। “ਇਸ ਤੋਂ ਅਗਲੀ ਲੋੜ ਜਿਹੜੀ ਮੈਂ ਦੇਖਦਾ ਹਾਂ, ਉਹ ਸਾਰੇ ਯੂਰਪ ਵਿਚ ਵੀ ਉਸ ਥੋੜੀ ਜੇਹੀ ਹਮਦਰਦੀ, ਤੇ ਮੇਲ ਜੋਲ ਦੀ ਹੈ ਜਿਹੜੀ ਕਿ ਕਾਲਜਾਂ, ਯੂਨੀਵਰਸਿਟੀਆਂ ਵਿਚ ਅਤੇ ਇਕੋ ਰਾਜ ਤੇ ਬਾਦਸ਼ਾਹੀ ਅੰਦਰ ਪਾਈ ਜਾਂਦੀ ਹੈ । ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਪੋ ਵਿਚ ਮਜ਼ਮੂਨਾਂ ਤੇ ਸਮੱਸਿਆਵਾਂ ਦੀ ਵੰਡ ਕਰਕੇ, ਖੋਜ ਪੜਤਾਲ ਤੇ ਪ੍ਰਕਾਸ਼ਨ ਦੋਹਾਂ ਲਈ ਸਹਿਯੋਗ ਕਰਨਾ ਚਾਹੀਦਾ ਹੈ”। ਇਸ ਤਰ੍ਹਾਂ ਸੰਗਠਤ ਤੇ ਸਤ-ਸੰਬੰਧਤ ਹੋਈਆਂ ਯੂਨੀਵਰਸਿਟੀਆਂ ਨੂੰ, ਉਸ ਅਜੇਹੀ ਰਾਜਸੀ ਸਹਾਇਤਾ ਤੇ ਪ੍ਰੌੜਤਾ ਦੇ ਯੋਗ ਸਮਝਿਆ ਜਾ ਸਕੇਗਾ ਜਿਹੜੀ ਕਿ ਇਨ੍ਹਾਂ ਨੂੰ ਉਹ ਕੁਝ ਬਣਾ ਦੇਵੇਗੀ ਜੋ ਕੁਝ ਕਿ ਇਹ ਆਦਰਸ਼ ਸਮਾਜ ਵਿਚ ਹੋਣਗੀਆਂ—ਸੰਸਾਰ ਭਰ ਉੱਤੇ ਸ਼ਾਸਨ ਕਰਦੇ ਵਿਦਿਆ ਦੇ ਨਿਰਯਖ ਹਿੰਦੂ । ਨ “ਉਨ੍ਹਾਂ ਨਖਿਧ ਚੇਤਨਾ ਦਾ ਉਲੇਖ ਕਰਦਾ ਹੈ ਜਿਹੜੇ ਕਿ ਲੋਕ-ਪ੍ਰਾਧਿਆਪਕਾਂ ਲਈ ਨੀਅਤ ਕੀਤੇ ਜਾਂਦੇ ਹਨ, ਕੀ ਵਿਗਿਆਨਾਂ ਤੇ ਕੀ ਦੂਸਰੇ ਆਰਟਸ ਮਜ਼ਮੂਨਾਂ ਦੇ” ਅਤੇ ਉਹ ਮਹਿਸੂਸ ਕਰਦਾ ਹੈ, ਕਿ ਹਾਲਤ ਇਸ ਤਰ੍ਹਾਂ ਬਣੀ ਰਹੇਗੀ ਜਦ ਤੀਕ ਕਿ ਰਾਜ ਸਰਕਾਰਾਂ ਵਿਦਿਆ ਹੋ ਮਹਾਨ ਕਾਰਜਾਂ ਨੂੰ ਆਪਣੇ ਹਥ ਨਹੀਂ ਲੈ ਲੈਂਦੀਆਂ। “ਪੁਰਾਣੇ ਤੋਂ ਪ੍ਰਰਾਣੇ ਤੇ ਚੰਗੇ ਤਾਂ ਚੰਗੇ ਸਮਿਆਂ ਦੀ ਸਿਆਣਪ ਸਦਾ ਇਹ ਗਿਲਾ ਕਰਦੀ ਰਹੀ ਹੈ ਕਿ ਰਾਜ ਸਰਕਾਰਾਂ ਕਾਨੂੰਨਾਂ ਨਾਲ ਤਾਂ ਹਦੋਂ ਵਧੀਕ ਰੁਬੀਆਂ ਤੇ ਵਿਦਿਆ ਦੇ ਮਾਮਲੇ ਵਿਚ ਬਹੁਤੀਆਂ ਹੀ ਲਾ-ਪਰਵਾਹ ਰਹੀਆਂ ਹਨ ।” ਉਸ ਦਾ ਸੁਪਨਾ, ਕੁਦਰਤ ਉਪਰ ਵਿਜੈ ਤੇ ਮਨੁੱਖ ਦੀ ਸ਼ਕਤੀ ਦੇ ਵਾਧੇ ਨਮਿਤ ਵਿਗਿਆਨ ਦਾ ਸਮਾਜ-ਕਰਣ ਹੈ ।
ਅਤੇ ਇਸ ਕਰਕੇ ਉਹ ਜੇਮਜ਼ ਪਹਿਲੇ ਨੂੰ, ਅਜੇਹੀ ਖੁਸ਼ਾਮਦ ਦੇ ਫੱਟਿਆਂ ਨਾਲ ਪ੍ਰੇਰਨਾ ਕਰਦਾ ਹੈ ਜਿਹੜੀ ਉਹ ਜਾਣਦਾ ਸੀ ਕਿ ਰਾਜ ਬਰਾਜ ਘੁਟੇ ਘੁਟ ਪੀਣਾ ਪਸੰਦ ਕਰਦਾ ਸੀ । ਜੇਮਜ਼ ਇਕ ਵਿਦਵਾਨ ਸੀ ਜਿਵੇਂ ਕਿ ਇਕ ਰਾਜਾ ਅਤੇ ਆਪਣੇ ਸ਼ਾਹੀ ਝੰਡੇ ਜਾਂ ਆਪਣੀ ਤਲਵਾਰ ਨਾਲੋਂ ਵਧੇਰੇ ਅਭਿਮਾਨੀ ਆਪਣੀ ਕਲਮ ਦਾ । ਇਹੋ ਜੇਹੇ ਸਾਹਿਤਕਾਰ ਤੇ ਵਿਦਵਾਨ ਰਾਜੇ ਪਾਸੋਂ ਕਿਸੇ ਵੀ ਚੀਜ਼ ਦੀ ਆਸ ਕੀਤੀ ਜਾ ਸਕਦੀ ਸੀ । ਬੇਕਨ ਜੇਮਜ਼ ਨੂੰ ਦਸਦਾ ਹੈ ਕਿ ਜਿਹੜੀਆਂ ਯੋਜਨਾਵਾਂ ਉਸ ਨੇ ਆਯੋਜਤ ਕੀਤੀਆਂ ਹਨ ਉਹ ਨਿਰਸੰਦੇਹ ਰਾਜਸੀ ਕੰਮ ਹੀ ਹਨ—”ਜਿੰਨਾ ਨਮਿਤ ਕਿਸੇ ਇਕ ਮਨੁੱਖ ਦੇ ਜਤਨ ਕੇਵਲ ਮਾਤ੍ਰ ਕਿਸੇ ਆਰ ਪਾਰ ਕਰਦੀ ਸੜਕ ਉਤੇ ਲਾਏ ਕਿਸੇ ਚਿਤ੍ਰ ਵਰਗੇ ਹੋ ਸਕਦੇ ਹਨ ਜਿਹੜਾ ਰਸਤੇ ਦਾ ਸੰਕੇਤ ਤਾਂ ਕਰਦਾ ਹੈ, ਪਰ ਇਸ ਉਤੇ ਚੱਲ ਨਹੀਂ ਸਕਦਾ ।” ਨਿਸਚਿਤ ਤੌਰ ਤੇ ਦਿਨ੍ਹਾਂ ਸ਼ਾਹੀ ਜਿਮੇਵਾਰੀਆਂ ਲਈ ਖ਼ਰਚ ਦੀ ਲੋੜ ਹੋਵੇਗੀ: ਪਰ “ਜਿਸ ਤਰ੍ਹਾਂ ਰਾਜਕੁਮਾਰਾਂ ਤੇ ਰਾਜਾਂ ਦੇ ਸਕੱਤ੍ਰ ਤੇ ਜਾਸੂਸ, ਖੁਫੀਆ ਪੋਲੀਸ ਨਮਿਤ ਬਿਲ ਪੇਸ਼ ਕਰਦੇ ਹਨ, ਇਸੇ ਤਰ੍ਹਾਂ ਤੁਹਾਨੂੰ ਕੁਦਰਤ ਦੇ ਜਾਸੂਸਾਂ ਤੇ ਭੇਤੀਆਂ ਨੂੰ ਆਗਿਆ ਦੇਣੀ ਲੋੜੀਂਦੀ ਹੈ, ਕਿ ਉਹ ਆਪਣੇ ਬਿਲ ਪੇਸ਼ ਕਰਨ, ਪਰ ਹਾਂ ਜੇਕਰ ਤੁਹਾਡੀ ਮਰਜ਼ੀ ਬਹੁਤ ਸਾਰੀਆਂ ਜਾਣਨ ਯੋਗ ਚੀਜ਼ਾਂ ਤੋਂ ਅਣਜਾਣ ਰਹਿਣ ਦੀ ਨਾ ਹੋਵੇ । ਅਤੇ ਜੇਕਰ ਸਕੰਦਰ ਨੇ ਆਪਣਾ ਏਨਾ ਵੱਡਾ ਖ਼ਜ਼ਾਨਾ, ਸ਼ਿਕਾਰੀਆਂ, ਪੰਛੀ ਪਾਲਨਹਾਰਾਂ, ਮਾਛੀਆਂ, ਤੇ ਹੋਰ ਅਜੇਹੇ ਹੀ ਲੋਕਾਂ ਦੇ ਨਿਰਬਾਹ ਨਮਿਤ ਅਰਸਤੂ ਦੇ ਹਵਾਲੇ ਕਰ ਦਿਤਾ ਸੀ ਤਾਂ ਉਹ ਲੋਕ ਇਸ ਮਾਲੀ ਸਹਾਇਤਾ ਦੀ ਹੋਰ ਵੀ ਵਧੀਕ ਲੋੜ ਰਖਦੇ ਹਨ ਜਿਹੜੇ ਕਿ ਕੁਦਰਤ ਦੀਆਂ ਭੁਲ ਭੁਲਈਆਂ ਖੋਲ੍ਹਦੇ ਹਨ ।” ਅਜੇਹੀ ਸ਼ਾਹੀ ਸਹਾਇਤਾ ਨਾਲ, ਮਹਾਨ ਪੁਨਰ ਨਿਰਮਾਣ ਨੂੰ ਥੋੜ੍ਹੇ ਹੀ ਵਰ੍ਹਿਆਂ ਅੰਦਰ ਸਿਰੇ ਚਾੜ੍ਹਿਆ ਜਾ ਸਕਦਾ ਹੈ: ਇਸ ਤੋਂ ਬਿਨਾਂ ਤਾਂ ਇਸ ਉੱਤੇ ਕਈ ਪੀੜ੍ਹੀਆਂ ਲਗ ਜਾਣਗੀਆਂ।
ਜਿਹੜੀ ਚੀਜ਼ ਬੇਕਨ ਅੰਦਰ ਤਾਜਾ ਕੰਮ ਕਰਨ ਵਾਲੀ ਤੇ ਨਵੀਂ ਹੈ ਉਹ ਸਾਨਦਾਰ ਭਰੋਸਾ ਹੈ, ਜਿਸ ਨਾਲ, ਉਹ ਮਨੁੱਖ ਰਾਹੀਂ ਕੁਦਰਤ ਦੀ ਵਿਜੈ ਬਾਰੇ ਭਵਿਖ ਕਥਨ ਕਰਦਾ ਹੈ : ”ਮੈਂ ਜਾਤੀ ਅੰਦਰ ਕੁਦਰਤ ਉਪਰਲੀ ਜਿੱਤ ਦੀ ਕਲਾ ਨਮਿਤ ਸਾਰਾ ਕੁਝ ਦਾਅ ਉਤੇ ਲਾ ਦੇਂਦਾ ਹਾਂ ।” ਜੋ ਕੁਝ ਮਨੁੱਖਾਂ ਨੇ ਕੀਤਾ ਹੈ, ”ਉਹ ਉਨ੍ਹਾਂ ਚੀਜ਼ਾਂ ਦਾ ਕੇਵਲ ਮਾਤ੍ਰ ਇਕ ਅਗਾਉਂ ਚਿੰਨ੍ਹ ਹੈ, ਜਿਹੜੀਆਂ ਕਿ ਉਹ ਕਰਨਗੇ ।” ਪਰ ਇਹ ਏਨੀ ਮਹਾਨ ਆਸ ਕਿਉਂ ? ਕੀ ਮਨੁੱਖ ਇਨ੍ਹਾਂ ਦੋ ਹਜ਼ਾਰ ਵਰ੍ਹਿਆਂ ਅੰਦਰ ਸਤ ਦੀ ਖੋਜ ਕਰਕੇ ਤੇ ਵਿਗਿਆਨ ਦੇ ਰਸਤਿਆਂ ਨੂੰ ਲਭਦੇ ਨਹੀਂ ਸਨ ਰਹੋ ? ਕਿਉਂ ਕਿਸੇ ਆਦਮੀ ਨੂੰ ਏਨੀ ਮਹਾਨ ਸਫਲਤਾ ਦੀ ਆਸ ਕਰਨੀ ਚਾਹੀਦੀ ਹੈ ਜਦੋਂ ਕਿ ਏਨੇ ਲੰਮੇ ਸਮੇਂ ਨੇ ਇਹੋ ਜੇਹਾ ਇਕ ਸਾਧਾਰਣ ਸਿਟਾ ਹੀ ਦਿਖਾਇਆ ਹੈ ? ਬੇਕਨ ਉੱਤਰ ਹੁੰਦਾ ਹੈ, ਠੀਕ ਹੈ, ਪਰ ਜੇ ਕਰ ਉਹ ਢੰਗ ਹੀ ਗਲਤ ਤੇ ਨਿਕੰਮੇ ਰਹੇ ਹੋਣ, ਜਿਹੜੇ ਕਿ ਮਨੁੱਖਾਂ ਨੇ ਵਰਤੋਂ ਵਿਚ ਲਿਆਂਦੇ ਹਨ ? ਜੇਕਰ ਉਹ ਸੜਕ ਹੀ ਗੁਆਚ ਗਈ ਹੋਵੇ ਤੇ ਖੋਜ ਪੜਬਾਲ ਹਵਾਈ ਜੇਹੀਆਂ ਪਗ ਡੰਡੀਆਂ ਵਿਚ ਜਾ ਪਈ ਹੋਵੇ ? ਸਾਨੂੰ ਖੋਜ ਪੜਤਾਲ ਦੇ ਆਪਣੇ ਪੱਗਾਂ ਵਿਚ, ਵਿਗਿਆਨ ਤੇ ਤਰਕ ਦੀ ਆਪਣੀ ਪ੍ਰਣਾਲੀ ਵਿਚ ਇਕ ਬੇਕਿਰਕ ਕ੍ਰਾਂਤੀ ਦੀ ਲੋੜ ਹੈ, ਸਾਨੂੰ ਲੋੜ ਹੈ ਇਕ ਨਵੀਂ ਵਿਰੁੱਧ ਤਰਕ ਵਿਧੀ ਦੀ ਜਿਹੜੀ ਕਿ ਅਰਸਤੂ ਨਾਲੋਂ ਚੰਗੋਰੀ ਤੇ ਇਸ ਵਡੇਰੇ ਸੰਸਾਰ ਨਾਲ ਮੇਲ ਖਾਂਦੀ ਹੋਵੇ ।
ਅਤੇ ਇਸ ਲਈ ਬੇਕਨ ਸਾਨੂੰ ਆਪਣੀ ਸਰਵ ਉੱਚ ਪੁਸਤਕ ਪੇਸ਼ ਕਰਦਾ ਹੈ ।
- ਵਿਸ਼ੁੱਧ ਤਰਕ ਵਿਧੀ
ਉਸ ਦਾ ਕਰੜੇ ਤੋਂ ਕਰੜਾ ਆਲੋਚਕ ਹੁੰਦਾ ਹੈ ‘ਬੇਕਨ ਦੀ ਸਭ ਤੋਂ ਮਹਾਨ, ਕਾਰਗੁਜ਼ਾਰੀ ਨਵੀਂ ਵਿਰੁੱਧ ਤਰਕ ਵਿਧੀ ਦੀ ਪਹਿਲੀ ਪੁਸਤਕ ਹੈ ।” ਕਦੀ ਕਿਸੇ ਮਨੁੱਖ ਨੇ ਤਰਕ ਵਿਚ ਏਦੋਂ ਵਧੀਕ ਜਾਨ ਨਹੀਂ ਸੀ ਪਾਈ ਅਤੇ ਫਿਰ ਆਗਮਨ (Induction) ਨੂੰ ਇਸ ਤਰ੍ਹਾਂ ਇਕ ਮਹਾਨ ਜੋਖਮ ਤੇ ਵਿਜੈ ਦਾ ਰੂਪ ਦੇਂਦਿਆਂ ਹੋਇਆਂ । ਜੇਕਰ ਕਿਸੇ ਆਦਮੀ ਨੇ ਜ਼ਰੂਰੀ ਤੌਰ ਤੇ ਤਰਕ ਦਾ ਅਧਿਐਨ ਕਰਨਾ ਹੋਵੇ ਤਾਂ ਉਸ ਨੂੰ ਇਸ ਪੁਸਤਕ ਨਾਲ ਆਰੰਭ ਕਰਨਾ ਲੋੜੀਂਦਾ ਹੈ । ਮਾਨਵੀ ਫਲਸਫੇ ਦਾ ਇਹ ਭਾਗ ਜਿਹੜਾ ਤਰਕ ਬਾਰੇ ਵਿਚਾਰ ਕਰਦਾ ਹੋ ਬਹੁਤਿਆਂ ਦੇ ਸੁਆਦ ਨੂੰ ਬੇਸੁਆਦ ਲਗਦਾ ਹੈ, ਤੇ ਉਨ੍ਹਾਂ ਨੂੰ ਇਹ ਇਕ ਜਾਲ ਜਾਂ ਕੰਡਿਆਲੀ ਸੂਖਮਤਾ ਦੇ ਛੰਦੇ ਤੋਂ ਵਧੀਕ ਹੋਰ ਕੁਝ ਨਹੀਂ ਪ੍ਰਤੀਤ ਹੁੰਦਾ ਪਰ ਜੇਕਰ ਅਸਾਂ ਚੀਜ਼ਾਂ ਵਸਤਾਂ ਦੀ ਕੀਮਤ ਉਨ੍ਹਾਂ ਦੀ ਅਸਲ ਉਪਯੋਗਤਾ ਅਨੁਸਾਰ ਪਾਈ ਹੋਵੇ ਤਾਂ ਤਰਕ ਸ਼ਾਸਤ੍ਰ ਬਾਕੀ ਸਾਰਿਆਂ ਲਈ ਕੁੰਜੀਆਂ ਹਨ ।
ਬੇਕਨ ਦੇ ਕਥਨ ਅਨੁਸਾਰ ਫ਼ਿਲਾਸਫੀ ਹੁਣ ਤੀਕ ਬੰਜਰ ਰਹੀ ਹੈ, ਕਿਉਂ ਜੋ ਇਸ ਨੂੰ ਉਰਵਰ ਬਣਾਣ ਲਈ ਇਕ ਨਵੀਂ ਵਿਧੀ ਦੀ ਲੋੜ ਸੀ । ਯੂਨਾਨੀ ਫਿਲਾਸਫਰਾਂ ਦੀ ਵੱਡੀ ਗ਼ਲਤੀ ਇਹ ਸੀ ਕਿ ਉਹ ਏਨਾ ਸਾਰਾ ਸਮਾਂ ਸਿਧਾਂਤ ਉਤੇ ਖਰਚ ਕਰ ਦੇਂਦੇ ਸਨ ਤੇ ਨਿਰੀਖਣ ਨਮਿਥ ਏਨਾ ਥੋੜਾ। ਪਰ ਵਿਚਾਰ ਨੂੰ ਨਿਰੀਖਣ ਦਾ ਸਹਾਇਕ ਹੋਣਾ ਲੋੜੀਂਦਾ ਹੈ ਨਾ ਕਿ ਇਸ ਦੀ ਥਾਂ ਸੰਭਾਲ ਲੈਣ ਵਾਲਾ ਨਵੀਂ ਵਿਸੁਧ ਤਰਕ ਵਿਧੀ ਦਾ ਪਹਿਲਾ ਹੀ ਸੂਤਰ ਜਿਵੇਂ ਕਿ ਸਾਰੇ ਤੜ੍ਹ ਮੀਮਾਂਸਾਂ ਨੂੰ ਚੁਨੌਤੀ ਕੇਂਦਰ ਹੋਇਆ ਇਉਂ ਕਹਿੰਦਾ ਹੈ ‘ਕੁਦਰਤ ਦਾ ਮੰਤਰੀ ਤੇ ਵਿਆਖਿਆ ਕਾਰ ਹੋਣ ਦੇ ਰੂਪ ਵਿਚ ਮਨੁੱਖ, ਉਨ੍ਹਾਂ ਕੁਝ ਹੀ ਸਮਝਦਾ ਹੈ, ਜਿੱਨਾ ਕਿ ਕੁਦਰਤ ਦੀ ਵਿਵਸਥਾ ਬਾਰੇ ਉਸ ਦਾ ਨਿਰੀਖਣ… ਉਸ ਨੂੰ ਆਗਿਆ ਦੇਂਦਾ ਹੈ, ਨਾ ਉਹ ਇਸ ਤੋਂ ਵਧੀਕ ਜਾਣਦਾ ਤੇ ਨਾ ਇਸ ਤੋਂ ਵਧੀਕ ਲਈ ਸਮਰਥਾ ਹੀ ਹੁੰਦਾ ਹੈ।” ਇਸ ਮਾਮਲੇ ਬਾਰੇ ਸੁਕਰਾਤ ਦੇ ਪੂਰਵਜ ਉਸ ਦੇ ਅਨੁਆਈਆਂ ਨਾਲੋਂ ਵਧੀਕ ਨਰੋਏ ਸਨ, ਡੈਮੋਕਰੀਟਸ ਵਿਸ਼ੇਸ਼ ਤੌਰ ਬੀਲਾਂ ਵਲ ਨੀਭ ਲਾਣ ਵਾਲੀ ਨਜ਼ਰ ਨਾਲੋਂ ਤਥਾਂ ਲਈ ਵਧੀਕ ਰਚੀ ਰਖਦਾ ਸੀ । ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਰਸਤ ਦੇ ਸਮੇਂ ਤੋਂ ਲੈ ਕੇ ਫ਼ਿਲਾਸਫ਼ੀ ਨੇ ਏਨੀ ਥੋੜ੍ਹੀ ਪ੍ਰਗਤੀ ਕੀਤੀ ਹੈ । ਇਹ ਅਰਸਤੂ ਦੇ ਢੰਗ ਵਰਤਦੀ ਰਹੀ ਹੈ । “ਅਰਸਤੂ ਦੇ ਪ੍ਰਕਾਸ਼ ਨਾਲ ਅਰਸਤੂ ਤੋਂ ਪਰੇ ਜਾਣਾ ਤਾਂ ਇਸ ਤਰ੍ਹਾਂ ਸੋਚਣ ਦੇ ਬਰਾਬਰ ਹੈ ਕਿ ਕੋਈ ਉਧਾਰ ਲਿਆ ਹੋਇਆ ਪ੍ਰਕਾਸ਼ ਉਸ ਮੁਢਲੇ ਪ੍ਰਕਾਸ਼ ਨੂੰ ਵਧਾ ਸਕਦਾ ਹੈ, ਜਿਸ ਤੋਂ ਇਹ ਲਿਆ ਗਿਆ ਹੋਵੇ।
ਹੁਣ ਅਰਸਤੂ ਰਾਹੀਂ ਆਵਿਸ਼ਕਾਰ ਕੀਤੀ ਗਈ ਵਿਧੀ ਨਾਲ ਦੋ ਹਜ਼ਾਰ ਵਰ੍ਹਿਆਂ ਦੀ ਖੁਸ਼ਕ ਤਾਰਕਿਕ ਉਧੜ ਬੁਣ ਮਗਰੋਂ ਫ਼ਿਲਾਸਫ਼ੀ ਏਨੀ ਨੀਵੀਂ ਜਾ ਡਿਗੀ ਹੈ ਕਿ ਕੋਈ ਆਦਮੀ ਇਸ ਦਾ ਆਦਰ ਮਾਣ ਕਰਨ ਨੂੰ ਰਾਜ਼ੀ ਨਹੀਂ। ਇਨ੍ਹਾਂ ਸਾਰੇ ਮਧਕਾਲੀਨ ਸਿਧਾਂਤਾਂ ਪ੍ਰੇਮੀਆਂ ਤੇ ਵਾਦ- ਵਿਵਾਦਾਂ ਨੂੰ ਜ਼ਰੂਰੀ ਤੌਰ ਤੇ ਚੁਲੀ ਪਾ ਦੇਣ ਤੇ ਭੁਲ ਜਾਣ ਦੀ ਲੋੜ ਹੈ । ਆਪਣੇ ਆਪ ਨੂੰ ਨਵੀਨ ਬਣਾਣ ਲਈ ਫਿਲਾਸਫੀ ਨੂੰ ਜ਼ਰੂਰੀ ਤੌਰ ਤੇ ਇਕ ਨਵੀਂ ਸਲੇਟ ਤੇ ਇਕ ਸਾਫ ਹੋਏ ਮਨ ਨਾਲ ਫਿਰ ਆਰੰਭ ਕਰਨਾ ਲੋੜੀਂਦਾ ਹੈ।
ਪਹਿਲਾ ਕਦਮ, ਇਸ ਵਾਸਤੇ ਬੁੱਧੀ ਦੀ ਸ਼ੁੱਧੀ ਹੈ । ਸਾਨੂੰ ਜ਼ਰੂਰੀ ਤੌਰ ਤੇ ਛੋਟੇ ਬੱਚਿਆਂ ਵਾਂਗ, ਵਾਦਾਂ, ਤੇ ਭਾਵਾਚਕਤਾਵਾਂ ਵਲੋਂ ਅਣਜਾਣ, ਅਤੇ ਪੂਰਵ ਆਗ੍ਹਾਂ ਤੇ ਪੂਰਵ-ਸੰਕਲਪਨਾਵਾਂ ਵਲੋਂ ਨਾਤੇ ਧੋਤੇ, ਸਾਫ਼ ਹੋਣਾ ਲੋੜੀਦਾ ਹੈ । ਸਾਨੂੰ, ਮਨ ਦੇ ਬੁੱਤਾਂ ਨੂੰ ਭੰਨ ਤੋੜ ਸੁਟਣ ਦੀ ਲੋੜ ਹੈ।
ਇਕ ਬੁਤ, ਜਿਵੇਂ ਕਿ ਬੇਕਨ ਇਸ ਸ਼ਬਦ ਨੂੰ ਵਰਤਦਾ ਹੈ (ਸ਼ਾਇਦ ਬੁਤ ਪੂਜਾ ਦੀ ਪਰੋਟੈਸਟੈਂਟ ਅਪ੍ਰਵਾਨਗੀ ਦਾ ਭਾਸ ਦੇਂਦਿਆਂ ਹੋਇਆਂ) ਵਾਸਤਵਿਕਤਾ ਕਰਕੇ ਲੈ ਲਈ ਗਈ ਇਕ ਤਸਵੀਰ, ਜਾਂ ਗਲਤੀ ਨਾਲ, ਵਸਤੂ ਸਮਝ ਲਿਆ ਗਿਆ ਕੋਈ ਵਿਚਾਰ ਹੁੰਦਾ ਹੈ । ਇਸ ਸ਼ਬਦ ਤੋਂ ਮਤਲਬ ਭੁਲੇਖੇ ਜਾਂ ਗ਼ਲਤੀਆਂ ਲਿਆ ਜਾਂਦਾ ਹੈ, ਅਤੇ ਤਰਕ ਦੀ ਪਹਿਲੀ ਸਮਸਿਆ ਇਨ੍ਹਾਂ ਗ਼ਲਤੀਆਂ ਦੇ ਨਿਕਾਸ ਸਥਾਨਾਂ ਨੂੰ ਲਭਣ ਤੇ ਇਨ੍ਹਾਂ ਨੂੰ ਬੰਦ ਕਰਨ ਦੀ ਹੈ। ਏਥੋਂ ਫਿਰ ਬੇਕਨ, ਉਚਿਤ ਤੌਰ ਤੇ ਪ੍ਰਸਿਧ ਵਿਚਾਰ ਦੋਸ਼ਾਂ ਦੇ ਵਿਸ਼ਲੇਸਨ ਵਲ ਵਧਦਾ ਹੈ। ਕਾਡੀਲਾਕ ਨੇ ਕਹਿਆ ਸੀ ”ਕਿਸੇ ਵੀ ਹੋਰ ਆਦਮੀ ਨੇ, ਮਨੁੱਖੀ ਗ਼ਲਤੀਆਂ ਨੂੰ ਬੇਕਨ ਨਾਲੋਂ ਵਧੀਕ ਚੰਗੀ ਤਰ੍ਹਾਂ ਨਹੀਂ ਸੀ ਸਮਝਿਆ ।”
ਇਹ ਗ਼ਲਤੀਆਂ ਇਸ ਤਰ੍ਹਾਂ ਹਨ । ਪਹਿਲੇ, ਤਾਂ, ਕਬੀਲੇ ਜਾਂ ਜਾਤੀ ਦੀਆਂ ਗ਼ਲਤੀਆਂ —ਉਹ ਵਿਚਾਰ ਦੋਸ਼ ਜਿਹੜੇ ਕਿ, ਵਿਆਪਕ ਤੌਰ ਤੇ ਮਾਨਵਤਾ ਲਈ ਸੁਭਾਵਕ ਹਨ। “ਕਿਉਂ ਜੋ ਮਨੁੱਖੀ ਸਮਝ ਨੂੰ, ਗ਼ਲਤੀ ਨਾਲ (ਪ੍ਰਾਤੇਗੋਗਸ ਦੁਆਰਾ ਮਨੁੱਖ ਸਾਰੀਆਂ ਚੀਜ਼ਾਂ ਵਸਤਾਂ ਦਾ ਮਾਪ ਹੈ) ਸਾਰੀਆਂ ਵਸਤਾਂ ਦਾ ਮਾਪਦੰਡ ਦਸਿਆ ਜਾਂਦਾ ਹੈ ।” “ਇਸ ਦੇ ਉਲਟ, ਇੰਦ੍ਰੀਆਂ ਤੇ ਮਨ ਇਨ੍ਹਾਂ ਦੋਹਾਂ ਦੀਆਂ ਸਾਰੀਆਂ ਪਛਾਣਾ ਮਨੁੱਖੀ ਮਨ ਦਾ ਹੀ ਸੰਕੇਤ ਦੇਂਦੀਆਂ ਹਨ, ਨਾ ਕਿ ਵਿਸ਼ਵ ਦਾ; ਅਤੇ ਮਨੁੱਖੀ ਮਨ ਉਨ੍ਹਾਂ ਅਪਧਰੇ ਸ਼ੀਸਿਆਂ ਸਮਾਨ ਹੁੰਦਾ ਹੈ ਜਿਹੜੇ ਕਿ ਵਿਭਿੰਨ ਵਸਤਾਂ ਨੂੰ ਆਪਣੇ ਗੁਣ ਸੁਭਾਵ ਦੇ ਦੇਂਦੇ ਅਤੇ ਉਨ੍ਹਾਂ ਨੂੰ ਵਿਕ੍ਰਿਤ ਤੇ ਕਰੂਪ ਬਣਾ ਛਡਦੇ ਹਨ’ ।
ਸਾਡੇ ਵਿਚਾਰ, ਸਾਡੇ ਹੀ ਆਪਣੇ ਆਪ ਦੀਆਂ ਤਸਵੀਰਾਂ ਹੁੰਦੇ ਹਨ, ਨਾ ਕਿ ਚੀਜ਼ਾਂ ਵਸਤਾਂ ਦੇ । ਉਦਾਹਰਣ ਵਜੋਂ ‘ਮਨੁੱਖੀ ਸਮਝ, ਆਪਣੇ ਵਿਸ਼ਿਸ਼ਟ ਗੁਣ ਸੁਭਾਵ ਕਰਕੇ, ਚੀਜ਼ਾਂ ਵਸਤਾਂ ਅੰਦਰ ਉਸ ਨਾਲੋਂ ਵਧੀਕ, ਵਿਵਸਥਾ ਤੇ ਨਿਯਮਕਤਾ, ਮੰਨ ਲੈਂਦੀ ਹੈ, ਜਿੰਨੀ ਕਿ ਇਹ ਵਾਸਤਵ ਵਿਚ ਦੇਖਦੀ ਹੈ ..ਇਸੇ ਕਰਕੇ ਇਹ ਮਨੋਕਲਪਿਤ ਕਥਾ ਬਣ ਗਈ ਹੈ ਕਿ ਸਾਰੇ ਆਸਮਾਨੀ ਗ੍ਰਹਿ ਪੂਰੇ ਘੋਰਿਆਂ ਵਿਚ ਚਲਦੇ ਹਨ ।” ਤਦ ਫਿਰ,
ਇਕ ਵਾਰੀ ਜਦੋਂ ਕੋਈ ਤਰਕਵਾਦ ਬੰਨ੍ਹ ਦਿਤਾ ਜਾਂਦਾ ਹੈ । (ਭਾਵੇਂ ਤਾਂ ਵਿਆਪਕ ਮਨੌਤ ਜਾਂ ਵਿਸ਼ਵਾਸ ਕਰਕੇ, ਜਾਂ ਉਸ ਰਸ ਕਰਕੇ ਜਿਹੜਾ ਇਸ ਤੋਂ ਮਿਲਦਾ ਹੈ) ਤਾਂ ਮਨੁੱਖੀ ਸਮਝ ਇਸ ਨੂੰ ਹੀ ਪਰੋੜਤਾ ਤੇ ਦਿੜਤਾ ਦੇਣ ਲਈ ਹੋਰ ਹਰ ਚੀਜ਼ ਨਾਲ ਸ਼ਾਮਿਲ ਕਰ ਲੈਂਦੀ ਹੈ ; ਅਤੇ ਭਾਵੇਂ ਵਧ ਤੋਂ ਵਧ ਤਰਕ ਸੰਗਤ ਤੇ ਭਰਪੂਰ ਮਿਸਾਲਾਂ ਇਸਦੇ ਉਲਟ ਮੌਜੂਦ ਹੋਣ, ਇਨਾਂ ਨੂੰ ਵੇਖਦੀ ਹੀ ਨਹੀਂ ਜਾਂ ਇਨਾਂ ਨੂੰ ਘਿਣਾ ਕਰਦੀ ਜਾਂ ਇਨਾ ਤੋਂ ਖਲਾਸੀ ਪਾ ਕੇ, ਕਿਸੇ ਜੋਸ਼ੀਲੇ ਤੇ ਹਾਨੀਕਾਰਕ ਪੂਰਵਾਗ੍ਰਹ ਕਰਕੇ ਅਸਵੀਕਾਰ ਕਰੋ ਲੈਂਦੀ ਹੈ ਪਰ ਆਪਣੇ ਪਹਿਲੇ ਨਤੀਜਿਆਂ ਦੀ ਪ੍ਰਮਾਣਿਤਾ ਨਹੀਂ ਛਡਦੀ। ਇਸ ਦਾ ਉੱਤਰ ਕਿਸੇ ਉਸ ਆਦਮੀ ਨੇ ਠੀਕ ਹੀ ਦਿਤਾ ਸੀ, ਜਿਸ ਨੂੰ ਕਿਸੇ ਮੰਦਰ ਵਿਚ ਅਜੇਹੇ ਆਦਮੀਆਂ ਰਾਹੀਂ ਭੇਟਾ ਕੀਤੀਆਂ ਤੇ ਲਟਕਾਈਆਂ ਗਈਆਂ ਫਟੀਆਂ ਵਿਖਾਈਆਂ ਗਈਆਂ ਜਿਹੜੇ ਕਿ ਜਹਾਜ਼ ਦੀ ਬਰਬਾਦੀ ਤੋਂ ਬਚ ਨਿਕਲੇ ਸਨ, ਅਤੇ ਫਿਰ ਉਸ ਨੂੰ ਦਬਾ ਪਾ ਕੇ ਪੁਛਿਆ ਗਿਆ ਕਿ ਕੀ ਉਹ ਦੇਵਤਿਆਂ ਦੀ ਸ਼ਕਤੀ ਨੂੰ ਮੰਨੇਗਾ ਕਿ ਨ… ਪਰ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਕਿਥੇ ਹਨ, ਜਿਹੜੇ ਆਪਣੀਆਂ ਪ੍ਰਤਗਿਆਵਾਂ ਦੇ ਵਿਪ੍ਰੀਤ ਨਾਸ ਹੋ ਗਏ ਸਨ ?” ਸਾਰਾ ਵਹਿਮ-ਭਰਮ ਇਕ ਸਮਾਨ ਹੀ ਹੁੰਦਾ ਹੈ, ਭਾਵ ਤਾਂ ਇਹ ਜਯੋਤਿਸ਼ ਦਾ ਸੁਪਨਿਆਂ, ਸਗਨਾਂ ਤੇ ਬਦਲਾ ਲੈਣ ਵਾਲੇ ਨਿਆਇ, ਤੇ ਹੋਰ ਅਜੇਹੀਆਂ ਹੀ ਗੱਲਾਂ ਦਾ, ਜਿਨ੍ਹਾਂ ਵਿਚ ਕਿ ਭਰਮੀ ਵਿਸ਼ਵਾਸ਼ਵਾਨ, ਉਨ੍ਹਾਂ ਘਟਨਾਵਾਂ ਨੂੰ ਤਾਂ ਦੇਖ ਲੈਂਦੇ ਹਨ ਜੇਹੜੀਆਂ ਕਿ ਪੂਰੀਆਂ ਹੋ ਗਈਆਂ ਹੁੰਦੀਆਂ ਹਨ ਤੇ ਉਨ੍ਹਾਂ ਵਲ ਬੇਪਰਵਾਹੀ ਕਰ ਛਡਦੇ ਹਨ ਜਾਂ ਨਜ਼ਰੋਂ ਉਬਲ ਕਰ ਦੇਂਦੇ ਹਨ, ਜਿਹੜੀਆਂ ਕਿ ਅਪੂਰਣ ਰਹਿ ਜਾਂਦੀਆਂ ਹਨ, ਭਾਵੇਂ ਇਨਾਂ ਦੀ ਗਿਣਤੀ ਵਧੀਕ ਹੀ ਕਿਉਂ ਨਾ ਹੋਵੇ।
“ਮਨੁੱਖ, ਆਪਣੀ ਮਰਜ਼ੀ ਅਨੁਸਾਰ, ਪਹਿਲੇ ਜਿਸ ਪ੍ਰਸ਼ਨ ਦਾ ਨਿਰਧਾਰਣ ਕਰਕੇ ਫਿਰ ਅਨੁਭਵ ਦਾ ਸਹਾਰਾ ਲੈਂਦਾ ਹੈ, ਇਸ ਨੂੰ ਆਪਣੀਆਂ ਰਾਵਾਂ ਦਾ ਰੂਪ ਦੇ ਕੇ ਫਿਰ ਕੈਦੀ ਵਾਂਗ ਇਸ ਦਾ ਜਲੂਸ ਕਢੀ ਫਿਰਦਾ ਹੈ ।” ਮੁਕਦੀ ਗੱਲ ਕਿ “ਮਨੁੱਖੀ ਸਮਝ,ਕੋਈ ਇਕ ਨਿਰੋਲ ਪ੍ਰਕਾਸ਼ ਨਹੀਂ ਹੁੰਦੀ, ਸਗੋਂ ਇਸ ਵਿਚ ਇਛਾਂ ਤੇ ਉਦਵੇਗਾਂ ਦੀ ਮਿਲਾਵਟ ਹੋ ਜਾਂਦੀ ਹੈ, ਜਿਨ੍ਹਾਂ ਤੋਂ ਫਿਰ ਅਜੇਹੇ ਵਿਗਿਆਨ ਜਾਰੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਮਨਮਰਜ਼ੀ ਦੇ ਵਿਗਿਆਨ ਕਹਿਆ ਜਾ ਸਕਦਾ ਹੈ।” ਕੀ ਇਹ ਇਸੇ ਤਰ੍ਹਾਂ ਨਹੀਂ ਹੁੰਦਾ ?
ਇਸ ਟਿਕਾਣੇ ਉਤੇ ਬੇਕਨ ਇਕ ਸੁਨਹਿਰੀ ਸਲਾਹ ਸੁਝਾਂਦਾ ਹੈ । ‘ਵਿਆਪਕ ਤੌਰ ਤੇ ਕੁਦਰਤ ਦੇ ਹਰ ਵਿਦਿਆਰਥੀ ਨੂੰ ਇਹ ਨਿਯਮ ਬਣਾਣਾ ਲੋੜੀਂਦਾ ਹੈ—ਕਿ ਜਿਸ ਕਿਸੇ ਚੀਜ਼ ਨੂੰ ਲੈ ਕੇ ਉਸ ਦਾ ਮਨ ਵਿਸ਼ੇਸ਼ ਤਸਲੀ ਮਹਿਸੂਸ ਕਰਦਾ ਹੋਵੇ, ਉਸ ਨੂੰ ਸ਼ਕੀ ਸਮਝਿਆ ਜਾਏ ਤੇ ਅਜੇਹੇ ਮਾਮਲਿਆਂ ਬਾਰੇ ਵਿਚਾਰ ਕਰਦਿਆਂ ਹੋਰ ਵੀ ਵਧੀਕ ਸਾਵਧਾਨੀ ਤੋਂ ਕੰਮ ਲਿਆ ਜਾਏ ਤਾਂ ਜੋ ਸਮਝ ਸੋਚ ਨੂੰ ਵਧੀਕ ਸਾਵਾਂ ਤੇ ਸਾਫ ਰਖਿਆ ਜਾ ਸਕੇ ।” “ਸਮਝ ਨੂੰ ਛਾਲਾਂ ਤੇ ਉਡਾਰੀਆਂ ਮਾਰ ਕੇ ਵਿਸ਼ਿਸ਼ਟ ਘਟਨਾਵਾਂ ਤੋਂ ਦੂਰ ਪਰੇ ਦੇ, ਤੇ ਲਗਭਗ ਉਚਤਮ ਵਿਆਪਕਤਾ ਦੇ ਸੂਯ ਸਿਧ ਸੂਤਰਾਂ ਤੇ ਪਹੁੰਚ ਜਾਣ ਦੀ ਆਗਿਆ ਨਾ ਦਿਤੀ ਜਾਇ..ਇਸ ਨਾਲ ਖੰਭ ਜੁੜਨ ਦੀ ਥਾਂ ਸਗੋਂ ਵਜ਼ਨੀ ਵੱਟੇ ਬੰਨ੍ਹ ਦਿਤੇ ਜਾਣੇ ਚਾਹੀਦੇ ਹਨ ਤਾਂ ਜੋ ਇਸ ਨੂੰ ਛਾਲਾਂ ਤੇ ਉਡਾਰੀਆਂ ਮਾਰਨ ਤੋਂ ਰੋਕ ਰਖਿਆ ਜਾਏ।” ਕਲਪਨਾ ਸ਼ਕਤੀ ਵਿਵੇਕ ਦੀ ਵਡੀ ਤੋਂ ਵਡੀ ਫੈਰਨ ਹੋ ਸਕਦੀ ਹੈ, ਜਦੋਂ ਕਿ ਇਸ ਨੂੰ ਇਸ ਦੀ ਪ੍ਰੀਖਿਆ ਯੋਗ, ਸਹਾਇਕ ਤੇ ਪ੍ਰਯੋਗ ਹੋਣਾ ਲੋੜੀਂਦਾ ਹੈ ।
ਗਲਤੀਆਂ ਦੀ ਦੂਜੀ ਸ਼੍ਰੇਣੀ ਨੂੰ ਥੋਕਨ ‘ਕੰਦਾਂ ਦੇ ਬਤ’ ਕਹਿੰਦਾ ਹੈ—ਉਹ ਭੁੱਲਾਂ ਜੋ ਵਿਅਕਤਕ ਮਨੁੱਖ ਦੀਆਂ ਆਪਣੀਆਂ ਵਿਸ਼ਿਸ਼ਟ ਹੁੰਦੀਆਂ ਹਨ । “ਕਿਉਂ ਜੋ ਹਰੇਕ ਆਦਮੀ …ਦੀ ਆਪਣੀ ਇਕ ਕੰਦ੍ਹਾ ਜਾਂ ਗੁਫ਼ਾ ਹੁੰਦੀ ਹੈ ਜਿਹੜੀ ਕੁਦਰਤ ਦੇ ਪ੍ਰਕਾਸ਼ ਨੂੰ ਖਿੰਡਾ ਅਤੇ ਧੁੰਦਲਾ ਕਰ ਦੇਂਦੀ ਹੈ,” ਇਹ ਕੁਦਰਤ ਤੇ ਪਾਲਨ ਪੋਸਨ ਰਾਹੀਂ ਜਾ ਉਸ ਦੇ ਸ਼ਰੀਰ ਅਤੇ ਮਨ ਦੀ ਅਵਸਥਾ ਰਾਹੀਂ ਬਣਿਆ ਉਸ ਦਾ ਆਚਰਣ ਰੂਪ ਹੁੰਦੀ ਹੈ । ਕੁਝ ਮਨ, ਜਿਵੇਂ ਕਿ ਬਣਾਵਟ ਤੋਂ ਹੀ ਵਿਸ਼ਲੇਸ਼ਨਾਤਮਕ (Analytic) ਹੁੰਦੇ ਹਨ ਤੇ ਹਰ ਥਾਂ ਵਿਭਿੰਨਤਾ ਦੇਖਦੇ ਹਨ, ਕਈ ਦੂਸਰੇ ਬਣਾਵਟ ਤੋਂ ਸੰਸਲੇਸ਼ਨਾਤਮਕ (Synthetic) ਹੁੰਦੇ ਤੇ ਅਨੁਰੂਪਤਾਵਾਂ (Resemblances) ਹੀ ਦੇਖਦੇ ਹਨ, ਸੋ ਇਕ ਬੰਨੇ ਤਾਂ ਸਾਡੇ ਪਾਸ ਵਿਗਿਆਨੀ ਤੇ ਚਿੱਤਰਕਾਰ, ਤੇ ਦੂਸਰੇ ਬੰਨੇ ਕਵੀ ਤੇ ਫ਼ਿਲਾਸਫ਼ਰ ਹੁੰਦੇ ਹਨ । ਫਿਰ ਕਈ ਸੁਭਾਵ ਪੁਰਾਤਨਤਾ ਲਈ ਬੇਹਦ ਪ੍ਰਸੰਸਾ ਪ੍ਰਗਟ ਕਰਦੇ ਹਨ, ਦੂਸਰੇ ਚਾਅ ਨਾਲ ਨਵੀਨਤਾ ਨੂੰ ਕਲਾਵਾ ਮਾਰ ਲੈਂਦੇ ਹਨ । ਕੇਵਲ ਥੋੜ੍ਹੇ ਜੇਹੇ ਹੀ ਠੀਕ ਮਧਮਾਨ ਨੂੰ ਸੰਭਾਲਦੇ ਹਨ, ਨ ਤਾਂ ਉਸ ਚੀਜ਼ ਦਾ ਤ੍ਰਿਸਕਾਰ ਕਰਦੇ ਨੇ, ਜਿਹੜੀ ਕਿ ਪੁਰਾਣੇ ਲੋਕਾਂ ਨੇ ਸਹੀ ਤੌਰ ਤੇ ਸਥਾਪਤ ਕਰ ਦਿਤੀ ਹੁੰਦੀ ਹੈ ਤੇ ਨ ਆਧੁਨਿਕ ਲੋਕਾਂ ਦੀਆਂ ਨਿਆਇ ਉਦਤ ਨਵੀਨਤਾਵਾਂ ਨੂੰ ਹੀ ਘਿਰਣਾ ਕਰਦੇ ਹਨ। ਸੱਤ ਦੀ ਕੋਈ ਪਾਰਟੀ ਨਹੀਂ ਹੁੰਦੀ ।
ਤੀਜੀ ਥਾਂ ਤੇ, “ਮੰਡੀ-ਸਥਾਨ ਦੇ ਬੁਤ” ਜਿਹੜੇ ਕਿ ”ਵਿਆਪਾਰ ਤੇ ਮਨੁੱਖਾਂ ਦੇ ਪਰਸਪਰ ਮੇਲ ਮਿਲਾਪ ਤੋਂ ਪੈਦਾ ਹੁੰਦੇ ਹਨ, ਕਿਉਂ ਜੋ ਮਨੁੱਖ ਬੋਲੀ ਰਾਹੀਂ ਵਾਰਤਾਲਾਪ ਕਰਦੇ ਹਨ, ਪਰ ਸ਼ਬਦ ਲੋਕ ਭੀੜ ਦੀ ਸਮਝ ਅਨੁਸਾਰ ਵਰਤੇ ਜਾਂਦੇ ਹਨ ਅਤੇ ਸ਼ਬਦਾਂ ਦੀ ਭੈੜੀ ਤੇ ਅਢੁਕਵੀਂ ਵਰਤੋਂ ਨਾਲ, ਮਨ ਲਈ ਇਕ ਅਸਚਰਜ ਰੁਕਾਵਟ ਖੜੀ ਹੋ ਜਾਂਦੀ ਹੈ ।” ਫ਼ਿਲਾਸਫ਼ਰ ਲੋਕ ਅਨੰਤਤਾਵਾਂ ਨੂੰ ਅਜੇਹੀ ਹੀ ਬੇਪ੍ਰਵਾਹ ਸੁਨਿਸਚਿਤਤਾ ਨਾਲ ਸੁਣੀ ਜਾਂਦੇ ਹਨ ਜਿਵੇਂ ਕਿ ਵਿਆਕਰਣ ਸ਼ਾਸਤ੍ਰੀ, ਧਾਤੂ ਸ਼ਬਦਾਂ ਦੀ ਵਰਤੋਂ ਕਰਦੇ ਹਨ, ਅਤੇ ਫਿਰ ਕੀ ਕੋਈ ਵੀ ਆਦਮੀ ਜਾਣਦਾ ਹੈ ਕਿ ਅਨੰਤ ਕੀ ਹੁੰਦਾ ਹੈ, ਜਾਂ ਇਸ ਨੇ ਕਦੀ ਹੋਂਦ ਵਿਚ ਆਉਣ ਦੀ ਖੇਚਲ ਕੀਤੀ ਹੁੰਦੀ ਹੈ ? ਫਿਰ ”ਫ਼ਿਲਾਸਫ਼ਰ ਲੋਕ ਕਾਰਣ ਵਿਹੀਨ ਪਹਿਲੇ ਕਾਰਣ ਜਾਂ ਅਣਸੰਚਾਲਤ ਪਹਿਲੇ ਸੰਚਾਲਕ” ਦੀ ਗੱਲ ਕਰਦੇ ਹਨ ਪਰ ਕੀ ਇਹ ਆਪਣੀ ਨਿਰੋਲ ਅਣਜਾਣਤਾ ਨੂੰ ਢਕਣ ਲਈ ਵਰਤੇ ਗਏ ਅਜੇਹੇ ਚੌੜੇ ਪੱਤਿਆਂ ਵਾਲੀ ਗੱਲ ਹੀ ਤਾਂ ਨਹੀਂ, ਸ਼ਾਇਦ ਵਰਤੋਂ ਕਰਨ ਵਾਲੇ ਦੇ ਦੋਸ਼ੀ ਅੰਤਰਕਰਣ ਦੇ ਹੀ ਸੂਚਕ ਹੁੰਦੇ ਹਨ ? ਹਰ ਸਾਫ ਤੇ ਦਿਆਨਤਦਾਰ ਦਿਮਾਗ਼ ਜਾਣਦਾ ਹੈ, ਕਿ ਕੋਈ ਵੀ ਕਾਰਣ, ਕਾਰਣ ਵਿਹੀਨ ਨਹੀਂ ਹੋ ਸਕਦਾ ਤੇ ਨਾ ਹੀ ਕੋਈ ਅਨਸੰਚਾਲਤ ਸੰਚਾਲਕ ਸ਼ਾਇਦ ਫ਼ਿਲਾਸਫ਼ੀ ਦਾ ਮਹਾਨ ਤੋਂ ਮਹਾਨ ਪੁਨਰ-ਨਿਰਮਾਣ, ਕੇਵਲ ਮਾਤ੍ਰ ਇਹ ਹੋਵੇਗਾ-ਕਿ ਸਾਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ ।
“ਅੰਤਮ ਤੋਰ ਤੇ ਬੁਤ ਫਿਰ ਉਹ ਹੁੰਦੇ ਹਨ ਜਿਹੜੇ ਕਿ ਮਨੁੱਖੀ ਮਨਾਂ ਅੰਦਰ ਫ਼ਿਲਾਸਫ਼ਰਾਂ ਦੇ ਵਿਭਿੰਨ ਸਿਧਾਂਤਾਂ ਅਤੇ ਸ਼ਾਇਦ ਪ੍ਰਯੋਗ ਕਰਨ ਦੇ ਗ਼ਲਤ ਨਿਯਮਾਂ ਤੋਂ ਆਣ ਪ੍ਰਵੇਸ਼ ਕਰਦੇ ਹਨ।ਇਨ੍ਹਾਂ ਨੂੰ ਮੈਂ ਨਾਟਕ ਘਰ ਦੇ ਬੁਤ ਕਹਿੰਦਾ ਹਾਂ ਕਿਉਂ ਜੋ ਪ੍ਰਾਪਤ ਹੋਈਆਂ ਫਿਲਾਸਫ਼ੀ ਦੀਆਂ ਸਾਰੀਆਂ ਪ੍ਰਣਾਲੀਆਂ, ਕੇਵਲ ਮਾਤ੍ਰ ਏਨੀ ਹੀ ਗਿਣਤੀ ਦੇ ਸਟੇਜ ਨਾਟਕਰੂਪ ਹੁੰਦੀਆਂ ਹਨ, ਜਿਹੜੀਆਂ ਕਿ ਆਪਣੀ ਹੀ ਸਿਰਜਨਾ ਦੇ ਸੰਸਾਰਾਂ ਨੂੰ ਪ੍ਰਗਟ ਕਰਦੀਆਂ ਹਨ ਇਕ ਅਵਾਸਤਵਿਕ ਤੇ ਦ੍ਰਿਸ਼ਮਈ ਢੰਗ ਅਨੁਸਾਰ ਅਤੇ ਇਸ ਫ਼ਿਲਾਸਫ਼ਾਨਾ ਨਾਟਕ ਘਰ ਦੇ ਨਾਟਕਾਂ ਵਿਚ ਤੁਸੀਂ ਉਹ ਕੁਝ ਦੇਖ ਸਕਦੇ ਹੋ ਜੋ ਕੁਝ ਕਿ ਕਵੀਆਂ ਦੀ ਨਾਟਕ ਸ਼ਾਲਾਂ ਵਿਚ ਹੁੰਦਾ ਹੈ.- ਕਿ ਰੰਗ ਭੂਮੀ ਲਈ ਘੜੀਆਂ ਗਈਆਂ ਕਹਾਣੀਆਂ ਵਧੀਕ ਗੇਂਦਵੀਆਂ ਸਜੀਲੀਆਂ ਤੇ ਵਧੀਕ ਉਹੋ ਕੁਝ ਹੁੰਦੀਆਂ ਹਨ ਜੋ ਕੁਝ ਅਸੀਂ ਚਾਹੁੰਦੇ ਹਾਂ ਕਿ ਉਹ ਹੋਣ, ਕਿ ਅਜੇਹੀਆਂ ਸਚੀਆ ਜਿਹੋ ਜੇਹੀਅ ਹੁੰਦੀਆਂ ਹਨ ਵਰਗੀਆਂ ।”ਸੰਸਾਰ ਜਿਵੇਂ ਕਿ ਅਫਲਾੜ੍ਹਨ ਇਸ ਦਾ ਨਿਰੂਪਣ ਕਰਦਾ ਹੈ, ਕੇਵਲ ਸਤਰ ਅਫਲਾਤੂਨ ਰਾਹੀਂ ਹੀ ਨਿਰਮਾਣ ਕੀਤਾ ਗਿਆ ਇਕ ਸੰਸਾਰ ਜਿਹੜਾ ਕਿ ਸੰਸਾਰ ਨਾਲੋਂ ਵਧੀਕ ਅਫ਼ਲਾਤੂਨ ਹੀ ਚਿਤ੍ਰਣ ਕਰਦਾ ਹੈ।
ਅਸੀ ਕਦੀ ਸਤਿ ਦੇ ਨੇੜੇ ਨਹੀਂ ਅਪੜਾਂਗੇ, ਜੇਕਰ ਇਹ ਬੁਤ ਹੀ ਸਾਡੇ ਵਿਚੋਂ, ਸਭ ਤੋਂ ਚੰਗਿਆਈ ਨੂੰ ਵੀ ਹਰ ਕਰਮ ਉਤੇ ਆਪਣਾ ਹੀ ਨਾਚ ਨਚਾਂਦੇ ਰਹਿਣ। ਸਾਨੂੰ ਲੋੜ ਹੈ, ਤਰਕ ਬਰਨ ਲਈ ਨਵੀਆਂ ਵਿਧੀਆਂ ਤੇ ਸਮਤ ਸੋਚ ਲਈ ਨਵੇਂ ਸੰਦਾਂ ਦੀ, “ਅਤੇ ਜਿਸ ਤਰ੍ਹਾਂ ਕਿ ਪੱਛਮੀ ਹਿੰਦ ਟਾਪੂਆਂ ਦੇ ਮਹਾਨ ਪ੍ਰਦੇਸ਼ ਕਦੀ ਲਭ ਨ ਸਕੇ ਹੁੰਦੇ, ਜੇਕਰ ਇਸ ਤੋਂ ਪਹਿਲਾਂ ਦਿਸ਼ਾ- ਸੂਚਕ-ਯੰਤਰ ਦਾ ਪਤਾ ਨ ਲਗ ਗਿਆ ਹੁੰਦਾ, ਇਸੇ ਤਰ੍ਹਾਂ ਇਹ ਗੱਲ ਕੋਈ ਹੈਰਾਨੀ ਦੀ ਨਹੀਂ ਜੇਕਰ ਕਲਾ ਕੰਬਲਾਂ ਦੀ ਉਪਲਭਧੀ ਤੇ ਪ੍ਰਗਤੀ ਨੇ ਕੋਈ ਬਹੁਤਾ ਵਿਕਾਸ ਨਹੀਂ ਕੀਤਾ ਜਦੋਂ ਕਿ ਵਿਗਿਆਨਾਂ ਦੇ ਆਵਿਸ਼ਕਾਰ ਕਰਨ, ਅਤੇ ਲਭਣ ਦੀ ਕਲਾ ਹੁਣ ਤੀਕ ਅਗਿਆਤ ਹੀ ਪਈ ਹੈ।” ”ਅਤੇ ਨਿਸ਼ਚਿਤ ਤੌਰ ਤੇ ਇਹ ਗੱਲ ਨਿਰਾਦਰੀ ਵਾਲੀ ਹੋਵੇਗੀ, ਜੇਕਰ, ਜਦੋਂ ਕਿ ਭੌਤਿਕ ਸੰਸਾਰ ਦੇ ਪ੍ਰਦੇਸ਼ ਤਾਂ ਸਾਡੇ ਸਮਿਆਂ ਵਿਚ ਵਿਸਾਲ ਤੌਰ ਤੇ ਖੋਲ, ਤੇ ਉਜਾਗਰ ਕਰ ਦਿੱਤੇ ਗਏ ਹੋਣ ਹੋਣ ਤਾਂ ਬੌਧਿਕ ਭੂਗੋਲ, ਪੁਰਾਣੀਆਂ ਖੋਜਾਂ ਦੀਆਂ ਤੰਗ ਸੀਮਾਵਾਂ ਅੰਦਰ ਵਾਰ ਹੀ ਬੰਦ ਪਿਆ ਰਹੇ ।”
ਅੰਤਮ ਤੌਰ ਤੇ ਸਾਡੀਆਂ ਔਕੜਾਂ ਸਿਧਾਂਤ ਅਤੇ ਨਿਗਮਨ ਕਰਕੇ ਹਨ: ਸਾਨੂੰ ਕੋਈ ਨਵਾਂ ਸਤਿ ਲਭਦਾ ਨਹੀਂ, ਕਿਉਂ ਜੋ ਅਸੀਂ ਕਿਸੇ ਸਨਮਾਨ ਯੋਗ, ਪਰ ਸ਼ੰਕਾਜਨਕ, ਤਰਕਵਾਕ ਨੂੰ ਇਕ ਅਚੂਕ, ਅਰੰਭਕ ਬਿੰਦੂ ਕਰਕੇ ਲੈ ਲੈਂਦੇ, ਅਤੇ ਇਸ ਨੂੰ ਨਿਰੀਖਣ ਤੇ ਪ੍ਰਯੋਗ ਦੀ ਕਸਵਟੀ ਉਤੇ ਲਾ ਲੈਣ ਦਾ ਕਦੀ ਖਿਆਲ ਹੀ ਨਹੀਂ ਕਰਦੇ। ਹੁਣ “ਜੇਕਰ ਕੋਈ ਆਦਮੀ ਅਰੰਭ ਸੁਨਿਸਚਿਤਤਾਵਾਂ ਨਾਲ ਕਰੇਗਾ ਤਾਂ, ਸਮਾਪਤੀ ਸ਼ੰਕਿਆ ਨਾਲ ਕਰੇਗਾ, ਪਰ ਜੇਕਰ ਉਹ ਸ਼ੰਕਿਆਂ ਨਾਲ ਅਰੰਭ ਕਰਨ ਵਿਚ ਸੰਤੁਸ਼ਟ ਰਹੇਗਾ ਤਾਂ ਸਮਾਪਤੀ ਸੁਨਿਸਚਿਤਤਾਵਾਂ ਨਾਲ ਕਰੇਗਾ ।’ (ਸੋਕ ) ਇਹ ਗੱਲ ਕੋਈ ਬਿਲਕੁਲ ਅਨਿਵਾਰਯ ਨਹੀਂ) ਏਥੇ ਇਸ ਗੱਲ ਵਿਚ ਅਧੁਨਿਕ ਫ਼ਿਲਾਸਫ਼ੀ ਦੀ ਜੁਆਨੀ ਅੰਦਰ ਇਕ ਸਾਂਝੀ ਧੁਨੀ ਹੈ; ਸੁਤੰਤਰਤਾ ਬਾਰੇ ਇਸ ਦੀ ਘੋਸ਼ਣਾ ਦਾ ਭਾਗ, ਡੈਕਾਰਟੇ ਵੀ ਛੇਤੀ ਹੀ ਵਿਧੀਪੂਰਬਕ ਸ਼ੰਕੇ, ਦੀ ਲੋੜ ਬਾਰੇ, ਜ਼ਿਕਰ ਕਰੇਗਾ, ਜਿਸ ਦੀ ਕਿ ਦਿਆਨਤਦਾਰ ਵਿਚਾਰ ਕਰਨ ਨਮਿਤ, ਮਕੜੀ ਦੇ ਜਾਲਿਆਂ ਨੂੰ ਸਾਫ਼ ਕਰਨ ਲਈ ਪਹਿਲੀ ਲੋੜ ਹੈ ।
ਬੇਕਨ, ਖੋਜ ਪੜਤਾਲ ਦੀ ਵਿਗਿਆਨਿਕ ਵਿਧੀ ਦਾ ਇਕ ਪ੍ਰਸੰਸਾ ਯੋਗ ਨਿਰੂਪਣ ਦੇਣ ਲਈ ਅਗੇ ਵਧਦਾ ਹੈ। “ਬਾਕੀ ਰਹਿੰਦਾ ਹੈ ਸਾਧਾਰਣ ਅਨੁਭਵ, ਜਿਸ ਨੂੰ ਜੇਕਰ ਓਵੇਂ ਲੈ ਲਿਆ ਜਾਏ ਜਿਵੇਂ ਕਿ ਇਹ ਆਉਂਦਾ ਹੈ ਤਾਂ ਇਸ ਨੂੰ ਸਰਬੀ ਘਟਨਾ ਕਹਿਆ ਜਾਂਦਾ ਹੈ (ਆਨੁਭਵਿਕ) “ਜੇਕਰ ਇਸ ਲਈ ਖੋਜ ਕਰ ਲਈ ਜਾਏ ਤਾਂ ਪ੍ਰਯੋਗ ਅਨੁਭਵ ਦੀ ਸਹੀ ਵਿਧੀ, ਪਹਿਲਾਂ ਮੰਮਰਤੀ ਬਾਲਦੀ ਹੈ” (ਪਰਿਕਲਪਨਾ) ”ਤੇ ਤਦੋਂ, ਬਤੀ ਰਾਹੀਂ ਰਸਤਾ ਦਿਖਾਂਦੀ ਹੈ। (ਪ੍ਰਯੋਗ ਨੂੰ ਵਿਵਸਥਤ ਤੇ ਸੀਮਤ ਕਰਦੀ ਹੈ), “ਅਜੇਹੇ ਅਨੁਭਵ ਨਾਲ ਸ਼ੁਰੂ ਕਰਦਿਆਂ ਹੋਇਆ, ਜਿਵੇਂ ਕਿ ਇਹ ਕਰਦਾ ਹੈ, ਜਿਹੜਾ ਕਿ ਠੀਕ ਤੋਰ ਤੇ ਵਿਵਸਬਤ ਤੇ ਹਜ਼ਮ ਕੀਤਾ ਹੋਵੇ, ਨਾ ਕਿ ਭੇੜ ਭਛੁੰਨਾ ਤੇ ਗਲਤੀਆਂ ਭਰਿਆ, ਅਤੇ ਫਿਰ ਇਸ ਤੋਂ ਪ੍ਰਮੇਯ ਕਢਦਿਆਂ ਅਤੇ ਸਿੱਧ ਹੋਏ ਪ੍ਰਮੇਯਾਂ ਤੋਂ ਫਿਰ ਨਵੇਂ ਪ੍ਰਯੋਗ।” (ਇਥੇ ਸਾਡੇ ਪਾਸ ਹੈ—ਜਿਵੇਂ ਕਿ ਫਿਰ ਇਕ ਪਿਛਲੇਰੇ ਵਾਕ ਸਮੂਹ ਵਿਚ-ਇਕ ਸਪਸ਼ਟ, ਭਾਵੇਂ ਸ਼ਾਇਦ ਅਪਰਿਆਪਤ ਪਛਾਣ ਪਰਿਕਲਪਨਾ, ਪ੍ਰਯੋਗ ਤੇ ਨਿਗਮ ਦੀ ਉਸ ਅਜੇਹੀ ਲੋੜ ਬਾਰੇ, ਜਿਹੜੀ ਕਿ ਬੇਕਨ ਦੇ ਕੁਲ ਆਲੋਚਕ ਖਿਆਲ ਕਰਦੇ ਹਨ ਕਿ ਉਸ ਨੇ ਬਿਲਕੁਲ ਨਜ਼ਰੋਂ ਓਤਲ ਕਰ ਦਿੱਤੀ ਹੈ—ਜਿਹੜੀ ਕਿ ਅਗਰਲੀ ਖੋਜ ਪੜਤਾਲ ਦੀ ਅਗਵਾਈ ਕਰਨ ਲਈ, ਇਕ ਪਹਿਲੇ ਢੁਕਦੇ ਸਮੇਂ ਦੇ ਤੌਰ ਤੇ ਆਰੰਭਕ ਅਨੁਭਵਾਂ ਦੇ ਸਿਟਿਆਂ ਦਾ ਜ਼ਿਕਰ ਕਰਦੀ ਹੈ) ਕਿਤਾਬਾਂ ਪਰੰਪਰਾਵਾਂ ਅਤੇ ਪ੍ਰਮਾਣੀਕ ਵਿਅਕਤੀਆਂ ਦੀ ਥਾਂ ਸਾਨੂੰ ਜ਼ਰੂਰੀ ਤੌਰ ਤੇ ਕੁਦਰਤ ਪਾਸ ਜਾਣਾ ਲੋੜੀਂਦਾ ਹੈ, ਸਾਨੂੰ ਅਵੱਸੋਂ, ਕੁਦਰਤ ਨੂੰ ਔਖਾ ਕਰਕੇ ਉਸ ਪਾਸੋਂ ਇਸ ਦੀ ਮਰਜ਼ੀ ਦੇ ਵਿਰੁੱਧ ਵੀ ਗਵਾਹੀ ਦੁਆਣੀ ਚਾਹੀਦੀ ਹੈ, ਤਾਂ ਜੋ ਅਸੀਂ ਇਸ ਨੂੰ ਆਪਣੇ ਉਦੇਸ਼ਾ ਨਮਿਤ, ਵਸੀਕਾਰ ਵਿਚ ਰੱਖ ਸਕੀਏ। ਸਾਨੂੰ ਹਰ ਪਾਸੇ ਵਲੋਂ, ਸੰਸਾਰ ਦਾ ਇਕ ”ਕੁਦਰਤੀ ਇਤਿਹਾਸ” ਇਕੱਠਾ ਕਰਨਾ ਲੋੜੀਂਦਾ ਹੈ, ਜਿਹੜਾ ਕਿ ਯੋਰਪ ਦੇ ਵਿਗਿਆਨਿਕਾਂ ਦੀ ਸੰਯੁਕਤ ਖੋਜ ਪੜਤਾਲ ਰਾਹੀਂ ਨਿਰਮਾਣ ਕੀਤਾ ਗਿਆ ਹੋਵੇ। ਸਾਡੇ ਪਾਸ ਜ਼ਰੂਰੀ ਤੌਰ ਤੇ ਆਗਮਨ (Induction) ਹੋਣਾ ਲੋੜੀਂਦਾ ਹੈ ।
ਪਰ ਆਗਮਨ ਦਾ ਮਤਲਕ ਸਾਰੀ ਆਧਾਰ ਸਾਮਗ੍ਰੀ ਦੀ ਸਾਦਾ ਜੇਹੀ ਗਿਣਤੀ ਹੀ ਨਹੀਂ । ਜਿਵੇਂ ਕਿ ਮੰਨਿਆ ਜਾ ਸਕਦਾ ਹੈ, ਇਹ ਚੀਜ਼ ਤਾਂ ਅਸੀਮ ਤੇ ਬੇਅਰਥ ਹੋਵੇਗੀ, ਸਾਮਗ੍ਰੀ ਦਾ ਕੋਈ ਵੀ ਸਮੂਹ ਆਪਣੇ ਆਪ ਵਿਚ ਵਿਗਿਆਨ ਨਹੀਂ ਹੋ ਸਕਦਾ । ਇਹ ਤਾਂ “ਇਕ ਖੁਲ੍ਹੇ ਜੇਹੇ ਇਲਾਕੇ ਉਤੇ ਸ਼ਿਕਾਰ ਦਾ ਪਿੱਛਾ ਕਰਨ ਵਾਲੀ ਗੱਲ ਹੋਵੇਗੀ,” ਆਪਣੇ ਸ਼ਿਕਾਰ ਨੂੰ ਫੜਨ ਲਈ ਸਾਨੂੰ ਅਵਜੋਂ ਆਪਣੇ ਖੇਤ੍ਰ ਨੂੰ ਭੰਗ ਕਰਨ ਤੇ ਵਲਣ ਦੀ ਲੋੜ ਹੈ। ਆਗਮਨ ਦੀ ਵਿਧੀ ਅੰਦਰ, ਜ਼ਰੂਰੀ ਤੌਰ ਤੇ ਇਕ ਅਜੇਹੀ ਤਕਨੀਕ ਸ਼ਾਮਿਲ ਹੋਣੀ ਚਾਹੀਦੀ ਹੈ, ਜਿਸ ਨਾਲ ਕਿ ਆਧਾਰ ਸਮਗ੍ਰੀ ਨੂੰ ਸ਼੍ਰੇਣੀ ਬਧ ਕੀਤਾ ਤੇ ਪਾਰਕਲਪਨਾ ਨੂੰ ਹਟਾਇਆ ਜਾ ਸਕੇ ਤਾਂ ਜੋ ਸੰਭਵ ਵਿਆਖਿਆਵਾਂ ਦੇ ਹੋਰ ਹੀ ਹੋਰ ਹਟਾਂਦੇ ਜਾਣ ਨਾਲ ਅੰਤ ਨੂੰ ਕੇਵਲ ਇਕ ਹੀ ਬਾਕੀ ਰਹਿ ਜਾਏ। ਸ਼ਾਇਦ ਇਸ ਤਕਨੀਕ ਵਿਚ ਸਭ ਤੋਂ ਵਧੀਕ ਲਾਭਦਾਇਕ ਅੰਗ “ਬਹੁਤੇ ਜਾਂ ਥੋੜ੍ਹੇ ਦੀ ਸੂਚੀ” ਹੁੰਦੀ ਹੈ, ਜਿਹੜੀ ਕਿ ਅਜੇਹੀਆਂ ਮਿਸਾਲਾਂ ਦੀ ਫਹਿਰਿਸਤ ਦੇਂਦੀ ਹੈ, ਜਿਨ੍ਹਾਂ ਵਿਚ ਦੋ ਗੁਣ ਜਾਂ ਹਾਲਤਾਂ ਇਕਠੀਆਂ ਹੀ ਵਧਦੀਆਂ ਜਾਂ ਘਟਦੀਆਂ ਹਨ ਅਤੇ ਇਸ ਤਰ੍ਹਾਂ ਇਕੋ ਸਮੇਂ ਦੀਆਂ ਵਿਭਿੰਨ ਘਟਨਾਵਾਂ ਦੇ ਵਿਚਕਾਰ, ਸੰਭਵ ਤੌਰ ਤੇ ਇਕ ਕਾਰਟਿਕ ਸੰਬੰਧ ਪ੍ਰਗਟ ਕਰ ਦੇਂਦੀਆਂ ਹਨ। ਇਹ ਪ੍ਰਸ਼ਨ ਕਰਦਿਆਂ ਹੋਇਆਂ ਕਿ ਉਸ਼ਨਤਾ ਕੀ ਹੁੰਦੀ ਹੈ, ਬੇਕਨ, ਕਿਸੇ ਅਜੇਹੇ ਕਾਰਣ ਦੀ ਖੋਜ ਕਰਦਾ ਹੈ, ਜਿਹੜਾ ਕਿ ਉਸ਼ਨਤਾ ਦੇ ਵਧਣ ਨਾਲ ਵਧਦਾ, ਤੇ ਇਸ ਦੇ ਘਟਣ ਨਾਲ ਘਟਦਾ ਹੈ, ਲੰਮੇ ਵਿਸ਼ਲੇਸਣ ਦੇ ਮਗਰੋਂ ਉਸ ਨੂੰ ਉਸ਼ਨਤਾ ਤੇ ਗਤੀ ਦੇ ਵਿਚਕਾਰ ਇਕ, ਸਗਵਾਂ ਸਤ-ਸੰਬੰਧ ਮਿਲ ਜਾਂਦਾ ਹੈ, ਅਤੇ ਉਸ ਦਾ ਇਹ ਸਿਟਾ ਕਿ ਉਸ਼ਨਤਾ, ਗਤੀ ਦਾ ਹੀ ਇਕ ਰੂਪ ਹੈ, ਕੁਦਰਤੀ ਵਿਗਿਆਨ ਪ੍ਰਤੀ ਉਸ ਦੀਆਂ ਥੋੜੀਆਂ ਜੇਹੀਆਂ ਦੇਣਾ ਵਿਚੋਂ ਇਕ ਵਿਸ਼ਿਸ਼ਟ ਦੇਣ ਹੈ।
ਆਧਾਰ ਸਾਮਗ੍ਰੀ ਦੇ ਇਸ ਲਗਾਤਾਰ ਸੰਗ੍ਰਿਹ ਤੇ ਵਿਸ਼ਲੇਸਣ ਨਾਲ, ਬੇਕਨ ਦੇ ਸ਼ਬਦ- ਅਸ਼ ਅਨੁਸਾਰ, ਅਸੀਂ ਇਸ ਘਟਨਾ ਦੇ ਉਸ ਰੂਪ ਤਕ ਅਪੜ ਜਾਂਦੇ ਹਾਂ ਜਿਸ ਦਾ ਅਸੀਂ ਅਧਿਐਨ, ਕਰਦੇ ਹਾਂ—ਇਸ ਦੀ ਗੁਪਤ ਪ੍ਰਕਿਰਤੀ ਤੇ ਇਸ ਦੇ ਅੰਦਰਲੇ ਸਾਰ ਤਕ। ਬੇਕਨ ਦਾ ਰੂਪਾਂ ਦਾ ਸਿਧਾਂਤ ਬਹੁਤ ਕੁਝ ਅਫਲਾਤੂਨ ਦੇ ਵਿਆਪਕ ਵਿਚਾਰਾਂ ਦੇ ਸਿਧਾਂਤ ਵਰਗਾ ਹੈ :ਵਿਗਿਆਨ ਦੀ ਇਕ ਤੱਤ-ਮੀਮਾਂਸਾ । ‘‘ਜਦੋਂ ਅਸੀਂ ਰੂਪਾਂ ਬਾਰੇ ਜ਼ਿਕਰ ਕਰਦੇ ਹਾਂ, ਤਾਂ ਸਾਡਾ ਭਾਵ ਸਾਧਾਰਣ ਕਿਰਿਆ ਦੇ ਉਨ੍ਹਾਂ ਕਾਨੂੰਨਾਂ ਤੇ ਨਿਯਮਾਂ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ . ਜਿਹੜੇ ਕਿ ਕਿਸੇ ਵੀ ਸਾਧਾਰਣ ਕੁਦਰਤ ਨੂੰ ਵਿਵਸਥਿਤ ਤੇ ਨਿਰਮਾਣ ਕਰਦੇ ਹਨ। ਉਸ਼ਨਤੀ ਦੋ ਰੂਪ ਜਾਂ ਪ੍ਰਕਾਸ਼ ਦੇ ਰੂਪ, ਤੋਂ ਭਾਵ ਉਸ਼ਨਤਾ ਦੇ ਕਾਨੂੰਨ, ਜਾਂ ਪ੍ਰਕਾਸ਼ ਦੇ ਕਾਨੂੰਨ ਤੋਂ ਵਧੀਕ ਕੁਝ ਨਹੀਂ (ਇਸੇ ਭਾਂਤ ਹੁੰਦਾ ।” 3 ਦੀ ਧੁਨੀ ਨਾਲ ਸਪਾਈ ਨੌਜਾਂ ਨੇ ਅਗੇ ਚਲ ਕੇ ਦਸਣਾ ਹਰਕੇ ਗੋਲਾਕਾਰ ਦਾ ਕਾਨੂੰਨ, ਇਸ ਦਾ ਸਾਰ ਹੁੰਦਾ ਹੈ) ‘ਕਿਉਂ ਜੋ ਭਾਵੇਂ ਕੁਦਰਤ ਅੰਦਰ, ਸਿਵਾਏ ਉਨ੍ਹਾਂ ਵਿਅਕਤਕ ਸਰੀਰਾਂ ਦੇ, ਕੁਝ ਵੀ ਹੋਂਦ ਵਿਚ ਨਹੀਂ ਹੁੰਦਾ, ਜਿਹੜੇ ਕਿ ਵਿਸ਼ੇਸ਼ ਕਾਨੂੰਨ ਅਨੁਸਾਰ, ਸਪਸ਼ਟ ਵਿਅਕਤਕ ਪ੍ਰਭਾਵਾਂ ਨੂੰ ਪਰਿਦਰਸ਼ਤ ਕਰ ਰਹੇ ਹਨ, ਤਾਂ ਵੀ ਵਿਦਿਆ ਦੀ ਹਰ ਸ਼ਾਖਾ ਅੰਦਰ ਉਹ ਹੀ ਕਾਨੂੰਨ—ਉਨ੍ਹਾਂ ਬਾਰੇ ਖੋਜ ਪੜਤਾਲ, ਉਨ੍ਹਾਂ ਦੀ ਉਪਲਬਧੀ ਅਤੇ ਵਿਕਾਸ ਹੀ ਸਿਧਾਂਤ ਤੇ ਵਿਵਹਾਰ ਦੋਹਾਂ ਦੀ ਨੀਵ ਹੁੰਦੇ ਹਨ ।” ਸਿਧਾਂਤ ਕੀ ਤੇ ਵਿਵਹਾਰ ਕੀ, ਇਨ੍ਹਾਂ ਵਿਚੋਂ ਕੋਈ ਇਕ ਦੂਜੇ ਤੋਂ ਬਿਨਾਂ, ਬੇਅਰਥ ਤੇ ਖਤਰਨਾਕ ਹੁੰਦਾ ਹੈ, ਉਹ ਗਿਆਨ ਜਿਹੜਾ ਕਿ ਸਫਲਤਾ ਸਿਧ ਨਹੀਂ ਕਰਦਾ, ਇਕ ਨਿਰਬਹ ਤੇ ਜਿੰਦਹੀਨ ਤੇ ਮਨੁੱਖ ਜਾਤੀ ਲਈ ਸ਼ਾਨ ਪ੍ਰਤਿਕੂਲ ਹੁੰਦਾ ਹੈ । ਅਸੀਂ ਚੀਜ਼ਾਂ ਵਸਤਾਂ ਦੇ ਰੂਪਾਂ ਨੂੰ ਜਿਖਣ ਦੇ ਯਤਨ ਕਰਦੇ ਹਾਂ, ਕੋਈ ਰੂਪਾਂ ਦੇ ਨਮਿਤ ਨਹੀਂ ਸਗੋਂ ਇਸ ਲਈ ਕਿ ਰੂਪਾਂ ਤੇ ਕਾਨੂੰਨਾਂ ਨੂੰ ਜਾਣ ਲੈਣ ਨਾਲ, ਅਸੀਂ ਚੀਜ਼ਾਂ ਵਸਤਾਂ ਦੀ ਆਪਣੀ ਇੱਛਾ ਅਨੁਸਾਰ, ਨਵਸਿਰਜਨਾ ਕਰ ਸਕੀਏ । ਇਸੇ ਤਰ੍ਹਾਂ ਅਸੀਂ ਗਣਿਤ ਵਿਦਿਆ ਦਾ ਅਧਿਐਨ ਕਰਦੇ ਹਾਂ । ਮਾਤਾਵਾਂ ਦਾ ਲੇਖਾ ਲਗਾਣ ਅਤੇ ਪੁਲਾਂ ਦਾ ਕਰਨ ਲਈ ਅਸੀਂ ਮਨੋਵਿਗਿਆਨ ਦਾ ਅਧਿਐਨ ਕਰਦੇ ਹਾਂ, ਸਮਾਜ ਦੇ ਜੰਗਲ ਵਿਚੋਂ ਦੀ ਰਸਤਾ ਲਭਣ ਲਈ ਜਦੋਂ ਵਿਗਿਆਨ ਨੇ ਪਰਿਆਪਤ ਤੌਰ ਤੇ ਚੀਜ਼ਾਂ ਵਸਤਾਂ ਦੇ ਰੂਪ ਬਾਰੇ ਖੋਜ ਕਰ ਲਈ ਹੋਵੇਗੀ, ਤਾਂ ਸੰਸਾਰ ਕੇਵਲ ਮਾਤ੍ਰ ਉਸ ਆਦਰਸ਼ ਸਮਾਜ ਚਿਤ੍ਰ ਲਈ ਕਚੀ ਸਾਮਗ੍ਰੀ ਹੋਵੇਗਾ, ਜਿਸ ਦੀ ਸਿਰਜਨਾ ਕਰਨ ਬਾਰੇ ਅਸੀਂ ਫੈਸਲਾ ਕਰ ਸਕੀਏ ।
- ਵਿਗਿਆਨ ਦਾ ਆਦਰਸ਼ ਨਿਰਮਾਣ ਚਿਤ੍ਰ
ਇਸ ਤਰ੍ਹਾਂ ਵਿਗਿਆਨ ਨੂੰ ਸੰਪੂਰਨ ਬਣਾਣਾ, ਅਤੇ ਇਸ ਨੂੰ ਵਸੀਕਾਰ ਵਿਚ ਰਖਕੇ ਸਾਮਾਜਿਕ ਵਿਵਸਥਾ ਨੂੰ ਸੰਪੂਰਨ ਬਣਾਣਾ ਆਪਣੇ ਆਪ ਵਿਚ ਇਕ ਪਰਿਆਪਤ ਆਦਰਸ਼ ਚਿਤ੍ਰ ਹੋਵੇਗਾ। ਏਹੋ ਜੇਹੇ ਹੀ ਸੰਸਾਰ ਦਾ ਨਿਰੂਪਣ ਸਾਡੇ ਲਈ, ਬੇਕਨ ਦੇ ਸੰਖੇਪ ਵਿਭਾਗ ਤੇ ਅੰਤਮ ਰਚਨਾ “ਨਵੀਨਅਤਲਾਂਤਿਸ” ਵਿਚ ਕੀਤਾ ਗਿਆ ਹੈ, ਜਿਹੜੀ ਕਿ ਉਸ ਦੀ ਮੌਤ ਤੋਂ ਦੋ ਸਾਲ ਪਹਿਲਾਂ ਪ੍ਰਕਾਸ਼ਤ ਹੋਈ ਸੀ । ਵੈਲਜ਼ ਇਸ ਨੂੰ ਬੇਕਨ ਦੀ ਵਿਗਿਆਨ ਪ੍ਰਤੀ ਸਭ ਤੋਂ ਮਹਾਨ ਸੇਵਾ ਸਮਝਦਾ ਹੈ ਕਿ ਉਸ ਨੇ ਸਾਡੇ ਲਈ ਏਨੀ ਸੰਖੇਪ ਜੇਹੀ ਹੀ ਸਹੀ ਸਮਾਜ ਦੀ ਇਕ ਅਜੇਹੀ ਤਸਵੀਰ ਬੰਨ੍ਹੀ ਹੈ, ਜਿਸ ਵਿਚ ਵਿਗਿਆਨ ਨੂੰ ਚੀਜ਼ਾਂ ਵਸਤਾਂ ਦੇ ਸੁਆਮੀ ਦੇ ਰੂਪ ਵਿਚ ਇਸ ਦੀ ਮੁਨਾਸਿਬ ਥਾਂ ਪ੍ਰਾਪਤ ਹੈ । ਇਹ ਕਲਪਨਾ ਦੀ ਇਕ ਅਜੇਹੀ ਸਰਾਨਾ ਕਿਰਿਆ ਸੀ, ਜਿਸ ਕਰਕੇ ਕਿ ਤਿੰਨ ਸਦੀਆਂ ਤੀਕ ਅਵਿਦਿਆ ਅਤੇ ਗਰੀਬੀ ਵਿਰੁਧ, ਆਵਿਸ਼ਕਾਰ ਅਤੇ ਗਿਆਨ ਦੇ ਰਣ ਅੰਦਰ ਯੋਧਿਆਂ ਦੀ ਮਹਾਨ ਸੈਨਾ ਦੀ ਨਜ਼ਰ ਸਾਹਮਣੇ, ਇਕ ਆਦਰਸ਼ ਬਣਿਆ ਰਿਹਾ ਹੈ । ਵੇਖੋ ਇਨ੍ਹਾਂ ਥੋੜ੍ਹੇ ਜੇਹੇ ਪੰਨਿਆਂ ਵਿਚ ਸਾਡੇ ਪਾਸ ਫ੍ਰਾਂਸਿਸ ਬੇਕਨ ਦਾ ‘ਰੂਪ” ਅਤੇ ਸਾਰ, ਉਸ ਦੀ ਹੋਂਦ ਤੇ ਜੀਵਨ ਦਾ ਕਾਨੂਨ, ਉਸ ਦੀ ਆਤਮਾ ਦੀ ਗੁਪਤ ਅਤੇ ਨਿਰੰਤਰ ਅਭਿਲਾਸ਼ਾ ਮੌਜੂਦ ਹੈ । ਅਫਲਾਤੂਨ ਨੇ “ਟਾਈਮਕਸ” ਵਿਚ, ਅਤਲਾਂਤਿਸ ਦੀ ਪੁਰਾਣੀ ਕਹਾਣੀ ਦਸੀ ਜੀ- –ਪੱਛਮੀ ਸਮੁੰਦਰਾਂ ਵਿਚ ਡੁਬਿਆ ਮਹਾਦੀਪ । ਬੇਕਨ ਤੇ ਹੋਰ ਦੂਸਰਿਆਂ ਨੇ, ਕੋਲੰਬਸ ਅਤੇ ਐਬਟ ਦੇ ਨਵੇਂ ਅਮਰੀਕਾ ਨੂੰ ਇਸ ਪੁਰਾਣੇ ਅਤਲਾਂਤਿਸ ਦਾ ਹੀ ਰੂਪ ਕਰਕੇ ਪਛਾਣਿਆ ਸੀ: ਛੇਕੜ ਨੂੰ ਇਹ ਮਹਾਨ, ਮਹਾਦੀਪ ਤਾਂ ਕਿਧਰੇ ਡੁਬ ਨਹੀਂ ਸੀ ਗਿਆ ਸਗੋਂ ਮਨੁੱਖਾਂ ਦਾ ਹੀ ਸਮੁੰਦਰੀ ਜਹਾਜ਼ ਚਲਾਣ ਦਾ ਸਾਹਸ। ਕਿਉਂਜੋ ਹੁਣ ਇਸ ਪੁਰਾਣੇ ਅਤਲਾਂਤਿਸ ਦਾ ਪਤਾ ਬਹੁ ਲਗ ਗਿਆ ਸੀ, ਅਤੇ ਇਹ ਇਕ ਕਾਫੀ ਸ਼ਕਤੀਸ਼ਾਲੀ ਜਾਤੀ ਰਾਹੀਂ ਵਸਾ ਲਿਆ ਗਿਆ ਪ੍ਰਤੀਤ ਹੁੰਦਾ ਸੀ । ਪਰ ਫਿਰ ਬੇਕਨ ਦੀ ਕਲਪਨਾ ਦੇ ਉਜਲਬੁਧੀ, ਆਦਰਸ਼ ਵਸਨੀਕਾਂ ਸਮਾਨ ਨਹੀਂ, ਉਸ ਨੇ ਇਕ ਨਵੇਂ ਅਤਲਾਂਤਿਸ ਦੀ ਕਲਪਨਾ ਕਰ ਲਈ, ਦੂਰ ਪਰੇ ਦੇ ਉਸ ਸ਼ਾਂਤ ਸਾਗਰ ਵਿਚ ਇਕ ਟਾਪੂ, ਜਿਸ ਦੀ ਯਾਤਰਾ ਕੇਵਲ ਡਰੇਕ ਤੇ ਮੈਜੀਲਾਨ ਨੇ ਹੀ ਕੀਤੀ ਸੀ, ਤੇ ਫਿਰ ਯੌਰਪ ਅਤੇ ਗਿਆਨ ਤੋਂ ਕਾਫੀ ਦੂਰ ਦਾ ਇਕ ਟਾਪੂ ਜੇਹੜਾ ਕਿ ਆਦਰਸ਼ਵਾਦੀ ਕਲਪਨਾ ਨੂੰ ਖੁਲ੍ਹਾ ਘੇਰਾ ਦੇ ਸਕਦਾ ਸੀ ।
ਕਹਾਣੀ, ਡੈਫ ਅਤੇ ਸਵਿਫਟ ਦੀਆਂ ਮਹਾਨ ਕਥਾਵਾਂ ਵਾਂਗ, ਵਧ ਤੋਂ ਵਧ ਕਲਾ ਪੂਰਤ ਤੌਰ ਤੇ ਕਲਾ ਵਿਹੀਨ ਢੰਗ ਨਾਲ ਸ਼ੁਰੂ ਹੁੰਦੀ ਹੈ । “ਅਸੀਂ ਪੀਰ ਤੋਂ (ਜਿਥੇ ਅਸੀਂ ਪੂਰਾ ਇਕ ਸਾਲ ਠਹਿਰੇ ਰਹੇ ਸਾਂ) ਜਲਯਾਤ੍ਰਾ ਰਾਹੀਂ, ਦਖਣੀ ਸਮੁੰਦ ਦੇ ਰਸਤੇ ਚੀਨ ਅਤੇ ਜਾਪਾਨ ਵਲ ਨੂੰ ਰਵਾਨਾ ਹੋਏ ।” ਤਦ ਮੌਸਮ ਮਹਾਨ ਸ਼ਾਂਤ ਹੋ ਗਿਆ, ਜਿਸ ਵਿਚ ਜਹਾਜ਼ ਹਫਤਿਆਂ ਬਧੀ ਅਸੀਮ ਸਾਗਰ ਉਤੇ ਇਉਂ ਅਡੋਲ ਟਿਕੇ ਰਹੇ, ਜਿਵੇਂ ਕਿ ਕਿਸੇ ਸ਼ੀਸ਼ੇ ਉਤੇ ਧੂੜ ਕਿਣਕੇ, ਜਦੋਂ ਕਿ ਜ਼ਖਮਕਾਰਾਂ ਦੀ ਰਸਦ ਘਟਣੀ ਸ਼ੁਰੂ ਹੋ ਗਈ । ਤਦੋਂ ਅੰਧਾਧੁੰਦ ਤੇਜ਼ ਹਵਾਵਾਂ ਨੇ ਜਹਾਜ਼ਾਂ ਨੂੰ ਬੇਤਰਸੀ ਨਾਲ ਹੀ ਹੋਰ ਹੀ ਹੋਰ, ਹੋਰ ਹੀ ਹੋਰ ਉੱਤਰ ਵਲ ਨੂੰ ਤੇ ਫਿਰ ਟਾਪੂਆਂ ਭਰੇ ਦਖਣ ਤੋਂ ਬਾਹਰ, ਸਮੁੰਦਰ ਦੇ ਇਕ ਅਸੀਮ ਉਜਾੜ ਵਲ ਨੂੰ ਧਕ ਦਿਤਾ। ਰਾਸ਼ਨ ਹੋਰ ਘਟ ਗਏ, ਹੋਰ ਘਟ ਗਏ, ਤੇ ਫਿਰ ਹੋਰ ਘਟ ਗਏ। ਤੇ ਮੁਹਾਣਿਆਂ ਨੂੰ ਬੀਮਾਰੀ ਨੇ ਆਣ ਘੇਰਿਆ ਅੰਤ ਨੂੰ ਜਦੋਂ ਉਨ੍ਹਾਂ ਆਪਣੇ ਆਪ ਨੂੰ ਮੌਤ ਲਈ ਤਿਆਰ ਕਰ ਲਿਆ, ਤਾਂ ਉਨ੍ਹਾਂ ਨੂੰ ਲਗ ਭਗ ਵਿਸ਼ਵਾਸ ਨ ਕਰਦਿਆਂ ਅਕਾਸ਼ ਦੇ ਹੇਠ ਇਕ ਸੁੰਦਰ ਟਾਪੂ ਦਿਸ ਪਿਆ । ਜਦੋਂ ਉਨ੍ਹਾਂ ਦਾ ਜਹਾਜ਼ ਕਿਨਾਰੇ ਦੇ ਨੇੜੇ ਪਹੁੰਚਿਆ ਤਾਂ ਇਸ ਉਤੇ ਉਨ੍ਹਾਂ ਨੂੰ ਕੋਈ ਹਬਸ਼ੀ ਨਹੀਂ ਸਗੋਂ ਸਾਦਾ ਤੌਰ ਤੇ, ਅਤੇ ਫਿਰ ਸੋਹਣੀ ਤਰ੍ਹਾਂ ਪੋਸ਼ਾਕਿਤ ਹੋਏ, ਸਾਫ ਸੁਥਰੇ, ਤੇ ਸਪਸ਼ਟ ਤੌਰ ਤੇ ਬੁੱਧੀ ਵਿਚ ਵਿਕਸਤ ਹੋਏ ਮਨੁੱਖ ਦਿਖਾਈ ਦਿਤੇ । ਉਨ੍ਹਾਂ ਨੂੰ ਉਤਰਨ ਦੀ ਆਗਿਆ ਦਿਤੀ ਗਈ ਪਰ ਦਸਿਆ ਗਿਆ ਕਿ ਦੀਪ ਦੀ ਰਾਜ ਸਰਕਾਰ, ਓਪਰਿਆਂ ਨੂੰ ਰਹਿਣ ਨਹੀਂ ਸੀ ਦੇਂਦੀ । ਇਸ ਦੇ ਵਿਪ੍ਰੀਤ ਕਿਉਂ ਜੋ ਕੁਝ ਮੁਹਾਣੇ ਬੀਮਾਰ ਸਨ, ਇਸ ਲਈ ਉਨ੍ਹਾਂ ਦੇ ਰਾਜ਼ੀ ਹੋਣ ਤਕ ਉਹ ਠਹਿਰ ਸਕਦੇ ਸਨ ।
ਬੀਮਾਰੀ ਦੀ ਕਮਜ਼ੋਰੀ ਦੇ ਹਫਤਿਆਂ ਵਿਚਕਾਰ ਭਮਨ ਕਰਨ ਵਾਲਿਆਂ ਨੇ ਦਿਨੀਂ ਦਿਨ, ਨਵੇਂ ਅਤਲਾਂਤਿਸ ਦੀ ਗੁਪਤ ਰਮਜ਼ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ । ਕੋਈ ਇਕ ਵਸਨੀਕ ਉਨ੍ਹਾਂ ਨੂੰ ਦਸਦਾ ਹੈ, “ਕੋਈ ਉੱਨੀ ਕੁ ਸੌ ਵਰੇ ਹੋਏ ਹਨ ਜਦੋਂ ਇਸ ਦੀਪ ਵਿਚ ਇਕ ਰਾਜਾ ਰਾਜ ਕਰਦਾ ਸੀ ਜਿਸ ਦੀ ਯਾਦ ਨੂੰ ਅਸੀਂ ਬਾਕੀ ਸਾਰਿਆਂ ਨਾਲੋਂ ਵਧੀਕ ਪੂਜਦੇ ਹਾਂ… ਉਸ ਦਾ ਨਾਮ ਸਾਲੋਮਨ ਸੀ, ਅਤੇ ਅਸੀਂ ਉਸ ਨੂੰ ਆਪਣੇ ਰਾਸ਼ਟ ਦਾ ਕਾਨੂੰਨ ਪ੍ਰਦਾਤਾ ਖਿਆਲ ਕਰਦੇ ਹਾਂ । ਇਸ ਰਾਜੇ ਦਾ ਇਕ ਵਿਸ਼ਾਲ ਦਿਲ ਸੀ…ਤੇ ਉਸ ਨੇ ਆਪਣੇ ਰਾਜ ਅਤੇ ਲੋਕਾਂ ਨੂੰ ਪ੍ਰਸੰਨ ਬਨਾਣ ਦਾ ਪੂਰੇ ਤੌਰ ਤੇ ਸੰਕਲਪ ਕੀਤਾ ਹੋਇਆ ਸੀ। ਦ ਉਸ ਰਾਜੇ ਦੇ ਅਤੇ ਸੈਸਟ ਕੰਮਾਂ ਵਿਚੋਂ ਇਕ ਕੰਮ ਵਿਸ਼ੇਸ਼ ਪ੍ਰਤਿਸ਼ਠਾ ਰਖਦਾ ਹੈ । ਇਹ ਵਿਵਸਥਾ ਜਾਂ ਸਮਾਜ ਦੀ ਸਿਰਰਨਾ ਅਤੇ ਉਹ ਸੰਸਥਾ ਸੀ, ਜਿਸ ਨੂੰ ਕਿ ਸਾਲੋਮਨ ਦੀ ਸਭਾ ਕਿਹਾ ਜਾਂਦਾ ਹੈ: ਇਕ ਸਰਬ ਸਿਰ ਨੀ ਵ ਜਿਵੇਂ ਕਿ ਅਸੀਂ ਸਮਝਦੇ ਹਾਂ, ਜਿਹੜੀ ਕਿ ਕਦੀ ਧਰਤੀ ਉਤੇ ਧਰੀ ਗਈ ਸੀ, ਅਤੇ ਇਸ ਰਾਜ ਦੀ ਲੈਂਪ ।”
ਇਸ ਦੇ ਮਗਰੋਂ ਸਾਲੋਮਨ ਸਭਾ ਦਾ ਨਿਰੂਪਣ ਆਉਂਦਾ ਹੈ ਜਿਹੜਾ ਕਿ ਥੋੜੇ ਜੇਹੇ ਪ੍ਰਮਾਣ ਰੂਪ ਵਿਚ ਦਿਤੇ ਜਾਣ ਲਈ ਤਾਂ ਬਹੁਤਾ ਹੀ ਜਟਿਲ ਹੈ, ਪਰ ਫਿਰ ਵੀ ਇਤਨਾ ਕਾਫੀ ਪ੍ਰਵਾਹ ਰੂਪ ਹੈ ਕਿ ਇਸ ਨੇ ਵਿਰੋਧੀ ਮੌਕਾਲੇ ਤੋਂ ਵੀ ਇਹ ਨਿਰਣਾ ਪ੍ਰਾਪਤ ਕਰ ਲਿਆ ਹੈ ਕਿ ਐਡਸੇ ਵੀ ਮਨੁੱਖੀ ਨਿਬੰਧ ਰਚਨਾ ਵਿਚ ਕੋਈ ਅਜਿਹਾ ਵਾਕ ਸਮੂਹ ਨਹੀਂ ਲਭਦਾ ਜਿਹੜਾ ਕਿ ਗੰਭੀਰ ਤੇ ਸਾਤ੍ਰਿਕ ਸਿਆਣਪ ਵਿਚ ਇਸ ਤੋਂ ਵਧੀਕ ਪ੍ਰਤਿਸ਼ਠਤ ਹੋਇਆ ਹੋਵੇ ।” ਇਹ ਸਾਲੋਮਨ ਸਭਾ, ਨਵੇਂ ਅਤਲਾਂਤਿਸ ਵਿਚ ਲੰਡਨ ਦੀਆਂ ਪਾਰਲੀਮੈਂਟ ਸਭਾਵਾਂ ਦੀ ਥਾਂ ਲੈਂਦੀ ਹੈ; ਇਹ ਦੀਪ, ਰਾਜ ਸਰਕਾਰ ਦੀ ਰਾਜਧਾਨੀ ਹੈ । ਪਰ ਇਥੇ ਕੋਈ ਰਾਜਨੈਤਿਕ ਲੋਕ ਨਹੀਂ ਹੁੰਦੇ, ਨ ਹੀਂ ਕੋਈ ਗੁਸਤਾਖ ‘ਚੁਣੇ ਹੋਏ ਵਿਅਕਤੀ” “ਕੋਈ ਰਾਸ਼ ਇਕੱਠ’ ਜਿਵੇਂ ਕਿ ਕਾਰਲਾਈਲ ਕਹੇਗਾ, ਕੋਈ ਪਾਰਟੀਆਂ, ਚੋਣ ਕਮੇਟੀਆਂ, ਮੁਢਲੀਆਂ ਕਮੇਟੀਆਂ, ਬਝਵੇ ਰਿਵਾਜ, ਚੋਣ ਸੰਗ੍ਰਾਮ, ਬਟਨ, ਪੱਥਰ ਦੇ ਛਾਪੇ, ਸੰਪਾਦਕੀ ਲੇਖ, ਭਾਸ਼ਨ, ਕੂੜ ਕੁਸਤ ਅਤੇ ਚੋਣਾਂ ਨਹੀਂ ਹੁੰਦੀਆਂ, ਇਹੋ ਜੇਹੇ ਨਾਟਕੀ ਢੰਗਾਂ ਨਾਲ ਸਰਕਾਰੀ ਪਦਵੀ ਨੂੰ ਪੁਰ ਕਰਨ ਦਾ ਖਿਆਲ ਇਨ੍ਹਾਂ ਅਤਲਾਂਤਿਸ ਨਿਵਾਸੀਆਂ ਦੇ ਦਿਮਾਗਾਂ ਵਿਚ ਕਦੀ ਪ੍ਰਵੇਸ਼ ਕੀਤਾ ਪ੍ਰਤੀਤ ਨਹੀਂ ਹੁੰਦਾ ਪਰ ਵਿਗਿਆਨਿਕ ਨਾਮ ਵਾਰੀ ਦੀਆਂ ਉਚਿਆਈਆਂ ਤੇ ਪਹੁੰਚਣ ਲਈ ਸੜਕ ਸਭ ਲਈ ਖੁਲ੍ਹੀ ਹੈ, ਅਤੇ ਕੇਵਲ ਉਹੋ ਲੋਕ ਹੀ ਜਿਨ੍ਹਾਂ ਨੇ ਇਸ ਸੜਕ ਉਤੇ ਯਾਤਰਾ ਕੀਤੀ ਹੁੰਦੀ ਹੈ ਰਾਜ ਦੀਆਂ ਪਰਿਸ਼ਦਾ ਵਿਚ ਬੈਠਦੇ ਹਨ । ਇਹ ਲੋਕਾਂ ਦੀ ਅਤੇ ਲੋਕਾਂ ਲਈ, ਲੋਕਾਂ ਦੇ ਚੁਣੇ ਹੋਏ ਸਰਵੇ ਸ੍ਰੇਸ਼ਟ ਵਿਅਕਤੀਆਂ ਰਾਹੀਂ ਰਾਜ ਸਰਕਾਰ ਹੁੰਦੀ ਹੈ; ਤਕਨੀਸ਼ਨਾਂ, ਭਵਨ ਨਿਰਮਾਤਿਆਂ, ਨਛਤ੍ਰ-ਸ਼ਾਸਤ੍ਰੀਆਂ, ਭੂ-ਵਿਗਿਆਨੀਆ, ਇਲਾਜਕਾਰਾਂ, ਰਸਾਇਣ ਵਿਗਿਆਨੀਆਂ, ਅਰਥ ਸ਼ਾਸਤੀਆਂ, ਸਮਾਜ ਵਿਗਿਆਨੀਆਂ, ਮਨੋਵਿਗਿਆਨੀਆਂ ਅਤੇ ਫ਼ਿਲਾਸਫਰਾਂ ਰਾਹੀਂ ਸਰਕਾਰਾਂ ਕਾਫ਼ੀ ਜਟਲ, ਪਰ ਵਿਚਾਰ ਕਰੋ ਕਿ ਰਾਜਨੀਤਕ ਲੋਕਾਂ ਤੋਂ ਬਿਨਾਂ ਇਕ ਸਰਕਾਰ !
ਨਿਰਸੰਦੇਹ ਅਤਲਾਂਤਿਸ ਵਿਚ, ਰਾਜ ਸਰਕਾਰ ਲਗਭਗ ਕੋਈ ਹੈ ਹੀ ਨਹੀਂ; ਇਹ ਸ਼ਾਸਕ ਵਿਅਕਤੀ, ਮਨੁੱਖਾਂ ਉਤੇ ਸ਼ਾਸਨ ਕਰਨ ਨਾਲੋਂ, ਕੁਦਰਤ ਨੂੰ ਸਵੀਕਾਰ ਵਿਚ ਲਿਆਉਣ ਦੇ ਆਹਰ ਵਿਚ ਲਗੇ ਰਹਿੰਦੇ ਹਨ । ” ਸਾਡੀ ਨਵੀਂ ਸੰਸਥਾ ਦਾ ਉੱਦੇਸ਼ ਕਾਰਣਾਂ, ਅਤੇ ਚੀਜ਼ਾਂ ਵਸਤਾਂ ਦੀਆਂ ਗੁਪਤ ਗਤੀਆਂ ਦਾ ਗਿਆਨ ਹੈ, ਅਤੇ ਮਨੁੱਖੀ ਸਾਮਰਾਜ ਦੀਆਂ ਸੀਮਾਵਾਂ ਨੂੰ ਇਨ੍ਹਾਂ ਅਰਥਾਂ ਵਿਚ ਵਧਾਣਾ ਹੈ ਕਿ ਸਾਰੀਆਂ ਸੰਭਵ ਵਸਤਾਂ ਉਤੇ ਅਸਰ ਪਾਇਆ ਜਾਏ ।” ਇਹ ਇਸ ਪੁਸਤਕ ਦਾ, ਤੇ ਫ੍ਰਾਂਸਿਸ ਬੇਕਨ ਦਾ, ਚਾਬੀ ਰੂਪ-ਵਾਕ ਹੈ। ਅਸੀਂ ਸ਼ਾਸਕ ਵਿਅਕਤੀਆਂ ਨੂੰ ਇਹੋ ਜਿਹੇ ਅਪਰਤਿਸ਼ਠਤ ਕੰਮ ਕਰਦੇ ਦੇਖਦੇ ਹਾਂ ਜਿਵੇਂ ਕਿ ਤਾਰਿਆਂ ਦਾ ਅਧਿਐਨ ਕਰਦੇ, ਡਿਗਦੇ ਪਾਣੀ ਦੀ ਸ਼ਕਤੀ ਨੂੰ ਉਦਯੋਗ ਨਮਿਤ ਵਿਵਸਥਿਤ ਕਰਦੇ, ਭਾਂਤ ਭਾਂਤ ਦੀਆਂ ਅਹੁਰਾਂ ਦਾ ਇਲਾਜ ਕਰਨ ਲਈ ਘਾਹਾਂ ਦਾ ਵਿਕਾਸ ਕਰਕੇ, ਚੀਰ ਫਾੜ ਦੇ ਗਿਆਨ ਨਮਿਤ, ਪਸ਼ੂਆਂ ਉੱਤੇ ਪ੍ਰਯੋਗ ਕਰਕੇ ਤੇ ਦੋਗਲੇ ਪ੍ਰਜਨਨ ਰਾਹੀਂ, ਵਿਭਿੰਨ ਪ੍ਰਕਾਰ ਦੇ ਪੌਦਿਆਂ ਤੇ ਪਸ਼ੂਆਂ ਦਾ ਵਿਕਾਸ ਕਰਦਿਆਂ ਆਦਿਕ । “ਅਸੀਂ ਪੰਛੀਆਂ ਦੀਆਂ ਉਡਾਰੀਆਂ ਦੀ ਨਕਲ ਕਰਦੇ ਹਾਂ, ਹਵਾ ਵਿਚ ਉਡਣ ਦੀ ਕੁੱਝ ਮਾਤ੍ਰਾ ਸਾਡੇ ਪਾਸ ਹੋ ਗਈ ਹੈ । ਪਾਣੀ ਦੇ ਹੇਠਾਂ ਚਲਣ ਲਈ ਸਾਡੇ ਪਾਸ ਜਹਾਜ਼ ਅਤੇ ਬੇੜੀਆਂ ਹਨ।” ਬਦੇਸ਼ੀ ਵਿਆਪਾਰ ਹੈ ਪਰ ਇਕ ਅਨੋਖੀ ਭਾਂਤ ਦਾ ਦੀਪ ਉਹ ਕੁਝ ਉਤਪਾਦਨ ਕਰਦਾ ਹੈ, ਜੋ ਕੁਝ ਇਹ ਉਪਭੋਗ ਕਰਦਾ ਹੈ ਜੋ ਉਤਪਾਦਨ ਕਰਦਾ ਹੈ; ਬਦੇਸ਼ੀ ਮੰਡੀਆਂ ਲਈ ਉਹ ਇਹ ਜੰਗ ਨਹੀਂ ਰਚਾਂਦਾ ਫਿਰਦਾ । ਅਸੀਂ ਵਿਆਪਾਰ ਚਲਾਂਦੇ ਹਾਂ, ਪਰ ਸੋਨੇ, ਚਾਂਦੀ ਜਾਂ ਹੀਰੇ ਮੋਤੀਆਂ ਦਾ ਨਹੀਂ। ਨਾ ਹੀ ਰੇਸ਼ਮ ਦਾ ਨਾ ਮਿਰਚ ਮਸਾਲਿਆਂ ਦਾ ਤੇ ਨਾ ਹੀ ਕਿਸੇ ਹੋਰ ਜਿਨਸ ਜਾਂ ਸਾਮਗ੍ਰੀ ਦਾ ਸਗੋਂ ਪਰਮਾਤਮਾ ਦੀ ਪਹਿਲੀ ਸਿਰਜਨਾ ਦਾ ਜਿਹੜੀ ਕਿ ਪ੍ਰਕਾਸ਼ ਸੀ; ਸੰਸਾਰ ਦੇ ਸਾਰੇ ਭਾਗਾਂ ਦੇ ਵਿਕਾਸ਼ ਦਾ ਪ੍ਰਕਾਸ਼ ਪ੍ਰਾਪਤ ਕਰਨਾ । ”ਪ੍ਰਕਾਸ਼ ਦੇ ਇਹ ਵਿਆਪਾਰੀ,” ਸਾਲੋਮਨ ਸਭਾ ਦੇ ਮੈਂਬਰ ਹੁੰਦੇ ਹਨ, ਜਿਨ੍ਹਾਂ ਨੂੰ ਹਰ ਬਾਰਾਂ ਵਰ੍ਹਿਆਂ ਮਗਰੋਂ ਸਭਿਆ ਸੰਸਾਰ ਦੇ ਹਰ ਭਾਗ ਦੇ ਲੋਕਾਂ ਵਿਚਕਾਰ ਭੇਜਿਆ ਜਾਂਦਾ ਹੈ, ਉਨ੍ਹਾਂ ਦੀ ਬੋਲੀ, ਉਨ੍ਹਾਂ ਦੇ ਵਿਗਿ ਆਨਾਂ, ਉਦਯੋਗਾਂ ਤੇ ਸਾਹਿਤਾਂ ਨੂੰ ਸਿਖਣ ਲਈ ਤੇ ਬਾਰਾਂ ਸਾਲਾਂ ਮਗਰੋਂ ਵਾਪਸ ਪਰਤ ਕੇ ਆਪਣੀਆਂ ਖੋਜਾਂ ਨੂੰ ਸਾਲੋਮਨ ਸਭਾ ਦੇ ਨੇਤਾਵਾਂ ਪਾਸ ਰੀਪੋਰਟ ਕਰਨ ਲਈ, ਜਦੋਂ ਕਿ ਬਾਹਰ ਬਦੇਸ਼ਾਂ ਵਿਚ ਉਨ੍ਹਾਂ ਦੀਆਂ ਥਾਵਾਂ ਉਤੇ ਵਿਗਿਆਨਿਕ ਖੋਜੀਆਂ ਦਾ ਕੋਈ ਨਵਾਂ ਜਥਾ ਨਿਯੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਸਾਰੇ ਸੰਸਾਰ ਦਾ ਸਰਵਸ੍ਰੇਸ਼ਟ ਸਾਰਾ ਕੁਝ ਛੇਤੀ ਹੀ ਨਵੇਂ ਅਤਲਾਂਤਿਸ ਨੂੰ ਆ ਜਾਂਦਾ ਹੈ ।
ਇਹ ਚਿਤ੍ਰ ਭਾਵੇਂ ਸੰਖੇਪ ਜਿਹਾ ਹੈ,ਪਰ ਇਸ ਵਿਚ ਸਾਨੂੰ ਇਕ ਵਾਰੀ ਫਿਰ ਹਰੇਕ ਫ਼ਿਲਾ- ਸਫਰ ਦਾ ਆਦਰਸ਼ ਸਮਾਜ ਚਿਤ ਦਿਸ ਪੈਂਦਾ ਹੈ । ਇਕ ਅਜੇਹਾ ਰਾਸ਼ਟਰ ਜਿਸ ਦੇ ਸਰਵ-ਸ੍ਰੇਸ਼ਟ ਮਨੁੱਖ ਇਸ ਦੀ ਅਗਵਾਈ, ਸ਼ਾਂਤੀ ਤੇ ਨਿਰਮਾਨ ਜੇਹੀ ਬਹੁਲਤਾ ਵਲ ਨੂੰ ਕਰਦੇ ਹਨ। ਹਰ ਚਿੰਤਕ ਦਾ ਸੁਪਨਾ ਰਾਜਨੀਤਕ ਲੋਕਾਂ ਦਾ ਥਾਂ ਵਿਗਿਆਨਕਾਰਾਂ ਨੂੰ ਸਪੁਰਦ ਕਰਨਾ ਚਾਹੁੰਦਾ ਹੈ। ਕਿਉਂ ਏਨੇ ਜਨਮਾਂ ਦੇ ਮਗਰੋਂ ਵੀ, ਇਹ ਇਕ ਸੁਪਨਾ ਹੀ ਰਹ ਜਾਂਦਾ ਹੈ । ਕੀ ਇਸ ਕਰਕੇ ਹਰ ਚਿੰਤਕ ਸੁਪਨੇ ਦੀ ਭਾਂਤ ਏਨਾ ਬਹੁਤਾ ਬੌਧਿਕ ਹੁੰਦਾ ਹੈ ਕਿ ਉਹ ਕਾਰ ਵਿਹਾਰਾਂ ਦੇ ਅਖਾੜੇ ਵਿਚ ਪਹੁੰਚ ਕੇ ਆਪਣੀ ਸੰਕਲਪਨਾ ਨੂੰ ਵਾਸਤਵਿਕ ਰੂਪ ਨਹੀਂ ਦੇ ਸਕਦਾ ? ਕੀ ਇਸ ਕਰਕੇ, ਕਿ ਤੰਗ ਜੇਹੀ ਉਪ- ਲਭਧੀ ਦੀ ਇਛਾਵਾਨ ਕਿਸੇ ਆਤਮਾ ਦੀ ਕਰੜੀ ਮਹਤ-ਕਾਂਖਿਆ ਨੇ ਸਦਾ ਲਈ ਫਿਲਾਸ- ਫ਼ਰ ਤੇ ਸੰਤ ਵਿਅਕਤੀਆਂ ਦੀਆਂ ਸਾਊ ਤੇ ਸੁਹਘੀਆਂ ਅਭਿਲਾਸ਼ਾਵਾਂ ਉਤੇ ਜਿਤ ਪਾ ਲੈਣੀ ਹੁੰਦੀ ਹੈ ? ਜਾਂ ਫਿਰ ਕੀ ਇਹ ਗੱਲ ਹੈ ਕਿ ਵਿਗਿਆਨ ਅਜੇ ਪ੍ਰਪਕਤਾ ਤੇ ਚੇਤੰਨ ਸ਼ਕਤੀ ਤੀਕ ਵਿਕਸਤ ਨਹੀਂ ਹੋਇਆ ?—ਕਿ ਸਾਡੇ ਹੀ ਇਸ ਸਮੇਂ ਅੰਦਰ ਪਦਾਰਥ ਵਿਗਿਆਨਕਾਂ ਤੇ ਰਸਾਇਨ ਸ਼ਾਸਤੀਆਂ ਨੇ ਇਹ ਦੇਖਣਾ ਸ਼ੁਰੂ ਕੀਤਾ, ਕਿ ਉਦਯੋਗ ਅਤੇ ਜੰਗ ਵਿਚ, ਵਿਗਿਆਨ ਦਾ ਵਧਦਾ ਪ੍ਰਤਾਪ ਉਨ੍ਹਾਂ ਨੂੰ ਸਾਮਾਜਿਕ ਸਮਰ ਤੰਤ੍ਰ ਅੰਦਰ ਇਕ ਮਹਤ ਪੂਰਣ ਸਥਿਤੀ ਦੇਂਦਾ, ਤੇ ਕਿਸੇ ਅਜਿਹੇ ਸਮੇਂ ਵਲ ਸੰਕੇਤ ਕਰਦਾ ਹੈ ਜਦੋਂ ਕਿ ਉਨ੍ਹਾਂ ਦਾ ਸੰਗਠਤ ਬਲ, ਸੰਸਾਰ ਨੂੰ ਪ੍ਰੇਰਨਾ ਕਰ ਦੇਵੇਗਾ ਕਿ ਉਨ੍ਹਾਂ ਨੂੰ ਆਗੂ ਦੀ ਪਦਵੀ ਉਤੇ ਬੁਲਾ ਲਿਆ ਜਾਏ ।
- ਆਲੋਚਨਾ
ਅਤੇ ਹੁਣ ਫ੍ਰਾਂਸਿਸ ਬੇਕਨ ਦੀ ਇਸ ਫਿਲਾਸਫੀ ਦਾ ਅਸੀਂ ਮੁਲਾਂਕਨ ਕਿਵੇਂ ਕਰੀਏ ? ਕੀ ਇਸ ਵਿਚ ਕੋਈ ਨਵੀਂ ਚੀਜ਼ ਹੈ ? ਮੈਕਾਲੇ ਖਿਆਲ ਕਰਦਾ ਹੈ ਕਿ ਬੇਕਨ ਰਾਹੀਂ ਨਿਰੂਪਣ ਕੀਤਾ ਗਿਆ ਆਗਮਨ ਇਕ ਬੜੇ ਪੁਰਾਣੇ ਫੈਸ਼ਨ ਦੀ ਚੀਜ ਹੈ, ਜਿਸ ਬਾਰੇ ਕੋਈ ਉਤਜਾਰ ਪ੍ਰਗਟ ਕਰਨ ਦੀ ਲੋੜ ਨਹੀਂ, ਤੇ ਕੋਈ ਯਾਦਗਾਰ ਖੜੀ ਕਰਨ ਦੀ ਉਦੋਂ ਵੀ ਘੱਟ ਸ਼ੁਰੂ ਸੰਸਾਰ ਤੋਂ ਲੈ ਕੇ ਹਰੇਕ ਮਨੁੱਖ, ਸਵੇਰ ਤੋਂ ਸ਼ਾਮ ਤੀਕ ਆਗਮਨ ਦੀ ਵਰਤੋਂ ਕਰਦਾ ਆਇਆ ਹੈ। ਜਿਹੜਾ ਵੀ ਕੋਈ ਆਦਮੀ ਇਸ ਤਰ੍ਹਾਂ ਦਾ ਨਤੀਜਾ ਕਢਦਾ ਹੈ, ਕਿ ਕੋਈ ਇਕ ਜਾ ਦੂਜੀ ਖਾਣ ਦੀ ਵਿਸ਼ੇਸ਼ ਚੀਜ਼ ਉਸ ਦੇ ਅਨੁਕੂਲ ਨਹੀਂ ਬੈਠੀ, ਕਿਉਂਜੋ ਉਹ ਬੀਮਾਰ ਹੋ ਗਿਆ ਇਸ ਦੇ ਖਾਣ ਨਾਲ, ਰਾਜ਼ੀ ਹੋ ਰਿਹਾ, ਇਸ ਦੇ ਨਾ ਖਾਣ ਨਾਲ, ਸਭ ਤੋਂ ਵਧੀਕ ਬੀਮਾਰ, ਇਸ ਨੂੰ ਬਹੁਤਾ ਖਾਣ ਨਾਲ, ਤੇ ਸਭ ਤੋਂ ਘੱਟ, ਇਸ ਨੂੰ ਘੱਟ ਤੋਂ ਘੱਟ ਖਾਣ ਨਾਲ, ਉਸ ਨੇ ਅਚੇਤ ਭਰ ਤੇ ਪਰ ਪਰਿਆਪਤ ਮਾਤ੍ਰਾ ਵਿਚ ਨਵੀਂ ਵਿਸੁਧ ਤਰਕ ਵਿਧੀ” (Norum Organum) ਦੋ ਸਾਰੇ ਨਿਯਮ ਵਰਤ ਲਏ ਹੁੰਦੇ ਹਨ । ਪਰ ‘ਕਰਤਾਰ’ ਨਾਮ ਦਾ ਕੋਈ ਅਜੇਹਾ ਆਦਮੀ ‘ਬਹੁਤੇ ਜਾਂ ਥੋੜ੍ਹੇ ਦੇ ਆਪਣੇ ਇਸ ਤਤਕਰੇ ਦੀ ਵਰਤੋਂ ਮੁਸ਼ਕਿਲ ਨਾਲ ਹੀ ਏਨੀ ਵਿਸੁਧਤਾ ਨਾਲ ਕਰਦਾ ਹੈ, ਅਤੇ ਵਧੀਕ ਸੰਭਵ ਤੌਰ ਤੇ ਉਹ, ਆਪਣੀ ਇਸ ਵਿਸ਼ੇਸ਼ ਖਾਣ ਦੀ ਚੀਜ਼ ਦੀ ਵਰਤੋਂ, ਵਿਪ੍ਰੀਤ ਪੇਟ ਦੀਆਂ ਆਪਣੀਆਂ ਛੋਟੀਆਂ ਮੋਟੀਆਂ ਤਕਲੀਫਾਂ ਦੇ ਜਾਰੀ ਰਖੇਗਾ, ਅਤੇ ਇਹ ‘ਕਰਤਾਰ’ ਵਿਅਕਤੀ ਜੇ ਅਜੇਹਾ ਹੀ ਸਿਆਣਾ ਹੋਵੇ ਤਾਂ ਵੀ ਇਸ ਨਾਲ ਬੇਕਨ ਦੀ ਯੋਗਤਾ ਕੋਈ ਘਟ ਨਹੀਂ ਜਾਂਦੀ, ਕਿਉਂਜੋ ਤਰਕ ਇਸ ਤੋਂ ਸਿਵਾਏ ਹੋਰ ਕੀ ਕਰਦਾ ਹੈ ਕਿ ਇਹ ਸਿਆਣਿਆਂ ਦੇ ਅਨੁਭਵ ਤੇ ਵਿਧੀਆਂ ਨੂੰ ਬੰਨ੍ਹ ਦੇਂਦਾ ਹੈ ? —ਤੇ ਇਸ ਤੋਂ ਬਿਨਾ ਕੋਈ, ਅਨੁਸ਼ਾਸਨ ਹੋਰ ਕੀ ਕਰਦਾ ਹੈ ਕਿ ਇਹ, ਨਿਯਮਾਂ ਨਾਲ, ਥੋੜ੍ਹੇ ਜੇਹੇ ਵਿਅਕਤੀਆਂ ਦੀ ਕਲਾ ਨੂੰ, ਸਾਰਿਆਂ ਪ੍ਰਤੀ ਸਿਖਲਾਏ ਜਾਣ ਯੋਗ ਇਕ ਵਿਗਿਆਨ ਦਾ ਰੂਪ ਦੇ ਦੇਂਦਾ ਹੈ ?
ਪਰ ਕੀ ਇਹ, ਰੂਪ ਆਕਾਰ, ਬੇਕਨ ਦਾ ਆਪਣਾ ਹੈ ? ਕੀ ਸੁਕਰਾਤ ਦੀ ਵਿਧੀ ਆਗਮਨਿਕ ਨਹੀਂ ? ਕੀ ਅਰਸਤੂ ਦਾ ਜੀਵ ਵਿਗਿਆਨਕ ਆਗਮਨਿਕ ਨਹੀਂ ? ਕੀ ਰੋਜਰ ਬੇਕਨ ਨੇ ਹੀ ਆਗਮਨਿਕ ਵਿਧੀ ਦੀ ਵਰਤੋਂ ਤੇ ਇਸ ਦਾ ਆਰੰਭ ਨਹੀਂ ਸੀ ਕੀਤਾ ਜਿਸ ਨੂੰ ਕਿ ਬੇਕਨ ਨੇ ਕੇਵਲ ਮਾਤ੍ਰ ਪ੍ਰਚਾਰਿਆ ਸੀ ? ਕੀ ਗੈਲੀਲੀਓ ਨੇ ਹੀ ਉਸ ਪਰਕ੍ਰਿਆ ਨੂੰ ਰੂਪ ਆਕਾਰ ਨਹੀਂ ਸੀ ਦੇ ਦਿੱਤਾ ਜਿਸ ਨੂੰ ਕਿ ਵਿਗਿਆਨ ਨੇ ਵਾਸਤਵ ਤੌਰ ਤੇ ਵਰਤ ਲਿਆ ਹੈ ? ਇਹ ਗੱਲ ਰੰਜਰ ਬੇਕਨ ਬਾਰੇ ਠੀਕ, ਗੈਲੀਲੀਓ ਬਾਰੇ ਘਟ ਠੀਕ, ਅਰਸਤੂ ਬਾਰੇ ਹੋਰ ਵੀ ਘਟ ਠੀਕ ਤੇ ਸੁਕਰਾਤ ਬਾਰੇ ਸਭ ਤੋਂ ਘਟ ਠੀਕ ਹੈ। ਗੈਲੀਲੀਓ ਨੇ ਵਿਗਿਆਨ ਦੀ ਵਿਧੀ ਨਾਲੋਂ ਇਸ ਚੇ ਉੱਦੇਸ਼ ਦੀ ਰੂਪ ਰੇਖਾ ਬੰਨ੍ਹੀ ਸੀ ਤੇ ਇਸ ਤਰ੍ਹਾਂ ਇਸ ਦੇ ਅਨੁਆਈਆਂ ਦੇ ਸਾਹਮਣੇ ਸਾਰੇ ਅਨੁਭਵ ਤੇ ਸੰਬੰਧਾਂ ਦਾ, ਗਣਤਿਕ ਤੇ ਮਾਤ੍ਰਾ ਮਈ ਰੂਪ ਆਕਾਰ ਧਰ ਦਿਤਾ ਸੀ । ਅਰਸਤੂ ਨੇ ਆਗਮਨ ਦੀ ਵਰਤ ਕਰ ਲਈ ਜਦ ਕਿ ਉਸ ਪਾਸ ਹੋਰ ਕੁਝ ਕਰਨ ਯੋਗ ਨਹੀਂ ਸੀ, ਅਤੇ ਜਿਥੇ ਸਮਗ੍ਰੀ ਆਗਿਆ ਨਹੀਂ ਸੀ ਦੇਂਦੀ ਕਿ ਉਹ ਆਪਣੀ ਰੁਚੀ ਅਨੁਸਾਰ, ਕਮਾਲ ਦੀਆਂ ਵਿਆਪਕ ਮਨਤਾਂ ਤੋਂ, ਵਿਸ਼ਿਸ਼ਟ ਸਿੱਟਿਆਂ ਦਾ ਨਿਗਮਨ ਕਰ ਸਕੇ, ਅਤੇ ਸੁਕਰਾਤ ਨੇ, ਆਗਮਨ ਨੂੰ ਏਨਾ ਨਹੀਂ ਸੀ ਵਰਤਿਆ-ਆਧਾਰ ਸਮਗ੍ਰੀ ਨੂੰ ਇਕਠਾ ਕਰਨਾ—ਜਿਨਾ ਕਿ ਵਿਸ਼ਲੇਸ਼ਣ ਨੂੰ ਸ਼ਬਦਾਂ ਤੇ ਵਿਚਾਰਾਂ ਦੀ ਪਰਿਭਾਸ਼ਾ ਅਤੇ ਵਿਵੇਕਾ।
ਬੇਕਨ, ਗੈਰ ਕੁਦਰਤੀ ਜੇਹੀ ਕਿਸੇ ਮੌਲਕਿਤਾ ਦਾ ਦਾਹਵਾ ਨਹੀਂ ਕਰਦਾ, ਸ਼ੈਕਸਪੀਅਰ ਵਾਂਗ, ਉਹ ਜਿਸ ਕਿਸੇ ਚੀਜ਼ ਨੂੰ ਵੀ ਉਸਤਾਦੀ ਨਾਲ ਹੱਥ ਪਾਂਦਾ ਹੈ, ਉਸ ਨੂੰ ਉਸੇ ਤਰ੍ਹਾਂ, ਸਜਾਅ ਫਬਾਅ ਦੇਂਦਾ ਹੈ, ਹਰੇਕ ਆਦਮੀ ਪਾਸ ਉਸ ਦੇ ਵਸੀਲੇ ਹੁੰਦੇ ਹਨ ਜਿਵੇਂ ਕਿ ਹਰੇਕ ਜੀਉਂਦੇ ਸਰੀਰ ਪਾਸ ਇਸ ਦਾ ਭੋਜਨ, ਜੋ ਕੁਝ ਉਸ ਦਾ ਆਪਣਾ ਹੈ, ਉਹ, ਉਹ ਵਿਸ਼ੇਸ਼ ਢੰਗ ਹੈ, ਜਿਸ ਨਾਲ ਕਿ ਉਹ ਇਨ੍ਹਾਂ ਵਸੀਲਿਆਂ ਨੂੰ ਹਜ਼ਮ ਕਰਕੇ ਦਿਨ੍ਹਾਂ ਨੂੰ ਲਹੂ ਤੇ ਮਾਸ ਵਿਚ ਬਦਲ ਜਾਂਦਾ ਹੈ। ਜਿਸ ਤਰ੍ਹਾਂ ਕਿ ਰਾਲੇ (Rawley) ਵਿਅਕਤ ਕਰਦਾ ਹੈ, ”ਬੋਕਨ, ਕਿਸੇ ਵੀ ਆਦਮੀ ਦੇ ਨਿਰੀਖਣਾਂ ਦੀ ਨਿਖੇਧੀ ਨਹੀਂ ਕਰਦਾ, ਸਗੋਂ ਹਰੇਕ ਆਦਮੀ ਦੀ ਮੋਮਬਤੀ ਨਾਲ ਆਪਣੀ ਮਿਸ਼ਾਲ ਬਾਲ ਲੈਣੀ ਚਾਹੁੰਦਾ ਹੈ ।” ਪਰ ਬੇਕਨ ਆਪਣੇ ਰਿਣਾ ਨੂੰ ਮੰਨਦਾ ਹੈ, ਉਹ ਡਿਪੋਕਰੇਟਰ ‘ਦੀ ਉਸ ਲਾਭਦਾਇਕ ਵਿਧੀ ਵਲ ਸੰਕੇਤ ਕਰਦਾ ਹੈ”-ਇਸ ਤਰ੍ਹਾਂ ਸਾਨੂੰ ਇਕ ਦਮ ਯੂਨਾਨੀਆਂ ਵਿਚਕਾਰਲੇ ਆਗਮਨਿਕ ਤਰਕ ਦੇ ਵਾਸਤਵਿਕ ਨਿਕਾਸ ਨੂੰ ਭੇਜਦਾ ਹੋਇਆ, ਅਤੇ ਉਹ ਲਿਖਦਾ ਹੈ, ”ਅਫਲਾਤ” (ਜਿਥੇ ਕਿ ਘਟ ਵਿਸੁਧਤਾ ਨਾਲ ਅਸੀਂ ਸੁਕਰਾਤ ਲਿਖ ਦੇਂਦੇ ਹਾਂ) “ਆਗਮਨ ਰਾਹੀਂ ਖੋਜ ਪੜਤਾਲ ਦੀ ਅਤੇ ਵਿਸ਼ਿਸ਼ਟ ਵਸਤਾਂ ਦੇ ਦ੍ਰਿਸ਼ਟੀਕੋਨ ਦੀ ਚੰਗੀ ਮਿਸਾਲ ਦੇਂਦਾ ਹੈ, ਭਾਵੇਂ ਇਕ ਅਜੇਹੇ ਭ੍ਰਮਣ ਕਰਦੇ ਢੰਗ ਨਾਲ, ਜਿਹੜਾ ਕਿ ਸ਼ਕਤੀ ਵਿਹੀਨ ਤੇ ਨਿਸਫਲ ਰਹਿੰਦਾ ਹੈ ।” ਉਸ ਨੇ ਆਪਣੇ ਰਿਣੀ ਹੋਣ ਬਾਰੇ, ਝਗੜਾ ਪਸੰਦ ਨਹੀਂ ਸੀ ਕਰਨਾ, ਅਤੇ ਸਾਨੂੰ, ਇਨ੍ਹਾਂ ਰਿਣਾਂ ਨੂੰ ਵਧਾ ਕੇ ਦਸਣ ਤੋਂ ਸੰਕੋਚ ਕਰਨਾ ਲੋੜੀਂਦਾ ਹੈ ।
ਪਰ ਕੀ ਫਿਰ ਬੇਕਨ ਦੀ ਵਿਧੀ ਵਿਸ਼ੁੱਧ ਹੈ ਸਹੀ ? ਕੀ ਇਹ ਉਹੋ ਵਿਧੀ ਹੈ, ਜਿਸ ਨੂੰ ਕਿ ਆਧੁਨਿਕ ਵਿਗਿਆਨ, ਵੱਧ ਤੋਂ ਵੱਧ ਸਫਲ ਢੰਗ ਨਾਲ ਵਰਤਦਾ ਹੈ ? ਨਹੀਂ ਸਮੁਚੇ ਤੋਰ ਤੇ, ਵਿਗਿਆਨ ਨੇ, ਚੰਗੇ ਸਿੱਟੇ ਸਹਿਤ ਕੋਈ ਆਧਾਰ ਸਮਗ੍ਰੀ ਦੇ ਸੰਗ੍ਰਹ, (ਕੁਦਰਤੀ ਇਤਿਹਾਸ) ਤੇ ‘ਨਵੀਂ, ਵਿਸ਼ੁੱਧ ਤਰਕ ਵਿਧੀ’ ਦੀਆਂ ਸਫਲ ਸੂਚੀਆਂ ਰਾਹੀਂ ਇਨ੍ਹਾਂ ਦੇ ਹੋਰ ਫੇਰ ਨੂੰ ਨਹੀਂ ਸਗੋਂ, ਪਰਿਕਲਪਨਾ, ਨਿਗਮ, ਅਤੇ ਪ੍ਰਯੋਗ ਨੂੰ ਵਰਤਿਆ ਹੈ । ਇਸੇ ਤਰ੍ਹਾਂ ਡਾਰਵਿਨ ਨੂੰ, ਮਾਲਥਸ ਦੀ ਰਚਨਾ “ਵਜੋਂ ਬਾਰੇ ਨਿਬੰਧ’” ਨੂੰ ਪੜ੍ਹਦਿਆਂ ਹੋਇਆ, ਸਾਰੇ ਹੀ ਪ੍ਰਾਣਧਾਰੀਆਂ ਪ੍ਰਤੀ ਮਾਲਥਸ ਦੀ ਇਸ ਪਾਰਿਕਲਪਨਾ ਨੂੰ ਲਾਗੂ ਕਰਨ ਦਾ ਵਿਚਾਰ ਸੁਝ ਪਿਆ ਕਿ, ਵਸੋਂ ਨਿਰਬਾਹ ਦੇ ਵਸੀਲਿਆਂ ਨਾਲੋਂ ਵਧੀਕ ਤੇਜ਼ੀ ਨਾਲ ਵਧ ਜਾਣ ਦਾ ਝਕਾਵ ਰਖਦੀ ਹੈ। ਇਸ ਪਾਰਕਲਪਨਾ ਤੋਂ ਫਿਰ ਇਹ ਸੰਭਵ ਸਿੱਟਾ ਕਢਿਆ, ਕਿ ਖ਼ੁਰਾਕ ਦੇ ਉਤਪਾਦਨ ਉਤੇ ਵਸੋਂ ਦੇ ਦਬਾਣ ਦਾ ਨਤੀਜਾ ਜੀਵਨ ਹਿਤ ਇਕ ਅਜੇਹੇ ਸੰਗ੍ਰਾਮ ਦੇ ਰੂਪ ਵਿਚ ਨਿਕਲਦਾ ਹੈ, ਜਿਸ ਵਿਚ ਕਿ ਵਧ ਤੋਂ ਵਧ ਸਯੋਗ ਤੇ ਸਮ੍ਰਥ ਬਚੇ ਰਹਿੰਦੇ ਹਨ, ਅਤੇ ਜਿਸ ਰਾਹੀਂ ਹਰੇਕ ਪੀੜ੍ਹੀ ਵਿਚ ਹਰੇਕ ਜੀਵ- ਸ਼੍ਰੇਣੀ ਦਾ ਰੂਪ ਇਸ ਤਰ੍ਹਾਂ ਬਦਲ ਜਾਂਦਾ ਹੈ ਕਿ ਆਪਣੇ ਵਾਤਾਵਰਣ ਨਾਲ ਇਸ ਦਾ ਵਧੀਕ ਨੇੜੇ ਦਾ ਮੇਲ ਬੈਠ ਜਾਂਦਾ ਹੈ, ਅਤੇ ਅੰਤਮ ਤੌਰ ਤੇ (ਪਾਰਕਲਪਨਾ ਤੇ ਨਿਗਮ ਰਾਹੀਂ ਆਪਣੀ ਸਮਸਿਆ ਤੇ ਨਿਰੀਖਣ ਦੇ ਆਪਣੇ ਖੇਤ ਨੂੰ ਸੀਮਤ ਕਰਕੇ) ਉਸ ਨੇ “ਕੁਦਰਤ ਦੇ ਅਨਕੁਮਲਾਏ ਚਿਹਰੇ, ਵਲ ਧਿਆਨ ਮੋੜਿਆ, ਅਤੇ ਵੀਹ ਵਰ੍ਹਿਆਂ ਤੀਕ ਤਥਾਂ ਦੀ ਇਕ ਧੀਰਜ ਵਾਨ ਆਗ- ਮਨਿਕ ਜਾਂਚ ਪੜਤਾਲ ਕਰਦਾ ਰਿਹਾ। ਫਿਰ ਆਈਨਸਟੀਨ ਨੂੰ ਸੁਝ ਪਈ ਜਾਂ ਉਸ ਨੇ ਨਿਊ- ਟਨ ਤੋਂ ਇਹ ਪਾਰਕਲਪਨਾ ਲੈ ਲਈ ਕਿ ਪ੍ਰਕਾਸ਼, ਸਿਧੀਆਂ ਰੇਖਾਵਾਂ ਵਿਚ ਨਹੀਂ ਸਗੋਂ ਮੁੜੀਆਂ ਹੋਈਆਂ ਵਿਚ ਯਾਤਰਾ ਕਰਦਾ ਹੈ; ਇਸ ਤੋਂ ਇਕ ਇਹ ਸਿੱਟਾ ਕਢਿਆ ਹੈ ਕਿ ਕੋਈ ਇਕ ਤਾਰਾ (ਸਿਧੀ ਰੇਖਾ ਦੇ ਅਧਾਰ ਤੇ) ਜਿਹੜਾ ਆਕਾਸ਼ ਵਿਚ ਇਕ ਨਿਸਚਿਤ ਸਥਿਤੀ ਉਤੇ ਦਿਖਾਈ ਦੇਂਦਾ ਸੀ, ਉਹ ਅਸਲ ਵਿਚ ਉਸ ਸਥਿਤੀ ਤੋਂ ਥੋੜ੍ਹਾ ਜੇਹਾ ਇਕ ਪਾਸੇ ਵੱਲ ਨੂੰ ਸੀ, ਅਤੇ ਇਸ ਸਿਟੇ ਦੀ ਪ੍ਰੀਖਿਆ ਕਰਨ ਲਈ ਉਸ ਨੇ ਪ੍ਰਯੋਗ ਤੇ ਨਿਰੀਖਣ ਨੂੰ ਸੱਦਾ ਦੇ ਦਿਤਾ। ਸਪਸ਼ਟ ਤੌਰ ਤੇ, ਪਾਰਕਲਪਨਾ ਤੇ ਕਲਪਨਾ ਸ਼ਕਤੀ ਦਾ ਵਿਹਾਰ ਉਸ ਨਾਲੋਂ ਵਧੀਕ ਮਹਾਨ ਹੁੰਦਾ ਹੈ, ਜਿੰਨਾ ਕਿ ਬੋਕਨ ਮੰਨਦਾ ਸੀ ਅਤੇ ਵਿਗਿਆਨ ਦੀ ਪਰਕਿਰਿਆ, ਉਸ ਨਾਲੋਂ ਵਧੀਕ ਸਿਧੀ ਤੇ ਸੀਮਤ ਹੁੰਦੀ ਹੈ, ਜਿੰਨੀ ਕਿ ਥੋਕਨ ਦੀ ਵਿਉਂਤ ਅੰਦਰ । ਬੇਕਨ ਆਪ ਆਪਣੀ ਵਿਧੀ ਦੇ ਜੀਣ ਹੋ ਜਾਣ ਦੀ ਆਸ ਰਖਦਾ ਸੀ; ਵਿਗਿਆਨ ਦਾ ਵਾਸਤਵਿਕ ਅਭਿਆਸ, ਖੋਜ ਪੜਤਾਲ ਦੋ ਚੰਗੇਰੇ ਢੰਗ ਲਭ ਲਵੇਗਾ, ਜਿੰਨੇ ਕਿ ਇਹ ਨੀਤੀ ਮਰਮਗਤਾ ਦੇ ਵਿਚਕਾਰਲੇ ਸਮਿਆਂ ਵਿਚ, ਸੱਚੇ ਵਿਚਾਰੇ ਜਾ ਸਕਦੇ ਸਨ । ਇਨ੍ਹ ਚੀਜ਼ਾਂ ਨੂੰ ਪ੍ਰਪਕਤਾ ਤਕ ਪਹੁੰਚਣ ਲਈ, ਕਈ ਯੁਗਾਂ ਯੁਗਾਂਤਰਾਂ ਦੀ ਲੋੜ ਹੁੰਦੀ ਹੈ ।”
ਬੇਕਨ ਦੀ ਸਪਿਰਿਟ ਦੇ ਕਿਸੇ ਪ੍ਰੇਮੀ ਨੂੰ ਵੀ ਇਹ ਸਵੀਕਾਰ ਕਰਨਾ ਲੋੜੀਂਦਾ ਹੈ ਕਿ ਇਹ ਮਹਾਨ ਕੁਲਪਤੀ, ਵਿਗਿਆਨ ਲਈ ਕਾਨੂੰਨ ਨੀਯਤ ਕਰਦਾ ਹੋਇਆ ਆਪਣੇ ਸਮੇਂ ਦੇ ਵਿਗਿਆਨ ਨਾਲ ਕਦਮ ਮੌਚ ਕੇ ਨਹੀਂ ਸੀ ਚੱਲ ਸਕਿਆ ਉਸ ਨੇ ਕਾਪਰਨੀਕਸ ਨੂੰ ਅਸ੍ਵੀਕਾਰ ਕੀਤਾ, ਅਤੇ ‘ਕੈਪਲਰ’ ਤੇ ‘ਟਾਈਕ ਬ੍ਰਹੋ’ ਨੂੰ ਨਜ਼ਰ ਉਝਲ ਰਖਿਆ, ਗਿਲਬਰਟ ਦੀ ਉਸ ਨੇ ਕਦਰ ਨਾ ਪਾਣੀ, ਅਤੇ ਹਾਰਵੇ ਬਾਰੇ ਅਗਿਆਤ ਪ੍ਰਤੀਤ ਹੁੰਦਾ ਸੀ । ਸੱਚੀ ਗੱਲ ਇਹ ਹੈ ਕਿ ਖੋਜ ਪੜਤਾਲ ਨਾਲੋਂ ਉਹ ਵਿਚਾਰ ਵਿਮਰਸ਼ ਨੂੰ ਹੀ ਵਧੇਰੇ ਪਸੰਦ ਕਰਦਾ ਸੀ, ਜਾਂ ਫਿਰ ਮੁਸ਼ਰਤ ਭਰੀਆ ਖੋਜਾਂ ਬਈ ਉਸ ਪਾਸ ਸਮਾਂ ਹੀ ਨਹੀਂ ਸੀ । ਜਿਹੜੀ ਤੇ ਜੇਹੋ ਜੇਹੀ ਮਿਹਨਤ ਉਸ ਨੇ ਫ਼ਿਲਾਸਫ਼ੀ ਤੇ ਤੇ ਵਿਗਿਆਨ ਵਿਚ ਕੀਤੀ, ਉਹ ਉਸ ਦੀ ਮੌਤ ਦੇ ਸਮੇਂ, ਵਖੋ ਵਖ ਹੋਏ ਟੁਕੜਿਆਂ ਤੇ ਦੁਰਵਿਵਸਥਾ ਵਿਚ ਬਾਰ-ਬਾਰ ਦੀਆਂ ਰਟਾ ਅੰਤਰ ਵਿਰੋਧਾਂ, ਅਭਿਲਾਸ਼ਾਵਾ ਤੇ ਮੁਖ-ਬੰਦਾ ਨਾਲ ਭਰੀ ਹੋਈ ਰਹਿ ਗਈ । ਕਲਾ ਹੁੰਦੀ ਹੈ ਲੰਮੀ ਤੇ ਸਮਾਂ ਉਡਾਰੂ : ਹਰੇਕ ਮਹਾਨ ਆਤਮਾ ਦਾ ਇਹੀ ਦੁਖਾਂਤ ਹੁੰਦਾ ਹੈ ।
ਇਹੋ ਜੇਹਾ ਇਕ ਹਦੋਂ ਵਧੀਕ ਪ੍ਰਵਿਰਤ ਹੋਇਆ ਮਨੁੱਖ, ਜਿਸ ਦੀ ਫ਼ਿਲਾਸਫ਼ੀ ਦੇ ਪੁਨਰ- ਨਿਰਮਾਣ ਨੂੰ ਇਕ ਖਿਝੇ ਹੋਏ ਤੇ ਭਾਰ ਹੇਠ ਦਬੇ ਰਾਜਨੀਤਕ ਜੀਵਨ ਵਿਵਹਾਰ ਦੀਆਂ ਵਿਰਲਾਂ ਵਿਚੋਂ ਦੀ, ਜਿਵੇਂ ਜਿਵੇਂ ਥਾਂ ਮਿਲਣੀ ਸੀ, ਉਸ ਪ੍ਰਤੀ, ਸ਼ੈਕਸਪੀਅਰ ਦੀਆਂ ਵਿਸ਼ਾਲ ਤੇ ਜਟਲ ਰਚਨਾਵਾਂ ਸਪੁਰਦ ਕੀਤੀਆਂ ਜਾਣੀਆਂ, ਵਿਦਿਆਰਥੀਆਂ ਦੇ ਸਮੇਂ ਨੂੰ, ਵਿਹਲੇ ਸਿਧਾਂਤਵਾਦੀਆਂ ਦੀਆਂ ਵਾਧੂ ਨਿਜੀ ਲਿਖਤਾਂ ਦੇ ਵਿਚ ਸੁਆਣ ਵਾਲੀ ਗੱਲ ਹੈ । ਸ਼ੈਕਸਪੀਅਰ ਅੰਦਰ ਠੀਕ ਉਨ੍ਹਾਂ ਹੀ ਚੀਜ਼ਾਂ ਦੀ ਥੁੜ ਹੈ ਜਿਹੜੀਆਂ ਕਿ ਅਮੀਰ ਕੁਲਪਤੀ ਨੂੰ ਪ੍ਰਤਿਸ਼ਠਤ ਬਣਾਂਦੀਆਂ ਹਨ,— ਵਿਦਵਤਾ ਤੇ ਫ਼ਿਲਾਸਫ਼ੀ । ਸ਼ੈਕਸਪੀਅਰ ਅੰਦਰ ਕਿੰਨੇ ਸਾਰੇ ਵਿਗਿਆਨਾਂ ਦਾ ਪ੍ਰਭਾਵਸ਼ਾਲੀ ਅੰਸ਼ ਮਾਤ੍ਰ ਗਿਆਨ ਹੈ, ਪਰ ਨਿਪੁੰਨਤਾ ਕਿਸੇ ਇਕ ਦੀ ਵੀ ਨਹੀਂ। ਇਨ੍ਹਾਂ ਸਾਰਿਆਂ ਬਾਰੇ ਉਹ ਇਕ ਅਨਾੜੀ ਦੇ ਵਾਕ ਪ੍ਰਵਾਹ ਨਾਲ ਬੋਲਦਾ ਹੈ । ਉਹ ਜਯੋਤਿਸ਼ ਨੂੰ ਪ੍ਰਵਾਨ ਕਰਦਾ ਹੈ: “ਇਕ ਮਹਾਨ ਰਾਜ ਜਿਸ ਉਤੇ ਕਿ ਗ੍ਰਹਿ ਗੁਪਤ ਰੂਪ ਵਿਚ ਪ੍ਰਭਾਵ ਪਾਂਦੇ ਹਨ:'” ਉਹ ਸਦਾ ਅਜੇਹੀਆਂ ਭੁੱਲਾਂ ਕਰਦਾ ਹੈ, ਜਿਹੜੀਆਂ ਕਿ ਵਿਦਵਾਨ ਬੋਕਨ ਤੋਂ ਸੰਭਵ ਤੌਰ ਤੇ ਕਦੀ ਕਦੀ ਹੋ ਨਾ ਸਕੀਆਂ ਹੁੰਦੀਆਂ। ਉਸ ਦਾ ਹੈਕਟਰ ਅਰਸਤੂ ਦਾ ਪ੍ਰਮਾਣ ਦੇਂਦਾ ਤੇ ਕੋਰੀਉਲੈਨਸ ਕੈਟ ਵਲ ਸੰਕੇਤ ਕਰਦਾ ਹੈ। ਉਹ ਲਯੂਪਰਕੈਲੀਆ ਨੂੰ ਇਕ ਪਹਾੜੀ ਕਰਕੇ ਮੰਨਦਾ ਹੈ। ਉਹ ਸੀਜ਼ਰ ਨੂੰ ਏਨਾ ਗੰਭੀਰ ਤੌਰ ਤੇ ਸਮਝਦਾ ਹੈ ਜਿੰਨਾ ਕਿ ਸੀਜ਼ਰ ਐਚ. ਜੀ. ਵੈਲਜ਼ ਰਾਹੀਂ ਸਮਝਿਆ ਗਿਆ ਹੈ। ਉਹ ਉਸ ਦੇ ਮੁਢਲੇ ਜੀਵਨ ਤੇ ਵਿਆਹ ਸੰਬੰਧੀ ਉਸ ਦੀਆਂ ਔਕੜਾਂ ਬਾਰੇ ਅਣਗਿਣਤ ਸੰਕੇਤ ਕਰਦਾ ਹੈ। ਉਹ ਅਜਿਹੇ ਗੰਵਾਰਪਨ, ਅਸ਼ਲੀਲਤਾਵਾ, ਤੇ ਵਿਨੋ ਦਮਈ ਸ਼ਬਦ ਵਰਤੋਂ ਵਿਚ ਲਿਆਉਂਦਾ ਹੈ, ਜਿਹੜੇ ਕਿ ਉਸ ਸਾਊ ਖਰੂਦੀ ਲਈ ਤਾਂ ਕਾਫ਼ੀ ਸੁਭਾਵਕ ਹੋ ਸਕਦੇ ਹਨ, ਜਿਹੜਾ ਕਿ ਸਟਰੈਟਫੋਰਡ ਦੇ ਖਰੂਦੀ ਤੇ ਕਸਾਈ ਦੇ ਲੜਕੇ ਤੋਂ ਮਗਰੋਂ ਸਗਵਾਂ ਜੀਉਂਦਾ ਨਹੀਂ ਸੀ ਰਹਿ ਸਕਦਾ, ਪਰ ਜਿਨ੍ਹਾਂ ਦੀ ਇਕ ਸ਼ਾਂਤ ਤੇ ਅਡੋਲ ਫ਼ਿਲਾਸਫ਼ਰ ਤੋਂ ਆਸ ਨਹੀਂ ਸੀ ਕੀਤੀ ਜਾ ਸਕਦੀ । ਕਾਰਲਾਈਲ, ਸ਼ੈਕਸਪੀਅਰ ਨੂੰ ਇਕ ਮਹਾਨ ਬੌਧਿਕ ਵਿਅਕਤੀ ਕਹਿੰਦਾ ਹੈ,ਪਰ ਉਹ ਸਗੋਂ ਇਕ ਮਹਾਨ ਤੋਂ ਮਹਾਨ ਕਲਪਨਾਕਾਰ ਤੇ ਵਧ ਤੋਂ ਵਧ ਤੀਬਰ ਅੱਖ ਰਖਣ ਵਾਲਾ ਹੈ । ਉਹ ਨਿਰਸੰਦੇਹ ਇਕ ਮਨੋ- ਵਿਗਿਆਨੀ ਤਾਂ ਹੈ, ਪਰ ਕੋਈ ਇਕ ਫਿਲਾਸਫਰ ਨਹੀਂ ਉਸ ਪਾਸ, ਆਪਣੇ ਤੇ ਮਨੁੱਖ ਜਾਤੀ ਦੇ ਜੀਵਨ ਲਈ, ਕਿਸੇ ਇਕ ਪ੍ਰਯੋਜਨ, ਰਾਹੀਂ ਲੜੀ ਬਧ ਕੀਤਾ ਕੋਈ ਵਿਚਾਰ ਢਾਂਚਾ ਹੈ ਨਹੀਂ । ਉਹ ਪਿਆਰ ਤੇ ਇਸ ਦੀਆਂ ਸਮੱਸਿਆਵਾਂ ਵਿਚ ਡੂਬਾ ਹੋਇਆ ਹੈ ਅਤੇ ਮਾਨਟੇਨ ਦੇ ਸ਼ਬਦ ਸਮੂਹਾਂ ਅਨੁਸਾਰ ਫਿਲਾਸਫੀ ਬਾਰੇ ਵਿਚਾਰ ਉਦੋਂ ਕਰਦਾ ਹੈ, ਜਦੋਂ ਉਸ ਦਾ ਦਿਲ ਟੁਟ ਜਾਂਦਾ ਹੈ; ਨਹੀਂ ਤਾਂ ਉਹ ਸੰਸਾਰ ਨੂੰ ਮੌਜ ਬਹਾਰ ਨਾਲ ਪ੍ਰਵਾਨ ਕਰੀ ਜਾਂਦਾ ਹੈ, ਕਿਸੇ ਅਜੇਹੇ ਪੁਨਰ- ਨਿਰਮਾਣਿਕ ਝਾਉਲੇ ਨਾਲ ਉਹ ਪ੍ਰਜੂਲਤ ਨਹੀਂ ਹੋਇਆ, ਜਿਸ ਨੇ ਕਿ ਅਫਲਾਤੂ ਜਾਂ ਨਿਤਬੇ ਜਾਂ ਬੇਕਨ ਨੂੰ ਉੱਚਾ ਉਠਾਇਆ ਸੀ।
ਹੁਣ ਬੇਕਨ ਦੀ ਮਹਾਨਤਾ ਤੇ ਉਸ ਦੀ ਨਿਰਬਲਤਾ, ਸਗਵੇਂ ਤੋਰ ਤੇ, ਏਕਤਾ ਲਈ ਉਸ ਦੀ, ਲਗਨ ਤੇ ਆਪਣੀ ਸਮਨਵੈਕਾਰੀ ਪ੍ਰਤਿਭਾ ਦੇ ਖੰਭਾ ਨੂੰ, ਸੋ ਕੁ ਵਿਗਿਆਨਾਂ ਉਤੇ ਫੈਲਾਣ ਦੀ ਉਸ ਦੀ ਇੱਛਾ, ਵਿਚ ਪਾਈਆਂ ਜਾਂਦੀਆਂ ਸਨ। ਉਹ ਅਫਲਾਤੂ ਵਰਗੀ ਅਲੋਕਿਕ ਪ੍ਰਤਿਭਾ ਦਾ ”ਇਕ ਮਨੁੱਖ ਬਣਨ ਦੀ ਅਭਿਲਾਸ਼ਾ ਕਰਦਾ ਸੀ ਜਿਹੜਾ ਕਿ ਹਰੇਕ ਵਸਤੂ ਦਾ ਦ੍ਰਿਸ਼ ਜਿਵੇਂ ਕਿ ਇਕ ਉਚੀ ਚਿਟਾਨ ਤੋਂ ਲੈਂਦਾ ਸੀ ।” ਉਹ ਉਨ੍ਹਾਂ ਦੇ ਕੰਮਾਂ ਦੇ ਭਾਰ ਹੇਠਾਂ ਟੁਟ ਪਿਆ ਜਿਹੜੇ ਕਿ ਉਸ ਨੇ ਆਪਣੇ ਜ਼ਿੰਮੇ ਲੈ ਰਖੇ ਸਨ, ਉਹ ਖਿਮਾਯੋਗ ਤੋਰ ਤੇ ਅਸਫਲ ਰਿਹਾ, ਕਿਉਂ ਜੋ ਉਸ ਨੇ ਹਦੋਂ ਵਧੀਕ ਨੂੰ ਹਥ ਪਾਇਆ ਸੀ । ਵਿਗਿਆਨ ਦੇ ਭਰੋਸਾ ਬਣਾਏ ਗਏ ਪ੍ਰਦੇਸ਼ ਅੰਦਰ ਉਹ ਪ੍ਰਵੇਸ਼ ਨ ਕਰ ਸਕਿਆ, ਪਰ ਜਿਵੇਂ ਕਿ ਕਾਉਲੀ ਦੀ ਕਬਰ ਉਕਰਾਈ ਇਸ ਨੂੰ ਪ੍ਰਗਟ ਕਰਦੀ ਸੀ, ਉਹ ਘਟ ਘਟ ਇਸ ਦੀ ਸੀਮਾ ਉਤੇ ਖਲੋ ਕੇ ਦੂਰ ਵਿਥ ਉਤੇ ਇਸ ਦੇ ਸੋਹਣੇ ਨਕਸ਼ਾਂ ਵਲ ਸੰਕੇਤ ਕਰ ਸਕਿਆ।
ਉਸ ਦੀ ਸਫਲਤਾ ਇਸ ਕਰਕੇ ਕੋਈ ਘਟ ਮਹਾਨ ਨਹੀਂ ਸੀ, ਕਿ ਇਹ ਅਸਿਧੀ ਸੀ ! ਉਸ ਦੀਆਂ ਦਾਰਸ਼ਨਿਕ ਰਚਨਾਵਾਂ, ਭਾਵੇਂ ਹੁਣ ਬਹੁਤ ਘਟ ਪੜੀਆਂ ਜਾਂਦੀਆਂ ਹਨ, ਪਰ ਇਨ੍ਹਾਂ ਨੇ “ਉਨ੍ਹਾਂ ਬੌਧਿਕ ਵਿਆਕਤੀਆਂ ਨੂੰ ਸੰਚਾਲਤ ਕਰ ਦਿਤਾ, ਜਿਨ੍ਹਾਂ ਕਿ ਸੰਸਾਰ ਨੂੰ ਹਿਲਾ ਦਿਤਾ ਸੀ ।” ਉਸ ਨੇ ਆਪਣੇ ਆਪ ਨੂੰ ‘ਪੁਨਰਜਾਗ੍ਰਣ ਯੁਗ’ ਦੇ ਆਸ਼ਾਵਾਦ ਤੇ ਦ੍ਰਿੜ ਸੰਕਲਪ ਦੀ ਧਾਰਾਵਾਹਕ ਆਵਾਜ਼ ਬਣਾ ਦਿੱਤਾ । ਕਦੀ ਕੋਈ ਮਨੁੱਖ ਦੂਸਰੇ ਚਿੰਤਕਾਂ ਲਈ ਏਨਾ ਉਤੇਜਕ ਨਹੀਂ ਸੀ ਹੋਇਆ । ਇਹ ਠੀਕ ਹੈ ਕਿ ਕਿੰਗ ਜੇਮਜ਼ ਨੇ ਵਿਗਿਆਨ ਦੀ ਸਹਾਇਤਾ ਲਈ ਉਸ ਦੇ ਸੁਝਾਵ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿਤਾ, ‘ਅਤੇ ਨਵੀਂ ਵਿਸ਼ੁਧ ਤਰਕ ਵਿਧੀ ਬਾਰੇ ਇਹ ਸ਼ਬਦ ਕਹੇ ਸਨ, “ਇਹ ਪਰਮਾਤਮਾ ਦੀ ਅਜੇਹੀ ਸ਼ਾਂਤੀ ਸਮਾਨ ਸੀ, ਜਿਹੜੀ ਕਿ ਸਮਝੋ ਅਗੋਚਰ ਰਹਿੰਦੀ ਹੈ ।” ਪਰ ਵਧੀਕ ਸੇਸ਼ਟ ਵਿਅਕਤੀਆਂ ਨੇ 1662 ਵਿਚ ਉਸ ‘ਰਾਇਲ ਸੋਸਾਇਟੀ’ ਦੀ ਨੀਂਵ ਰਖਦਿਆਂ ਹੋਇਆਂ ਜਿਸ ਨੇ ਕਿ ਸੰਸਾਰ ਭਰ ਦੇ ਵਿਗਿਆਨ ਵੇਤਿਆਂ ਦੀ ਸਭ ਤੋਂ ਮਹਾਨ, ਸੰਸਥਾ ਬਣ ਜਾਣਾ ਸੀ, ਆਪਣੇ ਲਈ ਨਮੂਨੇ ਤੇ ਪ੍ਰੇਰਨਾਂ ਦੇ ਰੂਪ ਵਿਚ ਬੇਕਨ ਦਾ ਹੀ ਨਾਮ ਲਾਇਆ ਸੀ; ਉਨ੍ਹਾਂ ਨੇ ਆਸ਼ਾ ਪ੍ਰਗਟ ਕੀਤੀ ਕਿ ਅੰਗ੍ਰੇਜ਼ੀ ਖੋਜ ਦੀ ਇਹ ਸੰਸਥਾ, ਉਸ ਯੌਰਪ-ਵਿਆਪਕ, ਸੰਸਥਾ ਦਾ ਰਸਤਾ ਦਿਖਾਏਗੀ ਜਿਸ ਬਾਰੇ ਇੱਛਾ ਕਰਨੀ ਉਨ੍ਹਾਂ ਨੂੰ *”ਵਿਦਿਆ ਦੀ ਪ੍ਰਗਤੀ” ਨੇ ਸਿਖਾਈ ਸੀ ਅਤੇ ਜਦੋਂ ”ਫ੍ਰਾਂਸੀਸੀ ਪ੍ਰਬੁਧਤਾ ਦੇ”ਮਹਾਨ ਦਿਲ ਦਿਮਾਗਾਂ ਨੇ ਵਿਸ਼ਵ-ਕੋਸ ਜੇਹੇ ਉਸ ਬੌਧਿਕ ਪ੍ਰਸਾਰਥ ਦੀ ਸਰਵਉਚ ਰਚਨਾ ਦਾ ਬੀੜਾ ਉਠਾਇਆ ਤਾਂ ਉਨ੍ਹਾਂ ਇਸ ਦਾ ਸਮਰਥਨ ਵਾਸਿਸ ਬੇਕਨ ਪ੍ਰਤੀ ਹੀ ਕੀਤਾ। ਡਾਈਡਗਟ ਨੇ ਪਾਸਪੈਕਟ ਵਿਚੋਂ ਉਨ੍ਹਾਂ ਇਸ ਏਜੇ ਅਸੀਂ ਇਸ ਨੂੰ ਸਰਲਤਾ ਸਹਿਤ ਨਿਬਾਹ ਲਈਏ, ਤਾਂ ਇਸ ਲਈ ਸਭ ਵਿੱਚ ਕਿਹਾ। ਉਣਕਾਰ ਅਸੀਂ ਕੁਲਪਤੀ ਬੇਕਨ ਦੇ ਹੋਵਾਂਗੇ, ਜਿਸ ਨੇ ਕਿ ਵਿਗਿਆਨਾਂ ਤੇ ਕਲਾ ਕੌਸਲਾ ਹੋ ਇਕ ਵਿਸਕ ਵਿਆਪਕ ਕੋਸ਼ ਦੀ ਯੋਜਨਾ ਤਿਆਰ ਕਰ ਦਿਤੀ ਤੇ ਇਕ ਅਜਿਹੇ ਸਮੇਂ ਜਦੋਂ ਕਿ ਵਿਊ ਆਪ ਲਈਏ ਕਿ ਨੇ ਕਲਾਵਾਂ ਤੇ ਨ ਵਿਗਿਆਨਾਂ ਦੀ ਹੀ ਕੋਈ ਹੋਂਦ ਸੀ । ਉਜ ਅਸਕ ਧਰਨ ਰਿਭਾਸ਼ੀਲ ਵਿਅਕਤੀ ਨੇ ਉਸ ਸਮੇਂ ਜਦੋਂ ਕਿ ਜੋ ਕੁਝ ਗਿਆਤ ਵਿਚ ਆਇਆ ਸੀ ਉਸਦਾ ਇਤਿਹਾਸ ਲਿਖਣਾ ਅਸੰਭਵ ਸੀ, ਇਕ ਅਜੇਹਾ ਲਿਖ ਦਿਤਾ, ਜਿਸ ਦਾ ਪੜ੍ਹਨਾ ਜ਼ਰੂਰੀ ਉਸ ਡੀਅਲੇਬਰਟ ਨੇ ਬੇਕਨ ਨੂੰ ਸਭ ਤੋਂ ਮਹਾਨ, ਵਧ ਤੋਂ ਵਧ ਵਿਸ਼ਵ,ਭਾਵੀ, ਤੇ ਸਭ ਤੋਂ ਵਧੀਕ ਬਾਬਾ ਵਾਹਕ ਫਿਲਾਸਫਰ, ਕਿਹਾ ਸੀ।” ਇਕ ਵਿਸ਼ੇਸ਼ ਸੰਸਥਾ ਨੇ ਬੇਕਨ ਦੀਆਂ ਰਚਨਾਵਾਂ ਨੂੰ ਰਾਜ ਸਰਕਾਰ ਦੇ ਖਰਤ ਨਾਲ ਪ੍ਰਕਾਸ਼ਤ ਕੀਤਾ। ਬਰਤਾਨਵੀ ਵਿਚਾਰ ਦੇ ਸਾਰੇ ਝੁਕਾਵ, ਤੋ ਪ੍ਰਵਾਹ ਕਾਲ ਨੇ ਬੇਕਨ ਦੀ ਫਿਲਾਸਫੀ ਦਾ ਅਨੁਸਰਣ ਕੀਤਾ ਹੈ । ਡੈਮੋਕਰੀਟ ਵਰਗੀ, ਮਸ਼ੀਨੀ ਸਬਦਾਵਲੀ ਅਨੁਸਾਰ ਸੰਸਾਰ ਨੂੰ ਕਲਪਨਾ ਕਰਨ ਦੀ ਉਸ ਦੀ ਰੁਚੀ ਨੇ, ਉਸ ਦੇ ਸਕਤ੍ ਹਾਬਜ਼ ਨੂੰ ਇਕ ਸੰਪੂਰਣ ਪਦਾਰਥਵਾਦ ਅਰੰਭਕ ਬਿੰਦੂ ਦੇ ਦਿਤਾ । ਉਸ ਦੀ ਆਗਮਨਿਕ ਵਿਧੀ ਨੇ, ਲਾ ਕੇ, ਨੂੰ ਇਕ ਅਨੁਭਵਿਕ ਮਨੋਵਿਗਿਆਨ ਦਾ ਖਿਆਲ ਦੇ ਦਿਤਾ, ਜਿਹੜਾ ਕਿ ਨਿਰੀਖਣ ਰਾਹੀਂ ਸੀਮਤ ਅਤੇ ਧਰਮ ਸ਼ਾਸਤ੍ਰ ਤੇ ਤਤ੍ਰ-ਮੀਮਾਸਾਂ ਤੋਂ ਮੁਕਤ ਰਖਿਆ ਗਿਆ ਸੀ । ਜਿਨਸਾਂ ਅਤੇ ਨਤੀ- ਜਿਆ ਉਤੇ ਉਸ ਦੇ ਜ਼ੋਰ ਦੇਣ ਨੇ ਬੰਬਮ ਦੇ ਉਪਯੋਗੀ ਅਤੇ ਅੰਤਮ ਕਲਾਈ ਦੀ ਏਕਤਾ ਦੇ ਵਿਚਾਰ ਦਾ ਰੂਪ ਲੈ ਲਿਆ ਸੀ ।
ਜਿਥੇ ਕਿਧਰੇ ਵੀ ਵਸੀਕਾਰ ਪਾਣ ਦੀ ਭਾਵਨਾ ਨੇ ਆਤਮ ਸਮਰਪਣ ਦੀ ਭਾਵਨਾ ਉਤੇ ਵਿਜੈ ਪਾਈ ਹੈ ਉਥੇ ਬੇਕਨ ਦਾ ਪ੍ਰਭਾਵ ਅਨੁਭਵ ਕੀਤਾ ਗਿਆ ਹੈ। ਉਹ ਉਨ੍ਹਾਂ ਸਾਰੇ ਯੋਰਪ ਨਿਵਾਸੀਆਂ ਦੀ ਆਵਾਜ਼ ਹੈ ਜਿਨ੍ਹਾਂ ਨੇ ਕਿ ਇਕ ਮਹਾਦੀਪ ਨੂੰ ਇਕ ਜੰਗਲ ਤੋਂ ਕਲਾ ਤੇ ਵਿਗਿਆਨਦਾਇਕ ਭੰਡਾਰ ਤੇ ਉਨ੍ਹਾਂ ਦੇ ਛੋਟੇ ਜੇਹੇ ਪ੍ਰਾਏਦੀਪ ਨੂੰ ਸੰਸਾਰ ਦਾ ਕੇਂਦਰ ਬਣਾ ਦਿਤਾ ਹੈ। ਬੇਕਨ ਨੇ ਕਿਹਾ ਸੀ ‘ਮਨੁੱਖ ਕੋਈ ਸਿਧੇ ਖਲੋਤੇ ਪਸ਼ੂ ਨਹੀਂ ਸਗੋਂ ਅਮਰ ਦੇਵਤੇ ਹਨ,” ਸਿਰਜਨਹਾਰ ਨੇ ਸਾਨੂੰ ਸਾਰੇ ਸੰਸਾਰ, ਦੇ ਬਰਾਬਰ ਪਰ ਫਿਰ ਇਕ ਸੰਸਾਰ ਨਾਲ ਵੀ ਤ੍ਰਿਪਤ ਨ ਹੋਣ ਵਾਲੀਆਂ ਆਤਮਾਵਾਂ ਦਿਤੀਆਂ ਹਨ । ਮਨੁੱਖ ਲਈ ਹਰੇਕ ਚੀਜ਼ ਸੰਭਵ ਹੈ। ਸਮੇਂ ਦੀ ਉਮਰ ਛੋਟੀ ਹੈ, ਸਾਨੂੰ ਥੋੜੀਆਂ ਜੇਹੀਆਂ ਸਦੀਆਂ ਦੇ ਦਿਤੀਆਂ ਜਾਣ ਨਾਲ ਅਸੀਂ, ਸਭ ਵਸਤਾਂ ਉਤੇ ਵਸੀਕਾਰ ਪਾ ਕੇ ਇਨ੍ਹਾਂ ਦੀ ਨਵ-ਸਿਰਜਨਾ ਕਰ ਲਵਾਂਗੇ । ਛੋਕੜ ਨੂੰ ਜਾ ਕੇ ਅਸੀਂ ਸ਼ਾਇਦ ਸਭ ਤੋਂ ਸ੍ਰੇਸਟ ਸੰਥਾ ਇਹ ਸਿਖ ਲਵਾਂਗੇ ਕਿ ਮਨੁੱਖ ਨੂੰ ਮਨੁੱਖ ਨਾਲ ਲੜਾਈ ਨਾ ਕਰਕੇ ਸਗੋਂ ਉਨ੍ਹਾਂ ਸਾਰੀਆਂ ਰੁਕਾਵਟਾਂ ਵਿਰੁਧ ਜੰਗ ਰਚਾਣਾ ਚਾਹੀਦਾ ਹੈ, ਜਿਹੜੀਆਂ ਕਿ ਕੁਦਰਤ ਮਨੁੱਖ ਦੀ ਵਿਜੈ ਦੇ ਰਸਤੇ ਵਿਚ ਖੜੀਆਂ ਕਰਦੀ ਹੈ। ਆਪਣੇ ਕਿਸੇ ਇਕ ਵਧ ਤੋਂ ਵਧ ਮਨੋਹਰ ਵਾਕ-ਸਮੂਹ ਵਿਚ ਬੇਕਨ ਲਿਖਦਾ ਹੈ ”ਇਹ ਸ਼ਾਇਦ ਗ਼ਲਤੀ ਨਹੀਂ ਹੋਵੇਗੀ ਜੇਕਰ ਮਨੁੱਖ ਜਾਤੀ ਅੰਦਰ ਮਹਤ੍ਰ ਕਾਖਾ ਦੀਆਂ ਤਿੰਨ ਭਾਂਤ ਜਾਂ ਕਹਿ ਲਈਏ ਤਿੰਨ ਸ਼੍ਰੇਣੀਆਂ ਵਿਚ ਪ੍ਰਭੇਦ ਕਰ ਲਈਏ। ਪਹਿਲੀ ਤਾਂ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਕਿ ਆਪਣੇ ਵਤਨੀ ਦੇਸ਼ ਅੰਦਰ ਆਪਣੀ ਸ਼ਕਤੀ ਨੂੰ ਵਧਾਣ ਦੀ ਇੱਛਾ ਕਰਦੇ ਹਨ, ਜਿਹੜੀ ਭਾਂਤ ਕਿ ਗੰਵਾਰ, ਅਤੇ ਅਧਮ ਹੈ। ਦੂਸਰੀ ਉਨ੍ਹਾਂ ਲੋਕਾਂ ਦੀ ਹੈ ਜਿਹੜੇ ਕਿ ਮਨੁੱਖਾਂ ਵਿਚਕਾਰ ਆਪਣੇ ਦੇਸ਼ ਦੀ ਸੱਤਾ ਅਤੇ ਖੇਤਰ ਨੂੰ ਵਧਾਣ ਲਈ ਮਿਹਨਤ ਕਰਦੇ ਹਨ। ਨਿਸਬਿਤ ਤੇਰ ਤੋਂ ਇਸ ਦਾ ਗੌਰਵ ਵਧੀਕ ਹੈ, ਪਰ ਲੋਲਪਤਾ ਕੋਈ ਘਟ ਨਹੀਂ । ਪਰ ਜੇਕਰ ਮਨੁੱਖ ਮਨੁੱਖ ਜਾਤੀ ਦੀ ਹੀ ਸੱਤਾ ਤੇ ਖੇਤਰ ਨੂੰ ਵਿਸ਼ਵ ਅੰਦਰ ਵਧਾਣ ਦਾ ਯਤਨ ਕਰੇ ਤਾਂ ਉਸ ਦੀ ਮਹੜ ਕਾਂਖਿਆ, ਨਿਰਸੰਦੇਹ ਦੂਸਤੀਆਂ ਦੋਹਾਂ ਨਾਲੋਂ ਵਧੀਕ, ਨਰੋਈ ਤੇ ਸ੍ਰੇਸਟ ਵਸਤ ਹੈ। ਬੇਕਨ ਦੀ ਭਾਵੀ ਸੀ ਕਿ ਆਤਮਾ ਅੰਦਰ ਇਨ੍ਹਾਂ ਵਿਰੋਧੀ ਮਹੱਤ੍ਰ ਕਾਖਿਆਂ ਦਾ ਸੰਗ੍ਰਾਮ ਚਲਦਾ ਰਹਿਣ ਕਰਕੇ ਉਹ ਬੁਰੀ ਤਰ੍ਹਾਂ ਅਸ਼ਾਂਤ ਤੇ ਬੇਚੈਨ ਬਣਿਆ ਰਿਹਾ ।
- ਅੰਤਮ-ਸਥਿਤੀ
“ਵਡੇ ਸਥਾਨ ਉਤੇ ਸਥਿਤ ਮਨੁੱਖ ਤੀਹਰੇ ਨੌਕਰ ਹੁੰਦੇ ਹਨ। ਸਰਵਸਤਾ ਅਧਿਕਾਰੀ ਜਾਂ ਰਾਜ ਦੇ ਨੌਕਰ, ਪ੍ਰਸਿਧੀ ਦੇ ਨੋਕਰ, ਅਤੇ ਵਿਹਾਰ ਕਾਰ ਦੇ ਨੌਕਰ ਤੇ ਫਿਰ ਇਸ ਤਰ੍ਹਾਂ ਕਿ ਉਨ੍ਹਾਂ ਨੂੰ, ਨਾ ਆਪਣੇ ਵਿਅਕਤੀਆਂ ਅੰਦਰ, ਨਾ ਆਪਣੇ ਕਰਮ ਵਿਚ, ਤੇ ਨਾ ਆਪਣੇ ਸਮੇਂ ਵਿਚ ਹੀ ਕੋਈ ਸੁਤੰਤਰਤਾ ਹੁੰਦੀ ਹੈ. ਕਿਸੇ ਅਜੇਹੀ ਸਥਿਤੀ ਠੀਕ ਪ੍ਰਗਤੀ ਕਰਨੀ, ਮਿਹਨਤ ਦੀ ਮੁਹਤਾਜ ਹੁੰਦੀ ਹੈ, ਅਤੇ ਕਸ਼ਟਾਂ ਰਾਹੀਂ ਮਨੁੱਖ ਵਡੇਰੇ ਕਸਟਾਂ ਵਿਚ ਪੈ ਜਾਂਦੇ ਹਨ। ਅਤੇ ਕਦੀ ਕਦੀ ਇਹ ਨਖਿਧ ਜਿਹੀ ਚੀਜ਼ ਹੁੰਦੀ ਹੈ, ਅਤੇ ਨਿਰਾਦਰੀਆਂ ਰਾਹੀਂ ਮਨੁੱਖ ਮਾਤ ਆਦਰਾਂ ਠੀਕ ਅਪੜਦੇ ਹਨ । ਖੜੇ ਰਹਿਣਾ ਤਿਲਕਵਾਂ ਹੁੰਦਾ ਹੈ, ਅਤੇ ਪਿਛੇ ਹਟਣਾਂ ਜਾਂ ਤਾਂ ਥਲੇ ਡਿਗ ਪੈਣਾ ਜਾਂ ਫਿਰ ਸਤਾ ਹੀ ਨ ਹੋਣਾ ਹੁੰਦਾ ਹੈ ।” ਬੇਕਨ ਦੀ ਅੰਤਮ ਸਥਿਤੀ ਦਾ ਇਹ ਕਿਹੋ ਜੇਹਾ ਇਕ ਸੰਕ-ਮਈ ਸਾਰ ਅੰਸ਼ ।
ਗੋਇਟੇ ਨੇ ਕਿਹਾ ਸੀ, “ਕਿਸੇ ਮਨੁੱਖ ਦੀਆਂ ਤਰੁਟੀਆਂ ਤਾਂ ਆਪਣੇ ਸਮੇਂ ਤੋਂ ਲਈਆਂ ਜਾਂਦੀਆਂ ਹਨ ; ਉਸ ਦੇ ਬਦਗੁਣ ਤੇ ਮਹਾਨਤਾ ਉਸ ਦੀ ਆਪਣੀ ਹੁੰਦੀ ਹੈ ।” ਇਹ ਗੱਲ ਸਮੇਂ ਦੀ ਸਪਿਰਿਟ ਬਾਰੇ ਤਾਂ ਕੁਝ ਨਾ ਮੁਨਾਸਿਬ ਪ੍ਰਤੀਤ ਹੁੰਦੀ ਹੈ ਪਰ ਬੇਕਨ ਬਾਰੇ ਇਹ ਅਸਾਧਾਰਣ ਤੌਰ ਤੇ ਸਹੀ ਤੇ ਮੁਨਾਸਿਬ ਹੈ। ਅਲਿਜ਼ਬਥ ਦੇ ਦਰਬਾਰ ਵਿਚ ਪ੍ਰਚਲਤ ਸਦਾਚਾਰਾਂ ਦਾ ਮਿਹਨਤ ਭਰਿਆ ਅਧਿਐਨ ਕਰਨ ਮਗਰੋਂ, ਐਬਟ, ਸਿੱਟਾ ਕਢਦਾ ਹੈ, ਕਿ ਸਾਰੇ ਹੀ ਪ੍ਰਮੁਖ ਵਿਅਕਤੀ, ਕੀ ਮਰਦ ਤੇ ਕੀ ਇਸਤਰੀਆਂ ਮੈਕਿਆਵਲੀ ਦੇ ਚੇਲੇ ਸਨ । ਮਹਾਰਾਣੀ ਦੇ ਦਰਬਾਰ ਵਿਚ ਲੋੜੀਂਦੇ ਚਾਰ ਪ੍ਰਧਾਨ ਗੁਣਾਂ ਦਾ ਨਿਰੂਪਣ ਹੋਜਰ ਐਸਕਮ ਨੇ, ਖੁਲ੍ਹੀ ਜੇਹੀ ਕਵਿਤਾ ਵਿਚ ਇਸ ਤਰਾਂ ਕੀਤਾ ਹੈ ;
ਛਲ, ਝੂਠ, ਖੁਸ਼ਾਮਦ, ਅਤੇ ਸ਼ਕਲ, ਮਰਦਾਂ ਦਾ ਲਿਹਾਜ਼ ਜਿਤਣ ਨਮਿਤ ਦਰਬਾਰ ਦੇ ਚਾਰ ਮਾਰਗ, ਇਨ੍ਹਾਂ ਵਿਚੋਂ ਕਿਸੇ ਇਕ ਦੇ ਵੀ ਦਾਸ ਜੇ ਤੁਸੀਂ ਨ ਹੋਵੇ, ਤਾਂ ਚਲੇ ਜਾਓ, ਬੀਬਾ ਕਰਤਾਰ, ਤੇ ਕਿਰਪਾਲ ਘਰ ਵਲ ਨੂੰ ।
ਉਨ੍ਹਾਂ ਰੰਗੀਲੇ ਦਿਨਾਂ ਵਿਚ ਮੁਕਦਮੇ ਸੁਣਨ ਵਾਲੇ ਅਦਾਲਤੀ ਕਰਮਚਾਰੀਆਂ ਦਾ ਇਕ ਰਿਵਾਜ, ਲੋਕਾਂ ਪਾਸੋਂ ਡਾਲੀਆਂ ਜਾਂ ਤੁਹਫੇ ਲੈਣ ਦਾ ਹੁੰਦਾ ਸੀ। ਇਸ ਮਾਮਲੇ ਵਿਚ ਬੇਕਨ ਆਪਣੇ ਸਮੇਂ ਤੋਂ ਉਪਰ ਨਹੀਂ ਸੀ ਤੇ ਆਪਣੀ ਆਮਦਨ ਨਾਲੋਂ ਆਪਣੇ ਖਰਚ ਨੂੰ ਕਈ ਇਕ ਵਰ੍ਹੇ ਅਗਾਉਂ ਰਖਣ ਦੀ ਉਸ ਦੀ ਆਦਤ ਉਸ ਨੂੰ ਨੈਤਿਕ ਬਾਰੀਕੀਆਂ ਤੋਂ ਰੋਕਦੀ ਸੀ। ਹੋ ਸਕਦਾ ਸੀ ਇਹ ਚੀਜ਼ ਅਣਗੌਲੀ ਹੀ ਲੰਘ ਜਾਂਦੀ, ਸਿਵਾਏ ਇਸ ਗੱਲ ਦੇ ਕਿ ਐਸੈਕਸ ਦੇ ਮੁਕਦਮੇ ਵਿਚ ਉਸ ਨੇ ਆਪਣੀ ਗੱਲਬਾਤ ਨਾਲ ਵਿਰੋਧੀਆਂ ਨੂੰ ਫਟ ਲਾਣ ਦੀ ਆਪਣੀ ਤਤਪਰਤਾ ਨਾਲ ਵੈਰੀ ਵਿਹਾਜ ਲਏ ਸਨ । ਕਿਸੇ ਇਕ ਮਿੱਤਰ ਨੇ ਉਸ ਨੂੰ ਖਬਰਦਾਰ ਕੀਤਾ ਸੀ, “ਕਿ ਅਦਾਲਤ ਵਿਚ ਕਰ ਆਦਮੀ ਦੀ ਜ਼ਬਾਨ ਉਤੇ ਇਹ ਗੱਲ ਆਮ ਪ੍ਰਚਲਤ ਹੈ ਕਿ ਜਿਵੇਂ ਕਿ ਤੁਹਾਡੀ ਜ਼ਬਾਜ਼ ਹਰੇਕ ਲਈ ਛੁਰੀ ਬਣੀ ਰਹੀ ਹੈ, ਇਸੇ ਤਰ੍ਹਾਂ ਉਨ੍ਹਾਂ ਦੀ ਤੁਹਾਡੇ ਪ੍ਰਤੀ ਅਜੇਹੀ ਹੀ ਹੋਵੇਗੀਰਾਨ ਪਰ ਉਸ ਨੇ ਇਸ ਸੂਚਨਾ ਵੱਲ ਕੋਈ ਧਿਆਨ ਨਾ ਦਿਤਾ । ਰਾਜੇ ਨਾਲ ਉਸ ਦੀ ਚੰਗੀ ਇਹਾਜਕਾਰੀ ਪ੍ਰਤੀਤ ਹੁੰਦੀ ਹੈ, 1618 ਵਿਚ ਉਸ ਨੂੰ ਕੋਈ ਇਕ ਪ੍ਰਤਿਸ਼ਠਤ ਪਦਵੀ ਇਹੀ ਗਈ ਸੀ, ਤੇ 1621 ਵਿਚ ਏਦੋਂ ਵਡੇਰੀ ਇਕ ਹੋਰ ਤੇ ਤਿੰਨ ਵਰ੍ਹਿਆਂ ਤੋਂ ਉਹ ਚਾਂਸਲਰ ਜਾਂ ਕੁਲਪਤੀ ਬਣਿਆ ਆ ਰਿਹਾ ਸੀ ।
ਤਦੋਂ ਅਚਾਨਕ ਚੋਟ ਆ ਪਈ। 1621 ਵਿਚ ਕਿਸੇ ਇਕ ਮੁਕਦਮਾ ਕਰਨ ਵਾਲੇ ਨੇ ਉਸ ਉਤੇ, ਮੁਕਦਮੇ ਦੇ ਸੰਬੰਧ ਵਿਚ ਰੁਪਿਆ ਲੈਣ ਦਾ ਦੋਸ਼ ਲਾਇਆ, ਇਹ ਗੱਲ ਕੋਈ ਉਪਰੀ ਨਹੀਂ ਸੀ, ਪਰ ਬੇਕਨ ਜਾਣਦਾ ਸੀ, ਕਿ ਜੇਕਰ ਉਸ ਦੇ ਵੈਰੀਆਂ ਨੇ ਇਸ ਉਤੇ ਜ਼ੋਰ ਦੇਣਾ ਢਾਹਿਆ ਤਾਂ ਉਹ ਉਸ ਨੂੰ ਪਦਵੀ ਤੋਂ ਡੇਗ ਸਕਦੇ ਸਨ । ਉਹ ਆਪਣੇ ਘਰ ਚਲਾ ਗਿਆ ਤੇ ਕਾਰਵਾਈ ਦੀ ਉਡੀਕ ਕਰਦਾ ਰਿਹਾ । ਜਦੋਂ ਉਸ ਨੂੰ ਪਤਾ ਲਗਾ ਕਿ ਉਸ ਦੇ ਵਿਰੋਧੀ ਉਸ ਨੂੰ ਪਦਵੀ ਤੋਂ ਹਟਾ ਦੇਣ ਦੀ ਜ਼ੋਰਦਾਰ ਮੰਗ ਕਰ ਰਹੇ ਸਨ ਤਾਂ ਉਸ ਨੇ ਰਾਜੇ ਪਾਸ “ਦੋਸ਼ ਦੀ ਕਬੂਲੀ ਤੇ ਸੁਨਿਮਰ ਪ੍ਰਾਰਥਨਾ ਪਤਰ ਭੇਜ ਦਿਤਾ ।” ਜੇਮਜ਼ ਨੇ ਉਸੇ ਵਿਜੈਟੀ ਪਾਰਲੀਮੈਂਟ ਦੇ ਅਗੇ ਸਿਰ ਨਿਵਾਇਆ ਹੋਇਆ, ਜਿਸ ਦੇ ਵਿਰੁਧ ਕਿ ਬੇਕਨ ਪੂਰੇ ਜ਼ੋਰ ਨਾਲ ਉਸ ਦੀ ਹਮਾਇਤ ਕਰਦਾ ਰਿਹਾ ਸੀ, ਉਸ ਨੂੰ ਬੰਦੀਖਾਨੇ ਨੂੰ ਭੇਜ ਦਿਤਾ। ਪਰ ਦੋ ਦਿਨਾਂ ਮਗਰੋਂ ਬੇਕਨ ਨੂੰ ਛਡ ਦਿਤਾ ਗਿਆ । ਅਤੇ ਭਾਰਾ ਜੁਰਮਾਨਾ ਜੋ ਉਸ ਨੂੰ ਲਾਇਆ ਗਿਆ ਸੀ, ਉਹ ਰਾਜੇ ਨੇ ਮੁਆਫ ਕਰ ਦਿਤਾ । ਉਸ ਦਾ ਮਾਣ ਅਜੇ ਪੂਰੀ ਤਰ੍ਹਾਂ ਨਹੀਂ ਸੀ ਟੁਟਾ। ਉਸ ਨੇ ਕਿਹਾ *”ਮੈਂ ਇਨ੍ਹਾਂ ਪੰਜਾਹ ਵਰ੍ਹਿਆਂ ਤੋਂ ਇੰਗਲੈਂਡ ਵਿਚ ਸਭ ਤੋਂ ਵਧੀਕ ਨਿਆਦਿਕਾਰੀ ਜੱਜ ਰਿਹਾ ਹਾਂ, ਪਰ ਇਹ ਉਹ ਸਭ ਤੋਂ ਵਧੀਕ ਨਿਆਇਕਾਰੀ ਨਿਰਣੈ ਸੀ, ਜਿਹੜਾ ਕਿ ਦੋ ਸੌ ਵਰ੍ਹਿਆਂ ਤੋਂ ਪਾਰਲੀਮੈਂਟ ਵਿਚ ਸਥਿਤ ਰਿਹਾ ਸੀ ।”
ਜਿਹੜੇ ਪੰਜ ਵਰ੍ਹੇ ਉਸ ਦੇ ਬਾਕੀ ਰਹਿੰਦੇ ਸਨ ਉਹ ਉਸ ਨੇ ਗੁਮਨਾਮੀ ਅਤੇ ਘਰ ਦੀ ਸ਼ਾਂਤੀ ਵਿਚ ਬਤੀਤ ਕੀਤੇ, ਜਿਥੇ ਉਸ ਨੂੰ ਆਪਣੇ ਸੁਭਾਵ ਦੇ ਉਲਟ ਗਰੀਬੀ ਨਾਲ ਤਾਂ ਤੰਗੀ ਰਹੀ ਪਰ ਫਿਲਾਸਫੀ ਦੀ ਕ੍ਰਿਆਸ਼ੀਲ ਪ੍ਰਵਿਰਤੀ ਨਾਲ ਧੀਰਜ, ਮਿਲਦੀ ਰਹੀ । ਇਨ੍ਹਾਂ ਪੰਜਾਂ ਵਰ੍ਹਿਆਂ ਵਿਚ ਉਸ ਨੇ ਆਪਣੀ ਸਭ ਤੋਂ ਮਹਾਨ ਲਾਤੀਨੀ ਰਚਨਾ, De Augmentis Scien- tiarum हिदी, भावात दिस सपाटी गष्टी ठिषेपां री भेडीप्तठ, Sylra Sylrarum, ਨਾਮ ਦਾ ਇਕ ਭਾਗ, ਤੇ ਹੈਨਰੀ ਸਤਵੇਂ ਦਾ ਇਤਿਹਾਸ ਪ੍ਰਕਾਸ਼ਤ ਕੀਤਾ । ਉਸ ਨੇ ਦੁਖ ਮਨਾਇਆ ਕਿ ਕਾਫੀ ਚਿਰ ਪਹਿਲਾਂ ਤੋਂ ਉਸ ਨੇ ਰਾਜਨੀਤੀ ਨੂੰ ਛਡ ਕੇ ਆਪਣਾ ਸਾਰਾ ਸਮਾਂ ਸਾਹਿਤ ਅਤੇ ਵਿਗਿਆਨ ਵਲ ਨਹੀਂ ਸੀ ਲਾਇਆ। ਅੰਤਮ ਪਲ ਤੀਕ ਉਹ ਕੰਮ ਵਿਚ ਪ੍ਰਵਿਰਤ ਰਿਹਾ, ਕੇ ਵਿਚੋਂ ਕਹਿ ਲਈਏ ਥੇ ਲਾਇਆ ਅੰਤਮ ਪਲ ਤੀਕ ਉਹ ਕੰਮ ਵਿਚਤ ਬਾਰ ਆਪਣੇ ਸਿੱਧੀ ਵਿਚ, ਉਸ ਨੇ ਕਿਸੇ ਦਿਕ ਗੰਭੀਰ ਪ੍ਰਵਿਰਤੀ ਵਿੱਚ ਲੱਗੇ ਹੋਇਆ ਮਰਨ ਦੀ ਇੱਛਾ ਪ੍ਰਗਟ ਸੀ ਸਰੇ, ਜੇਹੜੀ ਇਸ ਤਰ੍ਹਾਂ ਹੈ, ਜਿਵੇਂ ਕਿਰਤ ਵਿਚ ਲਗੇ ਹੋਇਆ ਮਰਨ ਆਦਮੀ ਸਮੇਂ ਦੇ ਸਮੇਂ ਦੁਖ ਦਰਦ ਮਹਿਸੂਸ ਨਹੀਂ ਕਰਦਾ । ਮਾਰਚ 1626 ਵਿਚ ਜਦੋਂ ਉਹ ਸਵਾਰ ਹੋਇਆ ਲੰਡਨ ਤੋਂ ਹਾਈ ਗੇਟ ਨੂੰ ਜਾਂਦਾ ਤੇ ਮਨ ਹੀ ਮਨ ਇਸ ਪ੍ਰਸ਼ਨ ਬਾਰੇ ਸੋਚੀ ਜਾ ਰਿਹਾ ਸੀ, ਕਿ ਮਾਸ ਨੂੰ ਕਿੰਨੀ ਦੇਰ ਤਕ ਬਰਫ ਨਾਲ ਢਕ ਕੇ ਗਲਨ ਸੜਨ ਤੋਂ ਬਚਾਇਆ ਜਾ ਸਕਦਾ ਸੀ ਤਾਂ ਉਸ ਨੇ ਇਕ ਦਮ ਇਸ ਮਸਲੇ ਬਾਰੇ ਪ੍ਰੀਖਿਆ ਕਰ ਲੈਣ ਦਾ ਸੰਕਲਪ ਬਣਾ ਲਿਆ। ਕਿਸੇ ਇਕ ਝੁਗੀ ਵਿਚ ਠਹਿਰ ਕੇ ਉਸ ਨੇ ਕੋਈ ਇਕ ਪੰਛੀ ਖਰੀਦਿਆ, ਇਸ ਨੂੰ ਮਾਰਿਆ ਤੇ ਬਰਫ ਨਾਲ ਭਰ ਦਿਤਾ । ਇਹ ਕੁਝ ਕਰਦਿਆਂ ਹੋਇਆਂ ਉਸ ਨੂੰ ਠੰਡ ਲਗ ਗਈ ਤੇ ਕਮਜ਼ੋਰੀ ਹੋ ਗਈ ਹੈ, ਅਤੇ ਆਪਣੇ ਆਪ ਨੂੰ ਏਨਾ ਬੀਮਾਰ ਦੇਖਦਿਆਂ ਹੋਇਆ ਕਿ ਸਵਾਰ ਹੋ ਕੇ ਵਾਪਸ ਨਗਰ ਨੂੰ ਪਹੁੰਚਿਆ ਨਹੀਂ ਸੀ ਜਾ ਸਕਦਾ, ਉਸ ਨੇ ਨਿਰਦੇਸ਼ਨ ਕੀਤਾ ਕਿ ਉਸ ਨੂੰ ਕੋਲ ਕਰਕੇ ਹੀ ਲਾਰਡ ਅਰਤਲ ਦੇ ਘਰ ਪਹੁੰਚਾ ਦਿਤਾ ਜਾਏ, ਜਿਥੇ ਕਿ ਉਹ ਬਿਸਤਰੇ ਵਿਚ ਲੇਟ ਗਿਆ। ਜੀਵਨ ਦੀ ਆਸ ਅਜੇ ਉਸ ਨੇ ਲਾਹੀ ਨਹੀਂ ਸੀ । ਪ੍ਰਸੰਨਤਾ ਸਹਿਤ ਉਸ ਨੇ ਲਿਖਿਆ ”ਤਜਰਬਾ… ਬਹੁਤ ਚੰਗੀ ਤਰ੍ਹਾਂ ਸਫ਼ਲ ਰਿਹਾ ।” ਪਰ ਇਹ ਉਸ ਦਾ ਛੇਕੜਲਾ ਵਾਕ ਸੀ । ਭਾਂਤ ਭਾਂਤ ਦੇ ਜੀਵਨ ਦੇ, ਚੜ੍ਹਨ ਉਤਰਨ ਵਾਲੇ ਤਾਪ ਨੇ ਉਸਨੂੰ ਬਿਲ- ਕੁਲ ਜਰਜਰਾ ਕਰ ਦਿਤਾ ਹੋਇਆ ਸੀ, ਉਸ ਦੀ ਬਤੀ ਹੁਣ ਸਾਰੀ ਬਲ ਗਈ ਸੀ, ਉਸ ਬੀਮਾਰੀ ਦਾ ਮੁਕਾਬਲਾ ਕਰਨ ਲਈ ਉਹ ਬਹੁਤਾ ਹੀ ਨਿਰਬਲ ਸੀ, ਜਿਹੜੀ ਕਿ ਸਹਜੇ ਸਹਜੇ ਉਸ ਦੇ ਦਿਲ: ਤਕ ਅਪੜ ਗਈ । ਨੇਂ ਅਪ੍ਰੈਲ 1626 ਵਿਚ ਪੈਂਹਠ ਸਾਲ ਦੀ ਉਮਰ ਵਿਚ ਉਹ ਮਰ ਗਿਆ।ਉਸ ਨੇ ਆਪਣੀ ਵਸੀਅਤ ਵਿਚ ਇਹ ਗੌਰਵਸ਼ਾਲੀ ਤੇ ਆਪਣੇ ਸੂਝ ਸੁਭਾਵ ਅਨੁਸਾਰ ਸ਼ਬਦ, ਲਿਖੇ ਸਨ ”ਮੈਂ ਆਪਣੀ ਆਤਮਾ ਪ੍ਰਮਾਤਮਾ ਨਮਿਤ. ਆਪਣਾ ਸਰੀਰ ਗੁਮਨਾਮ ਤੌਰ ਤੇ ਦਬਾਏ ਜਾਣ ਲਈ ; ਆਪਣਾ ਨਾਮ ਆਉਣ ਵਾਲੇ ਯੁਗਾਂ ਤੇ ਬਦੇਸ਼ੀ ਰਾਸ਼ਟਾਂ ਨਮਿਤ ਅਰਪਨ ਕਰਦਾ ਹਾਂ ਤੇ ਰਾਸ਼ਟਾਂ ਨੇ ਉਸ ਨੂੰ ਪ੍ਰਵਾਨ ਕਰ ਲਿਆ ਹੈ।
ਚੌਥਾ ਅਧਿਆਇ
ਸਪਾਈਨੋਜ਼ਾ
- ਇਤਿਹਾਸਕ ਅਤੇ ਜੀਵਨੀ ਸੰਬੰਧੀ
(1) ਯਹੂਦੀਆਂ ਦੀ ਜੋਖਮ ਵਿਥਿਆ
ਬਿਖਰ ਜਾਣ ਦੇ ਸਮੇਂ ਤੋਂ ਲੈ ਕੇ ਯਹੂਦੀਆਂ ਦੀ ਕਹਾਣੀ, ਯੋਰਪੀ ਇਤਿਹਾਸ ਦਾ ਇਕ ਮਹਾਨ ਕਾਵਯ ਹੈ । ਜੈਰੂਸਲਮ ਉਤੇ ਰੋਮਨ ਲੋਕਾਂ ਦਾ ਕਬਜ਼ਾ ਹੋ ਜਾਣ ਨਾਲ ਆਪਣੇ ਕੁਦਰਤੀ ਘਰ ਤੋਂ ਬਾਹਰ ਧਕੇ ਗਏ ਹੋਏ, (70 ਈ.) ਅਤੇ ਸਾਰੇ ਮਹਾਦੀਪਾਂ ਤੇ ਰਾਸ਼ਟਾਂ ਵਿਚਕਾਰ, ਨਸ ਭਜ ਤੇ ਵਿਆਪਾਰ ਰਾਹੀਂ ਪਿੰਡਾ ਦਿਤੇ ਗਏ, ਮਹਾਨ ਧਰਮਾਂ—ਈਸਾਈਅਤ ਤੇ ਇਸਲਾਮ— ਦੇ ਅਨੁਗਾਮੀਆਂ ਰਾਹੀਂ ਉਤਪੀੜਤ ਕੀਤੇ ਤੇ ਮਲੀਆਮੇਟ ਕਰ ਦਿਤੇ ਗਏ—ਜਿਹੜੇ ਕਿ ਉਨ੍ਹਾਂ ਦੀਆਂ ਹੀ ਧਰਮ ਪੁਸਤਕਾਂ ਤੇ ਯਾਦਾਂ ਤੋਂ ਪੈਦਾ ਹੋਏ ਸਨ, ਸਾਮਤਕ ਪ੍ਰਣਾਲੀ ਰਾਹੀਂ ਜ਼ਮੀਨ ਦੀ ਮਲਕੀਅਤ ਤੋਂ ਅਤੇ ਸ਼੍ਰੇਣੀਆਂ ਰਾਹੀਂ ਉਦਯੋਗ ਵਿਚ ਹਿੱਸਾ ਲੈਣ ਤੋਂ ਰੋਕੇ ਗਏ, ਖਚਾ-ਖਚ ਭਰੇ ਯਹੂਦੀ ਨਗਰ ਮਹਲਿਆਂ ਤੇ ਤੰਗ ਜੇਹੀਆਂ ਪ੍ਰਵਿਰਤੀਆਂ ਦੇ ਅੰਦਰਵਾਰ ਬੰਦ ਕੀਤੇ ਗਏ, ਲੋਕਾਂ ਰਾਹੀਂ ਹਮਲਾ ਕੀਤੇ ਤੇ ਰਾਜਿਆਂ ਰਾਹੀਂ ਲੁਟੇ ਗਏ, ਸਭਿਅਤਾ ਲਈ ਅਤਿ ਜ਼ਰੂਰੀ ਨਗਰਾਂ ਤੇ ਉਪਨਗਰਾਂ ਦਾ ਆਪਣੇ ਧਨ ਤੇ ਵਿਆਪਾਰ ਨਾਲ ਨਿਰਮਾਣ ਕਰਦੇ ਹੋਏ, ਤ੍ਰਿਸਕਾਰ ਕੀਤੇ ਛੇਕੇ ਗਏ, ਨਿਰਾਦਰੇ ਅਤੇ ਮਾਰੇ ਕੁਟੇ ਗਏ; ਫਿਰ ਵੀ ਬਿਨਾਂ ਕਿਸੇ ਰਾਜਨੀਤਿਕ ਰਚਨਾ ਤੋਂ ਸਾਮਾਜਿਕ ਏਕਤਾ ਨਮਿਤ ਬਿਨਾ ਕਿਸੇ ਕਾਨੂੰਨੀ ਮਜਬੂਰੀ ਤੋਂ, ਬਿਨਾਂ ਇਕ ਸਾਂਝੀ ਬੋਲੀ ਤੋਂ ਵੀ, ਇਸ ਵਚਿਤ੍ਰ ਰਾਸ਼ਟ ਨੇ, ਆਪਣੇ ਸਰੀਰ ਤੇ ਆਤਮਾ ਨੂੰ ਸੰਭਾਲੀ ਰਖਿਆ ਹੈ, ਆਪਣੀ ਅਨੁਵੰਸ਼ਿਕ ਅਤੇ ਸੰਸਕ੍ਰਿਤਕ ਏਕਤਾ ਨੂੰ ਸੁਰਖਿਅਤ ਰਖਿਆ ਹੈ, ਪੁਰਾਣੀਆਂ ਤੋਂ ਪੁਰਾਣੀਆਂ ਰੀਤਾਂ ਤੇ ਪਰੰਪ- ਰਾਵਾਂ ਨੂੰ ਤੀਬਰ ਪਿਆਰ ਨਾਲ ਬਚਾਇਆ ਹੈ, ਆਪਣੀ ਮੁਕਤੀ ਦੇ ਦਿਨ ਨੂੰ ਧੀਰਜ ਤੇ ਦ੍ਰਿੜਤਾ ਨਾਲ ਉਡੀਕਿਆ ਹੈ, ਗਿਣਤੀ ਵਿਚ ਪਹਿਲਾਂ ਨਾਲੋਂ ਸਦਾ ਵਧੀਕ ਹੋ ਕੇ ਸਾਹਮਣੇ ਆਏ ਹਨ, ਹਰ ਖੇਤਰ ਵਿਚ ਆਪਣੇ ਪ੍ਰਤਿਭਾਵਨਾ ਦੀਆਂ ਦੇਣਾਂ ਨਾਲ ਉਜਾਗਰ, ਅਤੇ ਦੋ ਹਜ਼ਾਰ ਵਰਿਹਾਂ ਦੇ ਭ੍ਰਮਣ ਮਗਰੋਂ ਵਿਜਈ ਤੌਰ ਤੇ ਆਪਣੇ ਪੁਰਾਤਨ ਅਤੇ ਭੁਲ ਭੁਲਾ ਗਏ ਹੋਏ ਵਤਨ ਵਿਚ ਪੂਨਾ ਸਥਾਪਤ ਕੀਤੇ ਗਏ ਹਨ। ਕਿਹੜਾ ਕੋਈ ਨਾਟਕ, ਇਨ੍ਹਾਂ ਦੁਖ ਕਸ਼ਟਾਂ ਦੀ ਭਵਸਤਾ ਦਾ, ਇਨ੍ਹਾਂ ਦ੍ਰਿਸ਼ਾਂ ਦੀ ਵਿਭਿੰਨਤਾ ਦਾ, ਅਤੇ ਇਸ ਸਫਲਤਾ ਦੀ ਸ਼ਾਨ ਅਤੇ ਨਿਆਇ ਦਾ ਟਾਕਰਾ ਕਰ ਸਕਦਾ ਹੈ । ਕਿਹੜਾ ਗਲਪ, ਇਸ ਵਾਸਤਵਿਕਤਾ ਦੀ ਰਸਕਿਤਾ ਦਾ ਮੁਕਾਬਲਾ ਕਰ ਸਕਦਾ ਹੈ । ਇਹ ਬਿਖਰਨ, ਪਵਿਤ੍ਰ ਨਗਰ ਦੇ ਵਿਜੈ ਹੋ ਜਾਣ ਤੋਂ ਸਦੀਆਂ ਪਹਿਲਾਂ ਦਾ ਅਰੰਭ ਹੋ ਗਿਆ ਸੀ, ਤਾਂ ਇਹ ਤੇ ਸੀਕਾਨ ਅਤੇ ਹੋਰ ਪਤਨਾ ਰਾਹੀਂ, ਯਹੂਦੀ ਭੂਮਧ ਸਾਗਰ ਦੇ ਪ੍ਰਦੇਸ਼ ਦੇ ਹਰ ਕੋਨੇ ਤੀਕ ਪਸਰ ਗਏ ਸਨ-ਐਥਨਜ਼ ਤੇ ਆਤੀਉਨ ਤੀਕ ਅਲਗਜਿੰਦਰੀਆ ਤੇ ਕਾਰਨੇਜ਼ ਤੀਕ ਰੋਮ ਅਤੇ ਮਾਰਸਲੀਜ ਤੀਕ ਤੇ ਦੂਰ ਦੁਰੇਡੇ ਦੇ ਸਪੇਨ ਤੀਕ ਵੀ ।ਮੰਦਰ ਦੇ ਢਾਹ ਦਿਤੇ ਜਾਣ ਮਗਰੋਂ, ਇਹ ਬਿਖ਼ਰਾਵ-ਸਮੂਹ ਲੋਕਾਂ ਪਰਿਵਰਜਨ ਬਣ ਗਿਆ। ਅੰਤ ਨੂੰ ਜਾ ਕੇ ਇਹ ਸੰਚਾਲਨ ਦੋ ਪ੍ਰਵਾਹਾਂ ਵਿਚ ਬਹ ਨਿਕਲਿਆ, ਇਕ ਡੈਨਯੂਥ ਅਤੇ ਰਾਈਨ ਦੇ ਨਾਲ ਨਾਲ ਅਤੇ ਓਧਰੋਂ ਇਹ ਮਗਰੋਂ ਜਾ ਕੇ ਪੋਲੈਂਡ ਅਤੇ ਰੂਸ ਵਲ, ਅਤੇ ਦੂਸਰਾ, ਵਿਜਈ ਮੂਰ ਲੋਕਾਂ ਸਮੇਤ, ਸਪੇਨ ਅਤੇ ਪੁਰਤਗਾਲ ਵਲ ਨੂੰ। (711 ਈ:) ਕੇਂਦਰੀ ਯੋਰਪ ਵਿਚ ਯਹੂਦੀਆਂ ਨੇ ਆਪਣੇ ਆਪ ਨੂੰ ਵਿਪਾਰੀਆਂ ਤੇ ਸ਼ਾਹੂਕਾਰਾਂ ਦੇ ਰੂਪ ਵਿਚ ਉਜਾਗਰ ਕਰ ਲਿਆ; ਪ੍ਰਾਏਦੀਪ ਵਿਚ ਉਨ੍ਹਾਂ ਪ੍ਰਸੰਨਤਾ ਸਹਤ ਅਰਬੀ ਲੋਕਾਂ ਦੀ ਗਣਿਤਕ,ਵੈਦਿਕ ਤੇ ਦਾਰਸ਼ਨਿਕ ਵਿਕਤਾ ਨੂੰ ਗ੍ਰਹਣ ਕਰਕੇ, ਕਾਰਦੋਵਾ, ਬਾਰਸੇਲੋਨਾ ਤੇ ਸੈਵਿਸੇ ਦੇ ਮਹਾਨ ਸਕੂਲਾਂ ਵਿਚ, ਆਪਣੀ ਸੰਸਕ੍ਰਿਤੀ ਨੂੰ ਵਿਕਸਤ ਕਰ ਲਿਆ । ਏਥੋਂ ਤੇਰਵੀਂ ਤੇ ਚੌਧਵੀਂ ਸਦੀ ਵਿਚ, ਯਹੂਦੀਆਂ ਨੇ, ਪੁਰਾਤਨ ਤੇ ਪੂਰਬੀ ਸੰਸਕ੍ਰਿਤੀ ਨੂੰ, ਪਛਮੀ ਯੋਰਪ ਵਲ ਭੇਜਣ ਵਿਚ ਵਿਸ਼ੇਸ਼ ਭਾਗ ਲਿਆ । ਕਾਰਦੋਆ ਸਥਾਨ ਉਤੇ ਹੀ ਆਪਣੇ ਸਮੇਂ ਦੇ ਸਭ ਤੋਂ ਮਹਾਨ, ਵੈਦ “ਮੋਸਜ਼ ਮਾਈਮੋਨੀਨੀਜ਼” ਨੇ (1135-1204) ਬਾਈਰਲ ਸੰਬੰਧੀ ਆਪਣਾ ਪ੍ਰਸਿਧ ਵਿਵਰਣ ‘’ਪ੍ਰੇਸ਼ਾਨੀਆਂ ਲਈ ਪਥ ਪ੍ਰਦਰਸ਼ਕ” ਲਿਖਿਆ, ਬਾਰਸੇਲੋਨਾ ਵਿਚ ”ਹਸਦਾਈ ਕਰੋਸਕਾਸੰ’ (1370-1430) ਨੇ ਅਜੇਹੇ ਵਿਧਰਮਾ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਨੇ ਸਾਰੇ ਯਹੂਦੀ ਰਾਸ਼ਟ੍ਰ ਅੰਦਰ ਤੂਫਾਨ ਖੜਾ ਕਰ ਦਿਤਾ ।
1492 ਵਿਚ ਫਰਡੀਨੈਂਡ ਰਾਹੀਂ ਗਰੇਂਨਦਾ, ਦੀ ਜਿਤ ਤੇ ਮਰ ਲੋਕਾਂ ਦੇ ਛੋਕੜ ਕਢੇ ਜਾਣ ਦੇ ਸਮੇਂ ਤਕ ਯਹੂਦੀ, ਸਪੇਨ ਵਿਚ ਵਧਦੇ ਫੁਲਦੇ ਤੇ ਐਸ਼ਵਰਜਵਾਨ ਹੁੰਦੇ ਗਏ, ਪ੍ਰਾਏਦੀਪ ਦੇ ਯਹੂਦੀਆਂ ਦੀ ਉਹ ਸੁਤੰਤਰਤਾ ਹੁਣ ਜਾਂਦੀ ਰਹੀ ਜਿਹੜੀ ਕਿ ਉਨ੍ਹਾਂ ਇਸਲਾਮ ਦੀ ਨਰਮ ਰਾਜ ਸੱਤਾ ਦੇ ਅਧੀਨ ਮਾਣੀ ਸੀ । ਈਸਾਈ ਧਰਮ-ਅਦਾਲਤ ਨੇ ਧਕੇ ਨਾਲ ਉਨ੍ਹਾਂ ਨੂੰ ਮਜਬੂਰ ਕੀਤਾ ਕਿ ਜਾਂ ਤਾਂ ਉਹ ਈਸਾਈਅਤ ਨੂੰ ਕਬੂਲ ਕਰ ਲੈਣ ਜਾਂ ਫਿਰ ਆਪਣੀ ਧਨ ਸੰਪਤੀ ਦੀ ਜ਼ਬਤੀ ਲਈ ਤਿਆਰ ਹੋ ਜਾਣ । ਇਹ ਗੱਲ ਨਹੀਂ ਕਿ ਈਸਾਈ ਧਰਮ ਸੰਸਥਾ, ਹਿੰਸਾਮਈ ਢੰਗ ਨਾਲ ਯਹੂਦੀਆਂ ਦੀ ਵਿਰੋਧੀ ਸੀ—ਪੋਪਾਂ ਨੇ ਬਾਰ ਬਾਰ ਈਸਾਈ ਧਰਮ-ਅਦਾਲਤ ਦੀਆਂ ਬਰਬਰਤਾਵਾਂ ਵਿਰੁਧ ਰੋਸ ਪ੍ਰਗਟ ਕੀਤਾ, ਪਰ ਸਪੇਨ ਦਾ ਰਾਜਾ ਸਮਝਦਾ ਸੀ ਕਿ ਉਹ ਇਸ, ਬਗਾਨੀ ਜ਼ਾਤੀ ਦੀ ਸਬਰ ਨਾਲ ਜੋੜੀ ਦੋਲਤ ਨਾਲ ਆਪਣੀ ਥੈਲੀ ਮੋਟੀ ਕਰ ਸਕਦਾ ਸੀ । ਲਗ ਭਗ ਉਸੇ ਸਾਲ, ਜਦੋਂ ਕੋਲੰਬਸ ਨੇ ਅਮਰੀਕਾ ਨੂੰ ਲਭਿਆ ਫਰਡੀਨੈਂਡ ਨੂੰ ਯਹੂਦੀ ਲੱਭ ਪਏ ।
ਯਹੂਦੀਆਂ ਦੀ ਇਕ ਭਾਰੀ ਬਹੁ-ਗਿਣਤੀ ਨੇ ਦੋਹਾਂ ਵਿਚੋਂ ਵਧੀਕ ਕਠਨ ਰਸਤੇ ਦੀ ਚੋਣ ਕੀਤੀ ਤੇ ਅਗੇ ਪਿਛੇ ਓਟ ਲੈਣ ਲਈ ਕਿਸੇ ਥਾਂ ਦੀ ਢੂੰਡ ਕਰਨ ਲਗ ਪਏ । ਕੁਝ ਇਕ ਤਾਂ ਜਹਾਜ਼ ਰਾਹੀਂ ਜੈਨੋਆ ਤੇ ਦੂਸਰੇ ਇਤਾਲਵੀ-ਪਤਨਾਂ ਨੂੰ ਚਲੇ ਗਏ। ਉਨ੍ਹਾਂ ਨੂੰ ਉਤਰਨ ਦੀ ਆਗਿਆ ਨਾ ਦਿਤੀ ਗਈ ਤੇ ਉਹ ਅਗੇ ਵੱਲ ਨੂੰ ਚੱਲ ਪਏ, ਪਰ ਵਧਦੇ ਦੁਖ ਕਲੇਸ਼ ਤੇ ਬੀਮਾਰੀ ਨਾਲ ਜਦੋਂ ਤੀਕ ਕਿ ਉਹ ਅਫਰੀਕਾ ਦੇ ਤਟ ਉਤੇ ਪਹੁੰਚ ਗਏ ਜਿਥੇ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ ਉਨ੍ਹਾਂ ਹੀਰੇ ਮੋਤੀਆਂ ਲਈ ਮਾਰ ਦਿਤਾ ਗਿਆ, ਜਿਹੜੇ ਉਨ੍ਹਾਂ ਨਿਗਲ ਲਏ ਹੋਏ ਸਨ, ਜਿਵੇਂ ਕਿ ਵਿਸ਼ਵਾਸ ਕੀਤਾ ਗਿਆ ਸੀ । ਕੁਝ ਥੋੜਿਆਂ ਨੂੰ ਵੀਨਸ ਨੇ ਪ੍ਰਵਾਨ ਕਰ ਲਿਆ, ਇਹ ਜਾਣਦਿਆਂ ਹੋਇਆ ਕਿ ਇਸ ਦੀ ਜਹਾਜ਼ਰਾਨੀ ਦੀ ਸੱਤਾ ਬਹੁਤ ਕੁਝ ਇਸ ਦੇ ਯਹੂਦੀਆਂ ਕਰਕੇ ਹੀ ਹੋ ਸਕੀ ਸੀ। ਕੁਝ ਹੋਰਨਾਂ ਨੇ, ਕੋਲੰਬਸ ਦੇ ਸਮੁੰਦ੍ਰੀ ਸਫਰ ਵਿਚ ਉਸ ਦੀ ਮਾਲੀ ਸਹਾਇਤਾ ਕੀਤੀ, ਜਿਹੜਾ ਕਿ ਸ਼ਾਇਦ ਉਨ੍ਹਾਂ ਦੀ ਹੀ ਜਾਤੀ ਦਾ ਸੀ ਅਤੇ ਇਹ ਇਸ ਆਸ਼ਾ ਨਾਲ ਕਿ ਉਹ ਅਧਾਨ ਜਹਾਜ਼ਰਾਨ ਉਨ੍ਹਾਂ ਨੂੰ ਕੋਈ ਇਕ ਨਵਾਂ ਨਿਵਾਸ ਸਥਾਨ ਲਭ ਦੇਵੇਗਾ । ਉਨ੍ਹਾਂ ਵਿਚੋਂ ਕਾਫੀ ਸਾਰੇ, ਉਨ੍ਹਾਂ ਦਿਨਾਂ ਦੇ ਕਮਜ਼ੋਰ ਜੇਹੇ ਜਹਾਜ਼ਾਂ ਵਿਚ ਸੁਆਰ ਹੋ ਕੇ, ਅਤਲਾਂਤਿਕ ਸਾਗਰ ਤਕ ਚਲੇ ਗਏ, ਜਿਥੇ ਕਿ ਵਿਰੋਧੀ ਇੰਗਲੈਂਡ ਤੇ ਵਿਰੋਧੀ ਫਰਾਂਸ ਦੇ ਵਿਚਕਾਰ ਉਨ੍ਹਾਂ ਨੂੰ ਛੋਟੇ ਜੇਹੇ, ਪਰ ਮਹਾਨ-ਆਤਮਾ ਹਾਲੈਂਡ ਵਲੋਂ, ਕੁਝ ਸੁਆਗਤ ਮਿਲ ਗਿਆ । ਇਨ੍ਹਾਂ ਵਿਚੋਂ ਹੀ ਐਸਪਾਈਨੇਜਾ ਨਾਮ ਦਾ ਪੁਰਤਗਾਲੀ ਯਹੂਦੀਆਂ ਦਾ ਇਕ ਪਰਿਵਾਰ ਸੀ ।
ਇਸ ਦੇ ਮਗਰੋਂ ਸਪੇਨ ਦਾ ਪਤਨ ਹੋ ਗਿਆ ਤੇ ਹਾਲੈਂਡ ਐਸ਼ਵਰਜ ਕਰ ਗਿਆ 1598 ਵਿਚ ਯਹੂਦੀਆਂ ਨੇ ਆਪਣਾ ਪਹਿਲਾ ਧਰਮ ਮੰਦਰ ਐਮਸਤਰ ਦਮ ਵਿਚ ਨਿਰਮਾਣ ਕਰ ਲਿਆ, ਅਤੇ ਸਤਾਈ ਵਰ੍ਹੇ ਮਗਰੋਂ ਯੌਰਪ ਭਰ ਵਿਚ ਸਭ ਤੋਂ ਵਧ ਸ਼ਾਨਦਾਰ ਇਕ ਹੋਰ ਜਿਸ ਵਿਚ ਉਨ੍ਹਾਂ ਦੇ ਈਸਾਈ ਗੁਆਂਢੀਆਂ ਨੇ, ਇਸ ਪੁਰਸਾਰਥ ਵਿਚ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ । ਯਹੂਦੀ ਹੁਣ ਪ੍ਰਸੰਨ ਸਨ ਜੇਕਰ ਅਸੀਂ, ਵਿਆਪਾਰੀਆਂ ਤੇ ਉਨ੍ਹਾਂ ‘ਰਬੀ’ ਸ੍ਰੇਣੀ ਦੇ ਲੋਕਾਂ ਦੀ ਉਸ ਪ੍ਰਬਲ ਸੰਤੁਸ਼ਟਤਾ ਤੋਂ ਅਨੁਮਾਨ ਲਾਈਏ, ਜਿਸ ਨੂੰ ਗਰੈਮ ਬਰਾਦਤ ਨੇ ਅਮਰ ਜੀਵਨ ਦੇ ਦਿਤਾ ਹੈ। ਪਰ ਸਤਾਰਵੀਂ ਸਦੀ ਦੇ ਮਧ ਵਿਚ ਜਾ ਕੇ, ਧਰਮ ਸੰਸਥਾ ਦੇ ਅੰਦਰ ਇਕ ਤਲਖ ਬਹਿਸ ਰਾਹੀਂ ਘਟਨਾਵਾਂ ਦੇ ਇਸ ਪਧਰੇ ਪ੍ਰਵਾਹ ਅੰਦਰ ਵਿਘਨ ਪੈ ਗਿਆ । ਯੂਰੀਅਲ ਏਕਾਸਤਾ ਨਾਮ ਦਾ ਇਕ ਉਦਵੇਗੀ ਨਵਯੁਵਕ ਜਿਸ ਨੇ ਕਈ ਹੋਰ ਯਹੂਦੀਆਂ ਵਾਂਗ, ਪੂਰਨ ਜਾਣ ਦਾ ਸ਼ੰਕਾਵਾਦੀ ਪ੍ਰਭਾਵ ਮਹਿਸੂਸ ਕੀਤਾ ਸੀ, ਉਸ ਨੇ ਇਕ ਪੁਸਤਕ ਅਜੇਹੀ ਲਿਖ ਦਿਤੀ ਜਿਸ ਵਿਚ ਕਿਸੇ ਦੂਸਰੇ ਹੋਰ ਜੀਵਨ ਸੰਬੰਧੀ ਵਿਸ਼ਵਾਸ ਉਤੇ ਜ਼ੋਰ ਨਾਲ ਹਮਲਾ ਕੀਤਾ ਗਿਆ ਸੀ । ਇਹ ਨਾਕਾਰਾਤਮਕ ਵਤੀਰਾ ਪੁਰਾਣੇ ਯਹੂਦੀ ਸਿਧਾਂਤ ਤੋਂ ਜ਼ਰੂਰੀ ਤੌਰ ਤੇ ਕੋਈ ਵਿਰੋਧੀ ਨਹੀਂ ਸੀ, ਪਰ ਧਰਮ ਪਰ ਧਰਮ ਸੰਸਥਾ ਨੇ ਉਸ ਨੂੰ ਮਜਬੂਰ ਕੀਤਾ ਕਿ ਉਹ ਪਬਲਿਕ ਤੌਰ ਤੇ ਇਸ ਨੂੰ ਵਾਪਸ ਲਵੇ ਤਾਂ ਜੋ ਅਜੇਹਾ ਨਾ ਹੋਵੇ, ਕਿ ਇਸ ਨਾਲ ਉਹ ਭਾਈਚਾਰਾ ਨਾਰਾਜ਼ ਹੋ ਜਾਏ, ਜਿਸ ਨੇ ਏਨੀ ਉਦਾਰਤਾ ਨਾਲ ਉਨ੍ਹਾਂ ਨੂੰ ਜੀ ਆਇਆ ਕਿਹਾ ਸੀ, ਤੇ ਸਗੋਂ ਕਿਸੇ ਅਜੇਹੇ ਕੁਫ਼ਰ ਦੇ ਸਬਬ ਸਦਾ ਲਈ ਵਿਰੋਧੀ ਹੋ ਜਾਏ, ਜੇਹੜਾ ਕਿ ਏਨੀ ਤੀਬਰਤਾ ਨਾਲ ਈਸਾਈਅਤ ਦੇ ਸਾਰ ਸਿਧਾਂਤ ਉੱਤੇ ਹੀ ਚੋਟ ਮਾਰਦਾ ਸੀ । ਵਾਪਸ ਲੈਣ ਦੇ ਪ੍ਰਾਸਚਿਤ ਕਰਨ ਦਾ ਇਹ ਫਾਰਮੂਲਾ ਇਸ ਗੱਲ ਦੀ ਮੰਗ ਕਰਦਾ ਸੀ, ਕਿ ਪੁਸਤਕ ਦਾ ਲਿਖਾਰੀ ਧਰਮ ਮੰਦਰ ਦੀ ਦਲੀਜ ਉਤੇ ਸਿਧਾ ਦੀਆ ਪੈ ਜਾਏ ਜਦੋਂ ਕਿ ਧਾਰਮਕ ਸੰਗਤ ਦੇ ਸਾਰੇ ਮੈਂਬਰ ਉਸ ਦੇ ਸਰੀਰ ਦੇ ਉਪਰੋਂ ਲੰਘ ਜਾਣ ! ਸੁਹਾਰੀ ਨਾ ਜਾਣ ਵਾਲੀ ਇਸ ਨਿਰਾਦਰੀ ਨਾਲ ਯੂਰੀਅਲ ਘਰ ਨੂੰ ਚਲਾ ਗਿਆ, ਆਪਣੇ ਉਡਪੀੜਨਕਾਰਾਂ ਬਾਰੇ ਇਕ ਡਾਢੀ ਨਿਖੇਧੀ ਲਿਖੀ, ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ।
ਇਹ ਵਿਥਿਆ 1640 ਦੀ ਹੈ। ਉਸ ਵੇਲੇ ਆਧੁਨਿਕ ਸਮਿਆਂ ਦਾ ਸਭ ਤੋਂ ਮਹਾਨ ਯਹੂਦੀ, ਤੇ ਸਭ ਤੋਂ ਮਹਾਨ ਫਿਲਾਸਫਰ, ਬਰਚ ਸਪਾਈਨੋਜਾ ਪੰਦਰਾਂ ਸਾਲ ਦਾ ਇਕ ਲੜਕਾ ਸੀ ਤੇ ਧਰਮਾਸੰਸਥਾ ਦਾ ਇਕ ਮਨਭਾਉਂਦਾ ਵਿਦਿਆਰਥੀ।
- ਸਪਾਈਨੋਜ਼ਾ ਦੀ ਵਿਦਿਆ
ਯਹੂਦੀਆਂ ਦੀ ਇਹ ਜੋਖਮ ਕਹਾਣੀ ਸੀ ਜਿਸ ਨੇ ਕਿ ਸਪਾਈਨੋਜਾ ਦੇ ਮਨ ਦੇ ਪਿਛੋਕੜ ਨੂੰ ਭਰ ਰਖਿਆ ਤੇ ਉਸ ਨੂੰ ਅਚੂਕ ਤੌਰ ਤੇ ਯਹੂਦੀ ਬਣਾ ਦਿਤਾ ਸੀ, ਭਾਵੇਂ ਛੇਕਿਆ ਹੋਇਆ ਹੀ ਸਹੀ। ਭਾਵੇਂ ਉਸ ਦਾ ਪਿਤਾ ਇਕ ਸਫਲ ਵਿਆਪਾਰੀ ਸੀ, ਤਾਂ ਵੀ ਇਸ ਨਵਯੁਵਕ ਅੰਦਰ ਇਸ ਵਿਵਹਾਰ ਲਈ ਕੋਈ ਰੁਚੀ ਨਹੀਂ ਸੀ ਅਤੇ ਉਹ ਧਰਮ ਮੰਦਰ ਦੇ ਅੰਦਰ ਤੇ ਅਗੇ ਪਿਛੇ ਆਪਣਾ ਸਮਾਂ ਆਪਣੇ ਲੋਕਾਂ ਦੇ ਧਰਮ ਤੇ ਇਤਿਹਾਸ ਨੂੰ ਸਿਖ ਲੈਣ ਲਈ ਬਤੀਤ ਕਰਨ ਨੂੰ ਹੀ ਵਿਸ਼ੇਸ਼ਤਾ ਦੇਂਦਾ ਸੀ। ਉਹ ਇਕ ਉਜਲ ਬੁਧੀ ਵਿਦਿਆਰਥੀ ਸੀ ਤੇ ਉਸ ਦੇ ਜਠੇਰੇ ਉਸ ਨੂੰ ਆਪਣੇ ਭਾਈਚਾਰੇ ਤੇ ਧਰਮ ਦਾ, ਆਉਣ ਵਾਲੇ ਸਮੇਂ ਦਾ ਪ੍ਰਕਾਸ਼ ਕਰਕੇ ਦੇਖਦੇ ਸਨ, ਬੜੀ ਛੇਤੀ ਹੀ ਉਹ ਬਾਈਬਲ ਤੋਂ ਵੀ ਅਗੇ ਜਾ ਕੇ ਤਾਲਮਦ ਦੇ ਕਠਨ ਤੇ ਸੂਖਮ ਵਿਵਰਣਾ ਤੀਕ ਅਪੜ ਗਇਆ. ਅਤੇ ਇਨ੍ਹਾਂ ਤੋਂ ਫਿਰ ਮਾਈਮੋਨੀਦੀਜ਼, ਲੇਵੀਬਨ ਹਸਨ, ਇਬਨ ਅਜ਼ਰਾ ਤੇ ਹਸਦਾਈ ਕਰੋਸਕਾਸ ਦੀਆਂ ਰਚਨਾਵਾਂ ਤਕ ਜਾ ਪਹੁੰਚਾ, ਅਤੇ ਉਸ ਦੀ ਸੁਤੰਤਰ, ਪੜ੍ਹਨ ਦੀ ਤੀਬਰ ਅਭਿਲਾਸ਼ਾ, ਇਬਨ ਜੈਬੀਰੋਲ ਦੀ ਗੂੜ੍ਹਵਾਦੀ ਫ਼ਿਲਾਸਫ਼ੀ ਅਤੇ ਕਾਰਦੋਵਾ ਦੇ ਮੌਸਜ਼ ਦੀਆਂ ਅੰਤ੍ਰੀਵ ਜਟਿਲਤਾਵਾਂ ਤੀਕ ਜਾ ਅਪੜੀ ।
ਉਹ ਇਸ ਪਿਛਲੀ ਰਚਨਾ ਦੀ ਈਸ਼੍ਵਰ ਤੇ ਵਿਸ਼ਵ ਦੀ ਏਕੀਕਰਣਤਾ ਨਾਲ ਡੂੰਘੇ ਤੌਰ ਤੇ ਪ੍ਰਭਾਵਤ ਹੋਇਆ, ਇਸੇ ਵਿਚਾਰ ਨੂੰ ਹੀ ਫਿਰ ਉਸ ਨੇ ਬੈਨ ਜਰਸਨ ਅੰਦਰ ਦੇਖਿਆ, ਜਿਹੜਾ ਕਿ ਸੰਸਾਰ ਦੀ ਅਨੰਤਤਾ ਸਿਖਾਂਦਾ ਸੀ, ਅਤੇ ਹਸਦਾਈ ਕਰੋਕਾਸ ਅੰਦਰ ਜਿਹੜਾ ਕਿ ਵਦੇ ਵਿਸ਼ਵ ਨੂੰ ਪਰਮਾਤਮਾ ਦਾ ਸਰੀਰ ਕਰਕੇ ਮੰਨਦਾ ਸੀ । ਮਾਈਮੋਨਦੀਸ਼ ਅੰਦਰ ਉਸ ਨੇ ਐਵੀਰੋਜ਼ ਦੇ ਇਸ ਭਾਵ ਦੇ ਸਿਧਾਂਤ ਬਾਰੇ ਅਧੀ ਕੁ ਅਨੁਕੂਲ ਚਰਚਾ ਪੜ੍ਹੀ ਕਿ ਅਮਰਤਾ ਅਵਿਅਕਤਕ ਹੁੰਦੀ ਹੈ, ਪਰ “ਪ੍ਰੇਸ਼ਾਨੀਆਂ ਲਈ ਪਥ ਪ੍ਰਦਰਸ਼ਕ” ਵਿਚ ਤਾਂ ਉਸ ਨੂੰ ਪਥ-ਪ੍ਰਦਰਸ਼ਨ ਨਾਲੋਂ ਪ੍ਰਧਾਨੀਆਂ ਹੀ ਵਧੇਰੇ ਪੱਲੇ ਪਈਆਂ । ਕਿਉਂ ਜੋ ਇਸ ਮਹਾਨ, ਯਹੂਦੀ ਕਾਨੂੰਨਦਾਨ ਨੇ ਜਿੰਨੇ ਕੁ ਪ੍ਰਸ਼ਨਾਂ ਦੇ ਉਤਰ ਦਿਤੇ ਸਨ ਉਨ੍ਹਾਂ ਨਾਲੋਂ ਵਧੀਕ ਪੁੱਛੇ ਹੋਏ ਸਨ, ਅਤੇ ਸਪਾਈਨੇਜ਼ਾ ਨੇ ਪੁਰਾਣੀ ਦਸਤਾਵੇਜ਼ ਦੇ ਅੰਤਰ ਵਿਰੋਧਾਂ ਤੇ ਇਸ ਦੀਆਂ ਅਸੰਭਵਤਾਵਾਂ ਨੂੰ, ਆਪਣੇ ਵਿਚਾਰਾਂ ਅੰਦਰ ਉਸ ਤੋਂ ਕਾਫੀ ਦੇਰ ਬਾਅਦ ਵੀ ਬਣੀਆਂ ਰਹੀਆਂ ਦੇਖਿਆ ਜਦੋਂ ਕਿ ਮਾਈਮੋਦੀਡੀਜ਼ ਦੇ ਸਮਾਧਾਨ ਵਿਸਿਮ੍ਰਤੀ ਵਿਚ ਲੀਨ ਹੋ ਗਏ ਹੋਏ ਸਨ।
ਕਿਸੇ ਵਿਸ਼ਵਾਸ ਦੇ ਸਭ ਤੋਂ ਚਤਰ ਬਚਾਵ ਕਰਨ ਵਾਲੇ ਇਸ ਦੇ ਸਭ ਤੋਂ ਵੱਡੇ ਵੱਗੇ ਹੁੰਦੇ ਹਨ, ਕਿਉਂ ਜੋ ਉਨ੍ਹਾਂ ਦੀਆਂ ਬਾਰੀਕੀਆਂ ਸ਼ੰਕੇ ਨੂੰ ਪੈਦਾ ਕਰਦੀਆਂ ਤੇ ਮਨ ਨੂੰ ਉਤੇਜਨਾ ਦੇਂਦੀਆਂ ਹਨ । ਅਤੇ ਜੇਕਰ ਮਾਈਮੋਨੀਡੀਜ਼ ਦੀਆਂ ਰਚਨਾਵਾਂ ਦਾ ਇਹ ਹਾਲ ਸੀ ਤਾਂ ਇਬਨ ਐਜ਼ਰਾ ਦੇ ਵਿਵਰਣਾਂ ਦੀ ਹਾਲਤ ਵਿਚ ਇਹ ਹੋਰ ਵੀ ਵਧੇਰੇ ਇਸੇ ਤਰ੍ਹਾਂ ਸੀ ਜਿਥੇ ਕਿ ਪੁਰਾਣੇ ਵਿਸ਼ਵਾਸ ਦੀਆਂ ਸਮਸਿਆਵਾਂ ਨੂੰ ਵਧੀਕ ਸਿਧੇ ਤੌਰ ਤੇ ਪ੍ਰਗਟ ਕੀਤਾ ਗਿਆ ਸੀ, ਤੇ ਕਦੀ ਅਸਮਾਧਾਣ ਕਾਰਨ ਹੋਣ ਕਰਕੇ ਛਡ ਹੀ ਦਿਤਾ ਗਿਆ ਸੀ । ਜਿੰਨਾ ਵਧੀਕ ਸਪਾਈਨੇਜ਼ਾ ਪੜ੍ਹਦਾ ਤੇ ਗੰਭੀਰ ਵਿਚਾਰ ਕਰਦਾ ਓਨੀਆਂ ਹੀ ਉਸ ਦੀਆਂ ਸਾਧਾਰਣ ਸੁਨਿਸਚਿਤਤਾਵਾਂ, ਹੈਰਾਨੀ ਅਤੇ ਸ਼ੰਕਾ ਵਿਚ ਬਦਲ ਜਾਂਦੀਆਂ ।
ਉਸ ਦੀ ਉਤਸੁਕਤਾ ਇਹ ਪਤਾ ਕਰਨ ਲਈ, ਜਾਗ੍ਰਤ ਹੋ ਉਠੀ ਕਿ ਈਸਾਈ ਸੰਸਾਰ ਦੇ ਚਿੰਤਕਾਂ ਨੇ, ਪਰਮਾਤਮਾ ਤੇ ਮਨੁੱਖੀ ਭਾਵੀ ਦੇ ਅਜੋਹੇ ਮਹਾਨ ਪ੍ਰਸ਼ਨਾਂ ਬਾਰੇ ਕੀ ਲਿਖਿਆ ਸੀ । ਕਿਸੇ ਇਕ ਹਾਲੈਂਡ ਨਿਵਾਸੀ ਵਿਦਵਾਨ ਵੈਨਡੈਨਐਂਡੇ ਪਾਸੋਂ ਉਸ ਨੇ ਲਾਤੀਨੀ ਸਿਖਣੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਅਨੁਭਵ ਤੇ ਗਿਆਨ ਦੇ ਇਕ ਵਧੀਕ ਵਿਸ਼ਾਲ ਮੰਡਲ ਵਿਚ ਜਾ ਪ੍ਰਵੇਸ਼ ਕੀਤਾ । ਉਸ ਦਾ ਇਹ ਨਵਾਂ ਅਧਿਆਪਕ, ਆਪ ਇਕ ਭਾਂਤ ਦਾ ਕਾਫ਼ਰ ਸੀ, ਧਰਮ ਸਿਧਾਂਤਾਂ ਤੇ ਰਾਜ ਸਰਕਾਰਾਂ ਦਾ ਇਕ ਆਲੋਚਕ, ਤੇ ਫਿਰ ਇਕ ਅਜੇਹਾ ਜੋਖਮਕਾਰ ਸਾਥੀ, ਜਿਹੜਾ ਝਾਂਸ ਦੇ ਰਾਜੇ ਵਿਰੁੱਧ ਇਕ ਖੜਿਅੰਤਰ ਵਿਚ ਸ਼ਾਮਿਲ ਹੋਣ ਲਈ ਆਪਣੀ ਲਾਇਬਰੇਰੀ ਵਿਚੋਂ ਹੀ ਬਾਹਰ ਨੂੰ ਨਿਕਲ ਤੁਰਿਆ ਅਤੇ 1674 ਵਿਚ ਇਕ ਸੂਲੀ ਨੂੰ ਜਾ ਸ਼ੋਭਾ ਦੇ ਦਿੱਤੀ ਸੀ । ਉਸ ਦੀ ਇਕ ਸੁੰਦਰ ਲੜਕੀ ਸੀ ਜਿਹੜੀ ਕਿ ਸਪਾਈਨੋਜ਼ਾ ਦੇ ਪਿਆਰ ਦੇ ਨਵਿਤ, ਲਾਤੀਨੀ ਵਿਚ ਉਸ ਦੀ ਸਫ਼ਲ ਪ੍ਰਤਿਵੰਦੀ ਬਣ ਗਈ। ਇਹੋ ਜੇਹੇ ਪ੍ਰਲੋਭਨਾ ਨਾਲ ਤਾਂ ਅਜੋਕੇ ਸਮੇਂ ਦੇ ਕਿਸੇ ਕਾਲਜ ਵਿਦਿਆਰਥੀ ਨੂੰ ਵੀ ਲਾਤੀਨੀ ਦੇ ਅਧਿਐਨ ਲਈ ਪ੍ਰੇਰਿਆ ਜਾ ਸਕਦਾ । ਪਰ ਇਹ ਨਵਯੁਵਤੀ ਏਨੀ ਬੌਧਿਕ ਨਹੀਂ ਸੀ, ਕਿ ਉਹ ਆਪਣੇ ਪ੍ਰਮੁੱਖ ਅਵਸਰ ਪ੍ਰਤੀ ਨੇਤਰ-ਹੀਨ ਹੁੰਦੀ ਅਤੇ ਜਦੋਂ ਹੀ ਕਿ ਕੋਈ ਹੋਰ ਪ੍ਰੇਮੀ ਕੀਮਤੀ ਸੁਗਾਤਾਂ ਸਮੇਤ ਆ ਪਹੁੰਚਾ, ਤਾਂ ਸਪਾਈਨੋਜ਼ਾ ਲਈ ਉਸ ਦੀ ਦਿਲਚਸਪੀ ਜਾਂਦੀ ਰਹੀ । ਨਿਰਸੰਦੇਹ, ਅਜੇਹੇ ਹੀ ਪਲ ਉਤੇ ਆ ਕੇ ਸਾਡਾ ਨਾਇਕ ਇਕ ਫਿਲਾਸਫ਼ਰ ਬਣ ਗਿਆ ।
ਜਿਸ ਤਰ੍ਹਾਂ ਵੀ ਹੋਵੇ, ਲਾਤੀਨੀ ਉਤੇ ਉਸ ਨੇ ਵਿਜੈ ਪਾ ਲਈ ਸੀ । ਅਤੇ ਲਾਤੀਨੀ ਰਾਹੀਂ ਉਸ ਨੇ ਪੁਰਾਤਨ ਤੇ ਮਧਕਾਲੀਨ ਯੋਰਪ, ਦੀ ਵਿਚਾਰ ਦੀ ਵਿਰਾਸਤ ਵਿਚ ਪ੍ਰਵੇਸ਼ ਕਰ ਲਿਆ । ਉਸ ਨੇ ਅਫਲਾਤੂ, ਸੁਕਰਾਤ ਤੇ ਅਰਸਤੂ ਦਾ ਅਧਿਐਨ ਕੀਤਾ ਪ੍ਰਤੀਤ ਹੁੰਦਾ ਹੈ, ਪਰ ਇਨ੍ਹਾਂ ਨਾਲੋਂ ਉਹ ਇਹੋ ਜੇਹੇ ਮਹਾਨ ਪ੍ਰਮਾਣੂ ਵਾਦੀਆਂ ਨੂੰ ਵਿਸ਼ੇਸ਼ਤਾ ਦੇਂਦਾ ਸੀ, ਜਿਵੇਂ ਕਿ ਦੇਮੋਕਰੀਤਸ, ਐਪੀਕਯੂਰਸ ਅਤੇ ਲਯੂਕਰੀਤੀਅਸ; ਅਤੇ ਸਹਾਇਕ ਵਾਦੀਆਂ ਦੀ ਉਸ ਉਤੇ ਇਕ ਅਮਿਟ ਛਾਪ ਰਹਿ ਗਈ। ਉਸ ਨੇ ਚਰਚ ਪ੍ਰਧਾਨਤਾ ਵਾਦੀ ਫ਼ਿਲਾਸਫ਼ਰਾ ਨੂੰ ਪੜ੍ਹਿਆ ਅਤੇ ਉਨ੍ਹਾਂ ਤੋਂ ਨਵੇਕਲ ਉਨ੍ਹਾਂ ਦੀ ਪਰਿਭਾਸ਼ਕ ਸ਼ਬਦਾਵਲੀ, ਸਗੋਂ ਸ੍ਵੈ-ਸਿੱਧ ਸੂਤਰ (Axiom) ਵਿਚ ਪ੍ਰੀਭਾਸ਼ਾ (Definition), ਤਰਕਵਾਕ (Proposition) ,ਪ੍ਰਮਾਣ,ਵਿਆਖਿਕ ਟਿਪਣੀ (Scholium) ਤੇ ਉਪਪ੍ਰਮੇਯ (Corollary) ਗਤੀ ਵਿਆਖਿਆ ਕਰਨ ਦੀ ਉਨ੍ਹਾਂ ਦੀ ਰੇਖਾ ਗਣਤਿਕ ਵਿਧੀ ਨੂੰ ਵੀ ਉਸ ਨੇ ਬਰੂਨੋ ਦਾ ਅਧਿਐਨ ਕੀਤਾ, (1548-1600) ਜਿਹੜਾ ਕਿ ਅਜੇਹਾ ਹਦ ਦਰਜੇ ਦਾ ਬਾਗੀ ਸੀ, ਕਿ ਉਸ ਦਿਆਂ ਭਾਗਾਂ ਨੂੰ “ਕਾਕੈਸਸ ਦੀਆਂ ਸਾਰੀਆਂ ਬਰਫ਼ਾਂ ਨਹੀਂ ਸਨ ਬੁਝਾ ਸਕਦੀਆਂ, ਜਿਹੜਾ ਦੇਸ਼ੋ ਦੇਸ਼ ਤੇ ਸਿਧਾਂਤ ਤੋਂ ਸਿਧਾਂਤ ਤੀਕ ਭ੍ਰਮਣ ਕਰਦਾ ਰਿਹਾ ਅਤੇ ਸਦਾ ਓਸੇ ਦਰਵਾਜ਼ੇ ਥਾਣੀ ਬਾਹਰ ਆ ਜਾਂਦਾ ਰਿਹਾ, ਜਿਸ ਰਾਹੀਂ ਦਾਖਲ ਹੋਇਆ ਸੀ,” ਢੂੰਡਦਾ ਤੇ ਹੈਰਾਨ ਹੁੰਦਾ; ਅਤੇ ਜਿਸ ਨੂੰ ਈਸਾਈ ਧਰਮ ਅਦਾਲਤ ਨੇ ਮਾਰ ਦਿੱਤੇ ਜਾਣ ਦੀ ਸਜ਼ਾ ਦਿੱਤੀ, ਤੇ ਇਕ “ਅਜੇਹੇ ਦਇਆ ਯੁਕਤ ਕੀੜੇ ਨਾਲ ਜੇਹੜਾ ਕਿ ਸੰਭਵ ਹੋ ਸਕੇ ਤੇ ਬਿਨਾਂ ਲਹੂ ਡੋਲੇ ਜਾਣ ਦੇ,” ਅਰਥਾਤ ਜੀਉਂਦੇ ਜੀਅ ਸਾੜ ਦਿੱਤੇ ਜਾਣ ਦੀ। ਵਿਚਾਰਾਂ ਦੀ ਕਿੰਨੀ ਭਾਈ ਦੋਲਤ ਸੀ। ਇਸ ਰੰਗੀਲੇ ਇਤਾਲਵੀ ਵਿਅਕਤੀ ਅੰਦਰ ਸਭ ਤੋਂ ਪਹਿਲਾਂ ਤਾਂ ਏਕਤਾ ਦਾ ਪ੍ਰਧਾਨ ਵਿਚਾਰ, ਸਾਰੀ ਵਾਸਤਿਵਕਤਾ, ਸਾਰੇ ਰੂਪ ਵਿਚੋਂ ਇਕ ਹੈ, ਕਾਰਣ ਕਰਕੇ ਇਕ ਤੇ ਮੂਲ ਕਰਕੇ ਇਕ ਅਤੇ ਪਰਮਾਤਮਾ ਤੇ ਇਹ ਵਾਸਤਿਵਕਤਾ ਇਕ ਹਨ । ਫਿਰ ਬਰੂਨੋ ਲਈ ਦੁਵ ਅਤੇ ਮਨ ਇਕ ਹੀ ਹਨ। ਵਾਸਤਿਵਕਤਾ ਦਾ ਹਰੇਕ ਅੰਸ਼ ਅਭੇਦ ਤੌਰ ਤੇ ਪਦਾਰਥਕ ਤੇ ਮਾਨਸਿਕ ਛੱਡ ਤੋਂ ਬਣਿਆ ਹੋਇਆ ਹੈ। ਇਸ ਲਈ ਫਿਲਾਸਫੀ ਦਾ ਉਦੇਸ਼, ਅਨੇਕਤਾ ਵਿਚ ਏਕਤਾ, ਮਿਲ ਵਿਚ ਦੇਵ ਹਨ ਤੇ ਦੇਵ ਵਿਚ ਮਨ ਨੂੰ ਪਛਾਣਨਾ ਦਾ ਉਦੇਸ਼ ਅਲੰਕਣ ਲਭਣਾ ਹੈ, ਜਿਸ ਵਿਚ ਕਿ ਵਿਰੋਧ ਤੇ ਅੰਤਮ ਵਿਰੋਧ ਮਿਲ ਕੇਲੀ ਇਕ ਅਜੇਹਾ ਸੰਸਲੇ ਵਿਸ਼ਵ ਏਕਤਾ ਦੇ ਦਾਸ ਉਚਤਮ ਗਿਆਨ ਤੀਕ ਉਠਾਣ ਜੇਹੜਾ ਕਿ ਈਸ਼ਵਰ ਦੇ ਪ੍ਰੇਮ ਦਾ ਬੌਧਿਕ ਸਮਰੂਪ ਹੈ। ਇਨ੍ਹਾਂ ਵਿਚੋਂ ਹਰੇਕ ਵਿਚਾਰ ਸਪਾਈਨੇਜ਼ਾ ਦੇ ਵਿਚਾਰ ਦੇ ਗੋਦਵੇਂ ਢਾਂਚੇ ਦਾ ਭਾਗ ਬਣ ਗਿਆ।
ਅੰਤਮ ਤੌਰ ਤੇ ਅਤੇ ਸਭ ਤੋਂ ਵਧੀਕ ਉਹ ਪ੍ਰਭਾਵਤ ਹੋਇਆ ਦਕਾਰਤ ਰਾਹੀਂ (1596-1650) ਜੇਹੜਾ ਕਿ ਆਧੁਨਿਕ ਫਿਲਾਸਫ਼ੀ ਦੀ ਪਰੰਪਰਾ ਵਿਚ ਵਿਅਕਤੀ ਨਿਸਫ (Subjective) ਤੇ ਆਦਰਸ਼ ਵਾਦੀ ਪਰੰਪਰਾ ਦਾ ਪਿਤਾ ਸੀ । (ਜਿਵੇਂ ਕਿ ਬੇਕਨ ਵਸਤੂ ਨਸਲ ਤੇ ਵਾਸਤਵਿਕਵਾਦ ਦਾ) ਆਪਣੇ ਫਾਂਸੀਸੀ ਅਨੁਆਈਆਂ ਤੇ ਅੰਗ੍ਰੇਜ਼ ਵੈਰੀਆਂ ਪ੍ਰਤੀ ਦਕਾਰਤੇ ਦਾ ਕੇਂਦਰੀ ਵਿਚਾਰ ਚੇਤਨਤਾ ਦੀ ਮੂਲ ਪ੍ਰਧਾਨਤਾ ਸੀ । ਉਸ ਦਾ ਪ੍ਰਗਟ ਤੌਰ ਤੇ ਇਹ ਸਪਸ਼ਟ ਤਰਕਵਾਦ ਕਿ ਮਨ ਕਿਸੇ ਵੀ ਹੋਰ ਚੀਜ਼ ਨਾਲੋਂ ਜਿਸ ਨੂੰ ਇਹ ਜਾਣ ਸਕਦਾ ਹੈ ਤਤਕਾਲੀਨ ਤੇ ਸਿੱਧੇ ਤੌਰ ਤੇ ਆਪਣੇ ਆਪ ਨੂੰ ਜਾਣਦਾ ਹੈ; ਕਿ ਇਕ “ਬਾਹਰਲੇ ਸੰਸਾਰ” ਨੂੰ ਕੇਵਲ ਉਨ੍ਹਾਂ ਸੰਸਕਾਰਾਂ ਰਾਹੀਂ ਹੀ ਜਾਣ ਸਕਦਾ ਹੈ, ਜਿਹੜੇ ਕਿ ਸੰਸਾਰ, ਸੰਵੇਦਨ ਤੇ ਪਛਾਣ ਰਾਹੀਂ ਮਨ ਉਤੇ ਪਾਂਦਾ ਹੈ, ਕਿ ਸਿਟੇ ਵਜੋਂ ਸਾਰੀ ਫ਼ਿਲਾਸਫੀ ਨੂੰ ਵਿਆਕਤਕ-ਮਨ ਤੇ ਆਪੇ ਤੋਂ ਹੀ ਅਰੰਭ ਕਰਨ ਤੇ ਆਪਣੀ ਪਹਿਲੀ ਯੁਕਤੀ ਇਨ੍ਹਾਂ ਤਿੰਨਾਂ ਸ਼ਬਦਾਂ ਵਿਚ ਵਿਅਕਤ ਕਰਨੀ ਲੋੜੀਂਦੀ ਹੈ, ”ਮੈਂ ਚਿੰਤਨ ਕਰਦਾ ਹਾਂ, ਇਸ ਲਈ ਮੈਂ ਹਾਂ” (Cogito, ergo, Sum) ਸ਼ਾਇਦ ਇਸ ਅਰੰਭਕ ਵਿਚਾਰ ਬਿੰਦੂ ਵਿਚ, ਕੁਝ ਅੰਸ਼ ਪੁਨਰ ਜਾਗ੍ਰਣ ਵਿਅਕਤੀਵਾਦ ਦਾ ਸੀ: ਨਿਸ਼ਚਿਤ ਤੌਰ ਤੇ ਇਸ ਦੇ ਅੰਦਰ, ਪਿਛਲੇਰੇ ਚਿੰਤਨ ਲਈ ਨਤੀਜੇ ਪੌਦਾ ਕਰਨ ਵਾਲੀ, ਭਾਨਮਤੀ ਦੇ ਤਮਾਸ਼ੇ ਦੀ ਇਕ ਪਟਾਰੀ ਦੀ ਪਟਾਰੀ ਭਰੀ ਪਈ ਸੀ; ਹੁਣ ਗਿਆਨ ਮੀਮਾਂਸਾ (Epistemology) ਦੀ ਮਹਾਨ ਖੇਡ ਅਰੰਭ ਹੋ ਗਈ, ਜੇਹੜੀ ਕਿ ਲੀਬਨੀਜ, ਲਾਕੇ, ਬਰਕਲੇ, ਹਯੂਮ ਅਤੇ ਕਾਂਤ, ਰਾਹੀਂ ਤਿੰਨ ਸੋ ਸਾਲਾਂ ਦੇ ਇਕ ਅਜੇਹੇ ਜੰਗ ਵਿਚ ਦੇ ਰੂਪ ਵਿਚ ਮਚ ਖਲੋਤੀ ਜਿਸ ਨੇ ਕਿ ਆਧੁਨਿਕ ਫ਼ਿਲਾਸਫ਼ੀ ਨੂੰ ਇਕੋ ਸਮੇਂ ਉਤੇਜਤ ਤੇ ਇਸ ਦਾ ਸਰਵਨਾਸ ਵੀ ਕੀਤਾ।
ਪਰ ਦਕਾਰਤੇ ਦੇ ਵਿਚਾਰ ਦੇ ਇਸ ਪੱਖ ਨੇ ਸਪਾਈਨੇਜ਼ਾ ਨੂੰ ਕੋਈ ਦਿਲਚਸਪੀ ਨਾ ਦਿੱਤੀ। ਉਹ ਆਪਣੇ ਆਪ ਨੂੰ ਗਿਆਨ ਮੀਮਾਂਸਾ ਦੀਆਂ ਭੁਲ ਭੁਲਾਈਆਂ ਵਿਚ ਲੀਨ ਕਰਨ ਨੂੰ ਤਿਆਰ ਨਹੀਂ ਸੀ। ਜਿਸ ਚੀਜ਼ ਨੇ ਉਸ ਨੂੰ ਖਿੱਚ ਪਾਈ ਉਹ ਦਵ ਦੇ ਸਾਰੇ ਰੂਪਾਂ ਵਿਚ ਪਾਏ ਜਾਣ ਵਾਲੇ, ਇਕ ਸਮਰੂਪ (Homogeneous) ‘ਪਦਾਰਥ’ (Substance) ਅਤੇ ਮਨ ਦੇ ਸਾਰ ਰੂਪਾਂ ਦੇ ਹੇਠ ਪਾਏ ਜਾਣ ਵਾਲੇ ਇਕ ਹੋਰ ਸਮਰੂਪ ਪਦਾਰਥ ਬਾਰੇ ਦਕਾਰਤੇ ਦੀ ਸੰਕਲਪਨਾ (Conception) ਸੀ । ਵਾਸਤਵਿਕਤਾ ਨੂੰ ਇਸ ਤਰ੍ਹਾਂ ਦੇ ਅੰਤਮ ਪਦਾਰਥਾਂ ਵਿਚ ਅੱਡ ਅੱਡ ਕੀਤਾ ਜਾਣਾ, ਸਪਾਈਨੋਜ਼ਾ ਦੀ ਏਕੀਕਰਣ ਕਰਨ ਦੀ ਲਗਨ ਪ੍ਰਤੀ ਇਕ ਚੁਣੌਤੀ ਸੀ ਅਤੇ ਇਸ ਨੇ ਉਸ ਦੇ ਵਿਚਾਰ ਸੰਗ੍ਹਾਂ ਉਤੇ ਉਰਵਰ ਬਣਾਣ ਵਾਲੇ ਸੁਕਾਣੂ (Sperm) ਵਰਗਾ ਅਮਲ ਕੀਤਾ। ਫਿਰ ਜਿਸ ਇਕ ਹੋਰ ਚੀਜ਼ ਨੇ ਸਪਾਈਨੋਜ਼ਾ ਨੂੰ ਖਿੱਚ ਪਾਈ ਉਹ ਪਰਮਾਤਮਾ ਤੇ ਆਤਮਾ ਤੋਂ ਸਿਵਾਏ ਸਾਰੇ ਸੰਸਾਰ ਦੀ ਵਿਆਖਿਆ ਯਾਂਤਿਕ ਤੇ ਗਣਤਿਕ ਕਾਨੂੰਨਾਂ ਰਾਹੀਂ ਕਰਨ ਦੀ ਦਕਾਰਤੇ ਦੀ ਇੱਛਾ ਸੀ । ਇਕ ਅਜੇਹਾ ਵਿਚਾਰ ਜਿਹੜਾ ਕਿ ਪਿਛਲੇ ਪਾਸੇ ਲੇਓਨਾਰਡ ਤੇ ਗਲੀਲੀਓ ਤੀਕ ਜਾਂਦਾ ਸੀ ਅਤੇ ਸ਼ਾਇਦ ਇਟਲੀ ਦੇ ਨਗਰਾਂ ਵਿਚ ਮਸ਼ੀਨਾਂ ਤੇ ਉਦਯੋਗ ਦੇ ਵਿਕਾਸ ਦਾ ਪ੍ਰਤੀਬਿੰਬ ਦੇਂਦਾ ਸੀ। ਦਕਾਰਤੇ ਨਹੱਕਾ ਸੀ ਕਿ ਪਰਮਾਤਮਾ ਰਾਹੀਂ ਇਕ ਅਰੰਭਕ ਠੇਲਾ ਦੇ ਦਿਤੇ ਜਾਣ (ਬਿਲਕੁਲ ਜਿਵੇਂ ਕਿ ਦੋ ਹਜ਼ਾਰ ਵਰ੍ਹੇ ਪਹਿਲਾਂ ਅਨੈਕਸਾ ਗਰਾਸ ਨੇ ਕਿਹਾ ਸੀ) ਤੋਂ ਮਗਰੋਂ ਬਾਕੀ ਦੀਆਂ ਸਾਰੀਆਂ ਨਛਤ ਵਿਗਿਆਨਿਕ ਤੇ ਅਮਾਨਸਿਕ ਪਰਿਕ੍ਰਿਆਵਾਂ ਤੇ ਵਿਕਾਸਾਂ ਦੀ ਵਿਆਖਿਆ ਇਕ ਸਮਰੂਪ ਪਦਾਰਥ ਤੋਂ ਕੀਤੀ ਜਾ ਸਕਦੀ ਸੀ, ਜਿਹੜਾ ਕਿ ਸ਼ੁਰੂ ਵਿਚ ਇਕ ਵਿਛੇਦਤ (Disintegrated) ਰੂਪ ਵਿਚ ਮੌਜੂਦ ਸੀ (ਲੈਪਲੇਸ ਤੇ ਕਾਂਤ ਦੀ ਨੋਬੂਲਾ ਪਾਰਿ- ਕਲਪਨਾ) ਅਤੇ ਹਰੇਕ ਪਸ਼ੂ ਦੀ ਤੇ ਹਰੇਕ ਮਨੁੱਖੀ ਸ਼ਰੀਰ ਦੀ ਹਰੇਕ ਹਰਕਤ, ਇਕ ਯਾਂਤਿਕ ਹਰਕਤ ਹੁੰਦੀ ਹੈ—ਉਦਾਹਰਣ ਵਜੋਂ ਲਹੂ ਦਾ ਗੇੜ ਅਤੇ ਸਹਿਜ-ਕਿਰਿਆ ਸਾਰਾ ਸੰਸਾਰ ਤੇ ਹਰੇਕ ਸ਼ਰੀਰ ਇਕ ਮਸ਼ੀਨ ਹੈ: ਪਰ ਸੰਸਾਰ ਤੋਂ ਬਾਹਰਵਾਰ ਪਰਮਾਤਮਾ ਤੇ ਸ਼ਰੀਰ ਦੇ ਅੰਦਰ ਜੱਤਰੂਪ ਆਤਮਾ ਹੈ । ਏਥੇ ਦੁਕਾਰਤੇ ਠਹਿਰ ਗਿਆ, ਪਰ ਸਪਾਈਨੇਜ਼ਾ ਚਾਅ ਨਾਲ ਅਗੇ ਨੂੰ ਤੁਰ ਪਿਆ।
- ਛੇਕਿਆ ਜਾਣਾ
ਬਾਹਰ ਮੁਖੀ ਤੋਰ ਤੇ ਸ਼ਾਂਤ ਪਰ ਅੰਤਰ ਮੁਖੀ ਤਰ ਤੇ ਉਸ ਅਸ਼ਾਂਤ ਨਵਯੁਵਕ ਦੇ ਇਹ ਪੂਰਵ-ਵਤ (Antecedents) ਸਨ, ਜਿਨ੍ਹਾਂ ਕਰਕੇ 1656 ਵਿਚ (1632 ਵਿਚ ਉਸ ਨੇ ਜਨਮ ਲਿਆ ਸੀ) ਉਹ ਆਪ ਧਰਮ ਦੇ ਅਪਰਾਧ ਵਿਚ ਧਰਮ ਸੰਸਥਾ ਦੇ ਜਠੇਰਿਆਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਉਸ ਨੂੰ ਪੁਛਿਆ ਕੀ ਇਹ ਠੀਕ ਸੀ ਕਿ ਉਸ ਨੇ ਆਪਣੇ ਮਿੱਤਰਾਂ ਨੂੰ ਕਿਹਾ ਸੀ ਕਿ ਪਰਮਾਤਮਾ ਦਾ ਕੋਈ ਸ਼ਰੀਰ ਹੋ ਸਕਦਾ ਸੀ—ਤੇ ਇਹ ਦ੍ਰਵ ਦਾ ਸੰਸਾਰ; ਕਿ ਫਰਿਸ਼ਤੇ ਐਵੇਂ ਨਜ਼ਰ ਛਲਾਵੇਂ ਹੋ ਸਕਦੇ ਸਨ; ਕਿ ਆਤਮਾ ਕੇਵਲ ਮਾਤ੍ਰ-ਜੀਵਨ ਹੋ ਸਕਦਾ ਸੀ; ਅਤੇ ਕਿ ਪੁਰਾਣੀ ਦਸਤਾਵੇਜ਼ ਅਮਰਜੀਵਨ ਬਾਰੇ ਕੁਝ ਨਹੀਂ ਸੀ ਕਹਿੰਦੀ ।
ਸਾਨੂੰ ਪਤਾ ਨਹੀਂ ਕਿ ਉਸ ਨੇ ਕੀ ਉੱਤਰ ਦਿੱਤਾ । ਸਾਨੂੰ ਕੇਵਲ ਇਹ ਪਤਾ ਹੈ ਕਿ ਉਸ ਨੂੰ 400 ਪੌਂਡ ਸਾਲਾਨਾ ਦੀ ਰਕਮ ਦਿੱਤੀ ਜਾਣੀ ਪੇਸ਼ ਕੀਤੀ ਗਈ, ਜੇਕਰ ਉਹ ਘਟ ਘਟ ਪ੍ਰਗਟ ਤੌਰ ਤੇ ਆਪਣੀ ਧਰਮ ਸੰਸਥਾ ਤੇ ਵਿਸ਼ਵਾਸ ਪ੍ਰਤੀ ਆਪ ਵੀ ਨਿਸ਼ਚਾ ਕਾਇਮ ਰਖਣੀ ਪ੍ਰਵਾਨ ਕਰ ਲੈਂਦਾ ਕਿ ਉਸ ਨੇ ਇਸ ਭੇਂਟ ਨੂੰ ਅਸ੍ਰੀਕਾਰ ਕਰ ਦਿੱਤਾ ਅਤੇ ਕਿ ਜੁਲਾਈ 27, 1656 ਨੂੰ ਉਸ ਨੂੰ ਯਹੂਦੀ ਰਸਮ ਦੇ ਸਾਰੇ ਗੰਭੀਰ ਪ੍ਰਗਟ ਰੂਪਾਂ ਨਾਲ ਛੇਕ ਦਿੱਤਾ ਗਿਆ। ਇਸ ਸਾਪ ਦੰਡ ਦੇ ਪੜ੍ਹੇ ਜਾਣ ਸਮੇਂ, ਇਕ ਵੱਡੇ ਸਾਰੇ ਨਰਸਿੰਘੇ ਤੋਂ ਸਮੇਂ ਸਮੇਂ ਇਕ ਰੋਣ ਵਰਗੀ ਲੰਬੀ ਆਵਾਜ਼ ਸੁਣਾਈ ਦੇਂਦੀ ਰਹੀ । ਰਸਮ ਦੇ ਅਰੰਭ ਵਿਚ, ਲਟ ਲਟ ਬਲਦੀਆਂ ਬਤੀਆਂ ਇਕ ਇਕ ਕਰਕੇ ਬੁਝਾ ਦਿੱਤੀਆਂ ਗਈਆਂ, ਜਦੋਂ ਤਕ ਕਿ ਇਸ ਦੀ ਸਮਾਪਤੀ ਤਕ ਛੇਕੜਲੀ ਬਣਾ ਦਿੱਤੀ ਗਈ-ਇਸ ਗੱਲ ਦੇ ਚਿੰਨ੍ਹ ਵਜੋਂ ਕਿ ਛੇਕੇ ਗਏ ਮਨੁੱਖ ਅੰਦਰੋਂ ਅਧਿਆਤਮਕ ਜੀਵਨ ਬੁਝ ਗਿਆ ਸੀ—ਅਤੇ ਜੁੜੇ ਸਮਾਗਮ ਵਿਚ ਪੂਰਾ ਹਨੇਰਾ ਛਾ ਗਿਆ ।ਛੇਕੇ ਜਾਣ ਲਈ ਵਰਤਿਆ ਗਿਆ ਮਤਾ ਸਾਨੂੰ ਵਾਨਵਾਲਟਨ ਨੇ ਇਸ ਤਰ੍ਹਾਂ ਦਸਿਆ ਹੈ :-
ਧਰਮ ਸੰਸਥਾਇਕ ਪਰਿਸ਼ਦ ਦੇ ਮੁੱਖੀਏ ਇਸ ਤਰ੍ਹਾਂ ਪ੍ਰਗਟ ਕਰਦੇ ਹਨ ਕਿ ਪਹਿਲਾਂ ਤੋਂ ਹੀ ਬਰੂਰ-ਐਸਪੀਨੇਜ਼ਾ ਦੀਆਂ ਕਲੰਕੀ ਰਾਵਾਂ ਅਤੇ ਕਿਰਿਆਵਾਂ ਬਾਰੇ ਚੰਗੀ ਤਰ੍ਹਾਂ ਨਿਬਜ਼ਾ ਹੋ ਜਾਣ ਨਾਲ, ਇਸ ਦੇ ਮੈਂਬਰਾਂ ਨੂੰ ਕਈ ਇਕ ਤਿੰਨ ਭਿੰਨ ਤੀਕਿਆਂ ਅਤੇ ਵਿਭਿੰਨ ਭਰੋਸਿਆਂ ਨਾਲ ਉਸ ਨੂੰ ਉਸ ਦੇ ਭੈੜੇ ਵਿਵਹਾਰਾਂ ਤੋਂ ਵਰਜਣ ਦਾ ਯਤਨ ਕੀਤਾ ਹੈ । ਪਰ ਕਿਉਂ ਜੋ ਉਹ ਉਸ ਨੂੰ ਚਿੰਤਨ ਦੇ ਕਿਸੇ ਸੇਸ਼ਟ ਸੁਮਾਰਗ ਉਤੇ ਪਾਣ ਵਿਚ ਅਸਮਰਥ ਰਹੇ ਹਨ; ਇਸ ਤੋਂ ਉਲਟ, ਕਿਉਂ ਜੋ ਉਨ੍ਹਾਂ ਨੂੰ ਹਰ ਰੋਜ਼, ਹੋਰ ਵੀ ਵਧੀਕ ਨਿਸਚਾ ਹੋ ਗਿਆ ਹੈ, ਉਸ ਰਾਹੀਂ ਸੋਚੇ ਤੇ ਪ੍ਰਗਟ ਕੀਤੇ ਗਏ ਉਨ੍ਹਾਂ ਭਿਆਨਕ ਅਪਧਰਮਾਂ ਅਤੇ ਉਸ ਗੁਸਤਾਖੀ ਬਾਰੇ ਜਿਸ ਨਾਲ ਇਹ ਅਗੇ ਪਿਛੇ ਪ੍ਰਚਾਰੇ ਤੇ ਪਸਾਰੇ ਜਾਂਦੇ ਹਨ ਅਤੇ ਬਹੁਤ ਸਾਰੇ ਪ੍ਰਤਿਸ਼ਠਤ ਵਿਅਕਤੀਆਂ ਨੇ, ਤਥਾ ਕਥਤ ਇਸ ਸਪਾਈਨੋਜ਼ਾ ਦੇ ਸਾਹਮਣੇ ਇਨ੍ਹਾਂ ਬਾਰੇ ਸਾਖੀ ਵੀ ਭਰੀ ਹੈ, ਇਸ ਲਈ ਉਸ ਨੂੰ ਇਨ੍ਹਾਂ ਦੇ ਅਧਾਰ ਉਤੇ ਪੂਰੀ ਤਰ੍ਹਾਂ ਦੋਸ਼ੀ ਠਹਿਰਾਇਆ ਗਿਆ ਹੈ, ਇਸ ਲਈ ਧਰਮ-ਸੰਸਥਾਈ ਪਰਿਸ਼ਦ ਦੇ ਪ੍ਰਮੁੱਖ ਵਿਅਕਤੀਆਂ ਦੇ ਸਾਹਮਣੇ ਸਾਰੇ ਮਾਮਲੇ ਬਾਰੇ ਮੁੜ ਵਿਚਾਰ ਹੋਣ ਤੋਂ ਮਗਰੋਂ, ਇਹ ਮਤਾ ਪਾਸ ਕੀਤਾ ਗਿਆ ਹੈ, ਤੇ ਮੈਂਬਰਾਂ ਦੀ ਸੰਮਤੀ ਨਾਲ, ਕਿ ਤਥਾਕਥਤ ਸਪਾਈਨੋਜ਼ਾ ਨੂੰ ਸਾਪਿਆ ਅਤੇ ਇਸਰਾਈਲ ਦੇ ਲੋਕਾਂ ਤੋਂ ਅਡ ਕਰ ਦਿੱਤਾ ਜਾਏ, ਤੇ ਇਸ ਘੜੀ ਪਲ ਤੋਂ ਹੀ ਉਸ ਉਤੇ ਇਹ ਕਲੰਕ ਲਾ ਕੇ ਹੇਠ ਲਿਖਿਆ ਦੰਡ ਦਿੱਤਾ ਜਾਏ :-
ਫਰਿਸ਼ਤਿਆਂ ਦੇ ਨਿਰਣੈ ਤੇ ਸੰਤਾਂ ਦੇ ਦੰਡ ਵਚਨ ਨਾਲ ਅਸੀਂ ਬਰੂਚ ਐਸਪੀਨੋਕਾ, ਨੂੰ ਕਲੰਕਤ ਕਰਦੇ, ਇਸ ਦਾ ਪ੍ਰਗਟਾਵ ਕਰਦੇ, ਸਾਪਦੇ ਤੇ ਖਾਰਿਜ ਕਰਦੇ ਹਾਂ ਤੇ ਜਿਸ ਨਾਲ ਸਾਰੀ ਪਾਵਨ ਬਰਾਦਰੀ ਸਹਿਮਤ ਹੈ, ਤੇ ਫਿਰ ਉਨ੍ਹਾਂ ਪਵਿਤ੍ਰ ਪੁਸਤਕਾਂ ਦੀਆਂ ਹਜ਼ੂਰੀ ਵਿਚ ਜਿਨ੍ਹਾਂ ਅੰਦਰ, ਛੇ ਸੌ ਅਤੇ ਤੇਰਾਂ ਸਿਖਿਆ ਬਚਨ ਅੰਕਿਤ ਹਨ, ਇਸ ਆਦਮੀ ਦੇ ਵਿਰੁੱਧ ਉਹ ਸਾਪ ਦੰਡ ਸੁਣਾਂਦੇ ਹਾਂ ਜਿਸ ਨਾਲ ਐਲਿਸ਼ਾ ਨੇ ਬੱਚਿਆਂ ਨੂੰ ਸਾਪਿਆ ਸੀ, ਅਤੇ ਉਹ ਸਾਰੇ ਸਾਪ ਦੰਡ ਵੀ ਜਿਹੜੇ ਕਿ ਕਾਨੂੰਨ ਦੀ ਪੁਸਤਕ ਵਿਚ ਲਿਖੇ ਹੋਏ ਹਨ । ਇਹ ਸਾਪਿਆ ਜਾਂਦਾ ਹੈ, ਦਿਨ ਦੇ ਸਮੇਂ ਤੇ ਸਾਪਿਆ ਜਾਂਦਾ ਹੈ ਰਾਤ ਦੇ ਸਮੇਂ; ਇਸ ਨੂੰ ਸਾਪਿਆ ਜਾਂਦਾ ਹੈ ਲੇਟਣ ਦੇ ਸਮੇਂ ਤੇ ਸਾਪਿਆ ਜਾਂਦਾ ਹੈ ਉਠਣ ਦੇ ਸਮੇਂ, ਸਾਪਿਆ ਜਾਂਦਾ ਹੈ, ਬਾਹਰ ਵੱਲ ਜਾਂਦੇ ਨੂੰ ਅੰਦਰ ਆਉਂਦੇ ਨੂੰ । ਉਹ ਪ੍ਰਭੂ ਇਸ ਨੂੰ ਕਦੀ ਖਿਮਾ ਨ ਕਰਨ, ਜਾਂ ਸੀਕਾਰ ਨ ਕਰਨ; ਉਸ ਪ੍ਰਭੂ ਦੀ ਕੋਪੀ ਤੇ ਨਾਰਾਜ਼ਗੀ ਇਸ ਤੋਂ ਮਗਰੋਂ ਇਸ ਦੇ ਵਿਰੁੱਧ ਪਜਵਅਤ ਰਹੇ, ਅਤੇ ਕਾਨੂੰਨ ਦੀ ਕਿਤਾਬਾਂ ਵਿਚ ਲਿਖੇ ਸਾਰੇਆਂ ਸਾਪ ਇਸ ਉਤੇ ਲੱਦੇ ਰਹਿਣ, ਤੇ ਇਸ ਦਾ ਨਾਮ ਹੀ ਅਕਾਸ਼ ਹੇਠੋਂ ਮਿਟ ਜਾਏ, “ਇਸ ਕਲੰਕ ਸਦਕਾ ਇਸਰਾਈਲ ਦੇ ਸਾਰੇ ਕਬੀਲਿਆਂ ਤੋਂ ਪ੍ਰਭੂ ਇਸ ਨੂੰ ਵਖ ਕਰੀ ਰਖੇ, ਕਾਨੂੰਨ ਦੀ ਕਿਤਾਬ ਅੰਦਰ ਦਰਜ ਹੋਏ, ਆਸਮਾਨ ਦੇ ਸਾਰੇ ਸਰਾਪ ਦੰਡਾਂ ਦੇ ਭਾਰ ਹੇਠ ਇਹ ਦਬਿਆ ਰਹੇ, ਅਤੇ ਤੁਸੀਂ ਸਾਰੇ ਜੋ ਆਪਣੇ ਉਸ ਸੁਆਮੀ ਪਰਮਾਤਮਾ ਦੇ ਆਗਿਆਕਾਰ ਹੋ, ਇਸ ਦਿਨ ਨੂੰ ਬਚਾ ਲਏ ਜਾਣ ।
ਇਸ ਮਤੇ ਰਾਹੀਂ ਹੀ ਸਾਰਿਆਂ ਨੂੰ ਸੂਚਨਾ ਕੀਤੀ ਜਾਂਦੀ ਹੈ ਕਿ ਕੋਈ ਆਦਮੀ ਇਸ ਨਾਲ ਜ਼ਬਾਨੀ ਗੱਲ ਬਾਤ ਨਹੀਂ ਕਰੇਗਾ, ਚਿੱਠੀ ਰਾਹੀਂ ਕੋਈ ਮੇਲ ਜੋਲ ਨਹੀਂ ਰਖੇਗਾ; ਕੋਈ ਆਦਮੀ ਇਸ ਦੀ ਕੋਈ ਸੇਵਾ ਸਹਾਇਤਾ ਨਹੀਂ ਕਰੇਗਾ, ਕੋਈ ਆਦਮੀ ਇਕੋ ਛੱਤ ਹੇਠ ਇਸ ਨਾਲ ਰਹੇਗਾ ਨਹੀਂ ਤੇ ਗਜ਼ ਦੇ ਗਜ਼ ਦੀ ਵਿਥ ਤਕ ਵੀ ਇਸ ਦੇ ਨੇੜੇ ਨਹੀਂ ਢੁਕੇਗਾ, ਤੇ ਕੋਈ ਆਦਮੀ ਕੋਈ ਅਜੇਹਾ ਲਿਖਤੀ ਕਾਗਜ਼ ਪੜ੍ਹੇਗਾ ਨਹੀਂ ਜਿਹੜਾ ਕਿ ਇਸ ਰਾਹੀਂ ਲਿਖਾਇਆ, ਜਾਂ ਇਸ ਦੇ ਹੱਥ ਨਾਲ ਲਿਖਿਆ ਗਿਆ ਹੋਵੇ ।
ਧਰਮ ਸੰਸਥਾ ਦੇ ਨੇਤਾਵਾਂ ਬਾਰੇ ਨਿਰਣੇ ਕਰਨ ਲਈ ਸਾਨੂੰ ਕਾਹਲੇ ਹੋਣ ਦੀ ਲੋੜ ਨਹੀਂ ਕਿਉਂ ਜੋ ਉਨ੍ਹਾਂ ਦੇ ਸਾਹਮਣੇ ਇਕ ਨਾਜ਼ੁਕ ਸਥਿਤੀ ਸੀ ਨਿਰਸੰਦੇਹ ਉਹ ਆਪਣੇ ਸਿਰ ਇਹ ਦੋਸ਼ ਲੈਣ ਤੋਂ ਝਿਜਕਦੇ ਸਨ ਕਿ ਉਹ ਆਪ ਪਰੰਪਰਾ ਅਨਿਸ਼ਚਿਤਾ ਪ੍ਰਤੀ ਉਹੋ ਜੇਹੇ ਹੀ ਅਸਹਨਸ਼ੀਲੇ ਸਨ ਜਿਨਾਂ ਕਿ ਉਹ ਧਰਮ ਅਦਾਲਤ ਜਿਸ ਨੇ ਉਨ੍ਹਾਂ ਨੂੰ ਸਪੇਨ ਤੋਂ ਦੇਸ਼ ਨਿਕਾਲਾ ਦਿਤਾ ਸੀ। ਪਰ ਉਨ੍ਹਾਂ ਨੇ ਮਹਸੂਸ ਕੀਤਾ ਕਿ, ਹਾਲੈਂਡ ਦੇ ਆਪਣੇ ਪ੍ਰਾਹੁਣਾਚਾਰਾ ਪ੍ਰਤੀ ਕੁਤਗਯਤਾ ਇਹ ਮੰਗ ਕਰਦੀ ਸੀ, ਕਿ ਅਜੇਹੇ ਆਦਮੀ ਨੂੰ ਛੇਕ ਦਿਤਾ ਜਾਏ, ਜਿਸ ਦੇ ਸ਼ੰਕੇ ਈਸਾਈ ਸਿਧਾਂਤ ਉਤੇ ਉਨਾ ਹੀ ਪ੍ਰਬਲਵਾਰ ਕਰਦੇ ਸਨ, ਜਿੰਨਾ ਕਿ ਯਹੂਦੀ ਧਰਮ ਉਤੇ । ਪ੍ਰੋਫੈਸਤੰਤਵਾਦ ਨੇ ਉਦੋਂ ਅਜੇ ਏਨੀ ਉਦਾਰ-ਤੇ ਪ੍ਰਵਾਹ ਰੂਪ ਫਿਲਾਸਫ਼ੀ ਦਾ ਰੂਪ ਨਹੀਂ ਸੀ ਲਿਆ ਜਿੰਨਾ ਕਿ ਇਸ ਨੇ ਹੁਣ ਲੈ ਲਿਆ ਹੈ । ਧਾਰਮਕ ਜੰਗਾਂ ਨੇ ਹਰ ਪਾਰਟੀ ਨੂੰ, ਆਪਣੇ ਆਪਣੇ ਸਿਧਾਂਤ ਵਿਚ, ਅਚਲ ਤੌਰ ਤੇ ਬੰਨ੍ਹ ਦਿਤਾ ਹੋਇਆ ਸੀ, ਜਿਸ ਨੂੰ ਉਹ ਹੋਰ ਵੀ ਵਧੀਕ ਪਿਆਰ ਕਰਦੇ ਸਨ, ਉਸ ਲਹੂ ਸਦਕਾ ਜੇਹੜਾ ਕਿ ਇਸ ਦੇ ਬਚਾਵ ਨਮਿਤ ਤਦੋ ਜੇਹੇ ਹੀ ਡੋਲ੍ਹਿਆ ਗਿਆ ਸੀ । ਹਾਲੈਂਡ ਦੇ ਸਭਾ ਅਧਿਕਾਰੀ ਇਕ ਅਜੇਹੀ ਯਹੂਦੀ ਬਰਾਦਰੀ ਬਾਰੇ ਕੀ ਕਰਨਗੇ, ਜਿਸ ਨੇ ਈਸਾਈ ਸਹਨ- ਸੀਲਤਾ ਤੇ ਰਖਵਾਲੀ ਦਾ ਬਦਲਾ ਇਸ ਰੂਪ ਵਿਚ ਚੁਕਾਇਆ ਸੀ, ਕਿ ਇਕ ਪੀੜ੍ਹੀ ਵਿਚ ਤਾਂ ਇਸ ਨੇ ਪੈਦਾ ਕੀਤਾ ਇਕ ਅੰਕਾਸਤਾ ਤੇ ਅਗਲੀ ਵਿਚ ਸਪਾਈਨੋਜ਼ਾ ? ਇਸ ਤੋਂ ਅਲਾਵਾ, ਧਾਰਮਕ ਸਰਬ-ਸੰਮਤੀ ਜਠੇਰੇ ਲੋਕਾਂ ਨੂੰ ਇਕੋ ਇਕ ਵਸੀਲਾ ਪ੍ਰਤੀਤ ਹੁੰਦਾ ਸੀ, ਐਮਰਸਤਦਮ, ਵਿਚ ਛੋਟੇ ਜੇਹੇ ਯਹੂਦੀ ਸਮੂਹ ਨੂੰ ਬਿਖਰ ਜਾਣ ਤੋਂ ਬਚਾਣ ਦਾ, ਅਤੇ ਲਗ ਭਗ, ਅੰਤਮ ਵਸੀਲਾ ਏਕਤਾ ਨੂੰ ਸੁਰਖਿਅਤ, ਕਰਨ ਦਾ ਅਤੇ ਇਸ ਤਰ੍ਹਾਂ ਸੰਸਾਰ ਭਰ ਵਿਚੋਂ ਬਿਖਰੇ ਹੋਏ ਯਹੂਦੀਆਂ ਦੇ ਬਚੇ ਰਹਿਣ ਨੂੰ ਸੁਨਿਸਚਤ ਕਰਨ ਦਾ। ਜੇ ਉਨ੍ਹਾਂ ਦਾ ਆਪਣਾ ਕੋਈ ਰਾਜ ਹੁੰਦਾ ਆਪਣਾ ਨਾਗਰਿਕ ਕਾਨੂੰਨ, ਧਰਮ ਨਿਰਪੇਖ ਸ਼ਕਤੀ ਤੇ ਸੱਤਾ ਵਾਲੀਆਂ ਕੋਈ ਆਪਣੀਆਂ ਸੰਸਥਾਵਾਂ ਜਿਨ੍ਹਾਂ ਨਾਲ ਅੰਦਰਲੀ ਤੇ ਬਾਹਰਲੀ ਏਕਤਾ ਨੂੰ ਬਲ ਨਾਲ ਕਾਇਮ ਰਖਿਆ ਜਾ ਸਕਦਾ, ਤਾਂ ਹੋ ਸਕਦਾ ਹੈ ਕਿ ਉਹ ਵਧੀਕ ਸਹਨਸ਼ੀਲ ਹੋਏ ਉਦੋਂ, ਪਰ ਉਨ੍ਹਾਂ ਦਾ ਧਰਮ ਹੀ ਉਨ੍ਹਾਂ ਲਈ ਦੇਸ਼ ਭਗਤੀ ਤੇ ਉਨ੍ਹਾਂ ਦਾ ਵਿਸ਼ਵਾਸ ਸੀ, ਧਰਮ ਸੰਸਥਾ ਉਨ੍ਹਾਂ ਦੇ ਸਾਮਾਜਿਕ ਤੇ ਰਾਜ ਨੈਤਿਕ ਜੀਵਨ ਦੀ ਕੇਂਦਰ ਸੀ ਜਿਵੇਂ ਕਿ ਰਹੁਰੀਤੀ ਤੇ ਪੂਜਾ ਦੀ ਅਤੇ ਉਹ ਬਾਈਕਲ ਜਿਸ ਦੀ ਸਤਯਤਾ ਬਾਰੇ ਸਪਾਈਨੋਜ਼ਾਂ ਨੇ ਸ਼ੰਕਾ ਕੀਤੀ ਸੀ ਉਹ ਉਨ੍ਹਾਂ ਦੇ ਰਾਸ਼ਟ੍ਰ ਦੀ ਸਫ਼ਰੀ ਪਿਤਾ ਧਰਤੀ ਸੀ, ਉਹ ਸਮਝਦੇ ਸਨ ਕਿ ਪਰਿਸਥਿਤੀਆਂ ਹੇਠ, ਅਪ ਧਰਮ, ਰਾਜ ਦੋਹ ਤੇ ਸਹਨਸ਼ੀਲਤਾ ਆਤਮ ਘਾਤ मी।
ਕੋਈ ਆਦਮੀ ਮਹਸੂਸ ਕਰਦਾ ਹੈ ਕਿ ਉਨ੍ਹਾਂ ਨੂੰ ਇਹ ਸਾਰੇ ਜੋਖਮ ਬਹਾਦਰੀ ਨਾਲ ਸਹਾਰਨੇ ਚਾਹੀਦੇ ਸਨ, ਪਰ ਕਿਸੇ ਆਦਮੀ ਬਾਰੇ ਨਿਆਇਕਾਰੀ ਨਾਲ ਨਿਰਣੈ ਕਰਨਾ ਏਨਾ ਹੀ ਕਠਨ ਹੁੰਦਾ ਹੈ, ਜਿਨਾ ਕਿ ਆਪਣੀ ਖਲੜੀ ਤੋਂ ਬਾਹਰ ਨਿਕਲਣ: ਸ਼ਾਇਦ ਐਮਸਤਰਦਮ ਦੇ ਸਾਰੇ ਯਹੂਦੀਆਂ ਦੇ ਭਾਈਚਾਰੇ ਦਾ ਅਧਿਆਤਮਕ ਪ੍ਰਮੁਖ ਮਾਨਸੇਤ ਬਿਨ ਇਸਰਾਈਲੇ ਕੋਈ ਅਜੇਹਾ ਸਮਝੋਤੇ ਵਾਲਾ ਫਾਰਮੂਲਾ ਲਭ ਸਕਦਾ ਜਿਸ ਦੇ ਅੰਦਰਵਾਰ, ਧਰਮ ਸੰਸਥਾ ਤੇ ਫ਼ਿਲਾਸਫ਼ਰ ਦੋਵੇਂ ਕੋਈ ਅਜੇਹੀ ਗੁੰਜਾਇਸ਼ ਲਭ ਲੈਂਦੇ ਜਿਸ ਨਾਲ ਪਰਸਪਰ ਸ਼ਾਂਤੀ ਨਾਲ ਰਹਿ ਸਕਦੇ ਪਰ ਇਹ ਮਹਾਨ ਧਾਰਮਕ ਆਗੂ ਤਦੋਂ ਲੰਡਨ ਵਿਚ ਕਰਾਮ ਵੱਲ ਨੂੰ ਯਹੂਦੀਆਂ ਲਈ ਇੰਗਲੈਂਡ ਨੂੰ ਖੁਲ੍ਹਾ ਕਰ ਦੇਣ ਦੀ ਪ੍ਰੇਰਨਾ ਕਰ ਰਿਹਾ ਸੀ । ਵਿਧਾਤਾ ਨੇ ਲਿਖ ਰਖਿਆ ਸੀ ਕਿ ਸਪਾਈਨੋਚਾ ਸਾਰੇ ਸੰਸਾਰ ਦਾ ਹੋ ਜਾਏ।
- ਨਵਿਰਤੀ ਅਤੇ ਮੌਤ
ਉਸ ਨੇ ਇਸ ਛੇਕੇ ਜਾਣ ਨੂੰ ਇਹ ਕਹਿੰਦਿਆਂ ਹੋਇਆਂ ਅਡੋਲ ਹੌਸਲੇ ਨਾਲ ਲਿਆ “ਇਹ ਮੈਨੂੰ ਕਿਸੇ ਵੀ ਅਜਿਹੀ ਚੀਜ਼ ਲਈ ਮਜਬੂਰ ਨਹੀਂ ਕਰਦਾ, ਜੇਹੜੀ ਕਿ ਮੈਂ ਕਿਸੇ ਵੀ ਹਾਲਤ ਵਿਚ ਨਾ ਕੀਤੀ ਹੁੰਦੀ ।” ਪਰ ਇਹ ਅਨੇਰੇ ਵਿਚ ਸੀਟੀ ਮਾਰਨ ਵਾਲੀ ਗੱਲ ਸੀ । ਅਸਲ ਵਿਚ ਨਵਯੁਵਕ ਵਿਦਿਆਰਥੀ ਨੇ ਆਪਣੇ ਆਪ ਨੂੰ ਤਲਖ ਤੌਰ ਤੇ ਅਤੇ ਦਯਾ ਹੀਨ ਰੂਪ ਵਿਚੋਂ ਇਕਲ ਮਕਲਾ ਦੇਖਿਆ । ਕੋਈ ਵੀ ਚੀਜ਼ ਏਨੀ ਭਿਆਨਕ ਨਹੀਂ ਹੁੰਦੀ, ਜਿੰਨੀ ਕਿ ਇਕਲਤਾ, ਅਤੇ ਇਸ ਦੇ ਬਹੁਤ ਘਟ ਅਜੇਹੇ ਰੂਪ, ਜੇਹਾ ਕਿ ਕਿਸੇ ਯਹੂਦੀ ਨੂੰ ਆਪਣੇ ਸਾਰੇ ਲੋਕਾਂ ਨਾਲੋਂ ਵਖਰਾ ਕਰ ਰਖਣਾ ਸਪਾਈਨੋਜ਼ਾ ਨੇ ਅਗੇ ਹੀ ਆਪਣੇ ਪੁਰਾਣੇ ਨਿਸ਼ਚੇ ਦੀ ਹਾਨੀ ਨਾਲ ਕਾਫੀ ਕਸ਼ਟ ਸਹਾਰਿਆ ਸੀ । ਆਪਣੇ ਮਨ ਅੰਦਰਲੀ ਸਾਮਗ੍ਰੀ ਨੂੰ ਇਸ ਤਰ੍ਹਾਂ ਜੜ੍ਹ ਤੋਂ ਉਖਾੜ ਦੇਣਾ, ਇਕ ਵਡਾ ਉਪਰੇਸ਼ਨ ਹੁੰਦਾ ਹੈ, ਤੇ ਇਸ ਨਾਲ ਬਹੁਤ ਸਾਰੇ ਜ਼ਖਮ ਪਿਛੇ ਬਚੇ ਰਹਿ ਜਾਂਦੇ ਹਨ। ਜੇ ਸਪਾਈਨੋਜ਼ਾ ਨੇ ਕਿਸੇ ਹੋਰ ਧਰਮ ਦਾਇਰੇ ਅੰਦਰ ਪ੍ਰਵੇਸ ਕਰ ਲਿਆ ਹੁੰਦਾ । ਕਿਸੇ ਹੋਰ ਅਜੇਹੀ ਪਰੰਪਰਾ ਨਿਸ਼ਠਤਾ ਨੂੰ ਅੰਗੀਕਾਰ ਕਰ ਲਿਆ ਹੁੰਦਾ ਜਿਸ ਅੰਦਰ ਮਨੁੱਖ, ਸੂਰਾਂ ਵਾਂਗ ਨਿਘ ਲੈਣ ਲਈ ਜਮਘਟਾ ਬੰਨ੍ਹ ਕੇ ਇਕਠੇ ਹੋਏ ਰਹਿੰਦੇ ਸਨ ਤਾਂ ਉਸ ਨੇ ਇਕ ਪ੍ਰਤਿਸ਼ਠਤ, ਬਦਲੇ ਹੋਏ ਧਰਮ ਅਵਲੰਭੀ ਦੇ ਰੂਪ ਵਿਚ, ਉਸ ਜੀਵਨ ਦਾ ਕੁਝ ਕੁ ਭਾਗ ਪ੍ਰਾਪਤ ਕਰ ਲਿਆ ਹੁੰਦਾ, ਜਿਹੜਾ ਕਿ ਆਪਣੀ ਜਾਤੀ ਤੇ ਪਰਵਾਰ ਤੋਂ ਬਿਲਕੁਲ ਛੇਕੇ ਜਾਣ ਨਾਲ ਉਸ ਨੇ ਗੁਆ ਲਿਆ ਸੀ । ਪਰ ਉਹ ਕਿਸੇ ਵੀ ਹੋਰ ਸੰਪਰਦਾਇ ਵਿਚ ਸ਼ਾਮਿਲ ਨਾ ਹੋਇਆ, ਤੇ ਆਪਣਾ ਜੀਵਨ ਇਕਲ ਵਿਚੋਂ ਹੀ ਬਿਤਾਇਆ। ਉਸ ਦਾ ਪਿਤਾ ਜਿਸ ਨੇ ਆਪਣੇ ਪੁਤਰ ਦੀ ਹੈਬਰਯੂ ਭਾਸ਼ਾ ਦੀ ਵਿਦਵਤਾ ਤੋਂ ਆਸ ਲਾਈ ਰਖੀ ਸੀ, ਉਸ ਨੇ ਉਸ ਨੂੰ ਬਾਹਰ ਕਢ ਦਿਤਾ, ਉਸ ਦੀ ਭੈਣ ਨੇ ਛਲ ਨਾਲ ਉਸ ਨੂੰ ਥੋੜ੍ਹੀ ਜੇਹੀ ਜਦੀ ਜਾਇਦਾਦ ਤੋਂ ਵੰਚਤ ਕਰਨ ਦਾ ਜਤਨ ਕੀਤਾ । ਉਸ ਦੇ ਪਹਿਲੇ ਸਮੇਂ ਦੇ ਮਿਤਰ ਉਸ ਤੋਂ ਮੂੰਹ ਮੋੜ ਗਏ, ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਪਾਈਨੌਜ਼ਾ ਅੰਦਰ ਕੋਈ ਵਿਨੋਦਾ ਭਾਵ ਨਹੀਂ । ਅਤੇ ਕੋਈ ਹੈਰਾਨੀ ਦੀ ਗੱਲ ਨਹੀ, ਜੇਕਰ ਕਦੀ ਕਦੀ ਕਾਨੂੰਨ ਦੇ ਰਖਵਾਲਿਆਂ ਦਾ ਖਿਆਲ ਕਰਕੇ ਉਹ ਕੁਝ ਤਲਖੀ ਨਾਲ ਕਹਿ ਉਠਦਾ ਹੈ—
ਉਹ ਲੋਕ ਜਿਹੜੇ ਕਿ ਫ਼ਿਲਾਸਫ਼ਾਦਾਨਾ ਦੇ ਤੌਰ ਤੇ ਕਰਾਮਾਤਾਂ ਦੇ ਕਾਰਨਾਂ ਨੂੰ ਲਭਣਾ ਤੇ ਚੀਜ਼ਾਂ ਵਸਤਾਂ ਦੀ ਅਸਲੀਅਤ ਨੂੰ ਸਮਝਣਾ ਚਾਹੁੰਦੇ ਹਨ; ਤੇ ਮੂਰਖਾਂ ਵਾਂਗ ਇਨ੍ਹਾਂ ਵਲ ਹੈਰਾਨੀ ਨਾਲ ਝਾਕੀ ਜਾਣਾ ਪਸੰਦ ਨਹੀਂ ਕਰਦੇ ਉਨ੍ਹਾਂ ਨੂੰ ਛੇਤੀ ਹੀ ਕਾਫਰ ਤੇ ਅਸਰਥਕ ਸਮਝਿਆ ਜਾਣ ਲਗ ਪੈਂਦਾ ਤੇ ਉਨ੍ਹਾਂ ਲੋਕਾਂ ਰਾਹੀਂ ਅਜੇਹਾ ਹੀ ਘੋਸ਼ਿਤ ਵੀ ਕਰ ਦਿਤਾ ਜਾਂਦਾ ਹੈ, ਜਿਨ੍ਹਾਂ ਨੂੰ ਆਮ ਲੋਕ ਕੁਦਰਤ ਤੇ ਦੇਵਤਿਆਂ ਦੇ ਵਿਆਖਿਆਕਾਰਾਂ ਦੇ ਰੂਪ ਵਿਚ ਪੂਜਦੇ ਹਨ । ਕਿਉਂ ਜੋ ਇਹ ਲੋਕ ਜਾਣਦੇ ਹੁੰਦੇ ਹਨ, ਕਿ ਇਕ ਵਾਰੀ ਜਦੋਂ ਅਗਿਆਨ ਦੂਰ ਕਰ ਦਿੱਤਾ ਗਿਆ ਤਾਂ ਉਹ ਹੈਰਾਨੀ ਜਾਂਦੀ ਰਹੇਗੀ ਜਿਹੜੀ ਕਿ ਇਕੋ ਇਕ ਵਸੀਲਾ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦਾ ਅਧਿਕਾਰ ਸੁਰਖਿਅਤ ਰਹਿੰਦਾ ਹੈ।
ਹਦ ਦਰਜੇ ਦਾ ਛੇਕੜਲਾ ਅਨੁਭਵ ਛੇਕੇ ਜਾਣ ਤੋਂ ਛੇਤੀ ਹੀ ਮਗਰੋਂ ਆ ਗਿਆ। ਇਕ ਰਾਤ ਨੂੰ ਜਦੋਂ ਕਿ ਸਪਾਈਨੌਜ਼ਾਂ ਗਲੀਆਂ ਵਿਚੋਂ ਦੀ ਤੁਰਿਆ ਜਾ ਰਿਹਾ ਸੀ ਤਾਂ ਕੋਈ ਇਕ ਸ਼ਰਧਾਲੂ ਲਫੰਗਾ ਜਿਹੜਾ ਆਪਣੀ ਧਰਮ ਨਿਸਚਾ ਦਾ ਸਬੂਤ ਕਤਲ ਨਾਲ ਦੇਣ ਉਤੇ ਤੁਲਿਆ ਬੈਠਾ ਸੀ, ਉਸ ਨੇ ਖਿਚੀ ਖੰਜਰ ਨਾਲ ਨਵਯੁਵਕ ਵਿਦਿਆਰਥੀ ਉਤੇ ਵਾਰ ਕਰ ਦਿਤਾ । ਸਪਾਈਨੋਜ਼ਾ ਛੇਤੀ ਨਾਲ ਇਕ ਪਾਸੇ ਹੋ, ਗਰਦਨ ਉਤੇ ਥੋੜੇ ਜੇਹੇ ਜ਼ਖ਼ਮ ਨਾਲ ਬਚ ਗਿਆ। ਇਹ ਸਿਟਾ ਕਢਦਿਆਂ ਹੋਇਆ ਕਿ ਸੰਸਾਰ ਵਿਚੋਂ ਬਹੁਤ ਥੋੜ੍ਹੀਆਂ ਬਾਵਾਂ ਅਜੇਹੀਆਂ ਗਿਆ । ਇਹ ਫਿਲਾਸਫਰ ਹੋਣਾ ਸੁਰਖਿਆ ਹੋਵੇ, ਉਹ ਅੰਮਸਤਰ ਦਮ ਦੇ ਬਾਹਰ ਹਨ ਜਿਥੇਦਕ ਆਉਂਟਰਡੇਕ ਨਾਮ ਦੀ ਸੜਕ ਉਤੇ ਮਿਆਨੀ ਛੱਤ ਦੇ ਇਕ ਸ਼ਾਂਤ ਕਮਰੇ ਵਿਚ ਰਹਿਣ ਲਈ ਚਲਾ ਗਿਆ। ਸੰਭਵ ਤੌਰ ਤੇ ਇਸ ਹੀ ਸਮੇਂ ਉਸ ਨੇ ਆਪਣਾ ਨਾਮ ਬਰੂਚ ਤੋਂ ਬਦਲ ਰਹਿਣਾ ਇਕਤ ਰੱਖ ਲਿਆ ਸੀ । ਉਸ ਦਾ ਪ੍ਰਾਹੁਣਾਚਾਰ ਤੇ ਉਸ ਦੀ ਪਤਨੀ ਮੈਨੋਨਾਈਟ ਸੰਪਰ- ਜਾਇਦੇ ਈਸਾਈ ਸਨ। ਅਤੇ ਕਿਸੇ ਹਦ ਤਕ ਇਕ ਅਪਧਰਮੀ ਦੀ ਹਾਲਤ ਨੂੰ ਸਮਝ ਸਕਦੇ ਸਨ । ਉਨ੍ਹਾਂ ਨੂੰ ਉਸ ਦਾ ਉਦਾਸ ਕ੍ਰਿਪਾਲ ਚੇਹਰਾ ਚੰਗਾ ਲਗਦਾ ਸੀ, (ਓਹ ਜਿਨ੍ਹਾਂ ਨੇ ਬਹੁਤ ਵਧੀਕ ਦੁਖ ਕਸ਼ਟ ਸਹਾਰਿਆ ਹੁੰਦਾ ਹੈ ਉਹ ਜਾਂ ਤਾਂ ਬੜੇ ਤਲਖ ਜਾਂ ਬੜੇ ਸਾਊ ਹੋ ਜਾਂਦੇ ਹਨ) ਅਤੇ ਖੁਸ਼ ਹੁੰਦੇ ਸਨ ਜਦੋਂ ਕਦੀ ਕਦੀ ਉਹ ਕਿਸੇ ਸ਼ਾਮ ਨੂੰ ਹੇਠਾਂ ਉਤਰ ਕੇ ਉਨ੍ਹਾਂ ਨਾਲ ਕੁਝ ਖਾਣ ਪੀਣ ਤੇ ਉਨ੍ਹਾਂ ਦੀ ਸਾਧਾਰਣ ਗੱਲਬਾਤ ਵਿਚ ਸਾਂਝ ਕਰ ਲੈਂਦਾ । ਪਹਿਲਾਂ ਤਾਂ ਉਹ ਆਪਣੀ ਜੀਵਕਾ ਵਾਨਦੇਨ ਐਦੇ ਦੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਕੇ ਕਮਾਂਦਾ ਰਿਹਾ ਤੇ ਫਿਰ ਐਨਕਾਂ ਦੇ ਸ਼ੀਸ਼ਿਆਂ ਨੂੰ ਪਾਲਿਸ਼ ਕਰਕੇ, ਜਿਵੇਂ ਕਿ ਉਸਮ-ਸਹ (Refractony) ਸਾਮਗ੍ਰੀ ਨਾਲ ਵਰਤ ਵਰਤਾਰਾ ਕਰਨਾ ਉਸ ਦਾ ਸੁਭਾਵ ਹੋਵੇ । ਯਹੂਦੀ ਭਾਈਚਾਰੇ ਵਿਚ ਰਹਿੰਦਿਆਂ ਹੋਇਆਂ ਉਸ ਨੇ ਐਨਕਸਾਜੀ ਵਿਹਾਰ ਸਿੱਖ ਲਿਆ ਹੋਇਆ ਸੀ। ਇਹ ਚੀਜ਼ ਯਹੂਦੀ ਰਿਵਾਜ ਅਨੁਸਾਰ ਸੀ, ਕਿ ਹਰੇਕ ਵਿਦਿਆਰਥੀ ਕੋਈ ਬਹਸ਼ਤ ਸ਼ਿਲਪਕਾਰੀ ਸਿਖ ਲਵੇ ਨਾ ਕੇਵਲ ਇਸ ਲਈ ਕਿ ਅਧਿਐਨ ਤੇ ਦਿਆਨਤਕਾਰ ਕਿਰਤ ਨਾਲ ਆਜੀਵਕਾ ਘਟ ਹੀ ਕਦੀ ਕਮਾਈ ਜਾ ਸਕਦੀ ਹੈ, ਸਗੋਂ ਜਿਵੇਂ ਕਿ ਗਾਮਾਲੀਲ ਨੇ ਕਿਹਾ ਸੀ, ਕਿਰਤ ਵਿਰਤ ਕਿਸੇ ਆਦਮੀ ਨੂੰ ਸਦਗੁਣੀ ਬਣਾਈ ਰਖਦੀ ਹੈ ਜਦੋਂ ਕਿ “ਹਰੇਕ ਸੁਸਿਖਅਤ ਆਦਮੀ ਜਿਹੜਾ ਕੋਈ ਨਾ ਕੋਈ ਕਸਬ ਸਿਖਣ ਤੋਂ ਅਸਮਥ ਰਹਿੰਦਾ ਹੈ ਉਹ ਇਕ ਲੋਫਰ ਬਣ ਜਾਂਦਾ ਹੈ ।”
ਪੰਜ ਸਾਲ ਮਗਰੋਂ 1660 ਵਿਚ ਉਸ ਦਾ ਪ੍ਰਾਹੁਣਾਚਾਰ ਲੀਡਨ ਦੇ ਨੇੜੇ ਰਾਈਨਜ਼—ਬਰਗ ਨੂੰ ਚਲਾ ਗਿਆ ਤੇ ਸਪਾਈਨੋਜ਼ਾ ਵੀ ਉਸ ਦੇ ਨਾਲ ਹੀ । ਉਹ ਮਕਾਨ ਅਜੇ ਵੀ ਕਾਇਮ ਹੈ ਤੇ ਸੜਕ ਦਾ ਨਾਮ ਫਿਲਾਸਫ਼ਰ ਦੇ ਨਾਮ ਤੇ ਪੈ ਗਿਆ ਹੋਇਆ ਹੈ। ਇਹ ਵਰੇ ਸਾਦਾ ਜੀਵਨ ਤੇ ਉਚੇ ਚਿੰਤਨ ਦੇ ਸਨ। ਕਦੀ ਕਦੀ ਉਹ ਦੋ ਤੋਂ ਤਿੰਨ ਦਿਨ ਤਕ ਲਗਾਤਾਰ ਆਪਣੇ ਕਮਰੇ ਅੰਦਰ ਠਹਿਰਿਆ ਰਹਿੰਦਾ, ਬਿਨ੍ਹਾਂ ਮਿਲਣ ਗਿਲਣ ਦੇ ਤੇ ਉਸ ਦਾ ਨਿਰਮਾਣ ਭੋਜਨ ਉਥੇ ਹੀ ਲੈ ਆਂਦਾ ਜਾਂਦਾ। ਐਨਕਾਂ ਦੇ ਸ਼ੀਸ਼ੇ ਤਾਂ ਚੰਗੇ ਬਣਾਏ ਜਾਂਦੇ ਸਨ ਪਰ ਏਨੇ ਲਗਾਤਾਰ ਤੌਰ ਤੇ ਨਹੀਂ ਕਿ ਸਪਾਈਨੇਜ਼ਾ ਨਿਰਬਾਹ ਮਾਤ੍ਰਾਂ ਤੋਂ ਵਧੀਕ ਕੁਝ ਕਮਾ ਸਕਦਾ। ਉਹ ਸਿਆਣਪ ਨੂੰ ਏਨਾ ਪਿਆਰ ਕਰਦਾ ਸੀ, ਕਿ ਇਕ ਸਫਲ ਆਦਮੀ ਬਣ ਨਹੀਂ ਸੀ ਸਕਦਾ । ਕਾਲਰਸ ਜੇਹੜਾ ਕਿ ਇਨ੍ਹਾਂ ਨਿਵਾਸ ਟਿਕਾਣਿਆਂ ਉਤੇ ਉਸ ਦੇ ਮਗਰ ਮਗਰ ਹੀ ਰਿਹਾ ਤੇ ਜਿਸ ਨੇ ਫਿਲਾਸਫਰ ਦਾ ਥੋੜਾ ਜੇਹਾ ਜੀਵਨ ਉਨ੍ਹਾਂ ਆਦਮੀਆਂ ਦੀਆਂ ਰੀਪੋਰਟਾਂ ਦੇ ਆਧਾਰ ਉਤੇ ਲਿਖਿਆ ਜਿਹੜੇ ਉਸ ਦੇ ਜਾਣੂ ਰਹੇ ਸਨ, ਇਸ ਤਰ੍ਹਾਂ ਕਹਿੰਦਾ ਹੈ ਹਰ ਸਮਾਹੀ ਨੂੰ ਆਪਣਾ ਹਿਸਾਬ ਕਿਤਾਬ ਬਣਾ ਲੈਣ ਵਿਚ ਉਹ ਬੜਾ ਸਾਵਧਾਨ ਹੁੰਦਾ ਸੀ। ਅਜੇਹਾ ਕੁਝ ਉਹ ਇਸ ਲਈ ਕਰਦਾ ਸੀ ਤਾਂ ਜੋ ਜਿੰਨਾ ਕੁਝ ਉਸ ਨੇ ਸਾਲ ਵਿਚ ਖਰਚ ਕਰਨਾ ਹੁੰਦਾ ਉਸ ਨਾਲ ਵਧ ਜਾਂ ਘਟ ਖਰਚ ਨਾ ਹੁੰਦਾ। ਅਤੇ ਕਦੀ ਕਦੀ ਉਹ ਘਰ ਦੇ ਲੋਕਾਂ ਨੂੰ ਕਿਹਾ ਕਰਦਾ ਕਿ ਉਸ ਦੀ ਹਾਲ ਖਰਚ ਅਜਹੇ ਸਪ ਦੀ ਸੀ ਜੇਹੜਾ ਕਿ ਆਪਣੀ ਪਿੰਡ ਉਸ ਦੇ ਮੂੰਹ ਵਿਚ ਪਾਕੇ ਘੇਰਾ ਬਣਾਂਦਾ ਹੈ; ਇਹ ਪ੍ਰਗਟ ਕਰਨ ਲਈ ਕਿ ਸਾਲ ਦੇ ਅੰਡ ਉਤੇ ਉਸ ਪਾਸ ਕੁਝ ਵੀ ਬਾਕੀ ਨਹੀਂ ਰਹਿ ਜਾਂਦਾ ।ਇਹ ਪਰ ਆਪਣੇ ਨਿਰਮਾਣ ਜੇਹੇ ਢੰਗ ਨਾਲ ਉਹ ਪ੍ਰਸੰਨ ਸੀ। ਕਿਸੇ ਇਕ ਆਦਮੀ ਨੂੰ ਜਿਸ ਨੇ ਉਸ ਨੂੰ ਵਿਵੇਕ ਵਿਚਾਰ ਦੀ ਥਾਂ, ਸੁਤੀ, ਜਾਂ ਇਲਹਾਮ ਵਿਚ ਭਰੋਸਾ ਕਰਨ ਦੀ ਸਲਾਹ ਦਿਤੀ ਸੀ, ਉਸ ਨੇ ਉੱਤਰ ਦਿਤਾ ਸੀ ”ਆਪਣੀ ਸਮਝ ਸੋਚ ਨਾਲ ਲਭਿਆ ਫਲ ਜੇ ਕਦੀ ਕਿਸੇ ਵੇਲੇ, ਨਕਲੀ ਵੀ ਹੋਵੇ ਤਾਂ ਵੀ ਇਹ ਮੈਨੂੰ ਅਸੰਤੁਸ਼ਟ ਨਹੀਂ ਕਰਦਾ, ਕਿਉਂ ਜੋ ਇਸ ਨੂੰ ਪ੍ਰਾਪਤ ਕਰਨ ਵਿਚ ਮੈਂ ਪ੍ਰਸੰਨ ਹੁੰਦਾ ਹਾਂ, ਤੇ ਆਪਣੇ ਦਿਨ ਠੰਡੇ ਸਾਹ ਭਰਨ ਤੇ ਦੁਖੀ ਹੁੰਦੇ ਰਹਿਣ ਵਿਚ ਬਤੀਤ ਕਰਨ ਦੀ ਥਾਂ, ਸ਼ਾਂਤੀ, ਅਡੋਲਤਾ ਤੇ ਅਨੰਦ ਵਿਚ ਬਤੀਤ ਕਰਦਾ ਹੈ ।” ਕੋਈ ਇਕ ਸਿਆਣਾ ਵਿਅਕਤੀ ਕਹਿੰਦਾ ਹੈ, ”ਜੇ ਨੈਪੋਲੀਅਨ ਏਨਾ ਹੀ ਸੂਝਵਾਨ ਹੁੰਦਾ ਜਿੰਨਾ ਕਿ ਸਪਾਈਨੋਜ਼ਾਂ ਤਾਂ ਉਸ ਨੇ ਕਿਸੇ ਮਿਆਨੀ ਛਤ ਵਿਚ ਰਹਿਕੇ ਚਾਰ ਪੁਸਤਕਾਂ ਲਿਖ ਦਿਤੀਆਂ ਹੁੰਦੀਆਂ।”
ਸਪਾਈਨੋਜ਼ਾਂ ਦੇ ਜਿਹੜੇ ਚਿਤ੍ਰ ਸਾਡੇ ਤਕ ਅਪੜਦੇ ਹਨ, ਉਨ੍ਹਾਂ ਵਿਚ ਅਸੀਂ ਕਾਲਰਸ ਦੇ ਆਧਾਰ ਉਤੇ ਉਸ ਦੇ ਨਿਰੂਪਣ ਬਾਰੇ ਇਨ੍ਹਾਂ ਸ਼ਬਦਾਂ ਦਾ ਵਾਧਾ ਕਰ ਸਕਦੇ ਹਾਂ “ਉਹ ਦਰਮਿਆਨੇ ਕਦ ਦਾ ਸੀ। ਉਸ ਦੇ ਚਿਹਰੇ ਦੀਆਂ ਰੂਪ ਰੇਖਾਵਾਂ ਚੰਗੀਆਂ ਸਨ, ਚਮੜੀ ਕੁਝ ਪਕੀ, ਵਾਲ ਕਾਲੇ ਤੇ ਘੁੰਗਰਾਲੇ, ਤੇ ਭਰਵਟੇ ਲੰਮੇ ਤੇ ਕਾਲੇ, ਜਿਨ੍ਹਾਂ ਤੋਂ ਕੋਈ ਆਦਮੀ ਸਹਜੇ ਹੀ ਅਨੁਮਾਨ- ਕਰ ਸਕਦਾ ਸੀ ਕਿ ਉਹ ਪੁਤਰਗਾਲੀ ਯਹੂਦੀਆਂ ਦੀ ਜੱਦ ਵਿਚੋਂ ਸੀ । ਜਿਥੋਂ ਤੀਕ ਕਪੜਿਆਂ ਦਾ ਵਾਸਤਾ ਹੈ, ਇਨ੍ਹਾਂ ਬਾਰੇ ਉਹ ਬੜਾ ਹੀ ਲਾਪ੍ਰਵਾਹ ਰਹਿੰਦਾ ਸੀ, ਤੇ ਇਹ ਨਖਿਧ ਨਾਗਰਿਕ ਦੇ ਕਪੜਿਆਂ ਨਾਲੋਂ ਕਿਸੇ ਤਰ੍ਹਾਂ ਵੀ ਚੰਗੇ ਨਹੀਂ ਸਨ ਹੁੰਦੇ। ਰਾਜ ਸਰਕਾਰ ਦਾ ਕੋਈ ਇਕ ਸਭ ਵਧੀਕ ਪ੍ਰਤਿਸ਼ਠਤ ਪਰਿਸ਼ਦ-ਮੈਂਬਰ ਉਹਨੂੰ ਮਿਲਣ ਗਿਆ ਤਾਂ ਉਸ ਨੂੰ ਸਵੇਰੇ ਦੇ ਭੈੜ ਭੁਛਕੇ ਜੇਹੇ ਚੋਗੇ ਵਿਚ ਵੇਖਕੇ, ਇਸ ਬਾਰੇ ਉਸ ਨੂੰ ਉਲਾਮਾ ਦਿਤਾ ਤੇ ਇਕ ਹੋਰ ਭੇਟਾ ਕਰਨਾ ਚਾਹਿਆ। ਸਪਾਈਨੇਜ਼ਾਂ ਨੇ ਉੱਤਰ ਦਿਤਾ ਕਿ ਕੋਈ ਆਦਮੀ ਇਕ ਸੋਹਣੇ ਚੋਗੇ ਨਾਲ ਹੀ ਚੰਗੇਰਾ ਨਹੀਂ ਸੀ ਬਣ ਜਾਂਦਾ ਤੇ ਨਾਲ ਹੀ ਕਹਿ ਦਿਤਾ “ਥੋੜੀ ਕੀਮਤ ਵਾਲੀਆਂ ਜਾਂ ਬਿਲਕੁਲ ਹੀ ਬੇਕੀਮਤੀ ਜੋਹੀਆਂ ਚੀਜ਼ਾਂ ਨੂੰ ਕਿਸੇ ਕੀਮਤੀ ਢਕਣਾ ਵਿਚ ਲਪੇਟ ਕੇ ਰਖਣਾ ਅਯੁਕਤ ਹੁੰਦਾ ਹੈ ।” ਸਪਾਈਨੇਜ਼ਾਂ ਦੀ ਪੋਸ਼ਾਕ ਬਾਰੇ ਫਿਲਾਸਫੀ ਸਦਾ ਅਜੇਹੀ ਤਪਸ੍ਰੀ ਭਾਂਤ ਦੀ ਨਹੀਂ ਸੀ ਹੁੰਦੀ । ਉਹ ਲਿਖਦਾ ਹੈ; “ਕੋਈ ਇਕ ਅਵਿਵਸਥਤ ਤੇ ਭਦੀ ਜੇਹੀ, ਰਹਿਣੀ ਹੀ ਸਾਨੂੰ ਸੁਘੜ ਵਿਅਕਤੀ ਨਹੀਂ ਬਣਾ ਦੇਂਦੀ; ਕਿਉਂ ਜੋ ਵਿਅਕਤਕ ਪ੍ਰਗਟਾਵ ਵਿਚ, ਵਿਖਾਈ ਗਈ ਲਾਪਰਵਾਹੀ ਤਾਂ ਇਕ ਅਜੇਹੀ ਦੀਨ ਤਬੀਅਤ ਦਾ ਪਤਾ ਦੇਂਦੀ ਹੈ ਜਿਸ ਵਿਚ ਸਚੀ ਸਿਆਣਪ ਨੂੰ ਕੋਈ ਸੁਯੋਗ ਨਿਵਾਸ ਸਥਾਨ ਨਹੀਂ ਮਿਲ ਸਕਦਾ ਤੇ ਵਿਗਿਆਨ ਨੂੰ ਵੀ ਕੇਵਲ ਅਵਿਵਸਥਾ ਤੇ ਬੇਥਵੇ-ਪਨਨ ਨਾਲ ਹੀ ਵਾਸਤਾ ਪੈਂਦਾ ਹੈ ।”
ਰਾਈਨਸਬਰਗ ਵਿਚ ਰਹਿਣ ਦੇ ਪੰਜ ਸਾਲਾਂ ਦੇ ਸਮੇਂ ਵਿਚ ਹੀ ਸਪਾਈਨੇਜ਼ਾਂ ਨੇ “ਬੁੱਧੀ ਦੇ ਸੁਧਾਰ ਸੰਬੰਧੀ” ਨਾਮ ਦਾ ਛੋਟਾ ਜੇਹਾ ਟੈਕਟ ਅਤੇ ਰੇਖਾ ਗਣਿਤਕ ਵਿਧੀ ਨਾਲ ਸਿਧ ਕੀਤਾ ਗਿਆ ”ਨੀਤੀ ਸਾਸ਼ਤ,” ਲਿਖਿਆ ਸੀ । ਪੁਸਤਕ 1665 ਵਿਚ ਸਮਾਪਤ ਹੋਈ ਸੀ, ਪਰ ਦੱਸ ਵਰ੍ਹਿਆਂ ਤੀਕ ਸਪਾਈਨੋਜ਼ਾਂ ਨੇ ਇਸ ਨੂੰ ਪ੍ਰਕਾਸ਼ਤ ਕਰਨ ਲਈ ਕੋਈ ਜਤਨ ਨਾ ਕੀਤਾ। 1668 ਵਿਚ ਐਡਰੀਅਨ ਕੋਇਰ ਬਾਗ ਨੂੰ ਸਪਾਈਨੌਜ਼ਾਂ ਵਰਗੀਆਂ ਹੀ ਰਾਵਾਂ ਛਾਪਣ ਕਰਕੇ ਦਸ ਸਾਲ ਦੀ ਕੈਦ ਕੀਤੀ ਗਈ। 1675 ਵਿਚ ਜਦੋਂ ਸਪਾਈਨੋਜ਼ਾਂ ਐਮਰਸਤਦਮ ਵਿਚ ਇਸ ਭਰੋਸੇ ਨਾਲ ਪਹੁੰਚਾ ਕਿ ਹੁਣ ਉਹ ਆਪਣੀ ਪ੍ਰਧਾਨ ਰਚਨਾ ਨੂੰ ਸੁਰਖਿਆ ਨਾਲ ਪ੍ਰਕਾਸ਼ਤ ਕਰ ਸਕਦਾ ਸੀ ਤਾਂ ਜਿਵੇਂ ਕਿ ਉਹ ਲਿਖਦਾ ਹੈ ”ਇਹ ਅਫ਼ਵਾਹ ਫੈਲਾ ਦਿਤੀ ਗਈ ਕਿ ਮੇਰੀ ਇਕ ਪੁਸਤਕ ਛੇਤੀ ਹੀ ਸਾਹਮਣੇ ਆਵਣ ਵਾਲੀ ਸੀ, ਜਿਸ ਵਿਚ ਇਹ ਸਿਧ ਕਰਨ ਦਾ ਯਤਨ ਕੀਤਾ ਗਿਆ . ਸੀ ਕਿ ਪਰਮਾਤਮਾ ਕਿਧਰੋ ਕੋਈ ਹੈ ਨਹੀਂ। ਮੈਂ ਦੁਖ ਨਾਲ ਕਹਿੰਦਾ ਹਾਂ, ਕਿ ਇਸ ਰੀਪੋਰਟ ਨੂੰ ਬਹੁਤਿਆਂ ਨੇ ਸੱਚਾ ਕਰਕੇ ਸਮਝਿਆ । ਕਝ ਖਾਸ ਧਰਮ ਸ਼ਾਸਤੀਆਂ ਨੂੰ (ਜਿਹੜੇ ਕਿ ਸੰਭਵ ਤੌਰ ਤੇ ਇਸ ਅਫਵਾਹ ਦੇ ਕਰਤੇ ਧਰਤੇ ਸਨ) ਮੇਰੇ ਵਿਰੁਧ ਰਾਜੇ ਤੇ ਮੈਜਿਸਟਰੇਟਾਂ ਪਾਸ ਸ਼ਿਕਾਇਤ ਦਾ ਮੌਕਾ ਮਿਲ ਗਿਆ । ਕੁਝ ਇਕ ਭਰੋਸੇ ਯੋਗ ਮਿਤਰਾਂ ਪਾਸੋਂ ਇਸ ਸਥਿਤੀ ਬਾਰੇ ਸੰਕੇਤ ਮਿਲ ਜਾਣ ਨਾਲ ਤੇ ਨਾਲ ਲਗਦੇ ਇਹ ਨਿਸਚਾ ਕਰਾਏ ਜਾਣ ਨਾਲ ਕਿ ਧਰਮ ਸ਼ਾਸਤ੍ਰੀ ਲੋਕ ਹਰ ਥਾਂ ਮੇਰੀ ਤੱਕ ਵਿਚ ਛੁਪੇ ਫਿਰਦੇ ਸਨ, ਮੈਂ ਯਤਨ ਕੀਤੇ ਆਪਣੇ ਪ੍ਰਕਾਸ਼ਨ ਨੂੰ ਕਿਸੇ ਅਜਿਹੇ ਸਮੇਂ ਤਕ ਅਗੋ ਤੇ ਪਾ ਦਿਤਾ ਜਦੋਂ ਠੀਕ ਮੈਂ ਇਹ ਦੇਖ ਸਕਦਾ, ਕਿ ਸਥਿਤੀ ਕੀ ਸ਼ਕਲ ਸੂਰਤ ਲੈ ਲਵੇਗੀ ।”
ਸਪਾਈਨੋਜ਼ਾ ਦੀ ਮੌਤ ਤੋਂ ਛੇਤੀ ਹੀ ਮਗਰੋਂ ਨੀਤੀ ਸ਼ਾਸਤ੍ਰ 1677 ਵਿਚ ਪ੍ਰਕਾਸ਼ਤ ਹੋਇਆ ਅਤੇ ਇਸ ਨੇ ਨਾਲ ਹੀ ਰਾਜਨੀਤੀ ਬਾਰੇ ਦਿਕ ਅਧੂਰੀ ਪੁਸਤਕ ਅਤੇ ਆਕਾਸ਼ ਗੰਗਾ ਬਾਰੇ ਇਕ ਪੁਸਤਕਾ ਵੀ । ਇਹ ਸਾਰੀਆਂ ਰਚਨਾਵਾਂ ਲਾਤੀਨੀ ਵਿਚ ਸਨ ਜਿਹੜੀ ਕਿ ਸਤਾਰਵੀਂ ਸਦੀ ਵਿਚ ਯੂਰਪ ਦੀ ਫਿਲਾਸਫੀ ਅਤੇ ਵਿਗਿਆਨ ਦੀ ਭਾਸ਼ਾ ਸੀ । ਪਰਮਾਤਮਾ ਅਤੇ ਮਨੁੱਖ ਬਾਰੇ ਡਚ ਭਾਸ਼ਾ ਵਿਚ ਲਿਖਿਆ ਇਕ ਛੋਟਾ ਜੇਹਾ ਟ੍ਰੈਕਟ ‘ਵਾਨਵਾਲਤਨ’ ਨੂੰ 1852 ਵਿਚ ਮਿਲ ਗਿਆ, ਪ੍ਰਗਟ ਤੌਰ ਤੇ ਹੀ ਇਹ, ਨੀਤੀ ਸ਼ਾਸਤ੍ਰ ਲਈ ਕੀਤੀ ਤਿਆਰੀ ਦਾ ਇਕ ਢਾਂਚਾ ਸੀ । ਸਪਾਈਨੇਜਾ ਦੇ ਆਪਣੇ ਜੀਵਨ ਕਾਲ ਵਿਚ ਪ੍ਰਕਾਸ਼ਤ ਹੋਈਆਂ ਪੁਸਤਕਾਂ ਕੇਵਲ ਇਹ ਸਨ, ‘ਦਕਾਰਤੇ ਦੀ ਫਿਲਾਸਫ਼ੀ ਦੇ ਸਿਧਾਂਤ 1663 ਵਿਚ”ਧਰਮ ਅਤੇ ਰਾਜ ਸੰਬੰਧੀ ਇਕ ਟੈਕਟ”ਜੇ ਹੜਾ ਕਿ 1670 ਵਿਚ ਗੁਮਨਾਮ ਤੌਰ ਤੇ ਪ੍ਰਕਾਸ਼ਤ ਹੋਇਆ। ਛੇਤੀ ਹੀ ਇਸ ਨੂੰ ਜ਼ਬਤ ਕੀਤੀਆਂਗਈਆਂ ਪੁਸਤਕਾਂ ਦੀ ਸੂਚੀ ਵਿਚ ਸ਼ਾਮਲ ਕਰ ਲਏ ਜਾਣ ਦਾ ਸਨਮਾਨ ਮਿਲ ਗਿਆ ਅਤੇ ਇਸ ਦੀ ਵਿਕਰੀ ਸਰਕਾਰੀ ਅਧਿਕਾਰੀਆਂ ਰਾਹੀਂ ਰੋਕ ਦਿਤੀ ਗਈ । ਇਸ ਸਹਾਇਤਾ ਨਾਲ ਇਸ ਨੂੰ ਕੁਝ ਅਜੇਹੇ ਸ਼ੀਰਖਕਾਂ ਹੇਠ ਕਾਫੀ ਪ੍ਰਕਾਸ਼ਨ ਮਿਲ ਗਿਆ ਜੇਹੜੇ ਕਿ ਇਸ ਨੂੰ ਇਕ ਵੈਦਿਕ ਟੈਕਟ ਜਾਂ ਇਤਿਹਾਸਿਕ ਵਰਨਣ ਦੇ ਭੇਸ ਵਿਚ ਪ੍ਰਗਟ ਕਰਦੇ ਸਨ । ਅਣਗਿਣਤ ਪੁਸਤਕਾਂ ਇਸ ਦੇ ਖੰਡਨ ਨਮਿਤ ਲਿਖੀਆਂ ਗਈਆਂ । ਕੋਈ ਇਕ ਸਪਾਈਨੋਜਾ ਨੂੰ ”ਸਭ ਤੋਂ ਵਧੀਕ ਅਜੇਹਾ ਅਸਰਧਕ ਨਾਸਤਕ ਕਰਕੇ ਦਸਦੀ ਸੀ ਜੋਹੜਾ ਕਿ ਕਦੀ ਧਰਤੀ ਉਤੇ ਜੀਵਿਆ ਸੀ ।” ਕਾਲਰਸ ਇਕ ਹੋਰ ਇਸ ਨਾਮ ਦੇ ਖੰਡਨ ਦਾ ਪਤਾ ਦੇਂਦਾ ਹੈ ? “ਅਸੀਮ ਕੀਮਤ ਦਾ ਇਕ ਖਜ਼ਾਨਾ, ਜੇਹੜਾ ਕਦੀ ਨਾਸ ਨਹੀਂ ਹੋਵੇਗਾ”—ਇਸ ਬਾਰੇ ਬਸ ਏਨੀ ਕੁ ਹੀ ਜਾਣਕਾਰੀ ਰਹਿ ਗਈ ਹੈ । ਇਸ ਸਾਰੀ ਸਰਕਾਰੀ ਸਜ਼ਾ ਤੋਂ ਇਲਾਵਾ, ਸਪਾਈਨੋਜ਼ਾ ਨੂੰ ਕਿੰਨੀਆਂ ਸਾਰੀਆਂ ਚਿੱਠੀਆਂ ਵਸੂਲ ਹੋਈਆਂ, ਜਿਨ੍ਹਾਂ ਦਾ ਮਨਸ਼ਾ ਉਸ ਨੂੰ ਸੁਧਾਰਨ ਦਾ ਸੀ, ਇਨ੍ਹਾਂ ਵਿਚੋਂ ਉਸ ਦੇ ਇਕ ਪਹਿਲਾਂ ਦੇ ਵਿਦਿਆਰਥੀ, ਐਲਬਰਟ, ਬਰਗ ਦੀ ਚਿੱਠੀ ਨੂੰ ਜੇਹੜਾ ਕਿ ਕੰਬਲਕ ਈਸਾਈ ਹੋ ਗਿਆ ਹੋਇਆ ਸੀ, ਨਮੂਨੇ ਵਜੋਂ ਲਿਆ ਜਾ ਸਕਦਾ ਹੈ :
ਤੁਸੀਂ ਸਮਝਦੇ ਹੋ ਕਿ ਤੁਹਾਨੂੰ ਹੀ ਏਕੜ ਨੂੰ ਜਾ ਕੇ ਸਚੀ ਤੇ ਸਹੀ ਫ਼ਿਲਾਸਫ਼ੀ ਮਿਲ ਗਈ ਹੈ। ਕਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਤੁਹਾਡੀ ਫ਼ਿਲਾਸਫ਼ੀ ਉਨ੍ਹਾਂ ਸਾਰੀਆਂ ਵਿਚੋਂ ਸਰਵ ਸੰਸ਼ਰ ਹੈ ਜੇਹੜੀਆਂ ਕਿ ਸੰਸਾਰ ਨੂੰ ਕਦੀ ਸਿਖਾਈਆਂ ਗਈਆਂ ਹਨ, ਜਾਂ ਅਗੋਂ ਨੂੰ ਸਿਖਾਈਆਂ ਜਾਣਗੀਆਂ ? ਉਨ੍ਹਾਂ ਦਾ ਤਾਂ ਕਹਿਣਾ ਹੀ ਕੀ ਹੈ, ਜੇਹੜੀਆਂ ਕਿ ਭਵਿਖ ਵਿਚ ਰਚੀਆਂ ਜਾਣਗੀਆਂ ਕੀ ਤੁਸਾਂ ਉਨ੍ਹਾਂ ਸਾਰੀਆਂ ਦੀ ਵੀ ਜਾਂਚ ਪੜਤਾਲ ਕਰ ਲਈ ਹੈ। ਕੀ ਪੁਰਾਤਨ ਤੇ ਕੀ ਆਧੁਨਿਕ ਸਮੇਂ ਦੀਆਂ ਦੋਹਾਂ ਦੀ, ਜੇਹੜੀਆਂ ਕਿ ਏਥੇ ਭਾਰਤ ਵਿਚ ਤੇ ਸਾਰੇ ਸੰਸਾਰ ਭਰ ਵਿਚ ਸਿਖਾਈਆਂ ਗਈਆਂ ਹਨ? ਅਤੇ ਜੇ ਇਹ ਮੰਨ ਵੀ ਲਈਏ ਕਿ ਤੁਸਾਂ ਉਨ੍ਹਾਂ ਸਾਰੀਆਂ ਦੀ ਪੜਤਾਲ ਕਰ ਲਈ ਹੈ।
ਇਸ ਗੱਲ ਦਾ ਤੁਹਾਨੂੰ ਕਿਵੇਂ ਪਤਾ ਹੈ ਕਿ ਤੁਸੀਂ ਉਨ੍ਹਾਂ ਵਿਚੋਂ ਸਰਬ-ਸੇਸ਼ਟ ਦੀ ਹੀ ਚੋਣ ਕੀਤੀ ਹੈ ।…ਤੁਸੀਂ ਆਪਣੇ ਆਪ ਨੂੰ ਹੀ ਕਿਵੇਂ ਸਰਬ-ਉਚ ਸਥਾਪਨ ਕਰ ਲੈਣ ਦੀ ਦਲੇਰੀ ਕਰਦੇ ਹੋ, ਉਨ੍ਹਾਂ ਸਾਰਿਆਂ ਵੰਸ਼-ਪਿਤਾ ਪਿਤਾਮਿਆਂ, ਪੈਗੰਬਰਾਂ, ਸੰਦੇਸ਼ਕਾਰਾਂ, ਸ਼ਹੀਦਾਂ, ਡਾਕਟਰਾਂ ਤੇ ਧਰਮ ਸੰਸਥਾ ਦੇ ਮੰਨਣ ਵਾਲਿਆਂ ਤੋਂ ? ਧਰਤੀ ਉਤੇ ਬਿਪਤਾ ਗ੍ਰਸਤ ਮਨੁੱਖ ਤੇ ਕੀਟ ਜਿਵੇਂ ਕਿ ਤੁਸੀਂ ਹੋ, ਤੇ ਸਗੋਂ ਰੂਪ ਸੁਆਹ ਤੇ ਕੀੜਿਆਂ ਦਾ ਵੀ ਭੋਜਨ, ਤਾਂ ਆਪਣੇ ਅਕਹ ਜੇਹੇ ਕੁਫ਼ਰ ਨਾਲ ਤੁਸੀਂ, ਸਦੀਵੀ ਸਿਆਣਪ ਦਾ ਸਾਹਵਾਂ ਕਿਵੇਂ ਕਰ ਸਕਦੇ ਹੋ ? ਕੀ ਬੁਨਿਆਦ ਹੈ ਤੁਹਾਡੇ ਪਾਸ, ਇਸ ਮਨਚਲੀ ਜੇਹੀ, ਦੀਵਾਨੀ, ਸ਼ੋਕਦਾਈ, ਸਾਪੀ ਹੋਈ ਸਿਧਾਂਤਕ ਸਿਖਿਆ ਲਈ ? ਕਿਹੜਾ ਸ਼ੈਤਾਨੀ ਅਭਿਮਾਨ ਤੁਹਾਨੂੰ ਫੂਕ ਦੇਂਦਾ ਹੈ, ਕਿ ਤੁਸੀਂ ਉਨ੍ਹਾਂ ਗੂੜ ਭੇਦਾਂ ਬਾਰੇ ਨਿਰਣੇ ਦੇਣ ਲਗ ਪੈਂਦੇ ਹੋ ।
ਜਿਨ੍ਹਾਂ ਨੂੰ ਕਿ ਕੈਥਲਿਕ ਵੀ ਆਪ, ਅਗੋਚਰ ਕਰਕੇ ਦਸਦੇ ਹਨ ? ਆਦਿ ਆਦਿ ਇਸ ਦਾ ਉੱਤਰ ਸਪਾਈਨੇਜ਼ਾ ਇਉਂ ਦੇਂਦਾ ਹੈ :—
ਤੁਸੀਂ ਜੇਹੜੇ ਕਿ ਇਹ ਮੰਨਦੇ ਹੋ ਕਿ ਤੁਸਾਂ ਛੇਕੜ ਨੂੰ ਸਰਬ-ਸੰਸ਼ਟ ਧਰਮ ਜਾ ਫਿਰ ਸਗੋਂ ਸਰਬ ਸ੍ਰੇਸ਼ਟ ਲਭ ਲਿਆ ਹੈ । ਸਿਖਿਆ ਦਾਤਾ ਤੇ ਆਪਣੀ ਅੰਧ ਸ਼ਰਧਾ ਉਨ੍ਹਾਂ ਉਤੇ ਬੰਨ੍ਹ ਬੈਠੇ ਹੋ, ਤੁਸੀਂ ਕਿਵੇਂ ਜਾਣਦੇ ਹੋ ਕਿ ਉਹ ਉਨ੍ਹਾਂ ਸਾਰਿਆਂ ਵਿਚੋਂ ਸੰਸ਼ਟ ਹਨ ; ਜਿਨ੍ਹਾਂ ਨੇ ਧਰਮ ਸਿਖਿਆ ਦਿੱਤੀ ਹੈ, ਜਾਂ ਹੁਣ ਦੇਂਦੇ ਹਨ, ਜਾਂ ਅਗੋਂ ਨੂੰ ਉਨ੍ਹਾਂ ਨੂੰ ਸਿਖਿਆ ਦੇਣਗੇ ? ਕੀ ਤੁਸੀਂ ਉਨ੍ਹਾਂ ਸਾਰੇ ਧਰਮਾਂ ਦੀ ਪੜਤਾਲ ਕਰ ਲਈ ਹੈ, ਕੀ ਪੁਰਾਤਨ ਤੇ ਕੀ ਆਧੁਨਿਕ, ਜੇਹੜੇ ਕਿ ਸਿਖਾਏ ਜਾਂਦੇ ਹਨ, ਏਥੇ ਅਤੇ ਭਾਰਤ ਵਿਚ, ਤੇ ਸਾਰੇ ਸੰਸਾਰ ਭਰ ਵਿਚ ? ਅਤੇ ਜੇ ਇਹ ਮੰਨ ਵੀ ਲਈਏ ਕਿ ਤੁਸਾਂ ਉਨਾਂ ਦੀ ਪੜਤਾਲ ਕਰ ਲਈ ਹੈ, ਤਾਂ ਵੀ ਤੁਸੀਂ ਕਿਵੇਂ ਜਾਣਦੇ ਹੋ ਕਿ ਤੁਸਾਂ ਸਰਬ ਸੇਸ਼ਟ ਦੀ ਹੀ ਚੋਣ ਕੀਤੀ ਹੈ ?
ਪ੍ਰਗਟ ਹੈ ਕਿ ਇਹ ਸਾਊ ਫ਼ਿਲਾਸਫ਼ਰ ਕਾਫੀ ਦ੍ਰਿੜ੍ਹ ਵੀ ਹੋ ਸਕਦਾ ਸੀ ਜਦ ਕਦੀ ਮੌਕਾ ਇਸ ਦੀ ਮੰਗ ਕਰਦਾ ।
ਸਾਰੀਆਂ ਹੀ ਚਿੱਠੀਆਂ ਇਸ ਭਾਂਤ ਦੀਆਂ ਅਸ਼ਾਂਤ ਕਰਨ ਵਾਲੀਆਂ ਨਹੀਂ ਸਨ ਹੁੰਦੀਆਂ । ਉਨ੍ਹਾਂ ਵਿਚੋਂ ਬਹੁਤ ਸਾਰੀਆਂ ਪ੍ਰਪਕ ਸੰਸਕ੍ਰਿਤੀ ਤੇ ਉਚੀ ਸਥਿਤੀ ਦੇ ਮਨੁੱਖਾਂ ਵਲੋਂ ਹੁੰਦੀਆਂ ਹਨ। ਇਨ੍ਹਾਂ ਪਤਰ ਵਿਵਹਾਰ ਕਰਨ ਵਾਲਿਆਂ ਵਿਚੋਂ ਸਭ ਤੋਂ ਵਧੀਕ ਪ੍ਰਤੀਸ਼ਠਤ ਵਿਅਕਤੀ ਇਹ ਸਨ; ਹੈਨਰੀ ਉਲਡਨ ਬਰਗ, ਇੰਗਲੈਂਡ ਦੀ ਥੋੜ੍ਹੇ ਚਿਰ ਤੋਂ ਸਮਾਪਤ ਹੋਈ ਰਾਇਲ ਸੁਸਾਇਟੀ ਦਾ ਸਕਤ੍ਰ, ਵਾਨਤਸੀਰਨਹਾਂਸ(Von Tschirnhans)ਇਕ ਨਵਯੁਵਕ ਜਰਮਨ ਆਵਿਸ਼ਕਾਰਕ ਅਤੇ ਸਾਊ ਮਨੁੱਖ, ਹਾਈ ਜੈਨਜ (Huygens) ਡਚ ਵਿਗਿਆਨਿਕ, ਲੀਬਨੀਜ਼, (Leibnitz) ਫਿਲਾਸਫ਼ਰ, ਜਿਹੜਾ ਕਿ 1676 ਵਿਚ ਸਪਾਈਨੋਜ਼ਾ ਨੂੰ ਮਿਲਿਆ ਸੀ) ਲੂਈਸ ਮੇਅਰ (Louis Meyer) ਹੋਗ ਦਾ ਇਕ ਹਕੀਮ, ਅਤੇ ਸਾਈਮਨ ਦੀ ਵਰਾਈਸ (Simon De Vries) ਅਮਸਤਰਦਮ ਦਾ ਇਕ ਧਨਾਢ ਵਿਆਪਾਰੀ । ਇਹ ਪਿਛਲੇਰਾ ਵਿਅਕਤੀ ਸਪਾਈਨੋਜ਼ਾ ਦੀ ਏਨੀ ਅਸਥਾਰ ਕਰਦਾ ਸੀ, ਕਿ ਉਸ ਨੇ ਉਸ ਨੂੰ 1000 ਪੌਂਡ ਦੀ ਭੇਟਾ ਪਰਵਾਨ ਕਰਨ ਲੱਗੇ ਸ਼ਲਾਘਾ ਕਰਾਈਨੇਜ਼ਾ ਨੇ ਅਸਵੀਕਾਰ ਕਰ ਦਿਤੀ ਅਤੇ ਪਿਛੋਂ ਜਾ ਕੇ ਜਦੋਂ ਦੀ ਵਰਾਈਸਨ ਨੂੰ ਕਿਹਾ ਸਅਤ ਕਰਦਿਆਂ ਹੋਇਆਂ, ਆਪਣੀ ਸਾਰੀ ਦੀ ਸਾਰੀ ਸੰਪੱਤੀ ਉਸ ਦੇ ਨਾਮ ਛਡ ਜਾਣ ਦਾ ਪ੍ਰਸਤਾਵ ਕੀਤਾ ਤਾਂ ਸਪਾਈਨੇਜ਼ਾਂ ਨੇ ਦੀ ਵਰਾਈਸ ਨੂੰ ਆਪਣਾ ਧਨ, ਉਸ ਦੇ ਆਪਣੇ ਹੀ ਭਰਾ ਦੇ ਨਾਮ ਛਡ ਜਾਣ ਦੀ ਪ੍ਰੇਰਨਾ ਕੀਤੀ । ਜਦੋਂ ਇਹ ਵਿਆਪਾਰੀ ਮਰ ਗਿਆ ਤਾਂ ਇਸ ਗੱਲ ਦਾ ਪਤਾ ਲੱਗਾ ਕਿ ਉਸ ਦੀ ਵਸੀਅਤ ਮੰਗ ਕਰਦੀ ਸੀ ਕਿ ਉਸ ਦੀ, ਸੰਪੱਤੀ ਦੀ ਆਮਦਨ ਵਿੱਚ 250 ਪੌਂਡ ਸਲਾਨਾ, ਰਕਮ ਸਪਾਈਨੌਜ਼ਾ ਨੂੰ ਦਿਤੀ ਜਾਇਆ ਕਰੋ, ਸਪਾਈਨੋਜ਼ਾ ਨੇ ਫਿਰ ਇਹ ਕਹਿੰਦਿਆਂ ਹੋਇਆਂ, ਅਸਵੀਕਾਰ ਕਰਨ ਦੀ ਇੱਛਾ ਪ੍ਰਗਟ ਕੀਤੀ ‘ਕੁਦਰਤ ਥੋੜੇ ਜੇਹੇ ਨਾਲ ਸੰਤੁਸ਼ਟ ਹੁੰਦੀ ਹੈ ਅਤੇ ਜੇਕਰ ਉਹ ਹੁੰਦੀ ਹੈ, ਤਾਂ ਮੈਂ ਵੀ ਹਾਂ’, ਪਰ ਛੇਕੜ ਨੂੰ ਉਸ ਨੂੰ 150 ਪੌਂਡ ਸਲਾਨਾ ਸ੍ਵੀਕਾਰ ਕਰ ਲੈਣ ਲਈ ਮਨਾ ਲਿਆ ਗਿਆ । ਇਕ ਹੋਰ ਮਿਤਰ ਜਾਹਨ ਦੀ ਵਿਤ, (John De Witt) ਡਚ ਗਣਤੰਤਰ ਦੇ ਪ੍ਰਮੁਖ ਨੇ ਉਸ ਨੂੰ 40 ਪੌਂਡ ਸਾਲਾਨਾ ਦੀ ਰਾਜ ਜਾਗੀਰ ਦੇ ਦਿਤੀ । ਅੰਤ ਨੂੰ ਮਹਾਨ, ਸਮਰਾਟ ਲਈ ਚੌਧਵੇਂ ਨੇ ਆਪ ਉਸ ਨੂੰ ਇਕ ਚੰਗੀ ਨਿਗਰ ਪੈਨਸ਼ਨ, ਇਸ ਅੰਤਰ ਨਿਹਤ ਸ਼ਰਤ ਨਾਲ ਪੇਸ਼ ਕੀਤੀ ਕਿ ਉਹ ਆਪਣੀ ਅਗਲੀ ਪੁਸਤਕ ਦਾ ਸਮਰਪਨ ਰਾਜੇ ਨੂੰ ਕਰ ਦੇਵੇ । ਸਪਾਈਨੋਜ਼ਾ ਨੇ ਵਿਨਮਰਤਾ ਸਹਤ, ਇਨਕਾਰ ਕਰ ਦਿਤਾ ।
ਆਪਣੇ ਮਿਤਰਾਂ ਤੇ ਪਤਰਕਾਰਾਂ ਨੂੰ ਪ੍ਰਸੰਨ ਕਰਨ ਲਈ ਸਪਾਈਨੋਜ਼ਾ 1665 ਵਿਚ ਹੇਗ ਦੇ ਇਕ ਉਪਨਗਰ, ਮੁਠਾਬਰਗ ਵਿਚ ਜਾ ਰਿਹਾ ਅਤੇ 1670 ਵਿਚ ਖਾਸ ਹੇਗ ਵਿਚ ਹੀ। ਇਨ੍ਹਾਂ ਪਿਛਲੇਰੋ ਵਰ੍ਹਿਆਂ ਵਿਚ ਉਸ ਨੇ ਜਾਹਨ ਦੀ ਵਿਤ ਨਾਲ ਇਕ ਪਿਆਰ ਭਰੀ ਨਿਕਟਤਾ ਵਿਕਸਤ ਕਰ ਲਈ ਅਤੇ ਜਦੋਂ ਉਸ ਨੂੰ ਤੇ ਉਸ ਦੇ ਭਰਾ ਨੂੰ ਇਕ ਅਜਿਹੇ ਹਜੂਮ ਨੇ ਕਤਲ ਕਰ ਦਿਤਾ, ਜਿਸ ਦੇ ਆਦਮੀ ਵਿਸ਼ਵਾਸ ਕਰਦੇ ਸਨ, ਕਿ 1672 ਵਿਚ ਫਰਾਂਸੀਸੀਆਂ ਰਾਹੀਂ ਡਚ ਸੰਨਾਵਾਂ ਦੀ ਹਾਰ ਦਾ ਕਾਰਨ ਉਹੋ ਸਨ ਤਾਂ ਇਸ ਬਾਰੇ ਜਾਣਕਾਰੀ ਮਿਲਣ ਤੇ ਸਪਾਈਨੋਜ਼ਾ ਛੁਟ ਕੇ ਰੋ ਪਿਆ, ਅਤੇ ਜੇਕਰ ਉਸ ਦੇ ਅੰਦਰ ਉਹ ਸ਼ਕਤੀ ਨਾ ਹੁੰਦੀ ਜਿਹੜੀ ਕਿ ਉਸ ਨੂੰ ਕਾਬੂ ਵਿਚ ਰਖਦੀ ਸੀ ਤਾਂ ਉਸ ਨੇ ਇਕ ਦੂਜੇ ਐਤੋਨੀ ਦੇ ਰੂਪ ਵਿਚ, ਬਾਹਰ ਨਿਕਲਕੇ ਇਸ ਅਪਰਾਧ ਦੀ ਨਿਖੇਧੀ ਉਸੇ ਥਾਂ ਉਤੇ ਜਾ ਕੀਤੀ ਹੁੰਦੀ ਜਿਥੇ ਕਿ ਇਹ ਕੀਤਾ ਗਿਆ ਸੀ । ਇਸ ਤੋਂ ਥੋੜ੍ਹੇ ਚਿਰ ਹੀ ਮਗਰੋਂ, ਹਮਲਾ ਕਰਨ ਵਾਲੀ ਫਰਾਂਸੀਸੀ ਸੈਨਾ ਦੇ ਮੁਖੀਏ, ਰਾਜਕੁਮਾਰ ਕਾਂਦੇ ਨੇ ਸਪਾਈਨੇਜ਼ਾ ਨੂੰ ਇਸ ਮਤਲਬ ਲਈ ਆਪਣੇ ਟਿਕਾਣੇ ਬੁਲਾ ਭੇਜਿਆ ਕਿ ਉਸ ਨੂੰ ਫਰਾਂਸ ਵਲੋਂ ਪੇਸ਼ ਕੀਤੀ ਗਈ, ਸਾਰੀ ਪੈਨਸ਼ਨ ਦਾ ਪਤਾ ਦਿਤਾ ਜਾਏ ਤੇ ਕੁਝ ਇਕ ਸਪਾਈਨੋਚਾ ਦੇ ਪ੍ਰਸੰਸਾਕਾਰਾਂ ਦੀ ਉਸ ਨਾਲ ਜਾਣ ਪਛਾਣ ਕਰਾ ਦਿਤੀ ਜਾਏ, ਜੇਹੜੇ ਕਿ ਉਸ ਵੇਲੇ ਰਾਜ- ਕੁਮਾਰ ਦੇ ਪਾਸ ਸਨ । ਸਪਾਈਨੋਚਾ ਜੇਹੜਾ ਕਿ ਰਾਸ਼ਟਰਵਾਦੀ ਹੋਣ ਨਾਲੋਂ ਇਕ ਚੰਗਾ ਯੂਰਪੀਨ ਰਿਹਾ ਪ੍ਰਤੀਤ ਹੁੰਦਾ ਹੈ, ਉਸ ਨੂੰ ਇਹ ਗੱਲ ਕੋਈ ਉੱਪਰੀ ਨਾ ਜਾਪੀ, ਕਿ ਉਹ ਸੀਮਾ ਗੁਖਾਵਾਂ ਨੂੰ ਪਾਰ ਕਰਕੇ ਕਾਦੇ ਦੇ ਕੈਂਪ ਨੂੰ ਚਲਾ ਜਾਏ ਕਸਦ ਉਹ ਵਾਪਸ ਹੋਗ ਨੂੰ ਪਰਤਿਆ, ਸੁਭਾਹਿਰ ਦੇ ਜਾਣ ਦੀ ਖਬਰ ਅਗੇ ਪਿਛੇ ਪਸਰ ਗਈ ਜਦੋਂ ਉਹ ਅੰਦਰ ਗੁੱਸੇ ਭਰੀਆਂ ਬੜ ਬੁਗਾਹਟਾਂ ਚਲ ਰਹੀਆਂ ਸਨ । ਸਪਾਈਨੇਜਾ ਦੇ ਪ੍ਰਾਹਣਬੀਰ ਵਾਲੇ ਕਾਂ ਅਜਪਾਈਕ ਨੂੰ ਇਸ ਗੱਲ ਦਾ ਅੰਦੇਸ਼ਾ ਸੀ, ਕਿ ਉਸ ਦੇ ਘਰ ਉਤੇ ਹਮਲਾ ਨਾ ਹੋ ਜਾਏ, ਪਰ ਸਪਾਈਨੋਜ਼ਾ ਨੇ ਇਹ ਕਹਿੰਦਿਆਂ ਹੋਇਆਂ ਉਸ ਨੂੰ ਸ਼ਾਂਤ ਕੀਤਾ: “ਮੈਂ ਰਾਜ ਵਿਦਰੋਹ ਬਾਰੇ ਸਾਰੇ ਸ਼ਕ ਤੋਂ ਸਹਜੇ ਹੀ ਆਪਣੇ ਆਪ ਨੂੰ ਵਿਮੁਕਤ ਕਰ ਸਕਦਾ ਹਾਂ । ਪਰ ਜੇਕਰ ਲੋਕੀ ਥੋੜਾ ਜੇਹਾ ਵੀ ਝੁਕਾਵ ਤੁਹਾਨੂੰ ਤੰਗ ਕਰਨ ਦਾ ਵਿਖਾਣ ਤੇ ਇਕਠੇ ਹੋ ਕੇ ਤੁਹਾਡੇ ਘਰ ਦੇ ਸਾਹਮਣੇ ਰੌਲਾ ਰੱਪਾ ਪਾਣ ਤਾਂ ਮੈਂ ਹੇਠਾਂ ਉਤਰ ਕੇ ਉਹਨਾਂ ਪਾਸ ਚਲਾ ਜਾਵਾਂਗਾ ਭਾਵੇਂ ਉਹ ਮੇਰੇ ਨਾਲ ਵੀ ਉਹੋ ਸਲਕ ਕਰ ਦੇਣ ਜੇਹੜਾ ਕਿ ਉਨ੍ਹਾਂ ਵਿਚਾਰੇ ਦੀਵਿਤ ਨਾਲ ਕੀਤਾ ਸੀ। ਪਰ ਜਦੋਂ ਲੋਕ-ਭੀੜ ਨੂੰ ਪਤਾ ਲੱਗਾ ਕਿ ਸਪਾਈਨੋਜ਼ਾ ਤਾਂ ਕੇਵਲ ਮਾਤਰ ਇਕ ਫਿਲਾਸਫਰ ਸੀ ਤਾਂ ਉਨ੍ਹਾਂ ਨਤੀਜਾ ਕਢ ਲਿਆ, ਕਿ ਉਹ ਜ਼ਰੂਰੀ ਤੌਰ ਤੇ ਹਾਨੀ ਰਹਿਤ ਹੋਵੇਗਾ, ਤੇ ਜੋਸ਼ ਸ਼ਾਂਤ ਪੈ ਗਿਆ।
ਸਪਾਈਨੋਜ਼ਾ ਦਾ ਜੀਵਨ ਜਿਵੇਂ ਕਿ ਇਨ੍ਹਾਂ ਘਟਨਾਵਾਂ ਤੋਂ ਅਸੀਂ ਦੇਖਦੇ ਹਾਂ, ਏਨਾਂ ਗਰੀਬੀ ਵਾਲਾ ਤੇ ਅਲਗ ਥਲਗ ਹੋਇਆ ਨਹੀਂ ਸੀ, ਜਿਵੇਂ ਕਿ ਪਰੰਪਰਾਗਤ ਤੌਰ ਤੇ ਇਸ ਨੂੰ ਚਿਤਿਆ ਗਿਆ ਹੈ । ਉਸ ਨੂੰ ਕਿਸੇ ਹਦ ਤੀਕ ਆਰਥਕ ਸੁਰਖਿਅਤਾ ਪ੍ਰਾਪਤ ਸੀ, ਉਸ ਦੇ ਪ੍ਰਭਾਵਸ਼ੀਲ ਤੇ ਮਿਲਣਸਾਰ ਮਿੱਤਰ ਸਨ, ਉਹ ਆਪਣੇ ਸਮੇਂ ਦੇ ਰਾਜਨੈਤਿਕ ਮਾਮਲਿਆਂ ਵਿਚ ਦਿਲਚਸਪੀ ਲੈਂਦਾ ਸੀ, ਤੇ ਉਹ ਉਨ੍ਹਾਂ ਜ਼ਖਮਾਂ ਤੋਂ ਵੀ ਵਿਹੀਨ ਨਹੀਂ ਸੀ, ਜੇਹੜੀਆਂ ਕਿ ਜੀਵਨ ਤੇ ਮੌਤ ਦੇ ਮਾਮਲੇ ਹੋਣ ਦੇ ਨੇੜੇ ਅਪੜ ਦੀਆਂ ਹਨ। ਕਿ ਉਸ ਨੇ ਵਿਪ੍ਰੀਤ, ਛੇਕੇ ਜਾਣ, ਤੇ ਬੰਦਸ ਲਗਾਏ ਜਾਣ ਦੇ, ਆਪਣੇ ਸਮਕਾਲੀਨਾ ਦੇ ਆਦਰ ਸਨਮਾਨ ਲਈ ਆਪਣਾ ਰਸਤਾ ਬਣਾ ਲਿਆ ਸੀ, ਇਹ ਗਲ ਉਸ ਪ੍ਰਤੀ ਉਸ ਨਿਉਕਤੀ ਦੇ ਪੇਸ਼ ਕੀਤੇ ਜਾਣ ਤੋਂ ਪ੍ਰਗਟ ਹੁੰਦੀ ਹੈ ਜੇਹੜੀ ਕਿ 1673 ਵਿਚ ਹੀਡਲ ਬਰਗ ਦੀ ਯੂਨੀਵਰਸਿਟੀ ਵਿਚ, ਫਿਲਾਸਫ਼ੀ ਦੇ ਪ੍ਰੋਫੈਸਰ ਦੀ ਕੀਤੀ ਗਈ, ਇਕ ਨਿਉਕਤੀ ਜਿਹੜੀ ਕਿ ਵਧ ਤੋਂ ਵਧ ਸ਼ਲਾਘਾ ਭਰੇ ਸ਼ਬਦਾਂ ਵਿਚ ਪ੍ਰਸਤਾਵਤ, ਤੇ ਫ਼ਿਲਸਫਾਨਾ ਵਿਚਾਰ ਪ੍ਰਗਟ ਕਰਨ ਦੀ ਇਕ ਅਜਹੀ ਪੂਰੀ ਸੁਤੰਤਰਤਾ ਦਾ ਭਰੋਸਾ ਦਿਵਾਂਦੀ ਸੀ, ਜਿਸ ਬਾਰੇ, ਸਨਮਾਨਤ ਸਮਰਾਟ ਜੀ ਨੂੰ ਇਹ ਨਿਸਚਾ ਸੀ, ਕਿ ਰਾਜ ਦੇ ਸਥਾਪਤ ਧਰਮ ਬਾਰੇ ਸ਼ੰਕਾ ਕਰਕੇ ਇਸ ਦੀ ਅਯੋਗ ਵਰਤੋਂ ਨਹੀਂ ਕੀਤੀ ਜਾਏਗੀ । ਆਪਣੇ ਗੁਣ ਸੁਭਾਵ ਅਨੁਸਾਰ ਸਪਾਈਨੋਜ਼ਾ ਨੇ ਉੱਤਰ ਦਿੱਤਾ ।—
ਸਨਮਾਨਤ ਸ੍ਰੀ ਮਾਨ ਜੀ,
ਕਿਸੇ ਵੀ ਵਿਸ਼ੇ ਵਿਚ ਇਕ ਪੋਫੈਸਰ ਦੇ ਕਰਤਵ ਆਪਣੇ ਜ਼ਿਮੇ ਲੈਣ ਦੀ ਜੇਕਰ ਮੇਰੀ ਇੱਛਾ ਹੁੰਦੀ, ਤਾਂ ਇਹ ਉਸ ਪਦਵੀ ਨੂੰ ਸ੍ਰੀਕਾਟ ਕਰਨ ਨਾਲ ਪਰਿਆਪਤ ਰੂਪ ਵਿਚ ਤ੍ਰਿਪਤ ਹੋ ਗਈ ਹੁੰਦੀ—ਜਿਹੜੀ ਕਿ ਸ਼ਾਂਤ ਰੂਪ ਸਨਮਾਨਤ ਰਾਜ ਕੁਮਾਰ, ਪੈਲੇ ਤਾਈਨ, ਤੁਹਾਡੇ ਰਾਹੀਂ ਪੇਸ਼ ਕਰਕੇ ਮੇਰਾ ਆਦਰਮਾਣ ਕਰਦੇ ਹਨ । ਇਸ ਨਾਲ ਸ਼ਾਮਿਲ ਕੀਤੀ ਗਈ ਫ਼ਿਲਸਫ਼ਾਨਾ ਵਿਚ ਪ੍ਰਗਟ ਕਰਨ ਦੀ ਸੁਤੰਤਰਤਾ ਨਾਲ, ਇਸ ਦੀ ਕਦਰ ਕੀਮਤ ਮੇਰੀ ਨਜ਼ਰ ਵਿਚ ਹੋਰ ਵੀ ਵਧ ਗਈ ਹੈ…… ਪਰ ਮੈਨੂੰ ਇਹ ਪਤਾ ਨਹੀਂ ਲਗਦਾ ਕਿ ਫ਼ਿਲਸਫ਼ਾਨਾ ਵਿਚਾਰ ਕਰਨ ਦੀ ਇਸ ਸੁਤੰਤਰਤਾ ਨੂੰ ਕਿਨਾਂ ਸਗਵੀਆਂ ਸੀਮਾਵਾਂ ਦੇ ਅੰਦਰ ਰੋਕ ਕੇ ਰੱਖਣ ਦੀ ਲੋੜ ਹੋਵੇਗੀ ਤਾਂ ਜੋ ਅਜੇਹਾ ਪ੍ਰਤੀਤ ਨ ਹੋਵੇ ਕਿ ਮੈਂ ਰਾਜ ਦੇ ਸਥਾਪਤ ਧਰਮ ਵਿਚ ਦਖ਼ਲ ਦਿੱਤਾ ਹੈ….. ਇਸ ਲਈ ਸਨਮਾਨਤ ਸ੍ਰੀ ਮਾਨ ਜੀ, ਆਪ ਦੇਖਦੇ ਹੋ, ਕਿ ਮੈਂ ਉਸ ਨਾਲੋਂ ਉਚੇਰੀ ਕਿਸੇ ਵੀ ਸੰਸਾਰਕ ਪਦਵੀ ਦੀ ਆਸ ਨਹੀਂ ਰਖਦਾ ਜੇਹੜੀ ਕਿ ਮੈਂ, ਹੁਣ ਮਾਣ ਰਿਹਾ ਹਾਂ, ਅਤੇ ਉਸ ਸ਼ਾਂਤੀ ਦੇ ਪਿਆਰ ਨਮਿਤ, ਜਿਹੜੀ ਮੈਂ ਸਮਝਦਾ ਹਾਂ ਕਿ ਮੈਂ ਕਿਸੇ ਹੋਰ ਤਰਾਂ ਪ੍ਰਾਪਤ ਨਹੀਂ ਕਰ ਸਕਦਾ, ਮੈਨੂੰ ਜ਼ਰੂਰੀ ਤੌਰ ਤੇ ਸਰਕਾਰੀ ਪਾਧਿਆਪਕ ਦੇ ਵਿਹਾਰ ਵਿਚ ਪੈਣ ਤੋਂ ਸੰਕੋਚ ਕਰਨਾ ਲੋੜੀਂਦਾ ਹੈ।
ਅੰਤਮ ਕਾਂਡ 1677 ਵਿਚ ਆ ਪਹੁੰਚਾ। ਸਪਾਈਨੋਜ਼ਾ ਇਸ ਵੇਲੇ ਕੇਵਲ ਚੌਤਾਲੀ ਵਰਿਹਾਂ ਦਾ ਸੀ, ਪਰ ਉਸ ਦੇ ਮਿੱਤਰ ਜਾਣਦੇ ਸਨ ਕਿ ਉਸ ਦੇ ਹੁਣ ਬਹੁਤੇ ਵਰ੍ਹੇ ਨਹੀਂ ਸਨ ਰਹਿ ਗਏ। ਉਹ ਵੱਧਇਕ ਵਾਲੇ ਮਾਪਿਆਂ ਦੀ ਸੰਤਾਨ ਸੀ ਤੇ ਉਹ ਤੁਲਨਾਤਮਕ ਹਦਬੰਦੀ ਜਿਸ ਦੇ ਅੰਦਰ ਉਹ ਰਿਹਾ ਸੀ. ਤੇ ਮਿੱਟੀ ਘਟੇ ਨਾਲ ਭਰਿਆ ਵਾਯੂਮੰਡਲ ਜਿਸ ਵਿਚ ਉਹ ਮਿਹਨਤ ਕਰਦਾ ਸੀ, ਉਹ ਇਸ ਅਰੰਭਕ ਘਾਟੇ ਨੂੰ ਪੂਰਾ ਕਰਨ ਵਾਲੇ ਨਹੀਂ ਸਨ, ਸਾਹ ਲੈਣ ਵਿਚ ਉਸ ਨੂੰ ਹੋਰ ਹੀ ਹੋਰ ਔਕੜ ਹੋਣ ਲਗੀ, ਸਾਲੋ ਸਾਲ ਉਸ ਦੇ ਸੋਹਲ ਫੇਫੜੇ ਕਮਜ਼ੋਰ ਪੈਂਦੇ ਗਏ । ਛੇਤੀ ਹੀ ਆ ਜਾਣ ਵਾਲੇ ਆਪਣੇ ਅੰਤ ਲਈ ਉਸ ਨੇ ਆਪ ਨੂੰ ਤਿਆਰ ਕਰ ਲਿਆ, ਅਤੇ ਉਸ ਨੂੰ ਅੰਦੇਸ਼ਾਂ ਕੇਵਲ ਇਹ ਸੀ ਕਿ ਜਿਸ ਪੁਸਤਕ ਨੂੰ ਪ੍ਰਕਾਸ਼ਤ ਕਰਨ ਦੀ ਦਲੇਰੀ ਉਸ ਪਾਸੋਂ ਆਪਣੇ ਜੀਵਨ ਕਾਲ ਵਿਚ ਨਹੀਂ ਸੀ ਹੋ ਸਕੀ, ਉਹ ਉਸ ਦੀ ਮੌਤ ਮਗਰੋਂ ਗਵਾਚ ਜਾਇ ਗੀ ਜਾਂ ਨਸ਼ਟ ਹੋ ਜਾਇ ਗੀ। ਉਸ ਨੇ ਇਸ ਦੀ ਹੱਥ ਲਿਖਤ ਇਕ ਛੋਟੇ ਜੇਹੇ ਲਿਖਣ ਵਾਲੇ ਡੈਸਕ ਵਿਚ ਰਖੀ.ਇਸ ਨੂੰ ਜੰਦਰਾ ਲਾ ਦਿੱਤਾ, ਤੇ ਚਾਬੀ ਇਹ ਮੰਗ ਕਰਦਿਆਂ ਹੋਇਆਂ ਆਪਣੇ ਪ੍ਰਾਹੁਣੇਚਾਰ ਨੂੰ ਦੇ ਦਿੱਤੀ ਕਿ ਉਹ ਡੈਸਕ ਤੇ ਚਾਬੀ ਅਮਸਤਰਦਮ ਦੇ ਪ੍ਰਕਾਸ਼ਕ ਜਾਨ ਰੀਊਰਟਜ਼ ਨੂੰ ਪਹੁੰਚਾ ਦੇਵੇ, ਜਦੋਂ ਹੀ ਕਿ ਅਮਿਟ ਭਾਵੀ ਆ ਪਹੁੰਚੇ ।
20 ਫਰਵਰੀ, ਐਤਵਾਰ ਨੂੰ ਜਦੋਂ ਕਿ ਉਹ ਪਰਿਵਾਰ ਜਿਸ ਦੇ ਪਾਸ ਸਪਾਈਨੋਜ਼ਾ ਠਹਿਰਿਆ ਹੋਇਆ ਸੀ, ਉਸ ਵਲੋਂ ਇਹ ਭਰੋਸਾ ਦਿੱਤੇ ਜਾਣ ਤੇ ਕਿ ਉਹ ਕੋਈ ਬਹੁਤਾ ਬੀਮਾਰ ਨਹੀਂ ਸੀ, ਗਿਰਜੇ ਨੂੰ ਚਲਾ ਗਿਆ ਸੀ । ਉਸ ਦੇ ਪਾਸ ਕੇਵਲ ਡਾਕਟਰ, ਮੇਅਡ ਠਹਿਰਿਆ ਸੀ। ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਫ਼ਿਲਾਸਫ਼ਰ ਨੂੰ ਆਪਣੇ ਮਿਤਰ ਦੀਆਂ ਬਾਹਵਾਂ ਵਿਚ ਮੋਇਆ ਪਇਆ ਦੇਖਿਆ। ਬਹੁਤਿਆਂ ਨੂੰ ਉਸ ਦੀ ਮੌਤ ਦਾ ਕਲੇਸ਼ ਹੋਇਆ, ਕਿਉਂ ਜੋ ਸਾਧਾਰਣ ਲੋਕ ਉਸ ਦਾ ਓਨਾ ਹੀ ਸਨਮਾਨ ਕਰਦੇ ਰਹੇ ਸਨ, ਉਸ ਦੀ ਸੁਸ਼ੀਲਤਾ ਕਰਕੇ ਜਿਨੇ ਕਿ ਵਿਦਵਾਨ ਲੋਕ ਉਸ ਦੀ ਸਿਆਣਪ ਕਰਕੇ । ਆਪਣੇ ਅੰਤਮ ਆਰਾਮ ਸਥਾਨ ਵਲ ਨੂੰ ਜਾਂਦਿਆਂ ਉਸ ਦੇ ਮਗਰ ਮਗਰ, ਲੋਕਾਂ ਦੇ ਨਾਲ ਫ਼ਿਲਾਸਫ਼ਰ ਤੇ ਮੈਜਿਸਟਰੇਟ ਸ਼ਾਮਿਲ ਹੋਏ ਜਾ ਰਹੇ ਸਨ: ਅਤੇ ਵਿਭਿੰਨ ਧਾਰਮਕ ਵਿਸ਼ਵਾਸਾਂ ਦੇ ਮਨੁੱਖ, ਉਸ ਦੀ ਕਬਰ ਉਤੇ ਇਕਠੇ ਹੋ ਗਏ ।
ਨਿਤਸੋ ਕਿਸੇ ਥਾਂ ਕਹਿੰਦਾ ਹੈ ਕਿ ਅੰਤਮ ਈਸਾਈ, ਸੂਲੀ ਉਤੇ ਮਰ ਗਿਆ ਸੀ । ਉਸ ਨੂੰ ਸਪਾਈਨੋਜ਼ਾਂ ਯਾਦ ਨਹੀਂ ਸੀ ਰਿਹਾ।
- ਰਾਜ ਅਤੇ ਧਰਮ ਸੰਬੰਧੀ ਨਿਬੰਧ
ਆਓ ਉਸ ਦੀਆਂ ਚਾਰ ਪੁਸਤਕਾਂ ਦਾ ਅਧਿਐਨ ਉਸ ਕ੍ਰਮ ਨਾਲ ਕਰੀਏ ਜਿਵੇਂ ਕਿ ਉਸ ਨੇ ਇਹ ਲਿਖੀਆਂ ਸਨ । ਧਰਮ ਸ਼ਾਸਤ ਅਤੇ ਰਾਜਨੀਤੀ ਸੰਬੰਧੀ ਨਿਬੰਧ ਅਜ ਸਾਡੇ ਲਈ ਸ਼ਾਇਦ ਇਨ੍ਹਾਂ ਵਿਚੋਂ ਸਭ ਤੋਂ ਘਟ ਮਨੋਰੰਜਕ ਹੈ, ਕਿਉਂ ਜੋ ਉਚੇਰੀ ਆਲੋਚਨਾ ਦੀ ਉਹ ਲਹਿਰ ਜੇਹੜੀ ਸਪਾਈਨੋਦਾ ਨੇ ਅਰੰਭ ਕੀਤੀ ਸੀ ਉਸ ਨੇ ਉਨ੍ਹਾਂ ਤਰਕ ਪ੍ਰਸਤਾਵਾਂ ਨੂੰ ਸਾਧਾਰਣ ਜਿਹੀਆਂ ਚੀਚਾ ਬਣਾ ਦਿੱਤਾ ਹੈ ਜਿਨ੍ਹਾਂ ਲਈ ਸਪਾਈਨੇਜ਼ਾ ਨੇ ਆਪਣਾ ਜੀਵਨ ਖਤਰੇ ਵਿਚ ਪਾ ਲਿਆ ਸੀ ਕਿਸੇ ਪੁਸਤਕ ਕਰਤਾ ਲਈ, ਆਪਣੇ ਕਿਸੇ ਵਿਚਾਰ ਬਿੰਦੂ ਨੂੰ ਪੂਰੇ ਤੌਰ ਤੇ ਸਿੱਧ ਕਰਨਾ ਸਿਆਣਪ ਨਹੀਂ ਹੁੰਦੀ। ਉਸ ਦੇ ਸਿਟੇ ਸਾਰੇ ਸੁਖਿਅਤ ਦਿਲ ਦਿਮਾਗਾਂ ਲਈ ਆਮ ਪ੍ਰਚਲਤ ਹੋ ਜਾਂਦੇ ਹਨ। ਤੇ ਉਨ੍ਹਾਂ ਦੀਆਂ ਰਚਨਾਵਾਂ ਅੰਦਰ ਕੋਈ ਅਜੇਹੀ ਰਮਜ਼ ਨਹੀਂ ਰਹਿ ਜਾਂਦੀ ਜਿਹੜੀ ਕਿ ਸਾਨੂੰ ਸਦਾ ਅਗੇ ਵਲ ਨੂੰ ਖਿਚਦੀ ਹੈ । ਇਹੋ ਹਾਲਤ ਵਾਲਟੇਅਰ ਨਾਲ ਬੀਤੀ ਹੈ, ਅਤੇ ਇਹ ਕੁਭ ਰਾਜ ਅਤੇ ਧਰਮ ਬਾਰੇ ਸਪਾਈਨੋਜ਼ਾ ਦੇ ਨਿਬੰਧ ਨਾਲ ।
ਪੁਸਤਕ ਦਾ ਸਾਰ ਰੂਪ ਸਿਧਾਂਤ ਇਹ ਹੈ ਕਿ ਬਾਈਬਲ ਦੀ ਬੋਲੀ ਜਾਣ ਬੁਤਕੇ ਅਲੰਕਾਰਕ ਜਾਂ, ਸਾਧਯਵ ਸਾਨ ਰੂਪਕ ਵਾਲੀ (allegorical) ਹੈ; ਕੇਵਲ ਇਸ ਲਈ ਹੀ ਨਹੀਂ, ਕਿ ਇਹ, ਪੂਰਬ ਦੇ ਉਚੇ ਸਾਹਿਤਕ ਰੰਗ ਤੇ ਸਜਾਵਟ, ਤੇ ਅਤਿਉਕਤੀ ਸਹਤ ਨਿਰੂਪਣ ਕਰਨ ਵਾਲੇ ਪ੍ਰਗਟਾਵਾਂ ਦਾ ਝੁਕਾਵ ਰਖਦੀ ਹੈ, ਸਗੋਂ ਇਸ ਕਰਕੇ ਵੀ ਕਿ ਪੈਗੰਬਰਾਂ ਤੇ ਸੰਦੇਸ਼ਕਾਰਾਂ ਨੂੰ ਆਪਣੇ ਸਿਧਾਂਤ, ਕਲਪਨਾ ਨੂੰ ਜਗਾ ਕੇ ਪਹੁੰਚਾਣ ਨਮਿਤ ਆਪਣਾ ਮੇਲ ਲੋਕ-ਮਾਨਸ ਦੀਆਂ ਸਮਥਾਵਾਂ ਤੇ ਪੂਰਵ-ਰੁਚੀਆਂ ਨਾਲ ਬੈਠਾਣ ਲਈ ਮਜਬੂਰ ਹੋਣਾ ਪਿਆ ਸੀ । “ਸਾਰੀ ਦੀ ਸਾਰੀ ਧਰਮ ਪੁਸਤਕ ਬੁਨਿਆਦੀ ਤੌਰ ਤੇ ਇਕ ਸਮੁਚੇ ਰਾਸ਼ਟ ਲਈ ਤੇ ਦੂਜੀ ਥਾਂ ਤੇ ਸਾਰੀ ਮਨੁਖ ਜਾਤੀ ਲਈ ਲਿਖੀ ਗਈ ਸੀ, ਇਸ ਲਈ ਇਸ ਦੀ ਅੰਤਰ ਸਾਮਗ੍ਰੀ ਦਾ ਮੇਲ, ਜਿਥੋਂ ਤੀਕ ਸੰਭਵ ਹੋ ਸਕੇ, ਜ਼ਰੂਰੀ ਤੌਰ ਤੇ ਜਨ ਸਮੂਹ ਦੀ ਸੂਝ ਬੂਝ ਨਾਲ ਸਾਧਣ ਦੀ ਲੋੜ ਸੀ” । ਧਰਮ ਪੁਸਤਕ ਚੀਜ਼ਾਂ ਵਸਤਾਂ ਦੀ ਕੋਈ ਵਿਆਖਿਆ ਉਨ੍ਹਾਂ ਦੇ ਗੌਣ ਕਾਰਨਾਂ ਨਾਲ ਨਹੀਂ ਕਰਦੀ ਸਗੋਂ ਉਨ੍ਹਾਂ ਨੂੰ ਉਸ ਕ੍ਰਮ ਤੇ ਸ਼ੈਲੀ ਨਾਲ ਵਰਨਨ ਕਰਦੀ ਹੈ, ਜਿਸ ਨਾਲ ਲੋਕਾਂ ਨੂੰ, ਤੇ ਵਿਸ਼ੇਸ਼ ਤੌਰ ਤੇ ਅਨਪੜ੍ਹ ਲੋਕਾਂ ਨੂੰ ਭਗਤੀ ਭਾਵਨਾ ਲਈ ਟੁੰਬਿਆ ਜਾ ਸਕੇ । ਇਸ ਦਾ ਉਦੇਸ਼ ਵਿਵੇਕ ਸ਼ਕਤੀ ਨੂੰ ਨਿਸਚਾ ਬਨਾਣ ਦਾ ਨਹੀਂ, ਸਗੋਂ ਕਲਪਨਾ ਨੂੰ ਖਿਚ ਪਾਣ ਤੇ ਕਾਬੂ ਕਰ ਰਖਣ ਦਾ ਹੈ।” ਇਸੇ ਲਈ ਭਰਪੂਰ ਮਾਤ੍ਰਾ ਵਿਚ ਕਰਾਮਾਤਾਂ, ਤੇ ਪਰਮਾਤਮਾ ਦਾ ਬਾਰ ਬਾਰ ਪ੍ਰਗਟ ਹੋਣਾ ਦਸਿਆ ਗਿਆ ਹੈ । ਜਨ-ਸਾਧਾਰਣ ਸਮਝਦੇ ਹਨ ਕਿ ਪਰਮਾਤਮਾ ਦੀ ਸਤਾ ਤੇ ਸ਼ਕਤੀ ਦਾ ਸਭ ਤੋਂ ਸਪੱਸ਼ਟ ਪ੍ਰਦਰਸ਼ਨ, ਅਜੇਹੀਆਂ ਘਟਨਾਵਾਂ ਨਾਲ ਹੀ ਹੋ ਸਕਦਾ ਹੈ ਜੇਹੜੀਆਂ ਕਿ ਅਸਾਧਾਰਣ, ਤੇ ਉਸ ਤੋਂ ਸੰਕਲਪਨਾ ਦੇ ਉਲਟ ਹੋਣ ਜੇਹੜੀ ਕਿ ਕੁਦਰਤ ਬਾਰੇ ਉਨ੍ਹਾਂ ਬਣਾਈ ਹੁੰਦੀ ਹੈ,……ਨਿਰਸੰਦੇਹ ਉਹ ਇਹ ਮੰਨਦੇ ਹਨ, ਕਿ ਜਦ ਤੀਕ ਕੁਦਰਤ ਆਪਣੇ ਸੁਭਾਵਕ ਕ੍ਰਮ-ਅਨੁਸਾਰ ਕੰਮ ਕਰਦੀ ਹੈ ਤਦ ਤੀਕ ਪਰਮਾਤਮਾ ਨਿਸ਼ਕ੍ਰਿਆ ਰਹਿੰਦਾ ਹੈ, ਤੇ ਇਸ ਦੇ ਉਲਟ ਕੁਦਰਤ ਦੀ ਸਤਾ ਤੇ ਕੁਦਰਤੀ ਕਾਰਨ ਨਿਸ਼ਕ੍ਰਿਆ ਰਹਿੰਦੇ ਹਨ ਜਦ ਤੀਕ ਕਿ ਪਰਮਾਤਮਾ ਕਿਰਿਆ ਕਰ ਰਿਹਾ ਹੁੰਦਾ ਹੈ; ਇਸ ਤਰ੍ਹਾਂ ਉਹ ਇਨ੍ਹਾਂ ਦੋਹਾਂ ਸ਼ਕਤੀਆਂ ਨੂੰ ਇਕ ਦੂਜੀ ਤੋਂ ਵਿਭਿੰਨ ਕਲਪਨਾ ਕਰਦੇ ਹਨ, ਪਰਮਾਤਮਾ ਦੀ ਸ਼ਕਤੀ ਤੇ ਕੁਦਰਤ ਦੀ ਸ਼ਕਤੀ ।” (ਏਥੇ ਹੀ ਸਪਾਈਨੋਜ਼ਾ ਦੀ ਫਿਲਾਸਫੀ ਦਾ ਬੁਨਿਆਦੀ ਖਿਆਲ ਪ੍ਰਵੇਸ਼ ਕਰਦਾ ਹੈ ਕਿ ਪਰਮਾਤਮਾ ਤੇ ਕੁਦਰਤ ਦੀਆਂ ਪਰਿਕ੍ਰਿਆਵਾਂ ਇਕੋ ਹਨ) ਮਨੁਖ ਇਹ ਵਿਸ਼- ਵਾਸ ਕਰਨਾ ਪਸੰਦ ਕਰਦੇ ਹਨ, ਕਿ ਉਨ੍ਹਾਂ ਨਮਿਤ ਪਰਮਾਤਮਾਂ, ਘਟਨਾਵਾਂ ਦੀ ਕੁਦਰਤੀ ਵਿਵ- ਸਥਾ ਨੂੰ ਤੋੜ ਦੇਂਦਾ ਹੈ,ਇਸ ਲਈ ਯਹੂਦੀਆਂ ਨੇ ਦੂਜਿਆਂ ਨੂੰ ਪ੍ਰਭਾਵਤ ਕਰਨ ਲਈ (ਤੇ ਸ਼ਾਇਦ ਆਪਣੇ ਆਪ ਨੂੰ) ਦਿਨ ਦੇ ਲੰਮਾ ਹੋ ਜਾਣ ਦੀ ਵਿਆਖਿਆ ਇਸ ਨਿਸਚੇ ਨਾਲ ਚਿੱਤੀ ਕਿ ਯਹੂਦੀ ਪਰਮਾਤਮਾ ਦੇ ਵਿਸ਼ੇਸ਼ ਕਿਰਪਾ ਪਾਤ ਸਨ ਅਤੇ ਅਜੇਹੀਆਂ ਹੀ ਘਟਨਾਵਾਂ ਹਰੇਕ ਰਾਸ਼ਟ ਦੇ ਸ਼ੁਰੂ ਦੇ ਇਤਿਹਾਸ ਵਿਚ ਭਰਪੂਰ ਪਾਈਆਂ ਜਾਂਦੀਆਂ ਹਨ । ਸੰਜਮਵਾਨ ਤੇ ਅਖਰੀ ਕਥਨ ਆਤਮਾ ਨੂੰ ਹਿਲਾਂਦੇ ਨਹੀਂ । ਜੇਕਰ ਮੂਸਾ ਨੇ ਕੇਵਲ ਮਾਤ੍ਰ ਇਹ ਕਿਹਾ ਹੁੰਦਾ ਕਿ ਇਹ ਪੂਰਬੀ ਵਾਯੂ ਸੀ, ਜਿਸ ਨੇ ਲਾਲ ਸਮੁੰਦਰ ਵਿਚੋਂ ਦੀ ਉਨ੍ਹਾਂ ਲਈ ਰਸਤਾ ਸਾਫ਼ ਕੀਤਾ ਸੀ, (ਜਿਵੇਂ ਕਿ ਸਾਨੂੰ ਇਕ ਪਿਛਲੇਰੇ ਵਾਕ ਸਮੂਹ ਤੋਂ ਪਤਾ ਲਗਦਾ ਹੈ) ਤਾਂ ਇਸ ਨਾਲ ਉਨ੍ਹਾਂ ਜਨ-ਸਾਧਾਰਣ ਉਤੇ ਕੋਈ ਪ੍ਰਭਾਵ ਨਹੀਂ ਸੀ ਪੈਣਾ ਜਿਨ੍ਹਾਂ ਦੀ ਉਹ ਅਗਵਾਈ ਕਰ ਰਿਹਾ ਸੀ । ਫਿਰ ਸੰਦੇਸ਼ਕਾਰਾਂ ਨੂੰ ਕਰਾਮਾਤੀ ਕਹਾਣੀਆਂ ਦਾ ਸਹਾਰਾ ਉਸੇ ਕਾਰਨ ਕਰਕੇ ਲਿਆ ਜਿਸ ਕਰਕੇ ਉਹ ਦ੍ਰਿਸ਼ਟਾਂਤ ਕਥਾਵਾਂ ਦਾ ਸਹਾਰਾ ਲੈਂਦੇ ਸਨ । ਲੋਕ ਮਾਨਸ ਨਾਲ ਮੇਲ ਬੈਠਾਣ ਲਈ ਇਹ ਜ਼ਰੂਰੀ ਸੀ। ਫ਼ਿਲਾਸਫਰਾਂ ਤੇ ਵਿਗਿਆਨ ਵੰਤਿਆਂ ਦੇ ਮੁਕਾਬਲੇ ਅਜੇਹੇ ਲੋਕਾਂ ਦੇ ਵਧੀਕ ਪ੍ਰਭਾਵ ਦਾ ਕਾਰਨ ਬਹੁਤਾ ਕਰਕੇ, ਗਲਬਾਤ ਦੇ ਉਹ ਸਗਵੇਂ ਤੇ ਅਲੰਕਾਰਕ ਰੂਪ ਹੀ ਹੁੰਦੇ ਹਨ, ਜੇਹੜੇ ਕਿ ਧਰਮ ਦੇ ਪਰਿਵਰਤਕਾਂ ਨੂੰ ਆਪਣੇ ਮਿਸ਼ਨ ਦੀ ਪ੍ਰਕਿਰਤੀ ਤੇ ਆਪਣੀ ਭਾਵਨਾਮਈ ਤੀਬਰਤਾ ਕਰਕੇ ਵਰਤਣ ਲਈ ਮਜਬੂਰ ਹੋਣਾ ਪੈਂਦਾ ਹੈ।
ਸਪਾਈਨੋਜ਼ਾ ਦੇ ਕਥਨ ਅਨੁਸਾਰ, ਇਸ ਸਿਧਾਂਤ ਦੇ ਆਧਾਰ ਤੇ ਵਿਆਖਿਆ ਕੀਤੇ ਜਾਣ ਨਾਲ ਤਾਂ ਬਾਈਬਲ ਅੰਦਰ ਕੋਈ ਚੀਜ਼ ਵਿਵੇਕ ਦੇ ਵਿਰੁਧ ਨਹੀਂ ਪਾਈ ਜਾਂਦੀ, ਪਰ ਅਖਰੀ ਤੌਰ ਤੇ ਵਿਆਖਿਆ ਕੀਤੇ ਜਾਣ ਨਾਲ ਤਾਂ ਇਹ ਗਲਤੀਆਂ, ਅੰਤਰ ਵਿਰੋਧਾਂ ਤੇ ਸਪਸ਼ਟ ਅਸੰਭਵਤਾਵਾਂ ਨਾਲ ਭਰੀ ਪਈ ਹੈ—ਜਿਵੇਂ ਕਿ ਇਹ ਕਿ ਪਹਿਲੀਆਂ ਪੰਜ ਪੁਸਤਕਾਂ ਮੁਸਾ ਰਾਹੀਂ ਲਿਖੀਆਂ ਗਈਆਂ ਸਨ । ਵਧੇਰੀ ਫ਼ਿਲਸਫ਼ਾਨਾ ਵਿਆਖਿਆ, ਸਾਧਯਵਸਾਨ ਰੂਪਕ (allegory) ਤੇ ਕਵਿਤਾ ਦੀ ਧੁੰਦ ਵਿਚੋਂ ਦੀ, ਮਹਾਨ ਚਿੰਤਕਾਂ ਤੇ ਨੇਤਾਵਾਂ ਦੇ ਗੰਭੀਰ ਵਿਚਾਰ ਨੂੰ ਪ੍ਰਗਟ ਕਰਦੀ,ਤੇ ਬਾਈਬਲ ਦੀ ਨਿਰੰਤਰਤਾ ਤੇ ਮਨੁੱਖਾਂ ਉਤੇ ਇਸ ਦੇ ਅਮਾਪ ਪ੍ਰਭਾਵ ਨੂੰ ਸਮਝ ਗੋਚਰ ਕਰ ਦੇਂਦੀ ਹੈ । ਦੋਹਾਂ ਹੀ ਵਿਆਖਿਆਵਾਂ ਦਾ ਇਕ ਮੁਨਾਸਿਬ ਥਾਂ, ਤੇ ਕਾਰਜ ਹੈ : ਜਨ- ਸਾਧਾਰਣ ਤਾਂ ਸਦਾ ਕਲਪਨਾ ਚਿਤ੍ਰਾਂ ਦੀ ਸ਼ਬਦਾਵਲੀ ਵਿਚ ਬੰਨ੍ਹੇ ਤੇ ਪਰਾ ਪ੍ਰਾਪ੍ਰਕ੍ਰਿਤਕ ਨਾਲ ਪਵਿਤ੍ ਕੀਤੇ ਗਏ ਧਰਮ ਦੀ ਮੰਗ ਕਰਨਗੇ; ਏਹੋ ਜੇਹਾ ਕੋਈ ਇਕ ਰੂਪ ਜੇਕਰ ਨਾਸ ਹੋ ਜਾਇਗਾ ਤਾਂ ਉਹ ਦੂਸਰਾ ਹੋਰ ਸਿਰਜ ਲੈਣਗੇ । ਪਰ ਫ਼ਿਲਾਸਫ਼ਰ ਜਾਣਦਾ ਹੈ ਕਿ ਪਰਮਾਤਮਾ ਤੇ ਕੁਦਰਤ ਇਕ ਹੀ ਹਨ, ਜੇਹੜੇ ਕਿ ਆਵਸ਼ਕਤਾ ਤੇ ਅਬਦਲਵੇਂ ਕਾਨੂੰਨ ਅਨੁਸਾਰ ਕਿਰਿਆ ਰੂਪ ਹੁੰਦੇ ਹਨ। ਇਸ ਸ਼ਾਹਾਨਾ ਕਾਨੂੰਨ ਦਾ ਹੀ ਉਹ ਸਨਮਾਨ ਤੇ ਆਗਿਆ ਪਾਲਨ ਕਰਦਾ ਹੈ । ਉਹ ਜਾਣਦਾ ਹੈ ਕਿ ਧਰਮ ਪੁਸਤਕਾਂ ਵਿਚ “ਪਰਮਾਤਮਾ ਨੂੰ ਕਾਨੂੰਨ-ਪ੍ਰਦਾਤਾ ਜਾਂ ਰਾਜਾ ਕਰਕੇ ਨਿਰੂਪਣ ਕੀਤਾ, ਅਤੇ ਨਿਆਇਕਾਰ, ਦਇਆਵਾਨ ਆਦਿਕ ਕਰਕੇ ਦਸਿਆ ਗਿਆ ਹੈ, ਤੇ ਇਹ ਕੇਵਲ ਮਾਤ੍ਰ ਲੋਕਾਂ ਦੀ ਸੋਝੀ ਤੇ ਉਨ੍ਹਾਂ ਦੇ ਅਧੂਰੇ ਗਿਆਨ ਕਰਕੇ, ਕਿ ਅਸਲ ਵਿਚ ਪਰਮਾਤਮਾ ਕਿਰਿਆ ਕਰਦਾ ਹੈ… ਆਪਣੀ ਪ੍ਰਕਿਰਤੀ ਦੀ ਆਵਸ਼ਕਤਾ ਕਰਕੇ, ਅਤੇ ਉਸ ਦੇ ਆਦੇਸ਼ ਸਦੀਵੀ ਸਤ ਹੁੰਦੇ ਹਨ ।”
ਸਪਾਈਨੋਜ਼ਾ ਪੁਰਾਣੇ ਤੇ ਨਵੇਂ ਸੰਸਕਰਣ ਵਿਚ ਕੋਈ ਅੰਤਰ ਨਹੀਂ ਕਰਦਾ, ਅਤੇ ਯਹੂਦੀ ਤੇ ਈਸਾਈ ਧਰਮ ਨੂੰ ਇਕ ਕਰਕੇ ਸਮਝਦਾ ਹੈ, ਜਦੋਂ ਕਿ ਲੋਕਿਕ ਘ੍ਰਿਣਾ ਤੇ ਗ਼ਲਤਾ ਫਹਮੀਆਂ, ਇਕ ਪਾਸੇ ਰਖੀਆਂ ਜਾਕੇ, ਦਾਰਸ਼ਨਿਕ ਵਿਆਖਿਆ, ਨੂੰ ਵੀ ਵਿਸ਼ਵਾਸਾਂ ਦੇ ਸਾਰ ਅਤੇ ਅੰਦਰਲੇ ਹਿਰਦੇ ਨੂੰ ਲੱਭ ਲਵੇਗੀ। ”ਮੈਨੂੰ ਬਹੁਤ ਵਾਰ ਹੈਰਾਨੀ ਹੋਈ ਹੈ, ਕਿ ਉਹ ਵਿਅਕਤੀ ਜਿਹੜੇ ਕਿ ਈਸਾਈ ਧਰਮ ਦੇ ਆਪਣੇ ਵਿਸ਼ਵਾਸ ਬਾਰੇ ਮਾਣ ਕਰਦੇ ਹਨ, —ਜਿਵੇਂ ਕਿ ਪ੍ਰੇਮ, ਪ੍ਰਸੰਨਤਾ, ਸ਼ਾਂਤੀ, ਸੰਜਮ, ਤੇ ਸਭ ਮਨੁੱਖਾਂ ਵਲ ਉਦਾਰ ਭਾਵਨਾ—ਉਹ ਏਹੋ ਜੇਹੀ ਕੌੜੀ ਵਿਰੋਧ ਭਾਵਨਾ ਨਾਲ ਝਗੜਾ ਕਰਨ, ਤੇ ਇਕ ਦੂਜੇ ਵਲ, ਪ੍ਰਤੀ ਦਿਨ, ਅਜੇਹੀ ਤਲਖ ਘ੍ਰਿਣਾ ਦਾ ਪਰਦਰਸਨ ਕਰਨ, ਕਿ ਵਿਸ਼ਵਾਸ ਕੀਤੇ ਤੇ ਮੰਨੇ ਗਏ ਸਦਗੁਣਾਂ ਦੀ ਆ ਇਹ ਚੀਜ਼ਾਂ ਹੀ ਉਨ੍ਹਾਂ ਦੇ ਭਰੋਸੇ ਤੇ ਸਿਦਕ ਦੀਆਂ ਵਧ ਤੋਂ ਵਧ ਤਤਕਾਲਿਕ ਪ੍ਰਮਾਣ ਰੂਪ ਹੋਣ ।” ਯਹੂਦੀ ਵਿਸ਼ੇਸ਼ ਤੌਰ ਤੇ ਬਚੇ ਰਹਿ ਗਏ ਹਨ, ਈਸਾਈਆਂ ਦੀ ਉਨ੍ਹਾਂ ਪ੍ਰਤੀ ਘ੍ਰਿਣਾ ਸਦਕਾ ਉਤਪੀੜਨ ਨੇ ਉਨ੍ਹਾਂ ਨੂੰ ਉਹ ਏਕਤਾ ਤੇ ਸੰਗਠਨ ਦੇ ਦਿੱਤਾ ਜਿਹੜੀਆਂ ਚੀਜ਼ਾਂ ਕਿ ਨਿਰੰਤਰ ਜਾਤੀ ਅਸਤਤ੍ਰ ਲਈ ਜਰੂਰੀ ਸਨ। ਬਿਨਾਂ ਉਤਪੀੜਨ ਦੇ ਉਹ ਯੋਰਪ ਦੇ ਲੋਕਾਂ ਨਾਲ ਘੁਲ ਮਿਲ ਤੇ ਵਿਆਹੋ ਗਏ ਹੁੰਦੇ ਤੇ ਉਨ੍ਹਾਂ ਬਹੁਗਿਣਤੀਆਂ ਵਿਚ ਲੀਨ ਹੋ ਗਏ ਹੁੰਦੇ ਜਿਨ੍ਹਾਂ ਨਾਲ ਉਹ ਸਦਾ ਹਰ ਥਾਂ ਘਿਰੇ ਰਹਿੰਦੇ ਸਨ । ਪਰ ਕੋਈ ਕਾਰਨ ਨਹੀਂ ਕਿ ਕਿਉਂ ਦਾਰਸ਼ਨਿਕ ਯਹੂਦੀ ਤੇ ਦਾਰਸ਼ਨਿਕ ਈਸਾਈ-ਜਦ ਕਿ ਸਾਰੀ ਨਿਰਾਰਥਕਤਾ ਨੂੰ ਤਿਲਾਂਜਲੀ ਦੇ ਦਿੱਤੀ ਜਾਏ, —ਸ਼ਾਂਤੀ ਤੇ ਸਹਯੋਗ ਸਹਿਤ ਜੀਉਣ ਲਈ, ਪਰਿਆਪਤ ਤੌਰ ਤੇ ਕਿਸੇ ਧਾਰਮਕ ਸਿਧਾਂਤ ਬਾਰੇ ਸਹਮਤ ਨਾ ਹੋ ਸਕਣ।
ਸਪਾਈਨੋਜ਼ਾ ਖਿਆਲ ਕਰਦਾ ਹੈ ਕਿ ਇਸ ਪ੍ਰਯੋਜਨ ਪੂਰਤੀ ਲਈ ਪਹਿਲਾ ਕਦਮ, ਈਸਾ ਮਸੀਹ ਬਾਰੇ ਪਰਸਪਰ ਸਮਝ ਬੂਝ ਦਾ ਹੋਵੇਗਾ। ਸੰਭਵ ਨਾ ਹੋ ਸਕਣ ਵਾਲੇ ਸਿਧਾਂਤਾਂ ਨੂੰ ਹਟਾ ਲਏ ਜਾਣ ਨਾਲ ਯਹੂਦੀ ਲੋਕ ਛੇਤੀ ਹੀ ਈਸਾ ਜੀ ਨੂੰ ਮਹਾਨ ਤੋਂ ਮਹਾਨ ਤੇ ਸ੍ਰੇਸ਼ਟ ਤੋਂ ਸ੍ਰੇਸ਼ਟ ਪੈਗੰਬਰ ਮੰਨ ਲੈਣਗੇ । ਸਪਾਈਨੋਜ਼ਾ ਈਸਾ ਮਸੀਹ ਦੀ ਰਬੀਅਤ ਨੂੰ ਸ੍ਰੀਕਾਰ ਨਹੀਂ ਕਰਦਾ ਪਰ ਉਸ ਨੂੰ ਮਨੁੱਖਾਂ ਵਿਚ ਸਰਬ-ਪ੍ਰਤਮ ਸਥਾਨ ਦੇਂਦਾ ਹੈ । “ਪਰਮਾਤਮਾ ਦੀ ਸਦੀਵੀ ਸਿਆਣਪ ……ਨੇ ਆਪਣੇ ਆਪ ਨੂੰ ਸਾਰੀਆਂ ਵਸਤਾਂ ਵਿਚ ਪ੍ਰਗਟ ਕੀਤਾ ਹੈ, ਪਰ ਪ੍ਰਮੁਖ ਤੌਰ ਤੇ ਮਨੁੱਖ ਦੇ ਮਨ ਅੰਦਰ, ਤੇ ਸਭ ਤੋਂ ਵਧੀਕ ਈਸਾ ਮਸੀਹ ਅੰਦਰ ਈਸਾ ਜੀ ਨੂੰ ਨਾ ਕੇਵਲ ਯਹੂਦੀਆਂ ਨੂੰ ਸਗੋਂ ਸਾਰੀ ਮਨੁੱਖ ਜਾਤੀ ਨੂੰ ਸਿਖਿਆ ਦੇਣ ਲਈ ਭੇਜਿਆ ਗਿਆ ਸੀ ਅਤੇ ਇਸ ਲਈ ਉਨ੍ਹਾਂ ਆਪਣੇ ਆਪ ਨੂੰ ਲੋਕਾਂ ਦੀ ਸਮਝ ਗੋਚਰਾ ਬਣਾਇਆ ਅਤੇ ਬਹੁਤ ਕਰਕੇ ਉਹ ਮਿਥਿਹਾਸਕ ਕਹਾਣੀਆਂ ਰਾਹੀਂ ਸਿਖਿਆ ਦੇਂਦੇ ਸਨ।” ਉਹ ਸਮਝਦਾ ਹੈ ਕਿ ਈਸਾ ਜੀ ਦੇ ਸਦਾਚਾਰ, ਲਗਭਗ ਸਿਆਣਪ ਦੇ ਸਮਾਨ ਅਰਥਕ ਹਨ, ਈਸਾ ਜੀ ਦਾ ਸਨਮਾਨ ਕਰਦਿਆਂ ਹੋਇਆਂ ਕੋਈ ਆਦਮੀ “ਪਰਮਾਤਮਾ ਦੇ ਬੌਧਿਕ ਪ੍ਰੇਮ” ਤਕ ਜਾ ਅਪੜਦਾ ਹੈ । ਇਕ ਏਨਾ ਸ੍ਰੇਸ਼ਟ ਵਿਅਕਤੀ ਤੇ ਫਿਰ ਉਨ੍ਹਾਂ ਅਜੇਹੇ ਰੁਕਾਵਟ ਰੂਪ ਸਿਧਾਂਤਾਂ ਤੋਂ ਵਿਮੁਕਤ ਜੇਹੜੇ ਕਿ ਵਿਤਕਰੇ ਤੇ ਝਗੜੇ ਪੈਦਾ ਕਰਦੇ ਹਨ ਸਾਰੇ ਮਨੁੱਖਾਂ ਨੂੰ ਆਪਣੇ ਵਲ ਆਕਰਖਤ ਕਰੇਗਾ ਹੀ, ਅਤੇ ਜੀਭ ਤੇ ਤਲਵਾਰ ਦੇ ਜੰਗਾਂ ਨਾਲ ਲੀਰੋ ਲੀਰ ਹੋਇਆ ਸੰਸਾਰ ਅੰਤ ਨੂੰ ਜਾ ਕੇ ਸ਼ਾਇਦ ਉਸ ਦੇ ਨਾਮ ਸਦਕਾ ਵਿਸ਼ਵਾਸ ਦੀ ਇਕ ਏਕਤਾ ਅਤੇ ਭ੍ਰਾਤਰੀ ਭਾਵ ਲਭ ਸਕੇ ।
III. ਬੌਧਿਕ ਸ਼ਕਤੀ ਦਾ ਸੁਧਾਰ
ਸਪਾਈਨੋਜ਼ਾ ਦੀ ਇਸ ਤੋਂ ਅਗਲੀ ਰਚਨਾ ਨੂੰ ਖੋਲ੍ਹਦਿਆਂ ਸਾਰ, ਸਾਨੂੰ ਫ਼ਿਲਸਫ਼ਾਨਾ ਸਾਹਿਤ ਦਾ ਇਕ ਮੋਤੀ ਮਿਲ ਜਾਂਦਾ ਹੈ । ਸਪਾਈਨੋਜ਼ਾ ਦਸਦਾ ਹੈ, ਕਿ ਕਿਉਂ ਉਸ ਨੇ ਫ਼ਿਲਾਸਫ਼ੀ ਨਮਿਤ ਹੋਰ ਹਰ ਚੀਜ਼ ਨੂੰ ਤਿਲਾਂਜਲੀ ਦੇ ਦਿੱਤੀ :-
ਇਸ ਤੋਂ ਮਗਰੋਂ ਕਿ ਅਨੁਭਵ ਨੇ ਮੈਨੂੰ ਇਹ ਸਿਖਾ ਦਿੱਤਾ ਕਿ ਸਾਰੀਆਂ ਚੀਜ਼ਾਂ ਜੇਹੜੀਆਂ ਕਿ ਸਾਧਾਰਣ ਜੀਵਨ ਵਿਚ ਬਹੁਤੀ ਵਾਰ ਵਾਪਰਦੀਆਂ ਹਨ, ਉਹ ਨਿਸਾਰ ਤੇ ਬੇਅਰਥ ਹੁੰਦੀਆਂ ਹਨ, ਅਤੇ ਜਦੋਂ ਮੈਂ ਇਹ ਵੀ ਦੇਖਿਆ ਕਿ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਮੈਂ ਡਰਦਾ ਸਾਂ ਤੇ ਜੇਹੜੀਆਂ ਮੈਥੋਂ ਡਰਦੀਆਂ ਸਨ, ਉਨ੍ਹਾਂ ਵਿਚ ਕੋਈ ਚੀਜ਼ ਚੰਗੀ ਜਾਂ ਮੰਦੀ ਨਹੀਂ ਸੀ, ਸਿਵਾਏ ਇਸ ਤੋਂ ਕਿ ਉਨ੍ਹਾਂ ਦਾ ਮਨ ਉੱਤੇ ਕੀ ਅਸਰ ਹੁੰਦਾ ਸੀ, ਤਾਂ ਛੋਕੜ ਨੂੰ ਮੈਂ ਇਹ ਪਤਾ ਕਰਨ ਦਾ ਨਿਰਣੈ ਕਰ ਲਿਆ, ਕਿ ਕੀ ਕੋਈ ਅਜੇਹੀ ਚੀਜ਼ ਵੀ ਸੀ, ਜੇਹੜੀ ਕਿ ਵਾਸਤਵ ਤੌਰ ਤੇ ਹੀ ਚੰਗੀ ਹੋਵੇ, ਤੇ ਆਪਣੀ ਸੋਸ਼ਟਤਾ ਪ੍ਰਦਾਨ ਕਰ ਸਕਦੀ ਹੋਵੇ, ਅਤੇ ਜਿਸ ਨਾਲ ਮਨ ਏਨਾਂ ਪ੍ਰਭਾਵਤ ਹੋਵੇ ਕਿ ਇਹ ਬਾਕੀ ਸਭ ਚੀਜਾਂ ਤੋਂ ਵਿਮੁਕਤ ਹੋ ਜਥੇ: ਮੈਂ ਕਹਿੰਦਾ ਹਾਂ ਕਿ ਮੈਂ ਨਿਰਣੇ ਕਰ ਲਿਆ ਇਹ ਪਤਾ ਕਰ ਲੈਣ ਦਾ ਕਿ ਕੀ ਮੈਂ ਕੋਈ ਅਜੇਹੀ ਸ਼ਕਤੀ ਲਭ ਤੇ ਪ੍ਰਾਪਤ ਕਰ ਸਕਦਾ ਸਾਂ, ਜਿਸ ਨਾਲ ਅਨੰਤ-ਕਾਲ ਤਕ ਨਿਰੰਤਰ ਤੌਰ ਤੇ ਸਰਵ-ਉਚ ਪ੍ਰਸੰਨਤਾ ਮਾਣੀ ਜਾ ਸਕਦੀ ਹੋਵੇ ਮੈਂ ਮਾਨ ਪ੍ਰਤਿਸ਼ਠਾ ਤੇ ਧਨ ਦੋਲਤ ਤੋਂ ਪ੍ਰਾਪਤ ਹੋਣ ਵਾਲੇ ਬਹੁਤ ਲਾਭਾਂ ਨੂੰ ਦੇਖ ਸਕਦਾ ਸਾਂ ਅਤੇ ਕਿ ਮੈਂ ਇਨ੍ਹਾਂ ਚੀਜ਼ਾਂ ਦੀ ਉਪਲਭਧੀ ਤੋਂ ਵਾਂਝਿਆ ਜਾਵਾਂਗਾ, ਜੇਕਰ ਮੈਂ ਗੰਭੀਰਤਾ ਨਾਲ ਇਕ ਨ ਮਾਮਲੇ ਦੀ ਖੋਜ ਕਰਨੀ ਚਾਹੁੰਦਾ ਸਾਂ,___ ਪਰ ਜਿੰਨੀ ਵਧੀਕ ਉਪਲਭਧੀ ਕਿਸੇ ਆਦਮੀ ਨੂੰ ਇਨ੍ਹਾਂ ਵਿਚੋਂ ਕਿਸੇ ਵੀ ਇਕ ਦੀ ਹੁੰਦੀ ਹੈ, ਤੇ ਜਿਨਾ ਵਧੀਕ ਸੁਖ ਸੁਆਦ ਵਧਦਾ ਹੈ; ਸਿੱਖ ਵਜੋਂ ਓਨਾ ਹੀ ਵਧੀਕ, ਆਦਮੀ ਪੋਤਸਾਹਤ ਹੁੰਦਾ ਹੈ, ਇਨ੍ਹਾਂ ਨੂੰ ਵਧਾਣ ਲਈ; ਜਦੋਂ ਕਿ ਜੇਕਰ ਕਿਸੇ ਸਮੇਂ ਸਾਡੀ ਆਸ਼ਾ ਨਿਰਾਸ਼ ਬਣ ਜਾਏ, ਤਾਂ ਸਾਡੇ ਅੰਦਰ ਡੂੰਘੇ ਤੋਂ ਡੂੰਘਾ ਦੁਖ ਉਠ ਖਲੋਂਦਾ ਹੈ । ਪ੍ਰਸਿੱਧੀ ਅੰਦਰ ਵੀ, ਇਹੋ ਮਹਾਨ ਘਾਟਾ ਹੁੰਦਾ ਹੈ ਕਿ, ਇਸ ਲਈ ਯਤਨ ਕਰਨ ਨਾਲ, ਸਾਨੂੰ ਆਪਣੇ ਜੀਵਨਾਂ ਨੂੰ ਇਸ ਤਰ੍ਹਾਂ ਰੁਖ ਦੇਣਾ ਪੈਂਦਾ ਹੈ ਜਿਸ ਨਾਲ ਮਨੁੱਖਾਂ ਦੀ ਮਨ ਦੀ ਮੌਜ ਨੂੰ ਰੀਝਾਇਆ ਜਾ ਸਕੇ, ਉਸ ਚੀਜ਼ ਨੂੰ ਟਾਲਿਆ ਜਾਏ, ਜਿਸ ਨੂੰ ਉਹ ਨਾ ਪਸੰਦ ਕਰਦੇ ਹੋਣ ਤੇ ਉਸ ਲਈ ਯਤਨ ਕੀਤਾ ਜਾਏ, ਜਿਹੜੀ ਉਨ੍ਹਾਂ ਨੂੰ ਭਾਉਂ ਦੀ ਹੋਵੇ __। ਪਰ ਕੇਵਲ ਕਿਸੇ ਇਕ ਸਦੀਵੀ ਤੇ ਅਸੀਮ ਵਸਤੂ ਵਲ ਪਿਆਰ ਹੀ, ਮਨ ਨੂੰ ਅਜੇਹੇ ਸੁਖ ਸੁਆਦ ਦਾ ਭੋਜਨ ਕਰਾਂਦਾ ਹੈ ਜੇਹੜਾ ਕਿ ਸਾਰੇ ਦੁਖ ਦਰਦ ਤੋਂ ਸੁਰਖਿਅਤ ਹੁੰਦਾ ਹੈ_,, ਸਭ ਤੋਂ ਮਹਾਨ ਕਲਿਆਣ ਤਾਂ ਏਕਤਾ ਦੇ ਉਸ ਗਿਆਨ ਵਿਚ ਹੁੰਦਾ ਹੈ, ਜੇਹੜਾ ਕਿ ਮਨ ਸਾਰੀ ਦੀ ਸਾਰੀ ਪ੍ਰਕਿਰਤੀ ਨਾਲ ਰਖਦਾ ਹੈ___ਜਿਨਾਂ ਵਧੀਕ ਮਨ ਜਾਣਦਾ ਹੈ ਓਨਾ ਹੀ ਵਧੀਕ ਇਹ ਕੁਦਰਤ ਦੀਆਂ ਸ਼ਕਤੀਆਂ ਤੇ ਵਿਵਸਥਾ ਨੂੰ ਸਮਝਦਾ ਹੈ, ਕਦਰਤ ਦੀਆਂ ਸ਼ਕਤੀਆਂ ਤੇ ਵਿਵਸਥਾ ਨੂੰ ਸਮਝਦਾ ਹੈ; ਜਿਨਾਂ ਵਧੀਕ ਇਹ ਇਸ ਦੀਆਂ ਸ਼ਕਤੀਆਂ ਤੇ ਬਲ ਨੂੰ ਸਮਝਦਾ ਹੈ, ਓਨਾ ਹੀ ਵਧੀਕ ਇਹ ਆਪਣੇ ਆਪ ਦਾ ਨਿਰਦੇਸ਼ਨ, ਤੇ ਆਪਣੇ ਲਈ ਨਿਯਮ ਕਾਇਮ ਕਰ ਸਕਦਾ ਹੈ; ਤੇ ਜਿਨਾ ਵਧੀਕ ਇਹ ਕੁਦਰਤ ਦੀ ਵਿਵਸਥਾ ਨੂੰ ਸਮਝਦਾ ਹੈ, ਓਨਾ ਹੀ ਵਧੀਕ ਇਹ ਆਪਣੇ ਆਪ ਨੂੰ ਨਿਕੰਮੀਆਂ ਚੀਜ਼ਾਂ ਤੋਂ ਵਿਮੁਕਤ ਕਰਾਣ ਯੋਗ ਹੋ ਜਾਏਗਾ, ਇਹ ਹੈ ਸਾਰੀ ਦੀ ਸਾਰੀ ਵਿਧੀ।
ਕੇਵਲ ਗਿਆਨ ਹੀ ਤਾਂ ਫਿਰ ਸ਼ਕਤੀ ਤੇ ਸੁਤੰਤਰਤਾ ਹੁੰਦਾ ਹੈ, ਅਤੇ ਇਕੋ ਇਕ ਸਫਾਈ ਪ੍ਰਸੰਨਤਾ ਗਿਆਨ ਅਤੇ ਸੋਝੀ ਦੀ ਖੁਸ਼ੀ ਲਈ ਪ੍ਰਯਤਨ ਕਰਨਾ ਹੈ । ਪਰ ਇਸ ਸਾਰੇ ਸਮੇਂ ਅਦਰ ਫਿਲਾਸਫ਼ਰ ਨੇ ਜ਼ਰੂਰੀ ਤੌਰ ਤੇ ਇਕ ਮਨੁੱਖ ਤੇ ਨਾਗਰਿਕ ਰਹਿਣਾ ਹੁੰਦਾ ਹੈ; ਸਤ ਪ੍ਰਾਪਤੀ ਦੇ ਯਤਨ ਵਿਚ, ਉਸ ਦਾ ਜੀਵਨ ਵਿਵਹਾਰ ਕੀ ਹੋਵੇਗਾ ? ਸਪਾਈਨੋਜਾ ਨੇ ਜੀਵਨ ਵਤੀਰੇ ਲਈ ਇਕ ਸਾਦਾ ਜੇਹਾ ਨਿਯਮ ਕਾਇਮ ਕੀਤਾ ਹੈ, ਜਿਸ ਪ੍ਰਤੀ ਜਿਥੋਂ ਤਕ ਅਸੀਂ ਜਾਣਦੇ ਹਾਂ, ਉਸ ਦਾ ਵਾਸਤਵਿਕ ਵਤੀਰਾ ਪੂਰੇ ਤੌਰ ਤੇ ਅਨੁਰੂਪਤਾ ਪ੍ਰਗਟ ਕਰਦਾ ਸੀ :- 1. ਲੋਕਾਂ ਨੂੰ ਸਮਝ ਵਿਚ ਆਉਣ ਵਾਲੇ ਢੰਗ ਨਾਲ ਗਲਬਾਤ ਕਰਨੀ ਅਤੇ ਉਨ੍ਹਾਂ ਲਈ ਉਹ ਸਾਰੀਆਂ ਚੀਜ਼ਾਂ ਕਰਨੀਆਂ ਜੇਹੜੀਆਂ ਕਿ ਸਾਨੂੰ ਸਾਡੇ ਉਦੇਸ਼ਾਂ ਦੀ ਪੂਰਤੀ ਤੋਂ ਰੋਕਦੀਆਂ ਹੋਣ । 2, ਕੇਵਲ ਉਹ ਸੁਖ ਸੁਆਦ ਮਾਣਨੇ ਜੇਹੜੇ ਕਿ ਸਿਹਤ ਦੀ ਰਖਵਾਲੀ ਲਈ ਜ਼ਰੂਰੀ ਹੋਣ । 3. ਅੰਤਮ ਤੌਰ ਤੇ ਰੁਪਿਆ ਪੈਸਾ ਕੇਵਲ ਪਰਿਆਪਤ ਮਾਤਾ ਵਿਚ ਹੀ ਪ੍ਰਾਪਤ ਕਰਨ ਦਾ ਯਤਨ ਕਰਨਾ,ਜਿਨਾ ਕਿ ਸਾਡੇ ਜੀਵਨ ਤੇ ਸਿਹਤ ਦੀ ਸਥਿਰਤਾ ਲਈ ਜ਼ਰੂਰੀ ਹੋਵੇ ਅਤੇ ਕੇਵਲ ਉਨ੍ਹਾਂ ਰਿਵਾਜਾਂ ਦੀ ਅਨੁਸਾਰਤਾ ਕਰਨੀ ਜੇਹੜੇ ਕਿ ਉਸ ਚੀਜ਼ ਤੋਂ ਵਿਰੋਧੀ ਨਾ ਹੋਣ ਜਿਸ ਲਈ ਅਸੀਂ ਯਤਨ ਕਰਦੇ ਹੋਈਏ ।
ਪਰ ਇਹੋ ਜੇਹੀ ਇਕ ਖੋਜ ਲਈ ਰਵਾਨਾ ਹੋਣ ਲਗਿਆਂ ਦਿਆਨਤਦਾਰ ਤੇ ਉਜਲ ਦਿਮਾਗ ਫਿਲਾਸਫ਼ਰ ਇਕ ਦਮ ਇਸ ਸਮੱਸਿਆ ਉਤੇ ਪਹੁੰਚ ਜਾਂਦਾ ਹੈ : ਇਹ ਮੈਂ ਕਿਵੇਂ ਜਾਣਦਾ ਹਾਂ ਕਿ ਮੇਰਾ ਗਿਆਨ ਗਿਆਨ ਹੀ ਹੈ, ਕਿ ਉਸ ਸਮਗ੍ਰੀ ਉਤੇ ਭਰੋਸਾ ਕੀਤਾ ਜਾ ਸਕਦਾ ਹੈ, ਜੇਹੜੀ ਕਿ ਮੇਰੇ ਗਿਆਨ ਇੰਦ੍ਰ ਮੇਰੀ ਵਿਵੇਕ ਸ਼ਕਤੀ ਪਾਸ ਲਿਆਉਂਦੇ ਹਨ, ਅਤੇ ਮੇਰੀ ਵਿਵੇਕ ਸ਼ਕਤੀ ਉਤੇ ਭਰੋਸਾ ਕੀਤਾ ਜਾ ਸਕਦਾ ਹੈ ਉਨ੍ਹਾਂ ਸਿਟਿਆਂ ਬਾਰੇ ਜੇਹੜੇ ਕਿ ਇਹ ਇੰਦਿਆਂ ਦੀ ਸਾਮਗ੍ਰੀ ਤੋਂ ਕਢਦੀ ਹੈ ? ਕੀ ਸਾਨੂੰ ਉਸ ਪਰਿਵਾਹਨ ਦੀ ਹੀ ਪੜਤਾਲ ਨਹੀਂ ਕਰ ਲੈਣੀ ਚਾਹੀਦੀ, ਇਸ ਤੋਂ ਪਹਿਲਾਂ ਕਿ ਆਪਣੇ ਆਪ ਨੂੰ ਇਸ ਦੇ ਨਿਰਦੇਸ਼ਨਾਂ ਦੇ ਹਵਾਲੇ ਕਰ ਦਿੱਤਾ ਜਾਏ ? ਇਸ ਨੂੰ ਪੂਰਣ ਬਣਾਣ ਲਈ ਕੀ ਸਾਡੇ ਲਈ ਉਹ ਸਾਰਾ ਕੁਝ ਕਰਨਾ ਮੁਨਾਸਿਬ ਨਹੀਂ ਜੋ ਕੁਝ ਕਿ ਅਸੀਂ ਕਰ ਸਕਦੇ ਹਾਂ ? ਬੇਕਨ ਦੇ ਢੰਗ ਨਾਲ ਸਪਾਈਨੋਜ਼ਾ ਕਹਿੰਦਾ ਹੈ, “ਬਾਕੀ ਸਭ ਚੀਜ਼ਾਂ ਤੋਂ ਪਹਿਲਾਂ ਜ਼ਰੂਰੀ ਤੌਰ ਤੇ ਕੋਈ ਇਕ ਅਜੇਹਾ ਸਾਧਨ ਵਿਉਂਤ ਕਰ ਲੈਣਾ ਬਣਦਾ ਹੈ ਜਿਸ ਨਾਲ ਕਿ ਵਿਵੇਕ ਸ਼ਕਤੀ ਨੂੰ ਸੁਧਾਰ, ਤੇ ਸਾਫ ਕਰ ਲਿਆ ਜਾਏ ।” ਸਾਨੂੰ ਜ਼ਰੂਰੀ ਤੌਰ ਤੇ ਚੌਕਸਤਾਈ ਨਾਲ, ਗਿਆਨ ਦੇ ਸਾਰੇ ਰੂਪਾਂ ਵਿਚ ਭੇਦ ਕਰਕੇ ਕੇਵਲ ਸਰਵ-ਸ੍ਰੇਸ਼ਟ ਉਤੇ ਭਰੋਸਾ ਬੰਨ੍ਹਣਾ ਲੋੜੀਂਦਾ ਹੈ ।
ਸਭ ਤੋਂ ਪਹਿਲਾਂ ਤਾਂ ਸੁਣਿਆ ਸੁਣਾਇਆ ਗਿਆਨ ਹੁੰਦਾ ਹੈ, ਉਦਾਹਰਣ ਵਜੋਂ ਕਿ । ਮੈਂ ਆਪਣੇ ਜਨਮ ਦੇ ਦਿਨ ਨੂੰ ਜਾਣਦਾ ਹਾਂ, ਦੂਸਰੇ, ਅਸਪਸ਼ਟ ਅਨੁਭਵ, ਕੁਝ ਨਿਰਾਦਰ ਵਾਲੇ ਭਾਵ ਅਨੁਸਾਰ, ‘ਅਨੁਭਵਿਕ’ ਗਿਆਨ, ਜਿਵੇਂ ਕਿ ਜਦੋਂ ਕੋਈ ਇਕ ਇਲਾਜਕਾਰ, ਕਿਸੇ ਇਕ ਇਲਾਜ ਨੂੰ ਪ੍ਰਯੋਗਿਕ ਪ੍ਰੀਖਿਆਵਾਂ ਦੇ ਕਿਸੇ ਇਕ ਵਿਗਿਆਨਕ ਢੰਗ ਨਾਲ ਨਹੀਂ ਜਾਣਦਾ, ਸਗੋਂ ਇਕ ‘ਵਿਆਪਕ ਜੇਹੇ ਸੰਸਕਾਰ” ਨਾਲ ਕਿ ਇਹ ”ਆਮ ਤੌਰ ਤੇ’ ਅਸਰਕਾਰਕ ਹੋਇਆ ਹੈ । ਤੀਜੇ, ਤਤਕਾਲਕ ਨਿਗਮ, ਜਾਂ ਤਰਕ ਰਾਹੀਂ ਪ੍ਰਾਪਤ ਕੀਤਾ ਗਿਆਨ, ਜਿਵੇਂ ਕਿ ਜਦੋਂ ਮੈਂ ਸੂਰਜ ਦੇ ਮਹਾਨ ਆਕਾਰ ਬਾਰੇ ਨਤੀਜਾ ਇਹ ਦੇਖ ਲੈਣ ਤੋਂ ਕਢਦਾ ਹਾਂ ਕਿ ਦੂਸਰੀਆਂ ਚੀਜ਼ਾਂ ਵਸਤਾਂ ਦੀ ਹਾਲਤ ਵਿਚ, ਵਿਥ ਪ੍ਰਗਟ ਆਕਾਰ ਨੂੰ ਘਟਾਂਦੀ ਹੈ । ਇਸ ਭਾਂਤ ਦਾ ਗਿਆਨ ਦੂਜੀਆਂ ਦੋਹਾਂ ਨਾਲੋਂ ਉਤਕ੍ਰਿਸ਼ਟ ਹੁੰਦਾ ਹੈ, ਪਰ ਫਿਰ ਵੀ ਪ੍ਰਤਖ ਅਨੁਭਵ ਰਾਹੀਂ ਅਚਾਨਕ ਰਦ ਹੋ ਜਾਣ ਦੇ ਆਦੇਸ਼ ਵਿਚ ਰਹਿੰਦਾ ਹੈ; ਇਸੇ ਢੰਗ ਨਾਲ ਵਿਗਿਆਨ ਨੇ ਸੌ ਵਰਿਹਾਂ ਵਿਚ ਜਾ ਕੇ ਤਰਕ ਰਾਹੀਂ ‘ਐਥਰ’ ਦਾ ਪਤਾ ਕੀਤਾ, ਜਿਹੜਾ ਕਿ ਹੁਣ ਚੋਣਵੇਂ ਭੌਤਿਕ ਵਿਗਿਆਨੀਆਂ ਦੀ ਨਜ਼ਰ ਵਿਚ ਬੜਾ ਸ਼ਕੀ ਸਮਝਿਆ ਜਾਂਦਾ ਹੈ । ਇਸ ਲਈ ਉਚਤਮ ਭਾਂਤ ਦਾ ਗਿਆਨ ਇਸ ਦਾ ਚੌਥਾ ਰੂਪ ਹੈ, ਜੇਹੜਾ ਕਿ ਤਤਕਾਲਕ ਨਿਗਮ ਤੇ ਪ੍ਰਤਖ ਪਛਾਣ ਰਾਹੀਂ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਅਸੀਂ ਇਕ ਦਮ ਦੇਖ ਲੈਂਦੇ ਹਾਂ ਕਿਸੇ ਦੀ ਸੰਖਿਆ ਇਸ ਅਨੁਪਾਤ ਅਂਦਰ ਰਹੀ ਹੋਈ ਹੈ, 2:4::3 : ਸ; ਜਾਂ ਫਿਰ ਜਿਵੇਂ ਅਸੀਂ ਦੇਖ ਲੈਂਦੇ ਹਾਂ ਕਿ ਇਕ ਸਾਰੀ ਇਕਾਈ ਇਸ ਦੇ ਕਿਸੇ ਭਾਗ ਨਾਲੋਂ ਵਡੇਰੀ ਹੁੰਦੀ ਹੈ। ਸਪਾਈਨੇਜਾ ਵਿਸ਼ਵਾਸ ਕਰਦਾ ਹੈ ਕਿ ਗਣਿਤ ਵਿਚ ਚੰਗੇ ਨਿਪੁੰਨ ਆਦਮੀ, ਯੂਕਲਿਡ ਰੇਖਾ ਗਣਿਤ ਦੇ ਬਹੁਤੇ ਭਾਗ ਨੂੰ ਇਸ ਅਨੁਭਵੀ ਢੰਗ ਨਾਲ ਹੀ ਜਾਣਦੇ ਹਨ, ਪਰ ਉਹ ਸ਼ੋਕ ਸਹਿਤ ਇਹ ਗੱਲ ਮੰਨਦਾ ਹੈ ਕਿ “ਜੋਹੜੀਆਂ ਚੀਜ਼ਾਂ ਇਸ ਗਿਆਨ ਨਾਲ ਮੈਂ ਜਾਣਨ ਯੋਗ ਹੋ ਸਕਿਆ ਹਾਂ ਉਹ ਬੜੀਆਂ ਥੋੜ੍ਹੀਆਂ ਜੇਹੀਆਂ ਹਨ ।”
‘ਨੀਤੀ ਸ਼ਾਸਤ’ ਵਿਚ ਸਪਾਈਨੌਜ਼ਾ ਗਿਆਨ ਦੇ ਪਹਿਲੇ ਦੋ ਰੂਪਾਂ ਨੂੰ ਇਕ ਹੀ ਬਣਾ ਦੇਂਦਾ ਹੈ; ਅਤੇ ਅਨੁਭਵੀ ਗਿਆਨ ਨੂੰ, ਚੀਜ਼ਾਂ ਵਸਤਾਂ ਬਾਰੇ ਉਨ੍ਹਾਂ ਦੇ ਸਦੀਵੀ ਪਖਾਂ ਤੇ ਸੰਬੰਧਾਂ ਦੀ ਪਛਾਣ ਦਸਦਾ ਹੈ—ਜੇਹੜੀ ਚੀਜ਼ ਕਿ ਇਕ ਵਾਕ-ਅੰਸ਼ ਵਿਚ ਫ਼ਿਲਾਸਫ਼ੀ ਦੀ ਪਰਿਭਾਸ਼ਾ ਦੇ ਦੇਂਦੀ ਹੈ । ਅਨੁਭਵਿਕ ਵਿਗਿਆਨ, ਇਸ ਲਈ, ਚੀਜ਼ਾਂ ਵਸਤਾਂ ਤੇ ਘਟਨਾਵਾਂ ਦੇ ਪਿਛੋਕੜ ਉਨ੍ਹਾਂ ਦੇ ਕਾਨੂੰਨਾਂ ਦੇ ਸਦੀਵੀ ਸੰਬੰਧਾਂ ਨੂੰ ਲਭਣ ਦਾ ਯਤਨ ਕਰਦਾ ਹੈ। ਇਸੇ ਲਈ ਸਪਾਈਨੋਜ਼ਾ “ਕਾਲਕ ਵਿਵਸਥਾ”—ਚੀਜ਼ਾਂ ਵਸਤਾਂ ਤੇ ਘਟਨਾਵਾਂ ਦਾ ਸੰਸਾਰ-ਅਤੇ ਸਦੀਵੀ ਵਿਵਸਥਾ—ਕਾਨੂੰਨਾਂ ਅਤੇ ਨਿਰਮਾਣ ਦਾ ਸੰਸਾਰ—ਇਨ੍ਹਾਂ ਵਿਚਕਾਰ ਬਿਲਕੁਲ ਬੁਨਿਆਦੀ ਫ਼ਰਕ ਕਰਦਾ ਹੈ (ਉਸ ਦੀ ਸਾਰੀ ਪ੍ਰਣਾਲੀ ਦਾ ਆਧਾਰ) ।
ਆਓ ਇਸ ਭੇਦ ਦਾ ਧਿਆਨ ਨਾਲ ਅਧਿਐਨ ਕਰੀਏ :-
ਇਹ ਗੱਲ ਨੋਟ ਕਰਨ ਯੋਗ ਹੈ ਕਿ ਕਾਰਨਾਂ ਤੇ ਵਾਸਤਵਿਕ ਵਸਤਾਂ ਦੀ ਸਿਖਲਾ ਨੂੰ ਏਥੇ ਮੈਂ ਵਿਅਕਤਕ, ਪਰਿਣਾਮਸ਼ੀਲ ਵਸਤਾਂ ਦੀ ਸਿੰਖਲਾ ਕਰਕੇ ਨਹੀਂ ਸਗੋਂ ਬਝਵੀਆਂ ਤੇ ਸਦੀਵੀ ਵਸਤਾਂ ਦੀ ਸਿੱਖਲਾ ਕਰਕੇ ਸਮਝਦਾ ਹਾਂ । ਕਿਉਂ ਜੋ ਵਿਅਕਤਕ ਪਰਿਣਾਮਸ਼ੀਲ ਵਸਤਾਂ ਦੀ ਸਿੰਖਲਾ ਨੂੰ ਨਿਭਾਣਾ ਤਾਂ ਮਨੁੱਖੀ ਨਿਰਬਲਤਾ ਲਈ ਅਸੰਭਵ ਹੋਵੇਗਾ, ਨਾ ਕੇਵਲ ਇਸ ਲਈ ਕਿ ਇਨ੍ਹਾਂ ਦੀ ਸੰਖਿਆ ਸਾਰੀ ਗਿਣਤੀ ਤੋਂ ਪਰੇ ਚਲੀ ਜਾਂਦੀ ਹੈ, ਸਗੋਂ ਇਕੋ ਤੇ ਉਸੇ ਵਸਤੂ ਵਿਚ ਬਹੁਤ ਸਾਰੀਆਂ ਅਜੇਹੀਆਂ ਪਰਿਸਥਿਤੀਆਂ ਕਰਕੇ, ਜਿਨ੍ਹਾਂ ਵਿਚੋਂ ਹਰੇਕ ਵਸਤੂ ਦੇ ਅਸਤਤ ਦਾ ਕਾਰਣ ਹੋ ਸਕਦੀ ਹੈ । ਕਿਉਂ ਜੋ ਨਿਰਸੰਦੇਹ ਤੌਰ ਤੇ, ਵਿਸ਼ਿਸ਼ਟ ਵਸਤਾਂ ਦੇ ਅਸਤਤੂ ਦਾ ਉਨ੍ਹਾਂ ਦੇ ਸਾਰ ਨਾਲ ਕੋਈ ਸੰਬੰਧ ਨਹੀਂ ਹੁੰਦਾ, ਤੇ ਇਹ ਕੋਈ ਸਦੀਵੀ ਸਤ ਨਹੀਂ ਹੁੰਦਾ। ਤਾਂ ਵੀ ਇਸ ਗੱਲ ਦੀ ਲੋੜ ਹੀ ਨਹੀਂ ਕਿ ਅਸੀਂ ਵਿਅਕਤਕ ਪਰਿਣਾਮਸ਼ੀਲ ਵਸਤਾਂ ਦੀ ਸਿੱਖਲਾ ਨੂੰ ਸਮਝੀਏ ਕਿਉਂ ਜੋ ਉਨ੍ਹਾਂ ਦਾ ਸਾਰ ਤਾਂ ਕੇਵਲ ਬਝਵੀਆਂ ਤੇ ਸਦੀਵੀ ਵਸਤਾਂ ਵਿਚ ਲਭਦਾ ਹੈ, ਤੇ ਫੇਰ ਉਨ੍ਹਾਂ ਕਾਨੂੰਨਾਂ ਤੋਂ, ਜੇਹੜੇ ਕਿ ਉਨ੍ਹਾਂ ਦੀਆਂ ਉਨ੍ਹਾਂ ਅਸਲ ਨਿਯਮਾਵਲੀਆਂ ਦੇ ਰੂਪ ਵਿਚ ਉਨ੍ਹਾਂ ਵਸਤਾਂ ਅੰਦਰ ਅੰਮ੍ਰਿਤ ਹੋਏ ਹੁੰਦੇ ਹਨ, ਜਿਨ੍ਹਾਂ ਦੇ ਅਨੁਸਾਰ ਵਿਅਕਤਕ ਵਸਤਾਂ ਨਿਰਮਾਣ ਹੁੰਦੀਆਂ ਤੇ ਵਿਵਸਥਤ ਕੀਤੀਆਂ ਜਾਂਦੀਆਂ ਹਨ; ਏਨਾ ਹੀ ਨਹੀਂ, ਸਗੋਂ ਇਹ ਵਿਅਕਤਕ ਤੇ ਪਰਿਣਾਮਸ਼ੀਲ ਵਸਤਾਂ, ਇਨ੍ਹਾਂ ਬਝਵੀਆਂ ਵਸਤਾਂ ਉਤੇ, ਏਨੀ ਨਿਕਟਤਾ ਨਾਲ ਤੇ ਅਨਿਵਾਰਯ ਤੌਰ ਤੇ ਨਿਰਭਰ ਕਰਦੀਆਂ ਹਨ ਕਿ ਉਨ੍ਹਾਂ ਤੋਂ ਬਿਨਾਂ ਨਾ ਤਾਂ ਇਹ ਰਹਿ ਸਕਦੀਆਂ ਤੇ ਨਾ ਕਲਪਨਾ ਹੀ ਕੀਤੀਆਂ ਜਾ ਸਕਦੀਆਂ ਹਨ ।
ਸਪਾਈਨੋਜ਼ਾ ਦੀ ਸਰਵ-ਸ਼੍ਰੇਸ਼ਟ ਰਚਨਾ ਦਾ ਅਧਿਐਨ ਕਰਦੇ ਹੋਏ ਜੇਕਰ ਅਸੀਂ ਇਸ ਵਾਕ ਸਮੂਹ ਨੂੰ ਧਿਆਨ ਵਿਚ ਰਖੀਏ ਤਾਂ ਇਹ ਆਪ ਤੋਂ ਆਪ ਸਪਸ਼ਟ ਹੋ ਜਾਏਗੀ ਅਤੇ ਨੀਤੀ ਸ਼ਾਸਤ੍ਰ ਅੰਦਰ, ਬਹੁਤ ਸਾਰਾ ਕੁਝ ਜੋ ਜਹੜਾ ਕਿ ਬੇਹੌਂਸਲਾ ਕਰ ਦੇਣ ਦੀ ਹਦ ਤਕ ਜਟਲ ਹੈ, ਉਹ ਆਪਣੇ ਆਪ ਨੂੰ ਸਾਧਾਰਣ ਤੇ ਸਮਝ ਬੂਝ ਦੇ ਰੂਪ ਵਿਚ ਖੋਲ੍ਹਕੇ ਰਖ ਦੇਵੇਗਾ ।
- ਨੀਤੀ ਸ਼ਾਸਤ
ਆਧੁਨਿਕ ਫਿਲਾਸਫੀ ਵਿਚ ਸਭ ਤੋਂ ਵਧੀਕ ਕੀਮਤੀ ਉਤਪਾਦਨ, ਰੇਖਾ ਗਣਿਤਿਕ ਰੂਪ ਵਿਚ ਵਿਅਕਤ ਕੀਤਾ ਗਿਆ ਹੈ, ਤਾਂ ਜੋ ਵਿਚਾਰ ਨੂੰ ਯੂਕਲਿਡ ਭਾਂਤ ਨਾਲ ਸਪਸ਼ਟ ਕੀਤਾ ਜਾਏ। ਪਰ ਇਸਦਾ ਸਿੱਟਾ ਇਕ ਅਜੇਹੀ ਸੰਖਿਪਤ ਅਸਪਸ਼ਟਤਾ ਹੈ, ਕਿ ਇਸ ਅੰਦਰਲੀ ਹਰੇਕ ਸਤਰ ਨੂੰ ਇਕ ਤਾਲਮਦ ਜੇਹੇ ਵਿਵਰਣ ਦੀ ਲੋੜ ਹੁੰਦੀ ਹੈ । ਚਰਚ ਪ੍ਰਧਾਨ ਵਾਦੀਆਂ ਨੇ ਆਪਣੇ ਵਿਚਾਰ ਨੂੰ ਅਜੇਹਾ ਹੀ ਰੂਪ ਦਿੱਤਾ ਸੀ, ਪਰ ਕਦੀ ਏਨੀ ਸੰਖਿਪਤਾ ਨਾਲ ਨਹੀਂ; ਅਤੇ ਉਨ੍ਹਾਂ ਦੇ ਪਹਿਲਾਂ ਤੋਂ ਮਿਥੇ ਸਿੱਟਿਆਂ ਨਾਲ, ਸਪਸ਼ਟਤਾ ਵਿਚ ਉਨ੍ਹਾਂ ਨੂੰ ਸਹਾਇਤਾ ਹੋ ਜਾਂਦੀ ਸੀ । ਦਕਾਰਤੇ ਨੇ ਇਹ ਸੁਝਾਇਆ ਸੀ ਕਿ ਫਿਲਾਸਫ਼ੀ ਕਦੀ ਸਗਵੇਂ ਤੌਰ ਤੇ ਵਿਸੁਧ ਹੋ ਨਹੀਂ ਸੀ ਸਕਦੀ ਜਦ ਤੀਕ ਕਿ ਇਹ ਆਪਣੇ ਆਪ ਨੂੰ ਗਣਿਤਕ ਰੂਪਾਂ ਵਿਚ, ਵਿਅਕਤ ਨਾ ਕਰੋ ਪਰ ਉਸ ਨੇ ਆਪਣੇ ਹੀ ਇਸ ਆਦਰਸ਼ ਨੂੰ ਕਦੀ ਆਜ਼ਮਾਇਆ ਨਹੀਂ ਸੀ । ਸਪਾਈਨੇਜ਼ਾ ਨੇ ਇਸ ਸੁਝਾਵ ਨੂੰ ਗਣਿਤ ਵਿਚ ਸਿਧੇ ਹੋਏ ਇਕ ਮਾਨਸ ਨਾਲ ਲਿਆ ਜਿਸ ਗਣਿਤ ਨੂੰ ਉਹ ਸਾਰੀ ਕਰੜੀ ਵਿਗਿਆਨਿਕ ਪਰਿਕ੍ਰਿਆ ਦਾ ਆਧਾਰ ਕਰਕੇ ਮੰਨਦਾ, ਅਤੇ ਫਿਰ ਜੋ ਕਾਪਰੀਨੀਕਸ, ਕੈਪਲਰ, ਅਤੇ ਗੈਲੀਲੀਓ ਦੀਆਂ ਸਫਲਤਾਵਾਂ ਨਾਲ ਪ੍ਰਭਾਵਤ ਹੋਇਆ ਹੋਇਆ ਸੀ । ਸਾਡੇ ਕੁਝ ਵਧੀਕ ਸਿਥਲ ਹੋਏ ਤੇ ਪਾਠ ਪੁਸਤਕਾਂ ਨਾਲ ਸਿਧੇ ਹੋਏ ਮਨਾਂ ਲਈ ਇਸ ਦਾ ਸਿੱਟਾ, ਸਾਮਗ੍ਰੀ ਤੇ ਰੂਪ ਦੋਹਾਂ ਕਰਕੇ ਹੀ ਟਿਕ ਥਕਾ ਦੇਣ ਵਾਲੀ ਇਕਾਗ੍ਰਤਾ ਦਾ ਨਿਕਲਦਾ ਹੈ, ਤੇ ਸਾਡਾ ਜੀਅ ਕਰ ਆਂਵਦਾ ਹੈ, ਕਿ ਇਸ ਦਾਰਸ਼ਨਿਕ ਰੇਖਾ ਗਣਿਤ ਦੀ ਨਖੇਧੀ ਕਰਕੇ ਆਪਣੇ ਆਪਨੂੰ ਤਸੱਲੀ ਦੇ ਲਈ ਜਾਏ, ਕਿ ਇਹ ਤਾਂ ਇਕ ਅਜੇਹੀ ਬਣਾਵਟੀ ਸ਼ਤਰੰਜ ਦੀ ਖੇਡ ਵਾਂਗ ਹੈ, ਜਿਸ ਵਿਚ ਆਪ ਤੋਂ ਆਪ ਸਿਧ ਸਤਾਂ, ਪਰਿਭਾਸ਼ਾਵਾਂ, ਪ੍ਰਮੇਯਾਂ, ਅਤੇ ਪ੍ਰਮਾਣਾਂ ਦੀਆਂ ਚਾਲਾਂ, ਰਾਜਿਆਂ, ਪਾਦਰੀਆਂ, ਘੋੜ ਚੜਿਆਂ ਤੇ ਪਿਆਦਿਆਂ ਵਾਂਗ ਚਲੀਆਂ ਜਾਂਦੀਆਂ ਹਨ: ਇਕੱਲਿਆਂ ਖੇਡਣ ਵਾਲੀ ਤਾਸ਼ ਦੀ ਇਕ ਅਜੇਹੀ ਤਾਰਕਿਕ ਖੇਡ ਜੇਹੜੀ ਕਿ ਸਪਾਈਨੇਜ਼ਾ ਦੀ ਇਕੱਲ ਵਿਚ, ਧੀਰਜ ਦੇਣ ਲਈ ਅਵਿਸ਼ਕਾਰ ਕੀਤੀ ਗਈ ਹੋਵੇ । ਵਿਵਸਥਾ ਸਾਡੇ ਮਨਾਂ ਦੀ ਪ੍ਰਕਿਰਤੀ ਦੇ ਹੀ ਵਿਰੁਧ ਹੈ ਅਸੀਂ ਹਵਾਈ ਕਲਪਨਾ ਦੀਆਂ ਭਟਕਦੀਆਂ ਲਕੀਰਾਂ ਦਾ ਅਨੁਸਰਣ ਕਰਨ ਨੂੰ ਵਿਸ਼ੇਸ਼ਤਾ ਦੇਂਦੇ, ਅਤੇ ਆਪਣੀ ਫਿਲਾਸਫ਼ੀ ਮਨ ਦੀ ਮੌਜ ਨਾਲ ਆਪਣੇ ਸੁਪਨਿਆਂ ਤੋਂ ਉਣ ਲੈਣਾ ਚਾਹੁੰਦੇ ਹਾਂ । ਪਰ ਸਪਾਈਨੇਜ਼ਾ ਅੰਦਰ ਇਕੋ ਇਕ ਮਜਬੂਰ ਕਰ ਦੇਣ ਵਾਲੀ ਇੱਛਾ ਸੀ-ਸੰਸਾਰ ਦੀ ਅਸਹਿ ਦੁਰ ਵਿਵਸਥਾ ਨੂੰ ਏਕਤਾ ਤੇ ਵਿਵਸਥਾ ਦਾ ਰੂਪ ਦੇ ਦੇਣਾ । ਉਸ ਦੇ ਅੰਦਰ ਸੁੰਦਰਤਾ ਲਈ ਦਖਣੀ ਭਾਂਤ ਦੀ ਤੀਬਰ ਅਭਿਲਾਸ਼ਾ ਨਾਲੋਂ, ਸਤ ਲਈ ਉਤਰੀ ਭਾਂਤ ਦੀ ਭੁੱਖ ਮੌਜੂਦ ਸੀ । ਉਸ ਦੇ ਅੰਦਰਲਾ ਕਲਾਕਾਰ, ਨਿਰੋਲ ਰੂਪ ਵਿਚ, ਇਕ ਅਜੇਹਾ ਨਿਰਮਾਤਾ ਸੀ, ਜੇਹੜਾ ਕਿ ਵਿਚਾਰ ਦੀ ਇਕ ਪ੍ਰਣਾਲੀ ਸੰਪੂਰਨ ਸੰਮਮਿਤੀ ਦੇ ਰੂਪ ਵਿਚ ਨਿਰਮਾਣ ਕਰ ਰਿਹਾ ਸੀ ।
ਫਿਰ ਆਧੁਨਿਕ ਵਿਦਿਆਰਥੀ, ਸਪਾਈਨੋਜ਼ਾ ਦੀ ਪਰਿਭਾਸ਼ਕ ਸ਼ਬਦਾਵਲੀ ਉਤੇ ਲੜਖੜਾਏ ਅਤੇ ਬੁੜਬੁੜਾਏਗਾ । ਲਾਤੀਨੀ ਵਿਚ ਲਿਖਦਾ ਹੋਣ ਕਰਕੇ, ਬਹੁਤ ਕਰਕੇ ਉਸ ਨੂੰ ਆਪਣਾ, ਆਧੁਨਿਕ ਵਿਚਾਰ, ਮਧਕਾਲੀਨ ਤੇ ਵਿਦਵਤਾਭਰੀ ਸ਼ਬਦਾਵਲੀ ਵਿਚ ਪ੍ਰਗਟ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ । ਉਸ ਸਮੇਂ ਫ਼ਿਲਾਸਫ਼ੀ ਦੀ ਹੋਰ ਕੋਈ ਭਾਸ਼ਾ ਹੈ ਨਹੀਂ ਸੀ ਜੇਹੜੀ ਕਿ, ਤਦੋਂ ਸਮਝੀ ਜਾ ਸਕਦੀ । ਇਸ ਲਈ ਉਹ ‘ਤਤ’ ਸ਼ਬਦ ਦੀ ਵਰਤੋਂ ਕਰਦਾ ਹੈ, ਜਿਸ ਦੀ ਥਾਂ ਅਸੀਂ ਵਾਸਤਵਿਕਤਾ, ਜਾਂ ਸਾਰ ਲਿਖਣਾ ਪਸੰਦ ਕਰਾਂਗੇ । ਤੇ ਇਸੇ ਤਰ੍ਹਾਂ ਕੁਝ ਹੋਰ ਸ਼ਬਦ ਪ੍ਰਯੋਗ ਜੇਹੜੇ ਉਸ ਨੇ ਹੋਰ ਤਰ੍ਹਾਂ ਕੀਤੇ ਹਨ ਤੇ ਅਸੀਂ ਅਜ ਹੋਰ ਤਰ੍ਹਾਂ ਕਰਦੇ ਹਾਂ ।
ਮੁਕਦੀ ਗੱਲ ਕਿ ਸਪਾਈਨੋਜ਼ਾ ਪੜ੍ਹਨ ਯੋਗ ਨਹੀਂ, ਅਧਿਐਨ ਕਰਨ ਯੋਗ ਹੈ, ਤੁਹਾਨੂੰ ਉਸ ਦੇ ਪਾਸ ਐਉਂ ਜਾਣਾ ਲੋੜੀਦਾ ਹੈ ਜਿਵੇਂ ਕਿ ਤੁਸੀਂ ਯੂਕਲਿਡ ਪਾਸ ਜਾਣਾ ਚਾਹੋ । ਤੇ ਇਹ ਅਨੁਭਵ ਕਰਦਿਆਂ ਹੋਇਆਂ ਕਿ ਇਨ੍ਹਾਂ ਸੰਖੇਪ ਦੋ ਸੌ ਸਫਿਆਂ ਵਿਚ ਇਕ ਮਨੁੱਖ ਨੇ ਆਪਣੇ ਜੀਵਨ ਭਰ ਦਾ ਵਿਚਾਰ, ਹਰ ਵਾਧੂ ਚੀਜ਼ ਦੀ ਤਪਸ੍ਰੀ ਭਾਂਤ ਦੀ ਕਾਂਟ ਛਾਂਟ ਨਾਲ ਕਲਮ ਬੰਦ ਕਰ ਦਿਤਾ ਹੋਇਆ ਹੈ। ਇਸ ਦੇ ਉਪਰ ਦੀ ਛੇਤੀ ਨਾਲ ਲੰਘ ਜਾਣ ਨਾਲ ਇਸ ਦੀ ਸਾਰ ਵਸਤੂ ਨੂੰ ਲਭ ਲੈਣ ਦਾ ਖਿਆਲ ਨ ਕਰੋ । ਕਦੀ ਕਿਸੇ ਫ਼ਿਲਾਸਫ਼ੀ ਦੀ ਰਚਨਾ ਦੇ ਕਿਸੇ ਛੋਟੇ ਤੋਂ ਛੋਟੇ ਭਾਗ ਨੂੰ ਛਡਣ ਨਾਲ ਏਨਾ ਨੁਕਸਾਨ ਹੋਣ ਵਾਲੀ ਗੱਲ ਨਹੀਂ ਸੀ ਹੋਈ। ਹਰੇਕ ਭਾਗ ਆਪਣੇ ਤੋਂ ਪਹਿਲਾਂ ਦੇ ਭਾਗਾਂ ਉਤੇ ਨਿਰਭਰ ਕਰਦਾ ਹੈ। ਕੋਈ ਖਾਸ ਤੇ ਪ੍ਰਗਟ ਤੌਰ ਤੇ ਬੇਲੋੜਾ ਜੇਹਾ ਤਰਕ ਵਾਕ, ਤਰਕ ਦੇ ਕਿਸੇ ਇਕ ਭਵਯ ਵਿਕਾਸ ਦੀ ਆਧਾਰ ਸ਼ਿਲਾ ਬਣ ਖਲੋਂਦਾ ਹੈ । ਕਿਸੇ ਵੀ ਮਹੱਤਵ-ਪੂਰਣ ਭਾਗ ਨੂੰ ਤੁਸੀਂ ਸਮਝੋਗੇ ਨਹੀਂ, ਜਦ ਤੀਕ ਕਿ ਸਾਰੇ ਦੇ ਸਾਰੇ ਨੂੰ ਪੜ੍ਹਕੇ ਇਸ ਬਾਰੇ ਗੰਭੀਰ ਵਿਚਾਰ ਨ ਕਰ ਲਵੋ ਭਾਵੇਂ ਕਿਸੇ ਆਦਮੀ ਨੂੰ ਜੈਕਬੀ ਦੀ ਉਤਸਾਹ ਪੂਰਤ ਅਤਿਉਕਤੀ ਨਾਲ ਇਹ ਕਹਿਣ ਦੀ ਲੋੜ ਨ ਵੀ ਹੋਵੇ “ਕਿਸੇ ਵੀ ਉਸ ਆਦਮੀ ਨੇ ਸਪਾਈਨੋਜ਼ਾ ਨੂੰ ਸਮਝਿਆ ਨਹੀਂ ਹੁੰਦਾ ਜਿਸ ਦੇ ਲਈ ਨੀਤੀ ਸ਼ਾਸਤ੍ਰ ਦੀ ਕੋਈ ਇਕ ਵੀ ਸਤਰ ਧੁੰਦਲੀ ਤੇ ਅਸਪਸ਼ਟ ਰਹਿ ਗਈ ਹੋਵੇ” । ਆਪਣੀ ਪੁਸਤਕ ਦੇ ਦੂਸਰੇ ਭਾਗ ਵਿਚ ਸਪਾਈਨੋਜ਼ਾ ਕਹਿੰਦਾ ਹੈ, *’ਏਥੋ, ਨਿਰਸੰਦੇਹ ਪਾਠਕ ਅਟਪਟਾ ਜੇਹਾ ਹੋ ਜਾਏਗਾ ਤੇ ਉਸ ਨੂੰ ਬਹੁਤੀਆਂ ਗੱਲਾਂ ਯਾਦ ਆਉਣਗੀਆਂ ਜਿਹੜੀਆਂ ਉਸ ਨੂੰ ਖੜਾ ਕਰ ਦੇਣਗੀਆਂ, ਅਤੇ ਇਸ ਲਈ ਮੈਂ ਉਸ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਹ ਮੇਰੇ ਨਾਲ ਜ਼ਰਾ ਸਹਿਜ ਨਾਲ ਅਗੇ ਵਧੇ, ਤੇ ਇਨ੍ਹਾਂ ਚੀਜ਼ਾਂ ਬਾਰੇ ਕੋਈ ਨਿਰਣੈ ਕਾਇਮ ਨ ਕਰੋ ਜਦ ਤੀਕ ਸਾਰੀਆਂ ਨੂੰ ਪੜ੍ਹ ਨ ਲਿਆ ਹੋਵੇ ।” ਸਾਰੀ ਪੁਸਤਕ ਨੂੰ ਇਕੋ ਵਾਰੀ ਨ ਪੜ੍ਹੋ ਸਗੋਂ ਥੋੜ੍ਹੀ ਥੋੜ੍ਹੀ ਕਰਕੇ ਤੇ ਕਈ ਬੈਠਕਾਂ ਵਿਚ । ਅਤੇ ਇਸ ਨੂੰ ਸਮਾਪਤ ਕਰਕੇ ਐਉਂ ਸਮਝੋ ਕਿ ਤੁਸਾਂ ਇਸ ਨੂੰ ਸਮਝਣਾ ਸ਼ੁਰੂ ਹੀ ਕੀਤਾ ਹੈ। ਤਦ ਫਿਰ ਕੋਈ ਏਹੋ ਜਿਹਾ ਵਿਵਰਣ ਪੜ੍ਹ ਲਵੋ ਜਿਵੇਂ ਕਿ ਪੋਲਕ ਰਚਿਤ ਸਪਾਈਨੋਜ਼ਾ ਜਾਂ ਮਾਰਟੀਨੋ ਦੀ ਰਚਨਾ “ਸਪਾਈਨੋਜ਼ਾ ਦਾ ਅਧਿਐਨ’ ਜਾਂ ਵਧੀਕ ਚੰਗਾ ਜੇਕਰ ਦੋਵੇਂ ਹੀ ਪੜ੍ਹ ਲਵੋ । ਅੰਤ ਨੂੰ ਨੀਤੀ ਸ਼ਾਸਤ੍ਰ ਨੂੰ ਫਿਰ ਪੜ੍ਹੋ, ਤੁਹਾਡੇ ਲਈ ਇਹ ਇਕ ਨਵੀਂ ਪੁਸਤਕ ਹੋ ਜਾਏਗੀ । ਇਸ ਨੂੰ ਦੂਜੀ ਵਾਰ ਸਮਾਪਤ ਕਰ ਲੈਣ ਤੇ ਤੁਸੀਂ ਸਦਾ ਲਈ ਫਿਲਾਸਫੀ ਦੇ ਪ੍ਰੇਮੀ ਬਣ ਜਾਉਗੇ ।
- ਕੁਦਰਤ ਅਤੇ ਪਰਮਾਤਮਾ
ਪਹਿਲਾ ਹੀ ਪੰਨਾ ਸਾਨੂੰ ਇਕ ਦਮ ਤਤ੍ਰ-ਮੀਮਾਂਸਾ ਦੇ ਜਲ-ਤੂਫ਼ਾਨ ਵਿਚ ਟੁਬੀ ਲਵਾ ਜਾਂਦਾ ਹੈ । ਤਕਸੀਮਾਸਾ ਬਾਰੇ ਸਾਡੀ ਆਧੁਨਿਕ ਕਠੋਰ ਦਿਮਾਗੀ ਸੰਗ, (ਜਾਂ ਕਿ ਇਹ ਮੰਦ ਦਿਮਾਗੀ ਹੈ ?) ਸਾਡੇ ਉਤੇ ਕਾਬੂ ਪਾ ਲੈਂਦੀ ਤੇ ਪਲ ਦੇ ਪਲ ਲਈ ਅਸੀਂ ਸਪਾਈਨੋਜ਼ਾ ਤੋਂ ਛੂਟ ਕਿਸੇ ਵੀ ਹੋਰ ਥਾਂ ਤੇ ਹੋਣ ਦੀ ਇੱਛਾ ਕਰਨ ਲਗ ਪੈਂਦੇ ਹਾਂ । ਪਰ ਤਤ੍ਰ ਮੀਮਾਸਾਂ, ਜਿਵੇਂ ਕਿ ਵਿਲੀਅਮ ਜੇਮਜ਼ ਨੇ ਕਿਹਾ ਸੀ ਇਸ ਤੋਂ ਛੂਟ ਹੋਰ ਕੁਝ ਨਹੀਂ ਕਿ ਚੀਜ਼ਾਂ ਵਸਤਾਂ ਨੂੰ ਇਨ੍ਹਾਂ ਦੀ ਅੰਗਮ ਸਾਰਥਕਤਾ ਤਕ ਸੰਚਿਆ ਤੇ ਵਾਸਤਵਿਕਤਾ ਦੀ ਵਿਉਂਤ ਅੰਦਰ ਉਨ੍ਹਾਂ ਦੇ ਬਹੁ- ਐਸਕ ਸਾਰ ਨੂੰ ਲਭਿਆ ਜਾਏ, –ਜਾਂ ਜਿਵੇਂ ਕਿ ਸਪਾਈਨੇਜਾ ਵਿਅਕਤ ਕਰਦਾ ਹੈ, ਇਨ੍ਹਾਂ ਦੇ ਆਵਸ਼ਕ ਸਾਰ ਭਾਗ ਨੂੰ, ਅਤੇ ਇਸ ਤਰ੍ਹਾਂ ਨਾਲ ਸਮਗ ਸਤ ਦਾ ਏਕੀਕਰਣ ਕਰਕੇ, ਉਨ੍ਹਾਂ ਉਚਤਮ ਵਿਆਪਕੀ ਕਰਣਾ ਤੀਕ ਅਪੜਿਆ ਜਾਏ, ਜੇਹੜੀ ਚੀਜ਼ ਕਿ ਵਿਵਗਰਕ ਅੰਗ੍ਰੇਜ ਆਦਮੀ ਲਈ ਵੀ ਫਿਲਾਸਫ਼ੀ ਦਾ ਨਿਰਮਾਣ ਕਰਦੀ ਹੈ । ਵਿਗਿਆਨ ਆਪ ਜਹੜਾ ਕਿ ਏਨੇ ਅਭਿਮਾਨ ਨਾਲ ਤਤ੍ਰ ਮੀਮਾਸਾ ਨੂੰ ਘ੍ਰਿਣਾ ਕਰਦਾ ਹੈ, ਆਪਣੇ ਹਰ ਵਿਚਾਰ ਵਿਚ, ਇਕ ਤਤ੍ਰ ਮੀਮਾਸਾ ਦੀ ਮਨੰਤ ਕਰਦਾ ਹੈ । ਸਬਬ ਅਜੇਹਾ ਹੈ ਕਿ ਜਿਸ ਤਤ੍ਰ ਮੀਮਾਸਾ ਦੀ ਇਹ ਮਨੋਤ ਕਰਦਾ ਹੈ ਉਹ ਸਪਾਈਨੇਜਾ ਦੀ ਤਤ੍ਰ ਮੀਮਾਸਾ ਹੈ ।
ਸਪਾਈਨੋਜ਼ਾ ਦੀ ਪ੍ਰਣਾਲੀ ਵਿਚ ਤਿੰਨ, ਚੂਲ ਰੂਪ ਪਰਿਭਾਸ਼ਕ ਸ਼ਬਦ ਹਨ : ‘ਪਦਾਰਥ’ ‘ਗੁਣ’ ਅਤੇ ‘ਵਿਧੀ’ । ਗੁਣ ਨੂੰ ਅਸੀਂ, ਸਾਦਗੀ ਦੇ ਨਮਿਤ ਕੁਝ ਸਮੇਂ ਲਈ ਇਕ ਪਾਸੇ ਕਰ ਦੇਂਦੇ ਹਾਂ । ਵਿਧੀ ਕੋਈ ਇਕ ਵਿਅਕਤਕ ਚੀਜ਼ ਜਾਂ ਘਟਨਾ ਹੁੰਦੀ ਹੈ, ਕੋਈ ਇਕ ਵਸ਼ਿਸ਼ਟ ਰੂਪ ਜਾਂ ਸ਼ਕਲ, ਜਿਹੜੀ ਕਿ ਵਾਸਤਵਿਕਤਾ ਸਮੇਂ ਦੇ ਸਮੇਂ ਲਈ ਧਾਰਨ ਕਰਦੀ ਹੈ; ਤੁਸੀਂ ਤੁਹਾਡਾ ਸਰੀਰ, ਤੁਹਾਡੇ ਵਿਚਾਰ, ਤੁਹਾਡਾ ਕਲ, ਤੁਹਾਡੀ ਸ਼੍ਰੇਣੀ, ਤੁਹਾਡਾ ਨਛਤ੍ਰ, ਇਹ ਵਿਧੀਆ ਹਨ। ਇਹ ਸਾਰੇ ਰੂਪ, ਢੰਗ, ਤੇ ਲਗਭਗ ਅਖਰੀ ਤੋਰ ਤੇ ਫੈਸ਼ਨ ਕਿਸੇ ਅਜੇਹੀ ਸਦੀਵੀ ਅਤੇ ਪਰਿਣਾਮ ਰਹਤ ਵਾਸਤਵਿਕਤਾ ਦੇ ਹਨ ਜੇਹੜੀ ਕਿ ਇਨ੍ਹਾਂ ਦੇ ਪਿਛੋਕੜ ਤੇ ਹੇਠਾਂ ਮੌਜੂਦ ਰਹਿੰਦੀ ਹੈ ।
ਹੇਠ ਵਾਰ ਵਿਦਮਾਨ ਰਹਣ ਵਾਲੀ ਇਹ ਵਾਸਤਵਿਕਤਾ ਕੀ ਹੈ ? ਸਪਾਈਨੋਜ਼ਾ ਇਸ ਨੂੰ ‘ਸਾਰ ਤੱਤ’ (substance) ਕਹਿੰਦਾ ਹੈ, ਆਖਰੀ ਤੋਰ ਤੇ ਉਹ ਚੀਜ਼ ਜੇਹੜੀ ਕਿ ਹੇਠਵਾਰ ਵਿਦਮਾਨ ਰਹਿੰਦੀ ਹੈ । ਅਠ ਪੀੜ੍ਹੀਆਂ ਨੇ ਇਸ ਪਰਿਭਾਸ਼ਕ ਸ਼ਬਦ ਦੇ ਭਾਵ ਅਰਥ ਬਾਰੇ ਭਾਰੇ ਸੰਗ੍ਰਾਮ ਰਚਾਈ ਰਖੇ ਹਨ; ਸਾਨੂੰ ਬੇ-ਹੋਸਲਾ ਨਹੀਂ ਹੋਣਾ ਚਾਹੀਦਾ, ਜੇਕਰ ਅਸੀਂ ਇਸ ਮਾਮਲੇ ਨੂੰ ਇਕ ਪੈਰੇ ਵਿਚ ਹਲ ਕਰਨ ਤੋਂ ਅਸਥ ਰਹਿ ਜਾਈਏ । ਇਕ ਭੁਲ ਤੋਂ ਸਾਨੂੰ ਬਚ ਕੇ ਰਹਿਣ ਦੀ ਲੋੜ ਹੈ । ‘ਸਾਰ ਤੱਤ ਤੋਂ ਭਾਵ ਕਿਸੇ ਚੀਜ਼ ਦੀ ਆਧਾਰ ਸਾਮਗ੍ਰੀ ਦਾ ਨਹੀਂ, ਜਿਵੇਂ ਕਿ ਅਸੀਂ ਲਕੜੀ ਨੂੰ ਕੁਰਸੀ ਦੀ ਆਧਾਰ ਸਾਮਗ੍ਰੀ ਕਹਿੰਦੇ ਹਾਂ। ਸ਼ਬਦ ਦੀ ਸਪਾਈਨੇਜ਼ਾ ਵਾਲੀ ਵਰਤੋਂ ਦੇ ਅਸੀਂ ਲਾਗੇ ਪਹੁੰਚ ਜਾਂਦੇ ਹਾਂ ਜਦੋਂ ਅਸੀਂਸ ਉਦੇ ਕਹੇ ਸ਼ਬਦਾਂ ਦੇ ਸਾਰ ਭਾਵ ਦਾ ਜ਼ਿਕਰ ਕਰਦੇ ਹਾਂ । ਜੇਕਰ ਅਸੀਂ ਉਨ੍ਹਾਂ ਚਰਚ ਪ੍ਰਧਾਨਵਾਦੀ ਫ਼ਿਲਾਸਫ਼ਰਾਂ ਵਲ ਵਾਪਸ ਪਰਤੀਏ ਜਿਨ੍ਹਾਂ ਪਾਸੋਂ ਸਪਾਈਨੇਜ਼ਾਂ ਨੇ ਇਹ ਸ਼ਬਦ ਲਿਆ ਤਾਂ ਸਾਨੂੰ ਪਤਾ ਲਗਦਾ ਹੈ ਕਿ ਉਹ ਇਸ ਨੂੰ ਇਕ ਵਿਸ਼ੇਸ਼ ਯੂਨਾਨੀ ਸ਼ਬਦ ਦੇ ਅਨੁਵਾਦ ਰੂਪ ਵਿਚ ਵਰਤਦੇ ਸਨ, ਅਤੇ ਜੇਹੜਾ ਕਿ ਅੰਤ੍ਰੀਵ ਅਸਤਤ੍ਰ ਜਾਂ ਸਾਰ ਨੂੰ ਪ੍ਰਗਟ ਕਰਦਾ ਹੈ । ‘ਸਾਰ ਤਤ’ ਤਾਂ ਫਿਰ ਉਹ ਕੁਝ ਹੈ (ਸਪਾਈਨੋਜ਼ਾ ਨੂੰ ਈਸਾਈ ਧਰਮ ਪੁਸਤਕ ਦੇ ਇਹ ਪ੍ਰਭਾਵਸ਼ਾਲੀ ਸ਼ਬਦ ਭੁਲੇ ਨਹੀਂ ਸਨ ‘ਮੈਂ ਹਾਂ ਜੋ ਹਾਂ”); ਉਹ, ਜੇਹੜਾ ਕਿ ਸਦੀਵੀ ਤੌਰ ਤੇ ਅਬਦਲ ਰੂਪ ਵਿਚ ਹੈ, ਅਤੇ ਜਿਸ ਦੀ ਹੋਰ ਹਰੇਕ ਚੀਜ਼ ਅਵਜੋਂ ਇਕ ਥੋੜੇ ਸਮੇਂ ਦੀ ਵਿਧੀ ਜਾਂ ਸ਼ਕਲ ਹੁੰਦੀ ਹੈ । ਹੁਣ ਜੇਕਰ ਸੰਸਾਰ ਦੇ ਸਾਰ-ਤਤ ਅਤੇ ਵਿਧੀ ਰੂਪਾਂ ਦੀ ਇਸ ਵੰਡ ਦੀ ਤੁਲਨਾ ਅਸੀਂ ਬੁਧਿ ਸ਼ਕਤੀ ਦਾ ਸੁਧਾਰ” ਵਿਚ ਦਿੱਤੀ, ਇਸ ਦੀ ਇਸ ਵੰਡ ਨਾਲ ਕਰੀਏ : ਇਕ ਪਾਸੇ ਤਾਂ ਕਾਨੂੰਨਾਂ ਤੇ ਅਬਦਲਵੇਂ ਸੰਬੰਧਾਂ ਦੀ ਸਦੀਵੀ ਵਿਵਸਥਾ ਤੇ ਦੂਜੇ ਪਾਸੇ ਸਮੇਂ ਦੀਆਂ ਪੈਦਾ ਕੀਤੀਆਂ ਤੇ ਬਿਨਸਨ ਹਾਰ ਵਸਤਾਂ ਦੀ ਕਾਲਕ ਵਿਵਸਥਾ ਵਿਚਕਾਰ, ਤਾਂ ਅਸੀਂ ਇਸ ਸਿਣੇ ਤੇ ਪਹੁੰਚਣ ਲਈ ਮਜਬੂਰ ਹੁੰਦੇ ਹਾਂ ਕਿ ਏਥੇ ਸਾਰ ਤਤ ਤੋਂ ਸਪਾਈਨੇਜ਼ਾ ਵਸ ਭਾਵ ਲਗਭਗ ਉਹ ਕਤ ਹੈ, ਜੇਕਲ ਕਿ ਉਸ ਥਾਂ ਉਸ ਦਾ ਭਾਵ ਸਦੀਵੀ ਵਿਵਸਥਾ ਤੋਂ ਸੀ । ਇਸ ਚੀਜ਼ ਨੂੰ ਤਾਂ ਫਿਰ ਅਸੀਂ ਸਮੇਂ ਦੇ ਸਮੇਂ ਲਈ ਸ਼ਬਦ ਸਾਰ ਤੱਤ ਵਿਚਲਾ ਇਕ ਅੰਸ਼ ਲੈ ਲਵੀਏ, ਜੋਹੜਾ ਕਿ ਅਸਤਤ੍ਰ ਦੀ ਸਗਵੀਂ ਉਸ ਬਨਾਵਟ ਨੂੰ ਪ੍ਰਗਟ ਕਰਦਾ ਹੈ, ਜੇਹੜੀ ਕਿ ਸਾਰੀਆਂ ਘਟਨਾਵਾਂ ਤੇ ਵਸਤਾਂ ਦੇ ਮੂਲ ਵਿਚ ਪਾਈ ਜਾਂਦੀ ਤੇ ਸੰਸਾਰ ਦਾ ਸਾਰ ਹੁੰਦੀ ਹੈ ।
ਪਰ ਇਸ ਤੋਂ ਅਗੇਰੇ ਸਪਾਈਨੋਜ਼ਾ ਸਾਰ ਤੱਤ ਨੂੰ ਕੁਦਰਤ ਅਤੇ ਪਰਮਾਤਮਾ ਨਾਲ ਇਕ ਮਿਕ ਕਰ ਦੇਂਦਾ ਹੈ। ਚਰਚ ਪ੍ਰਧਾਨ ਵਾਦੀਆਂ ਦੇ ਢੰਗ ਅਨੁਸਾਰ ਉਹ ਕੁਦਰਤ ਦੀ ਸੰਕਲਪਨਾ ਇਕ ਦੋਹਰੇ ਪਖ ਦੇ ਅਧੀਨ ਕਰਦਾ ਹੈ : ਕ੍ਰਿਆ ਸ਼ੀਲ ਤੇ ਜੀਵਨ ਰੂਪ ਪਰਿਕਿਰਿਆ ਦੇ ਰੂਪ ਵਿਚ, ਜਿਸ ਨੂੰ ਸਪਾਈਨੌਜ਼ਾ ਕੁਦਰਤ ਦਾ ਉਤਪਨ ਕਰਨਾ ਕਹਿੰਦਾ ਹੈ ਜੇਹਾ ਕਿ ਬਰਗਸਨ ਦੀ ਜੀਵਨ ਸ਼ਕਤੀ ਤੇ ਸਿਰਜਨਾਤਮਕ ਵਿਕਾਸ ਅਤੇ ਇਸ ਪਰਿਕਿਰਿਆ ਦਾ ਨਿਸ਼ਕ੍ਰਿਆ ਉਤਪਾਦਨ-ਪੈਦਾ ਹੋਈ ਹੋਈ ਕੁਦਰਤ, ਕੁਦਰਤ ਦੀ ਸਾਮਗੀ, ਤੇ ਅੰਤਰ ਵਸਤੂ, ਇਸ ਦੇ ਜੰਗਲ, ਹਵਾਵਾਂ ਅਤੇ ਪਾਣੀ, ਇਸ ਦੇ ਪਹਾੜ ਅਤੇ ਖੇਤ ਤੇ ਅਣਗਿਣਤ ਬਾਹਰਲੇ ਰੂਪ । ਪਿਛਲੇ ਭਾਵ ਅਨੁਸਾਰ ਤਾਂ ਉਹ ਇਨਕਾਰ ਕਰਦਾ ਹੈ, ਅਤੇ ਪਹਿਲੇ ਭਾਵ ਅਨੁਸਾਰ, ਕੁਦਰਤ, ਸਾਰ ਤਤ ਤੇ ਪਰਮਾਤਮਾ ਦੀ ਏਕਤਾ ਦੀ ਉਹ ਪ੍ਰੋੜਤਾ ਕਰਦਾ ਹੈ । ਸਾਰ ਤੱਤ ਅਤੇ ਵਿਧੀ ਰੂਪ, ਸਦੀਵੀ ਵਿਵਸਥਾ, ਤੇ ਕਾਲਕ ਵਿਵਸਥਾ, ਕ੍ਰਿਆ ਸ਼ੀਲ ਪ੍ਰਕਿਰਤੀ, ਤੇ ਨਿਸ਼ਕ੍ਰਿਆ ਪ੍ਰਕਿਰਤੀ, ਪਰਮਾਤਮਾ ਤੇ ਸੰਸਾਰ,—ਇਹ ਸਾਰੀਆਂ ਹੱਦਾਂ ਸਹ-ਸੰਬੰਧਤ, ਅਤੇ ਸਮਾਨਾਰਥਕ, ਦੰਦ ਰੂਪ ਹਨ; ਹਰੇਕ ਰੂਪ ਵਿਸ਼ਵ ਨੂੰ ਸਾਰ ਅਤੇ ਘਟਨਾ ਵਿਚ ਵੰਡਦਾ ਹੈ। ਕਿ ਸਾਰ ਤਤ ਨਿਰਾਕਾਰ ਹੈ ਕਿ ਇਹ ਇਕ ਸਾਂਚਾ ਰੂਪ ਹੈ, ਨ ਕਿ ਸਮਗ੍ਰੀ ਰੂਪ, ਕਿ ਇਸ ਦਾ ਦ੍ਰਵ ਅਤੇ ਵਿਚਾਰ ਦੇ ਉਸ ਦੋਗਲੇ ਤੇ ਨਿਰਪਖ ਮਿਤ ਰੂਪ ਨਾਲ ਕੋਈ ਵਾਸਤਾਵ ਨਹੀਂ, ਜਿਸ ਦੀ ਕਿ ਕੁਝ ਵਿਆਖਿਆਕਾਰਾਂ ਨੇ ਮਨੌਤ ਕੀਤੀ ਹੈ, ਇਹ ਗਲ ਕਾਫੀ ਸਪਸ਼ਟ ਹੋ ਜਾਂਦੀ ਹੈ, ਸਾਰ ਤੱਤ ਦੀ, ਸਿਰਜਨਾਤਮਕ ਪ੍ਰਕਿਰਤੀ, ਨਾਲ ਏਕਤਾ ਦਰਸਾਣ ਨਾਲ, ਨ ਕਿ ਨਿਸ਼ਕ੍ਰਿਆ ਜਾਂ ਦ੍ਰਵ ਰੂਪ ਪ੍ਰਕਿਰਤੀ ਨਾਲ। ਇਸ ਬਾਰੇ ਸਪਾਈਨੋਜ਼ਾ ਦੇ ਪੱਤਰ ਵਿਵਹਾਰ ਦੇ ਇਕ ਵਾਕ ਸਮੂਹ ਤੋਂ ਸਾਨੂੰ ਸਹਾਇਤਾ ਮਿਲ ਸਕਦੀ ਹੈ :-
ਮੈਂ ਪਰਮਾਤਮਾ ਅਤੇ ਪ੍ਰਕਿਰਤੀ ਬਾਰੇ ਉਸ ਨਾਲੋਂ ਬਿਲਕੁਲ ਵਿਚਾਰ ਦ੍ਰਿਸ਼ਟੀ ਲੈਂਦਾ ਹਾਂ ਜਿਹੜੀ ਕਿ ਪਿਛਲੇਰੇ ਸਮੇਂ ਦੇ ਈਸਾਈ ਆਮ ਤੌਰ ਤੇ ਲੈਂਦੇ ਹਨ, ਕਿਉਂ ਜੋ ਮੈਂ ਤਾਂ ਵਿਸੂਸ ਕਰਦਾ ਹਾਂ ਕਿ ਪਰਮਾਤਮਾ ਸਾਰੀਆਂ ਵਸਤਾਂ ਦਾ ਸੰਨਿਕਟ ਕਾਰਨ ਹੈ, ਨ ਕਿ ਬਾਹਰਮੁਖੀ । ਮੈਂ ਤਾਂ ਕਹਿੰਦਾ ਹਾਂ, ਕਿ ਸਰਵ-ਬ੍ਰਹਮ ਅੰਤਰ ਗਤ ਹੈ; ਸਾਰਾ ਕੁਝ ਬ੍ਰਹਮ ਅੰਦਰ ਰਹਿੰਦਾ ਤੇ ਹਰਕਤ ਕਰਦਾ ਹੈ। ਅਤੇ ਇਸ ਇਸ ਗੱਲ ਦੀ ਪੋੜ੍ਹਤਾ ਮੈਂ ਸੰਤਪਾਲ ਤੇ ਸ਼ਾਇਦ ਪੁਰਾਤਨ ਸਮੇਂ ਦੇ ਹਰੇਕ ਫ਼ਿਲਾਸਫਰ ਸਮੇਤ ਕਰਦਾ ਹਾਂ, ਭਾਵੇਂ ਉਨ੍ਹਾਂ ਨਾਲੋਂ ਇਕ ਵਖਰੇ ਢੰਗ ਨਾਲ । ਮੈਂ ਇਹ ਕਹਿਣ ਦਾ ਵੀ ਸਾਹਸ ਕਰ ਸਕਦਾ ਹਾਂ ਕਿ ਮੇਰੀ ਵਿਚਾਰ ਦ੍ਰਿਸ਼ਟੀ ਉਹੋ ਹੈ ਜੇਹੜੀ ਕਿ ਪੁਰਾਣੇ ਸਮੇਂ ਦੇ ਹੈਬਰਯੂ ਲੋਕਾਂ ਰਾਹੀਂ ਅਪਣਾਈ ਗਈ ਸੀ, ਜੇਕਰ ਅਜੇਹਾ ਅਨੁਮਾਨ ਵਿਸ਼ੇਸ਼ ਪਰੰਪਰਾਵਾਂ ਤੋਂ ਕੀਤਾ ਜਾ ਸਕਦਾ ਹੈ, ਉਨਾਂ ਨੂੰ ਕਿੰਨਾ ਬਦਲ ਜਾਂ ਝੁਟਲਾ ਵੀ ਦਿੱਤਾ ਗਿਆ ਹੋਵੇ । ਤਾਂ ਵੀ ਇਹ ਉਨ੍ਹਾਂ ਲੋਕਾਂ ਵਲੋਂ ਕੀਤੀ ਗਈ ਇਕ ਵੱਡੀ ਗਲਤੀ ਹੈ, ਜਿਹੜੇ ਕਹਿੰਦੇ ਹਨ, ਕਿ ਮੇਰਾ ਪਯੋਜਨ ਅਧੀਨ ਬਹੁ ਸਿੱਧ ਕਰਨਾ ਹੈ ਕਿ ਪਰਮਾਤਮਾ ਤੇ ਪ੍ਰਕਿਰਤੀ, ਜਿਨ੍ਹਾਂ ਵਿਚੋਂ ਪਿਛਲੇ ਸ਼ਬਦ ਦੇ ਅਧੀਨ ਉਹ ਸਾਕਾਰ ਦਵ ਦਾ ਇਕ ਨਿਸ਼ਚਤ ਸਮੂਹ ਸਮਝਦੇ ਇਕੋ ਤੇ ਸਮਾਨ ਰੂਪ ਹਨ । ਮੇਰਾ ਕੋਈ ਅਜੇਹਾ ਮਨਸਾ ਨਹੀਂ ਸੀ। ਫਿਰ ”ਧਰਮ ਅਤੇ ਰਾਜ ਸੰਬੰਧੀ ਨਿਬੰਧ’ ਵਿਚ ਉਹ ਲਿਖਦਾ ਹੈ : ”ਪਰਮਾਤਮਾ ਦੀ ਸਹਾਇਤਾ ਤੋਂ ਮੇਰਾ ਭਾਵ ਕੁਦਰਤ ਦੀ ਬਝਵੀ ਤੇ ਅਬਦਲਵੀਂ ਵਿਵਸਥਾ, ਜਾਂ ਪ੍ਰਕਿਰਤਕ ਘਟਨਾਵਾਂ ਦੀ ਸਿੰਖਲਾ ਹੈ; ਕੁਦਰਤ ਦੇ ਵਿਸ਼ਵ ਵਿਆਪਕ ਕਾਨੂੰਨ, ਤੇ ਪਰਮਾਤਮਾ ਦੇ ਸਦੀਵੀ ਆਦੇਸ਼, ਇਕੋ ਤੇ ਸਮ ਰੂਪ ਹਨ । ਪਰਮਾਤਮਾ ਦੀ ਅਨੰਤ ਪ੍ਰਕਿਰਤੀ ਤੋਂ ਸਾਰੀਆਂ ਵਸਤਾਂ….. ਉਸੇ ਆਵਸ਼ਕਤਾ ਨਾਲ ਨਿਕਲ ਦੀਆਂ ਹਨ, ਤੇ ਉਸੇ ਢੰਗ ਨਾਲ ਜਿਵੇਂ ਕਿ ਕਿਸੇ ਤ੍ਰਿਕੋਨ ਦੀ ਪ੍ਰਕਿਰਤੀ ਤੋਂ ਤੇ ਫਿਰ ਅਨੰਤ ਸਮੇਂ ਤੋਂ ਅਨੰਤ ਸਮੇਂ ਤੀਕ ਇਹ ਨਤੀਜਾ ਨਿਕਲਦਾ ਹੈ, ਕਿ ਇਸ ਦੇ ਤਿੰਨ ਕੰਨ, ਦੋ ਸਮ ਕੋਨਾਂ ਦੇ ਬਰਾਬਰ ਹੁੰਦੇ ਹਨ ।” ਜੋ ਅਰਥ ਚੱਕਰ ਦੇ ਨਿਯਮ ਸਾਰੇ ਚੱਕਰਾਂ ਪ੍ਰਤੀ ਰਖਦੇ ਹਨ, ਉਹੋ ਕੁਝ ਪਰਮਾਤਮਾ ਸੰਸਾਰ ਪ੍ਰਤੀ ਰਖਦਾ ਹੈ । ਸਾਰ ਤਤ ਵਾਂਗ, ਪਰਮਾਤਮਾ ਕਾਰਣਿਕ ਸਿਰੰਖਲਾ ਜਾਂ ਪਰਿਕਿਰਿਆ ਹੁੰਦਾ ਹੈ, ਸਾਰੀਆਂ ਵਸਤਾਂ ਦੀ ਅੰਤ੍ਰੀਵ ਅਵਸਥਾ, ਸੰਸਾਰ ਦਾ ਨਿਯਮ ਤੇ ਢਾਂਚਾ । ਵਿਧੀ ਰੂਪਾਂ ਤੇ ਵਸਤਾਂ ਦਾ ਸਥੂਲ ਵਿਸ਼ਵ, ਪਰਮਾਤਮਾ ਨਾਲ ਉਹੋ ਸੰਬੰਧ ਰਖਦਾ ਹੈ, ਜੇਹੜਾ ਕਿ ਇਕ ਪੁਲ ਆਪਣੇ ਆਯੋਜਨ, ਆਪਣੀ ਬਣਾਵਟ, ਅਤੇ ਗਣਿਤ ਤੇ ਯਾਂਤਿਕਾ ਦੇ ਉਨ੍ਹਾਂ ਨਿਯਮਾਂ ਪ੍ਰਤੀ ਰਖਦਾ ਹੈ, ਜਿਨ੍ਹਾਂ ਅਨੁਸਾਰ ਇਹ ਨਿਰਮਾਣ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਪੁਲ ਦਾ ਆਧਾਰ, ਅੰਤ੍ਰੀਵ ਅਵਸਥਾ ਸਾਰ ਤਤ ਹੁੰਦੀਆਂ ਹਨ। ਇਨ੍ਹਾਂ ਤੋਂ ਬਿਨਾਂ ਪੁਲ ਡਿਗ ਪਏਗਾ। ਅਤੇ ਪੁਲ ਵਾਂਗ ਹੀ ਸੰਸਾਰ ਵੀ ਆਪਣੇ ਢਾਂਚੇ ਤੇ ਕਾਨੂੰਨਾਂ ਰਾਹੀਂ ਆਧਾਰਤ ਰਹਿੰਦਾ ਹੈ, ਇਹ ਈਸ਼ਰ ਦੇ ਹੱਥ ਵਿਚ ਸੰਭਾਲਿਆ ਰਹਿੰਦਾ ਹੈ ।
ਈਸ੍ਵਰ ਦੀ ਇਛਾ ਤੇ ਪ੍ਰਕਿਰਤੀ ਦੇ ਕਾਨੂੰਨ, ਇਕੋ ਵਾਸਤਵਿਕਤਾ ਦੇ ਵਿਭਿੰਨ ਸ਼ਬਦਾਂ ਵਿਚ ਵਿਅਕਤ ਕੀਤੇ ਗਏ ਹੋਣ ਕਰਕੇ, ਇਹ ਸਿੱਟਾ ਨਿਕਲਦਾ ਹੈ, ਕਿ ਸਾਰੀਆਂ ਘਟਨਾਵਾਂ, ਅਬਦਲਵੇਂ ਕਾਨੂੰਨਾਂ ਦੀਆਂ ਹੀ ਯਾਂਤ੍ਰਿਕ ਪ੍ਰਕ੍ਰਿਆਵਾਂ ਹੁੰਦੀਆਂ ਹਨ, ਨਾ ਕਿ ਤਾਰਿਆ ਵਿਚਕਾਰ ਬੈਠੇ ਕਿਸੇ ਗੈਰ-ਜ਼ਿਮੇਵਾਰ ਨਿਰਕੁੰਸ਼ ਸਤਾਧੀਸ਼ ਦੀ ਮਨ ਦੀ ਮੌਜ । ਜਿਸ ਯੰਵਾਦ ਨੂੰ ਦਕਾਰਤੇ ਨੇ ਕੇਵਲ ਦ੍ਰਵ ਅਤੇ ਸਰੀਰ ਅੰਦਰ ਵੇਖਿਆ ਉਸੇ ਨੂੰ ਸਪਾਈਨੇਜ਼ਾ ਪਰਮਾਤਮਾ ਤੇ ਆਤਮਾ ਅੰਦਰ ਵੀ ਸਮਾਨ ਤੌਰ ਤੇ ਦੇਖਦਾ ਹੈ । ਇਹ ਸੰਸਾਰ ਨਿਯਤਤਵਵਾਦ ਹੈ, ਨਾ ਕਿ ਵਿਉਂਤ ਦਾ । ਕਿਉਂ ਜੋ ਅਸੀਂ ਚੇਤੰਨ ਉਦੇਸ਼ਾਂ ਨਮਿਤ ਕਰਮ ਕਰਦੇ ਹਾਂ, ਇਸ ਲਈ ਅਸੀਂ ਮੰਨ ਲੈਂਦੇ ਹਾਂ ਕਿ ਸਾਰੀਆਂ ਪ੍ਰਕ੍ਰਿਆਵਾਂ ਦੇ ਸਾਹਮਣੇ ਅਜੇਹੇ ਹੀ ਉਦੇਸ਼ ਹੁੰਦੇ ਹਨ, ਅਤੇ ਕਿਉਂ ਜੋ ਅਸੀਂ ਮਾਨਵ ਪ੍ਰਾਣੀ ਹਾਂ ਇਸ ਲਈ ਅਸੀਂ ਮੰਨ ਲੈਂਦੇ ਹਾਂ ਕਿ ਸਾਰੀਆਂ ਘਟਨਾਵਾਂ ਮਨੁੱਖ ਵਲ ਚਲਦੀਆਂ ਤੇ ਉਸ ਦੇ ਮਨੋਰਥਾਂ ਦੀ ਪੂਰਤੀ ਲਈ ਨਿਯੋਜਤ ਕੀਤੀਆਂ ਗਈਆਂ ਹਨ, ਪਰ ਇਹ ਤਾਂ ਕਿਨੇ ਸਾਰੇ ਸਾਡੇ ਚਿੰਤਨ ਵਾਂਗ ਇਕ ਮਾਨਵ ਕੇਂਦ੍ਰਿਤ ਭੁਲੇਖਾ ਹੀ ਹੈ। ਫ਼ਿਲਾਸਫ਼ੀ ਅੰਦਰ ਸਾਰੀਆਂ ਗਲਤੀਆਂ ਦੀ ਜੜ, ਆਪਣੇ ਮਨੁੱਖੀ ਪ੍ਰਯੋਜਨਾ, ਪਰਖਾਂ, ਤੇ ਵਿਸ਼ੇਸ਼ ਇਛਾਵਾਂ ਨੂੰ ਵਸਤੁ ਨਿਸ਼ਠ ਵਿਸ਼ਵ ਵਿਚ ਆਰੋਪਤਰ ਕਰਨ ਵਿਚ ਪਾਈ ਜਾਂਦੀ ਹੈ । ਇਸੇ ਸਬਬ ਸਾਡੀ ‘ਬੁਰਾਈ ਦੀ ਸਮਸਿਆ” ਖੜੀ ਹੁੰਦੀ ਹੈ । ਅਸੀਂ ਜੀਵਨ ਦੀਆਂ ਉਪਾਧੀਆਂ ਦਾ ਮੇਲ ਪਰਮਾਤਮਾ ਦੀ ਭਲਾਈ ਨਾਲ ਮੇਲਣਾ ਚਾਹੁੰਦੇ ਹਾਂ, ਤੇ ‘ਜਾਬ’ ਪ੍ਰਤੀ ਪੜ੍ਹਾਈ ਗਈ ਇਸ ਸੰਥਾ ਨੂੰ ਭਲ ਜਾਂਦੇ ਹਾਂ, ਕਿ ਪਰਮਾਤਮਾ ਤਾਂ ਸਾਡੀ ਛੋਟੀ ਜੇਹੀ ਭਲਾਈ ਜਾਂ ਬੁਰਾਈ ਤੋਂ ਪਰੇ ਹੈ । ਭਲਾ, ਤੇ ਬੁਰਾ ਤਾਂ ਬਹੁਤ ਕਰਕੇ ਮਨੁੱਖੀ ਤੇ ਵਿਅਕਤਕ ਰੁਚੀਆਂ ਤੇ ਉਦੇਸ਼ਾਂ ਅਨੁਸਾਰ ਸਾਪੰਖਕ ਹੁੰਦੇ ਹਨ ਅਤੇ ਇਕ ਅਜੇਹੇ ਵਿਸ਼ਵ ਲਈ ਕੋਈ ਸਾਰਥਕਤਾ ਨਹੀਂ ਰੱਖਦੇ ਜਿਸ ਵਿਚ ਵਿਅਕਤੀ, ਖਿਨ ਭੰਗਰ ਹੁੰਦੇ ਹਨ, ਅਤੇ ਜਿਸ ਵਿਚ ”ਸੰਚਾਲਕ ਉਂਗਲੀ” ਮਨੁੱਖ ਜਾਤੀ ਦੇ ਇਤਿਹਾਸ ਨੂੰ ਵੀ ਪਾਣੀ ਉਪਰ ਲਿਖਦੀ ਹੈ ।ਇਸ ਲਈ ਜਦੋਂ ਕਦੀ ਕੁਦਰਤ ਅੰਦਰ ਕੋਈ ਚੀਜ਼ ਸਾਨੂੰ ਹਾਸੋ ਹੀਣੀ ਐਅਰਥ ਤੇ ਬੁਰੀ ਪ੍ਰਤੀਤ ਹੁੰਦੀ ਹੈ, ਤਾਂ ਇਹ ਇਸ ਲਈ ਕਿ ਚੀੜਾਂ ਵਸਤਾਂ ਬਾਰੇ ਸਾਡਾ ਗਿਆਣ ਸੰਗਕ ਹੁੰਦਾ ਹੈ, ਅਤੇ ਅਸੀਂ ਸਮੁਚੇ ਰੂਪ ਵਿਚ ਕੁਦਰਤ ਦੀ ਵਿਵਸਥਾ ਤੇ ਸੁਸੰਗਤਿ ਤੋਂ ਬਹੁਤ ਸੂਝ ਅਨਜਾਣ ਹੁੰਦੇ ਹਾਂ, ਤੇ ਹਰੇਕ ਚੀਜ਼ ਨੂੰ ਆਪਣੀ ਵਿਚਾਰ ਦੇ ਆਦੇਸ਼ਾਂ ਅਨੁਸਾਰ ਵਿਕਸਤ ਕਰਨਾ ਚਾਹੁੰਦੇ ਹਾਂ । ਭਾਂਵੇ ਜਿਸ ਚੀਜ਼ ਨੂੰ ਸਾਡੀ ਵਿਚਾਰ ਭੈੜਾ ਕਰਕੇ ਕਹਿੰਦੀ ਹੈ, ਉਹ ਵਿਸ਼ਵ ਵਿਆਪਕ ਕੁਦਰਤ ਦੀ ਵਿਵਸਥਾ ਅਤੇ ਕਾਨੂੰਨਾਂ ਦੇ ਪੱਖ ਤੋਂ ਭੋੜੀ ਨਹੀਂ ਹੁੰਦੀ, ਸਗੋਂ ਵਖ ਕਰਕੇ ਲਈ ਗਈ ਸਾਡੀ ਆਪਣੀ ਪ੍ਰਕਿਰਤੀ ਦੇ ਕਾਨੂੰਨਾਂ ਦੇ ਪੰਥ ਤੋਂ ਹੀ ਅਜੇਹੀ ਹੁੰਦੀ ਹੈ___ ਜਿਥੋਂ ਤਕ ਚੰਗਾ ਤੇ ਮੰਦਾ ਸ਼ਬਦਾਂ ਦਾ ਵਾਸਤਾ ਹੈ, ਇਹ ਆਪਣੇ ਆਪ ਵਿਚ ਵਿਚਾਰੇ ਜਾਣ ਨਾਲ ਕਿਸੇ ਸਾਰਥਕ ਚੀਜ਼ ਦਾ ਪਤਾ ਨਹੀਂ ਦੇਂਦੇ___ ਕਿਉਂ ਜੋ ਕੋਈ ਇਹ ਹੀ ਚੀਜ਼ ਇਕੋ ਸਮੇਂ, ਚੰਗੀ ਮੰਦੀ ਤੇ ਉਦਾਸੀਨ ਹੋ ਸਕਦੀ ਹੈ । ਉਦਾਹਰਣ ਵਜੋਂ, ਸੰਗੀਤ ਉਦਾਸਾਂ ਲਈ ਚੰਗਾ, ਮ੍ਰਿਤਕ ਨਮਿਤ ਸੋਗੀਆਂ ਲਈ ਐਸਾ ਤੇ ਮ੍ਰਿਤਕ ਲਈ ਚੰਗਾ ਮੰਦਾ ਕੁਝ ਵੀ ਨਹੀਂ ਹੁੰਦਾ ।
ਮੰਦਾ, ਚੰਗਾ, ਅਜੋਹੇ ਪੂਰਵਾਹ ਹਨ, ਜਿਨ੍ਹਾਂ ਨੂੰ ਕਿ ਸਦੀਵੀ ਵਾਸਤਵਿਕਤਾ ਨਹੀਂ ਪਛਾਣਦੀ, ”ਇਹ ਗੱਲ ਠੀਕ ਹੀ ਹੈ, ਕਿ ਸੰਸਾਰ, ਅਨੰਤ ਦੀ ਪੂਰੀ ਪ੍ਰਕਿਰਤੀ ਨੂੰ ਪਰਿਦਰਸਤ ਕਰੋ, ਨਾ ਕਿ ਕੇਵਲ ਮਾਤ੍ਰ, ਮਨੁੱਖ ਦੇ ਵਿਸਿਸ਼ਟ ਆਦਰਸ਼ਾਂ ਨੂੰ ।” ਅਤੇ ਜਿਸ ਤਰ੍ਹਾਂ ਚੰਗੇ ਤੇ ਮੰਦੇ ਬਾਰੇ, ਇਸੇ ਤਰ੍ਹਾਂ ਕਰੂਪ ਤੇ ਸੁੰਦਰ ਬਾਰੇ ਇਹ ਵੀ ਵਿਅਕਤੀ ਨਿਸ਼ਠ ਤੇ ਨਿੱਜੀ ਸ਼ਬਦ ਹਨ, ਜੇਹੜੇ ਕਿ ਵਿਸ਼ਵ ਵਲ ਸੁਟੇ ਜਾਣ ਉਤੇ, ਸੁਟਣ ਵਾਲੇ ਵਲ ਹੀ, ਅਣ ਵਸੂਲੇ ਮੋੜ ਦਿੱਤੇ ਜਾਣਗੇ । “ਮੈਂ ਤੁਹਾਨੂੰ ਸੂਚਨਾ ਦੇਂਦਾ ਹਾਂ ਕਿ ਮੈਂ ਤਾਂ ਕੁਦਰਤ ਦੇ ਨਾਲ, ਸੁੰਦਰਤਾ, ਜਾਂ ਕਰੂਪਤਾ, ਵਿਵਸਥਾ ਜਾਂ ਦੁਰਵਿਵਸਥਾ, ਦਾ ਕੋਈ ਜੋੜ ਨਹੀਂ ਜੋੜਦਾ। ਕੇਵਲ ਸਾਡੀ ਆਪਣੀ ਕਲਪਨਾ ਦੇ ਸੰਬੰਧ ‘ਚ ਹੀ ਚੀਜ਼ਾਂ ਨੂੰ ਸੁੰਦਰ ਜਾਂ ਕਰੂਪ ਵਿਵਸਥਤ ਜਾਂ ਦੁਰ ਵਿਵਸਥਤ ਕਿਹਾ ਜਾ ਸਕਦਾ ਹੈ। ”ਉਦਾਹਰਣ ਵਜੋਂ ਜੇਕਰ, ਸਾਡੇ ਸਾਹਮਣੇ ਦੀਆਂ ਵਸਤਾਂ ਤੋਂ ਅੱਖਾਂ ਰਾਹੀਂ ਦਿਮਾਗੀ ਨਸਾਂ ਨੂੰ ਵਸੂਲ ਹੋਈ ਕੋਈ ਹਰਕਤ ਸਿਹਤ ਲਈ ਨਰੋਈ ਹੋਵੇ ਤਾਂ ਇਨ੍ਹਾਂ ਵਸਤਾਂ ਨੂੰ ਸੁੰਦਰ ਕਿਹਾ ਜਾਂਦਾ ਹੈ, ਤੇ ਜੇਕਰ ਅਜੇਹੀ ਨਾ ਹੋਵੇ ਤਾਂ ਉਨ੍ਹਾਂ ਵਸਤਾਂ ਨੂੰ ਕਰੂਪ ਕਿਹਾ ਜਾਂਦਾ ਹੈ ।” ਇਨ੍ਹਾਂ ਵਾਕ ਸਮੂਹਾਂ ਵਿਚ ਸਪਾਈਨੋਜ਼ਾ ਅਫਲਾਤੂ ਨਾਲੋਂ ਅਗੇ ਲੰਘ ਜਾਂਦਾ ਹੈ, ਜੇਹੜਾ ਸਮਝਦਾ ਸੀ, ਕਿ ਉਸ ਦੇ ਸੁਹਜ-ਸੁਆਦੀ ਨਿਰਣੈ ਹੀ ਰਚਨਾ ਦੇ ਕਾਨੂੰਨ, ਅਤੇ ਪਰਮਾਤਮਾ ਦੇ ਸਦੀਵੀ ਆਦੇਸ਼ ਹੁੰਦੇ ਹਨ ।
ਕੀ ਪਰਮਾਤਮਾ ਕੋਈ ਇਕ ਵਿਅਕਤੀ ਹੈ ? ਇਸ ਸ਼ਬਦ ਦੇ ਕਿਸੇ ਮਨੁੱਖੀ ਅਰਥ ਅਨੁਸਾਰ ਨਹੀਂ । ਸਪਾਈਨੇਜ਼ਾ ਦੇਖਦਾ ਹੈ “ਅਜੇਹੇ ਲੋਕ ਵਿਸ਼ਵਾਸ ਨੂੰ ਜੇਹੜਾ ਕਿ ਅਜੇ ਵੀ ਪਰਮਾਤਮਾ ਨੂੰ ਪੁਰਖ ਲਿੰਗ ਦਾ ਕਲਪਨਾ ਕਰਦਾ ਹੈ, ਇਸਤ੍ਰੀ ਲਿੰਗ ਦਾ ਨਹੀਂ ।” ਅਤੇ ਉਹ ਇਕ ਅਜੇਹੀ ਸੰਕਲਪਨਾ ਨੂੰ ਅਸ੍ਵੀਕਾਰ ਕਰਨ ਲਈ ਕਾਫੀ ਸਾਹਸਮੰਦ ਹੁੰਦਾ ਹੈ, ਜੇਹੜੀ ਕਿ ਸੰਸਾਰਕ ਤੌਰ ਤੇ ਇਸਤ੍ਰੀ ਦੀ ਮਰਦ ਪ੍ਰਤੀ ਅਧੀਨਗੀ ਨੂੰ ਪ੍ਰਤਿਬਿੰਬਤ ਕਰਦੀ ਹੈ । ਕਿਸੇ ਇਕ ਚਿੱਠੀ ਲਿਖਣ ਵਾਲੇ ਨੂੰ ਜਿਸ ਨੇ ਪਰਮਾਤਮਾ ਬਾਰੇ ਉਸ ਦੀ ਅਵਿਅਕਤਕ ਸੰਕਲਪਨਾ ਪ੍ਰਤੀ ਆਪ ਸੀ ਉਠਾਈ ਸੀ, ਸਪਾਈਨੌਜ਼ਾ ਅਜੇਹੇ ਸ਼ਬਦਾਂ ਵਿਚ ਉੱਤਰ ਲਿਖਦਾ ਹੈ, ਜੇਹੜੇ ਕਿ ਪੁਰਾਣੇ ਯੂਨਾਨੀ ਸੰਕਾਵਾਦੀ ਜ਼ੈਨਫੋਨਜ਼ ਦੀ ਯਾਦ ਕਰਵਾਂਦੇ ਹਨ :-
ਜਦੋਂ ਤੁਸੀਂ ਕਹਿੰਦੇ ਹੋ, ਕਿ ਮੈਂ ਪਰਮਾਤਮਾ ਅੰਦਰ,ਦੇਖਣ, ਸੁਣਨ,ਨਿਰੀਖਣ ਕਰਣ, ਇਛਾ ਕਰਨ ਤੇ ਹੋਰ ਅਜੇਹੀਆਂ ਕ੍ਰਿਆਵਾਂ ਨੂੰ ਪ੍ਰਵਾਨ ਨਹੀਂ ਕਰਦਾ__ ਤਾਂ ਤੁਹਾਨੂੰ ਪਤਾ ਨਹੀਂ ਲਗਦਾ ਕਿ ਮੇਰਾ ਪਰਮਾਤਮਾ ਕਹੋ ਜੇਹਾ ਹੈ, ਇਸ ਤੋਂ ਮੈਂ ਇਹ ਅਨੁਮਾਨ ਕਰਦਾ ਹਾਂ ਕਿ ਤੁਸੀਂ ਇਹ ਵਿਸ਼੍ਵਾਸ ਕਰਦੇ ਹੋ, ਕਿ ਉਸ ਨਾਲੋਂ ਵਡੇਰੀ ਹੋਰ ਕੋਈ ਪੂਰਣਤਾ ਹੈ ਨਹੀਂ, ਜੇਹੜੀ ਕਿ ਪਹਿਲਾਂ ਦਸੇ ਗਏ ਗੁਣਾਂ ਰਾਹੀਂ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਮੈਨੂੰ ਇਸ ਬਾਰੇ ਕੋਈ ਹੈਰਾਨੀ ਨਹੀਂ ਹੁੰਦੀ, ਕਿਉਂ ਜੋ ਮੈਂ ਤਾਂ ਵਿਸੁਸ ਕਰਦਾ ਹਾਂ ਕਿ ਕੋਈ ਇਕ ਤਿਕੋਨ ਜੇ ਇਹ ਬੋਲ ਸਕਦਾ ਤਾਂ ਇਸੇ ਢੰਗ ਨਾਲ ਇਉਂ ਕਹਿ ਦੇਂਦਾ ਕਿ ਪਰਮਾਤਮਾ, ਵਧੀਕ ਕਰਕੇ ਤਿਕੋਨ ਰੂਪ ਹੈ, ਅਤੇ ਕੋਈ ਇਕ ਚੱਕਰ ਕਿ ਰਥੀ ਪ੍ਰਕਿਰਤੀ ਵਿਸ਼ੇਸ਼ ਤੌਰ ਤੇ ਚਕਰਦਾਰ ਹੈ ਇਸੇ ਤਰ੍ਹਾਂ ਹਰੇਕ ਵਿਅਕਤੀ ਪਰਮਾਤਮਾ ਪ੍ਰਤੀ ਆਪਣੇ ਹੀ ਗੁਣਾਂ ਦਾ ਆਰੋਪ ਕਰੇਗਾ ।
ਅੰਤਮ ਤੌਰ ਤੇ ਨਾ ਤਾਂ ਬੁੱਧੀ ਸ਼ਕਤੀ, ਤੇ ਨਾ ਇਛਾ ਹੀ ਪਰਮਾਤਮਾ ਦੀ ਪ੍ਰਕਿਰਤੀ ਨਾਲ ਵਾਸਤਾ ਰਖਦੀ ਹੈ, ਜਿਸ ਭਾਵ ਅਨੁਸਾਰ ਕਿ ਇਹ ਮਨੁੱਖੀ ਗੁਣ ਪਰਮਾਤਮਾ ਪ੍ਰਤੀ ਆਰੋਪੇ ਜਾਂਦੇ ਹਨ; ਸਗੋਂ ਇਹ ਕਿ ਪਰਮਾਤਮਾ ਦੀ ਇੱਛਾ ਸਾਰੇ ਕਾਰਨਾਂ ਤੇ ਸਾਰੇ ਕਾਨੂੰਨਾਂ ਦਾ ਸਮੁੱਚਾ ਜੋੜ ਹੈ, ਤੇ ਪਰਮਾਤਮਾ ਦੀ ਬੁਧੀ ਸਾਰੇ ਮਨਾਂ ਦਾ ਸਮੁਚਾ ਜੋੜ । “ਪਰਮਾਤਮਾ ਦਾ ਮਨ” ਜਿਵੇਂ ਕਿ ਸਪਾਈਨੋਜ਼ਾ ਇਸ ਦੀ ਸੰਕਲਪਨਾ ਕਰਦਾ ਹੈ “ਉਹ ਸਾਰੀ ਮਾਨਸਿਕ ਸ਼ਕਤੀ ਹੈ, ਜੇਹੜੀ ਕਿ ਸਮੇਂ ਤੇ ਸਥਲ ਉਤੇ ਬਿਖਰੀ ਹੋਈ ਹੈ ਤੇ ਉਹ ਪਸਰੀ ਹੋਈ ਚੇਤਨਤਾ, ਜੇਹੜੀ ਕਿ ਸੰਸਾਰ ਨੂੰ ਜੀਵਾਂਦੀ ਹੈ । ਸਾਰੀਆਂ ਵਸਤਾਂ ਭਾਵੇਂ ਕਿੰਨੀ ਵਿਭਿੰਨ ਮਾਤ੍ਰਾ ਵਿਚ ਜੀਵਤ ਕੀਤੀਆਂ ਜਾਂਦੀਆਂ ਹਨ ।” ਹਰ ਚੀਜ਼ ਜੇਹੜੀ ਕਿ ਅਸੀਂ ਜਾਣਦੇ ਹਾਂ ਉਸ ਦਾ ਇਕ ਪਖ ਤਾਂ ਹੁੰਦਾ ਹੈ ਜੀਵਨ ਜਾਂ ਮਨ, ਅਤੇ ਭੌਤਿਕ ਵਿਸਤਾਰ ਜਾਂ ਸਰੀਰ, ਦੂਸਰਾ ਪਖ। ਇਹ ਉਹ ਦੋ ਪਖ ਜਾਂ ਗੁਣ ਹਨ (ਜਿਵੇਂ ਕਿ ਸਪਾਈਨੋਜ਼ਾ ਦਸਦਾ ਹੈ) ਜਿਨ੍ਹਾਂ ਰਾਹੀਂ ਕਿ ਅਸੀਂ ਪਰਮਾਤਮਾ ਜਾਂ ਸਰਬ- ਚੇਤਨਤਾ ਦੀ ਕਿਰਿਆ ਨੂੰ ਪਛਾਣਦੇ ਹਾਂ: ਇਸ ਭਾਵ ਅਨੁਸਾਰ ਪਰਮਾਤਮਾ-ਚੀਜ਼ਾਂ ਵਸਤਾਂ ਦੇ ਪ੍ਰਵਾਹ ਦੇ ਪਿਛੋਕੜ ਵਿਸ਼ਵ ਵਿਆਪਕ ਪ੍ਰਕਿਰਿਆ ਤੇ ਸਦੀਵੀ ਵਾਸਤਵਿਕਤਾ—ਦਾ ਮਨ ਤੇ ਸਰੀਰ ਦੋਵੇਂ ਹੋ ਸਕਦੇ ਹਨ ।
- ਦ੍ਰਵ ਅਤੇ ਮਨ
ਪਰ ਮਨ ਕੀ ਵਸਤੂ ਹੈ ਤੇ ਦ੍ਰਵ ਕੀ ? ਕੀ ਮਨ ਦ੍ਰਵਿਕ ਹੈ ਜਿਵੇਂ ਕਿ ਕਈ ਕਲਪਨਾ ਵਿਹੀਨ, ਲੋਕ ਮੰਨਦੇ ਹਨ, ਜਾਂ ਕੀ ਸਰੀਰ ਕੇਵਲ ਮਾਤ੍ਰ ਇਕ ਖਿਆਲ ਹੈ ਜਿਵੇਂ ਕਿ ਕੁਝ ਕਲਪਨਾ ਮਈ ਲੋਕ ਮੰਨਦੇ ਹਨ ? ਕੀ ਮਾਨਸਿਕ ਪਰਿਕਿਰਿਆ ਦਿਮਾਗੀ ਪਰਿਕਿਰਿਆ ਦਾ ਕਾਰਣ ਹੁੰਦੀ ਹੈ, ਜਾਂ ਕਾਰਜ ?-ਜਾਂ ਜਿਵੇਂ ਕਿ ਮੈਲੀਬਰਾਂਚ ਨੇ ਦਸਿਆ ਇਹ ਅਸੰਬੰਧਤ ਅਤੇ ਸੁਤੰਤਰ ਹਨ, ਅਤੇ ਕੇਵਲ ਦੈਵਯੋਗ ਤੌਰ ਤੇ ਸਮਾਨਾਂਤਰ ?
ਸਪਾਈਨੋਜ਼ਾ ਉੱਤਰ ਦੇਂਦਾ ਹੈ, ਕਿ ਨਾ ਤਾਂ ਮਨ ਦ੍ਰਵਿਕ ਹੈ, ਤੇ ਨਾ ਦ੍ਰਵ ਮਾਨਸਿਕ, ਨਾ ਤਾਂ ਦਿਮਾਗੀ ਵਿਚਾਰ ਦੀ ਕਾਰਨ ਕਿਰਿਆ ਤੇ ਕਾਰਜ ਹੀ ਹੈ ਨਾ ਹੀ ਇਹ ਦੋਵੇਂ ਪ੍ਰਕਿਆਵਾਂ ਸੁਤੰਤਰ ਅਤੇ ਸਮਾਨਾਂਤਰ ਹਨ । ਕਿਉਂ ਜੋ ਦੋ ਕਿਆਵਾਂ ਤਾਂ ਇਹ ਹੈਨ ਹੀ ਨਹੀਂ, ਤੇ ਨ ਹੀ ਦੇ ਅਮਰੜ੍ਹ ਹਨ। ਕੇਵਲ ਇਕ ਹੀ ਕਿਆ ਹੁੰਦੀ ਹੈ, ਜੇਹੜੀ ਕਿ ਹੁਣੇ ਜੇਹੇ ਅੰਤਰ ਮੁਖੀ ਤੌਰ ਤੇ ਰੱਖੋ ਜਾਣ ਨਾਲ ਵਿਚਾਰ ਤੇ ਦੂਸਰੇ ਪਲ ਬਾਹਰਮੁਖੀ ਤੌਰ ਤੇ ਵੇਖੋ ਜਾਣ ਨਾਲ ਗਤੀ ਹੁੰਦੀ ਨੂੰ ਵੇਖਲ ਇਕ ਹੀ ਅਸਤੜ੍ਹ ਹੈ। ਹੁਣ ਇਸ ਪਲ ਅੰਤਰ ਮੁਖੀ ਤੌਰ ਤੇ ਦੇਖੇ ਜਾਣ ਨਾਲ ਮਨ ਤੇ ਉਸਰੇ ਪਲ ਬਾਹਰ ਮੁਖੀ ਤੌਰ ਤੇ ਦੇਖੋ ਜਾਣ ਨਾਲ ਦਵ, ਪਰ ਵਾਸਤਿਵ ਵਿਚ ਦੋਹਾਂ ਦਾ ਇਕ ਅਨਿਖੜਵਾ ਮਿਸਣ ਤੇ ਏਕਤਾ ਰੂਪ ਹੁੰਦਾ ਹੈ। ਮਨ ਅਤੇ ਸ਼ਰੀਰ ਇਕ ਦੂਜੇ ਉਤੇ ਅਸਰ ਨਹੀਂ ਕਰਦੇ ਕਿਉਂ ਜੋ ਉਹ ਵਖਰੇ ਜਾਂ ਦੂਜੇ ਹਨ ਹੀ ਨਹੀਂ, ਉਹ ਇਕ ਹੀ ਹਨ । ਸ਼ਰੀਰ, ਚਿੰਤਨ ਕਰਨ ਲਈ ਮਨ ਦਾ ਨਿਰਧਾਰਣ ਨਹੀਂ ਕਰ ਸਕਦਾ, ਤੇ ਨ ਹੀ ਮਨ ਸ਼ਰੀਰ ਦਾ ਨਿਰਧਾਰਣ ਕਰ ਸਕਦਾ ਹੈ, ਗਤੀ ਕਰਨ ਲਈ ਜਾਂ ਟਿਕੇ ਰਹਿਣ ਲਈ ਜਾਂ ਕਿਸੇ ਹੋਰ ਹਾਲਤ ਲਈ, ਅਤੇ ਇਹ ਇਸ ਸਾਧਾਰਣ ਜੇਹੇ ਕਾਰਨ ਦੇ ਸਬਬ ਕਿ, ਮਨ ਦਾ ਨਿਰਣੈ, ਅਤੇ ਸ਼ਰੀਰ ਦੀ ਇੱਛਾ ਤੇ ਸੰਕਲਪ… ਇਕੋ ਕੁਝ ਹੀ ਹੁੰਦੇ ਹਨ ।” ਅਤੇ ਸਾਰਾ ਸੰਸਾਰ ਇਸ ਢੰਗ ਨਾਲ ਏਕੀਕ੍ਰਿਤ ਤੌਰ ਤੇ, ਦੇ ਪਖਾ ਹੁੰਦਾ ਹੈ; ਜਿਥੇ ਕਿਧਰੇ ਵੀ ਕੋਈ ਇਕ ਬਾਹਰਮੁਖੀ ‘ਦ੍ਰਵਿਕ” ਪ੍ਰਕਿਰਿਆ ਹੁੰਦੀ ਹੈ, ਤਾਂ ਇਹ ਵਾਸਤਵਿਕ ਪ੍ਰਕਿਰਿਆ ਦਾ ਕੇਵਲ ਇਕ ਪਾਸਾ ਜਾਂ ਪਖ ਹੁੰਦੀ ਹੈ ਜੇਹੜੀ ਕਿ ਇਕ ਵਧੇਰੀ ਪੂਰੀ ਦ੍ਰਿਸ਼ਟੀ ਨੂੰ ਇਉਂ ਦਿਖਾਈ ਦੇਵੇਗੀ ਕਿ ਇਸ ਵਿਚ ਇਕ ਅੰਤ੍ਰੀਵ ਕਿਰਿਆ ਸ਼ਾਮਲ ਹੁੰਦੀ ਹੈ ਜੇਹੜੀ ਕਿ, ਭਾਵੇਂ ਕਿਨੀ ਵਿਭਿੰਨ ਮਾਤ੍ਰਾ ਵਿਚ ਹੀ ਸਹੀ ਉਸ ਮਾਨਸਿਕ ਕਿਰਿਆ ਨਾਲ ਸਹਿ-ਸੰਬੰਧਤ ਹੁੰਦੀ ਹੈ, ਜਿਸ ਨੂੰ ਅਸੀਂ ਆਪਣੇ ਅੰਦਰ ਦੇਖਦੇ ਹਾਂ । ਅੰਤ੍ਰੀਵ ਤੇ ਮਾਨਸਿਕ ਕਿਰਿਆ, ਹਰ ਸਟੇਜ ਤੇ, ਬਾਹਰਮੁਖੀ ਅਤੇ ‘ਦਵਿਕ’ ਕਿਰਿਆ ਨਾਲ ਮੇਲ ਖਾਂਦੀ ਹੈ; ਵਿਚਾਰਾਂ ਦਾ ਅਨੁਕਮ ਤੇ ਸੰਬੰਧ, ਉਹ ਕੁਝ ਹੁੰਦਾ ਹੈ, ਜੋ ਕੁਝ ਕਿ ਚੀਜ਼ਾਂ ਦਾ ਅਨੁਕ੍ਰਮ ਅਤੇ ਸੰਬੰਧ। ਚਿੰਤਨ ਕਰਨ ਵਾਲਾ ਸਾਰ ਤੱਤ, ਤੇ ਵਿਸਤਾਰਤ ਸਾਰ ਤਤ ਇਕ ਹੀ ਵਸਤੂ ਹਨ, ਜਿਵੇਂ ਕਿ ਇਹ ਕਿਸੇ ਇਕ ਵੇਲੇ, ਇਕ ‘ਗੁਣ’ ਜਾਂ ਪਖ ਵਿਚੋਂ ਦੀ ਤੇ ਦੂਜੇ ਵੇਲੇ ਦੂਜੇ ਵਿਚੋਂ ਦੀ ਦੇਖੇ ਜਾਂਦੇ ਹਨ। ਪ੍ਰਤੀਤ ਹੁੰਦਾ ਹੈ ਕਿ ਕੁਝ ਖਾਸ ਯਹੂਦੀਆਂ ਨੇ ਇਸ ਗੱਲ ਨੂੰ ਪਛਾਣ ਲਿਆ ਸੀ ਭਾਂਵੇ ਧੁੰਦਲੇ ਜੇਹੇ ਰੂਪ ਵਿਚ ਹੀ ਸਹੀ,ਕਿਉਂ ਜੋ ਉਹ ਕਹਿੰਦੇ ਸਨ, ਕਿ ਪਰਮਾਤਮਾ ਤੋਂ ਉਸ ਦੀ ਬੁਧੀ ਤੇ ਉਸ ਦੀ ਬੁਧੀ ਰਾਹੀਂ, ਸੰਕਲਪਤ ਕੀਤੀਆਂ ਗਈਆਂ ਵਸਤਾਂ ਇਕੋ ਕੁਝ ਸਨ ।”
ਜੇਕਰ ਮਨ ਨੂੰ ਇਕ ਵਿਸ਼ਾਲ ਭਾਵ ਅਨੁਸਾਰ, ਤੇਤ੍ਰਕਾ ਪ੍ਰਣਾਲੀ ਦੀਆਂ ਸਾਰੀਆਂ, ਸ਼ਾਖਤਾਵਾਂ ਨਾਲ ਸੰਬੰਧ ਰਖਦਾ ਮੰਨੀਏ, ਤਾਂ ਸਰੀਰ ਅੰਦਰ ਹਰੇਕ ਤਬਦੀਲੀ ਦੇ ਨਾਲ ਹੀ ਮਨ ਅੰਦਰ ਇਕ ਸਹ-ਸੰਬੰਧਤ ਤਬਦੀਲੀ ਵਾਪਰੇ ਗੀ—ਜਾਂ ਵਧੀਕ ਸਹੀ ਤੌਰ ਤੇ,ਕਿ ਇਸ ਦੇ ਨਾਲ ਮਿਲਕੇ ਇਕ ਪੂਰਣ ਟਿਕਾਈ ਬਣਾਏਗੀ । ਠੀਕ ਜਿਸ ਤਰ੍ਹਾਂ ਕਿ ਵਿਚਾਰ ਤੇ ਮਾਨਸਿਕ ਪਰਿ- ਕ੍ਰਿਆਵਾਂ ਮਨ ਅੰਦਰ ਵਿਵਸਥਤ ਤੇ ਸੰਬੰਧਤ ਹੁੰਦੀਆਂ ਹਨ । ਇਸੇ ਤਰ੍ਹਾਂ ਸ਼ਰੀਰ ਅੰਦਰ ਇਸ ਦੇ ਬਦਲੇ ਰੂਪ ਅਤੇ ਸੰਵੇਦਨਾਂ ਰਾਹੀਂ ਸਰੀਰ ਉਤੇ ਅਸਰ ਪਾਣ ਵਾਲੀਆਂ ਵਸਤਾਂ ਦੇ ਬਦਲੇ ਰੂਪ ਆਪਣੇ ਅਨੁਕਮ ਅਨੁਸਾਰ ਵਿਵਸਥਤ ਹੁੰਦੇ ਹਨ, ਅਤੇ ਕੋਈ ਚੀਜ਼ ਸਰੀਰ ਪ੍ਰਤੀ ਵਾਪਰ ਨਹੀਂ ਸਕਦੀ ਜੇਹੜੀ ਕਿ ਮਨ ਰਾਹੀ ਪਛਾਣੀ ਨ ਜਾਏ ਤੇ ਚੇਤਨ ਜਾਂ ਅਚੇਤਨ ਤੌਰ ਤੇ ਮਹਸੂਸ ਨਾ ਕੀਤੀ ਜਾਏ । ਠੀਕ ਜਿਵੇਂ ਕਿ ਮਹਸੂਸ ਕੀਤੀ ਗਈ ਭਾਵਨਾ, ਇਕ ਅਜੇਹੀ ਇਕਾਈ ਦਾ ਭਾਗ ਹੁੰਦੀ ਹੈ, ਜਿਸ ਦਾ ਅਧਾਰ ਪਰਿਸੰਚਰਣ, (Circulatory) ਸੁਆਸ, ਤੇ ਪਾਚਕ ਪ੍ਰਣਾਲੀਆਂ ਵਿਚਲੀਆਂ ਤਬਦੀਲੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਕੋਈ ਇਕ ਵਿਚਾਰ ਸਮੇਤ ‘ਸਰੀਰਕ ਤਬਦੀਲੀਆਂ ਦੇ, ਇਕ ਜਟਲ ਕਾਰਬਨਿਕ ਪਰਿਕਿਰਿਆ ਦਾ ਭਾਗ ਹੁੰਦਾ ਹੈ। ਗਣਿਤਕ ਚਿੰਤਨ ਦੀਆਂ ਅਪਰਿਮਤ, ਸੁਖਮਤਾਵਾਂ ਦਾ ਵੀ, ਸਰੀਰ ਅੰਦਰ, ਆਪਣਾ-ਸਤ ਸੰਬੰਧੀ ਹੁੰਦਾ ਹੈ (ਕੀ ਵਿਵਹਾਰ ਵਾਦੀਆਂ ਨੂੰ ਇਸ ਭਾਵ ਦਾ ਪ੍ਰਸਤਾਵ ਨਹੀਂ ਕੀਤਾ ਹੋਇਆ ਕਿ ਕਿਸੇ ਮਨੁੱਖ ਦੇ ਵਿਚਾਰਾਂ ਦਾ ਖਤਰਾ ਉਨਾਂ ਵਾਕ ਤੰਤੂਆਂ ਤੇ ਕਲਪਨਾ ਤੋਂ ਲਾਇਆ ਜਾ ਸਕਦਾ ਹੈ ਜਿਹੜੇ ਕਿ ਸਾਰੇ ਚਿੰਤਨ ਦਾ ਸਾਥ ਕਰਦੇ ਪ੍ਰਤੀਤ ਹੁੰਦੇ ਹਨ)
ਇਸ ਤਰ੍ਹਾਂ ਸਰੀਰ ਅਤੇ ਮਨ ਵਿਚਕਾਰਲਾ ਭੇਦ ਮਿਟਾਣ ਦਾ ਜਤਨ ਕਰਨ ਉਪਰੰਤ ਸਪਾਈਨੇਜ਼ਾ ਬੁੱਧੀ ਅਤੇ ਇਛਾ ਵਿਚਕਾਰਲੇ ਭੇਦ ਨੂੰ ਮਾਤ੍ਰਾ ਦੇ ਸੁਆਲ ਤਕ ਲੈ ਜਾਣ ਨਮਿਤ ਤੁਰ ਪੈਂਦਾ ਹੈ । ਮਨ ਦੇ ਅੰਦਰ ਕੋਈ ਮਾਨਸਿਕ ਸ਼ਕਤੀਆਂ ਰਖੀਆਂ ਹੋਈਆਂ ਨਹੀਂ, ਬੁੱਧੀ ਅਤੇ ਇਛਾ ਕਰਕੇ ਕਹੇ ਜਾਣ ਵਾਲੇ ਕੋਈ ਵਖਰੇ ਅਸਤਤ ਨਹੀਂ ਹੁੰਦੇ ਤੇ ਇਸੇ ਤਰ੍ਹਾਂ ਕਲਪਨਾ ਜਾ ਯਾਦ ਤਾ ਹੋਰ ਵੀ ਘਟਾ ਮਨ ਕੋਈ ਅਜੇਹਾ ਏਜੈਨਸੀ ਰੂਪ ਨਹੀਂ ਜੇਹੜਾ ਕਿ ਵਿਚਾਰਾਂ ਦਾ ਵਿਆਪਾਰ ਕਰਦਾ ਹੋਵੇ ਸਗੋਂ ਇਹ ਉਨਾਂ ਦੀ ਪਰਿਕਿਰਿਆ ਅਤੇ ਕਾਰਣ ਨੁਬੰਧ ਦੇ ਰੂਪ ਵਿਚਹੀ ਹੁੰਦਾ ਹੈ। ਬੁੱਧੀ, ਕੇਵਲ ਮਾਤ੍ਰ ਇਕ ਭਾਵਾਤਮਕ ਤੇ ਛੋਟੇ ਰੂਪ ਵਾਲਾ ਸ਼ਬਦ ਹੈ ਖਿਆਲਾਂ ਦੀ ਲੜੀ ਲਈ, ਅਤੇ ਇਛਾ, ਕਿਰਿਆਵਾਂ ਤੇ ਸੰਕਲਪ ਵਿਹਾਰਾਂ ਦੀ ਲੜੀ ਲਈ ਇਕ ਭਾਵਤਮਕ ਸ਼ਬਦ, ਬੁੱਧੀ ਅਤੇ ਇਛਾ ਕਿਸੇ ਇਕ ਜਾਂ ਦੂਸਰੇ ਵਿਚਾਰ ਜਾਂ ਸੰਕਲਪ ਵਿਹਾਰ ਨਾਲ ਇਸ ਤਰਾਂਸੰ ਬੰਧਤ ਹੁੰਦੀਆਂ ਹਨ ਜਿਵੇਂ ਕਿ ਸਿਲਾਪਨ ਕਿਸੇ ਇਕ ਜਾਂ ਦੂਸਰੀ ਸਿਲਾ ਨਾਲ । ਅੰਤਮ ਰੂਪ ਵਿਚ ਬੁੱਧੀ ਅਤੇ ਇਛਾ ਇਕੋ ਤੇ ਸਮਾਨ ਚੀਜ਼ ਹਨ, ਕਿਉਂ ਜੋ ਇਕ ਸੰਕਲਪ ਵਿਹਾਰ, ਕੇਵਲ ਮਾਤ੍ਰ ਇਕ ਵਿਚਾਰ ਹੁੰਦਾ ਹੈ; ਜਿਹੜਾ ਕਿ ਸਤਿ-ਸੰਬੰਧਾਂ ਦੀ ਭਰਪੂਰਤਾ ਰਾਹੀਂ (ਜਾਂ ਸ਼ਾਇਦ ਪ੍ਰਤੀਯੋਗਿਕ ਵਿਚਾਰਾਂ ਦੀ ਅਨਉਪਸਥਿਤੀ ਕਰਕੇ) ਕਾਫੀ ਦੇਰ ਤਕ ਚੇਤਨਤਾ ਵਿਚ ਰਿਹਾ ਹੁੰਦਾ ਹੈ, ਇਸ ਤੋਂ ਪਹਿਲਾਂ ਕਿ ਕਿਰਿਆ ਦਾ ਰੂਪ ਲੈ ਲਵੇ । ਹਰੇਕ ਵਿਚਾਰ ਇਕ ਕਿਰਿਆ ਬਣ ਜਾਂਦਾ ਹੈ ਜੇਕਰ, ਵਿਚਕਾਰਲੇ ਸਮੇਂ ਵਿਚ ਇਹ ਕਿਸੇ ਵਿਭਿੰਨ ਵਿਚਾਰ ਰਾਹੀਂ ਰੋਕ ਨਾ ਦਿੱਤਾ ਜਾਏ, ਵਿਚਾਰ ਆਪ ਇਕ ਏਕੀ ਕ੍ਰਿਤ ਕਾਰਬਨਿਕ ਪ੍ਰਕਿਰਿਆਂ ਦਾ ਪਹਿਲਾ ਪੜਾਵ ਹੁੰਦਾ ਹੈ, ਜਿਸ ਦੀ ਕਿ ਬਾਹਰਮੁਖੀ ਕਿਰਿਆ ਸੰਪੂਰਨਤਾ ਹੁੰਦੀ ਹੈ ।
ਜਿਸ ਨੂੰ ਬਹੁਤੀ ਵਾਰੀ ਸੰਕਲਪ ਸ਼ਕਤੀ ਜਾਂ ਅਜੇਹੀ ਉਦਵੇਗਿਕ ਤਾਕਤ ਕਰਕੇ ਕਿਹਾ ਜਾਂਦਾ ਹੈ, ਜੇਹੜੀ ਕਿ ਚੇਤਨਤਾ ਅੰਦਰ ਕਿਸੇ ਵਿਚਾਰ ਦੇ ਸਮੇਂ ਦਾ ਨਿਰਣੇ ਕਰਦੀ ਹੈ, ਉਸ ਨੂੰ ਇਛਾ ਕਿਹਾ ਜਾਣਾ ਚਾਹੀਦਾ ਹੈ, —ਜੇਹੜੀ ਕਿ ‘ਮਨੁੱਖ ਦਾ ਨਿਰੋਲ ਸਾਰ ਹੈ।” ਇਛਾ ਇਕ ਅਜੇਹੀ ਭੁਖ ਜਾਂ ਜਨਮ ਜਾਤ ਰੁਚਿ ਹੁੰਦੀ ਹੈ ਜਿਸ ਬਾਰੇ ਅਸੀਂ ਚੇਤਨ ਹੁੰਦੇ ਹਾਂ, ਪਰ ਜਨਮ ਚਾਤ ਪ੍ਰਵਿਰਤੀਆਂ ਨੂੰ ਸਦਾ ਚੇਤਨ ਇਛਾ ਰਾਹੀਂ ਵਿਹਾਰ ਕਰਨ ਦੀ ਲੋੜ ਨਹੀਂ ਹੁੰਦੀ। ਜਨਮ ਚਾਤ ਪ੍ਰਵਿਰਤੀਆਂ ਦੇ ਪਿਛੋਕੜ ਸਵ-ਸੁਰਖਿਆ, ਨਮਿਤ ਅਸਪਸ਼ਟ ਤੇ ਭਾਂਤੋ ਭਾਂਤ ਦਾ ਯਤਨ ਹੁੰਦਾ ਹੈ । ਸਪਾਈਨੋਜ਼ਾ ਇਸ ਨੂੰ ਸਾਰੀ ਮਾਨਵੀ ਅਤੇ ਅਮਾਨਵੀ ਕਿਰਿਆ ਵਿਚ ਵੀ ਦੇਖਦਾ ਹੈ, ਠੀਕ ਜਿਵੇਂ ਕਿ ਸ਼ਾਪਨਹਾਰ, ਤੇ ਨਿਤਸ਼ੇ ਨੇ ਹਰ ਥਾਂ ਜੀਵਨ ਨਮਿਤ ਇਛਾ ਜਾਂ ਸੱਤਾ ਨਮਿਤ ਇਛਾ ਨੂੰ ਦੇਖਣਾ ਸੀ । ਫ਼ਿਲਾਸਫ਼ਰ ਘਟ ਹੀ ਕਦੀ ਅਸਹਮਤ ਹੁੰਦੇ ਹਨ ।
ਹਰੇਕ ਵਸਤ੍ਰ ਜਿਥੇ ਤੀਕ ਕਿ ਇਹ ਆਪਣਾ ਆਪ ਹੁੰਦੀ ਹੈ, ਆਪਣੀ ਹੋਂਦ ਵਿਚ ਰਹਿਣ ਲਈ ਪ੍ਰਯਤਨ ਕਰਦੀ ਹੈ, ਅਤੇ ਉਹ ਯਤਨ ਜਿਸ ਨਾਲ ਕੋਈ ਵਸਤੂ ਆਪਣੀ ਹੋਂਦ ਨੂੰ ਕਾਇਮ ਰਖਣ ਦਾ ਯਤਨ ਕਰਦੀ ਹੈ ਉਹ ਉਸ ਵਸਤੂ ਦੇ ਵਾਸਤਵਿਕ ਸਾਰ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ । ਹਰੇਕ ਜਨਮ ਜਾਤ ਪ੍ਰਵਿਰਤੀ ਕੁਦਰਤ ਰਾਹੀਂ ਵਿਕਸਤ ਕੀਤੀ ਗਈ ਇਕ ਵਿਉਂਤ ਹੁੰਦੀ ਹੈ ਵਿਅਕਤੀ ਦੀ ਸੁਰਖਿਆ ਕਰਨ ਲਈ । (ਜਾਂ ਜਿਵੇਂ ਕਿ ਸਾਡਾ ਏਕਾਂਤ ਸੇਵੀ ਕੁਮਾਰ ਏਹ ਹੁੰਦੀ ਹੈ ਵਿਅਕਦਾ ਹੈ—ਸ਼੍ਰੇਣੀ ਜਾਂ ਸਮੂਹ ਦੀ ਸੁਰਖਿਆ ਲਈ ਵੀ ਸੁਖ ਜਾਂ ਦੁਖ ਕਿਸੇ ਜਨਮ ਜਾਹਤ ਪ੍ਰਵਿਰਤੀ ਦੀ ਸੰਤੁਸ਼ਟਤਾ ਜਾਂ ਵਿਘਨ ਰੂਪ ਹੁੰਦੇ ਹਨ, ਉਹ ਸਾਡੀਆਂ ਇਛਾਵਾਂ ਦੇ ਕਾਰਣ ਰੂਪ ਨਹੀਂ ਹੁੰਦੇ, ਸਗੋਂ ਜਿਣੇ ਹੁੰਦੇ ਹਨ, ਅਸੀਂ ਚੀਜ਼ਾਂ ਵਸਤਾਂ ਦੀ ਇਛਾ ਇਸ ਲਈ ਨਹੀਂ ਕਰਦੇ ਕਿ ਇਹ ਸਾਨੂੰ ਸੁਖ ਦੇਂਦੀਆਂ ਹਨ ਕਿਉਂ ਜੋ ਅਸੀਂ ਦਿਨ੍ਹਾਂ ਇਛਾ ਕਰਦੇ ਹਾਂ ਕਿਉਂ ਜੋ ਇਹ ਅਵਸ਼ਕ ਹੁੰਦੀ ਹੈ। ਦੀ ਇਛਾ ਕਰਦੇ ਹਾਂ, ਅਤੇ ਅਸੀਂ
ਸੋ, ਸਿਟੇ ਵਜੋਂ, ਸੁਤੰਤਰ ਇਛਾ ਕੋਈ ਨਹੀਂ ਹੁੰਦੀ । ਜੀਉਂਦੇ ਰਹਿਣ ਦੀਆਂ ਲੋੜਾਂ ਜਨਮ ਜਾਤ ਪ੍ਰਵਿਰਤੀ ਦਾ ਨਿਰਧਾਰਣ ਕਰਦੀਆਂ ਹਨ, ਜਨਮ ਜਾਤ ਪ੍ਰਵਿਰਤੀ ਇਛਾ ਦਾ ਨਿਰਧਾਰਣ ਕਰਦੀ ਹੈ ਅਤੇ ਇਛਾ ਵਿਚਾਰ ਅਤੇ ਕਿਰਿਆ ਦਾ । “ਮਨ ਦੇ ਨਿਰਣੇ ਇਛਾਵਾਂ ਤੋਂ ਛੂਟ ਹੋਰ ਕੁਝ ਨਹੀਂ ਹੁੰਦੇ, ਜੇਹੜੇ ਕਿ ਭਿੰਨ ਭਿੰਨ ਸੁਭਾਵਾ ਅਨੁਸਾਰ ਭਿੰਨ ਭਿੰਨ ਹੁੰਦੇ ਹਨ ।” ਮਨ ਦੇ ਅੰਦਰ ਕੋਈ ਸਰਵ-ਸੰਪੂਰਣ ਜਾਂ ਸੁਤੰਤਰ ਇਛਾ ਨਹੀਂ ਹੁੰਦੀ । ਪਰ ਕੋਈ ਇਕ ਜਾਂ ਦੂਜੀ ਇਛਾ ਕਰਨ ਵਿਚ, ਮਨ ਕਿਸੇ ਅਜੇਹੇ ਕਾਰਣ ਰਾਹੀਂ ਨਿਰਧਾਰਤ ਕੀਤਾ ਜਾਂਦਾ ਹੈ, ਤੇ ਉਹ ਕਿਸੇ ਹੋਰ ਰਾਹੀਂ ਤੇ ਇਹੋ ਕੁਝ ਅਨੰਤ ਸਮੇਂ ਤਕ । ਮਨੁੱਖ ਆਪਣੇ ਆਪ ਨੂੰ ਸੁਤੰਤਰ ਸਮਝਦੇ ਹਨ; ਕਿਉਂ ਜੋ ਉਹ ਆਪਣੇ ਸੰਕਲਪ ਤੇ ਇਛਾਵਾਂ ਤੋਂ ਚੇਤਨ ਪਰ ਉਨ੍ਹਾਂ ਕਾਰਣਾਂ ਤੋਂ ਅਗਿਆਤ ਹੁੰਦੇ ਹਨ ਜਿਨ੍ਹਾਂ ਰਾਹੀਂ ਉਹ ਤਾਹ ਜਾਂ ਇਛਾ ਕਰਾਏ ਜਾਂਦੇ ਹਨ ।” ਸੁਤੰਤਰ ਇੱਛਾ ਦੇ ਮਹਿਸੂਸ ਕੀਤੇ ਜਾਣ ਦੀ ਤੁਲਨਾ ਸਪਾਈਨੋਜ਼ਾ ਇਕ ਅਜਿਹੇ ਪਥਰ ਨਾਲ ਕਰਦਾ ਹੈ। ਜੇਹੜਾ ਕਿ ਸਥਲ ਵਿਚ ਦੀ ਲੰਘਦਾ ਹੋਇਆ ਇਹ ਖਿਆਲ ਕਰਦਾ ਜਾਂਦਾ ਹੋਵੇ ਕਿ ਆਪਣੇ ਸੁਣੇ ਜਾਣ ਤੇ ਆਪਣੇ ਡਿਗਣ ਦੋ ਥਾਂ ਤੇ ਸਮੇਂ ਦਾ ਉਹ ਆਪ ਨਿਰਧਾਰਣ ਕਰਦਾ ਹੈ ।
ਕਿਉਂ ਜੋ ਮਨੁੱਖੀ ਕਿਰਿਆਵਾਂ ਉਜੇਹੇ ਹੀ ਬਝਵੇਂ ਕਾਨੂੰਨਾਂ ਦੀ ਪਾਲਨਾ ਕਰਦੀਆਂ ਹਨ ਜੇਹੋ ਜੇਹੇ ਕਿ ਰੇਖਾ ਗਣਿਤ ਦੇ ਨਿਯਮ, ਇਸ ਲਈ ਮਨੋਵਿਗਿਆਨ ਦਾ ਅਧਿਐਨ ਰੇਖਾ ਗਣਤਿਕ ਰੂਪ ਵਿਚ; ਅਤੇ ਗਣਿਤਕ ਵਸਤੂ ਨਿਸਚਤਾ ਨਾਲ ਕੀਤਾ ਜਾਣਾ ਚਾਹੀਦਾ ਹੈ । ਮੈਂ ਤਾਂ ਮਨੁੱਖ ਪ੍ਰਾਣੀਆਂ ਬਾਰੇ ਇਉਂ ਉਲੇਖ ਕਰਾਂਗਾ ਜਿਵੇਂ ਕਿ ਮੇਰਾ ਵਾਸਤਾ ਰੇਖਾਵਾਂ, ਸਮਤਲਾਂ ਤੇ ਸਥੂਲ ਵਸਤੂਆਂ ਨਾਲ ਹੋਵੇ “ਮੈਂ ਤਾਂ ਗਹੁ ਨਾਲ ਮਿਹਨਤ ਕੀਤੀ ਹੈ, ਮਨੁੱਖੀ ਕਿਰਿਆਵਾਂ ਨੂੰ ਸਮਝਣ ਲਈ ਨਾ ਕਿ ਉਨ੍ਹਾਂ ਦਾ ਮਖੌਲ ਉਡਾਣ ਉਨ੍ਹਾਂ ਬਾਰੇ ਰੋਣ ਜਾਂ ਉਨ੍ਹਾਂ ਦੀ ਨਿਖੇਧੀ ਕਰਨ ਲਈ ਅਤੇ ਇਸ ਉਦੇਸ਼ ਨਮਿਤ ਮੈਂ ਉਦਵੇਗਾਂ ਨੂੰ ਦੇਖਿਆ ਹੈ…. ਮਨੁੱਖੀ ਪ੍ਰਕਿਰਤੀ ਦੀਆਂ ਬੁਰਾਈਆਂ ਦੇ ਰੂਪ ਵਿਚ ਨਹੀਂ, ਸਗੋਂ ਅਜੇਹੇ ਹੀ ਗੁਣਾਂ ਦੇ ਰੂਪ ਵਿਚ ਜਿਹੜੇ ਕਿ ਇਸ ਨਾਲ ਅਜੇਹਾ ਹੀ ਸੰਬੰਧ ਰਖਦੇ ਹਨ ਜੇਹੋ ਜੇਹਾ ਕਿ ਗਰਮੀ ਸਰਦੀ ਹਨੇਰੀ ਬਿਜਲੀ ਕੜਕ ਤੇ ਹੋਰ ਅਜੇਹੀਆਂ ਵਸਤਾਂ ਵਾਯੂਮੰਡਲ ਦੀ ਪ੍ਰਕਿਰਤੀ ਨਾਲ ਰਖਦੀਆਂ ਹਨ, ਵਿਚਾਰ ਕਰਨ ਦੀ ਇਹ ਨਿਰਪਖਤਾ ਹੀ ਹੈ ਜੇਹੜੀ ਕਿ ਸਪਾਈਨੌਜ਼ਾ ਦੇ ਮਨੁੱਖੀ ਸੁਭਾਵ ਦੇ ਅਧਿਐਨ ਨੂੰ ਉਹ ਉਤਕ੍ਰਸਟਤਾ ਦੇਂਦੀ ਹੈ। ਜਿਸ ਨੂੰ ਕਿ ਫਰਾਇਡ ਸਭ ਤੋਂ ਵਧੀਕ ਅਜੇਹੀ ਸੰਪੂਰਣ ਦਸਕਾਸੀ ਜੇਹੜੀ ਕਿ ਕਦੀ ਕਿਸੇ ਸਦਾਚਾਰਕ ਵਿਲਾਸਫਰ ਰਾਹੀਂ ਕੀਤੀ ਗਈ ਹੋਵੇ ।” ਟੇਨ ਨੂੰ ਬੋਲੀ ਦੇ ਵਿਸ਼ਲੇਸ਼ਣ ਦੀ ਪ੍ਰਸ਼ੰਸਾ ਕਰਨ ਦਾ ਇਸ ਨਾਲੋਂ ਵਧੀਕ ਚੰਗਾ ਢੰਗ ਨਹੀਂ ਸੀ ਸੁਤਿਆ ਕਿ ਇਸ ਦੀ ਤੁਲਨਾ ਉਸ ਨੇ ਸਪਾਈਨੇਜ਼ਾ ਵਿਸ਼ੇ ਉਡੀਅ ਜਦੋਂ ਕਿ ਜਾਨਜ਼ ਮੂਲਰ ਨੇ ਜਨਮਜਾਤ ਪ੍ਰਵਰਤੀਆਂ ਅਤੇ ਵਲਵਲਿਆਂ ਦੇ ਵਿਸ਼ੇ ਉਤੇ ਅਪੜ ਕੇ ਇਉਂ ਉਲੇਖ ਕੀਤਾ, ਇਨ੍ਹਾਂ ਦੀਆਂ ਆਪਣੀਆਂ ਸਰੀਰ ਵਿਗਿਆਨਿਕ ਹਾਲਤਾਂ ਨੂੰ ਇਕ ਪਾਸੇ ਛੱਡਦਿਆਂ ਹੋਇਆ ਜਿਥੋਂ ਤੀਕ ਉਦਵੇਗਾਂ ਦੇ ਪਰਸਪਰ ਇਕ ਦੂਜੇ ਨਾਲ ਸੰਬੰਧਾਂ ਦਾ ਪ੍ਰਸ਼ਨ ਹੈ, ਇਨ੍ਹਾਂ ਬਾਰੇ ਉਸ ਨਾਲੋਂ ਵਧੀਕ ਚੰਗਾ ਵਿਵਰਣ ਦੇਣਾ ਅਸੰਭਵ ਹੈ, ਜੇਹੋ ਜੇਹਾ ਕਿ ਅਦੁਤੀ ਨਿਪੁੰਨਤਾ ਨਾਲ ਸਪਾਈਨੋਜਾ ਨੇ ਵਿਅਕਤ ਕਰ ਦਿੱਤਾ ਹੈ— ਅਤੇ ਇਹ ਪ੍ਰਸਿੱਧ ਸਰੀਰ ਵਿਗਿਆਨਕਾਰ ਅਜੇਹੀ ਨਿਰਮਾਣਤਾ ਨਾਲ ਜੇਹੜੀ ਕਿ ਆਮ ਤੌਰ ਤੇ ਅਸਲ ਮਹਾਨਤਾ ਦਾ ਸਾਥ ਕਰਦੀ ਹੈ ਨੀਤੀ ਸਾਸਤ੍ਰ ਦੀ ਤੀਜੀ ਪੁਸਤਕ ਦਾ ਪ੍ਰਮਾਣ ਵਿਸਤਾਰ ਨਾਲ ਦੋਈ ਗਿਆ। ਮਨੁੱਖੀ ਆਧਾਰ ਦੇ ਇਸ ਅਜੇਹੇ ਵਿਸ਼ਲੇਸ਼ਣ ਰਾਹੀਂ ਸਪਾਈਨੇਜ਼ਾ ਅੰਤ ਨੂੰ ਉਨ੍ਹਾਂ ਸਮਸਿਆਵਾਂ ਪਾਸ ਪਹੁੰਚ ਜਾਂਦਾ ਹੈ ਜੇਹੜੀਆਂ ਕਿ ਉਸ ਦੀ ਸਰਬ-ਸ੍ਰੇਸ਼ਟ ਰਚਨਾ ਨੂੰ ਸ਼ੀਰਖਕ ਦੇ ਦੀਆਂ ਹਨ ।
- ਸੋਝੀ ਤੇ ਸਦਾਚਾਰ
ਛੇਕੜ ਨੂੰ ਜਾ ਕੇ ਨੀਤੀ ਸ਼ਾਸਤ੍ਰ ਦੀਆਂ ਕੇਵਲ ਤਿੰਨ ਹੀ ਪ੍ਰਣਾਲੀਆਂ ਜਾਂ ਆਦਰਸ਼ ਆਚਰਣ ਤੇ ਸਦਾਚਾਰਕ ਜੀਵਨ ਬਾਰੇ ਤਿੰਨ ਸੰਕਲਪਨਾਵਾਂ ਹਨ। ਇਕ ਬੁਧ ਅਤੇ ਈਸਾ ਵਾਲੀ ਜੇਹੜੀ ਕਿ ਇਸਤ੍ਰੀ ਵਰਗੇ ਸਦਗੁਣਾ ਉਤੇ ਜ਼ੋਰ ਦੇਂਦੀ, ਸਾਰੇ ਮਨੁੱਖਾਂ ਨੂੰ ਸਮਾਨ ਤੌਰ ਤੇ ਕੀਮਤੀ ਸਮਝਦੀ, ਬੁਰਾਈ ਦਾ ਟਾਕਰਾ ਕੇਵਲ ਭਲਾਈ ਨਾਲ ਕਰਦੀ ਅਤੇ ਰਾਜਨੀਤੀ ਵਿਚ, ਅਜੀਮਿਤ ਲੋਕਤੰਤ੍ਰ ਵਲ ਝੁਕਾਵ ਰਖਦੀ ਹੈ। ਦੂਸਰੀ ਨੈਤਿਕਤਾ ਮੈਕਿਆਵਲੀ ਅਤੇ ਨਿਤਜ਼ ਵਾਲੀ ਹੈ ਜੇਹੜੀ ਕਿ ਮਰਦਾਵੇ ਗੁਣਾ ਤੇ ਜ਼ੋਰ ਦੇਂਦੀ, ਮਨੁੱਖਾਂ ਦੀ ਅਸਮਾਨਤਾ ਨੂੰ ਸ੍ਰੀਕਾਰ ਕਰਦੀ, ਭਲਾਈ ਤੇ ਸੱਤਾ ਨੂੰ ਇਕ ਰੂਪ ਦਸਦੀ, ਸੰਗਰਾਮ, ਵਿਜੈ ਤੇ ਸ਼ਾਸਨ ਦੇ ਖਤਰਿਆਂ ਨੂੰ ਪਸੰਦ ਕਰਦੀ ਅਤੇ ਇਕ ਅਨੁਵੰਸ਼ਿਕ ਕੁਲਤੰਤਰ ਨੂੰ ਵਡੀਰਦੀ ਹੈ, ਅਤੇ ਤੀਸਰੀ ਪ੍ਰਣਾਲੀ ਸੁਕਰਾਤ ਅਫਲਾਤੂਨ ਅਤੇ ਅਰਸਤੂ ਦੀ ਨੈਤਿਕਤਾ, ਜੇਹੜੀ ਕਿ ਮਰਦਾਵੇਂ ਤੇ ਜ਼ਨਾਨੇ ਭਾਂਤ ਦੇ ਦੋਹਾਂ ਹੀ ਗੁਣਾਂ ਦੀ ਵਿਸ਼ਵ ਵਿਆਪਕ ਵਰਤੋਂ ਨੂੰ ਅਸ੍ਵੀਕਾਰ ਕਰਦੀ ਹੈ; ਇਹ ਸਮਝਦੀ ਹੈ ਕਿ ਕੇਵਲ ਗਿਆਤ ਅਤੇ ਪ੍ਰਪਕ ਮਨ ਹੀ ਵਿਭਿੰਨ ਪ੍ਰਸਥਿਤੀਆਂ ਅਨੁਸਾਰ ਨਿਰਣੈ ਕਰ ਸਕਦਾ ਹੈ ਕਿ ਕਦੋਂ ਪ੍ਰੇਮ ਨੂੰ ਤੇ ਕਦੋਂ ਬਲ ਨੂੰ ਸ਼ਾਸਨ ਸੰਭਾਲਣਾ ਚਾਹੀਦਾ ਹੈ, ਇਸ ਲਈ ਇਹ ਭਲਾਈ ਨੂੰ ਸੱਤੀ ਨਾਲ ਇਕ ਰੂਪ ਕਰਦੀ ਹੈ; ਅਤੇ ਰਾਜ ਪ੍ਰਬੰਧ ਵਿਚ ਕੁਲੀਨ ਤੰਤਰ ਤੇ ਲੋਕਤੰਤਰ ਦੇ ਵਿਭਿੰਨ ਮਿਸ਼ਰਣ ਦੀ ਵਕਾਲਤ ਕਰਦੀ ਹੈ। ਇਹ ਵਿਸ਼ਿਸ਼ਟਤਾ ਸਪਾਈਨੋਜ਼ਾ ਦੀ ਹੈ ਕਿ ਉਸਦੀ ਨੈਤਿਕਤਾ ਅਚੇਤ ਤੌਰ ਤੇ, ਪ੍ਰਗਟ ਰੂਪ ਵਿਚ ਇਨ੍ਹਾਂ ਵਿਰੋਧੀ ਫ਼ਿਲਾਸਫ਼ੀਆਂ ਦਾ ਸਮਨਵੈ ਕਰਦੀ, ਇਨ੍ਹਾਂ ਨੂੰ ਇਕਸਾਰ ਏਕਤਾ ਵਿਚ ਪੈਂਦੀ ਅਤੇ ਸਿਟੇ ਵਜੋਂ ਸਾਨੂੰ ਸਦਾਚਾਰਾਂ ਦੀ ਇਕ ਅਜੇਹੀ ਪ੍ਰਣਾਲੀ ਦੇਂਦੀ ਹੈ, ਜਿਹੜੀ ਕਿ ਆਧੁਨਿਕ ਵਿਚਾਰ ਦੀ ਸਰਵ ਉਚ ਸਫਲਤਾ ਹੈ ।
ਉਹ ਪ੍ਰਸੰਨਤਾ ਨੂੰ ਅਚਾਰ ਦਾ ਅੰਤਮ ਉਦੇਸ਼ ਬਣਾ ਕੇ ਆਰੰਭ ਕਰਦਾ ਹੈ, ਅਤੇ ਪ੍ਰਸੰਨਤਾ ਦੀ ਪਰਿਭਾਸ਼ਾ ਬੜੇ ਸਾਧਾਰਣ ਜੇਹੇ ਢੰਗ ਨਾਲ, ਸੁਖ ਦੀ ਉਪਸਥਿਤੀ ਤੇ ਦੁਖ ਦੀ ਅਨ ਉਪਸਥਿਤੀ ਕਰਕੇ ਕਰਦਾ ਹੈ । ਪਰ ਸੁਖ ਅਤੇ ਦੁਖ ਅਪੇਖਕ ਹੁਂਦੇ ਹਨ ਨ ਕਿ ਨਿਰਪੇਖ ਅਤੇ ਉਹ ਕੋਈ ਅਵਸਥਾਵਾਂ ਨਹੀਂ ਸਗੋਂ ਸੰਕ੍ਰਮਣ ਹੁੰਦੇ ਹਨ। “ਸੁਖ, ਮਨਖ ਦੀ ਪੂਰਨਤਾ ਦੀ ਇਕ ਫੁਟੇਰੀ ਅਵਸਥਾ ਤੋਂ (ਅਰਥਾਤ ਸੰਪੂਰਨਤਾ ਜਾਂ ਪਰਿਪੂਰਤੀ) ਵਡੇਰੀ ਅਵਸਥਾ ਵਲ ਸੰਕ੍ਰਮਣ ਹੁੰਦਾ ਹੈ। ”ਖੁਸ਼ੀ ਇਸ ਗੱਲ ਵਿਚ ਹੁੰਦੀ ਹੈ ਕਿ ਆਦਮੀ ਦੀ ਸ਼ਕਤੀ ਵਧ ਜਾਂਦੀ ਹੈ ।” “ਦੁਖ ਆਦਮੀ ਦੀ ਪੂਰਣਤਾ ਦੀ ਇਕ ਵਡੇਰੀ ਅਵਸਥਾ ਤੋਂ ਛੁਟੇਰੀ ਵਲ ਨੂੰ ਸੰਕ੍ਰਮਣ ਹੁੰਦਾ ਹੈ । ਮੈਂ ਸੰਕ੍ਰਮਣ ਕਹਿੰਦਾ ਹਾਂ : ਕਿਉਂਜੋ ਸੁਖ ਆਪਣੇ ਆਪ ਵਿਚ ਕੋਈ ਪੂਰਨਤਾ ਨਹੀਂ : ਜੇਕਰ ਕੋਈ ਆਕਾਰੀ ਪ੍ਰਾਪਤ ਕਰਨ ਯੋਗ ਪੂਰਣਤਾ ਨਾਲ ਹੀ ਜਨਮੇ, ਤਾਂ ਉਹ ਸੁਖ ਦੀ ਭਾਵਨਾ ਤੋਂ ਵਿਹੀਨ ਆ ਅਤੇ ਇਸ ਦੀ ਵਿਰੋਧੀ ਹਾਲਤ ਇਸ ਗੱਲ ਨੂੰ ਹੋਰ ਵੀ ਵਧੇਰੇ ਸਪਸ਼ਟ ਕਰ ਦੇਂਦੀ ਹੈ ।ਨ ਜਵੇਗ ਵਲਵਲੇ ਜਾਂ ਉਦਯੋਗ ਮਾਰਗ ਹੁੰਦੇ ਹਨ, ਸਾਰੇ ਆਵੇਗ ਗਤੀਆਂ ਹੁੰਦੇ ਹਨ, ਸੰਪੂਰਨਤਾ ਅਤੇ ਸ਼ਕਤੀ ਵਲ ਨੂੰ, ਜਾਂ ਇਨ੍ਹਾਂ ਵਲੋਂ ।
ਆਵੇਗ, ਮੈਂ ਸਰੀਰ ਦੇ ਉਨ੍ਹਾਂ ਰੂਪਾਂਤਰਾਂ ਨੂੰ ਸਮਝਦਾ ਹਾਂ, ਜਿਨ੍ਹਾਂ ਕਰਕੇ ਸਰੀਰ ਅੰਦਰ ਕਰਮ ਕਰਨ ਦੀ ਸ਼ਕਤੀ ਵਧ ਜਾਂਦੀ ਹੈ ਜਾਂ ਘਟ ਜਾਂਦੀ ਹੈ, ਇਸਦੀ ਸਹਾਇਤਾ ਹੋ ਜਾਂਦੀ ਹੈ ਜਾਂ ਰੁਕ ਕਜਾਦੀ ਹੈ ਅਤੇ ਫਿਰ ਨਾਲ ਲਗਦੇ ਇਨ੍ਹਾਂ ਰੂਪਾਂਤਰਾਂ ਦੇ ਵਿਚਾਰਾਂ ਨੂੰ ਵੀ ।” (ਆਵੇਗ ਦੇ ਇਸ ਸਿਧਾਂਤ ਦਾ ਸਿਹਰਾ ਆਮ ਤੌਰ ਤੇ ਜੰਮਜ਼ ਅਤੇ ਲੈਂਰੀ ਦੇ ਸਿਰ ਬੰਨਿਆ ਜਾਂਦਾ ਹੈ; ਇਸ ਥਾਂ, ਇਹ ਦੋਹਾਂ ਮਨੋਵਿਗਿਆਨਕਾਂ ਵਿਚੋਂ ਕਿਸੇ ਨਾਲੋਂ ਵੀ ਵਧੀਕ ਵਿਸੁਧਤਾ ਨਾਲ ਬੰਨ੍ਹਿਆ ਗਇਆ। ਵਿਅਤੇ ਪ੍ਰੋਫੈਸਰ ਪੰਨਾਨ ਦੀਆਂ ਖੋਜਾਂ ਨਾਲ ਆਲੌਕਿਕ ਤੌਰ ਤੇ ਮੇਲ ਖਾਂਦਾ ਹੈ) ਕੋਈ ਇਕ ਉਦਵੇਗ ਜਾਂ ਆਵੇਗ ਆਪਣੇ ਆਪ ਵਿਚ ਚੰਗਾ ਜਾਂ ਮੰਦਾ ਨਹੀਂ ਹੁੰਦਾ, ਸਗੋਂ ਕੇਵਲ ਜਿਸ ਤਰ੍ਹਾਂ ਕਿ ਇਹ ਸਾਡੀ ਸਕਤੀ ਨੂੰ ਵਧਾਂਦਾ ਹੈ ਜਾਂ ਘਟਾਂਦਾ ਹੈ । “ਸਦਗੁਣ ਜਾਂ ਸ਼ਕਤੀ ਤੋਂ ਮੈਂ ਇਕੋ ਭਾਵ ਲੈਂਦਾ ਹਾਂ ।” ਇਕ ਸਦਗੁਣ ਕਿਰਿਆ ਕਰਨ ਦੀ ਇਕ ਸ਼ਕਤੀ ਹੁੰਦਾ ਹੈ, ਸਮ੍ਰਥਾਦਾਇਕ ਰੂਪ ‘ਜਿੰਨਾ ਵਧੀਕ ਕੋਈ ਮਨੁੱਖ ਆਪਣੇ ਅਸਤਤ੍ਵ ਦੀ ਸੰਭਾਲ, ਤੇ ਉਸ ਚੀਜ਼ ਲਈ ਯਤਨ ਕਰਦਾ ਹੈ, ਜੋ ਕੁਝ ਉਸ ਲਈ ਲਾਭਦਾਇਕ ਹੁੰਦਾ ਹੈ, ਉਨਾ ਹੀ ਉਸਦਾ ਸਦਗੁਣ ਵਧੀਕ ਵਿਸ਼ਾਲ ਹੁੰਦਾ ਹੈ ।” ਸਪਾਈਨੋਚਾ ਕਿਸੇ ਆਦਮੀ ਨੂੰ, ਦੂਸਰੇ ਦੀ ਭਲਾਈ ਲਈ ਆਪਣਾ ਬਲੀਦਾਨ ਕਰਨ ਲਈ ਨਹੀਂ ਕਹਿੰਦਾ, ਉਹ ਪ੍ਰਕਿਰਤੀ ਨਾਲੋਂ ਵਧੀਕ ਨਰਮ ਹੈ । ਉਹ ਸਮਝਦਾ ਹੈ ਕਿ ਅਹੰਭਾਵ, ਸਵ-ਸੁਰਖਿਆ ਦੀ ਸਰਵ-ਉਚ ਜਨਮ ਜਾਤ ਪ੍ਰਵਿਰਤੀ ਦਾ ਇਕ ਜ਼ਰੂਰੀ ਉਪ ਪ੍ਰਮੋਯ ਹੈ, ”ਕੋਈ ਆਦਮੀ ਕਦੀ ਕਿਸੇ ਅਜੇਹੀ ਚੀਜ਼ ਬਾਰੇ ਬੇਪ੍ਰਵਾਹੀ ਨਹੀਂ ਕਰਦਾ ਜਿਸ ਨੂੰ ਉਹ ਕਲਿਆਣਕਾਰੀ ਸਮਝਦਾ ਹੈ, ਛੁਟ ਇਸ ਆਸ਼ਾ ਦੇ ਕਿ ਏਦੋਂ ਵਧੀਕ ਚੰਗਾ ਪ੍ਰਾਪਤ ਹੋਵੇਗਾ ।’ ਇਹ ਗੱਲ ਸਪਾਈਨੇਜ਼ਾ ਨੂੰ ਪੂਰੇ ਤੋਰ ਤੇ ਤਰਕਯੁਕਤ ਪ੍ਰਤੀਤ ਹੁੰਦੀ ਹੈ। “ਕਿਉਂਜੋ ਵਿਵੇਕ ਕੁਦਰਤ ਦੇ ਵਿਰੁਧ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ ਇਹ ਪ੍ਰਵਾਨ ਕਰਦਾ ਹੈ ਕਿ ਹਰੇਕ ਆਦਮੀ ਨੇ ਜਰੂਰੀ ਤੌਰ ਤੇ ਆਪਣੇ ਨਾਲ ਹਿਤ ਹੈ; ਅਤੇ ਉਸ ਚੀਜ਼ ਲਈ ਯਤਨ ਕਰਨਾ ਹੁੰਦਾ ਹੈ ਜੋ ਕੁਝ ਉਸ ਲਈ ਲਾਭਦਾਇਕ ਹੋਵੇ ਅਤੇ ਉਹ ਕਿਸੇ ਵੀ ਅਜੇਹੀ ਚੀਜ਼ ਲਈ ਇਛਾ ਕਰਦਾ ਹੈ ਜੇਹੜੀ ਉਸ ਨੂੰ ਇਕ ਵਡੇਰੀ ਪੂਰਨਤਾ ਵਲ ਲੈ ਜਾਏ, ਅਤੇ ਹਰੇਕ ਆਦਮੀ ਨੂੰ ਆਪਣੇ ਅਸਤਤ੍ਰ ਦੀ ਸੁਰਖਿਆ ਕਰਨੀ ਚਾਹੀਦੀ ਹੈ ਜਿਥੋਂ ਤੀਕ ਉਸ ਅੰਦਰ ਸਮ੍ਰਥਾ ਹੋਵੇ ।” ਇਸ ਲਈ ਉਹ ਆਪਣੀ ਨੈਤਿਕਤਾ ਦਾ ਨਿਰਮਾਣ ਆਦਰਸ਼ਵਾਦੀ ਸੁਧਾਰਕਾਂ ਵਾਂਗ ਪਰਾਰਥਵਾਦ ਅਤੇ ਮਨੁੱਖ ਦੀ ਸ੍ਰੇਸਟਤਾ ਉਤੇ ਨਹੀਂ ਬੰਨ੍ਹਦਾ, ਅਤੇ ਨਾ ਹੀ ਮਨੁਖ ਦੇ ਸੁਆਰਥ ਅਤੇ ਕੁਦਰਤੀ ਚੰਦਰੇਪਨ ਉਤੇ ਜਿਵੇਂ ਕਿ ਦੋਸ਼ ਦ੍ਰਿਸ਼ਟੀ ਵਾਲੇ ਰੂੜੀਵਾਦੀ ਬੰਨ੍ਹਦੇ ਹਨ, ਸਗੋਂ ਉਸ ਚੀਜ਼ ਉਤੇ ਜਿਸ ਨੂੰ ਕਿ ਉਹ ਇਕ ਅਨਿਵਾਰਯ ਅਤੇ ਉਚਿਤ ਅਹੰਵਾਦ ਸਮਝਦਾ ਹੈ । ਸਦਾਚਾਰਾਂ ਦੀ ਕੋਈ ਪ੍ਰਣਾਲੀ ਜੇਹੜੀ ਮਨੁਖ ਨੂੰ ਨਿਰਬਲ ਹੋਣਾ ਸਿਖਾਂਦੀ ਹੈ, ਉਹ ਬੇਅਰਥ ਹੈ, ‘ਸਦਗੁਣ ਦੀ ਬੁਨਿਆਦ ਆਪਣੇ ਅਸਤਰ ਨੂੰ ਕਾਇਮ ਰਖਣ ਨਮਿਤ ਯਤਨ ਤੋਂ ਛੁਟ ਹੋਰ ਕੁਝ ਨਹੀਂ ਹੁੰਦੀ ਅਤੇ ਮਨੁੱਖ ਦੀ ਪ੍ਰਸੰਨਤਾ ਅਜੇਹਾ ਕਰਨ ਦੀ ਸ਼ਕਤੀ ਵਿਚ ਪਾਈ ਜਾਂਦੀ ਹੈ ।’ ਨਿਤਸ਼ੇ ਵਾਂਗ, ਸਪਾਈਨੋਜ਼ਾ ਲਈ ਵੀ ਨਿਮ੍ਰਤਾ ਦਾ ਕੋਈ ਬਹੁਤਾ ਅਰਥ ਨਹੀਂ, ਇਹ ਜਾਂ ਤਾਂ ਕਿਸੇ ਚਾਲਬਾਜ਼ ਦਾ ਦੰਭ ਜਾਂ ਫਿਰ ਕਿਸੇ ਦਾਸ ਦੀ ਕਾਇਰਤਾ ਹੁੰਦੀ ਹੈ। ਇਸ ਵਿਚ ਸ਼ਕਤੀ ਦੀ ਅਣਹੋਂਦ ਪਾਈ ਜਾਂਦੀ ਹੈ, ਜਦੋਂ ਕਿ ਸਪਾਈਨੌਜ਼ਾ ਲਈ ਸਾਰੇ ਸਦਗੁਣ ਸਮਥਾ ਤੇ ਸ਼ਕਤੀ ਦੇ ਰੂਪ ਹਨ, ਇਸੇ ਤਰ੍ਹਾਂ ਪਸਚਾਤਾਪ ਕੋਈ ਸਦਗੁਣ ਹੋਣ ਨਾਲੋਂ ਸਗੋਂ ਇਕ ਤਰੁਟੀ ਹੈ : ”ਜੇਹੜਾ ਕੋਈ ਆਦਮੀ ਪਸਚਾਤਾਪ ਕਰਦਾ ਹੈ ਉਹ ਦੋ ਵਾਰੀ ਦੁਖੀ ਤੇ ਦੁਹਰਾ ਨਿਰਬਲ ਹੁੰਦਾ ਹੈ। ਪਰ ਨਿਤਸ਼ੇ ਵਾਂਗ ਉਹ ਕਿੰਨਾ ਸਾਰਾ ਸਮਾਂ ਨਿਮ੍ਰਤਾ ਦੀ ਨਿਖੇਧੀ ਕਰਨ ਵਿਚ ਨਹੀਂ ਖਰਚ ਕਰਦਾ । “ਕਿਉਂਜੋ ਨਿਮ੍ਰਤਾ ਤਾਂ ਹੁੰਦੀ ਹੀ ਬੜੀ ਦੁਰਲਭ ਹੈ।” ਅਤੇ ਜਿਵੇਂ ਕਿ ਸਿਸਰੋ ਨੇ ਕਿਹਾ ਸੀ ਉਹ ਫ਼ਿਲਾਸਫ਼ਰ ਜੇਹੜੇ ਇਸ ਦੀ ਸ਼ਲਾਘਾ ਨਮਿਤ ਪੁਸਤਕਾਂ ਲਿਖ ਦੇਂਦੇ ਹਨ । ਉਹ ਵੀ ਸਰਵਰਕ ਉਤੇ ਆਪਣੇ ਨਾਮ ਲਿਖ ਦੇਣ ਦਾ ਸੰਭਾਲਾ ਕਰ ਲੈਂਦੇ ਹਨ । ਸਪਾਈਨੋਜ਼ਾ ਕਹਿੰਦਾ ਹੈ “ਜੇਹੜਾ ਕੋਈ ਆਦਮੀ ਆਪਣੇ ਆਪ ਨੂੰ ਘ੍ਰਿਣਾ ਕਰਦਾ ਹੈ ਉਹ ਇਕ ਹੰਕਾਰੀ ਆਦਮੀ ਦੇ ਸਭ ਤੋਂ ਨੇੜੇ ਹੁੰਦਾ ਹੈ।” (ਇਸਤਰ੍ਹਾਂ ਮਨੋਵਿਸ਼ਲੇਸ਼ਨਕਾਰਾਂ ਦੇ ਇਸ ਮਨਪਸੰਦ ਸਿੱਧਾਂਤ ਨੂੰ ਇਕ ਵਾਕ ਵਿਚ ਵਿਅਕਤ ਕਰਦਿਆਂ ਹੋਇਆਂ ਕਿ ਹਰੇਕ ਚੇਤਨ ਸਦਗੁਣ ਕਿਸੇ ਗੁਪਤ ਅਵਗੁਣ ਨੂੰ ਛਪਾਣ ਜਾਂ ਸੁਧਾਰਨ ਦਾ ਇਕ ਜਤਨ ਹੁੰਦਾ ਹੈ) ਅਤੇ ਜਦੋਂ ਕਿ ਸਪਾਈਨੋਜ਼ਾ ਨਿਤਾ ਨੂੰ ਨਾ ਪਸੰਦ ਕਰਦਾ ਹੈ ਉਹ ਨਿਰਮਾਣਤਾ ਦੀ ਸ਼ਲਾਘਾ ਕਰਦਾ ਹੈ ਅਤੇ ਉਸ ਅਭਮਾਨ ਵਿਰੁਧ ਇਤਰਾਜ਼ ਕਰਦਾ ਹੈ ਜਿਹੜਾ ਕਿ ਕਰਮਾਂ ਵਿਚ, ”ਤਛਿਆ ਮੁਛਿਆ” ਨਹੀਂ ਜਾਂਦਾ । ਹੈਂਕੜ, ਮਨੁੱਖਾਂ ਨੂੰ ਇਕ ਦੂਜੇ ਪ੍ਰਤੀ ਸਿਰਦਰਦੀ ਬਣਾ ਦੇਂਦੀ ਹੈ : ‘ਹੈਂਕੜਬਾਜ਼ ਆਦਮੀ ਆਪਣੇ ਹੀ ਮਹਾਨ ਕੰਮਾਂ ਦਾ ਵਰਣਨ ਕਰਦਾ ਰਹਿੰਦਾ ਹੈ ਤੇ ਦੂਜਿਆਂ ਦੀਆਂ ਬੁਰਾਈਆਂ ਦਾ”, ਉਹ ਆਪਣੇ ਤੋਂ ਨੀਵਿਆਂ ਦੀ ਹਾਜ਼ਰੀ ਵਿਚ ਖੁਸ਼ ਹੁੰਦਾ ਹੈ ਜੇਹੜੇ ਕਿ ਉਸ ਦੀਆਂ ਪੂਰਣਤਾਈਆਂ ਤੇ ਗੱਲਾਂ ਉਤੇ ਅਵਾਕ ਰਹਿ ਜਾਂਦੇ ਹਨ: ਅਤੇ ਅੰਤ ਨੂੰ ਉਹਨਾਂ ਲੋਕਾਂ ਦਾ ਸ਼ਿਕਾਰ ਹੋ ਜਾਂਦਾ ਹੈ, ਜੇਹੜੇ ਉਸਦੀ ਸਭ ਤੋਂ ਵਧੀਕ ਵਡਿਆਈ ਕਰਦੇ ਹਨ; ਕਿਉਂਜੋ “ਕੋਈ ਵੀ ਹੋਰ ਮਨੁਖ ਖੁਸ਼ਾਮਦ ਦੇ ਏਨੇ ਕਾਬੂ ਵਿਚ ਨਹੀਂ ਆਉਂਦੇ ਜਿੰਨੇ ਕਿ ਅਭਿਮਾਨੀ ।”
ਏਥੋਂ ਤੀਕ ਤਾਂ ਸਾਡਾ ਸੁਸ਼ੀਲ ਫ਼ਿਲਾਸਫ਼ਰ ਸਾਨੂੰ ਇਕ ਸਪਾਰਟਾ ਭਾਂਤ ਨੈਤਿਕਤਾ ਪੇਸ਼ ਕਰਦਾ ਹੈ, ਪਰ ਕੁਝ ਹੋਰ ਇਬਾਰਤਾਂ ਵਿਚ ਉਹ ਇਕ ਵਧੀਕ ਕੋਮਲ ਧੁਨੀ ਵੀ ਉਠਾਂਦਾ ਹੈ । ਉਹ, ਈਰਖਾ, ਨਿੰਦਾ ਬਖੀਲੀ, ਪਰਸਪਰ ਛੁਟਿਆਣ ਅਤੇ ਘ੍ਰਿਣਾ ਤਕ ਦੀ ਉਸ ਮਾਤ੍ਰਾ ਉਤੇ ਹੈਰਾਨ ਹੁੰਦਾ ਹੈ ਜੇਹੜੀ ਕਿ ਮਨੁਖਾਂ ਨੂੰ ਅਸ਼ਾਂਤ ਕਰਦੀ ਤੇ ਨਿਖੇੜਦੀ ਹੈ; ਅਤੇ ਸਾਡੀਆਂ ਸਮਾਜਿਕ ਉਪਾਧੀਆਂ ਦਾ ਇਸ ਤੋਂ ਛੁਟ ਹੋਰ ਕੋਈ ਇਲਾਜ ਨਹੀਂ ਦੇਖਦਾ ਕਿ ਇਹਨਾਂ ਤੇ ਏਹੋ ਜੇਹੇ ਹੋਰ ਆਵੇਗਾਂ ਨੂੰ ਮਿਟਾਇਆ ਜਾਏ। ਉਹ ਵਿਸ਼ਵਾਸ ਕਰਦਾ ਹੈ ਕਿ ਇਹ ਸਿਧ ਕਰਨਾ ਸੌਖੀ ਜੇਹੀ ਗੱਲ ਹੈ, ਕਿ ਘ੍ਰਿਣ: ਨੂੰ, ਸ਼ਾਇਦ ਇਸ ਲਈ ਕਿ ਇਹ ਪ੍ਰੇਮ ਦੇ ਐਨ ਨੇੜੇ ਜਾ ਪਹੁੰਚਦੀ ਹੈ, ਪਰਤਾਈ ਗਈ ਘ੍ਰਿਣਾ ਨਾਲੋਂ ਪਿਆਰ ਨਾਲ ਵਧੀਕ ਸੁਖੰਨਤਾ ਨਾਲ ਜਿਤਿਆ ਜਾ ਸਕਦਾ ਹੈ। ਕਿਉਂਜੋ ਘਿਰਣਾ ਇਸ ਭਾਵਨਾ ਨਾਲ ਪਲਦੀ ਹੈ, ਕਿ ਇਹ ਪਰਤਾਈ ਜਾਂਦੀ ਹੈ, ਜਦੋਂ ਕਿ ਉਹ ਆਦਮੀ ਜੇਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਜਿਸ ਆਦਮੀ ਨਾਲ ਉਹ ਘਿਰਣਾ ਕਰਦਾ ਹੈ, ਉਹ ਉਸ ਨਾਲ ਪਿਆਰ ਕਰਦਾ ਹੈ ਤਾਂ ਉਹ ਘ੍ਰਿਣਾ ਅਤੇ ਪ੍ਰੇਮ ਦੋਹਾਂ ਵਿਰੋਧੀ-ਆਵੇਗਾਂ ਦਾ ਸ਼ਿਕਾਰ ਹੋ ਰਿਹਾ ਹੁੰਦਾ ਹੈ, ਕਿਉਂਜੋ (ਜਿਵੇਂ ਕਿ ਸਪਾਈਨੋਚਾ ਬਹੁਤਾ ਹੀ ਆਸ਼ਾਵਾਦੀ ਤੌਰ ਤੇ ਵਿਸ਼ਵਾਸ ਕਰਦਾ ਹੈ) ਪ੍ਰੇਮ ਤੋਂ ਪ੍ਰੇਮ ਪੈਦਾ ਹੁੰਦਾ ਹੈ। ਇਸ ਲਈ ਉਸਦੀ ਘ੍ਰਿਣਾ ਛਿੰਨ ਭਿੰਨ ਹੋ ਜਾਂਦੀ ਤੇ ਸ਼ਕਤੀ ਗੁਆ ਬੰਨਦੀ ਹੈ। ਘਿਣਾ ਕਰਨਾ ਆਪਣੀ ਨਿਕਸ਼ਟਤਾ ਤੇ ਆਪਣੇ ਡਰ ਨੂੰ ਸ੍ਰੀਵਾਰ ਭਲਾ ਹੁੰਦਾ ਹੈ । ਉਸ ਵੈਰੀ ਨਾਲ ਅਸੀਂ ਘ੍ਰਿਣਾ ਨਹੀਂ ਕਰਦੇ ਜਿਸ ਨੂੰ ਜਿਤ ਲੈਠੇ ਦਾ ਸਾਨੂੰ ਨਿਸਚਾ ਹੁੰਦਾ ਹੈ। ‘ਜੇਹੜਾ ਕੋਈ ਆਦਮੀ ਆਪਣੀਆਂ ਹਾਨੀਆਂ ਦਾ ਬਦਲਾ ਮੰਤਰੀਣ ਬਿਲਾ ਨਾਲ ਲੈਣਾ ਚਾਹੁੰਦਾ ਹੈ, ਉਹ ਦੁਖੀ ਰਹੇਗਾ। ਪਰ ਉਹ ਆਦਮੀ ਜਹੜਾ ਘ੍ਰਿਣਾ ਨੂੰ ਪਿਆਰ ਨਾਲ ਹਟਾਣ ਦਾ ਯਤਨ ਕਰਦਾ ਹੈ ਉਹ ਖੁਸ਼ੀ ਤੇ ਭਰੋਸੇ ਨਾਲ ਸੰਗਰਾਮ ਲੜਦਾ ਹੈ, ਉਹ ਇਕ ਜਾਂ ਬਹੁਤਿਆਂ ਦਾ ਸਮਾਨ ਤੌਰ ਤੇ ਮੁਕਾਬਲਾ ਕਰਦਾ ਹੈ ਤੇ ਉਸ ਨੂੰ ਧਨ ਪਦਾਰਥ ਦੀ ਸਾਰੀ ਸਹਾਇਤਾਂ ਦੀ ਸ਼ਾਇਦ ਹੀ ਲੋੜ ਪੈਂਦੀ ਹੈ। ਜਿਨ੍ਹਾਂ ਨੂੰ ਉਹ ਜਿਤਦਾ ਹੈ ਉਹ ਖੁਸ਼ੀ ਨਾਲ ਅਧੀਨ ਹੋ ਜਾਂਦੇ ਹਨ ।” “ਮਨ ਹਥਿਆਰਾਂ ਨਾਲ ਨਹੀਂ ਸਗੋਂ ਆਤਮਾ ਦੀ ਮਹਾਨਤਾ ਨਾਲ ਜਿਤੇ ਜਾਂਦੇ ਹਨ ।” ਇਹਨਾਂ ਵਾਕ ਸਮੂਹਾਂ ਵਿਚ ਸਪਾਈਨੋਜ਼ਾ ਕੁਝ ਕੁ ਉਹ ਪ੍ਰਕਾਸ਼ ਵੇਖ ਲੈਂਦਾ ਹੈ, ਜੇਹੜਾ ਕਿ ਗੈਲੀਲੀ ਦੀਆਂ ਪਹਾੜੀਆਂ ਉਤੇ ਚਮਕਿਆ ਸੀ ।
ਪਰ ਉਸ ਦੀ ਨੈਤਿਕਤਾ ਦਾ ਸਾਰ ਉਨਾ ਈਸਾਈ ਨਹੀਂ ਜਿੰਨਾ ਕਿ ਯੂਨਾਨੀ । ”ਸਮਝਣ ਦਾ ਯਤਨ ਹੀ ਸਦਾਚਾਰ ਦਾ ਪਹਿਲਾ ਤੇ ਇਕੋ ਇਕ ਆਧਾਰ ਹੈ—ਕੋਈ ਚੀਜ਼ ਇਸ ਨਾਲੋਂ ਵਧੀਕ ਸਾਦਾ ਤੌਰ ਤੇ ਪੂਰਣ ਰੂਪ ਵਿਚ ਸੁਕਰਾਤ ਵਰਗੀ ਨਹੀਂ ਸੀ ਹੋ ਸਕਦੀ । ਕਿਉਂਜੋ “ਬਾਹਰਲੇ ਕਾਰਣਾਂ ਨਾਲ ਤੇ ਬਹੁਤ ਤਰ੍ਹਾਂ ਅਸੀਂ ਅਗੇ ਪਿਛੇ ਉਛਾਲੇ ਅਤੇ ਲਹਿਰਾਂ ਵਾਂਗ ਵਿਰੋਧੀ ਹਵਾਵਾਂ ਨਾਲ ਧਕੇ ਹੋਏ, ਡਕੋ ਡੋਲੇ ਖਾਂਦੇ ਅਤੇ ਪ੍ਰਸ਼ਨ ਤੇ ਆਪਣੀ ਭਾਵੀ ਬਾਰੇ ਅਚੇਤ ਰਹਿੰਦੇ ਹਾਂ ।” ਅਸੀਂ ਸਮਝਦੇ ਹਾਂ ਕਿ ਅਸੀਂ ਸਭ ਤੋਂ ਵਧੀਕ ਆਪਣੇ ਆਪ ਵਿਚ ਉਦੋਂ ਹੁੰਦੇ ਹਾਂ ਜਦੋਂ ਅਸੀਂ ਵੱਧ ਤੋਂ ਵੱਧ ਉਦਵੇਗਿਕ ਹੋਈਏ, ਜਦੋਂ ਕਿ ਉਦੋਂ ਹੀ ਅਸੀਂ ਸਭ ਤੋਂ ਵਧੀਕ ਨਿਸ਼ਕ੍ਰਿਆ ਹੁੰਦੇ ਹਾਂ, ਉਦਵੇਗ ਜਾਂ ਭਾਵਨਾ ਦੇ ਕਿਸੇ ਪੂਰਵ ਜਾਂ ਪ੍ਰਵਾਹ ਦੇ ਕਾਬੂ ਆਏ ਤੇ ਕਿਸੇ ਅਜੇਹੇ ਅਚਾਨਕ ਦੇ ਪ੍ਰਤਿਕਰਮ ਵਲ ਨੂੰ ਧਕੇ ਗਏ ਜੇਹੜਾ ਕਿ ਸਥਿਤੀ ਦੇ ਕੇਵਲ ਭਾਗ ਮਾਤ੍ਰ ਨਾਲ ਹੀ ਸਾਵਾ ਉਤਰ ਸਕਦਾ ਹੈ ਕਿਉਂਜੋ ਵਿਚਾਰ ਤੋਂ ਬਿਨਾਂ ਕਿਸੇ ਸਥਿਤੀ ਦਾ ਕੇਵਲ ਭਾਗ ਹੀ ਦੇਖਿਆ ਜਾ ਸਕਦਾ ਹੈ । ਕੋਈ ਉਦਯੋਗ ਇਕ “ਅਪਰਿਆਪਤ ਵਿਚਾਰ” ਹੈ । ਵਿਚਾਰ ਰੁਕਿਆ ਹੋਇਆ, ਪ੍ਰਤਿਕਰਮ ਰਹਿੰਦਾ ਹੈ, ਜਦ ਤੀਕ ਕਿ ਕਿਸੇ ਸਮਸਿਆ ਦਾ ਹਰ ਕੋਨ ਇਕ ਸਨ-ਸਬੰਧੀ ਪ੍ਰਤਿਕਿਰਿਆ ਨੂੰ ਨਹੀਂ ਜਗਾ ਦੇਂਦਾ, ਭਾਵੇਂ ਇਹ ਵਿਰਸੇ ਤੋਂ ਲਈ ਗਈ ਜਾ ਬਣਾਈ ਗਈ ਹੋਵੇ। ਕੇਵਲ ਇਸ ਰੂਪ ਵਿਚ ਹੀ ਵਿਚਾਰ ਪਰਿਆਪਤ ਹੁੰਦਾ ਹੈ ਤੇ ਪ੍ਰਤਿਕਿਰਿਆ ਵੀ ਜੋ ਕੁਝ ਕਿ ਇਹ ਹੋ ਸਕਦੀ ਹੈ । ਜਨਮਜਾਤ ਪ੍ਰਵਿਰਤੀਆਂ ਸੰਚਾਲਕ ਸ਼ਕਤੀ ਦੇ ਰੂਪ ਵਿਚ ਤਾਂ ਸ਼ਾਨਦਾਰ ਹੁੰਦੀਆਂ ਹਨ, ਪਰ ਆਗੂ ਦੇ ਰੂਪ ਵਿਚ ਖਤਰਨਾਕ, ਕਿਉਂਜੋ ਜਿਸ ਚੀਜ਼ ਨੂੰ ਅਸੀਂ ਜਨਮਜਾਤ ਪ੍ਰਵਿਰਤੀਆਂ ਦਾ ਵਿਅਕਤੀਵਾਦ ਕਹਿ ਸਕਦੇ ਹਾਂ ਉਸ ਰਾਹੀਂ, ਇਨ੍ਹਾਂ ਵਿਚੋਂ ਹਰੇਕ ਆਪਣੀ ਹੀ ਤ੍ਰਿਪਤੀ ਲਈ ਯਤਨ ਕਰਦੀ ਹੈ, ਬਿਨਾਂ ਸਾਰੇ ਵਿਅਕਤਤ੍ਰ ਦੇ ਕਲਿਆਣ ਸੁਖਿਆਲ ਰਖਣ ਤੋਂ। ਉਦਾਹਰਣ ਵਜੋਂ ਨਿਰੀ ਬਰਬਾਦੀ ਹੋਈ ਹੈ ਮਨੁਖਾਂ ਦੀ ਬੇਲਗਾਮ ਲਾਲਚ ਕ੍ਰੋਧੀ ਵਿਰਤੀ ਜਾਂ ਕਾਮਵਾਸਨਾ ਨਾਲ, ਜਦੋਂ ਤੀਕ ਕਿ ਅਜੇਹੇ ਮਨੁੱਖ ਕਿਸੇ ਅਜੇਹੀ ਜਨਮਜਾਤ ਪ੍ਰਵਿਰਤੀ ਵੇ ਉਪੱਗ (appendages) ਹੀ ਬਣ ਜਾਂਦੇ ਰਹੇ ਹਨ, ਜਿਸ ਨੇ ਕਿ ਉਨ੍ਹਾਂ ਉਤੇ ਪ੍ਰਭੁਤਾ ਜਮਾਈ ਸੁਖੀ ਹੋਵੇ ਉਹ ਆਵੇਗ ਜੇਹੜੇ ਹਰ ਰੋਜ਼ ਸਾਡੇ ਉਤੇ ਹਮਲਾ ਕਰਦੇ ਹਨ, ਉਨ੍ਹਾਂ ਦਾ ਸੰਬੰਧ ਸਮੀਰ ਦੇ ਕਿਸੇ ਇਕ ਭਾਗ ਨਾਲ ਹੁੰਦਾ ਹੈ, ਜਿਸ ਉੱਤੇ ਦੂਜਿਆਂ ਨਾਲੋਂ ਵਧੀਕ ਅਸਰ ਹੁੰਦਾ ਹੈ ਇਸ ਲਈ ਆਵੇਗ ਨਿਯਮ ਦੇ ਤੌਰ ਤੇ ਅਧਿਕਤਾ ਵਿਚ ਹੁੰਦੇ ਹਨ ਅਤੇ ਮਨ ਨੂੰ ਕਿਸੇ ਇਕ ਪ੍ਰਯੋਜਨ ਬਾਰੇ ਅਜੇਹਾ ਚਿੰਤਨ ਕਰਨ ਤੋਂ ਰੋਕਦੇ ਹਨ, ਕਿ ਇਹ ਦੂਜਿਆਂ ਬਾਰੇ ਸੱਚ ਹੀ ਨਾ ਸਕੇ ।” ਪਰ “ਉਹ ਇਛਾ ਜੋ ਅਜੇਹੇ ਸੁਖ ਜਾਂ ਦੁਖ ਤੋਂ ਪੈਦਾ ਹੁੰਦੀ ਹੈ, ਜਿਸ ਦਾ ਸੰਬੰਧ ਸ਼ਰੀਰ ਦੇ ਕਿਸੇ ਇਕ ਜਾਂ ਵਿਸ਼ੇਸ਼ ਭਾਗਾਂ ਨਾਲ ਹੋਵੇ ਉਸ ਦਾ ਸਮੁੱਚੇ ਰੂਪ ਵਿਚ ਮਨੁਖ ਨੂੰ ਕੋਈ ਲਾਤ ਨਹੀਂ ਹੁੰਦਾ ।” ਆਪਣਾ ਆਪ ਬਣਨ ਲਈ ਸਾਨੂੰ ਜ਼ਰੂਰੀ ਤੌਰ ਤੇ ਆਪਣੇ ਆਪ ਨੂੰ ਸੰਪੂਰਣ ਕਰਨਾ ਲੋੜੀਂਦਾ ਹੈ।
ਇਹ ਸਾਰਾ ਕੁਝ ਨਿਰਸੰਦੇਹ, ਵਿਵੇਕ ਤੇ ਭਾਵਨਾ ਵਿਚਕਾਰ, ਪੁਰਾਣਾ ਦਾਰਸ਼ਨਿਕ ਭੇਦ ਹੈ ; ਪਰ ਸਪਾਈਨੋਜ਼ਾ ਸੁਕਰਾਤ ਤੇ ਸਤਾਇਕਾਂ ਪ੍ਰਤਿ ਪ੍ਰਬਲ ਤੌਰ ਤੇ ਵਾਧਾ ਕਰਦਾ ਹੈ । ਉਹ ਜਾਣਦਾ ਹੈ ਕਿ ਜਿਸ ਤਰ੍ਹਾਂ ਵਿਵੇਕ ਹੀਨ ਭਾਵਨਾ ਅੰਨ੍ਹੀ ਹੁੰਦੀ ਹੈ, ਇਸੇ ਤਰ੍ਹਾਂ ਭਾਵਨਾ ਵਿਹੀਨ, ਵਿਵੇਕ ਮੁਰਦਾ ਹੁੰਦਾ ਹੈ। “ਕੋਈ ਇਕ ਭਾਵਨਾ ਨਾ ਤਾਂ ਰੋਕੀ ਤੇ ਨਾ ਹਟਾਈ ਹੀ ਜਾ ਸਕਦੀ ਹੈ, ਸਿਵਾਏ ਕਿਸੇ ਇਕ ਵਿਰੋਧੀ ਅਤੇ ਵਧੀਕ ਬਲਵਾਨ ਭਾਵਨਾ ਰਾਹੀਂ ।” ਬੇਅਰਥ ਤੌਰ ਤੇ ਵਿਵੇਕ ਨੂੰ ਭਾਵਨਾ ਦੇ ਉਲਟ ਖੜਾ ਕਰਨ ਨਾਲੋਂ—ਇਕ ਅਜੇਹਾ ਟਾਕਰਾ ਜਿਸ ਵਿਚ ਕਿ ਵਧੀਕ ਡੂੰਘੀ ਜੜ ਫੜਿਆ ਹੋਇਆ ਤੇ ਪਿਤਾ ਪੁਰਖੀ ਅੰਸ਼ ਆਮ ਤੌਰ ਤੇ ਜਿਤ ਜਾਂਦਾ ਹੈ—ਉਹ ਵਿਵੇਕਹੀਨ ਭਾਵਨਾ ਦੇ ਟਾਕਰੇ ਵਿਚ ਵਿਵੇਕ ਨਾਲ ਸਮਨਵਤ ਹੋਈਆਂ ਭਾਵਨਾਵਾਂ ਖੜੀਆਂ ਕਰਦਾ ਹੈ, ਜੇਹੜੀਆਂ ਕਿ ਸਥਿਤੀ ਦੇ ਸਮੁਚੇ ਸੰਦਰਸ਼ ਨਾਲ ਆਪਣੇ ਟਿਕਾਣੇ ਰਖੀਆਂ ਜਾਂਦੀਆਂ ਹਨ। ਨਾ ਤਾਂ ਵਿਵੇਕ ਨੂੰ ਇਛਾ ਦੀ ਨਿਘ ਤੋਂ ਵਿਹੀਨ ਹੋਣਾ ਲੋੜੀਂਦਾ ਹੈ, ਤੇ ਨਾ ਇਛਾ ਨੂੰ ਵਿਵੇਕ ਦੇ ਪ੍ਰਕਾਸ਼ ਤੋਂ ਵਿਹੀਨ। “ਕੋਈ ਭਾਵਨਾ, ਭਾਵਨਾ ਰਹਿ ਹੀ ਨਹੀਂ ਜਾਂਦੀ, ਜਦੋਂ ਹੀ ਕਿ ਅਸੀਂ ਇਸ ਨੂੰ ਇਕ ਸਪਸ਼ਟ ਤੇ ਵਿਸ਼ਿਸ਼ਟ ਵਿਚਾਰ ਦਾ ਰੂਪ ਦੇ ਦੇਂਦੇ ਹਾਂ, ਅਤੇ ਮਨ, ਭਾਵਨਾਵਾਂ ਦੇ ਅਧੀਨ ਉਨ੍ਹਾਂ ਵਿਚਾਰਾਂ ਦੀ ਗਿਣਤੀ ਦੇ ਅਨੁਪਾਤ ਨਾਲ ਹੁੰਦਾ ਹੈ ਜੇਹੜੇ ਕਿ ਇਸ ਪਾਸ ਹੁੰਦੇ ਹਨ ।”
“ਸਾਰੀਆਂ ਖੁਧਿਆਵਾਂ, ਭਾਵਨਾਵਾਂ ਉਥੋਂ ਤਕ ਹੀ ਹੁੰਦੀਆਂ ਹਨ, ਜਿਥੋਂ ਤਕ ਕਿ ਉਹ ਅਪ- ਰਿਆਪਤ ਵਿਚਾਰਾਂ ਤੋਂ ਉਠਦੀਆਂ ਹਨ ; ਉਹ ਸਦਗੁਣ ਰੂਪ ਹੋ ਜਾਂਦੀਆਂ ਹਨ—ਜਦੋਂ ਪਰਿਆਪਤ ਵਿਚਾਰਾਂ ਰਾਹੀਂ ਪੈਦਾ ਕੀਤੀਆਂ ਜਾਂਦੀਆਂ ਹਨ” ; ਸਾਰਾ ਸੋਝੀਵਾਨ ਵਿਵਹਾਰ— ਅਰਥਾਤ ਸਾਰਾ ਪ੍ਰਤਿਕਰਮ ਜੇਹੜਾ ਸਮੁਚੀ ਸਥਿਤੀ ਨਾਲ ਸਾਵਾਂ ਬੈਠਦਾ ਹੈ—ਸਦਗੁਣੀ ਕਰਮ ਹੁੰਦਾ ਹੈ, ਅਤੇ ਛੇਕੜ ਨੂੰ ਜਾ ਕੇ ਸੋਝੀ ਤੋਂ ਛੁਟ, ਸਦਗੁਣ ਹੋਰ ਕੁਝ ਨਹੀਂ ਹੁੰਦਾ।
ਸਪਾਈਨੋਜ਼ਾ ਦੀ ਨੈਤਿਕਤਾ, ਉਸ ਦੀ ਤਤ੍ਰ-ਮੀਮਾਂਸਾ ਤੋਂ ਪ੍ਰਵਾਹਤ ਹੁੰਦੀ ਹੈ : ਠੀਕ ਜਿਵੇਂ ਕਿ ਤਤ੍ਵ ਮੀਮਾਂਸਾ ਦੀ ਹਾਲਤ ਵਿਚ ਵਿਵੇਕ, ਵਸਤਾਂ ਦੇ ਦੁਰਵਿਵਸਥਿਤ ਪ੍ਰਵਾਹ ਵਿਚ ਕਾਨੂੰਨ ਦੀ ਪਛਾਣ ਵਿਚ ਪਾਇਆ ਜਾਂਦਾ ਸੀ, ਇਸੇ ਤਰ੍ਹਾਂ ਏਥੇ ਇਹ ਇਛਾਵਾਂ ਦੇ ਦੁਰ ਵਿਵਸਥਿਤ ਪ੍ਰਵਾਹ ਅੰਦਰ ਕਾਨੂੰਨ ਦੀ ਸਥਾਪਤੀ ਵਿਚ ਪਾਇਆ ਜਾਂਦਾ ਹੈ । ਓਥੇ ਉਸ ਹਾਲਤ ਵਿਚ ਇਹ ਵੇਖ ਲੈਣ ਵਿਚ ਪਾਇਆ ਜਾਂਦਾ ਸੀ, ਜਦੋਂ ਕਿ ਏਥੇ ਇਹ ਕਰਮ ਕਰਨ ਵਿਚ ਪਾਇਆ ਜਾਂਦਾ ਹੈ—ਸਦੀਵਤਾ ਦੇ ਰੂਪ ਹੇਠ ਪਛਾਣ ਤੇ ਕਿਰਿਆ ਨੂੰ ਸੰਪੂਰਣ ਇਕਾਈ ਦੇ ਸਦੀਵੀ ਸੰਦਰਸ਼ ਵਿਚ ਜੜ ਦੇਣਾ। ਵਿਚਾਰ ਇਸ ਵਡੇਰੇ ਸੰਦਰਸ਼ ਵਿਚ ਸਾਡੀ ਸਹਾਇਤਾ ਕਰਦਾ ਹੈ ਕਿਉਂਜੋ ਕਲਪਨਾ ਇਸ ਦੀ ਸਹਾਇਤਾ ਕਰਦੀ ਹੈ, ਜੇਹੜੀ ਕਿ ਚੇਤਨਤਾ ਦੇ ਸਾਹਮਣੇ, ਵਰਤਮਾਨ ਕਰਮਾਂ ਦੇ ਦੂਰ ਪਰ ਦੇ ਸਿਟੇ ਰਖ ਦੇਂਦੀ ਹੈ, ਜਿਨ੍ਹਾਂ ਦਾ ਪ੍ਰਤਿਕਰਮ ਉਤੇ ਕੋਈ ਅਸਰ ਨ ਹੋਇਆ ਹੁੰਦਾ, ਜੇਕਰ ਪ੍ਰਤਿਕਰਮ ਵਿਚਾਰਹੀਨ ਤੌਰ ਤੇ ਤਤਕਾਲਿਕ ਹੁੰਦਾ। ਸੋਝੀਵਾਨ ਵਤੀਰੇ ਪ੍ਰਤੀ ਵਡੀ ਰੁਕਾਵਟ, ਪਰਤਮਾਨ ਸੰਵੇਦਨਾਵਾਂ ਦੀ ਉਤਕ੍ਰਿਸ਼ਟ ਸਪਸ਼ਟਤਾ ਹੁੰਦੀ ਹੈ, ਮੁਕਾਬਲੇ ਉਨ੍ਹਾਂ ਫੈਲਾਈਆਂ ਗਈਆਂ ਯਾਦਾਂ ਦੇ, ਜਿਨ੍ਹਾਂ ਨੂੰ ਅਸੀਂ ਕਲਪਨਾ ਕਹਿੰਦੇ ਹਾਂ । ਜਿਥੋਂ ਤਕ ਮਨ, ਕਿਸੇ ਚੀਜ਼ ਦੀ ਸੰਕਲਪਨਾ ਵਿਰੋਕ ਦੇ ਆਦੇਸ਼ਾਂ ਅਨੁਸਾਰ ਕਰਦਾ ਹੈ, ਇਹ ਸਮਾਨ ਤੌਰ ਤੇ ਪ੍ਰਭਾਵਤ ਹੋਵੇਗਾ, ਭਾਵੇਂ ਵਿਚਾਰ ਵਿਖੇ ਵੀ ਵਸਤ ਬਾਰੇ ਹੋਵੇ, ਚਾਹੇ ਵਰਤਮਾਨ ਭੂਤ ਜਾਂ ਭਵਿਖ ਬਾਰੇ । ਕਲਪਨਾ ਅਤੇ ਵਿਵੇਕ ਨਾਲ ਅਸੀਂ ਅਨੁਭਵ ਨੂੰ ਪੂਰਵ-ਦ੍ਰਿਸ਼ਟੀ ਵਿਚ ਬਦਲ ਦੇਂਦੇ ਹਾਂ, ਅਸੀਂ ਆਪਣੇ ਭਵਿਖ ਦੇ ਸਿਰਜਕ ਬਣ ਜਾਂਦੇ ਅਤੇ ਆਪਣੇ ਭੂਤ ਦੇ ਦਾਸ ਨਹੀਂ ਰਹਿ ਜਾਂਦੇ ।
ਇਸ ਤਰ੍ਹਾਂ ਅਸੀਂ ਉਹ ਇਕੋ ਇਕ ਸੁਤੰਤਰਤਾ ਪ੍ਰਾਪਤ ਕਰਦੇ ਹਾਂ ਜੇਹੜੀ ਕਿ ਮਨੁੱਖ ਲਈ ਸੰਭਵ ਹੁੰਦੀ ਹੈ। ਭਾਵਨਾ ਦੀ ਨਿਸ਼ਕ੍ਰਿਯਤਾ, “ਮਨੁੱਖੀ ਕੈਦ” ਅਤੇ ਵਿਵੇਕ ਯੁਕਤ ਕਰਮ ਮਨੁੱਖੀ ਸੁਤੰਤਰਤਾ ਹੁੰਦਾ ਹੈ । ਸੁਤੰਤਰਤਾ, ਕਾਰਣਿਕ ਕਾਨੂੰਨ ਜਾਂ ਪਰਿਕਿਰਿਆ ਤੇ ਨਹੀਂ ਸਗੋਂ ਭਾਗ ਰੂਪ ਭਾਵਨਾ ਜਾਂ ਉਦਵੇਗ ਤੋਂ ਹੁੰਦੀ ਹੈ : ਅਤੇ ਸੁਤੰਤਰਤਾ, ਉਦਵੇਗ ਤੋਂ ਨਹੀਂ ਸਗੋਂ ਅਸਮਨਵਤ ਅਤੇ ਅਧੂਰੇ ਰਹੇ ਉਦਵੇਗ ਤੋਂ । ਅਸੀਂ ਸੁਤੰਤਰ ਉਸ ਥਾਂ ਹੀ ਹੁੰਦੇ ਹਾਂ, ਜਿਥੇ ਅਸੀਂ ਜਾਣਦੇ ਹੁੰਦੇ ਹਾਂ । ਪਰਮ ਮਨੁੱਖ ਹੋਣਾ, ਕੋਈ ਸਮਾਜਿਕ ਨਿਆਇ ਅਤੇ ਸੁਭੀਤੇ ਦੀਆਂ ਪਾਬੰਦੀਆਂ ਤੋਂ ਸੁਤੰਤਰ ਹੋਣਾ ਨਹੀਂ ਹੁੰਦਾ ਸਗੋਂ ਜਨਮ ਜ਼ਾਤ ਪ੍ਰਵਿਰਤੀਆਂ ਦੇ ਵਿਅਕਤੀਵਾਦ ਤੋਂ । ਇਸ ਪੂਰਨਤਾ ਅਤੇ ਏਕਤਾ ਨਾਲ ਸਿਆਣੇ- ਮਨੁੱਖ ਦੀ ਅਡੋਲਤਾ ਮਿਲ ਜਾਂਦੀ ਹੈ। ਅਰਸਤੂ ਦੇ ਸੂਰਬੀਰ ਦੀ ਕੁਲੀਨਤਾਂਤ੍ਰਿਕ ਸਵਾ ਸਤੁਸ਼ਟਤਾ ਨਹੀਂ, ਤੇ ਇਸ ਨਾਲੋਂ ਵੀ ਬਹੁਤ ਘੱਟ ਨਿਤਸ਼ੇ ਦੇ ਆਦਰਸ਼ ਵਾਲੀ ਹੈਂਕੜ ਭਰੀ ਉਤਰੁਸ਼ਟਤਾ, ਸਗੋਂ ਇਕ ਵਧੀਕ ਮਿਤ੍ਰਤਾ ਠਰੰਮੇ ਅਤੇ ਮਨ ਦੀ ਸ਼ਾਂਤਦਿਲੀ । “ਜਿਹੜੇ ਮਨੁੱਖ ਵਿਵੇਕ ਰਾਹੀਂ ਸ੍ਰੇਸ਼ਟ ਹੁੰਦੇ ਹਨ, ਅਰਥਾਤ ਵਿਵੇਕ ਦੀ ਅਗਵਾਈ ਹੇਠ ਆਪਣੇ ਲਈ ਜੋ ਕੁਝ ਲਾਭਦਾਇਕ ਹੈ ਉਸ ਲਈ ਜਤਨ ਕਰਦੇ ਹਨ—ਉਹ ਆਪਣੇ ਆਪ ਲਈ ਕਿਸੇ ਅਜੇਹੀ ਚੀਜ਼ ਦੀ ਇੱਛਾ ਨਹੀਂ ਕਰਦੇ ਜੇਹੜੀ ਕਿ ਉਹ ਬਾਕੀ ਦੀ ਮਨੁੱਖ ਜਾਤੀ ਲਈ ਵੀ ਨਾ ਕਰਦੇ ਹੋਣ ।” ਮਹਾਨ ਹੋਣਾ ਕੋਈ ਮਾਨਵਤਾ ਦੇ ਉਪਰਵਾਰ ਸਥਾਪਤ ਕੀਤੇ ਜਾਣ ਵਿਚ ਨਹੀਂ ਹੁੰਦਾ, ਤੇ ਨਾ ਹੀ ਦੂਜਿਆਂ ਉਤੇ ਸ਼ਾਸਨ ਕਰਨ ਵਿਚ, ਸਗੋਂ ਅਗਿਆਤ ਇੱਛਾ ਦੇ ਅਧੂਰੇ ਪਨਾ ਤੇ ਨਿਹਾਰਥਕਤਾਵਾਂ ਤੋਂ ਉਪਰ ਟਿਕੇ ਰਹਿਣ, ਅਤੇ ਆਪਣੇ ਆਪ ਉਤੇ ਰਾਜ ਕਰਨ ਵਿਚ ।
ਇਹ ਉਸ ਨਾਲੋਂ ਵਧੀਕ ਸ਼ਟ ਸੁਤੰਤਰਤਾ ਹੈ, ਜਿਸ ਨੂੰ ਕਿ ਮਨੁੱਖ ਸੰਕਲਪ ਕਹਿੰਦੇ ਹਨ। ਕਿਉਂਜੋ ਸੰਕਲਪ ਸੁਤੰਤਰ ਨਹੀਂ ਹੁੰਦਾ, ਅਤੇ ਸ਼ਾਇਦ ‘ਸੰਕਲਪ ਕੋਈ ਹੁੰਦਾ ਹੀ ਨਹੀਂ । ਅਤੇ ਫਿਰ ਕਿਸੇ ਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਕਿਉਂਜੋ ਉਹ ਸੁਤੰਤਰ ਨਹੀਂ ਰਿਹਾ, ਇਸ ਲਈ ਉਹ ਆਪਣੇ ਵਤੀਰੇ ਅਤੇ ਜੀਵਨ ਦੇ ਨਿਰਮਾਣ ਲਈ ਸਦਾਚਾਰਕ ਤੌਰ ਤੇ ਜ਼ਿੰਮੇਵਾਰ ਨਹੀਂ। ਠੀਕ ਇਸੇ ਕਾਰਣ ਕਰਕੇ ਕਿ ਮਨੁੱਖਾਂ ਦੇ ਕਰਮ, ਉਨ੍ਹਾਂ ਦੀਆਂ ਯਾਦਾਂ ਨਾਲ ਨਿਰਧਾਰਤ ਕੀਤੇ ਜਾਂਦੇ ਹਨ, ਸਮਾਜ ਨੂੰ ਆਪਣੀ ਸੁਰਖਿਆ ਲਈ ਜ਼ਰੂਰੀ ਤੌਰ ਤੇ, ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਆਸਾਂ ਤੇ ਅੰਦੋਸ਼ਿਆਂ ਰਾਹੀਂ ਕਿਸੇ ਹੱਦ ਤੀਕ ਸਮਾਜਿਕ ਵਿਵਸਥਾ ਤੇ ਸਹਿਯੋਗ ਵਾਲਾ ਰੂਪ ਦੇਣਾ ਲੋੜੀਂਦਾ ਹੈ। ਸਾਰੀ ਵਿਦਿਆ ਨਿਯਤਤਵਾਦ ਦੀ ਪੂਰਵ-ਮਨੁੱਭ ਬੱਚੀ ਹੈ ਅਤੇ ਨਵਯੁਵਕਾਂ ਦੇ ਖੁਲ੍ਹੇ ਦਿਲ-ਦਿਮਾਗ ਅੰਦਰ, ਕਰ ਅਹੀਆਂ ਬੰਦਸ਼ਾਂ ਦਾ ਬੰਸਾ ਉਂਡੋਲਦੀ ਹੈ, ਜਿਨ੍ਹਾਂ ਤੋਂ ਆਸ਼ਾ ਕੀਤੀ ਜਾਂਦੀ ਹੈ, ਕਿ ਇਹ ਆਚਰਣ ਦੇ ਨਿਰਧਾਰਣ ਕਰਨ ਵਿਚ ਹਿੱਸਾ ਲੈਣਗੀਆਂ । ”ਜੇਹੜੀ ਬੁਰਾਈ, ਬੁਰੇ ਕਰਮਾਂ ਤੋਂ ਪੈਦਾ ਹੁੰਦੀ ਹੈ, ਉਸ ਤੋਂ ਇਸ ਲਈ ਘੱਟ ਡਰਨ ਦੀ ਲੋੜ ਨਹੀਂ ਕਿ ਇਹ ਮਜਬੂਰੀ ਤੋਂ ਪੈਦਾ ਹੁੰਦੀ ਹੈ; ਭਾਵੇਂ ਸਾਡੇ ਕਰਮ ਸਤੰਤਰ ਹੋਣ ਜਾਂ ਨਾ ਹੋਣ ਸਾਡੀਆਂ ਮੂਲ ਪ੍ਰੇਰਨਾਵਾਂ ਫਿਰ ਵੀ ਆਸ ਅਤੇ ਡਰ ਹੁੰਦੀਆਂ ਹਨ। ਇਸ ਲਈ ਇਹ ਕਹਿਣਾ ਗਲਤ ਹੈ ਕਿ ਮੈਂ ਸੂਰਤ ਸਿਖਿਆਵਾਂ ਤੇ ਆਦੇਸ਼ਾਂ ਲਈ ਕੋਈ ਥਾਂ ਨਹੀਂ ਰਹਿਣ ਦਿਆਂਗਾ ।” ਇਸ ਦੇ ਉਲਟ ਨਿਯਤਤ੍ਰਵਾਦ ਇਕ ਵਧੀਕ ਚੰਗੇਰੇ ਸਦਾਚਾਰਕ ਜੀਵਨ ਦੀ ਗੁੰਜਾਇਸ਼ ਰਖਦਾ ਹੈ; ਇਹ ਸਾਨੂੰ ਕਿਸੇ ਵੀ ਆਦਮੀ ਨਾਲ ਸੂਗ ਜਾਂ ਹਾਸਾ, ਨਾ ਕਰਨ ਅਤੇ ਨਾ ਹੀ ਕਿਸੇ ਨਾਲ ਗੁੱਸੇ ਹੋਣ ਦੀ ਸਿਖਿਆ ਦੇਂਦਾ ਹੈ, ਮਨੁੱਖ ਦੋਸ਼ੀ ਨਹੀਂ ਹੁੰਦੇ, ਅਤੇ ਭਾਵੇਂ ਅਸੀਂ ਕੁਕਰਮੀਆਂ ਨੂੰ ਦੰਡ ਦੇਂਦੇ ਹਾਂ, ਪਰ ਇਹ ਘ੍ਰਿਣਾ ਤੋਂ ਰਹਿਤ ਹੋਵੇਗੀ, ਅਸੀਂ ਉਨ੍ਹਾਂ ਨੂੰ ਖਿਮਾ ਕਰ ਦੇਂਦੇ ਹਾਂ ਕਿਉਂਜੋ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਰਦੇ ਹਨ।
ਸਭ ਤੋਂ ਵਧੀਕ ਇਹ ਕਿ ਨਿਯਤਤ੍ਰਵਾਦ ਸਾਨੂੰ ਇਸ ਗੱਲ ਲਈ ਬਲਵਾਨ ਬਣਾਂਦਾ ਹੈ, ਕਿ ਭਾਵੀ ਦੇ ਦੋਹਾਂ ਹੀ ਪੱਖਾਂ ਦੀ ਆਸ਼ਾ ਤੇ ਸਹਿਨ ਇਕ, ਸਮਾਨ ਮਨ ਨਾਲ ਕੀਤੀ ਜਾਏ, ਸਾਨੂੰ ਯਾਦ ਹੁੰਦਾ ਹੈ ਕਿ ਸਾਰੀਆਂ ਵਸਤਾਂ ਪਰਮਾਤਮਾ ਦੇ ਸਦੀਵੀ ਆਦੇਸ਼ਾਂ ਦਾ ਅਨੁਸਰਣ ਕਰਦੀਆਂ ਹਨ । ਸ਼ਾਇਦ ਇਹ ਸਾਨੂੰ ਈਸ੍ਵਰ ਦੇ ਬੌਧਿਕ ਪ੍ਰੇਮ ਦੀ ਵੀ ਸਿਖਿਆ ਦੇਵੇਗਾ, ਜਿਸ ਰਾਹੀਂ ਅਸੀਂ ਕੁਦਰਤ ਦੇ ਕਾਨੂੰਨਾਂ ਨੂੰ ਪ੍ਰਸੰਨਤਾ ਨਾਲ ਸ੍ਰੀਕਾਰ ਕਰਾਂਗੇ, ਅਤੇ ਆਪਣੀ ਪੂਰਤੀ ਨੂੰ ਕੁਦਰਤੀ ਸੀਮਾਵਾਂ ਦੇ ਅੰਦਰਵਾਰ ਲਭਾਂਗ । ਜੇਹੜਾ ਕੋਈ ਸਾਰੀਆਂ ਵਸਤਾਂ ਨੂੰ ਨਿਰਧਾਰਤ ਹੋਇਆ ਦੇਖਦਾ ਹੈ, ਇਹ ਗਿਲਾ ਨਹੀਂ ਕਰ ਸਕਦਾ, ਭਾਵੇਂ ਉਹ ਵਿਰੋਧ ਕਰ ਲਵੇ; ਕਿਉਂਜੋ “ਉਹ ਚੀਜ਼ਾਂ, ਵਸਤਾਂ ਨੂੰ ਅਨੰਤ ਕਾਲ ਇਕ ਨਿਸਚਿਤ ਲੜੀ ਦੇ ਅਧੀਨ, ਦੇਖਦਾ ਹੈ ।” ਅਤੇ ਉਹ ਸਮਝਦਾ ਹੈ ਕਿ ਉਸ ਦੇ ਭੈੜੇ ਮੌਕੇ ਸਮੁੱਚੀ ਵਿਉਂਤ ਅੰਦਰ ਕੋਈ ਮੌਕੇ ਹੁੰਦੇ ਹੀ ਨਹੀਂ: ਕਿ ਸਦੀਵੀ ਕਾਲ ਅਨੁਕ੍ਰਮ ਤੇ ਸੰਸਾਰ ਦੀ ਬਣਾਵਟ ਅੰਦਰ, ਉਨ੍ਹਾਂ ਦੀ ਵੀ ਕੋਈ ਉਚਿਤਤਾ ਹੋ ਜਾਂਦੀ ਹੈ। ਇਹੋ ਜੇਹੀ ਮਨੋਵਿਤੀ ਨਾਲ ਉਹ ਫਿਰ, ਉਦਵੇਗ ਦੇ ਛੁਟ ਪੁਟ ਸੁਖ-ਸੁਆਦਾਂ ਤੋਂ ਚਿੰਤਨ ਦੀ ਇਕ ਅਜੇਹੀ ਉਚੀ ਅਡੋਲਤਾ ਤੀਕ ਉਠ ਜਾਂਦਾ ਹੈ ਜੇਹੜੀ ਕਿ ਸਾਰੀਆਂ ਵਸਤਾਂ ਨੂੰ ਕਿਸੇ ਇਕ ਸਦੀਵੀ ਵਿਵਸਥਾ ਅਤੇ ਵਿਕਾਸ ਵਿਚ ਦੇਖਦੀ ਹੈ; ਅਨਿਵਾਰਯ ਦੇ ਸਾਹਵੇਂ ਉਹ ਮੁਸਕਰਾ ਦੇਣਾ ਸਿਖ ਲੈਂਦਾ ਹੈ, ਅਤੇ ‘ਭਾਵੇਂ ਤਾਂ ਉਹ ਆਪਣੀ ਸਥਿਤੀ ਉਤੇ ਹੁਣ ਪਹੁੰਚੇ ਤੇ ਭਾਵੇਂ ਹਜ਼ਾਰ ਵਰਿਹਾਂ ਵਿਚ, ਉਹ ਸੰਤੁਸ਼ਟ ਹੀ ਰਹਿੰਦਾ ਹੈ ।” ਉਹ ਇਹ ਪੁਰਾਣੀ ਸੰਥਿਆ ਸਿਖ ਲੈਂਦਾ ਹੈ, ਕਿ ਪਰਮਾਤਮਾ ਕੋਈ ਅਜੇਹੀ ਮਨ ਦੀ ਮੌਜ ਕਰਨ ਵਾਲੀ ਹੋ ਦ ਨਹੀਂ ਜੇਹੜੀ ਕਿ ਆਪਣੇ ਭਗਤਾਂ ਦੇ ਨਿੱਜੀ ਮਾਮਲਿਆਂ ਵਿਚ ਲੀਨ ਰਹਿੰਦੀ ਹੋਵੇ, ਸਗੋਂ ਵਿਸ਼ਵ ਦੀ ਪਰਿਣਾਮ ਰਹਿਤ ਆਧਾਰ ਰੂਪ ਵਿਵਸਥਾ। ਅਫਲਾਤੂਨ ਇਸ ਸੰਕਲਪਨਾ ਨੂੰ ‘ਗਣ ਰਾਜ’ ਵਿਚ, ਸੋਹਣੀ ਤਰਾਂ ਐਉਂ ਵਿਅਕਤ ਕਰਦਾ ਹੈ : “ਉਹ ਆਦਮੀ ਜਿਸ ਦਾ ਮਨ ਵਾਸਤਵਿਕ ਹੋਂਦ ਉਤੇ ਟਿਕਿਆ ਹੋਵੇ, ਉਸ ਦੇ ਪਾਸ ਮਨੁੱਖਾਂ ਦੇ ਤੁਛ ਮਾਮਲਿਆਂ ਬਾਰੇ ਘ੍ਰਿਣਾ ਕਰਨ ਦਾ, ਜਾਂ ਉਨ੍ਹਾਂ ਵਿਰੁਧ ਸੰਗ੍ਰਾਮ ਨਮਿਤ ਈਰਖਾ ਤੇ ਵੈਰ ਨਾਲ ਭਰੇ ਰਹਿਣ ਲਈ ਕੋਈ ਸਮਾਂ ਨਹੀਂ ਹੁੰਦਾ ਉਸ ਦੀ ਨਜ਼ਰ ਸਦਾ ਅਜੇਹੇ ਬਤ ਤੇ ਅਟਲ ਨਿਯਮਾਂ ਵਲ ਲਗੀ ਰਹਿੰਦੀ ਹੈ, ਜਿਹੜੇ ਕਿ ਉਸ ਨੂੰ ਨਾ ਤਾਂ ਕਿਸੇ ਨੂੰ ਹਾਨੀ ਪਹੁੰਚਾਂਦੇ ਤੇ ਨਾ ਪਰਸਪਰ ਹਾਨੀ ਪਹੁੰਚਾਏ ਜਾਂਦੇ ਪ੍ਰਤੀਤ ਹੁੰਦੇ ਹਨ, ਸਗੋਂ ਸਾਰੇ ਵਿਵੇਕ ਅਨੁਸਾਰ, ਵਿਵਸਥਾ ਵਿਚ ਚਲਦੇ ਤੇ ਜਿਨ੍ਹਾਂ ਦਾ ਉਹ ਅਨੁਸਰਣ ਕਰਦਾ ਤੇ ਯਥਾ ਸ਼ਕਤੀ ਇਨ੍ਹਾਂ ਦੇ ਅਨੁਰੂਪ ਹੀ ਆਪਣੇ ਆਪ ਨੂੰ ਢਾਲਣਾ ਰਹਿੰਦਾ ਹੈ।” ਨਿਟਸੇ ਕਹਿੰਦਾ ਹੈ, ਜਿਹੜੀ ਕੋਈ ਚੀਜ਼ ਅਨਿਵਾਰਯ ਹੁੰਦੀ ਹੈ ਉਹ ਮੈਨੂੰ ਔਖਾ ਨਹੀਂ ਕਰਦੀ, ਭਾਵੀ ਦਾ ਪ੍ਰੇਮ ਮੇਰੀ ਪ੍ਰਕਿਰਤੀ ਦਾ ਸਾਰ ਹੈ ।” ਜਾਂ ਕੀਟਸ ਇਸ ਤਰ੍ਹਾਂ :-
ਸਾਰੇ ਨਗਨ ਸਤਰੂਪਾਂ ਨੂੰ ਸਹਿਨ ਕਰਨਾ,
ਅਤੇ ਪਰਿਸਥਿਤੀ ਨੂੰ ਪਹਿਲਾਂ ਤੋਂ ਦੇਖ ਲੈਣਾ, ਪੂਰੀ ਅਡੋਲਤਾ ਨਾਲ,
ਇਹ ਹੈ ਸਰਵ-ਸਤਾਧਿਕਾਰੀ ਰਾਜ ਦੀ ਚੋਟੀ।
ਇਹੋ ਜੇਹੀ ਇਕ ਫ਼ਿਲਾਸਫ਼ੀ ਸਾਨੂੰ ਜੀਵਨ ਪ੍ਰਤਿ, ਤੇ ਮੌਤ ਨੂੰ ਵੀ ਜੀ ਆਇਆਂ ਨੂੰ ਕਹਿਣਾ ਸਿਖਾਂਦੀ ਹੈ—ਇਕ ਸੁਤੰਤਰ ਮਨੁਖ, ਮੌਤ ਤੋਂ ਘੱਟ ਕਿਸੇ ਵੀ ਚੀਜ਼ ਬਾਰੇ ਚਿੰਤਨ ਨਹੀਂ ਕਰਦਾ, ਅਤੇ ਉਸਦੀ ਸਿਆਣਪ ਮੌਤ ਬਾਰੇ ਨਹੀਂ ਸਗੋਂ ਜੀਵਨ ਸੰਬੰਧੀ ਚਿੰਤਨ ਦੀ ਹੁੰਦੀ ਹੈ।” ਇਹ ਆਪਣੇ ਵਿਸ਼ਾਲ ਸੰਦਰਸ਼ ਨਾਲ (Perspective) ਸਾਡੇ ਖਿੜੇ, ਅਹੰਭਾਵਾਂ ਨੂੰ ਸ਼ਾਂਤ ਕਰਦੀ ਹੈ। ਉਨ੍ਹਾਂ ਸੀਮਾਵਾਂ ਨਾਲ ਸਾਡਾ ਮੇਲ ਕਰਾ ਦੇਂਦੀ ਹੈ ਜਿਨ੍ਹਾਂ ਦੇ ਅੰਦਰਵਾਰ ਹੀ ਸਾਡੇ ਪ੍ਰਯੋਜਨਾਂ ਨੂੰ ਜ਼ਰੂਰੀ ਤੌਰ ਤੇ ਘਿਰੇ ਰਹਿਣਾ ਹੁੰਦਾ ਹੈ। ਹੋ ਸਕਦਾ ਹੈ ਕਿ ਇਹ ਸਾਨੂੰ ਦੇਵ-ਭਰੋਸੇ ਅਤੇ ਪੂਰਬੀ ਭਾਂਤ ਦੀ ਇਕ ਸਿਥਲ ਨਿਸ਼ਕ੍ਰਿਅਤਾ ਵਲ ਲੈ ਜਾਂਦੀ ਹੋਵੇ, ਪਰ ਇਹ ਹੀ ਸਾਰੀ ਸਿਆਣਪ ਤੇ ਸਾਰੀ ਸ਼ਕਰੀ ਦਾ ਅਤਿਆਵਸ਼ਕ ਆਧਾਰ ਹੈ।
- ਧਰਮ ਅਤੇ ਅਮਰ ਜੀਵਨ
ਅੰਤ ਨੂੰ ਤਾਂ, ਜਿਵੇਂ ਕਿ ਅਸੀਂ ਦੇਖਦੇ ਹਾਂ, ਸਪਾਈਨੋਜ਼ਾ ਦੀ ਫ਼ਿਲਾਸਫ਼ੀ ਇਕ ਅਜੇਹੇ ਸੰਸਾਰ ਨੂੰ ਵੀ ਪਿਆਰ ਕਰਨ ਦੀ ਸੀ, ਜਿਸ ਵਿਚ ਕਿ ਉਹ ਛੇਕਿਆ ਗਇਆ ਤੇ ਇਕੱਲ ਮਕੱਲਾ ਸੀ : ਫਿਰ ‘ਜਾਬ’ ਵਾਂਗ ਉਹ ਆਪਣੇ ਰਾਸ਼ਟਰ ਦਾ ਨਮੂਨਾ ਪੇਸ਼ ਕਰਦਾ ਅਤੇ ਇਹ ਪੁਛ ਕਰਦਾ ਸੀ ਕਿ ਇਹ ਕਿਵੇਂ ਹੋ ਸਕਦਾ ਸੀ, ਕਿ ਚੋਣਵੇਂ ਰਾਸ਼ਟ ਵਾਂਗ ਇਕ ਨਿਆਇਕਾਰ ਮਨੁਖ ਨੂੰ ਵੀ ਉਤਪੀੜਨ, ਦੇਸ਼ ਨਿਕਾਲਾ ਤੇ ਹਰੇਕ ਬਰਬਾਦੀ ਸਹਾਰਨੀ ਪਵੇ । ਕੁਝ ਸਮੇਂ ਤੀਕ ਤਾਂ ਅਵਿਅਕਤਕ ਅਤੇ ਅਬਦਲਵੇਂ ਕਾਨੂੰਨ ਦੀ ਇਕ ਪਰਿਕਿਰਿਆ ਦੇ ਰੂਪ ਵਿਚ ਸੰਸਾਰ ਬਾਰੇ ਸੰਕਲਪਨਾ ਉਸ ਨੂੰ ਸ਼ਾਂਤੀ ਦੇ ਦੀ ਤੇ ਪਰਿਆਪਤ ਪ੍ਰਤੀਤ ਹੁੰਦੀ ਰਹੀ । ਪਰ ਅੰਤ ਨੂੰ ਜਾ ਕੇ ਉਸਦੀ ਬਹੁ-ਅੰਸ਼ਕ ਧਾਰਮਕ ਭਾਵਨਾ ਨੇ ਇਸ ਅਮੂਕ ਪਰਿਕਿਰਿਆ ਨੂੰ ਲਗਭਗ ਪ੍ਰੇਮ ਕਰਨ ਯੋਗ ਜੇਹੀ ਵਸਤੂ ਦਾ ਰੂਪ ਦੇ ਦਿੱਤਾ । ਉਸਨੇ ਆਪਣੀਆਂ ਨਿਜੀ ਇਛਾਵਾਂ ਨੂੰ, ਚੀਜ਼ਾਂ ਵਸਤਾਂ ਦੀ ਵਿਸ਼ਵ ਵਿਆਪਕ ਵਿਵਸਥਾ ਵਿਚ ਲੀਨ ਕਰ ਦੇਣ ਤੇ ਕੁਦਰਤ ਦਾ ਲਗਭਗ ਅਨਿਖੜਵਾਂ ਭਾਗ ਬਣ ਜਾਣ ਦਾ ਜਤਨ ਕੀਤਾ । “ਮਹਾਨ ਤੋਂ ਮਹਾਨ ਕਲਿਆਣ ਉਸ ਏਕਤਾ ਦਾ ਗਿਆਨ ਹੈ, ਜੇਹੜੀ ਕਿ ਮਨ ਸਾਰੀ ਪ੍ਰਕਿਰਤੀ ਨਾਲ ਰਖਦਾ ਹੈ।” ਨਿਰਸੰਦੇਹ ਸਾਡੀ ਵਿਅਕਤਕ ਭਿੰਨਤਾ ਇਕ ਅਰਥ ਵਿਚ ਭੁਲੇਖੇ ਵਾਲੀ ਹੈ। ਅਸੀਂ ਕਾਨੂੰਨ ਤੇ ਕਾਰਣ ਦੀ ਮਹਾਨ ਨਦੀ ਦੇ ਭਾਗ ਹਾਂ ਤੇ ਫਿਰ ਪਰਮਾਤਮਾ ਦੇ ਹੀ ਭਾਗ । ਅਸੀਂ ਆਪਣੇ ਆਪ ਨਾਲੋਂ ਬਹੁਤ ਵਡੇਰੀ ਹੋਂਦ ਦੇ ਲੰਘਦੇ ਜਾਂਦੇ ਰੂਪ ਅਤੇ ਮਰਦੇ ਹੋਏ ਵੀ ਫਿਰ ਅਨੰਤ ਹਾਂ। ਸਾਡੇ ਸ਼ਰੀਰ ਜਾਤੀ ਦੇ ਸ਼ਰੀਰ ਵਿਚ ਸੈੱਲ ਹਨ, ਸਾਡੀ ਜਾਤੀ ਜੀਵਨ ਦੇ ਨਾਟਕ ਵਿਚ ਇਕ ਘਟਨਾ ਹੈ ; ਸਾਡੇ ਮਨ ਕਿਸੇ ਸਦੀਵੀ ਪ੍ਰਕਾਸ਼ ਦੀਆਂ ਅਸਥਿਰ ਲਿਜਕਾਂ ਹਨ । “ਸਾਡਾ ਮਨ ਜਿਥੋਂ ਤੀਕ ਕਿ ਇਹ ਸਮਝਦਾ ਹੈ, ਚਿੰਤਨ ਦੀ ਇਕ ਸਦੀਵੀ ਵਿਧੀ ਹੈ, ਜੇਹੜੀ ਕਿ ਚਿੰਤਨ ਦੀ ਕਿਸੇ ਹੋਰ ਵਿਧੀ ਸ਼ਕਤੀ ਰਾਹੀਂ ਨਿਰਧਾਰਤ ਕੀਤੀ ਜਾਂਦੀ ਹੈ, ਅਤੇ ਇਹ ਕਿਸੇ ਹੋਰ ਰਾਹੀਂ ਤੇ ਇਸ ਤਰ੍ਹਾਂ ਅਨੰਤ ਸਮੇਂ ਤੀਕ ਇਸ ਤਰ੍ਹਾਂ ਕਿ ਇਹ ਸਾਰੀਆਂ ਇਕੋ ਸਮੇਂ ਪਰਮਾਤਮਾ ਦੀ ਸਦੀਵੀ ਤੇ ਅਪਰਿਮਿਤ ਬੁਧੀ ਸ਼ਕਤੀ ਦਾ ਰੂਪ ਲੈ ਲੈਂਦੀਆਂ ਹਨ ।” ਸੰਪੂਰਨ ਸਤ ਦੇ ਨਾਲ ਵਿਅਕਤੀ ਦੀ ਇਸ ਸਰਵ-ਬ੍ਰਹਮਵਾਦੀ, ਲੀਨਤਾ ਵਿਚ ਫਿਰ ਪੁਰਬ ਬੋਲ ਰਿਹਾ ਹੈ : ਅਸੀਂ ‘ਉਮਰ’ ਦੀ ਪ੍ਰਤਿਗੂੰਜ ਸੁਣਦੇ ਹਾਂ, ਜੇਹੜਾ ਕਿ ਕਦੀ ਇਕ ਨੂੰ ਦੋ ਨਹੀਂ ਸੀ ਕਹਿੰਦਾ ਅਤੇ ਇਹ ਪੁਰਾਣੀ ਹਿੰਦੁ ਕਵਿਤਾ, “ਆਪਣੇ ਅੰਦਰ ਤੇ ਸਭ ਦੇ ਅੰਦਰ ਇਕ ਹੀ ਸਰਵ ਆਤਮਾ ਨੂੰ ਜਾਣੋ : ਇਸ ਸੁਪਨੇ ਨੂੰ ਦੂਰ ਪਰੇ ਹਟਾ ਦਿਓ, ਜੇਹੜਾ ਕਿ ਅੰਸ਼ ਨੂੰ ਸੰਪੂਰਣ ਹੋਂਦ ਨਾਲੋਂ ਵੱਖਰਾ ਕਰਦਾ ਹੈ ।” ਥੋਰਿਓ ਨੇ ਕਹਿਆ ਸੀ “ਕਦੀ ਕਦੀ ਜਦੋਂ ਮੈਂ ਮੌਜ ਨਾਲ ਵਾਲਡਨ ਛੰਭ ਉਤੇ ਜਲ ਵਿਹਾਰ ਕਰ ਰਿਹਾ ਹੁੰਦਾ ਹਾਂ ਤਾਂ ਮੈਂ ਜੀਉਣਾ ਬੰਦ ਕਰਕੇ ਹੋਂਦ ਰੂਪ ਹੋਣਾ ਅਰੰਭ ਕਰ ਦੇਂਦਾ ਹਾਂ।”
ਇਹੋ ਜੇਹੀ ਇਕ ਸੰਪੂਰਣ ਹੋਂਦ ਦੇ ਅਜੇਹੇ ਭਾਗ ਹੋਣ ਦੇ ਨਾਤੇ ਅਸੀਂ ਅਮਰ ਹਾਂ। ਮਨੁੱਖੀ ਮਨ, ਮਨੁੱਖੀ ਸਰੀਰ ਦੇ ਨਾਲ ਹੀ ਪੂਰੇ ਤੌਰ ਤੇ ਨਾਸ ਨਹੀਂ ਹੋ ਸਕਦਾ, ਸਗੋਂ ਇਸ ਦਾ ਕੋਈ ਭਾਗ ਅਜੇਹਾ ਹੁੰਦਾ ਹੈ, ਜੇਹੜਾ ਸਦੀਵੀ ਰਹਿੰਦਾ ਹੈ । ਇਹ ਉਹ ਭਾਗ ਹੈ ਜੇਹੜਾ ਕਿ ਚੀਜ਼ਾਂ ਵਸਤਾਂ ਦੀ ਸੰਕਲਪਨਾ, ਸਦੀਵੀ ਹੋਂਦ ਦੀਆਂ ਉਪ ਸ਼੍ਰੇਣੀਆਂ ਦੇ ਰੂਪ ਵਿਚ ਕਰਦਾ ਹੈ: ਜਿੰਨੀ ਵਧੀਕ ਅਸੀਂ ਚੀਜ਼ਾਂ ਬਾਰੇ ਕਲਪਨਾ ਇਸ ਰੂਪ ਵਿਚ ਕਰਦੇ ਹਾਂ ਉਨੀ ਹੀ ਵਧੀਕ ਸਾਡੀ ਵਿਚਾਰ ਸਦੀਵੀ ਹੁੰਦੀ ਹੈ । ਇਸ ਟਿਕਾਣੇ ਤੇ ਆ ਕੇ ਸਪਾਈਨੋਜ਼ਾ ਅਸਾਧਾਰਣ ਤੌਰ ਤੇ ਅਸਪਸ਼ਟ ਤੇ ਧੁੰਦਲਾ ਹੈ ਅਤੇ ਵਿਆਖਿਆਕਾਰਾਂ ਦੀ ਬੇਹੱਦ ਚਰਚਾ ਦੇ ਮਗਰੋਂ ਵੀ ਉਸਦੀ ਭਾਸ਼ਾ ਵਿਭਿੰਨ ਮਨਾਂ ਪ੍ਰਤਿ, ਵਿਭਿੰਨ ਤੋਰ ਤੇ ਬੋਲਦੀ ਹੈ । ਕਦੀ ਕਦੀ ਤਾਂ ਆਦਮੀ ਕਲਪਨਾ ਕਰਦਾ ਹੈ ਕਿ ਉਸਦਾ ਭਾਵ, ਇਲੀਅਟ ਵਾਲਾ ਪ੍ਰਸਿੱਧੀ ਰਾਹੀਂ ਅਮਰ ਜੀਵਨ ਹੈ, ਜਿਸ ਨਾਲ ਉਹ ਚੀਜ਼ ਜੇਹੜੀ ਕਿ ਸਾਡੀ ਵਿਚਾਰ ਤੇ ਸਾਡੇ ਜੀਵਨ ਅੰਦਰ ਵੱਧ ਤੋਂ ਵੱਧ ਵਿਵੇਕ ਯੁਕਤ ਤੇ ਸੁੰਦਰ ਹੁੰਦੀ ਹੈ, ਸਾਡੇ ਤੋਂ ਮਗਰੋਂ ਜੀਉਂ ਦੀ ਰਹਿੰਦੀ, ਤੇ ਇਸ ਨੂੰ ਵਰਿਹਾਂ ਦੀਆਂ ਚੌਕੜੀਆਂ ਤੀਕ ਲਗਭਗ ਇਕ ਨਾਲ ਅਤੀਤ ਉਪਯੋਗਤਾ ਮਿਲ ਜਾਂਦੀ ਹੈ । ਕਦੀ ਕਦੀ ਸਪਾਈਨੇਜ਼ਾ ਦਾ ਭਾਵ ਨਿਜੀ ਤੇ ਵਿਅਕਤੀਗਤ ਅਮਰ ਜੀਵਨ ਪ੍ਰਤੀਤ ਹੁੰਦਾ ਹੈ; ਅਤੇ ਇਹ ਹੋ ਸਕਦਾ ਹੈ ਕਿ ਮੌਤ ਉਸਦੇ ਰਸਤੇ ਵਿਚ ਏਨੀ ਸਮੇਂ ਤੋਂ ਪਹਿਲਾਂ ਆ ਖਲੋਤੀ ਕਿ ਉਸ ਦੇ ਅੰਦਰ ਉਸ ਆਸ਼ਾ ਨਾਲ ਆਪਣੇ ਆਪ ਨੂੰ ਧੀਰਜ ਦੇਣ ਲਈ ਸਧਰ ਉਠ ਖਲੋਤੀ ਜੇਹੜੀ ਕਿ ਸਦੀਵੀ ਤੌਰ ਤੇ ਮਨੁੱਖੀ ਹਿਰਦੇ ਅੰਦਰ ਪੈਦਾ ਹੋ ਜਾਂਦੀ ਹੈ । ਤਾਂ ਵੀ ਉਹ ਬਾਰ ਬਾਰ ਅਨੰਤ ਕਾਲ ਨੂੰ ਸਦੀਵੀ ਸਥਿਰਤਾ ਤੋਂ ਵਿਭਿੰਨ ਕਰਦਾ ਹੈ : “ਜੇਕਰ ਅਸੀਂ ਮਨੁੱਖਾਂ ਦੀ ਆਮ ਰਾਏ ਵਲ ਧਿਆਨ ਦੇਈਏ ਤਾਂ ਅਸੀਂ ਦੇਖਾਂਗੇ ਕਿ ਉਹ ਆਪਣੇ ਮਨਾਂ ਦੀ ਸਦੀਵਤਾ ਬਾਰੇ ਚੇਤੰਨ ਹੁੰਦੇ ਹਨ। ਪਰ ਉਹ ਅਨੰਤਤਾ ਨੂੰ ਸਮੇਂ ਦੀ ਅਵਧਿ ਨਾਲ ਰਲਾ ਮਿਲਾ ਦੇ ਦੇ ਹਨ, ਤੇ ਇਸ ਦਾ ਸੰਬੰਧ ਉਸ ਕਲਪਨਾ ਜਾਂ ਸਿਮਤੀ ਨਾਲ ਜੋੜ ਦੇਂਦੇ ਹਨ ਜੇਹੜੀ ਕਿ ਉਹ ਵਿਸਵਾਸ਼ ਕਰਦੇ ਹਨ ਕਿ ਮੌਤ ਦੇ ਮਗਰੋਂ ਕਾਇਮ ਰਹੇਗੀ ।” ਪਰ ਅਰਸਤੂ ਵਾਂਗ ਭਾਵੇਂ ਸਪਾਈਨੋਜ਼ਾ ਅਮਰ ਜੀਵਨ ਬਾਰੇ ਗੱਲ ਕਰ ਰਿਹਾ ਹੁੰਦਾ ਹੈ ਤਾਂ ਵੀ ਵਿਅਕਤਕ ਸਿਮ੍ਰਤੀ ਦੇ ਬਚੇ ਰਹਿਣ ਨੂੰ ਉਹ ਅਸ੍ਵੀਕਾਰ ਕਰਦਾ ਹੈ । “ਮਨ, ਸ੍ਰੀਰ ਅੰਦਰ ਹੋਣ ਤੋਂ ਛੁੱਟ ਨਾ ਤਾਂ ਕਲਪਨਾ ਤੇ ਨਾ ਕਿਸੇ ਚੀਜ਼ ਨੂੰ ਯਾਦ ਹੀ ਕਰ ਸਕਦਾ ਹੈ;” ਨ ਹੀ ਉਹ ਪਰਲੋਕਿਕ ਪਾਰਿਤੋਸ਼ਿਕਾਂ ਵਿਚ ਵਿਸ਼ਵਾਸ ਕਰਦਾ ਹੈ : “ਉਹ ਆਦਮੀ ਭਲਾਈ ਦੇ ਸਹੀ ਅਨੁਮਾਨ ਤੋਂ ਬਹੁਤ ਦੂਰ ਭਟਕੇ ਹੋਏ ਹਨ ਜੇਹੜੇ ਕਿ ਆਪਣੀ ਭਲਾਈ ਲਈ ਕੁਝ ਇਸ ਤਰ੍ਹਾਂ ਆਸ਼ਾ ਕਰਦੇ ਹਨ, ਜਿਵੇਂ ਕਿ ਇਹ ਕੋਈ ਵੱਡੀ ਤੋਂ ਵੱਡੀ ਦਾਸਤਾ ਹੋਵੇ, ਕਿ ਪਰਮਾਤਮਾ ਉਨ੍ਹਾਂ ਨੂੰ ਵੱਡੇ ਤੋਂ ਵੱਡੇ ਸਿਲਿਆ ਨਾਲ ਸਜਾਏਗਾ । ਜਿਵੇਂ ਕਿ ਭਲਾਈ ਤੇ ਪਰਮਾਤਮਾ ਦੀ ਸੇਵਾ ਕਰਨੀ, ਆਪਣੇ ਆਪ ਪ੍ਰਸੰਨਤਾ ਤੇ ਸਭ ਤੋਂ ਮਹਾਨ ਸੁਤੰਤਰਤਾ ਨਾ ਹੋਣ ।” ਸਪਾਈਨੋਜ਼ਾ ਦੀ ਪੁਸਤਕ ਦਾ ਅੰਤਮ ਤਰਕ ਵਾਕ ਐਉਂ ਪੜ੍ਹਨ ਵਿਚ ਆਉਂਦਾ ਹੈ ”ਬਖਸ਼ਿਸ਼ ਦੀ ਹਾਲਤ ਭਲਾਈ ਦਾ ਸਿਲਾ ਨਹੀਂ ਸਗੋਂ ਭਲਾਈ ਆਪ ਹੀ ਹੁੰਦੀ ਹੈ”, ਅਤੇ ਸ਼ਾਇਦ ਇਸੇ ਢੰਗ ਨਾਲ, ਅਮਰ ਜੀਵਨ ਸਪੱਸ਼ਟ ਚਿੰਤਨ ਦਾ ਪਾਰਿ- ਤੋਸ਼ਕ ਨਹੀਂ, ਸਗੋਂ ਸਪੱਸ਼ਟ ਚਿੰਤਨ ਆਪ ਹੀ, ਜਿਵੇਂ ਕਿ ਇਹ, ਭੂਤ ਕਾਲ ਨੂੰ ਵਰਤਮਾਨ ਵਿਚ ਲਿਆਉਂਦਾ ਅਤੇ ਭਵਿਖ ਵਿਚ ਜਾ ਪ੍ਰਵੇਸ਼ ਕਰਦਾ ਹੈ ਤੇ ਇਸ ਤਰ੍ਹਾਂ ਸਮੇਂ ਦੀਆਂ ਸੀਮਾਵਾਂ ਤੇ ਸਮੇਂ ਦੀ ਤੰਗ ਹਦ ਬੰਦੀ ਤੇ ਵਿਜੈ ਪਾਂਦਾ ਤੋਂ ਉਸ ਸੰਦਰਸ਼ ਨੂੰ ਜਾ ਫੜਦਾ ਹੈ, ਜੇਹੜਾ ਕਿ ਅਦਲਾ ਬਦਲੀ ਦੇ ਬਹੁ ਰੂਪ-ਦਰਸ਼ੀ (Kaleidoscope) ਦੇ ਪਿਛੋਕੜ ਸਦੀਵੀ ਤੌਰ ਤੇ ਕਾਇਮ ਰਹਿੰਦਾ ਹੈ; ਅਜੇਹਾ ਵਿਚਾਰ ਅਮਰ ਹੁੰਦਾ ਹੈ ਕਿਉਂ ਜੋ ਹਰੇਕ ਸੱਤ ਇਕ ਸਥਾਈ ਸਿਰਜਨਾਂ, ਅਤੇ ਮਨੁੱਖ ਦੀ ਸਦੀਵੀ ਉਪ ਲਭਧੀ ਦਾ ਭਾਗ ਹੁੰਦਾ ਹੈ ਤੇ ਬੇਹੱਦ ਤੌਰ ਤੇ ਉਸ ਨੂੰ ਪ੍ਰਭਾਵਤ ਕਰਦਾ ਹੈ ।
ਇਸ ਗੰਭੀਰ ਤੇ ਆਸ਼ਾ ਪੂਰਤ ਧੁਨੀ ਨਾਲ ਨੀਤੀ ਸ਼ਾਸਤ ਸਮਾਪਤ ਹੁੰਦਾ ਹੈ ।ਸ਼ਾਇਦ ਹੀ ਕਦੀ ਕਿਸੇ ਇਕ ਪੁਸਤਕ ਨੇ ਏਨਾ ਸਾਰਾ ਵਿਚਾਰ ਆਪਣੇ ਅੰਦਰ ਸੰਭਾਲਿਆ, ਤੇ ਏਨੀ ਸਾਰੀ ਟੀਕਾ ਟਿਪਣੀ ਨੂੰ ਜਨਮ ਦਿੱਤਾ ਹੋਵੇ ਤੇ ਫਿਰ ਵਿਰੋਧੀ ਵਿਆਖਿਆਵਾਂ ਲਈ ਏਹੋ ਜੇਹੀ ਲਹੂ ਭਰੀ ਰਣ ਭੂਮੀ ਬਣੀ ਰਹੀ ਹੋਵੇ । ਇਸ ਦੀ ਤਤ੍ਵ ਮੀਮਾਂਸਾ ਦੋਸ਼ੀ, ਇਸਦਾ ਮਨੋਵਿਗਿਆਨ ਅਧੂਰਾ, ਇਸ ਦਾ ਧਰਮ ਸ਼ਾਸਤ੍ਰ ਅਸੰਤੁਸ਼ਟ ਕਾਰਕ ਅਤੇ ਧੁੰਦਲਾ ਹੋ ਸਕਦਾ ਹੈ। ਪਰ ਪੁਸਤਕ ਦੀ ਆਤਮਾ, ਇਸ ਦੀ ਸਪਿਰਿਟ ਤੇ ਸਾਰ, ਕੋਈ ਵੀ ਆਦਮੀ ਜਿਸਨੇ ਇਸ ਨੂੰ ਪੜਿਆ ਹੋਵੇ ਇਸ ਬਾਰੇ ਜ਼ਿਕਰ ਅਦੜ ਤੋਂ ਬਿਨਾਂ ਹੋਰ ਤਰ੍ਹਾਂ ਨਹੀਂ ਕਰੇਗਾ । ਛੇਕੜਲੇ ਪੈਰੇ ਵਿਚ ਇਹ ਸਾਰ ਰੂਪ ਸਪਿਰਿਟ ਸਾਧਾਰਣ ਵਾਕ ਪ੍ਰਵਾਹ ਵਿਚ ਐਉਂ ਚਮਕ ਉਠਦੀ ਹੈ :-
ਇਸ ਤਰ੍ਹਾਂ ਮੈਂ ਉਹ ਸਾਰਾ ਕੁਝ ਸੰਪੂਰਣ ਕਰ ਦਿੱਤਾ ਹੈ, ਜੇਹੜਾ ਕਿ ਮੈਂ ਮਨ ਕੇ ਆਵੇਗਾਂ ਉਤੇ ਸਤਾ ਜਾਂ ਮਨ ਦੀ ਸੁਤੰਤਰਤਾ ਬਾਰੇ ਪ੍ਰਗਟ ਕਰਨਾ ਚਾਹੁੰਦੇ ਸਾਂ । ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਇਕ ਸਿਆਣਾ ਮਨੁੱਖ, ਕਿਸੇ ਇਕ ਅਜੇਹੇ ਅਣਜਾਣ ਮਨੁਖ ਨਾਲੋਂ ਜੇਹੜਾ ਕਿ ਕੇਵਲ ਤੀਬਰ ਵਾਸਨਾ ਨਾਲ ਤੋਰਿਆ ਜਾਂਦਾ ਹੈ ਕਿੰਨਾ ਸਾਰਾ ਅਗੇਰੇ ਤੇ ਵਧੀਕ ਬਲਵਾਨ ਵੀ ਹੁੰਦਾ ਹੈ । ਕਿਉਂਜੋ ਇਕ ਅਗਿਆਨੀ ਮਨੂਖ, ਬਹੁਤ ਤੀਕਿਆਂ ਨਾਲ ਬਾਹਰਮੁਖੀ ਕਾਰਨਾਂ ਕਰਕੇ ਅਸ਼ਾਂਤ ਰਹਿਣ ਤੋਂ ਅਲਾਵਾ ਮਨ ਦੀ ਇਕ ਸਚੀ ਸੰਤੁਸ਼ਟਤਾ ਨੂੰ ਕਦੀ ਮਾਣਦਾ ਹੀ ਨਹੀਂ। ਇਸ ਤੋਂ ਵਧੀਕ ਉਹ ਅਪਣੇ ਆਪ, ਪਰਮਾਤਮਾ ਤੇ ਵਸਤੂਆਂ ਬਾਰੇ ਅਚੇਤ ਰਹਿੰਦਾ ਹੈ, ਅਤੇ ਨਿਸਕ੍ਰਿਆ ਹੁੰਦਿਆਂ ਸਾਰ ਸਮਾਪਤ ਹੋ ਜਾਂਦਾ ਹੈ। ਇਸ ਦੇ ਉਲਟ ਇਕ ਸਿਆਣਾ ਮਨੁੱਖ, ਜਿਥੋਂ ਤੱਕ ਕਿ ਉਹ ਅਜਿਹਾ ਸਮਝਿਆ ਜਾਂਦਾ ਹੈ, ਆਤਮਾ ਅੰਦਰ ਸ਼ਾਇਦ ਹੀ ਡੋਲਦਾ ਹੈ, ਉਹ ਆਪਣੇ ਆਪ ਬਾਰੇ, ਪਰਮਾਤਮਾ ਤੇ ਵਸਤੂਆ ਬਾਰੇ ਕਿਸੇ ਇਕ ਨਿਸ਼ਚਿਤ ਆਵਸ਼ਕਤਾ ਰਾਹੀਂ ਚੇਤਨ ਹੁੰਦਾ ਹੈ; ਉਹ ਕਦੀ ਸਮਾਪਤ ਨਹੀਂ ਹੁੰਦਾ ਤੇ ਸਦਾ ਮਨ ਦੀ ਸੰਤੁਸ਼ਟਤਾ ਮਾਣਦਾ ਹੈ । ਜੇਕਰ ਉਹ ਸੜਕ ਜੇਹੜੀ ਕਿ ਮੈਂ, ਇਸ ਵਲ ਜਾਂਦੀ ਵਿਖਾਈ ਹੈ, ਬੜੀ ਕਠਨ ਹੈ, ਤਾਂ ਵੀ ਇਹ ਲਭੀ ਜਾ ਸਕਦੀ ਹੈ ਅਤੇ ਸਪਸ਼ਟ ਤੌਰ ਤੇ ਇਸ ਨੇ ਅਵੱਸ਼ ਬੜਾ ਕਠਨ ਹੋਣਾ ਹੀ ਹੋਇਆ ਜਦੋਂ ਕਿ ਇਹ ਲੱਡੀ ਹੀ ਕਈ ਏਨੀ ਘੱਟ ਹੈ। ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਸੀ, ਕਿ ਇਸ ਵਲ ਲਗਭਗ ਸਾਰਿਆਂ ਵਲੋਂ ਦੇ ਪਰਵਾਹੀ ਕੀਤੀ ਗਈ ਹੁੰਦੀ ਜੇਕਰ ਮੁਕਤੀ ਏਨੀ ਨੇੜੇ, ਤੇ ਬਿਨਾਂ ਕਠਨਤਾ ਤੋਂ ਲਭ ਸਕਦੀ ? ਪਰ ਸਾਰੀਆਂ ਅਤਿ ਉਤਮ-ਵਸਤਾਂ ਬੋਨੀਆਂ ਹੀ ਕਠਨ ਹੁੰਦੀਆਂ ਹਨ ਮਿਲੀਆਂ ਕਿ ਦੁਰਲਭ ਹੁੰਦੀਆਂ ਹਨ ।
- ਰਾਜਨੀਤਿਕ ਨਿਬੰਧ
ਹੁਣ ਸਾਡੇ ਵਿਸ਼ਲੇਸ਼ਣ ਲਈ ਬਾਕੀ ਰਹਿੰਦਾ ਹੈ ਉਹ ਅਧਾ ਜੇਹਾ ਦੁਖਦਾਈ ਚਿਤ੍ ‘ਰਾਜਨੀਤਿਕ ਨਿਬੰਧ’ ਸਪਾਈਨੋਜ਼ਾ ਦੇ ਸਭ ਤੋਂ ਵਧੀਕ ਪ੍ਰਪਕ ਵਰਿਹਾਂ ਦੀ ਰਚਨਾ ਜੇਹੜੀ ਕਿ ਉਸ ਦੀ ਸਮੇਂ ਤੋਂ ਪਹਿਲਾਂ ਦੀ ਮੌਤ ਨਾਲ, ਅਚਾਨਕ ਅਧੂਰੀ ਰਹਿ ਗਈ। ਇਹ ਇਕ ਸੰਖੇਪ ਜੇਹੀ ਚੀਜ਼ ਹੈ ਪਰ ਫਿਰ ਏਨੀ ਵਿਚਾਰ ਭਰਪੂਰ, ਕਿ ਆਦਮੀ ਫਿਰ ਮਹਿਸੂਸ ਕਰਦਾ ਹੈ, ਕਿ ਕਿਤਨੀ ਸਾਰੀ ਹਾਨੀ ਹੋ ਗਈ ਜਦੋਂ ਕਿ ਇਹ ਸੁਸ਼ੀਲ ਜੀਵਨ ਉਸੇ ਸਮੇਂ ਸਮਾਪਤ ਹੋ ਗਇਆ ਜਦੋਂ ਕਿ ਇਹ ਆਪਣੀਆਂ ਵੱਧ ਤੋਂ ਵੱਧ ਪੂਰੀਆਂ ਸ਼ਕਤੀਆਂ ਨਾਲ ਪ੍ਰਪਕ ਹੋ ਰਿਹਾ ਸੀ । ਉਸੇ ਪੀੜ੍ਹੀ ਦੇ ਸਮੇਂ ਜਿਸ ਵਿਚ ਕਿ ਹਾਬਸ ਨਿਰੰਕਸ ਰਾਜ ਤੰਤ੍ਰ ਦੀ ਵਡਿਆਈ ਤੇ ਅੰਗ੍ਰੇਜ਼ ਲੋਕਾਂ ਦੇ ਆਪਣੇ ਰਾਜੇ ਵਿਰੁਧ, ਵਿਪਲਵ ਦੀ ਲਗਭਗ ਓਨੇ ਜ਼ੋਰ ਨਾਲ ਨਿਖੇਧੀ ਕਰ ਰਿਹਾ ਸੀ, ਜਿੰਨੇ ਨਾਲ ਕਿ ਮਿਲਟਨ ਇਸ ਦੀ ਹਮਾਇਤ ਤਾਂ ਗਣਤੰਤ੍ਰਵਾਦੀ ‘ਡੀ ਵਿਟ’ ਦੇ ਮਿੱਤਰ, ਸਪਾਈਨੇਜ਼ਾ ਨੇ ਇਕ ਅਜੇਹੀ ਰਾਜਨੀਤਿਕ ਫ਼ਿਲਾਸਫ਼ੀ ਨੂੰ ਰੂਪ ਦਿੱਤਾ, ਜੇਹੜੀ ਕਿ ਹਾਲੈਂਡ ਅੰਦਰ ਉਸ ਦੇ ਸਮੇਂ ਦੀਆਂ ਉਦਾਰਵਾਦੀ ਤੇ ਲੋਕ ਤਾਂਤ੍ਰਿਕ ਆਸ਼ਾਵਾਂ ਨੂੰ ਪ੍ਰਗਟ ਕਰਦੀ ਸੀ, ਅਤੇ ਜੇਹੜੀ ਉਸ ਵਿਚਾਰਧਾਰਾ ਦਾ ਇਕ ਪ੍ਰਮੁੱਖ ਸ੍ਰੋਤ ਬਣ ਗਈ, ਜਿਸ ਦਾ ਸਿਖਰ ਰਾਉਸੀਓ ਅਤੇ ਕ੍ਰਾਂਤੀ ਵਿਚ ਹੋਇਆ ।
ਸਪਾਈਨੋਜ਼ਾ ਸਮਝਦਾ ਹੈ, ਕਿ ਸਾਰੀ ਰਾਜਨੀਤਿਕ ਫ਼ਿਲਾਸਫ਼ੀ ਦਾ ਵਿਕਾਸ ਜ਼ਰੂਰੀ ਤੌਰ ਤੇ ਪ੍ਰਕਿਰਤਕ ਅਤੇ ਸਦਾਚਾਰਕ ਵਿਵਸਥਾ, ਦੇ ਵਿਚਕਾਰਲੇ ਅੰਤਰ ਤੋਂ ਹੋਣਾ ਚਾਹੀਦਾ ਹੈ। -ਅਰਥਾਤ ਸੰਗਠਤ ਸਮਾਜਾਂ ਦੇ ਬਣ ਜਾਣ ਤੋਂ ਪਹਿਲਾਂ ਦੇ ਜੀਵਨ ਤੇ ਮਗਰਲੇ ਜੀਵਨ ਦੇ ਵਿਚਕਾਰ ਸਪਾਈਨੋਜ਼ਾ ਮੰਨਦਾ ਹੈ, ਕਿ ਮਨੁੱਖ ਕਦੀ ਇਕ ਸਮੇਂ ਕਾਨੂੰਨ ਜਾਂ ਸਮਾਜਿਕ ਸੰਗਠਨ ਤੋਂ ਬਿਨਾਂ ਤੁਲਨਾਤਮਕ ਅੱਡਰੇਪਨ ਵਿਚ ਰਹਿੰਦੇ ਸਨ। ਉਹ ਕਹਿੰਦਾ ਹੈ ਕਿ ਤਦੋਂ ਸਹੀ ਤੇ ਗਲਤ ਨਿਆਇ ਅਤੇ ਅਨਿਆਇ ਬਾਰੇ ਕੋਈ ਸੰਕਲਪਨਾ ਨਹੀਂ ਸੀ; ਜ਼ੋਰ ਤੇ ਗਸਤੀ ਇਕੋ ਸਨ ।
ਕੁਦਰਤੀ ਅਵਸਥਾ ਵਿਚ ਕੋਈ ਚੀਜ਼ ਅਜੇਹੀ ਨਹੀਂ ਹੋ ਸਕਦੀ, ਜਿਸ ਨੂੰ ਕਿ ਸਾਂਝੀ ਸੰਮਤੀ ਨਾਲ ਚੰਗਾ ਜਾਂ ਮੰਦਾ ਕਹਿਆ ਜਾ ਸਕੇ ਕਿਉਂਜੋ ਹਰੇਕ ਆਦਮੀ ਉਸ ਅਵਸਥਾ ਵਿਚ ਕੇਵਲ ਆਪਣੇ ਹੀ ਹਿੱਤ ਦਾ ਖਿਆਲ ਕਰਦਾ ਹੈ, ਅਤੇ ਚੰਗੇ ਮਾੜੇ ਅਤੇ ਆਪਣੇ ਆਪ ਤੋਂ ਛੂਟ ਕਿਸੇ ਹੋਰ ਕਾਨੂੰਨ ਪ੍ਰਤਿ ਜ਼ਿਮੇਵਾਰ ਨਹੀਂ ਮੰਨਦਾ, ਅਤੇ ਇਸ ਲਈ ਕੁਦਰਤੀ ਅਵਸਥਾ ਵਿਚ ਪਾਪ ਦੀ ਸੰਕਲਪਨਾ ਹੀ ਨਹੀਂ ਕੀਤੀ ਜਾ ਸਕਦੀ, ਸਗੋਂ ਕੇਵਲ ਇਕ ਅਜੇਹੀ ਆਧੁਨਿਕ ਹਾਲਤ ਵਿਚ ਹੀ ਜਿਥੇ ਕਿ ਸਾਂਝੀ ਸੰਮਤੀ ਰਾਹੀਂ ਨਿਰਣੇ ਕੀਤਾ ਜਾਂਦਾ ਹੈ ਕਿ ਚੰਗਾਂ ਜਾਂ ਮੰਦਾ ਕੀ ਹੈ, ਅਤੇ ਹਰੇਕ ਆਪਣੇ ਆਪ ਨੂੰ ਰਾਜ ਪ੍ਰਤਿ ਜ਼ਿਮੇਵਾਰ ਮੰਨਦਾ ਹੈ__ਕੁਦਰਤ ਦਾ ਕਾਨੂੰਨ ਅਤੇ ਅਧਿਆਦੇਸ਼ (Ordinance) ਜਿਸ ਦੇ ਅਧੀਨ ਸਾਰੇ ਮਨੁੱਖ ਜਨਮ ਦੇ ਅਤੇ ਜੀਵਨ ਦਾ ਬਹੁਤਾ ਭਾਗ ਬਿਤਾਂਦੇ ਹਨ, ਕਿਸੇ ਚੀਜ਼ ਦੀ ਮਨਾਹੀ ਨਹੀਂ ਕਰਦਾ, ਸਿਵਾਏ ਉਸ ਤੋਂ ਜਿਸ ਨੂੰ ਕੋਈ ਚਾਹੁੰਦਾ ਨਹੀਂ ਜਾਂ ਕਰਨ ਦੇ ਸਮ੍ਰਥ ਨਹੀਂ ਹੁੰਦਾ, ਅਤੇ ਇਹ ਲੜਾਈ, ਘ੍ਰਿਣਾ, ਕ੍ਰੋਧ, ਦੇਖੋ ਜਾਂ ਸਮੁਚੇ ਤੌਰ ਤੇ ਕਿਸੇ ਵੀ ਅਜੇਹੀ ਚੀਜ਼ ਦਾ ਵਿਰੋਧ ਨਹੀਂ ਕਰਦਾ, ਜਿਸ ਦਾ ਸੁਬਾਰਾ, ਕਿ ਸਰੀਰਕ ਇੱਛਾ ਕਰੋ ।
ਕੁਦਰਤ ਤੇ ਇਸ ਕਾਨੂੰਨ ਜਾਂ ਕੁਦਰਤ ਦੀ ਇਸ ਕਾਨੂੰਨ ਵਿਹੀਨਤਾ ਦਾ ਥੋੜਾ ਜੇਹਾ ਆਭਾਸ ਸਾਨੂੰ ਰਾਜਾਂ ਦੇ ਵਤੀਰੇ ਦਾ ਨਿਰੀਖਣ ਕਰਨ ਨਾਲ ਮਿਲ ਜਾਂਦਾ ਹੈ: ‘ਰਾਸ਼ਟਾਂ ਵਿਚਕਾਰ ਕੋਈ ਪਰਾਰਥਵਾਦ (Altruism) ਨਹੀਂ ਹੁੰਦਾ।” ਕਿਉਂਜੋ ਕਾਨੂੰਨ ਅਤੇ ਸਦਾਚਾਰ ਉਥੇ ਹੀ ਹੋ ਸਕਦੇ ਹਨ, ਜਿਥੇ ਕਿ ਕੋਈ ਇਕ ਸ੍ਰੀਕ੍ਰਿਤ ਸੰਗਠਨ ਅਤੇ ਸਾਂਝਾਂ ਤੇ ਮੰਨਿਆ ਹੋਇਆ ਸਤਾਧਿਕਾਰੀ ਹੋਵੇ। ਰਾਜਾਂ ਦੇ ‘ਅਧਿਕਾਰ’ ਹੁਣ ਉਹੋ ਜੇਹੇ ਹਨ, ਜੇਹੋ ਜੇਹੇ ਕਿ ਕਦੀ ਵਿਅਕਤੀਆਂ ਦੇ ‘ਅਧਿਕਾਰ’ ਹੋਇਆ ਕਰਦੇ ਸਨ (ਅਤੇ ਹੁਣ ਵੀ ਬਹੁਤੀ ਵਾਰ ਹੁੰਦੇ ਹਨ) ਅਰਥਾਤ, ਉਹ ਜ਼ੋਰ ਰੂਪ ਹਨ, ਅਤੇ ਮੋਹਰਲੇ ਰਾਜ, ਰਾਜਨਯਕਾਂ ਦੀ ਕਿਸੇ ਭੁਲ ਗਈ ਦਿਆਨਤਦਾਰੀ ਕਰਕੇ ਐਨ ਉਚਿਤ ਤੌਰ ਤੇ, ‘ਮਹਾਨ ਤਾਕਤਾਂ ਕਰਕੇ ਕਹੇ ਜਾਂਦੇ ਹਨ । ਅਤੇ ਇਹੋ ਚੀਜ਼ ਸ਼੍ਰੇਣੀਆਂ ਵਿਚਕਾਰ ਚਲਦੀ ਹੈ; ਕੋਈ ਸਾਂਝਾ ਸੰਗਠਨ ਨਾ ਹੋਣ ਕਰਕੇ, ਉਨ੍ਹਾਂ ਵਿਚਕਾਰ ਕੋਈ ਨੈਤਿਕਤਾ ਜਾਂ ਕਾਨੂੰਨ ਹੈ ਨਹੀਂ: ਹਰੇਕ ਸ੍ਰੇਣੀ ਦੂਜੀ ਪ੍ਰਤੀ ਉਹੋ ਕੁਝ ਕਰਦੀ ਹੈ ਜੋ ਕੁਝ ਇਹ ਚਾਹੁੰਦੀ ਤੇ ਕਰ ਸਕਦੀ ਹੈ ।
ਪਰ ਮਨੁੱਖਾਂ ਵਿਚਕਾਰ ਜਿਉਂ ਜਿਉਂ ਪਰਸਪਰ ਲੋੜਾਂ ਪਰਸਪਰ ਸਹਾਇਤ ਦੀ ਮੰਗ ਪੈਦਾ ਕਰਦੀਆਂ ਹਨ, ਤਿਉਂ ਤਿਉਂ ਤਾਕਤਾਂ ਦੀ ਇਹ ਕੁਦਰਤੀ ਵਿਵਸਥਾ, ਅਧਿਕਾਰਾਂ ਦੀ ਨੈਤਿਕ ਵਿਵਸਥਾ ਦਾ ਰੂਪ ਲੈ ਲੈਂਦੀ ਹੈ। “ਕਿਉਂਜੋ ਇਕੱਲ ਦਾ ਡਰ ਸਾਰੇ ਮਨੁੱਖਾਂ ਵਿਚ ਵਿਦ- ਮਾਨ ਹੁੰਦਾ ਹੈ ਤੇ ਕੋਈ ਆਦਮੀ ਇਕਲ ਵਿਚ ਆਪਣੇ ਆਪ ਦਾ ਬਚਾਵ ਕਰਨ ਤੇ ਜੀਵਨ ਦੀਆਂ ਲੋੜਾਂ ਪੂਰੀਆਂ ਪ੍ਰਾਪਤ ਕਰਨ ਦੇ ਸਮਥ ਨਹੀਂ ਹੁੰਦਾ, ਇਸ ਤੋਂ ਇਹ ਸਿੱਟਾ ਨਿਕਲਦਾ ਹੈ, ਕਿ ਮਨੁਖ ਕੁਦਰਤੀ ਤੌਰ ਤੇ ਸਮਾਜਿਕ ਸੰਗਠਨ ਵਲ ਤੁਰਨ ਦੀ ਰੁਚੀ ਰਖਦੇ ਹਨ ।” ਖਤਰੇ ਤੋਂ ਬਚਾਵ ਕਰਨ ਲਈ ”ਕਿਸੇ ਇਕ ਆਦਮੀ ਦਾ ਬਲ ਸ਼ਾਇਦ ਹੀ ਪਰਿਆਪਤ ਹੋ ਸਕਦਾ ਹੈ ਜੇਕਰ ਮਨੁਖ, ਪਰਸਪਰ ਸਹਾਇਤਾ ਤੇ ਵਟਾਂਦਰੇ ਦੀ ਵਿਵਸਥਾ ਨਾ ਕਰਨ ।” ਪਰ ਕੁਦਰਤ ਵਲੋਂ ਮਨੁਖ, ਸਮਾਜਿਕ ਵਿਵਸਥਾ ਦੇ ਪਰਸਪਰ ਸਹਨ ਲਈ ਤਿਆਰ ਨਹੀਂ ਹੁੰਦੇ ਪਰ ਖਤਰਾ ਮੇਲ ਜੋਲ ਪੈਦਾ ਕਰ ਦੇਂਦਾ ਹੈ, ਜੇਹੜਾ ਕਿ ਫਿਰ ਸਹਜੇ ਸਹਜੇ ਸਮਾਜਿਕ ਜਨਮਜਾਤ ਪ੍ਰਵਿਰਤੀਆਂ ਦਾ ਪਾਲਨ ਪੋਸਨ ਕਰਦਾ ਤੇ ਜਿਨ੍ਹਾਂ ਨੂੰ ਬਲਵਾਨ ਬਣਾਂਦਾ ਹੈ; “ਜਮਾਂਦਰੂ ਤੌਰ ਤੇ ਮਨੁਖ ਨਾਗਰਿਕਤਾ ਲਈ ਨਹੀਂ ਬਣਾਏ ਗਏ ਪਰ ਉਨ੍ਹਾਂ ਨੂੰ ਜ਼ਰੂਰੀ ਤੌਰ ਤੇ ਇਸ ਦੇ ਯੋਗ ਬਣਾਇਆ ਜਾਣਾ ਚਾਹੀਦਾ ਹੈ ।'”
ਬਹੁਤੇ ਆਦਮੀ ਵਿਅਕਤੀਗਤ ਤੌਰ ਤੇ ਕਾਨੂੰਨ ਜਾਂ ਰਾਜ ਦੇ ਵਿਰੁਧ ਹੁੰਦੇ ਹਨ : ਸਮਾਜਿਕ ਜਨਮ ਜਾਤ ਪ੍ਰਵਿਰਤੀਆਂ ਵਿਅਕਤਕ ਰੁਚੀਆਂ ਨਾਲੋਂ ਪਿਛਲੇਰੀਆਂ ਤੇ ਕਮਜੋਰ ਹੁੰਦੀਆਂ ਹਨ, ਅਤੇ ਇਨ੍ਹਾਂ ਨੂੰ ਬਲ ਦਿਤੇ ਜਾਣ ਦੀ ਲੋੜ ਹੁੰਦੀ ਹੈ । ਕੁਦਰਤੀ ਰੂਪ ਵਿਚ ਮਨੁਖ ਸ਼ੋਸਟ ਨਹੀਂ ਹੁੰਦਾ, ਜਿਵੇਂ ਕਿ ਰਾਊਸੀਓ ਨੇ ਅਜੇਹੇ ਵਿਨਾਸ਼ਕ ਰੂਪ ਵਿਚ ਮਨੋਤ ਕਰਨੀ ਸੀ । ਪਰ ਮੇਲ ਜੋਲ ਦੇ ਲਾਹ ਤੇ ਅਤੇ ਭੂਮੇ ਕੇਵਲ ਮਾਰੂ ਪਰਿਵਾਰ ਵਿਚ ਹੀ ਸਹੀ ਹਮਦਰਤੀ, ਇਕ ਭਾਂਤ ਦੀ ਮਿਹਰਬਾਨੀ, ਤੇ ਅੰਤ ਨੂੰ ਮਿਹਰਬਾਨੀ ਹੀ ਬਣ ਜਾਂਦੀ ਹੈ । ਅਸੀਂ ਉਸ ਨੂੰ ਪਰੀਤ ਕਰਦੇ ਹਾਂ, ਜੋ ਕੁਝ ਕਿ ਸਾਡੇ ਅਨੁਰੂਪ ਹੁੰਦਾ ਹੈ, ਅਸੀਂ ਤਰਸ ਕਰਦੇ ਹਾਂ, ਨਾ ਕੇਵਲ ਉਸ ਪਸੰਚ ਨੂੰ ਜਿਸ ਨੂੰ ਅਸਾਂ ਪਿਆਰ ਕੀਤਾ ਹੋਵੇ ਸਗੋਂ ਕਿਸੇ ਅਜੇਹੀ ਨੂੰ ਵੀ, ਜਿਸ ਨੂੰ ਅਸੀਂ ਆਪਣੇ ਅਡ ਸਮਝੀਏ । ਇਸ ਚੀਜ਼ ਤੋਂ ‘ਭਾਵਨਾਵਾਂ ਦਾ ਅਨੁਸਰਣ ਪੈਦਾ ਹੁੰਦਾ ਹੈ ਅਤੇ ਫੱਕੜ ਨੂੰ ਜਾ ਕੇ ਅੰਤਹ ਕਰਣ ਜਾਂ ਜ਼ਮੀਰ ਦੀ ਕੁਝ ਮਾਤਾ। ਪਰ ਅੰਤਹ ਕਰਣ ਦੀ ਇਹ ਆਵਾਜ਼ ਕਈ ਜਨਮਜਾਤ ਨਹੀਂ ਹੁੰਦੇ ਸਗੋਂ ਪ੍ਰਾਪਤ ਕੀਤੀ ਗਈ ਹੁੰਦੀ ਹੈ, ਅਤੇ ਭੂਗੋਲਿਕ ਸਥਿਤੀ ਅਨੁਸਾਰ ਭਿੰਨ ਭਿੰਨ ਹੁੰਦੀ ਹੈ । ਇਹ ਵਿਕਾਸ ਕਰਦੇ ਵਿਅਕਤੀ ਦੇ ਮਨ ਅੰਦਰ ਸਮੁਦਾਇ ਦੀਆਂ ਸੱਦਾ- ਚਾਰਕ ਪਰੰਪਰਾਵਾਂ ਦੇ ਜਮਾ ਹੋ ਗਏ ਸੰਸਕਾਰਾਂ ਦਾ ਰੂਪ ਹੁੰਦੀ ਹੈ। ਇਸ ਦੇ ਰਾਹੀਂ ਸਮਾਜ ਆਪਣੇ ਆਪ ਲਈ, ਆਪਣੇ ਵੈਰੀ ਦੇ ਹਿਰਦੇ ਵਿਚ ਇਕ ਸਾਥੀ ਸਿਰਜ ਲੈਂਦਾ ਹੈ—ਪ੍ਰਕਿਰਤਕ ਤੌਰ ਤੇ ਵਿਅਕਤੀਗਤ ਰੂਪ ਆਤਮਾ।
ਸਹਜੇ ਸਹਜੇ ਇਸ ਵਿਕਾਸ ਵਿਚ ਫਿਰ ਅਜੇਹਾ ਹੋ ਜਾਂਦਾ ਹੈ, ਕਿ ਵਿਅਕਤਕ ਤਾਕਤ ਦਾ ਕਾਨੂੰਨ, ਜੇਹੜਾ ਕਿ ਕੁਦਰਤ ਦੀ ਅਵਸਥਾ ਵਿਚ ਪ੍ਰਰਲਤ ਹੁੰਦਾ ਹੈ, ਉਹ ਸੰਗਠਤ ਸਮਾਜ ਤੇ ਸੰਪੂਰਣ ਇਕਾਈ ਦੀ ਕਾਨੂੰਨੀ ਤੇ ਸਦਾਚਾਰਕ ਸੱਤਾ ਅੱਗੇ ਨਿੰਵ ਜਾਂਦਾ ਹੈ । ਤਾਕਤ ਅਜੇ ਵੀ ਤਾਕਤ ਹੀ ਰਹਿੰਦੀ ਹੈ; ਪਰ ਸੰਪੂਰਣ ਇਕਾਈ ਦਾ ਬਲ ਵਿਅਕਤੀ ਦੇ ਬਲ ਨੂੰ ਸੀਮਤ ਕਰ ਦੇਂਦਾ ਹੈ—ਇਸ ਨੂੰ ਸਿੱਧਾਂਤਕ ਤੌਰ ਤੇ ਆਪਣੇ ਅਧਿਕਾਰਾਂ ਤੇ ਆਪਣੀਆਂ ਸ਼ਕਤੀਆਂ ਦੀ ਅਜੇਹੀ ‘ਵਰਤੋਂ” ਤਕ ਸੀਮਤ ਕਰ ਦੇਂਦਾ ਹੈ ਜੇਹੜੀ ਕਿ ਦੂਜੀਆਂ ਦੀ ਸਮਾਨ, ਸੁਤੰਤਰਤਾ ਨਾਲ ਮੇਲ ਖਾਂਦੀ ਹੈ । ਵਿਅਕਤੀ ਦੀ ਕੁਦਰਤੀ ਸ਼ਕਤੀ, ਜਾਂ ਸਰਵਸਤਾਧਿਕਾਰੀ, ਦਾ ਕੁਝ ਭਾਗ, ਸੰਗਠਤ ਸਮੁਦਾਇ ਦੇ ਹਵਾਲੇ ਕਰ ਦਿਤਾ ਜਾਂਦਾ ਹੈ, ਤੇ ਇਹ ਆਪਣੀਆਂ ਰਹਿੰਦੀਆਂ ਸ਼ਕਤੀਆਂ ਦੇ ਘੇਰੇ ਦੇ ਵਧਾਏ ਜਾਣ ਦੇ ਬਦਲੇ ਵਿਚ । ਉਦਾਹਰਣ ਵਜੋਂ, ਗੁਸੇ ਤਾਂ ਛੇਤੀ ਨਾਲ ਅਗੇ ਜਾ ਕੇ ਹਿੰਸਾ ਕਰਨ ਦੇ ਆਪਣੇ ਅਧਿਕਾਰ ਨੂੰ ਅਸੀਂ ਛੱਡ ਦੇਂਦੇ, ਅਤੇ ਇਸ ਤਰ੍ਹਾਂ ਦੂਜਿਆਂ ਵਲੋਂ ਅਜਿਹੀ ਹਿੰਜਾ ਤੋਂ ਵਿਮੁਕਤ ਹੋ ਜਾਂਦੇ ਹਾਂ । ਕਾਨੂੰਨ ਆਵਸ਼ਕ ਹੁੰਦਾ ਹੈ, ਕਿਉਂਜੋ ਮਨੁੱਖ ਉਦਵੇਗਾਂ ਦੇ ਅਧੀਨ ਹੁੰਦੇ ਹਨ: ਜੇਕਰ ਸਾਰੇ ਮਨੁੱਖ ਵਿਵੇਕ ਯੁਕਤ ਹੁੰਦੇ ਤਾਂ ਕਾਨੂੰਨ ਵਾਧੂ ਹੁੰਦਾ । ਪੂਰਣ ਕਾਨੂੰਨ ਵਿਅਕਤੀਆਂ ਪ੍ਰਤੀ ਉਹ ਸੰਬੰਧ ਰਖੇਗਾ, ਜੇਹੜਾ ਕਿ ਪੂਰਨ ਵਿਵੇਕ ਉਦਵੰਗਾਂ ਪ੍ਰਤੀ ਰਖਦਾ ਹੈ; ਸੰਪੂਰਣ ਇਕਾਈ ਦੀਆਂ ਸ਼ਕਤੀਆਂ ਨੂੰ ਵਧਾਣ ਤੇ ਬਰਬਾਦੀ ਤੋਂ ਬਚਣ ਲਈ ਇਹ ਵਿਰੋਧੀ ਸ਼ਕਤੀਆਂ ਦਾ ਸਮਨਵੇਂ ਹੋਵੇਗਾ । ਠੀਕ ਜਿਵੇਂ ਕਿ ਤਤ੍ਰ ਮੀਮਾਂਸਾ ਵਿਚ, ਵਿਵੇਕ ਵਸਤੂਆਂ ਅੰਦਰ ਵਿਵਸਥਾ ਦੀ ਪਛਾਣ ਹੁੰਦਾ ਹੈ, ਅਤੇ ਨੀਤੀ ਸ਼ਾਸਤ੍ਰ ਵਿਚ, ਇਛਾਵਾਂ ਵਿਚਕਾਰ ਵਿਵਸਥਾ ਦੀ ਸਥਾਪਨਾ, ਇਸੇ ਤਰ੍ਹਾਂ ਰਾਜਨੀਤੀ ਵਿਚ ਇਹ ਮਨੁੱਖਾਂ ਵਿਚਕਾਰ ਵਿਵਸਥਾ ਦੀ ਸਥਾਪਨਾ ਹੁੰਦਾ ਹੈ। ਪੂਰਣ ਰਾਜ ਆਪਣੇ ਨਾਗਰਿਕਾਂ ਦੀਆਂ ਸ਼ਕਤੀਆਂ ਨੂੰ ਕੇਵਲ ਉਸ ਹੱਦ ਤੀਕ ਹੀ ਸੀਮਤ ਕਰੇਗਾ, ਜਿਸ ਹੱਦ ਤਕ ਕਿ ਇਹ ਪਰਸਪਰ ਵਿਨਾਸ਼ਕਾਰੀ ਹੋਣ। ਇਹ ਕਿਸੇ ਵੀ ਸੁਤੰਤਰਤਾ ਨੂੰ ਹਟਾਏਗਾ ਨਹੀਂ, ਸਿਵਾਏ, ਕਿਸੇ ਇਕ ਹੋਰ ਵਡੇਰੀ ਦਾ ਵਾਧਾ ਕਰ ਦੇਣ ਤੋਂ ।
ਰਾਜ ਦਾ ਅੰਤਮ ਉਦੇਸ਼, ਮਨੂਖਾਂ ਉਤੇ ਪ੍ਰਭੁਤਾ ਜਮਾਣਾ ਨਹੀਂ ਨਾ ਹੀ ਉਨ੍ਹਾਂ ਨੂੰ ਡਰ ਨਾਲ ਕਾਬੂ ਵਿਚ ਰਖਣਾ, ਸਗੋਂ ਹਰੇਕ ਮਨੁਖ ਨੂੰ ਡਰ ਤੋਂ ਇਸ ਤਰ੍ਹਾਂ ਸੁਤੰਤਰ ਕਰ ਦੇਣਾ, ਕਿ ਉਹ ਪੂਰੀ ਸੁਰਖਿਆ ਨਾਲ ਜੀਅ ਤੇ ਕਿਰਿਆ ਕਰ ਸਕੇ ਅਤੇ ਬਿਨਾਂ ਆਪਣੇ ਆਪ ਨੂੰ ਤੇ ਆਪਣੇ ਗੁਆਂਢੀ ਨੂੰ ਹਾਨੀ ਪਹੁੰਚਾਣ ਦੇ । ਰਾਜ ਦਾ ਉਦੇਸ਼, ਮੈਂ ਫਿਰ ਦੁਹਰਾ ਕੇ ਕਹਿੰਦਾ ਹਾਂ ਤਰਕ ਯੁਕਤ ਪ੍ਰਾਣੀਆਂ ਨੂੰ ਜੰਗਲੀ ਪਸ਼ੂ ਅਤੇ ਮਸ਼ੀਨਾ ਬਣਾ ਦੇਣਾ ਨਹੀਂ । ਇਹ ਉਨ੍ਹਾਂ ਦੇ ਸਰੀਰਾਂ ਤੇ ਮਨਾਂ ਨੂੰ, ਸੁਰਖਿਅ ਨਾਲ ਕੰਮ ਕਰ ਸਕਣ ਯੋਗ ਬਣਾਣਾ ਹੈ। ਇਹ ਮਨੁੱਖਾਂ ਦੀ ਇਸ ਤਰ੍ਹਾਂ ਅਗਵਾਈ ਕਰਨਾ ਹੈ ਕਿ ਉਹ ਸੁਤੰਤਰ ਵਿਵੇਕ ਨਾਲ ਜੀਂਦੇ ਹੋਏ, ਵਿਵੇਕ ਦੀ ਹੀ ਵਰਤੋਂ ਕਰ ਸਕਣ, ਕਿ ਉਹ ਆਪਣੀ ਸ਼ਕਤੀ ਨੂੰ ਘਿਣਾ, ਗੁੱਸੇ ਤੇ ਵਲਛਲ ਵਿਚ ਬੇਅਰਬ ਨਾ ਗਵਾਏ ਅਤੇ ਨਾ ਹੀ ਇਕ ਦੂਜੇ ਵਲ ਅਨੁਚਿਤ ਤੌਰ ਤੇ ਵਿਵਹਾਰ ਕਰਨ । ਇਸ ਤਰ੍ਹਾਂ ਰਾਜ ਦਾ ਉਦੇਸ਼ ਵਾਸਤਵ ਤੌਰ ਤੇ ਸੁਤੰਤਰਤਾ ਹੈ ।
ਰਾਜ ਦਾ ਅੰਤਮ ਉਦੇਸ਼ ਸੁਤੰਤਰਤਾ ਹੈ ਕਿਉਂਜੋ ਰਾਜ ਦਾ ਕਰਤਵ ਵਿਕਾਸ ਨੂੰ ਵਾਧਾ ਦੇਂਦਾ ਹੈ, ਅਤੇ ਵਿਕਾਸ ਨਿਰਭਰ ਰਖਦਾ ਹੈ । ਸੁਤੰਤਰਤਾ ਲਭ ਲੈਣ ਦੀ ਸਥਾ ਉਤੇ । ਪਰ ਜੇਕਰ ਕਾਨੂੰਨ, ਵਿਕਾਸ ਅਤੇ ਸੁਤੰਤਰਤਾ ਹੈ ਦਬਾਣ ਤਾਂ ਫਿਰ ਕਿਵੇਂ ਕੀਤਾ ਜਾਏ ? ਮਨੁਖਾਂ ਨੂੰ ਕੀ ਕੁਝ ਕਰਨਾ ਉਚਿਤ ਹੈ, ਜੇਕਰ, ਰਾਜ, ਹਰੇਕ ਪ੍ਰਾਣਧਾਰੀ, ਤੇ ਸੰਗਠਨ ਵਾਂਗ ਆਪਣੇ ਅਸਤਤ੍ਰ ਨੂੰ ਕਾਇਮ ਰਖਣ ਲਈ ਜਿਸ ਦਾ ਆਮ ਤੌਰ ਤੇ ਮਤਲਬ ਹੁੰਦਾ ਹੈ ਕਿ ਰਾਜ ਕਰਮਚਾਰੀ ਆਪਣੇ ਆਪ ਨੂੰ ਪਦਵੀ ਤੇ ਬਣਾਈ ਰਖਣ ਦਾ ਜਤਨ ਕਰਦੇ ਹਨ । ਪ੍ਰਭੁਤਾ ਜਮਾਣ ਤੇ ਸੋਸ਼ਨ ਕਰਨ ਦਾ ਹੀ ਯੰਤ੍ਰ ਬਣ ਜਾਣ । ਸਪਾਈਨੱਜ਼ਾ ਉਤਰ ਦੇਂਦਾ ਹੈ, ਅਨਿਆਕਾਰੀ ਕਾਨੂੰਨ ਦੀ ਵੀ ਆਗਿਆਕਾਰੀ ਕਰੋ, ਜੇਕਰ ਤਰਕ ਯੁਕਤ ਰੋਸ ਪ੍ਰਗਟਾਣ ਦੇ ਚਰਚਾ ਕਰਨ ਦੀ ਖੁਲ੍ਹ ਦਿਤੀ ਜਾਏ, ਤੇ ਭਾਸ਼ਣ ਨੂੰ ਇਕ ਅਮਨ ਪੂਰਤ ਤਬਦੀਲੀ ਪ੍ਰਾਪਤ ਕਰਨ ਲਈ ਸੁਤੰਤਰ ਛਡਿਆ ਜਾਏ। “ਮੈਂ ਸ੍ਰੀਕਾਰ ਕਰਦਾ ਹਾਂ ਕਿ ਇਹੋ ਜੇਹੀ ਆਜ਼ਾਦੀ ਤੋਂ ਕਦੀ ਕਦੀ ਅਸੁਵਿਧਾਵਾਂ ਪੈਦਾ ਹੋ ਸਕਦੀਆਂ ਹਨ, ਪਰ ਕੇਹੜਾ ਕੋਈ ਪ੍ਰਸ਼ਨ ਕਦੀ ਏਨੀ ਸਿਆਣਪ ਨਾਲ ਨਜਿਠਿਆ ਗਇਆ ਸੀ ਕਿ ਇਸ ਤੋਂ ਕੋਈ ਉਪਾਧੀਆਂ ਪੈਦਾ ਨਾ ਹੋ ਸਕੀਆਂ ਹੋਣ ? ਸੁਤੰਤਰ ਭਾਸ਼ਣ ਵਿਰੁਧ ਕਾਨੂੰਨ ਸਾਰੇ ਕਾਨੂੰਨ ਦੇ ਹੀ ਵਿਰੋਧੀ ਹੁੰਦੇ ਹਨ, ਕਿਉਂਜੋ ਮਨੁਖ ਦੇਰ ਤਕ ਅਜੇਹੇ ਕਾਨੂੰਨਾਂ ਦਾ ਆਦਰ ਨਹੀਂ ਕਰਨਗੇ ਜਿਸ ਦੀ ਕਿ ਉਹ ਆਲੋਚਨਾ ਨਾ ਕਰ ਸਕਣ ।
ਜਿਨੀ ਕੋਈ ਰਾਜ ਸਰਕਾਰ ਭਾਸ਼ਣ ਦੀ ਸੁਤੰਤਰਤਾ ਨੂੰ ਵਧੀਕ ਘਟਾਂਦੀ ਹੈ ਓਨੇ ਹੀ ਵਧੀਕ ਹਨ ਨਾਲ ਇਸ ਦੀ ਵਿਰੋਧਤਾ ਕੀਤੀ ਜਾਂਦੀ ਹੈ, ਨਾ ਹੀ ਨਿਰਸੰਦੇਹ ਹਿਰਸੀ ਲੋਕਾਂ ਰਾਹੀਂ ਸਗੋਂ ਉਨ੍ਹਾਂ ਰਹੀ, ਜਿਨ੍ਹਾਂ ਨੂੰ ਨਰੋਈ ਵਿਦਿਆ, ਨਰੋਈ ਨੈਤਿਕਤਾ ਤੇ ਸਦਗੁਣ ਨੇ ਵਧੀਕ ਸੁਤੰਤਰ ਕਰ ਦਿਤਾ ਹੁੰਦਾ ਹੈ । ਵਿਆਪਕ ਤੌਰ ਤੇ ਮਨੁਖਾਂ ਦੀ ਰਚਨਾ ਇਸ ਤਰ੍ਹਾਂ ਹੋਈ ਹੈ ਕਿ ਕੋਈ ਚੀਜ਼ ਹੋਰ ਅਜੇਹੀ ਨਹੀਂ ਜਿਸ ਨੂੰ ਉਹ ਏਨੀ ਥੋੜੀ ਧੀਰਜ ਸਹਾਰ ਸਕਣ ਜਿਨੀ ਇਹ ਕਿ ਜਿਨ੍ਹਾਂ ਵਿਚਾਰਾਂ ਨੂੰ ਉਹ ਸਹੀ ਸਮਝਦੇ ਹਨ ਉਨ੍ਹਾਂ ਨੂੰ ਕਾਨੂੰਨਾਂ ਦੇ ਵਿਰੁਧ ਅਪਰਾਧ ਗਿਣਿਆ ਜਾਏ। ਅਜੇਹੀਆਂ ਪਰਿਸਥਿਤੀਆਂ ਦੇ ਅਧੀਨ ਉਹ ਇਸ ਨੂੰ ਕੋਈ ਨਿਰਾਕਰ ਨਹੀਂ ਸਗੋਂ ਵਧ ਤੋਂ ਵਧ ਸਨਮਾਨ ਯੋਗ ਸਮਝਦੇ ਹਨ ਕਿ ਕਾਨੂੰਨਾਂ ਨੂੰ ਘ੍ਰਿਣਾ ਕੀਤੀ ਜਾਏ, ਤੇ ਰਾਜ ਸਰਕਾਰ ਵਿਰੁਧ ਕਿਸੇ ਵੀ ਕਾਰਵਾਈ ਤੋਂ ਸੰਕੋਚ ਨ ਕੀਤਾ ਜਾਏ___ ਉਹ ਕਾਨੂੰਨ ਸੋਹੜੇ ਕਿ ਆਪਣੇ ਗੁਆਂਢੀ ਨਾਲ ਕੋਈ ਅਨਿਆਦਿ ਕਰਨ ਤੋਂ ਬਿਨਾਂ ਤੋੜੇ ਜਾ ਸਕਦੇ ਹੋਣ ਉਨ੍ਹਾਂ ਨੂੰ ਇਕ ਸਾਹੋ ਹੀਣੀ ਜੇਹੀ ਚੀਜ਼ ਸਮਝਿਆ ਜਾਂਦਾ ਹੈ; ਅਤੇ ਇਸ ਗਲ ਦੀ ਥਾਂ ਕਿ ਅਜਿਹੇ ਕਾਨੂੰਨ ਮਨੁਖ ਜਾਤੀ ਦੀਆਂ ਤਿਸਲਾਵਾਂ ਤੇ ਵਾਸ਼ਨਾਵਾਂ ਨੂੰ ਕਾਬੂ ਵਿਚ ਲਿਆਉਣ, ਉਹ ਸਗੋਂ ਉਨ੍ਹਾਂ ਨੂੰ ਵਧਦੇ ਹਨ। ਅਕ ਪਾਬੰਦੀਆਂ ਦਾ ਸਦਾ ਵਿਰੋਧ ਕਰਦੇ ਤੇ ਉਸ ਚੀਜ਼ ਦੀ ਸਧਰ ਕਰਦੇ ਹਾਂ ਜਿਸ ਤੋਂ ਸਾਨੂੰ ਵਿਰਵਾ ਰਖਿਆ ਜਾਂਦਾ ਹੈ ।
ਅਤੇ ਇਕ ਚੰਗੇ ਅਮਰੀਕਨ ਸੰਵਿਧਾਨਿਕ ਵਾਂਗ ਸਪਾਈਨੋਜਾ ਇਹ ਸਿੱਟਾ ਕਢਦਾ ਹੈ : ”ਜੇਕਰ ਕੇਵਲ, ਕਰਮਾਂ ਨੂੰ ਹੀ, ਅਪਰਾਧਾਂ ਦੀਆਂ ਸਜ਼ਾਵਾਂ ਦਾ ਆਧਾਰ ਬਣਾਇਆ ਜਾ ਸਕੇ ਤੇ ਬੋਲਣ ਚਾਲਣ ਨੂੰ ਸਦਾ ਮੁਕਤ ਰਹਿਣ ਦਿਤਾ ਜਾਏ, ਤਾਂ ਰਾਜ ਵਿਦਰੋਹ ਅੰਦਰੋਂ ਨਿਆਇ ਉਚਿਤਤਾ ਦਾ ਹਰ ਨਿਸ਼ਾਨ ਜਾਂਦਾ ਰਹੇਗਾ।”
ਦਿਲ ਦਿਮਾਗ ਉਤੇ, ਰਾਜ ਸਰਕਾਰ ਦਾ ਜਿਨਾਂ ਘਟ ਵਸੀਕਾਰ ਰਹੇ ਉਨਾਂ ਹੀ ਇਹ ਨਾਗਰਿਕ ਤੇ ਰਾਜ ਦੋਹਾਂ ਲਈ ਵਧੀਕ ਚੰਗਾ ਹੋਵੇਗਾ । ਰਾਜ ਦੀ ਆਵਸ਼ਕਤਾ ਨੂੰ ਮੰਨਦਿਆਂ ਹੋਇਆਂ ਵੀ ਸਪਾਈਨੋਜ਼ਾ, ਇਸ ਬਾਰੇ ਬੇਭਰੋਸਗੀ ਰਖਦਾ ਹੈ। ਇਹ ਜਾਣਦਿਆਂ ਹੋਇਆਂ ਕਿ ਸੱਤਾ, ਨਾ ਭ੍ਰਸ਼ਟ ਹੋਣ ਵਾਲਿਆਂ ਨੂੰ ਵੀ ਭ੍ਰਿਸ਼ਟ ਕਰ ਦੇਂਦੀ ਹੈ (ਕੀ ਇਹ ਨਾਮ ਰਾਬ- ਸਪੀਅਰੀ ਦਾ ਨਹੀਂ ਸੀ ?) ਅਤੇ ਉਹ ਸੱਤਾ ਅਧਿਕਾਰ ਦੇ ਵਿਸਤਾਰ ਨੂੰ ਸ਼ਾਂਤੀ ਨਾਲ ਨਹੀਂ ਦੇਖਦਾ, ਜਿਵੇਂ ਕਿ ਇਹ ਸ਼ਰੀਰਾਂ, ਤੇ ਕਰਿਆਵਾਂ ਤੋਂ ਲੈ ਕੇ ਮਨੁੱਖਾਂ ਦੀਆਂ ਆਤਮਾਵਾਂ ਤੇ ਵਿਚਾਰਾਂ ਤੀਕ ਪਸਰ ਜਾਂਦਾ ਹੈ । ਇਹ ਚੀਜ਼ ਕਿਸੇ ਸਮੁਦਾਇ ਦੇ ਵਿਕਾਸ਼ ਦਾ ਅੰਤ ਤੇ ਇਸ ਦੀ ਮੌਤ ਹੋਵੇਗੀ । ਇਸ ਲਈ ਉਹ, ਵਿਦਿਆ ਉਤੇ ਰਾਜ ਸਰਕਾਰ ਦੇ ਵਸੀਕਾਰ ਨੂੰ ਪਸੰਦ ਨਹੀਂ ਕਰਦਾ ਤੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਅੰਦਰ, “ਉਹ ਵਿਦਿਅਕ ਸੰਸਥਾਵਾਂ ਜੇਹੜੀਆਂ ਕਿ ਸਰਕਾਰੀ ਖ਼ਰਚ ਨਾਲ ਬੰਨ੍ਹੀਆਂ ਜਾਂਦੀਆਂ ਹਨ ਉਹ ਏਨੀਆਂ ਮਨੁਖ ਦੀਆਂ ਯੋਗਤਾਵਾਂ ਦਾ ਵਿਕਾਸ ਕਰਨ ਲਈ, ਨਹੀਂ ਬਣੀਆਂ ਹੁੰਦੀਆਂ ਜਿੰਨੀਆਂ ਕਿ ਏਨਾ ਨੂੰ ਰੋਕਣ ਲਈ । ਪਰ ਕਿਸੇ ਇਕ ਸੁਤੰਤਰ ਰਾਸ਼ਟ੍ਰ ਅੰਦਰ ਕਲਾ ਕੌਂਸਲ ਤੇ ਵਿਗਿਆਨ ਵਧੀਕ ਚੰਗੀ ਤਰ੍ਹਾਂ ਤੇ ਪੂਰੀ ਹਦ ਤਕ ਵਿਕਸਤ ਹੋਣਗੇ ਜੇਕਰ ਹਰੇਕ ਆਦਮੀ ਜੇਹੜਾਂ ਆਗਿਆ ਮੰਗੇ ਉਸ ਨੂੰ ਆਪਣੇ ਖ਼ਰਚ ਤੇ ਜਖਮ ਤੇ, ਪਬਲਿਕ ਤੌਰ ਤੇ ਪੜ੍ਹਾਣ ਦੀ ਖੁਲ੍ਹ ਦੇ ਦਿਤੀ ਜਾਏ । ਰਾਜ ਰਾਹੀਂ ਵਸੀਕਾਰ ਵਿਚ ਰਖੀਆਂ ਗਈਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਧਨ ਰਾਹੀਂ ਵਸੀਕਾਰ ਵਿਚ ਰਖੀਆਂ ਗਈਆਂ ਯੂਨੀਨਰਸਿਟੀਆਂ ਵਿਚਕਾਰ, ਇਕ ਵਿਚਕਾਰਲਾ ਰਸਤਾ ਕਿਵੇਂ ਲਭਿਆ ਜਾਏ, ਇਕ ਅਜੇਹੀ ਸਮਸਿਆ ਹੈ, ਜਿਸ ਨੂੰ ਸਪਾਈਨੋਜਾ ਹਲ ਨਹੀਂ ਕਰਦਾ । ਉਸ ਦੇ ਸਮੇਂ ਵਿਚ ਪ੍ਰਾਈਵੇਟ ਧਨ ਅਜੇਹੀ ਹਦ ਤਕ ਨਹੀਂ ਸੀ ਵਧਿਆ, ਕਿ ਇਸ ਨਾਲ ਕੋਈ ਔਕੜ ਸੁਝਦੀ । ਪ੍ਰਗਟ ਰੂਪ ਵਿਚ ਉਸ ਦਾ ਨਿਸ਼ਾਨਾ ਉਜੇਹੀ ਉਚੇਰੀ ਵਿਦਿਆ ਸੀ ਜੇਹੜੀ ਕਿ ਕਦੇ ਇਕ ਵਾਰੀ ਯੂਨਾਨ ਵਿਚ ਵਧੀ ਫੁਲੀ ਸੀ, ਜੇਹੜੀ ਕਿ ਸੰਸਥਾ ਵਾਂਗ ਹੀ ਨਹੀਂ ਸਗੋਂ ਸੁਤੰਤਰ ਵਿਅਕਤੀਆਂ ਰਾਹੀਂ ਦਿਤੀ ਜਾਂਦੀ ਸੀ—”ਗਸਤੀ ਅਧਿਆਪਕ”—ਜੇਹੜੇ ਕਿ ਨਗਰ ਨਗਰ ਯਾਤਰਾ ਕਰਦੇ ਹੋਏ, ਸਰਕਾਰੀ ਜਾਂ ਪ੍ਰਾਈਵੇਟ ਵਸੀਕਾਰ ਤੋਂ ਸੁਤੰਤਰ ਤੌਰ ਤੇ ਸਿਖਿਆ ਦੇਂਦੇ ਸਨ ।
ਇਨ੍ਹਾਂ ਚੀਜ਼ਾਂ ਨੂੰ ਆਧਾਰ ਮਨ ਲਏ ਜਾਣ ਤੋਂ ਮਗਰੋਂ ਇਸ ਗੱਲ ਨਾਲ ਕੋਈ ਬਹੁਤਾ ਬਾਰਕ ਨਹੀਂ ਪੈਂਦਾ ਕਿ ਰਾਜ ਸਰਕਾਰ ਦਾ ਰੂਪ ਕੀ ਹੁੰਦਾ ਹੈਤਾ ਅਤੇ ਸਪਾਈਲੋਜਾ ਲੋਕਤੰਤਰ ਬਾਲ ਨਹੀ ਨਰਮ ਜੇਹੀ ਵਿਜੇਂਜ ਰੁਚੀ ਪ੍ਰਗਟ ਕਰਦਾ ਹੈ । ਪਰੰਪਰਾਗਤ ਰਾਜਨੈਤਿਕ ਰੂਪਾਂ ਵਿਚਰ ਕਿਸੇ ਵੀ ਇਕ ਨੂੰ ਇਸ ਤਰ੍ਹਾਂ ਬੰਨਿਆ ਜਾ ਸਕਦਾ ਹੈ ਤਾਂ ਜੋ ਹਰੇਕ ਮਨੁੱਖ ਨਿੱਜੀ ਹਿੱਸਾ ਨਾਲ ਲੋਕ ਅਧਿਕਾਰ ਨੂੰ ਵਿਸ਼ੇਸ਼ਤਾ ਦੇ ਸਕੇ। ਇਹ ਕੰਮ ਕਾਨੂੰਨ ਪ੍ਰਦਾਤ ਦਾ ਹੈ। ਰਾਜਬੰਬ ਸੁਯੋਗ ਹੁੰਦਾ ਹੈ, ਪਰ ਉਤਪੀੜਕ ਅਤੇ ਸੈਨਿਕਵਾਦੀ।
ਅਨੁਭਵ ਇਹ ਸਿਖਾਂਦਾ ਸਮਝਿਆ ਗਿਆ ਹੈ, ਕਿ ਇਸ ਗੱਲ ਨਾਲ ਸ਼ਾਂਤੀ ਤੇ ਮੇਲ- ਜੇਲ ਵਿਚ ਵਾਧਾ ਹੁੰਦਾ ਹੈ, ਜੇਕਰ ਸੱਭਾ ਅਧਿਕਾਰ ਸਾਰੇ ਦਾ ਸਾਰਾ ਇਕ ਆਦਮੀ ਨੂੰ ਸੌਂਪਿਆ ਜਾਏ। ਕਿਉਂ ਜੋ ਕੋਈ ਹੋਰ ਰਾਜ ਪ੍ਰਦੇਸ਼ ਬਿਨਾਂ ਕਿਸੇ ਵਿਸ਼ੇਸ਼ ਤਬਦੀਲੀ ਦੇ ਏਨੇ ਫਿਰ ਤੀਕ ਸਥਿਰ ਨਹੀਂ ਰਿਹਾ, ਜਿਨਾ ਕਿ ਤੁਰਕਾਂ ਦਾ ਦੂਸਰੇ ਪਾਸੇ ਕੋਈ ਰਾਜ ਖੇਲੇ ਥੋੜ੍ਹੇ ਚਿਰ ਲਈ ਸਥਿਰ ਨਹੀਂ ਰਹੇ, ਜਿੰਨੇ ਕੇ ਉਹ ਜੇਹੜੇ ਕਿ ਲੋਕ ਪ੍ਰਿਆ ਤਾਂ ਲੋਕ ਤਾਂਤਿਕ ਸਨ, ਨ ਹੀ ਕੋਈ ਅਜੇਹੇ ਜਿਨ੍ਹਾਂ ਵਿਚ ਏਨੇ ਸਾਰੇ ਰਾਜ ਵਿਦੇਹ ਉਦੇ ਹੋਣ। ਪਰ ਜੇਕਰ ਵਾਸਤਾ ਬਰਬਰਤਾ ਤੇ ਬਰਬਾਦੀ ਨੂੰ ਸ਼ਾਂਤੀ ਕਿਹਾ ਜਾਂਦਾ ਹੋਵੇ ਤਾਂ ਮਨੁਖ ਲਈ ਏਦੋਂ ਵਧੀਕ ਕੋਈ ਹੋਰ ਦੁਰਭਾਗ ਨਹੀਂ ਹੋ ਸਕਦਾ । ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਲਕਾ ਤੇ ਦਾਸਾਂ ਵਿਚਕਾਰਲੇ ਝਗੜਿਆਂ ਨਾਲੋਂ ਮਾਪਿਆਂ ਅਤੇ ਬੱਚਿਆਂ ਵਿਚਕਾਰ ਝਗੜੇ ਵਧੀਕ ਤੇ ਤੀਬਰ ਵੀ ਹੋਏ ਹਨ, ਪਰ ਇਸ ਗਲ ਨਾਲ ਘੋਗੀ ਵਿਵਸਥਾ ਵਿਚ ਕੋਈ ਵਾਧਾ ਨਹੀਂ ਹੋ ਜਾਂਦਾ ਜੇਕਰ, ਪਿਤਾ ਦੇ ਅਧਿਕਾਰ ਨੂੰ ਸੰਪਤੀ ਦੇ ਅਧਿਕਾਰ ਵਿਚ ਬਦਲ ਦਿਤਾ ਤੇ ਬਚਿੱਆਂ ਨੂੰ ਦਾਸ ਸਮਝ ਲਿਆ ਜਾਏ। ਇਸ ਲਈ ਇਕ ਆਦਮੀ ਨੂੰ ਸਾਰਾ ਸੱਤਾ ਅਧਿਕਾਰ ਸੌਂਪਣ ਨਾਲ, ਸ਼ਾਂਤੀ ਦਾ ਨਹੀਂ ਸਗੋਂ ਦਾਸਤਾ ਦਾ ਹੀ ਵਾਧਾ ਹੁੰਦਾ ਹੈ ।
ਇਸ ਦੇ ਨਾਲ ਹੀ ਉਹ ਗੁਪਤ ਕੂਟ ਨੀਤੀ ਬਾਰੇ ਕੁਝ ਸ਼ਬਦ ਹੋਰ ਲਿਖਦਾ ਹੈ :-
ਉਹ ਲੋਕ ਜੇਹੜੇ ਕਿ ਨਿਰਕੁੰਸ਼ ਸੱਤਾ ਦੀ ਸਧਰ ਰਖਦੇ ਹਨ, ਉਨਾਂ ਦਾ ਇਕੋ ਇਕ ਗੀਤ ਇਹ ਕਿਹਾ ਹੈ, ਕਿ ਰਾਜ ਦੇ ਹਿੱਤ ਮੰਗ ਕਰਦੇ ਹਨ ਕਿ ਇਸ ਤੋਂ ਮਾਮਲੇ ਗੁਪਤ ਤੌਰ ਤੇ ਚਲਾਏ ਜਾਣ, ਪਰ ਜਿੰਨੀਆਂ ਵਧੀਕ ਇਹ ਦਲੀਲਾਂ ਆਪਣੇ ਆਪ ਨੂੰ ਲੋਕ ਕਲਿਆਣ ਦੇ ਪੜਦੇ ਹੇਠ ਛਪਾਈਆਂ ਹਨ, ਓਨੀ ਹੀ ਉਹ, ਦਾਸਤਾ ਵਧੀਕ ਦੁਖਦਾਈ ਹੋ ਜਾਂਦੀ ਹੈ, ਜਿਸ ਵਲ ਇਹ ਲੈ ਜਾਂਦੀਆਂ ਹਨ,…,, ਵਧੀਕ ਚੰਗਾ ਇਹ ਹੈ, ਕਿ ਸਹੀ ਸਲਾਹਾਂ ਵੈਗੀਆਂ ਨੂੰ ਵੀ ਪਤਾ ਲਗ ਜਾਣ ਮੁਕਾਬਲੇ ਇਸ ਗੱਲ ਦੇ ਕਿ ਅਤਿਆਚਾਰੀਆਂ ਦੇ ਭੈੜੇ ਡੇਵ, ਨਾਗਰਿਕਾਂ ਤੋਂ ਛਿਪਾਏ ਜਾਣ । ਉਹ ਲੋਕ ਜਿਹੜੇ ਕਿਸੇ ਰਾਸ਼ਟ ਦੇ ਮਾਮਲਿਆਂ ਸਾਰੇ ਗੁਪਤ ਤੌਰ ਤੇ ਵਿਵਹਾਰ ਕਰ ਸਕਦੇ ਹਨ, ਉਹ ਇਸ ਨੂੰ ਪੂਰੇ ਤੌਰ ਤੇ ਆਪਣੇ ਸੱਤਾ ਅਧਿਕਾਰ ਹੇਠ ਰੱਖਦੇ ਹਨ ; ਅਤੇ ਜਿਸ ਤਰਾਂ ਜੰਗ ਦੇ ਸਮੇਂ, ਉਹ ਆਪਣੇ ਵੰਗੀਆਂ ਵਿਰੁਧ ਖੜਿਅੰਤਰ ਰਚਾਂਦੇ ਹਨ, ਇਸ ਤਰ੍ਹਾਂ ਸ਼ਾਂਤੀ ਦੇ ਸਮੇਂ ਨਾਗਰਿਕਾਂ ਵਿਰੁਧ ਕਰਦੇ ਹਨ ।
ਲੋਕਤੰਤਰ ਹੀ ਰਾਜ ਸਰਕਾਰ ਦਾ ਸਭ ਤੋਂ ਵਧੀਕ ਤਰਕ ਯੁਕਤ ਰੂਪ ਹੈ, ਕਿਓਂ ਜੋ ਇਸ ਵਿਚ ਹਰੇਕ ਵਿਅਕਤੀ ਆਪਣੀਆਂ ਕਿਰਿਆਵਾਂ ਉਤੇ ਸੱਤਾ ਅਧਿਕਾਰ ਦੀ ਵਸੀਕਾਰਤਾ ਪ੍ਰਵਾਨ ਕਰਦਾ ਹੈ ਪਰ ਆਪਣੇ ਨਿਰਣੇ ਅਤੇ ਵਿਵੇਕ ਉਤੇ ਨਹੀਂ; ਅਰਥਾਤ ਇਹ ਦੇਖਦਿਆਂ ਹੋਇਆ ਕਿ ਸਾਰੇ ਇਕ ਸਮਾਨ ਨਹੀਂ ਸੋਚ ਸਕਦੇ, ਬਹੁਗਿਣਤੀ ਨੂੰ ਕਾਨੂੰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ । ਇਸ ਲੋਕਤੰਤ੍ਰ ਦਾ ਸੈਨਿਕ ਆਧਾਰ, ਵਿਆਪਕ ਸੈਨਿਕ ਸੇਵਾ ਹੋਣਾ ਲੋੜੀਂਦਾ ਹੈ ਜਿਸ ਵਿਚ ਨਾਗਰਿਕ ਸ਼ਾਤੀ ਦੇ ਸਮੇਂ ਆਪਣੇ ਸ਼ਸਤ ਰਖਦੇ ਹੋਣ, ਇਸਦਾ ਮਾਲੀ ਆਧਾਰ ਇਕਹਰਾ ਟੈਕਸ ਹੋਣਾ ਲੋੜੀਂਦਾ ਹੈ । ਲੋਕਤੰਤ੍ਰ ਦੀ ਤਵੀ, ਸਾਧਾਰਣ ਜੇਹੀ ਯੋਗਤਾ ਨੂੰ ਸੱਤਾ ਸੌਂਪਣ ਦੀ ਇਸ ਦੀ ਰੁਚੀ ਹੈ, ਅਤੇ ਇਸ ਤੋਂ ਬਚੇ ਰਹਿਣ ਦਾ ਇਸ ਤੋਂ ਛਕ ਹੋਰ ਕੋਈ ਰਸਤਾ ਨਹੀਂ ਕਿ ਪਦਵੀ ਨੂੰ ‘ਸਿਧੇ ਹੋਏ ਕੌਸਲ’ ਲਈ ਸੀਮਿਤ ਕਰ ਦਿਤਾ ਜਾਏ । ਗਿਣਤੀ ਆਪਣੇ ਆਪ ਵਿਚ ਸਿਆਣਪ ਪੈਦਾ ਨਹੀਂ ਕਰ ਸਕਦੀ, ਅਤ ਚੰਗੇ ਤੋਂ ਚੰਗੇ ਪਦਵੀ ਦੇ ਸਭੀਤ ਭੈੜੇ ਤੋਂ ਭੈੜੇ ਖੁਸ਼ਾਮਦੀਆਂ ਨੂੰ ਦੋ ਸਕਦੀ ਹੈ । ਆਮ ਜਨ-ਸਾਧਾਰਣ ਦੀ ਡਾਂਵਾ ਡੋਲ ਜੇਹੀ ਮਾਨਸਿਕ ਵ੍ਰਿਤੀ, ਉਨ੍ਹਾਂ ਨੂੰ ਨਿਰਾਸ਼ਾ ਵਿਚ ਪਾ ਸਕਦੀ ਹੈ ਜਿਨ੍ਹਾਂ ਨੂੰ ਇਸ ਬਾਰੇ ਅਨੁਭਵ ਹੁੰਦਾ ਹੈ, ਕਿਉਂ ਜੋ ਇਹ ਤਾਂ ਕੇਵਲ ਮਾਤ ਭਾਵਨਾਵਾਂ ਭਾਵਾ ਨਾਲ ਸੰਚਾਲਤ ਕੀਤੀ ਜਾਂਦੀ ਹੈ ਨਾ ਕਿ ਵਿਚਾਰ ਨਾਲ” ਲੋਕਤਾਤ੍ਰਿਕ ਰਾਜ ਸਰਕਾਰ, ਫੀਸ ਦੇ ਆਧਰ ਦੇ ਜੀਉਣ ਵਾਲੇ ਵਕਕਿਆਂ ਦਾ ਇਕ ਜਲੂਸ ਬਣ ਸਕਦੀ ਹੈ, ਅਤੇ ਸੁਯੋਗਤਾ ਵਾਲੇ ਆਦਮੀ, ਉਮੀਦਵਾਰਾਂ ਵਿਚ ਸਾਮਿਲ ਹੋਣਾ ਪਸੰਦ ਨਹੀਂ ਕਰਦੇ, ਜਿਥੇ ਕਿ ਉਨ੍ਹਾਂ ਬਾਰੇ ਅਨੁਮਾਨ ਤੇ ਉਨ੍ਹਾਂ ਦੀ ਕਦਰ ਕੀਮਤ ਉਨ੍ਹਾਂ ਦੇ ਨਿਕਸਟਾ ਰਾਹੀਂ ਪਾਈ ਜਾਣੀ ਹੁੰਦੀ ਹੈ । ਸਵੇਰੇ ਜਾਂ ਅਵੇਰੇ ਵਧੀਕ ਸੁਯੋਗ ਆਦਮੀ ਅਜੇਹੀ ਪ੍ਰਣਾਲੀ ਵਿਦ੍ਰੋਹ ਕਰ ਦੇਂਦੇ ਹਨ ਭਾਂਵੇਂ ਉਹ ਘਟ ਗਿਣਤੀ ਵਿਚ ਹੀ ਹੋਣ । “ਇਸ ਲਈ ਮੈਂ ਸਮਝਦਾ ਹਾਂ ਕਿ ਇਸੇ ਕਾਰਣ ਕਰਕੇ ਲੋਕਤੰਤਰ ਰਾਜ ਪ੍ਰਣਾਲੀਆਂ ਕੁਲੀਨ ਤਾਤ੍ਰਿਕ ਬਣ ਜਾਂਦੀਆਂ ਹਨ, ਅਤੇ ਅੰਤ ਨੂੰ ਜਾਕੇ ਰਾਜ ਤਾਕ;” ਲੋਕ ਤਾਂ ਦੁਰ ਵਿਵਸਥਾ’ ਨਾਲੋਂ ਅਨਿਆਚਾਰ ਨੂੰ ਵਿਸ਼ੇਸ਼ਤਾ ਦੇਂਦੇ ਹਨ । ਸੱਤਾ ਦੀ ਸਮਾਮਤਾ ਇਕ ਅਨਸਥਿਰ ਜੇਹੀ ਅਵਸਥਾ ਹੈ। ਕੁਦਰਤ ਵਲੋਂ ਮਨੁੱਖ ਅਸਮਾਨ ਹੁੰਦੇ ਹਨ; ਅਤੇ “ਜੇਹੜਾ ਕੋਈ ਅਸਮਾਨਾ ਵਿਚਕਾਰ ਸਮਾਨਤਾ ਲਭਦਾ ਹੈ ਉਹ ਇਕ ਨਿਗਰ- ਬਕਤਾ ਕੀਤੀ ਖੋਜ ਕਰਦਾ ਹੈ ।” ਲੋਕਤੰਤ੍ਰ ਨੇ ਅਜੇ ਇਹ ਸਮਸਿਆ ਹਲ ਕਰਨੀ ਹੈ ਕਿ ਕਿਸ ਤਰ੍ਹਾਂ ਮਨੁੱਖਾਂ ਦੀਆਂ ਚੰਗੀਆਂ ਤੋਂ ਚੰਗੀਆਂ ਸ਼ਕਤੀਆਂ ਨੂੰ ਸਿਧਾ ਲਿਆ ਜਾਏ ਜਦੋਂ ਕਿ ਸਾਰਿਆਂ ਨੂੰ ਸਮਾਨ ਤੌਰ ਤੇ, ਸਿਧੇ ਹੋਇਆਂ ਤੇ ਸੁਯੋਗਾਂ ਵਿਚੋਂ ਅਜੇਹਿਆਂ ਵੀ ਚੋਣ ਵੀ ਕਰਨ ਦਿਤੀ ਜਾਏ ਜਿਨ੍ਹਾਂ ਰਾਹੀਂ ਉਹ ਸਾਸਤ ਹੋਣਾ ਚਾਹੁੰਦੇ ਹੋਣ ।
ਕੌਣ ਜਾਣਦਾ ਹੈ ਕਿ ਆਧੁਨਿਕ ਰਾਜਨੀਤੀ ਦੀ ਇਸ ਚੂਲ ਰੂਪ ਸਮਸਿਆ ਬਾਰੇ ਸਪਾਈਨੋਜ਼ਾ ਨੇ ਵੀ ਪ੍ਰਕਾਸ਼ ਪਾਇਆ ਹੁੰਦਾ ਜੇਕਰ ਉਸ ਨੂੰ ਆਪਣੀ ਰਚਨਾਂ ਨੂੰ ਸੰਪੂਰਣ ਕਰਨ ਦਾ ਸਮਾਂ ਮਿਲ ਸਕਿਆ ਹੁੰਦਾ ? ਪਰ ਜਿਨਾਂ ਕੁਝ ਭਾਗ ਇਸ ਨਿਬੰਪ ਦਾ ਸਾਡੇ ਪਾਸ ਹੈ ਉਹ ਉਸ ਦੇ ਵਿਚਾਰ ਦੀ ਅਧੂਰੀ ਲਿਖਤ ਸੀ । ਲੋਕਤੰਤ੍ਰ ਬਾਰੇ ਅਧਿਆਇ ਲਿਖਦਿਆਂ ਲਿਖਦਿਆਂ ਹੀ ਉਹ ਚਲ ਬਸਿਆ :
VII. ਸਪਾਈਨੋਜ਼ਾ ਦਾ ਪ੍ਰਭਾਵ
”ਸਪਾਈਨੋਜ਼ਾ ਨੇ ਕੋਈ ਸੰਪਰਦਾਇ ਬਨਾਣ ਦਾ ਜਤਨ ਨਾ ਕੀਤਾ, ਤੇ ਨਾਂ ਹੀ ਕੋਈ ਸੰਸਥਾ ਬਣਾਈ”; ਤਾਂ ਵੀ ਉਸ ਤੋਂ ਪਿਛੋਂ ਵੀ ਸਾਰੀ ਫਿਲਾਸਫੀ ਉਸ ਦੇ ਵਿਚਾਰ ਨਾਲ ਸੰਜਰੀ ਹੋਈ ਹੈ। ਉਸ ਦੀ ਮੌਤ ਤੋਂ ਮਗਰਲੀ ਪੀੜੀ ਵਿਚ ਤਾਂ ਉਸ ਦਾ ਨਾਮ ਬੜੀ ਸ੍ਵਗ ਨਾਲ ਲਿਆ ਜਾਂਨਾ ਸੀ। ਹਾਯੂਮ ਤਕ ਨੇ ਵੀ ਉਸ ਦੀ “ਘ੍ਰਿਣਤ ਪਰਿਕਲਪਨਾ” ਦਾ ਜ਼ਿਕਰ ਕੀਤਾ ਸੀ । ਲੈਸਿੰਗ ਦੇ ਕਬਨ ਅਨੁਸਾਰ ‘”ਲੰਕ ਉਸ ਬਾਰੇ ਇਉਂ ਕਰਦੇ ਸਨ ਜਿਵੇਂ ਕਿ ਉਹ ਕੋਈ ਮੰਦਿਆ ਕੁੱਤਾ ਸੀ ।”
ਇਹ ਹੀ ਸੀ ਜਿਸ ਨੇ ਕਿ ਉਸ ਨੂੰ ਪ੍ਰਸਿੱਧੀ ਤੇ ਮੁੜ ਸਥਾਧਤ ਕੀਤਾ ਸੀ ਇਸ ਮਹਾਨ ਆਲੋਚਕ ਨੇ ‘ਜੈਕੋਬੀ ਨੂੰ 1780 ਵਿਚ ਆਪੋ ਵਿਚ ਦੀ ਗਲਬਾਤ ਵਿਚ ਇਹ ਕਹਿਕੇ ਅਰੰਭਤ ਕਰ ਦਿਤਾ ਕਿ ਉਹ ਆਪਣੇ ਸਾਰੇ ਪ੍ਰਢ ਜੀਵਨ ਵਿਚ ਸਪਾਈਨੇਜ਼ਾਂ ਦਾ ਅਨੁਆਈ ਰਿਹਾ ਸੀ ਅਤੇ ਫਿਰ ਇਸ ਤਰ੍ਹਾਂ ਪ੍ਰੋੜਤਾ ਕਰਦਿਆਂ ਹੋਇਆ ਕਿ “ਸਪਾਈਨੋਜ਼ਾ ਦੀ ਫਿਲਾਸਫ਼ੀ ਨੂੰ ਛਡਕੇ ਹੋਰ ਕੋਈ ਫਿਲਾਸਫ਼ੀ ਹੈ ਹੀ ਨਹੀਂ ।” ਸਪਾਈਨੇਜ਼ਾਂ ਲਈ ਉਸ ਦੇ ਮਿਆਰ ਨੇ ਉਸ ਦੀ ”ਮੰਸਜ- ਮੈਦੋਲੋਸਿਕ” ਦੀ ਮਿਤ੍ਰਤਾ ਨੂੰ ਪਕਾ ਕਰ ਦਿਤਾ, ਅਤੇ ਆਪਣੇ ਮਹਾਨ ਨਾਟਕ ”ਸਿਆਣਾ ਨਾਥਨ” ਵਿਚ ਉਸ ਨੇ ਇਕ ਸੱਚ ਅੰਦਰ ਉਹ ਸੰਕਲਪਨਾਂ ਉਡੇਲ ਦਿਤੀ, ਜੇਹੜੀ ਕਿ ਆਦਰਸ਼ ਯਹੂਦੀ ਦੀ ਉਸ ਦੇ ਪਾਸ ਜੀਉਂਦੇ ਨਿਆਪਾਰੀ ਤੇ ਨ੍ਰਿਤਕ ਫਿਲਾਸਫਰ ਤੋਂ ਪਹੁੰਚੀ ਸੀ। ਕੁਝ ਸਾਲਾਂ ਮਗਰੋਂ ”ਤਰਡਰ” ਦੀ ਸਪਾਈਨੋਜ਼ਾਂ ਦੀ ਵਿਚਾਰ ਪ੍ਰਣਾਲੀ ਬਾਰੇ ਇਕ ਇਕ ਰਚਨਾ ਨੇ ਉਦਾਰਵਾਦੀ ਧਰਮ ਸ਼ਾਸਤੀਆਂ ਦਾ ਬਿਆਨ ‘ਨੀਤੀ ਸਾਸਤ੍ਰ’ ਵਲ ਮੋੜ ਦਿਤਾ। ਇਸ ਵਿਚਾਰ- ਧਾਰਾ ਦੇ ਨੇਤਾ ”ਸੀਲਰ ਮੇਕਰ ਦੇ ਪਵਿਤ੍ਰ ਅਤੇ ਛੇਕੇ ਹੋਏ ਸਪਾਈਨੇਜ਼ਾਂ” ਬਾਰੇ ਲਿਖਿਆ ਜਦੋਂ ਕਿ ਕੈਥਲਕ ਕਵੀ-ਨਾਵਲਿਸਟ ਨੇ ਉਸ ਨੂੰ “ਰਬੀ ਮਤਵਾਲਾ ਮਨੁੱਖ” ਕਿਹਾ।
ਇਸੇ ਸਮੇਂ ਵਿਚਕਾਰ ਜੈਕੋਬੀ ਨੇ, ਗੋਇਤੇ ਦਾ ਧਿਆਨ ਸਪਾਈਨੇਜ਼ਾ ਵਲ ਕਰਾ ਦਿੱਤਾ ਸੀ, ਉਹ ਸਾਨੂੰ ਦਸਦਾ ਹੈ ਕਿ ਇਸ ਮਹਾਨ ਕਵੀ ਦੇ ਵਿਚਾਰਾਂ ਵਿਚ ਨੀਤੀ ਸ਼ਾਸਤ ਦੇ ਪਹਿਲੇ ਪਠਨ ਨਾਲ ਹੀ ਤਬਦੀਲੀ ਆ ਗਈ ਹੈ । ਇਹ ਸਗਵੇਂ ਤੌਰ ਤੇ ਇਹੋ ਹੀ ਫ਼ਿਲਾਸਫ਼ੀ ਸੀ ਜਿਸ ਲਈ ਕਿ ਉਸ ਦੀ ਗੰਭੀਰ ਆਤਮਾ ਤਰਸਦੀ ਸੀ, ਇਸ ਤੋਂ ਮਗਰੋਂ ਇਹ ਉਸ ਦੀ ਗਦ ਤੇ ਪਦ ਰਚਨਾ ਵਿਚ ਪਸਰ ਗਈ । ਇਥੋਂ ਹੀ ਉਸ ਨੂੰ ਇਹ ਸੰਥਾ ਲਭੀ ਕਿ ਸਾਨੂੰ ਜ਼ਰੂਰੀ ਤੌਰ ਤੇ ਉਨ੍ਹਾ ਸੀਮਾਵਾਂ ਨੂੰ ਪ੍ਰਧਾਨ ਕਰਨਾ ਚਾਹੀਦਾ ਹੈ, ਜੇਹੜੀਆਂ ਕਿ ਕੁਦਰਤ ਸਾਡੇ ਉਤੇ ਲਾਂਦੀ ਹੈ, ਅਤੇ ਇਹ ਗਲ ਵੀ ਭਾਗ ਰੂਪ ਵਿਚ ਸਪਾਈਨੋਜ਼ਾ ਦੀ ਸ਼ਾਂਤ ਵਾਯੂ ਵਿਚ ਸਾਹ ਲੈਣ ਕਰਕੇ ਹੀ ਸੀ ਕਿ ਉਹ ਆਪਣੀਆਂ ਦੋ ਰਚਨਾਵਾਂ ਗੋਵਜ਼ ਤੇ ਵਰਕਰ ਦੇ ਬੇਲਗਾਮ ਰੋਮਾਂਸਵਾਦ ਤੋਂ ਆਪਣੇ ਪਿਛਲੇਰੇ ਜੀਵਨ ਦੀ ਦਿਰ ਪ੍ਰਤਿਸ਼ਠਤ ਅਡੋਲਤਾ ਤੀਕ ਉਠ ਗਿਆ।
ਸਪਾਈਨੋਜਾ ਤੇ ਕਾਂਤ ਦੀ ਗਿਆਨ ਮੀਮਾਸਾਂ ਨੂੰ ਜੋੜ ਲੈਣ ਨਾਲ ਹੀ ਫਿਸ਼ਤੇ, ਸ਼ੈਲਿੰਗ ਤੇ ਰੀਗਲ ਆਪਣੇ ਭਾਂਤ ਭਾਂਤ ਦੇ ਈਸ਼ਵਰ ‘ਪਰਿਵਪੁਰਨੇਵਾਦ’ ਤੇ ਪਹੁੰਚੇ ਸਨ ਇਹ “ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਜਤਨ” ਤੋਂ ਹੀ ਪ੍ਰੇਰਨਾ ਲੈਣ ਨਾਲ, ਫਿਕਤੇ ਦੀ ਰਚਨਾ “ਇਚ” ਸਾਪਨਹਾਰ ਦੀ “ਜੀਵਨ ਦੀ ਇਛਾ” ਨਿਤਸੇਕੀ “ਮਭਾ ਲਈ ਇਛਾ’ ਤੇ ਬਰਗਸਨ ਦੀ “ਜੀਵਨ ਸ਼ਕਤੀ” ਨੇ ਜਨਮ ਲਿਆ ਸੀ । ਹੀਗਲ ਨੇ ਇਹ ਆਪੱਤੀ ਉਠਾਈ ਸੀ ਕਿ ਸ਼ਪਾਈਨੇਜ਼ਾ ਪ੍ਰਣਾਲੀ ਬਹੁਤ ਹੀ ਨਿਰਜਿੰਦ ਤੇ ਕਠੋਰ ਸੀ, ਉਹ ਇਸ ਦੇ ਬਿਜਲਈ ਅੰਸ਼ ਨੂੰ ਭੁਲਾਈ ਜਾ ਰਿਹਾ ਅਤੇ ਕੇਵਲ ਕਾਨੂੰਨ ਦੇ ਰੂਪ ਵਿਚ ਉਸ ਦੀ ਈਸ਼ਵਰ ਬਾਰੇ ਭਵਯ ਸੰਕਲਪਨਾ ਨੂੰ ਯਾਦ ਕਰਾ ਰਿਹਾ ਸੀ, ਤੇ ਜਿਸ ਨੂੰ ਉਸ ਨੇ ਆਪਣੇ “ਨਿਰਪਖ ਤਰਕ” ਲਈ ਅਪਣਾ ਲਿਆ । ਪਰ ਇਸ ਗਲੋਂ ਉਹ ਕਾਫੀ ਦਿਆਨਤਦਾਰ ਸੀ ਜਦੋਂ ਉਸ ਨੇ ਕਿਹਾ “ਇਕ ਫ਼ਿਲਾਸਫ਼ਰ ਹੋਣ ਲਈ ਕਿਸੇ ਆਦਮੀ ਨੂੰ ਜ਼ਰੂਰੀ ਤੌਰ ਤੇ ਪਹਿਲਾਂ ਇਕ ਸਪਾਈਨੋਜ਼ਾਵਾਦੀ ਹੋਣ ਦੀ ਲੋੜ ਹੈ।” *ਇੰਗਲੈਂਡ ਵਿਚ ਸਪਾਈਨੋਜ਼ਾ ਦਾ ਪ੍ਰਭਾਵ ਕ੍ਰਾਂਤੀ ਦੀ ਲਹਿਰ ਦੇ ਪ੍ਰਵਾਹ ਦੇ ਉਪਰ ਵਾਰ ਉਠ ਖਲੋਤਾ ਅਤੇ ਕਾਲਰਿਜ ਤੇ ਵਰਡਜ਼ਵਰਥ ਵਰਗੇ ਨਵਯੁਵਕ ਕ੍ਰਾਂਤੀਕਾਰਕ ਸਪੇਊਪਰ ਬਾਰੇ ਉਸੇ ਉਤਸ਼ਾਹ ਨਾਲ ਗਲਬਾਤ ਕਰਦੇ ਸਨ ਜਿਸਨੇ ਕਿ “ਵਾਈਨਰੌਦ” ਦੇ ਦਿਨਾਂ ਵਿਚ ਰੂਸੀ ਬੰਧਿਕ ਵਿਅਕਤੀਆਂ ਦੇ ਵਾਰਤਾਲਾਪ ਨੂੰ ਸਵਰਤੀ ਦਿੱਤੀ ਸੀ । ਕਾਲਰਿਜ ਆਪਣੇ ਪ੍ਰਾਹੁਣਿਆਂ ਨੂੰ ਸਪਾਈਨੋਜਾਵਾਦੀ ਭਾਂਤ ਦੀ ਗਲਬਾਤ ਨਾਲ ਤ੍ਰਿਪਤਾਂਦਾ ਸੀ । ਅਤੇ ਵਰਡਜ਼ਵਰਥ ਨੇ ਥੋੜ੍ਹਾ ਜੇਹਾ ਇਸ ਫਿਲਾਸਫ਼ਰ ਦੇ ਵਿਚਾਰ ਨੂੰ ਹੀ ਕਲਮਬੰਦ ਕਰ ਦਿਤਾ ਸੀ ਇਨ੍ਹਾਂ ਸਤਰਾਂ ਵਿਚ :
ਜਿਸ ਦਾ ਨਿਵਾਸ ਹੁੰਦਾ ਹੈ ਸਥਾਨ ਕੋਈ ਚੀਜ਼ ਡੁੱਬਦਿਆਂਸੂਰਜ ਦੇ ਪ੍ਰਕਾਸ਼ ਵਿਚ, ਅਤੇ ਸਾਗਰ ਦੇ ਆਲੇ ਦੁਆਲੇ ਅਤੇ ਜਿਉਂਦੀ ਹਵਾ ਵਿਚ, ਅਤੇ ਨੀਲੇ ਅਕਾਸ਼ ਅਤੇ ਮਨੁੱਖ ਦੇ ਮਨ ਵਿਚ, ਕੋਈ ਇਕ ਗਤੀ ਅਤੇ ਜੋਤ ਜਿਹੜੀ ਸਕਦੀ ਹੈ, ਸਾਰੀਆਂ ਸੋਚਣ ਵਾਲੀਆਂ ਵਸਤਾਂ ਨੂੰ, ਸਾਰੇ ਵਿਚਾਰ ਦੇ ਸਾਰੇ ਪਦਾਰਥਾਂ ਨੂੰ, ਅਤੇ ਤੁਰੀ ਜਾਂਦੀ ਹੈ ਸਾਰੀਆਂ ਚੀਜ਼ਾਂ ਵਸਤਾਂ ਵਿਚੋਂ ਦੀ ।
ਸ਼ੈਲੇ ਨੇ ‘ਮਲਕਾ ਮਾਥ’ ਲਈ ਲਿਖੇ ਮੌਲਿਕ ਨੋਟਾਂ ਵਿਚ ‘ਧਰਮ ਅਤੇ ਰਾਜ’ ਬਾਰੇ ਨਿਬੰਧ ਦਾ ਪ੍ਰਮਾਣ ਦਿੱਤਾ, ਤੇ ਇਸ ਦਾ ਅਨੁਵਾਦ ਕਰਨਾ ਅਰੰਭਿਆ ਸੀ ਤੇ ਜਿਸ ਦੇ ਲਈ ਬਾਇਰਨ ਨੇ ਇਕ ਪ੍ਰਸਤਾਵਨਾ ਦਾ ਬਚਨ ਕੀਤਾ ਸੀ। ਇਸ ਹੱਥ ਲਿਖਤ ਦਾ ਇਕ ਭਾਗ ਸੀ. ਐਸ. ਮਿਦਲਸਤਨ ਦੇ ਹੱਥ ਆਇਆ ਤੇ ਉਸ ਨੇ ਇਸ ਨੂੰ ਸ਼ੈਲੇ ਦੀ ਰਚਨਾ ਸਮਝਿਆ । ਅਤੇ ਇਸ ਨੂੰ “ਸਕੂਲ ਦੇ ਮੰਡਲ ਦਾ ਚਿੰਤਨ” ਕਰਕੇ ਕਿਹਾ ਸੀ. ਸਾਰੇ ਦਾ ਸਾਰਾ ਪ੍ਰਕਾਸ਼ਤ ਕਰਨ ਲਈ ਬਹੁਤ ਹੀ ਭੱਦਾ । ਕਿਸੇ ਇਕ ਪਿਛਲੇਰੇ ਤੇ ਵਧੀਕ ਨਰਮ ਯੁਗ ਵਿਚ ਜਾਰਜ ਇਲੀਅਟ ਨੇ ਨੀਤੀ ਸ਼ਾਸਤ੍ਰ ਦਾ ਅਨੁਵਾਦ ਕੀਤਾ, ਭਾਵੇਂ ਉਸ ਨੇ ਇਸ ਨੂੰ ਕਦੀ ਪ੍ਰਕਾਸ਼ਤ ਨ ਕੀਤਾ। ਅਤੇ ਕਿਸੇ ਆਦਮੀ ਨੂੰ ਸੰਦੇਹ ਹੋ ਸਕਦਾ ਹੈ, ਕਿ ਸਪੈਂਸਰ ਦੀ ‘ਅਗੋਚਰ ਬਾਰੇ ਸੰਕਲਪਨਾ, ਕਿਸੇ ਹੱਦ ਤਕ ਸਪਾਈਨੋਜ਼ਾ ਦੀ ਦੇਣਦਾਰ ਹੈ, ਤੇ ਇਹ ਉਸ ਦੀ (ਸਪੈਸਰ) ਇਸ ਉਪਨਿਆਸਕਾਰ (ਇਲੀਅਟ) ਨਾਲ ਗੁੜਤਾ ਰਾਹੀਂ । ਬੈਲਫੋਰਟ ਬੈਕਸ ਕਹਿੰਦਾ ਹੈ, “ਅਜੋਕੇ ਸਮੇਂ ਦੇ ਅਜੇਹੇ ਪ੍ਰਤਿਸ਼ਠਤ ਵਿਅਕਤੀਆਂ ਦੀ ਥੁੜ੍ਹ ਨਹੀਂ, ਜੇਹੜੇ ਸਪਸ਼ਟ ਕਹਿੰਦੇ ਹਨ, ਕਿ ਸਪਾਈਨੋਜ਼ਾ ਅੰਦਰ, ਆਧੁਨਿਕ ਵਿਗਿਆਨ, ਭਰਪੂਰ ਮਾਤ੍ਰਾ ਵਿਚ ਵਿਦਮਾਨ ਹੈ।”
ਸ਼ਾਇਦ ਏਨੇ ਸਾਰੇ ਲੋਕ ਸਪਾਈਨੋਜ਼ਾ ਰਾਹੀਂ ਇਸ ਲਈ ਪ੍ਰਭਾਵਤ ਹੋਏ, ਕਿਉਂ ਜੋ ਉਹ ਏਨੀਆਂ ਸਾਰੀਆਂ ਵਿਆਖਿਆਵਾਂ ਦੀ ਗੁੰਜਾਇਸ਼ ਦੇਂਦਾ, ਅਤੇ ਹਰੇਕ ਪਾਠਕ ਨੂੰ ਇਸ ਤੋਂ ਨਵਾਂ ਧਨ ਮਿਲ ਜਾਂਦਾ ਹੈ। ਸਾਰੇ ਗੰਭੀਰ ਕਥਨ, ਵਿਭਿੰਨ ਮਨਾ ਲਈ ਭਿੰਨ ਭਿੰਨ ਪਖ ਰਖਦੇ ਹਨ। ਕੋਈ ਆਦਮੀ ਸਪਾਈਨੇਜ਼ਾ ਬਾਰੇ ਉਹੋ ਕੁਝ ਸੰਸਥਾ-ਵਾਦੀਆਂ ਨੇ ਸਿਆਣਪ ਬਾਰੇ ਕਿਹਾ ਸੀ ਪੂਰਨ ਤੌਰ ਤੇ ਪਤਾ ਨਹੀ ਸੀ, ਤੇ ਨਾ ਹੀ ਛੇਕੜਲਾ ਕਹਿ ਸਕਦਾ ਹੈ ਜੋ ਕੁਝ “ਸਭ ਤੋਂ ਪਹਿਲੇ ਮਨੁੱਖ ਨੂੰ ਕਿ ਚਰਚ- ਇਸ ਬਾਰੇ ਮਨੁੱਖ ਪਤਾ ਕਰ ਸਕੇਗਾ । ਕਿਉਂ ਜੋ ਇਸ ਦੇ ਵਿਚਾਰ ਸਮੁੰਦਰ ਨਾਲੋਂ ਵਧੀਕ ਕੁਝ, ਅਤੇ ਇਸ ਦੀਆਂ ਸਲਾਹਵਾਂ ਤੇ ਮੰਤ੍ਰ ਮਹਾਨ ਸਾਗਰ ਨਾਨੀ ਵਧੀਕ ਗੰਭੀਰ ਹਨ।” ਸਪਾਈਨੋਜ਼ਾ ਦੀ ਮ੍ਰਿਤੂ ਦੀ ਦੂਜੀ ਸਦੀ ਦੀ ਬਰਸੀ ਸਮੇਂ ‘ਹੇਗ’ ਸਥਾਨ ਉਤੇ ਉਸ ਦਾ ਇੜ ਬੁੱਤ ਸਥਾਪਤ ਕਰਨ ਲਈ ਚੰਦੇ ਇਕੱਠੇ ਕੀਤੇ ਗਏ ਸਨ। ਇਹ ਸੁਸਿਖਯਤ ਸੰਸਾਰ ਦੀ ਹਰੇਕ ਨੁਕਰ ਤੋਂ ਆਏ ਸਨ, ਕਦੀ ਕੋਈ ਯਾਦਗਾਰ ਪਿਆਰ ਦੇ ਏਨੇ ਵਿਸ਼ਾਲ ਉਚੇ ਥੜੇ ਉਤੇ ਖੜੀ ਨਹੀਂ ਸੀ ਹੋਈ। 1882 ਫਿਚ ਪੜਦਾ ਉਠਾਏ ਜਾਣ ਦੀ ਰਸਮ ਸਮੇਂ ਅਰਨੈਸਟ ਹੈਨਾਨ ਨੇ ਆਪਣਾ ਭਾਸ਼ਨ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ ਸੀ ਜਿਨ੍ਹਾਂ ਨਾਲ ਸਾਡੇ ਇਸ ਅਧਿਆਇ ਨੂੰ ਵੀ ਢੁਕਦੇ ਢੰਗ ਨਾਲ ਸਮਾਪਤ ਕੀਤਾ ਜਾ ਸਕਦਾ ਹੈ : ‘ ਸਾਪ ਹੋਵੇ ਉਸ ਨੂੰ ਜੇਹੜਾ ਲੰਘਦੇ ਜਾਂਦਿਆਂ ਇਸ ਸੁਸ਼ੀਲ ਤੇ ਵਿਚਾਰਸ਼ੀਲ ਸਿਰ ਉਤੇ ਕੋਈ ਨਿਗਦਰੀ ਭਰਿਆ ਸ਼ਬਦ ਸੁਟ ਦੇਵੇ । ਉਹ ਦੰਡਤ ਕੀਤਾ ਜਾਏਗਾ, ਜਿਵੇਂ ਕਿ ਸਾਰੇ ਗੰਵਾਰ ਦੰਡਤ ਕੀਤੇ ਜਾਂਦੇ ਹਨ, ਆਪਣੇ ਹੀ ਗੰਵਾਰ- ਪਨ ਨਾਲ ਤੇ ਉਸ ਚੀਜ਼ ਦੀ ਸੰਕਲਪਨਾ ਕਰਨ ਦੀ ਆਪਣੀ ਅਸਮਥਾ ਨਾਲ ਜੇਹੜੀ ਕਿ ਰੱਬੀ ਹੈ। ਇਹ ਮਨੁੱਖ ਪਥਰ ਦੀ ਆਪਨੀ ਪੀਚਕਾ ਤੋਂ ਸਾਰੇ ਮਨੁੱਖਾਂ ਪ੍ਰਤੀ ਬਖਸ਼ਿਸ ਦੇ ਉਸ ਮਾਰਗ ਵਲ ਸੰਕੇਤ ਕਰਦਾ ਰਹੇਗਾ ਜੇਹੜਾ ਕਿ ਉਸ ਨੇ ਲਭਿਆ ਸੀ, ਅਤੇ ਅਜ ਤੋਂ ਯੁਗਾਂ ਪ੍ਰਯੰਤ, ਸੰਸਕ੍ਰਿਤ ਯਾਤਰੂ ਇਸ ਸਥਾਨ ਪਾਸੋਂ ਲੰਘਦਾ ਹੋਇਆ. ਆਪਣੇ ਹਿਰਦੇ ਅੰਦਰ ਰਹੇਗਾ । ਪ੍ਰਮਾਤਮਾਂ ਬਾਰੇ ਵਧ ਤੋਂ ਵਧ ਸਤਰੂਪ ਝਾਉਲਾਲਾ ਜਿਸ ਨੂੰ ਪ੍ਰਾਪਤ ਹੋਇਆ ਉਹ ਸ਼ਾਇਦ ਇਥੇ ਆਣ ਪਧਾਰਿਆ ।'”
ਪੰਜਵਾਂ ਅਧਿਆਇ
ਵਾਲਟੇਅਰ ਅਤੇ ਫ੍ਰਾਂਸੀਸੀ ਪ੍ਰਬੁਧਤਾ
- ਪੈਰਿਸ (Oedipe)
1742 ਵਿਚ, ਪੈਰਿਸ ਅੰਦਰ ਵਾਲਤੇਅਰ, ਆਪਣੇ ਨਾਟਕ ਮੈਰੋਪ ਦੀ ਰੀਹਰਸਲ ਸਮੇਂ ਮਲੀਦਯੂਮੀਜ਼ਨਿਲ (Mlle-Dumesinail) ਨੂੰ ਦੁਖਾਂਖਤ ਉਚਾਈਆਂ ਤੀਕ ਉਚ ਜਾਣ ਲਈ ਸਿਖਲਾਈ ਦੇ ਰਿਹਾ ਸੀ। ਉਸ ਨੇ ਔਕੜ ਪ੍ਰਗਟ ਕੀਤੀ ਕਿ ਜੇਹੋ ਜੇਹੇ ਆਵੇਗ ਦੀ ਉਹ ਮੰਗ ਕਰਦਾ ਸੀ ਉਸ ਦਾ ਦਿਖਾਵਾ ਕਰਨ ਲਈ ਤਾਂ ਉਸ ਨੂੰ ਆਪਣੇ ਅੰਦਰ ਭੂਤਨੇ ਨੂੰ ਹੀ ਥਾਂ ਦੇਣੀ ਪਵੇਗੀ। ਵਾਲਤੇਅਰ ਨੇ ਉੱਤਰ ਦਿਤਾ ‘’ਹਾਂ ਗੱਲ ਤਾਂ ਬਿਲਕਲ ਇਵੇਂ ਹੈ। ਕਿਸੇ ਵੀ ਕਲਾ ਵਿਚ ਸਫਲ ਹੋਣ ਲਈ ਤੁਹਾਨੂੰ ਆਪਣੇ ਅੰਦਰਲੇ ਫੂਤਨੇ ਨੂੰ ਥਾਂ ਦੇਣੀ ਪੈਂਦੀ ਹੈ।” ਉਸ ਦੇ ਆਲੋਚਕ ਤੇ ਵੱਰੀ ਵੀ ਇਹ ਮੰਨਦੇ ਸਨ, ਕਿ ਉਹ ਆਪ ਇਸ ਲੋੜ ਨੂੰ ਪੂਰੀ ਤਰ੍ਹਾਂ ਪੂਰੀ ਕਰਦਾ ਸੀ । ਸੰਤ ਬੂਵੀ ਨੇ ਕਿਹਾ ਸੀ, ”ਉਸ ਨੇ ਆਪਣੇ ਸਰੀਰ ਵਿਚ ਇਕ ਭੂਤਨਾ ਰਖਿਆ ਹੋਇਆ ਸੀ; ਅਤੇ ‘ਦੀ ਮੰਸਤਰੇ’ (De Maistre) ਉਸ ਨੂੰ ਇਕ ਅਜੇਹਾ ਮਨੁੱਖ ਕਰਕੇ ਪ੍ਰਗਟ ਕਰਦਾ ਸੀ, ”ਜਿਸ ਦੇ ਹਥ ਵਿਚ ਨਰਕ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਦੇ ਰਖੀਆਂ ਸਨ ।”
ਭੱਦਾ, ਕਰੂਪ, ਅਭਿਆਸੀ, ਚੰਜਲ, ਅਸ਼ਲੀਲ, ਸੰਕੋਚਹੀਨ, ਤੇ ਕਦੀ ਕਦੀ ਗੈਰ- ਦਿਆਨਤਦਾਰ ਵੀ-ਵਾਲਟੇਅਰ ਆਪਣੇ ਸਮੇਂ ਤੇ ਸਥਾਨ ਸਾਰੇ ਦੇਸ਼ਾਂ ਸਹਿਤ ਇਕ ਵਿਅਕਤੀ ਸੀ, ਤੇ ਸ਼ਾਇਦ ਕਿਸੇ ਵੀ ਇਕ ਦੋਸ਼ ਤੋਂ ਖਾਲੀ ਨਹੀਂ ਸੀ । ਅਤੇ ਫਿਰ ਇਹੋ ਵਾਲਤੇਅਰ, ਅਨਥਕ ਤੌਰ ਤੇ ਕ੍ਰਿਪਾਲੂ, ਉਦਾਰ ਦਿਲ, ਆਪਣੀ ਸ਼ਕਤੀ ਤੇ ਬਟੂਏ ਨੂੰ ਖੁਲ੍ਹੇ ਦਿਲ ਖਰਚ ਕਰ ਦੇਣ ਵਾਲਮ ਮਿੱਤਰਾਂ ਦੀ ਸਹਾਇਤਾ ਕਰਨ ਨਮਿਤ ਉਨ੍ਹਾਂ ਹੀ ਕਸ਼ਟ ਉਠਾਣ ਵਾਲਾ ਜਿਨਾ ਕਿ ਵੈਰੀਆਂ ਨੂੰ ਕੁਚਲਣ ਨਮਿਤ, ਆਪਣੀ ਕਲਮ ਦੀ ਇਕ ਝਰੀਠ ਨਾਲ ਮਾਰ ਦੇਣ ਦੇ ਸਮਹਥ ਪਰ ਫਿਰ ਸਮਝੌਤੇ ਲਈ ਪਹਿਲ ਕੀਤੇ ਜਾਣ ਤੇ ਸਸਤਹੀਨ ਹੋ ਜਾਣ ਵਾਲਾ ਸਿਧ ਹੁੰਦਾ ਹੈ । ਮਨੁੱਖ ਵੀ ਕਿੰਨਾ ਬਰਸਪਰ ਵਿਰੋਧੀ ਹੁੰਦਾ ਹੈ ।
ਪਰ ਇਹ ਸਾਰੇ ਗੁਣ ਕੀ ਚੰਗੇ ਅਤੇ ਕੀ ਮੰਦੇ ਗੌਣ ਰੂਪ ਸਨ, ਤੇ ਵਾਲਤੇਅਰ ਦਾ ਕੋਈ ਸਾਰ ਅੰਸ਼ ਨਹੀਂ ਸਨ, ਉਸ ਦੇ ਅੰਦਰ ਅਚੰਭੇ ਵਿਚ ਪਾ ਦੇਣ ਵਾਲੀ ਤੇ ਬੁਨਿਆਦੀ ਚੀਜ਼, ਉਸ ਦੀ ਮਨ-ਬੁੱਧੀ ਦੀ ਅਮੁਕ ਉਰਵਰਤਾ, ਤੇ ਉਜਲਤਾਈ ਸੀ । ਉਸ ਦੀਆਂ ਰਚਨਾਵਾਂ ਦੀਆਂ ਨੜਿਨਵੇ ਜਿਲਦਾਂ ਭਰੀਆਂ ਹੋਈਆਂ ਹਨ, ਜਿਨ੍ਹਾਂ ਦਾ ਹਰੇਕ ਸਫਾ ਚਮਕੀਲਾ ਤੇ ਫਲਦਾਇਕ ਹੈ, ਭਾਂਵੇ ਇਨ੍ਹਾਂ ਦੀ ਲੜੀ ਵਿਸ਼ੇ ਤੋਂ ਵਿਸ਼ੇ ਤੀਕ ਸੰਸਾਰ ਦੇ ਆਰ ਪਾਰ ਐਉਂ ਫੁਟਕਲ ਤੌਰ ਤੇ, ਤੋ ਬਹਾਦਰੀ ਨਾਲ ਚਲਦੀ ਹੈ ਜਿਵੇਂ ਕਿ ਕਿਸੇ ਵਿਸ਼ਵ-ਕੰਸ਼ ਅੰਦਰ, “ਮੇਰਾ ਕਸਬ ਹੈ, ਜੋ ਸੋਚਣਾ ਸੋ ਕਹਿਣਾ”, ਅਤੇ ਜੋ ਕੁਝ ਉਹ ਸੋਚਦਾ ਉਹ ਕਹਿਣ ਯੋਗ ਹੁੰਦਾ ਸੀ, ਜਿਵੇਂ ਕਿ ਜੋ ਕੁਝ ਵੀ ਉਹ ਕਹਿੰਦਾ ਸੀ ਉਹ ਅਦੁਤੀ ਤੌਰ ਤੇ ਕਿਹਾ ਜਾਂਦਾ ਸੀ । ਜੇਕਰ ਹੁਣ ਅਸੀਂ ਉਸ ਨੂੰ ਨਹੀਂ ਪੜ੍ਹਦੇ (ਭਾਵੇਂ ਅਨਾਤਲ ਫਰਾਂਸ ਵਰਗੇ ਵਿਅਕਤੀ ਉਸ ਦੇ ਪੰਨਿਆ ਨੂੰ ਵਾਚਦੇ ਰਹਿਣ ਨਾਲ ਹੀ ਬਣੇ ਹਨ, ਤੇ ਸਮੇਤ ਆਪਣੀ ਸੁਖਮਤਾ ਤੇ ਸਿਆਣਪ ਦੇ) ਇਹ ਇਸ ਕਰਕੇ ਕਿ ਜਿਹੜੇ ਧਰਮ ਸ਼ਾਸਤ੍ਰੀ ਸੰਗ੍ਰਾਮ ਉਸ ਨੇ ਸਾਡੇ ਲਈ ਲੜੇ ਉਹ ਹੁਣ ਸਾਨੂੰ ਦੋਨੋਂ ਨਿਕਟ ਤੌਰ ਤੇ ਦਿਲਚਸਪੀ ਨਹੀਂ ਦੇਂਦੇ, ਅਸੀਂ ਹੁਣ ਸ਼ਾਇਦ ਹੋਰ ਦੂਸਰੀਆਂ ਰਣ ਭੂਮੀਆਂ, ਵੱਲ ਚਲੇ ਗਏ, ਤੇ ਇਸ ਜੀਵਨ ਦੇ ਅਰਥ ਸ਼ਾਸਤ੍ਰੀ ਨਾਲ ਵਧੇਰੇ ਲੀਨ ਹੋ ਗਏ ਹਾਂ, ਮੁਕਾਬਲੇ ਅਗਲੇ ਸੰਸਾਰ ਦੇ ਭੂਗੋਲ ਨਾਲੋਂ, ਚਰਚ ਸੰਸਥਾਵਾਦ ਤੇ ਵਹਿਮ ਭਰਮ ਉਤੇ ਪਾਈ ਵਾਲਤੋਅਰ ਦੀ ਜਿਤ ਦੀ ਸੰਪੂਰਣਤਾ ਨੇ ਹੀ ਇਨ੍ਹਾਂ ਮਸਲਿਆਂ ਨੂੰ ਮ੍ਰਿਤਕ ਬਣਾ ਦਿਤਾ ਹੈ, ਜੇਹੜੇ ਕਿ ਉਸਨੇ ਜੀਉਂਦੇ ਦੇਖੋ ਸਨ । ਉਸ ਦੀ ਬਹੁਤ ਸਾਰੀ ਪ੍ਰਸਿੱਧੀ ਉਸ ਦੇ ਬੇਮਿਸਾਲ ਵਾਰਤਾਲਾਪ ਤੋਂ ਵੀ ਪੈਦਾ ਹੋਈ ਸੀ, ਪਰ ਲਿਖੇ ਸ਼ਬਦ ਬਾਕੀ ਰਹਿੰਦੇ ਹਨ ਜਦੋਂ ਕਿ ਬੋਲੇ ਹੋਏ ਉਡਾਰੀ ਲਾ ਜਾਂਦੇ ਹਨ, ਜਿਵੇਂ ਕਿ ਬਾਕੀ ਦਿਆਂ ਸਮੇਤ ਵਾਲਟੇਅਰ ਦੇ ਖੰਭਾਂ ਵਾਲੇ ਸ਼ਬਦ । ਜੋ ਕੁਝ ਸਾਡੇ ਪਾਸ ਰਹਿ ਗਿਆ ਹੈ, ਉਹ ਬਹੁਤ ਸਾਰਾ ਵਾਲਟੋਅਰ ਦਾ ਮਾਸ ਦਾ ਸ਼ਰੀਰ ਹੈ ਤੇ ਬਹੁਤ ਘਟ ਉਸਦੀ ਆਤਮਾ ਦੀ ਦੈਵੀ ਭਾਹ । ਪਰ ਸਮੇਂ ਦੇ ਸ਼ੀਸ਼ੇ ਵਿਚੋਂ ਦੀ ਧੁੰਦਲੇ ਤੋਰ ਤੇ ਜਿਵੇਂ ਕਿ ਅਸੀ ਉਸ ਨੂੰ ਦੇਖਦੇ ਹਾਂ ਤਾਂ ਵੀ ਕੋਹੋ ਜੇਹੀ ਇਕ ਆਤਮਾ-“ਅਜੇਹੀ ਨਿਰੋਲ ਬੁੱਧੀ ਸ਼ਕਤੀ, ਜੇਹੜੀ ਕਿ ਗੁੱਸੇ ਨੂੰ ਮੰਜ ਵਿਚ ਤੇ ਅਗਨੀ ਨੂੰ ਪ੍ਰਕਾਸ਼ ਵਿਚ ਬਦਲ ਦੇਂਦੀ ਹੈ”, ਹਵਾ ਤੇ ਸੋਹਲੇ ਵਰਗ ਇਕ ਜੀਵ ਜੇਹੜਾ ਕਿ ਵਧ ਤੋਂ ਵਧ ਬਲ ਪੈਣ ਵਾਲਾ ਕਦੀ ਜੀਵਿਆ ਹੈ, ਵਧੇਰੇ ਅਰਸ਼ੀ ਤੇ ਵਧੀਕ ਝਰਨਾਟਵੇਂ ਪ੍ਰਮਾਣੂਆਂ ਦਾ ਬਣਿਆ ਹੋਇਆ, ਮੁਕਾਬਲੇ ਦੂਸਰੇ ਮਨੁੱਖਾਂ ਨਾਲੋਂ, ਕੋਈ ਹੋਰ ਅਜੇਹਾ ਹੈ ਨਹੀਂ ਜਿਸ ਦਾ ਮਾਨਸਿਕ ਯੰਤਰ ਵਧੀਕ ਕਮਲ ਹੋਵੇ, ਤੇ ਨ ਹੀ ਜਿਸ ਦਾ ਸਮਤੋਲ ਇਕੋ ਸਮੇਂ ਵਧੀਕ ਅਗੇ ਪਿਛੇ ਹੋਣ ਵਾਲਾ ਤੇ ਵਧੀਕ ਪੂਰਾ-ਸੂਰਾ ਹੋਵੇ ।” ਕੀ ਸਾਰੇ ਇਤਿਹਾਸ ਵਿਚ ਉਹ ਸ਼ਾਇਦ ਸਭ ਤੇ ਮਹਾਨ ਬੌਧਿਕ ਸ਼ਕਤੀ ਸੀ ?
ਨਿਸ਼ਚਿਤ ਤੌਰ ਤੇ ਆਪਣੇ ਸਮੇਂ ਦੇ ਕਿਸੇ ਵੀ ਹੋਰ ਮਨੁਖ ਨਾਲੋਂ ਉਸ ਨੇ ਵਧੀਕ ਮਿਹਨਤ ਕੀਤੀ, ਤੇ ਵਧੀਕ ਕੁਝ ਨੇਪਰੇ ਚਾੜ੍ਹਿਆ। ਉਹ ਕਹਿੰਦਾ ਸੀ, “ਕਿਸੇ ਆਹਰ ਵਿਚ ਰੁਝੇ ਨਾ ਹੋਣਾ ਤੇ ਜੀਉ ਦੇ ਨਾ ਹੋਣਾ”, ਇਕੋ ਅਰਥ ਰਖਦੇ ਹਨ। “ਸਾਰੇ ਲੋਕ ਸੋਸ਼ਟ ਹੁੰਦੇ ਹਨ, ਸਿਵਾਏ ਉਨ੍ਹਾਂ ਤੋਂ ਜਿਹੜੇ ਨਿਕੰਮੇ ਹੋਣ ।” ਉਸ ਦਾ ਸਕੱਤ ਕਹਿੰਦਾ ਸੀ ਕਿ ਉਹ ਕੰਜੂਸ ਸੀ ਕੇਵਲ ਆਪਣੇ ਸਮੇਂ ਦਾ ਇਸ ਸੰਸਾਰ ਵਿਚ ਜੀਵਨ ਨੂੰ ਸਹਾਰਨ ਯੋਗ ਬਣਾਣ ਲਈ, ਕਿਸੇ ਆਦਮੀ ਨੂੰ ਆਪਣੇ ਪ੍ਰਤੀ ਉਹ ਸਾਰਾ ਰੁਝੇਵਾਂ ਦੇਣਾ ਲੋੜੀਂਦਾ ਹੈ ਜੇਹੜਾ ਕਿ ਉਹ ਦੇ ਸਕੇ । ਉਮਰ ਵਿਚ ਜਿਨਾਂ ਵਧੀਕ ਮੈਂ ਅੱਗੇ ਨੂੰ ਵਧਦਾ ਹਾਂ ਓਨਾ ਹੀ ਵਧੀਕ ਮੈਂ ਕੰਮ ਨੂੰ ਲੋੜੀਂਦਾ ਦੇਖਦਾ ਹਾਂ । ਛੇਕੜ ਨੂੰ ਜਾ ਕੇ ਇਹ ਸਭ ਤੋਂ ਮਹਾਨ, ਸੁਖ ਸੁਆਦ ਬਣ ਜਾਂਦਾ ਅਤੇ ਜੀਵਨ ਦੇ ਭਰਮ-ਭੁਲੇਖਿਆਂ ਦਾ ਥਾਂ ਮਲ ਲੈਂਦਾ ਹੈ। ਜੇਕਰ ਤੁਸੀਂ ਆਤਮ ਘਾਤ ਨਹੀਂ ਕਰਨਾ ਚਾਹੁੰਦੇ ਤਾਂ ਆਪਣੇ ਕਰਨ ਲਈ ਸਦਾ ਕੋਈ ਆਹਰ ਬਣਾਈ ਰਖੋ ।”
ਆਤਮ ਘਾਤ ਜ਼ਰੂਰੀ ਤੌਰ ਤੇ ਉਸ ਨੂੰ ਸਦਾ ਵਰਗਲਾਂਦਾ ਰਹਿੰਦਾ ਹੋਵੇਗਾ, ਕਿਉਂ ਜੋ ਉਹ ਸਦਾ ਰੁਝਾ ਰਹਿੰਦਾ ਸੀ । “ਇਸੇ ਕਰਕੇ ਹੀ ਉਹ ਏਨਾ ਪੂਰੇ ਤੌਰ ਤੇ ਜੀਉਂਦਾ ਸੀ । ਉਸ ਨੇ ਸਾਰੀ ਸਦੀ ਨੂੰ ਆਪਣੇ ਜੀਵਨ ਨਾਲ ਭਰੀ ਰਖਿਆ।” ਇਕ ਸਭ ਤੋਂ ਮਹਾਨ ਸ਼ਤਾਬਦੀ ਨਾਲ ਸਮਕਾਲੀਨ (1694-1778) ਉਹ ਇਸ ਦੀ ਆਤਮਾ ਤੇ ਸਾਰ-ਅੰਸ਼ ਸੀ। ਵਿਕਟਰ ਹਯੁਗੋ ਕਹਿੰਦਾ ਸੀ “ਵਾਲਟੇਅਰ ਦਾ ਨਾਮ ਲੈ ਦੇਣਾ ਸਾਰੀ ਅਠਾਰੁਵੀ ਸਦੀ ਨੂੰ ਨਿਰੂਪਣ ਕਰ ਦੇਣਾ ਸੀ ।” ਇਟਲੀ ਪਾਸ ਤਾਂ ਸੀ ਪੁਨਰਜਾਗ੍ਰਤੀ ਯੁੱਗ, ਜਰਮਨੀ ਪਾਸ ਪੁਨਰ ਸੁਧਾਰ ਯੁੱਗ ਪਰ ਫਰਾਂਸ ਪਾਸ ਵਾਲਟੇਅਰ । ਉਹ ਆਪਣੀ ਸ਼ਤਾਬਦੀ ਲਈ, ਪੁਨਰ ਜਾਗ੍ਰਤੀ ਤੇ ਪੁਨਰ ਸੁਧਾਰ ਦੋਵੇਂ ਤੇ ਅੱਧੀ ਕ੍ਰਾਂਤੀ ਸੀ । ਉਸ ਨੇ ਮਾਨਟੇਨ ਦੇ ਕੀਟਾਣੂ ਨਾਸਕ ਸ਼ੰਕਾਵਾਦ ਨੂੰ, ਅਤੇ ਰੈਬਲੇ ਦੇ ਨਰੋਏ ਧਰਤੀ ਦੇ ਹਾਸ ਰਸ ਨੂੰ ਅਗੋਰੇ ਤੋਰਿਆ, ਉਸ ਨੇ ਵਹਿਮ ਭਰਮ ਵਿਰੁਧ ਸੰਗ੍ਰਾਮ ਉਸ ਨਾਲੋਂ ਵਧੀਕ ਜੋਸ਼ ਤੇ ਅਸਰ ਪੂਰਤ ਤੌਰ ਤੇ ਲੜਿਆ ਜਿਨਾ ਕਿ ਲੂਥਰ, ਜਾਂ ਅਰੈਸਮਸ, ਕਾਲਵਿਨ ਜਾਂ ਨਾਕਸ, ਜਾਂ ਮੈਲਾਚ ਥਾਨ ਨੇ ਲੜਿਆ ਸੀ । ਉਸ ਨੇ ਉਹ ਬਾਰੂਦ ਬਣਾਨ ਵਿਚ ਸਹਾਇਤਾ ਕੀਤੀ ਜਿਸ ਨਾਲ ਮੀਰਾ ਬੋ, ਅਤੇ ਮੁਰਾਤ, ਡੈਂਟਨ ਤੇ ਰਾਬਸਪੀਰੀ ਨੇ, ਪੁਰਾਣੇ ਰਾਜ ਤੰਤ੍ਰ ਨੂੰ ਉਡਾਇਆ ਸੀ । ਲੈਮਾਰਤਾਈਨ ਨੇ ਕਿਹਾ ਸੀ, ”ਜੇਕਰ ਅਸੀਂ ਮਨੁੱਖਾਂ ਬਾਰੇ ਨਿਰਣੇ ਉਨ੍ਹਾਂ ਦੇ ਕੀਤੇ ਕੰਮਾਂ ਨਾਲ ਕਰਦੇ ਹਾਂ, ਤਾਂ ਵਾਲਟੇਅਰ, ਨਿਰਸੰਦੇਹ ਤੋਰ ਤੇ ਆਧੁਨਿਕ ਯੋਰਪ ਦਾਸਭ ਤੋਂ ਮਹਾਨ ਲਿਖਾਰੀ ਹੈ। ਭਾਵੀ ਨੇ ਉਸ ਨੂੰ ਜੀਵਨ ਦੇ ਤਿਆਸੀ ਵਰ੍ਹੇ ਦਿਤੇ, ਤਾਂ ਜੋ ਉਹ ਖੰ ਹੋਏ ਯੁੱਗ ਦਾ ਵਿਘਟਨ ਕਰ ਸਕੇ, ਸਮੇਂ ਨਾਲ ਸੰਗ੍ਰਾਮ ਕਰਨ ਲਈ ਉਸ ਨੂੰ ਸਮਾਂ ਮਿਲ ਗਿਆ, ਤੇ ਜਦੋਂ ਉਹ ਡਿਗ ਪਿਆ ਤਾਂ ਉਹ ਵਿਜੇਤਾ ਸੀ ।
ਨਹੀਂ, ਕਦੀ ਵੀ ਕਿਸੇ ਲਿਖਾਰੀ ਦਾ ਉਸ ਦੇ ਜੀਵਨ ਕਾਲ ਵਿਚ ਏਨਾ ਪ੍ਰਭਾਵ ਨਹੀਂ ਸੀ ਹੋਇਆ । ਬਾਵਜੂਦ, ਦੇਸ਼ ਨਿਕਾਲੇ, ਕੈਦ, ਤੇ ਉਸ ਦੀ ਲਗਭਗ ਹਰੇਕ ਪੁਸਤਕ ਧਰਮ ਸੰਸਥਾ ਤੇ ਰਾਜ ਸੰਸਥਾ ਦੇ ਕਰਮਚਾਰੀਆਂ ਰਾਹੀਂ ਜ਼ਬਤ ਕੀਤੇ ਜਾਣ ਦੇ, ਉਸ ਨੇ ਆਪਣੇ ਸਤ ਲਈ ਇਕ ਰਸਤਾ, ਤੀਬਰ ਸੰਗ੍ਰਾਮ ਰਾਹੀਂ ਬਣਾ ਲਿਆ, ਜਦੋਂ ਤੀਕ ਕਿ ਛੇਕੜ ਨੂੰ ਰਾਜੇ ਵੱਡੇ ਪਾਦਰੀ ਅਤੇ ਸਮਰਾਟ ਉਸ ਦੀ ਮਰਜ਼ੀ ਦੇ ਅਨੁਸਾਰੀ ਹੋ ਗਏ, ਰਾਜ ਸਿੰਘਾਸਨ ਉਸ ਦੇ ਸਾਹਪਣੇ ਕੰਬਦੇ ਤੇ ਅੱਧਾ ਸੰਸਾਰ ਉਸ ਦੇ ਹਰੇਕ ਸ਼ਬਦ ਨੂੰ ਸੁਣਨ ਲਈ ਉਤਸੁਕ ਸੀ। ਇਹ ਇਕ ਅਜੇਹਾ ਯੁਗ ਸੀ ਜਿਸ ਵਿਚ ਬਹੁਤ ਸਾਰੇ ਰਾਜੇ ਕਿਸੇ ਇਕ ਵਿਨਾਸ਼ਕਾਰ ਦੀ ਲੋੜ ਰਖਦੇ ਸਨ । ਜਿਸ ਨੇ ਕਿਹਾ ਚੰਗਾ ਤਾਂ ਫਿਰ ਵਾਲਟੇਅਰ ਸੀ “ਹਸਦੇ ਸ਼ੇਰਾਂ ਨੂੰ ਤਾਂ ਜ਼ਰੂਰੀ ਤੌਰ ਤੇ ਆਉਣਾ ਬਣਦਾ ਹੈ।”
ਆਇਆ ਤੇ ਉਸ ਨੇ “ਹਾਸੇ ਨਾਲ ਮਲੀਆਮੇਟ ਕਰ ਦਿੱਤਾ।” ਉਹ ਅਤੇ ਰੂਸੋ ਸਾਮੰਤਕ ਕੁਲੀਨ ਤੰਤ੍ਰ ਤੋਂ ਮੱਧ ਸ਼੍ਰੇਣੀ ਦੇ ਸ਼ਾਸਨ ਤੀਕ ਦੇ ਇਕ ਵਿਸ਼ਾਲ ਆਰਥਕ ਤੇ ਰਾਜਨੀਤਕ ਸਮਾਂਤਰ ਦੀਆਂ ਦੋ ਆਵਾਜ਼ਾਂ ਸਨ । ਜਦੋਂ ਕਦੀ ਕਿਸੇ ਇਕ ਵਧਦੀ ਫੁਲਦੀ ਸ਼੍ਰੇਣੀ ਨੂੰ ਪ੍ਰਚਲਤ ਕਾਨੂੰਨ ਜਾਂ ਰਿਵਾਜ ਰਾਹੀਂ ਅਸੁਵਿਧਾ ਹੁੰਦੀ ਹੈ ਤਾਂ ਇਹ ਰਿਵਾਜ ਦੀ ਥਾਂ ਵਿਵੇਕ, ਤੇ ਕਾਨੂੰਨ ਦੀ ਥਾਂ ਕੁਦਰਤ ਦੇ ਨਾਮ ਉਤੇ ਪ੍ਰੇਰਨਾ ਕਰਦੀ ਹੈ, ਠੀਕ ਜਿਵੇਂ ਕਿ ਵਿਅਕਤੀ ਅੰਦਰ ਵਿਰੋਧੀ ਇਛਾਵਾਂ ਵਿਚਾਰ ਦੇ ਰੂਪ ਵਿਚ ਚਮਕ ਉਠਦੀਆਂ ਹਨ । ਇਸ ਤਰ੍ਹਾਂ ਧਨਾਢ ਮਧ ਸ਼ੈਣੀ ਨੇ ਵਾਲਟੇਅਰ ਦੇ ਵਿਵੇਕਵਾਦ ਅਤੇ ਰੂਸੋ ਦੇ ਪ੍ਰਕਿਰਤੀਵਾਦ ਦੀ ਪ੍ਰੋੜ੍ਹਤਾ ਕੀਤੀ । ਪੁਰਾਣੀਆਂ ਆਦਤਾਂ ਤੇ ਰਿਵਾਜਾਂ ਨੂੰ ਢਿਲਾ ਕਰਨਾ ਭਾਵਨਾ ਅਤੇ ਵਿਚਾਰ ਨੂੰ ਸੁਰਜੀਤ ਤੇ ਪ੍ਰਬਲ ਬਣਾਨ, ਪ੍ਰਯੋਗ ਤੇ ਪਰਿਣਾਮ ਪ੍ਰਤੀ ਮਨ ਨੂੰ ਖੋਲ੍ਹਣ ਦੀ ਲੋੜ ਸੀ ਇਸ ਤੋਂ ਪਹਿਲਾਂ ਕਿ ਕ੍ਰਾਂਤੀ ਆ ਸਕਦੀ । ਇਹ ਗੱਲ ਨਹੀਂ ਕਿ ਵਾਲਟੇਅਰ ਅਤੇ ਰੂਸੋ ਕ੍ਰਾਂਤੀ ਦੇ ਕਾਰਨ ਸਨ, ਸ਼ਾਇਦ ਉਹ ਸਗੋਂ ਨਾਲ ਲਗਦੇ ਸਿੱਟੇ ਸਨ, ਉਨ੍ਹਾਂ ਸ਼ਕਤੀਆ ਦੇ ਜੇਹੜੀਆਂ ਕਿ ਫਰਾਂਸੀਸੀ ਜੀਵਨ ਦੇ ਰਾਜਨੀਤਕ ਤੇ ਸਾਮਾਜਿਕ ਪਧਰ ਦੇ ਹਰ ਵਾਰ ਉਛਾਲੇ ਲੈ ਰਹੀਆਂ ਸਨ,ਉਹ ਜੁਆਲਾਮੁਖੀ ਗਰਮੀ ਤੇ ਬਲਦੀ ਅੱਗ ਦਾ ਸਾਥ ਕਰ ਰਹੇ ਪ੍ਰਕਾਸ਼ ਤੇ ਲਿਸ਼ਕ ਰੂਪ ਸਨ। ਫਿਲਾਸਫੀ ਦਿਤਿਹਾਸ ਲਈ ਉਹੋ ਅਰਥ ਰਖਦੀ ਹੈ ਜੋ ਕੁਝ ਕਿ ਵਿਵੇਕ ਇੱਛਾ ਲਈ, ਦੋਹਾਂ ਹੀ ਹਾਲਤਾਂ ਵਿਚ ਇਕ ਅਚੇਤ ਪਰਿਕਿਰਆ, ਬਲਿਉਂ ਉਪਰਲੇ ਚੇਤਨ ਵਿਚਾਰ ਦਾ ਨਿਰਧਾਰਣ ਕਰਦੀ ਹੈ।
ਤਾਂ ਵੀ, ਫਿਲਾਸਫੀ ਦੇ ਪ੍ਰਭਾਵ ਨੂੰ ਵਧਾ ਕੇ ਦਸਣ ਵਾਲੀ ਫਿਲਾਸਫ਼ਰ ਦੀ ਰੁਚੀ ਦੀ ਸੰਧ ਕਰਨ, ਦੇ ਜਤਨ ਵਿਚ, ਸਾਨੂੰ ਬਹੁਤ ਪਿਛੇ ਵਲ ਨੂੰ ਵੀ ਨਹੀਂ ਝੁਕ ਜਾਣਾ ਚਾਹੀਦਾ । ਸੋਲਵੀਂ ਲੂਈ ਨੇ ਆਪਣੇ ਮੰਦਰ ਦੇ ਕੈਦਖਾਨੇ ਵਿਚ, ਵਾਲਟੇਅਰ ਅਤੇ ਰੂਸੋ ਦੀਆਂ ਰਚਨਾਵਾਂ ਦੇਖਕੇ ਕਿਹਾ ਸੀ, ‘ਦਿਨ੍ਹਾਂ ਦੋਹਾਂ ਆਦਮੀਆਂ ਫਰਾਂਮ ਦਾ ਨਾਸ ਕਰ ਦਿਤਾ ਹੈ – ਜਿਸ ਤੇ ਉਸ ਦਾ ਭਾਵ ਆਪਣੇ ਵੰਸ਼ ਦਾ ਸੀ । ਨੈਪੋਲੀਅਨ ਨੇ ਕਿਹਾ ਸੀ, ”ਬੋਰਬਾਨ ਆਪਣੇ ਆਪ ਨੂੰ ਸੁਰੱਖਿਅਤ ਕਰ ਸਕੇ ਹੁੰਦੇ, ਜੇਕਰ ਉਨ੍ਹਾਂ ਨੇ ਲਿਖਣ ਸਾਮਾਜੀਆਂ ਉਤੇ ਵਸੀਕਾਰ ਕਰ ਲਿਆ ਹੁੰਦਾ। ਤੋਪ ਦੇ ਸਾਮੰਤਕ ਪ੍ਰਣਾਲੀ ਨੂੰ ਮਾਰ ਮੁਕਾਇਆ) ਸਿਆਹੀ ਆਧੁਨਿਕ ਸਾਮਾਜਿਕ ਸੰਗਠਨ ਨੂੰ ਮਾਰ ਦੇਵੇਗੀ।” ਵਾਲਟਰ ਨੇ ਕਿਹਾ ਸੀ ”ਪੁਸਤਕਾਂ ਸੰਸਾਰ, ਉਤੇ ਸ਼ਾਸ਼ਨ ਕਰਦੀਆਂ ਹਨ, ਜਾਂ ਘਟ ਘਟ ਉਨ੍ਹਾਂ ਰਾਸ਼ਟਰਾਂ ਉਤੇ ਜਿਨ੍ਹਾਂ ਪਾਸ ਕੋਈ ਲਿਖਤੀ ਭਾਸ਼ਾ ਹੁੰਦੀ, ਬਾਕੀ ਤਾਂ ਕਿਸੇ ਗਿਣਤੀ ਵਿਚ ਨਹੀਂ ਆਉਂਦੇ ।” ”ਕੋਈ ਵੀ ਚੀਜ਼ ਹੋਰ ਵਿਦਿਆਂ ਸਮਾਨ ਚੋਣ ਅਧਿਕਾਰ ਨਹੀਂ ਦੇਂਦੀ;”ਅਤੇ ਉਸ ਨੇ ਫਰਾਂਸ ਨੂੰ ਚੋਣ ਅਧਿਕਾਰ ਦੇਣਾ ਸ਼ੁਰੂ ਕਰ ਦਿੱਤਾ । ”ਇਕ ਵਾਰੀ ਜਦੋਂ ਕੋਈ ਰਾਸ਼ਟ ਸੋਚਣਾ ਸ਼ੁਰੂ ਕਰ ਦੇਂਦਾ ਹੈ ਤਾਂ ਇਸ ਨੂੰ ਰੋਕਣਾ ਅਸੰਭਵ ਹੋ ਜਾਂਦਾ ਹੈ ।” ਪਰ ਵਾਲਟੇਅਰ ਨਾਲ ਮਿਲਕੇ ਫਰਾਂਸ ਨੇ ਸੋਚਣਾ ਸ਼ੁਰੂ ਕਰ ਦਿਤਾ ਸੀ । “ਵਾਲਟੇਅਰ, ਜਿਸ ਤੋਂ ਮਤਲਵ ਹੈ ‘ਫਰਾਂਕਾਇਮ ਮੇਰੀ ਅੰਗਊਟ,’ ਪੈਰਿਸ 1694 ਵਿਚ ਜਨਮਿਆਂ। ਉਹ ਸੁਖਦਾਈ ਤੌਰ ਤੇ ਇਕ ਸਫਲ ਕਨੂੰਨੀ-ਪਤ੍ਰ ਲਿਖਾਰੀ ਪਿਤਾ ਅਤੇ ਕਿਸੇ ਹਦ ਤੀਕ ਇਕ ਕੁਲੀਨ ਵੰਸ਼ਕ ਮਾਤਾ ਦਾ ਪੁੱਤਰ ਸੀ। ਉਸ ਦੀ ਚਤੁਰਾਈ ਤੇ ਗੁਸੈਲ ਤਬੀਅਖ ਉਸ ਨੂੰ ਪਿਤਾ ਤੋਂ ਤੇ ਚੋਚਲਾਪਨ ਤੇ ਵਿਨੋਦ ਮਾਤਾ ਤੋਂ ਮਿਲਿਆ ਸੀ। ਇਉਂ ਕਹਿਣਾ ਚਾਹੀਦਾ ਹੈ, ਕਿ ਸੰਸਾਰ ਵਿਚ ਉਸ ਦਾ ਆਗਮਨ ਮੁਸਿਕਲ ਨਾਲ ਹੀ ਬਚ ਰਹਿਣ ਵਾਲਾ ਹੋਇਆ। ਉਸ ਦੀ ਮਾਤਾ ਉਸ ਦੇ ਜਨਮ ਮਗਰੋਂ ਜੀਊਂਦੀ ਨਾ ਰਹੀ ; ਅਤੇ ਉਹ ਆਕਾਰ ਦਾ ਏਨਾ ਛੋਟਾ, ਤੇ ਜਿਹਾ ਬੱਚਾ ਸੀ, ਕਿ ਉਸ ਦੀ ਦਾਈ, ਇਕ ਦਿਨ ਦਿਨ ਤੋਂ ਵਧੀਕ ਉਸ ਦੇ ਜੀਉਂਦੇ ਰਹਿਣ ਦੀ ਆਸ ਨਹੀਂ ਸੀ ਬਨਾਂਦੀ । ਉਸ ਨੂੰ ਥੋੜ੍ਹੀ ਜੇਹੀ ਗਲਤੀ ਲਗ ਗਈ ਕਿਉਂ ਜੋ ਉਹ ਲਗ ਭਗ ਚੁਰਾਸੀ ਸਾਲ ਤੀਕ ਜੀਉਂਦਾ ਰਿਹਾ। ਪਰ ਜੀਵਨ ਪ੍ਰਯੰਤ ਉਸ ਦਾ ਨਿਰਬਲ ਜੇਹਾ ਸ਼ਰੀਰ ਉਸ ਦੀ ਅਜਿਤ ਸਪਿਰਿਟ ਦੇ ਬੀਮਾਰੀ ਨਾਲ ਭੰਗ ਕਰਦਾ ਰਿਹਾ ।”
ਸਦਾਚਾਰਕ ਪ੍ਰੇਰਨਾ ਨਮਿਤ ਉਸ ਨੂੰ ਇਕ ਆਦਰਸ਼ ਵੱਡਾ ਭਰਾ ਪ੍ਰਾਪਤ ਸੀ, ਜਿਸ ਦਾ ਨਾਮ ਨਾਰਮੰਡ ਤੇ ਜੇਹੜਾ ਇਕ ਅਜੇਹਾ ਭਗਤੀ ਭਾਵ ਵਾਲਾ ਨਵਯੁਵਕ ਸੀ, ਕਿ ਉਸ ਨੂੰ ਜੈਨਸਿਨ ਵਾਦੀਆਂ ਦੇ ਆਪ ਧਰਮ ਨਾਲ ਪ੍ਰੇਮ ਪੈ ਗਿਆ, ਤੇ ਆਪਣੇ ਵਿਸ਼ਵਾਸ ਨਮਿਤ ਉਸ ਨੇ ਸ਼ਹੀਦੀ ਵਿਹਾਜ ਲਈ । ਕਿਸੇ ਇਕ ਮਿੱਤਰ ਨੂੰ ਜਿਸ ਨੇ ਉਸ ਨੂੰ ਬਚਾਵ ਕਰ ਲੈਣ ਦੀ ਸਲਾਹ ਦਿਤੀ ਉਸ ਨੇ ਉੱਤਰ ਦਿਤਾ ”ਭਲਾ ਜੀ ਜੇ ਤੁਸੀਂ ਆਪ ਫਾਂਸੀ ਨਹੀਂ ਚੜਨਾ ਚਾਹੁੰਦੇ ਤਾ ਘਟੋ ਘਟ ਦੂਸਰੇ ਲੋਕਾਂ ਨੂੰ ਤਾਂ ਕੁਰਾਹੇ ਨਾ ਪਾਓ ।” ਉਸ ਦਾ ਪਿਤਾ ਕਹਿੰਦਾ ਸੀ ਕਿ ਉਮਦੇ ਦੋ ਮੂਰਖ ਪੁੱਤਰ ਸਨ—ਇਕ ਕਵਿਰਾਂ ਵਿਚ ਤੇ ਦੂਸਰਾ ਵਾਰਤਕ ਵਿਚ । ਇਸ ਤਥ ਨੇ ਕਿ ਫਰਾਂਕਾਇਸ ਨੂੰ ਉਦੋਂ ਹੀ ਰੁਕ ਬੰਦੀ ਕਰਨੀ ਸ਼ੁਰੂ ਕਰ ਦਿਤੀ ਸੀ ਜਦੋਂ ਕਿ ਉਹ ਨਾਮ ਲਿਖਣ ਯੋਗ ਹੋ ਗਿਆ, ਉਸ ਦੇ ਬਹੁਤ ਵਿਵਹਾਰੀ ਪਿਤਾ ਨੂੰ ਨਿਸਦਾ ਕਰਵਾ ਦਿਤਾ ਕਿ ਉਹ ਨਿਕੰਮਾ ਹੀ ਸਾਬਤ ਹੋਵੇਗਾ। ਪਰ ਨਾਈਨਾਨ ਦੀ, ਐਨਕਸਲਾਸ ਨਾਮ ਦੀ ਪ੍ਰਸਿੱਧ ਵੇਸਵਾ ਜੇਹੜੀ ਕਿ ਉਸ ਪ੍ਰਦੇਸ਼ਕ ਕਸਬੇ ਵਿਚ ਰਹਿੰਦੀ ਸੀ ਜਿਥੇ ਕਿ ਅਗਊਟ ਪਰਿਵਾਰ ਦੇ ਜੀਅ, ਫਰਾਂਕਾਇਸ ਦੇ ਜਨਮ ਪਿੱਛੋਂ ਪਰਤ ਆਏ ਸਨ, ਉਸ ਨੇ ਇਸ ਨਵ ਯੁਵਕ ਅੰਦਰ ਮਹਾਨਤਾ ਦੇ ਚਿੰਨ੍ਹ ਦੇਖੋ, ਅਤੇ ਜਦੋਂ ਉਹ ਮੋਈ ਤਾਂ ਉਸ ਦੇ ਲਈ 2000 ਫਰਾਂਸ ਪੁਸਤਕ ਦੀ ਖਰੀਦ ਲਈ ਛੱਡ ਗਈ। ਉਸ ਦੀ ਮੁਢਲੀ ਵਿਦਿਆ ਇਨ੍ਹਾਂ ਤੋਂ ਅਤੇ ਇਕ ਅਜਿਹੇ ਦੁਰਚਾਰੀ ਪਾਦਰੀ ਰਾਹੀਂ ਹੋਈ, ਜਿਸਨੇ ਨੇ ਉਸ ਨੂੰ ਉਸ ਦੀਆਂ ਪ੍ਰਾਰਥਨਾਵਾਂ ਦੇ ਨਾਲ ਹੀ ਸੰਕਾਵਾਦ ਲਿਖਾ ਦਿਤਾ ਉਸ ਦੇ ਪਿਛਲੇਰੇ ਸਿਖਿਅਕਾਂ ਜੈਸੁਟਾਂ ਨੇ ਉਸ ਨੂੰ ਤਾਰਕਿਕ ਚਰਚਾ ਸਿਖਾ ਕੇ ਸ਼ੰਕਾਵਾਦ ਦਾ ਸੰਦ ਹੀ ਦੋ ਦਿਤਾ—ਕਿਸੇ ਵੀ ਚੀਜ਼ ਨੂੰ ਸਿਧ ਕਰ ਦੇਣ ਦੀ ਕਲਾ ਤੇ ਅੰਤ ਨੇ ਕਿਸੇ ਵੀ ਚੀਜ਼ ਵਿਚ ਵਿਸ਼ਵਾਸ਼ ਨਾ ਕਰਨ ਦੀ ਆਦਤ। ਫਰੈਂਕਾਇਮ ਦਲੀਲ ਕਰਨ ਵਿਚ ਉਸਤਾਦ ਬਣ ਗਿਆ । ਜਦੋਂ ਕਿ ਮੁੰਡੇ ਖੇਤਾਂ ਵਿਚ ਖੇਡ ਰਹੇ ਹੁੰਦੇ, ਤਾਂ ਉਹ ਬਾਗ਼ ਵਹਿਰਾ ਦਾ ਪਿਛੇ ਧਰਮ ਦੇ ਪੰਡਤ ਲੋਕਾਂ ਨਾਲ ਧਰਮ ਚਰਚਾ ਕਰਨ ਲਈ ਠਹਿਰ ਜਾਂਦਾ । ਜਦੋਂ ਉਸ ਲਈ ਉਪਜੀਵਕਾ ਕਮਾਣ ਦਾ ਸਮਾਂ ਆ ਗਿਆ, ਤਾਂ ਉਸ ਨੇ ਸਾਹਿਤ ਨੂੰ ਵਿਹਾਰ ਦੇ ਤੌਰ ਤੇ ਅਪਨਾਣ ਦਾ ਪ੍ਰਸਤਾਵ ਕਰਕੇ ਪਿਤਾ ਨੂੰ ਨਾਰਾਜ਼ ਕਰ ਦਿਤਾ । ਸ੍ਰੀ ਐਗਾਉ ਨੇ ਕਿਹਾ ਸੀ. “ਸਾਹਿਤ ਤਾਂ ਉਸ ਆਦਮੀ ਦਾ ਵਿਹਾਰ ਹੁੰਦਾ ਹੈ, ਜਿਹੜਾ ਕਿ ਸਮਾਜ ਲਈ ਨਿਕੰਮਾ ਤੇ ਆਪਣੇ ਸੰਬੰਧੀਆਂ ਲਈ ਬੋਜ ਬਣਨ ਤੇ ਭੁਖਾ ਮਰਨਾ ਚਾਹੁੰਦਾ ਹੋਵੇ—ਉਸ ਦੇ ਜ਼ੋਰ ਨਾਲ ਕਹਿਣ ਦੇ ਸਬੱਬ ਕੋਈ ਆਦਮੀ ਮੇਜ਼ ਨੂੰ ਕੰਬਦਾ ਦੇਖ ਸਕਦਾ ਹੈ ! ਇਸ ਲਈ ਫਰੈਂਕਾਇਸ ਨੇ ਸਾਹਿਤ ਚੋਣ ਕਰ ਲਈ। ਆਦਮੀ ਦਾ ਵਿਹਾਰ ਹੁੰਦਾ ਹੈ, ਜੇਹੜਾ ਕਿ ਸਮਾਜ ਲਈ ਨਿਕੰਮਾ ਤੇ ਆਪਣੇ ਸੰਬੰਧੀਆਂ ਲਈ ਬੱਝ ਬਣਨਾ ; ਤੇ ਭੁੱਖਾ ਮਰਨਾ ਚਾਹੁੰਦਾ ਹੋਵੇ—ਉਸ ਦੇ ਜ਼ੋਰ ਨਾਲ ਕਹਿਣ ਦੇ ਸਬੱਬ ਕੋਈ ਆਦਮੀ ਮੇਜ਼ ਨੂੰ ਕੰਬਦਾ ਦੇਖ ਸਕਦਾ ਹੈ । ਇਸ ਲਈ ਫਰੈਂਕਾਇਸ ਨੇ ਸਾਹਿਤ ਦੀ ਚੋਣ ਕਰ ਲਈ।
ਇਹ ਨਹੀਂ ਕਿ ਉਹ ਇਕ ਸ਼ਾਂਤ, ਅਤੇ ਕੇਵਲ ਮਾਤ੍ਰ ਇਕ ਅਧਿਐਨਕਾਰ ਲੜਕਾ ਸੀ ; ਉਹ ਦੂਜਿਆਂ ਨੂੰ ਵੀ ਰਾਤ ਨੂੰ ਜਗਾਈ ਰਖਦਾ ਸੀ । ਦੇਰ ਤਕ ਘਰੋਂ ਬਾਹਰ ਰਹਿਣ, ਕਸਬੇ ਦੇ ਮਨਚਲੇ ਤੇ ਖਰੂਦੀਆਂ ਨਾਲ ਉਛਲਦੇ ਕੁਦਦੇ ਫਿਰਨ ਅਤੇ ਧਰਮ ਆਦੇਸ਼ਾਂ ਨਾਲ ਖਿਲਵਾੜ ਕਰਦੇ ਫਿਰਨ ਦੀ ਉਸ ਦੀ ਆਦਤ ਹੋ ਗਈ । ਜਦੋਂ ਤੀਕ ਕਿ ਤੰਗ ਆ ਗਏ ਉਸ ਦੇ ਪਿਤਾ ਨੇ ਉਸ ਨੂੰ ਕੰਨ ਨਾਮ ਦੇ ਇਕ ਸਥਾਨ ਨੂੰ ਇਕ ਸੰਬੰਧੀ ਪਾਸ ਇਨ੍ਹਾਂ ਸੂਚਨਾਵਾਂ ਨਾਲ ਭੇਜ ਦਿਤਾ ਕਿ ਨਵਯੁਵਕ ਨੂੰ ਬਹੁਤ ਕਰਕੇ ਚਾਰਦੀਵਾਰੀ ਦੇ ਅੰਦਰ ਹੀ ਬੰਦ ਰਖਿਆ ਜਾਏ। ਪਰ ਉਸ ਦੇ ਜੇਲ ਦਾਰੰਗ ਨੂੰ ਉਸ ਦੀ ਸੂਝ ਬੂਝ ਨਾਲ ਹਿਤ ਪੈ ਗਿਆ ਤੇ ਉਸ ਨੇ ਉਸ ਦੀਆਂ ਵਾਗਾਂ ਖੁਲੀਆਂ ਛੱਡ ਦਿਤੀਆਂ। ਇਸ ਜੇਲ ਬੰਦੀ ਦੇ ਮਗਰੋਂ ਹੁਣ, ਜਿਵੇਂ ਕਿ ਪਿਛੋਂ ਜਾ ਕੇ ਦੇਸ਼ ਨਿਕਾਲੇ ਦੀ ਵਾਰੀ ਆ ਗਈ । ਉਸ ਦੇ ਪਿਤਾ ਨੇ ਉਸ ਨੂੰ ਫਾਂਸੀਸੀ ਰਾਜਦੂਤ ਦੇ ਨਾਲ ‘ਹੇਗ’ ਨੂੰ ਭੇਜ ਦਿਤਾ, ਤੇ ਨਾਲ ਬੇਨਤੀ ਕਰ ਦਿਤੀ ਕਿ ਖਰਦੀ ਮੁੰਡੇ ਨੂੰ ਕਰੜੀ ਨਜ਼ਰ ਹੇਠ ਰਖਿਆ ਜਾਏ। ਪਰ ਫਰੈਂਕਾਇਸ ਦਾ ਇਕ ਦਮ ਪਿੰਪਟੀ ਨਾਮ ਦੀ ਇਕ ਨਵਯੁਵਤੀ ਨਾਲ ਪਿਆਰ ਪੈ ਗਿਆ, ਚੋਰੀ ਛਪੀ ਉਸ ਨਾਲ ਮੁਲਾਕਾਤਾਂ ਕਰਦਾ, ਤੇ ਉਸ ਵਲ ਪਿਆਰ ਭਰੀਆਂ ਚਿੱਠੀਆਂ ਲਿਖਦਾ ਰਹਿੰਦਾ ਤੇ ਸਮਾਪਤ ਸਦਾਂ ਇਕ ਧ੍ਰਪਦ ਪਦ ਨਾਲ ਕਰਦਾ ਨਿਸ਼ਚਿਤ ਤੌਰ ਤੇ ਮੈਂ ਸਦਾ ਤੇਰੇ ਨਾਲ ਪਿਆਰ ਕਰਦਾ ਰਹਾਂਗਾ।ਇਸ ਮਾਮਲੇ ਦਾ ਪਤਾ ਲਗ ਗਿਆ ਤੇ ਉਸ ਨੂੰ ਘਰ ਭੇਜ ਦਿਤਾ ਗਿਆ । ਕਈ ਹਫਤਿਆਂ ਤੀਕ ਉਸ ਨੂੰ ਪਿੰਪਟੀ ਯਾਦ ਆਉਂਦੀ ਰਹੀ।
1715 ਵਿਚ ਆਪਣੀ ਇਕੀ ਸਾਲ ਦੀ ਉਮਰ ਦਾ ਅਭਿਮਾਨੀ, ਉਹ ਪੈਰਿਸ ਨੂੰ ਚਲਾ ਗਿਆ ਤੇ ਠੀਕ ਉਸ ਸਮੇਂ ਜਦੋਂ ਲਈ ਸੋਲ੍ਹਵੀਂ ਦੀ ਮੌਤ ਹੋਈ । ਉੱਤਰ ਅਧਿਕਾਰੀ ਲੂਈ ਫਰਾਂਸ, ਉੱਤੇ ਰਾਜ ਕਰਨ ਲਈ ਅਜੇ ਬਹੁਤ ਛੋਟਾ ਹੋਣ ਕਰਕੇ, ਤੇ ਪੈਰਿਸ ਨੂੰ ਤਾਂ ਹੋਰ ਵੀ ਘਟ-ਰਾਜ ਸੰਤਾ ਇਕ ਰੀਜੇਂਟ ਦੇ ਹਥ ਆ ਗਈ ਅਤੇ ਇਸ ਵਿਚਕਾਰਲੇ ਸਾਸਨ-ਸਮੇਂ, ਸੰਸਾਰ ਦੀ ਇਸ ਸਜਧਾਨੀ ਵਿਚ ਜੀਵਨ ਥੇ ਲਗਾਮ ਹੋ ਉਠਿਆ ਤੇ ਨਵਯੁਵਕ ਐਰਾਊਟ ਵੀ ਮੂੰਹ ਜ਼ੋਰ ਹੋ ਗਿਆ।ਛੇਤੀ ਹੀ ਉਸ ਦੀ ਨਾਮਵਰੀ ਇਕ ਦੁਸਤ ਦਿਮਾਗ ਅਤੇ ਲਾਪਰਵਾਹ ਮੁੰਡੇ ਦੀ ਹੋ ਗਈ । ਜਦੋਂ ਅਸਥਾਈ ਸ਼ਾਸਕ ਨੇ, ਅਰਥ ਸੰਜਮ ਕਰਕੇ, ਰਾਜ ਅਸਤਬਲਾਂ ਦੇ ਅੱਧੇ ਘੋੜੇ ਵੇਚ ਦਿਤੇ ਤਾਂ ਫਰੋਕਾਇਸ ਨੇ ਇਹ ਵਿਅਕਤ ਕੀਤਾ ਕਿ ਕਿੰਨੀ ਵਧੀਕ ਸਿਆਣਪ ਹੋਈ ਹੁੰਦੀ ਜੇਕਰ ਰਾਜ ਦਰਬਾਰ ਦੇ ਅਧੇ-ਖੋਤਿਆਂ ਨੂੰ ਹਟਾ ਦਿਤਾ ਗਿਆ ਹੁੰਦਾ । ਛੇਕੜ ਨੂੰ ਪੈਰਿਸ ਦੇ ਅਗੇ ਪਿਛੇ ਕਹੀਆਂ ਕਹਾਈਆਂ ਜਾਣ ਵਾਲੀਆਂ ਸਾਰੀਆਂ ਚਲਾਕੀਆਂ ਤੇ ਸ਼ਰਾਰਤਾਂ ਉਸ ਦੇ ਜਿੰਮੇ ਲਾਈਆਂ ਗਈਆਂ : ਅਤੇ ਉਸ ਦੇ ਮੱਦੇ ਭਾਗਾਂ ਨੂੰ ਇਨ੍ਹਾਂ ਵਿਚ ਦੋ ਕਵਿਤਾਵਾਂ ਸ਼ਾਮਿਲ ਸਨ, ਜੇਹੜੀਆਂ ਅਸਥਾਈ ਸ਼ਾਸਕ ਉਤੇ ਦੋਸ਼ ਲਾਂਦੀਆਂ ਸਨ ਕਿ ਉਹ ਰਾਜ ਸਿੰਘਾਸਨ ਉਤੇ ਮਲ ਮਾਰ ਲੈਣ ਦਾ ਇਛਾਵਾਨ ਸੀ। ਸ਼ਾਸਕ ਕੜਕ ਉਠਿਆ, ਤੇ ਇਕ ਦਿਨ ਬਸੀ ਦੇ ਵਿਚ ਨਵਯੁਵਕ ਨੂੰ ਮਿਲ ਪੈਣ ਤੇ ਉਸ ਨੇ ਉਸ ਨੂੰ ਕਿਹਾ, ਸ੍ਰੀ ਔਰਾਊਟ ਮੈਂ ਸ਼ਰਤ ਲਾ ਕੇ ਕਹਿੰਦਾ ਹਾਂ ਕਿ ਮੈਂ ਤੈਨੂੰ ਕੋਈ ਚੀਜ਼ ਅਜੇਹੀ ਵਿਖਾ ਸਕਦਾ ਹਾਂ ਜੇਹੜੀ ਤੂੰ ਅਗੇ ਕਦੀ ਨਾ ਦੇਖੀ ਹੋਵੇ” ਉਹ ਕੀ ਹੈ ? “ਬੇਸ ਤਿਲੀ ਜੇਹਲ ਦਾ ਅੰਦਰ ਵਾਰ” ਔਰਾਉਟ ਨੇ ਅਗਲੇ ਦਿਨ 16 ਅਪ੍ਰੈਲ 1717 ਨੂੰ ਇਹ ਦੇਖ ਲਿਆ। ਬੰਸਤਿਲੀ ਦੇ ਅੰਦਰ ਰਹਿੰਦਿਆਂ ਉਸ ਨੇ ਪਤਾ ਨਹੀਂ ਕਿਸ ਕਾਰਨ, ਆਪਣਾ ਕਲਮੀ ਨਾਮ ਵਾਲਟੇਅਰ ਆਪਣਾਅ ਲਿਆ, ਅਤੇ ਛੋਕੜ ਨੂੰ ਸਚ ਮੁਚ ਇਕ ਕਵੀ ਬਣ ਗਿਆ। ਯਾਰਾਂ ਮਹੀਨੇ ਦੀ ਕੈਦ ਬੀਤਣ ਤੋਂ ਪਹਿਲਾਂ ਹੀ ਉਸ ਨੇ ਇਕ ਲੰਮਾ, ਤੇ ਚੰਗਾ ਸੁਚਜਾ ਮਹਾਂ ਕਾਵਿ “ਹੈਨਰੀਏਤ” ਲਿਖ ਲਿਆ ਜਿਸ ਵਿਚ ਨਵਾ ਰੇਅ ਦੇ ਹੈਨਰੀ ਦੀ ਕਹਾਣੀ ਦਸੀ ਹੋਈ ਸੀ । ਤਦੋਂ ਅਸਥਾਈ ਸ਼ਾਸਕ ਨੂੰ ਇਹ ਪਤਾ ਲਗਣ ਤੇ ਕਿ ਉਸ ਨੇ ਸ਼ਾਇਦ ਇਕ ਨਿਰਦੋਸ਼ ਆਦਮੀ ਨੂੰ ਕੈਦ ਕੀਤਾ ਸੀ, ਉਸ ਨੂੰ ਛਡ ਦਿੱਤਾ ਤੇ ਇਕ ਪੈਨਸ਼ਨ ਦੇ ਦਿਤੀ। ਤਦੋਂ ਵਾਲਤੇਅਰ ਨੇ ਉਸ ਨੂੰ ਧੰਨਵਾਦ ਦੀ ਚਿੱਠੀ ਲਿਖ ਭੇਜੀ, ਕਿ ਉਸ ਨੇ ਭੋਜਨ ਦਾ ਬਾਨਣ ਬੰਨ੍ਹ ਦਿਤਾ ਸੀ, ਤੇ ਨਾਲ ਹੀ, ਆਗਿਆ ਮੰਗੀ ਕਿ ਇਸ ਤੋਂ ਮਗਰੋਂ ਆਪਣੇ ਵਸੇਬੇ ਦੀ ਸੰਭਾਲ ਉਹ ਆਪ ਕਰ ਲਵੇਗਾ ।
ਹੁਣ ਜੇਹਲ ਖਾਨੇ ਤੋਂ ਨਿਕਲਦਿਆਂ ਸਾਰ ਉਹ ਇਕ ਦਮ ਨਾਟਕੀ ਸਟੇਜ ਤੇ ਜਾ ਪਹੁੰਚਾ ਉਸ ਦਾ ਨਾਟਕ ‘ਸੀਕਾਈਪ’ 1718 ਵਿਚ ਖੇਡਿਆ ਗਿਆ, ਤੇ ਪੂਰੀਆਂ ਪੰਜਤਾਲੀ ਰਾਤਾਂ ਤੀਕ ਲਗਾਤਾਰ ਚਲਦਾ ਰਹਿ ਕੇ ਇਸ ਨੇ ਪੈਰਿਸ ਦੇ ਸਾਰੇ ਰੀਕਾਰਡ ਤੋੜ ਦਿਤੇ । ਉਸ ਦਾ ਬ੍ਰਿਧ ਪਿਤਾ ਜੋ ਉਸ ਨੂੰ ਝਾੜ ਪਾਣ ਲਈ ਆਇਆ ਤੇ ਇਕ ਸੀਟ ਤੇ ਬੈਠਾ ਸੀ, ਉਹ ਆਪਣੀ ਖੁਸ਼ੀ ਨੂੰ ਛਪਾਈ ਰੱਖਣ ਲਈ ਹਰ ਛੋਟੀ ਮੋਟੀ ਅਕਾਇਸੀ ਉਤੇ ਬੁੜ ਬੁੜਾਈ ਜਾ ਰਿਹਾ ਸੀ, “ਓ, ਸ਼ੈਤਾਨ । ਓ ਸ਼ੈਤਾਨ।” ਨਾਟਕ ਦੇ ਮਗਰੋਂ ਜਦੋਂ ਕਵੀਫਾਨ ਤੈਨਲੇ ਵਾਲਟੇਅਰ ਨੂੰ ਮਿਲਿਆ ਤੇ ਬੜੀ ਹੀ ਪ੍ਰਸੰਸਾ ਨਾਲ, ਇਹ ਕਹਿੰਦਿਆਂ ਹੋਇਆਂ ਇਸ ਦੀ ਨਿਖੇਧੀ ਕੀਤੀ, “ਦੁਖਾਂਤ ਲਈ ਤਾਂ ਇਹ ਬਹੁਤਾ ਹੀ ਸ਼ਾਨਦਾਰ ਹੈ,” ਤਾਂ ਵਾਲਟੇਅਰ ਨੇ ਮੁਸਕਰਾਂਦਿਆਂ ਹੋਇਆ ਉੱਤਰ ਦਿਤਾ ਮੈਨੂੰ ਤੁਹਾਡੀਆਂ ਧਾਰਮਕ ਸੂਚਨਾਵਾਂ ਨੂੰ ਫਿਰ ਦੋਬਾਰਾ ਪੜ੍ਹ ਲੈਣਾ ਚਾਹੀਦਾ ਹੈ ।” ਇਸ ਨਵਯੁਵਕ ਦੀ ਮਨ ਦੀ ਹਾਲਤ ਕੋਈ ਚੌਕਸਤਾਈ, ਜਾਂ ਸੁਸੀਲਤਾ ਵਰਤਣ ਵਾਲੀ ਨਹੀਂ ਸੀ । ਕੀ ਉਸ ਨੇ ਨਾਟਕ ਦੇ ਅੰਦਰ ਹੀ ਇਹ ਬੇਪਰਵਾਹ ਸਤਰਾਂ ਨਹੀਂ ਸਨ ਲਿਖ ਰਖੀਆਂ ?
ਸਾਡੇ ਪੁਜਾਰੀ ਉਹ ਕੁਝ ਨਹੀਂ ਜੋ ਕੁਝ ਕਿ ਸਾਡੇ ਸਿਧੇ ਲੋਕ ਮੰਨਦੇ ਹਨ, ਉਨ੍ਹਾਂ ਦੀ ਵਿਦਿਆ ਤਾਂ ਕੇਵਲ ਸਾਡੀ ਅੰਨ੍ਹੀ ਸ਼ਰਧਾ ਵਿਚ ਹੀ ਹੁੰਦੀ ਹੈ।
ਅਤੇ ਅਰੈਸਪੇ ਪਾਤਰ ਦੇ ਮੂੰਹ ਤੋਂ ਅਖਵਾਈ ਇਹ ਯੁੱਗ ਨਿਰਮਾਤਾ ਚੁਨੌਤੀ, ਆਓ ਭਰੋਸਾ ਕਰੀਏ ਆਪਣੇ ਆਪ ਉਤੇ ਤੇ ਵੇਖੀਏ ਸਾਰਾ ਕੁਝ ਆਪਣੀਆਂ ਅੱਖਾਂ ਨਾਲ ;
ਇਹੋ ਹੀ ਸਾਡੇ ਸਿਆਣੇ ਆਗੂ, ਸਾਡੀਆਂ ਸਿਹਪਾਈਆਂ ਤੇ ਸਾਡੇ ਦੇਵਤੇ ਹੋਣ।
ਇਸ ਨਾਟਕ ਤੋਂ ਵਾਲਟੇਅਰ ਨੂੰ 4000 ਫਰਾਕ ਮਿਲ ਗਏ, ਜੇਹੜੇ ਕਿ ਉਸ ਨੇ ਇਕ ਅਜੇਹੀ ਸਿਆਣਪ ਨਾਲ ਨਫ਼ੇ ਹਿਤ ਲਾਏ, ਜੇਹੜੀ ਕਿ ਸਾਹਿਤਕ ਮਨੁੱਖਾਂ ਵਿਚ ਕਦੀ ਸੁਣੀ ਨਹੀਂ ਗਈ । ਆਪਣੇ ਸਾਰੇ ਦੁੱਖਾਂ ਕਸ਼ਟਾਂ ਦੇ ਸਮੇਂ, ਉਸ ਨੇ ਨਾ ਕੇਵਲ ਇਕ ਚੰਗੀ ਮਾਕੂਲ ਆਮਦਨ ਪੈਦਾ ਕਰਨ ਦਾ ਸਗੋਂ ਇਸ ਨੂੰ ਆਮਦਨ ਹਿਤ ਲਾਣ ਦਾ ਹੁਨਰ ਵੀ ਬਣਾਈ ਰਖਿਆ; ਉਹ ਇਸ ਚਿਰ ਪ੍ਰਾਤਸਠਤ ਕਹਾਵਤ ਦੀ ਕਦਰ ਕਰਦਾ ਸੀ, ਕਿ ਇਸ ਤੋਂ ਪਹਿਲਾਂ ਕਿ ਕੋਈ ਆਦਮੀ ਫਿਲਾ- ਸਫਾਨਾ ਚਿੰਤਨ ਕਰ ਸਕੇ ਉਸ ਨੂੰ ਜ਼ਰੂਰੀ ਤੌਰ ਤੇ ਜੀਉਣਾ ਲੋੜੀਂਦਾ ਹੈ। 1729 ਵਿਚ ਉਸ ਨੇ ਭੈੜੀ ਤਰਾਂ ਨਿਯੋਜਤ ਕੀਤੀ ਗਈ ਇਕ ਸਰਕਾਰੀ ਲਾਟਰੀ ਦੀਆਂ ਸਾਰੀਆਂ ਟਿਕਟਾਂ ਖਰੀਦ ਲਈਆਂ ਤੋ ਚੰਗੀ ਚੌਖੀ ਰਕਮ ਬਣਾ ਲਈ, ਜਿਸ ਨਾਲ ਸਰਕਾਰ ਨੂੰ ਬੜਾ ਵਟ ਚੜਿਆ ਪਰ ਜਿਓਂ ਜਿਓਂ ਉਹ ਧਨਾਢ ਹੁੰਦਾ ਗਿਆ, ਉਹ ਉਨਾ ਹੀ ਵਧੀਕ ਉਦਾਰ ਹੋ ਗਿਆ ਤੇ ਆਤ ਲੋਕਾਂ ਦਾ ਇਕ ਵਧਦਾ ਘੇਰਾ ਉਸ ਦੇ ਦੁਆਲੇ ਇਕਠਾ ਹੋ ਗਿਆ, ਜਦੋਂ ਤੀਕ ਕਿ ਉਹ ਜੀਵਨ ਦੀ ਬਾਅਦ ਦੁਪਹਿਰ ਉਮਰ ਤੇ ਅਪੜ ਗਿਆ ।
ਇਹ ਚੰਗਾ ਹੀ ਸੀ ਕਿ ਉਸ ਨੇ ਕਲਮ ਦੀ ਆਪਣੀ ਫਾਂਸੀਸੀ, ਚਤਰਾਈ ਨਾਲ, ਵਿਤ ਜਾਂ ਮਾਲ ਦੀ ਲਗ ਭਗ, ਯਹੂਦੀ ਸੂਖਮਤਾ ਸ਼ਾਮਿਲ ਕਰ ਲਈ ਸੀ; ਕਿਉਂ ਜੋ ਉਸ ਦਾ ਅਗਲਾ ਨਾਟਕ “ਆਰਤੀ ਮਾਇਰ” ਅਸਫਲ ਰਹਿ ਗਿਆ। ਵਾਲਤੇਅਰ ਨੇ ਇਸ ਅਸਫਲਤਾ ਨੂੰ ਤੀਬਰਤਾ ਨਾਲ ਮਹਸੂਸ ਕੀਤਾ । ਹਰੇਕ ਜਿੱਤ ਪਿਛਲੇਰੀਆਂ ਹਾਰਾਂ ਦੇ ਡੰਗ ਨੂੰ ਤੇਜ਼ ਕਰ ਦੇਂਦੀ ਹੈ। ਉਹ ਲੋਕ ਰਾਏ ਬਾਰੇ ਸਦਾ ਦੁਖਦਾਈ ਢੰਗ ਨਾਲ ਮਹਸੂਸ ਕਰਦਾ ਸੀ, ਤੇ ਪਸ਼ੂਆਂ ਨਾਲ ਸਪਰਧਾ ਕਰਦਾ ਸੀ, ਕਿਉਂ ਜੋ ਉਹ ਇਹ ਨਹੀਂ ਜਾਣਦੇ ਕਿ ਲੋਕ ਉਨ੍ਹਾਂ ਬਾਰੇ ਕੀ ਕਹਿੰਦੇ ਹਨ । ਭਾਵੀ ਨੇ ਉਸ ਦੀ ਨਾਟਕੀ ਅਸਫ਼ਲਤਾ ਦੇ ਨਾਲ ਚੀਚਕ ਦੀ ਇਕ ਭੈੜੀ ਸ਼ਕਾਇਤ ਦਾ ਵਾਧਾ ਕਰ ਦਿੱਤਾ । ਚੌਖੀ ਮਾਤ੍ਰਾ ਵਿਚ ਸਿਕੰਜਵੀ ਤੇ ਥੋੜ੍ਹੀ ਜੇਹੀ ਦਵਾਈ ਪੀ ਕੇ ਉਸ ਨੇ ਆਪਣੇ ਆਪ ਨੂੰ ਰਾਜੀ ਕਰ ਲਿਆ। ਮੌਤ ਦੇ ਪ੍ਰਛਾਵੇਂ ਤੋਂ ਬਾਹਰ ਆ ਜਾਣ ਤੇ ਉਸ ਨੇ ਦੇਖਿਆ ਕਿ ਉਸ ਦੇ ਨਾਟਕ ਹੈਨਰੀਆਦ’ ਨੇ ਉਸ ਨੂੰ ਪ੍ਰਸਿੱਧ ਬਣਾ ਦਿਤਾ ਸੀ । ਉਹ ਉਚਿਤ ਤੌਰ ਤੇ ਮਾਣ ਕਰਦਾ ਸੀ ਕਿ ਉਸ ਨੇ ਕਵਿਤਾ ਨੂੰ ਫੈਸ਼ਨ ਬਣਾ ਦਿਤਾ ਸੀ। ਹਰ ਥਾਂ ਉਸ ਦਾ ਸੁਆਗਤ ਕੀਤਾ ਤੇ ਮਾਣ ਨਮਿਤ ਪਾਰਟੀਆਂ ਦਿਤੀਆਂ ਗਈਆਂ। ਕੁਲੀਨ ਅਨੁਵੰਸ਼ੀ ਲੋਕਾਂ ਨੇ ਉਸ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਸੰਸਾਰ ਦਾ ਸਾਊ ਵਿਅਕਤੀ, ਵਾਰਤਾਲਾਪ ਦਾਇਕ ਅਦੁਤੀ ਉਸਤਾਦ ਅਤੇ ਯੌਰਪ ਦੀ ਸਟ ਤੋਂ ਸ੍ਰੇਸ਼ਟ- ਸੰਸਕ੍ਰਿਤਕ ਪਰੰਪਰਾ ਦਾ ਵਾਰਿਸ ਬਣਾ ਦਿਤਾ । ਅਠ ਵਰਿਹਾਂ ਤੀਕ ਉਹ ਕੁਲੀਨ ਲੋਕਾਂ ਦੇ ਬੈਠਕ ਕਮਰਿਆਂ ਦਾ ਮਾਣ ਸਤਿਕਾਰ ਮਾਣਦਾ ਰਿਹਾ ਤੇ ਫਿਰ ਭਾਵੀ ਦਾ ਚੱਕਰ ਪੁੱਠਾ ਚਲ ਪਿਆ । ਕੁਝ ਇਕ ਕੁਲੀਨ ਪੁਰਖੀ ਲੋਕ ਇਹ ਗੱਲ ਭੁਲਾ ਨਾ ਸਕੇ, ਕਿ ਇਸ ਨਵਯੁਵਕ ਦਾ ਮਾਣ ਪ੍ਰਤਿਸਠਾ ਦਾ ਅਧਿਕਾਰ ਉਸ ਦੀ ਪ੍ਰਤਿਭਾ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਤੇ ਇਸ ਵਿਸ਼ਿਸਟਤਾ ਲਈ ਉਹ ਉਸ ਨੂੰ ਖਿਮਾ ਨਾ ਕਰ ਸਕੇ । ਦੀਉ-ਦੀ ਸੂਲੀ, ਦੇ ਮਕਾਨ ਵਿਚ ਕਿਸੇ ਇਕ ਪ੍ਰੀਤੀ ਭੇਜ ਸਮੇਂ, ਇਸ ਤੋਂ ਮਗਰੋਂ ਕਿ ਵਾਲਟੇਅਰ ਆਪਣੀ ਸਾਰਾਵਾਹਕ ਤੇ ਵਿਨੋਦਮਈ ਗਲਬਾਤ ਕਰ ਹਟਿਆ ਸੀ, ‘‘ਕੰਵਲੀਅਰ-ਦੀ-ਰੋਹਨ’’ ਨੇ ਪੁੱਛ ਕਰ ਦਿਤੀ “ਕੌਣ ਹੈ ਇਹ ਨਵਯੁਵਕ ਜੋ ਏਨੀ ਉਚੀ ਗਲਬਾਤ ਕਰਦਾ ਹੈ ?’ ਵਾਲਟੇਅਰ ਨੇ ਵਰਤੀ ਨਾਲ ਉਤਰ ਦਿੱਤਾ “ਸ੍ਰੀ ਮਾਨ ਜੀ, ਇਹ ਇਕ ਉਹ ਵਿਅਕਤੀ ਹੈ, ਜੇਹੜਾ ਕਿ ਇਕ ਵੱਡਾ ਸਾਰਾ ਨਾਮ ਤਾਂ ਨਹੀਂ ਲਈ ਫਿਰਦਾ, ਪਰ ਜੋਹੜਾ ਵੀ ਕੋਈ ਉਸ ਦਾ ਨਾਮ ਹੈ, ਉਸ ਲਈ ਆਦਰ ਜਿਤਦਾ ਹੈ।” ਇਸ ਕੰਵਲੀਅਰ ਨੂੰ ਉਤਰ ਦੇਣਾ ਹੀ ਗੁਸਤਾਖੀ ਸੀ ਤੇ ਉਸ ਨੂੰ ਚੁਪ ਕਰਾ ਦੇਣ ਵਾਲਾ ਉੱਤਰ ਦੇਣਾ ਤਾਂ ਅਭਿਹ ਸੀ । ਇਸ ਪ੍ਰਤਿਸਠਤ ਚੌਧਰੀ ਨੇ ਗੁੰਡਿਆਂ ਦੇ ਇਕ ਟੋਲੇ ਨੂੰ ਪੈਸੇ ਦੇ ਕੇ ਰਾਤ ਦੇ ਵੇਲੇ ਵਾਲਟੇਅਰ ਉਤੇ ਹਮਲਾ ਕਰਨ ਲਈ ਨੀਅਤ ਕਰ ਦਿਤਾ, ਤੇ ਨਾਲ ਲਗਦੇ ਏਨਾ ਕੁ ਸਾਵਧਾਨ ਕਰ ਦਿਤਾ-
“ਚੋਟ ਸਿਰ ਤੇ ਨਾ ਮਾਰਨੀ; ਇਸ ਵਿਚੋਂ ਅਜੇ ਵੀ ਸ਼ਾਇਦ ਕੋਈ ਚੰਗੀ ਚੀਜ਼ ਨਿਕਲ ਸਕੇ ।” ਅਗਲੇ ਦਿਨ ਵਾਲਟੇਅਰ ਨਾਟਕ ਘਰ ਵਿਚ ਪਟੀ ਬਧੀ ਤੇ ਲੰਝਾਂਦਾ ਹੋਇਆ ਆਇਆ, ਰੋਹਨ ਦੀ ਸੀਟ ਤੀਕ ਗਿਆ ਤੇ ਉਸ ਨੂੰ ਹੱਥੋਂ ਹਥੋਂ ਲੜਾਈ ਲਈ ਚੁਨੌਤੀ ਦੇ ਦਿਤੀ । ਤਦੋਂ ਉਹ ਘਰ ਗਿਆ ਤੇ ਸਾਰਾ ਦਿਨ ਖੁੰਢੀਆਂ ਤਲਵਾਰਾਂ ਨਾਲ ਅਭਿਆਸ ਕਰਦਾ ਰਿਹਾ ਪਰ ਇਸ ਕੁਲੀਨ ਕੰਵਲੀਅਰ ਦਾ ਕੋਈ ਮਨਸਾ ਏਨੀ ਛੇਤੀ ਨਾਲ ਪਰਲੋਕ ਜਾਂ ਕਿਸੇ ਹੋਰ ਥਾਂ ਜਾਣ ਦਾ ਨਹੀਂ ਸੀ ਤੇ ਫਿਰ ਕੇਵਲ ਇਕ ਪ੍ਰਤਿਭਾਵਾਨ ਦੇ ਹੱਥੀਂ । ਉਸ ਨੇ ਆਪਣੇ ਇਕ ਦਾਦੇ ਪੋਤਰੇ ਭਰਾ ਨੂੰ, ਜੇਹੜਾ ਕਿ ਪੋਲੀਸ-ਮੰਤ੍ਰੀ ਸੀ ਰਖਿਆ ਕਰਨ ਲਈ ਪ੍ਰੇਰਨਾ ਕੀਤੀ। ਵਾਲਟੇਅਰ ਫੜਿਆ ਗਿਆ ਤੇ ਉਸ ਨੇ ਫਿਰ ਆਪਣਾ ਪ੍ਰਗਣਾ ਘਰ “ਬੈਸਤਿਲੇ” ਜਾ ਮਲਿਆ ਤੇ ਇਕ ਵਾਰੀ ਹੋਰ ਸੰਸਾਰ ਨੂੰ ਅੰਦਰ ਵਾਰੋ ਹੋ ਕੇ ਦੇਖਣ ਦਾ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰ ਲਿਆ ਉਸ ਨੂੰ ਲਗਭਗ ਤਤਕਾਲ ਤੋਰ ਤੇ ਇਸ ਸ਼ਰਤ ਨਾਲ ਛੱਡ ਦਿਤਾ ਗਿਆ ਕਿ ਉਹ ਦੇਸ਼ ਛਡਕੇ ਇੰਗਲੈਂਡ ਨੂੰ ਚਲਾ ਜਾਏ । ਉਹ ਚਲਾ ਗਿਆ, ਪਰ ਡੋਵਰ ਤੀਕ ਲਿਜਾਏ ਜਾਣ ਮਗਰੋਂ, ਓਹ ਬਦਲਾ ਲੈਣ ਨਮਿਤ ਸੜਦਾ ਬਲਦਾ ਭੇਸ ਬਦਲਾ ਕੇ, ਹੈਨਲ ਨੂੰ ਫਿਰ ਪਾਰ ਕਰਕੇ ਪਰਤ ਆਇਆ। ਇਹ ਸੂਚਨਾ ਦਿੱਤੇ ਜਾਣ ਤੇ ਕਿ ਉਸ ਦਾ ਪਤਾ ਲਗ ਗਿਆ ਹੋਇਆ ਸੀ, ਤੇ ਤੀਜੀ ਵਾਰ ਫਿਰ ਗ੍ਰਿਫਤਾਰ ਕੀਤਾ ਜਾਣ ਵਾਲਾ ਸੀ, ਉਹ ਫ਼ਿਰ ਜਹਾਜ਼ ਤੇ ਸੁਆਰ ਹੋਇਆ ਤੇ ਤਿੰਨ ਸਾਲ ਇੰਗਲੈਂਡ ਵਿਚ ਬਤੀਤ ਕਰਨ ਲਈ ਆਪਣੇ ਆਪ ਨੂੰ ਰਾਜ਼ੀ ਕਰ ਲਿਆ (1726-29) I
- ਲੰਡਨ : ਅੰਗ੍ਰੇਜ਼ਾਂ ਬਾਰੇ ਚਿੱਠੀਆਂ
ਉਸ ਨੇ ਨਵੀਂ ਭਾਸ਼ਾ ਵਿਚ ਨਿਪੁੰਨਤਾ ਪ੍ਰਾਪਤ ਕਰਨ ਲਈ ਮਿਹਨਤ ਸ਼ੁਰੂ ਕਰ ਦਿਤੀ। ਇਹ ਦੇਖਕੇ ਉਸ ਨੂੰ ਖਿਝ ਹੋਈ ਕਿ ਸ਼ਬਦ ‘ਪਲੇਗ’ (ਤਾਉਨ) ਦਾ ਸ਼ਬਦ-ਅੰਸ ਤਾਂ ਇਕ, ਤੇ “ਏਗ” (ਮੌਸਮੀ ਬੁਖਾਰ) ਦੇ ਦੋ ਸਨ; ਉਸ ਨੇ ਇਛਾ ਕੀਤੀ ਕਿ ਇਸ ਬੋਲੀ ਦੇ ਅਧੇ ਹਿੱਸੇ ਨੂੰ ਤਾਂ ਸਾਂਭ ਲਵੇ ਪਲੋਗ, ਤੇ ਦੂਜੇ ਅਧੇ ਹਿੱਸੇ ਨੂੰ ਮਲੇਰੀਆ ਤਾਪ । ਪਰ ਛੇਤੀ ਹੀ ਉਹ ਅੰਗ੍ਰੇਜ਼ੀ ਚੰਗੀ ਤਰ੍ਹਾਂ ਪੜ੍ਹ ਸਕਦਾ ਸੀ; ਅਤੇ ਸਾਲ ਦੇ ਅੰਦਰ ਅੰਦਰ ਉਹ ਉਸ ਸਮੇਂ ਦੇ ਸਰਬ ਸ੍ਰੇਸਟ ਅੰਗਚੀ ਸਾਹਿਤ ਵਿਚ ਨਿਪੁੰਨ ਹੋ ਗਿਆ। ਲਾਰਡ ਬਲਿੰਗ ਬਰੋਕ ਨੇ ਉਸ ਦੀ ਜਾਣ ਪਛਾਣ ਸਾਹਿਤਕਾਰਾਂ ਨਾਲ ਕਰਵਾਈ ਅਤੇ ਇਕ ਤੋਂ ਮਗਰੋਂ ਇਕ ਵਾਰੀ ਵਾਰੀ ਨਾਲ ਉਸਨੇ ਉਨ੍ਹਾਂ ਨਾਲ ਭੋਜਨ ਕੀਤਾ ਤੇ ਡੀਨ ਸਵਿਫਟ ਜੇਹੇ ਗੂੜ੍ਹਭਾਰੀ ਤੇ ਸੰਕਸ਼ਾਰਕ ਨਾਲ ਵੀ। ਉਹ ਕਿਸੇ ਵਿਸ਼ੇਸ਼ ਸਦ ਦਾ ਦਾਹਵਾ ਨਹੀਂ ਸੀ ਕਰਦਾ ਤੇ ਨਾ ਦੂਜਿਆਂ ਤੋਂ’ ਇਸ ਦੀ ਮੰਗ ਹੀ ਕਰਦਾ ਮੀ, ਜਦੋਂ ਕਾਸਗਰੇਵ ਨੇ ਆਪਣੇ ਨਾਟਕਾ ਨੂੰ ਤੁਛ ਦਸਕੇ ਇਕ ਪੁਸਤਕ ਕਰਤਾ ਹੋਣ ਨਾਲੋਂ ਆਪਣੇ ‘ਆਪ ਨੂੰ ਅਵਿਕਾਸ਼ ਪ੍ਰਾਪਤ ਸਾਉ ਸਮਝੇ ਜਾਣ ਦੀ ਇਛਾ ਪ੍ਰਗਟ ਕੀਤੀ, ਤਾਂ ਵਾਲਟੇਅਰ ਨੇ ਤਮਕ ਨਾਲ ਕਿਹਾ “ਮੰ ਦੇ ਭਾਗਾਂ ਨੂੰ ਜੋ ਤੁਸੀਂ ਕਿਸੇ ਹੋਰ ਵਾਂਗ ਕੇਵਲ ਇਕ ਸਾਊ ਆਦਮੀ ਹੀ ਹੋਏ ਹੁੰਦੇ ਤਾਂ ਮੈਂ ਕਦੀ ਤੁਹਾਡੇ ਦਰਸ਼ਨਾਂ ਨੂੰ ਨਾ ਆਉਂਦਾ ।”
ਜਿਸ ਚੀਜ਼ ਨੇ ਉਸ ਨੂੰ ਅਚੰਭਤ ਕੀਤਾ, ਉਹ, ਉਹ ਸੁਤੰਤਰਤਾ ਸੀ, ਜਿਸ ਨਾਲ ਬੋਲਿੰਗ ਬਰੋਕ ਪੌਪ, ਐਡੀਸਨ, ਅਤੇ ਸਵਿਫ਼ਟ ਆਪਣੀ ਮਨ ਮਰਜ਼ੀ ਨਾਲ ਲਿਖਦੇ ਸਨ । ਇਹ ਅਜੇਹੇ ਲੋਕ ਸਨ ਜਿਨ੍ਹਾਂ ਦੀਆਂ ਆਪਣੀਆਂ ਰਾਵਾਂ ਸਨ, ਇਕ ਅਜੇਹਾ ਰਾਸ਼ਟ ਜਿਸ ਨੇ ਆਪਣੇ ਧਰਮ ਦਾ ਨਵ- ਨਿਰਮਾਣ ਕੀਤਾ ਸੀ ਆਪਣੇ ਰਾਜੇ ਨੂੰ ਫਾਹੇ ਦਿਤਾ, ਦੂਜੇ ਨੂੰ ਬਾਹਰੋਂ ਮਗਵਾ ਲਿਆ, ਅਤੇ ਯੋਰਪ ਵਿਚ ਕਿਸੇ ਵੀ ਹੋਰ ਸ਼ਾਸਕ ਨਾਲੋਂ ਵਧੀਕ ਬਲਵਾਨ ਇਕ ਪਾਰਲੀਮੈਂਟ ਬਣਾ ਲਈ ਸੀ । ਉਥੇ ਕੋਈ ਬੈਸ ਤਿਲੇ ਨਹੀਂ ਸੀ ਤੇ ਨਾ ਹੀ ਕੋਈ ਅਜੇਹੀ ਅਦਾਲਤ ਜਿਸ ਨਾਲ, ਅਹੁਦੇਦਾਰ ਪੈਨਸ਼ਨਰ, ਜਾਂ ਸ਼ਾਹੀ ਨਿੰਕਮੇ ਆਦਮੀ ਆਪਣੇ ਉਪਾਧੀ ਹੀਨ ਵਿਰੋਧੀਆਂ ਨੂੰ ਬਿਨਾਂ ਕਾਰਨ ਤੇ ਬਿਨਾਂ ਮੁਕਦਮੇ ਤੋਂ ਜੇਹਲ ਨੂੰ ਭੇਜ ਸਕਦੇ ਸਨ। ਏਥੇ ਤੀਹ ਧਰਮ ਸਨ ਤੇ ਕੋਈ ਇਕ ਵੀ ਪਾਦਰੀ ਨਹੀਂ। ਏਥੇ ਸਾਰਿਆਂ ਤੋਂ ਵਧੀਕ ਸਾਹਸ- ਮੰਦ ਸੰਪਰਦਾਇ ਸੀ,’ਕੁਏਕਰ’ ਲੋਕਾਂ ਦਾ ਜੇਹੜੇ ਕਿ ਸਾਰੇ ਈਸਾਈ ਸੰਸਾਰ ਨੂੰ ਆਪਣੇ ਈਸਾਈ ਵਤੀਰੇ ਨਾਲ ਅਚੰਭਤ ਕਰ ਰਹੇ ਸਨ। ਵਾਲਟੇਅਰ, ਜੀਵਨ ਭਰ ਉਨ੍ਹਾਂ ਬਾਰੇ ਆਪਣੇ ਆਰੰਭ ਨੂੰ ਮੁਕਾ ਨਾ ਸਕਿਆ। “ਫ਼ਿਲਾਸਫ਼ੀ ਦੇ ਕੋਸ਼” ਵਿਚ ਉਹ ਕਿਸੇ ਥਾਂ ਇਨ੍ਹਾਂ ਵਿਚੋਂ ਕਿਸੇ ਇਕ ਦੀ ਜ਼ਬਾਨੀ ਐਂਉ ਅਖਵਾਂਦਾ ਹੈ “ਸਾਡਾ ਈਸ਼ਰ ਜੇਹੜਾ ਸਾਨੂੰ ਆਪਣੇ ਵੈਰੀਆਂ ਨਾਲ ਪਿਆਰ ਕਰਨ ਤੇ ਬਿਨਾ ਸ਼ਕਾਇਤ ਬੁਰਾਈ ਸਹਾਰਨ ਦਾ ਅਦੋਸ਼ ਦੇਂਦਾ ਹੈ । ਉਸ ਦਾ ਨਿਸਚਿਤ ਤੌਰ ਤੇ ਕੋਈ ਮਨਸ਼ਾ ਨਹੀਂ ਕਿ ਅਸੀਂ ਸਮੁੰਦਰ ਪਾਰ ਕਰਕੇ ਜਾਈਏ ਤੇ ਆਪਣੇ ਭਰਾਵਾਂ ਦੇ ਗਲੇ ਕਟੀਏ, ਕੇਵਲ ਇਸ ਲਈ ਕਿ ਲਾਲ ਵਰਦੀਆਂ ਤੇ ਦੋ ਫੁਟ ਉਚੀਆਂ ਟੋਪੀਆਂ ਵਾਲੇ ਕਾਤਿਲ, ਖੋਤੇ ਦੀ ਖਲ ਉਤੇ ਦੋ ਡੰਡਿਆਂ ਦੇ ਰੌਲੇ ਨਾਲ ਨਾਗਰਿਕਾਂ ਨੂੰ ਭਰਤੀ ਕਰਦੇ ਫਿਰਦੇ ਹਨ ।”
ਫਿਰ ਇਹ ਇਕ ਅਜੇਹਾ ਇੰਗਲੈਂਡ ਸੀ ਜੇਹੜਾ ਕਿ ਸ਼ਕਤੀਵਾਨ ਬੌਧਿਕ ਕ੍ਰਿਆਸ਼ੀਲਤਾ ਨਾਲ ਹਮਹੁਮਾ ਰਹਿਆ ਸੀ । ਬੇਕਨ ਦਾ ਨਾਮ ਅਜੇ ਵੀ ਹਵਾ ਵਿਚ ਸੀ, ਤੇ ਵਿਚਾਰ ਕਰਨ ਦਾ ਆਗਮਨਾਤਮਕ ਢੰਗ ਹਰ ਖੇਤਰ ਵਿਚ ਵਿਜਈ ਹੋ ਰਿਹਾ ਸੀ । ਹਾਬਸ ਨੇ (1588-1679) ਪੁਨਰ ਜਾਗ੍ਰਣ ਦੀ ਸ਼ੰਕਾਵਾਦੀ ਸਪਿਰਿਟ ਨੂੰ ਨਿਭਾਹਿਆ ਸੀ, ਅਤੇ ਆਪਣੇ ਉਸਤਾਦ ਦੀ ਵਿਵਹਾਰਿਕ ਸਪਿਰਿਟ ਨੂੰ, ਇਕ ਅਜੇਹੇ ਸੰਪੂਰਣ ਤੇ ਸਪਸ਼ਟਵਾਦੀ ਪਦਾਰਥਵਾਦ ਦਾ ਰੂਪ ਦਿੱਤਾ ਸੀ ਕਿ ਜਿਸ ਨੇ ਫ਼ਰਾਂਸ ਵਿਚ ਉਸ ਨੂੰ ਵਿਚਾਰ ਦੋਸ਼ ਲਈ ਸ਼ਹੀਦੀ ਦਾ ਮਾਣ ਦੇ ਦਿਤਾ ਹੁੰਦਾ। ਲੱਕ ਨੇ (1632-1704) ਮਨੋਵਿਗਿਆਨਿਕ ਵਿਸ਼ਲੇਸ਼ਣ ਦੀ ਇਕ ਸਰਵ-ਸ੍ਰੇਸ਼ਟ ਰਚਨਾ ਲਿਖ ਦਿਤੀ ਸੀ (ਮਨੁਖੀ ਸੋਝੀ ਸਬੰਧੀ ਨਿਬੰਧ 1689) ਤੇ ਇਹ ਬਿਨਾਂ ਕਿਸੇ ਤਰ੍ਹਾਂ ਦੀਆਂ ਪਰਾਪ੍ਰਕਿਰਤਕ ਮਨੌਤਾਂ ਦੇ, ਕਾਲਿਨਜ਼, ਟਿੰਡਲ ਤੇ ਹੋਰ ਈਸ਼੍ਵਰਵਾਦੀ ਈਸ੍ਵਰ ਬਾਰੇ ਆਪਣੇ ਵਿਸ਼ਵਾਸ ਨੂੰ ਮੁੜ ਦ੍ਰਿਸ਼ਤਾ ਨਾਲ ਪ੍ਰਗਟ ਕਰ ਰਹੇ ਸਨ, ਜਦੋਂ ਕੇ ਸਥਾਪਤ ਧਰਮ ਸੰਸਥਾ ਦੇ ਹੋਰ ਹਰੇਕ ਨੂੰ ਮੁੜ ਛੱਡ ਜਾਂਦਾ ਪ੍ਰਗਟ ਕਰ ਰਹੇ ਸਨ । ਨਿਊਟਨ ਦੀ ਹੁਣੇ ਜੋਹੇ ਮ੍ਰਿਤੂ ਹੋਈ ਸੀ । ਵਾਲਟੇਅਰ ਸਿਧਾਰਥ ਦਾ ਸਾਥ ਕੀਤਾ ਤੇ ਬਹੁਤੀ ਵਾਰੀ ਆਪਣੇ ਮਨ ਤੇ ਪਏ ਉਸ ਪ੍ਰਭਾਵ ਨੂੰ ਯਾਦ ਲੋਅ ਜਹੜਾ ਕਿ ਉਨ੍ਹਾਂ ਰਾਸ਼ਟੀ ਸਨਮਾਨਾ ਨਾਲ ਉਸ ਦੇ ਮਨ ਉਤੇ ਪਿਆ ਸੀ, ਜੋਹੜੇ ਕਿ ਇਕ ਨਿਰਮਾਣ ਅੰਗ੍ਰੇਜ਼ ਵਿਅਕਤੀ ਨੂੰ ਦਿਤੇ ਗਏ ਸਨ। ਉਹ ਲਿਖਦਾ ਹੈ ਬਹੁਤ ਚਿਰ ਨਹੀਂ ਹੋਇਆ ਕਿਸੇ ਇਕ ਪ੍ਰਤਿਸ਼ਠਤ ਮੰਡਲੀ ਵਿਚ ਇਸ ਤੁਛ ਜੇਹੇ ਪ੍ਰਸ਼ਨ ਬਾਰੇ ਚਰਚਾ ਚਲ ਰਹੀ ਸੀ, ਕਿ ਸਭ ਤੋਂ ਮਹਾਨ ਵਿਅਕਤੀ ਕੌਣ ਸੀ-ਸੀਜ਼ਰ, ਸਕੰਦਰ, ਤਿਮਰਲੇਨ ਜਾਂ ਕਰਾਮਵੈਲ ? ਕਿਸੇ ਇਕ ਨੇ ਉਤਰ ਦਿੱਤਾ ਕਿ ਇਹ ਨਿਰਸੰਦੇਹ ਆਈਸੇਕ ਨਿਊਟਨ ਸੀ । ਅਤੇ ਸਹੀ ਤੌਰ ਹੈ: ਕਿਉਂ ਜੋ ਅਸੀਂ ਆਪਣੇ ਆਦਰ ਮਾਣ ਲਈ ਰਿਣੀ ਹਾਂ ਤਾਂ ਉਸ ਪ੍ਰਤੀ ਜੇਹੜਾ ਕਿ ਸਭ ਦੀ ਸ਼ਕਤੀ ਨਾਲ ਸਾਡੇ ਮਨਾਂ ਉੱਤੇ ਵਸੀਕਾਰ ਪਾਂਦਾ ਹੈ ਨ ਕਿ ਉਨ੍ਹਾਂ ਪ੍ਰਤੀ ਜੇਹੜੇ ਕਿ ਹਿੰਸਾ ਨਾਲ ਇਨ੍ਹਾਂ ਨੂੰ ਦਾਸ ਬਣਾਂਦੇ ਹਨ। ਵਾਲਤੇਅਰ ਨਿਊਟਨ ਦੀਆਂ ਰਚਨਾਵਾਂ ਦਾ ਇਕ ਧੀਰਜਵਾਨ ਤੇ ਗੰਭੀਰ ਅਧਿਐਨਕਾਰ ਬਣ ਗਿਆ ਤੇ ਪਿਛੋਂ ਜਾ ਕੇ ਫਰਾਂਸ ਵਿਚ, ਨਿਊਟਨ ਦੇ ਵਿਚਾਰਾਂ ਦਾ ਪ੍ਰਮੁਖ-ਪਸਾਰਨ ਹਾਰ ਸੀ ।
ਕਿਸੇ ਆਦਮੀ ਨੂੰ ਅਚੰਭਾ ਹੁੰਦਾ ਹੈ ਉਸ ਤਤਪਰਤਾ ਬਾਰੇ ਜਿਸ ਨਾਲ ਵਾਲਟੇਅਰ ਨੇ ਲਗ ਭਗ ਉਹ ਸਾਰਾ ਕੁਝ ਸਿਖ ਲਿਆ ਜੋ ਕੁਝ ਕਿ ਇੰਗਲੈਂਡ ਪਾਸ ਉਸ ਨੂੰ ਸਿਖਣ ਯੋਗ ਸੀ—ਇਸ ਦਾ ਸਾਹਿਤ, ਇਸ ਦਾ ਵਿਗਿਆਨ, ਅਤੇ ਇਸ ਦੀ ਫਿਲਾਸਫੀ, ਉਸ ਨੇ ਇਹ ਸਾਰੇ ਤਿੰਨ ਤਿੰਨ ਅੰਸ਼ ਲੈ ਲਏ, ਫਾਂਸੀਸੀ ਸੰਸਕ੍ਰਿਤੀ ਤੇ ਭਾਵਨਾ ਦੀ ਅਗਨੀ ਵਿਚੋਂ ਦੀ ਲੰਘਿਆ, ਤੇ ਇਨ੍ਹਾਂ ਨੂੰ ਝਾਂਸੀਸੀ ਸਿਆਣਪ ਤੇ ਧਾਰਾਵਾਹਕਤਾ ਦੇ ਸੋਨੇ ਦਾ ਰੂਪ ਦੇ ਦਿੱਤਾ । ਉਸ ਨੇ ਲਏ ਹੋਏ ਆਪਣੇ ਸੰਸਕਾਰਾਂ ਨੂੰ “ਅੰਗੇਜ਼ਾਂ ਸੰਬੰਧੀ ਚਿਠੀਆਂ” ਵਿਚ ਕਲਮਬੰਦ ਕਰ ਦਿ ਤਾ, ਜਿਨ੍ਹਾਂ ਨੂੰ ਹੱਥ ਲਿਖਤ ਰੂਪ ਵਿਚ ਉਸ ਨੇ ਆਪਣੇ ਮਿੱਤਰਾਂ ਨੂੰ ਦਿਖਾਇਆ ਇਨ੍ਹਾਂ ਨੂੰ ਛਪਵਾਣ ਦਾ ਉਸ ਨੇ ਸਾਹਸ ਨੇ ਕੀਤਾ ਕਿਉਂ ਜੋ ਉਨ੍ਹਾਂ ਵਿਚ “ਬਦਨਾਮ ਹੋਏ, ਐਲਬੀਅਨ” ਦੀ ਏਨੀ ਪ੍ਰਸੰਸਾ ਕੀਤੀ ਗਈ ਸੀ ਕਿ ਇਹ ਰਾਜ ਸੈਂਸਰ ਦੀ ਰੁਚੀ, ਦੇ ਅਨੁਕੂਲ ਹੋਣ ਵਾਲੀਆਂ ਨਹੀਂ ਸਨ । ਇਹ ਅੰਗ੍ਰੇਜ਼ੀ ਰਾਜਨੈਨਿਕ ਸੁਤੰਤਰਤਾ ਤੇ ਬੌਧਿਕ ਆਜ਼ਾਦੀ ਦੀ ਤੁਲਨਾ ਫਾਂਸੀਸੀ ਅਤਿਆਚਾਰ ਤੇ ਬੰਧਨ ਨਾਲ ਕਰਦੀਆਂ ਸਨ : ਨਿਕੰਮੀ ਜੇਹੀ ਕੁਲੀਨ ਅਨੁਵੰਸ਼ਤਾ ਤੇ ਫਰਾਂਸ ਦੀ ਦਸਵੰਧ ਪਚਾਣ ਵਾਲੀ ਪਾਦਰੀ ਸ਼੍ਰੇਣੀ ਦੀ ਨਿਖੇਧੀ ਕਰਦੀਆਂ ਸਨ, ਜੇਹੜੇ ਲੋਕ ਕਿ ਹਰੇਕ ਪ੍ਰਸ਼ਨ ਤੇ ਸ਼ੰਕੇ ਦੇ ਉੱਤਰ ਵਿਚ ਸਦਾ ਬੇਸਤਿਲੇ ਦਾ ਸਹਾਰਾ ਲੈਂਦੇ ਸਨ, ਇਹ ਮਧ ਸ੍ਰੇਣੀ ਨੂੰ ਰਾਜ ਵਿਚ ਆਪਣੀ ਮੁਨਾਸਿਬ ਥਾਂ ਸੰਭਾਲਣ ਦੀ ਜ਼ੋਰਦਾਰ ਪ੍ਰੇਰਨਾ ਕਰਦੀਆਂ ਸਨ, ਜਿਵੇਂ ਕਿ ਇਨਾਂ ਸ਼ੇਣੀਆਂ ਨੇ ਇੰਗਲੈਂਡ ਵਿਚ ਕੀਤਾ ਸੀ । ਬਿਨਾ ਜਾਣੇ ਜਾਂ ਅਜੇਹੀ ਮਨਸ਼ਾ ਹੋਣ ਦੇ ਇਹ ਚਿਠੀਆਂ ਕ੍ਰਾਂਤੀ ਦੀ ਪਹਿਲੀ ਕੁਕੜ ਬਾਂਗ ਸੀ ।
III. ਸਾਈਰੀ : ਰੋਮਾਂਸ ਰਚਨਾਵਾਂ
ਤਾਂ ਵੀ ਅਸਥਾਈ ਸ਼ਾਸਕ ਨੇ ਇਸ ਘਰੋਗੀ ਮੁਰਗੇ ਨੂੰ ਨ ਜਾਣਦਿਆਂ ਹੋਇਆਂ 1729 ਵਿਚ ਵਾਲਤੇਅਰ ਨੂੰ ਫਰਾਂਸ ਨੂੰ ਵਾਪਸ ਆ ਜਾਣ ਦੀ ਆਗਿਆ ਦੇ ਭੇਜੀ। ਪੰਜ ਵਰਿਹਾਂ ਤੀਕ ਵਾਲਤੇਅਰ ਨੇ ਫਿਰ ਪੈਰਿਸ ਦਾ ਜੀਵਨ ਮਾਣਿਆ ਜਿਸ ਦੀ ਸ਼ਰਾਬ ਉਸ ਦੀਆਂ ਰਗਾਂ ਵਿਚ ਚਲਦੀ ਤੇ ਜਿਸ ਦੀ ਸਪਿਰਿਟ ਉਸਦੀ ਕਲਮ ਤੋਂ ਪ੍ਰਵਾਹਤ ਹੁੰਦੀ ਸੀ ਤੇ ਤਦਾਂ ਕਿਸੇ ਸ਼ਰਾਰਤੀ ਪ੍ਰਕਾਸ਼ਕ ਨੇ “ਅੰਗ੍ਰੇਜ਼ਾਂ ਸਬੰਧੀ ਦਿਠੀਆਂ, “ਹਬ ਆ ਜਾਣ ਤੇ, ਇਨ੍ਹਾਂ ਨੂੰ ਬਿਨਾਂ ਪੁਸਤਕ ਲਿਖਾਰੀ ਦੀ ਆਗਿਆ ਤੋਂ ਪ੍ਰਕਾਸ਼ਤ ਕਰਕੇ ਦੂਰ ਦੂਰ ਤੀਕ ਵੇਚ ਦਿੱਤਾ ਜਿਸ ਨਾਲ ਸਾਰੇ ਸ਼੍ਰੇਸਟ ਫ੍ਰਾਂਸੀਸੀਆਂ ਨੂੰ ਸਮੇਤ ਵਾਲਟੇਅਰ ਦੇ ਕਾਫੀ ਧੱਕਾ ਵਜਾ । ਪੈਰਿਸ ਦੀ ਪਾਰਲੀਮੈਂਟ ਨੇ ਇਕ-ਦਮ ਪੁਸਤਕ ਨੂੰ “ਬਦਨਾਮ, ਧਰਮ, ਸਦਾਚਾਰ, ਤੇ ਰਾਜ ਸਤਾ ਦੀ ਵਿਰੋਧੀ ਦਸਕੇ ਲੋਕਾਂ ਦੀ ਨਜ਼ਰ ਦੇ ਸਾਹਮਣੇ ਸਾੜੇ ਜਾਣ ਦਾ ਉਦੇਸ਼ ਦੇ ਦਿੱਤਾ,” ਅਤੇ ਵਾਲਟੇਅਰ ਨੂੰ ਪਤਾ ਲਗ ਗਿਆ ਕਿ ਉਸ ਨੂੰ ਦਿਕ ਵਾਰੀ ਫਿਰ ਬੈਸਤਿਲੇ ਨੂੰ ਭੇਜਿਆ ਜਾਣ ਵਾਲਾ ਸੀ । ਇਕ ਚੰਗੇ ਫਿਲਾਸਫਰ ਵਾਂਗ ਉਹ ਖੁਰੀ ਕਰ ਗਿਆ, –ਕੇਵਲ ਇਸ ਅਵਸਰ ਨੂੰ ਇਕ ਹੋਰ ਆਦਮੀ ਦੀ ਪੱਤਨੀ ਨੂੰ ਕਢ ਲਿਜਾਣ ਲਈ ਵਰਤਦਿਆਂ ਹੋਇਆ ।
ਇਹ ਵਿਅਕਤੀ ਮਾਰਕੂਈਜ਼-ਦੂ-ਰੈਟਲਟ, ਅਠਾਈ ਵਰਿਹਾਂ ਦੀ ਸੀ; ਸ਼ੱਕ ਕਿ ਵਾਲਟੇਅਰ, ਪਹਿਲਾ ਹੀ ਚਾਲੀਆਂ ਦਾ ਸੀ । ਉਹ ਇਕ ਅਲੌਕਿਕ ਇਸਤ੍ਰੀ ਸੀ। ਉਸ ਨੇ ਪ੍ਰਸਿੱਧ ਚਰਚਾਕਾਰ ਮਾਪਰ ਤੂਈਸ ਪਾਸੋਂ ਗਣਿਤ ਵਿਦਿਆ ਦਾ ਅਧਿਐਨ ਕੀਤਾ ਸੀ ਤੇ ਫਿਰ ਕਲੇਅਰਾਤ ਪਾਸੋਂ, ਉਸ ਨੇ ਨਿਊਟਨ ਦੀ ਰਚਨਾ ਪ੍ਰਿੰਸਪੀਆ ਦਾ ਵਿਦਵਤਾ ਭਰਿਆ ਤੇ ਨੋਟਾਂ ਸਮੇਤ ਅਨੁਵਾਦ ਲਿਖਿਆ ਸੀ । ਛੇਤੀ ਹੀ, ਅਗਨੀ ਦੀ ਭੌਤਿਕਤਾ ਬਾਰੇ ਲਿਖੇ ਗਏ ਇਕ ਨਿਬੰਧ ਲਈ ਫ੍ਰਾਂਸੀਸੀ, ਅਕਾਦਮੀ ਵਲੋਂ ਦਿਤੇ ਜਾਣ ਵਾਲੇ ਇਨਾਮ ਦੇ ਮੁਕਾਬਲੇ ਵਿਚ ਉਸ ਦੀ ਕਦਰ ਕੀਮਤ ਵਾਲਟੇਅਰ ਨਾਲੋਂ ਵਧੀਕ ਪਾਈ ਜਾਣ ਵਾਲੀ ਸੀ; ਮੁਕਦੀ ਗਲ ਇਹ ਹੈ ਕਿ ਸਗਵੀਂ, ਅਜੇਹੀ ਭਾਂਤ ਦੀ ਇਸਤ੍ਰੀ ਸੀ, ਜੇਹੜੀ ਕਿ ਕਦੀ ਕਿਸੇ ਨਾਲ ਨਸਦੀ ਨਹੀਂ । ਪਰ ਮਰਕੂਈਜ਼ ਏਨਾ ਸਿਧਾ ਜੇਹਾ ਤੇ ਵਾਲਟੇਅਰ ਏਨਾ ਮਨੋਰੰਜਕ ਸੀ, “ਹਰ ਤਰੀਕੇ ਨਾਲ ਪਿਆਰ ਕੀਤੇ ਜਾਣ ਜੋਗ ਇਕ ਜੀਵ ਕਰਕੇ ਉਹ ਉਸ ਨੂੰ ਕਹਿੰਦੀ ਸੀ;” ਫਰਾਂਸ ਭਰ ਵਿਚ ਇਕ ਸਭ ਤੋਂ ਮਨੋਹਰ ਭੂਸ਼ਨ, “ਉਹ ਉਸ ਦੇ ਪਿਆਰ ਨੂੰ ਤੀਬਰ ਪ੍ਰਸ਼ੰਸਾ ਨਾਲ ਮੋੜਦਾ ਸੀ; ਉਸ ਨੂੰ “ਇਕ ਮਹਾਨ ਮਨੁਖ ਕਰਕੇ ਕਹਿੰਦਾ ਸੀ, ਜਿਸ ਦਾ ਇਕੋ ਇਕ ਦੋਸ਼ ਇਕ ਇਸਤ੍ਰੀ ਹੋਣਾ ਸੀ; ਉਸ ਤੋਂ ਅਤੇ ਫਰਾਂਸ ਦੀਆਂ ਕਈ ਹੋਰ ਬੜੀਆਂ ਗੁਣਵਾਨ ਇਸਤ੍ਰੀਆਂ ਰਾਹੀਂ ਬਣਿਆ ਉਸ ਦਾ ਨਿਸਚਾ ਲਿੰਗਾਂ ਦੀ ਸੁਭਾਵਕ ਮਾਨਸਿਕ ਏਕਤਾ ਦਾ ਸੀ; ਅਤੇ ਉਸ ਨੇ ਨਿਰਣੇ ਕੀਤਾ ਕਿ ‘ਸਾਈਰੀ’ ਸਥਾਨ ਉਤੇ ਉਸ ਦਾ ਪੇਂਡੂ ਮਕਾਨ ਪੈਰਿਸ ਦੇ ਬਦਲਾਂ ਨਾਲ ਘਿਰੇ ਰਾਜਨੀਤਿਕ ਮੌਸਮ ਨਾਲੇ’ ਇਕ ਪ੍ਰਸ਼ੰਸਾ ਯੋਗ ਓਟ ਸਥਾਨ ਸੀ। ਮਾਕੂਈਜ਼ ਆਪਣੇ ਉਸ ਸੈਨਿਕ ਦਸਤੇ ਨਾਲ ਦੂਰ ਪਰੇ ਗਿਆ ਹੋਇਆ ਸੀ, ਜੇਹੜਾ ਕਿ ਇਕ ਲੰਮੇ ਸਮੇਂ ਤੋਂ ਗਣਿਤ ਤੋਂ ਬਚ ਨਿਕਲਣ ਦਾ ਉਸ ਦਾ ਸਾਧਨ ਸੀ; ਅਤੇ ਇਸ ਨਵੀਂ ਵਿਵਸਥਾ ਬਾਰੇ ਉਸ ਨੇ ਕੋਈ ਆਪੱਤੀ ਨ ਉਠਾਈ। ਸਭੀਤੇ ਦੀਆਂ ਉਨ੍ਹਾਂ ਸ਼ਾਦੀਆਂ ਤੇ ਸਬਬ ਜੇਹੜੀਆਂ ਕਿ, ਧਨੀ ਬੁਢਿਆਂ ਨੂੰ ਅਜੇਹੀਆਂ ਨਵਯੁਵਤੀਆਂ ਦੇ ਗਲ ਮੜ ਦੇਂਦੀਆਂ ਸਨ, ਜਿਨ੍ਹਾਂ ਨੂੰ ਬੁਢਾਪੇ ਦੀ ਨਿਰਬਲਤਾ ਲਈ ਤਾਂ ਕੋਈ ਰੁਚੀ ਨਹੀਂ ਸੀ, ਧਰ ਰੋਮਾਂਸ ਲਈ ਕਾਫੀ ਸਧਰ, ਉਸ ਸਮੇਂ ਦੇ ਸਦਾਚਾਰਾਂ ਨੇ, ਇਕ ਨਵਯੁਵਤੀ ਨੂੰ ਆਗਿਆ ਦੇ ਦਿੱਤੀ, ਆਪਣੀ ਗੀ ਵਿਵਸਥਾ ਵਿਚ ਇਕ ਪ੍ਰੇਮੀ ਨੂੰ ਸ਼ਾਮਿਲ ਕਰ ਲੈਣ ਦੀ ਜੇਕਰ ਅਜੇਹਾ ਕੁਝ ਮਨੁਖਜਾਤੀ ਦੇ ਦੰਭਾ ਲਈ ਇਕ ਸੁਚੱਜਾ ਆਦਰ ਨਿਭਾਦਿਆਂ ਹੋਇਆਂ ਕੀਤਾ ਜਾ ਸਕਦਾ; ਅਤੇ ਜਦੋਂ ਉਸ ਨੇ ਚੋਣ ਕਰ ਲਈ ਨਾ ਕੇਵਲ ਇਕ ਪ੍ਰੇਮੀ ਦੀ ਸਗੋਂ ਇਕ ਪ੍ਰਤਿਭਾਵਾਨ ਦੀ, ਤਾਂ ਸਾਰੇ ਸੰਸਾਰ ਨੇ ਉਸ ਨੂੰ ਖਿਮਾ ਕਰ ਦਿੱਤਾ । ਸਾਈਰੀ ਸਥਾਨ ਦੇ ਇਸ ਪੇਂਡੂ ਮਥਾਨ ਵਿਚ ਉਹ ਆਪਣਾ ਸਮਾਂ ਪਿਆਰ ਬੋਲੀਆ ਤੋਂ ਪ੍ਰਗਟਾਵਿਆਂ ਵਿਚ ਨਹੀਂ ਸਨ ਬਤੀਤ ਕਰਦੇ। ਸਾਰਾ ਦਿਨ ਅਧਿਐਨ ਤੇ ਖੋਜ ਪੜਤਾਲ ਤੇ ਪ੍ਰਸੰਘ ਜਾਂਦਾ ਸੀ; ਵਾਲਟੇਅਰ ਦੀ ਆਪਣੀ ਇਕ ਵਡਮੁਲੀ ਯੋਗਸ਼ਾਲਾ ਸੀ, ਜਿਸ ਵਿਚ ਵਿਚ ਸਿਰਰਕ ਵਿਗਿਆਨ ਲਈ ਸਾਮਗ੍ਰੀ ਮੌਜੂਦ ਸੀ । ਵਰਿਹਾਂ ਬਧੀ ਇਕ ਪ੍ਰੇਮੀ, ਖੋਜ ਪੜਤਾਲ ਤੇ ਵਿਚਾਰ ਵਿਮਰਸ਼ ਵਿਚ ਇਕ ਦੂਜੇ ਨਾਲ ਸਪਰਧਾ ਕਰਦੇ ਰਹੇ। ਉਨ੍ਹਾਂ ਪਾਸ ਕਈ ਸਾਰੇ ਪਾਹੁਣੇ ਆਉਂਦੇ ਸਨ ਪਰ ਇਹ ਗਲ ਸਮਝ ਲਈ ਗਈ ਹੋਈ ਸੀ ਕਿ ਉਹ ਸਾਰਾ ਦਿਨ, ਰੋ ਰਾਤ ਨੂੰ ਨੇ ਵਜੇ ਦੀ ਰੰਟੀ ਤੀਕ, ਆਪਣੇ ਮਨ ਪ੍ਰਚਾਵੇ ਦਾ ਬਾਨਣ ਬੰਨ੍ਹ ਲੈਣਗੇ। ਰਾਤ ਦੇ ਭੋਜਨ ਮਗਰ ਕਦੀ ਕਦੀ, ਨਿੱਜੀ ਨਾਟਕੀ ਪਰਿਦਰਸ਼ਨ ਹੋਇਆ ਕਰਦੇ ਜਾਂ ਵਾਲਟੇਅਰ ਆਪਣੇ ਪ੍ਰਾਹੁਣਿਆਂ ਨੂੰ ਆਪਣੀ ਕੋਈ ਸੁਆਦੀ ਕਹਾਣੀ ਪੜ ਕੇ ਸੁਣਾਇਆ ਕਰਦਾ। ਬੜੀ ਛੇਤੀ ‘ਸਾਈਰੀ’ ਫ੍ਰਾਂਸੀਸੀ ਮਾਨਸ ਦਾ ਪੈਰਿਸ ਬਣ ਗਿਆ । ਕੁਲੀਨ ਅਨੁਵੰਸ਼ੀ ਤੇ ਮਧ-ਸ਼੍ਰੇਣੀ ਦੇ ਲੋਕ ਵਾਲਟੇਅਰ ਦੀ ਸ਼ਰਾਬ ਤੇ ਵਿਨੰਦ ਦਾ ਰਸ ਮਾਣਨ ਹਿਤ, ਤੇ ਉਸ ਨੂੰ ਆਪਣੇ ਹੀ ਨਾਟਕਾਂ ਵਿਚ ਅਤਿੰਨ ਕਰਦੇ ਦੇਖਣ ਲਈ, ਮਿਲ ਜੁਲ ਕੇ ਤੀਰਥ ਯਾਤ੍ਰਾ ਨੂੰ ਆਉਣ ਲਗ ਪਏ । ਉਹ ਇਸ ਸ਼ਟ ਤੇ ਚਮਕੀਲੇ ਸੰਸਾਰ ਦਾ ਕੇਂਦ ਬਣਨ ਵਿਚ ਪ੍ਰਸੰਨ ਹੁੰਦਾ ਸੀ; ਕਿਸੇ ਵੀ ਚੀਜ਼ ਨੂੰ ਉਹ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲੈਂਦਾ, ਤੇ ਕੁਝ ਸਮੇਂ ਲਈ ਉਸ ਨੇ ਆਪਣਾ ਆਦਰਸ਼ ਨਿਯਮ ਇਹ ਬਣਾ ਲਿਆ ਸੀ, “ਹੱਸ ਤੇ ਹਸਾਓ। ਰੂਸ ਦੀ ਕੈਥਰੀਨ ਉਸ ਨੂੰ ਮੌਜ ਮੇਲੇ ਦੀ ਰਬੀਅਤ ਕਰਕੇ ਕਹਿੰਦੀ ਸੀ । ਉਹ ਕਹਿੰਦਾ ਸੀ ਜੋ ਕੁਦਰਤ ਨੇ ਸਾਨੂੰ ਥੋੜ੍ਹੇ ਜਹੇ ਮੂਰਖ ਨ ਬਣਾਇਆ ਹੁੰਦਾ ਤਾਂ ਅਸੀਂ ਵਧ ਤੋਂ ਵਧ ਅਭਾਗੇ ਹੁੰਦੇ ਕਿਉਂ ਜੋ ਕੋਈ ਆਦਮੀ ਆਪਣੇ ਆਪ ਨੂੰ ਥੋੜਾ ਜਿਹਾ ਬੁਧੂ ਨ ਬਣਾ ਸਕਦਾ ਹੈ, ਕਿ ਇਸੇ ਲਈ ਬਹੁਗਿਣਤੀ ਦੇ ਲੋਕ ਆਪਣੇ ਆਪ ਨੂੰ ਫਾਹੇ ਨਹੀਂ ਲਾ ਲੈਂਦੇ ।” ਉਸ ਵਿਚ ਕਾਰਲਾਈਨ ਵਰਗੇ ਪੁਰਾਣੇ ਅਣਪਚੇ ਵਾਲੀ ਕੋਈ ਗਲ ਨਹੀਂ ਸੀ । ਸਮੇਂ ਸਮੇਂ ਮੂਰਖ ਬਣਨਾ ਵੀ ਸਧਰ ਹੁੰਦਾ ਹੈ । ਸਾਪੇ ਹੁੰਦੇ ਹਨ ਉਹ ਛਿਲਾਸਫ਼ਰ ਜੋਹੜੇ ਕਿ ਆਪਦੀਆਂ ਝੁਰੜੀਆਂ ਹੱਸ ਕੇ ਨਹੀਂ ਮਿਟਾ ਸਕਦੇ ਮੈਂ ਤਾਂ ਬਹੁਤੀ ਗੰਭੀਰਤਾ ਇਕ ਬੀਮਾਰੀ ਸਮਝਦਾ ਹਾਂ ।
ਇਸੇ ਸਮੇਂ ਹੀ ਉਸ ਨੇ ਇਹੋ ਜੇਹੇ ਰੋਮਾਂਸ ਲਿਖਣੇ ਸ਼ੁਰੂ ਕੀਤੇ ਸਨ—ਜੂਡਿਸ ‘ਕੈਡਿਡ’ ਮਾਈਕੋਮਸਗਸ, ਲਇਨਜਸ, ਲੀਮਾਂਡੇ, ਕਾਮੇ ਆਦਿਕ, ਜੇਹੜੇ ਕਿ ਉਸ ਦੀਆਂ ਨੜਿਨਵੇਂ ਜਿਲਦਾਂ ਵਿਚੋਂ ਕਿਸੇ ਵੀ ਹੋਰ ਚੀਜ਼ ਨਾਲ, ਵਧੀਕ ਨਿਰੋਲ ਰੂਪ ਵਿਚ ਵਾਲਟੇਅਰ ਦੀ ਸਪਿਰਟ ਨੂੰ ਪ੍ਰਗਟ ਕਰਦੇ ਹਨ । ਇਹ ਕੋਈ ਨਾਵਲ ਨਹੀਂ ਸਗੋਂ ਵਿਨੋਦ-ਪੂਰਤ, ਚਿੱਤਰ-ਮਈ, ਉਪਨਿਆਸਕ ਕਹਾਣੀਆ ਹਨ, ਇਨ੍ਹਾਂ ਦੇ ਨਾਇਕ ਵਿਅਕਤੀ ਨਹੀਂ ਸਗੋਂ ਵਿਚਾਰ ਹਨ— ਸੈਤਾਨੀ ਪਾਤਰ ਹਨ ਵਹਿਮ ਭਰਮ, ਅਤੇ ਘਟਨਾਵਾਂ ਹਨ ਖਿਆਲ ।” ਲੈਇਨਜ਼ ਵਰਗੇ ਤਾ ਕੋਈ ਕੇਵਲ ਟੁਕੜੇ ਜੇਹੇ ਹਨ, ਇਹ ਜੀਨ ਜੈਕਸ ਤੋਂ ਪਹਿਲਾਂ ਰਾਊ ਸੀਓ ਹੈ । ਕੋਈ ਇਕ ਰੂਹਾਨ ਹਬਸ਼ੀ ਵਾਪਸ ਪਰਤ ਕੇ ਖੋਜੀਆਂ ਨਾਲ ਫਰਾਂਸ ਨੂੰ ਆਵਦਾ ਹੈ । ਪਹਿਲੀ ਸਮੱਸਿਆ ਜੇਹੜੀ ਉਹ ਖੜੀ ਕਰ ਦੇਂਦਾ ਹੈ, ਇਹ ਉਸ ਨੂੰ ਈਸਾਈ ਬਣਾਨ ਦੀ ਹੈ । ਕੋਈ ਇਕ ਪਾਦਰੀ ਉਸ ਨੂੰ ਨਵੀਂ ਦਸਤਾਵੇਜ਼ ਦੀ ਇਕ ਪ੍ਰਤੀ ਦੇਂਦਾ ਹੈ, ਜਿਸ ਨੂੰ ਹਰਾਨ ਏਨਾ ਵਧੀਕ ਪਸੰਦ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਨ ਕੇਵਲ ਬਪਤਿਸਮੇਂ ਲਈ ਸਗੋਂ ਸੁਨਤ ਲਈ ਵੀ ਪੇਸ਼ ਕਰ ਦੇਂਦਾ ਹੈ । ਕਿਉਂ ਜੋ,ਉਹ ਕਹਿੰਦਾ ਹੈ, “ਜੇਹੜੀ ਕਿਤਾਬ ਮੈਨੂੰ ਦਿੱਤੀ ਗਈ ਸੀ ਉਸ ਵਿਚ ਕੋਈ ਇਕ ਵੀ ਆਦਮੀ ਸੁਨਤ ਬਿਨਾ ਨਹੀਂ ਸੀ। ਇਸ ਲਈ ਇਹ ਸ਼ਪਸ਼ਟ ਹੈ ਕਿ ਮੈਨੂੰ ਆਪਣੇ ਆਪ ਨੂੰ ਇਸ ਯਹੂਦੀ ਰਸਮ ਪ੍ਰਤੀ ਬਲੀਦਾਨ ਦੇਣਾ ਬਣਦਾ ਹੈ, ਤੇ ਇਹ ਛੇਤੀ ਤੋਂ ਛੇਤੀ ।” “ਮੁਸ਼ਕਿਲ ਨਾਲ ਇਹ ਔਕੜ ਦੂਰ ਹੁੰਦੀ ਹੈ, ਜਦੋਂ ਕਿ ਉਸ ਨੂੰ “ਪਾਪ ਮੰਨਣ” ਬਾਰੇ ਕਲੇਸ਼ ਹੋ ਜਾਂਦਾ ਹੈ, ਉਹ ਪੁਛਦਾ ਹੈ ਕਿ ਧਰਮ ਪੁਸਤਕ ਵਿਚੋਂ, ਕਿਥੇ ਇਸ ਬਾਰੇ ਅਦੇਸ਼ ਕੀਤਾ ਗਿਆ ਹੈ, ਤਾਂ ਉਸ ਨੂੰ ਸੰਤ ਜੇਮਜ਼ ਵਾਲੇ ਭਾਗ ਵਿਚ ਇਕ ਇਬਾਰਤ ਵਲ ਨਿਰਦੇਸ਼ਨ ਕੀਤਾ ਜਾਂਦਾ ਹੈ, ਇਕ ਦੂਜੇ ਪਾਸ ਆਪਣੇ ਪਾਸ ਮੰਨੇ ਤੇ ਦਸੋ ।” ਉਹ ਮੰਨ ਲੈਂਦਾ ਹੈ, ਪਰ ਜਦੋਂ ਉਸ ਨੇ ਅਜੇਹਾ ਕਰ ਲਿਆ ਤਾਂ ਉਸ ਨੇ ਪਾਦਰੀ ਨੂੰ ਉਸ ਦੀ ਇਕਬਾਲ ਕਰਾਣ ਵਾਲੀ ਸੀਟ ਤੋਂ ਖਿਚ ਲਿਆ, ਆਪ ਉਸ ਉਤੇ ਹੋ ਬੈਠਾ ਤੇ ਪਾਦਰੀ ਨੂੰ ਵਾਰੀ ਨਾਲ ਮੰਨਣ ਲਈ ਕਿਹਾ ‘ ਆਓ ਮਿਤਰੋ; ਇਹ ਕਿਹਾ ਗਿਆ ਹੈ, ਸਾਨੂੰ ਅਵਸ਼ ਆਪਣੇ ਆਪ ਇਕ ਦੂਜੇ ਅਗੇ ਮੰਨਣੇ ਚਾਹੀਦੇ ਹਨ; ਮੈਂ ਆਪਣੇ ਤੁਹਾਨੂੰ ਸੁਣਾ ਦਿੱਤੇ ਹਨ ਤੇ ਤੁਸੀਂ ਹਿਲੇਗੇ ਨਹੀਂ ਜਦ ਤੀਕ ਆਪਣੇ ਦਸ ਨ ਲਓ, “ਉਸ ਦਾ ਕੁਮਾਰੀ ਸੰਤਣੀ ਯਵੀਸ ਨਾਲ ਪਿਆਰ ਪੈ ਜਾਂਦਾ ਹੈ, ਪਰ ਉਸ ਨੂੰ ਕਿਹਾ ਜਾਂਦਾ ਹੈ, ਕਿ ਉਹ ਉਸ ਨਾਲ ਸ਼ਾਦੀ ਨਹੀਂ ਕਰ ਸਕਦਾ ਕਿਉਂ ਜੋ ਉਹ ਉਸ ਦੇ ਬਪਤਿਸਮੇਂ ਸਮੇ ਧਰਮ-ਮਾਤਾ ਬਣੀ ਸੀ; ਉਹ ਕਿਸਮਤ ਦੇ ਇਸ ਛਲ ਨਾਲ ਬੜਾ ਗੁਸਾ ਕਰਦਾ ਹੈ ਤੇ ਧਮਕੀ ਦੇਂਦਾ ਹੈ, ਕਿ ਉਸ ਨੂੰ ਬਪਤਿ ਸਮਾ ਵਿਹੀਨ ਕਰ ਦਿਤਾ ਜਾਏ । ਉਸ ਨਾਲ ਸ਼ਾਦੀ ਕਰਨ ਦੀ ਆਗਿਆ ਮਿਲ ਜਾਣ ਤੇ ਉਸ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ, ਕਿ ਸ਼ਾਦੀ ਲਈ “ਵਕੀਲਾਂ, ਪਾਦਰੀਆਂ ਗੁਨਾਹਾਂ, ਪ੍ਰਣ ਪਤਰਾਂ, ਆਦਿ ਚੀਜ਼ਾਂ ਦੀ ਅਵਸ਼ੋ ਲੋੜ ਹੁੰਦੀ ਹੈ..ਤਦ ਤਾਂ ਤੁਸੀਂ ਬੜੇ ਹੀ ਚੰਦਰੇ ਹੋ ਕਿ ਏਨੀਆਂ ਸਾਰੀਆ ਚੌਕਸ- ਤਾਈਆਂ ਦੀ ਲੋੜ ਪੈਂਦੀ ਹੈ ।” ਅਤੇ ਇਸੇ ਤਰ੍ਹਾਂ ਕਹਾਣੀ, ਜਿਵੇਂ ਘਟਨਾ ਵਲ ਅੱਗੇ ਨੂੰ ਚਲਦੀ ਹੈ ਤਾਂ ਆਦ ਕਾਲੀਨ ਤੇ, ਚਰਚ ਸੰਸਥਾਪਕ, ਈਸਾਈਅਤ ਦੇ ਵਿਚਕਾਰ ਅੰਤਰ ਵਿਰੋਧ ਸਟੇਜ ਉਤੇ ਲਿਆਏ ਜਾਂਦੇ ਹਨ; ਕਿਸੇ ਆਦਮੀ ਨੂੰ ਵਿਦਵਾਨ ਦੀ ਨਿਰਪਖਤਾ ਤੇ ਫ਼ਿਲਾਸਫ਼ਰ ਦੀ ਨਰਮੀ ਦਿਖਾਈ ਨਹੀਂ ਦੇਂਦੀ; ਪਰ ਵਾਲਟੇਅਰ ਨੇ ਵਹਿੱਮ ਭਰਮ ਵਿਰੁਧ ਠੀਕ ਸ਼ੁਰੂ ਕਰ ਦਿੱਤਾ ਹੋਇਆ ਸੀ ਤੇ ਜੰਗ ਵਿਚ ਨਿਰਪਖਤਾ ਤੇ ਨਰਮੀ ਦੀ ਮੰਗ ਅਸੀਂ ਆਪਣੇ ਵੈਰੀਆਂ ਤੋਂ ਹੀ ਕਰਦੇ ਹਾਂ ।
‘ਮਾਈਕਰੋ ਮੀਗਾਜ਼’ ਸਵਿਫ਼ਟ ਦਾ ਇਕ ਅਨੁਸਰਣ ਹੈ, ਪਰ ਵਿਸ਼ਵ ਵਿਆਪਕ ਕਲਪਨਾ ਵਿਚ ਸ਼ਾਇਦ ਆਪਣੇ ਆਦਰਸ਼ ਨਮੂਨੇ ਨਾਲੋਂ ਵਧੀਕ ਧਨਾਢ ਹੈ। ‘ਸੀਰੀਅਸ’ ਤੋਂ ਕੋਈ ਇਕ ਵਸਨੀਕ ਧਰਤੀ ਤੇ ਫੇਰਾ ਪਾਂਦਾ ਹੈ; ਉਹ ਕੋਈ 400,000 ਫੁਟ ਲੰਮਾ ਹੈ, ਜਿਵੇਂ ਕਿ ਇਕ ਏਡ ਵੱਡ ਸਿਤਾਰੇ ਦੇ ਨਾਗਰਿਕ ਨੂੰ ਸੋਭਦਾ ਹੈ । ਸਥਲ ਵਿਚੋਂ ਦੀ ਲੰਘਦਿਆਂ ਉਸ ਨੇ ਰਸਤੇ ਵਿਚੋਂ ਇਕ ਸਾਊ ਆਦਮੀ ਨੂੰ ‘ਸੈਤਰਨ’ ਤੋਂ ਚੁਕ ਲਿਆ ਹੈ, ਜੇਹੜਾ ਦੁਖ ਮਨਾਂਦਾ ਹੈ ਕਿ ਉਹ ਕੱਦ ਵਿਚ ਕੇਵਲ ਕੁਝ ਹਜ਼ਾਰ ਫੁਟ ਉਚਾ ਹੈ, ਜਦੋਂ ਉਹ ਮੱਧ ਸਾਗਰ ਵਿਚੋਂ ਦੀ ਲੰਘ ਰਹੇ ਹੁੰਦੇ ਹਨ ਤਾਂ ਸਰੀਅਨ ਵਿਅਕਤੀ ਦੀਆਂ ਅਡੀਆਂ ਭਿਜ ਜਾਂਦੀਆਂ ਹਨ। ਉਹ ਆਪਣੇ ਸਾਥੀ ਨੂੰ ਪੁਛਦਾ ਹੈ, ਕਿ ਸੈਤਰਨ ਵਾਸੀਆਂ ਦੇ ਗਿਆਨ ਇੰਦਰੇ ਕਿੰਨੇ ਹੁੰਦੇ ਹਨ । ਤਾਂ ਉਸ ਨੂੰ ਦਸਿਆ ਜਾਂਦਾ ਹੈ ਸਾਡੇ ਪਾਸ ਬਹਤਰ ਹੁੰਦੇ ਹਨ, ਪਰ ਅਸੀਂ ਰੋਜ਼ ਸ਼ਕਾਇਤ ਕਰਦੇ ਰਹਿੰਦੇ ਹਾਂ ਕਿ ਇਹ ਗਿਣਤੀ ਵਿਚ ਥੋੜ੍ਹੇ ਹਨ।” ਤੁਹਾਡੀ ਉਮਰ ਆਮ ਤੌਰ ਤੇ ਕਿੰਨੀ ਕੁ ਹੁੰਦੀ ਹੈ ?’ ‘ਸ਼ੱਕ ਐਂਵੇ ਤੁਛ ਮਾਤ ਜੇਹੀ ਧਰਤੀ ਉਤੇ 15,000 ਵਰ੍ਹਿਆਂ ਤੋਂ ਵਧੀਕ ਜੀਉਂਦੇ ਰਹਿੰਦੇ ਹਨ ਅਸੇ ਤੁਸੀਂ ਦੇਖਦੇ ਹੈ ਕਿ ਇੱਕ ਪੱਗ ਨਾਲ ਅਸੀਂ ਉਸੇ ਪਲ ਮਰਨਾ ਸ਼ੁਰੂ ਕਰ ਦੇਂਦੇ ਹਾਂ, ਜਦੋਂ ਕਿ ਅਸੀਂ ਜਨਮਦੇ ਹਾਂ, ਸਾਡਾ ਜੀਵਨ ਇਕ ਬਿੰਦੂ ਤੋਂ ਵਧੀਕ ਹੋਰ ਕੁਝ ਨਹੀਂ, ਸਾਡੀ ਮਿਆਦ ਇਕ ਦਿਨ ਛਿਨ ਭਰ ਤੇ ਸਾਡੀ ਹਰ ਇੱਕ ਪ੍ਰਮਾਣੂ ਅਸੀਂ ਮੁਸ਼ਕਲ ਨਾਲ ਕੁਝ ਸਿਖਣਾ ਸ਼ੁਰੂ ਕਰਦੇ ਹਾਂ, ਜਦੋਂ ਕਿ ਮੌਤ ਆ ਵਿਘਨ ਪਾਂਦੀ ਹੈ, ਦਿਸ ਤੋਂ ਪਹਿਲਾਂ ਕਿ ਅਸੀਂ ਅਨੁਭਵ ਤੋਂ ਲਾਭ ਉਠਾ ਸਕੀਏ ।” ‘ਸਮੁੰਦਰ ਵਿਚ ਖੜੇ ਹੋਏ ਉਹ ਇਕ ਜਹਾਜ਼ ਨੂੰ ਐਂਉ ਚੁਕ ਲੈਂਦੇ ਹਨ, ਜਿਵੇਂ ਕੋਈ ਆਦਮੀ ਕਿਸੇ ਛੋਟੇ ਜਹੇ ਕੀੜੇ ਨੂੰ ਉਠਾ ਲਵੇ ਤੇ ਸੀਰੀਅਨ ਇਸ ਨੂੰ ਆਪਣੇ ਅੰਗੂਠੇ ਦੇ ਨਹੂੰ ਉਤੇ ਟਿਕਾ ਦੇਂਦਾ ਹੈ, ਜਿਸ ਨਾਲ ਮਨੁੱਖੀ ਯਾਤੀਆਂ ਵਿਚ ਬੜੀ ਹਲਚਲ ਮਚ ਜਾਂਦੀ ਹੈ । “ਜਹਾਜ਼ ਦੇ ਪੁਜਾਰੀਆ ਨੇ ਮੰਤਰ ਰਟਣੇ ਸ਼ੁਰੂ ਕਰ ਦਿੱਤੇ, ਜਹਾਜ਼ਰਾਨਾਂ ਨੇ ਸੁਗੰਧਾਂ ਲਈਆਂ ਅਤੇ ਫ਼ਿਲਾਸਫ਼ਰਾਂ ਨੇ ਇਕ ਵਿਚਾਰ ਪ੍ਰਣਾਲੀ ਬਣਾ ਦਿੱਤੀ,” ਧਰਤੀ ਖਿਚ ਦੇ ਕਾਨੂੰਨਾ ਦੀ ਹਿਲਜੁਲ ਦੀ ਵਿਆਖਿਆ ਕਰਨ ਨਮਿਤਾ ਤਦ ਸੀਰੀਅਨ ਵਿਅਕਤੀ, ਇਕ ਕਾਲੇ ਬਦਲ ਵਾਂਗ ਹੇਠਾਂ ਝੁਕ ਕੇ ਉਨ੍ਹਾਂ ਨੂੰ ਐਉ ਸੰਬੋਧਨ ਕਰਦਾ ਹੈ :-
“ਓਇ ਭਈ ਸਮਝਦਾਰ ਕੀਟਾਣਓ, ਤੁਸੀਂ, ਜਿਨ੍ਹਾਂ ਅੰਦਰ ਕਿ ਉਸ ਪਰਮ ਹੋਂਦ, ਨੇ ਪ੍ਰਸੰਨ ਹੋ ਕੇ ਆਪਣੀ ਸਰਵਗਤਾ ਤੇ ਸੱਤਾ ਦਾ ਪ੍ਰਗਟਾਵ ਕੀਤਾ ਹੈ, ਨਿਰਸੰਦੇਹ, ਤੁਹਾਡੀਆਂ ਖੁਸ਼ੀਆਂ ਤਾਂ ਧਰਤੀ ਉਤੇ ਜ਼ਰੂਰੀ ਤੌਰ ਤੇ ਨਿਰੋਲ ਤੇ ਮਨੋਹਰ ਹੁੰਦੀਆਂ ਹੋਣਗੀਆਂ; ਕਿਉਂ ਜੋ ਜਾਵ ਦੇ ਭਾਰ ਤੋਂ ਵਿਸੁਕਤ ਹੋਣ ਕਰਕੇ, ਅਤੇ—ਜਿਵੇਂ ਕਿ ਪ੍ਰਤੱਖ ਜੀਵਨ ਦਿਸਦਾ ਹੈ— ਆਤਮਾ ਤੋਂ ਛੂਟ ਹੋਰ ਕੁਝ ਨ ਹੋਣ ਕਰਕੇ; ਤੁਸੀਂ ਤਾਂ ਜ਼ਰੂਰ ਆਪਦੇ ਜੀਵਨ, ਚਿੰਤਨਾ ਦੇ ਸੁਖ ਸੁਆਦਾ ਵਿਚ ਬਤੀਤ ਕਰਦੇ ਹੋਵੇਗੇ ਜਿਹੜੇ ਕਿ ਇਕ ਪੂਰਣ ਆਤਮਾ ਦੇ ਸੱਚੇ ਆਨੰਦ ਹੁੰਦੇ ਹਨ । ਸੱਚੀ ਖੁਸ਼ੀ ਮੈਨੂੰ ਕਿਧਰੇ ਦਿਖਾਈ ਨਹੀਂ ਦਿੱਤੀ, ਪਰ ਨਿਸ਼ਚਿਤ ਤੌਰ ਤੇ ਇਥੇ ਤਾਂ ਇਹ ਨਿਵਾਸ ਕਰਦੀ ਹੈ ।”
ਕਿਸੇ ਇਕ ਫਿਲਾਸਫ਼ਰ ਨੇ ਉੱਤਰ ਦਿੱਤਾ “ਭਰਪੂਰ ਮਾਤ੍ਰਾ ਵਿਚ ‘ਸ਼ਰਾਰਤ ਕਰਨ ਲਈ ਦਵ-ਸਾਡੇ ਪਾਦ ਵੀ ਕਾਫ਼ੀ ਮੌਜੂਦ ਹੈ. ਉਦਾਹਰਣ ਵਜੋਂ ਇਸ ਗੱਲ ਤੋਂ ਤਾਂ ਤੁਸੀਂ ਜ਼ਰੂਰ ਜਾਣੂ ਹੋਵੇਗੇ, ਕਿ ਠੀਕ ਇਸੇ ਪਲ, ਜਦੋਂ ਕਿ ਮੈਂ ਗੱਲਬਾਤ ਕਰ ਰਿਹਾ ਹਾਂ, ਸਾਡੀ ਬੇਟੀ ਦੇ 100,000 ਪਸ਼ੂ, ਟੋਪ ਪਾਏ ਹੋਏ, ਏਨੀ ਕੁ ਹੀ ਗਿਣਤੀ ਦੇ ਆਪਣੇ ਸਾਥੀ-ਪ੍ਰਾਣੀਆਂ ਨੂੰ ਮਾਰੀ ਜਾ ਰਹੇ ਹਨ, ਜਿਨ੍ਹਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਹਨ; ਘੱਟੋ ਘੱਟ ਉਹ ਜਾਂ ਤਾਂ ਕਤਲ ਕਰ ਰਹੇ ਹਨ, ਜਾਂ ਕੀਤੇ ਜਾ ਰਹੇ ਹਨ; ਅਤੇ ਯਾਦ ਤੋਂ ਵੀ ਪਰੇ ਦੇ ਸਮੇਂ ਤੋਂ ਲੈ ਕੇ ਸਾਰੀ ਧਰਤੀ ਉਤੇ ਆਮ ਤੌਰ ਤੋਂ ਇਹੋ ਹਾਲ ਰਿਹਾ ਹੈ ।”
ਗੁੱਸੇ ਵਿਚ ਭਰੇ ਸੀਰੀਅਨ ਨੇ ਕਿਹਾ “ਓਏ ਚੰਦਰਿਓ । ਮੇਰਾ ਦਿਲ ਕਰਦਾ ਹੈ ਕਿ ਦੋ ਤਿੰਨ ਉਲਾਆਂ ਭਰ ਕੇ ਮੈਂ, ਇਹੋ ਜੇਹੇ ਹਾਸੋਹੀਣੇ ਕਾਤਲਾਂ ਦੇ ਸਾਰੇ ਆਲ੍ਹਣੇ ਨੂੰ ਪੈਰਾਂ ਹੇਠ ਲਤਾੜ ਦਿਆਂ ।”
“ਤੁਹਾਨੂੰ ਅਜੇਹੀ ਖੇਚਲ ਕਰਨ ਦੀ ਲੋੜ ਨਹੀਂ” ਫ਼ਿਲਾਸਫ਼ਰ ਨੇ ਉੱਤਰ ਦਿੱਤਾ, ਆਪਣਾ ਵਿਨਾਸ਼ ਆਪ ਹੀ ਕਰ ਲੈਣ ਲਈ ਉਹ ਹਿੰਮਤੀ ਕਾਫੀ ਹਨ । ਦਸ ਸਾਲਾਂ ਦੇ ਅੰਤ ਉਤੇ ਜਾ ਕੇ ਇਨ੍ਹਾਂ ਅਭਾਗਿਆਂ ਦਾ ਸੌਵਾਂ ਭਾਗ ਜੀਉਂਦਾ ਨਹੀਂ ਬਚੇਗਾ…ਇਸ ਤੋਂ ਸਿਵਾਏ, ਜੰਗ ਇਨਾਂ ਨੂੰ ਨਹੀਂ, ਸਗੋਂ ਬੈਠੇ ਰਹਿਣ ਵਾਲੇ ਉਨ੍ਹਾਂ ਆਲਸੀ ਜਾਂਗਲੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜਿਹੜੇ ਕਿ ਆਪਣੇ ਰਾਜ ਭਵਨਾ ਤੋਂ ਦੱਸ ਕੁ ਲੱਖ ਮਨੁੱਖਾਂ ਨੂੰ ਕਤਲ ਕਰਨ ਦੇ ਆਦੇਸ਼ ਦੇਂਦੇ, ਤੇ ਫਿਰ ਗੰਭੀਰਤਾ ਨਾਲ, ਆਪਣੀ ਸਫਲਤਾ ਲਈ ਪਰਮਾਤਮਾ ਦਾ ਧੰਨਬਾਦ ਕਰਦੇ ਹਨ।”
“ਕੈਂਡਿਡਾ ਤੋਂ ਉੱਤਰ ਕੇ, ਜੇਹੜੀ ਕਿ ਵਾਲਟੇਅਰ ਦੇ ਜੀਵਨ ਦੇ ਪਿਛਲੇਰੇ ਸਮੇਂ ਨਾਲ ਸਬੰਧ ਰਖਦੀ ਹੈ, ਇਨ੍ਹਾਂ ਵਿਚੋਂ ਸਰਵ-ਸ੍ਰੇਸ਼ਣ ਕਹਾਣੀ” ਜ਼ਦੀਗ ਹੈ । ਜਦੀਗ, ਬੈਬੀਲੰਨੀਆ ਦਾ ਇਕ ਫ਼ਿਲਾਸਫ਼ਰ ਸੀ, “ਇੱਨਾ ਸਿਆਣਾ ਜਿੰਨਾ ਕਿ ਮਨੁੱਖਾਂ ਲਈ ਹੋਣਾ ਸੰਭਵ ਹੋ ਸਕਦਾ ਹੈ, ਤੜ੍ਹ ਮੀਮਾਂਸਾ ਬਾਰੇ ਉਹ ਇੱਨਾ ਕੁਝ ਜਾਣਦਾ ਸੀ, ਜਿੰਨਾ ਕਿ ਕਦੀ ਕਿਸੇ ਯੁਗ ਵਿਚ ਜਾਣਿਆ ਗਿਆ ਹੈ ?– ਅਰਥਾਤ ਨ ਹੋਣ ਬਰਾਬਰ ਜਾਂ ਬਿਲਕੁਲ ਹੀ ਕੁਝ ਨ ।” ਸਾਂੜੇ ਦੇ ਸਬਬ ਉਹ ਕਲਪਨਾ ਕਰ ਲੈਂਦਾ ਹੈ, ਕਿ ਸਮੀਰਾ ਨਾਲ ਉਸ ਦਾ ਪਿਆਰ ਪੈ ਗਿਆ ਸੀ ।” ਡਾਕੂਆਂ ਤੋਂ ਉਸ ਦੀ ਰੱਖਿਆ ਕਰਦਿਆਂ ਖਬੀ ਅੱਖ ਵਿਚ ਉਸ ਨੂੰ ਜ਼ਖਮ ਆ ਗਿਆ ।
ਕਿਸੇ ਇਕ ਸੰਦੇਸ਼ਕਾਰ ਨੂੰ ਮੈਮਰੀਜ਼ ਵਲ, ਮਿਸਰ ਦੇ ਮਹਾਨ ਵੈਦ ਹਰਮੀਜ ਨੂੰ ਬੁਲਾ ਲਿਆਉਣ ਲਈ ਭੇਜਿਆ ਗਿਆ ਜੇਹੜਾ ਕਿ ਕਿੰਨੇ ਸਾਰੇ ਆਪਣੇ ਅਮਲੇ ਫੈਲੇ ਸਮੇਤ ਆ ਗਿਆ । ਉਹ ਜਦੀਗ ਪਾਸ ਪਹੁੰਚਾਤੇ ਪ੍ਰਗਟ ਕਹਿ ਦਿੱਤਾ ਕਿ ਰੋਗੀ ਦੀ ਅੱਖ ਜਾਂਦੀ ਰਹੇਗੀ।
ਉਸ ਨੇ ਉਹ ਦਿਨ ਤੋ ਸਮਾਂ ਵੀ ਪਹਿਲਾਂ ਤੋਂ ਦੱਸ ਦਿੱਤਾ ਜਦੋਂ ਕਿ ਇਹ ਅਭਾਗੀ ਘਟਨਾ ਵਾਪਰੇਗੀ ”ਜੇਕਰ ਤਾਂ ਇਹ ਸੱਜੀ ਅੱਖ ਹੁੰਦੀ ਉਸ ਨੇ ਕਿਹਾ, “ਤਾਂ ਮੈਂ ਇਸ ਨੂੰ ਸਹਿਜੇ ਹੀ ਠੀਕ ਕਰ ਲਿਆ ਹੁੰਦਾ, ਪਰ ਖੱਬੀ ਅੱਖ ਦੇ ਜ਼ਖਮ ਤਾਂ ਲਾ ਇਲਾਜ ਹੁੰਦੇ ਹਨ ।” ਸਾਰੇ ਬੇਬੀਲੋਨ ਨੇ ਜ਼ਦੀਗ ਦੀ ਕਿਸਮਤ ਬਾਰੇ ਦੁੱਖ ਮਨਾਇਆ, ਤੇ ਹਰਮੀਜ਼ ਦੇ ਡੂੰਘੇ ਗਿਆਨ ਦੀ ਪ੍ਰਸੰਸਾ ਕੀਤੀ । ਦੋ ਦਿਨਾਂ ਵਿਚ ਭਰਿਆ ਜ਼ਖਮ ਆਪਣੇ ਆਪ ਫਟ ਗਿਆ ਤੇ ਜਦੀਗ ਬਿਲਕੁਲ ਠੀਕ ਹੋ ਗਿਆ । ਹਰਮੀਜ ਨੇ ਇਹ ਸਿਧ ਕਰਨ ਲਈ ਇਕ ਪੁਸਤਕ ਲਿਖ ਦਿੱਤੀ ਕਿ ਇਸ ਨੂੰ ਰਾਤੀ ਹੋਣਾ ਚਾਹੀਦਾ ਨਹੀਂ ਸੀ । ਜ਼ਦੀਗ ਨੇ ਇਸ ਨੂੰ ਨ ਪੜ੍ਹਿਆ ।
ਉਹ ਛੇਤੀ ਨਾਲ ਸਮੀਰਾ ਪਾਸ ਪਹੁੰਚਾ, ਪਰ ਪਤਾ ਇਹ ਲੱਗਾ ਕਿ ਹਰਮੀਜ਼ ਦੀ ਪਹਿਲੀ ਰੀਪੋਰਟ ਨੂੰ ਪੜ੍ਹ ਕੇ ਉਸ ਨੇ ਇਕ ਹੋਰ ਆਦਮੀ ਨਾਲ ਸਬੰਧ ਜੋੜ ਲਿਆ ਸੀ, ਕਿਉਂ ਜੋ ਜਿਵੇਂ ਕਿ ਉਸ ਨੇ ਦਸਿਆ, “ਉਸ ਨੂੰ ਇਕ ਅੱਖੇ ਮਨੁੱਖਾਂ ਲਈ ਇਕ ਬੇਵੱਸੀ ਅਰੁਚੀ ਸੀ, ਇਹ ਜਾਣ ਕੇ ਜ਼ਦੀਗ ਨੇ ਇਕ ਕਿਸਾਨ ਇਸਤ੍ਰੀ ਵਿਆਹ ਲਈ ਤੇ ਇਸ ਆਸ਼ਾ ਨਾਲ ਕਿ ਉਸ ਦੇ ਅੰਦਰ ਉਸ ਨੂੰ ਉਹ ਸਦਗੁਣ ਮਿਲ ਜਾਣਗੇ ਜਿਨ੍ਹਾਂ ਦੀ ਰਾਜ ਦਰਬਾਰੀ, ਯੁਵਤੀ ਸਮੀਰਾ ਵਿਚ ਥੁੜ ਸੀ, ਆਪਣੀ ਪਤਨੀ ਦੀ ਵਫ਼ਾਦਾਰੀ ਬਾਰੇ ਨਿਸਚਾ ਕਰਨ ਲਈ ਉਸ ਨੇ ਇਕ ਮਿੱਤਰ ਨਾਲ ਮਿਲ ਕੇ ਇਹ ਵਿਵਸਥਾ ਕੀਤੀ, ਕਿ ਉਹ, ਜ਼ਦੀਗ ਮਰਨ ਦਾ ਪਾਜ ਬਣਾਏਗਾ, ਤੇ ਮਿੱਤਰ ਉਸ ਤੋਂ ਇਕ ਘੰਟਾ ਮਗਰੋਂ ਉਸ ਦੀ ਪਤਨੀ ਨਾਲ ਪਿਆਰ ਪ੍ਰਗਟ ਕਰੇਗਾ । ਸੋ ਚੰਦੀਗ ਨੇ ਆਪਣੇ ਮਰ ਗਏ ਹੋਣ ਬਾਰੇ ਐਲਾਨ ਕਰਵਾ ਦਿੱਤਾ, ਅਤੇ ਅਰਬੀ ਵਾਲੇ ਬਕਸੇ ਵਿਚ ਪੈ ਗਿਆ ਜਦੋਂ ਕਿ ਉਸ ਦੇ ਮਿੱਤਰ ਨੇ ਪਹਿਲਾਂ ਉਸ ਦੀ ਪਤਨੀ ਪ੍ਰਤੀ ਸ਼ੌਕ ਪ੍ਰਗਟ ਕੀਤਾ ਫਿਰ ਵਧਾਈ ਦਿੱਤੀ, ਤੇ ਅੰਤ ਨੂੰ ਤਤਕਾਲੀਨ ਸ਼ਾਦੀ ਦਾ ਪ੍ਰਸਤਾਵ ਕਰ ਦਿੱਤਾ। ਉਸ ਨੇ ਥੋੜੇ ਜੇਹੇ ਚਿਰ ਲਈ ਇਨਕਾਰ ਕੀਤਾ; ਅਤੇ ਫਿਰ “ਰੋਸ ਪ੍ਰਗਟ ਕਰਦਿਆਂ ਹੋਇਆਂ ਕਿ ਉਹ ਕਦੇ ਰਜ਼ਾਮੰਦ ਨਹੀਂ ਹੋਵੇਗੀ, ਰਜਾਮੰਦ ਹੋ ਗਈ।” ਚੰਦੀਗ ਮ੍ਰਿਤਕ ਸੰਸਾਰ ਤੋਂ ਉਠ ਖਲੋਤਾ ਤੇ ਆਪਣੇ ਆਪ ਨੂੰ ਕੁਦਰਤ ਦੀ ਸੁੰਦਰਤਾ ਨਾਲ ਧੀਰਜ ਦੇਣ ਨਮਿਤ ਜੰਗਲਾਂ ਵਲ ਨੂੰ ਭੱਜ ਗਿਆ। ਇਕ ਬੜਾ ਹੀ ਸਿਆਣਾ ਆਦਮੀ ਬਣ ਗਿਆ ਹੋਣ ਕਰ ਕੇ, ਉਸ ਨੂੰ ਰਾਜੇ ਦਾ ਮੜੀ ਬਣਾਇਆ ਗਿਆ ਜਿਸ ਦੇ ਦੇਸ਼ ਵਿਚ ਉਸ ਨੇ ਐਸ਼ਵਰਜ, ਨਿਆਇ ਅਤੇ ਸ਼ਾਂਤੀ ਸਥਾਪਨ ਕਰੋ ਗੁਰਦਿਆ ਗਿਆਣੀ ਦਾ ਉਸ ਨਾਲ ਪਿਆਰ ਪੈ ਗਿਆ ਅਤੇ ਰਾਜੇ ਨੇ ਇਸ ਗਲ ਨੂੰ ਜਾਣ ਕੇ ਪੜੀ ਰਹਿਬਰ ਰੂ ਕਰ ਦਿੱਤਾ. ਵਿਸ਼ੇਸ਼ ਤੌਰ ਤੇ ਉਹ ਇਹ ਕਹਿੰਦਾ ਸੀ ਕਿ ਰਾਣੀ ਦੀ ਜੁੜੀ ਲਾਲੀ ਸੀਰਿਅਰ ਚੰਦੀਗ ਦੀ ਕੁੜੀ ਨੀਲੀ ਸੀ; ਕਿ ਉਸ ਦੀ ਪਤਨੀ ਦੇ ਰਿਬਨ ਪੀਲੇ ਸਨ, ਅਤੇ ਕਿ ਜਦੀਗ ਦੀ ਟੱਪੀ ਪੀਲੀ ਸੀ” ਉਸ ਨੇ ਦੋਹਾਂ ਨੂੰ ਜ਼ਹਰ ਦੇਣ ਦਾ ਇਰਾਦਾ ਕਰ ਲਿਆ। ਪਰ ਰਾਣੀ ਨੂੰ ਇਸ ਵਿਉਂਤ ਦਾ ਪਤਾ ਚਲ ਗਿਆ; ਤੇ ਉਸ ਨੇ ਜ਼ਦੀਗ ਨੂੰ ਰੁੱਕਾ ਭੇਜਿਆ
ਸਾਡੇ ਪਰਸਪਰ ਦੇ ਪਿਆਰ ਤੇ ਸਾਂਝੇ ਰਿਬਨਾ ਸਦਕਾ ਮੈਂ ਤੈਨੂੰ ਪ੍ਰੇਰਨਾ ਕਰਦੀ ਹਾਂ, ਨਸ ਜਾਹ” । ਜ਼ਦੀਗ ਫਿਰ ਜੰਗਲਾਂ ਨੂੰ ਭਜ ਗਿਆ ।ਤਦ ਉਸ ਨੇ, ਮਨੁੱਖ ਸ੍ਰੇਣੀ ਨੂੰ ਆਪਣੇ ਆਪਪ੍ਰਤੀ ਇਸ ਰੂਪ ਵਿਚ ਪੇਸ਼ ਕੀਤਾ, ਜਿਵੇਂ ਕਿ ਵਾਸਤਵ ਵਿਚ ਇਹ ਹੈ, ਕਿ ਇਹ ਅਜੇਹੇ ਕੀੜਿਆਂ ਮਕੌੜਿਆਂ ਦੀ ਇਕ ਪੋਟਲੀ ਹੈ, ਜੇਹੜੇ ਕਿ ਮਿੱਟੀ ਦੇ ਇਕ ਛੋਟੇ ਜੇਹੇ ਕੀਟਾਉ ਉਤੇ ਇਕ ਦੂਜੇ ਨੂੰ ਨਿਗਲੀ ਜਾ ਰਹੇ ਹਨ । ਇਹ ਕਲਪਨਾ ਚਿੱਤਰ, ਉਸ ਨੂੰ ਉਸ ਦੀ ਆਪਣੀ ਤੇ ਬੈਬੀਲੋਨ ਦੀ ਹੋਂਦ ਦੀ ਅਸਾਰਤਾ ਦਾ ਅਨੁਭਵ ਕਰਾਕੇ ਉਸ ਦੀਆਂ ਬੋਨਸੀਬੀਆਂ ਨੂੰ ਮਿਟਾਂਦਾ ਪ੍ਰਤੀਤ ਹੁੰਦਾ ਸੀ ਉਸ ਦੀ ਆਤਮਾ ਨੇ ਅਨੰਤ ਵਿਚ ਉਡਾਰੀ ਲਈ; ਇੰਦਿਆਂ ਤੋਂ ਨਿਰਲਿਪਤ ਹੋ ਕੇ ਇਸ ਨੇ ਵਿਸ਼ਵ ਦੀ ਸਦੀਵੀ ਵਿਵਸਥਾ ਦਾ ਚਿੰਤਨ ਕੀਤਾ; ਪਰ ਜਦੋਂ, ਇਸ ਤੋਂ ਮਗਰੋਂ ਆਪਣੇ ਆਪ ਵਿਚ ਵਾਪਸ ਪਰਤਿਆ ਤਾਂ ਉਸ ਨੇ ਸਮਝਿਆ, ਕਿ ਰਾਣੀ ਉਸ ਦੀ ਯਾਦ ਵਿਚ ਮਰ ਗਈ ਸੀ ਤਾਂ ਵਿਸ਼ਵ ਨਜ਼ਰ ਤੋਂ ਅਲੋਪ ਹੋ ਗਿਆ ।
ਬੈਬੀਲੋਨ ਤੋਂ ਬਾਹਰ ਨਿਕਲਦਿਆਂ ਉਸ ਨੇ ਇਕ ਆਦਮੀ ਨੂੰ ਬੇਤਰਸੀ ਨਾਲ ਇਕ ਇਸਤ੍ਰੀ ਨੂੰ ਕੁਟਦਿਆਂ ਦੇਖਿਆ ਉਸ ਦੀਆਂ ਪੁਕਾਰਾਂ ਦੇ ਉੱਤਰ ਵਿਚ ਉਹ ਸਹਾਇਤਾ ਲਈ ਗਿਆ, ਉਸ ਆਦਮੀ ਨਾਲ ਲੜਿਆ, ਤੇ ਅੰਤ ਨੂੰ ਆਪਣਾ ਬਚਾਵ ਕਰਨ ਲਈ ਇਕ ਅਜੇਹੀ ਚੰਟ ਮਾਰੀ, ਜਿਸ ਨਾਲ ਵੈਰੀ ਮਰ ਗਿਆ । ਤਦ ਉਹ ਯੁਵਤੀ ਵਲ ਪਰਤਿਆ, ਤੇ ਪੁਛਿਆ ਸ੍ਰੀਮਤੀ ਜੀ, ਹੁਣ ਮੈਂ ਹੋਰ ਆਪ ਦੀ ਕੀ ਸੇਵਾ ਕਰ ਸਕਦਾ ਹਾਂ ?” “ਓਇ ਦੁਸ਼ਟਾ ਮਰ ਜਾ। ਕਿਉਂ ਜੋ ਤੂੰ ਤਾਂ ਮੇਰੇ ਪ੍ਰੇਮੀ ਨੂੰ ਮਾਰ ਦਿੱਤਾ ਹੈ । ਕਿਹਾ ਚੰਗਾ ਹੁੰਦਾ ਜੇਕਰ ਮੈਂ ਆਪਣੇ ਦਿਲ ਨੂੰ ਫੀਤੇ ਕਰ ਦੇਣ ਯੋਗ ਹੋਈ ਹੁੰਦੀ ।”
ਜ਼ਦੀਗ ਨੂੰ ਛੇਤੀ ਹੀ ਇਸ ਤੋਂ ਮਗਰੋਂ ਫੜ ਕੇ ਦਾਸ ਬਣਾ ਦਿੱਤਾ ਗਿਆ, ਪਰ ਉਸ ਨੇ ਆਪਣੇ ਮਾਲਕ ਨੂੰ ਫਿਲਾਸਫ਼ੀ ਸਿਖਾਈ ਤੇ ਉਸ ਦਾ ਭਰੋਸੇ ਯੋਗ ਮਿੱਤਰ ਬਣ ਗਿਆ । ਉਸ ਦੀ ਸਲਾਹ ਨਾਲ ਸਤੀ ਰਸਮ (ਜਿਸ ਰਾਹੀਂ ਕਿਸੇ ਇਕ ਵਿਧਵਾ ਨੇ ਆਪਣੇ ਆਪ ਨੂੰ ਆਪਣੇ ਪਤੀ ਨਾਲ ਸਾੜ ਦਿਤਾ ਸੀ) ਇਕ ਕਾਨੂੰੜ ਰਾਹੀਂ ਹਟਾ ਦਿੱਤੀ ਗਈ, ਜੇਹੜਾ ਮੰਗ ਕਰਦਾ ਸੀ ਕਿ ਅਜੇਹੀ ਸ਼ਹੀਦੀ ਤੋਂ ਪਹਿਲਾਂ, ਵਿਧਵਾ ਇਕ ਘੰਟਾ ਕਿਸੇ ਇਕ ਸੁੰਦਰ ਨਵਯੁਵਕ ਨਾਲ ਬਤੀਤ ਕਰੇ। ਜੀਰੀਨਦੀਬ ਦੇ ਰਾਜੇ ਪਾਸ ਕਿਸੇ ਇਕ ਮਿਸ਼ਨ ਨਮਿਤ ਭੇਜੇ ਜਾਣ ਤੇ ਉਸ ਨੇ ਉਸ ਨੂੰ ਸਿਖਾਇਆ ਕਿ ਕੋਈ ਇਕ ਦਿਆਨਤਦਾਰ ਮਤ੍ਰੀ ਸਭ ਤੋਂ ਵਧੀਕ ਚੰਗੀ ਤਰ੍ਹਾਂ, ਚੁਣਿਆ ਜਾ ਸਕਦਾ ਸੀ। ਉਮੀਦਵਾਰਾਂ ਵਿਚੋਂ ਸਭ ਤੋਂ ਹੋਲੇ ਨਿਰਤਕਾਰ ਦੀ ਚੋਣ ਕਰਨ ਨਾਲ; ਉਸ ਨੇ ਨਿਰਤਗ੍ਰਹ ਦੀ ਡਿਉਢੀ ਵਿਚ ਕੁਝ ਖੁਲ੍ਹੀਆਂ ਕੀਮਤੀ ਚੀਜ਼ਾਂ ਭਰਵਾ ਦਿੱਤੀਆਂ ਜੇਹੜੀਆਂ ਕਿ ਸਹਜੇ ਹੀ ਚੁਰਾਈਆਂ ਜਾ ਸਕਦੀਆਂ ਸਨ; ਤੇ ਫਿਰ ਇਹ ਵਿਵਸਥਾ ਕਰਵਾ ਦਿੱਤੀ ਕਿ ਹਰੇਕ ਉਮੀਦਵਾਰ, ਇਸ ਡਿਉਢੀ ਵਿਚੋਂ ਦੀ ਇਕਲਾ ਲੰਘੇ ਤੇ ਬਿਨਾਂ ਧਿਆਨ ਰਖੇ ਜਾਦੇ; ਜਦੋਂ ਸਾਰੇ ਪ੍ਰਵੇਸ਼ ਕਰ ਗਏ ਤਾਂ ਉਨ੍ਹਾਂ ਨੂੰ ਨਾਚ ਕਰਨ ਲਈ ਕਿਹਾ ਗਿਆ। ਕਦੀ ਨਿਰਤਕਾਰਾਂ ਨੇ ਏਦੋਂ ਵਧੀਕ ਬੇ ਦਿਲੀ ਤੇ ਘਟ ਸੋਹਜ ਨਾਲ ਨਾਚ ਨਹੀਂ ਸੀ ਕੀਤਾ। ਉਨਾਂ ਦੇ ਸਿਰ ਨੀਵੇਂ ਲਕ ਝੁਕ ਹੋਏ ਤੇ ਹਥ ਲਾਂਭਾ ਤੇ ਦਬਾਏ ਹੋਏ ਸਨ,”ਅਤੇ ਇਸ ਤਰ੍ਹਾਂ ਕਹਾਣੀ ਅਗੇ ਨੂੰ ਚਲਦੀ ਹੈ। ਸਾਇਰੀ ਸਥਾਨ ਉਤੇ ਉਨ੍ਹਾਂ ਸ਼ਾਮਾਂ ਬਾਰੇ ਅਸੀਂ ਕਲਪਨਾ ਕਰ ਸਕਦੇ ਹਾਂ ।
- ਪਾਟਸਡਮ ਤੇ ਫਰੈਡਰਿਕ
ਜੇਹੜੇ ਉਸ ਪਾਸ ਆ ਨਹੀਂ ਸਨ ਸਕਦੇ ਉਹ ਪੱਤਰ ਲਿਖਦੇ ਸਨ । 1736 ਵਿਚ ਉਸ ਦਾ ਪੱਤਰ ਵਿਵਹਾਰ, ਤਦੋਂ ਅਜੇ ਰਾਜਕੁਮਾਰ ਤੇ ਸਮਰਾਟ ਨ ਬਣੇ ਫੈਡਰਿਕ ਨਾਲ ਅਰੰਭ ਹੋਇਆ ਫੈਡਰਿਕ ਦੀ ਪਹਿਲੀ ਚਿੱਠੀ ਕਿਸੇ ਇਕ ਮੁੰਡੇ ਵਲੋਂ ਕਿਸੇ ਰਾਜੇ ਵੱਲ ਲਿਖੀ ਗਈ ਵਰਗੀ ਸੀ; ਇਸ ਦੀ ਭਰਪੂਰ ਖੁਸ਼ਾਮਦ ਸਾਨੂੰ ਉਸ ਨਾਮਵਰੀ ਦਾ ਕੁਝ ਕੁ ਪਤਾ ਦੇ ਦੇਂਦੀ ਹੈ ਜੇਹੜੀ ਕਿ ਵਾਲਟੇਅਰ ਨੇ, ਪਹਿਲਾਂ ਤੋਂ ਪ੍ਰਾਪਤ ਕਰ ਲਈ ਸੀ, ਭਾਵੇਂ ਅਜੇ ਉਸ ਨੇ ਆਪਣੀਆਂ ਸਰਵ- ਸ੍ਰੇਸ਼ਟ ਰਚਨਾਵਾਂ ਨਹੀਂ ਸਨ ਲਿਖੀਆਂ, ਇਹ ਵਾਲਟੇਅਰ ਨੂੰ ਫਰਾਂਸ ਦਾ ਸਭ ਤੋਂ ਮਹਾਨ ਮਨੁੱਖ ਕਰ ਕੇ ਪ੍ਰਗਟ ਕਰਦੀ ਹੈ ਅਤੇ ਇਕ ਅਜੇਹਾ ਨਾਸ਼ਵਾਨ ਜੇਹੜਾ ਕਿ ਬੋਲੀ ਨੂੰ ਸਨਮਾਨ ਦਿੰਦਾ ਹੈ। ……ਇਸ ਗਲ ਨੂੰ ਮੈਂ ਆਪਣੇ ਜੀਵਨ ਦਾ ਇਕ ਸਭ ਤੋਂ ਮਹਾਨ ਸਨਮਾਨ ਸਮਝਦਾ ਹਾਂ ਕਿ ਮੇਰਾ ਜਨਮ ਆਪ ਜੇਹੇ ਪ੍ਰਤਿਸ਼ਠਤ ਸਦਾ ਵਾਲੇ ਮਨੁਖ ਦੇ ਸਮਕਾਲੀ ਦੇ ਰੂਪ ਵਿਚ ਹੋਇਆ ਹੈ… ਹਰੇਕ ਮਨੁਖ ਨੂੰ ਅਜੇਹੀ ਦਾਤ ਪ੍ਰਾਪਤ ਨਹੀਂ ਹੁੰਦੀ ਕਿ ਉਹ ਮਨ ਅੰਦਰ ਹਾਸਾ ਛੇੜ ਦੇਵੇ; ਅਤੇ “ਕਿਹੜੇ ਕੋਈ ਹੋਰ ਸੁਖ ਸੁਆਦ-ਮਾਨਸਿਕ ਸੁਖ ਸੁਆਦਾਂ ਨਾਲੋਂ ਅਗੇ ਲੰਘ ਸਕਦੇ ਹਨ ?” ਫੈਡਰਿਕ ਇਕ ਸੁਤੰਤਰ ਚਿੰਤਕ ਸੀ, ਜੇਹੜਾ ਕਿ ਸਿਧਾਤਾਂ ਨੂੰ ਇਸ ਤਰ੍ਹਾਂ ਵੇਖਦਾ ਹੈ, ਜਿਵੇਂ ਕਿ ਰਾਜਾ ਪਰਜਾਜਨਾਂ ਨੂੰ ਅਤੇ ਵਾਲਟੇਅਰ ਨੂੰ ਇਸ ਗਲ ਦੀਆਂ ਵੱਡੀਆਂ ਆਸਾਂ ਸਨ ਕਿ ਫੈਡਰਿਕ ਰਾਜ ਸਿੰਘਾਸਨ ਉਤੇ ਬੈਠ ਕੇ, ਪ੍ਰਬਧਤਾ ਨੂੰ ਆਮ ਪ੍ਰਚਲਿਤ ਕਰ ਦੇਵੇਗਾ ਜਦੋਂ ਕਿ ਉਹ ਆਪ ਫੈਡਰਿਕ ਦੇ ਡਾਇਓਨੀਸੀਅਸ ਨਾਲ ਅਫਲਾਤੂਨ ਦਾ ਪਾਰਟ ਖੇਡ ਸਕਦਾ ਸੀ । ਜਦੋਂ ਫੈਡਰਿਕ ਨੇ ਉਸ ਖੁਸ਼ਾਮਦ ਪ੍ਰਤੀ ਝਿਜਕ ਪ੍ਰਗਟ ਕੀਤੀ ਜਿਸ ਨਾਲ ਵਾਲਟੇਅਰ ਉਸ ਦੀ ਆਪਣੀ ਖੁਸ਼ਾਮਦ ਦਾ ਉੱਤਰ ਦੇਂਦਾ ਸੀ ਤਾਂ ਵਾਲਟੇਅਰ ਨੇ ਉੱਤਰ ਲਿਖਿਆ, “ਕੋਈ ਰਾਜਕੁਮਾਰ ਜੇਹੜਾ ਖੁਸ਼ਾ- ਮਦ ਵਿਰੁਧ ਲਿਖਦਾ ਹੈ, ਉਹ ਓਨਾ ਹੀ ਦੁਰਲਭ ਹੈ ਜਿੰਨਾ ਕਿ ਕੋਈ ਪੋਪ ਜੇਹੜਾ ਕਿ ਅਭੁਲਤਾ ਵਿਰੁਧ ਲਿਖਦਾ ਹੋਵੇ। ਫੈਡਰਿਕ ਨੇ ਉਸ ਨੂੰ “ਮੌਕਿਆਵਲੀ ਵਿਰੋਧੀ” ਦੀ ਇਕ ਪ੍ਰਤੀ ਭੇਜੀ ਜਿਸ ਵਿਚ ਕਿ ਰਾਜਕੁਮਾਰ ਨੇ ਜੰਗ ਦੀ ਅਯੋਗਤਾ ਵਿਰੁਧ ਬੜੀ ਸੁੰਦਰਤਾ ਨਾਲ ਜ਼ਿਕਰ ਕੀਤਾ ਸੀ, ਤੇ ਫਿਰ ਸ਼ਾਂਤੀ ਕਾਇਮ ਰਖਣ ਲਈ ਇਕ ਰਾਜੇ ਦੇ, ਕਰਤਵ ਬਾਰੇ ਵੀ, ਵਾਲਟੇਅਰ ਨੂੰ ਇਸ ਸ਼ਾਹੀ, ਸ਼ਾਂਤੀਵਾਦੀ ਦੇ ਨਮਿਤ ਖੁਸ਼ੀ ਦੇ ਹੰਝੂ ਆ ਗਏ । ਕੁਝ ਮਹੀਨੀਆਂ ਮਗਰੋਂ ਹੀ ਫੈਡਰਿਕ ਨੇ ਸਾਈਲੀਸੀਆ ਉਤੇ ਆਕ੍ਰਮਣ ਕਰਕੇ ਸਾਰੇ ਯੂਰਪ ਨੂੰ ਇਕ ਪੀੜੀ ਤਕ ਦੇ ਸਮੇਂ ਲਈ ਲਹੂ ਡੋਲਣ ਵਿਚ ਪ੍ਰਵਿਰਸ਼ ਕਰ ਦਿੱਤਾ । 1745 ਵਿਚ ਕਵੀ ਤੇ ਉਸ ਦਾ ਗਣਿਤਰ, ਪੈਰਿਸ ਨੂੰ ਗਏ ਜਦੋਂ ਕਿ ਵਾਲਟੇਅਰ ਫਾਂਸੀਸੀ ਅਕਾਦਮੀ ਦੀ ਮੈਂਬਰੀ ਲਈ ਇਕ ਉਮੀਦਵਾਰ ਬਣ ਗਿਆ ਇਸ ਵਾਧੂ ਜੇਹੀ ਪ੍ਰਤਿਸ਼ਠਾ ਨੂੰ ਪ੍ਰਾਪਤ ਕਰਨ ਲਈ ਉਸ ਨੇ ਆਪਣੇ ਆਪ ਨੂੰ ਇਕ ਚੰਗਾ ਕੰਬਲਕ ਕਰ ਕੇ ਦਸਿਆ ਕਰੋ ਪ੍ਰਭਾਵਸ਼ੀਲ ਸੰਸਦਦਾਂ ਦੀ ਪ੍ਰਸੰਸਾ ਕੀਤੀ, ਰਜ ਕੇ ਝੂਠ ਬੋਲੇ ਅਤੇ ਵਿਆਪਕ ਤੌਰ ਤੇ ਉਹ ਪ੍ਰਤੀਰਾ ਵਰਤਿਆ ਜੇਹੋ ਜੇਹਾ ਕਿ ਸਾਡੇ ਵਿਚੋਂ ਬਹੁਤੇ ਇਹੋ ਜੇਹੀਆਂ ਹਾਲਤਾਂ ਵਿਚ ਵਰਤਦੇ ਹਨ। ਉਹ ਅਸਫਲ ਰਿਹਾ ਪਰ ਇਕ ਵਰ੍ਹੇ ਮਗਰੋਂ ਸਫਲ ਹੋ ਗਿਆ, ਅਤੇ ਇਕ ਅਜੇਹਾ ਸੁਆਗਤੀ ਉਹ ਅ ਪੜਿਆ ਜਹੜਾ ਕਿ ਫਾਂਸੀਸੀ ਸਾਹਿਤ ਵਿਚ ਇਕ ਕਲਾਸਕੀ ਚੀਜ਼ ਹੈ । ਕੁਝ ਚਿਰ ਲਈ ਉਹ ਪੈਰਿਸ ਵਿਚ ਅਟਕਿਆ ਰਿਹਾ ਤੇ ਇਸ ਸਮੇਂ ਵਿਚ, ਬੈਠਕ ਕਮਰੇ ਤੋਂ ਬੈਠਕ ਕਮਰੇ ਤਕ ਭੱਜਾ ਫਿਰਦਾ ਇਕ ਤੋਂ ਮਗਰੋਂ ਇਕ ਨਾਟਕ ਰਚਨਾ ਕਰਦਾ ਰਿਹਾ। ਅਠਾਰਾਂ ਵਰ੍ਹਿਆਂ ਦੀ ਉਮਰ ਦੇ ‘ਸੀਡਾਈਪ’ ਤੋਂ ਲੈ ਕੇ ਕ੍ਰਿਆਸੀ ਵਰ੍ਹੇ ਦੇ ‘ਆਈਰੀਨ’ ਤੀਕ ਉਸ ਨੇ ਨਾਟਕਾਂ ਦੀ ਇਕ ਲੰਮੀ ਲੜੀ ਲਿਖ ਦਿੱਤੀ, ਜਿਨਾਂ ਵਿਚੋਂ ਕੁਝ ਅਸਫ਼ਲਤਾਵਾਂ ਤੇ ਬਹੁਤੇ ਸਫਲਤਾਵਾਂ ਹਨ । 1730 ਵਿਚ ਬੂਟਸ ਤੇ 1732 ਵਿਚ “ਐਰੀਫਾਈਲ” ਅਸਫ ਰਿਹਾ; ਉਸ ਦੇ ਮਿੱਤਰਾਂ ਨੇ ਉਸ ਨੂੰ ਨਾਟਕ ਨੂੰ ਛਡ ਦੇਣ ਲਈ ਜ਼ੋਰਦਾਰ ਪ੍ਰੇਰਨਾ ਕੀਤੀ; ਪਰ ਇਸੇ ਸਾਲ ਉਸ ਨੇ ਜ਼ੀਰੇ ਰਚ ਦਿੱਤਾ ਤੇ ਇਹ ਉਸ ਦੀ ਸਭ ਤੋਂ ਮਹਾਨ ਸਫਲਤਾ ਬਣ ਗਿਆ । 1741 ਵਿਚ ਰਚਿਆ ਗਿਆ ਮੁਹੰਮਤ 1743 ਵਿਚ ‘ਮੈਰੋਪ’, 1748 ਵਿਚ “ਸਮੀਰਾਮਿਸ” ਅਤੇ 1760 ਵਿਚ “ਟੈਨਕਰੀਡ” ।
ਇਸੇ ਸਮੇਂ ਅੰਦਰ ਦੁਖਾਂਤ ਤੇ ਸੁਖਾਂਤ ਨੇ ਉਸ ਦੇ ਜੀਵਨ ਵਿਚ ਪ੍ਰਵੇਸ਼ ਕੀਤਾ ਸੀ। ਪੰਦਰਾਂ ਵਰਿਹਾਂ ਮਗਰੋਂ ਸ਼੍ਰੀਮਤੀ ਦਯੂ ਚੈਤਲਤ ਲਈ ਉਸ ਦਾ ਪਿਆਰ ਮਧਮ ਪੈ ਗਿਆ ਸੀ; ਉਨ੍ਹਾਂ ਨੇ ਝਗੜਾ ਭਾਸਾ ਕਰਨਾ ਵੀ ਬੰਦ ਕਰ ਦਿੱਤਾ ਸੀ । 1748 ਵਿਚ ਇਹ ਯੁਵਤੀ, ਮਾਰ- ਕੁਈਜ਼ ਦੀ ਸੇਂਟ ਲੈਬਰਟ ਨਾਮ ਦੇ ਸੁਨਖੇ ਨਵਯੁਵਕ ਨਾਲ ਪਿਆਫ ਵਿਚ ਪੈ ਗਈ । ਜਦੋਂ ਵਾਲਟੇਅਰ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਹ ਬੜਾ ਲਾਲ ਪੀਲਾ ਹੋਇਆ; ਪਰ ਜਦੋਂ ਸੰਤ ਲੈਬਰੈਂਟ ਨੇ ਉਸ ਪਾਸੋਂ ਖ਼ਿਮਾ ਦੀ ਯਾਚਨਾ ਕੀਤੀ ਤਾਂ ਉਸ ਨੇ ਦੁਵ ਕੇ ਉਸ ਨੂੰ ਅਸੀਸ਼ ਦੇ ਦਿੱਤੀ । ਉਹ ਹੁਣ ਆਪਣੇ ਜੀਵਨ ਦੇ ਸਿਖਰ ਤੇ ਅਪੜ ਗਿਆ ਸੀ ਤੇ ਕੁਝ ਸਮੇਂ ਦੀ ਵਿਬ ਉਤੇ ਉਹ ਆਪਣੀ ਮੌਤ ਦੇਖਦਾ ਸੀ; ਉਹ ਇਸ ਗਲੋਂ ਬੁਰਾ ਨਹੀਂ ਸੀ ਮਨਾ ਸਕਦਾ ਕਿ ਜੁਆਨੀ ਦੀ ਸੇਵਾ ਕੀਤੀ ਜਾਏ । “ਇਸਤ੍ਰੀਆਂ ਅਜੇਹੀਆਂ ਹੀ ਹੁੰਦੀਆਂ ਹਨ” ਉਸ ਨੇ ਫ਼ਿਲਸਫ਼ਾਨਾ ਤੌਰ ਤੇ ਕਿਹਾ (ਇਹ ਭੁਲ ਜਾਂਦਿਆਂ ਹੋਇਆ ਕਿ ਇਹੋ ਜਹੇ ਮਰਦ ਵੀ ਹੁੰਦੇ ਹਨ) ਮੈਂ ਥਾਂ ਮਲ ਲਈ ‘ਰੀਕਲਯੂ’ ਦੀ, ਤੇ ਸੰਤ ਲੈਬਰੈਂਟ ਮੈਨੂੰ ਬਾਹਰ ਧਕ ਰਿਹਾ ਹੈ । ਚੀਜ਼ਾਂ ਵਸਤਾਂ ਦੀ ਵਿਵਸਥਾ ਹੀ ਅਜੇਹੀ ਹੈ। ਉਸ ਨੇ ਤੀਜੀ ਸਤਰ ਤੇ ਤੁਕਾਂਤ ਵਾਲਾ ਇਕ ਸੋਹਣਾ ਕਾਵਯ ਬੰਦ ਲਿਖ ਦਿੱਤਾ :
“ਸੰਤ, ਲੈਂਬਰਟ, ਇਹ ਸਾਰਾ ਕੁਝ ਤਾਂ ਤੇਰੇ ਲਈ ਕਿ ਫੁਲ ਦਾ ਬੂਟਾ ਉਗ, ਖਲਦਾ ਹੈ, ਤੇ ਗੁਲਾਬ ਦੇ ਕੰਡੇ ਸਾਰੇ ਮੇਰੇ ਲਈ ਤੇ ਤੇਰੇ ਲਈ ਗੁਲਾਬ ਦਾ ਫੁਲ ।
ਤਦੋਂ 1748 ਵਿਚ ‘ਸ਼੍ਰੀਮਤੀ ਦੀ, ਰੈਟੇਲਟਾ ਦੀ ਬਚੇ ਦੇ ਜਣੇਪੇ ਸਮੇਂ ਮੌਤ ਹੋ ਗਈ ਉਸ ਸਮੇਂ ਦਾ ਇਹ ਦਸਤੂਰ ਸੀ ਕਿ ਉਸ ਦਾ ਪਤੀ, ਅਤੇ ਸੰਤਲੈਬਰਟ ਅਤੇ ਵਾਲਟੇਅਰ, ਬਿਨਾ ਕਿਸੇ ਇਕ ਵੀ ਉਲ੍ਹਮੇ, ਦੋ ਸ਼ਬਦ ਤੋਂ ਉਸ ਦੀ ਮੌਤ ਸਮੇਂ ਇਕੱਠੇ ਹੋਣ ਅਤੇ ਨਿਰਸੰਦੇਹ ਉਨ੍ਹਾਂ ਆਪਣੀ ਸਾਂਝੀ ਹਾਨੀ ਰਾਹੀਂ ਮਿਤਰਾਚਾਰੀ ਕਰ ਲਈ ।
ਵਾਲਟੇਅਰ ਨੇ ਆਪਣੇ ਰੰਜ ਨੂੰ ਕੰਮ ਨਾਲ ਭੁਲ ਜਾਣ ਦਾ ਯਤਨ ਕੀਤਾ; ਕੁਝ ਸਮੇਂ ਲਈ ਉਸ ਨੇ ਆਪਣੇ ਆਪ ਨੂੰ ਆਪਣੀ ਰਚਨਾ” ਸਾਈਕਲੀ-ਡੀ-ਲੂਈ ਚੌਧਵੇ ਨਾਲ ਪ੍ਰਵਿਰਤ ਕਰੀ ਰਖਿਆ; ਪਰ ਜਿਸ ਚੀਜ਼ ਨੇ ਉਸ ਨੂੰ ਨਿਰਾਸਤਾ ਤੋਂ ਬਚਾਇਆ ਉਹ ਫਡਰਿਕ ਦਾ ਐਨ ਸਮੇਂ ਸਿਰ, ਉਸ ਵਲ ਭੇਜਿਆ ਪਾਟਸਡਮ ਦੇ ਰਾਜ ਦਰਬਾਰ ਵਿਚ ਆਵਣ ਦਾ ਨਵਾਂ ਸੱਦਾ ਪੱਤਰ ਸੀ । ਸਫ਼ਰ ਖਰਚ ਦੇ ਤੌਰ ਤੇ 3000 ਫਰਾਕਾਂ ਸਮੇਤ ਇਹ ਸੱਦਾ ਇਨਕਾਰ ਕੀਤਾ ਜਾ ਸਕਣ ਵਾਲਾ ਨਹੀਂ ਸੀ 1750 ਵਿਚ ਵਾਲਟੇਅਰ ਬਰਲਿਨ ਨੂੰ ਰਵਾਨਾ ਹੋ ਗਿਆ।
ਇਸ ਗੱਲ ਨਾਲ ਉਸ ਨੂੰ ਧੀਰਜ ਮਿਲ ਗਈ ਜਦੋਂ ਫੈਡਰਿਕ ਦੇ ਰਾਜ ਭਵਨ ਵਿਚ ਦੇ ਸ਼ਾਨਦਾਰ ਕਮਰ ਉਸ ਦੇ ਸਪੁਰਦ ਕਰ ਦਿੱਤੇ ਗਏ । ਅਤੇ ਸਮਾਨ ਪਧਰ ਉਤੇ ਇਹ ਸ੍ਵੀਕਾਰ ਕੀਤੇ ਗਏ ਸਮੇਂ ਦੇ ਸਭ ਤੋਂ ਵਧੀਕ ਸ਼ਕਤੀ ਸ਼ਾਲੀ ਸਮਾਟ ਰਾਹੀਂ। ਪਹਿਲਾਂ ਪਹਿਲਾਂ ਤਾਂ ਉਸ ਦੇ ਪੱਤਰ ਸੰਤੁਸ਼ਟਤਾ ਨਾਲ ਭਰੇ ਹੁੰਦੇ ਸਨ; 24 ਜੁਲਾਈ ਨੂੰ ‘ਦੀ ਆਰਜੈਂਕਲ’ ਵਲ ਲਿਖਦਿਆਂ ਹੋਇਆਂ ਉਹ ਪਾਸਟਡਮ ਨੂੰ ਇਸ ਤਰ੍ਹਾਂ ਨਿਰੂਪਣ ਕਰਦਾ ਹੈ, “150000 ਸੈਨਿਕ…ਯ ਨਾਟਕ, ਸੁਖਾਂਤ, ਫਿਲਾਸਫ਼ੀ ਕਵਿਤਾਂ ਭਵਯਤਾ, ਅਤੇ ਸੁਹਜ, ਪੋਲੀਸ ਦੇ ਸਿਪਾਹੀ, ਕਲਾ ਕੌਸ਼ਲ ਨਗਾਰੇ ਅਤੇ ਵਾਇਲਿਨ, ਅਫਲਾਤੂ ਦੇ ਭੇਜ ਸਮਾਜ ਅਤੇ ਸੁਤੰਤਰਤਾ, ਕੌਣ ਇਸ ਉਤੇ ਵਿਸ਼ਵਾਸ ਕਰੇਗਾ ? ਪਰ ਫਿਰ ਵੀ ਇਹ ਹੈ ਸਚ” ਵਰਿਹਾਂ ਪਹਿਲਾਂ ਉਸ ਨੇ ਲਿਖਿਆ ਸੀ: Mon Dily ! ਕਿੰਨਾ ਸੁਖਦਾਈ ਜੀਵਨ ਹੋਵੇਗਾ ਤਿੰਨ ਚਾਰ ਗੁਣਵਾਨ ਸਾਹਿਤਕਾਰਾਂ ਨਾਲ ਨਿਵਾਸ ਰਖਣਾ, ਬਿਨਾ ਕਿਸੇ ਈਰਖਾ, (ਕੇਹੋ ਜੇਹੀ ਕਲਪਨਾ)” ਇਕ ਦੂਜੇ ਨਾਲ ਪ੍ਰੇਮ ਕਰਨਾ, ਸ਼ਾਂਤੀ ਨਾਲ ਜੀਵਨ ਜੀਉਣਾ, ਆਪਣੀ ਕਲਾ ਦਾ ਵਿਕਾਸ ਕਰਨਾ, ਇਸ ਬਾਰੇ ਗਲਬਾਤ ਕਰਨਾ, ਪਰਸਪਰ ਆਪਣੇ ਆਪ ਨੂੰ ਪ੍ਰਬੰਧ ਕਰਨਾ । ਆਪਣੇ ਆਪ ਪ੍ਰਤੀ ਮੈਂ ਚਿਤਰ ਬੰਨਦਾ ਹਾਂ ਕਿ ਕਿਸੇ ਇਕ ਦਿਨ ਨੂੰ ਮੈਂ ਇਸ ਛੋਟੇ ਜਿਹੇ ਸੁਅਰਗ ਵਿਚ ਨਿਵਾਸ ਕਰਾਂਗਾ” ਅਤੇ ਹੁਣ ਇਹ ਏਥੇ ਵਿਦਮਾਨ ਸੀ ।
ਵਾਲਟੇਅਰ ਸ਼ਾਹੀ ਫ਼ੌਜਾਂ ਨੂੰ ਟਾਲਦਾ ਸੀ; ਚਮਕਦੇ ਦਮਕਦੇ ਸੈਨਾ ਪਤੀਆਂ ਨਾਲ ਘਿਰੇ ਹੋਣਾ ਉਹ ਸਹਾਰ ਨਹੀਂ ਸੀ ਸਕਦਾ; ਉਹ ਆਪਣੇ ਆਪਨੂੰ ਉਨ੍ਹਾਂ ਰਾਤ ਦੇ ਨਿੱਜੀ ਭੋਜਨਾਂ ਲਈ, ਸੁਰਖਿਅਤ ਰਖਦਾ, ਜਿਨ੍ਹਾਂ ਉਤੇ ਕਿ ਖਿਛੋਂ ਜਾਕੇ ਸ਼ਾਮ ਨੂੰ ਫੈਡਰਿਕ, ਸਾਹਿਤਕਾਰ ਮਿੱਤਰਾਂ ਦੀ ਇਕ ਅੰਤ੍ਰੀਵ ਮੰਡਲੀ ਨੂੰ ਬੁਲਾਇਆ ਕੀਤਾ ਕਰਦਾ ਸੀ । ਕਿਉਂ ਜੋ ਆਪਣੇ ਸਮੇਂ ਦਾ ਇਹ ਸਭ ਤੋਂ ਮਹਾਨ ਰਾਜਕੁਮਾਰ, ਇਕ ਕਵੀ ਤੇ ਫਿਲਾਸਫਰ ਬਣਨ ਦੀ ਸਧਰ ਰਖਦਾ ਸੀ, ਇਨ੍ਹਾਂ ਭੋਜਨਾਂ ਦੀ ਗਲਬਾਤ ਸਦਾ ਫਾਂਸੀਸੀ ਵਿਚ ਹੋਇਆ ਕਰਦੀ ਸੀ । ਵਾਲਟੇਅਰ ਨੇ ਜਰਮਨ ਸਿਖਣ ਦਾ ਜਤਨ ਕੀਤਾ ਪਰ ਫਿਰ ਲਗ ਭਗ ਗਲਾ ਘੁਟੇ ਜਾਣ ਮਗਰੋਂ ਛਡ ਦਿੱਤੀ; ਅਤੇ ਇਛਾ ਕੀਤੀ ਕਿ ਜਰਮਨ ਲੋਕਾਂ ਨੂੰ ਸੋਝੀ ਵਧੀਕ ਤੇ ਉਨ੍ਹਾਂ ਦੇ ਵਿਅੰਜਨ ਅਖਰ ਥੋੜ੍ਹੇ ਹੁੰਦੇ । ਕੋਈ ਇਕ ਆਦਮੀ ਜਿਸ ਨੇ ਇਹ ਵਾਰਤਾਲਾਪ ਸੁਣਿਆ, ਉਹ ਕਹਿੰਦਾ ਸੀ, ਕਿ ਵਧ ਤੋਂ ਵਧ ਮਨੋਰੰਜਕ ਤੇ ਸੰਸਾਰ ਭਰ ਵਿਚ ਸਰਵ ਸ਼੍ਰੇਸਟ ਲਿਖੀ ਗਈ ਪੁਸਤਕ ਨਾਲੋਂ ਇਹ ਵਧੀਕ ਚੰਗਾ ਸੀ । ਉਹ ਹਰੇਕ ਚੀਜ਼ ਬਾਰੇ ਗਲ ਬਾਤ ਕਰਦੇ ਤੇ ਉਹ ਕੁਝ ਕਹਿੰਦੇ ਜੋ ਕੁਝ ਕਹਿੰਦੇ ਜੋ ਕੁਝ ਕਿ ਸੋਚਦੇ । ਫੈਡਰਿਕ ਦੀ ਸੂਝ ਬੂਝ ਏਨੀ ਹੀ ਤੀਬਰ ਸੀ ਜਿੰਨੀ ਕਿ ਵਾਲਟੇਅਰ ਦੀ; ਅਤੇ ਕੋਵਲ ਵਾਲਟੇਅਰ ਹੀ ਉਸ ਨੂੰ ਉੱਤਰ ਦੇਣ ਦਾ ਸਾਹਸ ਕਰਦਾ ਸੀ, ਤੇ ਫਿਰ ਅਜੇਹੀ ਕੋਮਲਤਾ ਨਾਲ ਜੋਹੜੀ ਕਿ ਬਿਨਾ ਨਾਰਾਜ਼ ਕੀਤੇ ਮਾਰ ਵੀ ਸਕਦੀ ਸੀ ।” ਕੋਈ ਆਦਮੀ ਏਥੇ ਸਾਹਸ ਨਾਲ ਸੋਚਦਾ ਹੈ, ਕਿ ਉਹ ਏਥੇ ਸੁਤੰਤਰ ਹੈ,” ਵਾਲਟੇਅਰ ਨੇ ਪ੍ਰਸੰਨਤਾ ਸਹਿਤ ਲਿਖਿਆ ਸੀ । ਫੈਡਰਿਕ ਇਕ ਹਥ ਨਾਲ ਨਹੁੰਦਰਾਂ ਮਾਰਦਾ ਤੇ ਦੂਜੇ ਨਾਲ ਪਲੱਸਦਾ ਹੈ ਕਿਸੇ ਵੀ ਗਲ ਵਿਚ ਮੇਰੀ ਉਲੰਘਣਾ ਨਹੀਂ ਕੀਤੀ ਜਾਂਦੀ .. ਪੰਜਾਹ ਸਾਲ ਦੇ ਤੂਫਾਨ ਮਗਰੋਂ ਮੈਨੂੰ ਪਤਣ ਮਿਲ ਗਿਆ ਹੈ । ਮੈਨੂੰ ਇਕ ਰਾਜੇ ਦੀ ਸੁਰਖਿਆ, ਇਕ ਫਿਲਾਸਫਰ ਦਾ ਵਾਰਤਾਲਾਪ, ਇਕ ਮਨ ਭਾਉਂਦੇ ਮਨੁੱਖ ਦੇ ਮਨੋਹਰਣ, ਪ੍ਰਾਪਤ ਹਨ, ਤੇ ਇਕ ਅਜੇਹੇ ਵਿਅਕਤੀ ਨਾਲ ਮੈਂ ਸੰਯੁਕਤ ਹਾਂ,ਜਿਸ ਨੇ ਸੋਲਾਂ ਵਰਿਹਾਂ ਤੀਕ ਮੈਨੂੰ ਮੇਰੀਆਂ ਬਦਕਿਸਮਤੀਆਂ ਵਿਚ ਧੀਰਜ, ਤੇ ਮੇਰੇ ਵੈਰੀਆਂ ਤੋਂ ਮੈਨੂੰ ਓਟ ਆਸਰਾ ਦਿੱਤਾ ਜੇ ਕੋਈ ਆਦਮੀ ਕਿਸੇ ਚੀਜ਼ ਬਾਰੇ ਸੁਨਿਸਚਤ ਹੋ ਸਕਦਾ ਹੈ ਤਾਂ ਇਹ ਪ੍ਰਸੀਆ ਦੇ ਰਾਜੇ ਦੇ ਆਚਰਣ ਬਾਰੇ” । ਤਾਂ ਵੀ…..
ਇਸੇ ਸਾਲ ਦੇ ਨਵੰਬਰ ਵਿਚ ਵਾਲਟੇਅਰ ਨੂੰ ਵਿਚਾਰ ਆਇਆ ਕਿ ਉਹ ਆਪਣੇ ਵਿਤਾ ਨੂੰ ਉੱਤਰੀ ਜਰਮਨੀ ਦੇ ਬਾਡਾਂ ਵਿਚ ਲਾ ਕੇ, ਇਨ੍ਹਾਂ ਦੀ ਹਾਲਤ ਹੋਰ ਸੁਧਾਰ ਸਕਦਾ ਸੀ ਤੇ ਇਹ ਵਿਪ੍ਰੀਤ ਫੈਡਰਿਕ ਵਲੋਂ ਅਜੇਹੇ ਵਿਤ ਵਯਵ ਦੀ ਮਨਾਹੀ ਦੇ । ਬਾਤਾਂ ਦੀ ਕੀਮਤ ਚੜ੍ਹ ਗਈ ਤੇ ਵਾਲਟੇਅਰ ਨੇ ਨਫ਼ਾ ਕਮਾ ਲਿਆ। ਪਰ ਪਰ ‘ਹਾਈਰਸ਼’ ਨਾਮ ਦੇ ਏਜੈਂਟ ਨੇ ਇਸ ਵਿਹਾਰ ਨੂੰ ਪ੍ਰਕਾਸ਼ਤ ਕਰਨ ਦੀ ਧਮਕੀ ਦੇ ਕੇ ਵਾਲਟੇਅਰ ਨਾਲ ਠਗੀ ਕਰਨੀ ਚਾਹੀ । ਵਾਲਟੇਅਰ ਉਛਲ ਕੇ ਉਸ ਦੇ ਗਲ ਪੈ ਗਿਆ ਤੇ ਉਸ ਨੂੰ ਥਲੇ ਪਟਕਾ ਸੁਟਿਆ । ਫੈਡਰਿਕ ਨੂੰ ਇਸ ਗਲ ਦਾ ਪਤਾ ਲਗਾ ਤੇ ਉਸ ਨੂੰ ਡਾਢਾ ਰਾਜਿਆ ਵਾਲਾ ਗੁਸਾ ਆਇਆ “ਮੈਨੂੰ ਵਧ ਤੋਂ ਵਧ ਇਸ ਦੀ ਲੋੜ ਇਕ ਵਰ੍ਹਾ ਹੋਰ ਹੋਵੇਗੀ” ਉਸ ਨੇ ‘ਲਾਮੈਤਰੇ’ ਨੂੰ ਕਿਹਾ । “ਕੋਈ ਆਦਮੀ ਸੰਤਰੇ ਨੂੰ ਨਿਚੋੜ ਕੇ ਫਿਲਕਾ ਸੁਟ ਦੇਂਦਾ ਹੈ। “ਲਾ ਮੰਤਰੇ ਨੇ, ਸਾਇਦ ਆਪਣੇ ਸ਼ਰੀਕਾਂ ਨੂੰ ਬਖੇਰ ਦੇਣ ਦੀ ਇਛਾ ਨਾਲ, ਖਾਸ ਉਚੇਚ ਕਰਕੇ ਇਹ ਗਲ ਵਾਲਟੇਅਰ ਨੂੰ ਪਹੁੰਚਾ ਦਿੱਤੀ। ਭੋਜਨ ਫਿਰ ਅਰੰਭੇ ਗਏ, ‘ਪਰ’ ਜਿਵੇਂ ਕਿ ਵਾਲਟੇਅਰ ਨੇ ਲਿਖਿਆ… “ਸੰਗਤਰੇ ਦੀ ਛਿਲ ਮੇਰੇ ਸੁਪਨਿਆਂ ਵਿਚ ਫੇਰੇ ਪਾਂਦੀ ਹੈ ।…ਕੋਈ ਆਦਮੀ ਜੋ ਕਿਸੇ ਇਕ ਮੀਨਾਰ ਦੀ ਚੋਟੀ ਤੋਂ ਡਿਗਾ ਤੇ ਜਿਸ ਨੇ ਹਵਾ ਵਿਚੋਂ ਦੀ ਡਿਗਦਿਆਂ ਇਸ ਨੂੰ ਸੁਕੋਮਲ ਮਹਸੂਸ ਕੀਤਾ ਤੇ ਕਿਹਾ ਚੰਗੀ ਹੈ, ਪਰ ਜੇ ਇਹ ਇਸੇ ਤਰ੍ਹਾਂ ਕਾਇਮ ਰਹੇ, ਉਹ ਏਨਾ ਛੋਟਾ ਨਹੀਂ ਸੀ ਜਿਨਾ ਕਿ ਮੈਂ ਹਾਂ ।”
ਉਸ ਦੀ ਅਧੀ ਜੇਹੀ ਮਰਜ਼ੀ ਹੋਈ ਕਿ ਅਣਬਣ ਹੋ ਜਾਏ; ਕਿਉਂ ਜੋ ਉਹ ਘਰ ਵਲੋਂ ਏਨਾ ਉਦਾਸ ਸੀ, ਜਿਨਾ ਕਿ ਕੋਈ ਫਾਂਸੀਸੀ ਹੋ ਸਕਦਾ ਹੈ । ਤੁਛ ਜੇਹੀ ਨਿਰਣਯਕ ਗਲ 1752 ਵਿਚ ਅਣ ਵਾਪਰੀ, ਮਾਪਰ ਤਈਸ, ਮਹਾਨ ਗਣਿਤਗ, ਜਿਸ ਨੂੰ ਫੈਡਰਿਕ ਨੇ ਫਰਾਂਸ ਤੋਂ ਮੰਗਵਾ ਭੇਜਿਆ ਸੀ, ਕਿਨੇ ਸਾਰੇ ਹੋਰਨਾਂ ਨਾਲ ਹੈ ਇਸ ਖਿਆਲ ਨਾਲ ਕਿ ਜ਼ਰਮਨ ਮਾਨਸ ਨੂੰ ਸਿਧੇ ਪ੍ਰਬਧਤਾ ਦੇ ਮੇਲ ਜੋਲ ਨਾਲ ਟੁੰਬਣ ਦਾ ਜਤਨ ਕੀਤਾ ਜਾਏ, ਉਹ ਨਿਊਟਨ ਦੀ ਕਿਸੇ ਵਿਆਖਿਆ ਬਾਰੇ ਇਕ ਅਧੀਨ ਗਣਤਰ ਨਾਲ ਝਗੜ ਪਿਆ। ਫੈਡਰਿਕ ਨੇ ਇਸ ਚਰਚਾ ਵਿਚ ਆਪਰ ਬੂਈਸ ਦਾ ਪਖ ਲਇਆ; ਤੇ ਵਾਲਟੇਅਰ, ਜਿਸ ਅੰਦਰ, ਸਾਵਧਾਨੀ ਨਾਲੋਂ ਸਾਹਮ ਵਧੇਰੇ ਸੀ ਉਸ ਨੇ ਕੋਨਿੰਗ ਦਾ ਪਖ ਲੈ ਲਿਆ “ਮੇਰੇ ਮੰਦੇ ਭਾਗਾ ਨੂੰ ‘, ਉਸ ਨੇ ਸ੍ਰੀਮਤੀ ਡੈਨਿਸ ਨੂੰ ਲਿਖਿਆ, ‘ਮੈਂ ਵੀ ਇਕ ਪੁਸਤਕ ਕਰਤਾ ਹਾਂ, ਅਤੇ ਰਾਜੇ ਨਾਲੋਂ ਉਲਟੇ ਕੈਂਪ ਵਿਚ।ਮੇਰੇ ਪਾਸ ਕੋਈ ਰਾਜ ਛੰਡਾ ਨਹੀਂ ਪਰ ਕਲਮ ਹੈ। “ਲਗ ਭਗ ਇਸੇ ਸਮੇਂ ਵੈਡਰਿਕ ਆਪਣੀ ਭੈਣ ਵਲ ਲਿਖ ਰਿਹਾ ਸੀ”, ਮੇਰੇ ਸਾਹਿਤਕਾਰਾਂ ਵਿਚ ਜਿਵੇਂ ਕਿ ਕੂੜ ਸਾਕਾਰ ਹੋਇਆ ਹੈ; ਇਨ੍ਹਾਂ ਦਾ ਕੋਈ ਇਲਾਜ ਨਹੀਂ । ਇਨ੍ਹਾਂ ਸਾਥੀਆਂ ਵਿਚ, ਕੋਈ ਸਮਝ ਵਿਚ ਹੈ ਨਹੀਂ ਸਿਵਾਏ ਸਮਾਜ ਨਮਿਤ ਪਸ਼ੂਆਂ ਨੂੰ ਇਹ ਦਿਸ ਆਉਣਾ ਜ਼ਰੂਰੀ ਤੌਰ ਤੇ ਧੀਰਜ ਦੇਣ ਵਾਲੀ ਚੀਜ਼ ਹੋਵੇਗੀ ਕਿ ਦਿਲ ਦਿਮਾਗਾਂ ਵਾਲੇ ਲੋਕ ਵੀ ਬਹੁਤੀ ਵਾਰੀ ਉਨ੍ਹਾਂ ਨਾਲੋਂ ਕੋਈ ਵਧੀਕ ਚੰਗੇ ਨਹੀਂ ਹੁੰਦੇ । ਇਹੋ ਸਮਾਂ ਸੀ ਜਦੋਂ ਕਿ ਵਾਲਟੇਅਰ ਨੇ ਮਾਪਰਤੁਸ ਦੇ ਵਿਰੁੱਧ ਆਪਣੀ ਪ੍ਰਸਿੱਧ ”ਡਾਕਟੀ ਅਕਾਕੀਆ ਦੀ ਕਰੜੀ ਆਲੋਚਨਾ” ਲਿਖੀ ਸੀ । ਉਸ ਨੇ ਇਹ ਫੈਡਰਿਕ ਨੂੰ ਪੜ੍ਹਕੇ ਸੁਣਾਈ, ਜੇਹੜਾ ਕਿ ਸਾਰੀ ਰਾਤ ਇਸ ਬਾਰੇ ਹਸਦਾ ਰਿਹਾ । ਪਰ ਉਸ ਨੇ ਵਾਲਟੇਅਰ ਨੂੰ ਤਰਲਾ ਪਾਇਆ ਕਿ ਇਸ ਨੂੰ ਪ੍ਰਕਾਸ਼ਤ ਨ ਕਰੋ। ਵਾਲਟੇਅਰ ਨੇ, ਜਿਵੇਂ ਕਿ ਮੰਨ ਲਿਆ ਸੀ, ਅਜੇਹਾ ਪ੍ਰਤੀਤ ਹੋਇਆ; ਪਰ ਅਸਲ ਗਲ ਇਹ ਸੀ ਕਿ, ਇਹ ਚੀਚ ਪਹਿਲਾਂ ਤੇ ਛਾਪੇ ਵਾਲੇ ਪਾਸ ਭੇਜ ਦਿੱਤੀ ਗਈ ਸੀ ਤੇ ਪੁਸਤਕ ਕਰਤਾ ਆਪਣੀ ਕਲਮ ਦੀ ਸੰਤਾਨ ਦਾ ਘਾਤ ਕਰਨ ਨੂੰ ਤਿਆਰ ਨਹੀਂ ਸੀ ਹੋ ਸਕਦਾ । ਜਦੋਂ ਇਹ ਪ੍ਰਕਾਸ਼ਤ ਹੋਈ ਤਾਂ ਫੈਡਰਿਕ ਭੜਕ ਉਠਿਆ ਪਰ ਵਾਲਟੇਅਰ ਇਸ ਦੇ ਲੰਬੂ ਤੋਂ ਭੱਜ ਗਿਆ।
ਫਰੈਂਕਫੋਰਟ ਸਥਾਨ ਉਤੇ, ਭਾਵੇਂ ਇਹ ਫੈਡਰਿਕ ਦੇ ਰਾਜ ਅਧਿਕਾਰ ਤੋਂ ਬਾਹਰ ਸੀ, ਰਾਜੇ ਦੇ ਏਜੰਟਾਂ ਨੇ ਉਸ ਨੂੰ ਕਾਬੂ ਕਰ ਕੇ, ਗ੍ਰਿਫਤਾਰ ਕਰ ਲਿਆ, ਤੇ ਕਿਹਾ ਕਿ ਉਹ ਅਗੇ ਨੂੰ ਨਹੀਂ ਸੀ ਜਾ ਸਕਦਾ ਜਦ ਤੀਕ ਕਿ ਉਹ ਫੈਡਰਿਕ ਦੀ ਕਵਿਤਾ “ਪੈਲੋਕੀਅਮ” ਹਵਾਲੇ ਨ ਕਰ ਦੇਂਦਾ, ਜਿਹੜੀ ਕਿ ਸਾਊ ਸਮਾਜ ਦੇ ਅਨੁਕੂਲ ਨਹੀਂ ਸੀ ਕੀਤੀ ਗਈ ਤੇ ਵਾਲਟੇਅਰ ਦੀ “ਪਯਸੀਲੀ’, ਨਾਲੋਂ ਵੀ ਅਗੇਰੇ ਜਾਂਦੀ ਸੀ । ਪਰ ਇਹ ਭਿਆਨਕ ਹਥ ਲਿਖਤ ਇਕ ਟੇਕ ਵਿਚ ਸੀ ਜੇਹੜਾ ਕਿ ਰਸਤੇ ਵਿਚ ਗੁਆਚ ਗਿਆ ਸੀ ਤੇ ਕਈ ਹਫਤਿਆਂ ਤੀਕ ਜਦ ਤੀਕ ਇਹ ਆ ਨ ਗਿਆ ਵਾਲਟੇਅਰ ਨੂੰ ਲਗ ਭਗ ਕੈਦ ਵਿਚ ਰਖਿਆ ਗਿਆ ਕੋਈ ਪੁਸਤਕ ਵਿਕੇਤਾ ਜਿਸ ਦਾ ਉਸ ਨੇ ਕੁਝ ਦੇਣਾ ਸੀ ਉਸ ਨੇ ਇਸ ਨੂੰ ਠੀਕ ਮੌਕਾ ਸਮਝਿਆ; ਕਿ ਪਹੁੰਚ ਕੇ, ਆਪਣੇ ਬਿਲ ਦੀ ਅਦਾਇਗੀ ਲਈ ਜ਼ੋਰ ਪਾਏ ਗੁਸੇ ਵਿਚ ਆ ਕੇ ਵਾਲਟੇਅਰ ਨੇ ਉਸ ਨੂੰ ਕੰਨ ਉਤੇ ਇਕ ਹੁਝ ਕਢ ਮਾਰੀ, ਜਿਸ ਤੇ ਵਾਲਟੇਅਰ ਦੇ ਸਕਤ, ਕਾਲਿਨੀ ਨੇ, ਉਸ ਆਦਮੀ ਨੂੰ ਇਸ ਤਰ੍ਹਾਂ ਧੀਰਜ ਦੇਣ ਦਾ ਜਤਨ ਕੀਤਾ, “ਸ੍ਰੀਮਾਨ ਜੀ, ਤੁਹਾਨੂੰ ਕੰਨ ਉਤੇ ਇਹ ਮੱਕਾ ਸੰਸਾਰ ਭਰ ਦੇ ਸਭ ਤੋਂ ਮਹਾਨ ਵਿਅਕਤੀ ਤੋਂ ਲੱਗਾ ਹੈ ।” ਇਸ ਤਰ੍ਹਾਂ ਛੇਕੜ, ਵਿਮੁਕਤ ਕੀਤੇ ਜਾਣ ਤੋਂ ਮਗਰੋਂ ਉਹ ਸੀਮਾ ਪਾਰ ਕਰਕੇ ਫਰਾਂਸ ਅੰਦਰ ਪ੍ਰਵੇਸ਼ ਕਰਨ ਹੀ ਵਾਲਾ ਸੀ, ਜਦੋਂ ਇਹ ਸੰਦੇਸ਼ ਮਿਲਿਆ ਕਿ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ । ਪਿਛਾ ਕੀਤੇ ਜਾ ਰਹੇ ਇਸ ਬ੍ਰਿਧ ਵਿਅਕਤੀ ਨੂੰ ਹੁਣ ਪਤਾ ਨਹੀਂ ਸੀ ਲਗਦਾ ਕਿ ਕੋਹੜੇ ਪਾਸੇ ਜਾਏ; ਥੋੜ੍ਹੇ ਚਿਰ ਲਈ ਉਸ ਨੇ ਪੈਨਸਿਲਵਾਨੀਆਂ ਨੂੰ ਚਲੇ ਜਾਣ ਦਾ ਵਿਚਾਰ ਕੀਤਾ- ਕੋਈ ਆਦਮੀ ਕਲਪਨਾ ਕਰ ਸਕਦਾ ਹੈ, ਉਸ ਦੀ ਨਿਰਾਸ਼ਾ ਦਾ 1754 ਵਿਚ ਮਾਰਚ ਦਾ ਮਹੀਨਾ, ਉਸ ਨੇ ਜੈਨੇਵਾ ਦੇ ਨੇੜੇ ਤੇੜੇ, ਕੋਈ ਇਕ ਦਿਲ-ਪਸੰਦ ਜੇਹੀ ਸਮਾਧ ਲਭਣ ਵਿਚ ਬਤੀਤ ਕੀਤਾ”, ਜਿਥੇ ਕਿ ਉਹ ਪੈਰਿਸ ਅਤੇ ਬਰਲਿਨ ਦੇ ਨਿਰਕੁੰਸ਼ ਸੱਤਾ ਅਧਿਕਾਰੀਆਂ ਤੋਂ ਸੁਰਖਿਅਤ ਰਹ ਸਕੇ; ਅੰਤ ਨੂੰ ਉਸ ਨੇ ਇਕ ਪੁਰਾਣੀ ਜਾਇਦਾਦ ਖਰੀਦ ਲਈ ਜਿਸ ਨੂੰ ਲੀ ਡੈਲੀਸੀਜ਼ ਕਿਹਾ ਜਾਂਦਾ ਸੀ; ਤੇ ਉਥੇ ਆਪਣੇ ਬਗੀਚੇ ਨੂੰ ਬਣਾਣ ਸੁਆਰਨ ਤੇ ਸਿਹਤ ਨੂੰ ਮੁੜ ਪ੍ਰਾਪਤ ਕਰਨ ਲਈ ਟਿਕ ਗਿਆ: ਅਤੇ ਜਦੋਂ ਉਸ ਦਾ ਜੀਵਨ ਬੁਢਾਪੇ ਦੀ ਸਿਥਲਤਾ ਵਲ ਢਲਦਾ ਜਾਂਦਾ ਪ੍ਰਤੀਤ ਹੁੰਦਾ ਸੀ, ਤਾਂ ਉਸ ਨੇ ਆਪਣੀ ਸਰਬ ਸ੍ਰੇਸ਼ਟ ਤੇ ਸਭ ਤੋਂ ਮਹਾਨ ਰਚਨਾ ਦੇ ਸਮੇਂ ਵਿਚ ਪ੍ਰਵੇਸ਼ ਕੀਤਾ ।
- ਲੀਡੈਲੀਸੀਜ਼ : ਸਦਾਚਾਰ ਸੰਬੰਧੀ ਨਿਬੰਧ
ਇਸ ਨਵੇਂ ਦੇਸ਼ ਨਿਕਾਲੇ ਦਾ ਕਾਰਨ ਕੀ ਸੀ ? ਕਿ ਬਰਲਿਨ ਵਿਚ ਉਸ ਨੇ “ਸਭ ਤੋਂ ਵਧੀਕ ਮਹਤਵ ਕਹਾਣੀ ਸਭ ਤੋਂ ਵਧੀਕ ਆਕਾਰ ਵਾਲੀ, ਸਭ ਤੋਂ ਵਧੀਕ ਆਪਣੇ ਅਨੁਰੂਪ. ਤੇ ਸਭ ਤੋਂ ਵਧੀਕ ਸਾਹਸ ਵਾਲੀ ਆਪਣੀ ਰਚਨਾ ਪ੍ਰਕਾਸ਼ਤ ਕੀਤੀ ਸੀ ।” ਇਸ ਦਾ ਸ਼ੀਰਖਕ ਵੀ ਇਸ ਦਾ ਕੋਈ ਤੁਛ ਅੰਗ ਨਹੀਂ ਸੀ ‘ਚਾਰਲੋਮੇਨ ਤੋਂ ਲੂਈ XIII ਤੀਕ ਦੇ ਰਾਸ਼ਟ੍ਰਾਂ ਦੇ ਸਦਾਚਾਰਾਂ ਤੇ ਸਪਿਰਿਟ ਦਾ ਇਤਿਹਾਸ । ਇਸ ਦਾ ਅਰੰਭ ਉਸ ਨੇ ਸਾਈਰੀ ਸਥਾਨ ਉਤੇ; ਸ੍ਰੀ ਮਤੀ ਦੁਬੈਲਟ ਨਮਿਤ ਕੀਤਾ ਸੀ, ਜਿਸ ਦੀ ਇਤਿਹਾਸ ਦੀ ਨਿਖੋਧੀ ਨੇ, ਜਿਵੇਂ ਕਿ ਇਹ ਲਿਖਿਆ ਗਿਆ ਹੈ ਉਸ ਨੂੰ ਇਸ ਕਾਰਜ ਲਈ ਉਤੇਜਤ ਕੀਤਾ ਸੀ । “ਇਹ ਤਾਂ ਇਕ ਪੁਰਾਣਾ ਕੈਲੰਡਰ ਹੈ”, ਉਸ ਨੇ ਕਿਹਾ ਸੀ, ਮੇਰੇ ਜੇਹੀ ਆਪਣੀ ਜ਼ਮੀਨ ਤੇ ਰਹਿੰਦੀ ਫਰਾਂਸੀਸੀ ਇਸਤ੍ਰੀ ਲਈ ਇਹ ਜਾਣ ਲੈਣਾ ਹੀ ਅਰਥ ਰਖਦਾ ਹੈ ਕਿ ਸਵੀਡਨ ਵਿਚ, ‘ਹੈਕੂਈਨ ਦਾ ਉਤਰਧਿਕਾਰੀ ਐਂਜਿਲ ਬਣਿਆ ਸੀ, ਅਤੇ ਕਿ ਆਟੋਮਾਨ ਆਰਤ ਗਰੂਲ ਦਾ ਪੁੱਤਰ ਸੀ । ਮੈਂ ਯੂਨਾਨੀ ਤੇ ਰੋਮਨ ਲੋਕਾਂ ਦਾ ਇਤਿਹਾਸ ਸੁਖ ਸੁਆਦ ਨਾਲ ਪੜ੍ਹਿਆ ਹੈ; ਉਹ ਮੇਰੇ ਸਾਹਮਣੇ ਕੁਝ ਚਿੱਤਰ ਉਲੀਕਦੇ ਸਨ ਜੇਹੜੇ ਮੈਨੂੰ ਖਿਚ ਪਾਂਦੇ ਸਨ । ਪਰ ਆਪਣੇ ਆਧੁਨਿਕ ਰਾਸ਼ਟ੍ਰਾ ਦੇ ਕਿਸੇ ਵੀ ਲੰਮੇ ਇਤਿਹਾਸ ਨੂੰ ਮੈਂ ਅੰਤ ਤਕ ਪੜ੍ਹਨ ਯੋਗ ਲਹੀਂ ਹੋ ਸਕੀ । ਉਨ੍ਹਾਂ ਵਿਚੋਂ ਮੈਨੂੰ ਭੁਲ ਭੁਲਈਆਂ ਤੋਂ ਸਿਵਾਏ ਹੋਰ ਕੁਝ ਵੀ ਕਦੀ ਮਿਲਿਆ ਨਹੀਂ, ਬਿਨਾ ਕਿਸੇ ਸੰਬੰਧ ਤੇ ਕਾਲ ਅਨੁਕਮ ਦੇ ਨਿਕੀਆਂ ਨਿਕੀਆਂ ਘਟਨਾਵਾਂ ਦਾ ਇਕ ਜਮ ਘਟਾ ਹਜ਼ਾਰਾਂ ਲੜਾਈਆਂ ਜਿਨਾਂ ਨੇ ਕਦੀ ਕੋਈ ਗਲ ਨਜਿਠੀ ਨਹੀਂ । ਅਜੇਹੇ ਅਧਿਐਨ ਨੂੰ ਮੈਂ ਤਿਲਾਂਜਲੀ ਦੇ ਦਿਤੀ, ਜੇਹੜਾ ਮਨ ਉਤੇ ਬੱਝ ਪਾਂਦਾ ਹੈ, ਪਰ ਕੋਈ ਪ੍ਰਕਾਸ਼ ਨਹੀਂ ਪਾਂਦਾ ।”
ਵਾਲਟੇਅਰ ਇਸ ਨਾਲ ਸਹਿਮਤ ਹੋ ਗਿਆ ਸੀ। ਉਸ ਨੇ ਆਪਣੇ ਇਕ ਪਾਤਰ ਇਨਜੈਨ ਤੋਂ ਅਖਵਾਇਆ ਸੀ “ਇਤਿਹਾਸ, ਅਪਰਾਧਾਂ ਅਤੇ ਮੰਦਭਾਗਾਂ ਦੇ ਇਕ ਚਿੱਤਰ ਤੋਂ ਵਧੀਕ ਹੋਰ ਕੁਝ ਨਹੀਂ ਸੀ” ਅਤੇ ਹਾਰੇਸ ਵਾਲਪੋਲ ਨੂੰ ਉਸ ਨੇ ਐਉਂ ਲਿਖਣਾ ਸੀ (ਜੁਲਾਈ 1768) ਯਾਰਕ ਤੇ ਲੋਕਾਸਟਰ ਦੇ ਵਸਨੀਕਾਂ ਤੇ ਹੋਰ ਬਹੁਤਿਆਂ ਦਾ ਇਤਿਹਾਸ, ਬਹੁਤ ਕੁਝ ਰਸਤਾ ਮਾਰਨ ਵਾਲੇ ਡਾਕੂਆਂ ਦਾ ਇਤਿਹਾਸ ਪੜ੍ਹਨ ਦੇ ਸਮਾਨ ਹੈ ।” ਪਰ ਉਸ ਨੇ ਸ੍ਰੀਮਤੀ ਦੂ-ਚੈਟਲਸ ਪ੍ਰਤੀ ਇਹ ਆਸ ਪ੍ਰਗਟ ਕੀਤੀ ਸੀ, ਕਿ ਇਸ ਤੋਂ ਬਾਹਰ ਨਿਕਲਣ ਦਾ ਰਸਤਾ, ਇਤਿਹਾਸ ਉਤੇ ਫਿਲਾਸਫ਼ੀ ਦੀ ਵਰਤੋਂ ਕੀਤੀ ਜਾਣ ਤੇ ਰਾਜਨੈਤਿਕ ਘਟਨਾਵਾਂ ਦੇ ਪ੍ਰਵਾਹ ਹੇਠ, ਮਨੁੱਖੀ ਮਾਨਸ ਦਾ ਇਤਿਹਾਸ ਲਭਣ ਦਾ ਯਤਨ ਕਰਨਾ ਸੀ, “ਕੇਵਲ ਫਿਲਾਸਫਰਾਂ ਨੂੰ ਹੀ ਇਤਿਹਾਸ ਲਿਖਣਾ ਚਾਹੀਦਾ,” ਉਸ ਨੇ ਕਿਹਾ ਸਾਰੇ ਹੀ ਰਾਸ਼ਟਾਂ ਵਿਚ ਪ੍ਰਬੰਧ ਇਤਿਹਾਸ ਨੂੰ ਮਿਥਿਆ ਕਹਾਣੀਆਂ ਨਾਲ ਕਰੂਪ ਕੀਤਾ ਜਾਂਦਾ ਹੈ ਜਦੋਂ ਤੀਕ ਕਿ ਮਨੁੱਖ ਨੂੰ ਕਰਨ ਲਈ ਫਿਲਾਸਫੀ ਆ ਪਹੁੰਚਦੀ ਹੈ; ਅਤੇ ਅੰਤ ਨੂੰ ਜਦੋਂ ਇਹ ਅਨ੍ਹੇਰੇ ਦੇ ਐਨ ਵਿਚਕਾਰ ਆ ਅਪੜਦੀ ਹੈ ਤਾਂ ਇਹ, ਮਨੁੱਖੀ ਮਨ ਨੂੰ ਸਦੀਆਂ ਦੇ ਭੁਲੇਖੇ ਨਾਲ ਏਨਾ ਅੰਨਾ ਹੋਇਆ ਦੱਖਦੀ ਹੈ, ਕਿ ਇਹ ਮੁਸ਼ਕਿਲ ਨਾਲ ਹੀ ਇਸ ਨੂੰ ਭਰਮ ਵਿਮੁਕਤ ਕਰ ਸਕਦੀ ਹੈ; ਝੂਠਾ ਨੂੰ ਸਿਧ ਕਰਨ ਲਈ ਇਹ ਰਸਮਾਂ ਤਥਾਂ, ਯਾਦਗਾਰਾਂ, ਦਾ ਢੇਰ ਲਗਾ ਦੇਖਦੀ ਹੈ। ਸਿੱਟਾ ਉਹ ਇਹ ਕਢਦਾ ਹੈ, “ਇਤਿਹਾਸ, ਛੋਕੜ ਨੂੰ ਜਾ ਕੇ ਅਜੇਹੀਆਂ ਹਬਫੇਰੀਆ ਤੋਂ ਸਿਵਾਏ ਹੋਰ ਕੁਝ ਨਹੀਂ ਜੇਹੜੀਆਂ ਕਿ ਅਸੀਂ ਮ੍ਰਿਤਕਾਂ ਨਾਲ ਖੇਡਦੇ ਹਾਂ।” ਭਵਿਖ ਬਾਰੇ ਆਪਣੀਆਂ ਇੱਛਾ ਦੇ ਅਨੁਕੂਲ ਬਣਾਣ ਲਈ, ਅਸੀਂ ਭੂਤ ਨੂੰ ਬਦਲ ਦੇਂਦੇ ਭੂਤ ਨੂੰ ਦੇਂਦੇ ਹਾਂ, ਅਤੇ ਮੁਕਦੀ ਗੱਲ ਇਹ ਕਿ ਇਤਿਹਾਸ ਇਹ ਸਿਧ ਕਰਦਾ ਹੈ, ਕਿ ਇਤਿਹਾਸ ਰਾਹੀਂ ਕਿਸੇ ਵੀ ਗੱਲ ਨੂੰ ਸਿਧ ਕੀਤਾ ਜਾ ਸਕਦਾ ਹੈ।”
ਝੂਠਾਂ ਦੇ ਇਸ ‘ਮਿਸਿਸਿਪੀ’ ਪਹਾੜ ਵਿਚੋਂ ਮਨੁੱਖ ਜਾਤੀ ਦੇ ਅਸਲ ਇਤਿਹਾਸ ਬਾਰੇ ਸਚਾਈ ਦੇ ਕਣ ਲਭਣ ਲਈ ਉਸ ਨੇ ਕਾਨ ਦੇ ਇਕ ਕਿਰਤੀ ਵਾਂਗ ਮਿਹਨਤ ਕੀਤੀ । ਲਗਾਤਾਰ ਕਈ ਇਕ ਵਰ੍ਹੇ ਉਸ ਨੇ ਤਿਆਰੀ ਕਰਨ ਦੇ ਅਧਿਐਨ ਵਿਚ ਖ਼ਰਚ ਕੀਤੇ : ‘ਰੂਸ ਦਾ ਇਤਿਹਾਸ’, ‘ਚਾਰਲਸ ਬਾਰ੍ਹਵੇਂ ਦਾ ਇਤਿਹਾਸ’, ‘ਲੂਈ ਚੌਧਵੇਂ ਦਾ ਸਮਾਂ ?’ ਅਤੇ ‘ਲੂਈ ਤੇਰਵੇਂ ਦਾ ਸਮਾਂ; ਅਤੇ ਇਨ੍ਹਾਂ ਕਾਰਜਾਂ ਰਾਹੀਂ ਉਸ ਨੇ ਆਪਣੇ ਅੰਦਰ ਇਕ ਅਜੇਹੀ ਅਡੋਲ ਬੌਧਿਕ ਅੰਤਹ ਕਰਣਿਕ ਆਵਾਜ਼ ਵਿਕਸਤ ਕਰ ਲਈ ਸੋਹੜੀ ਕਿ ਪ੍ਰਤਿਭਾ ਸ਼ੀਲ ਬਣਣ ਨਮਿਤ ਕਿਸੇ ਆਦਮੀ ਨੂੰ ਦਾਸ ਵਾਂਗ ਕਾਰੇ ਜੋ ਦੇਂਦੀ ਹੈ, ‘ਜੈਸੁਇਟ ਪੀਰੀਡੇਨੀਅਲ’, ਜਿਸ ਨੇ ਕਿ ਫਰਾਂਸ ਦਾ ਇਤਿਹਾਸ ਲਿਖਿਆ ਉਸ ਨੇ ਆਪਣੇ ਸਾਹਮਣੇ ਪੈਰਿਸ ਦੀ ਸ਼ਾਹੀ ਲਾਇਬਰੇਰੀ, ਦੀਆਂ 9200 ਜਿਲਦਾਂ ਦਸਤਾਵੇਜ਼ਾਂ ਤੋਂ ਹੱਥ ਲਿਖਤਾਂ ਦੀਆਂ ਰਖ ਲਈਆਂ; ਉਹ ਲਗ ਭਗ ਇਕ ਘੰਟਾ ਇਨ੍ਹਾਂ ਵਿਚ ਝਾਤ ਮਾਰਨ ਨਮਿਤ ਖਰਚ ਕਰਦਾ ਸੀ, ਤੇ ਤਦੋਂ ਪਿਤਾ ਤੁਰਨੇਮਾਈਨ ਜੋ ਵਾਲਟੋਅਰ ਦਾ ਪਹਿਲਾ ਅਧਿਆਪਕ ਰਿਹਾ ਸੀ, ਉਸ ਪਾਸੋਂ ਸਲਾਹ ਲੈਣ ਲਈ ਜਦ ਪੁਛਿਆ ਤਾਂ ਉਸ ਨੇ ਇਹ ਭਾਵ ਪ੍ਰਗਟ ਕਰ ਕੇ, ਸਾਰਾ ਮਾਮਲਾ ਇਕ ਪਾਸੇ ਲਾ ਦਿੱਤਾ ਕਿ ਇਹ ਸਾਰੀ ਸਾਮਗ੍ਰੀ “ਨਿਕੰਮਾ ਪੁਰਾਣਾ ਕਾਗ਼ਜ਼ ਸੀ, ਜਿਸ ਦੀ ਇਤਿਹਾਸ ਲਿਖਣ ਦੇ ਆਪਣੇ ਪ੍ਰਯੋਜਨ ਲਈ, ਉਸ ਨੂੰ ਕੋਈ ਲੋੜ ਨਹੀਂ ਸੀ” । ਵਾਲਟੇਅਰ ਅਜੇਹਾ ਨਹੀਂ । ਉਹ ਨੇ ਆਪਣੇ ਵਿਸ਼ੇ ਦੇ ਸੰਬੰਧ ਵਿਚ ਉਹ ਹਰ ਚੀਜ਼ ਪੜ੍ਹੀ ਜੇਹੜੀ ਕਿ ਉਸ ਦੇ ਹਥ ਲਗ ਸਕੀ। ਯਾਦਾਂ ਦੀਆਂ ਪੁਸਤਕਾਂ ਦੇ ਸੈਂਕੜੇ ਪੰਨਿਆਂ ਉਤੇ ਨਜ਼ਰ ਮਾਰੀ; ਪ੍ਰਸਿੱਧ ਘਟਨਾਵਾਂ ਤੋਂ ਬਚ ਨਿਕਲਣ ਵਾਲਿਆਂ ਨੂੰ ਸੈਂਕੜੇ ਚਿੱਠੀਆਂ ਲਿਖੀਆਂ; ਅਤੇ ਆਪਣੀਆਂ ‘ਰਚਨਾਵਾਂ’ ਨੂੰ ਪ੍ਰਕਾਸ਼ਤ ਕਰਨ ਦੇ ਮਗਰੋਂ ਵੀ ਉਸ ਨੇ ਅਧਿਐਨ ਕਰਨਾ ਜਾਰੀ ਰਖਿਆ ਅਤੇ ਹਰ ਸੰਸਕਰਣ ਨੂੰ ਸੁਧਾਰਦਾ ਰਿਹਾ ।
ਪਰ ਸਾਮਗ੍ਰੀ ਦਾ ਇਹ ਸੰਗ੍ਰਹਿ ਕਰਨਾ ਤਾਂ ਕੇਵਲ ਤਿਆਰੀ ਸੀ; ਜਿਸ ਚੀਜ਼ ਦੀ ਲੋੜ ਸੀ ਉਹ ਚੋਣ ਅਤੇ ਵਿਵਸਥਾ ਦੀ ਇਕ ਨਵੀਂ ਵਿਧੀ ਸੀ। ਕੇਵਲ ਮਾਤ੍ਰ ਤਥਾਂ ਨਾਲ ਕੁਝ ਨਹੀਂ ਬਣੇਗਾ—ਜੇਕਰ, ਜਿਵੇਂ ਕਿ ਘੱਟ ਹੀ ਹੁੰਦਾ ਹੈ, ਇਹ ਤੱਥ ਵੀ ਹੋਣ ਸਹੀ। “ਅਜੇਹੇ ਵੇਰਵੇ ਜਿਨ੍ਹਾਂ ਤੋਂ ਨਤੀਜਾ ਕੁਝ ਨਹੀਂ ਨਿਕਲਦਾ, ਉਹ ਇਤਿਹਾਸ ਲਈ ਉਹੋ ਅਰਥ ਰਖਦੇ ਹਨ, ਜੇਹਾ ਕਿ ਸੈਨਾ ਲਈ ਬਹੁਤਾ ਬੋਰੀਆ ਬਿਸਤਰਾ ਵਿਘਨ ਰੂਪ ਹੁੰਦਾ ਹੈ; ਸਾਨੂੰ ਚੀਜ਼ਾਂ ਵਸਤਾਂ ਵਲ ਵਿਆਪਕ ਨਜ਼ਰ ਨਾਲ ਵੇਖਣਾ ਲੋੜੀਂਦਾ ਹੈ, ਤੇ ਇਹ ਇਸ ਕਾਰਣ ਕਿ ਮਨੁੱਖੀ ਮਾਨਸ ਏਨਾ ਛੋਟਾ ਹੁੰਦਾ ਹੈ ਕਿ ਇਹ ਨਿੱਕੇ ਨਿੱਕੇ ਵੇਰਵਿਆਂ ਦੇ ਭਾਰ ਹੇਠ ਦਬ ਜਾਂਦਾ ਹੈ” । “ਤੱਥ ਵਿਵਰਣ ਕਾਰਾਂ ਰਾਹੀਂ ਇਕਠੇ, ਤੇ ਇਕ ਭਾਂਤ ਦੇ ਇਤਿਹਾਸਕ ਕੰਸ਼ ਵਿਚ ਵਿਵਸਥਤ ਕਰ ਦਿੱਤੇ ਜਾਣੇ. ਭਾਰੀਦੇ ਹਨ, ਜਿਥੇ ਕੋਈ ਆਦਮੀ ਲੋੜ ਅਨੁਸਾਰ ਇਨ੍ਹਾਂ ਨੂੰ ਲਭ ਲਵੇ, ਜਿਵੇਂ ਕਿ ਕੋਈ ਸ਼ਬਦ ਲੱਭ ਲੈਂਦਾ ਹੈ । ਜਿਸ ਚੀਜ਼ ਨੂੰ ਵਾਲਟੇਅਰ ਲਭਦਾ ਸੀ, ਉਹ ਕੋਈ ਅਜੇਹਾ ਏਕੀਕਰਣ ਵਾਲਾ ਨਿਯਮ ਸੀ, ਜਿਸ ਨਾਲ ਸਭਿਅਤਾ ਦੇ ਸਾਰੇ ਇਤਿਹਾਸ ਨੂੰ ਕਿਸੇ ਇਕ ਧਾਗੇ ਨਾਲ ਉਣਿਆ ਜਾ ਸਕਦਾ ਅਤੇ ਉਸ ਨੂੰ ਨਿਸ਼ਚਾ ਸੀ ਕਿ ਇਹ ਧਾਗਾ, ਸੰਸਕ੍ਰਿਤੀ ਦਾ ਇਤਿਹਾਸ ਸੀ । ਉਸ ਨੇ ਸੰਕਲਪ ਕਰ ਲਿਆ ਸੀ ਕਿ ਉਸ ਦੇ ਇਤਿਹਾਸ ਨੂੰ ਰਾਜਿਆਂ ਦਾ ਨਹੀਂ, ਸਗੋਂ ਅੰਦੋਲਨਾਂ, ਸ਼ਕਤੀਆਂ ਅਤੇ ਜਨ ਸਮੂਹਾਂ ਦਾ ਉੱਲੇਖ ਕਰਨਾ ਲੋੜੀਂਦਾ ਸੀ; ਰਾਸ਼ਟਾਂ ਬਾਰੇ ਨਹੀਂ, ਸਗੋਂ ਮਨੁੱਖ ਜਾਤੀ ਬਾਰੇ; ਜੰਗਾਂ ਬਾਰੇ ਨਹੀਂ, ਸਗੋਂ ਮਨੁੱਖੀ ਮਾਨਸ ਬਾਰੇ ਜ਼ਿਕਰ ਕਰਨਾ ਚਾਹੀਦਾ ਸੀ। ਲੜਾਈਆਂ ਅਤੇ ਕ੍ਰਾਂਤੀਆਂ ਤਾਂ ਯੋਜਨਾਂ ਦਾ ਸਭ ਤੋਂ ਛੋਟਾ ਭਾਗ ਸਨ; ਜਿੱਤ ਦੀਆਂ ਅਤੇ ਜਿੱਤੀਆਂ ਜਾਂਦੀਆਂ ਸੈਨਾ ਤੇ ਇਨ੍ਹਾਂ ਦੇ ਛੋਟੇ ਵੱਡੇ ਸਮੂਹ ਕਬਜ਼ਾ ਕੀਤੇ ਤੇ ਮੁੜ ਕਬਜ਼ਾ ਕੀਤੇ ਗਏ ਨਗਰ ਸਾਰੇ ਇਤਿਹਾਸ ਵਿਚ ਆਮ ਹੁੰਦੇ ਹਨ… ਕਲਾ ਕੌਸ਼ਲਾਂ ਤੇ ਮਾਨਸ ਦੀ ਪ੍ਰਗਤੀ ਨੂੰ ਵਿਚੋਂ ਕਢ ਦਿੱਤੇ ਜਾਣ ਨਾਲ, ਤਾਂ ਤੁਹਾਨੂੰ ਕਿਸੇ ਯੁਗ ਵਿਚ ਕੋਈ ਅਜੇਹੀ ਚੀਜ਼ ਨਹੀਂ ਮਿਲੇਗੀ ਜੇਹੜੀ ਕਿ ਭਾਵੀ ਸੰਤਾਨ ਦਾ ਧਿਆਨ ਖਿਚ ਸਕੇ ।” ਮੈਂ ਇਤਿਹਾਸ ਜੰਗ ਦਾ ਨਹੀਂ ਸਗੋਂ ਸਮਾਜ ਦਾ ਲਿਖਣਾ ਤੇ ਇਹ ਨਿਸ਼ਚਾ ਕਰਨਾ ਚਾਹੁੰਦਾ ਹਾਂ ਕਿ ਲੋਕ ਆਪਣੇ ਪਰਿਵਾਰਾਂ ਵਿਚ ਕਿਵੇਂ ਰਹਿੰਦੇ ਤੇ ਉਹ ਕੱਹੜੇ ਕਲਾ ਕੌਸ਼ਲ ਸਨ ਜੇਹੜੇ ਕਿ ਉਹ ਆਮ ਤੌਰ ਤੇ ਵਿਕਸਿਤ ਕਰਦੇ ਸਨ… ਮੇਰਾ ਪ੍ਰਯੋਜਨ ਮਨੁੱਖੀ ਮਨ ਦਾ ਇਤਿਹਾਸ ਹੈ ਨਾ ਕਿ ਤੁਛ ਜੇਹੇ ਤੱਥਾਂ ਦਾ ਕੇਵਲ ਮਾਤ੍ਰ ਵੇਰਵਾ; ਨਾ ਹੀ ਮੈਨੂੰ ਵੱਡੇ ਵੱਡੇ ਚੌਧਰੀਆਂ ਦੇ ਇਤਿਹਾਸ ਨਾਲ ਕੋਈ ਵਾਸਤਾ ਹੈ, ਸਗੋਂ ਮੈਂ ਤਾਂ ਇਹ ਜਾਣਨਾ ਚਾਹੁੰਦਾ ਹਾਂ, ਕਿ ਉਹ ਕੋਹੜੇ ਸਾਧਨ ਸਨ ਜਿਨ੍ਹਾਂ ਨਾਲ ਮਨੁੱਖ ਬਰਬਰਤਾ ਤੋਂ ਸਭਿਅਤਾ ਤਕ ਪਹੁਚ ਗਏ। ਇਤਿਹਾਸ ਵਿਚੋਂ ਇਸ ਤਰ੍ਹਾਂ ਰਾਜਿਆਂ ਰਾਣਿਆਂ ਦਾ ਤ੍ਰਿਸਕਾਰ ਕੀਤਾ ਜਾਣਾ ਉਸ ਲੋਕ ਤਾਂਤ੍ਰਿਕ ਜਾਗ੍ਰਣ ਦਾ ਇਕ ਭਾਗ ਸੀ, ਜਿਸ ਨੇ ਕਿ ਅੰਤ ਨੂੰ ਉਨ੍ਹਾਂ ਨੂੰ ਰਾਜ ਸਰਕਾਰ ਲਈ ਅਸ੍ਵੀਕਾਰ ਕਰ ਦਿੱਤਾ; ਇਸ ਜਾਗ੍ਰਣ ਤੋਂ ਹੀ ਬੋਰਬਾਨਾ ਦਾ ਸਿੰਘਾਸਨ ਲਾਹਿਆ ਜਾਣਾ ਅਰੰਭ ਹੋਇਆ ਸੀ ।
ਅਤੇ ਇਸ ਤਰ੍ਹਾਂ ਉਸ ਨੇ ਹਿਸਟਰੀ ਦੀ ਪਹਿਲੀ ਫਿਲਾਸਫੀ ਪੈਂਦਾ ਕੀਤੀ- ਯੂਰਪੀਨ ਮਾਨਸ ਦੇ ਵਿਕਾਸ ਵਿਚ ਕੁਦਰਤੀ ਕਾਰਟਿਤਾ, ਤੇ ਪ੍ਰਵਾਹਾਂ ਨੂੰ ਖੋਜਣ ਦਾ ਪਹਿਲਾ ਪ੍ਰਣਾਲੀ ਬਧ ਜਤਨ; ਆਸ਼ਾ ਇਹੋ ਹੀ ਕੀਤੀ ਜਾ ਸਕਦੀ ਸੀ ਕਿ ਪਰਾ ਪ੍ਰਕਿਰਤਕ ਵਿਆਖਿਆਵਾਂ ਨੂੰ ਛੱਡ ਜਾਣ ਤੋਂ ਇਹੋ ਜੇਹਾ ਹੀ ਇਕ ਪ੍ਰਯੋਗ ਨਿਕਲੇ ਗਾ ਇਤਿਹਾਸ ਆਪਣੇ ਅਸਲ ਰੂਪ ਵਿਚ ਪ੍ਰਗਟ ਹੋ ਨਹੀਂ ਸੀ ਸਕਦਾ ਜਦ ਤੱਕ ਕਿ ਧਰਮ ਸ਼ਾਸਤ੍ਰ ਰਸਤੇ ਤੋਂ ਲਾਂਭੇ ਨਾ ਹੋਵੇ । ਬਕਲ ਦੇ ਵਿਚਾਰ ਅਨੁਸਾਰ ਵਾਲਟੋਅਰ ਦੀ ਪੁਸਤਕ ਨੇ ਆਧੁਨਿਕ ਇਤਿਹਾਸਕ ਵਿਗਿਆਨ ਦੀ ਨੀਂਹ ਰਖ ਦਿੱਤੀ, ਗਿਬਨ, ਨਾਈਬੋਹਰ, ਬਲਕ ਅਤੇ ਗਰੋਟ ਉਸ ਦੇ ਕ੍ਰਿਤਗਯ ਅਤੇ ਰਿਣੀ ਤੇ ਅਨੁਸਰਣ ਕਰਨ ਵਾਲੇ ਸਨ; ਉਹ ਉਨ੍ਹਾਂ ਸਾਰਿਆਂ ਦਾ ਪ੍ਰਮੁੱਖ ਨੇਤਾ ਸੀ, ਅਤੇ ਉਸ ਖੇਤਰ ਵਿਚ ਅਜੇ ਵੀ ਅਦੁੱਤੀ, ਜਿਸ ਦੀ ਉਸ ਨੇ ਪਹਿਲਾਂ ਖੋਜ ਕੀਤੀ
ਪਰ ਉਸ ਦੀ ਇਸ ਸਭ ਤੋਂ ਮਹਾਨ ਪੁਸਤਕ ਨੇ ਉਸ ਨੂੰ ਦੇਸ਼ ਨਿਕਾਲਾ ਕਿਉਂ ਦਿਵਾਇਆ। ਕਿਉਂ ਜੋ ਸੱਚ ਕਹਿਣ ਨਾਲ ਇਸ ਨੇ ਹਰੇਕ ਨੂੰ ਨਾਰਾਜ਼ ਕਰ ਦਿੱਤਾ ਵਿਸ਼ੇਸ਼ ਤੌਰ ਤੇ ਇਸ ਨੇ ਪਾਦਰੀ ਸ਼੍ਰੇਣੀ ਨੂੰ ਇੰਜ ਵਿਚਾਰ ਦ੍ਰਿਸ਼ਟੀ ਨਾਲ ਗੁੱਸਾ ਚੜਾ ਦਿੱਤਾ, ਜਿਹੜੀ ਕਿ ਪਿਛੋਂ ਜਾ ਕੇ ਗਿਆਨ ਰਾਹੀਂ ਵਿਕਸਿਤ ਕੀਤੀ ਗਈ ਕਿ ਈਸਾਈਅਤ ਰਾਹੀਂ ਪੁਰਾਣੇ ਧਰਮਵਾਦ ਦੀ ਛੇਤੀ ਦੀ ਜਿੱਤ ਨੇ, ਰੋਮ ਦਾ ਅੰਦਰਵਾਰ ਵਿਛੇਦਨ ਕਰ ਦਿੱਤਾ ਤੇ ਆਕ੍ਰਮਣ ਭਾਰੀ, ਤੇ ਆਪ੍ਰਵਾਸਕ ਬਰਬਰ ਲੋਕਾਂ ਦਾ ਸਹਿਜੇ ਹੀ ਸ਼ਿਕਾਰ ਹੋ ਜਾਣ ਲਈ ਤਿਆਰ ਕਰ ਦਿੱਤਾ ਸੀ । ਹੋਰ ਵਧੇਰ ਗੁੱਸਾ ਹਰਾਣ ਦਾ ਦਾ ਕਾਰਣ ਇਹ ਹੋਇਆ ਕਿ ਇਸ ਨੇ ਚੀਨ, ਭਾਰਤ, ਈਰਾਨ ਤੇ ਹੋਰ ਵਿਸ਼ਵਾਸਾਂ ਬਾਰੇ ਨਿਰਪੱਖਤਾ ਨਾਲ ਜ਼ਿਕਰ ਕਰਦਿਆਂ ਹੋਇਆ ਯਹੂਦੀ ਧਰਮ ਤੇ ਈਸਾਈਅਤ ਨੂੰ ਆਮ ਹਾਲਤ ਨਾਲੋਂ ਥੋੜ੍ਹੀ ਜੇਹੀ ਥਾਂ ਦਿੱਤੀ; ਇਸ ਨਵੇਂ ਸੰਦਰਸ਼ ਅੰਦਰ, ਇਕ ਵਿਸ਼ਾਲ ਤੇ ਨਵੀਨ ਸੰਸਾਰ ਉਜਾਗਰ ਕੀਤਾ ਗਿਆ । ਹਰ ਸਿੱਧਾਂਤ, ਸਪੇਖਤਾ ਵਿਚ ਮਧਮ ਪੈ ਗਿਆ। ਅਸੀਮ ਪੂਰਬ ਨੇ ਉਹ ਅਨੁਪਾਤ ਲੈ ਲਏ ਜੇਹੜੇ ਕਿ ਭੂਗਲ ਨੇ ਇਸ ਨੂੰ ਦਿੱਤੇ ਸਨ । ਯੂਰਪ ਨੂੰ ਅਚਾਨਕ ਇਸ ਗੱਲ ਦੀ ਚੇਤਨਤਾ ਹੋਈ ਕਿ ਇਸ ਦੀ ਸਥਿਤੀ ਇਕ ਮਹਾਦੀਪ ਤੇ ਇਸ ਨਾਲ ਵਡੇਰੀ ਸੰਸਕ੍ਰਿਤੀ ਅੰਦਰ ਇਕ ਪ੍ਰਸੰਗਿਕ ਪ੍ਰਾਇਦੀਪ ਦੀ ਸੀ । ਯੂਰਪ ਦੇ ਇਕ ਵਿਅਕਤੀ ਵਲੋਂ ਅਜੇਹੀ ਦੇਸ਼ ਭਗਤੀ ਵਿਰੋਧੀ ਅਸਲੀਅਤ ਦੇ ਪ੍ਰਗਟ ਕੀਤੇ ਜਾਣ ਨੂੰ ਇਹ ਕਿਵੇਂ ਖਿਮਾ ਕਰ ਸਕਦੀ ਸੀ । ਰਾਜੇ ਨੇ ਆਦੇਸ਼ ਕਰ ਦਿੱਤਾ ਕਿ ਇਹ ਫਾਂਸੀਸੀ ਵਿਅਕਤੀ, ਜੇਹੜਾ ਕਿ ਆਪਣੇ ਆਪ ਨੂੰ ਪਹਿਲਾਂ ਮਨੁੱਖ ਤੇ ਪਿਛੋਂ ਫਾਂਸੀਸੀ ਕਰ ਕੇ ਮੰਨਣ ਦੀ ਦਲੇਰੀ ਕਰਦਾ ਸੀ, ਉਹ ਫੇਰ ਕਦੀ ਫਰਾਂਸ ਦੀ ਧਰਤੀ ਉਤੇ ਪੈਰ ਨਾ ਪਾਏ ।
- ਫ਼ਰਨੀ : ਕੈਂਡਾਈਡ
ਲੀ ਡੀਲਾਈਸੀਜ਼ ਇਕ ਅਸਥਾਈ ਘਰ ਰਿਹਾ ਸੀ, ਤੇ ਇਕ ਅਜੇਹਾ ਕੇਂਦਰ ਜਿਥੇ’ ਵਾਲਟੇਅਰ ਵਧੀਕ ਸਥਾਈ ਵਾਲਾ ਆਸਰਾ ਸਥਾਨ ਲਭ ਸਕਦਾ ਸੀ। 1758 ਵਿਚ ਉਸ ਨੂੰ ਇਹ ‘ਫਰਨੀ’ ਸਥਾਨ ਤੇ ਮਿਲ ਗਿਆ ਜੇਹੜਾ ਕਿ ਫਰਾਂਸ ਦੇ ਨੇੜੇ ਸਵਿਟਜ਼ਰਲੈੰਡ ਦੀ ਸੀਮਾ ਦੇ ਅੰਦਰਵਾਰ ਸੀ; ਏਥੇ ਉਹ ਫਰਾਂਸ ਦੀ ਸੱਤਾ ਤੋਂ ਸੁਰਖਿਅਤ ਰਹੇਗਾ ਤੇ ਫਿਰ ਫਰਾਂਸੀਸੀ ਓਟ ਸਥਾਨ ਦੇ ਨੇੜੇ ਵੀ ਜੇਕਰ ਸਵਿਸ ਸਰਕਾਰ ਉਸ ਨੂੰ ਤੰਗ ਕਰੋ । ਇਸ ਛੇਕੜਲੀ ਤਬਦੀਲੀ ਨੇ ਉਸ ਦਾ ਭੂਸੇਣ ਮੁਕਾ ਦਿੱਤਾ। ਅਗੇ ਪਿਛੇ ਵਲ ਉਸ ਦਾ ਅਮਰਯਾਦਤ ਜੇਹਾ ਭੱਜਾ ਫਿਰਨਾ, ਸਾਰੇ ਦਾ ਸਾਰਾ ਉਸ ਦੀ ਦਿਮਾਗੀ ਬੇਚੈਨੀ ਕਰ ਕੇ ਹੀ ਨਹੀਂ ਸੀ। ਇਹ ਉਤਪੀੜਨ ਤੋਂ ਉਸ ਦੀ ਹਰ ਥਾਂ ਦੀ ਸੁਰਖਿਆ ਹੀਨਤਾ ਨੂੰ ਵੀ ਪ੍ਰਤਿਬਿੰਬਤ ਕਰਦਾ ਸੀ । ਕੇਵਲ ਚੌਹਨ ਸਾਲ ਦੀ ਉਮਰ ਤੇ ਪਹੁੰਚ ਕੇ ਹੀ ਉਸ ਨੂੰ ਇਕ ਅਜੇਹਾ ਮਕਾਨ ਮਿਲਿਆ ਜੋਹੜਾ ਕਿ ਉਸ ਦਾ ਘਰ ਵੀ ਬਣ ਸਕਦਾ ਸੀ । ਉਸ ਦੀ ਕਿਸੇ ਇਕ ਕਹਾਣੀ ਦੇ ਅੰਤ ਉ ਤੇ, ਜਿਸ ਦਾ ਸੀਰਖਕ ਹੈ ‘ਸਕਾਰਮੈਨ ਹਦੋ’ ਦੀਆਂ ਯਾਤਾਵਾਂ,” ਤੇ ਜਿਹੜੀ ਇਸ ਦੇ ਲੇਖਕ ਉਤੇ ਲਾਗੂ ਹੁੰਦੀ ਹੈ, ਇਕ ਇਬਾਰਤ ਇਸ ਤਰ੍ਹਾਂ ਆਵਦੀ ਹੈ : “ਕਿਉਂਜੋ ਹੁਣ ਤੀਕ ਮੈਂ ਉਹ ਸਾਰਾ ਕੁਝ ਦੇਖ ਲਿਆ ਸੀ ਜੇਹੜਾ ਕਿ ਧਰਤੀ ਉਤੇ ਦੁਰਲਭ ਅਤੇ ਸੁੰਦਰ ਸੀ, ਸੋ ਭਵਿਖ ਲਈ ਮੈਂ ਆਪਣੇ ਮਕਾਨ ਤੋਂ ਸਿਵਾਏ ਕਿਸੇ ਵੀ ਹੋਰ ਚੀਜ਼ ਨੂੰ ਨ ਦੇਖਣ ਦਾ ਸੰਕਲਪ ਕਰ ਲਿਆ। ਛੇਤੀ ਹੀ ਮੈਂ ਇਕ ਪੱਤਨੀ ਕਰ ਲਈ ਤੇ ਛੇਤੀ ਹੀ ਸ਼ੰਕਾ ਅਨੁਭਵ ਹੋਈ ਕਿ ਉਸ ਨੇ ਮੇਰੇ ਨਾਲ ਛਲ ਕੀਤਾ ਸੀ; ਪਰ ਵਿਪ੍ਰੀਤ ਇਸ ਸ਼ੰਕਾ ਦੇ, ਫਿਰ ਵੀ ਮੈਂ ਦੇਖਿਆ, ਕਿ ਜੀਵਨ ਦੀਆਂ ਸਾਰੀਆਂ ਹਾਲਤਾਂ ਵਿਚੋਂ ਇਹ ਬਹੁਤੀ ਤੇ ਵਧ ਤੋਂ ਵਧ ਪ੍ਰਸੰਨ ਸੀ । ਉਸ ਦੀ ਕਦੀ ਪੱਤਨੀ ਨਹੀਂ ਸੀ, ਸਗੋਂ ਇਕ ਭਤੀਜੀ ਸੀ,—ਜੇਹੜੀ ਕਿ ਪ੍ਰਤਿਭਾਸ਼ੀਲ ਮਨੁੱਖ ਲਈ ਚੰਗੋਰੀ ਰਹਿੰਦੀ ਹੈ। “ਹੁਣ ਪੈਰਿਸ ਜਾਣ ਦੀ ਇਛਾ ਕਰਦੇ ਹੋਣ ਦੀ ਉਸ ਬਾਰੇ ਕਦੀ ਕੋਈ ਸੰਤ ਸੁਣਨ ਵਿਚ ਨਹੀਂ ਆਉਂਦੀ. .ਇਸ ਗਲ ਬਾਰੇ ਕੋਈ ਸ਼ੰਕਾ ਨਹੀਂ ਹੋ ਸਕਦੀ ਕਿ ਇਸ ਸਿਆਣੇ ਦੇਸ਼ ਨਿਕਾਲੇ ਨੇ ਉਸ ਦੇ ਦਿਨਾਂ ਵਿਕ ਵਾਧਾ ਕਰ ਦਿੱਤਾ ਸੀ”।
ਉਹ ਆਪਣੇ ਬਾਗ ਵਿਚ, ਅਜੇਹੇ ਫਲਦਾਰ ਬੂਟੇ ਲਾਂਦਿਆਂ ਹੋਇਆਂ ਖੁਸ਼ ਸੀ ਜਿਨ੍ਹਾਂ ਬਾਰੇ ਉਹ ਆਸ਼ਾ ਨਹੀਂ ਸੀ ਰਖਦਾ, ਕਿ ਇਨ੍ਹਾਂ ਨੂੰ ਆਪਣੀ ਜੀਵਨ ਕਾਲ ਵਿਚ ਉਹ ਫਲਦਾਰ ਬਣਦੇ ਦੇਖਗਾ। ਜਦੋਂ ਕਿਸੇ ਇਕ ਸ਼ਲਾਘਾਕਾਰ ਨੇ ਉਸ ਦੇ ਉਸ ਕੰਮ ਲਈ ਪ੍ਰਸੰਸਾ ਕੀਤੀ ਜੇਹੜਾ ਕਿ ਉਸ ਨੇ ਭਾਵੀ ਸੰਤਾਨਾਂ ਲਈ ਕੀਤਾ ਸੀ ਤਾਂ ਉਸ ਨੇ ਉੱਤਰ ਦਿੱਤਾ “ਹਾਂ ਮੈਂ 4000 ਬ੍ਰਿਛ ਲਾਏ ਹਨ ।” ਹਰੇਕ ਲਈ ਉਸ ਪਾਸ ਕ੍ਰਿਪਾਲੂ ਸ਼ਬਦ ਹੁੰਦਾ ਸੀ, ਪਰ ਤਿਖੀ ਗਲ ਬਾਤ ਲਈ ਉਸ ਨੂੰ ਮਜਬੂਰ ਕੀਤਾ ਜਾ ਸਕਦਾ ਸੀ । ਇਕ ਦਿਨ ਉਸ ਨੇ ਕਿਸੇ ਇਕ ਦਰਸ਼ਕ ਪਾਸੇ ਪੁਛਿਆ ਕਿ ਉਹ ਕਿਥੋਂ ਆਇਆ ਸੀ “ਸ੍ਰੀ ਹੈਲਰ ਦੇ ਟਿਕਾਣਿਓ।” ਵਾਲਟੇਅਰ ਨੇ ਕਿਹਾ; “ਉਹ ਇਕ ਮਹਾਨ ਵਿਅਕਤੀ ਹੈ; ਇਕ ਮਹਾਨ ਕਵੀ, ਇਕ ਮਹਾਨ ਪ੍ਰਕਿਰਤੀਵਾਦੀ, ਇਕ ਮਹਾਨ ਫ਼ਿਲਾਸਫ਼ਰ, ਲਗ ਭਗ ਇਕ ਵਿਸ਼ਵ ਵਿਆਪਕ ਪ੍ਰਤਿਭਾਸ਼ੀਲ” । “ਸ੍ਰੀਮਾਨ ਜੀ ਜੋ ਕੁਝ ਆਪ ਕਹਿੰਦੇ ਹੋ ਉਹ ਹੋਰ ਵੀ ਪ੍ਰਸੰਸਾ ਯੋਗ ਹੈ, ਕਿਉਂ ਜੋ ਸ੍ਰੀ ਹੈਲਰ ਤਾਂ ਤੁਹਾਡੇ ਪ੍ਰਤਿ ਅਜੇਹਾ ਸਮਾਨ ਨਿਆਇ ਨਹੀਂ ਕਰਦੇ । “ਉਹੋ,” ਵਾਲਟੇਅਰ ਨੇ ਕਿਹਾ “ਸ਼ਾਇਦ ਅਸੀਂ ਦੋਵੇਂ ਹੀ ਗਲਤੀ ਖਾਂਦੇ ਹਾਂ”
‘ਫਰਨੀ ਬਸਤੀ ਹੁਣ ਸੰਸਾਰ ਦੀ ਬੌਧਿਕ ਰਾਜਧਾਨੀ ਬਣ ਗਈ; ਉਸ ਸਮੇਂ ਦਾ ਹਰੇਕ ਵਿਦਵਾਨ ਜਾਂ ਪ੍ਰਬੁੱਧ ਸ਼ਾਸਕ ਆਪ ਆ ਕੇ ਜਾਂ ਪੱਤਰ ਵਿਹਾਰ ਰਾਹੀਂ ਆਪਣਾ ਸਨਮਾਨ ਭੇਟਾ ਸੀ। ਏਥੇ ਆਉਂਦੇ ਸਨ ਸੰਕਾਵਾਦੀ ਪਾਦਰੀ, ਉਦਾਰਵਾਦੀ ਕੁਲੀਨ ਤਾਂਤ੍ਰਿਕ ਲੋਕ, ਅਤੇ ਵਿਦਵਾਨ ਇਸਤ੍ਰੀਆਂ; ਏਥੇ ਇੰਗਲੈਂਡ ਤੋਂ ਆਏ ਗਿੱਬਨ ਅਤੇ ਬਾਸਵੈਲ ਏਥੇ ਆਏ ਡੀ, ਅਲੰਮ- ਬਰਦ, ਹੈਲਬੀਟੀਅਸ ਅਤੇ ਪ੍ਰਬੁਧਤਾ ਦੇ ਹੋਰ ਬਾਗ਼ੀ ਅਤੇ ਅਣਗਿਣਤ ਹੋਰ। “ਦਰਸ਼ਕਾ ਦੀ ਇਕ ਅਸੀਮ ਨਦੀ ਪ੍ਰਵਾਹ ਦੀ ਪ੍ਰਹੁਣਾਚਾਰੀ ਛੇਕੜ ਨੂੰ ਵਾਲਟੇਅਰ ਲਈ ਵੀ ਹਦੋਂ ਵਧੀਕ ਖ਼ਰਚੀਲੀ ਸਾਬਤ ਹੋਈ; ਉਸ ਨੇ ਗਿਲਾ ਪ੍ਰਗਟ ਕੀਤਾ ਕਿ ਉਹ ਸਾਰੇ ਯੋਰਪ ਦਾ ਹੋਟਲ-ਮਾਲਕ ਬਣਦਾ ਜਾ ਰਿਹਾ ਸੀ । ਕਿਸੇ ਇਕ ਅਜੇਹੇ ਜਾਣੂ ਪਛਾਣੂ ਨੂੰ ਜਿਸ ਨੇ ਦਸਿਆ ਕਿ ਉਹ ਉਹ ਛੇ ਹਫਤੇ ਠਹਿਰਨ ਲਈ ਆਇਆ ਸੀ ਵਾਲਟੇਅਰ ਨੇ ਕਿਹਾ ”ਤਾਂ ਫਿਰ ਕੀ ਫ਼ਰਕ ਹੈ ਤੁਹਾਡੇ ਤੇ ਡਾਨ ਕਿਸਦੀ ਵਿਚਕਾਰ ? ਉਹ ਗ਼ਲਤੀ ਨਾਲ ਸਰਾਵਾਂ ਨੂੰ ਪੇਂਡੂ ਮਕਾਨ ਸਮਝ ਲੈਂਦਾ ਸੀ ਤੇ ਤੁਸੀਂ ਇਸ ਪੇਂਡੂ ਮਕਾਨ ਨੂੰ ਇਕ ਸਰਾਂ ਸਮਝਦੇ ਹੋ” । ਪਰਮਾਤਮਾ ਮੈਨੂੰ ਮੇਰੇ ਮਿੱਤਰਾਂ ਤੋਂ ਬਚਾਏ” ਉਸ ਨੇ ਸਿੱਟੇ ਦੇ ਤੌਰ ਤੇ ਕਿਹਾ “ਵੈਰੀਆ ਦਾ ਸੰਭਾਲਾ ਮੈਂ ਆਪ ਕਰ ਲਵਾਂਗਾ ।
ਇਸ ਸਦੀਵੀ ਪ੍ਰਹੁਣਾਚਾਰੀ ਦੇ ਨਾਲ ਫਿਰ ਸ਼ਾਮਿਲ ਕਰ ਲਵੋ, ਵੱਡੇ ਤੋਂ ਵੱਡਾ ਉਹ ਪੱਤਰ ਵਿਹਾਰ ਜੇਹੜਾ ਕਿ ਸੰਸਾਰ ਨੇ ਕਦੀ ਦੇਖਿਆ ਹੈ ਤੇ ਫਿਰ ਵਧ ਤੋਂ ਵਧ ਸ਼ਾਨਦਾਰ। ਚਿੱਠੀਆਂ ਆਂਵਦੀਆਂ ਸਨ ਸਭ ਭਾਤਾਂ ਤੇ ਅਵਸਥਾਵਾਂ ਦੇ ਮਨੁੱਖਾਂ ਵਲੋਂ । ਜਰਮਨੀ ਦੀ ਕਿਸੇ ਨਗਰ ਸਭਾ ਦੇ ਪ੍ਰਧਾਨ ਨੇ ਪੱਤਰ ਲਿਖਿਆ ਤੇ ਗੁਪਤ ਤੌਰ ਤੇ ਇਹ ਪੁੱਛ ਭੇਜਿਆ ਕਿ ਕੀ ਕੋਈ ਪਰਮਾਤਮਾ ਹੈ ਕਿ ਨਹੀਂ, ਅਤੇ ਬੇਨਤੀ ਕਰ ਭੇਜੀ, ਮੁੜਦੀ ਡਾਕੇ ਉਤਰ ਦੇਣ ਲਈ; ਸਵੀਡਨ ਦਾ ਗਸਤਵਸ ਤੀਜਾ ਇਸ ਖਿਆਲ ਨਾਨ ਹੀ ਉਤਸ਼ਾਹਤ ਹੁੰਦਾ ਸੀ ਕਿ ਵਾਲਟੇਅਰ ਕਦੀ ਕਦੀ ਉਤਰ ਵਲ ਝਾਕਦਾ ਤੇ ਉਸ ਨੂੰ ਦਸਦਾ ਸੀ, ਕਿ ਇਹ ਉਨ੍ਹਾਂ ਦਾ ਸਭ ਤੋਂ ਮਹਾਨ ਪ੍ਰੋਤਸਾਹਨ ਸੀ ਕਿ ਆਪਣੇ ਵਲੋਂ ਪ੍ਰਲੋਕ ਨਮਿਤ ਚੰਗੇ ਤੋਂ ਚੰਗਾ ਕਰਮ ਕੀਤਾ ਜਾਏ । ਡੈਨਮਾਰਕ ਦੇ ਕ੍ਰਿਸਚਨ ਸਤਵੇਂ ਨੇ ਇਸ ਗੱਲ ਲਈ ਖਿਮਾਂ ਮੰਗੀ ਕਿ ਉਹ ਸਾਰੇ ਸੁਧਾਰ ਇਕ ਦਮ ਨਹੀਂ ਸੀ ਸਥਾਪਨ ਕਰ ਸਕਿਆ ਰੂਸ ਦੀ ਕੈਥਰਾਈਨ ਦੂਜੀ ਉਸ ਨੂੰ ਸੋਹਣੀਆਂ ਸੁਗਾਤਾਂ ਭੇਜਦੀ, ਸਮੇਂ ਸਮੇਂ ਲਿਖਦੀ ਰਹਿੰਦੀ ਤੇ ਆਸ਼ਾ ਕਰਦੀ ਕਿ ਉਹ ਉਸ ਨੂੰ ਜ਼ਿਦੀ ਨਹੀਂ ਸਮਝੇਗਾ । ਵਰ੍ਹੇ ਕੁ ਦੀਆਂ ਉਦਾਸੀਆਂ ਮਗਰੋਂ ਵੰਡਰਿਕ ਵੀ ਮੁੜ ਅਨੁਆਈ ਮੰਡਲੀ ਵਲ ਪਰਤ ਆਇਆ, ਤੇ ਫਰਨੀ ਦੇ ਰਾਜੇ ਨਾਲ ਫਿਰ ਪੱਤਰ-ਵਿਵਹਾਰ ਸ਼ੁਰੂ ਕਰ ਦਿੱਤਾ ।
ਉਸ ਨੇ ਲਿਖਿਆ “ਤੁਸਾਂ ਮੇਰੇ ਨਾਲ ਵੱਡੇ ਧੱਕੇ ਕੀਤੇ ਹਨ। ਮੈਂ ਉਹ ਸਾਰੇ ਖਿਮਾ ਕਰ ਦਿੱਤੇ ਹਨ, ਤੇ ਉਨ੍ਹਾਂ ਨੂੰ ਭੁਲ ਵੀ ਜਾਣਾ ਚਾਹੁੰਦਾ ਹਾਂ । ਪਰ ਜੇਕਰ, ਤੁਹਾਡਾ ਵਾਸਤਾ ਤੁਹਾਡੀ ਸ਼੍ਰੇਸਟ ਪ੍ਰਤਿਭਾ ਨੂੰ ਪਿਆਰ ਕਰਨ ਵਾਲੇ ਇਕ ਸ਼ੌਦਾਈ ਆਦਮੀ ਨਾਲ ਨ ਹੁੰਦਾ ਤਾਂ ਤੁਸੀਂ ਏਨੇ ਚੰਗੇ ਨ ਰਹਿ ਸਕੇ ਹੁੰਦੇ ਕੀ ਤੁਸੀਂ ਮਧੁਰ ਚੀਜ਼ਾਂ ਦੀ ਇੱਛਾ ਕਰਦੇ ਹੋ ? ਬਹੁਤ ਦੰਗਾ ਮੈਂ ਤੁਹਾਨੂੰ ਕੁਝ ਸਚਾਈਆਂ ਦਸਦਾ ਹਾਂ ਮੈਂ ਤੁਹਾਡੇ ਅੰਦਰਲੀ ਉਸ ਸਭ ਤੋਂ ਮਨੋਹਰ, ਪ੍ਰਤਿਭਾ ਦੀ ਕਦਰ ਕਰਦਾ ਹਾਂ, ਜੇਹੜੀ ਕਿ ਯੁਗਾਂ ਯੁਗਾਤਰਾਂ ਨੇ ਪੈਦਾ ਕੀਤੀ ਹੈ; ਮੈਂ ਤੁਹਾਡੀ ਕਵਿਤਾ ਦੀ ਪ੍ਰਸ਼ੰਸਾ ਕਰਦਾ ਹਾਂ, ਮੈਂ ਤੁਹਾਡੀ ਵਾਰਤਕ ਰਚਨਾ ਨੂੰ ਪਿਆਰ ਕਰਦਾ ਹਾਂ। ਤੁਹਾਡੇ ਤੋਂ ਪਹਿਲਾਂ ਕਦੀ ਕਿਸੇ ਪੁਸਤਕ ਕਰਤਾ ਅੰਦਰ, ਸੁੱਚਜ ਏਨਾ ਤੀਬਰ, ਰੁਚੀ ਏਨੀ ਸੁਨਿਸਚਤ ਅਤੇ ਕੰਮਲ ਨਹੀਂ ਸੀ ਹੋਈ । ਸੰਭਾਖਣ ਵਿਚ ਤੁਸੀਂ ਜਾਦੂ ਕਾਰ ਹੁੰਦੇ ਹੋ । ਅਤੇ ਤੁਸੀਂ ਜਾਣਦੇ ਹੋ ਕਿ ਇਕੋ ਸਮੇਂ ਕਿਵੇਂ ਮਨੋਰੰਜਨ ਕਰਨਾ ਤੇ ਫਿਰ ਸਿਖਿਆ ਵੀ ਦੇਣੀ ਹੁੰਦੀ ਹੈ। ਤੁਸੀਂ ਸਭ ਤੋਂ ਵਧੀਕ ਖਿਰ ਪਾਣ ਵਾਲੇ ਉਹ ਵਿਅਕਤੀ ਹੋ ਜਿਨ੍ਹਾਂ ਬਾਰੇ ਮੈਂ ਜਾਣਦਾ ਹਾਂ, ਸਾਰੇ ਸੰਸਾਰ ਪ੍ਰਤਿ ਆਪਣੇ ਆਪਣੇ ਆਪ ਨੂੰ ਪਿਆ ਬਣਾ ਲੈਣ ਵਾਲੋ ਜਦੋਂ ਤੁਹਾਡੀ ਮਰਜ਼ੀ ਹੁੰਦੀ ਹੈ, ਤੁਹਾਡੇ ਪਾਸ ਦਿਲ ਦਿਮਾਗ਼ ਦੇ ਅਜੇਹੇ ਸੋਹਜ ਹਨ, ਕਿ ਤੁਸੀਂ ਨਾਰਾਜ਼ ਕਰ ਸਕਦੇ ਤੇ ਫਿਰ ਨਾਲ ਲਗਦੇ ਉਨ੍ਹਾਂ ਦੇ ਪਿਆਰ ਦੇ ਵੀ ਅਧਿਕਾਰੀ ਹੁੰਦੇ ਹੋ ਜੇਹੜੇ ਕਿ ਤੁਹਾਨੂੰ ਜਾਣਦੇ ਹਨ। ਮੁਕਦੀ ਗੱਲ ਕਿ ਤੁਸੀਂ ਪੂਰਣ ਹੁੰਦੇ ਜੇਕਰ ਤੁਸੀਂ ਇਕ ਮਨੁਖ ਨ ਹੁੰਦੇ ।”
ਕੌਣ ਆਸ ਕਰ ਸਕਦਾ ਸੀ ਕਿ ਏਹੋ ਜੇਹਾ ਪ੍ਰਸੰਨ ਚਿਤ ਇਕ ਪ੍ਰਹੁਣਾਚਾਰ ਨਿਰਾਸ਼ਾ- ਵਾਦ ਦਾ ਪ੍ਰੀਵਰਤਕ ਬਣ ਜਾਏਗਾ। ਜੁਆਨੀ ਵਿਚ ਪੈਰਿਸ ਦੇ ਅਮੀਰਆਨਾ ਬੈਠਕ ਕਮਰਿਆਂ ਵਿਚ, ਉਸ ਨੇ ਜੀਵਨ ਦਾ ਚਾਨਣ ਪੱਖ ਦੇਖਿਆ ਸੀ ਤੇ ਵਿਪ੍ਰੀਤ ਬੈਸਤਿਲੇ ਦੇ; ਪਰ ਫਿਰ ਉਨ੍ਹਾਂ ਲਾਪਰਵਾਹ ਜੇਹੇ ਦਿਨਾਂ ਵਿਚ ਵੀ, ਉਸ ਨੇ ਉਸ ਗੈਰ ਕੁਦਰਤੀ ਆਸ਼ਾਵਾਦ ਵਿਰੁਧ ਬਗਾਵਤ ਕੀਤੀ ਸੀ, ਜਿਸ ਦਾ ਰਿਵਾਜ ਲੀਬਕੀਜ ਨੇ ਪਾਇਆ ਸੀ । ਕਿਸੇ ਇਕ ਮਨਚਲੇ ਨਵਯੁਵਕ ਨੂੰ ਜਿਸ ਨੇ ਪ੍ਰਕਾਸ਼ਨ ਰਾਹੀਂ ਉਸ ਉਤੇ ਆਕ੍ਰਮਣ ਕੀਤਾ, ਅਤੇ ਲੀਬਨੀਜ਼ ਵਰਗੇ ਇਸ ਪੱਖ ਦੀ ਵਕਾਲਤ ਕੀਤੀ ਸੀ ਕਿ ਸਾਰੇ ਸੰਭਵ ਸੰਸਾਰਾਂ ਵਿਚੋਂ ਇਹ ਸਰਬ-ਸ਼੍ਰੇਸ਼ਟ ਸੰਸਾਰ ਹੈ, ਵਾਲਟੇਅਰ ਨੇ ਲਿਖਿਆ ਸੀ, “ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਹੈ, ਕਿ ਸ੍ਰੀਮਾਨ ਜੀ ਨੇ ਮੇਰੇ ਵਿਰੁਧ ਇਕ ਪੁਸਤਕ ਲਿਖੀ ਹੈ, ਤੁਸਾਂ ਮੇਰਾ ਬਹੁਤਾ ਹੀ ਸਨਮਾਨ ਕੀਤਾ ਹੈ…… ਜਦੋਂ ਤੁਸੀਂ ਕਵਿਤਾ ਵਿਚ ਜਾਂ ਦੂਸਰੀ ਤਰ੍ਹਾਂ ਇਹ ਸਿਧ ਕਰ ਦਿਓਗੇ ਕਿ ਕਿ ਕਿਉਂ ਇਸ ਸਰਬ ਸ੍ਰੇਸ਼ਟ ਸੰਭਵ ਸੰਸਾਰ ਅੰਦਰ ਏਨੇ ਸਾਰੇ ਮਨੁਖ ਗਲੇ ਕਟਦੇ ਫਿਰਦੇ ਹਨ, ਤਾਂ ਮੈਂ ਤੁਹਾਡਾ ਬੜਾ ਹੀ ਧੰਨਵਾਦੀ ਹੋਵਾਂਗਾ ।ਮੈਂ ਤੁਹਾਡੀਆਂ ਦਲੀਲਾਂ, ਤੁਹਾਡੀਆਂ ਕਵਿਤਾਵਾਂ ਤੇ ਬਹਾਡੇ ਦਰਸ਼ਨਾਂ ਦੀ ਉਡੀਕ ਕਰਾਂਗਾ ਤੇ ਤੁਹਾਨੂੰ ਡੂੰਘੀ ਦਿਲ ਤੋਂ ਨਿਸਚਾ ਕਰਾਂਦਾ ਹਾਂ ਕਿ ਸਾਡੇ ਵਿਚੋਂ ਕੋਈ ਵੀ ਇਸ ਮਾਮਲੇ ਬਾਰੇ ਕੁੱਝ ਨਹੀਂ ਜਾਣਦਾ । ਸਤਿਕਾਰ ਸਹਿਤ; ਮੈਂ ਹਾਂ ਆਪਦਾ ਇਕ ।’
ਉਤਪੀੜਨ ਤੇ ਭਰਮ ਵਿਮੁਕਤੀ ਨੇ ਜੀਵਨ ਬਾਰੇ ਉਸ ਦੇ ਵਿਸ਼ਵਾਸ ਨੂੰ ਸ਼ਿਥਲ ਕਰ ਦਿੱਤਾ ਸੀ, ਅਤੇ ਬਰਲਿਨ ਤੇ ਫਰੈਂਕ ਫੋਰਟ ਦੇ ਉਸ ਦੇ ਅਨੁਭਵਾਂ ਨੇ ਉਸ ਦੀ ਆਸ਼ਾ ਨੂੰ ਖੁੰਦਾ ਕਰ ਦਿੱਤਾ ਸੀ, ਪਰ ਵਿਸ਼ਵਾਸ ਤੇ ਆਸ ਦੋਹਾਂ ਨੂੰ ਸਭ ਤੋਂ ਵਧੀਕ ਚੈਟ ਓਦੋਂ ਲਗੀ ਜਦੋਂ ਕਿ ਨਵੰਬਰ 1755 ਵਿਚ, ਲਿਸਬਨ ਵਿਚ ਵਾਪਰੇ ਭਿਆਨਕ ਭੂਚਾਲ ਦੀ ਖਬਰ ਦਸੀ ਗਈ, ਜਿਸ ਵਿਚ 30000 ਲੋਕ ਮਾਰੇ ਗਏ ਸਨ । ਭੂਚਾਲ ਸਾਰੇ ਸੱਤਾਂ ਦੇ ਦਿਨ ਨੂੰ ਵਾਪਰਿਆ ਸੀ; ਗਿਰਜ ਪੂਜਾ ਅਰਚਾ ਕਰਨ ਵਾਲਿਆਂ ਨਾਲ ਖਚਾ ਖਚ ਭਰੇ ਹੋਏ ਸਨ; ਅਤੇ ਕਾਲ ਨੇ ਆਪਣੇ ਵੈਰੀਆਂ ਨੂੰ ਇਸ ਤਰ੍ਹਾਂ ਜੂੜੇ ਤੋ ਇਕਠੇ ਹੋਏ ਦੇਖ ਕੇ, ਇਕ ਚੰਗੇ ਭਰਪੂਰ ਫਸਲ ਦੀ ਵਾਢੀ ਕਰ ਲਈ ਸੀ । ਵਾਲਟੇਅਰ ਨੂੰ ਧਕਾ ਵਜਾ, ਉਹ ਗੰਭੀਰ ਹੋ ਗਿਆ ਤੇ ਡਾਢਾ ਕ੍ਰੋਧ ਵਿਚ ਆਇਆ ਜਦੋਂ ਉਸ ਨੇ ਸੁਣਿਆ, ਕਿ ਪਾਦਰੀ ਸ਼੍ਰੇਣੀ ਦੇ ਲੋਕ ਇਸ ਬਰਬਾਦੀ ਨੂੰ ਲਿਜ਼ਬਨ ਦੇ ਲੋਕਾਂ ਦੇ ਪਾਪਾਂ ਦਾ ਦੰਡ ਦਸਕੇ ਇਸ ਦੀ ਵਿਆਖਿਆ ਕਰ ਰਹੇ ਸਨ । ਉਸ ਨੇ ਇਕ ਆਵੇਗ ਪੂਰਣ ਕਵਿਤਾ ਲਿਖ ਦਿੱਤੀ ਜਿਸ ਵਿਚ, ਇਸ ਪੁਰਾਣੀ ਬੁਝਾਰਤ ਨੂੰ ਪ੍ਰਬਲ ਪ੍ਰਗਟਾਵ ਦਿਤਾ “ਜਾਂ ਤਾਂ ਪਰਮਾਤਮਾ ਦੁਖ ਰੂਪ ਬੁਰਾਈ ਨੂੰ ਰੋਕ ਸਕਦਾ ਹੈ, ਪਰ ਉਹ ਰੋਕਣਾ ਚਾਹੁੰਦਾ ਨਹੀਂ, ਜਾਂ ਉਹ ਰੋਕਣਾ ਚਾਹੁੰਦਾ ਹੈ ਪਰ ਰੋਕ ਸਕਦਾ ਨਹੀਂ । ਉਸ ਨੂੰ ਸਪਾਈਨੇਜ਼ਾ ਦੇ ਇਸ ਉੱਤਰ ਨਾਲ ਤਸੱਲੀ ਨਹੀਂ ਸੀ, ਕਿ ਚੰਗਾ ਤੇ ਬੁਰਾ, ਮਨੁੱਖੀ ਪਰਿਭਾਸ਼ਕ ਸ਼ਬਦ ਹਨ ਜੇਹੜੇ ਕਿ ਵਿਸ਼ਵ ਪ੍ਰਤੀ ਲਾਗੂ ਹੋਣ ਵਾਲੇ ਨਹੀਂ ਅਤੇ ਕਿ ਸਾਡੇ ਦੁਖਾਂਤ, ਅਨੰਤ ਕਾਲ ਦੇ ਸੰਦਰਸ ਵਿਚ ਛਮਾਤ੍ਰ ਚੀਜ਼ਾਂ ਹਨ ।
ਮੈਂ ਇਕ ਮਹਾਨ ਇਕਾਈ ਦਾ ਇੱਕ ਬੜਾ ਛੋਟਾ ਜੇਹਾ ਭਾਗ ਹਾਂ । ਹਾਂ; ਪਰਸਾਰੇ ਪਸੂ ਜੀਊਣ ਲਈ ਸਾਪੇ ਗਏ ਹਨ, ਸਾਰੇ ਜਾਨਦਾਰ ਪ੍ਰਾਣੀ, ਉਸੇ ਕਰੜੇ ਕਾਨੂੰਨ ਰਾਹੀਂ ਉਪਜਾਏ ਗਏ ਹਨ, ਮੇਰੇ ਵਗੂੰ ਹੀ ਕਸ਼ਟ ਸਹਾਰਦੇ ਤੇ ਮੇਰੇ ਵਾਂਗ ਮਰ ਵੀ ਜਾਂਦੇ ਹਨ । ਗਿੱਧ, ਆਪਣੇ ਡਰਾਕਲ ਸ਼ਿਕਾਰ ਉਤੇ ਪੱਕਾ ਹੋ ਬਹਿੰਦਾ ਹੈ, ਤੇ ਲਹੂ ਭਰੀ ਚੁੰਜ ਨਾਲ ਕੰਬਦੇ ਅੰਗਾਂ ਨੂੰ ਜ਼ਖਮ ਲਗਾਂਦਾ ਹੈ । ਇਸ ਦੇ ਲਈ ਤਾਂ ਇਹ ਸਾਰਾ ਕੁਝ ਠੀਕ ਪ੍ਰਤੀਤ ਹੁੰਦਾ ਹੈ। ਪਰ ਥੋੜ੍ਹੇ ਚਿਰ ਨੂੰ ਹੀ, ਇਕ ਬਾਜ਼ ਗਿੱਧ ਨੂੰ ਬੇਟੀ ਬੇਟੀ ਕਰ ਨੋਚਦਾ ਹੈ ; ਬਾਜ਼ ਮਨੁੱਖ ਦੇ ਤੀਰਾਂ ਨਾਲ ਵੰਡਿਆ ਜਾਂਦਾ ਹੈ ; ਮਨੁਖ ਰਣ ਭੂਮੀ ਦੀ ਮਿੱਟੀ ਵਿਚ ਲੇਟਿਆ ਆਪਣਾ ਲਹੂ ਮਰ ਰਹੇ ਮਨੁਖ ਸਾਥੀਆਂ ਨਾਲ ਰਲਾਂਦਾ ਹੋਇਆ ਵਾਰੀ ਸਿਰ ਬਣ ਜਾਂਦਾ ਹੈ, ਭੁਖੇ ਪੰਛੀਆਂ ਦਾ ਭੋਜਨ, ਇਸ ਤਰ੍ਹਾਂ ਸਾਦੇ ਸੰਸਾਰ ਦਾ ਹਰੇਕ ਜੀਵ ਦੁਖ ਨਾਲ ਕਰਾਂਹਦਾ ਹੈ, ਸਾਰੇ ਸੜਦੇ ਹਨ, ਕਲੇਸ਼ ਨਾਲ, ਤੇ ਪਰਸਪਰ ਮੌਤ ਨਮਿਤ, ਅਤੇ ਇਸ ਭਿਆਨਕ ਅੰਧਾ ਧੁੰਦ ਵਿਚ ਤੁਸੀਂ ਕਹੋਗੇ ਹਰੇਕ ਦੇ ਦੁਖ ਕਸ਼ਟ ਸਾਰਿਆਂ ਲਈ ਭੱਲਾ ਹੀ ਸਾਕਤ ਹੁੰਦੇ ਹਨ। ਕਹੀ ਬਖ਼ਸ਼ਿਸ ! ਅਤੇ ਜਦੋਂ ਕੰਬਦੀ ਆਵਾਜ਼ ਨਾਲ ਨਾਸ਼ਵਾਨ ਤੇ ਤਰਸਯੋਗ ਤੁਸੀਂ ਪੁਕਾਰਦੇ ਹੈ, “ਸਭ ਕੁਝ ਭਲਾ ਹੈ, ਤਾਂ ਵਿਸ਼ਵ ਝੁਠਲਾਂਦਾ ਹੈ, ਤੁਹਾਨੂੰ, ਤੇ ਤੁਹਾਡਾ ਦਿਲ ਸੌ ਵਾਰੀ ਰਦ ਕਰਦਾ ਹੈ ਤੁਹਾਡੇ ਮੰਨਦੀ ਹੈਕੜ ਨੂੰ…. ਕੀ ਨਿਰਣੇ ਹੈ, ਵਿਸ਼ਾਲ ਤੋਂ ਵਿਸ਼ਾਲ ਮਨ ਦਾ ? ਚੁਪ’। ਭਾਵੀ ਦੀ ਪੁਸਤਕ ਸਾਡੇ ਲਈ ਬੰਦ ਹੈ । ਮਨੁਖ ਅਣਜਾਣ ਹੈ ਆਪਣੀ ਖੋਜ ਪ੍ਰਤੀ : ਉਸ ਨੂੰ ਪਤਾ ਨਹੀਂ, ਉਹ ਕਿਥੋ ਆਂਵਦਾ ਹੈ, ਨ ਇਹ ਕਿ ਕਿਥੇ ਜਾਂਦਾ ਹੈ । ਦੁਖਤ ਹੋਏ ਪ੍ਰਮਾਣੂ ਚਿਕੜ ਦੀ ਇਕ ਮੰਜੀ ਉਤੇ ਪਏ, ਨਿਗਲੇ ਗਏ ਮੌਤ ਰਾਹੀਂ, ਭਾਵੀ ਦਾ ਇਕ ਮਖੌਲ : ਪਰ ਸੋਚ ਵਿਚਾਰ ਕਰਦੇ ਪ੍ਰਮਾਣੂ ਜਿਨਾਂ ਦੀਆਂ ਦੂਰ ਦਰਸ਼ੀ ਅੱਖਾਂ ਨੇ, ਮਾਰਗ ਦਰਸਾਈਆਂ ਗਈਆਂ, ਵਿਚਾਰਾਂ ਰਾਹੀਂ, ਮਾਪ ਲਿਆ ਹੈ, ਮਧਮ ਤਾਰਿਆਂ ਨੂੰ ਸਾਡੀ ਹੋਂਦ ਮਿਲ ਜਾਂਦੀ ਹੈ, ਅਨੰਤ ਨਾਲ ਆਪਣੇ ਆਪ ਨੂੰ ਅਸੀਂ ਕਦੀ ਦੇਖ ਕੇ ਨਹੀਂ ਜਾਂ ਜਾਣਦੇ ਹੀ ਹਾਂ। ਇਹ ਸੰਸਾਰ, ਹੈਂਕੜ ਤੇ ਧੱਕੇ ਦਾ ਇਹ ਨਾਟਕ ਘਰ, ਰੋਗੀ ਮੂਰਖਾਂ ਨਾਲ ਕੁਰਬੁਲਾ ਰਿਹਾ ਹੈ, ਜੇਹੜੇ ਪ੍ਰਸੰਨਤਾ ਬਾਰੇ ਗਲ ਬਾਤ ਕਰਦੇ ਹਨ ਕਦੀ ਕਿਸੇ ਵੇਲੇ ਮੈਂ ਗਾਉਂਦਾ ਸਾਂ, ਕੁਝ ਘਟ ਉਦਾਸ ਅਵਾਜ਼ ਨਾਲ, ਸੁਖ ਸੁਆਦ ਦੇ ਵਿਆਪਕ ਨਿਯਮ ਦੇ ਚਾਨਣ ਪੱਖੀ ਰਸਤਿਆਂ ਬਾਰੇ : ਸਮੇਂ ਬਦਲ ਗਏ ਹਨ, ਤੇ ਸੁਸਿਖਅਤ ਕੀਤਾ ਜਾਕੇ ਵਧਦੀ ਉਮਰ ਨਾਲ ਅਤੇ ਸਾਂਝ ਕਰਦਾ ਹੋਇਆ ਮਨੁਖ ਜਾਤੀ ਦੀ ਕਮਜ਼ੋਰੀ ਨਾਲ ਤੇ ਕੋਈ ਪ੍ਰਕਾਸ਼ ਲਭਦਾ, ਡੂੰਘੇ ਹੁੰਦੇ ਜਾਂਦੇ ਅਨੇਰਿਆਂ ਵਿਚ ਮੈਂ ਕੇਵਲ ਦੁਖ ਸਹਾਰ ਸਕਦਾ ਹਾਂ, ਅਤੇ ਸ਼ੌਕ ਨਹੀਂ ਕਰਾਂਗਾ
ਵਰਿਹਾਂ ਮਗਰੋਂ ਸਤ ਵਰ੍ਹਿਆਂ ਦਾ ਜੰਗ ਛਿੜ ਪਿਆ; ਵਾਲਟੇਅਰ ਨੇ ਕੁਝ ਬਰਬਾਦੀ ਨੂੰ ਪਾਗਲਪਨ ਤੇ ਆਤਮਘਾਤ ਕਰ ਕੇ ਦੇਖਿਆ, ਜੇਹੜੀ ਕਿ ਇਸ ਯੌਰਪ ਦੀ ਇਸ ਗੱਲ ਦਾ ਨਿਰਣੇ ਕਰਨ ਲਈ ਲੜੀ ਗਈ ਕਿ ਕੈਨੇਡਾ ਦੇ ਥੋੜੇ ਜੇਹੇ ਬਰਫ਼ਾਨੀ ਏਕੜਾਂ ਨੂੰ ਇੰਗਲੈਂਡ ਜਿਤੇ ਜਾਂ ਫਰਾਂਸ ।ਇਸ ਦੇ ਸਿਖਰ ਉਤੇ ਆ ਪਹੁੰਚਾ, ‘ਜੀਨ ਜੈਕੁਯੂਈਜ਼ ਹੂਸੋ ਦਾ ਲਿਸਬਨ ਸੰਬੰਧੀ ਕਵਿਤਾ ਦਾ ਉੱਤਰ ਰੁੱਸੋ ਨੇ ਕਿਹਾ ਸੀ ਕਿ ਇਸ ਬਰਬਾਦੀ ਲਈ ਮਨੁਖ ਆਪ ਹੀ ਦੇਸ਼ ਦਾ ਭਾਗੀ ਸੀ । ਜੇਕਰ ਅਸੀਂ ਨਗਰਾਂ ਵਿਚ ਨਹੀਂ ਸਗੋਂ ਬਾਹਰ ਖੇਤਾਂ ਵਿਚ ਨਿਵਾਸ ਕਰਦੇ ਹੁੰਦੇ ਤਾਂ ਅਸੀਂ ਏਨੀ ਭਾਰੀ ਗਿਣਤੀ, ਵਿਚ ਨ ਮਾਰੇ ਜਾਂਦੇ: ਜੇਕਰ ਅਸੀਂ ਮਕਾਨਾਂ ਦੇ ਹੇਠ ਨਹੀਂ ਸਗੋਂ ਆਕਾਸ਼ ਦੇ ਹੇਠਾਂ ਰਹਿੰਦੇ ਹੁੰਦੇ ਤਾਂ ਮਕਾਨ ਸਾਡੇ ਉਤੇ ਨ ਆ ਪੈਂਦੇ । ਵਾਲਟੇਅਰ ਹੈਰਾਨ ਸੀ ਉਸ ਲੋਕ ਪ੍ਰਿਯਤਾ ਉਤੇ ਜੇਹੜੀ ਕਿ ਇਸ ਗੰਭੀਰ ਰੱਬੀ-ਕ੍ਰੋਪੀਵਾਦ ਨੂੰ ਪ੍ਰਾਪਤ ਹੋਈ ਅਤੇ ਇਸ ਗੱਲੋਂ ਗੁਸਾ ਕਿ ਇਕ ਅਜਿਹੇ ਖਬਤੀ ਆਦਮੀ ਰਾਹੀਂ ਉਸ ਦੇ ਨਾਮ ਨੂੰ ਮਿੱਟੀ ਘਟੇ ਵਿਚ ਧੁਕਿਆ ਜਾਏ । ਉਹ ਰੂਸੋ ਉਤੇ ਇਨ੍ਹਾਂ ਸ਼ਬਦਾਂ ਨਾਲ ਵਰਿਹਾ, “ਮਨੁਖ ਰਾਹੀਂ ਵਰਤੇ ਗਏ ਸਾਰੇ ਬੌਧਿਕ ਸਸਤ੍ਰਾਂ ਵਿਚੋਂ ਸਭ ਤੋਂ ਵਧੀਕ ਤਿਆਨਕ ਸਸ਼ਤ੍ਰ ਜੋ ਕਦੀ ਵਰਤਿਆ ਗਿਆ ਅਰਥਾਂ ਵਾਲਵੇਅਰ ਨਾਲ ਮਖੌਲ’”। ਤਿੰਨ ਦਿਨਾਂ ਦੇ ਅੰਦਰ 1751 ਵਿਚ ਉਸ ਨੇ ਕਾਂਡਾਈਡ ਕਹਾਣੀ ਲਿਖ ਦਿੱਤੀ ।
ਨਿਰਾਸ਼ਾਵਾਦ ਬਾਰੇ ਦਲੀਲ ਕਦੀ ਅਜੇਹੇ ਵਿਨੋਦਮਈ ਢੰਗ ਨਾਲ ਨਹੀਂ ਸੀ ਕੀਤੀ ਗਈ। ਕਦੀ ਮਨੁਖ ਨੂੰ ਏਨਾ ਦਿਲ ਭਰਕੇ ਹਸਾਇਆ ਨਹੀਂ ਸੀ ਗਿਆ। ਤੇ ਫਿਰ ਨਾਲ ਲਗਦੇ ਲਾਰੇ ਜਿਖਦਿਆਂ ਹੋਇਆ ਕਿ ਇਹ ਸੰਸਾਰ ਦੁਖ ਰੂਪ ਹੈ । ਅਤੇ ਘਟ ਹੀ ਕਦੀ ਕੋਈ ਕਹਾਣੀ ਅਹੀ ਆਦਾ ਤੇ ਲੁਪਤ ਕਲਾ ਨਾਲ ਲਿਖੀ ਗਈ ਹੈ; ਇਹ ਨਿਰੋਲ ਵਰਣਨ ਤੇ ਗੋਸ਼ਟੀ ਰੂਪ ਹੈ। ਕੋਈ ਨਿਰੂਪਣ ਇਸ ਨੂੰ ਸਪਸ਼ਟ ਨਹੀਂ ਕਰਦੇ ਅਤੇ ਕਿਰਿਆ ਅਤੀ ਤਿੱਖੀ ਹੈ । ਅਨਾਤੋਲ ਫਰਾਂਸ ਬੱਚੀ ਰਿਹਾ ਸੀ “ਵਾਲਟੇਅਰ ਦੀਆਂ ਉਂਗਲਾਂ ਵਿਚ ਕਲਮ ਨਸਦੀ ਤੇ ਹਸਦੀ ਹੈ”। ਇਹ ਸਾਰੇ ਸਾਹਿਤ ਵਿਚ ਸ਼ਾਇਦ ਸਭ ਤੋਂ ਵਧੀਕ ਮਨੋਹਰ ਛੋਟੀ ਕਹਾਣੀ ਹੈ।
ਕੈਡਾਇਡ, ਜਿਵੇਂ ਕਿ ਉਸ ਦਾ ਨਾਮ ਪ੍ਰਗਟ ਕਰਦਾ ਹੈ, ਇਕ ਸਿਧਾ ਤੇ ਦਿਆਨਤਦਾਰ ਲੜਕਾ, ਪਛਮੀ ਵਾਲੀਆਂ ਦੇ ਮਹਾਨ ਸਰਦਾਰ, ਲ, ਵ ਦਾ ਪੁੱਤਰ ਤੇ ਵਿਦਵਾਨ ਪੰਗਲਾਸ ਦਾ ਸ਼ਾਗਿਰਦ ਹੈ।
ਪੰਗਲਾਸ-ਤਤ੍ਰ ਮੀਮਾਸ਼ਿਕਾ ਧਰਮਸਾਸਤ੍ਰਿਕ-, ਵਿਸ਼ਵ ਵਿਗਿਆਨ ਦਾ ਪ੍ਰੋਫੈਸਰ ਸੀ…, “ਇਹ ਸਿੱਧ ਕੀਤਾ ਜਾ ਸਕਦਾ ਹੈ” ਉਸ ਨੇ ਕਿਹਾ, “ਕਿ ਸਾਰਾ ਕੁਝ ਜ਼ਰੂਰੀ ਤੌਰ ਤੇ ਚੰਗੇ ਤੋਂ ਚੰਗੇ ਉਦੇਸ਼ ਨਮਿਤ ਹੈ । ਧਿਆਨ ਨਾਲ ਦੇਖੋ ਕਿ ਨਕ ਐਨਕਾਂ ਟਿਕਾਣ ਲਈ ਬਣਾਇਆ ਗਿਆ ਲਤਾਂ ਪ੍ਰਤਖ ਤੌਰ ਤੇ ਜਰੀਬਾਂ ਲਈ ਵਿਉਂਤ ਕੀਤੀਆਂ ਗਈਆਂ ਸਨ
ਪਥਰ ਕਿਲੇ ਉਸਾਰਨ ਲਈ ਨਿਯੋਜਤ ਕੀਤੇ ਗਏ ਸਨ ਸੂਰ ਬਣਾਏ ਗਏ ਸਨ ਤਾਂ ਜੋ ਪਾਲ ਭਰ ਲਈ ਸਾਨੂੰ ਸੂਰ ਦਾ ਮਾਸ ਪ੍ਰਾਪਤ ਹੋ ਸਕੇ। ਸਿਟੇ ਵਜੋਂ ਉਹ, ਜੇਹੜੇ ਕਹਿੰਦੇ ਹਨ, ਕਿ ਸਾਰਾ ਕੁਝ ਚੰਗਾ ਹੈ ਉਨ੍ਹਾਂ ਨੇ ਇਕ ਮੂਰਖ ਗੱਲ ਕਹੀ ਹੈ; ਉਨ੍ਹਾਂ ਨੂੰ ਕਹਿਣਾ ਚਾਹੀਦਾ ਸੀ ਸਾਰਾ ਕੁਝ ਚੰਗੇ ਤੋਂ ਚੰਗੇ ਲਈ ਹੈ।
ਜਦੋਂ ਪੰਗਲਾਸ ਲੈਕਚਰ ਕਰ ਰਿਹਾ ਹੁੰਦਾ ਹੈ ਤਾਂ ਕਿਲ੍ਹੇ ਉਤੇ ਬਲਗੇਰੀਆ ਦੀ ਸੈਨਾ ਹਮਲਾ ਕਰ ਦੇਂਦੀ ਹੈ, ਕੈਡਾਈਡ ਨੂੰ ਫੜ ਕੇ ਇਕ ਸਿਪਾਹੀ ਬਣਾ ਦਿੱਤਾ ਜਾਂਦਾ ਹੈ।
ਉਸ ਨੂੰ ਸਜੇ, ਖਬੇ ਨੂੰ ਘੁਮਾਇਆ ਜਾਂਦਾ ਹੈ, ਉਸ ਪਾਸੋਂ ਆਪਣਾ ਰੇੜ੍ਹਾ ਖਿਚਵਾਇਆ, ਵਾਪਸ ਮੁੜਵਾਇਆ, ਬੰਦੂਕ ਚਲਵਾਈ ਅਤੇ ਮਾਰਚ ਕਰਵਾਇਆ ਜਾਂਦਾ ਹੈ ਬਸੰਤ ਦੀ ਰੁਤੇ ਕਿਸੇ ਇਕ ਸੁਹਾਵਣੇ ਦਿਨ ਨੂੰ ਸੈਰ ਕਰਨ ਦੇ ਸੰਕਲਪ ਨਾਲ ਉਹ ਸਿਧਾ ਆਪਣੇ ਸਾਹਮਣੇ ਵਲ ਨੂੰ ਇਸ ਵਿਸ਼ਵਾਸ ਨਾਲ ਤੁਰ ਪੈਂਦਾ ਹੈ, ਕਿ ਮਨੁਖੀ ਤੇ ਪਸ਼ੂ ਸ਼੍ਰੇਣੀਆਂ ਦਾ ਇਹ ਵਿਸ਼ੇਸ਼ ਅਧਿਕਾਰ ਹੈ, ਕਿ ਉਹ ਆਪਣੀ ਮਨ ਮਰਜ਼ੀ ਅਨੁਸਾਰ, ਆਪਣੀਆਂ ਲਤਾਂ ਦੀ ਵਰਤੋਂ ਕਰਨ । ਦੋ ਕੁ ਮੀਲਾਂ ਤਕ ਉਹ ਅਗੇ ਵਲ ਨੂੰ ਜਾਂਦਾ ਹੈ ਕਿ ਛੇ ਫੁਟ ਉਚੇ ਚਾਰ ਸੂਰਬੀਰ ਉਸਨੂੰ ਕਾਬੂ ਕਰ ਲੈਂਦੇ ਹਨ, ਜੋਹੜੇ ਉਸ ਨੂੰ ਬੰਨ੍ਹ ਕੇ ਇਕ ਕਾਲ ਕੋਠੜੀ ਵਿਚ ਲੈ ਜਾਂਦੇ ਹਨ । ਉਸ ਨੂੰ ਪੁਛਿਆ ਜਾਂਦਾ ਹੈ ਕਿ ਇਨਾਂ ਦੋਹਾਂ ਚੀਜ਼ਾਂ ਵਿਚੋਂ ਉਹ ਕੇਹੜੀ ਸਭ ਤੋਂ ਵਧੀਕ ਪਸੰਦ ਕਰੇਗਾ, ਸਾਰੀ ਸੈਨਾ ਵਿਚੋਂ ਦੀ ਛੱਤੀ ਵਾਰੀ ਬੈਂਤਾਂ ਨਾਲ ਮਾਰੇ ਜਾਣਾ, ਜਾਂ ਇਕੋ ਵਾਰੀ ਸਿੱਦੇ ਦੇ ਦੋ ਗੋਲੇ ਆਪਣੇ ਦਿਮਾਗ਼ ਵਿਚ ਵਸੂਲ ਕਰ ਲੈਣੇ । ਬੇਅਰਥ ਹੀ ਉਸਨੇ ਕਿਹਾ, ਕਿ ਮਨੁਖੀ ਸੰਕਲਪ ਸੁਤੰਤਰ ਹੈ ਕਿ ਉਹ ਇਕ ਜਾਂ ਦੂਜੀ, ਕਿਸੇ ਵੀ ਚੀਜ਼ ਦੀ ਚੋਣ ਨਹੀਂ ਸੀ ਕਰਦਾ। ਉਸ ਨੂੰ ਚੋਣ ਕਰਨ ਲਈ ਮਜਬੂਰ ਕੀਤਾ ਗਿਆ; ਉਸ ਨੇ ਸੁਤੰਤਰਤਾ ਕਹੀ ਜਾਣ ਵਾਲੀ ਪਰਮਾਤਮਾ ਦੀ ਦਾਤ ਸਦਕਾ, ਨਿਰਣੇ ਕੀਤਾ ਕਿ ਉਹ ਛੇਤੀ ਵਾਰ ਚਾਬਕ ਸਹਾਰਨਾ ਪਸੰਦ ਕਰੇਗਾ । ਇਹ ਉਸ ਨੇ ਦੋ ਵਾਰੀ ਸਹਾਰੇ । ਕੈਡਾਈਡ ਬਚ ਨਿਕਲਦਾ ਹੈ, ਯਾਤਰਾ ਕਰਕੇ ਲਿਸਬਨ ਪਹੁੰਚਦਾ ਹੈ, ਤੇ ਜਹਾਜ਼ ਉਤੇ ਉਸ ਨੂੰ ਪ੍ਰੋਫੈਸਰ ਪੰਗਲਾਸ ਮਿਲ ਪੈਂਦਾ ਹੈ ਜੇਹੜਾ ਉਜ ਨੂੰ ਦਸਦਾ ਹੈ ਕਿ ਕਿਸ ਤਰ੍ਹਾਂ ਸਰਕਾਰ ਤੇ ਸਰਦਾਰਨੀ ਕਤਲ ਤੇ ਕਿੱਲਾ ਤਬਾਹ ਕੀਤਾ ਗਿਆ। “ਇਹ ਸਾਰਾ ਕੁਝ” ਉਹ ਸਿੱਟਾ ਕਢਦਾ ਹੈ ‘ਅਤੀ ਅਨਿਵਾਰਯ ਸੀ, ਕਿਉਂ ਜੋ ਵਿਅਕਤੀਗਤ, ਬਦ ਕਿਸਮਤੀ, ਵਿਆਪਕ ਭਲਾਈ ਪੈਦਾ ਕਰਦੀ ਹੈ, ਇਸ ਲਈ ਜਿਨੀਆਂ ਵਧੀਕ ਨਿੱਜੀ ਬਦ ਕਿਸਮਤੀਆਂ ਹੋਣ, ਓਨਾ ਹੀ ਵਧੀਕ ਵਿਆਪਕ ਕਲਿਆਣ ਹੁੰਦਾ ਹੈ” । ਉਹ ਲਿਸਬਨ ਵਿਚ ਪਹੁੰਚਦੇ ਹਨ, ਠੀਕ ਭੂਚਾਲ ਦੇ ਵਾਪਰਨ ਸਮੇਂ। ਇਸ ਦੇ ਬੀਤਣ ਮਗਰੋਂ ਉਹ ਇਕ ਦੂਜੇ ਨੂੰ ਆਪਣੇ ਜ਼ਖਮ ਤੇ ਦੁਖ ਕਸ਼ਟ ਦਸਦੇ ਹਨ ਜਿਸ ਨੂੰ ਸੁਣ ਕੇ ਇਕ ਬ੍ਰਿਧ ਨੌਕਰਾਣੀ ਉਨ੍ਹਾਂ ਨੂੰ ਭਰੋਸਾ ਦਿਵਾਂਦੀ ਹੈ ਕਿ ਉਨ੍ਹਾਂ ਦੀਆਂ ਬਿਪਤਾਵਾਂ ਤਾਂ ਉਸ ਦੀਆਂ ਆਪਣੀਆਂ ਦੇ ਮੁਕਾਬਲੇ ਵਿਚ ਕੁਝ ਵੀ ਨਹੀਂ। “ਸੋ ਕੁ ਵਾਰ ਮੈਂ ਆਤਮਘਾਤ ਕਰਨ ਨੂੰ ਤਿਆਰ ਸਾਂ, ਪਰ ਮੈਂ ਜੀਵਨ ਨੂੰ ਹੀ ਪਿਆਰ ਕੀਤਾ। ਇਹ ਹਾਸੋਹੀਣੀ ਕਮਜ਼ੋਰੀ ਸਾਇਦ ਸਾਡੀ ਸਭ ਤੋਂ ਵਧੀਕ ਵਿਨਾਸ਼ਕਾਰੀ ਸਿਫਤ ਹੈ; ਕਿਉਂ ਜੋ ਇਸ ਨਾਲੋਂ ਵੀ ਵਧੀਕ ਕੋਈ ਹੋਰ ਅਰਥਹੀਨ ਚੀਜ਼ ਹੈ, ਕਿ ਕਿਸੇ ਅਜੇਹੇ ਭਾਰ ਨੂੰ ਲਗਾਤਾਰ ਤੌਰ ਤੇ ਉਠਾਈ ਲਿਜਾਣ ਦੀ ਇੱਛਾ ਕੀਤੀ ਜਾਏ, ਜੇਹੜਾ ਕਿ ਸਦਾ ਹੀ ਬਲੇ ਸੁਟਿਆ ਜਾ ਸਕਦਾ ਹੈ” । ਜਾਂ ਜਿਵੇਂ ਕਿ ਇਕ ਪਾਤਰ ਇਸੇ ਚੀਜ਼ ਨੂੰ ਐਉਂ ਵਿਅਕਤ ਕਰਦਾ ਹੈ “ਸਾਰੀਆਂ ਚੀਜ਼ਾਂ ਬਾਰੇ ਵਿਚਾਰ ਕਰ ਲੈਣ ਮਗਰੋਂ, ਕਿਸੇ ਇਕ ਮੁਹਾਣੇ ਦਾ ਜੀਵਨ ਕਿਸੇ ਇਕ ਮੈਜਿਸਟਰੇਟ ਦੇ ਜੀਵਨ ਨਾਲੋਂ ਵਿਸ਼ੇਸ਼ਤਾ ਦੇਣ ਯੋਗ ਹੁੰਦਾ ਹੈ; ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਨ੍ਹਾਂ ਵਿਚਕਾਰਲਾ ਅੰਤਰ ਏਨਾ ਤੁਛ ਮਾਤ੍ਰ ਹੈ, ਕਿ ਪੜਚੋਲ ਕਰਨ ਦੀ ਖੇਚਲ ਕਰਨ ਯੋਗ ਹੀ ਨਹੀਂ ।
ਧਰਮ ਅਦਾਲਤ ਤੋਂ ਨੱਸ ਕੇ ‘ਕੈਂਡਾਈਡ’ ‘ਪਰੇਗ’ ਨੂੰ ਜਾਂਦਾ ਹੈ । ਉਥੇ ਜੈਸੂਇਟ ਪਿਤਾ ਪਿਤਾਮੇ ਸਭ ਮਲਕੀਅਤ ਰਖਦੇ ਹਨ, ਪਰ ਲੋਕ ਕੁਝ ਵੀ ਨ; ਇਹ ਵਿਵੇਕ ਅਤੇ ਨਿਆਇ ਦਾ ਇਕ ਸਰਬ-ਸ਼੍ਰੇਸਟ ਨਮੂਨਾ ਹੈ । “ਕਿਸੇ ਇਕ ਡਚ ਉਪਨਿਵੇਸ਼ ਵਿਚ ਉਸ ਨੂੰ ਇਕ ਹਬਸ਼ੀ, ਇਕ ਹਥ, ਇਕ ਲਤ ਤੇ ਲੀਰਾਂ ਹੋਏ ਕਪੜਿਆਂ ਵਾਲਾ ਮਿਲ ਪੈਂਦਾ ਹੈ । “ਜਦੋਂ ਅਸੀਂ ਕਮਾਦਾਂ ਉਤੇ ਕੰਮ ਕਰਦੇ ਹਾਂ”, ਇਹ ਦਾਸ ਵਿਆਖਿਆ ਕਰਕੇ ਦਸਦਾ ਹੈ, ‘ਤੇ ਵੇਲਣੇ ਵਿਚ ਸਾਡੀ ਉਂਗਲ ਕਾਬੂ ਆ ਜਾਂਦੀ ਹੈ, ਤਾਂ ਉਹ ਇਕ ਹੱਥ ਕਟ ਦੇਂਦੇ ਹਨ; ਅਤੇ ਜਦੋਂ ਅਸੀਂ ਨਸ ਜਾਣ ਵਾਲਾ ਜਤਨ ਕਰਦੇ ਹਾਂ, ਤਾਂ ਉਹ ਇਕ ਲਤ ਕਟ ਦੇਂਦੇ ਹਨ.. .ਇਹ ਉਹ ਕੀਮਤ ਹੈ, ਜਿਸ ਦੇ ਅਧਾਰ ਉਤੇ ਤੁਸੀਂ ਯੌਰਪ ਵਿਚ ਖੰਡ ਖਾਂਦੇ ਹੋ। “ਕੈਡਾਈਡ ਨੂੰ ਅਣ ਖੋਜੇ ਅੰਦਰਲੇ ਇਲਾਕੇ ਵਿਚ ਕੁਝ ਖੁਲ੍ਹਾ ਸੋਨਾ ਮਿਲ ਜਾਂਦਾ ਹੈ; ਉਹ ਸਮੁੰਦਰੀ ਤਟ ਉਤੇ ਅਪੜਦਾ, ਇਕ ਜ਼ਹਾਜ ਦੀ ਟਿਕਟ ਲੈ ਕੇ ਫਰਾਂਸ ਨੂੰ ਰਵਾਨਾ ਹੁੰਦਾ ਹੈ; ਜਹਾਜ਼ ਦਾ ਕਪਤਾਨ ਸੋਨਾ ਲੈ ਕੇ ਇੰਗਲੈਂਡ ਨੂੰ ਚਲਾ ਜਾਂਦਾ ਹੈ, ਤੇ ਕੈਂਡਾਈਡ ਨੂੰ ਪਤਨ ਦੇ ਪਲੈਟ ਫਾਰਮ ਉਤੇ ਚਿੰਤਨ ਕਰਦਾ ਛਡ ਜਾਂਦਾ ਹੈ । ਜੋ ਕੁਝ ਉਸ ਪਾਸ ਬਾਕੀ ਬਚਦਾ ਹੈ, ਉਸ ਨਾਲ ਟਿਕਟ ਲੈ ਕੇ ਉਹ ਬੋਰਡੀਓ ਨੂੰ ਜਾ ਰਹੇ ਇਕ ਜ਼ਹਾਜ ਉਤੇ ਸੁਆਰ ਹੋ ਜਾਂਦਾ ਹੈ । ਜਹਾਜ਼ ਦੇ ਬੋਰਡ ਉਤੇ ਉਸ ਦਾ ਇਕ ਬ੍ਰਿਧ ਸਿਆਣੇ ਮਾਰਟਿਨ ਨਾਲ ਵਾਰਤਾਲਾਪ ਚਲ ਪੈਂਦਾ ਹੈ ।
“ਕੀ ਤੁਸੀਂ ਵਿਸ਼ਵਾਸ ਕਰਦੇ ਹੋ, “ਕੈਡਾਈਡ ਨੇ ਕਿਹਾ ਕਿ ਮਨੁਖ ਸਦਾ ਤੋਂ ਇਕ ਇਕ ਦੂਜੇ ਨੂੰ ਏਵੇਂ ਹੀ ਲੁਟਦੇ ਰਹੇ ਹਨ ਜਿਵੇਂ ਕਿ ਉਹ ਅਜ ਲੁਟਦੇ ਹਨ, ਕਿ ਉਹ ਸਦਾ ਹੀ ਅਜੇਹੇ ਝੂਠੇ, ਛਲੀਏ. ਧ੍ਰੋਹੀ, ਕ੍ਰਿਤਘਨ, ਡਾਕੂ, ਬੁਧੂ, ਚੋਰ ਹਰਾਮੀ, ਪੇਟੂ, ਪਿਆਕੜ ਕੰਜੂਸ, ਈਰਖਾਲੂ, ਮਹਤਵਕਾਂਖੀ; ਲਹੂ-ਤਿਹਾਏ, ਨਿੰਦਕ, ਬਦਦਲਨ, ਕਟੜ, ਪਖੰਡੀ ਤੇ ਮੂਰਖ ਰਹੇ ਹਨ ?
“ਕੀ ਤੁਸੀਂ ਵਿਸ਼ਵਾਸ ਕਰਦੇ ਹੋ; “ਮਾਰਟਿਨ ਨੇ ਕਿਹਾ” ਕਿ ਬਾਜ਼ ਸਦਾ ਹੀ ਕਬੂਤਰਾਂ ਨੂੰ ਖਾ ਜਾਂਦੇ ਹਨ ਜਦੋਂ ਕਦੀ ਉਨ੍ਹਾਂ ਨੂੰ ਲਭ ਜਾਣ” ?
“ਨਿਰਸੰਦੇਹ” ਕੈਂਡਾਈਡ ਨੇ ਕਿਹਾ।
“ਤਦ ਫਿਰ” ਮਾਰਟਿਨ ਨੇ ਕਿਹਾ, “ਜੇਕਰ ਬਾਜ਼ਾ ਦਾ ਸਦਾ ਤੋਂ ਇਕੋ ਸੁਭਾਵ ਰਿਹਾ ਹੈ ਤਾਂ ਤੁਹਾਨੂੰ ਇਹ ਕਿਉਂ ਕਲਪਨਾ ਕਰਨੀ ਚਾਹੀਦੀ ਹੈ ਕਿ ਮਨੁੱਖਾਂ ਨੇ ਆਪਣਾ ਬਦਲਾ ਲਿਆ ਹੈ” ।
“ਉਹ” ਕੈਂਡਾਈਡ ਨੇ ਆਖਿਆ “ਬੜਾ ਭਾਰਾ ਫਰਕ ਹੈ ਕਿਉਂ ਜੋ, ਸੁਤੰਤਰ ਇੱਛਾ……” ਅਤੇ ਇਸ ਤਰ੍ਹਾਂ, ਵਿਚਾਰ ਵਿਮਰਸ਼ ਕਰਦੇ ਹੋਏ ਉਹ ਬਰੋਡੀਓ ਪਹੁੰਚ ਗਏ। ਮਧਕਾਲੀਨ ਧਰਮ ਸ਼ਾਸਤ੍ਰ ਅਤੇ ਲੀਬ ਨੀਜ਼ ਭਾਂਤ ਦੇ ਆਸ਼ਾਵਾਦ ਦੀਆਂ ਔਕੜਾਂ ਦਾ ਇਕ ਬੇਹਦ ਹਸੌਣਾ ਵਿਵਰਣ ਰੂਪ ਹਨ । ਵਿਵਧ ਭਾਂਤ ਦੇ ਮਨੁੱਖਾਂ ਵਿਚਕਾਰ, ਵਿਵਿਧ ਭਾਂਤ ਦੇ ਦੁਖ ਕਸ਼ਟ ਸਹਾਰਨ ਤੋਂ ਬਾਅਦ ਕੈਂਡਾਈਡ ਇਕ ਕਿਸਾਨ ਦੇ ਤੌਰ ਤੋ ਟਰਕੀ ਵਿਚ ਟਿਕ ਜਾਂਦਾ ਹੈ, ਅਤੇ ਕਹਾਣੀ ਉਸਤਾਦ ਦੇ ਸ਼ਾਗਿਰਦ ਵਿਚਕਾਰ ਇਕ ਅੰਤਮ ਸੰਭਾਖਣ ਨਾਲ ਸਮਾਪਤ ਹੁੰਦੀ ਹੈ :
ਪੰਗਲਾਸ ਕਿਸੇ ਕਿਸੇ ਵੇਲੇ ਕੈਂਡਾਈਡ ਨੂੰ ਕਹਿੰਦਾ :
“ਸਾਰਿਆਂ ਵਿਚੋਂ ਸਰਬ ਸ੍ਰੇਸ਼ਟ ਇਸ ਸੰਸਾਰ ਵਿਚ ਘਟਨਾਵਾਂ ਦਾ ਇਕ ਲੜੀਬਧ ਸਿਲਸਿਲਾ ਹੁੰਦਾ ਹੈ। ਕਿਉਂਜੋ, ਜੇਕਰ ਤੂੰ ਇਕ ਭਵਯ ਕਿਲੇ ਵਿਚੋਂ ਦੀ ਠੁਡਾ ਮਾਰਕੇ ਬਾਹਰ ਨ ਕਢਿਆ ਗਿਆ ਹੁੰਦਾ ਜੇ ਤੈਨੂੰ ਧਰਮ ਸੰਸਥਾ ਦੀ ਅਦਾਲਤ ਵਿਚ ਨ ਪੇਸ਼ ਕੀਤਾ ਗਿਆ ਹੁੰਦਾ; ਜੇ ਤੂੰ ਅਮ੍ਰੀਕਾ ਦੀ ਧਰਤੀ ਉਤੇ ਨ ਵਿਚਰਿਆ ਹੁੰਦਾ ਜੇ ਤੇਰਾ ਸਾਰਾ ਸੋਨਾ ਗੁਆਚ ਨ ਗਿਆ ਹੁਦਾ ਤਾਂ ਤੂੰ ਏਥੇ ਇਸ ਥਾਂ ਇਹ ਪਿਸਤੇ ਆਦਿ ਫਲ ਨ ਖਾ ਰਿਹਾ ਹੁਦਾ” ।
- ਵਿਸ਼ਵ ਕੋਸ਼ ਅਤੇ ਦਾਰਸ਼ਨਿਕ ਸ਼ਬਦ ਕੋਸ਼
ਕੈਂਡਾਈਡ ਜੇਹੀ ਅਦਬਹੀਨ ਪੁਸਤਕ ਦੀ ਲੋਕ ਪ੍ਰੀਅਤਾ ਤੋਂ ਸਾਨੂੰ ਉਸ ਸਮੇਂ ਦੀ ਸਿਪਰਿਟ ਬਾਰੇ ਕੁਝ ਪਤਾ ਲਗ ਜਾਂਦਾ ਹੈ । ਲਈ ਚੌਧਵੇਂ ਦੇ ਸਮੇਂ ਦੀ ਸੰਪਤੀਸ਼ਾਲੀ ਸੰਸਕ੍ਰਿਤੀ ਨੇ ਬਾਵਜੂਦ ਉਨ੍ਹਾਂ ਵੱਡੇ ਆਕਾਰ ਵਾਲੇ ਪਾਦਰੀਆਂ ਦੇ ਜਿਹੜੇ ਇਸ ਅੰਦਰ ਏਨਾ ਧਾਰਾ ਵਾਹਕ ਬੋਲਣ ਦਾ ਪਾਰਟ ਖੰਡਦੇ ਸਨ, ਧਾਰਮਕ ਸਿਧਾਂਤਾਂ ਅਤੇ ਪਰੰਪਰਾ ਉਤੇ ਮੁਸਕਰਾ ਛਡਣਾ ਸਿਖ ਲਿਆ ਸੀ । ਫਰਾਂਸ ਨੂੰ ਆਪਣੇ ਵਸੀਕਾਰ ਵਿਚ ਲਿਆਉਣ ਦੀ, ਪੁਨਰ ਸੁਧਾਰ ਲਹਿਰ ਦੀ ਅਸਫਲਤਾ ਨੇ ਫਾਂਸੀਆਂ ਲਈ, ਅਭੁਲਤਾ ਦੇ ਨਿਸਚਾਹੀਨਤਾ ਦੇ ਵਿਚਕਾਰ ਕੋਈ ਅਧ ਮਾਰਗ ਨਹੀਂ ਸੀ, ਰਹਿਣ ਦਿੱਤਾ; ਅਤੇ ਜਦੋਂ ਕਿ ਜਰਮਨੀ ਤੇ ਇੰਗਲੈਂਡ ਦੀ ਬੌਧਿਕ ਸ਼ਕਤੀ ਤਾਂ ਮੌਜ ਨਾਲ ਧਾਰਮਕ ਵਿਕਾਸ ਦੀਆਂ ਲੀਹਾਂ ਉਤੇ ਚਲ ਰਹੀ ਸੀ, ਫਰਾਂਸ ਦੇ ਮਾਨਸ ਨੇ ਉਸ ਭਖਦੇ ਵਿਸ਼ਵਾਸ ਤੋਂ, ਜਿਸ ਨੇ ਕਿ ਹਿਊਗਨਾਦਾਂ ਨੂੰ ਕਤਲ ਕਰ ਦਿੱਤਾ ਸੀ ਛਾਲ ਮਾਰ ਕੇ ਉਸ ਸੁੰਨ ਹੋਏ ਵਿਰੋਧ ਉਤੇ ਜਾ ਪਹੁੰਚੀ ਜਿਸ ਦੇ ਨਾਲ ਲਾਮੰਤਰ, ਹੈਲਵੀਡੀਅਸ, ਅਤੇ ਦਾਈਦਗਤ ਆਪਣੇ ਪਿਤਾ ਪਿਤਾਮਿਆਂ ਦੇ ਧਰਮ ਤੋਂ ਬੇਮੁਖ ਹੋ ਗਏ। ਆਓ ਪਲ ਭਰ ਲਈ ਉਸ ਬੌਧਿਕ ਵਾਤਾਵਰਣ ਉਤੇ ਇਕ ਨਜ਼ਰ ਮਾਰ ਲਈਏ, ਜਿਸ ਵਿਚ ਕੁਝ ਚਿਰ ਮਗਰੋਂ ਵਾਲਟੇਅਰ ਤੁਰਿਆ ਤੇ ਆਪਣਾ ਜੀਵਨ ਬਿਤਾਇਆ ।
ਲਾਮੈਤਰੇ (1709-51) ਇਕ ਸੈਨਿਕ ਇਲਾਜਕਾਰ ਸੀ, ਜਿਸ ਨੇ “ਆਤਮਾ ਦਾ ਪ੍ਰਕਿਰਤਕ ਇਤਿਹਾਸ” ਲਿਖ ਕੇ ਆਪਣੀ ਅਸਾਮੀ ਗੁਆ ਲਈ ਅਤੇ “ਮਨੁਖ ਇਕ ਮਸ਼ੀਨ” ਨਾਮ ਦੀ ਰਚਨਾ ਲਿਖ ਕੇ ਦੇਸ਼ ਨਿਕਾਲਾ ਪ੍ਰਾਪਤ ਕਰ ਲਿਆ ਸੀ । ਉਸ ਨੇ ਫੈਡਰਿਕ ਦੇ ਦਰਬਾਰ ਵਿਚ ਸ਼ਰਨ ਲਈ ਸੀ, ਜੇਹੜਾ ਕਿ ਆਪ ਇਕ ਪ੍ਰਗਤ, ਚਿੰਤਕ ਸੀ, ਤੇ ਜਿਸ ਨੇ ਪੈਰਿਸ ਤੋਂ ਸਭ ਤੋਂ ਛੇਕੜਲੀ ਸੰਸਕ੍ਰਿਤੀ ਲੈਣ ਦੀ ਠਾਨੀ ਹੋਈ ਸੀ। ਲਾਮੈਤਰੇ ਨੇ ਯੰਤਰਵਾਦ ਦੇ ਵਿਚਾਰ ਨੂੰ ਉਥੋਂ ਸ਼ੁਰੂ ਕੀਤਾ ਜਿਥੇ ਕਿ ਡਕਾਰਤੇ ਨੇ ਇਸ ਨੂੰ ਇਕ ਅਜੇਹੇ ਮੁੰਡੇ ਵਾਗੂੰ ਜਿਸ ਨੇ ਉਂਗਲਾਂ ਸਾੜ ਲਈਆਂ ਹੋਣ, ਇਸ ਨੂੰ ਸੁੱਟ ਪਾਇਆ ਸੀ । ਉਸ ਨੇ ਦਲੇਰੀ ਨਾਲ ਇਹ ਐਲਾਨ ਕਰ ਦਿੱਤਾ ਕਿ ਸਾਰਾ ਸੰਸਾਰ ਜਿਸ ਵਿਚ ਮਨੁਖ ਵੀ ਕੋਈ ਅਪਵਾਦ ਨਹੀਂ ਸੀ, ਇਕ ਮਸ਼ੀਨ ਸੀ । ਆਤਮਵਿਕ ਹੈ ਤੇ ਦਵ ਆਤਮਾਪੂਰਣ ਪਰ ਜੋ ਕੁਝ ਵੀ ਉਹ ਹਨ, ਇਕ ਦੂਜੇ ਉਤੇ ਪ੍ਰਤਿਕਿਰਿਆ ਕਰਦੇ ਹਨ, ਅਤੇ ਇਕ ਅਜੇਹੇ ਢੰਗ ਨਾਲ ਇਕ ਦੂਜੇ ਦੇ ਨਾਲ ਨਾਲ ਵਧਦੇ ਫੁਲਦੇ ਤੇ ਕਮਜ਼ੋਰ ਪੈ ਜਾਂਦੇ ਹਨ, ਜਿਸ ਤੋਂ ਇਨ੍ਹਾਂ ਦੀ ਸ਼ਾਹ ਰੂਪ ਅਨੁਰੂਪਤਾ ਤੇ ਅੰਤਰ-ਨਿਰਭਰਤਾ ਬਾਰੇ ਕੋਈ ਸ਼ਕ ਨਹੀਂ ਰਹਿ ਜਾਂਦਾ ! ਜੇ ਕਰ ਆਤਮਾ ਨਿਰੋਲ ਜੋਤ ਰੂਪ ਹੈ ਤਾਂ ਫਿਰ ਉਤਸ਼ਾਹ ਸ਼ਰੀਰ ਨੂੰ ਕਿਵੇਂ ਨਿਘਾ ਕਰ ਸਕਦਾ ਹੈ, ਤੇ ਸਰੀਰ ਦਾ ਬੁਖਾਰ ਮਨ ਦੀਆਂ ਪਰਿਕ੍ਰਿਆਵਾਂ ਵਿਚ ਕਿਵੇਂ ਵਿਘਨ ਪਾ ਸਕਦਾ ਹੈ ? ਸਾਰੇ ਪ੍ਰਾਣਧਾਰੀ ਆਕਾਰ ਇਕ ਹੀ ਮੁਢਲੇ ਕੀਟਾਣੂ ਤੋਂ ਵਿਕਸਿਤ ਹੋਏ ਹਨ, ਅਤੇ ਇਹ ਪ੍ਰਾਣਧਾਰੀ ਆਕਾਰ ਤੇ ਵਾਤਾਵਰਣ ਦੇ ਆਪੋ ਵਿਚ ਦੇ ਪ੍ਰਤਿਕਰਮ ਰਾਹੀਂ, ਕਿ ਇਸ ਗੱਲ ਦਾ ਕਾਰਨ, ਕਿ ਕਿਉਂ ਪਸ਼ੂਆਂ ਅੰਦਰ ਤਾਂ ਸਮਝ ਹੁੰਦੀ ਹੈ ਤੇ ਬੂਟਿਆਂ ਅੰਦਰ ਨਹੀਂ। ਇਹ ਹੈ ਕਿ ਪਸ਼ੂ ਤਾਂ ਆਪਣੀ ਖੁਰਾਕ ਲਈ ਅਗੇ ਪਿਛੇ ਵਿਚਰਦੇ ਹਨ ਜਦੋਂ ਕਿ ਬੂਟੇ ਉਹੋ ਕੁਝ ਲੈ ਲੈਂਦੇ ਹਨ ਜੋ ਕੁਝ ਉਨ੍ਹਾਂ ਪਾਸ ਆ ਜਾਂਦਾ ਹੈ । ਮਨੁਖ ਅੰਦਰ ਉਚਤਮ ਸੋਚ ਹੁੰਦੀ ਹੈ ਕਿਉਂ ਜੋ ਉਸ ਦੀਆਂ ਲੋੜਾਂ ਵਧ ਤੋਂ ਵਧ ਉਸ ਦਾ ਵਿਚਰਣ ਵਿਸ਼ਾਲ ਤੋਂ ਵਿਸ਼ਾਲ ਹੁੰਦਾ ਹੈ। ਲੋੜਾਂ ਤੋਂ ਵਿਹੂਨ ਪ੍ਰਾਣੀ ਦਿਲ ਦਿਮਾਗ ਤੋਂ ਵੀ ਵਿਹੀਨ ਹੁੰਦੇ ਹਨ ।
ਭਾਵੇਂ ਲਾ ਮੈਤਰੇ ਨੂੰ ਇਨ੍ਹਾਂ ਗੁਣਾਂ ਕਰਕੇ ਦੇਸ਼ ਨਿਕਾਲਾ ਦਿੱਤਾ ਗਿਆ ਤਾਂ ਵੀ ਹੈਲਵੀਤੀਅਸ (1715-71) ਜਿਸ ਨੇ ਮਨੁਖ ਸੰਬੰਧੀ ਆਪਣੀ ਪੁਸਤਕ ਦਾ ਆਧਾਰ ਇਨ੍ਹਾਂ ਨੂੰ ਹੀ ਬਣਾਇਆ। ਉਹ ਵਰਾਂਸ ਵਿਚ ਇਕ ਸਭ ਤੋਂ ਵਧ ਧਨਾਢ ਆਦਮੀ ਬਣ ਗਿਆ ਤੇ ਚੰਗੀ ਸਥਿਤੀ ਤੇ ਸਨਮਾਨ ਤਕ ਜਾ ਪਹੁੰਚਾ । ਇਸ ਦੇ ਅੰਦਰੋਂ ਸਾਨੂੰ ਅਨੀਸ਼ਰਵਾਦ ਦੀ ਨੈਤਿਕਤਾ ਮਿਲਦੀ ਹੈ ਜਿਵੇਂ ਕਿ ਲਾ ਮੰਤਰੇ ਤੋਂ ਇਸ ਦੀ ਤੜ੍ਹ ਮੀਮਾਂਸਾ ਸਾਰੀ ਕਿਰਿਆ ਅਰੰਵਾਦ ਜਾਂ ਸਵ-ਹਿਤ ਰਾਹੀਂ ਸੰਚਾਲਤ ਹੁੰਦੀ ਹੈ, ਸੂਰਬੀਰ ਵੀ ਅਜੇਹੀ ਭਾਵਨਾਂ ਦਾ ਹੀ ਅਨੁਸਰਣ ਕਰਦਾ ਹੈ ਜੇਹੜੀ ਕਿ ਉਸ ਲਈ ਵੱਧ ਤੋਂ ਵੱਧ ਸੁਖ ਨਾਲ ਸੰਬੰਧਤ ਹੁੰਦੀ ਹੈ। ਅਤੇ ਭਲਾਈ ਗੁਪਤ ਬੀਸ਼ੇ ਨਾਲ ਸਜਾਈ ਅਹੰਵਾਦ ਹੁੰਦੀ ਹੈ ।” ਅੰਤਹ ਕਰਣ ਦੀ ਆਵਾਜ਼ ਪਰਮਾਤਮਾ ਦੀ ਆਵਾਜ ਨਹੀਂ ਹੁੰਦੀ ਸਗੋਂ ਪੋਲੀਸ ਦਾ ਤੇ ਹੁੰਦੀ ਹੈ। ਇਹ ਸਾਡੇ ਅੰਦਰ ਉਨ੍ਹਾਂ ਆਬੱਚੀਆਂ ਦੇ ਵਾਹ ਤੋਂ ਬਾਕੀ ਰਹਿ ਗਿਆ ਅਵਿਸ਼ੇਸ਼ ਹੁੰਦੀ ਹੈ ਜਹੜੀਆ ਕਿ ਉਨ੍ਹਾਂ ਕਰਦੀ ਆਤਮਾ ਉਤੇ, ਮਾਪਿਆ, ਉਸਤਾਦਾਂ, ਤੇ ਪ੍ਰੈਸ ਰਾਹੀਂ ਉਂਡਲੀਆਂ ਜਾਂਦੀਆਂ ਹਨ। ਸੰਚਾਰ ਸ਼ਾਸਤ ਦਾ ਆਧਾਰ ਧਰਮ ਸ਼ਾਸਤ ਉਤੇ ਨਹੀਂ ਸਗੋਂ ਸਮਾਜ ਵਿਗਿਆਨ ਉੱਤੇ ਬੰਨ੍ਹਿਆ ਜਾਣਾ ਚਾਹੀਦਾ ਹੈ। ਸਮਾਜ ਦੀਆਂ ਬਦਲਦੀਆਂ ਲੋੜਾਂ ਨੂੰ ਨੇ ਕਿ ਕਿਸੇ ਅਬਦਲਵੀਂ ਆਕਾਬ ਥਾਣੇ ਜਾਂ ਸਿਧਾਂਤ ਨੂੰ, ਕਲਿਆਣ ਬਾਰੇ ਨਿਰਣੇ ਕਰਨਾ ਲੋੜੀਂਦਾ ਹੈ। ਇਸ ਮੰਡਲੀ ਵਿਚ ਬਾਬਾ ਤੇ ਮਹਾਨ ਵਿਅਕਤੀ ਡੈਨਿਸ-ਡਾਈਗਟ ਸੀ (1713-84) । ਉਸ ਦੇ ਵਿਚਾਰ ਉਸ ਦੀ ਆਪਣੀ ਕਲਮ ਤੋਂ’ ਵਿਵਿਧ ਅੰਸ਼ਾਂ ਵਿਚ ਅਤੇ * ਬੈਰਨ ਡੀ ਹਾਲਬਾਕ ਦੀ ਰਚਨਾ ਕੁਦਰਤ ਦੀ ਪ੍ਰਣਾਲੀ” ਵਿਚ ਪ੍ਰਗਟ ਕੀਤੇ ਗਏ ਸਨ, ਜਿਸ ਦਾ ਬੈਠਕ ਕਮਰਾ ਡਾਈਡਰਾਟ ਦੀ ਮਿੱਤਰ ਮੰਡਲੀ ਦਾ ਕੇਂਦਰ ਸੀ । “ਜੇਕਰ ਅਸੀਂ ਵਾਪਸ ਆਰੰਭ ਵਲ ਨੂੰ ਜਾਈਏ, ਹਾਲਬਾਕ ਕਹਿੰਦਾ ਹੈ, “ਤਾ ਅਸੀਂ ਦੇਖਾਂਗੇ ਕਿ ਅਣਜਾਣਤਾ ਤੇ ਡਰਨੇ ਦੇਵਤੇ ਸਿਰਜ ਦਿੱਤ, ਕਿ ਕਲਪਨਾ, ਉਤਸ਼ਾਹ ਜਾ ਛਲ ਛਿਦ੍ਰ ਨੇ ਉਨ੍ਹਾਂ ਨੂੰ ਸਜਾਇਆ ਜਾ ਕਰੂਪ ਬਣਾਇਆ ਕਿ ਨਿਰਬਲਤਾ ਉਨ੍ਹਾਂ ਦੀ ਪੂਜਾ ਕਰਦੀ ਹੈ, ਕਿ ਅੰਨ੍ਹੀ ਸ਼ਰਧਾ ਉਨ੍ਹਾਂ ਦੀ ਰੱਖਿਆ ਕਰਦੀ ਅਤੇ ਕਿ ਰਿਵਾਜ ਇਨ੍ਹਾਂ ਦਾ ਸਤਿਕਾਰ ਕਰਦਾ ਅਤੇ ਅਤਿਆਚਾਰ ਇਸ ਪ੍ਰਯੋਜਨ ਨਮਿਤ ਇਨ੍ਹਾਂ ਨੂੰ ਸਹਾਰਾ ਦਿੰਦਾ ਹੈ, ਕਿ ਮਨੁੱਖਾ ਦੇ ਅੰਨ੍ਹੇ ਪਨ ਨਾਲ ਆਪਣਾ ਉਲੂ ਸਿਧਾ ਕੀਤਾ ਜਾਵੇ, “ਡਾਈਡਗਟ ਦੇ ਕਥਨ ਅਨੁਸਾਰ, ਪਰਮਾਤਮਾ ਵਿਚ ਵਿਸ਼ਵਾਸ ਨਿਰਕੁੰਸਤੰਤ੍ਰ ਦੀ ਸ੍ਰੀਕਾਰਤਾ ਨਾਲ ਸੰਬੰਧਤ ਹੈ; ਇਹ ਦੋਵੇਂ ਚੀਜ਼ਾ ਇਕਠੀਆਂ ਹੀ ਉਠਦੀਆਂ ਜਾਂ ਡਿਗਦੀਆਂ ਹਨ; ਅਤੇ “ਮਨੁੱਖ ਕਦੀ ਸੁਤੰਤ੍ਰ ਨਹੀਂ ਹੋਣਗੇ। ਜਦ ਤੀਕ ਕਿ ਅੰਤਮ ਰਾਜੇ ਦੀ ਗੱਲ ਅੰਤਿਮ ਪੁਜਾਰ ਦੀਆ ਆਤੜੀਆਂ ਨਾਲ ਘੁਟ ਨਹੀਂ ਦਿੱਤਾ ਜਾਂਦਾ ।” ਇਸ ਲੋਕ ਦੀ ਕਦਰ ਕੀਮਤ ਤਦੋਂ ਹੀ ਪਵੇਗੀ ਜਦੋਂ ਪ੍ਰਲੋਕ ਨੂੰ ਮਿਟਾ ਦਿਤਾ ਜਾਏਗਾ । ਦਵਵਾਦ ਜਾਂ ਪਦਾਰਥਵਾਦ (ਜਾਂ ਪਦਾਰਥਵਾਦ) ਸੰਸਾਰ ਦਾ ਹਦੋਂ ਵਧੀਕ ਸਾਧਾਰਣੀਕਰਣ ਹੋ ਸਕਦਾ ਹੈ -ਸਾਰਾ ਦਵ ਸੰਭਵ ਤੌਰ ਤੇ ਜੀਵਨ ਨਾਲ ਪਰਿਪੂਰਤ ਹੈ, ਅਤੇ ਚੇਤਨਤਾ ਦੀ ਏਕਤਾ ਨੂੰ ਦ੍ਰਵ ਤੇ ਗਤੀ ਦਾ ਰੂਪ ਦੇ ਦੇਣਾ ਅਸੰਭਵ ਹੈ: ਪਰ ਦਵਵਾਦ ਧਰਮ ਸੰਸਥਾ ਵਿਰੁਧ ਇਕ ਚੰਗਾ ਸ਼ਾਸਤ੍ਰ ਹੈ ਅਤੇ ਜਦ ਤੀਕ ਕਿ ਇਸ ਨਾਲੋਂ ਵਿਸ਼ੇਸ਼ਤਰ ਹੋਰ ਕੋਈ ਲਭ ਨਹੀਂ ਜਾਂਦਾ ਤਦ ਤੀਕ ਕਿਸੇ ਆਦਮੀ ਨੂੰ ਜ਼ਰੂਰੀ ਤੌਰ ਤੇ ਗਿਆਨ ਨੂੰ ਫੈਲਾਣਾ ਤੇ ਉਦਯੋਗ ਨੂੰ ਪ੍ਰੋਤਸਾਹਨ ਦੇਣਾ ਬਣਦਾ ਹੈ; ਉਦਯੋਗ ਸ਼ਾਂਤੀ ਲਈ ਸਹਾਇਕ ਹੋਵੇਗਾ ਅਤੇ ਗਿਆਨ ਇਕ ਨਵੀਂ ਤੇ ਪ੍ਰਕਿਰਤਕ ਨੈਤਿਕਤਾ ਸਿਰਜ ਦੇਵੇਗਾ ।
ਇਹ ਸਨ ਉਹ ਵਿਚਾਰ ਜੇਹੜੇ ਕਿ ਫਾਈਡਗਟ ਤੇ ਡੀ. ਅਲੰਬਰਟ ਨੇ ‘ਮਹਾਨ ਵਿਸ਼ਵ ਕੋਸ਼’ ਰਾਹੀਂ ਪਸਾਰਨ ਨਮਿਤ ਮਿਹਨਤ ਕੀਤੀ, ਜੇਹੜਾ ਕਿ ਉਨ੍ਹਾਂ ਨੇ 1752 ਤੋਂ 1772 ਤੀਕ ਜਿਲਦ ਕਰ ਕੇ ਸਾਰਤ ਕੀਤਾ। ਧਰਮ ਸੰਸਥਾ ਨੇ ਇਸ ਦੀਆਂ ਪਹਿਲੀਆਂ ਜਿਲਦਾ ਜ਼ਬਤ ਕਰਵਾ ਦਿੱਤੀਆਂ ਅਤੇ ਜਿਉਂ ਜਿਉਂ ਵਿਰੋਧਤਾ ਵਧਦੀ ਗਈ ਡਾਈਡਗਟ ਦੇ ਸਾਥੀ ਉਸ ਦਾ ਸਾਥ ਛਡ ਗਏ, ਪਰ ਉਹ ਰੋਹ ਨਾਲ ਕੰਮ ਕਰੀ ਗਿਆ, ਤੇ ਆਪਣੇ ਕ੍ਰੋਧ ਨਾਲ ਸਗੋਂ ਸ਼ਕਤੀਵਾਨ ਬਣਾਇਆ ਗਿਆ “ਮੈਨੂੰ ਕਿਸੇ ਹੋਰ ਅਜੇਹੀ ਅਸਾਊ ਚੀਜ਼ ਦਾ ਪਤਾ ਨਹੀਂ,” ਉਸ ਨੇ ਕਿਹਾ “ਜਿਨੀਆਂ ਕਿ ਵਿਵੇਕ ਦੇ ਵਿਰੁਧ ਧਰਮ ਸ਼ਾਸਤ੍ਰੀ ਲੋਕਾਂ ਦੀਆਂ ਇਹ ਧੁੰਦਲੀਆਂ ਜੇਹੀਆਂ ਨਿਖੋ-ਧੀਆਂ। ਇਨ੍ਹਾਂ ਦੀਆਂ ਗੱਲਾਂ ਸੁਣਕੇ ਤਾਂ ਕੋਈ ਆਦਮੀ ਐਉਂ ਮੰਨਣ ਲਗ ਪਵੇਗਾ ਕਿ ਈਸਾਈਅਤ ਦੇ ਦਰਬਾਰ ਵਿਚ ਮਨੁੱਖ ਪ੍ਰਵੇਸ਼ ਕਰ ਨਹੀਂ ਸਕਦੇ ਸਿਵਾਏ ਇਸ ਤੋਂ ਜਿਵੇਂ ਕਿ ਪਸ਼ੂਆਂ ਦਾ ਕੋਈ ਵਗ ਕਿਸੇ ਵਾੜੇ ਵਿਚ ਪ੍ਰਵੇਸ਼ ਕਰਦਾ ਹੈ।” ਜਿਵੇਂ ਕਿ ਪੇਨ ਨੇ ਵਿਅਕਤ ਕੀਤਾ ਇਹ ਵਿਵਕ ਦਾ ਯੁਗ ਸੀ; ਇਨ੍ਹਾਂ ਮਨੁੱਖਾਂ ਨੂੰ ਕਦੀ ਸੰਦੇਹ ਨਹੀਂ ਸੀ ਹੋਇਆ ਕਿ ਬੰਧਿਕ ਸ਼ਕਤੀ ਹੀ ਸਾਰੇ ਸਤਿ ਅਤੇ ਕਲਿਆਣ ਦੀ ਅੰਤਮ ਮਨੁੱਖੀ ਕਸਵਟੀ ਸੀ । ਉਹ ਕਹਿੰਦੇ ਸਨ ਕਿ ਵਿਵੇਕ ਨੂੰ ਵਿਮੁਕਤ ਕਰ ਦਿੱਤੇ ਜਾਣ ਨਾਲ ਇਹ ਥੋੜ੍ਹੀਆਂ ਜੇਹੀਆਂ ਪੀੜ੍ਹੀਆਂ ਅੰਦਰ ਹੀ ਆਦਰਸ਼ ਸਮਾਜ ਨਿਰਮਾਣ ਕਰ ਦੇਵੇਗਾ। ਡਾਈਡਗਟ ਨੂੰ ਕੋਈ ਸੰਦੇਹ ਨਹੀਂ ਸੀ ਕਿ ਪ੍ਰੇਮੀ ਤੇ ਕੁਝ ਵਿਗੜੇ ਹੋਏ ਦਿਮਾਗ ਵਾਲਾ ਜੀਨ ਜੰਕਯੂਜ ਰੂਸ (1712-78) ਜਿਸ, ਨੂੰ ਉਸ ਨੇ ਹੁਣੇ ਜਹੇ ਹੀ ਪੈਰਿਸ ਪ੍ਰਤੀ ਪਰਿਚਿਤ ਕਰਾਇਆ ਸੀ, ਆਪਣੇ ਸਿਰ ਵਿਚ ਜਾ ਆਪਣੇ ਦਿਲ ਵਿਚ, ਵਿਵਕ ਦੀ ਇਸ ਸਿੰਘਾ- ਸਨ ਅਹੂੜਤਾ ਵਿਰੁਧ ਕ੍ਰਾਂਤੀ ਦੇ ਬੀਜ ਲਈ ਫਿਰਦਾ ਸੀ ; ਇਕ ਅਜੇਹੀ ਕ੍ਰਾਂਤੀ, ਜਿਸਨੇ ਛੇਤੀ ਹੀ ਇਮੈਨਯੂਲ ਭਾਂਤ ਦੀਆਂ ਪ੍ਰਭਾਵਸ਼ਾਲੀ, ਅਸਪਸ਼ਟਤਾਵਾਂ ਨਾਲ ਸ਼ਸਤ੍ਰ ਬਧ ਹੋ ਕੇ ਫਿਲਾਸਫੀ ਦੇ ਹਰ ਕਿਲੇ ਨੂੰ ਆਪਣੇ, ਵਸੀਕਾਰ ਹੇਠ ਲੈ ਆਉਣਾ ਸੀ।
ਕੁਦਰਤੀ ਤੌਰ ਤੇ, ਵਾਲਟੇਅਰ ਜੇਹੜਾ ਕਿ ਹਰੇਕ ਚੀਜ਼ ਬਾਰੇ ਉਣਸ਼ ਰਖਦਾ ਤੇ ਹਰ ਸੰਗ੍ਰਾਮ ਵਿਚ ਜਿਸ ਦਾ ਹਥ ਹੁੰਦਾ ਸੀ, ਉਹ ਕੁਝ ਚਿਰ ਲਈ ਵਿਸ਼ਵ ਕੋਸ਼ਕਾਰਾਂ ਦੇ ਮੰਡਲ ਵਲ ਖਿਚਿਆ ਗਿਆ : ਉਹ ਉਸ ਨੂੰ ਆਪਣੇ ਨੇਤਾ ਕਹਿ ਕੇ ਪ੍ਰਸੰਨ ਹੁੰਦੇ ਸਨ; ਤੇ ਉਸ ਨੂੰ ਵੀ ਉਨ੍ਹਾਂ ਦੀ ਪੂਚਾ ਅਰਜਾ ਲਈ ਕੋਈ ਅਰੁਚੀ ਨਹੀਂ ਸੀ; ਭਾਵੇਂ ਉਨ੍ਹਾਂ ਦੇ ਕੁਝ ਵਿਚਾਰਾਂ ਦੀ ਕਾਂਟ ਛਾਂਟ ਕੀਤੇ ਜਾਣ ਦੀ ਲੋੜ ਸੀ। ਉਨ੍ਹਾਂ ਨੇ ਉਸ ਨੂੰ ਆਪਣੇ ਪ੍ਰਯੋਜਨ ਲਈ ਲੇਖ ਲਿਖਣ ਲਈ ਕਿਹਾ ਤੇ ਉਸ ਨੇ ਇਸ ਦੀ ਪ੍ਰਤਿਕਿਆ ਅਜੇਹੀ ਸੁਵਿਧਾ ਤੇ ਉਰਵਰਤਾ ਨਾਲ ਕੀਤੀ, ਜਿਸ ਨੇ ਉਨ੍ਹਾਂ ਨੂੰ ਪ੍ਰਸੰਨ ਕਰ ਦਿੱਤਾ । ਜਦੋਂ ਇਸ ਕੰਮ ਨੂੰ ਉਸ ਨੇ ਸਮਾਪਤ ਕਰ ਲਿਆ ਤਾਂ ਉਹ ਆਪਣਾ ਇਕ ਵਿਸ਼ਵ ਕੋਜ਼ ਨਿਰਮਾਣ ਕਰਨ ਵਿਚ ਜੁਟ ਗਿਆ ਜਿਸ ਦਾ ਨਾਮ ਉਸ ਨੇ ਦਾਰਸ਼ਨਿਕ ਕੋਸ਼ ਰਖਿਆ; ਅਦੁਤੀ ਸਾਹਸ ਨਾਲ ਉਸ ਨੇ, ਇਕ ਤੋਂ ਮਗਰੋਂ ਇਕ ਵਿਸ਼ੇ ਨੂੰ ਹੱਥ ਵਿਚ ਲਿਆ ਜਿਵੇਂ ਕਿ ਲਿਪੀ ਅਨੁਮ ਨੇ ਉਨ੍ਹਾਂ ਨੂੰ ਸੁਝਾਇਆ ਤੇ ਹਰ ਸਿਰਲੇਖ ਹੇਠ, ਗਿਆਨ ਤੇ ਸਿਆਣਪ ਦੇ ਆਪਣੇ ਅਮੁਕ ਵਸੀਲੀਆਂ ਦਾ ਇਕ ਭਾਗ ਉਂਡੋਲ ਦਿੱਤਾ। ਕਲਪਨਾ ਕਰੋ ਕਿਸੇ ਇਸ ਆਦਮੀ ਦੀ ਹਰੇਕ ਚੀਜ਼ ਬਾਰੇ ਲਿਖਣਾ ਤੇ ਫਿਰ ਵੀ ਇਕ ਕਲਾਸਕੀ ਚੀਜ਼ ਪੈਦਾ ਕਰ ਦੇਣੀ ਤੇ ਉਸ ਦੀਆਂ ਰੋਮਾਂਚਕ ਕਹਾਣੀਆਂ ਨੂੰ ਛਡ ਕੇ ਵਾਲਟੇਅਰ ਦੀਆਂ ਇਹ ਸਭ ਤੋਂ ਵਧੀਕ ਪੜ੍ਹਨ ਯੋਗ ਤੇ ਚਮਕੀਲੀਆਂ ਰਚਨਾਵਾਂ ਹਨ । ਹਰੇਕ ਲੇਖ, ਸੰਖੇਪਤਾ, ਸਪਸ਼ਟਤਾ, ਤੇ ਸਿਆਣਪ ਦਾ ਇਕ ਨਮੂਨਾ ਹੈ । ਕੁਝ ਆਦਮੀ ਛੋਟੀ ਜੇਹੀ ਕਿਸੇ ਇਕ ਕਿਤਾਬ ਵਿਚ ਬਹੁਤੇ ਲੰਮੇ ਤੇ ਉਕਤਾ ਦੇਣ ਵਾਲੇ ਹੋ ਸਕਦੇ ਹਨ, ਜਦੋਂ ਕਿ ਵਾਲਟੇਅਰ ਇਕ ਸੌ ਪੁਸਤਕਾਂ ਵਿਚ ਰਵਾਂ ਤੇ ਸੰਖੇਪ ਰਹਿੰਦਾ ਹੈ । ਇਸੇ ਗੱਲ ਵਿਚ ਵਾਲਟੇਅਰ ਸਿੱਧ ਕਰਦਾ ਹੈ ਕਿ ਉਹ ਇਕ ਫ਼ਿਲਾਸਫ਼ਰ ਹੈ ।
ਉਹ ਬੇਕਨ ਕਰਾਰ ਤੇ, ਲਾਕ, ਤੇ ਹੋਰ ਆਧੁਨਿਕਾਂ ਵਾਂਗ, ਸ਼ੰਕੇ ਅਤੇ (ਮੰਨੇ ਗਏ ਅਨੁਸਾਰ) ਇਕ ਸਾਫ਼ ਸਲੇਟ ਨਾਲ ਆਰੰਭ ਕਰਦਾ ਹੈ । “ਮੈਂ ਆਪਣੇ ਸਾਹਮਣੇ ਆਦਰਸ਼ ਨਮੂਨਾ ਡਾਈਡੀਮਸ ਦੇ ਸੰਤ, ਥਾਮਸ ਦਾ ਰਖਿਆ ਹੈ ਜੇਹੜਾ ਕਿ ਹਮੇਸ਼ਾਂ ਆਪਣੇ ਹੱਥਾਂ ਨਾਲ ਪੜਚੋਲ ਕਰਨ ਉਤੇ ਜ਼ੋਰ ਦੇਂਦਾ ਸੀ” । ਉਹ ਬੋਲੀ ਦਾ ਧੰਨਵਾਦ ਕਰਦਾ ਹੈ, ਜਿਸ ਨੇ ਉਸ ਨੂੰ ਸ਼ੰਕਾ ਭਰਨ ਦੀ ਕਲਾ ਸਿਖਾਈ” । ਉਹ ਸਾਰੀਆਂ ਪ੍ਰਣਾਲੀਆਂ ਨੂੰ ਅਜੀਕਾਰ ਤੇ ਇਹ ਸਕ ਕਰਦਾ ਹੈ. ਕਰਨ ਲਾਜਰੀ ਵਿਚ ਕਿਸੇ ਵੀ ਸੰਪਰਦਾਇਕ ਦਾ ਹਰੇਕ ਪ੍ਰਮੁਖ ਥੋੜ੍ਹਾ, ਜੋਹਾ ਅਨਾੜੀ ਰਿਹਾ ਹੁੰਦਾ ਹੈ ਕਿ ਜਿਨਾਂ ਜਿਨਾਂ ਵਧੀਕ ਮੈਂ ਅੱਗੇ ਵਲ ਚਲਦਾ ਹਾਂ ਉਨਾਂ ਹੀ ਵਧੀਕ ਮੈਂ ਇਸ ਵਿਚਾਰ ਬਾਰੇ ਦ੍ਰਿੜ ਨਿਸ਼ਚੇ ਹੋਈ ਜਾਂਦਾ ਹਾਂ, ਕਿ ਤੜ੍ਹ ਮੀਮਾਂਸਾ ਦੀਆਂ ਪ੍ਰਣਾਲੀਆਂ ਫਿਲਾਸਫਰਾਂ ਲਈ ਉਹ ਭੂਤ ਹੁੰਦੀਆਂ ਹਨ ਜੋ ਕੁਝ ਕਿ ਨਾਵਲ ਇਸਤ੍ਰੀਆਂ ਲਈ। ਕੇਵਲ ਦੰਭੀ ਹੀ ਸੁਨਿਸਚਿਤ ਹੁੰਦੇ ਹਨ : ਪਹਿਲੇ ਅਰੰਭਕ ਤਰ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ । ਪਰਮਾਤਮਾ, ਫਰਿਸ਼ਤਿਆਂ ਅਤੇ ਮਨਾਂ ਦੀ ਪਰਿਭਾਸ਼ਾ ਕਰਨੀ ਅਤੇ ਵਿਰੁਧ ਤੌਰ ਤੇ ਇਹ ਜਾਣਨਾ ਕਿ ਪਰਮਾਤਮਾ ਨੇ ਸੰਸਾਰ ਨੂੰ ਕਿਉਂ ਬਣਾਇਆ। ਸਚਮੁਚ ਹੀ ਬੇਅਰਥ ਹੈ, ਜਦੋਂ ਸਾਨੂੰ ਇਹ ਵੀ ਪਤਾ ਨਹੀਂ ਕਿ ਅਸੀਂ ਮਰਜ਼ੀ ਅਨੁਸਾਰ ਆਪਣੀਆਂ ਬਾਹਵਾਂ ਕਿਉਂ ਹਿਲਾਂਦੇ ਹਾਂ । ਸ਼ੰਕਾ ਕੋਈ ਬਹੁਤੀ ਮਨਭਾਉਂਦੀ ਅਵਸਥਾ ਨਹੀਂ, ਪਰ ਸੁਨਿਸਚਿਤਤਾ ਤਾਂ ਹਾਸੋਹੀਣੀ ਹੈ’। ਮੈਨੂੰ ਕੋਈ ਪਤਾ ਨਹੀਂ ਕਿ ਮੈਨੂੰ ਕਿਵੇਂ ਬਣਾਇਆ ਗਿਆ ਸੀ ਤੇ ਮੈਂ ਕਿਵੇਂ ਜਨਮਿਆਂ ਸਾਂ । ਆਪਣੇ ਜੀਵਨ ਦੇ ਚੌਥੇ ਭਾਗ ਤੀਕ ਮੈਨੂੰ ਬਿਲਕੁਲ ਕੋਈ ਪਤਾ ਨਹੀਂ ਸੀ ਕਿ ਜੋ ਕੁਝ ਮੈਂ ਦੇਖਦਾ, ਜਾਂ ਸੁਣਦਾ, ਜਾਂ ਮਹਸੂਸ ਕਰਦਾ ਸਾਂ ਉਨ੍ਹਾਂ ਦੇ ਕਾਰਨ ਹੀ ਸਨ । ਜਿਸ ਚੀਜ਼ ਨੂੰ ਦ੍ਰਵ ਕਰ ਕੇ ਕਿਹਾ ਜਾਂਦਾ ਹੈ, ਉਸ ਨੂੰ ਮੈਂ ਸਤਾਰੇ ਸੀਰੀਅਸ ਦੇ ਰੂਪ ਵਿਚ, ਅਤੇ ਇਕ ਅਜੇਹੇ ਛੋਟੇ ਤੋਂ ਛੋਟੇ ਪ੍ਰਮਾਣੂ ਦੇ ਰੂਪ ਵਿਚ ਵੀ ਦੇਖਿਆ ਹੈ ਜਿਸ ਨੂੰ ਕਿ ਸੂਖਮਦਰਸ਼ੀ ਨਾਲ ਦੇਖਿਆ ਜਾ ਸਕਦਾ ਹੈ; ਅਤੇ ਮੈਂ ਨਹੀਂ ਜਾਣਦਾ ਕਿ ਇਹ ਦਵ ਕੀ ਵਸਤੂ ਹੈ ।
ਉਹ ਕਿਸੇ ਇਕ ‘ਵਿਸ਼ੇਸ਼ ਸ੍ਰੇਸ਼ਟ ਬ੍ਰਾਹਮਣ ਦੀ ਕਹਾਣੀ ਦਸਦਾ ਹੈ । ਜੇਹੜਾ ਕਹਿੰਦਾ ਹੈ ਮੈਂ ਚਾਹੁੰਦਾ ਹਾਂ ਕਿ ਮੇਰਾ ਜਨਮ ਹੀ ਨ ਹੋਇਆ ਹੁੰਦਾ ।
“ਇਸ ਤਰ੍ਹਾਂ ਕਿਉਂ” ? ਮੈਂ ਕਿਹਾ
“ਕਿਉਂ ਜੋ”, ਉਸ ਨੇ ਉਤਰ ਦਿੱਤਾ “ਮੈਂ ਇਨ੍ਹਾਂ ਚਾਲੀ ਵਰ੍ਹਿਆਂ ਤੋਂ ਅਧਿਐਨ ਕਰਦਾ ਰਿਹਾ ਹਾਂ, ਤੇ ਮੈਂ ਦੇਖਦਾ ਹਾਂ ਕਿ ਇਹ ਸਾਰਾ ਏਨਾ ਸਮਾਂ ਬੇਅਰਥ ਹੀ ਗਿਆ ਹੈ ਵਿਸ਼ਵਾਸ ਕਰਦਾ ਹਾਂ ਕਿ ਮੈਂ ਦ੍ਰਵ ਦਾ ਬਣਿਆ ਹੋਇਆ ਹਾਂ, ਪਰ ਮੈਂ ਕਦੀ ਆਪਣੇ ਆਪ ਦਾ ਸਮਾਧਾਨ ਨਹੀਂ ਕਰ ਸਕਿਆ; ਕਿ ਕਿਹੜੀ ਚੀਜ਼ ਹੈ ਜੇਹੜੀ ਕਿ ਵਿਚਾਰ ਪੈਦਾ ਕਰਦੀ ਹੈ। ਮੈਂ ਇਸ ਗਲੋਂ ਹੀ ਅਣਜਾਣ ਹਾਂ ਕਿ ਕੀ ਮੇਰੀ ਸਮਝ ਸੋਚ ਅਜੇਹੀ ਹੀ ਇਕ ਸ਼ਕਤੀ ਹੈ ਜੇਹੀ ਕਿ ਚਲਨਾ ਫਿਰਨਾ ਜਾਂ ਹਜ਼ਮ ਕਰਨਾ ਜਾਂ, ਜੇਕਰ ਮੈਂ ਆਪਣੇ ਸਿਰ ਨਾਲ ਉਸੇ ਢੰਗ ਨਾਲ ਸੋਚਦਾ ਹਾਂ, ਜਿਵੇਂ ਕਿ ਮੈਂ ਕਿਸੇ ਚੀਜ਼ ਨੂੰ ਆਪਣੇ ਹੱਥਾਂ ਨਾਲ ਪਕੜਦਾ ਹਾਂ ।… .ਮੈਂ ਗਲ ਬਾਤ ਬੜੀ ਕਰਦਾ ਹਾਂ ਤੇ ਜਦੋਂ ਮੈਂ ਬੋਲਣਾ ਬੰਦ ਕਰਦਾ ਹਾਂ ਤਾਂ ਮੈਂ ਡੋਬਰਿਆ ਤੇ ਸ਼ਰਮਸਾਰ ਹੁੰਦਾ ਹਾਂ, ਉਸ ਬਾਰੇ ਜੋ ਕੁਝ ਮੈਂ ਕਿਹਾ ਹੁੰਦਾ ਹੈ” ।
ਉਸੇ ਦਿਨ ਮੇਰੀ ਗਲਲਾਤ ਇਕ ਬ੍ਰਿਧ ਇਸਤੀ ਉਸ ਦੀ ਗੁਆਂਢਣ ਨਾਲ ਹੋਈ। ਮੈਂ ਉਸ ਨੂੰ ਪਇਆ ਜੇਕਰ ਉਹ ਕਦੀ ਇਸ ਗਲੋਂ ਦੁਖੀ ਹੋਈ ਸੀ, ਕਿ ਉਸ ਨੂੰ ਇਸ ਗਲ ਦੀ ਸਮਝ ਨਹੀਂ ਸੀ ਪਈ ਕਿ ਉਸ ਦੀ ਆਤਮਾ ਕਿਵੇਂ ਬਣਾਈ ਗਈ ਸੀ । ਉਸਨੂੰ ਮੇਰੇ ਪ੍ਰਸ਼ਨ ਦੀ ਵੀ ਸਮਝ ਨ ਪਈ। ਉਸ ਨੂੰ ਤਾਂ ਆਪਣੇ ਜੀਵਨ ਦੇ ਝੋਟੇ ਤੋਂ ਛੋਟੇ ਪਲ ਲਈ, ਵੀ ਉਨ੍ਹਾਂ ਵਿਸ਼ਿਆਂ ਬਾਰੇ ਕਦੀ ਸੋਚ ਨਹੀਂ ਸੀ ਆਈ, ਜਿਨ੍ਹਾਂ ਬਾਰੇ ਐਬਟ ਬ੍ਰਾਹਮਣ ਨੇ ਆਪਣੇ ਆਪ ਨੂੰ ਏਨਾ ਦੁਖੀ ਕੀਤਾ ਸੀ। ਉਹ ਤਾਂ ਆਪਣੇ ਡੂੰਘੇ ਦਿਲ ਤੋਂ ਵਿਸ਼ਵਾਸ ਕਰਦੀ ਸੀ, ਵਿਸ਼ਨੂੰ ਦੇ ਰੂਪਾਂਤਰਾਂ ਵਿੱਚ ਤੇ ਕਰ ਉਸ ਨੂੰ ਇਸ਼ਨਾਨ ਲਈ ਕੁਝ ਗੰਗਾ ਜਲ ਪ੍ਰਾਪਤ ਹੋ ਸਕਦਾ ਸੀ, ਤਾਂ ਉਹ ਆਪਣੇ ਆਪ ਨੂੰ ਵਧ ਤੋਂ ਵਧ ਇਕ ਪ੍ਰਸੰਨ ਇਸਤ੍ਰੀ ਸਮਝਦੀ ਸੀ । ਇਸ ਗਰੀਬ ਪ੍ਰਾਣੀ ਦੀ ਪ੍ਰਸੰਨਤਾ ਨਾਲ ਅਰੰਭਤ ਹੋਇਆ ਮੈਂ ਵਾਪਸ ਆਪਣੇ ਫਿਲਾਸਫਰ ਪਾਸ ਗਿਆ ਤੇ ਉਸ ਨੂੰ ਇਸ ਤਰ੍ਹਾਂ ਸੰਬੋਧਨ ਕੀਤਾ।
“ਕੀ ਤੁਸੀਂ ਇਸ ਤਰ੍ਹਾਂ ਦੁਖੀ ਰਹਿਣ ਵਿਚ ਲਜਾਵਨ ਨਹੀਂ ਹੁੰਦੇ, ਜਦੋਂ ਕਿ ਤੁਹਾਰ ਪੰਜਾਹ ਕੁ ਗਡਾਂ ਦੀ ਵਿਥ ਉਤੇ ਇਕ ਬ੍ਰਿਧ ਸਵ-ਸੰਚਾਲਤ ਇਸਤ੍ਰੀ ਅਜੇਹੀ ਰਹਿੰਦੀ ਹੈ ਜੇਹੜੀ ਕਿਸੇ ਵੀ ਚੀਜ਼ ਬਾਰੇ ਸੋਚ ਵਿਚਾਰ ਨਹੀਂ ਕਰਦੀ ਤੇ ਸੰਤੁਸ਼ਟ ਰਹਿੰਦੀ ਹੈ”।
”ਤੁਸੀਂ ਠੀਕ ਕਹਿੰਦੇ ਹੋ” ਉਸ ਨੇ ਉੱਤਰ ਦਿੱਤਾ “ਮੈਂ ਹਜ਼ਾਰ ਕੁ ਵਾਰੀ ਆਪਣੇ ਆਪ ਨੂੰ ਕਿਹਾ ਹੈ, ਕਿ ਮੈਂ ਵੀ ਪ੍ਰਸੰਨ ਹੋਵਾਂਗਾ, ਜੇਕਰ ਮੈਂ ਓਨਾ ਹੀ ਅਸਯਾਤ ਹੋਵਾਂ ਜਿਨੀ ਕਿ
ਮੇਰੀ ਗੁਆਂਦਣ; ਪਰ ਇਹ ਇਕ ਅਜੇਹੀ ਪ੍ਰਸੰਨਤਾ ਹੈ ਜਿਸ ਦੀ ਮੈਨੂੰ ਕੋਈ ਇਵਾ ਨਹੀਂ। ਬ੍ਰਾਹਮਣ ਦੇ ਇਸ ਉਤਰ ਨੇ ਮੇਰੇ ਉਤੇ ਕਿਸੇ ਵੀ ਹੋਰ ਹੋ ਬੀਤੀ ਚੀਜ਼ ਨਾਲੋਂ ਮੇਰੇ ਉਤੇ ਵਧੀਕ ਮਹਾਨ ਪ੍ਰਭਾਵ ਪਾਇਆ ਹੈ।
ਜੇਕਰ ਲਿਸਫੀ ਦਾ ਅੰਤ, ਮਾਨਟੇਨ ਦੇ ਇਸ ਸੰਪੂਰਨ ਸ਼ੰਕੇ ਦੇ ਰੂਪ ਵਿਚ ਵੀ ਹੋਵੇ “ਮੈਨੂੰ ਕੀ ਪਤਾ ਹੈ” ? ਤਾਂ ਵੀ ਇਹ ਮਨੁਖ ਦੀ ਸਭ ਤੋਂ ਮਹਾਨ ਤੇ ਸਰਬ-ਸ੍ਰੇਸ਼ਟ ਜਖਮ ਹੈ । ਸਾਨੂੰ ਗਿਆਨ ਬਾਰੇ ਨਿਰਮਾਣ ਜੇਹੀਆਂ ਗਤੀਆਂ ਨਾਲ ਸੰਤੁਸ਼ਟ ਹੋਣਾ ਲੋੜੀਦਾ ਹੈ, ਮੁਕਾਬਲੇ ਇਸ ਗੱਲ ਦੇ ਕਿ ਆਪਣੀ ਮਿਥਿਆ ਕਲਪਨਾ ਨਾਲ ਸਦਾ ਨਵੀਆਂ ਪ੍ਰਣਾਲੀਆਂ ਉਣੀਆਂ ਜਾਂਦੀਆਂ ਰਹਿਣ।
ਸਾਨੂੰ ਕਦੀ ਇਉਂ ਨਹੀਂ ਕਹਿਣੀ ਚਾਹੀਦਾ ਕਿ ਆਓ ਕੁਝ ਅਜਿਹੇ ਨਿਯਮ ਦਾ ਅਵਿਸ਼ਕਾਰ ਕਰਕੇ ਅਰੰਭ ਕਰੀਏ, ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਹਰੇਕ ਚੀਜ਼ ਦੀ ਵਿਆਖਿਆ ਕਰਨ ਯੋਗ ਹੋ ਸਕੀਏ; ਸਗੋਂ ਸਾਨੂੰ ਇਉਂ ਕਹਿਣਾ ਉਚਿਤ ਹੈ ਆਓ ਮਾਮਲੇ ਦਾ ਠੀਕ ਵਿਸ਼ਲੇਸ਼ਣ ਕਰ ਲਈਏ, ਤਾਂ ਫਿਰ ਅਸੀਂ ਕਾਫੀ ਝਿਜਕ ਜੇਹੀ ਨਾਲ ਇਹ ਦੇਖਣ ਦਾ ਯਤਨ ਕਰਾਂਗੇ ਕਿ ਕੀ ਇਹ ਕਿਸੇ ਨਿਯਮ ਨਾਲ ਢੁਕਦਾ ਹੈ ਕਿ ਨਹੀਂ । ..ਚਾਂਸਲਰ ਬੋਕਨ ਨੇ ਉਹ ਮਾਰਗ ਦਰਸਾਇਆ ਸੀ ਜਿਸ ਦਾ ਅਨੁਸਰਣ ਵਿਗਿਆਨ ਕਰ ਸਕਦਾ ਹੈ… … ਪਰ ਤਦੋਂ ਫਿਰ ਸਾਹਮਣੇ ਆ ਗਿਆ ‘ਦਵਾਰਤੇ’ ਅਤੇ ਉਸ ਨੇ ਜੋ ਕੁਝ ਉਸ ਨੂੰ ਕਰਨਾ ਚਾਹੀਦਾ ਸੀ ਉਸ ਨਾਲੋਂ ਬਿਲਕੁਲ ਉਲਟਾ ਕੁਝ ਕਰ ਦਿਤਾ : ਕੁਦਰਤ ਦਾ ਅਧਿਐਨ ਕਰਨ ਦੀ ਥਾਂ ਉਸ ਨੇ, ਇਸ ਬਾਰੇ ਅਨੁਮਾਨ ਲਾਣ ਦੀ ਇਛਾ ਕੀਤੀ ਕੇਵਲ ਰੋਮਾਰਕ ਕਹਾਣੀਆ ਸਿਰਜ ਦਿੱਤੀਆ। ਸਭ ਤੋਂ ਚੰਗੇ ਇਸ ਗਟਿੰਤਗ ਨੇ ਫ਼ਿਲਾਸਫ਼ੀ ਵਿਚ ਸਾਨੂੰ ਸ਼ਕਤੀ ਦਿੱਤੀ ਗਈ ਹੈ, ਅਨੁਮਾਨ ਲਾਟ ਦੀ, ਵਜ਼ਨ ਕਰਨ ਦੀ, ਮਾਪਣ ਦੀ ਤੇ ਨਿਰੀਖਣ ਕਰਨ ਦੀ; ਇਹ ਤਾਂ ਹੈ ਪ੍ਰਕਿਰਤਕ ਫ਼ਿਲਾਸਫ਼ੀ: ਬਾਕੀ ਲਗ ਭਗ ਸਾਰਾ ਕੁਝ ਤਾਂ ਐਂਵੇਂ ਮਿਥਿਆ ਕਲਪਨਾ ਹੈ ।
- ਬਦਨਾਮ ਚੀਜ਼ ਨੂੰ ਕੁਚਲ ਦਿਓ
ਸਾਧਾਰਣ ਸਥਿਤੀਆਂ ਦੇ ਅਧੀਨ ਇਹ ਐਨ ਸੰਭਵ ਹੈ, ਕਿ ਵਾਲਟੇਅਰ ਕਦੀ ਇਸ ਸਾਊ ਸ਼ੰਕਾਵਾਦ ਦੀ ਦਰਸ਼ਨਿਕ ਅਡੋਲਤਾ ਤੋਂ ਬਾਹਰ ਨਿਕਲ ਕੇ ਆਪਣੇ ਪਿਛਲੇਰੇ ਵਰ੍ਹਿਆਂ ਦੀਆਂ ਬਿਖੜੀਆਂ ਚਰਚਾਵਾਂ ਵਿਚ ਨ ਪਾਇਆ ਹੁੰਦਾ। ਜਿਸ ਕੁਲੀਨ ਤੰਤ੍ਰਵਾਦੀ ਘੇਰੇ ਵਿਰ ਉਹ ਵਿਚਰਦਾ ਸੀ ਉਹ ਉਸ ਦੀ ਵਿਚਾਰ ਦ੍ਰਿਸ਼ਟੀ ਨਾਲ ਏਨਾ ਤਤਰਪਤਾ ਨਾਲ ਸਹਮਤ ਹੋ ਜਾਂਦਾ ਸੀ ਕਿ ਕਿਸੇ ਵਾਦ ਵਿਵਾਦ ਵਿੱਚ ਪੈਣ ਦੀ ਉਤੇਜਨਾ ਨਹੀਂ ਸੀ; ਪਾਦਰੀ ਲੋਕ ਵੀ ਵਿਸ਼ਵਾਸ ਦੀਆਂ ਔਕੜਾਂ ਬਾਰੇ ਉਸ ਨਾਲ ਸਹਿਮਤ ਹੋਏ ਮੁਸਕਰਾਂਦੇ ਸਨ, ਅਤੇ ਕੁਝ ਵਿਸੇਸ਼ ਪਾਦਰੀ ਇਸ ਗਲ ਬਾਰੇ ਵਿਚਾਰ ਕਰਦੇ ਸਨ ਕਿ ਕੀ, ਛੇਕੜ ਨੂੰ ਜਾਕੇ ਉਹ ਉਸ ਨੂੰ ਇਕ ਚੰਗਾ ਪਾਦਰੀ ਅਹੁਦੇਦਾਰ ਨਹੀਂ ਸਨ ਬਣਵਾ ਸਕਦੇ। ਉਹ ਕੇਹੜੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਉਸ ਨੂੰ ਬਿਨ੍ਹਾਂ ਵਿਅਕਤੀ ਤੋਂ ਇਕ ਅਜੇਹਾ ਕਰਤਾ-ਪੁਜਾਰੀ ਵਾਦ ਵਿਰੋਧੀ ਸਮਝੌਤੇ ਲਈ ਤਿਆਰ ਨਹੀਂ ਸੀ ਤੇ ਸਗੋਂ ਜਿਸ ਨੇ ਚਰਚ ਸੰਸਥਾਵਾਦ ਮਚਾਈ ਰਖਿਆ। ਸ਼ੰਕਾਵਾਦ ਦੇ ਸਾਊ ਜੇਹੋ ਬਣਾ ਦਿੱਤਾ ਜੇਹੜਾ ਕਿਸ ਵਿਰੁੱਧ ਨਿਰੰਤਰ ਸੰਗ੍ਰਾਮ
ਫਰਨੀ ਤੋਂ ਕੋਈ ਬਹੁਤਾ ਦੂਰ ਨਹੀਂ, ਫਰਾਂਸ ਦਾ ਸਤਵਾਂ ਨਗਰ ‘ਤਾਉ ਲਾਉਸ ਸਥਿਤ ਸੀ । ਵਾਲਟੇਅਰ ਦੇ ਦਿਨਾਂ ਵਿਚ, ਉਥੇ ਕੈਥੋਲਿਕ ਪਜਾਰੀ ਸ਼੍ਰੇਣੀ, ਪੂਰਨ ਸਤਾ ਅਧਿਕਾਰ ਮਾਣਦੀ ਸੀ: ਨਗਰ ਨੇ ਨੰਨਤੀਜ ਦੇ ਅਦੇਸ਼ ਦੇ ਵਾਪਸ ਲਏ ਜਾਣ ਨੂੰ ਸਜ ਧਜ ਨਾਲ ਮਨਾਇਆ ਸੀ (ਇਕ ਅਜੇਹਾ ਆਦੇਸ਼ ਜਿਸ ਨੇ ਪ੍ਰੋਟੈਸਟੈਟਾਂ ਨੂੰ ਪੂਜਾ ਦੀ ਸੁਤੰਤਰਤਾ ਦੇ ਦਿੱਤੀ ਸੀ) ਅਤੇ ਫਿਰ ਸੰਤ ਬਾਰਥਾਲੰਮੀਉ, ਦੋ ਕਤਲ ਦੇ ਦਿਨ ਨੂੰ ਇਕ ਮਹਾਨ ਭੇਜ ਦੇ ਰੂਪ ਵਿਚ ਮਨਾਇਆ ਸੀ। ਸਾਊ ਲਾਉਸ ਨਗਰ ਵਿਚ ਕੋਈ ਪ੍ਰੋਟੈਸਟੈਂਟ, ਇਕ ਵਕੀਲ, ਜਾਂ ਡਾਕਟਰ, ਜਾਂ ਦਵਾਈ ਵਿਕਤਾ ਜਾ ਇਕ ਪੰਸਾਰੀ, ਜਾਂ ਪੁਸਤਕ ਵਿਕਤਾ ਜਾਂ ਇਕ ਛਾਪਨਹਾਰ ਨਹੀਂ ਸੀ ਬਣ ਸਕਦਾ ਨਹੀਂ ਕੋਈ ਕੈਥੋਲਿਕ ਕਿਸੇ ਪ੍ਰੋਟੈਸਟੈਂਟ ਨੂੰ ਲੋਕਰ ਜਾਂ ਕਲਰਕ ਰਖ ਸਕਦਾ ਸੀ 1748 ਵਿਚ ਕਿਸੇ ਇਕ ਇਸਤ੍ਰੀ ਨੂੰ, ਕਿਸੇ ਇਕ ਪ੍ਰੋਟੈਂਸਟੈਂਟ ਦਾਈ ਦੀ ਵਰਤੋਂ ਕਰਨ ਲਈ 3000 ਫ਼ਰਾਂਕ ਜੁਰਮਾਨਾ ਕੀਤਾ ਗਿਆ ਸੀ।
ਹੁਣ ਅਜੇਹਾ ਹੋਇਆ ਕਿ ਤਾਊ ਲਾਉਸ ਦੇ ਇਕ ਪ੍ਰੋਟੈਂਸਟੈਟ ਜੀਨ ਕੈਲੇਸ ਦੀ ਇਕ ਲੜਕੀ ਸੀ ਜੇਹੜੀ ਕਿ ਕੰਬਲਿਕ ਬਣ ਗਈ, ਅਤੇ ਇਕ ਲੜਕਾ ਜਿਸ ਨੇ, ਜਿਵੇਂ ਕਿ ਮੰਨਿਆ ਜਾਂਦਾ ਹੈ, ਵਿਆਪਾਰ ਵਿਚ, ਨਿਰਾਸਤਾ ਕਰਕੇ ਆਪਣੇ ਆਪ ਨੂੰ ਫਾਹੇ ਲਾ ਲਿਆ ਸੀ । ਤਾਊ ਲਾਊਸ ਵਿਚ ਇਕ ਕਾਨੂੰਨ ਇਹ ਸੀ ਕਿ, ਹਰੇਕ ਆਤਮਘਾਤੀ ਨੂੰ ਉਥੇ ਮੂੰਹ ਇਕ ਉਚੇ ਫਟੇ ਉਤੇ ਨੰਗਾ ਪਾਇਆ ਜਾ ਕੇ ਗਲੀਆਂ ਬਜ਼ਾਰਾਂ ਵਿਚੋਂ ਦੀ ਲੰਘਾਇਆ ਤੇ ਫਿਰ ਸੂਲੀ ਉਤੇ ਲਟਕਾਇਆ ਜਾਏ । ਲੜਕੇ ਦੇ ਪਿਤਾ ਨੇ ਇਸ ਚੀਜ਼ ਨੂੰ ਟਾਲਣ ਲਈ ਆਪਣੇ ਸੰਬੰਧੀਆਂ ਤੋ ਮਿੱਤਰਾਂ ਨੂੰ ਕੁਦਰਤੀ ਮੌਤ ਹੋਣ ਦੀ ਤਸਦੀਕ ਕਰਨ ਲਈ ਕਿਹਾ। ਸਿੱਟੇ ਵਜੋਂ ਸ੍ਰੋਤ, ਕਤਲ ਦੀ ਗਲਬਾਤ ਵਿਚ ਬਦਲ ਗਈ ਤੇ ਸੰਕੇਤ ਇਹ ਕੀਤਾ ਗਿਆ ਕਿ ਪਿਤਾ ਨੇ, ਲੜਕੇ ਦੇ ਛੇਤੀ ਹੀ ਕੈਥੋਲਿਕ ਬਣ ਜਾਣ ਨੂੰ ਰੋਕਣ ਲਈ ਉਸ ਨੂੰ ਮਾਰ ਦਿੱਤਾ ਸੀ । ਕੈਲੰਸ ਨੂੰ ਗ੍ਰਿਫਤਾਰ ਕੀਤਾ ਤੇ ਦੁਖ ਕਸ਼ਟ ਦਿੱਤੇ ਗਏ, ਅਤੇ ਉਹ ਛੇਤੀ ਹੀ ਇਸ ਤੋਂ ਮਗਰੋਂ ਮਰ ਗਿਆ (1791) ਉਸ ਦਾ ਪਰਿਵਾਰ ਬਰਬਾਦ ਹੋਇਆ ਤੇ ਪਿਛਾ ਕੀਤਾ ਜਾਕੇ, ਫਰਨੀ ਨੂੰ ਭਜ ਗਿਆ ਤੇ ਵਾਲਟੇਅਰ ਦੀ ਸਹਾਇਤਾ ਜਾ ਮੰਗੀ । ਉਸ ਨੇ ਉਨ੍ਹਾਂ ਨੂੰ ਆਪਣੇ ਘਰ ਅੰਦਰ ਓਟ ਦਿੱਤੀ, ਧੀਰਜ ਬਨਾਈ ਤੇ ਮਧਕਾਲੀਨ ਉਤਪੀੜਨ ਦੀ ਉਸ ਕਹਾਣੀ ਉਤੇ ਅਚੰਭਤ ਹੋਇਆ ਜੇਹੜੀ ਕਿ ਉਨ੍ਹਾਂ ਨੇ ਸੁਣਾਈ।ਏਸੇ ਸਮੇਂ ਦੇ ਨੇੜੇ ਤੇੜੇ (1762) ਐਲਿਜ਼ਬਥ ਸਰਵੀਨਾ ਦੀ ਮੌਤ ਹੋ ਗਈ; ਫਿਰ ਸ਼ੋਤ ਨੇ ਇਹ ਦੇਸ਼ ਆਰੰਪਨ ਕੀਤਾ ਕਿ, ਠੀਕ ਜਦੋਂ ਕਿ ਉਹ ਕੈਥੋਲਿਕ ਬਣਨ ਬਾਰੇ ਐਲਾਨ ਕਰਨ ਵਾਲੀ ਸੀ ਕਿ ਉਸ ਨੂੰ ਖੂਹ ਵਿਚ ਧਕਾ ਦੇ ਦਿੱਤਾ ਗਿਆ । ਕਿ ਡਰੀ ਹੋਈ ਇਕ ਪ੍ਰੋਟੈਸਟੈਂਟ ਘਟ ਗਿਣਤੀ ਮੁਸ਼ਕਿਲ ਨਾਲ ਹੀ ਇਹ ਵਤੀਰਾ ਵਰਤ ਸਕਦੀ ਸੀ ਇਕ ਸੁਭਾਵਕ ਜੇਹੀ ਵਿਚਾਰ ਸੀ, ਇਸ ਲਈ ਇਹ ਸੰਭ ਦੇ ਘੇਰੇ ਤੋਂ ਬਾਹਰ ਸੀ :– 1765 ਲਾ ਸ਼ੇਰੇ ਨਾਮ ਦੇ ਇਕ ਸੋਲ੍ਹਾਂ ਸਾਲਾਂ ਦੇ ਲੜਕੇ ਨੂੰ ਇਸ ਅਪਰਾਧ ਵਿਚ ਗ੍ਰਿਫਤਾਰ ਕੀਤਾ ਗਿਆ ਕਿ ਉਸ ਨੇ ਸੂਲੀ ਦੇ ਨਿਸ਼ਾਨਾਂ ਨੂੰ ਭੰਨਿਆ ਤੋੜਿਆ ਸੀ । ਡਾਢੇ ਦੁਖ ਕਸ਼ਟ ਦਿੱਤੇ ਜਾਣ ਨਾਲ, ਉਸ ਨੇ ਆਪਣਾ ਦੇਸ਼ ਮੰਨ ਲਿਆ ਉਸ ਦਾ ਸਿਰ ਕਟਿਆ ਤੇ ਸਰੀਰ ਭੜਮਚਿਆ ਵਿਚ ਸੁਟ ਦਿੱਤਾ ਗਿਆ ਜਦੋਂ ਕਿ ਲੋਕਾਂ ਦੀ ਭੀੜ ਤਾੜੀਆਂ ਮਾਰ ਰਹੀ ਸੀ । ਵਾਲਟੇਅਰ ਦੀ ਰਚਨਾ ‘ਦਾਰਸ਼ਨਿਕ ਕੋਸ਼’ ਦੀ ਇਕ ਪ੍ਰਤੀ, ਜੋ ਲੜਕੇ ਪਾਸੋਂ ਮਿਲੀ ਉਸ ਨੂੰ ਉਸ ਦੇ ਨਾਲ ਹੀ ਸਾੜ ਦਿੱਤਾ ਗਿਆ।
ਆਪਣੇ ਜੀਵਨ ਵਿਚ ਲਗਭਗ ਪਹਿਲੀ ਵਾਰ, ਵਾਲਟੇਅਰ ਪੂਰੇ ਤੌਰ ਤੇ ਇਕ ਗੰਭੀਰ ਵਿਅਕਤੀ ਬਣ ਗਿਆ । ਜਦੋਂ ਡੀ, ਅਲੰਬਰ ਨੇ ਰਾਜ ਧਰਮ ਅਤੇ ਸੰਸਥਾ ਅਤੇ ਲੋਕਾਂ ਵਲੋਂ ਸਮਾਨ ਤੌਰ ਤੇ ਨਿਰਾਸ਼ ਹੋਏ ਨੇ ਇਹ ਲਿਖਿਆ ਕਿ ਇਸ ਤੋਂ ਮਗਰੋਂ ਉਹ ਹਰ ਚੀਜ਼ ਦੀ ਹਾਸੀ ਉਡਾਏਗਾ; ਤਾਂ ਵਾਲਟੇਅਰ ਨੇ ਉਤਰ ਦਿੱਤਾ “ਇਹ ਸਮਾਂ ਹਾਸੀ ਉਡਾਣ ਦਾ ਨਹੀਂ; ਵਿਨੋਦ ਭਾਵ ਕਤਲਾਂ ਨਾਲ ਮੇਲ ਨਹੀਂ ਖਾਂਦਾ ।…ਕੀ ਇਹ ਦੇਸ਼ ਫ਼ਿਲਾਸਫ਼ੀ ਤੇ ਸੁਖ ਸੁਆਦ ਵਾਲਾ ਹੈ। ਇਹ ਤਾਂ ਸਗੋਂ ਸੰਤ ਬਾਰਥਾਲਸਿਉ ਦੇ ਕਤਲ ਦਾ ਦੇਸ਼ ਹੈ ।” ਹੁਣ ਵਾਲਟੇਅਰ ਦੀ ਉਹ ਹਾਲਤ ਸੀ ਜੇਹੋ ਜੇਹੀ ਕਿ ਚੱਲਾ ਤੇ ਅਨਾਤੋਲ ਫਰਾਂਸ ਦੀ ਡਰਾਈਫਸ ਦੀ ਹਾਲ ਵਿਚ; ਇਸ ਅਤਿਆਚਾਰੀ ਅਨਿਆਇ ਨੇ ਉਸ ਨੂੰ ਚੇਤੰਨ ਕਰ ਬਿਠਾਇਆ; ਉਹ ਕੇਵਲ ਮਾਤ ਸਾਹਿਤ ਦਾ ਇਕ ਮਨੁਖ ਨ ਰਹਿ ਗਿਆ ਅਤੇ ਕਰਮਵੀਰ ਵਿਅਕਤੀ ਵੀ ਬਣ ਗਿਆ । ਜੰਗ ਨਮਿਤ, ਉਸ ਨੇ ਫਿਲਾਸਫ਼ੀ ਨੂੰ ਇਕ ਪਾਸੇ ਰਖ ਦਿੱਤਾ ਜਾਂ ਫਿਰ ਐਉਂ ਕਹਿ ਲਈਏ ਕਿ ਉਸ ਉਸ ਨੂੰ ਫ਼ਿਲਾਸਫ਼ੀ ਨੂੰ ਅਥਕ ਬਿਜਲੀ ਦੀ ਮਸ਼ੀਨ ਵਿਚ ਬਦਲ ਦਿੱਤਾ । ਇਸ ਸਮੇਂ ਵਿਚਕਾਰ ਮੇਰੇ ਮੂੰਹ ਉਤੇ ਕਦੀ ਮੁਸਕਰਾਹਟ ਨਹੀਂ ਸੀ ਆਈ, ਬਿਨਾਂ ਇਸ ਗੱਲ ਤੋਂ ਕਿ ਇਸ ਨੂੰ ਅਪਰਾਧ ਸਮਝ ਕੇ ਮੈਂ ਆਪਣੇ ਆਪ ਨੂੰ ਉਲਾਭਾ ਦੇਂਦਾ ਸਾਂ ।” ਇਸੇ ਸਮੇਂ ਹੀ ਉਸ ਨੇ ਆਪਣਾ ਇਹ ਆਦਰਸ਼ ਸੂਤਰ ਬਣਾ ਲਿਆ ਬਦਨਾਮ ਚੀਜ ਨੂੰ ਕੁਚਲ ਦਿਓ, “ਅਤੇ ਫਰਾਸ ਦੀ ਆਤਮਾ ਨੂੰ ਧਰਮ ਸੰਸਥਾ ਦੀਆਂ ਕੁਰੀਤੀਆਂ ਵਿਰੁਧ ਹਲੂਣਾ ਦੇ ਦਿਤਾ। ਉਸ ਨੇ ਅਜੇਹੀ ਅਗਨੀ ਤੇ ਲਾਵਾ ਉੱਡੋਲਨਾ ਸ਼ੁਰੂ ਕਰ ਦਿੱਤਾ ਜਿਸ ਨੇ ਕਿ ਪਾਦਰੀਆਂ ਦੀਆਂ ਟੋਪੀਆਂ ਤੇ ਰਾਜਿਆਂ ਦੇ ਡੰਡੀਆਂ ਨੂੰ ਪਿਘਲਾ ਦਿੱਤਾ, ਫਰਾਸ ਅੰਦਰ ਪਾਦਰੀ ਸੰਸਥਾ ਦੀ ਸਤਾ ਨੂੰ ਭੰਨ ਦਿੱਤਾ, ਤੇ ਇਕ ਰਾਜ ਸਿੰਘਾਸਨ ਨੂੰ ਉਲਟਾ ਦੇਣ ਵਿਚ ਸਹਾਇਤਾ ਕੀਤੀ । ਉਸਨੇ ਆਪਣੇ ਮਿੱਤਰਾਂ ਤੇ ਅਨੁਆਈਆਂ ਨੂੰ ਸੰਗ੍ਰਾਮ ਹਿਤ ਸੱਦਾ ਦੇ ਭੇਜਿਆ।
“ਸੂਰਬੀਰ ਡਾਈਡਗਟ, ਸਾਹਸ ਮੰਦ ਡੀ, ਅਲੰਬਰਟ ਆਓ, ਇਕਠੇ ਮਿਲ ਜਾਓ…… ਕਟਰਪੰਥੀਆਂ, ਤੇ ਮੂਰਖਾਂ ਉਤੇ ਛਾ ਜਾਓ, ਨੀਰਸ ਜੇਹੇ ਵਕਤਵਾਂ, ਦੁਖਦਾਈ ਚਤਰਾਈਆਂ ਨੇ ਝੂਠੇ ਇਤਿਹਾਸ ਦਾ ਵਿਨਾਸ਼ ਕਰ ਦਿਓ…….ਅਣਗਿਣਤ ਹੀ ਬੇਅਰਥ ਚੀਜ਼ਾਂ ਨੂੰ ਸਮਝਦਾਰ ਲੋਕਾਂ ਨੂੰ ਬੇ ਸਮਝਾਂ ਦੇ ਅਧੀਨ ਰਹਿਣ ਨ ਦਿਓ; ਅਤੇ ਪੈਦਾ ਹੋ ਰਹੀ ਪੀੜ੍ਹੀ ਆਪਣੇ ਤਰਕ ਅਤੇ ਇਤਿਹਾਸ ਲਈ ਸਾਡੀ ਦੇਣਦਾਰ ਹੋਵੇਗੀ”।
ਠੀਕ ਇਸ ਸੰਕਟ ਸਥਿਤੀ ਸਮੇਂ ਉਸ ਨੂੰ ਖਰੀਦ ਲੈਣ ਦਾ ਜਤਨ ਕੀਤਾ ਗਿਆ, ਸ੍ਰੀਮਤੀ “ਡੀ ਪਾਮਪੈਡਰ’ ਦੀ ਰਾਹੀਂ ਉਸ ਨੂੰ ਕਿਸੇ ਇਕ ਪਾਦਰੀ ਵਿਸ਼ੇਸ ਦੇ ਟੱਪ ਦੀ ਭੇਟਾ ਪੇਸ਼ ਕੀਤੀ ਗਈ ਧਰਮ ਸੰਸਥਾ ਨਾਲ ਸੁਲਹ ਸਮਝੌਤਾ, ਕਰ ਲੈਣ ਦੇ ਇਨਾਮ ਦੇ ਤੌਰ ਤੇ ਜਿਵੇਂ ਕਿ ਥੋੜ੍ਹੇ ਜਿਹੇ ਜ਼ਬਾਨ-ਬੰਦ ਪਾਦਰੀਆਂ ਦਾ ਨਿਯਮ, ਇਕ ਅਜੇਹੇ ਆਦਮੀ ਨੂੰ ਦਿਲਚਸਪੀ ਦੇ ਸਕਦਾ ਸੀ ਜੇਹੜਾ ਕਿ ਬੋਧਿਕ ਸੰਸਾਰ ਦਾ ਮੰਨਿਆ ਪ੍ਰਮੰਨਿਆ ਸਮਰਾਟ ਸੀ ! ਵਾਲਟੇਅਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ; ਅਤੇ ਕੈਟਵਾਂਗ ਆਪਣੀਆਂ ਸਾਰੀਆਂ ਚਿੱਠੀਆਂ ਨੂੰ ਇਸ ਤਰ੍ਹਾਂ ਸਮਾਪਤ ਕਰਨਾ ਸ਼ੁਰੂ ਕਰ ਦਿੱਤਾ “ਬਦਨਾਮ ਚੀਜ਼ ਨੂੰ ਕੁਚਲ ਦਿਓ” । ਉਸ ਨੇ ਆਪਣਾ ਵਿਚਾਰ “ਸਹਨਤ ਬਲਤਾ ਬਾਰੇ ਨਿਬੰਧ” ਬਾਹਰ ਵਲ ਨੂੰ ਤੋਰ ਦਿੱਤਾ : ਉਸ ਨੇ ਕਿਹਾ ਕਿ ਉਸ ਨੇ ਧਰਮ ਸਿਧਾਂਤ ਦੀਆਂ ਅਰਥ ਹੀਨਤਾਵਾਂ ਨੂੰ ਸਹਾਰ ਲਿਆ ਹੁੰਦਾ ਜੇਕਰ ਪਾਦਰੀ ਸ੍ਰੇਣੀ ਨੇ ਆਪਣੇ ਧਰਮ ਉਪ- ਦੋਸ਼ਾਂ ਦੀ ਪਾਲਨਾ ਕਰ ਕੇ ਵਿਚਾਰ ਭੇਦਾਂ ਨੂੰ ਸਹਨ ਕਰ ਲਿਆ ਹੁੰਦਾ ਪਰ ਅਜੇਹੀਆਂ ਸੂਖਮ- ਤਾਵਾਂ ਜਿਨ੍ਹਾਂ ਦਾ ਧਰਮ ਪੁਸਤਕ ਵਿਚ ਇਧਰੇ ਨਾਮ ਨਿਸ਼ਾਨ ਹੀ ਨਹੀਂ ਉਹ ਤਾਂ ਈਸਾਈ ਇਤਿਹਾਸ ਦੀਆਂ ਲਹੂ ਭਰੀਆਂ ਲੜਾਈਆਂ ਦੀਆਂ ਸੰਤ ਹਨ । “ਉਹ ਆਦਮੀ ਜੇਹੜਾ ਮੈਨੂੰ ਕਹਿੰਦਾ ਹੈ” ਉਸ ਤਰ੍ਹਾਂ ਵਿਸ਼ਵਾਸ ਕਰੋ ਜਿਵੇਂ ਕਿ ਮੈਂ ਕਰਦਾ ਹਾਂ ਨਹੀਂ ਤਾਂ ਪਰਮਾਤਮਾ ਤੁਹਾਨੂੰ ਸਾਪ ਦੇਵੇਗਾ, “ਉਹ ਛੇਤੀ ਹੀ ਐਉਂ ਕਹਿ ਦੇਵੇਗਾ” । “ਮੇਰੇ ਵਾਂਗ ਵਿਸ਼ਵਾਸ ਕਰੋ ਨਹੀਂ ਤਾਂ ਮੈਂ ਤੁਹਾਨੂੰ ਕਤਲ ਕਰ ਦਿਆਂਗਾ”। “ਕੇਹੜੇ ਅਧਿਕਾਰ ਨਾਲ ਕੋਈ ਇਕ ਸੁਤੰਤਰ ਸਿਰਜਿਆ ਗਿਆ ਵਿਅਕਤੀ ਕਿਸੇ ਦੂਸਰੇ ਨੂੰ ਆਪਣੇ ਵਾਂਗ ਸੋਚਣ ਲਈ ਮਜਬੂਰ ਕਰ ਸਕਦਾ ਹੈ” ? ਭਰਮ ਅਤੇ ਅਗਿਆਨਤਾ ਤੋਂ ਬਣਿਆ ਕਟਰਵਾਦ ਹੀ, ਸਾਰੀਆਂ ਸਦੀਆਂ ਦੀ ਬੀਮਾਰੀ ਰਿਹਾ ਹੈ, “ਕੋਈ ਅਜੇਹੀ ਸਦੀਵੀਂ ਸ਼ਾਂਤੀ ਜਿਸ ਦੀ ਹਮਾਇਤ ਕਿ “ਅੰਬੈ-ਡੀ-ਸੰਤ-ਪਾਇਰੀ” ਨੇ ਕੀਤੀ ਸੀ, ਕਦੀ ਅਨੁਭਵ ਵਿਚ ਆ ਨਹੀਂ ਸਕਦੀ ਜਦ ਤੀਕ ਕਿ ਮਨੁਖ ਇਕ ਦੂਜੇ ਦੀਆਂ ਫ਼ਿਲਾਸਫ਼ੀਆਂ ਤੇ ਰਾਜਨੈਤਿਕ ਤੇ ਧਾਰਮਕ ਅੰਤਰਾਂ ਨੂੰ ਸਹਾਰਨਾ ਨਹੀਂ ਸਿਖ ਲੈਂਦੇ । ਸਾਮਾਜਿਕ ਸਿਹਤ ਵਲ ਪਹਿਲਾ ਕਦਮ, ਉਸ ਧਰਮ ਸੰਸਥਾਈ ਸਤਾਂ ਨੂੰ ਨਾਸ ਕਰਨਾ ਸੀ ਜਿਸ ਦੇ ਅੰਦਰ ਅਸਹਿਨਸ਼ੀਲਤਾ ਦੀ ਜੜ ਮੌਜੂਦ ਸੀ ।
“ਸਹਿਨਸ਼ੀਲਤਾ ਬਾਰੇ ਨਿਬੰਧ” ਤੋਂ ਮਗਰੋਂ ਜਾਰੀ ਰਖਿਆ ਗਿਆ ਇਕ ਮਹਾਨ ਪ੍ਰਵਾਹ, ਪੈਂਫਲੇਟਾਂ, ਇਤਿਹਾਸਾਂ, ਗੋਸ਼ਟੀਆਂ, ਚਿੱਠੀਆਂ, ਕਹਾਵਤਾਂ, ਕਰੜੀਆਂ ਆਲੋਚਨਾਵਾਂ, ਵਾਕ ਪਟਾਕਿਆ, ਪਰਮ ਉਪਦੇਸ਼ਾਂ, ਕਾਵ ਬੰਦਾਂ, ਕਹਾਣੀਆਂ, ਵਿਵਰਣਾਂ ਅਤੇ ਨਿਬੰਧਾਂ ਦਾ, ਵਾਲਟੇਅਰ ਦੇ ਆਪਣੇ ਨਾਮ ਹੇਠ ਤੇ ਸੈਂਕੜੇ ਬਣਾਵਟੀ ਨਾਮਾਂ ਹੇਠ ‘ਸਭ ਤੋਂ ਵਧੀਕ ਹੈਰਾਨ ਕਰਨ ਵਾਲਾ, ਪ੍ਰਾਪੇਗੰਡਾ ਦਾ ਇਕ ਤਾਤੇ ਦਾ ਤਾਂਤਾ ਜੇਹੜਾ ਕਦੀ ਕਿਸੇ ਇਕ ਆਦਮੀ ਰਾਹੀਂ ਪਸਾਰਿਆ ਗਿਆ ਹੋਵੇ ।” ਕਦੀ ਫਿਲਾਸਫੀ ਨੂੰ ਅਜੇਹੇ ਸਪਸ਼ਟ ਢੰਗ, ਤੇ ਅਜੇਹੀ ਜਾਨ ਨਾਲ ਵਿਅਕਤ ਕੀਤਾ ਨਹੀਂ ਸੀ ਗਿਆ ਵਾਲਟੇਅਰ ਏਨਾ ਸੁਚਜਾ ਲਿਖਦਾ ਹੈ ਕਿ ਕੋਈ ਆਦਮੀ ਅਨੁਭਵ ਨਹੀਂ ਕਰਦਾ ਕਿ ਉਹ ਫ਼ਿਲਾਸਫ਼ੀ ਲਿਖ ਰਿਹਾ ਹੈ। ਉਸ ਨੇ ਆਪਣੇ ਆਪ ਬਾਰੇ ਬਹੁਤੀ ਹੀ ਨਿਰਮਾਣਤਾ ਨਾਲ ਕਿਹਾ ਸੀ, “ਮੈਂ ਆਪਣੇ ਆਪ ਨੂੰ ਕਾਫੀ ਸਪਸ਼ਟਤਾ ਨਾਲ ਪ੍ਰਗਟ ਕਰਦਾ ਹਾਂ; ਮੇਰੀ ਹਾਲਤ ਉਨ੍ਹਾਂ ਛੋਟੀਆਂ ਕੂਲਾਂ ਵਰਗੀ ਹੈ ਜੇਹੜੀਆਂ ਬਲੌਰ ਵਾਂਗ ਹੁੰਦੀਆਂ ਹਨ ਕਿਉਂ ਜੋ ਡੂੰਘੀਆਂ ਨਹੀਂ ਹੁੰਦੀਆਂ”। ਅਤੇ ਇਸ ਲਈ ਉਸ ਨੂੰ ਪੜਿਆ ਜਾਂਦਾ ਸੀ, ਛੇਤੀ ਹੀ ਹਰੇਕ ਆਦਮੀ, ਤੇ ਪਾਦਰੀਆਂ ਪਾਸ ਵੀ ਉਸ ਦੇ ਪੈਂਫਲਟ ਹੈ ਸਨ; ਇਨ੍ਹਾਂ ਵਿਚੋਂ ਕਈਆਂ ਦੀਆਂ ਤਾਂ 300000 ਪ੍ਰਤੀਆਂ ਵਿਕ ਗਈਆਂ ਸਨ ਭਾਵੇਂ ਪੜ੍ਹਨ ਵਾਲਿਆਂ ਦੀ ਗਿਣਤੀ ਅਜ ਨਾਲੋਂ ਬਹੁਤ ਥੋੜ੍ਹੀ ਸੀ; ਸਾਹਿਤ ਦੇ ਇਤਿਹਾਸ ਵਿਚ ਇਹੋ ਜੇਹੀ ਗਲ ਇਸ ਤੋਂ ਪਹਿਲਾਂ ਕਦੀ ਦੇਖੀ ਨਹੀਂ ਸੀ ਗਈ। ਉਹ ਕਹਿੰਦਾ ਸੀ, “ਵੱਡੀਆਂ ਕਿਤਾਬਾਂ ਤਾਂ ਹੁਣ ਬੇ ਫੈਸ਼ਨ ਹੋ ਗਈਆਂ ਹਨ ।” ਅਤੇ ਇਸ ਲਈ ਉਹ ਆਪਣੇ ਛੋਟੇ ਸਿਪਾਹੀਆਂ ਨੂੰ ਹਫਤੇ ਦੇ ਹਫ਼ਤੇ ਤੇ ਮਹੀਨੇ ਦੇ ਮਹੀਨੇ ਦ੍ਰਿੜ ਸੰਕਲਪ ਤੇ ਅਣਥਕ ਰੂਪ ਵਿਚ ਭੇਜੀ ਜਾਂਦਾ ਸੀ ਤੇ ਇਸ ਤਰ੍ਹਾਂ ਸੰਸਾਰ ਨੂੰ ਆਪਣੇ ਵਿਚਾਰ ਦੀ ਉਰਵਤਾ ਤੇ ਸਤਰ ਵਰ੍ਹਿਆਂ ਦੀ, ਸ਼ਾਨਦਾਰ ਸ਼ਕਤੀ ਨਾਲ ਹੈਰਾਨ ਕਰੀ ਜਾਂਦਾ ਸੀ । ਜਿਵੇਂ ਕਿ ਹੈਲਵੀਟੀਅਸ ਨੇ ਇਸ ਨੂੰ ਵਿਅਕਤ ਕੀਤਾ, ਵਾਲਟੇਅਰ ਰੂਬੀਕਾਨ ਨੂੰ ਪਾਰ ਕਰ ਕੇ ਰੋਮ ਦੇ ਸਾਹਮਣੇ ਜਾ ਖਲੋਤਾ ਸੀ ।
ਉਸ ਨੇ ਬਾਈਬਲ ਦੇ ਭਰੋਸੇ ਯੋਗ ਹੋਣ ਤੇ ਪ੍ਰਮਾਣਿਕਤਾ ਬਾਰੇ ਉਚੋਰੀ ਆਲੰਚਨਾ ਨਾਲ ਆਰੰਭ ਕੀਤਾ: ਉਹ ਆਪਣੀ ਬਹੁਤੀ ਸਾਮਗ੍ਰੀ ਸਪਾਈਨੇਜ਼ਾ ਤੋਂ, ਇਸ ਤੋਂ ਵਧੀਕ ਅੰਗਜ਼ ਈਜਰਵਾਦੀਆਂ ਤੋਂ ਤੇ ਸਭ ਤੋਂ ਵਧੀਕ ਬੇਲੀ ਦੇ ਆਲੋਚਨਾਤਮਕ ਕੰਸ ਤੋਂ ਲੈਂਦਾ ਹੈ। 1647-1706) ਪਰ ਉਸ ਦੇ ਹੱਥਾਂ ਵਿਚ ਉਨ੍ਹਾਂ ਦੀ ਸਾਮਗ੍ਰੀ ਕਿਨੀ ਚਮਕੀਲੀ ਅਤੇ ਅਗਰੂਪ ਹੈ ਜਾਂਦੀ ਹੈ । ਕਿਸੇ ਇਕ ਪੈਂਫਲਟ ਦਾ ਨਾਮ ਹੈ “ਜਪਾਤਾ ਦੇ ਪ੍ਰਸ਼ਨ”, ਚਪਾਤਾ ਪਾਦਰੀ ਦੀ ਪਦਵੀ ਲਈ ਇਕ ਉਮੀਦਵਾਰ ਸੀ; ਜ਼ਪਾਤਾ ਨਿਰਦੋਸ਼ ਜੇਹੇ ਢੰਗ ਨਾਲ ਪੁਛਦਾ ਹੈ, “ਅਸੀਂ” ਕਿਸ ਤਰ੍ਹਾਂ ਇਹ ਸਿਧ ਕਰਨ ਦਾ ਜਤਨ ਕਰਾਂਗੇ ਕਿ ਯਹੂਦੀ ਲੋਕ ਜਿਨ੍ਹਾਂ ਨੂੰ ਹੁਣ ਅਸੀਂ ਸੰਕੜਿਆਂ ਦੀ ਗਿਣਤੀ ਵਿਚ ਸਾੜ ਦੇਂਦੇ ਹਾਂ ਉਹ ਚਾਰ ਹਜ਼ਾਰ ਵਰ੍ਹਿਆਂ ਤੀਕ ਪਰਮਾਤਮਾ ਦੇ ਚੋਣਵੇਂ ਲੋਕ ਸਨ ? ਅਤੇ ਉਹ ਅਜੇਹੇ ਪ੍ਰਸ਼ਨਾਂ ਨੂੰ ਜਾਰੀ ਰਖਦਾ ਹੈ, ਜੇਹੜੇ ਕਿ ਪੁਰਾਣੀ ਅੰਜੀਲ ਦੇ ਵਰਨਨ ਅਤੇ ਕਾਲ ਅਨੁਕ੍ਰਮ ਦੀਆਂ ਅਸੰਗੀਆਂ ਨੂੰ ਉਜਾਗਰ ਕਰਦੇ ਹਨ । ਜਦੋਂ ਦੋ ਪਰਿਸ਼ਦਾਂ ਇਕ ਦੂੱਜੀ ਨੂੰ ਸਾਪ ਦੇਂਦੀਆਂ ਹੋਣ ਜਿਵੇਂ ਕਿ ਅਕਸਰ ਹੋਇਆ ਹੈ, ਤਾਂ ਉਨ੍ਹਾਂ ਵਿਚੋਂ ਅਭੁਲ ਕੇਹੜੀ ਹੁੰਦੀ ਹੈ” ? ਅੰਤ ਨੂੰ ‘ਜੈਪਤਾ’ ਨੂੰ ਕੋਈ ਉੱਤਰ ਮਿਲਣ ਤੇ ਉਸ ਨੇ ਪੂਰੀ ਸਾਦਗੀ ਨਾਲ ਪਰਮਾਤਮਾ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ । ਉਸ ਨੇ ਮਨੁੱਖਾਂ ਪ੍ਰਤੀ ਸਾਂਝੇ ਪਿਤਾ, ਫਲ ਪ੍ਰਦਾਤਾ ਦੰਡ ਦੇਣ ਹਾਰ ਅਤੇ ਬਖਸ਼ਨ ਹਾਰ ਦਾ ਐਲਾਨ ਕਰ ਦਿੱਤਾ। ਉਸ ਨੇ ਸਤ ਨੂੰ ਝੂਠਾਂ ਤੋਂ ਬਾਹਰ ਕਢਿਆ ਅਤੇ ਧਰਮ ਨੂੰ ਕਟਰਵਾਦ ਤੋਂ ਵਖ ਕੀਤਾ; ਉਸ ਨੇ ਸਦਗੁਣ ਬਾਰੇ ਸੋਚਿਆ ਅਤੇ ਇਸ ਦਾ ਅਭਿਆਸ ਕੀਤਾ। ਉਹ ਸੁਸ਼ੀਲ ਕ੍ਰਿਪਾਲੂ ਅਤੇ ਨਿਰਮਾਣ ਸੀ; ਅਤੇ ਉਸ ਨੂੰ ਵਾਲਾਦਾਨਿਕ ਸਥਾਨ ਉਤੇ ਬਖਸਿਸ ਦੇ ਸਾਲ 1631 ਵਿਚ ਸਾੜਿਆ ਗਿਆ।
ਦਾਰਸ਼ਨਿਕ ਕੋਸ਼ ਵਿਚ ‘ਭਵਿਖ ਵਾਦ’ ਬਾਰੇ ਲੇਖ ਵਿਚਕਾਰ ਯਸੂ ਪ੍ਰਤੀ ਯਹੂਦੀ ਭਵਿਖ ਵਾਦਾਂ ਦੇ ਲਾਗੂ ਕੀਤੇ ਜਾਣ ਵਿਰੁਧ ਉਹ ਰਾਬਿਨ ਆਈਗਾਕ ਦੀ ਰਚਨਾ “ਵਿਸ਼ਵਾਸ ਦਾ ਆਪਾਰ”,ਦਾ ਪ੍ਰਮਾਣ ਦੇਂਦਾ ਹੈ ਤੇ ਫਿਰ ਵਿਅੰਗਾਤਮਕ ਤੌਰ ਤੇ ਅਗੇ ਨੂੰ ਚਲ ਪੈਂਦਾ ਹੈ : “ਇਸ ਤਰ੍ਹਾਂ ਆਪਣੇ ਹੀ ਧਰਮ ਤੇ ਆਪਣੀ ਭਾਸ਼ਾ ਦੇ ਇਨ੍ਹਾਂ ਨੇਹੀਨ ਵਿਆਪਿਆ ਕਾਰਾਂ ਨੇ, ਧਰਮ ਸੰਸਥਾ ਨਾਲ ਸੰਗ੍ਰਾਮ ਕੀਤਾ, ਤੇ ਹਠ ਨਾਲ ਇਹ ਸਿਧ ਕੀਤਾ ਕਿ ਇਹ ਭਟਿਖ ਟਾਕ ਕਿਸੇ ਵੀ ਢੰਗ ਨਾਲ, ਯਸੂ ਕ੍ਰਾਈਸਟ ਸਬੰਧੀ ਨਹੀਂ ਹੋ ਸਕਦਾ”। ਉਹ ਅਜੇਹੇ ਖਤਰਨਾਕ ਦਿਨ ਸਨ, ਜਿਨ੍ਹਾਂ ਵਿਚ ਕਿ ਕਿਸੇ ਆਦਮੀ ਨੂੰ ਬਿਨਾਂ ਕਹਿਣ ਤੋਂ ਉਹ ਕੁਝ ਕਹਿਣ ਲਈ ਮਜਬੂਰ ਕੀਤਾ ਜਾਂਦਾ ਸੀ, ਜੋ ਕੁਝ ਉਸ ਦਾ ਭਾਵ ਹੁੰਦਾ ਸੀ, ਤੇ ਕਿਸੇ ਆਦਮੀ ਦੀ ਪ੍ਰਯੋਜਨ ਪੂਰਨੀ ਨਮਿਤ ਸਭ ਤੋਂ ਛੋਟਾ ਰਸਤ, ਸਿਧਾ ਹੋਣ ਨਾਲੋਂ ਕੋਈ ਵੀ ਹੋਰ ਹੋ ਸਕਦਾ ਸੀ । ਵਾਲਟੇਅਰ, ਈਸਾਈ ਸਿਧਾਤਾਂ ਤੇ ਰਸਮਾਂ ਦਾ ਸ੍ਰੋਤ ਯੂਨਾਨ, ਮਿਸਰ ਅਤੇ ਭਾਰਤ ਵਿਚ ਲਭਣਾ ਪਸੰਦ ਕਰਦਾ ਹੈ, ਅਤੇ ਸਮਝਦਾ ਹੈ, ਕਿ ਪੁਰਾਤਨ ਸੰਸਾਰ ਵਿਚ ਇਹ ਰੂਪਾਂਤ੍ਰਣ ਤਾਂ ਈਸਾਈਅਤ ਦੀ ਸਫਲਤਾ ਦਾ ਅੰਸ਼ ਮਾਤ੍ਰ ਵੀ ਕਾਰਣ ਨਹੀਂ ਸੀ । ‘ਧਰਮ’ ਬਾਰੇ ਲੇਖ ਵਿਚ ਉਹ ਚਤਰਤਾ ਨਾਲ ਪੁਛ ਕਰਦਾ ਹੈ “ਸਾਡੇ ਆਪਣੇ ਪਾਵਨ ਧਰਮ ਤੋਂ ਉਤਰ ਕੇ, ਜਿਹੜਾ ਕਿ ਨਿਰਸੰਦੇਹ ਇਕੋ ਇਕ ਸ੍ਰੇਸ਼ਟ ਭਰਮ ਹੈ । ਕੇਹੜਾ ਕੋਈ ਹੋਰ ਧਰਮ ਘਟ ਤੋਂ ਘਟ ਆਪਤੀ ਯੋਗ ਹੋਵੇਗਾ ? ਅਤੇ ਉਹ ਇਕ ਅਜੇਹੇ ਵਿਸ਼ਵਾਨ ਤੇ ਪੂਜਾ ਦਾ ਨਿਰੂਪਣ ਕਰਨਾ ਸ਼ੁਰੂ ਕਰ ਦੇਂਦਾ ਹੈ ਜਿਹੜਾ ਕਿ ਉਸਦੇ ਸਮੇਂ ਦੇ ਕੈਥੋਲਿਕ ਵਾਦ ਤੋਂ ਬਿਲਕੁਲ ਵਿਰੋਧੀ ਸੀ ਬੁੜ ਬਾਅਰ ਦਾ ਜ਼ਰੂਰੀ ਤੌਰ ਤੇ ਈਸ਼ਰੀ ਹੋਣਾ ਸਿਧ ਹੁੰਦਾ ਹੈ”, ਆਪਣੇ ਇਕ ਸਭ ਤੋਂ ਵਧੀਕ ਅਦਤੀ ਆਕ੍ਰਮਣ ਵਿਚ ਉਹ ਕਹਿੰਦਾ ਹੈ “ਕਿਉਂ ਜੋ ਵਿਪ੍ਰੀਤ ਇਸ ਤਥ ਦੇ ਕਿ ਇਹ ਏਨੀ ਬੁਰਾਈ ਅਤੇ ਅਰਬਹੀਨਤਾ ਨਾਲ ਭਰੀ ਹੁੰਦੀ ਹੈ, ਇਹ 1700 ਵਰ੍ਹਿਆਂ ਤੀਕ ਸਥਿਰ ਰਹੀ ਹੈ”।ਉਹ ਦਰਸਾਂਦਾ ਹੈ ਕਿ ਕਿਵੇਂ ਲਗਭਗ ਸਾਰੇ ਪੁਰਾਤਨ ਰਾਸ਼ਟਾਂ ਦੀਆਂ ਅਜੇਹੀਆਂ ਮਿਥਿਆ ਕਹਾਣੀਆ ਸਨ ਅਤੇ ਫਿਰ ਛੇਤੀ ਨਾਲ ਇਹ ਸਿਟਾ ਕਢਦਾ ਹੈ, ਕਿ ਇਸ ਲਈ ਇਹ ਮਿਥਿਆ ਕਹਾਣੀਆਂ ਪੁਜਾਰੀ ਲੋਕਾਂ ਰਾਹੀਂ ਹੀ ਅਵਿਸ਼ਕਾਰ ਕੀਤੀਆਂ ਗਈਆਂ ਸਿੱਧ ਹੁੰਦੀਆਂ ਹਨ”, ਸਭ ਤੋਂ ਪਹਿਲਾਂ ਪੁਜਾਰੀ, ਸਭ 8 ਤੋਂ ਪਹਿਲਾ ਛਲੀਆ ਸੀ ਜਿਹੜਾ ਸਭ ਤੋਂ ਪਹਿਲੇ ਮੂਰਖ ਨੂੰ ਮਿਲ ਪਇਆ” ਤਾਂ ਵੀ ਜਿਸ ਚੀਜ਼ ਦਾ ਜੋੜ ਉਹ ਪੁਜਾਰੀਆਂ ਨਾਲ ਜੋੜਦਾ ਹੈ ਉਹ ਧਰਮ ਭਾਵਨਾ ਨਹੀਂ ਸਗੋਂ ਧਰਮ ਸ਼ਾਸਤ ਹੈ । ਧਰਮ ਸ਼ਾਸਤ੍ਰ ਅੰਦਰ ਇਹ ਛੋਟੇ ਛੋਟੇ ਅੰਤਰ ਹੀ ਉਹ ਚੀਜ਼ ਹਨ ਜਿਹੜੇ ਕਿ ਏਨੇ ਸਾਰੇ ਤਲਖ ਝਗੜਿਆਂ ਤੇ ਧਾਰਮਕ ਜੰਗਾਂ ਦਾ ਕਾਰਨ ਹੋਏ ਸਨ । ਇਹ ਕੋਈ ਆਮ ਸਰਵ ਸਾਧਾਰਣ ਲੋਕ ਨਹੀ ਹੁੰਦੇ ਜਿਨਾਂ ਨੇ ਕਿ ਅਜੇਹੇ ਹਾਸੋਹੀਣੇ ਝਗੜੇ ਖੜੇ ਕੀਤੇ ਹੁੰਦੇ ਹਨ, ਜਿਹੜੇ ਕਿ ਏਠੀਆਂ ਸਾਰੀਆਂ ਅਨਰਥਕਾਰੀਆਂ ਦਾ ਮੂਲ ਸ੍ਰੋਤ ਹੁੰਦੇ ਹਨ,. .ਤੁਹਾਡੀਆਂ ਮਿਹਨਤਾਂ ਰਾਹੀਂ, ਖੁਆਏ ਪਿਆਏ, ਤੇ ਸੁਖ ਰਹਿੰਦੇ ਨਿਕੰਮੇਪਨ ਵਿਚ ਪਾਏ ਗਏ ਤੇ ਤੁਹਾਡੇ ਮੁੜ੍ਹਕੇ ਤੇ ਦੁਖ ਕਸ਼ਟ ਨਾਲ ਧਨਾਢ ਬਣਾਏ ਗਏ ਮਨੁਖ, ਜਿਨ੍ਹਾਂ ਨੇ ਆਪਣੇ ਪਖੀਆਂ ਤੇ ਦਾਸਾਂ ਲਈ ਸੰਗ੍ਰਾਮ ਕੀਤੇ; ਉਨ੍ਹਾਂ ਨੇ ਹੀ ਤੁਹਾਨੂੰ ਇਕ ਵਿਨਾਸਕਾਰੀ ਕਟਰਵਾਦ ਦੀ ਪ੍ਰੇਰਨਾ ਦਿੱਤੀ ਤਾਂ ਜੋ ਉਹ ਤੁਹਾਡੇ ਸੁਆਮੀ ਬਣ ਜਾਣ, ਉਨ੍ਹਾਂ ਹੀ ਤੁਹਾਨੂੰ ਮਰਮੀ ਬਣਾਇਆ ਇਸ ਲਈ ਨਹੀਂ ਕਿ ਤੁਸੀਂ ਈਸ੍ਵਰ ਤੋਂ ਭੈ ਕਰ ਸਕੋ, ਸਗੋਂ ਇਸ ਲਈ ਕਿ ਤੁਸਾਂ ਉਨ੍ਹਾਂ ਤੋਂ ਭੈਭੀਤ ਰਹਿ ਸਕੇ” ।
ਮੈਂ ਸ੍ਵੀਕਾਰ ਕਰਦਾ ਹਾਂ ਕਿ ਮੇਰਾ ਵਿਚਾਰ ਸਾਂਡਰਸਨ ਦੇ ਵਿਚਾਰ ਸਮਾਨ ਬਿਲਕੁਲ ਹੀ ਨਹੀਂ, ਜੋਹੜਾ ਕਿ ਪ੍ਰਮਾਤਮਾਂਤੋਂ ਇਨਕਾਰ ਕਰਦਾ ਹੈ, ਕਿਉਂ ਜੋ ਉਹ ਜਨਮ ਤੋਂ ਨੇਤਹਨ ਸੀ…… ਮੈਨੂੰ ਸ਼ਾਇਦ ਗ਼ਲਤੀ ਲਗਦੀ ਹੈ। ਪਰ ਉਸ ਦੀ ਸਥਿਤੀ ਵਿਦ ਮੈਂ ਇਕ ਅਜੇਹੀ ਮਹਾਨ ਜਾਣਨਹਾਰ ਸ਼ਕਤੀ ਦੀ ਪਛਾਣ ਕੀਤੀ ਹੁੰਦੀ, ਜਿਸ ਨੇ ਕਿ ਮੈਨੂੰ ਨਜ਼ਰ ਦਾ ਘਾਟਾ ਪ੍ਰਗਟ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਸਨ, ਅਤੇ ਗੰਭੀਰ ਵਿਚਾਰ ਨਾਲ, ਸਾਰੀਆਂ ਵਸਤਾਂ ਵਿਚਕਾਰ, ਅਸਚਰਜ ਸੰਬੰਧਾ ਨੂੰ ਪਛਾਣਦਿਆਂ ਹੋਇਆ. ਮੈਂ ਅਸੀਮ ਤੌਰ ਤੇ ਇਕ ਸਮਰਥ ਕਲਾਵਾਨ ਦਾ ਅਨੁਮਾਨ ਕੀਤਾ ਹੁੰਦਾ । ਜੇਕਰ ਇਹ ਅਨੁਮਾਨ ਕਰਨਾ, ਬੜੀ ਹੈਕੜ ਵਾਲੀ ਗੱਲ ਹੈ ਕਿ ਉਹ ਦੀ ਹੈ, ਅਤੇ ਉਸ ਨੇ ਕਿਉਂ ਹਰੇਕ ਚੀਜ਼ ਦੀ ਰਚਨਾ ਕੀਤੀ ਹੈ, ਅਤੇ ਉਸ ਨੇ ਕਿਉਂ ਹਰੇਕ ਚੀਜ਼ ਦੀ ਰਚਨਾ ਕੀਤੀ ਹੈ, ਜਿਸ ਦਾ ਕੋਈ ਅਸਤਤ੍ਰ ਹੈ, ਤਾਂ ਇਹ ਇਨਕਾਰ ਕਰਨਾ ਕਿ ਉਸ ਦੀ ਹੋਂਦ ਹੈ, ਵੀ ਮੈਨੂੰ ਬਢੀ ਹੈਂਕੜ ਵਾਲੀ ਗਲ ਪ੍ਰਤੀਤ ਹੁੰਦੀ ਹੈ। ਮੈਂ ਬੇਹਦ ਤੌਰ ਤੁਹਾਨੂੰ ਮਿਲਣ ਦੇ ਗਲਬਾਤ ਕਰਨ ਲਈ ਇਛਾਵਾਨ ਹਾਂ, ਕਿ ਕੀ ਤੁਸੀਂ ਆਪਣੇ ਆਪ ਨੂੰ ਉਸ ਦੀ ਇਕ ਕਿਰਤ ਕਰਕੇ ਸਮਝਦੇ ਹੋ, ਜਾਂ ਕਿ ਸਦੀਵੀਂ ਅਤੇ ਆਵਸ਼ਕ ਦਵ ਤੋਂ ਲਿਆ ਗਿਆ। ਆਵਸ਼ਕਤਾ ਦਾ ਇਕ ਅੰਸ਼ । ਜੋ ਕੁਝ ਵੀ ਤੁਸੀਂ ਹੋ ਹੋ, ਤੁਸੀਂ ਇਕ ਅਜੇਹੀ ਮਹਾਨ ਸਮੁਚੀ ਇਕਾਈ ਦਾ ਸੁਯੋਗ ਭਾਗ ਹੇ ਜਿਸ ਨੂੰ ਮੈਂ ਸਮਝਦਾ ਨਹੀਂ ।
ਹਾਲਬਾਕ ਪ੍ਰਤੀ ਉਹ ਇਕ ਸੰਕੇਤ ਦੇਂਦਾ ਹੈ, ਕਿ ਉਸ ਦੀ ਪੁਸਤਕ “ਕੁਦਰਤ ਦੀ ਪ੍ਰਣਾਲੀ “ਕਾਸ਼ੀਰਖਕ ਹੀ ਕਿਸੇ ਇਕ ਈਸ਼੍ਵਰ ਸੰਗਠਨਕਾਰ ਸੋਚ ਸ਼ਕਤੀ ਦਾ ਪਤਾ ਦਿੰਦਾ ਹੈ । ਦੂਸਰੇ ਪਾਸੇ ਉਹ ਕਰਾਮਾਤਾਂ, ਤੇ ਪ੍ਰਾਰਥਨਾ ਦੀ ਪਰਾਪ੍ਰਕਿਰਤਕ ਉਪਯੋਗਤਾਂ ਤੋਂ ਜ਼ੋਰ ਨਾਲ ਇਨਕਾਰ ਕਰਦਾ ਹੈ :-
ਮੈਂ’ ਭਿਕਸ਼ਣੀ ਆਸ਼ਮ ਦੇ ਦਰਵਾਜ਼ੇ ਉਤੇ ਸਾਂ, ਜਦੋਂ ਕਿ ਸਿਸਟਰ ਫੈਸਯੂ ਨੇ ਸਿਸਟਰ ਕਾਨਫਾਈਟ ਨੂੰ ਕਿਹਾ, “ਈਸ਼੍ਵਰ ਸ਼ਕਤੀ ਪ੍ਰਤਖ ਤੌਰ ਤੇ ਮੇਰੀ ਸੰਭਾਲ ਕਰਦੀ ਹੈ, ਤੁਹਾਨੂੰ ਪਤਾ ਹੈ, ਕਿ ਮੈਂ ਕਿਵੇਂ ਆਪਣੀ ਚਿੜੀ ਨੂੰ ਪਿਆਰ ਕਰਦੀ ਹਾਂ। ਉਹ ਮਰ ਗਈ ਹੁੰਦੀ ਜੇਕਰ ਮੈਂ ਉਸ ਦੇ ਰਾਰੀ ਹੋਣ ਲਈ ਜੋ-ਏਵਮੇਰੀਆ ਦੇ ਨੇ ਪਾਠ ਨ ਕੀਤੇ ਹੁੰਦੇ” ਕਿਸੇ ਇਕ ਤਤ ਮੀਮਾਂਸਕ ਨੇ ਉਸ ਨੂੰ ਕਿਹਾ ਸੀ, “ਸਿਸਟਰ ਕੋਈ ਚੀਜ਼ ਹੋਰ ਏਨੀ ਚੰਗੀ ਨਹੀਂ ਜਿਨੀ ਕਿ ਏਵਮੇਰੀਆ, ਵਿਸ਼ੇਸ਼ ਤੌਰ ਤੇ ਜਦੋਂ ਕੋਈ ਲੜਕੀ ਇਨ੍ਹਾਂ ਨੂੰ ਲਾਤੀਨੀ ਵਿਚ ਪੈਰਿਸ ਦੀਆਂ ਬਸਤੀਆਂ ਅੰਦਰ ਪੜ੍ਹੋ। ਪਰ ਮੈਂ ਇਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਤੇਰੀ ਚਿੜੀ ਨਾਲ ਏਨਾ ਹੀ ਰੁਝਾ ਰਖਿਆ ਹੈ, ਭਾਵੇਂ ਇਹ ਕਿਨੀ ਹੀ ਸੋਹਣੀ ਹੈ ; ਮੈਂ ਤਾਂ ਤੈਨੂੰ ਪ੍ਰਾਰਥਨਾ ਕਰਦਾ ਹਾਂ, ਇਹ ਵਿਸ਼ਵਾਸ ਕਰਨ ਲਈ, ਕਿ ਉਸ ਦੇ ਪਾਸ ਧਿਆਨ ਦੇਣ ਲਈ ਹੋਰ ਕਈ ਗੱਲਾਂ ਮੌਜੂਦ ਹਨ… ..” ਸਿਸਟਰ ਫ਼ੈਸਯੂ : “ਸ੍ਰੀ ਮਾਨ ਜੀ, ਇਸ ਗਲ ਬਾਤ ਤੋਂ ਤਾਂ ਕੁਫਰ ਦਾ ਪਤਾ ਚਲਦਾ ਹੈ। ਮੇਰਾ ਪ੍ਰਾਸ਼ਚਿਤ ਕਾਰ ਅਨੁਮਾਨ ਕਰੇਗਾ ਕਿ ਤੁਸੀਂ ਈਸ਼੍ਵਰ ਵਿਚ ਵਿਸ਼ਵਾਸ ਨਹੀਂ ਕਰਦੇ ।” ਤਤ ਮੀਮਾਂਸਿਕ:ਮੈਂ ਤਾਂ ”ਵਿਸ਼ਵਾਸ ਕਰਦਾ ਹਾਂ, ਪਿਆਰੀ ਸਿਸਟਰ, ਇਕ ਵਿਆਪਕ ਈਸ਼ਰ ਵਿਚ, ਜਿਸ ਨੇ ਅਨੰਤ ਕਾਲ ਤੋਂ ਕਾਨੂੰਨ ਬਣਾ ਰਖਿਆ ਹੈ, ਜੇਹੜਾ ਕਿ ਸਾਰੀਆਂ ਵਸਤਾਂ ਉਤੇ ਵਸੀਕਾਰ ਰਖਦਾ ਹੈ, ਇਉਂ ਜਿਵੇਂ ਕਿ ਸੂਰਜ ਤੋਂ ਪ੍ਰਕਾਸ਼ ਪਰ ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਕੋਈ ਇਕ ਵਿਸ਼ਿਸਟ ਈਸ਼੍ਵਰ; ਤੇਰੀ ਚਿੜੀ ਨਮਿਤ ਸੰਸਾਰ ਦਾ ਬੰਧਾਨ ਬਦਲ ਦਿੰਦਾ ਹੈ”
“ਸ੍ਰੀ ਪਾਵਨ ਸਮ੍ਰਾਟ ‘ਸਬੱਬ’ ਹੀ ਹਰੇਕ ਚੀਜ਼ ਦਾ ਨਿਰਣੈ ਕਰਦੇ ਹਨ”। ਸੱਚੀ ਪ੍ਰਾਰਥਨਾ ਕੁਦਰਤੀ ਕਾਨੂੰਨ ਦੇ ਤੋੜੇ ਜਾਣ ਲਈ ਮੰਗ ਕਰਨ ਵਿਚ ਨਹੀਂ, ਸਗੋਂ ਕੁਦਰਤੀ ਕਾਨੂੰਨ ਨੂੰ ਈਸ਼ਰ ਦੀ ਪਰਿਣਾਮਹੀਨ ਮਹੀਨ, ਇਛਾ ਦੇ ਰੂਪ ਵਿਚ ਪ੍ਰਵਾਨ ਕਰਨ ਵਿਚ ਪਾਈ ਜਾਂਦੀ ਹੈ” ।
ਇਸੇ ਤਰ੍ਹਾਂ ਹੀ ਉਹ ਸੁਤੰਤਰ ਇੱਛਾ ਤੋਂ ਵੀ ਇਨਕਾਰ ਕਰਦਾ ਹੈ । ਜਿਥੋਂ ਤਕ ਆਤਮਾ ਦਾ ਵਾਸਤਾ ਹੈ ਉਹ ਇਕ ਸ਼ੰਕਾਵਾਦੀ ਹੈ ; ਤਤ ਮੀਮਾਂਸਾ ਦੀਆਂ ਚਾਰ ਹਜ਼ਾਰ ਕਿਤਾਬਾਂ ਵੀ ਸਾਨੂੰ ਸਿਖਾ ਨਹੀ ਸਕਦੀਆਂ ਕਿ ਆਤਮਾ ਕੀ ਹੈ” । ਇਕ ਬਿਧ ਆਦਮੀ ਹੋਣ ਦੇ ਨਾਤੇ ਉਹ ਅਮਰ ਜੀਵਨ ਵਿਚ ਵਿਸ਼ਵਾਸ ਕਰਨਾ ਪਸੰਦ ਕਰੇਗਾ ਪਰ ਇਹ ਗਲ ਉਸ ਨੂੰ ਕਠਨ ਦਿਸਦੀ ਹੈ ।
ਕੋਈ ਆਦਮੀ ਮਖੀਆਂ ਨੂੰ ਅਮਰ ਆਤਮਾ ਦੇਣ ਦਾ ਖਿਆਲ ਨਹੀਂ ਕਰੇਗਾ ਤਾਂ ਫਿਰ ਕਿਸੇ ਹਾਥੀ, ਜਾਂ ਬਾਂਦਰ, ਜਾਂ ਮੇਰੇ ਨਿੱਜੀ ਨੌਕਰ ਨੂੰ ਕਿਉਂ ? ਕੋਈ ਇਕ ਬੱਚਾ ਮਾਤਾ ਦੇ ਗਰਭ ਵਿਚ ਮਰ ਜਾਂਦਾ ਹੈ, ਠੀਕ ਉਦੋਂ ਜਦੋਂ ਇਸ ਨੂੰ ਆਤਮਾ ਮਿਲਦੀ ਹੈ, ਕੀ ਇਹ ਫਿਰ ਦੋਬਾਰਾ, ਗਰਭ ਦੇ ਬੱਚੇ ਦੇ ਰੂਪ ਵਿਚ ਖੜਾ ਹੋਵੇਗਾ, ਜਾਂ ਇਕ ਲੜਕੇ ਦੇ ਰੂਪ ਵਿਚ ਜਾਂ ਮਨੁੱਖ ਦੇ ਰੂਪ ਵਿਚ ? ਫਿਰ ਮੁੜ ਕੇ ਸੁਰਜੀਤ ਹੋ ਜਾਣਾ ਉਹ ਵਿਅਕਤੀ ਹੋਣਾ ਜਿਹੜੇ ਕਿ ਤੁਸੀਂ ਹੈ ਸੀ ਤੁਹਾਡੇ ਪਾਸ ਜ਼ਰੂਰੀ ਤੌਰ ਤੇ ਤੁਹਾਡੀ ਯਾਦ ਸ਼ਕਤੀ ਚਾਹੀਦੀ ਹੈ, ਬਿਲਕੁਲ ਸਜਰੀ ਤੇ ਹਾਜ਼ਿਰ; ਕਿਉਂ ਜੋ ਤੁਹਾਡੀ ਯਾਦ ਹੀ ਤੁਹਾਨੂੰ ਵਿਸ਼ੇਸ਼ ਵਿਅਕਤੀ ਬਣਾਂਦੀ ਹੈ । ਜੇ ਤੁਹਾਡੀ ਯਾਦ ਜਾਂਦੀ ਰਹੇ ਤਾ ਫਿਰ ਤੁਸੀਂ ਉਹੋ ਮਨੁੱਖ ਕਿਵੇਂ ਹੋਵੇਗੇ ?.. .ਕਿਉਂ ਮਨੁੱਖ ਸ਼੍ਰੇਣੀ ਹੀ ਆਪਣੇ ਆਪ ਨੂੰ ਇਹ ਫੁਲਾਹਟੀ ਦੇਂਦੀ ਹੈ, ਕਿ ਕੇਵਲ ਉਨ੍ਹਾਂ ਨੂੰ ਹੀ, ਇਕ ਆਤਮਕ ਅਤੇ ਅਮਰ ਤਤੁ ਬਖਸ਼ੀਆ ਗਿਆ ਹੈ ?….ਸ਼ਾਇਦ ਆਪਣੀ ਅਨੁਚਿਤ ਹਓਮੇ ਕਰਕੇ । ਮੈਨੂੰ ਇਉਂ ਲੱਗਦਾ ਹੈ, ਕਿ ਜੇਕਰ ਇਕ ਮੋਰ ਗਲਬਾਤ ਕਰ ਸਕਦਾ ਹੁੰਦਾ, ਤਾਂ ਇਹ ਆਪਣੀ ਆਤਮਾ ਦੇ ਫੜ ਮਾਰਦਾ, ਤੇ ਜ਼ੋਰ ਨਾਲ ਕਹਿੰਦਾ ਕਿ ਇਸ ਦਾ ਨਿਵਾਸ ਇਸ ਦੀ ਸ਼ਾਨਦਾਰ ਫਤਰੀ ਵਿੱਚ ਸੀ ।
ਅਤੇ ਪਹਿਲਾਂ ਦੀ ਇਸ ਮਾਨਸਿਕ ਅਵਸਥਾ ਵਿਚ; ਉਹ ਇਸ ਵਿਚਾਰ ਦ੍ਰਿਸ਼ਟੀ ਨੂੰ ਵੀ ਅਸ੍ਵੀਕਾਰ ਕਰਦਾ ਹੈ ਕਿ ਅਮਰ ਜੀਵਨ ਵਿਚ ਵਿਸ਼ਵਾਸ, ਸਦਾਚਾਰ ਲਈ ਜ਼ਰੂਰੀ ਹੈ । ਪੁਰਾਣੇ ਯਹੂਦੀ ਲੋਕ ਇਸ ਵਿਸ਼ਵਾਸ ਤੋਂ ਵਿਹੀਨ ਸਨ, ਠੀਕ ਜਦੋਂ ਕਿ ਉਹ ‘ਚੋਣਵੇ ਲੋਕ’ ਸਨ ਅਤੇ ਸਪਾਈਨੋਜ਼ਾਂ ਦਾ ਸਦਾਚਾਰ ਦਾ ਇਕ ਕਮਾਲ ਨਮੂਨਾ ਸੀ ।
ਪਿਛਲੇਰੇ ਦਿਨਾਂ ਵਿਚ ਜਾ ਕੇ ਉਸ ਨੇ ਇਹ ਵਿਚਾਰ ਬਦਲ ਲਿਆ ਸੀ । ਉਹ ਇਹ ਮਹਿਸੂਸ ਕਰਨ ਲਗ ਪਿਆ ਸੀ, ਕਿ ਪਰਮਾਤਮਾ ਵਿਚ ਵਿਸ਼ਵਾਸ ਦੀ ਕੋਈ ਨੈਤਿਕ ਕੀਮਤ ਨਹੀਂ ਜਦ ਤੀਕ ਕਿ, ਇਸ ਦੇ ਨਾਲ ਦੰਡ ਅਤੇ ਪੁਰਸਕਾਰ ਦੇ ਇਕ ਅਮਰ ਜੀਵਨ ਦਾ ਵਿਸ਼ਵਾਸ ਸ਼ਾਮਿਲ ਨ ਹੋਵੇ। ਸ਼ਾਇਦ “ਜਨ ਸਾਧਾਰਣ ਲਈ ਕਿਸੇ ਇਕ ਪੁਰਬਕਰਤਾ ਤੇ ਬਦਲਾ ਲੈਣ ਵਾਲੇ ਈਸ਼੍ਵਰ ਦੀ ਅਨਿਵਾਰਯਤਾ ਹੈ”। ਬੇਲੀ ਨੇ ਇਹ ਪੁਛ ਕੀਤੀ ਸੀ ਜੇਕਰ ਅਨੀਸਰਵਾਦੀਆਂ ਦਾ ਕੋਈ ਸਮਾਜ ਨਿਰਬਾਹ ਕਰ ਸਕਦਾ ਸੀ,-ਵਾਲਟੇਅਰ ਉੱਤਰ ਦੇਂਦਾ ਹੈ, “ਹਾਂ ਜੇਕਰ ਉਹ ਫ਼ਿਲਾਸਫ਼ਰ ਵੀ ਹੋਣ” । ਪਰ ਮਨੁੱਖ ਫ਼ਿਲਾਸਫ਼ਰ ਘੱਟ ਹੀ ਕਦੀ ਹੁੰਦੇ ਹਨ; “ਜੇ ਕਿਧਰੇ ਕੋਈ ਇਕ ਝੁਗੀ ਹੈ, ਤਾਂ ਇਸ ਦੇ ਸਟ ਹੋਣ ਲਈ ਇਕ ਧਰਮ ਅਨਿਵਾਰਨ ਹੈ”। ਕਿਸੇ, ‘ਓ, ਅ, ੲ, ਨਾਮ ਦੀ ਪੁਸਤਕ ਵਿਚ ਉਹ ਕਹਿੰਦਾ ਮੈਂ ਚਾਹੁੰਦਾ ਹਾਂ ਕਿ ਮੇਰਾ ਵਕੀਲ ਮੇਰਾ ਦਰਜ਼ੀ ਤੇ ਮੇਰੀ ਪੱਤਨੀ, ਪਰਮਾਤਮਾ ਵਿਚ ਵਿਸ਼ਵਾਸ ਕਰਦੇ ਹੋਣ; ਇਸ ਤਰ੍ਹਾਂ, ਮੈਂ ਕਲਪਨਾ ਕਰਦਾ ਹਾਂ, ਕਿ ਮੈਂ ਘੱਟ ਠਗਿਆ ਤੇ ਘੱਟ ਛਲਿਆ ਜਾਵਾਂਗਾ” । ਜੇਕਰ ਪਰਮਾਤਮਾਂ ਦੀ ਹੋਂਦ ਹੋਵੇ ਤਾਂ ਵੀ ਉਸ ਦਾ ਆਵਿਸ਼ਕਾਰ ਕਰ ਲੈਣਾ ਜ਼ਰੂਰੀ ਹੋਵੇਗਾ” । “ਮੈਂ ਸਤ ਨਾਲੋਂ, ਜੀਵਨ ਤੇ ਪ੍ਰਸੰਨਤਾ ਨੂੰ ਵਧੀਕ ਕੀਮਤ ਦੇਂਦਾ ਹਾਂ : ਪ੍ਰਬੁਧਤਾ ਯੁਗ ਦੇ ਐਨ ਵਿਚਕਾਰ ਇਹ ਓਸੇ ਸਿਧਾਂਤ ਦਾ ਅਲੋਕਿਕ ਚਮਤਕਾਰੇ ਪਹਿਲਾਂ ਤੋਂ ਦੇਖ ਲੈਂਦਾ ਹੈ, ਜਿਸ ਨਾਲ ਕਿ ਇਮਾਨੀ ਉਲਕਾਂਤੇ ਨੇ ਪਿਛੋਂ ਜਾ ਕੇ ਪ੍ਰਬੁਧਤਾ ਦਾ ਵਿਰੋਧ ਕਰਨਾ ਸੀ । ਆਪਣੇ ਅਨੀਸ਼੍ਵਰਵਾਦੀ ਮਿੱਤਰਾਂ ਦੇ ਵਿਰੁਧ ਉਹ ਸੁਸ਼ੀਲਤਾ ਨਾਲ ਆਪਣਾ ਬਚਾਵ ਕਰਦਾ ਹੈ : ਕੋਸ਼ ਵਿਚ ਪਰਮਾਤਮਾ ਬਾਰੇ ਲੇਖ ਵਿਚ ਉਹ ਹਾਲਬਾਕ ਨੂੰ ਸੰਬੋਧਨ ਕਰਦਾ ਹੈ : ਤੁਸੀਂ ਆਪ ਕਹਿੰਦੇ ਹੋ ਕਿ, ਪਰਮਾਤਮਾ ਵਿਚ ਵਿਸ਼ਵਾਸ ਨੇ ਕੁਝ ਮਨੁੱਖਾਂ ਨੂੰ ਅਪਰਾਧ ਤੋਂ ਬਚਾਇਆ ਹੈ; ਮੇਰੇ ਲਈ ਕੇਵਲ ਇਹੋ ਗਲ ਪਰਿਆਪਤ ਹੈ । ਜਦੋਂ ਇਹ ਵਿਸ਼ ਵਾਸ ਦਸ ਕਤਲਾਂ ਤੇ ਦਸ ਨਿੰਦਾ ਬਖੀਲੀਆਂ ਨੂੰ ਵੀ ਰੋਕ ਦੇਂਦਾ ਹੋਵੇ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਰੇ ਸੰਸਾਰ ਨੂੰ ਇਸ ਨੂੰ ਗਲੇ ਲਾ ਲੈਣਾ ਯੋਗ ਹੈ । ਤੁਸੀਂ ਕਹਿੰਦੇ ਹੋ ਕਿ ਧਰਮ ਨੇ ਅਣਗਿਣਤ ਬਿਪਤਾਵਾਂ ਨੂੰ ਜਨਮ ਦਿੱਤਾ ਹੈ; ਕਹਿਣਾ ਸਗੋਂ ਐਉਂ ਬਣਦਾ ਹੈ, ਕਿ ਉਸ ਭਰਮ ਨੇ ਜੇਹੜਾ ਕਿ ਸਾਡੇ ਇਸ ਦੁੱਖੀ ਸੰਸਾਰ ਉਤੇ ਰਾਜ ਕਰਦਾ ਹੈ । ਇਹ ਹੈ ਸਭ ਤੋਂ ਵਧੀਕ ਬੇਤਰਸ ਵੈਰੀ ਉਸ ਨਿਰੋਲ ਪੂਜਾ ਭਗਤੀ ਦਾ ਜੇਹੜੀ ਕਿ ਉਸ ਪਰਮ ਪ੍ਰਭੂ ਵਲ ਬਣਦੀ ਹੈ । ਆਓ ਇਸ ਭੂਤਨੇ ਨੂੰ ਘ੍ਰਿਣਾ ਕਰੀਏ ਜਿਸ ਨੇ ਕਿ ਸਦਾ ਆਪਣੀ ਮਾਤਾ ਦੇ ਸੀਨੇ ਨੂੰ ਵਲੂੰਧਰਿਆ ਹੈ। ਉਹ ਜੇਹੜੇ ਕਿ ਇਸ ਦਾ ਟਾਕਰਾ ਕਰਦੇ ਹਨ, ਉਹ ਮਨੁੱਖ ਜਾਤੀ ਦੇ ਸੱਚੇ ਕਲਿਆਣ ਕਰਤਾ ਹਨ; ਇਹ ਇਕ ਅਜੇਹਾ ਅਜਗਰ ਸਪ ਹੈ ਜਿਹੜਾ ਕਿ ਆਪਣੇ ਜਫੇ ਨਾਲ ਧਰਮ ਦਾ ਗਲਾ ਘੁਟ ਦੇਂਦਾ ਹੈ, ਸਾਨੂੰ ਇਸ ਦਾ ਸਿਰ ਕੁਰਲ ਦੇਣਾ ਚਾਹੀਦਾ ਹੈ । ਬਿਨਾ ਇਸ ਦੀ ਮਾਤਾ ਨੂੰ ਫਟ ਲਾਣ ਦੇ, ਜਿਸ ਨੂੰ ਕਿ ਇਹ ਹੜਪਦਾ ਹੈ । ਧਰਮ ਤੇ ਭਰਮ ਵਿਚਕਾਰਲਾ ਇਹ ਅੰਤਰ, ਉਸ ਦੇ ਲਈ ਬੁਨਿਆਦੀ ਹੈ । ਪਹਾੜ ਉਪਰਲੇ ਧਰਮ ਉਦੇਸ਼ ਦੇ ਧਰਮ ਸ਼ਾਸਤ ਨੂੰ ਤਾਂ ਉਹ ਪ੍ਰਸੰਨਤਾ ਨਾਲ ਸ੍ਰੀਕਾਰ ਕਰਦਾ ਹੈ, ਅਤੇ ਯਜੂ ਮਸੀਹ ਨੂੰ ਉਹ ਅਜੇਹਾ ਸ਼ਰਧਾਂਜਲੀਆਂ ਭੇਟਾ ਕਰਦਾ ਹੈ, ਜੇਹੜੀਆਂ ਕਿ ਸੰਤਾਂ ਤੇ ਆਨੰਦ ਵਾਲੇ ਸਫਿਆਂ ਨਾਲ ਸਾਵੀਆਂ ਬੈਠਦੀਆਂ ਹਨ । ਉਹ ਈਸਾ ਦੀ ਤਸਵੀਰ ਰਿਸ਼ੀਆਂ ਵਿਚ ਬੰਨ੍ਹਦਾ ਹੈ, ਤੇ ਉਨ੍ਹਾਂ ਅਪਰਾਧਾ ਉਤੇ ਰੋਂਦਾ ਹੈ, ਜੇਹੜੇ ਕਿ ਉਸ ਦੇ ਨਾਮ ਉਤੇ ਕੀਤੇ ਗਏ ਹਨ ਅੰਤ ਨੂੰ ਉਸ ਨੇ ਇਕ ਆਪਣੀ ਧਰਮ ਸੰਸਥਾ ਨਿਰਮਣ ਕਰ ਲਈ,ਤੇ ਇਹ ਇਸ ਸਮਰਪਨ ਸਹਿਤ “ਵਾਲਟੇ- ਅਰ ਵਲੋਂ ਨਿਰਮਾਣਿਤ” : ਯੌਰਪ ਵਿਚ ਇਕੋ ਇਕ ਅਜੇਹੀ ਸੰਸਥਾ, ਉਸ ਨੇ ਕਿਹਾ ਜੇਹੜੀ ਪਰਮਾਤਮਾ ਪ੍ਰਤਿ ਨਿਰਮਾਣ ਕੀਤੀ ਗਈ ਸੀ । ਪਰਮਾਤਮਾ ਪ੍ਰਤੀ ਉਸ ਨੇ ਇਕ ਭਵਨ ਪ੍ਰਾਰਥਨਾ ਸੰਬੋਧਨ ਕੀਤੀ, ਅਤੇ ‘ਈਸ੍ਵਰਵਾਦੀ ਲੇਖ ਵਿਚ ਉਹ ਆਪਣੇ ਵਿਸ਼ਵਾਸ ਨੂੰ ਅੰਤਮ ਤੌਰ ਤੇ ਸਪਸ਼ਟ ਰੂਪ ਵਿਚ ਐਉਂ ਵਿਅਕਤ ਕਰਦਾ ਹੈ :-
ਈਸ਼੍ਵਰਵਾਦੀ ਉਹ ਮਨੁੱਖ ਹੁੰਦਾ ਹੈ, ਜੇਹੜਾ ਕਿ ਇਕ ਅਜੇਹੇ ਪਰਮ ਪੁਰਖ ਦੀ ਹੋਂਦ ਵਿਚ ਨਿਸਚਾ ਰਖਦਾ ਹੈ ਜੇਹੜਾ ਕਿ ਏਨਾ ਹੀ ਕਲਿਆਣਕਾਰੀ ਹੈ ਜਿਨਾ ਕਿ ਬਕਤੀਮਾਨ, ਤੇ ਜਿਸ ਨੇ ਸਾਰੀਆਂ ਵਸਤਾਂ ਨੂੰ ਰੂਪ ਆਕਾਰ ਦਿੱਤਾ ਹੈ ਜੇਹੜਾ ਕੰਡ ਦੇਂਦਾ ਹੈ, ਬਿਨਾ ਬੇਤਰਸੀ ਤੋਂ, ਸਾਰੇ ਅਪਰਾਧਾਂ ਲਈ, ਅਤੇ ਸਾਚੇ ਸਦਗੁਣੀ ਕਰਮਾਂ ਦਾ ਬਦਲਾ, ਸ੍ਰੇਸ਼ਟਤਾ ਦੇ ਰੂਪ ਵਿੱਚ ਦੇਂਦਾ ਹੈ …..ਬਾਕੀ ਵਿਸ਼ਵ ਨਾਲ, ਇਸ ਨਿਯਮ ਅਨੁਸਾਰ, ਸੰਯੁਕਤ ਹੋਇਆ ਹੋਇਆ, ਉਹ ਕਿਸੇ ਵੀ ਅਜੇਹੇ ਸੰਪਰਦਾਇ ਵਿਚ ਸ਼ਾਮਿਲ ਨਹੀਂ ਹੁੰਦਾ, ਜਿਸ ਦੇ ਨਾਲ ਦੇ ਸਾਰੇ ਇਕ ਦੂਜੇ ਦਾ ਵਿਰੋਧ ਕਰਦੇ ਹਨ। ਉਸ ਦਾ ਧਰਮ ਸਭ ਤੋਂ ਵਧੀਕ ਪੁਰਾਤਨ, ਤੇ ਸਭ ਤੋਂ ਵਧੀਕ ਵਿਸ਼ਾਲ ਪਸਰਿਆ ਹੋਇਆ ਹੈ। ਕਿਉਂ ਜੋ ਇਕ ਪਰਮੇਸ਼ੁਰ ਦੀ ਸਾਧਾਰਣ ਪੂਜਾ, ਸੰਸਾਰ ਦੀਆਂ ਸਾਰੀਆਂ ਪ੍ਰਣਾਲੀਆਂ ਤੋਂ ਪਹਿਲਾਂ ਮੌਜੂਦ ਸੀ । ਉਹ ਇਕ ਅਜਿਹੀ ਭਾਸ਼ਾ ਬੋਲਦਾ ਹੈ ਜਿਸ ਨੂੰ ਸਾਰੇ ਲੋਕ ਸਮਝ ਦੇ ਹਨ, ਜਦੋਂ ਕਿ ਉਹ ਇਕ ਦੂਜੇ ਨੂੰ ਨਹੀਂ ਸਮਝਦੇ । ਪੀਕਨ ਤੋਂ ਲੈ ਕੇ ਕੈਯੀਨ ਤੀਕ ਉਸ ਦੀ ਬਰਾਦਰੀ ਹੈ ਤੇ ਉਹ ਸਾਰੇ ਰਿਸ਼ੀ ਵਿਅਕਤੀਆਂ ਨੂੰ ਆਪਣੇ ਸਾਥੀ ਸਮਝਦਾ ਹੈ । ਉਹ ਵਿਸ਼ਵਾਸ ਕਰਦਾ ਹੈ ਕਿ ਧਰਮ ਨ ਤਾਂ ਕਿਸੇ ਸਮਝੋ ਅਗੋਚਰ ਤਤ-ਮੀਮਾਂਸਾ ਦੀਆਂ ਰਾਵਾਂ ਵਿਚ ਤੇ ਨਹੀਂ ਦਿਖਾਵਿਆਂ ਵਿਚ ਸਗੋਂ ਪੂਜਾ ਤੇ ਨਿਆਇ ਭਾਵਨਾ ਵਿਚ ਪਾਇਆ ਜਾਂਦਾ ਹੈ। ਭਲਾ ਕਰਨਾ ਉਸ ਦੀ ਪੂਜਾ ਤੇ ਪਰਮਾਤਮਾ ਦੀ ਆਗਿਆਕਾਰੀ ਉਸ ਦਾ ਸਿਧਾਂਤ ਹੈ। ਮੁਸਲਮਾਨ ਉਸ ਅਗੇ ਪੁਕਾਰ ਕਰਦਾ ਹੈ, “ਸਾਵਧਾਨ ਰਹੋ ਜੇ ਕਰ ਤੁਸੀ ਮਕੇ ਦੀ ਜਿਆਰਥ ਕਰਨੋ ਖੁੰਝ ਜਾਂਦੇ ਹੋ, – ਪਾਦਰੀ ਉਸ ਨੂੰ ਕਹਿੰਦਾ ਹੈ ਤੁਸੀਂ ਸਾਪੇ ਜਾਉਗੇ ਜੇਕਰ ਤੁਸੀਂ ਨਾਤਰੇ ਕਮ ਕੀ ਲਾੜੇ ਦੀ ਵਲ ਯਾਤਰਾ ਨੂੰ ਨਹੀਂ ਜਾਂਦੇ । ਉਹ ਲਾਰੇਟੀ ਤੇ ਮੱਕੇ ਉਤੇ ਹਸਦਾ ਹੈ, ਪਰ ਉਹ ਨਿਰਧਨਾਂ ਨੂੰ ਪਾਲਦਾ ਤੇ ਦੁਖੀਆਂ ਦੀ ਰਖਿਆ ਕਰਦਾ ਹੈ ।
9 ਵਾਲਟੇਅਰ ਅਤੇ ਰੂਸੋ
ਵਾਲਟੇਅਰ ਚਰਚ ਸੰਸਥਾਵਾਦੀ ਅਤਿਆਚਾਰ ਦੇ ਵਿਰੁਧ, ਸੰਗ੍ਰਾਮ ਵਿਚ ਏਨਾ ਲੀਨ ਹੋਇਆ ਹੋਇਆ ਸੀ, ਕਿ ਆਪਣੇ ਜੀਵਨ ਦੇ ਛੇਕੜਲੇ ਕਸਕਾਂ ਵਿਚ ਉਹ ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਅਤਿਆਚਾਰ ਤੋਂ ਆਪਣੇ ਆਪ ਨੂੰ ਹਟਾ ਲੈਣ ਲਈ ਮਜਬੂਰ ਹੋ ਗਿਆ ਸੀ । ‘ ਰਾਜਨੀਤੀ ਮੇਰੀ ਰੇਖਾ ਦੇ ਅੰਦਰ ਵਾਰ ਹੈ ਨਹੀਂ; ਮੈਂ ਸਦਾ ਆਪਣੇ ਆਪ ਨੂੰ, ਮਨੁੱਖਾਂ ਨੂੰ ਕੁਝ ਘਟ ਮੂਰਖ ਤੇ ਵਧੀਕ ਸਨਮਾਨ ਯੋਗ ਬਣਾਣ ਨਮਿਤ ਆਪਣੇ ਨਿਰਮਾਣ ਯਤਨ ਵਿਚ ਲਾਈ ਰਖਿਆ ਹੈ” । ਉਹ ਕਾਟੋਕਾ ਸੀ ਕਿ ਰਾਜਨੀਤਿਕ ਫਿਲਾਸਫ਼ੀ ਕਿਵੇਂ ਇਕ ਜਟਲ ਜੇਹਾ ਮਾਮਲਾ ਬਣ ਸਕਦੀ ਹੈ, ਤੇ ਉਮਰ ਦੇ ਵਾਧੇ ਨਾਲ ਉਸ ਨੇ ਆਪਣੀਆਂ ਸੁਨਿਸ਼ਚਤਤਾਂਵਾਂ ਨੂੰ ਛਡ ਦਿੱਤਾ ਹੋਇਆ ਸੀ। “ਆ ਇਨ੍ਹਾਂ ਸਾਰੇ ਅਜਿਹੇ ਲੋਕਾਂ ਤੋਂ ਤੰਗ ਆ ਗਿਆ ਹਾਂ ਜਿਹੜੇ ਕਿ ਰਾਜਾਂ ਦਾ ਸ਼ਾਸਨ ਆਪਣੀਆਂ ਛਤਾਂ ਦੇ ਉਪਰਲੇ ਕਮਰਿਆਂ ਦੀਆਂ ਨਿਵੇਕਲੀਆਂ ਥਾਂਵਾਂ ਤੋਂ ਕਰਦੇ ਹਨ,” ਇਨ੍ਹਾਂ ਵਿਧੀ ਨਿਆਤਿਆਂ ਤੋਂ ਜੋਹੜੇ ਸੰਸਾਰ ਦਾ ਸ਼ਾਸਨ ਕੰਡੀਆਂ ਦੇ ਭਾਅ ਕਰਦੇ ਹਨ. ਆਪਣੀਆਂ ਤਲੀਆਂ ਤੇ ਆਪਣੇ ਘਰ ਬਾਹਰਾਂ ਦਾ ਸ਼ਾਸਨ ਕਰਨ ਵਲੋਂ ਅਸਮ੍ਰਥ ਇਹ ਲੋਕ ਵਿਸ਼ਵ ਦਾ ਨਿਯਮਨ ਕਰਨ ਵਿਚ ਬੜੀ ਖੁਸ਼ੀ ਲੈਂਦੇ ਹਨ । ਇਨ੍ਹਾਂ ਮਾਮਲਿਆਂ ਨੂੰ ਸਾਦਾਂ ਤੇ ਵਿਆਪਕ ਫਾਰਮੂਲਿਆਂ ਨਾਲ ਨਜਿਠਣਾ ਅਸੰਭਵ ਹੁੰਦਾ ਹੈ, ਜਾਂ ਸਾਰੇ ਲੋਕਾਂ ਨੂੰ ਦੋ ਹਿਸਿਆਂ ਵਿਚ ਇਸ ਤਰ੍ਹਾਂ ਵੰਡ ਦੇਣ ਨਾਲ ਕਿ ਇਕ ਪਾਸੇ ਤਾਂ ਮੂਰਖ ਤੇ ਭੋਲੇ ਭਾਲੇ ਤੇ ਦੂਜੇ ਪਾਸੇ ਅਸੀਂ ਆਪ ਹੋਈਏ ।” ਸਚਾਈ ਦੀ ਕੋਈ ਪਾਰਟੀ ਨਹੀਂ ਹੁੰਦੀ” । ਵਾਵਨਰਗੂਜ਼ ਨੂੰ ਉਹ ਲਿਖਦਾ ਹੈ “ਤੁਹਾਡੇ ਵਰਗੇ ਮਨੁੱਖ ਦਾ ਵਿਸ਼ੇਸ ਪਸੰਦ- ਗੀਆਂ ਰਖਣਾ ਤਾਂ ਕਰਤਵ ਹੈ ਪਰ ਕਿਸੇ ਨੂੰ ਬਾਹਰ ਛਡ ਦੇਣਾ ਨਹੀਂ,” ।
ਧਨਾਢ ਹੋਣ ਕਰਕੇ, ਉਸ ਦਾ ਝੁਕਾਵ, ਰੂੜੀਵਾਦ ਵਲ ਹੈ, ਤੇ ਇਸ ਤੋਂ ਵਧੀਕ ਕਿਸੇ ਭੈੜੇ ਕਾਰਨ ਕਰਕੇ ਨਹੀਂ, ਕਿ ਭੁਖੇ ਆਦਮੀ ਨੂੰ ਹੀ ਪਰਿਵਰਤਨ ਕਰਨ ਦੀ ਮੰਗ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ । ਉਸ ਦਾ ਸਰਬ ਰੋਗ, ਇਲਾਜ, ਸੰਪਤੀ ਦਾ ਪਸਾਰ ਹੈ; ਮਲਕੀਅਤ ਵਿਅਕਤਤ ਤੇ ਇਕ ਉਪਰ ਉਠਾਣ ਵਾਲਾ ਗੌਰਵ ਦੇਂਦੀ ਹੈ । ਸੰਪਤੀ ਦੀ ਚੇਤਨਾ ਕਿਸੇ ਆਦਮੀ ਦੇ ਬਲ ਨੂੰ ਦੂਣਾ ਕਰ ਦੇਂਦੀ ਹੈ । ਇਹ ਗੱਲ ਨਿਸਚਿਤ ਹੈ ਕਿ ਕਿਸੇ ਜਾਇਦਾਦ ਦਾ ਮਾਲਕ ਆਪਣੀ ਵਿਰਾਸਤ ਨੂੰ ਕਿਸੇ ਦੂਸਰੇ ਦੇ ਨਾਲੋਂ, ਵਧੀਕ ਚੰਗੀ ਤਰ੍ਹਾਂ ਬਣਾਏ ਸੁਆਰੇਗਾ ।’
ਰਾਜ ਸਰਕਾਰ ਦੇ ਰੂਪਾਂ ਬਾਰੇ ਆਪਣੇ ਆਪ ਨੂੰ ਉਤੇਜਤ ਕਰਨ ਤੋਂ ਉਹ ਇਨਕਾਰ ਕਰਦਾ ਹੈ, ਸਿਧਾਂਤਕ ਤੌਰ ਤੇ ਉਹ ਪਰਜਾਤੰਤ੍ਰ ਨੂੰ ਵਿਸ਼ੇਸਤਾ ਦਿੰਦਾ ਹੈ, ਪਰ ਉਹ ਇਸ ਦੀਆਂ ਤੁਰਟੀਆਂ ਨੂੰ ਜਾਣਦੀ ਹੈ; ਇਹ ਅਜੇਹੀ ਦਲਬੰਦੀ ਦੀ ਖੁਲ੍ਹ ਦੇਂਦਾ ਹੈ, ਜਿਸ ਦੀਆਂ ਪਾਰਟੀਆਂ ਜੇ ਕਰ ਘੋਗੀ ਜੰਗ ਨਹੀਂ ਲਿਆਉਂਦੀਆਂ ਤਾਂ ਘਟੋ ਘਟ ਰਾਸ਼ਟ੍ਰੀ ਏਕਤਾ ਦਾ ਨਾਸ ਮਾਰ ਦਿੰਦੀਆਂ ਹਨ; ਇਹ ਅਨੁਕੂਲ ਬੈਠਦਾ ਹੈ ਕੇਵਲ ਅਜੇਹੇ ਛੋਟੇ ਰਾਜਾਂ ਨੂੰ ਜੇਹੜੇ ਕਿ, ਭੂਗੋ- ਲਿਕ ਸਥਿਤੀ ਰਾਹੀਂ ਸੁਰਖਿਅਤ ਹੋਣ ਦੇ ਧਨ ਸੰਪਤੀ ਨਾਲ ਅਜੇ ਵਿਤ ਤੇ ਪਾਟੋ ਧਾੜਨ ਹੋ ਗਏ ਹੋਣ । ਵਿਆਪਕ ਤੌਰ ਤੇ ਮਨੁੱਖ ਘਟ ਹੀ ਕਦੀ ਆਪਣੇ ਆਪ ਉਤੇ ਸ਼ਾਸਨ ਕਰਨ ਲਈ ਸੁਯੋਗ ਹੁੰਦੇ ਹਨ, ਪਰਜਾਤੰਤ੍ਰ ਰਾਜ ਚੰਗੇ ਤੋਂ ਚੰਗੇ ਵੀ ਅਸਥਾਈ ਜੇਹੇ ਹੁੰਦੇ ਹਨ; ਉਹ ਸਮਾਜ ਦਾ ਸਭ ਤੋਂ ਪਹਿਲਾ ਰੂਪ ਹੁੰਦੇ ਹਨ, ਤੇ ਪਰਿਵਾਰਾਂ ਦੇ ਮੇਲ ਤੋਂ ਪੈਦਾ ਹੁੰਦੇ ਹਨ; ਅਮਰੀਕਨ ਨੀਗਰੋ ਕਬੀਲੇਵਾਰ ਪਰਾਜਾਤੰਤ੍ਰਾਂ ਵਿਚ ਰਹਿੰਦੇ ਸਨ ਅਤੇ ਅਫਰੀਕਾ ਏਹੋ ਜੇਹੇ ਲੋਕ ਤੰਤ੍ਰਾ ਨਾਲ ਭਰਿਆ ਹੋਇਆ ਹੈ । ਪਰ ਆਰਥਿਕ ਪਦਵੀ ਦਾ ਵਿਭੰਨ ਕਰਣ ਇਨ੍ਹਾਂ ਲੋਕ ਤੰਤ੍ਰ ਰਾਜ ਸਰਕਾਰਾਂ ਨੂੰ ਸਮਾਪਤ ਕਰ ਦੇਂਦਾ ਹੈ, ਅਤੇ ਵਿਭਿੰਨ ਕਾਰਣ, ਵਿਕਾਸ ਦਾ ਅਨਿਵਾਰ੍ਯ ਸਾਥੀ ਹੁੰਦਾ ਹੈ । “ਕੇਹੜਾ ਵਧੀਕ ਚੰਗਾ ਹੁੰਦਾ ਹੈ, ਉਹ ਪੁਛਦਾ ਹੈ, “ਇਕ ਰਾਜ ਤੰਤ੍ਰ ਜਾਂ ਪਰਜਾ ਤੰਤ” ਅਤੇ ਉਹ ਉੱਤਰ ਦੇਂਦਾ ਹੈ” ਚਾਰ ਹਜ਼ਾਰ ਵਰਿਆਂ ਤੋਂ ਇਹ ਪ੍ਰਸ਼ਨ ਉਛਾਲਿਆ ਜਾਂਦਾ ਰਿਹਾ ਹੈ । ਧਨਾਢਾਂ ਨੂੰ ਉੱਤਰ ਲਈ ਪੁਛੇ, ਉਹ ਸਾਰੇ, ਕੁਲੀਨ ਤੰਤ੍ਰ ਚਾਹੁੰਦੇ ਹਨ । ਲੋਕਾਂ ਨੂੰ-ਪੁਛੋ ਉਹ ਲੋਕ ਡੰਡ ਚਾਹੁੰਦੇ ਹਨ। ਕੇਵਲ ਰਾਜੇ ਹੀ ਰਾਜ ਤੰਤ੍ਰ ਚਾਹੁੰਦੇ ਹਨ । ਤਾਂ ਫਿਰ ਇਹ ਗੱਲ ਕਿਵੇਂ ਵਾਪਰ ਗਈ ਹੈ ਕਿ ਲਗ ਭਗ ਸਾਰੀ ਧਰਤੀ ਰਾਜਿਆਂ ਰਾਹੀਂ ਸਾਸ਼ਤ ਕੀਤੀ ਗਈ ਹੈ ? ਉਨ੍ਹਾਂ ਚੂਹਿਆਂ ਨੂੰ ਪੁਛ ਜਿਨ੍ਹਾਂ ਨੇ ਕਿ ਬਿਲੀ ਦੇ ਗਲ ਘੰਟੀ ਲਟਕਾਣ ਦਾ ਪ੍ਰਸਤਾਵ ਕੀਤਾ ਸੀ,” ਪਰ ਜਦੋਂ ਕੋਈ ਇਕ ਪੱਤਰ ਲਿਖਾਰੀ ਦਲੀਲ ਦੇ ਭੇਜਦਾ ਹੈ ਕਿ ਰਾਜ ਤੰਤ੍ਰ ਸਰਬ-ਸ਼੍ਰੇਸਟ ਰਾਜ ਸਰਕਾਰ ਦਾ ਰੂਪ ਹੈ ਤਾਂ ਉਹ ਉੱਤਰ ਦੇਂਦਾ ਹੈ,” ਇਸ ਸ਼ਰਤ ਨਾਲ ਕਿ ‘ਮਾਰਕਸ ਆਰਲੀਅਸ’ ਰਾਜਾ ਹੋਵੇ; ਕਿਉਂ ਜੇ, ਦੂਸਰੀ ਤਰ੍ਹਾਂ ਕਿਸੇ ਗਰੀਬ ਆਦਮੀ ਲਈ ਕੀ ਫਰਕ ਪੈਂਦਾ ਹੈ ਕਿ ਕੀ ਉਹ ਇਕ ਸੌਰ ਰਾਹੀਂ ਨਿਗਲ ਲਿਆ ਜਾਂਦਾ ਹੈ, ਜਾਂ ਇਕ ਸੌ ਚੂਹਿਆਂ ਰਾਹੀਂ,”?
ਇਸੇ ਤਰ੍ਹਾਂ ਹੀ ਯਾਤਰਾ ਕੀਤੇ ਹੋਏ ਕਿਸੇ ਮਨੁੱਖ ਵਾਂਗ ਉਹ ਰਾਸ਼ਟ੍ਰੀਅਤਾਵਾਂ ਬਾਰੇ ਵੀ ਉਦਾਸੀਨ ਹੈ; ਸ਼ਬਦ ਦੇ ਆਮ ਭਾਵ ਅਨੁਸਾਰ ਉਸ ਅੰਦਰ ਦੇਸ਼ ਭਗਤੀ ਨ ਹੋਣ ਵਰਗੀ ਹੈ ।ਉਹ ਕਹਿੰਦਾ ਹੈ ਕਿ ਦੇਸ਼ ਭਗਤੀ ਤੋਂ ਆਮ ਭਾਵ ਇਹ ਹੁੰਦਾ ਹੈ ਕਿ ਕੋਈ ਆਦਮੀ ਆਪਣੇ ਦੇਸ਼ ਤੋਂ ਛੁਟ ਹੋਰ ਹਰੇਕ ਨਾਲ ਘ੍ਰਿਣਾ ਕਰਦੀ ਹੈ । ਪਰ ਜੇਕਰ ਕੋਈ ਆਦਮੀ ਆਪਣੇ ਦੇਸ਼ ਦੀ ਐਸ਼ਵਰਜਤਾ ਚਾਹੁੰਦਾ ਹੈ, ਪਰ ਦੂਸਰੇ ਦੇਸ਼ਾਂ ਦੀ ਕੀਮਤ ਉਤੇ ਨਹੀਂ, ਤਾਂ ਉਹ ਇਕੋ ਸਮੇਂ ਇਕ ਸਮਝਦਾਰ ਦੇਸ਼ ਪ੍ਰੇਮੀ ਤੇ ਵਿਸ਼ਵ ਦਾ ਨਾਗਰਿਕ ਹੁੰਦਾ ਹੈ । ਇਕ “ਸਾਊ ਯੋਰਪਿਨ,” ਵਾਂਗ, ਉਹ ਇੰਗਲੈਂਡ ਦੇ ਸਾਹਿਤ ਦੇ ਪ੍ਰਸ਼ੀਆਂ ਦੇ ਰਾਜੇ ਦੀ ਪ੍ਰਸੰਸਾ ਕਰਦਾ ਹੈ, ਜਦੋਂ ਕਿ ਫਰਾਂਸ ਦਾ ਇੰਗਲੈਂਡ ਤੇ ਪ੍ਰਸ਼ੀਆਂ ਦੋਹਾਂ ਨਾਲ ਜੰਗ ਹੈ। ਉਸ ਦੇ ਕਥਨ ਅਨੁਸਾਰ ਜਦ ਤੀਕ ਰਾਸਟ ਜੰਗ ਦਾ ਅਭਿਆਸ ਕਰਦੇ ਹਨ, ਤਦ ਤੀਕ ਉਨ੍ਹਾਂ ਵਿਚੋਂ ਚੋਣ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ।
ਕਿਉਂ ਜੋ ਸਭ ਤੋਂ ਵਧੀਕ ਘ੍ਰਿਣਾ ਉਹ ਜੰਗ ਨਾਲ ਕਰਦਾ ਹੈ । “ਜੰਗ ਸਭ ਤੋਂ ਵੱਡਾ ਅਪਰਾਧ ਹੈ; ਪਰ ਫਿਰ ਕੋਈ ਆਕ੍ਰਾਮਕ ਨਹੀਂ ਜੇਹੜਾ ਕਿ ਆਪਣੇ ਅਪਰਾਧ ਨੂੰ ਨਿਆਇ ਦੇ ਬਹਾਨੇ ਨਾਲ ਨਹੀਂ ਰੰਗਦਾ ।” “ਮਾਰ ਦੇਣਾ ਮਨ੍ਹਾ ਕੀਤਾ ਜਾਂਦਾ ਹੈ; ਇਸ ਲਈ ਸਾਰੇ ਕਾਤਲਾਂ ਨੂੰ ਦੰਡ ਦਿੱਤਾ ਜਾਂਦਾ ਹੈ, ਜਦ ਤੀਕ ਕਿ ਉਹ ਬਹੁਤੀ ਗਿਣਤੀ ਵਿਚ ਤੇ ਨਗਾਰਿਆਂ ਦੀ ਅਵਾਜ਼ ਸੁਣ ਕੇ ਨ ਮਾਰਨ ” । ਉਹ ਮਨੁੱਖ ਬਾਰੇ ਇਕ ਭਿਆਨਕ! “ਵਿਆਪਕ ਚਿੰਤਨ,” ਰਖਦਾ ਹੈ, ਅਤੇ ਇਹ ਕੇਸ਼ ਅੰਦਰ “ਮਨੁੱਖ” ਬਾਰੇ ਲੇਖ ਦੇ ਅੰਤ ਉਤੇ ਜਾ ਕੇ ਇਸ ਤਰ੍ਹਾਂ :- ਕਿਸੇ ਮਨੁੱਖ ਨੂੰ ਮਾਤਾ ਦੇ ਗਰਭ ਵਿਚ ਇਕ ਪੌਦੇ ਜੇਹੇ ਦੀ ਹਾਲਤ ਤ’ ਤੇ ਬਹੁਤ ਛੋਟੀ ਬਚਪਨ ਵਿਚ ਉਮਰ ਦੀ ਪਸ਼ੂ ਜੇਹੀ ਹਾਲਤ ਤੋਂ ਉਸ ਹਾਲਤ ਤੀਕ ਪਹੁੰਦ ਜਾਣ ਵਿਚ ਜਦੋਂ ਕਿ ਉਸ ਅੰਦਰ ਵਿਚਾਰ ਦੀ ਪ੍ਰਪਕਤਾ ਅਨੁਭਵ ਹੋਣੀ ਸ਼ੁਰੂ ਹੁੰਦੀ ਹੈ, ਵੀਹ ਵਰ੍ਹੇ ਲੋੜੀਂਦੇ ਹੁੰਦੇ ਹਨ।ਤੀਹ ਸਦੀਆਂ ਚਾਹੀਦੀਆਂ ਹਨ ਉਸ ਦੇ ਸਰੀਰਕ ਢਾਂਚੇ ਬਾਰੇ ਜੇਹਾ ਵੀ ਕੁਝ ਜਾਣ ਲੈਣ ਲਈ ਇਕ ਅਨੰਤ ਸਮੇਂ ਦੀ ਲੋੜ ਹੋਵੇਗੀ ਉਸ ਦੀ ਆਤਮਾ ਬਾਰੇ ਕੋਈ ਚੀਜ਼ ਜਾਣਕ ਨਮਿਤ । ਪਰ ਇਕ ਪਲ ਪਰਿਆਪਤ ਹੋ ਰਹਿੰਦਾ ਹੈ ਉਸ ਨੂੰ ਮਾਰ ਦੇਣ ਲਈ।
ਤਾਂ ਇਸ ਲਈ ਕੀ ਉਪਚਾਰ ਦੇ ਤੌਰ ਤੇ ਉਹ ਕਿਸੇ ਕ੍ਰਾਂਤੀ ਦਾ ਖਿਆਲ ਕਰਦਾ ਹੈ ? ਨਹੀਂ ! ਕਿਉਂ ਜੋ ਸਭ ਤੋਂ ਪਹਿਲਾਂ ਤਾਂ ਉਹ ਲੋਕਾਂ ਬਾਰੇ ਅਵਿਸ਼ਵਾਸ ਰਖਦਾ ਹੈ : ਜਦੋਂ ਲੋਕ ਵਿਚਾਰ ਕਰਨੀ ਆਪਣੇ ਜ਼ਿੰਮੇ ਲੈ ਲੈਂਦੇ ਹਨ ਤਾਂ ਸਾਰਾ ਕੁਝ ਨਾਸ ਹੋ ਜਾਂਦਾ ਹੈ। “ਭਾਰੀ ਬਹੁਗਿਣਤੀ ਤਾਂ ਏਨੀ ਰੁਝੀ ਹੁੰਦੀ ਹੈ, ਕਿ ਸਚਾਈ ਨੂੰ ਪਛਾਣ ਹੀ ਨਹੀਂ ਸਕਦੀ ਜਦ ਤੀਕ ਕਿ ਤਬਦੀਲੀ ਨੇ ਸਚਾਈ ਨੇ ਗਲਤੀ ਨਹੀਂ ਬਣਾ ਦਿੱਤਾ ਹੁੰਦਾ ਅਤੇ ਉਨ੍ਹਾਂ ਦਾ ਬੇਧਿਕ ਇਤਿਹਾਸ ਕਿਸੇ ਇਕ ਮਿਥਿਆ ਕਹਾਣੀ ਨੂੰ ਛੱਡ ਕੇ ਦੂਜੀ ਨੂੰ ਅੰਗੀਕਾਰ ਕਰ ਲੈਣ ਦਾ ਹੁੰਦਾ ਹੈ । ਜਦੋਂ ਕੋਈ ਇਕ ਪਰਾਣੀ ਗਲਤੀ ਸਥਾਪਤ ਹੋ ਜਾਂਦੀ ਹੈ, ਤਾਂ ਰਾਜਨੀਤੀ ਇਸ ਨੇ ਇਕ ਅਜੇਹੀ ਜਾਹੀ ਕਰਕੇ ਵਰਤ ਲੈਂਦੀ ਹੈ ਜੇਹੜੀ ਕਿ ਲੋਕਾਂ ਨੇ ਆਪਣੇ ਮਹਾ ਵਿਚ ਪਾ ਲਈ ਹੁੰਦੀ ਹੈ, ਜਦੋਂ ਤੀਕ ਕਿ ਕੋਈ ਇਕ ਹੋਰ ਭਰਮ ਇਸ ਨੂੰ ਨਾਸ ਕਰਨ ਲਈ ਆਣ ਪਹੁੰਚਦਾ ਲਈ ਹੁੰਦੀ ਜੈਨੀਗ ਇਸ ਦੂਜੀ ਗਲਤੀ ਤੋਂ ਓਵੇਂ ਅਧਿਆਨ ਕੀਤਾ ਲੰਦੀ ਦੀ ਓਥੇ ਕਿ ਦਿਸ ਨੇ ਹੈ, ਅਤੇ ਰਾ* ਉਠਾਇਆ ਸੀ ।” ਅਤੇ ਤਦ ਫਿਰ ਅਸਮਾਨਵਾਲਾ ਸਮਾਜ ਕਚੇ ਬਣਾਵਟ ਵਿਚ ਹੀ ਪਹਿਲੀ ਹੁੰਦੀ ਹੈ, ਅਤੇ ਇਹ ਮੁਸ਼ਕਿਲ ਨਾਲ ਹੀ ਮਿਟਾਈ ਜਾ ਸਕਦੀ ਹੈ ਜਦ ਰੱਬ ਮਿਲੱਖੀ ਹਨ ਤੇ ਜੀਵਨ ਇਕ ਸੰਗ੍ਰਾਮ ਹੈ । ਉਹ ਜੇਹੜੇ ਕਿ ਕਹਿੰਦੇ ਹਨ, ਕਿ ਸਾਰੇ ਮਨੁੱਖ ਸਮਾਰ ਮਨੁੱਖ ਵੱਧ ਸਭ ਤੋਂ ਵੱਡੀ ਸਚਾਈ ਪ੍ਰਗਟ ਕਰਦੇ ਹਨ, ਜੇਕਰ ਉਨ੍ਹਾਂ ਦਾ ਭਾਵ ਇਹ ਹੁੰਦਾ ਹੈ, ਹਨ, ਉਰਸਾ ਲਈ ਆਪਣੀਆਂ ਵਸਤਾਂ ਦੀ ਮਲਕੀਅਤ ਲਈ, ਤੇ ਕਾਨੂੰਨਾਂ ਦੀ ਰਖਿਆ ਲਈ ਕਿ ਮਨੁੱਖਾਂ ਦਾ ਅਧਿਕਾਰ ਸਮਾਨ ਹੈ; ਪਰ ਸਮਾਨਤਾ ਸੰਸਾਰ ਵਿਚ ਇਕ ਸਮੇਂ ਉਤੇ ਸਭ ਤੋਂ ਵਧੀਕ ਕੁਦਰਤੀ ਤੇ ਸਭ ਤੋਂ ਵਧੀਕ ਗੈਰ ਕੁਦਰਤੀ ਅਧਿਕਾਰ ਹੁੰਦੀ ਹੈ : ਕੁਦਰਤੀ ਜਦੋਂ ਕਿ ਇਹ ਅਧਿਕਾਰਾਂ ਦੀ ਸੀਮਿਤ ਹੁੰਦੀ ਹੈ ਤਾਂ ਗ਼ੈਰ ਕੁਦਰਤੀ ਜਦੋਂ ਕਿ ਇਹ ਵਸਤੂਆਂ ਤੇ ਸ਼ਕਤੀਆਂ ਨੂੰ ਪਧਰ ਕਰਨ ਦਾ ਜਤਨ ਕਰਦੀ ਹੈ ।” “ਸਾਰੇ ਸ਼ਹਰੀ ਇੱਕ ਸਮਾਨ ਬਲਵਾਨ ਨਹੀਂ ਹੋ ਸਕਦੇ; ਪਰ ਉਹ ਇਕ ਸਮਾਨ ਸੁਤੰਤਰਤਾ ਹੋ ਸਕਦੇ ਹਨ; ਇਹ ਚੀਜ਼ ਹੈ ਜਿਹੜੀ ਕਿ ਅੰਗ੍ਰੇਜ਼ਾਂ ਨੇ ਪ੍ਰਾਪਤ ਕਰ ਲਈ ਹੈ … ਸੁਤੰਤਰ ਹੋਣ ਦਾ ਭਾਵ ਕਾਨੂੰਨ ਤੋਂ ਬਿਨਾਂ ਕਿਸੇ ਵੀ ਹੋਰ ਚੀਜ਼ ਦੇ ਅਧੀਨ ਨ ਹੋਣਾ ਹੈ । ਇਹ ਸੀ ਉਦਾਰ ਵਾਦੀਆਂ ਦਾ ਭਾਵ, ਟਰਗਾਟ, ਕਾਂਡਰਸੈਨਟ, ਅਤੇ ਮੀਰਾਬੋ, ਤੇ ਵਾਲਟੇਅਰ ਦੇ ਹੋਰ ਉਨ੍ਹਾਂ ਅਨੁਆਈਆਂ ਦਾ ਜੇਹੜੇ ਕਿ ਇਕ ਸ਼ਾਂਤ ਪੂਰਤ ਕ੍ਰਾਂਤੀ ਕਰਨ ਦੀ ਆਸ ਕਰਦੇ ਸਨ; ਇਹ ਚੀਜ਼ ਦਬਾਏ ਗਏ ਲੋਕਾਂ ਨੂੰ ਬਿਲਕੁਲ ਸੰਤੁਸ਼ਟ ਤਾਂ ਨਹੀਂ ਸੀ ਕਰ ਸਕਦੀ ਜੇਹੜੇ ਕਿ ਏਨੀ ਮੰਗ ਸੁਤੰਤਰਤਾ ਦੀ ਨਹੀਂ ਸਨ ਕਰਦੇ ਜਿਨੀ ਕਿ ਸਮਾਨਤਾ ਦੀ, ਤੇ ਸਮਾਨਤਾ ਸੁਤੰਤਰਤਾ ਦੀ ਕੀਮਤ ਉਤੇ ਵੀ । ਜਨ ਸਾਧਾਰਣ ਦੀ ਆਵਾਜ਼ ਤੇ ਹਰ ਮੋੜ ਉਤੇ ਸ਼੍ਰੇਣੀ ਵਖਵਿਆਂ ਨੂੰ ਤੀਬਰਤਾ ਨਾਲ ਅਨੁਭਵ ਕਰਨ ਵਾਲਾ ਰੂਸੋ ਇਕ ਪੱਧਰ ਕੀਤੇ ਜਾਣ ਦੀ ਮੰਗ ਕਰਦਾ ਸੀ; ਅਤੇ ਜਦੋਂ ਕ੍ਰਾਂਤੀ ਉਸ ਦਾ ਅਨੁਸਰਣ ਕਰਨ ਵਾਲੇ ਵਿਅਕਤੀਆਂ ਮਰਾਤ ਤੇ ਹਾਬਸ ਪਾਇਰੀ ਦੇ ਹੱਥਾਂ ਵਿਚ ਚਲੀ ਗਈ ਤਾਂ ਸਮਾਨਤਾ ਦੀ ਵਾਰੀ ਆ ਗਈ ਤੇ ਸੁਤੰਤਰਤਾ ਨੂੰ ਮਾਰ ਮੁਕਾਇਆ ਗਿਆ।
ਵਾਲਟੇਅਰ ਉਨ੍ਹਾਂ ਮਨੁੱਖੀ ਵਿਧੀ ਨਿਰਮਾਤਿਆਂ ਰਾਹੀਂ ਰੂਪ ਆਕਾਰ ਦਿੱਤੇ ਗਏ ਆਦਰਸ਼ ਸਮਾਜਾਂ ਬਾਰੇ, ਸ਼ੰਕਾਵਾਦੀ ਸੀ ਜੇਹੜੇ ਕਿ ਆਪਣੀਆਂ ਕਲਪਨਾਵਾਂ ਤੋਂ ਇਕ ਨਵਾਂ ਨਕਰ ਸਿਰਜ ਦੇਣਾ ਚਾਹੁੰਦੇ ਸਨ । ਸਮਾਜ ਸਮਾਂ ਪਾ ਕੇ ਹੋਣ ਵਾਲਾ ਇਕ ਵਿਕਾਸ ਹੈ ਨ ਕਿ ਤਰਕ ਦਾ ਕੋਈ; ਇਹੇ ਤੁਮਦਮਾਨ; ਅਤੇ ਜਦੋਂ ਭੂਤਕਾਲ ਨੂੰ ਦਰਵਾਜ਼ੇ ਰਾਹੀਂ ਬਾਹਰ ਕਢਿਆ ਜਾਂਦਾ ਹੈ ਤਾਂ ਇਹ ਖਿੜਕੀ ਰਾਹੀਂ ਫਿਰ ਆ ਪਹੁੰਚਦਾ ਹੈ । ਸਮਸਿਆ ਸਗਵੇਂ ਤੌਰ ਤੇ ਇਹ ਦਸੇ ਜਾਣ ਦੀ ਹੈ, ਕਿ ਕਿਨ੍ਹਾਂ ਤਬਦੀਲੀਆਂ ਨਾਲ ਅਸੀਂ ਇਸ ਸੰਸਾਰ ਵਿਚੋਂ ਦੁਖ ਕਸ਼ਟ ਤੇ ਅਨਿਆਇ ਘਟਾ ਸਕਦੇ ਹਾਂ, ਜਿਸ ਵਿਚ ਅਸੀਂ ਵਾਸਤਵਕ ਤੌਰ ਤੇ ਰਹਿੰਦੇ ਹਾਂ । “ਵਿਵੇਕ ਦੀ ਇਤਿਹਾਸਕ ਵਡਿਆਈ” ਵਿਚ ਵਿਵੇਕ ਦੀ ਧੀ ‘ਸਚਾਈ’, ਲਈ ਮੌਲ੍ਹਵੇਂ ਦੇ ਰਾਜ ਸਿੰਘਾਸਣ ਆਰੂੜ ਹੋਣ ਸਮੇਂ ਆਪਣੀ ਖੁਸ਼ੀ ਦੀ ਆਵਾਜ਼ ਤੇ ਮਹਾਨ ਸੁਧਾਰ ਦੀਆਂ ਆਸ਼ਾਵਾ ਪ੍ਰਗਟ ਕਰਦੀ ਹੈ, ਜਿਸ ਦਾ ਉੱਤਰ ਵਿਵੇਕ ਅੰਉਂ’ ਦੇਂਦਾ ਹੈ, ਮੇਰੀ ਬੱਚੀ ਤੂੰ ਜਾਣਨੀ ਏ ਕਿ ਮੈਂ ਵੀ ਇਹ ਚੀਜ਼ਾ ਚਾਹੁੰਦਾ ਹਾਂ ਅਤੇ ਸਗੋਂ ਵਧੀਕ । ਪਰ ਇਸ ਸਾਰੇ ਕੁਝ ਲਈ ਸਮੇਂ ਤੇ ਵਿਚਾਰ ਦੀ ਲੋੜ ਹੈ। ਮੈਂ ਸਦਾ ਖੁਸ਼ ਹੁੰਦਾ ਹਾਂ ਜਦੋਂ ਕਿਨੀਆਂ ਹੀ ਨਿਰਾਸਤਾਵਾਂ ਵਿਚ ਮੈਨੂੰ ਕੁਝ ਕੁ ਸੁਧਾਰ ਮਿਲ ਜਾਂਦਾ ਹੈ ਜਿਸ ਲਈ ਮੈਂ ਤਰਸਦਾ ਸਾਂ ।” ਤਾਂ ਵੀ ਵਾਲਟੇਅਰ ਨੇ ਵੀ ਖੁਸ਼ੀ ਮਨਾਈ ਜਦੋਂ ਟਰਗਾਟ ਨੇ ਸੰਤਾ ਸੰਭਾਲ ਲਈ, ਅਤੇ ਐਉਂ ਲਿਖਿਆ: ‘ਅਸੀਂ ਗਲ ਤੀਕ ਸੁਨਹਰੀ ਯੁਗ ਦੇ ਅੰਦਰ ਹਾਂ” ਹੁਣ ਉਹ ਸੁਧਾਰ ਹੋ ਜਾਣਗੇ ਜਿਨ੍ਹਾਂ ਦੀ ਉਸ ਨੇ ਹਮਾਇਤ ਕੀਤੀ ਸੀ : ਜੂਰੀਆਂ ਦੱਸਦੇ’ ਹਿੱਸੇ ਦੇ ਟੈਕਸ ਦਾ ਹਟਾਇਆ ਜਾਣਾ-ਗਰੀਬਾਂ ਦਾ ਸਾਰੇ ਟੈਕਸਾਂ ਤੋਂ ਵਿਮੁਕਤ ਹੋਣਾ, ਆਦਿਕਾ ਅਤੇ ਕੀ ਉਸ ਨੇ ਇਹ ਪ੍ਰਸਿੱਧ ਚਿੱਠੀ ਨਹੀਂ ਸੀ ਲਿਖੀ ? –
ਹਰੇਕ ਚੀਜ਼ ਜੇਹੜੀ ਮੈਂ ਦੋਖਦਾ ਹਾਂ, ਉਹ ਉਸ ਕ੍ਰਾਂਤੀ ਦੇ ਬੀਜ ਖਿਲਾਰਦੀ ਪ੍ਰਤੀਤ ਹੁੰਦੀ ਹੈ, ਜੇਹੜੀ ਕਿ ਅਨਿਵਾਰਯ ਤੌਰ ਤੇ ਕਿਸੇ ਦਿਨ ਆ ਜਾਏਗੀ, ਪਰ ਜਿਸ ਨੂੰ ਦੇਖਣ ਦੀ ਖੁਸ਼ੀ ਮੈਨੂੰ ਪ੍ਰਾਪਤ ਨਹੀਂ ਹੋਵੇਗੀ । ਫ੍ਰਾਂਸੀਸੀ ਸਦਾ ਹੀ ਚੀਜ਼ਾਂ ਵਸਤਾਂ ਤੀਕ ਪਛਾੜ ਕੇ ਪਹੁੰਚਦੇ ਹਨ ਪਰ ਅੰਤ ਨੂੰ ਪਹੁਚ ਜਾਂਦੇ ਹਨ । ਪ੍ਰਕਾਸ਼ ਇਸ ਤਰ੍ਹਾਂ ਗੁਆਂਢੀ ਤੋਂ ਗੁਆਂਢੀ ਤੀਕ ਪਸਰ ਰਿਹਾ ਹੈ, ਕਿ ਪਹਿਲੇ ਹੀ ਅਵਸਰ ਉਤੇ ਇਹ ਇਕ ਭਵਯ ਨਾਰਾ ਹੋਵੇਗਾ। ਅਤੇ ਤਦੋਂ ਇਕ ਦੁਰਲਭ ਖੁਸ਼ੀ ਦਾ ਪ੍ਰਗਟਾਵ ਹੋਵੇਗਾ। ਨਵਯੁਵਕ ਭਾਗਾਂ ਵਾਲੇ ਹਨ। ਉਹ ਮਨੋਹਰ ਚੀਜ਼ਾਂ ਦੇਖਣਗੇ ।
ਤਾਂ ਵੀ ਉਸ ਨੂੰ ਇਹ ਬਿਲਕੁਲ ਅਨੁਭਵ ਹੀ ਨ ਹੋਇਆ ਕਿ ਉਸ ਦੇ ਅਗੇ ਪਿਛੇ ਕੀ ਕੁਝ ਵਾਪਰ ਰਿਹਾ ਸੀ; ਅਤੇ ਪਲ ਭਰ ਲਈ ਵੀ ਉਸ ਨੇ ਕਦੀ ਖਿਆਲ ਹੀ ਨ ਕੀਤਾ ਕਿ, ਇਸ ਸ਼ਾਨਦਾਰ ਉਤਸ਼ਾਹ-ਪ੍ਰਤਾਅ ਵਿਚ, ਸਾਰਾ ਫਰਾਂਸ, ਇਸ ਵਿਲਖਣ ਜੇਹੇ ਜੀਨ ਜੈਕਯੂਜਰਾਉਸੀਓ ਦੀ ਫ਼ਿਲਾਸਫ਼ੀ ਨੂੰ ਉਤਸ਼ਾਹ ਪੂਰਬਕ ਪ੍ਰਵਾਨ ਕਰ ਲਵੇਗਾ, ਜੇਹੜਾ ਕਿ ਜੈਨੇਵਾ ਤੋਂ ਲੈ ਕੇ ਪੈਰਿਸ ਤੀਕ ਸੰਸਾਰ ਨੂੰ ਭਾਵਨਾਮਈ ਰੋਮਾਂਸਾਂ ਅਤੇ ਕ੍ਰਾਂਤੀਕਾਰੀ ਪੈਫੈਲਟਾਂ ਨਾਲ ਝਰਨਾਟੀ ਜਾ ਰਿਹਾ ਸੀ । ਪ੍ਰਤੀਤ ਹੁੰਦਾ ਹੈ, ਕਿ ਫਰਾਂਸ ਦੀ ਜਟਲ ਆਤਮਾ ਨੇ ਆਪਣੇ ਆਪ ਨੂੰ ਏਨੇ ਵਿਭਿੰਨ ਤੇ ਫਿਰ ਏਨੇ ਫਾਂਸੀਸੀ, ਇਨ੍ਹਾਂ ਦੋਹਾਂ ਵਿਅਕਤੀਆਂ ਅਨੁਸਾਰ ਦੋ ਭਾਗਾਂ ਵਿਚ ਵੰਡ ਲਿਆ ਸੀ। ਨਿਤਸ਼ੇ ਜ਼ਿਕਰ ਕਰਦਾ ਹੈ, “ਛੁਹਲੇ ਪੈਰਾਂ, ਵਿਨੋਦ, ਅਗਨੀ, ਸੋਹਜ, ਪ੍ਰਬਲ ਤਰਕ, ਅਭਿਮਾਨੀ ਗੌਰਵਤਾ ਤੇ ਤਾਰਿਆਂ ਦੀ ਨਿਰਤਾਕਾਰੀ ਦਾ”— ਨਿਸਚਿਤ ਤੌਰ ਤੇ ਉਹ ਵਾਲਟੇਅਰ ਬਾਰੇ ਸੋਚ ਰਿਹਾ ਸੀ । ਹੁਣ ਵਾਲਟੇਅਰ ਦੇ ਨਾਲ ਰੂਸੋ ਦੀ ਤੁਲਨਾ ਕਰੋ : ਸਾਰੀ ਗਰਮੀ ਤੇ ਹਵਾਈ ਕਲਪਨਾ, ਸ਼੍ਰੇਸ਼ਟ ਤੇ ਬੰਜਰ ਜੇਹੀਆਂ ਦ੍ਰਿਸ਼ਟੀਆਂ ਵਾਲਾ ਇਕ ਮਨੁੱਖ, ਮਧ ਸ੍ਰੇਣੀ ਦੀਆਂ ਸੁਸ਼ੀਲ ਇਸਤ੍ਰੀਆਂ ਦਾ ਪੂਜਯ ਦੇਵਤਾ, ਪਾਸਕਲ ਵਾਂਗ ਇਹ ਵਿਅਕਤ ਕਰਨ ਵਾਲਾ, ਕਿ ਦਿਲ ਦੀਆਂ ਆਪਣੀਆਂ ਅਜੇਹੀਆਂ ਯੁਕਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦਿਮਾਗ ਕਦੀ ਸਮਝ ਨਹੀਂ ਸਕਦਾ।
ਇਨ੍ਹਾਂ ਦੋਹਾਂ ਵਿਅਕਤੀਆਂ ਦੇ ਰੂਪ ਵਿਚ ਅਸੀਂ ਫਿਰ ਬੁੱਧੀ ਤੇ ਜਨਮ ਜਾਤ ਰੁਚੀ ਵਿਚਕਾਰ, ਪੁਰਾਣਾ ਵਿਰੋਧ ਦੇਖਦੇ ਹਾਂ । ਵਾਲਟੇਅਰ ਸਦਾ ਵਿਵੇਕ ਵਿਚ ਵਿਸ਼ਵਾਸ ਰਖਦਾ ਸੀ: ਸੰਭਾਸ਼ਣ ਤੇ ਕਲਮ ਨਾਲ ਅਸੀਂ ਮਨੁੱਖਾਂ ਨੂੰ ਵਧੀਕ ਪ੍ਰਬੁਧ ਤੇ ਚੰਗੇਰੇ ਬਣਾ ਸਕਦੇ ਹਾਂ ।” ਰੂਸੇ ਨੂੰ ਵਿਵੇਕ ਸ਼ਕਤੀ ਵਿਚ ਕੋਈ ਵਿਸ਼ਵਾਸ ਨਹੀਂ ਸੀ, ਉਹ ਇੱਛਾ ਕਰਦਾ ਸੀ ਕਰਮ ਦੀ ਕਾਂਤੀ ਦੇ ਖਤਰੇ ਉਸ ਨੇ ਹੈਭੀਤ ਨਹੀਂ ਸਨ ਕਰਦੇ ਉਹ ਭਾਤਰੀ ਭਾਵਨਾ ਉਤੇ ਭਰਮ ਕਰਦਾ ਸੀ ਕਿ ਇਹ ਪੁਰਾਣੀਆਂ ਆਦਤਾਂ ਦੇ ਉਖੜ ਜਾਣ ਤੇ ਅਸ਼ਾਂਤੀ ਰਾਹੀਂ ਬਿਖੇਰ ਭਰੇ ਫਰਜਾਜਿਕ ਅੰਗਾਂ ਨੂੰ ਮੁੜ ਜੋੜ ਦੇਵੇਗੀ । ਕਾਨੂੰਨਾਂ ਦੇ ਹਟਾ ਦਿੱਤੇ ਜਾਣ ਨਾਲ ਮਨੁੱਖ ਗਏ ਤੇ ਨਿਆਇ ਦੇ ਰਾਜ ਵਿਚ ਅਪੜ ਜਾਣਗੇ, ਜਦੋਂ ਉਸ ਨੇ ਵਾਲਟੇਅਰ ਨੂੰ ਆਪਣੀ ਸਮਾਨਤਾਂ ਅਸਮਾਨਤਾ ਦੇ ਆਰੰਭ ਬਾਰੇ ਸੰਭਾਖਣ ਭੇਜੀ ਜਿਸ ਵਿਚ ਕਿ ਸਭਿਅਤਾ, ਸਾਹਿਤ ਤੋਂ ਸਾਇੰਸ ਦੇ ਵਿਰੁਧ ਤੇ ਉਸ ਕੁਦਰਤੀ ਹਾਲਤ ਵਲ ਪਰਤਣ ਦੇ ਪਖ ਵਿਚ ਯੁਕਤੀਆਂ ਦਿੱਤੀਆਂ ਲਾਈਆਂ ਸਨ. ਜੇਹੜੀ ਕਿ ਵਹਸ਼ੀਆਂ ਤੇ ਪਸ਼ੂਆਂ ਵਿਚ ਪਾਈ ਜਾਂਦੀ ਹੈ ਤਾਂ ਵਾਲਟੇਅਰ ਨੂੰ ਉੱਤਰ “ਸ੍ਰੀ ਮਾਨ ਜੀ, ਮੈਨੂੰ ਮਨੁੱਖ ਸ਼੍ਰੇਣੀ ਵਿਰੁਧ ਤੁਹਾਡੀ ਨਵੀਂ ਪੁਸਤਕ ਮਿਲ ਗਈ ਹੈ ਅਤੇ ਉੱਡਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ, ਕੋਈ ਆਦਮੀ ਸਾਨੂੰ ਪਸੂ ਬਣਾਣ ਦੇ ਜਤਨ ਕਰਨ ਵਿਚ ਕਦੀ ਏਨਾ ਵਿਨੰਦਮਈ ਨਹੀਂ ਹੋਇਆ ਜਿਨੇ ਕਿ ਤੁਸੀਂ ਹੋ; ਤੁਹਾਡੀ ਪੁਸਤਕ ਨੂੰ ਪੜ ਕੀ ਤਾਂ ਕਿਸੇ ਆਦਮੀ ਅੰਦਰ ਸਧਰ ਪੈਦਾ ਹੋ ਜਾਂਦੀ ਹੈ, ਲੱਤਾਂ ਬਾਹਵਾਂ ਦੇ ਭਾਰ ਤੁਰਨ ਦੀ। ਤਾਂ ਵੀ, ਕਿਉਂ ਜੋ ਇਸ ਗੱਲ ਨੂੰ ਲਗ ਭਗ ਸਠ ਵਰ੍ਹੇ ਹੋ ਗਏ ਹਨ ਜਦੋਂ ਕਿ ਮੈਂ ਇਹ ਅਭਿਆਸ ਛਡ ਦਿੱਤਾ ਸੀ, ਮੈਂ ਮਹਿਸੂਸ ਕਰਦਾ ਹਾਂ ਕਿ ਮੰਦੇ ਭਾਗਾਂ ਨੂੰ ਮੇਰੇ ਲਈ ਇਸ ਨੂੰ ਫਿਰ ਸ਼ੁਰੂ ਕਰਨਾ ਅਸੰਭਵ ਹੈ”, ਵਹਿਸ਼ੀ ਜੀਵਨ ਲਈ ਰੂਸੋ ਤੀਬਰ ਇਛਾ ਨੂੰ ‘ਸਾਮਾਜਿਕ ਸੰਵਿਦ ਵਿਚ ਜਾਰੀ ਰਹਿੰਦੀ ਦੇਖ ਕੇ ਉਸ ਨੂੰ ਖਿਝ ਆ ਗਈ : ਐਮਬੋਰਡੀਜ਼ ਵੱਲ ਉਹ ਲਿਖਦਾ ਜੁਲਦਾ ਹੈ”, ਓਹ ਸ੍ਰੀ ਮਾਨ ਜੀ ! ਤੁਸੀਂ ਹੁਣ ਦੇਖਦੇ ਹੋ ਕਿ ਜੀਨ ਜੈਕਯੂਜ ਤਾਂ ਕਿਸੇ ਫ਼ਿਲਾਸਫ਼ਰ ਨਾਲ ਇਸ ਤਰ੍ਹਾਂ ਮਿਲਦਾ ਜੁਲਦਾ ਹੈ, ਜਿਵੇਂ ਕਿ ਕੋਈ ਬਾਂਦਰ ਕਿਸੇ ਮਨੁੱਖ ਨਾਲ ਮਿਲਦਾ ਹੈ।” ਉਹ ਡਾਇਓ ਜੀਨੀਜ਼ ਦਾ ਹਲਕਾ ਹੋ ਗਿਆ ਕੁੱਤਾ ਬਣ ਗਿਆ ਹੈ” ਤਾਂ ਵੀ ਉਸ ਨੇ ਸਵਿਸ ਰਾਜ ਕਰਮਚਾਰੀਆਂ ਉਤੇ ਉਸ ਦੀ ਪੁਸਤਕ ਸਾੜਨ ਲਈ ਆਕ੍ਰਮਣ ਕੀਤਾ ਤੇ ਇਹ ਆਪਣੇ ਇਸ ਅਸੂਲ ਉਤੇ ਵਿਸ਼ਵਾਸ ਕਰਦਿਆਂ ਹੋਇਆ, ‘ਤੁਹਾਡੇ ਇਕ ਵੀ ਕਹੇ ਸ਼ਬਦ ਨਾਲ ਮੈਂ ਸਹਿਮਤ ਨਹੀਂ; ਪਰ; ਇਸ ਨੂੰ ਕਹਿਣ ਦੇ ਤੁਹਾਡੇ ਅਧਿਕਾਰ ਦੀ ਮੈਂ ਕਰਨ ਸਮੇਂ ਤਕ ਹਮਾਇਤ ਕਰਾਂਗਾ।” ਅਤੇ ਜਦੋਂ ਰੂਸੋ ਸੈਂਕੜੇ ਵੈਰੀਆਂ ਤੋਂ ਭਜਾ ਫਿਰਦਾ ਸੀ ਤਾਂ ਵਾਲਟੇਅਰ ਨੇ ਉਸ ਨੂੰ ਸਨੇਹ ਭਰਿਆ ਸੱਦਾ ਦੇ ਭੇਜਿਆ, ਲੀਡੈਲੀਸੀ ਸਥਾਨ ਉਤੇ ਉਸ ਦੇ ਪਾਸ ਆ ਕੇ ਠਹਿਰਨ ਲਈ। ”
ਵਾਲਟੇਅਰ ਨੂੰ ਇਸ ਗੱਲ ਦਾ ਨਿਸਚਾ ਸੀ ਕਿ ਸਭਿਅਤਾ ਦੀ ਇਹ ਸਾਰੀ ਨਿਖੇਧੀ ਛੋਕਰੀਆਂ ਵਾਲੀ ਮੂਰਖਤਾ ਸੀ; ਕਿ ਮਨੁੱਖ ਦੀ ਸਭਿਅਤਾ ਵਾਲੀ ਹਾਲਤ, ਵਹਿਸ਼ੀ ਹਾਲਤ ਨਾਲੋਂ, ਕਿਤੇ ਵਧੀਕ ਚੰਗੇਰੀ ਸੀ; ਉਹ ਰੂਸੋ ਨੂੰ ਦਸਦਾ ਹੈ, ਕਿ ਮਨੁੱਖ ਕੁਦਰਤੀ ਸੁਭਾਵ ਕਰਕੇ ਤਾਂ ਬਿਕਾਰੀ ਪਸ਼ੂ ਹੈ, ਕਿ ਸਭਿਅਤਾ ਦਾ ਅਰਥ ਇਸ ਜੰਗਲੀ ਪਸ਼ੂ ਨੂੰ ਸੰਗਲ ਪਾਣਾ ਤੇ ਉਸ ਦੀ ਪਾਸਵਿਦਤਾ ਨੂੰ ਘਟਾਣਾ, ਤੇ ਸਾਮਾਜਿਕ ਵਿਵਸਥਾ ਰਾਹੀਂ ਬੁਧੀ ਅਤੇ ਇਸ ਦੀਆਂ ਖੁਸ਼ੀਆਂ ਦੇ ਵਿਕਾਸ਼ ਦੀ ਸੰਭਾਵਨਾ ਹੈ । ਉਹ ਮੰਨਦਾ ਹੈ ਕਿ ਹਾਲਤਾਂ ਭੈੜੀਆਂ ਹਨ : “ਕੋਈ ਇਕ ਰਾਜ ਸਰਕਾਰ ਜਿਸ ਵਿਚ ਮਨੁੱਖਾਂ ਦੀ ਕਿਸੇ ਇਕ ਸ਼੍ਰੇਣੀ ਨੂੰ ਇਹ ਕਹਿਣ ਦੀ ਖੁਲ੍ਹ ਦਿੱਤੀ ਜਾਂਦੀ ਹੈ, “ਉਹ ਟੈਕਸ ਦੇਈ ਜਾਣ ਜੇਹੜੇ ਕਿਰਤ ਕਰਦੇ ਹਨ, ਅਸੀਂ ਨਹੀਂ ਦਿਆਂਗੇ ਕਿਉਂ ਜੋ ਅਸੀਂ ਕੰਮ ਨਹੀਂ ਕਰਦੇ, ਤਾ ਅਜੇਹੀ ਸਰਕਾਰ ਹਾਤਨਤੌੜ ਹਬਸ਼ੀਆਂ ਦੀ ਸਰਕਾਰ ਨਾਲੋਂ ਚੰਗੀ ਨਹੀਂ”। ਪੈਰਿਸ ਆਪਣੇ ਭ੍ਰਿਸ਼ਟਾਚਾਰ ਵਿਚਕਾਰ ਵੀ ਆਪਣੇ ਕੁਝ ਵਿਸ਼ੇਸ਼ ਚੰਗੇ ਅੰਗ ਰਖਦਾ ਹੈ । “ਸੰਸਾਰ ਜਿਵੇਂ ਕਿ ਚਲ ਰਿਹਾ ਹੈ” ਨਾਮ ਦੀ ਰਚਨਾ ਵਿਚ ਵਾਲਟੇਅਰ ਦਸਦਾ ਹੈ ਕਿ ਕਿਸ ਤਰ੍ਹਾਂ ਇਕ ਫਰਿਸ਼ਤੇ ਨੇ “ਬੰਬਾਊ ਨੂੰ ਇਹ ਰੀਪੋਰਟ ਕਰਨ ਲਈ ਭੇਜਿਆ ਕਿ ਕੀ ”ਪਰਸੀ ਪਾਲੀਜ਼” ਸ਼ਹਿਰ ਨੂੰ ਤਬਾਹ ਕਰਨਾ ਚਾਹੀਦਾ ਹੈ ਕਿ ਨਹੀਂ ਬੌਬਾਊ ਜਾਂਦਾ ਹੈ ਤੇ ਜੋਹੜੀਆਂ ਬੁਰਾਈਆਂ ਦੇਖਦਾ ਹੈ ਉਨ੍ਹਾਂ ਨਾਲ ਕੰਬ ਜਾਂਦਾ ਹੈ; ਪਰ ਕੁਝ ਸਮੇਂ ਪਿਛੋਂ ਉਹ ਇਕ ਅਜੇਹੇ ਨਗਰ ਨਾਲ ਹਿਤ ਕਰਨ ਲਗ ਪੈਂਦਾ ਹੈ, ਜਿਸ ਦੇ ਵਸਨੀਕ ਮਿਲਾਪੜੇ, ਸੁਖਦਾਈ ਤੇ ਹਿਤਕਾਰੀ ਸਨ, ਭਾਵੇਂ ਡਾਵਾਂ ਡੋਲ, ਬਖੀਲ ਤੇ ਹੰਕਾਰੀ । ਉਹ ਆਪਣੀ ਰਿਪੋਰਟ ਪੇਸ਼ ਕਰਨ ਤੋਂ ਹੀ ਡਰਦਾ ਸੀ । ਤਾਂ ਵੀ ਉਸ ਨੇ ਇਹ ਇਸ ਢੰਗ ਨਾਲ ਕਰ ਦਿੱਤੀ । ਉਸ ਨੇ ਮਿੱਟੀ ਤੇ ਪਥਰ ਵਿਭਿਨ ਧਾਤਾਂ ਦਾ ਬਣਿਆ ਇਕ ਬੁਤ ਤਿਆਰ ਕਰਵਾਇਆ (ਵਧ ਤੋਂ ਵਧ ਕੀਮਤੀ ਤੇ ਸਭ ਤੋਂ ਨਖਿਧ ਧਾਤਾਂ) ਸ਼ਹਿਰ ਦੇ ਇਕ ਸਰਬ ਸ੍ਰੇਸ਼ਣ ਢਾਲਣਹਾਰ ਪਾਸੋਂ ਢਲਵਾਇਆ ਤੇ ਇਸ ਨੂੰ ਫਰਿਸ਼ਤੇ ਪਾਸ ਉਠਵਾ ਲੈ ਗਿਆ । ”ਕੀ ਤੁਸੀਂ ਇਸ ਨੂੰ ਤੋੜ ਦਿਓਗੇ” ਉਸ ਨੇ ਕਿਹਾ, “ਇਸ ਸੋਹਣੇ ਬਤ ਨੂੰ ਕਿਉਂ ਜੋ ਇਹ ਸਾਰੇ ਦਾ ਸਾਰਾ ਸੋਨੇ ਤੇ ਹੀਰੇ ਮੋਤੀਆਂ ਦਾ ਬਣਿਆ ਨਹੀਂ” । ਫਰਿਸ਼ਤੇ ਨੇ “ਪਰਸੀ ਪੋਲਿਸ” ਨੂੰ ਬਰਬਾਦ ਕਰਨ ਦਾ ਵਿਚਾਰ ਛਡ ਕੇ ”ਸੰਸਾਰ ਨੂੰ ਜਿਵੇਂ ਕਿ ਇਹ ਚਲ ਰਿਹਾ ਹੈ” ਏਵੇ ਰਹਿਣ ਦੇਣ ਦਾ ਸੰਕਲਪ ਕਰ ਲਿਆ। ਛੋਕੜ ਨੂੰ, ਜਦੋਂ ਕੋਈ ਆਦਮੀ ਸੰਸਥਾਵਾਂ ਨੂੰ ਬਦਲਣ ਦਾ ਯਤਨ ਕਰਦਾ ਹੈ ਬਿਨਾਂ ਮਨੁੱਖ ਦੇ ਸੁਭਾਵ ਨੂੰ ਬਦਲਣ ਦੇ, ਤਾਂ ਇਹ ਅਣਬਦਲਿਆ ਸੁਭਾਵ ਫਿਰ ਇਨ੍ਹਾਂ ਸੰਸਥਾਵਾਂ ਨੂੰ ਸੁਰਜੀਤ ਕਰ ਲਵੇਗਾ ।
ਏਥੇ ਉਹੋ ਪੁਰਾਣਾ ਵਿਤ ਘੇਰਾ ਸੀ; ਮਨੁੱਖ ਸੰਸਥਾਵਾਂ ਨੂੰ ਬਣਾਂਦੇ ਹਨ ਤੇ ਸੰਸਥਾਵਾਂ ਮਨੁੱਖਾਂ ਨੂੰ ਬਣਾਂਦੀਆਂ ਹਨ; ਤਬਦੀਲੀ ਇਸ ਘੇਰੇ ਨੂੰ ਕਿਥੋਂ ਤੋੜ ਕੇ ਪ੍ਰਵੇਸ਼ ਕਰ ਸਕਦੀ ਹੈ।ਵਾਲਟੇਅਰ ਤੇ ਉਦਾਰਵਾਦੀ ਸਮਝਦੇ ਸਨ ਕਿ ਬੁਧੀ ਸ਼ਕਤੀ ਮਨੁੱਖਾਂ ਨੂੰ ਸੁਸਿਖਯਤ ਤੇ ਤਬਦੀਲ ਕਰਦਿਆਂ ਹੋਇਆ ਇਸ ਘੇਰੇ ਨੂੰ ਤੋੜ ਸਕਦੀ ਸੀ ਤੇ ਇਹ ਸਹਿਜੇ ਸਹਿਜੇ ਤੇ ਸਾਂਤੀ ਪੂਰਵਕ; ਰੂਸੋ ਤੇ ਆਮੂਲ ਪਰਿਵਰਤਨਵਾਦੀ, ਮਹਿਸੂਸ ਕਰਦੇ ਸਨ ਕਿ ਇਸ ਘੇਰੇ ਨੂੰ ਕੇਵਲ ਜਨਮ ਜਾਤ ਪ੍ਰਵਿਰਤੀ ਤੇ ਉਦਵੇਗਿਕ ਕਿਰਿਆ ਨਾਲ ਹੀ ਤੋੜਿਆ ਜਾ ਸਕਦਾ ਸੀ, ਜੇਹੜੀ ਕਿ ਪੁਰਾਣੀਆਂ ਸੰਸਥਾਵਾਂ ਨੂੰ ਤੋੜ ਕੇ ਹਿਰਦੇ ਦੀਆਂ ਸੂਚਨਾਵਾਂ ਅਨੁਸਾਰ, ਅਜੇਹੀਆਂ ਨਵੀਆਂ ਨਿਰਮਾਣ ਕਰ ਸਕੇਗੀ, ਜਿਨ੍ਹਾਂ ਦੇ ਅਧੀਨ, ਸੁਤੰਤਰਤਾ, ਸਮਾਨਤਾ ਤੇ ਭਾਤਰੀ ਭਾਵਨਾ ਰਾਜ ਕਰਨਗੀਆਂ। ਸ਼ਾਇਦ ਸਚਾਈ ਇਨ੍ਹਾਂ ਵੰਡੇ ਹੋਏ ਕੈਂਪਾ ਦੇ ਉਪਰਵਾਰ ਸੀ ਕਿ ਜਨਮ ਜਾਤ ਪ੍ਰਵਿਰਤੀ ਨੇ ਹੀ ਜ਼ਰੂਰੀ ਤੌਰ ਤੇ ਪੁਰਾਣੇ ਨੂੰ ਨਾਸ ਕਰਨਾ ਹੈ, ਪਰ ਕਿ ਕੇਵਲ ਵਿਚਾਰ ਸ਼ਕਤੀ ਹੀ ਨਵੇਂ ਦਾ ਨਿਰਮਾਣ ਕਰ ਸਕਦੀ ਹੈ । ਨਿਸ਼ਚਿਤ ਤੇ ਰੂਸੋ ਦੇ ਆਮੂਲ ਪਰਿਵਰਤਨਵਾਦ ਵਿਚ, ਪ੍ਰਤਿਗਾਮਤਾ ਦੇ ਬੀਜ ਉਰਵਰ ਰੂਪ ਵਿਚ ਪਏ ਸਨ : ਕਿਉਂਜੋ ਜਮਾਦਰੂ ਰੁਚੀ ਅਤੇ ਭਾਵਨਾ ਤਾਂ ਅੰਤਮ ਤੌਰ ਤੇ ਉਸ ਪੁਰਾਤਨ ਭੂਤਕਾਲ ਪ੍ਰਤੀ ਹੀ ਨਿਸ਼ਠਾਵਾਨ ਹੋ ਸਕਦੀਆਂ ਹਨ ਜਿਸ ਨੇ ਕਿ ਇਨ੍ਹਾਂ ਨੂੰ ਜਨਮ ਦਿੱਤਾ ਹੁੰਦਾ ਹੈ, ਤੇ ਜਿਸ ਦੀਆਂ ਇਹ ਬਝਵੀਂ ਭਾਂਤ ਦੀਆਂ ਰੂਪਾਂਤਰ ਹੁੰਦੀਆਂ ਹਨ : ਕ੍ਰਾਂਤੀ ਦੀਆਂ ਸ਼ੁੱਧੀਆਂ ਦੇ ਮਗਰੋਂ ਹਿਰਦੇ ਦੀਆਂ ਲੋੜਾਂ ਪਰਾਪ੍ਰਕਿਰਤਕ ਧਰਮ, ਅਤੇ ਰਟ ਤੇ ਸ਼ਾਂਤੀ ਵਾਲੇ ਚੰਗੇ ਪੁਰਾਣੇ ਦਿਨਾਂ ਹੀ ਮੁੜ ਬੁਲਾ ਭੇਜਣ ਗੀਆਂ; ਰੂਸੋ ਦੇ ਪਿਛੋਂ ਆ ਪਹੁੰਚਣੇ ਸਨ ਚੈਟੀਓਬਰਾਂਡ, ਅਤੇ ਡੀ, ਸਟੀਲ ਅਤੇ ਡੀ ਮੈਤਰੇ, ਅਤੇ ਕਾਂਤ।
- ਦੇਹਾਂਤ
ਇਸ ਸਮੇਂ ਦੇ ਅੰਦਰ ‘ਬ੍ਰਿਧ ਹਸਦਾ ਫਿਲਾਸਫਰ ਫਰਨੀ ਸਥਾਨ ਉਤੇ ਆਪਣੇ ਬਗੀਚੇ ਦੀ ਬਾਗਬਾਨੀ ਕਰ ਰਿਹਾ ਸੀ, “ਇਹ ਸਭ ਤੋਂ ਚੰਗਾ ਕੰਮ ਹੈ ਜੇਹੜਾ ਕਿ ਅਸੀਂ ਧਰਤੀ ਉਤੇ ਬਾਰੇ ਸਕਦੇ ਹਾਂ। ਉਸ ਨੇ ਇਕ ਲੰਮੇ ਜੀਵਨ ਦੀ ਮੰਗ ਕੀਤੀ ਸੀ: “ਮੈਨੂੰ ਅੰਦੇਸ਼ਾ ਹੈ ਕਿ ਮੈਂ ਚਲ ਵਸਾਂਗਾ, ਇਸ ਤੋਂ ਪਹਿਲਾਂ ਕਿ ਮੈਂ ਸੇਵਾ ਕਰ ਸਕਿਆ ਹੋਵਾਂ”। ਪਰ ਨਿਸਚਿਤ ਤੌਰ ਤੇ ਉਸ ਨੇ ਹੁਣ ਆਪਣੇ ਹਿੱਸੇ ਆਇਆ ਕੰਮ ਕਰ ਲਿਆ ਹੋਇਆ ਸੀ । ਉਸ ਦੀ ਉਦਾਰਤਾ ਦੇ ਰੀਕਾਰਡ ਅਸੀਮ ਹਨ। ਦੂਰ ਜਾਂ ਨੇੜੇ ਦਾ ਹਰੇਕ ਵਿਅਕਤੀ ਉਸ ਦੀਆਂ ਚੰਗੀਆਂ ਸੇਵਾਆਂ ਉਤੇ ਚਾਹਵਾ ਰਖਦਾ ਸੀ; ਲੋਕ ਉਸ ਪਾਸੋਂ ਸਲਾਹਾਂ ਲੈਂਦੇ ਤੇ ਉਨ੍ਹਾਂ ਧਕਿਆਂ ਦਾ ਵਰਨਨ ਕਰਦੇ ਜਿਨ੍ਹਾਂ ਦੇ ਉਹ ਸ਼ਿਕਾਰ ਬਣ ਰਹੇ ਸਨ, ਅਤੇ ਕਲਮ ਜਾਂ ਰੁਪੈ ਪੈਸੇ ਰਾਹੀਂ ਉਸ ਦੀ ਸਹਾਇਤਾ ਚਾਹੁੰਦੇ ਸਨ । ਛੋਟੀ ਮੋਟੀ ਕਿਸੇ ਖੁਨਾਮੀ ਦੇ ਦੱਸੀ ਗਰੀਬ ਲੋਕਾਂ ਦਾ ਉਹ ਵਿਸ਼ੇਸ਼ ਖਿਆਲ ਰਖਦਾ ਸੀ । ਉਹ ਉਨ੍ਹਾਂ ਦੀ ਖਿਮਾ ਦਾ ਬਾਨਣੂ ਬੰਨ੍ਹਦਾ ਤੇ ਫਿਰ ਉਨ੍ਹਾਂ ਨੂੰ ਕਿਸੇ ਦਿਆਨਤਦਾਰ ਵਿਹਾਰ ਵਿਚ ਪਾ ਦੇਂਦਾ ਸੀ ਤੇ ਇਸ ਸਾਰੇ ਸਮੇਂ, ਉਨ੍ਹਾਂ ਦਾ ਧਿਆਨ ਰਖਦਾ ਤੇ ਸਲਾਹ ਆਦਿਕ ਦੇਈ ਜਾਂਦਾ ਸੀ । ਜਦੋਂ ਕਿਸੇ ਇਕ ਨੌਜਵਾਨ ਜੋੜੇ ਨੇ, ਉਸ ਨੂੰ ਠਗਿਆ ਸੀ, ਗੋਡਿਆਂ ਪਰਨੇ ਹੋ ਕੇ ਉਸ ਪਾਸੋਂ ਖਿਮਾਂ ਦੀ ਯਾਚਨਾ ਕੀਤੀ, ਤਾਂ ਉਸ ਨੇ ਨੀਵਾਂ ਹੋ ਕੇ ਉਨ੍ਹਾਂ ਨੂੰ ਉਠਾਦਿਆਂ ਹੋਇਆ ਦਸਿਆ ਕਿ ਉਸ ਨੇ ਤਾਂ ਉਨ੍ਹਾਂ ਨੂੰ ਖੁਲ੍ਹੇ ਤੌਰ ਤੇ ਖਿਮਾ ਕਰ ਦਿੱਤਾ ਸੀ, ਅਤੇ ਕਿ ਉਨ੍ਹਾਂ ਖਿਮਾ ਮੰਗਣੀ ਚਾਹੀਦੀ ਸੀ ਪਰਮਾਤਮਾਂ ਪਾਸੋਂ। ਉਸ ਦੇ ਗੁਣ ਸਭਾਵ ਦੇ ਅਨੁਸਾਰ ਉਸ ਦਾ ਇਕ ਕਾਰਜ ‘ਕਾਰਨੀਲੀ’ ਦੀ ਥੁੜੀ ਹੋਈ ਭਤੀਜੀ ਦਾ ਪਾਲਨ ਪੋਸਨ ਕਰਨਾ, ਵਿਦਿਆ ਦੇਣੀ ਤੇ ਉਸ ਲਈ ਦਾਜ ਜੁਟਾਣਾ ਸੀ”। ਛੋਟੀ ਮੋਟੀ ਭਲਾਈ ਜੇਹੜੀ ਮੈਂ ਕੀਤੀ ਹੈ “ਉਹ ਕਹਿੰਦਾ ਸੀ”, ਉਹ ਮੇਰੀ ਸਭ ਤੋਂ ਚੰਗੀ ਕਾਰ ਹੈ, “… ਜਦੋਂ ਕਦੀ ਮੇਰੇ ਉਤੇ ਹਮਲਾ ਕੀਤਾ ਜਾਏ ਤਾਂ ਮੈਂ ਇਕੇ ਜਿੰਨ ਵਾਂਗ ਲੜਦਾ ਹਾਂ; ਕਿਸੇ ਅਗੇ ਵੀ ਗੱਡੇ ਨਹੀਂ ਟੇਕਦਾ; ਪਰ ਦਿਲ ਕਰਕੇ ਮੈਂ ਇਕ ਸਾਊ ਜਿੰਨ ਹਾਂ ਤੇ ਅੰਤ ਨੂੰ ਹਸ ਛਡਦਾ ਹਾਂ” ।
1770 ਵਿਚ ਉਸ ਦੇ ਮਿੱਤਰਾਂ ਨੇ ਉਸ ਦਾ ਇਕ ਅੱਧਾ ਬੁਤ ਚੰਦਾ ਇਕਠਾ ਕਰਨ ਦੀ ਵਿਵਸਥਾ ਕੀਤੀ । ਧਨਾਢ ਲੋਕਾਂ ਨੂੰ ਮਨ੍ਹਾਂ ਤਿਆਰ ਕਰਵਾਣ ਲਈ ਕਰਨਾਂ ਪਿਆ ਕਿ ਉਹ ਆਪਣੇ ਹਿੱਸੇ ਆਉਂਦੇ ਭਾਗ ਤੋਂ ਵਧੀਕ ਨਹੀਂ ਸਨ ਦੇ ਸਕਦੇ, ਕਿਉਂ ਜੋ ਹਜ਼ਾਰਾਂ ਹੀ ਹਿੱਸਾ ਪਾਣ ਦਾ ਸਨਮਾਨ ਪ੍ਰਾਪਤ ਕਰਨਾ ਚਾਹੁੰਦੇ ਸਨ । ਫੈਡਰਿਕ ਨੇ ਪੁਛ ਭੇਜਿਆ ਕਿ ਉਹ ਕਿਨਾਂ ਕੁਝ ਦੇ ਸਕਦਾ ਸੀ; ਉਸ ਨੂੰ ਕਿਹਾ ਗਿਆ “ਸ੍ਰੀਮਾਨ ਜੀ ਕੇਵਲ ਇਕ ਸਿੱਕਾ ਕਾਉਨ ਤੇ ਤੁਹਾਡਾ ਨਾਮਾ” । ਵਾਲਟੇਅਰ ਨੇ ਉਸ ਨੂੰ ਵਧਾਈ ਦਿੱਤੀ ਕਿ ਉਸ ਨੇ ਇਕ ਪਿੰਜਰ ਹੋਏ ਵਿਅਕਤੀ ਦੇ ਬੂਤ ਲਈ ਚੰਦਾ ਦੇਂਦਿਆ ਹੋਇਆ ਹੋਰ ਵਿਗਿਆਨਾ ਦੇ ਆਪਣੇ ਵਿਕਾਸ ਵਿਚ ਸ਼ਰੀਰ ਅੰਗ ਵਿਗਿਆਨ ਦੇ ਪ੍ਰੋਤਸਾਹਨ ਦਾ ਵਾਧਾ ਕਰ ਦਿੱਤਾ ਸੀ । ਉਸ ਨੇ ਇਸ ਸਾਰੀ ਵਿਉਂਤ ਬਾਰੇ ਇਸ ਆਧਾਰ ਉਤੇ ਸੰਕੱਚ ਪ੍ਰਗਟ ਕੀਤਾ ਕਿ ਘਾੜਤ ਕਰਨ ਯੋਗ ਚੋਹਰਾ ਤਾਂ ਉਸ ਦਾ ਕੋਈ ਰਹਿ ਨਹੀਂ ਸੀ ਗਿਆ । “ਤੁਸੀਂ ਮੁਸ਼ਕਿਲ ਨਾਲ ਹੀ ਅਨੁਮਾਨ ਕਰੋਗੇ ਕਿ ਇਹ ਕਿਥੇ ਹੋਣਾ ਚਾਹੀਦਾ ਹੈ। ਮੇਰੀਆਂ ਅੱਖਾਂ ਤਿੰਨ ਇੰਚ ਥਲੇ ਲਹਿ ਗਈਆਂ ਹਨ; ਮੇਰੀਆਂ ਗਲ੍ਹਾਂ ਪੁਰਾਣੇ ਸੈਕ ਵਾਂਗ ਹੋ ਗਈਆਂ ਹਨ ਥੋੜ੍ਹੇ ਜੈਹੇ ਦੰਦ ਜੇਹੜੇ ਸਨ ਉਹ ਜਾਂਦੇ ਰਹੇ ਹਨ”, ਇਸ ਦਾ ਉਤਰ ਅਲੈਬਰਟ ਨੇ ਇਹ ਦਿੱਤਾ ‘ਪ੍ਰਤਿਭਾ ਦਾ ਸਦਾ ਇਕ ਅਜੇਹਾ ਚੇਹਰਾ ਹੁੰਦਾ ਹੈ, ਜਿਸ ਨੂੰ ਇਸ ਦੀ ਸਹੰਦਰ ਪ੍ਰਤਿਭਾ ਸਹਜੇ ਹੀ ਲਹਿ ਲਏਗੀ”, ਜਦੋਂ ਉਸ ਨੇ ਪਾਲਤ ‘ਬੋਲਿਟ ਚਨ ਨੇ ਉਸ ਨੂੰ ਪਿਆਰ ਕੀਤਾ ਤਾਂ ਉਸ ਨੇ ਕਿਹਾ ਇਹ ‘ਜੀਵਨ ਮੌਤ ਨੂੰ ਪਿਆਰ ਕਰ ਰਿਹਾ ਸੀ’।
ਉਹ ਹੁਣ ਤਿਆਸੀ ਵਰਿਆ ਦਾ ਸੀ; ਅਤੇ ਮਰਨ ਤੋਂ ਪਹਿਲਾਂ ਪੈਰਿਸ ਵੇਖ ਲੈਣ ਦੀ ਉਸ ਨੂੰ ਸਧਰ ਹੋਈ । ਡਾਕਟਾਂ ਨੇ ਉਸ ਨੂੰ ਅਜੇਹਾ ਬਿਖਮ ਸਫਰ ਨ ਕਰਨ ਦੀ ਸਲਾਹ ਦਿੱਤੀ, ਪਰ; “ਜੇਕਰ ਮੈਂ ਇਹ ਮੂਰਖਤਾ ਕਰਨੀ ਚਾਹੁੰਦਾ ਹਾਂ” ਉਸ ਨੇ ਉੱਤਰ ਦਿੱਤਾ ‘ ਤਾਂ ਕੋਈ ਚੀਜ਼ ਮੈਨੂੰ ਨਹੀਂ ਰੋਕੇਗੀ” । ਉਹ ਏਨੀ ਦੇਰ ਤਕ ਜੀਵਿਆ ਸੀ, ਤੇ ਏਨੀ ਕਠਨ ਮਿਹਨਤ ਕੀਤੀ ਸੀ ਕਿ ਸ਼ਾਇਦ ਉਸ ਨੇ ਮਹਿਸੂਸ ਕੀਤਾ ਕਿ ਆਪਣੇ ਢੰਗ ਨਾਲ ਮਰਨ ਦਾ ਉਸ ਦਾ ਅਧਿਕਾਰ ਸੀ ਅਤੇ ਉਸ ਬਿਜਲਈ ਪੈਰਿਸ ਵਿਚ ਜਿਥੋਂ ਕਿ ਉਹ ਏਨੇ ਲੰਮੇ ਤੋਂ ਕਢਿਆ ਗਿਆ ਸੀ । ਅਤੇ ਇਸ ਲਈ ਉਹ ਚਲਾ ਗਿਆ; ਪਾਰ ਫਰਾਂਸ ਨੂੰ, ਮੀਲੋ ਮੀਲ ਥਕਦਾ ਹਟਦਾ; ਤੇ ਜਦੋਂ ਉਸ ਦੀ ਬਘੀ ਰਾਜਧਾਨੀ ਲਗਰ ਵਿਚ ਦਾਖਿਲ ਹੋਈ ਤਾਂ ਉਸ ਦੀਆਂ ਹੱਡੀਆਂ ਮੁਸ਼ਕਿਲ ਨਾਲ ਹੀ ਇਕਠੀਆਂ ਰਹਿ ਸਕੀਆਂ । ਉਹ ਇਕ ਦਮ ਆਪਣੀ ਜੁਆਨੀ ਦੇ ਮਿੱਤਰ ਡੀਅਰ ਜੈਟਲ ਪਾਸ ਚਲਾ ਗਿਆ” : ਮੈਂ ਮਰਨ ਨੂੰ ਥੋੜ੍ਹਾ ਜੇਹਾ ਅਗ ਪਾ ਕੇ ਤੁਹਾਨੂੰ ਮਿਲਣ ਨੂੰ ਆ ਗਿਆ ਹਾਂ । ਉਸ ਨੇ ਕਿਹਾ, ਅਗਲੇ ਦਿਨ ਉਸ ਦੇ ਕਮਰੇ ਵਿਚ ਤਿੰਨ ਸੋ ਦਰਸ਼ਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਇਕ ਰਾਜੇ ਸਮਾਨ ਉਸ ਦਾ ਸੁਆਗਤ ਕੀਤਾ; ਲੂਈ ਸੋਲ੍ਹਵਾਂ ਈਰਖਾ ਨਾਲ ਖਿੜਿਆ। ਬੈਂਜਮਿਨ ਫਰੈਂਕਲਿਨ ਦਰਸ਼ਕਾਂ ਵਿਚ ਸ਼ਾਮਿਲ ਸੀ, ਅਤੇ ਉਸ ਨੇ ਆਪਣੇ ਪੋਤਰੇ ਨੂੰ ਵਾਲਟੇਅਰ ਦੀ ਅਸੀਸ ਲਈ ਲਿਆਂਦਾ ਸੀ; ਬ੍ਰਿਧ ਵਿਅਕਤੀ ਨੇ ਆਪਣੇ ਪਤਲੇ ਤੇ ਨਿਰਬਲ ਹਥ ਨਵਯੁਵਕ ਦੇ ਸਿਰ ਉਤੇ ਰਖੇ ਅਤੇ ਉਸ ਨੂੰ ਆਪਣੇ ਆਪ ਨੂੰ ‘ਪਰਮਾਤਮਾਂ ਤੇ ਸੁਤੰਤਰਤਾ’ ਪ੍ਰਤੀ ਸਮਰਪਨ ਕਰਨ ਲਈ ਸਿੱਖ ਮਤ ਦਿੱਤੀ ।
ਉਹ ਹੁਣ ਏਨਾ ਬੀਮਾਰ ਸੀ ਕਿ ਇਕ ਪਾਦਰੀ ਉਸ ਦੇ ਪ੍ਰਾਸ਼ਚਿਤ ਲਈ ਆ ਗਿਆ। “ਸ੍ਰੀ ਪੀ ਐਬੇ ਤੁਸੀਂ ਕਿਨਾ ਵਲੋਂ ਆਏ ਹੋ ?” ਵਾਲਟੇਅਰ ਨੇ ਪੁੱਛਿਆ” ਆਪ ਪਰਮਾਤਮਾ ਪਾਸੋਂ ਉੱਤਰ ਸੀ ।” ਚੰਗਾ, ਚੰਗਾ, ਸ਼੍ਰੀਮਾਨ ਜੀ, “ਵਾਲਟੇਅਰ ਨੇ ਕਿਹਾ” ਤੁਹਾਡੇ ਪ੍ਰਮਾਣ ਪੱਤਰ ? “ਪਾਦਰੀ ਬਿਨਾਂ ਆਪਣੇ ਸ਼ਿਕਾਰ ਤੋਂ ਚਲਾ ਗਿਆ ਥੋੜ੍ਹਾ ਚ ਪਿਛੋਂ ਵਾਲਟੇਅਰ ਨੇ ਇਕ ਹੋਰ ਪਾਦਰੀ “ਗਾਟੀਅਰ” ਨੂੰ ਆਪਣੇ ਪਾਪਾਂ ਦਾ ਇਕਬਾਲ ਸੁਣ ਲੈਣ ਲਈ, ਬੁਲਾ ਭੇਜਿਆ; ਗਾਟੀਅਰ ਆਇਆ ਪਰ ਵਾਲਟੇਅਰ ਦੀ ਪ੍ਰਾਸਚਿਤ-ਰਸਮ ਅਦਾ ਕਰਨ ਇਨਕਾਰ ਕਰ ਦਿੱਤਾ, ਜਦ ਤੀਕ ਕਿ ਉਹ ਕੈਥੋਲਿਕ ਸਿਧਾਂਤ ਵਿਚ ਆਪਣੇ ਪੂਰੇ ਵਿਸ਼ਵਾਸ ਦੇ ਮਨੋਤ ਪੱਤਰ ਉਤੇ ਹਸਤਾਖਰ ਨ ਕਰ ਦੇਵੋ। ਵਾਲਟੇਅਰ ਨੇ ਵਿਦੇਹ ਕਰ ਦਿੱਤਾ; ਇਸ ਦੀ ਥਾਂ ਉਸ ਨੇ ਇਕ ਬਿਆਨ ਪੱਤਰ ਤਿਆਰ ਕੀਤਾ ਜੇਹੜਾ ਉਸ ਨੇ ਆਪਣੇ ਸਕਤ ਵੈਗਨਰ ਨੂੰ ਦੇ ਦਿੱਤਾ : ”ਮੈਂ ਪਰਮਾਤਮਾ ਦੀ ਵਡਿਆਈ ਕਰਦਾ ਆਪਣੇ ਮਿੱਤਰਾਂ ਨੂੰ ਪਿਆਰ ਕਰਦਾ, ਆਪਣੇ ਵੈਰੀਆਂ ਨੂੰ ਘ੍ਰਿਣਾ ਨ ਕਰਦਾ ਹੋਇਆ, ਅਤੇ ਭਰਮ ਨੂੰ ਸੂਗ ਕਰਦਾ ਮਰ ਰਿਹਾ ਹਾਂ । (ਹਸਤਾਖਰ ਕੀਤੇ) ਵਾਲਟੇਅਰ । बत्तदवी 28, 1778 ।”
ਭਾਵੇਂ ਬੀਮਾਰ ਤੇ ਡਕੋ ਡੋਲੇ ਖਾਂਦਾ ਉਸ ਨੂੰ ਅਜੇਹੀਆਂ ਉਤਸਾਹਤ ਭੀੜਾਂ ਵਿਚੋਂ ਦੀ ਸਿੰਘ ਉਤੇ ਅਕਾਦਮੀ ਨੂੰ ਲਿਜਾਇਆ ਗਿਆ, ਜਿਨ੍ਹਾਂ ਨੇ ਕ ਉਸ ਦੀ ਬਿਘੀ ਉਤੇ ਚੜ ਕੇ ਉਸ ਕੀਮਤੀ ਚੰਗੇ ਨੂੰ, ਸਮਾਰਿਕਾ ਦੇ ਰੂਪ ਵਿਚ ਟੁਕੜੇ ਕਰ ਦਿੱਤਾ, ਜੇਹੜਾ ਕਿ ਰੂਸ ਦੀ ਕੰਥਰਾਈਨ ਨੇ ਉਸ ਨੂੰ ਦਿੱਤਾ ਸੀ । ਇਹ ਸਦੀ ਭਰ ਦੀ ਇਕ ਵਿਸ਼ੇਸ਼ ਇਤਹਾਸਿਕ ਘਟਨਾ ਸੀ । ਕਦੀ ਇਸੇ ਮਹਾਨ ਕਪਤਾਨ ਨੂੰ, ਲੰਮੇ ਸਮੇਂ ਦੀ ਔਕੜ ਤੇ ਖਤਰੇ ਵਾਲੀ ਤੇ ਵਧ ਤੋਂ ਵਧ ਸ਼ਾਨਦਾਰ ਕਿਸੇ ਸਾਲ ਸਫਲ ਹੋਈ ਮੁਹਿੰਮ ਤੋਂ ਵਾਪਸ ਪਰਤਦਿਆਂ ਇਸ ਤੋਂ ਵਧੀਕ ਸ਼ਾਨਦਾਰ ਤੇ ਦੂਰ ਦਰ ਠੀਕ ਗੂੰਜਦਾ ਸੁਆਗਤ ਨਹੀਂ ਮਿਲਿਆ ਹੋਵੇਗਾ ।” ਅਕਾਦਮੀ ਵਿਚ ਉਸ ਨੇ ਫਾਂਸੀਸੀ ਸ਼ਬਦ ਬੱਸ ਦੇ ਦੁਹਰਾਏ ਜਾਣ ਦਾ ਪ੍ਰਸਤਾਵ ਕੀਤਾ: ਉਹ ਜੁਆਨੀ ਭਰੀ ਭਾਹ ਨਾਲ ਬੋਲਿਆ ਤੇ ਇਸ ਰਚਨਾ ਦੇ ਉਸ ਸਾਰੇ ਭਾਗ ਨੂੰ ਆਪਣੇ ਜ਼ਿੰਮੇ ਲੈਣਾ ਪੇਸ਼ ਕੀਤਾ ਜੋਹੜਾ ਕਿ ‘ਅ’ ਅਖਰ ਹੇਠ ਆਵਦਾ ਸੀ । ਇਕਤ੍ਰਾ ਦੀ ਸਮਾਪਤੀ ਉਤੇ ਉਸ ਨੇ ਕਿਹਾ ਸਜਨ ਪੁਪਸ਼ੋ, ਮੈਂ ਲਿਪੀ ਦੇ ਨਾਮ ਉਤੇ ਆਪ ਦਾ ਧੰਨਵਾਦ ਕਰਦਾ ਹਾਂ” ਇਸ ਦਾ ਉੱਤਰ ਪ੍ਰਧਾਨ-ਇਕਤ੍ਤਾ ‘ਚੇਸਟ ਲਕਸ’ ਨੇ ਇਸ ਤਰ੍ਹਾਂ ਦਿੱਤਾ, ਅਤੇ ਅਸੀਂ ਸਾਹਿਤ ਦੇ ਨਾਮ ਉਤੇ ਤੁਹਾਡਾ ਧੰਨਵਾਦ ਕਰਦੇ ਹਾਂ।
ਇਸੇ ਸਮੇਂ ਵਿਚਕਾਰ ਉਸ ਦਾ ਨਾਟਕ ‘ਆਈਰੀਨ’ ਨਾਟਕ ਘਰ ਵਿਚ ਖੇਡਿਆ ਜਾ ਰਿਹਾ ਸੀ । ਆਪਣੇ ਇਲਾਜਕਾਰਾਂ ਦੀ ਸਲਾਹ ਦੇ ਉਲਟ ਉਸ ਨੇ ਫਿਰ ਜਾ ਕੇ ਇਸ ਨੂੰ ਦੇਖਣ ਲਈ ਹਠ ਕੀਤਾ । ਨਾਟਕ ਤੁਛ ਜੰਹਾ ਸੀ, ਪਰ ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਨਹੀਂ ਸੀ ਕਿ ਕਿ ਤਿਆਸੀ ਵਰਿਹਾਂ ਦਾ ਇਕ ਆਦਮੀ ਤੋੜਾ ਨਾਟਕ ਲਿਖੇ, ਸਗੋਂ ਇਸ ਗੱਲ ਦੀ ਕਿ ਉਹ ਕੋਈ ਨਾਟਕ ਲਿਖੇ ਹੀ ਸਹੀ; ਅਤੇ ਅਭਿਨਕਾਰਾਂ ਦੀ ਗੱਲ ਬਾਤ ਨੂੰ ਨਾਟਕ ਕਰਤਾ ਦੇ ਸਨਮਾਨ ਵਿਚ ਬਾਰ ਬਾਰ ਦੁਹਰਾਏ ਗਏ ਨਾਅਰਿਆਂ ਨਾਲ ਉਨ੍ਹਾਂ ਅਣਸੁਣਿਆ ਕਰ ਦਿੱਤਾ । ਕਿਸੇ ਇਕ ਆਦਮੀ ਨੇ ਪ੍ਰਵੇਸ਼ ਕਰਦਿਆਂ ਹੋਇਆ ਆਪਣੇ ਆਪ ਨੂੰ ਇਕ ਪਾਗਲ ਖਾਨੇ ਵਿਚ, ਪਹੁੰਚਿਆ, ਸਮਝਿਆ ਤੇ ਡਰਿਆਂ ਹੋਇਆ ਉਹ ਵਾਪਸ ਗਲੀ ਵੱਲ ਨੂੰ ਭਜ ਗਿਆ।
ਉਸ ਦਿਨ ਸ਼ਾਮ ਜਦੋਂ ਸਾਹਿਤ ਦਾ ਇਹ ਸਰਦਾਰ ਘਰ ਪਹੁੰਚਿਆ ਤਾਂ ਉਹ ਮੌਤ ਲਈ ਲਗਭਗ ਸੰਤੁਸ਼ਟ ਹੋਇਆ ਸੀ । ਉਹ ਜਾਣਦਾ ਸੀ ਕਿ ਉਹ ਹੁਣ ਥਕ ਟੁਟ ਗਿਆ ਸੀ। ਉਹ ਜਾਣਦਾ ਸੀ ਕਿ ਉਹ ਹੁਣ ਥਕ ਟੁਟ ਗਿਆ ਸੀ । ਉਹ ਜਾਣਦਾ ਸੀ ਕਿ ਉਸ ਨੇ ਉਸ ਭਰਪੂਰ ਤੇ ਅਸਚਰਜ ਕਰਨ ਵਾਲੀ ਸ਼ਕਤੀ ਨੂੰ ਪੂਰੀ ਤਰ੍ਹਾਂ ਵਰਤਿਆ ਸੀ ਜੇਹੜੀ ਕਿ ਕੁਦਰਤ ਨੇ ਉਸ ਤੋਂ ਪਹਿਲਾਂ, ਸ਼ਾਇਦ ਹੀ ਕਿਸੇ ਆਦਮੀ ਨੂੰ ਉਸ ਤੋਂ ਵਧੀਕ ਦਿੱਤੀ ਸੀ । ਉਸ ਨੇ ਸੰਗ੍ਰਾਮ ਜਾਰੀ ਰਖਿਆ ਜਦੋਂ ਉਸ ਨੇ ਅਨੁਭਵ ਕੀਤਾ ਕਿ ਜੀਵਨ ਉਸ ਪਾਸੋਂ ਖੋਹਿਆ ਜਾ ਰਿਹਾ ਸੀ; ਪਰ ਮੌਤ ਵਾਲਟੇਅਰ ਨੂੰ ਵੀ ਪ੍ਰਾਜੈ ਕਰ ਸਕਦੀ ਸੀ । ਅੰਤ ਸਮਾਂ 30 ਮਈ 1778 ਨੂੰ ਆ ਪਹੁੰਚਾ ।
ਪੈਰਿਸ ਵਿਚ ਉਸ ਦਾ ਈਸਾਈ ਭਾਂਤ ਦਾ ਦਬਾਇਆ ਜਾਣਾ ਮਨਾ ਕਰ ਦਿੱਤਾ ਗਿਆ; ਪਰ ਉਸ ਦੇ ਮਿੱਤਰਾਂ ਨੇ, ਉਦਾਸ ਰੂਪ ਵਿਚ ਹੋ ਕੇ ਉਸ ਨੂੰ ਇਕ ਬਘੀ ਵਿਚ ਪਾ ਲਿਆ, ਤੇ ਇਹ ਦਿਖਾਵਾ ਕਰਦਿਆਂ ਹੋਇਆਂ ਕਿ ਉਹ ਅਜੇ ਜੀਉਂਦਾ ਸੀ, ਉਸ ਨੂੰ ਸ਼ਹਿਰ ਬਾਹਰ ਲੈ ਗਏ । ਸੀਲੀਰੀਜ਼ ਸਥਾਨ ਉਤੇ ਉਨ੍ਹਾਂ ਨੂੰ ਇਕ ਅਜੇਹਾ ਪਾਦਰੀ ਮਿਲ ਗਿਆ ਜੇਹੜਾ ਸਮਝਦਾ ਸੀ ਕਿ ਨਿਯਮ ਕੋਈ ਪ੍ਰਤਿਭਾਵਨਾ ਲਈ ਨਹੀਂ ਸਨ ਬਣਾਏ ਗਏ ਅਤੇ ਸ਼ਰੀਰ ਨੂੰ ਪਵਿਤ੍ ਧਰਤੀ ਵਿਚ ਦਬਾ ਦਿੱਤਾ ਗਿਆ । 1791 ਵਿਚ ਵਿਜਾਈ ਕ੍ਰਾਂਤੀ ਦੀ ਰਾਸ਼ਟ੍ਰੀ ਵਿਧਾਨ ਸਭਾ ਨੇ, ਲੂਈ ਸੋਲਵੇ ਨੂੰ ਵਾਲਟੇਅਰ ਦੀਆਂ ਅਸਥੀਆਂ ਨੂੰ ਪੰਨਥੀਆਨ ਨੂੰ ਮੰਗਵਾ ਭੇਜਣ ਲਈ ਮਜਬੂਰ ਕੀਤਾ । ਉਸ ਮਹਾਨ ਜਯੋਤਿ ਦੇ ਅਵਿਸ਼ੇਸ਼ਾਂ ਨੂੰ ਜੋ ਕਦੀ ਪ੍ਰਚਲਤ ਰਹੀ ਸੀ, ਪੈਰਿਸ ਦੀਆਂ ਗਲੀਆਂ ਵਿਚੋਂ ਦੀ 100000 ਇਸਤ੍ਰੀ ਮਰਦਾਂ ਦੇ ਜਲੂਸ ਨਾਲ ਲਿਜਾਇਆ ਗਿਆ ਜਦੋਂ ਕਿ ਗਲੀ ਬਜ਼ਾਰਾਂ ਦੇ ਦੋਹੀਂ ਲਾਭੀ 600;000 ਜੁੜ ਖਲੋਤੇ ਸਨ। ਅਰਥੀ ਵਾਲੀ ਕਾਰ ਉਤੇ ਇਹ ਸ਼ਬਦ ਸਨ, “ਉਸ ਨੇ ਮਾਨਵੀ ਮਾਨਸ ਨੂੰ ਉਤੇਜਨਾ ਦਿੱਤੀ; ਉਸ ਨੇ ਸਾਨੂੰ ਸੁਤੰਤਰਤਾ ਲਈ ਤਿਆਰ ਕੀਤਾ ਉਸ ਦੀ ਸਮਾਧ-ਪੱਥਰ ਲਈ ਕੇਵਲ ਇਹ ਤਿੰਨ ਸ਼ਬਦ ਜ਼ਰੂਰੀ ਸਨ :
ਏਥੇ ਬਰਾਜਦਾ ਹੈ ਵਾਲਟੇਅਰ
ਅਧਿਆਦਿ 6
ਈਮੈਨਿਉਲ ਕਾਂਤ ਅਤੇ ਜਰਮਨ ਆਦਰਸ਼ਵਾਦ
ਕਾਂਤ ਵੱਲ ਦੇ ਮਾਰਗ
ਕਦੀ ਕਿਸੇ ਵਿਚਾਰ ਪ੍ਰਣਾਲੀ ਨੇ ਕਿਸੇ ਯੁਗ ਨੂੰ ਏਨਾ ਪ੍ਰਭਾਵਿਤ ਨਹੀਂ ਕੀਤਾ, ਜਿੰਨਾ ਕਿ ਈਮੇਨਿਓਲ ਕਾਂਤ ਦੀ ਫਿਲਾਸਫੀ ਨੇ ਉਨੀਂਵੀਂ ਸਦੀ ਦੇ ਚਿੰਤਨ ਨੂੰ ਕੀਤਾ । ਲਗ ਭਗ ਸਨ ਕ ਵਰਿਆਂ ਦੇ ਸ਼ਾਂਤ ਤੇ ਇਕਾਂਤਕ ਵਿਕਾਸ ਦੇ ਮਗਰੋਂ ਕੋਇਨਿੰਗਬਰਗ ਦੇ ਅਚੇਤ ਜੇਹੇ ਸਕਾਟ ਨੇ 1781 ਵਿਚ ਸੰਸਾਰ ਨੂੰ ਇਸ ਦੀ ਸਿਧਾਂਤਕ ਨੀਂਦਰ ਤੋਂ ਆਪਣੀ ਪ੍ਰਸਿਧ ਰਚਨਾ ਨਿਰੋਲ ਬੌਧਿਕਤਾ ਦੀ ਅਲੋਚਨਾ ਨਾਲ ਟੁੰਬ ਜਗਾਇਆ, ਅਤੇ ਉਸ ਸਾਲ ਤੋਂ ਲੈ ਕੇ ਸਾਡੇ ਆਪਣੇ ਸਮੇਂ ਰੀਕ ਆਲੋਚਨਾਤਮਕ ਫ਼ਿਲਾਸਫ਼ੀ ਨੇ ਯੌਰਪ ਦੇ ਚਿੰਤਕ ਨਿਵਾਸ-ਗ੍ਰਹਿ ਉਤੇ ਸ਼ਾਸਨ ਕਰੀ ਰਖਿਆ ਹੈ। ਸ਼ਾਪਨਗਰ ਦੀ ਫਿਲਾਸਫੀ ਉਸ ਰੋਮਾਂਚਕ ਲਹਿਰ ਦੇ ਉਪਰ ਵਾਰ ਥੋੜ੍ਹੇ ਸਮੇਂ ਲਈ ਸ਼ਕਤੀ ਸਹਿਤ ਉਠ ਖੜੀ ਹੋਈ ਜੇਹੜੀ ਕਿ 1848 ਵਿਕ ਸਫੋਟ ਹੋਈ ਸੀ; 1859 ਦੇ ਮਗਰੋਂ ਵਿਕਾਸ ਸਿਧਾਂਤ ਨੇ ਹਰੇਕ ਚੀਜ਼ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਨਿਤਸੇ ਦੇ ਚੇਤਨ ਰੂੜੀ ਭੰਜਨ ਨੇ, ਸਦੀ ਦੇ ਸਮਾਪਤ ਹੋਣ ਦੇ ਨੇੜੇ ਦਾਰਸ਼ਨਿਕ ਸਟੇਜ ਦਾ ਕੇਂਦਰ ਮਨ ਲਿਆ ਪਰ ਇਹ ਗੌਣ ਰੂਪ ਤੇ ਧਰਾਤਲੀ ਜੇਹੇ ਵਿਕਾਸ ਸਨ, ਇਨ੍ਹਾਂ ਦੇ ਹੇਠਵਾਰ ਕਾਂਤੀਅਨ ਲਹਿਰ ਦਾ ਇਕਪ੍ਰਬਲ ਤੇ ਨਿਰੰਤਰ ਪ੍ਰਵਾਹ ਚਲਦਾ ਹੋਇਆ ਹੋਰ ਹੀ ਹੋਰ ਡੂੰਘਾ ਤੇ ਵਿਸ਼ਾਲ ਬਣਦਾ ਜਾ ਰਿਹਾ ਸੀ, ਜਦੋਂ ਤੀਕ ਕਿ ਅੱਜ ਦੇ ਸਮੇਂ ਇਸ ਦੇ ਸਾਰ ਰੂਪ ਪ੍ਰਮੇਯ ਸਾਰੀ ਪ੍ਰਬਕ ਫ਼ਿਲਾਸਫ਼ੀ ਦੇ ਆਪ ਤੋਂ ਆਪਸਿਧ ਸੂਤਰ ਹੋ ਗਏ ਹਨ । ਨਿਰਸੇ ਸਾਪਨਗਰ ਨੂੰ ਪ੍ਰਮਾਣਿਤ ਮੰਨਕੇ ਅੱਗੇ ਨੂੰ ਚਲਦਾ ਹੈ । ਸ਼ਾਪਨਗਰ, ਆਲੋਚਨਾ ਨੂੰ ਜਰਮਨ ਸਾਹਿਤ ਵਿਚ ਸਭ ਤੋਂ ਵਧੀਕ ਮਹੱਤਵਪੂਰਣ ਰਚਨਾ ਕਹਿੰਦਾ ਹੈ ਅਤੇ ਕਿਸੇ ਵੀ ਆਦਮੀ ਨੂੰ ਤਦ ਤੀਕ ਇਕ ਬੱਚਾ ਸਮਝਦਾ ਹੈ, ਜਤ ਤੀਕ ਕਿ ਉਸ ਨੇ ਕਾਂਤ ਨੂੰ ਨਾ ਸਮਝ ਲਿਆ ਹੋਵੇ, ਸਪੈਂਸਰ ਕਾਂਤ ਨੂੰ ਸਮਝ ਨ ਸਕਿਆ, ਅਤੇ ਠੀਕ ਇਸੇ ਕਾਰਨ ਕਰਕੇ ਪੂਰੇ ਦਾਰਸ਼ਨਿਕ ਆਕਾਰ ਤੋਂ ਥੋੜ੍ਹਾ ਜੇਹਾ ਰਹਿ ਗਿਆ। ਸਪਾਈਨੇਜ਼ਾ ਬਾਰੇ ਹੀਗਲ ਦੇ ਵਾਕ ਨੂੰ ਜੇਕਰ ਵਰਤ ਲਈਏ ਫ਼ਿਲਾਸਫ਼ਰ ਬਣਨ ਲਈ ਕਿਸੇ ਆਦਮੀ ਨੂੰ ਜ਼ਰੂਰੀ ਤੌਰ ਤੇ ਸਭ ਤੋਂ ਪਹਿਲਾਂ ਕਾਂਤੀਆਨ ਬਣੇ ਹੋਣ ਦੀ ਲੋੜ ਹੈ।
ਇਸ ਲਈ ਆਓ ਅਸੀਂ ਇਕ ਦਮ ਕ੍ਰਾਂਤੀਅਨ ਬਣ ਜਾਈਏ । ਪਰ ਇਹ ਕੁਝ ਇਕ ਦਮ ਕੀਤਾ ਨਹੀਂ ਜਾ ਸਕਦਾ, ਕਿਉਂ ਜੋ ਫ਼ਿਲਾਸਫ਼ੀ ਵਿਚ ਜਿਵੇਂ ਕਿ ਰਾਜਨੀਤੀ ਵਿਚ ਦੋਹਾਂ ਬਿੰਦੂਆਂ ਵਿਚਕਾਰ ਸਭ ਤੋਂ ਲੰਮੀ ਵਿਚ ਇਕ ਸਿੱਧੀ ਲਕੀਰ ਹੁੰਦੀ ਹੈ । ਕਾਂਤ ਨੂੰ ਪੜ੍ਹਨ ਲਈ, ਸਭ ਤੋਂ ਛੇਕੜਲਾ ਵਿਅਕਤੀ ਸਾਡੇ ਪੜ੍ਹਨ ਯੋਗ ਕਾਂਤ ਹੈ । ਸਾਡਾ ਇਹ ਫਿਲਾਸਫਰ (ਯਹਦੀ ਰੱਬ) ਜੇਰੇ ਧਾਤ ਅਨਰੂਪ ਵੀ ਹੈ ਤੋਂ ਨਹੀਂ । ਉਹ ਬੱਦਲਾਂ ਵਿਚੋਂ ਦੀ ਬੋਲਦਾ ਹੈ ਪਰ-ਬਿਜਲੀ ਦੀ ਚਮਕ ਦੇ ਪ੍ਰਕਾਸ਼ ਤੋਂ ਬਿਨ੍ਹਾਂ । ਉਹ ਉਦਾਹਰਣਾ ਤੇ ਸਥੂਲ ਵਸਤਾਂ ਲਈ ਅਰੁਚੀ ਰਖਦਾ ਹੈ, ਇਨ੍ਹਾਂ ਨੇ ਉਸ ਦੀ ਪੁਸਤਕ ਨੂੰ ਬਹੁਤ ਲੰਮਾ ਕਰ ਦਿੱਤਾ ਹੁੰਦਾ ਉਹ ਯੁਕਤੀ ਕਰਣਾ ਹੈ (ਇਸ ਤਰ੍ਹਾਂ ਸੰਖਿਪਤ ਕੀਤੀ ਜਾ ਤੋਂ ਵੀ, ਇਸ ਦੇ ਲਗਭਗ 800 ਸਫੇ ਬਣ ਜਾਂਦੇ ਹਨ) ਕੇਵਲ ਵਸ ਵਸਾਇਕ ਫਿਲਾਸਫਰ ਰਾਹੀਂ ਹੀ ਉਸ ਦੇ ਪੜ੍ਹੋ ਜਾਣ ਦੀ ਆਸ ਕੀਤੀ ਜਾ ਸਕਦੀ ਸੀ ਅਤੇ ਇਨ੍ਹਾਂ ਨੂੰ ਦ੍ਰਿਸ਼ਟਾਂਤਾਂ ਦੀ ਲੋਡ ਨਹੀਂ ਹੋਵੇਗੀ । ਤਾਂ ਵੀ ਜਦੋਂ ਕਾਂਤ ਨੇ ਆਲੋਚਨਾ ਦੀ ਹੱਥ-ਲਿਖਤ ਆਪਣੇ ਮਿੱਤਰ ਹਰਜ ਨੂੰ ਦਿੱਤੀ, ਜੇਹੜਾ ਕਿ ਚਿੰਤਨ ਵਿਚ ਚੰਗਾ ਨਿਪੁੰਨ ਹੋਇਆ ਹੋਇਆ ਸੀ ਤਾਂ ਉਸ ਨੇ ਇਹ ਅਧਪੜ੍ਹੀ ਹੀ ਵਾਪਸ ਦੇ ਦਿੱਤੀ ਤੇ ਇਹ ਕਹਿੰਦੀਆਂ ਹੋਇਆ ਕਿ ਉਸ ਨੂੰ ਪਾਗਲ ਹੋ ਜਾਣ ਦਾ ਅੰਦੇਸ਼ਾਂ ਜੰਕਰ ਉਹ ਇਸ ਦਾ ਪੜ੍ਹਨਾ ਜਾਰੀ ਰਖਦਾ ਤਾਂ ਫਿਰ ਅਸੀਂ ਇਕ ਅਜੇਹੇ ਫਿਲਾਸਫਰ ਬਾਰੇ ਕੀ ਵਤੀਰਾ ਵਰਤਾਂਗੇ ?
ਆਓ ਅਸੀਂ ਇਕ ਲਾਂਭ ਤੋਂ ਹੋ ਕੇ ਤੇ ਚੌਕਸਤਾਈ ਨਾਲ ਉਸ ਦੇ ਪਾਸ ਪਹੁੰਚੀ ਏ, ਤੇ ਉਸ ਤੋਂ ਇਕ ਸੁਰੱਖਿਅਤ ਤੇ ਸਤਕਾਰ ਪੂਰਣ ਵਿਬ ਤੇ ਰਹਿ ਕੇ ਅਰੰਭ ਕਰੀਏ, ਆਓ ਵਿਸ਼ੇ ਦੀ ਪਰਿਧੀ ਉਤੇ ਵਿਵਿਸ ਬਿੰਦੂਆਂ ਤੋਂ ਤੁਰੀਏ ਤੇ ਫਿਰ ਟਟੋਲਦੇ ਹੋਏ ਉਸ ਸੂਖਮ ਕੇਂਦਰ ਵਲ ਆਪਣਾ ਰਸਤਾ ਲਭੀਏ ਜਿਥੇ ਕਿ ਸਾਰੀਆਂ ਫ਼ਿਲਾਸਫ਼ੀਆਂ ਵਿਚੋਂ ਇਕ ਸਭ ਤੋਂ ਕਰਨ ਫਿਲਾਸਫੀ ਦਾ ਆਪਣਾ ਭੇਦ ਤੇ ਇਸ ਦੀ ਨਿਧੀ ਰਖੀ ਪਈ ਹੈ ।
ਵਾਲਟੇਅਰ ਤੋਂ ਕਾਂਤ ਤੱਕ
ਏਥੇ ਧਾਰਮਿਕ ਵਿਸ਼ਵਾਸ ਵਿਹੀਨ, ਸਿਧਾਂਤਕ ਤਰਕ ਤੋਂ, ਲੈ ਕੇ ਸਿਧਾਂਤਕ ਤਰਕ ਵਿਹੀਨ ਧਾਰਮਕ ਵਿਸ਼ਵਾਸ ਤੀਕ ਦੀ ਸੜਕ ਹੈ। ਵਾਲਟੇਅਰ ਦਾ ਅਰਥ ਹੈ, ਪ੍ਰਬੰਧਤਾ ਵਿਸ਼ਵਕੋਸ਼ ਅਤੇ ਤਰਕ ਦਾ ਯੁਗ । ਫਰਾਂਸਿਸ ਬੇਕਨ ਦੇ ਨਿਘੇ ਉਤਸ਼ਾਹ ਨੇ ਸਾਰੇ ਯੋਰਪ ਨੂੰ ਨਿਰਸੰਦੇਹ ਭਰੋਸੇ ਸਹਿਤ ਇਸ ਭਾਵ ਦੀ ਪ੍ਰੇਰਨਾਂ ਦਿੱਤੀ ਸੀ (ਸਿਵਾਲੇ ਗਊਸੀਓ ਤੇ) ਕਿ ਵਿਗਿਆਨ ਅਤੇ ਤਰਕ, ਅੰਤ ਨੂੰ ਸਾਡੀਆਂ ਸਾਰੀਆਂ ਸਮਸਿਆਵਾਂ ਨੂੰ ਹਲ ਕਰਨ ਦੀ ਅਤੇ ਫਿਰ ਮਨੁੱਖ ਦੀ ਅਸੀਮ ਪੂਰਣਤਾ ਨੂੰ ਵੀ ਪਰਿਦਰਸਤ ਕਰਨ ਦੀ ਸ਼ਕਤੀ ਰਖਦੇ ਸਨ; ਕਾਂਡਰਸੈਟ ਨੇ ਕੈਦਖਾਨ ਅੰਦਰ “ਮਨੁੱਖੀ ਆਤਮਾ ਦਾ ਇਤਿਹਾਸਕ ਢਾਂਚਾ” ਨਾਮ ਦੀ ਆਪਣੀ ਪੁਸਤਕ ਲਿਖੀ ਸੀ (1793) ਜੇਹੜੀ ਕਿ ਅਠਾਰਵੀਂ ਸਦੀ ਦੇ ਗਿਆਨ ਅਤੇ ਤਰਕ ਵਿਚ ਭਰੋਸਾ ਰਖਣ ਦਾ ਜ਼ਿਕਰ ਕਰਦੀ ਅਤੇ ਵਿਸ਼ਵ ਵਿਆਪਕ ਸਿਖਿਆ ਨੂੰ ਛਡ ਕੇ ਆਦਰਸ਼ ਸਮਾਜ ਨਮਿਤ ਹੋਰ ਕਿਸੇ ਸਾਧਨ ਦੀ ਮੰਗ ਨਹੀਂ ਸੀ ਕਰਦੀ ਸਹਿਜੇ ਚਲਣ ਵਾਲੇ ਜਰਮਨ ਲੋਕਾਂ ਦਾ ਵੀ ਆਪਣਾ ਵਿਵੇਕੀ ਈਸਾਈ ਵੁਲਫ ਅਤੇ ਆਸ਼ਾ ਪੂਰਣ ਨੇ ਸਿਧ ਹੈ ਸੀ, ਅਤੇ ਕ੍ਰਾਂਤੀ ਦੇ ਜੋਸ਼ੀਲੇ ਪੈਰਿਸ ਨਿਵਾਸੀਆਂ ਨੇ ਬੁਧੀ ਦੇ ਇਸ ਦੈਵੀ ਕਰਣ ਤਰਕ ਦੀ ਦੇਵੀ ਦੀ ਪੂਜਾ ਕਰਨ ਰਾਹੀਂ ਨਾਟਕ ਰੂਪ ਦੇ ਲਾਇਆ” ਗਲੀ ਬਾਜ਼ਾਰਾਂ ਦੀ ਇਕ ਮਨੋਹਰ ਇਸਤ੍ਰੀ ਰਾਹੀਂ ਵਿਅਕਤ ਕੀਤੀ ਜਾਏ ।
ਸਪਾਈਨੇਜ਼ਾ ਅੰਦਰ, ਤਰਕ ਦੇ ਇਸ ਵਿਸ਼ਵਾਸ ਨੇ ਰੇਖਾ ਗਣਿਤ ਅਤੇ ਮੰਤਕ ਦੀ ਭਵਯ ਇਮਾਰਤ ਨੂੰ ਜਨਮ ਦੇ ਦਿੱਤਾ ਸੀ, ਵਿਸ਼ਵ ਦਿਕ ਗਣਿਤਕ ਪ੍ਰਣਾਲੀ ਸੀ ਅਤੇ ਇਸ ਦਾ ਨਿਰੂਪਣ ਸਿਮਲਾ ਤੋਂ ਹੀ ਪ੍ਰਵਾਨ ਹੋਏ ਆਪ ਤੇ ਆਪ ਸੂਤਰਾ ਦੇ ਨਿਰੋਲ ਨਿਗਮਨ ਰਾਹੀਂ ਕੀਤਾ ਜਾ ਸਕਦਾ ਸੀਰ ਬੇਕਨ ਦੇ ਤਰਕਵਾਦ ਨੇ ਹਾਬਜ਼ ਅੰਦਰ ਸਮਝੌਤਾ ਨ ਕਰਨ ਵਾਲੇ ਇਕ ਅਨੀਰਵਾਰ ਦੇ ਦਵਵਾਦ ਦਾ ਰੂਪ ਲੈ ਲਿਆ ਸੀ । ਇਕ ਵਾਰੀ ਫਿਰ ਪ੍ਰਮਾਣੂਆਂ ਅਤੇ ਸਥਲ ਤੋਂ ਬਿਨ੍ਹਾ ਕਿਸੇ ਦੇਵਰ ਵਸਤੂ ਦਾ ਅਸਤਰ ਨਹੀਂ ਸੀ ਮੰਨਿਆ ਗਿਆ, ਸਪਾਹੀ ਨਜ਼ਗ ਤੋਂ ਦਿਦਰ ਡੀਕ ਵਧਦੇ ਜਾ ਵੀ ਤਰਕ ਦੇ ਪਿਛੇ ਵਿਸ਼ਵਾਸ ਦੇ ਟੁਟੇ ਭੇਜੋ ਟੁਕੜੇ ਬਿਖਰੇ ਪਏ ਸਨ, ਇਕ ਇਕ ਇਕ ਕਰਕੇ ਪੁਰਾਣੇ ਸਿਧਾਂਤ ਅਲੋਪ ਹੋ ਗਏ ਸਨ । ਮਧ ਕਲੀਨ ਵਿਸ਼ਵਾਸ ਦਾ ਜਰਮਨ ਧਰਮ ਮੰਦਰ ਆਪਣੇ ਸੁਖਦਾਈ ਵੇਰਵਿਆਂ ਤੇ ਅਜੂਬਿਆਂ ਸਹਿਤ ਥਲੇਆ ਪਿਆ ਸੀ, ਪੁਰਾਤਨ ਈਸ੍ਵਰ ਬੌਰਬਾਨ ਅਮੀਰਾ ਸੰਖਤ ਆਪਣੇ ਸਿੰਘਾਸਨ ਤੋਂ ਥਲੇ ਡਿਗ ਪਿਆ ਸੀ; ਪ੍ਰਲੋਕ-ਮਧਮ ਪੈਕੇ ਕੇਵਲ ਆਕਾਸ਼ ਰਹਿ ਗਿਆ। ਅਤੇ ਨਰਕ ਕੇਵਲ ਇਕ ਭਾਵਨਮਾਈ ਪ੍ਰਗਟਾਵ ਬਣ ਗਿਆ ਸੀ, ਹੋਲਵੀਤੀਅਸ ਅਤੇ ਗਲ ਬਾਕ ਨੂੰ ਨਹਸਤਕਵਾਦ ਨੂੰ ਫਰਾਂਸ ਦੇ ਬੈਠਕ ਕਮਰਿਆਂ ਵਿਚ ਏਨੀ ਫੈਸ਼ਨ ਦੀ ਚੀਜ਼ ਬਣਾ ਦਿੱਤੀ ਕਿ ਪਾਦਰੀਆਂ ਨੇ ਵੀ ਇਸ ਨੂੰ ਪੱਲੇ ਬੰਨ ਲਿਆ ਅਤੇ ਲਾਮੰਤਰ ਇਸ ਨੂੰ ਪ੍ਰਸ਼ੀਆ ਦੇ ਰਾਜੇ ਦੀ ਛਤਰ ਛਾਇਆ ਹੇਠ ਜਰਮਨੀ ਨੂੰ ਵੀ ਵੇਚਣ ਲੈ ਤੁਰਿਆ। 1784 ਵਿਚ ਜਦੋਂ ਲੈਸਿੰਗ ਨੇ ਆਪਣੇ ਆਪ ਨੂੰ ਸਪਾਈਨੇਜ਼ਾ ਦਾ ਅਨੁਆਈ ਦਸਕੇ ਜੈਕਬੀ ਨੂੰ ਧਕਾ ਲਾ ਦਿੱਤਾ ਤਾਂ ਇਹ ਇਸ ਗੱਲ ਦਾ ਇਕ ਚਿੰਨ ਸੀ ਕਿ ਵਿਸ਼ਵਾਸ ਆਪਣੀ ਬੁਰਥਲੇ ਦੀ ਸਥਿਤੀ ਤੇ ਅਪੜ ਗਿਆ ਤੇ ਤਰਕ ਵਿਜੇਤਾ ਸੀ ।
ਡੈਵਿਡ ਹਸੂਮਜਿਸ ਨੇ ਕਿ ਪ੍ਰਬੁਧਤ ਦੇ ਪਰਾ ਪ੍ਰਾਕਿਰਤਕ ਵਿਸ਼ਵਾਸ ਤੇ ਅਨੁਮਾਣ ਕਰਮ ਵਿਚ ਏਨਾ ਪ੍ਰਬਲ ਅਭਿੰਨ ਖੇਡਿਆ ਸੀ, ਉਸ ਨੇ ਕਿਹਾ ਕਿ ਜਦੋਂ ਤਰਕ ਮਨੁੱਖ ਦੇ ਵਿਰੁਧ ਹੁੰਦਾ ਹੈ। ਤਾਂ ਉਹ ਛੇਤੀ ਹੀ ਤਰਕ ਵਿਰੁਧ ਹੋ ਜਾਂਦਾ ਹੈ । ਧਾਰਮਕ ਵਿਸ਼ਵਾਸ ਤੇ ਆਸ ਜੇਹੜੇ ਕਿ ਹਰ ਥਾਂ ਯੋਰਪ ਦੀ ਧਰਤੀ ਉਤੇ ਉਠਦੇ ਲਖਾਂ ਗਿਰਜਿਆਂ ਵਿਚ ਪ੍ਰਗਟ ਕੀਤੇ ਗਏ ਤੇ ਸਮਾਜ ਦੀਆਂ ਸੰਸਥਾਵਾਂ ਤੇ ਮਨੁੱਖ ਦੇ ਸੀਨੇ ਅੰਦਰ ਡੂੰਘੀ ਚੜ੍ਹ ਪਕੜ ਗਏ ਹੋਏ ਸਨ ਕਿ ਇਹ ਤਰਕ ਦੇ ਵਿਰੋਧੀ ਫੈਸਲੇ ਅਗੇ ਹਥਿਆਰ ਸੁਟ ਦੇਣ ਨੂੰ ਤਿਆਰ ਨਹੀਂ ਸਨ; ਇਹ ਅਨੁਵਾਰੀ ਸੀ ਕਿ ਇਸ ਤਰ੍ਹਾਂ ਨਖੇਧੀ-ਕੀਤੇ ਗਏ ਵਿਸ਼ਵਾਸ ਤੇ ਆਸ ਨਿਰਣੈਕਾਰ ਦੀ ਸੰਯੋਗਤਾ ਬਾਰੇ ਹੀ ਸ਼ੰਕਾ ਕਰਕੇ ਤਰਕ ਅਤੇ ਧਰਮ ਦੋਹਾਂ ਦੀ ਪੜਚੋਲ ਕੀਤੇ ਜਾਣ ਦੀ ਮੰਗ ਕਰ ਦੇਣਗੇ । ਕੌਣ ਸੀ ਇਹ ਬੁਧੀ ਸ਼ਕਤੀ ਜੇਹੜੀ ਕਿ ਇਕ ਹੇਤੁ ਮਧਮਾਨ ਨਾਲ ਹਜ਼ਾਰਾਂ ਵਹਿਮਾਂ ਤੇ ਲੱਖਾਂ ਮਨੁੱਖਾਂ ਨੂੰ ਨਾਸ ਕਰਨ ਦੀ ਵਿਉਂਤ ਕਰਦੀ ਸੀ, ਕੀ ਇਹ ਅਭੁਲ ਸੀ ? ਜਾਂ ਕਿ ਇਹ ਵੀ ਕਿਸੇ ਹੋਰ ਅੰਗ ਵਾਂਗ ਇਕ ਮਨੁੱਖੀ ਅੰਗ ਸੀ ਜਿਸ ਦੇ ਕਾਰਨਾਂ ਤੇ ਸ਼ਕਤੀਆਂ ਦੀਆਂ ਆਪਣੀਆਂ ਸੀਮਾਵਾਂ ਸਨ । ਸਮਾਂ ਆ ਗਿਆ ਸੀ ਇਸ ਨਿਰਣੇਕਾਰ ਬਾਰੇ ਨਿਰਣੈ ਕਰਨ ਦਾ ਇਸ ਬੇਤਰਸ ਕ੍ਰਾਂਤੀਕਾਰ ਅਦਾਲਤ ਦੀ ਪੜਚੋਲ ਕਰਨ ਦਾ, ਜੇਹੜੀ ਕਿ ਹਰੇਕ ਪੁਰਾਤਨ ਆਸ਼ਾ ਦਾ ਇਸ ਤਰ੍ਹਾਂ ਖੁਲ੍ਹਾ ਸ਼ੰਘਾਰ ਕਰੀ ਜਾ ਰਹੀ ਸੀ । ਸਮਾਂ ਆ ਗਿਆ ਸੀ ਤਰਕ ਆਲੋਚਨਾ ਕੀਤੇ ਜਾਣ ਦਾ ।
2 ਲਾਕ ਤੋਂ ਕਾਂਤ ਤੀਕ
ਇਹੋ ਜੇਹੀ ਪੜਚੋਲ ਲਈ ਰਸਤਾ ਲਾਕੇ, ਹਯੂਮ ਅਤੇ ਬਰਕਲੇ ਦੀਆਂ ਰਚਨਾਵਾਂ ਨਾਲ ਤਿਆਰ ਕਰ ਦਿੱਤਾ ਗਿਆ ਸੀ, ਪਰ ਫਿਰ ਉਨ੍ਹਾਂ ਦੇ ਸਿੱਟੇ ਵੀ ਧਰਮ ਲਈ ਵਿਰੋਧੀ ਸਨ ।
ਜਾਹਨ ਲਾਕ (1632-1704) ਨੇ ਮਨੋਵਿਗਿਆਨ ਪ੍ਰਤੀ, ਫਰਾਂਸਿਸ ਲੇਕਿਨ ਦੀਆਂ ਆਗੂ ਮਨਿਕ ਪ੍ਰੀਖਿਆਵਾਂ ਤੇ ਵਿਧੀਆਂ ਲਾਗੂ ਕਰਨ ਦਾ ਪ੍ਰਸਤਾਵ ਕੀਤਾ ਸੀ, ਉਸ ਦੀ ਮਹਾਨ ਰਚਨਾ “ਮਨੁੱਖੀ ਸਮਝ ਬਾਰੇ ਨਿਬੰਧ (1689) ਵਿਚ ਤਰਕ ਆਧੁਨਿਕ ਵਿਚਾਰ ਅੰਦਰ ਸਭ ਤੋਂ ਪਹਿਲੀ ਵਾਰ, ਆਪਣੇ ਆਪ ਵਲ ਮੁੜਿਆ ਅਤੇ ਫਿਲਾਸਫ਼ੀ ਨੇ ਉਸ ਸੰਦ ਦੀ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਸ ਉਤੇ ਕਿ ਏਨੇ ਚਿਰ ਤੋਂ ਇਸ ਨੇ ਭਰੋਸਾ ਕਰ ਰਖਿਆ ਸੀ । ਫਿਲਾਸਫੀ ਅੰਦਰ ਇਸ ਅੰਤਰ ਮੁਖੀ ਲਹਿਰ ਨੇ ਕਦਮ ਕਦਮ ਕਰਕੇ ਉਸ ਅੰਤਰਮੁਖੀ ਨਾਵਲ ਨਾਲੋ ਨਾਲ ਵਿਕਾਸ ਕਰ ਲਿਆ ਸੀ ਜਿਸ ਦਾ ਕਿ ਰਿਚਰਡਸਨ ਅਤੇ ਰੂਸੋ ਰਾਹੀਂ ਵਿਕਸ ਕੀਤਾ ਗਿਆ ਸੀ, ਠੀਕ ਜਿਵੇਂ ਕਿ ਕਲੈਰੀਸਾ ਹਾਰੋਲ, ਅਤੇ “ਲਾ ਨਊਵਲੇ, ਹੈਲਾਇਸ” ਦੇ ਭਾਵਨਾ-ਮਈ ਤੇ ਆਵੇਗਾਕ ਰੰਗ ਦਾ ਦੂਸਰਾ ਪ੍ਰਤਿਭਾਗ, ਬੁਧੀ ਅਤੇ ਤਰਕ ਦੇ ਉਪਰ ਵਾਰ, ਜਨਮਰੁਚੀ ਅਤੇ ਵਲਵਲੇ ਦੀ ਦਾਰਸ਼ਨਿਕ ਵਡਿਆਈ ਦਾ ਸੀ” ।
ਗਿਆਨ ਉਦੇ ਕਿਵੇਂ ਹੁੰਦਾ ? ਕੀ ਸਾਡੇ ਅੰਦਰ ਕੋਈ ਅਜੇਹੇ ਸੁਭਾਵਕ ਅੰਦਰੂਨੀ ਵਿਚਾਰ ਹੁੰਦੇ ਹਨ, ਉਦਾਹਰਣ ਵਜੋਂ ਜਿਵੇਂ ਕਿ ਸਹੀ ਅਤੇ ਗਲਤ ਅਤੇ ਪਰਮਾਤਮਾ ਬਾਰੇ ਵਿਚਾਰ, ਜਿਵੇਂ ਕਿ ਕਈ ਸਾਊ ਆਦਮੀ ਮੰਨਦੇ ਹਨ, ਵਿਚਾਰ ਜੋਹੜੇ ਕਿ ਸਾਰੇ ਅਨੁਭਵ ਤੋਂ ਪਹਿਲਾਂ ਜਨਮ ਤੋਂ ਹੀ ਮਨ ਅੰਦਰ ਨਿਹਤ ਹੋਣਾ ਚਿੰਤਾਤਰ ਧਰਮ ਸਾਸਤ੍ਰੀ ਲੋਕਾਂ ਨੂੰ ਚਿੰਤਾ ਹੋਈ ਸੀ ਕਿ ਅਜੇਹਾ ਨ ਹੋਵੇ ਕਿ ਈਸ੍ਵਰ ਬਾਰੇ ਵਿਸ਼ਵਾਸ ਹੀ ਅਲੋਪ ਹੋ ਜਾਵੇ ਕਿਉਂ ਜੋ ਈਸ਼੍ਵਰ ਅਜੇ ਤੀਕ ਕਿਸੇ ਦੂਰਬੀਨ ਰਾਹੀਂ ਦੇਖਿਆ ਨਹੀਂ ਸੀ ਗਿਆ, ਇਸ ਲਈ ਉਨ੍ਹਾਂ ਸੋਚਿਆ ਸੀ ਕਿ ਵਿਸ਼ਵਾਸ ਅਤੇ ਸਦਾਚਾਰ ਬਲਵਾਨ ਬਣਾਏ ਜਾ ਸਕਦੇ ਸਨ, ਜੇਕਰ ਇਨ੍ਹਾਂ ਕੇਂਦਰੀ ਤੇ ਮੁਢਲੇ ਵਿਚਾਰਾਂ ਨੂੰ, ਹਰੇਕ ਸਾਧਾਰਣ ਆਤਮਾ ਅੰਦਰ ਜਨਮਜਾਤ ਸਿਧ ਕੀਤਾ ਜਾ ਸਕਦਾ, ਪਰ ਲਾ ਕੇ ਭਾਵੇਂ ਉਹ ਨੂੰ ਹੋਣ ਬਾਰੇ ਵਧ ਮੈਂ ਇਕ ਚੰਗਾ ਈਸਾਈ ਸੀ ਤੇ ਈਸਾਈਅਤ ਤੇ ਤਰਕ ਸੁਕਤ ਹੋਣ ਬਾਰੇ ਵਧ ਤੋਂ ਵਧ ਧਾਗਵਾਹਕ ਢੰਗ ਨਾਲ ਦਲੀਲ ਕਰ ਸਕਦਾ ਸੀ ਉਹ ਇਨ੍ਹਾਂ ਮਨੌਤਾਂ ਨੂੰ ਸ੍ਰੀ ਕਾਂਤ ਨ ਕਰ ਸਕਿਆ, ਅਡੋਲ ਹੀ ਉਸ ਨੇ ਇਹ ਐਲਾਨ ਕਰ ਦਿੱਤਾ ਕਿ ਸਾਡਾ ਸਾਰਾ ਗਿਆਨ, ਅਨੁਭਵ ਚੋਂ ਤੇ ਸਾਡੇ ਇੰਦਿਆ ਰਾਹੀਂ ਆਵਦ ਹੈ ਕਿ ਮਨ ਅੰਦਰ ਕੋਈ ਵੀ ਚੀਜ ਅਜੇਹੀ ਨਹੀਂ ਹੁੰਦੀ ਜੇਹੜੀ ਕਿ ਪਹਿਲਾਂ ਇੰਦਿਆ ਵਿਚ ਨ ਹੋਵੇ । “ਜਨਮ ਸਮੇਂ ਮਨ ਇਕ ਸਾਫ ਕਾਗਜ਼ ਹੁੰਦਾ ਹੈ । ਅਤੇ ਇੰਦਿਆ ਦਾ ਅਨੁਭਵ ਇਸ ਉਤੇ ਹਜ਼ਾਰ ਢੰਗਾਂ ਨਾਲ ਲਿਖੀ ਜਾਂਦਾ ਹੈ, ਜਦੋਂ ਤੀਕ ਕਿ ਇੰਦੇ ਸੰਵੇਦਨ ਤੋਂ ਸ੍ਰੀਮਤੀ ਤੇ ਸਿਮ੍ਰਤੀ ਤੋਂ ਵਿਚਾਰ ਪੈਦਾ ਹੋ ਜਾਂਦੇ ਹਨ । ਇਹ ਸਾਰਾ ਕੁਝ ਤਾਂ ਇਸ ਹੈਰਾਨ ਕਰਨ ਵਾਲੇ ਸਿੱਟੇ ਵੱਲ ਲਿਜਾਂਦਾ ਪ੍ਰਤੀਤ ਹੁੰਦਾ ਸੀ, ਕਿਉਂ ਜੋ ਕੇਵਲ ਦ੍ਰਾਇਕ ਚੀਜ਼ਾਂ ਹੀ ਸਾਡੇ ਇੰਦੇ ਸੰਵੇਦਨ ਉਤੇ ਅਸਰ ਕਰਦੀਆਂ ਹਨ, ਇਸ ਲਈ ਅਸੀਂ ਦਵ ਤੋਂ ਬਿਨਾ ਹੋਰ ਕਿਸੇ ਚੀਜ਼ ਨੂੰ ਨਹੀਂ ਜਾਣਦੇ ਤੇ ਸਾਨੂੰ ਜ਼ਰੂਰੀ ਤੌਰ ਤੇ ਦਵਵਾਦੀ ਫ਼ਿਲਾਸਫ਼ੀ ਹੀ ਸ੍ਰੀ ਕਾਂਤ ਕਰਨੀ ਬਣਦੀ ਹੈ । ਜੇਕਰ ਇੰਡੀਆ ਦੇ ਸਵੇਦਨ ਹੀ ਵਿਚਾਰ ਦਾ ਕੱਚਾ ਮਸ਼ਾਲਾ ਰੂਪ ਹਨ, ਤਾਂ ਫਿਰ ਕਾਹਲੇ ਲੋਕਾਂ ਨੇ ਇਹ ਦਲੀਲ ਕਰ ਲਈ ਕਿ ਦ੍ਰਵ ਹੀ ਅਵਸੋਂ ਮਨ ਦਾ ਮਸਾਲਾ ਹੋਣਾ ਚਾਹੀਦਾ ਹੈ ।
ਨਹੀਂ, ਬਿਲਕੁਲ ਨਹੀਂ, ਬਿਸ਼ਪ ਜਾਰਜ ਬਰਕਲੇ ਨੇ ਕਿਹਾ (1684-1753) ਲਾਕ ਕੇ ਗਿਆਨ ਦਾ ਇਹ ਵਿਸ਼ਲੇਸ਼ਣ ਤਾਂ ਸਗੋਂ ਇਹ ਸਿਧ ਕਰਦਾ ਹੈ ਕਿ ਦਵ ਦਾ ਕੋਈ ਅਸਤ੍ਰਿਤ ਹੀ ਨਹੀਂ, ਸਿਵਾਏ ਮਨ ਦੇ ਇਕ ਰੂਪ ਤੋਂ ਇਹ ਇਕ ਬੜਾ ਚਮਕਾਲਾ ਵਿਚਾਰ ਸੀ ਦਵਵਾਦ ਦਾ ਨਰਲੇ ਵਿਸ਼ਾਲੇ ਖਾਰਣ ਵਿਧੀ ਨਾਲ ਖੰਡਨ ਅਤੇ ਇਹ ਸਿਧ ਕਰ ਚੱਕਰ ਲਾਏ ਕਿ ਦਵ ਵਰਗੀ ਕਿਸੇ ਵਸਤੂ ਨੂੰ ਤਾਂ ਅਸੀਂ ਜਾਣਦੇ ਹੀ ਨਹੀਂ, ਸਾਰੇ ਯੌਰਪ ਵਿਚ ਕੇਵਲ ਇਕ ਸਕਾਟਲੈਂਡ ਕਿਸੇ ਵਸਤੂ, ਇਸ ਭਰ-ਮੀਮਾਜਿਕ ਜਾਦੂ ਦਾ ਸੰਕਲਪਨ ਕਰ ਸਕਦਾ ਸਏ । ਪਰ ਇਹ ਗੱਲ ਕਿਨੀ ਸਪਸ਼ਟ ਹੈ, ਬਿਸਪਨੇ ਕਿਹਾ ਸੀ ਲਾਕੇ ਸਾਨੂੰ ਇਹ ਨਹੀਂ ਦਸਿਆ ਕਿ ਸਾਡਾ ਸਾਰਾ ਗਿਆਨ ਸੰਵੇਦ ਪਰ ਇਆ ਜਾਂਦਾ ਹੈ, ਇਸ ਲਈ ਕਿਸੇ ਵੀ ਚੀਜ਼ ਬਾਰੇ ਸਾਡਾ ਗਿਆਨ ਕੇਵਲ ਇਸ ਬਾਰੇ ਸਾਡੇ ਬੱਲਾ ਇੱਤੇ ਇਨ੍ਹਾਂ ਸੰਵੇਦਨਾਂ ਤੋਂ ਪ੍ਰਾਪਤ ਹੋਏ ਵਿਟਾਰ ਦਾ ਰੂਪ ਹੁੰਦਾ ਹੈ । ਕੋਈ ਇਕ ਵਸਤੁ ਕੇਵਲ ਮਾਰ ਪ੍ਰਛਾਣ ਦੀ ਇਕ ਪੋਟਲੀ ਹੁੰਦੀ ਹੈ-ਅਰਥਾਤ ਸ਼੍ਰੇਣੀ ਬਧ ਤੇ ਵਿਆਖਿਆ ਕੀਤੇ ਗਏ ਸੰਵੇਦਨ। ਤੁਸੀਂ ਵਿਰੋਧ ਵਿਚ ਕਹਿੰਦੇ ਹੋ ਕਿ ਤੁਹਾਡੀ ਛਾਹ ਵੇਲੇ ਦੀ ਰੋਟੀ ਪਛਾਣਾ ਦੀ ਪੋਟਲੀ ਨਾਲੋਂ ਬਹੁਤ ਵਧੀਕ ਨਿਗਰ ਵਸਤ ਹੁੰਦੀ ਹੈ, ਅਤੇ ਇਕ ਹਥੋੜਾ ਜੋਹੜਾ ਕਿ ਤੁਹਾਡੇ ਅੰਗੂਠੇ ਰਾਹੀਂ ਤੁਹਾਨੂੰ ਤ੍ਰਖਾਣ ਕਿਰਤ ਲਿਖਾਂਦਾ ਹੈ ਤਾਂ ਸਭ ਤੋਂ ਵਧੀਕ ਰਖਦਾ ਹੈ । ਪਰ ਤੁਹਾਡੀ ਹਾਜ਼ਰੀ ਪਹਿਲੇ ਪਹਿਲ ਨਜ਼ਰ ਤੇ ਸੇਧ ਤੇ ਛੁਹ ਦੀਆਂ ਸੰਵੇਦਨਾਵਾਂ ਦੇ ਸੰਸਤ੍ਹਾ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦੀ ਅਤੇ ਫਿਰ ਸੁਆਦ ਅਤੇ ਫਿਰ ਅੰਦਰੂਨੀ ਚੰਨ ਤੇ ਨਿਘਾ ਇਸੇ ਤਰ੍ਹਾਂ ਹਥੋੜਾ ਰੰਗ, ਕਦ ਆਕਾਰ ਸਕੂਲ ਭਾਰ ਤੇ ਛੁਹ ਆਦਿਕ ਦੀਆਂ ਸੰਵੇਦਨਾਵਾਂ ਦੀ ਇਸ ਪੋਟਲੀ ਤੋਂ ਸਿਵਾਏ ਹੋਰ ਕੁਝ ਨਹੀਂ, ਇਸ ਦੀ ਵਾਸਤਵਿਕਤਾ ਤੁਹਾਡੇ ਲਈ ਇਸ ਦੀ ਦਵਿਕਤਾ ਵਿਚ ਨਹੀਂ ਸਗੋਂ ਉਨ੍ਹਾਂ ਸੰਵੇਦਨਾਵਾਂ ਵਿਚੋਂ ਹੁੰਦੀ ਹੈ ਜੇਹੜੀਆਂ ਕਿ ਤੁਹਾਡੇ ਅੰਗੂਠੇ ਤੋਂ ਆਵਦੀਆਂ ਹਨ। ਜੇ ਤੁਹਾਡੇ ਇੰਦੇ ਹੀ ਨੇ ਹੁੰਦੇ ਤਾਂ ਹਦੋੜੇ ਦੀ ਤੁਹਾਡੇ ਲਈ ਬਿਲਕੁਲ ਕੋਈ ਹੋਂਦ ਨ ਹੁੰਦੀ, ਇਹ ਤੁਹਾਡੇ ਮੁਰਦਾ ਅੰਗੂਠੇ ਨੂੰ ਸਦਾ ਲਈ ਚੋਟ ਲਾਂਦਾ ਰਹਿੰਦਾ, ਤਾਂ ਵੀ ਤੁਹਾਡਾ ਜ਼ਰਾ ਜਿਨਾ ਵੀ ਧਿਆਨ ਨ ਖਿਚ ਸਕਦਾ ਇਹ ਕੇਵਲ ਮਾਤ੍ਰ ਸੰਵੇਦਨਾਤਾ ਦੀ ਜਾਂ ਸਿਮ੍ਰਤੀਆਂ ਦੀ ਇਕ ਪੋਟਲੀ ਹੁੰਦਾ ਇਹ ਮਨ ਦੀ ਇਕ ਅਵਸਥਾ ਜਿਥੇ ਤੀਕ ਕਿ ਅਸੀਂ ਇਸ ਨੂੰ ਜਾਣਦੇ ਹਾਂ, ਇਕ ਮਾਨਸਿਕ ਅਵਸਥਾ ਹੁੰਦਾ ਅਤੇ ਇਕ ਇਕ ਵਾਸਤਾ, ਜਿਸ ਨੂੰ ਅਸੀਂ ਸਿੱਧੇ ਤੋਰ ਤੇ ਜਾਣਦੇ ਹਾਂ । ਮਨ ਹੈ ਬਸ ਏਨਾਂ ਕੁਝ ਵਿਕਤਾਵਾਦ ਬਾਰੇ ।
ਪਰਆਇਰਲੈੰਡ ਦੇ ਇਸ ਬਿਸਪਤੇ ਸਕਾਟਲੈਂਡ ਦੇ ਸੰਕਾਵਾਦੀ ਤੋਂ ਬਿਨਾ ਹੀ ਇਹ ਗਿਣਤੀ ਗਿਣੀ ਸੀ । ਡੇਵਿਡ ਹਯੂਮ (1711-1776) ਨੇ ਅਠਾਈ ਸਾਲ ਦੀ ਉਮਰ ਬਾਰੇ ਈਸਾਈ ਸੰਸਾਰ ਨੂੰ ਆਪਣੀ ਬੜੀ ਹੀ ਅਪਧਰਮੀ ਰਚਨਾ ਮਨੁੱਖੀ ਪ੍ਰਕਿਰਤੀ ਸੰਬੰਧੀ ਨਿਬੰਧ “ਨਾਲ ਠੋਕਰ ਮਾਰ ਦਿੱਤੀ ਸੀ । ਆਧੁਨਿਕ ਫਿਲਾਸਫ਼ੀ ਦੀ ਇਕ ਕਲਾਸਕੀ ਅਤੇ ਅਸਚਰਜ ਕ੍ਰਿਤ ਅਸੀਂ ਮਨ ਨੂੰ ਵੀ ਉਵੇਂ ਜਾਣਦੇ ਹਾਂ ਜਿਵੇਂ ਕਿ ਦ੍ਰਵ ਨੂੰ ਪਛਾਣ ਰਾਹੀਂ, ਭਾਵੇਂ ਇਸ ਹਾਲਤ ਵਿਚ ਇਹ ਅੰਦਰੂਨੀ ਹੋਵੇ ਮਨ ਵਰਗੀ ਹੋਂਦ ਤਾਂ ਅਸੀਂ ਕਦੀ ਪਛਾਣਦੇ ਹਾਂ ਕੇਵਲ ਮਾਤ ਵਖ ਵਖ ਵਿਚਾਰ, ਸਿਮਤੀਆ ਵਲਵਲੇ ਆਦਿਕ ਮਨ ਕੋਈ ਇਕ ਅਜੇਹਾ ਪਦਾਰਥ, ਜਾਂ ਅੰਗ ਨਹੀਂ ਜੇਹੜਾ ਕਿ ਵਿਚਾਰ ਰਖਦਾ ਹੋਵੇ, ਇਹ ਵਿਚਾਰਾਂ ਦੀ ਲੜੀ ਲਈ ਕੇਵਲ ਇਕ ਭਾਵਤਮਕ ਨਾਮ ਹੈ, ਪਛਾਣਾ, ਸਿਮ੍ਰਤੀਆਂ ਤੇ ਵਲਵਲੇ ਹੀ ਮਨ ਹੁੰਦੇ ਹਨ, ਵਿਹਾਰ ਦੀਆਂ ਪਰਿਕ੍ਰਿਆਵਾਂ ਦੇ ਪਿਛੋਕੜ ਕੋਈ ਕੋਈ ਦਿਸ ਆਉਣ ਯੋਗ, ਆਤਮਾ ਨਹੀਂ ਹੁੰਦਾ । ਸਿੱਟਾ ਇਹ ਨਿਕਲਦਾ ਪ੍ਰਤੀਤ ਹੋਇਆ ਕਿ ਹਯੁਮਨੈ ਉਸੇ ਤਰ੍ਹਾਂ ਅਸਰ ਕਾਰਕ ਤੇਰੇ ਮਨ ਨੂੰ ਮਿਟਾ ਦਿੱਤਾ ਸੀ, ਜਿਵੇਂ ਕਿ ਬਰਬਲੇ ਨੇ ਦਵ ਨੂੰ ਮਾਰ ਮੁਕਾਇਆ ਸੀ । ਕੋਈ ਵੀ ਚੀਚ ਬਾਕੀ ਰਹਿ ਨਹੀਂ ਸੀ ਗਈ ਅਤੇ ਫਿਲਾਸਫੀ ਨੇ ਆਪਣੇ ਆਪ ਨੂੰ ਆਪਣੇ ਹੀ ਬਣਾਏ ਥੇਹਾਂ ਵਿਚਕਾਰ ਦੇਖਿਆ ਸੀ। ਕੰਦੀ ਅਸਚਰਜ ਨਹੀਂ ਕਿ ਕਿਸੇ ਇਕ ਮਨ ਚਲੇ ਨੇ ਇਹ ਕਹਿੰਦੀਆਂ ਹੋਇਆ ਇਸ ਚਰਚਾ ਨੂੰ ਬੰਦ ਕਰ ਦੇਣ ਦੀ ਸਲਾਹ ਦਿੱਤੀ ‘ਨਾ ਕੋਈ ਦਰ੍ਦ ਹੈ ਤੇ ਨ ਕੋਈ ਮਨ” ।
ਧਰਹਯੂਮ ਆਤਮਾ ਦੇ ਸੰਕਲਪਨ ਨੂੰ ਮਿਟਾ ਦੇਣ ਨਾਲ ਪੁਰਾਣੇ ਧਰਮ ਨੂੰ ਹੀ ਨਾਸ ਕਰ ਦੇਣ ਨਾਲ ਸੰਤੁਸ਼ਟ ਨਹੀਂ ਸੀ, ਕਾਨੂੰਨ ਦੇ ਸੰਕਲਪਨ ਦਾਵਿਲੈਨ ਕਰਨ ਨਾਲ ਉਸ ਨੇ ਵਿਗਿਆਨ ਨੂੰ ਵੀ ਨਾਸ ਕਰ ਦੇਣ ਦਾ ਪ੍ਰਸਤਾਵ ਕੀਤਾ । ਬੂਰਨ ਤੇ ਗੈਲੀਲੀਕ ਦੇ ਸਮੇਂ ਤੋਂ ਲੈ ਕੇ ਵਿਗਿਆਨ ਅਤੇ ਫ਼ਿਲਾਸਫ਼ੀ ਸਮਾਨ ਤੌਰ ਤੇ ਕੁਦਰਤੀ ਕਾਨੂੰਨ ਤੋ ਕਾਰਜ ਅਤੇ ਕਾਰਣ ਦੇ ਅਨੁ ਕ੍ਰਮ ਦੀ ਆਵਸ਼ਕਤਾ ਉਤੇ ਬੜਾ ਨਿਰਭਰ ਕਰਦੇ ਰਹੇ ਸਨ, ਸਪਾਈਨੇਜ਼ਾ ਨੂੰ ਆਪਣੀ ਭਵਯ ਤਤ੍ਵ ਮੀਮਾਸਾ ਦਾ ਨਿਰਮਾਣ ਇਸ ਗੌਰਵਸ਼ਾਲੀ ਸੰਕਲਪਨ ਉਤੇ ਕੀਤਾ ਸੀ । ਪਰ ਹਯੂਮ ਨੇ ਕਿਹਾ ਜ਼ਰਾ ਨਿਰੀਖਣ ਕਰੋ ਕਿ ਅਸੀਂ ਕਾਰਣਾ ਕਾਨੂੰਨਾਂ ਨੂੰ ਤਾਂ ਕਦੇ ਅਨੁਮਾਂ ਨੂੰ ਅਤੇ ਕਾਰਦਤਾਂ ਤੇ ਆਵਸ਼ਕਤਾ ਦਾ ਇਕ ਸਦੀਵੀਂ ਅਤੇ ਅਨਿਵਾਰ੍ਯ ਆਦੇਸ਼ ਨਹੀਂ ਦੇਖਦੇ ਨਹੀਂ ਅਸੀਂ ਦੇਖਦੇ ਹਾਂ ਘਟਨਾਵਾਂ ਤੇ ਅਨੁਮਾਨ ਕਰ ਲੈਂਦੇ ਹਾਂ, ਇਕ ਕਨੂੰਨ ਕੋਈ ਹੁੰਦਾ ਜਿਸ ਪ੍ਰਤੀ ਘਟਨਾਵਾਂ ਅਧੀਨ ਬਣਾਈਆਂ ਗਈਆਂ ਹੋਣ, ਸਗੋਂ ਸਾਡੇ ਭਿੰਨ ਭਿੰਨ ਪ੍ਰਕਾਰ ਦੇ ਅਨੁਭਵ ਦਾ ਇਕ ਮਾਨਸਿਕ ਸੰਖਪਿਤ ਤੇ ਛੁਟ ਲਿਖਤ ਹੁੰਦਾ ਹੈ, ਸਾਡੇ ਪਾਸ ਕੋਈ ਨਿਸਚਾਨ ਹੀ ਕਿ ਜੇਹੜੇ ਅਨੁਕ੍ਰਮ ਹੁਣ ਤੀਕ ਦੇਖੇ ਗਏ ਹਨ, ਉਹ ਭਵਿਖ ਦੇ ਅਨੁਭਵ ਵਿਚ ਵੀ ਜਿਉਂਦੇ ਤਿਉਂ ਮੁੜ ਪ੍ਰਗਟ ਹੋਣਗੇ। ਕਾਨੂਨ “ਘਟਨਾਵਾਂ ਤੇ ਅਨੁਕਮ ਵਿਚ ਇਕ ਦੇਖਣ ਵਿਚ ਆਇਆ ਰਿਵਾਜ ਹੈ। ਪਰ ਇਸ ਰਿਵਾਜ ਵਿਚ ਕੋਈ ਆਵਸ਼ਕਤਾ ਨਹੀਂ ।
ਕੇਵਲ ਗਣਿਤਕ ਫਾਰਮੂਲਿਆਂ ਦੀ ਹੀ ਅਨਿਵਾਰਨਤਾ ਹੁੰਦੀ ਹੈ ਉਹ ਹੀ ਅੰਤਰ ਨਿਹਤ ਤੌਰ ਤੇ ਅਤੇ ਅਬਦਲਵੇਂ ਰੂਪ ਵਿਚ ਸਤ ਹੁੰਦੇ ਹਨ, ਅਤੇ ਇਹ ਕੇਵਲ ਮਾੜ ਇਸ ਕਰਕੇ ਕਿ ਇਹੋ ਜੇਹੇ ਫਾਰਮੂਲੇ ਸਮਾਨਰਥਕ ਹੁੰਦੇ ਹਨ-ਅੰਤਮ ਪਹਿਲਾਂ ਤੋਂ ਆਦਮ ਵਿਚ ਮੌਜੂਦ ਹੁੰਦਾ ਹੈ । 3 x 3x =9 ਇਕ ਸਦੀਵੀਂ ਤੇ ਅਲਿਵਾਰੀ ਸਤ ਹੈ, ਕੇਵਲ ਇਸ ਲਈ ਕਿ 3 x 3 X ਅਤੇ 9 ਇਕੋ ਤੇ ਉਹ ਚੀਜ਼ ਵਿਭਿੰਨ ਤੌਰ ਤੇ ਪ੍ਰਗਟ ਕੀਤੀ ਗਈ ਹੈ, ਅੰੜਮ ਆਦਮ ਵਿਚ ਕੋਈ ਵਾਧਾ ਨਹੀਂ ਕਰਦਾ ਵਿਗਿਆਨ ਨੂੰ ਤਾਂ ਫਿਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਗਣਿਤ ਅਤੇ ਸਿਧੇ ਪ੍ਰਯੋਗ ਤੀਕ ਸੀਮਤ ਰਖਣਾ ਚਾਹੀਦਾ ਹੈ । ਇਹ “ਕਾਨੂਨਾਂ ਦੇ ਸੋਧੇ ਨ ਗਏ ਹੋਏ ਨਿਗਮਾ ਉਤੇ ਭਰੋਸਾ ਨਹੀਂ ਕਰ ਸਕਦਾ ਇਨ੍ਹਾਂ ਅਗੀ ਉਤੇ ਭਰੋਸਾ ਰਖਦੇ ਹੋਏ ਜਦੋਂ ਅਸੀਂ ਛੇਤੀ ਨਾਲ ਪੁਸਤਕਾਲਿਆ ਵਿਚੋਂ ਦੀ ਲੰਘਦੇ ਹਾਂ” ਸਾਡਾ ਇਹ ਅਚੇਤਾ ਸੰਕਾਵਾਦੀ ਲਿਖਦਾ ਤਾਂ ਸਨੂੰ ਕਿਨੀ ਤਬਾਹੀ ਕਰਨੀ ਪਵੇਗੀ । ਉਦਾਹਰਣ ਵਜੋਂ ਜੇਕਰ ਅਸੀਂ ਸਕੂਲ ਤਤ ਦਿਸ਼ਾ ਦੀ ਕੋਈ ਇਕ ਪੁਸਤਕ ਫੜਦੇ ਹਾਂ, ਤਾਂ ਸਾਨੂੰ, ਪੁਛ ਕਰਨੀ ਚਾਹੀਦੀ ਹੈ,” ਕੀ ਇਸ ਦੇ ਅੰਦਰ ਮਾਤ੍ਰਾ ਜਾਂ ਗਿਣਤੀ ਬਾਰੇ ਕੋਈ ਭਾਵਾਤਮਕ ਤਰਕ ਮੌਜੂਦ ਹੈ ? ਨਹੀਂ ” ਦੀ ਇਸ ਦੇ ਅੰਦਰ ਸਕੂਲ ਤਕ ਅਤੇ ਅਸਤਤ ਬਾਰੇ, ਕੋਈ ਪ੍ਰਯੋਗਿਕ ਤਰਕ ਮੌਜੂਦ ਹੈ ।” ਨਹੀਂ, ਤਾਂ ਫਿਰ ਇਸ ਨੂੰ ਅੱਗ ਵਿਚੋ ਸੁਟ ਦਿਓ, ਕਿਉਂਜੋ ਇਸ ਦੇ ਅੰਦਰ ਰਾਤਰੀ ਤੇ ਨਜ਼ਰ ਛਲਾਵੇ ਤੋਂ ਬਿਨਾ ਹੋਰ ਕੁਝ ਨਹੀਂ”। ਕਲਪਨਾ ਕਰੋ, ਕਿ ਇਨ੍ਹਾਂ ਸ਼ਬਦਾਂ ਨਾਲ ਪੁਰਾਤਨ ਨਿਸਰਾ ਲੋਕਾਂ ਦੇ ਕੰਨ ਕਿਵੇਂ ਗੂੰਜ ਉਠੇ ਹੋਣਗੇ, ਇਥੇ ਗਿਆਨ-ਮੀਮਾਸਕ ਪਰੰਪਰਾ (Epiotoulogical) ਗਿਆਨ ਦੀ ਪ੍ਰਕਿਰਤੀ ਸਭਾ ਅਤੇ ਉਪਯੋਗਤਾ ਬਾਰੇ ਪੜਤਾਲ ਨੇ ਧਰਮ ਦੀ ਪ੍ਰੋੜਤਾ ਕਰਨੀ ਬੰਦ ਕਰ ਦਿੱਤੀ ਸੀ, ਉਹ ਤਲਵਾਰ ਜਿਸ ਨਾਲ ਕਿ ਬਿਸਮ ਬਰਕਲੇ ਨੇ ਭੌਤਿਕਵਾਦ ਮਾਰਿਆ ਸੀ ਅਭੌਤਿਕ ਆਤਮਾ ਦੇ ਵਿਰੁਧ ਉਲਟ ਪਈ ਸੀ ਅਤੇ ਇਸ ਲੜਾਈ ਝਗੜੇ ਵਿਚ ਵਿਗਿਆਨ ਨੂੰ ਵੀ ਡਾਢੀ ਚੈਟ ਆ ਗਈ ਸੀ । ਕੋਈ ਅਸਚਰਜ ਨਹੀਂ ਕਿ 1775 ਵਿਚ ਜਦੋਂ ਇਮਨਿਉਲ ਕਾਂਤ ਨੇ ਡੇਵਿਡ ਹਯੂਮ ਦੀਆਂ ਰਚਨਾਵਾਂ ਦਾ ਜਰਮਨ ਅਨੁਵਾਦ ਪੜ੍ਹਿਆ ਤਾਂ ਉਹ ਇਹਨਾਂ ਸਿਟਿਆਂ ਨਾਲ ਤਬਕ ਗਿਆ ਅਤੇ ਜਿਵੇਂ ਕਿ ਉਸ ਨੇ ਦਸਿਆ, ਉਹ ਉਸ ਸਿਧਾਂਤਕ ਨੀਂਦਰ ਤੋਂ ਜਾਗ ਉਠਿਆ, ਵਿਚ ਉਸ ਨੇ ਧਰਮ ਦੀਆਂ ਸ਼ਾਰ ਵਸਤਾਂ ਤੇ ਵਿਗਿਆਨ ਦੇ ਆਧਾਰ ਨੂੰ ਬਿਨਾ ਸੰਕਾ ਕੀਤਿਆ ਮੰਨ ਲਿਆ ਹੋਇਆ ਸੀ । ਕੀ ਵਿਗਿਆਨ ਤੇ ਵਿਸ਼ਵਾਸ ਦੋਹਾਂ ਨੂੰ ਇਸ ਸੰਕਾਵਾਦੀ ਦੇ ਹਵਾਲੇ ਕਰ ਦਿੱਤਾ ਜਾਣਾ ਸੀ ? ਇਨ੍ਹਾਂ ਨੂੰ ਬਚਾ ਲੈਣ ਲਈ ਕੀ ਕੁਝ ਕੀਤਾ ਜਾ ਸਕਦਾ ਸੀ ?
ਰੂਸੋ ਤੋਂ ਕਾਂਤ ਤੀਕ
ਪ੍ਰਬੁਧਤਾ ਦੀ ਇਸ ਯੁਕਤੀ ਪ੍ਰਤੀ ਕਿ ਤਰਕ, ਦ੍ਰਵਵਾਦ ਦਾ ਪਖ ਲੈਂਦਾ ਹੈ, ਬਾਰਕਲੇ ਨੇ ਇਹ ਉੱਤਰ ਦਿੱਤਾ ਸੀ, ਕਿ ਵਾਂ ਤਾਂ ਅਸਤਤ ਹੀ ਕੋਈ ਨਹੀਂ ਪਰ ਇਸੇ ਨੇ ਹਯਮ ਪਾਸੋਂ ਇਹ ਪ੍ਰਤੀ ਉੱਤਰ ਦੁਆਇਆ ਸੀ ਕਿ ਇਸੇ ਯੁਕਤੀ ਅਨੁਸਾਰ ਮਨਦਾ ਵੀ ਕੋਈ ਅਸਤਤ੍ਰ ਨਹੀਂ ਇਕ ਹੋਰ ਉੱਤਰ ਸੰਭਵ ਸੀ ਕਿ ਤਰਕ ਕੋਈ ਅੰਤਮ ਕਸਵਟੀ ਨਹੀਂ । ਕਈ ਸਿਧਾਂਤਕ ਸਿਟੇ ਅਜੇਹੇ ਹੁੰਦੇ ਹਨ ਜਿਨ੍ਹਾਂ ਦੇ ਵਿਰੁਧ ਸਾਡਾ ਸਾਰਾ ਆਪਣਾ ਆਪ ਵਿਦ੍ਰੋਹ ਕਰਦਾ ਹੈ । ਸਾਡਾ ਪਹਿਲਾਂ ਤੋਂ ਇਹ ਮੰਨ ਲੈਣ ਦਾ ਕੋਈ ਅਧਿਕਾਰ ਹੀ ਬਣਦਾ ਕਿ ਆਪਜੀ ਪ੍ਰਕਿਰਤੀ ਦੀਆਂ ਇਨ੍ਹਾਂ ਮੰਗਾਂ ਨੂੰ ਇਕ ਅਜੇਹੇ ਤਰਕ ਦੀਆਂ ਸੂਚਨਾਵਾਂ ਦੇ ਆਧਾਰ ਉਤੇ ਕੁਚਲ ਦਿੱਤਾ ਜੇਹੜਾ ਕਿ ਛੇਕੜ ਨੂੰ ਜਾਕੇ ਸਾੜੇ ਇਕ ਨਿਰਬਲ ਤੇ ਚਲੀਏ ਜੇਹੇ ਭਾਗ ਦਾ ਥੋੜ੍ਹਾ ਚਿਰ ਪਹਿਲਾਂ ਦਾ ਨਿਰਮਾਣ ਹੈ । ਕਿਨੀ ਵਾਰੀ ਹੀ ਸਾਡੀਆਂ ਜਨਮ ਜਾਤ ਰੁਚੀਆਂ ਤੇ ਭਾਵਨਾਵਾਂ ਉਨ੍ਹਾਂ ਤੁਛ ਜੇਹੇ ਤੁਮਦ ਅਨੁਮਾਨ ਨੂੰ ਇਕ ਪਾਸੇ ਧਕਦੇ ਦੇਂਦੀਆਂ ਹਨ, ਜੇਹੜੇ ਕਿ ਸਾਥੋਂ ਰੇਖਾ ਗਣਤਿਕ ਚਿਤਰਾਂ ਵਾਂਗ ਵਰਤ ਅਤੇ ਗਣਿਕ ਤਕ ਪਰਸਿਧਤਾ ਨਾਲ ਪਿਆਰ ਕਰਵਾਣਾ ਚਾਹੁੰਦਾ ਹਨ । ਕਦੀ ਕਦੀ ਤਾਂ ਨਿਰਸੰਦੇਹ ਅਤੇ ਵਿਸ਼ੇਸ ਤੌਰ ਤੇ ਨਾਗਰਿਕ ਜੀਵਨ ਦੀਆਂ ਨਵੀਆਂ ਜਟਲਤਾਵਾਂ ਤੇ ਨਕਲੀ ਬਣਾਵਟਾਂ ਵਿਚ ਤਰਕ ਚੰਗੇਰਾ ਆਗੂ ਰਹਿੰਦਾ ਹੈ, ਪਰ ਜੀਵਨ ਦੀਆਂ ਮਹਾਨ ਸੰਕਟ ਸਥਿਤੀਆਂ ਸਮੇਂ, ਅਤੇ ਆਚਰਣ ਅਤੇ ਵਿਸ਼ਵਾਸ ਦੀਆਂ ਮਹਾਨ ਸਮਸਿਆਵਾਂ ਦੇ ਸੰਬੰਧ ਵਿਚ ਅਸੀਂ ਆਪਣੀਆਂ ਰੇਖਾਵਾਂ ਨਾਲੋਂ, ਆਪਣੀਆਂ ਭਾਵਨਾਵਾਂ ਉਤੇ ਹੀ ਭਰੋਸਾ ਕਰਦੇ ਹਾਂ । ਜੇਕਰ ਤਰਕ ਧਰਮ ਦਾ ਵਿਰੋਧ ਕਰਦਾ ਹੈ, ਤਾਂ ਇਸ ਵਿਚ ਉਨੀ ਹੀ ਵਧੀਕ ਹਾਰ ਕਰਦੀ ਹੈ।
ਸੋ, ਅਜੇਹੀ ਹੀ ਯੁਕਤੀ ਜੀਨ ਚੈਨਕਯੂ ਰੂਸੋ ਦੀ ਸੀ (1712-1778) ਜਿਸ ਨੇ ਕਿ ਲਗਭਗ ਦਿਕ ਇਲੇ ਨੇ ਫਰਾਂਸ ਵਿਚੋ ਪ੍ਰਬੁਧਤਾ ਦੇ ਭੌਤਿਕ ਵਾਦ ਤੇ ਅਨੀਸਵਾਦ ਨਾਲ ਲੜਾਈ ਲੜੀ । ਕਿਤੇ ਜੇਹੀ ਇਹ ਭਾਵੀ ਸੀ ਕਿ ਇਕ ਸੋਹਲ ਤੇ ਮਹਿਸੂਸ ਕਰਨ ਵਾਲੀ ਤਬੀਅਤ ਵਿਸ਼ਵ ਕੋਸ਼ ਵਾਦੀਆਂ ਦੇ ਪ੍ਰਬਲ ਤਰਕਵਾਦ ਤੇ ਲਗਭਗ ਪਾਸ ਇਕ ਭੌਤਿਕ ਸੁਖਵਾਦ ਦੇ ਵਿਚਕਾਰ ਸੁਣਿਆ ਗਿਆ ਸੀ । ਹੰਸੂ ਇਕ ਰੰਗੀ ਜੇਹਾ ਨਵਯੁਵਕ ਰਿਹਾ ਸੀ ਮੰਹੜਾ ਕਿ ਆਪਣੀ ਰੀਮ ਕਮਜ਼ੋਰੀ ਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦੇ ਹੀਰ ਹਮ ਦਰਦ ਵਤੀਰੇ ਰਾਹੀਂ ਦਿੱਤਾ ਗਿਆ ਜੇ ਅੰਤਰਮੁਖੀ ਸੁਭਾਵ ਵਿਚ ਪਾ ਦਿੱਤਾ ਗਿਆ ਸੀ, ਉਹ ਵਾਸਤਵਿਕਤਾ ਦੇ ਢੰਗਾਂ ਤੇ ਘਰ ਸੁਪਨਿਆਂ ਦੇ ਇਕ ਅਜਿਹੇ ਤਪੇ ਮਕਾਨ ਵਿਚ ਪੈ ਗਿਆ ਸੀ ਜਿਥੇ ਕਿ ਜੀਵਨ ਦੀਆਂ ਜਿਤਾ ਹੈ ਵੰਚਤ ਰਿਹਾ ਅਤੇ ਪਿਆਰ ਕੇਵਲ ਕਲਪਨਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਸੀ । ਉਸ ਦੀਆਂ ਸੰਸਕ੍ਰਿਤੀਆਂ (Confessions) ਵਧ ਤੋਂ ਵਧ ਕੌਮਲ ਹੋਈ ਭਾਵਨਾ ਦਾ ਸਾਉਪਨ ਤੇ ਸਨਮਾਨ ਦੇ ਸੂਖਮ ਭਾਵ ਨਾਲ ਇਕ ਅਜੋੜਤਾ ਜੇਹਾ ਦਰਸਾਂਦੀਆਂ ਹਨ. ਅਤੇ ਇਸ ਸਾਰੇ ਕੁਲਦੇ ਵਿਚਕਾਰ ਆਪਣੀ ਸਦਾਚਾਰਕ ਉਤਸਟਤਾ ਬਾਰੇ ਇਕ ਬੰਦਾਸ ਨਿਸਚਾ ।
1749 ਵਿਚ ਡਿਜਾਨ ਦੀ ਅਕਾਦਮੀ ਨੇ ਇਸ ਪ੍ਰਸ਼ਨ ਬਾਰੇ ਇਕ ਸਬੰਧ ਲਈ ਇਨਾਮ ਰਖਿਆ “ਦੀ ਵਿਗਿਆਨ ਤੇ ਕਲਾ ਕੌਸਲਾਂ ਦੀ ਪ੍ਰਗਤੀ ਸਦਾਚਾਰਾਂ ਨੂੰ ਭ੍ਰਿਸ਼ਟ ਕਰਨ ਦਾ ਕਾਰਨ ਹੋਈ ਹੈ ਕਿ ਇਨ੍ਹਾਂ ਦੀ ਸੁਧੀ ਕਰਨ ਦਾ” ਰੂਸ ਦੇ ਨਿਬੰਧ ਨੇ ਇਨਾਮ ਜਿਤ ਲਿਆ । ਉਸ ਨੇ ਦਲੀਲ ਦਿੱਤੀ ਕਿ ਸੰਸਕ੍ਰਿਤੀ ਭਲਾਈ ਹੋਣ ਨਾਲੋਂ ਬਹੁਤ ਵਧੀਕ ਬੁਰਾਈ ਹੀ ਹੈ ਕਿਸੇ ਇਕ ਅਜਿਹੇ ਆਦਮੀ ਦੀ ਸਾਰੀ ਤਾਂਬਰਾ ਇਮਾਨਦਾਰੀ ਤੇ ਬੇਅਰਥ ਸਿਧ ਕਰਨ ਦਾ ਪ੍ਰਸਤਾਵ ਕੀਤਾ ਸੀ । ਵਿਚਾਰ ਕਰੋ ਉਨ੍ਹਾਂ ਭਿਆਨਕ ਦੂਰ ਵਿਵਸਥਾਵਾਂ ਦਾ ਜੇਹੜੀਆਂ ਕਿ ਛਾਪੇਖਾਨੇ ਨੇ ਯੌਰਪ ਵਿਚ ਪੈਦਾ ਕੀਤੀਆਂ ਹਨ । ਜਿਥੇ ਕਿਧਰੇ ਫਿਲਾਸਫੀ ਖੜੀ ਹੋ ਜਾਂਦੀ ਹੈ, ਉਥੇ ਰਾਸ਼ਟ ਦੀ ਸਦਾਚਾਰਕ ਸਿਹਤ ਨਿਰਬਲ ਹੋ ਜਾਂਦੀ ਹੈ । ਫ਼ਿਲਾਸਫਰਾਂ ਵਿਚਕਾਰ ਇਹ ਇਕ ਕਹਾਵਤ ਵੀ ਸੀ ਕਿ ਜਦ ਤੋਂ ਵਿਦਵਾਨ ਆਦਮੀ ਦਿਖਾਈ ਦੇਣ ਲਗ ਪਏ ਸਨ, ਤਦ ਤੋਂ, ਦਿਆਨਤਦਾਰ ਆਦਮੀ ਕਿਧਰੇ ਲਭਦੇ ਨਹੀਂ ਸਨ,” ਮੈਂ ਇਹ ਘੋਸ਼ਨਾ ਕਰਨ ਦਾ ਸਾਹਸ ਕਰਦਾ ਹਾਂ, ਕਿਸੇ ਵਿਚਾਰ ਦੀ ਅਵਸਥਾ ਕੁਦਰਤ ਤੋਂ ਪ੍ਰਤਿਕੂਲ ਹੈ ਅਤੇ ਕਿ ਚਿੰਤਨ ਕਰਨ ਵਾਲਾ ਇਕ ਮਨੁੱਖ (ਇਕ ਬੌਧਿਕ ਮਨੁੱਖ ਜਿਵੇਂ ਕਿ ਅਜ ਅਸੀਂ ਕਹਰ ਇਕ ਪਤਤ ਹੋਇਆ ਪਸ਼ੂ ਹੁੰਦਾ ਹੈ । ਚੰਗਾ ਹੋਵੇਗਾ ਜੇਕਰ ਅਸੀਂ ਬੁਧੀ ਦੇ ਬਹੁਤ ਤੇਜ਼ ਵਿਕਾਸ ਨੂੰ ਛਡ ਦੇਈਏ, ਤੇ ਇਸ ਦੀ ਥਾਂ ਹਿਰਦੇ ਅਤੇ ਭਾਵਨਾਵਾਂ ਨੂੰ ਸਿਧਾਣ ਨਮਿਤ ਨਿਸ਼ਾਨਾ ਬੰਨੀਏ । ਵਿਦਿਆ ਕਿਸੇ ਅਦਮੀ ਨੂੰ ਸਾਊ ਨਹੀਂ ਬਣਾਂਦੀ, ਇਹ ਉਸ ਨੂੰ ਕੇਵਲ ਚਤਰ ਬਣਾਂਦੀ ਹੈ ਆਮ ਤੌਰ ਤੇ ਸਗਰਤ ਲਈ । ਤਰਕ ਨਾਲੋਂ ਜਨਮ ਜਾਤ ਵਿਰਤੀ ਅਤੇ ਵਲਵਲਾ ਵਧੀਕ ਭਰੋਸੇ ਯੋਗ ਹੁੰਦੇ ਹਨ।
ਆਪਣੇ ਪ੍ਰਸਿੱਧ ਨਾਵਲ “ਲਾ ਨਾਉਵਲੇ ਹਲਾਇਸ” 1761 ਵਿਚ ਰੂਸੋ ਨੇ ਬੁੱਧੀ ਨਾਲੋਂ ਵਲਵਲੇ ਦੀ ਉਤਕਸ਼ਟਤਾ ਨੂੰ ਵਿਸਤਾਰ ਨਾਲ ਦਰਸਾਇਆ ਹੈ, ਕੁਲੀਨ ਵੰਸ਼ ਦੀਆ ਇਸਤ੍ਰੀਆਂ ਵਿਚਕਾਰ ਅਤੇ ਕੁਝ ਮਰਦਾਂ ਅੰਦਰ ਵੀ ਭਾਵਕਤਾ ਇਕ ਫੈਸ਼ਨ ਬਣ ਗਈ ਸੀ । ਸਦੀ ਭਰ ਦੇ ਸਮੇਂ ਲਈ ਫਰਾਂਸ ਪਹਿਲਾਂ ਸਹਿਤਕ ਤੇ ਫਿਰ ਵਾਸਤਇਕ ਹੰਝੂਆਂ ਨਾਲ ਸਿੱਜਿਆ ਗਿਆ ਅਤੇ ਅਠਾਰਵੀਂ ਸਦੀ ਵਿਚ ਯੌਰਪੀਨ ਬੋਧਿਕਤਾ ਦੀ ਲਹਿਰ ਨੇ 1789-1848 ਰੋਮਾਂਚਕ ਭਾਵਨਾਮਈ, ਸਾਹਿਤ ਨੂੰ ਆਪਣੀ ਥਾਂ ਦੇ ਦਿੱਤੀ । ਇਹ ਪ੍ਰਵਾਤ ਆਪ ਦੇ ਨਾਲ ਧਾਰਮਕ ਭਾਵਨਾ ਦਾ ਇਕ ਪ੍ਰਬਲ ਪੁਨਰ ਜੀਵਨ ਲਈ ਜਾਂਦਾ ਸੀ । ਚੈਟੀਓ ਬਰਾਡ ਦੀ ਰਚਨਾ “ਜੈਨੀ- ਕਯੂ-ਕਿਸਤ੍ਰੀਆਂ ਨਿਯਮ” (1802) ਦੀਆਂ ਅਨੰਦਮਾਈ ਲਹਿਰਾਂ ਕੇਵਲ ਮਾਤ੍ਰ “ਸੈਵਸਾਰਡ ਵਿਕਾਰ ਦੇ ਵਿਸ਼ਵਾਸ ਦੀ ਸੰਸਕ੍ਰਿਤੀ ਦੀ ਇਕ ਗੂੰਜ ਸੀ, ਜਿਸ ਨੂੰ ਕਿ ਸੀਓ ਨੇ ਵਿਦਿਆ ਬਾਰੇ ਆਪਣੇ ਯੁਗ ਨਿਰਮਾਤਾ ਨਿਬੰਧ –ਐਮਾਈਲ (1762) ਵਿਚ ਸ਼ਾਮਿਲ ਕੀਤਾ ਸੀ । ਸੰਸਕ੍ਰਿਤੀ ਦੀ ਯੁਕਤੀ ਸੰਖੇਪ ਹੋਰ ਤੌਰ ਇਹ ਸੀ ਕਿ ਭਾਵੇਂ ਕਰਕ ਈਸਰ ਅਤੇ ਅਮਰ ਜੀਵਨ ਦੇ ਵਿਸ਼ਵਰਡ ਦੇ ਵਿਰੁਧ ਸੀ ਪਰ ਭਾਵਨਾ ਪ੍ਰਗਲਤ ਤੌਰ ਤੇ ਦਿਨ੍ਹਾਂ ਦੇ ਪਰ ਉਤੇ ਸੀ; ਕਿਉਂ ਏਥੇ ਅਸੀਂ ਜਨਮ ਜਾਤ ਪ੍ਰਵਿਰਤੀ ਉਤੇ ਭਰੋਸਾ ਕਰੀਏ, ਇਸ ਗੱਲ ਦੇ ਮੁਕਾਬਲੇ ਕਿ ਵਾਗ ਡੋਰ ਇਕ ਖੁਸ਼ਕ ਸੰਕਾਵਾਦ ਦੀ ਨਿਰਾਸ਼ਾ ਦੇ ਹਥ ਦੇ ਦਿੱਤੀ ਜਾਏ ।
ਜਦੋਂ ਕਾਂਤ ਨੇ ਐਮਾਈਲ ਨੂੰ ਪੜ੍ਹਿਆ ਤਾਂ ਉਸ ਨੇ ਕੁਝ ਵਿਸ਼ੇਸ਼ ਬ੍ਰਿਛਾ ਦੇ ਹੇਠ ਆਪਣੀ ਰੋਜ਼ਾਨਾ ਸੈਰ ਬੰਦ ਕਰ ਦਿੱਤੀ ਤਾਂ ਜੋ ਪੁਸਤਕ ਨੂੰ ਇਕ ਦਮ ਸਮਾਪਤ ਕੀਤਾ ਜਾਏ । ਉਸ ਦੇ ਜੀਵਨ ਦੀ ਇਹ ਵੀ ਇਕ ਵਿਸ਼ੇਸ਼ ਘਟਨਾ ਸੀ ਕਿ ਉਸ ਨੂੰ ਇਕ ਹੋਰ ਅਜੇਹਾ ਮਨੁੱਖ ਮਿਲ ਗਿਆ ਜੇਹੜਾ ਕਿ ਅਨੀਸ਼ਰਵਾਦ ਦੇ ਅਨ੍ਹੇਰੇ ਵਿਚੋਂ ਦੀ ਰੋਸਦਾ ਟਟੋਲ ਦਾ ਬਾਹਰ ਨਿਕਲ ਰਿਹਾ ਤੇ ਫਿਰ ਦਲੇਰੀ ਨਾਲ ਇਨ੍ਹਾਂ ਇੰਦੇ ਅਗੋਚਰ ਮਾਮਲਿਆਂ ਵਿਚ ਸਿਧਾਤਕ ਤਰਕ ਦੇ ਉਪਰ ਭਾਵਨਾ ਦੀ ਤ੍ਰਿਮਕਤਾ ਦ੍ਰਿਤ ਕਰ ਰਿਹਾ ਸੀ। ਏਥੇ ਅੰਤ ਨੂੰ ਅਧਰਮ ਪ੍ਰਤੀ ਉੱਤਰ ਦਾ ਦੂਸਰਾ ਮਧ ਸੀ, ਹੁਣ ਅੰਤਿਮ ਤੌਰ ਤੇ ਸਾਰੇ ਟਿਚਕਰ ਬਾਜਾਂ ਤੇ ਸੰਕਾਕਾਰਾਂ ਨੂੰ ਬਖੇਰਿਆ ਜਾਏਗਾ, ਸ਼ਕਤੀ ਦੇ ਇਨ੍ਹਾਂ ਧਾਗਿਆਂ ਨੂੰ ਜੋੜਨਾ ਬਰਕਲੇ ਤੇ ਹਯੂਮ ਦੇ ਵਿਚਾਰਾਂ ਨੂੰ ਰਾਊ ਸੀਉ ਦੀਆਂ ਭਾਵਨਾਵਾਂ ਨਾਲ ਸੰਯੁਕਤ ਕਰਨਾ ਧਰਮ ਨੂੰ ਤਰਕ ਤੋਂ ਬਚਣਾ ਤੇ ਫਿਰ ਨਾਲ ਲਗਦੇ ਵਿਗਿਆਨ ਨੂੰ ਸ਼ੰਕਾਵਾਦ ਤੋਂ ਬਚਾਣਾ-ਇਹ ਸੀ ਇਮੈਨਿਊਲ ਕਾਂਤ ਦਾ ਜੀਵਨ ਉਦੇਸ਼ਾਂ ਪਰ ਇਮੈਨਿਊਲ ਕਾਂਤ ਹੈ ਸੀ ਕੌਣ ?
- ਕਾਂਤ ਆਪਣੇ ਆਪ
ਉਸ ਦਾ ਜਨਮ 1724 ਵਿਚ ਪ੍ਰਸ਼ੀਆ ਦੇ ਨਗਰ ਕੋਇਲਜ਼ ਬਰਗ ਵਿਚ ਹੋਇਆ ਸੀ । ਸਿਵਾਏ ਥੋੜ੍ਹੇ ਜੇਹੇ ਸਮੇਂ ਲਈ ਇਕ ਨੇੜੇ ਦੇ ਪਿੰਡ ਵਿਚ ਅਧਿਆਪਨ ਕਰਨ ਦੇ, ਇਹ ਸ਼ਾਂਤ ਤੇ ਛੋਟੇ ਕਦ ਦਾ ਪ੍ਰੋਫੈਸਰ, ਜੇਹੜਾ ਕਿ ਦੂਰ ਦੁਰਾਡੇ ਦੇ ਦੇਸ਼ਾਂ ਦੇ ਭੂਗੋਲ ਅਤੇ ਮਾਨਵ ਜਾਤੀ ਵਿਗਿਆਨ ਬਾਰੇ ਲੈਕਚਰ ਕਰਨਾ, ਏਨਾ ਵਧੀਕ ਪਸੰਦ ਕਰਦਾ ਸੀ, ਆਪਣੇ ਜਨਮ ਨਗਰ ਤੋਂ ਕਦੀ ਬਾਹਰ ਨਹੀਂ ਸੀ ਗਿਆ। ਉਹ ਇਕ ਗਰੀਬ ਪਰਿਵਾਰ ਵਿਚੋਂ ਸੀ ਜੇਹੜਾ ਕਿ ਇਮੈਨਿਊਲ ਦੇ ਜਨਮ ਤੋਂ ਕੋਈ ਮੌਕੂ ਵਲੋਂ ਪਹਿਲਾਂ ਸਕਾਟਲੈਂਡ ਨੂੰ ਛੱਡ ਆਇਆ ਸੀ । ਉਸ ਦੀ ਮਾਤਾ, ਇਕ ਅਜੇਹੇ ਧਾਰਮਕ ਸੰਪਰਦਾਇ ਦੀ ਮੈਂਬਰ ਸੀ, ਜੇਹੜੇ ਕਿ ਇੰਗਲੈਂਡ ਦੇ ਮੈਥਾਡਿਸਟਾਂ ਵਾਂਗ, ਧਾਰਮਕ ਅਤੇ ਵਿਸ਼ਵਾਸ ਦੀ ਪੂਰੀ ਪਾਬੰਦੀ ਅਤੇ ਤਪਸਿਆ ਉਤੇ ਜ਼ੋਰ ਦੇਂਦੇ ਸਨ । ਸਾਡਾ ਇਹ ਫਿਲਾਸਫਰ ਸਵੇਰ ਤੋਂ ਰਾਤ ਤੀਕ ਧਰਮ ਵਿਚ ਏਨਾ ਲੀਨ ਹੋਇਆ ਰਹਿੰਦਾ ਸੀ ਕਿ ਇਕ ਪਾਸੇ ਤਾਂ ਉਹ ਇਕ ਅਜੇਹਾ ਪ੍ਰਤਿਕਰਮ ਅਨੁਭਵ ਕਰਦਾ ਸੀ ਜਿਸ ਨੇ ਕਿ ਉਸ ਦੇ ਸਾਰੇ ਪ੍ਰੋਢ ਜੀਵਨ ਵਿਚ ਉਸ ਨੂੰ ਗਿਰਜੇ ਤੋਂ ਪਰੇ ਰਖੀ ਰਖਿਆ ਤੇ ਦੂਸਰੇ ਪਾਸੇ ਉਸ ਨੇ ਅੰਤ ਤੀਕ ਜਰਮਨ ਪਿਉਰੀਤਨ ਦੀ ਗੰਭੀਰ ਮੁਦ੍ਰਾ ਨੂੰ ਕਾਇਮ ਰਖਿਆ ਅਤੇ ਜਿਉਂ ਜਿਉਂ ਬ੍ਰਿਧ ਹੁੰਦਾ ਗਿਆ, ਉਹ ਆਪਣੇ ਤੇ ਸੰਸਾਰ ਲਈ ਘਟੋ ਘਟ ਉਸ ਧਰਮ ਦੀਆਂ ਸਾਰ ਰੂਪ ਵਸਤਾਂ ਨੂੰ ਸੁਰਖਿਅਤ ਰਖਣ ਦੀ ਇਕ ਮਹਾਨ ਸਧਰ ਰਖਦਾ ਸੀ, ਜੇਹੜਾ, ਕਿ ਉਸ ਦੀ ਮਾਤਾ ਨੇ ਉਸ ਨੂੰ ਏਨੇ ਡੰਘੇ ਤੌਰ ਤੇ ਦ੍ਰਿੜ ਕਰਾ ਦਿੱਤਾ ਸੀ । ਪਰ ਬ੍ਰਡਰਿਕ ਤੇ ਵਾਲਟੇਅਰ ਦੇ ਯੁਗ ਵਿਚ ਉਮਰੋਂ ਵਧਦਾ ਕੋਈ ਨਵਯੁਕਤ ਆਪਣੇ ਆਪ ਨੂੰ ਆਪਣੇ ਸਮੇਂ ਦੇ ਸ਼ੰਕਾਵਾਦੀ ਪ੍ਰਵਾਹ ਤੋਂ ਅਡਰਾ ਨਹੀਂ ਸੀ ਕਰ ਸਕਦਾ । ਕਾਂਤ ਉਨ੍ਹਾਂ ਵਿਅਕਤੀਆਂ ਰਾਹੀਂ ਵੀ ਗੰਭੀਰ ਤੌਰ ਤੇ ਪ੍ਰਭਾਵਤ ਹੋਇਆ ਸੀ ਜਿਨ੍ਹਾਂ ਨੂੰ ਕਿ ਪਿਛੋਂ ਜਾ ਕੇ ਖੰਡਨ ਕਰਨ ਦਾ ਉਸ ਨੇ ਨਿਸ਼ਾਨਾ ਰੱਖਿਆ ਸੀ ਤੇ ਸ਼ਾਇਦ ਸਭ ਤੋਂ ਵਧੀਕ ਆਪਣੇ ਮਨਭਾਉਂਦੇ ਵੈਰੀ ਹਯੂਮ ਨੂੰ ਅਗੇ ਚਲ ਕੇ ਅਸੀਂ ਇਕ ਫ਼ਿਲਾਸਫ਼ਰ ਦੀ ਆਪਣੀ ਪ੍ਰਪੱਖ ਉਮਰ ਦੇ ਰੂੜੀਵਾਦ ਤੋਂ ਉਪਰ ਉਠ ਜਾਣ ਦਾ ਅਲੰਕਿਕ ਘਟਨਾ ਦੇਖਾਂਗੇ ਤੇ ਫਿਰ ਆਪਣੀ ਛੇਕੜ ਰਚਨਾ ਵਿਚ ਤੇ ਲਗਭਗ ਸਤਰ ਸਾਲ ਦੀ ਉਮਰ ਵਿਚ ਇਕ ਅਜੇਹੇ ਈਰਯਵਾਨ ਉਦਾਰਵਾਦ ਬਣ ਗਿਆ ਹੁੰਦਾ ਜੇਕਰ ਉਸ ਦੀ ਉਮਰ ਤੇ ਵਲ ਜੇਹੜਾ ਕਿ ਉਸ ਦੀ ਸ਼ਹੀਦੀ ਦਾ ਕਾਰਨ ਪ੍ਰਸਿੱਧੀ ਨੇ ਉਸ ਦੀ ਰਖਿਆ ਨ ਕੀਤੀ ਹੁੰਦੀ, ਧਾਰਮਕ ਪੁਨਰ ਸਥਾਪਨਾ ਦੇ ਆਪਣੇ ਕੰਮ ਦੇ ਵਿਚਕਾਰ ਵੀ ਅਸੀਂ ਹੈਰਾਨ ਕਰਨ ਵਾਲੀ ਆਵਿਰਤੀ ਨਾਲ ਇਕ ਹੋਰ ਅਜੇਹੇ ਕਾਂਤ ਦੀਆਂ ਧੁਨਾ ਸੁਟਦੇ ਹਾਂ ਜਿਸ ਨੂੰ ਭੁਲੇਖੇ ਨਾਲ ਇਕ ਵਾਲਦੇ ਅਰ ਸਮਝਿਆ ਜਾ ਸਕਦਾ ਹੈ । ਸ਼ਾਪਨਹਾਰ ਇਸ ਚੀਜ਼ ਨੂੰ ਮਹਾਨ ਲੈਂਡਰਿਕ ਦੀ ਕੋਈ ਘਟ ਵਡਿਆਈ ਨਹੀਂ ਸਮਝਦਾ ਕਿ ਉਸ ਦੇ ਰਾਜ ਪ੍ਰਬੰਧ ਦੇ ਅਧੀਨ ਕਾਂਤ ਆਪਣਾ ਵਿਕਾਸ ਕਰਕੇ, ਆਪਣੀ “ਨਿਰੋਲ ਬੌਧਿਕਤਾ ਦੀ ਆਲੋਚਨਾ ਪ੍ਰਕਾਸ਼ਤ ਕਰਨ ਦੀ ਦਲੇਰੀ ਕਰ ਸਕਿਆ । ਮੁਸ਼ਕਿਲ ਨਾਲ ਹੀ ਕਿਸੇ ਹੋਰ ਰਾਜ ਸਰਕਾਰ ਦੇ ਅਧੀਨ ਕੋਈ ਇਕ ਤਨਖਾਹ ਦਾਰ ਪ੍ਰੋਫੈਸਰ (ਇਸ ਲਈ ਜਰਮਨੀ ਵਿਚ ਇਕ ਸਰਕਾਰੀ ਕਰਮਚਾਰੀ) ਅਜੇਹੀ ਚੀਜ਼ ਦੀ ਦਲੇਰੀ ਕਰ ਸਕਿਆ ਹੁੰਦਾ; ਕਾਂਤ ਨੂੰ ਮਹਾਨ ਰਾਜੇ ਦੇ ਤਤਕਾਲੀਨ ਉਤਰ ਅਧਿਕਾਰੀ ਨੂੰ ਇਕ ਵਾਚਨ ਲਈ ਮਜ਼ਬੂਰ ਕੀਤਾ ਗਿਆ ਕਿ ਉਹ ਹੋਰ ਵਧੀਕ ਨਹੀਂ ਲਿਖੇਗਾ ।” ਇਹ ਇਸ ਸੁਤੰਤਰਤਾ ਦੀ ਸੁਟ ਗ੍ਰਾਹਕਤਾ ਸਦਨਾ ਹੀ ਸੀ ਕਿ ਕਾਂਤ ਨੇ ਆਪਣੀ ਆਲੋਚਨਾ, ਲੈਡਰਿਕ ਦੇ ਦੂਰ ਦ੍ਰਿਸ਼ਟੀ ਵਾਲੇ, ਵਿਦਿਆ ਦੇ ਪ੍ਰਗਤੀਸ਼ੀਲ ਮੰਤ੍ਰੀ ਜੈਡ ਲਿਟਜ਼” ਨੂੰ ਸਮਾਰਨ ਕੀਤਾ ।
1755 ਵਿਚ ਕਾਂਤ ਨੇ ਕਾਨਿਜ਼ ਬਰਗ ਦੀ ਯੂਨੀਵਰਸਿਟੀ ਵਿਚ ਪ੍ਰਾਈਵੇਟ-ਅਧਿਆਪਕ ਦੇ ਤੌਰ ਤੇ ਆਪ ਦਾ ਕੰਮ ਸ਼ੁਰੂ ਕੀਤਾ । ਪੰਦਰਾਂ ਸਾਲ ਤੀਕ ਉਸ ਨੂੰ ਨੀਵੀਂ ਅਸਾਮੀ ਉਤੇ ਹੀ ਰਖਿਆ ਗਿਆ। ਦੋ ਵਾਰੀ ਪ੍ਰੋਫੈਸਰ ਦੀ ਆਸਾਮੀ ਲਈ ਉਸ ਦੀਆਂ ਬਿਨੈ ਪਤ੍ਰਕਾਵਾਂ ਨੂੰ ਅਪ੍ਰਵਾਨ ਕੀਤਾ ਗਿਆ । ਛੇਕੜ 1770 ਵਿਚ ਉਸ ਨੂੰ ਤਰਕ ਅਤੇ ਤ-ਮੀਮਾਸਾ ਦਾ ਪ੍ਰੋਫੈਸਰ ਬਣਾਇਆ ਗਿਆ। ਅਧਿਆਪਕ ਦੇ ਤੌਰ ਤੇ ਕਈ ਚਿਰਾਂ ਦੇ ਅਨੁਭਵ ਦੇ ਮਗਰੋਂ ਉਸ ਨੇ ਅਧਿਆਪਕਤਾ ਬਾਰੇ ਇਕ ਪਾਠ-ਪੁਸਤਕ ਲਿਖੀ ਜਿਸ ਬਾਰੇ ਉਹ ਕਿਹਾ ਕਰਦਾ ਸੀ ਕਿ ਇਸ ਵਿਚ ਬਹੁਤ ਸਾਰੇ ਅਜੇਹੇ ਅਤੀ ਉਤਮ ਸੂਤਰ ਨਿਯਮ ਦਰਜਸ਼ਤ ਜਿਨ੍ਹਾਂ ਵਿਚੋਂ ਕੋਈ ਇਕ ਵੀ ਉਸ ਨੇ ਕਦੀ ਵਰਤੋਂ ਵਿਚ ਨਹੀਂ ਸੀ ਲਿਆਂਦਾ ਤਾਂ ਵੀ ਇਕ ਲਿਖਾਰੀ ਹੋਣ ਨਾਲੋਂ ਉਹ ਵਧੀਕ ਚੰਗਾ ਇਕ ਅਧਿਆਪਕ ਸੀ ਅਤੇ ਵਿਦਿਆਰਥੀਆਂ ਦੀਆਂ ਦੋ ਪੀੜ੍ਹੀਆਂ ਨੇ ਉਸ ਨਾਲ ਹਿਤ ਕਰਨਾ ਸਿਖ ਲਿਆ ਸੀ । ਉਸ ਦਾ ਇਕ ਵਿਵਹਾਰਕ ਅਸੂਲ ਉਨ੍ਹਾਂ ਵਿਦਿਆਰਥੀਆਂ ਵਲ ਸਭ ਤੋਂ ਵਧੀਕ ਧਿਆਨ ਦੇਣ ਵਾਲੀ ਜੇਹੜੇ ਕਿ ਮਧ ਯੋਗਤਾ ਦੇ ਹੋਣ, ਉਹ ਕਹਿੰਦਾ ਸੀ ਕਿ ਬੁਧੂਆਂ ਦੀ ਤਾਂ ਕੋਈ ਸਹਾਇਤਾ ਕੀਤੀ ਹੀ ਨਹੀਂ ਸੀ ਜਾ ਸਕਦੀ, ਤੇ ਪ੍ਰਤਿਭਾਸ਼ੀਲ ਆਪਣੀ ਸਹਾਇਤਾ ਕਰ ਲੈਣ ਯੋਗ ਹੋਣਗੇ ।
ਕਿਸੇ ਆਦਮੀ ਨੂੰ ਇਹ ਆਸ ਨਹੀਂ ਸੀ ਕਿ ਉਹ ਸੰਸਾਰ ਨੂੰ ਇਕ ਨਵੀਂ ਤੰਤ੍ਰ ਮਾਸਿਕ ਪ੍ਰਣਾਲੀ ਨਾਲ ਅਚੰਭੇ ਵਿਚ ਪਾ ਦੇਣਗੇ । ਕਿਸੇ ਨੂੰ ਅਚੰਭਾ ਵਿਚ ਪਾਣਾ ਸਭ ਤੋਂ ਫੋਕੜਲਾ ਅਪ੍ਰਧਾਸੀ ਜੇਹੜਾ ਕਿ ਇਸ ਭੀਰੂ ਤੇ ਨਿਰਮਾਣ ਪ੍ਰੋਫੈਸਰ ਨੂੰ ਕਰਨਾ ਪ੍ਰਤੀਤ ਹੁੰਦਾ ਸੀ । ਇਸ ਤਾਂਡ ਦੀ ਕੋਈ ਆਸ਼ਾ ਉਸ ਨੂੰ ਆਪ ਨੂੰ ਨਹੀਂ ਸੀ ਬਤਾਲੀ ਸਾਲ ਦੀ ਉਮਰ ਉਸ ਨੇ ਲਿਖਿਆ ਸੀ। *ਤਕ ਮੀਮਾਸਾਂ ਦਾ ਪ੍ਰੇਮੀ ਹੋਣਾ ਮੇਰੀ ਕਿਸਮਤ ਵਿਚ ਆਇਆ ਹੈ, ਪਰ ਮੇਰੀ ਸੁਆਣੀ ਨੇ ਅਜੇ ਤਕ ਮੈਨੂੰ ਕਿਸੇ ਕਿਰਪਾ ਦਾ ਪਾਤਰ ਨਹੀਂ ਬਣਾਇਆ । ਉਨ੍ਹਾਂ ਦਿਨਾਂ ਵਿਚ ਉਸ ਤਮੀਮਾਸਾ ਨੂੰ “ਇਕ ਅਥਾਹ ਡੂੰਘੀ ਖਾਈ ਤੇ ਬਿਨਾਂ ਕਿਨਾਰਿਆਂ ਦੇ ਚਾਨਣ ਮੁਨਾਰੇ ਤੋਂ ਇਕ ਅਡੇਰਾ ਸਾਗਰ ਕਰਕੇ ਦਸਿਆ ਸੀ, ਜਿਸ ਵਿਚ ਕਿ ਬਹੁਤ ਸਾਰੇ ਟੁੱਟੇ ਫੁਟੇ ਦਾਰਸ਼ਨਿਕ ਜਹਾਜ਼ ਬਿਪਰੇ ਪਏ ਸਨ। ਤਤ੍ਰ ਮੀਮਾਸਾਂ ਨੂੰ ਅਜੇਹੇ ਲੋਕ ਅਜੇਹੇ ਦਸਦੇ ਉਹ ਆਕ੍ਰਮਣ ਵੀ ਕਰ ਸਕਦੀ ਸੀ ਜੇਹੜੇ ਕਿ ਚਿੰਤਨ ਦੇ ਉੱਚ ਮੀਨਾਰਾ ਉਤੇ ਬਿਰਾਜਮਾਨ ਰਹਿੰਦੇ ਹਨ ਜਿਥੇ ਕਿ ਆਮ ਤੌਰ ਤੇ ਬੜੀ ਤੇਜ਼ ਹਵਾ ਵਗਦੀ ਹੈ,” ਉਸ ਨੂੰ ਪਹਿਲਾਂ ਤੋਂ ਇਹ ਨਾ ਦੇਖਿਆ ਕਿ ਸਭ ਤੋਂ ਵਡੀ ਤਤ੍ਰ-ਮੀਮਾਸਕ ਅਨੇਰੀ ਤਾਂ ਉਸ ਦੀ ਆਪਣੀ ਵਗਾਈ ਹੋਈ ਹੁੰਦੀ ਸੀ।
ਇਨ੍ਹਾਂ ਸ਼ਾਂਤ ਵਹਿਰਾ ਵਿਚਕਾਰ ਉਸ ਦੇ ਮਨੋਰੰਜਨ ਤਤ੍ਰ ਮੀਮਹਸਕਾਂ ਨਾਲੋਂ ਭੌਤਿਕ ਹੀ ਰਹੇ ਸਨ । ਉਹ ਇਨ੍ਹਾਂ ਵਿਸ਼ਿਆਂ ਬਾਰੇ ਲਿਖਦਾ ਗਿਆ ਜਿਵੇਂ ਕਿ ਨਛਤ੍ਰ-ਭੂਚਾਲ, ਅੱਗ, ਹਵਾਵਾਂ ਐਂਥਰ, ਜੁਆਲਾ ਮੁਖੀ ਪਹਾੜ, ਭੂਗੋਲ ਸ਼੍ਰੇਣੀ ਮਾਨਵ-ਵਿਗਿਆਨ, ਤੇ ਇਸੇ ਭਾਂਤ ਦੀਆਂ ਸੈਂਕੜੇ ਹੋਰ ਚੀਜ਼ਾਂ ਜਿਨ੍ਹਾਂ ਨੂੰ ਆਮ ਤੌਰ ਤੇ ਤਤ੍ਰਮੀਸਨ ਨਾਲ ਨਹੀਂ ਜੋੜਿਆ ਜਾਂਦਾ । ਉਸ ਦੀ ਰਚਨਾ ਆਕਾਸ਼ ਦਾ ਸਿਧਾਂਤ ਬਹੁਤ ਕਰਕੇ ਲੈਪਲੈਸ ਦੀ ਅਕਾਸ਼ ਗੰਗਾ ਦੀ ਪਰਕਲਪਨਾ ਦੇ ਅਨੁਰੂਪ ਹੀ ਸੀ ਅਤੇ ਇਹ ਸਾਰੀ ਨਛਤ੍ਰ ਗਤੀ ਅਤੇ ਵਿਕਾਸ ਦੀ ਯਾਤ੍ਰਿਕ ਵਿਆਖਿਆ ਕਰਨ ਦੀ ਕੋਸ਼ਿਸ ਸੀ, ਸਾਰੇ ਨਛਤ੍ਰ ਕਾਂਤ ਦੇ ਖਿਆਲ ਅਨੁਸਾਰ, ਵਸੇ ਹੋਏ ਸਨ ਜਾਂ ਵਸੋਂ ਨਾਲ ਵਸ ਜਾਣਗੇ, ਅਤੇ ਉਹ ਜੇਹੜੇ ਕਿ ਸੂਰਜ ਤੋਂ ਸਭ ਤੋਂ ਵਧੀਕ ਦੁਰਾਡੇ ਹਨ, ਉਨ੍ਹਾਂ ਨੂੰ ਵਿਕਾਸ ਲਈ ਸਭ ਤੋਂ ਵਧੀਕ ਲੰਮਾ ਸਮਾਂ ਮਿਲਿਆ ਹੋਣ ਕਰਕੇ ਉਹ ਸੰਭਵ ਤੌਰ ਤੇ ਸਮਝਦਾਰ ਪ੍ਰਾਣੀਆਂ ਦੀ ਇਕ ਉਚੇਰੀ ਸ਼੍ਰੇਣੀ ਰਖਦੇ ਹਨ, ਮੁਕਾਬਲੇ ਸਾਡੀ ਧਰਤੀ ਉਤੇ ਹੁਣ ਤਕ ਪੈਦਾ ਹੋਈ ਕਿਸੇ ਸ਼੍ਰੇਣੀ ਨਾਲੋਂ ਉਸ ਦੀ ਰਚਨਾ ਮਾਨਵ ਵਿਗਿਆਨ (1798 ਵਿਚ ਜੀਵਨ ਭਰਦੇ ਲੈਕਚਰਾਂ ਤੋਂ ਪ੍ਰਸੰਗ ਕੀਤੀ ਗਈ ਮਨੁੱਖ ਦੇ ਪਸ਼ੂ ਅਰੰਭ ਦੀ ਸੰਭਾਵਨਾ ਸਝਾਂਦੀ ਸੀ । ਕਾਂਤ ਯੁਕਤੀ ਕਰਦਾ ਸੀ ਕਿ ਜੇਕਰ ਮਾਨਵੀ ਬੱਚਾ ਜਨਮ ਉਨ੍ਹਾਂ ਮੁਢਲੇ ਉਸੇ ਤਰ੍ਹਾਂ ਉੱਚੀ ਰੋਂਦਾ ਹੁੰਦਾ ਜਿਵੇਂ ਕਿ ਉਹ ਹੁਣ ਰੋਂਦਾ ਹੈ, ਜਦੋਂ ਕਿ ਮਨੁੱਖ ਅਜੇ ਬਹੁਤ ਹਦ ਤਕ ਜੰਗਲੀ ਪਸ਼ੂਆਂ ਦੇ ਤਰਸ ਉਤੇ ਹੁੰਦਾ ਸੀ । ਤਾਂ ਇਸ ਦਾ ਪਤਾ ਲਗ ਜਾਣ ਤੇ ਇਹ ਸ਼ਿਕਾਰੀ ਜਨੌਰਾ ਰਾਹੀਂ ਨਿਗਲ ਲਿਆ ਗਿਆ ਹੁੰਦਾ ਕਿ ਸਾਰੀ ਸੰਭਾਵਨਾ ਇਹ ਹੈ ਕਿ, ਪਹਿਲਾਂ ਪਹਿਲ ਮਨੁੱਖ ਉਸ ਨਾਲੋਂ ਬਿਲਕੁਲ ਵਿਭਿੰਨ ਸੀ ਜੋ ਕੁਝ ਕਿ ਇਹ ਸਭਿਅਤਾ ਦੇ ਅਧੀਨ ਬਣ ਗਿਆ ਸੀ, ਅਤੇ ਤਦੋਂ ਕਾਂਤ ਨੇ ਇਸ ਵਿਚਾਰ ਸੁਖਾਂਸ ਤੌਰ ਤੇ ਆਉ ਜਾਰੀ ਰਖਿਆ, ਕੁਦਰਤ ਤੇ ਅਜੇਹਾ ਵਿਕਾਸ ਕਿਵੇਂ ਅਮਲ ਵਿਚ ਆਉਂਦਾ ਤੇ ਕਿਨ੍ਹਾਂ ਕਾਰਨਾ ਨਾਲ ਇਸ ਦੀ ਸਹਾਇਤਾ ਹੋਈ, ਸਾਨੂੰ ਪਤਾ ਨਹੀਂ । ਇਹ ਉਲੇਖ ਸਾਨੂੰ ਦੂਰ ਤੀਕ ਲੈ ਜਾਂਦਾ ਹੈ । ਇਹ ਚੀਜ਼ ਇਸ ਖਿਆਲ ਦਾ ਸੁਝਾਵ ਦੇਂਦੀ ਹੈ ਕੀ ਇਹ ਹੋ ਨਹੀਂ ਸਕਦਾ ਕਿ ਇਤਿਹਾਸ ਦੇਣ ਇਕ ਵਰਤਮਾਨ ਯੁਗ ਅੰਦਰ ਕਿਸੇ ਮਹਾਨ ਭੌਤਿਕ ਕ੍ਰਾਂਤੀ ਤੇ ਹੋ ਜਾਣ ਨਾਲ ਇਸ ਤੋਂ ਪਿਛੋਂ ਕੋਈ ਤੀਸਰਾ ਯੁਗ ਅਜੇਹਾ ਆ ਜਾਏ, ਜਦੋਂ ਕਿ ਕੋਈ ਇਕ ਇਕ ਲੰਗੂਰ ਅਜੇਹੇ ਅੰਗ ਵਿਕਸਤ ਕਰ ਲਏ, ਜੇਹੜੇ ਕਿ ਤੁਰਨ, ਵਹਣ ਤੇ ਬੋਲਣ ਦਾ ਕੰਮ ਸਕਣ ਤੇ ਫਿਰ ਉਸ ਦੀ ਬਣਤਰ ਮਨੁੱਖ ਪ੍ਰਾਣੀ ਦੀ ਬਣ ਜਾਏ, ਤੇ ਸਮਝਣ ਦੇ ਪ੍ਰਯੋਜਨ ਨਮਿਤ ਇਕ ਕੇਂਦਰੀ ਅੰਗ ਹੋ ਜਾਏ ਤੇ ਸਾਮਾਜਿਕ ਸੰਸਥਾਵਾਂ ਦੇ ਅਧੀਨ ਉਹ ਸਹਜੇ ਸਹਜੇ ਪ੍ਰਗਤੀ ਕਰ ਜਾਏ। “ਕੀ ਭਵਿਖ ਕਾਲ ਦੀ ਇਹ ਵਰਤੋਂ ਕਾਂਤ ਦੀ ਸਾਵਧਾਨੀ ਦੇ ਤੌਰ ਤੇ ਇਹ ਵਿਚਾਰ ਵਿਅਕਤ ਕਰਨ ਦੀ ਅਸਿਧੀ ਵਿਧੀ ਸੀ ਕਿ ਮਨੁੱਖ ਨੇ ਪਸੂ ਤੋਂ ਵਿਕਾਸ ਕੀਤਾ ਸੀ’ ?
ਇਸ ਤਰ੍ਹਾਂ ਅਸੀਂ ਇਸ ਸਾਦਾ ਜੇਹੇ ਛੋਟੇ ਅਕਾਰ ਦੇ ਮਨੁੱਖ ਦਾ ਜੇਹੜਾ ਕਿ ਮੁਸਕਿਲ ਨਾਲ ਪੰਜ ਫੁਟ ਉਚਾ ਸੀ, ਸਹਜੇ ਸਹਜੇ ਹੋਇਆ ਵਿਕਾਸ ਦੇਖਦੇ ਹਾਂ। ਫਿਰ ਵੀ ਇਹ ਵਿਅਕਤੀ ਨਿਰਮਾਣ ਤੇ ਸੰਕੋਚਵਾਨ ਹੁੰਦਾ ਹੋਇਆ ਆਪਣੇ ਸਿਰ ਅੰਦਰ ਰਖਦਾ ਜਾਂ ਉਥੋਂ ਦੂਰ ਤੀਕ ਪਹੁੰਚਣ ਵਾਲੀ ਆਧੁਨਿਕ ਫ਼ਿਲਾਸਫ਼ੀ ਦੀ ਕ੍ਰਾਂਤੀ ਜਨਮ ਦਿੰਦਾ ਸੀ । ਕਿਸੇ ਇਕ ਜੀਵਨੀ ਲੇਖਕ ਦੇ ਕਥਨ ਅਨੁਸਾਰ ਕਾਂਤ ਦਾ ਜੀਵਨ ਵਧ ਤੋਂ ਵਧ ਨਿਯਮਕ ਕ੍ਰਿਆਵਾਂ ਵਾਂਗੂ ਬਤੀਤ ਹੁੰਦਾ ਸੀ।ਤੀਕ ਕਹਿੰਦਾ ਹੈ ਨਾ ਸਵੇਰੇ ਜਾਗਣ ਕਾਹਵਾ ਪੀਣ ਲਿਖਣ, ਲੈਕਚਰ ਦੇਣ, ਭੰਜਨ ਕਰਨ, ਸੈਰ ਕਰਨ ਦੇ ਉਸ ਦੇ ਆਪਣੇ ਆਪਣੇ ਬਲਵੇ ਸਮੇਂ ਹੁੰਦਾ ਸਨ, “ਅਤੇ ਜਦੋਂ ਕਾਂਤ ਮਿਟਿਆਲਾਕੋਟ ਪਾਈ ਤੇ ਹਥ ਵਿਚ” ਬੈਂਤ ਫੜੀ ਆਪਣੇ ਮਕਾਨ ਦੇ ਦਰਵਾਜ਼ੇ ਉਤੇ ਦਿਖਾਈ ਦਿੰਦਾ, ਤੇ ਕੁਝ ਵਿਸ਼ੇਸ਼ ਬਿਛਾਂ ਦੇ ਛੋਟੇ ਜੇਹੇ ਉਸ ਰਸਤੇ ਵਲ ਨੂੰ ਸੈਰ ਲਈ ਤੁਰ ਪੈਂਦਾ, ਜਿਸ ਨੂੰ ਅਜੇ ਵੀ “ਫਿਲਾਸਫਰ ਦਾ ਸੋਰ ਸਥਾਨ” ਕਿਹਾ ਜਾਂਦਾ ਹੈ ਤਾਂ ਗੁਆਢੀਆਂ ਨੂੰ ਪਤਾ ਲਗ ਜਾਦਾ ਕਿ ਉਸ ਵੇਲੇ ਠੀਕ ਸਾਢੇ ਤਿੰਨ ਵਜੇ ਦਾ ਵਕਤ ਸੀ, ਇਸ ਤਰ੍ਹਾਂ ਸਾਰੀਆਂ ਰੁਤਾਂ ਵਿਚੋ ਉਹ ਹੇਠ ਉਤੇ ਕਰਕੇ ਸੈਰ ਕਰੀ ਜਾਂਦਾ ਸੀ, ਅਤੇ ਜਦੋਂ ਕਦੀ ਮੌਸ਼ਮ ਉਦਾਸ, ਤੇ ਮਿਟਿਆਲੇ ਬਦਲਾਂ ਦੇ ਵਸ ਪੈਣ ਦਾ ਅੰਦੇਸ਼ਾ ਹੁੰਦਾ ਤਾਂ ਉਸ ਦਾ ਲੰਪੀ ਨਾਮ ਦਾ ਬਿਧ ਨੌਕਰ, ਆਪਣੀ ਬਾਂਹ ਹੇਠ ਇਕ ਵੱਡੀ ਛਤਰੀ ਸਮੇਤ ਅੰਦੇਸ਼ੇ ਨਾਲ ਪਿਛੇ ਪਿਛੇ ਤੁਰਦਾ ਦੇਖਿਆ ਜਾਂਦਾ ਜਿਵੇਂ ਕਿ ਉਹ ਸਿਆਣਪ ਦੀ ਦੇਵੀ ਦਾ ਇਕ ਚਿਨ੍ਹ ਹੋਵੇ ।
ਸਰੀਰਕ ਕਾਠੀ ਕਰਕੇ ਉਹ ਏਨਾ ਪਤਲਾ ਤੇ ਨਿਰਬਲ ਸੀ, ਕਿ ਉਸ ਨੂੰ ਆਪਣੀ ਖੁਰਾਕ ਬਾਰੇ ਵਿਸ਼ੇਸ਼ ਚੌਕਸਤਾਈਆਂ ਵਰਤਣੀਆਂ ਪੈਦੀਆਂ ਸਨ, ਬਿਨਾਂ ਡਾਕਟ ਤੋਂ ਅਜੇਹਾ ਕਰ ਲੈਣਾ ਉਸ ਨੂੰ ਵਧੀਕ ਸੁਰਖਿਅਤ ਪ੍ਰਤੀਤ ਹੁੰਦਾ ਸੀ, ਇਸ ਲਈ ਉਹ ਅਸੀ ਸਾਲ ਤੀਕ ਜੀਉਂਦਾ ਰਿਹਾ; ਸਤਰ ਸਾਲ ਦੀ ਉਮਰੇ ਉਸ ਨੇ ਇਕ ਨਿਬੰਧ ਲਿਖਿਆ “ਸੰਕਲਪ ਸ਼ਕਤੀ ਰਾਹੀਂ ਬੀਮਾਰੀ ਮਹਿਸੂਸ ਕਰਨਉਤੇ ਵਸੀਕਾਰ ਪਾ ਲੈਣ ਦੀ ਮਾਨਸਿਕ ਸ਼ਕਤੀ “ਉਸ ਦਾ ਇਕ ਵਿਸ਼ੇਸ਼ ਦਿਲ ਪਸੰਦ ਨਿਯਮ ਕੇਵਲ ਨਕ ਰਾਹੀਂ ਸਾਹ ਲੈਣ ਦਾ ਸੀ, ਖਾਸ ਤੌਰ ਤੇ ਜਦੋਂ ਘਰੋਂ ਬਾਹਰ ਹੁੰਦਾ । ਕਿਸ ਲਈ ਪਤਝੜ, ਸਿਆਲ ਤੇ ਬਸੰਤ ਵਿਚ ਉਹ ਆਪਣੀ ਰੋਜ਼ਾਨਾ ਸੈਰ ਸਮੇਂ ਕਿਸੇ ਆਦਮੀ ਨੂੰ ਆਪਣੇ ਨਾਲ ਗਲਬਾਤ ਕਰਨ ਦੀ ਆਗਿਆ ਨਹੀਂ ਸੀ ਦੇਂਦਾ ।ਜ਼ੁਕਾਮ ਨਾਲੋਂ ਚੁਪ ਚੰਗੀ । ਆਪਣੀਆਂ ਜਰਾਬਾਂ ਨੂੰ ਕਾਬੂ ਰਖਣ ਵਿਚ ਵੀ ਉਹ ਫ਼ਿਲਾਸਫ਼ੀ ਦੀ ਵਰਤੋਂ ਕਰਦਾ ਸੀ, ਫੀਤੇ ਪਤਲੁਨ ਦੀਆਂ ਜੇਬਾਂਤਕ ਉਪਰ ਨੂੰ ਪਹੁੰਚਦੇ, ਜਿਥੇ ਕਿ ਛੋਟੀਆ ਸੰਦੂਕ ਸੰਦੂਕੜੀਆਂ ਵਿਚ ਰਖੇ ਗਏ ਸਪਰਿੰਗਾਂ ਵਿਚ ਉਨ੍ਹਾਂ ਦਾ ਅੰਤ ਹੁੰਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹ ਹਰ ਗਲ ਦਾ ਪੂਰਾ ਖਿਆਲ ਕਰ ਲੈਂਦਾ ਸੀ, ਇਸ ਲਈ ਜੀਵਨ ਭਰ ਉਹ ਕੁਆਰਾ ਹੀ ਰਿਹਾ; ਦੋ ਵਾਰੀ ਉਸ ਨੇ ਕਿਸੇ ਇਕ ਜਾਂ ਦੂਜੀ ਨਵਯੁਵਤੀ ਨਾਲ ਸੰਬੰਧ ਜੋੜਨਾ ਸਾਹਿਆ, ਪਰ ਦਿਨੀ ਦੇਰ ਤੀਕ ਸੰਚਵਾ ਰਿਹਾ ਕਿ ਇਕ ਸਾਲ ਵਿਧਤਾਂ ਯੁਕਤੀ ਨੇ ਇਕ ਹੋਰ ਚਾਚੇ ਆਚਾਰ ਆਦਮੀ ਨਾਲ ਵਿਆਹ ਕਰ ਲਿਆ ਤੇ ਦੂਜੀ ਹਾਲਡ ਇਸ ਕੋਇਨਜ਼ ਬਰਬ ਤੋਂ ਗਰਤੀ ਗਈ, ਇਸ ਤੋਂ ਪਹਿਲਾਂ ਕਿ ਫ਼ਿਲਸਾਫ਼ਰ ਵਿਰਾਵਾ ਸਕਦਾ ਬਹਿਤ ਨਿਬਸੇ ਵਾਂਗ ਉਹ ਮਾਹਸੂਸ ਕਰਦਾ ਸੀ ਸਾਦੀ ਸਚਾਈ ਦੀ ਵਿਆਨਤਦਾਰ ਪੰਜ ਵਿਚ ਵਿਘਨ ਪਾਏਗੀ, ਟੈਲੀਵੁੱਡ ਕਿਹਾ ਕਰਦਾ ਸੀ। ਇਕ ਵਿਵਾਹਤ ਮਨੁੱਖ ਪੈਸੇ ਲਈ ਕਰ ਵੀ ਕਰ ਗੁਜਰੰਗਾ ।” ਅਤੇ ਕਾਰਨ ਬਾਈ ਸਾਲ ਦੀ ਉਮਰੇ ਜਦੋਂ ਕਿ ਉਸ ਅੰਦਰ ਸ਼ਕਤੀਮਾਨ ਜੁਆਨੀ ਦਾ ਸਾਰਾ ਉਡਬਾਰ ਮੌਜੂਦ ਜੀ ਐਉਂ ਲਿਖਿਆ, ਮੈਂ ਪਹਲਾਂ ਤੋਂ ਉਹ ਲਹਿ ਬੰਨ ਲਈ ਹੈ ਜਿਸ ਨੂੰ ਨਿਭਾਣ ਦਾ ਮੇਰਾ ਸੰਕਲਪ ਹੈ ।
ਅਤੇ ਇਸ ਤਰ੍ਹਾਂ ਉਹ ਗਰੀਬੀ ਦੇ ਗੁਮਨਾਮੀ ਵਿਚੋਂ ਦੀ ਲਗਭਗ, ਪੰਦਰਾਂ ਵਰ੍ਹਿਆ ਠੀਕ ਆਪਣੀ ਮਹਾਨ ਰਚਨਾ ਨੂੰ ਉਲੀਕਦਾ ਲਿਖਦਾ, ਤੇ ਮੁੜ ਲਿਖਦਾ ਹੋਇਆ ਮਿਹਨਤ ਕਰੀ ਗਿਆ, ਇਸ ਨੂੰ 1781 ਵਿਚ ਜਾ ਕੇ ਸਥਾਪਤ ਕੀਤਾ ਜਦੋਂ ਕਿ ਉਹ ਸਤਵੰਜਾ ਵਰਿਆਂ ਦਾਸੀ ਕਦੀ ਬੰਦੀ ਮਨੁੱਖ ਏਨਾ ਸਹਜ ਨਾਲ ਪ੍ਰਪਕ ਨਹੀਂ ਸੀ ਹੋਇਆ, ਅਤੇ ਇਹ ਕਦੇ ਕਿਸੇ ਕਿਤਾਬ ਨੇ ਸੰਸਾਰ ਨੂੰ ਦੋਨਾ ਅਚੰਭਤ ਵਿਚ ਏਨੀ ਹਿਲਜੁਲ ਪੈਦਾ ਹੀ ਸੀ ਕੀਤੀ ।
ਨਿਰੋਲ ਬੌਧਿਕਤਾ ਦੀ ਆਲੋਚਨਾ
ਇਸ ਸ਼ੀਰਖਕ ਦਾ ਭਾਵ ਕੀ ਹੈ ? ਪ੍ਰਸਿੱਧ ਤੌਰ ਤੇ ਹੋਈਆਂ ਅਲੋਚਨਾ ਨਹੀਂ, ਸਗੋਂ ਅਗੋਚਨਾਤਮਕ ਇਸ ਲੇਸਟ ਹੈ, ਸਿਵਾਏ ਅੰਤ ਉਤੇ ਜਾ ਕੇ, ਇਸ ਦੀਆਂ ਸੀਮਾਵਾਂ ਦਰਸਾਣ ਨਮਿਤ ਕਾਂਤ ਨਿਰੋਲ ਅਲੋਚਨਾ ਉਤੇ ਆਕ੍ਰਮਣ ਨਹੀਂ ਕਰਦਾ, ਸਗੋਂ ਉਹ ਇਸ ਦੀ ਸੰਭਾਵਨਾ ਪ੍ਰਗਟਾਣ, ਤੇ ਉਸ ਆਲੋਚਨਾ ਉਤੇ ਆਕ੍ਰਮਣ ਨਹੀਂ ਕਰਦਾ, ਸਗੋਂ ਉਹ ਇਸ ਦੀ ਸੰਭਾਵਨਾ ਪ੍ਰਗਟਾਵ ਤੇ ਉਸ ਅਸਭਵ ਗਿਆਨ ਤੋਂ ਉਪਰ ਇਸ ਦੀ ਵਡਿਆਈ ਕਰਨ ਦੀ ਆਸ਼ਾ ਕਰਦਾ ਹੈ, ਜੇਹੜਾ ਕਿ ਸਾਡੇ ਪਾਸ ਇੰਦਿਆ ਤੇ ਵਿਕਤ ਕਰਨ ਵਾਲੇ ਝਰਖਿਆਂ ਰਾਹੀਂ ਪਹੁੰਚਦਾ ਹੈ । ਕਿਉਂ ਨਿਰੋਲ ਤਰਕ ਤੋਂ ਭਾਵ ਉਹ ਗਿਆਨ ਹੁੰਦਾ ਹੈ, ਜੇਹੜਾ ਕਿ ਸਾਡੇ ਇੰਦ੍ਰੀਆਂ ਦੇ ਵਿਕਤ ਕਰਨ ਵਾਲੇ ਝਰੱਖਿਆ ਰਾਹੀਂ ਪਹੁੰਚਦਾ ਹੈ ਕਿਉਂ ਨਿਰੋਬ ਵਰ੍ਕ ਤੋਂ ਭਾਵ ਉਹ ਗਿਆਨ ਹੁੰਦਾ ਹੈ ਜੇਹੜਾ ਕਿ ਸਾਹੀ ਇਦੂਆਂ ਰਾਹੀਂ ਜੀ ਆਉਂਦਾ ਹੈ ਕਿ ਗਿਆਨ ਦੀ ਪੂਰਣ ਸੁਨਿਸਚਤਾਤਾ ਅਸੰਭਵ ਹੈ ਜੇ ਕਰ ਸਾਰਾ ਗਿਆਨ ਸੰਵੇਦਨਾ ਤੋਂ, ਤੇ ਇਕ ਅਜੇਹੇ ਸੁਤੰਤਰ ਬਾਹਰਲੇ ਸੰਸਾਰ ਤੋਂ ਹੀ ਆਵਦਾ ਹੈ, ਜੇਹੜਾ ਕਿ ਸਾਨੂੰ ਵਤੀਰੇ ਦੀ ਨਿਯਮਕਤਾ ਦਾ ਕੋਈ ਭਰੋਸਾ ਨਹੀਂ ਦਿਵਾ ਸਕਦਾ । ਪਰ ਜੇਕਰ ਸਾਨੂੰ ਅਜੇਹਾ ਗਿਆਨ ਪ੍ਰਾਪਤ ਹੁੰਦਾ ਹੋਵੇ ਜੇਹੜਾ ਕਿ ਇੰਦੇ-ਅਨੁਭਵ ਤੋਂ ਸੁਤੰਤਰ ਹੋਵੇ, ਤੇ ਜਿਸ ਦੀ ਸਚਾਈ ਸਾਡੇ ਪ੍ਰਤੀ ਅਨੁਭਵ ਤੋਂ ਵੀ ਪਹਿਲਾਂ ਸੁਨਿਸਚਤ ਹੁੰਦੀ ਹੋਵੇ ਤਦ ਫਿਰ ਕਿਵੇਂ ? ਤਾਂ ਫਿਰ ਨਿਰਪੇਖ ਸਤ ਤੇ ਨਿਰਪੇਖ ਵਿਗਿਆਨ ਸੰਭਵ ਹੋ ਜਾਣਗੇ ਕੀ ਇਹ ਗੱਲ ਏਵੇਂ ਨਹੀਂ ? ਕੀ ਕੋਈ ਅਜੇਹਾ ਨਿਰਪੇਖ ਗਿਆਨ ਹੈ ? ਬਸ ਇਹ ਹੈ ਸਮਸਿਆ ਪਹਿਲੀ ਅਲੋਚਨਾ ਦੀ । ਮੇਰਾ ਪ੍ਰਸ਼ਨ ਇਹ ਕਿ ਅਸੀਂ ਤਰਕ ਨਾਲ ਕੀ ਕੁਝ ਪ੍ਰਾਪਤ ਕਰਨ ਦੀ ਆਸ ਕਰ ਸਕਦੇ ਹਾਂ ਜਦੋਂ ਕਿ ਅਨੁਭਵ ਦੀ ਸਾਰੀ ਸਾਮਾਨੀ ਤੇ ਸਹਾਇਤਾਹਟਾ ਦਿੱਤੀਆਂ ਜਾਣ ?’ ‘ਆਲੋਚਨਾ ਵਿਚਾਰ ਦਾ ਇਕ ਵੇਰਵੇ ਸਹਿਤ ਜੀਵ-ਵਿਗਿਆਨ ਤੇ ਮਨ ਦੀ ਵਿਰਸੇ ਵਿਚ ਮਿਲੀ ਬਣਾਵਟ ਦਾ ਇਕ ਵਿਸ਼ਲੇਸਣ ਬਣ ਜਾਂਦੀ ਹੈ, ਜਿਵੇਂ ਕਿ ਕਾਂਤ ਵਿਸ਼ਵਾਸ ਕਰਦਾ ਹੈ ਇਹ ਹੈ ਸਾਰੀ ਸਮੱਸਿਆ ਤਰਮੀਮਾਸਾ ਦੀ । ਇਸ ਪੁਸਤਕ ਵਿਚ ਮੈਂ ਵਿਸ਼ੇਸ਼ ਤੌਰ ਤੇ ਸੰਪੂਰਨਤਾ ਦਾ ਨਿਸ਼ਾਨਾ ਰਖਿਆ ਹੈ। ਅਤੇ ਮੈਂ ਦਲੇਰੀ ਨਾਲ ਕਹਿ ਸਕਦਾ ਹੈ ਕਿ ਤਰਮੀਮਾਸਾ ਦੀ ਕੋਈ ਇਕ ਹੀ ਸਮਸਿਆ ਅਜੇਹੀ ਨਹੀਂ ਰਹਿ ਗਈ ਹੋਣੀ ਚਾਹੀਦੀ ਜੇਹੜੀ ਕਿ ਏਥੇ ਹਲ ਨਹੀਂ ਕੀਤੀ ਗਈ, ਜਾਂ ਜਿਸ ਦੇ ਹਲ ਦੀ, ਘਟ ਘਟ ਚਾਬੀ ਏਥੇ ਨਹੀਂ ਜੁਟਾ ਦਿੱਤੀ ਗਈ । ਇਹ ਜਹੇ ਇਕ ਅਹੰਵਾਦ ਨਾਲ ਕੁਦਰਤ ਸਾਨੂੰ ਸਿਰਜਨ ਨਾਲ ਉਤੇਜਨਾ ਦੇਂਦੀ ਹੈ ।
ਆਲੋਚਨਾ ਇਕ ਦਮ ਇਸ ਵਿਚਾਰ ਬਿੰਦੁ ਦੇ ਆ ਜਾਂਦੀ ਹੈ। ਅਨੁਭਵ ਹੀ ਇਕ ਇਕ ਅਜੇਹਾ ਖੇਤਰ ਨਹੀਂ ਜਿਥੇ ਤੀਕ ਕਿ ਸਾਡੀ ਸੰਝੀ ਸੀਮਤ ਕਰ ਸਕਦੀ ਹੈ, ਪਰ ਇਹ ਨਹੀਂ ਕਿ ਇਹ ਅਨਿਰਸ ਤੌਰ ਤੇ ਉਹ ਕੁਝ ਹੋਵੇ ਜੋ ਕੁਝ ਇਹ ਹੈ ਤੇ ਹੋਰ ਤਰ੍ਹਾਂ ਨਹੀਂ, ਇਸ ਲਈ ਇਹ ਖਾਸ ਤੌਰ ਤੇ ਸਾਨੂੰ ਕਦੀ ਵਿਆਪਕ ਸਤ ਨਹੀਂ ਦੇਂਦਾ । ਅਤੇ ਸਾਡਾ ਤਰਕ ਜੇਹੜਾ ਕਿ ਵਿਸ਼ੇਸ਼ ਤੌਰ ਤੇ ਇਕ ਭਾਂਤ ਦੇ ਗਿਆਨ ਲਈ ਇਛਾਵਾਨ ਹੁੰਦਾ ਹੈ, ਉਹ ਇਸ ਨਾਲ ਸੰਤੁਤ ਹੋਣ ਦੀ ਕਾਂ ਟੁੰਬਿਆ ਜਾਂਦਾ ਹੈ । ਵਿਆਪਕ ਸਤ, ਜੇਹੜਾ ਕਿ ਇਕ ਸਮੇਂ ਤੇ ਅੰਤ੍ਰੀਵ ਅਨਿਵਾਰਯਤਾ ਦਾ ਗੁਣ ਸੁਭਾਵ ਰਖਦੇ ਹਨ ਜ਼ਰੂਰੀ ਤੌਰ ਤੇ ਅਨੁਭਵ ਸੁਤੰਤਰ ਹੁੰਦੇ ਹਨ ਆਪਣੇ ਆਪ ਵਿਚ ਸਪਸ਼ਟ ਤੇ ਸੁਨਿਸਚਿਤ । ਦੂਜੇ ਸ਼ਬਦਾਂ ਵਿਚ, ਉਹ ਜ਼ਰੂਰੀ ਤੌਰ ਤੇ ਸਤ ਹੁੰਦੇ ਹਨ, ਵਿਪ੍ਰੀਤ ਇਸ ਗੱਲ ਦੇ ਕਿ ਸਾਡਾ ਪਿਛਲੇਰਾ ਅਨੁਭਵ ਕੁਝ ਵੀ ਹੋਵੇ, ਅਨੁਭਵ ਤੋਂ ਵੀ ਪਹਿਲਾਂ ਸਤ ਪ੍ਰਮ, ਸਤ । ਸਾਰੇ ਅਨੁਭਵ ਤੋਂ ਸੁਤੰਤਰ ਤੌਰ ਤੇ ਅਸੀਂ ਕਿਨੀ ਦੂਰ ਤੀਕ ਸਗੋਂ ਜੇਹੜਾ ਸਾਰੇ ਇੰਮੇ ਗਿਆਨ ਤੋਂ ਸੁਤੰਤਰ ਹੁੰਦਾ ਹੈ । ਗਿਆਨ ਜਹੜਾ ਕਿ ਸਾਡੇ ਨਾਲ ਸੰਬੰਧ ਰਖਦਾ ਹੈ, ਮਨ ਦੀ ਅੰਤਰ ਨਿਹਤ ਪ੍ਰਕਿਰਤੀ ਅਤੇ ਬਣਾਵਟ ਸਦਕਾ ।
ਤਾਂ ਫਿਰ ਅਰੰਭ ਵਿਚ ਹੀ ਕਾਂਤ ਲਾਕ ਤੇ ਅੰਗ੍ਰੇਜ਼ੀ ਵਿਚਾਰਧਾਰਾ ਪ੍ਰਤੀ ਇਕ ਚੁਨੌਤੀ ਸੁਟਦਾ ਹੈ, ਗਿਆਨ ਸਾਰਾ ਕਈ ਇੰਦ੍ਰੀਆਂ ਰਾਹੀਂ ਹੀ ਨਹੀਂ ਲਿਆ ਜਾਂਦਾ । ਹਯੂਮ ਸਮਝਦਾ ਸੀ ਕਿ ਉਸ ਨੇ ਸਿੱਧ ਕਰ ਦਿੱਤਾ ਸੀ ਕਿ ਆਤਮਾ ਕੋਈ ਹੈ ਨਹੀਂ, ਅਤੇ ਨ ਹੀ ਵਿਗਿਆਨ, ਕਿ ਸਾਡੇ ਮਨ ਕੇਵਲ ਸਾਡੇ ਲੰਘਦੇ ਜਾਂਦੇ ਤੇ ਮੇਲ ਜੋਲ ਕਰਦੇ ਵਿਚਾਰ ਹੁੰਦੇ ਹਨ, ਅਤੇ ਸਾਡੀਆਂ ਸੁਨਿਸਚਤਾਵਾਂ ਕੇਵਲ ਤੋੜੇ ਜਾਣ ਦੇ ਸਦੀਵੀਂ ਖਤਰੇ ਵਿਚ ਪਈਆਂ ਸੰਭਾਵਨਾਵਾਂ ਹੁੰਦੀਆਂ ਹਨ । ਕਾਂਤ ਕਹਿੰਦਾ ਹੈ, ਕਿ ਇਹ ਗਲਤ ਸਿਟੇ ਗਲਤ ਅਧਾਰ ਤਰਕ ਵਾਕਾਂ ਦਾ ਨਤੀਜਾ ਹਨ, ਤੁਸੀਂ ਮੰਨ ਲੈਂਦੇ ਹੋ ਸਾਰਾ ਗਿਆਨ ਵਖ ਵਖ ਤੇ ਵਿਸ਼ਿਸ਼ਟ ਇੰਦ੍ਰਾ ਸੰਵੇਦਨਾਵਾਂ ਤੋਂ ਆਉਂਦਾ ਹੈ, ਕੁਦਰਤੀ ਤੌਰ ਤੇ ਇਹ ਤੁਹਾਨੂੰ ਅਨਿਵਾਰਯਤਾ ਜਾਂ ਅਜੇਹਾ ਪਰਿਫਾਮਰਹਿਤ ਅਨੁਕ੍ਰਮ ਨਹੀਂ ਦੇ ਸਕਦੀਆਂ ਜਿਸ ਬਾਰੇ ਤੁਸੀਂ ਸਦਾ ਲਈ ਸੁਨਿਸਚਿਤ ਹੋ ਸਕੇ, ਅੰਤ ਸੁਭਾਵਕ ਤੌਰ ਤੇ ਤੁਸੀਂ ਸਦਾ ਲਈ ਸੁਨਿਸਚਿਤ ਹੋ ਸਕੇ, ਅੰਤ ਸੁਭਾਵਕ ਤੌਰ ਤੇ ਤੁਸੀਂ ਆਪਣੀ ਆਤਮਾ ਨੂੰ ਦੇਖਣ ਦੀ ਆਸ਼ਾ ਨਹੀਂ ਕਰ ਸਕਦੇ, ਤੇ ਇਹ ਅੰਤ੍ਰੀਵ ਨਜ਼ਰ ਵਾਲੀਆਂ ਅੱਖਾਂ ਨਾਲ ਵੀ ਨਹੀਂ । ਆਓ ਇਹ ਗਲ ਪ੍ਰਵਾਨ ਕਰ ਲਈਏ (15 ਬੀ ਤੇ ਦੇਖੋ) ਪ੍ਰਥਮ ਗਿਆਨ ਵਿਚ ਜਾ ਸਕਦੇ ਹਾਂ, ਇਹ ਗੱਲ ਗਣਿਤ ਦੀ ਸ਼ਾਨਦਾਰ ਉਦਾਹਰਣ ਨਾਲ ਦਰਸਾਈ ਗਈ ਹੈ । ਗਣਿਤਕ ਗਿਆਨ ਅਨਿਵਾਰਯ ਅਤੇ ਸੁਨਿਸਚਿਤ ਹੁੰਦਾ ਹੈ, ਇਸ ਦੀ ਉਲਘਣਾ ਕਰਨ ਵਾਲੇ ਕਿਸੇ ਭਵਿਖ ਅਨੁਭਵ ਦੀ ਅਸੀਂ ਕਲਪਨਾ ਹੀ ਨਹੀਂ ਕਰ ਸਕਦੇ । ਇਹ ਵਿਸ਼ਵਾਸ ਤਾਂ ਹੋ ਸਕਦਾ ਹੈ ਅਸੀਂ ਕਰ ਲਈਏ, ਕਿ ਨੂੰ ਸੁਹਜ ਪਛਮ ਵਿਚ ਚੜੇਗਾ, ਜਾਂ ਕਿਸੇ ਦਿਨ ਨੂੰ ਕਿਸੇ ਕਿਆਸ ਵਿਚ ਆ ਸਕਣ ਵਾਲਾਂ ਕਲ੍ਹ ਨੂੰ ਸੁਹ ਸੁਰਖਿਅਤ ਸੰਸਾਰ ਵਿਚ ਲਕੜ ਨੂੰ ਸਬਦੀ ਹੋਵੇ ਪਕੇ ਚਾਰ ਗੱਲ ਕਿਸੇ ਵੀ ਹਾਲਡ ਅਗਨੀਅਤ ਵਿਸ਼ਵਾਸ ਨਹੀਂ ਕਰ ਸਕਦੇ ਕਿ ਦੋ ਵਾਰੀ ਦੇ ਮਿਲ ਕੇ ਚਾਰ ਤੋਂ ਸਿਵਾਏ ਕੁਝ ਹੋਰ ਬੱਚ ਦੇਣਗੇ । ਇਹ ਸਭ ਸਾਰੇ ਅਨੁਭਵ ਤੋਂ ਪਹਿਲਾਂ ਸਤ ਹੁੰਦੇ ਹਨ; ਇਹ ਕਿਸੇ ਭੂਤ ਵਰਤਮਾਲ ਜਾਂ ਆਉਣ ਵਾਲੇ ਅਨੁਭਵ ਉਤੇ ਨਿਰਭਰ ਨਹੀਂ ਕਰਦੇ ਇਸ ਲਈ ਇਹ ਨਿਰਪੱਖ ਤੇ ਅਵਾਸ ਹਨ ਇਹ ਗੱਲ ਕਲਪਨਾਤੀਤ ਹੈ ਕਿ ਇਹ ਕਦੀ ਅਸਤ ਹੋ ਜਾਣ । ਪਰ ਨਿਰਪੇਖਦਾ ਤੇ ਅਨਿਵਾਰ ਬੱਚਾ ਦਾ ਇਹ ਸੇਵਾ ਸੁਭਾਹ ਸਾਨੂੰ ਕਿਥੋਂ ਮਿਲਦਾ ਹੈ ? ਅਨੁਭਵ ਤੇ ਨਹੀਂ ਕਿਉਂ ਜੋ ਅਨੁਭਵ ਤਾਂ ਸਾਨੂੰ ਵਖ ਵਖ ਸੰਵੇਦਨਾਵਾਂ ਤੇ ਘਟਨਾਵਾਂ ਛੁਟ ਹੋਰ ਕੁਝ ਨਹੀਂ ਦੇਂਦਾ ? ਜੇਹੜੀਆ ਕਿ ਭਵਿਖ ਵਿਚ ਆਪਣੇ ਅਨੁਕਮ ਨੂੰ ਬਦਲ ਸਕਦੀਆਂ ਹਨ। ਇਹ ਸਭ ਆਪਣਾ ਅਨਿਵਾਰਯ ਗੁਣ ਸੁਭਾਵ, ਸਾਡੇ ਮਨਾਂ ਦੀ ਅੰਤਰਨਿਹਤ ਰਕਨਾ ਤੋਂ ਲੈਂਦੇ ਹਨ ਉਹ ਕੁਦਰਤੀ ਅਤੇ ਅਮਿਟ ਵਿਧੀ ਤੋਂ ਜਿਸ ਅਨੁਸਾਰ ਕਿ ਸਾਡੇ ਮਨਾਨੇ ਜ਼ਰੂਰੀ ਤੌਰ ਤੇ ਅਮਲ ਕਰਨਾ ਹੁੰਦਾ ਹੈ । ਕਿਉਂ ਜੋ ਮਨੁੱਖ ਦਾ ਮਨ (ਅਤੇ ਇਸ ਥਾਂ ਉਤੇ ਹੀ ਹੈ ਛੇਕੜ ਨੂੰ ਕਾਂਤ ਦਾ ਮਹਾਨ ਵਿਚਾਰ ਨਿਬੰਧ) ਕੋਈ ਨਿਸਕਿਆ ਜੇਹੀ ਮੰਮ ਨਹੀਂ ਜਿਸ ਉਤੇ ਕਿ ਅਨੁਭਵ ਤੇ ਸੰਵੇਦਨਾ, ਅਪਣੀ ਨਿਰਪੇਖ ਤੇ ਜਨੂਨੀ ਜੇਹੀ ਇੱਛਾ ਲਿਖ ਦੇ ਦੇ ਹੋਣ, ਅਤੇ ਨਹੀਂ ਇਹ ਮਾਨਸਿਕ ਅਵਸਥਾਵਾਂ ਦੀ ਕਿਸੇ ਲੜੀ ਜਾਂ ਸਮੂਹ ਦਾ ਕੇਵਲ ਮਾਤ੍ਰ ਇਕ ਭਾਵਾਤਕ ਭਾਵ ਹੈ, ਇਹ ਇਕ ਅਜੇਹਾ ਕ੍ਰਿਆਸ਼ੀਲ ਅੰਗ ਹੈ ਜੇਹੜਾ ਕਿ ਸੰਵੇਦਨਾਵਾ ਨੂੰ ਵਿਚਾਰਾਂ ਦਾ ਰੂਪ ਦੇ ਦਿੰਦਾ ਤੇ ਇਨ੍ਹਾਂ ਦੇ ਸਮਨਵੇਂ ਵਿਚਾਰ ਦੀ ਵਿਵਸਥਿਤ ਏਕਤਾ ਦਾ ਰੂਪ ਦੇ ਦੇਂਦਾ ਹੈ । ਤੇ ਫਿਰ ਜੇਹੜਾ ਅਨੁਭਵੀ ਦੀ ਦੁਰ ਵਿਵਸਥਤ ਅਨੇਕਤ ਨੂੰ ਵਿਚਾਰ ਦੀ ਵਿਵਸਥਤ ਏਕਤਾ ਦਾ ਰੂਪ ਦੇਂਦਾ ਹੈ, ਪਰ ਕਿਵੇਂ ?
- ਅਨੁਭਵਾਤੀਤ ਫ਼ਿਲਾਸਫ਼ੀ
ਇਸ ਪ੍ਰਸ਼ਨ ਦਾ ਉੱਤਰ ਦੇਣ ਦਾ ਜਤਨ ਕਰਨ ਮਨ ਦੀ ਅੰਤ੍ਰੀਵ ਬਣਾਵਟ ਜਾਂ ਵਿਚਾਰ ਦੇ ਅੰਦਰੂਨੀ ਕਾਨੂੰਨਾਂ ਦੇ ਅਧਿਐਨ ਕਰਨ ਨੂੰ ਕਾਂਤ ਅਨੁਭਵਾਤੀਤ ਫ਼ਿਲਾਸਫੀ ਕਹਿੰਦਾ ਹੈ ਕਿਉਂ ਜੋ ਇਹ ਸਮਸਿਆ ਇੰਦੇ-ਅਨੁਭਵ ਤੋਂ ਪਰੇ ਦੀ ਹੈ । ਮੈਂ ਉਸ ਗਿਆਨ ਨੂੰ ਅਨੁਭਵਾ- ਤੀਤ ਕਹਿੰਦਾ ਹਾਂ। ਜਿਹੜਾ ਕਿ ਉਨ੍ਹਾਂ ਪਦਾਰਥਾਂ ਨਾਲ ਪ੍ਰਵਿਰਤ ਨਹੀਂ ਜਿੰਨਾ ਕਿ ਪਦਾਰਥਾ ਦੇ ਸਾਡੇ ਪ੍ਰਿਥਮ ਸਤ ਸੰਕਲਪਨਾ ਨਾਲ “ਸਾਡੇ ਅਨੁਭਵ ਨੂੰ ਗਿਆਨ ਨਾਲ ਸਹਿ ਸੰਬੰਧ ਕਰਨ ਵਾਲੀਆਂ ਸਾਡੀਆਂ ਵਿਧੀਆਂ ਨਾਲ ਸੰਵੇਦਨਾ ਦੀ ਕਈ ਸਾਮਗ੍ਰੀ ਨੂੰ ਵਿਚਾਰ ਦੀ ਤਿਆਰ ਹੋਈ ਉਪਜ ਦਾ ਰੂਪ ਦੇਣ ਵਾਲੀ ਇਸ ਪ੍ਰਕ੍ਰਿਆ ਦੇ ਦੋ ਦਰਜੇ ਜਾਂ ਪੜਾ ਹੁੰਦੇ ਹਨ ਪਹਿਲੀ ਸਟੇਜ ਤਾਂ ਹੈ ਸਮੇਂ ਤੇ ਸਥਲ ਦੇ ਪਛਾਣ ਦੇ ਰੂਪਾਂ ਨੂੰ ਸੰਵੇਦਨਾਵਾਂ ਪ੍ਰਤੀ ਲਾਗੂ ਕਰਕੇ, ਇਨ੍ਹਾਂ ਦਾ ਸਮਨੈਵ ਕਰਨਾ, ਅਤੇ ਦੂਸਰਾ ਸਟੇਜ ਹੈ ਇਸ ਤਰ੍ਹਾਂ ਵਿਕਸਿਤ ਹੋਈਆਂ ਪਛਾਣਾ ਦਾ ਸਮਨਵੈ ਕੀਤਾ ਜਾਂਦਾ, ਇਨ੍ਹਾਂ ਪ੍ਰਤੀ ਸੰਕਲਪਨਾ ਦੇ ਰੂਪਾਂ ਨੂੰ-ਜਾਂ ਵਿਚਾਰ ਸ਼੍ਰੇਣੀਆਂ–ਵਰਤਦਿਆਂ ਹੋਇਆ । ਇਨ੍ਹਾਂ ਵਿਚੋਂ ਪਹਿਲੇ ਪੜਾਵ ਨੂੰ ਤਾਂ ਕਾਂਤ ਅਨੁਭਵਾਤੀਤ ਫਿਲਾਸਫੀ ਦੇ ਦੂਜੇ ਨੂੰ ਅਨੁਭਵਾਤੀ ਤਰਕ ਕਹਿੰਦਾ ਹੈ । ਇਹ ਕੁਝ ਭਿਆਨਕ ਜੇਹੇ ਸ਼ਬਦ ਹਨ, ਜਿਨ੍ਹਾਂ ਨੇ ਭਾਵ ਸਪਸ਼ਟ ਹੋ ਜਾਣਗੇ ਜਿਵੇਂ ਜਿਵੇਂ ਸ਼ਕਤੀ ਅਗੇ ਨੂੰ ਵਧੇਗੀ, ਇਕ ਵਾਰੀ ਇਸ ਪਹਾੜੀ ਉਤੇ ਚੜ ਜਾਣ ਨਾਲ ਕਾਂਤ ਵਲ ਜਾਂਦੀ ਸੜਕ ਕੁਲਨਾਤਮਕ ਤੌਰ ਤੇ ਸਾਫ ਹੋ ਜਾਏਗੀ ।
ਹੁਣ ਸੰਵੇਦਨਾਵਾਂ ਤੇ ਪਛਾਣ ਦਾ ਠੀਕ ਭਾਵ ਕੀ ਹੈ ? ਤੇ ਕਿਸ ਤਰ੍ਹਾਂ ਮਨ ਸੰਵੇਦਨਾਵਾਂ ਨੂੰ ਪਛਾਣਾ ਵਿਚ ਬਦਲ ਦੇਂਦਾ ਹੈ ? ਆਪਣੇ ਆਪ ਵਿਚ ਤਾਂ ਇਕ ਸੰਵੇਦਨਾ ਕਿਸੇ ਇਕ ਉਤਸਕ ਵਸਤੂ ਦਾ ਅਹਿਸਾਸ ਮਾਤ ਹੁੰਦੀ ਹੈ, ਸਾਡੀ ਜੀਭ ਨੂੰ ਕੋਈ ਰਸ ਆਉਂਦਾ ਹੈ, ਨਾਸਾਂ ਵਿਚ ਰੰਧ, ਕੰਨਾ ਵਿਚ ਆਵਾਜ਼-ਚਮੜੀ ਨੂੰ ਇਕ ਤਾਪਮਾਨ, ਅੱਖ ਦੀ ਪੁਤਲੀ ਉਤੇ ਪ੍ਰਕਾਸ਼ ਦੀ ਇਕ ਚਮਕ ਤੇ ਉਂਗਲਾਂ ਉਤੇ ਇਕ ਦਬਾਅ ਹੁੰਦਾ ਹੈ, ਇਹ ਅਨੁਭਵ ਦਾ ਇਕ ਬੱਚਾ ਤੇ ਭੱਦਾ ਜਿਹਾ ਅਰੰਭ ਹੁੰਦਾ ਹੈ, ਇਹ ਉਹ ਕੁਝ ਹੈ ਜੋ ਕਿ ਇਕ ਦੁਧ ਪੀ ਕੇ ਛੋਟੇ ਬੱਚੇ ਨੂੰ ਮਾਨਸਿਕ ਜੀਵਨ ਵਲ ਦੇ ਟਟੋਲਟ ਦੇ ਮੁਢਲੇ ਦਿਨਾਂ ਵਿਚ ਵਾਪਰਦਾ ਹੈ, ਇਹ ਅਜੇ ਗਿਆਨ ਨਹੀਂ ਹੁੰਦਾ । ਪਰ ਇਨ੍ਹਾਂ ਸੰਵੇਦਨਾਵਾਂ ਨੂੰ ਸਮੇਂ ਤੇ ਸਥਲ ਅੰਦਰ ਕਿਸੇ ਇਕ ਵਸਤੂ ਦੇ ਦੁਆਲੇ ਇਕਠੀਆਂ ਹੋ ਜਾਣ ਦਿਓ-ਕਹਿ ਲਵੋ ਇਕ ਸੇਬ ਦੁਆਲੇ । ਹੁਣ ਨਾਸਾਂ ਦੀ ਗੰਧ, ਜੀਭ ਦੇ ਸੁਆਦ, ਅੱਖ ਪੁਤਲੀ ਉਤਲੇ ਪ੍ਰਕਾਸ਼ ਉਂਗਲਾਂ ਉਤੇ ਸਕਲ ਪ੍ਰਗਟ ਕਰਨ ਵਾਲੇ ਦਬਾਵ ਨੂੰ ਇਸ ਵਸਤੂ ਦੇ ਦੁਆਲੇ ਇੱਕਠਾ ਤੇ ਸੰਯੁਕਤ ਹੋ ਜਾਣ ਦੇਈਏ, ਹੁਣ ਏਨਾ ਅਹਿਸਾਸ ਕਿਸੇ ਇਕ ਉਤੇਜਨਾ ਦਾਨ ਹੀ ਸਗੋਂ ਇਕ ਵਿਸ਼ੇਸ਼ ਵਸਤੂ ਹੁੰਦਾ ਹੈ, ਇਹ ਹੈ ਇਕ ਪਛਾਣਾ ਸੰਵੇਦਨਾ ਨੇ ਗਿਆਨ ਦਾ ਰੂਪ ਲੈ ਲਿਆ ਹੈ ।
” ਪਰ ਕੀ ਇਹ ਪਰਿਕ੍ਰਿਆ ਤੇ ਇਨ੍ਹਾਂ ਸੰਵੇਦਨਾਵਾਂ ਦਾ ਇਕੱਠੇ ਹੋ ਜਾਣ ਆਪ ਤੋਂ ਆਪ ਹੋ ਜਾਣ ਵਾਲਾ ਸੀ ? ਕੀ ਸੰਵੇਦਨਾਵਾਂ, ਸਹਿਜ ਸੁਭਾਵ ਨਾਲ, ਅਤੇ ਕੁਦਰਤੀ ਤੌਰ ਤੇ ਆਪਣੇ ਆਪ ਇਕ ਵਿਵਸਥਾ ਤੇ ਇਕਠ ਵਿਚ ਜੁੜ ਕੇ ਇਕ ਪਛਾਣ ਬਣ ਗਈਆਂ ਹਾਂ ਬੇਸ਼ਕ ਲਾਕੇ ਤੇ ਹਯੂਮ ਕਹਿੰਦੇ ਸਨ, ਬਿਲਕੁਲ ਨਹੀਂ ਕਾਂਤ ਕਹਿੰਦਾ ਹੈ । ਕਿਉਂ ਜੋ ਇਹ ਵਿਭਿੰਨ ਸੰਵੇਦਨਾਵਾਂ ਸਾਡੇ ਪਾਸ ਇੰਦ੍ਰੀਆ ਦੇ ਭਿੰਨ ਭਿੰਨ ਝਰੋਖਿਆਂ ਥਾਣੀ ਆਵਦੀਆਂ ਹਨ ਤੇ ਹਜ਼ਾਰਾ ਉਨ੍ਹਾਂ ਮਜਾ ਤੰਤੂਆਂ ਰਾਹੀਂ, ਜੇਹੜੀਆਂ ਕਿ ਚਮੜੀ ਅੱਖ, ਅਤੇ ਕੰਠ ਅਤੇ ਜੀਭ ਤੋਂ ਹੁੰਦੀਆਂ ਦਿਮਾਗ ਅੰਦਰ ਪਹੁੰਚਦੀਆਂ ਹਨ, ਕਿਹਾ ਬੇਥਵਾ ਜੇਹਾ ਇਕ ਜਮ ਘਟਾ, ਸੰਦੇਸਕਾਰਾ ਦਾ ਇਹ ਮਨ ਦੇ ਕਮਰਿਆਂ ਵਿਚ ਜਾ ਬਟਾਦੀਆਂ ਤੇ ਧਿਆਨ ਦੀ ਮੰਗ ਕਰਦੀਆਂ ਹੋਣਗੀਆਂ, ਕੋਈ ਅਸਚਰਜ ਨਹੀਂ ਕਿ ਅਫਾਲਾਤੂ ਇੰਦਿਆ ਦਾ ਹਜੂਮ “ਜਿਹਾ ਕਰਕੇ ਕਹਿੰਦਾ ਸੀ । ਅਤੇ ਆਪਣੇ ਆਪ ਤੇ ਛਡ ਦਿੱਤੇ ਜਾਣ ਨਾਲ ਇਹ ਹਜੂਮ ਇਕ ਦੁਰਵਿਵਸਥਿਤ ਬਹੁਭਾਤਕ ਤੇ ਤਰਸਯੋਗ ਤੌਰ ਤੇ ਨਿਤਾਰਦੀਆਂ ਹੀ ਰਹਿੰਦੀਆਂ ਤੇ ਕੋਈ ਅਰਥ ਅਤੇ ਪ੍ਰਯੋਜਨ ਤੇ ਸਤਾ ਦਿੱਤੇ ਜਾਣ ਲਈ ਵਿਵਸਥਤ ਕੀਤੇ ਜਾਣ ਦੀ ਉਡੀਕ ਕਰਦੀਆਂ ਹਨ। ਏਨੀ ਹੀ ਤਤਪਰਤਾ ਨਾਲ ਰਣਭੂਮੀ ਤੇ ਹਜ਼ਾਰਾਂ ਵਿਭਾਗਾਂ ਤੋਂ ਆਵਣ ਵਾਲੇ ਸੁਨੇਹੇ, ਬਿਨਾਂ ਕਿਸੇ ਸਹਾਇਤਾ ਤੋਂ, ਆਪਣੇ ਆਪ ਨੂੰ ਕਿਸੇ ਅਰਥ ਅਤੇ ਆਦੇਸ਼ ਵਿਚ ਬਦਲ ਲੈਂਦਾ ਨਹੀਂ । ਇਹ ਹਜੂਮ ਲਈ ਕੋਈ ਇਕ ਕਾਨੂੰਨ ਦਾਤੀ ਹੁੰਦਾ ਹੈ ਕੋਈ ਇਕ ਨਿਰਦੇਸ਼ਕ ਤੇ ਸਮਨਵੰਕਾਰੀ ਸ਼ਕਤੀ ਜੇਹੜੀ ਕਿ ਨਾਂ ਕੇਵਲ ਇਨ੍ਹਾਂ ਨੂੰ ਵਸੂਲ ਕਰਦੀ ਸਗੋਂ ਇਨ੍ਹਾਂ ਸੰਵੇਦਨਾਵਾਂ ਦੇ ਪ੍ਰਮਾਣੂਆਂ ਨੂੰ ਲੈ ਕੇ ਇਨ੍ਹਾਂ ਨੂੰ ਕੋਈ ਅਰਥ ਦੇ ਦੇਂਦੀ ਹੈ ।
ਪਹਿਲਾਂ ਤਾਂ ਧਿਆਨ ਨਾਲ ਇਹ ਦੇਖੋ ਕਿ ਸਾਰੇ ਸੁਨੇਹੇ ਸ੍ਰੀਕਾਰ ਹੀ ਨਹੀਂ ਕੀਤੇ ਜਾਂਦੇ । ਅਣਗਿਣਤ ਸ਼ਕਤੀਆਂ ਇਸ ਪਲ ਤੁਹਾਡੇ ਸ਼ਰੀਰ ਉਤੇ ਖੇਡ ਰਹੀਆਂ ਹਨ, ਉਤੇਜਨਾਵਾਂ ਦੀ ਇਕ ਅਨੇਰੀ ਮਜਾ ਤੰਤੂਆਂ ਸਿਰਿਆਂ ਉੱਤੇ ਧੱਕੇ ਮਾਰਦੀ ਹੈ। ਜਿਨ੍ਹਾਂ ਨੂੰ ਤੁਸੀਂ ਕੀਟਾਣੂਆਂ ਵਾਂਗ ਇਕਠਾ ਕਰਕੇ, ਬਾਹਰਲੇ ਸੰਸਾਰ ਦੇ ਅਨੁਭਵ ਦਾ ਰੂਪ ਦੇਂਦੇ ਹੋ, ਪਰ ਆਵਾਜ਼ ਦੇਣ ਵਾਲੇ ਸਾਰੇ ਦੇ ਸਾਰੇ ਸੰਵੇਦਨ ਚੁਣੇ ਨਹੀਂ ਜਾਂਦੇ ਕੇਵਲ ਉਹੋ ਸੰਵੇਦਨਾਂਵਾਂ ਚੁਣੀਆਂ ਜਾਂਦੀਆਂ ਹਨ, ਜਿਨਾਂ ਨੂੰ ਤੁਹਾਡੇ ਵਰਤਮਾਨ ਪਯੋਜਨ ਨਾਲ ਮੇਲ ਖਾਣ ਵਾਲੀਆਂ ਪਛਾਣਾ ਦਾ ਰੂਪ ਦਿੱਤਾ ਜਾ ਸਕਦਾ ਹੈ ਜਾ ਉਹ ਜੇਹੜੀਆਂ ਕਿ ਖਤਰੇ ਦੇ ਅਤ ਜ਼ਰੂਰੀ ਸਨੇਹੇ ਲਿਆਉਂ ਦੀਆਂ ਹਨ; ਜਹੜੇ ਸਦਾ ਸਸੰਗਤ ਹੱਦੇ ਹਨ। ਜੇਹੜੀਆਲ ਲੱਗੀ ਕਲਾਕ ਘੜੀ ਟਿਕ ਟਿਕ ਕਰ ਰਹੀ ਹੁੰਦੀ ਹੈ, ਪਰ ਤੁਸੀਂ ਇਸ ਨੂੰ ਨਹੀਂ ਸਰ ਬੱਧ ਹੀ ਇੱਕ ਭਾਵੇਂ ਪਹਿਲਾਂ ਨਾਲੋਂ ਉਚੇ ਹੀ ਨਹੀਂ ਹੁੰਦੀ ਵੀ ਇਕ ਦਮ ਫਿਰ ਸੁਣੀ ਜਾਵੇਗੀ ਕਦੇ ਕੁਹਾਡਾ ਪ੍ਰਯੋਜਨ ਮੰਗ ਕਰ ਲਵੇ । ਮਾਤਾ ਬੱਚੇ ਦੇ ਪੰਘੂੜੇ ਉਤੇ ਸੁਤੀ ਆਪਣੇ ਇਰਦ ਗਿਰਦ ਦੇ ਜੀਵਨ ਦੇ ਰੋਲੇ ਰਪੇ ਵਲੋਂ ਬਿਲਕੁਲ ਬੋਲੀ ਹੁੰਦੀ ਹੈ, ਪਰ ਛੋਟੇ ਬੱਚੇ ਦੇ ਹਿਲਜੁਲ ਕਰਦਿਆਂ ਬਾਰ ਵਾਪਸ ਧਿਆਨ ਵਿਚ ਆ ਜਾਗਦੀ ਹੈ, ਠੀਕ ਜਿਵੇਂ ਕਿ ਕੋਈ ਟੋਭਾ ਛੇਤੀ ਨਾਲ ਸਮੁੰਦਰ ਦੀ ਸਭਾ ਉਤੇ ਆ ਜਾਂਦਾ ਹੈ । ਪ੍ਰਯੋਜਨ ਜੋਤ ਕਰਨ ਦਾ ਹੋਣ ਦੀ ਹਾਲਤ ਵਿਚ ਦੇ ਅਤੇ ‘ਤਿੰਨ’ ਦੀ ਉਤੇਜਨਾ ਦਾ ਪ੍ਰਤਿ ਉੱਤਰ ‘ਪੰਜ’ ਆਉਂਦਾ ਹੈ; ਪ੍ਰਯੋਜਨ ਗੁਣਾ ਕਰਨਾ ਹੋਣ ਨਾਲ ਇਸੇ ਉਤੇਜਨਾ ਦਾ ਉੱਤਰ ਉਹੋ ਸੁਣਨ ਦੀਆਂ ਸੰਵੇਦਨਾਵਾਂ ਛੇ ਦਿੰਦੀਆਂ ਹਨ । ਸੰਵੇਦਨਾਵਾਂ ਜਾ ਵਿਚਾਰਾਂ ਦਾ ਸਮੇਂ ਤੇ ਸਥਲ ਵਿਖੇ ਮੇਲ ਜੁਲ ਕੇਵਲ ਮਾਤ੍ਰ ਨਿਕਟਤਾ, ਅਨੁਰੂਪਤਾ ਨਾਲ ਹੀ ਨਹੀਂ ਹੁੰਦਾ ਅਤੇ ਨਾ ਹੀ ਅਨੁਭਵ ਦੀ ਅਭਿਨਵਤਾ, ਵਾਰੰਵਾਰਤ ਜਾਂ ਤੀਬਰਤਾ ਨਾਲ ਇਹ ਸਭ ਤੋਂ ਵਧੀਕ ਮਨ ਦੇ ਯੋਜਨ ਨਾਲ ਸਿਰਧਾਰਤ ਕੀਤਾ ਜਾਂਦਾ ਹੈ । ਸੰਵੇਦਨਾਵਾਂ ਤੇ ਵਿਚਾਰ ਸੇਵਕ ਹੁੰਦੇ ਹਨ, ਤੇ ਸਾਡੀ ਆਦੇਸ਼ਕ ਆਵਾਜ਼ ਦੀ ਉਡੀਕ ਕਰਦੇ ਹਨ, ਤੇ ਨਹੀਂ ਆਂਵਦੇ ਜਦ ਤੀਕ ਸਾਨੂੰ ਉਨ੍ਹਾਂ ਦੀ ਲੋੜ ਨਾ ਹੋਵੇ । ਹੋਣ ਤੇ ਨਿਰਦੇਸ਼ਕ ਕਰਨ ਦਾ ਕੋਈ ਇਕ ਏਜੰਟ ਹੁੰਦਾ ਹੈ ਜੇਹੜਾ ਕਿ ਉਨ੍ਹਾਂ ਨੂੰ ਵਰਤਦਾ ਤੇ ਉਨ੍ਹਾਂ ਦਾ ਸੁਆਮੀ ਹੁੰਦਾ ਹੈ ਸੰਵੇਦਨਾਵਾਂ ਤੇ ਵਿਚਾਰਾਂ ਤੋਂ ਅਲਾਵਾ ਮਨ ਹੁੰਦਾ ਹੈ । ਚੋਣ ਅਤੇ ਸਮਨਵੈਕਰਣ ਦਾ ਇਹ ਏਜੈਂਟ ਕਾਂਤ ਦੇ ਵਿਚਾਰ ਅਨੁਸਾਰ, ਆਪਣੇ ਸਾਹਮਣੇ ਪੇਸ਼ ਕੀਤੀ ਗਈ ਸਾਮਗ੍ਰੀ ਨੂੰ ਸ੍ਰੇਣੀ ਬਧ ਕਰਨ ਲਈ ਸਭ ਤੋਂ ਪਹਿਲਾਂ ਦੇ ਸਾਧਾਰਣ ਵਿਧੀਆਂ ਦੀ ਵਰਤੋਂ ਕਰਦਾ ਹੈ ਸਥਾਨ ਭਾਵ ਤੇ ਸਮੇਂ ਦਾ ਭਾਵ । ਜਿਸ ਤਰ੍ਹਾਂ ਕੋਈ ਸੈਨਿਕ ਜੈਨਰਲ, ਉਨ੍ਹਾਂ ਸੁਨੇਹਿਆਂ ਨੂੰ ਜੇਹੜੇ ਉਸ ਪਾਸ ਪਹੁੰਚਦੇ ਹਨ ਉਸ ਥਾਂ ਦੇ ਅਨੁਸਾਰ ਜਿਥੋਂ ਉਹ ਆਂਵਦੇ ਹਨ ਤੇ ਉਸ ਸਮੇਂ ਦੇ ਅਨੁਸਾਰ ਜਦੋਂ ਕਿ ਇਹ ਲਿਖੇ ਜਾਂਦੇ ਹਨ, ਵਿਵਸਥਤ ਕਰਦਾ ਤੇ ਉਨ੍ਹਾਂ ਸਾਰਿਆਂ ਲਈ ਇਕ ਵਿਵਸਥਾ ਤੇ ਪ੍ਰਣਾਲੀ ਲਾਭ ਲੈਂਦਾ ਹੈ । ਇਸੇ ਤਰ੍ਹਾਂ ਮਨ ਆਪਣੀਆਂ ਸੰਵੇਦਨਾਵਾਂ ਨੂੰ ਸਮੇਂ ਤੇ ਸਥਲ ਵਿਚ ਆਪਣੀਆਂ ਆਪਣੀ ਥਾਂ ਦੇਂਦਾ ਤੇ ਇਨ੍ਹਾਂ ਨਾਲ ਕਿਸੇ ਇਕ ਦਾ ਇਕ ਵਸਤੂ ਨਾਲ ਤੇ ਦੂਜੀ ਦਾ ਦੂਜੀ ਵਸਤੂ ਨਾਲ ਤੇ ਵਰਤਮਾਨ ਜਾਂ ਭੂਤ ਕਾਲ ਜੋੜ ਦੇਂਦਾ ਹੈ । ਸਥਲ ਤੋਂ ਸਮਾਂ ਕੋਈ ਪਛਾਣੀਆਂ ਗਈਆਂ ਵਸਤਾਂ ਨਹੀਂ ਸਗੋਂ ਪਛਾਣ ਦੀਆਂ ਵਿਧੀਆਂ ਤੇ ਸੰਵੇਦਨਾਂ ਨੂੰ ਅਰਥ ਦੇਣ ਦੇ ਤ੍ਰੀਕੇ ਹੁੰਦੇ ਹਨ । ਸਮਾਂ ਦੇ ਸਥਲ ਪਛਾਣ ਦੇ ਅੰਗ ਹੁੰਦੇ ਹਨ। ਇਹ ਪਹਿਲਾਂ ਤੋਂ ਮੌਜੂਦ ਹੁੰਦੇ ਹਨ, ਕਿਉਂ ਜੋ ਸਾਰੇ ਵਿਵਸਥਤ ਅਨੁਭਵ ਵਿਚ ਇਹ ਪਾਏ ਜਾਂਦੇ ਤੇ ਇਹ ਅਨੁਭਵ ਇਨ੍ਹਾਂ ਦੀ ਹੋਂਦ ਨੂੰ ਪਹਿਲਾਂ ਤੋਂ ਮੰਨਦਾ ਹੈ । ਇਨ੍ਹਾਂ ਤੋਂ ਬਿਨਾਂ ਸੰਵੇਦਨਾਵਾਂ ਕਦੀ ਪਛਾਣ ਵਿਚ ਵਿਕਾਸਤ ਨ ਹੋ ਸਕਦੀਆਂ । ਇਹ ਪਹਿਲਾਂ ਤੋਂ ਮੌਜੂਦ ਹੁੰਦੇ ਹਨ। ਕਿਉਂ ਜੋ ਇਹ ਗੱਲ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਕਿ ਭਵਿਖ ਵਿਚ ਸਾਡਾ ਕਦੀ ਕੋਈ ਅਜਿਹਾ ਅਨੁਭਵ ਹੋ ਸਕਦਾ ਹੈ, ਜਿਸ ਵਿਚ ਇਹਨਾਂ ਪਾਏ ਜਾਣ ਅਤੇ ਕਿਉਂ ਜੋ ਇਹ ਪਹਿਲਾਂ ਤੋਂ ਵਿਦਮਾਨ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਕਾਨੂੰਨ ਜੇਹੜਾ ਕਿ ਗਣਿਤ ਦੇ ਕਾਨੂੰਨ ਹੁੰਦੇ ਹਨ, ਪਹਿਲਾਂ ਤੋਂ ਮੌਜੂਦ ਨਿਰਪੇਖ ਅਤੇ ਸਦਾਲਰੀਅਨਿਵਾਰਯ ਹੁੰਦੇ ਹਨ । ਇਹ ਗੱਲ ਕੋਈ ਨਿਰੀ ਸੰਭਵ ਨਹੀਂ ਸਗੋਂ ਨਿਸਚਿਤ ਹੈ ਕਿ ਅਸੀਂ ਕਦੀ ਕੋਈ ਅਜੇਹੀ ਸਿਧੀ ਰੇਖਾ ਨਹੀਂ ਦੇਖਾਂਗੇ ਜੇਹੜੀ ਕਿ ਦੋਹਾਂ ਬਿੰਦੂਆਂ ਵਿਚਕਾਰ ਛੋਟੀ ਤੋਂ ਛੋਟੀ ਵਿਥ ਨ ਹੋਵੇ ਗਣਿਤ, ਘਟੋ ਘਟ, ਡੈਵਿਡ ਹਯੂਮ ਦੇ ਵਿਲੋਕਾਰੀ ਸੰਕਾਵਾਦ ਤੋਂ ਬਚ ਗਿਆ ਹੈ।
ਕੀ ਸਾਰੇ ਵਿਗਿਆਨ ਵੀ ਇਸੇ ਤਰ੍ਹਾਂ ਬਚਾਏ ਜਾ ਸਕਦੇ ਹਨ ? ਹਾਂ ਜੇਕਰ ਉਨ੍ਹਾਂ ਦੇ ਬੁਨਿਆਦੀ ਅਸੂਲ, ਕਾਰਣਤਾ ਦੇ ਕਾਨੂੰਨ ਨੂੰ ਕਿ ਇਕ ਵਿਸ਼ੇਸ਼ ਕਾਰਨ ਦਾ ਜ਼ਰੂਰੀ ਤੌਰ ਤੇ ਇਕ ਵਿਸ਼ੇਸਕਾਰਜ ਹੋਵੇਗਾ-ਸਮੇਂ ਤੇ ਸਥਲ ਵਾਂਗ ਸੋਝੀਆਂ ਦੀਆਂ ਸਾਰੀਆਂ ਪਰਿਪਕ੍ਰਿਆਵਾਂ ਵਿਚ ਇਸ ਤਰ੍ਹਾਂ ਅੰਤਰ ਨਿਹਤ ਸਿਧ ਕੀਤਾ ਜਾ ਸਕਦਾ ਕਿ ਭਵਿਖ ਦਾ ਕੋਈ ਅਜੇਹਾ ਅਨੁਭਵ ਕਲਪਨਾ ਹੀਨ ਕੀਤਾ ਜੇਹੜਾ ਕਿ ਇਸ ਦੀ ਕੋਈ ਉਲੰਘਣਾ ਕਰਦਾ ਜਾਂ ਇਸ ਤੋਂ ਬਚ ਸਕਦਾ ਹੋਵੇ । ਕੀ ਕਾਰਣ ਤਾਂ ਵੀ ਪਹਿਲਾਂ ਤੋਂ ਸਾਰੇ ਵਿਚਾਰ ਦੀ ਇਕ ਅਤੀ ਅਨਿਵਾਰਧ ਪਹਿਲੀ ਲੋੜ ਅਤੇ ਅਵਸਥਾ ਹੈ ?
- ਅਨੁਭਵਾਤੀਤ ਵਿਸ਼ਲੇਸ਼ਣ
ਇਸ ਤਰ੍ਹਾਂ ਅਸੀਂ ਸੰਵੇਦਨਾ ਤੇ ਪਛਾਣ ਦੇ ਵਿਸ਼ਾਲ ਖੇਤਰ ਤੋਂ ਵਿਚਾਰ ਦੇ ਅਨ੍ਹੇਰੇ ਅਤੇ ਤੰਗ ਕਮਰੇ ਵਿਚ ਪਹੁੰਚ ਜਾਂਦੇ ਹਾਂ, ਅਨੁਭਵਾਤੀਤ ਫਿਲਾਸਫ਼ੀ ਤੋਂ ”ਅਨੁਭਵਾਤੀਤ ਤਰਕ” ਤੀਕ । ਅਤੇ ਸਭ ਤੋਂ ਪਹਿਲਾਂ ਆਪਣੇ ਵਿਚਾਰਾ ਦੇ ਉਨ੍ਹਾਂ ਅੰਸ਼ਾਂ ਦਾ ਨਾਮ ਰਖਣ ਤੇ ਵਿਸ਼ਲੇਸ਼ਣ ਕਰਨ ਲਈ ਜੇਹੜੇ ਕਿ ਪਛਾਣ ਰਾਹੀਂ ਉਨੇ ਮਨ ਨੂੰ ਦਿੱਤੇ ਨਹੀਂ ਜਾਂਦੇ, ਜਿੰਨੇ ਕਿ ਮਨ ਰਾਹੀਂ ਪਛਾਣ ਨੂੰ ਦਿੱਤੇ ਜਾਂਦੇ ਹਨ । ਉਹ ਲੀਵਰ ਜੇਹੜੇ ਕਿ ਵਸਤਾਂ ਦੇ ਪਛਾਣਾਤਮਕ ਗਿਆਨ ਨੂੰ ਸੰਬੰਧਾਂ ਅਨੁਕ੍ਰਮਾਂ ਅਤੇ ਕਾਨੂੰਨਾਂ ਦੇ ਸੰਕਲਪਨਤਮਕ ਗਿਆਨ ਤੀਕ ਉਠਾ ਦੇਂਦੇ ਹਨ, ਨਾ ਕਿ ਉਹ ਸੰਕ ਜੇਹੜੇ ਸ਼ਕੰਮਲ ਕਰਕੇ ਵਿਗਿਆਨ ਦਾ ਰੂਪ ਦੇ ਦੇਂਦੇ ਹਨ। ਠੀਕ ਜਿਸ ਤਰ੍ਹਾਂ ਕਿ ਪਛਾਣਾ ਸੰਵੇਦਨਾਵਾਂ ਨੂੰ ਸਮੇਂ ਤੇ ਸਥਲ ਵਿਚੋ, ਵਸਤਾਂ ਦੇ ਗਿਰਦ ਵਿਵਸਥਤ ਕਰਦੀਆਂ ਸਨ ਇਸੇ ਤਰ੍ਹਾਂ ਸੰਕਲਪਨਾ (Conception) ਪਛਾਣਾਂ ਨੂੰ (ਵਸਤਾਂ ਤੇ ਘਟਨਾਵਾਂ) ਕਾਰਣ ਏਕਤਾ ਪਰਸਪਰਿਕ ਸੰਬੰਧ ਅਨਿਵਾਰਯਤਾ ਪ੍ਰਾਸੰਗ ਕਿਤਾ (Contigency) ਆਦਿ ਦੇ ਵਿਚਾਰਾਂ ਦੁਆਲੇ ਵਿਵਸਥਤ ਕਰਦੀ ਹੈ । ਇਹ ਤੇ ਹੋਰ ਸ਼੍ਰੇਣੀਆਂ, ਅਜੇਹੀਆਂ ਢਾਂਚਾ ਰੂਪ ਪਹੁੰਚਦੀਆਂ ਹਨ ਜਿਨ੍ਹਾਂ ਵਿਚ ਕਿ ਪਛਾਣਾ ਵਸੂਲ ਕੀਤੀਆਂ ਜਾਂਦੀਆਂ ਤੇ ਜਿਨ੍ਹਾਂ ਰਾਹੀਂ ਇਕ ਸ਼੍ਰੇਣੀ ਬਧ ਕੀਤੀਆਂ ਤੇ ਇਨ੍ਹਾਂ ਨੂੰ ਵਿਚਾਰ ਦੀਆਂ ਵਿਵਸਥਤ ਸੰਕਲਪਨਾਵਾਂ ਦਾ ਰੂਪ ਦੇ ਦਿੱਤਾ ਜਾਂਦਾ ਹੈ । ਇਹ ਮਨ ਦਾ ਨਿਰੋਲ ਸਾਰ ਤੇ ਸੁਭਾਅ ਰੂਪ ਹੁੰਦੀਆਂ ਹਨ, ਮਨ ਅਨੁਭਵ ਦਾ ਸਮਨਵੇ ਕਰਣ (Co-ordination) สูน อู๋रा वे ।
ਅਤੇ ਏਥੇ ਫਿਰ ਉਸ ਮਨ ਦੀ ਕ੍ਰਿਆਸ਼ੀਲਤਾ ਦਾ ਨਿਰੀਖਣ ਕਰੋ ਜੇਹੜਾ, ਕਿ ਲਾਕੇ ਅਤੇ ਹਯੂਮ ਲਈ ਅਨੁਭਵ ਦੀਆਂ ਚੋਟਾਂ ਦੇ ਹੇਠ ਕੇਵਲ ਮਾਤ੍ਰ “ਨਿਸਕ੍ਰਿਆ ਮੋਮਸੀ । ਵਿਚਾਰ ਕਰੋ ਅਰਸਤੂ ਵਰਗੀ ਕਿਸੇ ਇਕ ਵਿਚਾਰ ਪ੍ਰਣਾਲੀ ਬਾਰੇ, ਕੀ ਇਹ ਗੱਲ ਕਲਪਨਾ ਵਿਚ ਆਉਣ ਵਾਲੀ ਹੈ, ਕਿ ਆਧਾ ਸਾਮਗ੍ਰੀ ਦੀ ਇਹ ਲਗਭਗ ਵਿਸ਼ਵ ਵਿਆਪਕ ਵਿਵਸਥਾ ਆਪ ਤੋਂ ਆਪ ਆਧਾਰ ਸਾਮਗ੍ਰੀ ਦੀ ਸੁਤੇ ਸਿਧ ਬੇਥਵੀ ਸੁਭਾਵਕਤਾ ਨਾਲ ਹੋ ਗਈ ਹੁੰਦੀ ਫਿਰ ਕਿਸੇ ਵਿਸ਼ੇਸ਼ ਲਾਇਬਰੇਰੀ ਵਿਚ ਇਸ ਵਿਸ਼ੇਸ਼ ਸ਼ਾਨਦਾਰ ਸੁਚੀ ਨੂੰ ਦੇਖੋ ਜੋਹੜੀ ਕਿ ਮਨੁੱਖੀ ਪ੍ਰਯੋਜਨਾ, ਰਾਹੀਂ, ਸਮਝ ਸੰਚ ਨਾਲ ਅਨੁਕਮ ਅਨੁਸਾਰ ਵਿਵਸਥਤ ਕੀਤੀ ਗਈ ਹੈ। ਫਿਰ ਕਲਪਨਾ ਕਰੋ ਇਨ੍ਹਾਂ ਸਾਰੇ ਕਾਰਡ ਬਕਸਿਆ ਦਾ ਫਰਸ਼ ਉਤੇ ਇਸ ਤਰ੍ਹਾਂ ਸੁਟ ਦਿੱਤੇ ਗਏ ਹੋਣਾ ਕਿ ਇਹ ਸਾਰੇ ਕਾਰਡ ਅੰਧਾਧੁੰਦ ਦੁਰ ਵਿਵਸਥਾ ਵਿਚ, ਅਗੇ ਪਿਛੇ ਉਸੜ ਦੁਗੜ ਬਿਖਰੇ ਪਏ ਹੋਣ। ਕੀ ਤੁਸੀਂ ਕਲਪਨਾ ਕਰ ਸਕਦੇ ਹੋ, ਕਿ ਇਹ ਬਿਖਰੇ ਕਾਰਡ ਆਪਣੇ ਆਪ ਕਿਸੇ ਭਾਨ ਮਤੀ ਦੇ ਤਮਾਸ਼ੇ ਵਾਂਗ ਇਸ ਦਵਿਵਸਥਾ ਤੋਂ ਚੁਪ ਚਾਪ ਆਪਣੀ ਲਿਪੀ ਕ੍ਰਮਕ ਵਿਸ਼ੇ ਹੋਏ ਕਾਰਡ ਆਪਣੇ ਤੇ ਵਿਸ਼ੇ ਅਨੁਸਾਰੀ ਥਾਵਾਂ ਤੇ ਆਪੋ ਆਪਣੇ ਮੁਨਾਸਿਬ ਬਕਸਿਆਂ ਵਿਚ ਚਲੇ ਜਾਣਗੇ ਤੇ ਫਿਰ ਹਰੇਕ ਬਕਸਾ ਰੈਕ ਵਿਚ ਆਪਣੀ ਥਾਂ ਸਿਰ ਇਕ ਜਾਂ ਟਿਕਾ-ਜਦੋਂ ਤੀਕ ਕਿ ਇਕ ਵਾਰੀ ਫਿਰ ਇਹ ਸਾਰਾ ਕੁਝ ਵਿਵਸਥਾ ਅਤੇ ਅਰਥ ਅਤੇ ਪ੍ਰਯੋਜਨ ਦਾ ਰੂਪ ਲੈ ਲਵੋ, ਇਨ੍ਹਾਂ ਸੰਕਾਵਾਦੀ ਲੋਕਾਂ ਨੇ ਵੀ ਛੇਕੜ ਨੂੰ ਸਾਨੂੰ ਕੋਹੋ ਜਹੀ ਇਕ ਕਰਾਮਾਤੀ ਕਹਾਣੀ ਤੇ ਦਿੱਤੀ ਹੈ ।
ਸੰਵੇਦਨਾ ਹੁੰਦੀ ਹੈ ਅਨ ਸੰਗਠਤ ਉਤੇਜਨਾ, ਪਛਾਣ ਹੁੰਦੀ ਹੈ ਸੰਗਠਤ ਸੰਵੇਦਨਾ ਸੰਕਲਪਨਾ ਹੁੰਦੀ ਹੈ ਸੰਗਠਤ ਪਛਾਣ, ਵਿਗਿਆਨ ਹੁੰਦਾ ਹੈ ਸੰਗਠਨ ਗਿਆਨ ਤੇ ਸਿਆਣਪ ਹੁੰਦੀ ਹੈ ਸੰਗਠਤ ਜੀਵਨ । ਇਨ੍ਹਾਂ ਵਿਚੋਂ ਹਰੇਕ ਅਨੁਕਮ ਅਤੇ ਏਕਤਾ ਦੀ ਇਕ ਉਚੇਰੀ ਮਾਤ੍ਰਾ ਹੁੰਦੀ ਹੈ । ਇਹ ਵਿਵਸਥਾ ਅਨੁਕ੍ਰਮ ਅਤੇ ਏਕਤਾ ਕਿਥੋਂ ਆਂਵਦੇ ਹਨ ? ਆਪਣੇ ਆਪ ਚੀਜ਼ਾਂ ਵਸਤਾਂ ਤੋਂ ਤਾਂ ਨਹੀਂ, ਕਿਉਂ ਜੋ ਇਨ੍ਹਾਂ ਨੂੰ ਤਾਂ ਅਸੀਂ ਕੇਵਲ ਉਨ੍ਹਾਂ ਸੰਵੇਦਨਾਵਾ ਰਾਹੀਂ ਜਾਣਦੇ ਹਾਂ ਜੇਹੜੀਆਂ ਕਿ ਹਜ਼ਾਰਾਂ ਮਾਰਗ ਰਾਹੀਂ ਇਕ ਦਮ ਇਕ ਅਵਿਵਸਥਤ ਹਜੂਮ ਵਿਚੇ ਆਵਦੀਆਂ ਹਨ, ਇਹ ਸਾਡਾ ਆਪਣਾ ਪ੍ਰਯੋਜਨ ਹੀ ਹੁੰਦਾ ਹੈ, ਜੇਹੜਾ ਕਿ ਇਸ ਹਟੀ ਕਾਨੂੰਨ ਵਿਹੀਨਤਾ ਨੂੰ ਵਿਵਸਥਾ ਅਨੁਕ੍ਰਮ ਅਤੇ ਏਕਤਾ ਦੇਂਦਾ ਹੈ, ਇਹ ਅਸੀਂ ਆਪ ਸਾਡੇ ਵਿਅਕਤੀਤ੍ਰ ਤੇ ਸਾਡੇ ਮਨ ਹੀ ਮਨ ਜੇਹੜ ਕਿ ਇਨ੍ਹਾਂ ਸਮੁੰਦਰਾਂ ਉਤੇ ਪ੍ਰਕਾਸ਼ ਲਿਆਉਂਦੇ ਹਨ। ਲਾਕੇ ਗਲਤ ਸੀ ਜਦੋਂ ਉਸ ਨੇ ਕਿਹਾ ਕਿ ਬੁਧੀ ਵਿਚ ਸਿਵਾਏ ਉਸ ਤੋਂ ਹੋਰ ਕੁਝ ਨਹੀਂ ਹੁੰਦਾ ਜੋਹੜਾ ਕਿ ਪਹਿਲਾਂ ਇੰਦ੍ਰੀਆਂ ਵਿਚ ਸੀ ।” ਲੀਬਨੀਜ਼ ਠੀਕ ਸੀ, ਜਦੋਂ ਉਸ ਨੇ ਵਾਧਾ ਕਰ ਦਿੱਤਾ ਸੀ। ‘‘ਬੁਧੀ ਤੋਂ ਸਿਵਾਏ ਹੋਰ ਕੁਝ ਨਹੀਂ ।” ਕਾਂਤ ਕਹਿੰਦਾ ਹੈ ‘ਸੰਕਲਪਨਾਵਾਂ ਤੋਂ ਵਿਹੂਨ ਪਛਾਣਾ ਅੰਤੀਆਂ ਹੁੰਦੀਆਂ ਹਨ।” ਜੇ ਕਰ ਪਛਾਣਾ ਸੁਤੇ ਸਿਧ ਤੌਰ ਤੇ ਆਪਣੇ ਆਪ ਨੂੰ ਵਿਵਸਥਤ ਵਿਚਾਰ ਦਾ ਰੂਪ ਦੇ ਲੈਂਦੀਆਂ ਜੇਕਰ ਮਨ ਦੂਰ ਵਿਵਸਥਾ ਤੋਂ ਵਿਵਸਥਾ ਇਕ ਕ੍ਰਿਆਸ਼ੀਲ ਜਤਨ ਹੁੰਦਾ ਤਾਂ ਇਕ ਹੀ ਸਮਾਨ ਅਨੁਭਵ ਕਿਸੇ ਇਕ ਆਦਮੀ ਨੂੰ ਤਾਂ ਸਾਧਾਰਣ ਜੇਹਾ ਤੇ ਕਿਸੇ ਇਕ ਵਧੀਕ ਤੇ ਕਿਸੇ ਇਕ ਵਧੀਕ ਤੇ ਅਥਕ ਆਤਮਾ ਅੰਦਰ, ਸਿਆਣਪ ਦੇ ਪ੍ਰਕਾਸ਼ ਤੇ ਸਤ ਦੇ ਸੁੰਦਰ ਤਰਕ ਦਾ ਉਚੇਰਾ ਰੂਪ ਕਿਵੇਂ ਲੈ ਦੇਂਦਾ ?
ਸੰਸਾਰ ਦੀ ਤਾਂ ਫਿਰ ਕੋਈ ਵਿਵਸਥਾ ਹੈ, ਜੇਹੜੀ ਕਿ ਇਸ ਦੀਆਂ ਆਪਣੀਆਂ ਨਹੀਂ ਸਗੋਂ ਇਸ ਲਈ ਕਿ ਵਿਚਾਰ ਜੇਹੜਾ ਕਿ ਸੰਸਾਰ ਨੂੰ ਜਾਣਦਾ ਹੈ ਆਪਣੇ ਆਪ ਵਿਚ ਇਕ ਵਿਵਸਥਾ ਰੂਪ ਹੈ, ਤੇ ਅਨੁਭਵ ਦੇ ਉਸ ਸ਼੍ਰੇਣੀ ਕਰਣ ਵਿਚ ਪਹਿਲਾਂ ਸਟੇਜ ਹੈ ਜੇਹੜਾ ਕਿ ਅੰਤ ਨੂੰ ਜਾ ਕੇ ਵਿਗਿਆਨ ਤੇ ਫ਼ਿਲਾਸਫ਼ੀ ਹੋ ਜਾਂਦਾ ਹੈ । ਵਿਚਾਰ ਦੇ ਹੀ ਨਿਯਮ ਚੀਜ਼ਾਂ ਵਸਤਾਂ ਦੇ ਨਿਯਮ ਹੁੰਦੇ ਹਨ ਕਿਉਂ ਜੋ ਜਿਸ ਨੇ ਕਿ ਜ਼ਰੂਰੀ ਤੌਰ ਤੇ ਨਿਯਮ ਇਕ ਹੀ ਹੁੰਦੇ ਹਨ । ਚੀਜ਼ਾਂ ਵਸਤਾਂ ਨੂੰ ਅਸੀਂ ਵਿਚਾਰ ਰਾਹੀਂ ਇਨ੍ਹਾਂ ਨਿਯਮਾਂ ਦੀ ਪਾਲਨਾ ਕਰਨੀ ਹੁੰਦੀ ਹੈ, ਹੀ ਜਾਣਦੇ ਹਾਂ, ਕਿਉਂਕਿ ਇਹ ਤੇ ਅਸਲੋ ਤਾਂ ਜਿਵੇਂ ਕਿ ਹੀਗਲ ਨੇ ਕਿਹਾ ਸੀ, ਤਰਕ ਤੇ ਕੁਦਰਤ ਦੇ ਕਾਨੂੰਨ ਇਕ ਹੀ ਹਨ ਅਤੇ ਤਰਕ ਤੇ ਤਤ-ਮੀਮਾਸਾ ਲੀਨ ਹੋ ਜਾਂਦੇ ਹਨ । ਵਿਗਿਆਨ ਦੇ ਵਿਆਪਕ ਕੀਤੇ ਗਏ ਅਸੂਲ ਅਨਿਵਾਰਯ ਹੁੰਦੇ ਹਨ ਕਿਉਂ ਜੋ ਅੰਤ ਨੂੰ ਇਹ ਵਿਚਾਰ ਕੇ ਹੀ ਕਾਨੂੰਨ ਹੁੰਦੇ ਹਨ, ਜੇਹੜੇ ਕਿ ਹਰੇਕ ਬੀਤੇ ਗਏ, ਵਰਤਮਾਨ ਤੇ ਭਵਿਖ ਦੇ ਵਿਚ ਪਾਏ ਜਾਂਦੇ ਤੋਂ ਪਹਿਲਾਂ ਤੋਂ ਮੰਨੇ ਜਾਂਦੇ ਹਨ, ਵਿਗਿਆਨ ਨਿਰਪੇਖ ਹੈ ਤੇ ਸਤ ਸਦਾ ਸਥਿਰ ਰਹਿਣ ਵਾਲਾ।
- ਅਨੁਭਵਾਤੀਤ ਦਵੰਦਤਾ
ਤਾਂ ਵੀ ਤਰਕ ਵਿਗਿਆਨਾ ਦੇ ਇਨ੍ਹਾਂ ਉੱਚੇ ਤੇ ਉੱਚੇ ਵਿਆਪਕ ਕਰਣ ਦੀ ਇਹ ਸੁਨਿਸਚਤਤਾ, ਇਹ ਨਿਰਪੇਖਤਾਂ ਵਿਰੋਧ ਭਾਸ ਤੌਰ ਤੇ ਸੀਮਤ ਅਤੇ ਸਾਪੇਖ ਹੁੰਦੀ ਹੈ, ਕਰੜਾਈ ਸੀਮਤ ਵਾਸਤਵਿਕ ਅਨੁਭਵ ਦੇ ਖੇਤਰ ਤੀਕ ਅਤੇ ਕਰੜਾਈ ਮੱਹਤ ਸਾਪੇਖ, ਅਨੁਭਵ ਦੀ ਸਾਡੀ ਮਨੁੱਖੀ ਵਿਧੀ ਤੀਕ ਕਿਉਂ ਜੋ ਜੇਕਰ ਸਾਡਾ ਵਿਸ਼ਲੇਸ਼ਣ ਸਹੀ ਰਿਹਾ ਹੈ ਤਾਂ ਸੰਸਾਰ ਜਿਸ ਰੂਪ ਵਿਚ ਅਸੀਂ ਇਸ ਨੂੰ ਜਾਣਦੇ ਹਾਂ । ਇਹ ਇਕ ਨਿਰਮਾਣ, ਇਕ ਤਿਆਰ ਹੋਈ ਉਪਜ -ਕੋਈ ਕਹਿ ਸਕਦਾ ਹੈ, ਲਗਭਗ ਇਕ ਅਜੇਹੀ ਨਿਰਮਾਣ ਕੀਤੀ ਗਈ ਚੀਜ਼ ਹੈ ਜਿਸ ਵਿਚ ਮਨ, ਆਪਣੇ ਰੂਪ ਆਕਾਰ ਦੇਣ ਵਾਲੇ ਸਾਚਿਆ ਨਾਲ ਉਨਾ ਹੀ ਨਸਾਂ ਪਾਂਦਾ ਹੈ, ਜਿਨਾਂ ਕਿ ਵਸਤੂ ਆਪਣੀ ਰੂਪ ਆਕਾਰ ਦੇਣ ਵਾਲੇ ਸਾਚਿਆ ਨਾਲ ਉਨਾ ਹੀ ਨਸਾਂ ਪਾਂਦਾ ਹੈ, ਜਿੰਨਾ ਕਿ ਵਸਤੂ ਆਪਣੀ ਉਤੇਜਨਾ ਨਾਲ (ਇਸ ਤਰ੍ਹਾਂ ਮੇਜ਼ ਦੇ ਉਪਰਲੀ ਸਤਾ ਨੂੰ ਅਸੀਂ ਗੋਲ ਕਰਕੇ ਪਛਾਣਦੇ ਹਾਂ ਜਦੋਂ ਕਿ ਸਾਡੀ ਸੰਵੇਦਨਾ ਇਕ ਅੰਡਾਕਾਰ ਦੀ ਹੁੰਦੀ ਹੈ) ਵਸਤੂ ਜਿਵੇਂ ਕਿ ਇਹ ਸਾਨੂੰ ਪ੍ਰਤੀਤ ਹੁੰਦੀ ਹੈ, ਇਕ ਦਿਖਆਵਾ ਹੁੰਦੀ ਹੈ ਤੇ ਸ਼ਾਇਦ ਬਾਹਰਲੀ ਚੀਜ਼ ਨਾਲੋਂ ਬਿਲਕੁਲ ਵਿਭਿੰਨ । ਇਸ ਤੋਂ ਪਹਿਲਾਂ ਕਿ ਇਹ ਸਾਡੇ ਇੱਦਿਆ ਦੇ ਘਰ ਅੰਦਰ ਆਈ, ਉਹ ਅਸਲ ਮੁਢਲੀ ਵਸਤੂ ਕੀ ਸੀ, ਅਸੀਂ ਕਦੀ ਜਾਣ ਨਹੀਂ ਸਕਦੇ । “ਚੀਜ਼ ਆਪਣੇ ਆਪ ਵਿਚ” ਹੋ ਸਕਦਾ ਹੈ ਕਿ ਵਿਚਾਰ ਦੀ ਵਸਤੂ ਹੋਵੇ ਜਾਂ ਅਨੁਮਾਨ, ਪਰ ਇਹ ਅਨੁਭਵ ਨਹੀਂ ਕੀਤੀ ਜਾ ਸਕਦੀ–ਕਿਉਂ ਜੋ ਅਨੁਭਵ ਕੀਤੇ ਜਾਂਦੇ ਹੋਇਆ ਇਹ ਇੱਦੇ ਤੇ ਵਿਚਾਰ ਰਾਹੀਂ ਲੰਘਦੀ ਹੋਈ ਬਦਲ ਜਾਏਗੀ। ਆਪਣੇ ਆਪ ਵਿਚ ਤੇ ਸਾਡੇ ਇੰਦਿਆ ਤੇ ਮੇਲ ਤੋਂ ਵਖਰੀਆਂ ਵਸਤਾਂ ਕੀ ਹੋ ਸਕਦੀਆਂ ਹਨ, ਇਹ ਗਲ ਸਾਥੋਂ ਬਿਲਕੁਲ ਅਣਜਾਣੀ ਰਹਿੰਦੀ ਹੈ, ਅਸੀਂ ਇਨ੍ਹਾਂ ਨੂੰ ਪਛਾਣਨ ਦੀ ਆਪਣੀ ਵਿਧੀ ਤੋਂ ਬਿਨਾਂ ਹੋਰ ਕੁਝ ਨਹੀਂ ਜਾਣਦੇ, ਇਹ ਵਿਧੀ ਸਾਡੀ ਹੀ ਆਪਣੀ ਵਿਸ਼ਿਸਣ ਹੁੰਦੀ ਹੈ, ਤੇ ਜ਼ਰੂਰੀ ਨਹੀਂ ਕਿ ਦੂਜੇ ਪ੍ਰਾਣੀਆਂ ਦੀ ਵੀ ਹੋਵੇ, ਭਾਵੇਂ ਨਿਰਾਸਿ-ਦੇਹ ਹਰੇਕ ਮਨੁੱਖ ਪ੍ਰਾਣੀ ਦੀ ਅਜੇਹੀ ਹੀ ਹੁੰਦੀ ਹੈ । ਚੰਨ ਜਿਵੇਂ ਕਿ ਅਸੀਂ ਇਸ ਨੂੰ ਜਾਣਦੇ ਹਾਂ ਕੇਵਲ ਮਾਤ੍ਰ ਸੰਵੇਦਨਾਵਾਂ ਦੀ ਇਕ ਪਟੋਲੀ ਹੁੰਦਾ ਹੈ (ਜਿਵੇਂ ਹਯੂਮ ਮਦੇਥਦਾ ਸੀ) ਇਕ ਰੂਪ ਕੀਤੇ ਗਿਆ । ਸਾਡੀ ਸੁਭਾਵਕ ਮਾਨਸਿਕ ਬਣਤਰ ਨਾਲ ਤੇ ਇਹ ਕੁਝ ਸੰਵੇਦਨਾਵਾਂ ਦੇ ਪਛਾਣ ਵਿਚ ਬਦਲਣ ਨਾਲ ਅਤੇ ਇਹ ਫ਼ਿਰ ਸੰਕਲਪਨਾਵਾਂ ਜਾਂ ਵਿਚਾਰਾਂ ਵਿਚ, ਸਿਟੇ ਵਜੋਂ, ਚੰਨ ਸਾਡੇ ਲਈ ਕੇਵਲ ਮਾਤ੍ਰ ਸਾਡੇ ਲਈ ਕੇਵਲ ਦਾ ਰੂਪ ਹੁੰਦਾ ਹੈ ।
। ਇਹ ਨਹੀਂ ਕਿ ਕਾਂਤ ਕਦੀ ਦਵ ਅਤੇ ਬਾਹਰਲੇ ਸੰਸਾਰ ਤੇ ਅਸਤਿਤ੍ਰ ਬਾਰੇ ਸ਼ੰਕਾ ਕਰਦਾ ਹੈ । ਪਰ ਏਨਾ ਕੁ ਉਹ ਵਾਧਾ ਕਰਦਾ ਹੈ; ਕਿ ਇਸ ਗਲ ਤੋਂ ਸਿਵਾਏ ਕਿ ਉਹ ਅਸਤਤ ਵਿਚ ਹਨ, ਅਸੀਂ ਉਨ੍ਹਾਂ ਬਾਰੇ ਸੁਨਿਸਚਿਤ ਕੁਝ ਨਹੀਂ ਜਾਣਦੇ । ਸਾਡਾ ਵੇਰਵੇ ਵਾਰ ਗਿਆਨ ਉਨ੍ਹਾਂ ਦੇ ਪ੍ਰਗਟ ਰੂਪ ਬਾਰੇ ਹੁੰਦਾ ਹੈ, ਤੇ ਉਨ੍ਹਾਂ ਸੰਵੇਦਨਾਵਾਂ ਬਾਰੇ, ਜੇਹੜੀਆਂ ਕਿ ਅਸੀਂ ਉਨ੍ਹਾਂ ਬਾਰੇ ਰਖਦੇ ਹਾਂ । ਆਦਰਸ਼ਵਾਦ ਦਾ ਭਾਵ ਇਹ ਨਹੀਂ, ਜਿਵੇਂ ਕਿ ਗਲੀ ਬਜ਼ਾਰ ਦਾ ਕੋਈ ਆਦਮੀ ਸਮਝਦਾ ਹੈ, ਕਿ ਪਛਾਣਨ ਵਾਲੇ ਵਿਆਕਤੀ ਦੇ ਬਾਹਰਵਾਰ ਕਿਸੇ ਚੀਜ਼ ਦੀ ਕੋਈ ਹੋਂਦ ਹੀ ਨਹੀਂ, ਸਗੋਂ ਇਹ ਕਿ ਹਰ ਵਸਤੂ ਦਾ ਇਕ ਖਾਸਾ ਭਾਗ ਪਛਾਣ ਤੇ ਸਮਝ ਦੇ ਰੂਪਾਂ ਰਾਹੀਂ ਸਿਰ ਲਿਆ ਜਾਂਦਾ ਹੈ । ਅਸੀਂ ਵਸਤੂ ਨੂੰ ਜਾਣਦੇ ਹਾਂ ਜਿਵੇਂ ਕਿ ਇਹ ਵਿਚਾਰ ਵਿਚ ਰੂਪ ਤ੍ਰਤ ਹੋਈ ਹੁੰਦੀ ਹੈ; ਇਸ ਤਰ੍ਹਾਂ ਰੂਪਾਤ ਹੋਣ ਤੋਂ ਪਹਿਲਾਂ ਇਹ ਕੀ ਸੀ; ਅਸੀਂ ਨਹੀਂ ਜਾਣ ਸਕਦੇ । ਵਿਗਿਆਨ ਛੇਕੜ ਨੂੰ ਭੋਲਾ ਹੀ ਹੈ; ਇਹ ਮੰਨਦਾ ਹੈ, ਕਿ ਇਹ ਆਪਣਾ ਵਰਤ ਵਰਤਾਰਾ ਚੀਜ਼ਾਂ ਵਸਤਾਂ ਜਿਵੇਂ ਕਿ ਇਹ ਆਪਣੇ ਆਪ ਵਿਚ ਹਨ, ਨਾਲ ਕਰ ਰਿਹਾ ਹੈ। ਤੇ ਇਨ੍ਹਾਂ ਦੀ ਭਰਪੂਰ ਅਤੇ ਨਿਰੋਲ ਵਾਸਤਵਿਕਤਾ ਨਾਲ, ਫ਼ਿਲਾਸਫ਼ੀ ਥੋੜ੍ਹੀ ਵਧੀਕ ਸਿਆਈ ਹੈ, ਅਤੇ ਅਨੁਭਵ ਕਰਦੀ ਹੈ ਕਿ ਵਿਗਿਆਨ ਦੀ ਸਾਰੀ ਸਾਮਗ੍ਰੀ ਸੰਵੇਦਨਾਵਾਂ ਪਛਾਣਾ ਤੇ ਸੰਕਲਪਨਾਵਾ ਦੀ ਬਣੀ ਹੋਈ ਹੈ ਨ ਕਿ ਚੀਜ਼ ਵਸਤਾਂ ਦੀ । ਸਾਪਨਗਰ ਕਹਿੰਦਾ ਹੈ “ਕਾਂਤ ਦਾ ਸਭ ਤੋਂ ਵੱਡਾ ਗੁਣ ਹੈ, ਪ੍ਰਗਟ ਰੂਪ ਦਾ ਵਾਸਤਵ ਵਸਤੂ ਨਾਲੋਂ ਨਿਖੇੜਾ” ।
ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਵਿਗਿਆਨ ਜਾਂ ਧਰਮ ਕਿਸੇ ਰਾਹੀਂ ਇਹ ਕਿਹਾ ਜਾਣਾ ਕਿ ਅੰਤਮ ਵਾਸਤਵਿਕਤਾ ਠੀਕ ਇਸ ਤਰ੍ਹਾਂ ਦੀ ਹੈ ਜ਼ਰੂਰੀ ਤੌਰ ਤੇ ਕੇਵਲ ਇਕ ਪਰਿਕਲਪਨਾ ਮਾਤ੍ਰ ਹੀ ਹੋ ਸਕਦੀ ਹੈ, ਸੋਝੀ ਸੰਵੇਦਨ ਸ਼ੀਲਤਾ ਦੀਆਂ ਸੀਮਾਵਾਂ ਤੋਂ ਪਰੇ ਕਦੇ ਜਾ ਨਹੀਂ ਸਕਦੀ । ਇਹੋ ਜੇਹੇ ਅਨੁਭਵਾਤੀਤ ਵਿਗਿਆਨ ਆਪਣੇ ਆਪ ਨੂੰ ਪਰਸਰ ਵਿਰੋਧਾਂ (Anlimomes) ਵਿਚ ਗੁਆ ਲੈਂਦਾ ਹੈ ਤੇ ਏਹੇ ਜੇਹਾ ਅਨੁਭਵਾਤੀਤ ਵਿਗਿਆਨ ਧਰਮ ਸਾਸਤ੍ਰ ਆਪਣੇ ਆਪ ਨੂੰ ਤਰਕਾ ਭਾਸ਼ਾ (Para Prgisms) ਵਿਚ ਗੁਆ ਲੈਂਦਾ ਹੈ । ਅਨੁਭਵਾਤੀਤ ਵੇਦਕਤਾ ਦਾ ਕਠੋਰ ਕਰਤਵ ਤਰਕ ਦੇ ਇਨ੍ਹਾਂ ਜਤਸਾ ਦੀ ਪ੍ਰਮਾਣਿਕਤਾ ਦੀ ਪੜਚੋਲ ਕਰਨਾ ਹੈ ਜਿਸ ਨਾਲ ਕਿ ਇਹ ਸੰਵੇਦਨਾ ਅਤੇ ਪ੍ਰਗਟ ਰੂਪ ਦੇ ਵਲਗਣ ਪਾਣ ਵਾਲੇ ਘਰ ਤੋਂ ਬਚਓ ਵਾਸਤ-ਵਿਕ ਵਸਤਾਂ ਦੇ ਅਗੋਚਰ ਸੰਸਾਰ ਵਿਚ ਪ੍ਰਵੇਸ਼ ਕਰਨ ਦਾ ਹੀਆ ਕਰਦਾ ਹੈ ।
ਪਰਸਪਰ ਵਿਰੋਧ ਉਸ ਵਿਗਿਆਨ ਤੋਂ ਪੈਦਾ ਹੋਈਆਂ ਹੱਲ ਹੋਣ ਵਾਲੀਆਂ ਅੜੋਣੀਆਂ ਹਨ ਜੇਹਾ ਕਿ ਅਨੁਭਵ ਤੋਂ ਉਪਰ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ।ਉਦਾਹਰਣ ਵਜੋਂ ਜਿਵੇਂ ਕਿ ਗਿਆਨ ਜਦੋਂ ਇਹ ਨਿਰਣੈ ਕਰਨ ਦਾ ਜਤਨ ਹੈ ਕਿ ਕੀ ਸੰਸਾਰ ਸਥੂਲ ਵਿਚ ਸੀਮਤ ਜਾਂ ਅਸੀਮਤ ਤਾਂ ਵਿਚਾਰ ਇਨ੍ਹਾਂ ਵਿਚੋਂ ਹਰੇਕ ਮਨੋਤ ਵਿਰੁਧ ਵਿਦੇਹ ਕਰਦਾ ਹੈ, ਕਿਸੇ ਵੀ ਸੀਮਾ ਤੋਂ ਪਰੇ ਅਸੀਂ ਕਿਸੇ ਹੋਰ ਪਰੇ ਦੀ ਚੀਜ਼ ਦੀ ਕਲਪਨਾ ਕਰਨ ਲਈ ਮਜ਼ਬੂਰ ਹੁੰਦੇ ਹਾਂ ਤੇ ਇਸ ਤਰ੍ਹਾਂ ਅਸੀਮ ਤੌਰ ਤੇ, ਅਤੇ ਫਿਰ ਅਸੀਮਤਾ ਵੀ ਆਪਣੇ ਆਪ ਵਿਚ ਕਲਪਨਾ ਯੋਗ ਨਹੀਂ; ਫਿਰ ਕੀ ਸੰਸਾਰ ਦਾ ਸਮੇਂ ਅੰਦਰ ਕੋਈ ਆਦਿ ਹੈ ? ਅਨਾਦਿ ਸਮੇਂ ਦੀ ਅਸੀਂ ਕਲਪਨਾ ਕਰ ਨਹੀਂ ਸਕਦੇ, ਪਰ ਫਿਰ ਕੋਈ ਅਜੇਹਾ ਬਿੰਦੂ ਵੀ ਭੂਤਕਾਲ ਵਿਚ ਵੀ ਕਲਪਨਾ ਨਹੀਂ ਕਰ ਸਕਦੇ ਬਿਨਾਂ ਇਕ ਦਮ ਇਹ ਮਹਸੂਸ ਕਰਨ ਤੋਂ ਕਿ ਉਸ ਤੋਂ ਪਹਿਲਾਂ ਕੁਝ ਸੀ । ਜਾਂ ਕੀ ਕਾਰਣ ਦੀ ਉਹ ਲੜੀ ਜਿਸ ਦਾ ਅਧਿਐਨ ਵਿਗਿਆਨ ਕਰਦਾ ਹੈ, ਇਸ ਦਾ ਕਈ ਅਰੰਭਜਾਂ ਕੋਈ ਸਭ ਤੋਂ ਪਹਿਲਾ ਕਾਰਣ ਹੈ । ਹਾਂ ਹੈ, ਕਿਉਂ ਜੋ ਇਕ ਅਨੰਤ ਲੜੀ ਕਲਪਨਾ ਨਹੀਂ ਕੀਤੀ ਜਾ ਸਕਦੀ, ਤੇ ਨਹੀਂ ਕਿਉਂ ਜੋ ਬਿਨਾਂ ਕਾਰਣ ਤੋਂ ਕੋਈ ਪਹਿਲਾ ਕਾਰਨ ਵੀ ਉਸੇ ਤਰ੍ਹਾਂ ਕਲਪਨਾ ਵਿਚ ਆਉਣ ਵਾਲਾ ਨਹੀਂ । ਕੀ ਵਿਚਾਰਦੇ ਇਨ੍ਹਾਂ ਅੰਨੇ ਕੂਚਿਆਂ ਵਿਚੋਂ ਬਾਹਰ ਨਿਕਲਣ ਦਾ ਕੋਈ ਰਾਹ ਹੈ। ਹਾਂ ਹੈ, ਕੀਤ ਕਹਿੰਦਾ ਹੈ, ਜੇਕਰ ਅਸੀਂ ਇਹ ਯਾਦ ਰਖੀਏ, ਕਿ ਸਥਲ ਸਮਾਂ ਤੇ ਕਾਰਣ ਪਛਾਣ ਤੇ ਸੰਕਲਪਨਾ ਦੀਆਂ ਵਿਧੀਆਂ ਹਨ, ਜਿਨ੍ਹਾਂ ਨੂੰ ਕਿ ਜ਼ਰੂਰੀ ਤੌਰ ਤੇ ਸਾਡੇ ਸਾਰੇ ਅਨੁਭਵ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ, ਕਿਉਂ ਜੋ ਇਹ ਅਨੁਭਵ ਦਾ ਤਾਣਾ ਪੇਟਾ ਹਨ, ਇਹ ਅੜੋਣੀਆਂ ਇਹ ਮੰਨ ਲੈਣ ਤੋਂ ਪੈਦਾ ਹੁੰਦੀਆਂ ਹਨ ਕਿ ਸਥਲ ਸਮਾਂ ਤੇ ਕਾਰਣ, ਪਛਣ ਤੋਂ ਸੁਤੰਤਰ ਕੋਈ ਬਾਹਰਲੀਆਂ ਵਸਤਾਂ ਹਨ । ਸਾਡਾ ਕਦੀ ਕੋਈ ਅਜੇਹਾ ਅਨੁਭਵ ਨਹੀਂ ਹੋਵੇਗਾ, ਜਿਸ ਦੀ ਵਿਆਖਿਆ ਅਸੀਂ ਸਥਲ ਸਮੇਂ ਤੇ ਕਾਰਣ ਦੀਆਂ ਪਰਿਭਾਸ਼ਾਵਾਂ ਨਾਲ ਨਹੀਂ ਕਰਾਂਗੇ, ਪਰ ਸਾਡੀ ਕੋਈ ਫਿਲਾਸਫ਼ੀ ਨਹੀਂ ਹੋਵੇਗੀ, ਜੇਕਰ ਅਸੀਂ ਇਹ ਭੁੱਲ ਜਾਈਏ ਕਿ ਇਹ ਕੋਈ ਵਸਤਾਂ ਨਹੀਂ ਸਗੋਂ ਵਿਆਖਿਆ ਕਰਨ ਅਤੇ ਸਮਝਣ ਦੀਆਂ ਵਿਧੀਆਂ ਹਨ ਅਤੇ ਇਹੋ ਕੁਝ ਉਸ ਤਰਕ ਵਾਦੀ ਧਰਮ ਸਾਸਤ੍ਰ ਦੇ ਵਿਰੋਧਾਭਾਸਾਂ ਬਾਰੇ ਠੀਕ ਹੈ,—ਜੇਹੜਾ ਕਿ ਸਿਧਾਂਤਕ ਤਰਕ ਨਾਲ ਇਹ ਸਿਧ ਕਰਨ ਦਾ ਜਤਨ ਕਰਦਾ ਹੈ, ਕਿ ਆਤਮਾ ਇਕ ਵਿਕਤਨ ਹੋਣ ਵਾਲਾ ਪਦਾਰਥ ਹੈ ਕਿ ਇਛਾ ਸੁਤੰਤਰ ਅਤੇ ਕਾਰਣ ਤੇ ਕਾਰਜ ਦੇ ਕਾਨੂੰਨ ਦੇ ਉਪਰਵਾਰ ਹੈ, ਅਤੇ ਕਿ ਕੋਈ ਇਕ ਅਨਿਵਾਰਯ ਹੋਵੇ ਈਸ੍ਵਰ ਅਸਤਿਤ੍ਰ ਵਿਚ ਮੌਜੂਦ ਹੈ ਤੇ ਸਾਰੀ ਵਾਸਤਵਿਕਤਾ ਦੀ ਪੂਰਵ ਮਨੋਤ ਦੇ ਰੂਪ ਵਿਚ ਅਨੁਭਵਾਤੀਤ ਟਤਾ ਨੂੰ ਜ਼ਰੂਰੀ ਤੌਰ ਤੇ ਧਰਮ ਸਾਸਤ ਨੂੰ ਯਾਦ ਕਰਾਣ ਦੀ ਲੋੜ ਹੈ, ਕਿ ਪਦਾਰਥ ਅਤੇ ਕਾਰਣ ਅਤੇ ਅਨਿਵਾਰਯਤਾ ਸ੍ਰੀਮਤ ਸ਼੍ਰੇਣੀਆਂ ਤੇ ਵਿਵਸਥਾ ਅਤੇ ਜਮਾਤ-ਬੰਦੀ ਕਰਨ ਦੀਆਂ ਅਜੇਹੀਆਂ ਵਿਧੀਆਂ ਹਨ ਜਿਨ੍ਹਾਂ ਨੂੰ ਕਿ ਮਨ ਇੰਦੇ-ਅਨੁਭਵ ਪ੍ਰਤਿ ਲਹਗ ਕਰਦਾ ਹੈ; ਅਤੇ ਇਹ ਭਰੋਸੇਯੋਗ ਤੇ ਪ੍ਰਮਾਣੀਕ ਕੇਵਲ ਉਨ੍ਹਾਂ ਪ੍ਰਗਟ ਰੂਪਾਂ ਵਿਚ ਹੁੰਦੀਆਂ ਹਨ, ਜੇਹੜੇ ਕਿ ਅਜੇਹੇ ਅਨੁਭਵ ਨੂੰ ਪ੍ਰਤੀਤ ਹੁੰਦੇ ਹਨ ? ਇਨ੍ਹਾਂ ਸੰਕਲਪਨਾਵਾਂ ਨੂੰ ਵਾਸਤਵਿਕ ਸੰਮਾਰ ਪ੍ਰਤੀ ਲਾਗੂ ਨਹੀਂ ਕਰ ਸਕਦੇ (ਜਾਂ ਕੇਵਲ ਅਨੁਮਾਨ ਲਾਏ ਹੋਏ ਅਤੇ ਨਿਆਸ ਕੀਤੇ ਹੋਏ ਪ੍ਰਤੀ) ਧਰਮ, ਸਿਧਾਂਤਕ ਤਰਕ ਨਾਲ ਸਿੱਧ ਨਹੀ ਕੀਤਾ ਜਾ ਸਕਦਾ ।
ਇਸ ਤਰ੍ਹਾਂ ਇਹ ਪਹਿਲੀ ਆਲੋਚਨਾ ਸਮਾਪਤ ਹੁੰਦੀ ਹੈ, ਕੋਈ ਆਦਮੀ ਸਹਿਜੇ ਹੀ ਕਲਪਨਾ ਕਰ ਸਕਦਾ ਹੈ, ਕਿ ਡਵਿਡ ਹਯਮ ਜੇਹੜਾ ਕਿ ਕਾਂਤ ਨਾਲੋਂ ਵੀ ਵਧੀਕ ਚਾਤਰਤਾ ਵਿਹੀਨ ਹੈ, ਉਹ ਅਜੇਹੇ ਸਿਟਿਆਂ ਨੂੰ ਇਕ ਘਿਣਾ ਪੂਰਨ ਮੁਸਕਰਾਹਟ ਨਾਲ ਦੇਖ ਰਿਹਾ ਹੋਵੇਗਾ।ਇਹ ਅੱਠ ਸੌ ਸਫਿਆਂ ਦੀ ਇਕ ਮਹਾਨ ਆਕਾਰ ਪੁਸਤਕ ਸੀ ਲਗਭਗ ਉਕਤਾ ਦੇਣ ਵਾਲੀ ਭਾਰੀ ਸ਼ਬਦਾਵਲੀ ਨਾਲ ਬੋਲਣ ਹੋਈ ਹੋਈ ਪ੍ਰਸਤਾਵ ਕਰਦੀ ਸੀ ਤਤਵ ਮੀਮਾਸਾ ਦੀਆਂ ਸਾਰੀਆਂ ਸਮਸਿਆਵਾਂ ਨੂੰ ਹਲ ਕਰਨ ਤੇ ਨਾਲ ਲਗਦੇ ਵਿਗਿਆਨ ਦੀ ਨਿਰਪੇਖਤਾ ਤੇ ਧਰਮ ਦੇ ਸਾਰ ਰੂਪ ਸਤ ਨੂੰ ਬਚਾਣ ਦਾ ਵਾਸਤਵ ਤੌਰ ਤੇ ਪੁਸਤਕ ਨੇ ਕੀ ਕੀਤਾ ਸੀ ? ਇਸ ਨੇ ਵਿਗਿਆਨ ਦੇ ਭੋਲੇ ਜੇਹੇ ਸੰਸਾਰ ਦਾ ਨਾਸ ਕਰਕੇ ਇਸ ਨੂੰ ਜੇ ਮਾਤ੍ਰਾ ਕਰਕੇ ਨਹੀਂ, ਤਾਂ ਘੇਰੇ ਵਿਚ ਸੀਮਤ ਕਰ ਦਿੱਤਾ ਸੀ-ਕੇਵਲ ਮਾਤ੍ਰ ਸੂਤਰ ਤੇ ਅਭਾਸ ਦੇ ਇਕ ਸੰਸਾਰ ਤਕ, ਜਿਸ ਤੋਂ ਪਰੋ ਜਾ ਕੇ ਇਹ ਕੇਵਲ ਤਮਾਸ਼ਾ ਰੂਪ ਪਰਸਪਰ ਵਿਰੋਧ ਹੀ ਪੈਦਾ ਕਰ ਸਕਦਾ ਸੀ, ਇਸ ਤਰ੍ਹਾਂ ਤਾਂ ਵਿਗਿਆਨ ਸੁਰਖਿਅਤ ਕੀਤਾ ਗਿਆ । ”ਪੁਸਤਕ ਦੇ ਸਭ ਤੋਂ ਵਧੀਕ ਧਾਰਾਵਾਹਕ ਦੇ ਚੁਭਵੇ ਭਾਗਾਂ ਨੇ ਇਹ ਯੁਕਤੀ ਦਿੱਤੀ ਸੀ ਕਿ ਵਿਸ਼ਵਾਸ ਦੀਆਂ ਵਸਤਾਂ – ਇਕ ਸੁਤੰਤਰ ਰੂ ਅਮਰ ਆਤਮਾ ਇਕ ਕ੍ਰਿਪਾਲੂ ਸਿਰਜਨਹਾਰ -ਕਦੀ ਤਰਕ ਨਾਲ ਸਿਧ ਨਹੀਂ ਸਨ ਕੀਤੇ ਜਾ ਸਕਦੇ; ਇਸ ਤਰ੍ਹਾਂ ਧਰਮ ਦੀ ਰਖਿਆ ਕੀਤੀ ਗਈ ਕੋਈ ਅਸਚਰਜ ਨਹੀਂ ਸੀ ਕਿ ਜਰਮਨੀ ਦੇ ਪੁਜਾਰੀ ਅਜੇਹੇ ਛੁਟਕਾਰੇ ਵਿਰੁਧ ਪਾਗਲ ਜੇਹੇ ਢੰਗ ਨਾਲ ਰੋਸ ਪ੍ਰਗਟ ਕਰਕੇ ਤੇ ਆਪਣਾ ਬਦਲਾ ਆਪਣੇ ਕੁਤਿਆਂ ਇਮਨਯੂਲ ਕਾਂਤ ਬੁਲਾਕੇ ਲੈਂਦੇ ਸਨ ।
ਕੋਈ ਅਸਚਰਜ ਨਹੀਂ ਸੀ ਕਿ ਹਾਇਨ ਕੋ ਇਨਸ ਬਰਗ ਦੇ ਇਸ ਛੋਟੇ ਜੇਹੇ ਫੈਸਰ ਦੀ ਤੁਲਨਾ ਭਿਆਨਕ ਰਾਬੀਜਪਾਇਰੀ ਨਾਲ ਕਰਦਾ ਸੀ, ਇਸ ਪਿਛਲੇਰ ਵਿਅਕਤੀ ਨੇ ਕੇਵਲ ਮਾਤ੍ਰ ਇਕ ਰਾਜੇ ਨੂੰ ਤੇ ਕੁਝ ਹਜ਼ਾਰ ਹੋਰ ਫਾਂਸੀਸੀਆਂ ਨੂੰ ਮਾਰਿਆ ਸੀ—ਜਿਸ ਨੂੰ ਇਕ ਜਰਮਨ ਖਿਮਾ ਕਰ ਸਕਦਾ ਸੀ, ਪਰ ਕਾਂਤ ਨੇ ਤਾਂ ਹਾਈਨ ਦੇ ਕਥਨ ਅਨੁਸਾਰ ਈਸ਼੍ਵਰ ਨੂੰ ਹੀ ਮਾਰਕੇ ਧਰਮ ਸ਼ਾਸਤ੍ਰ ਦੀਆਂ ਸਭ ਤੋਂ ਵਧੀਕ ਕੀਮਤੀ ਸ਼ਕਤੀਆਂ ਨੂੰ ਤਬਾਹ ਕਰ ਦਿੱਤਾ ਸੀ, ਕਿੰਨਾ ਤੀਬਰ ਵਿਰੋਧ ਸੀ ਇਸ ਮਨੁੱਖ ਦੇ ਬਾਹਰਲੇ ਜੀਵਨ ਤੇ ਉਸ ਦੇ ਵਿਨਾਸ਼ਕਾਰੀ ਤੇ ਸੰਸਾਰ ਨੂੰ ਹਲੂਣਾ ਦੇਣ ਵਾਲੇ ਵਿਚਾਰਾਂ (ਵਿਚਕਾਰ) ਜੇ ਕਦੀ ਕੋਇਨਸ ਬਰਗ ਦੇ ਨਾਗਰਿਕਾਂ ਨੂੰ ਉਨ੍ਹਾਂ ਵਿਚਾਰੇ ਦੇ ਭਾਵ ਅਰਥ ਦਾ ਅਨੁਮਾਨ ਲਾਇਆ ਹੁੰਦਾ ਤੇ ਉਨ੍ਹਾਂ ਨੇ ਇਸ ਵਿਅਕਤੀ ਦੀ ਹਾਜ਼ਰੀ ਵਿਚ ਉਸ ਨਾਲੋਂ ਵਧੀਕ ਡੂੰਘਾ ਭੈ ਅਦਬ ਅਨੁਭਵ ਹੁੰਦਾ, ਮੁਕਾਬਲੇ ਇਕ ਅਜੇਹੇ ਜਲਾਦ ਨਾਲੋਂ ਜੇਹੜਾ ਕਿ ਕੇਵਲ ਮਨੁੱਖ ਪ੍ਰਾਣੀਆਂ ਨੂੰ ਕਤਲ ਕਰਦਾ ਹੈ ਪਰ ਸਾਊ ਲੋਕਾਂ ਨੂੰ ਉਸ ਅੰਦਰ ਫ਼ਿਲਾਸਫੀ ਦਾ ਇਕ ਪ੍ਰੋਫੈਸਰ ਹੋਣ ਤੋਂ ਛੁਟ ਹੋਰ ਕੁਝ ਦਿਖਾਈ ਨਹੀਂ ਸੀ ਦੇਂਦਾ । ਤੇ ਜਦੋਂ ਠੀਕ ਬਲਵੇਂ ਸਮੇਂ ਉਤੇ ਉਹ ਕੋਲੋਂ ਦੀ ਸੈਰ ਕਰਨ ਲੰਘ ਤੁਰਦਾ ਤਾਂ ਉਹ ਸਿਰ ਦੇ ਇਸ਼ਾਰੇ ਨਾਲ ਸ਼ੁਭ ਇੱਛਾ ਪ੍ਰਗਟ ਕਰਦੇ ਤੇ ਆਪਣੀਆਂ ਘੜੀਆਂ ਦਾ ਸਮਾਂ ਸੋਧ ਲੈਂਦੇ ਸਨ ।
ਕੀ ਇਹ ਉਪਹਾਸ ਚਿਤ੍ਰ ਸੀ ਜਾਂ ਤੀ ਸੀ ?
- ਵਿਵਹਾਰਕ ਬੁੱਧੀ ਆਲੋਚਨਾ
ਜੇ ਕਰ ਧਰਮ ਨੂੰ ਵਿਗਿਆਨ ਅਤੇ ਧਰਮ ਸ਼ਾਸਤ੍ਰ ਉਤੇ ਨਹੀਂ ਬੰਨ੍ਹਿਆ ਜਾ ਸਕਦਾ ਤਾਂ ਫਿਰ ਕਾਹਦੇ ਉਤੇ ? ਧਰਮ ਸ਼ਾਸਤ ਅੰਦਰਲਾ ਆਧਾਰ ਤਾਂ ਬਹੁਤ ਹੀ ਗ਼ੈਰ ਸੁਰਖਿਅਤ ਹੈ ਵਧੀਕ ਚੰਗਾ ਹੋਵੇ ਜੇ ਕਰ ਇਸ ਨੂੰ ਤਿਲਾਂਜਲੀ ਦੇ ਦਿੱਤੀ ਜਾਏ, ਤੇ ਨਾਸ ਵੀ ਕਰ ਦਿੱਤਾ ਜਾਏ ਵਿਸ਼ਵਾਸ ਨੂੰ ਜ਼ਰੂਰੀ ਤੌਰ ਤੇ ਤਰਕ ਦੀ ਪਹੁੰਚ ਜਾਂ ਖੇਤਰ ਤੋਂ ਪਰੇ ਰਖਿਆ ਜਾਣ ਲੋੜੀਂਦਾ ਹੈ ਪਰ ਇਸੇ ਕਰਕੇ ਧਰਮ ਦਾ ਸਦਾਚਾਰਕ ਆਧਾਰ ਜ਼ਰੂਰੀ ਤੌਰ ਤੇ ਨਿਰਪੇਖ ਹੋਣਾ ਲੋੜੀਂਦਾ ਹੈ ਨ ਕਿ ਸ਼ੰਕਾਜਨਕ ਇੰਦ੍ਰ ਅਨੁਭਵ ਜਾਂ ਡਾਵਾਡੋਲ ਜਿਹੇ ਅਨੁਮਾਨ ਉਤੇ ਆਧਾਰਤ; ਅਜੇਹਾ ਜੇਹੜਾ ਕਿ ਭੁਲਣਹਾਰ ਤਰਕ ਦੀ ਮਿਲਾਵਟ ਨਾਲ ਵਿਗੜਿਆ ਨ ਹੋਵੇ, ਇਹ ਜ਼ਰੂਰੀ ਤੌਰ ਤੇ ਅੰਤ੍ਰੀਵ ਆਪੇ ਤੋਂ ਸਿਧੀ ਪਛਾਣ ਤੇ ਅਨੁਭਵ ਰਾਹੀਂ ਲਾਇਆ ਜਾਣਾ ਲੋੜੀ’ਦਾ ਹੈ ਸਾਨੂੰ ਅਵਸ਼ ਲਭਣੀ ਚਾਹੀਦੀ ਹੈ, ਇਕ ਵਿਸ਼ਵ ਵਿਆਪਕ ਅਤੇ ਅਨਿਵਾਰਯ ਨੈਤਿਕਤਾ ਸਦਾਚਾਰ ਦੇ ਪਹਿਲਾਂ ਤੋਂ ਸਤ, ਅਜੇਹੇ ਨਿਯਮ, ਜੋਹੜੇ ਕਿ ਏਨੇ ਹੀ ਨਿਰਪੇਖ, ਅਤੇ ਸਨਿਸ਼ਚਿਤ ਹੋਣ ਜਿੰਨਾ ਕਿ ਗਣਿਤ ਸ਼ਾਸਤ੍ਰ, ਸਾਨੂੰ ਅਵਸ਼ੋ ਇਹ ਦਰਸਾਣ ਦੀ ਲੋੜ ਹੈ, ਕਿ ਨਿਰੋਲ ਤਰਕ ਵਿਵਹਾਰਕ ਹੋ ਸਕਦਾ ਹੈ, ਅਰਥਾਤ ਜੇਹਾ ਕਿ ਕਿਸੇ ਵੀ ਅਨੁਭਵਿਕ ਚੀਜ਼ ਤੋਂ ਸੁਤੰਤਰ ਤੌਰ ਤੇ ਆਪਣੇ ਆਪ ਇੱਛਾ ਦਾ ਨਿਰਧਾਰਣ ਕਰ ਸਕਦਾ ਹੈ । ਕਿ ਉਹ ਸਦਾਚਾਰਕ ਭਾਵਨਾ ਅੰਤ੍ਰੀਵ ਹੁੰਦੀ ਹੈ ਨ ਕਿ ਅਨੁਭਵ ਤੋਂ ਪ੍ਰਾਪਤ ਕੀਤੀ ਗਈ । ਉਹ ਸਦਾਚਾਰਕ ਆਦੇਸ਼ ਜਿਸ ਦੀ ਕਿ ਸਾਨੂੰ ਧਰਮ ਦੇ ਆਧਾਰਕ ਦੇ ਤੇ ਤੋਰ ਤੇ ਲੋੜ ਹੈ ਜ਼ਰੂਰੀ ਤੌਰ ਤੇ ਇਕ ਨਿਰਪੇਖ ਨਿਰ ਉਪਾਸੀ ਆਦੇਸ਼ ਹੋਣਾ ਲੋੜੀਂਦਾ ਹੈ ।
ਹੁਣ ਸਾਡੇ ਸਾਰੇ ਅਨੁਭਵ ਵਿਚ, ਸਭ ਤੋਂ ਵਧੀਕ ਅਚੰਭੇ ਵਿਚ ਘਟ ਵਾਲੀ ਵਾਸਤਵਿਕਤਾ ਤਾਂ ਸਾਡੀ ਸਦਾਚਾਰਕ ਭਾਵਨਾ ਹੁੰਦੀ ਹੈ, ਪ੍ਰਲੋਭਨ ਦੇ ਹੁੰਦਿਆਂ ਸਾਡੀ ਕਾਲੀਨ ਜਾ ਸਕਣ ਵਾਲੀ ਇਹ ਭਾਵਨਾ ਕਿ ਉਹ ਕੋਈ ਕਰਮ ਗ਼ਲਤ ਜਾਂ ਅਯੋਗ ਹੈ । ਅਸੀਂ ਸ਼ਿਕਾਰ ਇਸ ਦਾ ਸ਼ਿਕਾਰ ਹੋ ਸਕਦੇ ਹਾਂ ਪਰ ਤਾਂ ਵੀ ਇਹ ਅਹਿਸਾਸ ਬਣਿਆ ਰਹਿੰਦਾ ਹੈ । ਸਵੇਰ ਨੂੰ ਮੈਂ ਸਭ ਸੰਕਲਪ ਕਰਦਾ ਹਾਂ, ਸ਼ਾਮ ਨੂੰ ਮੈਂ ਮੂਰਖਤਾਈਆਂ ਕਰਦਾ ਹਾਂ, ਪਰ ਅਸੀਂ ਜਾਣਦੇ ਹੁੰਦੇ ਹਾਂ ਕਿ ਇਹ ਮਲੀਨਤਾਵਾਂ ਹਨ ਅਤੇ ਫਿਰ ਨਵੇਂ ਸਿਰਿਓਂ ਸੰਕਲਪ ਕਰਦੇ ਹਾਂ । ਕੇਹੜੀ ਚੀਜ਼ ਹੈ, ਜੇਹੜੀ ਕਿ ਪਸ਼ਚਾਤਾਪ ਦੀ ਚੋਭ ਤੇ ਫਿਰ ਨਵਾਂ ਸੰਕਲਪ ਪੈਦਾ ਕਰਦੀ ਹੈ ? ਇਹ ਸਾਡੇ ਅੰਦਰਲਾ ਨਿਰਉਪਾਧ ਆਦੇਸ਼ ਹੁੰਦਾ ਹੈ, ਸਾਡੇ ਅੰਤਰ ਕਰਣਾ ਦਾ ਬਿਨਾ ਕਿਸੇ ਸ਼ਰਤ “ਕਰਮ ਕਰਨ ਦਾ ਅਜੇਹਾ ਆਦੇਸ਼ ਜਿਵੇਂ ਕਿ ਸਾਡੇ ਕਰਮ ਦੇ ਨਿਯਮ ਨੇ ਸਾਡੀ ਆਪਣੀ ਮਰਜ਼ੀ ਨਾਲ ਕੁਦਰਤ ਦਾ ਇਕ ਵਿਸ਼ਵ-ਵਿਆਪਕ ਕਾਨੂੰਨ ਬਣ ਜਾਣਾ ਹੋਵੇ ।” ਅਸੀਂ ਜਾਣਦੇ ਹਾਂ, ਪਰ ਤਰਕ ਨਾਲ ਨਹੀਂ ਸਗੋਂ ਸਪਸ਼ਟ ਤੇ ਤਤਕਾਲੀਨ ਭਾਵਨਾ ਰਾਹੀਂ ਕਿਸ ਸਾਨੂੰ ਅਜੇਹੇ ਵਤੀਰੇ ਤੋਂ ਬਚਾਣਾ ਚਾਹੀਦਾ ਹੈ, ਜੇਹੜਾ ਕਿ ਜੇ ਕਰ ਸਾਰੇ ਮਨੁੱਖਾਂ ਰਾਹੀਂ ਅਪਣਾਇਆ ਜਾਏ, ਤਾਂ ਇਹ ਸਾਰੇ ਸਾਮਾਜਿਕ ਜੀਵਨ ਨੂੰ ਅਸੰਭਵ ਬਣਾ ਦੇਵੇਗਾ। ਕੀ ਮੈਂ ਝੂਠ ਬੋਲ ਕੇ ਖਤਰਨਾਕ ਸਥਿਤੀ ਤੋਂ ਬਚਣਾ ਚਾਹੁੰਦਾ ਹਾਂ ? ਪਰ “ਜਦੋਂ ਕਿ ਮੈਂ ਝੂਠ ਬੋਲਣ ਦੀ ਇੱਛਾ ਕਰ ਸਕਦਾ ਹਾਂ, ਪਰ ਮੈਂ ਕਿਸੇ ਤਰ੍ਹਾਂ ਵੀ ਇਹ ਇੱਛਾ ਨਹੀਂ ਕਰ ਸਕਦਾ ਕਿ ਝੂਠ ਬੋਲਣਾ ਇਕ ਵਿਸ਼ਵ-ਵਿਆਪਕ ਕਾਨੂੰਨ ਬਣ ਜਾਏ। ਕਿਉਂ ਜੋ ਏਹੋ ਜੇਹੇ ਕਾਨੂੰਨ ਨਾਲ ਤਾਂ ਫਿਰ ਕੋਈ ਇਕਰਾਰ ਬਿਲਕੁਲ ਹੋਣਗੇ ਹੀ ਨਹੀਂ ।” ਇਸੇ ਲਈ ਮੇਰੇ ਅੰਦਰ ਇਹ ਭਾਵ ਹੁੰਦਾ ਹੈ ਕਿ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ, ਭਾਵੇਂ ਇਹ ਮੇਰੇ ਲਾਭ ਲਈ ਵੀ ਹੋਵੇ । ਸਿਆਣਪ ਸ਼ਰਤਵਾਲੀ ਪਰਿਕਲਪਣਾ ਹੁੰਦੀ ਹੈ, ਇਸ ਦਾ ਸੂਤਰ ਹੁੰਦਾ ਹੈ, ਦਿਆਨਤਦਾਰੀ ਜਦੋਂ ਕਿ ਇਹ ਸਭ ਤੋਂ ਚੰਗੀ ਨੀਤੀ ਹੋਵੇ, ਪਰ ਸਾਡੇ ਹਿਰਦਿਆਂ ਅੰਦਰਲਾ ਸਦਾਚਾਰਕ ਕਾਨੂੰਨ ਸ਼ਰਤ ਹੀਨ ਤੇ ਨਿਰਪੇਖ ਹੁੰਦਾ ਹੈ ।
ਅਤੇ ਕੋਈ ਕਰਮ ਇਸ ਲਈ ਚੰਗਾ ਨਹੀਂ ਹੁੰਦਾ ਕਿ ਇਸ ਦੇ ਸਿਟੇ ਚੰਗੇ ਹੁੰਦੇ ਹਨ, ਜਾਂ ਇਸ ਲਈ ਕਿ ਇਹ ਸਿਆਣਪ ਹੁੰਦਾ ਹੈ, ਸਗੋਂ ਇਸ ਲਈ ਕਿ ਇਹ ਸਾਡੇ ਅੰਤ੍ਰੀਵ ਕਰਤਵ ਦੇ ਭਾਵ ਦੀ ਆਗਿਆਕਾਰੀ ਵਿਚ ਕੀਤਾ ਜਾਂਦਾ ਹੈ, ਇਹ ਸਦਾਚਾਰਕ ਕਾਨੂੰਨ ਜੇਹੜਾ ਕਿ ਸਾਡੇ ਵਿਅਕਤਕ ਅਨੁਭਵ ਤੋਂ ਨਹੀਂ ਨਿਰਮਾਣ ਕਰਦਾ ਹੈ ਪਹਿਲਾਂ ਤੋਂ ਹੀ ਸਾਡੇ ਸਾਰੇ ਪੈਦਾ ਹੁੰਦਾ ਸਗੋਂ ਵਤੀਰੇ ਲਈ ਕੀ ਆਦੇਸ਼ ਤੌਰ ਤੇ ਵਿਧੀ ਬੀਤ ਗਏ, ਲਈ ਤੇ ਕੀ ਵਰਤਮਾਨ ਅਤੇ ਆਉਣ ਵਾਲੇ ਲਈ । ਇਸ ਸੰਸਾਰ ਵਿਚ ਇਕੋ ਇਕ ਸਰਤਰਹਤ ਸ੍ਰੇਸ਼ਟਤਾ ਤਾਂ ਇਕ ਸ਼ੈਸ਼ਟ ਇੱਛਾ ਹੈ-ਸਦਾਚਾਰਕ ਕਾਨੂੰਨ ਅਨੁਸਾਰ ਚਲਣ ਦੀ ਇੱਛਾ ਤੇ ਬਿਨਾਂ ਵਿਚਾਰ ਗਲ ਦੇ ਇਸ ਨਾਲ ਸਾਨੂੰ ਨਿਜੀ ਲਾਭ ਹੁੰਦਾ ਹੈ ਜਾਂ ਹਾਨੀ ਆਪਣੀ ਖੁਸ਼ੀ ਦੀ ਕਦੀ ਪ੍ਰਵਾਹ ਨ ਕਰੋ; ਆਪਣਾ ਕਰਤਵ ਕਰੋ ਸਦਾਚਾਰ ਕੋਈ ਇਸ ਮਤਲਬ ਦਾ ਸਿਧਾਂਤ ਨਹੀਂ ਕਿ ਅਸੀਂ ਆਪਣੇ ਆਪ ਨੂੰ ਸੁਖੀ ਕਿਵੇਂ ਕਰ ਸਕਦੇ ? ਹਾਂ ਸਗੋਂ ਇਹ ਕਿ ਅਸੀਂ ਆਪਣੇ ਆਪ ਨੂੰ ਸੁਖ ਦੇ ਯੋਗ ਬਣਾ ਸਕਦੇ ਹਾਂ । ਸੁਖ ਤਾਂ ਸਾਨੂੰ ਦੂਜਿਆਂ ਲਈ ਲਭਣਾ ਲੋੜੀਂਦਾ ਹੈ, ਪਰ ਆਪਣੇ ਲਈ ਤਾਂ ਪੂਰਣਤਾ — ਭਾਵੇਂ ਇਸ ਨਾਲ ਸਾਨੂੰ ਸੁਖ ਹੋਵੇ ਜਾਂ ਦੁਖ । ਆਪਣੇ ਆਪ ਵਿਚ ਪੂਰਣਤਾ ਅਤੇ ਦੂਜਿਆਂ ਲਈ ਸੁਖ ਸਿਧ ਕਰਨ ਨਮਿਤ, “ਇਸ ਤਰ੍ਹਾਂ ਕਰਮ ਕਰੋ ਕਿ ਮਾਨਵਤਾ ਭਾਵੇਂ ਇਹ ਤੁਹਾਡੀ ਆਪਣੀ ਹੋਵੇ ਜਾਂ ਕਿਸੇ ਦੂਜੀ ਦੀ, ਇਸ ਨਾਲ ਸਲੂਕ ਹਰ ਹਾਲਤ ਵਿਚ ਇਕ ਉਦੇਸ਼ ਦੇ ਰੂਪ ਵਿਚ ਕੀਤਾ ਜਾਏ, ਨ ਕਿ ਕਦੀ ਕੇਵਲ ਇਕ ਵਸੀਲੇ ਦੇ ਤੌਰ ਤੇਇਹ ਚੀਜ਼ ਵੀ ਜਿਵੇਂ ਕਿ ਅਸੀਂ ਸਿਧੇ ਤੌਰ ਤੇ ਅਨੁਭਵ ਕਰਦੇ ਹਾਂ, ਨਿਰਉਪਾਧੀ ਰੂਪ ਆਦੇਸ਼ ਦਾ ਭਾਗ ਹੈ । ਆਉ ਏਹ ਢੰਗ ਇਕ ਅਸੂਲ ਨਮਿਤ ਜੀਵੀਏ, ਤਾਂ ਫਿਰ ਛੇਤੀ ਹੀ ਅਸੀਂ ਤਰਕਯਕਤ ਪ੍ਰਾਣੀਆਂ ਦੇ ਇਕ ਆਦਰਸ ਸਮੁਦਾਇ ਕੀ ਸਿਰਜਨਾ ਕਰ ਲਵਾਂਗੇ, ਇਸ ਨੂੰ ਸਿਰਜਣ ਨਮਿਤ ਸਾਨੂੰ ਕੇਵਲ ਇਸ ਤਰ੍ਹਾਂ ਅਮਲ ਕਰਨਾ ਲੋੜੀਂਦਾ ਹੈ ਜਿਵੇਂ ਕਿ ਅਸੀਂ ਪਹਿਲਾਂ ਤੋਂ ਹੀ, ਇਸ ਨਾਲ ਸੰਬੰਧ ਰਖਦੇ ਹੋਈਏ ਅਪੂਰਣ ਰਾਜ ਅੰਦਰ ਸਾਨੂੰ ਜ਼ਰੂਰੀ ਤੌਰ ਤੇ ਪੂਰਣ ਕਾਨੂੰਨ ਲਾਗੂ ਕਰਨਾ ਲੋੜੀਂਦਾ ਹੈ। ਤੁਸੀਂ ਕਹੋਗੇ ਇਹ ਤਾਂ ਇਕ ਕਰਨ ਜੇਹੀ ਨੈਤਿਕਤਾ ਹੈ- ਕਰਤਵ ਦਾ ਇਹ ਹੈ ਇਹ ਸੁੰਦਰਤਾ ਦੇ ਉਪਰ ਤੇ ਸਦਾਚਾਰ ਦਾ ਸੁਖ ਦੇ ਉੱਪਰ ਰਖਿਆ ਜਾਣਾ, ਪਰ ਕੇਵਲ ਇਸ ਤਰ੍ਹਾਂ ਹੀ ਤਾਂ ਅਸੀਂ ਪਸ਼ੂ ਹੋਵੇ ਬੰਦ ਹੋ ਜੋ ਦੇਵਤੇ ਬਣਨੇ ਅਰੰਭ ਕਰ ਸਕਦੇ ਹਾਂ ।
ਨਾਲ ਲਗਦੇ ਹੀ ਧਿਆਨ ਨਾਲ ਇਹ ਦੇਖੋ ਕਿ ਕਰਤਵ ਪ੍ਰਤੀ ਇਹ ਨਿਰਪੋਖ ਆਦੇਸ਼ ਹੀ ਤਾਂ ਅੰਤ ਨੂੰ ਸਾਡੀਆ ਇਛਾਵਾਂ ਦੀ ਸੁਤੰਤਰਤਾਂ ਨੂੰ ਸਿਧ ਕਰਦਾ ਹੈ, ਇਹੋ ਜੇਹਾ ਵਿਚਾਰ ਅਸੀਂ ਕਰਤਵ ਬਾਰੇ ਕਦੀ ਕਲਪਨਾ ਹੀ ਕਿਵੇਂ ਕਰ ਸਕਦੇ, ਜੇ ਕਰ ਅਸੀਂ ਆਪਣੇ ਆਪ ਨੂੰ ਸੁਤੰਤਰਨ ਅਨੁਭਵ ਕਰਦੇ ਹੁੰਦੇ ? ਇਸ ਸੁਤੰਤਰਤਾ ਨੂੰ ਅਸੀਂ ਸਿਧਾਂਤ ਤਰਕ ਨਾਲ ਕਦੀ ਸਿਧ ਨਹੀਂ ਕਰ ਸਕਦੇ, ਅਸੀਂ ਇਸ ਨੂੰ ਸਿਧ ਕਰਦੇ ਹਾਂ, ਸਦਾਚਾਰਕ ਚੋਣ ਦੀ ਬਿਖੜੀ ਸਥਿਤੀ ਵਿਚ ਸਿਧੇ ਤੌਰ ਤੇ ਇਸ ਤਰ੍ਹਾਂ ਮਹਿਸੂਸ ਕਰਦਿਆਂ ਹੋਇਆਂ । ਇਸ ਸੁਤੰਤਰਤਾ ਨੂੰ ਅਸੀਂ ਆਪਣੇ ਅੰਤ੍ਰਿਵ ਮਾਪਿਆਂ ਜਾਂ ਨਿਰੋਲ ਆਉਂ’ਦਾ ਐਨ ਸਾਰ ਪੂਪ ਕਰਕੇ ਅਨੁਭਵ ਕਰਦੇ ਹਾਂ । ਅਸੀਂ ਆਪਣੇ ਅੰਦਰ ਇਕ ਅਜੋਹੇ ਮਨ ਦੀ ਸੁਭਾਵਕ ਕ੍ਰਿਆਸ਼ੀਲਤਾ ਅਨੁਭਵ ਕਰਦੇ ਹਾਂ ਜੇਹੜਾ ਕਿ ਅਨੁਭਵ ਨੂੰ ਚਾਲਕ ਤੇ ਉਦੇਸ਼ਾਂ ਦੀ ਚੋਣ ਕਰਦਾ ਹੈ, ਸਾਡੀਆਂ ਕਿਰਿਆਵਾਂ ਇਕ ਵਾਰੀ ਜਦੋਂ ਅਸੀਂ ਇਨ੍ਹਾਂ ਨੂੰ ਸ਼ੁਰੂ ਕਰ ਦੇਂਦੇ ਹਾਂ, ਇਸ ਬੁਝੇਵੇਂ ਤੇ ਨ ਬਦਲਣ ਵਾਲੇ ਕਾਨੂੰਨ ਅਨੁਸਾਰ ਚਲਦੀਆਂ ਪ੍ਰਤੀਤ ਹੁੰਦੀਆਂ ਹਨ, ਪਰ ਕੇਵਲ ਇਸ ਲਈ ਕਿ ਅਸੀਂ ਇਨ੍ਹਾਂ ਦੇ ਸਿੱਟਿਆਂ ਨੂੰ ਉਸ ਇਹਦੇ ਸੰਵੇਦਨਾ ਰਾਹੀਂ ਪਛਾਣਦੇ ਹਾਂ ਜੇਹੜੀ ਕਿ ਉਸ ਸਾਰੇ ਕੁਝ ਨੂੰ ਜੇਹੜਾ ਕਿ ਇਹ ਭੇਜਦੀ ਹੈ, ਉਸ ਨੂੰ ਉਸ ਕਾਰਵਿਕ ਕਾਨੂੰਨ ਦੇ ਲਿਬਾਸ ਨਾਲ ਲਿਬਾਸਤ ਕਰਦੀ ਹੈ ਜਿਸ ਨੂੰ ਸਾਡੇ ਮਨਾਂ ਨੇ ਆਪ ਬਣਾਇਆ ਹੁੰਦਾ ਹੈ । ਤਾਂ ਵੀ ਅਸੀਂ ਉਨ੍ਹਾਂ ਕਾਨੂੰਨ, ਤੋਂ ਪਰੇ ਤੇ ਉਪਰ ਹੁੰਦੇ ਹਾਂ ਜੇਹੜੇ ਕਿ ਅਸੀਂ ਆਪਣੇ ਅਨੁਭਵ ਦੇ ਸੰਸਾਰ ਨੂੰ ਸਮਝਣ ਨਮਿਤ ਬਣਾਂਦੇ ਹਾਂ, ਸਾਡੇ ਵਿਚੋਂ ਹਰੇਕ ਅਰੰਭ ਕਰਨ ਵਾਲੀ ਸ਼ਕਤੀ ਤੇ ਸਿਰਜਕ ਸਤਾਦਾਇਕ ਕੇਂਦਰ ਹੈ। ਕਿਸੇ ਇਕ ਅਜਿਹੇ ਢੰਗ ਨਾਲ ਜਿਸ ਨੂੰ ਅਸੀਂ ਮਹਿਸੂਸ ਕਰਦੇ ਹਾਂ, ਪਰ ਸਿਧ ਨਹੀਂ ਕਰ ਸਕਦੇ ਸਾਡੇ ਵਿਚ ਹਰੇਕ ਸੁਤੰਤਰ ਹੈ।
ਅਤੇ ਫਿਰ ਭਾਵੇਂ ਅਸੀਂ ਸਿਧ ਨਹੀਂ ਕਰ ਸਕਦੇ ਪਰ ਅਸੀਂ ਅਨੁਭਵ ਕਰਦੇ ਹਾਂ ਕਿ ਅਸੀਂ ਅਮਰ ਹਾਂ ਅਸੀਂ ਪਛਾਣਦੇ ਹਾਂ ਕਿ ਜੀਵਨ ਉਨ੍ਹਾਂ ਨਾਟਕਾਂ ਵਰਗਾ ਨਹੀਂ ਜਿਨ੍ਹਾਂ ਨੂੰ ਕਿ ਲੋਕ ਏਨੇ ਪਿਆਰ ਸਮਝਦੇ ਹਨ—ਜਿਨ੍ਹਾਂ ਵਿਚ ਹਰੇਕ ਬਦਕਾਰ ਕੰਡਿਆ ਜਾਂਦਾ ਹੈ ਤੇ ਸਦਗੁਣ ਦੇ ਹਰੇਕ ਕਰਮ ਨੂੰ ਆਪਣਾ ਪੁਰਸਕਾਰ ਮਿਲਦਾ ਹੈ, ਸਾਨੂੰ ਹਰ ਰੋਜ਼ ਨਵੇਂ ਸਿਰਿਓ ਇਹ ਪਤਾ ਲਗਦਾ ਹੈ ਕਿ ਏਥੇ ਤਾਂ ਸਪ ਦੀ ਸਿਆਣਪ, ਘੁਗੀ ਦੀ ਸੁਸ਼ੀਲਤਾ ਨਾਲੋਂ ਵਧੀਕ ਨਵੇਂ ਵਿਚ ਰਹਿੰਦੀ ਹੈ ਅਤੇ ਕੋਈ ਵੀ ਚੋਰ ਵਿਜੇਤਾ ਹੋ ਜਾਂਦਾ ਹੈ, ਜੇਕਰ ਉਹ ਕਾਫੀ ਕੁਝ ਚੁਗ ਲਵੇ । ਭਲਾਈ ਦੀ ਉਚਿਤਾ ਜੇਕਰ ਕੇਵਲ ਸੰਸਾਰਕ ਉਪਯੋਗਤਾ ਤੇ ਕਾਰਜ ਸਿਧੀ ਹੁੰਦੀ ਤਾਂ ਬਹੁਤੀ ਸਟਤਾ ਹੋਈ ਸਿਆਣਪ ਨਹੀਂ ਹੋਵੇਗੀ। ਪਰ ਫਿਰ ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਤੇ ਬਾਰ ਬਾਰ ਸਾਡੇ ਸਾਹਮਣੇ ਇਹ ਸਾਰਾ ਕੁਝ ਸਪਸ਼ਟ ਹੁੰਦਿਆਂ ਵੀ ਅਸੀਂ ਨਿਤੀ ਪਰਗਟਤਾਵਾਂ ਦਾ ਆਦੇਸ਼ ਅਨੁਭਵ ਕਰਦੇ ਹਾਂ । ਅਸੀਂ ਜਾਣਦੇ ਹਾਂ ਕਿ ਸਾਨੂੰ ਨਾਲ ਅਨੁਚਿਤ ਭਲਾਈ ਹੀ ਕਰਨੀ ਚਾਹੀਦੀ ਹੈ। ਮਸਤੀ ਦਾ ਇਹ ਭਾਵ ਜੀਉਂਦਾ ਕਿਵੇਂ ਰਹਿ ਜਾਂਦਾ, ਜੇਕਰ ਇਹ ਗਲ ਨ ਹੁੰਦੀ ਕਿ ਆਪ ਦੇ ਹਿਰਦਿਆਂ ਅੰਦਰ ਅਸੀਂ ਅਨੁਭਵ ਕਰਦੇ ਹਾਂ ਕਿ ਇਹ ਜੀਵਨ, ਜੀਵਨ ਦਾ ਇਕ ਭਾਗ ਹੈ, ਧਰਤੀ ਦਾ ਇਹ ਸੁਪਨਾ ਕਿਸੇ ਇਕ ਨਵੇਂ ਜਨਮ ਤੇ ਨਵੀਂ ਜਾਤਿ ਦਾ ਅਰੰਭ ਹੈ, ਜੇਕਰ ਧੁੰਦਲੇ ਜੇਹੇ ਤੌਰ ਤੇ ਸਾਨੂੰ ਇਹ ਪਤਾ ਨ ਹੁੰਦਾ ਕਿ ਆਉਣ ਵਾਲੇ ਕਿਸੇ ਵਧੀਕ ਲੇਖ ਜੀਵਨ ਅੰਦਰ ਇਹ ਪੂਰਾ ਕਰ ਦਿੱਤਾ ਜਾਏਗਾ, ਕਿ ਉਦਾਰਤਾ ਨਾਲ ਦਿੱਤਾ ਹੋਇਆ ਪਾਣੀ ਦਾ ਕੋਈ ਇਕ ਘਾਟਾ ਪਿਆਲਾ ਵੀ ਸੌ ਗੁਣਾ ਫਲ ਮਿਲੇ ਬਿਨਾਂ ਨਹੀਂ ਰਹੇਗਾ ।
ਅੰਤਮ ਤੌਰ ਤੇ ਅਤੇ ਇਸੇ ਸੰਕੇਤ ਸਦਕਾ ਈਸ਼ਵ ਦੀ ਹੋਂਦ ਹੈ । ਜੇਕਰ ਕਰਤਵ ਦਾ ਭਾਵ ਆਉਣ ਵਾਲੇ ਪੁਰਸਕਾਰਾਂ ਦੇ ਵਿਸ਼ਵਾਸ਼ ਨੂੰ ਉਚਿਤ ਠਹਿਰਦਾ ਹੈ, ਤਾਂ ਅਮਰ ਜੀਵਨ ਬਾਰੇ ਅਭਿਧਾਰਣਾ..ਨੇ ਜ਼ਰੂਰੀ ਤੌਰ ਤੋਂ, ਇਸ ਕਾਰਜ ਨਮਿਤਾ ਕਿਸੇ ਪਰਿਆਪਤ ਕਾਰਣ, ਦੇ ਅਸਤਤ੍ਰ ਦੀ ਮੰਨਤ ਵਲ ਲੈ ਜਾਣਾ ਹੋਇਆ; ਦੂਜੇ ਸ਼ਬਦਾਂ ਵਿਚ ਕਿ ਇਸ ਨੂੰ ਪ੍ਰਮਾਤਮਾ ਦੇ ਅਸਤਤ ਦੀ ਅਭਿਧਾਰਣਾ ਅਵਸੋਂ ਕਰਨੀ ਪੈਂਦੀ ਹੈ, ਇਹ ਪ੍ਰਮਾਣ ਫਿਰ ਕੋਈ ਤਰਕ ਦਾ ਪ੍ਰਮਾਣ ਨਹੀਂ । ਸਦਾਚਾਰਕ ਭਾਵ ਜਿਸ ਨੂੰ ਕਿ ਵਰਤ ਵਰਤਾਰਾ ਸਾਦੀਆਂ ਕ੍ਰਿਆਵਾਂ ਦੇ ਸੰਸਾਰ ਨਾਲ ਕਰਨਾ ਪੈਂਦਾ ਹੈ ਇਸ ਨੂੰ ਜ਼ਰੂਰੀ ਤੌਰ ਤੇ ਪ੍ਰਿਥਮਲਤਾ ਮਿਲਣੀ ਚਾਹੀਦੀ ਹੈ ਉਸ ਸਿਧਾਂਤਕ ਤਰਕ ਉਤੇ, ਜਿਸ ਦਾ ਵਿਕਾਸ਼ ਕਿ ਅਸਾਂ ਇੰਟ੍ਰੋਗੋਚਰ ਆਭਾਸ ਨਮਿਤ ਕੀਤਾ ਸੀ । ਸਾਡਾ ਤਰਕ, ਸਾਨੂੰ ਇਹ ਵਿਸ਼ਵਾਸ ਕਰਨ ਲਈ ਖੁਲ੍ਹਾ ਛਡਦਾ ਹੈ, ਕਿ ਵਾਸਤਵਿਕ ਵਸਤੂ ਦੇ ਪਿਛੋਕੜ ਇਕ ਨਿਆਕਾਰੀ ਈਸ਼੍ਵਰ ਹੈ । ਸਾਡੀ ਸਦਾਚਾਰਕ ਭਾਵਨਾ ਅਜੇਹਾ ਕਰਨ ਲਈ ਸਾਨੂੰ ਆਦੇਸ਼ ਦਿੰਦੀ ਹੈ । ਗਉ ਸੀਓ ਦਾ ਇਹ ਕਥਨ ਠੀਕ ਸੀ, “ ਦਿਮਾਗ ਦੇ ਤਰਕ ਕੇ ਉਪਰਵਾਰ ਹਿਰਦੇ ਦੀ ਭਾਵਨਾ ਹੈ। ਪਾਸ ਕਲ ਦਾ ਇਹ ਕਹਿਣਾ ਠੀਕ ਸੀ, ਹਿਰਦੇ ਦੇ ਆਪਣੇ ਅਜੇਹੇ ਤਰਕ ਹੁੰਦੇ ਹਨ, ਜਿਨ੍ਹਾਂ ਨੂੰ ਕਿ ਦਿਮਾਗ ਕਦੀ ਸਮਝ ਨਹੀਂ ਸਕਦਾ ।
5 ਧਰਮ ਅਤੇ ਤਰਕ ਸੰਬੰਧੀ
ਕੀ ਇਹ ਕੁਝ ਸਾਧਾਰਣ, ਅਤੇ ਭੀਰ ਅਤੇ ਰੂੜੀ ਵਾਦੀ ਪ੍ਰਤੀਤ ਹੁੰਦਾ ਹੈ ? ਪਰ ਇਹ ਅਜੇਹਾ ਕੁਝ ਨਹੀਂ ਸੀ, ਇਸ ਦੇ ਉਲਟ ਤਾਰਕਿਕ ਧਰਮਸਾਸਤ੍ਰ ਤੋਂ ਇਹ ਸਾਹਸ਼ ਮੰਦ ਇਨਕਾਰ ਨੇ ਧਰਮ ਨੂੰ ਇਸ ਤਰ੍ਹਾਂ ਸਪਸ਼ਟ ਤੌਰ ਤੇ ਸਦਾਚਾਰਕ ਵਿਸ਼ਵਾਸ ਅਤੇ ਆਸ਼ਾ ਦਾ ਰੂਪ ਦਿੱਤੇ ਜਾਣਨੇ, ਜਰਮਨੀ ਦੇ ਸਾਰੇ ਪੁਰਾਤਨਤਾ ਨਿਮਠ ਨੂੰ ਵਿਰੋਧ ਕਰਨ ਲਈ ਟੁੰਬ ਜਗਾਇਆ । ਇਸ ‘ਚਾਲੀ-ਘੋੜ ਪਾਦਰੀ-ਸ਼ਕਤੀ ਦਾ ਸਾਹਵਾ ਕਰਨ ਲਈ, (ਜਿਵੇਂ ਕਿ ਬਾਇਰਨ ਨੇ ਇਸ ਨੂੰ ਕਿਹਾ ਹੁੰਦਾ) ਉਸ ਨਾਲੋਂ ਵਧੇਰੇ ਸਾਹਸ ਦੀ ਲੋੜ ਸੀ ਜਿੰਨਾਂ ਕਿ ਕੋਈ ਆਦਮੀ ਆਮ ਤੌਰ ਤੇ ਕਾਂਤ ਦੇ ਨਾਮ ਨਾਲ ਸੰਬੰਧਤ ਕਰਦਾ ਹੈ ।
ਕਿ ਉਹ ਕਾਫੀ ਬਹਾਦਰ ਰਿਹਾ, ਇਹ ਗਲ ਪੂਰੀ ਸਪਸ਼ਟਤਾ ਨਾਲ ਪ੍ਰਗਟ ਹੋ ਗਈ ਜਦੋਂ ਕਿ ਅਠ ਸਾਲ ਦੀ ਉਮਰੇ ਉਸ ਨੇ ਆਪਣੀ ਨਿਰੋਣ ਦੀ ਆਲੋਚਨਾ ਅਤੇ ਉਨਤਰ ਸਾਲ ਉਤੇ ਆਪਣੀ ‘ਨਿਰੋਲ ਤਰਕ ਦੀਆ ਸੀਮਾਵਾਂ ਕਿ ਅੰਦਰਲੇ ਧਰਮ” ਨਾਮ ਦੀ ਰਚਨਾ ਪ੍ਰਕਾਸ਼ਤ ਕਰ ਦਿੱਤੀ, ਇਨ੍ਹਾਂ ਵਿਚ ਪਹਿਲੀ ਪੁਸਤਕ ਵਿਚ ਕਾਂਤ, ਵਿਉਂਤ ਵਾਲੀ ਉਸ ਯੁਕਤੀ ਦੀ ਚਰਚਾ ਵਲ ਪਰਤਦਾ ਹੈ ਜਿਸ ਨੂੰ ਕਿ ਪਹਿਲੀ ਆਲੋਚਨਾ ਵਿਚ ਉਸ ਨੇ ਈਸ਼੍ਵਰ ਦੇ ਅਸਤਤ੍ਰ ਦੇ ਪ੍ਰਮਾਣ ਦੇ ਤੌਰ ਤੇ ਅਪਰਿਆਪਤ ਸਮਝ ਕੇ ਅਸ੍ਵੀਕਾਰ ਕਰ ਦਿੱਤਾ ਸੀ । ਉਹ ਵਿਉਂਤ ਅਤੇ ਸੁੰਦਰਤਾ ਦਾ ਸਹ-ਸੰਬੰਧ ਕਰਦਿਆਂ ਹੋਇਆ ਅਰੰਭ ਕਰਦਾ ਹੈ। ਉਹ ਸਮਝਦਾ ਹੈ, ਕਿ ਕੋਈ ਚੀਜ਼ ਸੁੰਦਰ ਹੁੰਦੀ ਹੈ, ਜੇਹੜੀ ਕਿ ਬਣਾਵਟ ਸੀ ਸਮਿਤੀ ਤੇ ਏਕਤਾ ਨੂੰ ਐਉਂ ਪ੍ਰਗਟ ਕਰਦੀ ਹੋਵੇ ਜਿਵੇਂ ਕਿ ਇਹ ਸਮਝ ਸੋਚ ਰਾਹੀਂ ਵਿਉਂਤ ਕੀਤੀ ਗਈ ਹੋਵੇ । ਲੰਗਦਿਆਂ ਜਾਂਦਿਆਂ ਉਹ ਵਿਅਕਤ ਕਰਦਾ ਹੈ (ਅਤੇ ਸਾਪਨ ਹਾਰਨੇ ਇਸ ਤਾਂ ਤੋਂ, ਕਲਾ ਬਾਰੇ ਆਪਣੇ ਸਿਧਾਂਤ ਵਿਚ ਕਾਫੀ ਲਾਭ ਉਠਾ ਲਾਇਆ) . ਕਿਸਮਿਤੀ ਵਾਲੀ ਵਿਉਂਤ ਦਾ ਚਿੰਤਨ ਸਾਨੂੰ ਸਦਾ ਹੀ ਨਿਸਕਾਮ ਸੁਖ ਸੁਆਦ ਦਿੰਦਾ ਹੈ ਅਤੇ ਕੁਦਰਤ ਦੀ ਸੁੰਦਰਤਾ ਵਿਚ ਇਸ ਦੇ ਆਪਣੇ ਆਪ ਲਈ ਦਿਲਚਸਪੀ ਸਦਾ ਹੀ ਸ੍ਰੇਸ਼ਟਤਾਦਾਇਕ ਚਿੰਨ ਹੁੰਦੀ ਹੈ । ਕੁਦਰਤ ਦੀਆਂ ਬਹੁਤ ਸਾਰੀਆਂ ਵਸਤਾਂ ਅਜੇਹੀ ਸੁੰਦਰਤਾ ਸਮਿਮਿਤੀ ਤੇ ਇਕਸਾਰਤਾ ਪ੍ਰਗਟ ਕਰਦੀਆਂ ਹਨ ਕਿ ਸਾਨੂੰ ਪਰਾਪ੍ਰਕਿਰਤਕ ਵਿਉਂਤ ਦੇ ਵਿਚਾਰ ਵਲ ਲੈ ਜਾਂਦੀਆਂ ਹਨ। ਪਰ ਦੂਸਰੇ ਪਾਸੇ ਕਾਂਤ ਕਹਿੰਦਾ ਹੈ ਕਿ ਕੁਦਰਤ ਵਿਚ ਬਹੁਤ ਸਾਰੀਆਂ ਮਿਸਾਲਾਂ, ਨਿਗਰਥਕਤਾ, ਦੂਰ ਵਿਵਸਥਾ, ਬੇਅਰਥ ਰਟ ਅਤੇ ਵਾਧੂ ਗਿਣਤੀ ਦੀਆਂ ਵੀ ਮਿਲਦੀਆਂ ਹਨ, ਕੁਦਰਤ ਜੀਵਨ ਨੂੰ ਸੰਭਾਲ ਕੇ ਰਖਦੀ ਹੈ ਪਰ ਕਿਨੇ ਦੁਖ ਕਸ਼ਟ ਅਤੇ ਮੌਤ ਦੀ ਕੀਮਤ ਨਾਲ ਤਾਂ ਫਿਰ ਬਾਹਰਲੀ ਵਿਉਂਤ ਦਾ ਆਭਾਸ਼ਾ, ਈਸ੍ਵਰ ਸ਼ਕਤੀ ਦਾ ਕੋਈ ਨਿਰਣੈਕ ਪ੍ਰਮਾਣ ਨਹੀਂ । ਧਰਮ ਸਾਸਤ੍ਰੀ ਲੋਕ ਜੇਹੜੇ ਕਿ ਇਸ ਖਿਆਲ ਨੂੰ ਏਨਾ ਵਰਤਦੇ ਹਨ, ਉਨ੍ਹਾਂ ਨੂੰ ਇਹ ਛਡ ਦੇਣਾ ਚਾਹੀਦਾ ਹੈ ਤੇ ਵਿਗਿਆਨਕਿ ਲੋਕ ਜਿਨ੍ਹਾਂ ਨੇ ਇਸ ਨੂੰ ਛਡ ਦਿੱਤਾ ਹੈ, ਉਨ੍ਹਾਂ ਨੂੰ ਇਸ ਦੀ ਵਰਤੋਂ ਕਰਨੀ ਲੋੜੀਂਦੀ ਹੈ, ਇਹ ਇਕ ਅਜੇਹਾ ਸ਼ਾਨਦਾਰ ਸੰਕੇਤ ਹੈ ਜੇਹੜਾ ਕੇ ਸੈਂਕੜੇ ਚੀਜ਼ਾਂ ਨੂੰ ਪ੍ਰਕਾਸ ਵਿਚ ਲਿਆਉਂਦਾ ਹੈ। ਕਿਉਂ ਜੋ ਵਿਉਂਤਾ ਤਾਂ ਨਿਰਦੇਹ ਤੌਰ ਤੇ ਹੈ ਪਰ ਇਹ ਅੰਦਰੂਨੀ ਵਿਉਂਤ ਹੈ ਸਾਰੀ ਸਮੁਚੀ ਇਕਾਈ ਰਾਹੀਂ ਭਾਗਾਂ ਦੀ ਵਿਉਂਤ, ਅਤੇ ਜੇਕਰ ਵਿਗਿਆਨ ਕਿਸੇ ਜੀਉਂਦੇ ਸਾਰੀਰ ਦੇ ਭਾਗਾਂ ਦੀ ਵਿਆਖਿਆ, ਸਮੁਚੀ ਇਕਾਈ ਨਮਿਤ ਦਿਨ੍ਹਾਂ ਦੇ ਅਰਥ, ਅਨੁਸਾਰ ਕਰੇਗਾ, ਤਾਂ ਉਸ ਨੂੰ ਉਸ ਖੋਜ ਲਈ ਦੂਸਰੇ ਸਹਾਇਕ ਅਸੂਲ ਲਈ ਇਕ ਸਮਤੁਲਨ ਮਿਲ ਜਾਏਗਾ। ਜੀਵਨ ਦੀ ਯਾਤ੍ਰਿਕ ਸੰਕਲਪਨਾ ਜੇਹੜੀ ਕਿ ਖੋਜ ਲਈ ਲਾਭਦਾਇਕ ਹੈ, ਪਰ ਜੇਹੜੀ ਇਕ ਇਕਲੀ, ਤਾਂ ਘਾਹ ਦੇ ਇਕ ਤੀਲੇ ਦੀ ਵਿਆਖਿਆ ਵੀ ਕਦੀ ਨਹੀਂ ਕਰ ਸਕਦੀ ।
ਧਰਮ ਸੰਬੰਧੀ ਨਿਬੰਧ ਉਨਤਰ ਵਰਿਹਾਂ ਦੇ ਇਸ ਮਨੁੱਖ ਲਈ ਇਕ ਅਲੌਕਿਕ ਰਚਨਾ ਹੈ, ਇਹ ਸ਼ਾਇਦ ਭਾਂਤ ਦੀਆਂ ਸਾਰੀਆ ਪੁਸਤਕਾਂ ਵਿਚੋਂ ਸਭ ਤੋਂ ਵਧੀਕ ਸਾਹਸ ਮੰਦ ਹੈ । ਕਿਉਂ ਜੋ ਧਰਮ ਨੂੰ ਸਿਧਾਂਤਕ ਯੁਕਤੀ ਦੇ ਤਰਕ ਉਤੇ ਨਹੀਂ ਬੰਨ੍ਹਿਆ ਜਾਣਾ ਚਾਹੀਦਾ ਸਗੋਂ ਸਦਾਚਾਰਕ ਭਾਵ ਦੇ ਵਿਵਹਾਰਕ ਤਰਕ ਉਤੇ ਬੰਨ੍ਹੇ ਜਾਣ ਦੀ ਲੋੜ ਹੈ ਇਸ ਲਈ ਇਸ ਤੋਂ ਇਹ ਸਿਟਾ ਨਿਕਲਦਾ ਹੈ ਕਿ ਕਿਸੇ ਵੀ ਧਰਮ ਪੁਸਤਕਾਂ ਜਾਂ ਸੂਤੀ ਬਾਰੇ ਨਿਰਣੈ ਇਸ ਦੀ ਸਦਾਗਰ ਲਈ ਕੀਮਤ ਤੋਂ ਕੀਤਾ ਜਾਣਾ ਚਾਹੀਦਾ ਤਾਂ ਇਹ ਆਪ ਸਦਾਚਾਰਕ ਨਿਯਮਾਵਲੀ ਦੀ ਨਿਰੈਣਕਾਰ ਨਹੀਂ ਹੋ ਸਕਦੀ । ਧਰਮ ਸੰਸਥਾਵਾ ਤੇ ਸਿਧਾਂਤਾਂ ਦੀ ਕੀਮਤ ਕੇਵਲ ਉਸੇ ਤਕ ਹੀ ਹੋ ਸਕਦੀ ਹੈ, ਜਿਥੇ ਤੀਕ ਕਿ ਇਹ ਜਾਤੀ ਦੇ ਸਦਾਚਾਰਕ ਵਿਕਾਸ ਵਿਚ ਸਹਾਇਤਾ ਕਰਨਾ, ਜਦੋਂ ਕੇਵਲ ਸਿਧਾਂਤ ਤੇ ਰਹੁ ਰੀਤੀਆਂ ਹੀ ਧਰਮ ਦੀ ਪਰਖ ਵਜੋਂ ਸਦਾਚਾਰਕ ਦਾ ਥਾਂ ਲੈ ਲੈਂਦੀਆਂ ਹਨ ਤਾਂ ਸਦਾਚਾਰਕ ਸ੍ਰੇਸ਼ਟਤਾ ਧਰਮ ਅਲੋਪ ਹੋ ਜਾਂਦੀ ਹੈ । ਅਸਲ ਧਰਮ ਸੰਸਥਾ ਤਾਂ ਅਜਿਹੇ ਲੋਕਾਂ ਦਾ ਇਕ ਸਪੁਦਾਇ ਤੋਂ ਜੇਹੜੇ ਕਿ ਭਾਵੇਂ ਕਿੰਨੇ ਬਿਖਰੇ ਤੋਂ ਵੰਡੇ ਹੋਣ, ਫਿਰ ਵੀ ਸਾਂਝੇ ਸਦਾਚਾਰਕ ਕਾਨੂੰਨ ਪ੍ਰਤੀ ਭਗਤੀ ਭਾਵਨਾ ਰਾਹੀਂ ਸੰਯੁਕਤ ਹੋਏ ਹੁੰਦੇ ਹਨ । ਅਜੇਹੀ ਹੀ ਇਕ ਬਹਾਦਰੀ ਸਥਾਪਨ ਕਰਨ ਲਈ ਕ੍ਰਾਈਸਟ (ਈਸਾ) ਜੀਵ ਤੇ ਮਰੋ ਸਨ; ਇਹੋ ਵਾਸਤਵਿਕ ਧਰਮ ਸੰਸਥਾ ਸੀ ਜੇਹੜੀ ਕਿ ਉਨ੍ਹਾਂ ਨੇ ਸੁਦ ਕੀਤੀ ਸੀ, ਕਟੜ ਯਹੂਦੀਆਂ ਦੇ ਪੋਪਵਾਦ ਦੀ ਵਿਰੋਧਤਾ ਵਿਚ । ਪਰ ਇਸ ਸ੍ਰੇਸ਼ਟ ਸੰਕਲਪਨਾ ਦੇ ਉਪਰਵਾਰ ਹੁਣ ਇਕ ਹੋਰ ਪੋਪਵਾਦ ਨੇ ਲਗਭਗ ਪੂਰੀ ਤਰ੍ਹਾਂ ਛਾਪਾ ਮਾਰ ਲਿਆ ਹੋਇਆ ਹੈ । “ਕਾਈਸਟ ਨੇ ਤਾਂ ਈਸ਼੍ਵਰ ਰਾਜ ਨੂੰ ਧਰਤੀ ਦੇ ਵਧੇਰੇ ਨੇੜੇ ਲਿਆਂਦਾ ਹੈ, ਪਰ ਉਸ ਨੂੰ ਗਲਤ ਸਮਝ ਲਿਆ ਗਿਆ ਹੈ; ਅਤੇ ਈਸ੍ਵਰ ਰਾਜ ਦੀ ਥਾਂ ਸਾਡੇ ਵਿਚਕਾਰ ਪੁਜਾਰੀ ਰਾਜ ਸਥਾਪਤ ਹੋ ਗਿਆ ਹੈ। ਸਿਧਾਂਤ ਦੇ ਰਹ ਰੀਤ ਨੇ ਹੀ ਸੋਸ਼ਟ ਜੀਵਨ ਦਾ ਸਥਾਨ ਲੈ ਲਿਆ ਹੈ, ਅਤੇ ਇਸ ਗਲ ਦੀ ਥਾਵੇਂ ਕਿ ਲੋਕ ਧਰਮ ਰਾਹੀਂ ਇਕਠੇ ਬੜੇ ਹੋਣ ਉਹ ਹਜ਼ਾਰਾਂ ਸੰਪਰਦਾਵਾ ਵਿਚ ਵੰਡੇ ਗਏ ਹਨ, ਅਤੇ ਸਭਭਾਂਤ ਦੀ ਭਾਵਨਾ ਮਈ ਮੂਰਖਤਾ ਦ੍ਰਿੜ ਕਰਾਈ ਜਾਂਦੀ ਹੈ ‘ਰਬੀ ਦਰਬਾਰ ਦੀ ਪ੍ਰਾਰਥਨਾ ਦੇ ਰੂਪ ਵਿਚ” ਜਿਸ ਦੀ ਰਾਹੀਂ ਕਿ ਕੋਈ ਆਦਮੀ ਚਾਪਲੂਸੀ ਰਾਹੀਂ ਉਸ ਆਸਾਮਨੀ ਸ਼ਾਸਕ ਦੀ ਕ੍ਰਿਪਾ ਜਿਤ ਸਕਦਾ ਹੈ ਫਿਰ ਕਰਾਮਤਾਂ ਧਰਮ ਨੂੰ ਸਿੱਧ ਨਹੀਂ ਕਰ ਸਕਦੀਆਂ ਕਿਉਂ ਜੋ ਅਸੀਂ ਉਸ ਗਵਾਹੀ ਉਤੇ ਕਦੀ ਭਰੋਸਾ ਨਹੀਂ ਕਰ ਸਕਦੇ ਜੇਹੜੀ ਕਿ ਇਨ੍ਹਾਂ ਦੀ ਪ੍ਰੋੜਤਾ ਕਰਦੀ ਹੈ; ਅਤੇ ਪ੍ਰਾਰਥਨਾ ਬੇਅਰਥ ਹੈ ਜੇਕਰ ਇਹ ਉਨ੍ਹਾਂ ਕੁਦਰਤੀ ਕਾਨੂੰਨਾ ਨੂੰ ਰੋਕ ਦੇਣ ਦਾ ਨਿਸ਼ਾਨਾ ਬੰਨਦੀ ਹੈ ਜੇਹੜੇ ਕਿ ਸਾਰੇ ਅਨੁਭਵ ਵਿਚ ਸਥਿਰ ਕਹਿੰਦੇ ਹਨ। ਅੰਤਮ ਤੌਰ ਤੇ ਇਹ ਵਿਕਤੀ ਆਪਣੀ ਵੀ ਸੀ ਉਤੇ ਅਪੜ ਜਾਂਦੀ ਹੈ ਜਦੋਂ ਕਿ ਧਰਮ ਸੰਸਥਾ ਕਿਸੇ ਇਕ ਪ੍ਰਤਿਗਾਮੀ ਰਾਜ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਜਾਂਦੀ ਹੈ, ਜਦੋਂ ਕਿ ਪੁਜਾਰੀ ਸ਼੍ਰੇਣੀ ਜਿਸ ਦਾ ਕਰਤਵ ਕਿ ਪੀੜਤਾ ਹੋਈ ਮਾਨਵਤਾ ਨੂੰ ਧਾਰਮਕ ਵਿਸ਼ਵਾਸ਼ ਆਸ਼ਾ ਅਤੇ ਉਦਾਰ ਭਾਵ ਨਾਲ ਧੀਰਜ ਦੇਣੀ ਤੇ ਰਾਹ ਪਾਣਾ ਹੁੰਦਾ ਹੈ ਉਸ ਨੂੰ ਸ਼ਾਸਤ੍ਰੀ ਧਰਮ ਦੇ ਭਰਮ ਵਾਦ ਅਤੇ ਰਾਜਨੈਤਿਕ ਉਤਪੀੜਨ ਦਾ ਹਥਿਆਰ ਬਣਾ ਲਿਆ ਜਾਂਦਾ ਹੈ । ਇਨ੍ਹਾਂ ਅਜੇਹੇ ਸਿਟਿਆ ਦਾ ਸਾਹਸ ਇਸ ਤਥ ਵਿਚ ਪਾਇਆ ਜਾਂਦਾ ਸੀ ਕਿ ਠੀਕ ਇਹੋ ਕੁਝ ਪ੍ਰਸ਼ੀਆ ਵਿਚ ਵਾਪਰ ਗਿਆ ਹੋਇਆ ਸੀ । 1786 ਵਿਚ ਮਹਾਨ ਲੰਡਰਿਕ ਮਰ ਗਿਆ ਸੀ ਅਤੇ ਉਸ ਦਾ ਉਤਰਅਧਿਕਾਰੀ ਫ੍ਰੇਡਰਿਕ ਵਿਲੀਅਮ ਦੂਜਾ ਬਣਿਆ ਸੀ, ਜਿਸ ਨੂੰ ਆਪਣੇ ਪੂਰਵਗਾਮੀ ਦੀਆਂ ਉਦਾਰ ਨੀਤੀਆਂ ਤੋਂ ਫਾਂਸੀਸੀ ਪ੍ਰਬਧਤਾ ਦੀ ਦੇਸ਼ ਭਗਤੀ ਵਿਰੋਧੀ ਗੰਧ ਆਉਂਦੀ ਪ੍ਰਤੀਤ ਹੁੰਦੀ ਸੀ । “ਲੈਡਲਿਟਜ਼” ਜੇਹੜਾ ਕਿ ਮਹਾਨ ਫੈਡਰਿਕ ਦੇ ਅਧੀਨ ਸਿਖਿਆ ਮੰਤ੍ਰੀ ਰਿਹਾ ਸੀ, ਉਸ ਨੂੰ ਹਟਾ ਦਿਤਾ ਗਿਆ, ਤੇ ਉਸ ਦੀ ਥਾਂ ਇਕ ਪਾਇਟਿਸਟ ਵੁਲਨਰ ਨੂੰ ਦੇ ਦਿਤੀ ਗਈ। ਇਸ ਆਦਮੀ ਮਹਾਨ ਫੈਡਰਿਕ ਇਕ ਛਲੀਆਂ ਤੇ ਮਨਸੂਬ ਬਾਜ਼ ਕਰਕੇ ਨਿਰੂਪਠ ਕਰਦਾ ਸੀ ਜਹੜਾ ਕਿ ਆਪਣਾ ਸਮਾਂ, ਸੋਨਾ ਬਣਾਣ ਤੇ ਹੋਰ ਜਾਦੂਗਰੀਆਂ ਵਿਚ ਬਤੀਤ ਕਰਦਾ, ਅਤੇ ਆਪਣੇ ਆਪ ਨੂੰ ਨਵੇਂ ਰਾਜੇ ਦੀ ਪੁਰਾਤਨ ਨਿਸ ਵਿਸ਼ਵਾਸ ਨੂੰ ਜਬਰੀ ਨਾਲ ਮੁੜ ਸਥਾਪਨ ਕਰਨ ਦੀ ਨੀਤੀ ਪ੍ਰਤੀ, ਇਕ ਅਯੋਗ ਵਸੀਲਾ ਕਾਰ ਬਣਨ ਲਈ, ਪੇਸ਼ ਕਰਨ ਰਾਹੀਂ ਸੱਤਾ ਤੀਕ ਜਾ ਅਪੜੀਆ ਸੀ । 1788 ਵਿਚੋਂ ਵੁਲਨਰ ਨੇ ਇਕ ਅਜੇਹਾ ਸਰਕਾਰੀ ਵਰਤਮਾਨ ਜਾਰੀ ਕੀਤਾ ਜੇਹੜਾ ਕਿ ਸਕੂਲ ਜਾਂ ਯੂਨੀਵਰਸਿਟੀ ਵਿਚੋ ਕਿਸੇ ਅਜੇਹੀ ਸਿਖਿਆ ਨੂੰ ਬੰਦ ਕਰਦਾ ਸੀ ਜੇਹੜੀ ਕਿ ਲੂਥਰ ਭਾਂਤ ਦੇ ਪੁਰਾਤਨ ਨਿਸਠ ਰੂਪ ਤੋਂ ਸਾਂਭ ਜਾਂਦੀ ਸੀ । ਉਸ ਨੇ ਸਭ ਤਰ੍ਹਾਂ ਦੇ ਪ੍ਰਕਾਸ਼ਨਾ ਉਤੇ ਇਕ ਕਰੜੀ ਸੈਂਸਰ ਸ਼ਥਾਪਤ ਕਰ ਦਿੱਤੀ, ਤੇ ਕਿਸੇ ਵੀ ਅਜੇਹੇ ਅਧਿਆਪਕ ਨੂੰ ਹਟਾ ਦੇਣ ਦਾ ਹੁਕਮ ਕਰ ਦਿੱਤਾ ਜਿਸ ਬਾਰੇ ਆਪ ਧਰਮ ਸੰਬੰਧੀ ਕੋਈ ਸ਼ਕ ਕੀਤਾ ਗਿਆ ਪਹਿਲੇ ਪਹਿਲੇ ਤਾਂ ਕਾਂਤ ਨੂੰ ਬਿਨਾਂ ਕਿਸੇ ਕਾਰਵਾਈ ਛਡ ਦਿਤਾ ਗਿਆ, ਕਿਉਂਜੋ ਉਹ ਇਕ ਬ੍ਰਿਧ ਆਦਮੀ ਸੀ, ਜਿਵੇਂ ਕਿ ਇਕ ਰਾਜੇ ਦੇ ਸਲਾਹ ਕਾਰ ਨੇ ਕਿਹਾ ਬੜ੍ਹੇ ਥੋੜ੍ਹੇ ਜੇਹੇ ਆਦਮੀ ਉਸ ਨੂੰ ਪੜ੍ਹਦੇ ਤੇ ਉਹ ਵੀ ਉਸ ਨੂੰ ਸਮਝਦੇ ਨਹੀਂ ਸਨ, ਪਰ ਧਰਮ ਬਾਰੇ ਨਿਬੰਧ, ਸਮਝ ਵਿਚ ਆਜ਼ਾਦ ਵਾਲਾ ਸੀ, ਅਤੇ ਭਾਵੇਂ ਇਸ ਵਿਚ ਸਚੇ ਧਾਰਮਕ ਉਤਸ਼ਾਹ ਦੀ ਗੂੰਜ ਉਠਦੀ ਸੀ, ਇਸ ਦੇ ਅੰਦਰ ਵਾਲੇਟੇਅਰ ਵਾਲਾ ਭਾਵ ਏਨਾ ਪ੍ਰਬਲ ਸੀ ਕਿ ਇਹ ਨਵੇਂ ਸ਼ੈਸਰ ਤੋਂ ਬਚ ਨ ਸਕਿਆ ਕੋਈ ਇਕ ਵਿਸ਼ੇਸ ਪ੍ਰਭਾਵਕ ਜਿਸ ਨੇ ਨਿਬੰਧ ਪ੍ਰਕਾਸ਼ ਕਰਨ ਦੀ ਯੋਜਨਾ ਕੀਤੀ ਸੀ ਉਸ ਨੂੰ ਅਜੇਹਾ ਕਰਨ ਤੋਂ ਰੋਕ ਦਿੱਤਾ ਗਿਆ।
ਕਾਂਤ ਨੇ ਹੁਣ ਇਕ ਅਜੇਹੀ ਸ਼ਕਤੀ ਤੇ ਸਾਹਸ ਵਾਲੀ ਕਿਰਿਆ ਕੀਤੀ ਜਿਸ ਦੀ ਕਿ ਇਕ ਅਜਿਹੇ ਆਦਮੀ ਪਾਸੋਂ ਮੁਸ਼ਕਿਲ ਨਾਲ ਹੀ ਆਸ ਕੀਤੀ ਜਾ ਸਕਦੀ ਸੀ ਜਿਸ ਨੇ ਉਮਰ ਦੇ ਲਗ-ਭਗ ਸਤਰ ਵਰ੍ਹੇ ਪੂਰੇ ਕਰ ਲਏ ਸਨ, ਉਸ ਨੇ ਇਹ ਨਿਬੰਧ ਜੈਨਾ ਸਥਾਨ ਤੇ ਕੁਝ ਮਿੱਤਰਾ ਨੂੰ ਭੇਜਿਆ ਤੇ ਉਨ੍ਹਾਂ ਰਾਹੀਂ ਉਥੋਂ ਦੀ ਯੂਨੀਵਰਸਿਟੀ ਦੇ ਪ੍ਰੈਸ ਦੁਆਰਾ ਪ੍ਰਕਾਸ਼ਤ ਕਰਵਾ ਦਿੱਤਾ ਜੈਨਾ ਪ੍ਰਸ਼ੀਆ ਤੋਂ ਬਾਹਰਵਾਰ ਤੇ ਉਸੇ ਉਦਾਰਵਾਦੀ ਵੀਮਰ ਦੇ ਡਯੂਕ ਦੇ ਸਤਾਂ ਅਧਿਕਾਰ ਦੇ ਅਧੀਨ ਸੀ, ਜੋਹੜਾ ਕਿ ਉਦੋਂ ਗੋਇਟੇ ਦੀ ਸਾਰ ਸੰਭਾਲ ਕਰ ਰਿਹਾ ਸੀ। ਸਿੱਟਾ ਇਹ ਸੀ ਕਿ 1794 ਵਿਚ ਕਾਂਤ ਨੂੰ ਪ੍ਰਸ਼ੀਆਂ ਦੇ ਰਾਜੇ ਵਲੋਂ ਸਪਸ਼ਟ ਹੁਕਮ ਮਿਲਿਆ ਜਿਸ ਦੇ ਸ਼ਬਦ ਇਸ ਤਰ੍ਹਾਂ ਸਨ : ਸਾਡਾ ਉਚੜਮ ਵਿਅਕਤਤ੍ਰ ਇਹ ਦੇਖ ਕੇ ਬੜਾ ਹੀ ਅਪ੍ਰਸੰਨ ਹੋਇਆ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਫ਼ਲਸਫ਼ੇ ਨੂੰ ਪਵਿਤ੍ਰ ਧਰਮ ਪੁਸਤਕ ਅਤੇ ਈਸਾਈ ਮਤ ਦੇ ਬਹੁਤ ਸਾਰੇ ਵਧ ਤੋਂ ਵਧ ਮਹਤ੍ਰ-ਪੂਰਣ ਅਤੇ ਬੁਨਿਆਦੀ ਸਿੱਧਾਂਤਾ ਨੂੰ ਕਮਜ਼ੋਰ ਤੇ ਇਨ੍ਹਾਂ ਦਾ ਵਿਨਾਸ ਕਰਦੇ ਹੋ । ਅਸੀਂ ਤਤਕਾਲੀਨ ਤੌਰ ਤੇ ਤੁਹਾਡੇ ਪਾਸੋਂ ਉੱਤਰ ਦੇਣ ਦੀ ਮੰਗ ਤੇ ਇਹ ਆਸ ਕਰਦੇ ਹਾਂ ਕਿ ਅਗੋਂ ਨੂੰ ਤੁਸੀਂ ਅਜਿਹੇ ਕਿਸੇ ਦੋਸ਼ ਦੇ ਭਾਗੀ ਨਹੀਂ ਹੋਵੇਗੇ ਤੇ ਸਗੋਂ ਆਪਣੇ ਕਰਤਵ ਦੇ ਅਨੁਸਾਰ, ਆਪਣੇ ਗੁਣਾ ਤੇ ਅਧਿਕਾਰ ਨੂੰ ਇਸ ਤਰ੍ਹਾਂ ਵਰਤੋਂਗੇ, ਜਿਸ ਨਾਲ ਕਿ ਸਾਡੇ ਪਿਤਰੀ ਪ੍ਰਯੋਜਨ ਦੀ ਵਧੀਕ ਹੀ ਵਧੀਕ ਪੂਰਤੀ ਹੋ ਸਕੇ । ਜੇਕਰ ਤੁਸੀਂ ਇਸ ਦੀ ਆਗਿਆ ਦੀ ਵਿਰੋਧਤਾ ਕਰਨੀ ਜਾਰੀ ਰਖੋਗੇ ਤਾਂ ਤੁਹਾਨੂੰ ਦੁਖਦਾਈ ਸਿਟਿਆ ਦੀ ਆਸ਼ਾ ਕਰਨੀ ਚਾਹੀਦੀ ਹੈ, “ਕਾਂਤ ਨੇ ਉੱਤਰ ਦਿੱਤਾ ਕਿ ਹਰੇਕ ਵਿਦਵਾਨ ਨੂੰ ਧਾਰਮਕ ਮਾਮਲਿਆ ਬਾਰੇ ਸੁਤੰਤਰ ਨਿਰਣੇ ਕਰਨ ਦਾ ਅਤੇ ਆਪਣੀਆਂ ਭਾਵਾਂ ਤੋਂ ਜਾਣੂ ਕਰਾਣ ਦਾ ਅਧਿਕਾਰ ਹੋਣਾ ਲੋੜੀਂਦਾ ਹੈ । ਪਰ ਕਿ ਵਰਤਮਾਨ ਰਾਜੇ ਤੇ ਸ਼ਾਸਨ ਕਾਲ ਵਿਚ ਉਹ ਚੁਪ ਰਹੇਗਾ ਕਈ ਜੀਵਨੀ ਲੇਖਕ ਜੇਹੜੇ ਕਿ ਪ੍ਰਤਿਪਤਰ ਰਾਹੀਂ ਬੜੀ ਬਹਾਦਰ ਬਣ ਸਕਦੇ ਹਨ, ਉਨ੍ਹਾਂ ਨੇ ਇਸ ਨਰਮੀ ਲਈ ਉਸ ਦੀ ਨਖੇਧੀ ਕੀਤੀ ਹੈ, ਪਰ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਕਾਂਤ ਸੱਤਰ ਵਰਿਆਂ ਦਾ ਸੀ ਕਿ ਉਸ ਦੀ ਸਿਹਤ ਨਿਰਬਲ ਈ, ਤੇ ਕਿਸੇ ਸੰਗ੍ਰਾਮ ਦੇ ਯੋਗ ਨਹੀਂ ਸੀ ਅਤੇ ਕਿ ਉਸ ਨੇ ਆਪਣਾ ਸੰਦੇਸ਼ ਪਹਿਲਾਂ ਤੋਂ ਸੰਸਾਰ ਪ੍ਰਤੀ ਵਿਅਕਤ ਕਰ ਦਿੱਤਾ ਸੀ ।
ਰਾਜਨੀਤੀ ਤੇ ਸਦੀਵੀਂ ਸ਼ਾਂਤੀ ਬਾਰੇ
ਹੋ ਸਕਦਾ ਹੈ ਕਿ ਪ੍ਰਸੀਅਨ ਸਰਕਾਰ ਨੇ ਕਾਂਤ ਦੇ ਧਰਮ ਸਾਸਤ੍ਰ ਨੂੰ ਖਿਮਾ ਕਰ ਦਿੱਤਾ ਹੁੰਦਾ ਜੇਕਰ ਉਹ ਨਾਲ ਲਗਦੇ ਰਾਜਨੀਤਕ ਅਪਧਰਮਾਂ ਦਾ ਵੀ ਦੋਸ਼ੀ ਨ ਹੋਇਆ ਹੁੰਦਾ : ਫੈਡਰਿਕ ਵਿਲੀਅਨ ਦੂਜੇ ਦੇ ਰਾਜ ਸਿੰਘਾਸਨ ਆਰੂੜ ਹੋਣ ਤੋਂ ਤਿੰਨ ਸਾਲ ਮਗਰੋਂ ਫਾਂਸੀਸੀ ਕ੍ਰਾਂਤੀ ਨੇ ਯੌਰਪ ਦੇ ਸਾਰੇ ਰਾਜ ਸਿੰਘਾਸਣਾ ਨੂੰ ਕੰਬਣੀ ਪਾ ਦਿੱਤੀ ਸੀ : ਇਕ ਅਜੇਹੇ ਸਮੇਂ ਜਦੋਂ ਕਿ ਪ੍ਰਸੀਆ ਦੀਆਂ ਯੂਨੀਵਰਸਿਟੀਆਂ ਦੇ ਬਹੁਤੇ ਅਧਿਆਪਕਾਂ ਨੇ ਵੰਸ ਰਾਜਤੰਤਰ ਦੀ ਛੇਤੀ ਨਾਲ ਪ੍ਰੌੜਤਾ ਕਰਨ ਦੀ ਕੀਤੀ ਸੀ, ਤਾਂ ਪੈਹਠ ਸਾਲ ਦੇ ਨੌਜਵਾਨ ਕਾਂਤ ਨੇ ਕ੍ਰਾਂਤੀ ਦਾ ਖੁਸ਼ੀ ਨਾਲ ਸੁਆਗਤ ਕੀਤਾ ਸੀ । ਸਜਲ ਅੱਖਾਂ ਨਾਲ ਉਸ ਨੇ ਆਪਣੇ ਮਿੱਤਰਾਂ ਨੂੰ ਕਿਹਾ “ਹੁਣ ਮੈਂ ਸਾਈਮਨ ਵਾਂਗ ਕਹਿ ਸਕਦਾ ਹਾਂ, ਹੇ ਪ੍ਰਭੂ ਹੁਣ ਆਪਣੇ ਸਵੇਕ ਨੂੰ ਸ਼ਾਂਤੀ ਨਾਲ ਵਿਧਾ ਹੋ ਜਾਣ ਦਿਓ, ਕਿਉਂ ਜੋ ਮੇਰੀਆਂ ਅੱਖਾਂ ਨੇ ਆਪਦੀ ਮੁਕਤੀ ਦੇ ਦਰਸ਼ਨ ਕਰ ਲਏ ਹਨ” ।
1784 ਵਿਚ ਉਸ ਨੇ ਆਪਣੇ ਰਾਜਨੀਤਿਕ ਸਿੱਧਾਂਤ ਦੀ ਵਿਆਖਿਆ ਨੂੰ ਇਸ ਸ਼ੀਰਖਕ ਨਾਲ ਪ੍ਰਕਾਸਤ ਕੀਤਾ ਸੀ *’ਵਿਸ਼ਵ ਵਿਆਪਕ ਸਰਵਦੇਸ਼ਕ ਇਤਿਹਾਸ ਦੇ ਵਿਚਾਰ ਦੇ ਸੰਬੰਧ ਵਿਚ ਵਿਚਾਰੀ ਗਈ ਰਾਜਨੈਤਿਕ ਵਿਵਸਥਾ ਦਾ ਕੁਦਰਤੀ ਅਸੂਲ”ਹਰੇਕ ਦੇ ਸਾਰਿਆ ਵਿਰੁਧ ਉਸੇ ਸੰਗ੍ਰਾਮ ਨਵੀਂ ਕਾਰ ਕਰਦਾ ਹੋਇਆ ਕਾਂਤ, ਅਰੰਭ ਕਰਦਾ ਹੈ ਜਿਸ ਨੇ ਗਬਸ ਨੂੰ ਏਨਾ ਧਕਾ ਲਾਇਆ ਸੀ, ਕਿ ਇਸ ਦੇ ਅੰਦਰ ਕੁਦਰਤ ਦੀ ਜੀਵਨ ਦੀਆਂ ਲੁਪਤ ਸ਼ਕਤੀਆ ਨੂੰ ਵਿਕਾਸ ਕਰਨ ਦੀ ਵਿਧੀ ਹੈ, ਸੰਗ੍ਰਾਮ ਦਾ ਪ੍ਰਗਤੀ ਨਾਲ ਅਨਿਵਾਰਯ ਸਾਥ ਹੈ। ਜੇਕਰ ਮਨੁੱਖ ਬਿਲਕੁਲ ਹੀ ਸਾਮਾਜਿਕ ਹੁੰਦੇ ਤਾਂ ਮਨੁੱਖ ਪ੍ਰਵਾਹ ਹੀਨ ਹੋ ਜਾਂਦਾ ਮਨੁੱਖ ਸ਼੍ਰੇਣੀ ਦੇ ਜੀਉਂਦੇ ਰਹਿਣ ਤੇ ਵਿਕਾਸ ਕਰਨ ਲਈ ਵਿਅਕਤੀ-ਵਾਦ ਤੇ ਪ੍ਰਤਿਯੋਗਤਾ ਦੇ ਇਕ ਖਾਸ ਮਿਸ਼ਣ ਦੀ ਲੋੜ ਹੈ। ਗੈਰ ਸਾਮਾਜਿਕ ਗੁਣਾ ਤੋਂ ਬਿਨਾਂ-ਮਨੁੱਖਾਂ ਨੇ ਇਕ ਆਦ ਕਾਲੀਨ ਚਰਵਾਹਿਆ ਜੀਵਨ ਪੂਰਨ ਇਕ ਸਾਰਤਾਂ, ਮੇਲ ਜੋਲ ਸੰਤੁਸਟਤਾ ਤੇ ਪਰਸਪਰ ਪਿਆਰ ਨਾਲ ਬਤੀਤ ਕੀਤਾ ਹੋ ਸਕਦਾ ਹੈ, ਪਰ ਉਸ ਹਾਲਤ ਵਿਚ ਉਨ੍ਹਾਂ ਦੇ ਸਾਰੇ ਬੁਧੀ ਵੈਭਵ ਸਦਾ ਲਈ ਬੀਜ ਰੂਪ ਵਿਚ ਹੀ ਛਪੇ ਰਹ ਜਾਂਦੇ” । (ਕਾਂਤ ਇਸ ਲਈ ਗਊਸੀਓ ਦਾ ਕਿਸੇ ਭਾਂਤ ਦਾਸ ਵਰਗਾ ਅਨੁਸਰਣ ਕਰਨ ਵਾਲਾ ਨਹੀਂ ਸੀ ਤਾਂ ਫਿਰ ਧੰਨਵਾਦੀ ਹੋਣਾ ਬਣਦਾ ਹੈ, ਕੁਦਰਤ ਪ੍ਰਤੀ ਇਸ ਅਸਮਾਜਿਕਤਾ ਲਈ, ਇਸ ਈਰਖਾਲੂ ਦੇਸ਼ ਭਾਵਨਾ ਲਈ ਅਤੇ ਅਭਿਮਾਨ ਲਈ ਮਲਕੀਅਤ ਤੇ ਸੱਤਾ ਲਈ ਇਸ ਤਿਮਪਤਨ ਹੋਣ ਵਾਲੀ ਇਛਾ ਲਈ-ਮਨੁੱਖ ਸਾਮੰਜਸ ਚਾਹੁੰਦਾ ਹੈ, ਪਰ ਕੁਦਰਤ ਵਧੀਕ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਦੀ ਸ਼੍ਰੇਣੀ ਲਈ ਚੰਗਾ ਕੀ ਹੈ ਅਤੇ ਉਹ ਆਸਮੰਜਨ ਚਾਹੁੰਦੀ ਹੈ, ਤਾਂ ਜੋ ਮਨੁੱਖ ਆਪਣੀਆਂ ਸ਼ਕਤੀਆਂ ਨੂੰ ਵਰਤਣ ਲਈ ਮਜਬੂਰ ਕੀਤਾ ਜਾਏ ਤੇ ਉਹ ਆਪਣੀਆਂ ਕੁਦਰਤੀ ਸਮਰਥਾਵਾ ਨੂੰ ਹੋਰ ਵਧੀਕ ਵਿਕਸਤ ਕਰ ਸਕੇ ।
ਅਸਤਿਤ੍ਰ ਲਈ ਸੰਗ੍ਰਾਮ, ਇਸ ਲਈ ਬਿਲਕੁਲ ਕੋਈ ਇਕ ਬੁਰਾਈ ਨਹੀਂ ਤਾਂ ਵੀ ਮਨੁੱਖ ਛੇਤੀ ਹੀ ਦੇਖ ਲੈਂਦੇ ਹਨ, ਕਿ ਇਸ ਨੂੰ ਜ਼ਰੂਰੀ ਤੌਰ ਤੇ ਕੁਝ ਨਿਸਚਿਤ ਸੀਮਾਵਾਂ ਦੇ ਅੰਦਰ ਸੀਮਤ ਰਖਣਾ, ਤੇ ਨਿਯਮ, ਰਿਵਾਜਾਂ ਅਤੇ ਕਾਨੂੰਨਾ ਨਾਲ ਇਸ ਦਾ ਨਿਯਮਨ ਕੀਤਾ ਜਾਣਾ ਲੋੜੀਂਦਾ ਹੈ, ਇਸੇ ਲਈ ਨਾਗਰਿਕ ਜੀਵਨ ਦਾ ਆਰੰਭ ਤੇ ਵਿਕਾਸ ਹੋਇਆ ਹੈ। ਪਰ ਹੁਣ ਉਹ ਅਸਮਾ-ਜਿਕਤਾ ਜਿਸ ਨੇ ਕਿ ਮਜਬੂਰ ਕਰਕੇ ਮਨੁੱਖਾਂ ਦਾ ਸਮਾਜ ਵਿਚ ਪ੍ਰਵੇਸ ਕਰਾਇਆ ਸੀ ਫਿਰ ਕਾਰਣ ਬਣ ਜਾਂਦੀ ਹੈ, ਇਸ ਗੱਲ ਲਈ ਕਿ ਹਰੇਕ ਰਾਸ਼ਟ੍ਰ ਬਰਾਦਰੀ (common-wealth) ਆਪਣੇ ਬਾਹਰਲੇ ਸੰਬੰਧਾਂ ਵਿਚ ਬੇਲਗਮ ਸੁਤੰਤਰਤਾ ਦਾ ਵਤੀਰਾ ਧਾਰਣ ਕਰ ਲੈਂਦੀ ਹੈ ਅਰਥਾਤ ਇਕ ਰਾਜ ਦੂਜੇ ਰਾਜਾ ਦੇ ਸੰਬੰਧ ਵਿਚ ਅਤੇ ਸਿਟੇ ਵਜੋਂ ਕਿਸੇ ਇਕ ਰਾਜ ਨੂੰ ਜ਼ਰੂਰੀ ਤੌਰ ਤੇ ਦੂਸਰੇ ਤੋਂ ਉਸੇ ਭਾਂਤ ਦੀਆਂ ਉਪਾਧੀਆਂ ਦੀ ਆਸ ਕਰਨੀ ਚਾਹੀਦੀ ਹੈ; ਜਿਨ੍ਹਾਂ ਨੇ ਕਿ ਪਹਿਲਾਂ ਵਿਅਕਤੀਆਂ ਨੂੰ ਤੰਗ ਕਰ ਕੇ ਉਨ੍ਹਾਂ ਨੂੰ ਕਾਨੂੰਨ ਰਾਹੀਂ ਨਿਯਮ ਕੀਤੇ ਗਏ ਨਾਗਰਿਕ ਸੰਗਠਨ ਵਿਚ ਪ੍ਰਵੇਸ਼ ਕਰਨ ਲਈ ਮਜ਼ਬੂਰ ਕੀਤਾ ਸੀ । “ਇਹ ਸਮਾਂ ਹੈ ਕਿ ਰਾਸ਼ਟ੍ਰ ਵੀ ਮਨੁੱਖਾਂ ਵਾਂਗ ਕੁਦਰਤ ਦੀ ਜਾਂਗਲੀ ਹਾਲਤ ਤੋਂ ਬਾਹਰ ਨਿਕਲ ਕੇ ਸ਼ਾਂਤੀ ਕਾਇਮ ਰਖਣ ਲਈ ਸੰਵਿਦਾਨਾਂ ਠੇਕਾ ਕਰਨ ਲੈਣ। ਇਤਿਹਾਸ ਦਾ ਸਾਰਾ ਭਾਵ ਅਤੇ ਗਤੀ ਇਸ ਗੱਲ ਵਿਚ ਹੈ ਕਿ ਲੜਾਕੇਪਨ ਅਤੇ ਹਿੰਸਾ ਨੂੰ ਵਧੀਕ ਹੀ ਵਧੀਕ ਘਟਾਇਆ ਅਤੇ ਸ਼ਾਂਤੀ ਦੇ ਖੇਤਰ ਨੂੰ ਲਗਾਤਾਰ ਵਿਸ਼ਾਲ ਕੀਤਾ ਜਾਏ । ਮਨੁੱਖ ਜਾਤੀ ਦੇ ਇਤਿਹਾਸ ਨੂੰ ਸਮੁੱਚੇ ਤੌਰ ਤੇ ਦੇਖੇ ਜਾਣ ਨਾਲ ਇਸ ਨੂੰ ਕੁਦਰਤ ਦੀ ਇਕ ਛੁਪੀ ਯੋਜਨਾ ਦਾ ਵਰਤੋਂ ਵਿਚ ਆਉਣਾ ਸਮਝਿਆ ਜਾ ਸਕਦਾ ਹੈ ਤੇ ਇਹ ਇਸ ਪ੍ਰਯੋਜਨ ਨਮਿਤ ਕਿ ਕੋਈ ਇਕ ਰਾਜਨੈਤਿਕ ਸੰਵਿਧਾਨ ਅੰਦਰੂਨੀ ਤੇ ਬਹਿਰੂਨੀ ਤੌਰ ਤੇ ਸੰਪੂਰਨ ਹੋਂਦ ਵਿਚ ਲਿਆ ਜਾਏ, ਇਕੋ ਇਕ ਕਿਸੇ ਅਜੇਹੀ ਅਵਸਥਾ ਦਾ ਪੂਰੇ ਤੌਰ ਤੇ ਜਿਸ ਵਿਚੇ ਕਿ ਇਸ ਰਾਹੀਂ ਮਨੁੱਖ ਜਾਤੀ ਅੰਦਰ ਰਖੀਆਂ ਗਈਆਂ ਸਾਰੀਆਂ ਸਮਰਥਾਵਾਂ ਦਾ ਪੂਰੇ ਤੌਰ ਤੇ ਵਿਕਾਸ ਹੋ ਸਕੇ ।” ਜੇਕਰ ਕੋਈ ਅਜੇਹੀ ਪ੍ਰਗਤੀ ਹੈ ਨਹੀਂ, ਤਾਂ ਨਿਰੰਤਰ ਸਭਿਆਤਾਵਾਂ, ਦੀਆਂ ਘਾਲਾ ਸਿਸੀਫਸ ਨਾਮ ਦੇ ਇਕ ਵਿਸ਼ੇਸ਼ ਮਿਥਿਹਾਸਕ ਮਨੁੱਖ ਵਰਗੀਆਂ ਹਨ; ਜੇਹੜਾ ਕਿ ਇਕ ਵੱਡੇ ਸਾਰੇ ਗੋਲ ਪੱਥਰ ਨੂੰ ਬਾਰ ਬਾਰ ਪਹਾੜ ਦੇ ਉਪਰ ਰੋੜ ਕੇ ਲਿਜਾਂਦਾ ਤੇ ਉਹ ਲਗ ਪਗ ਚੋਟੀ ਤੇ ਪਹੁੰਚਦਿਆਂ ਸਾਰ ਫਿਰ ਰਿੜਕੇ ਥਲੇ ਆ ਜਾਂਦਾ ਸੀ । ਇਤਿਹਾਸ ਤਾਂ ਫਿਰ ਸੀਮਾਰਹਤ ਤੇ ਚਕਰਕਾਰ ਮੂਰਖਤਾ ਤੋਂ ਵਧੀਕ ਹੋਰ ਕੁਝ ਨਹੀਂ ਹੋਵੇਗਾ। ਅਤੇ ਅਸੀਂ ਹਿੰਦੂ ਜਾਤੀ ਵਾਂਗ ਇਹ ਮਨੇਤ ਕਰ ਸਕਾਂਗੇ ਕਿ ਧਰਤੀ ਪੁਰਾਣੇ ਤੇ ਭੁਲ ਗਏ ਪਾਪਾਂ ਦਾ ਪ੍ਰਾਸਚਿਤ ਕਰਨ ਲਈ ਇਕ ਥਾਂ ਹੈ।
“ਸਦੀਵੀ ਸ਼ਾਂਤੀ ਬਾਰੇ ਨਿਬੰਧ (1795 ਵਿਚ ਪ੍ਰਕਾਸ਼ਤ ਹੋਇਆ ਜਦੋਂ ਕਿ ਕਾਂਤ ਇਕਤਰ ਸਾਲਾਂ ਦਾ ਸੀ) ਇਸ ਪ੍ਰਕਰਣ ਦਾ ਇਕ ਉਤਮ ਵਿਕਾਸ ਹੈ ਕਾਂਤ ਜਾਣਦਾ ਹੈ ਕਿ ਇਸ ਵਾਕ ਅੰਸ਼ ਉਤੇ ਹਸਾ ਦੇਂਦਾ ਕਿੰਨਾ ਸੌਖਾ ਹੈ । ਅਤੇ ਆਪਣੇ ਸ਼ਰੀਖ਼ਕ ਦੇ ਹੇਠ ਉਹ ਲਿਖਦਾ ਹੈ ।” ਇਹ ਸ਼ਬਦ ਕਦੀ ਇਕ ਵਾਰੀ ਕਿਸੇ ਇਕ ਡਚ, ਸਤਾਂ ਦੇ ਮਾਲਕ ਨੇ ਇਕ ਵਿਅੰਗਮਈ ਲਿਖਤ ਦੇ ਤੌਰ ਤੇ ਆਪਣੇ ਕਬਰਸਤਾਨ ਦੇ ਸਾਹਮਣੇ ਇਕ ਫਟੇ ਉਤੇ ਲਿਖ ਰਹੇ ਸਨ ।” ਕਾਂਤ ਨੇ ਇਸ ਤੋਂ ਪਹਿਲਾਂ ਸ਼ਕਾਇਤ ਕੀਤੀ ਸੀ ਜਿਵੇਂ ਕਿ ਹਰੇਕ ਪੀੜ੍ਹੀ ਨੇ ਅਵਸੋ ਪ੍ਰਗਟ ਕਰਦੀ ਹੁੰਦੀ ਹੈ” ਸਾਡੇ ਸਾਸਕ ਲੋਕਾਂ ਪਾਸ ਲੋਕ-ਸਿਖਿਆ ਉਤੇ ਖ਼ਰਚ ਕਰਨ ਲਈ ਕੋਈ ਪੈਸਾ ਨਹੀਂ ਹੁੰਦਾ ਕਿਉਂ ਜੋ ਉਨ੍ਹਾਂ ਦੇ ਸਾਰੇ ਵਸੀਲੇ ਪਹਿਲਾਂ ਤੋਂ ਹੀ ਅਗਲੇ ਆਉਣ ਵਾਲੇ ਜੰਗ ਦੇ ਖਾਤੇ ਪਾ ਦਿੱਤੇ ਗਏ ਹੁੰਦੇ ਹਨ। ‘ਰਾਸ਼ਟ ਕਦੀ ਵਾਸਤਵ ਤੌਰ ਤੇ ਸਭਿਆਕ੍ਰਿਤ ਹੋਣਗੇ ਨਹੀਂ ਜਦ ਤੀਕ ਕਿ ਸਾਰੀਆਂ ਸੈਨਾਵਾਂ ਨੂੰ ਹਟਾ ਨਹੀਂ ਦਿੱਤਾ ਜਾਂਦਾ । ਇਸ ਪ੍ਰਸਤਾਵ ਦਾ ਸਾਹਸ ਉਜਾਗਰ ਹੋ ਜਾਂਦਾ ਹੈ ਜਦੋਂ ਸਾਨੂੰ ਯਾਦ ਆਂਵਦਾ ਹੈ ਕਿ ਮਹਾਨ ਫੰਡਰਿਕ ਦੇ ਪਿਤਾ ਦੇ ਅਧੀਨ ਇਹ ਪ੍ਰਸ਼ੀਆਂ ਹੀ ਸੀ ਜਿਸ ਵਿਚ ਕਿ ਸਭਤੋਂ ਪਹਿਲਾਂ ਜਬਰੀ ਭਰਤੀ ਜਾਰੀ ਕੀਤੀ ਗਈ ਸੀ)” ਵਰਤਮਾਨ ਸੈਨਾਵਾ, ਰਾਜ ਨੂੰ ਸਾਸਤ੍ਰ, ਮਨੁੱਖਾਂ ਦੀ ਗਿਣਤੀ, ਇਕ ਦੂਜੇ ਨਾਲੋਂ ਵਧੀਕ ਵਧਾਈ ਜਾਣ ਦੀ ਸਿਰਕਤ ਕਰਨ ਲਈ ਉਕਸਾਦੀਆਂ ਹਨ, ਜਿਸ ਦੀ ਕੋਈ ਸੀਮਾ ਹੀ ਨਹੀਂ, ਇਹ ਮਤਲਬ ਲਈ ਆਏ ਹੋਏ ਖਰਚੇ ਦੇ ਸਬਬ, ਸਮੇਂ ਦੀ ਦੂਰੀ ਤੇ ਜਾ ਕੇ ਕਿਸੇ ਇਕ ਛੋਟੇ ਮੋਟੇ ਜੰਗ ਨਾਲੋਂ ਸ਼ਾਂਤੀ ਸਗੋਂ ਵਧੀਕ ਦੁਖਦਾਈ ਹੋ ਜਾਂਦੀ ਹੈ, ਅਤੇ ਖਲੋਤੀਆਂ ਸੈਨਾਵਾਂ ਇਸ ਤਰ੍ਹਾਂ ਇਸ ਬੋਲ੍ਹ ਤੋਂ ਛੁਟਕਾਰਾ ਪਾਣ ਲਈ ਅਰੰਭ ਕੀਤੇ ਗਏ, ਪਹਿਲ ਕਰਨ ਵਾਲੇ ਜੰਗਾਂ ਦਾ ਕਾਰਨ ਹੁੰਦੀਆਂ ਹਨ।” ਕਿਉਂ ਜੋ ਜੰਗ ਦੇ ਸਮੇਂ ਸੈਨਾ ਨੇ ਆਪਣਾ ਨਿਰਬਾਹ ਦੇਸ਼ ਤੋਂ ਹੀ ਕਰਨਾ ਹੁੰਦਾ ਹੈ ਭਾਵੇਂ ਮੰਗ ਕੇ, ਡੇਰਾ ਪਾਕੇ ਲੁਟ ਕੇ, ਵਿਸ਼ੇਸ਼ ਤੌਰ ਤੇ ਤਾਂ ਵੈਰੀ ਦੇ ਦੋਸ਼ ਵਿਚ ਪਰ ਜੇ ਅਨਿਵਾਰਸ ਹੋ ਜਾਏ, ਤਾਂ ਆਪਣੇ ਦੇਸ਼ ਅੰਦਰੋਂ ਹੀ, ਸਰਕਾਰੀ ਫੰਡ ਤੋਂ ਨਿਰਬਾਹ ਕਰਨ ਨਾਲੋਂ ਤਾਂ ਇਹ ਗੱਲ ਵੀ ਵਧੀਕ ਚੰਗੀ ਰਹੇਗੀ ।
ਬਹੁਤ ਸਾਰਾ ਇਹ ਸੈਨਾਵਾਦ ਕਾਂਤ ਦੇ ਨਿਰਣੈ ਅਨੁਸਾਰ ਯੋਰਪ ਦੇ ਅਮਰੀਕਾ ਅਤੇ ਅਫਰੀਕਾ ਅਤੇ ਏਸ਼ੀਆ ਅੰਦਰਲੇ ਪਸਾਰ ਤੇ ਵਿਸਤਾਰ ਕਰ ਕੇ ਸੀ। ਜਿਸ ਤੋਂ ਸਿਟੇ, ਨਵੀਂ ਲੁਟ ਕੇ ਮਾਲ ਬਾਰੇ ਜੋਰਾਂ ਦੇ ਝਗੜਿਆਂ ਜੇਹੇ ਨਿਕਲਦੇ ਸਨ । ਜੇਕਰ ਸੁਆਗਤ ਕੀਤੇ ਜਾਣ ਦੀਆਂ ਰੁਖੇ ਸਕੂਲ ਦੀਆਂ ਜਾਂਗਲੀ ਉਦਹਾਰਣਾ ਦਾ ਟਾਕਰਾ ਅਸੀਂ ਸਭਿਆ ਲੋਕਾਂ ਦੇ ਉਸ ਅਸਮਾਨਵੀ ਵਤੀਰੇ ਨਾਲ ਕਰੀਏ ਤੇ ਵਿਸ਼ੇਸ਼ ਤੌਰ ਤੇ ਆਪਣੇ ਮਹਾਂਦੀਪ ਦੇ ਵਿਆਪਾਰੀ ਰਾਜਾਂ ਦਾ ਤਾਂ ਜੇਹੜਾ ਅਨਿਆਇ ਇਨ੍ਹਾਂ ਰਾਹੀਂ ਬਦੇਸ਼ੀ ਦੇਸ਼ਾਂ ਤੇ ਲੋਕਾਂ ਨਾਲ ਪਹਿਲੀ ਵਾਰ ਮੇਲ ਜੋਲ ਵਿਚ ਆਵਣ ਸਮੇਂ ਹੀ ਕੀਤਾ ਗਿਆ। ਉਹ ਸਾਡੇ ਅੰਦਰ ਕੰਬਣੀ ਛੇੜ ਦੇਂਦਾ ਹੈ, ਅਜੇਹੇ ਲੋਕਾਂ ਦਾ ਕੇਵਲ ਮਾਤ੍ਰ ਹੀ ਫੇਰਾ ਪਾਣਾ ਹੀ ਉਨ੍ਹਾਂ ਦੇਸ਼ਾਂ ਦੁਆਰਾ ਇਕ ਜਿਤ ਬਰਾਬਰ ਸਮਝਿਆ ਜਾਂਦਾ ਹੈ ਅਮਰੀਕਾ ਨੀਗਰੋ ਪ੍ਰਦੇਸ਼ ਗਰਮ ਮਸਾਲਿਆਂ ਵਾਲੇ, ਦੀਪ, ਸੁਡ ਹੋਪ ਦੀ ਮਾੜੀ, ਅਦਿਕ ਲਭੇ ਜਾਣ ਸਮੇ, ਅਜੇਹੇ ਦੇਸ਼ ਕਰਕੇ ਸਮਝ ਗਏ ਹਨ, ਜੇਹੜੇ ਕਿ ਕਿਸੇ ਦੀ ਮਲਕੀਅਤ ਨਹੀਂ ਸਨ, ਕਿਉਂ ਜੋ ਮੁਢਲੇ ਵਸਨੀਕਾਂ ਨੂੰ ਤਾਂ ਨ ਹੋਣ ਬਰਾਬਰ ਗਿਣਿਆ ਗਿਆ ਸੀ,… ਅਤੇ ਇਹ ਸਾਰਾ ਕੁਝ ਫਿਰ ਉਨ੍ਹਾਂ ਰਾਸਟਾਂ ਰਾਹੀਂ ਕੀਤਾ ਗਿਆ ਹੈ ਜੇਹੜੇ ਕੀ ਆਪਣੀ ਧਰਮ ਭਾਵਨਾਂ ਦਾ ਬੜਾ ਵਖਲਾ ਪਾਂਦੇ ਹਨ ਤੇ ਜੇਹੜੇ ਧੱਕੇ ਤੇ ਅੰਗਿਆਇ ਨੂੰ ਪਾਣੀ ਵਾਂਗ ਪੀਂਦੇ ਹੋਏ ਫਿਰ ਆਪ ਦੇ ਆਪ ਨੂੰ ਪੁਰਾਤਨ ਨਿਸ਼ਠ ਵਿਸ਼ਵਾਸ ਦੇ ਵੱਡੇ ਚੌਧਰੀ ਸਮਝੇ ਜਾਣ ਦੀ ਇੱਛਾ ਰਖਦੇ ਹਨ ।” ਕੇ ਇਨਜਬਰਗ ਦਾ ਬ੍ਰਿਧ ਲੂੰਬੜ ਅਜੇ ਚੁਪ ਨਹੀਂ ਸੀ ਹੋ ਗਿਆ ।
ਇਸ ਸਾਮਰਾਜੀ ਲਾਲਚ ਦਾ ਸੰਬੰਧ ਕਾਂਤ ਯੋਰਪੀਨ ਰਾਜਾ ਦੇ ਅਲਪ ਤ੍ਰਾਤਿਕ ਰਾਜ ਸੰਵਿਧਾਨ ਨਾਲ ਜੋੜਦਾ ਸੀ, ਲੁਟ ਦਾ ਮਾਲ ਥੋੜ੍ਹੇ ਜੇਹੇ ਚੋਣਵਿਆਂ ਦੇ ਹਿੱਸੇ ਆਵਦਾ ਤੇ ਵੰਡ ਵਡਾ ਕਰਨ ਮਗਰੋਂ ਵੀ ਨਿਗਰ ਬਚ ਰਹਿੰਦਾ ਸੀ, ਜੇਕਰ ਪਰਜਾਤੰਤ੍ਰ ਸਥਾਪਤ ਕੀਤਾ ਜਾਂਦਾ ਤੇ ਸੱਤਾ ਸਾਰਿਆਂ ਵਿਚ ਵੰਡੀ ਜਾਂਦੀ ਤਾਂ ਅੰਦਰ ਰਾਸ਼ਟ੍ਰੀ ਡਾਕੇ ਦਾ ਮਾਲ, ਏਨੀਆਂ ਛੋਟੀਆਂ ਛੋਟੀਆਂ ਵੰਡਾਂ ਵਿਚ ਵੰਡਿਆਂ ਜਾਂਦਾ ਕਿ ਇਸ ਦਾ ਪ੍ਰਲੰਭਨ ਮੁਕਾਬਲਾ ਕੀਤਾ ਜਾ ਸਕਣ ਵਾਲਾ ਹੁੰਦਾ । ਇਸ ਲਈ ਸਦੀਵੀਂ ਸ਼ਾਤੀ ਦੀਆਂ ਸ਼ਰਤਾਂ ਵਿਚ ਪਹਿਲਾਂ ਨਿਸ਼ਚਿਤ ਅੰਗ ਇਹ ਹੈ, “ਹਰੇਕ ਰਾਜ ਦਾ ਨਾਗਰਿਕ ਸੰਵਿਧਾਨ ਗਣਤਾਂਤਰਿਕ ਹੋਵੇਗਾ ਤੇ ਜੰਗ ਦੀ ਘੋਸ਼ਨਾ ਸਾਰੇ ਨਾਗਰਿਕਾਂ ਦੀ ਰਾਏ ਗਿਣਤੀ ਤੋਂ ਬਿਨਾਂ ਨਹੀਂ ਕੀਤੀ ਜਾਏਗੀ ।” ਜਦੋਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਲੜਾਈ ਲੜਨੀ ਹੋਵੇਗੀ ਅਧਿਕਾਰ ਹੋਵੇਗਾ ਜੰਗ ਤੇ ਸ਼ਾਂਤੀ ਵਿਚਕਾਰ ਚੋਣ ਕਰਨ ਦਾ ਤਾਂ ਫਿਰ ਇਤਿਹਾਸ ਹੋਰ ਵਧੀਕ ਸਮੇਂ ਲਈ ਲਹੂ ਨਾਲ ਨਹੀਂ ਲਿਖਿਆ ਜਾਏਗਾ । “ਦੂਸਰੇ ਪਾਸੇ ਕਿਸੇ ਅਜੇਹੇ ਸੰਵਿਧਾਨ ਵਿਚ ਜਿਥੇ ਕਿ ਪਰਜਾਜਨ ਰਾਜ ਦਾ ਕੋਇ ਰਾਏ ਦੇਣ ਵਾਲਾ ਮੈਂਬਰ ਨਹੀਂ ਹੁੰਦਾ ਅਤੇ ਇਸ ਲਈ ਜੇਹੜਾ ਗਣਤਾਕ ਨਹੀਂ ਹੁੰਦਾ, ਜੰਗ ਛੇੜ ਦੇਣ ਦਾ ਸੰਕਲਪ ਸੰਸਾਰ ਭਰ ਵਿਚ ਘਟ ਤੋਂ ਘਟ ਸੋਚ ਵਿਚਾਰ ਦਾ ਮਾਮਲਾ ਹੁੰਦਾ ਹੈ। ਕਿਉਂ ਜੋ ਅਜੇਹੀ ਹਾਲਤ ਵਿਚ ਸ਼ਾਸਕ, ਸਾਸਕ ਹੋਣ ਕਰਕੇ ਕੇਵਲ ਮਾਤ੍ਰ ਇਕ ਨਾਗਰਿਕ ਹੀ ਨਹੀਂ, ਸਗੋਂ ਰਾਜ ਦਾ ਮਾਲਕ ਹੁੰਦਾ ਹੈ, ਉਸ ਨੂੰ ਜੰਗ ਕਰਕੇ, ਵਿਅਕਤਕ ਰੂਪ ਵਿਚ ਘੱਟ ਤੋਂ ਘੱਟ ਦੁਖ ਕਸ਼ਟ ਉਠਾਣ ਦੀ ਵੀ ਲੋੜ ਨਹੀਂ ਹੁੰਦੀ, ਨ ਹੀ ਉਸ ਨੂੰ ਖਾਣ ਪੀਣ ਜਾਂ ਸ਼ਿਕਾਰ ਕਰਨ ਜਾ ਆਪਣੇ ਸੁਖਦਾਈ ਰਾਜ ਭਵਨਾ ਦਰਬਾਰ ਦੀਆਂ ਮੌਜਾਂ ਬਹਾਰਾਂ ਹੋਰ ਅਜੇਹੀਆਂ ਚੀਜ਼ਾਂ ਨੂੰ ਕੁਰਬਾਨ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਉਹ ਤਾਂ ਤੁਛ ਜੇਹੇ ਕਾਰਨਾਂ ਕਰਕੇ ਜੰਗ ਲਈ ਸੰਕਲਪ ਕਰ ਸਕਦਾ ਹੈ ਜਿਵੇਂ ਕਿ ਇਹ ਸ਼ਿਕਾਰ ਖੇਡਣ ਦੀ ਮੁਹਿਮ ਹੋਵੇ । ਅਤੇ ਜਿਥੋਂ ਤੀਕ ਇਸ ਦੀ ਉਚਤਿਤਾ ਦਾ ਸੰਬੰਧ ਹੈ ਇਸ ਬਾਰੇ ਉਸ ਨੂੰ ਆਪਣੇ ਕੂਟ ਨੀਤਰਾਂ ਦੀ ਮਰਜ਼ੀ ਜਾਣਨ ਦੀ ਵੀ ਲੋੜ ਨਹੀਂ ਹੁੰਦੀ ਜੇਹੜੇ ਕਿ ਇਸ ਪ੍ਰਯੋਜਨ ਨਮਿਤ ਆਪਣੀਆਂ ਸੇਵਾਵਾਂ ਅਰਪਨ ਕਰਨ ਲਈ ਸਦਾ ਹੀ ਤਿਆਰ ਹੁੰਦੇ ਹਨ। ਸਤਵੀ ਕਿਨਾ ਸਮਕਾਲੀਨ ਹੁੰਦਾ ਹੈ ।
1795 ਵਿਚ ਪ੍ਰਤਿਸਾਮਤਾ ਦੀਆਂ ਸੈਨਾਵਾਂ ਉਤੇ ਸ਼ਾਤੀ ਦੀ ਪ੍ਰਗਟ ਜਿਤਨੇ ਕਾਂਤ ਅੰਦਰ ਇਹ ਆਸ ਜਗਾਈ ਸੀ ਕਿ ਹੁਣ ਸਾਰੇ ਯੋਰਪ ਵਿਚ ਗਣਤੰਤਰ ਰਾਜ ਖੜੇ ਹੋ ਜਾਣਗੇ ਅਤੇ ਕਿ ਕੋਈ ਇਕ ਅੰਤਰ ਰਾਸ਼ਟ੍ਰੀ ਵਿਵਸਥਾ ਅਜੇਹੀ ਪੈਦਾ ਹੋ ਜਾਏਗੀ, ਜੇਹੜੀ ਕਿ ਬਿਨਾ ਦਾਸਤਾ ਅਤੇ ਬਿਨਾ ਸ਼ੋਸਨ ਅਤੇ ਸ਼ਾਂਤੀ ਦੀ ਪ੍ਰਤਗਿਆ ਲਈ ਹੋਈ ਲੋਕ ਤਾਤ੍ਰ ਉਤੇ ਆਧਾਰਤ ਹੋਵੇਗੀ। ਛੇਕੜ ਨੂੰ ਰਾਜ ਸਰਕਾਰ ਦਾ ਕਰਤਵ ਵਿਅਕਤੀ ਦੀ ਵਿਕਾਸ ਕਰਨ ਵਿਚ ਸਹਾਇਤਾ ਕਰਨ ਹੈ ਨ ਕਿ ਉਸ ਨੂੰ ਵਰਤਣਾ ਤੇ ਭੈੜੀ ਤਰ੍ਹਾਂ ਵਰਤਣਾ। ਹਰੇਕ ਮਨੁੱਖ ਦਾ ਸਨਮਾਨ ਇਸ ਦੇ ਰੂਪ ਵਿਚ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਆਪ ਵਿਚ ਇਕ ਅੰਤਮ ਸਾਧ, ਵਸਤੂ ਹੈ ਅਤੇ ਇਹ ਚੀਜ਼ ਉਸ ਗੌਰਣ ਦੇ ਵਿਰੁਧ, ਜੇਹੜਾ ਕਿ ਮਨੁੱਖ ਹੋਣ ਦੇ ਨਾਤੇ ਉਸ ਦਾ ਬਹੁਤਾ ਹੈ, ਇਕ ਅਪਰਾਧ ਹੈ ਕਿ ਉਸ ਨੂੰ ਕਿਸੇ ਬਾਹਰਲੇ ਪ੍ਰਯੋਜਨ ਨਮਿਤ ਕੇਵਲ ਮਾਤ੍ਰ ਹੀ ਇਕ ਵਸੀਲੇ ਦੇ ਤੌਰ ਤੇ ਵਰਤਿਆ ਜਾਏ, “ਇਹ ਗੱਲ ਵੀ ਉਸ ਨਿਰ ਉਪਧਿਕ ਆਦੇਸ਼ ਦਾ ਇਕ ਭਾਗ ਹੈ ਜਿਸ ਤੋਂ ਬਿਨਾਂ ਕਿ ਧਰਮ ਇਕ ਪਖੰਡ ਰੂਪ ਤਮਾਸ਼ਾ ਹੈ । ਕਾਂਤ ਇਸ ਲਈ ਸਮਾਨਤਾ ਦੀ ਮੰਗ ਕਰਦਾ ਹੈ ਯੋਗਤਾ ਦੀ ਨਹੀਂ, ਸਗੋਂ ਯੋਗਤਾ ਦੀ ਵਰਤੋਂ ਤੇ ਵਿਕਾਸ ਕਰਨ ਦੇ ਅਵਸਰ ਦੀ ਸਮਾਨਤਾ ਦੀ ਜਨਮ ਅਤੇ ਜਮਾਤ ਦੇ ਸਾਰੇ ਵਿਸ਼ੇਸ਼ ਅਧਿਕਾਰਾਂ ਨੂੰ ਉਹ ਅਸ੍ਵੀਕਾਰ ਕਰਦਾ ਹੈ ਤੇ ਸਾਰੇ ਦੇ ਜਨਮ ਜਾਤ ਵਿਸ਼ੇਸ਼ ਅਧਿਕਾਰ ਨੂੰ ਉਹ ਬੀਤ ਚੁਕੇ ਸਮੇਂ ਵਿਚ ਕਿਸੇ ਹਿੰਸਾਮਈ ਵਿਸ਼ੇ ਨਾਲ ਜੋੜਦਾ ਹੈ। ਅਗਿਆਨਤਾ ਤੇ ਪ੍ਰਤਿਗਾਮਤਾ, ਤੇ ਸਾਰੇ ਰਾਜ ਤਾਂਤ੍ਰਿਕ ਯੋਰਪ ਦੇ ਕ੍ਰਾਂਤੀ ਨੂੰ ਕੁਚਲ ਦੇਣ ਦੇ ਗਠ ਜੋੜ ਦੇ ਵਿਚਕਾਰ, ਉਹ ਬਾਵਜੂਦ ਆਪਣੇ ਸਤਰ ਵਰ੍ਹਿਆਂ ਦੇ ਆਪਣੀ ਸਥਿਤੀ ਹਰੇਕ ਥਾਂ ਨਵੀਂ ਵਿਵਸਥਾ, ਲੋਕ ਤੰਤਰ ਤੇ ਸੁਤੰਤਰਤਾ ਦੇ ਪਖ ਵਿਚ ਲੈਂਦਾ ਹੈ । ਕਦੀ ਵੀ ਬ੍ਰਿਧ ਉਮਰ, ਜੁਆਨੀ ਦੀ ਆਵਾਜ਼ ਤੇ ਏਨੀ ਸੂਰਬੀਰਤਾ ਨਾਲ ਨਹੀਂ ਸੀ ਬੋਲੀ
ਪਰ ਹੁਣ ਉਹ ਥਕ ਗਿਆ ਹੋਇਆ ਸੀ ਉਸ ਨੇ ਆਪਣੀ ਦੌੜ ਦੌੜ ਸੀ ਤੇ ਲੜਾਈ ਲੜ ਲਈ ਹੋਈ ਸੀ। ਉਹ ਸਹਿਜੇ ਕੁਮਲਾ ਕੇ ਇਕ ਬਚੇ ਵਰਗੀ ਅਜੇਹੀ ਨਿਰਬਲਤਾ ਵਿਚ ਜਾ ਪਹੁੰਚਾ ਜੇਹੜੀ ਕਿ ਅੰਤ ਨੂੰ ਇਕ ਹਾਨੀ ਰਾਤ ਉਨੈਮਾਦ ਬਣ ਗਈ । ਇਕ ਇਕ ਕਰਕੇ ਉਸ ਦੀਆਂ ਸੰਵੇਦਨਾਵਾਂ ਤੇ ਸ਼ਕਤੀਆਂ ਉਸ ਨੂੰ ਜੁਆਬ ਦੇ ਗਈਆਂ, ਅਤੇ 1804 ਵਿਚ ਉਨਾਸੀ ਸਾਲ ਦੀ ਉਮਰ ਦਾ ਹੋ ਕੇ ਉਹ ਸ਼ਾਂਤੀ ਦੇ ਸੁਭਾਵਕਤਾ ਨਾਲ ਚਲ ਬਸਿਆ ਜਿਵੇਂ ਕਿ ਕਿਸੇ ਬ੍ਰਿਛ ਤੋਂ ਡਿਗਦਾ ਇਕ ਪਤਾ ।
- ਆਲੋਚਨਾ ਤੇ ਪਰਿਮਾਪਨ
ਅਤੇ ਹੁਣ, ਤਰਕ ਤਤ੍ਰਮੀਮਾਸਾ, ਮਨੋਵਿਗਿਆਨ ਨੈਤਿਕ ਸ਼ਾਸਤ੍ਰ ਅਤੇ ਰਾਜਨੀਤੀ ਦੀ ਇਹ ਜਟਲ ਉਸਾਰੀ, ਇਕ ਸਦੀ ਭਰ ਦੀਆਂ ਦਾਰਸ਼ਨਿਕ ਅਨੇਰੀਆਂ ਮਗਰੋਂ ਅਜ ਕਿਸ ਹਾਲਤ ਵਿਚ ਸਥਿਤ ਹੈ ? ਇਹ ਉੱਤਰ ਦੇਣ ਵਿਚ ਇਸ ਮਹਾਨ ਇਮਾਰਤ ਦਾ ਚੌਖਾ ਸਾਰਾ ਭਾਗ ਅਜੇ ਸਥਿਰ ਬਚਿਆ ਇਸ ਉਤੇ ਵਗ ਹਟਣ ਪ੍ਰਸੰਨਤਾ ਹੁੰਦੀ ਹੈ, ਕਿ ਹੋਇਆ ਹੈ, ਅਤੇ ਕਿ “ਆਲੋਚਨਾਤਮਕ ਫ਼ਿਲਾਸਫ਼ੀ” ਵਿਚਾਰ ਦੇ ਇਤਿਹਾਸ ਅੰਦਰ, ਸਥਾਈ ਮਹਤਵ ਦੀ ਇਕ ਘਟਨਾ ਨੂੰ ਪ੍ਰਗਟ ਕਰਦੀ ਹੈ । ਪਰ ਇਸ ਨਿਰਮਾਣ ਦੇ ਬਹੁਤ ਸਾਰੇ ਵੇਰਵੇ, ਤੇ ਬਾਹਰਲੀਆਂ ਘਟਨਾਵਾਂ ਹਿਲ ਗਈਆਂ ਹੋਈਆਂ ਹਨ ।
ਤਾਂ ਫਿਰ ਸਭ ਤੋਂ ਪਹਿਲਾਂ ਇਹ ਗਲ ਕਿ ਕੀ ਸਥਲ, ਕੇਵਲ ਮਾਤ੍ਰ ਸੰਵੇਦਨਾ ਦਾ ਹੀ ਇਕ ਰੂਪ ਹੈ, ਤੇ ਪਛਾਣ ਕਰਨ ਵਾਲੇ ਮਨ ਤੋਂ ਸੁਤੰਤਰ ਤੌਰ ਤੇ ਇਸ ਦੀ ਵਸਤੂ-ਨਿਸਚ ਵਾਸਤਵਿਕਤਾ ਨਹੀਂ ? ਹਾਂ ਤੇ ਨਹੀਂ, ਹਾਂ ਕਿਉਂ ਜੋ ਸਥਲ ਇਕ ਅਰਥਹੀਣ ਸੰਕਲਪ ਨਾ (Concept) ਹੈ, ਜਦ ਤੀਕ ਕਿ ਪਛਾਣੀਆਂ ਵਸਤਾਂ ਨਾਲ ਇਹ ਭਰਿਆ ਨ ਹੋਵੇ, ਸਥਲ (Space) ਦਾ ਕੇਵਲ ਮਾਤ੍ਰ ਭਾਵ ਇਹ ਹੁੰਦਾ ਹੈ, ਕਿ ਕੁਝ ਵਸਤਾਂ, ਪਛਾਣ ਕਰਨ ਵਾਲੇ ਮਨ ਲਈਅਮਦੀ ਅਮਦੀ ਸਥਿਤੀ ਜਾ ਵਿਥ ਉਤੇ ਹਨ, ਤੇ ਫਿਰ ਕੁਝ ਪਛਾਣੀਆਂ ਗਈਆਂ ਹੋਰ ਵਸਤਾਂ ਦੇ ਸੰਬੰਧ ਵਿਚ, ਅਤੇ ਕਿ ਕੋਈ ਬਾਹਰ ਮੁਖੀ ਪਛਾਣ ਸੰਭਵ ਨਹੀਂ, ਸਿਵਾਏ ਇਸ ਤੋਂ ਕਿ ਵਸਤਾਂ ਸਬਲ ਵਿਚ ਹੁੰਦੀਆਂ ਹਨ, ਤਾਂ ਫਿਰ ਸਥਲ ਨਿਸਚਤ ਤੌਰ ਤੇ ਬਾਹਰ ਮੁਖੀ ਸੰਵੇਦਨਾ ਦਾ ਇਕ ਅਨਿਵਾਰਯ ਰੂਪ ਹੈ । “ਅਤੇ ਨਹੀਂ, ਕਿਉਂ ਜੋ ਨਿਰਸੰਦੇਹ ਤੌਰ ਤੇ ਇਹੋ ਜੇਹੇ ਸਥਲਾਤਮਕ (Spatical) ਤਥ ਜਿਵੇਂ ਕਿ ਧਰਤੀ ਰਾਹੀਂ, ਸੂਰਜ ਦਾ ਸਾਲਾਨਾ ਅੰਡੇਵਰਗ, ਚਕਰ ਲਾਇਆ ਜਾਣ ਭਾਵ ਵਿਅਕਤਤਾ ਕੇਵਲ ਕਿਸੇ ਮਨ ਰਾਹੀਂ ਹੀ ਕੀਤੇ ਜਾਣ ਵਾਲੇ ਹਨ, ਪਰ ਕਿਸੇ ਤਰ੍ਹਾਂ ਦੀ ਵੀ ਪਛਾਣ ਤੋਂ ਸੁਤੰਤਰ ਹਨ, ਡੂੰਘਾ ਗੂੜਾ ਨੀਲਾ ਸਾਗਰ ਉਸ ਤੋਂ ਪਹਿਲਾਂ ਵੀ ਪਵਾਹਾ ਸੀ ਜਦੋਂ ਕਿ ਬਾਜਿਰਨ ਨੇ ਇਸ ਨੂੰ ਅਜੇਹਾ ਕਰਨ ਲਈ ਕਿਹਾ ਤੇ ਉਸ ਦੇ ਸਮਾਪਤ ਹੋ ਜਾਣ ਤੋਂ ਮਗਰੋਂ । ਨਹੀਂ ਸਬਲਹੀਨ ਸੰਵੇਦਨਾਵਾਂ (Sensations) ਦੇ ਸਮਨਵਾਂ (Co-ordination) ਰਾਹੀਂ ਮਨ ਦੀ ਕੋਈ ਇਕ ਰਚਨਾ ਹੈ । ਅਸੀਂ ਸਥਲ ਨੂੰ ਸਿਧੇ ਤੌਰ ਤੇ ਪਛਾਣਦੇ ਹਾਂ, ਵਿਭਿੰਨ ਵਸਤਾਂ ਤੇ ਭਿੰਨ ਭਿੰਨ ਬਿੰਦੂਆ ਦੀ ਆਪਣੀ ਇਕੋ ਸਮੇਂ ਦੀ ਪਛਾਣ ਬਾਹੀ- ਜਿਵੇਂ ਕਿ ਜਦੋਂ ਅਸੀਂ ਕਿਸੇ ਕੀੜੇ ਨੂੰ ਇਕ ਅਡੰਲ ਪਿਛੋਕੜ ਧਰਤੀ ਦੇ ਪਾਰ ਵਲ ਨੂੰ ਜਾਂਦਾ ਦੇਖਦੇ ਹਾਂ । ਇਸੇ ਤਰ੍ਹਾਂ ਹੀ ਪਹਿਲਾਂ ਤੋਂ ਪਿਛੋਂ ਭਾਵ ਅਨੁਸਾਰ ਸਮੇਂ ਜਾਗਿਤੀ ਦਾ ਮਾਪਿਆ ਜਾਣਾ, ਬੇਸ਼ਕ ਵਿਅਕਤੀ ਨਿਸਚ (Subjective) ਅਤੇ ਬੜਾ ਹੀ ਸਾਪੇਖਕ (Relative), ਹੈ, ਪਰ ਕੋਈ ਬ੍ਰਿਛ ਉਮਰੇਂ ਵਡੇਰਾ ਹੋ ਤੋ ਮੁਰਝਾ ਕੇ ਮੁਕ ਹੀ ਜਾਏਗਾ, ਭਾਵੇਂ ਸਮੇਂ ਦੇ ਬੀਤਣ ਨੂੰ ਮਾਪਿਆਂ ਤੇ ਪਛਾਣਿਆ ਜਾਏ, ਭਾਵੇਂ ਨਹੀਂ । ਸਚਾਈ ਇਹ ਹੈ ਕਿ ਕਾਂਤ ਸਥਲ ਦੀ ਵਿਅਕਤੀ ਨਿਮਰਤਾ ਸਿੱਧ ਕਰਨ ਲਈ ਬਹੁਤਾ ਹੀ ਇਛਾਵਾਨ ਸੀ, ਅਤੇ ਇਹ ਭੌਤਿਕ ਵਾਦ ਤੋਂ ਇਕ ਉਟਦੇ ਰੂਪ ਵਿਚ ਉਸ ਨੂੰ ਇਸ ਯੁਕਤੀ ਦਾ ਅੰਦੇਸ਼ਾਂ ਰਹਿੰਦਾ ਸੀ ਕਿ ਜੇਕਰ ਸਥਲ ਵਸਤੂ ਨਿਸ ਅਤੇ ਵਿਸ਼ਵਸ ਵਿਆਪਕ ਹੈ, ਤਾਂ ਫਿਰ ਈਸ੍ਵਰ ਦਾ ਵੀ ਅਸਤਥਲ ਵਿਚ ਹੋਣਾ ਅਤੇ ਇਸ ਲਈ ਉਸ ਨੂੰ ਸਥਲਾਤਮਕ ਤੇ ਭੌਤਿਕ ਹੋਣਾ ਚਾਹੀਦਾ ਹੈ। ਉਹ ਇਸ ਆਲੋਚਨਾਤਮਕ ਆਦਰਸ਼ਵਾਦ ਨਾਲ ਸੰਤੁਸਟ ਰਹਿ ਸਕਦਾ ਸੀ ਜੇਹੜਾ ਕਿ ਇਹ ਦਰਸਾਂਦਾ ਹੈ, ਕਿ ਸਾਰੀ ਵਾਸਤਵਿਕਤਾ ਨੂੰ ਅਸੀਂ ਬੁਨਿਆਦੀ ਤੌਰ ਤੇ ਆਪਣੀਆਂ ਸੰਵੇਦਨਾਵਾਂ ਤੇ ਵਿਚਾਰ ਰਾਹੀਂ ਹੀ ਜਾਣਦੇ ਹਾਂ । ਬ੍ਰਿਧ ਲੂੰਬੜ ਨੇ, ਉਸ ਵਲੋਂ ਵਧੀਕ ਉਤੇ ਮੂੰਹ ਮਾਰ ਲਿਆ ਜਿਨ੍ਹਾਂ ਕਿ ਉਹ ਚਬ ਸਕਦਾ ਸੀ ।
ਇਸੇ ਤਰ੍ਹਾਂ ਹੀ ਉਹ ਵਿਗਿਆਨ ਸੱਤ ਦੀ ਸਾਪੇਖ ਨਾਲ ਸੰਤੁਸ਼ਟ ਰਹਿ ਸਕਦਾ ਹੈ ਬਿਨਾਂ ਨਿਰਪੇਖ ਦੇ ਮ੍ਰਿਗਜਲ ਵਲ ਜਾਣਦੀ ਖੇਚਲ ਕਰਨ ਦੇ । ਥੋੜ੍ਹੇ ਚਿਰ ਪਹਿਲਾਂ ਦੇ ਅਧਿਐਨ ਜਿਵੇਂ ਕਿ ਇੰਗਲੈਂਡ ਵਿਚ, ਪਾਰਸਨ ਦੇ, ਜਰਮਨੀ ਵਿਚ ਪਾਕ ਦੇ ਅਤੇ ਫਰਾਂਸ ਵਿਚ ਹੈਨਰੀ ਪਾਇਨ ਕੇਅਰ ਦੇ ਕਾਂਤ ਨਾਲੋਂ ਹਯੂਮ ਨਾਲ ਹੀ ਵਧੀਕ-ਸਹਮਤ ਹੁੰਦੇ ਹਨ। ਸਾਰਾ ਵਿਗਿਆਨ ਤੇ ਸਤ ਤੋਂ ਕਰੜਾ ਗਣਿਤ ਸ਼ਾਸਤ੍ਰ ਵੀ ਅਪਣੇ ਸੱਤ ਵਿਚ ਸਪੇਖਕ ਹੈ। ਵਿਗਿਆਨ ਆਪ ਇਸ ਮਾਮਲੇ ਬਾਰ ਕੋਈ ਚਿੰਤਾਤਰ ਨਹੀਂ ਸੰਭਾਵਨਾ ਦੀ ਇਕ ਵੱਡੀ ਮਾਤ੍ਰਾ ਇਸ ਦੇ ਲਈ ਸੰਤੋਬ ਕਾਰਕ ਹੁੰਦੀ ਹੈ । ਸ਼ਾਇਦ, ਛੋਕੜ ਨੂੰ ‘ਅਨਿਵਾਰਯ” ਗਿਆਨ ਕੋਈ ਅਨਿਵਾਰਯ ਨਹੀਂ ਹੁੰਦਾ।
ਕਾਂਤ ਦੀ ਮਹਾਨ ਸਫ਼ਲਤਾ ਸਦਾ ਲਈ ਇਹ ਦਿਖਾ ਦੇਣ ਵਿਚ ਹੈ ਕਿ ਬਾਹਰਲੀ ਦੁਨੀਆਂ ਦੀ ਸਾਡੀ ਜਾਣਕਾਰੀ ਕੇਵਲ ਮਾਤ੍ਰ ਸੰਵੇਦਨਾ ਦੇ ਰੂਪ ਵਿਚ ਹੁੰਦੀ ਹੈ; ਕਿ ਮਨ ਕੋਈ ਕਿਹਾ ਲਾਚਾਰ ਬਿਲਕੁਲ ਕੋਰਾ ਤੇ ਸੰਵੇਦਨਾ ਦਾ ਨਿਸਕ੍ਰਿਆ ਜੇਹਾ ਸ਼ਿਕਾਰ ਨਹੀਂ ਸਗੋਂ ਇਕ ਅਜੇਹਾ ਕ੍ਰਿਆਸ਼ੀਲ ਏਜੇਂਟ ਹੈ ਜੇਹੜਾ ਕਿ ਜਿਵੇਂ ਜਿਵੇਂ ਅਨੁਭਵ ਆਉਂਦਾ ਹੈ ਤਿਵੇਂ ਤਿਵੇਂ ਇਸ ਦੀ ਚੋਣ ਤੋਂ ਪੁਨਰ ਨਿਰਮਾਣ ਕਰਦਾ ਜਾਂਦਾ ਹੈ । ਅਸੀਂ ਇਸ ਵਿੱਧੀ ਤੇ ਸਫ਼ਲਤਾ ਵਿਚ ਥੋੜ੍ਹੀ ਬਹੁਤ ਕਾਂਟ ਛਾਂਟ ਕਰ ਸਕਦੇ ਹਾਂ, ਬਿਨਾ ਇਸ ਦੀ ਸਾਰ ਰੂਪ ਮਹਾਨਤਾ ਨੂੰ ਹਾਨੀ ਪਹੁੰਚਣ ਦੇ ਅਸੀਂ ਸਾਪਨਗਰ ਨਾਲ ਮਿਲਕੇ, ਨਾਨਬਾਈ ਦੀਆਂ ਉਨ੍ਹਾਂ ਐਨ ਪੂਰੀਆਂ ਦਰਜਨ ਸ਼੍ਰੇਣੀਆਂ ਉਤੇ ਮੁਸਕਰਾ ਸਕਦੇ ਹਾਂ ਜੇਹੜੀਆਂ ਕਿ ਏਨੀ ਸੋਹਣੀ ਤਰ੍ਹਾਂ ਭਿੰਨ ਭਿੰਨ ਕਰਕੇ ਬਕਸੇ ਵਿਚ ਪਾਈਆਂ ਜਾਂਦੀਆਂ ਤੇ ਫਿਰ ਜਿਨ੍ਹਾਂ ਦਾ ਸਾਰੀਆਂ ਵਸਤਾਂ ਨਾਲ ਮੈਚਾ ਬੈਠਾਣ ਤੇ ਘੇਰੇ ਵਿਚ ਲਿਆਉਣ ਲਈ ਇਨ੍ਹਾਂ ਨੂੰ ਫੈਲਾਇਆ, ਸੁਕੋੜਿਆ ਤੇ ਢੰਗਾਂ ਨਾਂਲ ਤੇ ਬੇਤਰਕ ਤੌਰ ਤੇ ਇਨ੍ਹਾਂ ਦੀ ਵਿਆਖਿਆ ਕਰ ਲਈ ਜਾਂਦੀ ਹੈ । ਅਤੇ ਫਿਰ ਅਸੀਂ ਇਹ ਪ੍ਰਸ਼ਨ ਵੀ ਕਰ ਸਕਦੇ ਹਾਂ ਕਿ ਕੀ ਜਾਂ ਵਿਚਾਰ ਦੀ ਵਿਆਖਿਆ ਕਰਨ ਵਾਲੇ ਇਹ ਰੂਪ ਇਸ ਤਰ੍ਹਾਂ ਦੇ ਅੰਤ੍ਰੀਵ ਹਨ ਕਿ ਸੰਵੇਦਨਾਵਾਂ ਤੇ ਅਨੁਭਵ ਤੋਂ ਵੀ ਪਹਿਲਾਂ ਇਨ੍ਹਾਂ ਦਾ ਅਸਤ੍ਰਵ ਹੁੰਦਾ ਹੈ, ਸਾਇਕ ਵਿਅਕਤੀ ਅੰਦਰ ਇਸ ਤਰ੍ਹਾਂ ਹੁੰਦਾ ਹੋਵੇ ਜਿਵੇਂ ਕਿ ਸਪੈਂਸਰ ਨੇ ਪ੍ਰਵਾਨ ਕਰ ਲਿਆ ਸੀ, ਭਾਵੇਂ ਜਾਤੀ ਰਾਹੀਂ ਇਹ ਪ੍ਰਾਪਤ ਕੀਤੀਆਂ ਜਾਂਦੀਆਂ ਹੋਣ, ਅਤੇ ਤਦੋਂ ਵਿਅਕਤੀ ਰਾਹੀਂ ਵੀ ਸੰਭਾਵ ਤੌਰ ਤੇ ਉਪਲਬਧ ਕੀਤੀਆਂ ਗਈਆਂ ਹੋਣ, ਹੋ ਸਕਦਾ ਹੈ ਕਿ ਸ਼੍ਰੇਣੀਆਂ ਵਿਚਾਰ ਦੀਆਂ ਆਸਰਾ ਸਥਾਨ ਪਛਾਣ ਤੇ ਸੰਕਲਪਨਾ ਦੀਆਂ ਆਦਤਾਂ ਹੋਣ ਤੇ ਸੁਤੇ ਸਿੱਧ ਵਿਵਸਥਤ ਹੋ ਗਈਆਂ ਸੰਵੇਦਨਾਵਾਂ ਤੇ ਪਛਾਣਾ ਰਾਹੀਂ ਸ਼ਹਿਜ ਨਾਲ ਪੈਦਾ ਕਰ ਦਿੱਤੀਆਂ ਗਈਆਂ ਹੋਣ- ਪਹਿਲਾਂ ਅਨਵਿਵਸਥਤ ਵਿਧੀਆਂ ਵਿਚ ਤੇ ਫਿਰ ਵਿਵਸਥਾ ਦੇ ਰੂਪਾਂ ਦੀ, ਇਕ ਕਾਂਤ ਦੀ ਕੁਦਰਤੀ ਚੋਟ ਰਾਹੀਂ ਵਿਵਸਥਤ ਅਨੁਸਾਰੀ ਤੇ ਪ੍ਰਕਾਸ਼ਨ ਕਰਨ ਵਾਲੀਆਂ ਵਿਧੀਆਂ ਵਿਰ । ਇਹ ਯਾਦ ਸ਼ਕਤੀ ਹੁੰਦੀ ਹੈ, ਜੇਹੜੀ ਕਿ ਸੰਵੇਦਨਾਵਾਂ ਨੂੰ ਪਛਾਣਾ ਦੇ ਰੂਪ ਵਿਚ ਸ਼੍ਰੇਣੀਬਧ ਤੇ ਇਨ੍ਹਾਂ ਦੀ ਵਿਆਖਿਆ ਕਰਦੀ ਹੈ ਤੇ ਫਿਰ ਪਛਾਣ ਦੀ ਵਿਚਾਰਾ ਵਿਚ, ਪਰ ਯਾਦ ਸ਼ਕਤੀ ਇਕ ਸੰਗ੍ਰਹਿ ਹੁੰਦੀ ਹੈ। ਮਨ ਦੀ ਉਹ ਏਕਤਾ ਜਿਸ ਨੂੰ ਕਾਂਤ ਸੁਭਾਵਕ ਸਮਝਦਾ ਹੈ” (ਪੂਰਵ-ਪਛਾਣ ਦੀ ਅਨੁਭਾਵਤੀਤ ਏਕਤਾ) ਪ੍ਰਾਪਤ ਕੀਤੀ ਹੁੰਦੀਹੈ—ਅਤੇ ਫਿਰ ਸਭ ਰਾਹੀਂ ਨਹੀਂ, ਅਤੇ ਜੇਹੜੀ ਗੁਆਚ ਵੀ ਸਕਦੀ ਹੈ ਜਿਵੇਂ ਕਿ ਪ੍ਰਾਪਤ ਹੋ ਚੁਕੀ ਹੈ । ਯਾਦ ਕਿ ਮਿਟ ਜਾਣ ਬਦਲ ਕੇ ਵਿਅਕਤਤ੍ਰੀ ਜਾ ਉਨਮਾਦ ਵਿਚ ਸੰਕਲਪਨਾਵਾਂ ਸਿੱਧੀ ਰੂਪ ਹੁੰਦੀਆਂ ਹਨ ਕਿ ਇਕ ਦੇਣਾ।
ਉਨ੍ਹੀਵੀਂ ਸਦੀ ਨੇ, ਕਾਂਤ ਦੇ ਨੀਤੀ ਸ਼ਾਸਤ੍ਰ ਨਾਲ ਉਸ ਦੇ ਜਨਮਜਾਤ ਪਹਿਲਾ ਤੋਂ ਸਭ ਤੇ ਨਿਰਪੇਖ ਸਦਾਚਾਰਕ ਭਾਵ ਨਾਲ ਕਾਫੀ ਕਰੜਾਈ ਵਰਤੀ ਹੈ । ਵਿਕਾਸ ਦੀ ਫ਼ਿਲਾਸਫੀ ਨੇ ਅਕਾਟ ਤੌਰ ਤੇ ਇਹ ਸੁਝਾਇਆ ਹੈ ਕਿ ਕਰਤਵ ਦੀ ਭਾਵਨਾ ਵਿਅਕਤੀ ਅੰਦਰ ਇਕ ਸਾਮਾਜਿਕ ਅਵਿਸ਼ੇਸ਼ ਤੇ ਅੰਤ੍ਰੀਵ ਅਵਾਜ਼ ਦੀ ਪ੍ਰਾਪਤ ਸਮਗ੍ਰੀ ਰੂਪ ਹੁੰਦੀ ਹੈ। ਵਤੀਰੇ ਵਾਲੀ, ਇਕ ਧੁੰਦਲੀ ਜੇਹੀ ਰੁਚੀ-ਜਮਾਂਦਰੂ ਹੁੰਦੀ ਹੈ । ਸਦਾਚਾਰਕ ਮਨੁੱਖ ਕੋਈ ਅਜੇਹੀ “ਵਿਸ਼ੇਸ਼ ਸਿਜਰਨਾ” ਨਹੀਂ, ਜੇਹੜੀ ਕਿ ਕਿਸੇ ਵਚਿਤ੍ਰ ਵਿਧੀ ਨਾਲ ਈਸਰ ਦੇ ਹਥੋਂ ਆਈ ਹੋਵੇ ਸਗੋਂ ਸਹਿਜ ਮਲ ਵਾਲੇ ਵਿਕਾਸ ਦੀ ਪਿਛੋਂ ਜਾਕੇ ਹੋਈ ਉਪਜਨਾ ਹੈ । ਸਦਾਚਾਰ ਨਿਰਪੇਖ ਨਹੀਂ ਹੁੰਦੇ, ਉਹ ਆਮਰ ਦੇ ਅਜੇਹੇ ਨਿਯਮ ਹੁੰਦੇ ਹਨ ਜੇਹੜੇ ਕਿ ਵਧ ਜਾਂ ਘਟ ਵਿਕੋਲਿਡੇ ਤੌਰ ਤੇ ਸਮੂਹ ਦੇ ਜੀਵਨ ਬਚਾਣ ਲਈ, ਵਿਕਾਸ ਹੋ ਜਾਂਦੇ ਅਤੇ ਸਮੂਹ ਦੀ ਪ੍ਰਕਿਰਤੀ ਤੇ ਪਾਰਸਥਿਤੀਆਂ ਅਨੁਸਾਰ ਭਿੰਨ ਭਿੰਨ ਹੁੰਦੇ ਹਨ, ਉਦਾਹਰਣ ਵਜੋਂ ਵੈਰੀਆਂ ਨਾਲ ਘਿਰਿਆ ਹੋਇਆ ਕੋਈ ਇਕ ਰਾਸ਼ਟ, ਉਸ ਉਤਸ਼ਾਹ ਪੂਰਣ ਅਤੇ ਮਨ ਚਲੇ ਵਿਅਕਤੀਵਾਦ ਨੂੰ ਅਸਦਾਮਰਕ ਸਮਝੇਗਾ, ਜਿਸ ਨੂੰ ਕਿ ਕੋਈ ਇਕ ਨੌਜਵਾਨ ਅਤੇ ਆਪਣੀ ਦੌਲਤ ਤੇ ਅਡਰੇ ਪਨ ਨਾਲ ਸੁਰਖਿਅਤ ਰਾਸ਼ਟ੍ਰ ਕੁਦਰਤੀ ਵਸੀਲਿਆ ਨੂੰ ਵਰਤੋਂ ਵਿਚ ਲਿਆਉਣ ਤੇ ਰਾਸ਼ਟ੍ਰੀ ਆਚਰਣ ਬਣਾਣ ਲਈ ਇਕ ਜ਼ਰੂਰੀ ਅੰਗ ਸਮਝਕੇ ਉਦਾਰ ਦ੍ਰਿਸ਼ ਵੀ ਨਾਲ ਦੇਖੇਗਾ । ਕੋਈ ਵੀ ਕਰਮ ਆਪਣੇ ਆਪ ਵਿਚ ਸ਼੍ਰੇਸਟ ਨਹੀਂ ਹੁੰਦਾ, ਜਿਵੇਂ ਕਿ ਕਾਂਤ ਮੰਨਦਾ ਹੈ । ਉਸ ਦੀ ਧਰਮ-ਭਾਵਨਾ ਵਾਲੀ ਜੁਆਨੀ, ਤੇ ਬੇਹਦ ਕਰਤਵ ਵਾਲੇ ਉਸ ਦੇ ਕਰੜੇ ਜੀਵਨ ਨੇ ਉਸ ਨੂੰ ਇਕ ਸਦਾਚਾਰਵਾਦੀ ਦਾ ਝੁਕਾਵ ਦੇ ਦਿੱਤਾ ਸੀ, ਅੰਤ ਨੂੰ ਉਹ ਕੁਦਰਤ ਨੂੰ ਕਰਤਵ ਨਮਿਤ ਕੀਤੇ ਜਾਣ ਦੀ ਵਕਾਲਤ ਕਰਨ ਤੇ ਆ ਜਾਕੇ ਪ੍ਰਸ਼ੀਆਂ ਦੇ ਨਿਰਪੇਖ ਵਾਦ ਦੇ ਕਾਬੂ ਆ ਗਿਆ ਸੀ, ਸੁਖ ਦੇ ਉਲਟ ਕਰਤਵ ਦੇ ਇਸ ਵਿਰੋਧ ਵਿਚ ਕੁਟ ਅੰਸ਼ਕ ਕਰੜੇ ਸਕਾਟਲੈਂਡ ਦੇ ਕਾਲ ਵਿਚ ਦੀ ਪਾਈ ਜਾਂਦੀ ਹੈ, ਕਾਂਤ ਲੂਥਰ ਅਤੇ ਸਹਾਇਕ ਸੁਧਾਰਵਾਦ ਨੂੰ ਜਾਰੀ ਰਖਦਾ ਹੈ ਜਿਵੇਂ ਕਿ ਵਾਲਟੇਅਰ ਮਾਨਟੋਨ ਅਤੇ ਅਪੀਕਯੂਰਵਾਦੀ ਪੁਨਰ ਨਾਗਣ । ਉਹ ਪ੍ਰਤਿਨਿਧਤਾ ਕਰਦਾ ਸੀ, ਅਹੰਕ ਦੇ ਸੁਖਵਾਦ ਤੇ ਵਿਰੁਧ ਉਸ ਪ੍ਰਤਿਕਰਮ ਦੀ ਜਿਸ ਵਿਚ ਕਿ ਹੈਲਵੀਤੀਅਸ ਤੇ ਹਲ ਬਾਕ ਨੇ ਆਪਣੇ ਬੋਲਗਮ ਯੁਗ ਦੇ ਜੀਵਨ ਨੂੰ ਰੂਪਮਾਨ ਕੀਤਾ ਸੀ, ਬਹੁਤ ਕੁਤ ਉਸੇ ਤਰ੍ਹਾਂ ਜਿਵੇਂ ਕਿ ਨੇ ਮਧ ਸਾਗਰੀ ਇਟਲੀ ਦੇ ਵਿਲਾਸ ਤੇ ਸ਼ਿਬਲਤਾ ਵਿਰੁਧ ਪ੍ਰਤਿਕਰਮ ਕੀਤਾ ਸੀ, ਪਰ ਕਾਂਤ ਦੇ ਨੀਤੀ ਸ਼ਾਸਤ੍ਰ ਦੇ ਨਿਰਪੇਖਵਾਤ ਵਿਰੁਧ ਇਕ ਸਦੀ ਭਰਦੇ ਪ੍ਰਤਿਕਰਮ ਤੋਂ ਪਿਛੋਂ ਅਸੀਂ ਫਿਰ ਆਪਣੇ ਆਪ ਨੂੰ ਉਸ ਸ਼ਹਿਰੀ ਸੰਭੋਗਵਾਦ ਦੇ ਅਸਦਾਰਾਰਤਾ ਤੇ ਅਜਹੇ ਅੰਧਾਧੁੰਦ ਵਿਅਕਤੀਵਾਦ ਦੇ ਪੰਜੇ ਵਿਚ ਫਸਿਆ ਦੇਖਦੇ ਹਾਂ ਜਿਸ ਵਿਚ ਕਿ ਲੋਕ ਤ੍ਰਾਂਤ੍ਰਿਕ ਜ਼ਮੀਨ ਕੁਲੀਨ ਭਾਤ੍ਰਿਕ ਸਨਮਾਨ ਦਾ ਕੋਈ ਲੇਸਮਾਤ੍ਰ ਵੀ ਨਹੀਂ ਰਿਹਾ ਅਤੇ ਸ਼ਾਇਦ ਕੋਈ ਦਿਨ ‘ਛੇਤੀ ਹੀ ਆ ਜਾਏਗਾ, ਜਦੋਂ ਕਿ ਭਿੰਨ ਭਿੰਨ ਹੋਰ ਹੀ ਸਭਿਆਤਾ ਕਾਂਤ ਦੇ ਕਰਤਵ ਪ੍ਰਤੀ ਮਠੇ ਨੂੰ ਜੀ ਆਇਆਂ ਨੂੰ ਕਰੇਗੀ । ਕਾਂਤ ਦੇ ਫ਼ਲਸਫ਼ੇ ਵਿਚ ਅਚੰਭਾ, ਦੁਸਰੀ ਆਲੋਚਨਾ ਵਿਚ ਪਰਮਾਤਮਾ, ਸੁਤੰਤਰਤਾ ਅਤੇ ਅਮਰ ਜੀਵਨ ਦੇ ਉਨ੍ਹਾਂ ਧਾਰਮਕ ਵਿਚਾਰਾਂ ਦਾ ਉਸ ਦਾ ਸ਼ਕਤੀ-ਸ਼ਾਲੀ ਪੁਨਰ ਜੀਵਨ ਹੈ ਜਿਨ੍ਹਾਂ ਨੂੰ ਕਿ ਪਹਿਲੀ ਆਲੋਚਨਾ ਨੇ ਪ੍ਰਗਟ ਤੌਰ ਤੇ ਨਾਲ ਕਰ ਦਿੱਤਾ। “ਕਾਂਤ ਦੀਆਂ ਰਚਨਾਵਾਂ ਵਿਚ, ਨਿਤਾਸੇ ਦਾ ਆਲੋਚਨਾਕਾਰ ਮਿਤਰ ਖਾਲ ਠੀਕ ਕਹਿੰਦਾ ਹੈ” ਤੁਸੀਂ ਇਸ ਤਰ੍ਹਾਂ ਅਨੁਭਵ ਕਰਦੇ ਹੋ, ਜਿਵੇਂ ਕਿ ਤੁਸੀਂ ਕਿਸੇ ਪੇਂਡੂ ਮੇਲੇ ਵਿਚ ਹੋਵੇ । ਤੁਸੀਂ ਆਪਣੀ ਲੋੜ ਅਨੁਸਾਰ ਉਸ ਪਾਸੋਂ ਕੋਈ ਵੀ ਚੀਜ਼ ਖਰੀਦ ਸਕਦੇ ਹੋ –ਇਛਾ ਦੀ ਸੁਤੰਤਰਤਾ ਅਤੇ ਇਛਾ ਦੀ ਕੈਦ, ਆਦਰਸ਼ਵਾਦ ਤੇ ਆਦਾਰਸ਼ਵਾਦ ਦਾ ਨਿਰਾਕਰਣ, ਅਨੀਸ਼ਰਵਾਦ ਅਤੇ ਸ਼੍ਰੇਸ਼ਟ ਪ੍ਰਭੂ ‘”ਕਿਸੇ ਇਕ ਮਦਾਰੀ ਵਾਂਗ ਕਾਂਤ ਇਕ ਖਾਲੀ ਟੱਪ ਵਿਚੋਂ, ਕਰਤਵ ਦਾ ਸੰਕਲਪਨ ਇਕ ਈਸ਼੍ਵਰ, ਅਮਰ ਜੀਵਨ ਅਤੇ ਸੁਤੰਤਰਤਾ ਕਢ ਵਿਖਾਦਾ ਹੈ——ਜਿਸ ਨਾਲ ਉਸ ਦੇ ਪਾਠਕਾਂ ਨੂੰ ਬੜੀ ਹੈਰਾਨੀ ਹੁੰਦੀ ਹੈ । ਸਪ ਨ ਹਾਰ ਵੀ ਪੁਰਸਕਾਰ ਦੀ ਲੋੜ ਤੋਂ ਅਮਰ ਜੀਵਨ ਦਾ ਨਿਸ਼ਕਰਯ ਕਢ ਲੈਣ ਉਤੇ ਇਸ ਤਰ੍ਹਾਂ ਚੋਟ ਲਗਾਂਦਾ ਹੈ” ਕਾਂਤ ਦੀ ਭੁਲਾਈ, ਜੇਹੜੀ ਕਿ ਪਹਿਲਾਂ ਏਨੀ ਬਹਾਦਰੀ ਨਾਲ ਪ੍ਰਸੰਨਤਾ ਵਲ ਦਾ ਝੁਕਾਵ ਰਖਦੀ ਸੀ, ਉਹ ਪਿਛੋਂ ਜਾ ਕੇ ਆਪਣੀ ਸੁਤੰਤਰਤਾ ਗੁਆ ਬੈਠਦੀ ਤੇ ਇਕ ਇਨਾਮ ਲਈ ਹਥ ਪਸਾਰ ਦੇਂਦੀ ਹੈ । “ਇਹ ਮਹਾਨ ਨਿਰਾਸ਼ਾਵਾਦੀ ਵਿਸ਼ਵਾਸ ਕਰਦਾ ਹੈ ਕਾਂਤ ਵਾਸਤਵ ਵਿਚ ਇਕ ਅਜੇਹਾ ਸੰਸ਼ੈਵਾਦੀ ਸੀ, ਜੇਹੜੀ ਕਿ ਆਪਣਾ ਵਿਸ਼ਵਾਸ ਛਡ ਦੇਣ ਦੇ ਮਗਰੋਂ ਲੋਕਾਂ ਦੇ ਵਿਸ਼ਵਾਸ ਨੂੰ ਇਸ ਲਈ ਨਾਸ ਕਰਨ ਤੋਂ ਸੰਕੋਚ ਕਰਦਾ ਸੀ, ਕਿ ਉਸ ਨੂੰ ਅੰਦੇਸ਼ਾਂ ਸੀ ਕਿ ਇਸ ਨਾਲ ਲੋਕ ਸਦਾਚਾਰਾ ਲਈ ਸਿਟੇ ਚੰਗੇ ਨਹੀਂ ਨਿਕਲਣਗੇ ।‘ਕਾਂਤ ਚਿੰਤਕ ਭਾਂਤ ਦੇ ਧਰਮ ਸ਼ਾਸਤ੍ਰ-ਦੀ ਆਧਾਰ ਹੀਨਤਾ ਨੂੰ ਪ੍ਰਗਟ ਕਰਦਾ ਹੈ । ਤੇ ਲੋਕ ਪਿਆਰੇ ਧਰਮ ਸ਼ਾਸਤ੍ਰ ਨੂੰ ਅਣਛੂਹਿਆ ਰਹਿਣ ਦੇਂਦਾ ਹੈ, ਏਨਾ ਹੀ ਨਹੀਂ, ਸਗੋਂ ਇਸ ਨੂੰ, ਸਦਾਚਾਰਕ ਭਾਵਨਾ ਉਤੇ ਆਧਾਰਤ, ਇਕ ਵਧੇਰੇ ਸ਼ੋਸਟ ਵਿਸ਼ਵਾਸ ਦੇ ਰੂਪ ਵਿਚ ਸਥਾਪਤ ਕਰ ਦੇਂਦਾ ਹੈ । ਪਿਛੋਂ ਜਾ ਕੇ ਨਾਮ ਸ੍ਰੀਕ ਜੇਹੇ ਫਿਲਾਸਫਰਾਂ ਨੇ ਜਿਸ ਤਾਰਕਿਕ ਸੂਝ ਅਤੇ ਈਸਰ ਦੀ ਚੇਤਨਤਾ ਆਦਿ ਨਾਲ ਵਇਕਤ ਕਰ ਦਿੱਤਾ ।
ਕਾਂਤ ਨੇ ਜਦੋਂ ਪੁਰਾਣੀਆਂ ਤੇ ਸਨਮਾਨਤ ਭੁਲਾਂ ਨੂੰ ਥੇਹ ਕੀਤਾ ਅਤੇ ਅਜੇਹਾ ਕਰਨ ਦੇ ਖਤਰੇ ਨੂੰ ਜਾਣਦਾ ਸੀ, ਤਾਂ ਉਹ ਸਦਾਚਾਰਕ ਧਰਮ ਸ਼ਾਸਤ ਰਾਹੀਂ, ਕੰਵਲ ਮਾਤ੍ਰ ਥੋੜੇ ਜੇਹੇ ਕਮਜ਼ੋਰ ਅਸਥਾਈ ਸਹਾਰੇ, ਬਦਲਵੇਂ ਰੂਪ ਵਿਚ ਧਰ ਦੇਣ ਦੀ ਇਛਾ ਰਖਦਾ ਸੀ ਤਾਂ ਜੇ ਥੇਹ ਹੋ ਰਹੀ ਇਮਾਰਤ ਉਸ ਦੇ ਉਤੇ ਨ ਆ ਪਵੇ, ਸਗੋਂ ਉਸ ਨੂੰ ਬਚ ਨਿਕਲਣ ਲਈ ਕੁਝ ਸਮਾਂ ਮਿਲ ਜਾਏ ।” ਇਸੇ ਤਰ੍ਹਾਂ ਹੀ ਹਾਈਨ ਨੇ ਕਾਂਤ ਨੂੰ ਇਸ ਰੂਪ ਵਿਚ ਪੇਸ਼ ਕਰਦਾ ਹੈ—ਭਾਵੇਂ ਇਹ ਹੈ ਇਕ ਮਨ ਮਰਜ਼ੀ ਦਾ ਵਿਅੰਗਾਤਮਕ ਚਿਤ੍ਰ,ਕਿ ਧਰਮ ਦਾ ਮਲੀਆ ਮੇਟ ਕਰਨ ਦੇ ਮਗਰੋਂ ਕਾਂਤ ਆਪਣੇ ਨੌਕਰ ਲੈਪੇ ਨਾਲ ਬਾਹਰ ਸੈਰ ਨੂੰ ਜਾ ਰਿਹਾ ਸੀ ਤਾਂ ਉਸ ਨੇ ਅਚਾਨਕ ਦੇਖਿਆ ਕਿ ਬ੍ਰਿਧ ਆਦਮੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ। “ਤਦੋਂ ਇਮੈਨਿਉਲ ਕਾਂਤ ਨੂੰ ਤਰਸ ਆ ਜਾਂਦਾ ਹੈ ਅਤੇ ਉਹ ਸਿਧ ਕਰ ਵਿਖਾਂਦਾ ਹੈ, ਕਿ ਉਹਨ ਕੇਵਲ ਇਕ ਮਹਾਨ ਫ਼ਿਲਾਸਫ਼ਰ ਸਗੋਂ ਇਕ ਸੁਸਿਹਦ ਮਨੁੱਖ ਵੀ ਹੈ ; ਅਤੇ ਕੁਕ੍ਰਿਪਾ ਤੇ ਅਧੇ ਵਿਅੰਗ ਨਾਲ ਇਹ ਕਹਿੰਦਾ ਹੈ “ਬ੍ਰਿਧ ਲੈਂਪੇ ਨੂੰ ਅਵਸ਼ ਇਕ ਈਸ਼੍ਵਰ ਮਿਲ ਜਾਣਾ ਚਾਹੀਦਾ ਹੈ ਨਹੀਂ ਤੇ ਇਹ ਪ੍ਰਸੰਨ ਨਹੀਂ ਹੋ ਸਕਦਾ,” ਵਿਵਹਾਰਕ ਤਰਕ ਇਹ ਦਸਦਾ ਹੈ ; ਜਿਥੋਂ ਤਕ ਮੇਰਾ ਵਾਸਤਾ ਹੈ, ਵਿਵਹਾਰ ਤਰਕ ਤਾਂ ਫਿਰ ਈਸ੍ਵਰ ਦੇ ਅਸਤਤ੍ਰ ਦਾ ਨਿਸਚਾ ਬਣਾ ਸਕਦਾ ਹੈ ।” ਜੇਕਰ ਇਹ ਵਿਆਖਿਆਵਾਂ ਸਹੀ ਹੋਣ ਤਾਂ ਸਾਨੂੰ ਦੂਸਰੀ ਆਲੋਚਨਾ ਨੂੰ ਇਕ ਅਨੁਭਾਵਾਤੀਤ ਮਦਹੋਸ਼ੀ ਕਹਿਣਾ ਪੈਂਦਾ ਹੈ ।
ਪਰ ਅੰਤੀਵ ਕਾਂਤ ਦੇ ਜਖਮ ਵਾਲੇ ਵ ਨਿਰਮਾਣਾਂ ਨੂੰ, ਬਹੁਤੀ ਗੰਭੀਰਤਾ ਨਾਲ ਲੈਣ ਦੀ ਲੋੜ ਨਹੀਂ । “ਨਿਰੋਲ ਤਰਕ ਦੀਆਂ ਸੀਮਾਵਾਂ ਦੇ ਅੰਦਰ ਧਰਮ” ਬਾਰੇ ਨਿਬੰਧ ਦੀ ਭਾਹ, ਇਕ ਅਜੇਹੀ ਤੀਬਰ ਸਤ ਪ੍ਰਾਇਣਤਾਂ ਤਾਂ ਪ੍ਰਗਟ ਕਰਦੀ ਹੈ, ਕਿ ਇਸ ਬਾਰੇ ਸ਼ੰਕਾ ਨਹੀਂ ਕੀਤੀ ਜਾ ਸਕਦੀ ਤੇ ਧਰਮ ਦੇ ਆਧਾਰ ਨੂੰ ਧਰਮ ਸ਼ਾਸਤ੍ਰ ਤੋਂ ਸਦਾਚਾਰਾਂ ਵਿਚ, ਤੇ ਸਿਧਾਂਤਾਂ ਤੋਂ’ ਆਚਰਣ ਵਿਚ ਬਦਲ ਦੇਣ ਦਾ ਜਤਨ, ਇਕ ਗੰਭੀਰ ਧਾਰਮਕ ਮਨ ਤੋਂ ਹੀ ਨਿਕਲਿਆ ਹੋ ਸਕਦਾ ਸੀ । 1766 ਵਿਚ ਉਸ ਨੇ ਮਸਜ਼ ਮੈਡਲ ਸੋਹਨ ਨੂੰ ਲਿਖਿਆ ਸੀ, “ਇਹ ਗਲ ਨਿਰ-ਸੰਦੇਹ ਠੀਕ ਹੈ, ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਵਧ ਤੋਂ ਵਧ ਸਪਸ਼ਟ ਨਿਸ਼ਚੇ ਨਾਲ ਸੋਚਦਾ ਹਾਂ……ਜਿਨ੍ਹਾਂ ਨੂੰ ਕਹਿਣ ਦੀ ਮੇਰੇ ਅੰਦਰ ਕਦੀ ਦਲੇਰੀ ਨਹੀਂ ਹੁੰਦੀ ਪਰ ਮੈਂ ਕਦੀ ਕੋਈ ਅਜੇਹੀ ਗਲ ਨਹੀਂ ਕਰਨਾ, ਜਿਸ ਬਾਰੇ ਮੈਂ ਸੋਚ ਨ ਲਵਾਂ ।” ਕੁਦਰਤੀ ਤੌਰ ਦੇ ਮਹਾਨ ਆਲੋਚਨਾ ਜੇਹੇ ਇਕ ਲੰਮੇ ਤੇ ਅਸਪਸ਼ਟ ਨਿਬੰਧ ਦੀਆਂ ਪਰਸਪਰ ਵਿਰੋਧੀ ਵਿਆਖਿਆ ਹੋ ਸਕਦੀਆਂ ਹਨ, ਪ੍ਰਕਾਸ਼ਤ ਹੋਣ ਤੋਂ ਥੋੜ੍ਹੇ ਵਰ੍ਹੇ ਮਗਰੋਂ ਰੈਨਡਲ ਰਾਹੀਂ ਲਿਖੀ ਗਈ ਪੁਸਤਕ ਦੀ ਇਕ ਸਮੀਖਿਆ ਵਿਚ ਏਨਾ ਕੁਝ ਕਿਹਾ ਗਿਆ ਸੀ ਜਿੰਨਾ ਕਿ ਅਸੀਂ ਅੱਜ ਕਹਿ ਸਕਦੇ ਹਾਂ,
“ਨਿਰੋਲ ਤਰਕ ਦੀ ਆਲੋਚਨਾ ਨੂੰ ਸਿਧਾਂਤ ਵਾਦੀਆਂ ਨੇ ਤਾਂ ਇਕ ਅਜੇਹਾ ਸੰਸਾਵਾਦੀ ਦਾ ਜਤਨ ਕਰ ਕੇ ਦਸਿਆ ਜੇਹੜਾ ਕਿ ਸਾਰੇ ਗਿਆਨ ਦੀ ਸੁਨਿਸਚਤਤਾ ਨੂੰ ਕਮਜ਼ੋਰ ਕਰਦਾ ਹੈ ; ਸੰਜੈਵਾਦੀਆਂ ਨੇ ਹੈਕੜ ਭਰੀ ਪਰ ਕਲਪਨਾ ਦੀ ਇਕ ਅਜੇਹੀ ਰਚਨਾ, ਜੇਹੜੀ ਕਿ ਪਹਲੀਆਂ ਪ੍ਰਣਾਲੀਆਂ ਦੇ ਥੇਹਾਂ ਉਤੇ ਸਿਧਾਂਤਵਾਦ ਦਾ ਇਕ ਨਵਾਂ ਰੂਪ ਖੜਾ ਕਰਨਾ ਚਾਹੁੰਦੀ ਹੈ ;—ਪਰਾਪ੍ਰਕਿਰਤੀ ਵਾਦੀਆਂ ਨੇ ਧਰਮ ਦੀਆਂ ਇਤਿਹਾਸਕ ਬੁਨਿਆਦਾਂ ਨੂੰ ਮਿਟਾਣ ਅਤੇ ਬਿਨਾਂ ਦਲੀਲ ਚਰਚਾ ਤੋਂ ਪ੍ਰਕਿਰਤੀਵਾਦ ਨੂੰ ਸਥਾਪਤ ਕਰਨ ਨਮਿਤ ਘੜ ਲਇਆ ਗਿਆ ਇਕ ਚੰਗਾ ਪ੍ਰਕਿਰਤੀ ਵਾਦੀਆਂ ਨੇ ਵਿਸ਼ਵਾਸ ਦੀ ਮਰ ਰਹੀ ਫਿਲਾਸਫੀ ਲਈ ਇਕ ਨਵਾਂ ਸਹਾਰਾ –ਪਦਾਰਥਵਾਦੀਆਂ ਨੇ ਦ੍ਰਵ ਦੀ ਵਾਸਤਵਿਕਤਾ ਦਾ ਇਕ ਆਦਰਸ਼ਵਾਦੀ ਖੰਡਨ- ਅਧਿਆਤਮਕ ਵਾਦੀਆਂ ਨੇ ਸਾਰੀ ਵਾਸਤਵਿਕਤਾ ਨੂੰ ਸਾਕਾਰ ਸੰਸਾਰ ਤੀਕ ਸੀਮਤ ਕਰ ਦੇਣ ਦੀ ਇਕ ਅਨੁਚਿਤ ਕੋਸ਼ਿਸ, ਜਿਸ ਨੂੰ ਕਿ ਅਨੁਭਵ ਦੇ ਖੇਤਰ ਦੇ ਨਾਮ ਹੇਠ ਛਪਾਇਆ ਗਿਆ ਹੈ।” ਸੱਚੀ ਗਲ ਇਹ ਹੈ ਕਿ ਪੁਸਤਕ ਦੀ ਸ਼ਾਨ ਇਨ੍ਹਾਂ ਸਾਰੀਆਂ ਵਿਚਕਾਰ ਦ੍ਰਿਸ਼ਟੀਆਂ ਦੀ ਕਦਰ ਕੀਮਤ ਕਰਨ ਵਿਚ ਪਾਈ ਜਾਂਦੀ ਸੀ । ਅਤੇ ਕਾਂਤ ਵਰਗੀ ਇਕ ਤੀਬਰ ਬੁਧੀ ਲਈ ਇਹ ਪ੍ਰਤੀਤ ਹੋ ਹੀ ਸਕਦਾ ਸੀ ਕਿ ਉਸ ਨੇ ਇਨ੍ਹਾਂ ਸਾਰੀਆਂ ਦਾ ਮੇਲ ਬੈਠਾ ਕੇ ਇਨ੍ਹਾਂ ਦਾ ਜਟਲ ਸਤ ਦੀ ਇਕ ਅਜਿਹੀ ਏਕਤਾ ਵਿਚ ਸਮਨਵੈ ਕਰ ਦਿੱਤਾ ਜੀ, ਜੋਹਾ ਕਿ ਆਪਣੇ ਸਾਰੇ ਇਤਿਹਾਸ ਵਿਚ ਪਹਿਲਾਂ ਫ਼ਿਲਾਸਫ਼ੀ ਨੇ ਕਦੀ ਨਹੀਂ ਦੇਖਿਆ ਸੀ ।
ਜਿਥੋਂ ਤੀਕ ਉਸ ਦੇ ਪ੍ਰਭਾਵ ਦਾ ਵਾਸਤਾ ਹੈ, ਉਨੀਸਵੀਂ ਸਦੀ ਦਾ ਸਾਰੇ ਦਾ ਸਾਰਾ ਦਾਰਸ਼ਨਿਕ ਵਿਚਾਰ ਉਸ ਦੇ ਚਿੰਤਨਾਂ ਦੇ ਦੁਆਲੇ ਘੁੰਮਦਾ ਸੀ । ਕਾਂਤ ਤੋਂ ਮਗਰੋਂ ਸਾਰੇ ਜਰਮਨੀ ਨੇ ਤਤ ਮੀਮਾਂਸਾ ਦੀ ਚਰਚਾ ਸ਼ੁਰੂ ਕਰ ਦਿੱਤੀ : ਸਿਜਰ ਤੇ ਗਇਟੇ ਨੇ ਉਸ ਦਾ ਅਧਿਐਨ ਕੀਤਾ ; ਬੀਥਾਵਨ ਨੇ ਜੀਵਨ ਦੇ ਦੋ ਵਿਸਮਾਦਾਂ ਬਾਰੇ ਉਸ ਦੇ ਬਿਨਾਂ ਪ੍ਰਸਿੱਧ ਸ਼ਬਦਾਂ ਦਾ ਪ੍ਰਸੰਗਾਂ ਸਹਿਤ ਪ੍ਰਮਾਣ ਦਿੱਤਾ !—ਉਪਰਵਾਰ ਤਾਰਿਆਂ ਭਰਿਆ ਆਕਾਸ਼ ਤੇ ਅੰਦਰ-ਵਾਰ ਸਦਾਚਾਰਕ ਨਿਯਮ, ਅਤੇ ਫਿਕਟੇ ਸੈਲਿੰਗ, ਰੀਗਲ, ਤੇ ਸਾਪਨਗਰ ਨੇ ਛੇਤੀ ਛੇਤੀ ਇਕ ਤੋਂ ਬਾਅਦ, ਇਕ ਇਕ ਕਰ ਕੇ ਵਿਚਾਰ ਦੀਆਂ ਮਹਾਨ ਪ੍ਰਣਾਲੀਆਂ, ਬ੍ਰਿਧ ਕੋਇਲਜਬਰਗ ਦੇ ਰਿਸ਼ੀ ਦੇ ਆਦਰਸ਼ਵਾਦ ਉਤੇ ਬੰਨੀਆਂ ਹੋਈਆਂ ਰਚ ਦਿੱਤੀਆਂ । ਜਰਮਨ ਤਤ੍ਰ ਮੀਮਾਂਸਾ ਦੇ ਇਨ੍ਹਾਂ ਸੁਕੰਮਲ ਦਿਨਾਂ ਵਿਚ ਹੀ, ਜੀਨਖਾਲ ਰਿਕਟਰ ਨੇ ਲਿਖਿਆ ਸੀ, ”ਈਸ਼੍ਵਰ ਨੇ ਫਰਾਂਸੀਸੀਆਂ ਨੂੰ ਨੂੰ ਤਾਂ ਦਿੱਤੀ ਹੈ ਧਰਤੀ, ਅੰਗ੍ਰੇਜ਼ਾਂ ਨੂੰ ਸਮੁੰਦ ਤੇ ਜਰਮਨ ਲੋਕਾਂ ਨੂੰ ਹਵਾ ਦਾ ਸਾਮਰਾਜ ।” ਕਾਂਤ ਦੀ ਤਰਕ ਆਲੋਚਨਾ ਤੇ ਭਾਵਨਾਂ ਦੀ ਵਡਿਆਈ ਨੇ, ਸਾਪਗਿਨਰ ਤੇ ਨਿਤਸ਼ੇ ਦੇ ਇਛਾਵਾਦ ਦਾ, ਬਰਗਸਨ ਦੇ ਅਨੁਭਵ ਵਾਦ ਦਾ, ਵਿਲੀਅਮ ਜੇਮਜ਼ ਦੇ ਉਪਯੋਗਤਾ ਵਾਦ ਦਾ ਰਸਤਾ ਦਿੱਤਾ ਉਸ ਦੇ ਵਿਚਾਰ ਦੇ ਕਾਨੂੰਨਾ ਤੇ ਵਾਸਤਵਿਕਾ ਦੇ ਕਾਨੂੰਨਾਂ ਦੇ ਏਕੀਕਰਣ ਨੇ ਹੀਗਲ ਨੂੰ ਫ਼ਿਲਾਸਫ਼ੀ ਦੀ ਇਕ ਸਾਰੀ ਪ੍ਰਣਾਲੀ ਦੇ ਦਿੱਤੀ ; ਅਤੇ ਉਸ ਦੀ ਆਪਣੇ ਆਪ ਵਿਚ ਅਗੋਚਰ ਵਸਤੂ ਨੇ, ਸਪੈਂਸਰ ਨੂੰ ਉਸ ਨਾਲੋਂ ਵਧੀਕ ਪ੍ਰਭਾਵਤ ਕੀਤਾ ਜਿੰਨਾ ਕਿ ਸਪੈਂਸਰ ਜਾਣਦਾ ਸੀ । ਕਾਰਲਾਈਲ ਦੀ ਬਹੁਤ ਸਾਰੀ ਅਸਪਸ਼ਟਤਾ ਉਸ ਦੇ ਉਸ ਯਤਨ ਕਰ ਕੇ ਹੈ ਜਿਸ ਨਾਲ ਕਿ ਉਸ ਨੇ, ਗਇਤੇ ਤੇ ਕਾਂਤ ਦੇ ਪਹਿਲਾਂ ਦੇ ਹੀ ਅਸ਼ਪਸ਼ਟ ਵਿਚਾਰ ਸਾਧਵਸਾਨ ਰੂਪਕ (Allegory) ਬਣਾਇਆ ਹੈ—ਭਿੰਨ ਤਿੰਨ ਧਰਮ ਤੇ ਫ਼ਿਲਾਸਫ਼ੀਆਂ ਕੇਵਲ ਸਦੀਵੀਂ ਸੱਤ ਦੇ ਬਦਲੇ ਲਿਬਾਸ ਮਾਤ੍ਰ ਹਨ । ਕੈਰਡ, ਅਤੇ ਗਰੀਨ, ਅਤੇ ਵੈਲੇਸ ਅਤੇ ਵੈਟਸਨ ਤੇ ਬਰੈਡਲੇ, ਅਤੇ ਇੰਗਲੈਂਡ ਵਿਚ ਬਹੁਤ ਸਾਰੇ ਹੋਰਨਾ ਨੇ ਆਪਣੀ ਸਫ਼ਰਤੀ, ਪਹਿਲੀ ਆਲੋਚਨਾ ਤੋਂ ਲਈ ਹੈ, ਅਤੇ ਬੇਤਹਾਸ਼ਾ ਤੌਰ ਤੇ ਨਵੀਆਂ ਗੱਲਾਂ ਪੇਸ਼ ਕਰਨ ਵਾਲੇ ਨਿਤਸ਼ੇ ਨੇ ਵੀ, ਆਪਣੀ ਭੌਤਿਕ ਗਿਆਨ-ਮੀਮਾਂਸਾ “ਕੋਇਨਜ਼ ਬਰਗ ਦੇ ਮਹਾਨ ਚੀਨੀ ਆਦਮੀ” ਕੋਲੋਂ ਹੀ ਲਈ ਹੈ ਜਿਸ ਦੇ ਨੀਤੀ ਸ਼ਾਸਤ੍ਰ ਦੀ ਉਹ ਏਨੇ ਜੋਸ਼ ਨਾਲ ਨਿਖੇਧੀ ਕਰਦਾ ਹੈ। ਇਕ ਪਾਸੇ ਵਿਭਿੰਨ ਰੂਪਾਂ ਨਾਲ ਸੁਧਾਰੇ ਗਏ ਕਾਂਤ ਦੇ ਆਰਦਸ਼ਵਾਦ ਤੇ ਦੂਜੇ ਪਾਸੇ ਵਿਭਿੰਨ ਤੌਰ ਤੇ ਮੁੜ ਲਿਬਾਸਤ ਕੀਤੇ ਗਏ, ਪ੍ਰਭੁਤਾ ਦੇ ਭੌਤਿਕਵਾਦ, ਦੇ ਵਿਚਕਾਰ ਇਕ ਸਦੀ ਭਰ ਦੇ ਸੰਗ੍ਰਾਮ ਤੋਂ ਮਗਰੋਂ ਜਿਤ ਕਾਂਤ ਨੂੰ ਹੀ ਮਿਲਦੀ ਪ੍ਰਤੀਤ ਹੁੰਦੀ ਹੈ । ਮਹਾਨ ਭੌਤਿਕਵਾਦੀ ਹੈਲਵੀਤੀਅਸ ਨੇ ਵੀ ਵਿਰੋਧਭਾਸ ਤੌਰ ਤੇ ਲਿਖਿਆ ਸੀ, “ਜੇਕਰ ਮੈਂ ਇਹ ਕਹਿਣ ਦੀ ਦਲੇਰੀ ਕਰ ਸਕਾਂ ਤਾਂ ਮਨੁੱਖ ਦ੍ਰਵ ਦੇ ਸਿਰਜਕ ਹਨ।” ਫ਼ਿਲਾਸਫੀ ਫਿਰ ਕਦੀ ਉਜੇਹੀ ਭੋਲੀ ਨਹੀਂ ਹੋਵੇਗੀ ਜੇਹੋ ਜੇਹੀ ਕਿ ਇਹ ਆਪਣੇ ਮੁਢਲੇ ਤੇ ਸਾਧਾਰਣ ਦਿਨਾਂ ਵਿਚ ਸੀ, ਇਸ ਤੋਂ ਮਗਰੋਂ ਇਸ ਨੇ ਜ਼ਰੂਰੀ ਤੌਰ ਤੇ ਸਦਾ ਵਿਭਿੰਨ ਤੋਂ ਵਧੀਕ ਗੰਭੀਰ ਹੋ ਜਾਂਦਾ ਹੋਵੇਗਾ ਕਿਉਂ ਜੋ ਕਾਂਤ ਜੀਵਨ ਬਤੀਤ ਕਰ ਗਿਆ ਸੀ ।
VIII ਹੀਗਲ ਬਾਰੇ ਇਕ ਨੋਟ
ਬਹੁਤ ਚਿਰ ਨਹੀਂ ਹੋਇਆ ਜਦੋਂ ਫ਼ਿਲਾਸਫੀ ਦੇ ਇਤਿਹਾਸਕਾਰਾਂ ਦਾ ਇਹ ਇਕ ਰਿਵਾਜ ਸੀ ਕਿ ਉਹ ਕਾਂਤ ਦੇ ਤਤਕਾਲੀਨ ਉਤਰਅਧਿਕਾਰੀਆਂ-ਫਿਕਟੇ ਸੈਲਿੰਗ, ਅਤੇ ਹੀਗਲ -ਨੂੰ ਏਨਾਂ ਆਦਰ ਮਾਣ ਤੇ ਥਾਂ ਦੇ ਦੇਂਦੇ ਸਨ ਜਿੰਨਾਂ ਕਿ ਆਧੁਨਿਕ ਵਿਚਾਰ ਵਿਚ ਬੇਕਨ ਹੋ ਡਕਾਸਤੇ ਤੋਂ ਲੈਕੇ, ਵਾਲਟੇਅਰ ਅਤੇ ਹਯੂਮ ਤੀਕ, ਉਸ ਦੇ ਸਾਰੇ ਪੂਰਵਜਾਂ ਨੇ । ਸਾਡਾ ਦ੍ਰਿਸ਼ਟੀ-ਕੌਨ ਅਜ ਥੋੜ੍ਹਾ ਜੇਹਾ ਵਿਭਿੰਨ ਹੈ, ਅਤੇ ਅਸੀਂ ਸ਼ਾਇਦ ਸਾਪਨਹਾਰ ਰਾਹੀਂ ਕੀਤੇ ਗਏ ਆਪਣੇ ਸਫਲ ਸ਼ਰੀਰਾਂ ਉਤੇ ਸ਼ਾਬਦਕ ਹਮਲੇ ਨੂੰ—ਵੈਵਸਾਇਕ ਪਦਵੀਆਂ ਲਈ ਪ੍ਰਤਿਯੋਗਤਾ ਵਿਚ-ਬਹੁਤੇ ਹੀ ਤੀਬਰ ਰਸ ਨਾਲ ਮਾਣਦੇ ਹਾਂ। ਸਾਪਨਹਾਰ ਨੇ ਕਿਹਾ ਸੀ, ਕਾਂਤ ਨੂੰ ਪੜ੍ਹ ਕੇ “ਆਮੋਲ-ਕਾਈ ਇਹ ਦੇਣ ਲੈਣ ਲਈ ਮਜ਼ਬੂਰ ਹੋ ਗਈ ਕਿ ਜੋ ਕੁਝ ਅਸਪਸ਼ਟ ਹੁੰਦਾ ਹੈ ਉਹ ਸਦਾ ਸਾਰਥਕਤਾ ਵਿਹੀਨ ਨਹੀਂ ਹੁੰਦਾ। ਫਿਕਟ ਤੇ ਸੈਲਿੰਗ ਨੇ ਇਸ ਤੋਂ ਲਾਭ ਉਠਾ ਕੇ, ਤਤੁ ਮੀਮਾਂਸਾ ਦੇ ਸ਼ਾਨਦਾਰ ਮਕੜੀ-ਜਾਲੇ ਸੋਚ ਕਢੇ । “ਪਰ ਨਿਰੋਲ ਨਿਰਾਰਥਕਤਾ ਪੋਸਣ ਤੇ ਸ਼ਬਦਾਂ ਦੀਆਂ ਅਜੇਹੀਆਂ ਬੇਅਰਥ ਤੇ ਅਯੁਕਤ ਅੜੌਦੀਆਂ ਜੋੜ ਧਰਨ ਵਿਚ ਜੇਹੇ ਜੇਹੀਆਂ ਕਿ ਪਹਿਲਾਂ ਕਦੀ ਪਾਗਲਖਾਨਿਆਂ ਵਿਚ ਹੀ ਕਹਣ ਸੁਨਣ ਵਿਚ ਆਵਦੀਆਂ ਸਨ ਸਭ ਤੋਂ ਵਧੀਕ ਗੁਸਤਾਖੀ ਅੰਤ ਨੂੰ ਹੀਗਲ ਵਿਚ ਭੀ ਪ੍ਰਗਟ ਹੋਈ ਸੀ ਤੇ ਸਭ ਤੋਂ ਵਧ ਅਜੇਹੇ ਲਜ਼ਾਹੀਨ ਵਿਆਪਕ ਧੁੰਦਲੇਪਨ ਦਾ ਵਸੀਲਾ ਬਣ ਗਈ ਜੇਹੜਾ ਕਿ ਕਦੀ ਵਾਪਰਿਆ ਹੈ, ਤੇ ਇਕ ਅਜੇਹੇ ਸਿੱਟੇ ਨਾਲ ਜੇਹੜਾ ਕਿ ਭਾਵੀ ਸੰਤਾਨ ਲਈ ਨ ਮਨਣ ਯੋਗ ਪ੍ਰਤੀਤ ਹੋਵੇਗਾ, ਤੇ ਜਰਮਨ ਮੂਰਖਤਾ ਦਾ ਇਕ ਸਮਾਰਕ ਰਹੇਗਾ ।” ਕੀ ਇਹ ਨਿਆਇ ਉਚਿਤ ਹੈ ?
ਜਾਰਜ ਵਿਲੀਅਮ ਫੈਡਰਿਕ ਰੀਗਲ 1770 ਵਿਚ ਸਟੇਟ ਗਾਰਡ ਵਿਚ ਜਨਮਿਆ ਸੀ। ਉਸ ਦਾ ਪਿਤਾ, ਵਰਤਮ ਬਰਗ ਦੇ ਰਾਜ ਦੇ ਵਿਤ-ਵਿਭਾਗ ਵਿਚ ਇਕ ਅਧੀਨ ਕਰਮ-ਚਾਰੀ ਸੀ ; ਤੇ ਹੀਗਲ ਆਪ ਉਨ੍ਹਾਂ ਨਾਗਰਿਕ ਕਰਮਚਾਰੀਆਂ ਧੀਰਜ ਤੇ ਵਿਧੀਵਤ ਆਦਤਾਂ ਨਾਲ ਵੱਡਾ ਹੋਇਆ ਸੀ ਜਿਨ੍ਹਾਂ ਦੀ ਨਿਰਮਾਨ ਕਾਰਜ ਕੁਸ਼ਲਤਾ ਨੇ ਜਰਮਨੀ ਨੂੰ ਸੰਸਾਰ ਭਰ ਵਿਚ ਸਰਵ-ਸੈਸ਼ਟ-ਸ਼ਾਸਤ ਸਹਰ ਦਿੱਤੇ ਹਨ। ਇਹ ਨਵਯੁਵਕ ਇਕ ਅਥਕ ਵਿਦਿਆਰਥੀ, ਸੀ । ਉਸ ਨੇ ਉਨ੍ਹਾਂ ਸਾਰੀਆਂ ਮਹੱਤਵਪੂਰਣ ਪੁਸਤਕਾਂ ਜੇਹੜੀਆਂ ਉਸ ਨੇ ਪੜ੍ਹੀਆਂ ਇਕ ਪੂਰਾ ਵਿਸਲੇਸ਼ਣ ਤਿਆਰ ਕੀਤਾ ਤੇ ਲੰਮੀਆਂ ਇਬਾਰਤਾਂ ਨਕਲ ਕਰ ਲਈਆਂ। ਉਹ ਕਹਿੰਦਾ ਸੀ ਕਿ ਸਹੀ ਸੰਸਕ੍ਰਿਤੀ, ਦ੍ਰਿੜ ਤੌਰ ਤੇ ਅੰਹ-ਮਿਟਾਣ ਨਾਲ ਸ਼ੁਰੂ ਹੁੰਦੀ ਹੈ; ਜਿਵੇਂ ਕਿ ਸਿਖਿਆ ਦੀ ਪਾਈ ਥਾਂ ਕੋਰਸ ਭਾਂਤ ਦੀ ਪ੍ਰਣਾਲੀ ਵਿਚ, ਜਿਥੇ ਕਿ ਵਿਦਿਆਰਥੀ ਪਾਸੋਂ ਪਹਿਲੇ ਪੰਜ ਸਾਲਾਂ ਲਈ ਬਹੁਤਾ ਮੰਨ ਰਹਿਣ ਦੀ ਮੰਗ ਕੀਤੀ ਜਾਂਦੀ ਸੀ ।
ਯੂਨਾਨੀ ਸਾਹਿਤ ਦੇ ਉਸ ਦੇ ਅਧਿਐਨਾਂ ਨੇ ਉਸ ਨੂੰ ਐਥਨਜ਼ ਦੀ ਸੰਸਕ੍ਰਿਤੀ ਲਈ, ਇਜ ਅਜੇਹਾ ਉਤਸ਼ਾਹ ਦੇ ਦਿੱਤਾ ਸੀ, ਜੇਹੜਾ ਕਿ ਉਸ ਦੇ ਨਾਲ ਬਣਿਆ ਰਿਹਾ ਜਦੋਂ ਕਿ ਹੋਰ ਸਾਰੇ ਉਤਸ਼ਾਹ ਮਰ ਮਿਟ ਗਏ ਸਨ । “ਯੂਨਾਨ ਦੇ ਨਾਮ ਨਾਲ” ਉਸ ਨੇ ਲਿਖਿਆ ਸੁਸਿਖਯਤ ਜਰਮਨ ਆਪਣੇ ਆਪ ਨੂੰ ਸੁਭਾਵਕ ਘਰ ਵਾਂਗ ਦੇਖਦਾ ਹੈ, ਯੋਰਪੀਨ ਲੋਕਾਂ ਨੂੰ ਆਪਣਾ ਧਰਮ ਤਾਂ ਇਕ ਹੋਰ ਅਗਰਲੇ ਸ੍ਰੋਤ, ਪੂਰਬ ਤੋਂ ਪ੍ਰਾਪਤ ਹੋਇਆ ਹੈ ਪਰ ਜੋ ਕੁਝ ਇਥੇ ਹੈ, ਤੇ ਜੋ ਕੁਝ ਮੌਜੂਦ ਹੈ. ਵਿਗਿਆਨ ਅਤੇ ਕਲਾ ਤੇ ਉਹ ਸਾਰਾ ਕੁਝ ਜੋ ਜੀਵਨ ਨੂੰ ਸੰਤੋਸ ਜਨਕ ਬਣਾਦਾ ਹੈ, ਤੇ ਇਸ ਨੂੰ ਉਭਾਰਤਾ ਦੇ ਸੁਸਜਤ ਕਰਦਾ ਹੈ-ਅਸੀਂ ਸਿਧੇ ਜਾਂ ਅਸਿਧੇ ਰੂਪ ਵਿਚ ਯੂਨਾਨ ਤੋਂ ਪ੍ਰਾਪਤ ਕਰਦੇ ਹਾਂ ।” ਕੁਝ ਸਮੇਂ ਲਈ ਉਹ ਯੂਨਾਨੀਆਂ ਦੇ ਧਰਮ ਨੂੰ ਈਸਾਈਅਤ ਨਾਲੋਂ ਵਿਸ਼ੇਸ਼ਤਾ ਦੇਂਦਾ ਸੀ, ਅਤੇ ਉਸ ਨੇ ਜੰਸ਼ਸ ਦਾ ਜੀਵਨ ਲਿਖ ਕੇ ਸਟਰਾਸ ਅਤੇ ਹੈਨਾਨ ਨੂੰ ਬਹਿਲਾਂ ਤੋਂ ਜਾਪ ਪਿਆ ਸੀ, ਜਿਸ ਵਿਚ ਸਾਨੂੰ ਮੇਰੀ ਅਤੇ ਜੋਸਫ ਦਾ ਪੁੱਤਰ ਕਰਕੇ ਮੰਨਿਆ ਤੇ ਕਰਾਮਾਤੀ ਅੰਸ਼ ਛਡ ਦਿਤਾ ਗਿਆ ਸੀ । ਪਿਛੋਂ ਜਾ ਕੇ ਉਸ ਦੇ ਇਹ ਪੁਸ਼ਤਕ ਵਿਨਾਸ ਕਰ ਦਿੱਤੀ।
ਰਾਜਨੀਤੀ ਵਿਚ ਵੀ ਉਸ ਨੇ ਵਿਦੇਹ ਦੀ ਇਕ ਅਜੇਹੀ ਭਾਵਨਾ ਪ੍ਰਗਟ ਕੀਤੀ ਜਿਸ ਦੀ ਕਿ ਪ੍ਰਚਲਤ ਸਥਿਤੀ ਨੂੰ ਕਾਇਮ ਰਖਣ ਤੇ ਇਸਨੂੰ ਪਾਵਨ ਕਰ ਦਸਣ ਦੀ ਉਸ ਦੀ ਮਗਰੋਂ ਦੀ ਭਾਵਨਾ ਤੋਂ ਮੁਸ਼ਕਿਲ ਨਾਲ ਹੀ ਆਸ ਕੀਤੀ ਜਾ ਸਕਦੀ ਸੀ । ਤੂੰ ਬਿੰਜਨ ਸਥਾਨ ਉਤੇ ਪਾਦਰੀ ਦੀ ਪਦਵੀ ਲਈ, ਪੜ੍ਹਾਈ ਕਰਦਿਆਂ ਹੋਇਆਂ, ਉਹ ਤੇ ਸ਼ੈਲਿੰਗ ਬੜੀ ਤੀਬਰ ਭਾਵ ਨਾਲ ਫ਼੍ਰਾਂਸੀਸੀ ਕ੍ਰਾਂਤੀ ਦੀ ਹਮਾਇਤ ਕਰਦੇ ਸਨ ਤੇ ਇਕ ਦਿਨ ਸਵੇਰ ਸਾਰ ਉਹ ਮੰਡੀ ਅਸਥਾਨ ਉਤੇ ਸੁਤੰਤਰਤਾ-ਬ੍ਰਿਛ ਲਾਣ ਲਈ ਗਏ। “ਫ੍ਰਾਂਸੀਸੀ ਰਾਸ਼ਟ ਆਪਣੀ ਕ੍ਰਾਂਤੀ ਦੇ ਇਸ਼ਨਾਨ ਰਾਹੀਂ” ਉਸ ਨੇ ਲਿਖਿਆ “ਬਹੁਤ ਸਾਰੀਆਂ ਅਜੇਹੀਆਂ ਸੰਸਥਾਵਾਂ ਤੋਂ ਵਿਮੁਕਤ ਹੋ ਗਿਆ ਹੈ । ਜਿਨ੍ਹਾਂ ਨੂੰ ਕਿ ਮਨੁੱਖੀ ਆਤਮਾ ਨੇ, ਆਪਣੇ ਬਚਪਨ ਦੀਆਂ ਜੁੱਤੀਆਂ ਵਾਂਗ ਪਿਛੇ ਛੱਡ ਦਿੱਤਾ ਹੋਇਆ ਹੈ, ਤੇ ਜੇਹੜੀਆਂ ਉਸ ਲਈ ਭਾਰੂ ਹੋ ਰਹੀਆਂ ਸਨ, ਜਿਵੇਂ ਕਿ ਇਹ ਕਈ ਹੋਰਨਾ ਲਈ ਮੁਰਦਾ ਹੋਏ ਖੰਭਾਂ ਵਾਂਗ ਅਜੇ ਵੀ ਭਾਰੂ ਹੋ ਰਹੀਆਂ ਹਨ ।” ਇਹ ਉਨ੍ਹਾਂ ਆਸ਼ਾ ਪੂਰਣ ਦਿਨਾਂ ਦੀ ਗੱਲ ਸੀ, ਜਦੋਂ ਕਿ ਯੁਵਕ ਹੋਣਾ ਵੀ ਨਿਰੋਲ ਸੁਅਰਗ ਸੀ” ਕਿ ਉਸ ਨੇ ਫਿਕਦੇ ਵਾਂਗ ਇਕ ਭਾਂਤ ਦੇ ਕੁਲੀਨ ਤਾਂਤ੍ਰਿਕ ਸਮਾਜਵ ਦ ਨਾਲ ਪਿਆਰ ਪ੍ਰਗਟ ਕੀਤਾ ਸੀ, ਤੇ ਆਪਣੇ ਆਪ ਨੂੰ ਆਪਣੇ ਸੁਭਾਵ ਅਨੁਸਾਰ ਉਸ ਰੋਮਾਂਚਕ ਲਹਿਰ ਦੇ ਅਰਪਨ ਕੀਤਾ ਸੀ ਜਿਸਦੀ ਲਪੇਟ ਵਿਚ ਸਾਰਾ ਯੋਰਪ ਆ ਗਿਆ ਸੀ ।
1793 ਵਿਚ ਉਸ ਨੇ ਤੂੰਬਿੰਜਨ ਤੋਂ ਡਿਗਰੀ ਪ੍ਰੀਖਿਆ ਪਾਸ ਕੀਤੀ ਤੇ ਇਹ ਵਿਅਕਤ ਵਾਲੇ ਪ੍ਰਮਾਣ ਪਤ੍ਰ ਨਾਲ, ਕਿ ਉਹ ਇਕ ਚੰਗਾ ਗੁਣਵਾਨ ਤੇ ਆਚਾਰ ਵਾਲਾ ਮਨੁੱਖ ਸੀ ਜੇਹੜਾ ਕਿ ਧਰਮ ਸ਼ਾਸਤ੍ਰ ਤੇ ਭਾਸ਼ਾ ਵਿਗਿਆਨ ਵਿਚ ਚੰਗਾ ਸੁਯੋਗ, ਪਰ ਫ਼ਿਲਾਸਫ਼ੀ ਲਈ ਜਿਸ ਅੰਦਰ ਕੋਈ ਯੋਗਤਾ ਨਹੀਂ । ਉਹ ਹੁਣ ਗਰੀਬ ਸੀ ਤੇ ਉਸ ਨੂੰ ਆਪਣੀ ਰੋਟੀ, ਬਰਲ ਤੇ ਫਰੈਕੇਫੋਰਟ ਵਿਚ ਆਧਿਆਪਨ ਨਾਲ ਕਮਾਣੀ ਪੈਂਦੀ ਸੀ, ਯੋਰਪ ਆਪਣੇ ਆਪ ਨੂੰ ਰਾਸ਼ਵਾਦੀ ਟੁਕੜਿਆਂ ਇਹ ਉਸ ਦੇ ਬਿਖੜੇ ਵਰ੍ਹੇ ਸਨ। ਜਦੋਂ ਕਿ ਵਿਚ ਲੀਰ ਲੀਰ ਕਰ ਰਿਹਾ ਸੀ। ਹੀਗਲ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਵਿਕਾਸ ਕੀ ਤਾਨ ਤਦੋਂ 1799 ਉਸ ਦਾ ਪਿਤਾ ਮਰ ਗਿਆ ਤੇ ਹੀਗਲ ਨੂੰ 1500 ਪੌਂਡ ਦੀ ਵਿਰਾਸਤ ਮਿਲ ਗਈ, ਉਸ ਨੇ ਆਪ ਨੂੰ ਇਕ ਧਨਾਢ ਆਦਮੀ ਸਮਝਿਆ ਤੇ ਪੜ੍ਹਨਾ ਛੱਡ ਦਿੱਤਾ। ਉਸਨੇ ਆਪਣੇ ਮਿੱਤਰ ਸੈਲਿੰਗ ਨੂੰ ਲਿਖ ਕੇ ਸਲਾਹ ਪੁਛ ਭੇਜੀ ਕਿ ਕਿਥੇ ਟਿਕਾਣਾ ਕੀਤਾ ਜਾਏ ਤੇ ਕੋਈ ਅਜੇਹੀ ਥਾਂ ਦਸਣ ਲਈ ਕਿਹਾ ਜਿਥੇ ਸਾਦਾ ਭੋਜਨ ਬਹੁਤ ਸਾਰੀਆਂ ਪੁਸਤਕਾਂ ਅਤੇ ਪੀਣ ਨੂੰ ਬੀਅਰ (Eiu-gutes, Bier) ਹੋਵੇ, ਸੈਲਿੰਗ ਨੇ ਜੈਨਾ ਦੀ ਸਿਫਾਰਿਸ਼ ਕੀਤੀ ਜੇਹੜਾ ਕਿ ਇਕ ਯੂਨੀਵਰਸਿਟੀ ਕਸਬਾ ਸੀ, ਅਤੇ ਵੀਸਰ ਦੇ ਡਯੁਕ ਦੇ ਸਤਾ ਅਧਿਕਾਰ ਦੇ ਅਧੀਨ ਸੀ, ਜੈਨਿੰਗ ਸਥਾਨ ਉਤੇ ਸ਼ੈਲਿੰਗ ਇਤਿਹਾਸ ਪੜ੍ਹਾ ਰਿਹਾ ਸੀ, ਟੀਕ ਨਾਵੇਲਸ ਅਤੇ ਸੈਲਜਲਜ਼ ਰੋਮਾਂਸਵਾਦ ਪੜ੍ਹਾ ਰਹੇ ਸਨ ਅਤੇ ਫਿਕੇਟ ਤੇ ਸ਼ੈਲਿੰਗ ਆਪਣੀਆਂ ਫ਼ਿਲਾਸਫ਼ੀਆਂ ਪ੍ਰਤਿ ਪਾਦਨ ਕਰ ਰਹੇ ਸਨ। ਹੀਗਲ 1801 ਵਿਚ ਉਥੇ ਪਹੁੰਚ ਗਿਆ ਅਤੇ 1803 ਵਿਚ ਯੂਨੀਵਰਸਿਟੀ ਵਿਚ ਅਧਿਆਪਕ ਬਣ ਗਿਆ ।
1806 ਵਿਚ ਅਜੇ ਉਹ ਉਥੇ ਹੀ ਸੀ ਜਦੋਂ ਕਿ ਨੈਪੋਲੀਅਨ ਦੀ ਪ੍ਰਸ਼ੀਆ ਨਿਵਾਸੀਆਂ ਉਤੇ ਪਾਈ ਜਿੱਤ ਨੇ ਵਿਦ੍ਰਤਾ ਵਾਲੇ ਇਸ ਛੋਟੇ ਨਗਰ ਨੂੰ ਰੌਲੇ ਅਤੇ ਤ੍ਰਾਸ ਵਿਚ ਪਾ ਦਿੱਤਾ ਫਾਂਸੀਸੀ ਸੈਨਿਕਾਂ ਨੇ ਹੀਗਲ ਦੇ ਮਕਾਨ ਉਤੇ ਹਮਲਾ ਕੀਤਾ ਤੇ ਉਹ ਇਕ ਫਿਲਾਸਫ਼ਰ ਵਾਂਗ ਖੁਰੀ ਕਰ ਗਿਆ ਤੇ ਆਪਣੀ ਪਹਿਲੀ ਮਹੱਤਵ ਪੂਰਣ ਪੁਸਤਕ “ਆਤਮਾ ਦਾ ਘਟਨਾ ਕਿਆ ਵਿਗਿਆਨ ਦੀ ਹਥ ਲਿਖਤ ਆਪਣੇ ਨਾਲ ਲੈ ਗਿਆ ਕੁਝ ਚਿਰ ਲਈ ਉਹ ਹੱਥੋਂ ਏਨਾ ਤੰਗ ਸੀ ਕਿ ‘ਗੋਇਟ’ ਨੇ ‘ਜੰਬਲ’ ਨੂੰ ਉਸ ਦਾ ਲਾਂਘਾ ਲੰਘਾਣ ਲਈ ਕੁਝ ਡਾਲਰ-ਉਧਾਰ ਦੇਣ ਲਈ ਕਿਹਾ ਹੀਗਲ ਨੇ ਲਗਭਗ ਤਲਖੀ ਨਾਲ ਨੰਬਲ ਨੂੰ ਲਿਖਿਆ” ਮੈਂ ਅਪਣਾ ਮਾਰਗ-ਦਰਸ਼ਕ ਤਾਗ, ਬਾਈਬਲ ਦੇ ਇਸ ਕਥਨ ਨੂੰ ਬਣਾਇਆ ਹੈ ਜਿਸ ਦੀ ਸਚਾਈ ਨੂੰ ਮੈਂ ਅਨੁਭਵ ਨਾਲ ਸਿਖਿਆ ਹੈ, ਕਿ ਸਭ ਤੋਂ ਪਹਿਲਾਂ ਤੁਸੀਂ ਭੋਜਨ ਤੇ ਬਸਤ ਲੱਭੋ ਤੇ ਰੱਬੀ ਰਾਜ ਤੁਹਾਨੂੰ ਨਾਲ ਲਗਦੇ ਦੇ ਦਿੱਤਾ ਜਾਏਗਾ । ਕੁਝ ਸਮੇਂ ਲਈ ਉਸਨੇ ਬੰਬਰਗ ਸਥਾਨ ਉਤੇ ਇਕ ਸਮਾਚਾਰ ਪਤ੍ਰ ਦਾ ਸੰਪਾਦਨ ਕੀਤਾ, ਤਦੋਂ 1812 ਵਿਚ ਉਹ ਨੂਰਨ ਬਰਗ ਵਿਚ ਵਿਆਯਾਮਸ਼ਾਲਾ ਦਾ ਪ੍ਰਮੁੱਖ ਬਣ ਗਿਆ ਸ਼ਾਇਦ ਇਸੇ ਥਾਂ ਉਤੇ ਹੀ ਪ੍ਰਸ਼ਾਸਕ ਕੰਮ ਦੀਆਂ ਤਪਸੀ ਲੋੜਾ ਨੇ ਉਸ ਅੰਦਰਲੀਆਂ ਰੋਮਾਂਸ ਵਾਦ ਦੀਆਂ ਅਗਾਂ ਨੂੰ ਠੰਡ ਪਾ ਦਿੱਤਾ, ਅਤੇ ਨੈਪੋਲੀਅਨ ਤੇ ਗੋਇਟੇ ਵਾਂਗ ਉਸ ਨੂੰ ਰੋਮਾਂਸਕ ਯੁਗ ਵਿਚ ਇਕ ਕਲਾਸ ਦੀ ਅਵਸੇਸ਼ ਬਣਾ ਦਿੱਤਾ ਅਤੇ ਏਥੇ ਹੀ ਉਸ ਨੇ ਆਪਣੀ ਰਚਨਾ ਤਰਕ ਲਿਖੀ 1812-16 ਜਿਸਨੇ ਸਮਝ ਵਿਚ ਆਉਣ ਦੀ ਆਪਣੀ ਸਿਫਤ ਕਰਕੇ ਜਰਮਨੀ ਨੂੰ ਮੁਗਧ ਕਰਕੇ ਉਸ ਨੂੰ ਹੀਡਲ ਬਰਗ ਨਗਰ ਵਿਚ, ਫਿਲਾਸਫ਼ੀ ਦੀ ਕੁਰਸੀ ਦੁਆ ਦਿੱਤੀ। ਇਸ ਨਗਰ ਵਿਚ ਉਸ ਨੇ ਆਪਣੀ ਮਹਾਨ ਆਕਾਰ ਰਚਨਾ “ਦਾਰਸ਼ਨਿਕ ਵਿਗਿਆਨ ਦਾ ਵਿਸ਼ ਕੋਸ਼” 1817 ਲਿਖਿਆ ਜਿਸ ਦੇ ਬਲ ਦੇ ਆਧਾਰ ਤੇ ਉਸਨੂੰ 1818 ਵਿਚ ਬਰਲਿਨ ਯੂਨੀਵਰਸਿਟੀ ਵਿਚ ਤਰੱਕੀ ਦੇ ਦਿੱਤੀ ਗਈ। ਉਸ ਸਮੇਂ ਤੋਂ ਲੈ ਕੇ ਜੀਵਨ ਦੇ ਅੰਤ ਤੀਕ ਉਸ ਨੇ ਦਾਰਸ਼ਨਿਕ ਸੰਸਾਰ ਉਤੇ ਸ਼ਾਮਲ ਕਰ ਰਖਿਆ ਇਸੇ ਤਰ੍ਹਾਂ ਹੀ ਨਿਰ ਉਪਾਧੀ ਰੂਪ ਵਿਚ ਜਿਵੇਂ ਕਿ ਗੋਇਟੇ ਨੇ ਸਾਹਿਤ ਦੇ ਸੰਸਾਰ ਉਤੇ ਬੀਚਾਵਨ ਨੇ ਸੰਗੀਤ ਦੇ ਖੇਤਰ ਉਤੇ ਕਰ ਰਖਿਆ ਸੀ । ਉਸ ਦਾ ਜਨਮ ਦਿਨ ਗੋਇਟੇ ਦੇ ਦਿਨ ਤੋਂ ਅਗਲੇ ਦਿਨ ਪੈਦਾ ਸੀ ਤੇ ਅਭਿਮਾਨੀ ਜਰਮਨੀ ਉਨ੍ਹਾਂ ਨਮਿਤ ਹਰ ਵਰੇ ਦੇ ਛੁਟੀਆਂ ਕਰਦਾ ਸੀ ।
ਕਿਸੇ ਇਕ ਫ਼੍ਰਾਂਸੀਸੀ ਨੇ ਇਕ ਵਾਰੀ ਹੀਗਲ ਨੂੰ ਆਪਣੀ ਫਿਲਾਸਫੀ ਇਕ ਵਾਰ ਵਿਚ ਵਿਅਕਤੀ ਕਰਨ ਲਈ ਕਿਹਾ ਅਤੇ ਉਹ ਉਸ ਨਾਲ ਨਾ ਹੋਇਆ ਜਿਸ ਨਾਲ ਕਿ ਉਸ ਨੇ ਇਕ ਪੈਰ ਦੇ ਭਾਰ ਖਲੋਤਿਆ ਹੋਇਆ ਕਹਿ ਦਿੱਤਾ ਸੀ “ਤੁਸੀਂ ਆਪਣੇ ਗੁਆਂਢੀ ਨਾਲ ਇਸ ਤਰ੍ਹਾਂ ਪ੍ਰੇਮ ਕਰੋਗੇ ਜਿਵੇਂ ਕਿ ਆਪਣੇ ਨਾਲ”। ਹੀਗਲ ਨੇ ਦਸ ਜਿਲਦਾਂ ਵਿਚ ਉੱਤਰ ਦੇਣ ਵਿਸ਼ੇਸ਼ਤਾ ਦਿੱਤੀ; ਅਤੇ ਜਦੋਂ ਇਹ ਲਿਖੀਆਂ ਅਤੇ ਪ੍ਰਕਾਸ਼ਤ ਕੀਤੀਆਂ ਗਈਆਂ ਤੇ ਸਾਰਾ ਸੰਸਾਰ ਉਨ੍ਹਾਂ ਦਾ ਜ਼ਿਕਰ ਕਰ ਰਿਹਾ ਸੀ ਤਾਂ ਉਸ ਨੇ ਸ਼ਕਾਇਤ ਕੀਤੀ ਕਿ “ਕੇਵਲ ਇਕ ਆਦਮੀ ਮੈਨੂੰ ਸਮਝਦਾ ਹੈ ਤੇ ਸ਼ਾਇਦ ਉਹ ਵੀ ਨਹੀਂ। ਉਸ ਦੀਆਂ ਰਚਨਾਵਾਲਾ ਬਹੁਤਾ ਭਾਗ ਅਰਸਤੂ ਵਾਂਗ ਲੈਕਚਰ ਦੇ ਨੋਟਾਂ ਤੋਂ ਤਿਆਰ ਕੀਤਾ ਹੋਇਆ ਹੈ; ਜਾਂ ਏਦੋਂ ਭੈੜੀ ਇਹ ਕਿ ਉਨ੍ਹਾਂ ਵਿਦਿਆਰਥੀਆਂ ਦੇ ਨੋਟਾਂ ਤੋਂ, ਜਿਨ੍ਹਾਂ ਨੇ ਲੈਕਚਰ ਸੁਣੇ। ਕੇਵਲ ਤਰਕ ਅਤੇ ਘਟਨਾ ਕ੍ਰਿਆ ਵਿਗਿਆਨ ਉਸ ਦੇ ਹੱਥੋਂ ਹਨ ਅਤੇ ਇਹ ਅਸਪਸ਼ਟਤਾ ਦੇ ਸਭ ਤੋਂ ਵਧੀਆ ਨਮੂਨੇ ਹਨ। ਜੇਹੜੇ ਭਾਵਾਤਮਕਤਾ ਤੇ ਸ਼ੈਲੀ ਦੀ ਸੰਖਿਪਤਾ ਨਾਲ ਇਕ ਅਨੋਖੀ ਜੇਹੀ ਮੌਲਿਕ ਸ਼ਬਦਾਵਲੀ ਨਾਲ ਅਤੇ ਹਰੇਕ ਧਿਆਨ ਨੂੰ ਸੀਮਤ ਕਰਨ ਵਾਲੇ ਉਪਵਾਕਾਂ ਦੀ ਇਕ ਬੇਹਦ ਭਰਪੂਰਤਾ ਵਾਲੀ ਹਦੋਂ ਵਧੀਕ ਸੋਹਣੀ ਅਨੇਕਾਂ ਰੂਪ ਬਣਾ ਦਿੱਤੇ ਗਏ ਹਨ। ਹੀਗਲ ਨੇ ਆਪਣੀ ਰਚਨਾ ਦਾ ਨਿਰੂਪਣ ਕੀਤਾ ਸੀ “ਫ਼ਿਲਾਸਫ਼ੀ ਨੂੰ ਜਰਮਨ ਬੋਲੀ ਵਿਚ ਬੋਲਣਾ ਸਿੱਖਣ ਦਾ ਇਕ ਜਤਨ” ਉਹ ਸਫਲ ਹੋ ਗਿਆ।
ਤਰਕ ਯੁਕਤੀ ਦੇਣ ਦੀਆਂ ਵਿਧੀਆਂ ਦਾ ਨਹੀਂ, ਸਗੋਂ ਤਰਕ ਕਰਨ ਵਿਚ ਵਰਤੀਆਂ ਗਈਆਂ ਸੰਕਲਪਨਾਵਾਂ ਦਾ ਇਕ ਵਿਸ਼ਲੇਸ਼ਣ ਹੁੰਦਾ ਹੈ। ਇਨ੍ਹਾਂ ਤੋਂ ਹੀਗਲ ਦਾ ਭਾਵ, ਕਾਂਤ ਰਾਹੀਂ ਨਾਮ ਦਿੱਤੀਆਂ ਗਈਆਂ ਸ਼੍ਰੇਣੀਆਂ ਦਾ ਹੈ—ਅਸਤਤ੍ਰ ਗੁਣ, ਮਾਤ੍ਰਾ ਸੰਬੰਧ ਆਦਿਕ। ਫ਼ਿਲਾਸਫ਼ੀ ਦਾ ਪਹਿਲਾ ਕੰਮ ਇਨ੍ਹਾਂ ਅਜੇਹੇ ਬੁਨਿਆਦੀ ਸ਼ਬਦ-ਸੰਕੇਤਾ ਦੀ ਛਾਣ-ਬੀਣ ਕਰਦਾ ਹੈ, ਜੇਹੜੇ ਕਿ ਸਾਡੇ ਸਾਰੇ ਚਿੰਤਨ ਵਿਚ ਏਨੀ ਖੁਲ੍ਹੀ ਤਰ੍ਹਾਂ ਵਰਤੇ ਜਾਂਦੇ ਰਹਿੰਦੇ ਹਨ । ਇਨ੍ਹਾਂ ਵਿਚੋਂ ਸਭਤੋਂ ਵਧੀਕ ਪਾਸਰਿਆ ਸੰਕੇਤ ਸੰਬੰਧਾ ਹੈ। ਹਰ ਵਿਚਾਰ ਸੰਬੰਧ ਦਾ ਇਕ ਸਮੂਹ ਹੁੰਦਾ ਹੈ; ਕਿਸੇ ਵੀ ਚੀਜ਼ ਬਾਰੇ ਅਸੀਂ ਸੋਚ ਵਿਚਾਰ, ਕੇਵਲ, ਇਸ ਦਾ ਸੰਬੰਧ ਕਿਸੇ ਹੋਰ ਚੀਜ਼ ਨਾਲ ਦਸ ਕੇ ਅਤੇ ਇਸ ਦੀਆਂ ਅਨੁਰੂਪਤਾਵਾਂ ਤੇ ਵਿਭਿੰਨਤਾਵਾਂ ਨੂੰ ਪਛਾਣਦਿਆਂ ਹੋਇਆ ਹੀ ਕਰ ਸਕਦੇ ਹਾਂ । ਕਿਸੇ ਭਾਂਤ ਦੇ ਵੀ ਸੰਬੰਧਾਂ ਤੋਂ ਬਿਨਾਂ ਕੋਈ ਵਿਚਾਰ ਸਖਣਾ ਹੁੰਦਾ ਹੈ; ਇਹ ਕੁਝ ਕਹਿਣ ਤੋਂ ਮਤਲਬ ਇਹੋ ਹੁੰਦਾ ਹੈ । “ਨਿਰੋਲ ਹੋਂਦ ਅਤੇ ਅਹੋਂਦ ਇਕੋ ਚੀਜ਼ ਹਨ,” ਸੰਬੰਧਾਂ ਜਾਂ ਗੁਣਾਂ ਤੋਂ ਵਿਹੂਨ ਹੋਂਦ ਕੋਈ ਹੁੰਦੀ ਹੀ ਨਹੀਂ, ਤੇ ਇਸ ਦਾ ਬਿਲਕੁਲ ਹੀ ਕੋਈ ਅਰਥ ਨਹੀਂ ਹੁੰਦਾ । ਇਸ ਤਰਕ ਵਾਕ ਨੇ ਵਿਨੋਦੀ ਟਿਪਣੀਆਂ ਦੀ ਇਕ ਏਨੀ ਅਸੀਮ ਸੰਤਾਨ ਪੈਦਾ ਕਰ ਦਿੱਤੀ ਜੇਹੜੀ ਕਿ ਅਜੇ ਤੀਕ ਵਧ ਫੁਲ ਰਹੀ ਹੈ; ਅਤੇ ਇਕ ਸਮੇਂ ਇਹ ਹੀਗਲ ਦੇ ਵਿਚਾਰ ਦੇ ਅਧਿਐਨ ਲਈ ਇਕ ਰੁਕਾਵਟ ਤੇ ਆਕਰਸ਼ਨ ਵੀ ਸਿੱਧ ਹੋਈ।
ਸਾਰੇ ਸੰਬੰਧਾਂ ਵਿਚੋਂ ਸਭ ਤੋਂ ਵਧੀਕ ਵਿਆਪਕ ਟਾਕਰੇ ਜਾਂ ਵਿਰੋਧ ਦਾ ਹੈ। ਵਿਚਾਰ ਜਾਂ ਵਸਤਾਂ ਦੀ ਹਰੇਕ ਅਵਸਥਾ-ਹਰੇਕ ਵਿਚਾਰ ਤੇ ਸੰਸਾਰ ਵਿਚਲੀ ਹਰ ਸਥਿਤੀ-ਅਰੋਕ ਤੌਰ ਤੇ ਆਪਣੀ ਵਿਰੋਧੀ ਸਥਿਤੀ ਵਲ ਲੈ ਜਾਂਦੀ ਹੈ ਅਤੇ ਫਿਰ ਇਕ ਉਚੇਰੇ ਤੇ ਵਧੀਕ ਸੰਪੂਰਣ ਇਕਾਈ ਬਣਾਣ ਨਮਿਤ ਇਸ ਨਾਲ ਮਿਲ ਜਾਂਦੀ ਹੈ । ਹਰੇਕ ਚੀਜ਼ ਜੇਹੜੀ ਕਿ ਹੀਗਲ ਨੇ ਲਿਖੀ, ਉਸ ਦੇ ਅੰਦਰ ਇਹ “ਦੰਦਾਤਮਕ ਗਤੀ” ਚਲਦੀ ਹੈ । ਬੇਸ਼ਕ ਇਹ ਇਕ ਪੁਰਾਣਾ ਵਿਚਾਰ ਹੈ, ਐਪੋ-ਡਾਕਲਸ ਰਾਹੀਂ ਪਹਿਲਾਂ ਤੋਂ ਵਿਅਕਤ ਕੀਤਾ ਗਿਆ ਅਤੇ ਅਰਸਤੂ ਦੇ “ਸੁਨਹਰੀ ਮਧਮਾਨ” ਵਿਚ ਸਾਕਾਰ ਕੀਤਾ ਗਿਆ, ਜਿਸ ਨੇ ਲਿਖਿਆ ਸੀ ਕਿ “ਵਿਰੋਧੀ ਵਸਤਾਂ ਦਾ ਗਿਆਨ ਇਕ ਹੀ ਹੁੰਦਾ ਹੈ ।” ਸੱਤ (ਇਕ ਬਿਜਾਲਾਣੂ ਵਾਂਗ) ਵਿਰੋਧੀ ਭਾਗਾਂ ਦੀ ਇਕ ਜੀਉਂਦੀ ਏਕਤਾ ਹੁੰਦੀ ਹੈ। ਰੂੜੀਵਾਦ ਤੇ ਅਤਿਵਾਦ ਦੀ ਸਚਾਈ ਉਦਾਰਵਾਦ ਹੈ —ਇਕ ਖੁਲ੍ਹਾ ਦਿਮਾਗ਼ ਤੇ ਰੋਕਸ ਹਥ ਦਿਮਾਗ਼; ਵਿਸ਼ਾਲ ਮਾਮਲਿਆਂ ਬਾਰੇ ਸਾਡੀਆਂ ਰਾਵਾਂ ਦੀ ਬਣਤਰ, ਆਉਂਣੀਆਂ ਦੇ ਵਿਚਕਾਰ, ਘਟਦੀ ਜਾਂਦੀ ਤਾਂਵਾਡੋਲਤਾ ਹੁੰਦੀ ਹੈ; ਅਤੇ ਸਾਰੇ ਵਿਵਦਾਤਮਕ ਪ੍ਰਸ਼ਨਾਂ ਵਿਚ ਸਚਾਈ ਦੋਹਾਂ ਦੇ ਵਿਚਕਾਰ ਹੁੰਦੀ ਹੈ । ਵਿਕਾਸ ਦੀ ਗਤੀ ਵਿਰੋਧਾਂ ਦੀ ਹੀ ਨਿਰੰਤਰ ਪ੍ਰਗਤੀ ਅਤੇ ਉਨ੍ਹਾਂ ਦੀ ਲੀਨਤਾ ਤੇ ਪੁਨਰ ਮਿਲਣੀ ਹੁੰਦੀ ਹੈ। ਸ਼ੈਲਿੰਗ ਇਹ ਕਹਿਣ ਵਿਚ ਠੀਕ ਸੀ “ਵਿਰੋਧਾਂ ਦੀ ਇਕ ਅੰਤਰ ਨਿਹਤ ਇਕ ਰੂਪਤਾ ਹੁੰਦੀ ਹੈ; ਅਤੇ ਫਿਕਟੇ ਠੀਕ ਸੀ” – ਪ੪, ਵਿਪਖ ਅਤੇ ਸੰਸ-ਲੇਸ਼ਣ ਹੀ ਸਾਰੇ ਵਿਕਾਸ ਤੇ ਸਾਰੀ ਵਾਸਤਵਿਕਤਾ ਦਾ ਫਾਰਮੂਲਾ ਤੇ ਭੇਦ ਰਖਦੇ ਹਨ ।
ਕਿਉਂ ਜੋ ਨ ਕੇਵਲ ਵਿਚਾਰ ਹੀ ਇਸ ਨੂੰ ਦੰਦਾਤਮਕ ਗਤੀ ਅਨੁਸਾਰ ਵਧ ਦੇ ਫੁਲਦੇ ਤੇ ਵਿਕਾਸ ਕਰਦੇ ਹਨ, ਸਗੋਂ ਸਮਾਨ ਤੌਰ ਤੇ ਵਸਤਾਂ ਵੀ, ਵਿਵਹਾਰਾਂ ਦੀ ਹਰ ਅਵਸਥਾ ਇਕ ਅਜੇਹਾ ਵਿਰੋਧ ਰਖਦੀ ਹੈ ਜਿਸ ਨੂੰ ਕਿ ਵਿਕਾਸ ਨੇ ਜ਼ਰੂਰੀ ਤੌਰ ਤੇ ਇਕ ਮੇਲ ਅਲਾਪ ਵਾਲੀ ਏਕਤਾ ਰਾਹੀਂ ਹਲ ਕਰਨਾ ਹੁੰਦਾ ਹੈ । ਸੋ ਨਿਰਸੰਦੇਹ ਸਾਡੀ ਵਰਤਮਾਨ ਸਾਮਾਜਿਕ ਪ੍ਰਣਾਲੀ ਆਪਣੇ ਅੰਦਰ ਇਕ ਸ੍ਵੈ-ਸੰਘਾਰਕ ਵਿਰੋਧ ਗੁਪਤ ਰੂਪ ਵਿਚ ਬੈਠੀ ਹੈ। ਆਰਥਕ ਕਿਸੌਰ ਵਿਵਸਥਾ ਅਤੇ ਵਰਤੋਂ ਵਿਚ ਨ ਲਿਆਂਦੇ ਗਏ ਵਸੀਲਿਆਂ ਦਾ ਇਕ ਸਮੇਂ ਵਿਚ ਲੋੜੀਂਦਾ ਉਤੇਜਕ ਵਿਅਕਤੀ-ਵਾਦ ਕਿਸੇ ਪਿਛਲੇਰੇ ਸਮੇਂ ਵਿਚ ਜਾ ਕੇ ਸਹਯੋਗਿਕ ਰਾਸ਼ਟ-ਮੰਡਲ ਲਈ ਅਭਿਲਾਸ਼ਾ ਜਗਾ ਦਿੰਦਾ ਹੈ, ਅਤੇ ਭਵਿਖਨ ਤਾਂ ਦੇਖੇਗਾ ਵਰਤਮਾਨ ਵਾਸਤਵਿਕਤਾ ਨੂੰ ਨ ਹੀ ਕਲਪਿਤ ਆਦਰਸ਼ ਨੂੰ ਸਗੋਂ ਇਕ ਅਜੇਹੇ ਸੰਸ਼ਲੇਸਟ ਨੂੰ ਜਿਸ ਵਿਚ ਦੋਹਾਂ ਦੇ ਕੁਝ ਅੰਸ਼ ਇਕ ਉਚੇਰੇ ਜੀਵਨ ਨੂੰ ਜਨਮ ਦੇਣ ਨਮਿਤ ਇਕਠੇ ਹੋ ਜਾਣਗੇ । ਅਤੇ ਉਹ ਉਚੇਰਾ ਸਟੇਜ ਵੀ ਇਕ ਉਤਪਾਦਕ ਵਿਰੋਧ ਵਿਚ ਵੰਡਿਆ ਜਾ ਕੇ ਸੰਗਠਨ ਜਟਲਤਾ ਤੇ ਏਕਤਾ ਦੇ ਹੋਰ ਵੀ ਉਚੇਰੇ ਪਧਰਾਂ ਤੀਕ ਉਠ ਜਾਏਗਾ ਵਿਚਾਰ ਦੀ ਗਤੀ ਤਾਂ ਫਿਰ ਵਸਤਾਂ ਦੀ ਗਤੀ ਦੇ ਅਨੁਰੂਪ ਹੀ ਹੁੰਦੀ ਹੈ, ਹਰੇਕ ਦੇ ਅੰਦਰ ਅਨੇਕਤਾ ਰਾਹੀਂ ਏਕਤਾ ਤੋਂ ਲੈ ਕੇ ਏਕਤਾ ਵਿਚ ਅਨੇਕਤਾ ਤੀਕ ਇਕ ਦੰਦਾਤਮਕ ਪ੍ਰਗਤੀ ਹੁੰਦੀ ਹੈ। ਵਿਚਾਰ ਅਤੇ ਅਸਤਤ੍ਰ ਇਕੋ ਕਾਨੂੰਨ ਦਾ ਅਨੁਸਰਣ ਕਰਦੇ ਹਨ, ਅਤੇ ਤਰਕ ਅਤੇ ਤਤ੍ਵ ਮੀਮਾਸਾ ਇਕ ਹੀ ਹੁੰਦੇ ਹਨ ।
ਇਸ ਦੰਦਾਤਮਕ ਪਕ੍ਰਿਆ ਅਤੇ ਵਿਭਿੰਨਤਾ ਵਿਚ ਏਕਤਾ ਦੀ ਪਛਾਣ ਲਈ, ਮਨ ਇਕ ਅਤੀ ਆਵਸ਼ਕ ਅੰਗ ਹੈ। ਮਨ ਦਾ ਕਰਤਵ ਤੇ ਫ਼ਿਲਾਸਫ਼ੀ ਦਾ ਕੰਮ ਉਸ ਏਕਤਾ ਨੂੰ ਲਭਦਾ ਹੈ ਜੇਹੜੀ ਕਿ ਬੀਜ ਰੂਪ ਵਿਚ ਅਨੇਕਤਾ ਵਿਚ ਪਾਈ ਜਾਂਦੀ ਹੈ । ਨੀਤੀ ਸ਼ਾਸਤ ਦਾ ਕੰਮ ਆਚਰਣ ਤੇ ਵਤੀਰੇ ਨੂੰ ਇਕ ਕਰਦਾ ਹੈ; ਅਤੇ ਰਾਜਨੀਤੀ ਦਾ ਕੰਮ ਵਿਅਕਤੀਆਂ ਦਾ ਇਕ ਰਾਜ ਵਿਚ ਏਕੀਕਰਣ ਕਰਨਾ ਹੈ । ਧਰਮ ਦਾ ਕੰਮ ਉਸ ਪਰਸ ਨਿਰਪੇਖ ਤੀਕ ਅਪੜਨਾ ਤੇ ਇਸ ਨੂੰ ਅਨੁਭਵ ਕਰਨਾ ਹੈ, ਜਿਸ ਵਿਚ ਕਿ ਸ ਰੇ ਵਿਰੁਧ ਏਕਤਾ ਵਿਚ ਮਿਟ ਜਾਂਦੇ ਹਨ; ਅਸਤਿਤ੍ਰ ਦਾ ਉਹ ਮਹਾਨ ਜੋੜ ਜਿਸ ਵਿਚ ਦ੍ਰਵ ਅਤੇ ਮਨ ਵਿਅਕਤੀ ਤੇ ਵਸਤੂ ਚੰਗਿਆਈ ਦੇ ਬੁਰਾਈ ਇਕ ਇਕ ਹੋ ਜਾਂਦੇ ਹਨ । ਈਸਰ ਸੰਬੰਧਾਂ ਦੀ ਇਕ ਅਜੇਹੀ ਪ੍ਰਣਾਲੀ ਹੈ, ਜਿਸ ਵਿਚ ਕਿ ਸਾਰੀਆਂ ਵਸਤਾਂ ਗਤੀ ਕਰਦੀਆਂ ਤੋਂ ਆਪਣਾ ਅਸਤਤ੍ਰ ਦੇ ਆਪਣੀ ਸਾਰਥਕਤਾ ਰਖਦੀਆਂ ਹਨ। ਮਨੁੱਖ ਅੰਦਰ ਉਹ ਪਰਮ ਨਿਰਪੱਖ ਸੱਤਾ ਸਵ-ਚੇਤੰਨਤਾ, ਤੀਕ ਉਠਦੀ ਅਤੇ ਨਿਰਪੇਖ ਵਿਚਾਰ ਬਣ ਜਾਂਦੀ ਹੈ-ਅਰਥਾਤ ਵਿਚਾਰ ਆਪਣੇ ਆਪ ਨੂੰ ਉਸ ਪਰਮ ਨਿਰਪੇਖ ਸੱਤਾ ਦਾ ਅੰਕ ਅਨੁਭਵ ਕਰਦੀ ਵਿਅਕਤਕ ਸੀਮਾਵਾਂ ਅਤੇ ਪ੍ਰਯੋਜਨਾ ਤੋਂ ਉਪਰ ਪਹੁੰਚ ਦੀ ਹੋਈ ਵਿਸ਼ਵ-ਵਿਆਪਕ ਸੰਗਮ ਦੇ ਹੇਠਵਾਰ ਸਾਰੀਆਂ ਵਸਤਾਂ ਦੀ ਇਕ ਸਾਰਤਾ ਨੂੰ ਗ੍ਰਹਿਣ ਕਰ ਲੈਂਦੀ ਹੈ। ਤਰਕ ਵਿਸ਼ਵ ਦਾ ਸਾਰ ਪਦਾਰਥ ਹੈ। ਸੰਸਾਰ ਦੀ ਵਿਉਂਤ ਪੂਰਨ ਤੌਰ ਤੇ ਤਾਰਕਿਕ ਜਾਂ ਵਿਵੇਕ ਯੁਕਤ ਹੈ ।
ਇਹ ਨਹੀਂ ਕਿ ਸੰਗ੍ਰਾਮ ਅਤੇ ਬੁਰਾਈ, ਉਹ ਕਾਫੀ ਵਾਸਤਵਿਕ ਹਨ, ਪਰ ਸਿਆਣਪ ਦੇ ਕਲਾਈ ਤੀਕ ਦੇ ਪੜਾਵ ਹਨ। ਸੰਗ੍ਰਾਮ ਵਿਕਾਸ ਦਾ ਅਤੇ ਧੱਕੇ ਧੋੜਿਆਂ ਵਿਚ ਹੀ ਨਿਰਮਾਣ ਹੁੰਦਾ ਹੈ, ਤੇ ਕਸ਼ਟਾ ਰਾਹੀਂ ਹੀ ਆਪਣੇ ਪੂਰੇ ਉਤਕਰਸ਼ ਕੇਵਲ ਮਾਤ੍ਰ ਨਾਕਾਰਾਤਮਕ ਕਪਲਨਾਵਾਂ ਹਨ, ਦ੍ਰਿਸ਼ਟੀਕੋਣ ਅੰਦਰ ਇਹ ਪੂਰਤੀ ਅਤੇ ਕਾਨੂੰਨ ਹੈ, ਆਚਰਨ ਸੰਸਾਰ ਦੇ ਤੂਫ਼ਾਨਾਂ ਅਤੇ ਕੋਈ ਆਦਮੀ ਮਜਬੂਰੀਆਂ, ਜ਼ਿਮੇਵਾਰੀਆਂ ਤੀਕ ਅਪੜਦਾ ਹੈ । ਦੁਖ ਦਾ ਵੀ ਆਪਣਾ ਤਰਕ ਹੁੰਦਾ ਹੈ, ਇਹ ਜੀਵਨ ਦਾ ਇਕ ਚਿੰਨ੍ਹ ਅਤੇ ਨਵਨਿਰਮਾਣ ਵਲ ਇਕ ਉਤੇਜਨਾ ਹੁੰਦਾ ਹੈ। ਚੀਜ਼ਾਂ ਵਸਤਾਂ ਦੇ ਤਰਕ ਵਿਚ ਭਾਵਾ ਵੇਗ (Passion) ਦੀ ਵੀ ਥਾਂ ਹੁੰਦੀ ਹੈ । “ਸੰਸਾਰ ਅੰਦਰ ਕੋਈ ਵੀ ਮਹਾਨ ਚੀਜ਼ ਕਦੀ ਭਾਵਾ ਵੰਗ ਤੋਂ ਬਿਨਾ ਨੇਪਰੇ ਨਹੀਂ ਚੜ੍ਹੀ । ਅਤੇ ਕਿਸੇ ਨੈਪਲੀਅਨ ਦੀਆਂ ਅਹੰਵਾਦੀ ਮਹਤਵ ਕਾਖਿਆਵਾਂ ਦੀ ਅਣਜਾਣੇ ਤੌਰ ਤੇ ਰਾਸ਼ਟਾਂ ਦੇ ਵਿਕਾਸ ਵਿਚ ਹਿੱਸਾ ਪਾਂਦੀਆਂ ਹਨ। ਜੀਵਨ ਸੁਖ ਲਈ ਨਹੀਂ ਸਗੋਂ ਸਿੱਧੀ ਤੇ ਸਫਲਤਾ ਲਈ ਬਣਾਇਆ ਗਿਆ ਹੈ । ਸੰਸਾਰ ਦਾ ਇਤਿਹਾਸ ਕੋਈ ਪ੍ਰਸੰਨਤਾ ਦਾ ਨਾਟਕ ਘਰ ਨਹੀਂ : ਪ੍ਰਸੰਨਤਾ ਦੇ ਸਮੇਂ ਇਸ ਅੰਦਰ, ਕਰੇ ਪੰਨੇ ਹੁੰਦੇ ਹਨ, ਕਿਉਂ ਜੋ ਉਹ ਇਕ ਸੁਰਤਾ ਦੇ ਸਮੇਂ ਹੁੰਦੇ ਹਨ ।” ਅਤੇ ਇਹ ਭੱਦੀ ਜੇਹੀ ਅੰਤਰ ਸਾਮਗ੍ਰੀ ਮਨੁੱਖ ਲਈ ਗੌਰਵ ਚਿਤ ਨਹੀਂ । ਇਤਿਹਾਸ ਦਾ ਨਿਰਮਾਣ ਕੇਵਲ ਉਨ੍ਹਾਂ ਸਮਿਆਂ ਵਿਚ ਹੁੰਦਾ ਹੈ, ਜਿਨ੍ਹਾਂ ਵਿਚ ਕਿ ਵਾਸਤਵਿਕਤਾ ਦੇ ਵਿਰੋਧ, ਵਿਕਾਸ ਰਾਹੀਂ ਮਿਟਾਏ ਜਾ ਰਹੇ ਹੁਦੇ ਹਨ । ਜਿਵੇਂ ਜਿਵੇਂ ਜੁਆਨੀ ਦੀਆਂ ਝਿਜਕਾਂ ਅਤੇ ਇਸ ਦੀਆਂ ਸੰਗਾਂ ਪੰਢਤਾ ਦੇ ਸਹਿਜ ਅਤੇ ਵਿਵਸਥਾ ਦਾ ਰੂਪ ਲੈ ਲੈਂਦੀਆਂ ਹਨ। ਇਤਿਹਾਸ ਇਕ ਦੰਦਾਤਮਕ ਗਤੀ ਰੂਪ ਹੁੰਦਾ ਹੈ, ਕ੍ਰਾਂਤੀਆਂ ਦੀ ਲਗ ਭਗ ਇਕ ਅਜੇਹੀ ਸਿਖਲਾ ਜਿਸ ਵਿਚ ਕਿ ਰਾਸ਼ਟ੍ਰ ਮਗਰੋਂ ਰਾਸ਼ਟ ਅਤੇ ਪ੍ਰਤਿਭਾਸ਼ੀਲ ਮਗਰੋਂ ਪ੍ਰਤੀਭਾਸ਼ੀਲ ਉਸ ਪੂਰਨ ਨਿਰਪੱਖ ਸੱਤਾ ਦਾ ਵਸੀਲਾ ਬਣ ਜਾਂਦਾ ਹੈ । ਮਹਾਨ ਵਿਅਕਤੀ ਭਵਿਖ ਦੇ ਉਨੇ ਜਨਮ ਦਾਤੇ ਨਹੀਂ ਹੁੰਦੇ ਜਿੰਨੇ ਕਿ ਇਸ ਦੇ ਕਾਇਆ ਰੂਪ, ਜਿਸ ਚੀਜ਼ ਦਾ ਉਹ ਅਵਿਕਾਸ ਕਰਦੇ ਹਨ ਮਾਤਾ ਦਾ ਮਾਤ੍ਰੀ ਕਰਤਵ ਸਮੇਂ ਦੀ ਸਪਿਰਿਟ ਰਾਹੀਂ ਕੀਤਾ ਜਾਂਦਾ ਹੈ । ਕਈ ਵਿਸ਼ੇਸ਼ ਪ੍ਰਤਿਭਾ-ਸੀਲ ਵਿਅਕਤੀ ਲਗੇ ਹੋਏ ਢੇਰ ਉਤੇ ਇਕ ਹੋਰ ਪਥਰ ਧਰ ਦੇਂਦਾ ਹੈ ਜਿਵੇਂ ਕਿ ਹੋਰਨਾ ਨੇ ਕੀਤਾ ਹੁੰਦਾ ਹੈ ; “ਕਿਸੇ ਸਬਬ ਨਾਲ ਹੁੰਦਾ ਹੈ ਅਤੇ ਜਦੋਂ ਇਹ ਰਖ ਦਿੱਤਾ ਉਸ ਦਾ ਪਥਰ ਅੰਤ ਵਿਚ ਪਹੁੰਚਣ ਕਰ ਕੇ ਭਾਗਸ਼ੀਲ ਜਾਂਦਾ ਹੈ ਤਾਂ ਕਮਾਨੀ ਆਪਣੇ ਸਹਾਰੇ ਖਲੋ ਜਾਂਦੀ ਹੈ।” ਅਜੇ ਵਿਅਕਤੀਆਂ ਨੂੰ ਉਸ ਵਿਆਪਕ ਵਿਚਾਰ ਦੀ ਕੋਈ ਚੇਤਨਤਾ ਨਹੀਂ ਹੁੰਦੀ ਜਿਸ ਨੂੰ ਕਿ ਉਹ ਪ੍ਰਗਟ ਰੂਪ ਵਿਚ ਲਿਆ ਰਹੇ ਸਨ । ਪਰ ਉਨ੍ਹਾਂ ਨੂੰ ਸਮੇਂ ਦੀਆਂ ਲੰਡਾ ਬਾਰੇ ਅੰਤਰ ਦ੍ਰਿਸ਼ਟੀ ਸੀ ਜੇਹੜੀ ਚੀਜ਼ ਕਿ ਵਿਕਾਸ ਲਈ ਤਿਆਰ ਹੋਈ ਪਈ ਸੀ। ਇਹ ਉਨ੍ਹਾਂ ਦੇ ਯੁਗ ਤੇ ਉਨ੍ਹਾਂ ਦੇ ਸੰਸਾਰ ਲਈ ਸਰਾਂਵੀ ਸਚਾਈ ਸੀ, ਇਉਂ ਕਹਿ ਲਈਏ, ਕ੍ਰਮ ਅਨੁਸਾਰ ਅਗਲੀ ਸ਼੍ਰੇਣੀ, ਜੋਹੜੀ ਕਿ ਪਹਿਲਾਂ ਤੋਂ ਸਮੇਂ ਦੇ ਗਰਭ ਵਿਚ ਬਣ ਚੁਕੀ ਸੀ ।”
ਇਤਿਹਾਸ ਦੀ ਇਕ ਅਜੇਹੀ ਫ਼ਿਲਾਸਫ਼ੀ ਕ੍ਰਾਂਤੀਕਾਰੀ ਸਿਟਿਆਂ ਵੱਲ ਲਿਜਾਂਦੀ ਪ੍ਰਤੀਤ ਹੁੰਦੀ ਹੈ । ਦੂਦਾਤਮਕ ਪਰਿਕ੍ਰਿਆ, ਅਦਲਾ ਬਦਲੀ ਨੂੰ ਜੀਵਨ ਦਾ ਪ੍ਰਧਾਨ ਨਿਯਮ ਬਣਾਂਦੀ ਹੈ, ਕੋਈ ਵੀ ਅਵਸਥਾ ਸਥਾਈ ਨਹੀਂ ਹੁੰਦੀ, ਚੀਜ਼ਾਂ ਵਸਤਾਂ ਦੇ ਹਰੇਕ ਪੜਾਵ ਉਤੇ ਇਕ ਅਜੇਹਾ ਵਿਰੋਧ ਹੁੰਦਾ ਹੈ ਜਿਸ ਨੂੰ ਕਿ ਕੇਵਲ ਵਿਰੋਧਾਂ ਦਾ ਸੰਗ੍ਰਾਮ ਮਿਟਾ ਸਕਦਾ ਹੈ । ਰਾਜਨੀਤੀ ਦਾ ਸਭ ਤੋਂ ਵਧੀਕ ਗੰਭੀਰ ਕਾਨੂੰਨ ਇਸ ਲਈ ਸੁਤੰਤਰਤਾ ਹੈ, ਅਤੇ ਰਾਜ ਸੰਗਠਤ ਹੋਈ ਸੁਤੰਤਰਤਾ ਦਾ ਰੂਪ ਹੁੰਦਾ ਹੈ ਜਾਂ ਇਸ ਨੂੰ ਹੋਣਾ ਲੋੜੀਂਦਾ ਹੈ । ਇਸ ਦੇ ਉਲਟ ਇਹ ਸਿਧਾਂਤ ਕਿ “ਵਾਸਤਵਿਕ ਤਰਕ ਯੁਕਤ ਹੁੰਦਾ ਹੈ”, ਇਸ ਦਾ ਰੰਗ ਰੂਪ ਰੂਝੀਦਾ ਵੀ ਹੈ ; ਹਰੇਕ ਅਵਸਥਾ ਭਾਵੇਂ ਅਲੋਪ ਹੋ ਜਾਣਾ ਮਿਥਿਆ ਹੁੰਦਾ ਹੈ, ਪਰ ਇਸ ਦਾ ਆਪਣਾ ਰੱਬੀ ਅਧਿਕਾਰ ਹੈ, ਜੇਹੜਾ ਕਿ ਵਿਕਾਸ ਵਿਚ ਇਕ ਅਨਿਵਾਰੀ ਪੜਾਵ ਦੇ ਰੂਪ ਵਿਚ ਇਸ ਦਾ ਬਣਦਾ ਹੈ ; ਭਾਵ ਅਨੁਸਾਰ ਇਹ ਇਕ ਕਰੜਾ ਸੱਤ ਹੈ, “ਕਿ ਜੋ ਕੁਝ ਵੀ ਹੈ ਉਹ ਠੀਕ ਹੈ, ਅਤੇ ਕਿਉਂ ਜੋ ਵਿਕਾਸ ਦਾ ਉੱਦੇਸ਼ ਏਕਤਾ ਹੈ ਇਸ ਲਈ ਵਿਵਸਥਾ, ਸੁਤੰਤਰਤਾ ਦੀ ਪਹਿਲੀ ਲੋੜੀਂਦੀ ਲੋੜ ਹੈ ।
ਜੇਕਰ ਹੀਗਲ ਦਾ ਝੁਕਾਵ ਆਪਣੇ ਪਿਛਲੇਰੇ ਵਰਿਆ ਵਿਚ, ਆਪਣੀ ਫ਼ਿਲਾਸਫੀ ਦੇ ਅੰਤਰਨਿਹਤ, ਆਮੂਲ ਪਰਿਵਰਤਨ ਵਾਦੀ ਸੰਕੇਤਾਂ ਨਾਲੋਂ ਰੂੜੀਵਾਦੀ ਭਾਵਾ ਵਲ ਹੋ ਗਿਆ, ਸੀ, ਤਾਂ ਇਸ ਦਾ ਕੁਝ ਕਾਰਣ ਤਾਂ ਇਹ ਸੀ ਕਿ ਸਮੇਂ ਦੀ ਸਪਿਰਟ ਬਹੁਤੀ ਅਦਲਾ ਬਦਲੀ ਤੋਂ ਉਕਤਾਈ ਹੋਈ ਸੀ । 1830 ਦੀ ਕ੍ਰਾਂਤੀ ਦੇ ਮਗਰੋਂ ਉਸ ਨੇ ਐਉ ਲਿਖਿਆ ਸੀ : “ਚਾਲੀ ਸਾਲ ਦੇ ਜੰਗ ਅਤੇ ਅਮਾਪ ਗੜਬੜ ਮਗਰੋਂ ਸ਼ੀਤ ਨੂੰ ਇਕ ਬ੍ਰਿਧ ਹਿਰਦਾ ਇਸ ਸਾਰੇ ਕੁਝ ਦੀ ਸਮਾਪਤੀ ਅਤੇ ਇਕ ਸ਼ਾਂਤੀ ਪੂਰਤ ਸੰਤੁਸ਼ਟਤਾ ਦੇ ਸਮੇਂ ਦਾ ਆਰੰਭ ਹੋਇਆ ਦੇਖ ਕੇ ਪ੍ਰਸੰਨ ਹੋ ਸਕਦਾ ਹੈ ।” ਇਹ ਗਲ ਕਿਸੇ ਤਰ੍ਹਾਂ ਉਚਿਤ ਨਹੀਂ ਸੀ, ਕਿ ਵਿਕਾਸ ਦੇ ਦੰਦ ਦੇ ਤੌਰ ਤੇ ਸੰਗ੍ਰਾਮ ਦਾ ਫ਼ਿਲਾਸਫ਼ਰ ਸੰਤੁਸ਼ਟਤਾ ਦਾ ਵਕੀਲ ਬਣ ਜਾਏ : ਪਰ ਸਠ ਸਾਲ ਦੀ ਉਸਰੇ ਸ਼ਾਂਤੀ ਦੀ ਮੰਗ ਕਰਨਾ ਕਿਸੇ ਆਦਮੀ ਦਾ ਅਧਿਕਾਰ ਹੋ ਜਾਂਦਾ ਹੈ । ਇਸ ਦੇ ਵਿਪ੍ਰੀਤ ਰੀਗਲ ਦੇ ਵਿਚਾਰ ਅੰਦਰਲੇ ਵਿਰੋਧ, ਸ਼ਾਂਤੀ ਨਮਿਤ ਬਹੁਤੇ ਹੀ ਗੰਭੀਰ ਸਨ : ਅਤੇ ਅਗਲੀ ਪੀੜ੍ਹੀ ਵਿਚ ਉਸ ਦਾ ਅਨੁਸਰਣ ਕਰਨ ਵਾਲੇ ਛੰਦਾਤਮਕ ਭਾਵੀ ਨਾਲ ਹੈਗਲੀਅਨ ‘ਸਜਿਆ’ ਹੈਗਲੀਅਨ ‘ਖਬਿਆਂ’ ਵਿਚ ਵੰਡੇ ਗਏ। ਵੀਸੇ ਅਤੇ ਵਧੀਕ ਨੌਜਵਾਨ ਫਿਕਟੇ ਨੇ, ਤਾਰਕਿਕ ਰੂਪ ਵਾਸਤਵਿਕ ਦੇ ਸਿਧਾਂਤ ਵਿਚ, ਈਸ਼੍ਵਰ ਸ਼ਕਤੀ ਦੇ ਸਿਧਾਂਤ ਦਾ ਇਕ ਦਾਰਸ਼ਨਿਕ ਪ੍ਰਗਟਾਵ ਦੇਖਿਆ ਤੇ ਫਿਰ ਨਾਲ ਲਗਦੇ ਸੰਪੂਰਣ ਆਗਿਆਕਾਰੀ ਦੀ ਰਾਜਨੀਤੀ ਲਈ ਉਚਿਤਤਾ । ਫੀਊਰਬਾਕ, ਮਾਲੈ-ਸ਼ਕਾਟ, ਬਾਉਰ, ਅਤੇ ਮਾਰਕਸ ਹੀਲਗ ਦੀ ਜੁਆਨੀ ਦੇ ਸ਼ੰਕਾਵਾਦ ਅਤੇ “ਉਚੇਰੀ ਆਲੋਚਨਾ” ਵੱਲ ਪਰਤੇ, ਅਤੇ ਇਤਿਹਾਸ ਦੀ ਫਿਲਾਸਫੀ ਨੂੰ ਸ਼੍ਰੇਣੀ ਸੰਗ੍ਰਾਮ ਦੇ ਸਿਧਾਂਤ ਦਾ ਰੂਪ ਦੇ ਦਿੱਤਾ,ਜੇਹੜਾ ਕਿ ਹੀਗਲ ਭਾਂਤ ਦੀ ਅਨਿਵਾਰਯਤਾ ਰਾਹੀਂ ”ਅਸਿਟ ਸਮਾਜਵਾਦ” ਵੱਲ ਨੂੰ ਜਾਂਦਾ ਸੀ । ਸਮੇਂ ਦੀ ਸਪਿਰਿਟ ਰਾਹੀਂ, ਇਤਿਹਾਸ ਦਾ ਨਿਰਧਾਰਣ ਕਰਨ ਵਾਲੇ “ਸੰਪੂਰਣ ਨਿਰਪੋਖ” ਦੀ ਥਾਂ ਉਤੇ ਮਾਰਕਸ ਨੇ ਸਮੂਹਕ ਲਹਿਰਾਂ ਅਤੇ ਆਰਥਿਕ ਸ਼ਕਤੀਆਂ ਹੀ ਹਰੋਕ ਬੁਨਿਆਦੀ ਤਬਦੀਲੀ ਦੇ ਆਧਾਰ ਕਾਰਣ ਦੇ ਤੌਰ ਉਤੇ ਪੇਸ਼ ਕੀਤਾ ਅਤੇ ਇਹ ਕੁਝ ਵਸਤੂਆਂ ਦੇ ਸੰਸਾਰ ਵਿਚ ਤੇ ਕੀ ਵਿਚਾਰ ਦੇ ਜੀਵਨ ਵਿਚ। ਸਾਮਰਾਜੀ ਪ੍ਰੋਫੈਸਰ ਨੇ ਸਮਾਜਵਾਦੀ ਅੰਡਿਆਂ ਦੇ ਚੂਚੇ ਕਢੇ ਸਨ ।
ਬ੍ਰਿਧ ਫ਼ਿਲਾਫਸਰ ਨੇ ਅਤਿਵਾਦੀਆਂ ਨੂੰ ਮੁਪਨਾਲ ਦੱਸ ਕੇ ਉਨ੍ਹਾਂ ਦੀ ਨਿਖੇਦੀ ਕੀਤੀ ਅਤੇ ਆਪਣੇ ਪਹਿਲਾਂ ਦੇ ਨਿਬੰਧਾਂ ਨੂੰ ਗਹੁ ਨਾਲ ਛਿਪਾ ਛਡਿਆ । ਉਸ ਨੇ ਪ੍ਰਸ਼ੀਅਨ ਸਰਕਾਰ ਦਾ ਸਾਥ ਕੀਤਾ ਅਤੇ ਇਸ ਨੂੰ “ਪੂਰਣ ਨਿਰਪੇਖ” ਦਾ ਅੰਤਮ ਪ੍ਰਗਟਾਵ ਦਸ ਕੇ ਇਸ ਨੂੰ ਸਲਾਹਿਆ ਅਤੇ ਸਿਖਿਆ ਖੇਤਰ ਦੀਆਂ ਸਰਕਾਰੀ ਅਸਾਮੀਆਂ ਦੀ ਮੌਜ ਮਾਣੀ। ਉਸ ਦੇ ਵੈਰੀ ਉਸ ਨੂੰ ‘ਸਰਕਾਰੀ ਫਿਲਾਸਫਰ’ ਕਰ ਕੇ ਦਸਦੇ ਸਨ । ਉਸ ਨੇ ਹੀਗਲ ਪ੍ਰਣਾਲੀ ਨੂੰ ਸੰਸਾਰ ਦੇ ਕੁਡਰਤੀ ਕਾਨੂੰਨਾਂ ਦਾ ਭਾਗ ਕਰ ਕੇ ਸਮਝਣਾ ਸ਼ੁਰੂ ਕਰ ਦਿੱਤਾ; ਉਸ ਨੂੰ ਭੁਲ ਗਿਆ ਕਿ ਉਸ ਦੀ ਆਪਣੀ ਦੰਦਾਂਤਮਕ ਫਿਲਾਸਫ਼ੀ ਉਸ ਦੇ ਵਿਚਾਰ ਦਾ ਅਸਧਾਈਪਨ ਤੇ ਪਤਨ ਦਸ ਕੇ ਇਸ ਦੀ ਨਿਖੇਦੀ ਕਰਦੀ ਸੀ । ਫਿਲਾਸਫ਼ੀ ਨੇ ਕਦੀ ਅਜੇਹੀ ਉਚੇਰੀ ਧੁਨੀ ਨਹੀਂ ਸੀ ਉਠਾਈ ਅਤੇ ਨ ਹੀ ਇਸ ਪ੍ਰਤੀ ਸ਼ਾਹੀ ਸਨਮਾਨ, ਏਨੇ ਭਰਪੂਰ ਤੌਰ ਤੇ ਸ੍ਰੀਕਾਰ ਤੇ ਸੁਰਖਿਅਤ ਕੀਤੇ ਗਏ ਵਨ ਜਿਨੇ ਕਿ 1830 ਵਿਚ ਬਰਲਿਨ ਵਿਚ।
ਪਰ ਹੀਗਲ ਉਨ੍ਹਾਂ ਪ੍ਰਸੰਨ ਵਰਿਹਾ ਵਿਚ ਛੇਤੀ ਨਾਲ ਬ੍ਰਿਧ ਹੁੰਦਾ ਗਿਆ। ਉਹ ਏਨਾ ਸੋਚ ਹੀਨ ਹੋ ਗਿਆ ਜਿਵੇਂ ਕਿ ਕਹਾਣੀ-ਪੁਸਤਕ ਦਾ ਕਈ ਪ੍ਰਤਿਭਾਵਾਨ : ਇਕ ਵਾਰੀ ਉਹ ਕਾਲਜ ਦੇ ਜਮਾਤ ਸਮਰੇ ਵਿਚ ਬੂਟ ਦੇ ਇਕ ਪੈਰ ਨਾਲ ਹੀ ਜਦੋਂ ਬਰਲਿਨ ਅੰਦਰ ਹੈਜੇ ਦੀ ਵਧਾ ਫੈਲੀ, ਤਾਂ ਸਭ ਤੋਂ ਪਹਿਲਾਂ ਉਸ ਦਾ ਨਿਰਬਲ ਸਰੀਰ-ਇਸ ਛੂਤ ਦੀ ਲਪੇਟ ਵਿਚ ਆ ਗਿਆ। ਕੇਵਲ ਇਕ ਦਿਨ ਬੀਮਾਰ ਰਹਿ ਤੇ ਉਹ ਅਚਾਨਕ ਤੇ ਚੁਪ ਚਾਪ ਆਪਣੀ ਨੀਂਦਰ ਵਿਚ ਹੀ ਚਲ ਬਸਿਆ। ਠੀਕ ਜਿਵੇਂ ਕਿ ਇਕੋ ਸਾਲ ਦੇ ਸਮੇਂ ਜੋ ਨੈਪੋਲੀਅਨ ਬੀਧਾਵਨ, ਅਤੇ ਹੀ ਗਲ ਦੇ ਜਨਮ ਨੂੰ ਦੇਖਿਆ ਸੀ ਇਸੇ ਤਰ੍ਹਾਂ 1827 ਤੋਂ 1832 ਤੀਕ ਦੇ ਵਰਿਹਾਂ ਵਿਚ ਜਰਮਨੀ ਗੋਇਟੇ, ਹੀਗਲ ਤੇ ਬੀਧਾਵਨ ਤੋਂ ਵੰਚਤ ਹੋ ਗਿਆ । ਇਸ ਇਕ ਯੁਗ ਦੀ ਸਮਾਪਤੀ ਤੇ ਜਰਮਨੀ ਦੇ ਸਭ ਤੋਂ ਮਹਾਨ ਯੁਗ ਦੀ ਛੇਕੜਲੀ ਮਨੋਹਰ ਕਸ਼ਿਸ਼ ਸੀ।
ਅਧਿਆਇ 7
ਸ਼ਾਪਨਹਾਰ
- ਸਮਾਂ
ਕਿਉਂ ਉਨੀਵੀਂ ਸਦੀ ਦੇ ਪਹਿਲੇ ਅੱਧ ਨੇ, ਉਸ ਯੁਗ ਦੀਆਂ ਆਵਾਜ਼ਾਂ ਦੇ ਰੂਪ ਵਿਚ ਨਿਰਾਸ਼ਵਾਦੀਆਂ ਕਵੀਆਂ ਨੇ ਇਕ ਸਮੂਹ ਨੂੰ ਖੜਾ ਕਰ ਵਿਖਾਇਆ, ਇੰਗਲੈਂਡ ਵਿਚ ਬਾਇਰਨ ਫਰਾਂਸ ਵਿਚ ਕ੍ਰੀਮਸਟ, ਜਰਮਨੀ ਵਿਚੋਂ ਹਾਈਨ, ਇਟਲੀ ਵਿਚ ਲੀਓ-ਪਾਦਰੀ, ਰੂਸ ਵਿਚ ਪੁਸਕਿਨ ਅਤੇ ਲਰਮਾਨਟਾਫ, ਨਿਰਾਸ਼ਵਾਦੀ ਸੰਗੀਤਕਾਰਾ ਦਾ ਇਕ ਸਮੂਹ—ਸੂਬਰਟ, ਸੁਮੇਨ, ਕਾਪਿਨ ਅਤੇ ਪਿਛੋਂ ਜਾ ਕੇ ਬੀਥਾਵਨ ਵੀ (ਇਕ ਨਿਰਾਸ਼ਵਾਦੀ ਦਾ ਆਪਣੇ ਆਪ ਨੂੰ ਨਿਸਰਾ ਕਰਾਣ ਦਾ ਯਤਨ ਕਿ ਉਹ ਆਸ਼ਾਵਾਦੀ ਹੈ) ਅਤੇ ਸਭ ਤੋਂ ਵਧੀਕ ਗੰਭੀਰ ਤੌਰ ਤੇ ਇਕ ਨਿਰਾਸ਼ਾਵਾਦੀ ਫ਼ਿਲਾਸਫ਼ਰ-ਆਰਥਰ ਸ਼ਾਪਨ ਹਾਰ ।
ਦੁੱਖ ਕਲੇਸ਼ ਦੀ ਮਹਾਂਨ ਚੈਨਿਕਾ (Anthology) ਇਛਾ ਤੇ ਵਿਚਾਰ ਰੂਪ ਸੰਸਾਰ 1818 ਵਿਚ ਪ੍ਰਕਾਸ਼ਤ ਹੋਈ ਇਹ ‘ਪਵਨ ਮਿੱਤਰ ਸਾਬ ਦਾ ਯੋਗ ਸੀ, ਵਾਟਰਲੂ ਲੜੀ ਜਾ ਚੁਕੀ ਸੀ “ਕ੍ਰਾਂਤੀ ਦਾ ਸਪੂਤ” ਦੂਰ ਪਰੇ ਦੇ ਸਮੁੰਦਰ ਦੀ ਇਕ ਰਿਟਾਨ ਉਤੇ, ਬਿਪਤਾ ਦੇ ਦਿਲ ਬਤੀਤ ਕਰ ਰਿਹਾ ਸੀ । ਸਪਪਨਗਰ ਨਿਵਾਸੀ ਅੰਦਰ, ਇਛਾ ਦੇ ਸਾਕਾਰ ਰੂਪ ਦਾ ਸ਼ਾਨਦਾਰ ਅਤੇ ਖੂਨੀ ਭੂਤ ਸੀ ਅਤੇ ਕੁਝ ਜੀਵਨ ਬਾਰੇ ਉਹ ਨਿਰਾਸ਼ਾ ਸੀ ਜੇਹੜੀ ਕਿ ਸੈਟ ਹੈਲੀਨਾ ਦੀ ਦਰਦਨਾਕ ਦੂਰੀ ਤੋਂ ਆਉਂਦੀ ਸੀ—ਛੇਕੜ ਨੂੰ ਪ੍ਰਾਜਤ ਹੋਈ ਹਿੱਛਾ ਤੇ ਸਾਰੇ ਜੰਗਾਂ ਦੀ ਇਕੋ ਇਕ ਵਿਚੇਤਾ ਅਨੇਰਾ ਰੂਪ ਮੌਤ । ਬਰਬਾਨ ਮੁੜ ਸਥਾਪਤ ਹੋ ਗਏ ਸਨ । ਸਾਮੰਤਕ ਸਰਦਾਰ ਆਪਣੀਆਂ ਜ਼ਮੀਨਾ ਦੀ ਮੰਗ ਕਰਨ ਲਈ ਪਰਤ ਰਹੇ ਸਨ ਅਤੇ ਸਕੰਦਰ ਦੇ ਸ਼ਾਂਤਮਈ ਆਦਰਸ਼ਵਾਦ ਨੇ ਬੇਮਲੂਮ ਤੌਰ ਤੇ ਹਰ ਥਾਂ ਪ੍ਰਗਤੀ ਨੂੰ ਦਬਾ ਦੇਣ ਨਮਿਤ ਇਕ ਸਭਾ ਨੂੰ ਜਨਮ ਦੇ ਦਿੱਤਾ ਹੋਇਆ ਸੀ । ਮਹਾਨ ਯੁਗ ਦਾ ਅੰਤ ਹੋ ਗਿਆ ਸੀ । ਗੋਇਟੇ ਨੇ ਕਿਹਾ ਸੀ “ਮੈਂ ਪਰਮਾਤਮਾ ਦਾ ਸੁਕਰ ਕਰਦਾ ਹਾਂ, ਕਿ ਇਹੋ ਜੇਹੇ ਪੂਰ ਤੌਰ ਤੇ ਮੁਕ ਗਏ ਹੋਏ ਸੰਸਾਰ ਵਿਚ ਮੈਂ, ਨੌਜਵਾਨ ਨਹੀਂ”।
ਸਾਰਾ ਯੌਰਪ ਨਿਸਲ ਡਿਗਾ ਪਿਆ ਸੀ, ਲੱਖਾਂ ਏਕੜ ਜ਼ਮੀਨ ਬੇਪਰਵਾਹੀ ਨਾਲ ਛਡੀ ਜਾ ਥਾਂ ਜੀਵਨ ਨੂੰ ਫਿਰ ਥਲਿਓ ਅਰੰਭ ਕਰਨ ਅਤੇ ਸਾਊ ਬਣਾਣ ਵਾਲੀ ਬਚਤ ਦੀ ਹਾਲਤ ਨੂੰ ਮੁੜ ਲੱਖਾਂ ਬਲਵਾਨ ਆਦਮੀ ਮਾਰੇ ਗਏ ਸਨ । ਬਰਬਾਦ ਹੋਈ ਪਈ ਸੀ, ਮਹਾਂਦੀਪ ਉਤੇ ਹਰ ਦੁਖ ਕਸ਼ਟ ਸਹਿਤ ਅਤੇ ਸਹਿਜੇ ਸਹਿਜੇ ਉਸ ਪ੍ਰਾਪਤ ਕਰਨਾ ਪਿਆ ਸੀ ਜੇਹੜੀ ਕਿ ਜੰਗ ਵਿਚ ਨਿਗਲੀ ਗਈ ਸੀ । 1804 ਵਿਚ ਫਰਾਂਸ ਅਤੇ ਆਸਟਰੀਆਂ ਵਿਚੋਂ ਦੀ ਯਾਤਰਾ ਕਰਦਿਆਂ ਹੋਇਆ ਸ਼ਾਪਨਹਾਰ ਪਿੰਡਾ ਦੀ ਦੂਰ ਵਿਵਸਥਾ ਤੇ ਗੰਦਗੀ ਨਾਲ ਕਿਸਾਨਾ ਦੀ ਅਤਿ ਗਰੀਬੀ ਤੇ ਕਸਬਿਆਂ ਦੀ ਬੇਚੈਨੀ ਅਤੇ ਬਿਪਤਾ ਨਾਲ ਹੱਕਾ ਬੰਦਾ ਹੋ ਗਿਆ ਸੀ। ਨੈਪੋਲੀਅਨ ਅਤੇ ਉਸ ਦੇ ਵਿਰੋਧੀਆਂ ਦੀਆਂ ਸੈਨਾਵਾਂ ਦੇ ਲੰਘਣ ਨਾਲ ਹਰ ਦੋਸ਼ ਦੇ ਚੇਹਰੇ ਉਤੇ ਬਰਬਾਦੀ ਦੇ ਨਿਸ਼ਾਨ ਪੈ ਗਏ ਹੋਏ ਸਨ । ਮਾਸਕੋ ਸੁਆਹ ਹੋਇਆ ਸੀ। ਜੰਗ ਦੇ ਵਿਜਾਈ ਤੇ ਅਭਿਮਾਨੀ ਇੰਗਲੈਂਡ ਵਿਚ ਕਣਕ ਦੇ ਭਾਅ ਭਿਗ ਪੈਣ ਨਾਲ ਕਿਸਾਨ ਬਰਬਾਦ ਹੋ ਗਏ ਸਨ, ਉਦਯੋਗਿਕ ਕਿਰਤੀ ਹੁਣੇ ਹੁਣੇ ਅਰੰਭ ਹੋਈ ਤੇ ਵਸੀਕਾਰ ਤੋਂ ਬਾਹਰੀ ਫੈਕਟਰੀ ਪ੍ਰਣਾਲੀ ਦੀਆਂ ਸਾਰੀਆਂ ਭਿਆਨਕ-ਤਾਵਾਂ ਰਖ ਰਹੇ ਸਨ। ਸੈਨਾਵਾਂ ਦੇ ਤੋੜੇ ਜਾਣ ਨਾਲ ਬਰੋਜ਼ਗਾਰੀ ਦਾ ਵਾਧਾ ਹੋ ਗਿਆ ਸੀ । ਕਾਰਲਾਈਲ ਨੇ ਲਿਖਿਆ ਮੈਂ ਆਪਣੇ ਪਿਤਾ ਨੂੰ ਇਹ ਕਹਿੰਦੀਆਂ ਸੁਣਿਆ ਸੀ ਕਿ ਉਨ੍ਹਾਂ ਸਾਲਾਂ ਵਿਚ ਜਦੋਂ ਕਿ ਅਨਾਜ ਅਤੇ ਮਹਿੰਗੇ ਭਾਅ ਵਿਕਦਾ ਸੀ ਤੇ ਉਨ੍ਹਾਂ ਕਿਰਤੀਆਂ ਨੂੰ ਵਖ ਵਖ ਹੋਕੇ ਇਕਠਿਆਂ ਇਕ ਨਦੀ ਵਲ ਨੂੰ ਜਾਂਦਿਆਂ ਤੇ ਉਥੇ ਰੋਟੀ ਖਾਣ ਦੀ ਥਾਂ ਪਾਣੀ ਪੀਂਦਿਆਂ ਤੋਂ ਇਸ ਗਲ ਦੇ ਇਛਾਵਾਨ ਦੇਖਿਆ ਸੀ ਕਿ ਇਕ ਦੂਜੇ ਤੋਂ ਆਪਣੀ ਬਿਪਤਾ ਨੂੰ ਲੁਕਾ ਕੇ ਰਖਿਆ ਜਾਏ” । ਜੀਵਨ ਕਦੀ ਏਨਾ ਬੇਅਰਥ ਤੇ ਕਮੀਨ ਨਹੀਂ ਸੀ ਪ੍ਰਤੀਤ ਹੋਇਆ।
ਹਾਂ, ਕ੍ਰਾਂਤੀ ਮਰ ਗਈ ਅਤੇ ਇਸ ਦੇ ਨਾਲ ਹੀ ਯੌਰਪ ਦੀਆਂ ਤਮਾਂ ਅੰਦਰ ਜੀਵਨ ਵਿਦਾ ਹੋ ਗਿਆ ਸੀ । ਆਦਰਸ਼-ਸਮਾਜ ਕਰਕੇ ਕਿਹਾ ਗਿਆ ਨਵਾਂ ਸੁਅਰਗ, ਜਿਸ ਦੀ ਚਮਕ ਨੇ ਦੇਵਤਿਆਂ ਦੇ ਸ਼ਧਮ ਪ੍ਰਕਾਸ਼ ਨੂੰ ਮਾਤ ਪਾ ਦਿੱਤਾ ਸੀ, ਉਹ ਕਿਸੇ ਮਧਮ ਭਵਿਖ ਵਲ ਨੂੰ ਹਟ ਗਿਆ ਸੀ ਜਿਥੇ ਕਿ ਕੇਵਲ ਨੌਜਵਾਣ ਅੱਖਾਂ ਹੀ ਇਸ ਨੂੰ ਦੇਖ ਸਕਦੀਆਂ ਸਨ । ਬਿਧ ਅੱਖਾਂ ਨੇ ਕਾਫ਼ੀ ਲੰਮੇ ਸਮੇਂ ਤੀਕ ਇਸ ਦੀ ਖਿਚ ਵਲ ਨੀਝ ਲਾਈ ਰਖੀ ਸੀ ਅਤੇ ਹੁਣ ਇਸ ਨੂੰ ਮਨੁੱਖੀ ਆਸ਼ਾਵਾ ਦਾਇਕ ਮਖੌਲ ਸਮਝਕੇ ਇਸ ਵਲੋਂ ਪਰਤ ਗਈਆਂ ਹੋਈਆਂ ਸਨ । ਕੇਵਲ ਨਵਯੁਵਕ ਹੀ ਭਵਿਖ ਵਿਚ ਜੀਅ ਸਕਦੇ ਹਨ ਅਤੇ ਕੇਵਲ ਬ੍ਰਿਧ ਹੀ ਭੂਤ ਕਾਲ ਵਿਚ ਜੀਅ ਸਕਦੇ ਹਨ ਅਤੇ ਕੇਵਲ ਬ੍ਰਿਧ ਹੀ ਭੂਤ ਕਾਲ ਵਿਚ ਜੀਅ ਸਕਦੇ ਹਨ, ਬਹੁਤ ਮਨੁੱਖਾਂ ਨੂੰ ਤਾਂ ਵਰਤਮਾਨ ਸਮੇਂ ਵਿਚ ਹੀ ਜੀਉਣ ਮਜਬੂਰ ਹੋਣਾ ਪੈਂਦਾ ਸੀ, ਅਤੇ ਵਰਮਾਨ ਇਕ ਬਰਬਾਦੀ ਸੀ ਕਿਨੇ ਹੀ ਹਜ਼ਾਰਾਂ ਸੂਰਬੀਰਾਂ ਅਤੇ ਨਿਸਚੇਵਾਨ ਨੇ ਕ੍ਰਾਂਤੀ ਲਈ ਸੰਗ੍ਰਾਮ ਕੀਤਾ ਸੀ ਕਿਸ ਤਰ੍ਹਾਂ ਗਭਰੂਆਂ ਦੇ ਦਿੱਲਾਂ ਨੇ ਯੌਰਪ ਵਿਚ ਹਰ ਥਾਂ ਨਵਯੁਵਕ ਗਣਤੰਤਰ ਵਲ ਧਿਆਨ ਲਾਈ ਰਖਿਆ ਸੀ, ਤੇ ਇਸਦੇ ਪ੍ਰਕਾਸ਼ ਤੇ ਇਸ ਦੀ ਆਸ ਨਾਲ ਜੀਵਨ ਜੀਵਿਆਂ ਸੀ, ਜਦੋਂ ਤੀਕ ਕਿ ਬੀਥਾਵਨ ਨੇ ਆਪਣੀ ਸੂਰਬੀਰ ਸਿਫਨੀ ਦੇ ਉਸ ਆਦਮੀ ਦੇ ਨਾਮ ਕੀਤੇ ਸਮਰਪਨ ਨੂੰ ਲੀਰਾਂ ਲੀਰਾਂ ਕਰ ਦਿੱਤਾ ਜੇਹੜਾ ਕਿ ਕ੍ਰਾਂਤੀ ਦਾ ਸਪੁੱਤਰ ਨ ਰਹਿ ਕੇ ਪ੍ਰਤਿ ਨਾਮਤਾ ਦਾ ਜੁਆਈ ਬਣ ਗਿਆ ਸੀ, ਤਾਂ ਵੀ ਕਿਨਿਆਂ ਨੇ ਫਿਰ ਵੀ ਮਹਾਨ ਆਸ਼ਾ ਨਮਿਤ ਸੰਗ੍ਰਾਮ ਲੜਿਆ ਅਤੇ ਅੰਤ ਤੀਕ ਤੀਬਰ ਲਗਨ ਵਾਲੀ ਅਨਿਮਚਤਤਾ ਨਾਲ ਵਿਸ਼ਵਾਸ ਕੀਤੀ ਰਖਿਆ ਸੀ ਅਤੇ ਹੁਣ ਉਹ ਅੰਤ ਆ ਪਹੁੰਚਾ ਸੀ ਵਾਟਰਲੂ ਸੈਂਟ ਹੈਲੀਨਾ ਤੇ ਵੀ ਵੀਆਨਾ ਅਤੇ ਸਿਥਲ ਪਏ ਫਰਾਂਸ ਦੇ ਸੰਘਾਸਨ ਉਤੇ ਇਕ ਅਜੇਹਾ ਬੇਰਬਾਨ, ਜਿਸ ਨੇ ਨਾ ਕੁਝ ਸਿਖਿਆ ਤੇ ਭਲਾਇਆ ਹੀ ਸੀ । ਇਹ ਇਕ ਪੀੜੀ ਭਰਦੀ ਅਜੇਹਾ ਆਸ਼ਾ ਤੇ ਯਜਨ ਦਾ ਇਕ ਅਜੇਹਾ ਸ਼ਾਨਦਾਰ ਕਾਰਜ ਸੀ, ਜੇਹੜਾ ਕਿ ਮਨੁੱਖ ਇਤਿਹਾਸ ਨੇ ਪਹਿਲਾਂ ਕਦੀ ਦੇਖਿਆ ਨਹੀਂ ਸੀ । ਇਹ ਦੁਖਾਂਤ ਵੀ ਇਹੋ ਜੇਹਾ ਇਕ ਸੁਖਾਂਤ ਸੀ ਉਨ੍ਹਾਂ ਲਈ ਜਿਨਾਂ ਦਾ ਹਾਸਾ ਅਜੇ ਹੰਝੂਆਂ ਨਾਲ ਤਲਖ ਸੀ ।
ਬਹੁਤ ਸਾਰੇ ਗਰੀਬ ਲੋਕਾਂ ਨੂੰ ਭਰਮ ਨਿਵਿਰਤੀ ਤੇ ਕਸ਼ਟ ਦੇ ਇਨ੍ਹਾਂ ਦਿਨਾਂ ਵਿਚ ਧਾਰਮਕ ਆਸ਼ਾ ਦਾ ਧਰਵਾਸੀ ਸੀ, ਪਰ ਉਚੇਰੀ ਸ੍ਰੇਣੀ ਦੀ ਇਕ ਵੱਡੀ ਗਿਣਤੀ ਨੇ ਆਪਣਾ ਵਿਸ਼ਵਾਸ ਗੁਆ ਲਿਆ ਹੋਇਆ ਸੀ, ਅਤੇ ਉਨ੍ਹਾਂ ਨੂੰ ਬਰਬਾਦ ਹੋਏ ਇਸ ਸੰਸਾਰ ਵਿਚ ਕਿਸੇ ਅਜਹੇ ਵਧੀਕ ਵਿਸ਼ਾਲ ਜੀਵਨ ਦਾ ਕੋਈ ਦੁਖ ਨਵਿਰਤਕ ਝਾਉਲਾ ਨਹੀਂ ਸੀ ਦਿਸਦਾ ਜਿਸ ਦੇ ਅੰਤਮ ਨਿਆਇ ਤੇ ਸੁਝ ਅੰਦਰ ਇਹ ਕਪ ਉਪਾਧੀਆਂ ਭਿੰਨ ਭਿੰਨ ਹੋ ਜਾਣਗੀਆਂ ਅਤੇ ਸਚ ਮੁਚ ਹੀ ਇਹ ਵਿਸ਼ਵਾਸ ਕਰਨਾ ਕਠਨ ਸੀ ਕਿ ਏਹੋ ਜੇਹੀ ਇਕ ਦੁਖਦਾਈ ਧਰਤੀ ਜੇਹੜੀ ਕਿ ਮਨੁੱਖਾਂ ਨੇ 1818 ਵਿਚ ਦੇਖੀ, ਉਹ ਕਿਸੇ ਇਕ ਸਮਝਦਾਰ ਅਤੇ ਦਿਆਲ ਈਸ਼੍ਵਰ ਦੇ ਹਥ ਸੰਭਾਲੀ ਹੋਈ ਸੀ। ਸੰਤਾਨ ਵਿਢੇਟਾ ਅਤੇ ਹਰ ਕੇ ਸਾਊ ਵਿਅਕਤੀ ਨਿਰਾਸ਼ਾ ਵਿਚ ਸੀ, ਵਾਲਟੇਅਰ ਨੇ ਵਾਵਰੋਲਾ ਬੀਜਿਆ ਅਤੇ ਸਾਪਨਗਰ ਨੇ ਸਫਲ ਕਟਣਾ ਸੀ ।
ਸ਼ਾਇਦ ਹੀ ਕਦੀ ਬੁਰਾਈ ਦੀ ਸਮਸਿੱਆ ਫ਼ਿਲਾਸਫ਼ੀ ਤੇ ਧਰ ਦੇ ਸਾਹਮਣੇ ਏਨੀ ਸਪਸ਼ਟਤਾ ਅਤੇ ਦ੍ਰਿੜਤਾ ਨਾਲ ਸੁਣੀ ਗਈ ਸੀ । ਬਾਲੋਨ ਤੋਂ ਲੈ ਕੇ ਮਾਸਕ ਅਤੇ ਸਿਮਰਦੇ ਮੀਨਾਰਾਂ ਤੀਕ ਹਰੇਕ ਸੈਨਿਕ ਕਬਰ, ਉਦਾਸੀਨ ਤਾਰਿਆਂ ਪਾਸੋਂ ਇਕ ਪਾਸੋਂ ਇਕ ਮੁਕ ਪੁਛ ਪੁਛਦੀ ਸੀ । ਕਿਨੀ ਦੇਰ ਤੀਕ ਹੋ ਸੁਆਮੀ ਤੇ ਸੁਆਮੀ ਤੇ ਕਿਉਂ ਕੀ ਇਹ ਲਗਭਗ ਵਿਆਪਕ ਸਾੜਸਤੀ, ਇਸੇ ਇਕ ਨਿਆਇਕਾਰੀ, ਈਸ੍ਵਰ ਦਾ ਤਰਕ ਅਤੇ ਅਵਿਸ਼੍ਵਾਸ ਦੇ ਯੁਗ ਪ੍ਰਤੀ ਬਦਨਾਮੀ ਸੀ, ਇਹ ਪਛਤਾਵਾ ਕਰਨ ਵਾਲੀ ਬੁਧੀ ਲਈ ਵਿਸ਼ਵਾਸ਼ ਆਸ ਅਤੇ ਉਦਾਰਤਾ ਦੇ ਪੁਰਾਤਨ ਸੁਣ ਕੇ ਸਾਹਮਣੇ ਸਿਰ ਨਿਵਾਣ ਲਈ ਇਕ ਸੱਦਾ ਸੀ ? ਸ਼ੈ ਜਲ, ਅਤੇ ਨਾਵੇਲਸ, ਚੈਟੂ-ਬਰਾਂਡ ਅਤੇ ਡੀਮਸਟ, ਅਤੇ ਸਾਉਦੀ, ਅਤੇ ਵਰਡਜ਼ਵਰਥ ਅਤੇ ਗਾਗੋਲ ਇਸੇ ਤਰ੍ਹਾਂ ਸਮਝਦੇ ਸਨ, ਅਤੇ ਉਹ ਖਜਲ ਹੋਏ ਅਵਾਰਾ ਮੁਡਿਆਂ ਵਾਂਗ, ਪੁਰਾਣੇ ਵਿਸ਼ਵਾਸ ਦੇ ਘਰ ਵਲ ਪਰਤ ਪੈਣ ਵਿਚ ਖੁਸ਼ ਸਨ । ਪਰ ਕੁਝ ਹੋਰ ਵਧੀਕ ਕਠੋਰ ਉੱਤਰ ਦੇਂਦੇ ਸਨ, ਕਿ ਯੋਰਪ ਦੀ ਦੂਰ ਵਿਵਸਥਾ ਵਿਸ਼ਵ ਦੀ ਦੂਰ ਵਿਵਸਥਾ ਨੂੰ ਪ੍ਰਤਿਬਿੰਬਤ ਕਰਦੀ ਸੀ, ਕਿ ਛੇਕੜ ਨੂੰ ਕੋਈ ਈਸ਼੍ਵਰ ਵਿਵਸਥਾ ਨਹੀਂ ਸੀ ਤੇ ਨ ਹੀ ਕੋਈ ਆਸਾਮਨੀ ਆਸ, ਕਿ ਈਸ਼੍ਵਰ ਜੇ ਕਰ ਕੋਈ ਹੈਸੀ ਤਾਂ ਉਹ ਨੇਹੀਨ ਸੀ ਅਤੇ ਸੁਥਾਈ ਹੀ ਸਾਰੀ ਧਰਤੀ ਉਤੇ ਛਾਈ ਹੋਈ ਸੀ । ਬਾਇਰਨ ਅਤੇ ਹਾਈਨ ਅਤੇ ਲਰਮਨ ਟਾਫ ਅਤੇ ਲੇਉਪਾਰਡੀ ਅਤੇ ਸਾਡਾ ਫ਼ਿਲਾਸਫ਼ਰ ਅਜੇਹਾ ਉੱਤਰ ਦੇ’ਦੇ ਸਨ ।
ਸ਼ਾਪਨਹਾਰ 22 ਫਰਵਰੀ 1788 ਨੂੰ ਡੈਨਜਿਗ ਸਥਾਨ ਉਤੇ ਜਨਮਿਆ ਸੀ । ਉਸ ਦਾ ਪਿਤਾ ਇਕ ਵਿਅਖਾਰੀ ਸੀ ਜੇਹੜਾ ਕਿ ਯੋਗਤਾ ਤੇਜ ਦੇ ਪ੍ਰੇਮ ਲਈ ਪ੍ਰਸਿੱਧ ਸੀ । ਉਹ ਡੈਜਿਗ ਤੋਂ ਸੁਭਾਵ ਆਚਰਣ ਦੀ ਸੁਤੰਤਰਤਾ, ਅਤੇ ਆਜਾਦੀ ਹੰਬਰਕ ਨੂੰ ਚਲਾ ਗਿਆ ਜਦੋਂ ਇਕ ਅਰਥਾਤ ਪੰਜਾ ਵਰ੍ਹਿਆਂ ਦਾ ਸੀ ਕਿਉਂ ਜੋ 1793 ਵਿਚ ਪੋਲੈਂਡ ਦੇ ਫਤਿਹ ਹੋ ਜਾਣ ਡੈਨਜਿੰਗ ਦੀ ਆਜ਼ਾਦੀ ਜਾਂਦੀ ਰਹੀ ਸੀ ! ਛੋਟਾ ਸ਼ਾਪਨਗਰ ਇਸ ਲਈ ਵਿਆਪਾਰ ਤੇ ਵਿਤ ਦੇ ਵਿਚਕਾਰ ਹੀ ਵਡਾ ਹੋਇਆ ਅਤੇ ਭਾਵੇਂ ਉਸ ਨੇ ਛੇਤੀ ਉਸ ਵਾਪਾਰੀ ਕੀਤੇ ਨੂੰ ਛੱਡ ਦਿੱਤਾ ਜਿਸ ਵਿਚ ਉਸ ਦੇ ਪਿਤਾ ਨੇ ਉਸ ਨੂੰ ਧਕਕੇ ਪਾਇਆ ਸੀ ਤਾਂ ਵੀ ਇਸ ਨੇ ਉਸ ਦੇ ਅੰਦਰ, ਸਲੀਕੇ ਦੇ ਇਕ ਵਿਆਪਾਰੀ ਰੁਖੇਪਨ ਦਾ ਨਿਸ਼ਾਨ ਮਨ ਦਾ ਇਕ ਯਥਾਰਥੀ ਝੁਕਾਵੇਂ ਤੇ ਸੰਸਾਰ ਤੇ ਮਨੁੱਖਾਂ ਬਾਰੇ ਇਕ ਜਾਣਕਾਰੀ ਬਾਕੀ ਛਡ ਦਿੱਤੀ, ਇਸ ਨੇ ਉਸ ਨੂੰ ਉਸ ਬੈਠਕ ਕਮਰੇ ਵਾਲੇ ਜਾਂ ਸੰਸਥਾਈ ਨਮੂਨੇ ਦੇ ਫਿਲਾਸਫ਼ਰ ਦਾ ਵਿਰੋਧੀ ਰੂਪ ਬਣਾ ਦਿਤਾ ਜਿਸ ਨੂੰ ਕਿ ਉਹ ਏਨਾ ਘ੍ਰਿਣਾ ਕਰਦਾ ਸੀ । ਉਸ ਦਾ ਪਿਤਾ, ਜਿਵੇਂ ਕਿ ਪ੍ਰਗਟ ਹੁੰਦਾ ਸੀ 1804 ਵਿਚ ਆਪਦੀ ਹੱਥੀਂ ਮਰ ਗਿਆ, ਦਾਦਾ ਪਾਗਲ ਹੋਇਆ ਮੋਇਆ ਸੀ ।
ਸਾਪਨਗਰ ਕਹਿੰਦਾ ਹੈ ‘ਆਚਰਣ ਜਾਂ ਇੱਛਾ ਤਾਂ ਪਿਤਾ ਤੋਂ ਤੇ ਂ ਸਮਝ ਬੂਝ ਮਾਤਾ ਤੋਂ ਵਿਰਸੇ ਵਿਚੋ ਲਈ ਜਾਂਦੀ ਹੈ ।” ਮਾਤਾ ਬੁਧੀ ਵਾਲੀ ਸੀ— ਉਹ ਆਪਣੇ ਸਮੇਂ ਦੀ ਇਕ ਵਧ ਤੋਂ ਲੋਕ ਪ੍ਰਿਆ ਉਪਨਿਆਸ ਕਾਤਕਾਬਣ ਗਈ- ਪਰ ਉਸ ਦਾ ਆਪਣਾ ਇਕ ਖਾਸ ਸੁਭਾਫ, ਤੇ ਗੁਸਾ ਵੀ ਸੀ । ਆਪਣੇ ਰੁਖੇ ਜੇਹੇ ਪਤੀ ਨਾਲ ਉਹ ਅਸ੍ਸਨ ਰਹੀ ਸੀ ਅਤੇ ਜਦੋਂ ਉਹ ਮਰ ਗਿਆ ਤਾਂ ਉਸ ਨੇ ਸੁਤੰਤਰ ਪਿਆਰ ਦਾ ਰਾਹ ਆਪਣਾ ਲਿਆ ਅਤੇ ਇਸ ਭਾਂਤ ਦੇ ਜੀਵਨ ਲਈ ਸਭ ਤੋਂ ਵਧੀਕ ਢੁਕਦੇ ਵਾਤਾਵਰਣ ਤੇ ਦੌਰ ਤੇ ਵੀਮਰ ਨੂੰ ਚਲੀ ਗਈ । ਆਰਥਰ ਨੇ ਇਸ ਪ੍ਰਤਿ ਉਜੇਹਾ ਹੀ ਪ੍ਰਤਿਕਰਮ ਕੀਤਾ ਜੇਹਾ ਕਿ ਹੈ ਮਲਿਟ ਨੇ ਆਪਣੀ ਮਾਤਾ ਦੇ ਪੁਨਰ ਤਿਆਹ ਪ੍ਰਤੀ ਕੀਤਾ ਸੀ ਅਤੇ ਆਪਣੀ ਮਾਤਾ ਨਾਲ ਉਸ ਦੇ ਝਗੜਿਆਂ ਨੇ ਉਸ ਨੂੰ ਇਸਤ੍ਰੀਆਂ ਬਾਰੇ ਉਨ੍ਹਾਂ ਅਧੀਆਂ ਜੇਹੀਆਂ ਸਚਾਈਆਂ ਦਾ ਇਕ ਵਜਾ ਭਾਵ ਸਿਖਾ ਦਿੱਤਾ ਜਿੰਹਾਂ ਨਾਨ ਉਸ ਨੇ ਆਪਣੀ ਫ਼ਿਲਾਸਫ਼ੀ ਨੂੰ ਰੰਗ ਦੇਣਾ ਸੀ । ਉਸ ਦੀ ਮਾਤਾ ਦੀ ਉਹ ਵੱਲ ਲਿਖੀ ਕੋਈ ਇਕ ਚਿੱਠੀ ਇਸ ਕਿਸਮ ਦੀ ਹਾਲਤ ਨੂੰ ਪ੍ਰਗਟ ਕਰਦੀ ਹੈ, “ਤੂੰ ਅਸਹਿ ਤੇ ਬੋਝ ਰੂਪ ਹੈ ਤੇ ਤੇਰੇ ਨਾਲ ਰਹਿਣਾ ਬੜਾ ਕਠਿਨ ਹੈ, ਤੇਰੇ ਸਾਰੇ ਚੰਗੇ ਗੁਣ ਤੇਰੀ ਹੈਂਕੜ ਨਾਲ ਚੁਕੇ ਗਏ ਹਨ, ਤੇ ਸੰਸਾਰ ਲਈ ਨਿਕੰਮੇ ਬਣ ਗਏ ਹਨ ਕਿਉਂ ਜੋ ਤੂੰ ਦੂਜਿਆਂ ਦੇ ਔਗਣ ਛਾਟੱਣ ਦੀ ਆਪਣੀ ਆਦਤ ਨੂੰ ਰੋਕ ਨਹੀਂ ਸਕਦਾ” । ਇਸ ਲਈ ਉਨ੍ਹਾਂ ਵਖ ਵਖ ਰਹਿਣ ਦੀ ਵਿਵਸਥਾ ਕਰ ਲਈ । ਉਸ ਨੇ ਆਪਣੀ ਮਾਤਾ ਪਾਸ ਕੇਵਲ ਪਾਰਟੀਆਂ ਦੇ ਸਮੇਂ ਆਉਣਾ ਤੇ ਹੋਰਨਾਂ ਵਾਂਗ ਇਕ ਪ੍ਰਾਹੁਣਾ ਬਣਨਾ ਹੁੰਦਾ ਸੀ, ਤਦੋਂ ਉਹ ਇਕ ਦੂਜੇ ਪ੍ਰਤੀ ਉਪਰਿਆਂ ਵਾਂਗ ਸਾਊ ਹੋ ਸਕਦੇ ਸਨ, ਮੁਕਾਬਲੇ ਇਸ ਗਲ ਦੇ ਕਿ ਸੰਬੰਧੀਆਂ ਦੇ ਤੌਰ ਤੇ, ਉਹ ਇਕ ਦੂਜੇ ਨਾਲ ਘ੍ਰਿਣਾ ਕਰਨ, ਗੋਇਟੇ ਜੇਹੜਾ ਕਿ ਸ੍ਰੀਮਤੀ ਸ਼ਾਪਨਹਾਰ ਨੂੰ ਪਸੰਦ ਕਰਦਾ ਸੀ ਕਿਉਂ ਜੋ ਉਹ ਉਸ ਨੂੰ ਆਪਣੀ ਕ੍ਰਿਸਤੀਆਂ ਨੇ ਨੂੰ ਵੀ ਆਵਣ ਦਿੰਦੀ ਸੀ ਉਸ ਨੇ ਇਸ ਮਾਤਾ ਨੂੰ ਇਹ ਦਸਕੇ ਸਾਲਤ ਹੋਰ ਵਿਗਾੜ ਦਿਤੀ ਕਿ ਉਸ ਦਾ ਲੜਕਾ ਇਕ ਬੜਾ ਪ੍ਰਸਿੱਧ ਆਦਮੀ ਬਣੇਗਾ, ਮਾਤਾ ਨੇ ਇਕੋ ਪਰਿਵਾਰ ਵਿਚ ਦੇ ਪ੍ਰਤਿਭਾਕਨ ਹੋਣ ਦੀ ਗੱਲ ਕਦੀ ਸੁਣੀ ਨਹੀਂ ਸੀ, ਅੰਤ ਨੂੰ ਕਿਸੇ ਹਦ ਦਰਜੇ ਦੇ ਝਗੜੇ ਵਿਚ ਮਾਂ ਨੇ ਆਪਣੇ ਪੁੱਤਰ ਦੇ ਸ਼ਰੀਰ ਨੂੰ ਪੌੜੀਆਂ ਤੋਂ ਥਲੇ ਧਕਾ ਦੇ ਦਿੱਤਾ, ਇਸ ਤੋਂ ਮਗਰੋਂ ਸਾਡੇ ਫ਼ਿਲਾਸਫ਼ਰ ਨੇ ਤਲਖੀ ਨਾਲ ਉਸ ਨੂੰ ਜਾਣਕਾਰੀ ਦੇ ਭੇਜੀ ਕਿ ਭਾਵੀ ਸੰਤਾਨ ਪ੍ਰਤੀ ਉਹ ਉਸ ਦੇ ਕਰਕੇ ਹੀ ਜਾਣੀ ਜਾਏਗੀ । ਸਾਪਨ ਹਾਚ ਛੇਤੀ ਹੀ ਇਸ ਤੋਂ ਮਗਰੋਂ ਬੀਸ਼ਾਰ ਤੋਂ ਚਲਾ ਗਿਆ, ਅਤੇ ਭਾਵੇਂ ਮਾਂ ਚਵੀ ਵਰੇ ਹੋਰ ਜੀਉਦੀ ਰਹੀ, ਉਹ ਫਿਰ ਉਸ ਨੂੰ ਕਦੀ ਨ ਮਿਲਿਆ । ਬਾਸਿਰਨ ਨੂੰ ਵੀ 1788 ਵਿਚ ਬਚੇ ਹੋਣ ਦੀ ਹਾਲਾਤ ਵਿੱਚ, ਆਪਣੀ ਮਾਤਾ ਪਸੋਂ ਇਹੋ ਜੇਹਾ ਹੀ ਸਲੂਕ ਮਿਲਿਆ ਸੀ । ਮੰਦੇ ਭਾਗਾਂ ਨੂੰ ਇਹ ਵਿਅਕਤੀ ਲਗਭਗ ਇਸੇ ਪ੍ਰਸਥਿਤੀ ਕਰਕੇ ਨਿਰਾਸ਼ਾਵਾਦੀ ਬਣ ਗਏ। ਕੋਈ ਆਦਮੀ ਜੇਹੜਾ ਮਾਤਾ ਦੇ ਪਿਆਰ ਵਲੋਂ ਰਿਹਾ ਹੋਵੇ ਅਤੇ ਏਦੋਂ ਵੀ ਭੈੜੀ ਗੱਲ ਇਹ ਕਿ ਉਸ ਨੂੰ ਮਾਤਾ ਦੀ ਘ੍ਰਿਣਾ ਮਿਲੀ ਹੋਵੇ, ਉਸ ਨੂੰ ਸੰਸਾਰ ਬਾਰੇ ਉਤਸ਼ਾਹਤ ਹੋਣ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ ।
ਇਸੇ ਸਮੇਂ ਵਿਚਕਾਰ ਸ਼ਾਪਨਹਾਰ ਨੇ ਪੂਰਵ ਯੂਨੀਵਰਸਿਟੀ ਸਕੂਲ ਤੇ ਯੂਨੀਵਰਸਿਟੀ ਦਾ ਕੋਰਸ ਪੂਰਾ ਕਰਕੇ ਉਨ੍ਹਾਂ ਦੇ ਕੰਰਸ ਨਾਲੋਂ ਵਧੀਕ ਕੁਝ ਜਾਣ ਤੇ ਸਿਖ ਲਿਆ ਸੀ । ਪਿਆਰ à ਸੰਸਾਰ ਬਾਰੇ ਵਿਰੋਧ ਕਰਕੇ, ਸਿਟੇ ਵਜੋਂ ਉਸ ਦਾ ਆਚਰਣ ਤੇ ਫ਼ਿਲਾਸਫ਼ੀ ਪ੍ਰਭਾਵਤ ਹੋ ਗਈ ਸੀ। ਉਹ ਉਦਾਸ ਸਨ ਤੇ ਸ਼ੱਕੀ ਹੋ ਗਿਆ ਸੀ, ਉਸ ਨੂੰ ਡਰਾਂ ਅਤੇ ਭੈੜੀਆਂ ਕਲਪਨਾਵਾਂ ਦਾ ਖ਼ਬਤ ਹੋਇਆ ਰਹਿੰਦਾ ਸੀ । ਉਹ ਆਪਣੀਆਂ ਨੜੀਆਂ ਨੂੰ ਕੁੰਡੀ ਮੰਦਰੋ ਵਿਚ ਰਖਦਾ ਤੇ ਕਦੀ ਆਪਣੀ ਗਰਦਨ ਨਾਈ ਦੇ ਉਸਤਰੇ ਹੇਠ ਦੇਣ ਦਾ ਭਰੋਸਾ ਨਹੀਂ ਜੀ ਕਰਦਾ ਅਤੇ ਆਪਣੇ ਬਿਸਤਰੇ ਲਾਗੇ ਭਰਿਆ ਪਸਤੋਲ ਰਖ ਕੇ ਸੌਂਦਾ ਸੀ । ਸੰਭਵ ਤੌਰ ਤੇ ਡਾਕੂ ਦੇ ਸੁਭੀਤ ਲਈ ਉਹ ਰੋਲਾ ਨਹੀਂ ਸੀ ਸਹਾਰ ਸਕਦਾ, ਉਹ ਲਿਖਦਾ ਹੈ “ਲੰਮੇ ਸਮੇਂ ਤੋਂ ਮੇਰੀ ਰਾਏ ਰਹੀ ਹੈ ਕਿ ਹੌਲੇ ਦੀ ਜਿਨੀ ਮਾਤ੍ਰਾ ਕੋਈ ਆਦਮੀ ਬਿਨਾ ਅਸ਼ਾਂਤੀ ਤੇ ਸੁਟ ਸਕਦਾ ਹੈ ਉਸ ਦੀ ਮਾਨਸਿਕ ਸਮਰਥਾ ਦੇ ਪ੍ਰਤਿਲੋਮ ਅਨੁਪਾਤ ਅਨੁਸਾਰ ਹੁੰਦੀ ਹੈ, ਅਤੇ ਇਸ ਲਈ ਇਸ ਨੂੰ ਉਸ ਦਾ ਮੁਨਾਸਿਬ ਮਾਪ ਸਮਝਿਆ ਜਾ ਸਕਦਾ ਹੈ । ਰੌਲਾ ਸਾਰੇ ਬੌਧਿਕ ਲੋਕਾਂ ਲਈ ਇਕ ਡਾਢਾ ਕਲੱਬ ਹੁੰਦਾ ਹੈ ਸ਼ਕਤੀ ਦਾ ਉਹ ਅਤਿ ਭਰਪੂਰ ਪ੍ਰਗਟਾਵ ਜੇਹੜਾ ਕਿ ਬੂਹੇ ਖੜਕਾਣ, ਰੋਕਰਨ ਤੇ ਚੀਜ਼ਾਂ ਵਸਤਾਂ ਨੂੰ ਅਗੇ ਪਿਛੇ ਭਵਾਮਹਾਨ ਦਾ ਰੂਪ ਲੈ ਲੈਂਦਾ ਹੈ, ਇਸ ਜੀਵਨ ਭਰ ਮੇਰੇ ਲਈ ਇਕ ਰੋਜ਼ਾਨਾ ਕਲੇਸ਼ ਸਾਬਤ ਹੋਇਆ ਹੈ । ਉਸ ਦੇ ਅੰਦਰ ਪਛਾਨੀ ਨ ਗਈ ਆਪਣੀ ਮਹਾਨਤਾ ਬਾਰੇ ਲਗਭਗ ਇਕ ਦੀਵਾਨਿਆਂ ਨਾਲ ਅਨੁਭਵ ਸੀ ਸਫਲਤਾ ਤੇ ਪ੍ਰਸਿੱਧੀ ਤੋਂ ਵੇਰਵੇ ਰਹਿਣ ਕਰਕੇ ਉਸ ਦਾ ਧਿਆਨ ਅੰਤਰ ਮੁਖ ਦੇ ਉਸ ਦੀ ਆਤਮ ਨੂੰ ਨੱਚਦਾ ਰਹਿੰਦਾ ਸੀ ।
ਉਸ ਦੀ ਕੋਈ ਮਾਤਾ, ਕੋਈ ਪੱਤਨੀ ਕੋਈ ਬੱਚਾ, ਸੀ । ਉਹ ਬਿਲਕੁਲ ਇਕਲਾ ਤੇ ਕਿਸੇ ਇਕ ਵੀ ਮਿੱਤਰ ਤੋਂ ਕੋਈ ਪਰਿਵਾਰ ਤੇ ਕੋਈ ਦੇਸ਼ ਨਹੀਂ ਵਿਹੀਨ ਸੀ, ਅਤੇ ਕੋਈ ਇਕ ਹੋਣ ਤੇ ਬਿਲਕੁਲ ਕੋਈ ਨ ਹੋਣ ਦੇ ਵਿਚਕਾਰ ਇਕ ਅਸੀਮ ਵਿਥ ਪਾਈ ਜਾਂਦੀ ਹੈ ।
ਆਪਣੇ ਸਮੇਂ ਦੇ ਰਾਸ਼ਵਾਦੀ ਬੁਖਾਰਾਂ ਤੋਂ ਉਹ ਗੋਇਟੇ ਨਾਲੋਂ ਵਧੀਕ ਵਿਮੁਕਤ ਸੀ। 1813 ਵਿਚ ਨੈਪੋਲੀਅਨ ਦੇ ਵਿਰੁਧ ਸੁਤੰਤਰਤਾ ਦੇ ਜੰਗ ਲਈ ਉਹ ਫਿਕਟੇ ਦੇ ਉਤਸ਼ਾਹ ਦੇ ਅਸਰ ਹੇਠ ਇਸ ਹਦ ਤਕ ਆ ਗਿਆ ਕਿ ਉਸ ਦੇ ਮਨ ਮਰਜ਼ੀ ਨਾਲ ਆਪਣੀ ਸੇਵਾ ਪੇਸ਼ ਕਰਨ ਦੀ ਵਿਚਾਰ ਕਰਕੇ, ਸਚ ਮੁਚ ਹਥਿਆਰਾਂ ਦਾ ਇਕ ਸੈਟ ਵੀ ਖ਼ਰੀਦ ਲਿਆ। ਪਰ ਸਿਆਣਪ ਨੇ ਸਮੇਂ ਸਿਰ ਉਸ ਨੂੰ ਕਾਬੂ ਕਰ ਲਿਆ । ਉਸ ਨੇ ਯੁਕਤੀ ਕੀਤੀ ਕਿ ”ਨੈਪੋਲੀਅਨ ਨੇ ਛੇਕੜ ਨੂੰ ਕੇਵਲ ਉਸੇ ਸਵ-ਪ੍ਰਗਟਾਵੇ ਅਤੇ ਵਧੇਰੇ ਜੀਵਨ ਅਭਿਲਾਸ਼ਾ ਨੂੰ ਇਕਗਤ ਤੇ ਅਰੋਕ ਉਚਾਰਨ ਦਿੱਤਾ ਸੀ, ਜੇਹੜਾ ਕਿ ਵਧੀਕ ਨਿਰਬਲ ਨਾਸ਼ਵਾਨ ਪ੍ਰਾਣੀ ਮਹਿਸੂਸ ਕਰਦੇ ਹਨ ਪਰ ਜਿਸ ਨੂੰ ਮਜਬੂਰੀ ਭੇਸ ਹੇਠ ਛਿਪਾ ਰਖਦੇ ਹਨ, ਜੰਗ ਵਲ ਨੂੰ ਜਾਣ ਦੀ ਥਾਂ ਉਹ ਪੇਂਡੂ ਇਲਾਕੇ ਨੂੰ ਚਲਿਆ ਗਿਆ ਅਤੇ ਫਿਲਾਸਫੀ ਬਾਰੇ ਇਕ ਡਾਕਟ੍ਰੀ ਨਿਬੰਧ ਲਿਖ ਦਿੱਤਾ ।
“ਪਰਿਆਪਤ ਤਰਕ ਦੀ ਚਹੁ-ਪਖੀ ਦੇ ਸੰਬੰਧ ਵਿਚ” ਨਾਮ ਦੇ ਇਸ ਸੋਧ-ਨਿਬੰਧ ਦੇ ਮਗਰੋਂ 1813 ਸ਼ਾਪਨਹਾਰ ਨੇ ਆਪਣਾ ਸਾਰਾ ਸਮਾਂ ਤੇ ਆਪਣੀ ਸਾਰੀ ਸ਼ਕਤੀ ਉਸ ਰਚਨਾ ਨਮਿਤ ਅਰਪਨ ਕਰ ਦਿੱਤੀ ਜੇਹੜੀ ਕਿ ਉਸ ਦੀ ਸਰਬਸ੍ਰੇਸ਼ਟ ਕ੍ਰਿਤਿ ਹੋ ਜਾਣ ਵਾਲੀ ਸੀ, ਸੰਸਾਰ, ਇਛਾ ਤੇ ਵਿਚਾਰ ਦੇ ਰੂਪ ਵਿਚ ਉਸ ਨੇ ਇਸ ਦੀ ਹੱਥ ਲਿਖਤ ਇਕ ਵਿਸ਼ੇਸ ਪ੍ਰਕਾਸ਼ਨ ਕੰਪਨੀ ਨੇ ਭੇਜੀ, ਉਸ ਨੇ ਲਿਖ ਭੇਜਿਆ ਕਿ ਇਸ ਵਿਚ ਕੇਵਲ ਪੁਰਾਣੇ ਵਿਚਾਰਾਂ ਦੀ ਕੋਈ ਰਟ ਨਹੀਂ, ਸਗੋਂ ਮੌਲਿਕ ਵਿਚਾਰ ਦਾ ਹਦ ਦਰਜੇ ਦਾ ਇਕ ਸੁਸੰਗਤ ਨਿਜ਼ਮਾਣ ਸੀ ਜੇਹੜਾ ਕਿ ਸਪਸ਼ਟ ਗੰਚਰ, ਸ਼ਕਤੀਸ਼ਾਲੀ ਅਤੇ ਕਿਸੇ ਤਰ੍ਹਾਂ ਸੁਹਜ-ਵਿਹੀਨ ਸੀ, ਇਕ ਅਜੇਹੀ ਪੁਸਤਕ ਜੇਹੜੀ ਮਿਇਸ ਤੋਂ ਪਿਛੋਂ ਸੈਂਕੜੇ ਹੋਰ ਪੁਸਤਕਾਂ ਲਈ ਸੰਤ ਤੋਂ ਅਵਸਰ ਹੋਵੇਗੀ । ਜੌਹੜਾ ਕਥਨ ਕਿ ਬਾਰੇ ਦਾ ਸਾਰਾ ਬਹਦ ਤੌਰ ਤੇ ਅਹੰਵਾਦੀ ਅਤੇ ਪੂਰੇ ਤੌਰ ਤੋ ਸਹੀ ਸੀ । ਬਹੁਤ ਵਰ੍ਹਿਆਂ ਮਗਰੋਂ ਬਾਰਨਹਾਰ ਫਿਲਾਸਫ਼ੀ ਦੀਆਂ ਪ੍ਰਮੁਖ ਸਮਸਿਆਵਾਂ ਦਾ ਸਮਾਧਾਨ ਕਰ ਲਏ ਹੋਣ ਬਾਰੇ ਏਨਾ ਸੁਨਿਸਚਿਤ ਸੀ, ਕਿ ਉਸ ਨੇ ਆਪਣੀ ਮੁਹਰ ਉਤੇ ਸਿਫੈਕਸ ਦੇ ਆਪਣੇ ਆਪ ਨੂੰ ਖਾਈ ਵਿਚ ਲੈਣ ਦਾ ਚਿੱਤਰ ਉਕਰਵਾ ਲੈਣ ਦਾ ਵਿਚਾਰ ਕੀਤਾ ਜਾਵੇ ਕਿ ਇਸ ਨੇ ਅਜੇਹਾ ਕਰ ਲੈਣ ਦੀ ਪ੍ਰਤਗਿਆ ਕਰ ਰਖੀ ਸੀ ਜੋ ਕਰ ਇਸ ਦੀਆਂ ਬੁਝਾਰਤਾ ਦਾ ਉਤਰ ਦੇ ਦਿੱਤਾ ਗਿਆ।
ਇਸ ਦੇ ਵਿਪ੍ਰੀਤ ਪੁਸਤਕ ਨੇ ਮੁਸ਼ਕਿਲ ਨਾਲ ਹੀ ਕੋਈ ਧਿਆਨ ਖਿਚਿਆ ਸੰਸਾਰ ਏਨਾ ਵਧੀਕ ਗਰੀਬ ਤੇ ਹਾਰਿਆ ਹੋਇਆ ਸੀ ਕਿ ਆਪਣੀ ਗਰੀਬ ਤੋ ਸਿਥਲਤਾ ਬਾਰੇ ਕੁਝ ਵੀ ਪੜ੍ਹ ਨਹੀਂ ਸੀ ਸਕਦਾ, ਪ੍ਰਕਾਸ਼ਨ ਤੇ ਸੋਲਾਂ ਵਰ੍ਹੇ ਪਿਛੋਂ ਸ਼ਾਪਨਹਾਰ ਨੂੰ ਦਸਿਆ ਗਿਆ, ਕਿ ਸੰਸਕਰਣ ਦਾ ਬਹੁਤਾ ਭਾਗ ਰੱਦੀ ਕਾਗਜ਼ ਦੇ ਤੌਰ ਤੇ ਵੇਚ ਦਿੱਤਾ ਗਿਆ ਸੀ । ਜੀਵਨ ਦੀ ਸਿਆਣਪ ਅੰਦਰ ਪ੍ਰਸਿੱਧੀ ਬਾਰੇ ਆਪਣੇ ਨਿਬੰਧ ਵਿਚ ਉਹ ਲਿਕਟਨ ਬਗਰ ਦੀਆਂ ਦੋ ਟਿਪਣੀਆਂ ਦਾ ਪ੍ਰਮਾਣ ਦੇਂਦਾ ਹੈ, ਜੇਹੜੀਆਂ ਕਿ ਸਪਸ਼ਟ ਉਸ ਦਾ ਸਰਬ ਸ੍ਰੇਸਟ ਰਚਨਾ ਵਲ-ਸੰਕੇਤ ਕਰਦੀਆਂ ਦਰਸਾਈਆਂ ਗਈਆਂ ਹਨ, “ਇਹੋ ਜੇਹੀਆਂ ਰਚਨਾਵਾਂ ਇਕ ਸ਼ੀਸੇ ਸਮਾਨ ਹੁੰਦੀਆਂ ਹਨ, ਜੇ ਕੋਈ ਖੇਤਾਂ ਇਨ੍ਹਾਂ ਅੰਦਰ ਝਾਤਮਾਰੇ ਤਾਂ ਤੁਸੀਂ ਆਸ ਨਹੀਂ ਕਰ ਸਕਦੇ ਕਿ ਬਾਹਰ ਧਿਆਨ ਕਰਨ ਤੋਂ ਇਕ ਫਰਿਸ਼ਤਾ ਹੋ ਜਾਏਗਾ, ਅਤੇ “ਜਦੋਂ ਕਿਸੇ ਦਿਮਾਗ਼ ਤੇ ਕਿਸੇ ਪੁਸਤਕ ਵਿਚ ਟੱਕਰ ਹੋ ਜਾਏ, ਤੇ ਕੋਈ ਇਕ ਚੀਜ਼ ਸਖਣੀ ਪ੍ਰਤੀਤ ਹੋਵੇ ਤਾਂ ਕੀ ਇਹ ਸਦਾ ਪੁਸਤਕ ਹੀ ਹੁੰਦੀ ਹੈ ? ਫਟੜ ਹੋਈ ਅਹੰਤਾ ਨਾਲ ਸ਼ਾਪਨਹਾਰ ਜਾਰੀ ਰਖਦਾ ਹੈ,” ਜਿਨਾ ਕਿਸੇ ਆਦਮੀ ਦਾ ਸੰਬੰਧ ਭਾਵੀ ਸੰਤਾਨਾ ਨਾਲ ਹੋਵੇ-ਦੂਜੇ ਸ਼ਬਦਾਂ ਵਿਚ ਵਿਆਪਕ ਮਨੁੱਖਤਾ ਨਾਲ ਉਨਾ ਹੀ ਵਧੀਕ ਉਹ ਆਪਣੇ ਸਮਕਾਲੀਨ ਲਈ ਇਕ ਉਪਰਾ ਹੁੰਦਾ ਹੈ, ਕਿਉਂ ਜੋ ਉਸ ਦੀ ਰਚਨਾ ਅਜੇਹੇ ਰੂਪ ਵਿਚ ਉਨ੍ਹਾਂ ਲਈ ਤਾਂ ਨਹੀਂ ਲਿਖੀ ਗਈ ਹੁੰਦੀ, ਸਗੋਂ ਕੇਵਲ ਉਹ ਹਦ ਤੀਕ, ਜਿਥੋਂ ਤੀਕ ਕਿ ਉਹ ਵਿਆਪਕ ਮਨੁਵਤਾ ਦਾ ਇਕ ਭਾਗ ਹੁੰਦੇ ਹਨ ਇਸ ਲਈ ਉਸ ਦੀ ਰਚਨਾ ਵਿਚ ਕੋਈ ਵੀ ਚੀਜ਼ ਜਾਣੇ ਪਛਾਣੇ ਸਥਾਨਕ ਰੰਗ ਦੀ ਨਹੀਂ ਹੁੰਦੀ ਜੇਹੜੀ ਕਿ ਉਨ੍ਹਾਂ ਨੂੰ ਪਸੰਦ ਆ ਸਕੇ ।” ਅਤੇ ਤਦੋਂ ਉਹ ਅਜੇਹਾ ਹੀ ਧਾਰਾਵਾਹਕ ਹੋ ਜਾਂਦਾ ਹੈ, ਜਿਵੇਂ ਕਿ ਕਹਾਣੀ ਦੀਆਂ ਪ੍ਰਸੰਸਾ ਭਰੀਆਂ ਉੱਚੀਆਂ ਉਸ ਨੂੰ ਪਤਾ ਹੋਵੇ ਕਿ ਉਹ ਸਾਰੇ ਵਿਚਲਾ ਲੂੰਬੜ ‘ਕੀ ਕੋਈ ਸੰਗੀਤਕਾਰ ਕਿਸੇ ਸ੍ਰੋਤਾ ਮੰਡਲੀ ਤਾੜੀਆਂ ਨਾਲ ਫੁਲਾਹਤ ਹੋਇਆ ਅਨੁਭਵ ਕਰੇਗਾ, ਜੇਕਰ ਲਗਭਗ ਬੋਲੇ ਹਨ ਅਤੇ ਉਨ੍ਹਾਂ ਦੀ ਇਕ ਕਮਜ਼ੋਰੀ ਨੂੰ ਪਛਾਣ ਲਈ, ਉਹ ਇਕ ਦੂੰਹ ਨੂੰ ਤਾੜੀਆਂ ਮਾਰਦਾ ਦੇਖ ਰਿਹਾ ਸੀ ? ਅਤੇ ਉਹ ਕੀ ਕਹੇਗਾ ਉਸ ਨੂੰ ਇਹ ਪਤਾ ਲਗ ਜਾਏ ਕਿ ਉਨ੍ਹਾਂ ਇਕ ਦੋ ਆਦਮੀਆਂ ਨੇ ਬਹੁਤ ਕਰਕੇ ਵਾਢੀਆਂ ਲਈਆਂ ਹੁੰਦੀਆਂ ਸਨ; ਨਯਿਧ ਤੋਂ ਨਖਿਧ ਕਿਸੇ ਵਜੰਡੀ ਲਈ ਉਚੀਆਂ ਤੋਂ ਉਚੀਆਂ ਤਾੜੀਆਂ ਸੁਰਖਿਅਤ ਕਰਨ ਲਈ ? ਕਈ ਮਨੁੱਖਾਂ ਲਈ, ਪ੍ਰਸਿੱਧੀ ਦੀ ਅਨ ਉਪਸਥਿਤੀ ਪ੍ਰਤੀ ਅਹੰਵਾਦ ਇਕ ਉਦਾਰ ਸਹਿਯੋਗ ਦੇਂਦਾ ਹੈ।
ਸ਼ਾਪਨਗਰ ਨੇ ਇਸ ਪੂਰਣਤਾ ਨਾਲ ਆਪਣੇ ਆਪ ਨੂੰ ਇਸ ਪੁਸਤਕ ਅੰਦਰ ਪਾ ਦਿੱਤਾ ਕਿ ਉਸ ਦੀਆਂ ਪਿਛਲੇਰੀਆਂ ਰਚਨਾਵਾਂ ਇਸ ਬਾਰੇ ਕੇਵਲ ਟਿਪਣੀਆਂ ਮਾਤ੍ਰ ਹਨ, ਉਹ ਆਪਣੀ ਈਰੀ ਰਚਨਾਵਾਂ ਆਪ ਹੀ ਟੀਕਾਕਾਰ ਤੇ ਆਪਣੀਆਂ ਪੁਕਾਰਾ ਦਾ ਆਪ ਹੀ ਵਿਆਖਿਆਕਾਰ ਬਣ ਗਿਆ । 1836 ਵਿਚ ਉਸ ਨੇ “ਕੁਦਤਰ ਅੰਦਰਲੀ ਇਛਾ ਦੇ ਸੰਬੰਧ ਵਿਚ ਨਾਮਦਾਇਕ ਨਿਬੰਧ ਪ੍ਰਕਾਸ਼ਤ ਕੀਤਾ, ਜਿਸ ਨੇ ਕੁਝ ਹਿਸੇ ਨੂੰ ‘ਇਛਾ ਤੇ ਵਿਚਾਰ ਦੇ ਰੂਪ ਵਿਚ ਸੰਸਾਰ’ ਦੀ ਵਧਾਈ ਗਈ ਐਡੀਸ਼ਨ ਵਿਚ ਸ਼ਾਮਿਲ ਕਰ ਦਿੱਤਾ ਗਿਆ ਜੇਹੜੀ 1844 ਵਿਚ ਪ੍ਰਕਾਸ਼ਨ ਹੋਈ। 1841 ਵਿਚ ਨੀਤੀ ਸਾਸਤ੍ਰ ਦੀਆਂ ਦੋ ਬੁਨਿਆਦੀ ਸਮਸਿਆਵਾਂ ਤੇ 1851 ਵਿਚ ਸੰਬੰਧਤ ਕਿਰਤਾਂ ਅਤੇ ਬਾਕੀ ਬਚਤਾਂ ਦੀਆਂ ਦੋ ਨਿਗਰ ਜਿਲਦਾ ਪ੍ਰਕਾਸ਼ਤ ਹੋਈਆਂ ਜੇਹੜੀਆਂ ਕਿ ਅੰਗ੍ਰੇਜ਼ੀ ਵਿਚ ਨਿਬੰਧਾ ਦੇ ਰੂਪ ਵਿਚ ਅਨੁਵਾਦ ਕੀਤੀਆਂ ਗਈਆਂ ਹਨ। ਉਸ ਦੀ ਇਸ ਸਭ ਤੋਂ ਵਧੀਕ ਪੜ੍ਹਨ ਯੋਗ ਰਚਨਾ ਲਈ, ਜੇਹੜੀ ਕਿ ਸਿਆਣਪ ਅਤੇ ਵਿਨੋਦ ਨਾਲ ਭਰੀ ਹੋਈ ਹੈ । ਸਾਪਨਗਰ ਸਾਰੇ ਮੁਆਵਜ਼ੇ ਦੇ ਤੌਰ ਤੇ ਦਸ ਪ੍ਰਤੀਆਂ ਮੁਫਤ ਵਸੂਲ ਹੋਈਆ ਅਜੇਹੀਆਂ ਪਰਿਸਥਿਤੀਆਂ ਵਿਚ ਆਸ਼ਾਵਾਦ ਕਠਿਨ ਹੁੰਦਾ ਹੈ।
ਵੀਮਰ ਤੋਂ ਵਿਦਾ ਹੋਣ ਮਗਰੋਂ ਉਸ ਦੀ ਅਧਿਐਨ ਦੀ ਇਕਲ ਵਿਚ ਕੇਵਲ ਇਕ ਜੋਖਮਾਨੇ ਉਸ ਦੀ ਰਟ ਵਿਚ ਵਿਘਨ ਪਾਇਆ। ਉਸ ਨੇ ਜਰਮਨੀ ਦੀ ਇਕ ਮਹਾਨ ਯੂਨੀਵਰ-ਸਿਟੀ ਵਿਚ ਆਪਣੀ ਫਿਲਾਸਫ਼ੀ ਪੇਸ਼ ਕਰਨ ਦਾ ਇਕ ਮੌਕਾ ਪ੍ਰਾਪਤ ਕਰਨ ਦੀ ਆਸ ਕੀਤੀ ਸੀ। ਇਹ ਮੌਕਾ 1822 ਵਿਚ ਗਿਆ ਜਦੋਂ ਕਿ ਉਸ ਨੂੰ ਬਰਲਿਨ ਵਿਹ ਪ੍ਰਾਈਵੇਟ ਲੈਕਚਰਾਰ ਦੇ ਤੌਰ ਤੇ ਬੁਲਾਇਆ ਗਿਆ । ਉਸ ਨੇ ਜਾਣ ਬੁਝਕੇ ਆਪਣੇ ਲੈਕਚਰਾਂ ਦੇ ਘੰਟੇ ਉਹ ਚੁਣੇ ਜਿਨ੍ਹਾਂ ਉਤੇ, ਤਦੋਂ ਸ਼ਕਤੀਸ਼ਾਲੀ ਹੀਗਲ ਨੇ ਪੜ੍ਹਾਨਾ ਸੀ । ਸ਼ਾਪਨਹਾਰ ਨੇ ਭਰੋਸਾ ਕੀਤਾ ਕਿ ਵਿਦਿਆਰਥੀ ਉਸ ਨੂੰ ਅਤੇ ਹੀਗਲ ਨੂੰ ਭਾਵੀ ਸੰਤਾਨ ਦੀਆਂ ਅੱਖਾਂ ਨਾਲ ਦੇਖਣਗੇ। ਪਰ ਵਿਦਿਆਰਥੀ ਏਡੀ ਦੂਰ ਤੀਕ ਪਹਿਲਾਂ ਤੋਂ ਦੇਖ ਨ ਸਕੇ ਤੇ ਸ਼ਾਪਨਹਾਰ ਨੇ ਆਪਣੇ ਆਪ ਨੂੰ ਖਾਲੀ ਸੀਟਾਂ ਪ੍ਰਤੀ ਭਾਸ਼ਨ ਕਰਦਿਆਂ ਦੇਖਿਆ। ਉਸ ਨੇ ਸ਼ਾਂਤੀ ਕਾਇਮ ਰਖੀ ਅਤੇ ਇਸ ਦਾ ਬਦਲਾ ਹੀ ਹੀਗਲ ਵਿਰੁੱਧ ਕੀਤੀਆਂ ਉਸ ਕੌੜੀਆਂ ਆਲੋਚਨਾਵਾਂ ਨਾਲ ਲਿਆ ਜੇਹੜੀਆਂ ਕਿ ਉਸ ਦੀ ਪ੍ਰਧਾਨ ਰਚਨਾ ਦੀਆਂ ਪਿਛਲੇਰੀਆਂ ਐਡੀਸ਼ਨਾਂ ਨੂੰ ਵਿਗਾੜ ਦੀਆਂ ਹਨ। 1831 ਵਿਚ ਬਰਲਿਨ ਅੰਦਰ ਹੈਜ਼ੇ ਦੀ ਵਧਾ ਪੈ ਗਈ, ਹੀਗਲ ਤੇ ਸ਼ਾਪਨਹਾਰ ਦੋਵੇਂ ਭਜ ਗਏ, ਪਰ ਹੀਗਲ ਸਮੇਂ ਤੋਂ ਪਹਿਲਾਂ ਪਰਤ ਆਇਆ, ਉਸ ਨੂੰ ਛੂਤ ਲਗ ਗਈ ਤੇ ਕੁਝ ਦਿਨਾ ਅੰਦਰ ਮਰ ਗਿਆ । ਸ਼ਾਪਨਹਾਰ ਕਿਸੇ ਥਾਂ ਠਹਿਰਿਆ ਨ ਜਤ ਤੀਕ ਕਿ ਉਹ ਫਰੈਕਫੋਰਟ ਅਪੜ ਗਿਆ ਜਿਥੇ ਕਿ ਉਸ ਨੇ ਆਪਣੇ ਬਹੁਤ ਵਰ੍ਹਿਆ ਵਚੇ ਰਹਿਦੇ ਵਰ੍ਹੇ ਗੁਜ਼ਾਰੇ ।
ਇਕ ਸਮਝਦਾਰ ਨਿਰਾਸ਼ਾਵਾਦੀ ਵਾਂਗ, ਉਸ ਨੇ ਆਸ਼ਾਵਾਦੀਆਂ ਦੀ ਉਸ ਤਟੀ ਤੋਂ ਬਚਾਵ ਕਰ ਲਿਆ ਸੀ-ਕਲਮ ਨਾਲ ਉਪਜੀਵਕਾਂ ਕਮਾਣ ਦੀ ਕੋਸ਼ਿਸ਼ ਆਪਣੇ ਪਿਤਾ ਦੀ ਫਰਮ ਵਿਚੋਂ ਉਸ ਨੂੰ ਕੁਝ ਵਿਆਜ ਵਿਰਾਸਤ ਵਿਚ ਮਿਲਿਆ ਸੀ ਤੇ ਜੇਹੜੀਆਂ ਆਮਦਨ ਇਸ ਤੋਂ ਆਵਦੀ ਸੀ ਉਸ ਨਾਲ ਨਿਰਾਮਣ ਜੇਹੇ ਆਰਾਮ ਨਾਲ ਨਿਰਬਾਹ ਕਰਦਾ ਸੀ । ਉਸ ਨੇ ਆਪਣਾ ਰੁਪਿਆ ਅਜੇਹੀ ਸਿਆਣਪ ਨਾਲ ਲਾਭ ਅਰਥ ਲਾਇਆ ਸੀ ਜੇਹੜੀ ਕਿ ਕਿਸੇ ਫ਼ਿਲਾਸਫ਼ਰ ਨਾਲ ਮੇਲ ਨਹੀਂ ਖਾਂਦੀ । ਜਦੋਂ ਕਿ ਕੰਪਨੀ ਜਿਸ ਉਸ ਨੇ ਹਿਸੇ ਖਰੀਦੇ ਸਨ, ਉਹ ਦੀਵਾਲੀਆ ਹੋ ਗਈ ਤੇ ਬਾਕੀ ਦੇ ਪਤੀਦਾਰ ਨੇ 70% ਨਾਲ ਫੈਸਲਾ ਕਰਨਾ ਮੰਨ ਲਿਆ ਤਾਂ ਸ਼ਾਪਨਹਾਰ ਨੇ ਪੂਰੀ ਅਦਾਇਗੀ ਲਈ ਲੜਾਈ ਲੜੀ ਤੇ ਜਿੱਤ ਗਿਆ । ਕਿਸੇ ਇਕ ਬੋਰਡਿੰਗ ਹਾਊਸ ਵਿਚ ਉਸ ਨੇ ਦੇ ਕਮਰੇ ਕਰਾਏ ਤੇ ਲੈ ਲਏ । ਏਥੇ ਉਹ ਆਪਣੇ ਜੀਵਨ ਦੇ ਅੰਤਲੇ ਤੀਹ ਵਰ੍ਹੇ ਰਿਹਾ। ਇਕ ਕੁੜੇ ਤੋਂ ਸਿਵਾਏ ਕਿਸੇ ਵੀ ਹੋਰ ਸਾਥੀ ਤੋ ਬਿਨਾਂ ਇਸ ਛੋਟੇ ਪਿਸਤੇ ਕੁਤ ਨੂੰ ਉਹ ਆਦਮ ਕਹਿੰਦਾ ਸੀ (ਵਿਸ਼ਵ-ਆਤਮਾ ਲਈ ਬ੍ਰਾਹਮਣ ਨਾਲ) ਪਰ ਸ਼ਹਿਰ ਦੇ ਮਨ ਚਲੇ ਆਦਮੀ ਇਸ ਨੂੰ ਛੋਟਾ ਸ਼ਾਪਨਹਾਰ ਕਹਿੰਦੇ ਸਨ । ਉਹ ਆਪਣੀ ਪੂਰੀ ਰੋਟੀ ਆਮ ਤੌਰ ਤੇ ਇਕ ਵਿਸ਼ੇਸ਼ ਹੋਟਲ ਤੇ ਖਾਂਦਾ ਸੀ । ਹਰੇਕ ਅਜੇਹੇ ਭੋਜਨ ਤੋਂ ਪਹਿਲਾਂ ਉਹ ਇਕ ਸੋਇਨੇ ਦਾ ਸਿਕਾ ਆਪਣੇ ਸਾਹਮਣੇ ਮੰਜ਼ ਉਤੇ ਰਖ ਦਿੰਦਾ ਸੀ; ਰੋਟੀ ਦੇ ਅੰਤ ਉਤੇ ਇਸ ਸਿਕੇ ਨੂੰ ਫਿਰ ਜੰਬ ਵਿਚ ਪਾ ਲੈਂਦਾ ਸੀ । ਨਿਰਸੰਦੇਹ ਇਕ ਇਕ ਖੋਲ੍ਹ ਹੋਏ ਖਾਨਸਾਮਾ ਸੀ ਜਿਸ ਨੇ ਛਕੜ ਨੂੰ ਉਸ ਨੂੰ ਇਸ ਰੋਜ਼ ਦੀ ਰਸ਼ਮ ਦਾ ਮਤਲਬ ਪੁਛ ਲਿਆ । ਸ਼ਾਪਨਹਾਰ ਨੇ ਉੱਤਰ ਦਿੱਤਾ ਕਿ ਇਹ ਉਸ ਦੀ ਇਸ ਭਾਵ ਦੀ ਕਿ ਚੁਪ ਚਾਪ ਸ਼ਰਤ ਹੁੰਦੀ ਸੀ ਕਿ ਜਿਸ ਦਿਨ ਉਹ ਉਥੇ ਰੋਟੀ ਪਾਣ ਬੈਠੇ ਅੰਗ੍ਰੇਜ਼ੀ ਅਫ਼ਸਰਾਂ ਨੂੰ ਘੋੜਿਆਂ ਇਸਨੂੰਆਂ ਜਾਂ ਕੁੜਿਆਂ ਤੋਂ ਇਲਾਵਾ ਕੋਈ ਹੋਰ ਗੱਲ ਕਰ ਦਿੱਤਾ ਸੁਣੇਗਾ ਤਾਂ ਉਹ ਉਸ ਸਿਕੋ ਨੂੰ ਗਰੀਬਾਂ ਦੇ ਅਰਥ ਦਾਨ ਵਾਲੀ ਸੰਦੂਕੜੀ ਵਿਚ ਪਾ ਦੇਵੇਗਾ ।
ਯੂਨੀਵਰਸਿਟੀ ਨੇ ਉਸ ਨੂੰ ਤੇ ਉਸ ਦੀਆਂ ਪੁਸਤਕਾਂ ਨੂੰ ਨਜ਼ਰੋਂ ਉਝਲ ਕਰੀ ਰੱਖਿਆਂ ਜਿਵੇਂ ਕਿ ਉਸ ਦੇ ਇਸ ਦਾਹਵੇ ਨੂੰ ਸਾਰਥਕ ਕਰਨ ਲਈ ਕਿ ਫ਼ਿਲਾਸਫ਼ੀ ਵਿਚ ਸਾਰੀਆਂ ਪ੍ਰਗਤੀਆਂ ਸੰਸਥਾਈ ਕੰਧਾਂ ਤੋਂ ਬਾਹਰ ਵਾਰ ਕੀਤੀਆਂ ਜਾਂਦੀਆਂ ਹਨ। ਨਿਤਸ਼ੇ ਕਹਿੰਦਾ ਹੈ, “ਕੋਈ ਚੀਜ਼ ਜਰਮਨ ਵਿਦਵਾਨਾ ਨੂੰ ਇਸ ਨਾਲੋਂ ਵਧੀਕ ਨਹੀਂ ਸੀ ਕਰਦੀ, ਜਿਨੀ ਕਿ ਸ਼ਾਪਨਹਾਰ ਦੀ ਉਨ੍ਹਾਂ ਨਾਲੋਂ ਵਿਭਿੰਨਤਾ” । ਪਰ ਉਸ ਨੇ ਕੁਝ ਧੀਰਜ ਸਿਖ ਲਈ ਹੋਈ ਸੀ, ਉਸ ਨੂੰ ਨਿਸ਼ਚਾ ਸੀ, ਕਿ ਭਾਵੇਂ ਦੇਰ ਨਾਲ ਹੀ ਸਹੀ ਪ੍ਰਸਿੱਧੀਆਂ ਹੀ ਜਾਏਗੀ। ਅਤੇ ਸਹਿਜੇ ਸਹਿਜੇ ਇਹ ਆ ਪਹੁੰਚੀ । ਮਧ ਸ਼੍ਰੇਣੀ ਦੇ ਮਨੁੱਖੀ—ਵਕੀਲਾਂ, ਇਲਾਜਕਾਰਾਂ ਤੇ ਵਿਆਪਾਰੀਆਂ ਨੇ ਉਸ ਅੰਦਰ ਇਕ ਅਜੇਹਾ ਫਿਲਾਸਫਰ ਦੇਖਿਆ ਜੇਹੜਾ ਕਿ ਉਨ੍ਹਾਂ ਦੇ ਸਾਹਮਣੇ ਤਤਮੀਮਾਸਕ ਆਵਾਸਤ ਵਿਕਤਾ ਦੇ ਅਰਥਹੀਨ ਸ਼ਬਦ ਹੀ ਪੇਸ਼ ਨਹੀਂ ਸੀ ਕਰਦਾ, ਸਗੋਂ ਵਾਸਤਵਿਕ ਜੀਵਨ ਦੀਆਂ ਘਟਨਾਵਾਂ ਦਾ ਇਕ ਸਮਝ ਗੋਚਰ ਸਰਵੇਖਣ, 1848 ਦੇ ਆਦਰਸ਼ ਤੇ ਕੋਸ਼ਿਸ਼ ਤੋਂ ਭਰਮ ਵਿਮੁਕਤ ਹੋਇਆ ਯੋਰਪ ਇਸ ਫ਼ਿਲਾਸਫ਼ੀ ਵਲ ਲਗਭਗ ਨ, ਪ੍ਰਸੰਸਾ ਭਾਵ ਨਾਲ ਪਰਤਿਆ ਸੀ, ਜਿਸ ਨੇ ਕਿ 1815 ਦੀ ਨਿਰਾਸ਼ਾ ਦੀ ਆਵਾਜ਼ ਪ੍ਰਗਟ ਕੀਤੀ ਸੀ । ਧਰਮ ਸ਼ਾਸਤ ਉਤੇ ਵਿਗਿਆਨ ਦਾ ਵਿਗਿਆਨ ਦਾ ਹਮਲਾ ਗਰੀਬੀ ਤੇ ਜੰਗ ਦੀ ਸਮਾਜਵਾਦੀ ਨਿਖੇਧੀ, ਜੀਉਂਦੇ ਰਹਿਣ ਲਈ ਸੰਗ੍ਰਾਮ ਉਤੇ ਦਿੱਤਾ ਗਿਆ ਜੈਵਵਿਗਿਆੜਿਗ ਭਾਰ-ਇਨ੍ਹਾਂ ਸਾਰੇ ਕਾਰਕਾਂ ਨੇ ਅੰਤ ਨੂੰ ਸ਼ਾਪਨਹਾਰ ਨੂੰ ਉਪਰ ਉਚਾਣ ਵਿਚ ਸਹਾਇਤਾ ਕੀਤੀ ।
ਆਪਣੀ ਲੋਕੀ ਪ੍ਰਿਯਤਾ ਨੂੰ ਮਾਣਨ ਲਈ ਉਹ ਕੋਈ ਬਹੁਤ ਬ੍ਰਿਧ ਨਹੀਂ ਸੀ ਹੋ ਗਿਆ। ਉਹ ਬੜੇ ਤੀਬਰ ਉਤਸ਼ਾਹ ਨਾਲ ਉਹ ਸਾਰੇ ਲੇਖ ਪੜ੍ਹਦਾ ਸੀ, ਜੇਹੜੇ ਕਿ ਉਸ ਦੇ ਬਾਰੇ ਪ੍ਰਕਾਸ਼ਤ ਹੁੰਦੇ ਸਨ; ਉਸ ਨੇ ਆਪਣੇ ਮਿੱਤਰਾਂ ਨੂੰ ਪ੍ਰਕਾਸ਼ਤ ਹੋਈ ਹਰ ਛੋਟੀ ਮੋਟੀ ਟਿਪਣੀ ਜੇਹੜੀ ਉਨ੍ਹਾਂ ਨੂੰ ਮਿਲ ਸਕੇ, ਭੇਜਣ ਲਈ ਕਹਿ ਰਖਿਆ ਸੀ – ਡਾਕ ਖਰਚ ਉਹ ਦੇ ਦੇਵੇਗਾ। 1854 ਵਿਚ ਵੈਗਨਰ ਨੇ ਉਸ ਨੂੰ ਇਕ ਵਿਸ਼ੇਸ਼ ਰਸਾਲੇ ਦੀ ਕਾਪੀ ਭੇਜੀ ਜਿਸ ਵਿਚ ਸੰਗੀਤ ਬਾਰੋ ਸ਼ਾਪਨਹਾਰ ਦੀ ਪ੍ਰਸੰਸਾ ਦਰਜ ਸੀ, ਇਸ ਤਰ੍ਹਾਂ ਇਹ ਮਹਾਨ ਨਿਰਾਸ਼ਵਾਦੀ ਆਪਣੀ ਬ੍ਰਿਧ ਇਕ ਆਸ਼ਾਵਾਦੀ ਬਣ ਗਿਆ । ਰੋਟੀ ਤੋਂ ਮਗਰੋਂ ਉਹ ਬੜੇ ਧਿਆਨ ਉਮਰ ਵਿਚ ਲਗਭਗ ਨਾਲ ਬੰਸਰੀ ਵਜਾਂਦਾ ਤੇ ਸਮੇਂ ਦਾ ਧੰਨਵਾਦ ਕਰਦਾ ਸੀ ਕਿ ਇਸ ਨੇ ਉਸ ਨੂੰ ਜੁਆਨੀ ਦੀਆਂ ਅੱਗਾਂ ਤੋਂ ਛੁਟਕਾਰਾ ਦਿੱਤਾ ਸੀ, ਸੰਸਾਰ ਭਰ ਤੋਂ ਲੋਕ ਉਸ ਨੂੰ ਮਿਲਣ ਆਉਂਦੇ ਸਨ, ਅਤੇ 1858 ਵਿਚ ਉਸ ਦੇ ਸਤਰ੍ਹਵੇਂ ਜਨਮ ਦਿਨ ਉਤੇ, ਸਭ ਪਾਸਿਆਂ ਤੇ ਹਰੇਕ ਮਹਾਂਦੀਪ ਤੋਂ ਵਧਾਈਆਂ ਉਮਡ-ਪਈਆਂ । ਇਹ ਗਲ ਕੋਈ ਬਹੁਤ ਛੇਤੀ ਨਹੀਂ ਸੀ ਹੋਈ, ਉਸ ਨੇ ਕੇਵਲ ਦੋ ਵਰ੍ਹੇ ਹੋਰ ਜੀਉਣਾ ਸੀ । 29 ਸਤੰਬਰ 1860 ਨੂੰ ਇਹ ਇਕ ਇਕਲਾ ਸਵੇਰ ਦੇ ਖਾਣੇ ਲਈ ਬੈਠਾ ਤੇ ਪ੍ਰਗਟ ਤੌਰ ਤੇ ਰਾਜ਼ੀ ਬਾਜ਼ੀ ਇਕ ਘਟੇ ਤੋਂ ਮਗਰੋਂ, ਉਸ ਦੀ ਮਾਲਕਾ ਨੇ ਉਸ ਨੂੰ ਉਸੇ ਤਰ੍ਹਾਂ -ਮੇਜ ਦੇ ਪਾਸ ਮੋਇਆ ਦੇਖਿਆ।
ਵਿਚਾਰ ਰੂਪ ਵਿਸ਼ਵ
ਜੇਹੜੀ ਚੀਜ਼ ਕਿਸੇ ਪਾਠਕ ਨੂੰ ਵਿਚਾਰ ਤੇ ਇਛਾ ਰੂਪ ਵਿਸ਼ਵਾਸ ਰਚਨਾ ਨੂੰ ਖੋਲ੍ਹਦਿਆਂ ਸਾਰ ਇਕ ਦਮ ਅਚੰਭੇ ਵਿਚ ਪਾਂਦੀ ਹੈ ਉਸ ਇਸ ਦੀ ਸ਼ੈਲੀ ਹੈ । ਏਥੇ ਕਾਂਤ ਵਰਗੀ ਸ਼ਬਦਾਵਲੀ ਦੀ ਕੋਈ ਚੀਨੀ ਅੜਾਉਣੀ ਨਹੀਂ, ਹੀਗਲ ਵਰਗੀ ਅਸਪਸ਼ਟਤਾ ਨਹੀਂ, ਸਪਾਈਨੇਜ਼ਾ ਵਰਗਾ ਕੋਈ ਰੇਖਾ ਗਣਿਤ ਨਹੀਂ, ਹਰੇਕ ਚੀਜ਼ ਸਪਸ਼ਟਤਾ ਤੇ ਵਿਵਸਥਾ ਰੂਪ ਹੈ ਅਤੇ ਸਾਰਾ ਕੁਝ ਇਛਾ ਰੂਪ ਸੰਸਾਰ ਦੀ ਪ੍ਰਮੁਖ ਸੰਕਲਪਨਾ ਅਤੇ ਇਸ ਲਈ ਸੰਗ੍ਰਾਮ ਤੇ ਇਸੇ ਕਰਕੇ ਦੁਖ ਦੇ ਦੁਆਲੇ ਕੇਂਦ੍ਰਤ ਕੀਤਾ ਗਿਆ ਹੈ। ਕਿਨੀ ਖੁਲ੍ਹੀ ਈਮਾਨਦਾਰੀ, ਕਹੀ ਤਾਜ਼ਾ ਦਮ ਕਰਨ ਵਾਲੀ ਸ਼ਕਤੀ ਕੇਹਾ ਸਮਝੌਤਾ ਨਾ ਕਰਨ ਵਾਲਾ ਸਿੱਧਾ ਪ੍ਰਗਟਾਵ । ਜਿਥੇ ਉਸ ਦੇ ਅਗਰਗਾਮੀ ਅਦ੍ਰਿਸ਼ ਹੋ ਜਾਣ ਦੇ ਨੁਕਤੇ ਠੀਕ ਭਾਵਾਤਮਕ ਹੋ ਜਾਦੇ ਹਨ, ਤੇ ਫਿਰ ਅਜੇਹੇ ਸਿਧਾਂਤਾਂ ਸਹਤ ਜੇਹੜੇ ਕਿ ਵਾਸਤਵਿਕ ਜੀਵਨ ਦੀਆਂ ਉਦਾਹਰਣਾ ਦੀਆਂ ਕੋਈ ਖਿੜ ਦੀਆਂ ਰਖਦੇ ਹੀ ਨਹੀਂ ਉਥੇ ਸਾਪਨਗਰ, ਇਕ ਵਿਆਪਾਰੀ ਮਨੁੱਖ ਦੇ ਪੁੱਤਰ ਹੋਣ ਦੇ ਨਾਤੇ, ਸਥੂਲਤਾ ਉਦਾਹਰਣਾ ਇਨ੍ਹਾਂ ਦੀ ਵਰਤੋਂ ਅਤੇ ਵਿਨੋਦ ਵਿਚ ਧਨਾਢ ਹੈ । ਕਾਂਤ ਦੇ ਮਗਰੋਂ ਫ਼ਿਲਾਸਫ਼ੀ ਅੰਦਰ ਵਿਨੋਦ ਇਕ ਅਚੰਭੇ ਵਿਚ ਪਾਣ ਵਾਲੀ ਨਵੀਂ ਜੇਹੀ ਚੀਜ਼ ਬਣ ਗਈ ਸੀ ।
ਪਰ ਪੁਸਤਕ ਅਸੀਕ੍ਰਿਤ ਕਿਉਂ ਕੀਤੀ ਗਈ ਕੁਝ ਤਾਂ ਇਸ ਕਰਕੇ ਕਿ ਇਹ ਉਨ੍ਹਾਂ ਉਤੇ ਹੀ ਆਕ੍ਰਮਣ ਕਰਦੀ ਸੀ ਜੇਹੜੇ ਇਸ ਨੂੰ ਲੋਕਾਂ ਦੀ ਜਾਣ ਪਛਾਣ ਦੇ ਸਕਦੇ ਹਨ—ਯੂਨੀਵਰਸਿਟੀ ਦੇ ਪ੍ਰਧਿਆਪਕ । 1818 ਵਿਚ ਜਰਮਨੀ ਦਾ ਦਾਰਸ਼ਨਿਕ ਡਿਕਟੇਟਰ ਹੀਗਲ ਸੀ, ਤੇ ਵਿਚ ਜੋ ਸ਼ਾਪਨਹਾਰ ਉਸ ਉਤੇ ਹਮਲਾ ਕਰਨ ਦਾ ਕੋਈ ਮੌਕਾ ਜਾਣ ਨਹੀਂ ਦਿੰਦਾ । ਦੂਸਰੀ ਐਡੀਸ਼ਨ ਦੀ ਭੂਮਿਕਾ ਵਿਚ ਉਹ ਲਿਖਦਾ ਹੈ—
ਕੋਈ ਵੀ ਸਮਾਂ ਫ਼ਿਲਾਸਫ਼ੀ ਲਈ ਏਨਾ ਪ੍ਰਤਿਕੂਲ ਨਹੀਂ ਹੁੰਦਾ ਜਿਨਾਂ ਕਿ ਉਹ, ਜਿਸ ਵਿਚ ਇਕ ਪਾਸੇ ਤਾਂ ਇਸ ਨੂੰ ਰਾਜਸੀ ਪ੍ਰਯੋਜਨ ਦੀ ਪੂਰਤੀ ਲਈ ਤੇ ਦੂਜੇ ਪਾਸੇ ਉਪਜੀਵਕਤਾ ਦੇ ਵਸੀਲੇ ਦੇ ਤੌਰ ਤੇ ਇਸ ਦੀ ਅਯੋਗ ਵਰਤੋਂ ਕੀਤੀ ਜਾਂਦੀ ਹੈ—ਤਾਂ ਫਿਰ ਕੀ ਇਸ ਕਹਾਵਤ ਦੀ ਵਿਰੋਧਤਾ ਕਰਨ ਵਾਲੀ ਕੋਈ ਚੀਜ਼ ਨਹੀਂ ? ਸਭ ਤੋਂ ਪਹਿਲਾਂ ਤਾਂ ਕਿਸੇ ਆਦਮੀ ਨੂੰ ਜ਼ਰੂਰੀ ਤੌਰ ਤੇ ਜੀਉਣਾ ਲੋੜੀਦਾ ਹੈ, ਤਾਂ ਹੀ ਉਹ ਉਸ ਦਾਰਸਿਕ ਚਿੰਨਤ ਕਰ ਸਕਦਾ ਹੈ। ਇਹ ਸਾਊ ਲੋਕ ਜੀਉਣਾ ਚਾਹੁੰਦੇ ਹਨ—ਫ਼ਿਲਾਸਫ਼ੀ ਪ੍ਰਤੀ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਸਮੇਤ ਸਪੁਰਦ ਕੀਤੇ ਗਏ ਹਨ-ਇਹ ਨਿਯਮ ਕਿ ਜਿਥੇ ਵੇਖਾਂ ਤਵਾ ਪਰਾਤ ਉਥੇ ਹਵਾਵਾਂ ਦਿਨ ਤੇ ਰਾਤ ਸਦਾ ਹੀ ਚੰਗਾ ਕਰ ਕੇ ਮੰਨਿਆ ਗਿਆ ਹੈ। ਫ਼ਿਲਾਸਫ਼ੀ ਰਾਹੀਂ ਰੁਪਇਆ ਕਮਾਣਾ ਪੁਰਾਤਨ ਲੋਕ ਫਿਰੰਤੂ ਦਾਰਸ਼ਨਿਕਾਂ ਦਾ ਗੁਣ ਸੁਭਾਵ ਸਮਝਦੇ ਸਨ-ਸੋਨੇ ਨਾਲ ਸਾਧਾਰਣ ਜੋਹੀ ਯੋਗਤਾ ਤੋਂ ਬਿਨਾਂ ਹੋਰ ਕੁਝ ਨਹੀਂ ਮਿਲ ਸਕਦਾ -ਇਹ ਗੱਲ ਅਸੰਭਵ ਹੈ ਕਿ ਕਿਸੇ ਇਕ ਸੁਗੜੇ ਵੀਰ ਵਰਿਆ ਠੀਕ ਹੀਗਲ ਦੇ—ਉਸ ਬੌਧਿਕ ਆਦਮ ਖੋਰ ਦੇ—ਉਸ ਨੂੰ ਵੱਡੇ ਤੋਂ ਵੱਡਾ ਫਿਲਾਸਫਰ ਮੰਨਕ ਸੋਹਿਲੇ ਗਾਏ ਹੋਣ ਉਹ, ਉਸ ਆਦਮੀ ਨੂੰ ਆਪਣੀ ਪ੍ਰਸੰਸਾ ਦਾ ਇਛਾਵਾਨ ਨਹੀਂ ਸੀ ਬਣਾ ਸਕਦਾ ਜੇਹੜਾ ਕਿ ਇਸ ਸਾਰੇ ਕੁਝ ਨੂੰ ਦੇਖਦਾ ਰਿਹਾ ਸੀ- ਪਰ ਸਚਾਈ ਤਾਂ ਸਦਾ ਤਾਂ ਥੋੜੇ ਜੇਹੇ ਆਦਮੀਆਂ ਦੀ ਹੀ ਹੁੰਦੀ ਹੈ ਤੇ ਉਨ੍ਹਾਂ ਨੂੰ ਜ਼ਰੂਰੀ ਤੌਰ ਤੇ ਚੁਪ ਚਾਪ ਅਤੇ ਨਿਰਮਾਣ ਤੌਰ ਤੇ ਉਨ੍ਹਾਂ ਬੜੇ ਮੋਹਿਆਂ ਦੀ ਉਡੀਕ ਕਰਨੀ ਚਾਹਦੀ ਹੈ, ਜਿਨ੍ਹਾਂ ਦੇ ਵਿਚਾਰ ਦੀ ਅਸਾਧਾਰਣ ਵਿਧੀ, ਇਸ ਨੂੰ ਮਾਨਯੋਗ ਸਮਝ ਸਕੇ ।-ਜੀਵਨ ਥੋੜੇ ਚਿਰ ਦਾ ਹੈ ਪਰ ਸਚਾਈ ਦੂਰ ਤੀਕ ਕੰਮ ਕਰਦੀ ਤੇ ਦੇਰ ਤੀਕ ਕਾਇਮ ਹੈ, ਇਸ ਲਈ ਆਉ ਸੱਤ ਨੂੰ ਹੀ ਵਿਅਕਤ ਕਰੀਏ ।
ਇਹ ਅੰਤਲੇ ਸ਼ਬਦ ਸ਼੍ਰੇਸ਼ਟ ਰੂਪ ਵਿਚ ਕਹੇ ਗਏ ਹਨ। ਪਰ ਇਸ ਬਾਰੇ ਕੁਝ ਵਿਚ, ਕੁਝ ਅੱਸ ਖਟੇ ਅੰਗੂਰਾ ਵਾਲੀ ਹੈ, ਪ੍ਰਸ਼ੰਸਾ ਲਈ ਕਦੀ ਕੋਈ ਹੋਰ ਅਦਮੀ ਏਨਾ ਇਛਾਵਾਨ ਨਹੀਂ ਸੀ ਹੋਇਆ ਜਿਨਾਂ ਕਿ ਸਾਪਨਹਾਰ । ਹੀਗਲ ਬਾਰੇ ਕੁਝ ਵੀ ਮੰਦਾ ਕਹਿਣਾ ਹੋਰ ਵੀ ਵਧੀਕ ਸ੍ਰੇਸਟ ਹੁੰਦਾ । ਆਉ ਵਿਦਿਆ ਬਾਰੇ ਚੰਗੇ ਤੋਂ ਸਿਵਾਏ ਕੁਝ ਵੀ ਹੋਰਨ ਕਹੀਏ ਅਤੇ ਜਿਥੇ ਤੀਕ ਨਿਰਮਾਨਤਾ ਸਹਿਤ ਨਾਮਵਰੀ ਨੂੰ ਉਡੀਕਣ ਦਾ ਵਾਸਤਾ ਹੈ – ਸ਼ਾਪਰਨਾਰ ਕਹਿੰਦਾ ਹੈ ਮੈਂ ਨਹੀਂ ਦੇਖ ਸਕਦਾ ਕਿ ਕਾਂਤ ਅਤੇ ਮੇਰੇ ਦੋਹਾਂ ਤੋਂ ਸਿਵਾਏ ਫ਼ਿਲਾਸਫ਼ੀ ਬਾਰੇ ਹੋਰ ਕੁਝ ਵੀ ਕੀਤਾ ਗਿਆ ਹੈ। ਮੈਂ ਇਸ ਵਿਚਾਰ ਵਿਚ ਵਿਸ਼ਵਾਸ ਰਖਦਾ ਹਾਂ, ਕਿ ਸੰਸਾਰ ਇਛਾ ਰੂਪ ਹੈ ਕਿ ਇਹ ਚੀਜ਼ ਹੈ ਜਿਸ ਦੀ ਕਿ ਫ਼ਿਲਾਸਫ਼ੀ ਦੇ ਨਾਮ ਹੇਠ ਇਨੇ ਲੰਮੇ ਸਮੇਂ ਤੋਂ ਖੋਜ ਕੀਤੀ ਗਈ ਹੈ, ਅਤੇ ਫਿਰ ਉਨ੍ਹਾਂ ਲੋਕਾਂ ਰਾਹੀਂ ਜੇਹੜੇ ਕਿ ਇਤਿਹਾਸ ਤੋਂ ਜਾਣੂ ਹਨ ਅਜੇਹੀ ਹੀ ਅਸੰਭਵ ਸਮਝੀ ਗਈ ਹੈ, ਜਿਵੇਂ ਕਿ ਪਾਰਸ ਪਥਰ ਦੀ ਖੋਜ ।” ਮੈਂ ਤਾਂ ਕੇਵਲ ਇਕ ਹੀ ਵਿਚਾਰ ਦੇਣ ਦੀ ਮਨਸਾ ਰਖਦਾ ਹਾਂ, ਤਾਂ ਵੀ ਮੇਰੇ ਯਤਨ ਦੇ ਵਿਗੀਤ, ਸੈ ਇਸ ਨੂੰ ਦਸ ਸਕਣ ਲਈ ਮੈਂ ਇਸ ਸਾਰੀ ਪੁਸਤਕ ਨਾਲ ਹੋਰ ਕੋਈ ਵਧੀਕ ਛੋਟਾ ਰਸਤਾ ਲੱਭ ਨਹੀਂ ਸਕਿਆ। ਪੁਸਤਕ ਨੂੰ ਦੋ ਵਾਰੀ ਪੜ੍ਹ ਅਤੇ ਪਹਿਲੀ ਵਾਰ ਬੜੀ ਧੀਰਜ ਨਾਲ । ” ਏਨਾ ਕੁਝ ਤਾਂ ਨਿਰਮਾਨਤਾ ਬਾਰੇ ।” ਪਖੰਡੀ ਜੇਹੀ ਨਿਰਮਾਨਤਾ ਤੋਂ ਛੁਟ ਹੋਰ ਕੀ ਹੁੰਦੀ ਹੈ ? ਜਿਸ ਦੇ ਵਸੀਲੇ ਨਾਲ ਕਿ, ਈਰਖਾ ਨਾਲ ਫੁਲੇ ਇਸ ਸੰਸਾਰ ਵਿਚ ਕੋਈ ਆਦਮੀ ਉਨ੍ਹਾਂ ਲੋਕਾਂ ਪਾਸੋਂ ਉਹ ਖੂਬੀਆਂ ਤੇ ਗੁਣਾਂ ਲਈ ਖਿਮਾ ਮੰਗਣਾ ਚਾਹੁੰਦੇ ਹੈ ਜੇਹੜੇ ਕਿ ਇਨ੍ਹਾਂ ਤੋਂ ਬਿਲਕੁਲ ਵਿਹੀਨ ਹੁੰਦੇ ਹਨ। ਕੋਈ ਸ਼ਕ ਨਹੀਂ ਕਿ ਜਦੋਂ ਨਿਰਮਾਣਤਾ ਨੂੰ ਇਸ ਅਵਗੁਣ ਬਣਾਇਆ ਗਿਆ ਤਾਂ ਇਹ ਮੂਰਖਾਂ ਲਈ ਆਦਮੀ ਤੋਂ ਇਹ ਆਸ਼ਾ ਕੀਤੀ ਜਾਂਦੀ ਹੈ ਕਿ ਉਹ ਨਿਰਮਾਣ ਹੈ। ਇਕ ਬੜੀ ਲਾਭ ਵਾਲੀ ਕਿ ਉਹ ਆਪਣੇ ਆਪ ਚੀਜ਼ ਸੀ, ਕਿਉਂ ਜੋ ਹਰੇਕ ਇਉਂ ਪ੍ਰਗਟ ਕਰੋ ਜਿਵੇਂ
ਸ਼ਾਪਨਹਾਰ ਦੀ ਪੁਸਤਕ ਦੇ ਪਹਿਲੇ ਵੀ ਵਾਕਾਂ ਵਿਚ ਕੋਈ ਨਿਰਮਤਾ ਨਹੀਂ ਸੀ ਇਸ ਦਾ ਇਸ ਤਰ੍ਹਾਂ ਅਰੰਭ ਹੋਣਾ ਹੈ। ਸੰਸਾਰ ਮੇਰਾ ਵਿਚਾਰ ਰੂਪ ਹੈ ਜਦੋਂ ਫਿਰਟੇ ਨੇ ਇਕ ਅਜੇਹਾ ਹੀ ਤਰਕ ਵਾਕ ਬੋਲਿਆ ਸੀ ਤਾਂ ਚਤਰ ਤਤ ਮੀਸਾਸਿਕ ਜਰਮਨ ਨੇ ਪੁਛ ਲਿਆ ਸੀ ਇਸ ਬਾਰੇ ਉਸ ਦੀ ਪੱਤਨੀ ਕਹਿੰਦੀ ਹੈ, ਪਰ ਸ਼ਾਪਨਹਾਰ ਦੀ ਤਾਂ ਕੋਈ ਪੱਤਨੀ ਨਹੀਂ ਸੀ । ਉਸ ਦਾ ਭਾਵ ਕਾਫੀ ਸਿਧਾ ਹੀ ਸੀ, ਉਹ ਸ਼ੁਰੂ ਵਿਚ ਹੀ ਕਾਂਤ ਦੀ ਇਸ ਸਥਿਤੀ ਨੂੰ ਪ੍ਰਵਾਨ ਕਰਨਾ ਚਾਹੁੰਦਾ ਸੀ ਕਿ ਬਾਹਰਲੇ ਸੰਸਾਰ ਨੂੰ ਅਸੀਂ ਕੇਵਲ ਆਪਣੀਆਂ ਸੰਵੇਦਨਾਵਾਂ ਤੇ ਵਿਚਾਰਾਂ ਰਾਹੀਂ ਜਾਣਦੇ ਹਾਂ । ਇਸ ਦੇ ਮਗਰੋਂ’ ਆਦਰਸ਼ਵਾਦ ਦੀ ਇਕ ਅਜੇਹੀ ਵਿਆਖਿਆ ਆਉਂਦੀ ਹੈ, ਜੇਹੜੀ ਕਿ ਕਾਫੀ ਸਪਸ਼ਟ ਅਤੇ ਸ਼ਕਤੀ ਪੂਰਣ ਹੈ, ਪਰ ਜੇਹੜੀ ਕਿ ਪੁਸਤਕ ਦਾ ਘਟ ਤੋਂ ਘਟ ਮੌਲਿਕ ਭਾਗ ਹੈ, ਅਤੇ ਇਹ ਪਹਿਲਾਂ ਆਉਣ ਨਾਲੋਂ ਜੇ ਅੰਤ ਉੱਤੇ ਆਉਂਦਾ ਤਾਂ ਵਧੀਕ ਚੰਗੀ ਹੁੰਦੀ । ਸੰਸਾਰ ਸ਼ਾਪਨਹਾਰ ਨੂੰ ਲਭ ਲੈਣ ਵਿਚ ਇਕ ਪੀੜ੍ਹੀ ਲਗ ਪਈ ਕਿਉਂਜੋ ਉਸ ਨੇ ਆਪਣਾ ਸਭ ਭੈੜਾ ਪੈਰ ਪਹਿਲੇ ਤੋਂ ਅਗੇ ਅਤੇ ਆਪਣੇ ਵਿਚਾਰ ਨੂੰ ਦੋ ਸੌ ਸਫਿਆ ਦੇ ਦੂਜੇ ਦਰਜੇ ਦੇ ਆਦਰਸ਼ਵਾਦ ਦੇ ਉਹਲੇ ਪਿਛੇ ਰਖ ਦਿੱਤਾ ਸੀ ।
ਪਹਿਲੇ ਵਿਭਾਗ ਦਾ ਸਭ ਤੋਂ ਵਧੀਕ ਪ੍ਰਬਲ ਭਾਗ ਪਦਾਰਥਵਾਦ ਉਤੇ ਇਕ ਹਮਲਾ ਹੈ। ਅਸੀਂ ਮਨ ਦੀ ਵਿਆਖਿਆ ਦਵ ਦੇ ਰੂਪ ਵਿਚ ਕਿਵੇਂ ਕਰ ਸਕਦੇ ਹਾਂ, ਜਦੋਂ ਕਿ ਅਸੀਂ ਦਵ ਨੂੰ ਜਾਣਦੇ ਹੀ ਮਨ ਰਾਹੀਂ ਹਾਂ ?
ਜੇਕਰ ਅਸਾਂ ਪਦਾਰਥਵਾਦ ਨੂੰ ਏਥੋਂ ਤੀਕ ਸਪਸ਼ਟ ਵਿਚਾਰਾਂ ਨਾਲ ਸਮਝਿਆ ਹੁੰਦਾ ਤਾਂ ਇਸ ਦੇ ਉਦਤਮ ਬਿੰਦੂ ਉਤੇ ਪਹੁੰਚਕੇ ਸਾਨੂੰ ਵਿਸ਼ਵ ਖੇਡਾਂ ਦੇ ਦਰਸ਼ਕਾਂ ਵਰਗਾ ਇਕ ਨ ਰੁਕਣ ਵਾਲਾ ਹਾਸਾ ਛਿੜ ਪੈਂਦਾ । ਜਿਵੇਂ ਕਿ ਇਕ ਸੁਪਨੇ ਤੋਂ ਜਾਗ ਪੈਣ ਤੇ ਸਾਨੂੰ ਇਕ ਦਮ ਇਹ ਪਤਾ ਲਗਦਾ, ਕਿ ਇਸ ਦਾ ਅੰਤਮ ਸਿੱਟਾ ਗਿਆਨ ਜਿਸ ਉਤੇ ਇਹ ਏਨੀ ਮਿਹਨਤ ਨਾਲ ਪਹੁੰਦਿਆ ਸੀ ਜਿਸ ਨੂੰ ਇਸ ਦੇ ਅੰਨ ਅਰੰਭਕ ਨੁਕਤੇ ਦੀ ਹੀ ਅਨਿਵਾਰਯ ਅਵਸਥਾ ਕਰਕੇ ਪਹਿਲਾਂ ਤੋਂ ਮੰਨ ਲਿਆ ਗਿਆ ਸੀ । ਕੇਵਲ ਮਾਤ ਦ੍ਰਵ ਅਤੇ ਜਦੋਂ ਅਸੀਂ ਕਲਪਨਾ ਕਰਦੇ ਸਾਂ ਕਿ ਅਸੀਂ ਦ੍ਰਵ ਬਾਰੇ ਸੋਚ ਰਹੇ ਸਾਂ ਤਾਂ ਅਸਾਂ ਵਾਸਤਵ-ਵਿਚ ਕੇਵਲ ਉਸ ਵਿਅਕਤੀ ਬਾਰੇ ਹੀ ਸੋਚਿਆ ਸੀ, ਜੇਹੜਾ ਕਿ ਦ੍ਰਵ ਨੂੰ ਪਛਾਣਦਾ ਹੈ, ਅੱਖ ਜੇਹੜੀ ਕਿ ਇਹ ਨੂੰ ਦੇਖਦੀ ਹੈ, ਹਥ ਜੋਹੜਾ ਕਿ ਇਸ ਨੂੰ ਮਹਿਸੂਸ ਕਰਦਾ ਹੈ । ਅਤੇ ਸਮਝ ਜੇਹੜੀ ਇਸ ਨੂੰ ਜਾਣਦੀ ਹੈ। ਇਸੇ ਤਰ੍ਹਾਂ ਅਚਾਨਕ ਹੀ ਇਕ ਵਡੇ ਪੱਧਰ ਤੇ ਪ੍ਰਸ਼ਨ ਦਾ ਟਾਲਿਆ ਜਾਣਾ ਆਪਣੇ ਆਪ ਦਾ ਪ੍ਰਗਟ ਕਰ ਦੇਂਦਾ ਹੈ ਕਿਉਂ ਜੋ ਇਕ ਦਮ ਹੀ, ਅੰਤਲੀ ਕੜੀ, ਆਰੰਭਕ ਬਿੰਦੂ ਦਿਸ ਪੈਂਦੀ ਹੈ, ਅਤੇ ਧਿਖਲਾ ਇਕ ਚਕਰ, ਅਤੇ ਪਦਾਰਥਬਾਦੀ ਕਿਸੇ ਇਕ ਵਿਸ਼ੇਸ਼ ਅਜੇਜੇ ਸਰਦਾਰ ਵਾਂਗ, ਜੌਹੜਾ ਕਿ ਘੋੜੇ ਦੀ ਪਿਠ ਉਤੇ ਚੜ੍ਹਿਆ ਤਰ ਰਿਹਾ ਸੀ ਤੇ ਜਿਸ ਨੇ ਆਪਣੀਆਂ ਲਤਾਂ ਨਾਲ ਘੋੜੇ ਨੂੰ ਹਵਾ ਵਿਚ ਖਿਚ ਲਿਆ ਤੇ ਆਪਣੇ ਆਪ ਨੂੰ ਆਪਣੇ ਲਿਬਾਸ ਨਾਲ ਉਹ ਭਦਾ ਜੇਹਾ ਪਦਾਰਥ ਵਾਦ ਜੋਹੜਾ ਕਿ ਹੁਣ ਉਨਵੀਂ ਸਦੀ ਦੇ ਅਧ-ਵਿਚਕਾਰ ਵੀ ਇਸ ਅਣਜਾਣ ਭੁਲੇਖੇ ਨਾਲ ਫਿਰ ਪ੍ਰੋਸਿਆ ਗਿਆ ਹੈ ਕਿ ਇਹ ਮੌਲਿਕ ਹੈ— ਮੂਰਖਤਾ ਨਾਲ ਪ੍ਰਬਲ ਸ਼ਕਤੀ ਤੋਂ ਇਨਕਾਰ ਕਰਦਾ ਹੈ ਤੇ ਸਭ ਪਹਿਲਾਂ ਜੀਵਨ ਦੀ ਘਟਨਾ ਦੀ ਵਿਆਖਿਆ ਭੌਤਿਕ ਤੇ ਰਸਾਇਨਕ ਸ਼ਕਤੀਆਂ ਨਾਲ, ਤੇ ਫਿਰ ਉਨ੍ਹਾਂ ਦੀ ਦੁਵ ਦੇ ਯਾਤ੍ਰਿਕ ਅਸਰਾਂ ਨਾਲ ਕਰਨ ਦਾ ਜਤਨ ਕਰਦਾ ਹੈ -ਪਰ ਮੈਂ ਨਹੀਂ ਵਿਸ਼ਵਾਸ ਕਰਦਾ ਕਿ ਸਾਦਾ ਤੋਂ ਸਾਦਾ ਕਿਸੇ ਰਸਾਇਨਿਕ ਮਿਲਾਵਟ ਵੀ ਕਦੀ ਸ਼ਾਸਤ੍ਰਿਕ ਵਿਆਖਿਆ ਕੀਤੀ ਜਾ ਸਕੇਗੀ, ਪ੍ਰਕਾਸ਼ ਤਾਪ ਅਤੇ ਬਿਜਲੀ ਦੇ ਗੁਣ ਤਤਾਂ ਦੀ ਤਾਂ ਹੋਰ ਵੀ ਘਟ । ਇਨ੍ਹਾਂ ਲਈ ਸਦਾ ਕਿਸੇ ਬਿਜਲਈ ਵਿਆਖਿਆ ਦੀ ਲੋੜ ਹੋਵੇਗੀ।
ਨਹੀਂ ਇਹ ਅਸੰਭਵ ਹੈ ਕਿ ਪਹਿਲਾਂ ਦ੍ਰਵ ਦੀ ਪੜਚੋਲ ਕਰ ਕੇ ਫਿਰ ਵਿਚਾਰ ਦੀ ਪੜਚੋਲ ਕਰਨ ਦਾ ਯਤਨ ਕਰਦਿਆਂ ਹੋਇਆ ਤਤ੍ਰ ਸਮਾਸਿਕ ਅੜਾਉਣੀ ਨੂੰ ਬੁਝਿਆ ਤੇ ਵਾਸਤਵਿਕਤਾ ਦੇ ਗੁਪਤਸਾਰ ਨੂੰ ਲਭਿਆ ਜਾ ਸਕੇ । ਸਾਨੂੰ ਜ਼ਰੂਰੀ ਤੌਰ ਤੇ ਅਰੰਭ ਕਰਨਾ ਲੋੜੀਂਦਾ ਹੈ ਉਸ ਚੀਜ਼ ਤੋਂ ਜਿਸ ਨੂੰ ਅਸੀਂ ਸਿਧੇ ਤੌਰ ਤੇ ਨਿਕਟ ਰੂਪ ਵਿਚ ਜਾਣਦੇ ਹਾਂ-ਸਾਡਾ ਆਪਣਾ ਆਪ । ਬਾਹਰਲੇ ਪਾਸੇ ਵਲੋਂ ਅਸੀਂ ਕਿਨੀ ਵੀ ਖੋਜ ਪੜਤਾਲ ਪਏ ਕਰੀਏ, ਪ੍ਰਛਾਵਿਆਂ ਤੇ ਨਾਮਾਂ ਤੋਂ ਸਿਵਾਏ ਕਿਸੇ ਹੋਰ ਚੀਜ਼ ਤੇ ਪਹੁੰਚ ਨਹੀਂ ਸਕਦੇ । ਸਾਡੀ ਹਾਲਤ ਕਿਸੇ ਅਜਿਹੇ ਆਦਮੀ ਵਰਗੀ ਹੈ ਜੇਹੜਾ ਕਿ ਕਿੱਲੇ ਦਾ ਚਕਰ ਲਾਉਂਦਾ ਤੇ ਕਦੀ ਕਦੀ ਬਾਹਰ ਮਥਿਆ ਦੇ ਨਕਸ਼ੇ ਖਿਚਦਾ ਹੋਇਆ, ਅੰਦਰ ਪ੍ਰਵੇਸ ਕਰਨ ਦਾ ਵਿਅਰਥ ਯਤਨ ਕਰੀ ਜਾਂਦਾ ਹੋਵੇ । ਆਓ, ਅੰਦਰ ਵਾਰ ਪ੍ਰਵੇਸ਼ ਕਰੀਏ, ਜੇਕਰ ਅਸੀਂ ਆਪਣੇ ਮਨਾ ਦੀ ਅੰਤਮ ਪ੍ਰਕਿਰਤੀ ਨੂੰ ਖੋਜ ਲਈਏ ਤਾਂ ਸ਼ਾਇਦ ਸਾਨੂੰ ਬਾਹਰਲੇ ਸੰਸਾਰ ਦੀ ਚਾਬੀ ਹਥ ਲਗ ਜਾਏਗੀ ।
- ਇਛਾ ਰੂਪ ਸੰਸਾਰ
- ਜੀਉਣ ਲਈ ਇਛਾ
ਲਗਭਗ ਬਿਨਾ ਚਿਸੇ ਉਲੰਘਣ ਤੋਂ ਫ਼ਿਲਾਸਫ਼ਰ ਵਿਅਕਤੀਆਂ ਨੂੰ ਮਨ ਦਾ ਸਭਵਿਚਾਰ ਤੇ ਚੇਤਨਤਾ ਵਿਚ ਰਖਿਆ ਹੈ, ਮਨੁਖ ਇਕ ਜਾਣਨ ਵਾਲਾ ਜਾਨਦਾਰ ਸੀ, ਜਾਂ ਸਮਝ ਸੋਚ ਵਾਲਾ ਪ੍ਰਾਣੀ ਇਹ ਪੁਰਾਤਨ ਤੇ ਵਿਸ਼ਵ ਵਿਆਪਕ ਅਮੂਲਕ ਗਲਤੀ ਤੇ ਇਸ ਮੁਢਤ ਝੂਠ ਨੂੰ ਹੀ, ਕਿਸੇ ਵੀ ਹੋਰ ਚੀਜ਼ ਤੇ ਪਹਿਲਾਂ ਇਕ ਪਾਸੇ ਕਰ ਦਿੱਤਾ ਜਾਣਾ ਲੋੜੀਂਦਾ ਹੈ। ਚੇਤਨਤਾ ਤਾਂ ਸਾਡੇ ਮਨਾ ਦਾ ਕੇਵਲ ਮਾਤ੍ਰ ਉਪਰਾਲਾ ਸਤਰ ਹੈ, ਜਿਸ ਦੇ ਸੰਬੰਧ ਵਿਚ, ਜਿਵੇਂ ਕਿ ਧਰਤੀ ਦੇ ਸੰਬੰਧ ਵਿਚ ਅੰਦਰਵਾਰ ਬਾਰੇ ਕੁਝ ਨਹੀਂ ਜਾਣਦੇ, ਸਗੋਂ ਜਾਣਦੇ ਹਾਂ ਕੇਵਲ ਉਪਰਲੇ ਨੂੰ । ‘ਚੇਤਨ ਬੁਧੀ ਨੇ ਹੇਠਾਂ ਚੇਤਨ ਜਾਂ ਆਚੇਤਨ ਇਛਾ ਹੁੰਦੀ ਹੈ, ਇਕ ਯਤਨ ਨਿਰੰਤਰ ਬਲ ਸ਼ਕਤੀ, ਇਕ ਸੁਭਾਵਕ ਕ੍ਰਿਆਸ਼ੀਲਤਾ, ਇਕ ਤੀਬਰ ਇਛਾ । ਕਦੀ ਕਦੀ ਬੁਧੀ ਇਛਾ ਦੀ ਅਗਵਾਈ ਕਰਦੀ ਪ੍ਰਤੀਤ ਹੋ ਸਕਦੀ ਹੈ, ਪਰ ਕੇਵਲ ਇਸ ਤਰ੍ਹਾਂ ਜਿਵੇਂ ਕਿ ਕੋਈ ਰਸਤਾ ਦਸਣ ਵਾਲਾ ਆਪਣੇ ਮਾਲਕ ਦੀ ਅਗਵਾਈ ਕਰਦਾ ਹੈ । ਇਛਾ ਉਹ ਬਲਵਾਨ ਨੇ ਹੀਨ ਮਨੁਖ ਹੈ ਜੇਹੜਾ ਕਿ ਆਪਣੇ ਮੋਢਿਆਂ ਤੇ ਉਸ ਆਦਮੀ ਨੂੰ ਚੁਕੀ ਫਿਰਦਾ ਹੈ ਜੇ ਹੜਾ ਕਿ ਦੇਖ ਸਕਦਾ ਹੈ।” ਅਸੀਂ ਕਿਸੇ ਚੀਜ਼ ਨੂੰ ਇਸ ਲਈ ਨਹੀਂ ਚਾਹੁੰਦੇ ਕਿ ਅਸਾਂ ਇਸ ਲਈ ਯੁਕਤੀਆਂ ਲਭਲਈਆਂ ਹੁੰਦੀਆਂ ਹਨ, ਸਗੋਂ ਯੁਕਤੀ ਲਭ ਲੈਂਦੇ ਹਾਂ ਕਿਉਂ ਜੋ ਅਸੀਂ ਇਸ ਨੂੰ ਚਾਹੁੰਦੇ ਹਾਂ। ਆਪਣੀਆਂ ਇਛਾਵਾਂ ਨੂੰ ਲਿਬਾਸਤ ਕਰ ਲੈਣ ਲਈ ਅਸੀਂ ਇਸ ਨੂੰ ਚਾਹੁੰਦੇ ਹਾਂ ਫ਼ਿਲਾਸਫ਼ੀ ਤੇ ਧਰਮ ਸਾਸਤ੍ਰਾਂ ਦਾ ਵਿਸਤਾਰ ਕਰ ਲੈਂਦੇ ਹਾਂ । ਇਸ ਲਈ ਸ਼ਾਪਨਹਾਰ ਮਨੁਖ ਨੂੰ “ਤਤ੍ਰ-ਮੀਮਾਸਿਕ ਜਾਨਕਰ ਕਹਿੰਦਾ ਹੈ ।” ਬਾਕੀ ਪਸ਼ੂ ਤਾਂ ਸਤਤ੍ਰ ਮੀਆਂ ਤੋਂ ਬਿਨਾਂ ਇਛਾ ਕਰਦੇ ਹਨ । ਕੋਈ ਚੀਜ਼ ਇਸ ਨਾਲੋਂ ਵਧੀਕ ਖਿੜਾਉਣ ਵਾਲੀ ਨਹੀਂ ਹੁੰਦੀ, ਕਿ ਜਦੋਂ ਅਸੀਂ ਕਿਸੇ ਆਦਮੀ ਵਿਰੁਧ ਦਲੀਲਾਂ ਅਤੇ ਵਿਆਖਿਆ ਨਾਲ, ਦਲੀਲ ਕਰ ਰਹੇ ਤੇ ਪੂਰੀ ਮਿਹਨਤ ਨਾਲ ਉਸ ਨੂੰ ਨਿਸਚਾ ਬਣਾਉਣ ਦਾ ਯਤਨ ਕਰ ਰਹੇ ਹੁੰਦੇ ਹਾਂ, ਤਾਂ ਸਾਨੂੰ ਅੰਤ ਨੂੰ ਪਤਾ ਇਹ ਇਹ ਲਗਦਾ ਹੈ, ਕਿ ਉਹ ਸਮਝਣਾ ਨਹੀਂ ਚ ਹੁੰਦਾ ਕਿ ਸਾਡਾ ਵਾਸਤਾ ਉਸ ਦੀ ਇਛਾ ਨਾਲ ਪੈ ਰਿਹਾ ਹੈ ਇਸ ਲਈ ਤਰਕਬੇਅਰਥ ਹੁੰਦਾ ਹੈ । ਕਿਸੇ ਵਹ ਆਦਮੀ ਨੇ ਕਦੇ ਕਿਸੇ ਨੂੰ ਤਰਕ ਨਾਲ ਨਿਸਚਾ ਨਹੀਂ ਸੀ ਕਰਾਇਆ ਅਤੇ ਤਰਕ ਸਾਸਤ੍ਰੀ ਲੋਕ ਵੀ ਤਰਕ ਨੂੰ ਕੇਵਲ ਆਮਦਨ ਦੇ ਵਸੀਲੇ ਦੇ ਤੌਰ ਤੇ ਵਰਤਦੇ ਹਨ । ਕਿਸੇ ਆਦਮੀ ਨੂੰ ਨਿਸ਼ਚਾ ਕਰਾਣ ਲਈ, ਤੁਹਾਨੂੰ ਜ਼ਰੂਰੀ ਤੌਰ ਤੇ ਉਸ ਦੇ ਨਿਜੀਹਿਤ, ਉਸ ਦੀਆਂ ਇਛਾਵਾਂ ਤੇ ਉਸ ਦੀ ਸੰਕਲਪ ਸ਼ਕਤੀ ਨੂੰ ਪ੍ਰੇਰਨਾ ਕਰਨੀ ਲੋੜੀਂਦੀ ਹੈ । ਧਿਆਨ ਨਾਲ ਦੇਖੋ ਕਿ ਕਿਨੀ ਲੰਮੀ ਦੌਰ ਸਾਨੂੰ ਆਪਣੀਆਂ ਜਿਤਾਂ ਯਾਦ ਰਹਿੰਦੀਆਂ ਹਨ ਤੇ ਕਿੰਨੀ ਛੇਤੀ ਅਸੀਂ ਆਪਣੀਆਂ ਹਾਰਾਂ ਨੂੰ ਭੁਲ ਜਾਂਦੇ ਹਾਂ । ਯਾਦ ਸ਼ਕਤੀ ਇਛਾ ਦੀ ਦਾਸੀ ਹੁੰਦੀ ਹੈ। ਹਿਸਾਬ ਕਿਤਾਬ ਕਰਦਿਆਂ ਅਸੀਂ ‘ ਬਹੁਤੀ ਵਾਰੀ ਗਲਤੀਆਂ ਆਪਣੇ ਹਿਤ ਦੇ ਪੱਖ ਵਿਚ ਕਰਦੇ ਹਾਂ ਮੁਕਾਬਲੇ ਆਪਣੇ ਅਹਿਤ ਵਿਚ ਕੀਤੀਆਂ ਵਲੋਂ ਅਤੇ ਇਹ ਕੁਝ ਬਿਨਾਂ ਰੰਚਕ ਮਾਤ੍ਰ ਵੀ ਬਦਦਿਆਨਤ ਮਰਜ਼ੀ ਤੋਂ । “ਦੂਸਰੇ ਪਾਸੇ ਵਲ, ਬੁਧੂ ਤੋਂ ਬੁਧੂ ਆਦਮੀ ਦੀ ਵੀ ਸਮਝ ਤੇਜ਼ ਹੋ ਜਾਂਦੀ ਹੈ, ਜਦੋਂ ਕਿ ਕੁਝ ਅਜੇਹੀਆਂ ਚੀਜ਼ਾਂ ਵਿਚਾਰ ਗੋਚਰੀਆਂ ਹੁੰਦੀਆਂ ਹਨ, ਜੇਹੜੀਆਂ ਕਿ ਉਸ ਦੀਆਂ ਇਛਾਵਾਂ ਨਾਲ ਨਿਕਟ ਤੌਰ ਤੇ ਸੰਬੰਧ ਰਖਦੀਆਂ ਹੋਣ” ਸਮੁਚੇ ਤੌਰ ਤੇ ਬੁਧੀ ਸ਼ਕਤੀ ਖਤਰੇ ਨਾਲ ਵਿਕਸਿਤ ਹੁੰਦੀ ਹੈ ਜਿਵੇਂ ਕਿ ਲੂੰਬੜ ਅੰਦਰ, ਜਾਂ ਥੁੜ ਨਾਲ ਜਿਵੇਂ ਕਿ ਅਪਰਾਧੀ ਅੰਦਰਾ ਪਰ ਇਹ ਸਦਾ ਹੀ ਇਛਾ ਪ੍ਰਤੀ ਅਧੀਨ ਤੇ ਵਸੀਲਾਕਾਰ ਪ੍ਰਤੀਤ ਹੁੰਦੀ ਹੈ। ਜਦੋਂ ਕਦੀ ਇਹ ਇਛਾ ਦੀ ਥਾਂ ਮੱਲਨ ਦਾ ਜਤਨ ਕਰਦੀ ਹੈ ਤਾਂ ਸੰਕ੍ਰਾਂਤੀ ਪੈ ਜਾਂਦੀ ਹੈ। ਕਿਸੇ ਹੋਰ ਆਦਮੀ ਰਾਹੀਂ ਗਲਤੀ *ਕਰਨ ਦੀ ਏਨੀ ਸੰਭਾਵਨਾ ਨਹੀਂ ਹੁੰਦੀ। ਜਿਨੀ ਕਿ ਉਸ ਆਦਮੀ ਰਾਹੀਂ ਜੇਹੜਾ ਕਿ ਕੇਵਲ ਚਿੰਤਨ ਦੇ ਆਧਾਰ ਤੇ ਕੰਮ ਕਰਦਾ ਹੈ।
ਮਨੁੱਖਾਂ ਦੀ ਉਸ ਅਸ਼ਾਂਤ ਕਲਾ ਬਾਰੇ ਵਿਚਾਰ ਕਰੋ, ਜੇਹੜੀ ਕਿ ਭੋਜਨ ਗ੍ਰਿਸਥ ਸਾਥੀਆਂ ਤੇ ਬੱਚਿਆਂ ਨਮਿਤ ਕਰਦੇ ਹਨ, ਕੀ ਇਹ ਕੁਝ ਚਿੰਤਨ ਦਾ ਸਿਟਾ ਹੋ ਸਕਦਾ ਹੈ ? ਨਿਸ਼ਚਿਤ ਤੌਰ ਤੇ ਨਹੀਂ, ਕਾਰਨ ਹੁੰਦਾ ਹੈ ਜੀਉਂਦੇ ਰਹਿਣ ਤੇ ਭਰਪੂਰ ਤੌਰ ਤੇ ਜੀਉਂਦੇ ਰਹਿਣ ਲਈ ਅਧੀ ਚੇਤਨ ਇਛਾ । “ਮਨੁਖ ਕੇਵਲ ਪ੍ਰਗਟ ਰੂਪ ਵਿਚੋ ਹੀ ਸਾਹਮਣੇ ਪਾਸਿਓਂ ਖਿੱਚੇ ਜਾਂਦੇ ਹਨ । ਵਾਸਤਵ ਤੌਰ ਤੇ ਉਹ ਪਿਛਲੇ ਪਾਸਿਉਂ ਧੱਕੇ ਜਾਂਦੇ ਹਨ, “ਉਹ ਸਮਝਦੇ ਹਨ ਕਿ ਉਹ ਤੋਰੇ ਜਾਂਦੇ ਹਨ ਉਹ ਚੀਜ਼ ਰਾਹੀਂ ਜੇਹੜੀ ਕਿ ਉਹ ਦੇਖਦੇ ਹਨ, ਜਦੋਂ ਕਿ ਵਾਸਤਵ ਉਹ ਧਕੇ ਜਾਂਦੇ ਹਨ ਉਸ ਰਾਹੀਂ ਚੀਜ਼ ਜੇਹੜੀ ਕਿ ਉਹ ਮਹਿਸੂਸ ਕਰਦੇ ਹਨ, ਉਨ੍ਹਾਂ ਜਨਮ ਜਾਤ ਪ੍ਰਵਿਰਤੀਆਂ ਰਾਹੀਂ ਜਿਨ੍ਹਾਂ ਦੇ ਅਮਲ ਬਾਰੇ ਉਹ ਅੱਧਾ ਸਮਾਂ ਅਚੇਤ ਹੁੰਦੇ ਹਨ । ਬੁਧੀ ਸਕਤੀ ਤਾਂ ਕੇਵਲ ਮਾਤ੍ ਮੰਤ੍ਰੀ ਹੈ ਬੇਦੇਸ਼ੀ ਮਾਮਲਿਆਂ ਦੀ,” ਕੁਦਰਤ ਨੇ ਇਸ ਨੂੰ ਵਿਅਕਤਕ ਇਛਾ ਦੀ ਸੇਵਾ ਲਈ ਜਨਮ ਦਿੱਤਾ ਹੈ । ਇਸ ਲਈ ਇਹ ਚੀਜ਼ਾਂ ਵਸਤਾਂ ਨੂੰ ਕੇਵਲ ਉਸ ਹੱਦ ਤੀਕ ਜਾਣਨ ਲਈ ਹੀ ਵਿਉਂਤ ਕੀਤੀ ਗਈ ਹੈ, ਜਿਥੋਂ ਤੀਕ ਕਿ ਇਹ ਇੱਛਾ ਲਈ ਪ੍ਰੇਰਕ ਹੇਤੁ ਜੁਟਾਦੀਆਂ ਹਨ, ਨਾ ਕਿ ਉਨ੍ਹਾਂ ਦਾ ਸਾਥ ਲਭਣ ਲਈ, ਜਾਂ ਕਿ ਉਨ੍ਹਾਂ ਦਾ ਵਾਸਤਵਿਕ ਅਸਤਤ੍ਰ ਸਮਝਣ ਲਈ “ਮਨ ਦੇ ਅੰਦਰ ਇਛਾ ਹੀ ਇਕੋ ਇਕ ਸਥਾਈ ਤੇ ਬਦਲਣ ਵਾਲਾ ਅੰਸ਼ ਹੈ ਇਹ ਇਛਾ ਹੀ ਹੁੰਦੀ ਹੈ ਜੇਹੜੀ ਕਿ ਪ੍ਰਯੋਜਨ ਦੀ ਨਿਰੰਤਰਤਾ ਰਾਹੀਂ ਚੇਤਨਤਾ ਨੂੰ ਏਕਤਾ ਦੇਂਦੀ ਤੇ ਇਸ ਦੇ ਸਾਰੇ ਖਿਆਲਾਂ ਤੋ ਵਿਚਾਰਾਂ ਨੂੰ ਇਕਠਿਆਂ ਕਰੀ ਰਖਦੀ ਤੇ ਇਕ ਨਿਰੰਤਰ ਸਰੀਰਕ ਇਕਸਾਰਤਾ ਵਾਂਗ ਇਨ੍ਹਾਂ ਦਾ ਸਾਥ ਕਰਦੀ ਹੈ।
ਆਚਰਣ ਇਛਾ ਅੰਦਰ ਪਾਇਆ ਜਾਂਦਾ ਹੈ, ਨ ਬੁਧੀ ਸ਼ਕਤੀ ਅੰਦਰ, ਆਚਰਣ ਯੋਜਨ ਅਤੇ ਵਤੀਰੇ ਦੀ ਨਿਰੰਤਰਤਾ ਹੁੰਦਾ ਹੈ ਅਤੇ ਇਹ ਦੋਵੇਂ ਇਛਾ ਰੂਪ ਹੁੰਦੇ ਹਨ । ਲੋਕਾਂ ਦੀ ਭਾਸ਼ਾ ਠੀਕ ਹੁੰਦੀ ਹੈ, ਜਦੋਂ ਕਿ ਇਹ ਦਿਮਾਗ ਨਾਲੋਂ ਦਿਲ ਨੂੰ ਵਿਸ਼ੇਸਤਾ ਦਿੰਦੀ ਹੈ, ਇਹ ਜਾਣਦੀ ਹੈ (ਕਿਉਂ’ ਜੋ ਇਸ ਬਾਰੇ ਦਲੀਲ ਨਹੀਂ ਕੀਤੀ ਹੁੰਦੀ) ਕਿ ਸੁਭ ਇੱਛਾ ਸਾਫ ਦਿਮਾਗ਼ ਨਾਲੋਂ ਵਧੀਕ ਗੰਭੀਰ ਤੇ ਵਧੀਕ ਭਰੋਸੇ ਯੋਗ ਹੁੰਦੀ ਹੈ, ਅਤੇ ਜਦੋਂ ਇਹ ਕਿਸੇ ਆਦਮੀ ਨੂੰ ‘ਚਤਰ’ ਜਾਣਕਾਰੀ ਜਾਂ ਮਕਾਰ ਕਹਿੰਦੀ ਹੈ ਤਾਂ ਇਹ ਆਪਣੇ ਸ਼ਕ ਅਤੇ ਨਾਪਸੰਦਗੀ ਦਾ ਸੰਕੇਤ ਦੇਂਦੀ ਹੈ। ਦਿਮਾਗ ਦੇ ਚਮਕੀਲੇ ਗੁਣ ਸ਼ਲਾਘਾ ਤਾਂ ਜਿਤਦੇ ਹਨ, ਪਰ ਕਦੀ ਪਿਆਰ ਨਹੀਂ, ਅਗੇ ਸਾਰੇ ਧਰਮ ਕਿਸੇ ਪੁਰਸਕਾਰ ਦਾ ਭਰੋਸਾ ਦੇਂਦੇ ਹਨ ਇਛਾ ਜਾਂ ਹਿਰਦੇ ਦੀਆਂ ਉਤਸਟਾਵਾਂ ਲਈ, ਪਰ ਕੋਈ ਵੀ ਦਿਮਾਗ ਜਾਂ ਸਮਝਬੂਝ ਦੀਆਂ ਖੂਬੀਆਂ ਲਈ ਨਹੀਂ ।”
ਸਰੀਰ ਵੀ ਇੱਛਾ ਦੀ ਹੀ ਉਪਜ ਹੈ । ਉਸ ਇੱਛਾ ਸ਼ਕਤੀ ਰਾਹੀਂ ਜਿਸ ਨੂੰ ਅਸੀਂ ਧੁੰਦਲੇ ਜੇਹੇ ਤੌਰ ਤੇ ਜੀਵਨ ਕਹਿੰਦੇ ਹਾਂ, ਲਹੂ ਧਕਿਆ ਜਾ ਕੋ, ਗਰਭ ਅੰਦਰਲੇ ਸ਼ਰੀਰ ਵਿਚ ਆਪਣੇ ਰਖਣੇ ਬਣਾ ਕੇ ਮਾਸ ਦੇ ਸਮੂਹ ਬਣਾ ਲੈਂਦਾ ਹੈ; ਇਹ ਰਖਣੇ ਡੂੰਘੇ ਹੋਕੇ ਬੰਦ ਹੋ ਜਾਂਦੇ, ਅਤੇ ਛੋਟੀਆਂ ਵੱਡੀਆਂ ਨਾੜੀਆਂ ਤੇ ਆਂਤੜੀਆਂ ਬਣ ਜਾਂਦੇ ਹਨ । ਜਾਣਨ ਦੀ ਇੱਛਾ ਦਿਮਾਗ਼ ਦੀ ਸਿਰਜਨਾ ਕਧ ਲੈਂਦੀ ਹੈ ਠੀਕ ਜਿਸ ਤਰ੍ਹਾਂ ਕਿ ਪਕੜਨ ਦੀ ਇੱਛਾ ਹੱਥਾਂ ਨੂੰ ਰੂਪ ਦੇ ਲੈਂਦੀ ਹੈ ਜਾਂ ਜਿਵੇਂ ਕਿ ਖਾਣ ਦੀ ਇੱਛਾ ਹਾਜ਼ਮੇ ਵਾਲਾ ਭਾਗ ਵਿਕਾਸ ਕਰ ਲੈਂਦੀ ਹੈ। ਨਿਰਸੰਦੇਹ ਇਹ ਜੋੜੇ ਇੱਛਾ ਦੇ ਇਹ ਰੂਪ ਅਤੇ ਮਾਸ ਦੇ ਇਹ ਰੂਪ-ਕੇਵਲ ਇਕੋ ਹੀ ਵਾਸਤਵਿਕਤਾ ਅਤੇ ਪਰਿਕਿਰਿਆ ਦੇ ਦੇ ਪੱਖ ਹਨ। ਇਹ ਸੰਬੰਧ ਸਭ ਤੋਂ ਚੰਗੀ ਤਰ੍ਹਾਂ ਵਲਵਲੇ ਵਿਚ ਦੇਖਿਆ ਜਾਂਦਾ ਹੈ, ਜਿਥੇ ਕਿ ਮਹਿਸੂਸ ਕਰਨਾ ਅਤੇ ਅੰਦਰਲੇ ਸਰੀਰਕ ਅੰਗ, ਇਕ ਹੀ ਜਟਲ ਇਕਾਈ ਬਣਾਂਦੇ ਹਨ ।
ਇੱਛਾ ਦੀ ਕਿਰਿਆ ਅਤੇ ਸ਼ਰੀਰ ਦੀ ਗਤੀ ਵਸਤੂ ਨਿਪਟ ਤੌਰ ਤੇ ਜਾਣੀਆਂ ਗਈਆਂ ਵਿਭਿੰਨ, ਚੀਜ਼ਾਂ ਨਹੀਂ ਹੁੰਦੀਆਂ, ਜਿਨ੍ਹਾਂ ਨੂੰ ਕਿ ਕਾਰਣਤਾ ਦੀ ਕੜੀ ਜੋੜ ਦੇਂਦੀ ਹੋਵੇ; ਇਨ੍ਹਾਂ ਵਿਚਕਾਰ, ਕਾਰਣ ਤੇ ਕਾਰਜ ਦਾ ਕੋਈ ਸੰਬੰਧ ਨਹੀਂ ਇਕ ਤੇ ਉਹ ਚੀਜ਼ਾਂ ਹੁੰਦੀਆਂ ਹਨ, ਪਰ ਬਿਲਕੁਲ ਵਿਭਿੰਨ ਤ੍ਰੀਕਿਆਂ ਨਾਲ ਦਿੱਤੀਆਂ ਜਾਂਦੀਆਂ ਹਨ ਤਤਕਾਲੀਨ ਤੌਰ ਤੇ ਅਤੇ ਫਿਰ ਪਛਾਣ ਵਿਚ… ਸ਼ਰੀਰ ਦੀ ਕਿਰਿਆ ਵਸਤ ਨਿਸ਼ਟ ਹੋਈ ਇੱਛਾ ਦੀ ਹੀ ਕਿਰਿਆ ਹੁੰਦੀ ਹੈ… ਸ਼ਰੀਰ ਦੇ ਭਾਗਾਂ ਨੂੰ, ਇਸ ਲਈ ਜ਼ਰੂਰੀ ਤੌਰ ਤੇ ਪੂਰਣ ਰੂਪ ਵਿਚ ਉਨ੍ਹਾਂ ਪ੍ਰਮੁਖ ਇੱਛਾਵਾਂ ਦੇ ਅਨੁਰੂਪ ਹੋਣਾ ਪੈਂਦਾ ਹੈ ਜਿਨ੍ਹਾਂ ਰਾਹੀਂ ਕਿ ਇੱਛਾ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ; ਉਨ੍ਹਾਂ ਨੂੰ ਜ਼ਰੂਰੀ ਤੌਰ ਤੇ ਇਨਾ ਇਛਾਵਾਂ ਦਾ ਨਸਰ ਆਂਵਦਾ, ਪ੍ਰਗਟਾਵ ਹੋਣਾ ਪੈਂਦਾ ਹੈ । ਦੰਦ, ਗਲਾ ਤੇ ਗੁਦਾਂ ਦੇ ਭਾਗ ਵਸਤਕ੍ਰਿਤ ਹੋਏ ਭੁਖ ਹੀ ਹੁੰਦੇ ਹਨ; ਉਤਪੱਤੀ ਕਰਨ ਵਾਲੇ ਅੰਗ, ਵਸਤੂਕ੍ਰਿਤ ਹੋਏ ਕਾਮ ਇੱਛਾ ਹੀ ਹੁੰਦੇ ਹਨ ਸਾਰੀ ਦੀ ਸਾਰੀ ਦਿਮਾਗ਼ ਤੰਤੀ ਪ੍ਰਣਾਲੀ, ਇੱਛਾ ਦੀ ਹੀ ਗਿਆਨ ਇੰਦੇ ਰੂਪ ਸਮਗ੍ਰੀ ਹੁੰਦੀ ਹੈ, ਜਿਸ ਨੂੰ ਕਿ ਇੱਛਾ ਅੰਦਰ ਵਾਰ ਤੇ ਬਾਹਰਵਾਰ ਫੈਲਾ ਦੇਂਦੀ ਹੈ ਜਿਸ ਤਰ੍ਹਾਂ ਮਨੁੱਖੀ ਸ਼ਰੀਰ ਵਿਆਪਕ ਰੂਪ ਵਿਚ, ਵਿਆਪਕ ਮਨੁਖੀ ਇੱਛਾ ਨਾਲ ਹੀ ਮੇਲ ਖਾਂਦਾ ਹੈ। ਇਸੇ ਤਰ੍ਹਾਂ ਰੀ ਵਿਅਕਤੀਗਤ ਸਰੀਰਕ ਢਾਂਚਾ, ਵਿਅਕਤਕ ਤੌਰ ਤੇ ਰੂਪਾਂਤ ਹੋਈ ਇੱਛਾ ਜਾਂ ਵਿਅਕਤੀ ਦੇ ਆਚਰਣ ਅਨੁਸਾਰ ਹੁੰਦਾ ਹੈ ।
ਬੁੱਧੀ ਸ਼ਕਤੀ ਬਕ ਜਾਂਦੀ ਹੈ, ਇੱਛਾ ਕਦੀ ਨਹੀਂ; ਬੌਧਿਕ ਸ਼ਕਤੀ ਨੂੰ ਨੀਂਦਰ ਦੀ ਲੋੜ ਹੁੰਦੀ ਹੈ; ਪਰ ਇੱਛਾ ਨੀਂਦਰ ਵਿਚ ਵੀ ਕੰਮ ਕਰਦੀ ਰਹਿੰਦੀ ਹੈ । ਦਰਦ ਵਾਂਗ ਬਕਾਵਟ ਦਾ ਟਿਕਾਣਾ ਦਿਮਾਗ਼ ਵਿਚ ਹੁੰਦਾ ਹੈ । ਤਰ ਪਠੇ ਜੇਹੜੇ ਕਿ ਦਿਮਾਗ ਨਾਲ ਸੰਬੰਧਿਤ ਨਹੀਂ ਹੁੰਦੇ (ਦਿਲ ਵਾਂਗ) ਕਦੀ ਥਕਦੇ ਨਹੀਂ । ਨੀਂਦਰ ਵਿਚ ਦਿਮਾਗ਼ ਖੁਰਾਗ ਲੈਂਦਾ ਹੈ; ਪਰ ਇੱਛਾ ਨੂੰ ਕਿਸੇ ਭੋਜਨ ਦੀ ਲੋੜ ਨਹੀਂ ਹੁੰਦੀ। ਇਸ ਲਈ ਦਿਮਾਗੀ ਮਿਹਨਤ ਕਰਨ ਵਾਲਿਆਂ ਨੂੰ ਨੀਂਦਰ ਦੀ ਸਭ ਤੋਂ ਵਧੀਕ ਲੋੜ ਹੁੰਦੀ ਹੈ (ਤਾਂ ਵੀ ਇਸ ਤਥ ਤੋਂ ਸਾਨੂੰ ਨੀਂਦਰ ਨੂੰ ਨਾਮੁਨਾਸਿਬ ਤੌਰ ਤੇ ਵਧਾਣ ਦਾ ਸਿਟਾ ਕੱਢ ਲੈਣ ਦੀ ਲੋੜ ਨਹੀਂ ਕਿਉਂ ਜੋ ਅਜੇਹਾ ਕਰਨ ਨਾਲ ਇਸ ਦੀ ਗੁਰਤਾ ਜਾਂਦੀ ਰਹਿੰਦੀ ਹੈ… ਅਤੇ ਕੇਵਲ ਮਾਤ੍ਰ ਸਮੇਂ ਦਾ ਅਜਾਈ ਜਾਣਾ ਹੀ ਹੋ ਜਾਂਦੀ ਹੈ) ਨੀਦਰ ਦੇ ਸਮੇਂ ਮਨੁੱਖ ਦਾ ਜੀਵਨ ਬਨਾਸਪਤੀ ਦੇ ਪੱਧਰ ਤੀਕ ਲਹ ਜਾਂਦਾ ਹੈ, ਅਤੇ ਤਦਾਂ ਇੱਛਾ ਆਪਣੀ ਮੌਲਿਕ ਤੇ ਸਾਰਰੂਪ ਪ੍ਰਕਿਰਤੀ ਅਨੁਸਾਰ ਕਿਰਿਆ ਕਰਦੀ ਹੈ, ਬਾਹਰ ਵਲੋਂ ਕਿਸੇ ਵਿਘਨ ਪਾਏ ਜਾਣ ਤੋਂ ਬਿਨਾਂ ਜਿਸ ਕਰਕੇ ਦਿਮਾਗ ਦੀ ਅਜਿਹੀ ਕ੍ਰਿਆਸ਼ੀਲਤਾ ਅਤੇ ਜਾਣਨ ਦੀ ਖੇਚਲ ਨਹੀਂ ਹੁੰਦੀ ਜਹੜੀ ਕਿ ਸਭ ਤੋਂ ਭਾਰੀ ਸਰੀਰਕ ਕਿਰਿਆ ਹੁੰਦੀ ਹੈ; ਇਸ ਲਈ ਨੀਂਦਰ ਦੋ ਸਮੇਂ ਇੱਛਾ ਦੀ ਸਾਰੀ ਸ਼ਕਤੀ, ਸ਼ਰੀਰ ਦੀ ਸੰਭਾਲ ਤੇ ਸੁਧਾਰ ਤੇ ਲਗਦੀ ਹੈ । ਇਸ ਲਈ ਸਾਰਾ ਸਿਹਤ ਵੱਲ ਮੋੜ ਤੇ ਅਨੁਕੂਲ ਪਰਿਵਰਤਨ, ਨੀਂਦਰ ਵਿਚ ਹੀ ਵਾਪਰਦਾ ਹੈ । ਬਰਦਾਕ ਦਾ ਕਹਿਣਾ ਠੀਕ ਸੀ ਜਦੋਂ ਉਸ ਨੇ ਨੀਂਦਰ ਨੂੰ ਮੁਢਲੀ ਹਾਲਤ ਦਸਿਆ ਸੀ । ਗਰਭ ਅੰਦਰਲਾ ਬੱਚਾ ਲਗਤਗ ਨਿਰੰਤਰ ਤੌਰ ਤੇ ਸੁੱਤਾ ਰਹਿੰਦਾ ਹੈ, ਅਤੇ ਸ਼ੀਰਖੋਰ ਬੱਚਾ ਬਹੁਤ ਸਮੇਂ ਲਈ । ਜੀਵਨ ਨੀਂਦਰ ਦੇ ਵਿਰੁੱਧ ਇਕ ਸੰਗ੍ਰਾਮ ਹੁੰਦਾ ਹੈ : ਸ਼ੁਰੂ ਵਿਚ ਤਾਂ ਅਸੀਂ ਇਸ ਉਤੇ ਕੁਝ ਜਿਤ ਪ੍ਰਾਪਤ ਕਰਦੇ ਹਾਂ, ਪਰ ਅੰਤ ਨੂੰ ਇਹ ਆਪਣਾ ਪ੍ਰਦੇਸ਼ ਵਾਪਸ ਲੈ ਲੈਂਦੀ ਹੈ। ਜੀਵਨ ਦੇ ਉਸ ਭਾਗ ਨੂੰ ਤਾਜ਼ਾ ਦਮ ਕਰਨ ਲਈ ਜੌਹੜਾ ਕਿ ਦਿਨ ਦੇ ਸਮੇਂ ਥੱਕ ਟੁਟ ਗਇਆ ਹੁੰਦਾ ਹੈ, ਨੀਂਦਰ ਉਭਾਰੀ ਲਈ ਹੋਈ ਮੌਤ ਦੀ ਇਕ ਗਰਾਹੀ ਹੁੰਦੀ ਹੈ । “ਇਹ ਸਾਡੀ ਸਦੀਵੀ ਵੈਰਨ ਹੁੰਦੀ ਹੈ; ਜਦੋਂ ਅਸੀਂ ਜਾਗਦੇ ਹੁੰਦੇ ਹਾਂ ਉਦੋਂ ਵੀ, ਇਹ ਕਿਸੇ ਹਦ ਤੀਕ ਸਾਡੇ ਉਤੇ ਵਸੀਕਾਰ ਪਾਈ ਰਖਦੀ । ਛੇਕੜ ਨੂੰ ਅਜੇਹੇ ਸਿਰਾ ਤੋਂ ਹੋਰ ਆਸ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿਚੋਂ ਸਿਆਣੇ ਤੋਂ ਸਿਆਣਾ ਕੋਈ ਦਿਮਾਗ਼, ਹਰੇਕ ਰਾਤ ਨੂੰ ਉਪਰੇ ਤੋਂ ਉਪਰੇ-ਤੇ ਵਧ ਤੋਂ ਵਧ ਅਰਖਹੀਨ ਸੁਪਨਿਆਂ ਦਾ ਟਿਕਾਣਾ ਬਣਿਆ ਰਹਿੰਦਾ ਹੈ ਤੇ ਜਿਸ ਨੂੰ ਆਪਣੇ ਛਡ ਹੋਏ ਵਿਹਾਰਕਾਰ, ਇਨ੍ਹਾਂ ਤੋਂ ਜਾਗ ਉਠਣ ਤੋਂ ਮਗਰੋਂ ਫਿਰ ਅਰੰਭ ਕਰਨੇ ਪੈਂਦੇ ਹਨ ?”
ਇੱਛਾ, ਇਸ ਲਈ ਮਨੁੱਖ ਦਾ ਸਾਰ ਅੰਸ਼ ਹੈ। ਹੁਣ ਦੀ ਅਸਚਰਜ ਹੈ, ਜੇਕਰ ਇਹ ਜੀਵਨ ਦੇ ਸਾਰੇ ਰੂਪਾਂ ਵਿਚ, ਤੇ ਬੇਜਾਨ ਦਵ ਅੰਦਰ ਵੀ ਸਾਰ ਰੂਪ ਹੋਵੇ ? ਕੀ ਅਸਚਰਜ ਹੈ ਜੇ ਕਰ ਇੱਛਾ ਹੀ ਉਹ ਚਿਰ ਤੋਂ ਲਭੀ ਜਾ ਰਹੀ ਤੇ ਨਿਰਾਸ਼ਾ ਪੈਦਾ ਕਰਨ ਵਾਲੀ “ਦਾਸਤਵਿਕ ਵਸਤੂ:—ਉਹ ਅੰਤਮ ਅੰਤ੍ਰੀਵ ਵਾਸਤਵਿਕਤਾ ਤੇ ਸਾਰੀਆਂ ਵਸਤਾਂ ਦੀ ਗੁਪਤ ਸਾਰ ਅੱਸ਼ ਹੋਵੇ ?
ਤਾਂ ਫਿਰ ਆਓ, ਬਾਹਰਲੇ ਸੰਸਾਰ ਦੀ ਵਿਆਖਿਆ, ਇੱਛਾ ਦੀ ਪਰਿਭਾਸ਼ਾ ਅਨੁਸਾਰ ਕਰਨ ਦਾ ਯਤਨ ਕਰੀਏ, ਅਤੇ ਆਓ ਇਕ ਦਮ ਥਲੇ ਵਲੋਂ ਸ਼ੁਰੂ ਕਰੀਏ; ਜਿਥੇ ਦੂਜਿਆਂ ਨੇ ਇਸ ਤਰ੍ਹਾਂ ਕਿਹਾ ਹੈ ਕਿ ਇੱਛਾ ਦਾ ਇਕ ਰੂਪ ਹੈ; ਹਯੂਮ ਦੇ ਇਸ ਪ੍ਰਸ਼ਨ ਪ੍ਰਤੀ -ਕਾਰਣਤਾ ਕੀ ਚੀਜ਼ ਹੈ ? -ਅਸੀਂ ਉੱਤਰ ਦਿਆਂਗੇ, ਇੱਛਾ ਜਿਸ ਤਰ੍ਹਾਂ ਕਿ ਇੱਛਾ ਸਾਡੇ ਆਪਣੇ ਅੰਤਰ ਵਿਸ਼ਵਗਿਆਪਕ ਕਾਰਣ ਹੈ, ਇਸੇ ਤਰ੍ਹਾਂ ਹੀ ਇਹ ਵਸਤਾਂ ਅੰਦਰ ਹੈ, ਅਤੇ ਜਦੋਂ ਤੀਕ ਅਸੀਂ ਕਾਰਣ ਇੱਛਾ ਰੂਪ ਨਹੀਂ ਸਮਝਾਂਗੇ ਤਦ ਤੀਕ ਕਾਰਣਤਾ ਕੇਵਲ ਇਕ ਅਤੇ ਗੋਹਜ਼ ਸੂਤਰ, ਤੇ ਵਾਸਤਵ ਤੌਰ ਤੇ ਬੇਅਰਥ ਰਹੇਗੀ। ਇਸ ਭੇਤ ਤੋਂ ਬਿਨਾਂ ਅਸੀਂ ਕੇਵਲ ਮਾਤ੍ਰ ਕੁਝ ਅਜੇਹੇ ਗੁਣਾਂ ਵਲ ਹੀ ਭਕੇ ਜਾਂਦੇ ਹਾਂ ਜਿਵੇਂ ਕਿ “ਸ਼ਕਤੀ” ਜਾਂ “ਆਕਰਸ਼ਣ”, ਜਾਂ “ਅਨੁਰੂਪਚਾ”, ਅਸੀਂ ਨਹੀਂ ਜਾਣਦੇ ਕਿ ਇਹ ਸ਼ਕਤੀਆਂ ਕੀ ਕੁਝ ਹਨ, ਪਰ ਅਸੀਂ ਜਾਣਦੇ ਹਾਂ—ਘਟੋ ਘਟ ਕੁਝ ਵਧੀਕ ਸਪਸ਼ਟ ਰੂਪ ਵਿਚ -ਇੱਛਾ ਕੀ ਹੈ, ਤਾਂ ਫਿਰ ਆਓ, ਇਸ ਤਰ੍ਹਾਂ ਕਹੀਏ ਕਿ ਵਿਕਰਸ਼ਣ (Repulsion) भडे लावट (Attraction), मभिमूट (Combination) दिथटठ ਚੁੰਬਕਤ, ਬਿਜਲੀ’ ਗੁਰੂੜ੍ਹ ਕੇਂਦਰ, ਬਲੌਰੀਕਰਣ, ਇੱਛਾ ਹੀ ਹਨ । ਗੋਇਟੇ ਨੇ ਆਪਣੇ ਕਿਸੇ ਇਕ ਨਾਵਲ ਦੇ ਸ਼ੀਰਖਕ ਦੇ ਤੌਰ ਤੇ ਇਸ ਵਿਚਾਰ ਨੂੰ ਪ੍ਰਗਟ ਕੀਤਾ ਸੀ ਜਦੋਂ ਕਿ ਉਸ ਨੇ ਪ੍ਰੇਮੀਆਂ ਦੇ ਅਰੋਕ ਆਕਰਸ਼ਣ ਨੂੰ ਚੋਣਵੀਆਂ ਅਨੁਰੂਪਤਾਵਾਂ” ਕਿਹਾ ਸੀ; ਜੇਹੜੀ ਸ਼ਕਤੀ ਪ੍ਰੇਮੀ ਨੂੰ ਖਿਚ ਪਾਂਦੀ ਹੈ, ਅਤੇ ਉਹ ਸ਼ਕਤੀ ਜੇਹੜੀ ਕਿ ਨਖਤ੍ਰ ਨੂੰ ਖਿਚਦੀ ਹੈ, ਇਕ ਹੀ ਹਨ।
ਇਸੇ ਤਰ੍ਹਾਂ ਬਨਸਪਤੀ ਜੀਵਨ ਵਿਚ ਜਿਨੇ ਨੀਵੇਂ ਅਸੀਂ ਜੀਵਨ ਦੇ ਰੂਪਾਂ ਵਲ ਜਾਂਦੇ ਹਾਂ ਉੱਨਾ ਹੀ ਬੰਧਿਕ ਸ਼ਕਤੀ ਦਾ ਅਭਿੰਨ ਅਸੀਂ ਥੋੜ੍ਹਾ ਵੇਖਦੇ ਹਾਂ; ਪਰ ਇੱਛਾ ਦੀ ਹਾਲਤ ਅਜੋਹੀ ਨਹੀਂ ।
ਉਹ ਚੀਜ਼ ਜੇਹੜੀ ਕਿ ਸਾਡੇ ਅੰਦਰ ਆਪਣੇ ਉਦੇਸ਼ਾਂ ਦਾ ਪ੍ਰਸਤਨ ਗਿਆਨ ਦੇ ਪ੍ਰਕਾਸ ਰਾਹੀਂ ਕਰਦੀ ਹੈ, ਪਰ ਏਥੇ ਕੇਵਲ ਅੰਨ ਤੌਰ ਤੇ ਅਤੇ ਅਤੇ ਮੂਕ ਤੌਰ ਤੇ ਇਕ ਪਖੋ, ਅਤੇ ਨ ਬਦਲਣ ਵਾਲੇ ਨਾਲੋ ਢੰਗ ਨਾਲ ਕਰਦੀ ਹੈ, ਇਹ ਤਾਂ ਵੀ ਦੋਹਾਂ ਹਾਲਤਾਂ ਵਿਚ ਇੱਛਾ ਦੇ ਨਾਮ ਹੇਠ ਆਉਂਦੀ ਹੈ, ਅਚੇਤਨਤਾ ਹੀ ਸਾਰੀਆਂ ਵਸਤਾਂ ਦੀ ਮੌਲਿਕ ਤੇ ਪ੍ਰਕਿਰਤਕ ਅਵਸਥਾ ਅਤੇ ਇਸ ਲਈ ਉਹ ਆਧਾਰ ਵੀ ਜਿਸ ਤੋਂ ਕਿ ਪ੍ਰਾਣਧਾਰੀਆਂ ਦੀਆਂ ਵਿਸ਼ਿਸ਼ਟ ਸ਼੍ਰੇਣੀਆਂ ਵਿਚ ਚੇਤਨਤਾ, ਸਿਟੇ ਵਜੋਂ ਉਨ੍ਹਾਂ ਦੇ ਉਚਤਮ ਪ੍ਰਸਫੁਟਨ ਦਾ ਰੂਪ ਧਾਰ ਲੈਂਦੀ ਹੈ; ਜਿਸ ਤੋਂ ਮਗਰੋਂ ਵੀ ਅਚੇਤਨਤਾ ਸਦਾ, ਨਿਰੰਤਰ ਤੌਰਤੇ ਪ੍ਰਬਲ ਬਣੀ ਰਹਿੰਦੀ ਹੈ । ਇਸ ਦੇ ਅਨੁਸਾਰ ਬਹੁਤੀਆਂ ਹੋਂਦਾਂ ਚੇਤਨਤਾ ਵਿਹੀਨ ਹੀ ਹੁੰਦੀਆਂ ਹਨ। ਪਰ ਫਿਰ ਉਹ ਆਪਣੀ ਪ੍ਰਕ੍ਰਿਤੀ ਦੇ ਕਾਨੂਨ ਅਨੁਸਾਰ ਹੀ ਕਿਰਿਆ ਕਰਦੀਆਂ ਹਨ : ਅਰਥਾਤ ਆਪਣੀ ਇੱਛਾ ਦੇ ਅਨੁਸਾਰ ਬੂਟਿਆਂ ਅੰਦਰ ਚੇਤਨਤਾ ਦਾ ਵਧ ਤੋਂ ਵਧ ਇਕ ਬੜਾ ਹੀ ਨਿਰਬਲ ਜੇਹਾ ਅਨੁਰੂਪ ਹੁੰਦਾ ਹੈ, ਪਸ਼ੂਆਂ ਦੀਆਂ ਨਿਮਨਤਮ ਸ਼੍ਰੇਣੀਆਂ ਤਾਂ ਇਸ ਦੀ ਕੇਵਲ ਮਾਤ੍ਰ ਹੁੰਦੀਆਂ ਹਨ ਪਰ ਪਸ਼ੂਆਂ ਦੀਆਂ ਸਾਰੀਆਂ ਸ਼੍ਰੇਣੀਆਂ ਵਿਚੋਂ ਦੀ ਹੋ ਕੇ ਇਸ ਦੇ ਮਨੁੱਖ ਅਤੇ ਉਸ ਦੇ ਤਰਕ ਤੀਕ ਚੜ੍ਹਾਈ ਚੜ੍ਹ ਆਉਣ ਤੋਂ ਮਗਰੋਂ ਵੀ, ਬ੍ਰਿਵ ਬੂਟਿਆਂ ਦੀ ਅਚੇਤਨਤਾ, ਜਿਸ ਤੋਂ ਕਿ ਇਸ ਨੇ ਮਾਰਚ ਸ਼ੁਰੂ ਕੀਤਾ ਸੀ ਅਜੇ ਵੀ ਬੁਨਿਆਦ ਰਹਿੰਦੀ ਹੈ ਅਤੇ ਇਹ ਨੀਂਦਰ ਦੀ ਲੋੜ ਵਿਚ ਲਭੀ ਜਾ ਸਕਦੀ ਹੈ ।
ਅਰਸਤੂ ਠੀਕ ਸੀ : ਅੰਦਰਵਾਰ ਕੋਈ ਅਜੇਹੀ ਸ਼ਕਤੀ ਮੌਜੂਦ ਹੈ, ਜੇਹੜੀ ਕਿ ਹਰੇਕ ਆਕਾਰ ਨੂੰ ਨਿਰਮਾਣ ਕਰਦੀ ਹੈ, ਬੂਟਿਆਂ ਅਤੇ ਨਖਤ੍ਰਾਂ ਵਿਚ, ਪਸ਼ੂਆਂ ਅਤੇ ਮਨੁੱਖਾਂ ਦੀ ਹਾਲਤ ਵਿਚ । ਪਸ਼ੂਆਂ ਦੀ ਜਨਮਜਾਤ ਪ੍ਰਵਿਰਤੀ ਵਿਆਪਕ ਰੂਪ ਵਿਚ ਸਾਨੂੰ ਉਸ ਚੀਜ਼ ਦੀ ਸਭ ਤੋਂ ਚੰਗੀ ਉਦਾਹਰਣ ਦੇਂਦੀ ਹੈ ਜੇਹੜੀ ਕਿ ਪ੍ਰਕਿਰਤੀ ਅੰਦਰ ਓਦੇਸ਼ਵਾਦ ਦੀ ਰਹਿੰਦੀ । ਕਿਉਂ ਜੋ ਜਿਵੇਂ ਕਿ ਜਨਮ ਜਾਤ ਪ੍ਰਵਿਰਤੀ, ਇਕ ਅਜੇਹੀ ਕਿਰਿਆ ਹੈ, ਜੇਹੜੀ ਕਿ ਉਸ ਦੇ ਅਨੁਰੂਪ ਹੁੰਦੀ ਹੈ, ਜਿਸ ਦੀ ਅਗਵਾਈ ਕਿ ਇਕ ਉਦੇਸ਼ ਦੀ ਸੰਕਲਪਨਾ ਰਾਹੀਂ ਕੀਤੀ ਜਾਂਦੀ ਹੈ, ਅਤੇ ਫਿਰ ਵੀ ਇਸ ਤੋਂ ਬਿਲਕੁਲ ਵਿਹੂਨ ਹੁੰਦੀ ਹੈ “ਇਸੇ ਤਰ੍ਹਾਂ ਕੁਦਰਤ ਵਿਚ ਸਾਰੀ ਬਣਾਵਟ ਉਸ ਦੇ ਅਨੁਰੂਪ ਹੁੰਦੀ ਹੈ ਜਿਸ ਦੀ ਅਗਵਾਈ ਕਿ ਇਕ ਉਦੇਸ਼ ਦੀ ਕਲਪਨਾ ਨਾਲ ਕੀਤੀ ਜਾਂਦੀ ਹੈ ਅਤੇ ਫਿਰ ਵੀ ਇਸ ਤੋਂ ਬਿਲਕੁਲ ਵਿਹੂਨ ਹੁੰਦੀ ਹੈ । ਪਸ਼ੂਆਂ ਦੀ ਅਲੌਕਿਕ ਯਾਂਤ੍ਰਿਕ ਕੁਸ਼ਲਤਾ ਪ੍ਰਗਟ ਕਰਦੀ ਹੈ ਕਿ ਕਿਸ ਤਰ੍ਹਾਂ ਇੱਛਾ, ਬੌਧਿਕ ਸ਼ਕਤੀ ਨਾਲੋਂ ਪਹਿਲਾਂ ਦੀ ਹੈ। ਕੋਈ ਇਕ ਵਿਸ਼ੇਸ਼ ਹਾਥੀ ਜਿਸ ਨੂੰ ਸਾਰੇ ਯੂਰਪ ਵਿਚੋਂ ਦੀ ਫੇਰਿਆ ਗਿਆ ਸੀ ਤੇ ਜਿਸ ਨੇ ਸੈਂਕੜੇ ਪੁਲਾਂ ਨੂੰ ਪਾਰ ਕੀਤਾ ਸੀ, ਉਸ ਨੇ ਇਕ ਕਮਜ਼ੋਰ ਪੁਲ ਉਪਰੋਂ ਦੀ ਅਗੇ ਵਧਣ ਤੋਂ ਇਨਕਾਰ ਕਰ ਦਿੱਤਾ, ਭਾਵੇਂ ਕਿ ਉਸ ਨੇ ਸੈਂਕੜੇ ਘੋੜਿਆਂ ਤੇ ਮਨੁੱਖਾਂ ਨੂੰ ਇਸ ਤੋਂ ਪਾਰ ਲੰਘਦਿਆਂ ਵੇਖਿਆ ਸੀ । ਕੋਈ ਛੋਟਾ ਕੁਤਾ ਮੇਜ਼ ਤੋਂ ਛਾਲ ਮਾਰਨੰ ਡਰਦਾ ਹੈ; ਡਿਗਣ ਦੇ ਖਤਰੇ ਨੂੰ ਇਹ ਪਹਲਾਂ ਤੋਂ ਕੋਈ ਦਲੀਲ ਨਾਲ ਨਹੀਂ ਵੇਖਦਾ (ਕਿਉਂ ਜੋ ਅਜੇਹੇ ਕਿਸੇ ਡਿਗਣ ਦਾ ਇਸ ਨੂੰ ਕੋਈ ਅਨੁਭਵ ਨਹੀਂ ਹੁੰਦਾ) ਸਗੋਂ ਜਨਮਜਾਤ ਪ੍ਰਵਿਰਤੀ ਨਾਲ । ਲੰਗੂਰ ਆਪਣੇ ਆਪ ਨੂੰ ਕਿਸੇ ਵੀ ਅਜੇਹੀ ਅਗ ਨਾਲ ਨਿਘਾ ਤਾਂ ਕਰ ਲੈਂਦੇ ਹਨ ਜੇਹੜੀ ਲਭ ਪੈਂਦੀ ਹੈ ਪਰ ਇਸ ਵਿਚ ਬਾਲਣ ਨਹੀਂ ਪਾਂਦੇ । ਸਪਸ਼ਟ ਤੌਰ ਤੇ ਅਜੇਹੀਆਂ ਕਿਰਿਆਵਾਂ ਜਨਮਜਾਤ ਪ੍ਰਵਿਰਤਕ ਹੁੰਦੀਆਂ ਹਨ ਨਾ ਕਿ ਤਰਕ ਦਾ ਸਿਟਾ । ਉਹ ਬੌਧਿਕ ਸ਼ਕਤੀ ਦਾ ਨਹੀਂ ਸਗੋਂ ਇੱਛਾ ਦਾ ਹੀ ਪ੍ਰਗਟਾਵ ਹੁੰਦੀਆਂ ਹਨ ।
ਇੱਛਾ ਨਿਰਸੰਦੇਹ ਜੀਵਨ ਲਈ ਇੱਛਾ ਹੁੰਦੀ ਹੈ, ਅਤੇ ਵੱਧ ਤੋਂ ਵੱਧ ਮਾਤਾ ਦੇ ਜੀਵਨ ਲਈ । ਜੀਵਨ ਸਾਰੀਆਂ ਹੀ ਜੀਉਂਦੀਆਂ ਵਸਤਾਂ ਲਈ ਕਿੱਨਾ ਪਿਆਰਾ ਹੁੰਦਾ ਹੈ— ਅਤੇ ਕਿਸ ਰੂਪ ਚਾਪ ਵਾਲੀ ਧੀਰਜ ਨਾਲ ਇਹ ਆਪਣਾ ਸਮਾ ਪੂਰਾ ਕਰਦਾ ਹੈ । ਹਜ਼ਾਰਾਂ ਵਰ੍ਹਿਆਂ ਤੀਕ ਗਲਵਿਨ ਧਾਰਾ ਤਾਂਬੇ ਤੇ ਜਿਸਤ ਵਿਚ ਸੁਤੀ ਰਹੀ, ਅਤੇ ਇਹ ਚੁਪਚਾਪ ਚਾਂਦੀ ਦੇ ਪਾਸ ਪਏ ਰਹੇ, ਜੇਹੜੇ ਕਿ ਜਦੋਂ ਹੀ ਕਿ ਲੋੜੀਂਦੀਆਂ ਅਵਸਥਾਵਾਂ ਹੇਠ ਤਿੰਨਾਂ ਨੂੰ ਇੱਕਠਾ ਕਰ ਦਿੱਤਾ ਜਾਂਦਾ ਹੈ ਤਾਂ ਇਹ ਆਵਸ਼ ਸੁਹਲੇ ਵਿਚ ਬਲ ਉਠਦੇ ਹਨ। ਜੀਵਤ ਸ੍ਰਿਸਟੀ ਵਿਚ ਵੀ ਅਸੀਂ ਕਿਸੇ ਇਕ ਬੀਜ ਨੂੰ ਤਿੰਨ ਹਜ਼ਾਰ ਵਰ੍ਹਿਆਂ ਤੀਕ ਜੀਵਨ ਦੀ ਸੁਤੀ ਪਈ ਸ਼ਕਤੀ ਨੂੰ ਸੰਭਾਲੀ ਰਖਦਾ ਅਤੇ ਅੰਤ ਨੂੰ ਜਦੋਂ ਅਨੁਕੂਲ ਪਰਿਸਥਿਤੀਆਂ ਪੈਦਾ ਹੋ ਜਾਂਦੀਆਂ ਹਨ, ਤਾਂ ਇਕ ਬੂਟੇ ਦੇ ਰੂਪ ਵਿਚ ਉਗ ਤੈਂਦਾ ਦੇਖਦੇ ਹਾਂ । ਪੱਥਰ ਚੂਨੇ ਅੰਦਰੋਂ ਲਭੇ ਜੀਉਂਦੇ ਡੱਡੂ ਵੀ ਇਸ ਸਿਟੇ ਵਲ ਲਿਜਾਂਦੇ ਹਨ ਕਿ ਪਸ਼ੂ ਜੀਵਨ ਵੀ ਹਜ਼ਾਰਾਂ ਵਰ੍ਹਿਆਂ ਲਈ ਰੁਕੇ ਰਹਿਣ ਦੇ ਸਮਥ ਹੁੰਦਾ ਹੈ ।
ਇੱਛਾ ਜੀਉਣ ਲਈ ਇਕ ਇੱਛਾ ਹੁੰਦੀ ਹੈ; ਅਤੇ ਇਸ ਦੀ ਸਦੀਵੀਂ ਵੈਰਨ ਮੌਤ ਹੁੰਦੀ ਹੈ ।
ਪਰ ਸ਼ਾਇਦ ਮੌਤ ਉਤੇ ਵੀ ਜਿੱਤ ਪਾ ਸਕਦੀ ਹੈ।
(2) ਪੁਨਰ ਸਿਰਜਣ ਦੀ ਇੱਛਾ
ਇਹ, ਪੁਨਰ ਸਿਰਜਣ ਦੇ ਸਮਰ ਤੰਤ੍ਰ ਅਤੇ ਬਲੀਦਾਨ ਰਾਹੀਂ ਅਜੇਹਾ ਕੁਝ ਕਰ ਸਕਦੀ ਹੈ।
ਹਰੇਕ ਸਾਧਾਰਣ ਜੀਉਂਦਾ ਸਰੀਰ ਪਕਤਾ ਤੇ ਪਹੁੰਚ ਕੇ ਪੁਨਰ ਨਿਰਮਾਣ ਦੇ ਕਾਰਜ-ਨਿਮਿਤ ਆਪਣੇ ਆਪ ਨੂੰ ਬਲੀਦਾਨ ਕਰਨ ਲਈ ਉਤਾਵਲ ਕਰਦਾ ਹੈ; ਉਸ ਨਰ-ਮਕੜ ਤੋਂ ਲੈ ਕੇ ਜੇਹੜਾ ਕਿ ਉਸ ਮਦੀਨ ਮਕੜੀ ਰਾਹੀਂ ਖਾਧਾ ਜਾਂਦਾ ਹੈ ਜਿਸ ਨੂੰ ਉਸ ਨੇ ਹੁਣੇ ਜੇਹੇ ਉਰਵਰ ਬਣਾਇਆ ਹੁੰਦਾ ਹੈ, ਜਾਂ ਉਸ ਡਿਹਮੂ ਤੋਂ ਲੈ ਕੇ ਜੇਹੜਾ ਕਿ ਉਸ ਸੰਤਾਨ ਲਈ ਖ਼ੁਰਾਕ ਇੱਕਠੀ ਕਰਨ ਵਿਚ ਅਰਪਨ ਕਰ ਦੇਂਦਾ ਹੈ ਜਿਸ ਨੂੰ ਕਿ ਉਸ ਨੇ ਕਦੀ ਦੇਖਣਾ ਵੀ ਨਹੀਂ ਹੁੰਦਾ । ਮਨੁੱਖ ਤੀਕ ਜੇਹੜਾ ਕਿ ਆਪਣੇ ਬੱਚਿਆਂ ਨੂੰ ਕੁਆਣ, ਪਹਿਨਾਣ ਤੇ ਵਿਦਿਆ ਦੇਣ ਵਿਚ ਆਪਣੇ ਆਪ ਨੂੰ ਬਰਬਾਦੀ ਤੀਕ ਖਪਾ ਦੇਂਦਾ ਹੈ । ਪੁਨਰ ਨਿਰਮਾਣ ਦੀ ਹਰੇਕ ਪ੍ਰਾਣਤਾਰੀ ਦਾ ਅੰਤਮ ਪ੍ਰਯੋਜਨ ਅਤੇ ਇਸ ਦੀ ਸਭ ਤੋਂ ਬਲਵਾਨ ਜਨਮ ਜਾਤ ਪ੍ਰਵਿਰਤੀ ਹੁੰਦਾ ਹੈ; ਕਿਉਂ ਜੋ ਕੇਵਲ ਇਸ ਤਰ੍ਹਾਂ ਹੀ ਇੱਛਾ, ਮੌਤ ਨੂੰ ਜਿੱਤ ਸਕਦੀ ਹੈ ਅਤੇ ਮੌਤ ਉਪਰ ਇਸ ਜਿੱਤ ਨੂੰ ਨਿਸਚਿਤ ਬਣਾਨ ਲਈ, ਬੱਚੇ ਪੈਦਾ ਕਰਨ ਦੀ ਇੱਛਾ ਨੂੰ ਗਿਆਨ ਅਤੇ ਵਿਚਾਰ ਦੇ ਵਮੀਕਾਰ ਤੋਂ ਲਗਪਗ ਪੂਰੇ ਤੌਰ ਤੇ ਪਰ੍ਹੇ ਰਖਿਆ ਗਿਆ ਹੈ ਕਿਸੇ ਇਕ ਫਿਲਾਸਫਰ ਦੇ ਵੀ ਸਮੇਂ ਸਮੇਂ ਬੱਚੇ ਹੋ ਜਾਂਦੇ ਹਨ ।
ਇੱਛਾ ਏਥੋਂ ਆਪਣੇ ਆਪ ਨੂੰ ਗਿਆਨ ਤੋਂ ਸੁਤੰਤਰ ਪ੍ਰਗਰ ਕਰਦੀ ਅਤੇ ਉਸੇ ਤਰ੍ਹਾਂ ਅੰਨ੍ਹੇ ਵਾਹ ਕੰਮ ਕਰਦੀ ਹੈ ਜਿਵੇਂ ਕਿ ਅਚੇਤ ਕੁਦਰਤ ਅੰਦਰ ਇਸ ਅਨੁਸਾਰ ਪੂਰਨ ਸਿਰਜਕ ਅੰਗ ਉਚਿਤ ਤੌਰ ਤੇ ਇੱਛਾ ਦੇ ਧਿਆਨ ਬਿੰਦੂ ਹੁੰਦੇ ਹਨ, ਅਤੇ ਦਿਮਾਰਾ ਤੋਂ ਉਲਟੇ ਪਾਸੇ ਵਲ ਬਣੇ ਹੁੰਦੇ ਹਨ, ਜੇਹੜਾ ਕਿ ਗਿਆਨ ਦਾ ਪ੍ਰਤਿਨਿਧ ਹੁੰਦਾ ਹੈ। ਸਿਰਜਕ ਅੰਗ-ਜੀਵਨ ਦਾ ਆਧਾਰ ਰੂਪ ਹੁੰਦੇ ਹਨ ।… ਇਹ ਸੀਮਾ ਰਹਿਤ ਜੀਵਨ ਨੂੰ ਨਸਚਿਤ ਬਣਾਦੇ ਹਨ; “ਇਸੇ ਕਾਰਣ ਕਰਕੇ ਯੂਨਾਨੀਆਂ ਰਾਹੀਂ ਇਨ੍ਹਾਂ ਦੀ ਪੂਜਾ ਫੈਲਸ ਦੇ ਰੂਪ ਵਿਚ ਤੇ ਹਿੰਦੂਆਂ ਰਾਹੀਂ ਲਿੰਗ ਦੇ ਰੂਪ ਵਿਚ ਕੀਤੀ ਜਾਂਦੀ ਸੀ। ਹੈਸੀਆਦ ਤੇ ਪਰਮੀਨੀ ਚੀਜ਼ ਨੇ ਸਾਰਥਕ ਤੌਰ ਤੇ ਹੀ ਕਿਹਾ ਸੀ ਕਿ ਕਾਂਮ ਦੇਵ, ਪਹਿਲੀ ਸਿਰਜਕ ਸ਼ਕਤੀ ਹੈ, ਜਿਸ ਤੋਂ ਕਿ ਸਾਰੀ ਚੀਜ਼ਾਂ ਅਗੇ ਵਲ ਨੂੰ ਚਲਦੀਆਂ ਹਨ। ਲਿੰਗਾਂ ਦਾ ਸੰਬੰਧ.. ਹ) ਵਾਸਤਵ ਤੌਰ ਤੇ ਸਾਰੀ ਕਿਰਿਆ ਤੇ ਵਰਤ ਵਰਤਾਰੇ ਦਾ ਅਣਦਿਸਦਾ ਕੇਂਦਰੀ ਬਿੰਦੂ ਹੁੰਦਾ ਹੈ ਅਤੇ ਬਾਵਜੂਦ ਇਸਦੇ ਸਾਰੇ ਪੜਦੇ ਸੁਣੇ ਜਾਣ ਦੇ ਇਹ ਹਰ ਥਾਂ ਬਾਹਰ ਨੂੰ ਝਾਕ ਲੈਂਦਾ ਹੈ । ਇਹ ਜੰਗ ਦਾ ਕਾਰਣ ਤੇ ਸ਼ਾਂਤੀ ਦਾ ਅੰਤ ਹੁੰਦਾ ਹੈ। ਜੋ ਕੁਝ ਵੀ ਗੰਭੀਰ ਹੈ ਉਸ ਦਾ ਆਧਾਰ ਤੇ ਮਖੌਲ ਦਾ ਨਿਸ਼ਾਨਾ, ਵਿਨੋਦ ਦਾ ਅਮੁਕ ਤ ਸਾਰੇ ਸੰਕੇਤਾਂ ਦੀ ਕੁੰਜੀ, ਤੇ ਸਾਰੇ ਰਮਜਭਰੇ ਇਸ਼ਾਰਿਆਂ ਦਾ ਭਾਵ ਅਸੀਂ ਇਸ ਨੂੰ ਹਰ ਪਲ ਆਪਣੇ ਆਪ ਨੂੰ ਸੰਸਾਰ ਦੇ ਅਸਲ ਤੇ ਜੱਦੀ ਸੁਆਮੀ ਦੇ ਤੌਰ ਤੇ ਨਿਰੋਲ ਆਪਣੇ ਥਲ ਦੇ ਸਹਾਰੇ ਪਿਤਰੀ ਸਿੰਘਾਸਨ ਉਤੇ ਸਸ਼ੋਭਤ ਹੋਇਆ ਦੇਖਦੇ ਹਾਂ ਤੇ ਉਥੋਂ ਫਿਰ ਇਹ ਜਿਵੇਂ ਘ੍ਰਿਣਾ ਭਰੀ ਤਕਣੀ ਨਾਲ ਝਾਕਦਾ ਤੇ ਉਨਾਂ ਸਾਰੀਆਂ ਤਿਆਰੀਆਂ ਉਤੇ ਹਸਦਾ ਹੈ, ਜੇਹੜੀਆਂ ਕਿ ਇਸ ਨੂੰ ਬੰਨਣ ਜਾਂ ਕੈਦ ਕਰਨ, ਤੇ ਇਸ ਤਰ੍ਹਾਂ ਵਸੀਕਾਰ ਵਿਚ ਰੱਖਣ ਲਈ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨਾਲ ਕਿ ਇਹ ਕੇਵਲ ਜੀਵਨ ਦਾ ਇਕ ਅਧੀਨ ਦੇ ਗੋਟ ਜੇਹਾ ਮਾਮਲਾ ਪ੍ਰਗਟ ਹੋਵੇ ।
ਪਿਆਰ ਦੀ ਤਤ-ਮੀਮਾਸਾਂ ਇਸ ਭਾਂਤ ਦੇ ਅਧੀਨਕਰਣ ਦੁਆਲੇ ਘੁਮਦੀ ਹੈ ਜਿਵੇਂ ਕਿ ਪਿਤਾ ਦੀ ਮਾਤਾ ਪ੍ਰਤੀ ਮਾਪਿਆਂ ਦੀ ਬੱਚੇ ਪ੍ਰਤੀ, ਤੇ ਵਿਅਕਤੀ ਦੀ ਸ਼੍ਰੇਣੀ ਪ੍ਰਤੀ ਅਧੀਨਗੀ, ਅਤੇ ਪਹਿਲਾਂ ਤਾਂ ਕਾਮ ਆਕਰਸ਼ਣ ਦਾ ਨਿਯਮ ਇਹ ਹੈ ਕਿ ਸਾਥੀ ਜਾਂ ਸਾਬਣ ਦੀ ਚੋਣ ਬਹੁਤ ਹਦ ਤੀਕ-ਭਾਵੇਂ ਅਚੇਤ ਤੌਰ ਤੇ ਹੀ ਸਹੀ-ਸੰਤਾਨ ਉਤਪਨ ਕਰਨ ਦੀ ਪਰਸਪਰਿਕ ਯੋਗਤਾ ਨਾਲ ਨਿਰਧਾਰਤ ਕੀਤੀ ਜਾਂਦੀ ਹੈ ।
ਹਰੇਕ ਧਿਰ ਅਜੇਹੇ ਸਾਥੀ ਦੀ ਚੋਣ ਕਰਦੀ ਹੈ ਜੇਹੜਾ ਕਿ ਉਸ ਦੀਆਂ ਤਰੀਆਂ ਨੂੰ ਬੇਅਸਰ ਕਰ ਦੇਵੇ ਤਾਂ ਜੋ ਅਜੇਹਾ ਨ ਹੋਵੇ ਕਿ ਇਹ ਵੰਸ਼ ਵਿਚ ਚਲੀਆਂ ਜਾਣ ਸਰੀਰਕ ਤੌਰ ਤੇ ਇਕ ਕਮਜ਼ੋਰ ਮਨੁੱਖ, ਇਕ ਬਲਵਾਨ ਇਸਤ੍ਰੀ ਦੀ ਖੋਜ ਕਰੇਗਾ,,,ਹਰੇਕ ਧਿਰ ਦੂਜੀ ਅੰਦਰ ਵਿਸ਼ੇਸ਼ ਤੌਰ ਤੇ ਉਨ੍ਹਾਂ ਪੂਰਣਤਾਵਾਂ ਨੂੰ ਹੀ ਸੁੰਦਰ ਕਰਕੇ ਸਮਝੇਗੀ, ਜਿਨ੍ਹਾਂ ਦੀ ਕਿ ਇਹ ਆਪਣੇ ਆਪ ਵਿਚ ਥੁੜ ਵੇਖੋ, ਏਨਾ ਹੀ ਨਹੀਂ, ਸਗੋਂ ਉਨ੍ਹਾਂ ਅਪੂਰਣਤਾਈਆਂ ਨੂੰ ਵੀ ਸੋਹੜੀਆਂ ਕਿ ਇਸ ਦੀਆਂ ਆਪਣੀਆਂ ਨਾਲੋਂ ਵਿਰੋਧੀ ਹੋਣ.. ਦੋ ਵਿਅਕਤੀਆਂ ਦੇ ਸ਼ਰੀਰਕ ਗੁਣ ਅਜੇਹੇ ਹੋ ਸਕਦੇ ਹਨ ਕਿ ਜਿਥੋਂ ਤੀਕ ਸੰਭਵ ਹੋ ਸਕੇ ਸ਼੍ਰੇਣੀ ਦੇ ਨਮੂਨੇ ਦੀ ਪੂਰਨ ਸਥਾਪਨਾ ਦੇ ਪ੍ਰਯੋਜਨ ਨਮਿਤ ਇਕ ਧਿਰ ਵਿਸ਼ੇਸ਼ ਤੌਰ ਤੇ, ਅਤੇ ਪੂਰਣ ਰੂਪ ਵਿਚ, ਦੂਜੀ ਧਿਰ ਦੀ ਪੂਰਨਤਾ ਤੇ ਪੂਰਕ ਹੋਵੇ ਜੇਹੜੀ ਕਿ ਇਸ ਚੀਜ਼ ਦੀ ਪੂਰੇ ਤੌਰ ਤੇ ਇੱਛਾ ਕਰਦੀ ਹੈ. ਗੰਭੀਰ ਚੇਤਨਤਾ ਜਿਸ ਨਾਲ ਅਸੀਂ ਸਰੀਰ ਦੇ ਹਰੇਕ ਅੰਗ ਬਾਰੇ ਸੋਚਦੇ ਤੇ ਚਿੰਤਨ ਕਰਦੇ ਹਾਂ… ਉਹ ਆਲੋਚਨਾਤਮਕ ਸੁਹਘ ਜਿਸ ਨਾਲ ਕਿ ਅਸੀਂ ਕਿਸੇ ਵਿਸ਼ੇਸ਼ ਇਸਤ੍ਰੀ ਵਲ ਦੇਖਦੇ ਹਾਂ ਸੋਹੜੀ ਕਿ ਸਾਨੂੰ ਪ੍ਰਸੰਨ ਕਰਨਾ ਸ਼ੁਰੂ ਕਰ ਦੇਂਦੀ ਹੈ… ਵਿਅਕਤੀ ਅਜੇਹੀ ਹਾਲਤ ਵਿਚ, ਆਪਣੇ ਨਾਲੋਂ ਕਿਸੇ ਉਚੇਰੀ ਵਸਤੂ ਦੇ ਆਦੇਸ਼ ਰਾਹੀਂ ਕਿਰਿਆ ਕਰਦਾ ਹੈ.. ਹਰੇਕ ਵਿਅਕਤੀ, ਵਿਰੋਧੀ ਲਿੰਗ ਲਈ ਅਕਰਸ਼ਣ ਉਸੇ ਅਨੁਪਾਰ ਨਾਲ ਗੁਆ ਲੈਂਦਾ ਹੈ ਜਿਸ ਨਾਲ ਕਿ ਉਹ ਮਰਦ ਜਾਂ ਇਸਤ੍ਰੀ-ਸੰਤਾਨ ਉਪਜਾਣ ਜਾਂ ਨਿਪਜਾਣ ਨਮਿਤ ਵੱਧ ਤੋਂ ਵੱਧ ਢੁਕਦੇ ਸਮੇਂ ਤੋਂ ਪਰ੍ਹੇ ਚਲੀ ਗਈ ਹੋਵੇ ਸੁੰਦਰਤਾ ਵਿਹੂਨ ਜੁਆਨੀ ਅਜੇ ਵੀ ਸਦਾ ਆਕਰਸ਼ਣ ਨਹੀਂ ਹੁੰਦਾ ਕਿ ਪਿਆਰ ਪੈਣ ਦੀ ਹਰੇਕ ਹਾਲਤ ਵਿਚ ਇਕੋ ਇਕ ਚੀਜ਼ ਜੇਹੜੀ ਦੇਖੀ ਜਾਂਦੀ ਹੈ, ਉਹ ਇਕ ਨਿਸਚਿਤ ਪ੍ਰਕਿਰਤੀ ਵਾਲੇ ਵਿਅਕਤੀ ਦੀ ਸਿਰਜਨਾ ਹੁੰਦੀ ਹੈ। ਇਸ ਗੱਲ ਦੀ ਬੁਨੀਆਦੀ ਤੌਰ ਤੇ ਪੌੜ੍ਹਤਾ ਇਸ ਤਥ ਤੋਂ ਹੁੰਦੀ ਹੈ ਕਿ ਸਾਰਾ ਰੂਪ ਮਾਮਲਾ ਪਿਆਰ ਦੇ ਪਰਸਪਰਿਕ ਪ੍ਰਗਟਾਵ ਦਾ ਨਹੀਂ, ਸਗੋਂ ਮਲਕੀਅਤ ਰਖਣ ਦਾ ਹੁੰਦਾ ਹੈ ।
ਇਸ ਦੇ ਪਿਪ੍ਰੀਤ ਕੋਈ ਜੋੜ ਏਨੇ ਅਪ੍ਰਸੰਨ ਨਹੀਂ ਹੁੰਦੇ ਜਿੱਨੇ ਕਿ ਇਹ ਪਿਆਰ ਵਾਲੇ ਵਿਆਹ-ਅਤੇ ਠੀਕ ਇਸ ਕਰਕੇ, ਕਿ ਸ਼ਾਦੀਆਂ ਦਾ ਮੰਤਵ ਸ਼੍ਰੇਣੀ ਨੂੰ ਕਾਇਮ ਰਖਦਾ ਹੁੰਦਾ ਹੈ ਨ ਕਿ ਵਿਅਕਤੀ ਦਾ ਸੁਖ ਸੁਆਦ। ਸਪੇਨ ਦੇ ਕਿਸੇ ਇਕ ਅਖਾਣ ਵਿਚ ਕਿਹਾ ਗਿਆ ਹੈ, ਜਿਹੜਾ ਕੋਈ ਵਿਅਕਤੀ ਪਿਆਰ ਨਮਿਤ ਸ਼ਾਦੀ ਕਰਦਾ ਹੈ ਉਹ ਦੁਖੀ ਰਹਿੰਦਾ ਹੈ”, ਸ਼ਾਦੀ ਦੀ ਸਮੱਸਿਆ ਬਾਰੇ ਅੱਧਾ ਸਾਹਿਤ, ਇਹ ਗਲੋਂ ਹਾਸੋਹੀਣਾ ਹੋ ਜਾਂਦਾ ਹੈ, ਕਿਉਂ ਜੋ ਇਹ ਸ਼ਾਦੀ ਨੂੰ ਜਾਤੀ ਦੀ ਸੁਰਖਿਆ ਤੇ ਕਾਇਮੀ ਲਈ ਇਕ ਵਿਵਸਥਾ ਹੋਣ ਦੀ ਥਾਂ ਤੇ ਇਸ ਨੂੰ ਵਿਸ਼ੇ-ਭੰਗ ਕਰਕੇ ਸਮਝਦਾ ਹੈ । ਕੁਦਰਤ ਇਹ ਗੱਲ ਦੀ ਪ੍ਰਵਾਹ ਨਹੀਂ ਕਰਦੀ ਕਿ ਮਾਪੇ “ਇਸ ਤੋਂ ਮਗਰੋਂ ਸਦਾ ਲਈ ਸੁਖੀ ਰਹਿੰਦੇ ਹਨ” ਜਾਂ ਇਕ ਦਿਨ ਲਈ ਜਦੋਂ ਤੀਕ ਕਿ ਪੂਨਰਸਿਰਜਨ ਸਿੱਧ ਹੋ ਜਾਂਦਾ ਹੈ। ਦੰਪਤੀ ਜੋੜਿਆਂ ਦੇ ਮਾਪਿਆਂ ਰਾਹੀਂ ਵਿਵਸਥਤ ਕੀਤੀਆਂ ਗਈਆਂ ਸੁਭੀਤ ਦੀਆਂ ਸ਼ਾਦੀਆਂ ਪਿਆਰ ਦੀਆਂ ਸ਼ਾਦੀਆਂ ਨਾਲੋਂ ਬਹੁਤ ਕਰਕੇ ਵਭੀਕ ਸੁਖੀ ਹੁੰਦੀਆਂ ਹਨ। ਤਾਂ ਵੀ ਕੋਈ ਇਸਤ੍ਰੀ ਜੇਹੜੀ ਆਪਣੇ ਮਾਪਿਆਂ ਦੀ ਸਲਾਹ ਦੇ ਉਲਟ ਪਿਆਰ ਨਮਿਤ ਸ਼ਾਦੀ ਕਰਦੀ ਹੈ ਇਕ ਭਾਵ ਅਨੁਸਾਰ ਸ਼ਲਾਘਾਯੋਗ ਹੁੰਦੀ ਹੈ; ਕਿਉਂਜੋ ਉਸ ਨੇ ਤਾਂ ਉਸ ਚੀਜ਼ ਨੂੰ ਵਿਸ਼ੇਸ਼ਤਾ ਦਿੱਤੀ ਹੁੰਦੀ ਹੈ, ਜੇਹੜੀ ਕਿ ਸਭ ਤੋਂ ਵਧੀਕ ਮਹੱਤਵਪੂਰਣ ਹੁੰਦੀ ਹੈ, ਤੇ ਕੁਦਰਤ ਦੇ ਆਸ਼ੇ ਅਨੁਸਾਰ ਕਿਰਿਆ ਕੀਤੀ ਹੁੰਦੀ ਹੈ । (ਵਧੀਕ ਸਗਵੇਂ ਤੌਰ ਤੇ ਸ਼੍ਰੇਣੀ ਦੇ ਆਸ਼ੇ ਅਨੁਸਾਰ) ਜਦੋਂ ਕਿ ਮਾਪਿਆਂ ਨੇ ਉਸ ਨੂੰ ਸਲਾਹ ਦਿੱਤੀ ਹੁੰਦੀ ਹੈ ਵਿਅਕਤਕ ਅਹੰਵਾਦ ਦੀ ਭਾਵਨਾ ਅਨੁਸਾਰ । ਪਿਆਰ ਹੀ ਸਰਬ-ਸੇਸ੍ਟ ਸੁਜਨਨ-ਸ਼ਾਸਤ੍ਰ ਹੁੰਦਾ ਹੈ।
ਕਿਉਂਜੋ ਪਿਆਰ ਕੁਦਰਤ ਰਾਹੀਂ ਵਰਤਿਆ ਗਿਆ। ਇਕ ਧੋਖਾ ਹੁੰਦਾ ਹੈ, ਇਸ ਲਈ ਸ਼ਾਦੀ ਪਿਆਰ ਦਾ ਮਾਧਿਅਮ ਪੈ ਜਾਣਾ ਤੇ ਇਸ ਲਈ ਜ਼ਰੂਰੀ ਤੌਰ ਤੇ ਭਰਮ ਵਿਮੁਕਤ ਕਰਨ ਵਾਲੀ ਹੁੰਦੀ ਹੈ । ਕੇਵਲ ਕੋਈ ਇਕ ਫਿਲਾਸਫਰ ਹੀ ਸ਼ਾਦੀ ਵਿਚ ਸੁਖੀ ਹੋ ਸਕਦਾ ਹੈ ਅਤੇ ਫਿਲਾਸਫਰ ਬਾਦੀ ਕਰਦੇ ਨਹੀਂ। ਕਿਉਂਜੋ ਕਾਮ ਆਵੇਗਾ ਨੇ ਨਿਰਭਰ ਕੀਤਾ ਹੁੰਦਾ ਹੈ, ਇਕ ਅਜੋਹੇ ਨਜ਼ਰ ਫਲਾਵੇ ਉਤੇ ਜਿਸ ਨੇ ਕਿ ਪ੍ਰਤਿਨਿਧਤਾ ਕੀਤੀ ਹੁੰਦੀ ਹੈ, ਉਸ ਚੀਜ਼ ਦੀ ਜਿਸ ਦੀ ਕੀਮਤ ਹੁੰਦੀ ਹੈ, ਕੇਵਲ ਸ਼੍ਰੇਣੀ ਨਮਿਤ ਜਿਵੇਂ ਕਿ ਇਹ ਵਿਅਕਤੀ ਲਈ ਵੀ ਕੀਮਤੀ ਹੁੰਦੀ ਹੈ, ਇਸ ਲਈ ਸ਼੍ਰੇਣੀ ਦਾ ਉੱਦੇਸ਼ ਪੂਰਾ ਹੋ ਜਾਣ ਤੇ ਇਹ ਭੁਲੇਖਾ ਜ਼ਰੂਰੀ ਤੌਰ ਤੋਂ ਅਲੋਪ ਹੋ ਜਾਂਦਾ ਹੈ, ਵਿਅਕਤੀ ਨੂੰ ਪਤਾ ਲਗਦਾ ਹੈ ਕਿ ਉਹ ਸ੍ਰੇਣੀ ਦਾ ਇਕ ਵਸੀਲਾਕਾਰ ਬਣਿਆ ਰਿਹਾ ਹੈ । ਜੇਕਰ ਕਿਸੇ ਵਿਸ਼ੇਸ਼ ਪ੍ਰੇਮੀ ਵਿਅਕਤੀ ਦਾ ਅਵੇਗ ਸੰਤੁਸ਼ਟ ਹੋ ਗਿਆ ਹੁੰਦਾ ਤਾਂ ਉਸ ਦਾ ਗੀਤ ਚੁਪ ਹੋ ਗਿਆ ਹੁੰਦਾ ।
ਵਿਅਕਤੀ ਦਾ ਸ਼੍ਰੇਣੀ ਦੀ ਨਿਰੰਤਰਤਾ ਦੇ ਵਸੀਲੇ ਦੇ ਤੌਰ ਤੇ ਇਸ ਪ੍ਰਤੀ ਅਧੀਨਕਰਣ ਫਿਰ ਪ੍ਰਗਟ ਹੁੰਦਾ ਹੈ, ਵਿਅਕਤਿਕ ਸ਼ਕਤੀ ਦੀ ਉਸ ਨਿਰਭਰਤਾ ਉਤੇ, ਜੋਹੜੀ ਕਿ ਇਹ ਪੁਨਰ-ਸਿਰਜਕ-ਸੈੱਲਾਂ ਦੀ ਅਵਸਥਾ ਉਤੇ ਰਖਦੀ ਹੈ ।
ਕਾਮਆਵੇਗ ਨੂੰ ਉਸ ਬ੍ਰਿਛ (ਸ਼੍ਰੇਣੀ) ਦੇ ਜੀਵਨ ਦੇ ਰੂਪ ਵਿਚ ਸਮਝਾਇਆ ਜਾਣਾ ਚਾਹੀਦਾ ਹੈ ਜਿਸ ਉਤੇ ਕਿ ਵਿਅਕਤੀ ਦਾ ਜੀਵਨ ਵਿਕਾਸ ਕਰਦਾ ਹੈ, ਇਕ ਅਜੇਹੇ ਪੱਤੇ ਵਾਂਗ ਜੇਹੜਾ ਕਿ ਬ੍ਰਿਛ ਰਾਹੀਂ ਪਾਲਿਆ ਜਾਂਦਾ ਹੈ, ਤੇ ਜੇਹੜਾ ਬ੍ਰਿਛ ਨੂੰ ਇਸ ਦੇ ਪਾਲਨ ਪੋਸਨ ਵਿਚ ਸਹਾਇਤਾ ਕਰਦਾ ਹੈ; ਇਹੋ ਕਾਰਣ ਹੈ; ਕਿ ਕਿਉਂ ਇਹ ਆਵੇਗਾ ਇੰਨਾ ਪ੍ਰਬਲ ਹੁੰਦਾ ਹੈ, ਤੇ ਸਾਡੀ ਪ੍ਰਕਿਰਤੀ ਦੀਆਂ ਡੂੰਘਾਣਾਂ ਤੋਂ ਪੈਦਾ ਹੁੰਦਾ ਹੈ । ਕਿਸੇ ਵਿਅਕਤੀ ਨੂੰ ਕਾਮ ਆਵੇਸ਼ ਵਿਹੀਨ ਕਰ ਦੇਣ ਦਾ ਮਤਲਬ ਉਸ ਨੂੰ ਸ਼੍ਰੇਣੀ ਦੇ ਉਸ ਬ੍ਰਿਛ ਤੋਂ ਹੀ ਕੱਟ ਦੇਣਾ ਹੁੰਦਾ ਹੈ ਜਿਸ ਉਤੇ ਕਿ ਉਹ ਵਧਦਾ ਫੁਲਦਾ ਹੈ ਤੇ ਇਸ ਤਰ੍ਹਾਂ ਅਡ ਕਰ ਦਿੱਤਾ ਗਿਆ, ਉਹ ਮੁਰਝਾ ਜਾਂਦਾ ਹੈ; ਤੇ ਇਸ ਲਈ ਉਸ ਦੀਆਂ ਮਾਨਸਿਕ ਤੇ ਸਰੀਰਕ ਸ਼ਕਤੀਆਂ ਵਿਚ ਗਿਰਾਵਟ ਆ ਜਾਂਦੀ ਹੈ । ਕਿ ਸ਼੍ਰੇਣੀ ਦੀ ਸੇਵਾ, ਅਰਥਾਤ ਵੀਰਯ ਦਾਨ ਕਰ ਦਿੱਤੇ ਜਾਣ ਮਗਰੋਂ ਹਰੇਕ ਪਸ਼ੁ ਵਿਅਕਤੀ ਦੀ ਹਾਲਤ ਵਿਚ, ਹਾਲਤ ਵਿਚ, ਉਸ ਦੀਆਂ ਸਾਰੀਆਂ ਸ਼ਕਤੀਆਂ ਵਿਚ ਬੜੇ ਚਿਰ ਲਈ ਥਕਾਵਟ ਤੇ ਸਿਥਲਤਾ ਵਾਪਰ ਜਾਂਦੀ ਹੈ, ਅਤੇ ਬਹੁਤੇ ਬਹੁਤੇ ਕੀੜੇ ਮਕੌੜੇਆਂ ਦੀ ਹਾਲਤ ਵਿਚ ਨਿਰਸੰਦੇਹ ਤਤਫਟ ਮੌਤ -ਇਹੋ ਕਾਰਣ ਹੈ ਕਿ ਸੈਲਸਸ ਨੇ ਕਿਹਾ ਸੀ “ਵੀਰਯ ਦਾ ਪਤਨ ਹੋਣ ਨਾਲ ਪਸ਼ੂ ਦੀ ਲਗਪਗ ਮੌਤ ਹੋ ਜਾਂਦੀ ਹੈ; ਕਿ ਮਨੁੱਖ ਦੀ ਹਾਲਤ ਵਿਚ ਸਿਰਜਨ ਸ਼ਕਤੀ ਦਾ ਮਾਂਦ ਪੈ ਜਾਂਦਾ ਪ੍ਰਗਟ ਕਰਦਾ ਹੈ ਕਿ ਵਿਅਕਤੀ ਮੋਤ ਦੇ ਨੇੜੇ ਪਹੁੰਚ ਜਾਂਦਾ ਹੈ; ਕਿ ਹਰੇਕ ਜੀਵਨ ਦੇ ਪੜਾਵ ਉਤੇ, ਇਸ ਸ਼ਕਤੀ ਦੀ ਬਹੁਤ ਵਧੀਕ ਵਰਤੋਂ ਜੀਵਨ ਨੂੰ ਘਟਾਦੀ ਹੈ। ਜਦੋਂ ਕਿ ਇਸ ਪਖ ਵਿਚ ਵਰਤਿਆ ਸੰਜਮ, ਸਾਰੀਆਂ ਨੂੰ ਵਧਾਂਦਾ ਹੈ ਅਤੇ ਵਿਸ਼ੇਸ਼ ਤੌਰ ਤੇ ਪਨਿਆਂ ਦੀਆਂ ਸ਼ਕਤੀਆਂ ਨੂੰ ਜਿਸ ਦੇ ਸਬਬ ਯੂਨਾਨੀ ਭਜਦੋੜਾਂ ਦੀਆਂ ਖੇਡਾਂ ਦੀ ਸਿਖਲਾਈ ਦਾ ਇਹ ਸੰਜਮ, ਇਕ ਅੰਗ ਸੀ; ਕਿ ਇਹੋ ਸੰਜਮ ਕੀੜਿਆਂ ਮਕੌੜਿਆਂ ਦੇ ਜੀਵਨ ਨੂੰ ਆਉਣ ਵਾਲੀ ਬਸੰਤ ਤੀਕ ਲੰਮਾ ਕਰ ਦੇਂਦਾ ਹੈ; ਇਹ ਸਾਰਾ ਕੁਝ ਇਸ ਤਥ ਵਲ ਸੰਕੇਤ ਕਰਦਾ ਹੈ ਕਿ ਵਿਅਕਤੀ ਦਾ ਜੀਵਨ, ਗੰਭੀਰ ਪੱਧਰ ਤੇ ਸ਼੍ਰੇਣੀ ਦੇ ਜੀਵਨ ਤੋਂ ਉਧਾਰ ਲਇਆ ਜਾਂਦਾ ਹੈ । ਸਿਰਜਨ ਕਰਨ ਉਚਤਮ ਬਿੰਦੂ ਹੁੰਦਾ ਹੈ ਅਤੇ ਇਹ ਕੁਝ ਹੋ ਜਾਣ ਤੋਂ ਮਗਰੋਂ, ਪਹਿਲੇ ਵਿਅਕਤੀ ਦੀ ਜੀਵਨ ਛੇਤੀ ਨਾਲ ਜਾਂ ਸਹਜੇ ਸਹਜੇ ਥਲੇ ਨੂੰ ਚਲਾ ਜਾਂਦਾ ਹੈ, ਜਦੋਂ ਕਿ ਨਵਾਂ ਜੀਵਨ ਪ੍ਰਕਿਰਤੀ ਪ੍ਰਤੀ ਸ਼੍ਰੇਣੀ ਦੀ ਕਾਇਮੀ ਦਾ ਨਿਸਚਾ ਕਰਾਂਦਾ ਹੈ ਤੇ ਉਸੇ ਘਟਨਾ ਨੂੰ ਫਿਰ ਦੁਹਰਾਂਦਾ ਹੈ… ਇਸ ਤਰ੍ਹਾਂ ਮੌਤ ਅਤੇ ਪੁਨਰ ਸਿਰਜਨ ਦਾ ਵਾਰੀ ਵਾਰੀ ਵਾਪਰਨਾ, ਸ਼੍ਰੇਣੀ ਦੀ ਨਬਜ਼-ਸਾਖ ਵਾਂਗ ਹੁੰਦਾ ਹੈ…ਸ਼੍ਰੇਣੀ ਲਈ ਮੌਤ ਉਹੋ ਕੁਝ ਹੁੰਦੀ ਹੈ ਜੋ ਕੁਝ ਕਿ ਨੀਂਦਰ ਵਿਅਕਤੀ ਲਈ…ਕੁਦਰਤ ਦਾ ਇਹ ਮਹਾਨ ਸਿੱਧਾਂਤ ਹੈ ਅਮਰ ਜੀਵਨ ਬਾਰੇ… ਕਿਉਂ ਜੋ ਸਾਰਾ ਸੰਸਾਰ ਆਪਣੀ ਸਾਰੀ ਘਟਨਾਵਲੀ ਸਿਹਤ, ਇਕ ਅਵਿਭੁਕਤ ਇੱਛਾ ਦੀ ਵਿਅਕਤੀ ਨਿਸ਼ਰਤਾ ਹੈ, ਇਕ ਵਿਚਾਰ ਜੇਹੜਾ ਕਿ ਸਾਰੇ ਹੋਰ ਵਿਚਾਰਾਂ ਨਾਲ ਸੰਬੰਧਿਤ ਹੁੰਦਾ ਹੈ ਜਿਵੇਂ, ਕਿ ਇਕ ਸਾਰਤਾ ਸੰਬੰਧਤ ਹੁੰਦੀ ਹੈ । ਕਿਸੇ ਇਕ ਇਕਲੀ ਅਵਾਜ਼ ਨਾਲ ਐਕਰਮੈਨ ਦੀ ਰਚਨਾ “ਗੋਇਟੇ ਨਾਲ ਵਾਰਤਾਲਾਪ ਵਿਚ ਗੋਇਟੇ ਕਹਿੰਦਾ ਹੈ : “ਸਾਡੀ ਆਤਮਤਾ ਇਕ ਬਿਲਕੁਲ ਅਬਿਨਾਸ਼ੀ ਪ੍ਰਕਿਰਤੀ ਦੀ ਹੋਂਦ ਹੈ, ਅਤੇ ਇਸ ਦੀ ਕ੍ਰਿਆਸ਼ੀਲਤਾ ਸਦੀਵਤਾ ਤੋਂ ਸਦੀਵਤਾ ਤੀਕ ਨਿਰੰਤਰ ਜਾਰੀ ਰਹਿੰਦੀ ਹੈ । ਇਹ ਸੂਰਜ ਸਮਾਨ ਹੈ, ਜੇਹੜਾ ਕਿ ਕੇਵਲ ਸਾਡੀਆਂ ਅੱਖਾਂ ਨੂੰ ਡੁੱਬਦਾ ਪ੍ਰਤੀਤ ਹੁੰਦਾ ਹੈ, ਪਰ ਜੇਹੜਾ ਸਮਾਨ ਹੈ, ਜੇਹੜਾ ਵਾਸਤਵ ਵਿਚ ਕਈ ਡੁਬਦਾ ਨਹੀਂ, ਸਗੋਂ ਨਿਰੰਤਰ ਤੌਰ ਤੇ ਚਮਕਦਾ ਰਹਿੰਦਾ ਹੈ ।” ਇਹ ਅਨੁਰੂਪਤਾ ਗੋਇਟੇ ਨੇ ਮੈਥੋਂ ਲਈ ਹੈ ਨ ਕਿ ਮੈਂ ਉਸ ਪਾਸੋਂ ।
ਕੇਵਲ ਸਥਲ ਅਤੇ ਸਮੇਂ ਵਿਚ ਹੀ ਅਸੀਂ ਵੱਖ ਵੱਖ ਆਸਤਿਤ੍ਰ ਪ੍ਰਤੀਤ ਹੁੰਦੇ ਹਾਂ; ਇਹ ਵਿਅਕਤਿਕ ਹੋਂਦ ਦਾ ਇਕ ਅਜੇਹਾ ਨਿਯਮ ਬਣੇ ਹੋਏ ਹਨ, ਜੇਹੜਾ ਕਿ ਜੀਵਨ ਨੂੰ ਭਿੰਨ ਭਿੰਨ ਜਾਨਦਾਰ ਸਰੀਰਾਂ ਵਿਚ ਵੰਡਣਾਂ ਤੇ ਵਿਭਿੰਨ ਥਾਵਾਂ ਤੇ ਸਮਿਆਂ ਉਤੇ ਪ੍ਰਗਟ ਹੁੰਦੇ ਵਿਖਾਂਦਾ ਹੈ। ਸਥਲ ਤੋਂ ਸਮਾਂ ਮਾਇਆ ਦਾ ਪੜਦਾ ਹਨ, —ਚੀਜ਼ਾਂ ਵਸਤਾਂ ਦੀ ਏਕਤਾ ਨੂੰ ਲੁਕਾਣ ਵਾਲਾ ਨਜ਼ਰ ਛਲਾਵਾ । ਵਾਸਤਵ ਵਿਚ, ਤਾਂ ਕੇਵਲ ਸ਼੍ਰੇਣੀ, ਕੇਵਲ ਜੀਵਨ, ਕੇਵਲ, ਇੱਛਾ ਹੀ ਹੁੰਦੀ ਹੈ। “ਸਪਸ਼ਟ ਤੌਰ ਤੇ ਇਹ ਸਮਝ ਲੈਣਾ ਹੀ ਵਿਅਕਤੀ ਤਾਂ ਕੇਵਲ ਘਟਨਾ ਮਾਤ੍ਰ ਹੈ ਨ ਕਿ ਵਾਸਤਵਿਕ ਵਸਤੂ ਦਵ ਦੀ ਨਿਰੰਤਰ ਅਦਲਾ ਬਦਲੀ ਰੂਪ ਆਕਾਰ ਦੀ ਬਝਵੀ ਸਥਾਈਵਤਾ ਹੈ’—ਇਹੋ ਹੈ ਫ਼ਿਲਾਸਫ਼ੀ ਦਾ ਸਾਰ ਅੰਸ਼ । ਇਤਿਹਾਸ ਦਾ ਆਦਰਸ਼ ਸੂਤਰ ਹੋਣਾ ਚਾਹੀਦਾ ਹੈ” ਉਹ ਸਮਾਨ ਵਸਤਾਂ, ਪਰ ਵਿਭਿੰਨ ਵਿਧੀਆਂ ਅਨੁਸਾਰ ਹੈ” ਜਿੰਨੀਆਂ ਵਧੀਕ, ਚੀਜ਼ਾਂ ਵਸਤਾਂ ਬਦਲਦੀਆਂ ਹਨ, ਉੱਨੀਆਂ ਹੀ ਵਧੀਆਂ ਉਹ ਸਮਾਨ ਰਹਿੰਦੀਆਂ ਹਨ।
ਜਿਸ ਆਦਮੀ ਨੂੰ ਮਨੁੱਖ ਤੋਂ ਸਾਰੀਆਂ ਵਸਤਾਂ, ਸਾਰੇ ਸਮਿਆਂ ਉਤੇ ਕੇਵਲ ਮਾਤ੍ਰ ਪ੍ਰਛਾਵੇ ਜਾਂ ਨਜ਼ਰ ਛਲਾਵੇ ਨਹੀਂ ਪ੍ਰਤੀਤ ਹੁੰਦੀਆਂ ਉਸ ਦੇ ਅੰਦਰ ਫ਼ਿਲਾਸਫ਼ੀ ਲਈ ਕੋਈ ਸਮਰਥਾ ਨਹੀਂ… ਇਤਿਹਾਸ ਦੀ ਸੱਚੀ ਫ਼ਿਲਾਸਫ਼ੀ ਇਹ ਪਛਾਣ ਕਰਨ ਵਿਚ ਪਾਈ ਜਾਂਦੀ ਹੈ ਕਿ ਸਾਰੀਆਂ ਸੀਮਾ ਰਹਿਤ ਤਬਦੀਲੀਆ ਤੇ ਘਟਨਾਵਾਂ ਦੀ ਭਾਂਤ ਭਾਂਤ ਦੀ ਜਟਲਤਾ ਦੇ ਅੰਦਰ, ਕੇਵਲ ਇਕੋ ਇਕ ਪਰਿਣਾਮ ਰਹਿਤ, ਅਸਤਤ ਹੀ ਸਾਡੇ ਸਾਹਮਣੇ ਵਿਦਮਾਨ ਰਹਿੰਦਾ ਹੈ, ਜੇਹੜਾ ਕਿ ਅਜ ਵੀ ਉਨ੍ਹਾਂ ਹੀ ਉਦੇਸ਼ਾਂ ਲਈ ਪ੍ਰਸਤ੍ਰਨ ਕਰ ਰਿਹਾ ਹੈ, ਜਿੰਨਾ ਲਈ ਕਲ੍ਹ ਕੀਤਾ ਸੀ, ਤੇ ਸਦਾ ਕਰੇਗਾ ਇਤਿਹਾਸਿਕ ਫ਼ਿਲਾਸਫ਼ਰ ਨੇ ਇਸ ਦੇ ਅਨੁਸਾਰ, ਸਾਰੀਆਂ ਘਟਨਾਵਾਂ ਵਿਚ, ਅਨੁਰੂਪ ਆਚਰਣ ਨੂੰ ਹੀ ਪਛਾਣ ਲਾਭ ਹੁੰਦਾ ਹੈ ਅਤੇ ਬਾਵਜੂਦ ਵਿਸ਼ੇਸ਼ ਪਰਿਸਥਿਤੀਆਂ, ਦੇ, ਤੇ ਲਿਬਾਸਾਂ, ਅਤੇ ਸਲੀਕਿਆਂ ਅਤੇ ਰਵਾਜਾਂ ਦੀ ਸਾਰੀ ਵਿਭਿੰਨਤਾ ਦੇ ਹਰ ਥਾਂ ਇਕੋ ਸਮਾਨ ਮਾਨਵਤਾ ਨੂੰ ਦੇਖਦਾ ਦਾਰਸ਼ਨਿਕ ਦ੍ਰਿਸ਼ਟੀਕੋਨ ਤੋਂ ਹੈਰੋਡੋਟਸ ਨੂੰ ਪੜ੍ਹ ਲਿਆ ਹੋਣਾ, ਇਤਿਹਾਸ ਦਾ ਪਰਿਆਪਤ ਅਧਿਐਨ ਕਰ ਲੈਣਾ ਹੈ ਸਭ ਥਾਵਾਂ ਤੇ ਹਰੇਕ ਥਾਂ ਉਤੇ ਕੁਦਰਤ ਦਾ ਸਹੀ ਚਿੰਨ ‘ਚੱਕਰ ਹੀ ਹੈ ਕਿਉਂ ਜੋ ਇਹੀ ਵਿਉਤ ਜਾਂ ਪ੍ਰਵਿਰਤਨ ਦਾ ਨਮੂਨਾ ਹੈ ।
ਅਸੀਂ ਇਹ ਵਿਸ਼ਵਾਸ ਕਰਨਾ ਅਧੂਰੀ ਤਿਆਰੀ ਹੈ, ਉਸ ਸ਼ਾਨਦਾਰ ਯੁਗ ਪਸੰਦ ਕਰਦੇ ਹਾਂ ਕਿ ਸਾਰਾ ਕੁਝ ਇਕ ਰੁਕੀ ਜੇਹੀ ਤੇ ਲਈ, ਜਿਸ ਦੇ ਕਿ ਅਸੀਂ ਰਸ ਅਤੇ ਟੀਸੀ-ਰੂਪ ਹਾਂ, ਪਰ ਪ੍ਰਗਤੀ ਬਾਰੇ ਇਹ ਖ਼ਿਆਲ ਤਾਂ ਕੇਵਲ ਮਾਤ੍ਰ ਹੈਂਕੜ ਤੇ ਮੂਰਖਤਾ ਹੈ। “ਸਮੁਚੇ ਤੌਰ ਤੇ, ਸਾਰੇ ਸਮਿਆਂ ਦੇ ਸਿਆਣਿਆਂ ਨੇ, ਸਦਾ ਉਹੋ ਇਕੋ ਗੱਲਾਂ ਕਹੀਆਂ ਹਨ, ਅਤੇ ਮੂਰਖ ਲੋਕ ਜਿਨ੍ਹਾਂ ਦੀ ਗਿਣਤੀ ਸਦਾ ਹੀ ਬਹੁਤ ਵਧੀਕ ਹੁੰਦੀ ਹੈ, ਉਨ੍ਹਾਂ ਨੇ ਵੀ ਸਦਾ ਇਕੰ-ਤਰ੍ਹਾਂ ਦੇ ਉਲਟੇ ਰੂਪ ਵਿਚ ਵਿਚਾਰ ਕੀਤਾ ਹੁੰਦਾ ਹੈ; ਅਤੇ ਇਸੇ ਤਰ੍ਹਾਂ ਇਹ ਸਿਲਸਿਲਾ ਚਲਦਾ ਰਹੇਗਾ । ਕਿਉਂ ਜੋ ਜਿਵੇਂ ਕਿ ਵਾਲਟੇਅਰ ਕਹਿੰਦਾ ਹੈ, ਅਸੀਂ ਸੰਸਾਰ ਨੂੰ ਅਜੋਹਾ ਹੀ, ਮੂਰਖ ਤੇ ਚੰਦਰਾ ਛਡਾਂਗੇ ਜਿਵੇਂ ਕਿ ਇਸ ਨੂੰ ਦੇਖਿਆ ਸੀ ।
ਇਸ ਸਾਰੇ ਕੁਝ ਦੋ ਪ੍ਰਕਾਸ਼ ਵਿਚ ਸਾਨੂੰ ਨਿਸ਼ਚਿਚਤਾਵਾਦ ਦੀ ਅਨਿਵਾਰਸ ਵਾਸਤਵਿਕਤਾ ਦਾ ਹੀ ਇਕ ਨਵਾਂ ਅਤੇ ਵਧੀਕ ਗੰਭੀਰ ਭਾਵ ਮਿਲਦਾ ਹੈ। “ਸਪਾਈਨੇਜ਼ਾ ਕਹਿੰਦਾ ਹੈ ਕਿ ਕੋਈ ਪਥਰ ਜਹੜਾ ਹਵਾ ਵਿਚ ਸੁਟਿਆ ਗਿਆ ਹੈ, ਜੋ ਇਸ ਦੇ ਅੰਦਰ ਚੇਤਨਤਾ ਹੁੰਦੀ ਤਾਂ ਇਹ ਵਿਸ਼ਵਾਸ ਕਰਦਾ ਕਿ ਇਹ ਆਪਣੀ ਸੁਤੰਤਰ ਇੱਛਾ ਨਾਲ ਚਲ ਰਿਹਾ ਸੀ । ਮੈਂ ਇਸ ਵਿਚ ਇੱਨਾ ਹੀ ਵਾਧਾ ਕਰਦਾ ਹਾਂ, ਕਿ ਪਥਰ ਅਜੇਹਾ ਕਰਨ ਵਿਚ ਠੀਕ ਹੁੰਦਾ । ਇਸ ਨੂੰ ਦਿੱਤਾ ਗਿਆ ਆਵੇਗ ਪੱਥਰ ਲਈ ਉਹੋ ਅਰਥ ਰਖਦਾ ਹੈ ਜੋ ਕੁਝ ਕਿ ਪ੍ਰੇਰਕ ਹਿਤੂ-ਮੇਰੇ ਲਈ। ਅਤੇ ਜੇਹੜੀ ਚੀਜ਼ ਪਥਰ ਅੰਦਰ ਸਮਜਨ (Cohesion) ਆਕਰਸ਼ਣ (Gravitation) ਅਤੇ ਕਠੋਰਤਾ ਪ੍ਰਤੀਤ ਹੁੰਦੀ ਹੈ, ਇਹ ਆਪਣੀ ਅੰਤ੍ਰੀਵ ਪ੍ਰਕਿਰਤੀ ਅਨੁਸਾਰ ਉਹ ਕੁਝ ਹੈ ਜਿਸ ਨੂੰ ਕਿ ਮੈਂ ਆਪਣੇ ਅੰਦਰ ਇੱਛਾ ਕਰਕੇ ਮੰਨਦਾ ਹਾਂ, ਅਤੇ ਜਿਸ ਨੂੰ ਪਥਰ ਵੀ ਇੱਛਾ ਕਰਕੇ ਮੰਨਦਾ ਜੇ ਕਰ ਇਸ ਨੂੰ ਗਿਆਨ ਦਿੱਤਾ ਗਿਆ ਹੁੰਦਾ। ਪਰ ਨ ਤਾਂ ਪਥਰ ਅੰਦਰ ਤੇ ਨ ਫਿਲਾਸਫਰ ਅੰਦਰ ਹੀ ਇੱਛਾ ਸੁਤੰਤਰ ਹੁੰਦੀ ਹੈ, ਸਮੁਚੇ ਰੂਪ ਵਿਚ ਤਾਂ ਇੱਛਾ ਸੁਤੰਤਰ ਹੈ, ਕਿਉਂ ਜੋ ਕੋਈ ਹੋਰ ਇੱਛਾ ਇਸ ਤੋਂ ਵਖਰੀ ਅਜੇਹੀ ਹੈ ਨਹੀਂ ਜੇਹੜਾ ਕਿ ਜਿਸ ਨੂੰ ਸੀਮਤ ਕਰ ਸਕੇ; ਪਰ ਵਿਸ਼ਵਵਿਆਪਕ ਇੱਛਾ ਦਾ ਹਰੇਕ ਭਾਗ-ਹਰੇਕ ਸ਼੍ਰੇਣੀ, ਹਰੇਕ ਪ੍ਰਾਣਧਾਰੀ ਆਕਾਰ, ਹਰੇਕ ਅੰਗ-ਅਚੂਕ ਤੌਰ ਤੇ ਸਾਰੇ ਸਮੁਚ ਰਾਹੀਂ ਨਿਰਧਾਰਤ ਕੀਤਾ ਜਾਂਦਾ ਹੈ।
ਹਰੇਕ ਆਪਣੇ ਆਪ ਨੂੰ ਪੂਰਣ ਤੌਰ ਤੇ ਅਤੇ ਆਪਣੇ ਵਿਅਕੀਗਤ ਕਰਮਾਂ ਵਿਚ ਵੀ ਪਹਿਲਾਂ ਤੋਂ ਸਤੰਤਰ ਮੰਨਦਾ ਹੈ, ਅਤੇ ਸਮਝਦਾ ਹੈ, ਕਿ ਹਰ ਪਲ ਉਹ ਜੀਵਨ ਦਾ ਇਕ ਹੋਰ ਢੰਗ ਸ਼ੁਰੂ ਕਰ ਸਕਦਾ ਹੈ, ਜਿਸ ਦਾ ਠੀਕ ਭਾਵ ਇਹ ਨਿਕਲਦਾ ਹੈ ਕਿ ਉਹ ਇਕ ਹੋਰ ਵਿਅਕਤੀ ਬਣ ਸਕਦਾ ਹੈ । ਪਰ ਪਿਛੇ ਜਾ ਕੇ ਅਨੁਭਵ ਰਾਹੀਂ ਉਹ ਇਹ ਦੇਖ ਕੇ ਹੈਰਾਨ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ, ਸਗੋਂ ਅਨਿਵਾਰਯਤਾ ਦੇ ਅਧੀਨ ਰਖਿਆ ਗਿਆ ਹੈ ਕਿ ਆਪਣੇ ਸਾਰੇ ਸੰਕਲਪਾਂ ਤੇ ਚਿੰਤਨਾ ਦੇ ਵਿਪ੍ਰੀਤ ਉਹ ਆਪਣੇ ਆਚਾਰ ਨੂੰ ਬਦਲਣਾ ਨਹੀਂ, ਅਤੇ ਕਿ ਆਪਣੇ ਜੀਵਨ ਦੇ ਆਦ ਤੋਂ ਲੈ ਕੇ ਅੰਤ ਤੀਕ, ਉਹ ਜ਼ਰੂਰੀ ਤੌਰ ਤੇ ਉਸੇ ਆਚਰਣ ਨੂੰ ਨਿਭਾਹੀ ਜਾਂਦਾ ਹੈ ਜਿਸ ਦੀ ਕਿ ਉਹ ਨਿਖੇਧੀ ਕਰਦਾ ਹੈ, ਅਤੇ ਜਿਵੇਂ ਕਿ ਅੰਤ ਤੀਕ ਉਸ ਨੇ ਉਸ ਅਭਿੰਨ ਨੂੰ ਖੇਡਣਾ ਹੈ, ਜੇਹੜਾ ਕਿ ਉਸ ਨੇ ਆਪਣੇ ਜ਼ਿੰਮੇ ਲਿਆ ਹੁੰਦਾ ਹੈ ।
- ਅਮੰਗਲ ਰੂਪ ਸੰਸਾਰ
ਪਰ ਜੇ ਕਰ ਸੰਸਾਰ ਇੱਛਾ ਰੂਪ ਹੈ, ਤਾਂ ਇਸ ਨੇ ਜ਼ਰੂਰੀ ਤੌਰ ਤੇ ਅਮੰਗਲ ਹੋਣਾ ਹੋਇਆ ।
ਅਤੇ ਸਭ ਤੋਂ ਕਰਦੀ ਹੈ ਅਤੇ ਇਸ ਦੀ ਪਹਿਲਾਂ ਤਾਂ ਇਸ ਲਈ ਕਿ ਇੱਛਾ ਆਪਣੇ ਆਪ ਥੁੜ ਨੂੰ ਪ੍ਰਗਟ ਪਕੜ ਇਸ ਦੀ ਪਹੁੰਚ ਨਾਲੋਂ ਸਦਾ ਵਡੇਰੀ ਹੁੰਦੀ ਹੈ। ਕਿਉਂ ਜੋ ਹਰੇਕ ਇੱਛਾ ਪ੍ਰਤੀ ਜੇਹੜੀ ਸੰਤੁਸ਼ਟ ਕੀਤੀ ਜਾਂਦੀ ਹੈ, ਦਸ ਇਛਾਵਾਂ ਅਸੰਤੁਸ਼ਟ ਰਹਿ ਜਾਂਦੀਆਂ ਹਨ । ਰਾਹ ਅਸੀਮ ਹੁੰਦੀ ਹੈ ਤੇ ਪੂਰਤੀ ਸੀਮਤ-” ਇਹ ਕਿਸੇ ਭਿਖਾਰੀ ਅਗੇ ਸੁੱਟੀ ਗਈ ਇੱਨੀ ਕੁ ਭਿਖਿਆ ਵਾਂਗ ਹੁੰਦੀ ਹੈ, ਜੇਹੜੀ ਕਿ ਉਸ ਨੂੰ ਅੱਜ ਦੇ ਦਿਨ ਲਈ ਜੀਉਂਦਾ ਰਖਦੀ ਹੈ, ਇਸ ਲਈ ਕਿ ਉਸ ਦੀ ਬਿਪਤਾ ਨੂੰ ਕਲ ਤੀਕ ਲਮਕਾਇਆ ਜਾ ਸਕੇ ਜਦ ਤੀਕ ਸਾਡੀ ਚੇਤਨਤਾ ਸਾਡੀ ਇੱਛਾ ਨਾਲ ਭਰੀ ਰਹਿੰਦੀ ਹੈ, ਤਦ ਤੀਕ ਅਸੀਂ ਅਭਿਲਾਸ਼ਾਵਾਂ ਦੀ ਇਕ ਭੀੜ ਤੇ ਕਾਬੂ ਆਏ ਰਹਿੰਦੇ ਹਾਂ ਸਮੇਤ ਇਨ੍ਹਾਂ ਦੀਆਂ ਆਸ਼ਾਵਾਂ ਤੇ ਅੰਦੇਸ਼ਿਆ ਦੇ, ਤੇ ਜਦ ਤੀਕ ਅਸੀਂ ਇੱਛਾ ਕਰਨ ਦੇ ਅਧੀਨ ਰਹਿੰਦੇ ਹਾਂ, ਤਦ ਤੀਕ ਸਾਨੂੰ ਸਥਾਈ ਸੁਖ ਜਾਂ ਸ਼ਾਂਤੀ ਨਹੀਂ ਮਿਲ ਸਕਦੀ ।” ਅਤੇ ਪੂਰਤੀ ਕਦੀ ਸੰਤੁਸ਼ਟਤਾ ਨਹੀਂ ਕਰਦੀ । ਕੋਈ ਚੀਜ਼ ਆਦਰਸ਼ ਲਈ ਏਨੀ ਘਾਤਕ ਨਹੀਂ ਹੁੰਦੀ ਜਿੰਨੀ ਕਿ ਇਸ ਦੀ ਅਨੁਭਵਤਾ । ਸੰਤੁਸ਼ਟ ਹੋਇਆ ਆਵੇਗ; ਬਹੁਤ ਵਾਰੀ ਪ੍ਰਸੰਨਤਾ ਨਾਲੋਂ ਅਸੰਨਤਾ ਵਲ ਹੀ ਲਿਜਾਂਦਾ ਹੈ । ਕਿਉਂਜ ਇਸ ਦੀਆਂ ਮੰਗਾਂ ਉਸ ਆਦਮੀ ਦੇ ਵਿਅਕਤਕ ਕਲਿਆਣ ਨਾਲੋਂ, ਜਿਸ ਦਾ ਇਨ੍ਹਾਂ ਨਾਲ ਵਾਸਤਾ ਹੁੰਦਾ ਹੈ, ਬਹੁਤ ਵਾਰੀ ਇੱਨੀਆਂ ਵਿਰੋਧੀ ਹੁੰਦੀਆਂ ਹਨ ਕਿ ਇਹ ਕਲਿਆਣ ਦਾ ਨਸ਼ਟ ਮਾਰ ਦੇਂਦੀਆਂ ਹਨ । ਹਰੇਕ ਵਿਅਕਤੀ ਆਪਣੇ ਅੰਦਰ ਇਕ ਵਿਚਾਰਿਕ ਵਿਰੋਧ ਰਖਦਾ ਹੈ । ਸੰਤੁਸ਼ਟ ਹੋਈ ਇੱਛਾ, ਇਕ ਨਵੀਂ ਇੱਛਾ ਦਾ ਵਿਕਾਸ ਕਰ ਦੇਂਦੀ ਹੈ ਤੇ ਇਸੇ ਤਰ੍ਹਾਂ ਬੇਹਦ ਤੌਰ ਤਲ ਉਤੇ ਜਾ ਕੇ ਇਹ ਚੀਜ਼ ਇਸ ਤਥ ਦਾ ਸਿੱਟਾ ਹੁੰਦੀ ਹੈ, ਕਿ ਇੱਛਾ ਨੇ ਆਪਣੇ ਆਧਾਰ ਉਤੇ ਹੀ ਜੀਉਣਾ ਹੁੰਦਾ ਹੈ ਕਿਉਂਜੋ ਇਸ ਤੋਂ ਬਿਨਾ, ਕਿਸੇ ਹੋਰ ਚੀਜ਼ ਦਾ ਤਾਂ ਅਸਤਤ ਹੀ ਹੈ ਨਹੀਂ ਅਤੇ ਇਹ ਇਕ ਭੁਖੀ ਇੱਛਾ ਹੁੰਦੀ ਹੈ ।”
ਹਰੇਕ ਵਿਅਕਤੀ ਅੰਦਰ, ਉਸ ਦੇ ਲਈ ਅਤਿ ਲੋੜੀਂਦੀ ਦੁਖ ਦੀ ਮਾਤਾ ਉਸ ਦੀ ਪ੍ਰਕਿਰਤੀ ਰਾਹੀਂ ਸਦਾ ਲਈ ਨਿਰਧਾਰਤ ਕਰ ਦਿੱਤੀ ਗਈ ਸੀ; ਇਕ ਅਜੇਹੀ ਮਾਤਾ ਜੇਹੜੀ ਕਿ ਨਾ ਖਾਲੀ ਰਹਿ ਸਕਦੀ ਤੇ ਨ ਭਰੇ ਜਾਣ ਤੋਂ ਵਧੀਕ ਦੀ ਸਮਾਈ ਰਖਦੀ ਹੈ। ਜੇਕਰ ਕੋਈ ਇਕ ਵੱਡੀ ਤੇ ਦਬਾ ਪਾਣ ਵਾਲੀ ਚਿੰਤਾ ਸਾਡੀ ਛਾਤੀ ਤੋਂ ਉਤਰਦੀ ਹੈ ਤਾਂ..ਤਾਂ ਇਕ ਹੋਰ ਤਤਕਾਲ ਤੌਰ ਤੇ ਇਸ ਦਾ ਥਾਂ ਲੈ ਲੈਂਦੀ ਹੈ, ਜਿਸ ਦੀ ਸਾਰੀ ਦੀ ਸਾਰੀ ਸਾਮਗ੍ਰੀ ਪਹਿਲਾਂ ਤੋਂ ਉਥੇ ਮੌਜੂਦ ਸੀ, ਪਰ ਚਿੰਤਾ ਦੇ ਰੂਪ ਵਿਚ ਚੇਤਨਤਾ ਅੰਦਰ ਪ੍ਰਵੇਸ਼ ਨਹੀਂ ਸੀ ਕਰ ਸਕਦੀ, ਕਿਉਂ ਜੋ ਇਸ ਦੇ ਲਈ ਥਾਂ ਦੀ ਗੰਜਾਇਸ਼ ਨਹੀਂ ਸੀ ਰਹਿ ਗਈ…ਪਰ ਹੁਣ ਜਦੋਂ ਕਿ ਇਸ ਲਈ ਥਾਂ ਬਣ ਜਾਂਦੀ ਹੈ, ਤਾਂ ਇਹ ਅਗੇ ਆ ਕੇ ਸਿੰਘਾਸਨ ਮਲ ਲੈਂਦੀ ਹੈ ।
ਫਿਰ ਜੀਵਨ ਇਸ ਲਈ ਅਮੰਗਲ ਹੈ ਕਿ ਦੁਖ ਇਸ ਦੀ ਬੁਨਿਆਦੀ ਉਤੇਜਨਾ ਅਤੇ ਵਾਸਤਵਿਕਤਾ ਹੈ ਅਤੇ ਸੁਖ ਤਾਂ ਕੇਵਲ ਮਾਤ ਦੁਖ ਦਾ ਨਾਕਾਰਾਤਮਕ ਬੰਦ ਹੋਣਾ ਹੁੰਦਾ ਹੈ। ਅਰਸਤੂ ਇਹ ਕਹਿਣ ਵਿਚ ਠੀਕ ਸੀ : ਸਿਆਣਾ ਆਦਮੀ ਸੁਖ ਨਹੀਂ ਸਗੋਂ ਦੁਖ ਕਸ਼ਟ ਤੋਂ ਛੁਟਕਾਰਾ ਚਾਹੁੰਦਾ ਹੈ ।
ਸਾਰੀ ਸੰਤੁਸ਼ਟਤਾ ਜਾਂ ਜਿਸ ਨੂੰ ਆਮ ਤੌਰ ਤੇ ਪ੍ਰਸੰਨਤਾ ਕਹਿੰਦੇ ਹਨ। ਉਹ ਵਾਸਤਵ ਤੌਰ ਤੇ ਅਤੇ ਸਾਰ ਭਾਵ ਅਨੁਸਾਰ ਕੇਵਲ ਨਾਕਾਰਤਮਕ ਹੁੰਦੀ ਹੈ… ਅਸੀਂ ਉਨ੍ਹਾਂ ਬਰਕਤਾਂ ਤੇ ਲਾਭਾ ਖਾਰੇ ਸਹੀ ਤੌਰ ਤੇ ਚੇਤੰਨ ਨਹੀਂ ਹੁੰਦੇ ਜੇਹੜੇ ਕਿ ਵਾਸਤ ਤੌਰ ਤੇ ਸਾਡੇ ਪਾਸ ਮੌਜੂਦ ਹੁੰਦੇ ਹਨ ਤੇ ਨ ਹੀ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ, ਸਗੋਂ ਉਨ੍ਹਾਂ ਨੂੰ ਕੇਵਲ ਮਾਤ੍ਰ ਇਕ ਸੁਭਾਵਕ ਜੇਹੀ ਚੀਜ਼ ਸਮਝਦੇ ਹਾਂ, ਕਿਉਂ ਜੋ ਉਹ ਸਾਨੂੰ ਕੇਵਲ ਨਾਕਾਰਾਤਮਕ ਤੌਰ ਤੇ ਦੁਖ ਕਸ਼ਟ ਨੂੰ ਰੋਕਣ ਰਾਹੀਂ ਸੰਤੁਸ਼ਟ ਕਰਦੇ ਹਨ । ਕੇਵਲ ਜਦੋਂ ਉਹ ਸਾਡੇ ਹੱਥੋਂ ਜਾਂਦੇ ਰਹਿੰਦੇ ਹਨ, ਅਸੀਂ ਉਨ੍ਹਾਂ ਦੀ ਕੀਮਤ ਨੂੰ ਅਨੁਭਵ ਕਰਦੇ ਹਾਂ, ਕਿਉਂ ਜੇ ਲੋੜ, ਥੁੜ ਤੇ ਦੁੱਖ ਤਾਂ ਸਾਕਾਰਾਤਮਕ ਹੁੰਦਾ ਹੈ ਤੇ ਸਾਨੂੰ ਆਪਣੇ ਆਪ ਤੋਂ ਸਿਧੇ ਤੌਰ ਤੇ ਜਾਣੂ ਕਾਰਾਂਦਾ ਹੈ.. ਕੋਹੜੀ ਚੀਜ਼ ਸੀ ਜਿਸ ਨੇ ਕਿ ਸਿਨਿਕਵਾਦੀਆਂ ਪਾਸੋਂ ਕਿਸੇ ਵੀ ਰੂਪ ਵਿਚ ਸੁਖ ਦਾ ਇਨਕਾਰ ਕਰਵਾਇਆ ਸੀ, ਜੇਕਰ ਇਹ ਇਸ ਭਾਵ ਦਾ ਤਥ ਨਹੀਂ ਸੀ ਕਿ ਦੁਖ ਥੋੜ੍ਹੀ ਜਾਂ ਬਹੁਤੀ ਮਾਤ੍ਰਾ ਵਿਚ ਸਦਾ ਹੀ ਸੁਖ ਨਾਲ ਡੂੰਘਾ ਸੰਬੰਧਿਤ ਹੁੰਦਾ ਹੈ ? ਇਹ ਸਚਾਈ ਉਸ ਮਨੋਹਰ ਫਾਂਸੀਸੀ ਕਹਾਵਤ ਵਿਚ ਪਾਈ ਜਾਂਦੀ ਹੈ : ਪਰਿਆਪਤ ਮਾਤ੍ਰਾ ਨੂੰ ਇਕ ਪਾਸੇ ਹੀ ਛਡ ਦੇਣਾ ਚੰਗਾ ਹੈ ।
ਜੀਵਨ ਅਮੰਗਲ ਹੈ, ਕਿਉਂ ਜੋ ਜਦੋਂ ਹੀ ਕਿ ਥੁੜ ਤੇ ਕਸ਼ਟ, ਮਨੁੱਖ ਨੂੰ ਆਰਾਮ ਦੀ ਆਗਿਆ ਦੇਂਦੇ ਹਨ ਤਾਂ ਖਿੰਨਤਾ (Enowi) ਇਕ ਦਮ ਏਨੀ ਨੇੜੇ ਹੁੰਦੀ ਹੈ, ਕਿ ਉਸ ਨੂੰ ਅਨਿਵਾਰਯ ਤੌਰ ਤੇ ਕਿਸੇ ਲਾਂਭਲੇ ਮੋੜ ਦੀ ਲੋੜ ਹੁੰਦੀ ਹੈ, ਜਿਸ ਦਾ ਮਤਲਬ ਵਧੇਰੇ ਕਸ਼ਟ ਹੁੰਦਾ ਹੈ । ਜੇ ਕਰ ਸਮਾਜਵਾਦੀ ਆਦਰਸ਼ ਜੀਵਨ ਵਰਤੋਂ ਵਿਚ ਆ ਵੀ ਜਾਏ, ਤਾਂ ਵੀ ਅਣਗਿਣਤ ਅਮੰਗਲ ਬਾਕੀ ਰਹਿ ਜਾਣਗੇ, ਕਿਉਂ ਜੋ ਉਨ੍ਹਾਂ ਵਿਚੋਂ ਕੁਝ—ਜਿਵੇਂ ਕਿ ਸੰਗ੍ਰਾਮ-ਜੀਵਨ ਲਈ ਅਤਿ ਜ਼ਰੂਰੀ ਹੁੰਦੇ ਹਨ; ਤੇ ਜੇ ਕਰ ਹਰੇਕ ਅਮੰਗਲ ਨੂੰ ਮਿਟਾ ਦਿੱਤਾ ਜਾਏ ਤੇ ਸੰਗ੍ਰਾਮ ਨੂੰ ਬਿਲਕੁਲ ਸਮਾਪਤ ਕਰ ਦਿੱਤਾ ਜਾਵੇ; ਤਾਂ ਉਕਤਾਹਟ ਉੱਨੀ ਹੀ ਅਸਹਿ ਹੋਵੇਗੀ ਜਿੰਨਾ ਕਿ ਦੁਖ । ਇਸ ਤਰ੍ਹਾਂ “ਜੀਵਨ ਕਿਸੇ ਇਕ ਲਟਕਨ ਵਾਂਗ ਦੁਖ ਤੇ ਖਿੰਨਤਾ ਵਿਚਕਾਰ ਅਗੇ ਪਿਛੇ ਲਟਕਦਾ ਰਹਿੰਦਾ ਹੈ। ਸਾਰੇ ਦੁੱਖਾਂ ਤੇ ਕਸ਼ਟਾਂ ਨੂੰ ਨਰਕ ਦੀ ਸੰਕਲਪ ਨਾ ਵਿਚ ਰੂਪਾਂਤਰ ਕਰਣ ਦੇ ਮਗਰੋਂ, ਸ੍ਵਰਗ ਲਈ ਖਿਲਤਾ ਤੋਂ ਬਿਨਾਂ ਹੋਰ ਕੁਝ ਵੀ ਬਾਕੀ ਨਹੀਂ ਸੀ ਰਹਿ ਗਿਆ। “ਜਿੱਨੇ ਵਧੀਕ ਅਸੀਂ ਸਫਲ ਹੋ ਜਾਂਦੇ ਹਾਂ ਉੱਨੇ ਵਧੀਕ ਉਕਤਾ ਜਾਂਦੇ ਹਾਂ । ਜਿਸ ਤਰ੍ਹਾਂ ਥੁੜ ਆਮ ਲੋਕਾਂ ਲਈ ਇਕ ਨਿਰੰਤਰ ਦੰਡ ਹੈ, ਇਸੇ ਤਰ੍ਹਾਂ ਖਿੰਨਤਾਂ ਜਾਂ ਉਕਤਾਹਟ ਫੈਸ਼ਨਦਾਰ ਸੰਸਾਰ ਦਾ ਦੰਡ ਹੈ, ਮਧ ਸ਼੍ਰੇਣੀ ਦੇ ਜੀਵਨ ਵਿਚ ਖਿੰਨਤਾ ਦੀ ਪ੍ਰਤਿਨਿਧਤਾ ਕਰਦੇ ਹਨ, ਐਤਵਾਰ ਅਤੇ ਥੁੜ ਦੀ ਹਫ਼ਤੇ ਦੇ ਦਿਨ।
ਜੀਵਨ ਅਮੰਗਲ ਹੈ, ਕਿਉਂ ਜੋ ਜਿੰਨਾ ਉਚੇਰਾ ਕਈ ਪ੍ਰਾਣਧਾਰੀ ਜੀਵ ਉੱਨਾ ਹੀ ਵਧੀਕ ਦੁਖ ਹੁੰਦਾ ਹੈ । ਗਿਆਨ ਦਾ ਵਾਧਾ ਇਸ ਦਾ ਕੋਈ ਹੱਲ ਨਹੀਂ।
ਕਿਉਂ ਜੋ ਜਿਵੇਂ ਜਿਵੇਂ ਇੱਛਾ ਦਾ ਪ੍ਰਪੰਚ ਵਧੀਕ ਸੰਪੂਰਣ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਦੁਖ ਕਬਟ ਵਧੀਕ ਹੀ ਵਧੀਕ ਪ੍ਰਗਟ ਹੁੰਦਾ ਜਾਂਦਾ ਹੈ । ਪੌਦੇ ਅੰਦਰ ਅਜੇ ਕੋਈ ਅਨੁਭਵਤਾ ਨਹੀਂ ਹੁੰਦੀ ਅਤੇ ਇਸ ਲਈ ਕੋਈ ਦੁਖ ਨਹੀਂ ਹੁੰਦਾ। ਦੁਖ ਦੀ ਇਕ ਬਹੁਤ ਥੋੜ੍ਹੀ ਅਤੇ ਨਿਸਚਿਤ ਮਾਤ੍ਰਾ ਨੀਵੇਂ ਤੋਂ ਨੀਵੇਂ ਪਸ਼ੂ ਜੀਵਨ ਕਿ ਕਿਸੇ ਸ਼੍ਰੇਣੀ ਰਾਹੀਂ, ਅਨੁਭਵ ਕੀਤੀ ਜਾਂਦੀ ਹੈ— ਇਨਫਿਯੂ ਜ਼ੋਟੀਆ ਅਤੇ ਹੇਡੀਏਟਾਂ; ਕੀੜਿਆਂ ਮਕੌੜਿਆਂ ਵਿਚ ਵੀ ਮਹਿਸੂਸ ਕਰਨ ਤੇ ਕਸ਼ਟ ਸਹਾਰਨ ਦੀ ਸਮਥਾ ਸੀਮਤ ਹੁੰਦੀ ਹੈ। ਇਹ ਸਭ ਤੋਂ ਪਹਿਲਾਂ, ਰੀੜ ਦੀ ਹੱਡੀ ਵਾਲੇ ਪਸ਼ੂਆਂ ਦੀ ਪੂਰਣ ਦਿਮਾਗੀ ਤੰਤੂ ਪ੍ਰਣਾਲੀ ਵਿਚ ਇਕ ਉੱਚੀ ਮਾਤ੍ਰਾ ਵਿਚ, ਪ੍ਰਗਟ ਹੁੰਦੀ ਹੈ, ਤੇ ਹੋਰ ਉਰੇਰੀ ਮਾਤ੍ਰਾ ਵਿਚ, ਜਿਵੇਂ ਜਿਵੇਂ ਕਿ ਵਧੀਕ ਸਮਝ ਵਿਕਾਸ ਕਰਦੀ ਹੈ । ਇਸ ਤਰ੍ਹਾਂ ਉਸੇ ਅਨੁਪਾਤ ਨਾਲ, ਜਿਵੇਂ ਕਿ ਗਿਆਨ, ਸਪਸ਼ਟਤਾ ਨੂੰ ਅਪੜਦਾ ਹੈ, ਤੇ ਜਿਵੇਂ ਚੇਤਨਤਾ ਉਪਰ ਨੂੰ ਚੜ੍ਹਦੀ ਹੈ, ਦੁਖ ਵੀ ਵਧਦਾ ਹੈ, ਅਤੇ ਮਨੁੱਖ ਅੰਦਰ ਆਪਣੀ ਉਦਤਮ ਮਾਤਾ ਤੀਕ ਪਹੁੰਚ ਜਾਂਦਾ ਹੈ । ਅਤੇ ਫਿਰ ਜਿੰਨੀ ਵਧੀਕ ਸਪਸ਼ਟਤਾ ਨਾਲ ਕੋਈ ਮਨੁੱਖ ਜਾਣਦਾ ਹੈ—ਜਿੰਨਾ ਵਧੀਕ ਸਮਝਦਾਰ ਉਹ ਹੁੰਦਾ ਹੈ—ਉੱਨਾ ਹੀ ਵਧੇਰਾ ਦੁਖ ਉਸ ਨੂੰ ਹੁੰਦਾ ਹੈ; ਉਹ ਮਨੁੱਖ ਜਿਸ ਨੂੰ ਪ੍ਰਤਿਭਾ ਦੀ ਦਾਤ ਮਿਲੀ ਹੋਵੇ, ਉਹ ਸਭ ਤੋਂ ਵਧੀਕ ਕਸ਼ਟ ਮਹਿਸੂਸ ਕਰਦਾ ਹੈ ।
ਇਸ ਲਈ ਜੇਹੜਾ ਕੋਈ ਆਦਮੀ ਗਿਆਨ ਵਧਾਂਦਾ ਹੈ, ਯਾਦ ਸ਼ਕਤੀ ਤੇ ਪੂਰਵ ਦ੍ਰਿਸ਼ਟੀ ਵੀ ਮਨੁੱਖੀ ਦੁਖ-ਕਲੇਸ਼ ਵਿਚ ਵਾਧਾ ਜੋ ਸਾਡਾ ਸਭ ਤੋਂ ਵਧੀਕ ਦੁਖ-ਕਸ਼ਟ ਤਾਂ ਅਨੁਦਰਸਨ ਜਾਂ ਪ੍ਰਤਯਾਸ ਉਹ ਕਸ਼ਟ ਵਧਾਂਦਾ ਹੈ, ਕਰਦੀਆਂ ਹਨ। ਕਿਉਂ ਵਿਚ ਪਾਇਆ ਜਾਂਦਾ ਹੈ; ਦੁਖ ਆਪ ਤਾਂ ਥੋੜ੍ਹੇ ਚਿਰ ਦਾ ਹੁੰਦਾ ਹੈ ਕਿੱਨਾ ਵਧੀਕ ਦੁਖ ਹੁੰਦਾ ਹੈ ਮੌਤ ਨਾਲੋਂ ਵੀ ਵਧੀਕ ਮੌਤ ਦੇ ਖਿਆਲ ਨਾਲ ।
ਅੰਤਮ ਤੋਰ ਤੇ ਜੀਵਨ ਅਮੰਗਲ ਹੈ, ਕਿਉਂ ਜੋ ਜੀਵਨ ਸੰਗ੍ਰਾਮ ਹੈ । ਕੁਦਰਤ ਵਿਚ ਹਰ ਪਾਸੇ ਅਸੀਂ ਸੰਗ੍ਰਾਮ, ਪ੍ਰਤਿਯੋਗਤਾ ਵਿਰੋਧ ਅਤੇ ਜਿੱਤ ਹਾਰ ਦਾ ਆਤਮ ਘਾਤਕ ਅਦਲ ਬਦਲ ਦੇਖਦੇ ਹਾਂ । ਹਰੇਕ ਸ਼੍ਰੇਣੀ “ਦੂਜਿਆਂ ਦੀ ਸਾਮਗ੍ਰੀ ਸਥਲ ਤੇ ਸਮੇਂ ਲਈ ਲੜਦੀ ਹੈ ।”
ਛੋਟਾ ਹਾਈਡਰਾ, ਵਡੇਰੀ ਉਮਰ ਵਾਲੇ ਦੇ ਅੰਦਰੋਂ, ਇਕ ਕਲੀ ਵਾਂਗ ਵਧਦਾ ਹੈ, ਤੇ ਇਸ ਤੋਂ ਮਗਰੋਂ, ਆਪ ਨੂੰ ਇਸ ਨਾਲੋਂ ਵਧ ਕਰ ਲੈਂਦਾ ਹੈ, ਤੇ ਜਦੋਂ ਅਜੇ ਵਡੇਰੇ ਨਾਲ ਜੁੜਿਆ ਹੁੰਦਾ ਹੈ, ਤਾਂ ਵੀ ਸਾਹਮਣੇ ਆ ਗਏ ਸ਼ਿਕਾਰ ਲਈ ਲੜ ਪੈਂਦਾ ਹੈ, ਤੇ ਇਸ ਤਰਾਂ ਇਕ ਦੂਜੇ ਦੇ ਮੂੰਹ ਤੋਂ ਚਾਹਦਾ ਹੈ। ਪਰ ਆਸਟ੍ਰੇਲੀਆ ਦੀ ਸਾਹਨ-ਕੀੜੀ ਇਸ ਭਾਂਤ ਦੀ ਸਭ ਤੋਂ ਵਧੀਕ ਅਸਾਧਾਰਣ ਉਦਾਹਰਣ ਪੇਸ਼ ਕਰਦੀ ਹੈ; ਕਿਉਂ ਜੇ ਜੇ ਕਰ ਇਹ ਦੋ ਹਿਸਿਆਂ ਵਿਚ ਕਟੀ ਜਾਂਦੀ ਹੈ ਤਾਂ ਸਿਰ ਤੋਂ ਪੂਛ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ । ਸਿਰ, ਆਪਣੇ ਦੰਦਾਂ ਨਾਲ ਦੁਮ ਨੂੰ ਫੜ ਲੈਂਦਾ ਹੈ, ਤੇ ਦੁਮ ਸਿਰ ਨੂੰ ਡੰਗ ਮਾਰ ਕੇ ਬਹਾਦਰੀ ਨਾਲ ਆਪਣਾ ਬਚਾਵ ਕਰਦੀ ਹੈ; ਲੜਾਈ ਅਧੇ ਘੰਟੇ ਤੀਕ ਜਾਰੀ ਰਹਿ ਸਕਦੀ ਹੈ ਜਦ ਤੀਕ ਇਹ ਮਰ ਜਾਂਦੇ ਹਨ ਜਾਂ ਦੂਜੀਆਂ ਕੀੜੀਆਂ ਧੀਕ ਲਿਜਾਂਦੀਆਂ ਹਨ। ਇਹ ਟਾਕਰਾ ਹਰ ਵਾਰੀ ਜਦੋਂ ਤਜਰਥਾ ਕੀਤਾ ਜਾਂਦਾ ਹੈ, ਤਾਂ ਵਾਪਰਦਾ ਹੈ ਯੰਗਹਨ, ਵਰਣਨ ਕਰਦਾ ਹੈ ਕਿ ਉਸ ਨੇ ਜਾਵਾ ਵਿਚ ਇਕ ਮੈਦਾਨ ਦੇਖਿਆ ਜੋਹੜਾ ਕਿ ਦੂਰ ਦੂਰ ਤੀਕ, ਜਿਥੋਂ ਤੀਕ ਨਜ਼ਰ ਪਹੁੰਚ ਸਕਦੀ ਸੀ, ਪਿੰਜਰਾਂ ਨਾਲ ਢਕਿਆ ਹੋਇਆ ਸੀ ਜਿਸ ਨੂੰ ਉਸ ਨੇ ਇਕਰਣ ਭੂਮੀ ਕਰ ਕੇ ਸਮਝਿਆ; ਪਰ ਉਹ ਕੇਵਲ ਵੱਡੇ ਆਕਾਰ ਦੇ ਕਛੂਆਂ ਦੇ ਪਿੰਜਰ ਸਨ ਜੇਹੜੇ ਕਿ ਸਮੁੰਦਰ ਤੋਂ ਅੰਡੇ ਦੇਣ ਲਈ ਇਸ ਪਾਸੇ ਆ ਜਾਂਦੇ ਹਨ ਤੇ ਉਨ੍ਹਾਂ ਉਤੇ ਜੰਗਲੀ ਕੁੜੇ ਹੱਲਾ ਕਰ ਦੇਂਦੇ ਹਨ, ਜੇਹੜੇ ਕਿ ਆਪਣੇ ਮਿਲਵੇਂ ਬਲ ਨਾਲ ਉਨ੍ਹਾਂ ਨੂੰ ਪਿਠ ਪਰਨੇ ਪਾ ਕੇ ਮੋਹਦੇ ਵਿਚੋਂ ਛੋਟੇ ਅੰਡੇ ਕਰ ਲੈਂਦੇ ਤੇ ਜੀਉਂਦਿਆਂ ਨਿਗਲ ਜਾਂਦੇ ਹਨ। ਪਰ ਤਦ ਫਿਰ ਬਹੁਤ ਵਾਰੀ ਉਨ੍ਹਾਂ ਉਤੇ ਕੋਈ ਸ਼ੇਰ ਆ ਕੇ ਝਪਟ ਪੈਂਦਾ ਹੈ “ਇਸ ਪ੍ਰਯੋਜਨ ਲਈ ਹੀ ਕਛੂਏ ਜੰਮਦੇ ਹਨ ਇਸ ਤਰ੍ਹਾਂ ਜੀਵਨ ਲਈ ਇੱਛਾ ਹੀ ਹਰ ਥਾਂ, ਆਪਣੇ ਆਪ ਦਾ ਸ਼ਿਕਾਰ ਕਰਦੀ, ਅਤੇ ਵਿਭਿੰਨ ਰੂਪਾਂ ਵਿਚ ਆਪਣੀ ਖ਼ੁਰਾਕ ਆਪ ਹੁੰਦੀ ਹੈ। ਜਦੋਂ ਤੀਕ ਕਿ ਮਨੁੱਖ ਜਾਤੀ ਕਿਉਂ ਜੋ ਇਹ ਬਾਕੀ ਸਾਰਿਆਂ ਨੂੰ ਅਧੀਨ ਕਰ ਲੈਂਦੀ ਹੈ, ਇਸ ਲਈ ਕੁਦਰਤ ਨੂੰ ਆਪਣੀ ਵਰਤੋਂ ਲਈ ਇਕ ਮਹਾਨ ਕਾਰਖਾਨਾ ਸਮਝਦੀ ਹੈ, ਪਰ ਫਿਰ ਮਨੁੱਖ ਜਾਤੀ ਵੀ ਆਪਣੇ ਅੰਦਰ ਵਧ ਤੋਂ ਵਧ ਭਿਆਨਕ ਸਪਸ਼ਟਤਾ ਨਾਲ, ਇਸ ਵਿਰੋਧ ਨੂੰ ਪ੍ਰਗਟ ਕਰਦੀ ਹੈ, ਇੱਛਾ ਦਾ ਆਪਣੇ ਆਪ ਨਾਲ ਇਹ ਵਿਰੋਧ; ਅਤੇ ਅਸੀਂ ਦੇਖਦੇ ਹਾਂ ਕਿ ਮਨੁੱਖ, ਮਨੁੱਖ ਪ੍ਰਤੀ ਇਕ ਬਘਿਆੜ ਹੈ ।”
ਜੀਵਨ ਦੀ ਸਮੁੱਚੀ ਤਸਵੀਰ, ਚਿੰਤਨ ਕਰਨ ਕਰਨ ਲਈ ਲਗਪਗ ਹਦੋਂ ਵਧੀਕ ਦੁਖਦਾਈ ਹੈ, ਜੀਵਨ ਇਸ ਗੱਲ ਉਤੇ ਨਿਰਭਰ ਰਖਦਾ ਹੈ ਕਿ ਅਸੀਂ ਇਸ ਬਾਰੇ ਬਹੁਤ ਚੰਗੀ ਤਰ੍ਹਾਂ ਨਾ ਜਾਣਦੇ ਹੋਈਏ ।
ਜੇਕਰ ਅਸੀਂ ਮਨੁੱਖ ਦੀ ਨਜ਼ਰ ਦੇ ਸਾਹਮਣੇ, ਉਨ੍ਹਾਂ ਭਿਆਨਕ ਦੁੱਖਾਂ ਤੇ ਬਿਪਤਾਵਾਂ ਨੂੰ ਸ਼ਪਸ਼ਟ ਤੌਰ ਤੇ ਲੈ ਆਵੀਏ ਜਿਨ੍ਹਾਂ ਦਾ ਅੰਦੋਸਾਂ ਕਿ ਉਸ ਦੇ ਜੀਵਨ ਨੂੰ ਨਿਰੰਤਰ ਤੌਰ ਤੇ ਬਣਿਆ ਰਹਿੰਦਾ ਹੈ, ਤਾਂ ਉਹ ਨਨੰਬਰ ਜਾਏਗਾ, ਅਤੇ ਜੇ ਕਰ ਅਸੀਂ ਕਿਸੇ ਵਿਸ਼ੇਸ਼ ਆਸ਼ਾਵਾਦੀ ਦਾ ਚੱਕਰ ਹਸਪਤਾਲਾਂ, ਅਪਾਹਜ਼ ਸ਼ਾਲਾਵਾਂ, ਚੀਰ ਫਾੜ ਕਰਨ ਵਾਲੇ ਕਮਰਿਆਂ, ਜੇਲ੍ਹ ਖਾਨਿਆਂ, ਕਸ਼ਟ ਰਹਾਂ, ਨਖਿਧ ਦਾਸ ਬਸਤੀਆਂ, ਵਿਚੋਂ ਦੀ ਤੇ ਰਣ ਭੂਮੀਆਂ ਤੇ ਕਤਲਗਾਹਾਂ ਉਪਰ ਦੀ ਲਵਾ ਦੇਈਏ; ਜੇਕਰ ਅਸੀਂ ਉਸ ਦੇ ਸਾਹਮਣੇ ਉਸ ਬਿਪਤਾਂ ਦੀਆਂ ਸਾਰੀਆਂ ਕਾਲ ਕੋਠੜੀਆਂ ਖੋਲ ਕੇ ਰਖ ਦੇਈਏ, ਜਿਥੇ ਕਿ ਇਹ ਆਪਣੇ ਆਪ ਨੂੰ ਸੀਤ ਉਤਸੁਕਤਾ ਤੋਂ ਲੁਕਾ ਕੇ ਰਖਦੀ ਹੈ ਤੇ ਅੰਤਮ ਤੌਰ ਤੇ ਉਸ ਨੂੰ ਉਗਲੀਨੋ, ਦੀਆਂ ਭੁਖੇ ਮਾਰਨ ਵਾਲੀਆਂ ਕੋਠੜੀਆਂ ਵਿਚ ਝਾਤ ਮਾਰ ਲੈਣ ਦਈਏ, ਤਾਂ ਉਸ ਨੂੰ ਵੀ ਇਸ ਸਰਬ-ਸ਼੍ਰੇਸ਼ਟ ਸੰਭਵ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਜਾਏਗਾ । ਕਿਉਂਜੋ ਦਾਤੇ ਨੇ ਆਪਣੇ ਨਰਕ ਦੀ ਸਾਮਗ੍ਰੀ ਸਾਡੇ ਇਸ ਵਾਸਤਵਿਕ ਸੰਸਾਰ ਤੋਂ ਸਿਵਾਏ ਹੋਰ ਕਿਥੋਂ ਲਈ ਸੀ ? ਅਤੇ ਫਿਰ ਵੀ ਉਸ ਨੇ ਇਸ ਤੋਂ ਇਕ ਬੜਾ ਪਰਿਆਪਤ ਨਰਕ ਬਣਾ ਲਿਆ ਸੀ । ਪਰ ਦੂਜੇ ਪਾਸੇ ਜਦੋਂ ਉਸ ਨੇ ਸ੍ਵਰਗ ਨੂੰ, ਸਮੇਤ ਇਸੇ ਦੇ ਸੁਖ ਸੁਆਦਾਂ ਦੇ ਨਿਰੂਪਣ ਕਰਨ ਦੀ ਤਿਆਰੀ ਕੀਤੀ ਤਾਂ ਉਸ ਦੇ ਸਾਹਮਣੇ ਇਕ ਉਲੰਘੀ ਨ ਜਾ ਸਕਣ ਵਾਲੀ ਔਕੜ ਖੜੀ ਹੋ ਗਈ, ਕਿਉਂ ਜੋ ਸਾਡੇ ਸੰਸਾਰ ਪਾਸ ਇਸ ਮਤਲਬ ਲਈ ਸਾਮਗ੍ਰੀ ਹੈ ਹੀ ਨਹੀਂ । ਹਰੇਕ ਮਹਾਕਾਵ ਤੇ ਨਾਟਕੀ ਕਵਿਤਾ, ਕੇਵਲ ਇਕ ਸੰਗ੍ਰਾਮ, ਇਕ ਯਤਨ ਤੇ ਪ੍ਰਸੰਨਤਾ ਨਮਿਤ ਲੜਾਈ ਨੂੰ ਹੀ ਦਰਸਾ ਸਕਦੀ ਹੈ। ਕਦੀ ਵੀ ਸਥਾਈ ਤੇ ਸੰਪੂਰਣ ਸੁਖ ਨੂੰ ਨਹੀਂ । ਇਹ ਆਪਣੇ ਨਾਇਕਾ ਨੂੰ ਹਜ਼ਾਰਾਂ ਖਤਰਿਆਂ ਅਤੇ ਔਕੜਾਂ ਵਿਚੋਂ ਦੀ ਆਪਣੇ ਟੀਚੇ ਤਕ ਲਿਜਾਂਦੀ ਹੈ। ਜਦੋਂ ਹੀ ਕਿ ਉਥੇ ਅਪੜਨ ਹੁੰਦਾ ਹੈ, ਤਾਂ ਇਹ ਛੇਤੀ ਨਾਲ ਪਰਦਾ ਸੂਟ ਦੇਂਦੀ ਹੈ, ਕਿਉਂ ਜੋ ਹੁਣ ਇਹ ਕੁਝ ਦਰਸਾਣ ਤੋਂ ਸਿਵਾਏ, ਇਸ ਦੇ ਪਾਸ ਹੋਰ ਕੁਝ ਰਹਿ ਨਹੀਂ ਗਿਆ ਹੋਵੇਗਾ, ਕਿ ਉਹ ਚਮਕੀਲਾ ਅੰਤਮ ਪੜਾਵ ਜਿਥੇ ਕਿ ਨਾਇਕ ਸੁਖ ਲਭਣ ਦੀ ਆਬਾ ਕਰਦਾ ਸੀ, ਉਹ ਕੇਵਲ ਅਲੋਪ ਹੀ ਹੋ ਗਿਆ ਸੀ, ਅਤੇ ਕਿ ਇਥੇ ਪਹੁਚਣ ਮਗਰੋਂ ਉਸ ਦੀ ਹਾਲਤ ਪਹਿਲਾਂ ਨਾਲੋਂ ਕੋਈ ਦੰਗੀ ਸੀ ।
ਅਸੀਂ ਦੁੱਖੀ ਰਹਿੰਦੇ ਹਾਂ ਵਿਆਹ ਹੋਏ, ਤੇ ਦੁੱਖੀ ਰਹਿੰਦੇ ਹਾਂ, ਅਣ ਵਿਆਹੇ । ਅਸੀਂ ਦੁੱਖੀ ਹੁੰਦੇ ਹਾਂ ਜਦੋਂ ਇਕ ਇਕਲੇ ਹੋਈਏ ਅਤੇ ਦੁੱਖੀ ਸਮਾਜ ਵਿਚ : ਸਾਡੀ ਹਾਲਤ ਉਨ੍ਹਾਂ ਝਾੜ ਵਰਗੀ ਹੁੰਦੀ ਹੈ ਜੇਹੜੇ ਕਿ ਨਿਘ ਲਈ ਜਮਘਟਾ ਜੇਹਾ ਬਣਾ ਲੈਂਦੇ ਹਨ, ਤੇ ਫਿਰ ਬੇਆਰਾਮ ਹੁੰਦੇ ਹਨ ਬਹੁਤ ਨੇੜੇ ਇਕੱਠੇ ਹੋ ਜਾਣ ਨਾਲ ਤੇ ਫਿਰ ਦੁੱਖੀ ਅਡ ਅਡ ਕੀਤੇ ਜਾਣ ਨਾਲ । ਇਹ ਸਾਰਾ ਕੁਝ ਤਮਾਸ਼ਾ ਜੇਹਾ ਹੁੰਦਾ ਹੈ; ਅਤੇ “ਹਰੇਕ ਵਿਅਕਤੀ ਦਾ ਜੀਵਨ ਜੇ ਕਰ ਅਸੀਂ ਇਸ ਨੂੰ ਸਮੁਚੇ ਤੌਰ ਤੇ ਗੁਰੂ ਨਾਲ ਵੇਖੀਏ ਅਤੇ ਕੇਵਲ ਇਸ ਦੇ ਸਭ ਤੋਂ ਵਧੀਕ ਸਾਰਥਕ ਅੰਗਾਂ ਉਤੇ ਬਲ ਦੇਈਏ, ਤਾਂ ਇਨ ਵਾਸਤਵ ਤੌਰ ਤੇ ਸਦਾ ਹੀ ਇਕ ਦੁਖਾਂਤ ਹੁੰਦਾ ਹੈ, ਪਰ ਵੇਰਵੇ ਨਾਲ ਇਸ ਦਾ ਨੀਰੀਖਣ ਕਰਨ ਨਾਲ ਇਸ ਦਾ ਗੁਣ ਸੁਭ ਵ ਇਕ ਸੁਖਾਂਤ ਦਾ ਹੁੰਦਾ ਹੈ । “ਹੇਠ ਲਿਖੇ ਚਿੱਤਰ ਬਾਰੇ ਵਿਚਾਰ ਕਰੋ i-
ਪੰਜ ਸਾਲ ਦੀ ਉਮਰੇ ਕਿਸੇ ਸੂਤ ਕਤਾਈ ਵਾਲੇ ਜਾਂ ਕਿਸੇ ਹੋਰ ਕਾਰਖਾਨੇ ਵਿਚ ਪ੍ਰਵੇਸ਼ ਕਰਨਾ, ਤੇ ਉਸ ਸਮੇਂ ਤੋਂ ਉਥੇ ਹਰ ਰੋਜ਼, ਪਹਿਲਾਂ ਦਸ ਘੰਟਿਆਂ ਲਈ, ਫਿਰ ਬਾਰਾਂ ਤੋਂ ਅੰਤ ਨੂੰ ਚੌਦਾਂ ਘੰਟਿਆਂ ਲਈ, ਬੈਠੇ ਰਹਿਕੇ ਇਕੋ ਭਾਂਤ ਦੀ ਯਾਤ੍ਰਿਕ ਕਿਰਤ ਕਰਦੇ ਰਹਿਣਾ, ਸਾਹ ਲੈਣ ਦੀ ਸੰਤੁਸ਼ਟਤਾ ਨੂੰ ਮਹਿੰਗੇ ਭਾਅ ਖਰੀਦਣ ਵਾਲੀ ਗੱਲ ਹੀ ਹੈ । ਪਰ ਇਹੋ ਭਾਵੀ ਹੁੰਦੀ ਹੈ, ਲੱਖਾਂ ਦੀ ਅਤੇ ਲੱਖਾਂ ਹੀ ਹੋਰਨਾਂ ਦੀ ਇਸ ਦੇ ਨਾਲ ਮਿਲਦੀ ਜੁਲਦੀ । ਫਿਰ ਧਰਤੀ ਦੇ ਪੱਕੇ ਪਧਰ ਦੇ ਹੇਠਾਂ ਕੁਦਰਤ ਦੀਆਂ ਅਜੇਹੀਆਂ ਪ੍ਰਬਲ ਸ਼ਕਤੀਆਂ ਰਹਿੰਦੀਆਂ ਹਨ ਜੇਹੜੀਆਂ ਕਿ.
ਜਦੋਂ ਹੀ ਕਿ ਕੋਈ ਦੁਰਘਟਨਾ ਉਨ੍ਹਾਂ ਨੂੰ ਆਪਣਾ ਆਪ ਪ੍ਰਗਟ ਕਰਨ ਦੀ ਛੁਟੀ ਦੇਂਦੀ ਹੈ ਤਾਂ ਉਹ ਉਪਰਲੇ ਪਧਰ ਨੂੰ ਸਮੇਤ ਇਸ ਉਤੇ ਰਹਿਣ ਵਾਲੀਆਂ ਚੀਜ਼ਾਂ ਨੂੰ ਅਵਸ਼ੋ ਨਸ਼ਟ ਕਰ ਦੇਂਦੀਆਂ ਹਨ ਜਿਵੇਂ ਕੇ ਘਟੋ ਘਟ ਤਿੰਨ ਵਾਰੀ, ਸਾਡੀ ਧਰਤੀ ਉਤੇ ਹੋ ਚੁਕਾ ਹੈ, ਤੇ ਸੰਭਵ ਤੌਰ ਤੇ ਅਜੇ ਹੋਰ ਕਈ ਵਾਰ ਹੋਵੇਗਾ, ਲਿੜਬਨ ਦਾ ਭੂਚਾਲ, ਤੇਈ ਦਾ ਭੂਚਾਲ, ਪੀਪੀ ਦਾ ਵਿਨਾਸ਼ ਕੇਵਲ ਛੋਟੇ ਜੇਹੇ ਖੇਡ ਵਰਗੇ ਸੰਕੇਤ ਹਨ ਹਨ ਉਸ ਚੀਜ਼ ਦੇ ਜੇਹੜੀ ਕਿ ਸੰਭਵ ਹੈ।
ਇਸ ਸਾਰੇ ਕੁਝ ਦੀ ਮੌਜੂਦਗੀ ਵਿਚ “ਆਸ਼ਾਵਾਦ ਮਨੁੱਖਾਂ ਦੀਆਂ ਬਿਪਦਾਵਾਂ ਨਾਲ ਇਕ ਕੜਾ ਜੇਹਾ ਮਖੌਲ ਹੈ; ਅਤੇ ਅਸੀਂ ਲੀਬਨੀਜ਼ ਦੇ “ਈਸੂਰਵਾਦ” ਪ੍ਰਤੀ ਇਸ ਨਾਲੋਂ ਵਖਰਾ ਕੋਈ ਹੋਰ ਗੁਣ ਨਹੀਂ ਜੋੜ ਸਕਦੇ ਕਿ ਇਹ ਆਸ਼ਾਵਾਦ ਦਾ ਇਕ ਅਜੇਹਾ ਵਿਧੀਵਤ ਵਿਸ਼ਾਲ ਪ੍ਰਗਟਾਵ ਹੈ ਜਿਸ ਨੇ ਕਿ ਪਿਛੋਂ ਜਾ ਕੇ, ਮਹਾਨ ਵਾਲਟੇਅਰ ਦੀ ਅਮਰ ਰਚਨਾ” ਕੈਂਡਿਡੇ” ਲਈ ਅਵਸਰ ਦੇ ਦਿੱਤਾ: ਜਿਸ ਨਾਲ ਕਿ ਸੰਸਾਰ ਦੇ ਅਮੰਗਲ ਬਾਰੇ ਲੀਬਨੀਜ਼ ਦੀ ਬਹੁਤੀ ਵਾਰੀ ਦੁਹਰਾਈ ਗਈ ਇਸ ਟੁੱਟੀ ਭੱਜੀ ਦਲੀਲ ਨੂੰ-ਕਿ ਬੁਰਾਈ ਕਈ ਵਾਰੀ ਭਲਾਈ ਲੈ ਆਂਵਦੀ ਹੈ-ਇਕ ਅਜੇਹੀ ਪ੍ਰੇੜਤਾ ਮਿਲ ਗਈ, ਜਿਸ ਦੀ ਕਿ ਉਸ ਨੂੰ ਆਸ਼ਾ ਨਹੀਂ ਸੀ । ਥੋੜ੍ਹੇ ਵਿਚ ਇਹ, ਕਿ ਜੀਵਨ ਸਾਰੇ ਦਾ ਸਾਰਾ ਸਾਡੇ ਸਾਹਮਣੇ ਇਉਂ ਪੇਸ਼ ਹੁੰਦਾ ਹੈ, ਜਿਵੇਂ ਕਿ ਇਹ ਗਿਣਿਆਂ ਮਿਥਿਆ ਹੋਵੇ। ਸਾਡੇ ਅੰਦਰ ਇਹ ਨਿਸਚਾ ਪੈਦਾ ਕਰਨ ਲਈ, ਕਿ ਕੋਈ ਚੀਜ਼ ਸਾਡੇ ਪ੍ਰਯਤਨ ਤੇ ਨਸ ਭਜ ਕਰਨ ਯੋਗ ਨਹੀਂ, ਕਿ ਸਾਰੀਆਂ ਚੰਗੀਆਂ ਚੀਜ਼ਾਂ ਨਿਸਾਰ ਹਨ, ਸੰਸਾਰ ਆਪਣੇ ਸਾਰੇ ਉਦੇਸ਼ਾਂ ਸਮੇਤ, ਦੀਵਾ-ਲੀਆਂ ਅਤੇ ਜੀਵਨ ਇਕ ਅਜੇਹਾ ਬਿਉਪਾਰ ਹੈ ਜੇਹੜਾ ਕਿ ਖ਼ਰਚ ਵੀ ਪੂਰੇ ਨਹੀਂ ਕਰਦਾ ਹੈ”।
ਸੁੱਖੀ ਹੋਣ ਲਈ ਕਿਸੇ ਆਦਮੀ ਨੂੰ ਇੱਨਾ ਅਣਜਾਣ ਹੋਣਾ ਲੋੜੀਂਦਾ ਹੈ ਜਿੰਨੀ ਕਿ ਜੁਆਨੀ । ਜੁਆਨੀ ਸਮਝਦੀ ਹੈ ਕਿ ਇੱਛਾ, ਤੇ ਪ੍ਰਯਤਨ ਕਰਨਾ ਖੁਸ਼ੀਆਂ ਹਨ; ਇਸ ਨੂੰ ਅਜੇ ਇੱਛਾ ਦੀ ਅਕ ਦੇਣ ਵਾਲੀ ਅਤ੍ਰਿਪਤੀ ਦਾ ਪਤਾ ਨਹੀ ਲੱਗਾ ਹੁੰਦਾ ਤੇ ਨਹੀਂ ਪੂਰਤੀ ਦੀ ਨਿਸਫਲਤਾ ਦਾ; ਇਹ ਅਜੇ ਹਾਰ ਦੀ ਅਨਿਵਾਰਯਤਾ ਨੂੰ ਨਹੀਂ ਦੇਖਦੀ।
ਜੁਆਨੀ ਦੀ ਪ੍ਰਸੰਨਤਾ ਤੇ ਉਤਸ਼ਾਹ ਕੁਝ ਤਾਂ ਇਸ ਸਬਬ ਹੁੰਦੇ ਹਨ ਕਿ ਜਦੋਂ ਅਸੀਂ ਜੀਵਨ ਦੀ ਘਾਟੀ ਉਤੇ ਚੜ੍ਹ ਰਹੇ ਹੁੰਦੇ ਹਾਂ ਤਾਂ ਮੌਤ ਅਜੇ ਦਿਸਦੀ ਨਹੀਂ ਹੁੰਦੀ; ਇਹ ਦੂਜੇ ਪਾਸੇ ਵਲ ਥਲੇ ਪਈ ਹੁੰਦੀ ਹੈ ਜੀਵਨ ਦੇ ਅੰਤ ਦੇ ਲਾਗੇ ਹਰੇਕ ਦਿਨ ਜੇਹੜਾ ਅਸੀਂ ਜੀਉ’ਦੇ ਹਾਂ ਸਾਨੂੰ ਉਸੇ ਤਰ੍ਹਾਂ ਦੀ ਸੰਵੇਦਨਾ ਦੇਂਦਾ ਹੈ ਜੇਹੋ ਜੇਹੀ ਕਿ ਕੋਈ ਅਪਰਾਧੀ ਫਾਂਸੀ ਵੱਲ ਨੂੰ ਜਾਂਦਾ ਹਰੇਕ ਕਦਮ ਉਤੇ ਅਨੁਭਵ ਕਰਦਾ ਹੈ—ਇਹ ਵੇਖਣ ਲਈ ਕਿ ਜੀਵਨ ਕਿੱਨਾ ਛੋਟਾ ਹੈ, ਕਿਸੇ ਆਦਮੀ ਨੂੰ ਲੰਮਾ ਜੀਵਨ ਜੀਵਿਆ ਹੋਣ ਦੀ ਲੋੜ ਹੁੰਦੀ ਹੈ, ਛੱਤੀ ਸਾਲ ਦੀ ਉਮਰ ਤੀਕ ਇਸ ਪਪ ਤੋਂ ਕਿ ਅਸੀਂ ਆਪਣੀ ਜੀਵਨ ਸ਼ਕਤੀ ਨੂੰ ਕਿਸ ਢੰਗ ਨਾਲ ਵਰਤਦੇ ਹਾਂ ਸਾਡੀ ਤੁਲਨਾ ਉਨ੍ਹਾਂ ਲੋਕਾਂ ਨਾਲ ਕੀਤੀ ਜਾ ਸਕਦੀ ਹੈ ਜੇਹੜੇ ਕਿ ਆਪਣੇ ਰੁਪਏ ਪੈਸੇ ਦੇ ਵਿਆਜ ਨਾਲ ਨਿਰਬਾਹ ਚਲਾਂਦੇ ਹਨ: ਜਿੰਨਾ ਕੁਝ ਉਹ ਅਜ ਮਰਚ ਕਰਦੇ ਹਨ, ਉੱਨਾ ਕਲ੍ਹ ਨੂੰ ਫਿਰ ਉਨ੍ਹਾਂ ਨੂੰ ਮਿਲ ਜਾਂਦਾ ਹੈ । ਪਰ ਛੱਤੀ ਸਾਲ ਮਗਰੋਂ ਸਾਡੀ ਹਾਲਤ ਉਸ ਬਿਉਪਾਰੀ ਵਰਗੀ ਹੁੰਦੀ ਹੈ ਜੇਹੜਾ ਕਿ ਆਪਣੀ ਅਸਲ,ਪੂੰਜੀ ਦਾ ਸਾਹਰਾ ਲੈਣਾ ਸ਼ੁਰੂ ਕਰ ਦੇਂਦਾ ਹੈ…ਇਸ ਬਿਪਤਾ ਦਾ ਅੰਦੇਸ਼ਾ ਹੀ ਹੁੰਦਾ ਹੈ ਜੇਹੜਾ ਕਿ ਉਮਰ ਦੇ ਵਾਧੇ ਨਾਲ ਮਲਕੀਅਤ ਦਾ ਪਿਆਰ ਵਧਾ ਦੇਂਦਾ ਹੈ। ਜੁਆਨੀ, ਜੀਵਨ ਦਾ ਸਭ ਤੋਂ ਪ੍ਰਸੰਨ ਸਮਾਂ ਹੋਣ ਨਾਲੋਂ ਅਫਲਾਤੂ ਰਾਹੀਂ, ਗਣਰਾਜ ਦੇ ਅਰੰਭ ਵਿਚ ਕਹੀ ਗਈ ਇਸ ਗੱਲ ਵਿਚ ਸਚਾਈ ਵਧੇਰੇ ਹੈ ਕਿ ਇਹ ਇਨਾਮ ਸਗੋਂ ਬਿਧ ਉਮਰ ਨੂੰ ਦਿੱਤਾ ਜਾਣਾ ਚਾਹੀਚਾ ਹੈ, ਕਿਉਂ ਜੋ ਉਦੋਂ ਹੀ ਅੰਤ ਨੂੰ ਜਾ ਕੇ, ਆਦਮੀ ਉਸ ਪਸ਼ੂ ਆਵੇਗ ਤੋਂ ਵਿਮੁਕਤ ਹੁੰਦਾ ਹੈ। ਜੇਹੜਾ ਕਿ ਅਜੇ ਤਕ ਉਸ ਨੂੰ ਅਸ਼ਾਂਤ ਕਰਨ ਤੋਂ ਰੁਕਿਆ ਨਹੀਂ ਸੀ…ਤਾਂ ਵੀ ਇਹ ਗੱਲ ਭੁੱਲਦਾ ਨਹੀਂ ਚਾਹੀਦੀ ਕਿ ਜਦੋਂ ਇਹ ਆਵੋਗ ਬੁਝ ਜਾਂਦਾ ਹੈ ਤਾਂ ਜੀਵਨ ਦਾ ਸਾਰਾ ਭਾਗ ਜਾਂਦਾ ਰਹਿੰਦਾ ਹੈ, ਤੇ ਬਾਕੀ ਖਾਲੀ ਫਿਲਕੇ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਜਾਂਦਾ ਜਾਂ ਫਿਰ ਇਕ ਹੋਰ ਵਿਚਾਰ ਦ੍ਰਿਸ਼ਟੀ ਤੋਂ, ਜੀਵਨ ਇਕ ਅਜੇਹੇ-ਸੁਖਾਂਤ ਵਾਂਗ ਹੋ ਜਾਂਦਾ ਹੈ, ਜੇਹੜਾ ਕਿ ਵਾਸਤਵਿਕ ਅਭਿਨਕਾਰਾਂ ਰਾਹੀਂ ਅਰੰਭਿਆ ਜਾਰੀ ਰਖਿਆ, ਪਰ ਜਿਸ ਦੀ ਸਮਾਪਤੀ ਉਨ੍ਹਾਂ ਦੇ ਕਪੜਿਆਂ ਵਿਚ ਲਿਬਾਸਤ ਹੋਏ ਸਵ ਚਾਲਤ ਯੰਤਰਾ ਦੁਆਰਾ ਕੀਤੀ ਜਾਂਦੀ ਹੈ।
ਅੰਤ ਨੂੰ ਸਾਨੂੰ ਮੌਤ ਮਿਲ ਪੈਂਦੀ ਹੈ। ਜਦੋਂ ਸਿਆਣਪ ਵਿਚ ਸਮਨਵੈ ਕਰਦਾ ਹੈ, ਦਿਮਾਗ਼ ਅਤੇ ਸਰੀਰ ਹੀ ਕਿ ਅਨੁਭਵ ਆਪਣੇ ਆਪ ਨੂੰ ਨਿਰਬਲ ਹੋਣੇ ਸ਼ੁਰੂ ਹੋ ਜਾਂਦੇ ਹਨ । ਹਰੇਕ ਚੀਜ਼ ਕੇਵਲ ਪਲਭਰ ਲਈ ਲਮਕਦੀ ਤੇ ਫਿਰ ਛੇਤੀ ਨਾਲ ਮੌਤ ਵਲ ਚਲੀ ਜਾਂਦੀ ਹੈ ।” ਅਤੇ ਜੇਕਰ ਮੌਤ ਆਪਣੇ ਸਮੇਂ ਨਾਲ ਟਾਲਮਟੋਲ ਕਰਦੀ ਹੈ ਤਾਂ ਇਹ ਕੇਵਲ ਸਾਡੇ ਨਾਲ ਖੇਡ ਕਰ ਰਹੀ ਹੁੰਦੀ ਹੈ ਜਿਵੇਂ ਕਿ ਇਕ ਬਿੱਲੀ ਕਿਸੇ ਬੇਬਸ ਚੂਹੇ ਨਾਲ ।” ਇਹ ਸਪਸ਼ਟ ਹੈ ਕਿ ਜਿਸ ਤਰ੍ਹਾਂ ਸਾਡਾ ਚਲਣਾ ਫਿਰਨਾ ਮੰਨੇ ਹੋਏ ਤੌਰ ਤੇ ਨਿਰੰਤਰ ਰੋਕੇ ਗਏ ਡਿਗਣ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਸਾਡੇ ਸਰੀਰਾਂ ਦਾ ਜੀਵਨ ਨਿਰੰਤਰ ਤੌਰ ਤੇ ਰੁਕੇ ਹੋਏ ਮਰਨ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ, ਸਦਾ ਅਗੇ ਤੇ ਪਾਈ ਗਈ ਇਕ ਮੌਤ ।” ਪੂਰਬ ਨਿਰਕੁਸ਼ ਸਤਾਧਾਰੀ ਰਾਜਿਆਂ ਦੇ ਸ਼ਾਨਦਾਰ ਭੂਸ਼ਨਾ ਤੇ ਲਿਬਾਸ ਵਿਚਕਾਰ ਸਦਾ ਹੀ ਜ਼ਹਿਰ ਦੀ ਇਕ ਬਹੁਮੁਲੀ ਸ਼ੀਸ਼ੀ ਹੁੰਦੀ ਹੈ। “ਪੂਰਬ ਦੀ ਫ਼ਿਲਾਸਫ਼ੀ ਮੌਤ ਦੀ ਸਰਬ ਵਿਆਪਕਤਾ ਨੂੰ ਸਮਝਦੀ ਤੇ ਆਪਣੇ ਵਿਦਿਆਰਥੀਆਂ ਨੂੰ, ਉਹ ਸ਼ਾਂਤ ਸੁਭਾਵ ਤੇ ਚਾਲ ਢਾਲ ਦੀ ਇਕ ਅਜੇਹੀ ਗੌਰਵ ਭਰੀ ਸਹਜਕਤਾ ਦੇਂਦੀ ਹੈ, ਜੇਹੜੀ ਕਿ ਵਿਅਕਤਕ ਜੀਵਨ ਦੀ ਥੋੜ੍ਹੇ ਸਮੇਂ ਦੀ ਸਥਿਰਤਾ ਦੀ ਚੇਤਨਤਾ ਤੋਂ ਪੈਦਾ ਹੁੰਦੀ ਹੈ । ਮੌਤ ਦਾ ਭਫ਼ਿਲਾਸਫੀ ਦਾ ਅਰੰਭ ਤੇ ਧਰਮ ਭਾਵਨਾ ਦਾ ਅੰਤਮ ਕਾਰਣ ਹੁੰਦਾ ਹੈ । ਔਸਤ ਆਦਮੀ ਮੌਤ ਨਾਲ ਆਪਣਾ ਮੇਲ ਸਾਧ ਨਹੀਂ ਸਕਦਾ; ਇਸ ਲਈ ਉਹ ਅਣਗਿਣਤ ਫ਼ਿਲਾਸਫ਼ੀਆਂ ਤੇ ਧਰਮ ਸ਼ਾਸਤ ਸਿਰਜ ਲੈਂਦਾ ਹੈ, ਅਮਰ-ਜੀਵਨ ਵਿਚ ਵਿਸ਼ਵਾਸ ਦੀ ਵਿਆਪਕਤਾ, ਮੌਤ ਦੇ ਭਿਆਨਕ ਡਰ ਦੀ ਇਕ ਨਿਸ਼ਾਨੀ ਹੁੰਦੀ ਹੈ।
ਠੀਕ ਜਿਸ ਤਰ੍ਹਾਂ ਕਿ ਧਰਮ ਸ਼ਾਸਤ੍ਰ, ਮੌਤ ਤੋਂ ਇਕ ਓਟ ਸਹਾਰਾ ਹੈ, ਇਸੇ ਤਰ੍ਹਾਂ ਪਾਗਲਪਨ, ਦੁਖ ਤੋਂ ਇਕ ਸਹਾਰਾ ਹੁੰਦਾ ਹੈ । ਪਾਗਲਪਨ ਦੁੱਖ ਦੀ ਯਾਦ ਨੂੰ ਟਾਲਣ ਲਈ ਇਕ ਵਿਧੀ ਰੂਪ ਵਿਚ ਆਉਂਦਾ ਹੈ, ਚੇਤਨਾ ਦੇ ਧਾਗੇ ਵਿਚ ਇਹ ਇਕ ਬਚਾਵ ਕਰਨ ਵਾਲੀ ਵਿਥ ਹੁੰਦੀ ਹੈ, ਕੁਝ ਅਨੁਭਵਾਂ ਜਾਂ ਡਰਾਂ ਤੋਂ ਬਚਾਵ ਉਨ੍ਹਾਂ ਨੂੰ ਭੁਲ ਜਾਣ ਨਾਲ ਹੀ ਹੁੰਦਾ ਹੈ ।
ਕਿੱਨੀ ਬੇਦਿਲੀ ਨਾਲ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਸੋਚਦੇ ਹਾਂ, ਜੇਹੜੀਆਂ ਕਿ ਪ੍ਰਬਲ ਤੌਰ ਤੇ ਸਾਡੇ ਹਿੱਤਾਂ ਨੂੰ ਹਾਨੀ ਪਹੁੰਦਾਦੀਆਂ ਹਨ, ਸਾਡੀ ਮਾਣ ਪ੍ਰਤਿਸ਼ਠਾ ਨੂੰ ਫਟੜ ਕਰਦੀਆਂ, ਜਾਂ ਸਾਡੀਆਂ ਇਛਾਵਾਂ ਵਿਚ ਵਿਘਨ ਪਾਂਦੀਆਂ ਹਨ, ਕਿੰਨੀ ਕਠਨਤਾ ਨਾਲ ਅਸੀਂ ਅਜੇਹੀਆਂ ਚੀਜਾ ਨੂੰ ਆਪਣੀ ਬੌਧਿਕ ਸ਼ਕਤੀਆਂ ਦੇ ਸਾਹਮਣੇ ਸੰਹਘੀ ਤੇ ਗੰਭੀਰ ਜਾਂਚ ਪੜਤਾਲ ਲਈ ਰਖਦੇ ਹਾਂ ..ਇੱਛਾ ਦੀ ਉਸ ਵਿਰੋਧਤਾ ਵਿਚ ਹੀ ਜਿਸ ਨਾਲ ਕਿ ਇਹ ਆਪਣੇ ਤੋਂ’ ਵਿਰੋਧੀ ਚੀਜ਼ਾਂ ਨੂੰ ਬੁੱਧੀ ਸ਼ਕਤੀ ਦੀ ਪੜਤਾਲ ਸਾਮ੍ਹਣੇ ਆਵਣ ਤੋਂ ਰੋਕਦੀ ਹੈ; ਉਹ ਟਿਕਾਣਾ ਸਥਿਰ ਹੁੰਦਾ ਹੈ ਜਿੱਥੇ ਕਿ ਪਾਗਲਪਨ ਦਿਮਾਗ਼ ਅੰਦਰ ਪ੍ਰਵੇਸ਼ ਕਰ ਸਕਦਾ ਹੈ ਕਿਸੇ ਜਾਣਕਾਰੀ ਦੇ ਸਮਝ ਵਿਚ ਆਉਣ ਦੇ ਵਿਰੁਧ ਇੱਛਾ ਦਾ ਟਾਕਰਾ, ਜੇਕਰ ਅਜੇਹੀ ਮਾਤਾ ਤੇ ਪਹੁੰਚ ਜਾਏ ਕਿ ਉਸ ਵਿਚਾਰ ਨੂੰ ਪੂਰੇ ਤੌਰ ਤੇ ਅਮਲ ਵਿਚ ਲਿਆਂਦਾ ਹੀ ਨ ਜਾਏ ਤਾਂ ਕੁਝ ਨਿਬਚਿਤ ਅੰਸ਼ ਜਾਂ ਪਰਸਥਿਤੀਆਂ ਬੁੱਧੀ-ਸ਼ਕਤੀ ਲਈ ਪੂਰੇ ਤੌਰ ਤੇ ਨਵਾ ਦਿੱਤੀਆਂ ਜਾਂਦੀਆਂ ਹਨ, ਕਿਉਂ ਜੋ ਇੱਛਾ ਉਨ੍ਹਾਂ ਦਾ ਨਜ਼ਰ ਦੇ ਸਾਹਮਣੇ ਆਉਣਾ ਸਹਾਰ ਨਹੀਂ ਸਕਦੀ; ਅਤੇ ਤਦੋਂ ਲੋੜੀਂਦੇ ਸੰਬੰਧਾਂ ਨਮਿਤ, ਉਹ ਖਾਲੀ ਥਾਵਾਂ ਜੇਹੜੀਆਂ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਹਨ, ਉਹ ਮੌਜ ਮੇਲੇ ਨਾਲ ਭਰੀਆਂ ਜਾਂਦੀਆਂ ਹਨ, ਇਸ ਤਰ੍ਹਾਂ ਪਾਗਲਪਨ ਪ੍ਰਗਟ ਹੋ ਜਾਂਦਾ ਹੈ। ਕਿਉਂਜੋ,ਬੱਧੀ ਸ਼ਕਤੀ ਨੇ ਇੱਛਾ ਦੀ ਪ੍ਰਸਨਤਾ ਲਈ ਆਪਣੀ ਪ੍ਰਕਿਰਤੀ ਛੱਡ ਦਿੱਤੀ ਹੁੰਦੀ ਹੈ, ਮਨੁੱਖ ਹੁਣ ਉਹ ੁਝ ਕਲਪਨਾ ਕਰਦਾ ਹੈ, ਜਿਸ ਦੀ ਹੋਂਦ ਨਹੀਂ ਹੁੰਦੀ । ਪਰ ਫਿਰ ਇਹ ਪਾਗਲਪਨ ਜੇਹੜਾ ਇਸ ਤਰ੍ਹਾਂ ਪੈਦਾ ਹੁੰਦਾ ਹੈ, ਉਹ ਅਸਹ ਦੁਖ ਕਸ਼ਟ ਦੀ ਵਿਸਮਿਰਤੀ ਹੁੰਦਾ ਹੈ, ਤੰਗ ਆਈ ਹੋਈ ਪ੍ਰਕਿਰਤੀ, ਅਰਥਾਤ ਇੱਛਾ ਦਾ ਇਹ ਛੇਕੜਲਾ ਇਲਾਜ ਸੀ।
ਅੰਤਮ ਓਟ ਆਤਮਘਾਤ ਦੀ ਹੁੰਦੀ ਹੈ, ਅਸਚਰਜ ਗੱਲ ਹੈ ਕਿ ਏਥੇ ਅੰਤ ਨੂੰ ਵਿਚਾਰ ਤੇ ਕਲਪਨਾ ਜਮਨਜਾਤ ਪ੍ਰਵਿਰਤੀ ਨੂੰ ਜਿੱਤ ਲੈਂਦੀਆਂ ਹਨ। ਕਿਹਾ ਜਾਂਦਾ ਹੈ ਕਿ ਡਾਇਚਜੀਵੀਜ਼ ਨੇ ਸਾਹ ਲੈਣ ਤੋਂ ਇਨਕਾਰ ਕਰਕੇ ਆਪਣੇ ਆਪਨੂੰ ਮੁਕਤ ਕਰ ਲਿਆ ਸੀ:— ਜੀਵਨ ਦੀ ਇੱਛਾ ਉਤੇ ਕਿਹੋ ਜੇਹੀ ਇਕ ਜਿੱਤ । ਪਰ ਇਹ ਜਿੱਤ ਕੇਵਲ ਮਾਤ੍ਰ ਵਿਅਕਤਕ ਹੁੰਦੀ ਹੈ; ਇੱਛਾ ਸ਼੍ਰੇਣੀ ਅੰਦਰ ਜਾਰੀ ਰਹਿੰਦੀ ਹੈ। ਜੀਵਨ ਆਤਮਘਾਤ ਉਤੇ ਮੁਸਕਰਾਂਦਾ ਤੇ ਮੌਤ ਉਤੇ ਹਸਦਾ ਹੈ; ਹਰੇਕ ਮਨਮਰਜ਼ੀ ਦੀ ਮੌਤ ਪਿਛੋਂ ਹਜ਼ਾਰਾਂ ਬਿਨਾ ਮਰਜ਼ੀ ਦੇ ਜਨਮ ਹੁੰਦੇ ਹਨ । ਆਤਮਘਾਤ, ਜਾਂ ਇਕ ਇਕੱਲੀ ਘਟਨਾ ਰੂਪ ਹੋਂਦ ਦਾ ਵਿਨਾਸ਼ ਬੇਅਰਥ ਅਤੇ ਮੂਰਖਤਾਂ ਭਰਿਆ ਕਰਮ ਹੁੰਦਾ ਹੈ, ਕਿਉਂਜੋ ਵਾਸਤਵਿਕ ਵਸਤੂ ਸ਼੍ਰੇਣੀ, ਜੀਵਨ, ਤੇ ਸਮੁਚੇ ਰੂਪ ਵਿਚ ਇੱਛਾ ਉਤੇ ਇਸ ਨਾਲ ਕੋਈ ਅਸਰ ਨਹੀਂ ਪੈਂਦਾ, ਠੀਕ ਜਿਵੇਂ ਕਿ ਆਸਮਾਨੀ, ਪੀਘ, ਸਥਿਰ ਬਣੀ ਰਹਿੰਦੀ ਹੈ ਭਾਵੇਂ ਉਹ ਕਤਰੇ ਜੇਹੜੇ ਕਿ ਪਲ ਦੇ ਪਲ ਲਈ ਇਸ ਨੂੰ ਸਹਾਰਾ ਦੇਂਦੇ ਹਨ, ਸਬਬ ਨਾਲ ਡਿਗ ਸਕਦੇ ਹਨ । ਦੁਖ ਅਤੇ ਸੰਗ੍ਰਾਮ ਵਿਅਕਤੀ ਦੀ ਮੌਤ ਮਗਰੋਂ ਜਾਰੀ ਰਹਿੰਦੇ ਹਨ, ਤੇ ਜ਼ਰੂਰੀ ਤੌਰ ਤੇ ਜਾਰੀ ਰਹਿਣਾ ਹੁੰਦਾ ਹੈ ਜਦੋਂ ਤੀਕ ਕਿ ਮਨੁੱਖ ਅੰਦਰ ਇੱਛਾ ਪ੍ਰਬਲ ਰਹਿੰਦੀ ਹੈ। ਜੀਵਨ ਦੇ ਅਮੰਗਲਾਂ ਉੱਤੇ ਕੋਈ ਜਿੱਤ ਹੋ ਨਹੀਂ ਸਕਦੀ ਜਦੋਂ ਤੀਕ ਕਿ ਇੱਛਾ ਨੂੰ ਪੂਰੇ ਤੌਰ ਤੇ ਗਿਆਨ ਤੇ ਸਮਝ-ਸੋਚ ਦੇ ਅਧੀਨ ਨਹੀਂ ਕੀਤਾ ਜਾਂਦਾ ।
VI ਜੀਵਨ ਦੀ ਸਿਆਣਪ
(1) ਫ਼ਿਲਾਸਫ਼ੀ)
ਪਹਿਲਾਂ ਤਾਂ ਸੋਚੋ, ਕਰਦੇ ਹਨ ਕਿ ਜੇਕਰ ਉਹ ਪਦਾਰਥਕ ਵਸਤਾਂ ਲਈ ਇੱਛਾ ਦੀ ਅਰਥਹੀਨਤਾ ਮੂਰਖ ਵਿਸ਼ਵਾਸ ਕੇਵਲ ਧਨ ਪ੍ਰਾਪਤ ਕਰ ਸਕਣ ਤਾਂ ਉਨ੍ਹਾਂ ਦੀਆਂ ਇਛਾਵਾਂ ਪੂਰੇ ਤੌਰ ਤੇ ਸੰਤੁਸ਼ਟ ਹੋ ਸਕਦੀਆਂ ਹਨ; ਵਸੀਲਿਆਂ ਵਾਲਾ ਕੋਈ ਆਦਮੀ, ਇਕ ਅਜੇਹਾ ਆਦਮੀ ਕਰਕੇ ਮਨਿਆ ਜਾਂਦਾ ਹੈ, ਜਿਸ ਦੇ ਪਾਸ ਹਰੇਕ ਇੱਛਾ ਦੀ ਪੂਰਤੀ ਲਈ, ਵਸੀਲੇ ਹੁੰਦੇ ਹਨ।
“ਲੋਕਾਂ ਨੂੰ ਬਹੁਤੀ ਵਾਰੀ ਦੋਸ਼ ਦਿੱਤਾ ਜਾਂਦਾ ਹੈ ਕਿ ਉਹ ਸਭ ਚੀਜ਼ਾਂ ਵਧੀਕ ਪੈਸੇ ਲਈ ਇੱਛਾ ਕਰਦੇ ਹਨ ਤੇ ਕਿਸੇ ਵੀ ਹੋਰ ਚੀਜ਼ ਨਾਲੋਂ ਇਸ ਨਾਲ ਵਧੀਕ ਪਿਆਰ ਕਰਦੇ ਹਨ; ਪਰ ਲੋਕਾਂ ਲਈ ਇਕ ਅਜੇਹੀ ਚੀਜ਼ ਨੂੰ ਪਿਆਰ ਕਰਨਾ ਸੁਭਾਵਕ ਅਤੇ ਅਨਿਵਾਰਯ ਹੈ, ਜੇਹੜੀ ਕਿ ਇਕ ਅਣਥਕ ਬਹੁਰੂਪੀਏ ਦੇਵਤੇ ਵਾਂਗ, ਆਪਣੇ ਆਪ ਨੂੰ ਕਿਸੇ ਚੀਜ਼ ਦਾ ਰੂਪ ਦੇਣ ਲਈ ਸਦਾ ਤਤਪਰ ਰਹਿੰਦੀ ਹੈ, ਜਿਸ ਉਤੇ ਕਿ ਉਨ੍ਹਾਂ ਦੀਆਂ ਭਟਕਦੀਆਂ ਤੇ ਬਹੁ ਪੱਖੀ ਇਛਾਵਾਂ ਟਿਕ ਜਾਣ । ਹੋਰ ਹਰੇਕ ਚੀਜ਼ ਕਿਸੇ ਇਕ ਇਛਾ ਨੂੰ ਹੀ ਸੰਤੁਸ਼ਟ ਕਰ ਸਕਦਾ ਹੈ। ਪਸਾ ਹੀ ਕੇਵਲ ਨਿਰਪੇਖ ਤੋਰ ਤੇ ਸ੍ਰੇਸ਼ਟ ਹੁੰਦਾ ਹੈ, ਕਿਉਂਜੋ ਟਿਹ ਹਰੇਕ ਇੱਛਾ ਦੀ ਭਾਵਾਤਮਕ ਸੰਤੁਸ਼ਟਤਾ ਹੁੰਦਾ ਹੈ ।” ਤਾਂ ਵੀ ਧਨ ਦੀ ਪ੍ਰਾਪਤੀ ਨਮਿਤ ਲਾਇਆ ਗਿਆ ਕੋਈ ਜੀਵਨ ਬੇਅਰਥ ਹੁੰਦਾ ਹੈ ਜਦੋਂ ਤੀਕ ਕਿ ਸਾਨੂੰ ਇਹ ਪਤਾ ਨ ਹੋਵੇ ਕਿ ਇਸ ਨੂੰ ਖੁਸ਼ੀ ਵਿਚ ਕਿਵੇਂ ਬਦਲਣਾ ਹੈ ? ਅਤੇ ਇਹ ਇਕ ਅਜੇਹੀ ਕਲਾ ਹੈ ਜਿਸ ਲਈ ਸੰਸਕ੍ਰਿਤੀ ਤੇ ਸਿਆਣਪ ਦੀ ਲੋੜ ਹੁੰਦੀ ਹੈ । ਇੰਦੇ ਸੁਖ ਪ੍ਰਸਤਨਾ ਦੀ ਇਕ ਲਗਾਤਾਰ ਲੜੀ ਬਹੁਤ ਸਮੇਂ ਤੀਕ ਕਦੀ ਸੰਤੁਸ਼ਟ ਨਹੀਂ ਕਰਦੀ । ਆਦਮੀ ਨੂੰ ਜ਼ਰੂਰੀ ਤੌਰ ਤੇ ਜੀਵਨ ਦੇ ਉਦੇਸ਼ਾਂ ਅਤੇ ਉਨ੍ਹਾਂ ਦੀ ਪ੍ਰਾਪਤੀ ਦੇ ਵਸੀਲਿਆਂ ਨੂੰ ਜਾਣਨ ਦੀ ਲੋੜ ਹੁੰਦੀ ਹੈ। ਮਨੁੱਖ ਸੰਸਕ੍ਰਿਤੀ ਪ੍ਰਾਪਤ ਕਰਨ ਨਾਲੋਂ ਹਜ਼ਾਰ ਗੁਣਾ ਵਧੀਕ, ਧਨਾਣ ਬਣਨ ਲਈ ਇੱਛਾਵਾਨ ਹੁੰਦੇ ਹਨ, ਭਾਵੇਂ ਇਹ ਗੱਲ ਬਿਲਕੁਲ ਨਿਸਚਿਤ ਹੈ, ਕਿ ਜੋ ਕੁਝ ਮਨੁੱਖ ਆਪ ਹੁੰਦਾ ਹੈ ਉਹ ਉਸ ਦੀ ਖੁਸ਼ੀ ਵਿਚ ਬਹੁਤ ਵਧੀਕ ਸਹਾਇਕ ਹੁੰਦਾ ਹੈ, ਮੁਕਾਬਲੇ ਉਸ ਨਾਲੋਂ ਜੋ ਕੁਝ ਉਸ ਦੇ ਪਾਸ ਹੁੰਦਾ ਹੈ। ਇਕ ਆਦਮੀ ਜਿਸ ਦੀਆਂ ਕੋਈ ਮਾਨਸਿਕ ਲੋੜਾਂ ਨਾ ਹੋਣ ਉਸ ਨੂੰ ਇਕ ਗੰਵਾਰ ਕਿਹਾ ਜਾਂਦਾ ਹੈ । ਉਸ ਨੂੰ ਪਤਾ ਨਹੀਂ ਹੁੰਦਾ ਕਿ ਆਪ ਦੀ ਵਿਹਲ ਨੂੰ ਕਿਵੇਂ ਵਰਤਣਾ ਹੈ-ਵਿਹਲ ਵਿਚ ਸ਼ਾਂਤੀ ਕਠਿਨ ਹੁੰਦੀ ਹੈ; ਉਹ, ਥਾਉਂ ਥਾਈਂ ਨਵੀਆਂ ਸੰਵੇਦਨਾਵਾਂ ਨੂੰ, ਲਾਲਚ ਨਾਲ, ਲਭਦਾ ਫਿਰਦਾ ਹੈ; ਅਤੇ ਅੰਤ ਨੂੰ ਨਿਕੰਮੇ ਧਨਾਢ ਲੋਕਾਂ ਦੇ ਜਾਂ ਅੰਧਾ ਧੰਦੂ ਪੇਟੂਆਂ ਦੇ ਉਸ ਦੰਡ ਦੇ ਕਾਬੂ ਆ ਜਾਦਾ ਹੈ ਜਿਸ ਨੂੰ ਕਿ ਖਿੰਨਤਾ ਜਾਂ ਉਕਤਾਹਟ ਕਿਹਾ ਜਾਂਦਾ ਹੈ ।
ਤ੍ਰੀਕਾ ਧਨ ਨਹੀਂ ਸਗੋਂ ਸਿਆਣਪ ਹੈ। ਮਨੁੱਖ ਇੱਛਾ ਦਾ ਇਕ ਤੀਬਰ ਸੰਗ੍ਰਾਮ ਹੈ ਹੈ (ਜਿਸ ਦਾ ਧਿਆਨ ਬਿੰਦੂ, ਪੁਨਰ ਸਿਰਜਕ ਅੰਕ ਪ੍ਰਣਾਲੀ ਵਿਚ ਸਥਿਤ ਰਹਿੰਦਾ ਹੈ) ਅਤੇ ਫਿਰ ਨਿਰੋਲ ਗਿਆਨ ਦਾ ਸਦੀਵੀਂ, ਸੁਤੰਤਰ, ਤੇ ਸ਼ਾਂਤ ਵਿਅਕਤੀ। “ਵਿਸਮਾਦਪੂਰਤ ਹੈ, ਇਹ ਕਹਿਣਾ ਕਿ ਗਿਆਨ ਭਾਵੇਂ ਪੈਦਾ ਤਾਂ ਇੱਛਾ ਤੋਂ ਹੁੰਦਾ ਹੈ, ਪਰ ਇਹ ਇੱਛਾ ਦਾ ਸੁਆਮੀ ਬਣ ਸਕਦਾ ਹੈ। ਗਿਆਨ ਦੀ ਸੁਤੰਤਰਤਾ ਦੀ ਸੰਭਾਵਨਾ ਪਹਿਲੇ ਪਹਿਲ ਉਸ ਉਦਾਸੀਨ ਜੇਹੇ ਤੀਕੇ ਵਿਚ ਪ੍ਰਗਟ ਹੁੰਦੀ ਹੈ ਜਿਸ ਨਾਲ ਬੁੱਧੀ ਨਾਲ ਸ਼ਕਤੀ ਕਈ ਕਦੀ ਇੱਛਾ ਦੇ ਆਦੇਸਾਂ ਦੀ ਆਗਿਆਕਾਰੀ ਕਰਦੀ ਹੈ, “ਕਦੀ ਕਦੀ ਬੁੱਧੀ ਸ਼ਕਤੀ ਇੱਛਾ ਦੀ ਆਗਿਆ ਮੰਨਣ ਤੋਂ ਇਨਕਾਰ ਕਰ ਦੇਂਦੀ ਹੈ : ਉਦਾਹਰਣ ਵਜੋਂ ਜਦੋਂ ਕਿਸੇ ਅਜੇਹੀ ਚੀਜ਼ ਉਤੇ ਆਪਣੇ ਮਨ ਨੂੰ ਲਾਣ ਦੀ ਬੇਅਰਥ ਕੋਸ਼ਿਸ਼ ਕਰਦੇ ਹਾਂ, ਜੇਹੜੀ ਕਿ ਇਸ ਦੇ ਸਪੁਰਦ ਕੀਤੀ ਗਈ ਸੀ । ਅਜੇਹੇ ਮੌਕਿਆਂ ਉਤੇ ਬੁੱਧੀ ਸ਼ਕਤੀ ਵਿਰੁਧ ਇੱਛਾ ਦਾ ਗੁੱਸਾ ਇਸ ਪ੍ਰਤੀ ਆਪਣੇ ਸੰਬੰਧ ਅਤੇ ਦੋਹਾਂ ਦੇ ਅੰਤਰ ਨੂੰ ਬੜਾ ਸਪਸ਼ਟ ਕਰ ਦੇਂਦਾ ਹੈ। ਨਿਰਸੰਦੇਹ, ਇਸ ਗੁੱਸ ਨਾਲ ਖਿੜੀ ਹੋਈ ਬੰਧਿਕ ਸ਼ਕਤੀ ਕਦੀ ਕਦੀ ਬੇਪਰਵਾਹੀ ਨਾਲ ਜੌਹੜੀ ਚੀਜ਼ ਦੀ ਇਸ ਪਾਸੋਂ ਪੁਛ ਕੀਤੀ ਗਈ ਸੀ, ਉਸ ਨੂੰ ਘੰਟਿਆਂ ਬਧੀ ਮਗਰੋਂ, ਜਾਂ ਅਗਲੀ ਸਵੇਰ ਨੂੰ ਵੀ ਬਿਲਕੁਲ ਅਚਾਨਕ ਤੇ ਅਯੁਕਤ ਤੌਰ ਤੇ ਸਾਹਮਣੇ ਲੈ ਆਉਂਦੀ ਹੈ । ਇਸ ਅਧੂਰੀ ਜੇਹੀ ਅਧੀਨਗੀ ਤੋਂ, ਬੁੱਧੀ ਪ੍ਰਭੁਤਾ ਤੀਕ ਪਹੁੰਚ ਸਕਦੀ ਹੈ। ਪਹਿਲਾਂ ਦੇ ਚਿੰਤਨ, ਜਾ ਇਕ ਅਨੁਭਵ ਕੀਤੀ ਅਵਸ਼ਕਤਾ ਅਨੁਸਾਰ, ਮਨੁੱਖ ਕਸ਼ਟ ਸਹਾਰਦਾ ਹੈ ਜਾਂ ਪੂਰੀ ਸ਼ਾਂਤੀ ਤੇ ਅਡੋਲਤਾ ਨਾਲ ਉਹ ਕੁਝ ਕਰ ਦੇਂਦਾ ਹੈ, ਜੇਹੜਾ ਕਿ ਉਸ ਦੇ ਲਈ ਵੱਧ ਤੋਂ ਵੱਧ ਤੇ ਕਈ ਵਾਰੀ ਭਿਆਨਕ ਮਹੱਤਵ ਵਾਲਾ ਹੁੰਦਾ ਹੈ; ਆਤਮ ਘਾਤ, ਕਤਲ, ਹੱਥੋਂ ਹੱਥੀ ਲੜਾਈ, ਜੀਵਨ ਲਈ ਹਰ ਭਾਂਤ ਦੇ ਖਤਰੇ ਨਾਲ ਭਰੇ ਜੋਖਮ; ਅਤੇ ਸਮੁਚੇ ਤੌਰ ਤੇ ਅਜਿਹੀਆਂ ਚੀਜ਼ਾਂ ਜਿਨ੍ਹਾਂ ਦੇ ਵਿਰੁਧ ਉਸ ਦੀ ਸਾਰੀ ਪਸੂ ਪ੍ਰਕਿਰਤੀ ਵਿਹ ਕਰਦੀ ਹੈ । ਇਹ ਜੇਹੀਆਂ ਪਰਿਸਥਿਤਿਆਂ ਵਿਚ ਅਸੀਂ ਦੇਖਦੇ ਹਾਂ ਕਿ ਕਿਸ ਹਦ ਤੀਕ ਵਿਚਾਰ ਨੇ ਪਸ਼ੂ ਸੁਭਾਵ ਉਤੇ ਸਵੀਕਾਰ ਪਾ ਲਿਆ ਹੁੰਦਾ ਹੈ ।
ਇੱਛਾ ਉਤੇ ਬੌਧਿਕ ਸ਼ਕਤੀ ਦੀ ਇਹ ਸਭਾ ਮਨ ਮਰਜ਼ੀ ਨਾਲ ਵਿਕਾਸ ਕੀਤੀ ਜਾ ਸਕਦੀ ਹੈ; ਇੱਛਾ ਨੂੰ, ਗਿਆਨ ਰਾਹੀਂ ਨਰਮ, ਜਾਂ ਸ਼ਾਂਤ ਕੀਤਾ ਜਾ ਸਕਦਾ ਹੈ, ਅਤੇ ਸਭ ਤੋਂ ਵਧੀਕ ਇਕ ਨਿਯਤਪਤਵਾਦੀ ਫ਼ਿਲਾਸਫ਼ੀ ਰਾਹੀਂ, ਜੇਹੜੀ ਕਿ ਹਰੇਕ ਚੀਜ਼ ਨੂੰ ਇਸ ਦੇ ਪਹਿਲਾਂ ਦੇ ਕਾਰਣਾਂ ਦਾ ਅਨਿਵਾਰਯ ਸਿਟਾ ਕਰਕੇ ਮੰਨਦੀ ਹੈ। ਉਨ੍ਹਾਂ ਦਸਾਂ ਚੀਜ਼ਾਂ ਵਿਚੋਂ, ਜੇਹੜੀਆਂ ਕਿ ਸਾਨੂੰ ਤੰਗ ਕਰਦੀਆਂ ਹਨ । ਨੌ ਅਜੇਹਾ ਕਰਨ ਤੋਂ ਅਸਮਥ ਰਹਿਣਗੀਆਂ ਜੇਕਰ ਅਸੀਂ ਉਨ੍ਹਾਂ ਦੇ ਕਾਰਣਾਂ ਅਨੁਸਾਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਲਈਏ ਅਤੇ ਇਸ ਤਰ੍ਹਾਂ ਸਾਨੂੰ ਉਨ੍ਹਾਂ ਦੀ ਅਨਿਵਾਰਯਤਾ ਤੇ ਸਹੀ ਪ੍ਰਕਿਤੀ ਬਾਰੇ ਪਤਾ ਹੋਵੇ ਕਿਉਂਜੋ ਜੋ ਕੁਝ ਲਗਾਮ ਤੇ ਖਬੀ ਕਿਸੇ ਮੂੰਹ ਜ਼ੋਰ ਘੋੜੇ ਲਈ ਹੁੰਦੀਆਂ ਹਨ, ਉਹੋ ਕੁਝ ਬੌਧਿਕ ਸ਼ਕਤੀ ਮਨੁੱਖ ਅੰਦਰ ਇੱਛਾ ਲਈ ਹੁੰਦਾ ਹੈ । “ਜਿਤਨਾ ਵਧੀਕ ਅਸੀਂ ਆਪਣੇ ਅਵੇਗ ਬਾਰੇ ਜਾਣਕਾਰ ਹੋ ਜਾਂਦੇ ਹਾਂ, ਉੱਨਾ ਹੀ ਘੱਟ ਉਸ ਸਾਡੇ ਉਤੇ ਵਸੀਕਾਰ ਰਖਦੇ ਹਨ, ਅਤੇ ਕੋਈ ਵੀ ਚੀਜ਼ ਹੋਰ ਬਾਹਰਲੀ ਮਜ਼ਬੂਰੀ ਤੋਂ ਸਾਡੀ ਏਨੀ ਰਖਵਾਲੀ ਨਹੀਂ ਕਰਦੀ ਜਿੰਨਾ ਕਿ ਆਪਣੇ ਆਪ ਉਤੇ ਸਵੀਕਾਰ ਹੈ।” ਜੇਕਰ ਤੁਸੀਂ ਸਾਰਿਆਂ ਵਸਤਾਂ ਨੂੰ ਆਪਣੇ ਅਧੀਨ ਰਖਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਵਿਚਾਰ ਦੇ ਅਧੀਨ ਕਰੋ । ਸਭ ਤੋਂ ਮਹਾਨ ਅਸਚਰਜ, ਸੰਸਾਰ ਦਾ ਵਿਜੇਤਾ ਨਹੀਂ, ਸਗੋਂ ਆਪਣੇ ਆਪ ਨੂੰ ਅਧੀਨ ਕਰਨ ਵਾਲਾ ਹੈ ।
ਇਸ ਲਈ ਫ਼ਿਲਾਸਫ਼ੀ ਇਨ੍ਹਾਂ ਨੂੰ ਸ਼ੁੱਧ ਕਰਦਾ ਹੈ। ਪਰ ਫਿਲਾਸਫੀ ਨੂੰ ਅਨੁਭਵ ਤੇ ਵਿਚਾਰ ਦੇ ਰੂਪ ਵਿਚ ਸਮਝੇ ਜਾਣ ਦੀ ਲੋੜ ਹੁੰਦੀ ਹੈ ਨ ਕਿ ਕੇਵਲ ਪੜ੍ਹੋ ਜਾਣ ਜਾਂ ਨਿਸ਼ਕ੍ਰਿਆ ਅਧਿਐਨ ਦੀ ।
ਦੂਜਿਆਂ ਦੇ ਹੀ ਵਿਚਾਰਾਂ ਦਾ ਨਿਰੰਤਰ ਪ੍ਰਵਾਹ ਜ਼ਰੂਰੀ ਤੌਰ ਤੇ ਸਾਡੇ ਆਪਣਿਆਂ ਨੂੰ ਸਮੇਤ ਕਰਦਾ ਤੇ ਦਬਾ ਦੇਂਦਾ ਹੈ। ਅਤੇ ਨਿਰਸੰਦੇਹ ਕੁਝ ਸਮੇਂ ਦਾ ਮਗਰੋਂ ਜਾ ਕੇ ਵਿਚਾਰ ਦੀ ਸ਼ਕਤੀ ਨੂੰ ਹੀ ਮਾਰ ਦੇਂਦਾ ਹੈ. ਬਹੁਤੇ ਵਿਦਵਾਨਾਂ ਦੀ ਰੁਚੀ ਇਕ ਭਾਂਤ ਦੇ ਮਲਾਅ ਜਾਂ ਰਿਕਤਤਾ ਨੂੰ ਹੀ ਚੂਸਣ ਦੀ ਹੁੰਦੀ ਹੈ, ਤੇ ਇਹ ਉਨ੍ਹਾਂ ਦੇ ਆਪਣੇ ਮਨਾ ਦੀ ਉਸ ਕੰਗਾਲਤਾ ਕਰਕੇ, ਜੇਹੜੀ ਕਿ ਮਜ਼ਬੂਰੀ ਨਾਲ ਦੂਜਿਆਂ ਦੇ ਵਿਚਾਰਾਂ ਨੂੰ ਹੀ ਆਪਣੇ ਅੰਦਰ, ਖਿਰਦੀ ਹੈ ਕਿਸੇ ਵੀ ਵਿਚਾਰ ਬਾਰੇ ਪਹਿਲਾਂ ਆਪ ਸੱਚ ਵਿਚਾਰ ਕਰ ਲੈਣ ਤੋਂ ਬਿਨਾ, ਪੜਨਾ ਖਤਰਨਾਕ ਹੁੰਦਾ ਹੈ … ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕੋਈ ਦੂਸਰਾ ਆਦਮੀ ਸਾਡੇ ਲਈ ਸੱਚ ਰਿਹਾ ਹੁੰਦਾ ਹੈ; ਅ ਕੇਵਲ ਮਾਤ ਉਸ ਦੀ ਮਾਨਸਿਕ ਪਰਿਕਿਆ ਨੂੰ ਦੁਹਰਾਂਦੇ ਹਾਂ …ਇਸ ਲਈ ਅਜੇਹਾ ਕੁਝ ਵਾਪਰ ਜਾਂਦਾ ਹੈ, ਜੇ ਕਰ ਕੋਈ ਆਦਮੀ ਸਾਰਾ ਦਿਨ ਪਟਨ ਵਿਚ ਹੀ ਬਤੀਤ ਕਰ ਦਿੰਦਾ ਹੈ… ਤਾਂ ਉਹ ਸਹਿਜੇ ਸਹਿਜੇ ਸੋਚਣ ਦੀ ਸਮ੍ਰਥਾ ਹੀ ਗੁਆ ਬੈਠਦਾ ਹੈ ਸੰਸਾਰ ਦੇ ਅਨੁਭਵ ਨੂੰ ਇਕ ਭਾਂਤ ਦੀ ਮੂਲ ਪਾਠ-ਪੁਸਤਕ ਸਮਝਿਆ ਜਾ ਸਕਦਾ ਹੈ ਜਿਸ ਪ੍ਰਤੀ ਚਿੰਤਨ ਅਤੇ ਜਾਣਕਾਰੀ, ਵਿਵਰਣ ਰੂਪ ਹੁੰਦੇ ਹਨ । ਜਿਸ ਕਿਸੇ ਥਾਂ ਚਿੰਤਨ ਤੇ ਬੌਧਿਕ ਜਾਣਕਾਰੀ, ਤਾਂ ਭਰਪੂਰ ਪਰ ਅਨੁਭਵ ਬਹੁਤ ਥੋੜ੍ਹਾ ਹੁੰਦਾ ਹੈ, ਉਥੇ ਸਿਟਾ ਉਨ੍ਹਾਂ ਪੁਸਤਕਾਂ ਵਾਂਗ ਹੁੰ ਦਾ ਹੈ, ਜਿਨ੍ਹਾਂ ਦੇ ਹਰੇਕ ਸ ਉਤੇ ਮੂਲ ਪਾਠ ਦੀਆਂ ਸਤਰਾਂ ਤਾਂ ਦੋ ਤੋਂ ਟੀਕਾ ਟਿੱਪਣੀ ਦੀਆਂ ਚਾਲੀ ਹੁੰਦੀਆਂ ਹਨ।
ਤਾਂ ਫਿਰ ਪਹਿਲੀ ਸਲਾਹ ਤਾਂ ਹੈ, ਪੁਸਤਕਾਂ ਤੋਂ ਪਹਿਲਾਂ ਜੀਵਨ ਅਤੇ ਦੂਸਰੀ ਟੀਕਾ ਟਿੱਪਣੀ ਤੋਂ’ ਪਹਿਲਾਂ ਮੂਲ ਪਾਠ । ਪੜ੍ਹ ਸਿਰਜਕ ਲਿਖਾਰੀਆਂ ਨੂੰ ਨ ਕਿ ਵਿਆਖਿਆਕਾਰਾਂ ਤੋਂ ਆਲੋਚਕਾਂ ਨੂੰ । “ਦਾਰਸ਼ਨਿਕ ਵਿਚਾਰ ਤਾਂ ਅਸੀਂ ਕੇਵਲ ਮੌਲਿਕ ਪੁਸਤਕ ਲਿਖਾਰੀਆਂ ਪਾਸੋਂ ਹੀ ਪ੍ਰਾਪਤ ਕਰ ਸਕਦੇ ਹਾਂ । ਇਸ ਲਈ ਜੇਹੜਾ ਕੋਈ ਵਿਅਕਤੀ ਆਪਣੇ ਆਪ ਨੂੰ ਫ਼ਿਲਾਸਫ਼ੀ ਵਲ ਆਕਰਸ਼ਤ ਹੋਇਆ ਅਨੁਭਵ ਕਰੇ ਉਸ ਨੂੰ ਜ਼ਰੂਰੀ ਤੌਰ ਤੇ, ਇਸ ਦੇ ਅਮਰ ਅਧਿਆਪਕਾਂ ਨੂੰ, ਉਨ੍ਹਾਂ ਦੀਆਂ ਰਚਨਾਵਾਂ ਦੇ ਸ਼ਾਂਤ ਆਸ਼ਮ ਵਿਚ ਹੀ ਲਭਣਾ ਲੋੜੀਂਦਾ ਹੈ” ਕਿਸੇ ਪ੍ਰਤਿਭਾਸ਼ੀਲ ਦੀ ਇਕ ਰਚਨਾ ਹਜ਼ਾਰਾਂ ਟੀਕਾ-ਟਿਪਣੀਆ ਦੀ ਕੀਮਤ ਰਖਦੀ ਹੈ। ਇਨ੍ਹਾਂ ਸੀਮਾਵਾਂ ਦੇ ਅੰਦਰਵਾਰ, ਪੁਸਤਕਾਂ ਰਾਹੀਂ ਵੀ ਸੰਸਕ੍ਰਿਤੀ ਦੀ ਲਗਨ ਵਡਮੁੱਲੀ ਹੁੰਦੀ ਹੈ ਕਿਉਂਜੋ ਸਾਡੀ ਪ੍ਰਸੰਨਤਾ ਦਾ ਨਿਰਭਰ ਉਸ ਚੀਜ਼ ਤੇ ਹੁੰਦਾ ਹੈ ਜੋਹੜੀ ਕਿ ਸਾਡੇ ਦਿਮਾਗ਼ ਵਿਚ ਹੁੰਦੀ ਹੈ ਨ ਕਿ ਉਸ ਉਤੇ ਜੋ ਕੁਝ ਕਿ ਸਾਡੀਆਂ ਜੇਬਾਂ ਵਿਚ ਹੁੰਦਾ ਹੈ, ਪ੍ਰਸਿੱਧੀ ਵੀ ਮੂਰਖਤਾ ਹੈ; ਕਿਸੇ ਆਦਮੀ ਦੀ ਸੱਚੀ ਪ੍ਰਸੰਨਤਾ ਦਾ ਟਿਕਾਣਾ ਦੂਸਰੇ ਲੋਕਾਂ ਦੇ ਸਿਰਾਂ ਨੂੰ ਬਣਾਇਆ ਜਾਣਾ ਇਕ ਭੈੜੀ ਥਾਂ ਹੈ।
ਜੋ ਕੁਝ ਕਿ ਕੋਈ ਇਕ ਮਨੁੱਖ ਪ੍ਰਾਣੀ ਦੂਜੇ ਪ੍ਰਤਿ ਹੋ ਸਕਦਾ ਹੈ ਨਹੀਂ ਰਖਦਾ; ਅੰਤ ਨੂੰ ਤਾਂ ਹਰੇਕ ਇਕਲਾ ਹੀ ਸਥਿਤ ਹੁੰਦਾ ਹੈ; ਤਾਂ ਇਹ ਹੈ ਕਿ ਉਹ ਹੈ ਕੌਣ ਜੇਹੜਾ ਕਿ ਇਕੱਲਾ ਖਲੋਂਦਾ ਹੈ ਅਸੀਂ ਆਪਣੇ ਆਪ ਤੋਂ ਪ੍ਰਾਪਤ ਕਰਦੇ ਹਾਂ ਉਹ ਉਸ ਨਾਲੋਂ ਮਹਾਨ ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਕਰਦੇ ਹਾਂ ਜਿਸ ਸੰਸਾਰ ਵਿਚ ਉਹ ਕੋਈ ਬਹੁਤੀ ਕੀਮਤ ਅਤੇ ਮਹਤਵ ਪੂਰਣ ਗੱਲ ਉਹ ਪ੍ਰਸੰਨਤਾ। ਜੇਹੜੀ ਹੁੰਦੀ ਹੈ ਜੇਹੜੀ ਕਿ ਅਸੀਂ ਮਨੁੱਖ ਰਹਿੰਦਾ ਹੈ ਉਹ ਆਪਣੇ ਆਪ ਨੂੰ ਬਹੁਤਾ ਕਰਕੇ ਉਸ ਢੰਗ ਨਾਲ ਰੂਪ ਦੇਂਦਾ ਹੈ ਜਿਸ ਨਾਲ ਕਿ ਉਹ ਇਸ ਵਲ ਵੇਖਦਾ ਹੈ___ਕਿਉਂ ਜੋ ਹਰੇਕ ਚੀਜ਼ ਜੇਹੜੀ ਕਿ ਕਿਸੇ ਮਨੁੱਖ ਲਈ ਅਸਤਤੂ ਰਖਦੀ ਜਾਂ ਵਾਪਰਦੀ ਹੈ, ਉਹ ਉਸ ਦੀ ਚੇਤਨਤਾ ਵਿਚ ਹੀ ਰਹਿੰਦੀ ਹੈ ਤੇ ਕੇਵਲ ਉਸ ਇਕ ਇਕੱਲੇ ਲਈ ਵਾਪਰਦੀ ਹੈ, ਇਸ ਲਈ ਕਿਸੇ ਆਦਮੀ ਲਈ ਅਤੀ ਜ਼ਰੂਰੀ ਚੀਜ਼ ਉਸ ਦੀ ਚੇਤਨਤਾ ਦਾ ਹੀ ਨਿਰਮਾਣ ਹੈ। ਇਸ ਲਈ ਅਰਸਤੂ ਬੜੀ ਸਚਾਈ ਨਾਲ ਹੀ ਕਹਿੰਦਾ ਹੈ, “ਪ੍ਰਸੰਨ ਹੋਣ ਦਾ ਭਾਵ ਸਵ-ਪਰਿਆਪਤ ਹੋਣਾ ਹੈ ।”
ਸੀਮਾ ਰਹਿਤ ਇੱਛਾ ਦੇ ਅਮੰਗਲ ਤੋਂ ਬਾਹਰ ਨਿਕਲਣ ਦਾ ਰਸਤਾ, ਜੀਵਨ ਬਾਰੇ ਸੁਘੜ ਚਿੰਤਨ ਕਰਨਾ ਤੇ ਸਾਰੇ ਸਮਿਆ ਤੇ ਦੋਸ਼ਾਂ ਦੇ ਮਹਾਨ ਵਿਅਕਤੀਆਂ ਦੀਆਂ ਸਫਲ ਕ੍ਰਿਤੀਆਂ ਨਾਲ ਮੇਲ ਜੋਲ ਰਖਣਾ ਹੈ; ਕੇਵਲ ਏਹੋ ਜੇਹ ਪਿਆਰ ਕਰਨ ਵਾਲੇ ਦਿਲ ਦਿਮਾਗਾਂ ਲਈ ਹੀ ਇਹ ਮਹਾਨ ਵਿਅਕਤੀ ਜੀਵੇ ਹੁੰਦੇ ਹਨ। ਸੁਆਸਥ ਹੀਨ ਬੁੱਧੀ, ਇੱਛਾ ਦੇ ਸੰਸਾਰ ਦੇ ਦੰਸਾਂ ਅਤੇ ਮੂਰਖਤਾਈਆਂ ਦੇ ਉਪਰ ਵਾਰ ਅਤਰ ਸੁਗੰਧੀ ਵਾਂਗ ਪਸਰ ਜਾਂਦੀ ਹੈ । ਬਹੁਤੇ ਆਦਮੀ ਚੀਜ਼ਾਂ ਵਸਤਾਂ ਨੂੰ ਇੱਛਾ ਦੇ ਪਦਾਰਥਾਂ ਦੇ ਰੂਪ ਵਿਚ ਵੇਖਣ ਤੋਂ ਉਪਰ ਕਦੀ ਉਠਦੇ ਹੀ ਨਹੀਂ ਇਸੇ ਲਈ ਉਨ੍ਹਾਂ ਨੂੰ ਬਿਪਤਾ ਹੁੰਦੀ ਹੈ ਪਰ ਚੀਜ਼ਾਂ ਨੂੰ ਨਿਰੋਲ ਤੌਰ ਤੇ ਰੂਪ ਸੰਡੀ ਦੇ ਪਦਾਰਥਾਂ ਦੇ ਰੂਪ ਵਿਚ ਵੇਖਣਾ ਹੀ ਵਿਮੁਕਤੀ ਤੀਕ ਉਠ ਜਾਣਾ ਹੁੰਦਾ ਹੈ ।
ਜਦੋਂ ਕੋਈ ਬਾਹਰਲਾ ਕਾਰਣ ਜਾਂ ਅੰਤ੍ਰੀਵ ਰੁਚੀ ਸਾਨੂੰ ਅਚਾਨਕ ਇੱਛਾ ਕਰਨ ਦੀ ਸੀਮਾ ਰਹਿਤ ਨਦੀ ਤੋਂ ਉਪਰ ਉਠਾ ਲੈਂਦੀ, ਤੇ ਗਿਆਨ ਨੂੰ ਇੱਛਾ ਦੀ ਦਾਸਤਾ ਤੋਂ ਬਾਹਰ ਕੱਢ ਦੇਂਦੀ ਹੈ, ਤਾਂ ਫਿਰ ਧਿਆਨ ਹੋਰ ਵਧੀਕ ਸਮੇਂ ਲਈ ਇੱਛਾ ਕਰਨ ਦੇ ਪ੍ਰੇਰਕ ਹੇਤੂਆਂ ਨਾਲ ਨਿਰਦੇਸ਼ਤ ਨਹੀਂ ਹੁੰਦਾ, ਸਗੋਂ ਚੀਜ਼ਾਂ ਵਸਤਾਂ ਨੂੰ ਇਨ੍ਹਾਂ ਦੇ ਇੱਛਾ ਪ੍ਰਤਿ ਸੰਬੰਧ ਤੋਂ ਵਿਮੁਕਤ ਹੋਇਆ ਸਮਝਦਾ ਹੈ, ਤੇ ਇਸ ਤਰ੍ਹਾਂ ਨਿੱਜੀ ਹਿਤ ਤੋਂ ਮੁਕਤ ਹੋਇਆ ਇਸ ਦਾ ਨਿਰੀਖਣ ਕਰਦਾ ਹੈ, ਬਿਨਾਂ ਵਿਅਕਤੀ ਨਿਸ਼ਟਤਾ ਦੇ ਤੇ ਨਿਰੋਲ ਰੂਪ ਵਿਚ ਵਸਤੂ ਨਿਸ਼ਟ ਤੌਰ ਤੇ – ਆਪਣੇ ਆਪ ਨੂੰ ਇਨ੍ਹਾਂ ਪ੍ਰਤੀ ਪੂਰੇ ਤੌਰ ਤੇ ਅਰਪਨ ਕਰ ਦੇਂਦਾ ਹੈ, ਜਿਥੋਂ ਤੀਕ ਕਿ ਇਹ ਵਿਚਾਰ ਹੁੰਦੇ ਹਨ, ਨ ਕਿ ਜਿਥੋਂ ਤੀਕ ਕਿ ਇਹ ਹੇਤੁ-ਪ੍ਰੇਰਕ ਹੁੰਦੇ ਹਨ । ਤਾਂ ਫਿਰ ਇਕ ਦਮ ਹੀ ਉਹ ਸ਼ਾਂਤੀ ਜਿਸ ਦੀ ਅਸੀਂ ਸਦਾ ਖੋਜ ਕਰਕੇ ਪਰ ਜੇਹੜੀ, ਇੱਛਾ ਦੇ ਪਹਿਲੇ ਮਾਰਗ ਉਤੇ ਸਦਾ ਸਾਥੋਂ ਅਗੇ ਭਜਦੀ ਸੀ, ਆਪਣੇ ਆਪ ਸਾਡੇ ਪਾਸ ਆ ਪਹੁੰਚਦੀ ਤੇ ਅਸੀਂ ਸੁੱਖੀ ਹੋ ਜਾਂਦੇ ਹਾਂ। ਇਹ ਉਹ ਦੁਖ ਰਹਿਤ ਅਵਸਥਾ ਹੈ ਜਿਸ ਦੀ ਕਦਰ ਐਪੀਕਯੂਰਸ ਉਚਤਮ ਕਲਿਆਣ ਦੇ ਰੂਪ ਵਿਚ, ਤੇ ਦੇਵਤਿਆਂ ਦੀ ਅਵਸਥਾ ਦੇ ਤੌਰ ਤੇ ਕਰਦਾ ਸੀ; ਕਿਉਂਜੋ ਅਸੀਂ ਪਲ ਦੇ ਪਲ ਭਰ ਲਈ ਇੱਛਾ ਦੇ ਬਿਪਤਾ ਕਾਰਕ ਪ੍ਰਯਤਨ ਤੋਂ ਵਿਮੁਕਤ ਹੋ ਜਾਂਦੇ ਹਾਂ; ਅਸੀਂ ਇੱਛਾ ਦੀ ਦੰਡ ਰੂਪ ਦਾਸਤਾ ਤੋਂ ਐਤਵਾਰ ਮਨਾਂਦੇ ਤੇ ਜਲਾਦ ਦੀ ਚਰਖੜੀ ਅਡੋਲ ਖਲੋ ਜਾਂਦੀ ਹੈ ।
(2) ਪ੍ਰਤਿਭਾਸ਼ੀਲਤਾ
ਪ੍ਰਤਿਭਾਸ਼ੀਲਤਾ ਇੱਛਾ ਰਹਿਤ ਗਿਆਨ ਦਾ ਉਚਤਮ ਰੂਪ ਹੈ। ਜੀਵਨ ਦੇ ਸਭ ਤੋਂ ਨੀਵੇਂ ਰੂਪ, ਗਿਆਨ ਵਿਹੀਨ ਪੂਰੇ ਤੋਰ ਤੇ ਇੱਛਾ ਦੇ ਹੀ ਬਣੇ ਹੁੰਦੇ ਹਨ; ਵਿਆਪਕ ਤੌਰ ਤੇ ਮਨੁੱਖ ਬਹੁਤ ਕਰ ਕੇ, ਗਿਆਨ ਤੋਂ ਬਿਨਾਂ ਇੱਛਾ ਰੂਪ ਹੀ ਹੁੰਦਾ ਹੈ; ਪ੍ਰਤਿਭਾਸ਼ੀਲਤਾ ਬਹੁਤ ਕਰਕੇ ਗਿਆਨ, ਅਤੇ ਨਾਮ ਮਾਤ੍ਰ ਇੱਛਾ ਹੁੰਦੀ ਹੈ । “ਪ੍ਰਤਿਭਾਸ਼ੀਲਤਾ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਜਾਣਨ ਵਾਲੀ ਸ਼ਕਤੀ ਨੇ ਕਾਫ਼ੀ ਮਾਤ੍ਰਾ ਵਿਚ ਵਧੀਕ ਵਿਕਾਸ ਕਰ ਲਿਆ ਹੁੰਦਾ ਹੈ, ਮੁਕਾਬਲੇ, ਉਸ ਦਾਸਤਾ ਨਾਲੋਂ ਜਿਸ ਦੀ ਕਿ ਇੱਛਾ ਮੰਗ ਕਰਦੀ ਹੈ।” ਇਸ ਵਿਚ ਪੁਨਰ ਸਿਰਜਕ ਭਾਗ ਦੀ ਕੁਝ ਸ਼ਕਤੀ ਦਾ ਬੌਧਿਕ ਕ੍ਰਿਆਸ਼ੀਲਤਾ ਵਲ ਚਲੇ ਜਾਣਾ ਪਾਇਆ ਜਾਂਦਾ ਹੈ। “ਤਿਭਾਸ਼ੀਲਤਾ ਦੀ ਬੁਨਿਆਦੀ ਸ਼ਰਤ, ਪੁਨਰ ਸਿਰਜਕ ਸ਼ਕਤੀ ਉਤੇ ਸਮਝਦਾਰੀ ਤੇ ਖਿਤਾਵਟ ਦੀ ਇਕ ਅਸਾਧਾਰਣ ਪ੍ਰਲਭਤਾ ਹੁੰਦੀ ਹੈ।” ਇਸ ਲਈ ਪ੍ਰਤਿਭਾਸ਼ੀਲਤਾ ਅਤੇ ਇਸਤ੍ਰੀ ਵਿਚਕਾਰ ਵਿਰੋਧ ਹੁੰਦਾ ਹੈ, ਜੇਹੜੀ ਕਿ ਪੁਨਰ ਸਿਰਜਨ ਦੀ ਅਤੇ ਫਿਰ ਬੁੱਧੀ ਦੀ ਇੱਛਾ ਪ੍ਰਤੀ ਇਸ ਭਾਵ ਦੀ ਅਧੀਨਗੀ ਦੀ ਪ੍ਰਤਿਨਿਧਤਾ ਕਰਦੀ ਹੈ ਕਿ ਇਹ ਜਾਵੇਗੀ ਅਤੇ ਜੀਉਣ ਦੇਵੇਗੀ । “ਇਸਤ੍ਰੀਆਂ ਅੰਦਰ ਮਹਾਨ ਨਿਪੁੰਨਤਾ ਹੋ ਸਕਦੀ ਹੈ, ਪਰ ਪ੍ਰਤਿਭਾਸ਼ੀਲਤਾ ਨਹੀਂ,ਕਿਉਂਜੋ ਉਹ ਸਦਾ ਵਿਅਕਤੀ ਨਿਸ਼ਠ ਰਹਿੰਦੀਆਂ ਹਨ; ਉਨ੍ਹਾ ਲਈ ਹਰੇਕ ਚੀਜ਼ ਵਿਅਕਤਕ ਹੁੰਦੀ ਹੈ, ਅਤੇ ਨਿੱਜੀ ਉੱਦੇਸ਼ਾ ਲਈ ਸਾਧਨ ਰੂਪ ਕਰਕੇ ਦੇਖੀ ਜਾਂਦੀ ਹੈ।
ਪ੍ਰਤਿਭਾਸ਼ੀਲਤਾ ਕੇਵਲ ਮਾਤ੍ਰ ਪੂਰੀ ਤੋਂ ਪੂਰੀ ਵਸਤੂ ਨਿਸ਼ਠਤਾ ਹੁੰਦੀ ਹੈ-ਅਰਥਾਤ, ਮਨ ਦੀ ਵਸਤੂ-ਨਿਸਠ ਰੁਚੀ ਪ੍ਰਤਿਭਾਸ਼ੀਲਤਾ ਆਪਣੇ ਹਿੱਤਾਂ, ਇਛਾਵਾਂ ਅਤੇ ਮਨੋਰਥਾਂ ਨੂੰ ਪੂਰੇ ਤੌਰ ਤੇ ਨਜ਼ਰੋਂ ਉਝਲ ਕਰ ਦੇਣ ਤੇ ਰਖਣ ਤੇ, ਆਪਣੇ ਵਿਅਕਤਤ ਦਾ ਕੁਝ ਸਮੇਂ ਲਈ ਬਿਲਕੁਲ ਤਿਆਗ ਕਰਕੇ, ਨਿਰੋਲ ਜਾਣਨ ਵਾਲੀ ਵਿਅਕਤੀ ਤੇ ਸੰਸਾਰ ਦੇ ਸਪਸ਼ਣ ਦ੍ਰਿਸ਼ਟੀ ਰੂਪ ਹੋ ਕੇ ਵਿਚਰਨ ਵਾਲੀ ਸ਼ਕਤੀ ਹੁੰਦੀ ਹੈ। ਇਸ ਲਈ ਕਿਸੇ ਚੇਹਰੇ ਉਤੇ ਪ੍ਰਤਿਭਾਸ਼ੀਲਤਾ ਦਾ ਪ੍ਰਗਟਾਵ ਇਸ ਗੱਲ ਵਿਚ ਪਾਇਆ ਜਾਂਦਾ ਹੈ ਕਿ ਇਸ ਵਿਚ ਇੱਛਾ ਉਤੇ ਗਿਆਨ ਦੀ ਇਕ ਨਿਸ਼ਚਿਤ ਪ੍ਰਗਨਭਤਾ ਦਿਖਾਈ ਦੇਂਦੀ ਹੈ । ਸਾਧਾਰਣ ਚੇਹਰਿਆਂ ਵਿਚ ਇੱਛਾ ਦਾ ਇਕ ਪ੍ਰਗਲਭ ਪ੍ਰਗਟਾਵ ਹੁੰਦਾ ਹੈ, ਅਤੇ ਅਸੀਂ ਦੇਖਦੇ ਹਾਂ ਕਿ ਗਿਆਨ ਕੇਵਲ ਇੱਛਾ ਦੇ ਆਵੇਗ ਅਧੀਨ ਪ੍ਰਵਿਰਤੀ ਵਿਚ ਹੀ ਆਉਂਦਾ ਹੈ ਅਤੇ ਕੇਵਲ ਮਾਤ੍ਰ ਨਿੱਜੀ ਹਿਤ ਅਤੇ ਲਾਭ ਦੇ ਹਿਤੂ-ਪ੍ਰੇਰਕਾਂ ਰਾਹੀਂ ਨਿਰਦੇਸ਼ਤ ਕੀਤਾ ਜਾਂਦਾ ਹੈ ।
ਇੱਛਾ ਤੋਂ ਵਿਮੁਕਤ ਹੋਈ ਬੁੱਧੀ ਵਸਤੂ ਨੂੰ ਇਸ ਦੇ ਵਾਸਤਵਿਕ ਰੂਪ ਵਿਚ ਦੇਖ ਸਕਦੀ ਹੈ; “ਪ੍ਰਤਿਭਾਸ਼ੀਲਤਾ ਸਾਡੇ ਸਾਮ੍ਹਣੇ ਇਕ ਅਜੇਹਾ ਜਾਦੂ ਸ਼ੀਸ਼ਾ ਰਖ ਦਿੰਦੀ ਹੈ ਜਿਸ ਵਿਚ ਕਿ ਉਹ ਸਾਰਾ ਕੁਝ ਤੇ ਸਾਫ਼ ਤੋਂ ਸਾਫ਼ ਜੇਹੜਾ ਅਤੀ ਜ਼ਰੂਰੀ ਅਤੇ ਪਕਾਸ਼ ਵਿਚ ਰਖਿਆ ਦਿਸ ਹੁੰਦਾ ਹੈ, ਉਹ ਬਾਹਰ ਛੱਡ ਦਿੱਤਾ ਜਾਂਦਾ ਹੈ ।” ਸਾਰਥਕ ਹੁੰਦਾ ਹੈ ਸਾਡੇ ਪ੍ਰਤਿ ਇਕੱਠਾ ਹੋਇਆ ਪੈਂਦਾ ਹੈ, ਤੇ ਜੋ ਕੁਝ ਅਕਸਮਾਤ ਤੇ ਉਪਰਾ ਵਿਚਾਰ, ਆਵੇਗ ਵਿਚੋਂ ਦੀ ਐਉਂ ਵਿਨ ਕੇ ਲੰਘ ਜਾਂਦਾ ਹੈ, ਜਿਵੇਂ ਕਿ ਸੂਰਜ਼ ਪ੍ਰਕਾਸ਼ ਕਿਸੇ ਬਦਲ ਵਿਚੋਂ ਵਸਤਾਂ ਦੀ ਅੰਤਰਤਮ ਵਾਸਤਵਿਕਤਾ ਨੂੰ ਪ੍ਰਗਟ ਕਰ ਦਿੰਦਾ ਹੈ, ਦੀ ਛਿਟਕਦਾ ਹੈ ਅਤੇ ਚੀਜ਼ਾ ਇਹ ਵਿਅਕਤੀ ਅਤੇ ਵਸ਼ਿਸ਼ਟ ਦੇ ਪਿਛੋਕੜ ਜਾ ਕੇ “ਅਫ਼ਲਾਤੂਨੀ ਵਿਚਾਰਤੀਕ” ਜਾਂ ਉਸ ਵਿਸ਼ਵ ਵਿਆਪਕ ਸਾਰ ਰੂਪ ਤੀਕ ਜਾ ਅਪੜਦਾ ਹੈ, ਜਿਸ ਦਾ ਕਿ ਇਹ ਇਕ ਰੂਪ ਹੁੰਦਾ ਹੈ— ਠੀਕ ਜਿਸ ਤਰ੍ਹਾਂ ਕਿ ਕੋਈ ਚਿਤ੍ਕਾਰ, ਜਿਸ ਵਿਅਕਤੀ ਦਾ ਚਿਤ੍ਰ, ਬਣਾ ਰਿਹਾ ਹੁੰਦਾ ਹੈ ਉਸ ਦੇ ਅੰਦਰ ਉਹ ਕੇਵਲ ਮਾਤਾ ਵਿਅਕਤੀਗਤ ਆਚਰਣ ਤੇ ਚਿਹਨ ਚਕਰ ਨਹੀਂ ਦੇਖਦਾ, ਸਗੋਂ ਕੋਈ ਅਜੇਹਾ ਵਿਸ਼ਵ ਵਿਆਪਕ ਗੁਣ ਤੇ ਸਥਾਈ ਵਾਸਤਵਿਕਤਾ, ਜਿਸ ਨੂੰ ਪ੍ਰਗਟ ਕਰ ਦਿਖਾਣ ਲਈ ਵਿਅਕਤੀ ਤਾਂ ਕੇਵਲ ਇਕ ਚਿੰਨ ਅਤੇ ਸਾਧਨ ਰੂਪ ਹੁੰਦਾ ਹੈ। ਪ੍ਰਤਿਭਾਸ਼ੀਲਤਾ ਦਾ ਭੇਤ ਇਸ ਲਈ, ਵਸ਼ਤੂਨਿਸ਼ਠ ਅਤੀ ਜ਼ਰੂਰੀ ਤੇ ਵਿਸ਼ਵ ਵਿਆਪਕ ਦੀ ਸਪਸ਼ਟ ਅਤੇ ਨਿਰਪਖ ਪਛਾਣ ਵਿਚ ਪਾਇਆ ਜਾਂਦਾ ਹੈ ।
ਵਿਅਕਤਕ ਸਮੀਕਰਣ ਦਾ ਹਤਾ ਦਿੱਤਾ ਜਾਣਾ ਹੀ ਉਹ ਚੀਜ਼ ਹੈ ਜਿਹੜੀ ਕਿ ਪ੍ਰਤਿਭਾਸ਼ੀਲ ਵਿਅਕਤੀ ਨੂੰ, ਇੱਛਾ ਪੂਰਤ, ਵਿਵਹਾਰਕ, ਅਤੇ ਵਿਅਕਤਕ ਪ੍ਰਵਿਰਤੀ ਦੇ ਇਸ ਸੰਸਾਰ ਵਿਚ ਏਨਾ ਭੈੜਾ ਅਨੁਕੂਲਤ ਹੋਇਆ ਛਡਦੀ ਹੈ । ਏਨੀ ਦੂਰ ਤੀਕ ਦੇਖਣ ਕਰ ਕੇ ਉਹ ਨੇੜੇ ਦੀ ਚੀਜ਼ ਨੂੰ ਨਹੀਂ ਦੇਖਦਾ; ਉਹ ਅਦੂਰਦਰਸ਼ੀ ਅਤੇ ‘ਸਨਕੀ’ ਹੁੰਦਾ ਹੈ ਅਤੇ ਜਦੋਂ ਕਿ ਉਸ ਦੀ ਦ੍ਰਿਸ਼ਟੀ ਤਾਰੇ ਨਾਲ ਯੋਗਤ ਹੋਈ ਹੁੰਦੀ ਹੈ, ਉਹ ਕਿਸੇ ਖੂਹ ਵਿਚ ਡਿਗ ਪੈਂਦਾ ਹੈ। ਭਾਗ ਰੂਪ ਵਿਚ ਪ੍ਰਤਿਭਾਸ਼ੀਲ ਦੀ ਗੋਰ ਮਿਲਣ ਸਾਰੀ ਇਸੇ ਕਰਕੇ ਹੁੰਦੀ ਹੈ। ਉਹ ਸੋਚ ਰਿਹਾ ਹੁੰਦਾ ਹੈ,ਉਸ ਵਸਤ੍ਰ ਬਾਰੇ ਜਹੜੀ, ਕਿ ਬੁਨਿਆਦੀ ਵਿਸ਼ਵ ਵਿਆਪਕ ਅਤੇ ਸਦੀਵੀ ਹੁੰਦੀ ਹੈ, ਦੂਸਰੇ ਸੰਚ ਰਹੇ ਹੁੰਦੇ ਹਨ, ਅਸਥਾਈ, ਵਿਸ਼ਿਸ਼ਟ ਅਤੇ ਤਤ ਕਲੀਨ ਬਾਰੇ। ਉਸ ਦੇ ਮਨ ਅਤੇ ਉਨ੍ਹਾਂ ਦੇ ਮਨਾ ਵਿਚਕਾਰ ਕੋਈ ਸਾਂਝਾ ਆਧਾਰ ਨਹੀਂ ਹੁੰਦਾ ਤੇ ਉਹ ਕਦੀ ਮਿਲਦੇ ਨਹੀਂ । ਨਿਯਮ ਦੇ ਤੌਰ ਤੇ ਕਈ ਆਦਮੀ ਸਾਮਾਜਿਕ ਉਸੇ ਮਾਤ੍ਰਾ ਨਾਲ ਹੁੰਦਾ ਹੈ, ਜਿਸ ਨਾਲ ਕਿ ਉਹ, ਬੌਧਿਕ ਤੌਰ ਤੇ ਕੰਗਾਲ ਅਤੇ ਸਮੂਚੇ ਤੌਰ ਤੇ ਗੰਵਾਰ ਹੁੰਦਾ ਹੈ ।” ਪ੍ਰਤਿਭਾਸ਼ੀਲ ਮਨੁੱਖ ਦੇ ਆਪਣੇ ਪ੍ਰਤਿਫਲ ਹੁੰਦੇ ਹਨ ਅਤੇ ਉਸ ਨੂੰ ਸੰਗ ਸਾਬ ਦੀ ਉਨੀ ਲੋੜ ਨਹੀਂ ਹੁੰਦੀ ਜਿੰਨੀ ਕਿ ਉਨ੍ਹਾਂ ਲੋਕਾਂ ਨੂੰ, ਜਿਹੜੇ ਕਿ ਆਪਣੇ ਤੋਂ ਬਾਹਰਵਾਰ ਦੀਆਂ ਚੀਜ਼ਾਂ ਦੀ ਸਦੀਵੀ ਨਿਰਭਰਤਾ ਉਤੇ ਰਹਿੰਦੇ ਹਨ । ਉਹ ਸੁਆਦ ਜੇਹੜੇ ਕਿ ਉਹ ਸਾਡੀ ਸੁੰਦਰਤਾ ਤੇ ਪ੍ਰਾਪਤ ਕਰਦਾ ਹੈ, ਉਹ ਧੀਰਜ ਜੇਹੜੀ ਕਿ ਕਲਾ ਦੇਂਦੀ ਹੈ, ਅਰਥਾਤ ਕਲਾਕਾਰ ਦਾ ਉਤਸ਼ਾਹ, ਉਸ ਨੂੰ ਜੀਵਨ ਦੇ ਅੰਦੋਸ਼ੇ ਭੁਲ ਜਾਣ ਦੇ ਯੋਗ ਬਣਾ ਕੇ “ਅਤੇ ਉਸ ਕਸ਼ਟ ਲਈ ਪ੍ਰਤਿਫਲ ਜੇਹੜਾ ਕਿ ਚੇਤਨਾ ਦੀ ਸਪਸ਼ਟਤਾ ਦੇ ਅਨੁਪਾਤ ਨਾਲ ਵਧ ਜਾਂਦਾ ਹੈ, ਅਤੇ ਪ੍ਰਤਿਫਲ ਰੂਪ ਵਿਚ ਮਨੁੱਖਾਂ ਦੀ ਇਕ ਵਿਭਿੰਨ ਜਾਤੀ ਦੇ ਵਿਚਕਾਰ ਇਕਲਤਾ ਦੇ ਦੇਂਦੇ ਹਨ ।” ਸਿਟਾ ਇਹ ਹੁੰਦਾ ਹੈ, ਕਿ ਪ੍ਰਤਿਭਾਸ਼ੀਲ ਅਡ ਹੋ ਜਾਣ ਲਈ ਤੇ ਕਈ ਵਾਰੀ ਪਾਗਲਪਨ ਵਿਚ ਚਲੇ ਜਾਣ ਲਈ ਮਜਬੂਰ ਹੁੰਦਾ ਹੈ । ਉਹ ਹਦ ਦਰਜੇ ਦੀ ਭਾਵੁਕਤਾ ਜੇਹੜੀ ਕਿ ਉਸ ਲਈ, ਕਲਪਨਾ ਤੇ ਅਨੁਭਵ ਦੇ ਨਾਲ ਲਗਦੇ ਦੁਖ ਲੈ ਆਂਵਦੀ ਹੈ, ਉਹ ਇਕਾਂਤ ਅਤੇ ਭੈੜੇ ਅਨੁਕੂਲਨ ਨਾਲ ਮਿਲ ਕੇ ਉਨ੍ਹਾਂ ਕੁੜੀਆਂ ਨੂੰ ਤੋੜ ਦਿੰਦੀ ਹੈ, ਜੇਹੜੀ ਕਿ ਦਿਮਾਗ ਨੂੰ ਵਾਸਤਵਿਕਤਾ ਨਾਲ ਜੋੜੀ ਰਸਦੀ ਹੈ। ਅਰਸਤੂ ਇਹ ਕਹਿਣ ਵਿਚ ਫਿਰ ਠੀਕ ਸੀ: “ਫ਼ਿਲਾਸਫੀ, ਰਾਜਨੀਤੀ, ਕਵਿਤਾ ਜਾਂ ਕਲਾ ਵਿਚ ਨਿਪੁੰਨ ਹੋਏ ਵਿਅਕਤੀ, ਸਾਰੇ ਹੀ ਚਿੰਤਕ ਉਦਾਸੀ ਦੀ ਤਬੀਅਤ ਵਾਲੇ ਪ੍ਰਤੀਤ ਹੁੰਦੇ ਹਨ । ਪਾਗਲਪਨ ਪ੍ਰਤਿਭਾਸ਼ੀਲਤਾ ਦਾ ਸਿੱਧਾ ਸੰਬੰਧ ਇਹੋ ਜਿਹੇ ਮਹਾਨ ਮਨੁੱਖਾਂ ਦੀਆਂ ਜੀਵਨੀਆਂ ਤੋਂ ਸਿੱਧ ਹੁੰਦਾ ਹੈ; ਜਿਵੇਂ ਕਿ ਗਊਸੀਦੇ, ਬਾਇਰਨ, ਐਲਫਾਇਰੀ, ਆਦਿਕ ।” ਪਾਗਲ ਖ਼ਾਨਿਆਂ ਦੀ ਧਿਆਨ ਨਾਲ ਕੀਤੀ ਖੋਜ ਰਾਹੀਂ ਮੈਂ ਰੋਗੀਆਂ ਦੇ ਅਜਹੇ ਵਿਆਕਤੀਗਤ, ਨਮੂਨੇ ਦੇਖੇ ਹਨ, ਜੇਹੜੇ ਕਿ ਨਿਰਸੰਦੇਹ ਤੋਰ ਤੇ ਮਹਾਨ ਗੁਣਾ ਨਾਲ ਵਰੋਸਾਏ ਗਏ ਅਤੇ ਜਿਨ੍ਹਾਂ ਦੀ ਪ੍ਰਤਿਭਾ ਸ਼ੀਲਤਾ ਸਪਸ਼ਟ ਤੌਰ ਤੇ ਉਨ੍ਹਾਂ ਦੇ ਪਾਲਲਤਨ ਵਿਚੋਂ ਹੀ ਪ੍ਰਗਟ ਹੁੰਦੀ ਸੀ।
ਪਰ ਤਾਂ ਵੀ ਇਨਾ ਅੱਧ ਪਾਗਲ ਮਨੁੱਖਾਂ ਜਾਂ ਇਨਾ ਪ੍ਰਤਿਭਾਸ਼ੀਲਾਂ ਦੇ ਅੰਦਰ ਮਨੁੱਖ ਜਾਤੀ ਦੀ ਸੱਚੀ ਕੁਲੀਨ ਪੰਤ੍ਰੜਾ ਪਾਈ ਜਾਂਦੀ ਹੈ । ਬੁੱਧੀ ਸ਼ਕਤੀ ਦੇ ਪਖ ਤੋਂ ਕੁਦਰਤ ਬੜੀ ਹੀ ਤਾਂਤ੍ਰਿਕ ਹੈ । ਜੇਹੜੀਆਂ ਵਿਸ਼ਿਸ਼ਟਤਾਵਾਂ ਇਸ ਨੇ ਸਥਾਪਤ ਕੀਤੀਆਂ ਹਨ, ਉਹ ਉਨ੍ਹਾਂ ਨਾਲੋਂ ਵਡੇਰੀਆਂ ਹਨ, ਜੇਹੜੀਆਂ ਕਿ ਕਿਸੇ ਵੀ ਦੇਸ਼ ਵਿਚ ਜਨਤ, ਪਦਵੀ ਧਨ, ਜਾਂ ਜਾਤਪਾਤ ਨਾਲ ਕਾਇਮ ਕੀਤੀਆਂ ਗਈਆਂ ਹਨ। ‘ਕੁਦਰਤ ਪ੍ਰਤਿਭਾਸ਼ੀਲਤਾ ਬੜੇ ਬੜੇ ਜਿਹੀਆਂ ਨੂੰ ਦੇਂਦੀ ਹੈ, ਕਿਉਂ ਜੋ ਇਹੋ ਜੇਹੀ ਤਬੀਅਤ ਜੀਵਨ ਦੇ ਆਮ ਅਜੇਹੇ ਸਾਧਾਰਣ ਵਿਹਾਰਾਂ ਵਿਚ, ਇਕ ਰੁਕਾਵਟ ਹੋਵੇਗੀ, ਜਿਨ੍ਹਾ ਨੂੰ ਕਿ ਵਿਸ਼ਿਸ਼ਟ ਅਤੇ ਤਤਕਾਲੀਨ ਬਾਰੇ ਇਕਾਗ੍ਰਤਾ ਦੀ ਲੋੜ ਹੁੰਦੀ ਹੈ। ਕੁਦਰਤ ਦਾ ਮਨਸ਼ਾ ਤਾਂ ਵਾਸਤਵ ਤੌਰ ਤੇ, ਇਹ ਸੀ ਕਿ ਵਿਦਵਾਨ ਮਨੁੱਖ ਵੀ, ਕਿਸਾਮੀ ਕਹਨ ਵਾਲੇ ਹੋਣ, ਨਿਰਸੰਦੇਹ ਫਿਲਾਸਫੀ ਦੇ ਪ੍ਰੋਫੈਸਰਾਂ ਦਾ ਅਨੁਮਾਨ ਇਸੇ ਮਾਪ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ; ਤਾਂ ਫਿਰ ਉਨ੍ਹਾਂ ਦੀਆਂ ਸਫਲਤਾਵਾਂ, ਚੰਗੀਆਂ ਖ਼ੁਸ਼ੀਆਂ ਆਸ਼ਾਵਾਂ ਅਨੁਸਾਰ ਹੋਣਗੀਆਂ ।”
(3) ਕਲਾ
ਇੱਛਾ ਦੀ ਕਾਲਤਾ ਤੋਂ ਇਆਨ ਦਾ ਛੁਟਕਾਰਾ, ਵਿਅਕਤਕ ਆਪੇ, ਅਤੇ ਇਸ ਦੇ ਪਦਾਰਥਕ ਹਿਤ ਦਾ ਇਹ ਭੁਲ ਜਾਣਾ, ਸਚਾਈ ਦੇ ਇੱਛਾ ਵਿਹੀਨ ਚਿੰਤਨ ਤੀਕ ਸਨ ਦਾ ਉਪਰ ਨੂੰ ਉਠ ਜਾਣਾ ਹੀ ਕਲਾ ਦਾ ਬਿਉਪਾਰ ਹੈ । ਵਿਗਿਆਨ ਦਾ ਪ੍ਰਯੋਜਨ ਉਹ ਵਿਸ਼ਵ ਲਿਆਪਕ ਹੋਂਦ ਹੈ, ਜੋਹੜੀ ਕਿ ਬਹੁਤ ਸਾਰੇ ਵਿਸ਼ਿਸ਼ਟਾਂ ਨੂੰ ਸ਼ਾਮਿਲ ਰਖਦੀ ਹੈ; ਕਲਾ ਦਾ ਪ੍ਰਯੋਜਨ ਉਹ ਵਿਸ਼ਿਸ਼ਟ ਹੈ, ਜੇਹੜਾ ਕਿ ਵਿਸ਼ਵ ਵਿਆਪਕ ਨੂੰ ਸੰਮਿਲਿਤ ਰਖਦਾ ਹੈ । ਜਿਵੇਂ ਕਿ ਵਿੰਕਲਮੰਨ ਕਹਿੰਦਾ ਹੈ, “ਤਿਆਰ ਕੀਤਾ ਚਿੱਤਰ ਵੀ, ਵਿਅਕਤੀ ਦਾ ਆਦਰਸ਼ ਹੋਣਾ ਲੋੜੀਂਦਾ ਹੈ ।” ਪਸ਼ੂਆ ਨੂੰ ਚਿੜ੍ਹਦਿਆਂ ਹੋਇਆਂ ਸਭ ਤੋਂ ਵਧੀਕ ਅਨੁਰੂਪ ਨੂੰ ਸਭ ਤੋਂ ਵਧੀਕ ਸੁੰਦਰ ਸਮਝਿਆ ਜਾਂਦਾ ਹੈ। ਕਿਉਂ ਜੋ ਇਹ ਸਭ ਤੋਂ ਚੰਗੀ ਤਰ੍ਹਾ ਸ਼੍ਰੇਣੀ ਨੂੰ ਪਰਿਦਰਸ਼ਤ ਕਰਦਾ ਹੈ । ਕਲਾ ਦੀ ਕੋਈ ਰਚਨਾ ਤਦ ਫਿਰ ਉਸ ਅਨੁਪਾਤ ਅਨੁਸਾਰ ਸਫਲ ਹੁੰਦੀ ਹੈ ਜਿਸ ਨਾਲ ਕਿ ਇਹ ਉਸ ਸਮੂਹ ਦੀ ਅਫਲਾਤੂਨੀ ਵਿਚਾਰ, ਜਾਂ ਵਿਸ਼ਵ ਵਿਆਪਕ ਦਾ ਸੁਝਾਵ ਦੇ ਂਦੀ ਹੈ, ਜਿਸ ਨਾਲ ਕਿ ਪਰਿਦਰਸ਼ਤ ਵਸਤੂ ਸੰਬੰਧ ਰਖਦੀ ਹੈ । ਇਸ ਲਈ ਮਨੁੱਖ ਦੇ ਕਿਸੇ ਚਿੱਤਰ ਨੂੰ, ਫੋਟੋ ਗਰਾਫ਼ ਵਰਗੀ ਅਨੁਸਾਰਤਾ ਦਾ ਨਿਸ਼ਾਨਾ ਨਹੀਂ ਰਖਣਾ ਚਾਹੀਦਾ ਸਗੋਂ ਜਿਥੋਂ ਤੀਕ ਸੰਭਵ ਹੋਵੇ, ਕਿਸੇ ਇਕ ਰੂਪ ਆਕਾਰ ਰਾਹੀਂ, ਮਨੁੱਖ ਦੇ ਕਿਸੇ ਸਾਰ ਰੂਪ ਜਾਂ ਵਿਸ਼ਵ ਵਿਆਪਕ, ਗੁਣ ਨੂੰ ਪ੍ਰਗਟ ਕਰਨਾ ਹੋਣਾ ਚਾਹੀਦਾ ਹੈ । ਕਲਾ ਵਿਗਿਆਨ ਨਾਲੋਂ ਮਹਾਨ ਹੁੰਦੀ ਹੈ, ਕਿਉਂਜੋ ਵਿਗਿਆਨ ਤਾਂ ਮੁਸ਼ਕਤ ਭਰੇ ਸੰਗ੍ਰਹਿ ਅਤੇ ਚੌਕਸ ਤਰਕ ਨਾਲ ਅਗੇ ਨੂੰ ਵਧਦਾ ਹੈ ਜਦੋਂ ਕਿ ਕਲਾ ਆਪਣੇ ਟੀਚੇ ਤਕ ਇਕ ਦਮ ਅਨੁਭਵ ਅਤੇ ਪਰਿਦਰਸ਼ਨ ਨਾਲ ਪਹੁੰਚ ਜਾਂਦੀ ਹੈ; ਵਿਗਿਆਨ ਤਾਂ ਨਿਪੁੰਨਤਾ ਨਾਲ ਨਿਰਬਾਹ ਕਰ ਸਕਦਾ ਹੈ, ਪਰ ਕਲਾ ਨੂੰ ਪ੍ਰਤਿਭਾਸ਼ੀਲਤਾ ਦੀ ਲੋੜ ਹੁੰਦੀ ਹੈ।
ਕੁਦਰਤ ਵਿਚ, ਜਿਵੇਂ ਕਿ ਕਵਿਤਾ ਅਤੇ ਚਿੱਤਰਕਾਰੀ ਵਿਚ ਸਾਡਾ ਸੁਖ-ਸੁਆਦ ਵਿਅਕਤਕ ਇੱਛਾ ਦੀ ਮਿਲਾਵਟ ਤੋਂ ਬਿਨਾ, ਵਸਤੂ ਦੇ ਚਿੰਤਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ, ਕਿਸੇ ਕਲਾਕਾਰ ਲਈ ਤਾਂ ਰਾਈਨ (ਨਦੀ) ਮਨੋਹਰ ਦ੍ਰਿਸ਼ਾਂ ਦੀ ਇਕ ਭਾਂਤ ਭਾਤ ਲੜੀ ਹੁੰਦੀ ਹੈ, ਜਿਹੜੀ ਕਿ ਸੁੰਦਰਤਾ ਦੇ ਸੁਝਾਵਾਂ ਨਾਲ, ਇੰਦਿਆਂ ਅਤੇ ਕਲਪਨਾ ਨੂੰ ਝਰਨਾਟਦੀ ਹੈ; ਪਰ ਕੋਈ ਯਾਤਰੂ ਜਿਸ ਦਾ ਵਾਸਤਾ ਆਪਣੇ ਨਿੱਜੀ ਵਿਹਾਰਾਂ ਨਾਲ ਹੁੰਦਾ ਹੈ, ਉਹ ਰਾਈਨ ਅਤੇ ਇਸ ਦੇ ਕੰਢਿਆਂ ਨੂੰ ਕੇਵਲ ਇਕ ਰੇਖਾ ਦੇ ਰੂਪ ਵਿਚ ਅਤੇ ਪੁਲਾਂ ਨੂੰ ਕੇਵਲ ਅਜੋਹਿਆਂ ਰੇਖਾਵਾਂ ਦੇ ਰੂਪ ਵਿਚ ਦੇਖਦਾ ਹੈ, ਜੇਹੜੀਆਂ ਕਿ ਪਹਿਲੀ ਰੱਖਾਂ ਨੂੰ ਆਰ ਪਾਰ ਕਰਦੀਆਂ ਹਨ ।” ਕਲਾਕਾਰ ਆਪਣੇ ਆਪ ਨੂੰ ਵਿਅਕਤਕ ਹਿੱਤਾਂ ਤੋਂ ਇਸ ਤਰ੍ਹਾਂ ਵਿਮੁਕਤ ਕਰ ਲੈਂਦਾ ਹੈ ਕਿ ਕਿਸੇ ਕਲਾਕਾਰੀ ਨਜ਼ਰ ਲਈ ਇਹ ਗੱਲ ਇਕ ਸਮਾਮ ਹੁੰਦੀ ਹੈ, ਕਿ ਕੀ ਸੂਰਜ ਦੇ ਅਸਤ ਹੋਣ ਨੂੰ ਅਸੀਂ ਕਿਸੇ ਇਕ ਕੈਦਖ਼ਾਨੇ ਤੋਂ ਵੇਖਦੇ ਹਾਂ, ਜਾ ਕਿਸੇ ਰਾਜ ਭਵਨ ਤੋਂ । “ਇੱਛਾ ਰਹਿਤ ਪਛਾਣ ਦੀ ਇਹ ਬਰਕਤ ਭਰੀ ਹਾਲਤ ਹੀ ਉਹ ਚੀਜ਼ ਹੈ ਜਿਹੜੀ ਕਿ ਬੀਤ ਚੁਕੇ ਅਤੇ ਦੁਰਾਡੇ ਦੇ ਪਦਾਰਥਾਂ ਉਤੇ ਇਕ ਮਨੋਹਰ ਲਿਸ਼ਕ ਸੁਟ ਕੇ ਕੇ ਇਨ੍ਹਾਂ ਨੂੰ ਸਾਡੇ ਪ੍ਰਤੀ ਇਕ ਅਜਿਹੇ ਸੋਹਣੇ ਪ੍ਰਕਾਸ਼ ਵਿਚ ਪੇਸ਼ ਕਰਦੀ ਹੈ ।” ਵਿਰੋਧੀ ਵਸਤਾਂ ਵੀ ਜਦੋਂ ਅਸੀਂ ਇਨ੍ਹਾਂ ਦਾ ਚਿੰਤਨ ਇੱਛਾ ਦੀ ਉਤੇਜ ਤੋਂ ਬਿਨਾ ਤਤਕਾਲੀਨ ਖ਼ਤਰੇ ਤੋਂ ਬਿਨਾ ਕਰਦੇ ਹਾਂ ਤਾਂ ਇਹ ਭਵਯ ਰੂਪ ਹੋ ਜਾਂਦਾ ਹੈ । ਇਸੇ ਤਰ੍ਹਾਂ ਹੋ ਦੁਖਾਂਤ ਇਕ ਸੁਹਜ-ਸੁਆਦੀ ਕੀਮਤ ਲੈ ਸਕਦਾ ਹੈ, ਜਦੋਂ ਕਿ ਇਹ ਵਿਅਕਤਕ ਇੱਛਾ ਦੇ ਸੰਗ੍ਰਾਮ ਤੋਂ ਵਿਮੁਕਤ ਕਰਕੇ ਸਾਨੂੰ ਇਸ ਯੋਗ ਬਣਾ ਦੇਂਦਾ ਹੈ ਕਿ’ ਅਸੀਂ ਆਪਣੇ ਦੁਖ ਨੂੰ ਇਕ ਵਧੀਕ ਵਿਸ਼ਾਲ ਦ੍ਰਿਸ਼ਟੀ ਨਾਲ ਦੇਖ ਲੈਂਦੇ ਹਾਂ । ਕਲਾ ਜੀਵਨ ਦੇ ਅਮੰਗਲਾਂ ਨੂੰ ਸਾਡੇ ਪ੍ਰਤੀ ਅਸਥਾਈ ਅਤੇ ਵਿਅਕਤਕ ਪਿਛੋਕੜ ਦੇ ਸਦੀਵੀ ਤੇ ਵਿਸ਼ਵ ਵਿਆਪਕ ਰੂਪ ਵਿਚ ਦਿਖਾ ਕੇ ਨਰਮ ਅਤੇ ਹੌਲਾ ਕਰ ਦੇਂਦੀ ਹੈ । ਸਪਾਈਨੇਜ਼ਾ ਨੇ ਠੀਕ ਹੀ ਕਿਹਾ ਸੀ ”ਜਿਥੋਂ ਤੀਕ ਕਿ ਮਨ, ਚੀਜ਼ਾਂ ਵਸਤਾਂ ਨੂੰ ਇਨ੍ਹਾਂ ਦੇ ਸਦੀਵੀ ਪਖ ਵਿਚ ਦੇਖਦਾ ਹੈ, ਇਹ ਸਦੀਵਤਾ ਦਾ ਸਾਂਝੀਵਾਲ ਹੈ ਜਾਂਦਾ ਹੈ ।”
ਸਨੂੰ, ਇਛਾਵਾਂ ਦੇ ਸੰਗ੍ਰਾਮ ਤੋਂ ਉਪਰ ਉਠਾ ਲੈਣ ਦੀ, ਕਲਾ ਕੰਸ਼ਲਾਂ ਦੀ ਇਹ ਸ਼ਕਤੀ ਸਭ ਤੋਂ ਵਧੀਕ ਸੰਗੀਤ ਵਿਚ ਪਾਈ ਜਾਂਦੀ ਹੈ । ਸੰਗੀਤ ਕਿਸੇ ਤਰ੍ਹਾਂ ਵੀ ਦੂਜੀਆਂ ਕਲਾਵਾਂ ਵਾਂਗ ਵਿਚਾਰਾਂ, ਜਾਂ ਚੀਜ਼ਾਂ ਵਸਤਾਂ ਦੇ ਸਾਰ ਰੂਪਾਂ ਦੀ ਪ੍ਰਤੀ ਲਿਪੀ ਨਹੀਂ ਹੁੰਦਾ, ਸਗੋਂ ਇਹ ਤਾਂ ਆਪ ਇੱਛਾ ਦੀ ਹੀ ਪ੍ਰਤੀ ਲਿਪੀ ਹੁੰਦਾ ਹੈ; ਇਹ ਸਾਨੂੰ ਸਦੀਵੀ ਤੌਰ ਤੇ ਚਲਦੀ ਸੰਗ੍ਰਾਮ ਤੇ ਭ੍ਰਮਣ ਕਰਦੀ ਤੇ ਅੰਤ ਨੂੰ ਆਪਣੇ ਆਪ ਵਲ ਪਰਤਦੀ ਤੇ ਆਪਣੇ ਸੰਗ੍ਰਾਮ ਨੂੰ ਨਵੇਂ ਸਿਰਿਓਂ ਸ਼ੁਰੂ ਕਰਦੀ ਇੱਛਾ ਦਾ ਰੂਪ ਦਿਖਾਂਦਾ ਹੈ । “ਇਹ ਕਾਰਣ ਹੈ ਕਿ ਕਿਉਂ ਸੰਗੀਤ ਦਾ ਅਸਰ ਦੂਜੀਆਂ ਕਲਾਵਾਂ ਨਾਲੋਂ, ਵਧੀਕ ਪ੍ਰਬਲ ਅਤ ਅੰਤਰਵੇਧੀ ਹੁੰਦਾ ਹੈ, ਕਿਉਂ ਜੋ ਉਹ ਤਾਂ ਵਿਅਕਤ ਕਰਦਾ ਹੈ, ਚੀਜ਼ਾਂ ਵਸਤਾਂ ਦੀ ਵਾਸਤਵਿਕਤਾ ਨੂੰ ।” ਇਹ ਦੂਜੀਆਂ ਕਲਾਵਾਂ ਤੋਂ ਇਸ ਪਖ ਤੋਂ ਵੀ ਵਿਭਿੰਨਤਾ ਰਖਦਾ ਹੈ, ਇਹ ਸਾਡੇ ਵਲਵਲਿਆਂ ਨੂੰ ਸਿਧੇ ਤੌਰ ਤੇ ਪ੍ਰਭਾਵਤ ਕਰਦਾ ਹੈ ਨ ਕਿ ਵਿਚਾਰਾਂ ਦੇ ਮਾਧਿਅਮ ਰਾਹੀਂ ਇਹ ਬੁੱਧੀ ਸ਼ਕਤੀ ਨਾਲੋਂ ਕਿਸੇ ਵਧੀਕ ਸੂਖ਼ਮ ਚੀਜ਼ ਨਾਲ ਸੰਭਾਖਣ ਕਰਦਾ ਹੈ। ਜੋ ਕੁਝ ਸੱਮਿਤੀ ਸੁਨਮ ਕਲਾਵਾਂ ਲਈ, ਉਹ ਕੁਝ ਲੇ-ਤਾਨ ਸੰਗੀਤ ਲਈ ਹੁੰਦਾ ਹੈ; ਇਸੇ ਕਰਕੇ ਸੰਗੀਤ ਅਤੇ ਸ਼ਿਲਪ ਕਲਾ ਪ੍ਰਤਿਮੁਖਕ ਹਨ; ਜਿਵੇਂ ਕਿ ਗੋਇਟੇ ਨੇ ਕਿਹਾ ਸੀ ਕਿ ਸ਼ਿਲਪ ਕਲਾ, ਸੀਤ ਨਾਲ ਜਮ ਗਿਆ ਸੰਗੀਤ ਹੁੰਦਾ ਹੈ, ਅਤੇ ਸੱਮਿਤੀ ਅਡੋਲ ਖਲੋਤਾ ਹੋਇਆ ਲੈ-ਤਾਲ ।
(4) ਧਰਮ
ਸ਼ਾਪਨਹਾਰ ਦੀ ਪ੍ਰਪਕ ਉਮਰ ਵਿਚ ਉਸ ਨੂੰ ਅਨੁਭਵ ਹੋਇਆ ਕਿ ਕਲਾ ਦਾ ਉਸ ਦਾ ਸਿੱਧਾਤ—ਇੱਛਾ ਦੇ ਪਿਛੇ ਨੂੰ ਹਟ ਜਾਣਾ, ਅਤੇ ਸਦੀਵੀ ਤੇ ਵਿਸ਼ਵ ਵਿਆਪਕ ਦਾ ਚਿੰਤਨ-ਧਰਮ ਦਾ ਵੀ ਸਿੱਧਾਂਤ ਸੀ । ਜੁਆਨੀ ਵਿਚ ਉਸ ਨੂੰ ਧਾਰਮਕ ਸਿਖਲਾਈ ਬਹੁਤ ਘੱਟ ਪ੍ਰਾਪਤ ਹੋਈ ਸੀ । ਅਤੇ ਉਸ ਦਾ ਸੁਭਾਵ, ਉਸ ਨੂੰ ਆਪਣੇ ਸਮੇਂ ਦੇ ਚਰਚਾਵਾਦੀ ਸੰਗਠਨਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਨਹੀਂ ਸੀ ਕਰਦਾ । ਧਰਮ ਸਾਸ਼ਤ੍ਰੀਆਂ ਨੂੰ ਉਹ ਘ੍ਰਿਣਾ ਕਰਦਾ ਸੀ; ਧਰਮ ਸਾਸ਼ਤ੍ਰੀਆਂ ਦੀ ਅੰਤਮ ਦਲੀਲ ਦੇ ਤੌਰ ਤੇ ਅਸੀਂ ਬਹੁਤੇ ਰਾਸ਼ਟਾਂ ਅੰਦਰ, ਜੀਵਦਿਆਂ ਲਈ ਚਿਖਾ ਦੇਖਦੇ ਹਾਂ । ‘ਧਰਮ ਦਾ ਨਿਰੂਪਣ ਉਸ ਨੇ “ਜਨ ਸਮੂਹਾਂ ਦੀ ਤਤ੍ਰ-ਸੀਮਾਸਾ ਕਰਕੇ ਕੀਤਾ ਸੀ।” ਪਰ ਪਿਛਲੇਰੇ ਵਰ੍ਹਿਆਂ ਵਿਚ ਉਸ ਨੇ ਕੁਝ ਨਿਸਚਿਤ ਧਾਰਮਕ ਅਭਿਆਸਾਂ ਅਤੇ ਸਿੱਧਾਂਤਾਂ ਵਿਚ ਇਕ ਗੰਭੀਰ ਸਾਰਥਕਤਾ ਦੇਖਣੀ ਸ਼ੁਰੂ ਕਰ ਦਿੱਤੀ ਸੀ । ”ਉਹ ਚਰਚਾ ਜੇਹੜੀ ਕਿ ਪਰਾਪ੍ਰਕਿਰਤੀ-ਵਾਦੀਆਂ ਤੇ ਤਰਕਵਾਦੀਆਂ ਵਿਚਕਾਰ ਸਾਡੇ ਆਪਣੇ ਸਮੇਂ ਤੀਕ ਏਨੀ ਦ੍ਰਿੜਤਾ ਨਾਲ ਤੁਰੀ ਆ ਰਹੀ ਹੈ, ਇਹ ਸਾਰੇ ਧਰਮ ਦੀ ਅਲੰਕਾਰਕ (Allegorical) ਪ੍ਰਕਿਰਤੀ ਨੂੰ ਨ ਪਛਾਣਨ ਉਤੇ ਅਧਾਰ ਰਖਦੀ ਹੈ ।” ਉਦਾਹਰਣ ਵਜੋਂ ਈਸਾਈਅਤ ਨਿਰਾਸ਼ਵਾਦ ਦੀ ਇਕ ਗੰਭੀਰ ਫਿਲਾਸਫੀ ਹੈ; ਮੁਢਲੇ ਪਾਪ (ਇੱਛਾ ਦਾ ਦ੍ਰਿੜ ਕਥਨ) ਅਤੇ ਮੁਕਤੀ (ਅਤੇ ਇੱਛਾ ਵਲੋਂ ਇਨਕਾਰ) ਦਾ ਸਿੱਧਾਂਤ, ਉਹ ਮਹਾਨ ਸਚਾਈ ਹੈ, ਜੇਹੜੀ ਕਿ ਈਸਾਈਅਤ ਦੀ ਸਾਰਅੰਸ਼ ਹੈ । ਨਿਰਾਹਾਰ ਰਹਿਣਾ ਉਨ੍ਹਾਂ ਇਛਾਵਾਂ ਨੂੰ ਨਿਰਬਲ ਕਰਨ ਦਾ ਇਕ ਅਲੌਕਿਕ ਸਾਧਨ ਹੈ, ਜੇਹੜੀਆਂ ਕਿ ਕਦੀ ਪ੍ਰਸੰਨਤਾ ਵਲ ਨਹੀਂ, ਸਗੋਂ ਜਾਂ ਤਾਂ ਭਰਮ ਵਿਮੁਕਤੀ ਵਲ ਤੇ ਜਾਂ ਹੋਰ ਅਗਲੇਰੀ ਇੱਛਾ ਵਲ ਲਿਜਾਂਦੀਆਂ ਹਨ । “ਉਹ ਸ਼ਕਤੀ ਜਿਸ ਸਦਕਾ ਈਸਾਈਅਤ ਪਹਿਲਾਂ ਯਹੂਦੀ ਮਤ ਅਤੇ ਫਿਰ ਯੂਨਾਨ ਅਤੇ ਰੋਮ ਦੇ ਮਲੇਛਵਾਦ ਉਤੇ ਵਿਜੈ ਪਾਣ ਦੇ ਯੋਗ ਹੋਈ। ਉਹ ਕੇਵਲ ਮਾਤ੍ਰ ਇਸ ਦੇ ਨਿਰਾਸ਼ਾਵਾਦ ਵਿਚ ਅਤੇ ਫਿਰ ਇਸ ਮਨੰਤ ਵਿਚ ਪਾਈ ਜਾਂਦੀ ਹੈ ਕਿ ਸਾਡੀ ਅਵਸਥਾ ਬੇਹਦ ਤੌਰ ਤੇ ਅਭਾਗਸ਼ੀਲ ਅਤੇ ਪਾਪਯੁਕਤ ਹੈ, ਜਦੋਂ ਕਿ ਯਹੂਦਵਾਦ ਅਤੇ ਮਲੇਛਵਾਦ ਦੋਵੇ ਆਸ਼ਾਵਾਦੀ ਸਨ ।” ਉਹ ਧਰਮ ਨੂੰ ਸੰਸਾਰਕ ਸਫਲਤਾ ਨਮਿਤ, ਆਸਮਾਨੀ ਸ਼ਕਤੀਆਂ ਨੂੰ ਦਿੱਤੀ ਜਾਣ ਵਾਲੀ ਵਢੀ ਦੀ ਸਹਾਇਤਾ ਦੇ ਰੂਪ ਵਿਚ ਲੈਂਦੇ ਸਨ; ਈਸਾਈਅਤ ਧਰਮ ਨੂੰ ਸੰਸਾਰਕ ਸੁਖ ਦੀ ਬੇਅਰਥ ਖੋਜ, ਵਲੋਂ ਇਕ ਰੁਕਾਵਟ ਦੇ ਰੂਪ ਵਿਚ ਸਮਝਦੀ ਸੀ । ਸੰਸਾਰਕ ਭੰਗ ਵਿਲਾਸ ਅਤੇ ਸੱਤਾ ਦੇ ਵਿਚਕਾਰ ਇਸ ਨੇ ਈਸਾ ਮਸੀਹ ਦੇ ਰੂਪ ਵਿਚ ਮੂਰਖ, ਸੰਤ ਦੇ ਆਦਰਸ਼ ਨੂੰ ਸਥਾਪਤ ਕੀਤਾ ਹੈ, ਜੇਹੜਾ ਕਿ ਲੜਨ ਤੋਂ ਇਨਕਾਰ ਕਰਦਾ ਅਤੇ ਵਿਅਕਤਕ ਇੱਛਾ ਨੂੰ ਪੂਰੇ ਤੌਰ ਤੇ ਪ੍ਰਾਜਤ ਕਰਦਾ ਹੈ।
ਬੁੱਧ ਧਰਮ ਈਸਾਈਅਤ ਨਾਲੋਂ ਵਧੇਰੇ ਗੰਭੀਰ ਹੈ, ਕਿਉਂ ਜੋ ਇਹ ਇੱਛਾ ਦੇ ਵਿਨਾਸ਼ ਨੂੰ ਹੀ ਧਰਮ ਦੀ ਸੰਪੂਰਨ ਕਰਕੇ ਦਸਦਾ ਹੈ, ਅਤੇ ਸਾਰੇ ਵਿਅਕਤਕ ਵਿਕਾਸ ਦੇ ਅੰਤਮ ਉਦੇਸ਼ ਦੇ ਤੌਰ ਤੇ ਨਿਰਵਾਨ ਦਾ ਪ੍ਰਚਾਰ ਕਰਦਾ ਹੈ । ਹਿੰਦੂ ਲੋਕ ਯੌਰਪ ਦੇ ਵਿਚਾਰਕਾਂ ਨਾਲੋਂ ਵਧੀਕ ਗੰਭੀਰ ਸਨ, ਕਿਉਂਜੋ ਉਨ੍ਹਾਂ ਦੀ ਸੰਸਾਰ ਦੀ ਵਿਆਖਿਆ, ਅੰਤ੍ਰੀਵ ਅਤੇ ਅਨੁਭਾਵਿਕ ਸੀ ਨ ਕਿ ਬਾਹਰਮੁਖੀ ਅਤੇ ਬੌਧਿਕ; ਬੁੱਧੀ ਤਾਂ ਹਰੇਕ ਚੀਜ਼ ਨੂੰ ਵੰਡਦੀ ਹੈ ਤੇ ਅਨੁਭਵ ਹਰੇਕ ਵਸਤੂ ਨੂੰ ਸੰਯੁਕਤ ਕਰਦਾ ਹੈ; ਹਿੰਦੂਆਂ ਨੇ ਦੇਖਿਆ ਕਿ “ਮੈਂ ਤਾਂ ਇਕ ਭੁਲੇਖਾ ਹੈ; ਕਿ ਵਿਅਕਤੀ ਕੇਵਲ ਮਾਤ੍ਰ ਇਕ ਘਟਨਾ ਹੈ ਅਤੇ ਕਿ ਇਕੋ ਇਕ ਵਾਸਤਵਿਕਤਾ, ਉਹ ਅਨੰਤ ਇਕ ਹੈ’—ਤੂੰ ਓਹੋ ਹੈ। ਜੇਹੜਾ ਕੋਈ ਆਪਣੇ ਆਪ ਪ੍ਰਤੀ ਤੇ ਕਿਸੇ ਵੀ ਹੋਰ ਅਜੇਹੇ ਪ੍ਰਾਣੀ ਪ੍ਰਤੀ ਇਹ ਕੁਝ ਕਹਿ ਸਕਣ ਦੇ ਯੋਗ ਹੈ, ਜੇਹੜਾ ਕਿ ਉਸ ਦੇ ਮੇਲਜਲ ਆਉਂਦਾ ਹੈ —ਜੇਹੜਾ ਕੋਈ ਸਾਫ਼ ਨਜ਼ਰ ਵਾਲਾ ਤੇ ਦੋਨਾ ਉਜਲ ਆਤਮਾ ਹੁੰਦਾ ਹੈ ਕਿ ਉਹ ਦੇਖ ਲੈਂਦਾ ਹੈ ਕਿ ਅਸੀਂ ਸਾਰੇ ਇਕ ਹੀ ਜੀਵਨ ਆਕਾਰ ਦੇ ਮੈਂਬਰ ਹਾਂ, ਤੇ ਅਸੀਂ ਸਾਰੇ ਇੱਛਾ ਦੇ ਇਕ ਸਮੁੰਦਰ ਵਿਚ ਛੋਟੀਆਂ ਛੋਟੀਆਂ ਲਹਿਰਾਂ ਹਾਂ,—ਉਹ ਸਾਰੇ ਸਦਾਚਾਰ ਤੇ ਬਖਸ਼ਿਸ਼ ਬਾਰੇ ਨਿਸਚਿਤ, ਅਤੇ ਸਿੱਧਾ ਮੁਕਤੀ ਦੇ ਮਾਰਗ ਉਤੇ ਹੁੰਦਾ ਹੈ । ‘ਸ਼ਾਪਨਹਾਰ ਨਹੀਂ ਸਮਝਦਾ ਕਿ ਈਸਾਈਅਤ, ਕਦੀ ਪੂਰਬ ਵਿਚ ਬੁੱਧ ਧਰਮ ਦਾ ਬਾਂ ਲੈ ਸਕੇਗੀ; ‘ ਇਹ ਤਾਂ ਬਿਲਕੁਲ ਇਸ ਤਰ੍ਹਾਂ ਹੋਵੇਗਾ ਜਿਵੇਂ ਕਿ ਅਸੀਂ ਕਿਸੇ ਇਕ ਪਹਾੜੀ ਉਤੇ ਗੋਲੀ ਦਾਗੀਏ । ਸਗੋਂ ਭਾਰਤੀ ਫਿਲਸਫਾ ਯੌਰਪ ਅੰਦਰ ਪ੍ਰਵਾਹਤ ਹੋ ਰਿਹਾ ਹੈ, ਅਤੇ ਇਹ ਗੰਭੀਰ ਤੌਰ ਤੇ ਸਾਡੇ ਗਿਆਨ ਅਤੇ ਵਿਚਾਰ ਨੂੰ ਬਦਲ ਦੇਵੇਗਾ। ਸੰਸਕ੍ਰਿਤ ਸਾਹਿਤ ਦਾ ਪਭਾਵ ਉਸ ਨਾਲੋਂ ਘਟ ਡੂੰਘੇ ਤੌਰ ਤੇ ਪ੍ਰਵੇਸ਼ ਨਹੀਂ ਕਰੇਗਾ ਜਿਨਾ ਕਿ ਯੂਨਾਨੀ ਸਾਹਿਤ ਦੇ ਪੁਨਰਜਾਗਣ ਨੇ ਪੰਦਰਵੀਂ ਸਦੀ ਵਿਚ ਕੀਤਾ ਸੀ ।”
ਅੰਤਮ ਸਿਆਣਪ ਇਸ ਲਈ ਨਿਰਵਾਣ ਹੈ; ਆਪਣੇ ਆਪ ਨੂੰ ਘਟ ਤੋਂ ਘਟ ਚਾਹ ਅਤੇ ਇੱਛਾ ਤੀਕ ਲੈ ਜਾਣਾ । ਸੰਸਾਰ-ਇੱਛਾ ਸਾਡੀ ਇੱਛਾ ਨਾਲੋਂ ਵਧੀਕ ਬਲਵਾਨ ਹੈ; ਆਓ ਇਕ ਦਮ ਅਧੀਨ ਹੋ ਜਾਈਏ । “ਜਿੰਨੀ ਘਟ ਇੱਛਾ ਉਤੇਜਤ ਹੋਵੇ ਉੱਨੇ ਹੀ ਘਟ ਅਸੀਂ ਦੁੱਖੀ ਹੁੰਦੇ ਹਾਂ ।” ਚਿੱਤਰਕਾਰੀ ਦੀਆਂ ਮਹਾਨ ਰਚਨਾਵਾਂ ਨੇ ਸਦਾ ਅਜੇਹੇ ਚਿਹਰਿਆਂ ਨੂੰ ਉਲੀਕਿਆ ਹੈ, “ਜਿਨ੍ਹਾਂ ਵਿਚ ਅਸੀਂ ਪੂਰਨ ਤੋਂ ਪੂਰਨ ਅਜੇਹੇ ਗਿਆਨ ਦੇ ਪ੍ਰਗਟਾਵ ਨੂੰ ਦੇਖਦੇ ਹਾਂ ਜੇਹੜਾ ਕਿ ਵਿਸ਼ਿਸ਼ਟ ਵਸਤਾਂ ਵਲ ਨਿਰਦੇਸ਼ਤ ਨਹੀਂ ਹੁੰਦਾ ਸਗੋਂ ਜਿਸ ਦੇ ਅੰਦਰ ਸਾਰੀ ਇੱਛਾ ਸ਼ਾਂਤ ਹੈ ਗਈ ਹੁੰਦੀ ਹੈ । “ਉਹ ਸ਼ਾਂਤੀ ਜੇਹੜੀ ਕਿ ਸਾਰੇ ਤਰਕ ਤੋਂ ਉਪਰ ਹੁੰਦੀ ਹੈ, ਆਤਮਾ ਦੀ ਉਹ ਪਰਨ ਅਡੋਲ ਅਵਸਥਾ, ਉਹ ਅਭੰਗ ਭਰੋਸਾ, ਤੇ ਟਿਕਾਵ ਜਿਵੇਂ ਕਿ ਗਫੇਲ ਅਤੇ ਕਾਰੀਜੀਓ ਨੇ ਇਸ ਨੂੰ ਪਰਿਦਰਸ਼ਤ ਕੀਤਾ ਹੈ, ਇਕ ਪੂਰੀ ਅਤੇ ਨਿਸਚਿਤ ਧਰਮ ਸਿਖਿਆ ਹੈ; ਕੇਵਲ ਗਿਆਨ ਬਾਕੀ ਰਹਿ ਗਿਆ ਹੈ, ਤੇ ਇੱਛਾ ਅਲੋਪ ਹੋ ਗਈ ਹੈ।
VII ਮੌਤ ਦੀ ਸਿਆਣਪ
ਅਤੇ ਅਜੇ ਕਈ ਹੋਰ ਚੀਜ਼ ਲੋੜੀਂਦੀ ਹੈ । ਨਿਰਵਾਨ ਰਾਹੀਂ, ਵਿਅਕਤੀ ਤਾਂ ਇੱਛਾ ਵਿਹੀਨ ਅਵਸਥਾ, ਦੀ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ ਅਤੇ ਉਸ ਨੂੰ ਮੁਕਤੀ ਮਿਲ ਜਾਂਦੀ ਹੈ, ਪਰ ਵਿਅਕਤੀ ਤੋਂ ਮਗਰੋਂ ? ਜੀਵਨ, ਵਿਅਕਤੀ ਦੀ ਮੌਤ ਉਤੇ ਹੱਸਦਾ ਹੈ; ਇਹ ਉਸ ਦੀ ਸੰਤਾਨ ਦੇ ਰੂਪ ਵਿਚ ਜੀਉਂਦਾ ਰਹੇਗਾ ਜਾਂ ਦੂਜਿਆਂ ਦੀ ਸੰਤਾਨ ਦੇ ਰੂਪ ਵਿਚ; ਉਸ ਦੀ ਆਪਣੀ ਜੀਵਨ ਨਦੀ ਜੇਕਰ ਸੁਕ ਵੀ ਜਾਏਗੀ ਤਾਂ ਵੀ ਹਜ਼ਾਰਾਂ ਹੋਰ ਨਦੀਆਂ ਹਨ ਜੇਹੜੀਆਂ ਕਿ ਹਰੇਕ ਪੀੜ੍ਹੀ ਦੇ ਨਾਲ ਵਧੀਕ ਵਿਸ਼ਾਲ ਡੂੰਘੇਰੀਆਂ ਹੁੰਦੀਆਂ ਜਾਂਦੀਆਂ ਹਨ। ਮਨੁੱਖ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ? ਕੀ ਜਾਤੀ ਲਈ ਵੀ ਕੋਈ ਨਿਰਵਾਨ ਹੈ ਜਿਵੇਂ ਕਿ ਵਿਅਕਤੀ ਲਈ ? ਸਪਸ਼ਟ ਤੌਰ ਤੇ ਇੱਛਾ ਦੀ ਅੰਤਮ ਤੇ ਅਮੂਲ ਪਰਿਵਰਤਿਕ ਹਾਰ ਤਾਂ ਆਵਸ਼ ਜੀਵਨ ਦੇ ਸ੍ਰੋਤ ਨੂੰ ਹੀ ਬੰਦ ਕਰ ਦੇਣ ਵਿਚ ਪਾਈ ਜਾਣੀ ਹੋਈ-ਪੁਨਰ ਸਿਰਜਣ ਦੀ ਇੱਛਾ ਨੂੰ । ਪੁਨਰ ਸਿਰਜਕ ਆਵੇਗ ਦੀ ਤ੍ਰਿਪਤੀ, ਬੇਹਦ ਤੌਰ ਤੇ ਅਤੇ ਵਾਸਤਵ ਰੂਪ ਵਿਚ ਨਿੰਦਨ ਯੋਗ ਹੈ, ਕਿਉਂਜੋ ਇਹ ਜੀਵਨ ਇੱਛਾ ਦਾ ਸਭ ਤੋਂ ਵਧੀਕ ਪ੍ਰਬਲ ਪ੍ਰਗਟਾਵ ਹੁੰਦੀ ਹੈ ।” ਇਨ੍ਹਾਂ ਬੱਚਿਆਂ ਨੇ ਕਿਹੜਾ ਅਪਰਾਧ ਕੀਤਾ ਹੁੰਦਾ ਹੈ ਕਿ ਇਹ ਜਨਮ ਲੈਣ ?
ਹੁਣ ਜੇ ਕਰ ਅਸੀਂ ਜੀਵਨ ਦੇ ਕਹ-ਕਲੇਸ਼ ਦਾ ਚਿੰਤਨ ਕਰੀਏ, ਤਾਂ ਅਸੀਂ ਸਾਰਿਆ ਨੂੰ ਇਸ ਦੀ ਥੁੜ ਅਤੇ ਬਿਪਤਾ ਵਿਚ ਰੁਝੇ, ਅਤੇ ਆਪਣੀਆਂ ਸਾਰੀਆਂ ਸ਼ਕਤੀਆਂ ਨਾਲ ਇਸ ਦੀਆਂ ਅਸੀਮ ਲੋੜਾਂ ਨੂੰ ਤ੍ਰਿਪਤਾਣ ਅਤੇ ਕਈ ਭਾਂਤ ਦੇ ਦੁੱਖਾਂ ਨੂੰ ਟਾਲਣ ਕੀਮਤ ਯਤਨ ਕਰਦਾ ਦੇਖਦੋ ਹਾਂ, ਅਤੇ ਫਿਰ ਕੇਵਲ ਥੋੜੇ ਜੇਹੇ ਸਮੇਂ ਦੇ ਦੁਖੀ ਅਸਤਿਤ ਨੂੰ ਬਣਾਈ ਰਖਣ ਤੋਂ ਸਿਵਾਏ ਹੋਰ ਕਿਸੇ ਵੀ ਚੀਜ਼ ਦੀ ਆਬਾ ਕਰਨ ਦਾ ਸਾਹਸ ਨ ਕਰਦਿਆਂ ਹੋਇਆ। ਫਿਰ ਵੀ ਇਸ ਸਾਰੇ ਸਮੇਂ ਵਿਚ, ਅਤੇ ਇਸ ਬੇਚੈਨੀ ਦੇ ਵਿਚਕਾਰ ਨੂੰ ਸਾਧਰ ਨਾਲ ਮਿਲਦੀਆਂ ਦੇਖਦੇ ਹਾਂ, ਪਰ ਅਸੀਂ ਦੋ ਪਿਆਰ ਕਰਨ ਵਾਲਿਆਂ ਦੀਆਂ ਤਕਣੀਆਂ ਫਿਰ ਏਨੇ ਭੇਤ ਨਾਲ, ਅੰਦੇਸ਼ੇ ਨਾਲ ਤੇ ਦੋਰੀ ਛਪੀ ਕਿਉਂ ? ਕਿਉਂ ਜੋ ਇਹ ਪ੍ਰੇਮੀ ਉਹ ਗ਼ਦਾਰ ਹੁੰਦੇ ਹਨ, ਜੇਹੜੇ ਕਿ ਇਸ ਸਾਰੀ ਧੂੜ ਤੇ ਦਾਸਤਾ ਨੂੰ ਸਥਾਈ ਬਣਾਣ ਦਾ ਜਤਨ ਕਰਦੇ ਹਨ ਜੇਹੜੀ ਕਿ ਉਂਜ ਦੂਜੀ ਹਾਲਤ ਵਿਚ ਆਪਣੇ ਆਪ ਛੇਤੀ ਨਾਲ ਸਮਾਪਤ ਹੋ ਗਈ ਹੁੰਦੀ. ਬਸ ਇਸ ਗੱਲ ਵਿਚ ਹੀ ਸਿਰਜਨ ਦੀ ਪਰਕਿਆ ਨਾਲ ਸੰਬੰਧਿਤ ਹੋਈ ਸ਼ਰਮ ਦਾ ਗੰਭੀਰ ਕਾਰਣ ਪਾਇਆ ਜਾਂਦਾ ਹੈ ।”
ਇਹ ਇਸਤ੍ਰੀ ਹੀ ਹੈ ਜੇਹੜੀ ਕਿ ਇਸ ਥਾਂ ਦੋਸ਼ੀ ਹੈ; ਕਿਉਂ ਜਦੋਂ ਗਿਆਨ ਇੱਛਾ ਹੀਨਤਾ ਤਕ ਅਪੜਦਾ ਹੈ, ਤਾਂ ਇਸ ਦੇ ਵਿਚਾਰ ਵਿਹੀਨ ਜਾਦੂ ਮਨੁੱਖ ਨੂੰ ਫਿਰ ਪੁਨਰ ਸਿਰਜਨ ਨਮਿਤ ਖਿਚ ਲੈਂਦੇ ਹਨ। ਜੁਆਨੀ ਪਾਸ ਏਨੀ ਪਰਿਆਪਤ ਸੋਝੀ ਨਹੀਂ ਹੁੰਦੀ, ਇਹ ਦੇਖਣ ਲਈ ਕਿ ਇਹ ਜਾਦੂ ਕਿੱਨਾ ਥੋੜ੍ਹਾ ਚਿਰ ਰਹਿਣ ਵਾਲੇ ਹੁੰਦੇ ਹਨ; ਅਤੇ ਜਦੋਂ ਸੋਝੀ ਆਂਵਦੀ ਹੈ। ਤਾਂ ਸਮਾਂ ਬਹੁਤ ਪਛੜ ਗਿਆ ਹੁੰਦਾ ਹੈ ।
ਨੌਜਵਾਨ ਲੜਕੀਆਂ ਦੀ ਹਾਲਤ ਵਿਚ ਕੁਦਰਤ ਦਾ ਮਨਸਾ ਉਜੇਹਾ ਪ੍ਰਤੀਤ ਹੁੰਦਾ ਹੈ, ਜਿਸ ਨੂੰ ਕਿ ਨਾਟਕ ਦੀ ਬੋਲੀ ਵਿਚ ਡੂੰਗਾ ਪ੍ਰਭਾਵ ਕਿਹਾ ਜਾਂਦਾ ਹੈ। ਕਿਉਂ ਜੋ ਥੋੜ੍ਹੇ ਵਰ੍ਹਿਆਂ ਲਈ ਕੁਦਰਤ ਉਨ੍ਹਾਂ ਨੂੰ ਸੁੰਦਰਤਾ ਦੇ ਧਨ ਦੀ ਦਿਤ ਦੇਂਦੀ ਤੇ ਮਨੋਹਰਨ ਦੀ ਆਪਣੀ ਸੁਗਾਤ ਵਿਚ ਉਦਾਰ ਹੁੰਦੀ ਹੈ ਤੇ ਇਹ ਉਨ੍ਹਾਂ ਦੇ ਬਾਕੀ ਸਾਰੇ ਜੀਵਨ ਦੀ ਕੀਮਤ ਉਤੇ ਤਾਂ ਜੋ ਉਨ੍ਹਾਂ ਵਰ੍ਹਿਆਂ ਵਿਚਕਾਰ ਕਿਸੇ ਆਦਮੀ ਦੀ ਕਲਪਨਾ ਨੂੰ ਇਸ ਹਦ ਤੀਕ ਕਾਬੂ ਕਰ ਲੈਣ ਕਿ ਉਹ ਛੇਤੀ ਨਾਲ ਉਨ੍ਹਾਂ ਦੀ ਸਨਮਾਨ ਯੋਗ ਸਾਰ ਸੰਭਾਲ ਨੂੰ ਆਪਣੇ ਹਿੱਸੇ ਲੈ ਲਵੇ—ਤਦ ਤੀਕ ਕਿ ਉਹ ਜੀਉਂਦੀਆਂ ਰਹਿਣ,—ਇਕ ਅਜੇਹਾ ਕਦਮ ਹੈ ਜਿਸ ਲਈ ਕੋਈ ਕਾਰਣ ਵੀ ਪਰਿਆਪਤ ਪ੍ਰਤੀਤ ਨਹੀਂ ਹੋਵੇਗਾ-ਜੇ ਕਰ ਮਨੁੱਖ ਦੇ ਵਿਚਾਰਾਂ ਦਾ ਨਿਰਦੇਸ਼ਨ ਕੇਵਲ ਵਿਚਾਰ ਨਾਲ ਕੀਤਾ ਗਿਆ ਹੁੰਦਾ ।…ਏਥੇ, ਜਿਵੇਂ ਕਿ ਹੋਰ ਥੋਂ ਕੁਦਰਤ ਆਪਣੇ ਆਮ ਸੰਜਮ ਤੋਂ ਕੰਮ ਲੈਂਦੀ ਹੈ। ਕਿਉਂਜੋ ਠੀਕ ਜਿਵੇਂ ਕਿ ਮਾਦਾ ਕੀੜੀ, ਗਰਭ ਧਾਰਣ ਮਗਰੋਂ ਆਪਣੇ ਖੰਭਾਂ ਤੋਂ ਵਿਹੀਨ ਹੋ ਜਾਂਦੀ ਹੈ ਜੇਹੜੇ ਕਿ ਨ ਕੇਵਲ ਵਾਧੂ ਸਗੋਂ ਜਨਮ ਦੇਣ ਤੋਂ ਪਾਲਨ ਕਰਣ ਦੇ ਵਿਹਾਰ ਲਈ ਖ਼ਤਰਾ ਹੁੰਦੇ ਹਨ। ਇਸੇ ਤਰ੍ਹਾਂ ਹੀ ਇਕ ਜਾਂ ਦੋ ਬੱਚਿਆਂ ਨੂੰ ਜਨਮ ਦੇਣ ਤੋਂ ਮਗਰੋਂ ਇਕ ਇਸ਼ਤ੍ਰੀ ਸੁੰਦਰਤਾ ਤੋਂ ਵਿਹੀਨ ਹੋ ਜਾਂਦੀ ਹੈ: ਸੰਭਵ ਤੌਰ ਤੇ ਅਤੇ ਨਿਰਸੰਦੇਹ ਅਜੇਹੇ ਹੀ ਕਾਰਣਾ ਕਰਕੇ ।
ਨੌਜਵਾਨਾਂ ਨੂੰ ਸੋਚਣਾ ਅਜ ਪਿਆਰ ਗੀਤ ਲਿਖਣ ਲਈ ਲੋੜੀਂਦਾ ਹੈ ਕਿ ਪ੍ਰੇਰਨਾ ਦੇਂਦੀ ਹੈ, “ਉਹ ਵਿਅਕਤੀ ਜੇਹੜੀ ਕਿ ਉਨ੍ਹਾਂ ਨੂੰ, ਜੇ ਕਰ ਅਠਾਰਾਂ ਵਰ੍ਹੇ ਪਹਿਲਾਂ ਜਨਮੀ ਹੁੰਦੀ ਤਾਂ ਸ਼ਾਇਦ ਹੀ ਉਨ੍ਹਾਂ ਦੀ ਤਕਣੀ ਨੂੰ ਭਰਮਾ ਸਕਦੀ ।” ਛੇਕੜ ਨੂੰ ਮਰਦ, ਸ਼ਰੀਰ ਕਰਕੇ ਇਸਤ੍ਰੀਆਂ ਨਾਲੋਂ ਬਹੁਤ ਵਧੀਕ ਸੁੰਦਰ ਹੁੰਦੇ ਹਨ।
ਕੇਵਲ ਉਹੋ ਮਰਦ ਜਿਸ ਦੀ ਵਿਚਾਰ ਸ਼ਕਤੀ ਉਸ ਦੀ ਕਾਮ ਵਾਸ਼ਨਾ ਨਾਲ ਧੁੰਦਲੀ ਹੋਈ ਹੁੰਦੀ ਹੈ, ਹੀ ਉਸ ਛੋਟੇ ਕੱਦ ਵਾਲੀ, ਸੋੜੋ ਮੋਡਿਆਂ ਵਾਲੀ, ਚੌੜੇ ਚੂਲਿਆਂ ਤੇ ਛੋਟੀਆਂ ਲੱਤਾਂ ਵਾਲੀ ਜਾਤੀ ਨੂੰ ਸੁੰਦਰ ਸਰੀਰ ਕਰ ਕੇ ਕਹਿ ਸਕਦਾ ਸੀ; ਕਿਉਂਜੋ ਇਸ ਲਿੰਗ ਦੀ ਸਾਰੀ ਸੁੰਦਰਤਾ ਇਸ ਆਵੇਗ ਨਾਲ ਹੀ ਸੰਬੰਧਿਤ ਹੁੰਦੀ ਹੈ । ਇਨ੍ਹਾਂ ਨੂੰ ਸੁੰਦਰ ਕਰ ਕੇ ਕਹਣ ਨਾਲੋਂ, ਇਸਤ੍ਰੀਆਂ ਨੂੰ ਸੋਹਜ-ਵਿਹੀਨ ਲਿੰਗ ਕਰਕੇ ਨਿਰੂਪਣ ਕਰਨਾ ਵਧੀਕ ਦਲੀਲ ਯੁਕਤ ਹੁੰਦਾ । ਇਨ੍ਹਾਂ ਅੰਦਰ ਨਾ ਤਾਂ ਸੰਗੀਤ, ਨ ਕਵਿਤਾ ਤੇ ਨ ਕੋਮਲ-ਕਲਾਵਾਂ ਲਈ ਹੀ ਵਾਸਤਵ ਤੌਰ ਤੇ, ਅਤੇ ਸੱਚੇ ਅਰਥਾਂ ਵਿਚ ਕੋਈ ਅਨੁਭਵਤਾ ਹੁੰਦੀ ਹੈ। ਇਹ ਕੇਵਲ ਮਾਤ੍ਰ ਇਕ ਮਖੌਲ ਹੀ ਹੈ, ਜੇ ਕਰ ਉਹ ਰੀਝਾਣ ਦੇ ਆਪਣੇ ਪ੍ਰਯਤਨ ਦੀ ਸਹਾਇਤਾ ਦੇ ਰੂਪ ਵਿਚ ਇਸ ਚੀਜ ਦਾ ਦਿਖਾਵਾ ਕਰਦੀਆਂ ਹੋਣ। ਉਹ ਕਿਸੇ ਵੀ ਚੀਜ਼ ਵਿਚ ਨਿਰੋਲ ਬਸਤੂ ਨਿਸ਼ਠ ਉਟਸ ਲੈਣ ਲਈ ਅਸਮ੍ਰਥ ਹੁੰਦੀਆਂ ਹਨ । ਸਾਰੀ ਦੀ ਸਾਰੀ ਇਸ ਲਿੰਗ ਸ਼੍ਰੇਣੀ ਅੰਦਰ ਵਧ ਤੋਂ ਵਧ ਕੋਈ ਪਾਰੰਗਤ ਬੁੱਧੀ, ਵੀ ਕੋਮਲ ਕਲਾਵਾਂ ਵਿਚ ਕਦੀ ਕੋਈ ਇਕ ਅਜੇਹੀ ਵਿਸ਼ੇਸ਼ ਸਫਲਤਾ ਪੈਦਾ ਕਰਨ ਦੀ ਵਿਵਸਥਾ ਨਹੀਂ ਕਰ ਸਕੀ ਜੇਹੜੀ ਕਿ ਵਾਸਤਵ ਤੌਰ ਤੇ ਅਸਲੀ ਤੇ ਮੌਲਿਕ ਹੋਵੇ, ਤੇ ਨ ਹੀ ਕਿਸੇ ਵੀ ਖੇਤਰ ਵਿਚ ਸੰਸਾਰ ਨੂੰ ਸਥਾਈ ਕੀਮਤ ਦੀ ਕੋਈ ਕਿਰਤ ਦੇ ਸਕੀ ਹੈ ।
ਇਸਤ੍ਰੀਆਂ ਦਾ ਇਹ ਸਨਮਾਨ-ਸਤਿਕਾਰ ਈਸਾਈਅਤ ਅਤੇ ਜਰਮਨ ਭਾਵੁਕਤਾ ਦੀ ਉਪਜ ਹੈ। ਅਤੇ ਇਹੋ ਚੀਜ਼ ਹੀ ਆਪਣੀ ਵਾਰੀ ਸਿਰ ਉਸ ਰੋਮਾਂਸਕ ਲਹਿਰ ਦਾ ਕਾਰਣ, ਜੇਹੜੀ ਕਿ ਬੁੱਧੀ ਤੋਂ ਵਧੀਕ ਵਲਵਲੇ, ਜਨਮਜਾਤ ਪ੍ਰਵਿਰਤੀ ਅਤੇ ਇੱਛਾ ਨੂੰ ਵਡਿਆਉਂਦੀ ਹੈ ।ਏਸ਼ੀਆਈ ਲੋਕ ਵਧੀਕ ਚੰਗੀ ਤਰ੍ਹਾਂ ਜਾਣਦੇ ਅਤੇ ਖੁਲ੍ਹੇ ਤੌਰ ਤੇ ਇਸਤ੍ਰੀ ਦੀ ਨਿਸ਼ਟਤਾ ਨੂੰ ਸ੍ਰੀਕਾਰ ਕਰਦੇ ਹਨ । “ਜਦੋਂ ਕਾਨੂਨਾਂ ਨੇ ਇਸਤ੍ਰੀਆਂ ਨੂੰ ਮਰਦਾਂ ਦੇ ਨਾਲ ਸਮਾਨ ਅਧਿਕਾਰ ਦਿੱਤੇ ਸਨ ਤਾਂ ਉਨ੍ਹਾਂ ਨੂੰ, ਇਸਤ੍ਰੀਆਂ ਨੂੰ ਮਰਦਾਂ ਵਾਲੀ ਬੁੱਧੀ ਵੀ ਦੇਣੀ ਚਾਹੀਦੀ ਸੀ ।” ਫਿਰ ਆਪਣੀਆਂ ਬਾਦੀਆਂ ਦੀਆਂ ਸੰਸਥਾਵਾਂ ਵਿਚ ਵੀ ਏਸ਼ੀਆ ਸਾਡੇ ਨਾਲੋਂ ਵਧੀਕ ਕਮਲ ਦਿਆਨਤਦਾਰੀ ਵਿਖਾਂਦਾ ਹੈ। ਇਹ ਬਹੁ ਵਿਆਹ ਪ੍ਰਥਾ ਨੂੰ ਸਾਧਾਰਣ ਤੇ ਕਾਨੂਨੀ ਕਰਕੇ ਪ੍ਰਵਾਨ ਕਰਦਾ ਹੈ ਜੇਹੜੀ ਕਿ ਭਾਵੇਂ ਸਾਡੇ ਅੰਦਰ ਏਨੀ ਵਿਸ਼ਾਲ ਤੌਰ ਤੇ ਵਰਤੀ ਜਾਂਦੀ ਹੈ, ਪਰ ਇਸ ਉਤੇ ਪੜ੍ਹਦਾ ਇਕ ਸ਼ਬਦ ਮਾਤ੍ਰ ਦਾ ਪਾਇਆ ਹੋਇਆ ਹੈ। “ਕੋਈ ਵਾਸਤਵਿਕ ਇਕ ਵਿਆਹਵਾਦੀ ਹੋਣ ਕਿਥੇ ? ਅਤੇ ਫਿਰ ਇਸਤੀਆਂ ਨੂੰ ਸੰਪਤੀ ਅਧਿਕਾਰ ਦੇਣੇ ਕਿੱਨੀ ਬੇਅਰਥ ਚੀਜ਼ ਹੈ । “ਕੁਝ ਥੋੜ੍ਹੇ ਜਹੇ ਅਪਵਾਦਾਂ ਨੂੰ ਛਡ ਕੇ ਸਾਰੀਆਂ ਇਸਤ੍ਰੀਆਂ ਦੀ ਰੁਚੀ, ਅੰਧਾਧੁੰਧ ਖ਼ਰਚ ਕਰਨ ਦੀ ਹੁੰਦੀ ਹੈ,” ਕਿਉਂ ਜੋ ਉਹ ਸਦਾ ਵਰਤਮਾਨ ਸਮੇਂ ਵਿਚ ਜੀਉਂਦੀਆਂ ਹਨ, ਅਤੇ ਉਨ੍ਹਾਂ ਦਾ ਪ੍ਰਮੁਖ ਘਰ ਤੋਂ ਬਾਹਰਲਾ ਦਿਲ ਪ੍ਰਚਾਵਾ ਚੀਜ਼ਾਂ ਵਸਤਾਂ ਦਾ ਵਿਰਾਜਣ ਹੁੰਦਾ ਹੈ ।” ਇਸਤ੍ਰੀਆਂ ਸਮਝਦੀਆਂ ਹਨ ਕਿ ਮਨੁੱਖਾਂ ਦਾ ਕੰਮ ਪੈਸਾ ਕਮਾਣਾ ਤੇ ਉਨ੍ਹਾਂ ਦਾ ਕੰਮ ਇਸ ਨੂੰ ਖਰਚਣਾ ਹੈ । “ਇਹ ਉਨ੍ਹਾਂ ਦੀ ਕਿਰਤ ਦੀ ਵੰਡ ਬਾਰੇ ਸੰਕਲਪਨਾ ਹੁੰਦੀ ਹੈ ।” ਇਸ ਲਈ ਮੇਰੀ ਰਾਏ ਅਨੁਸਾਰ ਇਸਤ੍ਰੀਆਂ ਨੂੰ ਕਦੀ ਵੀ ਆਪਣੇ ਮਾਮਲਿਆਂ ਦੀ ਵਿਵਸਥਾ ਕਰਨ ਦੀ ਪੂਰੀ ਸੁਤੰਤਰਤਾ ਨਹੀਂ ਦਿੱਤੀ ਜਾਣੀ ਚਾਹੀਦੀ, ਸਗੋਂ ਉਨ੍ਹਾਂ ਹੇਠ ਰਹਿਣਾ ਚਾਹੀਦਾ ਹੈ । ਭਾਵੇਂ ਤਾਂ ਇਹ ਹੋਵੇ, ਪਿਤਾ ਦੀ ਦੀ, ਜਿਵੇਂ ਕਿ ਹਿੰਦੁਸਤਾਨ ਵਿਚ ਵਿਵਸਥਾ ਹੈ ਅਤੇ ਸਿੱਟੇ ਵਜੋਂ ਨੂੰ ਸਦਾ ਪਤੀ ਦੀ, ਮਰਦ ਦੀ ਨਿਗਰਾਨੀ ਪੁੱਤਰ ਦੀ ਜਾਂ ਰਾਜ ਕਦੀ ਵੀ ਸੰਪੱਤੀ ਉਨ੍ਹਾਂ ਨੂੰ ਦੇ ਵੇਚਣ ਆਦਿ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ, ਸਿਵਾਏ ਉਸ ਤੋਂ ਜੇਹੜੀ ਕਿ ਉਨ੍ਹਾਂ ਆਪ ਪ੍ਰਾਪਤ ਕੀਤੀ ਹੋਵੇ । ‘ ਸੰਭਵ ਤੌਰ ਤੇ, ਇਹ ਗੱਲ ਲਈ ਤੇਰ੍ਹਵੇਂ ਦੀਆਂ ਇਸਤ੍ਰੀਆਂ ਦੇ ਵਿਲਾਸੀ ਜੀਵਨ ਤੇ ਫਜੂਲ ਖ਼ਰਚੀ ਹੀ ਸੀ, ਜਿਸ ਨੇ ਕਿ ਰਾਜ ਸਰਕਾਰ ਵਿਚ ਏਨਾ ਭ੍ਰਿਸ਼ਟਾਚਾਰ ਪੈਦਾ ਕਰ ਦਿੱਤਾ ਸੀ ਕਿ ਇਸ ਦਾ ਅੰਤ ਫਾਂਸੀਸੀ ਕ੍ਰਾਂਤੀ ਦੇ ਰੂਪ ਵਿਚ ਹੋਇਆ ।
ਤਾਂ ਫਿਰ ਜਿੰਨਾ ਘਟ ਵਰਤ ਵਰਤਾਰਾ ਅਸੀਂ ਇਸ ਕ੍ਰਿਆ ਨਾਲ ਰਖ ਸਕੀਏ ਉਨਾਂ ਹੀ ਚੰਗਾ ਹੈ । ਉਹ ਕੋਈ ਇਕ ਅਨਿਵਾਰਯ ਅਮੰਗਲ ਵੀ ਨਹੀਂ। ਉਨ੍ਹਾਂ ਤੋਂ ਬਿਨਾ ਜੀਵਨ ਵਧੀਕ ਸੁਰਖਿਅਤ, ਵਧੀਕ ਪਧਰਾ ਤੇ ਪ੍ਰਵਾਹ ਰੂਪ ਰਹਿੰਦਾ ਹੈ। ਮਰਦਾਂ ਨੂੰ ਉਸ ਫਾਹੀ ਤੋਂ ਜਾਣੂ ਰਹਿਣਾ ਚਾਹੀਦਾ ਹੈ, ਜੇਹੜੀ ਕਿ ਇਸਤ੍ਰੀਆਂ ਦੀ ਸੁੰਦਰਤਾ ਵਿਚ ਪਾਈ ਜਾਂਦੀ ਹੈ, ਅਤੇ ਪੁਨਰ ਸਿਰਜਨਾ ਦਾ ਬੇਅਰਥ ਸੁਖਾਂਤ ਸਮਾਪਤ ਹੋ ਜਾਏਗਾ। ਸੋਝੀ ਦਾ ਵਿਕਾਸ, ਪੁਨਰ ਸਿਰਜਨ ਨੂੰ ਜਾਂ ਤਾਂ ਨਿਰਬਲ ਕਰ ਦੇਵੇਗਾ, ਜਾਂ ਨਿਸਫਲ ਅਤੇ ਛੇਕੜ ਨੂੰ ਇਸ ਤਰ੍ਹਾਂ ਜਾਤੀ ਦੇ ਮਿਟ ਜਾਣ ਦੀ ਸਫਲਤਾ ਸਿਧ ਕਰ ਲਵੇਗਾ। ਕੋਈ ਵੀ ਚੀਜ਼, ਬੇਚੈਨ ਇੱਛਾ ਦੇ ਪਾਗਲ ਦੁਖਾਂਤ ਦੀ ਇਸ ਨਾਲੋਂ ਵਧੀਕ ਚੰਗੀ ਸੁਲਝਾਵ-ਰੂਪ ਨਹੀਂ ਹੋਵੇਗੀ;—ਕਿਉਂਜੋ ਉਹ ਪਰਦਾ ਜੇਹੜਾ ਕਿ ਹੁਣੇ ਜੇਹੇ ਹੀ ਹਾਰ ਅਤੇ ਮੌਤ ਉਤੇ ਡਿਗਾ ਹੈ, ਉਸ ਨੂੰ ਮੁੜ ਦੋਬਾਰਾ ਤੇ ਸਦਾ ਇਕ ਨਵੇਂ ਜੀਵਨ, ਇਕ ਨਵੇਂ ਸੰਗ੍ਰਾਮ ਅਤੇ ਨਵੀਂ ਹਾਰ ਲਈ ਉਠਦੇ ਰਹਿਣਾ ਚਾਹੀਦਾ ਹੈ । ਕਿੱਨੀ ਦੇਰ ਤੀਕ ਅਸੀਂ, ਇਸ ਬੇਅਰਥ ਜੇਹੀ ਖੇਡ ਅਤੇ ਇਸ ਬੇਹਦ ਦੁਖ ਦਰਦ ਵਲ ਖਿਚੋ ਜਾਂਦੇ ਰਹਾਂਗੇ ਜੇਹੜਾ ਕਿ ਦੁਖਦਾਈ ਅੰਤ ਵੱਲ ਲਿਆਂਦਾ ਹੈ ? ਕਦੋਂ ਸਾਡੇ ਅੰਦਰ ਸਾਹਜ ਹੋਵੇਗਾ ਇੱਛਾ ਦੇ ਮੂੰਹ ਦੇ ਸਾਹਵਾਂ ਵਿਰੁਧ ਵਗਾਹ ਮਾਰਨ ਦਾ—ਇਸ ਨੂੰ ਇਹ ਦਸ ਦੇਣ ਲਈ ਕਿ ਜੀਵਨ ਦਾ ਸੁਹਾਵਣਾਪਨ ਇਕ ਅਸੱਤ ਹੈ, ਅਤੇ ਸਭ ਤੋਂ ਵੱਡੀ ਬਰਕਤ ਮੌਤ ਹੈ ?
VIII ਆਲੋਚਨਾ
ਇਹੋ ਜੇਹੀ ਇਕ ਫਿਲਾਸਫ਼ੀ ਪ੍ਰਤੀ ਕੁਦਰਤੀ ਪ੍ਰਤਿਕਰਮ, ਉਸ ਸਮੇਂ ਤੇ ਇਸ ਵਿਅਕਤੀ ਵਿਸ਼ੇਸ਼ ਦੀ ਡਾਕਟ੍ਰੀ ਪ੍ਰੀਖਿਆ ਹੈ ।
ਆਓ ਇਕ ਵਾਰੀ ਫਿਰ ਇਹ ਅਨੁਭਵ ਕਰ ਲਈਏ, ਕਿ ਇਸ ਥਾਂ ਸਾਨੂੰ ਆਪਣੇ ਸਾਹਮਣੇ ਇਕ ਉਜੇਹੀ ਹੀ ਘਟਨਾ ਨਾਲ ਵਾਸਤਾ ਹੈ ਜਿਸ ਨੇ ਕਿ ਸਕੰਦਰ ਤੋਂ ਪਿਛੋਂ ਤੇ ਸੀਜ਼ਰ ਤੋਂ ਪਿਛੋਂ, ਪਹਿਲਾਂ ਯੂਨਾਨ ਵਲ ਤੇ ਫਿਰ ਰੋਮ ਵਲ ਪੂਰਬੀ ਵਿਸ਼ਵਾਸ਼ਾਂ ਤੋ ਵਤੀਰਿਆਂ ਦਾ ਇਕ ਹੜ੍ਹ ਲੈ ਆਂਦਾ ਸੀ । ਕੁਦਰਤ ਅੰਦਰ, ਬਾਹਰਲੀ ਇੱਛਾ ਨੂੰ ਮਨੁੱਖ ਅੰਦਰਲੀ ਇੱਛਾ ਨਾਲੋਂ ਬਹੁਤ ਵਧੀਕ ਪ੍ਰਬਲ ਕਰਕੇ ਦੇਖਣ ਅਤੇ ਫਿਰ ਤਤਪਰ ਤੌਰ ਤੇ ਆਤਮ-ਸਮਰਪਨ ਅਤੇ ਨਿਰਾਸਾ ਦੇ ਸਿਧਾਂਤ ਉਤੇ ਉੱਤਰ ਆਉਣ ਦਾ ਗੁਣ ਸੁਭਾਵ ਪੂਰਬ ਦਾ ਰਿਹਾ ਹੈ। ਜਿਸ ਤਰ੍ਹਾਂ ਯੂਨਾਨ ਦੇ ਪਤਨ ਨੇ ਇਸ ਦੇ ਚਿਹਰੇ ਉਤੇ ਸਤਾਇਕਵਾਦ ਦੀ ਪੀਲਤਣ ਅਤੇ ਐਪੀਕਯੂਰੀਨਵਾਦ ਦੀ ਬੁਖਾਰ ਦੀ ਲਾਲੀ ਲੈ ਆਂਦੀ ਸੀ, ਇਸੇ ਤਰ੍ਹਾਂ ਨੈਪੋਲੀਅਪਨ ਦੇ ਜੰਗਾਂ ਨੇ ਯੂਰਪ ਦੀ ਆਤਮਾ ਅੰਦਰ ਇਕ ਅਜੇਹੀ ਦੁਖਦਾਈ ਉਕਤਾਹਟ ਪੈਦਾ ਕਰ ਦਿੱਤੀ ਸੀ ਜਿਸ ਨੇ ਕਿ ਸ਼ਾਪਨਹਾਰ ਨੂੰ ਆਪਣੀ ਆਵਾਜ਼ ਬਣਾ ਲਿਆ। 1815 ਵਿਚ ਯੋਰਪ ਨੂੰ ਇਕ ਭਿਆਨਕ ਸਿਰ ਪੀੜ ਹੋਈ ਸੀ।
ਵਿਅਕਤਕ ਪ੍ਰੀਖਿਆ, ਦਾ ਆਰੰਭ ਸ਼ਾਪਨਹਾਰ ਦੀ ਆਪਣੀ ਇਸ ਮਨੰਤ ਤੋਂ ਹੋ ਸਕਦਾ ਹੈ ਕਿ ਮਨੁੱਖ ਦੀ ਪ੍ਰਸੰਨਤਾ ਬਾਹਰਲੀ ਪਰਿਸਥਿਤੀ ਨਾਲੋਂ, ਵਧੀਕ ਇਸ ਗੱਲ ਤੇ ਨਿਰਭਰ ਕਰਦੀ ਹੈ, ਕਿ ਮਨੁੱਖ ਆਪ ਦੀ ਕੁਲ ਹੈ। ਨਿਰਾਸ਼ਾਵਾਦ ਹੀ, ਨਿਰਾਸ਼ਾਵਾਦੀ ਵਿਰੁਧ ਦੋਸ਼ ਆਰੋਪਣ ਹੈ । ਇਕ ਰੋਗੀ ਸ਼ਰੀਰ ਅਤੇ ਇਕ ਇਹੋ ਜੇਹੀ ਦਿਮਾਗੀ ਵਿਗਾੜ ਵਾਲੀ ਤਬੀਅਤ, ਖਾਲੀ ਵਿਹਲ ਵਾਲਾ ਇਕ ਜੀਵਨ, ਅਤੇ ਉਦਾਸ ਖਿੰਨਤਾ, ਹੋਣ ਦੀ ਸੂਰਤ ਵਿਚ ਸ਼ਾਪਨਹਾਰ ਦੀ ਫ਼ਿਲਾਸਫ਼ੀ ਲਈ ਇਕ ਢੁਕਦਾ ਸ਼ਰੀਰ-ਵਿਗਿਆਨ, ਪੈਦਾ ਹੋ ਜਾਂਦਾ ਹੈ । ਨਿਰਾਸ਼ਾਵਾਦੀ ਹੋਣ ਲਈ ਜ਼ਰੂਰੀ ਤੌਰ ਤੇ, ਕਿਸੇ ਆਦਮੀ ਪਾਸ, ਵਿਹਲ ਦੀ ਲੋੜ ਹੁੰਦੀ ਹੈ; ਇਕ ਕ੍ਰਿਆਸ਼ੀਲ ਜੀਵਨ ਤਾਂ ਲਗਪਗ ਹਮੇਸ਼ਾ ਹੀ ਸਰੀਰ ਤੇ ਮਨ ਅੰਦਰ ਚੰਗੀਆਂ ਵਿਰਤੀਆਂ ਪੈਦਾ ਕਰਦਾ ਹੈ । ਜਾਪਨਹਾਰ ਉਸ ਅਡੋਲਤਾ ਦੀ ਪ੍ਰਸੰਸਾ ਕਰਦਾ ਹੈ, ਜੇਹੜੀ ਕਿ ਨਿਰਮਾਣ ਪ੍ਰਯੋਜਨਾ ਅਤੇ ਇਕ ਜਹਾਜ ਜੀਵਨ ਤੋਂ ਪੈਦਾ ਹੁੰਦੀ ਹੈ, ਪਰ ਇਨ੍ਹਾਂ ਬਾਰੇ ਉਹ ਆਪਣੇ ਨਿੱਜੀ ਅਨੁਭਵ ਦੇ ਆਧਾਰ ਉਤੇ ਸਾਇਦ ਹੀ ਜ਼ਿਕਰ ਕਰ ਸਕਦਾ ਸੀ । ਲਗਾਤਾਰ ਵਿਹਲ ਲਈ ਉਸ ਦੇ ਪਾਸ ਪੈਸਾ ਕਾਫ਼ੀ ਸੀ, ਅਤੇ ਲਗਾਤਾਰ ਕੰਮ ਨਾਲੋਂ ਲਗਾਤਾਰ ਵਿਹਲ ਨੂੰ ਉਸ ਨੇ ਵਧੀਕ ਅਸਹਿ ਪ੍ਰਤੀਤ ਕੀਤਾ। ਫਿਲਾਸਫਰ ਲੋਕਾਂ ਦਾ ਉਦਾਸੀ ਵਲ ਝੁਕਾਵ ਸ਼ਾਇਦ ਬੈਠਕ ਵਾਲੇ ਵਿਹਾਰਾਂ ਦੀ ਅਸੁਭਾਵਕਤਾ ਕਰਕੇ ਹੁੰਦਾ ਹੈ; ਬਹੁਤੀ ਵਾਰੀ ਜੀਵਨ ਉਤੇ ਹਮਲਾ ਕੇਵਲ ਮਾਤ੍ਰ ਮਲ ਬਾਹਰ ਕਢਣ ਦੀ ਜਾਂਦੀ ਰਹੀ ਕਲਾ ਦਾ ਇਕ ਚਿੰਨ੍ਹ ਹੁੰਦਾ ਹੈ ।
ਨਿਰਵਾਨ, ਇਕ ਨਿਰਜਿੰਦ ਜੇਹੇ ਆਦਮੀ ਦਾ ਦੂਸਰਾ ਅਜੇਹਾ ਵਿਅਕਤੀ ਵਿਸ਼ੇਸ਼, ਜਿਸ ਨੇ ਹਦੋਂ ਵਧੀਕ ਆਦਰਸ਼ ਹੁੰਦਾ ਹੈ, ਇੱਛਾ ਕਰਨ ਤੋਂ ਕਦੀ ਇਕ ਜਾਂ ਸ਼ੁਰੂ ਕੀਤਾ, ਤੇ ਸਾਰਾ ਦਾਅ ਇਕ ਹੀ ਆਵੇਗ ਉਤੇ ਲਾ ਕੇ, ਇਸ ਨੂੰ ਹਾਰ ਲਿਆ ਹੁੰਦਾ ਹੈ, ਉਹ ਬਾਕੀ ਰਹਿੰਦਾ ਜੀਵਨ ਇਕ ਨਿਰ ਜਿੰਦ ਤੇ ਖਿਝੀ ਹੋਈ ਉਕਤਾਹਟ ਵਿਚ ਬਤੀਤ ਕਰਦਾ ਹੈ । ਜੇਕਰ ਬੁੱਧੀ, ਇੱਛਾ ਦੀ ਦਾਸੀ ਦੇ ਰੂਪ ਵਿਚ, ਪੈਦਾ ਹੁੰਦੀ ਹੈ, ਤਾਂ ਇਹ ਗੱਲ ਐਨ ਸੰਭਵ ਹੀ, ਹੈ ਕਿ ਬੱਧੀ ਦੀ ਇਕ ਅਜੇਹੀ ਵਿਸ਼ਿਸ਼ਟ ਉਪਜ, ਜੇਹੋ ਜੇਹੀ ਕਿ ਅਸੀਂ ਸ਼ਾਪਨਹਾਰ ਦੀ ਫਿਲਾਸਫੀ ਨੂੰ ਜਾਣਦੇ ਹਾਂ, ਇਹ ਇਕ ਰੋਗੀ ਅਤੇ ਸੁਸਤ ਇੱਛਾ ਨੂੰ ਢਕਣ ਲਈ ਇਕ ਪੜ੍ਹਦਾ ਤੇ ਬਹਾਨਾ ਸੀ । ਅਤੇ ਕੋਈ ਸ਼ਕ ਨਹੀਂ ਕਿ ਮਰਦਾਂ ਅਤੇ ਇਸਤ੍ਰੀਆਂ ਨਾਲ ਉਸ ਦੇ ਸ਼ੁਰੂ ਦੇ ਅਨੁਭਵਾਂ ਨੇ ਉਸ ਦੇ ਅੰਦਰ ਉਸੇ ਤਰ੍ਹਾਂ ਹੀ ਇਕ ਆਸਾਧਰਣ ਸਕੀ ਤੇ ਤੀਬਰ ਮਹਿਸੂਸ ਕਰਨ ਵਾਲੀ ਤਬੀਅਤ ਪੈਦਾ ਕਰ ਦਿੱਤੀ ਸੀ ਜਿਵੇਂ ਕਿ ਇਸ ਨੇ ਸਵੈਡਲ, ਅਤੇ ਫਲਾਬਰਟ ਅਤੇ ਨਿਤਸੇ ਅੰਦਰ ਪੈਦਾ ਕੀਤੀ ਸੀ । ਉਹ ਦੇਸ਼ ਦ੍ਰਿਸ਼ਟੀਵਾਨ ਤੇ ਇਕਲਾ ਰਹਿਣ ਵਾਲਾ ਬਣ ਗਿਆ । ਉਹ ਲਿਖਦਾ ਹੈ; “ਲੋੜ ਦੇ ਸਮੇਂ ਦਾ ਮਿੱਤਰ ਨਿਰਸੰਦੇਹ ਹੀ ਕੋਈ ਮਿੱਤਰ ਨਹੀਂ ਹੁੰਦਾ; ਉਹ ਕੇਵਲ ਮਾਤ੍ਰ ਇਕ ਉਧਾਰ ਲੈਣ ਵਾਲਾ ਹੁੰਦਾ ਹੈ”; ਅਤੇ “ਕਿਸੇ ਮਿੱਤਰ ਨੂੰ ਕੋਈ ਅਜੇਹੀ ਚੀਜ਼ ਨਾ ਦਸੋ ਜੇਹੜੀ ਕਿ ਤੁਸੀਂ ਇਕ ਵੈਰੀ ਤੋਂ ਛਪਾਣਾ ਚਾਹੋਗੇ ।” ਉਹ ਇਕ ਅਡੋਲ ਰਟ ਵਾਲੇ, ਸੰਨਿਆਸੀ ਜੀਵਨ ਦੀ ਸਲਾਹ ਦਿੰਦਾ ਹੈ; ਉਹ ਸਮਾਜ ਤੋਂ ਡਰਦਾ ਹੈ, ਤੇ ਮਨੁੱਖੀ ਮੇਲ ਜੋਲ ਦੀਆਂ ਕੀਮਤਾਂ ਜਾਂ ਖੁਸ਼ੀਆਂ ਨੂੰ ਨਹੀਂ ਜਾਣਦਾ ।” ਪਰ ਪ੍ਰਸੰਨਤਾ ਮਰ ਜਾਂਦੀ ਹੈ ਜਦੋਂ ਕਿ ਇਸ ਦੀ ਸਾਂਝ ਨਹੀਂ ਕੀਤੀ ਜਾਂਦੀ ।
ਨਿਰਸੰਦੇਹ, ਨਿਰਾਸ਼ਾਵਾਦ ਵਿਚ ਵਿਚ ਇਕ ਵੱਡਾ ਸਾਰਾ ਅੰਸ਼ ਤਾਂ ਅਹੰਵਾਦ ਦਾ ਹੁੰਦਾ ਹੈ, ਸੰਸਾਰ ਸਾਡੇ ਪ੍ਰਤੀ ਕਾਫੀ ਸੰਸਾਰ ਨਹੀਂ ਹੁੰਦਾ ਅਤੇ ਅਸੀਂ ਇਸ ਉਤੇ ਆਪਣੇ ਫਿਲਸਫਾਨਾ ਨਕ ਚਾੜ ਲੈਂਦੇ ਹਾਂ । ਪਰ ਇਹ ਤਾਂ ਸਪਾਈਨੇਜ਼ਾ ਦੀ ਇਸ ਸੰਸਥਾ ਨੂੰ ਭੁਲ ਜਾਣਾ ਹੈ, ਕਿ ਸਦਾਚਾਰਕ ਨਿਖੇਧੀ ਤੇ ਪ੍ਰਸ਼ੰਸਾ ਬਾਰੇ ਸਾਡੇ ਸ਼ਬਦ ਕੇਵਲ ਮਨੁੱਖੀ ਨਿਰਣੇ ਹੁੰਦੇ ਹਨ, ਅਤੇ ਬਹੁਤ ਕਰਕੇ ਅਸੰਗਤ, ਜਦੋਂ ਕਿ ਇਹ ਸਮੁਚੇ ਤੌਰ ਤੇ ਵਿਸ਼ਵ ਪ੍ਰਤੀ ਲਾਗੂ ਕੀਤੇ ਜਾਂਦੇ ਹਨ । ਸ਼ਾਇਦ ਜੀਵਨ ਪ੍ਰਤੀ ਸਾਡੀ ਹੈਂਕੜ ਭਰੀ ਘ੍ਰਿਣਾ, ਆਪਣੇ ਆਪ ਲਈ ਇਕ ਗੁਪਤ ਘ੍ਰਿਣਾ ਲਈ ਇਕ ਪਰਦਾ ਹੁੰਦੀ ਹੈ; ਅਸਾਂ ਆਪਣੇ ਜੀਵਨ ਨੂੰ ਚੌੜ ਚੁਪਟ ਕਰ ਦਿੱਤਾ ਹੁੰਦਾ ਹੈ, ਤੇ ਅਸੀਂ ਦੇਸ਼ “ਵਾਤਾਵਰਣ” ਜਾਂ ਸੰਸਾਰ ਉਤੇ ਸੁਟ ਦੇਂਦੇ ਹਾਂ, ਜੇਹੜੇ ਕਿ ਆਪਣਾ ਬਚਾਵ ਕਰਨ ਲਈ ਬੇਜਬਾਨ ਹੁੰਦੇ ਹਨ । ਇਕ ਪ੍ਰਪਕ ਹੋਇਆ ਆਦਮੀ ਜੀਵਨ ਦੀਆਂ ਸੁਭਾਵਕ ਸੀਮਾਵਾਂ ਨੂੰ ਪ੍ਰਵਾਨ ਕਰਦਾ ਹੈ; ਉਹ ਇਹ ਆਸ਼ਾ ਨਹੀਂ ਰਖਦਾ ਕਿ ਦੈਵੀ ਸਕਤੀ ਉਸ ਦਾ ਪਖ ਕਰੋ: ਜੀਵਨ ਦੀ ਖੇਡ ਖੇਡਣ ਲਈ ਉਹ ਪਹਿਲਾਂ ਤੋਂ ਭਰੀਆਂ ਤੇ ਮਿਥੀਆਂ ਗਈਆਂ ਨਰਦਾਂ ਦੀ ਮੰਗ ਨਹੀਂ ਕਰਦਾ । ਕਾਰਲਾਈਲ ਵਾਂਗ ਉਹ ਜਾਣਦਾ ਹੁੰਦਾ ਹੈ, ਕਿ ਸੂਰਜ ਨੂੰ ਇਸ ਗੱਲ ਕੱਸਣ ਦਾ ਕੋਈ ਅਰਥ ਨਹੀਂ, ਕਿ ਉਹ ਸਾਡੀ ਆਪਣੀ ਕੋਈ ਛੋਟੀ ਮੋਟੀ ਅੱਗ ਨਹੀਂ ਬਾਲ ਦੇਂਦਾ ਅਤੇ ਸ਼ਾਇਦ ਜੇ ਕਰ ਅਸੀਂ ਇਸ ਦੀ ਸਹਾਇਤਾ ਕਰਨ ਲਈ ਥੋੜ੍ਹੇ ਜੇਹੇ ਸਿਆਣੇ ਹੋਵੀਏ, ਤਾਂ ਸੂਰਜ ਇਹ ਕੁਝ ਵੀ ਕਰ ਦੇਵੇਗਾ; ਅਤੇ ਇਹ ਵਿਸ਼ਾਲ ਨਿਰਪਖ ਵਿਸ਼ਵ ਇਕ ਕਾਫ਼ੀ ਸੁਹਾਵਣਾ ਸਥਾਨ ਬਣ ਸਕਦਾ ਹੈ, ਜੇ ਕਰ ਇਸ ਦੀ ਸਹਾਇਤਾਂ ਕਰਨ ਲਈ, ਥੋੜ੍ਹਾ ਜੇਹਾ ਸੂਰਜ ਪ੍ਰਕਾਸ਼ ਅਸੀਂ ਆਪਣੇ ਨਾਲ ਲਿਆ ਸਕੀਏ। ਵਾਸਤਵ ਵਿਚ, ਇਹ ਸੰਸਾਰ ਨ ਤਾਂ ਸਾਡੇ ਨਾਲ ਤੇ ਨ ਸਾਡੇ ਵਿਰੁਧ ਹੀ ਹੁੰਦਾ ਹੈ; ਇਹ ਸਾਡੇ ਹਥਾਂ ਵਿਚ ਕੇਵਲ ਕੱਚੀ ਸਾਮਗ੍ਰੀ ਹੁੰਦਾ ਹੈ, ਤੇ ਜਿਸ ਤਰ੍ਹਾਂ ਅਸੀਂ ਆਪ ਹੁੰਦੇ ਹਾਂ, ਉਸ ਅਨੁਸਾਰ ਸ੍ਵਰਗ ਜਾਂ ਨਰਕ ਬਣ ਸਕਦਾ ਹੈ ।
ਸ਼ਾਪਨਹਾਰ ਤੇ ਉਸ ਦੇ ਸਮਕਾਲੀਨਾਂ ਅੰਦਰ, ਨਿਰਾਸ਼ਾਵਾਦ ਦਾ ਕੁਝ ਕਾਰਣ ਤਾਂ ਉਨ੍ਹਾਂ ਦੇ ਰੋਮਾਂਸਕ ਵਤੀਰਿਆਂ, ਤੇ ਆਸ਼ਾਵਾਂ ਵਿਚ ਪਾਇਆ ਜਾਂਦਾ ਸੀ । ਜੁਆਨੀ ਸੰਸਾਰ ਤੋਂ ਬਹੁਤ ਕੁਝ ਦੀ ਆਸ਼ਾ ਰਖਦੀ ਹੈ । ਨਿਰਾਸ਼ਾਵਾਦ, ਆਸ਼ਾਵਾਦ ਦੇ ਮਗਰੋਂ ਆਵਣ ਵਾਲੀ ਸਵੇਰ ਹੁੰਦਾ ਹੈ, ਠੀਕ ਜਿਵੇਂ ਕਿ 1815 ਨੂੰ 1789 ਦੀ ਕੀਮਭ ਚੁਕਾਣੀ ਪਈ ਸੀ । ਵਲਵਲੇ, ਜਨਮ ਜਾਤ ਪ੍ਰਵਿਰਤੀ ਅਤੇ ਇੱਛਾ ਦਾ ਰੋਮਾਂਸਕ ਵਡਿਆਇਆ, ਅਤੇ ਵਿਮੁਕਤ ਕੀਤਾ ਜਾਣਾ, ਅਤੇ ਵਿਚਾਰ ਸ਼ਕਤੀ, ਵਸੀਕਾਰਤਾ ਅਤੇ ਵਿਵਸਥਾ ਲਈ ਰੋਮਾਂਚਕ ਘ੍ਰਿਣਾ ਨੇ ਆਪਣੇ ਸੁਭਾਵਕ ਦੰਡ ਲੈ ਆਂਦੇ; ਕਿਉਂਜੋ ਜਿਵੇਂ ਕਿ ਹੋਰ ਸਵਾਲ ਪੋਲ ਨੇ ਕਿਹਾ ਸੀ, “ਸੰਸਾਰ ਉਨ੍ਹਾਂ ਲਈ ਜੋ ਸੱਚਦੇ ਹਨ, ਇਕ ਸੁਖਾਂਤ, ਪਰ ਉਨ੍ਹਾਂ ਲਈ ਜੋ ਮਹਿਸੂਸ ਕਰਦੇ ਹਨ ਇਕ ਦੁਖਾਂਤ ਹੁੰਦਾ ਹੈ”, ਸ਼ਾਇਦ ਕੋਈ ਹੋਰ ਲਹਿਰ ਏਨੀ ਭਰਪੂਰ ਉਦਾਸੀ ਵਾਲੀ ਨਹੀਂ ਹੋਈ, ਜਿੱਨਾ ਕਿ ਭਾਵੁਕਤਾ ਮਈ ਰੋਮਾਂਸਵਾਦ ।… ਕਿਸੇ ਰੋਮਾਂਸਵਾਦੀ ਨੂੰ ਜਦੋਂ ਇਹ ਪਤਾ ਲੱਗਦਾ ਹੈ, ਕਿ ਪ੍ਰਸੰਨਤਾ ਦੇ ਉਸ ਦੇ ਆਦਰਸ਼ ਦਾ ਸਿੱਟਾ ਵਾਸਤਵਿਕ ਅਪ੍ਰਸੰਨਤਾ ਨਿਕਲਦਾ ਹੈ ਤਾਂ ਉਹ ਦੋਸ਼ ਆਪਣੇ ਆਦਰਸ਼ ਨੂੰ ਨਹੀਂ ਦਿੰਦਾ । ਉਹ ਕੇਵਲ ਇਸ ਤਰ੍ਹਾਂ ਮੰਨ ਲੈਂਦਾ ਹੈ, ਕਿ ਸੰਸਾਰ ਇਹੋ ਜੇਹੇ ਇਕ ਪ੍ਰਾਣੀ ਲਈ ਅਧਿਕਾਰੀ ਹੀ ਨਹੀਂ, ਜਿਸ ਦੀ ਰਚਨਾ ਦਾ ਕਮਾਲ ਨਮੂਨਾ ਉਹ ਆਪ ਰਚਿਆ ਹੋਇਆ ਹੈ ।”ਬੇਥਵਾ ਜੇਹਾ ਇਕ ਵਿਸ਼ਵ ਇਕ ਬੇਥਵੀ ਜੇਹੀ ਆਤਮਾ ਨੂੰ ਕਿਵੇਂ ਸੰਤੁਸ਼ਟ ਕਰ ਸਕਦਾ ਸੀ ?
ਨੈਪੋਲੀਅਨ ਦਾ ਸਾਮਰਾਜ ਤੀਕ ਪ੍ਰਗਤੀ ਕਰ ਜਾਣ ਦਾ ਦ੍ਰਿਸ਼, ਰੂਸੋ ਬੁੱਧੀ ਦੀ ਨਿਖੇਧੀ, ਅਤੇ ਕਾਂਤ ਦੀ ਆਲੋਚਨਾ, ਅਤੇ ਉਸ ਦੇ ਆਪਣੇ ਆਵੇਗ ਮਈ ਸੁਭਾਵ ਅਤੇ ਅਨੁਭਵਾਂ ਨੇ ਮਿਲਜੁਲ ਕੇ ਸ਼ਾਪਨਹਾਰ ਨੂੰ ਇੱਛਾ ਦੀ ਪ੍ਰਿਥਮਕਤਾ ਤੇ ਇਸ ਦੇ ਅੰਤਮ ਹੋਣ ਦਾ ਸੁਝਾਵ ਸੁਝਾਇਆ । ਸ਼ਾਇਦ ਕੇ ਵਾਟਰਲੂ ਅਤੇ ਸੈਂਟ ਹੈਲੀਨਾ ਨੇ ਉਸ ਨਿਰਾਸ਼ਾਵਾਦ ਦੇ ਵਿਕਾਸ ਵਿਚ ਸਹਾਇਤਾ ਕਰ ਦਿੱਤੀ ਜੇਹੜਾ ਨਿਰਸੰਦੇਹ ਜੀਵਨ ਦਿਆਂ ਡੰਗਾਂ ਤੇ ਸਜਾਵਾਂ ਦੇ ਥੋੜੇ ਵਿਅਕਤਕ ਮੇਲ ਜਲ ਨਾਲ ਪੈਦਾ ਹੋਇਆ ਸੀ । ਇਸ ਥਾਂ ਉਤੇ ਸਾਰੇ ਇਤਿਹਾਸ ਅੰਦਰ ਇਕ ਸਭ ਤੋਂ ਵਧੀਕ ਬਿਜਲੀ ਵਰਗੀ ਵਿਅਕਤਕ ਇੱਛਾ ਸੀ ਜੇਹੜੀ ਕਿ ਪ੍ਰਬਲ ਤੌਰ ਤੇ ਮਹਾਦੀਪ ਉਤੇ ਆਦੇਸ ਕਰ ਰਹੀ ਸੀ,ਪਰ ਫਿਰ ਵੀ ਇਸ ਦੀ ਭਾਵੀ ਉਹ ਜੇਹੀ ਹੀ ਨਿਸਚਿਤ ਅਤੇ ਬਦਨਾਮੀ ਵਾਲੀ ਹੋਈ, ਜਿਵੇਂ ਕਿ ਕਿਸੇ ਅਜੋਹੇ ਕੀੜੇ ਦੀ, ਜਿਸ ਦਾ ਜਨਮ ਹੀ ਉਸ ਦੀ ਭੈੜੀ ਮੌਤ ਨੂੰ ਨਾਲ ਲੈ ਆਉਂਦਾ ਹੈ।
ਇਹ ਗੱਲ ਸ਼ਾਪਨਹਾਰ ਨੂੰ ਕਦੀ ਨ ਸੁਝੀ, ਕਿ ਲੜ ਕੇ ਹਾਰ ਜਾਣਾ, ਸੰਗ੍ਰਾਮ ਵਿਚ ਬਿਲਕੁਲ ਨ ਪੈਣ ਨਾਲੋਂ ਚੰਗਾ ਹੀ ਸੀ । ਉਸ ਨੇ ਵਧੀਕ ਮਰਦਉ ਵਾਲੇ ਤੇ ਪ੍ਰਬਲ ਹੀਗਲ ਵਾਂਗ, ਸੰਗ੍ਰਾਮ ਦੀ ਮਾਨ ਅਤੇ ਆਵਸ਼ਕਤਾ ਨੂੰ ਮਹਿਸੂਸ ਹੀ ਨ ਕੀਤਾ; ਉਹ ਸ਼ਾਂਤੀ ਲਈ ਤਰਸਦਾ ਸੀ, ਪਰ ਜੰਗ ਦੇ ਅੰਨ ਮਧ ਵਿਚ ਉਹ ਜੀਵਿਆ, ਹਰੇਕ ਥਾਂ ਉਸ ਨੂੰ ਸੰਗ੍ਰਾਮ ਹੀ ਦਿਖਾਈ ਦਿੱਤਾ, ਇਸ ਸੰਗ੍ਰਾਮ ਦੇ ਪਿਛੋਕੜ ਉਹ ਗੁਆਂਢੀਆਂ ਦੀ ਮਿਤ੍ਰਤਾ ਭਰੀ ਸਹਾਇਤਾ, ਬੱਚਿਆਂ ਅਤੇ ਨਵਯੁਵਕਾਂ ਦੀਆਂ ਖਿੜ ਖਿੜਾਦੀਆਂ ਖੁਸ਼ੀਆਂ, ਉਤਸ਼ਾਹ ਭਰੀਆਂ ਲੜਕੀਆਂ ਦੇ ਨਾਚ, ਮਾਪਿਆਂ ਤੇ ਪ੍ਰੇਮੀਆਂ ਦੀਆਂ ਮਨ ਮਰਜ਼ੀ ਦੀਆਂ ਕੁਰਬਾਨੀਆਂ, ਖਰਤੀ ਦੀ ਧੀਰਜਵਾਨ, ਬਖਸ਼ਿਸ਼ ਅਤੇ ਬਸੰਤ ਦੇ ਪੁਨਰ ਜਾਗ੍ਰਣ ਨੂੰ ਦੇਖ ਨ ਸਕਿਆ।
ਅਤੇ ਤਾਂ ਕੀ ਹੋਇਆ ਜੇ ਕਰ ਇਕ ਪੂਰੀ ਹੋਈ ਇੱਛਾ, ਕੇਵਲ ਇਕ ਹੋਰ ਇੱਛਾ ਨੂੰ ਹੀ ਪੈਦਾ ਕਰ ਦੇਂਦੀ ਹੈ ? ਸ਼ਾਇਦ ਕਿਹ ਵਧੀਕ ਚੰਗਾ ਹੈ, ਕਿ ਅਸੀਂ ਕਦੀ ਸੰਤੁਸ਼ਟ ਨ ਹੋਵੀਏ ? ਕੋਈ ਇਕ ਪੁਰਾਣੀ ਸੰਖਿਆ ਦਸਦੀ ਹੈ ਕਿ ਪ੍ਰਸੰਨਤਾ ਮਲਕੀਅਤ, ਜਾਂ ਤ੍ਰਿਪਤੀ ਵਿਚ ਨਹੀਂ ਸਗੋਂ ਸਫਲਤਾ ਜਾਂ ਸਿਧੀ ਵਿਚ ਪਾਈ ਜਾਂਦੀ ਹੈ । ਕਈ ਨਰੋਆ ਆਦਮੀ ਏਨੀ ਮੰਗ ਪ੍ਰਸੰਨਤਾ ਦੀ ਨਹੀਂ ਕਰਦਾ ਜਿੱਨੀ ਕਿ ਆਪਣੀਆਂ ਸਮਰਥਾਵਾਂ ਨੂੰ ਅਭਿਆਸ ਵਿਚ ਇਕ ਅਫਸਰ ਦੀ; ਅਤੇ ਇਸ਼ ਸੁਤੰਤਰਤਾ ਅਤੇ ਸ਼ਕਤੀ ਲਈ ਜੇ ਕਰ ਉਸ ਨੂੰ ਦੁਖ ਦੀ ਸਜ਼ਾ ਵੀ ਭੁਗਤਣੀ ਪੈਂਦੀ ਹੈ, ਤਾਂ ਉਹ ਖੁਸ਼ੀ ਨਾਲ ਇਹ ਦੰਡ ਭਰਨ ਲਈ ਤਿਆਰ ਹੁੰਦਾ ਹੈ: ਇਹ ਕੋਈ ਬਹੁਤ ਵੱਡੀ ਕੀਮਤ ਨਹੀਂ ਹੁੰਦੀ । ਸਾਨੂੰ ਉਪਰ ਵਲ ਉਠਾਣ ਲਈ ਵਿਰੋਧ ਦੀ ਲੋੜ ਹੁੰਦੀ ਹੈ, ਜਿਵੇਂ ਕਿ ਇਹ ਕਿਸੇ ਹਵਾਈ ਜਹਾਜ਼ ਜਾਂ ਪੰਛੀ ਨੂੰ ਉਪਰ ਨੂੰ ਉਠਾਂਦਾ ਹੈ । ਸਾਨੂੰ ਲੱੜ ਹੁੰਦੀ ਹੈ ਰੁਕਾਵਟਾਂ ਦੀ, ਜਿਨ੍ਹਾਂ ਨਾਲ ਟਾਕਰਾ ਕਰ ਕੇ ਅਸੀਂ ਆਪਣੀਆਂ ਸ਼ਕਤੀਆਂ ਨੂੰ ਤਿਖਾ ਕਰਦੇ ਹੋਏ ਆਪਣੇ ਵਿਕਾਸ ਨੂੰ ਉਤੇਜਨਾ ਦੇ ਸਕੀਏ । ਦੁਖਾਂਤ ਤੋਂ ਬਿਨਾਂ ਮਨੁੱਖ ਦੀ ਸ਼ਾਨ ਦੇ ਅਨੁਕੂਲ ਨਹੀਂ ਹੋਵੇਗਾ।
ਕੀ ਇਹ ਗੱਲ ਠੀਕ ਹੈ “ਕਿ ਜੇਹੜਾ ਕੋਈ ਆਦਮੀ ਗਿਆਨ ਦਾ ਵਾਧਾ ਕਰਦਾ ਹੈ” ਅਤੇ ਕਿ ਇਹ ਸਭ ਤੋਂ ਵਧੀਕ ਸੰਗਠਤ ਪ੍ਰਾਣੀ ਹੀ ਹੁੰਦੇ ਹਨ ਜੇਹੜੇ ਕਿ ਸਭ ਤੋਂ ਵਧੀਕ ਦੁੱਖੀ ਹੁੰਦੇ ਹਨ ? ਹਾਂ ਠੀਕ ਹੈ; ਨੂੰ ਵੀ ਵਧਾਂਦਾ ਹੈ ਜਿਵੇਂ ਕਿ ਜਿਵੇਂ ਕਿ ਤੀਬਰ ਤੋਂ ਤੀਬਰ ਪਰ ਫਿਰ ਇਹ ਗੱਲ ਵੀ ਠੀਕ ਹੈ, ਇਹ ਦੁਖ ਨੂੰ ਦੁਖ ਦਰਦ, ਵਧਾਂਦਾ ਹੈ ਅਤੇ ਕਿ ਕਿ ਗਿਆਨ ਦਾ ਵਾਧਾ ਖੁਸ਼ੀ ਸੂਖਮ ਤੋਂ ਸੂਖਮ ਖ਼ੁਸ਼ੀਆਂ, ਵਿਕਸਿਤ ਆਤਮਾ ਲਈ ਹੀ ਰਾਖਵੇਂ ਰਖੇ ਗਏ ਹੁੰਦੇ ਹਨ। ਵਾਲਟੇਅਰ ਨੇ ਠੀਕ ਤੌਰ ਤੇ ਹੀ ਕਿਸਾਨ ਇਸਤ੍ਰੀ ਦੀ ਸੁਖਦਾਈ ਅਗਿਆਨਤਾ ਨਾਲੋਂ ਨਾਲੋਂ ਬ੍ਰਾਹਮਣ ਦੀ ਦੁਖਦਾਈ ਸਿਆਣਪ ਨੂੰ ਵਿਸ਼ੇਸ਼ਤਾ ਦਿੱਤੀ ਸੀ; ਅਸੀਂ ਦੁਖ ਦਰਦ ਦੀ ਕੀਮਤ ਉਤੇ ਵੀ ਜੀਵਨ ਨੂੰ ਤੀਬਰ ਤੌਰ ਤੇ ਅਤਿ ਗੰਭੀਰ ਰੂਪ ਵਿਚ ਅਨੁਭਵ ਕਰਨਾ ਚਾਹੁੰਦੇ ਹਾਂ; ਅਸੀਂ ਇਸ ਦੇ ਅੰਤਰਮ ਭੇਤਾਂ ਵਿਚ ਜਾਣ ਦਾ ਸਾਹਸ ਕਰਨਾ ਚਾਹੁੰਦੇ ਹਾਂ ਅਤੇ ਫਿਰ ਭਰਮ ਵਿਮੁਕਤੀ ਵੀ । ਵਰਜਿਲ ਜਿਸ ਨੇ ਕਿ ਹਰੇਕ ਸੁਖ ਸੁਆਦ ਰਖਿਆ; ਅਤੇ ਜੋਹੜਾ ਸਾਮਰਾਜੀ ਕਿਰਪਾ ਦੇ ਵਿਲਾਸਾਂ ਨੂੰ ਜਾਣ ਦਾ ਸੀ, ਅੰਤ ਨੂੰ ਜਾ ਕੇ ਸੋਝੀ ਦੀਆਂ ਖ਼ੁਸ਼ੀਆਂ ਤੋਂ ਛੁਟ ਹੋਰ ਹਰੇਕ ਚੀਜ਼ ਤੋਂ ਉਕਤਾ ਗਿਆ ਸੀ ।” ਜਦੋਂ ਇੰਦੇ ਸੰਤੁਸ਼ਟ ਕਰਨੇ ਹਟ ਜਾਂਦੇ ਹਨ ਤਾਂ ਭਾਵੇਂ ਕਿੱਨੀ ਮਿਹਨਤ ਨਾਲ ਹੀ ਸਹੀ, ਪਹੁੰਚ ਸਕਣ ਦੀ ਸਮਰਥਾ ਪ੍ਰਾਪਤ ਕਰ ਲਈ ਕੇਵਲ ਪ੍ਰਪਕ ਹੋਇਆ ਦਿਲ ਦਿਮਾਗ ਹੀ ਮਿੱਠਾ, ਸੁਖ ਸੁਆਦ ਹੁੰਦੀ ਹੈ, ਜੇਹੜੀ ਕਿ ਉਨ੍ਹਾਂ ਕਲਾਕਾਰਾਂ, ਕਵੀਆਂ ਅਤੇ ਫਿਲਾਸਫਰਾਂ ਪਾਸ ਹੋਣੀ ਵੀ ਖਾਸ ਅਰਥ ਰਖਦੀ ਹੈ ਜਿਨ੍ਹਾਂ ਨੂੰ ਕਿ ਸਮਝ ਸਕਦਾ ਹੈ। ਸਿਆਣਪ ਇਕ ਅਜੇਹਾ ਕੌੜਾ ਉਨਾਂ ਬੇਸੁਰੇਪਨਾਂ ਨਾਲ ਹੀ ਗੰਭੀਰ ਹੋ ਜਾਂਦੀ ਹੈ ਜੇਹੜੇ ਕਿ ਇਸ ਦੇ ਇਕ ਸੁਰੇਪਨ ਵਿਚ ਪ੍ਰਵੇਸ਼ ਕਰਦੇ ਹਨ ।
ਕੀ ਸੁਖ ਨਾਕਾਰਾਤਮਕ ਹੁੰਦਾ ਹੈ ? ਕੇਵਲ ਕੋਈ ਇਕ ਭੈੜੀ ਤਰ੍ਹਾਂ ਫਟੜ ਹੋਈ ਅਜੇਹੀ ਆਤਮਾ ਜੇਹੜੀ ਕਿ ਸੰਸਾਰ ਦੇ ਮੇਲ ਜਲ ਤੋਂ ਹਟ ਕੇ ਆਪਣੇ ਆਪ ਅੰਦਰ ਹੀ ਇਕਠੀ ਹੋਈ ਜਾਂਦੀ ਸੀ, ਉਹ ਹੀ ਜੀਵਨ ਦੇ ਵਿਰੁਧ ਇਕ ਅਜੇਹੀ ਅਵਗਿਆ ਵਿਅਕਤ ਕਰ ਸਕਦੀ ਸੀ । ਸੁਖ ਸਾਡੀਆਂ ਜਨਮ ਜਾਤ ਪ੍ਰਵਿਰਤੀਆਂ ਦੇ ਇਕ ਸਾਰ ਵਿਆਪਾਰ ਤੋਂ ਸਿਵਾਏ ਹੋਰ ਕੀ ਹੁੰਦਾ ਹੈ ?—ਅਤੇ ਸੁਖ ਨਾਕਾਰਾਤਮ ਕਿਵੇਂ ਹੋ ਸਕਦਾ ਹੈ, ਸਿਵਾਏ ਕਿਸੇ ਅਜੇਹੀ ਥਾਂ ਤੋਂ ਜਿਥੇ ਕਿ ਵਰਤੋਂ ਵਿਚ ਆ ਰਹੀ ਜਨਮ ਜਾਤ ਪ੍ਰਵਿਰਤੀ, ਅਗੇ ਵਲ ਵਧਣ ਨਾਲੋਂ ਪਿਛੇ ਵਲ ਨੂੰ ਹਟ ਰਹੀ ਹੋਵੇ ? ਬਚ ਨਿਕਲਣ ਅਤੇ ਆਰਾਮ ਕਰਨ ਦੇ ਅਧੀਨਗੀ ਅਤੇ ਸੁਰਖਿਆ ਦੇ, ਇਕਾਂਤ ਅਤੇ ਅਡੋਲਤਾ ਦੇ ਸੁਖ ਸੁਆਦ ਨਿਰਸੰਦੇਹ ਨਾਕਾਰਾਤਮਕ ਹੁੰਦੇ ਹਨ, ਕਿਉਂਜੋ ਉਹ ਜਨਮ ਜਾਤ ਪ੍ਰਵਿਰਤੀਆਂ ਜੇਹੜੀਆਂ ਕਿ ਸਾਨੂੰ ਇਨ੍ਹਾਂ ਵਲ ਸੰਚਾਲਤ ਕਰਦੀਆਂ ਹਨ, ਉਹ ਸਾਰ ਰੂਪ ਵਿਚ ਨਾਕਾਰਾਤਮਕ ਹੁੰਦੀਆਂ ਹਨ—ਨਸ ਜਾਣ ਤੇ ਡਰਦੀਆਂ ਰੂਪ ਆਕਾਰ, ਪਰ ਕੀ ਅਸੀਂ ਉਨ੍ਹਾਂ ਸੁਖ ਸੁਆਦਾਂ ਬਾਰੇ ਵੀ ਇਹੋ ਕੁਝ ਕਹਿ ਸਕਦੇ ਹਾਂ—ਜਿਹੜੇ ਕਿ ਉਦੋਂ ਹੀ ਆਂਵਦੇ ਹਨ ਜਦੋਂ ਕਿ ਸਾਡੀਆਂ ਸਾਕਾਰਾਤਮਕ ਜਨਮ ਜਾਤ ਪ੍ਰਵਰਤੀਆਂ ਅਗਵਾਈ ਕਰ ਰਹੀਆਂ ਹੁੰਦੀਆਂ—ਹਨ ਉਪਲਭਧੀ ਅਤੇ ਅਧਿਕਾਰ ਵਿਚ ਲਿਆਉਣ ਵਾਲੀਆਂ, ਲੜਨ ਤੇ ਪ੍ਰਭਤਾਵ ਕਾਇਮ ਕਰਨ ਵਾਲੀਆਂ ਕ੍ਰਿਆ ਅਤੇ ਖੇਡ-ਕੁਦ ਵਾਲੀਆਂ, ਅਤੇ ਮੇਲ ਜੋਲ ਅਤੇ ਪਿਆਰ ਕਰਨ ਵਾਲੀਆਂ ਜਨਮ ਜਾਤ ਪ੍ਰਵਿਰਤੀਆਂ ? ਕੀ ਹਾਸੇ ਦੀ ਖੁਸ਼ੀ, ਜਾਂ ਬੱਚੇ ਦੇ ਨਚਣ ਟਪਣ ਦੀ, ਜਾਂ ਪਿਆਰ ਕਰ ਰਹੇ ਪੰਛੀ ਦਾ ਗੀਤ, ਜਾਂ ਮੁਰਗੇ ਦੀ ਬਾਂਗ ਜਾਂ ਕਲਾ ਦਾ ਸਿਰਜਕ ਆਨੰਦ ਨਾਕਾਰਾਤਮਕ ਹੁੰਦਾ ਹੈ ? ਜੀਵਨ ਆਪ ਇਕ ਸਾਕਾਰਾਤਮਕ ਸ਼ਕਤੀ ਹੈ, ਅਤੇ ਇਸ ਦਾ ਹਰ ਕ ਸਹਜ ਵਿਉਪਾਰ ਕੋਈ ਖੁਸ਼ੀ ਰਖਦਾ ਹੈ ।
ਨਿਰਸੰਦੇਹ ਇਹ ਗੱਲ ਠੀਕ ਹੀ ਰਹਿ ਜਾਂਦੀ ਹੈ ਕਿ ਮੌਤ ਭਿਆਨਕ ਹੁੰਦੀ ਹੈ । ਇਸ ਦਾ ਬਹੁਤ ਅੰਦੇਸ਼ਾ ਅਲੋਪ ਹੋ ਜਾਂਦਾ ਹੈ, ਜੇ ਕਿਸੇ ਆਦਮੀ ਨੇ ਇਕ ਸਹਿਜ ਜੀਵਨ ਜੀਵਿਆ ਹੋਵੇ; ਚੰਗੀ ਤਰ੍ਹਾਂ ਮਰਨ ਲਈ ਆਦਮੀ ਨੂੰ ਚੰਗੀ ਤਰ੍ਹਾਂ ਜੀਵਿਆ ਹੋਣਾ ਲੋੜੀਂਦਾ ਹੈ। ਅਤੇ ਕੀ ਮੌਤ ਵਿਹੀਨਤਾ ਸਾਨੂੰ ਖੁਸ਼ੀ ਦੇਵੇਗੀ ? ਕੌਣ ਆਦਮੀ ਉਸ ਅਤੇ ਸੁਰਮ ਦੀ ਭਾਵੀ ਦੀ ਇੱਛਾ ਕਰੇਗਾ, ਜਿਸ ਦੇ ਪਾਸ ਕਿ ਅਮਰ ਜੀਵਨ ਇਕ ਵੱਡੀ ਤੋਂ ਵੱਡੀ ਸਜ਼ਾ ਦੇ ਤੌਰ ਤੇ ਭੇਜਿਆ ਗਿਆ ਸੀ ਜੇਹੜੀ ਕਿ ਮਨੁਖ ਨੂੰ ਦਿੱਤੀ ਜਾ ਸਕਦੀ ਹੋਵੇ ? ਅਤੇ ਮੌਤ ਕਿਉਂ ਭਿਆਨਕ ਹੁੰਦੀ ਹੈ, ਜੇਕਰ ਇਸ ਕਰਕੇ ਨਹੀਂ ਕਿ ਜੀਵਨ ਮਧਰ ਹੁੰਦਾ ਹੈ ? ਸਾਨੂੰ ਨੈਪੋਲੀਅਨ ਨਾਲ ਮਿਲ ਕੇ ਇਹ ਕਹਿਣ ਦੀ ਤਾਂ ਲੋੜ ਨਹੀਂ ਕਿ, ਕਿ ਉਹ ਸਾਰੇ ਲੋਕ ਜੇਹੜੇ ਕਿ ਮੌਤ ਤੋਂ ਡਰਦੇ ਹਨ ਉਹ ਦਿਲੋਂ ਨਾਸਤਕ ਹੁੰਦੇ ਹਨ; ਪਰ ਇਹ ਅਸੀਂ ਨਿਸਚਤ ਤੌਰ ਤੇ ਕਹਿ ਸਕਦੇ ਹਾਂ ਕਿ ਅਜੇਹਾ ਕੋਈ ਆਦਮੀ ਸੱਤਰ ਵਰਿਆਂ ਤੀਕ ਜੀਉਂਦਾ ਰਹਿੰਦਾ ਹੈ ਉਹ ਆਪਣੇ ਨਿਰਾਸ਼ਾਵਾਦ ਤੋਂ ਬਚ ਨਿਕਲਿਆ ਹੁੰਦਾ ਹੈ। ਗੋਇਟੇ ਨੇ ਕਿਹਾ ਸੀ ਕਿ ਕੋਈ ਆਦਮੀ, ਤੀਹ ਵਰ੍ਹਿਆਂ ਦੀ ਉਮਰ ਤੋਂ ਮਗਰੋਂ ਨਿਰਾਸ਼ਾਵਾਦੀ ਨਹੀਂ ਹੁੰਦਾ। ਅਤੇ ਵੀਹ ਸਾਲ ਤੋਂ ਪਹਿਲਾਂ ਵੀ ਮੁਸ਼ਕਿਲ ਨਾਲ ਹੀ; ਨਿਰਾਸ਼ਾਵਾਦ ਸਵੈ-ਚੇਤਨ ਤੇ ਸਵੈ-ਮਹੱਤਤਾ ਵਾਲੀ ਜੁਆਨੀ ਦਾ ਵਿਲਾਸ ਹੁੰਦਾ ਹੈ; ਜੁਆਨੀ ਜੇਹੜੀ ਕਿ ਸਾਮਵਾਦੀ ਪਰਿਵਾਰ ਦੀ ਨਿੱਘੀ ਹਿਕ ਤੋਂ ਨਿਕਲ ਕੇ ਵਿਅਕਤੀਗਤ ਪ੍ਰਤਿਯੋਗਤਾ ਅਤੇ ਲਾਲਚ ਦੇ ਸੀਤ ਵਾਯੂਮੰਡਲ ਵਿਚ ਪਹੁੰਚਦੀ ਹੈ ਅਤੇ ਫਿਰ ਵਾਪਸ ਮਾਤਾ ਦੀ ਛਾਤੀ ਲਈ ਤਰਸਦੀ ਹੈ; ਜੁਆਨੀ ਜਿਹੜੀ ਕਿ ਆਪਣੇ ਆਪ ਨੂੰ ਦੀਵਾਨਾ ਵਾਰ ਸੰਸਾਰ ਦੀਆਂ ਅਮੰਗਲਾਂ ਵਿਰੁਧ ਸੁਟਦੀ ਅਤੇ ਹਰ ਵਰ੍ਹੇ ਉਦਾਸੀ ਸਹਿਤ ਆਪਣੇ ਕਲਪਨਾ ਚਿੱਤਰਾਂ ਤੇ ਆਦਰਸ਼ਾਂ ਨੂੰ ਤਿਆਗਦੀ ਜਾਂਦਾ ਹੈ । ਪਰ ਵੀਹ ਸਾਲ ਤੋਂ ਪਹਿਲਾਂ ਤਾਂ ਖੁਸ਼ੀ ਸ਼ਰੀਰ ਦੀ ਅਤੇ ਤੀਹ ਵਰ੍ਹਿਆਂ ਤੋਂ ਮਗਰੋਂ ਪ੍ਰਸੰਨਤਾ ਮਨ ਦੀ ਹੁੰਦੀ ਹੈ; ਵੀਹ ਸਾਲ ਤੋਂ ਪਹਿਲਾਂ ਸੁਖ ਸੁਆਦ, ਰਖਵਾਲੀ ਤੇ ਸੁਰਖਿਆ ਦਾ ਹੁੰਦਾ ਹੈ, ਅਤੇ ਤੀਹ ਵਰ੍ਹੇ ਤੋਂ ਮਗਰੋਂ ਮਾਤਾ ਪਿਤਾ ਬਣਨ ਅਤੇ ਘਰ ਦਾ।
ਉਹ ਆਦਮੀ ਨਿਰਾਸ਼ਾਵਾਦ ਨੂੰ ‘ਕਿਵੇਂ ਟਾਲ ਸਕਦਾ ਹੈ ਜਿਸ ਨੇ ਆਪਣਾ ਲਗਪਗ ਸਾਰਾ ਜੀਵਨ ਬੋਰਡਿੰਗ ਹਾਊਸ ਵਿਚ ਬਤੀਤ ਕੀਤਾ ਹੋਵੇ ? ਅਤੇ ਉਹ ਜਿਸ ਨੇ ਕਿ ਆਪਣਾ ਇਕੋ ਇਕ ਬੱਚਾ ਸ਼ਾਦੀ ਤੋਂ ਬਾਹਰਲੀ ਗੁਮਨਾਮੀ ਵਿਚ ਛੱਡ ਦਿੱਤਾ ਹੋਵੇ ? ਬਾਪਨਹਾਰ ਦੀ ਅਪ੍ਰਸੰਨਤਾ ਦੀ ਤਹਿ ਵਿਚ, ਉਸ ਦੀ ਸਹਿਜ ਜੀਵਨ ਦੀ ਅਸ੍ਰੀਕਾਰਤਾ ਸੀ ਉਸ ਦੀ ਇਸਤ੍ਰੀਆਂ, ਸ਼ਾਦੀ ਤੇ ਬੱਚਿਆਂ ਦੀ ਅਸ੍ਰੀਕਾਰਤਾ। ਮਾਤਾ ਪਿਤਾ ਬਣਨ ਵਿਚ ਉਸ ਨੂੰ ਸਭ ਤੋਂ ਮਹਾਨ ਅਮੰਗਲ ਕਿਸ ਦਾ ਹੈ, ਜਿਥੇ ਕਿ ਕੋਈ ਨਰੋਆ ਆਦਮੀ ਜੀਵਨ ਦੀਆਂ ਮਹਾਨ ਤੋਂ ਮਹਾਨ ਸੰਤੁਸ਼ਟਤਾਵਾਂ ਦੇਖਦਾ ਹੈ । ਉਹ ਸਮਝਦਾ ਹੈ, ਕਿ ਪਿਆਰ ਦਾ ਲੁਕਾ ਕੇ ਕੀਤਾ ਜਾਣਾ ਜਾਤੀ ਦੇ ਕਾਇਮ ਰਖਣ ਦੀ ਸ਼ਰਮ ਕਰਦੇ ਹੁੰਦਾ ਹੈ, ਕੀ ਇਸ ਨਾਲੋਂ ਕੋਈ ਹੋਰ ਗੱਲ ਵਧੀਕ ਪੰਡਤਾਉ ਤੌਰ ਤੇ ਅਰਥਹੀਨ ਹੋ ਸਕਦੀ ਹੈ ? ਉਹ ਪਿਆਰ ਵਿਚ ਕੋਵਲ ਜਾਤੀ ਨਮਿਤ, ਵਿਅਕਤੀ ਦਾ ਬਲੀਦਾਨ ਦੇਖਦਾ ਹੈ, ਅਤੇ ਉਨ੍ਹਾਂ ਸੁਖ ਸੁਆਦਾਂ ਨੂੰ ਨਜ਼ਰੋਂ ਉਝਲ ਕਰ ਛਡਦਾ ਹੈ ਜਿਨ੍ਹਾਂ ਨਾਲ ਜਨਮ ਜਾਤ ਪ੍ਰਵਿਰਤੀਆਂ ਬਲੀਦਾਨ ਦਾ ਪ੍ਰਤਿਮੁਲ ਤਾਰ ਦੇਂਦੀਆਂ ਹਨ, ਏਨੇ ਵੱਡੇ ਸੁਖ ਸੁਆਦ ਕਿ ਜਿਨ੍ਹਾਂ ਨੇ ਸੰਸਾਰ ਭਰ ਦੀ ਬਹੁਤੀ ਕਵਿਤਾ ਨੂੰ ਪ੍ਰੇਰਨਾ ਦਿੱਤੀ ਹੈ । ਉਹ ਇਸਤ੍ਰੀਆਂ ਨੂੰ ਕੇਵਲ ਚਾਲ ਬਾਜ਼ ਤੇ ਪਾਪਣਾਂ ਦੇ ਰੂਪ ਵਿਚ ਦੇਖਦਾ ਹੈ, ਅਤੇ ਕਲਪਨਾ ਕਰ ਲੈਂਦਾ ਹੈ, ਕਿ ਇਨ੍ਹਾਂ ਦੀਆਂ ਹੋਰ ਵੰਨਗੀਆਂ ਕੋਈ ਨਹੀਂ ਹੁੰਦੀਆਂ। ਉਹ ਸਮਝਦਾ ਹੈ ਕਿ ਜੇਹੜਾ ਕੋਈ ਆਦਮੀ ਇਕ ਪੱਤਨੀ ਦਾ ਨਿਰਬਾਹ ਆਪਣੇ ਜ਼ਿੰਮੇ ਲੈਂਦਾ ਹੈ, ਇਕ ਮੂਰਖ ਹੁੰਦਾ ਹੈ; ਪਰ ਪ੍ਰਗਟ ਤੌਰ ਤੇ ਹੀ ਇਹੋ ਜੇਹੇ ਆਦਮੀ ਉਸ ਨਾਲੋਂ ਕੋਈ ਵਧੀਕ ਅਪ੍ਰਸੰਨ ਨਹੀਂ ਹੁੰਦੇ ਜਿੰਨਾ ਕਿ ਛੜੀ ਅਪ੍ਰਸੰਨਤਾ ਦਾ ਸਾਡਾ ਇਹ ਜੋਸ਼ੀਲਾ ਦਾਹਵੇਦਾਰ; ਅਤੇ ਜਿਵੇਂ ਕਿ ਬਲਜ਼ਾਕ ਨੇ ਕਿਹਾ ਸੀ ਕਿ ਕਿਸੇ ਇਕ ਬੁਰਾਈ ਦਾ ਤੋਰਾ ਤੁਰਦਾ ਰਖਣ ਲਈ ਉੱਨਾ ਹੀ ਖ਼ਰਚ ਆ ਜਾਂਦਾ ਹੈ ਜਿੱਨਾ ਕਿ ਇਕ ਪਰਿਵਾਰ ਦਾ ਨਿਰਬਾਹ ਕਰਨ ਲਈ। ਉਹ ਇਸਤ੍ਰੀ ਦੀ ਸੁੰਦਰਤਾ ਲਈ ਕਹਿੰਦਾ ਹੈ — ਜਿਵੇਂ ਕਿ ਸੁੰਦਰਤਾ ਦੇ ਵੀ ਕਈ ਰੂਪ ਅਜੇਹੇ ਹੋ ਸਕਦੇ ਨੇ ਜੇਹੜੇ ਕਿ ਸਾਡੀ ਲੋੜ ਤੋਂ ਵਧੀਕ ਹੋਣ ਅਤੇ ਜਿਨ੍ਹਾਂ ਨੂੰ ਅਸੀਂ ਜੀਵਨ ਦੇ ਰੰਗ ਤੇ ਸੁਗੰਧੀ ਦੇ ਤੌਰ ਤੇ ਪਿਆਰ ਨ ਕਰਦੇ ਹੋਵੀਏ। ਇਸਤ੍ਰੀਆਂ ਬਾਰੇ ਕਿਹੋ ਜੇਹੀ ਇਹ ਘ੍ਰਿਣਾ, ਇਕ ਹੀ ਦੁਰਘਟਨਾ ਨੇ, ਇਸ ਅਭਾਗੀ ਆਤਮਾ ਅੰਦਰ ਪੈਦਾ ਕਰ ਦਿੱਤੀ ਸੀ।
ਇਸ ਅਲੋਕਿਕ ਅਤੇ ਉਤੇਜਨਾ ਜਨਕ ਫਿਲਾਸਫੀ ਵਿਚ, ਕੁਝ ਹੋਰ ਵੀ ਔਕੜਾ ਹਨ ਜੇਹੜੀਆਂ ਕਿ ਤਕਨੀਕੀ, ਵਧੀਕ ਅਤੇ ਸਾਰਥਕ ਘੱਟ ਹਨ । ਕਿਸੇ ਇਕ ਅਜੇਹੇ ਸੰਸਾਰ ਵਿਚ ਆਤਮਘਾਤ ਵਾਪਰ ਹੀ ਕਿਵੇਂ ਸਕਦਾ ਹੈ, ਜਿਥੇ ਕਿ ਇਕੋ ਇਕ ਵਾਸਤਵਿਕ ਸ਼ਕਤੀ, ਜੀਉਣ ਦੀ ਇੱਛਾ ਹੁੰਦੀ ਹੈ ? ਉਹ ਬੱਧੀ ਸ਼ਕਤੀ ਜੇਹੜੀ ਕਿ ਇੱਛਾ ਤੋਂ ਹੀ ਜਨਮ ਲੈਂਦੀ ਹੈ ਤੇ ਇਸ ਰਾਹੀਂ ਹੀ ਪਾਲੀ ਪੋਸੀ ਜਾਂਦੀ ਹੈ, ਉਹ ਸੁਤੰਤਰਤਾ ਤੇ ਵਸਤੂ ਨਿਸ਼ਠਤਾ ਕਿਵੇਂ ਕਦੀ ਪ੍ਰਾਪਤ ਕਰ ਲੈਂਦੀ ਹੈ ? ਕੀ ਪ੍ਰਤਿਭਾਸ਼ੀਲਤਾ ਇੱਛਾ ਤੋਂ ਵਖ ਕੀਤੇ ਗਏ ਗਿਆਨ ਵਿਚ ਪਾਈ ਜਾਂਦੀ ਹੈ, ਜਾਂ ਆਪਣੀ ਸੰਚਾਲਕ ਸ਼ਕਤੀ ਦੇ ਤੌਰ ਤੇ ਇਹ ਆਪਣੇ ਅੰਦਰ ਇੱਛਾ ਦੀ ਇਕ ਮਹਾਨ ਸੱਤਾ, ਤੇ ਵਿਅਕਤਕ ਮਹਤਵਰਾਖਾ, ਅਤੇ ਅਹੰ ਭਾਵ ਦਾ ਵੀ ਇਕ ਵੱਡਾ ਮਿਸ਼੍ਰਣ ਰਖਦੀ ਹੈ ? ਕੀ ਪ੍ਰਤਿਭਾਸ਼ੀਲਤਾ ਦੇ ਨਾਲ ਵਿਆਪਕ ਤੌਰ ਤੇ ਹੀ ਪਾਗਲਪਨ ਦਾ ਸੰਬੰਧ ਹੈ ਜਾਂ ਕਿ ਕੰਵਲ ਪ੍ਰਤਿਭਾਸ਼ੀਲਤਾ ਦੀ ਰੋਮਾਂਸਕ ਵੰਨਗੀ ਨਾਲ (ਬਾਇਰਨ, ਸ਼ੈਲੇ, ਪ੍ਰੋ. ਹੀਨ, ਸਵਿਨਬਰਨ, ਸਟਰਿੰਡਬਰਗ, ਦੋਸ਼ ਤੋਂ ਇਸ ਦੀ ਆਦਿਕ); ਅਤੇ ਕੀ ‘ਕਲਾਸਕੀ’ ਤੇ ਵਧੇਰੇ ਗੰਭੀਰ ਭਾਂਤ ਦੀ ਪ੍ਰਤਿਭਾਸ਼ੀਲਤਾ, ਅਸਾਧਾਰਣ ਤੌਰ ਤੇ ਨਰੋਈ ਨਹੀਂ ਹੁੰਦੀ (ਸੁਕਰਾਤ ਅਫਲਾਤੂਨ, ਸਪਾਈਨੇਜਾ, ਬੇਕਨ, ਨਿਊਟਨ, ਵਾਲਟੇਅਰ, ਗੋਇਟੇ, ਡਾਰਵਿਨ, ਵਿਟਮੈਨ ਆਦਿ) ? ਦੀ ਇਹ ਗੱਲ ਨਹੀਂ, ਕਿ ਬੌਧਿਕ ਸ਼ਕਤੀ ਤੇ ਫ਼ਿਲਾਸਫ਼ੀ ਦਾ ਅਸਲ ਵਿਉਪਾਰ ਇੱਛਾ ਦਾ ਤਿਆਗ ਨਹੀਂ ਸਗੋਂ ਇਕ ਸੰਯੁਕਤ ਤੇ ਇਕਸਾਰ ਇੱਛਾ ਦੇ ਅੰਦਰਵਾਰ ਇਛਾਵਾਂ ਦਾ ਸਮਨਵੈ ਹੈ ? ਕੀ ਇਹ ਨਹੀਂ ਹੋ ਸਕਦਾ ਕਿ “ਇੱਛਾ” ਆਪ ਹੀ ਅਜੇਹੇ ਸਮਨਵੇ ਦੀ ਇਕ ਰੂਪ ਕੀਤੀ ਗਈ ਉਪਜ ਤੋਂ ਸਿਵਾਏ, ਇਕ ਮਿਥਿਹਾਸਕ ਜੇਹੀ ਭਾਵਾਚਕਤਾ, ਤੇ ਉਜੇਹੀ ਹੀ ਪ੍ਰਛਾਵਾਂ ਰੂਪ ਹੁੰਦੀ ਹੈ ਜੇਹੋ ਜੇਹੀ ਕਿ “ਸ਼ਕਤੀ” ?
ਇਸ ਸਾਰੇ ਕੁਝ ਦੇ ਵਿਪ੍ਰੀਤ, ਇਸ ਫ਼ਿਲਾਸਫ਼ੀ ਅੰਦਰ ਇਕ ਅਜੇਹੀ ਖਰੀ ਤੇ ਸਪਸ਼ਟ ਦਿਆਨਤਾ ਹੀ ਹੈ, ਜਿਸ ਦੇ ਮੁਕਾਬਲੇ ਵਿਚ ਬਹੁਤੇ ਆਸ਼ਾਵਾਦੀ ਸਿੱਧਾਂਤ ਨੀਂਦਰ ਲਿਆਉਣ ਵਾਲੇ ਦੰਭ ਪ੍ਰਤੀਤ ਹੁੰਦੇ ਹਨ । ਸਪਾਈਨੇਜ਼ਾ ਨਾਲ ਮਿਲ ਕੇ ਇਹ ਕਹਿਣਾ ਸੌਖਾ ਹੈ ਕਿ ਚੰਗਾ ਤੇ ਮੰਦਾ, ਵਿਅਕਤੀਨਿਸ਼ਠ ਸ਼ਬਦ ਤੇ ਮਨੁੱਖੀ ਪ੍ਰਤਿਕੂਲ ਪ੍ਰਭਾਵ ਹਨ; ਪਰ ਤਾਂ ਵੀ ਅਸੀਂ ਇਸ ਸੰਸਾਰ ਬਾਰੇ ਨਿਰਣੈ ਕਿਸੇ ਇਕ ਤਟਸਥ ਵਿਚਾਰ ਦ੍ਰਿਸ਼ਟੀ ਤੋਂ ਨਹੀਂ, ਸਗੋਂ ਵਾਸਤਵਿਕ ਮਨੁੱਖੀ ਦੁਖਾਂ ਤੇ ਲੋੜਾਂ ਦੇ ਦ੍ਰਿਸ਼ਟੀਕੋਨ ਤੋਂ ਹੀ ਕਰਨ ਲਈ ਹੀ ਮਜ਼ਬੂਰ ਹੁੰਦੇ ਹਾਂ । ਇਹ ਚੰਗਾ ਹੀ ਸੀ ਕਿ ਸ਼ਾਪਨਹਾਰ ਨੇ ਫਿਲਾਸਫੀ ਨੂੰ ਆਪਣਾ ਰੁਖ ਅਮੰਗਲ ਦੀ ਕੱਚੀ ਵਾਸਤਵਿਕਤਾ ਵਲ ਕਰ ਲੈਣ ਲਈ ਮਜਬੂਰ ਕਰ ਦਿੱਤਾ, ਅਤੇ ਇਸ ਤਰ੍ਹਾਂ ਵਿਚਾਰ ਦੀ ਦਿਸ਼ਾ, ਦੁਖ ਘਟਾਣ ਦੇ ਮਾਨਵੀ ਕੰਮ ਵਲ ਕਰ ਦਿੱਤੀ । ਉਸ ਦੇ ਸਮੇਂ ਤੋਂ ਲੈ ਕੇ ਫ਼ਿਲਾਸਫ਼ੀ ਲਈ ਤਰਕ ਦੀਆਂ ਤੰਦ ਤਾਣੀਆਂ ਵਾਲੀ ਤਤ ਮੀਮਾਸਾਂ ਦੇ ਅਵਾਸਤਵਿਕ ਵਾਯੂਮੰਡਲ ਵਿਚ ਰਹਿਣਾ ਵਧੀਕ ਕਠਨ ਹੋ ਗਿਆ ਹੈ; ਚਿੰਤਕਾਂ ਨੇ ਇਹ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਕ੍ਰਿਆ ਵਿਹੀਨ ਵਿਚਾਰ ਇਕ ਬੀਮਾਰੀ ਹੁੰਦੀ ਹੈ ।
ਅੰਤਮ ਤੌਰ ਤੇ ਸ਼ਾਪਨਹਾਰ ਨੇ ਮਨੋਵਿਗਿਆਨੀਆਂ ਦੀਆਂ ਅੱਖਾਂ ਜਨਮ ਜਾਤ ਪ੍ਰਵਿਰਤੀ ਦੀ ਸਰਬ-ਵਿਆਪਕ ਤੇ ਸੂਖਮ ਡੂੰਘਾਣ ਪ੍ਰਤੀ ਖੋਲ ਦਿੱਤੀਆਂ ਹਨ। ਬੌਧਿਕਤਾਵਾਦ ਇਹ ਸੰਕਲਪਨਾ ਕਿ ਮਨੁੱਖ ਸਭ ਤੋਂ ਵਧੀਕ, ਇਕ ਵਿਚਾਰਸ਼ੀਲ ਪ੍ਰਾਣੀ ਹੈ ਜੇਹੜਾ ਕਿ ਤਾਰਕਿਕ ਤੌਰ ਤੇ ਚੁਣੇ ਹੋਏ, ਉੱਦੋਸ਼ਾਂ ਨਤਿਮ ਚੇਤਨ ਤੌਰ ਤੇ ਸਾਧਨ ਵਰਤੋਂ ਵਿਚ ਲਿਆਉਂਦਾ ਹੈ, ਰੂਸ ਦੇ ਸਮੇਂ ਬੀਮਾਰ ਹੋਇਆ ਕਾਂਤ ਦੇ ਸਮੇਂ ਬਿਸਤਰੇ ਤੇ ਪਿਆ ਤੇ ਸ਼ਾਪਨਹਾਰ ਦੇ ਸਮੇਂ ਮਰ ਗਿਆ । ਦੋ ਸਦੀਆਂ ਦੇ ਅੰਤ੍ਰੀਵ ਵਿਸ਼ਲੇਸ਼ਣ ਪਿਛੋਂ, ਫ਼ਿਲਾਸਫ਼ੀ ਨੇ ਵਿਚਾਰ ਦੇ ਪਿਛੋਕੜ, ਇੱਛਾ ਨੂੰ ਲਭ ਲਿਆ; ਅਤੇ ਬੌਧਿਕ ਸ਼ਕਤੀ ਦੇ ਪਿਛੋਕੜ ਜਨਮਜਾਤ ਪ੍ਰਵਿਰਤੀ ਨੂੰ; ਠੀਕ ਜਿਵੇਂ ਕਿ ਸਦੀ ਭਰ ਦੇ ਭੌਤਿਕਵਾਦ ਤੋਂ ਮਗਰੋਂ’ ਭੌਤਿਕ ਵਿਗਿਆਨ ਨੇ ਦਵ ਦੇ ਪਿਛੋਕੜ ਸ਼ਕਤੀ ਨੂੰ ਲਭਿਆ ਹੈ। ਇਸ ਗਲੋਂ ਅਸੀਂ ਸ਼ਾਪਨਹਾਰ ਦੇ ਰਿਣੀ ਹਾਂ ਕਿ ਉਸ ਨੇ ਸਾਡੇ ਪ੍ਰਤੀ ਸਾਡੇ ਆਪਣੇ ਲੁਕੇ ਹੋਏ ਦਿੱਲਾਂ ਨੂੰ ਪ੍ਰਗਟ ਕਰ ਦਿੱਤਾ, ਸਾਨੂੰ ਇਹ ਦਰਸਾ ਦਿੱਤਾ, ਕਿ ਸਾਡੀਆਂ ਇਛਾਵਾਂ ਹੀ ਸਾਡੀਆਂ ਫ਼ਿਲਾਸਫ਼ੀਆਂ ਦੇ ਆਪ ਤੋਂ’ ਆਪ ਸਿਧ ਸੂਤਰ ਹੁੰਦੀਆਂ ਹਨ ਅਤੇ ਵਿਚਾਰ ਬਾਰੇ ਇਸ ਭਾਵ ਦੀ ਸੋਝੀ ਦਾ ਰਸਤਾ ਸਾਫ਼ ਕਰ ਦਿੱਤਾ, ਕਿ ਇਹ ਅਵਿਅਕਤਕ, ਘਟਨਾਵਾਂ ਦੀ ਕੇਵਲ ਮਾਤ੍ਰ ਇਕ ਭਾਵਾਤਮਕ ਗਿਣਤੀ-ਮਿਣਤੀ ਨਹੀਂ, ਸਗੋਂ ਕਿਆ ਅਤੇ ਇੱਛਾ ਦਾ ਇਕ ਲਚਕਦਾਰ ਸਾਧਨ ਮਾਤ੍ਰ ਹੁੰਦਾ ਹੈ ।
ਅੰਤਮ ਤੌਰ ਤੇ ਅਤੇ ਵਿਪ੍ਰੀਤ ਅਤਉਕਤੀਆਂ ਦੇ ਸ਼ਾਪਨਹਾਰ ਨੇ ਸਾਨੂੰ ਇਕ ਵਾਰੀ ਫਿਰ ਪ੍ਰਤਿਭਾਸ਼ੀਲਤਾ ਦੀ ਆਵਸ਼ਕਤਾ ਤੇ ਕਲਾ ਦੀ ਕੀਮਤ ਸਿਖਾ ਦਿੱਤੀ। ਉਸ ਨੇ ਦੇਖਿਆ ਕਿ ਅਤਮ ਸ਼ੁਭ ਸੁੰਦਰਤਾ ਹੈ, ਅਤੇ ਕਿ ਅੰਤਮ ਖੁਸ਼ੀ, ਸੁੰਦਰ ਦੇ ਸਿਰਜਨ ਤੇ ਇਸ ਦੇ ਉਣਸ ਵਿਚ ਪਾਈ ਜਾਂਦੀ ਹੈ। ਮਨੁੱਖੀ ਇਤਿਹਾਸ ਅੰਦਰੋਂ ਇਕ ਆਧਾਰ ਰੂਪ ਕਾਰਕ ਦੇ ਰੂਪ ਵਿਚ ਪ੍ਰਤਿਭਾਸ਼ੀਲਤਾ ਨੂੰ ਮਿਟਾ ਦੇਣ ਵਾਲੀ, ਵਿਚ ਉਹ, ਗੋਇਟੇ ਅਤੇ ਕਾਰਲਾਈਲ ਕਿ ਸਾਰੇ ਮਹਾਨ ਵਿਅਕਤੀ ਮਰ ਗਏ ਹੀਗਲ, ਮਾਰਕਸ ਅਤੇ ਨਾਲ ਸ਼ਾਮਿਲ ਹੋਇਆ; ਬਕਲ ਦੀ ਕੋਸ਼ਿਸ਼ ਦੇ ਵਿਰੋਧ ਇਕ ਅਜੇਹੇ ਯੁੱਗ ਵਿਚ ਜਦੋਂ ਪ੍ਰਤੀਤ ਹੁੰਦੇ ਸਨ, ਉਸ ਨੇ ਇਕ ਵਾਰੀ ਫਿਰ ਸੂਰਬੀਰਾਂ ਦੀ ਸਾਊ ਬਣਾਣ ਵਾਲੀ ਪੂਜਾ ਭਗਤੀ ਦਾ ਪ੍ਰਚਾਰ ਕੀਤਾ ਅਤੇ ਆਪਣੇ ਸਾਰੇ ਦੋਸ਼ਾਂ ਦੇ ਵਿਪ੍ਰੀਤ ਉਨ੍ਹਾਂ ਦੇ ਨਾਮਾ ਵਿਚ ਇਕ ਹੋਰ ਨਾਮ ਦਾ ਵਾਧਾ ਕਰ ਦੇਣ ਵਿਚ ਸਫ਼ਲ ਹੋ ਗਿਆ ।
ਅਠਵਾਂ ਅਧਿਆਇ
ਹਰਬਰਟ-ਸਪੈਂਸਰ
- ਕਾਮਤੇ ਅਤੇ ਡਾਰਵਿਨ
ਕਾਂਤ ਦੀ ਫ਼ਿਲਾਸਫ਼ੀ ਜਿਸ ਨੇ ਕਿ ਆਪਣੇ ਆਪ ਨੂੰ “ਸਾਰੇ ਭਵਿਖ ਦੀ ਤਤ੍ਵ ਮੀਮਾਸਾਂ ਦਾ ਮੁੱਖ ਬੰਦ” ਕਰਕੇ ਦਸਿਆ ਸੀ, ਉਸ ਦਾ ਈਰਖਾਲੂ ਮਨਸ਼ਾ ਚਿੰਤਨ ਦੇ ਪਰੰਪਰਾਗਤ ਢੰਗਾਂ ਉਤੇ ਘਾਤਕ ਹਮਲਾ ਕਰਨ ਦਾ ਸੀ; ਅਤੇ ਮਨਸ਼ਾ ਨਾਲੋਂ ਵੀ ਉਲਟ, ਸਾਰੀ ਦੀ ਸਾਰੀ ਤਤ੍ਰ ਮੀਮਾਸਾਂ ਉਤੇ ਇਕ ਹਾਨੀ ਪਹੁੰਚਾਣ ਵਾਲੀ ਚੋਟ ਸੀ, ਭਾਵੇਂ ਉਹ ਕਿਸੇ ਭਾਂਤ ਦੀ ਵੀ ਹੋਵੇ ਕਿਉਂਜੋ ਤਤ੍ਰ ਮੀਮਾਸਾਂ ਦਾ ਭਾਵ, ਵਿਚਾਰ ਦੇ ਸਾਰੇ ਇਤਿਹਾਸ ਅੰਦਰ, ਵਾਸਤਵਿਕ ਸੱਤ ਦੀ ਅੰਤਮ ਪ੍ਰਕਿਰਤੀ ਨੂੰ ਲਭਣ ਲਈ ਇਕ ਜਤਨ ਸੀ; ਹੁਣ ਲੋਕਾਂ ਨੂੰ ਸਭ ਤੋਂ ਵਧੀਕ ਪ੍ਰਤਿਸ਼ਠਾ ਯੋਗ ਪ੍ਰਮਾਣਅਧਕਾਰੀ ਦੇ ਆਧਾਰ ਤੇ ਇਹ ਪਤਾ ਲੱਗਾ ਕਿ ਵਾਸਤਵਿਕਤਾ ਨੂੰ ਕਦੀ ਅਨੁਭਵ ਕੀਤਾ ਹੀ ਨਹੀਂ ਸੀ ਜਾ ਸਕਦਾ; ਕਿ ਇਹ ਇਕ ਅਜੇਹੀ ਬੌਧਿਕ ਮਨੌਤ ਸੀ ਜੇਹੜੀ ਕਿ ਸੰਕਲਪਨ ਯੋਗ ਤਾਂ ਸੀ ਪਰ ਜਾਣਨ ਯੋਗ ਨਹੀਂ; ਅਤੇ ਕਿ ਸੂਖ਼ਮ ਤੋਂ ਸੂਖਮ ਕੋਈ ਮਨੁੱਖੀ ਸਮਝ ਸੋਚ ਵੀ ਇਸ ਦੇ ਸੰਸਾਰ ਤੋਂ ਕਦੀ ਪਿਛੇ ਨਹੀਂ ਸੀ ਜਾ ਸਕਦੀ, ਤੇ ਮਾਇਆ ਦੇ ਪੜ੍ਹਦੇ ਨੂੰ ਭੇਦ ਨਹੀਂ ਸੀ ਸਕਦੀ। ਫਿਕਟੇ, ਹੀਗਲ ਅਤੇ ਸ਼ੈਲਿੰਗ ਦੇ ਵੱਡੇ ਵੱਡੇ ਤਤ੍ਰ ਮੀਮਾਸਿਕ ਦਾਹਵਿਆਂ, ਨੇ ਪੁਰਾਣੀ ਅੜੋਣੀ ਬਾਰੇ ਆਪਣੇ ਭਿੰਨ ਭਿੰਨ ਅਨੁਮਾਨਾਂ ਅਤੇ ਆਪਣੇ ਅਹੰ ਅਤੇ ਵਿਚਾਰ, ਅਤੇ ਇੱਛਾ ਸਮੇਤ, ਇਕ ਦੂਜੇ ਨੂੰ ਰਦ ਕਰਕੇ, ਸਿਫਰ ਹੀ ਬਣਾ ਦਿੱਤਾ ਸੀ; ਅਤੇ ਉਨ੍ਹੀਵੀਂ ਸਦੀ ਦੇ ਤੀਹਾਂ ਦੇ ਦਸਕ ਤੀਕ ਇਹ ਮੰਨ ਲਿਆ ਗਿਆ ਸੀ ਕਿ ਵਿਸ਼ਵ ਆਪਣੇ ਗੁਪਤ ਭੇਤ ਚੰਗੀ ਤਰ੍ਹਾਂ ਸੰਭਾਲੀ ਰਖ ਸਕਿਆ ਸੀ । ਸੰਪੂਰਣ ਉਨਮਾਦਤਾ ਦੀ ਇਕ ਪੀੜ੍ਹੀ ਦੇ ਮਗਰੋਂ, ਯੋਰਪ ਦੇ ਦਿਲ ਦਿਮਾਗ ਨੇ ਕਿਸੇ ਤਰ੍ਹਾਂ ਦੀ ਵੀ ਤਤ੍ਰ-ਮੀਮਾਸਾਂ ਦੇ ਵਿਰੁਧ ਇਕ ਪ੍ਰਤਗਿਆ ਲੈ ਲੈਣ ਦੀ ਪ੍ਰਤਿ ਕਿਰਿਆ ਕਰ ਦਿੱਤੀ ਸੀ।
ਕਿਉਂ ਜੋ ਫਾਂਸੀਸੀਆਂ ਨੇ ਸੰਕਾਵਾਦ ਵਿਚ ਵਿਸ਼ਿਸ਼ਟਤਾ ਬਣਾ ਲਈ ਸੀ, ਇਸ ਲਈ ਇਹ ਸੁਭਾਵਕ ਹੀ ਸੀ ਕਿ ਉਹੋ ਹੀ “ਵਿਵਹਾਰਵਾਦੀ” ਲਹਿਰ ਦਾ ਪਰਿਵਰਤਕ ਪੈਦਾ ਕਰਦੇ (ਜੇ ਕਰ ਫ਼ਿਲਾਸਫ਼ੀ ਵਿਚ ਵੀ ਕੋਈ ਅਜੇਹੇ ਵਿਅਕਤੀ ਹੁੰਦੇ ਹਨ ਜਿਥੇ ਕਿ ਹਰੇਕ ਵਿਚਾਰ ਕੁਝ ਵਰ੍ਹਿਆਂ ਬਾਅਦ ਪਵਿਤ੍ਰ ਬਣ ਜਾਂਦਾ ਹੈ) ਆਗਸਤ-ਕਾਮਤੇ—ਜਾਂ ਜਿਵੇਂ ਕਿ ਉਸ ਦੇ ਮਾਪੇ ਉਸ ਨੂੰ ਬੁਲਾਂਦੇ ਸਨ ਇਸੇ ਡੋਰ ਆਗਸਤੇ, ਮੈਰੀ ਫੇਰ ਕਾਇਮ ਐਕਸਪੀਅਰ ਕਾਮੜੇ –1798 ਵਿਚ ਮਾਂਟ ਪੈਲੀਅਰ ਸਥਾਨ ਤੇ ਜਨਮਿਆ ਸੀ । ਉਸ ਦੀ ਜੁਆਨੀ ਦਾ ਪੂਜਯ ਵਿਅਕਤੀ ਬੈਂਜੈਮੈਨ ਫਰੈਂਕਲਿਨ ਸੀ, ਜਿਸ ਨੂੰ ਕਿ ਉਹ ਆਧੁਨਿਕ ਸੁਕਰਾਤ ਕਹਿੰਦਾ ਸੀ । ‘ ਤੁਸੀਂ ਜਾਣਦੇ ਹੋ ਕਿ ਪੱਤੀ ਸਾਲ ਦੀ ਉਮਰੇ ਉਸ ਨੇ ਪੂਰਨ ਤੌਰ ਤੇ ਸਿਆਣਾ ਬਣਨ ਲਈ ਵਿਉਂਤ ਬਣਾਈ ਸੀ ਅਤੇ ਉਸ ਨੇ ਇਹ ਵਿਉਂਤ ਪੂਰੀ ਕੀਤੀ ਸੀ । ਮੈਂ ਵੀ ਇਹੋ ਕੁਝ ਕਰਨ ਦਾ ਸੰਕਲਪ ਕੀਤਾ ਹੈ, ਭਾਵੇਂ ਮੈਂ ਅਜੇ ਵੀਹਾਂ ਵਰ੍ਹਿਆਂ ਦਾ ਨਹੀਂ ਹੋਇਆ ।” ਉਸ ਨੇ ਮਹਾਨ ਆਦਰਸ਼ਵਾਦੀ ਸੰਤ ਸਾਈਮਨ ਦਾ ਸਕਤ੍ਰ ਬਣ ਕੇ ਇਕ ਚੰਗਾ ਅਰੰਭ ਕਰ ਦਿੱਤਾ ਜਿਸ ਨੇ ਕਿ ਉਸ ਨੂੰ ਟਰਗਾਟ ਤੇ ਕਾਂਡਰਸ਼ਟ ਵਾਲਾ ਸੁਧਾਰਕ ਉਤਸਾਹ ਅਤੇ ਇਹ ਖ਼ਿਆਲ ਦੇ ਦਿੱਤਾ ਕਿ ਭੌਤਿਕ ਪ੍ਰਪੰਚ ਵਾਂਗ ਸਾਮਾਜਿਕ ਪ੍ਰਪੰਚ ਨੂੰ ਵੀ, ਕਾਨੂੰਨਾਂ ਅਤੇ ਵਿਗਿਆਨ ਵਿਚ ਬੰਨਿਆ ਜਾ ਸਕਦਾ ਸੀ, ਅਤੇ ਕਿ ਸਾਰੀ ਫਿਲਾਸਫ਼ੀ ਦਾ ਧਿਆਨ ਮਨੁੱਖ ਜਾਤੀ ਦੇ ਸਦਾਚਾਰਕ ਅਤੇ ਰਾਜਨੀਤਿਕ ਸੁਧਾਰ ਉਤੇ ਕੇਂਦਿਤ ਕੀਤਾ ਜਾਣਾ ਚਾਹੀਦਾ ਸੀ । ਪਰ ਸਾਡੇ ਵਿਚੋਂ ਬਹੁਤਿਆਂ ਵਾਂਗ, ਜੇਹੜੇ ਕਿ ਸੰਸਾਰ ਦਾ ਸੁਧਾਰ ਕਰਨਾ ਅਰੰਭ ਕਰਦੇ ਹਾਂ, ਕਾਮਤੇ ਨੇ ਵੀ ਆਪਣੇ ਘਰ ਦੀ ਹੀ ਵਿਵਸਥਾ ਬਨਰੀ ਕਾਫ਼ੀ ਕਠਨ ਦੇਖੀ। 1827 ਵਿਚ, ਦੋ ਸਾਲ ਦੀ ਵਿਵਾਹਤ ਅਸ਼ਾਂਤੀ ਦੇ ਮਗਰੋਂ ਉਸ ਨੂੰ ਕੁਝ ਮਾਨਸਿਕ ਵਿਗਾੜ ਹੋ ਗਿਆ, ਤੇ ਉਸ ਨੇ ਸਾਈਨ ਵਿਚ ਛਾਲ ਮਾਰ ਕੇ ਆਤਮ ਘਾਤ ਕਰਨ ਦਾ ਜਤਨ ਕੀਤਾ । ਉਸ ਨੂੰ ਬਚਾ ਲੈਣ ਵਾਲੇ ਵਿਅਕਤੀ ਪ੍ਰਤੀ ਇਸ ਲਈ, ਅਸੀਂ ਕਿਸੇ ਹਦ ਤੀਕ ਵਿਵਹਾਰਕ ਫ਼ਿਲਾਸਫ਼ੀ ਦੀਆਂ ਉਨ੍ਹਾਂ ਪੰਜ ਜਿਲਦਾ ਲਈ ਰਿਣੀ ਹਾਂ ਜੇਹੜੀਆਂ ਕਿ 1830 ਅਤੇ 1842 ਵਿਚਕਾਰ ਪ੍ਰਕਾਸ਼ਤ ਹੋਈਆਂ ਤੇ ਵਿਵਹਾਰਕ ਰਾਜਨੀਤੀ ਦੀਆਂ ਉਨ੍ਹਾਂ ਚਾਰ ਜਿਲਦਾਂ ਲਈ ਜੇਹੜੀਆਂ ਕਿ 1851 ਅਤੇ 1858 ਦੇ ਵਿਚਕਾਰ ਪ੍ਰਕਾਸ਼ਤ ਹੋਈਆਂ।
ਇਹ ਇਕ ਅਜੇਹਾ ਪੁਰਸ਼ਾਰਖ ਸੀ ਜੇਹੜਾ ਕਿ ਆਧੁਨਿਕ ਸਮੇਂ ਵਿਚ ਕੇਵਲ ਸਪੈਂਸਰ ਦੀ ‘ਸੰਸਲੇਸ਼ਣਿਕ’ (Synthetic) ਫ਼ਿਲਾਸਫ਼ੀ ਤੋਂ ਹੀ ਦੂਜੇ ਥਾਂ ਉਤੇ ਸੀ । ਏਥੇ ਵਿਗਿਆਨ ਆਪਣੇ ਵਿਸ਼ਾ-ਵਸਤੂ ਦੀ ਘਟ ਦੀ ਸਾਦਗੀ ਅਤੇ ਵਿਆਪਕਤਾ ਦੇ ਅਨੁਸਾਰ ਸ਼੍ਰੇਣੀ ਬਧ ਕੀਤੇ ਗਏ ਸਨ : ਗਣਿਤ ਸ਼ਾਸਤ, ਨਛਤ੍ਰ ਵਿਗਿਆਨ; ਭੌਤਿਕ ਵਿਗਿਆਨ, ਰਸਾਇਣ ਸ਼ਾਸਤ੍ਰ ਜੀਵ ਵਿਗਿਆਨ ਅਤੇ ਸਮਾਜ ਵਿਗਿਆਨ; ਹਰੇਕ ਆਪਣੇ ਤੋਂ ਪਹਿਲਾਂ ਦੇ ਵਿਗਿਆਨਾਂ ਦੇ ਸਿਟਿਆਂ ਉਤੇ ਆਧਾਰਤ ਸੀ; ਇਸ ਲਈ ਸਮਾਜ ਵਿਗਿਆਨ ਸਾਰੇ ਵਿਗਿਆਨਾਂ ਦਾ ਸਿਖਰ ਸੀ, ਬਾਕੀ ਦਿਆਂ ਦੇ ਅਸਤਿਤ ਦੀ ਯੁਕਤੀ ਉਥੋਂ ਤੀਕ ਹੀ ਸੀ, ਜਿਥੋਂ ਤੀਕ ਕਿ ਇਹ ਸਮਾਜ ਦੇ ਵਿਗਿਆਨ ਲਈ ਪ੍ਰਕਾਸ਼ ਜੁਟਾ ਸਕਦੇ ਸਨ । ਵਿਸ਼ੁਧ ਗਿਆਨ ਦੇ ਭਾਵ ਵਿਚ, ਵਿਗਿਆਨ ਦਿਤੇ ਗਏ ਕ੍ਰਮ ਅਨੁਸਾਰ ਇਕ ਵਿਸ਼ੇ ਤੋਂ ਦੂਜੇ ਵਸੋਂ ਤੀਕ ਪਸਰ ਗਿਆ ਸੀ, ਅਤੇ ਇਹ ਸੁਭਾਵਕ ਸੀ ਕਿ ਸਾਮਾਜਿਕ ਜੀਵਨ ਦਾ ਸਫਲ ਪ੍ਰਪੰਚ ਸਭ ਤੋਂ ਛੋਕੜ ਵਿਗਿਆਨਿਕ ਵਿਧੀ ਦਾ ਅਨੁਸਾਰੀ ਬਣੇ। ਵਿਚਾਰ ਦੇ ਹਰ ਖੇਤਰ ਵਿਚ ਵਿਚਾਰਾਂ ਦਾ ਇਤਿਹਾਸਕਾਰ ਤਿੰਨ ਪੜ੍ਹਾਵਾਂ ਵਾਲਾ ਇਕ ਕਾਨੂੰਨ ਦੇਖ ਸਕਦਾ ਸੀ : ਸਭ ਤੋਂ ਪਹਿਲਾਂ ਤਾਂ ਕੋਈ ਵਿਸ਼ੈ ਧਰਮ-ਸ਼ਾਸਤ੍ਰੀ ਢੰਗ ਨਾਲ ਕਲਪਨਾ ਕੀਤਾ ਜਾਂਦਾ ਸੀ ਤੇ ਸਾਰੀਆਂ ਸਮਸਿਆਵਾਂ ਕਿਸੇ ਦੇਵਤੇ ਦੀ ਇੱਛਾ ਰਾਹੀਂ ਵਿਆਖਿਆ ਕੀਤੀਆਂ ਜਾਂਦੀਆਂ ਸਨ—ਜਿਵੇਂ ਕਿ ਜਦੋਂ ਤਾਰੇ ਦੇਵਤੇ ਜਾਂ ਦੇਵਤਿਆਂ ਦੇ ਰੱਬ ਹੋਇਆ ਕਰਦੇ ਸਨ; ਪਿਛੋਂ ਜਾ ਕੇ ਉਹ ਵਿਸ਼ੈ ਤਤ੍ਰ ਮੀਮਾਸਕ ਪੜ੍ਹਾਵ ਤੇ ਅਪੜ ਗਿਆ ਅਤੇ ਇਸ ਦੀ ਵਿਆਖਿਆ ਰਤ ਮੀਮਾਸਕ ਭਾਵਾਚਕਤਾਵਾਂ ਨਾਲ ਕੀਤੀ ਜਾਂਦੀ ਸੀ-ਜਿਵੇਂ’ ਕਿ ਜਦੋਂ ਤਾਰੇ ਚੱਕਰਾਂ ਵਿਚ ਚਲਦੇ ਸਨ ਕਿਉਂ ਜੋ ਚੱਕਰ ਸਭ ਤੋਂ ਵਧੀਕ ਪੂਰਨ ਰੇਖਾ ਆਕਾਰ ਸਨ, ਅੰਤ ਨੂੰ ਜਾ ਕੇ ਵਿਸ਼ੇ ਨੂੰ, ਵਿਵਹਾਰਕ ਵਿਗਿਆਨ ਦਾ ਰੂਪ ਦਿੱਤਾ ਗਿਆ ਅਤੇ ਇਹ ਵਿਸ਼ਧ ਨਿਰੀਖਣ, ਪਰਿਕਲਪਨਾ ਅਤੇ ਪ੍ਰਯੋਗ ਰਾਹੀਂ, ਅਤੇ ਇਸ ਦੀਆਂ ਘਟਨਾਵਾਂ ਦੀ ਵਿਆਖਿਆ ਕੁਦਰਤੀ ਕਾਰਣ ਅਤੇ ਕਾਰਜ ਦੀਆਂ ਨਿਯਮਕਤਾਵਾਂ ਰਾਹੀਂ ਕੀਤੀ ਗਈ । ਈਸ਼੍ਵਰ ਦੀ ਇੱਛਾ ਦੀ ਥਾਂ ਇਹੋ ਜੇਹੀਆਂ ਹਵਾਈ ਚੀਜ਼ਾਂ ਨੇ ਲੈ ਲਈ, ਜਿਵੇਂ ਕਿ ਅਫਲਾਤੂ ਦੇ “ਵਿਚਾਰ” ਜਾਂ ਹੀਗਲ ਦਾ “ਨਿਰਪੇਖ ਵਿਚਾਰ” ਅਤੇ ਇਨ੍ਹਾਂ ਦੀ ਥਾਂ ਕ੍ਰਮ ਅਨੁਸਾਰ, ਵਿਗਿਆਨ ਦੇ ਕਾਨੂੰਨਾਂ ਨੇ ਲੈ ਲਈ ਹੈ । ਤਤ੍ਰ ਮੀਮਾਸਾ ਰੁਕੇ ਹੋਏ ਵਿਕਾਸ ਦਾ ਇਕ ਪੜ੍ਹਾਵ ਹੁੰਦੀ ਹੈ : ਕਾਮਤੇ ਨੇ ਦਸਿਆ ਕਿ ਸਮਾਂ ਆ ਗਿਆ ਸੀ, ਬੱਚਿਆਂ ਵਰਗੇ ਇਨ੍ਹਾਂ ਅਣਜਾਣ ਪੁਣਿਆਂ ਨੂੰ ਛੱਡ ਦੇਣ ਦਾ। ਫ਼ਿਲਾਸਫ਼ੀ ਵਿਗਿਆਨ ਨਾਲੋਂ ਕੋਈ ਵਖਰੀ ਚੀਜ਼ ਨਹੀਂ ਸੀ; ਮਨੁੱਖੀ ਜੀਵਨ ਦੇ ਸੁਧਾਰ ਦੀ ਦ੍ਰਿਸ਼ਟੀ ਤੋਂ, ਇਹ ਸਾਰੇ ਵਿਗਿਆਨਾਂ ਦਾ ਸਮਨਵੈ ਸੀ ।
ਇਸ ਵਿਵਹਾਰਵਾਦ ਅੰਦਰ ਵੀ ਇਕ ਨਿਸਚਿਤ ਸਿੱਧਾਂਤਕ ਬੌਧਿਕਵਾਦ ਮੌਜੂਦ ਸੀ ਜੇਹੜਾ ਕਿ ਸ਼ਾਇਦ ਭਰਮ ਵਿਮੁਕਤ, ਤੇ ਅੱਡ ਹੋਏ ਬੈਠੇ ਫ਼ਿਲਾਸਫ਼ਰ ਦਾ ਆਭਾਸ ਦੇਂਦਾ ਸੀ । ਜਦੋਂ 1845 ਵਿਚ ਸ੍ਰੀਮਤੀ ਕਲਾ ਟਿਲਡੇ-ਡੀ-ਵਾਕਸ (ਜਿਸ ਦਾ ਪੱਤੀ ਆਪਣਾ ਜੀਵਨ ਜੇਹਲ ਵਿਚ ਬਤੀਤ ਕਰ ਰਿਹਾ ਸੀ) ਨੇ ਕਾਮਤੇ ਦਾ ਦਿਲ ਆਪਣੇ ਕਾਬੂ ਕਰ ਲਿਆ ਤਾਂ ਉਸ ਲਈ ਉਸ ਦੇ ਪਿਆਰ ਨੇ ਨਿੱਘਾ ਹੋ ਕੇ ਉਸ ਦੇ ਪ੍ਰਤਿਕਰਮ ਪੈਦਾ ਕਰ ਦਿੱਤਾ ਜਿਸ ਵਿਚ ਵਿਚਾਰ ਨੂੰ ਰੰਗ ਦੇ ਉਸ ਨੇ, ਭਾਵਕਤਾ ਨੂੰ ਦਿੱਤਾ ਅਤੇ ਇਕ ਅਜੇਹਾ ਇਕ ਸੁਧਾਰਕ ਸ਼ਕਤੀ ਦੇ ਤੌਰ ਤੇ ਬੋਧਕਿਤਾ ਦੇ ਉਪਰ ਦਰਜਾ ਦੇ ਦਿੱਤਾ ਅਤੇ ਸਿਟਾ ਇਹ ਕਢਿਆ ਕਿ ਸੰਸਾਰ ਦਾ ਸੁਧਾਰ ਇਕ ਅਜੇਹੇ ਨਵੇਂ ਧਰਮ ਨਾਲ ਕੀਤਾ ਜਾ ਸਕਦਾ ਸੀ ਜਿਸ ਦਾ ਕੰਮ ਇਹ ਹੋਵੇ ਕਿ ਇਹ ਇਕ ਰਸਮੀਆਂ ਪੂਜਾ ਵਸਤੂ ਦੇ ਤੌਰ ਤੇ, ਮਾਨਵਤਾ ਨੂੰ ਵਡਿਆਣ ਰਾਹੀਂ ਮਨੁੱਖੀ ਸੁਭਾਵ ਦੇ ਨਿਰਬਲ ਪਦਾਰਥਵਾਦ ਨੂੰ ਪਰਿਪੁਸ਼ਟ ਕਰਕੇ ਇਸ ਨੂੰ ਬਲਵਾਨ ਬਣਾ ਸਕੇ । ਕਾਮਤੇ ਨੇ ਆਪਣੀ ਬ੍ਰਿਧ ਉਮਰ ਮਾਨਵਤਾ ਦੇ ਇਸ ਧਰਮ ਲਈ, ਪੂਜਾਰੀ ਸ਼੍ਰੇਣੀ, ਪੂਜਾ ਅਰਚਾ, ਪ੍ਰਾਰਥਨਾ ਤੇ ਅਨੁਸ਼ਾਸਨ ਦੀ ਇਕ ਜਟਲ ਪ੍ਰਣਾਲੀ ਵਿਉਂਤ ਕਰਨ ਨਮਿਤ ਬਤੀਤ ਕੀਤੀ: ਅਤੇ ਇਕ ਅਜੇਹੇ ਨਵੇਂ ਕੈਲੰਡਰ ਦਾ ਪ੍ਰਸਤਾਵ ਕੀਤਾ ਜਿਸ ਵਿਚ ਕਿ ਪੁਰਾਤਨ ਦੇਵਤਿਆਂ ਅਤੇ ਮਧਕਾਲੀਨ ਸੰਤਾਂ ਦੀ ਥਾਂ ਉਤੇ ਮਨੁੱਖੀ ਪ੍ਰਗਤੀ ਦੇ ਸੂਰਬੀਰ ਰਖ ਦਿੱਤੇ ਜਾਣ । ਜਿਵੇਂ ਕਿ ਕਿਸੇ ਇਕ ਵਿਨੋਦੀ ਵਿਅਕਤੀ ਨੇ ਇਸ ਨੂੰ ਵਿਅਕਤੀ ਕੀਤਾ ਸੀ ਕਿ ਕਾਮਤੇ ਨੇ ਸੰਸਾਰ ਨੂੰ ਈਸਾਈਅਤ ਤੋਂ ਸਿਵਾਏ, ਸਾਰਾ ਕੈਥਲਿਕਵਾਦ ਦੇ ਦਿੱਤਾ ।
ਇਸ ਵਿਵਹਾਰਵਾਦੀ ਲਹਿਰ ਦਾ ਮੇਲ ਉਸ ਅੰਗ੍ਰੇਜ਼ੀ ਵਿਚਾਰਧਾਰਾ ਨਾਲ ਹੋ ਗਿਆ, ਜੇਹੜੀ ਕਿ ਆਪਣੀ ਭਾਵਨਾ ਉਦਯੋਗ ਅਤੇ ਬਿਉਪਾਰ ਤੋਂ ਲੈਂਦੀ, ਅਤੇ ਠੋਸ ਮਾਮਲਿਆਂ ਨੂੰ ਇਸ ਖ਼ਾਸ ਸਨਮਾਨ ਨਾਲ ਦੇਖਦੀ ਸੀ । ਬੋਕਨ ਦੀ ਪਰੰਪਰਾ ਨੇ ਵਿਚਾਰ ਨੂੰ ਵਸਤਾਂ ਵਲ ਅਤੇ ਮਾਨਸ ਨੂੰ ਦ੍ਰਵ ਦੀ ਦਿਸ਼ਾ ਵਲ ਮੋੜ ਦਿੱਤਾ ਸੀ; ਹਾਬਸ ਦਾ ਪਦਾਰਥਵਾਦ, ਲਾਕੇ ਦਾ ਸੰਵਦਨਾਵਾਦ, ਹਯੂਮ ਦਾ ਸੰਕਾਵਾਦ ਤੇ ਬੈਂਥਮ ਦਾ ਉਪਯੋਗਤਾਵਾਦ, ਵਿਵਹਾਰਕ, ਅਤੇ ਪ੍ਰਵਿਰਤਕ ਜੀਵਨ ਦੇ ਵਿਸ਼ੇ ਬਾਰੇ ਏਨੇ ਸਾਰੇ ਭਿੰਨ ਭਿੰਨ ਰੂਪ ਸਨ । ਇਸ ਘੋਗੀ ਮਿਲਵੇਂ ਸੰਗੀਤ ਅੰਦਰ ਬਰਕਲੇ ਹੀ ਇਕੋ ਇਕ ਆਇਰਲੈਂਡੀ, ਪ੍ਰਤਿਵਾਦੀ ਸੁਰ ਸੀ । ਹੀਗਲ ਇਸ ਅੰਗ੍ਰੇਜ਼ੀ ਆਦਤ ਬਾਰੇ ਹਸਦਾ ਸੀ ਜਿਸ ਨਾਲ ਕਿ ਇਹ ਲੋਕ ਭੌਤਿਕ ਤੇ ਰਸਾਇਣਿਕ ਸਾਜ਼ ਸਾਮਾਨ ਨੂੰ “ਦਾਰਸ਼ਨਿਕ ਵਸੀਲਿਆਂ” ਦਾ ਨਾਮ ਦੇ ਕੇ ਇਸ ਦਾ ਸਨਮਾਨ ਕਰਦੇ ਸਨ । “ਪਰ ਇਹੋ ਜੇਹਾ ਪਾਰਿਭਾਸ਼ਕ ਸ਼ਬਦ ਸੁਭਾਵਕ ਤੌਰ ਤੇ ਉਨ੍ਹਾਂ ਲੋਕਾਂ ਨੂੰ ਹੀ ਸੁਝਿਆ ਸੀ, ਜੇਹੜੇ ਕਿ ਕਾਮਤੇ ਅਤੇ ਸਪੈਂਸਰ ਨਾਲ ਇਸ ਗੱਲ ਵਿਚ ਸਹਿਮਤ ਸਨ ਕਿ ਫਿਲਾਸਫ਼ੀ ਦੀ ਪਰਿਭਾਸ਼ਾ, ਸਾਰੇ ਵਿਗਿਆਨਾਂ ਦੇ ਸਿਟਿਆਂ ਦੇ ਇਕ ਵਿਆਪਕੀ ਕਾਰਣ ਦੇ ਰੂਪ ਵਿਚ ਕੀਤੀ ਜਾਣੀ ਚਾਹੀਦੀ ਹੈ । ਇਹੋ ਕਾਰਣ ਸੀ ਕਿ ਇਸ ਵਿਵਹਾਰਵਾਦੀ ਲਹਿਰ ਨੂੰ ਆਪਣੇ ਜਨਮ ਦੀ ਧਰਤੀ ਨਾਲੋਂ ਵਧੇਰੇ ਵਿਮਾਸੀ ਇੰਗਲੈਂਡ ਵਿਚ ਲਭੇ । ਇਹ ਵਿਸ਼ਵਾਸੀ ਸ਼ਾਇਦ ਏਨੇ ਉਤਸਾਹੀ ਤਾਂ ਨਹੀਂ ਸਨ, ਜਿੰਨਾ ਕਿ ਉਦਾਰ ਚਿਤ ਲਾਈਟਰ, ਪਰ, ਅਜੇਹੀ ਅੰਗ੍ਰੇਜ਼ੀ ਦ੍ਰਿੜਤਾ ਨਾਲ ਵਰੋਸਾਏ ਹੋਏ ਸਨ, ਜਿਸ ਨੇ ਕਿ ਜਾਹਨ-ਸਟੂਅਰਟ ਮਿੱਲ (1806-73) ਨੂੰ ਅਤੇ ਫਰੈਕ ਹੈਰੀਸਨ (1831-1923) ਨੂੰ ਸਾਰੇ ਜੀਵਨ ਭਰ ਲਈ ਕਾਮਤੋਂ ਦੀ ਫ਼ਿਲਾਸਫ਼ੀ ਪ੍ਰਤੀ ਨਿਸ਼ਠਾਵਾਨ ਬਣਾਈ ਰਖਿਆ, ਜਦੋਂ ਕਿ ਉਨ੍ਹਾਂ ਦੀ ਅੰਗ੍ਰੇਜ਼ੀ ਸਾਵਧਾਨੀ ਨੇ ਉਨ੍ਹਾਂ ਨੂੰ ਉਸ ਦੇ ਰਸਮੀਆਂ ਧਰਮ ਤੋਂ ਲਾਂਭੇ ਹੀ ਰਖਿਆ।
ਇਸੇ ਸਮੇਂ ਦੇ ਅੰਦਰ ਥੋੜ੍ਹੇ ਜੇਹੇ ਵਿਗਿਆਨ ਤੋਂ ਪੈਦਾ ਹੋਈ ਉਦਯੋਗਿਕ ਕ੍ਰਾਂਤੀ, ਬਦਲੇ ਵਿਚ ਵਿਗਿਆਨ ਨੂੰ ਉਤੇਜਨਾ ਦੇ ਰਹੀ ਸੀ । ਨਿਊਟਨ ਅਤੇ ਹਰਸ਼ਲ ਨੇ ਤਾਰਿਆਂ ਨੂੰ ਇੰਗਲੈਂਡ ਪਾਸ ਲੈ ਆਂਦਾ ਸੀ, ਬਾਇਲ ਅਤੇ ਡੇਵੀ ਨੇ ਰਸਾਇਣ ਸ਼ਾਸਤ੍ਰ ਦੇ ਭੰਡਾਰੇ ਖੋਲ ਦਿੱਤੇ ਸਨ, ਫੈਰੋਡੇ ਅਜਿਹੀਅ ਖੋਜਾਂ ਕਰ ਰਿਹਾ ਸੀ, ਜੇਹੜੀਆਂ ਕਿ ਸੰਸਾਰ ਵਿਚ ਬਿਜਲੀ ਦਾ ਪਸਾਰ ਕਰ ਦੇਣਗੀਆ, ਰਮਫੋਰਡ ਅਤੇ ਜਾਉਲੇ ਸ਼ਕਤੀ ਦੀ ਰੂਪਾਂਤ੍ਰਣ ਸ਼ੀਲਤਾ ਤੇ ਸਮਾਨਤਾ, ਅਤੇ ਉਰਜਾ (Energy), ਦੇ ਸੰਰਖਿਅਣ (Consirvation) ਦਾ ਪਰਿਦਰਸ਼ਨ ਕਰ ਰਹੇ ਸਨ । ਵਿਗਿਆਨੀ ਇਕ ਅਜੇਹੀ ਜਟਲਤਾ ਦੇ ਖੜਾਵ ਤੀਕ ਅਪੜ ਰਹੇ ਸਨ, ਜੇਹੜੀ ਪ੍ਰੇਸ਼ਾਨੀ ਹੋਈ ਦੁਨੀਆ ਨੂੰ ਸੰਸ਼ਲੇਸ਼ਣ ਦਾ ਸੁਆਗਤ ਕਰਨ ਲਈ ਤਿਆਰ ਕਰ ਦੇਵੇਗੀ । ਪਰ ਇਨ੍ਹਾਂ ਸਾਰੇ ਅਜੇਹੇ ਪ੍ਰਭਾਵਾਂ ਤੋਂ ਵਧੀਕ ਜੇਹੜੇ ਕਿ ਹਰਬਰਟ ਸਪੈਸਰ ਦੀ ਜੁਆਨੀ ਵਿਚ ਇੰਗਲੈਂਡ ਅੰਦਰ ਹਿਲਜੁਲ ਪੈਦਾ ਕਰ ਰਹੇ ਸਨ, ਜੀਵ-ਵਿਗਿਆਨ ਦੀ ਪ੍ਰਗਤੀ ਤੇ ਵਿਕਾਸ ਦਾ ਸਿੱਧਾਂਤ ਸੀ । ਇਸ ਸਿੱਧਾਂਤ ਦੇ ਵਿਕਾਸ ਵਿਚ ਵਿਗਿਆਨ, ਉਦਾਹਰਣ ਰੂਪ ਵਿਚ ਅੰਤਰਰਾਸ਼ਟੀ ਰਿਹਾ ਸੀ : ਕਾਂਤ ਦੇ ਬਾਂਦਰਾਂ ਦੇ ਮਨੁੱਖ ਬਣ ਜਾਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ, ਗੋਇਟੇ ਨੇ ਪੌਦਿਆਂ ਦੇ ਕਾਇਆਣ (Metamorphoses) ਬਾਰੇ ਲਿਖਿਆ ਸੀ; ਐਰੈਸਮਸ, ਡਾਰਵਿਨ ਅਤੇ ਲੈਮਾਰਕ ਨੇ ਇਸ ਸਿੱਧਾਂਤ ਦਾ ਪ੍ਰਤਿਪਾਦਨ ਕੀਤਾ ਸੀ, ਕਿ ਜੀਵ ਸ਼੍ਰੇਣੀਆਂ, ਵਧੀਕ ਸਾਦਾ ਰੂਪਾਂ ਤੋਂ, ਵਰਤੋਂ, ਅਤੇ ਅਵਰਤੋਂ ਦੇ ਅਸਰਾਂ ਦੀ ਵਿਰਾਸਤ ਨਾਲ ਵਿਕਸਤ ਹੋਈਆਂ ਸਨ; 1830 ਵਿਚ ਸੰਤ ਹਿਲੇਰੀ ਨੇ ਯੌਰਪ ਨੂੰ ਝਟਕਾ ਜੇਹਾ ਦੇ ਦਿੱਤਾ ਤੇ ਬ੍ਰਿਧ ਗੋਇਟੇ ਨੂੰ ਵਿਕਾਸ ਬਾਰੇ ਉਸ ਪ੍ਰਸਿੱਧ ਚਰਚਾ ਵਿਚ ਕੂਵੀਅਰ ਦੇ ਵਿਰੁਧ ਲਗਪਗ ਜਿੱਤ ਪ੍ਰਾਪਤ ਕਰਕੇ ਪ੍ਰਸੰਨ ਕਰ ਦਿੱਤਾ, ਜੇਹੜੀ ਕਿ ਪਰਿਣਾਮ ਵਿਹੀਨ ਸੰਸਾਰ ਵਿਚ, ਪਰਿਣਾਮਹੀਨ ਨਿਯਮਾਂ ਅਤੇ ਕ੍ਰਮਾਂ ਦੇ ਚਿਰ ਪ੍ਰਤਿਸ਼ਠਤ ਵਿਚਾਰਾਂ ਵਿਰੁਧ ਇਕ ਹੋਰ ਵਿਦੇਸ਼ ਪ੍ਰਤੀਤ ਹੁੰਦਾ ਸੀ।
ਅਠਾਰਾਂ ਸੌ ਪੰਜਾਹ ਦੇ ਦਹਾਕੇ ਵਿਚ, ਵਿਕਾਸ ਦੀ ਗੱਲ ਬਾਤ ਚੱਲ ਰਹੀ ਸੀ । ਸਪੈਂਸਰ ਨੇ ਡਾਰਵਿਨ ਤੋਂ ਕਾਫ਼ੀ ਚਿਰ ਪਹਿਲਾਂ, ਇਸ ਵਿਚਾਰ ਨੂੰ ਇਕ ਨਿਬੰਧ, “ਵਿਕਾਸ ਪਰਿਕਲਪਨਾ” ਵਿਚ 1852 ਅਤੇ ਮਨੋਵਿਗਿਆਨ ਦੇ ਅਸੂਲ” (1855) ਵਿਚ ਵਿਅਕਤ ਕੀਤਾ ਸੀ । 1858 ਵਿਚ, ਡਾਰਵਿਨ ਅਤੇ ਦੇ ਸਾਹਮਣੇ ਪੜ੍ਹੇ; ਅਤੇ 1859 ਵਿਚ, ਵੈਲੇਸ ਨੇ, ਆਪਣੇ ‘ਜੀਵ ਸ਼੍ਰੇਣੀਆਂ ਦਾ ਸੰਸਾਰ ਜਿਵੇਂ ਕਿ ਚੰਗੇ ਪਾਦਰੀਆਂ ਨੇ ਸਮਝ ਲਿਆ, ਪ੍ਰਸਿੱਧ ਲੇਖ ਲਾਈਨੀਅਨ ਸੋਸਾਇਟੀ ਮੂਲ” ਦੇ ਪ੍ਰਕਾਸ਼ਨ ਨਾਲ ਪੁਰਾਣਾ ਟੁਟ ਭਜ ਕੇ ਫੀਤੇ ਫੀਤੇ ਹੋ ਗਿਆ ਸੀ ।
ਇਥੇ ਇਸ ਪੁਸਤਕ ਵਿਚ ਵਿਕਾਸ ਬਾਰੇ ਇਸ ਭਾਵ ਦਾ ਕੋਈ ਨਿਰਾ ਧੁੰਦਲਾ ਜੇਹਾ ਹੀ ਖਿਆਲ ਮਾਤ੍ਰ ਹੀ ਨਹੀਂ ਸੀ ਕਿ ਉਚੋਰੀਆਂ, ਜੀਵ ਸ਼੍ਰੇਣੀਆਂ, ਜਿਵੇਂ ਕਿਵੇਂ ਨੀਵੀਆਂ ਤੋਂ ਵਿਕਾਸ ਕਰ ਗਈਆਂ ਸਨ; ਸਗੋਂ ਇਸ ਭਾਵ ਦਾ ਇਕ ਵੇਰਵੇ ਵਾਲਾ ਤੇ ਭਰਪੂਰ ਤੌਰ ਤੇ ਪ੍ਰਲੇਖਤ ਸਿੱਧਾਂਤ ਸੀ ਕਿ ਕੁਦਰਤੀ ਚੋਣ ਦੇ ਸਾਧਨ ਰਾਹੀਂ ਵਿਕਾਸ ਦੀ ਪ੍ਰਕਿਆ ਅਤੇ ਵਾਸਤਵਿਕ ਵਿਧੀ ਦੀ ਸੀ, ਜਾਂ ਕਿ ਜੀਵਨ ਦੇ ਸੰਗ੍ਰਾਮ ਵਿਚ ਚੋਣ ਕੀਤੀਆਂ ਗਈਆਂ ਵਿਸ਼ੇਸ਼ ਜਾਤੀਆਂ ਦਾ ਪ੍ਰੀਖਿਅਣ ਕੀਤੇ ਕਿਵੇਂ ਸੀ । ”ਇਕ ਹੀ ਦਸਕ ਦੇ ਅੰਦਰ ਸਾਰਾ ਸੰਸਾਰ ਵਿਕਾਸ ਬਾਰੇ ਗੱਲ ਬਾਤ ਕਰੀ ਜਾ ਰਿਹਾ ਸੀ।
ਜਿਸ ਚੀਜ਼ ਨੇ ਸਪੈਂਸਰ ਨੂੰ ਵਿਚਾਰ ਦੀ ਇਸ ਲਹਿਰ ਦੀ ਚੋਟੀ ਉਤੇ ਪਹੁੰਚਾ ਦਿੱਤਾ, ਉਹ ਦਿਲ ਦਿਮਾਗ਼ ਦੀ ਅਜੇਹੀ ਸਪਸ਼ਟਤਾ ਸੀ ਜਿਸ ਨੇ ਕਿ ਵਿਕਾਸ ਵਿਚਾਰ ਨੂੰ ਅਧਿਐਨ ਦੇ ਹਰ ਖੇਤਰ ਵਿਚ ਲਾਗੂ ਕਰਨ ਦਾ ਸੁਝਾਵ ਦੇ ਦਿੱਤਾ ਅਤੇ ਵਿਰਤੀ ਦਾ ਉਹ ਵਿਸ਼ਾਲ ਘੇਰਾ ਦੇ ਦਿੱਤਾ ਜਿਸ ਨੇ ਕਿ ਲਗਪਗ ਸਾਰੇ ਗਿਆਨ ਨੂੰ ਆਪਣੇ ਸਿੱਧਾਂਤ ਪ੍ਰਤੀ ਸ਼ਰਧਾਂਜਲੀ ਦੇਣ ਲਈ ਲਿਆ ਖੜਾ ਕੀਤਾ । ਜਿਵੇਂ ਕਿ ਸਤਾਰੀਂ ਸਦੀ ਵਿਚ ਲਾਸਫ਼ੀ ਉਤੇ ਗਣਿਤ ਸ਼ਾਸਤ ਦਾ ਪ੍ਰਭਾਵ ਪਸਰਿਆ ਰਿਹਾ ਸੀ ਅਤੇ ਇਸ ਨੇ ਸੰਸਾਰ ਨੂੰ ਦਕਾਰ ਤੇ, ਹਾਬਸ ਸਪਾਈਨੋਜ, ਲੀਬਨੀਜ਼ ਅਤੇ ਪਾਸਕਲ ਦਿੱਤੇ ਸਨ; ਅਤੇ ਜਿਵੇਂ ਕਿ ਮਨੋਵਿਗਿਆਨ ਨੇ ਫਿਲਾਸਫ਼ੀ ਨੂੰ ਬਰਕਲੇ ਅਤੇ ਹਯੂਮ ਅਤੇ ਕਾਂਡੀਲਾਕ ਅਤੇ ਕਾਂਤ ਦੇ ਰੂਪ ਵਿਚ ਵਿਅਕਤ ਕੀਤਾ ਸੀ, ਇਸੇ ਤਰ੍ਹਾਂ ਉਨੀਵੀਂ ਸਦੀ ਵਿਚ, ਦਾਰਸ਼ਨਿਕ ਵਿਚਾਰ ਦਾ ਪਿਛੋਕੜ-ਸੈਲਿੰਗ ਅਤੇ ਸ਼ਾਪਨਹਾਰ, ਸਪੈਂਸਰ ਅਤੇ ਨਿਤਸੇ ਅਤੇ ਬਰਹਾਸਨ ਦੇ ਰੂਪ ਵਿਚ ਜੀਵ ਵਿਗਿਆਨ ਸੀ । ਹਰੇਕ ਹਾਲਤ ਵਿਚ ਯੁਗ ਪਰਿਵਰਤਕ ਵਿਚਾਰ ਅਜੇਹੇ, ਵੱਖ ਵਖ ਮਨੁੱਖਾਂ ਦੀ ਛੁਟ-ਪੁਟ ਉਪਜ ਸਨ, ਜੇਹੜੇ ਕਿ ਥੋੜੇ ਜਾਂ ਬਹੁਤੇ ਅਣਜਾਣੇ ਪਛਾਣੇ ਅਜੇਹੇ ਸਨ; ਪਰ ਇਹ ਵਿਚਾਰ ਸੰਬੰਧਤ ਉਨ੍ਹਾਂ ਵਿਅਕਤੀਆਂ ਨਾਲ ਹੋ ਗਏ ਹਨ ਜਿਨ੍ਹਾਂ ਨੇ ਕਿ ਇਨ੍ਹਾਂ ਦਾ ਸਮਨਵੈ, ਤੇ ਸਪਸ਼ਟੀਕਰਣ ਕਰ ਦਿੱਤਾ ਜਾਵੇਂ ਕਿ ਨਵੀਂ ਦੁਨੀਆਂ ਨੇ “ਅਮੀਗਰੋ ਵੈਸਪੂਸੀ” ਦਾ ਨਾਮ ਫੜ ਲਿਆ ਕਿਉਂ ਜੋ ਉਸ ਨੇ ਇਕ ਨਕਸ਼ਾ ਉਲੀਕਿਆ ਸੀ, ਹਰਬਰਟ ਸਪੈਂਸਰ ਡਾਰਵਿਨ ਦੇ ਯੁਗ ਦਾ ਵੈਸਪੂਸੀ ਅਤੇ ਥੋੜ੍ਹਾ ਜੇਹਾ ਇਸ ਦਾ ਕੋਲੰਬਸ ਵੀ ਸੀ।
11 ਸਪੈਂਸਰ ਦਾ ਵਿਕਾਸ
ਉਹ 1820 ਵਿਚ ਡਰਬੀ ਸਥਾਨ ਤੇ ਪੈਦਾ ਹੋਇਆ ਸੀ । ਦੋਹਾਂ ਹੀ ਕੁਲਾਂ ਵਿਚ ਉਸ ਉਸ ਦੇ ਪੂਰਵਜ਼ ਰੂੜੀਵਾਦ ਨਾਲ ਸਹਿਮਤ ਸਨ । ਉਸ ਦੀ ਦਾਦੀ ਜਾਹਨ ਵੈਜ਼ਲੇ ਦੀ ਇਕ ਨਿਸ਼ਠਾਵਾਨ ਅਨੁਆਈ ਰਹੀ ਸੀ; ਉਸ ਦੇ ਪਿਤਾ ਭਰਾ ਥਾਮਸ ਨੇ, ਭਾਵੇਂ ਉਹ ਇਕ ਆਂਗਲੀਕਨ ਪਾਦਰੀ ਸੀ, ਧਰਮ ਸੰਸਥਾ ਦੇ ਅੰਦਰਵਾਰ ਇਕ ਵੈਜ਼ਲੀਅਨ ਲਹਿਰ ਚਲਾਈ ਸੀ, ਕਦੀ ਕਿਸੇ ਸੰਗੀਤ ਸਭਾ ਜਾਂ ਨਾਟਕ ਵਿਚ ਸ਼ਾਮਿਲ ਨਹੀਂ ਸੀ ਹੋਇਆ, ਅਤੇ ਰਾਜਨੈਤਿਕ ਸੁਧਾਰ ਦੀਆਂ ਲਹਿਰਾਂ ਵਿਚ ਸਰਗਰਮ ਹਿੱਸਾ ਲੈਂਦਾ ਸੀ । ਅਪਧਰਮ ਪ੍ਰਤੀ ਇਹ ਸੰਚਾਲਨ, ਪਿਤਾ ਅੰਦਰ ਵਧੀਕ ਬਲਵਾਨ ਹੋ ਗਿਆ ਅਤੇ ਇਸ ਦਾ ਅੰਤਮ ਸਿਟਾ ਹਰਬਰਟ ਸਪੈਸ਼ਰ ਵੀ ਆਪਣੀ ਹਾਲਤ ਵਿਚ ਲਗਪਗ ਹਠੀ ਭਾਂਤ ਦਾ ਵਿਅਕਤੀਸ਼ਤਵਾਦ ਨਿਕਲਿਆ । ਪਿਤਾ ਕਦੀ ਕਿਸੇ ਚੀਜ਼ ਦੀ ਵਿਆਖਿਆ ਕਰਨ ਲਈ ਕਿਸੇ ਪਰਾਪ੍ਰਕਿਰਤਕ ਚੀਜ਼ ਦੀ ਵਰਤੋਂ ਨਹੀਂ ਸੀ ਕਰਦਾ । ਉਸ ਨੂੰ ਕਿਸੇ ਇਕ ਜਾਣਕਾਰ ਨੇ ਕਿਸੇ ਤਰ੍ਹਾਂ ਦੇ ਵੀ ਵਿਸ਼ਵਾਸ ਜਾਂ ਧਰਮ ਤੇ ਵਿਹੀਨ ਕਰਕੇ ਨਿਰੂਪਣ ਕੀਤਾ ਸੀ ? (ਭਾਵੇਂ ਹਰਬਰਟ ਇਸ ਨੂੰ ਅਤਿ ਉਕਤੀ ਸਮਝਦਾ ਸੀ) । ਉਸ ਦਾ ਝੁਕਾਵ ਵਿਗਿਆਨ ਵਲ ਸੀ ਤੇ ਉਸ ਨੇ ਇਕ “ਆਵਿਸ ਕਾਰਕ ਰੇਖਾ ਗਣਿਤ” ਲਿਖਿਆ । ਰਾਜਨੀਤੀ ਵਿਚ ਉਹ ਆਪਣੇ ਪੁੱਤਰ ਵਾਂਗ ਵਿਅਕਤੀਵਾਦੀ ਸੀ ਤੇ ਕਦੇ ਕਿਸੇ ਆਦਮੀ ਦੇ ਸਾਹਮਣੇ ਭਾਵੇਂ ਉਹ ਕਿਸੇ ਵੀ ਪਦਵੀ ਦਾ ਕਿਉਂ ਨ ਹੋਵੇ, ਟੋਪੀ ਨਹੀਂ ਸੀ ਉਤਾਰਦਾ ।” ਜੇ ਕਦੀ ਉਹ ਕਿਸੇ ਅਜੇਹੇ ਪ੍ਰਸ਼ਨ ਨੂੰ ਜੋ ਮਾਤਾ ਪੁਛਦੀ ਨ ਸਮਝਕੇ ਤਾਂ ਉਹ ਚੁਪ ਰਹਿੰਦੇ ਸਨ; ਬਿਨਾ ਪੁਛ ਕਰਨ ਤੋਂ ਕਿ ਇਸ ਦਾ ਕੀ ਭਾਵ ਸੀ, ਤੇ ਇਸ ਨੂੰ ਉੱਤਰ ਦਿੱਤੇ ਬਿਨਾ ਹੀ ਰਹਿਣ ਦੇਂਦੇ। ਇਹ ਚੀਜ਼ ਉਨ੍ਹਾਂ ਜੀਵਨ ਭਰ ਕਾਇਮ ਰਖੀ, ਵਿਪ੍ਰੀਤ ਇਸ ਦੀ ਨਿਰਾਰਥਕਤਾ ਦੇ; ਇਸ ਵਿਚ ਕੋਈ ਸੁਧਾਰ ਨੂੰ ਹੋਇਆ । “ਇਸ ਨਾਲ ਆਦਮੀ ਨੂੰ ਯਾਦ ਆ ਜਾਂਦੀ ਹੈ ਹਰਬਰਟ ਸਪੈਂਸਰ ਦੇ ਉਸ ਪ੍ਰਤਿਕਾਰ ਦੀ (ਚੁਪ ਤੋਂ ਸਿਵਾਏ) ਜਿਸ ਦਾ ਕਿ ਉਸ ਨੇ ਪਿਛਲੇਰੇ ਵਰ੍ਹਿਆਂ ਵਿਚ ਸਰਕਾਰੀ ਸਮਾਰੋਹਾਂ ਤੀਕ ਪਸਾਰ ਕਰ ਦਿੱਤਾ ਸੀ ।
ਪਿਤਾ, ਜਿਵੇਂ ਕਿ ਇਕ ਚਾਚਾ ਅਤੇ ਦਾਦਾ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਸਨ! ਅਤੇ ਫਿਰ ਵੀ ਪੁੱਤਰ, ਜਿਸ ਨੇ ਕਿ ਆਪਣੇ ਦੇਸ਼ ਦਾ ਸਭ ਤੋਂ ਵਧੀਕ ਪ੍ਰਸਿੱਧ ਫ਼ਿਲਾਸਫ਼ਰ ਬਣ ਜਾਣਾ ਸੀ, ਉਹ ਚਾਲੀ ਸਾਲ ਦੀ ਉਮਰ ਤੀਕ ਵਿਦਿਆ ਵਿਹੀਨ ਹੀ ਰਿਹਾ। ਹਰਬਰਟ ਸਸਤ ਅਤੇ ਪਿਤਾ ਬਹੁਤਾ ਨਰਮ ਤੇ ਲਾਡ ਕਰਨ ਵਾਲਾ ਸੀ । ਛੇਕੜ ਨੂੰ ਜਦੋਂ ਉਹ ਤੇਰਾਂ ਵਰ੍ਹਿਆਂ ਦਾ ਹੋਇਆ ਤਾਂ ਉਸ ਨੂੰ ਆਪਣੇ ਇਕ ਅਜੇਹੇ ਚਾਚੇ ਪਾਸ ਹਿੰਟਨ ਨੂੰ ਪੜ੍ਹਨ ਲਈ ਭੇਜਿਆ ਗਿਆ । ਜੇਹੜਾ ਕਿ ਆਪਣੀ ਕਰੜਾਈ ਲਈ ਮਸ਼ਹੂਰ ਸੀ । ਪਰ ਹਰਬਰਟ ਛੇਤੀ ਹੀ ਆਪਣੇ ਚਾਚੇ ਪਾਸੋਂ ਭਜ ਗਿਆ, ਤੇ ਡਰਬੀ ਸਥਾਨ ਉਤੇ ਆਪਣੇ ਪਿਤਰੀ ਘਰ ਤੀਕ ਸਾਰਾ ਰਸਤਾ ਪੈਦਲ ਹੀ ਤੁਰਦਾ ਆਇਆ-ਪਹਿਲੇ ਦਿਨ ਨੂੰ 48 ਮੀਲ, ਅਗਲੇ ਦਿਨ ਨੂੰ 47 ਅਤੇ ਤੀਜੇ ਨੂੰ 20, ਤੇ ਇਹ ਸਾਰਾ ਪੈਂਡਾ ਥੋੜ੍ਹੀ ਜੇਹੀ ਰੋਟੀ ਤੇ ਬੀਅਰ ਨਾਲ । ਤਾਂ ਵੀ ਕੁਝ ਹਫ਼ਤਿਆਂ ਪਿਛੋਂ ਉਹ ਵਾਪਸ ਹਿੰਟਨ ਨੂੰ ਚਲਾ ਗਿਆ, ਤੇ ਤਿੰਨ ਸਾਲ ਤਕ ਉਥੇ ਟਿਕਿਆ। ਬਸ ਏਨਾ ਕੁਝ ਹੀ ਪ੍ਰਣਾਲੀ ਬਧ ਵਿਦਿਆ ਸੀ ਜੇਹੜੀ ਕਿ ਉਸ ਨੇ ਕਦੀ ਲਈ ਸੀ । ਪਿਛੋਂ ਜਾ ਕੇ ਉਹ ਦੱਸ ਨਹੀਂ ਸੀ ਸਕਦਾ ਕਿ ਉਸ ਨੇ ਉਥੇ ਕੀ ਕੁਝ ਸਿਖਿਆ ਸੀ। ਨ ਕੋਈ ਇਤਿਹਾਸ, ਨ ਕੁਦਰਤੀ ਵਿਗਿਆਨ ਤੇ ਨ ਹੀ ਵਿਆਪਕ ਸਹਿਤ । ਉਹ ਆਪਣੇ ਵਿਸ਼ੇਸ਼ ਸੁਭਾਅ ਅਨੁਰੂਪ ਮਾਣ ਨਾਲ ਕਹਿੰਦਾ ਹੈ : ”ਕਿ ਨ ਤਾਂ ਲੜਕਪਨ ਵਿਚ ਤੇ ਨ ਜੁਆਨੀ ਵਿਚ ਹੀ ਮੈਂ ਕੋਈ ਇਕ ਵੀ ਸੰਸਥਾ ਅੰਗ੍ਰੇਜ਼ੀ ਦੀ ਲਈ ਅਤੇ ਮੈਂ ਅਜ ਤੀਕ ਵਾਕ ਰਚਨਾ ਦੇ ਔਪਚਾਰਕ ਗਿਆਨ ਤੋਂ ਵਿਹੀਨ ਰਿਹਾ, ਅਜਿਹੇ ਤਥ ਹਨ, ਜਿਨ੍ਹਾਂ ਬਾਰੇ ਪਤਾ ਲਗ ਜਾਣਾ ਚਾਹੀਦਾ ਹੈ; ਕਿਉਂ ਜੋ ਇਨ੍ਹਾਂ ਦੇ ਅਤਰਨਿਹਿਤ ਸੰਕੇਤ ਵਿਸ਼ਵਵਿਆਪਕ ਤੌਰ ਤੇ ਸ੍ਵੀਕਾਰ ਕੀਤੀਆਂ ਗਈਆਂ ਮਨੌਤਾਂ ਦੇ ਉਲਟ ਹਨ ।” ਚਾਲੀ ਸਾਲ ਦੀ ਉਮਰ ਵਿਚ ਉਸ ਨੇ ‘ਇਲੀਅਡ’ ਨੂੰ ਪੜਨ ਦਾ ਜਤਨ ਕੀਤਾ, ਪਰ ਛੇ ਕੁ ਭਾਗ ਪੜ੍ਹਨ ਮਗਰੋਂ ਮੈਂ ਮਹਿਸੂਸ ਕੀਤਾ ਕਿ ਇਸ ਨੂੰ ਜਾਰੀ ਰਖਣਾ ਤਾਂ ਬੜਾ ਧੰਧਾ ਹੋਵੇਗਾ—ਤੇ ਫਿਰ ਐਵੇਂ ਕਿ ਇਸ ਨੂੰ ਅੰਤ ਤੀਕ ਪੜ੍ਹਨ ਨਾਲੋਂ ਤਾਂ ਮੈਂ ਇਕ ਚੰਗੀ ਰਕਮ ਦੇ ਦੇਣੀ ਚੰਗੀ ਸਮਝਾਂਗਾ ।” ਉਸ ਦਾ ਇਕ ਸਕਤ੍ਰ ਕੋਲੀਅਰ ਦਸਦਾ ਹੈ ਕਿ ਸਪੈਂਸਰ ਨੇ ਕਦੀ ਕੋਈ ਇਕ ਵੀ ਪੁਸਤਕ ਵੀ ਉਸ ਸਾਇੰਸ ਦੀ ਪੂਰੀ ਨਹੀਂ ਸੀ ਕੀਤੀ । ਆਪਣੇ ਮਨਭਾਉਂਦੇ ਖੇਤਰਾਂ ਵਿਚ ਵੀ ਉਸ ਨੇ ਕੋਈ ਪ੍ਰਣਾਲੀਬੱਧ ਸਿੱਖਿਆ ਨਹੀਂ ਸੀ ਲਈ । ਆਪਣੀਆਂ ਉਂਗਲਾਂ ਸਾੜ ਕੇ ਉਸ ਨੇ ਥੋੜ੍ਹੇ ਜੇਹੇ ਰਸਾਇਣ ਸਫੋਟ ਸਿਧ ਕੀਤੇ ਸਨ । ਸਕੂਲ ਅਤੇ ਘਰ ਦੇ ਅਗੇ ਪਿਛੇ ਉਸ ਨੇ, ਚੜਾਂ ਤੇ ਖਟਮਲਾਂ ਵਿਚਕਾਰ ਕੀਟ ਵਿਗਿਆਨ ਤੌਰ ਤੇ ਮੌਜ ਮੇਲੇ ਦਾ ਅਧਿਐਨ ਕੀਤਾ; ਅਤੇ ਇਕ ਸਿਵਲ ਇੰਜਨੀਅਰ ਦੇ ਤੌਰ ਤੇ ਆਪਣੇ ਕੰਮ ਵਿਚ, ਉਸ ਨੇ ਧਰਤੀ ਪਰਤ, ਅਤੇ ਫਾਸਿਲ ਜਾਂ ਜੀਵਾਸਯ ਬਾਰੇ ਥੋੜ੍ਹਾ ਬਹੁਤ ਸਿਖ ਲਿਆ, ਇਸ ਨੂੰ ਛੱਡ ਕੇ ਤਾਂ ਉਸ ਨੇ ਆਪਣਾ ਵਿਗਿਆਨ ਵਿਚਰਦਿਆਂ ਹੋਇਆਂ ਆਕਸਮਕ ਤੌਰ ਤੇ ਹੀ ਸੰਗ੍ਰਿਹ ਕਰ ਲਿਆ। ਤੀਹ ਸਾਲ ਦੀ ਉਮਰ ਤੀਕ ਉਸ ਨੂੰ ਫਿਲਾਸਫੀ ਬਾਰੇ ਬਿਲਕੁਲ ਕੋਈ ਖ਼ਿਆਲ ਹੀ ਨਹੀਂ ਸੀ । ਤਦੋਂ ਉਸ ਨੇ ਪੜ੍ਹਿਆ ਲਯੂਸ ਨੂੰ ਤੇ ਫਿਰ ਕਾਂਤ ਵਲ ਧਿਆਨ ਦੇਣ ਦਾ ਜਤਨ ਕੀਤਾ; ਪਰ ਸ਼ੁਰੂ ਵਿਚ ਹੀ ਇਸ ਦੇਖ ਕੇ ਕਿ ਕਾਂਤ ਸਥਲ ਅਤੇ ਸਮੇਂ ਨੂੰ, ਵਸਤੂ-ਨਿਸਠ ਚੀਜ਼ਾਂ ਹੋਣ ਦੀ ਥਾਂ ਇੰਦੇ ਪਛਾਣ ਦੇ ਰੂਪ ਕਰਕੇ ਸਮਝਦਾ ਸੀ, ਉਸ ਨੇ ਫੈਸਲਾ ਕੀਤਾ ਕਿ ਕਾਂਤ ਬੁੱਧੂ ਸੀ, ਤੇ ਕਿਤਾਬ ਨੂੰ ਪਰੇ ਵਗਾਹ ਮਾਰਿਆ। ਉਸ ਦਾ ਸਕਤਰ ਸਾਨੂੰ ਦਸਦਾ ਹੈ ਕਿ ਸਪੈਂਸਰ ਨੇ ਜਾਨਾਥਲ ਡਾਇਮੰਡ ਦੀ ਲਿਖੀ ਇਕ ਪੁਰਾਣੀ ਤੇ ਹੁਣ ਭੁਲ ਗਈ ਹੋਈ ਪੁਸਤਕ ਨੂੰ ਛੱਡ ਕੇ ਕੋਈ ਵੀ ਹੋਰ ਨੈਤਿਕ ਪੁਸਤਕਾਂ ਪੜ੍ਹਨ ਤੋਂ ਬਿਨਾ ਆਪਣੀ ਪਹਿਲੀ ਪੁਸਤਕ “ਸਾਮਾਜਿਕ ਸਥੈਤਿਕੀ’ ਦੀ ਰਚਨਾ ਕਰ ਦਿੱਤੀ। ਉਸ ਨੇ ਆਪਣੀ ਰਚਨਾ “ਮਨੋਵਿਗਿਆਨ” ਕੇਵਲ ਲਯੂਮ, ਮੈਸਲ ਅਤੇ ਰੀਡ ਨੂੰ ਪੜ੍ਹ ਲੈਣ ਮਗਰੋਂ ਲਿਖ ਦਿੱਤੀ ਆਪਣੀ “ਜੀਵ ਵਿਗਿਆਨ” ਕੇਵਲ ਕਾਰਪੈਂਟਰ ਦੀ ਰਚਨਾ “ਤੁਲਨਾਤਮਕ ਸਰੀਰ ਵਿਗਿਆਨ” ਪੜ੍ਹ ਲੈਣ ਮਗਰੋਂ (ਨ ਕਿ ਜੀਵ ਸ਼੍ਰੇਣੀਆਂ ਦਾ ਮੂਲ) ਆਪਣੀ ‘ਸਾਮਾਜਿਕ ਵਿਗਿਆਨ” ਬਿਨਾ ਕਾਮ ਤੇ ਅਤੇ ਟੇਲਰ ਨੂੰ ਪੜ੍ਹਨ ਦੇ, ਆਪਣੀ “ਨੀਤੀ ਸ਼ਾਸਤ੍ਰ” ਸਿਜਿਵਕ ਤੋਂ ਬਿਨਾ, ਕਾਂਤ ਜਾਂ ਮਿਲ ਜਾਂ ਕਿਸੇ ਵੀ ਹੋਰ ਸਦਾਚਾਰਵਾਦੀ ਨੂੰ ਪੜ੍ਹਨ ਦੇ । ਕਿੱਨਾ ਵਿਰੋਧ ਹੈ ਇਸ ਦਾ ਜਾਹਨ ਸਟੂਅਰਟ ਮਿਲ ਦੀ ਭਰਪੂਰ ਤੇ ਅਥਕ ਵਿਦਿਆ ਨਾਲ ।
ਤਾਂ ਫਿਰ ਉਸ ਨੇ ਉਹ ਸਾਰੇ ਅਣਗਿਣਤ ਤਥ ਕਿਥੋਂ ਲਭੇ ਜਿਨ੍ਹਾਂ ਨਾਲ ਕਿ, ਉਸ ਨੇ ਹਜ਼ਾਰਾਂ ਦਲੀਲਾਂ ਨੂੰ ਪ੍ਰੌੜ੍ਹਤਾ ਦਿੱਤੀ ? ਇਹ ਉਸ ਨੇ ਬਹੁਤ ਕਰ ਕੇ, ਪੜ੍ਹਨ ਨਾਲੋਂ ਸਿਧੇ ਨਿਰੀਖਣ ਨਾਲ ਹੀ ਇਕਠੇ ਕਰ ਲਏ ਸਨ । “ਉਸ ਦੀ ਉਤਸੁਕਤਾ ਸਦਾ ਸਾਵਧਾਨ ਤੇ ਜਾਗਦੀ ਰਹਿੰਦੀ ਸੀ ਅਤੇ ਉਹ ਲਗਾਤਾਰ ਤੌਰ ਤੇ ਆਪਣੇ ਸਾਥੀ ਦਾ ਧਿਆਨ, ਕਿਸੇ ਅਜੇਹੀ ਨੋਟ ਕਰਨ ਯੋਗ ਕੁਦਰਤੀ ਘਟਨਾ ਵਲ ਦੁਆਂਦਾ ਰਹਿੰਦਾ ਸੀ,… ਜੇਹੜੀ ਕਿ ਉਦੋਂ ਤੀਕ ਕੇਵਲ ਉਸ ਦੀਆਂ ਅੱਖਾਂ ਨੇ ਹੀ ਦੇਖੀ ਹੁੰਦੀ ਸੀ ।” ਐਥੀਨੀਅਮ ਕਲਬ ਸਥਾਨ ਉਤੇ ਉਸ ਨੇ ਹਕਸਲੇ ਅਤੇ ਆਪਣੇ ਦੂਸਰੇ ਮਿੱਤਰਾਂ ਦਾ ਲਗਪਗ ਸਾਰਾ ਨਿਪੁੰਨ ਗਿਆਨ ਨਿਚੋੜ ਲਿਆ, ਅਤੇ ਕਲਾਸਥਾਨ ਦੇ ਸਾਰੇ ਰਸਾਲੇ ਆਦਿਕ ਉਸ ਨੇ ਇਸੇ ਤਰ੍ਹਾਂ ਫੁਰਤੀ ਨਾਲ ਪੜ੍ਹ ਲਏ ਜਿਵੇਂ ਕਿ ਡਰਬੀ ਸਥਾਨ ਓਤੇ ਦਾਰਸ਼ਨਿਕ ਸੱਸਾਇਟੀ ਲਈ ਆਏ ਤੇ ਉਸ ਦੇ ਪਿਤਾ ਦੇ ਹੱਥਾਂ ਵਿਚੋਂ ਲੰਘਣ ਵਾਲਿਆਂ ਨੂੰ ਪੜ੍ਹ ਲਿਆ ਸੀ ਅਤੇ ਇਹ ਹਰ ਅਜੇਹੇ ਤਥ ਨਮਿਤ ਤੀਬਰ ਅੱਖ ਨਾਲ ਜੇਹੜਾ ਕਿ ਉਸ ਦੇ ਪ੍ਰਯੋਜਨ ਲਈ ਸਹਾਇਕ ਹੋ ਸਕਦਾ ਸੀ । ਜੋ ਕੁਝ ਉਹ ਕਰਨਾ ਚਾਹੁੰਦਾ ਸੀ ਉਸ ਬਾਰੇ ਨਿਰਣੇ ਕਰ ਲੈਣ,ਅਤੇ ਵਿਕਾਸ ਦੇ ਉਸ ਕੇਂਦਰੀ ਵਿਚਾਰ ਨੂੰ ਲਭ ਲੈਣ ਮਗਰੋਂ ਜਿਸ ਦੇ ਦੁਆਲੇ ਕਿ ਉਸ ਦੀ ਜਾਰੀ ਮਿਹਨਤ ਨੇ ਘੁੰਮਣਾ ਸੀ, ਉਸ ਦਾ ਦਿਮਾਗ ਸੰਬੰਧਤ ਸਾਮਗ੍ਰੀ ਲਈ ਇਕ ਚੁਬੰਕ ਬਣ ਗਿਆ, ਅਤੇ ਉਸ ਦੇ ਵਿਚਾਰ ਦੀ ਅਦੁਤੀ ਵਿਵਸਥਾ ਸ਼ਕਤੀ ਆਉਂਦੀ ਜਾਣ ਵਾਲੀ ਸਾਮਗ੍ਰੀ ਨੂੰ ਲਗਪਗ ਸੰਚਾਲਤ ਤੌਰ ਤੇ ਸ਼੍ਰੇਣੀਬੱਧ ਕਰ ਲੈਂਦੀ ਸੀ । ਇਸ ਲਈ ਇਹ ਕੋਈ ਅਸਚਰਜ ਨਹੀਂ ਕਿ ਜਨ-ਸਾਧਾਰਣ ਤੇ ਬਿਉਪਾਰੀ ਲੋਕ ਉਸ ਨੂੰ ਪ੍ਰਸੰਨਤਾ ਨਾਲ ਸੁਣਦੇ ਸਨ; ਏਥੇ ਇਸ ਆਦਮੀ ਅੰਦਰ ਉਨ੍ਹਾਂ ਦੇ ਆਪਣੇ ਵਰਗਾ ਹੀ ਇਕ ਮਾਨਸ ਸੀ-ਪੁਸਤਕ ਸਿਖਿਆ ਵਲੋਂ ਓਪਰਾ ਸੰਸਕ੍ਰਿਤੀ ਵਲੋਂ ਅਣਜਾਣ, ਅਤੇ ਫਿਰ ਇਕ ਅਜਿਹੇ ਆਦਮੀ ਦੇ ਕੁਦਰਤੀ ਵਾਸਤਵਿਕ ਗਿਆਨ ਨਾਲ ਵਿਭੂਸ਼ਤ ਜੇਹੜਾ ਕਿ ਸਿਖਦਾ ਹੈ ਉਵੇਂ ਹੀ ਜਿਵੇਂ ਕਿ ਉਹ ਜੀਉਂਦਾ ਤੇ ਕੰਮ ਕਰਦਾ ਹੈ।
ਕਿਉਂ ਜੋ ਉਹ ਆਪਣੀ ਉਪਜੀਵਕਾ ਲਈ ਕਿਰਤ ਕਰ ਰਿਹਾ ਸੀ, ਅਤੇ ਉਸ ਦਾ ਵਿਹਾਰ, ਉਸ ਦੇ ਵਿਚਾਰ ਦੀ ਵਿਵਹਾਰਕ ਰੁਚੀ ਨੂੰ ਤੀਬਰ ਬਣਾਂਦਾ ਸੀ । ਉਹ ਰੇਲਵੇ ਸੜਕਾਂ ਦਾ ਸਰਵੇਖਕ, ਪਰਿਵੀਖਕ, ਤੇ ਵਿਉਂਤਕਾਰ ਸੀ ਅਤੇ ਸਮੁਚੇ ਤੌਰ ਤੇ ਇਕ ਇੰਜਨੀਅਰ । ਹਰੇਕ ਮੌਤ ਉਤੇ ਆਵਿਸ਼ਕਾਰ ਉਸ ਤੋਂ ਡੁਲ੍ਹਦੇ ਸਨ, ਉਹ ਸਾਰੇ ਅਸਫਲ ਰਹੇ, ਪਰ ਉਹ ਆਪਣੀ ਸੂ-ਜੀਵਨੀ ਵਿਚ ਉਨ੍ਹਾਂ ਵਲ ਇਕ ਚੰਚਲ ਪੁੱਤਰ ਲਈ ਪਿਤਾ ਦੀ ਉਣਸ ਨਾਲ ਪਰਤ ਕੇ ਦੇਖਦਾ ਸੀ, ਉਸ ਨੇ ਆਪਣੀ ਯਾਦ ਦੇ ਸਫ਼ਿਆਂ ਉਮੇ ਪੈਟੈਂਟ ਲੂਣ ਤਹਿਖਾਨਿਆਂ, ਜੱਗਾਂ ਮੋਮਬਤੀ ਬੁਭਾਵਣ ਵਿਧੀਆਂ ਨਿਰਬਲਾਂ ਲਈ ਕੁਰਸੀਆਂ ਅਤੇ ਏਹੋ ਜੇਹੀਆਂ ਚੀਜ਼ਾਂ ਦੇ ਛਟੇ ਬਖੇਰ ਦਿੱਤੇ; ਜਿਵੇਂ ਕਿ ਸਾਡੇ ਵਿਚੋਂ ਅਸੀਂ ਬਹੁਤੇ, ਜੁਆਨੀ ਵਿਚ ਕਰਦੇ ਹਾਂ, ਉਸ ਨੇ ਨਵੀਆਂ ਖੁਰਾਕਾਂ ਵੀ ਈਜਾਦ ਕੀਤੀਆਂ, ਕੁਝ ਸਮੇਂ ਲਈ ਉਹ ਨਿਰਮਿਸ਼ ਭੇਜੀ ਰਿਹਾ, ਪਰ ਉਸ ਨੇ ਇਸ ਨੂੰ ਛੱਡ ਦਿੱਤਾ ਜਦੋਂ ਕਿ ਕਿਸੇ ਇਕ ਸਾਥੀ ਨਿਰਾਮਿਸ਼ ਭੇਜੀ ਹੈ ਨਿਤਾਣਾ ਹੁੰਦਾ ਤੇ ਆਪਣਾ ਬਲ ਵੀ ਹੀਣਾ ਹੁੰਦਾ ਦੇਖਿਆ; “ਮੈਂ ਦੇਖਿਆ ਕਿ ਜੋ ਕੁਝ ਮੈਂ ਨਿਰਾਮਿਸ਼ ਭੇਜੀ ਹੋਣ ਸਮੇਂ ਲਿਖਿਆ ਸੀ ਉਹ ਮੈਨੂੰ ਫਿਰ ਲਿਖਣਾ ਪਇਆ ਕਿਉਂ ਜੋ ਇਸ ਅੰਦਰ ਸ਼ਕਤੀ ਦੀ ਏਨੀ ਥੁੜ ਸੀ ।” ਉਨ੍ਹਾਂ ਦਿਨਾ ਵਿਚ ਉਹ ਹਰੇਕ ਚੀਜ਼ ਦੀ ਪ੍ਰੀਖਿਆਂ ਕਰਨ ਲਈ ਤਿਆਰ ਰਹਿੰਦਾ ਸੀ; ਉਸ ਨੇ ਨਿਊਜ਼ੀਲੈਂਡ ਵਲ ਪ੍ਰਵਾਸਨ ਕਰਨ ਦਾ ਵੀ ਵਿਚਾਰ ਕਰ ਲਿਆ, ਪਰ ਇਹ ਗੱਲ ਭੁਲ ਜਾਂਦਿਆਂ ਹੋਇਆ ਕਿ ਕਿਸੇ ਨਵਯੁਵਕਤ ਦੇਸ਼ ਨੂੰ ਫ਼ਿਲਾਸਫ਼ਰਾਂ ਦੀ ਕੋਈ ਲੋੜ ਨਹੀਂ ਹੁੰਦੀ । ਇਹ ਉਸ ਦਾ ਇਕ ਵਿਸ਼ੇਸ਼ ਸੁਭਾਵ ਸੀ ਤੇ ਉਸ ਨੇ ਇਸ ਪ੍ਰਸਤਾਵ ਦੇ ਹਕ ਵਿਚ ਤੇ ਇਸ ਦੇ ਵਿਰੁੱਧ ਦਲੀਲਾਂ ਦੀਆਂ ਸਮਾਨਾਂਤਰ ਲਿਸਟਾਂ ਤਿਆਰ ਕੀਤੀਆਂ ਤੇ ਹਰੇਕ ਦਲੀਲ ਨੂੰ ਇਸ ਗਿਣਤੀ ਵਾਲੀ ਕੀਮਤ ਦੇ ਦਿੱਤੀ । ਇੰਗਲੈਂਡ ਵਿਚ ਰਹਿਣ ਦੇ ਪੁਆਇੰਟ 110 ਤੇ ਜਾਣ ਦੇ ਹਕ ਵਿਚ 301 ਹੋਣ ਕਰਕ, ਉਹ ਇੰਗਲੈਂਡ ਹੀ ਰਹਿ ਗਿਆ।
ਉਸ ਦੇ ਆਚਰਨ ਦੇ ਗੁਣਾਂ ਦੇ ਆਪਣੇ ਦੇਸ਼ ਸਨ । ਆਪਣੇ ਦ੍ਰਿੜ੍ਹ ਵਾਸਤਵਵਾਦ, ਅਤੇ ਵਿਵਹਾਰਕ ਤਬੀਅਤ ਦੀ ਕੀਮਤ ਉਸ ਨੇ ਕਵਿਤਾ ਤੇ ਕਲਾ ਦੀ ਸਪਿਰਿਟ ਅਤੇ ਉਤਸਾਹ ਨੂੰ ਗੁਆ ਲੈਣ ਨਾਲ, ਤਾਰੀ। ਉਸ ਦੀਆਂ ਵੀਹ ਜਿਲਦਾਂ ਅੰਦਰ ਇਕੋ ਇਕ ਕਾਰਮਈ ਛੁਹ ਇਕ ਅਜਿਹੇ ਪ੍ਰਕਾਸ਼ਕ ਕਰਕੇ ਸੀ, ਜਿਸ ਨੇ ਸਪੈਂਸਰ ਪਾਸੋਂ ਇਹ ਸ਼ਬਦ ਅਖਵਾਏ ”ਵਿਗਿਆਨਕ ਭਵਿਖ ਕਥਨਾਂ ਦੀ ਦੈਨਿਕ ਛੰਦਾਬੰਦੀ ।” ਉਸ ਦੇ ਅੰਦਰ ਇਕ ਸੋਹਣੀ ਦ੍ਰਿੜਤਾ ਸੀ, ਪਰ ਇਸ ਦਾ ਦੂਸਰਾ ਪਖ ਆਪਣੀ ਰਾਇ ਦਾ ਹਨ ਸੀ; ਆਪਣੀਆਂ ਪਰਿਕਲਪਨਾਵਾਂ ਦੇ ਪ੍ਰਮਾਣ ਵਜੋਂ ਤਾਂ ਉਹ ਸਾਰੇ ਦੇ ਸਾਰੇ ਵਿਸ਼ਵ ਨੂੰ ਹੂੰਝਾ ਫੇਰ ਸਕਦਾ ਸੀ, ਪਰ ਦੂਸਰੋ ਦੇ ਵਿਚਾਰ ਬਿੰਦੂ ਨੂੰ ਉਹ ਕਿਸੇ ਗੰਭੀਰ ਦ੍ਰਿਸ਼ਟੀ ਨਾਲ ਨਹੀਂ ਸੀ ਵੇਖ ਸਕਦਾ: ਉਸ ਦੇ ਅੰਦਰ ਅਜੇਹਾ ਅਹੰਵਾਦ ਸੀ ਜੇਹੜਾ ਕਿ ਰੂੜ੍ਹੀਵਾਦ ਵਿਰੋਧੀ ਨੂੰ ਸਹਾਰਾ ਦੇਂਦਾ ਹੈ, ਅਤੇ ਆਪਣੀ ਮਹਾਨਤਾ ਨੂੰ ਉਹ ਬਿਨਾ ਹੈਂਕੜ ਨਹੀਂ ਸੀ ਨਿਭਾਹ ਸਕਦਾ। ਉਸ ਦੇ ਅੰਦਰ ਮੋਢੀ ਤੇ ਆਗੂ ਦੀਆਂ ਮਰਯਾਦਾਵਾਂ ਸਨ; ਇਕ ਸਾਹਿਸ ਮੰਦ ਨਿਰਪਖਤਾ ਦੇ ਨਾਲ ਲਗਦੀ ਇਕ ਸਿੱਧਾਂਤਕ ਸੰਕੀਰਣਤਾ ਅਤੇ ਤੀਬਰ ਮੌਲਕਿਤਾ; ਸਾਰੀ ਖੁਸ਼ਾਮਦ ਦਾ ਕਰੜਾਈ ਨਾਲ ਪ੍ਰਤਿਰੋਧ ਕਰਦਿਆਂ ਪ੍ਰਦਾਨ ਕੀਤੇ ਗਏ ਸਰਕਾਰੀ ਸਨਮਾਨਾਂ ਨੂੰ ਅਸ੍ਵੀਕਾਰ ਕਰਦਿਆਂ, ਚਾਲੀ ਵਰ੍ਹਿਆਂ ਤੀਕ ਪੁਰਾਣੀ ਬੀਮਾਰ-ਸਿਹਤ ਦੀ ਹਾਲਤ ਤੇ ਨਿਰਮਾਣ ਇਕਾਂਤ ਵਿਚ ਆਪਣੀ ਕਸਟਵਾਈ ਮਿਹਨਤ ਨੂੰ ਜਾਰੀ ਰਖੀ ਜਾਣਾ; ਅਤੇ ਇਸ ਦੇ ਵਿਪ੍ਰੀਤ ਕਿਸੇ ਕਪਾਲਵਿਗਿਆਨੀ ਨੇ, ਜਿਸ ਨੂੰ ਉਸ ਦੇ ਪਾਸ ਜਾਣ ਤੇ ਮਿਲਣ ਦਾ ਅਵਸਰ ਮਿਲਿਆ, ਉਸ ਬਾਰੇ ਇਹ ਸ਼ਬਦ ਕਹੇ ਸਨ “ਬਹੁਤ ਵਧੀਕ ਸਵ-ਪ੍ਰਤਿਸ਼ਠਾ ।” ਅਧਿਆਪਕਾਂ ਦਾ ਪੁੱਤਰ ਤੇ ਪੱਤਰਾ-ਹੋਣ ਕਰਕੇ ਉਸ ਨੇ ਆਪਣੀਆਂ ਪੁਸਤਕਾਂ ਵਿਚ ਡੰਡਾ ਵਰਤਿਆ ਅਤੇ ਇਕ ਉੱਚੇ ਅਧਿਆਪਕਾਂ ਵਾਲੀ ਧੁਨੀ ਕੱਢੀ। ਉਸ ਦੇ ਇਕਲ ਵਾਲੇ ਛੜੇ ਜੀਵਨ ਨੇ ਉਸ ਅੰਦਰ ਨਿਘੇ ਮਨੁੱਖੀ ਗੁਣਾਂ ਦੀ ਘਾਟ ਰਹਿਣ ਦਿੱਤੀ ਭਾਵੇਂ ਅਨਿਆਇ ਵਿਰੁਧ, ਗੁੱਸੇ ਨਾਲ ਉਹ ਦਇਆ ਪੂਰਤ ਹੋ ਸਕਦਾ ਸੀ, ਉਸ ਦਾ ਉਸ ਮਹਾਨ ਅੰਗ੍ਰੇਜ਼ ਵਿਅਕਤੀ ਜਾਰਜ ਇਲੀਅਟ ਨਾਲ ਪਿਆਰ ਸੰਵਾਦ ਹੋਇਆ ਪਰ ਉਸ ਅੰਦਰ ਬੋਧਿਕਤਾ ਬਹੁਤ ਵਧੀਕ ਹੋਣ ਕਰਕੇ ਉਹ ਉਸ ਨੂੰ ਰਿਝਾਅ ਨ ਸਕੀ । ਉਸ ਦੇ ਅੰਦਰ ਵਿਨੋਦ ਦੀ ਥੁੜ੍ਹ ਸੀ ਅਤੇ ਉਸ ਦੀ ਸ਼ੈਲੀ ਵਿਚ ਕੋਈ ਸੂਖਮਤਾ ਜਾਂ ਕੋਮਲ ਵਿਚਾਰ ਵਿਭਿੰਨਤਾਵਾਂ ਨਹੀਂ ਸਨ। ਬਿਲੀਅਰਡਜ਼ ਨਾਮ ਦੀ ਇਕ ਵਿਸ਼ੇਸ਼ ਤੇ ਆਪਣੀ ਮਨ ਭਾਉਂਦੀ ਖੇਡ ਵਿਚ ਇਕ ਵਾਰੀ, ਜਦੋਂ ਉਹ ਹਾਰ ਗਿਆ ਤਾਂ ਉਸ ਨੇ ਆਪਣੇ ਵਿਰੋਧੀ ਦੀ ਇਸ ਤਰ੍ਹਾਂ ਕਹਿ ਕੋ ਨਿਖੇਧੀ ਕੀਤੀ ਕਿ ਉਸ ਨੇ ਅਜੇਹੀ ਇਕ ਖੇਡ ਨਮਿਤ ਏਨਾ ਸਮਾਂ ਦੇ ਦਿੱਤਾ ਸੀ ਕਿ ਇਸ ਵਿਚ ਨਿਪੁੰਨ ਹੋ ਗਿਆ ਸੀ । ਆਪਣੀ ਸ੍ਵੈ-ਜੀਵਨੀ ਵਿਚ ਉਹ ਆਪਣੀਆਂ ਪਹਿਲਾਂ ਦੀਆਂ ਲਿਖੀਆਂ ਪੁਸਤਕਾਂ ਦੀ ਸਮਾਲੋਚਨਾ ਕਰਦਾ ਹੈ, ਇਹ ਪ੍ਰਗਟ ਕਰਨ ਲਈ ਕਿ ਕੋਈ ਪੁਸਤਕ ਕਿਵੇਂ ਲਿਖੀ ਗਈ ਹੋਣੀ ਚਾਹੀਦੀ ਸੀ ।
ਪ੍ਰਗਟ ਤੌਰ ਤੇ ਹੀ ਉਸ ਦੇ ਕੰਮ ਦੀ ਮਹਾਨਤਾ ਨੇ ਉਸ ਦੇ ਜੀਵਨ ਨੂੰ ਉਸ ਨਾਲੋਂ ਵਧੀਕ ਗੰਭੀਰਤਾ ਨਾਲ ਦੇਖਣ ਲਈ ਮਜਬੂਰ ਕੀਤਾ ਸੀ ਜਿੱਨੇ ਦਾ ਕਿ ਇਹ ਅਧਿਕਾਰੀ ਹੈ।ਪੈਰਿਸ ਤੋਂ ਉਹ ਲਿਖਦਾ ਹੈ, “ਐਤਵਾਰ ਨੂੰ ਮੈਂ ਸੰਤ ਕਲਾਉਡ ਦੇ ਤਿਉਹਾਰ ਉਤੇ ਸਾਂ ਅਤੇ ਪੰਢਾਂ ਦੀ ਕਿਸ਼ੋਰਤਾ ਨੂੰ ਦੇਖ ਕੇ ਮੈਨੂੰ ਬੜੀ ਹਾਸੀ ਆਈ। ਫ਼ਰਾਂਸੀਸੀਆਂ ਦਾ ਮੁੰਡਿਆਂ ਵਾਲਾ ਸੁਭਾਵ ਪੂਰੇ ਤੋਰ ਤੇ ਕਦੀ ਮੁਕਦਾ ਨਹੀਂ । ਮੈਂ ਧੌਲੇ ਵਾਲਿਆਂ ਨੂੰ ਉਨ੍ਹਾਂ ਬਾਕੀਆਂ ਬਘੀਆਂ ਉਤੇ ਸੁਆਰ ਹੋਏ ਦੇਖਿਆ ਜੇਹੜੀਆਂ ਕਿ ਸਾਡੇ ਮੇਲਿਆਂ ਵਿਚ ਹੁੰਦੀਆਂ ਹਨ ।” ਜੀਵਨ ਦਾ ਵਿਸ਼ਲੇਸ਼ਣ ਤੇ ਨਿਰਪੂਣ ਕਰਨ ਵਿਚ ਉਹ ਏਨਾ ਰੁਝਾ ਹੋਇਆ ਸੀ ਕਿ ਇਸ ਨੂੰ ਜੀਉਣ ਲਈ ਉਸ ਪਾਸ ਸਮਾਂ ਨਹੀਂ ਸੀ । ਨਿਆਗਰਾਂ ਪਾਣੀ ਝਰਨਿਆਂ ਨੂੰ ਦੇਖਕੇ ਉਸ ਨੇ ਆਪਣੀ ਡਾਇਰੀ ਵਿਚ ਲਿਖਿਆ, “ਬਹੁਤਾ ਕੁਝ ਉਵੇਂ ਜਿਵੇਂ ਕਿ ਮੈਂ ਆਸ਼ਾ ਕਰਦਾ ਸਾਂ ।” ਵੱਧ ਤੋਂ ਵੱਧ ਸਾਧਾਰਣ ਘਟਨਾਵਾਂ ਨੂੰ ਉਹ ਵੱਧ ਤੋਂ ਵੱਧ ਸ਼ਾਨਦਾਰ ਪੰਡਤਾਈ ਨਾਲ ਨਿਰੂਪਣ ਕਰਦਾ ਹੈ — ਜਿਵੇਂ ਕਿ ਜਦੋਂ ਉਹ ਸਾਨੂੰ ਦਸਦਾ ਹੈ ਕਿ ਇਕ ਇਕ ਮੌਕਾ ਜਦੋਂ ਉਸ ਨੂੰ ਬੁਰਾ ਬੋਲਿਆ ਸੀ। ਕੋਈ ਸੰਕਟ ਸਥਿਤੀ ਉਸ ਨੇ ਸਹਾਰੀ ਨਹੀਂ ਸੀ, ਕੋਈ ਪਿਆਰ ਮਹਿਸੂਸ ਨਹੀਂ ਸੀ ਕੀਤਾ, (ਜੇਕਰ ਉਸ ਦੇ ਜੀਵਨ ਵਿਵਰਣ ਉਸ ਬਾਰੇ ਛੀਕ ਉੱਲੇਖ ਕਰਦੇ ਹਨ। ਉਸ ਦੇ ਕੁਝ ਗੁੜੇ ਸੰਬੰਧ ਸਨ ਪਰ ਉਨ੍ਹਾਂ ਬਾਰੇ ਉਹ ਲਗਪਗ ਗਣਤਿਕ ਰੂਪ ਵਿਚ ਹੀ ਲਿਖਦਾ ਹੈ। ਆਪਣੀਆਂ ਕੋਸੀਆਂ ਜੇਹੀਆਂ ਮਿਤਰਤਾਵਾਂ ਦੇ ਵਿੰਗ ਟੇਢਾਂ ਦਾ ਜ਼ਿਕਰ ਉਹ ਬਿਨਾਂ ਕਿਸੇ ਆਵੇਗ ਦੀ ਛੁਹ ਤੋਂ ਕਰਦਾ ਹੈ । ਕਿਸੇ ਇਕ ਮਿੱਤਰ ਨੇ ਆਪਣੇ ਬਾਰੇ ਦਸਿਆ ਸੀ ਕਿ ਕਿਸੇ ਨਵਯੁਵਤੀ ਸਟੈਨ ਨੂੰ ਲਿਖਾਂਦਿਆਂ ਹੋਇਆ ਉਹ ਵਿਚਾਰਾਂ ਨੂੰ ਚੰਗੀ ਤਰ੍ਹਾ ਵਿਅਕਤ ਨਹੀਂ ਸੀ ਕਰ ਸਕਦਾ; ਸਪੈਂਸਰ ਕਹਿੰਦਾ ਸੀ ਕਿ ਇਸ ਗੱਲ ਨਾਲ ਉਸ ਉਤੇ ਬਿਲਕੁਲ ਕੋਈ ਅਸ਼ਾਂਤ ਨਹੀਂ ਸੀ ਹੁੰਦਾ। ਉਸ ਦਾ ਸਕਤ੍ਰ ਕਹਿੰਦਾ ਹੈ, “ਆਵੇਗਹੀਨ ਪਤਲੇ ਬੁਲ੍ਹ ਵਿਸਿਆ ਸ਼ਕਤੀ ਦਾ ਪੂਰਾ ਅਭਾਵ ਪ੍ਰਗਟ ਕਰਦੇ ਸਨ, ਅਤੇ ਹੌਲੀਆਂ ਅੱਖਾਂ ਭਾਵੁਕ ਡੂੰਘਾਣ ਦੀ ਥੁੜ ਦਾ ਪਤਾ ਦੇਂਦੀਆਂ ਸਨ ।” ਇਸੇ ਲਈ ਉਸ ਦੀ ਸ਼ੈਲੀ ਇਕ ਰਟ ਵਾਲੇ ਪਧਰ ਦੀ ਹੁੰਦੀ ਹੈ; ਉਹ ਕਦੀ ਉਡਾਰੀ ਨਹੀਂ ਮਾਰਦਾ ਤੇ ਉਸ ਨੂੰ ਵਿਸਮਯਕ ਇਕਾਈਆਂ ਦੀ ਕੋਈ ਲੋੜ ਨਹੀਂ ਹੁੰਦੀ; ਇਕ ਰੋਮਾਂਸਕਾਰੀ ਸਦੀ ਦੇ ਅੰਦਰ ਉਹ ਗੌਰਵ ਤੇ ਰੀਜਰਵ ਦੇ ਇਕ ਘੜੇ ਹੋਏ ਸਬਕ ਸਮਾਨ ਖਲੋਤਾ ਹੈ ।
ਉਸ ਦਾ ਦਿਮਾਗ਼ ਆਸਾਧਾਰਣ ਤੌਰ ਤੋ ਤਰਕਯੁਕਤ ਸੀ । ਆਪਣੇ, ਪਹਿਲਾਂ ਤੋਂ ਸਭਅਤੇ ਪਿਛੋਂ ਸਿਧ ਕੀਤੇ ਸਭਾ ਨੂੰ ਉਹ ਇਕ ਸ਼ਤਰੰਜ ਦੇ ਖਿਡਾਰੀ ਵਾਂਗ ਸਹੀ ਤੌਰ ਤੇ ਵਰਤਦਾ ਸੀ। ਉਹ ਉਨ੍ਹਾਂ ਜਟਲ ਵਿਸ਼ਿਆ ਦਾ ਸਭ ਤੋਂ ਸਪਸ਼ਟ ਵਿਆਖਿਆਕਾਰ ਹੈ ਜੇਹੜੇ ਕਿ ਆਧੁਨਿਕ ਇਤਿਹਾਸ ਦਸ ਸਕਦਾ ਹੈ; ਕਠਨ ਸਮਸਿਆਵਾਂ ਬਾਰੇ ਉਸ ਨੇ ਅਜੇਹੇ ਸਪਸ਼ਟ ਸ਼ਬਦਾਂ ਵਿਚ ਲਿਖਿਆ ਕਿ ਇਕ ਪੀੜ੍ਹੀ ਭਰ ਦੇ ਸਮੇਂ ਲਈ ਸੰਸਾਰ ਨੂੰ ਫ਼ਿਲਾਸਫੀ ਨਾਲ ਦਿਲਚਸਪੀ ਹੋ ਗਈ। ਉਹ ਕਹਿੰਦਾ ਹੈ, “ਇਹ ਦਸਿਆ ਗਿਆ ਹੈ, ਕਿ ਵਿਆਖਿਆ ਕਰਨ ਦੀ ਮੈਨੂੰ ਇਕ ਅਸਾਧਾਰਣ ਸ਼ਕਤੀ ਪ੍ਰਾਪਤ ਹੈ— ਮੈਂ ਆਪਣੀ ਆਧਾਰ ਸਾਮਗੀ, ਦਲੀਲਾਂ ਅਤੇ ਸਿਟਿਆਂ ਨੂੰ ਇਕ ਅਸਾਂਧਾਰਣ ਸਪਸ਼ਟਤਾ ਤੇ ਸੁਸੰਗਤਾ ਨਾਲ ਵਿਅਕਤ ਕਰਦਾ ਹਾਂ ।” ਉਹ ਵਿਸ਼ਾਲ ਵਿਆਪਕੀਕਰਣਾ ਨੂੰ ਪਿਆਰ ਕਰਦਾ, ਅਤੇ ਆਪਣੀਆਂ ਰਚਨਾਵਾਂ ਨੂੰ ਆਪਣੀਆਂ ਦਲੀਲਾਂ ਨਾਲੋਂ ਆਪਣੀਆਂ ਪਰਿਕਲਪਨਾਵਾਂ ਨਾਲ ਸੁਆਦੀ ਬਣਾਂਦਾ ਸੀ : ਹਕਸਲੇ ਨੇ ਕਿਹਾ ਸੀ ਕਿ ਸਪੈਂਸਰ ਦਾ ਦੁਖਾਂਤ ਬਾਰੇ ਖਿਆਲ, ਕਿਸੇ ਸਿੱਧਾਂਤ ਦਾ ਕਿਸੇ ਇਕ ਤਥ ਨਾਲ ਮਾਰੇ ਮਾਰੇ ਜਾਣ ਦਾ ਸੀ; ਅਤੇ ਸਪੈਂਪਰ ਦੇ ਮਨ ਅੰਦਰ ਏਨੇ ਸਾਰੇ ਸਿੱਧਾਂਤ ਰਹਿੰਦੇ ਸਨ, ਕਿ ਉਸ ਨੂੰ ਹਰੇਕ ਜਾਂ ਅਗਲੇ ਦਿਨ ਨੂੰ ਜ਼ਰੂਰੀ ਤੌਰ ਤੇ ਇਕ ਦੁਖਾਂਤ ਦੇਖਣਾ ਪੈਂਦਾ ਹੋਵੇਗਾ । ਹਕਸਲੇ ਨੇ ਬਕਲ ਦੀ ਕਮਜ਼ੋਰ, ਅਤੇ ਅਨਿਸ਼ਚਿਤ ਜੇਹੀ ਗੱਲ ਢਾਲ ਉਤੇ ਹੈਰਾਨ ਹੋ ਕੇ ਸਪੈਂਪਰ ਨੂੰ ਕਿਹਾ ਸੀ, “ਉਹ। ਮੈਂ ਸਮਝ ਲਿਆ ਹੈ ਕਿ ਉਹ ਕਿਸ ਭਾਂਤ ਦਾ ਆਦਮੀ ਹੈ; ਉਹ ਉਪਰੋਂ ਦਿਮਾਗ ਵਲੋਂ ਭਾਰਾ ਹੈ। ਇਸ ਵਿਚ ਸਪੈਂਸਰ ਇਹ ਵਾਧਾ ਕਰਦਾ ਹੈ, “ਬਕਲ ਨੇ ਉਸ ਨਾਲੋਂ ਵਧੀਕ ਸਾਮਗ੍ਰੀ ਆਪਣੇ ਅੰਦਰ ਜਮਾ ਕਰ ਲਈ ਸੀ, ਜਿੰਨੀ ਕਿ ਉਹ ਸੰਗਠਤ ਕਰ ਸਕਦਾ ਸੀ ।” ਸਪੈਂਸਰ ਬਾਰੇ ਅਸਲੀਅਤ ਇਸ ਨਾਲੋਂ ਉਲਟੀ ਸੀ। ਉਸ ਨੇ ਸਾਮਗ੍ਰੀ ਸੰਗਠਤ ਉਸ ਨਾਲੋਂ ਵਧੀਕ ਕੀਤੀ ਸੀ, ਜਿੰਨੀ ਕਿ ਉਸ ਨੇ ਅੰਦਰ ਜੋੜੀ ਸੀ । ਉਹ ਤਾਂ ਸਾਰੇ ਦਾ ਸਾਰਾ ਸਮਨਵੈ ਅਤੇ ਸੰਸਲੇਸ਼ਣ ਨਮਿਤ ਸੀ । ਅਜੇਹੀ ਅਨੁਰੂਪ ਤਬੀਅਤ ਦੀ ਥੁੜ੍ਹ ਲਈ ਉਹ ਕਾਰਲਾਈਲ ਦੀ ਕਦਰ ਘਟਾਦਾ ਸੀ । ਵਿਵਸਥਾ ਲਈ ਉਸ ਦੇ ਬਹੁਤੇ ਉਣਸ ਨੇ, ਉਸ ਦੇ ਅੰਦਰ ਦਿਕ ਦਾਸ ਬਣ ਲੈਣ ਵਾਲੇ ਆਵੇਗ ਦਾ ਰੂਪ ਲੈ ਲਿਆ; ਕੋਈ ਇਕ ਉਜਲ ਵਿਆਪਕੀਕਰਣ ਉਸ ਉਤੇ ਬਹੁਤੀ ਹੀ ਪ੍ਰਭਤਾ ਜਮਾ ਲੈਂਦਾ ਸੀ । ਪਰ ਸੰਸਾਰ ਉਸ ਵਰਗੇ ਇਕ ਦਿਲ ਦਿਮਾਗ ਦੀ ਮੰਗ ਕਰ ਰਿਹਾ ਸੀ; ਕੋਈ ਇਕ ਅਜੇਹਾ, ਜੇਹੜਾ ਕਿ ਤਥਾਂ ਦੀ ਔਝੜ ਨੂੰ ਸੂਰਜ ਪ੍ਰਕਾਸ਼ਤ ਸਪਸ਼ਟਤਾ ਨਾਲ ਸਭਿਆਕ੍ਰਿਤ ਭਾਵ ਦਾ ਰੂਪ ਦੇ ਸਕਦਾ, ਅਤੇ ਜੇਹੜੀ ਸੇਵਾ ਕਿ ਸਪੈਂਸਰ ਨੇ ਆਪਣੀ ਪੀੜ੍ਹੀ ਲਈ ਕੀਤੀ ਉਹ ਉਸ ਨੂੰ ਉਨ੍ਹਾਂ ਤੁਟ੍ਰੀਆਂ ਦਾ ਅਧਿਕਾਰੀ ਬਣਾ ਦੇਂਦੀ ਹੈ, ਜਿਨ੍ਹਾਂ ਨੇ ਕਿ ਉਸ ਨੂੰ ਮਾਨਵੀ ਬਣਾਇਆ । ਜੇਕਰ ਏਥੇ ਉਸ ਦਾ ਚਿੱਤਰ ਕੁਝ ਸਪਸ਼ਟਵਾਦਤਾ ਨਾਲ ਉਲੀਕਿਆ ਗਿਆ ਹੈ ਤਾਂ ਇਸ ਲਈ ਕਿ ਅਸੀਂ ਕਿਸੇ ਮਹਾਨ ਵਿਅਕਤੀ ਨਾਲ ਵਧੀਕ ਪਿਆਰ ਕਰਦੇ ਹਾਂ । ਜਦੋਂ ਕਿ ਅਸੀਂ ਉਸ ਦੀਆਂ ਤਟ੍ਰੀਆਂ ਨੂੰ ਜਾਣ ਲੈਂਦੇ ਹਨ ਅਤੇ ਸ਼ਕੀ ਤੌਰ ਤੇ ਉਸ ਨੂੰ ਨਾ ਪਸੰਦ ਕਰਦੇ ਹਾਂ ਜਦੋਂ ਕਿ ਉਹ ਨਿਰੋਲ ਪੂਰਣਤਾ ਨਾਲ ਚਮਕਦਾ ਹੈ ।
ਸਪੈਂਸਰ ਨੇ ਚਾਲੀ ਸਾਲ ਦੀ ਉਮਰੇ ਲਿਖਿਆ ਸੀ ‘ਅਜ ਦਿਨ ਤੀਕ ਮੇਰਾ ਜੀਵਨ ਮੁਨਾਸਿਬ ਤੌਰ ਤੇ ਫੁਟਕਲ ਜੇਹਾ, ਨਿਰੂਪਣ ਕੀਤਾ ਗਿਆ ਹੋ ਸਕਦਾ ਸੀ ।” ਘਟ ਹੀ ਕਦੀ ਕਿਸੇ ਫ਼ਿਲਾਸਫ਼ਰ ਦੇ ਜੀਵਨ ਵਿਹਾਰ ਨੇ ਏਹੋ ਜੇਹੀ ਛੁਟ ਪੁਟ ਡਾਵਾ ਡੋਲਤਾ ਪ੍ਰਗਟ ਕੀਤੀ ਹੈ। “ਇਸੇ ਸਮੇਂ ਦੇ ਲਗਪਗ (ਉਮਰ ਤੇਈ ਸਾਲ) ਮੇਰਾ ਧਿਆਨ ਘੜੀਆਂ ਦੀ ਬਣਾਵਟ ਵਲ ਜਾ ਪਿਆ ।” ਪਰ ਸਹਿਜੇ ਸਹਿਜੇ ਉਸ ਨੇ ਆਪਣਾ ਖੇਤਰ ਲਭ ਲਿਆ ਅਤੇ ਈਮਾਨਦਾਰ ਕਿਸਾਨੀ ਨਾਲ ਇਸ ਦੀ ਜਤਾਈ ਕੀਤੀ । 1842 ਤੀਕ ਦੇ ਹੀ ਸ਼ੁਰੂ ਸਮੇਂ ਵਿਚ ਉਸ ਨੇ ਇਕ ਵਿਸ਼ੇਸ਼ ਰੂੜੀਵਾਦ ਸੁਧਾਰਕ ਪੱਤਰ ਵਿਚ “ਰਾਜ ਸਰਕਾਰ ਦਾ ਮੁਨਾਸਿਬ ਖੇਤਰ” ਬਾਰੇ ਕੁਝ ਚਿੱਠੀਆਂ ਲਿਖੀਆਂ ਸਨ ਜਿਨ੍ਹਾਂ ਵਿਚ ਕਿ ਉਸ ਦੀ ਮਗਰੋਂ ਦੀ ਸਰਕਾਰੀ ਦਖ਼ਲ ਵਿਮੁਕਤ ਫ਼ਿਲਾਸਫ਼ੀ ਬੀਜ ਰੂਪ ਵਿਚ ਮੌਜੂਦ ਸੀ । ਛੇ ਵਰ੍ਹੇ ਇਸ ਤੋਂ ਮਗਰੋਂ ਉਸ “ਅਰਥਸ਼ਾਸਤ੍ਰੀ’ ਨੂੰ ਸੰਪਾਦਨ ਕਰਨ ਲਈ ਇੰਜਨੀਅਰੀ ਛੱਡ ਦਿੱਤੀ । ਤੀਹ ਸਾਲ ਦੀ ਉਮਰੇ ਜਦੋਂ ਉਸ ਨੇ ਜਾਨੇਥਨ ਡਾਇਮੰਡ ਦੇ “ਸਦਾਚਾਰ ਦੇ ਨਿਯਮਾ ਸੰਬੰਧੀ ਨਿਬੰਧ” ਬਾਰੇ ਨਿਖੇਧੀ ਦੇ ਰੂਪ ਵਿਚ ਜ਼ਿਕਰ ਕੀਤਾ ਤਾਂ ਉਸ ਦੇ ਪਿਤਾ ਨੇ ਉਸ ਨੂੰ ਇਸੇ ਵਿਸ਼ ਬਾਰੇ ਆਪ ਕੁਝ ਕਰਨ ਦੀ ਚੁਨੌਤੀ ਦਿੱਤੀ ਤਾਂ ਉਸ ਨੇ ਇਹ ਸਾਹਸ ਕਰ ਲਿਆ, ਅਤੇ ਆਪਣੀ ਪੁਸਤਕ ਸਮਾਜਿਕ ਸੰਥਿਤਿਕ ਲਿਖ ਦਿੱਤੀ । ਇਸ ਦੀ ਵਿਕਰੀ ਥੋੜ੍ਹੀ ਹੋਈ ਪਰ ਇਸ ਨਾਲ ਉਸ ਦੀ ਪਹੁੰਚ ਰਸਾਲਿਆਂ ਤੀਕ ਹੋ ਗਈ, 1852 ਵਿਚ ਉਸ ਦੀ ਰਚਨਾ ‘ਵਸ’ ਦਾ ਸਿੱਧਾਂਤ’ ਨੇ (ਉਨ੍ਹੀਵੀਂ ਸਦੀ ਦੇ ਵਿਚਾਰ ਉਤੇ ਮਾਲਥਸ ਦੇ ਪ੍ਰਭਾਵ ਦੀਆਂ ਬਹੁਤੀਆਂ ਉਦਾਹਰਣਾਂ ਵਿਚੋਂ ਇਕ ਉਦਾਹਰਣ) ਇਹ ਸੁਝਾਵ ਦਿੱਤਾ ਕਿ ਜੀਵਨ ਲਈ, ਸੰਗ੍ਰਾਮ ਦਾ ਸਿਟਾ ਵੱਧ ਤੋਂ ਵੱਧ ਸੁਯੋਗ ਪ੍ਰਾਣੀਆਂ ਦਾ ਬਚਾਅ ਨਿਕਲਦਾ ਹੈ, ਅਤੇ ਉਨ੍ਹਾਂ ਇਤਿਹਾਸਕ ਵਾਕ ਅੰਸ਼ਾਂ ਦੀ ਘੜਤ ਕਰ ਦਿਤੀ। ਇਸੇ ਸਾਲ ਵਿਚ ਉਸ ਦੇ ਨਿਬੰਧ “ਪਰਿਕਲਪਨਾ ਦਾ ਵਿਕਾਸ” ਨੇ ਇਸ ਆਮ ਪ੍ਰਚਲਤ ਇਤਰਾਜ ਦਾ ਸਮਾਧਾਨ-ਕਿ ਨਵੀਆਂ ਜੀਵ ਸ਼੍ਰੇਣੀਆਂ ਦਾ ਅਰੰਭ ਪੁਰਾਣੀਆਂ ਦੇ ਵਧਦੇ ਸੰਸੋਧਨਾ ਨਾਲ ਕਦੀ ਦੇਖਿਆ ਨਹੀਂ ਸੀ ਗਿਆ—ਇਹ ਦਸਦਿਆਂ ਹੋਇਆ ਕੀਤਾ ਕਿ ਇਹ ਦਲੀਲ, ਤਾਂ ਫਿਰ, ਨਵੀਆਂ ਸ਼੍ਰੇਣੀਆਂ ਦੇ ਈਸ਼੍ਵਰ ਦੁਆਰਾ ਸਿਰਜਨ ਕੀਤੇ ਜਾਣ ਵਿਰੁਧ ਵਧੀਕ ਪ੍ਰਬਲ ਤੌਰ ਤੇ ਲਾਗੂ ਹੁੰਦੀ ਸੀ; ਅਤੇ ਇਹ ਪ੍ਰਗਟ ਕਰਨਾ ਜਾਰੀ ਰਖਿਆ ਕਿ ਨਵੀਆਂ ਸ਼੍ਰੇਣੀਆਂ ਦਾ ਵਿਕਾਸ, ਇਸ ਨਾਲੋਂ ਕੋਈ, ਵਧੀਕ ਅਚੰਭੇ ਵਾਲਾ ਤੇ ਮੰਨਣ ਵਿਚ ਨ ਆਵਣ ਵਾਲਾ ਨਹੀਂ, ਜਿਨਾ ਕਿ ਮਾਤਾ ਪਿਤਾ ਦੇ ਰਕਤ ਬਿੰਦ ਤੋਂ ਮਨੁੱਖ ਸ਼ਰੀਰ ਦਾ ਵਿਕਾਸ ਹੋ ਜਾਣਾ, ਜਾਂ ਬੀਜ ਤੋਂ ਪੌਦੇ ਦਾ ਉਗ ਪੈਣਾ। 1855 ਵਿਚ ਉਸ ਦੀ ਦੂਸਰੀ ਪੁਸਤਕ “ਮਨੋਵਿਗਿਆਨ ਦੇ ਅਸੂਲ’ ਨੇ ਮਨ ਦੇ ਵਿਕਾਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ । ਤਦੋਂ 1857 ਵਿਚ “ਪ੍ਰਗਤੀ, ਇਸ ਦਾ ਕਾਨੂੰਨ ਤੇ ਕਾਰਣ,” ਨਾਮ ਦਾ ਨਿਬੰਧ ਪ੍ਰਕਾਸ਼ਤ ਹੋਇਆ, ਜਿਸ ਨੇ ਕਿ ਵਾਨ ਬਾਏਰ ਦੇ ਇਸ ਵਿਚਾਰ ਨੂੰ ਕਿ ਸਾਰੇ ਜੀਉਂਦੇ ਰੂਪ ਆਕਾਰਾਂ, ਦਾ ਵਿਕਾਸ ਸਜਾਤੀ ਅਰੰਭਾ ਤੋਂ, ਇਸ ਨੂੰ ਇਤਿਹਾਸ ਅਤੇ ਪ੍ਰਗਤੀ ਦੇ ਇਕ ਵਿਆਪਕ ਇਹ ਕਿ ਸਪੈਂਸਰ ਦਾ ਵਿਕਾਸ ਆਪਣੇ ਸਮੇਂ ਦੀ ਵਿਜਾਤੀ ਵਿਕਾਸ ਠੀਕ ਹੋਇਆ ਹੈ, ਲੈ ਕੇ ਅਸੂਲ ਤਕ ਪਹੁੰਚਾ ਦਿੱਤਾ । ਮੁਕਦੀ ਗਲ ਸਪਿਰਿਟ ਨਾਲ ਹੋਇਆ ਸੀ ਤੇ ਹੁਣ ਉਹ ਵਿਸ਼ਵਵਿਆਪਕ ਵਿਕਾਸ ਦਾ ਫ਼ਿਲਾਸਫ਼ਰ ਬਣਨ ਲਈ ਤਿਆਰ ਸੀ ।
1858 ਵਿਚ ਜਦੋਂ ਉਹ ਆਪਣੇ ਨਿਬੰਧਾਂ ਨੂੰ ਸੰਗਹਿ ਰੂਪ ਵਿਚ ਪ੍ਰਕਾਸ਼ਨ ਲਈ ਦੁਹਰਾ ਰਿਹਾ ਜੀ, ਤਾਂ ਉਹ ਉਨ੍ਹਾਂ ਵਿਚਾਰਾਂ ਦੀ ਏਕਤਾ ਤੇ ਕਾਲ ਕ੍ਰਮ ਨੂੰ ਦੇਬ ਕੇ ਹੈਰਾਨ ਹੋਇਆ ਜੇਹੜੇ ਕਿ ਉਸ ਨੇ ਪ੍ਰਗਟ ਕੀਤੇ ਸਨ, ਅਤੇ ਖੁਲ੍ਹ ਦਰਵਾਜਿਆਂ ਰਾਹੀਂ ਆਉਣ ਵਾਲੇ ਸੂਰਜ ਪ੍ਰਕਾਸ਼ ਵਾਂਗੂ ਉਸ ਨੂੰ ਇਹ ਖਿਆਲ ਫੁਰਿਆ, ਕਿ ਵਿਕਾਸ ਦਾ ਸਿੱਧਾਂਤ, ਹਰੇਕ ਵਿਗਿਆਨ ਪ੍ਰਤਿ ਵੀ ਉਵੇਂ ਹੀ ਲਾਗੂ ਕੀਤਾ ਜਾ ਸਕਦਾ ਸੀ ਜਿਵੇਂ ਕਿ ਜੀਵ ਵਿਗਿਆਨ ਪ੍ਰਤੀ, ਕਿ ਇਹ ਨ ਕੇਵਲ ਜੀਵ ਸ਼੍ਰੇਣੀਆਂ ਅਤੇ ਵੰਸਾਂ ਦੀ ਹੀ, ਸਗੋਂ ਨਖਤ੍ਰਾਂ, ਸਤਰਾਂ ਸਾਮਾਜਿਕ ਅਤੇ ਰਾਜਨੈਤਿਕ ਇਤਿਹਾਸ ਤੇ ਸਦਾਚਾਰਕ ਤੇ ਸੁਹਜ-ਸੁਆਦੀ ਸੰਕਲਪਨਾਵਾਂ ਦੀ ਵਿਆਖਿਆ ਕਰ ਸਕਦਾ ਸੀ । ਉਸ ਦੇ ਅੰਦਰ ਰਚਨਾਵਾਂ ਦੀ ਇਕ ਅਜੇਹੀ ਲੜੀ ਦਾ ਖ਼ਿਆਲ ਮਘ ਉਠਿਆ ਜਿਸ ਵਿਚ ਕਿ ਉਹ ਨੰਬੂਲਾਜਾਨੀਹਾਰਿਕਾ ਤੋਂ ਮਨੁੱਖ ਤੀਕ ਅਤੇ ਜਾਂਗਲੀ ਮਨੁੱਖ ਤੋਂ ਸ਼ੈਕਸਪੀਅਰ ਤੀਕ ਦਵ ਅਤੇ ਮਨ ਦਾ ਵਿਕਾਸ ਦਰਸਾ ਦੇਵੇਗਾ। ਪਰ ਉਹ ਲਗਪਗ ਨਿਰਾਸ ਹੋ ਗਿਆ ਜਦੋਂ ਕਿ ਉਸ ਨੂੰ ਉਮਰ ਦੇ ਆਪਣੇ ਲਗਪਗ ਚਾਲੀ ਵਰ੍ਹਿਆਂ ਦਾ ਖ਼ਿਆਲ ਆ ਗਿਆ। ਕਿਸ ਤਰ੍ਹਾਂ ਇਕ ਮਨੁੱਖ ਏਨਾ ਬ੍ਰਿਧ ਅਤੇ ਨਿਰਬਲ, ਆਪਣੀ ਮੌਤ ਤੋਂ ਪਹਿਲਾਂ ਮਨੁੱਖੀ ਗਿਆਨ ਦੇ ਸਾਰੇ ਖੇਤਰ ਉਤੋਂ ਦੀ ਯਾਤਰਾ ਕਰ ਸਕਦਾ ਸੀ । ਕੇਵਲ ਤਿੰਨ ਸਾਲ ਹੀ ਪਹਿਲਾਂ ਉਸ ਦੀ ਸਿਹਤ ਬਿਲਕੁਲ ਖਰਾਬ ਹੋ ਗਈ ਸੀ । ਅਠਾਰਾਂ ਮਹੀਨਿਆਂ ਤੀਕ ਉਹ ਹੀਣਾ ਹੋਇਆ, ਮਨ ਅਤੇ ਹੌਸਲੇ ਵਲੋਂ ਟੁਟਾ ਹੋਇਆ ਥਾਓਂ ਥਾਈਂ ਪ੍ਰਯੋਜਨਹੀਨ ਤੇ ਨਿਰਾਸ ਭਟਕਦਾ ਫਿਰਿਆ ਸੀ । ਆਪਣੀਆਂ ਲੁਪਤ ਸ਼ਕਤੀਆਂ ਦੀ ਚੇਤਨਤਾ ਕਰਕੇ, ਉਸ ਨੂੰ ਆਪਣੀ ਨਿਰਬਲਤਾ, ਇਕ ਤਲਖ ਜੇਹੀ ਚੀਜ਼ ਮਹਿਸੂਸ ਹੁੰਦੀ ਸੀ । ਉਹ ਜਾਣਦਾ ਸੀ ਕਿ ਉਹ ਫਿਰ ਮੁੜ ਕੇ ਕਦੀ ਪੂਰੇ ਤੌਰ ਤੇ ਅਰੋਗ ਨਹੀਂ ਹੋ ਸਕੇਗਾ, ਅਤੇ ਉਹ ਇਕ ਸਮੇਂ ਉਹ ਇਕ ਸਮੇਂ ਉਤੇ ਇਕ ਘੰਟੇ ਤੋਂ ਵਧੀਕ ਦਿਮਾਗੀ ਮਿਹਨਤ ਨੂੰ ਸਹਾਰ ਨਹੀਂ ਸੀ ਸਕਦਾ । ਕਦੀ ਕੋਈ ਆਦਮੀ ਆਪਣੇ ਚੁਣੇ ਕੰਮ ਲਈ ਏਨਾ ਅਸਮਥ ਨਹੀਂ ਸੀ ਕੀਤਾ ਗਿਆ, ਅਤੇ ਕਦੀ ਕਿਸੇ ਆਦਮੀ ਨੇ ਜੀਵਨ ਵਿਚ ਏਨਾ ਪਿਛੋਂ ਜਾ ਕੇ, ਇਤਨਾ ਮਹਾਨ ਕੰਮ ਨਹੀਂ ਸੀ ਚੁਣਿਆ ।
ਉਹ ਗਰੀਬ ਸੀ। ਉਪਜੀਵਕਾ ਕਮਾਣ ਵਲ ਉਸ ਨੇ ਬਹੁਤਾ ਧਿਆਨ ਨਹੀਂ ਸੀ ਦਿੱਤਾ । ਉਹ ਕਹਿੰਦਾ ਸੀ “ਮੈਂ ਕੋਈ ਐਸਵਰਜਵਾਨ ਹੋਣ ਦੀ ਪ੍ਰਵਾਹ ਨਹੀਂ ਕਰਦਾ ਤੇ ਨ ਹੀ ਇਸ ਨੂੰ ਕੋਈ ਖੇਚਲ ਕਰਨੀ ਯੋਗ ਕੰਮ ਸਮਝਦਾ ਹਾਂ ।” ਆਪਣੇ ਕਿਸੇ ਚਾਚੇ ਵਲੋਂ ਵਿਰਾਸਤ ਦੇ ਤੌਰ ਤੇ 2500 ਬਲਿੰਗ ਪ੍ਰਾਪਤ ਹੋ ਜਾਣ ਨਾਲ ਉਸ ਨੇ “ਅਰਥਸ਼ਾਸਤ੍ਰੀ” ਦੇ ਸੰਪਾਦਕ ਦੀ ਪਦਵੀ ਤੋਂ ਤਿਆਗ ਪਤ੍ਰ ਦੇ ਦਿੱਤਾ ਸੀ; ਪਰ ਉਸ ਦੇ ਵੇਹਲੇ ਪਨ ਨਾਲ ਇਹ ਖ਼ਰਚ ਹੋ ਗਈ । ਹੁਣ ਉਸ ਨੂੰ ਖਿਆਲ ਸੁਝਿਆ ਕਿ ਉਹ ਇਰਾਦਾ ਕੀਤੀਆਂ ਆਪਣੀਆਂ ਜਿਲਦਾਂ ਲਈ ਅਗਾਊਂ ਚੰਦੇ ਪ੍ਰਾਪਤ ਕਰਨ ਦਾ ਯਤਨ ਕਰ ਸਕਦਾ ਸੀ, ਅਤੇ ਇਸ ਤਰ੍ਹਾਂ ਆਮਦਨ ਖ਼ਰਚ ਦੀਆਂ ਬਿਧਾਂ ਮੈਲ ਕੇ ਉਹ ਨਾਲ ਦੀ ਨਾਲ ਆਪਣਾ ਖ਼ਰਚ ਤੋਰ ਸਕਦਾ ਸੀ । ਉਸ ਨੇ ਇਕ ਢਾਂਚਾ ਤਿਆਰ ਕੀਤਾ ਅਤੇ ਇਹ ਹਕਸਲੇ, ਲਿਊਸ ਅਤੇ ਹੋਰ ਮਿੱਤਰਾਂ ਨੂੰ ਭੇਜ ਦਿਤਾ; ਉਨ੍ਹਾਂ ਨੇ ਉਸ ਨੂੰ ਅਜੋਹੇ ਅਗਾਉਂ ਗਾਹਕਾਂ ਦੀ ਇਕ ਪ੍ਰਭਾਵਸ਼ਾਲੀ ਲਿਸਟ ਤਿਆਰ ਕਰ ਦਿੱਤੀ ਜਿਨ੍ਹਾਂ ਦੇ ਨਾਮ ਉਸ ਦੀ ਵਿਵਰਣਿਕਾ ਨੂੰ ਸ਼ੋਭਾ ਦੇ ਸਕਦੇ ਸਨ; ਕਿੰਗਜ਼ਲ, ਲਾਈਲ, ਹੁਕਰ, ਟਾਂਈਡਲ, ਬਕਲ, ਫਰਾਊਂਡ, ਬੰਨ, ਹਰਸ਼ਲ ਅਤੇ ਹੋਰ 1860 ਵਿਚ ਪ੍ਰਕਾਸ਼ਤ ਕੀਤੇ ਜਾਣ ਨਾਲ ਇਸ ਵਿਵਰਣਿਕਾ ਨੇ ਯੂਰਪ ਤੋਂ 400 ਅਤੇ ਅਮਰੀਕਾ ਤੋਂ 200 ਗ੍ਰਾਹਕ ਦੇ ਚੰਦ ਲਿਆ ਦਿਤੇ । ਇਸ ਸਾਰੇ ਦਾ ਜੋੜ 1,500 ਬਲਿੰਗ ਸਾਲਾਨਾਂ ਦਾ ਭਰੋਸਾ ਦੇਂਦਾ ਸੀ । ਸਪੈਂਸਰ ਸੰਤੁਸ਼ਟ ਸੀ ਤੇ ਉਸ ਨੇ ਇਰਾਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ।
ਪਰ “ਪ੍ਰਾਥਮਿਕ ਅਸੂਲ” ਦੇ ਹੀ ਪ੍ਰਕਾਸ਼ਤ ਹੋਣ ਤੋਂ ਮਗਰੋਂ 1862 ਵਿਚ ਬਹੁਤ ਸਾਰੇ ਗ੍ਰਾਹਕਾਂ ਨੇ ਪ੍ਰਸਿੱਧ ਭਾਗ ਪਹਿਲੇ ਕਰਕੇ ਆਪਣੇ ਨਾਮ ਵਾਪਸ ਲੈ ਲਏ, ਜਿਸ ਨੇ ਕਿ ਵਿਗਿਆਨ ਅਤੇ ਧਰਮ ਦਾ ਸਮਝੌਤਾ ਕਰਾਣ ਦਾ ਜਤਨ ਕਰਦਿਆਂ ਹੋਇਆਂ ਵੱਡੇ ਪਾਦਰੀਆਂ ਤੇ ਵਿਦਵਾਨ ਵਿਅਕਤੀਆਂ ਨੂੰ ਇਕ ਸਮਾਨ ਨਾਰਾਜ਼ ਕਰ ਦਿੱਤਾ ਸੀ । ਸਾਂਤੀ ਸਥਾਪਨ ਕਰਨ ਵਾਲਿਆਂ ਦਾ ਮਾਰਗ ਬਿਖੜਾ ਹੁੰਦਾ ਹੈ ।”ਪ੍ਰਾਥਮਿਕ ਅਸੂਲ” ਅਤੇ “ਜੀਵ ਸ਼੍ਰੇਣੀਆਂ ਦਾ ਮੂਲ” ਰਚਨਾਵਾਂ, ਪੁਸਤਕਾਂ ਦੇ ਮਹਾਨ ਜੰਗ ਦਾ ਕੇਂਦਰ ਬਣ ਗਈਆਂ ਜਿਸ ਵਿਚ ਹਕਸਲੇ ਨੇ ਭਾਰਵਿਨ ਵਾਦ ਅਤੇ ਸੰਕਾਵਾਦ ਦੀਆਂ ਸੈਨਾਵਾਂ ਦੇ ਸੰਨਾਪਤੀ ਹੋਣ ਦੀ ਸੇਵਾ ਨਿਬਾਹੀ। ਕੁਝ ਸਮੇਂ ਲਈ ਵਿਕਾਸ ਵਾਦੀਆਂ ਨੂੰ ਪ੍ਰਤਿਨਤ ਲੋਕਾਂ ਵਲੋਂ ਸਖਤੀ ਨਾਲ ਛੇਕਿਆ ਗਿਆ, ਉਨ੍ਹਾਂ ਨੂੰ ਅਸਦਾਚਾਰੀ ਜਿੰਨਾ ਭੂਤ ਦਸ ਕੇ ਉਨ੍ਹਾਂ ਦੀ ਨਿਖੇਧੀ ਕੀਤੀ ਗਈ ਤੇ ਲੋਕਾ ਦੇ ਸਾਹਮਣੇ ਉਨ੍ਹਾਂ ਦੀ ਨਿਰਾਦਰੀ ਕਰਨੀ ਇਕ ਚੰਗਾ ਢੰਗ ਸਮਝਿਆ ਜਾਂਦਾ ਸੀ । ਸਪੈਂਸਰ ਦੀ ਹਰੇਕ ਕਿਸ਼ਤ ਨਾਲ ਗ੍ਰਾਹਕ ਘਟਦੇ ਗਏ, ਅਤੇ ਬਹੁਤਿਆਂ ਨੇ ਵਸੂਲ ਹੋਈਆਂ ਕਿਸ਼ਤਾਂ ਲਈ ਵੀ ਬਣਦੇ ਚੰਦੇ ਦੇਣ ਨ ਕਰ ਦਿੱਤੀ । ਸਪੈਂਸਰ ਨੇ ਜਦ ਤੀਕ ਉਹ ਕਰ ਸਕਦਾ ਸੀ, ਕੰਮ ਜਾਰੀ ਰਖਿਆ, ਅਤੇ ਆਪਣੀ ਜੇਬ ਭਿਚੋਂ ਉਹ ਘਾਟਾ ਦਈ ਗਿਆ ਜੇਹੜਾ ਕਿ ਹਰ ਪ੍ਰਕਾਸ਼ਨ ਨਾਲ ਆਉਂਦਾ ਸੀ। ਅੰਤ ਨੂੰ ਉਸ ਦਾ ਅਸਾਸਾਂ ਤੇ ਸਾਹਸ ਹਾਰ ਹੁਣ ਗਏ ਤੇ ਬਾਕੀ ਰਹਿੰਦੇ ਗ੍ਰਾਹਕਾਂ ਪ੍ਰਤੀ ਇਹ ਐਲਾਨ ਜਾਰੀ ਕੀਤਾ ਕਿ ਉਹ ਹੋਰ ਵਧੀਕ ਸਮੇਂ ਲਈ ਕੰਮ ਨੂੰ ਜਾਰੀ ਨਹੀਂ ਸੀ ਰਖ ਸਕਦਾ।
ਤਦੋਂ ਇਤਿਹਾਸ ਦੀਆਂ ਹੌਸਲਾ ਵਧਾਣ ਵਾਲੀਆਂ ਘਟਨਾਵਾਂ ਵਿਚੋਂ ਇਕ ਘਟਨਾ ਵਾਪਰੀ, ਸਪੈਂਸਰ ਦਾ ਸਭ ਤੋਂ ਵੱਡਾ ਸਰੀਕ ਜਿਸ ਨੇ ਕਿ “ਪਹਿਲੇ ਅਸੂਲਾਂ” ਦੇ ਪ੍ਰਕਾਸ਼ਨ ਤੋਂ ਪਹਿਲਾਂ ਅੰਗ੍ਰੇਜ਼ੀ ਫ਼ਿਲਾਸਫ਼ੀ ਦਾ ਖੇਤਰ ਮਲੀ ਰਖਿਆ ਸੀ, ਅਤੇ ਜਿਸ ਨੇ ਹੁਣ ਆਪਣੇ ਆਪ ਨੂੰ ਵਿਕਾਸ ਦੇ ਫ਼ਿਲਾਸਫ਼ਰ ਰਾਹੀਂ ਮਾਤ ਹੋਇਆ ਦੇਖਿਆ ਉਸ ਨੇ 4 ਫਰਵਰੀ 1866 ਨੂੰ ਉਸ ਨੂੰ ਐਉਂ ਲਿਖ ਭੇਜਿਆ :
ਪਿਆਰੇ ਸਜਨ,
ਪਿਛਲੇ ਹਫਤੇ ਏਥੇ ਅਪੜਨ ਤੇ ਮੈਂ ਤੁਹਾਡੇ ਜੀਵਨ ਵਿਗਿਆਨ” ਦਾ ਦਸੰਬਰ ਦਾ ਪਰਚਾ ਦੇਖਿਆ ਤੇ ਮੈਨੂੰ ਇਹ ਦਸਣ ਦੀ ਲੋੜ ਨਹੀਂ ਕਿ ਇਸ ਦੇ ਨਾਲ ਚਮੇੜੇ ਕਾਗ਼ਜ਼ ਉਤੇ ਕੀਤੇ ਗਏ ਐਲਾਨ ਨਾਲ ਮੈਨੂੰ ਕਿੰਨਾ ਕਲੇਸ਼ ਹੋਇਆ ਮੈਂ ਪ੍ਰਸਤਾਵ ਕਰਦਾ ਹਾਂ ਕਿ ਤੁਸੀਂ ਆਪਣੇ ਅਗਲੇ ਨਿਬੰਧ ਲਿਖੀ ਜਾਉ ਤੇ ਮੈਂ ਪ੍ਰਕਾਸ਼ਕ ਨੂੰ ਘਾਟਾ ਪੂਰਾ ਕਰ ਦੇਣ ਦਾ ਭਰੋਸਾ ਦੇ ਦਿਆਂਗਾ … ਮੈਂ ਬੇਨਤੀ ਕਰਦਾ ਹਾਂ ਕਿ ਤੁਸਾਂ ਇਸ ਪ੍ਰਸਤਾਵ ਨੂੰ ਕਿਸੇ ਵਿਅਕਤਕ ਅਹਸਾਨ ਦੇ ਰੂਪ ਵਿਚ ਨ ਲੈਣਾ; ਭਾਵੇਂ ਅਜੇਹਾ ਹੋਣ ਦੀ ਸੂਰਤ ਵਿਚ ਵੀ ਮੈਂ ਅਜੇਹੀ ਭੇਟਾ ਕਰਨ ਦੀ ਆਗਿਆ ਦਿੱਤੀ ਜਾਣ ਦੀ ਆਸ ਰਖਾਂਗਾ। ਪਰ ਇਹ ਤਾਂ ਬਿਲਕੁਲ ਹੀ ਅਜੇਹੀ ਕੋਈ ਚੀਜ਼ ਨਹੀਂ—ਇਹ ਇਕ ਮਹੱਤਵਪੂਰਣ ਲੋਕ-ਪ੍ਰਯੋਜਨ ਨਮਿਤ ਸਹਿਯੋਗ ਦਾ ਪ੍ਰਸਤਾਵ ਮਾਤ੍ਰ ਹੈ, ਜਿਸ ਲਈ ਤੁਸੀਂ ਆਪਣੇ ਮਿਹਨਤ ਦੇ ਰਹੇ ਹੋ ਤੇ ਆਪਣੀ ਸਿਹਤ ਅਰਪਨ ਕਰ ਦਿੱਤੀ ਹੈ ।
ਮੈਂ ਹਾਂ ਪਿਆਰੇ ਸਜਨ,
ਤੁਹਾਡਾ ਦਿਲੀ ਮਿੱਤਰ
ਜ. ਸ. ਮਿੱਲ
ਸਪੈਂਸਰ ਨੇ ਸੁਸਜਨਤਾ ਨਾਲ ਅਸੀਕਾਰ ਕਰ ਦਿੱਤਾ; ਮਿੱਤਰਾਂ ਵਿਚ ਫਿਰ ਕੇ ਉਨ੍ਹਾਂ ਵਿਚੋਂ ਕਈਆਂ ਨੂੰ ਲਈ ਲਈ ਚੰਦਾ ਦੇ ਦੋਵੇ । ਸਪੈਂਸਰ ਨੇ ਫਿਰ ਪ੍ਰੇਰਣਾ ਕਰ ਲਈ ਇਤਰਾਜ਼ ਕੀਤਾ ਤੇ ਸਕਿਆ। ਤਦੋਂ ਅਚਾਨਕ ਪ੍ਰੋਫੈਸਰ ਯਾਊਮਨਸ ਵਲੋਂ ਇਕ ਚਿੱਠੀ ਪਰ ਮਿੱਲ ਨੇ ਆਪਣੇ ਸਜਨ ਕਿ ਹਰੇਕ 250 ਕਾਪੀਆਂ ਉਹ ਪ੍ਰੇਰਿਆ ਨ ਜਾ ਇਸ ਮਤਲਬ ਦੀ ਆ ਗਈ ਕਿ ਸਪੈਂਸਰ ਦੇ ਅਮਰੀਕਨ ਸ਼ਲਾਘਾਕਾਰਾਂ ਨੇ ਉਸ ਦੇ ਨਾਮ ਉਤੇ 7,000 ਸ਼ਲਿੰਗਾਂ ਦੇ ਸਰਕਾਰੀ ਬਾਂਡ ਖਰੀਦ ਕੀਤੇ ਸਨ ਜਿਨ੍ਹਾਂ ਦਾ ਵਿਆਜ ਜਾਂ ਮੁਨਾਫ਼ ਉਸ ਨੂੰ ਮਿਲਣਗੇ । ਇਸ ਵਾਰੀ ਉਹ ਮੰਨ ਗਿਆ। ਇਸ ਦੇਣ ਦੀ ਭਾਵਨਾਂ ਨੇ, ਉਸ ਦੀ ਸਫੁਰਤੀ ਨੂੰ ਨਵਾਂ ਬਣਾ ਦਿਤਾ; ਉਸ ਨੇ ਆਪਣਾ ਕੰਮ ਫਿਰ ਸ਼ੁਰੂ ਕਰ ਦਿੱਤਾ; ਅਤੇ ਚਾਲੀ ਵਰ੍ਹਿਆਂ ਤੀਕ ਆਪਣਾ ਮੋਢਾ ਪਹੀਏ ਨਾਲ ਜੋਈ ਰੱਖਿਆ ਜਦੋਂ ਤੀਕ ਕਿ ਸਾਰੀ ਦੀ ਸਾਰੀ ਸੰਸਲੇਸ਼ਣਿਕ ਫ਼ਿਲਾਸਫ਼ੀ ਸੁਰਖਿਆ ਨਾਲ ਪ੍ਰਕਾਸ਼ਤ ਹੋਣ ਦੇ ਟਿਕਾਣੇ ਪਹੁੰਚ ਗਈ । ਅੰਕੜਾਂ ਉਤੇ ਮਨ ਅਤੇ ਸੰਕਲਪ ਦੀ ਇਹ ਜਿੱਤ ਮਨੁੱਖ ਦੀ ਪੁਸਤਕ ਇਕ ਨਿਸ਼ਾਨ ਹੈ । ਬੀਮਾਰੀ ਅਤੇ ਹਜ਼ਾਰਾਂ ਅੰਦਰਲੇ ਚਮਕੀਲੇ ਵਿਚੋਂ
III ਪ੍ਰਾਥਮਿਕ ਨਿਯਮ
- ਅਗੋਚਰ
ਸ਼ੁਰੂ ਵਿਚ ਹੀ ਸਪੈਂਸਰ ਇਸ ਤਰ੍ਹਾਂ ਕਹਿੰਦਾ ਹੈ, “ਅਸੀਂ ਬਹੁਤੀ ਵਾਰੀ ਇਹ ਗੱਲ ਭੂਲ ਜਾਂਦੇ ਹਾਂ ਕਿ ਨ ਕੇਵਲ ਅਮੰਗਲ ਵਸਤਾਂ ਅੰਦਰ, ਭਲਾਈ ਦੀ ਆਤਮਾ, ਸਗੋਂ ਸਮੁਚੇ ਤੌਰ ਤੇ ਭੁਲੇਖੇ ਵਾਲੀਆਂ ਵਸਤਾਂ ਅੰਦਰ ਵੀ ਸਭ ਦੀ ਸਾਰ-ਅੰਸ਼ ਮੌਜੂਦ ਹੁੰਦੀ ਹੈ ।” ਇਸ ਲਈ, ਸੱਤ ਦੀ ਇਸ ਸਾਰ-ਅੰਸ਼ ਨੂੰ ਲਭਣ ਲਈ ਜਿਸ ਨੇ ਕਿ ਬਹੁਤੇ ਵਿਸ਼ਵਾਸਾਂ ਦੇ ਬਦਲਦੇ ਰੂਪ ਦੇ ਹੇਠ, ਮਨੁੱਖੀ ਆਤਮਾ ਉਤੇ ਧਰਮ ਨੂੰ ਆਪਣੀ ਨਿਰੰਤਰ ਸਤਾ ਦਿੱਤੀ ਹੈ, ਉਹ ਧਾਰਮਕ ਵਿਚਾਰਾਂ ਦੀ ਪੜਚੋਲ ਕਰਨ ਦਾ ਪ੍ਰਸਤਾਵ ਕਰਦਾ ਹੈ । ‘
ਜਿਸ ਚੀਜ਼ ਦਾ, ਇਕ ਦਮ ਉਸ ਨੂੰ ਪਤਾ ਲਗਦਾ ਹੈ, ਉਹ ਇਹ ਕਿ ਵਿਸ਼ਵ ਦੇ ਅਰੰਭ ਬਾਰੇ ਹਰੇਕ ਸਿੱਧਾਂਤ ਸਾਨੂੰ ਕਲਪਨਾਤੀਤ ਹਾਲਤਾਂ ਵਲ ਲੈ ਜਾਂਦਾ ਹੈ । ਅਨੀਸ੍ਵਰਵਾਦੀ ਇਕ ਸ੍ਰ-ਅਸਤਤ੍ਰ ਰੂਪ ਸੰਸਾਰ ਬਾਰੇ ਸੋਚਣ ਦਾ ਜਤਨ ਕਰਦਾ ਹੈ, ਜੇਹੜਾ ਕਿ ਕਾਰਣ ਅਤੇ ਆਦਿ ਰਹਿਤ ਹੈ; ਪਰ ਅਸੀਂ ਕਿਸੇ ਵੀ ਅਜੇਹੀ ਚੀਜ਼ ਦੀ ਕਲਪਨਾ ਨਹੀਂ ਕਰ ਸਕਦੇ ਜੇਹੜੀ ਕਿ ਆਦਿ ਰਹਿਤ ਤੇ ਕਾਰਣ ਵਿਹੀਨ ਹੋਵੇ । ਈਸਰਵਾਂਦੀ ਜਾਂ ਆਸਤਕ ਇਸ ਔਕੜ ਨੂੰ ਕੇਵਲ ਮਾਤ੍ਰ ਇਕ ਕਦਮ ਹੋਰ ਪਿਛੇ ਪਾ ਦੇਂਦਾ ਹੈ; ਅਤੇ ਕਿਸੇ ਵਿਸ਼ੇਸ਼ ਧਰਮਸ਼ਾਸਤ੍ਰੀ ਪ੍ਰਤੀ ਜੇਹੜਾ ਇਕ ਕਹਿੰਦਾ ਹੈ, ਕਿ ਪਰਮਾਤਮਾ ਨੇ ਸੰਸਾਰ ਨੂੰ ਬਣਾਇਆ ਸੀ, ਇਕ ਬੱਚੇ ਦਾ ਵੀ ਨਿਰੁਤਰ ਕਰਨ ਵਾਲਾ ਪ੍ਰਸ਼ਨ ਇਹ ਹੁੰਦਾ ਹੈ ਕਿ “ਪਰਮਾਤਮਾ ਨੂੰ ਕਿਸ ਨੇ ਬਣਾਇਆ।” ਸਾਰੇ ਅੰਤਮ ਧਾਰਮਕ ਵਿਚਾਰ ਤਾਰਕਿਕ ਤੌਰ ਤੇ ਕਲਪਨਾਂ ਕੀਤੇ ਜਾਣ ਯੋਗ ਨਹੀਂ ਹੁੰਦੇ ।
ਅੰਤਮ ਵਿਗਿਆਨਿਕ ਵਿਚਾਰ ਵੀ ਸਾਰੇ ਸਮਾਨ ਰੂਪ ਵਿਚ ਤਾਰਕਿਕ ਸੰਕਲਪਨਾ ਤੋਂ ਪਰੇ ਹਨ । ਵ ਕੀ ਹੈ ? ਅਸੀਂ ਇਸ ਨੂੰ ਪ੍ਰਮਾਣੂ ਦੇ ਰੂਪ ਤੀਕ ਲੈ ਜਾਂਦੇ ਹਾਂ ਅਤੇ ਫਿਰ ਕਿ ਪ੍ਰਮਾਣੂ ਦੀ ਵੰਡ ਕਰਨ ਲਈ ਮਜ਼ਬੂਰ ਹੁੰਦੇ ਹਾਂ, ਜਿਵੇਂ ਕਿ ਅਸਾਂ ਅਣੂ ਦੀ ਵੰਡ ਕੀਤੀ ਸੀ; ਅਸੀਂ ਇਸ ਦੁਬਿਧਾ ਵਲ ਧਕੇ ਜਾਂਦੇ ਹਾਂ ਕਿ ਦ੍ਰਵ ਅਸੀਮ ਤੌਰ ਤੇ ਭਾਜਯ ਹੈ—ਜੇਹੜੀ ਗੱਲ ਕਲਪਨਾ ਯੋਗ ਨਹੀਂ, ਜਾਂ ਇਹ ਕਿ ਇਸ ਦੇ ਵੰਡੇ ਜਾਣ ਦੀ ਵੀ ਕੋਈ ਸੀਮਾ ਹੈ ਅਤੇ ਇਹ ਗੱਲ ਵੀ ਕਲਪਨਾ ਯੋਗ ਨਹੀਂ। ਇਹੋ ਗੱਲ ਸਮੇਂ ਤੇ ਸਥਲ ਦੇ ਵੰਡੇ ਜਾਣ ਬਾਰੇ ਹੈ। ਇੲ ਦੋਵੇਂ ਹੀ ਕਲਪਨਾਵਾਂ ਅੰਤਮ ਰੂਪ ਵਿਚੋਂ ਤਰਕਹੀਨ ਹਨ । ਗਤੀ, ਇਕ ਤੀਹਰੀ ਅਸਪਸ਼ਟਤਾ ਵਿਚ ਲਪੇਟੀ ਪਈ ਹੈ; ਕਿਉਂ ਜੋ ਇਸ ਵਿਚ ਵ ਦਾ ਸਮੇਂ ਤੇ ਸੁਥਲ ਅੰਦਰ ਆਪਣੀ ਸਥਿਤੀ, ਬਦਲਣ ਦਾ ਭਾਵ ਪਾਇਆ ਜਾਂਦਾ ਹੈ । ਜਦੋਂ ਅਸੀਂ ਦ੍ਰਿੜ ਇਰਾਦੇ ਨਾਲ ਦਵ ਵਿਸ਼ਲੇਸ਼ਣ ਕਰਦੇ ਹਾਂ ਤਾਂ ਅੰਤ ਨੂੰ ਸਾਨੂੰ ਸ਼ਕਤੀ ਤੋਂ ਬਿਨਾ ਹੋਰ ਕੁਝ ਨਹੀਂ ਲਭਦਾ, —ਇਕ ਅਜੇਹੀ ਸ਼ਕਤੀ ਜਿਸ ਦੀ ਛਾਪ ਸਾਡੀਆਂ ਗਿਆਨ ਇੰਦ੍ਰੀਆਂ ਉਤੇ ਪੈਂਦੀ ਹੈ, ਜਾਂ ਇਕ ਸ਼ਕਤੀ ਜੇਹੜੀ ਕਿ ਸਾਡੇ ਕਰਮ ਇੰਦ੍ਰੀਆਂ ਦਾ ਪ੍ਰਤਿਰੋਧ ਕਰਦੀ ਹੈ; ਅਤੇ ਇਹ ਕੌਣ ਦਸੇਗਾ ਕਿ ਸ਼ਕਤੀ ਕੀ ਹੈ ? ਭੌਤਿਕ ਵਿਗਿਆਨ ਤੋਂ ਮਨੋਵਿਗਿਆਨ ਵਲ ਪਰਤੀਏ ਤਾਂ ਅਸੀਂ ਮਨ ਅਤੇ ਚੇਤਨਤਾ ਤੇ ਅਪੜਦੇ ਹਾਂ, ਅਤੇ ਏਥੇ ਪਹਿਲਾਂ ਨਾਲੋਂ ਵੀ ਵਡੇਰੀਆਂ ਅਪਣੀਆਂ ਸਾਹਮਣੇ ਆ ਜਾਂਦੀਆਂ ਹਨ। ਤਾਂ ਫਿਰ “ਅੰਤਮ ਵਿਗਿਆਨਿਕ ਵਿਚਾਰ ਸਾਰੇ ਹੀ ਅਜੇਹੀਆਂ ਵਾਸਤਵਿਕਤਾਵਾਂ ਰੂਪ ਹੁੰਦੇ ਹਨ, ਜਿਨ੍ਹਾਂ ਨੂੰ ਸਮਝਿਆ ਨਹੀਂ ਜਾ ਸਕਦਾ…ਸਾਰੀਆਂ ਹੀ ਦਿਸ਼ਾਵਾਂ ਵਲ ਵਿਗਿਆਨ ਵਾਦੀ ਦੀਆਂ ਖੋਜਾਂ ਉਸ ਨੂੰ ਨ ਹਲ ਹੋਣ ਯੋਗ ਬੁਝਾਰਤ ਦੇ ਸਾਹਵੇਂ ਕਰ ਦੇਂਦੀਆਂ ਹਨ; ਅਤੇ ਇਹ ਇਸ ਨੂੰ ਸਦਾ ਵਧੀਕ ਹੀ ਵਧੀਕ ਸਪਸ਼ਟ ਰੂਪ ਵਿਚ ਨ ਹਲ ਹੋਣ ਗੋਚਰ ਇਕ ਅੜਾਉਣੀ ਦੇਖਦਾ ਹੈ । ਉਸ ਨੂੰ ਇਕ ਦਮ ਮਨੁੱਖੀ ਬੌਧਿਕ ਸ਼ਕਤੀ ਦੀ ਮਹਾਨਤਾ ਤੇ ਤੁਛਤਾ ਦਾ ਵੀ ਪਤਾ ਲਗ ਜਾਂਦਾ ਹੈ-ਅਨੁਭਵ ਵਿਚ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਬਾਰੇ ਵਿਚਾਰ ਕਰਨ ਦੀ ਇਸ ਦੀ ਸ਼ਕਤੀ, ਉਨ੍ਹਾਂ ਸਾਰੀਆਂ ਵਸਤਾਂ ਬਾਰੇ ਇਸ ਦਾ ਹੀਜੜਾ ਹਨ ਜੇਹੜੀਆਂ ਕਿ ਅਨੁਭਵਾਤੀਤ ਹੁੰਦੀਆਂ ਹਨ ਕਿਸੇ ਵੀ ਹੋਰ ਨਾਲੋਂ, ਉਹ ਸਚੇ ਅਰਥਾਂ ਵਿਚ ਜਾਣਦਾ ਹੈ ਕਿ ਆਪਣੀ ਅੰਤਮ ਪ੍ਰਕਿਰਤੀ ਦੇ ਪਖ ਤੋਂ ਕੋਈ ਵੀ ਚੀਜ਼ ਜਾਣੀ ਨਹੀਂ ਜਾ ਸਕਦੀ । ਹਕਸਲੇ ਦੇ ਸ਼ਬਦ ਦੀ ਵਰਤੋਂ ਕਰਦਿਆਂ ਹੋਇਆ, ਇਕੋ ਇਕ ਇਮਾਨਦਾਰੀ ਡਿਲਾਸਫੀ, ‘ਅਗੋਚਰਵਾਦ (Agnosticism) ਹੈ ।
ਇਨ੍ਹਾਂ ਅਸਪਸ਼ਟਤਾਵਾਂ ਦਾ ਸਾਂਝਾ ਕਾਰਣ ਸਾਰੇ ਗਿਆਨ ਦੀ ਸਾਪੇਖਤਾ ਹੈ । ‘’ਚਿੰਤਨ ਕਿਉਂ ਜੋ ਸੰਬੰਧ ਜੋੜਨਾ, ਹੁੰਦਾ ਹੈ, ਇਸ ਲਈ ਕੋਈ ਵੀ ਵਿਚਾਰ ਸੰਬੰਧਾਂ ਤੋਂ ਵਧੀਕ ਕਿਸੇ ਹੋਰ ਚੀਜ਼ ਨੂੰ ਪ੍ਰਗਟ ਨਹੀਂ ਕਰ ਸਕਦਾ. ਬੁੱਧੀ ਸ਼ਕਤੀ ਪ੍ਰਪੰਚ ਰਾਹੀਂ ਤੇ ਇਸ ਨਾਲ ਵਰਤ ਵਰਤਾਰਾ ਕਰਨ ਲਈ ਬਣਾਈ ਗਈ ਹੋਣ ਕਰਕੇ ਸਾਨੂੰ ਨਿਰਾਰਥਤਾ ਵਿਚ ਪਾ ਦੇਂਦੀ ਹੈ ਜਦੋਂ ਅਸੀਂ ਇਸ ਨੂੰ ਦਿਸਦੇ ਪ੍ਰਪੰਚ ਤੋਂ ਪਰੇ ਦੀ ਕਿਸੇ ਚੀਜ਼ ਬਾਰੇ ਵਰਤਦੇ ਹਾਂ ।” ਤਾਂ ਵੀ ਆਪਣੇ ਨਾਮਾਂ ਅਤੇ ਪ੍ਰਕਿਰਤੀਆਂ ਰਾਹੀਂ ਹੀ ਸਾਪੇਖ ਤੇ ਦਿਸਦਾ ਪ੍ਰਪੰਚ ਆਪਣੇ ਤੋਂ ਪਰੇ ਦੀ ਕਿਸੇ ਅੰਤਮ ਤੇ ਨਿਰਪੇਖ ਵਸਤੂ ਵਲ ਸੰਕੇਤ ਕਰਦੀਆਂ ਹਨ । ਆਪਣੇ ਵਿਚਾਰਾਂ ਦਾ ਨਿਰੀਖਣ ਕਰਨ ਨਾਲ ਸਾਨੂੰ ਦਿਸ ਪੈਂਦਾ ਹੈ ਕਿ ਦਿਸਦੇ ਰੂਪਾਂ ਦੇ ਪਿਛੋਕੜ ਸਥਿਤ ਕਿਸੇ ਇਕ ਵਾਸਤਵਿਕਤਾ ਦੀ ਚੇਤਨਤਾ ਤੋਂ ਛੁਟਕਾਰਾ ਪਾਣਾ ਕਿੰਨਾ ਅਸੰਭਵ ਹੈ ਅਤੇ ਕਿਵੇਂ ਇਸ ਅਸੰਭਵਤਾ ਤੋਂ, ਉਸ ਵਾਸਤਵਿਕਤਾ ਵਿਚ ਸਾਡਾ ਅਟੱਲ ਵਿਸ਼ਵਾਸ਼ ਨਤੀਜਾ ਨਿਕਲਦਾ ਹੈ । ਪਰ ਉਹ “ਵਾਸਤਵਿਕਤਾ” ਹੈ ਕੀ ਇਹ ਅਸੀਂ ਨਹੀਂ ਜਾਣ ਸਕਦੇ । ਇਸ ਵਿਚਾਰ ਦ੍ਰਿਸ਼ਟੀ ਤੋਂ ਵਿਗਿਆਨ ਅਤੇ ਧਰਮਾਂ ਦਾ ਪੁਨਰ ਮੇਲ ਕੋਈ ਕਠਨ ਨਹੀਂ ਰਹਿ ਜਾਂਦਾ । “ਸਤ ਆਮ ਤੌਰ ਤੇ ਵਿਰੋਧੀ ਰਾਵਾਂ ਦੇ ਸਮਨਵੈ ਵਿਚ ਹੁੰਦਾ ਹੈ ।” ਵਿਗਿਆਨ ਨੂੰ ਇਹ ਸ੍ਵੀਕਾਰ ਕਰਨਾ ਲੋੜੀਂਦਾ ਹੈ ਕਿ ਇਸ ਦੇ ਕਾਨੂੰਨ ਕੇਵਲ ਇਸ ਦੇ ਪ੍ਰਪੰਚ ਅਤੇ ਸਾਪੇਖ ਨੂੰ ਹੀ ਲਾਗੂ ਹੁੰਦੇ ਹਨ; ਧਰਮ ਨੂੰ ਇਹ ਸ੍ਰੀਕਾਰ ਕਰ ਲੈਣਾ ਲੋੜੀਂਦਾ ਹੈ, ਕਿ ਇਸ ਦਾ ਧਰਮ ਸ਼ਾਸ਼ਤ ਇਕ ਅਜੇਹੇ ਵਿਸ਼ਵਾਸ ਲਈ ਇਕ ਤਰਕਕ੍ਰਿਤ ਮਿਥਹਾਸਕ ਕਹਾਣੀ ਹੈ, ਇਸ ਦੀ ਸੰਕਲਪਨਾ ਹੋ ਨਹੀਂ ਸਕਦੀ । ਧਰਮ ਨੂੰ ਉਸ ਨਿਰਪੇਖ ਸ਼ਕਤੀ ਨੂੰ ਮਹਾਨ ਆਕਾਰ ਬਣਾਏ ਗਏ ਮਨੁੱਖ ਦੇ ਰੂਪ ਵਿਚ ਕਲਪਨਾ ਬੰਦ ਕਰ ਦੇਣਾ ਲੋੜੀਂਦਾ ਹੈ; ਤੇ ਇਸ ਨਾਲ ਵੀ ਬਹੁਤ ਭੈੜੇ ਇਕ ਅਜੇਹੇ ਬੇਤਰਸ ਅਤੇ ਲਹੂਦੇ ਤਿਹਾਏ ਅਤੇ ਵਿਸ਼ਵਾਸਘਾਤਕ ਦੈਂਤ ਦੇ ਰੂਪ ਵਿਚ, ਜੇਹੜਾ ਕਿ ਚਾਪਲੂਸੀ ਦੇ ਪਿਆਰ ਨਾਲ ਇਸ ਹਦ ਤੀਕ ਗ੍ਰਸਤ ਹੋਇਆ ਹੋਵੇ ਕਿ ਜਿਸ ਨੂੰ ਇਕ ਮਨੁੱਖ ਪ੍ਰਾਣੀ ਅੰਦਰ ਵੀ ਅਸੀਂ ਘ੍ਰਿਣਤ ਸਮਝਾਂਗੇ । ” ਵਿਗਿਆਨ ਨੂੰ ਦੇਵੀ ਸ਼ਕਤੀ ਤੌਂ ਇਨਕਾਰ ਕਰਨਾ ਜਾਂ ਭੌਤਿਕਵਾਦ ਨੂੰ ਹੀ ਪ੍ਰਮਾਣ ਸਿਧ ਕਰਕੇ ਮੰਨਣਾ ਬੰਦ ਕਰ ਦੇਣਾ ਚਾਹੀਦਾ ਹੈ । ਮਨ ਅਤੇ ਦ੍ਰਵ ਸਮਾਨ ਤੌਰ ਤੇ, ਸਾਪੇਖ, ਪ੍ਰਪੰਚ ਰੂਪ ਅਤੇ ਕਿਸੇ ਇਕ ਅਜੇਹੇ ਅੰਤਮ ਕਾਰਣ ਦਾ ਦੂਹਰਾ ਕਾਰਜ ਹਨ, ਜਿਸ ਦੀ ਪ੍ਰਕ੍ਰਿਤੀ ਕਿ ਜ਼ਰੂਰੀ ਤੋਰ ਅਗੋਚਰ ਰਹਿਣੀ ਹੈ । ਇਸ ਅਗੋਚਰ ਸ਼ਕਤੀ ਦੀ ਸ੍ਰੀਕਾਰਤਾ ਹੀ ਹਰੇਕ ਧਰਮ ਦੇ ਸਤ ਦੀ ਸਾਰ-ਅੰਸ਼ ਅਤੇ ਸਾਰੀ ਫ਼ਿਲਾਸਫ਼ੀ ਦਾ ਅਰੰਭ ਰੂਪ ਹੈ ।
- ਵਿਕਾਸ
ਇਸ ਅਗੋਚਰ ਤੜ੍ਹ ਵੱਲ ਧਿਆਨ ਦੁਆ ਕੇ ਫ਼ਿਲਾਸਫ਼ੀ ਇਸ ਨੂੰ ਛਡਕੇ, ਆਪਣਾ ਰੁਖ ਉਸ ਚੀਜ਼ ਵੱਲ ਕਰ ਲੈਂਦੀ ਹੈ ਜੇਹੜੀ ਕਿ ਜਾਣੀ ਜਾ ਸਕਦੀ ਹੈ । ਤਤ੍ਰ ਮੀਮਾਂਸਾ ਇਕ ਮ੍ਰਿਗ ਜਲ ਹੈ; ਜਿਵੇਂ ਕਿ ਮਿਚਲਣ ਨੇ ਇਸ ਨੂੰ ਵਿਅਕਤ ਕੀਤਾ ਸੀ ਆਪਣੇ ਆਪ ਨੂੰ ਵਿਧੀ ਪੂਰਵਕ ਧੁੰਦਲਾ ਬਣਾਣ ਦੀ ਕਲਾ । “ਫ਼ਿਲਾਸਫੀ ਲਈ ਯਥਾਯੋਗ ਖੇਤਰ ਅਤੇ ਕੰਮ, ਵਿਗਿਆਨ ਦੇ ਸਿੱਟਿਆਂ ਦਾ ਸੰਗ੍ਰਹਿ ਅਤੇ ਏਕੀਕਰਣ ਕਰਨਾ ਹੈ । ਸਭ ਤੋਂ ਨੀਵੀਂ ਭਾਂਤ ਦਾ ਗਿਆਨ ਏਕੀਕ੍ਰਿਤ ਨ ਕੀਤਾ ਗਿਆ ਹੁੰਦਾ; ਵਿਗਿਆਨ, ਭਾਗ ਰੂਪ ਵਿਚ ਏਕੀਕ੍ਰਿਤ ਗਿਆਨ ਹੁੰਦਾ ਹੈ; ਫ਼ਿਲਾਸਫ਼ੀ ਪੂਰੇ ਤੌਰ ਤੇ ਏਕੀਕ੍ਰਿਤ ਗਿਆਨ ਹੁੰਦੀ ਹੈ ।” ਅਜੋਹੇ ਸੰਪੂਰਣ ਏਕੀਕਰਣ ਲਈ ਇਕ ਅਜੇਹੀ ਵਿਸ਼ਾਲ ਅਤੇ ਵਿਸ਼ਵਵਿਆਪਕ ਅਸੂਲ ਦੀ ਲੋੜ ਹੁੰਦੀ ਹੈ ਜਿਸ ਵਿਚ ਕਿ ਸਾਰਾ ਗਿਆਨ ਸੰਮਿਲਿਤ ਹੋਵੇ, ਅਤੇ ਜੋ ਸਾਰੇ ਗਿਆਨ ਦੇ ਸਾਰਭੂਤ ਅੰਗਾ ਦਾ ਨਿਰੂਪਣ ਕਰ ਦੇਵੇ। ਕੀ ਇਸ ਭਾਂਤ ਦਾ ਕੋਈ ਅਜੇਹਾ ਸਿੱਧਾਂਤ ਹੈ ?
ਅਜੇਹੇ ਸਿੱਧਾਂਤ ਉਤੇ ਸ਼ਾਇਦ ਅਸੀਂ ਭੌਤਿਕ ਵਿਗਿਆਨ ਦੇ ਉਚਤਮ ਵਿਆਪਕੀਕਰਣ ਦੇ ਏਕੀਕਰਣ ਨਮਿਤ ਜਤਨ ਕਰਨ ਨਾਲ, ਪਹੁੰਚ ਸਕੀਏ । ਇਹ ਹਨ ਦ੍ਰਵ ਦੀ ਅਵਿਨਾਸ਼ਤਾ, ਉਰਜਾ ਦਾ ਸੰਰਖਿਅਣ, ਗਤੀ ਦੀ ਨਿਰੰਤਰਤਾ, ਸ਼ਕਤੀਆਂ ਵਿਚਕਾਰ, ਸੰਬੰਧਾ ਦੀ ਨਿਰੰਤਰਤਾ, (ਅਰਥਾਤ ਕੁਦਰਤੀ ਕਾਨੂਨ ਦੀ ਅਖੰਡਤਾ) ਸ਼ਕਤੀਆਂ ਦੀ ਰੂਪਾਂਤ੍ਰਣ ਸਮਰਥਾ, ਅਤੇ ਸਮਾਨਤਾ, (ਮਾਨਸਿਕ ਅਤੇ ਸਰੀਰਕ ਸ਼ਕਤੀਆਂ ਦੀ ਵੀ) ਅਤੇ ਗਤੀ ਦਾ ਲੈ ਤਾਲ । ਇਹ ਅੰਤਮ ਵਿਆਪਕੀ-ਕਰਣ ਜੇਹੜਾ ਕਿ ਆਮ ਤੌਰ ਤੇ ਮੰਨਿਆ ਨਹੀਂ ਜਾਂਦਾ, ਇਸ ਵਲ ਕੇਵਲ ਸੰਕੇਤ ਕਰ ਦਿੱਤੇ ਜਾਣ ਦੀ ਲੋੜ ਹੈ । ਸਾਰੀ ਕੁਦਰਤ ਲੈ ਤਾਲ ਰੂਪਕ ਹੈ— ਦਿਲ ਦੀਆਂ ਧੜਕਨਾ ਤੋਂ ਲੈ ਵਾਇਲਿਨ-ਤੰਤਾ ਦੀਆਂ ਧਰਕਣੀਆਂ ਤੀਕ; ਪ੍ਰਕਾਸ਼ ਤਾਪ ਅਤੇ ਧੁਨੀ ਦੀਆਂ ਲਹਿਰਾਂ ਤੋਂ ਲੈ ਕੇ, ਸਮੁੰਦਰ ਦੀਆਂ ਲਹਿਰਾਂ ਤੀਕ, ਲਿੰਗ ਭੇਵ ਦੇ ਸਮੇਂ ਅੰਤਰਾਂ ਤੋਂ ਲੈ ਕੇ ਹਾਂ, ਧੂਮਕੇਤਾ ਅਤੇ ਤਾਰਿਆਂ ਦੇ ਸਮੇਂ ਅੰਤਰਾਂ ਤੀਕ, ਰਾਤ ਅਤੇ ਦਿਨ ਦੀ ਬਦਲੀ ਤੋਂ ਲੈ ਕੇ ਰੁਤਾਂ ਦੇ ਅਨੁਕ੍ਰਮਣ ਤੋ ਸ਼ਾਇਦ ਪੌਣ ਪਾਣੀ ਦੀ ਤਲਦੀਲੀ ਦੇ ਲੈ-ਤਾਲਾਂ ਤੀਕ ਅਣੂਆਂ ਤੇ ਵਧਾਵਾਂ ਘਟਾਵਾਂ ਘਟਾਵਾਂ ਤੋਂ ਲੈ ਕੇ ਰਾਸ਼ਟਾਂ ਦੇ ਉਤਥਾਨ ਅਤੇ ਪਤਨ, ਅਤੇ ਤਾਰਿਆਂ ਦੇ ਜਨਮ ਅਤੇ ਮੌਤ ਤੀਕ ।
ਜਾਣੇ ਜਾਣ ਯੋਗ ਦੇ ਇਹ ਸਾਰੇ ਕਾਨੂਨ ਸ਼ਕਤੀ ਦੀ ਨਿਰੰਤਰਤਾ ਦੇ ਅੰਤਿਮ ਕਾਨੂਨ ਵਿਚ ਪ੍ਰਗਟ ਕੀਤੇ ਜਾ ਸਕਣ ਯੋਗ ਹਨ । (ਇਕ ਅਜੇਹੇ ਵਿਸ਼ਲੇਸ਼ਣ ਰਾਹੀਂ, ਜਿਸ ਦੇ ਵੇਰਵੇ ਵਿਚ ਜਾਣ ਦੀ ਏਥੇ ਵਧੇਰੇ ਲੋੜ ਨਹੀਂ) ਪਰ ਜਿਸ ਸਿੱਧਾਂਤ ਬਾਰੇ ਕੋਈ ਚੀਜ਼ ਸਥਿਤਿਕ ਅਤੇ ਨਿਸ਼ਕ੍ਰਿਆ ਰਹਿੰਦੀ ਹੈ। ਇਹ ਜੀਵਨ ਦੇ ਭੇਦ ਬਾਰੇ ਕੋਈ ਸੰਕੇਤ ਨਹੀਂ ਦੇਂਦਾ । ਜੀਵਨ ਦਾ ਬਿਜਲੀ ਰੂਪ ਸਿੱਧਾਂਤ ਕੀ ਹੈ ? ਸਾਰੀਆਂ ਵਸਤਾਂ ਦੇ ਵਿਕਾਸ ਤੇ ਪਤਨ ਦਾ ਸੂਤਰ ਕੀ ਹੈ ? ਇਹ ਜ਼ਰੂਰੀ ਤੌਰ ਤੇ ਵਿਕਾਸ ਅਤੇ ਵਿਲੈ ਦਾ ਹੀ ਸੂਤਰ ਹੋਣਾ ਚਾਹੀਦਾ ਹੈ, ਕਿਉਂ’ਜੋ ਕਿਸੇ ਵੀ ਚੀਜ਼ ਦੇ ਸਾਰੇ ਇਤਿਹਾਸ ਅੰਦਰ ਜ਼ਰੂਰੀ ਤੌਰ ਤੇ ਇਸ ਦਾ ਅਗੋਚਰ ਤੋਂ ਪ੍ਰਗਟ ਹੋਣਾ ਅਤੇ ਅਗੋਚਰ ਅਦਰ ਲੀਨ ਤੇ ਸ਼ਾਮਿਲ ਹੋਣਾ ਲੋੜੀਂਦਾ ਹੈ ।
ਇਸ ਲਈ ਸਪੈਂਸਰ ਸਾਨੂੰ ਵਿਕਾਸ ਦਾ ਆਪਣਾ ਉਹ ਪ੍ਰਸਿੱਧ ਸੂਤਰ ਪੇਸ਼ ਕਰਦਾ ਹੈ, ਜਿਸ ਨੇ ਕਿ ਯੋਰਪ ਦੀ ਅਕਲ ਦਾ ਸਾਹ ਉਖੇੜ ਦਿੱਤਾ ਅਤੇ ਜਿਸ ਦੀ ਵਿਆਖਿਆ ਕਰਨ ਲਈ ਦਸ ਜਿਲਦਾਂ ਤੇ ਚਾਲੀ ਵਰ੍ਹਿਆਂ ਦੀ ਲੋੜ ਪਈ। ਵਿਕਾਸ ਦ੍ਰਵ ਦਾ ਇਕ ਸਮਕਲਨ ਜਾਂ ਏਕੀਕਰਣ ਅਤੇ ਗਤੀ ਦਾ ਸਹਵਰਤੀ ਵਿਸਰਣ ਹੈ; ਜਿਸ ਸਮੇਂ ਵਿਚਕਾਰ ਕਿ ਦਵ ਇਕ ਅਨਿਸ਼ਚਿਤ ਅਸੰਗਤ, ਅਨੁਰੂਪਤਾ ਤੋਂ, ਇਕ ਨਿਸਚਿਤ ਸੁਸੰਗਤ, ਵਿਖਮ ਰੂਪਤਾ ਵਿਚ ਚਲਾ ਜਾਂਦਾ ਹੈ । ਅਤੇ ਇਸ ਸਮੇਂ ਵਿਚਕਾਰ, ਸੰਭਾਲੀ ਗਈ ਗਤੀ ਅੰਦਰ ਇਕ ਸਮਾਨਾਂਤਰ, ਰੂਪਾਂਤ੍ਰਣ ਹੋ ਜਾਂਦਾ ਹੈ । ਇਸ ਦਾ ਭਾਵ ਕੀ ਹੈ ?
ਨੀਹਾਰਕਾ ਜਾਂ ਲੈਬੂਲਾ ਤੋਂ ਗੈਹਾਂ ਦਾ ਵਿਕਾਸ; ਧਰਤੀ ਉਤੇ ਮਾਗਰਾਂ ਅਤੇ ਪਹਾੜਾਂ ਦਾ ਬਣਨਾ; ਪਦਿਆਂ ਰਾਹੀਂ ਤੱਤਾ ਦਾ ਮੈਟਾਬੋਲਿਜ਼ਮ (Metabolism); ਅਤੇ ਮਨੁੱਖਾਂ ਰਾਹੀਂ ਪਸ਼ੂ ਉਤਕਾਂ ਦਾ (Tissues); ਗਰਭ ਦੇ ਅੰਦਰ ਦਿਲ ਦਾ ਵਿਕਾਸ: ਜਨਮ ਤੋਂ ਪਿਛੋਂ ਹੱਡੀਆਂ ਦਾ ਸਮੈਕਨ; ਸੰਵੇਦਨਾਵਾਂ ਅਤੇ ਯਾਦਾਂ ਦਾ, ਅਤੇ ਵਿਚਾਰ ਵਿਚ ਗਿਆਨ, ਅਤੇ ਗਿਆਨ ਦਾ ਵਿਗਿਆਨ ਅਤੇ ਫਿਲਾਸਫੀ ਵਿਚ ਏਕੀਕਰਣ ਪਰਿਵਾਰਾਂ ਦਾ ਕੁਲਾਂ ਉਪਨਗਰਾਂ, ਨਗਰਾਂ ਅਤੇ ਰਾਜਾਂ ਅਤੇ ਉਨ੍ਹਾਂ ਦੇ ਪਰਸਪਰ ਮੇਲਾਂ, ਅਤੇ ਸੰਸਾਰ ਸੰਘ ਦਾ ਏਕੀਕਰਣ, ਇਸ ਥਾਂ ਉਤੇ ਦ੍ਰਵ ਦਾ ਸਮੇਲਨ ਹੈ ਅੱਡ ਅੱਡ ਮੱਦਾਂ ਦੀ ਸੰਘਾਂ, ਸਮੂਹਾ ਅਤੇ ਸੰਰਪੂਣਾ ਵਿਚ ਸਮੂਹਕਤਾ । ਅਜੇਹੇ ਸਮੈਕਨ ਵਿਚ, ਬੇਸ਼ਕ, ਭਾਗਾਂ ਵਿਚ ਗਤੀ ਦਾ ਘਟਣਾ ਪਾਇਆ ਜਾਂਦਾ ਹੈ, ਜਿਵੇਂ ਕਿ ਰਾਜ ਦੀ ਵਧਦੀ ਸੱਤਾ ਵਿਅਕਤੀ ਦੀ ਸੁਤੰਤਰਤਾ ਨੂੰ ਘਟਾਂਦੀ ਹੈ । ਪਰ ਨਾਲ ਲਗਦੇ ਇਹ ਭਾਗਾਂ ਨੂੰ ਇਕ ਅਜੇਹੀ ਅੰਤਰ ਨਿਰਭਰਤਾ ਅਤੇ ਸੰਬੰਧਾਂ ਦੀ ਇਕ ਰਖਿਅਕ ਉਤਕਾ ਦੇਂਦੀ ਹੈ, ਜੇਹੜੀ ਕਿ ਸੁਸੰਗਤੀ ਨੂੰ ਸਿਰਜਨਾ ਤੇ ਸਾਮੂਹਕ ਅਤਿਜੀਵਨਤਾ ਨੂੰ ਵਾਧਾ ਦੇਂਦੀ ਹੈ । ਇਹ ਪਰਿਕ੍ਰਿਆ, ਰੂਪ ਆਕਾਰਾਂ ਅਤੇ ਬਿਉਪਾਰਾਂ ਦੀ ਇਕ ਵਧੇਰੀ ਨਿਸਚਿਤਤਾ ਲਿਆਉਂਦੀ ਹੈ । ਨੈਬੂਲਾ ਜਾਂ ਨੀਹਾਰਕਾ ਰੂਪ ਆਕਾਰ ਰਹਿਤ ਹੁੰਦਾ ਹੈ; ਫ਼ਿਰ ਵੀ ਇਸ ਤੋਂ ਗ੍ਰਹਾਂ ਦੀ ਅੰਡਾਕਾਰ ਨਿਯਮਕ ਦਾ, ਪਹਾੜ ਸਿੰਖਲਾਵਾਂ ਦੀਆਂ ਤਿਖੀਆਂ ਰੇਖਾਵਾਂ, ਪ੍ਰਾਣਧਾਰੀਆਂ ਤੇ ਅੰਗਾਂ ਦੇ ਵਿਸ਼ੇਸ਼ ਰੂਪ ਤੋਂ ਗੁਣ, ਕਿਰਤ ਦੀ ਵੰਡ, ਅਤੇ ਸਰੀਰ ਵਿਗਿਆਨਿਕ ਅਤੇ ਰਾਜਨੈਤਿਕ ਬਣਤਰਾਂ ਦੇ ਵਿਹਾਰ ਦੀ ਵਿਸ਼ੇਸ਼ਗਤਾ, ਆਦਿ ਜਨਮ ਲੈਂਦੇ ਹਨ । ਅਤੇ ਇਸ ਸਮਏਕੀਕਰਣ ਵਾਲੇ ਸਮੂਹ ਦੇ ਭਾਗ ਨ ਕੇਵਲ ਨਿਸ਼ਚਿਤ ਸਗੋਂ ਪ੍ਰਕਿਰਤੀ ਅਤੇ ਅਮਲ ਵਿਚ ਵਿਭਿੰਨ ਅਤੇ ਵਿਜਾਤੀ ਬਣ ਜਾਂਦੇ ਹਨ। ਆਦਿਕਾਲੀਨ ਨੰਬੂਲਾ ਸਮਰੂਪ ਹੁੰਦਾ ਹੈ, ਅਰਥਾਤ ਇਹ ਅਜੇਹੇ ਭਾਗਾਂ ਦਾ ਬਣਿਆ ਹੁੰਦਾ ਹੈ ਜੇਹੜੇ ਕਿ ਸਮਾਨ ਰੂਪ ਹੁੰਦੇ ਹਨ: ਪਰ ਛੇਤੀ ਹੀ ਗੈਸਾਂ, ਤਰਲਾਂ ਅਤੇ ਠੋਸਾਂ ਦੇ ਵਿਭਿੰਨ ਰੂਪ ਲੈ ਲੈਂਦਾ ਹੈ; ਧਰਤੀ ਏਥੇ ਇਸ ਥਾਂ ਉਤੇ ਘਾਹ ਨਾਲ ਹਰੀ, ਉਥੇ ਦੂਜੀ ਥਾਂ ਉਤੇ ਪਹਾੜ ਦੀਆਂ ਚੋਟੀਆਂ ਨਾਲ ਚਿੱਟੀ ਜਾਂ ਮਹਾਨ ਸਮੁੰਦਰ ਨਾਲ ਨੀਲੀ ਹੋ ਜਾਂਦੀ ਹੈ । ਵਿਕਾਸ ਕਰ ਰਿਹਾ ਜੀਵਨ ਸਾਪੇਖ ਤੌਰ ਤੇ ਸਮਰੂਪ ਜੀਵ ਵ (Protoplasm) ਤੋਂ ਪਾਚਨ, ਪੁਨਰਸਿਰਜਨ ਸੰਚਾਲਨ, ਅਤੇ ਪਛਾਣ ਕਰਨ ਦੇ ਭਿੰਨ ਭਿੰਨ ਅੰਗਾਂ ਨੂੰ ਜਨਮ ਦੇ ਦੇਂਦਾ ਹੈ; ਕੋਈ ਇਕ ਸਾਧਾਰਣ ਜੇਹੀ ਭਾਸ਼ਾ ਸਾਰੇ ਮਹਾਦੀਪ ਨੂੰ ਆਪਣੀਆਂ ਵਧਦੀਆਂ ਜਾਂਦੀਆਂ ਉਪਭਾਖਾਵਾਂ ਨਾਲ ਭਰ ਦੇਂਦੀ ਹੈ; ਕੋਈ ਇਕ ਵਿਗਿਆਨ ਸੈਂਕੜੇ ਹੋਰਨਾਂ ਨੂੰ ਜਨਮ ਦੇ ਦੇਂਦਾ ਹੈ, ਅਤੇ ਕਿਸੇ ਇਕ ਰਾਸ਼ਟ੍ਰ ਦੀ ਲੋਕ ਕਥਾ, ਸਾਹਿਤਕ ਕਲਾ ਦੇ ਹਜ਼ਾਰਾਂ ਰੂਪਾਂ ਵਿਚ ਪਫੁਲਤ ਹੋ ਜਾਂਦੀ ਹੈ । ਵਿਅਕਤਤ ਵਿਕਾਸ ਕਰਦਾ ਹੈ, ਆਚਰਣ ਅਦੁਤੀ ਤੌਰ ਤੇ ਉਜਾਗਰ ਹੋ ਜਾਂਦਾ, ਅਤੇ ਹਰੇਕ ਜਾਤੀ ਅਤੇ ਰਾਸ਼ਟ੍ਰ ਆਪਣੀ ਵਿਸ਼ਿਸ਼ਟ ਪ੍ਰਤਿਭਾ ਦਾ ਵਿਕਾਸ ਕਰ ਲੈਂਦਾ ਹੈ । ਸਮਏਕੀਕਰਣ ਤੇ ਵਿਜਾਤੀਅਤਾ, ਭਾਗਾਂ ਦਾ ਸਦਾ ਵਡੇਰੇ ਹੁੰਦੇ ਸੰਪੂਰਣਾ ਵਿਚ ਇਕੱਠੇ ਹੋ ਜਾਣਾ ਅਤੇ ਭਾਗਾਂ ਦਾ ਸਦਾ ਦੋ ਵਧੇਰੇ ਭਿੰਨ ਭਿੰਨ ਰੂਪਾਂ ਵਿਚ, ਵਿਭਿੰਨ ਕਰਣ ਹੁੰਦੇ ਜਾਣਾ : ਇਹ ਹਨ ਵਿਕਾਸ ਦੇ ਪਰਿਕਰਮਾ ਪਥ ਦੇ ਕੇਂਦਰ ਬਿੰਦੂ। ਕੋਈ ਵੀ ਚੀਜ਼ ਜੇਹੜੀ ਵਿਸਰਣ ਤੋਂ ਏਕੀਕਰਣ ਅਤੇ ਏਕਤਾ ਵਲ, ਅਤੇ ਸਮਰੂਪ ਸਾਧਾਰਣਤਾ ਤੋਂ ਇਕ ਵਿਭਿੰਨ ਕਿਤ ਜਟਲਤਾ ਵਲ ਨੂੰ ਜਾਂਦੀ ਹੈ (ਅਮਰੀਕਾ 1600-1900) ਉਹ ਵਿਕਾਸ ਦੇ ਪ੍ਰਵਾਹ ਵਿਚ ਹੁੰਦੀ ਹੈ : ਜੇਹੜੀ ਵੀ ਕੋਈ ਚੀਜ਼ ਏਕੀਕਰਣ ਤੋਂ ਵਿਸਰਣ ਵਲ, ਅਤੇ ਜਟੱਲਤਾ ਤੋਂ ਸਾਦਗੀ ਵਲ ਪਰਤ ਰਹੀ ਹੈ (ਯੌਰਪ 200-600 ਈ. ਸੰ:) ਉਹ ਵਿਲਯਨ ਦੇ ਭਾਣੇ ਦੇ ਕਾਬੂ ਆ ਗਈ ਹੁੰਦੀ ਹੈ । ਇਸ ਸੰਸਲੇਸ਼ਣਿਕ ਸੂਤਰ ਨਾਲ ਸੰਤੁਸ਼ਟ ਨ ਰਹਿਕੇ ਸਪੈਂਸਰ ਇਹ ਸਿੱਧ ਕਰਨ ਦਾ ਜਤਨ ਕਰਦਾ ਹੈ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਯਾਂਤ੍ਰਿਕ ਸ਼ਕਤੀਆਂ ਦੇ ਪ੍ਰਕਿਰਤਕ ਅਮਲ ਦੀ ਅਮਿਟ ਅਨਿਵਾਰਯਣਾ ਦਾ ਸਿੱਟਾ ਹੁੰਦਾ ਹੈ । ਸਭ ਤੋਂ ਪਹਿਲਾਂ ਤਾਂ ਸਮ ਰੂਪ ਹੀ ਇਕ ਨਿਸਚਿਤ ਅਸਥਿਰਤਾ ਹੁੰਦੀ ਹੈ : ਅਰਥਾਤ ਅਨੁਰੂਪ ਭਾਗ ਦੇਰ ਤਕ ਅਨੁਰੂਪ ਨਹੀਂ ਰਹਿ ਸਕਦੇ, ਕਿਉਂ ਜੋ ਉਹ ਅਸਮਾਨ ਰੂਪ ਵਿਚ ਬਾਹਰਲੀਆਂ ਸ਼ਕਤੀਆਂ ਦੇ ਅਧੀਨ ਹੁੰਦੇ ਹਨ। ਉਦਾਹਰਣ ਵਜੋਂ ਇਹ ਕਿ ਜੰਗ ਸਮੇਂ ਤਟ ਰੇਖਾ ਉਪਰ ਵਸੇ ਨਗਰਾਂ ਵਾਂਗ, ਉਨ੍ਹਾਂ ਉਤੇ ਵਧੀਕ ਛੇਤੀ ਨਾਲ ਹਮਲਾ ਹੁੰਦਾ ਹੈ, ਅਤੇ ਵਿਹਾਰਕਾਰਾਂ ਦੀ ਵਿਭਿੰਨਤਾ, ਇਕੋ ਜੇਹੇ ਮਨੁੱਖਾਂ ਨੂੰ ਸੈਂਕੜੇ ਕਿਰਤ ਵਿਰਤਾਂ ਅਤੇ ਬਿਉਪਾਰਾਂ ਦੇ ਭਿੰਨ ਭਿੰਨ ਸਕਾਰਰੂਪ ਬਣਾ ਦੇਂਦੀ ਹੈ। ਫਿਰ “ਅਸਰਾਂ ਦੀ ਵੀ ਇਕ ਭਰਮਾਰ ਹੁੰਦੀ ਹੈ” ਕੋਈ ਇਕ ਕਾਰਣ ਕਿੱਨੇ ਸਾਰੇ ਹੀ ਭਾਤ ਭਾਂਤ ਦੇ ਸਿੱਟੇ ਸੰਸਾਰ ਨੂੰ ਵਿਭਿੰਨ ਬਣਾਣ ਵਿਚ ਸਹਾਇਕ ਹੋ ਸਕਦਾ ਹੈ; ਕੋਈ ਇਕ ਪੈਦਾ ਕਰਕੇ ਸ਼ਬਦ ਅਗੇ ਪਿਛੇ ਕਿਹਾ ਗਿਆ ਜਾਂ ਕਿਸੇ ਸਥਾਨ ਉਤੇ ਪਹੁੰਚੀ ਬਦਲ ਗਈ ਹੋਈ ਤਾਰ, ਜਾਂ ਕਿਸੇ ਵਿਸ਼ੇਸ਼ ਹਵਾ, ਇਤਿਹਾਸ ਵਿਚ ਇਕ ਹਦ ਪਰ ਅਤਿੰਨ ਖੇਡ ਸਕਦੀ ਹੈ । ਅਤੇ ਫਿਰ ਕਾਨੂਨ ਹੁੰਦਾ ਹੈ : ਸਾਪੇਖ ਤੌਰ ਤੇ ਇਕ ਸਮਰੂਪ ਸੰਪੂਰਣ ਦੇ ਭਾਗ, ਵਿਭਿੰਨ ਅਡ ਸੰਚਾਲਤ ਕੀਤੇ ਜਣ ਨਾਲ, ਵਖ ਵਖ ਵਾਤਾਵਰਣਾਂ ਰਾਹੀਂ ਅਸਮਰੂਪ ਸਥਾਨ ਤੇ ਵਗੀ ਪ੍ਰਿਥਕ ਕਰਣ ਦਾ ਖੇਤਰਾਂ ਵਿਚ ਅਡ ਉਪਜਾਂ ਦਾ ਰੂਪ ਲੇ ਸਕਦੇ ਹਨ ਜਿਵੇਂ ਕਿ ਅੰਗ੍ਰੇਜ਼ ਲੋਕ ਸਥਾਨ ਦੀ ਪ੍ਰਤਿਭਾਸ਼ੀਲਤਾਂ ਅਨੁਸਾਰ ਅਮਰੀਕਨ ਕੈਨੇਡੀਅਨ, ਜਾਂ ਆਸਟ੍ਰੇਲੀਅਨ ਬਣ ਜਾਂਦੇ ਹਨ । ਇਨ੍ਹਾਂ ਬਹੁਤ ਸਾਰੇ ਢੰਗਾਂ ਨਾਲ, ਕੁਦਰਤ ਦੀਆਂ ਸ਼ਕਤੀਆਂ, ਵਿਕਾਸ ਕਰਕੇ ਇਸ ਸੰਸਾਰ ਦੀ ਵਿਭਿੰਨਤਾ ਸਿਰਜ ਦੇਂਦੀਆਂ ਹਨ।
ਪਰ ਅੰਤਮ ਤੌਰ ਤੇ ਅਤੇ ਅਚੱਕ ਰੂਪ ਵਿਚ “ਸਾਮਧਾਰਣ” ਆ ਜਾਂਦਾ ਹੈ । ਹਰੇਕ ਗਤੀ ਪ੍ਰਤਿਕਾਰ ਅਧੀਨ ਗਤੀ ਹੋਣ ਕਰਕੇ ਜ਼ਰੂਰੀ ਤੌਰ ਤੇ ਛੇਤੀ ਜਾਂ ਚਿਰਾਕੀ ਠੀਕ ਹੋ ਜਾਂਦੀ ਹੈ; ਹਰੋਕ ਲੈ ਤਾਲ ਵਾਲੀ ਵੱਧਦੀ ਘਟਦੀ ਚਾਲ ਅੰਦਰ (ਜਦ ਤੀਕ ਬਾਹਰ ਵਲੋਂ ਮੁੜ ਸ਼ਕਤੀ ਨੇ ਦਿੱਤੀ ਜਾਏ) ਮਾਤ੍ਰਾ ਅਤੇ ਅਧਿਕਤਾ ਦਾ ਘਾਟਾ ਵਾਪਰਦਾ ਹੈ। ਗ੍ਰਹਿ ਉਸ ਪਰਿਕਰਮਾ ਨਾਲੋਂ ਜੇਹੜੀ ਕਿ ਉਹ ਕਿਸੇ ਇਕ ਵੇਲੇ ਕਰਦੇ ਸਨ, ਹੁਣ ਘਟ ਕਰਦੇ ਹਨ, ਜਾਂ ਕਰਨਗੇ; ਸਦੀਆਂ ਦੇ ਬੀਤਣ ਨਾਲ ਸੂਰਜ ਅਗੇ ਨਾਲੋਂ ਘੱਟ ਗਰਮ ਤੇ ਚਮਕੀਲੇ ਰੂਪ ਨਾਲ ਚਮਕੇਗਾ; ਲਹਿਰਾਂ ਦੀ ਰਗੜ ਧਰਤੀ ਦੇ ਭੂਮਣ ਨੂੰ ਮਧਮ ਕਰ ਦੇਵੇਗੀ । ਇਹ ਧਰਤੀ ਜੇਹੜੀ ਕਿ ਲੱਖਾਂ ਗਤੀਆਂ ਨਾਲ ਬਰਕਦੀ, ਬੋਲਦੀ ਅਤੇ ਭਰਪੂਰ ਰੂਪ ਵਿਚ, ਵਧਦੇ ਫੁਲਦੇ ਜੀਵਨ ਦੇ ਲੱਖਾਂ ਰੂਪ ਆਕਾਰਾਂ ਨਾਲ ਫਲਤ ਹੁੰਦੀ ਹੈ, ਕਿਸੇ ਇਕ ਦਿਨ ਆਪਣੀ ਪਰਿਕਰਮਾ ਅਤੇ ਭਾਗਾਂ ਵਿਚ ਵਧੀਕ ਸਹਿਜ ਚਾਲ ਤੁਰਨ ਲਗ ਪਵੇਗੀ; ਨਿਤਾਣੀਆਂ ਹੋ ਗਈਆਂ ਆਤੜੀਆਂ ਅੰਦਰ ਲਹੂ ਵਧੀਕ ਠੰਡਾ ਹੋ ਕੇ ਮਧਮ ਤੌਰ ਤੇ ਚਲੇਗਾ; ਅਸੀਂ ਹੋਰ ਵਧੀਕ ਸਮੇਂ ਲਈ ਕਾਹਲੇ ਨਹੀਂ ਚਲਾਂਗੇ; ਮਰ ਰਹੀਆਂ ਜਾਤੀਆਂ ਵਾਂਗ ਅਸੀਂ ਸੁਅਰਗ ਬਾਰੇ ਚਿੰਤਨ, ਆਰਾਮ ਦੇ ਰੂਪ ਵਿਚ ਕਰਾਂਗੇ ਠ ਕਿ ਜੀਵਨ ਦੇ ਰੂਪ ਵਿਚ; ਅਸੀਂ ਨਿਰਵਾਣ ਦਾ ਸੁਪਨਾ ਲਵਾਂਗੇ। ਸਹਿਜੇ ਸਹਿਜੇ ਤੇ ਫਿਰ ਤੀਬਰ ਗਤੀ ਨਾਲ ਸਾਮਧਾਰਣ, ਵਿਲਯਨ ਅਤੇ ਵਿਕਾਸ ਦਾ ਇਕ ਦੁਖਦ ਅੰਤਕਾ ਬਣ ਜਾਏਗਾ। ਸਮਾਜ ਛਿੰਨ ਭਿੰਨ ਹੋ ਜਾਣਗੇ, ਸਮੂਹਜਨ ਪਰਿਵਾਸ ਕਰ ਜਾਣਗੇ, ਸਟ ਪ੍ਰਦੇਸ਼ ਰੂਪ ਵਿਚ ਮਧਮ ਪੈ ਜਾਣਗੇ । ਕੋਈ ਰਾਜ ਨਗਰ ਕਿਸਾਨ ਜੀਵਨ ਦੇ ਇਕ ਅਨੇਰੇ ਸਰਕਾਰ ਏਨੀ ਬਲਵਾਨ ਨਹੀ ਹੋਵੇਗੀ ਕਿ ਇਹ ਢਿੱਲੇ ਹੋ ਗਏ ਭਾਗਾਂ ਨੂੰ ਇਕੱਠਾ ਰੱਖ ਸਕੇ; ਸਾਮਾਜਿਕ ਵਿਵਸਥਾ ਭੁਲ ਭਲਾ ਗਈ ਹੋਵੇਗੀ । ਅਤੇ ਵਿਅਕਤੀ ਅੰਦਰ ਵੀ ਏਕੀਕਰਣ ਵਿਸਰਣ ਦਾ ਰੂਪ ਲੈ ਲਵੇਗਾ, ਅਤੇ ਉਹ ਸਮਨਵੈ ਜੇਹੜਾ ਕਿ ਜੀਵਨ ਹੁੰਦਾ ਹੈ, ਉਹ ਛਿੰਨ ਭਿੰਨ ਦੁਰਵਿਵਸਥਾ ਦਾ ਰੂਪ ਲੈ ਲਵੇਗਾ, ਜੇਹੜੀ ਕਿ ਮੌਤ ਹੁੰਦੀ ਹੈ। ਧਰਤੀ ਅੰਧਾ ਧੁੰਦ ਪਤਨ ਦਾ ਇਕ ਨਾਟਕ ਘਰ, ਅਤੇ ਟਾਲੀ ਨੇ ਜਾ ਸਕਣ ਵਾਲੀ ਗਿਰਾਵਟ ਅੰਦਰ ਸ਼ਕਤੀ ਦਾ ਇਕ ਉਦਾਸ ਨਾਟਕ ਹੋਵੇਗਾ; ਅਤੇ ਇਹ ਆਪ ਤੋਂ ਆਪ ਉਸ ਮਿੱਟੀ ਅਤੇ ਲੈਬੁਲਾ ਵਿਚ ਮਿਲ ਜਾਏਗੀ ਜਿਸ ਤੋਂ ਇਹ ਪੈਦਾ ਹੋਈ ਸੀ । ਵਿਕਾਸ ਅਤੇ ਵਿਲੈ ਦਾ ਚੱਕਰ ਪੂਰਾ ਹੋ ਜਾਏਗਾ । ਇਹੋ ਚੱਕਰ ਇਕ ਵਾਰੀ ਫਿਰ ਆਰੰਭ ਹੋਵੇਗਾ ਅਤੇ ਅਣਗਿਣਤ ਵਾਰ ਫਿਰ ਇਸੇ ਤਰ੍ਹਾਂ ਪਰ ਅੰਤ ਸਦਾ ਇਸੇ ਤਰ੍ਹਾਂ ਹੋਵੇਗਾ’ ਜੀਵਨ ਦੇ ਮੂੰਹ ਮੱਥ ਉਤੇ ਹੀ ਖਿਨ ਭੰਗਰ ਲਿਖਿਆ ਹੋਇਆ ਹੈ; ਅਤੇ ਹਰੇਕ ਜਨਮ, ਪਤਨ ਅਤੇ ਮੌਤ ਵਲ ਦਾ ਇਕ ਅਰੰਭ ਹੈ ।
“ਪ੍ਰਾਥਮਿਕ ਤਤ੍ਰ” ਪੁਸਤਕ, ਇਕ ਸ਼ਾਨਦਾਰ ਨਾਟਕ ਹੈ, ਜੇਹੜਾ ਕਿ ਲਗਪਗ ਪੁਰਾਤਨ ਅਡੋਲਤਾ ਨਾਲ, ਉਤਥਾਨ ਅਤੇ ਪਤਨ, ਵਿਕਾਸ ਅਤੇ ਵਿਲੈ, ਗ੍ਰਹਾਂ ਅਤੇ ਜੀਵਨ ਅਤੇ ਮਨੁੱਖ ਦੀ ਕਹਾਣੀ ਦਸਦੀ ਹੈ । ਪਰ ਇਹ ਇਕ ਦੁਖਾਂਤ ਨਾਟਕ ਹੈ, ਜਿਸ ਦੇ ਲਈ ਸਭ ਤੋਂ ਵਧੀਕ ਢੁਕਦਾ ਅੰਤਕਾ ਹੈਮਲਟ ਦਾ ਇਹ ਪ੍ਰਗਟਾਵ ਹੈ “ਚੁਪ ਹੀ ਆਰਾਮ ਹੈ” । ਤਾਂ ਫਿਰ ਇਸ ਵਿਚ ਕੀ ਅਸਚਰਜ ਹੈ ਜੇਕਰ ਉਹ ਮਰਦ ਅਤੇ ਇਸਤੀਆਂ ਜਿਨ੍ਹਾਂ ਦਾ ਪਾਲਨ ਪੋਸਨ ਵਿਸ਼ਵਾਸ਼ ਤੇ ਆਸ ਨਾਲ ਹੋਇਆ ਸੀ ਉਨ੍ਹਾਂ ਨੇ, ਜੀਵਨ ਦੇ ਇਸ ਸਾਰ ਸੰਖਿਪਤ ਵਿਰੁਧ ਵਿਦੇਹ ਕਰ ਦਿੱਤਾ ? ਅਸੀਂ ਜਾਣਦੇ ਹਾਂ ਕਿ ਅਸਾ ਅਵਸ਼ ਮਰਨਾ ਹੈ, ਪਰ ਕਿਉਂ ਜੋ ਇਹ ਇਕ ਅਜਿਹਾ ਮਾਮਲਾ ਹੈ, ਜਿਸ ਨੇ ਆਪਣੇ ਆਪ ਹੋ ਜਾਣਾ ਹੈ । ਅਸੀਂ ਜੀਵਨ ਬਾਰੇ ਚਿੰਤਨ ਕਰਨ ਨੂੰ ਵਿਸ਼ੇਸ਼ਤਾ ਦੇਂਦੇ ਹਾਂ। ਸਪੈਂਸਰ ਅੰਦਰ ਲਗਪਗ ਸ਼ਾਪਨਹਾਰ ਵਰਗਾ ਹੀ ਮਨੁੱਖੀ ਯਤਨ ਦੀ ਨਿਰਾਰਥਕਤਾ ਦਾ ਭਾਵ ਮੌਜੂਦ ਸੀ। ਆਪਣੇ ਵਿਜੈਤਾ ਜੀਵਨ ਵਿਹਾਰ ਦੇ ਅੰਤ ਉਤੇ ਉਸ ਨੇ ਆਪਣਾ ਇਹ ਭਾਵ ਪ੍ਰਗਟ ਕੀਤਾ ਸੀ ਕਿ ਜੀਵਨ, ਜੀਉਣ ਯੋਗ ਨਹੀਂ ਸੀ । ਉਸ ਦੇ ਅੰਦਰ, ਫਿਲਾਸਫਰ ਦੀ ਏਨੀ ਦੂਰ ਤੀਕ ਅਗੇਰੇ ਵਲ ਦੇਖਣ ਦੀ ਬੀਮਾਰੀ ਸੀ ਕਿ ਜੀਵਨ ਦੀਆਂ ਸਾਰੀਆਂ ਛੋਟੀਆਂ ਮੋਟੀਆਂ ਸੁਖਦਾਈ ਸ਼ਕਲਾਂ ਅਤੇ ਰੰਗ, ਬਿਨਾਂ ਦੇਖੇ ਹੀ ਉਸ ਦੀਆਂ ਅੱਖਾਂ ਹੇਠ ਲੰਘ ਜਾਂਦੇ ਸਨ ।
ਉਹ ਜਾਣਦਾ ਸੀ ਕਿ ਲੋਕ ਇਕ ਅਜੇਹੀ ਫ਼ਿਲਾਸਫ਼ੀ ਨੂੰ ਪਸੰਦ ਨਹੀਂ ਕਰਨਗੇ, ਜਿਸ ਦਾ ਕਿ ਅੰਤਿਮ ਸ਼ਬਦ ਈਸ਼੍ਵਰ ਅਤੇ ਬਹਿਸ਼ਤ ਨਹੀਂ, ਸਗੋਂ ਸਾਮਧਾਰਣ ਅਤੇ ਵਿਘਟਨ ਸੀ; ਅਤੇ ਪਹਿਲੇ ਭਾਗ ਨੂੰ ਸਮਾਪਤ ਕਰਦਿਆਂ ਹੋਇਆਂ, ਉਸ ਨੇ ਆਪਣੇ ਦੇਖਣ ਵਿਚ ਆਈਆਂ ਉਦਾਸ ਰੂਪ ਸਚਾਈਆਂ ਨੂੰ ਕਹਿਣ ਦੇ ਆਪਣੇ ਅਧਿਕਾਰ ਦਾ ਬਚਾਵ ਅਸਾਧਾਰਣ ਵਾਕ ਪ੍ਰਵਾਹ ਤੇ ਜੋਸ਼ ਨਾਲ ਕੀਤਾ ਸੀ ।
ਕੋਈ ਵੀ ਆਦਮੀ ਜੇਹੜਾ ਅਜੇਹੀ ਗੱਲ ਕਹਿਣ ਤੋਂ ਝਿਜਕਦਾ ਹੈ ਜਿਸ ਨੂੰ ਕਿ ਉਹ ਉਚਤਮ ਸਚਾਈ ਸਮਝਦਾ ਹੈ, ਤੇ ਇਸ ਖ਼ਿਆਲ ਨਾਲ ਕਿ ਅਜੇਹਾ ਨ ਹੋਵੇ ਕਿ ਇਹ ਆਪਣੇ ਸਮੇਂ ਤੋਂ ਬਹੁਤ ਅਗੇ ਦੀ ਚੀਜ਼ ਹੋਵੇ, ਉਸ ਨੂੰ ਆਪਣਆਂ ਕ੍ਰਿਆਵਾਂ ਨੂੰ ਅਵਿਅਕਤਕ ਵਿਚਾਰ ਦ੍ਰਿਸ਼ਟੀ ਨਾਲ ਦੇਖ ਕੇ ਆਪਣੇ ਆਪ ਨੂੰ ਹੌਂਸਲਾ ਬਣਾਣਾ ਚਾਹੀਦਾ ਹੈ । ਉਸ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਰਾਇ ਹੀ ਉਹ ਸਾਧਨ ਹੈ, ਜਿਸ ਰਾਹੀਂ ਕਿ ਆਚਰਣ ਬਾਹਰਲੀਆਂ ਵਿਵਸਥਾਵਾਂ ਦਾ ਮੇਲ ਆਪਣੇ ਆਪ ਨਾਲ ਬੈਠਾਂਦਾ ਹੈ, ਅਤੇ ਉਸ ਦੀ ਰਾਇ, ਸਹੀ ਤੌਰ ਤੇ ਇਸ ਸਾਧਨ ਦਾ ਇਕ ਅੰਗ ਹੁੰਦੀ ਹੈ— ਸ਼ਕਤੀ ਦੀ ਇਕ ਇਕਾਈ ਜੇਹੜੀ ਕਿ ਹੋਰ ਅਜੇਹੀਆਂ ਇਕਾਈਆਂ ਨਾਲ ਮਿਲ ਕੇ ਇਕ ਅਜੇਹੀ ਵਿਆਪਕ ਸ਼ਕਤੀ ਬਣਾ ਦੇਂਦੀ ਹੈ, ਜੇਹੜੀ ਕਿ ਸਾਮਾਜਿਕ ਅਦਲਾ ਬਦਲੀਆਂ ਕਰ ਦੇਂਦੀ ਹੈ । ਅਤੇ ਓਹ ਦੇਖੇਗਾ ਕਿ ਉਹ ਉਚਿਤ ਤੌਰ ਤੇ ਹੀ ਆਪਣੇ ਅੰਤਰਤਮ ਨਿਸਚੇ ਨੂੰ ਵਿਅਕਤ ਕਰ ਸਕਦਾ ਹੈ; ਜੇਹੋ ਜੇਹਾ ਵੀ ਅਸਰ ਇਹ ਪਾ ਸਕੇ, ਇਸ ਨੂੰ ਉਲਾਕੂ ਪਾਣ ਲਈ ਖੁਲ੍ਹ ਦਿੰਦਿਆਂ ਹੋਇਆ। ਇਹ ਗੱਲ ਕੋਈ ਐਵੇਂ ਅਰਥਹੀਨ ਨਹੀਂ ਕਿ ਉਸ ਦੇ ਅੰਦਰ ਕੁਝ ਸਿੱਧਾਂਤਾਂ ਲਈ ਇਹ ਹਮਦਰਦੀ ਦੇ ਭਾਵ ਤੇ ਕੁਝ ਲਈ ਅਰੁਚੀ ਕੰਮ ਕਰਦੀ ਹੈ। ਉਹ ਆਪਣੀਆਂ ਸਾਰੀਆਂ ਸਮਰਥਾਵਾਂ, ਅਭਿਲਾਸ਼ਾਵਾਂ ਅਤੇ ਵਿਸਾਸਾਂ ਦੇ ਨਾਲ ਕਈ ਇਕ ਅਕਸਮਾਤ ਘਟਨਾ ਮਾਤ੍ਰਾ ਨਹੀਂ, ਸਗੋਂ ਆਪਣੇ ਸਮੇਂ ਦੀ ਉਪਜ ਹੈ। ਜਦੋਂ ਕਿ ਉਹ ਭੂਤਕਾਲ ਦਾ ਉਤਰਾਧਿਕਾਰੀ ਹੈ, ਉਹ ਭਵਿਖ ਦਾ ਜਨਮ ਦਾਤਾ ਵੀ ਹੈ ਅਤੇ ਉਸ ਦੇ ਵਿਚਾਰ ਉਸ ਤੋਂ ਜਨਮ ਲਏ ਹੋਏ ਉਸ ਦੇ ਬੱਚਿਆ ਸਮਾਨ ਹੁੰਦੇ ਹਨ ਜਿਨ੍ਹਾਂ ਨੂੰ ਉਹ ਮਰਨ ਨਮਿਤ ਨਹੀਂ ਛੱਡ ਸਕਦਾ। ਉਹ ਵੀ ਆਪਣੇ ਆਪ ਨੂੰ ਉਚਿਤ ਤੌਰ ਤੇ ਉਨ੍ਹਾਂ ਅਣਗਿਣਤ ਵਸੀਲਿਆਂ ਵਿਚੋਂ ਇਕ ਵਸੀਲਾ ਸਮਝ ਸਕਦਾ ਹੈ, ਜਿਨ੍ਹਾਂ ਰਾਹੀਂ ਕਿ ਉਹ ‘ਅਗਯਾਤ ਕਰਣ ਕਾਰਜ ਕਰਦਾ ਹੈ; ਅਤੇ ਜਦੋਂ ਉਹ ਅਗਯਾਤ ਕਾਰਣ ਉਸ ਦੇ ਅੰਦਰ ਕੋਈ ਇਕ ਨਿਸਚਿਤ ਵਿਸ਼ਵਾਸ ਪੈਦਾ ਕਰਦਾ ਹੈ ਤਾਂ ਇਸ ਰਾਹੀਂ ਹੀ ਉਸ ਨੂੰ ਅਧਿਕਾਰ ਦੇ ਦਿੱਤਾ ਜਾਂਦਾ ਹੈ, ਉਸ ਵਿਸ਼ਵਾਸ ਨੂੰ ਮੰਨਣ ਤੇ ਵਰਤੋਂ ਵਿਚ ਲਿਆਉਣ ਦਾ ਇਸ ਲਈ ਕੋਈ ਵੀ ਸਿਆਣਾ ਆਦਮੀ, ਆਪਣੇ ਅੰਦਰਲੇ ਵਿਸ਼ਵਾਸ ਨੂੰ ਓਪਰਾ ਕਰਕੇ ਨਹੀਂ ਸਮਝੇਗਾ। ਉਰਤਰ ਸਚਾਈ ਜੇਹੜੀ ਉਹ ਦੇਖਦਾ ਹੈ ਉਸ ਨੂੰ ਓੁਹ ਨਿਰਭੈਤਾ ਨਾਲ ਪ੍ਰਗਟ ਕਰੇਗਾ ਇਹ ਜਾਣਦਾ ਹੋਇਆ ਕਿ ਇਸ ਦਾ ਨਤੀਜਾ ਕੁਝ ਵੀ ਕਿਉਂ ਨ ਹੋਵੇ, ਉਹ ਇਸ ਤਰ੍ਹਾਂ ਸੰਸਾਰ ਵਿਚ ਆਪਣਾ ਠੀਕ ਅਭਿੰਨ ਖੇਡ ਰਿਹਾ ਹੈ—ਫਿਰ ਇਹ ਜਾਣਦਿਆਂ ਹੋਇਆਂ ਕਿ, ਜਿਸ ਤਬਦੀਲੀ ਨੂੰ ਉਹ ਅਮਲ ਵਿਚ ਲਿਆਉਣਾ ਚਾਹੁੰਦਾ ਹੈ, ਜੇਕਰ ਉਹ ਹੋ ਜਾਏ ਤਾਂ-ਚੰਗਾ, ਜੇ ਨਹੀਂ—ਤਾਂ ਵੀ ਰੰਗਾ ਭਾਵੇਂ ਉੱਨਾ ਚੰਗਾ ਨੇ ਸਹੀ ।
IV ਜੀਵ ਵਿਗਿਆਨ : ਜੀਵਨ ਦਾ ਵਿਕਾਸ
ਸੰਸਲੇਸ਼ਣਿਕ ਫ਼ਿਲਾਸਫ਼ੀ ਦੀ ਦੂਜੀ ਤੇ ਤੀਜੀ ਦੇ ਜਿਲਦਾ 1872 ਵਿਚ, ਜੀਵ ਵਿਗਿਆਨ ਦੇ ਸਿੱਧਾਂਤ ਦੇ ਸ਼ੀਰਖਕ ਨਾਲ ਪ੍ਰਕਾਸ਼ਤ ਹੋਈਆ। ਉਹ ਕਿਸੇ ਫ਼ਿਲਾਸਫ਼ਰ ਵਲੋਂ ਕਿਸੇ ਇਕ ਵਿਸ਼ੇਸ਼ਯਗ ਦੇ ਖੇਤਰ ਵਿਚ ਪ੍ਰਵੇਸ਼ ਕੀਤੇ ਜਾਣ ਦੀਆਂ ਮਰਯਾਦਾਵਾਂ ਨੂੰ ਪ੍ਰਗਟ ਕਰਦੀਆਂ ਸਨ; ਪਰ ਇਨ੍ਹਾਂ ਨੇ ਵੇਰਵੇ ਦੀਆਂ ਗਲਤੀਆਂ ਦਾ ਘਾਟਾ ਅਜੇਹੇ ਚਾਨਣਾ ਪਾਣ ਵਾਲੇ ਵਿਆਪਕੀਕਰਣ ਨਾਲ ਪੂਰਾ ਕਰ ਦਿੱਤਾ ਜਿਨ੍ਹਾਂ ਨੇ ਕਿ ਜੀਵ ਵਿਗਿਆਨਿਕ ਤਥ ਦੇ ਵਿਸਾਲ ਖੇਤਰਾਂ ਨੂੰ ਇਕ ਨਵੀਂ ਏਕਤਾ ਤੇ ਸਮਝ ਗੋਚਰਤਾ ਦੇ ਦਿੱਤੀ ।
ਸਪੈਂਸਰ ਇਕ ਪ੍ਰਸਿੱਧ ਪਾਰਿਭਾਸ਼ਾ ਨਾਲ ਅਰੰਭ ਕਰਦਾ ਹੈ : “ਜੀਵਨ ਨਿਰਤਰ ਸਮੰਜਨ ਹੁੰਦਾ ਹੈ ਅੰਤ੍ਰੀਵ ਸੰਬੰਧਾਂ ਦਾ ਬਾਹਰਲੇ ਸੰਬੰਧਾ ਨਾਲ ।” ਜੀਵਨ ਦੀ ਸੰਪੂਰਣਤਾ ਇਸ ਅਨੁਰੂਪਤਾ, ਦੀ ਸੰਪੂਰਨਤਾ ਉਤੇ ਨਿਰਭਰ ਕਰਦੀ ਹੈ; ਅਤੇ ਜੀਵਨ ਪੂਰਣ ਹੁੰਦਾ ਹੈ ਜਦੋਂ ਕਿ ਇਹ ਅਨੁਰੂਪਤਾ ਪੂਰਣ ਹੁੰਦਾ ਹੈ । ਅਨੁਰੂਪਤਾ ਕੇਵਲ ਮਾਤ੍ਰ ਕੋਈ ਇਕ ਨਿਸ਼ਕ੍ਰਿਆ ਅਨੁਕੂਲਨ ਨਹੀਂ ਹੁੰਦੀ । ਜੇਹੜੀ ਚੀਜ਼ ਜੀਵਨ ਦਾ ਪ੍ਰਭਵ ਕਰਦੀ ਹੈ, ਉਹ ਬਾਹਰਲੇ ਸੰਬੰਧਾਂ ਵਿਚ ਇਕ ਅਦਲਾ ਬਦਲੀ ਦੀ ਪ੍ਰਤਿਆਸ਼ਾ ਵਿਚ ਅੰਤ੍ਰੀਵ ਸੰਬੰਧਾਂ ਦਾ ਸਮੰਜਨ ਹੁੰਦਾ ਹੈ, ਜਿਵੇਂ ਕਿ ਜਦੋਂ ਕੋਈ ਪਸ਼ੂ ਚੈਟ ਨੂੰ ਟਾਲਣ ਲਈ ਛਹਕ ਜਾਂਦਾ ਹੈ ਜਾਂ ਕੋਈ ਮਨੁੱਖ ਆਪਣਾ ਭੋਜਨ ਗਰਮ ਕਰਨ ਕਈ ਅੱਗ ਬਾਲਦਾ ਹੈ । ਇਸ ਪਾਰਿਭਾਸ਼ਾ ਦੀ ਟੁੱਟੀ ਨੇ ਕੇਵਲ ਦਿਸ ਦੇ ਇਸ ਝੁਕਾਵ ਵਿਚ ਪਾਈ ਜਾਂਦੀ ਹੈ ਕਿ ਇਹ ਪ੍ਰਾਣਧਾਰੀ ਜੀਵ ਦੀ ਵਾਤਾਵਰਣ ਨੂੰ ਮੁੜ ਢਾਲ ਲੈਣ ਵਾਲੀ ਕਿਆ ਨੂੰ ਨਜ਼ਰ ਉਝਲ ਕਰਦੀ ਹੈ, ਸਗੋਂ ਇਹ ਵਿਆਖਿਆ ਕਰਨ ਦੀ ਇਸ ਦੀ ਅਸਮ੍ਰਥਾ ਵਿਚ ਵੀ ਕਿ ਉਹ ਕੇਹੜੀ ਸੂਖਮ ਸ਼ਕਤੀ ਹੈ ਜਿਸ ਦੇ ਨਾਲ ਕਿ ਕੋਈ ਪ੍ਰਾਣਧਾਰੀ ਜੀਵ ਪਹਿਲਾਂ ਤੋਂ ਜਾਣ ਲਏ ਇਹ ਸਮੰਜਨ ਕਰ ਲੈਂਦਾ ਹੈ, ਜੇਹੜੇ ਕਿ ਜੀਵਨ ਸ਼ਕਤੀ ਦਾ ਪਤਾ ਦੇਦੇ ਹਨ । ਪਿਛਲੇਰੀ ਐਡੀਸ਼ਨ ਵਿਚ ਵਧਾਏ ਗਏ ਇਕ ਅਧਿਆਇ ਵਿਚ, ਸਪੈਂਸਰ, “ਜੀਵਨ ਵਿਚ ਬਿਜਲਈ ਅੱਜ’ ਬਾਰੇ ਵਿਚਾਰ ਅਤੇ ਇਹ ਸ੍ਵੀਕਾਰ ਕਰਨ ਲਈ ਮਜਬੂਰ ਹੋਇਆ ਸੀ ਕਿ ਉਸ ਦੀ ਰਿਭਾਸ਼ਾ ਨੇ ਵਾਸਤਵ ਤੌਰ ਤੇ ਜੀਵਨ ਦੀ ਪ੍ਰਕਿਰਤੀ ਨੂੰ ਪ੍ਰਗਟ ਨਹੀਂ ਸੀ ਕੀਤਾ । “ਅਸੀਂ” ਇਹ ਮੰਨਣ ਲਈ ਮਜਬੂਰ ਹੁੰਦੇ ਹਾਂ ਕਿ ਜੀਵਨ ਆਪਣੇ ਸਾਰਰੂਪ ਵਿਚ ਭੌਤਿਕ-ਰਸਾਇਣਕ ਸ਼ਬਦਾਂ ਵਿਚ ਸੰਕਲਪਨ ਨਹੀਂ ਕੀਤਾ ਜਾ ਸਕਦਾ ।” ਉਸ ਨੇ ਇਹ ਅਨੁਭਵ ਨੇ ਕੀਤਾ ਕਿ ਇਹ ਸ੍ਰੀਕਾਰਤਾ ਉਸ ਦੀ ਵਿਚਾਰ ਪ੍ਰਣਾਲੀ ਦੀ ਏਕਤਾ ਅਤੇ ਸੰਪੂਰਣਤਾ ਲਈ ਕਿੱਨੀ ਹਾਨੀ ਪਹੁੰਚਣ ਵਾਲੀ ਸੀ ।
ਜਿਵੇਂ ਕਿ ਸਪੈਂਸਰ ਵਿਅਕਤੀ ਦੇ ਜੀਵਨ ਵਿਚ, ਅੰਤ੍ਰੀਵ ਸੰਬੰਧਾਂ ਦਾ ਬਾਹਰਲ ਸੰਬੰਧਾਂ ਨਾਲ ਇਕ ਸਮੰਜਨ ਦੇਖਦਾ ਹੈ, ਇਸੇ ਤਰ੍ਹਾਂ ਉਹ ਜੀਵ ਸ਼੍ਰੇਣੀ ਅੰਦਰ ਪੁਨਰ-ਸਰਜਕ ਸ਼ਕਤੀ ਦਾ ਇਸ ਦੇ ਨਿਵਾਸ ਸਥਾਨ ਦੀਆਂ ਹਾਲਤਾਂ ਨਾਲ ਇਕ ਅਲੋਕਿਕ ਸਮੰਜਨ ਦੇਖਦਾ ਹੈ। ਪੁਨਰ-ਸਰਜਨ ਸ਼ੁਰੂ ਵਿਚ, ਪਰਿਪੁਸ਼ਟ ਹੋਏ ਸਮੂਹ ਪ੍ਰਤਿ ਪੌਸ਼ਟਿਕ ਪਧਰ ਦਾ ਇਕ ਪਨਰ ਅਨੁਕੂਲਨ ਹੁੰਦਾ ਹੈ; ਉਦਾਹਰਣ ਵਜੋਂ ਕਿਸੇ ਅਮੀਬ ਦੇ ਵਿਕਾਸ ਵਿਚ, ਸ਼ਰੀਰ ਆਕਾਰ ਦਾ ਵਾਧਾ ਉਸ ਨਾਲੋਂ ਵਧੀਕ ਤੇਜ਼ ਪਾਇਆ ਜਾਂਦਾ ਹੈ, ਜਿਨ੍ਹਾਂ ਕਿ ਉਸ ਉਪਰਲੇ ਸਤਰ ਦਾ ਵਾਧਾ ਜਿਸ ਥਾਣੀ ਕਿ ਸਮੂਹ ਸਰੀਰਕ ਆਕਾਰ ਨੇ ਜ਼ਰੂਰੀ ਤੌਰ ਤੇ ਆਪਣੀ ਪੁਸ਼ਟੀ ਲੈਣੀ ਹੁੰਦੀ ਹੈ। ਵਿਭਾਜਨ ਵਿਕਾਸ ਅਰੰਭ, ਬੀਜ ਸ਼ਕਤੀ ਦੇ ਬਣਨ ਅਤੇ ਲਿੰਗ ਪੁਨਰ ਸਹਜਨ, ਵਿਚ ਇਹ ਗੱਲ ਸਾਂਝੀ ਹੁੰਦੀ ਹੈ, ਕਿ ਸਮੂਹ ਆਕਾਰ ਦਾ ਉਪਰਲੇ ਪਧਰ ਪ੍ਰਤਿ ਅਨੁਪਾਤ ਘਟ ਜਾਂਦਾ ਅਤੇ ਪੋਸਟਿਕ ਸਮਤੁਲਨ ਪੁਨਰ ਸਥਾਪਤ ਹੋ ਜਾਂਦਾ ਹੈ । ਇਸੇ ਲਈ ਕਿਸੇ ਪ੍ਰਾਣਧਾਰੀ ਸ਼ਰੀਰ ਦਾ ਕਿਸੇ ਇਕ ਨਿਸਚਿਤ ਹਦ ਤੋਂ ਪਰੇ ਵਾਧਾ ਖਤਰਨਾਕ ਹੁੰਦਾ ਹੈ; ਅਤੇ ਸਾਧਾਰਣ ਤੌਰ ਤੇ ਕੁਝ ਸਮੇਂ ਮਗਰੋਂ ਸਰੀਰਕ ਵਿਕਾਸ ਆਪਣਾ ਥਾਂ ਪੁਨਰ ਸ਼ਰਜਨ ਨੂੰ ਦੇ ਦਿੰਦਾ ਹੈ ।
ਔਸਤ ਤੌਰ ਤੇ ਵਿਕਾਸ ਸ਼ਕਤੀ ਖ਼ਰਚ ਦੀ ਦਰ ਅਨੁਸਾਰ ਪ੍ਰਤਿਲੋਮ ਅਨੁਪਾਤ ਦੇ ਤੌਰ ਤੇ ਭਿੰਨ ਭਿੰਨ ਹੁੰਦਾ ਹੈ; ਅਤੇ ਪੁਨਰ ਸਰਜਨ ਦੀ ਗਤੀ ਵਿਕਾਸ ਦੀ ਮਾਤਾ ਅਨੁਸਾਰ ਪ੍ਰਤਿਲੋਮ ਅਨੁਪਾਤ ਦੇ ਤੌਰ ਤੇ ਭਿੰਨ ਭਿੰਨ ਹੁੰਦੀ ਹੈ । “ਇਹ ਗੱਲ ਪ੍ਰਜਨਨਿਕ ਲੋਕ ਚੰਗੀ ਤਰ੍ਹਾਂ ਜਾਣਦੇ ਹਨ, ਕਿ ਜੇਕਰ ਕਿਸੇ ਵਛੇਰੀ ਨੂੰ ਵਛੇਰਾ ਜਨਨ ਦਿੱਤਾ ਜਾਏ, ਤਾਂ ਇਸ ਨਾਲ ਉਹ ਆਪਣੇ ਪਰਿਆਪਤ ਕਦ ਤੇ ਅਪੜਨੋਂ ਰੁਕ ਜਾਂਦੀ ਹੈ । ਇਸ ਤੋਂ ਉਲਟ ਤਥ ਦੇ ਤੌਰ ਤੇ ਖੁਸ਼ੀ ਕੀਤੇ ਹੋਏ ਪਸ਼ੂ ਜਿਵੇਂ ਕਿ ਖ਼ੁਸੀ ਕੀਤੇ ਮੁਰਗੇ ਤੇ ਵਿਸ਼ੇਸ਼ ਤੌਰ ਤੇ ਬਿੱਲੇ ਆਪਣੇ ਆਮ ਅਭੰਗ ਰਹੇ ਸਾਥੀਆਂ ਨਾਲ ਕਦੋਂ ਵਡੇਰੇ ਹੋ ਜਾਂਦੇ ਹਨ। “ਪੁਨਰ ਸਰਜਨ ਦੀ ਦਰ ਥੱਲੇ ਵਲ ਆਉਣ ਦਾ ਝੁਕਾਵ ਰਖਦੀ ਹੈ, ਜਿਵੇਂ ਜਿਵੇਂ ਕਿ ਵਿਅਕਤੀ ਦਾ ਵਿਕਾਸ ਤੇ ਸਮਰਥਾ ਪ੍ਰਗਤੀ ਕਰਦੇ ਹਨ। “ਜਦੋਂ ਸੰਗਠਨ ਦੀ ਨਿਰਬਲਤਾ ਕਰ ਕੇ, ਬਾਹਰਲੇ ਖ਼ਤਰਿਆਂ ਦਾ ਟਾਕਰਾ ਕਰਨ ਦੀ ਯੋਗਤਾ ਥੋੜ੍ਹੀ ਹੁੰਦੀ ਹੈ, ਤਾਂ ਇਸ ਨਾਲ ਹੋਣ ਵਾਲੀਆਂ ਮੌਤਾਂ ਕਰ ਕੇ ਵਾਪਰਿਆ ਘਾਟਾ ਪੂਰਾ ਕਰਨ ਲਈ, ਉਹ ਵਰਤਾ ਵਧੇਰੀ ਹੋਣੀ ਲੋੜੀਂਦੀ ਹੈ; ਨਹੀਂ ਤੇ ਜਾਤੀ ਮਿਟ ਜਾਏਗੀ। ਇਸ ਦੇ ਉਲਟ ਜਦੋਂ ਚੰਗੀਆਂ ਉੱਚੀਆਂ ਕਬਰਤਾਂ ਦੇ ਸਬਬ ਸਵ-ਸੰਰਖਿਅਣ ਦੀ ਸਮਰਥਾ ਬਹੁਤੀ ਹੁੰਦੀ ਹੈ ਤਾਂ ਇਸ ਦੇ ਅਨੁਸਾਰ ਉਰਵਰਤਾ ਦੀ ਮਾਤ੍ਰਾ ਥੋੜ੍ਹੀ ਲੋੜੀਂਦੀ ਹੁੰਦੀ ਹੈ’, ਤਾਂ ਜੋ ਅਜੇਹਾ ਨਾ ਹੋਵੇ ਕਿ ਵਸੋਂ ਦਾ ਵਾਧਾ, ਭੇਜ ਸਾਮ ਨਾਲੋਂ ਬਹੁਤਾ ਹੋ ਜਾਏ। ਇਸ ਲਈ ਵਿਆਪਕ ਤੌਰ ਤੇ, ਵਿਅਕਤੀ ਕਰਣ ਅਤੇ ਉਤਪਤੀ ਜਾਂ ਵਿਅਕਤਕ ਵਿਕਾਸ ਅਤੇ ਉਰਵਰਤਾ ਦਾ ਵਿਰੋਧ ਹੁੰਦਾ ਹੈ। ਇਹ ਨਿਯਮ ਵਿਅਕਤੀਆਂ ਨਾਲੋਂ ਵੀ ਵਧਾਕ ਸਮੂਹਾ ਤੇ ਜੀਵ ਸ਼੍ਰੇਣੀਆਂ ਲਈ ਠੀਕ ਸਾਬਤ ਹੁੰਦਾ ਹੈ । ਜਿੱਨੀ ਵਧੀਕ ਕੋਈ ਜੀਵ ਸ਼੍ਰੇਣੀ ਜਾਂ ਸਮੂਹ ਵਧੀਕ ਵਿਕਸਿਤ ਹੋਵੇਗਾ, ਉਨਾਂ ਹੀ ਨੀਵਾਂ ਇਸ ਉਤਪਤੀ ਦਾ ਦਰ ਹੋਵੇਗਾ । ਪਰ ਇਹੋ ਚੀਜ਼ ਵਿਅਕਤੀਆਂ ਲਈ ਵੀ, ਔਸਤ ਰੂਪ ਵਿਚ ਠੀਕ ਹੁੰਦੀ ਹੈ। ਉਦਾਹਰਣ ਵਜੋਂ, ਬੌਧਿਕ ਵਿਕਾਸ ਉਰਵਰਤਾ ਲਈ ਵਿਰੋਧੀ ਪ੍ਰਤੀਤ ਹੁੰਦਾ ਹੈ। ਜਿਥੇ ਕਿਧਰੋ ਉਰਵਰਤਾ ਅਸਾਧਾਰਣ ਵਧੀਕ ਹੁੰਦਾ ਹੈ ਉਥੇ ਭਦਾਪਨ ਹੁੰਦਾ ਹੈ, ਅਤੇ ਜਿਥੇ ਕਿਧਰੇ ਵਿਦਿਆ ਦੇ ਸਮੇਂ ਮਾਨਸਿਕ ਸਰਗਰਮੀ ਬਹੁਤ ਵਧੀਕ ਰਹੀ ਹੁੰਦੀ ਹੈ, ਉਥੇ ਬਹੁਤ ਕਰ ਕੇ ਪੂਰੇ ਤੌਰ ਤੇ ਜਾਂ ਭਾਗ ਰੂਪ ਵਿਚ ਅਨਉਰਵਤਾ ਹੁੰਦੀ ਹੈ। ਇਸ ਲਈ ਇਸ ਖਾਸ ਭਲੀ ਭਾਤ ਦੇ ਵਿਕਾਸ ਲਈ, ਜੇਹੜਾ ਕਿ ਮਨੁੱਖ ਦਾ ਇਸ ਤੋਂ ਮਗਰੋਂ ਹੋਣਾ ਹੁੰਦਾ ਹੈ, ਇਸ ਨਾਲ ਪੁਨਰ ਸਿਰਜਨ ਜਾਂ ਸੰਤਾਨ ਉਤਪਤੀ ਦੀ ਉਸ ਦੀ ਸ਼ਕਤੀ ਵਿਚ ਪਤਨ ਹੋ ਜਾਣ ਦੀ ਆਸ ਕੀਤੀ ਜਾਂਦੀ ਹੈ। ਫ਼ਿਲਾਸਫ਼ਰ ਵਿਅਕਤੀ, ਪਿਤਰੀ, ਵਿਹਾਰ ਨੂੰ ਟਾਲਣ ਲਈ ਬਦਨਾਮ ਹੁੰਦੇ ਹਨ। ਦੂਸਰੇ ਪਾਸੇ ਇਸਤਰੀ ਦੀ ਹਾਲਤ ਵਿਚ ਮਾਤਾ ਬਣਨ ਦੀ ਹਾਲਤ ਆ ਪਹੁੰਚਣ ਨਾਲ ਆਮ ਤੌਰ ਤੇ ਬੌਧਿਕ ਕ੍ਰਿਆ ਸ਼ੀਲਤਾ, ਵਿਚ ਘਾਟਾ ਵਾਪਰ ਜਾਂਦਾ ਹੈ, ਅਤੇ ਸ਼ਾਇਦ ਉਸ ਦੀ ਬੜੇ ਸਮੇਂ ਦੀ ਕਿਸ਼ਰਤਾ ਦਾ ਕਾਰਣ ਉਸ ਦਾ ਸੰਤਾਨ ਉਤਪੱਤੀ ਨਿਮਿਤ ਪਹਿਲਾਂ ਪਹੁੰਚਿਆ ਬਲੀਦਾਨ ਹੁੰਦਾ ਹੈ ।
ਸਮੂਹਕ ਉਤਰ ਜੀਵਤਾ (Survival) ਦੀਆਂ ਲੋੜਾਂ ਪ੍ਰਤਿ, ਪੈਦਾਇਸ਼-ਦਰ ਦੇ ਇਸ ਨੇੜੇ ਦੇ ਅਨੁਕੂਲਨ ਦੇ ਵਿਪਰੀਤ, ਇਹ ਅਨੁਕੂਲਨ ਕਦੀ ਸੰਪੂਰਣ ਨਹੀਂ ਹੁੰਦਾ ਅਤੇ ਮਾਲਬਸ ਆਪਣੇ ਇਸ ਵਿਆਪਕ ਸਿੱਧਾਂਤ ਵਿਚ ਠੀਕ ਸੀ ਕਿ ਵਸੋਂ ਭੋਜਨ ਦੇ ਵਸੀਲਿਆਂ ਨਾਲ ਵਧੀਕ ਵਧ ਜਾਣਾ ਦਾ ਝੁਕਾਵ ਰਖਦੀ ਹੈ । “ਸ਼ੁਰੂ ਤੋਂ ਲੈ ਕੇ ਵਸੋਂ ਦਾ ਇਹ ਦਵਾਵ, ਪ੍ਰਗਤੀ ਦਾ ਸਨਿਕਟ ਕਾਰਣ ਰਿਹਾ ਹੈ। ਇਸੇ ਨੇ ਹੀ ਜਾਤੀ ਦੇ ਆਰੰਭਕ ਵਿਸਰਣ ਨੂੰ ਜਨਮ ਦਿੱਤਾ ਸੀ । ਇਸ ਨੇ ਮਨੁੱਖਾਂ ਨੂੰ ਲੁਟ ਮਾਰ ਕਰਨ ਦੀਆਂ ਆਦਤਾਂ ਨੂੰ ਛਡਕੇ ਖੇਤੀ ਬਾੜੀ ਕਰਨ ਲਈ ਮਜਬੂਰ ਕੀਤਾ ।ਇਹ ਹੀ ਧਰਤੀ ਦੇ ਪਧਰ ਦੇ ਸਾਫ ਕੀਤੇ ਜਾਣ ਦਾ ਕਾਰਣ ਹੋਇਆ । ਇਸ ਨੇ ਮਨੁੱਖਾਂ ਨੂੰ ਸਾਮਾਜਿਕ ਅਵਸਥਾ ਵਿਚ ਪ੍ਰਵੇਸ਼ ਕਰਨ ਲਈ ਮਜਬੂਰ ਕੀਤਾ ਅਤੇ ਸਾਮਾਜਿਕ ਭਾਵਨਾਵਾਂ ਦਾ ਵਿਕਾਸ ਕੀਤਾ । ਇਸ ਨੇ ਉਪਜ ਵਿਚ ਪ੍ਰਗਤੀ ਵਾਲੇ ਸੁਧਾਰਾਂ ਅਤੇ ਕੋਸ਼ਲਤਾ ਤੇ ਸਮਝ ਬੂਝ ਲਈ ਓਤਜਨਾ ਦਿੱਤੀ ਹੈ ।” ਇਹ ਹੀ ਉਸ ਜੀਵਨ ਨਮਿਤ ਸੰਗ੍ਰਾਮ, ਦਾ ਪ੍ਰਧਾਨ ਕਾਰਣ ਹੈ, ਜਿਸ ਰਾਹੀਂ ਸਭ ਤੋਂ ਵਧ ਸੁਯੋਗ, ਜੀਉਂਦੇ ਬਚ ਰਹਿਣ ਯੋਗ ਹੁੰਦੇ ਤੇ ਜਿਸ ਰਾਹੀਂ ਜਾਤੀ ਦਾ ਪੱਧਰ ਉਪਰ ਉਠਦਾ ਹੈ।
ਕਿ ਕੀ ਸਭ ਤੋਂ ਵਧੀਕ ਸੁਯੋਗ ਪ੍ਰਾਣੀਆਂ ਦਾ ਆਗਮਨ, ਸੁਭਾਵਕ ਅਨੁਕੂਲ ਵਿਭਿੰਨ-ਤਾਵਾਂ ਕਰਕੇ ਹੁੰਦਾ ਹੈ ਜਾਂ ਉਨ੍ਹਾਂ ਸੁਣ ਸੁਭਾਵਾਂ ਜਾਂ ਸਮਰਥਾਵਾਂ ਕਰਕੇ ਜੇਹੜੀਆਂ ਕਿ ਉੱਤਰ-ਉੱਤਰ ਪੀੜ੍ਹੀਆਂ ਰਾਹੀਂ ਬਾਰ ਬਾਰ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਇਕ ਅਜਿਹਾ ਪ੍ਰਸ਼ਨ ਹੈ ਜਿਸ ਵਾਰ ਸਪੈਂਸਰ ਨੇ ਕੋਈ ਸਿੱਧਾਂਤਕ ਸਥਿੱਤੀ ਨਹੀਂ ਸੀ ਲਈ; ਉਸ ਨੇ ਡਾਰਵਿਨ ਦੇ ਸਿੱਧਾਂਤ ਨੂੰ ਪ੍ਰਸੰਨਤਾ ਸਹਿਤ ਸ੍ਵੀਕਾਰ ਕਰ ਲਿਆ, ਪਰ ਇਹ ਅਨੁਭਵ ਕਰਦਾ ਸੀ ਕਿ ਕੁਝ ਤੱਥ ਅਜਹੇ ਸਨ ਸੋਹੜੇ ਕਿ ਇਸ ਨਾਲ ਸਪਸ਼ਟ ਨਹੀਂ ਸਨ ਹੁੰਦੇ ਅਤੇ ਜੇਹੜੇ ਲੈਮਾਰਕ ਦੇ ਵਿਚਾਰਾਂ ਦੀ ਸੰਬੰਧਤ ਸ੍ਰੀਕਾਰਤਾ ਲਈ ਮਜ਼ਬੂਰ ਕਰਦੇ ਸਨ । ਵਸਮੈਨ ਨਾਲ ਆਪਣੀ ਚਰਚਾ ਵਿਚ ਉਸ ਨੇ ਲੰਮਾਰਕ ਦੀ ਵਕਾਲਤ ਸੋਹਣੀ ਪ੍ਰਬਲਤਾ ਨਾਲ ਕਰਕੇ, ਡਾਰਵਿਨ ਦੇ ਸਿੱਧਾਂਤ ਅੰਦਰ ਕੁਝ ਨਿਸਚਿਤ ਤਟੀਆਂ ਵੱਲ ਧਿਆਨ ਦੁਆਇਆ। ਉਨ੍ਹਾਂ ਦਿਨਾਂ ਵਿਚ ਸਪੈਂਸਰ ਇਕ ਇਕੱਲਾ ਲੰਮਾਰਕ ਦੇ ਪਖ ਉਤੇ ਖਲੇਰਾ ਸੀ । ਇਹ ਗੱਲ ਦਿਲਚਸਪੀ ਨਾਲ ਨੇਅ ਕਰਨ ਵਾਲੀ ਹੈ ਕਿ ਅਜ ਲੰਮਾਰਕ ਦੇ ਨਵ-ਅਨੁਆਈ ਲੋਕਾਂ ਵਿਚ ਡਾਰਵਿਨ ਉਤਰਾਧਿਕਾਰੀ ਸ਼ਾਮਿਲ ਹਨ, ਜਦੋਂ ਕਿ ਅਜ ਸਭ ਤੋਂ ਮਹਾਨ ਸਮਕਾਲੀਨ ਅੰਗ੍ਰੇਜ਼ ਜੀਵ-ਗਿਆਨੀ ਵਰਤਮਾਨ ਸਮੇਂ ਦੇ ਆਨੁਵੰਸ਼ ਦੇ ਵਿਦਿਆਰਥੀਆਂ ਦਾ ਵਿਚਾਰ ਇਹ ਦਸਦਾ ਹੈ ਕਿ ਡਾਰਵਿਨ ਦਾ ਵਿਕਾਸ ਬਾਰੇ ਵਿਸ਼ਿਸ਼ਟ ਸਿੱਧਾਂਤ (ਵਿਆਪਕ ਸਿੱਧਾਂਤ ਤਾਂ ਨਿਰਸੰਦੇਹ ਨਹੀਂ) ਜ਼ਰੂਰੀ ਛੱਡ ਦੇਣਾ ਬਣਦਾ ਹੈ ।
V ਮਨੋਵਿਗਿਆਨ: ਮਨ ਦਾ ਵਿਕਾਸ
ਮਨੋਵਿਗਿਆਨ ਦੇ ਸਿੱਧਾਂਤ ਦੀਆਂ ਦੋ ਜਿਲਦਾਂ (1873) ਸਪੈਂਸਰ ਦੀ ਸਿੱਖਲਾ ਵਿਚ ਸਭ ਤੋਂ ਵਧੀਕ ਨਿਰਬਲ ਕੜੀਆਂ ਹਨ। ਇਸ ਵਿਸ਼ੇ ਬਾਰੇ ਇਕ ਇਸ ਤੋਂ ਪਹਿਲਾਂ ਦੀ ਜਿਲਦ ਵੀ ਸੀ (1855) ਜੇਹੜੀ ਕਿ ਪਦਾਰਥਵਾਦ ਅਤੇ ਨਿਯਤਤ੍ਰਵਾਦ ਦਾ ਇਕ ਨਵਯੁਵਕ ਰੂਪ ਸ਼ਕਤੀ-ਬਾਲੀ ਬਚਾ ਦਾ ਸੀ: ਪਰ ਉਮਰ ਤੋਂ ਵਿਚਾਰ ਨੇ ਇਸ ਨੂੰ ਦੁਹਰਾਅ ਕੇ ਇਕ ਵਧੀਕ ਨਰਮ ਰੂਪ ਦੇ ਦਿੱਤਾ ਅਤੇ ਸੈਂਕੜੇ ਖੇਚਲ ਭਰੇ ਸਫਿਆਂ ਪਰ ਪ੍ਰਕਾਸ਼ਹੀਨ ਵਿਸ਼ਲੇਸ਼ਣ ਨਾਲ ਭਰ ਦਿੱਤਾ ਸੀ। ਏਥੇ ਕਿਸੇ ਵੀ ਹੋਰ ਥਾਂ ਨਾਲੋਂ ਵਧੀਕ ਸਪੈਂਸਰ, ਸਿੱਧਾਂਤਾ ਵਿਚ ਅਮੀਰ ਪਰ ਪ੍ਰਮਾਣਾਂ ਵਿਚ ਗਰੀਬ ਹੈ। ਤੰਤੂਆਂ (Nerves) ਦੇ ਆਰੰਭ ਬਾਰੇ ਉਸ ਦਾ ਸਿੱਧਾਂਤ ਇਹ ਹੈ ਕਿ ਇਨ੍ਹਾਂ ਦੀ ਰਚਨਾ ਅੰਤਰ ਕੋਸ਼ਿਕ, ਜੋੜਨ ਵਾਲੇ ਟਿਸ਼ੂ ਜਾਂ ਉਤਕ ਤੋਂ ਹੋਈ ਹੈ; ਅਤੇ ਜਨਮ ਜਾਤ ਪ੍ਰਵਿਰਤੀ ਦੀ ਰਚਨਾ ਬਾਰੇ ਸਿੱਧਾਂਤ ਇਸ ਭਵਾ ਦਾ ਹੈ ਕਿ ਇਹ ਸਹਿਜ ਕ੍ਰਿਆਵਾਂ ਅਤੇ ਪ੍ਰਾਪਤ ਕੀਤੇ ਗੁਣ ਸੁਭਾਵਾ ਦੇ ਸੰਚਰਣ ਦੇ ਮਿਣ ਨਾਲ ਹੋਈ ਹੈ: ਅਤੇ ਮਾਨਸਿਕ ਸ਼੍ਰੇਣੀਆਂ ਦੇ ਆਰੰਭ ਦਾ ਸਿੱਧਾਂਤ ਇਹ ਕਿ ਇਨ੍ਹਾਂ ਦੀ ਰਚਨਾ ਅੰਤਰ ਜਾਤੀ ਦੇ ਅਨੁਭਵ ਤੋਂ ਹੋਈ ਹੈ; ਅਤੇ “ਰੂਪਾਂਤ੍ਰਿਤ ਵਾਸਤਵਾਦ” ਦਾ ਸਿੱਧਾਂਤ ਅਤੇ ਸੌਦੇ ਲਗ ਪਗ ਹੋਰ ਸਿੱਧਾਂਤ, ਜਿਨ੍ਹਾਂ ਸਾਰਿਆਂ ਅੰਦਰ ਯਥਾਰਥਵਾਦੀ ਮਨੋਵਿਗਿਆਨ ਵਾਲਾ ਸਪਸ਼ਟੀਕਰਣ ਦਾ ਗੁਣ ਹੋਣ ਨਾਲੋਂ, ਤਤ-ਮੀਮਾਸਾਂ ਦੀ ਅਸਪਸ਼ਟ ਕਰਨ ਵਾਲੀ ਸ਼ਕਤੀ ਹੀ ਹੈ । ਇਨ੍ਹਾਂ ਜਿਲਦਾਂ ਦੇ ਰੂਪ ਵਿਚ ਅਸੀਂ ਵਾਸਤਵਵਾਦੀ ਇੰਗਲੈਂਡ ਨੂੰ ਛਡ ਕੇ ਵਾਪਸ ਕਾਂਤ ਵਲ ਹੀ ਚਲੇ ਜਾਂਦੇ ਹਾਂ ।”
ਜੇਹੜੀ ਚੀਜ਼ ਇਕ ਦਮ ਸਾਨੂੰ ਅਚੰਭਤ ਕਰਦੀ ਹੈ, ਉਹ ਇਹ ਹੈ ਕਿ ਮਨੋਵਿਗਿਆਨ ਦੇ ਇਤਿਹਾਸ ਵਿਚ ਪਹਿਲੀ ਵੇਰ ਸਾਨੂੰ ਏਸੇ ਇਕ ਦ੍ਰਿੜ ਇਰਾਦੇ ਵਾਲੀ ਵਿਕਾਸਵਾਦੀ ਵਿਚਾਰ ਦ੍ਰਿਸ਼ਟੀ ਅਨੁਵੰਸ਼ਿਕ ਵਿਆਖਿਆਵਾਂ ਲਈ ਇਕ ਜਤਨ, ਵਿਚਾਰ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਜਟਲਤਾਵਾਂ ਤੋਂ ਲੈ ਕੇ ਸਾਦਾ ਤੋਂ ਸਾਦਾ ਤਾਂਤ੍ਰਿਕ ਵਿਚਾਰਾਂ ਅਤੇ ਅੰਤਮ ਤੌਰ ਤੇ ਦ੍ਰਵ ਗਤੀਆਂ ਤੀਕ ਨੂੰ ਲਭਣ ਦਾ ਇਕ ਜਤਨ ਮਿਲ ਜਾਂਦਾ ਹੈ । ਇਹ ਠੀਕ ਹੈ ਕਿ ਇਹ ਯਤਨ ਅਸਫਲ ਰਹਿੰਦਾ ਹੈ । ਪਰ ਕੌਣ ਕਦੀ ਇਹੋ ਜਹੇ ਯਤਨ ਵਿਚ ਸਫਲ ਹੋਇਆ ਹੈ ? ਸਪੈਂਸਰ ਉਨ੍ਹਾਂ ਪਰਿਕ੍ਰਿਆਵਾਂ ਦੇ ਸਪਸ਼ਟ ਕਰਨ ਨਮਿਤ, ਇਕ ਸ਼ਾਨਦਾਰ ਪ੍ਰੋਗਰਾਮ ਨਾਲ ਆਰੰਭ ਕਰਦਾ ਹੈ, ਜਿਨ੍ਹਾਂ ਰਾਹੀਂ ਚੇਤਨਤਾ ਦਾ ਵਿਕਾਸ ਹੋਇਆ ਹੈ; ਅੰਤ ਨੂੰ ਇਸ ਨੂੰ ਵਿਕਾਸ ਕਰਦਾ ਪ੍ਰਗਟ ਕਰਨ ਲਈ ਉਹ ਹਰ ਥਾਂ ਚੇਤਨਤਾ ਦਾ ਨਿਵਾਸ ਦਸਣ ਲਈ ਮਜਬੂਰ ਹੁੰਦਾ ਹੈ । ਉਹ ਇਸ ਗੱਲ ਤੇ ਜ਼ੋਰ ਦੇਂਦਾ ਹੈ, ਕਿ ਨੀਹਾਰਕਾ ਜਾਂ ਲੋਬੂਲਾ ਤੋਂ ਮਨ ਤੀਕ ਇਕ ਹੀ ਨਿਰੰਤਰ ਵਿਕਾਸ ਹੁੰਦਾ ਰਿਹਾ ਹੈ ਅਤੇ ਅੰਤ ਨੂੰ ਇਸ ਸ੍ਵੀਕਾਰ ਕਰਦਾ ਹੈ ਕਿ ਦ੍ਰਵ ਕੇਵਲ ਮਨ ਰਾਹੀਂ ਜਾਣਿਆ ਜਾਂਦਾ ਹੈ । ਇਨ੍ਹਾਂ ਜਿਲਦਾਂ ਵਿਚ ਸ਼ਾਇਦ ਸਭ ਤੋਂ ਵਧੀਕ ਭਾਵ ਪੂਰਤ ਪੈਰੇ ਉਹ ਹਨ, ਜਿਨ੍ਹਾਂ ਵਿਚ ਕਿ ਪਦਾਰਥਵਾਦੀ ਫ਼ਿਲਾਸਫ਼ੀ ਨੂੰ ਤਿਲਾਂਜਲੀ ਦਿੱਤੀ ਗਈ ਹੈ।
ਕੀ ਚੇਤਨਤਾ ਅੰਦਰ ਕਿਸੇ ਅਣ ਦਾ ਡੋਲਣਾ ਕਿਸੇ ਤਾਂਤ੍ਰਿਕ (Nervous) ਝਟਕੇ ਦੇ ਨਾਲੋਂ ਨਾਲ ਵਾਪਰ ਸਕਦਾ ਤੇ ਫਿਰ ਇਨਾਂ ਦੋਹਾਂ ਨੂੰ ਇਕ ਕਰਕੇ ਪਛਾਣਿਆ ਜਾ ਸਕਦਾ ਹੈ ? ਕੋਈ ਵੀ ਜਤਨ ਸਾਨੂੰ ਇਨ੍ਹਾਂ ਨੂੰ ਇਕ ਮਿਕ ਕਰਨ ਦੇ ਯੋਗ ਨਹੀਂ ਬਣਾਂਦਾ ਕਿ ਕਿਸੇ ਜਜ਼ਬੇ ਦੀ ਇਕਾਈ ਦੀ ਗਤੀ ਦੀ ਇਕਾਈ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਹੁੰਦੀ ਹੋਰ ਵੀ ਵਧੇਰੇ ਸਪਸ਼ਟ ਹੋ ਜਾਂਦੀ ਹੈ ਜਦੋਂ ਕਿ ਅਸੀਂ ਦੋਹਾਂ ਨੂੰ ਸਨਿਧੀ ਵਿਚ ਲਿਆਉਂਦੇ ਹਾਂ। ਅਤੇ ਚੇਤਨਤਾ ਬਾਰੇ ਇਸ ਤਰ੍ਹਾਂ ਦਿੱਤਾ ਤਤਕਾਲੀਨ ਫੈਸਲਾ ਵਿਸ਼ਲੇਸ਼ਣਿਕ ਤੌਰ ਤੇ ਉਚਿਤ ਸਿਧ ਹੋ ਸਕਦਾ ਹੈ ਕਿਉਂਜੋ ਇਹ ਪਰਿਦਰਸ਼ਤ ਕੀਤਾ ਜਾ ਸਕਦਾ ਹੈ, ਕਿ ਇਕ ਡੋਲਦੇ ਅਣੂ ਦਾ ਸੰਕਲਪਨ, ਜਜ਼ਬੇ ਦੀਆਂ ਬਹੁਤ ਸਾਰੀਆਂ ਇਕਾਈਆਂ ਤੋਂ ਨਿਰਮਾਣ ਹੋਇਆ ਹੁੰਦਾ ਹੈ । (ਅਰਥਾਤ ਦਵ ਬਾਰੇ ਸਾਡੀ ਜਾਣਕਾਰੀ ਮਨ ਦੀਆਂ ਇਕਾਈਆਂ ਤੋਂ ਨਿਰਮਾਣ ਹੋਈ ਹੁੰਦੀ ਹੈ । (ਜੇਕਰ ਸਾਨੂੰ ਇਨ੍ਹਾਂ ਦੋਹਾਂ ਵਿਕਲਪਾਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਕੀਤਾ ਜਾਏ : ਮਾਨਸਿਕ ਕਿਰਿਆ ਦਾ ਸਰੀਰਕ ਕਿਰਿਆ ਵਿਚ ਬਦਲਿਆ ਜਾਣਾ, ਜਾਂ ਸਰੀਰਕ ਕਿਰਿਆ ਦਾ ਮਾਨਸਿਕ ਕਿਰਿਆ ਇਹ ਬਦਲਿਆ ਜਾਣਾ ਤਾਂ ਇਨ੍ਹਾਂ ਦੋਹਾਂ ਵਿਚੋਂ ਪਿਛਲਾ ਵਿਕਲਪ ਹੀ ਵਧੀਕ ਸ੍ਰੀਕਾਰ ਕਰਨ ਯੋਗ ਪ੍ਰਤੀਤ ਹੋਵੇਗਾ।
ਇਸ ਦੇ ਵਿਪ੍ਰੀਤ ਮਨ ਦਾ ਨਿਰਸੰਦੇਹ ਇਕ ਵਿਕਾਸ ਹੁੰਦਾ ਹੈ, ਸਾਧਾਰਣ ਤੋਂ ਮਿਸ੍ਤ ਤੇ ਜਟੱਲ ਤੀਕ, ਸਹਜਕਿਰਿਆ ਤੋਂ ਜਨਮਜਾਤ ਪ੍ਰਵਿਰਤੀ ਤੀਕ ਯਾਦ ਅਤੇ ਕਲਪਨਾ ਰਾਹੀਂ ਬੁੱਧੀ ਅਤੇ ਤਰਕ ਸ਼ਕਤੀ ਤੀਕ ਦੀਆਂ ਪ੍ਰਤਿਕਰਮ ਵਿਧੀਆਂ ਦਾ ਵਿਕਾਸ । ਜੇਹੜਾ ਕੋਈ ਪਾਠਕ ਸ਼ਰੀਰ ਵਿਗਿਆਨਿਕ ਤੇ ਮਨੋਵਿਗਿਆਨਿਕ ਵਿਸਲੇਸ਼ਣ ਦੇ ਇਨ੍ਹਾਂ 1400 ਸਫਿਆਂ ਵਿਚੋਂ ਦੀ ਜੀ-ਉਂਦਾ ਲੰਘ ਜਾਏ, ਉਸ ਦੇ ਅੰਦਰ ਜੀਵਨ ਦੀ ਨਿਰੰਤਰਤਾ ਅਤੇ ਮਨ ਦੀ ਨਿਰੰਤਰਤਾਦਾਇਕ ਪ੍ਰਬਲ ਭਾਵ ਪੈਦਾ ਹੋ ਜਾਏਗਾ, ਜਿਵੇਂ ਕਿ ਕਿਸੇ ਇਕ ਰੁਕ ਰੁਕ ਚਲਦੇ ਚਲਚਿਤ ਉਤੇ ਉਹ ਦਿਮਾਗੀ ਨਸ਼ਾਂ ਦਾ ਬਦਲਾ, ਅਨੁਕੂਲ ਕਰਨ ਵਾਲੀਆ ਸਹਿਜਕਿਰਿਆਵਾਂ ਤੇ ਜਨਮਜਾਤ ਪ੍ਰਵਿਰ-ਤੀਆਂ ਦਾ ਵਿਕਾਸ ਅਤੇ ਵਿਰੋਧੀ ਆਵੇਗਾ ਦੀ ਟਕਰ ਰਾਹੀਂ ਚੇਤਨਤਾ ਦਾ ਪੈਦਾ ਹੋ ਜਾਣਾ ਦੇਖ ਰਿਹਾ ਹੋਵੇ “ਬੁੱਧੀ ਸ਼ਕਤੀ ਦੇ ਨਾ ਤਾਂ ਕੋਈ ਵਖਰੇ ਦਰਜ਼ੇ ਹੁੰਦੇ ਹਨ ਤੇ ਨ ਇਹ ਅਜੇਹੀਆਂ ਸ਼ਕਤੀਆਂ ਰਾਹੀਂ ਬਣੀ ਹੁੰਦੀ ਹੈ, ਜੇਹੜੀਆ ਕਿ ਸਹੀ ਅਰਥਾਂ ਵਿਚ ਸੁਤੰਤਰ ਹੋਣ, ਸਗੋਂ ਇਸ ਦੇ ਉਚਤਮ ਪ੍ਰਗਦਾਵ, ਇਕ ਅਜੇਹੀ ਜਟਲਤਾ ਦੇ ਕਾਰਜ ਰੂਪ ਹੁੰਦੇ ਹਨ, ਜੇਹੜੀ ਕਿ ਸਾਦਾ ਤੋਂ ਜਾਦਾ ਅੱਸਾਂ ਤੋਂ ਅਚੇਤ ਸੀੜੀਆਂ ਰਾਹੀਂ ਉਪਰ ਉਠੀ ਹੁੰਦੀ ਹੈ,” ਤਰਕ ਸ਼ਕਤੀ ਅਤੇ ਜਨਮਜਾਤ ਪ੍ਰਵਿਰਤੀ ਦੇ ਵਿਚਕਾਰ ਕੋਈ ਵਿਹਲ ਨਹੀਂ ਹੁੰਦੀ, ਇਨ੍ਹਾਂ ਵਿਚੋਂ ਹਰੇਕ, ਅੰਤ੍ਰੀਵ ਸੰਬੰਧਾਂ ਦੀ ਬਾਹਰਲੇ ਸੰਬੰਧਾਂ ਨਾਲ ਇਕ ਹੁੰਦੀ ਹੈ, ਅਤੇ ਇਕੋ ਇਕ ਫਰਕ ਮਾਤਾ ਚਾਹੁੰਦਾ ਹੈ, ਜਦੋਂ ਕਿ ਜਨਮਜਾਤ ਪ੍ਰਵਿਰਤੀ, ਰਾਹੀਂ ਪ੍ਰਤਿਕਿਰਿਆ ਕੀਤੇ ਗਏ ਸੰਬੰਧ, ਤੁਲਨਾਤਮਕ ਤੌਰ ਤੇ ਰਟ ਜਹੇ ਵਾਲੇ ਤੇ ਸਾਧਾਰਣ ਹੁੰਦੇ ਹਨ, ਤਾਂ ਤਰਕ ਰਾਹੀਂ ਪ੍ਰਤਿਕਰਮ ਕੀਤੇ ਗਏ, ਤੁਲਨਾਤਮਕ ਤੌਰ ਤੇ ਨਵੇਂ ਅਤੇ ਜਟੱਲ ਹੁੰਦੇ ਹਨ । ਕੋਈ ਇਕ ਤਰਕ ਯੁਕਤ ਕਿਰਿਆ, ਜਨਮਜਾਤ ਪ੍ਰਵਿਰਤੀ ਦੀ ਕੇਵਲ ਇਕ ਅਜਿਹੀ ਪ੍ਰਤੀਕਿਰਿਆ ਹੁੰਦੀ ਹੈ, ਕਿ ਕਿਸੇ ਸਥਿੱਤੀ ਰਾਹੀਂ ਪੈਦਾ ਕੀਤੀਆਂ ਗਈਆਂ ਦੂਸਰੀਆਂ ਜਨਮ ਜਾਤ ਪ੍ਰਵਿਰਤਕ ਪ੍ਰਤਿਕਿਰਿਆਵਾਂ ਦੇ ਸੰਗ੍ਰਾਮ ਵਿਚੋਂ ਬਚ ਨਿਕਲੀ ਹੁੰਦੀ ਹੈ; ਸੋਚ ਵਿਚਾਰ, ਕੇਵਲ ਮਾਤ੍ਰ ਵਿਰੋਧੀ ਪ੍ਰਵਿਰਤੀਆਂ ਦਾ ਪਰਸਪਰ ਸੰਗ੍ਰਾਮ ਵਿਚੋਂ ਬਚ ਨਿਕਲੀ ਹੁੰਦੀ ਹੈ; ਸੋਚ ਵਿਚਾਰ, ਕੇਵਲ ਮਾਤ੍ਰ ਵਿਰੋਧੀ ਪ੍ਰਵਿਰਤੀਆਂ ਦਾ ਪਰਸਪਰ ਸੰਗ੍ਰਾਮ ਹੁੰਦੀ ਹੈ । ਹੇਠਲੇ ਪੱਧਰ ਉਤੇ ਤਰਕ, ਅਤੇ ਜਨਮਜਾਤ ਪ੍ਰਵਿਰਤੀ ਮਨ ਅਤੇ ਜੀਵਨ ਇਕ ਹੀ ਹਨ।
ਇੱਛਾ (Will) ਜਾਂ ਸੰਕਲਪ ਇਕ ਭਾਵਾਤਮਕ ਸ਼ਬਦ ਹੈ, ਜਹੜਾ ਕਿਆਸੀ ਆਪਣੀਆਂ ਕ੍ਰਿਆਸ਼ੀਲ ਪ੍ਰਵਿਰਤੀਆਂ ਦੇ ਜੋੜ ਲਈ ਵਰਤਦੇ ਹਾਂ, ਅਤੇ ਕੋਈ ਕਿਰਿਆਂ, ਇਕ ਵਿਘਨਰਹਿਤ, ਵਿਚਾਰ ਦਾ ਅਮਲ ਵਿਚ ਆ ਜਾਣਾ ਹੁੰਦਾ ਹੈ । ਕਈ ਖਿਆਲ ਕਿਸੇ ਕਿਰਿਆ ਦਾ ਪਹਿਲਾ ਪੜਾਵ ਹੁੰਦਾ ਹੈ ਅਤੇ ਇਕ ਕਿਰਿਆ ਕਿਸੇ ਖ਼ਿਆਲ ਦਾ ਅੰਤਮ ਪੜਾਅ। ਇਸੇ ਤਰ੍ਹਾਂ ਇਕ ਵਲਵਲਾ ਜਨਮ ਜਾਤ ਪ੍ਰਵਿਰਤਕ ਕਿਰਿਆ ਦਾ ਪਹਿਲਾ ਪੜਾਵ ਹੁੰਦਾ ਹੈ ਅਤੇ ਵਲਵਲੇ ਦਾ ਪ੍ਰਗਟਾਵ, ਸੰਪੂਰਨ ਹੋਈ ਪ੍ਰਤਿਕਿਰਿਆ ਲਈ ਇਕ ਲਾਭਦਾਇਕ ਆਰੰਭ ਹੁੰਦਾ ਹੈ; ਗੁਸੇ ਵਿਚ ਦੰਦਾਂ ਦਾ ਨੰਗਾ ਕੀਤਾ ਜਾਣਾ, ਵੇਰੀ ਨੂੰ ਪਾੜਕੇ ਫੀਤੇ ਫੀਤੇ ਕੀਤੇ ਜਾਣ ਦਾ ਇਕ ਉਹ ਨਿਗਰ ਸੰਕੇਤ ਹੈ, ਜੇਹੜਾ ਕਿ ਅਜੇਹੇ ਇਕ ਆਰੰਭ ਦਾ ਕੁਦਰਤੀ ਅੰਤ ਹੋਇਆ ਕਰਦਾ ਸੀ । ਸਥਲ ਅਤੇ ਸਮੇਂ ਦੀ ਪਛਾਣ ਵਰਗੇ, “ਵਿਚਾਰ ਦੇ ਰੂਪ” ਜਾਂ ਮਾਤ੍ਰ ਅਤੇ ਕਾਰਣ ਦੇ ਵਿਚਾਰ, ਜਿਨ੍ਹਾਂ ਨੂੰ ਕਿ ਕਾਂਤ ਜਨਮਜਾਤ ਸਮਝਦਾ ਸੀ, ਉਹ ਕੇਵਲ ਚਿੰਤਨ ਕਰਨ ਦੇ ਜਨਮਜਾਤ ਪ੍ਰਵਿਰਤਕ ਢੰਗ ਹੁੰਦੇ ਹਨ; ਅਤੇ ਜਿਵੇਂ ਕਿ ਜਨਮਜਾਤ ਪ੍ਰਵਿਰਤੀਆਂ ਜਾਤੀ ਦੁਆਰਾ ਤਾਂ ਪ੍ਰਾਪਤ ਕੀਤੀਆਂ ਗਈਆਂ ਆਦਤਾਂ ਪਰ ਵਿਅਕਤੀ ਲਈ ਸੁਭਾਵਕ ਹੁੰਦੀਆਂ ਹਨ, ਇਸੇ ਤਰ੍ਹਾਂ ਇਹ ਸ੍ਰੇਣੀਆਂ ਵਿਕਾਸ ਦੇ ਮਾਰਗ ਵਿਚ ਸਹਿਜੇ ਸਹਿਜੇ ਬਣ ਗਈਆਂ। ਮਾਨਸਿਕ ਆਦਤਾਂ ਹਨ, ਅਤੇ ਹੁਣ ਸਾਡੀ ਬੌਧਿਕ ਵਿਗਸਤ ਦਾ ਭਾਗ ਬਣ ਗਈਆਂ ਹਨ। ਮਨੋਵਿਗਿਆਨ ਦੀਆਂ ਇਨ੍ਹਾਂ ਯੁਗਾਂ ਤੋਂ ਤੁਰੀਆਂ ਆ ਰਹੀਆਂ ਸਾਰੀਆਂ ਅੜੋਣੀਆਂ ਦੀ ਵਿਆਖਿਆ, ਲਗਾਤਾਰ ਤੌਰ ਤੇ ਇਕਠੀਆਂ ਹੁੰਦੀਆਂ ਜਾਂਦੀਆਂ ਅਦਲਾ ਬਦਲੀਆਂ ਦੀ ਵਿਗਸਤ ਰਾਹੀਂ ਕੀਤੀ ਜਾ ਸਕਦੀ ਹੈ”। ਨਿਰਸੰਦੇਹ, ਸਭ ਥਾਂ ਪਸਰੀ ਹੋਈ ਇਹ ਮਨੋਤ ਹੀ ਉਹ ਚੀਜ਼ ਹੈ ਜਿਹੜੀ ਕਿ ਮਿਹਨਤ ਭਰੀਆਂ ਇਨ੍ਹਾਂ ਜਿਲਦਾ ਵਿਚੋਂ ਏਨੀ ਸਾਰੀ ਸਾਮਗ੍ਰੀ ਨੂੰ ਸੰਕਾਜਨਕ, ਅਤੇ ਸ਼ਾਇਦ ਬੇਅਰਥ ਬਣਾਂਦੀ ਹੈ ।
VI ਸਮਾਜ-ਵਿਗਿਆਨ : ਸਮਾਜ ਦਾ ਵਿਕਾਸ
ਸਮਾਜ ਵਿਗਿਆਨ ਬਾਰੇ ਨਿਰਣੇ ਬਿਲਕੁਲ ਵਿਭਿੰਨ ਹੈ । ਇਹ ਪ੍ਰਬਲ ਜਿਲਦਾਂ, ਜਿਨ੍ਹਾ ਦੇ ਪ੍ਰਕਾਸ਼ਨ ਵਿਚ ਵੀਹ ਵਰਿਆਂ ਤੋਂ ਉਪਰ ਸਮਾਂ ਲੱਗ ਗਿਆ । ਸਪੈਂਸਰ ਦੀਆਂ ਸਰਵ-ਸ੍ਰੇਸਟ ਰਚਨਾਵਾਂ ਹਨ, ਇਹ ਉਸ ਦੇ ਮਨਭਾਉਂਦੇ ਖੇਤਰ ਨਾਲ ਸੰਬੰਧ ਰਖਦੀਆਂ ਹਨ ਤੇ ਉਸ ਨੂੰ ਸੁਝਾਵ ਦੇਣ ਵਾਲੇ ਵਿਆਪੀਕਰਣ ਅਤੇ ਫਿਲਾਸਫੀ ਵਿਚ ਉਸ ਦੇ ਸਭ ਤੋਂ ਚੰਗੇ ਰੂਪ ਵਿਚ ਦਰਸਾਂਦੀਆਂ ਹਨ । ਆਪਣੀ ਸਭ ਤੋਂ ਪਹਿਲੀ ਪੁਸਤਕ “ਸਾਮਾਜਿਕ ਸਟੇਟਿਕਸ” ਤੋਂ ਲੈ ਕੇ “ਸਮਾਜ ਵਿਗਿਆਨ ਦੇ ਸਿਧਾਂਤ” ਨਾਮ ਦੀ ਅੰਤਮ ਕਿਸਤ ਤੀਕ, ਜਿਨ੍ਹਾਂ ਦਾ ਸਮਾਂ ਲਗਭਗ ਅਧੀ ਸਦੀ ਹੋ ਜਾਂਦਾ ਹੈ, ਇਨ੍ਹਾਂ ਵਿੱਚ ਉਸ ਦੀ ਦਿਲਚਸਪੀ, ਲਗਪਭ ਰੂਪ ਵਿਚ ਅਰਥ ਸ਼ਾਸਤ੍ਰ ਅਤੇ ਰਾਜ ਸਰਕਾਰ ਦੀਆਂ ਸਮਸਿਆਵਾ ਬਾਰੇ ਰਹੀ ਹੈ। ਅਫਲਾਤੂਨ ਵਾਂਗ ਉਹ ਸਦਾਚਾਰਕ ਅਤੇ ਰਾਜਨੀਤਕ ਨਿਆਇ ਬਾਰੇ ਰਚਨਾਵਾਂ ਨਾਲ ਸ਼ੁਰੂ ਤੋਂ ਸਮਾਪਤ ਕਰਦਾ ਹੈ। ਕਿਸੇ ਵੀ ਹੋਰ ਵਿਅਕਤੀ, ਤੇ ਕਾਮ ਵੀ । ਇਸ ਵਿਗਿਆਨ ਦਾ ਪ੍ਰੀਵਿਰਤਕ ਅਤੇ ਸ਼ਬਦ ਦਾ ਸਬਦ ਸਮਾਜ ਵਿਗਿਆਨ ਲਈ ਏਨਾ ਕੁਝ ਨਹੀਂ ਕੀਤਾ ।
“ਸਮਾਜ ਵਿਗਿਆਨ ਦਾ ਅਧਿਐਨ” ਦੀ ਲੋਕਪ੍ਰਿਆ ਅਰੰਭਕ ਜਿਲਦ ਵਿੱਚ (1873) ਸਪੈਂਸਰ ਇਸ ਨਵੇਂ ਵਿਗਿਆਨ ਦੀ ਸ੍ਰੀਕਾਰਤਾ ਅਤੇ ਵਿਕਾਸ ਲਈ ਯਾਗਦਾਹਕ ਤੌਰ ਤੇ ਦਲੀਲ ਕਰਦਾ ਹੈ, ਜੇਕਰ ਤਵਾਦ ਮਨੋਵਿਗਿਆਨ ਵਿਚ ਠੀਕ ਹੈ, ਤਾਂ ਸਾਮਾਜਿਕ ਕ੍ਰਿਆ ਘਟਨਾਵਾਂ ਵਿਚ ਵੀ ਜ਼ਰੂਰੀ ਤੌਰ ਤੇ ਕਾਰਜ ਤੇ ਕਾਰਣ ਦੀਆਂ ਨਿਯਮਕਤਾਵਾਂ ਹੋਈਆਂ ਲੋੜੀਂਦੀਆਂ ਹਨ; ਅਤੇ ਮਨੁੱਖ ਅਤੇ ਸਮਾਜ ਦਾ ਕੋਈ ਵੀ ਗੰਭੀਰ ਵਿਦਿਆਰਥੀ, ਕੇਵਲ ਮਾਤ੍ਰ ਸਮੇਂ ਦੇ ਅਮੁਕ੍ਰਮ ਵਾਲੀ ਇਤਿਹਾਸ ਜਿਵੇਂ ਕਿ ਲਿਪੀ ਦੇ ਇਤਿਹਾਸ ਜਾਂ ਕਰਲਾਈਲ ਵਰਗੇ, ਜੀਵ ਦੀ ਰੂਪ ਇਤਿਹਾਸ ਵਿਚ, ਵਿਕਾਸ ਦੀਆ ਉਨ੍ਹਾਂ ਵਿਆਪਕ ਰੇਖਾਵਾ, ਉਨ੍ਹਾਂ ਕਾਰਣ ਰੂਪ ਕਲਾ ਅਨੁਕ੍ਰਮਾਂ ਤੇ ਉਨ੍ਹਾਂ ਪ੍ਰਕਾਸ਼ ਪਾਣ ਵਾਲੇ ਸਹਿ ਸੰਬੰਧਾ ਨੂੰ ਦੇਖਣਾ ਚਾਹੇਗਾ ਜੇਹੜ ਕਿਤਾਬਾਂ ਦੇ ਔਲੜ ਨੂੰ ਵਿਗਿਆਨ ਦੇ ਚਾਰਟ ਸਰੂਪ ਦੇ ਦੇਂਚ ਹਨ। ਜੋ ਕੁਲ ਜੀਵਨੀ, ਮਾਨਵਿਗਿਆਨ ਲਈ ਉਹ ਕੁਝ ਇਤਿਹਾਸ ਸਮਾਜ ਵਿਗਿਆਨ ਲਈ ਅਰਥ ਰਖਦਾ ਹੈ। ਨਿਰਸੰਦੇਹ ਹਜ਼ਾਰਾਂ ਵਿਘਨ ਅਜਿਹੇ ਹਨ, ਜਿਨ੍ਹਾਂ ਉਤੇ ਕਿ ਇਤਿਹਾਸ ਦੇ ਅਧਿਐਨ ਨੂੰ ਸਵੀਕਾਰ ਪਾਣ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਇਹ ਵਿਗਿਆਨ ਨਾਮ ਦਾ ਅਧਿਕਾਰੀ ਹੋ ਸਕੇ । ਇਹ ਨਵਯੁਵਕ ਅਧਿਐਨ ਕਿਨੇ ਸਾਰੇ ਹੀ ਪੂਰਵਾਗ੍ਹਾਂ ਰਾਹੀਂ ਪ੍ਰੇਸ਼ਾਨ ਕੀਤਾ ਜਾਂਦਾ ਹੈ ਵਿਅਕਤਕ, ਵਿਦਿਅਕ, ਧਰਮਸ਼ਾਸਤ੍ਰੀ ਆਰਥਿਕ, ਰਾਜਨੈਤਿਕ, ਰਾਸ਼ਟਰੀ, ਧਾਰਮਿਕ ਅਤੇ ਫਿਰ ਅਣਜਾਣ ਲੋਕਾਂ ਦੀ ਤਤਪਰ ਸਰਵਗਤਾ ਨਾਲ । ”ਕਿਸੇ ਇਕ ਫ੍ਰਾਂਸੀਸੀ ਆਦਮੀ ਬਾਰੇ ਕਹਾਣੀ ਹੈ, ਜਿਸ ਨੇ ਕਿ ਤਿੰਨ ਹਫਤਿਆਂ ਲਈ ਏਥ ਰਹਿਣ ਮਗਰੋਂ ਇੰਗਲੈਂਡ ਬਾਰੇ ਇਕ ਪੁਸਤਕ ਲਿਖਣ ਦਾ ਪ੍ਰਸਤਾਵ ਕੀਤਾ; ਤਿੰਨ ਮਹੀਨਿਆ ਮਗਰੋਂ ਉਸ ਨੇ ਦੇਖਿਆ ਕਿ ਅਜੇ ਉਹ ਬਿਲਕੁਲ ਤਿਆਰ ਨਹੀਂ ਸੀ, ਅਤੇ ਤਿੰਨ ਸਾਲਾਂ ਮਗਰੋਂ ਉਸ ਨੇ ਸਿੱਟਾ ਕਢਿਆ ਕਿ ਇਸ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ”। ਅਜੇਹਾ ਆਦਮੀ ਸਮਾਜ ਵਿਗਿਆਨ ਦਾ ਅਧਿਐਨ ਆਰੰਭ ਕਰਨ ਲਈ ਪ੍ਰਪਕ ਸੀ । ਮਨੁੱਖ ਅਪਣੇ ਆਪ ਨੂੰ ਜੀਵਨ ਭਰ ਦੇ ਅਧਿਐਨ ਨਾਲ ਤਿਆਰ ਕਰਦੇ ਹਨ, ਇਸ ਤੋਂ ਪਹਿਲਾਂ ਕਿ ਉਹ ਭੌਤਿਕ ਵਿਗਿਆਨ, ਰਸਾਇਣ ਸ਼ਾਸ਼ਤ੍ਰ ਜਾਂ ਜੀਵ ਵਿਗਿਆਨ ਬਾਰੇ ਆਧਾਰ ਪ੍ਰਮਾਣ ਮੰਨੇ ਜਾਣ; ਸਾਮਾਜਿਕ ਤੇ ਰਾਜਨੀਤਿਕ ਮਾਮਲਿਆਂ ਵਿਚ ਹਰੇਕ ਪੰਨਸਾਗ ਮੁੰਡਾ ਨਿਪੁੰਨ ਹੁੰਦਾ ਹੈ, ਸਮਾਧਾਨ ਕਰਨਾ ਜਾਣਦਾ, ਤੇ ਸੁਣੇ ਜਾਣ ਦੀ ਮੰਗ ਕਰਦਾ ਹੈ । ਇਸ ਮਾਮਲੇ ਵਿਚ ਸਪੈਂਸਰ ਦੀ ਆਪਣੀ ਤਿਆਰੀ, ਬੌਧਿਕ ਅੰਤਰ ਵਿਵੇਕ ਦਾ ਇਕ ਨਮੂਨਾ ਸੀ, ਆਪਣੇ ਲਈ ਆਧਾਰ ਸਮਗੀ ਇਕਨੀ ਕਰਨ, ਅਤੇ ਦਿਸ ਨੂੰ ਅਜੇਹੇ ਸਮਾਨ ਰੂਪ ਰੂਪ ਸੰਤਭਾ ਵਿਚ ਸ਼੍ਰੇਣੀਬਧ ਕਰਨ ਲਈ, ਉਸ ਨੇ ਤਿੰਨ ਸਕਤ ਤਨਖਾਹ ਤੇ ਰੱਖੇ, ਜਿਨਾਂ ਵਿੱਚ ਕਿ ਹਰੋਕ ਸਰਥਿਕਰਾਸ਼ਟੀ ਦੀਆਂ, ਘੁੱਗੀ, ਧਰਮ ਸੰਸਥਾਈ, ਵਯਵਸਾਇਕ, ਰਾਜਨੈਤਿਕ ਅਤੇ ਉਦਯੋਗਿਕ ਸੰਸਥਾਵਾਂ ਦਿੱਤੀਆਂ ਜਾਣ । ਆਪਣੇ ਖਰਚ ਉਤੇ ਉਸ ਨੇ ਇਕ ਸੰਗ੍ਰਹ ਹੋਈ ਸਾਮਗੀ ਨੂੰ ਅਠ ਵਡੀਆਂ ਜਿਲਦਾਂ ਵਿਚ ਪ੍ਰਕਾਸ਼ਤ ਕੀਤਾ, ਤਾਂ ਜੋ ਦੂਸਰੇ ਹੋਰ ਵਿਦਿਆਰਥੀ ਉਸ ਦੇ ਜਿਟਿਆਂ ਦੀ ਜਾਚ ਪੜਤਾਲ ਜਾਂ ਸੰਸੋਧਨ ਵੀ ਕਰ ਸਕਣ ਅਤੇ ਉਸ ਦੀ ਮੌਤ ਸਮੇਂ ਇਸ ਪ੍ਰਕਾਸ਼ਨ ਦੇ ਅਧੂਰੇ ਰਹੇ ਹੋਣ ਕਰਕੇ, ਇਸ ਪੁਰਸਾਰਥ ਨੂੰ ਨੇਪਰੇ ਚਾੜ੍ਹਨ ਲਈ ਉਸ ਨੇ ਆਪਣੀਆਂ ਥੋੜੀਆਂ ਜਿਹੀਆਂ ਬਾਰਤਾਵਾਂ ਦਾ ਕੁਝ ਹਿੱਸਾ ਇਸ ਨਮਿਤ ਛੱਡ ਦਿੱਤਾ । ਸਤ ਸਾਲ ਦੀ ਅਜੋਹੀ ਤਿਆਰੀ ਮਗਰੋਂ, ਸਮਾਜ ਵਿਗਿਆਨ ਦੀ ਪਹਿਲੀ ਜਿਲਦ 1879 ਵਿਚ ਪ੍ਰਕਾਸ਼ਤ ਹੋਈ; ਤੇ 1899 ਵਿਚ ਜਾ ਕੇ ਅੰਤਲੀ ਤਿਆਰ ਹੋ ਸਕੀ । ਜਦੋਂ ਸਪੈਂਸਰ ਦੀ ਹਰ ਹਰੇਕ ਚੀਜ਼ ਪੂਰਾ ਇਕ ਲੋਕਾਂ ਦਾ ਇਕ ਧੰਦਾ ਬਣ ਜਾਏਗੀ, ਤਦ ਵੀ ਇਹ ਤਿੰਨ ਜਿਲਦਾਂ ਸਮਾਜ ਦੇ ਹਰੇਕ ਵਿਦਿਆਰਥੀ ਲਈ ਇਕ ਵਡਮੁਲਾ ਪੁਰਸਕਾਰ ਹੋਣਗੀਆਂ ।
ਇਸ ਦੇ ਵਿਪ੍ਰੀਤ ਇਸ ਰਚਨਾਂ ਦੀ ਆਰੰਭਕ ਸੰਕਲਪਨਾ, ਸਪੈਂਸਰ ਦੀ ਵਿਅਪਕੀ ਕਰਣਾ ਵੱਲ ਭਜ ਉਠਣ ਦੀ ਆਦਤ ਦਾ ਇਕ ਨਮੂਨਾ ਹੈ। ਉਸ ਦੇ ਵਿਸ਼ਵਾਸ ਅਨੁਸਾਰ ਸਮਾਜ ਇਕ ਪ੍ਰਾਣਧਾਰੀ ਜੀਵ ਹੈ, ਜਿਸ ਦੇ ਕਿ ਆਪਣੇ ਪਾਚਣ ਸ਼ਕਤੀ ਦੇ ਲਹੂ ਦੇ ਗੜ ਦੇ ਸਮਨਵੰ ਅਤੇ ਪੁਨਰ ਸਿਰਜ਼ਨ ਦੇ ਅੰਗ ਹਨ ਬਹੁਤ ਕੁਝ ਇਸੇ ਤਰ੍ਹਾਂ ਜਿਵੇਂ ਕਿ ਵਿਅਕਤੀਆਂ ਦੀ ਹਾਲਤ ਵਿਚ ਹੁੰਦੇ ਹਨ। ਇਹ ਠੀਕ ਹੈ ਕਿ ਵਿਅਕਤੀਆਂ ਦੀ ਹਾਲਤ ਵਿਚੇ ਚੇਤਨਤਾ ਥਾਂ ਬਲਣੀ ਹੁੰਦੀ ਹੈ ਜਦੋਂ ਕਿ ਸਮਾਜ ਵਿਚ ਇਸ ਦਾ ਹਰੇਕ ਭਾਗ ਆਪਣੀ ਚੇਤਨਤਾ ਤੇ ਸੰਕਲਪ ਕਾਇਮ ਰਖਦਾ ਹੈ। ਪਰ ਰਾਜ ਪ੍ਰਬੰਧ ਅਤੇ ਸਤਾਧਿਕਾਰ ਦਾ ਕੰਦ੍ਰੀਕਰਣ ਇਸ ਵਖੇਵੇਂ ਦੇ ਘੇਰੇ ਨੂੰ ਘਟਾ ਦਿੰਦਾ ਹੈ। ਕੋਈ ਇਕ ਸਾਮਾਜਿਕ ਪ੍ਰਾਣਧਾਰੀ ਜੀਵ ਇਕ ਵਿਅਕਤਕ ਪ੍ਰਾਣਧਾਰੀ ਜੀਵ ਦੇ ਸਮਾਨ, ਇਨ੍ਹਾਂ ਜ਼ਰੂਰੀ ਗੁਣ ਸੁਭਾਵਾਂ ਕਰਕੇ ਹੀ ਹੁੰਦਾ ਹੈ : ਕਿ ਇਹ ਵਧਦਾ ਫੁਲਦਾ ਹੈ; ਕਿ ਇਸ ਤਰ੍ਹਾਂ ਵਧਦਾ ਹੋਇਆ ਇਹ ਵਧੀਕ ਜਟੱਲ ਹੁੰਦਾ ਜਾਂਦਾ ਹੈ, ਕਿ ਇਸ ਤਰ੍ਹਾਂ, ਜਟੱਲ ਹੁੰਦਿਆ, ਇਸ ਦੇ ਭਾਗ ਵਧੀਕ ਹੀ ਵਧੀਕ ਪਰਸਪਰ ਨਿਰਭਰਤਾ ਲੈਂਦੇ ਜਾਂਦੇ ਹਨ, ਕਿਸ ਦਾ ਜੀਵਨ ਇਸ ਦੀਆਂ ਭਾਗ ਰੂਪ ਇਕਾਈਆਂ ਦੇ ਮੁਕਾਬਲੇ ਲੰਬਾਈ ਵਿਚ ਬਹੁ ਵੱਡਾ ਹੁੰਦਾ ਹੈ; ਕਿ ਦੋਹਾਂ ਹੀ ਹਾਲਤਾਂ ਵਿੱਚ ਵਧਦੇ ਏਕੀਕਰਣ ਦੇ ਨਾਲ ਨਾਲ ਹੀ ਇਕ ਵਧਦੀ ਇਜਾਤੀਅਤਾ ਵਾਪਰਦੀ ਜਾਂਦੀ ਹੈ” । ਇਸ ਤਰ੍ਹਾਂ ਸਮਾਜ ਦਾ ਵਿਕਾਸ, ਵਿਕਾਸ ਦੇ ਫਾਰਮੂਲੇ ਨੂੰ ਉਦਾਰ ਤੌਰ ਤੇ ਨਿਬਾਹਿੰਦਾ ਹੈ; ਰਾਜਨੀਤਿਕ ਇਕਾਈ ਦਾ ਪਰਿਵਾਰ ਤੋਂ ਰਾਜ ਅਤੇ ਸਭਾ ਸੰਸਦ ਤੀਕ ਵਧਦਾ ਅਕਾਰ, ਆਰਥਿਕ ਇਕਾਈ ਦਾ ਤੁਛ ਘਰੇਲੂ ਉਦਯੋਗ ਤੋਂ, ਏਜਾਰਿਆਂ ਅਤੇ ਉਦਯੋਗ ਪਤੀਆਂ ਦੀਆਂ ਯੂਨੀਅਨਾਂ ਤਕ ਦਾ ਵਧਦਾ ਆਕਾਰ, ਵਸੋਂ ਦੀ ਇਕਾਈ ਦਾ ਪਿੰਡ ਤੋਂ ਉਪਨਗਰਾਂ ਤੇ ਨਗਰਾਂ ਤਕ ਦਾ ਵਧਦਾ ਆਕਾਰ, ਨਿਸਚਿਤ ਤੌਰ ਤੇ ਇਹ ਏਕੀਕਰਣ ਦੀ ਪਰਿਕ੍ਰਿਆ ਨੂੰ ਪ੍ਰਗਟ ਕਰਦੇ ਹਨ; ਜਦੋਂ ਕਿ ਕਿਰਤ ਦੀ ਵੰਡ, ਕਿਤਿਆ ਅਤੇ ਵਿਆਪਾਰਾਂ ਦੀ ਗਿਣਤੀ ਦਾ ਵਾਧਾ ਅਤੇ ਨਗਰਾਂ ਤੇ ਪਿੰਡਾਂ ਦੀ ਵਧਦੀ ਆਰਥਕ ਅੰਤਰ ਨਿਰਭਰਤਾ ਅਤੇ ਇਸੇ ਤਰ੍ਹਾਂ ਰਾਸ਼ਟ੍ਰੀ ਦੀ ਰਾਸਟ ਉਤੇ ਨਿਰਭਰਤਾ । ਇਹ ਚੀਜ਼ਾਂ ਕਾਫੀ ਹੱਦ ਤੀਕ ਸੰਬੰਧਤਾ ਅਤੇ ਵਿਭਿੰਨ ਕਰਣ ਦੇ ਵਿਕਾਸ ਨੂੰ ਪ੍ਰਗਟ ਕਰਦੀਆਂ ਹਨ ।
ਵਿਨਾਤੀ ਵਸਤਾਂ ਦੇ ਏਕੀਕਰਣ ਦਾ ਏਹੋ ਸਿਧਾਂਤ ਸਾਮਾਜਿਕ ਪ੍ਰਪੰਚ ਦੇ ਹਰਕੇ ਖੇਤਰ ਉਤੇ ਲਾਗੂ ਹੁੰਦਾ ਹੈ, ਜਿਵੇਂ ਕਿ ਧਰਮ ਸੰਸਥਾ ਤੇ ਸਰਕਾਰ ਤੋਂ ਲੈ ਕੇ ਵਿਗਿਆਨ ਅਤੇ ਕਲਾ ਤੀਕ । ਧਰਮ ਪਹਿਲੇ ਪਹਿਲ ਦੇਵਤਿਆਂ ਤੇ ਸਪਿਰਿਟਾਂ ਦੀ ਇਕ ਭਾਰੀ ਗਿਣਤੀ ਦੀ ਪੂਜਾ, ਹਰੇਕ ਰਾਸ਼ਟ੍ਰਾ ਵਿੱਚ, ਥੋੜ੍ਹੀ ਜਾਂ ਬਹੁਤੀ ਸਮਾਨ ਤੌਰ ਤੇ ਹੁੰਦੀ ਹੈ, ਅਤੇ ਧਰਮ ਦਾ ਵਿਕਾਸ ਹੁੰਦਾ ਜਾਂਦਾ ਹੈ, ਜਦੋਂ ਤੀਕ ਕਿ ਇਕ ਅਜੇਹੇ ਕਲੀ ਅਤੇ ਸ਼ਰਬਸਕਤੀ ਮਾਨ ਦੇਵ ਦਾ ਖਿਆਲ ਪੈਦਾ ਹੋ ਜਾਂਦਾ ਹੈ, ਜੋਹੜਾ ਕਿ ਦੂਜਿਆਂ ਨੂੰ ਅਧੀਨ ਕਰਕੇ ਉਨ੍ਹਾਂ ਦੇ ਸਮਨਵੇ ਰਾਹੀਂ ਉਨ੍ਹਾਂ ਦੀਆਂ ਆਪੋ ਆਪਣੀਆਂ ਪਦਵੀਆਂ ਤੇ ਵਿਸ਼ੇਸ ਕਰਤਵ ਬੰਨ੍ਹ ਦੇ’ਦਾ ਹੈ। ਪਹਿਲੇ ਪਹਿਲੇ ਦੇਵ ਤੋਂ, ਸੰਭਵ ਤੌਰ ਤੇ, ਸੁਪਨਿਆਂ ਅਤੇ ਜਿਨਾਂ ਭੂਤਾਂ ਰਾਹੀਂ ਸੁਝਾਏ ਗਏ ਸਨ । ਸ਼ਬਦ ਸਪਿਰਿਟ, ਸਮਾਨ ਤੌਰ ਤੇ ਜਿਨ੍ਹਾਂ ਭੂਤਾਂ ਤੇ ਦੇਵਤਿਆਂ ਲਈ ਵਰਤਿਆ ਜਾਂਦਾ ਸੀ ਤੇ ਹੁਣ ਵੀ ਵਰਤਿਆ ਜਾਂਦਾ ਹੈ । ਆਦਕਾਲੀਨ ਮਾਨਸ ਵਿਸਵਾਸ਼ ਕਰਦਾ ਸੀ ਕਿ ਮੌਤ, ਨੀਂਦਰ ਜਾਂ ਰਾਸ਼ੀ ਦੀ ਹਾਲਤ ਵਿੱਚ, ਰੂਹ ਜਾਂ ਸਪਿਰਿਟ ਸ਼ਰੀਰ ਨੂੰ ਵਡ ਜਾਂਦੀ ਸੀ, ਨਿਛ ਦੀ ਹਾਲਤ ਵਿਚ ਵੀ ਬਾਹਰ ਵਲ ਸਾਹ ਲੈਣ ਦੀਆਂ ਸ਼ਕਤੀਆਂ ਰੂਹ ਨੂੰ ਬਾਹਰ ਧਕ ਸਕਦੀਆਂ ਸਨ, ਇਸੇ ਲਈ,’ਰੱਬ ਰਾਖਾ’-ਜਾਂ ਇਹੋ ਜੇਹਾ ਕੋਈ ਹੋਰ-ਸੁਰਖਿਆ ਦਾ ਵਾਕਅੰਸ-ਅਜੇਹੀ ਖਤਰਨਾਕ ਜੋਖਮ ਨਾਨ ਸੰਬੋਧਤ ਹੋ ਗਿਆ ਸੀ । ਪ੍ਰਤਿਜਾਂ ਅਤੇ ਪ੍ਰਤਿਬਿੰਬ, ਕਿਸੇ ਆਦਮੀ ਦੀ ਰੂਹ ਜਾਂ ਦੂਜੇ ਸ਼ਰੀਰ ਦੀਆਂ ਆਵਾਜ਼ਾਂ ਦਾ ਦ੍ਰਿਸ਼ ਹੁੰਦੇ ਸਨ; ਬਸੂ ਤੋਂ ਜਾਤੀ ਦਾ ਕੋਈ ਹਬਸ਼ੀ ਕਿਸੇ ਨਦੀ ਦੇ ਪਾਸ ਤੁਰਨ ਤੋਂ ਇਨਕਾਰ ਕਰਦਾ ਹੈ, ਤਾਂ ਕਿ ਅਜੇਹਾ ਨ ਹੋਵੇ ਕਿ ਕੋਈ ਮਗਰਮਛ ਉਸ ਦੇ ਪ੍ਰਛਾਵੇ ਨੂੰ ਨਿਗਲ ਕੇ ਇਸ ਨੂੰ ਹਜ਼ਮ ਹੀ ਕਰ ਜਾਏ। ਰੱਬ ਪਹਿਲਾਂ ਪਹਿਲ ”ਸਥਾਈ ਤੌਰ ਤੇ ਰਹਿਣ ਵਾਲੀ ਇਕ ਰੂਹ ਹੀ ਹੁੰਦੀ ਸੀ ।” ਉਹ ਲੋਕ ਜੇਹੜੇ ਕਿ ਇਸ ਧਰਤੀ ਦੇ ਜੀਵਨ ਸਮੇਂ ਸ਼ਕਤੀ-ਬਲੀ ਰਹੇ ਸਨ ਉਨ੍ਹਾਂ ਬਾਰੇ ਵਿਸ਼ਾਸ ਕੀਤਾ ਜਾਂਦਾ ਸੀ, ਕਿ ਉਹ ਆਪਣੇ ਰੂਹ ਆਕਾਰਾਂ ਵਿਚ ਵੀ ਆਪਣੀ ਉਹੋ ਸ਼ਕਤੀ ਕਾਇਮ ਰਖਦੇ ਸਨ । ਟੈਨੀਜ਼ ਨਾਮ ਦੇ ਇਕ ਹਬਸ਼ੀ ਕਬੀਲੇ ਅੰਦਰ, ਦੇਵਤ ਲਈ ਵਰਤੇ ਗਏ-ਸ਼ਬਦ ਦਾ ਮਤਲਬ ਅਖਰੀ ਤੌਰ ਤੇ ਇਕ ਮੋਇਆ ਮਨੁੱਖ ਹੁੰਦਾ ਹੈ ।” ਜੋ ਵਾਹ—(ਰੱਬ ਦਾ ਨਾਮ) ਦਾ ਮਤਲਬ ਸੀ “ਬਲਵਾਨ ਆਦਮੀ” “ਯੋਧਾਂ”, ਉਹ ਸ਼ਾਇਦ ਕੋਈ ਇਕ ਸਥਾਨਿਕ ਸਰਦਾਰ ਹੋਇਆ ਸੀ, ਜਿਸ ਦੀ ਪੂਜਾ ਉਸ ਦੀ ਮੌਤ ਤੋਂ ਮਗਰੋਂ, “ਖਲਕਤਾਂ ਦੇ ਦੇਵਤੇ ਦੇ ਰੂਪ ਵਿਚ ਕੀਤੀ ਜਾਂਦੀ ਸੀ । ਇਹੋ ਜੇਹੀਆਂ ਖਤਰਨਾਕ ਰੂਹਾਂ ਨੂੰ ਪ੍ਰਸੰਨ ਕੀਤਾ ਜਾਣਾ ਹੁੰਦਾ ਸੀ; ਮ੍ਰਿਤਕ, ਰਸਮਾਂ ਨੇ ਪੂਜਾ ਦਾ ਰੂਪ ਲੈ ਲਿਆ ਅਤੇ ਧਰਤੀ ਦੇ ਉਸ ਸਰਦਾਰ ਦੀ ਕ੍ਰਿਪਾ ਪ੍ਰਾਪਤ ਕਰਨ ਦੀਆਂ ਵਿਧੀਆਂ ਨੂੰ ਪ੍ਰਾਰਥਨਾ ਦੀ ਪੂਜਾ ਵਿਧੀ ਅਤੇ ਦੇਵਤਿਆਂ ਦੀ ਪ੍ਰਸੰਨਤਾ ਨਮਿਤ ਵਰਤ ਲਿਆ ਗਿਆ; ਧਰਮ ਸੰਸਥਾ ਦੀਆਂ ਆਮਦਨਾਂ ਦੇਵਤਿਆਂ ਦੀਆਂ ਭੇਟਾਵਾਂ ਤੋਂ ਸ਼ੁਰੂ ਹੋਈਆਂ ਜਿਵੇਂ ਕਿ ਰਾਜ ਦੇ ਮਾਲੀਏ, ਸਰਦਾਰ ਨੂੰ ਦਿਤੀਆਂ ਜਾਣ ਵਾਲੀਆਂ ਸੁਗਾਤਾਂ ਤੋਂ ਹੋਏ । ਰਾਜਾ ਨੂੰ ਕੀਤੀਆਂ ਜਾਣ ਵਾਲੀਆਂ ਨਿਮਸਕਾਰਾਂ ਨੇ ਦੇਵਤਿਆਂ ਦੇ ਪੂਜਾ ਅਸਥਾਨਾਂ ਉੱਤੋਂ ਪ੍ਰਾਰਥਨਾਂ ਅਤੇ ਬੰਦਨਾਂ ਦਾ ਰੂਪ ਲੈ ਲਿਆ। ਮੋਏ ਹੋਏ ਰਾਜੇ ਤੋਂ ਦੋਵਤੇ ਦਾ ਭਾਵ ਲੈ ਲਿਆ ਜਾਣਾ ਰੋਮਨ ਲੋਕਾਂ ਦੀ ਹਾਲਤ ਤੋਂ ਸਪਸ਼ਟ ਹੁੰਦਾ ਹੈ, ਜੇਹੜੇ ਕਿ ਆਪਣੇ ਸਾਧਕਾਂ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਪੂਜਾ ਕਰਦੇ ਸਨ । ਅਜੇਹੀ ਪਿਤਰੀ ਪੂਜਾ ਤੋਂ ਸਾਰੇ ਧਰਮ ਦਾ ਆਰੰਭ ਹੋਇਆ ਪ੍ਰਤੀਤ ਹੁੰਦਾ ਹੈ। ਇਸ ਰਿਵਾਜ ਦੀ ਸ਼ਕਤੀ ਨੂੰ ਉਸ ਸਰਕਾਰ ਦੀ ਕਹਾਣੀ ਨਾਲ ਦਰਸਾਇਆ ਜਾ ਸਕਦਾ ਹੈ, ਜਿਸ ਨੇ ਬਪਤਿਸਮਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂ ਜੋ ਉਸ ਦੀ ਇਸ ਭਾਵ ਦੀ ਪੁੱਛ ਦਾ ਕੋਈ ਸਮਾਧਾਨ ਨਹੀਂ ਸੀ ਕੀਤਾ ਗਿਆ; ਕਿ ਹੀ ਉਹ ਪਰਲੋਕ ਵਿਚ ਆਪਣੇ ਬਪਤਿਸਮਾਹੀਨ ਪਿਤਰਾਂ ਨੂੰ ਮਿਲੇਗਾ (ਇਸ ਵਿਸ਼੍ਵਾਸ ਦੀ ਕੁਲ ਐਸ ਨੇ 1905 ਦੇ ਜੰਗ ਵਿਚ ਜਾਪਾਨੀਆਂ ਦੀ ਬਹਾਦਰੀ ਅੰਦਰ ਪ੍ਰਵੇਸ਼, ਕੀਤਾ ਸੀ, ਇਸ ਵਿਚਾਰ ਨਾਲ ਉਨ੍ਹਾਂ ਲਈ ਮੌਤ ਸੌ ਖੋਰੀ ਹੋ ਜਾਂਦੀ ਸੀ, ਕਿ ਉਨ੍ਹਾਂ ਦੇ ਪਿਤਰ ਅਕਾਸ਼ਾਂ ਤੋਂ ਉਨ੍ਹਾਂ ਵਲ ਦੁੱਖ ਰਹੇ ਸਨ) ।
ਆਦਿਕਾਲੀਨ ਮਨੁੱਖਾਂ, ਦੇ ਜੀਵਨ ਵਿਚ ਧਰਮ ਸੰਭਵ ਤੌਰ ਤੋ ਕੇ’ਦ੍ਰੀ ਅੰਸ਼ ਹੈ, ਜੀਵਨ ਉਨ੍ਹਾਂ ਵਿਚਕਾਰ ਏਨਾ ਅੰਦੋਸ਼ੇਵਾਲਾ ਤੇ ਤੁਛ ਰੰਜਿਆ ਹੈ, ਕਿ ਆਤਮਾ ਦਿਸਦੀਆਂ ਵਸਤਾਂ ਦੀ ਵਾਸਤ-ਵਿਕ ਨਾਲੋਂ, ਅਗੋਂ ਗਾਉਣ ਵਾਲੀਆਂ ਚੀਜ਼ਾਂ ਦੀ ਆਸ ਤੇ ਜੀਉਂਦਾ ਹੈ। ਕਿਸੇ ਹਦ ਤੀਕ ਪ੍ਰਕਿਰਤਕ ਧਰਮ ਅਤੇ ਸੈਨਿਕ ਸਮਾਜਾਂ ਦਾ ਆਪ ਵਿਚ ਸੰਗਸਾਥ ਹੈ; ਜਿਵੇਂ ਜਿਵੇਂ ਜੰਗ ਦੀ ਥਾਂ ਉਦਯੋਗ ਮਲਦਾ ਜਾਂਦਾ ਹੈ ਤਿਵੇਂ ਤਿਵੇਂ ਚਿੰਤਨ, ਮੌਤ ਤੋਂ ਜੀਵਨ ਵਲ ਧਿਆਨ ਮੋੜਦਾ, ਅਤੇ ਜੀਵਨ, ਆਦਰ ਸਤਿਕਾਰ ਵਾਲੀ ਕਮਾਣ ਦਿੱਤਾ ਦੀਆਂ ਬਲਵੀਆਂ ਲੀਹਾਂ ਤੋਂ ਬਾਹਰ ਨਿਕਲ ਕੇ, ਪਹਿਲ ਸ਼ਕਤੀ ਅਤੇ ਸੁਤੰਤਰਤਾ ਦੀ ਖੁਲ੍ਹੀ ਸੜਕ ਉਤੇ ਆ ਜਾਂਦਾ ਹੈ । ਨਿਰੰਸਦੇਹ ਤੌਰ ਤੇ, ਜੇਹੜੀ ਕਿ ਸਭ ਤੋਂ ਵਧੀਕ ਦੂਰ ਤੀਕ ਅਸਰ ਕਰਨ ਵਾਲੀ ਤਬਦੀਲੀ, ਪਛਮੀ ਸਮਾਜ ਦੇ ਸਾਰੇ ਇਤਿਹਾਸ ਵਿਚ ਹੋਈ ਹੈ—ਉਹ ਸੈਨਿਕ ਸਮਾਜ ਦੀ ਥਾਂ ਸਹਿਜੇ ਸਹਿਜੇ ਉਦਯੋਗਿਕ ਸਮਾਜ ਪਧਤੀ ਦੀ ਸਥਾਪਤੀ ਦੀ ਹੈ । ਰਾਜ ਸਰਕਾਰਾਂ ਦੇ ਵਿਦਿਆਰਥੀ ਆਦਤ ਦੇ ਤੌਰ ਤੇ ਸਮਾਜਾਂ ਨੂੰ ਇਨ੍ਹਾਂ ਦੀਆਂ ਰਾਜ ਸਰਕਾਰਾ ਦੇ ਅਨੁਸਾਰ ਰਾਜ-ਤਾਤ੍ਰਿਕ, ਕੁਲੀਨਤਾਤ੍ਰਿਕ ਜਾਂ ਪਰਜਾ ਤਾਂਤ੍ਰਿਕ ਦੇ ਰੂਪ ਵਿਚ ਸ਼੍ਰੇਣੀਬਧ ਕਰਦੇ ਹਨ; ਪਰ ਇਹ ਭੇਦ ਤਾਂ ਧਰਾਤਲੀ; ਜੇਹੇ ਹਨ । ਮਹਾਨ ਵਿਭਾਜਨ ਕਰਨ ਵਾਲੀ ਰੇਖਾ ਤਾਂ ਉਹ ਹੈ ਜੇਹੜੀ ਕਿ ਸੈਨਿਕ ਸਮਾਜਾਂ ਨੂੰ ਉਦਯੋਗਿਕ ਸਮਾਜਾਂ ਤੋਂ, ਜਾਂ ਜੰਗ ਦੇ ਸਹਾਰੇ ਜੀਵਣ ਵਾਲੇ ਰਾਸ਼ਟਾਂ ਨੂੰ ਮਿਹਨਤ ਕਰਨ ਵਾਲੇ ਰਾਸ਼ਟਾਂ ਨਾਲੋਂ ਅੱਡ ਕਰਦੀ ਹੈ ।
ਸੈਨਿਕ ਰਾਜ, ਰਾਜ ਪ੍ਰਬੰਧ ਵਿਚ ਕੇਂਦਿਤ ਅਤੇ ਲਗਭਗ ਹਮੇਸ਼ਾਂ ਹੀ ਰਾਜਤਾਂਤ੍ਰਿਕ ਹੁੰਦਾ ਹੈ; ਜਿਸ ਸਹਿਯੋਗ ਦੀ ਸਿਖਿਆ ਦੇਂਦਾ ਹੈ, ਉਹ ਫੌਜੀ ਅਤਿ ਅਨਿਵਾਰਯ ਹੁੰਦੀ ਹੈ; ਇਹ ਪ੍ਰਾਮਾਣਿਕ ਧਰਮ ਅਤੇ ਇਕ ਜੰਗੀ-ਦੇਵਤੇ ਦੀ ਪੂਜਾ ਕਰਨ ਨੂੰ ਪ੍ਰੋਤਸਾਹਨ ਦੇਂਦਾ ਹੈ; ਇਹ ਕਠੋਰ ਸ਼੍ਰੇਣੀ ਵਿਭੇਦਾਂ ਤੇ ਸ਼੍ਰੇਣੀ ਨਿਯਮਾਵਲੀਆਂ ਦਾ ਵਾਧਾ ਕਰਦਾ ਹੈ। ਇਹ ਮਰਦ ਦੇ ਕੁਦਰਤੀ ਘਰੇਲੂ ਨਿਰਕੁੰਸ ਵਾਕ-ਨੂੰ ਸਹਾਰਾ ਦੇਂਦਾ ਹੈ । ਕਿਉਂ ਜੋ ਜੰਗੀ ਸਮਾਜਾਂ ਵਿਚ ਮੌਤ ਦੀ ਦਰ ਬਹੁਤੀ ਹੁੰਦੀ ਹੈ-ਇਸ ਲਈ, ਇਹ ਬਹੁਪੱਤਨੀ ਵਿਆਹ ਅਤੇ ਇਸਤ੍ਰੀਆਂ ਨੂੰ ਨੀਵਾਂ ਦਰਜ ਦੇ ਤਾਲੁਕਾਤ ਰਖਦੇ ਹਨ । ਬਹੁਤੇ ਰਾਜ, ਸੈਨਿਕ ਤੇ ਜੰਗੀ ਰਹੇ ਹਨ ਕਿਉਂ ਜੋ ਜੰਗ ਕੇਂਦ੍ਰੀ ਸਤਾ ਨੂੰ ਬਲਵਾਨ ਬਣਾਂਦਾ ਹੈ, ਅਤੇ ਇਸ ਕਰਕੇ ਸਾਰੇ ਹਿੱਤਾਂ ਨੂੰ ਰਾਜਹਿਤਾ ਦੇ ਅਧੀਨ ਕੀਤਾ ਜਾ ਸਕਦਾ ਹੈ । ਇਸ ਲਈ ਇਤਿਹਾਸ ਰਾਸਟਾਂ ਦੇ ਕੈਦੀਆਂ ਦੀ ਗਿਣਤੀ ਦਸਣ ਵਾਲੇ ਕੈਲੰਡਰਾਂ ਤੋਂ ਵਧੀਕ ਹੋਰ ਕੁਝ ਨਹੀਂ ਰਿਹਾ”-ਡਕੇਤੀ ਧੋਖੇਬਾਜ਼ੀ, ਕਤਲ ਅਤੇ ਰਾਸ਼ਟੀ ਆਤਮਘਾਤਦਾਇਕ ਅਭਿਲੇਖਾ ਆਦਮ ਖੋਰੀ ਹੋਣਾ ਆਦਿ ਕਾਲੀਨ ਸਮਾਜਾਂ ਦਾ ਤਾਂ ਕਲੰਕ ਸਹੀ ਪਰ ਕਈ ਆਧੁਨਿਕ ਸਮਾਜ ਵੀ ਸਮਾਜ ਖਾਣੇ ਹਨ, ਤੇ ਸਾਰੇ ਦੇ ਸਾਰੇ ਰਾਸ਼ਟਾਂ ਨੂੰ ਦਾਸ ਬਣਦੇ, ਤੇ ਚਟ ਕਰ ਜਾਂਦੇ ਹਨ । ਜਦ ਤੀਕ ਜੰਗ ਨੂੰ ਕਾਨੂੰਨ ਵਿਰੋਧੀ ਬਣਾ ਕੇ ਇਸ ਉਤੇ ਵਸੀਕਾਰ ਨਾ ਪਾਇਆ ਜਾਏ, ਉਦੋਂ ਤੀਕ ਸਭਿਅਤਾ, ਸੰਕਟ ਸਥਿਤੀਆਂ ਵਿਚਕਾਰ, ਇਕ ਅਨਿਸਚਤ ਜੇਹੇ ਕਾਰਜ ਕ੍ਰਮ ਵਾਲੀ ਵਿਵਿਸਥਾ ਹੀ ਹੋਵੇਗੀ। ਇਕ ਉੱਚੀ ਸਾਮਾਜਿਕ ਵਿਵਸਥਾ ਬੁਨਿਆਦੀ ਤੌਰ ਤੇ, ਜੰਗ ਦੇ ਬੰਦ ਹੋ ਜਾਣ ਉਤੇ ਹੀ ਨਿਰਭਰ ਕਰਦੀ ਹੈ ।
ਇਹ ਕੁਝ ਸਿਰੇ ਚੜ ਜਾਣ ਦੀ ਆਸ ਉਨੀ ਮਨੁੱਖਾਂ ਦੇ ਹਿਰਦਿਆਂ ਦੀ ਅਧਿਆਤਮਿਕ ਤਬਦੀਲੀ ਵਿਚ ਨਹੀਂ ਪਾਈ ਜਾਂਦੀ । ਕਿਉਂ ਜੋ ਮਨੁੱਖ ਉਹੋ ਕੁਝ ਹੁੰਦੇ ਹਨ-ਜੋ ਕੁਝ ਵਾਤਾਵਰਣ ਉਨ੍ਹਾਂ ਨੂੰ ਬਣਾਦਾ ਹੈ) ਜਿਨ੍ਹਾਂ ਕਿ ਉਦਯੋਗਿਕ ਸਮਾਜਾਂ ਦੇ ਵਿਕਾਸ ਵਿਚ ਪਾਈ ਜਾਂਦੀ ਹੈ । ਉਦਯੋਗ ਪਰਜਾਤੰਤ੍ਰ ਅਤੇ ਸ਼ਾਂਤੀ ਲਈ ਸਹਾਇਕ ਹੁੰਦਾ ਹੈ; ਜਿਵੇਂ ਜੀਵਨ ਉਤੋਂ ਜੰਗ ਦੀ ਪ੍ਰਭੂਤਾ ਮੁਕਦੀ ਜਾਂਦੀ ਹੈ, ਆਰਥਕ ਵਿਕਾਸ ਦੇ ਹਜ਼ਾਰਾਂ ਕੇਂਦ ਕਾਇਮ ਹੋ ਜਾਂਦੇ ਹਨ-ਤਾਂ ਸੱਤਾ ਕਲਿਅਨਕਾਰੀ ਤੌਰ ਤੇ ਸਮੂਹ ਲੋਕਾਂ ਦੀ ਇਕ ਵੱਡੀ ਗਿਣਤੀ ਤੀਕ ਪਸਰ ਜਾਂਦੀ ਹੈ ਕਿਉਂਕਿ ਜੋ ਉਪਜੇ ਉਥੇ ਹੀ ਵਧ ਫੁਲ ਸਕਦੀ ਹੈ ਜਿਥੇ ਕਿ ਪਹਿਲ ਸ਼ਕਤੀ ਸੁਤੰਤਰ ਹੋਵੇ, ਇਸ ਲਈ ਉਦਯੋਗਿਕ ਸਮਾਜ, ਪ੍ਰਾਮਾਣਿਕਤਾ, ਪਦਸੋਪਾਨਾ ਤੇ ਜਾਤ ਬਰਾਦਰੀ ਦੀਆਂ ਉਨ੍ਹਾਂ ਪਰੰਪਰਾਵਾਂ ਨੂੰ ਤੋੜ ਦੇਂਦਾ ਹੈ, ਜੇਹੜੀਆਂ ਕਿ ਸੈਨਿਕ ਸਾਮਜਾਂ ਵਿੱਚ ਵਦਧੀਆਂ ਫੁਲਦੀਆਂ ਹਨ, ਅਤੇ ਜਿਨ੍ਹਾਂ ਦੇ ਅਧੀਨ ਸੈਨਿਕ ਰਾਜ ਪ੍ਰਫੁਲਤ ਹੁੰਦੇ ਹਨ । ਸੈਨਿਕ ਦਾ ਕਿੱਤਾ ਕੋਈ ਬਹੁਤ ਨਾਮਵਰੀ ਵਾਲਾ ਨਹੀਂ ਰਹਿ ਜਾਂਦਾ ਅਤੇ ਦੇਸ਼ ਭਗਤੀ ਆਪਣੇ ਦੇਸ ਦੇ ਪਿਆਰ ਦਾ ਰੂਪ ਲੈ ਲੈਂਦੀ ਹੈ, ਨ ਕਿ ਹੋਰ ਹਰੇਕ ਸੀਮਾਂ ਨੂੰ ਪਾਰ ਕਰਦੀਆਂ ਜਾਂਦੀਆਂ ਹਨ ਤਾਂ ਅੰਤਰਰਾਸ਼ਟ੍ਰੀ ਸ਼ਾਂਤੀ ਇਕ ਅਤਿ ਜ਼ਰੂਰੀ ਲੋੜ ਵੀ ਬਣ ਜਾਂਦੀ ਹੈ । ਜਿਉਂ ਜਿਉਂ ਬਦੇਸ਼ੀ ਜੰਗ ਘਟਦਾ ਹੈ, ਤਿਉਂ ਤਿਉਂ ਘੁੱਗੀ ਵਾਸਿਵਕਤਾ ਘਟਦੀ ਹੈ; ਬਹੁ-ਪੱਤਨੀ ਵਿਆਹ ਪ੍ਰਥਾ ਦੀ ਥਾਂ ਇਕ ਪੱਤਨੀ ਪ੍ਰਥਾ ਲੈ ਲੈਂਦੀ ਹੈ, ਕਿਉਂ ਜੋ ਮਰਦਾਂ ਦੀ ਜੀਵਨ ਮਿਆਦ ਲਗ-ਭਗ ਇਸਤ੍ਰੀਆਂ ਦੇ ਬਰਾਬਰ ਹੋ ਜਾਂਦੀ ਹੈ; ਇਸਤ੍ਰੀ ਦਾ ਦਰਜਾ ਉਪਰ ਉਠਦਾ ਹੈ, ਅਤੇ ਇਸਤ੍ਰੀਆਂ ਦੀ ਵਿਮੁਕਤੀ ਇਕ ਆਵਸ਼ਕ ਮਾਮਲਾ ਬਣ ਜਾਂਦੀ ਹੈ । ਭ੍ਰਮ ਮੁਲਕ ਧਰਮ ਦੀ ਥਾਂ ਅਜੇਹੇ ਉਦਾਰ ਸਿਧਾਂਤ ਲੈ ਲੈਂਦੇ ਹਨ, ਜਿਨ੍ਹਾਂ ਦੇ ਜਤਨ ਦਾ ਧਿਆਨ ਬਿੰਦੁ ਧਰਤੀ, ਉਤੇ ਹੀ ਮਨੁੱਖੀ ਜੀਵਨ ਤੇ ਆਚਰਣ ਦੀ ਸੁਖ ਸੁਵਿਧਾ ਅਤੇ ਸਟਤਾ ਹੁੰਦਾ ਹੈ। ਉਦਯੋਗ ਦਾ ਯੰਤ੍ਰਵਦ ਮਨੁੱਖਾਂ ਨੂੰ ਵਿਸ਼ਵ ਦੇ ਯੰਵਾਦ ਦੀ ਸਿਖਿਆ ਦੇਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ, ਕਾਰਣ ਤੇ ਕਾਰਜ ਦੇ ਅਚੂਕ ਕਾਲਕ੍ਰਮ ਦਾ ਖਿਆਲਾਂ ਕੁਦਰਤੀ ਕਾਰਣਾਂ ਦੀ ਸਗਵੀਂ ਜਾਚ ਪੜਤਾਲ ਪਰਾਕਿਰਤਕ ਵਿਆਖਿਆ ਦੇ ਸੋਖੇ ਜੇਹੇ ਸਹਾਰੇ ਦੀ ਥਾਂ ਲੈ ਲੈਂਦੀ ਹੈ। ਇਤਿਹਾਸ ਜੰਗ ਵਿਚ ਪ੍ਰਵਿਰਤ ਹੋਏ ਰਾਜੇ ਰਾਣਿਆਂ ਨਾਲੋਂ ਕੰਮ ਕਾਜ ਵਿਚ ਲਗੇ ਲੋਕਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦੇਂਦਾ ਹੈ, ਇਹ ਵਿਸ਼ੇਸ਼ ਵਿਅਕਤੀਆਂ ਦਾ ਅਭਿਲੇਖਕ ਰਹ ਕੇ ਮਹਾਨ ਆਵਿਸ਼ਕਾਰਾਂ ਅਤੇ ਨਵੇਂ ਵਿਚਾਰਾਂ ਦਾ ਇਤਿਹਾਸ ਬਣ ਜਾਂਦਾ ਹੈ। ਰਾਜ ਸਰਕਾਰ ਦੀ ਸੱਤਾ ਘਟ ਜਾਂਦੀ ਹੈ, ਅਤੇ ਰਾਜ ਦੇ ਅੰਦਰ ਉਤਪਾਦਕ ਸਮੂਹਾਂ ਦੀ ਸੱਤਾ ਵਧ ਜਾਂਦੀ ਹੈ । ਕੁਝ ਇਸ ਤਰਾਂ, ਦਾ ਰੂਪਾਂਤਰ ਹੋ ਜਾਂਦਾ ਹੈ; “ਪਦਵੀ ਤੋਂ ਸੰਵਿਦੇ ਜਾਂ ਠੇਕੇ ਤੀਕ” ਅਧਨਗੀ ਵਾਲੀ ਸਮਾਨਤਾ ਤੋਂ, ਪਹਿਲਸ਼ਕਤੀ ਵਿਚ ਸੁਤੰਤਰਤਾਤੀਕ ਕੁਅਨਿਵਾਰਯ ਸਹਿਯੋਗ ਤੋਂ ਹਟਕੇ, ਸੁਤੰਤਰਤਾ ਨਾਲ ਸਹਿਯੋਗ ਤੀਕ, ਸਮਾਜ ਦੇ ਸੈਨਿਕ ਤੇ ਉਦਯੋਗਿਕ ਨਮੂਨਿਆਂ ਵਿਚਕਾਰ ਵਿਰੋਧਾਤਮਕ ਤੁਲਨਾ, ਵਿਸ਼ਵਾਸ ਦੇ ਇਸ ਪ੍ਰਤਿਰੂਪ ਵਿਚ ਪਰਦਰਸ਼ਤ ਹੁੰਦੀ ਹੈ-ਕਿ ਰਾਜ ਵਿਅਕਤੀਆਂ ਦੇ ਭਲੇ ਲਈ, ਅਸਤਿਤ੍ਰ ਰਖਦਾ ਹੈ, ਨ ਕਿ ਵਿਅਕਤੀ, ਰਾਜ ਦੇ ਲਾਭ ਲਈ ।
(ਇੰਗਲੈਂਡ ਵਿਚ ਸਾਮਰਾਜੀ ਸੈਨਾਵਾਦ ਦੇ ਵਾਧੇ ਦੇ ਵਿਰੁਧ ਜ਼ੋਰ ਨਾਲ ਵਿਰੋਧ ਪ੍ਰਗਟ ਕਰਦਿਆਂ ਹੋਇਆ ਸਪੈਂਸਰ ਨੇ ਆਪਣੇ ਦੇਸ਼ ਦੀ ਚੋਣ, ਉਦਯੋਗਿਕ ਸਮਾਜ ਵਲ ਵਧ ਦੇ ਨਮੂਨੇ ਦੇ ਤੌਰ ਉਤੇ ਕੀਤੀ ਅਤੇ ਸੈਨਿਕ ਰਾਜਾਂ ਦੇ ਨਮੂਨਿਆਂ ਵਲੋਂ ਫਰਾਂਸ ਅਤੇ ਜਰਮਨੀ ਵੱਲ ਧਿਆਨ ਦਆਇਆ ।)
ਸਮਾਚਾਰ ਪਤ੍ਰ ਸਾਨੂੰ ਸਮੇਂ ਸਮੇਂ ਫਰਾਂਸ ਅਤੇ ਜਰਮਨੀ ਵਿਚ ਚਲਦੇ ਇਨ੍ਹਾਂ ਦੇ ਸੈਨਿਕ ਵਿਕਾਸ ਬਾਰੇ ਮੁਕਾਬਲੇ ਦੀ ਯਾਦ ਕਰਾਂਦੇ ਹਨ । ਇਨ੍ਹਾਂ ਵਿਚੋਂ ਹਰੇਕ ਦੀ ਹਾਲਤ ਵਿਚ ਰਾਜਨੈਤਿਕ ਸਭਾ, ਆਪਣੀ ਵਧ ਤੋਂ ਵਧ ਸ਼ਕਤੀ ਜੰਗੀ ਹਥਿਆਰਾਂ ਦੇ ਵਾਧੇ ਲਈ ਖਰਚ ਕਰਦੀ ਹੈ-ਹਰੇਕ ਪਝ ਵਲੋਂ ਕੀਤਾ ਗਿਆ ਅਜੇਹਾ ਵਾਧਾ ਦੂਜੀ ਧਿਰ ਨੂੰ ਵੀ ਅਜੇਹਾ ਕਰਨ ਲਈ ਉਕਸਾਂਦਾ ਹੈ । ਥੋੜ੍ਹਾ ਚਿਰ ਹੀ ਪਹਿਲਾਂ ਬਦੇਸ਼ੀ ਮਾਮਲਿਆਂ ਦੇ ਫ੍ਰਾਂਸੀਸੀ ਮੰਤ੍ਰੀ ਨੇ, ਟਯੂਨਿਸ, ਟਾਂਗਾਂਕਿੰਗ, ਕਾਂਗ ਅਤੇ ਮੜਗਾਸਕਰ ਵਲ ਸੰਕੇਤ ਕਰਦਿਆਂ ਹੋਇਆ। ਉਸ ਲੋੜ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਸੀ ਜੇਹੜੀ ਕਿ ਦੂਸਰੇ ਰਾਸ਼ਟਾਂ ਨਾਲ ਰਾਜਨੈਤਿਕ ਲੁਟਾਂ ਦੇ ਮਾਮਲੇ ਵਿਚ ਮੁਕਾਬਲਾ ਕਰਨ ਦੀ ਬਣੀ ਰਹੀ ਸੀ; ਅਤੇ ਇਹ ਵਿਸ਼ਾਸ ਪ੍ਰਗਟ ਕੀਤਾ ਕਿ ਘਟੀਆ ਰਾਸਟਾਂ ਦੇ ਅਧੀਨ ਪ੍ਰਦੇਸਾਂ ਉਤੇ ਜੋਥਨਾਲ ਕਬਜ਼ਾ ਕਰ ਲੈਣ ਨਾਲ, ਫਰਾਂਸ, ਨੇ ਵਡਿਆਈ ਉਹ ਨਿਸਚਿਤ ਬਹੁਤ ਸਾਰੀਆਂ ਸ੍ਰੇਸ਼ਟ ਮਹਿਆਂ ਨੇ ਨਿਸਚਿਤ ਕਰ ਦਿੱਤਾ ਹੋਇਆ ਹੈ……ਇਸ ਲਈ ਅਸੀਂ ਵੇਖਦੇ ਹਾਂ ਕਿ ਕਿਉਂ ਫਰਾਂਸ ਵਿਚ, ਜਿਵੇਂ ਕਿ ਜਰਮਨੀ ਵਿੱਚ, ਸਾਮਾਜਿਕ ਪੁਨਰ-ਸੰਗਠਨ ਦੀ ਇਕ ਅਜੋਹੀ ਸਕੀਮ, ਜਿਸ ਦੇ ਅਧੀਨ ਹਰੇਕ ਨਾਗਰਿਕ ਨੇ ਸਮੁਦਾਇ ਰਾਂਹੀ ਸਾਰ ਸੰਭਾਲ ਕੀਤੇ ਜਾਂਦੇ ਸਮੁਦਾਇ ਨਮਿਤ ਮਿਹਨਤੀ ਕਰਨੀ ਹੈ, ਇਸ ਨੇ ਏਨੀ ਵਿਸ਼ਾਲ ਪਕੜ ਲੈ ਲਈ ਹੈ, ਕਿ ਇਸ ਨਾਲ ਇਕ ਸ਼ਕਤੀਸ਼ਾਲੀ ਰਾਜਨੈਤਿਕ ਸੰਸਥਾ ਖੜੀ ਹੋ ਗਈ ਹੈ, -“ਕਿਉਂ ਫਾਂਸੀਸੀਆਂ ਦੇ ਵਿਚਕਾਰ, ਸੰਤ ਸਾਈਮਨ, ਫੋਰੀਅਰ, ਪੋਸਾਨ, ਕੈਬਟ ਸੁਈਬਲੇਨ, ਪਾਇਰੀ ਨੋਰਕਸ, ਨੇ ਕਦੀ ਤਾਂ ਜ਼ਬਾਨੀ ਸ਼ਬਦਾਂ ਨਾਲ ਤੇ ਕਦੀ ਕਰਮਾਂ ਨਾਲ ਇਕਤਾਂਤ ਦੀ ਸਾਮਵਾਦੀ ਕਿਰਤ ਅਤੇ ਜੀਵਨ ਪਧਤਾ ਕਾਇਮ ਕਰਨ ਦਾ ਯਤਨ ਕੀਤਾ ਹੈ ਵਿਰੋਧ ਟਾਕਰੋ ਰਾਹੀਂ ਨਿਰੀਖਣ ਕਰਨ ਨਾਲ ਸਾਨੂੰ ਇਹ ਸੋਧ ਦਿਖਾਈ ਦੇਂਦੀ ਹੈ ਕਿ ਇੰਗਲੈਂਡ ਵਿਚ ਜਿਥੇ ਕਿ ਦੂਸਰਿਆਂ ਰਾਹੀਂ ਕੀਤੀ ਗਈ ਮਲਕੀਅਤ ਫਰਾਂਸ ਅਤੇ ਜਮਰਨੀ ਨਾਲ ਘਟ ਹੈ, ਕੀ ਇਸ ਦੇ ਸੈਨਿਕ ਰੂਪ ਦੇ ਅਧੀਨ ਤੇ ਕੀ ਅਸੈਨਿਕ ਰੂਪ ਦੇ ਅਧੀਨ, ਉਥੇ ਦੂਸਰਿਆਂ ਰਾਹੀਂ ਮਲਕੀਅਤ ਦੇ ਉਸ ਰੂਪ ਬਾਰੇ ਭਾਵਨਾ ਤੇ ਵਿਚਾਰ ਦੀ ਪ੍ਰਗਤੀ ਘਟ ਹੈ, ਜੇਹੜੀ ਕਿ ਸਮਾਜਵਾਦ ਅੰਦਰ ਨਿਹਤ ਹੈ ।
ਜਿਵੇਂ ਕਿ ਇਹ ਇਬਾਰਤ ਪ੍ਰਗਟ ਕਰਦੀ ਹੈ । ਸਪੈਂਸਰ ਵਿਸ਼ਵਾਸ ਰਖਦਾ ਹੈ ਕਿ ਸਮਾਜਵਾਦ ਸੈਨਿਕਾਂ, ਤੇ ਸਾਮੰਤਕ ਭਾਂਤ ਦੇ ਰਾਜਸੀ ਉਪਜ ਹੈ ਅਤੇ ਇਸ ਦਾ ਉਦਯੋਗ ਨਾਲ ਕੋਈ ਸੁਭਾਵਕ ਸੰਬੰਧ ਨਹੀਂ । ਸੈਨਿਕਵਾਦ ਵਾਂਗ ਹੀ ਸਮਾਜਵਾਦ ਅੰਦਰ ਵੀ ਕੇਂਦ੍ਰੀਕਰਣ ਦਾ ਵਿਕਾਸ, ਰਾਜ ਸਰਕਾਰ ਦੀ ਸੱਤਾ ਵਿਚ ਵਾਧਾ, ਪਹਿਲ ਕਰਨ ਦੀ ਸ਼ਕਤੀ ਦਾ ਪਤਨ ਅਤੇ ਵਿਅਕਤੀ ਦੀ ਅਧੀਨ ਅਵਸਥਾ ਪਾਈ ਜਾਂਦੀ ਹੈ । “ਤਾਂ ਫਿਰ ਰਾਜਕੁਮਾਰ ਬਿਸਮਾਰਕ ਠੀਕ ਹੀ ਰਾਜ-ਸਮਾਜਵਾਦ ਵਲ, ਝੁਕਾਵ ਪ੍ਰਗਟ ਕਰ ਸਕਦਾ ਹੈ ।” “ਸਾਰੇ ਹੀ ਸੰਗਠਨ ਦਾ ਆਪਣਾ ਇਹ ਕਾਨੂੰਨ ਹੈ, ਕਿ ਜਿਵੇਂ ਜਿਵੇਂ ਇਹ ਸੰਪੂਰਨ ਹੁੰਦਾ ਹੈ, ਤਿਵੇਂ ਤਿਵੇਂ ਕਠੋਰ ਬਣਦਾ ਜਾਂਦਾ ਹੈ ।” “ਉਦਯੋਗ ਵਿੱਚ, ਸਮਾਜ-ਵਾਦ ਉਹ ਅਰਥ ਰਖੇਗਾ-ਜੇ ਕੁਝ ਚ ਪਸ਼ੂਆਂ ਵਿਚ ਇਕ ਕਰੜਾ ਜਨਜਾਤ ਪ੍ਰਵਿਰਤਕ ਸਾਜ-ਸਮਾਨ । ਇਹ ਮਨੁੱਖੀ ਕੀੜੀਆਂ ਅਤੇ ਮਧ-ਮੱਖੀ ਵਰਗਾ, ਇਕ ਸਮੁੰਦਾਇ, ਪੈਦਾ ਕਰ ਦੇਵੇਗਾ ਅਤੇ ਇਸ ਦਾ ਸਿੱਟਾ ਇਹ ਅਜੇਹੀ ਦਾਸਤਾ ਦੇ ਰੂਪ ਵਿਚ ਨਿਕਲੇਗਾ-ਜੋਹੜੀ ਕਿ ਵਰਤਮਾਨ ਪਰਿਸਥਿਤੀਆਂ ਨਾਲੋਂ ਬਹੁਤ ਵਧੀਕ ਰੁਖੀ ਤੋਂ ਆਸ਼ਾ ਵਿਹੀਨ ਹੋਵੇਗਾ ।
ਉਸ ਅਨਿਵਾਰਯ ਪੰਚ-ਨਿਰਣੇ ਦੇ ਅਧੀਨ, ਜਿਸ ਦੀ ਆਵਸ਼ਕਤਾ ਕਿ ਸਮਾਜਵਾਦ ਪੈਦਾ ਕਰ ਦੇਵੇਗਾ….. ਨਿਯਮਨਿਰਮਾਤਾ ਲੋਕਾਂ ਦੇ ਆਪਣੇ ਵਿਨਅਕਤਕ ਹਿੱਤਾਂ ਲਈ ਕੀਤੇ ਜਤਨ…. ਦਾ ਮੁਕਾਬਲਾ ਸਾਰੇ ਕਿਰਤੀਆਂ ਦੇ ਮਿਲਵੇਂ ਪ੍ਰਤਿਕਾਰ ਨਾਲ ਨਹੀਂ ਕੀਤਾ ਜਾ ਸਕੇਗਾ ਅਤੇ ਉਨ੍ਹਾਂ ਦੀ ਸੱਤਾ ਹੁਣ ਵਾਂਗੂ ਬਲਵੀਆਂ ਹਾਲਤਾਂ ਤੋਂ ਬਾਹਰ ਕੰਮ ਕਰਨ ਤੋਂ ਇਨਕਾਰ ਕਰ ਦੇਣ ਨਾਲ, ਰੱਕੀ ਨ ਜਾਣ ਕਰਕੇ, ਵਧਦੀ ਤੋਂ ਪਸਰਦੀ ਹੋਈ ਏਨੀ ਪੱਕੀ ਹੋ ਜਾਏਗੀ ਕਿ ਪ੍ਰਤਿਕਾਰ ਕਰਨ ਯੋਗ ਨਹੀਂ ਰਹੇਗੀ ਜਦੋਂ ਨੌਕਰ-ਸ਼ਾਹੀ ਰਾਹੀਂ ਕਿਰਤੀਆਂ ਦੇ ਵਿਨਿਯਮਨ ਤੋਂ ਹਟ ਕੇ ਅਸੀਂ ਨਿਰੋਲ ਨੌਕਰ-ਸ਼ਾਹੀ ਵਲ ਪਰਤਦੇ ਹਾਂ ਅਤੇ ਇਹ ਪੁੱਛ ਕਰਦੇ ਹਾਂ ਕਿ ਇਸ ਦਾ ਵਿਨਿਯਮਨ ਕਿਵੇਂ ਕੀਤਾ ਜਾਏ ਤਾਂ ਇਸ ਦਾ ਕੋਈ ਸੰਤੋਸ਼ਜਨਕ ਉੱਤਰ ਨਹੀਂ ਮਿਲਦਾ । ਅਜੇਹੀਆਂ ਅਵਸਥਾਵਾਂ ਦੇ ਅਧੀਨ ਇਕ ਨਵਾਂ ਕੁਲੀਨ ਤੰਤ੍ਰ ਖੜਾ ਹੋ ਜਾਏਗਾ ਜਿਸ ਦੇ ਸੰਪਾਲਨ ਲਈ ਜਨਸਮੂੰਹ ਮਿਹਨਤ ਕਰਨਗੇ; ਅਤੇ ਜੇਹੜਾ ਸੰਗਠਤ ਹੋ ਗਿਆ ਹੋਣ ਕਰਕੇ ਇਕ ਅਜੇਹੀ ਸਭਾ ਦਾ ਵਰਤਾਵ ਕਰੇਗਾ ਜੇਹੜੀ ਕਿ ਕਿਸੇ ਵੀ ਬੀਤ ਚੁਕੇ ਕੁਲੀਨ ਤੰਤਰ ਨਾਲੋਂ ਬਹੁਤ ਪਰ ਪਰੇ ਛੇਦੀ ਹੋਵੇਗੀ ।
ਆਰਥਕ ਸੰਬੰਧ ਰਾਜਨੀਤਿਕ ਸੰਬੰਧਾਂ ਨਾਲੋਂ ਏਨੇ ਵਿਭਿੰਨ ਹੁੰਦੇ ਹਨ ਅਤੇ ਏਨੇ ਵਧੀਕ ਜਟੱਲ ਵੀ ਕਿ ਕੋਈ ਵੀ ਰਾਜ ਸਰਕਾਰ, ਇਹੋ ਜੇਹੀ ਇਕ ਦਾਸ ਬਨਣ ਵਾਲੀ ਨੌਕਰ-ਸ਼ਾਹੀ ਤੋਂ ਬਿਨਾਂ ਇਨ੍ਹਾਂ ਸਾਰਿਆਂ ਦਾ ਵਿਨਿਯਮਨ ਨਹੀਂ ਕਰ ਸਕੇਗੀ। ਰਾਜ ਦਾ ਦਖਲ, ਜਟੱਲ ਉਦਯੋਗਿਕ, ਸਥਿੱਤੀ ਦੇ ਕਿਸੇ ਨ ਕਿਸੇ ਕਾਰਨ ਨੂੰ ਸਦਾਈ ਨਜ਼ਰ ਉਝਲ ਕਰ ਦੇਂਦਾ ਹੈ ਅਤੇ ਜਿਥੇ ਕਿਧਰੇ ਵੀ ਇਸ ਨੂੰ ਅਜ਼ਮਾਇਆ ਗਿਆ ਹੈ, ਇਹ ਅਸਫ਼ਲ ਰਿਹਾ ਹੈ। ਮੱਧਕਾਲੀਨ ਇੰਗਲੈਂਡ ਦੇ ਕਿਰਤ ਨੀਅਤ ਕਰਨ ਵਾਲੇ ਕਾਨੂੰਨਾਂ ਅਤੇ ਕ੍ਰਾਂਤੀਕਾਰੀ ਫ਼ਰਾਂਸ ਦੇ ਕੀਮਤਾਂ ਨੀਯਤ ਕਰਨ ਵਾਲੇ ਕਾਨੂੰਨਾਂ ਵਲ ਧਿਆਨ ਦਿਓ। ਆਰਥਕ ਸੰਬੰਧਾਂ ਨੂੰ ਜ਼ਰੂਰੀ ਤੌਰ ਤੇ ਮਾਂਗ ਅਤੇ ਪੂਰਤੀ ਦੇ ਸਵ-ਚਾਲਤ ਸਮੰਜਨ ਤੇ ਛੱਡ ਦੇਣਾ ਬਣਦਾ ਹੈ ਜਿਸ ਚੀਜ਼ ਦੀ ਸਮਾਜ ਨੂੰ ਸਭ ਤੋਂ ਵਧੀਕ ਲੋੜ ਹੁੰਦੀ ਹੈ, ਕੀਮਤ ਦੇ ਦੇਂਦਾ ਹੈ । ਅਤੇ ਜੇਕਰ ਕੁਝ ਨਿਸਚਿਤ ਮਨੁੱਖਾਂ (ਭਾਵੇਂ ਇਹ ਅਧੂਰਾ ਹੀ ਹੋਵੇ) । ਉਸ ਲਈ ਇਹ ਭਾਰੀ ਤੋਂ ਭਾਰੀ ਤੇ ਵਿਸ਼ੇਸ਼ ਵਿਹਾਰਾਂ ਨੂੰ ਵਧੀਕ ਪੁਰਸਕਾਰ ਮਿਲਦੇ ਹਨ ਤਾਂ ਇਹ ਇਸ ਲਈ ਕਿ ਇਨ੍ਹਾਂ ਮਨੁੱਖਾਂ ਨੇ ਅਸਾਧਾਰਣ ਖਤਰੇ ਜਾਂ ਖੇਚਲਾਂ ਉਠਾਈਆਂ ਹੁੰਦੀਆਂ ਤੇ ਅਜੇਹੇ ਵਿਹਾਰਾਂ ਵਿਚ ਇਹ ਨੀਅਤ ਹੁੰਦੇ ਹਨ। ਮਨੁੱਖ, ਆਪਣੀ ਵਰਤਮਾਨ ਰਚਨਾਂ ਅਨੁਸਾਰ ਕਦੀ ਅਨਿਵਾਰਯ ਸਮਾਨਤਾ ਨਹੀਂ ਸਹਿਨ ਕਰਨਗੇ । ਜਦ ਤੀਕ ਕਿ ਕੋਈ ਸਵੈ-ਚਾਲਤ ਤੌਰ ਤੇ ਬਦਲਿਆ ਹੋਇਆ, ਵਾਤਾਵਰਣ, ਸਵੈ-ਚਾਲਤ ਤੌਰ ਤੇ ਮਨੁੱਖ ਦੇ ਗੁਣ ਸੁਭਾਵ ਨੂੰ ਹੀ ਨਹੀਂ ਬਦਲ ਦੇਂਦਾ, ਤਦ ਤੀਕ ਬਣਾਵਟੀ ਤਬਦੀਲੀਆਂ ਪਾਸ ਕਰਨ ਵਾਲਾ ਕੋਈ ਵਿਧੀਨਿਰਮਾਣ ਏਨਾਂ ਹੀ ਵਿਅਰਥ ਹੋਵੇਗਾ, ਜਿਨਾਂ ਕਿ ਜੋਤਿਸ਼ ।
ਕਿਰਤੀਆਂ ਦੀ ਸ਼੍ਰੇਣੀ ਰਾਹੀਂ ਸੰਸਾਰ ਦੇ ਸ਼ਾਸਤ ਕੀਤੇ ਜਾਣ ਦਾ ਖ਼ਿਆਲ ਤੋਂ ਹੀ ਸਪੈਂਸਰ ਤੰਗ ਆ ਗਿਆ ਸੀ । ਉਸ ਨੂੰ ਉਨ੍ਹਾਂ ਟ੍ਰੇਡ ਯੂਨੀਅਨਾਂ ਦੇ ਆਗੂਆਂ ਨਾਲ ਕੋਈ ਪ੍ਰੀਤ ਨਹੀਂ ਸੀ, ਜਿਵੇਂ ਕਿ ਉਹ ਉਨ੍ਹਾਂ ਨੂੰ ਲੰਡਨ ਟਾਈਮਜ਼ ਦੇ ਹਠੀ ਮਾਧਿਅਮ ਰਾਹੀਂ ਜਾਣ ਸਕਦਾ ਸੀ । ਉਹ ਕਹਿੰਦਾ ਸੀ ਕਿ ਹੜਤਾਲ ਬੇਅਰਥ ਹੁੰਦੀਆਂ ਹਨ ਜਦ ਤੀਕ ਕਿ ਇਨ੍ਹਾਂ ਵਿਚੋਂ ਬਹੁਤੀਆਂ ਅਸਫ਼ਲ ਨ ਹੋ ਜਾਣ। ਕਿਉਂ ਜੋ ਜੇਕਰ ਸਾਰੇ ਕਿਰਤੀ ਭਿੰਨ ਭਿੰਨ ਸਮਿਆਂ ਉਤੇ ਹੜਤਾਲ ਕਰਨ ਤੇ ਜਿੱਤ ਜਾਣ ਤਾਂ, ਕੀਮਤਾਂ, ਵਧਾਈਆਂ ਗਈਆਂ ਉਜਰਤਾਂ ਦੇ ਹਿਸਾਬ ਨਾਲ ਹੈ ਚੜ੍ਹ ਜਾਣਗੀਆਂ ਤੇ ਸਥਿੱਤੀ ਪਹਿਲਾਂ ਵਾਂਗ ਹੀ ਰਹੇਗੀ । “ਥੋੜੇ ਚਿਰ ਮਗਰੋਂ ਹੀ ਅਸੀਂ ਕਿਰਤ ਉਤੇ ਲਾਣ ਵਾਲੀਆਂ ਮਾਲਕ ਸ਼੍ਰੇਣੀਆਂ ਰਾਹੀਂ ਕੀਤੇ ਗਏ ਕਿਰਤੀ ਸ਼੍ਰੇਣੀਆਂ ਰਾਹੀਂ ਕੀਤੇ ਗਏ ਅਨਿਆਇ ਦੇਖ ਲਵਾਂਗੇ ।” ਅਨਿਆਵਾਂ ਦੇ ਹੀ ਅਨੁਰੂਪ
ਇਸ ਦੇ ਵਿਪ੍ਰੀਤ ਉਨ੍ਹਾਂ ਦੇ ਅੰਧਾ ਧੁੰਦ ਤੌਰ ਤੇ ਰੂੜੀਵਾਦੀ ਨਹੀਂ ਸਨ, ਉਹ ਸਾਮਾਜਿਕ ਪ੍ਰਣਾਲੀ ਕੀ ਉਸ ਦੁਰਵਿਵਸਥਾ ਅਤੇ ਪਾਸਦਿਕਤਾ ਨੂੰ ਅਨੁਭਵ ਕਰਦਾ ਸੀ ਜੇਹੜੀ ਕਿ ਉਸ ਦੇ ਆਲੇ ਦੁਆਲੇ ਪਸਰੀ ਹੋਈ ਸੀ, ਅਤੇ ਉਹ ਸਪਸ਼ਟ ਚਾਅ ਨਾਲ, ਇਸ ਦਾ ਨਾਂ ਲੈ ਲੈਣ ਵਾਲੀ ਕਿਸੇ ਪ੍ਰਾਣਾਲੀ ਦੀ ਖੋਜ ਵਿਚ ਸੀ । ਅੰਤ ਨੂੰ ਉਸ ਨੇ ਆਪਣੀਆਂ ਸ਼ੁਭ ਭਾਵਨਾਵਾਂ ਸਹਿਯੋਗੀ ਲਹਿਰ ਨੂੰ ਦੇ ਦਿੱਤੀਆਂ। ਇਸ ਵਿਚ ਉਸ ਨੇ ਪਦਵੀ ਤੋਂ ਹਟ ਕੇ ਸੰਵਿਦੇ ਤੀਕ ਜਾਣ ਦਾ ਉਹ ਅੰਤਮ ਰੂਪ ਦੇਖਿਆ, ਜਿਸ ਵਿਚ ਕਿ ਸਰ ਹੈਨਰੀ ਮੰਨ ਨੇ ਆਰਥਿਕ ਇਤਿਹਾਸ ਦਾ ਸਾਰ ਅੰਸ਼ ਦੇਖਿਆ ਸੀ । ਕਿਰਤ ਦਾ ਵਿਨਿਯਮਨ ਘਟ ਮਵਪੀੜਕ ਹੋ ਜਾਂਦਾ ਹੈ, ਜਿਵੇਂ ਜਿਵੇਂ ਕਿ ਸਮਾਜ ਉਚੇਰਾ ਰੂਪ ਲੈਂਦਾ ਜਾਂਦਾ ਹੈ । ਅਜੇਹੀ ਅਵਸਥਾ ਵਿਚ ਅਸੀਂ ਇਕ ਅਜੇਹੇ ਰੂਪ ਤੇ ਅਪੜ ਜਾਂਦੇ ਹਾਂ ਜਿਸ ਵਿਚ ਕਿ ਅਵਪੀੜਨ ਘਟ ਤੋਂ ਘਟ ਅਜੇਹੀ ਮਾਤਾ ਤੀਕ ਅਪੜ ਜਾਂਦਾ ਹੈ, ਜੇਹੜੀ ਕਿ ਸੰਮਿਲਤ ਕਿਰਤ ਨਾਲ ਮੇਲ ਖਾਂਦੀ ਹੈ । ਹਰੇਕ ਮੈਂਬਰ ਜੇਹੜਾ ਕੋਈ ਕੰਮ ਉਹ ਕਰਦਾ ਹੈ, ਉਸ ਵਿਚ ਆਪਣਾ ਮਾਲਕ ਆਪ ਹੁੰਦਾ ਹੈ । ਅਤੇ ਕੇਵਲ ਅਜੇਹੇ ਨਿਯਮਾਂ ਦੀ ਅਧੀਨਗੀ ਵਿਚ ਹੁੰਦਾ ਹੈ ਜੇਹੜੇ ਕਿ ਮੈਂਬਰਾਂ ਦੀ ਬਹੁ-ਗਿਣਤੀ ਨੇ ਕਾਇਮ ਕੀਤੇ ਹੁੰਦੇ ਹਨ, ਤੇ ਜੇਹੜੇ ਵਿਵਸਥਾਂ ਨੂੰ ਕਾਇਮ ਰਖਣ ਲਈ ਜ਼ਰੂਰੀ ਹਦੇ ਹਨ। ਸੈਨਿਕਤਾ ਦੇ ਅਨਿਵਾਰਯ ਸਹਿਯੋਗ ਤੋਂ ਲੈ ਕੇ ਉਦਯੋਗਵਾਦ ਦੇ ਮਨਮਰਜ਼ੀ ਦੇ ਸਹਿਯੋਗ ਤੀਕ ਦਾ ਸੰਕ੍ਰਮਣ ਪੂਰਾ ਹੋ ਜਾਂਦਾ ਹੈ, ਉਹ ਸ਼ੰਕਾ ਕਰਦਾ ਹੈ, ਜੇਕਰ ਮਨੁੱਖ ਪ੍ਰਾਣੀ ਅਜੇ ਏਨੇ ਕੁ ਦਿਆਨਤਦਾਰ, ਤੇ ਸਮ੍ਬ ਹੋ ਗਏ ਹਨ ਕਿ ਉਹ ਉਦਯੋਗ ਦੀ ਇਕ ਲੋਕ ਤਾਂਤ੍ਰਿਕ ਪ੍ਰਣਾਲੀ ਨੂੰ ਕਾਰਜ ਕੁਸ਼ਲ ਬਣਾ ਸਕਣ; ਪਰ ਪ੍ਰੀਖਿਆਕਾਰ ਵੇਖਣ ਲਈ ਉਹ ਪੂਰੀ ਤਰ੍ਹਾਂ ਤਿਆਰ ਹੈ। ਉਹ ਕਿਸੇ ਅਜੇਹੇ ਸਮੇਂ ਨੂੰ ਪਹਿਲਾਂ ਤੋਂ ਦੇਖਦਾ ਹੈ ਜਦੋਂ ਕਿ ਉਦਯੋਗ ਦਾ ਨਿਰਦੇਸ਼ਨ ਨਿਕਕੁੰਸ ਮਾਲਕਾਂ ਰਾਹੀਂ ਨਹੀਂ ਕੀਤਾ ਜਾਏਗਾ, ਅਤੇ ਮਨੁੱਖ ਕੂੜੇ ਕਰਕਟ ਜੇਹੀਆਂ ਚੀਜ਼ਾਂ ਦੇ ਉਤਪਾਦਨ ਲਈ ਆਪਣੇ ਜੀਵਨ ਕੁਰਬਾਨ ਨਹੀਂ ਕਰਨਗੇ । ਸੈਨਿਕ ਅਤੇ ਉਦਯੋਗਿਕ ਪਧਤੀਆਂ, ਵਿਚਕਾਰ ਜਿਵੇਂ ਕਿ ਵਿਰੋਧ ਟਾਕਰਾ ਇਸ ਵਿਸ਼੍ਵਾਸ ਦੀ ਥਾਂ ਕਿ ਵਿਅਕਤੀਆਂ ਦਾ ਅਸਤ੍ਰਿਤ ਰਾਜ ਦੇ ਲਾਭ ਲਈ ਹੁੰਦਾ ਹੈ, ਇਸ ਦੇ ਇਸ ਪ੍ਰਤਿਲੋਮ ਰੂਪ ਨਾਲ ਪ੍ਰਗਟ ਹੁੰਦਾ ਹੈ, ਕਿ ਰਾਜ ਦਾ ਅਸਤਿਤ੍ਰ ਵਿਅਕਤੀਆਂ ਲਈ ਹੁੰਦਾ ਹੈ; ਇਸੇ ਤਰ੍ਹਾਂ ਹੀ, ਉਦਯੋਗਿਕ ਪਧਤੀ ਅਤੇ ਇਸ ਤੋਂ ਸੰਭਵ ਤੌਰ ਤੇ ਵਿਕਸਤ ਹੋਣ ਵਾਲੀ ਪਧਤੀ ਵਿਚਕਾਰ ਵਿਰੋਧ ਟਾਕਰਾ, ਇਸ ਵਿਸ਼ਵਾਸ ਦੀ ਥਾਂ ਕਿ ਜੀਵਨ ਕਿਰਤ ਲਈ ਹੁੰਦਾ ਹੈ ਇਸ ਦੇ ਉਲਟ ਇਸ ਰੂਪ ਨਾਲ ਪ੍ਰਗਟ ਹੁੰਦਾ ਹੈ ਕਿ ਕਿਰਤ ਜੀਵਨ ਲਈ ਹੁੰਦੀ ਹੈ ।
ਨੀਤੀ ਸ਼ਾਸਤ੍ਰ : ਸਦਾਚਾਰਾਂ ਦਾ ਵਿਕਾਸ
ਉਦਯੋਗਿਕ ਨਵਨਿਰਮਾਣ ਦੀ ਇਹ ਸਮਸਿਆ ਸਪੈਂਸਰ ਨੂੰ ਏਨੀ ਮਾਤਪੂਰਣ ਪ੍ਰਤੀਤ ਹੁੰਦੀ ਹੈ, ਕਿ ਉਹ “ਨੀਤੀ ਸ਼ਾਸਤ ਦੇ ਸਿਧਾਂਤ” 1893 ਦਾ ਸਭ ਤੋਂ ਵੱਡਾ ਵਿਭਾਗ ਇਸ ਦੇ ਨਮਿਤ ਹੀ ਅਰਪਨ ਕਰਦਾ ‘ਮੇਰੇ ਕਾਰਜ ਦਾ ਇਹ ਅੰਤਮ ਭਾਗ ਜਿਸ ਪ੍ਰਤੀ ਮੈਂ ਆਪਣੇ ਪਹਿਲੇ ਸਾਰੇ ਭਾਗਾਂ ਨੂੰ ਉਪਸੰਗੀ ਕਰਕੇ ਸਮਝਦਾ ਹਾਂ”। ਮੱਧ ਵਿਕਟੋਰੀਆ ਕਾਲ ਦੀ ਸਾਰੀ ਨੈਤਿਕ ਕਰੜਾਈ ਵਾਲੇ ਇਕ ਮਨੁੱਖ ਦੇ ਰੂਪ ਵਿਚ ਸਪੈਂਸਰ ਇਸ ਸਮੱਸਿਆ ਲਈ ਵਿਸ਼ੇਸ਼ ਤੌਰ ਤੇ ਤੀਬਰ ਇੱਛਾਵਾਨ ਸੀ ਕਿ ਉਸ ਸਦਾਚਾਕ ਨਿਯਮਾਵਲੀ ਦੀ ਥਾਂ ਉਤੇ ਜੇਹੜੀ ਕਿ ਪਰੰਪਰਾਗਤ ਵਿਸ਼ਵਾਸ ਨਾਲ ਸੰਬੰਧਤ ਸੀ, ਕੋਈ ਇਕ ਨਵਾਂ ਤੇ ਕੁਦਰਤੀ ਨੀਤੀਸ਼ਾਸਤ੍ਰ ਲਭਿਆ ਜਾਏ।ਉਚਿਤ ਆਚਾਰ ਦੀਆਂ ਮੰਨੀਆਂ ਗਈਆਂ ਪਰਾਪ੍ਰਕਿਰਤਕ ਪ੍ਰਵਾਨਗੀਆਂ ਨੂੰ ਅਸਵੀਕਾਰ ਕਰਨ ਨਾਲ ਕੋਈ ਰਿਕਤਤਾ ਨਹੀਂ ਪੈਦਾ ਹੋ ਜਾਂਦੀ । ਕੁਦਰਤੀ ਪ੍ਰਵਾਨਗੀਆਂ ਅਜੇਹੀਆਂ ਮੌਜੂਦ ਹਨ ਜੇਹੜੀਆਂ ਕਿ ਕਿਸੇ ਤਰ੍ਹਾਂ ਘਟ ਪੂਰਵ ਪ੍ਰਮਾਣਕਤਾ ਵਾਲੀਆਂ ਨਹੀਂ ਤੇ ਫੇਰ ਜੇਹੜੀਆਂ ਬਹੁਤ ਵਧੀਕ ਵਿਸ਼ਾਲ ਖੇਤਰ ਵੀ ਮਲਦੀਆਂ ਹਨ। ਨਵੀਂ ਨੈਤਿਕਤਾ ਜ਼ਰੂਰੀ ਤੌਰ ਤੇ ਜੀਵਵਿਗਿਆਨ ਉਤੇ ਨਿਰਮਾਣ ਕੀਤੀ ਜਾਣੀ ਚਾਹੀਦੀ ਹੈ । ਜੀਵ ਧਾਰੀਆਂ ਦੇ ਵਿਕਾਸ-ਸਿਧਾਂਤ ਦੀ ਸਵੀਕਾਰਤਾ, ਕੁਲਨਿਸਚਿਤ ਨੈਤਿਕ ਸੰਕਲਪਨ ਨੀਅਤ ਕਰਦੀ । 1493 ਵਿਚ ਆਕਸਫ਼ੋਰਡ ਸਥਾਨ ਦੇ ਆਪਣੇ ਰੋਮੇਨਜ਼ ਲੈਕਚਰਾਂ ਵਿਚ ਹਕਸਲੇ ਨੇ ਇਸ ਭਾਵ ਦੀ ਦਲੀਲ ਕੀਤੀ ਸੀ ਕਿ ਜੀਵ ਵਿਗਿਆਨ ਨੂੰ ਇਕ ਨੈਤਿਕ ਪਥਪ੍ਰਦਰਸ਼ਕ ਤੌਰ ਤੇ ਨਹੀਂ ਸੀ ਲਿਆ ਜਾ ਸਕਦਾ ਕਿ ਆਪਣੇ ਦੰਦਾਂ ਤੇ ਪੰਜਿਆਂ ਕਰ ਕੇ ਲਹੂ ਭਰੀ ਕੁਦਰਤ (ਜਿਵੇਂ ਕਿ ਟੈਨੀਸਨ ਇਸ ਨੂੰ ਪ੍ਰਗਟ ਕਰ ਰਿਹਾ ਸੀ) ਤਾਂ ਪਾਸ਼ਵਿਕਤਾ ਅਤੇ ਚਾਲਬਾ ਜੀ ਨੂੰ ਹੀ ਵਡਿਆਂਦੀ ਸੀ ਨ ਕਿ ਨਿਆਇ ਅਤੇ ਪਿਆਰ ਨੂੰ । ਪਰ ਸਪੈਂਸਰ ਅਨੁਭਵ ਕਰਦਾ ਸੀ ਕਿ ਕੋਈ ਇਕ ਅਜੇਹੀ ਨੈਤਿਕ ਨਿਯਮਾਵਲੀ ਜੇਹੜੀ ਕਿ, ਪ੍ਰਕਿਰਤਕ ਚੋਣ ਅਤੇ ਅਸਤਿਤ੍ਰ ਨਮਿਤ ਸੰਗ੍ਰਾਮ ਦੀਆਂ ਕਸਵਟੀਆਂ ਉਤੇ ਪੂਰੀ ਨਹੀਂ ਸੀ ਉਤਰ ਸਕਦੀ ਉਸ ਦੀ ਭਾਵੀ ਸ਼ੁਰੂ ਤੋਂ ਹੀ ਜ਼ਬਾਨੀ ਜਮਾਂ ਖਰਚ ਕਰਨ ਵਾਲੀ ਅਤੇ ਨਿਮਰਥਕਤਾ ਦੀ ਸੀ। ਕਿਸੇ ਵੀ ਹੋਰ ਚੀਜ਼ ਵਾਂਗ, ਆਚਾਰਵਿਹਾਰ ਨੂੰ ਵੀ ਚੰਗਾ ਜਾਂ ਮੰਦਾ ਇਸ ਪੱਖ ਤੋਂ ਕਿਹਾ ਜਾਣਾ ਚਾਹੀਦਾ ਹੈ, ਕਿ ਉਹ ਜੀਵਨ ਉਦੇਸ਼ਾਂ ਨਾਲ ਉਸ ਦਾ ਮੇਲ ਚੰਗਾ ਬੈਠਦਾ ਹੈ ਜਾਂ ਭੈੜਾ) “ਉੱਚਤਮ ਆਚਾਰ ਉਹ ਹੈ ਜੇਹੜਾ ਕਿ ਜੀਵਨ ਦੀ ਸਭ ਤੋਂ ਵਧੀਕ ਲੰਮਾਈ, ਵਿਸ਼ਾਲਤਾ ਅਤੇ ਸੰਪੂਰਨਤਾ ਲਈ ਸਹਾਇਕ ਹੁੰਦਾ ਹੈ ।” ਜਾਂ ਵਿਕਾਸ ਫਾਰਮੂਲੇ ਦੇ ਪਰਿਭਾਸ਼ਕ ਸ਼ਬਦਾਂ ਅਨੁਸਾਰ, ਉਹ ਆਚਰਣ ਨੈਤਿਕ ਹੁੰਦਾ ਹੈ, ਜੇਹੜਾ ਕਿ ਜਿਵੇਂ ਤੇ ਜਿਸ ਮਾਤ੍ਰਾ ਵਿਚ ਕਿਸੇ ਵਿਅਕਤੀ ਜਾਂ ਸਮੂਹ ਨੂੰ ਉਦੇਸ਼ਾਂ ਦੀ ਵਿਭਿੰਨਤਾ ਦੇ ਵਿਚਕਾਰ ਵਧੀਕ ਏਕੀਕ੍ਰਿਤ ਤੇ ਸੰਸਗਤ ਬਣਾਂਦਾ ਹੈ । ਕਲਾ ਵਾਂਗ ਹੀ ਨੈਤਿਕਤਾ, ਅਨੇਕਤਾ ਵਿਚ ਏਕਤਾ ਦੀ ਪ੍ਰਾਪਤੀ ਵਿਚ ਘਲੀ ਜਾਂਦੀ ਹੈ । ਉੱਚਤਮ ਨਮੂਨੇ ਦਾ ਮਨੁੱਖ ਉਹ ਹੁੰਦਾ ਹੈ ਜੇਹੜਾ ਕਿ ਆਪਣੇ ਅੰਦਰ ਜੀਵਨ ਦੀ ਵਧ ਤੋਂ ਵਧ ਵਿਭਿੰਨਤਾ, ਜਟੱਲਤਾ ਅਤੇ ਸੰਪੂਰਨਤਾ ਨੂੰ ਅਸਰਕਾਰਕ ਰੂਪ ਵਿਚ ਸੰਯੁਕਤ ਕਰਦਾ ਹੈ ।
ਇਹ ਪਰਿਭਾਸ਼ਾ ਕੁਲ ਅਸ਼ਪੱਸਟ ਜੇਹੀ ਹੈ, ਜਿਵੇਂ ਕਿ ਇਸ ਨੇ ਅਵਸ਼ੋਂ ਹੋਣਾ ਹੀ, ਹੋਇਆ, ਕਿਉਂ ਜੋ ਕੋਈ ਵੀ ਹੋਰ ਚੀਜ਼ ਸਥਲ ਦੀ ਨਹੀਂ ਹੁੰਦੀ, ਜਿੰਨੀਆਂ ਕਿ ਬੈਠ ਬੈਠਾਵਣ ਅਤੇ ਸਮੇਂ ਦੇ ਫਰਕਾਂ ਕਰਕੇ ਏਨੀ ਵਿਭਿੰਨ ਭਾਂਤ ਕਰਨ ਦੀਆਂ ਚਿਸਿਸਟ ਲੋੜਾਂ ਅਤੇ ਇਸੇ ਤਰ੍ਹਾਂ ਧਰਮ ਕਲਿਆਣ ਦੇ ਵਿਚਾਰ ਦੀ ਅੰਤਰ ਵਸਤੂ ਵੀ ਇਹ ਠੀਕ ਹੈ ਕਿ ਆਚਾਰਵਿਹਾਰ ਦੇ ਕੁਝ ਨਿਸਚਤ ਰੂਪਾਂ ਉਤੇ ਕਲਿਆਣਕਾਰੀ ਹੋਣੀ ਦੀ ਛਾਪ ਲਾਈ ਗਈ ਹੈ-ਜਿਵੇਂ ਕਿ ਇਹ ਵਧ ਤੋਂ ਵਧ ਭਰਪੂਰ ਜੀਵਨ ਦੇ ਅਨੁਕੂਲ ਹੁੰਦੇ ਹਨ ਅਤੇ ਉਸ ਸੁਖ ਸੁਆਦ ਦੇ ਭਾਵ ਅਨੁਸਾਰ ਜੇਹੜਾ, ਕਿ ਕੁਦਰਤੀ ਚੋਣ ਨੇ ਇਨ੍ਹਾਂ ਸੰਰਖਿਅਕ ਤੋ ਵਿਆਤਕ ਕ੍ਰਿਆਵਾਂ ਨਾਲ ਸੰਬੰਧਤ ਕੀਤਾ ਹੁੰਦਾ ਹੈ।
ਆਧੁਨਿਕ ਜੀਵਨ ਦੀ ਜਟੱਲਤਾ ਨੇ ਉਲੰਘਣਾ ਦੀ ਗਿਣਤੀ ਵਿਚ ਕਾਫ਼ੀ ਵਾਧਾ ਕਰ ਦਿੱਤਾ ਹੈ, ਪਰ ਕੁਦਰਤੀ ਤੌਰ ਤੋ ਸੁਖ ਤਾਂ ਜੀਵ ਵਿਗਿਆਨਿਕ ਰੂਪ ਵਿਚ ਲਾਭਦਾਇਕ ਪ੍ਰਵਿਰਤੀਆਂ ਨੂੰ ਪ੍ਰਗਟ ਕਰਦਾ ਹੈ, ਅਤੇ ਸੁਖ ਜੀਵ-ਵਿਗਿਆਨਿਕ ਤੌਰ ਤੇ ਖਤਰਨਾਕ ਪ੍ਰਵਿਤੀਆ ਨੂੰ । ਇਸ ਦੇ ਵਿਪ੍ਰੀਤ ਇਸ ਸਿੱਧਾਂਤ ਦੀਆਂ ਵਿਸ਼ਾਲ ਹਦ ਬੰਦੀਆਂ ਦੇ ਅੰਦਰ-ਵਾਰ ਅਸੀਂ ਪਰਮ ਕਲਿਆਣ ਦੀਆਂ ਵਧ ਤੋਂ ਵਧ ਵਿਭਿੰਨ, ਅਤੇ ਪ੍ਰਗਟ ਤੌਰ ਤੇ ਵਧ ਤੋਂ ਵਧ ਵਿਰੋਧੀ ਸੰਕਲਪਨਾਵਾਂ ਦੇਖਦੇ ਹਾਂ । ਸਾਡੀ ਪਛਮੀ ਨੈਤਿਕਨਿਯਮਾਵਲੀ ਦੀ ਸ਼ਾਇਦ ਹੀ ਕੋਈ ਅਜੇਹੀ ਮਦ ਹੋਵੇ ਜੇਹੜੀ ਕਿ ਕਿਸੇ ਥਾਂ ਅਸਦਾਚਾਰਕ ਨ ਸਮਝੀ ਜਾਂਦੀ ਹੋਵੇ, ਨ ਕੇਵਲ ਬਹੁ ਪੱਤਨੀ ਵਿਆਹ ਸਗੋਂ ਆਤਨਘਾਤ ਆਪਣੇ ਦੇਸ਼ ਵਾਸੀਆਂ, ਤੇ ਆਪਣੇ ਮਾਪਿਆਂ ਦੇ ਕਤਲ ਨੂੰ ਵੀ ਕਿਸੇ ਇਕ ਜਾਂ ਦੂਸਰੇ ਰਾਸ਼ਟ ਵਿਚ ਉਚੀ ਸਦਾਚਾਰਕ ਪਵਾਨਗੀ ਮਿਲ ਜਾਂਦੀ ਹੈ ।
ਫਿਜੀ ਦੇ ਸਰਦਾਰਾਂ ਦੀਆਂ ਪਤਨੀਆਂ ਆਪਣੇ ਪਤੀਆਂ ਦੀ ਮੌਤ ਸਮੇਂ ਆਪਣੇ ਆਪ ਨੂੰ ਗਲਾ ਘੁੱਟ ਕੇ ਮਾਰ ਦੇਣ ਜਾਣ ਨੂੰ ਇਕ ਪਵਿਤ੍ਰ ਕਰਤਵ ਸਮਝਦੀਆਂ ਹਨ। ਕੋਈ ਇਕ ਇਸਤ੍ਰੀ ਜਿਸ ਨੂੰ ਵਿਲਿਅਮਜ਼ ਨੇ ਬਚਾ ਲਿਆ ਸੀ, ਉਹ ਰਾਤ ਦੇ ਸਮੇਂ ਨਿਕਲ ਗਈ ਤੇ ਤਰ ਕੇ ਦਰਿਆ ਦੇ ਪਾਰ ਜਾ ਕੇ ਉਸ ਨੇ ਆਪਣੇ ਆਪ ਨੂੰ ਆਪਣੇ ਲੋਕਾਂ ਦੇ ਸਾਹਮਣੇ ਕਰਕੇ, ਇਸ ਪਵਿਤ੍ਰ ਬਲੀਦਾਨ ਨੂੰ ਪੂਰਾ ਕੀਤੇ ਜਾਣ ਲਈ ਜ਼ੋਰ ਦਿੱਤਾ, ਜਿਸ ਤੋਂ ਬਚੇ ਨਿਕਲਣ ਲਈ ਕਿਸੇ ਕਮਜ਼ੋਰੀ ਦੇ ਪਲ ਉਹ ਬੇਦਿਲੀ ਨਾਲ ਮੰਨ ਗਈ ਸੀ; ਅਤੇ ਵਿਲਕੀ ਜੁ ਕਿਸੇ ਇਕ ਹੋਰ ਅਜੇਹੀ ਇਸਤ੍ਰੀ ਬਾਰੇ ਦਸਦਾ ਹੈ:-ਜਿਸ ਨੇ ਕਿ ਆਪਣੇ ਬਚਾਣ ਵਾਲੇ ਉਦੇ ਦਰਬਚਨਾਂ ਦੀ ਬੁਛਾੜ ਲਾ ਦਿੱਤੀ ਸੀ ਅਤੇ ਉਸ ਤੋਂ ਪਿੱਛੋਂ ਸਦਾ ਹੀ ਉਸ ਦੇ ਵਿਰੁਧ ਵਧ ਤੋਂ ਵਧ ਭਿਆਨਕ ਘ੍ਰਿਣਾ ਪ੍ਰਗਟ ਕਰਦੀ ਰਹੀ ਸੀ ।’” ”ਲਿਵਿੰਗਸਟਨ ਮਗੋਲੋਂ ਕਬੀਲੇ ਦੀਆਂ ਇਸਤ੍ਰੀਆਂ ਬਾਰੇ ਦਸਦਾ ਹੈ, ਕਿ ਜੈਂਥੀਸੀ ਦਰਿਆ ਦੇ ਕੰਢਿਆ ਉਤੇ ਉਨ੍ਹਾਂ ਨੂੰ ਇਹ ਸੁਣ ਕੇ ਬੜਾ ਧੱਕਾ ਲਗਾ ਕਿ ਇੰਗਲੈਂਡ ਵਿਚ ਇਕ ਆਦਮੀ ਦੀ ਇਕ ਹੀ ਪੱਤਨੀ ਹੁੰਦੀ ਸੀ, ਕੇਵਲ ਇਕ ਪੱਤਨੀ ਹੋਣੀ ਤਾਂ ਪ੍ਰਤਿਸ਼ਟਾਯੋਗ ਗੱਲ ਨਹੀਂ ਸੀ ਸਮਝੀ ਜਾਂਦੀ । ਇਹੋ ਹੀ ਗਲ ਗਲਤ ਰੀਡ ਅਨੁਸਾਰ ਮਧ ਰੇਖਾ ਦੇ ਅਫ਼ਰੀਕਾ ਵਿਚ ਪ੍ਰਚਲਤ ਸੀ, । ”ਜੇਕਰ ਕੋਈ ਆਦਮੀ ਵਿਆਹ ਕਰਦਾ ਹੈ ਤੇ ਉਸ ਦੀ ਪੱਤਨੀ ਸਮਝਦੀ ਹੈ ਕਿ ਉਹ ਇਕ ਹੋਰ ਇਸਤ੍ਰੀ ਰਖ ਲੈਣ ਦੀ ਸਮਰਥਾ ਰਖਦਾ ਹੈ ਤਾਂ ਉਹ ਉਸ ਨੂੰ ਫਿਰ ਵਿਆਹ ਕਰਨ ਲਈ ਤੰਗ ਕਰਦੀ ਰਹਿੰਦੀ ਹੈ; ਅਤੇ ਜੇਕਰ ਉਹ ਅਜੇਹਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਕੰਜੂਸ ਕਹਿੰਦੀ ਹੈ”।
ਇਹੋ ਜੇਹੇ ਤੱਥ ਇਸ ਵਿਸ਼ਵਾਸ਼ ਨਾਲ ਟਕਰ ਖਾਂਦੇ ਹਨ ਕਿ ਕੋਈ ਜਨਮਜਾਤ ਅਨੁਭਵ ਸ਼ਕਤੀ ਅਜੇਹੀ ਹੁੰਦੀ ਹੈ, ਜੇਹੜੀ ਕਿ ਹਰੇਕ ਆਦਮੀ ਨੂੰ ਦਸ ਦੇਂਦੀ ਹੈ ਕਿ ਠੀਕ ਕੀ ਹੈ ਤੇ ਗਲਤ ਕੀ ਹੈ । ਪਰ ਸੁਖ ਅਤੇ ਦੁਖ ਦਾ ਕਿਸੇ ਚੰਗੇ ਜਾਂ ਮੰਦੇ ਆਚਾਰ ਦੇ ਨਾਲ ਸੰਬੰਧ, ਔਸਤ ਦੇ ਤੌਰ ਤੇ, ਵਿਚਾਰ ਅੰਦਰ ਸੱਤ ਦੀ ਮਾਤ੍ਰਾ ਦਸ ਦੇਂਦਾ ਹੈ; ਅਤੇ ਇਹ ਗਲ ਠੀਕ ਹੋ ਸਕਦੀ ਹੈ, ਕਿ ਜਾਤੀ ਰਾਹੀਂ ਪ੍ਰਾਪਤ ਕੀਤੀਆਂ ਗਈਆਂ ਕੁਝ ਸਦਾਚਾਰਕ ਸੰਕਲਪਨਾਵਾਂ ਵਿਅਕਤੀ ਲਈ ਜੱਦੀ ਹੋ ਜਾਂਦੀਆਂ ਹਨ। ਏਥੇ ਸਪੈਂਸਰ ਅਨੁਭਵ ਵਾਦੀਆਂ ਤੇ ਉਪਯੋਗਤਾ ਵਾਦੀਆਂ ਵਿਚ, ਮੇਲ ਬੈਠਾਣ ਲਈ, ਆਪਣੇ ਮਨ ਭਾਂਵਦੇ ਫਾਰਮੂਲੇ ਨੂੰ ਵਰਤਦਾ ਹੈ ਅਤੇ ਪ੍ਰਾਪਤ ਹੋਏ ਆਚਰਣਾਂ, ਦੀ ਵਿਗਸਤ ਦਾ ਹੀ ਇਕ ਵਾਰੀ ਫੇਰ ਆਸਰਾ ਲੈਂਦਾ ਹੈ ।
ਤਾਂ ਵੀ ਨਿਸ਼ਚਤ ਦੌਰ ਤੇ ਜੇਕਰ ਜਨਮਜਾਤ ਨੈਤਿਕ ਭਾਵ ਦੀ ਜੇ ਕੋਈ ਹੋਂਦ ਹੈ, ਤਾਂ ਅਜ ਦੇ ਸਮੇਂ ਇਹ ਔਕੜ ਦੇ ਮੂੰਹ ਆਇਆ ਹੋਇਆ ਹੈ; ਕਿਉਂ ਜੋ ਨੈਤਿਕ ਖਿਆਲ ਇਸ ਨਾਲੋਂ ਵਧੀਕ ਕਦੀ ਭਮਯੁਕਤ ਨਹੀਂ ਸਨ ਹੋਏ। ਇਹ ਗਲ ਆਮ ਬਦਨਾਮ ਹੈ ਕਿ ਕਿ ਜੋਹੜ ਅਸਲ ਅਸੀਂ ਆਪਣੇ ਵਾਸਤਵਿਕ ਜੀਵਨ ਵਿਚ ਵਰਤਦੇ ਹਾਂ ਉਹ ਉਨ੍ਹਾਂ ਨਾਲੋਂ ਬਹੁਤੇ ਹੀ ਵਿਰੋਧੀ ਹੁੰਦੇ ਹਨ, ਜਿਨ੍ਹਾਂ ਦਾ ਪ੍ਰਚਾਰ ਕਿ ਅਸੀਂ ਆਪਣੇ ਧਰਮ ਸਥਾਨਾਂ ਤੇ ਪੁਸਤਕਾਂ ਵਿਕ ਕਰਦੇ ਹਾਂ । ਯੋਰਪ ਅਤੇ ਅਮਰੀਕਾ ਦੀ ਮੰਨੀ ਹੋਈ ਨੈਤਿਕਤਾ ਤਾਂ ਸਾਡੀ ਵਾਦੀ ਈਸਾਈ-ਅਤ ਦੀ ਹੈ; ਵਾਸਤਵਿਕ ਨੈਤਿਕਤਾ ਲੁਟ ਲੁਟ ਮਾਰ ਕਰਨ ਵਾਲੇ ਉਨ੍ਹਾਂ ਵਿਊਟਨ ਲੋਕਾਂ ਦੀ ਸੈਨਾਵਾਂ ਦੀ ਨਿਯਮਾਵਲੀ ਹੈ, ਜਿੰਨ੍ਹਾਂ ਤੋਂ ਕਿ ਸਾਸ਼ਕ ਲੋਕ ਯੋਤਪ ਵਿਚ ਹਰ ਥਾਂ ਦੇ ਤੌਰ ਦੇ ਆਏ ਹਨ। ਕੈਥਲਾਕ ਫਰਾਂਸ ਅਤੇ ਪੋਟੈਂਸਟੈਂਟ ਜਰਮਨੀ ਵਿਚ ਹੱਥੋਂ ਹੱਥੀ ਲੜਨ ਦਾ ਅਭਿਆਸ ਮੁਢਲੀ ਟੀਉਟਾਨੀ ਨਿਯਮਾਵਲੀ ਦਾ ਇਕ ਅਚਿਆਰਲ ਗਿਆ ਨਿਸ਼ਾਨ ਹੈ । ਸਾਡੇ ਸਦਾਚਾਰ-ਵਾਦੀ ਲੋਕ ਇਨ੍ਹਾਂ ਪਰਸਪਰ ਵਿਰੋਧਾਂ ਲਈ ਖਿਮਾਂ ਦੀ ਯਾਚਨਾ ਕਰਨ ਵਿਚ ਰੁਝੇ ਰਹਿੰਦੇ ਹਨ, ਠੀਕ ਜਿਵੇਂ ਕਿ ਕਿਸੇ ਪਿਛਲੇਰੇ ਬਹੁ-ਪੱਤਨੀ ਪ੍ਰਥਾ ਕਰਨ ਵਾਲੇ ਯੂਨਾਨ ਅਤੇ ਭਾਰਤ ਦੇ ਸਦਾਚਾਰ-ਵਾਦੀਆਂ ਨੂੰ ਉਨ੍ਹਾਂ ਦੇ ਦੇਵਤਿਆਂ ਦੇ ਅਚਾਰ ਦੀ ਵਿਆਖਿਆ ਕਰਨ ਵਿਚ ਔਕੜ ਸਹਾਰਨੀ ਪੈਂਦੀ ਸੀ ਜੇਹੜੇ ਕਿ ਅੱਧ ਪਚਧੇ ਖੁਲ੍ਹੇ ਪਿਆਰ ਦੇ ਯੁਗ ਵਿਚ ਢਾਲੇ ਗਏ ਸਨ ।
ਕਿ ਕੀ ਕੋਈ ਰਾਸ਼ਟ੍ਰ ਆਪਣੇ ਨਾਗਰਿਕਾਂ ਦਾ ਵਿਕਾਸ ਈਸਾਈ ਨੈਤਿਕਤਾ ਦੀਆਂ ਲੀਹਾਂ ਅਨੁਸਾਰ ਕਰਦਾ ਹੈ ? ਕਿ ਟਿਊਟਾਨੀ ਨਿਯਮਾਵਲੀ ਅਨੁਸਾਰ, ਇਹ ਗੱਲ ਇਸ ਚੀਜ਼ ਉਤੇ ਨਿਰਭਰ ਕਰਦੀ ਹੈ, ਕਿ ਇਸ ਦਾ ਪ੍ਰਬਲ ਵਾਸਤਾ ਉਦਯੋਗ ਨਾਲ ਹੈ ਕਿ ਜੰਗ ਨਾਲ । ਇਕ ਸੈਨਿਕ ਸਮਾਜ ਕੁਝ ਅਜੇਹੇ ਗੁਣਾਂ ਦੀ ਵਡਿਆਈ ਕਰਨਾ ਤੇ ਕੁਝ ਹੋਰ ਅਜੇਹੀਆਂ ਨਾਲ ਉਚਾਰਤਾ ਦਾ ਵਰਤਾਵ ਕਰ ਛੱਡਦਾ ਹੈ, ਜਿਨ੍ਹਾਂ ਨੂੰ ਕਿ ਦੂਜੇ ਹੋਰ ਰਾਸ਼ਟ ਅਪਰਾਧ ਸਮਝ ਸਕਦੇ ਹਨ । ਧੱਕਾ, ਅਤੇ ਡਕੈਤੀ ਅਤੇ ਧੋਖੇਬਾਜ਼ੀ, ਦੀ ਨਿਖੇਧੀ ਏਨੀ ਸਪਸ਼ਟ ਰੂਪ ਵਿਚ ਉਨ੍ਹਾਂ ਲੋਕਾਂ ਵਿਚਕਾਰ ਨਹੀਂ ਕੀਤੀ ਜਾਂਦੀ ਜੇਹੜ ਕਿ ਜੰਗ ਕਰਕੇ ਇਨ੍ਹਾਂ ਦੇ ਆਦੀ ਹੋ ਜਾਂਦੇ ਹਨ, ਜਿਨੀ ਕਿ ਉਨ੍ਹਾਂ ਲੋਕਾਂ ਵਿਚਕਾਰ ਜਿਨ੍ਹਾਂ ਨੇ ਕਿ ਉਦਯੋਗ ਅਤੇ ਸ਼ਾਂਤੀ ਰਾਹੀਂ ਦਿਆਨਤਦਾਰੀ ਅਤੇ ਵਧੀਕੀ ਨ ਕਰਨ ਦੀ ਕੀਮਤ ਸਿੱਖੀ ਹੁੰਦੀ ਹੈ। ਉਦਾਰਤਾ ਤੇ ਮਾਨਵਤਾ ਦੇ ਗੁਣ ਉਸ ਥਾਂ ਵਧੀਕ ਚੰਗੀ ਤਰ੍ਹਾਂ ਵਧਦੇ ਫੁਲਦੇ ਹਨ, ਜਿਥੇ ਕਿ ਜੰਗ ਬਹੁਤ ਘਟ ਹੁੰਦਾ ਹੈ ਤੇ ਉਤਪਾਦਨ ਸ਼ਾਂਤੀ ਦੇ ਲੰਮੇ ਸਮੇਂ ਪਰਸਪਰ ਸਹਾਇਤਾ ਦੇ ਲਾਭਦ੍ਰਿੜ ਕਰਾਦੇ ਹਨ, ਕਿਸੇ ਸੈਨਿਕ ਸਮਾਜ ਦਾ ਮੈਂਬਰ, ਬਹਾਦਰੀ ਅਤੇ ਬਲ ਨੂੰ, ਮਨੁੱਖ ਦੇ ਸਭ ਤੋਂ ਉਚੇ ਗੁਣ ਅਤੇ ਬਹੁਤ ਬੱਚੇ ਜਣਨ ਵਾਲੀ ਮਾਤ੍ਰੀ ਅਤਾਯੂ ਪ੍ਰਤੀ ਸਵਸਮਰਪਨ, ਕਿਸੇ ਇਸਤ੍ਰੀ ਦਾ ਸਰਵ ਉੱਚ ਗੁਣ । ਕੈਸਰ ਪਰਮਾਤਮਾ ਨੂੰ ਜਰਮਨ ਸੈਨਾ ਦਾ ਨੇਤਾ ਕਰਕੇ ਖਿਆਲ ਕਰਦਾ ਸੀ ਅਤੇ ਵੰਦ ਲੜਾਈ ਦੀ ਆਪਣੀ ਤੋਂ ਮਗਰੋਂ ਪ੍ਰਸੰਸਾ ਈਸ਼ਵਰੀ ਪੂਜਾ ਪ੍ਰਾਰਥਨਾ ਕਰ ਲੈਂਦਾ ਸ਼ੀ । ਉੱਤਰੀ ਅਮਰੀਕਾ ਦੇ ਹਬਸੀ ਲੋਕ, ਕਮਾਨ ਜੰਗੜ ਡੰਡੇ ਅਤੇ ਤੀਰ ਦੀ ਵਰਤੋਂ ਨੂੰ ਮਨੁੱਖ ਦੀ ਇਕ ਸਭ ਤੋਂ ਉਤਮ ਪ੍ਰਵਿਰਤੀ ਖਿਆਲ ਕਰਦੇ ਸਨ.ਕ੍ਰਿਸ਼ਕ ਤੇ ਯਾਂਤ੍ਰਿਕ ਭਾਂਤ ਦੀ ਕਿਰਤ ਨੂੰ ਉਹ ਹੀਣੀ ਜੇਹੀ ਸਮਝਦੇ ਸਨ. ਕੇਵਲ ਪਿਛਲੇ ਥੋੜ੍ਹੇ ਸਮੇਂ ਤੋਂ ਹੀ ਕੇਵਲ ਹੁਣੇ ਹੀ ਜਦੋਂ ਕਿ ਰਾਸ਼ਟ੍ਰੀ ਕਲਿਆਣ ਵਧੀਕ ਹੀ ਵਧੀਕ ਉਤਪਾਦਨ ਦੀਆਂ ਵਧੀਆ ਸ਼ਕਤੀਆਂ ਉਤੇ ਅਤੇ ਇਹ ਉਚੇਰੀਆਂ ਮਾਨਸਿਕ ਸ਼ਕਤੀਆਂ ਉੱਤੇ ਨਿਰਭਰ ਹੁੰਦੀਆਂ ਜਾ ਰਹੀਆਂ ਹਨ ਤਾਂ ਸੈਨਿਕ ਕਿਤਿਆਂ ਤੋਂ ਇਲਾਵਾ ਹੋਰ ਕਿਤੇ ਵਿਹਾਰ ਵੀ ਪ੍ਰਤਿਸ਼ਠਾ ਯੋਗ ਬਣ ਰਹੇ ਹਨ ।”
ਹੁਣ ਜਯੰਤਾ ਕੇਵਲ ਮਾਤ੍ਰ ਥੋਕ ਆਦਮਖੋਰੀ ਹੁੰਦਾ ਹੈ; ਅਤੇ ਕੋਈ ਕਾਰਣ ਨਹੀਂ ਕਿ ਇਸ ਨੂੰ ਕਿਉਂ ਨ ਇਸ ਸ਼੍ਰੇਣੀ ਵਿਚ ਸ਼ਾਮਿਲ ਕਰ ਕੇ ਇਸ ਦੀ ਸਪਸ਼ਟ ਤੌਰ ਤੇ ਨਿਖੇਧੀ ਕੀਤੀ ਜਾਏ । ਨਿਆਇ ਦੀ ਭਾਵਨਾ ਤੇ ਵਿਚਾਰ ਦਾ ਵਿਕਾਸ ਕੇਵਲ ਉਨ੍ਹਾਂ ਹੀ ਤੇਜ਼ ਹੋ ਸਕਦਾ ਹੈ, ਜਿੰਨੇ ਕਿ ਸਮਾਜਾਂ ਦੇ ਬਾਹਰਲੇ ਵਿਰੋਧ ਘਟ ਜਾਣ, ਅਤੇ ਇਨ੍ਹਾਂ ਦੇ ਮੈਂਬਰਾਂ ਦਾ ਅੰਦਰੂਨੀ ਇਕਸਾਰ ਸਹਿਯੋਗ ਵਧ ਜਾਏ । “ਇਸ ਇਕਸਾਰਤਾ ਨੂੰ ਵਧਾਇਆ ਕਿਵੇਂ ਜਾ ਸਕਦਾ ਹੈ ? ਜਿਵੇਂ ਕਿ ਅਸਾਂ ਦੇਖਿਆ ਹੈ ਇਹ ਵਧੀਕ ਤਤਪਰਤਾ ਨਾਲ ਸੁਤੰਤਰਤਾ ਰਾਹੀਂ ਆ ਪੈਂਦਾ ਹੈ ਨ ਕਿ ਵਿਨਿਯਮਨ ਰਾਹੀਂ । ਨਿਆਇ ਦਾ ਸੂਤਰ ਇਸ ਤਰ੍ਹਾਂ ਹੋਣਾ ਲੋੜੀਂਦਾ ਹੈ : “ਹਰੇਕ ਮਨੁੱਖ ਉਹ ਕੁਝ ਕਰਨ ਲਈ ਸੁਤੰਤਰ ਹੈ, ਜੋ ਕੁਝ ਉਸ ਦੀ ਮਰਜ਼ੀ ਹੋਵੇ, ਪਰ ਇਸ ਸ਼ਰਤ ਨਾਲ ਕਿ ਉਹ ਕਿਸੇ ਦੂਸਰੇ ਮਨੁੱਖ ਦੀ ਸਮਾਨ ਸੁਤੰਤਰਤਾ ਵਿਚ ਵਿਘਨ ਨ ਪਾਏ ।” ਇਹ ਸੂਤਰ ਜੰਗ ਦਾ ਵਿਰੋਧੀ ਹੈ, ਜੇਹੜਾ ਕਿ, ਆਦੇਸ਼ ਅਧਿਕਾਰ ਸੋਨਾ ਵਿਰਤੀ ਅਤੇ ਆਗਿਆਕਾਰੀ ਨੂੰ ਵਡਿਆਉਂਦਾ ਹੈ; ਇਹ ਇਕ ਅਜੇਹਾ ਸੂਤਰ ਹੈ, ਜੇਹੜਾ ਕਿ ਸ਼ਾਂਤੀ ਪੂਰਣ ਉਦਯੋਗ ਦੇ ਅਨੁਕੂਲ ਬੈਠਦਾ ਹੈ ਕਿਉਂ ਜੋ ਇਹ ਅਵਸਰ ਦੀ ਪੂਰਣ ਸਮਾਨਤਾ ਨੂੰ ਵਧ ਤੋਂ ਵਧ ਮਾਤ੍ਰਾ ਵਿਚ ਉਤੇਜਨਾ ਦੇਂਦਾ ਹੈ; ਇਹ ਈਸਾਈ ਸਦਾਚਾਰਾਂ ਨਾਲ ਮੇਲ ਖਾਦਾ ਹੈ ਕਿਉਂ ਜੋ ਇਹ ਹਰੇਕ ਵਿਅਕਤੀ ਨੂੰ ਪਵਿਤ੍ਰ ਕਰ ਕੇ ਮੰਨਦਾ ਤੇ ਉਸ ਨੂੰ ਜਬਰ ਤੋਂ ਵਿਮੁਕਤ ਕਰਦਾ ਹੈ; ਅਤੇ ਇਸ ਨੂੰ ਉਸ ਅੰਤਮ ਜੱਜ ਕੁਦਰਤੀ ਚੋਣ ਦੀ ਪ੍ਰਵਾਨਗੀ ਪ੍ਰਾਪਤ ਹੈ ਕਿਉਂ ਜੋ ਇਹ ਸਭ ਵਸੀਲਿਆਂ ਨੂੰ ਸਭ ਲਈ ਸਮਾਨ ਸ਼ਰਤਾਂ ਉਤੇ ਖੋਲ੍ਹਦਾ ਅਤੇ ਹਰੇਕ ਵਿਅਕਤੀ ਨੂੰ ਆਪਣੀ ਯੋਗਤਾ ਅਤੇ ਮਿਹਨਤ ਅਨੁਸਾਰ, ਵਧਣ ਫੁਲਣ ਦੀ ਖੁਲ੍ਹ ਦੇਂਦਾ ਹੈ ।
ਪਹਿਲੇ ਪਹਿਲ ਤਾਂ ਇਹ ਇਕ ਦਇਆਹੀਨ ਅਸੂਲ ਪ੍ਰਤੀਤ ਹੋ ਸਕਦਾ ਹੈ; ਅਤੇ ਬਹੁਤ ਇਸ ਦੀ ਵਿਰੋਧਤਾ, ਇਸ ਪਰਿਵਾਰਕ ਅਸੂਲ ਦੇ ਇਸ ਰਾਸ਼ਟ੍ਰੀ ਵਿਸਤਾਰ ਕੀਤੇ ਜਾਣ ਯੋਗ ਕਰਨਗੇ, ਕਿ ਹਰੇਕ ਨੂੰ ਉਸ ਦੀ ਸਥਾ ਤੇ ਉਤਪਾਦਨ ਅਨੁਸਾਰ ਨਹੀਂ ਸਗੋਂ ਉਸ ਦੀ ਲੋੜ ਅਨੁਸਾਰ ਦਿਤਾ ਜਾਣਾ ਚਾਹੀਦਾ ਹੈ । ਪਰ ਅਜੇਹੇ ਅਸੂਲਾਂ ਅਨੁਸਾਰ ਅਨੁਸ਼ਾਸਤ ਕੀਤੇ ਗਏ ਸਮਾਜ ਤਾਂ ਛੇਤੀ ਹੀ ਮਿਟ ਜਾਣਗੇ।
ਅਣਜਾਣ ਅਵਸਥਾ ਦੇ ਸਮੇਂ ਪ੍ਰਾਪਤ ਕੀਤੇ ਲਾਭ ਤਾਂ ਜ਼ਰੂਰੀ ਤੌਰ ਤੇ ਪ੍ਰਾਪਤ ਸਮਰਥਾਵਾਂ ਤੋਂ ਪ੍ਰਤਿਲੋਮ ਅਨੁਪਾਤ ਅਨੁਸਾਰ ਹੋਣੇ ਲੋੜੀਂਦੇ ਹਨ। ਪਰਿਵਾਰ-ਸਮੂਹ ਦੇ ਅੰਦਰ ਵਾਰ ਤਾਂ ਸਭ ਤੋਂ ਵਧੀਕ ਮਾਤਾ ਅਵਸੋਂ ਉਥੇ ਦਿੱਤੀ ਜਾਣੀ ਹੁੰਦੀ ਹੈ, ਜਿਥੇ ਕਿ ਇਸ ਦਾ ਅਧਿਕਾਰ ਘਟ ਤੋਂ ਘਟ ਹੁੰਦਾ ਹੈ, ਜੇਕਰ ਅਧਿਕਾਰ ਯੋਗਤਾ ਨਾਲ ਮਾਪਿਆਂ ਜਾਣਾ ਹੋਵੇ। ਇਸ ਦੇ ਉਲਟ ਪ੍ਰੋਫੜਾ ਉਤੇ ਪਹੁੰਚ ਜਾਣ ਦੇ ਮਗਰੋਂ ਲਾਭ ਨੂੰ ਅਵਸੋਂ ਯੋਗਤਾ ਦੇ ਅਨੁਸਾਰ ਭਿੰਨ ਭਿੰਨ ਹੋਣਾ ਲੋੜੀਂਦਾ ਹੈ, ਤਦੋਂ ਸੁਯੋਗਤਾ ਅਸਤਵ ਦੀਆਂ ਹਾਲਤਾਂ ਨਾਲ ਮੇਲ ਖਾਂਦੀ ਸੁਯੋਗਤਾ ਨਾਲ ਮਾਪੀ ਜਾਂਦੀ ਹੈ। ਭੈੜੀ ਯੋਗਤਾ ਵਾਲਿਆਂ ਨੂੰ ਜ਼ਰੂਰੀ ਤੌਰ ਤੇ ਅਯੋਗਤਾ ਆਦਿ ਦੀਆਂ ਹਾਨੀਆਂ ਸਹਾਰਨੀਆਂ ਤੇ ਚੰਗੀ ਯੋਗਤਾ ਵਾਲਿਆਂ ਨੂੰ ਆਪਣੀ ਸੁਯੋਗਤਾ ਲਈ ਲਾਭ ਮਿਲਣਾ ਚਾਹੀਦਾ ਹੈ। ਇਹੀ ਦੇ ਕਾਨੂੰਨ ਹਨ ਜਿਨ੍ਹਾਂ ਦੀ ਪਾਲਨਾ ਕਿਸੇ ਜੀਵ ਸ਼੍ਰੇਣੀ ਨੂੰ ਅਵਸ਼ ਕਰਨੀ ਲੋੜੀਂਦੀ ਹੈ, ਜੋ ਕਰ ਇਸ ਨੇ ਸੁਰਖਿਅਤ ਰਹਿਣਾ ਹੋਵੇ ਜੇ ਕਰ ਅਣਜਾਣਾ ਵਿਚਕਾਰ ਲਾਭ, ਅਯੋਗਤਾ ਦੇ ਅਨੁਪਾਤ ਨਾਲ ਹੋਵੇ ਤਾਂ ਜੀਵ ਸ਼੍ਰੇਣੀ ਥੋੜੀਆਂ ਹੀ ਪੀਡੀਆਂ ਦੇ ਅੰਦਰ ਨਿਤਾਣੀ ਹੋ ਕੇ ਅਲੋਪ ਹੋ ਜਾਏਗੀ…ਮਾਪਿਆਂ ਅਤੇ ਬੱਚੇ, ਅਤੇ ਸਰਕਾਰ ਅਤੇ ਲੋਕਾਂ ਵਿਚਕਾਰਲੀ ਅਨੁਰੂਪਤਾ ਲਈ ਇਕ ਇਕ ਉਚਿਤੱਤਾਂ, ਉਨ੍ਹਾਂ ਲੋਕਾਂ ਦੀ ਬੱਚਿਆਂ ਵਰਗੀ ਅਣਜਾਣਤਾ ਹੈ ਜੋਹੜੇ ਕਿ ਇਸ ਅਨੁਰੂਪਤਾ ਨੂੰ ਵਰਤੋਂ ਵਿਚ ਲਿਆਉਂਦੇ ਹਨ ।
ਸਪੈਂਸਰ ਦੀਆਂ ਭਾਵਨਾਵਾਂ ਅੰਦਰ, ਸੁਤੰਤਰਤਾ, ਪਹਿਲੀ ਥਾਂ ਲੈਣ ਲਈ ਵਿਕਾਸ ਨਾਲ ਲੜਦੀ ਤੇ ਜਿਤ ਪ੍ਰਾਪਤ ਕਰਦੀ ਹੈ । ਉਹ ਸਮਝਦਾ ਹੈ ਕਿ ਜੰਗ ਦੇ ਘਟ ਜਾਣ ਨਾਲ, ਵਿਅਕਤੀ ਉਤੇ ਸਚ ਦੇ ਵਸੀਕਾਰ ਜਾਂ ਬਹੁਤਾ ਕਾਰਨ ਜਾਂਦਾ ਰਹਿੰਦਾ ਹੈ; ਅਤੇ ਸਥਾਈ ਸ਼ਾਂਤੀ ਦੀ ਹਾਲਤ ਵਿਚ ਰਾਜ, ਜੈਫਰਸਨ ਦੀਆਂ ਬੰਨ੍ਹੀਆਂ ਸੀਮਾਵਾਂ ਤੀਕ ਘਟ ਜਾਏਗਾ, ਅਤੇ ਕੇਵਲ ਸਮਾਨ ਸੁਤੰਤਰਤਾ ਵਿਚ ਵਿਘਨ ਪਾਏ ਜਾਣ ਦੀ ਹਾਲਤ ਵਿਚ ਹੀ ਕਾਰਵਾਈ ਕਰੇਗਾ । ਇਹੋ ਜੇਹੇ ਨਿਆਇ ਕਰ-ਪ੍ਰਬੰਧ, ਬਿਨਾਂ ਖਰਚੇ ਦੇ ਕੀਤਾ ਜਾਣਾ ਲੋੜੀਂਦਾ ਹੈ, ਤਾਂ ਜੋ ਧੱਕਾ ਕਰਨ ਵਾਲਿਆਂ ਨੂੰ ਪਤਾ ਲਗ ਸਕੇ ਕਿ ਉਨ੍ਹਾਂ ਦੇ ਜਬਰ ਦਾ ਸ਼ਿਕਾਰ ਹੋਏ ਲੋਕਾਂ ਦੀ ਗਰੀਬੀ ਕਰਕੇ, ਉਹ, ਦੰਡ ਤੋਂ ਬਚ ਨਹੀਂ ਸਕਣਗੇ, ਅਤੇ ਰਾਜ ਦੇ ਸਾਰੇ ਖਰਚ ਸਿੱਧੇ ਕਰ ਨਾਲ ਪੂਰੇ ਕੀਤੇ ਜਾਣੇ ਚਾਹੀਦੇ ਹਨ; ਤਾਂ ਜੋ ਅਜੇਹਾ ਨ ਹੋਵੇ ਕਿ ਟੈਕਸ, ਦੇ ਵਿਖਾਈ ਨ ਦੇਣ ਨਾਲ, ਸਰਕਾਰ ਦੀ ਫਜੂਲ ਖਰਚੀ ਲੋਕ ਨਜ਼ਰ ਤੋਂ ਓਜਲ ਰਹਿ ਜਾਏ । ਪਰ ਨਿਆਇ ਦਾ ਪ੍ਰਬੰਧ ਕਰਨ ਤੋਂ ਪਰੇ ਜਾ ਕੇ ਰਾਜ ਕਈ ਕੰਮ ਅਜੇਹਾ ਨਹੀਂ ਕਰ ਸਕਦਾ ਜਿਸ ਨਾਲ ਕਿ ਨਿਆਇ ਦੀ ਉਲੰਘਣਾ ਨ ਹੁੰਦੀ ਹੋਵੇ ।ਕਿਉਂ ਜੋ ਅਜੇਹਾ ਕਰਨ ਨਾਲ ਉਹ, ਘਟੀਆ ਦਰਜੇ ਦੇ ਵਿਅਕਤੀਆਂ ਨੂੰ ਕੁਦਰਤ ਦੇ ਉਸ ਬੰਧਨ ਤੋਂ ਬਚਾ ਦੇ ਦੰਡ ਦਾ ਉਹ ਰਿਹਾ ਹੋਵੇਗਾ, ਜਿਸ ਅਨੁਸਾਰ ਕਿ ਸਮਥਾ ਅਤੇ ਪੁਰਸਕਾਰ, ਅਤੇ ਅਸਥਾ ਵਿਦ ਚਲਦਾ ਹੈ, ਜਿਸ ਦੇ ਆਧਾਰ ਉਤੇ ਸਮੂਹ ਦਾ ਬਚਾਵ ਅਤੇ ਸੁਧਾਰ ਨਿਰਭਰ ਕਰਦੇ ਹਨ ।
ਨਿਆਇ ਦਾ ਅਸੂਲ ਜ਼ਮੀਨ ਦੀ ਸਾਂਝੀ ਮਲਕੀਅਤ ਦੀ ਮੰਗ ਕਰੇਗਾ ਪਰ ਜੇ ਕਰ ਅਸੀਂ ਜ਼ਮੀਨ ਨੂੰ ਇਸ ਸੁਧਾਰ ਤੋਂ ਅਡ ਕਰ ਸਕਦੇ ਹੋਈਏ। ਆਪਣੀ ਪਹਿਲੀ ਪੁਸਤਕ ਵਿਚ ਸਪੈਂਸਰ ਨੇ ਜ਼ਮੀਨ ਦੇ ਰਾਸ਼ਟ੍ਰੀਕਰਣ ਦੀ ਵਕਾਲਤ ਕੀਤੀ ਸੀ ਅਤੇ ਇਹ ਆਰਥਕ ਅਵਸਰ ਨੂੰ ਸਮਾਨ ਬਣਾਣ ਲਈ; ਪਰ ਪਿਛੋਂ ਜਾ ਕੇ ਉਸ ਨੇ ਆਪਣੀ ਇਹ ਦਲੀਲ ਵਾਪਸ ਲੈ ਲਈ (ਜਿਸ ਨਾਲ ਹੈਨਰੀ ਜਾਰਜ ਨੂੰ ਬੜੀ ਨਿਰਾਸ਼ਾ ਹੋਈ, ਜਹੜਾ ਕਿ ਉਸ ਨੂੰ ਪ੍ਰੇਸਾਨਿਆ ਹੋਇਆ ਫ਼ਿਲਾਸਫ਼ਰ ਕਹਿੰਦਾ ਸੀ) ਅਤੇ ਇਸ ਆਧਾਰ ਉਤੇ, ਕਿ ਜ਼ਮੀਨ ਦੀ ਧਿਆਨ ਪੂਰਬਕ ਕ੍ਰਿਸਾਨੀ ਉਸ ਪਰਿਵਾਰ ਰਾਹੀਂ ਹੀ ਕੀਤੀ ਜਾ ਸਕਦੀ ਹੈ । ਜਿਸ ਦੀ ਇਹ ਮਲਕੀਅਤ ਹੋਵੇ ਅਤੇ ਜੇਹੜੇ ਭਰੋਸਾ ਕਰ ਸਕਦੇ ਹੋਣ ਕਿ ਇਸ ਉਤੇ ਕੀਤੀ ਗਈ ਮਿਹਨਤ ਦਾ ਲਾਭ ਉਨ੍ਹਾਂ ਦੀਆਂ ਪਈਆਂ ਭਾਵੀ ਸੰਤਾਨਾ ਉਠਾ ਸਕਣਗੀਆਂ। ਜਿਥੋਂ ਤੀਕ ਨਿੱਜੀ ਸੰਪਤੀ ਦਾ ਸੁਆਲ ਹੈ ਇਹ ਚੀਜ਼ ਨਿਆਇ ਦੇ ਕਾਨੂੰਨ ਦਾ ਤਤਕਾਲੀਨ ਨਤੀਜਾ ਨਿਕਲੀ ਹੈ ਕਿਉਂ ਜੋ ਹਰੇਕ ਆਦਮੀ ਸਮਾਨ ਤੋਰ ਤੇ ਸੁਤੰਤਰ ਹੋਣਾ ਚਾਹੀਦਾ ਹੈ ਆਪਣੇ ਸੰਜਮ ਦੀਆਂ ਉਪਜਾਂ ਨੂੰ ਸੰਭਾਲੀ ਰਖਣ ਲਈ ਵਿਰਾਸਤਾ ਦੇ ਨਿਆਇ ਏਨਾ ਸਪਸ਼ਟ ਨਹੀਂ। ਪਰ; ਵਿਗਸਤ ਕਰਦੀ ਮਲਕੀਅਤ ਦੇ ਅਧਿਕਾਰ, ਅੰਦਰ ਹੀ ਸ਼ਾਮਿਲ ਹੈ; ਕਿਉਂ ਜੋ ਇਸ ਤੋਂ ਬਿਨਾਂ ਮਲੀਕੀਅਤ ਸੰਪੂਰਨ ਨਹੀਂ ਹੁੰਦੀ ।” ਵਿਆਪਾਰ, ਰਾਸ਼ਟਾਂ ਵਿਚਕਾਰ ਵੀ ਇਸੇ ਤਰ੍ਹਾਂ ਸੁਤੰਤਰ ਹੋਣਾ ਚਾਹੀਦਾ ਹੈ ਜਿਵੇਂ ਕਿ ਵਿਅਕਤੀਆਂ ਵਿਚਕਾਰ; ਨਿਆਇ ਦਾ ਕਾਨੂੰਨ ਕੇਵਲ ਮਾਤ੍ਰ ਕਬੀਲਿਆਂ ਦੀ ਹੀ ‘ਨਿਯਮਾਵਲੀ ਨਹੀਂ ਸਗੋਂ ਅੰਤ ਰਾਸ਼ਟ੍ਰੀ ਸੰਬੰਧਾਂ ਦਾ ਇਕ ਅਭਗ ਨਿਯਮ ਹੋਣਾ ਲੋੜੀਂਦਾ ਹੈ।
ਰੂਪ ਰੱਖਾ ਵਜੋਂ, ਮਨੁੱਖ ਦੇ ਵਾਸਤਵਿਕ ਅਧਿਕਾਰ ਇਹ ਹਨ-ਜੀਵਨ ਸੁਤੰਤਰਤਾ, ਅਤੇ ਪ੍ਰਸੰਨਤਾ ਨਮਿਤ ਸਭ ਦੇ ਨਾਲ ਸਮਾਨ ਸ਼ਰਤਾਂ ਉਤੇ ਕੀਤੇ ਜਾਣ ਵਾਲੇ ਜਤਨ । ਇਨ੍ਹਾਂ ਆਰਥਿਕ ਅਧਿਕਾਰਾਂ ਦੇ ਮੁਕਾਬਲੇ ਵਿਚ ਰਾਜਨੀਤਿਕ ਅਧਿਕਾਰਤਾ ਮਹਤਵ-ਹੀਨ ਅਵਾਸਤਵਿਕ-ਤਾਵਾਂ ਹਨ। ਰਾਜ ਸਰਕਾਰ ਦੇ ਰੂਪਾਂ ਦੀਆਂ ਅਦਲਾ ਬਦਲੀਆਂ ਕੋਈ ਅਰਥ ਨਹੀਂ ਰਖਦੀਆਂ, ਜਿਥੇ ਕਿ ਆਰਥਿਕ ਜੀਵਨ – ਸੁਤੰਤਰ ਨ ਹੋਵੇ; ਅਤੇ ਜਿਉਂਦੀ ਤਿਉਂ ਰਾਜਸ਼ਾਹੀ, ਸਮਾਜਵਾਦੀ ਪਰਜਾ ਤੰਤ੍ਰ ਨਾਲੋਂ ਬਹੁਤ ਚੰਗੀ ਹੁੰਦੀ ਹੈ।
ਰਾਇਵੇਟਾਂ, ਅਧਿਕਾਰਾਂ ਦੇ ਸੁਰੱਖਿਅਣ ਲਈ ਕੇਵਲ ਮਾਤ੍ਰ ਇਕ ਵਸੀਲਾ ਪੈਦਾ ਕਰਨ ਦਾ ਸਾਧਨ ਹੋਣ ਕਰਕੇ ਪ੍ਰਸ਼ਨ ਇਹ ਉਠਦਾ ਹੈ ਕਿ ਵੋਟ ਦੇਣ ਦਾ ਸਰਵ ਅਧਿਕਾਰ ਅਧਿਕਾਰਾਂ ਦੇ ਸੁਰੱਖਿਅਣ ਲਈ ਇਕ ਸਰਬਸ੍ਰੇਸ਼ਟ ਵਸੀਲਾ ਪੈਦਾ ਕਰਨ ਵਿਚ ਸਹਾਇਕ ਹੁੰਦਾ ਹੈ… ਅਸਾਂ ਦੇਖਿਆ ਹੈ ਕਿ ਇਹ ਚੀਜ਼ ਅਸਰਕਾਰਕ ਤੌਰ ਤੇ ਇਸ ਪ੍ਰਯੋਜਨ ਨੂੰ ਪੂਰਾ ਨਹੀਂ ਕਰਦੀ… ਅਨੁਭਵ ਉਸ ਚੀਜ਼ ਨੂੰ ਸਪਸ਼ਟ ਕਰਦਾ ਹੈ, ਜੇਹੜੀ ਕਿ ਬਿਨਾਂ ਅਨੁਭਵ ਹੀ ਸਪਸ਼ਟ ਹੋਣੀ ਚਾਹੀਦੀ ਸੀ ਕਿ ਵੋਟਾਂ ਦੀ ਸਰਬ ਵਿਆਪਕਤਾ ਨਾਲ ਤਾਂ ਵਡੇਰੀ ਸ਼੍ਰੇਣੀ ਹੀ ਛੁਟੇਰੀ ਸ਼੍ਰੇਣੀ ਦੀ ਕੀਮਤ ਉਤੇ ਲਾਭ ਉਠਾਵੇਗੀ ਸ਼ਪਸ਼ਟ ਤੌਰ ਤੇ ਰਾਜ ਦਾ ਅਜਹਾ ਸੰਵਿਧਾਨ ਜੇਹੜਾ ਕਿ ਸਮਾਜ ਦੇ ਉਸ ਉਦਯੋਗਿਕ ਨਮੂਨੇ ਨਾਲ ਠੀਕ ਬੈਠਦਾ ਹੋਵੇ ਜਿਸ ਵਿਚ ਕਿ ਸੁਨੀਤੀ ਪੂਰੇ ਤੌਰ ਤੇ ਅਨੁਭਵ ਕੀਤੀ ਗਈ ਹੋਵੇ, ਜ਼ਰੂਰੀ ਤੌਰ ਤੇ ਇਕ ਅਜਿਹਾ ਹੋਣਾ ਲੋੜੀਂਦਾ ਹੈ ਜਿਸ ਵਿੱਚ ਕਿ ਪ੍ਰਤੀਨਿਧਤਾਂ ਵਿਅਕਤੀਆਂ ਦੀ ਨਹੀਂ ਸਗੋਂ ਹਿੱਤਾਂ ਦੀ ਹੋਵੇ ਹੋ ਸਕਦਾ ਹੈ ਕਿ ਨਮੂਨਾ ਸ਼ਾਇਦ ਸਹਯੋਗੀ ਸੰਗਠਨ ਦੇ ਵਿਕਾਸ ਨਾਲ ਮਾਲਕ ਤੇ ਮਜ਼ਦੂਰ ਦੇ ਉਸ ਭੇਦ ਨੂੰ ਜੇ ਕਰ ਅਮਲੀ ਤੌਰ ਤੇ ਜਟੱਲ ਬਣਾਣ ਪਰ ਜਿਸ ਭਾਂਤ ਦੀ ਮਾਨਵਤਾ ਇਸ ਵੇਲੇ ਮੌਜੂਦ ਹੈ, ਤੇ ਕਾਫੀ ਲੰਮੇ ਤੀਕ ਕਾਇਮ ਰਹਿਣ ਵਾਲੀ ਹੈ, ਉਸ ਵਿਚ ਉਹ ਚੀਜ਼ ਜਿਸ ਨੂੰ ਕਿ ਸਮਾਨ ਅਧਿਕਾਰ ਕਿਹਾ ਜਾਂਦਾ ਹੈ, ਸਹੀ ਤੌਰ ਤੇ ਕਹੇ ਜਾਣ ਵਾਲੇ ਸਮਾਨ ਅਧਿਕਾਰਾਂ ਨੂੰ ਸੁਨਿਸਚਿਤ ਨਹੀਂ ਕਰੇਗੀ ।
ਕਿਉਂ ਜੋ ਰਾਜਨੀਤਿਕ ਅਸਲ ਅਰਥ ਰਖਦੇ ਹਨ, ਇਸ ਏਨਾ ਸਾਰਾ ਸਮਾ ਰਾਇ ਦੇਣ ਦਾ ਅਧਿਕਾਰ ਇਕ ਭੁਲੇਖਾ ਹਨ ਅਤੇ ਆਰਥਿਕ, ਅਧਿਕਾਰ ਹੀ ਲਈ ਇਸਤ੍ਰੀਆਂ ਕੁਰਾਹੇ ਪੈ ਜਾਂਦੀਆਂ ਹਨ ਜਦੋਂ ਕਿ ਉਹ ਅਧਿਕਾਰ ਪ੍ਰਾਪਤ ਕਰਨ ਲਈ ਖ਼ਰਚ ਕਰ ਦੇਂਦੀਆਂ ਹਨ।ਸਪੈਂਸਰ ਅੰਦੇਸ਼ਾ ਕਰਦਾ ਹੈ, ਕਿ ਨਿਰਸਹਾਇਆਂ ਦੀ ਸਹਾਇਤਾ ਕਰਨ ਦੀ ਮਾਤ੍ਰੀ ਜਨਮ ਜਾਤ ਪ੍ਰਵਿਰਤੀ ਇਸਤ੍ਰੀਆਂ ਨੂੰ ਇਕ ਪਿਤਰੀ ਭਾਂਤ ਦੇ ਰਾਜ ਪੱਖ ਵਿਚ ਲਿਜਾ ਸਕਦੀ ਹੈ। ਇਸ ਵਿਚਾਰ ਬਿੰਦੂ ਬਾਰੇ ਉਸ ਦੇ ਮਨ ਵਿਚ ਇਕ ਭੁਲੇਖਾ ਹੈ; ਉਹ ਦਲੀਲ ਦੇਂਦਾ ਹੈ ਕਿ ਰਾਜਨੀਤਿਕ ਅਧਿਕਾਰਾਂ ਦਾ ਕੋਈ ਮਹਤਵ ਨਹੀਂ ਹੁੰਦਾ, ਅਤੇ ਤਦੋਂ ਫਿਰ ਇਹ ਕਿ ਇਹ ਗੱਲ ਬੜੀ ਮਹਤਵ ਪੂਰਣ ਹੈ ਕਿ ਇਸਤ੍ਰੀਆਂ ਨੂੰ ਇਹ ਪ੍ਰਾਪਤ ਹੀ ਨਹੀਂ ਕਰਨੇ ਚਾਹੀਦੇ; ਉਹ ਜੰਗ ਦੀ ਨਿਖੇਧੀ ਕਰਦਾ ਹੈ ਤੇ ਫਿਰ ਇਹ ਦਲੀਲ ਦੇਂਦਾ ਹੈ ਕਿ ਇਸਤ੍ਰੀਆਂ ਨੂੰ ਵੋਟ ਨਹੀਂ ਕਰਨੀ ਚਾਹੀਦੀ, ਕਿਉਂ ਜੋ ਉਹ ਆਪਣੀ ਜਾਨ ਨੂੰ ਲੜਾਈ ਵਿਚ ਨਹੀਂ ਹੂਲਦੀਆਂ – ਇਸਤ੍ਰੀ ਦੇ ਕਸ਼ਟ ਤੋਂ’ ਜਨਮ ਲਏ ਹੋਏ ਕਿਸੇ ਆਦਮੀ ਰਾਹੀਂ ਇਹ ਦਲੀਲ ਵਰਤੀ ਜਾਣੀ ਸ਼ਰਮ ਦੀ ਗੱਲ ਹੈ । ਉਹ ਇਸਤ੍ਰੀਆਂ ਤੋਂ ਡਰਦਾ ਹੈ ਕਿਉਂ ਜੋ ਉਹ ਬਹੁਤੀਆਂ ਪਰਾਰਥੀ ਹੋ ਸਕਦੀਆਂ ਹਨ; ਪਰ ਫਿਰ ਉਸ ਦੀ ਪੁਸਤਕ ਦੀ ਚੋਟੀ ਦੀ ਸੰਕਲਪਨਾ ਇਹ ਹੈ ਕਿ ਉਦਯੋਗ ਅਤੇ ਸ਼ਾਂਤੀ ਪਰਾਰਥ-ਵਾਦ ਨੂੰ ਇਸ ਹਦ ਤੀਕ ਵਿਕਸਿਤ ਕਰ ਦੇਣਗੇ ਕਿ ਉਥੇ ਪਹੁੰਚ ਕੇ ਇਹ ਸੁਆਰਥਵਾਦ ਦੇ ਨਾਲ ਸਮਤੁਲਤ ਹੋ ਜਾਏਗਾ, ਅਤੇ ਇਸ ਤਰ੍ਹਾਂ ਇਕ ਦਾਰਸ਼ਨਿਕ ਅਰਾਜਕਤਾਵਾਦ ਦੀ ਸੁਭਾਵਕ ਜੇਹੀ ਵਿਵਸਥਾ ਦਾ ਵਿਕਾਸ ਕਰ ਦੇਵੇਗਾ ।
ਸੁਆਰਥਵਾਦ ਤੇ ਪਦਾਰਥਵਾਦ ਦਾ ਵਿਰੋਧ (ਇਹ ਸ਼ਬਦ, ਅਤੇ ਇਸ ਭਾਂਤ ਦੀ ਵਿਚਾਰ-ਧਾਰਾ ਸਪੈਂਸਰ, ਥੋੜ੍ਹੀ ਜਾਂ ਬਹੁਤੀ ਅਚੇਤ ਤੌਰ ਤੇ ਕਾਮਤੇ ਤੋਂ ਲੈਂਦਾ ਹੈ) ਵਿਅਕਤੀ ਦੇ ਆਪਣੇ ਪਰਿਵਾਰ, ਅਪਣੇ ਸਮੂਹ ਅਤੇ ਆਪਣੀ ਜਾਤੀ ਦੇ ਵਿਰੋਧ ਦਾ ਸਿੱਟਾ ਹੁੰਦਾ ਹੈ । ਸੰਭਵ ਤੌਰ ਤੇ ਸੁਆਰਥਵਾਦ ਪ੍ਰਗਲਭ ਰਹੇਗਾ; ਪਰ ਸ਼ਾਇਦ ਇਹ ਚੀਜ਼ ਵੀ ਲੋੜੀਂਦੀ ਹੁੰਦੀ ਜੇਕਰ ਹਰੇਕ ਆਦਮੀ ਆਪਣੇ ਹਿੱਤਾਂ ਨਾਲੋਂ ਦੂਜਿਆਂ ਦੇ ਹਿੱਤਾਂ ਬਾਰੇ ਹੀ ਵਧੀਕ ਸੋਚਦਾ ਰਹੇ ਤਾਂ ਸਾਊ ਗਵਾਦ ਅਤੇ ਸੰਕੋਚਤਾਵਾਂ ਹੀ ਸਾਡੇ ਪੱਲੇ ਪੈਣਗੀਆਂ ਅਤੇ ਸਾਮਾਜਿਕ ਹਾਲਤਾਂ ਰਾਹੀਂ ਨੀਅਤ ਕੀਤੀਆਂ ਸੀਮਾਵਾਂ ਦੇ ਅੰਦਰਵਾਰ ਸੰਭਵ ਤੌਰ ਤੇ ਵਿਅਕਤਕ ਪ੍ਰਸੰਨਤਾ ਲਈ ਜਤਨ ਹੀ ਵਧ ਤੋਂ ਵਧ ਵਿਆਪਕ ਪ੍ਰਸੰਨਤਾ ਲਈ ਪਹਿਲੀ ਲੋੜੀਂਦੀ ਸ਼ਰਤ ਹੈ ।” ਤਾਂ ਵੀ ਜਿਸ ਚੀਜ਼ ਦੀ ਅਸੀਂ ਆਸ ਕਰ ਸਕਦੇ ਹਾਂ ਉਹ ਸਹਾਨਭੂਤੀ ਦੇ ਘੇਰੇ ਦੀ ਕਾਫੀ ਵਿਸ਼ਾਲਤਾ ਤੇ ਪਰਾਰਥਵਾਦ ਦੀਆਂ ਭਾਵਨਾਵਾਂ ਦਾ ਇਕ ਮਹਾਨ ਵਿਕਾਸ ਹੈ, ਹੁਣ ਵੀ ਮਾਤਾ ਪਿਤਾ ਬਣਨ ਵਿਚ ਪਾਏ ਜਾਣ ਵਾਲੇ ਬਲੀਦਾਨ, ਪ੍ਰਸੰਨਤਾ ਨਾਲ ਕੀਤੇ ਜਾਂਦੇ ਹਨ; ਸੰਤਾਨ ਹੀਨਾਂ ਅੰਦਰ ਬੱਚਿਆਂ ਲਈ ਇੱਛਾ ਅਤੇ ਕਦੀ ਕਦੀ ਬੱਚਿਆਂ ਦਾ ਗੋਦ ਪਾਏ ਜਾਣਾ ਇਹ ਪ੍ਰਗਟ ਕਰਦਾ ਹੈ; ਕਿ ਕੁਝ ਨਿਸਚਤ ਸੁਆਰਥਵਾਦੀ ਸੰਤੁਸ਼ਟਤਾਵਾਂ ਦੀ ਪ੍ਰਾਪਤੀ ਲਈ ਇਸ ਪਰਾਰਥਵਾਦੀ ਪ੍ਰਵਿਰਤੀਆ ਨਿਕੀਆਂ ਲੋੜੀਂਦੀਆਂ ਹੁੰਦੀਆਂ ਹਨ । ਦੋਸ਼ ਪਿਆਰ ਦੀ ਤੀਬਰਤਾ ਇਕ ਹੋਰ ਉਦਾਹਰਣ ਹੈ । ਕਿਸ ਤਰ੍ਹਾਂ ਆਪਣੇ ਤਤਕਾਲੀਨ ਹਿਤਾਂ ਨੂੰ ਵਧੀਕ ਵਿਸ਼ੇਸ਼ਤਾਵਾਂ ਨੂੰ ਵਧੀਕ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ ਸਮਾਜਕ ਜੀਵਨ ਦੀ ਹਰੇਕ ਪੀੜ੍ਹੀ ਦੇ ਨਾਲ ਪਰਸਪਰ ਸਹਾਇਤਾ ਦੀਆਂ ਭਾਵਨਾਵਾਂ ਡੂੰਘੀਆਂ ਜਾਂਦੀਆਂ ਹਨ । ਨਿਰਵਿਘਨ ਸਾਮਾਜਿਕ ਅਨੁਸਾਸ਼ਨ; ਮਨੁੱਖੀ ਪ੍ਰਕਿਰਤੀ ਨੂੰ ਇਸ ਹਦ ਤੀਕ ਨਵਾਂ ਰੂਪ ਦੇਵੇਗਾ, ਕਿ ਅੰਤ ਨੂੰ ਜਾ ਕੇ ਅਜੇਹੇ ਹਮਦਰਦੀ ਭਰੇ ਸੁਖ ਸੁਆਦਾਂ ਲਈ ਹੀ ਸੁੱਤੇ ਸਿਧ ਤੇ ਵਧ ਤੋਂ ਵਧ ਜਤਨ ਕੀਤਾ ਜਾਏਗਾ, ਜਿੰਨ੍ਹਾਂ ਨਾਲ ਕਿ ਸਭ ਨੂੰ ਲਾਚ ਹੋਵੇ । ਕਰਤਵ ਦੀ ਭਾਵਨਾ ਜੇਹੜੀ ਕਿ ਪੀਹੜੀਆਂ ਤੋਂ ਲੈ ਕੇ ਸਾਮਾਜਿਕ ਵਤੀਰੇ ਪ੍ਰਤੀ ਇਕ ਮਜਬੂਰੀ ਦੀ ਪ੍ਰਤਿਗੂੰਜ ਦੀ ਹੈ, ਇਹ ਲੋਪ ਹੋ ਜਾਏਗੀ; ਪਰਾਰਥੀ ਕ੍ਰਿਆਵਾਂ ਸਮਾਜਕ ਉਦਯੋਗਤਾ ਦੀ ਆਪਣੀ ਸੁਭਾਵਕ ਚੋਣ ਰਾਂਹੀ, ਜਨਮਜਾਤ ਪ੍ਰਵਿਰਤੀ ਜੇਹੀਆਂ ਹੋ ਗਈਆਂ ਹੋਣ ਕਰ ਕੇ, ਕਿਸੇ ਵੀ ਹੋਰ ਜ਼ਮਾਂਦਰੂ ਕਿਰਿਆ ਵਾਂਗ ਬਿਨਾਂ ਮਜਬੂਰੀ, ਅਤੇ ਪ੍ਰਸੰਨਤਾਂ ਨਾਲ ਨਿਭਾਹੀਆਂ ਜਾਣਗੀਆਂ । ਮਨੁੱਖੀ ਸਮਾਜ ਦਾ ਕੁਦਰਤੀ ਵਿਕਾਸ ਸਾਨੂੰ ਸਦਾ ਪੂਰਣ ਰਾਜ ਦੇ ਵਧੀਕ ਨੇੜੇ ਲੈ ਜਾਂਦਾ ਹੈ ।
VIII ਆਲੋਚਨਾ
ਸਮਝਦਾਰ ਪਾਠਕ ਨੇ, ਇਸ ਸੰਖੇਪ ਜੇਹੇ ਵਿਸ਼ਲੇਸ਼ਨ ਨੂੰ ਪੜ੍ਹਦਿਆਂ ਹੋਇਆ ਕੀਤੀ ਗਈ ਦਲੀਲ ਅੰਦਰ ਕੁਝ ਨਿਸਚਤ ਔਕੜਾਂ ਦੇਖ ਲਈਆਂ ਹੋਣਗੀਆਂ ਅਤੇ ਉਸ ਪ੍ਰਤੀ ਇਹ ਸੰਕੇਤ ਕਰਨ ਲਈ, ਕਿ ਅਪੂਰਣਤਾਵਾਂ ਕਿਥੇ ਕਿਥੇ ਮੌਜੂਦ ਹਨ ਕੁਝ ਵਿਕਲਿੜੀਆਂ ਜੇਹੀਆਂ ਚਿਤਾਵਨੀ ਕਰਾ ਦੇਣ ਤੋਂ ਵਧੀਕ ਦੀ ਲੋੜ ਨਹੀਂ ਹੋਵੇਗੀ। ਨਾਕਾਰਾਤਮਕ ਸਮਾਲੋਚਨਾ ਸਦਾ ਹੀ ਗੈਰ-ਸੁਖਾਵੀਂ ਹੁੰਦੀ ਹੈ, ਅਤੇ ਸਭ ਤੋਂ ਵਧੀਕ ਇਕ ਮਹਾਨ ਸਫਲਤਾ ਦੇ ਸੰਬੰਧ ਵਿਚ ਪਰ, ਇਹ ਦੇਖ ਲੈਣਾ ਕਿ ਸਮੇਂ ਨੇ ਸਪੈਂਸਰ ਦੇ ਸੰਸਲੇਜਣ ਨਾਲ ਹੀ ਕੁਝ ਕਰ ਦਿੱਤਾ ਹੈ, ਸਾਡੇ ਹੱਥਲੇ ਕੰਮ ਦਾ ਇਕ ਭਾਗ ਹੀ ਹੈ ।
(1) ਪਹਿਲੇ ਨਿਯਮ
ਸਭ ਤੋਂ ਪਹਿਲੀ ਔਕੜ ਤਾਂ ਨਿਰਸੰਦੇਹ ਅਗੋਚਰ ਤਤ ਬਾਰੇ ਦੀ ਹੈ। ਮਨੁੱਖੀ ਗਿਆਨ ਦੀਆਂ ਸੰਭਵ ਸੀਮਾਵਾਂ ਨੂੰ ਅਸੀਂ ਮੰਤ੍ਰੀ ਭਾਵ ਨਾਲ ਜਾਣ ਪਛਾਣ ਸਕਦੇ ਹਾਂ: ਅਸੀਂ ਜੀਵਨ ਦੇ ਉਸ ਮਹਾਨ ਸਾਗਰ ਦੀ ਥਾਹ ਨਹੀਂ ਲਭ ਸਕਦੇ, ਜਿਸ ਦੇ ਕਿ ਅਸੀਂ ਕੇਵਲ ਇਕ ਖਿਣ ਪਲ ਦੀ ਲਹਿਰ ਮਾਤ੍ਰ ਹਾਂ । ਪਰ ਸਾਨੂੰ ਇਸ ਵਿਸ਼ੇ ਬਾਰੇ ਕੋਈ ਸਿਧਾਂਤਕਰਣ, ਨਹੀਂ ਕਰਨਾ ਲੋੜੀਂਦਾ ਕਿਉਂ ਜੋ ਵਿਸੁੱਧ ਤਰਕ ਅਨੁਸਾਰ ਤਾਂ ਇਹ ਪ੍ਰਬਲਕਥਨ, ਕਿ ਕੋਈ ਵਸਤੂ ਨ ਜਾਣੇ ਜਾਣ ਯੋਗ ਹੈ, ਪਹਿਲਾਂ ਤੋਂ’ ਇਸ ਵਸਤੂ ਦੀ ਕਣ ਜਾਣਕਾਰੀ ਦਾ ਸੰਕੇਤ ਰਖਦਾ ਹੈ । ਨਿਰਸੰਦੇਹ, ਜਿਵੇਂ ਜਿਵੇਂ ਸਪੈਂਸਰ ਆਪਣੀਆਂ ਦਸ ਜਿਲਦਾਂ ਦੇ ਵਿਚੋਂ ਦੀ ਅਗ ਨੂੰ ਚਲਦਾ ਹੈ, ਤਾਂ ਉਹ ਇਸ ਨ ਜਾਣੇ ਯੋਗ ਬਾਰੇ ਇਕ ਮਹਾਨ ਜਾਣਕਾਰੀ ਦਰਸਾਂਦਾ ਹੈ; ਜਿਵੇਂ ਕਿ, ਹੀਗਲ ਨੇ ਇਸ ਗੱਲ ਨੂੰ ਵਿਅਕਤ ਕੀਤਾ ਸੀ; ਤਰਕ ਕਰਦਿਆਂ ਹੋਇਆ ਤਰਕ ਨੂੰ ਸੀਮਤ ਕਰਨਾ, ਇਸ ਤਰ੍ਹਾਂ ਹੈ ਜਿਵੇਂ ਕਿ ਪਾਣੀ ਵਿਚ ਪ੍ਰਵੇਸ਼ ਕਰਨ ਤੋਂ ਬਿਨਾਂ ਤਰਕ ਦਾ ਜਤਨ ਕਰਨਾ । ਅਤੇ ਫਿਰ ਸਾਰੀ ਦੀ ਸਾਰੀ ਇਹ ਤਰਕਬਾਜ਼ੀ ਸੰਕਲਪਨਾਤੀਤ ਹੋਂਦ ਬਾਰੇ ਇਹ ਚੀਜ਼ ਸਾਨੂੰ ਹੁਣ ਕਿੰਨੀ ਦੂਰ ਪਰੋਰਦੀ ਹੈ, ਤੇ ਕਿਸ ਤਰ੍ਹਾਂ ਕਾਲਜ ਦੀ ਦੂਜੇ ਸਾਲ ਸ਼੍ਰੇਣੀ ਦੀ ਦੇ ਦਿਨਾਂ ਵਾਂਗ ਲਗਦੀ ਹੈ—ਜਦੋਂ ਕਿ ਜੀਉਂਦੇ ਹੋਣ ਦਾ ਮਤਲਬ ਬਹਿਸ ਕਰਨਾ ਹੁੰਦਾ ਸੀ; ਅਤੇ ਸਾਥੋਂ ਤੀਕ ਉਸ ਵਿਸ਼ੇਸ਼ ਮਾਮਲੇ ਦਾ ਕਿਸੇ ਇਕ ਸਭ ਤੋਂ ਪਹਿਲੇ ਕਾਰਣ ਨਾਲੋਂ ਤੌਰ ਤੇ ਜੇਕਰ ਸਭ ਤੋਂ ਪਹਿਲੇ ਕਾਰਣ ਤੋਂ ਵਾਸਤਾ ਹੈ, ਕੋਈ ਇਕ ਅਣਸੰਚਾਲਤ ਮਸ਼ੀਨ, ਬਹੁਤੀ ਵਧੀਕ ਸੰਕਲਪਨ ਕਰਨ ਯੋਗ ਨਹੀਂ ਵਿਸ਼ੇਸ਼ ਸਾਡਾ ਭਾਵ ਸੰਸਾਰ ਵਿਚਲੇ ਸਾਰੇ ਕਾਰਣਾਂ ਅਤੇ ਸ਼ਕਤੀਆਂ ਦੇ ਲੋੜ ਦਾ ਹੋਵੇ । ਮਸ਼ੀਨਾਂ ਵਾਲੇ ਸੰਸਾਰ ਵਿਚ, ਰਹਿੰਦੇ ਹੋਣ ਕਰ ਕੇ ਸਪੈਂਸਰ ਮਸ਼ੀਨਵਾਦ ਨੂੰ ਇਕ ਪ੍ਰਮਾਣੀਕ ਚੀਜ਼ ਮਸਝਦਾ ਸੀ; ਠੀਕ ਜਿਵੇਂ ਕਿ ਦਿਆਹੀਨ ਵਿਅਕਤਕ ਪਤਿਯੋਗਤਾ ਦੇ ਇਕ ਯੁਗ ਵਿਚ, ਡਾਰਵਿਨ ਨੂੰ ਕੇਵਲ ਜੀਕਨ ਨਮਿਤ ਸੰਗ੍ਰਾਮ ਹੀ ਦਿਸਦਾ ਸੀ । ਵਿਕਾਸ ਦੀ ਇਸ ਮਹਾਨ ਪਰਿਭਾਸ਼ਾ ਬਾਰੇ, ਅਸੀਂ ਕੀ ਕਹਾਂਗੇ ? ਕੀ ਇਹ ਕਿਸ ਚੀਜ਼ ਦੀ ਵਿਆਖਿਆ ਕਰਦੀ ਹੈ ? ਇਹ ਕਹਿਣਾ ਕਿ “ਪਹਿਲਾਂ ਪਹਿਲ ਸਾਧਾਰਣ ਵਸਤੂਆਂ ਸਨ, ਤੋਂ ਇਸ ਤੋਂ ਫਿਰ ਜਟੱਲ ਵਸਤੂਆਂ ਦਾ ਵਿਕਾਸ ਹੋ ਗਿਆ ਤੇ ਇਸੇ ਤਰ੍ਹਾਂ ਹੋ ਹੀ ਹੋਰ ਅਗੇਰੇ,ਕੁਦਰਤ ਦੀ ਕੋਈ ਵਿਆਖਿਆ ਕਰਨੀ ਨਹੀਂ ।” ਜਿਵੇਂ ਕਿ ਅੰਤ ਨੂੰ ਜਾਂਦੇ ਉਹ ਅਨੁਭਵ ਕਰਦਾ ਹੈ, ਉਹ ਸੰਸਾਰ ਅੰਦਰਲੇ ਜੀਵਨ ਤੱਤ ਨੂੰ ਗੁਆ ਬੈਠਦਾ ਹੈ । ਸਪਸ਼ਟ ਤੌਰ ਤੇ ਹੀ ਸਮਾਲੋਚਕ ਇਸ ਪਰਿਭਾਸ਼ਾ ਨਾਲ ਖਿਝ ਜਾਂਦੇ ਹਨ । ਇਸ ਦੀ ਲਾਤੀਨੀ ਰੂਪਵਾਲੀ ਅੰਗ੍ਰੇਜ਼ੀ ਇਕ ਅਜੇਹੇ ਆਦਮੀ ਦੀ ਸੂਰਤ ਵਿੱਚ ਅਨੋਖੀ ਜੇਹੀ ਚੀਜ਼ ਹੈ, ਜੇਹੜਾ ਕਿ ਲਾਤੀਨੀ ਦੇ ਅਧਿਐਨ ਦੀ ਨਿਖੇਧੀ ਕਰਦਾ ਸੀ, ਅਤੇ ਇਕ ਚੰਗੀ ਸ਼ੈਲੀ ਦੀ ਪਰਿਭਾਸ਼ਾ ਇਸ ਨੂੰ ਅਜੇਹੀ ਦਸ ਕੇ ਕਰਦਾ ਸੀ ਜਿਸ ਨੂੰ ਸਮਝਣ ਵਿਚ ਰਤਾ ਭਰ ਵੀ ਖੇਚਲ ਨ ਕਰਨੀ ਪਵੇ। ਤਾਂ ਵੀ ਸਪੈਂਸਰ ਦੀ ਦਲੀਲ ਦਾ ਕੁਝ ਅੰਸ਼ ਪ੍ਰਵਾਨ ਕਰ ਲੈਣਾ ਬਣਦਾ ਹੈ । ਕਈ ਸ਼ਕ ਨਹੀਂ ਕਿ ਉਸ ਨੇ ਤਤਕਾਲੀਨ ਸਪਸ਼ਟਤਾ ਨੂੰ ਇਸ ਲੋੜ ਦੇ ਨਮਿਤ ਕੁਰਬਾਨ ਕਰ ਦਿੱਤਾ, ਕਿ ਸਾਰੇ ਜੀਵਨ ਦੇ ਪ੍ਰਵਾਹ ਨੂੰ ਸੰਖੇਪ ਸ਼ਬਦਾਵਲੀ ਵਿਚ ਕੇਂਦ੍ਰਿਤ ਕਰ ਦਿੱਤਾ ਜਾਏ । ਪਰ ਸੱਚੀ ਗੱਲ ਇਹ ਹੈ ਕਿ ਉਸ ਨੂੰ ਆਪਣੀ ਪਰਿਭਾਸ਼ਾ ਨਾਲੋਂ ਕੁਝ ਹਦੋਂ ਵਧੀਕ ਮੋਹ ਹੈ; ਉਹ ਇਸ ਨੂੰ ਇਕ ਸੁਆਦੀ ਗ੍ਰਾਹੀਵਾਸ ਜੀਭ ਉਤੇ ਬਾਰ ਬਾਰ ਫੇਰਦਾ ਹੈ, ਇਸ ਦੇ ਟੁਕੜੇ ਕਰਦਾ ਤੇ ਇਨ੍ਹਾਂ ਨੂੰ ਫਿਰ ਫਿਰ ਜੋੜੀ ਜਾਂਦਾ ਹੈ । ਪਾਰਿਭਾਸ਼ਾ ਦਾ ਕਮਜ਼ੋਰ ਨੁਕਤਾ ਅਨੁਰੂਪ ਦੀ ਮਨ ਲਈ ਗਈ ਅਨਿਸਚਿਰਤਾ ਵਿਚ ਪਾਇਆ ਜਾਂਦਾ ਹੈ। ਕੀ ਸਮਾਨ ਰੂਪ ਭਾਗਾਂ ਤੋਂ ਬਦੀ ਇਕ ਸੰਪੂਰਣ ਇਕਾਈ ਉਸ ਨਾਲੋਂ ਵਧੀਕ ਅਨਸਥਿਰ ਤੇ ਪਰਿਣਾਮ ਸ਼ੀਲ ਹੁੰਦੀ ਹੈ, ਜਿੰਨੀ ਕਿ ਅਸਮਾਨ ਭਾਗਾਂ ਤੋਂ ਬਣੀ ਇਕ ਇਕਾਈ ਵਿਜਾਤੀ, ਜਿਵੇਂ ਕਿ ਵਧੀਕ ਮੌਤ ਹੈ; ਉਹ ਇਸ ਨੂੰ ਇਕ ਸੁਆਦੀ ਗ੍ਰਾਹੀ ਵਾਸ ਜੀਭ ਉਤੇ ਬਾਰ ਬਾਰ ਫਰਦਾ ਹੈ, ਇਸ ਦੇ ਟੁਕੜ ਕਰਦਾ ਤੇ ਇਨ੍ਹਾਂ ਨੂੰ ਫਿਰ ਫਿਰ ਜੋੜੀ ਜਾਂਦਾ ਹੈ । ਪਰਿਭਾਸ਼ਾ ਦਾ ਕਮਜ਼ੋਰ ਨੁਕਤਾ, ਅਨੁਰੂਪ ਦੀ ਮੰਨ ਲਈ ਗਈ ਅਨਸਥਿਰਤਾ ਵਿਚ ਪਾਇਆ ਜਾਂਦਾ ਹੈ । ਕੀ ਸਮਾਨ ਰੂਪ ਭਾਗਾਂ ਤੋਂ ਬੱਚੀ ਇਕ ਸੰਪੂਰਣ ਇਕਾਈ, ਉਸ ਨਾਲ ਇਕ ਅਨਸਥਿਰ ਤੇ ਪਰਿਣਾਮਸ਼ੀਲ ਹੁੰਦੀ ਹੈ, ਜਿੰਨੀ ਕਿ ਅਸਮਾਨ ਭਾਗਾਂ ਤੋਂ ਬਦੀ ਇਕ ਇਕਾਈ ਵਿਜਾਤੀ, ਜਿਵੇਂ ਕਿ ਵਧੀਕ ਜਟੱਲ, ਅਨਰੂਪ ਸਾਧਾਰਣ ਨਾਲੋਂ ਵਧੀਕ ਅਨਸਥਿਰ ਜਾਂ ਵਧੀਕ ਜਟੱਲ ਵੀ ਹੋਵੇਗੀ । ਮਾਨਵਜਾਤੀ ਵਿਗਿਅਨ ਅਤੇ ਰਾਜਨੀਤੀਸ਼ਾਸਤ੍ਰ ਵਿਚ ਇਹ ਗਲ ਪ੍ਰਮਾਣੀਕ ਮੰਨੀ ਜਾਂਦੀ ਹੈ ਕਿ ਵਿਜਾਤੀਅਤਾਂ ਤੋਂ ਅਨਸਿਹਿਮਤ ਪੈਦਾ ਹੁੰਦੀ ਹੈ, ਅਤੇ ਕਿ ਪਰਿਵਾਸਤ ਹੋਈਆਂ ਸ਼੍ਰੇਣੀਆ ਦਾ ਇਕ ਰਾਸ਼ਟ੍ਰੀ ਨਮੂਨੇ ਵਿੱਚ ਮਿਲ ਜੁਲ ਜਾਣਾ ਸਮਾਜ ਨੂੰ ਬਲਵਾਨ ਬਣਾਏਗਾ। ਵਾਰਡ ਦੇ ਵਿਚਾਰ ਅਨੁਸਾਰ ਸਭਿਅਤਾ ਕਿਸੇ ਸਮੂਹ ਦੇ ਮੈਂਬਰਾਂ ਵਿਚਕਾਰ, ਕਈ ਪੀੜ੍ਹੀਆਂ ਦੀ ਪਰਸਪਰ ਨਾਲ ਰਾਹੀਂ ਅਨੁਰੂਪਤਾ ਦੇ ਵਾਧੇ ਤੋਂ ਪੈਦਾ ਹੁੰਦੀ ਹੈ; ਇਸ ਥਾਂ ਵਿਕਾਸ ਦੀ ਗਤੀ ਅਨੁਰੂਪਤਾ ਵਲ ਇਕ ਪ੍ਰਗਤੀ ਦੇ ਰੂਪ ਵਿੱਚ ਸੰਕਲਪਨ ਕੀਤੀ ਗਈ ਹੈ। ਗਾਥਿਕ ਭਾਂਤ ਦਾ ਵਸਤੂ ਸ਼ਿਲਪ ਨਿਸਚਿਤ ਤੌਰ ਤੇ ਯੂਨਾਨ ਦੇ ਸ਼ਿਲਪ ਨਲੋਂ ਵਧੀਕ ਜਟੱਲ ਹੁੰਦਾ ਹੈ; ਪਰ ਕਲਾਮਈ ਵਿਕਾਸ ਦਾ ਇਹ ਜ਼ਰੂਰੀ ਤੌਰ ਤੇ ਕੋਈ ਉਚੇਰਾ ਪੜਾਵ ਨਹੀਂ ਹੁੰਦਾ ਇਹ ਮੰਨ ਲੈਣ ਵਿਚ ਸਪੈਂਸਰ ਬਹੁਤਾ ਹੀ ਕਾਹਲਾ ਸੀ ਕਿ ਜੇਹੜੀ ਕੋਈ ਚੀਜ਼ ਸਮੇਂ ਕਰਕੇ ਵਧੀਕ ਪਹਿਲੀ ਸੀ ਉਹ ਬਣਤਰ ਵਿਚ ਵਧੀਕ ਸਾਦਾ ਸੀ; ਉਸ ਨੇ ਜੀਵ ਦਵ, ਅਤੇ ਆਦਿਕਾਲੀਨ ਮਨੁਖ ਦੀ ਸੋਝੀ ਦੀ ਜਟੱਲਤਾ ਬਾਰੇ ਘਟ ਅਨੁਮਾਨ ਲਾਇਆ ਸੀ। ਅੰਤਮ ਤੌਰ ਤੇ ਇਹ ਪਰਿਭਾਸ਼ਾ ਉਸ ਮਾਨਸ ਦਾ ਜ਼ਿਕਰ ਕਰਨ ਹੀ ਰਹਿ ਜਾਦੀ ਹੈ, ਜੇਹੜੀ ਕਿ ਅਜ ਦੇ ਸਮੇਂ ਬਹੁਤਿਆਂ ਮਨਾਂ ਵਿਚ ਕਿਸ ਦੇ ਖਿਆਲ ਨਾਲ ਅਚੂਕ ਤੌਰ ਤੇ ਸੰਬੰਧਤ ਕੀਤੀ ਜਾਂਦੀ ਹੈ ਅਰਥਾਤ ਪ੍ਰਕਿਰਤਕ ਚੋਟੀ ਅਸਤਿਤ੍ਰ ਅਤੇ ਵਧ ਤੋਂ ਵਧ ਸੁਯੋਗਾਂ ਦੋ ਬਚਾਵ ਨਮਿਤ ਸੰਗ੍ਰਾਮ ਦੇ ਰੂਪ ਵਿੱਚ ਇਤਿਹਾਸ ਦਾ ਨਰੂਪਣ, ਸ਼ਾਇਦ (ਭਾਵੇਂ ਇਹ ਵੀ ਅਧੂਰਾ ਹੀ ਰਹੇਗਾ) ਸਭ ਤੋਂ ਸੁਯੋਗ ਪ੍ਰਾਣ ਧਾਰੀਆਂ: ਸਭ ਤੋਂ ਵਧੀਕ ਸੁਯੋਗ ਸਮਾਜਾਂ, ਸਭ ਤੋਂ ਵਧੀਕ ਚੰਗੇ ਸਦਾਚਾਰਾਂ, ਵਧ ਤੋਂ ਵਧ ਸੁਯੋਗ ਬੋਲੀਆਂ, ਵਿਚਾਰਾਂ, ਫਲਾਸਫ਼ੀਆਂ ਦੇ ਬਚਾਵ ਨਮਿਤ ਸੰਗ੍ਰਾਮ-ਵਧੀਕ ਪ੍ਰਕਾਸ਼ ਪਾਣ ਵਾਲਾ ਹੋਵੇਗਾ, ਮੁਕਾਬਲੇ ਵਿਸੰਗਤੀ, ਅਤੇ ਸੁਸੰਗਤੀ, ਅਤੇ ਅਨੁਰੂਪਤਾਂ ਅਤੇ ਪ੍ਰਤਿਰੂਪਤਾ ਵਿਸਰਣ ਅਤੇ ਏਕੀਕਰਣ ਦੇ ਫਾਰਮੂਲੇ ਨਾਲੋਂ ।
ਸਪੈਂਸਰ ਕਹਿੰਦਾ ਹੈ, “ਮੈਂ ਸਥੂਲ ਰੂਪ ਵਾਲੀ ਮਾਨਵਤਾ ਦਾ ਇਕ ਭੈੜਾ ਨਿਰੀਖਕ ਹਾਂ, ਕਿਉਂ ਜੋ ਮੇਰਾ ਸੁਭਾਵ ਬਹੁਤਾ ਹੀ ਭਾਵਕਤਮਤਾ ਵਿਚ ਚਲੇ ਜਾਣ ਦਾ ਹੈ। ਇਹ ਈਮਾਨਦਾਰੀ ਖਤਰਨਾਕ ਹੈ । ਨਿਰਸੰਦੇਹ, ਸਪੈਂਸਰ ਦਾ ਢੰਗ ਬਹੁਤਾ ਹੀ ਨਿਗਮਮਿਕ, ਅਤੇ ਕਿਸੇ ਗੱਲ ਨੂੰ ਪਹਿਲਾਂ ਤੋਂ ਸੱਚੀ ਮੰਨ ਲੈਣ ਵਾਲਾ ਤੇ ਬੇਕਨ ਦੇ ਆਦਰਸ਼ ਜਾਂ ਵਿਗਿਆਨਿਕ ਵਿਚਾਰ ਦੀ ਵਾਸਤਵਿਕ ਪਰਿਕ੍ਰਿਆ ਨਾਲੋਂ ਬਿਲਕੁਲ ਹੀ ਵਿਭਿੰਨ ਸੀ । ਉਸ ਦਾ ਸਕਤ ਕਹਿੰਦਾ ਹੈ, ਉਸ ਦੇ ਅੰਦਰ, ਕਿਸੇ ਵੀ ਕਲਪਨਾ ਵਿਚ ਆਉਣ ਵਾਲੇ ਤਰਕਵਾਦ ਦੀ ਪ੍ਰੋੜਤਾ ਲਈ ਪੂਰਬ ਅਨੁਭਵ ਅਤੇ ਉੱਤਰ ਅਨੁਭਵ ਆਗਮਨਿਕ ਅਤੇ ਨਿਗਮਿਕ ਯੁਕਤੀਆਂ ਵਿਕਾਸ ਕਰ ਲੈਣ ਦੀ ਇਕ ਅਮੁਕ ਮਾਨਸਿਕ, ਸ਼ਕਤੀ ਸੀ, ਅਤੇ ਪੂਰਬ ਅਨੁਭਵ ਯੁਕਤੀਆਂ ਸੰਭਵ ਤੌਰ ਤੇ ਦੂਜੀਆਂ ਨਾਲੋਂ ਪਹਿਲਾਂ ਹੁੰਦੀਆਂ ਸਨ । ਸਪੈਂਸਰ ਨੇ ਇਕ ਵਿਗਿਆਨਵਾਦੀ ਵਾਂਗ, ਨਿਰੀਖਣ ਨਾਲ ਅਰੰਭ ਕੀਤਾ; ਪ੍ਰਾਕਲਪਨਾ ਨਿਰਮਾਣ ਕਰਨ ਲਈ, ਇਕ ਵਿਗਿਆਨਵਾਦੀ ਵਾਂਗ ਅਗੇ ਨੂੰ ਵਧਿਆ; ਪਰ ਫਿਰ ਇਕ ਵਿਗਿਆਨਵਾਦੀ ਨਾਲੋਂ ਵਖਰੀ ਤਰ੍ਹਾਂ ਉਸ ਨੇ ਸਹਾਰਾ ਨ ਤਾਂ ਪ੍ਰਯੋਗ ਦਾ ਤੇ ਨਿਰਪਖ ਨਿਰੀਖਣ ਦਾ, ਸਗੋਂ ਅਨੁਕੂਲ ਆਧਾਰ ਸਾਮਗ੍ਰੀ ਦੇ ਚੋਣ ਕੀਤੇ ਸੰਗ੍ਰਿਹ ਦਾ ਲਿਆ । ਨਾਕਾਰਾਤਮਕ ਜਾਂ ਵਿਰੋਧੀ ਉਦਾਹਰਣਾ ਲਈ ਉਸ ਅੰਦਰ ਬਿਲਕੁਲ ਕੋਈ ਝੁਕਾਵ ਨਹੀਂ ਸੀ” । ਵਿਰੋਧ ਟਾਕਰਾ ਇਸ ਦਾ ਡਾਰਵਿਨ ਦੀ ਪਰਿਕ੍ਰਿਆ ਨਾਲ ਕਰੀਏ ਜੇਹੜਾ ਕਿ ਜਦੋਂ ਹੀ ਕਿ ਉਸ ਦੇ ਸਾਹਮਣੇ ਕੋਈ ਆਧਾਰ ਸਮਗ੍ਰੀ ਉਸ ਦੇ ਸਿਧਾਂਤ ਦੇ ਪ੍ਰਤਿਕੂਲ ਆ ਜਾਂਦੀ ਤਾਂ ਉਹ ਛੇਤੀ ਨਾਲ ਅਜੇਹੇ ਤਥਾਂ ਨੂੰ ਨੋਟ ਕਰ ਲੈਂਦਾ, ਇਹ ਜਾਣਦਿਆਂ ਹੋਇਆ ਕਿ ਅਜੇਹੇ ਪਥ ਦੂਸਰੋ ਅਨੁਕੂਲ ਤਥਾਂ ਨਾਲੋਂ ਛੇਤੀ ਯਾਦੋਂ ਉਤਰ ਸਕਦੇ ਹਨ ।
2 ਜੀਵ ਵਿਗਿਆਨ ਅਤੇ ਮਨੋਵਿਗਿਆਨ
“ਪ੍ਰਗਤੀ” ਬਾਰੇ ਆਪਣੇ ਨਿਬੰਧ ਦੇ ਫੁਟ ਨੋਟ ਵਿੱਚ, ਸਪੈਂਸਰ ਖੁਲ੍ਹੇ ਤੌਰ ਤੇ ਮੰਨਦਾ ਹੈ ਕਿ ਵਿਕਾਸ ਬਾਰੇ ਉਸ ਦੇ ਵਿਚਾਰ ਲੈਂਮਾਰਕ ਦੇ ਪ੍ਰਾਪਤ ਕੀਤੇ ਗਏ ਗੁਣ ਸੁਭਾਵਾਂ ਦੇ ਅਗੇ ਨੂੰ ਤੇਰੇ ਜਾਣ ਦੇ ਸਿਧਾਂਤ ਉਤੇ ਆਧਾਰਤ ਸਨ ਅਤੇ ਵਾਸਤਵ ਤੌਰ ਤੇ ਉਹ ਕੋਈ ਡਾਰਵਿਨ ਦੀ ਪ੍ਰਤਿਆਸਾ ਨਹੀਂ ਸੀ ਕਰ ਰਿਹਾ ਜਿਸ ਦਾ ਸਾਰ ਰੂਪ ਵਿਚਾਰ ਕੁਦਰਤੀ ਚੋਣ ਦਾ ਸਿਧਾਂਤ ਸੀ । ਤਦੋਂ ਉਹ ਡਾਰਵਿਨ ਵਾਦ ਦਾ ਛਿਲਾਸਫ਼ਰ ਹੋਣ ਦੀ ਥਾਂ ਲੈਂਮਾਰਕ ਵਾਦ ਦਾ ਫ਼ਿਲਾਸਫ਼ਰ ਸੀ । ਉਹ ਲਗਭਗ ਚਾਲੀ ਵਰ੍ਹਿਆਂ ਦਾ ਸੀ ਜਦੋਂ ਕਿ ਜੀਵ ਜਾਤੀਆਂ ਦਾ ਮੂਲ ਹੈ ਨਾਮ ਦੀ ਰਚਨਾ ਪਸਾਰਤ ਹੋਈ । ਅਤੇ ਚਾਲੀ ਸਾਲ ਤੇ ਅਪੜ ਕੇ ਆਦਮੀ ਦੀਆਂ, ਵਿਚਾਰਪਧਤੀਆਂ ਕਰੜੀਆਂ ਹੋ ਕੇ ਪੱਕੀਆਂ ਤੇ ਬਝਵੀਆਂ ਹੋ ਜਾਂਦੀਆਂ ਹਨ । ਇਹ ਜੇਹੀਆਂ ਕੁਝ ਛੋਟੀਆਂ ਔਕੜਾਂ ਤੋਂ ਸਿਵਾ, ਜਿਵੇਂ ਕਿ ਉਸ ਦੇ ਇਸ ਪ੍ਰਕਾਸ਼ਮਾਨ ਸਿਧਾਂਤ ਦਾ ਕਿ ਵਿਕਾਸ ਦੇ ਵਾਧੇ ਨਾਲ ਪੁਨਰਸਿਰਜਨ ਘਟ ਜਾਂਦਾ ਹੈ-ਇਨ੍ਹਾਂ ਤਥਾਂ ਨਾਲ ਮੇਲ ਮੇਲਣ ਦੀ ਅਸਫਲਤਾ ਜਿਵੇਂ ਕਿ ਹਬਸ਼ੀ ਜਾਤੀਆਂ ਦੇ ਮੁਕਾਬਲੇ ਸਭਯ ਯੌਰਪ, ਵਿੱਚ, ਸੰਤਾਨ ਉਪਾਰਜਨ ਦੀ ਗਿਣਤੀ ਵਧੀਕ ਹੋਣੀ, ਉਸ ਦੇ ਜੀਵਨ ਵਿਗਿਆਨਿਕ ਸਿਧਾਂਤ ਸੰਕਲਪਨਾ ਦੀਆਂ ਵੱਡੀਆਂ ਤਰੁਟੀਆਂ, ਉਸ ਦੀ ਲੈਂਮਾਰਕ ਉਤੇ ਨਿਰਭਰਤਾ ਅਤੇ ਜੀਵਨ ਦੀ ਕਈ ਇਕ ਸ਼ਕਤੀ-ਸ਼ਾਲੀ ਲਭਣ ਦੀ ਅਸਮਥਾ ਹਨ । ਜਦੋਂ ਉਹ ਮੰਨਦਾ ਹੈ ਕਿ “ਜੀਵਨ ਦੀ ਸੰਕਲਪਨਾ ਭੌਤਿਕ-ਰਸਾਇਣ ਸ਼ਬਦਾਂ” ਵਿਚ ਨਹੀਂ ਕੀਤੀ ਜਾ ਸਕਦੀ, ਤਾਂ ਉਸ ਦੀ ਇਹ ਸਾਕ੍ਰਿਤੀ ਉਸ ਦੇ ਵਿਕਾਸ ਦੇ ਫਾਰਮੂਲੇ ਲਈ, ਜੀਵਨ ਦੀ ਉਸ ਦੀ ਪਰਿਭਾਸ਼ਾ ਲਈ, ਅਤੇ ਸੰਸਲੇਸਟਿਕ ਫਿਲਾਸਫੀ ਦੀ ਸੁਸੰਗਤੀ ਲਈ, ਘਾਤਕ ਹੁੰਦੀ ਹੈ । “ਜੀਵਨ ਦਾ ਭੇਦ ਵਾਤਾਵਰਣ ਪ੍ਰਤੀ ਜੀਵ ਧਾਰੀ ਦੇ ਲਗਭਗ ਨਿਕਲਿਆ ਸੰਮੱਜਨ ਨਾਲੋਂ, ਮਨ ਦੀ ਇਸ ਸ਼ਕਤੀ ਵਿਚ ਵਧੀਕ ਚੰਗੀ ਤਰ੍ਹਾਂ ਲਭਿਆ ਜਾ ਸਕਦਾ ਸੀ, ਕਿ ਇਹ ਬਾਹਰਲੇ ਸੰਬੰਧਾਂ ਦਾ ਅੰਦਰਲੇ ਸੰਬੰਧਾਂ ਨਾਲ ਸਮੇਜਨ ਕਰ ਲੈਂਦੀ ਹੈ।
ਸਪੈਂਸਰ ਦੇ ਆਧਾਰ-ਤਰਕ ਵਾਕ ਅਨੁਸਾਰ, ਸੰਪੂਰਨ ਅਨੁਕੂਲਨ ਮੌਤ ਹੋਵੇਗਾ । ਚੀਜ਼ ਨੂੰ ਅਸੀਂ ਜਾਣਦੇ ਸਾਂ ਉਸ ਨੂੰ ਲਗਭਗ ਬਰਾਬਰਤਾ ਨਾਲ ਜੱਟਲ ਸ਼ਬਦਾਵਲੀ ਦਾ ਨਵਾਂ ਰੂਪ ਦੇ ਦਿੱਤਾ ਗਿਆ ਹੈ, ਜੇਹੜਾ ਕਿ ਸਪਸ਼ਟ ਕਰਨ ਦੀ ਥਾਂ ਸਗੋਂ ਮਾਮਲੇ ਨੂੰ ਧੁੰਦਲਾ ਹੀ ਬਣਾਦਾ ਹੈ ।ਫਾਰਮੂਲਿਆਂ ਅਤੇ ਪਾਰਿਭਾਸ਼ਾਵਾਂ, ਅਤੇ ਮਨੋਵਿਗਿਆਨਿਕ ਤਥਾਂ ਨੂੰ ਤੰਤ੍ਰਕੀ ਰੂਪ ਦਿੱਤੇ ਜਾਣ ਨਾਲ ਪਾਠਕ ਏਨਾਂ ਉਭ ਜਾਂਦਾ ਹੈ, ਕਿ ਉਹ ਇਹ ਦੇਖਣ ਤੋਂ ਹੀ ਅਸਥ ਰਹਿ ਸਕਦਾ ਹੈ, ਕਿ ਮਨ ਅਤੇ ਚੇਤਨਤਾ ਦੇ ਮੂਲ ਦੀ ਵਿਆਖਿਆ ਤਾਂ ਬਿਲਕੁਲ ਕੀਤੀ ਹੀ ਨਹੀਂ ਗਈ । ਇਹ ਠੀਕ ਹੈ ਕਿ ਸਪੈਂਸਰ, ਵਿਚਾਰ ਦੀ ਆਪਣੀ ਪ੍ਰਣਾਲੀ ਅੰਦਰ ਇਸ ਚੌੜੀ ਖਾਈ ਨੂੰ ਇਸ ਤਰ੍ਹਾਂ ਦਲੀਲ ਦੇ ਕੇ ਭਰਨ ਦਾ ਜਤਨ ਕਰਦਾ ਹੈ, ਕਿ ਮਨ ਤਾਂ ਉਨ੍ਹਾਂ ਦਿਮਾਗੀ ਪਰਿਕ੍ਰਿਆਵਾਂ ਦਾ ਇਕ ਵਿਅਕਤੀ ਨਿਸਠ ਸਾਥ ਹੈ ਜੇਹੜੀਆਂ ਕਿ ਆਦਿ ਕਾਲੀਨ ਨੰਬੁਲਾ ਤੋਂ ਜਿਵੇਂ ਕਿਵੇਂ ਯਾਂਤ੍ਰਿਕ ਤੌਰ ਤੇ ਵਿਕਾਸ ਵਿਚ ਆ ਗਈਆਂ ਹਨ; ਪਰ ਦਿਮਾਗੀ ਯੰਤਵਾਦ ਦੇ ਨਾਲ ਲਗਦੇ, ਇਹ ਮਾਨਸਿਕ ਸਾਥ ਕਿਉਂ ਹੋਣਾ ਚਾਹੀਦਾ ਹੈ ? ਇਸ ਬਾਰੇ ਉਹ ਕੁਝ ਨਹੀਂ ਦਸਦਾ। ਅਤੇ ਨਿਰਸੰਦੇਹ ਤੌਰ ਤੇ ਸਾਰੇ ਮਨੋਵਿਗਿਆਨ ਦਾ ਇਹੋ ਤਾਂ ਵਿਚਾਰ ਗੋਚਰਾ ਨੁਕਤਾ ਹੈ।
3 ਸਮਾਜ ਵਿਗਿਆਨ ਅਤੇ ਨੀਤੀ ਸ਼ਾਸਤ
ਸ਼ਾਨ ਦਾ ਰੂਪ, ਸਮਾਜ ਵਿਗਿਆਨ ਜਿਵੇਂ ਕਿ ਇਹ ਹੈ, ਇਸ ਦੇ 2000 ਪੰਨਿਆਂ ਵਿਚ ਬਹੁਤ ਸਾਰੀਆਂ ਥਾਵਾਂ ਉਤੇ ਹਮਲਾ ਕੀਤਾ ਜਾ ਸਕਦਾ ਹੈ। ਇਸ ਦੇ ਸਾਰੇ ਆਕਾਰ ਅੰਦਰ ਪਾਈ ਜਾਣ ਵਾਲੀ ਸਪੈਂਸਰ ਦੀ ਇਹ ਆਮ ਮਨੌਤ ਹੈ ਕਿ ਵਿਕਾਸ ਤੇ ਪ੍ਰਗਤੀ ਸਮਾਨਾਰਥਕ ਹਨ, ਜਦੋਂ ਕਿ ਇਹ ਐਨ ਸੰਭਵ ਹੋ ਸਕਦਾ ਹੈ, ਕਿ ਵਿਕਾਸ ਤਾਂ ਕੀੜਿਆਂ ਮਕੌੜਿਆਂ ਤੇ ਜੀਵਾਣੁਆਂ ਨੂੰ ਹੀ, ਮਨੁੱਖ ਦੇ ਵਿਰੁਧ ਇਨ੍ਹਾਂ ਦੇ ਨਿਰੰਤਰ ਜੰਗ ਵਿਚ, ਅੰਤਮ ਜਿਤ ਦੇ ਦੇਵੇ । ਇਹ ਗੱਲ ਕੋਈ ਬਿਲਕੁਲ ਸਪਸ਼ਟ ਨਹੀਂ ਕਿ ਉਦਯੋਗਿਕ ਰਾਜ, ਆਪਣੇ ਤੋਂ ਪਹਿਲਾਂ ਦੇ ਉਸ ਸੈਨਿਕ ਸਾਮੰਤਵਾਦ ਨਾਲੋਂ ਵਧੀਕ ਸ਼ਾਂਤੀ ਪੂਰਣ ਜਾਂ ਸਦਾਚਾਰਕ ਹੋਵੇ । ਐਥਨਜ਼ ਦੇ ਸਭ ਤੋਂ ਵਧੀਕ ਵਿਨਾਸ਼ਕਾਰੀ ਜੰਗ ਉਸ ਸਮੇਂ ਤੋਂ ਬਹੁਤ ਪਿਛੋਂ ਜਾ ਕੇ ਹੋਏ ਸਨ, ਜਦੋਂ ਕਿ ਇਸ ਦੇ ਸਾਮੰਤਕ ਸਰਦਾਰਾਂ ਦੀ ਸੱਤਾ ਵਿਆਪਾਰਕ ਮੱਧ ਸ਼੍ਰੇਣੀ ਦੇ ਹੱਥ ਚਲੀ ਗਈ ਸੀ; ਅਤੇ ਕਿ ਆਧੁਨਿਕ ਯੌਰਪ ਦੇਸ਼ ਦੇ ਇਸ ਗੱਲੋਂ ਅੱਜ ਨਾਲ ਬੋਪਰਵਾਹ ਰਹਿ ਕੇ ਜੰਗ ਕਰਦੇ ਪ੍ਰਤੀਤ ਹੁੰਦੇ ਹਨ, ਕਿ ਉਹ ਉਦਯੋਗਿਕ ਹੈਨ ਜਾਂ ਨਹੀਂ ? ਉਦਯੋਗਿਕ ਸਾਮਰਾਜ ਉਨ੍ਹਾਂ ਹੀ ਸੈਨਾਵਾਦੀ ਹੋ ਸਕਦਾ ਹੈ, ਜਿੰਨੇ ਕਿ ਭੂਮੀ ਦੇ ਭੁਖੇ ਰਾਜ ਵੈਸ਼ । ਆਧੁਨਿਕ ਰਾਜਾਂ ਵਿਚੋਂ ਇਕ ਸਭ ਤੋਂ ਵਧੀਕ ਸੋਨਾਵਾਦੀ ਰਾਜ, ਸੰਸਾਰ ਦੇ ਦੋ ਪ੍ਰਮੁੱਖ ਉਦਯੋਗਿਕ ਰਾਸ਼ਟਾਂ ਵਿੱਚ ਹੋਇਆ ਹੈ ਇਸ ਤੋਂ ਇਲਾਵਾ ਜਰਮਨ ਵਿੱਚ ਛੇਤੀ ਨਾਲ ਹੋਏ ਉਦਯੋਗਿਕ ਵਿਕਾਸ ਨੂੰ ਪਰਿਵਹਨ ਅਤੇ ਵਿਆਪਾਰ ਦੇ ਖਾਸ ਪੱਖਾਂ ਦੇ ਰਾਜ ਸਰਕਾਰ ਦੇ ਵਸੀਕਾਰ ਨਾਲ ਸਹਾਇਤਾ ਹੀ ਮਿਲੀ ਪ੍ਰਤੀਤ ਹੁੰਦੀ ਹੈ, ਨਾਂ ਕਿ ਕੋਈ ਰੁਕਾਵਟ ਪਾਈ ਗਈ ਹੈ ।ਸਮਾਜਵਾਦ, ਸਪਸ਼ਟ ਤੌਰ ਤੇ ਸੈਨਾਵਾਦ ਦਾ ਨਹੀਂ ਸਗੋਂ ਉਦਯੋਗ ਵਾਦ ਦਾ ਹੀ ਵਿਕਾਸ ਹੈ । ਸਪੈਂਸਰ ਨੇ ਇਕ ਅਜੇਹੇ ਸਮੇਂ ਲਿਖਿਆ ਸੀ ਜਦੋਂ ਕਿ ਇੰਗਲੈਂਡ ਦੇ ਤੁਲਨਾਤਮਕ ਵਖਰੇਪਨ ਨੇ ਇਸ ਨੂੰ ਸ਼ਾਂਤੀਵਾਦੀ ਬਣਾਇਆ ਸੀ, ਅਤੇ ਵਿਆਪਾਰ ਅਤੇ ਉਦਯੋਗਿਕ ਇਸ ਦੀ ਸਰਬ-ਉਚਤਾਂ ਨੇ ਇਸ ਨੂੰ ਸੁਤੰਤਰ ਵਿਆਪਾਰਕ ਦਾ ਦ੍ਰਿੜ ਵਿਸਵਾਸ਼ੀ ਬਣਾਇਆ ਸੀ । ਉਸ ਨੂੰ ਧੱਕਨ ਲਗਾ ਹੁੰਦਾ, ਜੀਉਂਦਾ ਰਹਿਕੇ ਉਸ ਨੇ ਇਹ ਦੇਖਿਆ ਹੁੰਦਾ ਕਿ ਕਿੰਨੀ ਛੇਤੀ ਨਾਲ ਸੁਤੰਤਰ ਵਿਆਪਾਰਕ ਕਰ ਸਿਧਾਂਤ ਸਮੇਤ ਵਿਆਪਾਰਕ ਅਤੇ ਉਦਯੋਗਿਕ ਸਰਬ-ਉਚਤਾ ਦੇ, ਅਲੋਪ ਹੋ ਜਾਂਦਾ ਹੈ, ਅਤੇ ਕਿਵੇਂ ਸ਼ਾਂਤੀਵਾਦ ਅਲੋਪ ਹੋ ਜਾਂਦਾ ਹੈ, ਜਦੋਂ ਹੈ ਕਿ ਜਰਮਨੀ ਦਾ ਬੈਲਜੀਅਮ ਉਤੇ ਕੀਤਾ ਹਮਲਾ ਇੰਗਲੈਂਡ ਦੇ ਪ੍ਰਿਥਕ ਕਰਣ ਨੂੰ ਖ਼ਤਰੇ ਵਿਚ ਪਾ ਦੇਂਦਾ ਹੈ ।ਅਤੇ ਨਿਰਸੰਦੇਹ, ਸਪੈਂਸਰ ਨੇ ਉਦਯੋਗਿਕ ਯੁਗ ਦੇ ਗੁਣਾਂ ਬਾਰੇ ਅਤਿ ਉੱਨਤੀ ਕੀਤੀ ਸੀ । ਉਹ ਉਸ ਪਾਸਵਿਕ ਸੋਸਣ ਬਾਰੇ ਨੇਹੀਨ ਸੀ ਜੇਹੜਾ ਕਿ ਇੰਗਲੈਂਡ ਫੁਲਤ ਰਿਹਾ, ਇਸ ਤੋਂ ਪਹਿਲਾਂ ਕਿ ਇਸ ਨੂੰ ਘਟਾਣ ਲਈ ਰਾਜ ਨੇ ਦਖਲ ਦਿੱਤਾ; ਸਾਰਾ ਕੁਝ ਜੋ, ਉਹ ਸਾਡੀ ਸਦੀ ਦੇ ਅੱਧ ਵਿਚਕਾਰ, ਵਿਸ਼ੇਸ ਤੌਰ ਤੇ ਇੰਗਲੈਂਡ ਅੰਦਰ ਦੇਖ ਸਕਿਆ; ਉਹ ਵਿਅਕਤੀਗਤ ਸੁਤੰਤਰਤਾ ਦੀ ਇਕ ਅਜੇਹੀ ਮਾਤ੍ਰਾ ਸੀ, ਜੇਹੜੀ ਕਿ ਪਹਿਲਾਂ ਕਦੀ ਵੀ ਮਜੂਦ ਰਹਿ ਚੁੱਕੀ ਨਾਲੋਂ ਵੱਡੇਰੀ ਸੀ । ‘ਕਈ ਅਸਚਰਜ ਦੀ ਗੱਲ ਨਹੀਂ ਕਿ, ਨਿਤਸੇ ਨੇ ਉਦਯੋਗਵਾਦ ਤੋਂ ਘ੍ਰਿਣਾ ਨਾਲ ਪ੍ਰਤਿਕਰਮ ਕੀਤਾ, ਅਤੇ ਆਪਣੀ ਵਾਰੀ, ਸੈਨਿਕ ਜੀਵਨ ਦੇ ਗੁਣਾਂ ਬਾਰੇ ਅਤਿਉੱਨਤੀ ਕਰ ਦਿੱਤੀ।
ਸਾਮਾਜਿਕ ਜੈਵਿਕਵਾਦ ਨੇ ਸਪੈਂਸਰ ਨੂੰ ਰਾਜ ਸਮਾਜਵਾਦ ਵਲ ਨੂੰ ਧਕਾ ਦਿੱਤਾ ਹੁੰਦਾ,ਅਪਰ ਜੇਕਰ ਉਸ ਦਾ ਤਰਕ ਉਸ ਦੀਆਂ ਭਾਵਨਾਂ ਨਾਲੋਂ ਵਧੀਕ ਪ੍ਰਬਲ ਹੁੰਦਾ ਕਿਉਂ ਜੋ ਰਾਜ ਸਮਾਜਵਾਦ, ਵਿਜਾਤੀ ਦੇ ਏਕੀਕਰਣ ਦੀ ਮਾਤਾ ਉਸ ਨਾਲੋਂ ਕਿੰਨੀ ਹੀ ਉਚੇਰੀ ਪ੍ਰਗਟ ਕਰਦਾ ਹੈ, ਜਿੰਨੀ ਕਿ ਅਬੰਧਨੀਤੀ ਵਾਲਾ ਇਕ ਸਮਾਜ, ਆਪਣੇ ਹੀ ਫ਼ਾਰਮੂਲੇ ਦੇ ਮਾਪ ਨਾਲ, ਸਪੈਂਸਰ,ਨੇ ਜਰਮਨੀ ਨੂੰ ਆਧੁਨਿਕ ਰਾਜਾਂ ਵਿਚੋਂ ਸਭ ਤੋਂ ਵਧੀਕ ਵਿਕਸਤ ਹੋਏ ਰੂਪ ਵਿਚ ਸਲਾਹਿਆ ਹੁੰਦਾ। ਇਸ ਵਿਚਾਰ ਬਿੰਦੂ ਦਾ ਸਮਾਧਾਨ ਕਰਨ ਲਈ ਉਸ ਨੇ ਇਸ ਤਰ੍ਹਾਂ ਦਲੀਲ ਕਰਨ ਦਾ ਯਤਨ ਕੀਤਾ, ਕਿ ਵਿਜਾਤੀਅਤਾ ਵਿਚ ਭਾਗਾਂ ਦੀ ਸੁਤੰਤਰਤਾ ਨਿਹਤ ਹੁੰਦੀ ਹੈ, ਅਤੇ ਅਜੇਹੀ ਸੁਤੰਤਰਤਾ ਘਟ ਤੋਂ ਘਟ ਰਾਜ ਸਰਕਾਰ ਦਾ ਭਾਵ ਰਖਦੀ ਹੈ । ਪਰ ਇਹ ਉਸ ਨਾਲੋਂ ਬਿਲਕੁਲ ਇਕ ਵਿਭਿੰਨ, ਨੋਟ ਹੈ ਜੇਹੜਾ ਕਿ ਅਸਾਂ “ਸੁਸੰਗਤ ਵਿਜਾਤੀਅਤਾ’ ਵਿਚ ਸੁਣਿਆ ਸੀ । ਮਨੁੱਖੀ ਸ਼ਰੀਰ ਵਿਚ, ਏਕੀਕਰਣ ਅਤੇ ਵਿਕਾਸ, ਇਸ ਦੇ ਅੰਗਾਂ ਲਈ ਸੁਤੰਤਰਤਾ ਘਟ ਹੀ ਛੱਡਦੇ ਹਨ ।ਸਪੈਂਪਰ ਉੱਤਰ ਦੇਂਦਾ ਹੈ, ਕਿ ਸਮਾਜ ਅੰਦਰ ਚੇਤਨਤਾ ਕੇਵਲ ਸੰਪੂਰਨ ਇਕਾਈ ਵਿਚ ਨਿਵਾਸ ਰਖਦੀ ਹੈ । ਪਰ ਸਾਮਾਜਿਕ ਚੇਤਨਾ-ਸਮੂਹ ਦੇ ਹਿੱਤਾਂ ਅਤੇ ਪਰਿਕ੍ਰਿਆਵਾਂ ਦੀ ਚੇਤਨਾ-ਸਮਾਜ ਅੰਦਰ ਏਨੀ ਹੀ ਕੇਂਦ੍ਰਿਤ ਹੁੰਦੀ ਹੈ, ਜਿੰਨੀ ਕਿ ਵਿਅਕਤਕ ਚੇਤਨਾ ਵਿਅਕਤੀ ਵਿਚ ਹੁੰਦੀ ਹੈ । ਸਾਡੇ ਵਿਚੋਂ ਬਹੁਤ ਥੋੜਿਆਂ ਨੂੰ ਹੀ “ਰਾਜ ਬਾਰੇ ਕੋਈ ਭਾਵ’ ਹੁੰਦਾ ਹੈ। ਸਪੈਂਪਰ ਨੇ ਸੈਨਿਕ ਭਾਂਤ ਦੇ ਰਾਜ ਸਮਾਜ ਤੋਂ ਬਚਾਣ ਵਿਚ ਸਾਡੀ ਸਹਾਇਤਾ ਕੀਤੀ, ਪਰ ਇਹ ਕੇਵਲ ਆਪਣੀ, ਸੰਗਤ ਅਤੇ ਤਰਕ ਨੂੰ ਕੁਰਬਾਨ ਕਰਕੇ ।
ਅਤੇ ਕੇਵਲ ਵਿਅਕਤੀਵਾਦੀ ਅਤਿਉਕਤੀਆਂ ਨਾਲ ਸਾਨੂੰ ਅਵਸ਼ ਯਾਦ ਰਖਣਾ ਲੋੜੀਂਦਾ ਹੈ ਕਿ ਸਪੈਂਸਰ ਦੋਹਾਂ ਯੁੱਗਾਂ ਵਿਚਕਾਰ ਕਾਬੂ ਆਇਆ ਹੋਇਆ ਸੀ, ਕਿ ਉਸ ਦਾ ਰਾਜਨੀਤਿਕ ਚਿੰਤਨ, ਅਬੰਧਨੀਤੀ ਵਾਲੇ ਸਮਾਜਕ ਦੇ ਦਿਨਾਂ ਵਿਚ, ਅਤੇ ਐਡਮਨਟਿਥ ਦੇ ਪ੍ਰਭਾਵ ਹੇਠ ਬਣਿਆ ਸੀ; ਜਦੋਂ ਕਿ ਉਸ ਦੇ ਪਿਛਲੇਰੇ ਵਰ੍ਹੇ ਇਕ ਅਜੇਹੇ ਸਮੇਂ ਦਿਨ ਬਤੀਤ ਹੋਏ ਸਨ; ਜਦੋਂ ਕਿ ਇੰਗਲੈਂਡ, ਸਾਮਾਜਿਕ ਵਸੀਕਾਰ ਦੁਆਰਾ, ਆਪਣੇ ਉਦਯੋਗਿਕ ਯੁਗ ਦੀ ਕੁਵਰਤੋਂ ਨੂੰ ਸੁਧਾਰਨ ਲਈ ਜਤਨ ਕਰ ਰਿਹਾ ਸੀ। ਰਾਜ ਦਖ਼ਲ ਵਿਰੁਧ ਆਪਣੀਆਂ ਦਲੀਲਾਂ ਬਾਰ ਬਾਰ ਦੇਣ ਤੋਂ ਉਹ ਕਦੀ ਥਕਦਾ ਨਹੀਂ ਸੀ; ਉਹ ਸਰਕਾਰੀ ਖ਼ਰਚ ਨਾਲ ਚਲਾਈ ਗਈ ਸਿਖਿਆ ਵਿਰੁਧ, ਜਾਂ ਛਲਪੂਰਤ ਵਿਤ, ਨਾਲ ਨਾਗਰਿਕਾਂ ਦੀ ਸਰਕਾਰੀ ਰਖਵਾਲੀ ਕੀਤੇ ਜਾਣ ਵਿਰੁਧ ਏਤਰਾਜ਼ ਕਰਦਾ ਸੀ; ਕਿਸੇ ਇਕ ਵੇਲੇ ਉਹ ਇਹ ਦਲੀਲ ਕਰਦਾ ਸੀ ਕਿ ਜੰਗ ਦੀ ਵਿਵਸਥਾ ਵੀ ਇਕ ਪ੍ਰਾਈਵੇਟ ਮਾਮਲਾ ਹੋਣਾ ਚਾਹੀਦਾ ਹੈ ਨ ਕਿ ਰਾਜ ਦਾ, ਜਿਵੇਂ ਕਿ ਵੇਲਜ਼ ਵਿਅਕਤ ਕਰਦਾ ਹੈ, “ਉਹ ਸੈਨਤਕ ਬੇਥਵੇਪਨ ਨੂੰ ਰਾਸ਼ਟ੍ਰੀ ਨੀਤੀ ਦੇ ਗੌਰਵ ਤੀਕ ਉਠਾਣਾ ਚਾਹੁੰਦਾ ਸੀ” । ਆਪਣੀ ਹੱਥ ਲਿਖਤ ਪੁਸਤਕ ਨੂੰ ਉਹ ਆਪ ਉਠਾ ਕੇ ਪੇਸ ਦੇ ਮਾਲਕ ਪਾਸ ਲੈ ਗਿਆ ਤੇ ਇਹ ਇਸ ਕਰਕੇ ਕਿ ਕਿਸੇ ਵੀ ਸਰਕਾਰੀ ਸੰਸਥਾ ਉਤੇ ਭਰੋਸਾ ਉਸ ਨੂੰ ਏਨਾ ਥੋੜ੍ਹਾ ਸੀ ਕਿ ਉਸ ਨੇ ਹੱਥ ਲਿਖਤ ਨੂੰ ਡਾਕਖਾਨੇ ਦੇ ਸਪੁਰਦ ਨ ਕੀਤਾ। ਉਹ ਇਕ ਤੀਬਰ ਵਿਅਕਤਵ ਵਾਲਾ ਆਦਮੀ ਸੀ ਅਤੇ ਮਾਮਲਿਆਂ ਨੂੰ ਆਪਣੇ ਆਪ ਉਤੇ ਛੱਡ ਦਿਤੇ ਜਾਣ ਲਈ ਖਿਲ੍ਹਾਵਟ ਨਾਲ ਹਨ ਕਰਦਾ ਸੀ; ਅਤੇ ਵਿਧੀ ਨਿਰਮਾਣ ਦੀ ਹਰੇਕ ਕਿਰਿਆ ਉਸ ਨੂੰ ਆਪਣੀ ਵਿਅਕਤਕ ਸੁਤੰਤਰਤਾ ਉਤੇ ਹਮਲਾ ਪ੍ਰਤੀਤ ਹੁੰਦੀ ਸੀ। ਉਹ ਬੈਜੋਮਿਨ ਕਿਡ ਦੀ ਇਸ ਦਲੀਲ ਨੂੰ ਸਮਝ ਨਹੀਂ ਸਕਦਾ, ਕਿ ਕਿਉਂਕਿ, ਸ਼੍ਰੇਣੀਆਂ ਦੇ ਅਤੇ ਅੰਤਰ ਰਾਸ਼ਟ੍ਰੀ ਮੁਕਾਬਲੇ ਵਿਚ ਕੁਦਰਤੀ ਚੋਣ ਵਧੀਕੀ ਹੀ ਵਧੀਕ ਸਮੂਹਾਂ ਉਤੇ ਅਤੇ ਘਟ ਹੀ ਘਟ ਵਿਅਕਤੀਆਂ ਉਤੇ ਅਮਲ ਕਰਦੀ ਹੈ, ਇਸ ਲਈ ਪਰਿਵਾਰਿਕ ਅਸੂਲ ਦੀ ਇਕ ਵਿਸ਼ਾਲ ਵਰਤੋਂ (ਜਿਸ ਨਾਲ ਕਿ ਕਮਜ਼ੋਰਾਂ ਦੀ ਬਲਵਾਨਾਂ ਰਾਹੀਂ ਸਹਾਇਤਾ ਕੀਤੀ ਜਾਂਦੀ ਹੈ) ਸਮੂਹਕ ਏਕਤਾ ਅਤੇ ਸ਼ਕਤੀ ਦੀ ਸਥਾਪਤੀ ਲਈ ਅਤਿ ਜ਼ਰੂਰੀ ਹੈ। ਰਾਜ ਨੂੰ ਕਿਉਂ ਆਪਣੇ ਨਾਗਰਿਕਾਂ ਦੀ ਰਖਵਾਲੀ ਗੈਰ ਸਾਮਾਜਿਕ ਭੌਤਿਕ ਬਲ ਤੋਂ ਤਾਂ ਕਰਨੀ ਚਾਹੀਦੀ ਹੈ; ਇਹ ਇਕ ਅਜੇਹਾ ਨੁਕਤਾ ਹੈ ਜਿਸ ਨੂੰ ਸਪੈਂਸਰ ਨਜ਼ਰੋਂ ਉਝਲ ਕਰਦਾ ਹੈ । ਸਰਕਾਰ ਅਤੇ ਨਾਗਰਿਕ ਦੀ, ਬੱਚਿਆਂ ਵਰਗੀ ਸਮਝ ਕੇ ਇਸ ਨੂੰ ਮਾਪਿਆਂ ਅਤੇ ਬਚੇ ਨਾਲ ਕੀਤੀ ਗਈ ਅਨੂਰਪਤਾ ਨੂੰ ਉਹ ਘ੍ਰਿਣਾ ਕਰਦਾ ਸੀ ਸਗੋਂ ਅਸਲ ਅਨੁਰੂਪਤਾ ਤਾਂ ਹੈ—ਭਰਾ ਵਲੋਂ ਭਰਾ ਦੀ ਸਹਾਇਤਾ ਕੀਤੇ ਜਾਣ ਦੀ। ਉਸ ਦੀ ਰਾਜਨੀਤੀ, ਉਸ ਦੇ ਜੀਵ-ਵਿਗਿਆਨ ਨਾਲੋਂ ਵਧੀਕ ਡਾਰਵਿਨ ਭਾਂਤ ਦੀ ਸੀ ।ਪਰ ਇਹੋ ਜੇਹੀਆਂ ਆਲੋਚਨਾਵਾਂ ਕਾਫ਼ੀ ਹੋ ਗਈਆਂ ਹਨ। ਆਓ ਫਿਰ ਮਨੁੱਖ ਵਲਪਰਤੀਏ ਅਤੇ ਉਸ ਦੀ ਮਿਹਨਤ ਦੀ ਮਹਾਨਤਾ ਨੂੰ ਵਧੀਕ ਉਚਿਤ ਨਜ਼ਰ ਨਾਲ ਦੇਖੀਏ ।
- ਸਿੱਟਾ
“ਪਹਿਲੇ ਨਿਯਮ” ਰਚਨਾ ਨੇ ਸਪੈਂਸਰ ਨੂੰ ਲਗਪਗ ਇਕ ਦਮ ਹੀ ਆਪਣੇ ਸਮੇਂ ਦਾ ਸਭਤੋਂ ਵਧੀਕ ਪ੍ਰਸਿੱਧ ਫ਼ਿਲਾਸਫਰ ਬਣਾ ਦਿੱਤਾ। ਛੇਤੀ ਹੀ ਯੌਰਪ ਦੀਆਂ ਬਹੁਤੀਆਂ ਬੋਲੀਆਂ ਵਿਚ ਉਸ ਦਾ ਅਨੁਵਾਦ ਕਰ ਲਿਆ ਗਿਆ ਤੇ ਫਿਰ ਰੂਸ ਵਿਚ ਜਿਥੇ ਕਿ ਇਸ ਨੂੰ ਸਰਕਾਰੀ ਮੁਕਦਮੇ ਦਾ ਸਾਹਵਾਂ ਕਰਕੇ ਸਰਕਾਰ ਨੂੰ ਹਰਾਇਆ, ਉਸ ਨੂੰ ਸਮੇਂ ਦੀ ਸਪਿਰਿਟ ਦੇ ਦਾਰਸ਼ਨਿਕ ਵਿਆਖਿਆਕਾਰ ਦੇ ਰੂਪ ਵਿਚ ਪ੍ਰਵਾਨ ਕਰ ਲਿਆ ਗਿਆ ਅਤੇ ਨ ਕੇਵਲ ਉਸ ਦਾ ਪ੍ਰਭਾਵ, ਯੌਰਪ ਦੇ ਵਿਚਾਰ ਅੰਦਰ ਹਰ ਥਾਂ ਪ੍ਰਵੇਸ਼ ਕਰ ਗਿਆ ਸਗੋਂ ਇਸ ਨੇ ਸਾਹਿਤ ਅਤੇ ਕਲਾ ਵਿਚ ਯਥਾਰਥਵਾਦੀ ਲਹਿਰ ਨੂੰ ਪ੍ਰਬਲ ਤੌਰ ਤੇ ਪ੍ਰਭਾਵਤ ਕੀਤਾ। 1869 ਵਿਚ ਉਸ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਪਹਿਲੇ ਤਤ੍ਰ ਨੂੰ ਅਕਸਫੋਰਡ ਸਥਾਨ ਉਤੇ ਇਕ ਪਾਠ-ਪੁਸਤਕ ਦੇ ਤੌਰ ਤੇ ਅਪਨਾ ਲਿਆ ਗਿਆ ਸੀ। ਇਸ ਨਾਲੋਂ ਵੀ ਵਧੀਕ ਹੈਰਾਨੀ ਇਹ ਕਿ 1870, ਦੇ ਮਗਰੋਂ ਉਸ ਦੀਆਂ ਪੁਸਤਕਾਂ, ਉਸ ਦੇ ਲਈ ਅਜੇਹੀਆਂ ਆਮਦਨਾਂ ਦਾ ਵਸੀਲਾ ਬਣ ਗਈਆਂ, ਜਿਨ੍ਹਾਂ ਨਾਲ ਕਿ ਉਹ ਮਾਲੀ ਤੌਰ ਤੇ ਸੁਰਖਿਅਤ ਹੋ ਗਿਆ। ਕਈ ਹਾਲਤਾਂ ਵਿਚ ਉਸ ਦੇ ਸ਼ਲਾਘਾਕਾਰ ਉਸ ਨੂੰ ਸਥੂਲ ਮਾਇਕ ਭੇਟਾ ਜੇਹੜੀਆਂ ਕਿ ਉਹ ਹਮੇਸ਼ਾਂ ਵਾਪਸ ਭੇਜ ਦਿੰਦਾ ਸੀ । ਜਦੋਂ ਜ਼ਾਰ ਅਲੈਗਜੈਂਡਰ ਦੂਜਾ ਇੰਗਲੈਂਡ ਨੂੰ ਆਇਆ ਤੇ ਉਸ ਨੇ ਲਾਰਡ ਡਰਬੀ ਪਾਸ ਇੰਗਲੈਂਡ ਦੇ ਪ੍ਰਤਿਸਠਤ ਵਿਦਵਾਨਾਂ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਡਰਬੀ ਨੇ ਸਪੈਂਪਰ, ਹਕਸਲੇ ਅਤੇ ਟਾਈਡਲ ਆਦਿ ਨੂੰ ਸੱਦਾ ਦੇ ਭੇਜਿਆ। ਬਾਕੀ ਹੋਰ ਤਾਂ ਗਏ ਪਰ ਸਪੈਂਪਰ ਨੇ ਇਨਕਾਰ ਕਰ ਭੇਜਿਆ। ਉਹ ਕੇਵਲ ਥੋੜ੍ਹੇ ਜੇਹੇ ਨਿਕਟਵਰਤੀਆਂ ਨਾਲ ਹੀ ਮੇਲ ਜੋਲ ਰਖਦਾ ਸੀ । ਉਸ ਨੇ ਲਿਖਿਆ ਸੀ, ”ਕੋਈ ਵੀ ਆਦਮੀ ਆਪਣੀ ਪੁਸਤਕ ਦੇ ਬਰਾਬਰ ਨਹੀਂ ਹੁੰਦਾ ।” ਉਸ ਦੀ ਮਾਨਸਿਕ ਪ੍ਰਵਿਰਤੀ ਦੇ ਸਰਵਸ੍ਰੇਸ਼ਟ ਉਤਪਾਦਨ, ਉਸ ਦੀ ਕਿਤਾਬ ਵਿਚ ਚਲੇ ਗਏ ਹੁੰਦੇ ਹਨ, ਜਿਨ੍ਹਾਂ ਨਾਲ ਕਿ ਉਹ ਕਿ ਰੋਜ਼ ਦੀ ਗਲਬਾਤ ਵਿਚ ਰਲੇ ਮਿਲੇ ਰਹਿੰਦੇ ਹਨ, ਜਦੋਂ ਲੋਕ ਉਸ ਨੂੰ ਮਿਲਣ ਆਉਣ ਲਈ ਜ਼ੋਰ ਦੇਂਦੇ, ਤਾਂ ਉਹ ਕੰਨਾਂ ਨੂੰ ਬੁੱਜੇ ਦੇ ਕੇ ਉਨ੍ਹਾਂ ਦੀ ਗਲਬਾਤ ਗੁੰਮਸੁੰਨ ਹੋ ਕੇ ਸੁਣੀ ਜਾਂਦਾ ।ਅਸਚਰਜ ਦੀ ਗੱਲ ਹੈ, ਕਿ ਇਹ ਪ੍ਰਸਿੱਧੀ ਲਗਭਗ ਉਨੀ ਹੀ ਅਚਨਚੇਤ ਲੋਪ ਹੋ ਗਈ, ਜਿਵੇਂ ਕਿ ਇਹ ਆਈ ਸੀ । ਉਹ ਆਪਣੀ ਨਾਮਵਚੀ ਦੇ ਚੋਟੀ ਤੇ ਪਹੁੰਚਣ ਤੋਂ ਮਗਰੋਂ’ ਜੀਉਂਦਾ ਰਿਹਾ, ਅਤੇ ਆਪਣੇ ਪਿਛਲੇ ਵਰਿਆਂ ਵਿਚ, ਇਹ ਦੇਖ ਕੇ ਉਸ ਨੂੰ ਉਦਾਸੀ ਹੁੰਦੀ ਸੀ ਕਿ “ਪਿਤਰੀ ਭਾਂਤ” ਦੀ ਕਾਨੂੰਨਸਾਜ਼ੀ ਦੀ ਲਹਿਰ ਨੂੰ ਰੋਕਣ ਲਈ ਉਸ ਦੀਆਂ ਨਿਖੇਧੀਆਂ ਕਿੰਨੀਆਂ ਹੀਣੀਆਂ ਸਾਬਤ ਹੋਈਆਂ ਸਨ । ਉਹ ਲਗਭਗ ਸ਼੍ਰੇਣੀ ਅੰਦਰ ਬਦਨਾਮ ਹੋ ਗਿਆ ਸੀ । ਉਹ ਵਿਗਿਆਨਕ ਵਿਸ਼ੇਸ਼ ਗਲ, ਜਿਨ੍ਹਾਂ ਨੇ ਦੇ ਵਿਸ਼ੇਸ਼ ਅਧਿਕਾਰਾਂ ਦੇ ਖੇਤਰਾਂ ਵਿਚ ਉਸ ਨੇ ਦਖਲ ਦਿੱਤਾ ਸੀ, ਮੱਧਮ ਜੇਹੀ ਪ੍ਰਸੰਸਾ ਨਾਲ ਉਸ ਦੀ ਨਿਖੇਦੀ ਕਰਦੇ ਸਨ, ਉਸ ਦੀਆਂ ਦੇਣਾਂ ਤਾਂ ਨਜ਼ਰੋਂ ਉਝਲ ਰਖਦੇ ਤੇ ਉਸ ਦੀਆਂ ਗਲਤੀਆਂ ਉਤੇ ਜ਼ੋਰ ਦੇਂਦੇ ਸਨ, ਅਤੇ ਸਾਰੇ ਸਿਧਾਂਤਾਂ ਦੇ ਪਾਦਰੀ ਲੋਕ ਉਸ ਨੂੰ ਅੰਨਤ-ਕਾਲ ਦੇ ਦੰਡ ਦੇ ਹਵਾਲੇ ਕਰ ਦੇਣ ਹਿਤ ਇਕਠੇ ਹੋ ਗਏ। ਕਿਰਤੀ ਲੋਕ ਜੇਹੜੇ ਕਿ ਉਸ ਦੀਆਂ ਜੰਗ ਦੀਆਂ ਨਿਖੇਦੀਆਂ ਕਰ ਕੇ ਉਸ ਨੂੰ ਚਾਹੁੰਦੇ ਸਨ । ਉਹ ਗੁਸੇ ਨਾਲ ਵਿਰੋਧੀ ਬਣ ਗਏ, ਜਦੋਂ ਉਸ ਨੇ ਸਮਾਜਵਾਦ ਅਤੇ ਟ੍ਰੇਡ ਯੂਨੀਅਨ ਰਾਜ ਨੀਤੀ ਬਾਰੇ ਆਪਣੇ ਵਿਚਾਰ ਪ੍ਰਗਣ ਕੀਤੇ । ਜਦੋਂ ਕਿ ਰੂੜੀਵਾਦੀ ਲੋਕ ਜੇਹੜੇ ਕਿ ਸਮਾਜਵਾਦ ਬਾਰੇ ਉਸ ਦੇ ਸਨ, ਉਨ੍ਹਾਂ ਉਸ ਨੂੰ ਤਿਲਾਂਜਲੀ ਦੇ ਦਿੱਤੀ, ਉਸ ਦੇ ਸੰਕਾਵਾਦ ਕਰਕੇ । ਮੈਂ ਕਿਸੇ ਵੀ ਰੂੜੀਵਾਦੀ ਨਾਲੋਂ ਵਧੀਕ ਰੂੜੀਵਾਦ ਤੇ ਕਿਸੇ ਆਮੂਲ ਪਰਿਵਰਤਨਵਾਦੀ ਨਾਲੋਂ ਵਧੀਕ ਆਮੂਲ ਪਰਿਵਰਤਨਵਾਦੀ ਹਾਂ”; ਉਸ ਨੇ ਸੱਧਰ ਨਾਲ ਰਿਹਾ ਸੀ । ਉਹ ਅਟਲ ਤੌਰ ਤੇ ਨਿਸ਼ਛਲ ਸੀ, ਅਤੇ ਹਰੇਕ ਵਿਸ਼ੇ ਬਾਰੇ ਖੁਲ੍ਹੇ ਤੌਰ ਤੇ ਵਿਚਾਰ ਪ੍ਰਗਟ ਕਰ ਕੇ ਹਰੇਕ ਸਮੂਹ ਨੂੰ ਨਾਰਾਜ਼ ਕਰ ਲੈਂਦਾ ਸੀ । ਕਿਰਤੀਆਂ ਨੂੰ ਆਪਣੇ ਮਾਲਕਾਂ ਦੇ ਸ਼ਿਕਾਰ ਦਸ ਕੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਨਾਲ ਲਗਦੇ ਇਹ ਕਹਿ ਦੇਂਦਾ ਕਿ ਕਿਰਤੀ ਵੀ ਏਨੇ ਹੀ ਮੂੰਹ ਜ਼ੋਰ ਹੋ ਜਾਣਗੇ ਜੇਕਰ ਸਥਿੱਤੀਆਂ ਉਲਟੀਆਂ ਹੋ ਜਾਣ । ਅਤੇ ਇਸਤ੍ਰੀਆਂ ਨੂੰ ਮਰਦਾਂ ਦੀਆਂ ਸ਼ਿਕਾਰ ਹੋਈਆਂ ਦਜ ਕੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਤੋਂ ਮਗਰੋਂ ਉਹ ਇਹ ਕਹਿਣੇ ਨਾ ਚੁਕਦਾ, ਕਿ ਜਿਥੋਂ ਤੀਕ ਇਸਤ੍ਰੀਆਂ ਦਾ ਚਾਰਾ ਚਲਦਾ ਸੀ, ਮਰਦ ਇਸਤ੍ਰੀਆਂ ਦੇ ਸ਼ਿਕਾਰ ਸਨ ।
ਉਮਰ ਦੇ ਵਾਧੇ ਨਾਲ ਉਹ ਵਿਰੋਧ ਕਰਨ ਵਿਚ ਵਧੀਕ ਸ਼ੁਸ਼ੀਲ ਅਤੇ ਰਾਏ ਵਿਚ ਵਧੀਕ ਨਰਮ ਹੋ ਗਿਆ । ਉਹ ਇਗਲੈਂਡ ਦੇ ਭੂਸ਼ਨ ਮਾਤ੍ਰ ਰਾਜੇ ਬਾਰੇ ਸਦਾ ਹਸਦਾ ਰਿਹਾ ਸੀ । ਪਰ ਹੁਣ ਉਹ ਇਹ ਵਿਚਾਰ ਪ੍ਰਗਟ ਕਰਦਾ ਸੀ ਕਿ ਲੋਕਾਂ ਨੂੰ ਉਨ੍ਹਾਂ ਦੇ ਰਾਜੇ ਤੋਂ ਵੰਚਤ ਕਰਨਾ ਉਸੇ ਤਰ੍ਹਾਂ ਠੀਕ ਨਹੀਂ ਸੀ ਜਿਵੇਂ ਕਿ ਕਿਸੇ ਬੱਚੇ ਨੂੰ ਉਸ ਦੀ ਗੱਡੀ ਤੋਂ ਵੰਚਤ ਕਰਨਾ । ਇਸੇ ਤਰ੍ਹਾਂ ਧਰਮ ਦੇ ਮਾਮਲੇ ਵਿਚ ਪਰੰਮਪਰਾਗਤ ਵਿਸ਼ਵਾਸ ਵਿਚ ਕਿਸੇ ਅਜੇਹੀ ਥਾਂ ਤੇ ਵਿਘਨ ਪਾਣ ਨੂੰ ਜਿਥੇ ਕਿ ਇਹ ਇਕ ਹਿਤਕਾਰੀ ਤੇ ਪ੍ਰਸੰਨਤਾ ਦੇਣ ਵਾਲਾ ਪ੍ਰਭਾਵ ਪ੍ਰਤੀਤ ਹੁੰਦਾ ਸੀ, ਉਹ ਅਰਥਹੀਨ ਤੇ ਬੇਤਰੀ ਸੀ ਮਹਿਸੂਸ ਕਰਦਾ ਸੀ । ਉਸ ਨੇ ਇਸ ਤਰ੍ਹਾਂ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਕਿ ਧਾਰਮਕ ਵਿਕਵਾਸ ਅਤੇ ਰਾਜ ਨੈਤਿਕ ਲਹਿਰਾਂ ਅਜੇਹੀਆਂ ਲੋੜਾਂ ਅਤੇ ਭਾਵਨਾਵਾਂ ਉਤੇ ਨਿਰਮਾਣ ਹੁੰਦੀਆਂ ਹਨ, ਜੇਹੜੀਆਂ ਕਿ ਬੋਧਿਕ ਹਮਲੇ ਦੀ ਪਹੁੰਚ ਤੋਂ ਪੁਰਰਦੀਆਂ ਹੁੰਦੀਆਂ ਹਨ। ਉਸ ਨੇ ਆਪਣੇ ਆਪ ਨੂੰ ਸੰਸਾਰ ਨੂੰ ਇਸ ਪ੍ਰਚਲਤ ਰੂਪ ਵਿਚ ਹੀ ਤੁਰੇ ਜਾਂਦਾ ਵੇਖਣ ਲਈ ਰਾਜ਼ੀ ਕਰ ਲਿਆ, ਇਨ੍ਹਾਂ ਉਨ੍ਹਾਂ ਭਾਰੀਆਂ ਪੁਸਤਕਾਂ ਦਾ ਬਹੁਤਾ ਵਿਚਾਰ ਕਰਨ ਦੇ ਜੇਹੜੀਆਂ ਕਿ ਉਸ ਨੇ ਇਸ ਦੇ ਸਾਹਮਣੇ ਵਗਾਤੀਆਂ ਸਨ । ਮਿਹਨਤ ਭਰੇ ਆਪਣੇ ਜੀਵਨ ਵਿਹਾਰ ਛੱਲ ਪਿਛਲੇ ਪਾਸੇ ਨੂੰ ਨਜ਼ਰ ਮਾਰ ਕੇ ਦੇਖਦਿਆਂ ਹੋਇਆਂ ਉਸ ਨੇ ਆਪਣ ਆਪ ਨੂੰ ਇਸ ਗਲੋਂ ਮੂਰਖ ਸਮਝਿਆ ਕਿ ਜੀਵਨ ਦੇ ਵਧੀਕ ਸਾਦਾ ਸੁਖ ਸੁਆਦਾਂ ਦੀ ਥਾਂ ਉਹ ਸਾਹਿਤਕ ਪ੍ਰਸਿੱਧੀ ਲਈ ਜਤਨ ਕਰ ਰਿਹਾ। 1903 ਵਿਚ ਉਹ ਚੱਲ ਬਸਿਆ ਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਖਿਆਲ ਕਰਨ ਲਗ ਪਿਆ ਸੀ ਕਿ ਉਸ ਦੀ ਮਿਹਨਤ ਐਵੇਂ ਬੇਅਰਥ ਹੀ ਗਈ ਸੀ ।
ਪਰ ਅਸੀਂ ਨਿਰਸੰਦੇਹ ਜਾਣਦੇ ਹਾਂ, ਕਿ ਅਜਹੀ ਕੋਈ ਗੱਲ ਨਹੀਂ ਸੀ । ਉਸ ਦੀ ਨਾਮਵਰੀ ਦਾ ਪਤਨ, ਵਸਤੂ ਨਿਰਾਸ਼ਾਵਾਦ ਤੇ ਵਿਰੁਧ ਅੰਗ੍ਰੇਜੀ-ਹੀਗਲ ਭਾਂਤ ਦੇ ਪ੍ਰਤਿਕਰਮ ਦਾ ਇਕ ਭਾਗ ਸੀ; ਉਦਾਰਵਾਦ ਦਾ ਪੁਨਰ ਉਦੇ ਉਸ ਨੂੰ ਫਿਰ ਆਪਣੀ ਸਦੀ ਦੇ ਸਭ ਤੋਂ ਮਹਾਨ ਅੰਗ੍ਰੇਜ਼ ਫਿਲਾਸਫਰ ਦੇ ਰੂਪ ਵਿਚ ਉਪਰ ਉਠਾ ਦੇਵੇਗਾ। ਉਸ ਨੇ ਫਿਲਾਸਫੀ ਨੂੰ ਚੀਜ਼ਾਂ ਵਸਤਾਂ ਨਾਲ ਇਕ ਨਵੀਂ ਛੁਹ ਦੇ ਦਿੱਤੀ, ਅਤੇ ਇਸ ਵੱਲ ਇਕ ਅਜੇਹਾ ਵਾਸਤਵਵਾਦ ਲੈ ਆਂਦਾ ਜਿਸ ਨਾਲ, ਜਰਮਨ ਫ਼ਿਲਾਸਫ਼ੀ ਨੂੰ ਇਸ ਦੀ ਤੁਲਨਾ ਵਿਚ ਨਿਰਬਲ ਪੀਲੀ ਭੈਭੀਤ ਤੇ ਭਾਵਾਤਮਕ ਹੀ ਪ੍ਰਤੀਤ ਹੋਣ ਲਗ ਪਈ । ਉਸ ਨੇ ਆਪਣੇ ਯੁਗ ਨੂੰ ਇਸੇ ਤਰ੍ਹਾਂ ਸੰਖਿਪਤ ਰੂਪ ਵਿਚ ਪ੍ਰਗਟ ਕਰ ਦਿੱਤਾ ਜਿਵੇਂ ਕਿ ਕੀਤੇ ਤੋਂ ਮਗਰੋਂ ਕਦੀ ਕਿਸੇ ਆਦਮੀ ਨੇ ਕਿਸੇ ਯੁਗ ਨੂੰ ਨਹੀਂ ਕੀਤਾ । ਅਤੇ ਉਸ ਨੇ ਗਿਆਨ ਦੇ ਇਕ ਏਨੇ ਵਿਸ਼ਾਲ ਖੇਤਰ ਦਾ ਏਨੀ ਨਿਪੁੰਨਤਾ ਨਾਲ ਸਮਨਵੈ ਕਰ ਦਿਖਾਇਆ, ਕਿ ਉਸ ਦੀ ਇਸ ਸਫਲਤਾ ਦੇ ਸਾਹਮਣੇ ਆਲੋਚਨਾ ਲਗਭਗ ਲਜਿਆਵਾਨ ਹੋ ਕੇ ਚੁਪ ਹੋ ਜਾਂਦੀ ਹੈ । ਅਸੀਂ ਹੁਣ ਉਨ੍ਹਾਂ ਉਚਾਣਾਂ ਉਤੇ ਖਲੋਤੇ ਹਾਂ ਜੇਹੜੀਆਂ ਕਿ ਉਸ ਦੇ ਯਤਨਾਂ ਅਤੇ ਮਿਹਨਤਾਂ ਸਦਕਾ ਹੀ ਸਾਡੇ ਲਈ ਜਿਤੀਆਂ ਗਈਆਂ ਹਨ। ਅਸੀਂ ਉਸ ਦੇ ਉਪਰ ਵਾਰ ਪ੍ਰਤੀਤ ਹੁੰਦੇ ਹਾਂ ਕਿਉਂ ਜੋ ਉਸ ਨੇ ਸਾਨੂੰ ਆਪਣੇ ਮੋਢਿਆਂ ਉਤੇ ਉਠਾ ਲਿਆ ਹੈ । ਕਿਸੇ ਦਿਨ ਨੂੰ ਜਦੋਂ ਉਸ ਦੀ ਵਿਰੋਧਤਾ ਦਾ ਡੰਗ ਭੁਲ ਗਿਆ ਹੋਵੇਗਾ ਤਾਂ ਅਸੀਂ ਉਸ ਨਾਲ ਵਧੀਕ ਚੰਗਾ ਨਿਆਇ ਕਰਾਂਗੇ ।
ਅਧਿਆਇ 9
ਫਰੈਡਰਿਕ ਨਿਟਸ਼ੇ
ਨਿਟਸ਼ੇ ਡਾਰਵਿਨ ਦੀ ਸੰਤਾਨ ਅਤੇ ਬਿਸਮਾਰਕ ਦਾ ਭਰਾ ਸੀ ।
ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਉਹ ਅੰਗ੍ਰੇਜ ਵਿਕਾਸਵਾਦੀਆਂ ਅਤੇ ਜਰਮਨ ਰਾਸ਼ਵਾਦਿਆਂ ਦਾ ਮਖੌਲ ਉਡਾਂਦਾ ਸੀ; ਇਹ ਉਸ ਦਾ ਸੁਭਾ ਹੀ ਸੀ ਕਿ ਜਿਨ੍ਹਾਂ ਲੋਕਾਂ ਨੇ ਉਸ ਉਤੇ ਸਭ ਤੋਂ ਵਧੀਕ ਪ੍ਰਭਾਵ ਪਾਇਆ ਉਨ੍ਹਾਂ ਦੀ ਉਹ ਨਿਖੇਧੀ ਕਰਦਾ ਸੀ । ਆਪਣੇ ਰਿਣਾਂ ਨੂੰ ਛਿਪਾ ਕੇ ਰਖਣਾ ਉਸ ਦਾ ਅਚੇਤ ਵਤੀਰਾ ਸੀ ।
ਸਪੈਸਰ ਦੀ ਨੈਤਿਕ ਫਿਲਾਸਫੀ, ਵਿਕਾਸ ਦੇ ਸਿਧਾਂਤ ਦੀ ਕੋਈ ਸਭ ਤੋਂ ਵਧੀਕ ਕੁਦਰਤੀ ਉਪ-ਪ੍ਰਮੇਯ ਨਹੀਂ ਸੀ । ਜੇਕਰ ਜੀਵਨ, ਅਸਤਿਤ੍ਰ ਲਈ ਇਕ ਅਜੇਹਾ ਸੰਗ੍ਰਾਮ ਹੈ ਜਿਸ ਵਿੱਚ ਕਿ ਸਭ ਤੋਂ ਸੁਯੋਗ ਹੀ ਬਚੇ ਰਹਿੰਦੇ ਸਨ ਤਾਂ ਫਿਰ ਬਲ ਹੀ ਅੰਤਮ ਸਚਗੁਣ ਤੇ ਨਿਰਬਲਤਾ ਹੀ ਇਕੋ ਇਕ ਦੇਸ਼ ਹੈ । ਪਰਮ ਚੰਗਿਆਈ ਉਹ ਹੈ, ਜੇਹੜੀ ਕਿ ਬਚੀ ਰਹਿੰਦੀ ਅਤੇ ਜਿਤ ਜਾਂਦੀ ਹੈ, ਅਤੇ ਬੁਰਾਈ ਉਹ ਹੈ ਜੇਹੜੀ ਕਿ ਹਾਰ ਜਾਂਦੀ ਅਤੇ ਅਸਫਲ ਰਹਿੰਦੀ ਹੈ । ਕੇਵਲ ਮੱਧ ਵਿਕਟੋਰੀਆ ਯੁਗ ਦੇ ਅੰਗ੍ਰੇਜ਼ ਡਾਰਵਿਨਵਾਦੀਆਂ ਦੀ ਕਾਇਰਤਾ, ਅਤੇ ਫਰਾਂਸੀਸੀ ਵਸਤੂ ਨਿਸ਼ਟ ਵਾਦੀਆਂ ਅਤੇ ਜਰਮਨ ਸਮਾਜਵਾਦੀਆਂ ਦੀ ਮੱਧ ਸ਼੍ਰੇਣੀ ਦੀ ਪ੍ਰਤਿਠਤਾ ਹੀ ਅਜੇਹੀ ਚੀਜ਼ ਸੀ, ਜੇਹੜੀ ਕਿ ਇਸ ਸਿਟੇ ਦੀ ਅਨਿਵਾਰਯਤਾ ਨੂੰ ਛਿਪਾ ਸਕਦੀ ਸੀ । ਇਹ ਅੰਕ ਇਸਾਈ ਧਰਮ ਸ਼ਾਸਤ੍ਰ ਨੂੰ ਅਸਵੀਕਾਰ ਕਰ ਦੇਣ ਲਈ ਤਾਂ ਕਾਫੀ ਬਹਾਦਰ ਹੋਏ, ਪਰ ਉਨ੍ਹਾਂ ਨੇ ਏਨੇ ਤਰਕ ਯੁਕਤ ਹੋਣ ਦੀ ਦਲੇਰੀ ਨ ਕੀਤੀ ਕਿ ਉਹ ਉਨ੍ਹਾਂ ਨੈਤਿਕ ਵਿਚਾਰਾਂ ਤੇ ਉਸ ਅਧੀਨਗੀ, ਸਾਉਪਨੇ ਤੇ ਪਰਾਰਥਵਾਦ ਨੂੰ ਵੀ ਅਸਵੀਕਾਰ ਕਰ ਦੇਂਦੇ ਜੇਹੜੀਆਂ ਚੀਜ਼ਾਂ ਦੇ ਉਸ ਧਰਮ ਸ਼ਾਸਤ ਤੋਂ ਪੈਦਾ ਹੋਈਆਂ ਸਨ । ਉਨ੍ਹਾਂ ਨੇ ਅੰਗਲੀਕਰ ਕੈਥੋਲਿਕ ਜਾਂ ਲਯੂਥਰ ਦਾ ਅਨੁਯਾਈ ਹੋਣਾ ਤਾਂ ਮੁਕਾ ਦਿੱਤਾ ਪਰ ਇਸਾਈ ਹੋਣਾ ਮੁਕਾਣ ਦੀ ਦਲੇਰੀ ਨ ਕਰ ਸਕੇ । ਇਸ ਭਾਂਤ ਦੀ ਦਲੀਲ ਫ਼ਰੈਡਰਿਕ ਨਿਕਸ਼ੇ ਕਰਦਾ ਸੀ ।
ਵਾਲਟੇਅਰ ਤੋਂ ਲੈ ਕੇ ਅਗਸਤ ਕਾਮਤੇ ਤੀਕ ਫ੍ਰਾਂਸੀਸੀ ਸੁਤੰਤਰ ਚਿੰਤਕਾਂ ਦੀ ਗਪਤ ਉਤੇਜਨਾ, ਈਸਾਈ ਆਦਰਸ਼ ਤੋਂ ਪਿਛੇ ਰਹਿ ਜਾਣ ਦੀ ਨਹੀ ਸਗੋਂ ਜੇ ਸੰਭਵ ਹੋ ਸਕੇ ਤਾਂ ਇਸ ਨੂੰ ਵੀ ਮਾਤ ਪਾਣ ਦੀ ਸੀ। “ਦੂਜਿਆਂ ਲਈ ਜੀਵੋ” ਭਾਵ ਦੇ ਆਪਣੇ ਵਿਕਾਰ ਨਾਲ ਤਾਂ ਕਾਮਤੇ ਈਸਾਈ ਮਤ ਤੋਂ ਵੀ ਅਗੇ ਲੰਘ ਜਾਂਦਾ ਹੈ । ਜਰਮਨ ਵਿੱਚ ਸਾ ਪਨਹਾਰ ਅਤੇ ਇੰਗਲੈਂਡ ਵਿੱਚ ਜਾਹਨ ਮਟੂਅਰਟ ਮਿੱਲ ਹੀ ਸਨ।ਜਿਨ੍ਹਾਂ ਨੇ ਕਿਰਿਆ ਦੇ ਸਿਧਾਂਤ ਦੇ ਤੌਰ ਤੇ ਤਰਸ ਤੇ ਦੂਜਿਆਂ ਪ੍ਰਤੀ ਉਪਯੋਗੀ ਹੋਣ ਦੇ ਹਮਦਰਦੀ ਦੇ ਜਜ਼ਬਿਆਂ ਦੇ ਸਿਧਾਂਤ ਨੂੰ ਸਭ ਤੋਂ ਵਧੀਕ ਪ੍ਰਸਿੱਧੀ ਦਿੱਤੀ। ਸਮਾਜਵਾਦ ਦੀਆਂ ਸਾਰੀਆਂ ਪ੍ਰਣਾਲੀਆਂ ਨੂੰ ਅਣਜਾਣੇ ਤੌਰ ਤੇ ਆਪਣੇ ਆਪ ਨੂੰ ਇਨਾਂ ਸਿਧਾਂਤਾਂ ਦੇ ਸਾਂਝੇ ਆਧਾਰ ਉਤੇ ਹੀ ਟਿਕਾਇਆ ।
ਡਾਰਵਿਨ ਨੇ ਅਚੇਤ ਤੌਰ ਤੇ ਵਿਸ਼ਵਕੋਸ਼ ਵਾਦੀਆਂ ਦੇ ਕੰਮ ਨੂੰ ਸੰਪੂਰਣ ਕੀਤਾ । ਉਨ੍ਹਾਂ ਨੇ ਆਧੁਨਿਕ ਸਦਾਚਾਰਾਂ ਦੇ ਧਰਮ ਸ਼ਾਸਤ੍ਰੀ ਆਧਾਰਾਂ ਨੂੰ ਤਾਂ ਹਟਾਇਆ, ਪਰ ਉਸ ਸਦਾਚਾਰ ਨੂੰ ਅਣਛੋਹਿਆ, ਅਤੇ ਕਮਾਮਾਤੀ ਢੰਗ ਨਾਲ ਹਵਾ ਵਿਚ ਲਟਕਦਾ, ਜਿਉਂ ਦਾ ਤਿਉਂ ਹੀ ਰਹਿਣ ਦਿੱਤਾ; ਠਗ ਬਾਜ਼ੀ ਦੇ ਇਸ ਬਾਕੀ ਰਹਿੰਦੇ ਨਿਸ਼ਾਨ ਨੂੰ ਵੀ ਸਫਾ ਕਰ ਦੇਣ ਲਈ ਕੇਵਲ ਜੀਵ ਵਿਗਿਆਨ ਨੇ ਇਕ ਛੋਟੇ ਜਹੇ ਰੁਮਕੇ ਦੀ ਲੋੜ ਸੀ । ਜੇਹੜੇ ਲੋਕ ਸਪਸ਼ਟ ਤੌਰ ਤੇ ਸੋਚ ਵਿਚਾਰ ਸਕਦੇ ਸਨ ਉਨ੍ਹਾਂ ਨੇ ਛੇਤੀ ਹੀ ਉਹ ਕੁਝ ਦੇਖ ਲਿਆ ਜੋ ਕੁਝ ਕਿ ਹਰੇਕ ਯੁਗ ਦੇ ਵਧ ਤੋਂ ਵਧ ਗੰਭੀਰ ਦਿਲ-ਦਿਮਾਗਾਂ ਨੇ ਜਾਣ ਰਖਿਆ ਸੀ; ਕਿ ਇਸ ਸੰਗ੍ਰਾਮ ਵਿਚ ਜਿਸ ਨੂੰ ਅਸੀਂ ਜੀਵਨ ਕਹਿੰਦੇ ਹਾਂ ਜਿਸ ਚੀਜ਼ ਦੀ ਸਾਨੂੰ ਲੋੜ ਹੈ ਉਹ ਭਲਾਈ ਦੀ ਨਹੀਂ ਸਗੋਂ ਬਲ ਦੀ ਹੈ, ਨਿਮ੍ਰਤਾ ਦੀ ਨਹੀਂ ਸਗੋਂ ਮਾਣ ਦੀ, ਪਰਾਰਥਵਾਦ ਦੀ ਨਹੀਂ ਸਗੋਂ ਦਿੜ ਸੰਕਲਪ ਸੋਚ ਸਕਦੀ ਹੈ ਕਿ ਸਮਾਨਤਾ ਤੇ ਲੋਕ ਤੰਤ੍ਰ, ਚੋਣ ਅਤੇ ਉਤਰਜੀਵਤਾ ਦੇ ਆਸ਼ੋ ਤੋਂ ਜਨਸਮੂਹ ਨਹੀਂ ਸਗੋਂ ਪ੍ਰਤਿਭਾਸ਼ੀਲ ਵਿਅਕਤੀ ਹਨ; ਦਾ ਮਧਿਅਜਬ”, ਨਿਆਇ ਨਹੀਂ ਸਗੋਂ ਬਲ ਹੈ-ਫਰੋ ਰਿਕ ਹੀ ਵਿਰੁਧ ਹਨ; ਕਿ ਵਿਕਾਸ ਦੀ ਅੰਤਮ ਬੂਤੀ, ਕਿ ਸਾਰੇ ਪਖੋਵਿਆਂ ਤੇ ਸਾਰੀਆਂ ਕਿਸਮਤਾਂ ਨਿਟਸ਼ੇ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ।
ਹੁਣ ਜੇਕਰ ਇਹ ਸਾਰਾ ਕੁਝ ਠੀਕ ਸੀ, ਤਾਂ ਬਿਸਮਾਰਕ ਨਾਲੋਂ ਕੁਝ ਵੀ ਹੋਰ ਵਧੀਕ ਸ਼ਾਨਦਾਰ ਅਤੇ ਸਾਰਥਕ ਨਹੀਂ ਸੀ । ਉਹ ਇਕ ਅਜੇਹਾ ਵਿਅਕਤੀ ਸੀ ਜੇਹੜਾ ਕਿ ਜੀਵਨ ਦੀਆਂ ਅਸਲੀਅਤਾਂ ਨੂੰ ਜਾਣਦਾ ਤੇ ਮੂੰਹਰਟ ਤੌਰ ਤੇ ਕਹਿੰਦਾ ਸੀ ਕਿ “ਰਾਸ਼ਟਾਂ ਵਿਚਕਾਰ ਪਰਾਰਥਵਾਦ ਕੋਈ ਨਹੀਂ ਹੁੰਦਾ,” ਅਤੇ ਕਿ ਅਜੋਕੇ ਸਮੇਂ ਦੇ ਮਾਮਲੇ ਵੋਟਾਂ ਤੇ ਲੈਕਚਰਬਾਜ਼ੀ ਨਾਲ ਨਹੀਂ, ਸਗੋਂ ਲਹੂ ਅਤੇ ਲੋਹੇ ਨਾਲ ਨਿਰਨੈ ਕੀਤੇ ਜਾਂਦੇ ਹਨ । ਭਰਮ ਭੁਲੇਖਿਆਂ ਅਤੇ ਲੋਕਤੰ ਅਤੇ ਆਦਰਸ਼ਾਂ ਨਾਲ ਗਲੇ ਸੜੇ ਪਏ ਯੌਰਪ ਲਈ ਇਹ ਕਹੋ ਜਹੀ ਸਫਾਈ ਕਰਨ ਵਾਲਾ ਇਕ ਵਾਵਰੋਲਾ ਸੀ । ਥੋੜ੍ਹੇ ਜਿਹੇ ਮਹੀਨਿਆਂ ਦੇ ਸਮੇਂ ਵਿਚ ਹੀ ਉਸ ਨੇ ਨਿਤਾਣੇ ਹੋਏ ਪਏ ਆਸਟਰੀਆ ਤੋਂ ਆਪਣਾ ਆਗੂ ਹੋਣਾ ਮੰਨਵਾ ਲਿਆ, ਥੋੜ੍ਹੇ ਜੇਹੇ ਮਹੀਨੀਆਂ ਵਿਚ ਹੀ ਉਸ ਨੇ, ਨੈਪੋਲੀਅਨ ਦੀ ਕਹਾਣੀ ਨਾਲ ਮਦ ਹੋਸ਼ ਹੋਏ ਫ਼ਰਾਂਸ ਨੂੰ ਨੀਵਾਂ ਕਰ ਵਿਖਾਇਆ । ਅਤੇ ਕੀ ਉਨ੍ਹਾਂ ਥੋੜੇ ਜੇਹੇ ਮਹੀਨਿਆਂ ਦੇ ਸਮੇਂ ਵਿਚ ਹੀ ਉਸ ਨੇ ਉਨ੍ਹਾਂ ਸਾਰੇ ਛੋਟੇ ਛੋਟੇ ਜਰਮਨ ਰਾਜਾ ਉਨ੍ਹਾਂ ਸਾਰੀਆਂ ਛੋਟੀਆਂ ਛੋਟੀਆਂ ਸਰਕਾਰੀਆਂ, ਚੌਧਰਾਂ ਅਤੇ ਤਾਕਤਾਂ ਨੂੰ ਇਕ ਸ਼ਕਤੀਸ਼ਾਲੀ ਸਾਮਰਾਜ ਵਿਚ ਸੰਮਿਲਤ ਹੋਣ, ਅਤੇ ਬਲ ਦੀ ਨਵੀਂ ਨੈਤਿਕਤਾ ਦਾ ਇਕ ਚਿੰਨ ਬਣ ਜਾਣ ਲਈ ਮਜਬੂਰ ਨਹੀਂ ਸੀ ਕਰ ਦਿੱਤਾ ? ਇਸ ਨਵੇਂ ਜਰਮਨੀ ਦੀ ਵਧਦੀ ਸੈਨਿਕ ਤੇ ਉਦਯੋਗਿਕ ਸ਼ਕਤੀ ਨੂੰ ਇਕ ਆਵਾਜ਼ ਦੀ ਲੋੜ ਸੀ, ਜੰਗ ਦੇ ਵਿਵਾਚਨ ਨੂੰ ਉਚਿਤ ਸਿੱਧ ਇਕ ਫ਼ਿਲਾਸਫ਼ੀ ਦੀ ਲੋੜ ਸੀ । ਈਸਾਈਅਤ ਇਸ ਨੂੰ ਉਚਿਤ ਨਹੀਂ ਸੀ ਠਹਿਰਾਂਦੀ ਪਰ ਡਾਰਵਿਨਵਾਦ ਅਜੇਹਾ ਕੁਝ ਕਰ ਸਕਦਾ ਸੀ । ਥੋੜੀ ਜੇਹੀ ਦਲੇਰੀ ਹੋਣ ਨਾਲ ਇਹ ਕੰਮ ਕੀਤਾ ਜਾ ਸਕਦਾ ਸੀ ।
ਨਿਟਸ਼ੇ ਪਾਸ ਇਹ ਦਲੇਰੀ ਸੀ ਅਤੇ ਉਹ ਇਸ ਦੀ ਆਵਾਜ਼ ਬਣ ਗਿਆ ।
2 ਜੁਆਨੀ
ਪਰ ਫਿਰ ਉਸ ਦਾ ਪਿਤਾ ਇਕ ਪਾਦਰੀ ਸੀ, ਉਸ ਦੇ ਨਾਨਕੇ ਦਾਦਕੇ, ਦੋਹਾਂ ਹੀ ਪਰਿਵਾਰਾਂ ਵਿਚ ਪਾਦਰੀਆਂ ਦੀ ਇਕ ਲੰਮੀ ਪਰੰਪਰਾ ਤੁਰੀ ਆ ਰਹੀ ਸੀ, ਅਤੇ ਉਹ ਆਪ ਅੰਤ ਸਮੇਂ ਤੀਕ ਇਕ ਪ੍ਰਚਾਰਕ ਰਿਹਾ । ਉਸ ਨੇ ਈਸਾਈਅਤ ਉਤੇ ਅਮਣ ਕੀਤਾ ਕਿਉਂ ਜੋ ਉਸ ਦੇ ਅੰਦਰ ਇਸ ਦੀ ਏਨੀ ਸਾਰੀ ਸਦਾਚਾਰਕ ਭਾਵਨਾ ਮੌਜੂਦ ਸੀ; ਉਸ ਦੀ ਫਿਲਾਸਫ਼ੀ ਇਸ ਭਾਵ ਦਾ ਇਕ ਯਤਨ ਸੀ ਕਿ ਹਿੰਸਾ ਮਈ ਵਿਰੋਧ ਰਾਹੀਂ ਉਸ ਦੇ ਸੁਭਾਵ, ਸੁਸ਼ੀਸਲਾ ਕ੍ਰਿਪਾਲਤਾ ਤੇ ਸ਼ਾਂਤੀ ਦੇ ਇਕ ਅਮੋੜ ਝੁਕਾਵ ਦਾ ਸਮਤੁਲਨ ਤੇ ਇਸ ਦੀ ਸੋਧ ਕੀਤੀ ਜਾਏ। ਕੀ ਇਹ ਗੱਲ ਇਕ ਅੰਤਮ ਨਿਰਾਦਰੀ ਵਾਲੀ ਨਹੀਂ ਸੀ ਕਿ ਜੈਨੇਆ ਦੇ ਸਾਊ ਲੋਕ ਉਸ ਨੂੰ ਸੰਤ ਕਰਕੇ ਯਾਦ ਕਰਦੇ ਸਨ ? ਉਸ ਦੀ ਮਾਤਾ ਇਕ ਭਗਤੀ ਭਾਵਨਾ ਵਾਲੀ ਇਕ ਉਜੇਹੀ ਹੀ ਪਿਉਰੀ ਤਨ ਦੇਵੀ ਸੀ, ਜਿਸ ਨੇ ਕਿ ਇਅਨਯੂਲ ਕਾਂਤ ਨੂੰ ਗੋਦ ਲੈ ਲਏ ਬੱਚੇ ਵਾਂਗ ਪਾਲਿਆ ਸੀ, ਅਤੇ ਸ਼ਾਇਦ ਇਕ ਵਿਨਾਸਕਾਰੀ ਉਲੰਘਣ ਤੋਂ ਸਿਧਾ ਨਿਦਸ਼ੇ ਅੰਤ ਤੀਕ ਭਾਵਨਾ ਮਈ, ਪਿਉਰੀਟਨ, ਅਤੇ ਇਕ ਬੂਤ ਵਾਂਗ ਬ੍ਰਹਮਚਾਰੀ ਰਿਹਾ ਇਸੇ ਲਈ ਪਿਉਰੀਟਨਵਾਦ ਅਤੇ ਭਗਤੀ ਭਾਵਨਾ ਵਿਰੁਧ ਉਸ ਦਾ ਇਹ ਹਮਲਾ ਸੀ। ਕਿਨਾ ਸਧਾਰਿਆ ਹੋਇਆ ਸੀ, ਸੁਧਾਰਿਆ ਨਾ ਜਾ ਸਕਣ ਵਾਲਾ ਇਹ ਸੰਤ, ਪਾਪੀ ਬਣਨ ਲਈ।
ਉਸ ਦਾ ਜਨਮ 15 ਅਕਤੂਬਰ, 1844 ਨੂੰ, ਰਾਕਨ ਸਥਾਨ-ਪ੍ਰਸੀਆ ਵਿਚ ਹੋਇਆ ਜੇਹੜਾ ਕਿ ਸਬਬ ਨਾਲ ਪ੍ਰਸੀਆ ਦੇ ਸ਼ਾਸਨ ਕਰ ਰਹੇ ਰਾਜੇ ਰਾਜੇ ਫੈਡਰਿਕ ਵਿਲੀਅਮ ਚੌਥੇ ਦਾ ਜਨਮ ਦਿਨ ਸੀ । ਉਸ ਦੇ ਪਿਤਾ ਨੇ, ਜਿਸ ਨੇ ਕਿ ਰਾਜ ਪਰਿਵਾਰ ਦੇ ਕਈ ਮੈਂਬਰਾਂ ਨੂੰ ਪੜ੍ਹਾਇਆ ਸੀ, ਦੇਸ਼ ਭਗਤੀ ਦੀ ਇਸ ਸਹਿ ਘਟਨਾ ਉਤੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਲੜਕੇ ਦਾ ਨਾਮ ਰਾਜੇ ਦੇ ਨਾਮ ਉਤੇ ਰਖ ਦਿੱਤਾ ਹਰ ਹਾਲਤ ਵਿਚ ਮੇਰੇ ਜਨਮ ਲਈ ਇਸ ਦਿਨ ਦੀ ਚੋਣ ਵਿਚ ਇਕ ਲਾਭ ਸੀ; ਮੇਰਾ ਜਨਮ ਦਿਨ ਮੇਰੋ ਸਾਰੇ ਬਾਲਪਨ ਵਿਚ ਲੋਕ ਖੁਸ਼ੀਆਂ ਦਾ ਇਕ ਦਿਨ ਸੀ ।
ਉਸ ਦੇ ਪਿਤਾ ਦੀ ਛੇਤੀ ਹੋ ਗਈ ਮੌਤ ਨੇ ਉਸ ਨੂੰ ਘਰ ਦੀਆਂ ਧਰਮ ਭਾਵਨਾ ਵਾਲੀਆਂ ਇਸਤ੍ਰੀਆਂ ਦਾ ਸ਼ਿਕਾਰ ਬਣਾ ਦਿੱਤਾ, ਜਿਨ੍ਹਾਂ ਨੇ ਕਿ ਪਿਆਰ ਦਲਾਸਾ ਕਰ ਕਰ ਕੇ ਉਸ ਨੂੰ ਲਗਭਗ ਇਸਤ੍ਰੀਆਂ ਵਰਗੀ ਇਕ ਸੋਹਲ ਤੇ ਮਹਿਸੂਸ ਕਰਨ ਵਾਲੀ ਤਬੀਅਤ ਦੇ ਦਿੱਤੀ । ਉਹ ਗਲੀ ਗੁਆਂਢ ਦੇ ਚੰਦਰੇ ਮੁੰਡਿਆਂ ਨੂੰ ਪਸੰਦ ਨਹੀਂ ਸੀ ਕਰਦਾ ਜੋਹੜੇ ਕਿ ਪੰਛੀਆਂ ਦੇ ਆਲਣਿਆ ਨੂੰ ਲੁਟਕੇ, ਬਾਗ਼ ਬਗੀਚਿਆਂ ਉਤੇ ਛਾਪੇ ਮਾਰਦੇ ਸਿਪਾਹੀ ਬਣਨਾ ਖੇਡਦੇ ਅਤੇ ਝੂਠ ਬੋਲਦੇ ਸਨ । ਉਸ ਦੇ ਸਕੂਲ ਸਾਥੀ ਉਸ ਨੂੰ ਨਿੱਕਾ ਜੇਹਾ ਪਾਦਰੀ ਕਰਦੇ ਕਹਿੰਦੇ ਅਤੇ ਉਨ੍ਹਾਂ ਵਿਚੋਂ ਇਕ ਉਸ ਨੂੰ “ਮੰਦਰ ਦਾ ਈਸਾ” ਕਰਕੇ ਨਿਰੂਪਣ ਕਰਦਾ ਸੀ । ਆਪਣੇ ਆਪ ਨੂੰ ਇਕਾਂਤ ਵਿਚ ਲਿਆ ਕੇ ਬਾਈਬਲ ਪੜ੍ਹਨੀ, ਜਾਂ ਦੂਜਿਆਂ ਨੂੰ ਏਨੀ ਭਾਵਨਾ ਨਾਲ ਪੜ੍ਹਕੇ ਸੁਣਾਣੀ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਛਲਕ ਪੈਣ, ਇਸ ਗੱਲ ਵਿੱਚ ਉਹ ਖੁਸ਼ੀ ਲੈਂਦਾ ਸੀ । ਪਰ ਉਸ ਦੇ ਅੰਦਰ ਇਕ ਛਿਪਿਆ ਤਪਸਿਆਵਾਦ ਅਤੇ ਅਭਿਮਾਨ ਸੀ । ਜਦੋਂ ਉਸ ਦੇ ਸਕੂਲ-ਸਾਥੀ ਮੀਊਟੀਅਸ ਸਕੈਵਲਾ ਦੀ ਕਹਾਣੀ ਵਿਚ ਅਵਿਸ਼ਵਾਸ ਕਰਦੇ ਤਾਂ ਉਹ ਕੁਝ ਡਬੀ ਦੀਆਂ ਤੀਲੀਆਂ ਬਾਲਕੇ ਉਨ੍ਹਾਂ ਨੂੰ ਹੱਥ ਦੀ ਤਲੀ ਵਿਚ ਫੜ ਛਡਦਾ ਜਦੋਂ ਤੀਕ ਕਿ ਉਹ ਬੂਝ ਨ ਜਾਂਦੀਆਂ।ਇਹ ਇਕ ਵਿਸ਼ੇਸ਼ ਨਮੂਨੇ ਮਾਤ੍ਰ ਘਟਨਾ ਸੀ । ਜੀਵਨ ਭਰ ਉਸ ਨੇ ਆਪਣੇ ਆਪ ਨੂੰ ਇਕ ਆਦਰਸ਼ ਮਰਦ ਦੇ ਰੂਪ ਵਿਚ ਕਰੜਾ ਬਣਣ ਲਈ, ਭੌਤਿਕ ਅਤੇ ਬੌਧਿਕ ਅਤੇ ਬੋਧਿਕ ਵਸੀਲਿਆ ਦੀ ਢੁਡ ਕਰਦੇ ਰਹਿਣਾ ਸੀ। “ਜੋ ਕੁਝ ਮੈਂ ਨਹੀਂ, ਉਹ ਕੁਝ ਮੇਰੇ ਲਈ ਪਰਮਾਤਮਾ ਅਤੇ ਸਦਗੁਣ ਹੈ” ।
ਅਠਾਰਾਂ ਸਾਲ ਦੀ ਉਮਰ ਵਿਚ ਉਸ ਅੰਦਰੋਂ ਆਪਣੇ ਪਿਤਾਮਿਆਂ ਵਾਲੇ ਈਸ਼੍ਵਰ ਵਿਚੋਂ ਵਿਸ਼ਵਾਸ ਜਾਂਦਾ ਰਿਹਾ ਅਤੇ ਬਾਕੀ ਰਹਿੰਦਾ ਜੀਵਨ ਉਸ ਨੇ ਕਿਸੇ ਨਵੇਂ ਪੂਜਯਦੇਵ ਦੀ ਖੋਜ ਕਰਨ ਵਿਚ ਬਤੀਤ ਕੀਤਾ: ਆਪਣੇ ਵਿਚਾਰ ਅਨੁਸਾਰ ਉਸ ਨੂੰ ਇਹ ‘ਪਰਮ ਪੁਰਖ’ ਵਿੱਚ ਲਭ ਪਿਆ ਸੀ । ਪਿਛੋਂ ਜਾ ਕੇ ਉਹ ਕਹਿੰਦਾ ਸੀ ਕਿ ਇਸ ਤਬਦੀਲੀ ਨੂੰ ਉਸ ਨੇ ਸੁਭਾਵਕ ਤੌਰ ਤੇ ਪ੍ਰਵਾਨ ਕਰ ਲਿਆ ਸੀ । ਪਰ ਆਪਣੇ ਆਪ ਨੂੰ ਸੇਖੇ ਵਿਚ ਪਾ ਲੈਣ ਦੀ ਉਸ ਦੀ ਆਦਤ ਸੀ ਅਤੇ ਉਹ ਭਰੋਸਾ ਨਾ ਕੀਤੇ ਜਾਣ ਯੋਗ ਸਵ ਜੀਵਕੀ ਲੇਖਕ ਹੈ । ਕਿਸੇ ਅਜੇਹੇ ਆਦਮੀ ਵਾਂਗ ਜਿਸ ਨੇ ਇਕੋ ਭਾਵ ਉਤੇ ਆਪਣਾ ਸਾਰਾ ਕੁਝ ਲਾ ਕੇ ਹਰਾ ਛੱਡਿਆ ਹੋਵੇ ਉਹ ਦ੍ਰਿਸ਼ਟੀ ਵਾਲਾ ਬਣ ਗਿਆ ਸੀ । ਧਰਮ ਭਾਵਨਾ ਉਸ ਦੇ ਜੀਵਨ ਦਾ ਸਾਰ ਰਹੀ ਸੀ ਅਤੇ ਹੁਣ ਜੀਵਨ ਸਖਣਾ ਤੇ ਬੇਅਰਥ ਪ੍ਰਤੀਤ ਹੁੰਦਾ ਸੀ । ਅਚਾਨਕ ਹੀ ਕੁਝ ਸਮੇਂ ਲਈ ਤਾਂ, ਬਾਨ ਅਤੇ ਲੀਪਜੀਗ ਸਥਾਨਾ ਉਤੇ ਉਹ ਆਪਣੇ ਕਾਲਜ ਸਾਥੀਆਂ ਨਾਲ ਸਰੀਰਕ ਰੰਗ ਰਲੀਆਂ ਵਿਚ ਬਤੀਤ ਕਰਦਾ ਰਿਹਾ ਅਤੇ ਉਸ ਨੇ ਆਪਣੀ ਉਸ ਤੀਬਰ ਅਰੁਚੀ ਉਤੇ ਵੀ ਕਾਬੂ ਪਾ ਲਿਆ ਜਿਸ ਕਰਕੇ ਤੰਬਾਕੂ ਤੇ ਸ਼ਰਾਬ ਪੀਣ ਦੇ ਮਰਦਾਵੇ ਹੁਨਰ ਉਸ ਲਈ ਐਨੇ ਔਖੇ ਹੋਇਆ ਕਰਦੇ ਸਨ । ਪਰ ਛੇਤੀ ਹੀ ਸ਼ਰਾਬ, ਇਸਤ੍ਰੀਆਂ ਤੇ ਤੰਬਾਕੂ ਲਈ ਉਸ ਨੂੰ ਘ੍ਰਿਣਾ ਹੋ ਗਈ। ਆਪਣੇ ਦੇਸ਼ ਤੇ ਆਪਣੇ ਸਮੇਂ ਦੀ ਸਾਰੀ ਇਸ ਭਾਂਤ ਦੀ ਵਿਲਾਸਤਾ ਵਿਰੁਧ ਉਸ ਨੇ ਬੜੀ ਸੂਗ ਨਾਲ ਪ੍ਰਤਿਕਰਮ ਕੀਤਾ; ਜੇਹੜੇ ਲੋਕ ਬੀਅਰ ਪੀਂਦੇ ਤੇ ਸਿਗਰਟਾ ਦਾ ਧੂਆਂ ਲੈਂਦੇ ਸਨ ਉਹ ਸਪਸ਼ਟ ਪਛਾਣ ਅਤੇ ਸੂਖਮ ਵਿਚਾਰ ਕਰਨ ਲਈ ਅਸਥ ਸਨ ।
1865 ਵਿਚ, ਏਸੇ ਸਮੇਂ ਦੇ ਲਗਭਗ ਉਸ ਨੂੰ ਸ਼ਾਪਨਹਾਰ ਦੀ ਰਚਨਾ “ਇੱਛਾ ਅਤੇ ਵਿਚਾਰ ਰੂਪ ਸੰਸਾਰ” ਲਭ ਗਈ ਅਤੇ ਇਸ ਦੇ ਰੂਪ ਵਿਚ ਉਸ ਨੂੰ ਉਸ ਦੇ ਆਪਣੇ ਸ਼ਬਦਾਂ ਅਨੁਸਾਰ, “ਇਕ ਅਜੇਹਾ ਸ਼ੀਸਾ ਮਿਲ ਗਿਆ—ਜਿਸ ਵਿਚ ਮੈਂ ਸੰਸਾਰ, ਜੀਵਨ, ਅਤੇ ਆਪਣੀ ਪ੍ਰਕਿਰਤੀ ਨੂੰ ਭਿਆਨਕ ਭਵਯਤਾ ਨਾਲ ਚਿਤ੍ਰਤ ਹੋਇਆ ਦੇਖਿਆ ।” ਉਸ ਪੁਸਤਕ ਨੂੰ ਆਪਣੇ ਨਿਵਾਸ ਸਥਾਨ ਨੂੰ ਲੈ ਗਿਆ ਅਤੇ ਇਸ ਦੇ ਹਰੇਕ ਸ਼ਬਦ ਨੂੰ ਸਧਰ ਸਹਿਤ ਪੜ੍ਹ ਲਿਆ “ਐਉਂ ਪ੍ਰਤੀਤ ਹੁੰਦਾ ਸੀ, ਜਿਵੇਂ ਕਿ ਸ਼ਾਪਨਹਾਰ ਵਿਅਕਤੀਤਕ ਤੌਰ ਤੇ ਮੈਨੂੰ ਹੀ ਸੰਬੰਧਤ ਕਰ ਰਿਹਾ ਸੀ ਮੈਂ ਉਸ ਦੇ ਉਤਸਾਹ ਨੂੰ ਅਨੁਭਵ ਕਰ ਰਿਹਾ ਸਾਂ ਤੇ ਉਹ ਮੈਨੂੰ ਆਪਣੇ ਸਾਹਮਣੇ ਜਿਸਦਾ ਪ੍ਰਤੀਤ ਹੁੰਦਾ ਸੀ । ਹਰੇਕ ਸਤਰ, ਤਿਆਗ, ਸਵ-ਇਨਕਾਰ ਅਤੇ ਆਤਮ ਸਮਰਪਣ ਲਈ ਉੱਚੀ ਪ੍ਰਕਾਰ ਰਹੀ ਸੀ ।” ਬਾਪਨਹਾਰ ਦੀ ਫ਼ਿਲਾਸਫ਼ੀ ਦੇ ਨਿਰਾਸ਼ਾਵਾਦੀ ਰੰਗ ਨੇ ਸਥਾਈ ਰੂਪ ਵਿਚ ਉਸ ਦੇ ਵਿਚਾਰ ਉਤ ਆਪਣੀ ਛਾਪ ਲਾ ਦਿੱਤੀ; ਅਤੇ ਨੇ ਕੇਵਲ ਉਦੋਂ ਜਦੋਂ ਕਿ ਉਹ ਸਿਖਿਅਕ ਰੂਪ ਵਿਚ ਸ਼ਾਪਨਹਾਰ” ਦਾ ਇਕ ਭਗਤੀ ਭਾਵਨਾ ਵਾਲਾ ਅਨੁਆਈ ਸੀ (ਉਸ ਦੇ ਕਿਸੇ ਇਕ ਨਿਬੰਧ ਦਾ ਸੀਰਖਕ) ਸਗੋਂ ਨਿਰਾਸ਼ਾਵਾਦ ਨੂੰ ਜਦੋਂ ਉਹ ਇਕ ਅਧੋਗਤੀ ਦਾ ਰੂਪ ਕਰਕੇ ਵੀ ਕਸ਼ਟ ਲਗ ਪਿਆ ਸੀ, ਤਾਂ ਵੀ ਅੰਦਰੂਨੀ ਤੌਰ ਤੇ ਉਹ ਇਕ ਅਜਿਹਾ ਅਪ੍ਰਸੰਨ ਆਦਮੀ ਹੀ ਸੀ ਜਿਸ ਦਾ ਦਿਮਾਗੀ ਸਿਲਸਿਲਾ ਹੀ, ਖਾਸ ਧਿਆਨ ਨਾਲ ਦੁਖ-ਕਸ਼ਟ ਲਈ ਵਿਉਂਤ ਕੀਤਾ ਗਿਆ ਸੀ, ਅਤੇ ਜਿਸ ਰਾਹੀਂ ਦੁਖਾਂਤ ਦਾ ਜੀਵਨ ਦੀ ਖੁਸੀ ਦੇ ਰੂਪ ਵਿਚ ਵੰਡਿਆ ਜਾਣਾ ਇਕ ਹੋਰ ਸਵੈ-ਧੋਖਾ ਸੀ। ਕੇਵਲ ਸਪਾਈਨੇਜਾਂ ਅਤੇ ਗੋਇਟੇ ਹੀ ਉਸ ਨੂੰ ਸ਼ਾਪਨਹਾਰ ਤੋਂ ਬਚਾ ਸਕਦੇ ਸਨ । ਅਤੇ ਭਾਵੇਂ ਉਹ ਪ੍ਰਚਰ ਤਾਂ ਸ਼ਾਂਤੀ ਤੇ ਅਡੋਲਤਾ ਦਾ ਕਰਦਾ ਸੀ, ਪਰ ਉਸ ਨੇ ਇਨ੍ਹਾਂ ਨੂੰ ਵਰਤੋਂ ਵਿਚ ਕਦੀ ਨਹੀਂ ਸੀ ਲਿਆਂਦਾ, ਸੁਧੜ ਵਿਅਕਤੀ ਦੀ ਅਡੋਲਤਾ, ਤੇ ਸਮਤੁਲਨ ਮਨ ਦੀ ਸਥਿਰਤਾ ਦੇ ਗੁਣ ਕਦੀ ਉਸ ਦੇ ਨਹੀਂ ਸਨ ਹੋਏ ।
ਤ੍ਰੇਈ ਸਾਲ ਦੀ ਉਮਰ ਵਿਚ ਉਸ ਨੂੰ ਜਬਰੀ ਸੈਨਿਕੀ, ਨੌਕਰੀ ਵਿਚ ਭਰਤੀ ਕੀਤਾ ਗਿਆ । ਨੇੜੇ ਦੀ ਨਜ਼ਰ ਵਾਲਾ ਤੇ ਫਿਰ ਇਕ ਵਿਧਵਾ ਦਾ ਇਕ ਇਕ ਪੁੱਤਰ ਹੋਣ ਕਰਕੇ ਫੌਜੀ ਭਰਤੀ ਤੋਂ ਵਿਮੁਕਤੀ ਪ੍ਰਾਪਤ ਕਰਕੇ ਇਸ ਨੂੰ ਖੁਸ਼ੀ ਹੁੰਦੀ, ਪਰ ਇਸ ਦੇ ਵਿਪ੍ਰੀਤ ਸੈਨਾ ਨੇ ਉਸ ਉਤੇ ਅਧਿਕਾਰ ਜਮਾ ਲਿਆ; ਸੰਦੋਆ ਅਤੇ ਮੈਦਾਨ ਦੇ ਮਹਾਨ ਦਿੱਲਾਂ ਵਿਚ, ਫ਼ਿਲਾਸਫ਼ਰਾਂ ਨੂੰ ਵੀ ਤੋਪ ਦੇ ਖਾਜੇ ਦੇ ਤੌਰ ਤੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਜਾਂਦਾ ਸੀ । ਤਾਂ ਵੀ ਕਿਸੇ ਘੋੜੇ ਤੋਂ ਡਿਗ ਪੈਣ ਨਾਲ ਉਸ ਦੀਆਂ ਛਾਤੀ ਦੀਆਂ ਪਸਲੀਆਂ ਨੂੰ ਏਨੀ ਡਾਢੀ ਚੋਟ ਆ ਗਈ, ਕਿ ਭਰਤੀ ਕਰਨ ਵਾਲੇ ਸੈਨਿਕ ਕਰਮਚਾਰੀ ਨੂੰ ਆਪਣਾ ਇਹ ਸ਼ਿਕਾਰ ਛੱਡ ਦੇਣ ਲਈ, ਮਜਬੂਰ ਹੋਣਾ ਪਿਆ। ਇਸ ਸਟ ਤੋਂ ਨਿਟਸ਼ੇ ਕਦੀ ਪੂਰੇ ਤੌਰ ਤੇ ਰਾਜ਼ੀ ਨਹੀਂ ਸੀ ਹੋਇਆ। ਸੈਨਿਕ ਜੀਵਨ ਦਾ ਉਸ ਦਾ ਅਨੁਭਵ ਏਨਾ ਥੋੜ੍ਹਾ ਸੀ ਕਿ ਸੈਨਾਂ ਨੂੰ ਛਡਣ ਸਮੇਂ, ਸਿਪਾਹੀਆਂ ਬਾਰੇ ਉਸ ਦੇ ਮਨ ਅੰਦਰ ਏਨੇ ਹੀ ਭੁਲੇਖੇ ਸਨ-ਜਿਵੇਂ ਕਿ ਭਰਤੀ ਹੋਣ ਸਮੇਂ ਹੁਕਮ ਕਰਨ ਅਤੇ ਮੰਨਣ, ਸਹਿਨ ਸ਼ਕਤੀ ਅਤੇ ਅਨੁਸ਼ਾਸਨ ਵਾਲਾ ਕਰੜਾ ਸਪਾਰਟਨ ਜੀਵਨ, ਹੁਣ ਜਦੋਂ ਕਿ ਉਹ ਆਪ ਇਸ ਆਦਰਸ਼ ਨੂੰ ਅਨੁਭਵ ਕਰਨ ਦੀ ਅਵਸ਼ਕਤਾ ਤੋਂ ਵਿਮੁਕਤ ਸੀ ਤਾਂ ਇਹ ਉਸ ਦੀ ਕਲਪਨਾ ਨੂੰ ਪ੍ਰੇਰਨਾ ਦੇਂਦਾ ਸੀ; ਉਹ ਸੈਨਿਕ ਸਿਪਾਹੀ ਦਾ ਪੁਜਾਰੀ ਬਣ ਗਿਆ ਕਿਉਂ ਜੋ ਉਸ ਦੀ ਸਿਹਤ ਉਸ ਨੂੰ ਸਿਪਾਹੀ ਬਣਨ ਦੀ ਆਗਿਆ ਨਹੀਂ ਸੀ ਦਿੰਦੀ ।
ਸੈਨਿਕ ਜੀਵਨ ਤੋਂ ਹਟ ਕੇ ਉਹ ਗਿਆ-ਇਹ ਸੀ ਕਿ ਭਾਸ਼ਾ ਵਿਗਿਆਨੀ ਦਾ ਵਿਦਿਅਕ ਇਕ ਪ੍ਰਮਾਣਿਕ ਵਿਦਿਆ-ਵੇਤਾ (ਪੀ. ਐਚ. ਡੀ.) ਬਣ ਇਸ ਦੇ ਵਿਰੋਧੀ ਪਰਲੇ ਸਿਰਿਆਂ ਉਤੇ ਅਪੜ ਜੀਵਨ ਇਕ ਯੋਧਾ ਬਣਨ ਦੀ ਥਾਂ ਉਹ ਗਿਆ। ਪੰਝੀ ਸਾਲ ਦੀ ਉਮਰ ਤੇ ਉਸ ਨੂੰ ਬਾਸਲ ਦੀ ਯੂਨੀਵਰਸਿਟੀ ਵਿਚ ਪੁਰਾਤਨ ਭਾਸ਼ਾ ਵਿਗਿਆਨ ਦਾ ਪ੍ਰੋਫੈਸਰ, ਨੀਅਤ ਕੀਤਾ ਗਿਆ ਜਿਥੋਂ ਦੀ ਬਚਾਵ ਵਾਲੀ ਵਿਥ ਤੋਂ ਉਹ ਬਿਸਮਾਰਕ ਦੀਆਂ ਚੰਗੀ ਪ੍ਰਵਿਰਤੀਆਂ ਦੀ ਸ਼ਲਾਘਾ ਕਰ ਸਕਦਾ ਸੀ । ਸੂਰਵੀਰਤਾ ਵਿਹੀਨ ਬੈਠਕ ਵਾਲੀ ਇਸ ਪ੍ਰਵਿਰਤੀ ਨੂੰ ਅੰਗੀਕਾਰ ਕਰਨ ਬਾਰੇ ਉਸ ਅੰਦਰ ਅਸਚਰਜ ਭਾਂਤ ਦੇ ਪਛਤਾਵੇ ਹੁੰਦੇ ਸਨ; ਇਕ ਪਾਸੇ ਤਾਂ ਉਸ ਦੀ ਇੱਛਾ ਇਹ ਸੀ ਕਿ ਉਸ ਨੇ ਕੋਈ ਵਿਵਹਾਰਕ ਅਤੇ ਕ੍ਰਿਆਸ਼ੀਲ ਕਿਤਾ ਧਾਰਨ ਕੀਤਾ ਹੁੰਦਾ, ਜਿਵੇਂ ਕਿ ਡਾਕਟ੍ਰੀ; ਅਤੇ ਫਿਰ ਨਾਲ ਲਗਦੇ ਹੀ ਉਹ ਆਪਣੇ ਆਪ ਨੂੰ ਸੰਗੀਤ ਵਲ ਖਿਚ ਰਖਦਾ ਅਨੁਭਵ ਕਰਦਾ ਸੀ । ਕਿਸੇ ਹਦ ਤੀਕ ਉਹ ਇਕ ਪਿਆਨ-ਵੰਜਤ੍ਰੀ ਬਣ ਗਿਆ ਅਤੇ ਕੁਝ ਗੀਤ ਵੀ ਲਿਖੇ । ਉਹ ਕਹਿੰਦਾ ਸੀ “ਸੰਗੀਤ ਵਿਹੀਨ ਜੀਵਨ ਇਕ ਗਲਤੀ ਹੋਵੇਗਾ” ।
ਬਾਸਲ ਤੋਂ ਥੋੜ੍ਹੀ ਵਿਥ ਉਤੇ ਹੀ ਟ੍ਰਾਈਬਸਚਨ ਨਾਮ ਸਥਾਨ ਸੀ; ਜਿਥੇ ਕਿ ਸੰਗੀਤ ਦਾ ਉਹ ਮਹਾਨ ਦੇਅ ਰਿਚਰਡ ਵੈਗਨਰ, ਕਿਸੇ ਦੂਸਰੇ ਆਦਮੀ ਦੀ ਪਤਨ ਨਾਲ ਰਹਿੰਦਾ ਸੀ । 1869 ਵਿੱਚ ਉਸ ਨੂੰ ਸਦਾ ਭੇਜਿਆ ਗਿਆ ਕਿ ਉਹ ਆ ਕੇ ਕਿਸਮਸ ਦੀਆਂ ਛੁੱਟੀਆਂ ਉਥੇ ਗੁਜ਼ਾਰੇ । ਉਹ ਭਵਿਖ ਦੇ ਸੰਗੀਤ ਬਾਰੇ ਥੜਾ ਉਤਸਾਹੀ ਸੀ, ਅਤੇ ਵੰਗਰਨਰ ਅਜੇਹੇ ਨਵਰੰਗਰੂਟਾ ਨੂੰ ਪਸੰਦ ਕਰਦਾ ਸੀ ਜਹੜੇ ਕਿ ਉਸ ਦੇ ਪ੍ਰਯੋਜਨ ਨੂੰ ਵਿਦਵਤਾ ਯੂਨੀਵਰਸਿਟੀਆਂ ਨਾਲ ਸੰਬੰਧਿਤ ਪ੍ਰਤਿਸ਼ਠਾ ਦੇ ਸਕਦੇ । ਉਸ ਮਹਾਨ ਸੰਗੀਤਕਾਰ ਦੇ ਜਾਦੂ ਅਸਰ ਹੇਠ, ਨਿਟਸ਼ੇ ਨੇ ਆਪਣੀ ਪੁਸਤਕ ਲਿਖਣੀ ਸ਼ੁਰੂ ਕੀਤੀ ਜਿਸ ਦਾ ਆਰੰਭ ਯੂਨਾਨੀ ਨਾਟਕ ਨਾਲ ਤੇ ਸਮਾਪਤੀ ਇਕ ਅਜੇਹੀ ਕਹਾਣੀ ਨਾਲ ਹੋਈ ਸੀ ਜਿਸ ਰਾਹੀਂ ਕਿ ਸੰਸਾਰ ਪ੍ਰਤੀ ਇਹ ਪ੍ਰਚਾਰ ਕੀਤਾ ਜਾਣਾ ਸੀ, ਕਿ ਵੈਗਨਰ ਇਸ ਦਾ ਆਧੁਨਿਕ ਐਕੀਲਸ ਸੀ । ਰੌਲੇ ਰਪੋ ਤੋਂ ਦੂਰ ਪਰੇ ਰਹਿ ਕੇ ਸ਼ਾਂਤੀ ਨਾਲ ਲਿਖਣ ਲਈ ਉਹ ਐਪਲਸ ਦੇ ਪਹਾੜਾਂ ਉਪਰ ਚਲਾ ਗਿਆ; 1870 ਵਿਚ ਉਥੇ ਹੀ ਉਸ ਨੂੰ ਇਹ ਖਬਰ ਮਿਲੀ ਕਿ ਜਰਮਨੀ ਅਤੇ ਫਰਾਂਸ ਦਾ ਜੰਗ ਛਿੜ ਗਿਆ ਸੀ ।
ਉਹ ਝਿਜਕਿਆ; ਯੂਨਾਨ ਦੀ ਆਤਮਾ ਅਤੇ ਕਵਿਤਾ, ਨਾਟਕ, ਫ਼ਿਲਾਸਫ਼ੀ, ਤੇ ਸੰਗੀਤ ਦੀਆਂ ਦੇਵੀਆਂ ਨੇ ਆਪਣੀ ਪਾਵਨ ਕਰਨ ਵਾਲੀ ਛੁਹ ਉਸ ਨੂੰ ਦਿੱਤੀ ਸੀ । ਪਰ ਆਪਣੇ ਦੇਸ਼ ਦੀ ਆਵਾਜ਼ ਦਾ ਉਹ ਪ੍ਰਤਿਕਾਰ ਨਹੀਂ ਸੀ ਕਰ ਸਕਦਾ; ਇਸ ਥਾਂ ਵੀ ਇਕ ਕਵਿਤਾ ਸੀ । ਉਸ ਨੇ ਲਿਖਿਆ ਸੀ ਏਥੇ ਤੁਹਾਡੇ ਪਾਸ ਇਕ ਲਜਾ ਜਨਕ ਮੂਲ ਬੁਲਾ ਰਾਜ ਹੈ; ਮਨੁੱਖਾਂ ਦੇ ਇਕ ਵੱਡੇ ਭਾਗ ਲਈ ਦੁਖ ਕਸ਼ਟ ਦਾ ਇਕ ਖੂਹ ਜੇਹੜਾ ਕਦੀ ਸਕਦਾ ਨਹੀਂ ਇਕ ਅਜੇਹਾ ਭੜਮਚ ਜੇਹੜਾ ਨਿਆ ਆਪਣੇ ਬਾਰਬਾਰ ਦੇ ਸੰਕਟ ਸਮਿਆਂ ਨਾਲ ਉਨ੍ਹਾਂ ਨੂੰ ਸਾੜ ਫੂਕ ਦੇਂਦਾ ਹੈ । ਪਰ ਫਿਰ ਜਦੋਂ ਇਸ ਦੀ ਸਟ ਪੈਂਦੀ ਹੈ ਤਾਂ ਸਾਡੀਆਂ ਆਤਮਾਵਾਂ ਆਪਣੇ ਆਪ ਨੂੰ ਭੁਲ ਜਾਂਦੀਆਂ ਹਨ; ਇਸ ਦੀ ਲਹੂ ਭਰੀ ਪ੍ਰੇਰਨਾ ਨਾਲ ਖਲਕਤਾਂ ਦੀਆਂ ਖਲਕਤਾਂ ਨੂੰ ਦਲੇਰੀ ਲਈ ਪ੍ਰਬਲ ਪ੍ਰੇਰਨਾ ਮਿਲ ਜਾਂਦਾ ਹੈ ਤੇ ਉਹ ਸੂਰਬੀਰਤਾ ਲਈ ਉਭਰ ਜਾਂਦੇ ਹਨ ।” ਲੜਾਈ ਦੇ ਸਾਹਮਣੇ ਮੋਰਚੇ ਵਲ ਨੂੰ ਜਾਂਦਿਆਂ ਰਸਤੇ ਵਿਚ, ਫਰੈਕ ਫੋਕਟ ਸਥਾਨ ਉਤੇ ਉਸ ਨੇ ਘੋੜ ਚੜਿਆਂ ਦਾ ਇਕ ਦਸਤਾ ਕਸਬੇ ਵਿਚੋਂ ਦੀ ਦਗੜ ਦਗੜ ਕਰਦਾ ਲੰਘਦਾ ਤੇ ਵਿਖਾਲਾ ਪਾਈ ਜਾਂਦਾ ਵੇਖਿਆ; ਉਸ ਦੇ ਕਹਿਣ ਅਨੁਸਾਰ ਉਥੇ ਤੋਂ ਉਦੋਂ ਹੀ ਉਸ ਦੇ ਸਾਹਮਣੇ ਇਕ ਅਜੇਹੀ ਨਜ਼ਰ ਤੇ ਝਾਉਲਾ ਆਇਆ ਜਿਸ ਵਿਚੋਂ ਉਸ ਦੀ ਸਾਰੀ ਫ਼ਿਲਾਸਫ਼ੀ ਦਾ ਵਿਕਾਸ ਹੋ ਜਾਣ ਵਾਲਾ ਸੀ । ਪਹਿਲੀ ਵਾਰੀ ਮੈਨੂੰ ਮਹਿਸੂਸ ਹੋਇਆ ਕਿ ਜੀਵਨ ਲਈ ਵਧ ਤੋਂ ਵਧ ਪ੍ਰਬਲ ਅਤੇ ਉਚਤਮ ਇੱਛਾ, ਅਸਤਤ ਲਈ ਹੀ ਜੜੇ ਜੇਹੇ ਜਤਨ ਰਾਹੀਂ ਨਹੀਂ; ਸਗੋਂ ਜੰਗ ਕਰਨ ਦੀ ਇੱਛਾ, ਤਾਕਤ ਪ੍ਰਾਪਤੀ ਦੀ ਇੱਛਾ ਅਤੇ ਵਸੀਕਾਰ ਪਾ ਲੈਣ ਦੀ ਇੱਛਾ ਰਾਹੀਂ ਪ੍ਰਗਟ ਹੁੰਦੀ ਹੈ”। ਭੈੜੀ ਨਜ਼ਰ, ਉਸ ਨੂੰ ਕ੍ਰਿਆਸ਼ੀਲ ਸੈਨਿਕ ਜੀਵਨ ਤੋਂ ਅਯੋਗ ਬਣਾਂਦੀ ਸੀ, ਇਸ ਲਈ ਉਸ ਨੂੰ ਮਰਹਮ ਪੱਟੀ ਨਾਲ ਹੀ ਸੰਤੁਸਟ ਰਹਿਣਾ ਪਿਆ ਅਤੇ ਭਾਵੇਂ ਉਸ ਨੇ ਭਿਆਨਕਤਾਵਾਂ ਤਾਂ ਕਾਫੀ ਦੇਖੀਆਂ ਪਰ ਅਜੇਹੀਆ ਰਣ ਭੂਮੀਆਂ ਦੀ ਵਾਸਤਵਿਕ ਬਾਰੇ ਉਸ ਨੂੰ ਕਦੀ ਪਤਾ ਨਹੀਂ ਸੀ ਲਗਿਆ ਜਿਸ ਨੂੰ ਕਿ ਉਸ ਦੀ ਭੀਰੂ ਆਤਮਾ ਨੇ ਮਗਰੋਂ ਜਾ ਕੇ, ਅਨੁਭਵ ਵਿਹੀਨਤਾ ਦੀ ਸਾਰੀ ਕਲਪਨਾਮ ਦੀ ਤੀਬਰਤਾ ਨਾਲ ਆਦਰਸਰੂਪ ਦੇ ਦੇਣਾ ਸੀ । ਮਰਹਮ ਪੱਟੀ ਕਰਨ ਲਈ ਵੀ ਉਹ ਬਹੁਤਾ ਹੀ ਮਹਿਸੂਸ ਕਰਨ ਵਾਲਾ, ਤੇ ਸੋਹਲ ਸੀ; ਲਹੂ ਦੇ ਦ੍ਰਿਸ਼ ਨੇ ਉਸ ਦੀ ਤਬੀਅਤ ਖਰਾਬ ਕਰ ਦਿੱਤੀ, ਉਹ ਬੀਮਾਰ ਹੋ ਗਿਆ, ਤੋ ਟੁਟੀ ਭਜੀ ਹਾਲਤ ਵਿਚ ਘਰ ਨੂੰ ਭੇਜ ਦਿੱਤਾ ਗਿਆ । ਇਸ ਤੋਂ ਮਗਰੋਂ ਸਦਾ ਲਈ ਉਸ ਦੀਆਂ ਦਿਮਾਗੀ ਨਸਾਂ ਥੈਲੇ ਵਰਗੀਆਂ ਅਤੇ ਮਿਹਦਾ ਕਾਰਲਾਈਲ ਜੇਹਾ ਰਿਹਾ; ਇਕ ਸੈਨਿਕ ਦੇ ਸਸਤ੍ਰ ਬਸਤਾਂ ਹੇਠ ਇਕ ਕੁੜੀ ਦੀ ਆਤਮਾ।
III ਨਿਟਸੇ ਅਤੇ ਵੈਗਨਰ
1872 ਦੇ ਸ਼ੁਰੂ ਵਿਚ ਉਸ ਨੇ ਆਪਣੀ ਪਹਿਲੀ ਤੇ ਇਕੋ ਇਕ ਸੰਪੂਰਨ ਪੁਸਤਕ ਪ੍ਰਕਾਸ਼ਤ ਕੀਤੀ—”ਸੰਗੀਤਕ ਸਪਿਰਿਟ ਵਿਚੋਂ ਦੁਖਾਂਤ ਦਾ ਜਨਮ” ।
ਕਦੀ ਕੋਈ ਭਾਸ਼ਾ ਵਿਗਿਆਨੀ ਏਨਾ ਸਰਦੀ ਰੂਪ ਵਿਚ ਨਹੀਂ ਸੀ ਬੋਲਿਆ । ਉਸ ਨੇ ਉਨ੍ਹਾਂ ਦੋਹਾਂ ਦੇਵਤਿਆਂ ਬਾਰੇ ਜ਼ਿਕਰ ਕੀਤਾ ਜਿਨ੍ਹਾਂ ਦੀ ਯੂਨਾਨੀ ਕਲਾ ਨੇ ਪੂਜਾ ਕੀਤੀ ਸੀ । ਪਹਿਲੀ ਥਾਂ ਉਤੇ ਤਾਂ ਡਾਇਓਨਾਈਸਸ (ਜਾਂ ਬਰੂਸ) ਸ਼ਰਾਬ ਤੇ ਮੌਜ ਮੇਲੇ ਦਾ, ਜੀਵਨ ਤੋਂ ਉਪਰ ਉਠਣ ਦਾ, ਕਰਮ ਵਿਚ ਖੁਸ਼ੀ ਦਾ, ਅਨੰਤਭਰੇ ਜਜ਼ਬ ਅਤੇ ਪ੍ਰੇਰਨਾ ਦਾ ਜਨਮ ਜਾਤ ਪ੍ਰਵਿਰਤੀ ਅਤੇ ਜਖਮ, ਅਤੇ ਨਿਰਭੈ ਦੁਖ ਸਹਾਰਨ ਵਾਲਾ ਰਾਗ ਤੇ ਗੀਤ ਅਤੇ ਨਾਚ ਅਤੇ ਨਾਟਕ ਦਾ ਦੇਵਤਾ-ਅਤੇ ਪਿਛੋਂ ਜਾ ਕੇ, ਐਪਾਲੇ ਸ਼ਾਂਤੀ, ਅਵਿਕਾਸ ਅਤੇ ਆਰਾਮ ਦਾ ਦੇਵਤਾ; ਸਹਿਜ ਸੁਆਦੀ ਜਜ਼ਬ, ਅਤੇ ਬੰਧਿਕ ਚਿੰਨ ਦਾ, ਤਾਰਕਿਕ ਵਿਸਥਾ ਤੇ ਦਾਰਸ਼ਨਿਕ ਅਡੋਲਤਾ ਦਾ, ਚਿਤਕਾਰੀ ਅਤੇ ਮੂਰਤੀਕਲਾ ਅਤੇ ਮਹਾਂਕਾਵ ਦਾ ਦੇਵਤਾ। ਸਰਬ-ਸ੍ਰੇਸ਼ਟ ਯੂਨਾਨੀ ਕਲਾ ਦੋਹਾਂ ਆਦਰਸ਼ਾਂ ਦਾ ਸੰਗਮ ਸੀ- ਡਾਇਓਨਾਈਸਸ ਦੀ ਅਸ਼ਾਂਤ ਮਰਦਾਵੀਂ ਸ਼ਕਤੀ ਅਤੇ ਐਪਾਲ ਦੀ ਅਡਲ ਜ਼ਨਾਨਾ ਸੁੰਦਰਤਾ । ਨਾਟਕ ਵਿਚ ਡਾਇਓਨਾਈਸਸ ਨੇ ਤਾਂ ਸਫੁਰਤੀ ਦਿੱਤੀ ਸਮਵੇਦ ਰਾਜਨ ਨੂੰ (ਕੋਰਸ) ਅਤੇ ਐਪਾਲ ਨੇ ਸੰਵੇਦ ਨੂੰ ਕੋਰਸ ਦਾ ਵਿਕਾਸ ਤਾਂ ਸਿਧੇ ਤੌਰ ਤੇ ਡਾਇਓਨਾ-ਈਸਸ ਦੇ ਵਿਸ਼ੇਸ਼ ਲਿਬਾਸਤ ਭਗਤਾਂ ਦੇ ਜਲੂਸਾ ਤੋਂ ਹੋਇਆ ਸੰਵਾਦ ਇਕ ਪਿਛੋਂ ਦਾ ਵਿਚਾਰ ਸੀ ।
ਯੂਨਾਨੀ ਨਾਟਕ ਦਾ ਸਭ ਤੋਂ ਗੰਭੀਰ ਅੰਗ, ਕਲਾ ਰਾਹੀਂ ਨਿਰਾਸ਼ਾਵਾਦ ਦੀ ਡਾਇਓਨਾਈਸਸ ਭਾਂਤ ਦੀ ਵਿਜੇ ਸੀ । ਯੂਨਾਨੀ ਕੋਈ ਅਜੇਹੇ ਪ੍ਰਸੰਨ ਚਿਤ ਤੇ ਆਸ਼ਾਵਾਰੀ ਲੋਕ ਨਹੀਂ ਸਨ, ਜਿਨ੍ਹਾਂ ਨਾਲ ਕਿ ਸਾਡਾ ਮੇਲ, ਉਨ੍ਹਾਂ ਬਾਰੇ ਆਧੁਨਿਕ ਸ਼ਲਾਘਾ ਭਰੇ ਗੀਤਾਂ ਰਾਹੀਂ ਹੁੰਦਾ ਹੈ, ਉਹ ਜੀਵਨ ਦੀਆਂ ਚੰਭਾਂ ਅਤੇ ਇਸ ਦੀ ਦੁਖਾਂਤਕ ਸੰਖੇਪਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਜਦੋਂ ਸੀਡਾਜ਼ ਨੇ ਸਾਈਲਨਸ ਪਾਸੋਂ ਇਹ ਪੁਛ ਕੀਤੀ ਕਿ ਮਨੁੱਖ ਲਈ ਸਰਵ-ਸ੍ਰੇਸ਼ਟ ਭਾਵੀ ਦੀ ਸੀ, ਤਾਂ ਸਾਈਲਨਸ ਨੇ ਉੱਤਰ ਦਿੱਤਾ ਸੀ : “ਇਕ ਦਿਨ ਭਰ ਰਹਿਣ ਵਾਲੀ ਤਰਸਯੋਗ ਜਾਤੀ, ਦੁਰਘਟਨਾਵਾਂ ਅਤੇ ਦੁਖ ਕਸ਼ਟ ਦੀਆਂ ਸੰਤਾਨਾਂ, ਬਾਰੇ ਤੁਸੀਂ ਮੈਨੂੰ ਉਹ ਕੁਝ ਕਹਿਣ ਲਈ ਕਿਉਂ ਮਜਬੂਰ ਕਰਦੇ ਹੋ ਜਿਸ ਨੂੰ ਕਿ ਅਣਸੁਣਿਆ ਰਹਿਣ ਦੇਣਾ ਹੀ ਵਧੀਕ ਚੰਗਾ ਹੈ ? ਸਰਵ ਸ੍ਰੇਸਟ ਚੀਜ਼ ਤਾਂ ਅਨੁਪਲਬਧ ਹੈ -ਪੌਦਾ ਨ ਹੋਣਾ, ਤੇ ਕੁਝ ਵੀ ਨ ਹੋਣਾ। ਇਸ ਤੋਂ ਦੂਜੀ ਥਾਂ ਤੇ ਸਰਬ-ਸਟ ਗਲ ਹੈ ਸ਼ੁਰੂ ਵਿਚ ਹੀ ਮਰ ਜਾਣਾ ਹੈ । ਸਪਸ਼ਟ ਹੈ ਕਿ ਇਨ੍ਹਾਂ ਲੋਕਾਂ ਨੂੰ ਸ਼ਾਪਨਹਾਰ ਜਾਂ ਹਿੰਦੂਆਂ ਪਾਸੋਂ ਕੁਝ ਵੀ ਸਿਖਣ ਦੀ ਲੋੜ ਨਹੀਂ ਸੀ । ਪਰ ਯੂਨਾਨੀਆਂ ਨੇ ਭਰਮ ਵਿਮੁਕਤੀ ਦੀ ਆਪਣੀ ਉਦਾਸੀ ਉਤੇ ਆਪਣੀ ਕਲਾ ਦੀ ਭਵਯਤਾ ਨਾਲ ਵਿਜੈ ਪਾ ਲਈ ਸੀ, ਆਪਣੇ ਹੀ ਦੁਖ ਕਲਟ ਤੋਂ ਉਨ੍ਹਾਂ ਨਾਟਕ ਦਾ ਦ੍ਰਿਸ਼ਸਿਰਜ ਲਿਆ ਅਤੇ ਉਨ੍ਹਾਂ ਨੂੰ ਪਤਾ ਲਗਾ ਕਿ ਕੇਵਲ ਇਕ ਸੁਹਜ ਸੁਆਦੀ ਪ੍ਰਪੰਚ ਦੇ ਰੂਪ ਵਿਚ, ਅਤੇ ਕਲਾਮਈ ਚਿੰਤਨ ਜਾਂ ਨਵਸਿਰਜਣਾਂ ਦੇ ਪਦਾਰਥ ਦੇ ਰੂਪ ਵਿਚ ਹੀ ਅਸਤਤ੍ਰ ਅਤੇ ਵਿਸ਼ਵ ਉਚਿਤਸਿੱਧ ਪ੍ਰੀਤ ਹੁੰਦੇ ਹਨ । “ਅਪ੍ਰਭਾਵ ਤਾਂ ਭੋਪੂਰਣ ਦਾ ਕਲਾ ਮਈ ਵਸੀਕਰਣ ਹੁੰਦਾ ਹੈ ਹੁੰਦ ਨਿਰਾਸ਼ਾਵਾਦ ਪਤਨ ਦਾ ਅਤੇ ਆਸ਼ਾਵਾਦ ਧਰਾਤਲੀ ਜੇਹੀ ਹਾਲਤ ਦਾ ਇਕ ਚਿੰਨ, “ਦੁਖਾਂਤਿਕ ਆਸ਼ਾਵਾਦ ਇਕ ਅਜੇਹੇ ਬਲਵਾਨ ਆਦਮੀ ਦੀ ਅਵਸਥਾ ਹੁੰਦੀ ਹੈ, ਜੇਹੜਾ ਕਿ ਦੁਖ ਰੰਜ ਦੀ ਕੀਮਤ ਉਤੇ ਵੀ ਅਨੁਭਵ ਹੀ ਤੀਬਰ ਤਾਂ ਅੰਤ ਪਸਾਰ ਲਈ ਜਤਨ ਕਰਦਾ ਹੈ ਅਤੇ ਇਹ ਦੇਖ ਕੇ ਪ੍ਰਸੰਨ ਹੁੰਦਾ ਹੈ ਕਿ ਸੰਗ੍ਰਾਮ ਜੀਵਨ ਦਾ ਨਿਯਮ ਹੈ, ਦੁਖਾਂਤ ਅਤੇ ਇਸ ਤਥ ਦਾ ਪ੍ਰਮਾਣ ਹੈ ਕਿ ਯੂਨਾਨੀ ਲੋਕ ਨਿਰਾਸਾਵਾਦੀ ਨਹੀਂ ਸਨ” । ਉਹ ਦਿਨ ਜਦੋਂ ਕਿ ਇਸ ਅਵਸਥਾ ਨੇ ਐਕੀਲੀਨ ਭਾਂਤ ਦੇ ਨਾਟਕ ਅਤੇ ਸੁਕਰਾਤ-ਪੂਰਵ ਫਿਲਾਸਫੀ ਨੂੰ ਜਨਮ ਦਿੱਤਾ, “ਯੂਨਾਨ ਦੇ ਅਤੀ ਮਹਾਨ ਦਿਨ ਸਨ? ।
ਸੁਕਰਾਤ-ਸਿਧਾਂਤਕ ਮਨੁੱਖ ਦਾ ਨਮੂਨਾ,—ਯੂਨਾਨੀ ਆਚਰਣ ਦੀ ਢਿਲੀ ਹੋਈ ਤੰਦ ਦਾ ਇਕ ਚਿੰਨ੍ਹ ਸੀ । “ਕਦੀ ਕਿਸੇ ਪੁਰਾਣੇ ਸਮੇਂ ਤਕੜ ਕਦ ਕਾਠ ਵਾਲੇ ਸ਼ਰੀਰ ਅਤੇ ਆਤਮਾ ਦੀ ਸਮਥਾ, ਵਧੇਰੇ ਹੀ ਵਧੇਰੇ ਅਜੇਹੀ ਸ਼ੰਕਾਜਨਕ ਪ੍ਰਬੁਧਤਾ ਲਈ ਕੁਰਬਾਨ ਕੀਤੀ ਜਾਣ ਲਗ ਪਈ, ਜਿਸ ਵਿਚ ਸ਼ਰੀਰਕ ਅਤੇ ਮਾਨਸਿਕ ਸ਼ਕਤੀਆਂ ਦੀ ਵਧਦੀ ਨਿਰਬਲਤਾ ਪਾਈ ਜਾਂਦੀ ਸੀ ।” ਸੁਕਰਾਤ-ਪੂਰਵਜਾਂ ਦੀ ਦਾਰਸ਼ਨਿਕ ਕਵਿਤਾ ਦੀ ਥਾਂ, ਅਲੋਚਨਾਤਮਕ ਫਿਲਾਸਫ਼ੀ ਨੇ ਲੈ ਲਈ; ਵਿਗਿਆਨ ਨੇ ਕਲਾ ਦੀ; ਬੁੱਧੀ ਨੇ ਜਨਮ ਜਾਤ ਪ੍ਰਵਿਰਤੀ ਦੀ ਅਤੇ ਛੰਦਾਤਮਕ (Dialectic) ਨੇ ਖੇਡਾਂ ਦੀ ਥਾਂ ਮਲ ਲਈ । ਸੁਕਰਾਤ ਦੇ ਪ੍ਰਭਾਵ ਅਧੀਨ ਬਲਵਾਨ ਸ਼ਰੀਰ ਅਫਲਾਤੂ, ਸੁੰਦਰਤਾ ਦਾ ਪਾਰਖੂ, ਨਾਟਕਕਾਰ ਅਫ਼ਲਾਤੂ ਇਕਤਰਕ-ਸ਼ਾਸਤ੍ਰੀ ਆਵੇਗ ਦਾ ਵੈਰੀ, ਕਵੀਆਂ ਨੂੰ ਦੇਸ਼ ਨਿਕਾਲਾ ਦੇਣ ਵਾਲਾ, ਈਸਾਈਆਂ ਤੋਂ ਵੀ ਪਹਿਲਾਂ ਦਾ ਈਸਾਈ, ਤੇ ਇਕ ਗਿਆਨਵੀ ਮਾਸਿਕ ਬਣ ਗਿਆ । ਡੈਲਫੀ ਸਥਾਨ ਉਤੇ ਐਪਾਲੇ ਦੇ ਮੰਦਰ ਉਤੇ, ਸਿਆਣਪ ਦੇ ਇਹ ਭਾਵਨਾ ਵਿਹੀਨ ਸ਼ਬਦ ਉਕਰ ਦਿੱਤੇ ਗਏ, ‘ਆਪਣੇ ਆਪ ਨੂੰ ਜਾਣੋ, ਅਤੇ, ਕਿਸੇ ਚੀਜ਼ ਦੀ ਅਧਿਕਤਾ ਨ ਹੋਣ ਦਿੱਤੀ-ਜਿਸ ਚੀਜ਼ ਨੇ ਕਿ ਸੁਕਰਾਤ ਅਤੇ ਅਫਲਾਤੂ ਅੰਦਰ ਇਸ ਭੁਲੇਖੇ ਦਾ ਰੂਪ ਲੈ ਲਿਆ, ਕਿ ਬੁੱਧੀ ਹੀ ਇਕੋ ਇਕ ਸਦਗੁਣ ਹੈ, ਅਤੇ ਅਰਸਤੂ ਅੰਦਰ ਸੁਨਹਿਰੀ ਮੱਧਮਾਨ ਦੇ ਹੀਣਾ ਬਣਾਣ ਵਾਲੇ ਸਿਧਾਂਤ ਦਾ। ਆਪਣੀ ਜੁਆਨੀ ਵਿਚ ਕੋਈ ਰਾਸ਼ਟ ਮਿਥਿਹਾਸ ਤੇ ਕਵਿਤਾ ਉਪਜਾਂਦਾ ਹੈ; ਆਪਣੀ ਤ੍ਰਾਸ ਦੀ ਹਾਲਤ ਵਿਚ, ‘ਫ਼ਿਲਾਸਫ਼ੀ ਅਤੇ ਤਰਕ’ ਆਪਣੀ ਜੁਆਨੀ ਵਿਚ ਯੂਨਾਨ ਨੇ ਹੋਮਰ ਤੇ ਐਕੀਲਾਸ ਪੈਦਾ ਕੀਤੇ; ਆਪਣੇ ਦਾਸ ਦੇ ਸਮੇਂ ਸਾਨੂੰ ਯੂਰਪੀਡੀਜ਼ ਦੇ ਦਿੱਤਾ-ਤਰਕਵਾਦੀ, ਨਾਟਕਕਾਰ ਬਣ ਗਿਆ ਹੋਇਆ, ਮਿਥਿਹਾਸਕ ਕਹਾਣੀ ਅਤੇ ਚਿੰਨ ਨੂੰ ਨਾਸ ਕਰਨ ਵਾਲਾ, ਮਰਦਾਂਵੇ ਯੁਗ ਦੇ ਦੁਖਾਂਤਕ ਆਸ਼ਾਵਾਦ ਨੂੰ ਮਿਟਾਣ ਵਾਲਾ, ਭਾਵਨਾਵਾਦੀ, ਸੁਕਰਾਤ ਦਾ ਮਿੱਤਰ, ਜੇਹੜਾ ਕਿ ਡਾਇਓਨਾਸ਼ੀਅਲ ਦੇ ਕੋਰਸ-ਗਾਣ ਦੀ ਥਾਂ ਦੰਵਦਵਾਦੀਆਂ ਅਤੇ ਵਕਤਿਆਂ ਦੇ ਐਪਾਲ ਭਾਂਤ ਦੇ ਸਮੂਹ ਖੜੇ ਕਰ ਦੇਂਦਾ ਹੈ ।
ਤਾਂ ਫਿਰ ਕੋਈ ਅਸ਼ਚਰਜ ਨਹੀਂ ਕਿ ਐਪਾਲੋ ਦੇ ਡੈਲਫੀ ਦੇ ਸਿਆਣੇ ਨੇ ਸੁਕਰਾਤ ਨੂੰ ਯੂਨਾਨ ਦਾ ਸਭ ਤੋਂ ਵਧੀਕ ਸਿਆਣਾ, ਤੇ ਉਸ ਤੋਂ ਮਗਰੋਂ ਯੂਰੀਪੀਡੀਜ਼ ਨੂੰ ਸਭ ਤੋਂ ਵਧੀਕ ਸਿਆਣਾ ਕਰਕੇ ਦਸਿਆ ਸੀ; ਅਤੇ ਕੋਈ ਅਸ਼ਚਰਜ ਨਹੀਂ ਕਿ ਅਰਿਸਟੋਫੋਨਜ਼ ਦੀ ਅਚੂਕ ਜਨਮ-ਜਾਤ ਪ੍ਰਵਿਰਤੀ-ਸੁਕਰਾਤ ਅਤੇ ਯੂਰਪੀਡੀਜ਼ ਵਿਚ ਘ੍ਰਿਣਾ ਦੇ ਉਸੇ ਜਜ਼ਬੇ ਨਾਲ ਸਮਾਵਿਸ਼ਟ ਹੋ ਗਈ ਸੀ….. ਅਤੇ ਉਨ੍ਹਾਂ ਵਿਚ ਇਸ ਨੂੰ ਵਿਕ੍ਰਿਤ ਸੰਸਕ੍ਰਿਤੀ ਦੇ ਚਿੰਨ੍ਹ ਦਿਸੇ ਸਨ”। ਇਹ ਠੀਕ ਹੈ ਕਿ ਉਨ੍ਹਾਂ ਨੇ ਮਇਬਦਲ ਲਈ ਸੀ; ਕਿ ਯੂਰੀਪੀਡਜ਼ ਦਾ ਛੇਕੜਲਾ ਨਾਟਕ-ਸ਼ਰਾਬ ਦੇਵਤਾ-ਡਾਇਓਨਾਈਸਸ ਪ੍ਰਤੀ ਉਸ ਦੀ ਹਾਰ ਅਤੇ ਉਸ ਦੇ ਆਤਮਘਾਤ ਦੀ ਮੁਮਿਕਾ ਹੈ, ਅਤੇ ਸੁਕਰਾਤ ਨੇ ਜੇਹਲ ਦੇ ਅੰਦਰ, ਆਪਣੇ ਅੰਤਰ ਵਿਵੇਕ ਨੂੰ ਸ਼ਾਂਤ ਕਰਨ ਲਈ ਡਾਇਓਨਾਈਸਸ ਦੇ ਸੰਗੀਤ ਦਾ ਅਧਿਆਸ ਸ਼ੁਰੂ ਕਰ ਦਿੱਤਾ ਸੀ । “ਬਾਇਦ” — ਉਸ ਨੂੰ ਆਪਣੇ ਆਪ ਤੋਂ ਪੁਛਨਾ ਪਿਆ-ਜੇਹੜੀ ਚੀਜ਼ ਮੇਰੀ ਸਮਝ ਗੰਚਰੀ ਨਹੀਂ, “ਉਹ ਇਸੇ ਕਰਕੇ ਕੋਈ ਤਰਕ ਵਿਧੀ ਤਾਂ ਨਹੀਂ ਹੋ ਸਕਦੀ ? ਸ਼ਾਇਦ ਸਿਆਣਪ ਦਾ ਕੋਈ ਇਕ ਅਜੇਹਾ ਮੰਡਲ ਹੈ, ਜਿਸ ਤੋਂ ਤਰਕ-ਵਾਦੀ ਨੂੰ ਦੋਸ਼ ਨਿਕਾਲਾ ਦਿੱਤਾ ਜਾਂਦਾ ਹੈ ? ਸ਼ਾਇਦ ਕਲਾ, ਵਿਗਿਆਨ ਦੀ ਇਕ ਜ਼ਰੂਰੀ ਸਹਿ-ਸੰਬੰਧੀ ਅਤੇ ਪੂਰਕ ਹੈ”? ਪਰ ਗਲ ਹੁਣ ਬਹੁਤ ਪਛੜ ਗਈ ਹੋਈ ਸੀ, ਯੂਨਾਨੀ ਨਾਟਕ ਅਤੇ ਯੂਨਾਨੀ ਆਚਰਣ ਦਾ ਪਤਨ ਹੋ ਗਿਆ ਸੀ। “ਹੈਰਾਨ ਕਰਨ ਵਾਲੀ ਗੱਲ ਵਾਪਰ ਗਈ ਹੋਈ ਸੀ; ਜਦੋਂ ਤੀਕ ਕਿ ਕਵੀ ਅਤੇ ਫ਼ਿਲਾਸਫ਼ਰ ਨੇ ਆਪਣੀ ਰਾਏ ਬਦਲੀ ਸੀ ਉਨ੍ਹਾਂ ਦੀ ਰੁਚੀ ਨੇ ਵਿਜੈ ਪਹਿਲਾਂ ਹੀ ਪਾ ਲਈ ਹੋਈ ਸੀ”। ਉਨ੍ਹਾਂ ਦੇ ਨਾਲ ਹੀ ਸੂਰਬੀਰਾਂ ਦਾ ਯੁਗ ਅਤੇ ਡਾਇਓਨਾਈਸਸ ਦੀ ਕਲਾ ਸਮਾਪਤ ਹੋ ਗਈ ਸੀ ।
ਪਰ ਸ਼ਾਇਦ ਡਾਇਓਨਾਈਸਸ ਦਾ ਯੁਗ ਫਿਰ ਪਰਤ ਆਵੇ ? ਕੀ ਕਾਂਟ ਨੇ ਸਿੱਧਾਂਤਕ ਤਰਕ ਅਤੇ ਸਿਧਾਂਤਕ ਮਨੁੱਖ ਦੀ ਸਦਾ ਲਈ ਸੰਮਾਪਤੀ ਨਹੀਂ ਸੀ ਕਰ ਦਿੱਤੀ ? ਅਤੇ ਕੀ ਸ਼ਾਪਨਹਾਰ ਨੇ ਸਾਨੂੰ ਇਕ ਵਾਰੀ ਫਿਰ ਜਨਮ ਜਾਤ ਪ੍ਰਵਿਰਤੀ ਦੀ ਡੂੰਘਾਣ ਤੇ ਵਿਚਾਰ ਦਾ ਦੁਖਾਂਤ ਨਹੀਂ ਸੀ ਸਿਖਾ ਦਿੱਤੀ ? – ਅਤੇ ਕੀ ਰਿਚਰਡ ਵੈਗਨਰ ਇਕ ਦੂਸਰਾ ਹੋਰ ਅੰਕੀਲਸ ਨਹੀਂ, ਜੇਹੜਾ ਕਿ ਕਲਪਤ ਕਹਾਣੀਆਂ ਅਤੇ ਚਿੰਨ੍ਹਾਂ ਦੀ ਪੁਨਰਸਥਾਪਨਾ, ਅਤੇ ਸੰਗੀਤ ਅਤੇ ਨਾਟਕ ਨੂੰ ਫਿਰ ਡਾਇਓਨਾਸੀਅਨ ਭਾਂਤ ਦੀ ਖੁਸ਼ੀ -ਮਮਤੀ ਅੰਦਰ ਸੰਯੁਕਤ ਕਰ ਰਿਹਾ ਹੈ; ਜਰਮਨ ਆਤਮਾ ਦੀ ਡਾਇਓਨੀਸੀਅਨ ਜੜ੍ਹ ਵਿਚ ਇਕ ਸ਼ਕਤੀ ਪੈਦਾ ਹੋ ਗਈ ਹੈ, ਜਿਸ ਦੀ ਕਿ ਸੁਕਰਾਤ ਦੀ ਸੰਸਕ੍ਰਿਤੀ ਤੋਂ ਪਹਿਲਾਂ ਦੀਆਂ ਹਾਲਤਾਂ ਨਾਲ ਕੋਈ ਸਾਂਝ ਨਹੀਂ… ਅਰਥਾਤ ਜਰਮਨ ਸੰਗੀਤ ਬਾਕ ਤੋਂ ਬੀਥਾਵਨਤੀਕ, ਬੀਥਾਵਨ ਤੋਂ ਵੈਗਨਰ ਤੀਕ ਆਪਣੀ ਵਿਸ਼ਾਲ ਸੂਰਜਵਤ ਪਰਿਕਰਮਾ’ ਵਿਚ ਜਰਮਨ ਆਤਮਾ ਨੇ ਹੱਦ ਵਧੀਕ ਸਮੇਂ ਲਈ, ਨਿਸ਼ਕ੍ਰਿਆ ਤੌਰ ਤੇ ਇਟਲੀ ਅਤੇ ਫਰਾਂਸ ਦੀ ਕਲਾ ਨੂੰ ਪ੍ਰਤਿਬਿੰਬਤ ਕਰੀ ਰਖਿਆ ਹੈ ? ਹੁਣ ਜਰਮਨ ਲੋਕਾਂ ਨੂੰ ਅਨੁਭਵ ਕਰਨਾ ਲੋੜੀਂਦਾ ਹੈ, ਕਿ ਉਨ੍ਹਾਂ ਦੀਆਂ ਆਪਣੀਆਂ ਜਨਮਜਾਤ ਪ੍ਰਵਿਰਤੀਆਂ, ਇਨ੍ਹਾਂ ਮੂਰਚਾ ਹੋਈਆਂ ਸੰਸਕ੍ਰਿਤੀਆਂ ਨਾਲੋਂ ਵਧੀਕ ਨਰੋਈਆਂ ਹਨ; ਉਨ੍ਹਾ ਨੂੰ ਸੰਗੀਤ ਵਿਚ ਪੁਨਰ ਸੁਧਾਰ ਕਰਨਾ ਲੋੜੀਂਦਾ ਹੈ, ਜਿਵੇਂ ਕਿ ਧਰਮ ਵਿਚ, ਅਤੇ ਕਲਾ ਅਤੇ ਜੀਵਨ ਅੰਦਰ ਫਿਰ ਲੂਥਰ ਵਾਲੀ ਖੁਲ੍ਹੀ ਸ਼ਕਤੀ ਉਡੈਲਨੀ ਲੋੜੀਂਦਾ ਹੈ । ਕੌਣ ਜਾਣਦਾ ਹੈ ਕਿ ਹੋ ਸਕਦਾ ਹੈ, ਕਿ ਜਰਮਨ ਰਾਸ਼ਟ੍ਰ ਦੀਆਂ ਜੰਗੀ ਪ੍ਰਸੂਤ ਪੀੜਾਂ ਵਿਚੋਂ ਸੂਰਬੀਰਾਂ ਦੇ ਇਕ ਹੋਰ ਯੁਗ ਦੀ ਪ੍ਰਭਾਵਤ ਉਤੇ ਹੋ ਜਾਏ ਅਤੇ ਸੰਗੀਤ ਦੀ ਆਤਮਾ ਤੋਂ ਦੁਖਾਂਤ ਦਾ ਪੁਨਰ ਜਨਮ ਹੋ ਗਏ ।
1872 ਵਿਚ ਨਿਟਸੇ ਫਿਰ ਬਾਸਲ ਨੂੰ ਪਰਤ ਆਇਆ ਬਰੀਰ ਕਰਕੇ ਅਜੇ ਵੀ ਨਿਰਬਲ, ਪਰ ਮਹਤਵ ਨਾਲ ਪ੍ਰਚਲਤਾ ਹੋਈ ਆਤਮਾ ਅਤੇ ਕਾਲਜ ਲੈਕਚਰ ਕਰਦੇ ਰਹਿਣ ਦੀ ਖੁਸ਼ਕ ਚਕੀ ਵਿਚ ਮਰਦੇ ਰਹਿਣ ਵਲੋਂ ਬੇਦਿਲੀ ਸਹਿਤ। “ਮੇਰੇ ਸਾਹਮਣੇ ਕਾਫੀ ਕੰਮ ਪਿਆ ਹੈ ਪੰਜਾਹ ਸਾਲਾਂ ਲਈ, ਅਤੇ ਮੈਨੂੰ ਪੰਜਾਬੀ ਹੇਠ ਜਪੋ ਹੋਣਾ ਚਾਹੀਦਾ ਹੈ ।” ਪਹਿਲਾਂ ਤੋਂ ਹੀ ਉਹ ਜੰਗ ਬਾਰੇ ਕੁਝ ਭਰਮ ਵਿਮੁਕਤ ਹੋ ਗਿਆ ਸੀ । “ਜਰਮਨ ਸਾਮਰਾਜ ਜਰਮਨ ਆਤਮਾ ਦੀ ਵਿਕਾਸ ਕੀਤਾ ਜਾ ਰਿਹਾ ਹੈ, ਉਸ ਨੇ ਲਿਖਿਆ ਸੀ । 1871 ਦੀ ਜਿੱਤ ਨੇ ਜਰਮਨੀ ਦੀ ਆਤਮਾ ਅੰਦਰ ਇਕ ਨਿਸ਼ਚਿਤ ਰੁਖੀ ਜੇਹੀ ਲੈ ਆਂਦੀ ਸੀ, ਅਤੇ ਆਤਮਕ ਵਿਕਾਸ ਲਈ ਕੋਈ ਵੀ ਹੋਰ ਚੀਜ਼ ਇਸ ਤੋਂ ਵਧੀਕ ਵਿਰੋਧੀ ਨਹੀਂ ਸੀ ਹੋ ਸਕਦੀ । ਨਿਟਸੇ ਅੰਦਰ ਇਕ ਬੱਚਿਆਂ ਵਾਲਾ ਗੁਣ-ਸੁਭਾਵ ਓਸ ਨੂੰ ਹਰੇਕ ਪੂਜਯ-ਦੇਵਤੋ ਸਾਹਮਣੇ ਬੇਚੈਨ ਕਰ ਦੇਂਦਾ ਸੀ; ਉਸ ਨੇ ਭੱਦਾ ਬਣਾ ਦੇਣ ਵਾਲੀ ਇਸ ਸਵ-ਸੰਤੁਸਟਤਾ ਦੇ ਸਭ ਤੋਂ ਵਧੀਕ ਪ੍ਰਤਿਸ਼ਠਤ ਵਿਆਖਿਆਕਾਰ-ਡੇਵਿਡ ਸਟਰਾਸ ਉਤੇ ਹਮਲਾ ਕਰ ਕੇ, ਇਸ ਉਤੇ ਆਕ੍ਰਮਣ ਕਰਨ ਦਾ ਨਿਸਚਾ ਕਰ ਲਿਆ । ਮੈਂ ਸਮਾਜ ਅੰਦਰ ਇਕ ਲੜਾਈ, ਨਾਲ ਪ੍ਰਵੇਸ਼ ਕਰਦਾ ਹਾਂ; ਸਟੈਂਡਲ ਨੇ ਇਹ ਸਲਾਹ ਦਿੱਤੀ ਸੀ ।
ਆਪਣੀ, ਚੰਗੇ ਨਾਮ ਵਾਲੀ ਪੁਸਤਕ “ਰੁਤ ਬਾਹਰੇ ਵਿਚਾਰ”, ਦੇ ਦੂਜੇ ਭਾਗ, “ਸਿਖਿਅਕ ਦੇ ਰੂਪ ਵਿਚ ਸ਼ਾਂਪਨਹਾਰ”, ਵਿਚ—ਉਸ ਨੇ ਆਪਣੀ ਅੱਗ ਦਾ ਮੂੰਹ ਲੜਾਈ ਦੇਸ਼ ਭਗਤੀ ਵਾਲੀਆਂ ਯੂਨੀਵਰਸਿਟੀਆਂ ਵਲ ਮੋੜਿਆ।”ਅਨੁਭਵ ਸਾਨੂੰ ਸਿਖਾਂਦਾ ਹੈ ਕਿ ਕੋਈ ਵੀ ਹੋਰ ਚੀਜ਼, ਮਹਾਨ ਫਿਲਾਸਫਰਾਂ ਦੇ ਵਿਕਾਸ ਵਿਚ, ਏਨੀ ਰੁਕਾਵਟ ਨਹੀਂ ਪਾਂਦੀ ਜਿੰਨੀ ਕਿ ਰਾਜ ਯੂਨੀਵਰਸਿਟੀਆਂ ਵਿਚ ਭੈੜੀ ਫ਼ਿਲਾਸਫਰਾਂ ਨੂੰ ਸਹਾਰਾ ਦਿੱਤੇ ਜਾਣ ਦੀ ਰੂੜੀ ।…ਕੋਈ ਵੀ ਰਾਜ ਕਦੀ ਅਫਲਾਤੂ ਅਤੇ ਸ਼ਾਪਨਹਾਰ ਵਰਗੇ ਵਿਅਕਤੀਆਂ ਦਾ ਸੁਰੱਖਿਅਣ ਕਰਨ ਦਾ ਸਾਹਸ ਨਹੀਂ ਕਰੇਗਾ ।…ਰਾਜ ਸਦਾ ਉਨ੍ਹਾਂ ਪਾਸੋਂ ਡਰਦਾ ਹੈ ।” “ਸਾਡੀਆਂ ਵਿਦਿਅਕ ਸੰਸਥਾਵਾਂ ਦਾ ਭਵਿਖ” ਰਚਨਾ ਅੰਦਰ ਉਸ ਨੇ ਨਵੇਂ ਸਿਰਿਓਂ ਹਮਲਾ ਕੀਤਾ; ਅਤੇ “ਇਤਿਹਾਸ ਦਾ ਉਪਯੋਗ ਤੇ ਦੂਰ ਉਪਯੋਗ’ ਰਚਨਾ ਵਿਚ, ਉਸ ਨੇ ਇਸ ਗਲ ਉਤੇ ਹਾਸੀ ਕੀਤੀ ਕਿ ਜਰਮਨ ਸੋਚ ਸਮਝ ਨੂੰ ਪੁਰਾਣੀ ਵਿਦਵਤਾ ਦੇ ਨਿਕੇ ਨਿਕੇ ਵੇਰਵਿਆਂ ਵਿੱਚ ਡੋਬਿਆ। ਜਾਏ। ਪਹਿਲਾਂ ਤੋਂ ਹੀ ਇਨ੍ਹਾਂ ਦੇ ਨਿਬੰਧਾਂ ਵਿਚ ਉਸ ਦੇ ਇਨ੍ਹਾਂ ਦੇ ਵਿਸ਼ਿਸਟ ਵਿਚਾਰਾਂ ਨੂੰ ਪ੍ਰਗਟਾਵ ਮਿਲ ਗਿਆ ਸੀ : ਕਿ ਨੈਤਿਕਤਾ ਦਾ ਜਿਵੇਂ ਕਿ ਧਰਮ ਸ਼ਾਸਤ ਦਾ ਨਵਨਿਰਮਾਣ ਵਿਕਾਸ -ਸਿਧਾਂਤ ਦੀ ਪਰਿਭਾਸ਼ਾ ਵਿੱਚ ਕੀਤਾ ਜਾਣਾ ਲੋੜੀਂਦਾ ਸੀ; ਅਤੇ ਕਿ ਜੀਵਨ ਦਾ ਕੰਮ ਲੋਕਾਂ ਦੀ ਬਹੁਗਿਣਤੀ ਦੀ ਹਾਲਤ ਨੂੰ ਵਧੀਕ ਚੰਗਾ ਬਣਾਣਾ ਨਹੀਂ, ਜਿਨ੍ਹਾਂ ਵਿਚੋਂ ਕਿ ਵਿਅਕਤੀ-ਗਤ ਤੌਰ ਤੇ ਸਾਰੇ ਹੀ ਵਧ ਤੋਂ ਵਧ ਨਖਿਧ ਨਮੂਨੇ ਹੁੰਦੇ ਹਨ, ਸਗੋਂ ਪ੍ਰਤਿਭਾਵਨਾਵਾਂ ਦੀ ਸਿਰਜਨਾ, ਜਾਂ ਉਤਸ਼ਟ ਵਿਅਕਤੀਆਂ ਦਾ ਵਿਕਾਸ ਤੇ ਉਤਥਾਨ ਹੈ ।
ਇਨ੍ਹਾਂ ਸਾਰੇ ਨਿਬੰਧਾਂ ਵਿਚੋਂ ਸਭ ਤੋਂ ਵਧੀਕ ਉਤਸ਼ਾਹ ਪੂਰਣ ਦਾ ਨਾਮ ਸੀ ‘ਬੇਰਯੂਥ ਵਿਚ ਰਿਚਰਡ ਵੈਗਨਰ”। ਉਹ ਵੈਗਨਰ ਦਾ ਸੀਗ ਫਰਾਇਡ ਦੇ ਰੂਪ ਵਿੱਚ ਅਭਿੰਨਦਨ ਕਰਦਾ ਸੀ ਜਿਸ ਨੇ ਡਰ ਦਾ ਕਦੀ ਅਰਥ ਹੀ ਨਹੀਂ ਜਾਣਿਆ ” ਅਤੇ ਇਕੋ ਇਕ ਵਾਸਤਵਿਕ ਕਲਾ ਦੋ ਪ੍ਰੀਵਰਤਕ ਦੇ ਰੂਪ ਵਿਚ ਕਿਉਂਜੋ ਉਸ ਨੇ ਸਭ ਤੋਂ ਪਹਿਲਾਂ ਸਾਰੀਆਂ ਕਤਾਵਾਂ ਨੂੰ ਇਕ ਮਹਾਨ ਸੁਹਜ ਸੁਆਦੀ ਸੰਸਲੇਸ਼ਣ ਵਿਚ ਅਭੇਦ ਕਰ ਦਿੱਤਾ ਸੀ; ਅਤੇ ਉਸ ਨੇ ਸਾਰੇ ਜਰਮਨੀ ਪਾਸੋਂ ਮੰਗ ਕੀਤੀ ਕਿ ਉਹ ਆਵਦ-ਵਾਲੇ ਵੈਗਨਰ ਤਿਓਹਾਰ ਦੀ ਮਹਾਨ ਸਾਰਥਕਤਾ ਨੂੰ ਅਨੁਭਵ ਕਰੇ “ਬੇਰਯੂਥ ਤੋਂ ਭਾਵ ਅਸੀਂ ਸੰਗਮ ਵਾਲੇ ਦਿਨ ਦੀ ਸਵੇਰ ਦੀ ਪੂਜਾ ਵਿਧੀ ਲੈਂਦੇ ਹਾਂ” । ਇਹ ਜੁਆਨੀ ਭਰੀ ਪੂਜਾ ਦੀ ਤੇ ਲਗਭਗ ਇਕ ਇਸਤ੍ਰੀ ਵਰਗੀ ਸੁਕੰਮਲ ਹੋਈ, ਆਤਮਾ ਦੀ ਆਵਾਜ਼ ਸੀ ਜੇਹੜੀ ਕਿ ਵੈਗਨਰ ਅੰਦਰ ਉਸ ਮਰਦਾਵੀ ਨਿਰਣੇ ਸ਼ਕਤੀ ਅਤੇ ਸ਼ਰਸ ਦਾ ਕੁਝ ਅੰਸ਼ ਵੇਖਦੀ ਸੀ ਜਹੜੇ ਗੁਣ ਕਿ ਪਰਮ ਮਨੁੱਖ ਦੀ ਬਾਅਦ ਦੀ ਸੰਕਲਪਨਾ ਵਿਚ ‘ਸਮਾਏ ਗਏ । ਪਰ ਪੁਜਾਰੀ ਵੀ ਇਕ ਫਿਲਾਸਫਰ ਸੀ, ਅਤੇ ਉਹ ਵੈਗਨਰ ਅੰਦਰ ਇਕ ਅਜੇਹਾ ਨਿਸਚਿਤ ਤਾਨਾਸ਼ਾਹੀ ਅਹਵਾਦ ਦੇਖਦਾ ਸੀ ਜਹੜਾ ਕਿ ਇਕ ਕੁਲੀਨ ਤਾਂਤ੍ਰਿਕ ਆਤਮਾ ਲਈ ਅਰੁਚਿਕਰ ਸੀ । ਉਹ ਵੈਗਨਰ ਦੇ 1871 ਵਿੱਚ ਫਾਂਸੀਸੀਆਂ ਉਤੇ ਕੀਤੇ ਹਮਲੇ ਨੂੰ ਸਹਾਰ ਨ ਸਕਿਆ (ਪੈਰਿਸ, ਉਸ ਦੀ ਰਚਨਾ ਤਾਂ ਨਾਸਰ ਦਾ ਪ੍ਰਸੰਸਾ-ਕਾਰ ਨਹੀਂ ਸੀ ਹੋਇਆ) ਅਤੇ ਉਹ ਵੈਗਨਰ ਦੇ, ਹਹਜ਼ ਪ੍ਰਤੀ ਕੀਤੇ ਪ੍ਰੈਸ ਨਾਲ ਅਚੰਭਤ ਹੋਇਆ ਸੀ । ਇਸ ਪ੍ਰਸੰਸਾ ਪੂਰਤ ਨਿਬੰਧ ਦਾ ਵੀ ਕੇਂਦ੍ਰੀ ਵਿਸ਼ੇ ਵਸਤੂ ਵੈਗਨਰ ਲਈ ਕੋਈ ਚੰਗਾ ਭਾਵ ਨਹੀਂ ਸੀ ਰਖਦਾ “ਸੰਸਾਰ ਨੂੰ ਕਾਫੀ ਲੰਮੇ ਸਮੇਂ ਤੋਂ ਪੂਰਵੀ ਰੂਪ ਦਿੱਤਾ ਗਿਆ ਹੈ, ਅਤੇ ਹੁਣ ਮਨੁੱਖਾਂ ਦੀ ਸਧਰ ਯੂਨਾਨੀ ਰੂਪ ਦਿੱਤੇ ਜਾਣ ਦੀ ਹੈ । ਪਰ ਨਿਟਸੇ ਪਹਿਲਾਂ ਤੋਂ ਜਾਣਦਾ ਸੀ ਕਿ ਵੈਗਨਰ ਅੱਧਾ ”ਸੈਮੇਟਿਕ ਸੀ।
ਅਤੇ ਜਦੋਂ 1876 ਵਿਚ ਬੇਅਰਯੂਥ ਹੀ ਆ ਗਿਆ, ਅਤੇ ਰਾਤ ਦੇ ਮਗਰੋਂ ਗਤ ਵੈਗਨਰ ਭਾਂਤ ਦਾ ਗੋਯ ਨਾਟਕ-ਬਿਨਾਂ ਕਾਂਟ ਛਾਂਟ-ਅਤੇ ਵੈਗਨੀਰੀਨੀਜ਼, ਅਤੇ ਸਮਾਟ ਅਤੇ ਰਾਜਕੁਮਾਰ ਅਤੇ ਛੋਟੇ ਛੋਟੇ ਰਾਜ ਕੁਮਾਰ ਅਤੇ ਨਿਕੰਮੇ ਅਮੀਰ, ਧਰਮ ਧਕੇ ਨਾਲ ਗਰੀਬ ਪ੍ਰਸੰਸਾ-ਕਾਰਾਂ ਨੂੰ ਬਾਹਰ ਕਢੀ ਜਾਂਦੇ ਸਨ । ਅਚਾਨਕ ਨਿਟਸੇ ਨੂੰ ਅਨੁਭਵ ਹੋਇਆ ਕਿ ਵੈਗਨਰ ਅੰਦਰ ਕਿੰਨਾ ਹੀ ਪ੍ਰਭਾਵ ਗਂਯਰ ਦਾ, ਅਤੇ ‘ਨਾਈਬ’ ਲਗਜ ਦੀ ਮੁੰਦਰੀ ‘ਦਾ ਤੇ ਕਿਨਾ ਸਾਰਾ ਹੀ ਪ੍ਰਭਾਵ ਉਨ੍ਹਾਂ ਨਾਟਕੀ ਅਜਰਾਂ ਕਰਕੇ ਸੀ ਜੇਹੜੇ ਕਿ ਇਸ ਵਿਚ ਭਰਪੂਰ ਮਾਤ੍ਰਾ ਵਿਚ ਮੌਜੂਦ ਸਨ, ਅਤੇ ਕਿਸੇ ਹਦ ਤੀਕ ਉਹ ਸੰਗੀਤ-ਮਧਰਤਾ, ਜਿਸ ਦੀ ਕਿ ਕੁਲ ਲੋਕ, ਸੰਗੀਤ ਵਿੱਚ ਥੁੜ ਦੇਖਦੇ ਸਨ, ਤੇ ਜੋ ਨਾਟਕ ਵਿਚ ਚਲੀ ਗਈ ਹੋਈ ਸੀ । ਮੈਨੂੰ ਤਾਂ ਝਾਉਲੋ ਦਿਸੇ ਅਜੇਹੇ ਨਾਟਕ ਦੇ ਜੇਹੜਾ ਕਿ ਕਿਉਤਪ੍ਰੋਤ ਸਿੰਘਨੀ ਨਾਲ ਭਰਿਆ ਹੋਵੇ, ਇਕ ਅਜੇਹਾ ਰੂਪ ਜੇਹੜਾ ਕਿ “ਲੀਡ” ਤੋਂ ਵਿਕਸਤ ਹੋਇਆ ਹੋਵੇ । ਪਰ ਗੋਯ ਨਾਟਕ ਦੀ ਉਪਰੀ ਰਨਾ ਵੈਗਨਰ ਨੂੰ ਅਰੋਕ ਤੌਰ ਤੇ ਦੂਜੀ ਦਸ਼ਾ ਵਲ ਖਿਚਦੀ ਸੀ” । ਨਿਟਸੇ ਉਸ ਦਿਨਾਂ ਵਲ ਜਾ ਨਹੀਂ ਸਕਦਾ, ਉਹ ਨਾਟਕੀ ਤੇ ਗੇਯ ਨਾਟਕੀ ਦੋਹਾਂ ਪ੍ਰੇਰਨਾਵਾਂ ਨੂੰ ਹੀ ਘ੍ਰਿਣਾ ਕਰਦਾ ਸੀ । “ਏਥੇ ਠਹਰਿਆ ਰਹਿ ਕੇ ਤਾਂ ਮੈਂ ਬੰਦਾਈ ਹੋ ਜਾਵਾਗਾ”। ਉਸ ਨੇ ਲਿਖਿਆ ਸੀ । ਇੰਨ੍ਹਾਂ ਲੰਮਿਆਂ ਸੰਗੀਤਕ ਸੰਧਆ ਸਮਿਆਂ ਚੋਂ ਹਰੇਕ ਦੀ ਮੈਂ, ਭੈ ਖਤਰੇ ਨਾਲ ਉਡੀਕ ਕਰਦਾ ਹਾਂ…ਇਸ ਤੋਂ ਵਧੀਕ ਮੈਂ ਸਹਾਰ ਨਹੀਂ ਸਕਦਾ” ।
ਅਤੇ ਵਗਨਰ ਦੀ ਪਰਮ ਵਿਜੈ ਦੇ ਐਨ ਵਿਚਕਾਰ ਉਹ ਬਿਨਾਂ ਵੈਗਨਰ ਨੂੰ ਇਕ ਸ਼ਬਦ ਕਹਿਣ ਤੋਂ ਭਜ ਗਿਆ, ਜਦੋਂ ਕਿ ਸਾਰਾ ਸੰਸਾਰ ਉਸ ਦੀ ਪੂਜਾ ਕਰ ਰਿਹਾ ਸੀ । ਭਜ ਗਿਆ, “ਉਸ ਸਾਰੇ ਕੁਝ ਤੋਂ ਘ੍ਰਿਣਾ ਨਾਲ ਉਕਤਾਇਆ ਹੋਇਆ ਜੇਹੜਾ ਕਿ ਉਸ ਰੋਮਾਂਸਵਾਦ, ਉਸ ਆਦਰਸ਼ ਰੂਪ ਝੂਠ ਕੁਸਤ, ਤੇ ਮਨੁੱਖੀ ਅੰਤਰ ਵਿਵੇਕ ਨੂੰ ਸੋਹਲ ਬਣਾਣ ਵਾਲੀ ਵਸਤੂ ਅੰਦਰ, ਹੀ ਜੜੇਵਾਦ ਤੇ ਅਨੁਸਾਸ਼ਨ ਵਿਹੀਨ ਜਜ਼ਬਾਤੀ ਪ੍ਰਗਟਾਵ ਦਾ ਅੰਸ਼ ਮੌਜੂਦ ਸੀ, ਅਤੇ ਜਿਸ ਨੇ ਏਥੇ ਇਸ ਟਿਕਾਣੇ ਇਕ ਵਧ ਤੋਂ ਵਧ ਸੂਰਬੀਰ ਆਤਮਾਂ ਨੂੰ ਜਿੱਤ ਲਿਆ ਸੀ”, ਅਤੇ ਤਦੋਂ ਦੂਰ ਪਰੇ ਸਾਰੈਂਨਟੋਸਥਾਨ ਤੇ ਉਹ ਫਿਰ ਸਬੱਬ ਨਾਲ ਵੈਗਨਰ ਨੂੰ ਮਿਲ ਪਿਆ ਜੇਹੜਾ ਕਿ ਆਪਣੀ ਜਿੱਤ ਤੋਂ ਪਿਛੋਂ ਆਰਾਮ ਕਰਦਾ ਹੋਇਆ, ਇਕ ਹੋਰ ਨਵੇਂ ਓਪੇਰਾ, “ਪਾਰਸੀ ਫਾਲ” ਦੀ ਵਿਉਂਤ ਨਾਲ ਭਰਿਆ ਹੋਇਆ ਜਿਸ ਨੂੰ ਕਿ ਉਹ ਲਿਖ ਰਿਹਾ ਸੀ । ਇਸ ਵਿਚ ਈਸਾਈਅਤ, ਤਰਸ ਅਤੇ ਸਰੀਰ ਵਿਮੁਕਤ ਪਿਆਰ ਦੀ ਵਡਿਆਈ ਹੋਈ ਅਤੇ ਸੰਸਾਰ ਦਾ ਉਧਾਰ, “ਈਸਾ ਦੇ ਇਕ ਮੂਰਖ, ਤੇ ਨਿਰੋਲ ਮੂਰਖ ਰਾਹੀਂ ਕੀਤਾ ਜਾਣਾ ਸੀ”। ਨਿਟਸੇ ਬਿਨਾਂ ਇਕ ਸ਼ਬਦ ਕਹੈ, ਪਰਤ ਗਿਆ ਤੇ ਇਸ ਤੋਂ ਪਿਛੋਂ ਫਿਰ ਕਦੀ ਵੈਗਨਰ ਨਾਲ ਨਾਲ ਨ ਬੋਲਿਆ, “ਮੇਰੇ ਲਈ ਅਜੇਹੀ ਮਹਾਨਤਾ ਦੀ ਪਛਾਣ ਕਰਨੀ ਅਸੰਭਵ ਹੈ ਜੇਹੜੀ ਕਿ ਸਪਸ਼ਟ ਵਾਦਤਾ ਤੇ ਆਪਣੇ ਆਪ ਪ੍ਰਤੀ ਈਮਾਨਦਾਰੀ ਨਾਲ ਸੰਯੁਕਤ ਨ ਹੋਵੇ । ਜਿਸ ਪਲ ਮੈਨੂੰ ਇਸ ਭਾਂਤ ਦੀ ਜਾਣਕਾਰੀ ਹੋ ਜਾਏ ਤਾਂ ਫਿਰ ਕਿਸੇ ਆਦਮੀ ਦੀਆਂ ਸਫਲਤਾਵਾਂ ਮੇਰੇ ਲਈ ਬਿਲਕੁਲ ਕੋਈ ਅਰਥ ਨਹੀਂ ਰਖਦੀਆਂ” । ਉਹ ਵਿਦ੍ਰੋਹੀ ਸੀਗਫਰਾਈਡ ਨੂੰ ਸੰਤ, ਪਾਰਸੀ ਛਾਲ ਨਾਲੋਂ ਵਿਸ਼ੇਸਤਾ ਦੇਂਦਾ ਸੀ । ਅਤੇ ਉਹ ਵੈਗਨਰ ਨੂੰ ਖ਼ਿਮਾ ਨ ਕਰ ਸਕਿਆ ਕਿ ਉਸ ਨੂੰ ਈਸਾਈਅਤ ਅੰਦਰ ਇਕ ਅਜੇਹੀ ਸਦਾਚਾਰਕ ਕੀਮਤ ਅਤੇ ਸੁੰਦਰਤਾ ਦਿਸ ਪਈ ਸੀ ਜੇਹੜੀ ਕਿ ਇਸ ਦੇ ਧਰਮ ਸ਼ਾਸਤ੍ਰੀ ਦੋਹਾਂ ਨਾਲੋਂ ਬਹੁਤ ਵਧੀਕ ਵਜ਼ਨ ਰਖਦੀ ਸੀ । “ਵੈਗਨਰ ਦਾ ਪੱਖ” ਨਾਮ ਦੀ ਰਚਨਾ ਵਿਚ ਉਹ ਦੀ-ਵਾਨਾ ਵਾਰ ਜੋਸ਼ ਨਾਲ ਵੈਗਨਰ ਬਾਰੇ ਐਉਂ ਲਿਖਦਾ ਹੈ :
ਵੈਗਨਰ ਹਰੇਕ ਨਾਕਾਰਤਾਮਕ, ਬੋਧੀ ਭਾਂਤ ਦੀ ਜਨਮਜਾਤ ਪ੍ਰਵਿਰਤੀ ਦੀ ਵਡਿਆਈ ਕਰਦਾ ਅਤੇ ਇਸ ਨੂੰ ਸੰਗੀਤ ਦਾ ਲਿਬਾਸ ਪਹਲਾਂ ਦਿੰਦਾ ਹੈ; ਉਹ ਹਰੇਕ ਭਾਂਤ ਦੀ ਈਸਾਈਅਤ, ਹਰੇਕ ਧਾਰਮਕ ਰੂਪ ਅਤੇ ਅਧੋਗਤੀ ਦੇ ਹਰੇਕ ਪ੍ਰਗਟਾਵ ਦੀ ਵਡਿਆਈ ਕਰਦਾ ਹੈ,,,___ ਰਿਚਰਡ ਵੈਗਨਰ – ਇਕ ਹੀਜੜਾ ਜੇਹਾ ਅਤੇ ਜੀਅ ਭਿਆਣਾ । ਰੋਮਾਂਰਵਾਦੀ ਜੇਹੜਾ ਕਿ ਪਵਿਤ੍ਰ ਸੂਲੀ ਦੇ ਸਾਹਮਣੇ ਅਚਾਨਕ ਥਲੇ ਆ ਪਿਆ ਹੈ । ਤਾਂ ਫਿਰ ਕੀ ਕੋਈ ਅਜਿਹਾ ਜਰਮਨ-ਵਾਸੀ ਨਹੀਂ ਰਿਹਾ ਜੇਹੜਾ ਕਿ ਆਪਣੇ ਅੰਤਰ ਵਿਵੇਕ ਦੇ ਤਰਸ ਨਾਲ ਇਸ ਭਿਆਨਕ ਦ੍ਰਿਸ਼ ਨੂੰ ਦੇਖੋ ਤੇ ਇਸ ਬਾਰੇ ਰੋਣਾ ਰੋ ਸਕੋ ਕੀ ਮਨੂੰ ਹੀ ਇਕਲੇ ਨੂੰ ਉਸ ਨੇ ਇਸ ਤਰ੍ਹਾਂ ਦੁਖੀ ਕੀਤਾ ਹੈ ?___ਅਤੇ ਫਿਰ ਮੈਂ ਇਕ ਸਭ ਤੋਂ ਵਧੀਕ ਭ੍ਰਸਟ ਵੈਰਨਰ ਅਨੁਆਈਆਂ ਚੰਗਾ ਫਿਰ ਮੈਂ ਵੀ ਇਸ ਯੁਗ ਦੀ ਸੰਤਾਨ ਹਾਂ। ਜਿਵੇਂ ਕਿ ਵੈਗਨਰ ਅਰਥਾਤ ਇਕ ਅਧੋਪਾਤ ਹੋਇਆ ਯੁਗ ਪਰ ਮੈਨੂੰ ਇਸ ਬਾਰੇ ਸੋਝੀ ਹੈ; ਮੈਂ ਇਸ ਤੋਂ ਆਪਣੇ ਆਪ ਦਾ ਬਚਾਵ ਕਰਦਾ ਹਾਂ ।
ਨਿਟਸੇ ਉਸ ਨਾਲੋਂ ਵਧੀਕ “ਅੰਪਾਲ ਪੰਥੀਆ’ ਸੀ ਜਿਨਾਂ ਕਿ ਉਹ ਮੰਨਦਾ ਸੀ । ਸੂਖਮ, ਸੋਹਲ ਅਤੇ ਪਰਿਸਕ੍ਰਿਤ ਦਾ ਪ੍ਰੇਮੀ ਨ ਕਿ, ਖੁਲ੍ਹੀ ਡਾਇਓਨੀਸੀਅਨ ਸ਼ਕਤੀ ਦਾ ਤੇ ਨ ਹੀ ਸ਼ਰਾਬ, ਅਤੇ ਗੀਤ ਅਤੇ ਪਿਆਰ ਦਾ ਪ੍ਰੇਮੀ, “ਤੇਰਾ ਭਰਾ ਤਾਂ ਆਪਣੀ ਸੋਹਲ ਵਿਸਿਸਦਤਾ ਦੀ ਸ਼ਕਲ ਨਾਲ ਇਕ ਬੜਾ ਹੀ ਬੇਚਨ ਕਰਨ ਵਾਲਾ ਆਦਮੀ ਹੈ ।”
ਵੈਗਨਰ ਨੇ ਫਰਾ ਫਰਾਸਟਰ ਨਿਟਸੇ ਨੂੰ ਕਿਹਾ ਸੀ, “… ਕਦੀ ਕਦੀ ਉਹ ਮੇਰੇ ਮਖੌਲਾਂ ਨਾਲ ਘਬਰਾ ਜੇਹਾ ਜਾਦਾ ਹੈ,….. ਅਤੇ ਤਦੋਂ ਮੈਂ ਹੋਰ ਵੀ ਵਧੀਕ ਬੇਤਹਾਸ਼ਾ ਮਖੌਲ ਕਰਨ ਲਗ ਪੈਂਦਾ ਹਾਂ” । ਨਿਟਸੇ ਅੰਤਰ ਅਫ਼ਲਾਤੂਨ ਦਾ ਕਿੰਨਾਂ ਸਾਰਾ ਪ੍ਰਭਾਵ ਸੀ; ਉਸ ਨੂੰ ਅੰਦੇਸ਼ਾ ਸੀ, ਕਿ ਕਲਾ ਮਨੁੱਖਾਂ ਅੰਦਰੋਂ ਕਰੜੇ ਹੋਣ ਦਾ ਗੁਣ ਗੁਆ ਦੇਵੇਗੀ । ਆਪ ਸੋਹਲ ਤਬੀਅਤ ਵਾਲਾ ਹੋਣ ਕਰਕੇ ਉਹ ਸਮਝਦਾ ਸੀ, ਕਿ ਸਾਰੇ ਉਸ ਵਰਗੇ ਹੀ ਸਨ-ਈਸਾਈਅਤ ਦਾ ਅਭਿਆਸ ਕਰਨ ਦੇ ਏਨੇ ਨੇੜੇ । ਇਸ ਸਾਊ ਪ੍ਰੋਫੈਸਰ ਦੀ ਰੁਚੀ ਅਨੁਸਾਰ ਜੋਗ ਕਾਫ਼ੀ ਸਾਰੇ ਨਹੀਂ ਸਨ ਹੋਏ। ਅਤੇ ਫਿਰ ਵੀ ਆਪਣੇ ਸ਼ਾਂਤ ਸਮਿਆਂ ਵਿਚ, ਉਹ ਜਾਣਦਾ ਕਿ ਵੈਗਨਰ ਉਨਾਂ ਹੀ ਠੀਕ ਸੀ ਜਿੰਨਾਂ ਕਿ ਨਿਟਸੇ, ਕਿ ਪਾਰਸੀ ਫਾਲ ਦੀ ਸੁਸ਼ੀਲਤਾ ਉਨੀਂ ਹੀ ਆਵਸ਼ਕ ਸੀ ਜਿੰਨਾ ਕਿ ਸੀਗਛਮਇਡ ਦਾ ਬਲ, ਅਤੇ ਕਿਸੇ ਵਿਸ਼ਵਮਈ ਢੰਗ ਨਾਲ ਇਹ ਦਿਆਹੀਨ ਵਿਰੋਧ, ਨੰਰੀਆਂ ਸਿਰਜਕ ਏਕਤਾਵਾਂ ਵਿਚ ਲੀਨ ਹੋ ਜਾਂਦੇ ਸਨ । ਉਹ ਤਾਰਿਆਂ ਵਰਗੀ ਇਸ ਮਿਤ੍ਰਤਾ ਬਾਰੇ ਚਿੰਤਨ ਕਰਨਾ ਚਾਹੁੰਦਾ ਸੀ, ਜੇਹੜੀ ਕਿ ਅਜੇ ਹੀ ਉਸ ਨੂੰ ਚੁਪ ਚਾਪ ਓਸ ਆਦਮੀ ਨਾਲ ਜੋੜਦੀ ਸੀ ਜੇਹੜਾ ਕਿ ਉਸ ਦੇ ਜੀਵਨ ਦਾ ਸਭ ਤੋਂ ਵਧੀਕ ਤੇ ਸਫਲ ਅਨੁਭਵ ਰਿਹਾ ਸੀ । ਅਤੇ ਜਦੋਂ ਆਪਣੇ ਅੰਤਮ ਪਾਗਲਪਨ, ਦੇ ਕਿਸੇ ਹੰਸ ਵਾਲੇ ਪਲ ਭਰ ਦੇ ਸਮੇਂ ਲਈ ਉਸ ਨੇ ਦੇਰ ਦੇ ਮਰ ਗਏ ਹੋਏ ਵੈਗਨਰ ਦੀ ਤਸਵੀਰ ਦੇਖੀ ਤਾਂ ਉਸਨੇ ਧੀਮੀ ਆਵਾਜ਼ ਨਾਲ ਕਿਹਾ, “ਇਸ ਨੂੰ ਮੈਂ ਬੜਾ ਪਿਆਰ ਕਰਦਾ ਸੀ”।
IV ਜ਼ਰਾਦਹਤਰ ਦਾ ਗੀਤ
ਹੁਣ ਕਲਾ ਤੋਂ ਹਟ ਕੇ ਜੇਹੜੀ ਕਿ ਉਸ ਨੂੰ ਪ੍ਰਾਪਤ ਹੋਈ ਪ੍ਰਤੀਤ ਨਹੀਂ ਸੀ ਹੁੰਦੀ, ਉਸ ਨੇ ਵਿਗਿਆਨ—ਦੀ ਓਟ ਲਈ-ਜਿਸ ਦੀ ਠੰਡੀ ਐਪਾਲ ਭਾਂਤ ਦੀ ਹਵਾ ਨੇ ਡਾਇਓਨੀਸੀਆਂ ਦੀ ਗਰਮੀ ਅਤੇ ਟ੍ਰਾਈਬਸਰਤ ਅਤੇ ਬੇਰਯੂਥ ਤੇ ਉਤਪਾਤ ਤੋਂ ਮਗਰੋਂ ਉਸ ਦੀ ਆਤਮਾਂ ਨੂੰ ਸ਼ੁੱਧ ਕਰ ਦਿੱਤਾ-ਅਤੇ ਫ਼ਿਲਾਸਫ਼ੀ ਅੰਦਰ, ਜੇਹੜੀ ਕਿ ਅਜੇਹਾ ਵਿਸ਼ਾਮਗ੍ਰਹ ਦੇਂਦੀ ਹੈ – ਜਿਥੇ ਕਿ ਕੋਈ ਅਤਿਆਚਾਰ ਪ੍ਰਵੇਸ਼ ਨਹੀਂ ਕਰ ਸਕਦਾ” । ਸਪਾਈਨੇਜ਼ਾ ਵਾਂਗ ਉਸ ਨੇ ਆਪਣੇ ਵਲਵਲਿਆਂ ਨੂੰ ਪੜਚੋਲ ਰਾਹੀਂ ਸ਼ਾਂਤ ਕਰਨ ਦਾ ਜਤਨ ਕੀਤਾ; ਉਸਨੇ ਕਿਹਾ ਕਿ “ਸਾਨੂੰ ਵਲਵਲਿਆਂ ਦੇ ਇਕ ਰਸਾਇਣ ਸਾਸ਼ਤ” ਦੀ ਲੋੜ ਹੈ। ਅਤੇ ਇਸ ਲਈ ਆਪਣੀ ਅਗਲੀ ਪੁਸਤਕ “ਮਾਨਵੀ, ਅਤੀ ਮਾਨਵੀ” (1878-80) ਵਿਚ ਉਹ ਮਨੋਵਿਗਿਆਨ ਸਾਸਤ੍ਰੀ ਬਣ ਗਿਆ ਅਤੇ ਇਕ ਸਰਜਨ ਡਾਕਟ੍ਰੀ ਦੀ ਦਿਆਹੀਨਤਾ ਨਾਲ ਉਸ ਨੇ ਕੋਮਲ ਤੇ ਕੋਮਲ ਜਜ਼ਬਿਆਂ ਅਤੇ ਵਧ ਤੋਂ ਵਧ ਪ੍ਰਿਆ ਵਿਸ਼ਵਾਸ਼ਾਂ ਦਾ ਵਿਸ਼ਲੇਸ਼ਣ ਕੀਤਾ-ਇਸ ਨੂੰ ਪੂਰੀ ਸੂਰਵੀਰਤਾ ਨਾਲ, ਪ੍ਰਤਿਕਰਮ ਦੇ ਐਨ ਵਿਚਕਾਰ ਕਰ ਲੈ, ਬਦਨਾਮ ਹੋਏ ਵਾਲੇਟੇਅਰ ਦੇ ਨਾਮ ਸਮਰਪਨ ਕਰਦਿਆਂ ਹੋਇਆਂ ਉਸ ਨੇ ਇਹ ਪੁਸਤਕ ਵੈਗਨਰ ਨੂੰ ਭੇਜੀ, ਅਤੇ ਬਦਲੇ ਵਿਚ “ਪਾਰਸੀ ਫਾਲ” ਦੀ ਪੁਸਤਕ ਵਸੂਲ ਕੀਤੀ । ਇਸ ਤੋਂ ਮਗਰੋਂ ਫਿਰ ਕਦੀ ਉਨ੍ਹਾਂ ਦਾ ਮੇਲ ਜੋਲ ਨਹੀਂ ਹੋਇਆ ।
ਅਤੇ ਤਦੋਂ ਜੀਵਨ ਦੀ ਜੁਆਨੀ ਵਿਚ, 1879 ਵਿਚ, ਉਹ ਸ਼ਰੀਰਕ ਤੇ ਮਾਨਸਿਕ ਤੌਰ ਤ ਸਿਥਿਲ ਹੋ ਕੇ ਮੌਤ ਦੇ ਨੇੜੇ ਪਹੁੰਚ ਗਿਆ । ਅੰਤ ਸਮੇਂ ਲਈ ਤਿਆਰੀ ਉਸ ਨੇ ਸੰਗ੍ਰਾਮ ਰੂਪ ਨਾਲ ਕੀਤੀ; ਉਸ ਨੇ ਆਪਣੀ ਭੈਣ ਨੂੰ ਕਿਹਾ “ਮੈਨੂੰ ਬਚਨ ਦਿਓ, ਕਿ ਜਦੋਂ ਮੈਂ ਮਰ ਜਾਵਾਂ, ਤਾਂ ਮੇਰੀ ਅਰਥੀ ਦੇ ਨੇੜੇ ਕੇਵਲ ਮੇਰੇ ਮਿੱਤਰ ਹੀ ਖਲੇਣ, ਕੋਈ ਉਤਸੁਕ ਭੀੜ ਨ ਹੋਵੇ, ਇਸ ਗੱਲ ਦਾ ਖ਼ਿਆਲ ਰਖਣਾ, ਦਿਜੇ ਹੀ ਕਰਰ ਦੇ ਪਾਸ ਕੋਈ ਪੁਜਾਰੀ ਜਾਂ ਕੋਈ ਹੋਰ ਆਦਮੀ ਕਿਸੇ ਤਰ੍ਹਾਂ ਦੇ ਕੋਈ ਮਿਥਿਆ ਕਥਨ ਨ ਉਚਾਰਣ ਕਰਦਾ ਫਿਰੋ ਜਦੋਂ ਕਿ ਮੈਂ ਆਪਣੀ ਰਖਵਾਲੀ ਆਪ ਨਹੀਂ ਕਰ ਸਕਾਂਗਾ; ਅਤੇ ਮੈਨੂੰ ਆਪਣੀ ਕਬਰ ਅੰਦਰ ਇਕ ਈਮਾਨਦਾਰ ਹੀਦਨ ਦੇ ਰੂਪ ਵਿਚ ਹੀ ਉਤਰ ਜਾਣ ਦੇਣਾ” । ਪਰ ਉਹ ਨਰੋਆ ਹੋ ਗਿਆ ਤੇ ਬਹਾਦਰਾਂ ਵਾਲੇ ਇਸ ਮ੍ਰਿਤਕ ਸੰਸਕਾਰ ਨੂੰ ਅਗੇ ਤੇ ਪਾਣਾ ਪਿਆ । ਇਸ ਬੀਸਾਰੀ ਸਦਕਾ ਹੀ ਉਸ ਅੰਦਰ ਸਿਹਤ ਤੇ ਸੂਰਜ ਪ੍ਰਕਾਸ਼, ਦਾ ਜੀਵਨ, ਹਾਸੇ, ਅਤੇ ਨਿਰਤਕਾਰੀ ਅਤੇ ਫਿਰ ਦਖਣ ਦੇ “ਕਾਰਮਨ” ਦੇ ਸੰਗੀਤ ਦਾ ਪਿਆਰ ਪੈਦਾ ਹੋਇਆ, ਅਤੇ ਇਸ ਸਦਕਾ ਹੀ, ਮੌਤ ਨਾਲ ਵੀ ਕਰਕੇ ਤੇ ਇਸ ਦਾ ਸੁਆਗਤ ਕਰਨ ਤੋਂ’ ਇਕ ਜੇਹੀ ਬਲਵਾਨ ਸੰਕਤਪ ਸ਼ਕਤੀ ਪੈਦਾ ਹੋ ਗਈ ਜੇਹੜੀ ਕਿ ਜੀਵਨ ਦੀ ਕੁੜਤਨ ਤੋਂ ਦੁਖ ਦਰਦ ਵਿਚ ਵੀ, ਇਸ ਦੀ ਮਧੁਰਤਾ ਮਹਿਸੂਸ ਕਰਦੀ ਸੀ, ਅਤੇ ਸ਼ਾਇਦ ਇਸ ਸਦਕਾ ਹੀ ਉਸ ਤਰਸਯੋਗ ਜਤਨ ਜਿਸ ਨਾਲ ਕਿ ਮਨੁੱਖੀ ਭਾਵੀ ਅਤੇ ਪ੍ਰਕਿਰਤਕ ਸੀਮਾਵਾਂ ਦੀ ਸਪਾਈ-ਠੱਰਾ ਵਾਲੀ ਪ੍ਰਸੰਨਤਾ ਭਰੀ ਪ੍ਰਵਾਨਗੀ ਤੀਕ ਉਠਿਆ ਜਾ ਸਕਦਾ ਸੀ, ਮਹਾਨਤਾ ਲਈ ਮੇਰਾ ਫਾਰਮੂਲਾ ਹੈ—ਨ ਕੇਵਲ ਹਰੇਕ ਅਨਿਵਾਸ ਹਾਲਤ ਨੂੰ ਸਹਾਰ ਲੈਣਾ ਸਗੋਂ ਇਸ ਨੂੰ ਪਿਆਰ ਕਰਨਾ । ਛੱਡ ਇਹ ਕੁਝ ਕਹਿਣਾ ਸੌਖਾ ਪਰ ਕਰਨਾ ਔਖਾ ਹੈ।”
ਇਸ ਤੋਂ ਅਗਤੀਆਂ ਉਸ ਦੀਆਂ ਪੁਸਤਕਾਂ ਦੇ ਨਾਮ ‘ਦਿਨ ਦੀ ਪ੍ਰਭਾਤ’ (1881) ਅਤੇ ‘ਪ੍ਰਸ਼ਨਤਾ ਭਰੀ ਸਿਆਣਪ’ (1882) ਇਕ ਕ੍ਰਿਤਗਯਤਾ ਪੂਰਣ ਉਪਸ਼ਮਨੇ (ਜਾਂ ਸਿਹਤ ਵਲ ਨੂੰ ਪਰਤਣ) ਦਾ ਪ੍ਰਤਿਬਿੰਬ ਦੇਂਦੇ ਹਨ ਇਸ ਥਾਂ ਧੁਨੀ ਵਧੀਕ ਕ੍ਰਿਪਾਲੂ ਅਤੇ ਵਾਕ ਸ਼ਕਤੀ ਵਧੀਕ ਸੁਸੀਲਾ ਹੈ, ਮੁਕਾਬਲੇ ਪਿਛਲੋਰੀਆਂ ਪੁਸਤਕਾਂ ਨਾਲੋਂ । ਹੁਣ ਉਸ ਦੇ ਪਾਸ ਸ਼ਾਂਤ ਦਿਨਾਂ ਦਾ ਇਕ ਵਰ੍ਹਾਂ ਸੀ ਜਦੋਂ ਕਿ ਉਹ ਸੰਜਮ ਨਾਲ ਉਸ ਪੈਨਸ਼ਨ ਨਾਲ ਨਿਰਬਾਹ ਕਰ ਰਿਹਾ ਸੀ ਜਹੜੀ ਯੂਨੀਵਰਸਿਟੀ ਨੇ ਉਸ ਨੂੰ ਦਿੱਤੀ ਸੀ । ਅਭਿਮਾਨੀ ਫਿਲਾਸਫਰ ਇਕ ਸੁੰਦਰ ਅਬਲਾ ਲਈ ਪਿਘਲ ਵੀ ਸਕਿਆ ਅਤੇ ਆਪਣੇ ਆਪ ਨੂੰ ਅਚਾਨਕ ਪਿਆਰ ਗ੍ਰਹਸਤ ਦੇਖਿਆ। ਪਰਲਾ ਉਸੰਲੰਮ ਨੇ ਉਸ ਦਾ ਪਿਆਰ ਪਰਤਾਇਆ ਨ, ਉਸ ਦੀਆਂ ਅੱਖਾਂ ਏਨੀਆਂ ਤਿਖੀਆਂ ਤੇ ਗੰਭੀਰ ਸਨ ਕਿ ਇਨ੍ਹਾਂ ਨਾਲ ਚੈਨ ਨਹੀਂ ਸੀ ਮਿਲ ਸਕਦਾ । ਪਾਲਰੀਆਂ ਉਦੋਂ ਘਟ ਖਤਰਨਾਕ ਸੀ ਅਤੇ ਉਸ ਨੇ ਨਿਦੋਸ਼ ਦੇ ਮੱਲਟ ਪ੍ਰੀਤ ਡਾਕਟ ਪੈਨਲੇ ਦਾ ਪਾਰਟ ਖੇਡਿਆ। ਨਿਟਸੇ ਨਿਰਾਸ਼ਾ ਨਾਲ ਭਜ ਉਠਿਆ ਅਤੇ ਜਾਂਦਾ ਜਾਂਦਾ ਇਸਤ੍ਰੀਆਂ ਵਿਰੁਧ ਕਹਾਵਤਾਂ ਜੋੜ ਗਿਆ । ਅਸਲ ਵਿਚ ਉਹ ਭੋਲਾ ਉਤਸ਼ਾਹੀ ਰੰਗੀਲਾ ਅਤੇ ਸਿਧੇਪਨ ਦੀ ਹਾਲਤ ਤੀਕ ਨਰਮ ਸੀ । ਕਮਲਤਾ ਵਿਰੁਧ ਉਸ ਦਾ ਜੰਗ ਇਕ ਅਜਿਹੇ ਗੁਣ ਨੂੰ ਮਾਰ ਭਜਾਣ ਦਾ ਯਤਨ ਸੀ, ਜਿਸ ਦਾ ਸਿੱਟਾ ਇਕ ਕੜਾ ਛਲ ਅਤੇ ਇਕ ਅਜੇਹਾ ਜ਼ਖਮ ਨਿਕਾਲਿਆ ਜੋ ਕਦੀ ਮੌਲਿਆ ਨ ।
ਹੁਣ ਉਸ ਨੂੰ ਕਾਫੀ ਨਹੀਂ ਚੁਪ ਕਠਨ ਹੁੰਦੀ ਹੈ, “ਇਟਲੀ ਤੋਂ ਸੀ ਲਭਦੀ ਮਨੁੱਖਾਂ ਨਾਲ ਰਹਿਣਾ ਹੁੰਦਾ ਹੈ ਕਿਉਂ ਜੋ ਹੁੰਦਾ ਹੋਇਆ ਉਹ ਉਚੇਰੇ ਅੰਗਾਂ ਡਾਈਲ ਦੇ ਪ੍ਰਵੇਸ਼ ਵਿਚ ਸਿਲਜ਼ਮੇਜੀਆ ਸਥਾਣ ਤੇ ਐਲਪਸ ਦੀਆਂ ਉਚਾਈਆਂ ਤੇ ਚਲਾ ਗਿਆ, ਨ ਮਰਦ ਨ ਇਸਤ੍ਰੀ ਕਿਸੇ ਨਾਲ ਵੀ ਪਿਆਰ ਨ ਕਰਦਿਆਂ ਤੋਂ ਇਹ ਸੁਧਰ ਰਖਦਿਆਂ ਹੋਇਆ ਕਿ ਮਨੁੱਖ ਤੋਂ ਅਗੇ ਵਲ ਨੂੰ ਜਾਇਆ ਜਾ ਸਕਦਾ ਸੀ । ਅਤੇ ਉਥੇ ਉਨ੍ਹਾਂ ਉਚਾਈਆਂ ਉਤੇ, ਉਸ ਦੀ ਸਭ ਤੋਂ ਮਹਾਨ ਪੁਸਤਕ ਦੀ ਸਫੁਰਤੀ ਹੋਈ ।
ਮੈਂ ਬੈਰਾਸੀ ਉਥੇ ਉਡੀਕ ਕਰਦਾ ਉਡੀਕ ਕਰਦਾ ਕਿਸੇ ਵਸਤੂ ਦੀ ਵੀ ਨਾਂ ਮਾਣਦਾ ਚੰਗਿਆਈ ਤੇ ਬੁਰਾਈ ਤੇ ਪਰੇ…ਹੁਣ
ਪ੍ਰਕਾਸ਼; ਤੇ ਹੁਣ ਛਾਵ, ਉਥੇ ਸੀ ਕੇਵਲ ਦਿਨ ਝੀਲ ਦੁਪਹਰ, ਸਮਾਂ ਸੀਮਾ ਰਹਿਤ, ਤਦੋਂ ਮੇਰਾ ਇਕ ਮਿੱਤਰ ਅਚਾਨਕ, ਬਣ ਗਿਆ ਦੋ ਅਤੇ ਜਰਕਸਤਰ ਮੇਰੇ ਕੱਲੋਂ ਦੀ ਲੰਘ ਤੁਰਿਆ।
ਹੁਣ ਉਸ ਦੀ ਆਤਮਾ ਉਠੀ ਅਤੇ ਆਪਣੀਆਂ ਸਾਰੀਆਂ ਸੀਮਾਵਾਂ ਤੋਂ ਉਪਰ ਨੂੰ ਉਛਲ ਗਈ “ਉਸ ਨੂੰ ਇਕ ਨਵਾਂ ਅਧਿਆਪਕ ਮਿਲ ਗਿਆ ਸੀ.. ਜੋ ਰਾਸ਼ਟਰ ਇਕ ਨਵਾਂ ਦੇਵਤਾ ਪਰਮ ਮਨੁਖ, ਅਤੇ ਇਕੋ ਨਵਾਂ ਧਰਮ-ਸਦੀਵੀਂ..ਜੋ ਰਾਸ਼ਟਰ, ਇਕ ਨਵਾਂ ਦੇਵਤਾ ਹੁਣ ਜ਼ਰੂਰ ਗਾਉਣਾ ਲੋੜੀਂਦਾ ਹੈ। ਉਸ ਦੀ ਸਫੁਰਤੀ ਦੀ ਉਮੰਗ ਹੇਠ ਫ਼ਿਲਾਸਫ਼ੀ ਨੇ ਕਵਿਤਾ ਦਾ ਰੂਪ ਲੈ ਲਿਆ ।” ਮੈਨੂੰ ਗਾਉਣਾ ਚਾਹੀਦਾ ਹੈ ਇਕ ਗੀਤ, ਅਤੇ ਇਸ ਨੂੰ ਗਾਵਾਂਗਾ ਭਾਵੇਂ ਮੈਂ ਇਕਲਾ ਹਾਂ ਇਕ ਖਾਲੀ ਮਕਾਨ ਵਿਚ ਅਤੇ ਜ਼ਰੂਰ ਗਾਣਾ ਲੋੜੀਂਦਾ ਹੈ ਆਪਣੇ ਹੀ ਕੰਨਾ ਵਿਚ ।” (ਕਿਨੀ ਇਕਲ ਹੈ ਇਸ ਵਾਕ ਅੰਸ਼ ਵਿਦ) ‘ਹੇ ਤੂੰ ਮਹਾਨ ਸਤਾਰੇ ਕੀ ਹੋਵੇਗੀ ਤੇਰੀ ਖ਼ੁਸ਼ੀ ਜੇਕਰ ਉਹ ਹੀ ਨ ਹੁੰਦੇ ਜਿਨ੍ਹਾਂ ਲਈ ਕਿ ਤੂੰ ਚਮਕਦਾ ਹੈ ?….. ਓਹ ਹੈ। ਮੈਂ ਆਪਣੀ ਸਿਆਣਪ ਤੋਂ ਉਕਤਾ ਗਿਆ ਹਾਂ, ਉਸ ਮਖਿਆਰੀ ਵਾਂਗ ਜਿਸ ਨੇ ਬਹੁਤ ਸਾਰਾ ਸਹਦ ਇਰਾਦਾ ਲਿਆ ਹੋਵੇ, ਮੈਨੂੰ ਲੋੜ ਹੈ ਹੱਥਾਂ ਦੀ ਜਹੜੇ ਕਿ ਇਸ ਤੀਕ ਅਪੜ ਜਾਣ ।’ ਇਸ ਲਈ ਉਸ ਨੇ ਆਪਦੀ ਰਚਨਾ “ਐਉਂ ਬੋਲਿਆ ਜ਼ਰਾ ਕਿਸ ਤਰ੍ਹਾਂ” ਲਿਖ ਦਿਤੀ। 1883 ਅਤੇ ਇਸ ਨੂੰ ਸਮਾਪਤ ਕੀਤਾ “ਉਸ ਪ੍ਰਵਿਤ੍ਰ ਹੋਏ ਸਮੇਂ ਉਤੇ ਜਦੋਂ ਕਿ ਰਿਚਰਡ ਵੈਗਨਰ ਨੇ ਵੀਨਸ ਵਿਚ ਪ੍ਰਗਟ ਛਡ ਦਿੱਤੇ ।” ਪਾਰਸੀਛਾਲ ਪ੍ਰਤੀ ਇਹ ਉਸ ਦਾ ਸ਼ਾਨਦਾਰ ਉਤਰ ਸੀ, ਪਰ ‘ਪਾਰਸੀ ਫਾਲ’ ਦਾ ਕਰਤਾ ਮਰ ਗਿਆ ਸੀ ।
ਇਹ ਉਸ ਦੀ ਸਰਬ-ਸ੍ਰੇਸ਼ਟ ਰਚਨਾ ਸੀ ਅਤੇ ਉਹ ਉਸ ਨੇ ਪਿਛੋਂ ਜਾ ਕੇ ਲਿਖਿਆ ਸੀ “ਇਹ ਰਕਨਾ ਅਦੁਤੀ ਇਹ ਗਲ ਜਾਣਦਾ ਸੀ, ਇਸ ਬਾਰੇ ਹੈ।” ਇਸ ਦੇ ਨਾਲ ਇਕੋ ਸਾਹ ਵਿਚ ਦੂਜੇ ਕਵੀਆਂ ਦਾ ਜ਼ਿਕਰ ਕਰੋ । ਸ਼ਕਤੀ ਦੀ ਇਹੋ ਜੇਹੀ ਬਹੁਲਤਾ ਤੇ ਆਤਮਾ ਦੀ ਸਾਰੀ ਸਰਿਟ ਅਤੇ ਸ੍ਰੇਸ਼ਟਤਾ ਇਕਠੀ ਕਰ ਦਿੱਤੀ ਜਾਂਦੀ ਹੈ ਤਾਂ ਇਹ ਸਾਰੀ ਮਿਲ ਕੇ ਵੀ ਜਗਦਸਤ ਜੇਹੀ ਇਕ ਵੀ ਵਿਆਖਿਆ ਪੈਦਾ ਨ ਕਰ ਸਕਦੀ । ਥੋੜ੍ਹੀ ਜੇਹੀ ਅਤਿਉਕਤੀ ਪਰਨਿਸਚਿਤ ਤੌਰ ਤੇ ਉਨਵੀਂ ਸਦੀ ਦੀਆਂ ਮਹਾਨ ਪੁਸਤਕਾਂ ਵਿਚੋਂ ਇਕ ਮਹਾਨ ਪੁਸਤਕ ਹੈ। ਫਿਰ ਵੀ ਇਸ ਦੀ ਛਪਾਈ ਵਿਸ ਨਿਟਸੇ ਨੂੰ ਇਕ ਤਲਖ ਸਮਾਂ ਦੇਖਣਾ ਪਿਆ। ਪਹਿਲੇ ਭਾਗ ਨੂੰ ਦੇਰ ਲਗ ਗਈ, ਕਿਉਂ ਜੋ ਪ੍ਰਕਾਸ਼ਕ ਦੇ ਛਾਪੇਖਾਨੇ 500,000 ਪੁਸਤਕਾਂ ਦੀ ਇਕ ਮਾਂਗ ਨਾਲ ਰੁਝੇ ਹੋਏ ਸਨ ਅਤੇ ਤਦੋਂ ਫਿਰ ਇਨ੍ਹਾਂ ਸਮਿਟਿਕਾਵ ਵਿਰੋਧੀ ਪੈਫਲਿਟਾਂ ਦੇ ਇਕ ਪ੍ਰਵਾਹ ਨਾਲ ਰੁਝੇ ਰਹੇ । ਅਤੇ ਸਭ ਤੋਂ ਛੇਕੜਨਾ ਭਾਗ ਪ੍ਰਕਾਸ਼ਕ ਨੇ ਪ੍ਰਕਾਸ਼ਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ, ਤੇ ਇਹ ਇਸ ਕਰ ਕੇ ਕਿ ਪੈਸਿਆਂ ਦੀ ਵਟਕ ਦੇ ਪਖ ਤੋਂ ਇਸ ਨੂੰ ਨਿਕੰਮਾ ਸਮਝਿਆ ਗਿਆ; ਇਸ ਲਈ ਪੁਸਤਕ ਕਰਤਾ ਨੂੰ ਇਸ ਦੇ ਪ੍ਰਕਾਸ਼ਨ ਲਈ ਖਰਚ ਆਪ ਦੇਣਾ ਪਿਆ ਪੁਸਤਕ ਦੀਆਂ ਚਾਲੀ ਪ੍ਰਤੀਆਂ ਦੀ ਵਿਕਰੀ ਹੋਈ, ਸਤ ਭੇਟਾ ਕਰ ਦਿੱਤੀਆਂ ਗਈਆਂ ਇਕ ਨੇ ਇਸ ਦੀ ਪਹੁੰਚ ਭੇਜੀ ਕਿਸੇ ਨੇ ਵੀ ਇਸ ਦੀ ਪ੍ਰਸੰਸ਼ਾ ਨ ਕੀਤੀ ਕਦੇ ਕੋਈ ਆਦਮੀ ਏਨਾ ਇਕ ਇਕੱਲਾ ਨਹੀਂ ਸੀ ਹੋਇਆ ।
ਜ਼ਰਾ ਦਸਤਰ ਤੇਤੀ ਸਾਲ ਦੀ ਉਮਰੇ (ਆਪਣੇ ਈਰਾਨੀ ਆਦਿ ਰੂਪ ਜੋ ਰਾਸ਼ਟਰ ਵਾਂਗ) ਚਿੰਤਨ ਕਰਨ ਵਾਲੇ ਆਪਣੇ ਪਹਾੜ ਤੋਂ ਲੋਕ ਰੀੜ ਪ੍ਰਤੀ ਪ੍ਰਚਾਰ ਕਰਨ ਥਲੇ ਉਤਰਦਾ ਹੈ; ਪਰ ਲੋਕ-ਭੀੜ ਉਸ ਵਲੋਂ ਧਿਆਨ ਮੋੜ ਕੇ ਇਕ ਰੱਸੇ ਉਤੇ ਤੁਰਨ ਵਾਲੇ ਦਾ ਕਰਤਬ ਵੇਖਣ ਚਲੀ ਜਾਂਦੀ ਹੈ। ਬਾਜ਼ੀਗਰ ਡਿਗ ਕੇ ਮਰ ਜਾਂਦਾ ਹੈ । ਜ਼ਰਾਦਸਤਰ ਉਸ ਨੂੰ ਆਪਣੇ ਮੋਢਿਆ ਉਤੇ ਉਠਾਈ ਲਿਜਾਂਦਾ ਹੈ “ਕਿਓਂ ਜੋ ਤੂੰ ਖਤਰੇ ਨੂੰ ਆਪਣਾ ਵਿਹਾਰ ਬਣਾਇਆ ਹੈ, ਇਸ ਲਈ ਮੈਂ ਤੈਨੂੰ ਆਪਣੇ ਹੱਥਾਂ ਨਾਲ ਦਫਨਾਵਾਂਗਾ “ਭਿਆਨਕ ਰੂਪ ਜੀਵਨ ਜੀਵੇ ।” ਉਹ ਪ੍ਰਚਾਰਦਾ ਹੈ । ਆਪਣਾ ਨਗਰ ਵੈਸੂਵੀਆਸ (ਜੁਆਲਾ ਮੁਖੀ) ਦੇ ਕੋਲਵਾਰ ਨਿਰਮਾਣ ਕਰੋ। ਆਪਣੇ ਜਹਾਜ਼ ਅਣਖੋਜ ਸਮੁੰਦਰਾ ਵਲ ਭੇਜੋ । ਜੰਗ ਦੀ ਹਾਲਤ ਵਿਚ ਜੀਵੇ।
ਅਤੇ ਅਵਿਸ਼ਵਾਸ ਕਰਨਾ ਯਾਦ ਰਖੋ । ਜਰਾਦਸਤਰ ਪਹਾੜ ਤੋਂ ਹੇਠਾ ਆਵਣ ਤੇ ਕਿਸੇ ਇਕ ਬ੍ਰਿਧ ਸਾਧੂ ਨਾਲ ਈਸ਼੍ਵਰ ਬਾਰੇ ਗਲ ਬਾਤ ਕਰਦਾ ਹੈ । ਪਰ ਜਦੋਂ ਜ਼ਰਦਸਤਰ ਇਕਲਾ ਸੀ ਤਾਂ ਉਸ ਨੇ ਆਪਣੇ ਹਿਰਦੇ ਨਾਲ ਇਸ ਤਰ੍ਹਾਂ ਗਲ ਬਾਤ ਕੀਤੀ ‘ਕੀ ਇਹ ਵਾਸਤਵ ਤੌਰ ਤੋਂ ਸੰਭਾਵ ਹੋ ਸ਼ਕਦਾ ਹੈ ? ਉਸ ਦੇ ਜੰਗਲ ਵਿਚ ਰਹਿਣ ਵਾਲੇ ਬ੍ਰਿਧ ਸੰਤ ਨੇ ਅਜੇ ਤੀਕ ਈਸ਼੍ਵਰ ਦੇ ਮਰ ਗਏ ਹੋਣ ਬਾਰੇ ਕੁਝ ਨਹੀਂ ਸੁਣਿਆ। ਪਰ ਨਿਰਸੰਦੇਹ ਈਸ਼੍ਵਰ ਮਰ ਗਿਆ ਸੀ ਤੇ ਸਾਰੇ ਹੀ ਰੱਬ ਮਰ ਗਏ ਸਨ ।
ਕਿਉਂ ਜੋ ਪੁਰਾਣੇ ਰੱਖ ਤਾਂ ਕਿਨੇ ਫਿਰ ਦੇ ਸਮਾਪਤ ਹੋ ਗਏ ਹਨ । ਅਤੇ ਠੀਕ ਤੌਰ ਤੇ ਹੀ ਰੱਥਾਂ ਦਾ ਇਹ ਇਕ ਚੰਗਾ ਅਤੇ ਖੁਸ਼ੀ ਭਰਿਆ ਅੰਤ ਸੀ
ਉਹ ਮਧਮ ਜੇਹੇ ਚਾਨਣ ਵਿਚ ਅਟਕ ਅਟਕ ਕੇ ਨਹੀਂ ਸਨ ਮੋਏ… ਭਾਵੇਂ ਅਜਿਹਾ ਵੀ ਦਸਿਆ ਜਾਂਦਾ ਹੈ। ਇਸ ਤੋਂ ਉਲਟ ਇਕ ਸਮੇਂ ਆਪਣੇ ਆਪ ਨੂੰ ਹਸਦਿਆਂ ਹੋਇਆ ਹੀ ਦਿਤ ਕਰ ਲਿਆ ਸੀ ।
ਇਹ ਗਲ ਉਦੋਂ ਪਾਈ ਸੀ ਜਦੋਂ ਕਿ ਕਿਸੇ ਇਕ ਰੱਥ ਰਾਹੀਂ ਹੀ ਸਭ ਤੋਂ ਵੱਡਾ ਇਕ ਇਹ ਅਕੋਹ ਅਜੇ ਵੀ ਸ਼ਬਦ ਸਮੂਹ ਕਿਹਾ ਗਿਆ ਸੀ ਪਰ ਮਾਤ ਕੇਵਲ ਇਕੋ ਹੈ। ਮੇਰੇ ਤੇ ਸਿਵਾ ਤੁਹਾਡਾ ਕਦੀ ਕੋਈ ਹੋਰ ਦੇਵ ਨਹੀਂ ਹੋਵੇਗਾ ।”
ਇਹ ਪੁਰਾਣਾ ਗੰਭੀਰ ਦਾੜ੍ਹੀ ਵਾਲਾ ਅਤੇ ਇਹ ਵੀਰ ਪਾਲੂ ਰਸ ਇਸ ਤਰ੍ਹਾਂ ਆਪਣੇ ਆਪ ਨੂੰ ਕੁਲ ਗਿਆ।
ਪੁਕਾਰੇ ‘ਕੀ ਦਿਵਯਤਾ ਏਹੋ ਕੁਝ ਨਹੀਂ ਕਿ ਦੇਵਤਾ ਹਨ ਪਰ ਰੱਬ ਕੋਈ ਨਹੀਂ ? ਜਿਸ ਕਿਸੇ ਦੇ ਕੰਨ ਹਨ ਉਹ ਸੁਣ ਲਵੇ ।
ਇਸ ਤਰ੍ਹਾਂ ਸਭਾਬਤ ਹੋਏ ਜਰਦਸਤਰ ।
ਕਿਨਾ ਪ੍ਰਸਨਤਾ ਭਰਿਆ ਇਹ ਨਾਸਤਕਵਾਦ। “ਕੀ ਦਿਵਯਤਾ ਇਹੋ ਕੁਝ ਨਹੀਂ ਕਿ ਦੇਵਤੇ ਕੋਈ ਹੈ ਨਹੀਂ ? ਜੇ ਕੋਈ ਰੱਬ ਹੈ ਸਨ ਤਾਂ ਫਿਰ ਸਿਰਜਿਆ ਹੀ ਕੀ ਜਾ ਸਕਦਾ ਸੀ ? ਜੇ ਕੋਈ ਰੱਬ ਸਨ ਤਾਂ ਫਿਰ ਮੈ ਰੱਬ ਨ ਹੋਣਾ ਕਿਵੇਂ ਸਹਾਰ ਸਕਦਾ ਸਾਂ, ਸਿੱਟੇ ਵਲੋਂ ਰਥ ਕਦੀ ਹੈ ਨਹੀਂ। ਮੇਰੇ ਨਾਲੋਂ ਵਧੀਕ ਅਦੋਬੀ ਹੋਰ ਕੌਣ ਹੈ ਕਿ ਮੈਂ ਉਸ ਦੀਆਂ ਸਿਖਿਆਵਾਂ ਨੂੰ ਮਾਣ ਸਕਾਂ ? “ਮੈ ਤੁਹਾਨੂੰ ਪ੍ਰੇਰਨਾ ਕਰਦਾ ਹਾਂ ਮੇਰੇ ਭਰਾਵੋ, ਤੁਸੀਂ ਤਬਤੀ ਪ੍ਰਤੀ ਸਿਦਕਵਾਨ ਰਸੇ ਅਤੇ ਉਨ੍ਹਾਂ ਲੋਕਾਂ ਉਤੇ ਵਿਸ਼ਵਾਸ ਨ ਕਰੋ ਜੇਹੜੇ ਤੁਹਾਨੂੰ ਪਾਰਲੋਕਿਕ ਆਸਾਵਾਂ ਬੰਨਾ ਦੇ ਹੋਣਾ ਉਹ ਜ਼ਹਿਰ ਦੇਣ ਵਾਲੇ ਹਨ, ਭਾਵੇਂ ਉਹ ਜਾਣਦੇ ਹੋਣ ਜਾਂ ਨਾ ਜਾਣਦੇ ਹੋਣ” ਥੋੜ੍ਹਾ ਹੀ ਚਿਰ ਪਹਿਲਾਂ ਦੇ ਕਿਨੇ ਹੀ ਵਿਹੀ ਅੰਤ ਨੂੰ ਇਸ ਸਧਰ ਜ਼ਹਿਰ ਵਲ ਪਰਤ ਜੀਵਨ ਲਈ ਇਸ ਨੂੰ ਇਕ ਅਤਿ ਜ਼ਰੂਰੀ ਨਸਾ ਜਾਣ ਪੈਂਦੇ ਹਨ ਉਚੇਰੇ ਮਨੁੱਖ ਉਸ ਦੇ ਇਸ ਸਿਧਾਂਤ ਦਾ ਪ੍ਰਚਾਰ ਕਰਨ ਨਮਿਤ ਆਪਣੇ ਆਪ ਨੂੰ ਤਿਆਰ ਕਰਨ ਲਈ ਜਗਦਸਤਰ ਦੀ ਗੁਫਾ ਵਿਚ ਉਨ੍ਹਾਂ ਨੂੰ ਕੁਝ ਸਮੇਂ ਲਈ ਉਥੇ ਛੱਡ ਕੇ ਚਲਾ ਜਾਂਦਾ ਹੈ ਅਤੇ ਵਾਪਸ ਇਕਠੇ ਹੋ ਜਾਂਦੇ ਹਨ, ਉਹ ਪਰਤਣ ਦੇ ਉਨ੍ਹਾਂ ਨੂੰ ਇਕ ਖੋਤੇ ਦੀ ਪੂਜਾ ਅਰਚਾ ਕਰਦੇ ਦੇਖਦਾ ਹੈ ਜਿਸ ਨੇ ਕਿ ਸੰਸਾਰ ਨੂੰ ਆਪਣੇ ਨਮੂਨੇ ਤੇ ਸਿਰ ਲਿਆ ਹੈ ਅਰਥਾਤ ਏਨਾ ਬੁੱਧੂ ਜਿਨਾ ਕਿ ਆਪ ਇਹ ਗਲ ਕੋਈ ਵਡਿਆਈ ਸਾਡਾ ਪੁਸਤਕ ਪਾਠ ਕਹਿੰਦਾ ਹੈ :-ਵਾਲੀ ਨਹੀਂ ਪਰਤ ਦੇ
ਜਿਸ ਕਿਸੇ ਨੇ ਜ਼ਰੂਰੀ ਤੌਰ ਤੇ ਚੰਗਿਆਈ ਜਾਂ ਬੁਰਾਈ ਸਰਜਕ ਬਟਨਾ ਹੋਵੇ, ਸਚਮੁਚ ਹੀ ਉਸ ਨੂੰ ਪਹਿਲਾਂ ਇਕ ਵਿਨਾਸਕਾਰ ਹੋਣ ਦੀ ਲੋੜ ਹੈ, ਅਤੇ ਕੀਮਤਾਂ ਨੂੰ ਫੀਤੇ ਫੀਤੇ ਕਰ ਦੇਣ ਦੀ ਇਸ ਤਰ੍ਹਾਂ ਉੱਚੀ ਤੇ ਉੱਚੀ ਬੁਰਾਈ ਦੀ ਉੱਚੀ ਤੇ ਉੱਚੀ ਭਲਾਈ ਦਾ ਭਾਗ ਹੁੰਦੀ ਹੈ, ਪਰ ਉਹ ਸਿਰਜਨ ਭਲਾਈ ਹੁੰਦੀ ਹੈ।
ਆਓ ਫਿਰ ਸਿਆਣੇ ਤੋਂ ਸਿਆਣੇ ਸਜਨੋ ਇਸ ਬਾਰੇ ਗੱਲ ਬਾਤ ਕਰੀਏ, ਭਾਵੇਂ ਇਹ ਕਿੰਨੀ ਭੈੜੀ ਵੀ ਹੋਵੇ । ਚੁਪ ਕਰ ਰਹਿਣਾ ਏਦੋਂ ਵਧੀਕ ਭੈੜਾ ਹੈ । ਕਥਨ ਕੀਤੇ ਗਏ ਸਾਰੇ ਸਭ ਵਿਹਲੇ ਬਣ ਜਾਂਦੇ ਹਨ ।
ਅਤੇ ਜੇਹੜੀ ਵੀ ਕੋਈ ਚੀਜ਼ ਸਾਡੀਆਂ ਸਚਾਈਆਂ ਨਾਲ ਟੁਟਦੀ ਹੈ ਉਸ ਨੂੰ ਟੁਟ ਜਾਣ ਦਿਓ ? ਬਹੁਤ ਸਾਰੇ ਭਵਨ ਅਜੇ ਨਿਰਮਾਣ ਕੀਤੇ ਜਾਣ ਵਾਲੇ ਹਨ।
ਇਸ ਤਰ੍ਹਾਂ ਬੋਲੇ ਜਗਦਸਤਰ।
ਕੀ ਇਹ ਅਵਗਿਆ ਹੈ ? ਪਰ ਜਗਦਸਤਰ ਗਿਲਾ ਕਰਦਾ ਹੈ ਕਿ ਹੁਣ ਤਾਂ ਕਿਸੇ ਨੂੰ ਕਾਲੇ ਪਤਾ ਹੀ ਨਹੀਂ ਕਿ ਅਦਬ-ਸਤਿਕਾਰ ਕਰਨਾ ਕਿਵੇਂ ਹੈ, ਅਤੇ ਉਹ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਵਧੀਕ ਭਗਤੀ ਭਾਵਨਾ ਵਾਲਾ ਕਹਿੰਦਾ ਹੈ ਜੇਹੜੇ ਕਿ ਈਸ਼ਰ ਵਿੱਚ ਵਿਸ਼ਵਾਸ ਨਹੀਂ ਰਖਦੇ। “ਵਿਸ਼ਵਾਸ ਲਈ ਸਧਰ ਕਰਦਾ ਹੈ, ਅਤੇ ਆਪਣੇ ਵਰਗੇ ਉਨ੍ਹਾਂ ਸਾਰਿਆਂ ਉਤੇ ਤਰਸ ਕਰਦਾ ਹੈ ਜਿਨ੍ਹਾਂ ਨੂੰ ਇਸ ਅਰੁਚੀ ਦਾ ਕਸ਼ਟ ਸਹਾਰਨਾ ਪੈਂਦਾ ਹੈ, ਅਤੇ ਜਿਨ੍ਹਾਂ ਲਈ ਪੁਰਾਣਾ ਰੱਬ ਮਰ ਗਿਆ, ਅਤੇ ਕੋਈ ਨਵਾਂ ਰੱਬ ਅਜੇ ਪੰਘੂੜੇ ਤੇ ਪੋਤੜਿਆਂ ਵਿਚ ਪਿਆ ਨਹੀਂ” ਅਤੇ ਤਦੋਂ ਉਹ ਨਵੇਂ ਰੱਬ ਦਾ ਨਾਮ ਉਚਾਰਣ ਕਰਦਾ ਹੈ ।
ਮਚ ਗਏ ਹਨ ਸਾਰੇ ਦੇਵ ਅਤੇ ਹੁਣ ਸਾਡੀ ਮਰਜ਼ੀ ਹੈ ਕਿ ਪਰਮ ਪੁਰਖ ਜੀਵੇ…ਮੈਂ ਤੁਹਾਨੂੰ ਪਰਮ ਪੁਰਖ ਦੀ ਸਿਖਿਆ ਦੇਂਦਾ ਹਾਂ । ਮਨੁੱਖ ਇਕ ਅਜੇਹੀ ਵਸਤੂ ਹੈ, ਜਿਸ ਤੋਂ ਅਗੇ ਨੂੰ ਮਾਰਚ ਕੀਤਾ ਜਾਏਗਾ। ਉਸ ਨੂੰ ਮਾਤ ਪਾਣ ਲਈ ਤੁਸਾਂ ਕੀ ਕੀਤਾ ਹੈ ?
ਮਨੁੱਖ ਅੰਦਰ ਜੋ ਕੁਝ ਮਹਾਨ ਹੈ, ਉਹ ਇਹ ਕਿ ਉਹ ਇਕ ਪੁਲ ਹੈ ਨ ਕਿ ਇਕ ਅੰਤਮ ਦਾਈ, ਜਿਸ ਚੀਜ਼ ਨੂੰ ਮਨੁੱਖ ਵਿਚ ਪਿਆਰਿਆ ਜਾ ਸਕਦਾ ਹੈ, ਉਹ ਇਹ ਹੈ ਕਿ ਉਹ ਇਕ ਸਮਾਂਤਰ ਅਤੇ ਵਿਨਾਸ਼ ਰੂਪ ਹੈ ।
ਮੈਂ ਤਾਂ ਉਨ੍ਹਾਂ ਨੂੰ ਪ੍ਰੇਮ ਕਰਦਾ ਹਾਂ, ਜੇਹੜੇ ਕਿ ਮਿਟ ਜਾਣ ਤੋਂ ਸਿਵਾ ਹੋਰ ਤਰ੍ਹਾਂ ਜੀਉਣਾ ਜਾਣਦੇ ਨਹੀਂ, ਕਿਉਂ ਜੋ ਇਹ ਹੁੰਦੀਆਂ ਹਨ ਜੋ ਪਰੇ ਵਲ ਨੂੰ ਜਾ ਰਹੇ ਹੁੰਦੇ ਹਨ ਮੈਂ ਤਾਂ ਮਹਾਨ ਸੂਗਕਾਰਾਂ ਨੂੰ ਪਿਆਰ ਕਰਦਾ ਹਾਂ, ਕਿਉਂ ਜੋ ਓਹੀ ਮਹਾਨ ਪ੍ਰਸੰਸਾਕਾਰ ਅਤੇ ਪਾਰਲੇ ਕਿਨਾਰੇ ਲਈ, ਸਧਰ ਛਪਣ ਵਾਲੇ ਤੀਰ ਰੂਪ ਹੁੰਦੇ ਹਨ, ਮੈਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਜੇਹੜੇ ਕਿ ਮਿਟ ਜਾਣ ਤੇ ਬਲਿਦਾਨ ਦਿੱਤੇ ਜਾਣ ਲਈ ਤਾਰਿਆਂ ਤੋਂ ਪਰੇ ਦਾ ਕੋਈ ਕਾਰਨ ਨਹੀਂ ਨਪਦੇ ਫਿਰਦੇ ਸਗੋਂ ਜੇਹੜੇ ਇਸ ਧਰਤੀ ਪ੍ਰਤੀ ਹੀ ਆਪਣਾ ਬਲੀਦਾਨ ਦੇਂਦੇ ਹਨ, ਤਾਂ ਜੋ ਧਰਤੀ ਂ ਕਿਸੇ ਦਿਨ ਨੂੰ ਪਰਮ ਮਨੁੱਖ ਦੀ ਬਣ ਜਾਏ । ਸਮਾਂ ਹੈ ਕਿ ਮਨੁੱਖ ਆਪਣੀ ਅੰਤਮ ਦਾਈ ਬੰਨ੍ਹ ਲਵੇ । ਸਮਾਂ ਹੈ ਕਿ ਮਨੁੱਖ ਆਪਣੀ ਉਚਤਮ ਆਸ਼ਾ ਦਾ ਬੀਜ ਬੀਜ ਦੇਵੇ ।
ਦਸੋ ਭਾਈ, ਮੇਰੋ ਭਰਾਵੋ ਜੇ ਅੰਤਮ ਦਾਈ ਮਾਨਵਤਾ ਪ੍ਰਤੀ ਕਸਰਵੰਦੀ ਹੋਵੇ, ਤਾਂ ਦੀ ਮਾਨਵਾਹੀ ਆਪ ਕੁੜੀ ਹੋਈ ਨਹੀਂ ਹੁੰਦੀ ?
ਵਧ ਤੋਂ ਵਧ ਪਰੇ ਪਰੋੜੇ ਦੇ ਮਨੁੱਖ ਪ੍ਰਤੀ ਪਿਆਰ ਗੁਆਢੀ ਪ੍ਰਤੀ ਤੁਹਾਡੇ ਪਿਆਰ ਨਾਲੋਂ ਉਰੋਰਾ ਹੁੰਦਾ ਹੈ ।
ਨਿਟਸੇ ਪਹਿਲਾਂ ਤੋਂ ਇਹ ਦੇਖਦਾ ਪ੍ਰਤੀਤ ਹੁੰਦਾ ਹੈ ਕਿ ਹਰੇਕ ਪਾਠਕ ਆਪਣੇ ਆਪ ਨੂੰ ਪਰ ਮਨੁੱਖ ਸਮਝੇਗਾ, ਅਤੇ ਇਸ ਗਲ ਦੇ ਵਿਰੁਧ ਰਖਵਾਲੀ ਇਹ ਮੰਨਕੋ ਪਰਦਾ ਹੈ ਕਿ ਪਰਮ ਮਨੁੱਖ ਅਜੇ ਜੀਨਮ ਵਿਚ ਆਇਆ ਨਹੀਂ, ਅਸੀਂ ਕੇਵਲ ਉਸ ਦੇ ਅਗਾਮੀ ਅਤੇ ਉਸਦੀ ਧਰਤੀ ਬਣ ਸਕਦੇ ਹਾਂ । ਆਪਣੀ ਸਮੱਥਾ ਤੋਂ ਪਰੋਦੀ ਚੀਜ਼ ਲਈ ਸੰਕਲਪਨ ਕਰੋ । ਆਪਣੀ ਯੋਗਤਾ ਤੋਂ ਪਰੋ ਸਦਗੁਣੀ ਨਾ ਹੋਵੇ, ਅਤੇ ਸੰਭਾਵਨਾ ਤੋਂ ਉਲਟ ਕਿਸੇ ਚੀਜ਼ ਦੀ ਆਪਣੇ ਆਪ ਤੋਂ ਮੰਗ ਨ ਕਰੋ। ਨਹੀਂ ਸਾਡੇ ਲਈ ਉਸ ਪ੍ਰਸੰਨਤਾ ਦੀ ਕੋਈ ਹੋਂਦ ਹੈ ਜੇਹੜੀ ਕਿ ਕੇਵਲ ਧਰਮ-ਮਨੁੱਖ ਜਾਣੇਗਾ, ਸਾਡੀ ਸਭ ਤੋਂ ਚੰਗੀ ਅੰਤਮ ਦਾ ਕੰਮ ਜਾਂ ਮਿਹਨਤ ਹੈ । ਇਕ ਲੰਮੇ ਸਮੇਂ ਤੋਂ ਮੈਂ ਆਪਣੀ ਪ੍ਰਸੰਨਤਾ ਲਈ ਯਤਨ ਕਰਨਾ ਬੰਦ ਕਰ ਦਿੱਤਾ ਹੋਇਆ ਹੈ, ਹੁਣ ਮੈਂ ਜਤਨ ਕਰਦਾ ਹਾਂ ਆਪਣੇ ਕੰਮ ਲਈ ।”
ਨਿਟਸੇ ਪਰਮਾਤਮਾ ਨੂੰ ਆਪਣੇ ਰੂਪ ਅਨੁਸਾਰ ਸਿਰਜ ਲੈਣ ਨਾਲ ਸੰਤੁਸ਼ਟ ਨਹੀਂ, ਉਸ ਨੂੰ ਜਰੂਰੀ ਤੌਰ ਤੇ ਆਪਣੇ ਆਪ ਨੂੰ ਅਮਰ ਬਨਾਣਾ ਲੋੜੀਂਦਾ ਹੈ, ਪਰਮ ਮਨੁੱਖ ਤੋਂ ਮਗਰੋਂ, ਸਦੀਵੀ ਅਵਰਤਨ ਹੈ। ਸਾਰੀਆਂ ਵਸਤਾਂ ਸਗਵੇ ਵੇਰਵੇ ਨਾਲ, ਅਤੇ ਅਣਗਿਣਤੀ ਵਾਰ, ਪਰਤਦੀਆਂ ਰਹਿਣਗੀਆਂ, ਨਿਤਸੇ ਵੀ ਅਤੇ ਲਹੂ ਤੇ ਲੋਹੇ ਤੇ ਸ਼ੌਕਮਈ ਲਿਬਾਸ ਤੇ ਸੁਆਹ ਵਾਲਾ ਇਹ ਜਰਮਨੀ ਅਤੇ ਅਗਿਆਨਤਾ ਤੇ ਜ਼ਰਾਟਸਤਰ ਤੀਕ ਮਨੁੱਖੀ ਮਾਨਸ ਦਾ ਸਾਰਾ ਦੁਖ਼ ਕਸ਼ਟ ਵਿਚ ਪਜ਼ਤੇਗਾ ਜੀਵਨ ਦੀ ਪ੍ਰਵਾਨਗੀ ਅਤੇ ਇਸ ਪ੍ਰਤੀ ਜੀ ਆਇਆਂ ਨੂੰ ਕਹਿਣ ਦਾ ਅੰਤਮ ਅਤੇ ਸਾਹਸਮੰਦ ਰੂਪ ਵਾਲਾ ਇਹ ਇਕ ਭਿਆਨਕ ਸਿਧਾਂਤ ਹੈ, ਅਤੇ ਫਿਰ ਇਹ ਹੁੰਦਾ ਵੀ ਕਿਉਂ ਨ ? ਵਾਸਤਵਿਕਤਾਂ ਦੇ ਸੰਭਵ ਮੇਲ-ਜੋਲ ਸੀਮਤ ਹੁੰਦੇ ਹਨ, ਅਤੇ ਸਮਾਂ ਅਸੀਮ ਹੈ, ਕਿਸੇ ਦਿਨ ਨੂੰ ਅਨਿਵਾਰਯ ਤੌਰ ਤੇ ਜੀਵਨ ਅਤੇ ਦ੍ਰਵ ਠੀਕ ਉਜੇਹੇ ਰੂਪ ਵਿਚ ਆ ਜਾਣਗੇ ਜੇਹੜੇ ਕਿ ਕਦੀ ਕਿਸੇ ਸਮੇਂ ਇਨ੍ਹਾਂ ਦਾ ਸੀ ਤੇ ਇਸ ਘਾਤਕ ਆਵਰਤੀ ਤੋਂ ਸਾਰਾ ਇਤਿਹਾਸ, ਜਰੂਰੀ ਤੌਰ ਤੇ ਫਿਰ ਇਕ ਵਾਰੀ ਆਪਣਾ ਵਿਗਰਦੇ ਦਾ ਮਾਰਗ ਅਰੰਭ ਕਰ ਦੇਵੇਗਾ, ਨਿਯਤਤਵਵਾਦ ਸਾਨੂੰ ਅਜੇਹੀ ਸਥਿਤੀ ਤੇ ਲਿਆਉਂਦਾ ਹੈ । ਕੋਈ ਅਸਮਚਰਜ ਨਹੀਂ ਕਿ ਜਗ ਦਸਤਰ ਆਪਣੀ ਇਹ ਛੇਕੜੀਲੀ ਸੋਥਾ ਵਿਅਕਤ ਕਰਨ ਤੋਂ ਡਰਦਾ ਸੀ ਉਹ ਡਰਦਾ, ਕੰਬਦਾ ਅਤੇ ਝਿਜਕਦਾ ਰਿਹਾ । ਜਦ ਤੀਕ ਕਿਸੇ ਆਵਜ਼ ਨੇ ਉਸ ਨੂੰ ਕਿਹਾ “ਆਪਣੇ ਆਪ ਬਾਰੇ ਤੂੰ ਕਿਉਂ ਪ੍ਰਵਾਹ ਕਰਦਾ ਹੈ, ਜ਼ਰਾ-ਦਸਤਰ ? ਆਪਣੀ ਗਲ ਕਹਦੇ ਅਤੇ ਟੁਕੜੇ ਟੁਕੜੇ ਹੋ ਜਾ।”
V ਵੀਰ-ਸਦਾਚਾਰ
ਜ਼ਰਾਦਸਤਰ, ਨਿਟਸੋ ਲਈ ਇਕ ਇਕ ਅਜੇਹੀ ਦਿਵ ਵਾਰਤਾ ਹੋ ਗਿਆ ਕਿ ਇਸ ਬਾਰੇ ਉਸ ਦੀਆਂ ਪਿਛਲੇਰੀਆਂ ਪੁਸਤਕਾਂ ਕੇਵਲ ਵਿਵਰਣ ਮਾਤ੍ਰ ਹੋਣੀਆਂ ਸਨ ਜੇਕਰ ਯੌਰਪ ਉਸ ਦੀ ਕਾਵਯ ਰਚਨਾ ਦਾ ਰਸ ਗ੍ਰਹਣ ਨਹੀਂ ਕਰੇਗਾ, ਤਾਂ ਇਹ ਸ਼ਾਇਦ ਉਸ ਦੀ ਵਾਰਤਕ ਰਚਨਾ ਨੂੰ ਸਮਝ ਜਾਏਗਾ । ਪੈਗੰਬਰ ਦੇ ਗੀਤ ਮਗਰੋਂ ਫਿਲਾਸਫਰ ਦੇ ਤਰਕ ਨੂੰ, ਤਾਂ ਕੀ ਹੋਇਆ, ਜੇਕਰ ਫ਼ਿਲਾਸਫ਼ਰ, ਆਪ ਹੀ ਤਰਕ ਵਿਚ ਅਵਿਸ਼ਵਾਸ਼ ਕਰਦਾ ਹੋਵੇ ?-ਇਹ ਸਪਸ਼ਟਤਾ ਦਾ ਇਕ ਸਾਧਨ ਤਾਂ ਹੈ ਜੇਕਰ ਪ੍ਰਮਾਨ ਦੀ ਇਕ ਮੋਹਰ ਨਹੀਂ ।
ਹੁਣ ਉਹ ਅਗੇ ਹਮੇਸ਼ਾਂ ਨਾਲੋਂ ਵਧੀਕ ਇਕਲਾ ਹੁੰਦਾ ਸੀ, ਕਿਉਂ ਜੋ ਜਰਾ ਦਸਤਰ ਨਿਟਸੇ ਦੇ ਮਾਤਰਾਂ ਨੂੰ ਵੀ ਕੁਝ ਅਨੋਖਾ ਜੋਹਾ ਪ੍ਰਤੀਤ ਹੁੰਦਾ ਸੀ। ਓਵਰਬੈਂਕ ਅਤੇ ਬਰਖਾਰਤਦ ਵਰਗੇ ਵਿਦਵਾਨ, ਜੇਹੜੇ ਕਿ ਬਾਸਲ ਸਥਾਨ ਤੇ ਉਸ ਦੇ ਸਹਿਯੋਗੀ ਰਹੇ ਤੇ ਜਿਨ੍ਹਾਂ “ਦੁਖਾਂਤ ਦਾ ਜਨਮ” ਰਚਨਾ ਦੀ ਪ੍ਰਸੰਸਾ ਕੀਤੀ ਸੀ, ਉਨ੍ਹਾਂ ਨੇ ਇਕ ਪ੍ਰਤਿਭਾਸ਼ੀਲ ਭਾਸ਼ਾ ਵਿਗਿਆਨ ਸਾਸਤ੍ਰੀ ਦੇ ਘਾਟੇ ਦਾ ਦੁਖ ਮਨਾਇਆ ਅਤੇ ਇਕ ਕਵੀ ਦੇ ਜਨਮ ਦਾ ਸਮਾਰੋਹ ਕਰਨ ਸਕੇ । ਉਸ ਦੀ ਭੈਣ (ਜਿਸ ਨੇ ਕਿ ਉਸ ਦੀ ਇਸ ਵਿਚਾਰ ਦ੍ਰਿਸ਼ਟੀ ਨੂੰ ਉਚਿਤ ਸਿਧ ਸਮਝਿਆ ਸੀ ਕਿ ਕਿਸੇ ਫਿਲਾਸਫਰ ਲਈ ਇਕ ਭੈਣ, ਇਕ ਪਤਨੀ ਦਾ ਇਕ ਸਲਾਘਯੋਗ ਟਿਕਲਪ ਹੋ ਸਕਦੀ ਹੈ) ਇਕ ਅਜੇਹੇ ਸੈਮੇਟਿਕ ਵਿਰੋਧੀ ਨਾਲ ਵਿਆਹ ਕਰਨ ਲਈ ਅਚਾਨਕ ਉਸ ਨੂੰ ਛੱਡ ਗਈ ਜਿਸ ਨੂੰ ਕਿ ਨਿਟਸੇ ਘ੍ਰਿਣਾ ਕਰਦਾ ਸੀ ਤੇ ਜੇਹੜਾ, ਇਕ ਸਾਮਵਾਦੀ ਉਪ ਨਿਵੇਸ਼ ਵਾਸਾਣ ਲਈ ਪੈਰਾਯੂਣਅ ਨੂੰ ਚਲਾ ਗਿਆ ਸੀ । ਉਸ ਨੇ ਆਪਣੇ ਪੀਲੇ ਭੂਕ ਤੇ ਨਿਰਬਲ ਭਰਾ ਨੂੰ ਵੀ ਆਪਣੀ ਸਿਹਤ ਨਮਿਤ ਨਾਲ ਚਲਣ ਨਾਲ ਕਿਹਾ ਪਰ ਨਿਟਸੇ ਸਰੀਰ ਦੀ ਸਿਹਤ ਨਾਲੋਂ ਦਿਲ ਦਿਮਾਗ਼ ਦੇ ਜੀਵਨ ਦੀ ਵਧੀਕ ਕਦਰ ਕਰਦਾ ਸੀ, ਉਸ ਨੇ ਉਥੇ ਹੀ ਨਹਿਰੇ ਰਹਿਣ ਦੀ ਇੱਛਾ ਕੀਤੀ, ਜਿਥੇ ਕਿ ਰਣ ਭੂਮੀ ਸੀ, ਯੋਰਪ ਉਸ ਲਈ, ਇਕ ਸੰਸਕ੍ਰਿਤੀ ਦੇ ਅਜਾਇਬ ਘਰ ਦੇ ਰੂਪ ਵਿਚ ਆਵਸਇਕ ਸੀ । ਉਹ ਸਮੇਂ ਤੇ ਥਾਂ ਕਰਕੇ ਅਨਿਯਮਕ ਤੌਰ ਤੇ ਰਹਿੰਦਾ ਰਿਹਾ ਉਸ ਨੇ ਸਵਿਟਜਰਲੈਂਡ ਅਤੇ ਵੀਨਸ ਅਤੇ ਜੈਨੋਆ ਅਤੇ ਤੇ ਨਾਈਸ ਤੇ ਟਯੂਰਨ ਨੂੰ ਅਜ਼ਮਾਇਆ। ਉਹ ਸੰਤ ਮਾਰਕ ਦੇ ਸ਼ੇਰਾਂ ਦੁਆਲੇ ਉਡਦੀਆਂ ਫਿਰਦੀਆਂ ਘੁਸੀਆਂ ਦੇ ਵਿਚਾਰ ਲਿਖਣਾ ਪਸੰਦ ਕਰਦਾ ਸੀ ਇਹ ਪਿਆਜਾ ਸਾਨ ਮਾਰਕੋ, ਮੇਰਾ ਸਭ ਤੋਂ ਮਨੋਹਰ ਕੰਮ ਕਰਨ ਦਾ ਕਮਰਾ ਹੈ। “ਪਰ ਉਸ ਨੂੰ ਹੈਮਲਟੇ ਦੀ, ਧ੍ਰਪੂ ਤੋਂ ਪਰ ਰਹਿਣ ਦੀ ਸਲਾਹ ਦਾ ਅਨੁਕਰਣ ਕਰਵਾਇਆ, ਜੇਹੜੀ ਕਿ ਉਸ ਦੀਆਂ ਬੀਮਾਰ ਅੱਖਾਂ ਨੂੰ ਹਾਨੀ ਪਹੁੰਚਦੀ ਸੀ, ਉਸ ਨੇ ਆਪਣੇ ਆਪ ਨੂੰ ਅਨੇਰੀਆਂ ਜੇਹੀਆਂ ਨਿਘ ਵਿਹੀਨ, ਮਿਆਨਪ ਲਈ ਅੰਦਾਜ਼ ਬੰਦ ਕਰ ਰਖਿਆ ਅਤੇ ਬੰਦ ਖਿੜਕੀਆਂ ਪਿਛੇ ਕੰਮ ਕਰ ਰਿਹਾ। ਆਪਣੀਆਂ ਕਮਜ਼ੋਰ ਅੱਖਾਂ ਦੇ ਸ਼ਬਦ ਉਸ ਨੇ ਇਸ ਤੋਂ ਮਗਰੋਂ ਕੋਈ ਪੁਸਤਕਾਂ ਨਹੀਂ ਸਗੋਂ ਕੇਵਲ ਸੂਤ੍ਰ ਹੀ ਲਿਖੇ ।
ਇਨ੍ਹਾਂ ਵਿਚੋਂ ਕੁਝ ਅੰਸ਼ਾਂ ਨੂੰ ਉਸ ਨੇ ਇਨ੍ਹਾਂ ਸੀਰਖਕਾ ਹੇਠ ਇਕਠਾ ਕਰ ਦਿੱਤਾ ਚੰਗਿਆਈ ਅਤੇ ਬੁਰਾਈ ਤੋਂ ਪਰ “(1886) ਅਤੇ ਸਦਾਚਾਰਾਂ ਦੀ ਵੰਸ਼ਾਵਲੀ” (1887), ਇਨ੍ਹਾਂ ਜਿਲਦਾਂ ਅੰਦਰ ਉਹ ਪੁਰਾਣੀ ਲੈਤਿਕਤਾ, ਨਾਸ ਕਰਕੇ, ਇਸ ਥਾਂ ਪਰਮ-ਮਨੁੱਖ ਨੈਤਿਕਤਾ ਲਈ ਰਸਤਾ ਤਿਆਰ ਕਰਨ ਦੀ ਆਸਾ ਰਖਦਾ ਸੀ । ਥੋੜੇ ਚਿਰ ਲਈ ਉਹ ਫਿਰ ਭਾਸ਼ਾ ਸ਼ਾਸਤਰੀ ਬਣ ਗਿਆ ਤੇ ਆਪਣੀ ਨੈਤਿਕਤਾ ਨੂੰ ਅਜੇਹੇ ਵਸੁਤਪਤ ਸਾਸਤਾਂ ਮਾਲ ਲਾਗੂ ਕਰਨਾ ਚਾਹਿਆ, ਜੇਹੜੇ ਕਿਸ ਤਰ੍ਹਾਂ ਬਿਲਕੁਲ ਨਿਰਦੋਸ਼ ਨਹੀਂ । ਉਹ ਕਹਿੰਦਾ ਹੈ ਕਿ ਜਰਮਨ ਬੋਲੀ ਵਿਚ ਭੈੜੇ ਲਈ ਦੇ ਸ਼ਬਦ ਹਨ (Schlecht) ਅਤੇ (Bose) ਇਨ੍ਹਾਂ ਵਿਚੋਂ ਪਹਿਲਾ ਤਾਂ ਉਚੇਰੀਆਂ ਸ਼੍ਰੇਣੀਆਂ, ਨੀਵੀਆਂ ਲਈ ਵਰਤਦੀਆਂ ਸਨ । ਇਸ ਦਾ ਮਤਲਬ ਸੀ ਪਿਛੋਂ ਜਾ ਕੇ ਇਸ ਦਾ ਮਤਲਬ ਹੋ ਗਿਆ ਗੰਵਾਰ, ਨਿਕੰਮਾ ਭੇੜਾ। ਪਿਛਲਾ ਭੈੜਾ ਬੱਸ ਸ਼ਬਦ ਨੀਵੀਆਂ ਸ਼੍ਰੇਣੀਆਂ ਉਚੰਗੀਆਂ ਲਈ ਵਰਤ-ਦੀਆਂ ਸਨ ਅਤੇ ਇਸ ਦਾ ਮਤਲਬ ਸੀ ਅਣਜਾਣਿਆ, ਅਨਿਯਮਕ, ਖਤਰਨਾਕ, ਹਾਨੀਕਾਰਕ ਬੋਤਰਸ, ਨੈਪੋਲੀਅਨ ਬੱਸ ਸੀ ਬਹੁਤ ਸਾਧਾਰਣ ਲੋਕ ਅਪਵਾਦ ਰੂਪ ਵਿਅਕਤੀ ਨੂੰ ਇਕ ਵਿਛੇਦਨ-ਭਾਰੀ ਸਮਝ ਕੇ ਉਸ ਤੋਂ ਡਰਦੇ ਸਨ, ਇਕ ਚੀਨੀ ਕਹਾਵਤ ਹੈ” ਮਹਾਨ ਮਨੁੱਖ ਵਿਚ, ਲੋਕ ਅਭਾਗ ਸ਼ੀਲਤਾ ਦਾ ਰੂਪ ਹੁੰਦਾ ਹੈ । ਇਸੇ ਤਰ੍ਹਾਂ ਗੁਣ (Gut) ਦੇ ਦੋ ਮਤਲਬ ਸਨ ਅਤੇ ਇਹ ਪਹਿਲੇ ਦੋਹਾਂ ਸ਼ਬਦਾਂ ਨਾਲੋਂ ਵਿਰੋਧੀ ਕੁਲੀਨ ਅਨੁਵੰਸੀ ਲੋਕਾਂ ਰਾਹੀਂ ਵਰਤੇ ਜਾਣ ਦੀ ਸੂਰਤ ਵਿਰ ਇਸ ਦਾ ਮਤਲਬ ਸੀ, ਬਲਵਾਨ ਬਹਾਦਰ ਸਕਤੀਸ਼ਾਲੀ ਯੋਧਾ ਸਾਮਾਨ ਦੇਵ- ਸਮਾਨ (Gut) ਤੋਂ Gut ਗਾਟ ਤੋਂ ਗ੍ਰਟ ਸਾਧਾਰਣ ਲੋਕਾਂ ਰਾਹੀਂ ਵਰਤੇ ਜਾਣ ਦੀ ਹਾਲਤ ਵਿਚ ਇਸ ਦਾ ਮਤਲਬ ਸੀ ਜਾਣਿਆ ਪਛਾਣਿਆ ਸਾਂਤੀ ਪੂਰਣ, ਹਾਨੀਰਹਿਤ ਪਾਲ ।
ਇਸ ਥਾਂ ਤਾਂ ਫਿਰ ਮਨੁਖੀ ਵਤੀਰੇ ਦੇ ਵਿਰੋਧੀ ਮੂਲ ਆਂਕਨ ਦੇ ਵਿਚਾਰ ਦ੍ਰਿਸ਼ਟੀਆਂ ਅਤੇ ਕਸੌਟੀਆਂ ਸਨ-ਇਕ ਸੁਆਮੀ ਲੋਕਾਂ ਨੈਤਿਕਤਾ ਅਤੇ ਇਕ ਵਗ ਜਾਂ ਇਜੜ ਦੀ ਨੈਤਿਕਤਾ ਪਹਿਲੀ ਤਾਂ ਕਲਾਸਕੀ ਪ੍ਰਾਰਤਨ ਲੋਕਾਂ ਅੰਦਰ, ਪ੍ਰਵਾਨ ਕੀਤੀ ਹੋਈ ਮਾਨ ਦੰਡ ਰੂਪ ਤੇ ਵਿਸ਼ੇਸ ਤੌਰ ਤੇ ਰੋਮਨ ਲੋਕਾਂ ਅੰਦਰ, ਸਾਹਸ, ਉਦਮ ਸੂਰਵੀਰਤਾ । ਪਰ ਏਸ਼ੀਆ ਤੋਂ ਅਤੇ ਵਿਸ਼ੇਸ਼ ਤੌਰ ਤੇ ਯਹੂਦੀਆਂ ਤੋਂ ਉਨ੍ਹਾਂ ਦੀ ਰਾਜਨੈਤਿਕ ਦਾਸਤਾਂ ਦੇ ਦਿਨਾਂ ਵਿਚ ਦੂਜਾ ਮਾਨਦੰਡ ਆਇਆ ਦਾਸਤਾ ਤੋਂ ਵਧਦੀ ਫੁਲਦੀ ਹੈ, ਅਧੀਨਗੀ ਤੇ ਲਾਚਾਰੀ ਤੋਂ ਪਰਾਰਥਵਾਦ ਜੋਹੜਾ ਕਿ ਸਹਾਇਤਾ ਲਈ ਇਕ ਤਰਲਾ ਹੁੰਦਾ ਹੈ । ਵਗਵਾਲੀ ਇਸ ਨੈਤਿਕਤਾ ਦੇ ਅਧੀਨ ਖਤਰੇ ਅਤੇ ਸੱਤਾ ਦੇ ਪਿਆਰ ਨੇ ਈਨ ਮੰਨ ਲਈ ਸੁਰੱਖਿਅਤ ਅਤੇ ਸ਼ਾਂਤੀ ਦੀ, ਬਲਦਾਬਾ ਲੈ ਲਿਆ ਛਲ ਨੇ, ਖੁਲ੍ਹੇ ਟਾਕਰੇ ਦਾ ਸੁਪਤ ਬਦਲੇ ਨੇ, ਕਰੜਾਈ ਦਾ ਤਰਸ ਨੇ ਪਹਿਲ ਕਰਨ ਦੀ ਸ਼ਕਤੀ ਦਾ ਨਕਲ ਨੇ, ਸਨਮਾਨ ਦੇ ਗੌਰਵਦਾਥਾਂ ਅੰਦਰ ਹਕਰਣ ਦੀ ਆਵਾਜ਼ ਨੇਂ ਸਨਮਾਨ ਤਾਂ ਹੁੰਦਾ ਹੈ, ਹੀਦਨ, ਰੋਮਨ, ਸਾਮੰਤਕ ਤੇ ਕੁਲੀਨ ਤਾਂਤ੍ਰਿਕ ਅੰਤਰ, ਵਿਵੇਕ ਹੁੰਦਾ ਹੈ ਯਹੂਦੀ, ਈਸਾਈ, ਮਧਣੀ ਦਾ ਤੇ ਪਰਜਾ ਤਾਂਤ੍ਰਿਕ ਮੂਸਾ ਤੋਂ ਲੈ ਕੇ ਈਸਾ ਤੀਕ ਇਹ ਪੈਗੰਬਰ ਵਿਅਕਤੀਆਂ ਦਾ ਵਾਕ ਪ੍ਰਵਾਤ ਹੀ ਸੀ, ਜਿਸ ਨੇ ਇਕ ਦਾਸ ਸ੍ਰੇਣੀ ਦੀ ਵਿਚਾਰ ਦ੍ਰਿਸ਼ਟੀ ਨੂੰ ਲਗਭਗ ਇਕ ਵਿਸ਼ਵ ਵਿਆਪਕ ਨੈਤਿਕਤਾ ਬਣਾ ਦਿੱਤਾ, ਸੰਸਾਰ ਅਤੇ “ਸਰੀਰ” ਤਾਂ ਬੁਰਾਈ ਦੇ ਸਮਾਨਾਰਥਕ ਬਣ ਗਏ, ਤੇ ਗਰੀਬੀ ਸਦਗੁਣ ਦਾ ਇਕ ਪ੍ਰਮਾਣ ।
ਇਸ ਮੁਲਾਂਕਣ ਨੂੰ ਸਿਖਰ ਤੇ ਪਹੁੰਚਾ ਦਿੱਤਾ, ਈਸਾ ਨੇ ਉਸ ਦੇ ਅਨੁਸਾਰ ਹਰੇਕ ਮਨੁੱਖ ਸਮਾਨ ਕੀਮਤ ਦਾ ਸੀ ਤੇ ਸਮਾਨ ਅਧਿਕਾਰ ਰਖਦਾ ਸੀ, ਉਸ ਦੇ ਅਨੁਸਾਰ ਜਨਮ ਲੈ ਲਿਆ ਲੋਕ ਤੇਤ੍ਰ, ਉਪਯੋਗਤਾ ਵਾਦ, ਅਤੇ ਸਮਾਜਵਾਦ ਨੇ ਪ੍ਰਗਤੀ ਦੀ ਪਿਰਭਾਸ਼ਾ ਹੁਣ ਇਨ੍ਹਾਂ ਦਾਸ ਫ਼ਿਲਾਸ-ਫੀਆਂ ਦੇ ਸ਼ਬਦਾਂ ਵਿਚੋਂ ਵਧਦੀ ਸਮਾਨਤਾ ਅਤੇ ਗੰਵਾਰੂਪਨ ਦੇ ਸ਼ਬਦਾਂ ਵਿਚੋਂ, ਅਧੋਗਤੀ ਅਤੇ ਬਲੇ ਨੂੰ ਜਾਂਦੇ ਜੀਵਨ ਦੇ ਸ਼ਬਦਾਂ ਵਿਚ ਕੀਤੀ ਜਾਣ ਲਗ ਪਈ ਇਸ ਅਧੋਗਤੀ ਦਾ ਅੰਤਮ ਪੜਾਵ ਹੈ ਤਰਸ ਅਤੇ ਸਾਲ ਕੁਰਬਾਨੀ ਦਾ ਵੰਡਿਆ ਜਾਣਾ, ਅਪਰਾਧੀਆਂ ਨੂੰ ਭਾਵਨਾ ਮਈ ਸੁਖ ਆਰਾਮ ਦਿੱਤਾ ਜਾਣਾ, ਅਤੇ ਸਮਾਜ ਦਾ ਮੰਨ ਖਾਰਜ ਤੋਂ ਅਸਥ ਹੋ ਜਾਣਾ। ਹਮਦਰਦੀ ਜਾਂ ਸਹਣ ਭੂਤਿ ਤਰਕ ਸੰਗਤ ਹੁੰਦੀ ਹੈ ਜੇਕਰ ਇਹ ਕ੍ਰਿਆਸੀਲ ਹੋਵੇ ਪਰ ਦਇਆ ਭਾਵਨਾ ਅਪਾਹਜ ਕਰਨ ਵਾਲੀ ਇਕ ਮਾਨਸਿਕ ਵਿਲਾਸਤਾ ਅਤੇ ਭਾਵਨਾ ਨੂੰ ਬੇਅਰਥ ਸੁਆਦ ਵਾਲੀ ਗਲ ਹੁੰਦੀ ਹੈ ਜਦੋਂ ਕਿ ਇਹ ਅਸਾਧ ਰੂਪ ਵਿਚ ਨਿਕੰਮਿਆਂ ਅਯੋਗਾਂ, ਦੋਸ਼ ਪੂਰਤਾ ਬਦਨਾਮਾ, ਦੋ ਯੁਕਦ ਰੋਗੀਆਂ ਅਤੇ ਸੁਧਾਰੇ ਨ ਜਾ ਸਕਣ ਵਾਲੇ ਅਪਰਾਧੀਆਂ ਪ੍ਰਤੀ ਪ੍ਰਗਟ ਕੀਤੀ ਜਾਂਦੀ ਹੈ । ਤਰਸ ਵਿਚ ਇਕ ਨਿਸਚਿਤ ਕਠੋਰਤਾ ਅਤੇ ਵਾਧੂ ਦਖਲ ਦੇਣ ਵਾਲੀ ਚੀਜ਼ ਹੁੰਦੀ ਹੈ “ਬੀਮਾਰਾਂ ਨੂੰ ਵੇਖਣ ਜਾਣਾ ਆਪਣੇ ਗੁਆਢੀਆਂ ਦੀ ਲਾਚਾਰੀ ਬਾਰੇ ਚਿੰਤਕ ਕਰਨ ਵਿਚੋਂ ਆਪਣੀ-ਉਤਸ਼ਟਤਾ ਦਾ ਇਕ ਪਰਦਰਸ਼ਨ ਹੁੰਦਾ ਹੈ।
ਇਸ ਸਾਰੀ ਨੈਤਿਕਤਾ ਦੇ ਪਿਛੋਕੜ ਸਤਾ ਲਈ ਇਕ ਗੁਪਤ ਇੱਛਾ ਹੁੰਦੀ ਹੈ। ਪਿਆਰ ਵੀ ਆਪ ਕੇਵਲ ਕਬਜ਼ਾ ਕਰਨ ਲਈ ਇਕ ਇੱਛਾ ਹੁੰਦਾ ਹੈ । ਪਿਆਰ ਪ੍ਰਗਟਾਵ, ਟਾਕਰਾ, ਅਤੇ ਸੰਭੋਗ, ਵਸੀਕਾਰਤਾ ਹੁੰਦਾ ਹੈ, ਡਾਨ ਜਸ ਕਾਰਮਨ ਨੂੰ ਮਾਰ ਦੇਂਦਾ ਹੈ ਤਾਂ ਜੋ ਉਹ ਕਿਸੇ ਹੋਰ ਦੀ ਮਲਕੀਅਤ ਨਾ ਬਣ ਜਾਏ । ਲੋਕ ਸਮਝਦੇ ਹਨ ਕਿ ਉਹ ਪਿਆਰ ਕਰਨ ਵਿਚ ਨਿਸੁਆਰਥੀ ਹੁੰਦੇ ਹਨ, ਕਿਉਂ ਜੋ ਬਹੁਤ ਵਾਰ ਉਹ ਆਪਣੇ ਹਿਤ ਦੇ ਵਿਰੋਧ ਵਿਚ ਦੂਜੇ ਵਿਅਕਤੀ ਦੇ ਹਿਤ ਲਈ ਜਤਨ ਕਰਦੇ ਹਨ ਪਰ ਅਜੇਹਾ ਕੁਝ ਕਰਮ ਨਮਿਤ ਉਹ ਦੂਸਰੇ ਵਿਅਕਤੀ ਉਤੇ ਆਪਣਾ ਅਧਿਕਾਰ ਜਮਾ ਲੈਂਣਾ ਚਾਹੁੰਦੇ ਹਨ-ਸਾਰੇ ਜ਼ਜਬਿਆ ਵਿਚੋਂ ਪਿਆਰ ਸਭ ਤੋਂ ਅਹਿੰਮਵਾਦੀ ਹੁੰਦਾ ਹੈ ਅਤੇ ਸਿੱਟੇ ਵਜੋਂ ਵਿਰੋਧ ਕੀਤੇ ਜਾਣ ਦੀ ਹਾਲਤ ਵਿੱਚ ਸਭ ਤੋਂ ਵਧੀਕ ਘਟ ਉਦਾਰ ਸਦ ਦੇ ਪ੍ਰੇਮ ਵਿਚ ਵੀਨ ਉਸ ਉਤੇ ਅਧਿਕਾਰ ਜਮਾਣ ਦੀ ਇੱਛਾ ਹੁੰਦੀ ਹੈ ਤੇ ਇਹ ਸ਼ਾਇਦ ਇਸ ਦਾ ਪਹਿਲਾ ਅਧਿਕਾਰੀ ਬਣ ਜਾਣ ਲਈ ਤੇ ਇਸ ਨੂੰ ਕੁਮਾਰੀ ਰੂਪ ਵਿਚ ਦੇਖਣ ਲਈ ਨਿਮ੍ਰਤਾ ਸੱਤਾ ਦੀ ਇੱਛਾ ਨੂੰ ਸਰਖਿਅਕ ਰੰਗ ਦੇਣਾ ਹੁੰਦੀ ਹੈ ।
ਸੱਤਾ ਲਈ ਇਸ ਜਜ਼ਬੇ ਦੇ ਵਿਰੁਧ, ਤਰਕ ਅਤੇ ਸਦਾਚਾਰ, ਬੇਬਸ ਹੁੰਦੇ ਹਨ, ਇਹ ਤਾਂ ਇਸ ਦੇ ਹੱਥ ਵਿਚ ਕੇਵਲ ਹਥਿਆਰ ਅਤੇ ਇਸ ਦੀ ਖੇਡ ਦੇ ਕਠਪੁਤਲੀ ਰੂਪ ਹੁੰਦੇ ਹਨ ਦਾਰਸ਼ਨਿ ਪ੍ਰਣਾਲੀਆਂ ਚਮਕਦੀਆ ਮ੍ਰਿਗ ਜਲ ਹੁੰਦੀਆਂ ਹਨ। ਜੇਹੜੀ ਚੀਜ਼ ਅਸੀਂ ਦੇਖਦੇ ਹਾਂ ਉਹ ਚਿਰ ਤੋਂ ਢੂੰਡੀ ਜਾ ਰਹੀ ਸਚਾਈ ਨਹੀਂ ਹੁੰਦੀ, ਸਗੋਂ ਸਾਡੀਆਂ ਆਪਣੀਆਂ ਹੀ ਇੱਛਾਵਾਂ ਦਾ ਪ੍ਰਤਿਭਾਸ । ਫ਼ਿਲਾਸਫ਼ਰ ਸਾਰੇ ਐਂਉ ਪ੍ਰਗਟ ਕਰਦੇ ਹਨ ਜਿਵੇਂ ਕਿ ਉਨ੍ਹਾਂ ਦੀਆਂ ਅਸਲ ਰਾਵਾਂ ਇਕ ਠੰਡੇ ਨਿਰੋਲ ਤੇ ਦੇਵੀ ਤੌਰ ਤੇ ਨਿਰਪਖ ਤਰਕਵਾਦ ਰਾਹੀਂ ਸੁਤੇ ਸਿਧ ਪ੍ਰਾਪਤ ਹੋਈਆਂ ਹੋਣ—ਜਦੋਂ ਕਿ ਵਾਸਤਵ ਵਿਚ ਕੋਈ ਇਕ ਅਜੇਹਾ ਪੂਰਵ ਆਗ੍ਰਹੀ ਤਰਕ ਵਾਕ, ਵਿਚਾਰ, ਜਾਂ “ਸੁਝਾਵ, ਜੇਹੜਾ ਕਿ ਆਮ ਤੌਰ ਤੇ ਉਨ੍ਹਾਂ ਦੀ ਦਿਲੀ ਬਾਂਛਤ ਇੱਛਾ ਰੂਪ ਹੁੰਦਾ ਹੈ, ਤੇ ਜਿਸ ਨੂੰ ਭਵਾਤਮਕ ਤੇ ਮਨੋਹਰ ਰੂਪ ਦੇ ਦਿੱਤਾ ਗਿਆ ਹੁੰਦਾ ਹੈ ਉਸ ਦੀ ਦਿਲੀ ਬਾਂਛਤ ਇੱਛਾ ਰੂਪ ਹੁੰਦਾ ਹੈ, ਤੇ ਜਿਸ ਨੂੰ ਭਾਵਾਤਮਕ ਤੇ ਮਨੋਹਰ ਰੂਪ ਦੇ ਦਿੱਤਾ ਗਿਆ ਹੁੰਦਾ ਹੈ ਉਸ ਦੀ ਹੀ ਉਹ ਵਕਾਲਤ ਅਜੇਹੀਆਂ ਸੁਕਤੀਆਂ ਨਾਲ ਕਰ ਰਹੇ ਹੁੰਦੇ ਹਨ, ਜੇਹੜੀਆਂ ਕਿ ਘਟਨਾ ਤੋਂ ਮਗਰੋਂ ਲਭ ਲਈਆਂ ਗਈਆਂ ਹੁੰਦੀਆਂ ਹਨ ।”
ਹੇਠਾਂ ਲੁਕੀਆਂ ਰਹਿਣ ਵਾਲੀਆਂ ਇਹ ਇੱਛਾਵਾਂ ਜਾਂ ਸਤਾਨਮਿਤ ਸੰਕਲਪੂ ਦੀਆਂ ਇਹ ਧੜਕਨਾਵਾਂ ਹੀ ਸਾਡੇ ਵਿਚਾਰਾਂ ਦਾ ਨਿਰਧਾਰਣ ਕਰਦੀਆਂ ਹਨ। ਸਾਡੀ ਬੌਧਿਕ ਪ੍ਰਵਿਰਤੀ ਦਾ ਇਕ ਵਡੇਰਾ ਭਾਵ, ਅਚੇਤ ਰੂਪ ਵਿਚ ਹੀ ਬਲਦਾ ਰਹਿੰਦਾ ਹੈ, ਅਤੇ ਫਿਰ ਬਿਨਾਂ ਸਾਡੇ ਵਲੋਂ ਮਹਿਸੂਸ ਕੀਤੇ ਜਾਣ ਦੇ ਸੁਚੇਤ ਚਿੰਤਨ ਸਭ ਤੋਂ ਨਿਰਬਲ ਹੁੰਦਾ ਹੈ। ਕਿਉਂ ਜੋ ਜਨਮ ਜਾਤ ਪ੍ਰਵਿਰਤੀ, ਸੱਤਾ ਲਈ ਇੱਛਾ ਦਾ ਸਿੱਧਾ ਅਮਲ ਹੁੰਦੀ ਹੈ, ਪ੍ਰਵਿਰਤੀ ਹੀ ਸੋਝੀ ਦੀਆਂ ਉਨ੍ਹਾਂ ਸਾਰੀਆਂ ਭਾਤਾਂ ਵਿਚੋਂ ਸਭ ਤੋਂ ਵਧੀਕ ਸੰਝੀਵਾਨ ਹੁੰਦੀ ਹੈ ਜਿਨ੍ਹਾਂ ਦਾ ਕਿ ਹੁਣ ਤੀਕ ਪਤਾ ਲਗ ਸੱਕਿਅ, ਹੈ। ਨਿਰਸੰਦੇਹ, ਚੇਤਨਤਾ ਦਾ ਅਭਿੰਨ ਜਾਂ ਪਾਰਟ ਤਾਂ ਬੇਸਮਝੀ ਨਾਲ ਵਧੀਕ ਅਨੁਮਾਨ ਕੀਤਾ ਗਿਆ ਹੈ, ਚੇਤਨਤਾ ਨੂੰ ਗੌਣ ਰੂਪ, ਲਗਪਗ ਉਦਾਸੀਨ, ਅਤੇ ਵਾਧੂ ਜੇਹਾ ਸਮਝਿਆ ਜਾ ਸਕਦਾ ਹੈ ਜਿਹੜੀ ਕਿ ਸੰਭਾਵਤਾ ਉਤੇ ਅਲੋਪ ਹੋ ਜਾਣ ਵਾਲੀ ਤੇ ਜਿਸ ਦੀ ਕੋਈ ਪੂਰਨ ਥਾਂ ਸਵ-ਸੰਚਾਲਣ ਨੇ ਲੈ ਲੈਂਦੀ ਹੁੰਦੀ ਹੈ ।
ਬਲਵਾਨ ਵਿਅਕਤੀਆਂ ਅੰਦਰ ਇੱਛਾ ਨੂੰ ਦਲੀਲ ਦੇ ਪਰਦੇ ਹੇਠ ਪਛਾਣ ਲਈ ਬੜਾ ਘਟ ਜਤਨ ਹੁੰਦਾ ਹੈ । ਉਨ੍ਹਾਂ ਦੀ ਸਾਦਾ ਦਲੀਲ ਹੁੰਦੀ ਹੈ, ਮੈਂ ਇੱਛਾ ਕਰਦਾ ਹਾਂ । ਸੁਆਮੀ ਆਤਮਾ ਦੀ ਨਿਰੋਲ ਸ਼ਕਤੀ ਅਨੁਸਾਰ, ਇੱਛਾ ਆਪ ਹੀ ਆਪਣੀ ਉਚਿਤਤਾ ਹੁੰਦੀ ਹੈ, ਅਤੇ ਇਸ ਅੰਦਰ ਅੰਤਰ ਵਿਵੇਕ, ਤਰਸ ਜਾਂ ਪਛਤਾਵਾ ਪ੍ਰਵੇਸ਼ ਹੀ ਨਹੀਂ ਕਰ ਸਕਦੇ । ਪਰ ਆਧੁਨਿਕ ਸਮਿਆਂ ਵਿਚ ਯਹੂਦੀ-ਈਸਾਈ ਲੋਕਤਾਤ੍ਰਿਕ-ਵਿਚਾਰ ਦ੍ਰਿਸ਼ਟੀ ਇਸ ਹਦ ਤੀਕ ਪ੍ਰਚਲਤ ਹੋ ਗਈ ਹੈ ਕਿ ਬਲਵਾਨ ਵਿਅਕਤੀ ਵੀ ਆਪਣੇ ਬਲ ਤੇ ਆਪਣੀ ਸਿਹਤ ਲਈ ਜਵਾਨ ਹੋ ਕੇ ਦਲੀਲਾ ਲਭਣੀਆਂ ਸ਼ੁਰੂ ਕਰ ਦੇਂਦੇ ਹਨ । ਕੁਲੀਨ ਪੁਰਖੀ ਸਦਗੁਣ ਅਤੇ ਮੁਲਾਂਕਨ ਮਿੱਟਦੇ ਰਹੇ ਹਨ। ਯੌਰਪ ਨੂੰ ਇਕ ਨਵੇਂ ਲੋਧੀਵਾਦ ਦਾ ਅੰਦੇਸ਼ਾ ਵਾਪਰ ਰਿਹਾ ਹੈ, “ਸ਼ਾਪਨਹਾਰ ਅਤੇ ਵੈਗਨਰ ਜੇਹੇ ਵੀ, ਦਿਆ ਪੂਰਣ ਬੋਧੀ ਬਣ ਗਏ ਹਨ। ਯੌਰਪ ਦੀ ਸਾਰੀ ਦੀ ਸਾਰੀ ਨੈਤਿਕਤਾ, ਉਨ੍ਹਾਂ ਕੀਮਤਾਂ ਉਤੇ ਆਧਾਰਤ ਹੈ, ਜੇਹੜੀਆਂ ਕਿ ਜਨਸਮੂਹ ਲਈ ਲਾਭਦਾਇਕ ਹਨ ।” ਬਲਵਾਨ ਨੂੰ ਆਪਣਾ ਬਲ ਵਰਤੋਂ ਵਿਚ ਲਿਆਉਣ ਦੀ ਖੁਲ ਨਹੀਂ ਦਿੱਤੀ ਜਾਂਦੀ, ਉਨ੍ਹਾਂ ਨੂੰ ਵੀ ਜ਼ਰੂਰੀ ਤੌਰ ਤੇ ਜਿਨਾਂ ਹੋ ਸਕੇ ਨਿਰਬਲ ਬਣ ਜਾਣ ਦੀ ਪ੍ਰੇਰਨਾ ਕੀਤੀ ਜਾਂਦੀ ਹੈ, “ਸ੍ਰੇਸ਼ਟਤਾ ਕੁਝ ਵੀ ਅਜੇਹਾ ਨਾ ਕਰਨ ਵਿਚ ਹੁੰਦੀ ਹੈ ਜਿਸ ਲਈ ਕਿ ਅਸੀਂ ਕਾਫ਼ੀ ਬਲਵਾਨ ਹੋਈਏ ।” ਕੰਨਿਗ-ਜਬਰਗ ਦੇ ਉਸ ਮਹਾਨ ਦੀ ਆਦਮੀ ਕਾਂਤ ਦੇ ਇਹ ਸਿੱਧ ਨਹੀਂ ਕੀਤਾ ਕਿ ਮਨੁੱਖਾਂ ਨੂੰ ਕਦੀ ਵੀ ਵਸੀਲੇ ਦੇ ਰੂਪ ਵਿਚ ਨਹੀਂ ਵਰਤਿਆ ਜਾਣਾ ਚਾਹੀਦਾ । ਸਿੱਟੇ ਵਜੋਂ ਬਲਵਾਨ ਲੋਕਾਂ ਦੀਆਂ ਜਮਾਂਦਰੂ ਪ੍ਰਵਿਰਤੀ-ਸ਼ਿਕਾਰ ਕਰਨਾ, ਜਿਤਣਾ, ਅਤੇ ਸ਼ਾਸਨ ਕਰਨ-ਨੇ ਪ੍ਰਗਟਾਵ ਦੀ ਥੁੜ ਕਰਕੇ ਲੈ ਲਿਆ ਹੈ, ਆਪਣੇ ਆਪ ਨੇ ਦੁਖੀ ਕਰਨ ਉਲਦਾ ਰੂਪ ਲੈ ਲਿਆ ਇਨ੍ਹਾਂ ਤੋਂ ਜਨਮ ਲੈ ਲਿਆ। ਤਪਸਿਆਵਾਦ ਅਤੇ ਭੈੜੀ ਅੰਤਰ ਆਵਾਜ਼ ਨੇ ਸਾਰੀਆਂ ਹੀ ਜਨਮਜਾਤ ਪ੍ਰਵਿਰਤੀਆਂ ਜਿਨ੍ਹਾਂ ਨੂੰ ਪ੍ਰਗਟ ਹੋਣ ਦਾ ਮੌਕਾ ਨਹੀਂ ਮਿਲਦਾ ਉਹ ਅੰਦਰ ਵਲ ਨੂੰ ਰੁਖ਼ ਕਰ ਲੈਂਦੀਆਂ ਹਨ-ਮਨੁੱਖ ਦੇ ਵਧਦੇ ਜਾਂਦੇ ਅੰਤ੍ਰੀਵਕਰਣ ਤੋਂ ਮੇਰਾ ਮਤਲਬ ਇਹੋ ਕੁਝ ਹੈ। ਇਥੇ ਸਾਨੂੰ ਸਭ ਤੋਂ ਪਹਿਲਾਂ ਰੂਪ ਮਿਲਦਾ ਹੈ ਉਸ ਚੀਜ਼ ਦਾ ਜਿਸ ਨੂੰ ਕਿ ਆਤਮਿਕ ਕਿਹਾ ਜਾਣ ਲਗ ਪਿਆ ।
ਅਧੋਗਤੀ ਲਈ ਫ਼ਾਰਮੂਲਾ ਇਹ ਹੈ ਕਿ ਜਨਸਮੂਹ ਲਈ ਉਪਯੁਕਤ ਗੁਣਾ ਦੀ ਹੀ ਛੁਤ ਨੇਤਾਵਾਂ ਨੂੰ ਲਗ ਜਾਏ ਅਤੇ ਉਨ੍ਹਾਂ ਨੂੰ ਵੀ ਭੰਨ ਤੋੜ ਕੇ ਸਾਧਾਰਣ ਜੇਹੀ ਮਿੱਟੀ ਬਣ ਦੇਵੇ ।ਸਭ ਤੋਂ ਪਹਿਲਾਂ ਤਾਂ ਸਦਾਚਾਰਕ ਪ੍ਰਣਾਲੀਆਂ ਨੂੰ ਮਜ਼ਬੂਰ ਕੀਤਾ ਜਾਣਾ ਚਾਹੀਦਾ ਹੈ, ਕਿ ਉਹ ਪਦਵੀ ਦੇ ਅਨੁਕ੍ਰਮਾਂ ਦੇ ਅਧੀਨ ਤੋਂ ਜਾਣਾ ਉਨ੍ਹਾਂ ਦੀ ਪੂਰਵ ਮਨੌਤ ਜ਼ਰੂਰੀ ਤੌਰ ਤੇ ਉਨ੍ਹਾਂ ਦੇ ਅੰਤਰਕਰਣ ਵਿਚੋ ਬਿਠਾ ਦਿੱਤੀ ਜਾਣੀ ਲੋੜੀਂਦੀ ਹੈ— ਜਦ ਤੀਕ ਕਿ ਉਹ ਅੰਤ ਨੂੰ ਚੰਗੀ ਤਰ੍ਹਾਂ ਇਹ ਸਮਝਣ ਲੈਣ ਕਿ ਇਸ ਤਰ੍ਹਾਂ ਕਹਿਣਾ ਅਸਦਾਚਾਰਕ ਹੈ ਕਿ ਜੋ ਕੁਝ ਕਿਸੇ ਇਕ ਲਈ ਠੀਕ ਹੈ, ਉਹ ਕੁਝ ਕਿਸੇ ਦੂਸਰੇ ਲਈ ਵੀ ਉਪਯੁਕਤ ਹੈ। ਵਿਭਿੰਨ ਕਰਤਵਾਂ ਲਈ ਵਿਭਿੰਨ ਗੁਣਾਂ ਦੀ ਲੋੜ ਹੁੰਦੀ ਹੈ, ਅਤੇ ਬਲਵਾਨਾ ਲਈ ਦੁਰਵਣ ਕਿਸੇ ਸਮਾਜ ਵਿਚ ਏਨੇ ਹੀ ਜ਼ਰੂਰੀ ਹੁੰਦੇ ਹਨ ਜਿੰਨੇ ਕਿ ਨਿਰਬਲਾ ਲਈ ਸਦਗੁਣਾ ਕਰੜਾਈ ਹਿੱਸਾ ਖ਼ਤਰਾ ਤੇ ਜੰਗ ਏਨੇ ਹੀ ਕੀਮਤੀ ਹਨ ਕਿਸੇ ਕਿ ਦਿਆਲਤਾ ਅਤੇ ਸ਼ਾਂਤੀ, ਮਹਾਨ ਵਿਅਕਤੀ ਕੇਵਲ ਖ਼ਤਰੇ ਤੇ ਹਿੰਸਾ ਅਤੇ ਦਿਆਹੀਨ ਅਨਿਵਾਰਯਤਾ ਦੇ ਸਮਿਆਂ ਵਿਚ ਹੀ ਸਾਹਮਣੇ ਆਉਂਦੇ ਹਨ। ਮਨੁੱਖ ਦੇ ਅੰਦਰ ਸਰਬ-ਸ੍ਰੇਸ਼ਟ ਚੀਜ਼ ਸੰਕਲਪ ਦਾ ਬਲ ਸੱਤਾਂ ਅਤੇ ਜਜ਼ਬੇ ਦੀ ਸਥਿਰਤਾ ਹੀ ਹੈ । ਜਜ਼ਬੇ ਤੋਂ ਬਿਨਾਂ ਕਈ ਆਦਮੀ ਨਿਰਾ ਦੁਧ ਜੇਹਾ ਤੇ ਕਾਰਨਾਮਿਆਂ ਤੋਂ ਅਸਮਥ ਹੁੰਦਾ ਹੈ । ਸੰਗ੍ਰਾਮ, ਚੋਣ ਅਤੇ ਬਚ ਨਿਕਲਣ ਦੀ ਪਰਿਕ੍ਰਿਆ ਵਿਚ, ਲਾਲਚ, ਈਰਵਾ ਤੇ ਘ੍ਰਿਣਾ ਵੀ ਅਤੀ ਅਨਿਵਾਰਯ ਅੰਗ ਹੁੰਦੇ ਹਨ। ਬੁਰਾਈ, ਚੰਗਿਆਈ ਲਈ ਉਹ ਅਰਥ ਰਖਦੀ ਹੈ, ਜੋ ਕੁਝ ਕਿ ਅਨੁਵੰਸਤਾਂ ਲਈ ਵਿਭਿੰਨਤਾ ਜੋ ਕੁਝ ਰੂੜੀ ਲਈ ਨਵੀਨ ਕਰਣ ਅਤੇ ਪ੍ਰਯੋਗ ਕੋਈ ਵੀ ਵਿਕਾਸ ਹੋ ਨਹੀਂ ਸਕਦਾ, ਬਿਨਾਂ ਪੂਰਵ ਉਦਾਹਰਣਾ ਅਤੇ ਵਿਵਸਥਾ ਦਾ ਲਗਪਗ ਅਪਰਾਧੀ ਉਲੰਘਣ ਕਰਨ ਤਾਂ ਜੇ ਬੁਰਾਈ, ਚੰਗਿਆਈ ਨੂੰ ਹੁੰਦੀ ਤਾਂ ਇਹ ਅਲੋਪ ਹੋ ਗਈ ਹੁੰਦੀ। ਬਹੁਤਾ ਚੰਗਾ ਹੋਣ ਵਲੋਂ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ” ਮਨੁੱਖ ਨੂੰ ਜ਼ਰੂਰੀ ਤੌਰ ਤੇ ਵਿਸ਼ੇਸਤਰ ਅਤੇ ਮਾਇਆ ਵੀ ਬਣਨਾ ਲੋੜੀਂਦਾ ਹੈ ।
ਸੰਸਾਰ ਅੰਦਰ ਏਨੀ ਸਾਰੀ ਬੁਰਾਈ ਅਤੇ ਬਤਰਸੀ ਦੇਖਕੇ ਨਿਟਸੇ ਨੂੰ ਸੰਤੁਸ਼ਟਤਾ ਹੁੰਦੀ ਹੈ, ਇਸ ਗਲ ਬਾਰੇ ਚਿੰਤਨ ਕਰਨ ਵਿਚ ਉਸ ਨੂੰ ਇਕ ਕਾਮ ਤ੍ਰਿਪਤੀ ਵਰਗਾ ਸੁਖ ਮਿਲਦਾ ਹੈ । ਜਦੋਂ ਉਹ ਖ਼ਿਆਲ ਕਰਦਾ ਹੈ ਬੇਤਰਸੀ ਕਿ ਹਦ ਤੀਕ ਪੁਰਾਤਨ ਮਨੁੱਖ ਦੀ ਖੁਸ਼ੀ ਤੇ ਸੁਖ ਸੁਆਦਾਇਕ ਅੰਗ ਹੋਇਆ ਕਰਦੀ ਸੀ, ਅਤੇ ਉਹ ਵਿਸ੍ਵਾਸ਼ ਕਰਦਾ ਹੈ ਕਿ ਦੁਖਾਂਤਮ ਘਟਨਾਵਾਂ ਜਾਂ ਕਿਸੇ ਪਰਾ-ਪ੍ਰਭਾਵ ਵਾਲੀ ਚੀਜ਼ ਵਿਚ ਸਾਡਾ ਸੁਖ-ਸੁਆਦ ਇਕ ਪਰਿਸ਼ਕ੍ਰਿਤ ਅਤੇ ਵਿਕਲਪ ਰੂਪ ਵਿਚ ਬੇਤਰਸੀ ਹੀ ਹੁੰਦਾ ਹੈ ।
“ਮਨੁੱਖ ਸਭ ਤੋਂ ਵਧੀਕ ਬੇਤਰਸ ਪਸ਼ੁ ਹੈ” ਜ਼ਰਾ ਦਸਤਹ ਕਹਿਦਾ ਹੈ ਦੁਖਾਂਤਕ ਘਟਨਾਵਾਂ ਸਾਹਨਾ ਦੀਆਂ ਲੜਾਈਆਂ, ਅਤੇ ਸੂਲੀ ਦੇ ਨਜ਼ਾਰਿਆਂ ਵਲ ਦੇਖਦਿਆਂ ਹੋਇਆ ਉਹ ਹੁਣ ਤੀਕ, ਧਰਤੀ ਉਤੇ ਕਿਸੇ ਵੀ ਹੋਰ ਚੀਜ਼ ਨਾਲੋਂ ਵਧੀਕ ਖੁਸ਼ ਹੁੰਦਾ ਰਿਹਾ ਹੈ ਅਤੇ ਜਦੋਂ ਉਸ ਨੇ ਨਰਕ ਦਾ ਆਵਿਸ਼ਕਾਰ ਕੀਤਾ—ਤਾਂ ਅਸਚਰਜ ਦੀ ਗਲ ਹੈ, ਕਿ ਨਰਕ ਹੀ ਉਸ ਦਾ ਧਰਤੀ ਉਤੇ ਸੁਅਰਗ ਸੀ, ਪ੍ਰਲੋਕ ਵਿਚ ਆਪਣੇ ਉਤਪੀੜਕਾ ਦੇ ਸਦੀਵੀਂ ਦੰਡ ਬਾਰੇ ਚਿੰਤਨ ਕਰਦਿਆਂ ਹੋਇਆਂ ਉਹ ਹੁਣ ਦੁਖ ਕਸ਼ਟ ਸਹਾਰ ਸਕਦਾ ਸੀ ।
ਅੰਤਮ ਨੈਤਿਕਤਾ ਹੈ ਜੀਵ ਵਿਗਿਆਨਿਕ ਚੀਜ਼ਾਂ ਵਸਤਾਂ ਬਾਰੇ ਨਿਰੋਣ ਸਾਨੂੰ ਜ਼ਰੂਗੇ ਤੌਰ ਤੇ, ਜੀਵਨ ਲਈ ਉਨ੍ਹਾਂ ਦੀ ਕੀਮਤ ਦੇ ਅਨੁਸਾਰ ਕਰਨ ਲੋੜੀਂਦਾ ਹੈ, ਸਾਨੂੰ ਲੋੜ ਹੈ ਇਕ ਸ਼ਰੀਰ ਵਿਗਿਆਨਿਕ ਕੀਮਤਾ ਦੇ ਮਲਾਤ੍ਰਣ ਦੀ Transvaluations of Values ਅਤੇ ਕਿਸੇ ਇਕ ਮਨੁੱਖ, ਸਮੂਹ ਜਾਂ ਜੀਵ ਸ਼੍ਰੇਣੀ ਦੀ ਵਾਸਤਵਿਕ ਪਰਚ ਸ਼ਮਤੀ ਸਥਾ ਅਤੇ ਸਤ੍ਹਾ ਹੁੰਦੀ ਹੈ ਤਾਂ ਕਿਸੇ ਹੱਦ ਤੀਕ ਅਸੀਂ 19ਵੀਂ ਸਦੀ ਨਾਲ ਪੁਨਰ ਮੇਲ ਕਰ ਸਕਦੇ ਹਾਂ । ਵੈਸੇ ਤਾਂ ਇਹ ਸਾਰੀਆਂ ਉਚੇਰੀਆਂ ਕੀਮਤਾਂ ਲਈ ਏਨੀ ਵਿਨਾਸ-ਕਾਰੀ ਹੈ—ਇਸ ਰਾਹੀਂ ਭੌਤਿਕ ਪਪ ਉਤੇ ਜ਼ੋਰ ਦਿੱਤਾ ਗਿਆ ਹੈ। ਦਿਮਾਗ ਅੰਦਰ ਇਕ ਬੰਦ੍ਰ ਝਰਦੀ ਹੋਂਦ ਬਹੁਤੀ ਜਾਂ ਹੋਂਦ ਹੋੜ੍ਹੀ ਹੋਣ ਨਾਲ ਕਿਸੇ ਆਦਮੀ ਨੂੰ ਉਸ ਨਾਲੋਂ ਵਧੀਕ ਦੁਖ ਰਸਣ ਹੋ ਸਕਦਾ ਹੈ ਜਿੰਤਾ ਕਿ कलीवोन है सिंध है’ मदिना मी, जिंठ सिंह बैमा से खिंड हिंड भाতনির সমত ਹੋ ਸਕਦੇ ਹਨ, ਚਾਵਲ ਬੰਜਨ ਬੰਧੀਵਾਦ ਦਾ ਕਾਰਣ ਹੋ ਸਕਦਾ ਹੈ ਅਤੇ ਜਰਮਨ ਤਵ-ਮੀਮਾਸਾ ਬੀਅਰ ਸਰਾਬ ਦਾ ਸਿੱਟਾ ਹੈ । ਬੇਦੀ ਫਿਲਾਸਫੀ ਇਸ ਲਈ ਉਸ ਪੱਖ ਤੋਂ ਸਹੀ ਜਾਂ ਗਲਤ ਹੁੰਦੀ ਹੈ, ਜਿਸ ਅਨੁਸਾਰ ਕਿ ਇਹ ਉਪਰ ਨੂੰ ਉਠਦੇ ਜਾਂ ਨੀਵ ਉਤਰ ਦੇ ਜੀਵਨ ਦੀ ਵਡਿਆਈ ਕਰਦੀ ਹੈ । ਕਈ ਹੀਜੜਾ ਜੇਹਾ ਆਦਮੀ ਤਾਂ ਕਹਿੰਦਾ ਹੈ “ਜੀਵਨ ਬੇਅਰਥ ਹੈ” ਉਸ ਨੂੰ ਕਹਿਣਾ ਤਾਂ ਚਾਹੀਦਾ ਹੈ “ਮੈਂ ਬੇਅਰਥ ਹਾਂ ।” ਜੀਵਨ ਕਿਸ ਤਰ੍ਹਾਂ ਜੀਉਣ ਹੋ ਸਕਦਾ ਹੈ ਜਦੋਂ ਕਿ ਦਿਸ ਅਦਰਲੀਆਂ ਸਾਰੀਆਂ ਕੀਮਤਾਂ ਦਾ ਪਤਨ ਹੋ ਜਾਣ ਦਿੱਤਾ ਗਿਆ ਹੈ, ਅਤੇ ਲੋਕਤੰਤ੍ਰ-ਅਰਥਾਤ ਸਾਰੇ ਮਹਾਨ ਵਿਅਕਤੀਆਂ ਵਿਚ ਅਵਿਸ਼ਵਾਨ-ਹਰ ਕਸ਼ਟ ਨਾਲ ਕਿਸੇ ਹੋਰ ਰਾਸ਼ਟ ਨੂੰ ਬਰਬਾਦ ਕਰ ਰਿਹਾ ਹੈ ।
ਯੂਥਚਾਰੀ ਯੋਰਪੀਨ ਮਨੁੱਖ ਅਜ ਕਲ ਆਉਂ ਪ੍ਰਗਟ ਕਰਦਾ ਹੈ ਜਿਵੇਂ ਕਿ ਉਹੋ ਹੀ ਮਨੁੱਖ ਦੀ ਇਕ ਇਕ ਭਾਂਤ ਹੋਵੇ ਜਿਸ ਦੀ ਆਗਿਆ ਦਿੱਤੀ ਜਾ ਸਕਦੀ ਹੋਵੇ, ਉਹ ਆਪਣੇ ਅਜੇਹੀਆਂ ਗੁਣਾ ਦੀ ਵਡਿਆਈ ਕਰਦਾ ਹੈ ਜਿਵੇਂ ਕਿ ਲੋਕ ਭਾਵਨਾ, ਕ੍ਰਿਪਾਲਤਾ ਸਤਿਕਾਰ ਮਿਹਨਤ, ਸੰਜਮ, ਲਜਾ, ਹਮਦਰਦੀ ਲਿਗਜ-ਜਿਨਾ ਕਰਕੇ ਉਹ ਸਾਊ ਸਹਨਯੋਗ ਅਤੇ ਖਲਕਤ ਲਈ ਸਭਦਾਇਕ ਹੁੰਦਾ ਹੈ-ਇਨ੍ਹਾਂ ਵਿਸਸ਼ਟ ਤੌਰ ਤੇ ਮਨੁੱਖੀ ਸਕਸ਼ਣ ਦਸਕੇ ਤਾਂ ਵੀ ਅਜੇਹੀਆਂ ਹਾਲਤਾਂ ਵਿਚ ਜਿਨ੍ਹਾਂ ਵਿਚ ਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨੇਤਾ ਅਜੇ ਜਥੇਦਾਰ ਤੋਂ ਬਿਨਾਂ ਨਿਰਬਾਹ ਨਹੀਂ ਹੋ ਸਕਦਾ, ਉਥੇ ਅਜ ਕਲ ਕਮਾਂਡਰ ਵਿਅਕਤੀਆਂ ਦੀ ਥਾਂ ਪੁਰ ਕਰਨ ਲਈ, ਵਾਰ ਰਾਟ ਜਤਨ ਕੀਤੇ ਜਾਂਦੇ ਹਨ, ਚੱਤਰ ਯੂਥਚਾਰੀ ਮਭੁਖਾ ਨੂੰ ਇਕਠੇ ਬੁਲਾ ਭੇਜਣ ਨਾਲ, ਉਦਾਹਣ ਵਜੋਂ ਬਾਰੇ ਪ੍ਰਤਿਨਿਧ ਭਾਂਤ ਦੇ ਸੰਵਿਧਾਨ ਏਸੇ ਮੂਲ ਤੋਂ ਪੈਦਾ ਹੋਏ ਹਨ । ਇਸ ਬਾਰੇ ਕਲ ਦੇ ਵਿਪ੍ਰੀਤ ਇਹ ਗਲ ਕਿਨੀ ਬਰਕਤ ਵਾਲੀ ਤੇ ਇਸ ਵੰਝੂ ਨੂੰ ਅਸਰ ਤੋਂ ਬਚਾਣ ਵਾਲੀ ਹੋ ਜਾਂਦੀ ਹੈ, ਜਦੋਂ ਕਿ ਇਨ੍ਹਾਂ ਯੂਥਚਾਰੀ ਯੋਰਪੀਨਾ ਲਈ ਕੋਈ ਇਕ ਨਿਰਕੁੰਸ਼ ਸ਼ਾਸਕ ਸਾਹਮਣੇ ਆ ਵਿਦਮਾਨ ਹੁੰਦਾ ਹੈ-ਨੇ ਪੋਲੀਅਨ ਦੇ ਸਾਹਮਣੇ ਆ ਜਾਣ ਦਾ ਅਸਰ ਇਸ ਤਥ ਦਾ ਛੇਕੜਲਾ ਮਹਾਨ ਪ੍ਰਮਾਣ ਸੀ, ਨੈਪੋਲੀਅਨ ਦੇ ਪ੍ਰਭਾਵ ਦਾ ਇਤਿਹਾਸ ਲਗਭਗ ਉਸ ਉਚੇਰੀ ਖੁਸ਼ੀ ਦਾ ਇਤਿਹਾਸ ਹੈ, ਜੇਹੜੀ ਕਿ ਸਾਰੀ ਦੀ ਸਾਰੀ ਸਦੀ ਨੇ ਆਪਣੇ ਵਧ ਤੋਂ ਵਧ ਸੁਯੋਗ ਵਿਅਕਤੀਆਂ ਤੇ ਸਮਿਆਂ ਅੰਦਰ ਪ੍ਰਾਪਤ ਕੀਤੀ ਹੈ।
VI ਪਰਮ ਮਨੁੱਖ
ਠੀਕ ਜਿਵੇਂ ਕਿ ਨੈਤਿਕਤਾ, ਕ੍ਰਿਪਾਲਤਾ ਵਿਚ ਨਹੀਂ ਸਗੋਂ ਬਲ ਵਿਚ ਪਾਈ ਜਾਂਦੀ ਹੈ, ਇਸੇ ਤਰ੍ਹਾਂ ਮਨੁੱਖੀ ਜਤਨ ਦਾ ਧਰਮ ਉਦੇਸ਼ ਸਾਰਿਆਂ ਦਾ ਉਤਬਾਨ ਨਹੀਂ, ਸਗੋਂ ਵਧੀਕ ਮਨੋਹਰ ਅਤੇ ਵਧੀਕ ਬਲਵਾਨ ਵਿਅਕਤੀਆਂ ਦਾ ਵਿਕਾਸ ਹੋਣਾ ਲੋੜੀਦਾ ਹੈ । ਮਨੁੱਖ ਜਾਤੀ ਨਹੀਂ ਸਗੋਂ ਪਰਮ ਮਨੁੱਖ ਹੀ ਅੰਤਮ ਉਦੇਸ਼ ਹੈ। “ਸਭ ਤੋਂ ਛੇਕੜਲੀ ਵਸਤੂ ਜਿਸ ਲਈ ਕਿਸੇ ਸਮਝਦਾਰ ਮਨੁੱਖ ਨੂੰ ਜਤਨ ਕਰਨਾ ਲੋੜੀਦਾ ਹੈ ਉਹ ਮਨੁੱਖ ਜਾਤੀ ਦਾ ਸੁਧਾਰ ਕਰਨਾ ਹੋਵੇਗਾ ਮਨੁੱਖ ਜਾਤੀ ਸੁਧਰਦੀ ਤੇ ਨ ਇਸ ਦਾ ਕੋਈ ਅਸਤ੍ਰਿਤ ਹੀ ਹੈ ਇਹ ਤਾਂ ਇਕ ਭਾਵਤਮਕਤਾ ਹੈ, ਸਾਰਾ ਕੁਝ ਜੋ ਅਸਤਿਤ੍ਰ ਵਿਚ ਹੈ ਉਹ ਵਿਅਕਤੀਆਂ ਦਾ ਇਕ ਵਿਸ਼ਾਲ ਕੀੜੀ ਪਹਾੜ ਹੈ। ਸੰਪੂਰਣ-ਇਕਾਈ ਦਾ ਰੂਪ ਬਹੁਤ ਕਰਕੇ ਇਕ ਮਹਾਨ ਪ੍ਰਯੋਗਿਕ ਵਰਕਸ਼ਾਪ ਵਰਗਾ ਹੁੰਦਾ ਹੈ, ਜਿਸ ਵਿਚ ਕੁਝ ਚੀਜ਼ਾਂ ਹਰੇਕ ਯੁਗ ਵਿਚ ਸਫਲ ਹੁੰਦੀਆਂ ਹਨ ਜਦੋਂ ਕਿ ਬਹੁਤੀਆਂ ਅਸਫਲ ਰਹਿੰਦੀਆਂ ਹਨ, ਅਤੇ ਸਾਰੇ ਪ੍ਰਯੋਗਾਂ ਦਾ ਉਦੇਸ਼ ਸਮੂਹੀ ਦੀ ਪ੍ਰਸੰਨਤਾ ਨਹੀਂ ਸਗੋਂ ਵੰਨਗੀ ਦਾ ਸੁਧਾਰ ਹੈ। ਇਸ ਗੱਲ ਨਾਲੋਂ ਕਿ ਕੋਈ ਉਚੇਰੀ ਵੰਨਗੀ ਪ੍ਰਗਟ ਹੀ ਨ ਹੋਵੇ ਇਹੋ ਚੰਗਾ ਹੈ ਕਿ ਸਮਾਜ ਸਮਾਪਤ ਹੋ ਜਾਣਾ ਸਮਾਜ, ਵਿਅਕਤੀ ਦੇ ਵਿਅਕਤਿਤ੍ਰ ਅਤੇ ਸੱਤਾ ਦੇ ਵਾਧੇ ਲਈ ਇਕ ਵਸੀਲਾ ਹੈ, ਸਮੂਹ ਆਪਣੇ ਆਪ ਵਿਚ ਕੋਈ ਉਦੇਸ਼ ਨਹੀਂ। ਕੀ ਪ੍ਰਯੋਜਨ ਹੈ ਤਾਂ ਫਿਰ ਮਸ਼ੀਨਾਂ ਦਾ ਜੇਕਰ ਸਾਰੇ ਵਿਅਕਤੀਆਂ ਨੇ ਉਨ੍ਹਾਂ ਦੀ ਸਥਾਪਨਾ ਲਈ ਹੀ ਵਰਤਿਆ ਜਾਣਾ ਹੋਵੇ ? ਮਸ਼ੀਨਾਂ “ਜਾਂ ਸਾਮਾਜਿਕ ਸੰਗਠਨ ਜੇਹੜੀਆਂ ਕਿ ਆਪਣੇ ਆਪ ਵਿਚ ਉਦੇਸ਼ ਹਨ ਕੀ ਇਹ ਇਕ ਅਦਭੂਤ ਤਮਾਸ਼ਾ ਹੈ ?”
ਪਹਿਲਾਂ ਪਹਿਲ ਨਿਟਸੇ ਐਉਂ ਬੋਲਦਾ ਸੀ ਜਿਵੇਂ ਕਿ ਉਸ ਦੀ ਆਸ਼ਾ ਇਕ ਨਵੀਂ ਜੀਵ ਸ਼੍ਰੇਣੀ ਦੇ ਉਤਪਾਦਨ ਲਈ ਸੀ, ਪਿਛੇ ਜਾ ਕੇ ਉਹ ਆਪਣੇ ਪਰਮ ਮਨੁੱਖ ਨੂੰ ਇਕ ਅਜੇਹੇ ਉਤਪ੍ਰਸ਼ਟ ਮਨੁੱਖ ਦੇ ਰੂਪ ਵਿਚ ਚਿੰਤਨ ਕਰਨ ਲਗ ਪਿਆ ਜੇਹੜਾ ਕਿ ਸਮੂਹਕ ਔਸਤ ਦੇ ਚਿਕੜ ਵਿਚੋਂ ਅਕਸਮਾਤ ਤੌਰ ਤੇ ਬਾਹਰ ਨਿਕਲ ਰਿਹਾ ਹੋਵੇ, ਅਤੇ ਜਿਸ ਦਾ ਅਸਤਿਤ੍ਰ ਕੁਦਰਤੀ ਹੋਣ ਦੀਆਂ ਸਬਬੀ ਘਟਨਾਵਾਂ ਨਾਲੋਂ, ਸੋਚ ਵਿਚਾਰ ਨਾਲ ਕੀਤੇ ਗਏ ਪਾਲਨ ਪੋਸਨ ਅਤੇ ਧਿਆਨ ਪੂਰਣ ਸਿਖਿਆ ਉਤੇ ਵਧੀਕ ਨਿਰਭਰ ਕਰਦਾ ਹੈ । ਕਿਉਂ ਜੋ ਜੀਵ ਵਿਗਿਆਨਿਕ ਪਰਿਕ੍ਰਿਆ ਤਾਂ ਅਸਾਧਾਰਣ ਰੂਪ ਵਿਅਕਤੀਆਂ ਵਿਰੁਧ ਵਿਰੋਧੀ ਭਾਵ ਰਖਦੀ ਹੈ ਕੁਦਰਤ ਸਭ ਤੋਂ ਵਧੀਕ ਬੇਤਰਸ ਹੁੰਦੀ ਹੈ ਆਪਣੇ ਸਭ ਤੋਂ ਵਧੀਕ ਮਨੋਹਰ ਉਤਪਾਦਨਾਂ ਪ੍ਰਤਿ, ਉਹ ਸਗੋਂ ਪਿਆਰ ਕਰਦੀ ਤੇ ਬਚਾਂਦਾ ਹੈ, ਔਸਤ ਤੇ ਸਾਧਾਰਣ ਜੇਹੀਆਂ ਨੂੰ ਕੁਦਰਤ ਅੰਦਰ ਜਾਤੀ ਅਤੇ ਸਮੂਹ ਦੇ ਪੱਧਰ ਵੱਲ ਨੂੰ ਪਰਤ ਪੈਣ ਦੀ ਇਕ ਸਦੀਵੀਂ ਕਿਰਿਆ ਹੁੰਦੀ ਹੈ। ਸਰਬ ਸ਼੍ਰੇਸਟਾ ਉਤੇ ਬਹੁਤਿਆਂ ਰਾਹੀਂ ਬਾਰ ਬਾਰ ਦੀ ਵਸੀ-ਕਾਰਤਾ ਪਰਮ ਮਨੁੱਖ ਚੋਣ, ਸੁਜਨਨਿਕ ਪੂਰਵ ਦ੍ਰਿਸ਼ਟੀ ਅਤੇ ਇਕ ਸ੍ਰੇਸ਼ਟ ਬਨਾਣ ਵਾਲੀ ਵਿਦਿਆ ਰਾਹੀਂ ਬਚਿਆ ਰਹਿ ਸਕਦਾ ਹੈ ।
ਇਕ ਗਲ ਵੀ ਛੇਕੜ ਨੂੰ ਕਿਨੀ ਅਰਥ ਹੀਨ ਹੈ ਕਿ ਉਚੇਰੇ ਦਰਜੇ ਦੇ ਵਿਅਕਤੀਆਂ ਨੂੰ ਪਿਆਰ ਨਮਿਤ ਵਿਆਹ ਕਰਨ ਦੀ ਖੁਲ੍ਹ ਦਿੱਤੀ ਜਾਏ ਸੂਰਬੀਰਾ ਨੂੰ ਦਾਸ ਲੜਕੀਆਂ ਨਾਲ ਅਤੇ ਪ੍ਰਤਿਭਾਸ਼ੀਲੀ ਨੂੰ ਸੀ ਉਣ ਪ੍ਰੋਢ ਕਰਨ ਵਾਲਿਆਂ ਨਾਲ । ਸਾਪਨਗਰ ਗਲਤੀ ਤੇ ਸੀ, ਪਿਆਰ ਸੂਜਨਨਿਕ ਨਹੀਂ ਹੁੰਦਾ, ਜਦੋਂ ਕੋਈ ਆਦਮੀ ਪਿਆਰ ਵਿਚੋ ਹੋਵੇ ਤਾਂ ਉਸ ਨੂੰ ਆਪਣੇ ਸਾਰੇ ਜੀਵਨ ਉਤੇ ਅਸਰ ਪਾਣ ਵਾਲੇ ਫੈਸਲੇ ਕਰਨ ਦੀ ਖੁਲ੍ਹ ਨਹੀਂ ਦਿੱਤੀ ਜਾਣੀ ਚਾਹੀਦੀ, ਮਨੁੱਖ ਨੂੰ ਇਹ ਸਮਥਾ ਨਹੀਂ ਦਿੱਤੀ ਗਈ ਕਿ ਉਹ ਪਿਆਰ ਵੀ ਕਰੇ ਤੇ ਸਿਆਣਾ ਵੀ ਹੋਵੇ । ਸਾਨੂੰ ਪ੍ਰੇਮੀਅ ਦੀਆਂ ਪ੍ਰਤਿਗਿਆਵਾਂ ਨੂੰ ਅਵੇਗ ਦੇ ਕੇ ਪਿਆਰ ਨੂੰ ਵਿਆਹ ਕਰਨ ਲਈ ਇਕ ਕਾਨੂਨੀ ਰੁਕਾਵਟ ਬਣਾ ਦੇਣਾ ਚਾਹੀਦਾ ਹੈ । ਸਰਬ ਸ੍ਰੇਸ਼ਤਾ ਨੂੰ ਕੇਵਲ ਸਰਬ ਸ੍ਰੇਸ਼ਟਾ ਨਾਲ ਸ਼ਾਦੀ ਕਰਨੀ ਚਾਹੀਦੀ ਹੈ । ਪਿਆਰ ਰਹਿਣ ਦੇਂਦਾ ਚਾਹੀਦਾ ਹੈ । ਜਨ ਸਾਧਾਰਨ ਸ਼ਾਦੀ ਦਾ ਪ੍ਰਯੋਜਨ ਕੋਈ ਪੁਨਰ ਜਨਨ ਘਾਤ੍ਰ ਨਹੀਂ ਸਗੋਂ, ਇਸਦਾ ਵਿਕਾਸ ਵੀ ਹੋਣਾ ਲੋੜੀਂਦਾ ਹੈ।
ਤੁਸੀਂ ਨਵਯੁਵਕ ਹੋ ਅਤੇ ਸੰਤਾਨ ਅਤੇ ਸ਼ਾਦੀ ਲਈ ਇੱਛਾ ਕਰਦੇ ਹੋ। ਪਰ ਮੈਂ ਤੁਹਾਨੂੰ ਪੁਛਦਾ ਹਾਂ ਕਿ ਕੀ ਤੁਸੀਂ ਇਕ ਅਜੇਹੇ ਮਰਦ ਹੈ ਹੋ ਜੇਹੜਾ ਕਿ ਇਕ ਬੱਚੇ ਲਈ ਇੱਛਾ ਕਰਨ ਦੀ ਦਲੇਰੀ ਕਰਦਾ ਹੈ ? ਕੀ ਤੁਸੀਂ ਵਿਜਾਈ ਸਵੈ-ਵਸੀਕਾਰ ਰਖਣ ਹਾਰ, ਆਪਣੀਆਂ ਇੰਡੀਆਂ ਦੇ ਸਾਬਕ ਤੋਂ ਆਪਣੇ ਗੁਣਾਂ ਦੇ ਸੁਆਮੀ ਹੈ ?—ਜਾਂ ਕਿ ਤੁਹਾਡੀ ਇੱਛਾ ਅੰਦਰ ਪਸ਼ੂ ਬੋਲਦਾ ਹੈ, ਜਾਂ ਇਕਲੇ ਜਾਂ ਆਪਣੇ ਆਪ ਨਾਲ ਵਿਰੋਧ ? ਮੈਂ ਚਾਹੁੰਦਾ ਹਾਂ ਕਿ ਤੁਹਾਡੀ ਵਿਖੇ, ਤੇ ਸੁੰਦਰਤਾ ਹੀ ਸੱਚੇ ਲਈ ਸੰਧਤ ਰਹੀਆਂ । ਤੁਸਾਂ ਆਪਣੀ ਵਿਜੈ ਤੇ ਸੁੰਭਰਤਾ ਨਮਿਤ ਜੀਉਂਦੇ ਜਾਗਦੇ ਸਮਾਰਕ ਕਰਦੇ ਹਨ । ਤੁਸੀਂ ਨਿਰਮਾਣ ਕਰਨਾ ਹੈ ਆਪਣੇ ਤੋਂ ਪਰੇ । ਪਰ ਤਾਂ ਤੁਹਾਨੂੰ ਅਵਸ਼ ਨਿਰਮਾਣ ਕਰਨਾ ਲੋੜੀਂਦਾ ਹੈ ਆਪਣੇ ਸਰੀਰ ਅਤੇ ਆਤਮਾ ਨੂੰ ਮੌਡਲ ਰੂਪ ਵਿੱਚ ਤੁਸੀਂ ਨ ਕੇਵਲ ਆਪਣੇ ਪਸਾਰ ਕਰੋਗੇ ਸਗੋਂ ਪਸਾਰ ਕਰੋਗੇ ਉਪਰ ਵਲ ਨੂੰ। ਇਸ ਤਰ੍ਹਾਂ ਸ਼ਾਦੀ ਨੂੰ ਮੈਂ ਜੋੜੇ ਦੀ ਇਕ ਅਜਿਹੀ ਸੰਤਾਨ ਸਿਰਜਣ ਦੀ ਇੱਛਾ ਕਹਿੰਦਾ ਹਾਂ ਜੇਹੜੀ ਕਿ ਸਿਰਜਣ ਵਾਲਿਆਂ ਨਾਲੋਂ ਵਧੇਰੇ ਕੁਝ ਹੋਵੇ । ਮੈਂ ਤਾਂ ਸ਼ਾਦੀ ਕਹਿੰਦਾ ਹਾਂ ਇਕ ਦੂਜੇ ਪ੍ਰਤੀ ਸਨਮਾਨ ਨੂੰ ਜਿਵੇਂ ਕਿ ਉਨ੍ਹਾਂ ਪ੍ਰਤਿ ਸੋਹੜੇ ਕਿ ਅਜੇਹੀ ਇੱਛਾ ਕਰਦੇ ਹਨ ।
ਬਿਨਾਂ ਚੰਗੇ ਜਨਮ ਤੋਂ ਬੇਸਟਤਾ ਅਸੰਭਵ ਹੈ। “ਇਕੋ ਇਕ ਬੁੱਧੀ ਸ਼ਕਤੀ । ਹੀ ਸ੍ਰੇਸ਼ਟ ਨਹੀਂ ਬਣਾਦੀ ਇਸ ਦੇ ਉਲਟ ਬੁੱਧੀ ਨੂੰ ਸ੍ਰੇਸ਼ਟ ਬਣਾਣ ਵਾਲੀ ਕਿਸੇ ਚੀਜ਼ ਦੀ ਸਦਾ ਲੋੜ ਹੁੰਦੀ ਹੈ ।ਤਰਾਂ ਜਿਹੜੀ ਚੀਜ਼ ਲੋੜੀਦੀ ਹੈ । ਲਰ— (ਮੇਰਾ ਸੰਕੇਤ, ਏਥੇ ਅਜੇ ਅਗ ਤਰਾ ਤੋਂ ਨਹੀਂ ਜਿਵੇਂ ਕਿ ਸਰਦਾਰ ਚੌਧਰੀ, ਰਾਇ ਸਾਹਿਬ ਆਦਿਕ, ਅਜੇਹਾ ਅਪ ਸੰਵੇਦਨ ਤਾਂ ਖੋਤਿਆ ਲਈ ਹੁੰਦਾ ਹੈ। ਜਨਮ ਅਤੇ ਸੁਜਨ ਨਿਕ ਪਾਲਨ ਪੋਸਨ ਜਿੱਤੇ ਜਾਣ ਤੋਂ ਮਗਰੋਂ ਅਗਲਾ ਕਾਰਕ, ਪਰਮ ਮਨੁੱਖ ਦੇ ਫਾਰਮੂਲੇ ਵਿਚ ਇਕ ਕਰੜਾ ਸਲੂਕ ਹੈ ਜਿਥੇ ਕਿ ਸੁਤੇ ਸਿਧ ਮੰਗ ਕੀਤੀ ਜਾਏਗੀ ਪੂਰਣਤਾ ਦੀ, ਜਿਸ ਨੂੰ ਲੋੜ ਨ ਹੋਵੇ । ਪ੍ਰਸੰਸਾ ਦੀ ਵੀ ਜਿਥੇ ਸੁਖ ਸੁਭੀਤ ਬੜੇ ਥੋੜੇ ਨਾਮ ਮਾਤ੍ਰ ਤੇ ਜ਼ਿਮੇਵਾਰੀਆਂ ਬਹੁਤਿਆ ਹੋਣਗੀਆਂ । ਜਿਥੇ ਸਰੀਰਕ ਨੂੰ ਚੁਪ ਚਾਪ ਦੁਖ ਕਸਟ ਸਹਾਰਨਾ ਸਿਖਾਇਆ ਜਾਏਗਾ ਅਤੇ ਜਿਥੇ ਕਿ ਸੰਕਲ ਸਕਤੀ ਲਾਗਿਆ ਮੰਨਣਾ ਤੇ ਆਗਿਆ ਕਰਨਾ ਸਿਖ ਸਕੇ । ਖੁਲ੍ਹੀ ਆਵਾਂਗਾ ਬੇਅਰਥ ਹੋਣਗੀਆਂ ਅਤਿ ਸੁਖ ਸੰਤੋਸ਼ ਸੁਤੰਤਰਤਾ ਨਾਲ ਸ਼ਰੀਰਕ ਅਤੇ ਸਦਾਚਾਰਕ ਰੀਤ ਨੂੰ ਨਿਰਬਲ ਨਹੀਂ ਕੀਤਾ ਜਾਏਗਾ ।” ਤਾਂ ਵੀ ਇਕ ਅਜੇਹਾ ਸਕੂਲ ਜਿਥੇ ਕੋਈ ਆਦਮੀ ਹਾਰਦਿਕ ਤੌਰ ਤੇ ਹਸਣਾ ਸਿਖੇਗਾ; ਫਿਲਾਸਫਰਾਂ ਦੇ ਦਰਜੇ ਹਾਸੇ ਲਈ ਉਨ੍ਹਾਂ ਦੀ ਸਮਥਾ ਅਨੁਸਾਰ ਬੰਨੇ ਜਾਣੇ ਚਾਹੀਦੇ ਹਨ, ਜੇਹੜਾ ਵੀ ਕੋਈ ਆਦਮੀ ਉੱਚੇ ਤੋਂ ਉੱਚੇ ਪਹਾੜਾਂ ਨੂੰ ਉਲਾਘਾ ਭਰਕੇ ਪਾਰ ਕਰ ਜਾਂਦਾ ਹੈ ਉਚ ਸਾਰੀਆਂ ਦੁਖਦਾਈ ਘਟਨਾਵਾਂ ਉਤੇ ਹਸ ਛਡੱਦਾ ਹੈ ਅਤੇ ਪਰਮ ਮਨੁੱਖ ਦੀ ਇਸ ਸਿਖਿਆ ਵਿਚ ਸਦਾਚਾਰਕ ਸ਼ਰਤ ਦਾ ਕੋਈ ਤੇਜ਼ਾਬ ਨਹੀਂ ਹੋਵੇਗਾ, ਸੰਕਲਪ ਸ਼ਕਤੀ ਦਾ ਤਪਸਿਆਵਾਦ ਵਾਦ ਤਾਂ ਹੋਵੇਗਾ, ਪਰ ਸ਼ਰੀਰਕ ਸੁਖ ਸੁਆਦ ਦੀ ਕੋਈ ਨਿਖੇਧੀ ਨਹੀਂ ਹੋਵੇਗੀ । “ਤੁਸੀਂ ਨਚਣਾ ਟਪਣਾ ਬੰਦ ਨ ਕਰੋ, ਮਧਰ ਕੁੜੀਓ ਮੈਲੀ ਨਜ਼ਰ ਖੇਡ ਨੂੰ ਵਿਗਾੜਨ ਵਾਲਾ ਕੋਈ ਖਰੂਦੀ ਤੁਹਾਡੇ ਵਿਚ ਆਇਆ ਨਹੀਂ ਸੋਹਣੇ ਗਿਟਿਆਂ ਵਾਲੀਆਂ ਕੁੜੀਆਂ ਦਾ ਕੋਈ ਵੈਰੀ ਹੈ ਨਹੀਂ ।” ਸੋਹਣੇ ਗਿਟਿਆਂ ਲਈ ਕਿਸੇ ਪਰਮ ਮਨੁੱਖ ਅੰਦਰ ਵੀ ਰੁਚੀ ਹੋ ਸਕਦੀ ਹੈ ।
ਇਹੋ ਜੇਹੇ ਜਨਮ, ਪਾਲਨ ਪੋਸਨ ਤੇ ਸਿਖਿਆ ਵਾਲਾ ਮਨੁੱਖ ਭਲੇ ਬੁਰੇ ਤੋਂ ਪਰੇ ਹੋਵੇਗਾ, ਉਹ ਅਨਿਯਮਕ ਹੋਣ ਤੋਂ ਨਿਜਕੇਗ ਨਹੀਂ ਜੇਕਰ ਉਸ ਦਾ ਪ੍ਰਯੋਜਨ ਇਸ ਦੀ ਮੰਗ ਕਰਦਾ ਹੋਵੇ ਸਾਊ ਹੋਣ ਨਾਲੋਂ ਉਹ ਨਿਰਭੈ ਹੋਵੇਗਾ ” ਸਾਉਪਨ ਜਾਂ ਸੇਟਤਾ ਹੈ ਕੀ ? ਉਹ ਸਾਰਾ ਕੁਝ ਜੇਹੜਾ ਕਿ ਮਨੁੱਖ ਅੰਦਰ ਦਾ ਭਾਵ, ਬਲ ਲਈ ਸੰਕਲਪ ਤੇ ਬਲ ਨੂੰ ਹੀ ਵਧਾਂਦਾ ਹੈ । ਭੈੜਾ ਕੀ ਹੈ ? ਸਾਰਾ ਕੁਝ ਜੋ ਨਿਰਬਲ ਤਾਂ ਤੋਂ ਪੈਦਾ ਹੁੰਦਾ ਹੈ ।” ਸ਼ਾਇਦ ਪਰਮ ਮਨੁੱਖ ਅੰਦਰ ਪ੍ਰਬਲਚਿਨ ਖਤਰੇ ਅਤੇ ਜੰਗ ਦਾ ਪਿਆਰ ਹੋਵੇਗਾ, ਅੰਪਰ ਜੇਕਰ ਇਨ੍ਹਾਂ ਦਾ ਕੋਈ ਪ੍ਰਯੋਜਨ ਹੋਵੇਗਾ, ਅੰਪਰ ਜੇਕਰ ਇਨ੍ਹਾਂ ਦਾ ਕੋਈ ਪ੍ਰਯੋਜਨ ਹੋਵੇ ਉਹ ਸਭ ਤੋਂ ਪਹਿਲਾਂ ਸੁਰਖਿਆ ਲਈ ਜਤਨ ਨਹੀਂ ਕਰੇਗਾ ਸੁਖ ਆਰਾਮ ਨੂੰ ਉਹ ਵਧ ਤੋਂ ਵਧ ਗਿਣਤੀ ਲਈ ਛੱਡ ਦੇਵੇਗਾ। ਜਹਾਦਸਤਰ ਉਨ੍ਹਾਂ ਸਾਰਿਆਂ ਦਾ ਪ੍ਰੇਮੀ ਸੀ ਜੇਹੜੇ ਕਿ ਦੂਰ ਦੂਰ ਦੀਆਂ ਸਮੁੰਦਰੀ ਯਾਤਰਾਵਾਂ ਕਰਦੇ ਤੇ ਖਤਰੇ ਤੋਂ ਬਿਨ੍ਹਾਂ ਜੀਉਣਾ ਪਸੰਦ ਨਹੀਂ ਸਨ ਕਰਦੇ ।” ਇਸ ਲਈ ਜੰਗ ਸਾਰਾ ਹੀ ਚੰਗਾ ਹੁੰਦਾ ਹੈ, ਵਿਪ੍ਰੀਤ ਆਧੁਨਿਕ ਸਮਿਆ ਵਿਚ ਇਸ ਦੇ ਪ੍ਰਯੋਜਨਾ ਦੀ ਸੰਵਾਰ ਤਫਤਾ ਦੇ, ਇਕ ਚੰਗਾ ਹੈ, ਜੰਗ ਕਿਹੇ ਵੀ ਪ੍ਰਯੋਜਨ ਨੂੰ ਪਾਵਨ ਕਰ ਦੇਂਦਾ ਹੈ। ਕ੍ਰਾਂਤੀ ਵੀ ਚੰਗੀ ਹੁੰਦੀ ਹੈ : ਆਪਣੇ ਆਪ ਵਿਚ ਤਾਂ ਨਹੀਂ, ਕਿਉਂ ਜੋ ਜਨ ਸਮੂਹਾ ਦੀ ਪ੍ਰਭੁਤਾ ਨਾਲ ਕੋਈ ਵੀ ਚੀਜ਼ ਹੋਰ ਵਧੀਕ ਅਭਾਗੀ ਨਹੀਂ ਹੁੰਦੀ ਕਿਉਂ ਜੇ ਜੰਗ ਦੇ ਸਮਿਆ ਵਿਚ ਉਨ੍ਹਾਂ ਵਿਅਕਤੀਆਂ ਦੀ ਲਪਤ ਮਹਾਨਤਾ ਵੀ ਪ੍ਰਗਟ ਹੋ ਜਾਂਦੀ ਹੈ, ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਪਰਿਆਪਤ ਉਤੇਜਨ ਨੇ ਅਵਸਰ ਨਹੀਂ ਸਨ ਤਾਂ ਇਹੋ ਜੇਹੀ ਵਿਵਸਥਾ ਵਿਚੋਂ ਨਿਕਲ ਆਉਂਦਾ ਹੈ; ਨਿਰਤ ਕਰਦਾ ਕੋਈ ਤਾਰਾ, ਫ੍ਰਾਂਸੀਸੀ ਕ੍ਰਾਂਤੀ ਦੇ ਉਤਪਾਤ ਅਤੇ ਅਰਥਹੀਨਤਾ ਤੋਂ ਨੈਪੋਲੀਅਨ, ਪੁਨਰ ਜਾਗਣ ਦੀ ਹਿੰਸਾ ਅਤੇ ਅਵਿਵਸਥਾ ਵਿਚੋਂ ਅਜੇਹਾ ਸ਼ਕਤੀਸ਼ਾਲੀ ਵਿਅਕਤਤਵ ਅਤੇ ਅਜੇਹੀ ਬਹੁਤਾ ਵਿਚੋ ਜੇਹੋ ਜੇਹੇ ਕਿ ਯੌਰਪ ਨੇ ਉਸ ਤੋਂ ਕਦੀ ਦੇਖੋ ਸੁਟੇ ਨਹੀਂ ਅਤੇ ਨ ਹੀ ਹਰ ਵਧੀਕ ਸਮੇਂ ਲਈ ਸਹਾਰ ਸਕਦਾ ।
ਸ਼ਕਤੀ, ਬੁੱਧੀ ਅਤੇ ਅਭਿਮਾਨ-ਇਨ੍ਹਾਂ ਨਾਲ ਪਰਮ ਮਨੁੱਖ ਬਣਦਾ ਹੈ । ਪਰ ਇਨ੍ਹਾਂ ਨੂੰ ਜ਼ਰੂਰੀ ਤੌਰ ਤੇ ਇਕ ਸੁਰ ਹੋਏ ਹੋਣਾ ਲੋੜੀਂਦਾ ਹੈ, ਜ਼ਜ਼ਬੇ ਸ਼ਕਤੀਆ ਦਾ ਰੂਪ ਉਦੋਂ ਹੀ ਲੈਂਦੇ ਹਨ ਜਦੋਂ ਕਿ ਉਹ ਕਿਸੇ ਅਜੇਹੇ ਮਹਾਨ ਪ੍ਰਯੋਜਨ ਰਾਹੀਂ ਚੁਣੇ ਅਤੇ ਏਕੀਕਤ ਕੀਤੇ ਜਾਂਦੇ ਹਨ ਜੇਹੜਾ ਕਿ ਇਛਾਵਾਂ ਦੀ ਦੁਰਵਿਵਸਥਾ ਨੂੰ ਇਕ ਵਿਅਕਤਿਤ੍ਰ ਦੀ ਸਭਾ ਵਿਚ ਢਾਲ ਦੇਂਦਾ ਹੈ । ਅਭਾਗਸ਼ੀਲ ਹੈ ਉਹ ਚਿੰਤਕ ਜੇਹੜਾ ਕਿ ਆਪਣੇ ਪੌਦਿਆਂ ਦਾ ਮਾਲੀ ਨਹੀਂ ਸਗੋਂ ਮਿੱਟੀ ਰੂਪ ਹੁੰਦਾ ਹੈ । ਆਪਣੇ ਜਜ਼ਬਿਆਂ ਮਗਰ ਤੁਰਨ ਵਾਲਾ ਕੌਣ ਹੁੰਦਾ ਹੈ ਦੁਰਬਲ ਆਦਮੀ ਉਸ ਅੰਦਰ ਰੋਕ ਪਾਣ ਦੀ ਥੁੜ ਹੁੰਦੀ ਹੈ, ਉਹ ਏਨਾਂ ਬਲਵਾਨ ਨਹੀਂ ਹੁੰਦਾ ਕਿ ਨਾ ਕਹਿ ਸਕੇ, ਉਹ ਇਕ ਬੇਸੁਰਾ ਅਤੇ ਅਧ ਪਤਤ ਹੁੰਦਾ ਹੈ । ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰਖਣਾ -ਉਚਤਮ ਚੀਜ਼ ਇਹੋ ਹੁੰਦੀ ਹੈ । ਜੇਹੜਾ ਆਦਮੀ ਕੇਵਲ ਮਾਤ੍ਰ ਇਕ ਜਨ ਸਾਧਾਰਣ ਜੇਹਾ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਲੋੜ ਹੈ ਕੇਵਲ ਇਸ ਗੱਲ ਦੀ ਕਿ ਉਹ ਆਪਣੇ ਆਪ ਨਾਲ ਨਰਮ ਹੋਣਾ ਬੰਦ ਕਰ ਦੇਵੇ । ਕੋਈ ਅਜੇਹਾ ਪ੍ਰਯੋਜਨ ਪ੍ਰਾਪਤ ਹੋਣਾ ਜਿਸ ਦੀ ਖਾਤਰ ਕਿ ਕੋਈ ਆਦਮੀ ਦੂਜਿਆਂ ਪ੍ਰਤਿ ਕਰੜਾ ਹੋ ਸਕੇ ਤੇ ਸਭ ਤੋਂ ਵਧੀਕ ਆਪਣੇ ਆਪ ਪ੍ਰਤੀ ਕੋਈ ਅਜੇਹਾ ਪ੍ਰਯੋਜਨ ਰਖਣਾ ਜਿਸ ਲਈ ਕੋਈ ਆਦਮੀ ਲਗਭਗ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਏ, ਸਿਵਾਏ ਕਿਸੇ ਮਿੱਤਰ ਨਾਲ ਧੋਖਾ ਕਰਨ ਦੇ ਇਹ ਹੈ ਸ੍ਰੇਸ਼ਟਤਾ ਦਾ ਅੰਤਮ ਪੇਟੈਂਟ ਤੇ ਪਰਮ ਮਨੁੱਖ ਦਾ ਛੇਕੜਲਾ ਫਾਰਮੂਲਾ ।
ਕੇਵਲ ਇਕ ਅਜੇਹੇ ਮਨੁੱਖ ਨੂੰ ਆਪਣੀ ਮਿਹਨਤ ਦਾ ਅੰਤਮ ਉਦੇਸ਼ ਅਤੇ ਪੁਰਬਕਾਰ ਕਰਦੇ ਦੇਖਣ ਨਾਲ ਹੀ ਅਸੀਂ ਜੀਵਨ ਨਾਲ ਪਿਆਰ ਕਰ ਸਕਦੇ ਤੇ ਉਪਰ ਵਲ ਨੂੰ ਜੀਅ ਸਕਦੇ ਹਾਂ ਸਾਡੇ ਪਾਸ ਜ਼ਰੂਰੀ ਤੌਰ ਤੇ ਕੋਈ ਅਜੇਹਾ ਉਦੇਸ਼ ਹੋਣਾ ਲੋੜੀਂਦਾ ਹੈ, ਜਿਸ ਦੀ ਖਾਤਰ ਅਸੀਂ ਸਾਰੇ ਇਕ ਦੂਜੇ ਪਤਿ ਪਿਆਰੇ ਹੋ ਜਾਂਦੇ ਹਾਂ । ਤਾਂ ਫਿਰ ਆਓ ਮਹਾਨ ਬਣੀਏ ਜਾਂ ਫਿਰ ਮਹਾਨ ਵਿਅਕਤੀਆਂ ਦੇ ਸੇਵਕ ਜਾਂ ਸਾਧਨ ਬਣ ਜਾਈਏ, ਕੋਹਾ ਮਨੋਹਰ ਦ੍ਰਿਸ਼ਣੀ ਉਹ ਜਦੋਂ ਕਿ ਲੱਖਾਂ ਹੀ ਯੋਰਪੀਨਾ ਨੇ ਆਪਣੇ ਆਪ ਨੂੰ ਬੋਨਾਪਾਰਟ ਦੇ ਉਦੇਸ਼ਾਂ ਲਈ ਵਸੀਲਿਆਂ ਦੇ ਤੌਰ ਤੇ ਭੇਟਾ ਕਰ ਦਿੱਤਾ ਸੀ ਅਤੇ ਪ੍ਰਸੰਨਤਾ ਨਾਲ ਉਸ ਲਈ ਮਰ ਗਏ ਤੇ ਉਸ ਦਾ ਨਾਮ ਗਾਂਦੇ ਹੋਏ ਢੇਰ ਹੋ ਗਏ ਸਨ । ਸ਼ਾਇਦ ਸਾਡੇ ਵਿਚੋਂ ਉਹ ਜੇਹੜੇ ਸਮਝ ਸਕਦੇ ਉਸ ਭਾਵੀ ਕਰਨ ਹਾਰ ਬਣ ਸਕਦੇ ਹਾਂ ਭਾਵ ਆਗਮਨ ਦਾ ਰਸਤਾ ਸਿੱਧਾ ਕਰ ਸਕਦੇ ਹਾਂ; ਅਸੀਂ ਆਪ ਉਹ ਬਣ ਨਹੀਂ ਸਕਦੇ, ਅਤੇ ਉਸ ਦੇ ਅਸੀਂ ਦੋਸਾਂ ਵਲੋਂ ਉਦਾਸੀਨ ਅਤੇ ਸਮਿਆਂ ਵਲੋਂ ਉਦਾਸੀਨ ਇਕਠੇ ਮਿਲ ਕੇ ਮਿਹਨਤ ਕਰ ਸਕਦੇ ਹਾਂ । ਇਸ ਆਦਰਸ਼ ਨਮਿਤ ਭਾਵ ਕਿਸੇ ਵਖ ਵਖ ਹੋਏ ਵੀ ਹਾਂ। ਜ਼ਰ ਦਸਤਰ ਆਪਣੇ ਦੁਖ ਕਸ਼ਟਾਂ ਵਿਚ ਵੀ ਗਾ ਉਠੇਗਾ, ਜੇਕਰ ਉਹ ਉਚੇਰੇ ਮਨੁੱਖ ਦੇ ਦਿਨਾਂ ਵਿਖੇ ਹੋਏ ਸਹਾਇਕਾਂ ਤੇ ਪ੍ਰੇਮੀ ਦੀਆਂ ਆਵਾਜ਼ਾਂ ਵੀ ਸੁਣ ਸਕੇ । ਅਜ ਦੇ ਤੁਸੀਂ ਉਦਾਸ ਤੇ ਇਕ ਪਾਸੇ ਹੋਏ ਖਲੋਤੇ ਹੀ ਇਕ ਦਿਨ ਨੂੰ ਰਾਸ਼ਟ ਬਣ ਜਾਓਗੇ ਤੁਹਾਡੇ ਵਿਚੋਂ ਹੀ ਜਿਨ੍ਹਾਂ ਨੇ ਕਿ ਆਪਣੀ ਚੋਣ ਕੀਤੀ ਹੈ, ਇਕ ਚੋਣਵਾਂ ਰਾਸਟ ਉਦੋਂ ਹੋ ਜਾਏਗਾ, ਅਤੇ ਇਸ ਤੋਂ ਪਰਮ ਮਨੁੱਖ ।
VII ਗਿਰਾਵਟ
ਸਿੱਟੇ ਵਜੋਂ ਪਰਮ ਮਨੁੱਖ ਵੱਲ ਰਸਤਾ ਜ਼ਰੂਰੀ ਤੌਰ ਤੇ ਕੁਲੀਨ ਤੰਤ ਵਿਚੋਂ ਦੀ ਲੰਘਣਾ ਹੈ। ਲੋਕਤੰਤ੍ਰ “ਨਕ ਗਿਣਨ ਦਾ ਇਹ ਖ਼ਬਤ-ਅਵਸ਼ੋਂ ਬਿਲਕੁਲ ਮਿਟਾ ਦੇਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਬਹੁਤੀ ਦੇਰ ਹੋ ਜਾਏ। ਇਸ ਵਿਚ ਪਹਿਲਾਂ ਕਦਮ, ਜਿਥੋਂ ਤੀਕ ਕਿ ਸਾਰੇ ਉਚਰੇ ਮਨੁੱਖਾਂ ਦਾ ਵਾਸਤਾ ਹੈ ਈਸਾਈਅਤ ਦਾ ਵਿਨਾਸ਼ ਕੀਤਾ ਜਾਣਾ ਹੈ । ਈਸਾ ਦੀ ਵਿਜੇ. ਲੋਕਤੰਤ੍ਰ ਦਾ ਆਰੰਭ ਸੀ । ਪਹਿਲਾਂ ਈਸਾਈ ਵਿਅਕਤੀ ਆਪਣੀਆਂ ਜਨਮ ਜਾਤ ਪ੍ਰਵਿਰਤੀਆਂ ਕਰਕੇ ਵਿਸ਼ੇਸ਼ ਅਧਿਕਾਰ ਵਾਲੀਆਂ ਹਰੇਕ ਚੀਜ਼ ਵਿਰੁਧ, ਵਿਹੀ ਸੀ । ਉਹ ਨਿਰੰਤਰ ਤੌਰ ਤੇ ਸਮਾਨ ਅਧਿਕਾਰਾਂ ਲਈ ਜੀਵਿਆਂ ਅਤੇ ਜਤਨ ਕੀਤਾ ਆਧੁਨਿਕ ਸਮਿਆਂ ਵਿਚ ਤਾਂ ਉਸ ਨੂੰ ਸਾਈਬੇਰੀਆ ਨੂੰ ਭੇਜ ਦਿੱਤਾ ਜਾਂਦਾ । ”ਜਿਸ ਕਿਸੇ ਨੇ ਤੁਹਾਡੇ ਵਿਚੋਂ ਸਭ ਤੋਂ ਵੱਡਾ ਬਣਨਾ ਹੋਵੇ ਉਸ ਨੂੰ ਤੁਹਾਡਾ ਸੇਵਕ ਬਣ ਜਾਣਾ ਲੋੜੀਂਦਾ ਹੈ ।” ਇਹ ਤਾਂ ਸਾਰੀ ਰਾਜਨੀਤਕ ਸਿਆਣਪ ਤੇ ਸਾਰੀ ਓਸ਼ਹਵਾਸਾਂ ਨੂੰ ਹੀ ਉਲਟਾ ਦੇਣ ਵਾਲੀ ਗੱਲ ਹੈ। ਨਿਰਸੰਦੇਹ, ਜਦੋਂ ਕੋਈ ਆਦਮੀ ਬਾਈਬਲ ਨੂੰ ਪੜ੍ਹ ਰਿਹਾ ਹੁੰਦਾ ਹੈ ਤਾਂ ਉਹ ਕਿਸੇ ਇਕ ਰੂਸੀ ਨਾਵਲ ਦਾ ਵਾਤਾਵਰਣ ਮਹਿਸੂਸ ਕਰ ਰਿਹਾ ਹੁੰਦਾ ਹੈ, ਇਹ ਸਿਖਿਆਵਾਂ ਤਾਂ ਇਕ ਤਰ੍ਹਾਂ ਦੇਸ਼ ਤਾਂ ਇਸ ਦੀ ਤੋਂ ਉਡਾਈਆਂ ਗਈਆਂ ਹਨ । ਕੇਵਲ ਨੀਵੇਂ ਜੇਹੇ ਲੋਕਾਂ ਅੰਦਰ ਹੀ ਇਹੋ ਜੇਹੇ ਖਿਆਲ ਜੜ ਪਕੜ ਸਕਦੇ ਹਨ, ਅਤੇ ਫਿਰ ਇਕ ਅਜਿਹੇ ਯੁਗ ਵਿਚ ਜਿਸ ਦੇ ਸ਼ਾਸ਼ਕਾਂ ਦਾ ਗ੍ਰਾਸ ਹੋ ਕੇ, ਉਨ੍ਹਾਂ ਸ਼ਾਸਨ ਕਰਨਾ ਹੀ ਬੰਦ ਕਰ ਦਿੱਤਾ ਸੀ । “ਜਦੋਂ ਨੀਰੋ ਅਤੇ ਕੈਰੇਕਲਾਂ ਰਾਜ ਸਿੰਘਾਸਨ ਉਤੇ ਬੈਠੇ ਸਨ ਤਾਂ ਹੀ ਇਹ ਉਲਟੀ ਜੇਹੀ ਗੱਲ ਉਠ ਖਲੋਤੀ ਸੀ ਕਿ ਸਭ ਤੋਂ ਨੀਵੇਂ ਆਦਮੀ ਦੀ ਕੀਮਤ ਚੋਟੀ ਦੇ ਮਨੁੱਖ ਨਾਲੋਂ ਵਧੀਕ ਸੀ।
ਜਿਵੇਂ ਕੀ ਈਸਾਈਅਤ ਰਾਹੀਂ ਯੌਰਪ ਦੀ ਜਿੱਤ, ਪੁਰਾਤਨ ਕੁਲੀਨ ਤੰਤ੍ਰ ਦੀ ਸਮਾਪਤੀ ਸੀ, ਇਸੇ ਤਰ੍ਹਾਂ ਯੌਰਪ ਉਤੇ ਜਰਮਨ ਭਾਂਤ ਦੇ ਜੰਗੀ ਸਰਦਾਰਾਂ ਦੇ ਛਾ ਜਾਣ ਨੇ ਪੁਰਾਣੇ ਮਰਦਾਂ ਵਾਲੇ ਗੁਰਾਂ ਦਾ ਨਵਕਰਣ ਲੈ ਆਦਾ ਅਤੇ ਆਧੁਨਿਕ ਕੁਲੀਨ ਤੰਤ੍ਰਾਂ ਦੀਆਂ ਜੜ੍ਹਾਂ ਗਡ ਦਿੱਤੀਆਂ । ਇਨ੍ਹਾਂ ਲੋਕਾਂ ਉਤੇ ਸਦਾਚਾਰਾਂ ਦੇ ਭਾਰ ਨਹੀਂ ਸਨ, ਉਹ ਹਰੇਕ ਸਾਮਾਜਿਕ ਪ੍ਰਤਿਬੰਧ ਤੋਂ’ ਵਿਮੁਕਤ ਸਨ, ਜੰਗਲੀ ਪਸ਼ੂਆਂ ਦੀ ਆਪਣੀ ਜ਼ਮੀਰ ਦੀ ਨਿਰਦੇਸ਼ਤਾ ਵਿਚ ਉਹ ਕਿਸੇ ਭਿਆਨਕ ਕਤਲ ਅਗਲਾ ਦੇਣ ਲੁਟਮਾਰ ਤੇ ਦੁਖ ਕਸ਼ਟ ਦੇਣ ਆਦਿ ਦੀ ਲੜੀ ਭੋਂ ਚਾਅ ਭਰੇ ਰਾਖ ਵਾਂਗ ਇਸੇ ਤਰ੍ਹਾਂ ਇਕ ਆਕੜ ਸੰਤੁਸ਼ਟਤਾ ਨਾਲ ਪਤਦੇ ਸਨ, ਜਿਵੇਂ ਕਿ ਕੋਈ ਅਜੇਹਾ ਵਿਦਿਆਰਥੀ ਜਿਸ ਪਾਸੋਂ ਕਿ ਮਨ ਦੀ ਮੌਜ ਤੋਂ ਸਿਵਾ ਹੋਰ ਕੁਝ ਕੀਤਾ ਹੀ ਨ ਗਿਆ ਹੋਵੇ । ਇਹੋ ਜੇਹੇ ਹੀ ਮਨੁੱਖ ਸਨ ਜਿਨ੍ਹਾਂ ਨੇ ਕਿ ਜਰਮਨ; ਸਕਾਂਡਨੇਵੀਆ, ਫਰਾਂਸ, ਇੰਗਲੈਂਡ, ਇਟਲੀ ਅਤੇ ਰੂਸ ਲਈ ਸ਼ਾਸਕ ਸ਼੍ਰੇਣੀਆਂ ਜੁਟਾਈਆਂ ਸਨ ।
ਸ਼ਿਕਾਰ ਕਰਨ ਵਾਲੇ ਮੋਹਣੇ ਪਸੂਆਂ ਦੇ ਵਗ ਵਿਜੋਤਿਆਂ ਅਤੇ ਮਾਲਕਾਂ ਦੀ ਇਕ ਅਜੇਹੀ ਜਾਤੀ ਨੇ ਹੀ, ਸੈਨਿਕ ਸੰਗਠਨ ਸਹਿਤ, ਜਥੇਬੰਦੀ ਕਰਨ ਦੀ ਸ਼ਕਤੀ ਨਾਲ ਗਿਣਤੀ ਵਿਚ ਸ਼ਾਇਦ ਬਹੁਤ ਵੱਡੀ ਵਸੋਂ ਉਤੇ, ਆਪਣੇ ਭਿਆਨਕ ਪੰਜੇ ਜਮਾ ਕੇ ਰਾਜ ਦਾ ਮੁਢ ਬੰਨ੍ਹਿਆ ਸੀ । ਉਹ ਸੁਪਨਾ ਦਿਨ ਭਿੰਨ ਹੋ ਗਿਆ ਹੈ, ਜਿਸ ਅਨੁਸਾਰ ਕਿ ਰਾਜ ਦਾ ਆਰੰਭਇਕ ਠੇਕੇ ਨਾਲ ਹੋਇਆ ਦਸਿਆ ਗਿਆ ਸੀ । ਉਸ ਆਦਮੀ ਨੂੰ ਠੇਕਿਆਂ ਨਾਲ ਹੀ ਵਾਸਤਾ ਹੋ ਸਕਦਾ ਹੈ, ਜੇਹੜਾ ਹੁਕਮ ਕਰ ਸਕਦਾ ਹੈ; ਜੇਹੜਾ ਸੁਭਾਵ ਕਰ ਕੇ ਹੀ ਸੁਆਮੀ ਹੁੰਦਾ, ਦ੍ਰਿਸ਼ ਸਥਾਨ ਉਤੇ, ਕਾਰਨਾਮੇ ਅਤੇ ਵਤੀਰੇ ਦੀ ਹਿੰਸਾ ਨਾਲ ਪਹੁੰਚਦਾ ਹੈ।
ਇਹ ਸ਼ਾਨਦਾਰ ਸ਼ਾਸਕ ਸ਼੍ਰੇਣੀ ਦੀ, ਵਿਗੜ ਗਈ, ਪਹਿਲਾਂ ਤਾਂ ਇਸਤ੍ਰੀਆਂ ਵਰਗੇ ਗੁਣਾਂ ਦੀ ਕੈਥਲਿਕ ਵਡਿਆਈ ਨਾਲ, ਦੂਜੀ ਥਾਂ ਤੇ ਪਯੂਰੀਟਨ ਅਤੇ ਦਾ ਸ਼੍ਰੇਣੀਆਂ ਦੇ ਸੁਧਾਰ ਦੇ ਆਦਰਸ਼ਾਂ ਨਾਲ ਅਤੇ ਤੀਜੀ ਥਾਂ ਉਤੇ ਘਟੀਆਂ ਸ਼੍ਰੇਣੀਆਂ ਨਾਲ ਅੰਦਰ ਵਿਆਹ ਕਰਨ ਨਾਲ ਠੀਕ ਜਦੋਂ ਕਿ ਕੈਥਲਾਕਵਾਦ, ਪੁਨਰ ਜਾਗਣ ਦੀ ਕੁਲੀਨ ਤਾਂਤ੍ਰਿਕ ਅਤੇ ਅਸਦਾਚਾਰਕ ਸੰਸਕ੍ਰਿਤੀ ਵਿਚ ਮਧਮ ਪੈ ਰਿਹਾ ਸੀ ਤਾਂ ਸੁਧਾਰ ਯੁਕਾ ਨੇ ਇਸ ਨੂੰ ਯਹੂਦੀ ਕਰੜਾਈ ਅਤੇ ਗੰਭੀਰਤਾ ਦੇ ਪੁਨਰ ਜੀਵਨ ਨਾਲ ਕੁਚਲ ਦਿੱਤਾ ਕੀ ਕੋਈ ਆਦਮੀ ਅੰਤ ਨੂੰ ਸਮਝਦਾ ਹੈ, ਕੀ ਕਈ ਆਦਮੀ ਸਮਝੇਗਾ ਕਿ ਪੁਨਰ ਜਾਗ੍ਰਣ ਕੀ ਸੀ ? ਈਸਾਈ ਕੀਮਤਾਂ ਤੋਂ ਵੀ ਪਰੇ ਦੀਆਂ ਕੀਮਤਾਂ, ਸਾਰੇ ਸਾਧਨਾਂ ਸਾਰੀਆਂ ਜਨਮ ਜਾਤ ਪ੍ਰਵਿਰਤੀਆਂ ਤੇ ਸਾਰੀ ਪ੍ਰਤਿਭਾ ਸ਼ੀਲਤਾ ਨਾਲ ਵਿਰੋਧੀ ਕੀਮਤਾਂ ਸਿਰਜਨ ਨਮਿਤ ਕੀਤੇ ਗਏ ਯਤਨ ਨਾਲ ਸ੍ਰੇਸ਼ਟ ਕੀਮਤਾਂ ਦੀ ਵਿਜੈ ਹੁੰਦੀ ਹੈ। ਮੈਂ ਆਪਣੇ ਸਾਹਮਣੇ ਇਕ ਸੰਭਾਵਨਾ ਦੇਖਦਾ ਹਾਂ ਜੇਹੜੀ ਕਿ ਆਪਣੀ ਮਨੋਹਰਤਾ ਅਤੇ ਸ਼ਾਨ-ਦਾਰ ਰੰਗ ਰੂਪ ਨਾਲ ਪੂਰੇ ਤੌਰ ਤੇ ਜਾਦੂ ਵਰਗੀ ਹੈ…ਪੋਪ ਦੇ ਰੂਪ ਵਿਚ ਸੀਜ਼ਰ ਬੋਰਜੀਆਂ …ਕੀ ਤੁਸੀਂ ਮੇਰਾ ਭਾਵ ਸਮਝਦੇ ਹੋ ?
ਪ੍ਰੋਟੈਸਟਵਾਦ ਅਤੇ ਬੀਆਰ ਸ਼ਰਾਬ ਨੇ ਜਰਮਨ ਸ਼ੋਕ ਸਮਝ ਨੂੰ ਭੱਦਾ ਬਣਾ ਦਿੱਤਾ ਹੈ, ਇਸ ਵਿਚ ਹੁਣ ਵਾਧਾ ਕਰ ਦਿਉ, ਰੰਗਨਰ ਦੇ ਗੇਅਨਾਟਕ ਜਾਂ ਉਪੇਰਾ ਦਾ । ਸਿੱਟੇ ਵਜੋਂ ਅਜੋਕੇ ਸਮੇਂ ਦਾ ਪ੍ਰਸ਼ੀਆਂ ਨਿਵਾਸੀ, ਸੰਸਕ੍ਰਿਤੀ ਦਾ ਇਕ ਸਭ ਤੋਂ ਵਧੀਕ ਇਕ ਵਧੀਕ ਖਤਰਨਾਕ ਵੈਰੀ ਹੈ । ਕਿਸੇ ਜਰਮਨ ਦੀ ਮੌਜੂਦਗੀ ਮੇਰੀ ਪਾਚਣ ਸ਼ਕਤੀ ਨੂੰ ਕਮਜ਼ੋਰ ਕਰ ਦੇਂਦੀ ਹੈ, ਜਿਵੇਂ ਕਿ ਗਿਬਨ ਕਹਿੰਦਾ ਹੈ, ਕਿ ਸਮੇਂ ਤੋਂ ਬਿਨਾਂ ਕੋਈ ਹੋਰ ਚੀਜ਼ ਭਾਵੇਂ ਇਕ ਲੰਮਾਂ ਸਮਾਂ ਸੰਸਾਰ ਦੇ ਨਾਸ ਹੋਣ ਲਈ ਲੋੜੀਂਦੀ,ਇਸੇ ਤਰ੍ਹਾਂ ਸਮੇਂ ਤੋਂ ਬਿਨਾਂ ਕਿਸੇ ਹੋਰ ਚੀਚ ਦੀ ਭਾਵੇਂ ਹੋਰ ਵਧੀਕ ਸਮੇਂ ਦੀ ਸੰਸਾਰ ਦੇ ਨਾਲ ਹੋਣ ਲਈ ਨਹੀਂ ਲੋੜੀਂਦੀ ਇਸੇ ਤਰ੍ਹਾਂ ਸਮੇਂ ਤੋਂ ਬਿਨਾਂ ਕਿਸੇ ਚੀਰ ਚੀਜ਼ ਦੀ-ਭਾਵੇਂ ਹੋਰ ਵਧੀਕ ਸਮੇਂ ਦੀ ਜਰਮਨੀ ਅੰਦਰੋਂ ਕਿਸੇ ਗਲਤ ਵਿਚਾਰ ਤੇ ਨਾਸ਼ ਕੀਤੇ ਜਾਣ ਲਈ ਨਹੀਂ ਲੋੜੀਂਦੀ । “ਜਦੋਂ ਜਰਮਨੀ ਨੇ ਨੈਪੋਲੀਅਨ ਨੂੰ ਹਾਰ ਦੇ ਦਿੱਤੀ ਤਾਂ ਇਹ ਸੰਸਕ੍ਰਿਤੀ ਲਈ ਏਨੀ ਹੀ ਵਿਨਾਸ਼ਕਾਰੀ ਜੀ ਜਿੰਨੀ ਕਿ ਜਦੋਂ ਲੂਥਰ ਨੇ ਜਰਮਨ ਧਰਮ ਸੰਸਥਾ ਨੂੰ ਹਰਾਇਆ ਸੀ । ਉਸ ਤੋਂ ਮਗਰੋਂ ਜਰਮਨੀ ਨੇ ਕਿਨੇ ਸਾਰੇ ਹੀ ਆਪਣੇ ਗੱਇਏ ਆਪਣੇ ਆਪਣੇ ਸਾਪਨਹਾਰ ਅਤੇ ਬੀਬਾਵਨ ਪੇਸ਼ ਕਰ ਕੇ ਦੇਸ਼ ਭਗਤਾਂ ਦੀ ਪੂਰਤੀ ਕਰਨੀ ਆਰੰਭ ਕੀਤੀ-ਮੈਨੂੰ ਅੰਦੇਸ਼ਾ ਹੈ ਕਿ ਇਹ ਚੀਜ਼ ਜਰਮਨ ਫਿਲਾਸਫੀ ਦੀ ਸਮਾਪਤੀ ਸੀ ।” ਤਾਂ ਵੀ ਜਰਮਨ ਲੋਕਾਂ ਅੰਦਰ ਇਕ ਅਜੇਹਾ ਸੁਭਾਵ ਗੰਭੀਰਤਾ ਅਤੇ ਡੂੰਘਾਣ ਹੈ ਜਿਸ ਨਾਲ ਇਹ ਆਸ਼ਾ ਬਝਦੀ ਹੈ, ਕਿ ਉਹ ਸ਼ਾਇਦ ਅਜੇ ਵੀ ਯੌਰਪ ਦਾ ਉਧਾਰ ਕਰ ਦੇਣ, ਉਨ੍ਹਾਂ ਅੰਦਰ ਫ੍ਰਾਂਸਸੀਆ ਜਾਂ ਅੰਗ੍ਰੇਜ਼ਾਂ ਨਾਲੋਂ ਵਧੀਕ ਮਰਦਾਵੇਂ ਗੁਣ ਹਨ, ਉਨ੍ਹਾਂ ਅੰਦਰ ਦ੍ਰਿੜਤਾ, ਧੀਰਜ, ਅਤੇ ਮਿਹਨਤ ਤੇ ਸਦਗੁਣ ਹਨ-ਇਸੇ ਲਈ ਉਨ੍ਹਾਂ ਦੀ ਵਿਦਵਤਾ, ਉਨ੍ਹਾਂ ਦਾ ਵਿਗਿਆਨ, ਅਤੇ ਉਨ੍ਹਾਂ ਦਾ ਸੈਨਿਕ ਅਨੁਸ਼ਾਸਨ ਹਨ, ਇਹ ਦੇਖਕੇ ਪ੍ਰਸੰਨਤਾ ਹੁੰਦੀ ਹੈ ਕਿ ਕਿਵੇਂ ਸਾਰਾ ਯੌਰਪ ਜਰਮਨ ਸੈਨਾ ਬਾਰੇ ਚਿੰਤਾਤਰ ਹੈ। ਜੇਕਰ ਜਰਮਨੀ ਦੀ ਸੰਗਠਨ ਦੀ ਸ਼ਕਤੀ ਰੂਸ ਦੇ ਬੀਜ ਰੂਪ ਵਸੀਲਿਆਂ ਨਾਲ, ਸਾਮਗ੍ਰੀ ਅਤੇ ਮਨੁੱਖਾਂ ਦੇ ਰੂਪ ਵਿਚੋ, ਸਹਿਯੋਗ ਕਰ ਸਕੇ, ਤਾਂ ਫਿਰ ਮਹਾਨ ਰਾਜਨੀਤੀ ਦਾ ਯੁਗ ਆ ਜਾਏਗਾ, ਸਾਨੂੰ ਜਰਮਨ ਅਤੇ ਸਲੋਵ ਜਾਤੀਆਂ ਦੇ ਅੰਦਰ ਵਿਕਾਸ ਦੀ ਲੋੜ ਹੈ ਅਤੇ ਫਿਰ ਸਾਨੂੰ ਚਤਰ ਤੋਂ ਚਤਰ ਪੂੰਜੀਪਤੀਆਂ ਯਹੂਦੀਆਂ ਦੀ ਲੋੜ ਹੈ, ਤਾਂ ਜੋ ਅਸੀਂ ਸੰਸਾਰ ਦੇ ਸੁਆਮੀ ਬਣ ਸਕੀਏ। ਸਾਨੂੰ ਰੂਸ ਨਾਲ ਬਿਨਾਂ ਸ਼ਰਤ-ਮੇਲ ਦੀ ਲੋੜ ਹੈ।” ਇਸ ਦਾ ਵਿਕਲਪ ਰੂਪ ਘਿਰ ਜਾਣਾ ਅਤੇ ਦਮ ਘੁਟ ਕੇ ਮਰ ਜਾਣਾ ਸੀ।
ਜਰਮਨੀ ਦੀ ਔਕੜ ਮਾਨਸ ਦਾ ਇਕ ਅਜੇਹਾ ਨਿਸ਼ਚਿਤ ਭੱਦਾਪਨ ਜੇਹਾ ਹੈ ਜੇਹੜਾ ਕਿ ਆਚਰਣ ਦੀ ਇਸ ਨਿਗਰਤਾ ਲਈ ਮੁੱਲ ਤਾਰਦਾ ਹੈ । ਜਰਮਨੀ ਅੰਦਰ ਸੰਸਕ੍ਰਿਤੀ ਦੀਆਂ ਉਨ੍ਹਾਂ ਲੰਮੀਆਂ ਪਰੰਪਰਾਵਾਂ ਦੀ ਥੁੜ ਹੈ, ਜਿਨ੍ਹਾਂ ਨੇ ਕਿ ਫਾਂਸੀਸੀਆਂ ਨੂੰ ਯੌਰਪ ਦੇ ਸਾਰੇ ਰਾਸ਼ਟਾਂ ਨਾਲੋਂ ਸਭ ਤੋਂ ਵਧੀਕ ਪਰਿਸ਼ਕ੍ਰਿਤ ਤੇ ਸੂਖਮ ਬਣਾ ਦਿੱਤਾ ਹੈ। “ਮੈਂ ਫ੍ਰਾਂਸੀਸੀ ਸੰਸਕ੍ਰਿਤੀ ਵਿਚ ਵਿਸ਼ਵਾਸ ਰਖਦਾ ਹਾਂ ਅਤੇ ਯੌਰਪ ਅੰਦਰ ਹੋਰ ਹਰੇਕ ਚੀਜ਼ ਨੂੰ ਜੇਹੜੀ ਕਿ ਆਪਣੇ ਆਪ ਨੂੰ ਸੰਸਕ੍ਰਿਤੀ ਕਰਕੇ ਰਹਿੰਦੀ ਹੈ ਇਕ ਭੁਲੇਖਾ ਕਰ ਸਮਝਦਾ ਹਾਂ” । ਜਦੋਂ ਕੋਈ ਆਦਮੀ ਮਾਨਦੇਨ, ਲਾਰਾਫੈਕਾਲਡ-ਵਾਵੇ ਨਾਰਗਜ਼ ਅਤੇ ਕੈਮਫਰਡ ਨੂੰ ਪੜ੍ਹਦਾ ਹੈ ਤਾਂ ਉਹ ਕਿਸੇ ਵੀ ਹੋਰ ਰਾਸ਼ਟ੍ਰ ਦੇ ਪੁਸਤਕ ਲਿਖਾਰੀਆਂ ਦੇ ਸਮੂਹ ਨਾਲੋਂ ਪੁਰਾਤਨਤਾ ਦੇ ਵਧੀਕ ਨੇੜੇ ਹੁੰਦਾ ਹੈ। “ਵਾਲਟੇਅਰ “ਮਾਨਸ ਦਾ ਇਕ ਮਹਾਨ ਸੁਆਮੀ ਹੈ” ਅਤੇ ਟੇਅਨ, ਜੀਉਂਦੇ ਇਤਿਹਾਸ-ਕਾਰਾਂ ਵਿਚੋਂ ਸਰਵ ਪ੍ਰਥਮ ਹੈ। ਪਿਛਲੇਰੋ ਫ੍ਰਾਂਸੀਸੀ ਲਿਖਾਰੀ ਫਲਾਬਰਟ, ਬੋਰਗਟ, ਅਨਾਤੋਲ ਫਰਾਂਸ ਆਦਿਕ ਵੀ—ਵਿਚਾਰ ਅਤੇ ਭਾਸ਼ਾ ਦੀ ਸਪਸ਼ਟਤਾ, ਦੇ ਪੱਖ ਤੋਂ ਬਾਕੀ ਯੂਰਪੀਨਾਂ ਨਾਲੋਂ ਅਸੀਮ ਤੌਰ ਤੇ ਅਗੋਰੇ ਹਾਂ, ਕਿੰਨੀ ਸਪਸ਼ਟਤਾ ਅਤੇ ਸੁਕੋਮਲ ਪਰਿਸੱਧਤਾ ਹੈ ਇਨ੍ਹਾਂ ਫ੍ਰਾਂਸੀਸੀ ਮਨੁੱਖਾਂ ਅੰਦਰ । “ਯੋਰਪੀ ਰੁਚੀ ਜ਼ਜਬੇ ਅਤੇ ਸ੍ਰੇਸ਼ਟਾਚਾਰ ਦੀ ਸ੍ਰੇਸ਼ਟਤਾ ਫਰਾਂਸ ਦੀ ਹੀ ਮਿਹਨਤ ਹੈ । ਪਰ ਸੋਲ੍ਹਵੀਂ ਅਤੇ ਸਤਾਰਵੀਂ ਸਦੀ ਦੇ ਪੁਰਾਣੇ ਫਰਾਂਸ ਦੀ ਕ੍ਰਾਂਤੀ ਨੇ ਕੁਲੀਨ ਤੰਤਰ ਦਾ ਨਿਵਾਸ ਕਰਦਿਆਂ ਹੋਇਆ, ਸੰਸਕ੍ਰਿਤੀ ਦੇ ਮਾਧਿਅਮ ਅਤੇ ਨਰਸਰੀ ਵੀ ਵਿਨਾਸ਼ ਕਰ ਦਿੱਤਾ। ਅਤੇ ਹੁਣ ਫ੍ਰਾਂਸੀਸੀ ਆਤਮਾ, ਜੋ ਕੁਝ ਇਹ ਹੋਇਆ ਕਰਦੀ ਸੀ ਉਸ ਦੀ ਤੁਲਨਾ ਵਿਚ ਨਿਰਬਲ ਤੇ ਪੀਲੀ ਭੂਕ ਜੇਹੀ ਹੋ ਗਈ ਹੈ । ਇਸ ਦੇ ਵਿਰੁੱਪ ਇਸ ਅੰਦਰ ਅਜੇ ਵੀ ਕੁਝ ਮਨੋਹਰ ਗੁਣ ਵਿਦਿਮਾਨ ਹਨ, ਫਰਾਂਸ ਅੰਦਰ ਲਗਭਗ ਸਾਰੇ ਮਨੋਗਿਆਨਿਕ ਅਤੇ ਕਲਾ ਸਬੰਧਿਤ ਪ੍ਰਸਾਰ ਵਾਲੇ ਜਰਮਨੀ ਨਾਲੋਂ ਕਿ ਤੇ ਵਧੀਕ ਸੂਖਮਤਾ ਅਤੇ ਵਿਸੁਧਤਾ ਨਾਲ ਵਿਚਾਰ ਕੀਤੀ ਜਾਂਦੀ ਹੈ ਉਸੇ ਸਮੇਂ ਜਦੋਂ ਕਿ ਜਰਮਨੀ ਰਾਜਨੀਤੀ ਦੇ ਸੰਸਾਰ ਵਿਚ, ਸ਼ਕਤੀ ਬਣ ਗਿਆ ਤਾਂ ਫਰਾਂਸ ਨੇ ਸੰਸਕ੍ਰਿਤੀ ਦੇ ਸੰਸਾਰ ਵਿਚ ਮਹਤਵ ਪ੍ਰਾਪਤ ਕਰ ਲਿਆ ।
ਰੂਸ ਯੌਰਪ ਦਾ ਬਲਵਾਨ ਪਸ਼ੂ ਹੈ, ਇਸ ਦੇ ਲੋਕਾਂ ਅੰਦਰ ਇਕ “ਹਠੀ ਅਤੇ ਆਤਮ ਸਮਰਪਣ ਵਾਲਾ ਇਕ ਅਜੇਹਾ ਭਾਵੀਵਾਦ ਹੈ ਜੇਹੜਾ ਕਿ ਅਜੋਕੇ ਸਮੇਂ ਵੀ ਉਹਨਾਂ ਨੂੰ ਸਾਡੇ ਪੱਛਮੀ ਲੋਕਾਂ ਨਾਲੋਂ ਲਾਭ ਦੇਂਦਾ ਹੈ; ਰੂਸ ਦੀ ਆਪਣੀ ਇਕ ਬਲਵਾਨ ਰਾਜ ਸਰਕਾਰ ਹੈ, ਅਤੇ ਬਿਨਾਂ ਲੋਕ ਸਭਾ ਵਾਲੇ ਹੀ ਜੜੇ ਪਨ ਤੋਂ “ਇਕ ਅਜੇਹੀ ਸੇਕਲ ਸ਼ਕਤੀ ਉਥੇ ਦੇਰ ਤੋਂ ਇਕਠੀ ਹੁੰਦੀ ਰਹੀ ਹੈ, ਜਿਸ ਦੇ ਕਿ ਹੁਣ ਬੰਧਨ ਮੁਕਤ ਹੋ ਜਾਣ ਦਾ ਅੰਦੇਸ਼ਾ ਹੈ, ਰੂਸ ਨੂੰ ਯੋਰਪ ਦਾ ਸੁਆਮੀ ਬਣਦਾ ਦੇਖਣਾ ਕਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।” ਕੋਈ ਵਿਚਾਰ-ਵਾਨ ਜਿਸ ਦੇ ਦਿਲ ਵਿਚ ਯੌਰਪ ਦੇ ਭਵਿਖ ਦਾ ਖਿਆਲ ਹੋਵੇ, ਉਹ ਇਸ ਸਮੇਂ ਬਾਰੇ ਆਪਣੇ ਸਾਰੇ ਦ੍ਰਿਸ਼ਟੀ ਕੰਨਾ ਵਿਚ “ਯਹੂਦੀਆਂ ਅਤੇ ਰੂਸੀਆਂ ਨੂੰ ਸ਼ਕਤੀਆਂ ਦੇ ਮਹਾਨ ਨਾਟਕ ਅਤੇ ਸੰਗ੍ਰਾਮ ਅੰਦਰ ਸਭ ਤੋਂ ਵਧੀਕ ਅਤੇ ਨਿਸ਼ਚਿਤ ਅਤੇ ਵਧ ਤੋਂ ਵਧ ਸੰਭਵ ਕਾਰਕ ਕਰਕੇ ਅਨੁਮਾਨ ਕਰੇਗਾ।” ਪਰ ਸਮੁਚੇ ਤੌਰ ਉਤੇ ਤਾਂ ਇਹ ਇਤਾਲੀਅਨ ਲੋਕ ਹੀ ਹਨ ਜੇਹੜੇ ਕਿ ਵਰਤਮਾਨ ਰਾਸ਼ਟਾਂ ਵਿਚੋਂ ਸਭ ਤੋਂ ਵਧੀਕ ਮਨੋਹਰ ਅਤੇ ਵਧ ਤੋਂ ਵਧ ਸ਼ਕਤੀ-ਵਾਨ ਹਨ । ਜਿਵੇਂ ਕਿ ਅਲਫੀਰੀ ਮਾਣ ਕਰਦਾ ਸੀ, ਮਨੁੱਖੀ ਬੂਟਾ ਸਭ ਤੋਂ ਵਧੀਕ ਬਲਵਾਨ ਇਟਲੀ ਵਿਚ ਵਧਦਾ ਫੁਲਦਾ ਹੈ। ਨੀਵੇਂ ਤੋਂ ਨੀਵੇਂ ਇਤਾਲੀਅਨ ਅੰਦਰ ਵੀ ਇਕ ਮਰਦਾਂ ਵਾਲੀ ਸ਼ਕਲ ਸੂਰਤ ਅਤੇ ਇਕ ਕੁਲੀਲ ਪੁਰਖੀ ਅਭਿਮਾਨ ਹੁੰਦਾ ਹੈ, ਵੇਨਿਸ ਦਾ ਕੋਈ ਇਕ ਗਰੀਬ ਮਲਾਹ ਵੀ ਬਲਗੀਅਨ ਦੇ ਕਿਸੇ ਚੌਧਰੀ ਨਾਲੋਂ ਇਕ ਵਧੀਕ ਚੰਗਾ ਰੂਪ ਆਕਾਰ ਅਤੇ ਅੰਤ ਨੂੰ ਇਕ ਵਿਸ਼ੇਸਤਰ ਮਨੁੱਖ ਹੁੰਦਾ ।”
ਸਭ ਤੋਂ ਨਖਿਧ ਅੰਗ੍ਰੇਜ਼ ਹਨ, ਇਹੋ ਸਨ ਜਿਨ੍ਹਾਂ ਨੇ ਕਿ ਫਰਾਂਸੀਸੀ ਮਾਨਸ ਨੂੰ ਲੋਕ ਤ੍ਰਿਕ ਭੁਲੇਖੇ ਨਾਲ ਬੂਟ ਕਰ ਦਿੱਤਾ ਸੀ । ਹਟਵਟੀਏ, ਈਸਾਮ, ਅੰਗਜ਼ ਤੇ ਹੋਰ ਲੋਕ-ਤੰਤਰਵਾਦੀ ਇਕੱਠੇ ਇਕੋ ਸ਼੍ਰੇਣੀ ਨਾਲ ਸੰਬੰਧ ਤੇ ਹੋਰ ਲੋਕਤੰਤਰਵਾਦੀ ਇਕਠੇ ਯੋਰਪੀਨ ਸੰਸਕ੍ਰਿਤੀ ਦਾ ਸਭਹਨ। ਗਲਾ ਵੱਢਣ ਵਾਲੀ ਪ੍ਰਤਿਯੋਗਤਾ ਵਾਲੇ ਇਕ ਦੇਸ਼ ਵਿਚ ਗਊਆਂ, ਇਸਤ੍ਰੀਆਂ, ਰਖਦੇ ਹਨ, “ਅੰਗ੍ਰੇਜ਼ ਤੋਂ ਨੀਵਾਂ ਨਮੂਨਾ ਹੀ ਕੋਈ ਆਦਮੀ ਜੀਵਨ ਬਾਰੇ ਸੰਕਲਪਨ ਕੇਵਲ ਮਾਤ੍ਰ ਅਸਿਸਤਤ੍ਰ ਨਮਿਤ ਇਕ ਸੰਗ੍ਰਾਮ ਦੇ ਰੂਪ ਵਿਕ ਕਰ ਸਕਦਾ ਸੀ । ਕੇਵਲ ਇਕ ਅਜੇਹੇ ਦੇਸ਼ ਵਿਚ ਹੀ ਜਿਥੇ ਕਿ ਹਟਵਾਦੀਏ ਤੇ ਜਰਾਜ਼ਰਾਨ ਏਨੀ ਗਿਣਤੀ ਚੀ ਵਧ ਗਏ ਕਿ ਉਹ ਕੁਲੀਨ ਅਨੁਵੰਸ ਉਤੇ ਹਾਵੀ ਹੋ ਗਏ, ਲੋਕਤੰਤਰ ਘੜਿਆ ਜਾ ਸਕਦਾ ਸੀ, ਇਹੋ ਸੁਗਾਤ ਤੇ ਯੂਨਾਨੀ ਸੁਗਾਤ ਹੈ ਜੇਹੜੀ ਕਿ ਇੰਗਲੈਂਡ ਨੇ ਆਧੁਨਿਕ ਸੰਚਾਰ ਨੂੰ ਦਿੱਤੀ ਹੈ । ਕੌਣ ਰਖਵਾਲੀ ਕਰੇਗਾ ਯੌਰਪ ਦੀ ਇੰਗਲੈਂਡ ਤੋਂ ਤੇ ਇੰਗਲੈਂਡ ਦੀ ਲੋਕਤੰਤ੍ਰ ਤੋਂ ?
VIII ਕੁਲੀਨ ਤੰਤਰ
ਲੋਕਤੰਤਰ ਦਾ ਮਤਲਬ ਹੈ, ਡਾਵਾਂ ਡੋਲ ਤਾਂ ਇਸ ਦਾ ਮਤਲਬ ਹੈ ਇਕ ਜੀਉਂਦੇ ਸਰੀਰ ਦੇ ਹਰੇਕ ਅੰਗ ਨੂੰ ਖੁਲ੍ਹ ਦਿੱਤੀ ਜਾਣੀ ਆਪਣੀ ਮਨ ਮਰਜ਼ੀ ਕਰਨ ਦੀ। ਇਸ ਦਾ ਮਤਲਬ ਹੈ, ਸੁਸੰਗਤੀ ਅਤੇ ਅੰਤਰ ਨਿਰਤਰਤਾ ਦੀ ਸਮਾਪਤੀ ਤੇ ਆਜ਼ਾਦੀ ਅਤੇ ਦੁਰਵਿਵਸਥਾ ਦਾ ਸਿੰਘਾਸਨ ਆਰੂੜ ਹੋਣਾ । ਇਸ ਦਾ ਭਾਵ ਹੈ ਸਾਧਾਰਣ ਜੇਹੀ ਯੋਗਤਾ ਦੀ ਪੂਜਾ ਅਤੇ ਹਦ ਦਰਜੇ ਸਯੋਗਤਾ ਬਾਰੇ ਸੂਗ। ਇਸ ਦਾ ਮਤਲਬ ਹੈ, ਮਹਾਨ ਵਿਅਕਤੀਆਂ ਦੀ ਅਸੰਭਾਵਨਾ- ਮਹਾਨ ਵਿਅਕਤੀ ਕਿਸੇ ਚੋਣ ਦੀਆਂ ਨਿਰਾਦਰੀਆਂ ਅਤੇ ਅਸਾਉਪਨਾ ਦੀ ਦਾਸਤਾ ਕਿਵੇਂ ਪ੍ਰਵਾਨ ਕਰ ਸਕਦੇ ਸਨ ? ਉਨ੍ਹਾਂ ਲਈ ਕਿਤੇ ਕਿਹੜਾ ਮੌਕਾ ਹੋ ਸਕਦਾ ਸੀ ? ਜਿਸ ਚੀਜ਼ ਨੂੰ ਲੋਕ ਘ੍ਰਿਣਾ ਕਰਦੇ ਹਨ ਇਓ “ਜਿਵੇਂ ਕਿ ਕੁਤੇ ਬਘਿਆੜ ਨੂੰ; ਉਹ ਹੈ ਸਾਰੀਆਂ ਕੁੜੀਆਂ ਬੇੜੀਆਂ ਦੀ” ਵਰਨ ਤੇ ਕਿਸੇ ਦੀ ਪੂਜਾ ਅਰਚਾਨ ਕਰਨ ਵਾਲੀ ਸੁਤੰਤਰ ਆਤਮਾ “ਇਕ ਅਜੇਹਾ ਮਨੁੱਖ ਜੇਹੜਾ ਕੋਈ ਨਿਯਮ ਅਨੁਸਾਰੀ ਪਾਰਟੀ ਮੈਂਬਰ ਨਹੀਂ ਹੁੰਦਾ ।” ਪਰ ਮਨੁੱਖ ਇਹੋ ਜੇਹੀ ਮਿੱਟੀ ਵਿਚੋਂ ਕਿਵੇਂ ਪੈਦਾ ਹੋ ਸਕਦਾ ਹੈ ਅਤੇ ਕੋਈ ਰਾਸ਼ਟ ਮਹਾਨ ਕਿਵੇਂ ਬਣ ਸਕਦਾ ਹੈ ਜਦੋਂ ਕਿ ਇਸ ਦੇ ਮਹਾਨ ਤੋਂ ਮਹਾਨ ਵਿਅਕਤੀ, ਬਿਨਾਂ ਵਰਤੇ ਜਾਣ ਦੇ, ਬ-ਹੌਸਲਾ ਕੀਤੇ ਗਏ ਅਤੇ ਸ਼ਾਇਦ ਅਣਜਾਣੇ ਪਛਾਣੇ ਹੀ ਪਏ ਰਹਿੰਦੇ ਹਨ ? ਇਹੋ ਜੇਹੇ ਸਮਾਜ ਦਾ ਆਚਰਣ ਜਾਂਦਾ ਹੈ, ਅਨੁਕਰਣ ਤਾਂ ਉਰਧਵਾਧਰ (vertical) ਹੋਣ ਦੀ ਥਾਂ ਸਮਤਲ ਹੁੰਦਾ ਹੈ, —ਉਤਸ਼ਟ ਜਾਂ ਵਧੀਆ ਭਾਂਤ ਦਾ ਮਨੁੱਖ ਨਹੀਂ, ਸਗੋਂ ਬਹੁ-ਗਿਣਤੀ ਵਾਲਾ ਮਨੁੱਖ ਹੀ, ਸਗੋਂ ਬਹੁ-ਗਿਣਤੀ ਵਾਲਾ ਮਨੁੱਖ ਹੀ ਆਦਰਸ਼ ਤੇ ਨਮੂਨਾ ਬਣ ਜਾਂਦਾ ਹੈ, ਹਰੇਕ ਆਦਮੀ ਦੂਸਰੇ ਹਰਕੇ ਵਿਅਕਤੀ ਦੇ ਹੀ ਅਨੁਰੂਪ ਹੋ ਜਾਂਦਾ ਹੈ, ਹੋਰ ਤੇ ਹੋਰ ਲਿੰਗ ਵੀ ਸੰਨਿਕਟ ਹੋ ਜਾਂਦੇ ਹਨ—ਮਰਦ ਇਸਤ੍ਰੀਆਂ ਬਣ ਜਾਂਦੇ ਹਨ ਅਤੇ ਇਸਤ੍ਰੀਆਂ ਮਰਦ ।
ਤਾਂ ਫਿਰ ਲੋਕਤੰਤ੍ਰ ਅਤੇ ਈਸਾਈਮਤ ਦਾ ਕੁਦਰਤੀ ਉਪਪ੍ਰਮੇਯ ਜ਼ਨਾਨਾਵਾਦੀ ਹੀ ਹੁੰਦਾ ਹੈ। ਅਜੇਹੇ ਟਿਕਾਣੇ ਮਰਦਾ ਦਾ ਅੰਸ਼ ਤਾਂ ਨ ਹੋਣ ਬਰਾਬਰ ਹੀ ਹੁੰਦਾ ਹੈ, ਇਸ ਲਈ ਇਸਤ੍ਰੀਆਂ ਆਪਣੇ ਆਪ ਨੂੰ ਮਰਦਾਵੀਆਂ ਬਣਾਣ ਦਾ ਜਤਨ ਕਰਦੀਆਂ ਹਨ। ਕਿਉਂ ਜੋ ਕੇਵਲ ਉਹੋ ਵਿਅਕਤੀ, ਜਿਦੇ ਪਾਸ ਕਾਫ਼ੀ ਮਾਤ੍ਰ ਪੁਰਵਤ੍ਰ ਦੀ ਹੋਵੇ ਉਹ ਹੀ ਇਸਤ੍ਰੀ ਅੰਦਰ ਇਸਤ੍ਰੀ ਨੂੰ ਬਚਾ ਸਕਦਾ ਹੈ । “ਉਸ ਨਮੂਨੇ ਦੀ ਬ੍ਰਿਧ ਕੁਮਾਰੀ ਇਬਸਨ ਨੇ ਹੀ ਆਜ਼ਾਦ ਹੋਈਆਂ ਇਸਤ੍ਰੀਆਂ ਦੀ ਸਿਰਜਨਾ ਕੀਤੀ ਸੀ ।” ਇਸਤ੍ਰੀ ਮਰਦ ਦੀ ਪਸਲੀ ਤੋਂ ਸਿਰਜੀ ਗਈ ਸੀ ? – “ਅਸਚਰਜ ਹੈ ਮੇਰੀਆਂ ਪਸਲੀਆਂ ਦੀ ਕੰਗਾਲਤਾ। ਮਨੁੱਖ ਕਹਿੰਦਾ ਹੈ । ਇਸਤ੍ਰੀ ਨੇ ਆਪਣੀ ਆਜ਼ਾਦੀ ਨਾਲ ਸ਼ਕਤੀ ਤੇ ਪ੍ਰਤਾਪ ਗੁਆ ਲਿਆ ਹੈ, ਕਿਥੇ ਹੈ ਇਸਤ੍ਰੀਆਂ ਪਾਸ ਉਹ ਪਦਵੀ ਜੇਹੜੀ ਕਿ ਉਹ ਬੋਰਬਾਨਾ ਦੇ ਅਧੀਨ ਮਾਣਦੀਆਂ ਸਨ ? ਮਰਦ ਅਤੇ ਇਸਤ੍ਰੀ ਵਿਚਕਾਰ ਸਮਾਨਤਾ ਅਸੰਭਵ ਹੈ, ਕਿਉਂ ਜੋ ਉਨ੍ਹਾਂ ਵਿਚਕਾਰ ਜੰਗ ਸਦੀਵੀ ਹੈ, ਏਥੇ ਵਿਜੈ ਤੋਂ ਬਿਨਾਂ ਕੋਈ ਸ਼ਾਂਤੀ ਨਹੀਂ-ਸ਼ਾਂਤੀ ਤਾਂ ਕੇਵਲ ਉਦੋਂ ਹੀ ਆਵਦੀ ਹੈ, ਜਦੋਂ ਇਕ ਜਾਂ ਦੂਜੀ ਧਿਰ ਨੂੰ ਸੁਆਮੀ ਮੰਨ ਲਿਆ ਜਾਂਦਾ ਹੈ। ਕਿਸੇ ਇਸਤ੍ਰੀ ਨਾਲ ਸਮਾਨਤਾ ਦਾ ਪ੍ਰਯੋਗ ਕਰਨਾ ਖ਼ਤਰਨਾਕ ਹੈ, ਇਸ ਨਾਲ ਉਹ ਸੰਤੁਸ਼ਟ ਨਹੀਂ ਹੋਵੇਗੀ, ਉਹ ਤਾਂ ਸਗੋਂ ਅਧੀਨਗੀ ਨਾਲ ਸੰਤੁਸ਼ਟ ਹੋਵੇਗੀ ਅੰਪਰ ਜੇਕਰ ਮਰਦ, ਮਰਦ ਹੋਵੇ । ਸਭ ਤੋਂ ਵਧੀਕ ਇਹ ਕਿ ਇਸਤ੍ਰੀ ਦੀ ਪੂਰਣਤਾ ਅਤੇ ਪ੍ਰਸੰਨਤਾ ਮਾਰੀਅਤਾ ਵਿਚ ਪਾਈ ਜਾਂਦੀ ਹੈ । “ਇਸਤ੍ਰੀ ਅੰਦਰ ਹਰੇਕ ਚੀਜ਼ ਇਕ ਬੁਝਾਰਤ ਹੁੰਦੀ ਹੈ, ਅਤੇ ਇਸਤ੍ਰੀ ਅੰਦਰਲੀ ਹਰੇਕ ਚੀਜ਼ ਦਾ ਇਕ ਹੀ ਉੱਤਰ ਹੁੰਦਾ ਹੈ, ਜਿਸ ਨੂੰ ਬੱਚੇ ਦਾ ਇਸਤ੍ਰੀ ਲਈ ਇਕ ਵਸੀਲਾ ਹੁੰਦਾ ਹੈ, ਉਦੇਸ਼ ਸਦਾ ਇਕ ਜਣਨਾ ਕਿਹਾ ਬੱਚਾ ਹੁੰਦਾ ਹੈ। ਜਾਂਦਾ ਹੈ। ਮਰਦ ਪਰ ਮਰਦ ਲਈ ਇਸਤ੍ਰੀ ਕੀ ਹੁੰਦੀ ਹੈ ? —ਇਕ ਖ਼ਤਰਨਾਕ ਖਿਡਾਉਣਾ।” ਮਰਦ ਸੁਸਿਖਯਤ ਕੀਤਾ ਜਾਏਗਾ ਜੰਗ ਲਈ ਅਤੇ ਇਸਤ੍ਰੀ ਯੋਧੇ ਦੇ ਪੁਨਰ ਸਿਰਜਨ ਲਈ, ਬਾਕੀ ਹਰੇਕ ਚੀਜ਼ ਮੂਰਖਤਾ ਹੈ, “ਪਰ ਤਾਂ ਵੀ ਪੂਰਣ ਇਸਤ੍ਰੀ ਪੂਰਣ ਮਰਦ ਨਾਲੋਂ ਇਕ ਉਚੇਰੀ ਵੰਨਗੀ ਹੁੰਦੀ ਹੈ, ਅਤੇ ਕੋਈ ਚੀਜ਼ ਬਹੁਤ ਵਧੀਕ ਦੁਰਲਭ ਵੀ-ਕੋਈ ਆਦਮੀ ਇਸਤ੍ਰੀ ਵਲ ਪਰਿਆਪਤ ਸੁਸ਼ੀਲ ਹੋ ਹੀ ਨਹੀਂ ਸਕਦਾ ।”
ਸ਼ਾਦੀ ਦੀ ਖਿਚਾਵਟ ਦਾ ਕੁਝ ਅੰਸ਼ ਇਸਤ੍ਰੀ ਦੀ ਪਰਿਪੂਰਤੀ ਅਤੇ ਮਰਦ ਨੂੰ ਸੰਕੀਰਣ ਅਤੇ ਸਖਣਾ ਕਰਨ ਵਿਚ ਪਾਇਆ ਜਾਂਦਾ ਹੈ । ਜਦੋਂ ਕੋਈ ਮਰਦ ਇਸਤ੍ਰੀ ਪ੍ਰਤੀ ਪਿਆਰ ਪ੍ਰਗਟ ਕਰਦਾ ਹੈ ਤਾਂ ਉਹ ਉਸ ਨੂੰ ਸਾਰਾ ਸੰਸਾਰ ਭੇਟਾ ਕਰ ਦੇਣ ਲਈ ਤਿਆਰ ਹੁੰਦਾ ਹੈ, ਅਤੇ ਜਦੋਂ ਉਹ ਉਸ ਨੂੰ ਵਿਆਹ ਲੈਂਦੀ ਹੈ ਤਾਂ ਉਹ ਅਜੇਹਾ ਕੁਝ ਕਰ ਦੇਂਦਾ ਹੈ, ਉਸ ਨੂੰ ਜ਼ਰੂਰੀ ਤੌਰ ਤੇ ਸੰਸਾਰ ਨੂੰ ਭੁਲਾ ਦੇਣਾ ਪੈਂਦਾ ਹੈ ਜਦੋਂ ਹੀ ਕਿ ਬੱਚਾ ਆ ਜਾਂਦਾ ਹੈ, ਪਿਆਰ ਦਾ ਪਰਾਰਥਵਾਦ ਪਰਿਵਾਰ ਦਾ ਅਹੰਵਾਦ ਬਣ ਜਾਂਦਾ ਹੈ । ਦਿਆਨਤਦਾਰੀ ਅਤੇ ਨਵਾਚਾਰ ਅਵਿਵਹਾਤ ਜੀਵਨ ਦੇ ਵਿਲਾਸ ਹੁੰਦੇ ਹਨ । “ਜਿਥੇ ਉਚਤਮ ਦਾਰਸ਼ਨਿਕ ਚਿੰਤਨ ਦਾ ਸਬੰਧ ਹੁੰਦਾ ਹੈ ਉਥੇ ਸਾਰੇ ਵਿਵਹਾਤ ਮਰਦ ਸੰਕਾਜਨਕ ਹੁੰਦੇ ਹਨ”—ਮੈਨੂੰ ਇਹ ਗੱਲ ਅਰਥਹੀਨ ਪ੍ਰਤੀਤ ਹੁੰਦੀ ਹੈ ਕਿ ਕੋਈ ਮਨੁੱਖ ਜਿਸ ਨੇ ਸਮੁਚੇ ਰੂਪ ਵਿਚ ਅਸਤਤ੍ਰ ਦੇ ਮੁਲਾਕਾਤਾਂ ਦਾ ਖੇਤਰ ਚੁਣਿਆ ਹੋਵੇ ਉਹ ਆਪਣੇ ਸਿਰ ਇਕ ਪਰਿਵਾਰ ਉਪਜੀਵਨ ਸੁਰਖਿਆ ਤੇ ਪੱਤਨੀ ਤੇ ਬੱਚਿਆਂ ਲਈ ਸਾਮਾਜਿਕ ਪਦਵੀ ਪ੍ਰਾਪਤ ਕਰਨ ਦੀਆਂ ਜਿਮੇਂਵਾਰੀਆਂ ਦਾ ਭਾਰ ਉਠ ਲਵੇ” । ਬਹੁਤੇ ਫ਼ਿਲਾਸਫ਼ਰਾਂ ਦੀ ਸਮਾਪਤੀ ਹੋ ਗਈ ਹੈ, ਜਦੋਂ ਹੀ ਉਨ੍ਹਾਂ ਦੇ ਸੰਤਾਨ ਹੋ ਗਈ ਚਾਬੀ ਲਾਣ ਵਾਲੇ ਮੇਰੇ ਸੁਰਾਖ ਰਾਹੀਂ ਹਵਾ ਵਗੀ ਤੇ ਉਸ ਕਿਹਾ “ਆਓ” ਮੇਰਾ ਦਰਵਾਜ਼ਾ ਚਤਰਾਈ ਨਾਲ ਆਪਣੇ ਆਪ ਖੁਲ੍ਹ ਗਿਆ ਉਹ ਕਹਿੰਦਿਆਂ ਹੋਇਆਂ “ਜਾਉ” । ਪਰ ਮੈਂ ਆਪਣੇ ਬੱਚਿਆਂ ਦੇ ਪਿਆਰ ਨਾਲ ਜਕੜਿਆ ਪਿਆ ਰਿਹਾ ।
ਇਸਤ੍ਰੀਵਾਦ ਨਾਲ ਆ ਜਾਂਦੇ ਹਨ ਸਮਾਜਵਾਦ ਅਤੇ ਅਰਾਜਕਤਾਵਾਦ । ਇਹ ਸਾਰੇ ਦੇ ਸਾਰੇ ਸੰਤਾਨ ਹੁੰਦੇ ਹਨ ਲੋਕਤੰਤਰ ਦੇ ਜੇਕਰ ਸਮਾਨਰਾਜਨੀਤਕ-ਸਤਾ ਨਿਆਏ ਤਾਂ ਸਮਾਨਆਰਥਕ ਸਤ੍ਹਾ ਕਿਉਂ ਨਹੀਂ ਕਿਸੇ ਵੀ ਥਾਂ ਕੋਈ ਨੇਤਾ ਕਿਉਂ ਉਚਿਤ ਹੋਣੇ ਚਾਹੀਦੇ ਹਨ ? ਅਜੇਹੇ ਸਮਾਜਵਾਦੀ ਹਨ ਜੇਹੜੇ ਕਿ ਜਰਾਦਸਤਰ ਦੀ ਪੁਸਤਕ ਦੀ ਪ੍ਰਸੰਸਾ ਕਰਨਗੇ, ਪਰ ਉਨ੍ਹਾਂ ਦੀ ਪ੍ਰਸੰਸਾ ਦੀ ਲੋੜ ਨਹੀਂ । ਕਈ ਅਜੇਹੇ ਹੁੰਦੇ ਹਨ ਜੇਹੜੇ ਕਿ ਮੇਰੇ ਜੀਵਨ-ਸਿਧਾਂਤ ਦਾ ਪ੍ਰਚਾਰ ਕਰਦੇ ਹਨ, ਪਰ ਨਾਲ ਲਗਦੇ ਹੀ ਸਮਾਨਤਾ ਦੇ ਪ੍ਰਚਾਰਕ ਹਨ -ਮੈਂ ਸਮਾਨਤਾ ਦੇ ਇਨ੍ਹਾਂ ਚਾਰਕਾਂ ਨਾਲ ਅਭੇਦ ਨਹੀਂ ਹੋਣਾ ਚਾਹੁੰਦਾ, ਕਿਉਂ ਜੋ ਮੇਰੇ ਅੰਦਰ ਨਿਆਏ ਭਾਵਨਾ ਕਹਿੰਦੀ ਹੈ—ਮਨੁੱਖ ਸਮਾਨ ਹਨ । “ਅਸੀਂ ਕੋਈ ਚੀਜ਼ ਸਾਂਝੀ ਮਲਕੀਅਤ ਦੀ ਨਹੀਂ ਰਖਣਾ ਚਾਹੁੰਦੇ ਤੁਸੀਂ ਭਈ ਸਮਾਨਤਾ ਦੇ ਪ੍ਰਚਾਰਕ ਹੀ ਜਥੇਪਨ ਦਾ ਅਉਆਚਾਰੀ ਪਾਗਲਪਨ, ਤੁਹਾਡੇ ਅੰਦਰੋਂ ਤਾਂ ਸਮਾਨਤਾ ਲਈ ਪ੍ਰਕਾਰ ਕਰਦਾ ਹੈ। ‘ਕੁਦਰਤ ਸਮਾਨਤਾ ਨੂੰ ਘ੍ਰਿਣਾ ਕਰਦੀ, ਤੇ ਵਿਅਕਤੀਆਂ ਸ਼੍ਰੇਣੀਆਂ ਅਤੇ ਜੀਵ ਜਾਤੀਆਂ ਦੀ ਵਿਭਿੰਨਤਾ ਨੂੰ ਪਿਆਰ ਕਰਦੀ ਹੈ। ਸਮਾਜਵਾਦ-ਜੀਵ-ਵਿਗਿਆਨ ਦਾ ਵਿਰੋਧੀ ਹੈ । ਵਿਕਾਸ ਦੀ ਪਰਿਕ੍ਰਿਆ ਅੰਦਰ ਤਾਂ, ਉਤਸ਼ਟਾ ਰਾਹੀਂ ਨਿਸਟ ਜੀਵ ਸ਼੍ਰੇਣੀ ਜਾਤੀ, ਸ਼੍ਰੇਣੀ ਜਾਂ ਵਿਅਕਤੀ ਦਾ ਵਰਤ ਲਿਆ ਜਾਣਾ ਪਾਇਆ ਜਾਂਦਾ ਹੈ। ਸਾਰਾ-ਜੀਵਨ ਸੋਸ਼ਣ ਰੂਪ ਹੈ ਅਤੇ ਛੋਕੜ ਨੂੰ ਦੂਜੇ ਜੀਵਨ ਉਤੇ ਨਿਰਬਾਹ ਕਰਦਾ ਹੈ, ਵੱਡੀਆਂ ਮਛੀਆਂ ਛੋਟੀਆਂ ਨੂੰ ਪਕੜਦੀਆਂ ਅਤੇ ਖਾ ਜਾਂਦੀਆਂ ਹਨ ਅਤੇ ਕਹਾਣੀ ਇਹ ਕੁਝ ਹੈ। ਸਮਾਜਵਾਦ ਤਾਂ ਈਰਖਾ ਹੈ, ਉਹ ਕੋਈ ਅਜੇਹੀ ਚੀਜ਼ ਚਾਹੁੰਦੇ ਹਨ ਜੇਹੜੀ ਸਾਡੇ ਪਾਸ ਹੈ”, ਤਾਂ ਵੀ ਇਹ ਤਾਂ ਸਹਿਜੇ ਹੀ ਵਿਵਸਥਾ ਹੋ ਜਾਣ ਵਾਲੀ ਲਹਿਰ ਹੈ। ਇਸ ਨੂੰ ਵਸੀਕਾਰ ਵਿਚ ਲਿਆਉਣ ਲਈ ਪਿੰਜਰੇ ਦੇ ਦਰਵਾਜ਼ੇ ਨੂੰ ਖੁਲ੍ਹ ਕੇ ਅਸੰਤੁਸ਼ਟਤਾ ਦੇ ਨੇਤਾਵਾਂ ਨੂੰ ਉਪਰ ਸੁਅਰਗ ਨੂੰ ਆ ਜਾਣ ਦਿੱਤਾ ਜਾਏ । ਨੇਤਾਵਾਂ ਨੂੰ ਅੰਦੇਸ਼ ਕੀਤੇ ਜਾਣ ਦੀ ਲੋੜ ਨਹੀਂ ਹੁੰਦੀ ਸਗੋਂ ਉਨ੍ਹਾਂ ਬਨੇ ਵਾਲਿਆਂ ਤੋਂ ਜੇਹੜੇ ਸਮਝਦੇ ਹਨ, ਕਿ ਕ੍ਰਾਂਤੀ ਦੀ ਰਾਹੀਂ ਉਹ ਉਸ ਅਧੀਨਗੀ ਤੋਂ ਛੁਟਕਾਰਾ ਪਾ ਸਕਦੇ ਹਨ, ਜੇਹੜੀ ਕਿ ਉਨ੍ਹਾਂ ਦੀ ਆਪਣੀ ਅਸਥਾ ਤੇ ਸਸਤੀ ਦਾ ਸਿੱਟਾ ਹੁੰਦੀ ਹੈ। ਤਾਂ ਵੀ ਦਾਸ ਸ਼੍ਰਿਸ਼ਟ ਓਦੋਂ ਹੀ ਹੁੰਦਾ ਹੈ, ਜਦੋਂ ਉਹ ਵਿਦੋਹ ਕਰਦਾ ਹੈ ।
ਹਰ ਹਾਲਤ ਵਿਚ ਦਾਸ ਸ਼੍ਰੇਣੀ ਆਪਣੇ ਆਧੁਨਿਕ ਸੁਆਮੀਆਂ-ਮਧ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੀਕ ਸ੍ਰੇਸ਼ਟ ਹੈ । ਉਨੀਵੀਂ ਸਦੀ ਦੀ ਸੰਸਕ੍ਰਿਤੀ ਦੀ ਨਿਕਿਸ਼ਟਤਾ ਦਾ ਇਕ ਇਕ ਚਿੰਨ੍ਹ ਹੈ ਪੈਸੇ ਵਾਲੇ ਆਦਮੀ ਨੂੰ ਏਨੀ ਪੂਜਾ ਅਤੇ ਈਰਖਾ ਯੋਗ ਸਮਝਿਆ ਜਾਂਦਾ ਸੀ । ਪਰ ਇਹ ਵਿਆਪਾਰੀ ਆਦਮੀ ਵੀ ਤਾਂ ਦਾਸ, ਰਟ ਦੀਆਂ ਕਠਪੁਤਲੀਆਂ, ਅਤੇ ਵਿਆਪਾਰੀ ਪ੍ਰਵਿਰਤੀ ਦੇ ਸ਼ਿਕਾਰ ਹੁੰਦੇ ਹਨ, ਨਵੇਂ ਵਿਚਾਰਾਂ ਲਈ ਉਨ੍ਹਾਂ ਪਾਸੋਂ ਕੋਈ ਸਮਾਂ ਨਹੀਂ ਹੁੰਦਾ। ਚਿੰਤਨ ਕਰਨਾ ਤਾਂ ਉਨ੍ਹਾਂ ਵਿਚ ਵਿਵਰਤ ਹੈ ਅਤੇ ਬੌਧਿਕਤਾ ਦੀਆਂ ਖੁਸ਼ੀਆਂ ਉਨ੍ਹਾਂ ਦੀ ਪਹੁੰਚ ਤੋਂ ਪਰੇ ਦੀ ਹੁੰਦੀਆਂ ਹਨ। ਇਸੇ ਲਈ ਪ੍ਰਸੰਨਤਾ ਲਈ ਉਨ੍ਹਾਂ ਦੀ ਬੇਚੈਨੀ ਤੇ ਸਦੀਵੀ ਢੂੰਡ ਜਾਰੀ ਰਹਿੰਦੀ ਹੈ, ਉਨ੍ਹਾਂ ਦੇ ਵੱਡੇ ਵੱਡੇ ਮਕਾਨ ਤਾਂ ਹੁੰਦੇ ਹਨ ਪਰ ਇਹ ਕਦੀ ਘਰ ਨਹੀਂ ਬਣਦੇ, ਉਨ੍ਹਾਂ ਦਾ ਗੰਵਾਰ ਜੇਹਾ ਵਿਲਾਸ ਬਿਨਾਂ ਕਿਸੇ ਰੁਚੀਦੇ, ਉਨ੍ਹਾਂ ਦੇ ਮੂਲ ਵਸਤਾਂ ਦੇ ਚਿਤ ਭਵਨ ਜਿਨ੍ਹਾਂ ਉਤੇ ਖਰਚ ਆਈ ਲਾਗਤ ਅੰਕਿਤ ਹੁੰਦੀ ਹੈ, ਉਨ੍ਹਾਂ ਦੇ ਇੰਤਜਨ ਦਿਲ ਪ੍ਰਚਾਵੇ ਜੇਹੜੇ ਦਿਲ ਦਿਮਾਗ਼ ਨੂੰ ਸਜਰ ਸਾਹੀ ਜਾਂ ਉਤੇਜਨਾ ਦੇਣ ਨਾਲੋਂ ਇਸ ਨੂੰ ਭੱਦਾ ਬਣਾਉਦੇ ਹਨ । “ਧਿਆਨ ਨਾਲ ਦੇਖੋ ਇਨ੍ਹਾਂ ਵਾਧੂ ਤੇ ਲੋੜੇ ਜੋਹੇ ਲੋਕਾਂ ਨੂੰ । ਇਹ ਕੁਲੀਨ ਸ਼੍ਰੇਣੀ ਦੇ ਸਾਰੇ ਪ੍ਰਤਿਬੰਧਾਂ ਨੂੰ ਤਾਂ ਸਵੀਕਾਰ ਕਰਦੇ ਹਨ, ਪਰ ਮਨ ਦੇ ਰਾਜ ਅੰਦਰ ਪ੍ਰਵੇਸ਼ ਹੋਣ ਦੇ ਪ੍ਰਤਿਫਲ ਤੋਂ ਵਿਹੀਨ ਰਹਿੰਦੇ ਹਨ। “ਦੇਖੋ ਤਾਂ ਸਹੀ, ਇਹ ਲੰਗੂਰ ਚੜ੍ਹਦੇ ਕਿਵੇਂ ਹਨ । ਇਹ ਇਕ ਦੂਜੇ ਉਤੇ ਸਵਾਰ ਹੋ ਬਹਿੰਦੇ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਚਿਕੜ ਅਤੇ ਡੂੰਘਾਣਾ ਵਿਚ ਧਕ ਲਿਜਾਂਦੇ ਹਨ-ਹਦਵਾਰੀਆਂ ਦੀ ਦੁਰਗੰਧੀ ਲਾਲਸਾ ਦੇ ਪਲਸੇਟੇ ਅਤੇ ਮਲੀਨ ਸ਼ਾਹ ।’ ਅਜੇਹੇ ਮਨੁੱਖਾਂ ਪਾਸ ਧਨ ਸੰਪਤੀ ਹੋਣ ਦਾ ਵੀ ਕੋਈ ਲਾਭ ਨਹੀਂ ਹੁੰਦਾ ਕਿਉਂ ਜੋ, ਉਹ ਇਸ ਨੂੰ ਸੁਚਜੀ ਵਰਤੋਂ ਅਰਥਾਤ ਸਾਹਿਤ ਅਤੇ ਕਲਾ ਕੋਲਾ ਦੇ ਵਿਵੇਕਯੁਕਤ ਸੰਰਖਸ਼ਟ ਰਾਹੀਂ ਕੋਈ ਗੌਰਵ ਨਹੀਂ ਦੇ ਸਕਦੇ । ਜਾਇਦਾਦ ਦੀ ਮਲਕੀਅਤ ਤਾਂ ਕੇਵਲ ਬੁਧੀਮਾਨ ਵਿਅਕਤੀ ਨੂੰ ਹੀ ਰਖਣੀ ਚਾਹੀਦਾ ਹੈ, ਦੂਸਰੇ ਤਾਂ ਇਸ ਨੂੰ ਹੀ ਆਪਣੇ ਆਪ ਵਿਚ, ਇਕ ਸਾਧ ਵਸਤੂ ਸਮਝ ਲੈਂਦੇ ਅਤੇ ਇਸ ਦੇ ਨਮਿਤ ਵਧੀਕ ਹੀ ਵਧੀਕ ਅੰਧਾਧੁੰਦ ਤੌਰ ਤੇ ਜਰਨ ਕਰਦੇ ਹਨ-ਰਾਸ਼ਟ੍ਰਾ ਦੇ ਵਰਤਮਾਨ ਪਾਗਲ ਵਲ ਧਿਆਨ ਨਾਲ ਦੇਖੋ ਕਿ ਇਹ ਕਿਸ ਤਰ੍ਹਾਂ ਸੰਭਵ ਤੌਰ ਤੇ ਵਧ ਤੋਂ ਵਧ ਉਤਪਾਦਨ ਕਰਕੇ, ਧਨਾਢਾ ਬਣ ਜਾਣਾ ਚਾਹੁੰਦੇ ਹਨ।” ਛੱਕੜ ਨੂੰ ਮਨੁੱਖ ਇਕ ਸ਼ਿਕਾਰੀ ਪੰਛੀ ਬਣ ਜਾਂਦਾ ਹੈ “ਉਹ ਇਕ ਦੂਜੇ ਦੀ ਤਾਕ ਵਿਚ ਰਹਿੰਦੇ ਹਨ, ਇਕ ਦੂਜੇ ਪਾਸੋਂ ਦਾਅ ਫਰੇਬ ਨਾਲ ਉਹ ਪਦਾਰਥ ਪ੍ਰਾਪਤ ਕਰਦੇ ਹਨ, ਇਸ ਚੀਜ਼ ਨੂੰ ਉਹ ਚੰਗੀ ਗੁਆਂਢੀ ਭਾਵਨਾ ਕਹਿੰਦੇ ਹਨ-ਹਰੇਕ ਭਾਂਤ ਦੇ ਕੂੜੇ ਕਰਕਟ ਵਿਚੋਂ ਉਹ ਛੋਟੇ ਤੋਂ ਛੋਟੇ ਮੁਨਾਫੇ ਲੜਦੇ ਫਿਰਦੇ ਹਨ । ”ਅਜ ਦੀ ਵਿਆਪਾਰਕ ਨੈਤਿਕਤਾ ਡਾਕੂ ਭਾਂਤ ਦੀ ਨੈਤਿਕਤਾ ਦੇ ਇਕ ਸੁਧਰੇ ਰੂਪ ਤੋਂ ਸਵਾਏ ਹੋਰ ਕੁਝ ਨਹੀਂ.. ਸਸਹੀ ਤੋਂ ਸਸਤੀ ਮੰਡੀ ਵਿਚੋਂ ਵਿਹਾਜਣਾ ਤੇ ਮਹਿੰਗੀ ਤੋਂ ਮਹਿੰਗੀ ਵਿਚ ਵੇਚਣਾ ।” ਅਤੇ ਇਹ ਆਦਮੀ ਅਬੰਧ ਨੀਤੀ ਅਤੇ ਆਪਣੇ ਆਪ ਤੇ ਛਡ ਦਿੱਤੇ ਜਾਣ ਲਈ ਪੁਕਾਰ ਕਰਦੇ ਹਨ-ਇਹ ਆਦਮੀ ਜਿਨ੍ਹਾਂ ਦੀ ਕਿ ਸਭ ਤੋਂ ਵਧੀਕ ਦੇਖ ਭਾਲ ਕੀਤੀ ਤੇ ਇਨ੍ਹਾਂ ਉਤੇ ਵਸੀਕਾਰ ਰਖੋ ਜਾਣ ਦੀ ਲੋੜ ਹੈ। ਸਮਾਜਵਾਦ ਦੀ ਕੁਝ ਮਾਤਾ ਭਾਵੇਂ ਇਹ ਖਤਰਨਾਕ ਹੁੰਦੀ ਹੈ ਇਸ ਥਾਂ ਉਚਿਤ ਸਿਧ ਹੋਵੇਗੀ; ਪਰਿਹਹਨ ਅਤੇ ਵਿਆਪਾਰ ਦੀਆਂ ਉਨ੍ਹਾਂ ਸਾਰੀਆਂ ਸਾਖਾਵਾਂ ਨੂੰ ਜੇਹੜੀਆਂ ਕਿ ਵੱਡੀਆਂ ਵੱਡੀਆਂ ਸੰਪਤੀਆਂ ਦੇ ਇਕਠਾ ਹੋ ਜਾਣ ਵਿਚ ਸਹਾਇਕ ਹੁੰਦੀਆਂ ਹਨ । ਸਾਨੂੰ ਆਪਣੇ ਵਸੀਕਾਰ ਵਿਚ ਲੈ ਲੈਣਾ ਚਾਹੀਦਾ ਹੈ-ਵਿਸ਼ੇਸ ਤੌਰ ਤੇ ਪੈਸੇ ਦੀ ਮੰਡੀ ਨੂੰ ਪ੍ਰਾਈਵੇਟ ਵਿਅਕਤੀਆਂ ਜਾ ਕੰਪਨੀਆਂ ਦੇ ਹੱਥਾਂ ਵਿਚੋਂ-ਅਤੇ ਉਨ੍ਹਾਂ ਲੋਕਾਂ ਨੂੰ ਜਿਨਾਂ ਪਾਸ ਬਹੁਤ ਕੁਝ ਹੋਵੇ ਤੇ ਉਨ੍ਹਾਂ ਨੂੰ ਜਿਨ੍ਹਾਂ ਪਾਸ ਕੁਝ ਵੀ ਨ ਹੋਵੇ, ਸਮੁਦਾਇ ਲਈ ਖਤਰੇ ਨਾਲ ਭਰੇ ਸਮਝਾਣ ਚਾਹੀਦਾ ਹੈ ।
ਮਧ ਸ਼੍ਰੇਣੀ ਨਾਲਾਂ ਉਚੇਰਾ, ਅਤੇ ਕੁਲੀਨ ਅਨੁਵੰਸ਼ੀ ਨਾਲੋਂ ਨੀਵਾਂ, ਸਿਪਾਹੀ ਹੁੰਦਾ ਹੈ। ਕੋਈ ਇਕ ਸੈਨਾਪਤੀ ਜੇਹੜਾ ਕਿ ਸੈਨਿਕਾਂ ਨੂੰ ਰਣਭੂਮੀ ਵਿਚ ਵਰਤਦਾ ਹੈ, ਜਿਥੇ ਕਿ ਉਨ੍ਹਾਂ ਨੂੰ ਸ਼ਾਨ ਦੇ ਨਸ਼ੇ ਵਿਚ ਮਰਨ ਦਾ ਸੁਖ-ਸੁਆਦ ਪ੍ਰਾਪਤ ਹੁੰਦਾ ਹੈ, ਉਹ ਉਸ ਮਾਲਕ ਨਾਲੋਂ ਕਿਤੇ ਵਧੀਕ ਸ੍ਰੇਸ਼ਟ ਹੁੰਦਾ ਹੈ, ਜੇਹੜਾ ਕਿ ਆਪਣੇ ਆਦਮੀਆਂ ਨੂੰ ਨਫ ਦੀ ਮਸ਼ੀਨ ਵਿਚ ਵਰਤਦਾ ਹੈ, ਧਿਆਨ ਨਾਲ ਦੇਖੋ, ਕਿ ਮਨੁੱਖ ਕਿਵੇਂ ਸੁਖਾਵਾਂ ਸੁਖਾਵੇਂ ਸ਼ਾਹ ਨਾਲ ਕਾਰਖਾਨਿਆਂ ਨੂੰ ਛਡਕੇ ਕਟ ਵਟ ਦੇ ਖੇਤਰ ਵਲ ਨੂੰ ਜਾਂਦੇ ਹਨ, ਨੈਪਲੀਅਨ ਕੋਈ ਇਕ ਬੁਚੜ ਨਹੀਂ ਸਗੋਂ ਇਕ ਉਪਕਾਰੀ ਸੀ, ਉਸ ਨੇ ਮਨੁਖਾਂ ਨੂੰ ਆਰਥਕ ਰੂਪ ਵਾਲੀ ਮੌਤ ਦੀ ਥਾਂ ਸੈਨਿਕ ਸਨਮਾਨ ਵਾਲੀ ਮੌਤ ਦਿੱਤੀ ਉਹ ਉਸ ਦੇ ਘਾਤਕ ਮਾਨ ਦੰਡ ਵਲ ਭੀੜ ਪਾ ਕੇ ਜਾਂਦੇ ਸਨ ਕਿਉਂ ਜੋ ਉਹ ਲੱਖਾਂ ਹੋਰ ਕਾਲਰ ਬਟਨ ਬਣਾਦੇ ਅਸਹਿ ਅਕੇਵੇਂ ਨਾਲੋਂ ਰਣਭੂਮੀ ਦੇ ਖਤਰਿਆਂ ਨੂੰ ਵਿਸ਼ੇਸਤਾ ਦੇਂਦੇ ਸਨ । ਇਸ ਗੱਲ ਦਾ ਸਿਹਰਾ ਕਿਸੇ ਦਿਨ ਨੂੰ ਜਾ ਕੇ ਨੈਪੋਲੀਅਨ ਦੇ ਸਿਰ ਬੰਨਿਆ ਜਾਏਗਾ ਕਿ ਉਸ ਨੇ ਕੁਝ ਸਮੇਂ ਲਈ ਇਕ ਅਜੇਹਾ ਸੰਸਾਰ ਖੜਾ ਕਰ ਦਿੱਤਾ ਸੀ, ਜਿਸ ਵਿਚ ਕਿ ਯੋਧਾ ਮਨੁੱਖ ਵਿਆਪਾਰੀ ਅਤੇ ਪਦਾਰਥ ਹਿਤ ਨਾਲੋਂ ਵਧੀਕ ਕੀਮਤੀ ਸਮਝਿਆ ਜਾਂਦਾ ਸੀ । ਜੰਗ ਅਜੇਹੇ ਲੋਕਾਂ ਲਈ ਇਕ ਪ੍ਰਸੰਸਾ ਯੋਗ ਇਲਾਜ ਹੈ ਜੇਹੜੇ ਕਿ, ਕਮਜ਼ੋਰ, ਸੁਖਰਹਿਣੇ ਤੇ ਘ੍ਰਿਣਾ ਯੋਗ ਬਣਦੇ ਜਾ ਰਹੇ ਹੋਣ ਇਹ ਉਨ੍ਹਾਂ ਜਨਮ ਜਾਤ ਪ੍ਰਵਿਰਤੀਆਂ ਨੂੰ ਉਕਸਾਂਦਾ ਹੈ ਜੇਹੜੀਆ ਕਿ ਸ਼ਾਂਤੀ ਵਿਚ ਐਪੇ ਬਿਅਰਥ ਹੀ ਚਲੀਆਂ ਜਾਦੀਆਂ ਹਨ। ਜੰਗ ਅਤੇ ਅਨਿਵਾਰਯ ਸੈਨਿਕ ਸੇਵਾ, ਲੋਕ ਤਾਂਤ੍ਰਿਕ ਹੀਜੜੇਪਨ ਲਈ ਜ਼ਰੂਰੀ ਔਖਧੀਆਂ ਹਨ । ਜਦੋਂ ਕਿਸੇ ਸਮਾਜ ਦੀਆਂ ਜਨਮਜਾਤ ਪ੍ਰਵਿਰਤੀਆਂ ਅੰਤ ਨੂੰ ਜਾ ਕੇ ਇਸ ਪਾਸੋਂ ਜੰਗ ਤੇ ਜਿੱਤ ਛੁਡਾ ਦੇਂਦੀਆਂ ਹਨ ਤਾਂ ਇਹ ਮੁਰਦਾ ਹੋ ਜਾਂਦਾ ਹੈ, ਤਾਂ ਫਿਰ ਇਹ ਲੋਕਤੰਤਰ ਦੇ ਹਟਬਾਣੀਆਂ ਦੇ ਰਾਜ ਸ਼ਾਸ਼ਨ ਲਈ ਤਿਆਰ ਹੋ ਜਾਂਦਾ ਹੈ । ਤਾਂ ਵੀ ਆਧੁਨਿਕ ਜੰਗਾਂ ਦੇ ਕਾਰਣ ਕਿਸੇ ਤਰ੍ਹਾਂ ਵੀ ਕੋਈ ਸਾਉ ਜਾਂ ਸ੍ਰੇਸ਼ਟ ਨਹੀਂ ਹੁੰਦੇ । ਵਿਆਪਾਰਕ ਝਗੜਿਆਂ ਨੂੰ ਬੰਦੂਕਾਂ ਤੋਰਾ ਨਾਲ ਨਜਿਠਣ ਨਾਲੋਂ ਤਾਂ ਅਨੁਵੰਸ਼ਕ ਅਤੇ ਧਾਰਮਿਕ ਜੰਗ ਕੁਝ ਕੁਝ ਵਧੀਕ ਚੰਗੇ ਸਨ। ਪੰਜਾਬ ਸਾਲਾਂ ਦੇ ਅੰਦਰ ਅੰਦਰ ਇਹ ਰੌਲੇ ਰੱਪੇ ਦੀਆਂ ਸਰਕਾਰਾਂ (ਯੌਰਪ ਦੇ ਲੋਕਤੰਤਰ) ਸੰਸਾਰ ਦੀਆਂ ਮੰਡੀਆਂ ਲਈ ਇਕ ਮਹਾਨ ਜੰਗ ਵਿਚ ਟਕਰਾਂ ਜਾਣਗੀਆਂ। ਪਰ ਸ਼ਾਇਦ ਉਸ ਸੰਕਾਪਨ ਤੋਂ ਯੌਰਪ ਦੀ ਏਕਤਾ ਪੈਦਾ ਹੋ ਜਾਏਗੀ-ਇਕ ਅਜੇਹਾ ਉਦੇਸ਼ ਜਿਸ ਦੀ ਕਮਿਤ ਚੁਕਾਣ ਲਈ ਇਕ ਵਿਆਪਾਰਕ ਜੰਗ ਵੀ ਕੋਈ ਬਹੁਤ ਵੱਡੀ ਕੀਮਤ ਨਹੀਂ ਹੋਵੇਗਾ। ਕਿਉਂ ਜੋ ਏਕਤਾ ਵਿਚ ਰੇ ਯੋਰਪ ਵਿਚੋਂ ਹੀ ਉਚਰ ਕੁਲੀਨਤੰਤਰ ਦਾ ਜਨਮ ਹੋ ਸਕਦਾ ਹੈ, ਜੇਹੜਾ ਕਿ ਯੋਰਪ ਦਾ ਉਧਾਰ ਕਰ ਸਕੇ ।
ਰਾਜਨੀਤੀ ਦੀ ਸਮਸਿਆ ਵਿਆਪਾਰੀ ਮਨੁੱਖ ਨੂੰ ਰਾਜ ਸ਼ਾਸਨ ਕਰਨ ਤੋਂ ਰੋਕਣ ਦੀ ਹੈ ਕਿਉਂ ਜੋ ਅਜੇਹੇ ਆਦਮੀ ਅੰਦਰ ਇਕ ਰਾਜਨੈਤਿਕ ਵਿਅਕਤੀ ਵਾਲੀ ਕਮਜ਼ੋਰ ਨਜ਼ਰ ਅਤੇ ਸੰਕੀਰਣ ਸਮਝ ਹੁੰਦੀ ਹੈ, ਨ ਕਿ ਰਾਜਨੀਤਕਤਾਂ ਲਈ ਸਿਧੇ ਹੋਏ ਜੰਪਾਦੁਰ ਕੁਲੀਨ ਅਨੁਵੰਸੀ ਵਾਲੀ ਲੰਮੀ ਨਜ਼ਰ ਤੇ ਵਿਸ਼ਾਲ ਘੇਰਾ। ਵਧੀਕ ਸੁਲਝੇ ਹੋਏ ਮਨੁੱਖ ਦਾ ਹੀ ਸ਼ਾਸਨ ਕਰਨ ਦਾ ਰੱਬੀ-ਅਧਿਕਾਰ ਹੁੰਦਾ ਹੈ ਅਰਥਾਤ ਉਦਸ਼ਟ ਯੋਗਤਾ ਦਾ ਅਧਕਾਰ । ਜਨ-ਸਾਧਾਰਣ ਦਾ ਵੀ ਆਪਣਾ ਸਥਾਨ ਹੁੰਦਾ ਹੈ ਪਰ ਇਹ ਸਿੰਘਾਸਨ ਉਤੇ ਨਹੀਂ ਹੁੰਦਾ । ਆਪਣੇ ਟਿਕਾਣੇ ਜਨ ਸਾਧਾਰਣ ਸੁੱਖੀ ਹੁੰਦਾ ਹੈ, ਅਤੇ ਉਸ ਦੇ ਸਦਗੁਣ ਸਮਾਜ ਲਈ ਏਨੇ ਹੀ ਲੋੜੀਂਦੇ ਹੁੰਦੇ ਹਨ ਜਿੰਨੇ ਕਿ ਨੇਤਾ ਵਿਅਕਤੀ ਦੇ, ਕਿਸੇ ਇਕ ਵਧੀਕ ਗੰਭੀਰ ਮਾਨਸ ਲਈ ਇਹ ਗਲ ਬਿਲਕੁਲ ਹੀ ਅਨੁਚਿਤ ਹੋਵੇਗੀ ਕਿ ਉਹ ਸਾਧਾਰਣ ਜੇਹੀ ਯੋਗਤਾ ਨੂੰ ਆਪਣੇ ਆਪ ਵਿਚ ਇਕ ਇਤਰਾਜ ਕਰ ਕੇ ਸਮਝੇ। ਮਿਹਨਤ ਅਰਥ ਸੰਜਮ ਨਿਯਮਕਤਾ, ਪਰਿਮਿਤਤਾ, ਬਲਵਾਨ ਨਿਸਚੈ – ਅਜੇਹੇ ਸਦਗੁਣਾ ਨਾਲ ਜਨ-ਸਾਧਾਰਣ ਪੂਰਣ ਬਣ ਸਕਦਾ ਹੈ, ਪਰ ਪੂਰਣ ਇਕ ਸਾਧਨ ਦੇ ਰੂਪ ਵਿਚ” ਇਕ ਉੱਚੀ ਸਭਿਅਤਾ, ਇਕ ਪਰਾਮਿਤ ਹੁੰਦੀ ਹੈ, ਇਹ ਕੇਵਲ ਚੌੜੀ ਨੀਂਹ ਉਤੇ ਹੀ ਖੜੀ ਹੋ ਸਕਦੀ ਹੈ। ਇਸ ਦੀ ਪੂਹਣ ਲੋੜ ਮਜਬੂਤੀ ਨਾਲ ਅਤੇ ਨਰੋਏ ਢੰਗ ਨਾਲ ਸਵੇਤ ਹੋਈ ਇਕ ਜਨ ਸਾਧਾਰਣਤਾ ਹੁੰਦੀ ਹੈ । “ਸਦਾ ਤੇ ਸਭ ਥਾਂ ਕੁਝ ਆਦਮੀ ਨੇਤਾ ਦੇ ਕੁਝ ਅਨੁਕਰਣ ਵਾਲੇ ਹੋਣਗੇ, ਬਹੁਗਿਣਤੀ ਨੂੰ ਮਜ਼ਬੂਰ ਕੀਤਾ ਜਾਏਗਾ ਅਤੇ ਉਚੇਰੇ ਵਿਅਕਤੀਆਂ ਦੇ ਬੌਧਿਕ ਨਿਰਦੇਸ਼ਨ ਅਨੁਸਾਰ ਕੰਮ ਕਰਨ ਵਿਚ ਉਨ੍ਹਾਂ ਨੂੰ ਖੁਸ਼ੀ ਹੋਵੇਗੀ ।
ਜਿਥੇ ਕਿਧਰੇ ਵੀ ਮੈਂ ਜੀਉਂਦੀਆਂ ਵਸਤਾਂ ਨੂੰ ਦੇਖਿਆ, ਓਥੇ ਹੀ ਮੈਂ ਦੀ ਆਵਾਤ ਸੁਣੀ ਸਾਰੀਆਂ ਹੀ ਜਿਉਂਦੀਆਂ ਹੋਂਦਾਂ ਆਗਿਆ ਕਾਰ ਹੁੰਦੀਆਂ ਗੱਲ ਇਹ ਹੁੰਦੀ ਹੈ ਜੇਹੜਾ ਕੋਈ ਆਦਮੀ ਆਪਣੇ ਆਪੇ ਦੀ ਉਤੇ ਹੁਕਮ ਕੀਤਾ ਜਾਂਦਾ ਹੈ । ਜੀਉਂਦੀਆਂ ਵਸਤਾਂ ਦਾ ਇਹੋ ਇਹ ਹੈ ਜੋ ਮੈਂ ਸੁਣੀ ਹੈ । ਹੁਕਮ ਮੰਨਣ ਨਾਲੋਂ ਹੁਕਮ ਕਰਨਾ ਆਗਿਆ ਪਾਲਣ ਹਨ ਅਤੇ ਦੂਜੀ ਆਗਿਆ ਨਹੀਂ ਮੰਨਦਾ ਉਸ ਨਿਯਮ ਹੈ। ਪਰ ਤੀਜੀ ਗੱਲ ਵਧੀਕ ਔਖਾ ਹੁੰਦਾ ਹੈ। ਅਤੇ ਨ ਕੇਵਲ ਇਹ ਕਿ ਹੁਕਮ ਕਰਨ ਵਾਲਾ, ਸਾਰੇ ਆਗਿਆਕਾਰਾਂ ਦਾ ਭਾਰ ਦੁਕਦਾ ਹੈ ਸਗੋਂ ਇਹ ਵੀ ਇਹ ਉਸ ਨੂੰ ਸਹਜੇ ਹੀ ਕੁਚਲ ਲੈਂਦਾ ਹੈ — ਮੈਨੂੰ ਤਾਂ ਸਾਰੇ ਹੁਕਮ ਕਰਨ ਅੰਦਰ ਇਕ ਜਤਨ ਤੇ ਖਤਰਾ ਪਾਇਆ ਪ੍ਰਤੀਤ ਹੋਇਆ ਅਤੇ ਜਦੋਂ ਕਦੀ ਜੀਉ ਦੀਆਂ ਵਸਤਾਂ ਹੁਕਮ ਕਰਦੀਆਂ ਹਨ, ਤਾਂ ਉਹ ਆਪਣੇ ਆਪ ਨੂੰ ਖਤਰੇ ਵਿਚ ਪਾਉਂਦੀਆਂ ਹਨ ।
ਆਦਰਸ਼ ਸਮਾਜ ਤਾਂ ਫਿਰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਏਗਾ ਉਤਪਾਦਕ (ਕਿਸਾਨ ਕਿਰਤੀ ਸ਼੍ਰੇਣੀ ਅਤੇ ਵਿਆਪਾਰੀ ਮਨੁੱਖ) ਕਰਮਚਾਰੀ (ਸਿਪਾਹੀ ਅਤੇ ਅਹਲਕਾਰ) ਅਤੇ ਸ਼ਾਸਕ ।
ਸ਼ਾਸਕ ਵਿਅਕਤੀ ਸ਼ਾਸਨ ਤਾਂ ਕਰਨਗੇ ਪਰ ਸਰਕਾਰ ਦੇ ਕਰਮਚਾਰੀ ਨਹੀਂ ਹੋਣਗੇ, ਰਾਜ ਸਰਕਾਰ ਦਾ ਵਾਸਤਵਿਕ ਕੰਮ ਤਾਂ ਇਕ ਨੀਵਾਂ ਜੇਹਾ ਕੰਮ ਹੁੰਦਾ ਹੈ। ਸ਼ਾਸਕ ਲੋਕ ਅਹੁਦੇਦਾਰ ਹੋਣ ਨਾਲੋਂ ਫ਼ਿਲਾਸਫ਼ਰ ਰਾਜਨੀਤੀਵੇਤਾ ਹੋਣਗੇ ਉਨ੍ਹਾਂ ਦੀ ਸੱਤਾਂ ਰੁਪਏ ਪੈਸੇ ਤੇ ਸੈਨਾ ਉਤੇ ਸਵੀਕਾਰ ਹੋਣ ਤੇ ਆਧਾਰਤ ਹੋਵੇਗੀ ਪਰ ਉਹ ਆਪ ਵਿੱਤ ਸੰਚਾਲਕਾਂ ਨਾਲੋਂ ਵਧੀਕ ਸਿਪਾਹੀਆਂ ਵਾਂਗ ਹੀ ਰਹਿਣਗੇ, ਉਹ ਇਕ ਵਾਰੀ ਫਿਰ ਅਫਲਾਤੂਨ ਦੇ ਸੰਰਖਿਅਕ ਹੋਣਗੇ, ਅਫਲਾਤੂਨ ਠੀਕ ਸੀ-ਫਿਲਾਸਫਰ ਉਚਤਜ ਮਨੁੱਖ ਹੁੰਦੇ ਹਨ। ਉਹ ਸਿਸਟ ਮਨੁੱਖ ਹੋਣਗੇ, ਅਤੇ ਨਾਲ ਹੀ ਸਾਹਸ ਅਤੇ ਬਲ ਵਾਲੇ ਵਿਦਵਾਨ ਅਤੇ ਸੈਨਾਪਤੀ ਇਕ ਸ਼ਰੀਰ ਆਕਾਰ ਅੰਦਰ ਉਹ ਸ਼ੁਸ਼ੀਲਤਾ ਅਤੇ ਸੈਨਿਕ ਅਨੁਸ਼ਾਸਨ ਨਾਲ ਸੰਯੁਕਤ ਹੋਏ ਹੋਣਗੇ, ਇਹ ਲੋਕ ਕਰੜਾਈ ਨਾਲ ਨੈਤਿਕਤਾ, ਅਦਬ ਹਤਕਾਰ ਵਿਵਾਜ ਤੇ ਪ੍ਰਤਗਯਤਾ ਰਾਹੀਂ ਅਨੁਸ਼ਾਸਤ ਰਹਿੰਦੇ ਹਨ, ਤੇ ਇਸ ਨਾਲੋਂ ਵੀ ਵਧੀਕ ਪਰਸਪਰ ਨਿਗਰਾਨੀ ਅਤੇ ਈਰਖਾ ਭਾਵਨਾ ਨਾਲ ਅਤੇ ਦੂਸਰੇ ਪਾਸੇ, ਇਕ ਦੂਜੇ ਵਲ ਆਪਣੇ ਵਤੀਰੇ ਵਿਚ ਉਹ ਸੋਚ ਵਿਚਾਰ ਸਵੈ-ਸ਼ਾਸਨ, ਕੰਮਲ ਭਾਵਨਾ ਗੌਰਵ ਅਤੇ ਮਿਤ੍ਰਤਾ ਦੇ ਅਵਿਸ਼ਕਾਰਾਂ ਹੋਣਗੇ ।’
ਕੀ ਇਹ ਕੁਲੀਨਤੰਤਰ ਕੋਈ ਇਕ ਜਾਤ ਹੋਵੇਗੀ ਤੇ ਉਨ੍ਹਾਂ ਦੀ ਬਹੁਤ ਹੱਦ ਤੀਕ ਇਸੇ ਤਰ੍ਹਾਂ ਹੋਵੇਗਾ ਪਰ ਕਦੀ ਦਰਵਾਜ਼ੇ ਖੁਲ੍ਹੇ ਰਖੇ ਜਾਣਗੇ । ਪਰ ਕੋਈ ਵੀ ਚੀਜ਼ ਗਦਾ ਤੇ ਨਿਰਬਲ ਨਹੀਂ ਬਣਾਂਦੀ, ਜਿੰਨੀ ਇਹ ਸੱਤਾ ਜੱਦੀ ਹੋਵੇਗੀ । ਕਦੀ ਨਵੇਂ ਲਹੂ ਦੇ ਪ੍ਰਵੇਸ਼ ਕਰਨ ਲਈ ਹੋਰ ਕਿਸੇ ਇਕ ਕੁਲੀਨ ਅਨੁਵੰਸ ਨੂੰ ਏਨਾ ਕਿ ਅੰਗ੍ਰੇਜ਼ੀ ਕੁਲੀਨ ਅਨੁਵੰਸ਼ ਦੀ ਆਦਤ ਅਨੁਸਾਰ ਧਨਾਢ ਗੰਵਾਰ ਨਾਲ ਸ਼ਾਦੀ ਕਰਨੀ । ਏਹੋ ਜੇਹਾ ਅੰਤਰ ਵਿਆਹ ਹੀ ਸੀ ਜਿਸ ਨੇ ਸੰਸਾਰ ਭਰ ਵਿਚ ਦੇਖੀ ਗਈ ਸਭ ਤੋਂ ਮਹਾਨ ਸ਼ਾਸਨਕਰਤਾ ਸੰਸਥਾ ਨੂੰ ਬਰਬਾਦ ਕਰ ਦਿੱਤਾ ਸੀ ਕੁਲੀਨ ਤਾਂਤ੍ਰਿਕ ਰੋਮਨ ਸੈਨੇਟਾ । “ਜਨਮ ਦੀ ਕੋਈ ਆਕਸ਼ਮਾਤ ਘਟਨਾ” ਨਹੀਂ ਹੁੰਦੀ । ਹਰੇਕ ਜਨਮ ਸ਼ਾਦੀ ਬਾਰੇ ਕੁਦਰਤ ਦਾ ਨਿਰਣੇ ਹੁੰਦਾ ਹੈ, ਅਤੇ ਸੰਪੂਰਣ ਮਨੁੱਖ ਦਾ ਆਗਮਨ ਚੋਣ ਅਤੇ ਨਿਆਰੀ ਦੀਆਂ ਪੀੜੀਆਂ ਮਗਰੋਂ ਜਾ ਕੇ ਹੁੰਦਾ ਹੈ ਜੋ ਕੁਝ ਵੀ ਮਨੁੱਖ ਹੁੰਦਾ ਹੈ, ਉਸ ਦੀ ਕੀਮਤ ਉਸ ਦੇ ਪੂਰਵਜਾਂ ਨੇ ਤਾਰੀ ਹੁੰਦੀ ਹੈ।
ਕੀ ਇਹ ਗੱਲ ਚਿਰ ਦੇ ਸਾਡੇ ਲੋਕ ਤਾਂਤ੍ਰਿਕ ਕੰਨਾ ਨੂੰ ਕੁਝ ਬਹੁਤਾ ਨਾਰਾਜ਼ ਕਰਦੀ ਹੈ ? ਪਰ ਉਹ ਜਾਤੀਆਂ ਜੇਹੜੀਆਂ ਕਿ ਇਸ ਫ਼ਿਲਾਸਫ਼ੀ ਨੂੰ ਸਹਾਰ ਨਹੀਂ ਸਕਦੀਆਂ ਸਮਾਪਤ ਹੋ ਜਾਣ ਵਾਲੀਆਂ ਹੁੰਦੀਆਂ ਹਨ, ਅਤੇ ਜਹੜੀਆਂ ਇਸ ਨੂੰ ਸਭ ਤੋਂ ਮਹਾਨ ਬਰਕਤ ਸਮਝਦੀਆਂ ਹਨ ਉਹ ਸੰਸਾਰ ਦੀਆਂ ਸੁਆਮੀ ਹੋ ਜਾਣ ਵਾਲੀਆਂ ਹੁੰਦੀਆਂ ਹਨ। “ਕੇਵਲ ਏਹੋ ਜੇਹੀ ਇਕ ਕੁਲੀਨਤੰਤ੍ਰ ਹੀ ਯੌਰਪ ਨੂੰ ਇਕ ਰਾਸ਼ਟ੍ਰ ਬਣਾਨ ਅਤੇ ਬੈਲਾਂ ਵਰਗੇ ਇਸ ਰਾਸ਼ਟਵਾਦ ਨੂੰ ਸਮਾਪਤ ਕਰ ਦੇਣ ਦੀ ਅੰਦਰ ਦ੍ਰਿਸ਼ਟੀ ਅਤੇ ਸਾਹਸ ਰਖ ਸਕਦਾ ਹੈ । ਆਓ ਚੰਗੇ ਯੋਰਪ ਨਿਵਾਸੀ ਬਣੀਏ ਜੇਹੇ ਜਹੇ ਕਿ ਨੈਪੋਲੀਅਨ, ਗੋਇਟੇ, ਬੀਥੋਵੇਨ, ਸਾਪਨਹਾਰ, ਸਟੈਂਡਲ ਅਤੇ ਹੀਨ ਸਨ । ਬਹੁਤ ਲੰਮੇਂ ਲੰਮੇਂ ਤੋਂ ਅਸੀਂ ਉਸ ਚੀਜ਼ ਦੇ ਭਾਗ ਅਤੇ ਖਿੰਡੇ ਪੁੰਡੇ ਟੁਕੜੇ ਬਣੇ ਰਹੇ ਹਾਂ ਜੇਹੜੀ ਕਿ ਇਕ ਸੰਪੂਰਨ ਇਕਾਈ ਹੋ ਸਕਦੀ ਸੀ । ਦੇਸ਼ ਭਗਤੀ ਦੇ ਪੂਰਵਗ੍ਰਹ ਅਤੇ ਸਕੀਕ੍ਰਣ ਪ੍ਰਦੇਸ਼ਵਾਦ ਦੀ ਇਸ ਹਵਾ ਵਿਚ’ ਕੋਈ ਮਹਾਨ ਸੰਸਕ੍ਰਿਤੀ ਕਿਵੇਂ ਵਧ ਫੁਲ ਸਕਦੀ ਹੈ। ਕੁਛ ਜੇਹੀ ਰਾਜਨੀਤੀ ਦਾ ਸਮਾਂ ਜਾਂਦਾ ਰਿਹਾ ਹੈ, ਮਹਾਨ ਰਾਜਨੀਤੀ ਲਈ ਅਨਿਵਾਰਯਤਾ ਆ ਪਹੁੰਚੀ ਹੈ । ਕਦੋਂ ਕੁ ਨਵੀਂ ਜਾਤੀ ਤੇ ਨਵੇਂ ਨੇਤਾ ਸਾਹਮਣੇ ਆਉਣਗੇ ? ਕਦੋਂ ਯੋਰਪ ਦਾ ਜਨਮ ਹੋਵੇਗਾ ?
ਕੀ ਤੁਸਾਂ ਮੇਰੇ ਬੱਚਿਆਂ ਬਾਰੇ ਕੋਈ ਗੱਲ ਨਹੀਂ ਸੁਣੀ ? ਮੇਰੇ ਨਾਲ, ਮੇਰੋ ਬਾਗ, ਮੇਰੇ ਸੁੱਖੀ ਦੀਪਾਂ ਅਤੇ ਮੇਰੀ ਨਵੀਂ ਸੁੰਦਰ ਜਾਤੀ ਬਾਰੇ ਗੱਲ ਬਾਤ ਕਰੋ। ਉਨ੍ਹਾਂ ਦੇ ਨਮਿਤ ਹੀ ਮੈਂ ਧਨਾਢ ਹਾਂ, ਉਨ੍ਹਾਂ ਦੇ ਨਮਿਤ ਹੀ ਨਿਰਧਨ ਹੋ ਗਿਆ ਸਾਂ… ਕੇਹੜੀ ਚੀਜ਼ ਮੈਂ ਅਰਪਨ ਨਹੀਂ ਕਰ ਦਿੱਤੀ ? ਕੋਹੜੀ ਚੀਜ਼ ਮੈਂ ਭੇਟਾਂ ਨਹੀਂ ਕਰ ਦਿਆਂਗਾ ਤਾਂ ਜੋ ਇਕ ਵਸਤੂ ਪ੍ਰਾਪਤ ਕਰ ਸਕਾਂ, ਉਹ ਜੀਉਂਦੇ ਬੱਚੇ, ਉਹ ਜੀਉਂਦਾਂ ਬਗੀਚਾ ਆਪਣੀ ਉਚਤਮ ਇੱਛਾ, ਅਤੇ ਆਪਣੀ ਉਚਤਮ ਆਸ਼ਾ ਦੇ ਉਹ ਜੀਵਨ ਬਿਛ ?
IX ਆਲੋਚਨਾ
ਇਹ ਇਕ ਸੁੰਦਰ ਕਵਿਤਾ ਹੈ, ਅਤੇ ਸ਼ਾਇਦ ਫ਼ਿਲਾਸਫ਼ੀ ਹੋਣ ਨਾਲੋਂ ਇਹ ਕਵਿਤਾ ਵਧੇਰੇ ਹੈ । ਅਸੀਂ ਜਾਣਦੇ ਹਾਂ ਕਿ ਇਸ ਵਿਚ ਅਰਥ ਹੀਨਤਾਵਾਂ ਮੌਜੂਦ ਹਨ, ਅਤੇ ਕਿ ਇਹ ਵਿਅਕਤੀ, ਆਪਣੇ ਆਪ ਨੂੰ ਨਿਸ਼ਚੇ ਕਰਾਣ ਤੇ ਆਪਣਾ ਸੰਸੋਧਨ ਕਰਨ ਦੇ ਜਤਨ ਵਿਚ ਬਹੁਤ ਦੂਰ ਚਲਾ ਗਿਆ ਸੀ, ਪਰ ਹਰੇਕ ਸਤਰ ਵਿਚ ਅਸੀਂ ਉਸ ਨੂੰ ਕਸ਼ਟ ਸਹਾਰਦਿਆਂ ਦੇਖਦੇ ਹਾਂ ਅਤੇ ਜਿਥੇ ਅਸੀਂ ਉਸ ਉਤੇ ਸ਼ੰਕਾ ਵੀ ਕਰੀਏ, ਉਥੇ ਵੀ ਸਾਨੂੰ ਅਵੱਸ਼ ਉਸ ਲਈ ਤਿਆਰ ਅਨੁਭਵ ਹੁੰਦਾ ਹੈ। ਕਦੀ ਕੋਈ ਸਮਾਂ ਹੁੰਦਾ ਹੈ ਜਦੋਂ ਅਸੀਂ ਭਾਵਕਤਾ ਅਤੇ ਭੁਲੇਖੇ ਤੋਂ ਅੱਕ ਜਾਂਦੇ ਹਾਂ ਅਤੇ ਉਦੋਂ ਸ਼ੰਕੇ ਅਤੇ ਇਨਕਾਰ ਦਾ ਡੰਗ ਹੀ ਸੁਆਦੀ ਲਗਦਾ ਹੈ, ਅਤੇ ਤਦੋਂ ਨਿਟਸੇ ਸਾਡੇ ਪਾਸ ਇਕ ਬਲ ਵਰਧਕ ਦਵਾਈ ਦੇ ਰੂਪ ਵਿਚ ਐਉਂ ਆਣ ਪਹੁੰਚਦਾ ਹੈ ਜਿਵੇਂ ਕਿ ਕਿਸੇ ਭੀੜ ਭਰੇ ਧਰਮ ਸਥਾਨ ਵਿਚ ਇਕ ਲੰਮੀ ਰਸਮ ਦੇ ਮਗਰੋਂ ਖੁਲ੍ਹੀਆਂ ਥਾਵਾਂ ਅਤੇ ਸਜਰੀਆਂ ਹਵਾਵਾਂ ਵਾਲੀ ਥਾਂ ਤੇ ਪਹੁੰਚ ਜਾਣਾ। ਜੇਹੜਾ ਕੋਈ ਮੇਰੀਆਂ ਲਿਖਤੀ ਰਚਨਾਵਾਂ ਦੀ ਖੁਲ੍ਹੀ ਹਵਾ ਵਿਚ ਸਾਹ ਲੈਣਾ ਜਾਣਦਾ ਹੈ ਕਿ ਇਹ ਉੱਚੀਆਂ ਥਾਵਾਂ ਦੀ ਹਵਾ ਅਤੇ ਕਿ ਇਹ ਨਰੋਈ ਹੈ। ਕਿਸੇ ਮਨੁੱਖ ਨੂੰ ਇਸ ਦੇ ਨਮਿਤ ਨਿਰਮਾਣ ਕੀਤਾ ਜਾਣਾ ਲੋੜੀਂਦਾ ਹੈ ਨਹੀਂ ਤੇ ਸਬੱਬ ਅਜੇਹੇ ਹਨ, ਕਿ ਇਹ ਉਸ ਨੂੰ ਮਾਰ ਹੀ ਦੇਵੇਗੀ”। ਕਿਸੇ ਵੀ ਆਦਮੀ ਨੂੰ ਭੁਲੇਖ ਨਾਲ ਇਸ ਤੇਜ਼ਾਬ ਨੂੰ ਬੱਚੇ ਦਾ ਦੁੱਧ ਕਰਕੇ ਨਹੀਂ ਸਮਝਣਾ ਚਾਹੀਦਾ ।
ਅਤੇ ਫਿਰ ਸ਼ੈਲੀ ਕਿਹੋ ਜੇਹੀ। “ਕਿਸੇ ਦਿਨ, ਲੋਕ ਕਹਿਣਗੇ ਕਿ ਹੀਨ ਅਤੇ ਮੈਂ ਕਿਤੇ ਵਧੀਕ ਸਭ ਤੋਂ ਮਹਾਨ ਅਜੋਹੇ ਕਲਾਕਾਰ ਸਾਂ ਜਿਨ੍ਹਾਂ ਨੇ ਕਦੀ ਜਰਮਨ ਭਾਸ਼ਾ ਵਿਚ ਲਿਖਿਆ ਅਤੇ ਕਿ ਕੁਝ ਕੋਈ ਕੇਵਲ ਮਾਤ੍ਰ ਜਰਮਨ ਵਾਸੀ ਚੰਗੇ ਤੋਂ ਚੰਗਾ ਕਰ ਸਕਦਾ ਸੀ, ਅਸੀਂ ਉਸ ਨੂੰ ਇਕ ਅਮਿਦ ਵੀ ਵਿਥ ਉਤੇ ਆਪਣੇ ਪਿਛੇ ਛੱਡ ਗਏ”। ਅਤੇ ਇਹ ਗੱਲ ਲਗਪਗ ਅਜੇਹੀ ਹੈ ? ਮੇਰੀ ਸ਼ੈਲੀ ਕ੍ਰਿਤ ਕਰਦੀ । ਉਹ ਕਹਿੰਦਾ ਹੈ ਹਰੇਕ ਵਾਕ ਇਕ ਬਰਛਾ ਹੈ, ਭਾਸ਼ਾ ਲਚਕੀਲੀ ਸ਼ਕਤੀਵਾਨ ਅਧੀਰ ਹੈ—ਕਿਸੇ ਇਕ ਗਤਕਾਬਾਜ਼ ਦੀ ਸ਼ੈਲੀ ਜੇਹੜੀ ਕਿ ਸਾਧਾਰਣ ਅੱਖ ਲਈ ਬਹੁਤੀ ਹੀ ਛੋਹਲੀ ਅਤੇ ਚਮਕੀਲੀ ਹੈ। ਪਰ ਉਸ ਨੂੰ ਫਿਰ ਮੁੜ ਕੇ ਪੜ੍ਹਦਿਆਂ ਹੋਇਆਂ ਸਾਨੂੰ ਦਿਸ ਪੈਂਦਾ ਹੈ ਕਿ ਇਸ ਚਮਕ ਦਮਕ ਦਾ ਕੁਝ ਭਾਵ ਅਤਿ ਉਕਤੀ ਅਤੇ ਇਕ ਸੁਆਦੀ, ਪਰ ਅੰਤ ਨੂੰ ਰਗਣ ਤੰਤਿ ਅਹੰਵਾਦ, ਹਰੇਕ ਪ੍ਰਵਾਨ ਹੋਏ ਵਿਚਾਰ ਨੂੰ ਸਹਿਜੇ ਹੀ ਉਲਟਾ ਦੇਣ ਹਰੇਕ ਸੁਦਗੁਣ ਦਾ ਮਖੌਲ ਉਡਾਉਣ ਤੇ ਦੁਰਗਣ ਦੀ ਵਡਿਆਈ ਕਰਨ ਕਰਕੇ ਹੈ । ਸਾਨੂੰ ਪਤਾ ਲਗਦਾ ਹੈ ਕਿ ਉਹ ਕਾਲਜ ਕੇ ਕਿਸੇ ਨਵੇਂ ਵਿਦਿਆਰਥੀ ਵਾਂਗ ਝਟਕਾ ਲਾਣ ਵਿਚ ਖੁਸ਼ੀ ਮਹਿਸੂਸ ਕਰਦਾ ਹੈ, ਅਸੀਂ ਇਸੇ ਸਿੱਟੇ ਤੇ ਅਪੜਦੇ ਹਾਂ ਕਿ ਮਨੋਰੰਜਕ ਹੋਣਾ ਸੌਖਾ ਹੀ ਹੁੰਦਾ ਹੈ, ਜਦੋਂ ਕਿ ਕਿਸੇ ਸਦਾਚਾਰ ਲਈ ਕਿਸੇ ਆਦਮੀ ਅੰਦਰ ਕੋਈ ਪੂਰਵਾਗ੍ਰਹ, ਹੋਵੇ ਹੀ ਨ । ਇਹ ਸਿਧਾਂਤਕ ਜ਼ੋਰ ਦੇ ਕਥਨ ਸੰਸੰਧਨ ਨ ਕੀਤੇ ਗਏ। ਇਹ ਵਿਆਪਕੀ ਕਰਣ ਭਾਵੀ ਕਥਨਾ ਦੀਆਂ ਇਹ ਦੁਹਗੀਆਂ ਇਹ ਵਿਰੋਧ-ਦੂਜਿਆ ਦੇ ਉਨ੍ਹਾਂ ਨਾਲੋਂ ਵਧੀਕ ਨਹੀਂ ਕਿ ਆਪਣੇ ਆਪ ਦੇ – ਇਕ ਅਜੇਹੇ ਮਾਨਸ ਤਾਂ ਪਤਾ ਦਿੰਦੇ ਹਨ, ਜਿਸ ਦਾ ਸਮਤਲ ਜਾਂਦਾ ਰਿਹਾ ਹੈ, ਤੇ ਜਿਹੜਾ ਪਾਗਲਪਨ ਦੇ ਨੇੜੇ ਅਪੜਦਾ ਹੈ, ਅੰਤ ਨੂੰ ਇਹ ਚਮਕ ਸਾਨੂੰ ਉਕਤਾ ਦੇਂਦੀ ਹੈ ਤੇ ਸਾਡੀਆਂ ਦਿਮਾਗੀ ਨਸਾਂ ਨੂੰ ਇਸ ਤਰ੍ਹਾਂ ਥਕਾ ਦੇਂਦੀ ਹੈ, ਜਿਵੇਂ ਕਿ ਸ਼ਰੀਰਕ ਉਤੇ ਪਏ ਚਾਬਕਾਂ ਜਾਂ ਵਾਰਤਾਲਾਪ ਵਿਚ ਉੱਚੀ ਆਵਾਜ਼ ਸਹਿਤ ਜ਼ੋਰ ਦਿੱਤੇ ਜਾਣ ਨਾਲ ਭਾਸ਼ਨ ਦੀ ਇਸ ਹਿੰਸਾ ਵਿਚ ਇਕ ਭਾਂਤ ਦੀ ਜਰਮਨ ਗਰਜ ਹੈ, ਉਸ ਠਰੰਮੇ ਦੀ ਕੋਈ ਅੰਸ਼ ਨਹੀਂ ਜੇਹੜਾ ਕਿ ਕਲਾ ਦਾ ਪਹਿਲਾ ਅਸੂਲ ਹੈ, ਅਜੇਹੇ ਸਮਤੋਲ ਇਕਸਾਰਤਾ, ਅਤੇ ਚਰਚਾਵਾਲੀ ਸੁਸ਼ੀਲਤਾ ਦੀ ਕੋਈ ਗੱਲ ਨਹੀਂ, ਜਿਸ ਦੀ ਕਿ ਨਿਟਸੇ ਫਰਾਂਸੀਸੀਆਂ ਅੰਦਰ ਏਨੀ ਪ੍ਰਸੰਸਾ ਕਰਦਾ ਸੀ । ਇਸ ਦੇ ਵਿਪ੍ਰੀਤ ਇਹ ਸ਼ੈਲੀ ਪ੍ਰਬਲ ਸਾਡੇ ਉਤੇ ਇਸ ਦੇ ਵੇਗ ਅਤੇ ਦੁਹਰਾਏ ਜਾਣਦਾ ਪ੍ਰਭਾਵ ਛਾਅ ਜਾਂਦਾ ਹੈ ਨਿਟਸੇ ਸਿੱਧ ਨਹੀਂ ਕਰਦਾ, ਉਹ ਐਲਾਨ ਅਤੇ ਪ੍ਰਗਟ ਕਰਦਾ ਹੈ, ਉਹ ਤਰਕ ਨਾਲ ਨਹੀਂ ਸਗੋਂ ਆਪਣੀ ਕਲਪਨਾ ਨਾਲ ਸਾਨੂੰ ਜਿਤਦਾ ਹੈ । ਉਹ ਸਾਡੇ ਸਾਹਮਣੇ ਕੇਵਲ ਮਾਤ੍ਰ ਇਕ ਫਿਲਾਸਫ਼ੀ ਹੀ ਨਹੀਂ, ਤੇ ਨਾ ਹੀ ਕੇਵਲ ਇਕ ਕਵਿਤਾ ਸਗੋਂ ਇਕ ਨਵਾਂ ਵਿਸ਼ਵਾਸ ਇਕ ਨਵੀਂ ਆਸ਼ਾ ਤੇ ਇਕ ਨਵਾਂ ਧਰਮ ਪੇਸ਼ ਕਰਦਾ ਹੈ।
ਉਸ ਦਾ ਵਿਚਾਰ, ਜਿਵੇਂ ਕਿ ਉਸ ਦੀ ਸ਼ੈਲੀ ਉਸ ਨੂੰ ਰੋਮਾਂਸਕ ਲਹਿਰ ਦੀ ਸੰਤਾਨ ਦੇ ਰੂਪ ਵਿਚ ਪ੍ਰਗਟ ਕਰਦੀ ਹੈ। ਉਹ ਪੁਛਦਾ ਹੈ “ਉਹ ਕੇਹੜੀ ਚੀਜ਼ ਹੈ ਜਿਸ ਦੀ ਕਿ ਕੋਈ ਫ਼ਿਲਾਸਫ਼ਰ ਆਪਣੇ ਆਪ ਤੋਂ, ਸਭ ਤੋਂ ਪਹਿਲਾਂ ਛੇਕੜ ਨੂੰ ਮੰਗ ਕਰਦਾ ਹੈ ਆਪਣੇ ਆਪ ਵਿਚ ਹੀ ਆਪਣੇ ਸਮੇਂ ਉਤੇ ਵਿਜੇ ਪਾਣੀ ਤੇ ਸਮੇਂ ਤੋਂ ਅਤੀਤ ਹੋ ਜਾਣਾ । ਪਰ ਇਹ ਪੂਰਤਾ ਦੀ ਇਕ ਅਜੇਹੀ ਸਿਖਮਤ ਸੀ ਜਿਸ ਦਾ ਸਨਮਾਨ ਉਸ ਨੇ ਏਨਾ ਇਸ ਦੀ ਪਾਲਨਾ ਨਾਲ ਨਹੀਂ ਸੀ ਕੀਤਾ ਜਿਨਾ ਕਿ ਇਸ ਦੀ ਉਲੰਘਣਾ ਨਾਲ, ਉਸ ਦੀ ਧਰਮ ਦਿਖਿਆ ਉਸ ਸਮੇਂ ਦੇ ਜਲ ਨਾਲ ਕੀਤੀ ਗਈ ਸੀ ਤੇ ਇਹ ਪੂਰੀ ਟੁਬਕੀ ਨਾਲ । ਉਸ ਨੇ ਇਹ ਅਨੁਭਵ ਨ ਕੀਤਾ ਕਿ ਕਿਸ ਤਰ੍ਹਾਂ ਕਾਂਟ ਦੇ ਵਿਅਕਤੀ ਨਿਸ਼ਠਾਵਾਦ ਨੇ ਸੰਸਾਰ ਮੇਰਾ ਵਿਚ ਰ ਰੂਪ ਹੈ ਜਿਵੇਂ ਕਿਸਾ ਸਾਪਨਹਾਰ ਨੇ ਈਮਾਨਦਾਰੀ ਨਾਲ ਇਸ ਨੂੰ ਵਿਅਕਤ ਕੀਤਾ ਸੀ ਟਿਕਟੇ ਦੇ “ਸੰਪੂਰਣ ਅੰਤ, ਵੱਲ ਮਾਰਗ਼ ਬਣਾਇਆ ਅਤੇ ਜਿਸ ਨੇ ਸਟਰਨਰ ਦੇ ਸਮਤੁਲਨ ਵਿਹੀਨ ਵਿਅਕਤਿਤਵਾਦ ਵੱਲ ਨੂੰ ਅਤੇ ਇਹਦੇ ਪਰਮ ਮਨੁੱਖ ਦੇ ਸਦਾਚਾਰ ਵਲ ਨੂੰ । ਪਰਮ ਮਨੁੱਖ ਕੋਈ ਕੇਵਲ ਮਾਤ੍ਰ ਸਾਪਨਗਰ ਦੀ” ਪ੍ਰਤਿਭਾ ਨਹੀਂ ਕਾਰਲਾਈਨ ਦਾ “ਸੂਰਬੀਰ” ਅਤੇ ਵੈਗਨਰ ਦਾ ਸੀਗਫਰਾਇਡ ਉਹ ਸੰਕਾ ਜਨ ਭਾਂਤ ਨਾਲ ਸ਼ਿਲਰ ਦੇ ਕਾਰਲਮੂਰ ਅਤੇ ਗੋਇਟੋ ਦੇ ਗਾਟਜ਼ ਵਾਂਗ ਪ੍ਰਤੀਤ ਹੁੰਦਾ ਹੈ, ਉਸ ਨੇ ਉਸੇ ਨਵਯੁਵਕ ਰੀਇਣੇ ਪਾਸੋਂ ਉਸ ਦੇ ਇਕ ਵਿਸ਼ੇਸ਼ ਸ਼ਬਦ ਨਾਲੋਂ ਵਧੀਕ ਕੁਝ ਲਾਇਆ ਜਿਸ ਦੀ ਸ਼ਾਨਦਾਰ ਅਡੋਲਤਾ ਦਾ ਉਸ ਨੇ ਅਜਿਹੀ ਈਰਖਾ ਨਾ ਤ੍ਰਿਸਕਾਰ ਕਰ ਦਿੱਤਾ, ਉਸ ਦੀਆਂ ਚਿੱਠੀਆਂ ਰੋਮਾਂਸਕ ਭਾਵਕਤਾ ਅਤੇ ਨਰਮੀ ਨਾਲ ਭਰੀਆਂ ਹੋਈਆਂ ਹਨ, ਮੈਂ ਕਸ਼ਟ ਸਹਾਰਦਾ ਹਾਂ, ਪ੍ਰਗਟਾਵਾ ਇਨ੍ਹਾਂ ਵਿਚ ਏਨਾ ਹੀ ਦੁਹਰਾਇਆ ਗਿਆ ਹੈ ਜਿਨਾਂ ਕਿ ਮੈ ਮਰਤਾ ਹੀਨ ਵਿਚ ਵਿਚ। ਉਹ ਆਪਣੇ ਆਪ ਨੂੰ ਇਕ ਰਹਸਵਾਦੀ ਅਤੇ ਲਗਭਗ ਇਕ ਸ਼ੰਕਾਵਾਦੀ ਆਤਮਾ” ਦਸਦਾ ਹੈ, ਅਤੇ “ਦੁਖਾਂਤ ਦਾ ਜਨਮ” ਬਾਰੇ ਇਸ ਤਰ੍ਹਾਂ ਜ਼ਿਕਰ ਕਰਦਾ ਹੈ ਜਿਵੇਂ ਕਿ ਇਕ ਰੋਮਾਂਸਵਾਦੀ ਦੀ ਪਾਪ ਸਵੀਕ੍ਰਿਤ” ਮੈਨੂੰ ਅੰਦੇਸ਼ਾ ਹੈ ਉਹ ਬਠਾਡੀਜ਼ ਵਲ ਲਿਖਦਾ ਹੈ “ਕਿ ਮੈਂ ਏਨਾ ਵਧੀਕ ਸੰਗੀਤਕਾਰ ਹਾਂ ਕਿ ਰੋਮਾਂਸਵਾਦੀ ਹੋਣੇ ਰਹਿ ਨਹੀਂ ਸਕਦਾ । “ਕਿਸੇ ਪੁਸਤਕ ਕਰਤਾ ਨੂੰ ਅਵਸ਼ ਜਪ ਹੋ ਜਾਣਾ ਲੋੜੀਂਦਾ ਹੈ, ਜਦੋਂ ਹੀ ਕਿ ਉਸ ਦੀ ਬੋਲਣਾ ਸੁਰੂ ਕਰ ਦੇਵ, ਪਰ ਨਿਟਸੋ ਕਦੀ ਆਪਣੇ ਆਪ ਨੂੰ ਉਝਲ ਨਹੀਂ ਕਰਦਾ ਅਤੇ ਹਰੇਕ ਸਫੇ ਉਤੇ ਉਤਮ ਪੁਰਖ ਦੀ ਵਰਤੋਂ ਕਰਨ ਨੂੰ ਭਜਦਾ ਹੈ । ਵਿਚਾਰ ਦੇ ਉਲਟ ਉਸ ਦੀ ਜਨਮਜਾਤ ਪ੍ਰਵਰਤੀ ਦੀ ਸਮਾਜ ਦੇ ਵਿਰੁਧ ਵਿਅਕਤੀ ਦੀ ਕਲਾਸ ਦੀ ਵੰਨਗੀ ਵਿਰੁਧ ਰੋਮਾਂਸ ਦੀ ਵਡਿਆਈ ਉਸ ਦੇ ਸਮੇਂ ਬਾਰੇ ਉਸੇ ਤਰ੍ਹਾਂ ਪਤਾ ਦੇਂਦੀ ਹੈ, ਜਿਵੇਂ ਕਿ ਉਸ ਦੇ ਜਨਮ ਤੇ ਮੌਤ ਦੀਆਂ ਮਿਤੀਆਂ ਉਹ ਆਪਣੇ ਸਮੇਂ ਦੀ ਫ਼ਿਲਾਸਫ਼ੀ ਲਈ ਉਹੋ ਕੁਝ ਸੀ ਜੋ ਕੁਝ ਕਿ ਵੈਗਨਰ ਇਸ ਦੇ ਸੰਗੀਤ ਲਈ ਰੋਮਾਂਟਕ ਲਹਿਰ ਦਾ ਸਿਖਰ, ਰੋਮਾਂਟਕ ਨਦੀ ਦੀ ਉੱਚੀ ਲਹਿਰ, ਉਸ ਨੇ ਸ਼ਾਪਨਹਾਰ ਦੀ ਇੱਛਾ ਅਤੇ ”ਪ੍ਰਤਿਭਾ” ਨੂੰ ਸਾਰੇ ਸਾਮਾਜਿਕ ਪ੍ਰਤਿਬੰਧ ਤੋਂ ਵਿਮੁਕਤ ਕਰਦੇ ਇਨ੍ਹਾਂ ਨੂੰ ਓਵੇਂ ਵਡਿਆਇਆ ਜਿਵੇਂ ਕਿ ਵੈਗਨਰ ਨੇ ਉਸ ਆਵੇਗ ਨੂੰ ਵਿਮੁਕਤ ਕੀਤਾ ਅਤੇ ਵਡਿਆਇਆ ਜਿਸਨੇ ਕਿ ਸਾਨਾਵਾ ਪੈਥਟਿਕ ਅਤੇ ਪੰਜਵੀਂ ਤੇ ਨਵੀਂ ਸਿੰਢਨੀ ਵਿਚ ਆਪਣੀਆਂ ਪੁਰਾਨੀਆਂ ਪਾਬੰਦੀਆਂ ਨੂੰ ਲੀਰੋ ਲੀਰ ਕਰ ਦਿੱਤਾ ਸੀ । ਉਹ ਗਊ ਸੀ ਦੇ ਅਨੁਵੰਸ ਦਾ ਛੇਕੜਲਾ ਮਹਾਨ ਉਤਰਾਧਿਕਾਰੀ ਸੀ।
ਆਓ ਉਸ ਸੜਕ ਉਤੇ ਪਿਛੇ ਵਲ ਨੂੰ ਚਲੀਏ ਜਿਸ ਉਤੇ ਅਸਾਂ ਨਿਤਸੇ ਨਾਲ ਪੈਂਡਾ ਕੀਤਾ ਹੈ ਅਤੇ ਉਸ ਨੂੰ ਕੁਝ ਕੁ ਉਹ ਏਤਰਾਜ਼ ਦਸੀਏ-ਭਾਵੇਂ ਬੇਅਸਰ ਕਰਕ ਤੌਰ ਤੇ ਹੀ ਸਹੀ-ਜਿਨ੍ਹਾਂ ਨਾਲ ਕਿੰਨੀ ਵਾਰੀ ਉਸ ਨੂੰ ਏਕਣ ਦੀ ਸਾਨੂੰ ਉਕਸਾਹਟ ਹੋਈ ਸੀ । ਆਪਣੇ ਪਿਛਲੇਰੇ ਵਰ੍ਹਿਆਂ ਵਿਚ ਉਹ ਆਪਣੇ ਆਪ ਲਈ ਇਹ ਦੇਖ ਲੈਣ ਲਈ ਤਾਂ ਕਾਫ਼ੀ ਸਿਆਣਾ ਹੋਇਆ ਸੀ ਕਿ “ਦੁਖਾਂਤ ਦਾ ਜਨਮ” ਮੌਲਕਿਤਾ ਦੇ ਸੰਬੰਧ ਵਿਚ ਕਿੰਨੀ ਸਾਰੀ ਅਰਥਹੀਨਤਾ ਸ਼ਾਮਿਲ ਹੋ ਗਈ ਸੀ । “ਮਿਲਾ ਮਾਵਿਟਜ ਮੋਏ ਲੈਡਾਰਫ ਵਰਗੇ ਵਿਦਵਾਨਾ ਨੇ, ਪੁਸਤਕ ਦਾ ਮਖੌਲ ਉਡਾ ਕੇ ਇਸ ਨੂੰ ਭਾਸ਼ਾ ਵਿਗਿਆਨ ਦੀ ਸਭਾ ਵਿਚੋਂ ਹੀ ਬਾਹਰੀ ਧੱਕ ਦਿੱਤਾ ਸੀ, “ਐਕੀਲਸ ਤੋਂ ਵੈਗਨਰ, ਨਿਰਮਾਨ ਕਰਨ ਦਾ ਜਤਨ, ਇਕ ਨਵਯੁਵਕ ਭਗਤ ਦਾ ਇਕ ਨਿਰਕੁੰਸ ਦੇਵਤੇ ਦੇ ਸਾਹਮਣੇ ਸਵ-ਬਲੀਦਾਨ ਸੀ।ਜਦੋਂ ਸੋਚ ਸਕਦਾ ਸੀ ਕਿ ਸੁਧਾਰ ਡਾਇਓ ਲਾਈਸਸ ਭਾਂਤ ਦਾ ਅਰਬਾਤ, ਬੇਲਗਾਮ ਅਨੈਤਿਕ ਅਤੇ ਸ਼ਰਾਬੀ ਨਸ਼ੇ ਵਾਲਾ ਸੀ ਅਤੇ ਕਿ ਪੁਨਰ ਜਾਗ੍ਰਣ ਇਨ੍ਹਾਂ ਤੋਂ ਬਿਲਕੁਲ ਉਲਟ ਸ਼ਾਂਤ ਸੰਜਮੀ ਨਰਮ, ਐਪਾਲੋ ਭਾਂਤ ਦਾ ਸੀ ? ਕਿਸ ਨੇ ਸ਼ੰਕਾ ਕੀਤਾ ਹੁੰਦਾ ਕਿ ਸੁਕਰਾਤਵਾਦ ਉਤੇ ਹਮਲਾ, ਕਿਸੇ ਵੈਗਨਰ-ਅਨੁਆਈ ਦਾ ਤਰਕ ਯੁਕਤ ਵਿਚਾਰ ਲਈ ਸੁਗ ਸੀ, ਡਾਇਓ ਨਾਈਸਸ ਲਈ ਪ੍ਰਸੰਸਾ ਕਿਸੇ ਇਕ ਬੈਠਕ ਵਾਲੇ ਮਨੁੱਖ ਦੀ ਕ੍ਰਿਆਸ਼ੀਲਤਾ ਦੀ ਪੂਜਾ ਭਕਤੀ (ਇਸੇ ਲਈ ਹੀ ਨੈਪੋਲੀਅਨ ਬਾਰੇ ਵੀ ਦੇਵ ਪੂਜਾ) ਅਤੇ ਕਿਸੇ ਇਕ ਲਜਾਵਾਨ ਕੁਮਾਰ ਦੀ ਪਿਅਰੜਤਾ ਅਤੇ ਕਾਮਵਾਸਨਾ ਬਾਰੇ ਛਿਪੀ ਹੋਈ ਤੀਬਰ ਅਭਿਲਾਸ਼ਾ ਸੀ ।
ਸ਼ਾਇਦ ਸੁਕਰਾਤ-ਪੂਰਵਾਯੁਗ ਨੂੰ ਯੋਨਾਨ ਦੇ ਸ਼ਾਂਤ ਦਿਨਾਂ ਦੇ ਤੌਰ ਤੇ ਸਮਝਣ ਵਿਚ ਨਿਟਸੇ ਠੀਕ ਸੀ, ਨਿਰਸੰਦੇਹ ਪੈਲੋਪੀਨੀਸੀਆ ਦੇ ਜੰਗ ਨੇ, ਪਰਚੀਲੀਜ਼ ਦੀ ਸੰਸਕ੍ਰਿਤੀ ਦੇ ਆਰਥਿਕ ਅਤੇ ਰਾਜਨੈਤਿਕ ਆਧਾਰ ਨੂੰ ਕਮਜ਼ੋਰ ਕਰ ਦਿੱਤਾ ਸੀ, ਪਰ ਸੁਕਰਾਤ ਨੂੰ ਕੇਵਲ ਇਕ ਵਿਛੇਦਨਕਾਰੀ ਆਲੋਚਨਾ ਦੇ ਰੂਪ ਵਿਚ ਦੇਖਣ (ਜਿਵੇਂ ਕਿ ਨਿਟਸੇ ਦਾ ਆਪਣਾ ਪ੍ਰਧਾਨ ਕੰਮ ਇਹੋ ਕੁਝ ਨਹੀਂ ਸੀ ਅਤੇ ਇਕ ਅਜੇਹੇ ਮਮਾਜ ਦੇ ਬਚਾਵ ਦੇ ਰੂਪ ਵਿਚ ਨ ਦੇਖਣਾ ਜੇਹੜਾ ਕਿ ਏਨਾ ਫਿਲਾਸਫੀ ਕਰ ਕੇ ਬਰਬਾਦ ਨਹੀਂ ਸੀ ਹੋਇਆ ਜਿੰਨਾਂ ਕਿ ਜੰਗ; ਦਾਇਕ ਪ੍ਰੋਫੈਸਰ ਹੀ ਹੈਰੈਕਲੀਟਸ ਦੇ ਗੁਮਨਾਮ ਅਤੇ ਸਿਧਾਂਤਕ ਖੰਡਾਂ ਜਾਂ ਭਾਗਾਂ ਨੂੰ ਅਫਲਾਤੂਨ ਦੀ ਮਈ ਹੋਈ ਸਿਆਣਪ ਅਤੇ ਵਿਕਸਤ ਕਲਾ ਨਾਲੋਂ ਉਚੇਰੀ ਪਦਵੀ ਦੇ ਸਕਦਾ ਸੀ, ਨਿਟਸੇ ਦੀ ਨਿਖੇਧੀ ਜਿਵੇਂ ਕਿ ਉਸ ਦੇ ਸਾਰੇ ਲਹਿਨੇਕਾਂਗ ਦੀ ਨਿਖੇਧੀ ਕਰਦਾ ਹੈ ਕੋਈ ਆਦਮੀ ਆਪਣੇ ਕਰਜ਼ਦਾਰ ਪ੍ਰਤਿ ਇਕ ਸੂਰਵੀਰ ਨਹੀਂ ਹੁੰਦਾ-ਪਰ ਨਿਟਸੇ ਦੀ ਫ਼ਿਲਸਾਫ਼ੀ ਥਰੈਸੀ ਮੈਕਸ ਅਤੇ ਕਾਲਕਿਜੀ ਦੇ ਸਦਾਚਾਰ ਸ਼ਾਸਤ੍ਰ ਅਤੇ ਅਫ਼ਲਾਤੂਨ ਦੇ ਸੁਕਰਾਤ ਦੇ ਰਾਜਨੀਤੀ ਸ਼ਾਸਤ੍ਰ ਤੋਂ ਸਿਵਾ ਹੋਰ ਕੀ ਹੈ ? -ਆਪਣੇ ਸਾਰੇ ਭਾਸ਼ਾ ਵਿਗਿਆਨ ਦੇ ਵਿਪ੍ਰੀਤ ਨਿਟਸੇ ਨੇ ਯੂਨਾਨੀਆਂ ਦੀ ਆਤਮਾ ਅੰਦਰ ਕਦੀ ਚੰਗੀ ਤਰ੍ਹਾਂ ਪ੍ਰਵੇਸ਼ ਨਹੀਂ ਸੀ ਕੀਤਾ ਕਦੀ ਇਹ ਸੰਸਥਾ ਨਹੀਂ ਸੀ ਸਿਖੀ ਕਿ ਪਰਿਕਿਤਤਤਾ ਅਤੇ ਸਵੈ-ਗਿਆਨ ਨੂੰ (ਜਿਵੇਂ ਕਿ ਡੈਲਫੀ ਦੀਆਂ ਉਕਰਾਈਆਂ ਅਤੇ ਮਹਾਨ ਫ਼ਿਲਾਸਫ਼ਰ ਸਿਖਾਂਦੇ ਸਨ (ਜ਼ਰੂਰੀ ਤੌਰ ਤੇ, ਆਵੇਗਾ ਅਤੇ ਇੱਛਾ ਦੀਆਂ ਅੱਗਾਂ ਨੂੰ ਬਿਨਾਂ ਖਿਸਾਣ ਦੇ; ਰੋਕਣਾ ਲੋੜੀਂਦਾ ਹੈ, ਕਿ ਐਪਾਲੇ ਨੂੰ ਜ਼ਰੂਰੀ ਤੌਰ ਤੇ ਡਾਇਓਨਾਈਸਸ ਨੂੰ ਸੀਮਤ ਕਰਨਾ ਚਾਹੀਦਾ ਹੈ। ਕਈਆਂ ਨੇ ਨਿਟਸੇ ਨੂੰ ਇਕ ਹੀਦਨ ਜਾਂ ਅਨਾੜੀ ਕਰ ਕੇ ਨਿਪੂਰਣ ਕੀਤਾ ਹੈ, ਪਰ ਉਹ ਅਜੇਹਾ ਕੁਝ ਨਹੀਂ ਸੀ, ਨਹੀਂ ਪਰਚੀਲੀਜ਼ ਮਮਾਨ, ਯੂਨਾਨੀ ਹੀਟਨ ਅਤੇ ਗੋਇਟੇ ਵਰਗਾ ਜਰਮ ਹੀਦਨ, ਉਸ ਦੇ ਅੰਦਰ ਸਮਤਲ ਤੇ ਸੰਜਮ ਦੀ ਥੁੜ ਸੀ।ਜਿਨ੍ਹਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਬਲਵਾਨ ਬਣਾਇਆ ਸੀ “ਮੈਂ ਮਨੁੱਖਾਂ ਨੂੰ ਉਹ ਅਡਲਤਾ ਵਾਪਸ ਦਿਆਂਗਾ ਜੇਹੜੀ ਕਿ ਸਾਰੀ ਸੰਸਕ੍ਰਿਤੀ ਦੀ ਸ਼ਰਤ ਹੈ, ਪਰ ਸ਼ੌਕ ਕਿ ਕੋਈ ਆਦਮੀ ਉਹ ਕੁਝ ਦੇ ਕਿਵੇਂ ਸਕਦਾ ਹੈ ਜੋ ਕੁਝ ਉਸ ਦੇ ਪਾਸ ਹੋ ਨਹੀਂ ?
ਨਿਟਸ਼ੇ ਦੀਆਂ ਸਾਰੀਆਂ ਪੁਸਤਕਾਂ ਵਿਚੋਂ ਜ਼ਰਾਦਸਤਰ ਆਲੋਚਨਾ ਵਲੋਂ ਸਭ ਤੋਂ ਵਧੀਕ ਸੁਰਖਿਅਤ ਹੈ, ਕੁਝ ਤਾਂ ਇਸ ਕਰ ਕੇ ਕਿ ਇਹ ਅਸਸ਼ਟ ਹੈ, ਤੇ ਕੁਝ ਇਸ ਕਰ ਕੇ ਕਿ ਇਸ ਦੇ ਮਿਟਾਏ ਨ ਜਾ ਸਕਣ ਵਾਲੇ ਗੁਣ ਸਾਰੇ ਦੇਸ਼-ਆਰੋਪਣ ਨੂੰ ਤੁਛ ਬਣਾ ਦੇਂਦੇ ਹਨ।ਸਦੀਵੀ ਆਵਰਤਨ ਦਾ ਖਿਆਲ, ਭਾਵ ਐਪਾਲ, ਭਾਂਤ ਦੇ ਸਪੈਂਸਰ ਅਤੇ ਡਾਇ-ਓਨਾਈਸਸ ਭਾਂਤ ਦੇ ਨਿਟਸੇ ਦੋਹਾਂ ਦਾ ਸਾਂਝਾ ਹੈ, ਕਿਸੇ ਆਦਮੀ ਨੂੰ ਇਕ ਗੈਰ ਨਰੋਆ ਜੇਹਾ ਮਨੋਰਾਜ ਤੇ ਇਕ ਅਨੋਖਾ ਜੇਹਾ ਅੰਤਮ ਪਲ ਦਾ ਜਤਨ ਪ੍ਰਤੀਤ ਹੁੰਦਾ ਹੈ, ਅਮਨ ਜੀਵਨ ਦੇ ਵਿਸ਼ਵਾਸ ਜੋਹੜਾ ਕਿ ਸੰਵਾਦ ਦੇ ਸਾਹਸ ਭਰੋ ਪ੍ਰਚਾਰ (ਜ਼ਰਾਦਸਤਰ ਅਹੰਨੂੰ ਨੰਅਰ ਤੇ ਪਵਿਤ੍ਰ ਤੇ ਬਰਕਤ ਭਰਿਆ ਸੁਆਰਥ ਕਰ ਕ ਐਲਾਨ ਕਰਦਾ ਹੈ—ਸਟਰਨਰ ਦੀ ਇਕ ਸਪਸ਼ਟ ਪ੍ਰਤਿ-ਗੂੰਜ ਪਰਾਦਰਥਵਾਦ ਅਤੇ ਪਰਮ ਮਨੁੱਖ ਦੀ ਤਿਆਰੀ ਤੇ ਸੇਵਾ ਨਮਿਤ ਕੀਤੇ ਜਾਣ ਵਾਲੇ ਸਵੈ ਬਲੀਵਾਨ ਲਈ ਪ੍ਰੇਰਨਾ ਵਿਚਕਾਰ ਪਾਇਆ ਜਾਂਦਾ ਹੈ । ਪਰ ਇਸ ਫ਼ਿਲਾਸਫ਼ੀ ਨੂੰ ਪੜ੍ਹ ਕੇ ਭੈਣ ਆਦਮੀ ਆਪਣੇ ਆਪ ਨੂੰ ਇਕ ਸੇਵਕ ਦੇ ਰੂਪ ਵਿਚੋਂ ਸੁਣੀਬੱਧ ਕਰੇਗਾ ਅਤੇ ਪਰਮ ਮਨੁੱਖ ਕਰ ਕੇ ਨਹੀਂ ?
ਜਿਥੇ ਠੀਕ ਭਲਾਈ ਅਤੇ ਬੁਰਾਈ ਤੋਂ ਪਰੇ ਅਤੇ ਸਦਾਚਾਰਾਂ ਦੇ ਅਨੁਵੰਸ ਦੀ ਨੈਜਿਕ ਪ੍ਰਣਾਲੀ ਦਾ ਵਾਸਤਾ ਹੈ, ਇਸ ਉਤੇਜਨਾ ਦੇਣ ਵਾਲੀ ਅਤਿ ਉਕਤੀ ਹੈ । ਮਨੁੱਖਾਂ ਨੂੰ ਆਪਣੇ ਆਪ ਉਤੇ ਵਧੀਕ ਬਹਾਦਰ ਤੇ ਵਧੀਕ ਕਰੜੇ ਹੋਣ ਲਈ ਆਪਣ ਦੀ ਲੰਡ ਨੂੰ ਅਸੀਂ ਮੰਨਦੇ ਹਾਂ-ਲਗਭਗ ਸਾਰੀਆਂ ਨੈਤਿਕ ਫਿਲਾਸਫੀਆਂ ਨੇ ਅਜੇਹਾ ਕੁਝ ਕਰਨ ਦੀ ਮੰਗ ਕੀਤੀ ਹੈ, ਪਰ ਲੋਕਾਂ ਨੂੰ ਵਧੀਕ ਬੇਤਰਸ ਤੇ “ਵਧੀਕ ਭੈੜੇ” ਹੋਣ ਲਈ ਕਹਿਣ ਦੀ ਕੋਈ ਅਤਿ ਜਰੂਰੀ ਆਵਸ਼ਕਤਾ ਨਹੀਂ । ਨਿਸਚਿਤ ਤੌਰ ਤੇ ਇਹ ਕੰਮ ਤਾਂ ਹਜ਼ਾ ਤੇ ਲੋੜ ਤੋਂ ਵਧੀਕ ਕੁਝ ਕਹਿਣ ਦਾ ਹੈ ਅਤੇ ਇਹ ਮਨਾਇਤ ਕਰਨ ਦੀ ਬਹੁਤੀ ਲੋੜ ਨਹੀਂ ਕਿ ਸਦਾਚਾਰ, ਨਿਰਬਲ ਲੋਕਾਂ ਰਾਹੀਂ ਵਰਤਿਆ ਗਿਆ ਬਲਵਾਨਾਂ ਨੂੰ ਸੀਮਤ ਕਰਨ ਦਾ ਇਕ ਸਾਧਨ ਹੁੰਦਾ ਹੈ; ਬਲਵਾਨਾ ਉਤੇ ਵੀ ਇਸ ਦਾ ਕੋਈ ਡੂੰਘਾ ਪ੍ਰਭਾਵ ਨਹੀਂ ਹੁੰਦਾ ਹੈ, ਅਤੇ ਉਹ ਆਪਣੀ ਵਾਰੀ ਦੀ ਸਗੋਂ ਇਸ ਤੋਂ ਵਧੀਕ ਚਤਰ ਵਰਤੋਂ ਕਰ ਲੈਂਦੇ ਹਨ ਬਹੁਤੀਆਂ ਨੈਤਿਕ ਨਿਯਮਾਂ ਵਾਲੀਆਂ ਅਤੇ ਉਪਰਲੇ ਪਾਸੇ ਵਲੋਂ ਲਾਗੂ ਕੀਤੀਆਂ ਜਾਂਦੀਆਂ ਹਨ ਕਿ ਨੀਵੇਂ ਪਾਸੇ ਵਲੋਂ ਅਤੇ ਲੋਕ ਭੀੜ ਤਾਂ ਪ੍ਰਸੰਸਾ ਜਾਂ ਨਿਖੇਧੀ ਵਤਿਆਂ ਦੀ ਨਕਲ ਨਾਲ ਹੀ ਕਰਦੀ ਹੈ, ਇਹ ਗੱਲ ਵੀ ਚੰਗੀ ਹੈ ਕਿ ਨਿਮ੍ਰਤਾ ਨਾਲ ਕਦੀ ਕਦੀ ਭੈੜਾ ਸਲੂਕ ਕੀਤਾ ਜਾਣਾ ਚਾਹੀਦਾ ਹੈ । “ਆਪਣੀ ਨਾ ਕਦਰੀ ਕਰਨੀ ਤੇ ਲਿਫ ਜਾਣਾ ਲੰਮੇ ਸਮੇਂ ਤੋਂ ਕਾਫੀ ਹੋ ਚੁਕਾ ਹੈ ਜਿਵੇਂ ਕਿ ਚੰਗੇ ਅਨੁਭਵੀ ਕਵੀ ਨੇ ਕਿਹਾ ਸੀ, ਪਰ ਆਧੁਨਿਕ ਆਚਰਣ ਵਿਚ ਤਾਂ ਇਸ ਗਣ ਦੀ ਕੋਈ ਬਹੁਤੀ ਅਧਿ-ਕਤਾ ਦਿਖਾਈ ਨਹੀਂ ਦਿੰਦੀ ਨਿਟਸ਼ ਅੰਦਰ ਏਥੇ ਇਸ ਇਤਿਹਾਸਕ ਭਾਵ ਦੀ ਥੁੜ ਰਹ ਗਈ ਜਿਸ ਦੀ ਫਿਲਾਸਫੀ ਲਈ ਆਵਸ਼ਕਤਾ ਹੋਣ ਦੀ ਉਸ ਨੇ ਏਨੀ ਵਡਿਆਈ ਕੀਤੀ ਸੀ, ਨਹੀਂ ਤੇ ਉਸ ਨੇ ਹਿਰਦੇ ਦੀ ਗਰੀਬੀ ਅਤੇ ਨਿਮ੍ਰਤਾ ਨੂੰ ਉਨ੍ਹਾਂ ਜਾਗਲੀ ਲੋਕਾਂ ਦੇ ਹਿੰਸਕ ਅਤੇ ਜੰਗੀ ਗੁਣਾ ਲਈ ਇਕ ਜ਼ਰੂਰੀ ਵਿਨਾਸਕ ਦਵਾਈ ਕਰ ਕੇ ਸੰਸਕ੍ਰਿਤੀ ਨੂੰ ਹੀ ਲਗਭਗ ਨਾਸ ਕਰ ਦਿੱਤਾ ਸੀ ਜਿਸ ਤੋਂ ਨਿਟਸੇ ਬਾਰ ਬਾਰ ਪੁਸ਼ਟੀ ਤੇ ਆਸਰਾ ਲੈਂਦਾ ਹੈ । ਨਿਸਚਿਤ ਤੌਰ ਤੇ, ਤਾਕਤ ਅਤੇ ਹਾਨੀ ਉਤੇ ਇਹੋ ਜਿਹਾ ਬੇਤਹਾਸ ਜ਼ੋਰ ਦਿੱਤਾ ਜਾਣਾ ਇਕ ਤਾਪ ਵਾਲੇ ਅਤੇ ਦੂਰ ਵਿਵਸਥਾ ਯੁਗ ਦੀ ਪ੍ਰਤਿ ਗੂੰਜ ਹੈ । ਮੰਨ ਲਈ ਗਈ ਇਹ ਵਿਸ਼ਵ ਵਿਆਪਕ ਸਭਾ ਲਈ ਇੱਛਾ “ਸ਼ਾਇਦ ਹੀ ਹਿੰਦੂ ਲੋਕਾਂ ਦੀ ਸ਼ਾਂਤੀ ਚੀਨੀਆਂ ਦੀ ਅਡੋਲਤਾ ਜਾਂ ਮਧ ਕਾਲੀਨ ਰਿਸਾਨ ਦੇ ਸਵ ਸੰਤੁਸ਼ਟ ਦੈਨਿਕ ਜੀਵਨ ਨੂੰ ਪ੍ਰਗਟ ਕਰਦੀ ਹੈ। ਸੱਤਾ ਜਾਂ ਤਾਕਤ ਸਾਡੇ ਵਿਚੋਂ ਕੁਝ ਇਕ ਦਾ ਪੂਜਾ ਦੇਵਤਾ ਹੈ, ਪਰ ਸਾਡੇ ਵਿਚ ਬਹੁਤੇ ਤਾਂ ਸੁਰਖਿਆ ਅਤੇ ਸ਼ਾਂਤੀ ਲਈ ਹੀ ਸੱਧਰ ਰਖਦੇ ਹਨ ।
ਸਮੁਚੇ ਤੌਰ ਤੇ, ਜਿਵੇਂ ਕਿ ਹਰੇਕ ਪਾਠਕ ਨੇ ਦੇਖ ਲਿਆ ਹੋਵੇਗਾ ਨਿਰਸੇ ਸਾਮਾਜਿਕ ਜਨਮ ਜਾਤ ਪ੍ਰਵਿਰਤੀਆਂ ਦੀ ਥਾਂ ਅਤੇ ਕੀਮਤ ਨੂੰ ਪਛਾਣ ਤੋਂ ਅਸਮ੍ਰਥ ਹੈ, ਉਹ ਸਮਝਦਾ ਹੈ ਕਿ ਐਤਵਾਦੀ ਅਤੇ ਵਿਅਕਤਕ ਆਵੇਗਾ ਨੂੰ ਫ਼ਿਲਾਸਫ਼ੀ ਰਾਹੀਂ ਬਲ ਦਿੱਤੇ ਜਾਣ ਦੀ ਲੋੜ ਹੈ। ਕਿਸੇ ਆਦਮੀ ਨੂੰ ਅਵਸ਼ ਹੈਰਾਨੀ ਹੁੰਦੀ ਹੈ ਕਿ ਜਿਥੇ ਸਨ ਨਿਰਸੇ ਦੀਆਂ ਅੱਖਾਂ ਜਦੋਂ ਕਿ ਸਾਰਾ ਯੌਰਪ ਸੁਆਰਥੀ ਜੰਗਾਂ ਦੇ ਖੰਡੇ ਵਿਚ ਉਨ੍ਹਾਂ ਸੰਸਕ੍ਰਿਤਕ ਆਦਤਾਂ ਤੇ ਉਪਲਭਧੀਆਂ ਨੂੰ ਭੁਲਦਾ ਜਾ ਰਿਹਾ ਸੀ, ਜਿਨ੍ਹਾਂ ਦੀ ਕੀ ਉਹ ਏਨੀ ਸ਼ਲਾਘਾ ਕਰਦਾ ਸੀ ਤੇ ਜੇਹੜੀਆਂ ਕਿ ਏਨੇ ਅੰਦੇਸ਼ੇ ਦੇ ਰੂਪ ਵਿਚ ਸਹਿਯੋਗ, ਸੁਖ ਸੁਭੀਤ ਅਤੇ ਸਵ-ਸੰਜਮ ਉਤੇ ਨਿਰਭਰ ਕਰਦੀਆਂ ਹਨ । ਈਸਾਈਅਤ ਦਾ ਸਾਰ ਰੂਪ ਵਿਹਾਰ ਮਨੁੱਖਾਂ ਦੀ ਸੰਭਾਵਕ ਜਾਂਗਲੀ ਪ੍ਰਵਿਰਤੀਆਂ ਨੂੰ ਸੁਸ਼ੀਲਤਾ ਦੀਆਂ ਉਸੀ ਦੀ ਆਦਰਸ਼ ਸਿਖਿਆਂ ਨਾਲ ਨਰਮ ਕਰਨ ਦਾ ਰਿਹਾ ਹੈ, ਅਤੇ ਕੋਈ ਵੀ ਵਿਚਾਰਵਾਨ ਜੋ ਇਹ ਅੰਦੇਸ਼ਾ ਕਰਦਾ ਹੋਵੇ ਕਿ ਮਨੁੱਖ ਅਹੰਵਾਦ ਨੂੰ ਛੱਡ ਕੇ ਭ੍ਰਿਸ਼ਟ ਹੋਏ ਈਸਾਈ ਗੁਣਾਂ ਦੀ ਅਧਿਕਤਾ ਵਿਚ ਚਲੇ ਗਏ ਹਨ, ਉਸ ਨੂੰ ਆਪਣੇ ਅਗ ਪਿਛੇ ਗਹੁ ਨਾਲ ਵੇਖਕੇ ਆਪਣੇ ਆਪ ਨੂੰ ਸ਼ਾਂਤ ਅਤੇ ਸੁਨਿਸਚਤ ਕਰ ਲੈਣਾ ਚਾਹੀਦਾ ਹੈ ।
ਬੀਮਾਰੀ ਤੇ ਦਿਮਾਗੀ ਕਮਜ਼ੋਰੀ ਨਾਲ ਇਕੱਲਾ ਕਰ ਦਿੱਤੇ ਜਾਣ, ਅਤੇ ਮਨੁੱਖਾਂ ਦੀ ਨਿਸ਼ਕ੍ਰਿਆ ਅਤੇ ਤੁਛ ਸਾਧਾਰਣ ਜਹੀ ਹਾਲ ਦੇ ਵਿਰੁਧ ਜੰਗ ਕਰਨ ਲਈ ਮਜਬੂਰ ਹੋ ਜਾਣ ਦੇ ਸਬਬ, ਨਿਟਸੇ ਇਸ ਤਰ੍ਹਾਂ ਮੰਨਣ ਲਗ ਪਿਆ ਕਿ ਸਾਰੇ ਮਹਾਨ ਸਦਗੁਣ ਉਨ੍ਹਾਂ ਲੋਕਾਂ ਦੇ ਸਣਗੁਣ ਹੁੰਦੇ ਹਨ, ਜੇਹੜੇ ਕਿ ਇਕਲੇ ਹੋ ਖਲੇਂਦੇ ਹਨ । ਉਸ ਨੇ ਸਾਪਨਹਾਰ ਦੇ ਵਿਅਕਤੀ ਦੇ ਸ਼੍ਰੇਣੀ ਅੰਦਰ ਲੀਨ ਹੋਣ ਬਾਰੇ ਵਿਚਾਰ ਵਿਰੁਧ ਪ੍ਰਤਿਕਰਮ ਇਸ ਅਸੰਤੁਲਤ ਵਿਮਤੀ ਨਾਲ ਕੀਤਾ ਜੇਹੜੀ ਕਿ ਵਿਅਕਤੀ ਨੂੰ ਸਾਮਾਜਿਕ ਵਸੀਕਾਰ ਤੋਂ ਮਿਲ ਜਾਣੀ ਚਾਹੀਦੀ ਹੈ। ਪਿਆਰ ਦੀ ਖੋਜ ਵਿਚ ਪਛਾੜੇ ਜਾਣ ਨਾਲ ਉਹ ਕਿ ਅਜੇਹੀ ਤਲਖੀ ਨਾਲ ਇਸਤ੍ਰੀ ਦਾ ਵਿਰੋਧੀ ਬਣ ਗਿਆ ਜੇਹੜੀ ਕਿ ਕਿਸੇ ਫਿਲਾਸਫ਼ਰ ਨੂੰ ਸੋਭਾ ਨਹੀਂ ਦੇਂਦੀ ਹੈ ਤੇ ਮਨੁੱਖ ਲਈ ਅਸੁਭਾਵਕ ਹੈ, ਮਾਪਿਆਂ ਤੋਂ ਵਾਜਿਆ ਜਾਣ ਅਤੇ ਮਿਤ੍ਤਾ ਗੁਆ ਲੈਣ ਕਰ ਕੇ ਉਹ ਕਦੀ ਇਹ ਜਾਣ ਨ ਸਕਿਆ ਕਿ ਜੀਵਨ ਦੇ ਸਭ ਤੋਂ ਵਧੀਕ ਮਨੋਹਰ ਘੜੀ ਪਲ, ਪਰਸਪਰਤਾ ਤੇ ਸੰਗ ਸਾਥ ਤੋਂ ਮਿਲਦੇ ਹਨ ਨ ਕਿ ਪ੍ਰਭੁਤਾ ਅਤੇ ਜੰਗ ਤੋਂ ਆਪਣੀਆਂ ਅਧੀਆਂ ਸਚਾਈਆਂ ਨੂੰ ਪਕ ਸਿਆਪਣ ਦਾ ਰੂਪ ਦੇ ਸਕਣ ਲਈ ਉਹਨੇ ਤਾਂ ਕਾਫੀ ਦੇਰ ਤੀਕ ਤੇ ਨ ਕਾਫ਼ੀ ਵਿਸ਼ਾਲ ਘੇਰ ਅਨੁਭਵ ਕਰ ਸਕਣ ਤੀਕ ਜੀਉਂਦਾ ਰਹਿੰਦਾ ਤਾਂ ਸ਼ਾਇਦ ਜੇ ਹੋਰ ਵਧੀਕ ਲੰਮੇ ਸਮੇਂ ਲਈ ਜੀਉਂਦਾ ਰਿਹਾ ਤਾਂ ਉਸ ਨੇ ਆਪਣੇ ਉੱਚੇ ਰੌਲੇ ਵਾਲੀ ਅਵਿਵਸਥਾ ਨੂੰ ਇਕ ਇਕਸਾਰ ਫ਼ਿਲਾਸਫ਼ੀ ਵਿਚ ਬਦਲ ਲਿਆ ਹੁੰਦਾ । ਉਸ ਦੇ ਆਪਣੇ ਇਹ ਸ਼ਬਦ ਜੋ ਉਸ ਨੇ ਈਸਾ ਲਈ ਵਰਤੇ ਸਨ ਉਸ ਦੇ ਆਪਣੇ ਲਈ ਹੀ ਵਧੀਕ ਢੁਕਦੇ ਸਨ, “ਉਹ ਬਹੁਤ ਹੀ ਛੇਤੀ ਮਰ ਗਿਆ, ਉਸ ਨੇ ਆਪ ਹੀ ਆਪਣੇ ਸਿਧਾਂਤ ਨੂੰ ਰਦ ਕਰ ਦੇਣਾ ਸੀ ਜੇਕਰ ਉਹ ਇਕ ਪਕੀ ਉਮਰ ਦੇ ਪਹੁੰਚਿਆ ਹੁੰਦਾ ।” “ਅਜੇਹਾ ਕੁਝ ਕਰਨ ਲਈ ਤਾਂ ਉਹ ਕਾਫੀ ਸ਼੍ਰੇਸਟ ਸੀ ।” ਪਰ ਮੌਤ ਦੀਆਂ ਸਕੀਮਾਂ ਹੋਰ ਸਨ ।
ਰਾਜਨੀਤੀ ਵਿਚ ਉਸ ਦੀ ਨਜ਼ਰ ਸ਼ਾਇਦ ਸਦਾਚਾਰਾਂ ਨਾਲੋਂ ਵਧੀਕ ਨਰੋਈ ਹੈ । ਕੁਲੀਨ-ਤੰਤ੍ਰ ਆਦਰਸ਼ ਰੂਪ ਰਾਜ ਸਰਕਾਰ ਹੁੰਦੀ ? ਇਸ ਤੋਂ ਕੌਣ ਇਨਕਾਰ ਕਰੇਗਾ ? ਉਹ ਮੇਹਰਬਾਨ ਅਸਮਾਨੀ ਸ਼ਕਤੀ। ਹਰੇਕ ਰਾਸ਼ਟ੍ਰ-ਅੰਦਰ ਇਕ ਸਭ ਤੋਂ ਸੁਯੋਗ ਵਧ ਤੋਂ ਵਧ ਸਿਆਣਾ ਤੇ ਸਰਵ ਸੇਸ਼ਟ ਅਜੇਹਾ ਵਿਅਕਤੀ ਹੁੰਦਾ ਹੈ ਜਿਸ ਨੂੰ ਅਸੀਂ ਲਭ ਕੇ ਆਪਣੇ ਉਤੇ ਰਾਜਾ ਨੀਅਤ ਕਰ ਸਕਦੇ ਹਾਂ ਜੇਕਰ ਸਾਰਾ ਕੁਝ ਠੀਕ ਤੇ ਚੰਗਾ ਹੋਵੇ-ਪਰ ਕੇਹੜੇ ਕਿਸੇ ਹੁਨਰ ਨਾਲ ਉਸ ਨੂੰ ਲਭਿਆ ਜਾਏ ? ਕੀ ਰੱਬੀ ਸ਼ਕਤੀਆਂ ਆਪਣੀ ਦਇਆ ਨਾਲ ਸਾਨੂੰ ਕੋਈ ਕਲਾ ਨਹੀਂ ਸਿਖਾਣਗੀਆਂ ਕਿਉਂ ਜੋ ਉਸ ਲਈ ਸਾਡੀ ਲੋੜ ਮਹਾਨ ਹੈ। ਪਰ ਸਰਵ ਸ੍ਰੇਸ਼ਟ ਕੌਣ ਹੁੰਦੇ ਹਨ ? ਕੀ ਉਹ ਕੁਝ ਨਿਸਚਿਤ ਸ਼੍ਰੇਣੀਆਂ ਵਿਚੋ ਹੀ ਪ੍ਰਗਟ ਹੁੰਦੇ ਹਨ, ਅਤੇ ਇਸ ਲਈ ਸਾਨੂੰ ਅਨੁਵੰਸ਼ਕ ਕੁਲੀਨਤੰਤ ਪ੍ਰਾਪਤ ਕਰਨਾ ਚਾਹੀਦਾ ਹੈ ? ਪਰ ਇਹ ਸਾਨੂੰ ਪ੍ਰਾਪਤ ਸੀ ਅਤੇ ਇਸ ਤੋਂ ਸਿੱਟਾ ਪਾਰਟੀ ਪਰ-ਯਤਨ, ਸ਼੍ਰੇਣੀ ਗੈਰਜ਼ਿਮੇਵਾਰੀ ਅਤੇ ਨਿਸ਼ਚੰਸਟਤਾ ਨਿਕਲਿਆ । ਸ਼ਾਇਦ ਕੁਲੀਨਤੰਤ੍ਰ ਮਧ ਸ਼੍ਰੇਣੀਆਂ ਨਾਲ ਅੰਦਰ ਵਿਆਹ, ਰਾਹੀਂ, ਜਿਨੀ ਕੁ ਵਾਰੀ ਬਝੇ ਰਹੇ ਹਨ ਉਨੀ ਕੁ ਵਾਰੀ ਨਾਸ ਵੀ ਹੋ ਗਏ ਸਨ । ਅੰਗ੍ਰੇਜ ਕੁਲੀਨ ਤੰਤ੍ਰ ਨੇ ਹੋਰ ਕਿਸ ਤਰ੍ਹਾਂ ਆਪਣੇ ਆਪ ਨੂੰ ਕਾਇਮ ਰਖਿਆ ਹੈ ? ਅਤੇ ਸਾਇਦ ਅੰਤਰ-ਨਸਲ ਉਪਜਾਣ ਨਾਲ ਅਪਵਿਕਾਸ ਹੋ ਜਾਂਦਾ ਹੈ ? ਸਪਸ਼ਟ ਹੀ ਹੈ ਕਿ ਇਨ੍ਹਾਂ ਜਟਲ ਸਮਸਿਆਵਾਂ ਦੇ ਕਿਨੇ ਸਾਰੇ ਰਾਹ ਪਖ ਹਨ, ਜਿਨ੍ਹਾਂ ਬਾਰੇ ਨਿਤਸੇ ਨੇ ਏਨੇ ਉਦਯੋਗ ਨਾਲ ਆਪਣੇ ਹਾਂ ਅਤੇ ਨ ਵਗਾਹ ਮਾਰੇ ਹਨ । ਅਨੁਵੰਸ਼ਕ ਕੁਲੀਨ ਤੰਤ੍ਰ ਸੰਸਾਰ ਦਾ ਏਕੀਕਰਣ ਨਹੀਂ ਚਾਹੁੰਦੇ, ਉਨ੍ਹਾਂ ਦੀ ਰੁਚੀ ਸੰਕੀਰਣ ਤੌਰ ਤੇ ਰਾਸ਼ਟਵਾਦੀ ਨੀਤੀ ਦੀ ਹੁੰਦੀ ਹੈ, ਆਚਾਰ ਵਿਹਾਰ ਵਿਚ ਉਹ ਭਾਵੇਂ ਕਿਨੇ ਸਰਵਦੇਸੀ ਹੀ ਕਿਉਂ ਨ ਹੋਣ, ਰਾਸ਼ਵਾਦ ਨੂੰ ਛਡਣ ਨਾਲ ਉਨ੍ਹਾਂ ਦੀ ਸੱਤਾ ਦਾ ਇਕ ਵੱਡਾ ਵਸੀਲਾ ਜਾਂਦਾ ਰਹਿੰਦਾ ਹੈ-ਬਦੇਸ਼ੀ ਸੰਬੰਧਾਂ ਦੇ ਹਰੇ ਰੰਗ ਅਤੇ ਸ਼ਾਇਦ ਇਕ ਸੰਸਾਰ ਰਾਜ ਵੀ ਸੰਸਕ੍ਰਿਤੀ ਲਈ ਵਧੀਕ ਕੁਝ ਉਪਾਲਾ ਉਦੋਂ ਕੀਤਾ ਸੀ ਜਦੋਂ ਕਿ ਉਹ ਕੇਵਲ “ਇਕ ਭੂਗੋਲਿਕ ਪ੍ਰਗਟਾਵ ਮਾਤ੍ਰ ਸੀ, ”ਤੇ ਉਸ ਦੇ ਸੁਤੰਤਰ ਦਰਬਾਰ, ਕਲਾ ਦਾ ਸੰਰਖਿਅਣ ਕਰਨ ਵਿਚ ਇਕ ਦੂਜੇ ਨਾਲ ਸਮਰਥਾ ਕਰਦੇ ਸਨ, ਮੁਕਾਬਲੇ ਉਸ ਦੇ ਏਕਤਾ ਤੇ ਸਾਮਰਾਜ ਅਤੇ ਪਸਾਰ ਦੇ ਦਿਨਾਂ ਨਾਲੋਂ ਇਹ ਕੋਈ ਇਕ ਸਮਰਾਟ ਤਾਂ ਨਹੀਂ ਸੀ ਜਿਸ ਨੇ ਕਿ ਗੋਇਟੇ ਨਾਲ ਹਿਤ ਕੀਤਾ ਅਤੇ ਵੈਗਨਰ ਨੂੰ ਬਚਾਇਆ ਸੀ ।
ਇਹ ਇਕ ਆਮ ਭੁਲੇਖਾ ਹੈ ਕਿ ਸੰਸਕ੍ਰਿਤੀ ਦੇ ਮਹਾਨ ਸਮੇਂ ਜੱਦੀ ਕੁਲੀਨ ਤੰਤ੍ਰ ਦੇ ਯੁਗ ਹੋਏ ਹਨ, ਇਸ ਦੇ ਉਲਟ ਪਰਟੀ ਲੀਜ਼ ਅਤੇ ਮੀਡੀਸੀ ਅਤੇ ਅਲਿਜ਼ਬਬ ਤੇ ਰੋਮਾਂਟਕ ਯੁਗ ਦੇ ਪ੍ਰਗਤੀ ਦੇ ਸਮੇਂ, ਵਾਧਾ ਕਰ ਰਹੀ ਮਧ ਸ਼੍ਰੇਣੀ ਦੀ ਸੰਪਤੀ ਨਾਲ ਪਰਿ ਪੁਸ਼ਟ ਹੋਏ ਸਨ, ਅਤੇ ਸਾਹਿਤ ਅਤੇ ਕਲਾ ਵਿਚ ਸਰਜਨਾਤਮਕ ਰਚਨਾ ਕੁਲੀਨ ਤੰਤ੍ਰਿਕ ਪਰਿਵਾਰ ਰਾਹੀ ਨਹੀਂ ਸਗੋਂ ਮਧ ਸ਼੍ਰੇਣੀ ਦੀਆਂ ਸੰਤਾਨਾਂ ਰਾਹੀਂ ਹੀ ਕੀਤੀ ਗਈ ਸੀ-ਇਹੋ ਜੇਹੇ ਵਿਅਕਤੀਆਂ ਰਾਹੀਂ ਜਿਵੇਂ ਕਿ ਸੁਕਰਾਤ ਜੇਹੜਾ ਕਿ ਇਕ ਦਾਈ ਦਾ ਪੁੱਤਰ ਸੀ ਅਤੇ ਵਾਲਟੇਅਰ ਜੇਹੜਾ ਕਿ ਇਕ ਐਟਾਰਨੀ ਦਾ ਪੁੱਤਰ ਸੀ ਅਤੇ ਸ਼ੈਕਸਪੀਅਰ ਜੇਹੜਾ ਕਿ ਇਕ ਕਸਾਈ ਦਾ ਲੜਕਾ ਸੀ । ਗਤੀ ਅਤੇ ਅਦਲਾ ਬਦਲੀ ਦੇ ਸਮਿਆਂ ਵਿਚ ਹੀ ਸੰਸਕ੍ਰਿਤ ਸਰਜਨਾ ਨੂੰ ਉਤੇਜਨਾ ਮਿਲਦੀ ਹੈ, ਅਜੇਹੇ ਸਮੇਂ ਜਿਨ੍ਹਾਂ ਵਿਚ ਕਿ ਕੋਈ ਨਵੀਂ ਅਤੇ ਸ਼ਕਤੀਸ਼ਾਲੀ ਸ਼੍ਰੇਣੀ ਸਤਾ ਅਤੇ ਗੌਰਵ ਵੱਲ ਵਾਧਾ ਕਰ ਰਹੀ ਹੁੰਦੀ ਹੈ, ਅਤੇ ਇਹੋ ਕੁਝ ਰਾਜਨੀਤੀ ਵਿਚ ਰਾਜਨੀਤਕ ਤੋਂ ਇਹੋ ਜੇਹੀ ਪ੍ਰਤਿਭਾ ਨੂੰ ਬਾਹਰ ਰਖਣਾ ਜਿਸ ਅੰਦਰ ਕਿ ਤਾਂਤ੍ਰਿਕ ਅਨੁਸੰਧੀ ਥੁੜ ਹੋਵੇ, ਘਾਤਕ ਹੋਵੇਗਾ ਦਸਣੀ ਵਧੀਕ ਚੰਗਾ ਫਾਰਮੂਲਾ ਨਿਸਚਿਤ ਤੌਰ ਤੇ ਇਹ ਹੈ, “ਵਿਹਾਰ ਜਾਂ ਯੋਗਤਾ ਲਈ ਖੁਲ੍ਹਾ ਰਖਿਆ ਜਾਣ,* ਭਾਵੇਂ ਇਹ ਯੋਗਤਾ ਕਿਤੇ ਵੀ ਪੈਦਾ ਹੋਈ ਹੋਵੇ, ਅਤੇ ਪ੍ਰਤਿਭਸ਼ੀਲ ਵਿਅਕਤੀਆਂ ਦਾ ਆਪਣਾ ਤ੍ਰੀਕਾ ਵਧ ਤੋਂ ਵਧ ਇਕ ਲਾਂਭਲੀਆਂ ਜੇਹੀਆਂ ਥਾਵਾਂ ਉਤੇ ਜਨਮ ਲੈ ਲੈਣ ਦਾ ਹੁੰਦਾ ਹੈ । ਸਾਡਾ ਸ਼ਾਸਨ ਸਾਰੇ ਹੀ ਸਰਬ ਸ੍ਰੇਸ਼ਟਾਂ ਰਾਹੀਂ ਕੀਤਾ ਜਾਣਾ ਲੋੜੀਂਦਾ ਹੈ । ਕੋਈ ਕੁਲੀਨ ਤੰਤ੍ਰ ਕੇਵਲ ਤਾਂ ਹੀ ਚੰਗਾ ਹੁੰਦਾ ਹੈ, ਜੇ ਕਰ ਇਹ ਅਜੇਹੇ ਮਨੁੱਖਾਂ ਦੀ ਇਕ ਪ੍ਰਵਾਹ ਰੂਪ ਸੰਸਥਾ ਹੋਵੇ ਜਿਨ੍ਹਾਂ ਦਾ ਸਤ ਲਈ ਅਧਿਕਾਰ ਜਨਮ ਕਰ ਕੇ ਨਹੀਂ ਸਗੋਂ ਸੁਯੋਗਤਾ ਕਰਕੇ ਹੋਵੇ ਇਕ ਅਜੇਹਾ ਕੁਲੀਨ ਤੰਤ੍ਰ ਜੇਹੜਾ ਕਿ ਲਗਾਤਾਰ ਤੌਰ ਤੇ, ਸਭ ਲਈ ਖੁਲ੍ਹੇ ਤੇ ਸਮਾਨ ਅਵਸਰ ਦੇ ਲੋਕਤੰਤ੍ਰ ਵਿਚ ਚੁਣਿਆ ਅਤੇ ਪਰਿਪਸਟ ਕੀਤਾ ਜਾਂਦਾ ਰਹੇ ।
ਇਨ੍ਹਾਂ ਘਟਨਾਵਾਂ ਦੇ ਮਗਰੇ’ (ਜੇਕਰ ਇਹ ਜ਼ਰੂਰੀ ਤੌਰ ਤੇ ਕਰ ਦਿੱਤੀਆਂ ਜਾਣ) ਬਾਕੀ ਦੀ ਦੁਝਾ ਰਹਿੰਦਾ ਹੈ ? ਏਨਾ ਕਾਫੀ ਕੁਝ ਜੇਹੜਾ ਕਿ ਕਿਸੇ ਸਮਾਲੋਚਕ ਨੂੰ ਕਝ ਅਸਾਂਤ ਜੇਹਾ ਕਰ ਜਾਂਦਾ ਹੈ। ਨਿਟਸ ਦਾ ਖੰਡਨ ਪ੍ਰਤਿਸ਼ਠਾ ਦੇ ਹਰੇਕ ਅਭਿਲਾਸੀ ਰਾਹੀਂ ਕੀਤਾ ਗਿਆ ਹੈ, ਤਾਂ ਵੀ ਆਧੁਨਿਕ ਵਿਚਾਰ ਅੰਦਰ ਉਹ ਇਕ ਮੀਲ-ਪੱਥਰ, ਅਤੇ ਜਰਮਨ ਵਾਰਤਕ ਰਚਨਾ ਅੰਦਰ ਇਕ ਹਾੜ ਦੀ ਚੋਟੀ ਵਾਂਗ ਖਲੋਤਾ ਹੈ । ਬੇਸ਼ਕ ਉਹ ਕੁਝ ਥੋੜੀ ਜੇਹੀ ਆਉ ਉਕਤੀ ਦਾ ਦੋਸ਼ੀ ਸੀ ਜਦ ਕਿ ਉਸ ਨੇ ਇਸ ਰਾਵ ਦਾ ਭਾਵੀ ਕਥਨ ਕੀਤਾ ਕਿ ਰਵਿਖ ਬੀਤ ਚੁਕੇ ਸਮੇਂ ਨੂੰ “ਪੂਰਬ ਨਿਯਮ” ਕੇ “ਉਤਰ ਨਿਰਸੇ” ਕਰਕੇ ਵੰਡ ਦੇਵੇਗਾ, ਪਰ ਉਹ ਉਨ੍ਹਾਂ ਸੰਸਥਾਵਾਂ ਅਤੇ ਰਾਵਾਂ ਦੀ ਇਕ ਨਰੋਈ ਆਲੋਚਨਾਤਮਕ ਸੀਮੀਖਿਆ ਕਰਨ ਵਿਚ ਸਫਲ ਹੋ ਗਿਆ ਜਿਲ੍ਹਾ ਨੂੰ ਕਿ ਸਦੀਆਂ ਤੋਂ ਪ੍ਰਮਾਣਿਤ ਮੰਨ ਗਿਆ ਸੀ । ਏਨੀ ਗੱਲ ਰਹਿ ਹੀ ਜਾਂਦੀ ਹੈ ਕਿ ਉਸ ਨੇ ਯੂਨਾਨੀ ਨਾਟਕ ਅਤੇ ਫਿਲਾਸਫੀ ਲਈ ਇਕ ਨਵਾਂ ਦੂਰ ਤਕ ਦਾ ਨਜ਼ਰੀਆਂ ਖੋਲ੍ਹ ਦਿੱਤਾ ਹੈ, ਕਿ ਉਸ ਨੇ ਸ਼ੁਰੂ ਵਿਚ ਹੀ ਵੈਗਨਰ ਦੇ ਸੰਗੀਤ ਵਿਚ ਰੋਮਾਂਅਕ ਅਧਿਪਤਨ ਦੇ ਬੀਜ ਦਿੱਤ, ਕਿ ਉਸ ਨੇ ਸ਼ੁਰੂ ਵਿਚ ਹੀ ਵੈਗਨਰ ਦੇ ਸੰਗੀਤ ਵਿਚ ਰੋਮਾਂਟਕ ਅਰੰਪਰਨ ਦੇ ਬਹਿਜਾ ਵਿਖਾ ਦਿੱਤੇ ਕਿ ਉਸ ਨੇ ਮਨੁੱਖੀ ਪ੍ਰਕਿਰਤੀ ਕਾ ਵਿਸ਼ਲੇਸਣ ਇਕ ਡਾਕਟ ਦੇ ਚਾਕੂ ਵਰਗੀ ਸੂਖਮਤਾ ਤੇ ਰੱਖਣ ਤਾਂ ਕਰ ਦਿੱਤਾ ਅਤੇ ਸ਼ਾਇਦ ਏਨਾ ਹੀ ਗੁਣਕਾਰੀ ਵੀ ਕਿ ਉਸ ਨੇ ਸਦਾਚਾਰ ਦੀਆਂ ਕੁਝ ਡਿਪੀਆਂ ਜੜਾਂ ਨੂੰ ਇਸ ਤਰ੍ਹਾਂ ਨੰਗਾ ਕਰ ਦਿੱਤਾ ਜਿਵੇਂ ਕਿ ਕਿਸੇ ਹੋਰ ਆਧੁਨਿਕ ਲਿਖਾਰੀ ਨੇ ਨਹੀਂ ਸੀ ਕੀਤਾ ਕਿ ਉਸ ਨੇ ਅਰਥਸ਼ਾਸਤ੍ਰ ਦੇ ਖੇਤਰ ਅੰਦਰ ਇਕ ਅਜੇਹੀ ਕੀਮਰ ਦਾ ਪਰਾ ਦੇ ਦਿੱਤਾ ਜੇਹੜੀ ਕਿ ਹੁਣ ਤਕ ਲਗਭਗ ਅਣਜਾਣ ਹੀ ਸੀ -ਅਸਮਰਥ ਕੁਲੀਨ ਤੰਤਰ ਕਿ ਉਸ ਨੇ ਡਾਰਵਿਨਵਾਦ ਦੇ ਨੈਤਿਕ ਅੰਤਰ ਸੰਕੇਤਾਂ ਬਾਰੇ ਈਮਾਨਦਾਰੀ ਨਾਲ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ; ਕਿ ਉਸ ਨੇ ਆਪਣੀ ਸਦੀ ਕੇ ਸਾਹਿਤ ਵਿਚ ਮਹਾਨ ਤੇ ਮਹਾਨ ਵਾਰਤਕ ਕਵਿਤਾ ਲਿਖ ਦਿਤੀ ਅਤੇ (ਸਭ ਤੋਂ ਵਧੀਕ ਇਹ) ਕਿ ਉਸ ਨੇ ਮਨੁੱਖ ਦਾ ਸੰਕਲਪਨ ਇਸ ਰੂਪ ਵਿਚ ਕੀਤਾ ਕਿ ਸਭ ਕਿ ਮਨੁੱਖ ਨੂੰ ਅਗੇ ਲੰਘ ਜਾਣ ਲੋੜੀਂਦਾ ਹੈ। ਉਹ ਤਲਖੀ ਨਾਲ ਬੋਲਿਆ, ਪਰ ਅਮੋਲਕ ਈਮਾਨਦਾਰੀ ਨਾਲ ਅਤੇ ਉਸ ਦਾ ਵਿਚਾਰ ਆਧੁਨਿਕ ਮਾਨਸ ਦੇ ਬੱਦਲਾਂ ਅਤੇ ਮਕਤੀ ਜਾਲਿਆਂ ਵਿਚੋਂ ਦੀ ਉਜਲ ਕਰਨ ਵਾਲੀ ਬਿਜਲੀ ਅਤੇ ਤੇਜ਼ ਹਵਾ ਵਾਂਗ ਲੱਗ ਗਿਆ । ਯੋਰਪੀਨ ਫ਼ਿਲਾਸਫ਼ੀ ਦੀ ਹਵਾ ਹੁਣ ਵਧੀਕ ਸਾਫ ਤੇ ਵਧੀਕ ਸਜਰੀ ਹੋ ਗਈ, ਕਿਉਂ ਜੋ ਨਿਟਸੇ ਲਿਖ ਗਿਆ ।
X ਅੰਤ
“ਮੈਂ ਉਸ ਨੂੰ ਪਿਆਰ ਕਰਦਾ ਹਾਂ ਜੇਹੜਾ ਕੋਈ ਆਪਣੇ ਆਪ ਨਾਲੋਂ ਪਰੰਦੀ ਕਿਸੇ ਚੀਜ਼ ਦੀ ਸਿਰਜਨਾ ਲਈ ਸੰਕਲਪ ਕਰਦਾ ਅਤੇ ਫਿਰ ਸਮਾਪਤ ਹੋ ਜਾਂਦਾ ਹੈ”, ਜਰਾਦਸਤਰ ਨੇ ਕਿਹਾ ਸੀ।
ਨਿਰਸੰਦੇਹ ਤੌਰ ਤੇ ਨਿਟਸੇ ਦੀ ਵਿਚਾਰ-ਤੀਬਰਤਾ ਨੇ ਉਸ ਨੂੰ ਸਮੇਂ ਤੋਂ ਪਹਿਲਾਂ ਜੀਰਣ ਕਰ ਦਿੱਤਾ । ਆਪਣੇ ਸਮੇਂ ਵਿਰੁਧ ਉਸ ਦੇ ਸੰਗ੍ਰਾਮ ਨੇ ਉਸ ਦੇ ਮਾਨਸ ਨੂੰ ਅਸੰਤੁਲਤ ਕਰ ਦਿਤਾ । ਆਪਣੇ ਸਮੇਂ ਦੀ ਸਦਾਚਾਰਕ ਪ੍ਰਣਾਲੀ ਦੇ ਵਿਰੁਧ ਜੰਗ ਕਰਨਾ ਸਦਾ ਹੀ ਇਕ ਭਿਆਨਕ ਕੰਮ ਦੇਖਿਆ ਹੈ, ਇਹ ਆਪਣਾ ਬਦਲਾ ਲੈ ਕੇ ਰਹਿੰਦਾ ਹੈ । ਅੰਦਰ ਵਾਰ ਅਤੇ ਬਾਹਰ ਵਾਰੇ । ਅੰਤ ਦੇ ਨੇੜੇ ਜਾ ਕੇ ਨਿਰਸੇ ਦੀ ਰਚਨਾ ਕੁਕ੍ਰਿਸ਼ਣ ਵਿਚ ਵਧ ਗਈ, ਉਸ ਨੇ ਹਮਲਾ ਕੀਤਾ ਵਿਅਕਤੀਆਂ ਉਤੇ, ਜਿਵੇਂ ਕਿ ਵਿਧਾਰਾ ਉਤੇ ਵਗਨਰ, ਕ੍ਰਾਈਸਟ ਆਦਿਕ ਉਤੇ ਉਸ ਨੇ ਲਿਖਿਆ ਸੀ “ਸਿਆਣਪ ਦਾ ਵਿਕਾਸ ਕ੍ਰਿਤਣ ਦੀ ਘਟਦੀ ਮਾਝਾ ਨਾਲ ਸਗਦੇ ਤੱਕ ਕੇ ਮਾਪਿਆ ਜਾ ਸਕਦਾ ਹੈ । ਪਰ ਉਹ ਆਪਣੀ ਕਲਮ ਨੂੰ ਨਿਸਚਾ ਨ ਕਰਵਾ ਸਕਿਆ । ਜਿਵੇਂ ਜਿਵੇਂ ਉਸ ਦਾ ਮਾਨਸ ਵਿਗੜਦਾ ਗਿਆ ਕਿਵੇਂ ਤਿਵੇਂ ਉਸ ਦਾ ਹਾਸਾ ਵੀ ਦਿਮਾਗੀ ਵਿਗਾੜ ਵਾਲਾ ਹੋ ਗਿਆ ਜੇਹੜਾ ਜਹਿਰ ਉਸ ਨੂੰ ਖੋਰੀ ਜਾ ਰਿਹਾ ਸੀ, ਉਸ ਨੂੰ ਕੋਈ ਹੋਰ ਚੀਜ਼ ਇਤਨਾ ਚੰਗੀ ਤਰ੍ਹਾਂ ਉਜਾਗਰ ਨਹੀਂ ਸੀ ਕਰ ਸਕਦੀ ਜਿਨਾਂ ਕਿ ਇਹ ਚਿੰਤਨ “ਸਾਇਦ ਮੈਂ ਹੀ ਸਭ ਤਾਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਕਿਉਂ ਮਨੁੱਖ ਹੀ ਇਕੋ ਇਕ ਅਜਿਹਾ ਪਸ਼ੂ ਹੈ ਜੇਹੜਾ ਕਿ ਹਸਦਾ ਹੈ, ਕੇਵਲ ਉਹ ਹੀ ਏਨਾ ਅਸਹਿ ਕੌਰ ਤੇ ਕਸ਼ਟ ਸਹਾਰਦਾ ਹੈ ਕਿ ਉਸ ਨੂੰ ਮਜਬੂਰ ਹੋ ਕੇ ਹਾਸੇ ਦਾ ਅਵਿਸਕਾਰ ਕਰਨਾ ਪਿਆ ।” ਬੀਮਾਰੀ ਅਤੇ ਵਧਦੀ ਜਾਂਦੀ ਨਜ਼ਰਹੀਨਤਾ ਉਸ ਦਾ ਮਾਨਸ ਸਿਖਲਤਾ ਦਾ ਸਰੀਰ ਵਿਗਿਆਨਿਕ ਪਖ ਸੀ । ਉਸ ਨੇ ਪ੍ਰਤਿਸ਼ਠਾ ਅਤੇ ਉਤਪੀੜ ਨਸ਼ ਸਿਖਲਤਾਂ ਦਾ ਸਰੀਰ ਵਿਗਿਆਨਿਕ ਪੱਖ ਸੀ। ਉਨੇ ਪ੍ਰਤਿਸ਼ਨਾ ਅਤੇ ਉਤਪੀੜਨ ਬਾਰੇ ਦਿਮਾਗੀ ਵਿਗਾੜ ਵਾਲੇ ਭਰਮ ਵਲੇਖੇ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਆਪਣੀ ਇਕ ਪੁਸਤਕ ਵੇਨ ਵਾਲ ਇਸ ਮਹਾਨ ਸਮਾਲੋਚਕ ਨੂੰ ਨਿਸ਼ਚਾ ਕਰਾਣ ਵਾਲੇ ਇਸ ਨੋਟ ਦੇ ਨਾਲ ਭੇਜ ਦਿੱਤੀ, ਕਿ ਇਹ ਸਭ ਤੋਂ ਵਧੀਕ ਚਕਤ ਕਰ ਦੇਣ ਵਾਲੀ ਪੁਸਤਕ ਸੀ ਜਹੜੀ ਕਿ ਕਦੀ ਲਿਖੀ ਗਈ ਸੀ-ਅਤੇ ਉਸ ਨੇ ਆਪਣੀ ਅੰਤਮ ਪੁਸਤਕ “ਐਕੇ ਹੋਮੇਂ” ਇਹੋ ਜੇਹੀ ਹੀ ਪਾਗਲਾਂ ਵਾਲੀ ਨਿੱਜੀ ਪ੍ਰਸੰਸਾ ਨਾਲ ਭਰ ਦਿੱਤੀ, ਜੇਹੋ ਜੇਹੀ ਕਿ ਅਸੀਂ ਦੇਖ ਚੁਕੇ ਹਾਂ । “ਐਕ ਹੋਮੇ ।” ਸ਼ੱਕ, ਏਥੇ ਅਸੀਂ ਇਸ ਵਿਅਕਤੀ ਨੂੰ ਬਹੁਤ ਹੀ ਚੰਗੀ ਤਰ੍ਹਾਂ ਦੇਖ ਲੈਂਦੇ ਹਾਂ। ਸ਼ਾਇਦ ਦੂਜਿਆਂ ਰਾਹੀਂ ਕੁਝ ਵਧੀਕ ਪ੍ਰਸੰਸਾ ਨੇ ਇਸ ਪ੍ਰਤਿਕਾਰਾਤ ਅਹੰਵਾਦ ਦਾ ਪਹਿਲਾਂ ਤੋਂ ਥਾਂ ਲੈ ਕੇ ਨਿਰਸੇ ਨੂੰ ਸੰਦਰਸ਼ ਅਤੇ ਨਰੋਈ ਦਿਮਾਗੀ ਹਾਲਤ ਵਧੀਕ ਚੰਗਾ ਵਸੀਕਾਰ ਦੇ ਦਿੱਤਾ ਹੁੰਦਾ । ਪਰ ਇਹ ਪ੍ਰਸੰਸਾ ਬਹੁਤੀ ਹੀ ਪਛੜ ਕ ਪਹੁੰਚੀ। ਟੇਨ ਨੇ ਤਾਂ ਉਸ ਨੂੰ ਇਕ ਸ਼ਲਾਘਾ ਵਾਲਾ ਉਦਾਰ ਪ੍ਰਗਟਾਵ ਭੇਜਿਆ, ਜਦੋਂ ਕਿ ਬਾਕੀ ਦੇ ਲਗਪਗ ਸਾਰਿਆਂ ਨੇ, ਉਸ ਨੂੰ ਨਜ਼ਰੇ ਉਝਲ ਜਾਂ ਉਸ ਦੀ ਨਿਖੇਧੀ ਕੀਤੀ । ਬਰਾਂਡੀਜ ਨੇ ਉਸ ਨੂੰ ਲਿਖ ਕੇ ਇਹ ਦਸ ਭੇਜਿਆ ਕਿ ਉਹ ਕੰਪੀਨਹੇਗਨ ਦੀ ਯੂਨੀਵਰਸਿਟੀ ਵਿਚ ਨਿਟਸੇ ਦੇ ਕੁਲੀਨ ਤਾਂਤ੍ਰਿਕ ਆਮੂਲ ਪਰਿਵਰਤਨਵਾਦ ਬਾਰੇ ਕੁਝ ਇਕ ਲੈਕਚਰ ਦੇਣ ਵਾਲਾ ਸੀ, ਸਟਰੀਂਡਬਰਗ ਨੇ ਇਹ ਲਿਖ ਭੇਜਿਆ ਕਿ ਉਹ ਨਿਟਸੇ ਦੇ ਵਿਚਾਰਾਂ ਨੂੰ ਨਾਟਕੀ ਰੂਪ ਦੇ ਰਿਹਾ ਸੀ, ਸ਼ਾਇਦ ਸਭ ਤੋਂ ਚੰਗੀ ਇਹ ਗੱਲ ਕਿ ਕਿਸੇ ਗੁਮਨਾਕ ਸ਼ਲਾਘਾਕਾਰ ਨੇ 400 ਡਾਲਰ ਦਾ ਇਕ ਚੌਕ ਭੇਜ ਦਿੱਤਾ। ਪਰ ਜਦੋਂ ਤੀਕ ਪ੍ਰਕਾਸ਼ ਦੀਆਂ ਇਹ ਕਿਰਨਾਂ ਪਹੁੰਚੀਆਂ ਉਸ ਨੇ ਨਜ਼ਰ ਤੇ ਆਤਮਾ ਵਲੋਂ ਲਗਪਗ ਨੇੜ੍ਹੀਨ ਹੋ ਕੇ ਆਸ਼ਾ ਛੱਡ ਦਿੱਤੀ ਹੋਈ ਸੀ। “ਮੇਰਾ ਸਮਾਂ ਅਜੇ ਨਹੀਂ ਆਇਆ, ਮੇਰੇ ਨਾਲ ਤਾਂ ਕੋਈ ਆਉਣ ਵਾਲਾ ਭਾਵੀ ਦਿਨ ਹੀ ਸੰਬੰਧ ਰਖਦਾ ਹੈ ।”
ਛੇਕੜਲੀ ਚੈਟ 1889 ਜਨਵਰੀ ਵਿਚ ਟਯੂਚਿਨ ਸਥਾਨ ਤੇ ਮਿਰਗੀ ਦੇ ਹਮਲੇ ਤੇ ਰੂਪ ਵਿਚ ਆਣ ਪਈ, ਨੇਹੀਨ ਤੌਰ ਤੇ ਉਹ ਆਪਣੀ ਮਿਆਨੀ ਦੇ ਕਮਰੇ ਵਿਚ ਵਾਪਸ ਲੜਖੜਾਂਦਾ ਪਹੁੰਚਾਨ ਅਤੇ ਪਾਗਲਾਂ ਜੇਹੀਆਂ ਚਿੱਠੀਆਂ ਝਰੀਨ ਦਿੱਤੀਆਂ ਕੌਸੀਮਾ ਵੈਗਨਰ ਨੂੰ ਚਾਰ ਸ਼ਬਦ -*ਐਡੀਸਨ, ਮੈਂ ਤੈਨੂੰ ਪਿਆਰ ਕਰਦਾ ਹਾਂ,” ਬਰਾਂਡੀਜ ਵਲ ਕੁਝ ਵਧੀਕ ਲੰਮੇਰਾ ਸੁਨੇਹਾ, ਇਸ ਤਰ੍ਹਾਂ ਲਿਖਿਆ ਹੋਇਆ, “ਸੂਲੀ ਚਾੜਿਆ ਗਿਆ ਅਤੇ ਬਰਕਰਾਰਡਟ ਅਤੇ ਓਵਰਰੈਕ ਵਲ ਅਜੇਹੀਆਂ ਖ਼ਬਤੀਆਂ ਜੇਹੀਆਂ ਕਿ ਪਿਛਲੇਰਾ ਵਿਅਕਤੀ ਓਵਰਬੇਕ ਤਾਂ ਛੇਤੀ ਨਾਲ ਉਸ ਦੇ ਪਾਸ ਆ ਪਹੁੰਚਾ । ਉਸ ਨੇ ਨਿਟਸੇ ਨੂੰ ਆਪਣੀਆਂ ਅਰਕਾਂ ਨਾਲ ਧਿਆਨ ਨੂੰ ਗੁਜਕੇ ਮਾਰਦਿਆਂ ਤੇ ਆਪਣਾ ਡਾਇਓਨਾਸੀਅਨ ਅਨੰਦ ਗਾਦਿਆਂ ਤੇ ਪੁਕਾਰਦਿਆਂ ਦੇਖਿਆ।
ਪਹਿਲਾਂ ਤਾਂ ਉਹ ਉਸ ਨੂੰ ਇਕ ਪਾਗਲਖਾਨੇ ਲੈ ਗਏ ਪਰ ਛੇਤੀ ਹੀ ਉਸ ਦੀ ਵਿਧ ਮਾਤਾ, ਉਸ ਦੀ ਮੰਗ ਕਰਨ ਤੇ ਉਸ ਨੂੰ ਆਪਣੀ ਖ਼ਿਮਾ ਕਰ ਦੇਣ ਵਾਲੀ ਸੰਭਾਲ ਵਿਚ ਲੈ ਲੈਣ ਲਈ ਪਹੁੰਚੀ । ਕੇਹੋ ਜੇਹਾ ਇਹ ਚਿਤ੍ਰ !-ਭਗਤੀ ਭਾਵਨਾ ਵਾਲੀ ਇਹ ਇਸਤ੍ਰੀ ਜਿਸ ਨੇ ਕਿ ਆਪਣੇ ਪੁੱਤਰ ਦੇ ਉਸ ਸਾਰੇ ਕੁਝ ਤੋਂ ਬੇਮੁਖ ਜਾਣ ਦੇ ਸਦਮੇ ਨੂੰ ਤੀਬਰਤਾ ਪਰ ਧੀਰਜ ਨਾਲ ਸਹਾਰਿਆ ਸੀ, ਜਿਸ ਨੂੰ ਕਿ ਉਹ ਪਿਆਰਾ ਸਮਝਦੀ ਸੀ ਪਰ ਫਿਰ ਵੀ ਉਸ ਨਾਲ ਓਵੇਂ ਪਿਆਰ ਕਰਦੀ ਹੋਈ ਨੇ, ਉਸ ਨੂੰ ਇਕ ਹੋਰ ‘ਪਾਈਟਾਂ’ ਵਾਂਗ ਆਪਣੀਆਂ ਬਾਹਵਾਂ ਵਿਚ ਸੰਭਾਲ ਲਿਆ। ਉਹ 1897 ਵਿਚ ਚਲਾਣਾ ਕਰ ਗਈ ਅਤੇ ਨਿਟਸੇ ਦੀ ਇਕ ਭੈਣ ਉਸ ਨੂੰ ਵੀਮਰ ਵਿਚ ਰਹਿਣ ਲਈ ਆਪਣੇ ਨਾਲ ਲੈ ਗਈ। ਉਥੇ ਕਰੈਮਰ ਕਲਾਕਾਰ ਨੇ ਉਸ ਦਾ ਇਕ ਬੁੱਤ ਬਣਾ ਦਿੱਤਾ-ਤਰਸਯੋਗ ਜੇਹੀ ਇਕ ਚੀਜ਼, ਵਿਚ ਕਿ ਉਸ ਦੇ ਕਿਸੇ ਵੇਲੇ ਦੇ ਪ੍ਰਬਲ ਮਾਨਸ ਨੂੰ ਸਿਥਲ ਹੋਇਆ, ਲਾਚਾਰ ਅਤੇ ਬੁਝਿਆ ਜੇਹਾ ਦਿਖਾਇਆ ਗਿਆ ਸੀ । ਫਿਰ ਵੀ ਉਹ ਕੋਈ ਨਿਰਾ ਪੁਰਾ ਦੁਖੀ ਹੀ ਨਹੀਂ ਸੀ । ਉਹ ਸ਼ਾਂਤੀ ਤੇ ਅਡੋਲਤਾ ਜੇਹੜੀਆਂ ਕਿ ਹੋਸ਼ ਹਵਾਸ ਵਿਚ ਹੋਣ ਦੀ ਹਾਲਤ ਵਿਚ ਉਸ ਨੂੰ ਕਦੀ ਮਿਲੀਆਂ ਨਹੀਂ ਸਨ, ਹੁਣ ਉਸ ਨੂੰ ਪ੍ਰਾਪਤ ਸਨ, ਕੁਦਰਤ ਨੇ ਉਸ ਉਤੇ ਦਿਆ ਕੀਤੀ ਜਦੋਂ ਕਿ ਉਸ ਨੂੰ ਸੌਦਾਈ ਕਰ ਦਿੱਤਾ, ਉਸ ਨੇ ਆਪਣੀ ਭੈਣ ਨੂੰ ਇਕ ਵਾਰੀ ਆਪਣੇ ਵੱਲ ਤਕਿਆ ਰੋਦਿਆਂ ਦੇਖਿਆ ਤੇ ਉਹ ਉਸ ਦੇ ਹੰਝੂਆਂ ਨੂੰ ਸਮਝ ਨ ਸਕਿਆ “ਲਿਸਬਥ”, ਉਸ ਨੇ ਪੁਛਿਆ “ਤੂੰ ਰੋਂਦੀ ਕੁਰਲਾਂਦੀ ਕਿਉਂ ਹੈ ? ਕੀ ਅਸੀਂ ਪ੍ਰਸੰਨ ਨਹੀਂ” ? ਕਿਸੇ ਇਕ ਮੌਕੇ ਤੇ ਉਸ ਨੇ ਕਿਤਾਬਾਂ ਬਾਰੇ ਗੱਲ ਬਾਤ ਸੁਣੀ, ਉਸ ਦਾ ਪੀਲਾ ਚੇਹਰਾ ਚਮਕ ਪਿਆ। “ਵਾਹ ਜੀ ਵਾਹ”, ਉਸ ਨੇ ਚੇਤਨ ਹੁੰਦਿਆਂ ਕਿਹਾ “ਮੈਂ ਵੀ ਕੁਝ ਚੰਗੀਆਂ ਪੁਸਤਕਾਂ ਲਿਖੀਆਂ ਹਨ” — ਅਤੇ ਸਪਸ਼ਟਤਾਦਾਂ ਇਹ ਪਲ ਲੰਘ ਗਿਆ।
1900 ਵਿਚ ਉਹ ਚਲ ਬਸਿਆ। ਘਟ ਹੀ ਕਦੀ ਕਿਸੇ ਆਦਮੀ ਨੇ ਪ੍ਰਤਿਭਾਸ਼ੀਲਤਾ ਲਈ ਏਨੀ ਮਹਾਨ ਕੀਮਤ ਚੁਕਾਈ ਹੈ ।
ਸਮਕਾਲੀਨ ਯੋਰਪੀਨ ਫਿਲਾਸਫਰ
ਬਰਗਸਨ, ਕਰੋਸ਼ੇ ਅਤੇ ਬਰਟਹੈਂਡ ਰੱਸਲ
(I) ਹੈਨਰੀ ਬਰਗਸਨ
ਪਦਾਰਥਵਾਦ ਵਿਰੁਧ ਵਿਦੇਹ
ਆਧੁਨਿਕ ਫਿਲਾਸਫੀ ਦਾ ਇਤਿਹਾਸ ਭੌਤਿਕ ਵਿਗਿਆਨ ਅਤੇ ਮਨੋਵਿਗਿਆਨ ਦੀ ਲੜਾਈ ਦੇ ਸ਼ਬਦਾਂ ਵਿਚ ਲਿਖਿਆ ਜਾ ਸਕਦਾ ਸੀ । ਵਿਚਾਰ ਆਪਣੀ ਵਸਤੂ ਤੋਂ ਸ਼ੁਰੂ ਕਰ ਕੇ ਛੇਕੜ ਨੂੰ ਸੁਸੰਗਤੀ ਅਨੁਸਾਰ ਆਪਣੀ ਨਿਜੀ ਰਹਸਮਈ ਵਾਸਤਵਿਕਤਾ ਨੂੰ ਪਦਾਰਥਕ ਪ੍ਰਪੰਚ ਅਤੇ ਯਾਤ੍ਰਿਕ ਕਾਨੂੰਨ ਦੇ ਘੇਰੇ ਅੰਦਰ ਲਿਆਉਣ ਦਾ ਜਤਨ ਕਰ ਸਕਦਾ ਹੈ, ਜਾਂ ਆਪਣੇ ਆਪ ਤੋਂ ਸ਼ੁਰੂ ਕਰ ਕੇ ਤਰਕ ਦੀਆਂ ਪ੍ਰਗਟ ਰੂਪ ਲੋੜਾਂ ਅਨੁਸਾਰ ਸੰਚਾਲਤ ਕੀਤਾ ਜਾਕੇ ਸਾਰੀਆਂ ਵਸਤਾਂ ਨੂੰ, ਮਨ ਦੇ ਰੂਪ ਅਤੇ ਜੀਵ ਪ੍ਰਾਣੀ ਕਰਦੇ ਸੰਕਲਪਨਾ ਕਰ ਸਕਦਾ ਹੈ । ਅਧੁਨਿਕ ਵਿਗਿਆਨ ਦੇ ਵਿਕਾਸ ਵਿਚ-ਗਣਿਤ ਸ਼ਾਸਕ ਅਤੇ ਯਾਤ੍ਰਿਕ ਸ਼ਾਸਤ ਦੀ ਪ੍ਰਿਥਮਕਤਾ ਅਤੇ ਵਿਸਤਾਰ ਕਰਦੀਆਂ ਜਾਂਦੀਆਂ ਲੋਕਾਂ ਦੇ ਸਾਂਝੇ ਦਬਾਵ ਦੇ ਅਧੀਨ ਉਦਯੋਗ ਅਤੇ ਭੌਤਿਕ ਸ਼ਾਸਤ੍ਰ ਦੀ ਪ੍ਰਤਿਕਿਆ ਰੂਪ ਉਤੇਜਨਾ ਦਾਰਸ਼ਨਿਕ ਚਿੰਤਨ ਨੂੰ ਇਕ ਪਦਾਰਥਵਾਦੀ ਉਤੇਜਨਾ ਦੇ ਦਿੱਤੀ, ਅਤੇ ਸਭ ਤੋਂ ਵਧੀਕ ਸਫਲ ਵਿਗਿਆਨ ਹੀ ਫਿਲਸਾਡੀ ਦੇ ਆਦਰਸ਼ ਨਮੂਨੇ ਬਣ ਗਏ । ਵਿਪ੍ਰੀਤ ਡੈਕਾਰ ਦੇ ਵਲੋਂ ਇਸ ਗੱਲ ਉਤੇ ਜ਼ੋਰ ਦਿੱਤੇ ਜਾਣ ਦੇ ਕਿ ਫ਼ਿਲਾਸਫੀ ਨੂੰ ਵਿਅਕਤਕ ਮਾਨਸ ਤੋਂ ਅਰੰਭਕਰਕੇ ਬਾਹਰ ਵੱਲ ਨੂੰ ਚਲਣਾ ਚਾਹੀਦਾ ਹੈ, ਪਛਮੀ ਯੌਰਪ ਦੇ ਉਦਯੋਗਰਣ ਨੂੰ ਵਿਚਾਰ ਤੋਂ ਪਰੇ ਅਤੇ ਪਦਾਰਥਕ ਵਸਤਾਂ ਦੀ ਦਿਸ਼ਾ ਵਲ ਨੂੰ ਧਕ ਦਿਤਾ।
ਸਪੈਂਸਰ ਦੀ ਪ੍ਰਣਾਲੀ ਇਸ ਯਾਤ੍ਰਿਕ ਵਿਚਾਰ ਦ੍ਰਿਸ਼ਟੀ ਦਾ ਸਿਖਰ ਰੂਪ ਪ੍ਰਗਟਾਵ ਸੀ । ਉਸ ਤਾਂ ਸੁਆਗਤ ਦਾ ਭਾਵੇਂ “ਡਾਰਵਿਨਵਾਦ ਦੇ ਫਿਲਾਸਫਰ’ ਦੇ ਰੂਪ ਵਿਚ ਕੀਤਾ ਗਿਆ ਪਰ ਉਹ ਵਧੀਕ ਵਾਸਤਵ ਤੌਰ ਤੇ ਤਾਂ ਉਦਯੋਗਵਾਦ ਦਾ ਪ੍ਰਤਿਵਿਰਤ ਅਤੇ ਵਿਆਖਿਆ ਕਾਰ ਸੀ, ਉਸ ਨੇ ਉਦਯੋਗ ਨੂੰ ਅਜੇਹੀਆਂ ਸ਼ਾਨਾ ਅਤੇ ਗੁਣ ਪ੍ਰਦਾਨ ਕਰ ਦਿੱਤੇ, ਜੇਹੜੇ ਕਿ ਸਾਡੀ ਪਿਛਲੇ ਪਾਸੇ ਵਲ ਦੀ ਨਜ਼ਰ ਨੂੰ ਕੁਝ ਹਾਸੋਹੀਣੇ ਪ੍ਰਤੀਤ ਹੁੰਦੇ ਹਨ, ਅਤੇ ਉਸ ਦੀ ਇਹ ਦ੍ਰਿਸ਼ਟੀ ਦਵ ਦੀਆਂ ਗਤੀਆਂ ਵਿਚ ਲੀਨ ਹੋਏ ਇਕ ਯਾਤ੍ਰਿਕਵਾਦੀ ਅਤੇ ਐਜੀਨੀਅਰ ਦੀ ਸੀ ਨ ਕਿ ਜਵੀਨ ਦੀ ਸ਼ਕਤੀ ਨੂੰ ਅਨੁਭਵ ਕਰਨ ਵਾਲੇ ਕਿਸੇ ਇਕ ਜੀਵ ਵਿਗਿਆਨ ਛਾਤੀ ਦੀ । ਉਸ ਦੀ ਫਿਲਾਸਫੀ ਦਾ ਛੇਤੀ ਹੀ ਪਿਛੇਤਰਾ ਪੈ ਜਾਣਾ ਬਹੁਤਾ ਇਸ ਕਰਕੇ ਹੀ ਕਿ ਸਨਿਕਟ ਵਿਚਾਰ ਅੰਦਰ ਭੌਤਿਕ ਸਥਿਤੀ ਦੀ ਥਾਂ ਜੀਵ ਵਿਗਿਆਨਿਕ ਸਥਿਤੀ ਨੇ ਲੈ ਲਈ ਹੈ, ਸੰਸਾਰ ਦੇ ਸਾਰ ਅਤੇ ਗੁਪਤ ਭੇਤ ਨੂੰ ਚੀਜ਼ਾ ਦੀ ਨਿਸਕ੍ਰਿਅਤਾ ਵਿਚ ਵੇਖਣ ਦੀ ਥਾਂ ਜੀਵਨ ਦੀ ਥਾਂ ਜੀਵਨ ਦੀ ਗਤੀ ਅੰਦਰ ਵੱਖੇ ਜਾਣ ਦੀ ਵਧਦੀ ਰੁਚੀ ਨੇ ਲੈ ਲਈ ਹੈ ਅਤੇ ਨਿਰਸੰਦੇਹ ਸਾਡੇ ਅਜੋਕੇ ਦਿਨਾਂ ਵਿਚ ਤਾਂ ਦਵ ਨੇ ਹੀ ਲਗਭਗ ਜੀਵਨ ਧਾਰਣ ਕਰ ਲਿਆ ਹੈ, ਬਿਜਲੀ ਚੁੰਬਕੜ ਅਤੇ ਬਿਜਲਾਣੂ ਦੇ ਅਧਿਐਨ ਨੇ ਭੌਤਿਕ ਵਿਗਿਆਨ ਨੂੰ ਇਕ ਜੀਵਨ ਮਈ ਰੰਗ ਦੇ ਦਿੱਤਾ ਹੈ, ਇਸ ਲਈ ਮਨੋਵਿਗਿਆਨ ਦੇ ਭੌਤਿਕ ਵਿਗਿਆਨ ਦਾ ਰੂਪ ਲੈ ਲੈਣ ਦੀ ਬਾਂ-ਜਹੜੀ ਚੀਜ਼ ਕਿ ਅੰਗ੍ਰੇਜੀ ਵਿਚਾਰ ਦੀ ਥੋੜੀ ਬਹੁਤ ਚੇਤਨ ਅਭਿਲਾਸ਼ਾ ਸੀ–ਅਸੀ ਇਕ ਜੀਉਂਦੇ ਹੋ ਉਠੇ ਭੌਤਿਕ ਵਿਗਿਆਨ ਅਤੇ ਲਗਭਗ ਆਤਮ ਰੂਪ ਹੋ ਗਏ ਦ੍ਰਵ ਦੇ ਹੀ ਨੇੜੇ ਅਪੜ ਰਹੇ ਹਾਂ, ਇਹ ਸ਼ਾਪਨਹਾਰ ਸੀ ਜਿਸ ਨੇ ਕਿ ਆਧੁਨਿਕ ਵਿਚਾਰ ਅੰਦਰ ਪਹਿਲੀ ਵਾਰ, ਜੀਵਨ ਦੇ ਸੰਕਲਪਨ ਨੂੰ ਸ਼ਕਤੀ ਦੇ ਸੰਕਲਪਨ ਨਾਲੋਂ ਵਧੀਕ ਬੁਨਿਆਦੀ ਅਤੇ ਅੰਦਤਗਤ ਰੂਪ ਬਣਾਏ ਜਾਣ ਦੀ ਸੰਭਾਵਨਾ ਉਤੇ ਜ਼ੋਰ ਦਿੱਤਾ ਸੀ, ਇਹ ਬਰਗਸਨ ਹੈ, ਜਿਸ ਨੇ ਕਿ ਸਾਡੀ ਆਪਣੀ ਪੀੜ੍ਹੀ ਵਿਚ, ਇਸ ਵਿਚਾਰ ਨੂੰ ਲੈ ਕੇ ਆਪਣੀ ਸਤ ਭਾਵਨਾ ਅਤੇ ਵਾਕ ਪ੍ਰਵਾਹ ਦੀ ਸ਼ਕਤੀ ਨਾਲ ਇਕ ਸ਼ੰਕਾਲਾ ਦੀ ਸੰਸਾਰ ਨੂੰ ਇਸ ਪ੍ਰਤੀ ਲਗਭਗ ਪਰਿਵਰਤਤ ਕਰ ਲਿਆ ਹੈ।
ਬਰਗਸਨ ਨੇ 1859 ਵਿਚ ਪੈਰਿਸ ਸ਼ਹਿਰ ਅੰਦਰ ਫਰਾਂਸੀਸੀ ਅਤੇ ਯਹੂਦੀ ਮਾਪਿਆਂ ਦੇ ਘਰ ਜਨਮ ਲਿਆ । ਉਹ ਇਕ ਉਤਸ਼ਾਹੀ ਵਿਦਿਆਰਥੀ ਸੀ ਅਤੇ ਉਸ ਨੇ ਹਰਕ ਸਾਹਮਣੇ ਆਏ ਪੁਰਸਕਾਰ ਨੂੰ ਪ੍ਰਾਪਤ ਕਰ ਲਿਆ ਪ੍ਰਤੀਤ ਹੁੰਦਾ ਹੈ । ਉਸ ਨੇ ਪਹਿਲਾਂ ਤੇ ਗਣਿਤ ਸ਼ਾਸਤ੍ਰ ਅਤੇ ਭੌਤਕ ਵਿਗਿਆਨ ਦੀਆਂ ਪਰੰਪਰਾਵਾਂ ਪ੍ਰਤਿ ਸ਼ਰਧਾਲੀ ਭੇਟਾ ਕੀਤੀ, ਪਰ ਵਿਸ਼ਲੇਸਣ ਲਈ ਉਸ ਦੀ ਸਥਾ ਨੇ ਛੇਤੀ ਹੀ ਉਸ ਨੂੰ ਉਨ੍ਹਾਂ ਤਤ੍ਰ-ਮੀਮਾਜਿਕ ਸਮਸਿਆਵਾਂ ਦੇ ਸਾਹਵੇ ਲੈ ਆਦਾ, ਜਹੜੀਆ ਕਿ ਹਰੇਕ ਵਿਗਿਆਨ ਦੇ ਪਿਛੋਕੜ ਲੁਕੀਆ ਹੁੰਦੀਆਂ ਹਨ ਅਤੇ ਸੁਭਾਵਕ ਤੋਰ ਤੇ ਉਹ ਫ਼ਿਲਾਸਫ਼ੀ ਵਲ ਪਰਤ ਪਇਆ। 1878 ਵਿਚ ਡਿਗਰੀ ਪ੍ਰੀਖਿਆ ਪਾਸ ਕਰ ਲੈਣ ਤੇ ਉਸ ਨੂੰ ਕਲਰਮਾਟ-ਫੋਰਡ ਦੇ ਲਾਈ ਸੀ ਵਿਚ ਫ਼ਿਲਾਸਫ਼ੀ ਸਿਖਾਣ ਲਈ ਨਿਯੁਕਤ ਕੀਤਾ ਗਿਆ। ਉਥੇ 1888 ਵਿਚ ਉਸ ਨੇ ਆਪਣੀ ਪਹਿਲੀ ਰਚਨਾ ਲਿਖੀ ਜਿਸ ਦਾ ਅਨੁਵਾਦ ਰੂਪ ਨਾਮ ਹੈ। ਸਮਾਂ ਅਤੇ ਸੁਤੰਤਰ ਸੰਕਲਪ ।” ਅਠ ਅਡੋਲ ਵਰ੍ਹੇ ਬੀਤ ਗਏ ਇਸ ਤੋਂ ਪਹਿਲਾਂ ਕਿ ਉਸ ਦੀ ਅਗਲੀ ਰਚਨਾ ਅਤੇ ਉਸ ਦੀ ਸਭ ਤੋਂ ਕਠਨ ਦੇਵ ਅਤੇ ਸਿਮਰਨ ਸ਼ਕਤੀ ਪ੍ਰਗਟ ਹੋਈ ਵਿਚ ਉਹ ਅਡੋਲ ਨਾਰਮੇਲ ਵਿਚ ਪ੍ਰੋਫੈਸਰ ਬਣ ਗਿਆ ਅਤੇ 1900 ਵਿਚ ਫਰਾਂਸ ਦੇ ਕਾਲਜ ਵਿਖੇ ਜਿਥੇ ਕਿ ਉਹ 1941 ਆਪਣੀ ਮੌਤ ਤਕ ਰਿਹਾ । 1907 ਵਿਚ ਉਸ ਨੇ ਆਪਣੀ ਸਰਬ-ਸ਼੍ਰੇਸਟ ਰਚਨਾ-“ਸਿਰਜਨਾਤਮਕ ਵਿਕਾਸ” ਨਾਲ ਅੰਤਰ ਰਾਸ਼ਟ੍ਰੀ ਪ੍ਰਸਿੱਧੀ ਪ੍ਰਾਪਤ ਕਰ ਲਈ, ਲਗਭਗ ਰਾਤ ਹੀ ਰਾਤ ਵਿਚ ਉਹ ਦਾਰਸ਼ਨਿਕ ਸੰਸਾਰ ਵਿਚ ਸਭ ਤੋਂ ਵਧੀਕ ਲੋਕ-ਪ੍ਰਿਆ ਵਿਅਕਤੀ ਬਣ ਗਿਆ ਅਤੇ ਸਾਰਾ ਕੁਝ ਜੋ ਉਸ ਦੀ ਸਫਲਤਾ ਲਈ ਲੋੜੀਂਦਾ ਸੀ ਉਹ 1914 ਵਿਚ ਉਸ ਦੀਆਂ ਪੁਸਤਕਾਂ ਦਾ “ਐਕਸ ਪਰਗੈਟਰੀਅਸ ਤਤਕਰੇ ਵਿਚ ਸ਼ਾਮਿਲ ਕਰ ਲਿਆ ਜਾਣਾ ਸੀ । ਉਸੇ ਸਾਲ ਉਸ ਨੂੰ ਫ਼੍ਰਾਂਸੀਸੀ ਅਕਾਦਮੀ ਵਿਚ ਚੁਣ ਲਿਆ ਗਿਆ । ਇਹ ਇਕ ਅਲੋਕਿਕ ਜੇਹੀ ਗੱਲ ਹੈ ਕਿ ਜਿਸ ਬਰਗਸਨ, ਰੂਪ ਰਾਮ ਨੇ ਪਦਾਰਥਵਾਦ ਰੂਪ ਰਾਵਣ ਨੂੰ ਮਾਰ ਮੁਕਾਣਾ ਸੀ ਉਹ ਜੁਆਨੀ ਦੇ ਸਮੇਂ ਸਪੈਂਸਰ ਦਾ ਇਕ ਭਗਤ ਸੀ । ਪਰ ਹੁੰਦੇ ਵਧੀਕ ਗਿਆਨ ਨਾਲ ਸ਼ੰਕਾਵਾਦ ਪੈਦਾ ਹੋ ਜਾਂਦਾ ਹੈ । ਸ਼ੁਰੂ ਦੇ ਭਗਤਾਂ ਦੀ ਵੱਧ ਤੋਂ ਵੱਧ ਬੇਮੁਖ ਹੋ ਜਾਣ ਸੰਭਾਵਨਾ ਹੁੰਦੀ ਹੈ । ਜਿਵੇਂ ਕਿ ਸ਼ੁਰੂ ਤੋਂ ਪਾਲੀਆਂ ਦੀ ਨਿਰਬਲ ਜੇਹੇ ਸੰਤ ਬਣ ਜਾਣ ਦੀ । ਜਿਨਾਂ ਜਿਨਾ ਵਧੀਕ ਉਸ ਨੇ ਸਪੈਂਸਰ ਦਾ ਅਧਿਐਨ ਕੀਤਾ ਉਨੀ ਹੀ ਤੀਬਰਤਾ ਨਾਲ ਬਰਗਸਨ ਨੂੰ ਪਦਾਦਰਥਵਾਦੀ ਯੰਤ੍ਰਵਾਦ ਦੇ ਤਿੰਨ ਗੰਠੀਏ ਵਾਲੇ ਜੋੜਾਂ ਦੀ ਚੇਤਨਤਾ ਹੁੰਦੀ ਗਈ । ਦਵ ਅਤੇ ਜੀਵਨ ਵਿਚਕਾਰ, ਸ਼ਰੀਰਕ ਅਤੇ ਮਨ ਵਿਚਕਾਰ, ਅਤੇ ਨਿਯਤਤ੍ਰਵਾਦ ਅਤੇ ਚੋਣ ਸ਼ਕਤੀ ਵਿਚਕਾਰ । ਸਪੈਂਸਰ ਧੀਰਜ ਨੇ ਜੜ ਦਵ ਤੋਂ ਜੀਵਣ ਪੈਦਾ ਹੋਣਾ ਦੇ ਵਿਸ਼ਵਾਸ ਨੂੰ ਨਿਰਬਲ ਕਰ ਦਿੱਤਾ ਸੀ ਅਤੇ ਇਸ ਸਿਧਾਂਤ ਤੋਂ ਸੌ ਵਰ੍ਹੇ ਮਗਰੋਂ ਤੇ ਹਜ਼ਾਰਾ ਪ੍ਰਯੋਗ ਤੋਂ ਉਪੰਤ ਵੀ ਪਦਾਰਥਵਾਦ ਇਕ ਜੀਵਨ ਦੇ ਅਰੰਭ ਹੋਣ ਦੀ ਸਮਸਿਆ ਨੂੰ ਹਲ ਕਰਨ ਵਿਚ ਪਹਿਲਾਂ ਨਾਲੋਂ ਕੋਈ ਵਧੀਕ ਨੇੜੇ ਨਹੀਂ ਸਨ ਪਹੁੰਚੇ । ਫਿਰ ਇਹ ਕਿ ਵਿਚਾਰ ਅਤੇ ਦਿਮਾਗ਼ ਭਾਵੇਂ ਸਪਸ਼ਟ ਤੌਰ ਤੇ ਸੰਬੰਧਤ ਸਨ ਤਾਂ ਵੀ ਇਸ ਸੰਬੰਧ ਦੀ ਵਿਧੀ ਸਪਸ਼ਟ ਹੋਣੋਂ ਓਨੀ ਹੀ ਦੂਰ ਸੀ ਜਿੰਨੀ ਕਿ ਕਦੀ ਪਹਿਲਾਂ । ਜੇਕਰ ਮਨ ਵ ਸੀ ਅਤੇ ਹਰੇਕ ਮਾਨਸਿਕ ਪ੍ਰਵਿਰਤੀ ਦਿਮਾਗੀ ਹਾਲਤਾਂ ਦੀ ਹੀ ਇਕ ਯਾਂਤ੍ਰਿਕ ਸਿੱਟਾ ਰੂਪ ਸੀ ਤਾਂ ਫਿਰ ਚੇਤਨਤਾ ਕਿਸ ਅਰਥ ਸੀ ? ਦਿਮਾਗ ਦਾ ਪਦਾਰਬ ਯੰਵਾਦ ਇਸ ਉਪਤਤ੍ਰ ਤੋਂ ਜਿਵੇਂ ਕਿ ਤਰਕਵਾਦੀ ਅਤੇ ਈਮਾਨਦਾਰ ਹਕਸਲੇ ਨੇ ਇਸ ਨੂੰ ਉਪਤਤ੍ਰ ਕਰ ਕੇ ਕਿਹਾ ਪ੍ਰਗਟ ਤੌਰ ਤੇ ਇਸੇ ਬੇਅਰਥ ਬਲਦੀ ਜੋਤ ਤੋਂ ਜੇਹੜੀ ਕਿ ਦਿਮਾਗੀ ਹਿਲਜੁਲ ਦੀ ਗਰਮੀ ਨਾਲ ਪੈਦਾ ਹੋ ਖਲਾਸੀ ਕਿਉਂ ਨਹੀਂ ਸੀ ਪਾ ਸਕਦਾ, ਅੰਤਮ ਤੌਰ ਤੇ ਨਿਯਤਵਾਦ ਸੁਤੰਤਰ ਸੰਕਲਪ ਨਾਲੋਂ ਕਿਸੇ ਤਰ੍ਹਾਂ ਵਧੀਕ ਸਮਝ ਗੋਚਰੇ ਨਹੀਂ ਸੀ । ਜੇਕਰ ਵਰਤਮਾਨ ਪਲ ਆਪਣੇ ਅੰਦਰ ਜੀਉਂਦੀ ਤੇ ਸਿਰਜਕ ਚੋਣ ਨਹੀਂ ਰਖਦਾ ਅਤੇ ਆਪਣੇ ਤੋਂ ਪਹਿਲਾਂ ਦੇ ਪਲ ਦੇ ਦਵ ਅਤੇ ਗਤੀ ਦੀ ਹੀ ਪੂਰੇ ਤੌਰ ਤੇ ਤ੍ਰਿਕ ਉਪਜ ਹੁੰਦਾ ਹੈ ਤਾਂ ਫਿਰ ਉਹ ਪਲ ਵੀ ਆਪਣੇ ਤੋਂ ਪਹਿਲੇ ਦਾ ਯਾਂਤ੍ਰਿਕ ਕਾਰਜ ਰੂਪ ਸੀ, ਅਤੇ ਇਸੇ ਤਰ੍ਹਾਂ ਉਹ ਆਪਣੇ ਤੋਂ ਪਹਿਲੇ ਦਾ-ਅਤੇ ਇਸੇ ਤਰ੍ਹਾਂ ਹੋਰ ਅਗੇਰੇ, ਜਦੋਂ ਤੀਕ ਕਿ ਅਸੀਂ ਉਸ ਆਦ ਕਾਲੀਨ ਨੰਬੂਲਾ ਤੇ ਪਹੁੰਚ ਜਾਂਦੇ ਹਾਂ ਜਿਸ ਨੂੰ ਕਿ ਹਰੇਕ ਪਿਛਲੇਰੀ ਘਟਨਾ ਦਾ ਸ਼ੈਕਸਪੀਅਰ ਦੇ ਨਾਟਕਾਂ ਦੀ ਹਰੇਕ ਸਤਰ ਦਾ ਅਤੇ ਉਸ ਦੀ ਆਦਮਾ ਦਾ ਅਤੇ ਉਸ ਦੀ ਆਤਮਾ ਦੇ ਹਰੇਕ ਦੁਖ ਦਾ, ਪੂਰਨ ਕਾਰਨ ਕਰ ਕੇ ਮੰਨਣਾ ਪੈਦਾ ਹੈ, ਤਾਂ ਫਿਰ ਹੈਮਲਿਟ ਅਤੇ ੳਥੇਲੇ ਮੈਕਬਥ ਅਤੇ ਲੀਅਰ ਦਾ ਉਦਾਸ ਭਾਸਣ, ਹਰੇਕ ਉਪਵਾਕ ਤੇ ਹਰੇਕ ਵਾਕ-ਅੰਸ ਦੂਰ ਪਰੇ ਦੇ ਆਕਾਸ਼ ਵਿਚ ਤੇ ਦੂਰ ਤੁਹਾਡੇ ਦੇ ਯੁਗਾ ਉਸ ਸਿਥਿਸਸਕ ਬਦਲ ਦੀ ਬਣਾਵਟ ਅਤੇ ਅੰਦਰ ਵਸਤੂ ਨਾਲ ਲਿਖੇ ਗਏ ਸਨ । ਵਿਸ਼ਵਾਸ ਭਾਵਨਾ ਇਕ ਏਹੋ ਜੇਹੀ ਇਕ ਹਡੀ ਹੈ । ਵਿਸ਼ਵਾਸ ਦੇ ਇਹੋ ਜਿਹੇ ਇਕ ਅਭਿਆਸ ਦੀ ਮੰਗ ਕਰਦਾ ਹੈ, ਇਹ ਸਿਧਾਂਤ ਅਤੇ ਫਿਰ ਇਸ ਅਵਿਸ਼ਾਵਾਸ ਵਾਲੀ ਪਹਿੜੀ ਦੇ ਸਮੇਂ ਵਿਚ ਪੁਰਾਣੀ ਜਾਂ ਨਵੀਂ ਧਰਮ ਪੁਸਤਕ ਦੀ ਕੇਹੜੀ ਕੋਈ ਰਮਜ਼ ਜਾਂ ਕਰਾਮਾਤ, ਇਸ ਅਨੋਖੀ ਜੇਹੀ ਭਾਵੀਵਾਦੀ ਮਨ-ਕਲਪਨ ਕਹਾਣੀ ਨਾਲੋਂ ਅੱਧੀ ਕੁ ਵੀ ਭਰੋਸਾਨ ਕਰਨ ਯੋਗ ਹੋ ਸਕਦੀ ਹੈ ?— ਨੇਬੂਲਾ ਰਾਹੀਂ ਦੁਖਾਂਤਕ ਨਾਟਕਾਂ ਦੀ ਇਸ ਤਰ੍ਹਾਂ ਰਚਨਾ ਕੀਤੀ ਜਾਣੀ; ਇਸ ਥਾਂ ਵਿਦ੍ਰੋਹ ਕਰਨ ਲਈ ਪਰਿਆਪਤ ਸਾਮਗ੍ਰੀ ਮੌਜੂਦ ਸੀ ਅਤੇ ਜੇਕਰ ਬਰਗਸਨ ਏਨੀ ਛੇਤੀ ਨਾਲ ਪ੍ਰਸਿੱਧੀ ਤੇ ਪਹੁੰਚ ਗਿਆ ਤਾਂ ਇਸ ਲਈ ਕਿ ਉਸ ਨੇ ਉਸ ਥਾਂ ਉਤੇ ਸ਼ੰਕਾ ਕਰਨ ਦੀ ਦਲੇਰੀ ਕੀਤੀ ਜਿਥੇ ਕਿ ਜਾਰੇ ਸ਼ੰਕਾਕਾਰ ਭਗਤੀ ਭਾਵਨਾ ਨਾਲ ਵਿਸ਼ਵਾਸ ਕਰੀ ਜਾਂਦੇ ਹਨ।
(2) ਮਾਨਸ ਅਤੇ ਦਿਮਾਗ
ਬਰਗਸਨ ਦਲੀਲ ਕਰਦਾ ਹੈ ਕਿ ਸਾਡਾ ਝੁਕਾਵ ਸੁਭਾਵ ਤੌਰ ਤੇ ਪਦਾਰਥਵਾਦ ਵੱਲ ਹੁੰਦਾ ਹੈ ਕਿਉਂ ਜੋ ਸਾਡੀ ਰੁਚੀ ਸਬਲ ਦੀ ਪਰਿਭਾਸ਼ਾ ਅਨੁਸਾਰ ਸੰਚਣ ਦੀ ਹੁੰਦੀ ਹੈ।ਪਰ ਸਮਾਂ ਉਨਾਂ ਹੀ ਬੁਝਿਆ ਹੈ, ਜਿਨਾਂ ਕਿ ਸਬਲ ਅਤੇ ਨਿਰਸੰਦੇਹ ਇਹ ਸਮਾਂ ਹੀ ਹੈ ਜੇਹੜਾ ਕਿ ਜੀਵਨ ਦੇ ਸਾਰੇ ਤੱਤਾਂ ਨੂੰ ਅਤੇ ਸ਼ਾਇਦ ਸਾਰੀ ਵਾਸਤਵਿਕਤਾ ਨੂੰ ਆਪਣੀ ਪਕੜ ਅੰਦਰ ਰਖਦਾ ਹੈ । ਜੇਹੜੀ ਚੀਜ ਸਾਡੇ ਸਮਝਣ ਗੋਚਰ ਹੈ, ਉਹ ਇਹ ਹੈ ਕਿ ਸਮਾਂ ਇਕ ਸੰਗ੍ਰਹਿ ਇਕ ਵਿਕਾਸ ਇਕ ਮਿਆਦ ਹੁੰਦਾ ਹੈ। “ਮਿਆਦ, ਉਸ ਬੀਤੇ ਸਮੇਂ ਦੀ ਨਿਰੰਤਰ ਪ੍ਰਗਤੀ ਹੁੰਦਾ ਹੈ, ਜੇਹੜਾ ਕਿ ਚਪਚ ਜੇਹੇ ਭਵਿਖ ਵਿਚ ਪ੍ਰਵੇਸ਼ ਕਰਦਾ ਅਤੇ ਅਗੇ ਨੂੰ ਵਧਦਾ ਹੋਇਆ ਮਾਤਾ ਵਿਚ ਵਾਧਾ ਕਰੀ ਜਾਂਦਾ ਹੈ, ਇਸ ਦਾ ਭਾਵ ਇਹ ਹੈ ਕਿ ਭੂਤ ਸਾਰੇ ਦਾ ਸਾਰਾ ਲਮਕ ਕੇ ਵਰਤਮਾਨ ਅੰਦਰ ਆ ਜਾਂਦਾ, ਏਥ ਟਿਕਦਾ ਅਤੇ ਕ੍ਰਿਆ ਕਰਦਾ ਹੈ, ਮਿਆਦ ਭਾਵ ਇਹ ਹੈ ਕਿ ਭੂਤਕਾਲ ਕਾਇਮ ਰਹਿੰਦਾ ਹੈ ਤੇ ਇਸ ਦਾ ਕੋਈ ਵੀ ਐਚ ਗੁਆਚਦਾ ਨਹੀਂ ।” ਨਿਰਸੰਦੇਹ ਅਸੀਂ ਭੂਤ ਦੇ ਕੇਵਲ ਛੋਟੇ ਜੇਹੇ ਭਾਗ ਨਾਲ ਚਿੰਤਨ ਕਰਦੇ ਹਾਂ, ਪਰ ਆਪਣੇ ਸਾਰੇ ਸਾਰੇ ਭੂਤ ਨਾਲ -ਅਸੀਂ ਇੱਛਾ ਸੰਕਲਪ ਅਤੇ ਕਿਰਿਆ ਕਰਦੇ ਹਾਂ । ਅਤੇ ਕਿਉਂ ਜੋ ਸਮਾਂ ਇਕ ਸੰਗ੍ਰਿਹ ਹੁੰਦਾ ਹੈ, ਇਸ ਲਈ ਭਵਿਖ ਕਦੀ ਉਹ ਨਹੀਂ ਹੋ ਸਕਦਾ ਜੋ ਕਿ ਭੂਤਕਾਲ ਕਿਉਂ ਜੋ ਹਰੇਕ ਕਦਮ ਉਤੇ ਇਕ ਨਵਾਂ ਵਾਧਾ ਹੁੰਦਾ ਜਾਂਦਾ ਹੈ । ਹਰੇਕ ਪਲ ਨ ਕੇਵਲ ਕੋਈ ਇਕ ਨਵੀਂ ਚੀਜ਼ ਹੁੰਦਾ ਹੈ, ਸਗੋਂ ਪਹਿਲਾਂ ਤੋਂ ਨ ਦੇਖੀ ਜਾ ਸਕਣ ਯੋਗ ਕੋਈ ਚੀਜ਼-ਤਬਦੀਲੀ ਜਿਨੀ ਅਸੀਂ ਸਮਝਦੇ ਹਾਂ ਉਸ ਨਾਲੋਂ ਵਧੀਕ ਮੁਲਕ ਹੁੰਦੀ ਹੈ ਅਤੇ ਸਾਰੀਆਂ ਵਸਤਾਂ ਬਾਰੇ ਉਹ ਰੇਖਾਗਣਤਿਕ ਪੂਰਵ-ਕਥਨੀਅਤਾ ਜੇਹੜੀ ਕਿ ਯਾਂਤ੍ਰਿਕ ਵਾਦੀ ਵਿਗਿਆਨ ਦੀ ਅੰਤਮ ਉਦੇਸ਼ ਹੈ ਕੇਵਲ ਇਕ ਬੌਧਿਕਤਾ ਜੇਹੜੀ ਕਿ ਯਾਤ੍ਰਿਕਵਾਦੀ ਵਿਗਿਆਨ ਦੀ ਅੰਤਮ ਉਦੇਸ਼ ਹੈ ਕੇਵਲ ਇਕ ਬੌਧਿਕਤਾ-ਵਾਦੀ ਭੁਲੇਖਾ ਹੈ । ਘਟ ਘਟ ਕਿਸੇ ਇਕ ਸਚੇਤਨ ਪ੍ਰਾਣੀ ਦਾ ਅਮਿਤਤ ਪਰਿਣਾਮ ਸ਼ੀਲ ਹੋਣਾ ਹੁੰਦਾ ਹੈ । ਪਰਿਣਾਮਸ਼ੀਲ ਹੋਣਾ, ਪ੍ਰਪਕ ਹੋਣਾ ਹੁੰਦਾ ਹੈ, ਪ੍ਰਪਕ ਹੋਣਾ ਆਪਣੇ ਆਪ ਨੂੰ ਅਸੀਮ ਤੌਰ ਤੇ ਸਰਜੀ ਜਾਣਾ ਹੁੰਦਾ ਹੈ ਕੀ ਗੱਲ ਹੈ ਕਿ ਜੇਕਰ ਸਾਰੀਆਂ ਵਸਤਾਂ ਬਾਰੇ ਇਹੋ ਕੁਝ ਠੀਕ ਹੋਵੇ ? ਸ਼ਾਇਦ ਸਾਰੀ ਵਾਸਤਵਿਕਤਾ ਹੀ ਸਮਾਂ ਮਿਆਦ ਬਣਨਾ ਅਤੇ ਬਦਲਣਾ ਹੁੰਦੀ ਹੈ ?
ਸਾਡੇ ਆਪਣੇ ਅੰਦਰ ਯਾਦ ਸ਼ਕਤੀ ਮਿਆਦ ਦੀ ਮਾਧਿਅਕ ਜਾਂ ਸਮੇਂ ਦੀ ਸਹਿਸਾਬਣ ਹੁੰਦੀ ਹੈ, ਅਤੇ ਇਸ ਦੇ ਰਾਹੀਂ ਸਾਡਾ ਭੂਤ ਕਾਲ ਦਾ ਏਨਾ ਸਾਰਾ ਅੰਸ਼ ਕ੍ਰਿਆਤਮਕ ਰੂਪ ਵਿਚ ਸੰਭਾਲਿਆ ਰਹਿੰਦਾ ਹੈ ਕਿ ਹਰੋਮ ਸਥਿਤੀ ਲਈ ਹਜ਼ਾਰਾਂ ਭਰਪੂਰ ਰੂਪ ਵਿਚ ਸੰਭਾਲਿਆ ਰਹਿੰਦਾ ਕਿ ਹਰੇਕ ਸਥਿਤੀ ਲਈ ਹਜ਼ਾਰਾਂ ਭਰਪੂਰ ਵਿਕਲ ਆਪਣੇ ਆਪ ਨੂੰ ਪੇਸ਼ ਕਰਦੇ ਹਨ । ਜਿਵੇਂ ਜਿਵੇਂ ਜੀਵਨ ਆਪਣੇ ਘੇਰੇ ਵਿਚ ਧਨਾਢ ਹੁੰਦਾ ਜਾਂਦਾ ਹੈ, ਇਸ ਦੀ ਵਿਰਾਸਿਤ ਅਤੇ ਸਿਮਤ੍ਰੀਆਂ ਤੇ ਚੋਣ ਕਰਨ ਦਾ ਖੇਤਰ ਵਿਸ਼ਾਲ ਹੁੰਦਾ ਜਾਂਦਾ ਹੈ ਅਤੇ ਅੰਤ ਨੂੰ ਸੰਭਵ ਪ੍ਰਤਿਕਰਮ ਦੀ ਵਿਭੰਤਾ ਚੇਤਨਤਾ ਨੂੰ ਜਨਮ ਦੇਂਦੀ ਹੈ, ਜੇਹੜੀ ਕਿ ਪ੍ਰਤਿਕਰਮ ਦੀ ਭਾਸਲ ਜਾਂ ਪੂਰਵ ਅਭਿਆਸ ਹੁੰਦੀ ਹੈ। ਚੇਤਨਤਾ ਕਿਸੇ ਜੀਉਂਦੇ ਪ੍ਰਾਣੀ ਦੇ ਚੋਣ ਕਰਣ ਦੀ ਸ਼ਕਤੀ ਦੇ ਅਨੁਪਾਤ ਨਾਲ ਹੁੰਦੀ ਪ੍ਰਤੀਤ ਹੁੰਦੀ ਹੈ । ਇਹ ਸਸ਼ਕਤਾਵਾਂ ਦੇ ਉਸ ਖੇਤਰ ਨੂੰ ਪ੍ਰਕਾਸ਼ਤ ਕਰ ਦੇਂਦੀ ਹੈ, ਜਿਸ ਨਾਲ ਕਿ ਕਿਰਿਆ ਘਿਰੀ ਹੁੰਦੀ ਹੈ ਜੋ ਕੁਝ ਕੀਤਾ ਗਿਆ ਹੈ ਅਤੇ ਜੋ ਕੁਝ ਕੀਤਾ ਜਾ ਸਕਦਾ ਹੈ, ਵਿਚਕਾਰਲੇ ਅੰਤਰ ਨੂੰ ਇਹ ਭਰ ਦੇਂਦੀ ਹੈ । ਇਹ ਕੋਈ ਬੇਅਰਥ ਜੇਹੀ ਉਪਾਂਗ ਰੂਪ ਨਹੀਂ; ਇਹ ਕਲਪਨਾ ਸ਼ਕਤੀ ਦੀ ਇਕ ਅਜੇਹੀ ਸਪਸ਼ਟ ਰੰਗ ਭੂਮੀ ਹੈ, ਜਿਥੇ ਕਿ ਵਿਕਲਪਰੂਪ ਪ੍ਰਿਕਿਆਵਾਂ ਅਮਿਟ ਚੋਣ ਕੀਤੇ ਜਾਣ ਤੋਂ ਪਹਿਲਾਂ ਚਿਤ ਹੁੰਦੀਆਂ ਤੇ ਪਰਖੀਆਂ ਜਾਂਦੀਆਂ ਹਨ। “ਵਾਸਤਵ ਤੋਰ ਤੇ ਤਾਂ ਫਿਰ “ਇਕ ਜੀਉਂਦਾ ਪ੍ਰਾਣੀ ਕ੍ਰਿਆ ਦਾ ਇਕ ਕੇਂਦ ਹੁੰਦਾ, ਇਹ, ਸੰਸਾਰ ਅੰਦਰ ਪ੍ਰਵੇਸ਼ ਕਰਨ ਵਾਲੀ ਆਮਸਮਿਕਤਾ ਦੇ ਸਮੁੱਚੇ ਜੋੜ ਨੂੰ ਪ੍ਰਗਟ ਕਰਦੀ ਹੈ, ਦੂਜੇ ਸ਼ਬਦਾਂ ਵਿਚ ਸੰਭਵ ਕਿਆ ਦੀ ਇਕ ਨਿਸ਼ਚਿਤ ਮਾਤ੍ਰਾ” । ਮਨੁੱਖ ਕੋਈ ਨਿਸਕ੍ਰਿਆ ਰੂਪ ਅਨੁਕੂਲੀ ਮਸ਼ੀਨ ਨਹੀਂ, ਉਹ ਪੁਨਰ ਨਿਰਦੇਸ਼ਕ ਸ਼ਕਤੀ ਦਾ ਇਕ ਫੈਕਸ ਅਤੇ ਸਰਜਨਾਤਮਕ ਵਿਕਾਸ ਦਾ ਕੇਂਦਾ ਹੈ ।
ਯਾਦ ਸ਼ਕਤੀ ਦਾ ਬੁਨਿਆਦੀ ਕੰਮ ਉਨ੍ਹਾਂ ਸਾਰੀਆਂ ਪਿਛਲੀਆਂ ਪਛਾਣਾਂ ਨੂੰ ਟੁੰਬਦਾ ਹੁੰਦਾ ਹੈ, ਜੇਹੜੀਆਂ ਕਿ ਵਰਤਮਾਨ ਪਛਾਣ ਦੇ ਅਨਰੂਪ ਹੁੰਦੀਆਂ ਹਨ, ਸਾਡੇ ਸਾਹਮਣੇ ਉਸ ਚੀਜ਼ ਨੂੰ ਲਿਆਉਣ ਦਾ ਜੇਹੜੀ ਕਿ ਉਨ੍ਹਾਂ ਤੋਂ ਪਹਿਲਾਂ ਜਾਂ ਪਿਛੋਂ ਬੀਤੀ ਅਤੇ ਸਾਡੇ ਪ੍ਰਤਿ ਅਜੇਹਾ ਨਿਰਣੇ ਸੁਝਾ ਦੇਣਾ, ਜੇਹਾ ਕਿ ਸਭ ਤੋਂ ਵਧੀਕ ਲਾਭਵੰਦ ਹੋਵੇ। ਪਰ ਸਾਰਾ ਦੋਨਾ ਕੁਝ ਹੀ ਨਹੀਂ ਹੁੰਦਾ । ਕਿਸੇ ਇਕ ਹੀ ਅਨੁਭੂਤੀਅੰਦਰ ਮਿਆਦ ਦੇ ਇਨੇ ਸਾਰੇ ਪਲਾਂ ਨੂੰ ਪਰਿਗ੍ਰਹਣ ਕਰਨ ਦੀ ਆਗਿਆ ਦਿੰਦਿਆਂ ਹੋਇਆਂ ਇਹ ਸਾਨੂੰ ਵਸਤਾਂ ਦੇ ਪ੍ਰਵਾਹ ਦੀ ਗਤੀ ਤੋਂ ਵਿਮੁਕਤ ਕਰ ਦੇਂਦੀ ਹੈ, ਅਰਥਾਤ ਅਨਿਵਾਰਯਤਾ ਦੇ ਲੈ-ਤਾਲ ਤੋਂ । ਜਿਨੇ ਵਧੀਕ ਇਨ੍ਹਾਂ ਪਲਾਂ ਨੂੰ ਯਾਦ ਸ਼ਕਤੀ ਸਿਮਟ ਕੇ ਇਕ ਕਰ ਦੇਵੇ ਉਨੀ ਹੀ ਵਧੀਕ ਦ੍ਰਿੜ ਪਰੜ ਸਾਨੂੰ ਇਹ ਦ੍ਰਵ ਉਤੇ ਦੇਂਦੀ ਹੈ, ਇਸ ਲਈ ਕਿਸੇ ਜੀਉਂਦੇ ਪ੍ਰਾਣੀ ਦੀ ਯਾਦ ਸ਼ਕਤੀ ਨਿਰਸੰਦੇਹ ਚੀਜ਼ਾਂ ਵਸਤਾਂ ਉਤੇ ਕ੍ਰਿਆ ਕਟਨ ਦੀਆਂ ਉਸ ਦੀਆਂ ਸ਼ਕਤੀਆਂ ਦਾ ਸਭ ਤੋਂ ਵਧੀਕ ਮਾਪ ਕਰਦੀ ਪ੍ਰਤੀਤ ਹੁੰਦੀ ਹੈ ।
ਜੇਕਰ ਨੀਯਤ੍ਰਤਵਾਦ ਠੀਕ ਹੁੰਦਾ, ਅਤੇ ਹਰੇਕ ਕਰਮ ਪਹਿਲਾਂ ਤੋਂ ਮੌਜੂਦ ਸ਼ਕਤੀਆਂ ਦਾ ਸਵੈਚਾਲਤ ਅਤੇ ਯਾਂਤ੍ਰਿਕ ਨਤੀਜਾ ਰੂਪ ਹੁੰਦਾ ਤਾਂ ਹਰੇਕ ਹੇਤੂ ਚਿਕਨਾਈ ਹੋਈ ਸੁਖੈਨਤਾ ਨਾਲ ਕ੍ਰਿਆ ਵਿਚ ਪ੍ਰਵਾਹ ਹੋ ਜਾਂਦਾ । ਪਰ ਇਸ ਦੇ ਉਲਟ ਚੋਣ ਕਰਨੀ ਬੱਝਲ ਅਤੇ ਯਤਨ ਪੂਰਨ ਹੁੰਦਾ ਹੈ, ਇਸ ਨੂੰ ਲੋੜ ਹੁੰਦੀ ਹੈ ਦ੍ਰਿੜ ਸੰਕਲਪ ਦੀ ਅਤੇ ਉਦਵੇਗ ਜਾਂ ਆਦਤ ਜਾਂ ਆਲਾਸ ਦੀ ਮਾਨਸਿਕ ਖਿਚ ਦੇ ਵਿਰੁਧ ਵਿਅਕਤਤ੍ਰ ਦੀਆਂ ਸ਼ਕਤੀਆਂ ਦੇ ਉਭਾਰੇ ਜਾਣ ਦੀ ਚੋਣ ਸਿਰਜਨਾ ਹੁੰਦੀ ਹੈ, ਅਤੇ ਸਿਰਜਨਾ ਮਿਹਨਤ । ਇਸੇ ਲਈ ਮਨੁੱਖਾਂ ਦੇ ਮੁਹਾਂਦਰੇ ਚਿੰਤਾਤਰ ਹੁੰਦੇ ਹਨ, ਅਤੇ ਉਨ੍ਹਾਂ ਅੰਦਰ ਪਸ਼ੂਆਂ ਦੀ ਚੋਣ ਰਹਿਤ ਕਾਰਜ ਚੱਕਰ ਲਈ, ਅਕੇਵੇਂ ਵਾਲੀ ਅਭਿ-ਲਾਸ਼ਾ ਹੁੰਦੀ ਹੈ ਜੇਹੜੇ ਕਿ “ਏਨੇ ਸ਼ਾਂਤ ਅਤੇ ਸਰਵ ਸੰਤੁਸ਼ਟ ਹੁੰਦੇ ਹਨ ।” ਪਰ ਤੁਹਾਡੇ ਕੁੱਤੇ ਦੀ ਕਾਨਫਯੂਸੀਆਨ ਭਾਂਤ ਦੀ ਸ਼ਾਂਤ ਪੂਰਣਤਾ ਕੋਈ ਦਾਰਸ਼ਨਿਕ ਅਡੋਲਤਾ ਦੀ ਅਥਾਹ ਡੂੰਘਾਣ ਵਾਲੀ ਉਪਰਲੀ ਸਤਾ ਨਹੀਂ ਹੁੰਦੀ, ਇਹ ਤਾਂ ਜਨਮ ਜਾਤ ਪ੍ਰਵਿਰਤੀ ਦੀ ਅਨੁਨਿਸ਼ਚਿਤਤਾ ਹੁੰਦਾ ਹੈ । ਇਕ ਪਸ਼ੂ ਦੀ ਵਿਵਸਥਤਾ, ਜਿਸ ਨੂੰ ਚੋਣ ਕਰਨ ਦੀ ਨ ਲੋੜ ਤੇ ਨ ਸਮ੍ਰਥਾ ਹੀ ਹੁੰਦੀ ਹੈ । ਪਸ਼ੂ ਦੇ ਅੰਦਰ ਆਵਿਸ਼ਕਾਰ ਰੋਟੀਨ ਦੇ ਵਿਸ਼ਾ ਵਸਤੂ ਉਤੇ ਇਕ ਵਿਭਿੰਨਤਾ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ। ਜੀਵ ਸ੍ਰੇਣੀ ਦੀਆਂ ਆਤਮਾ ਤੇ ਅੰਦਰ ਬੰਦ ਹੋਇਆ ਇਹ ਨਿਰਸੰਦੇਹ ਆਪਣੀ ਵਿਅਕਤੀਗਤ ਪਹਿਲ ਸ਼ਕਤੀ ਨਾਲ ਉਨ੍ਹਾਂ ਫੈਲਾਣ ਵਿਚ ਕਾਮਯਾਬ ਹੁੰਦਾ ਹੈ ਪਰ ਕੇਵਲ ਇਕ ਪਲ ਭਰ ਲਈ ਹੈ ਇਹ ਸਬ ਸੰਚਾਲਤ ਪਰਿਕਿਆ ਤੋਂ ਬਚਦਾ ਹੈ, ਅਤੇ ਠੀਕ ਇਕ ਨਵਾਂ ਸੰਚਾਲਕ ਸਰਜ ਲੈਣ ਦੇ ਸਮੇਂ ਲਈ ਇਸ ਹੀ ਮੋਹਲ ਦੇ ਦਰਵਾਜ਼ੇ ਜਿਉਂ ਹੀ ਖੁਲ੍ਹਦੇ ਹਨ ਤਿਵੇਂ ਫਿਰ ਬੰਦ ਹੋ ਜਾਂਦੇ ਹਨ। ਆਪਣੀ ਜੰਗੀਰ ਨੂੰ ਖਿਚਣ ਨਾਲ ਇਹ ਇਸ ਨੂੰ ਕੇਵਲ ਫੈਲਾਅ ਦੇਣ ਵਿਚ ਹੀ ਸਫਲ ਹੁੰਦਾ ਹੈ। ਮਨੁੱਖ ਅੰਦਰ ਚੇਤਨਤਾ ਇਸ ਸੰਗਲੀ ਨੂੰ ਤੋੜ ਦੇਂਦੀ ਹੈ । ਮਨੁੱਖ ਅੰਦਰ ਕੇਵਲ ਮਾਤ੍ਰ ਅੰਦਰ ਹੀ ਇਹ ਆਪਣੇ ਆਪ ਨੂੰ ਰਿਹਾ ਕਰ ਲੈਂਦੀ ਹੈ ।
ਇਸ ਲਈ ਮਾਨਸ ਕੋਈ ਦਿਮਾਗ਼ ਨਾਲ ਅਭੇਦ ਰੂਪ ਨਹੀਂ । ਚੰਤਨਤਾ ਦਿਮਾਗ ਉਤੇ ਨਿਰਭਰ ਕਰਦੀ ਤੇ ਇਸ ਦੇ ਨਾਲ ਡਿਗ ਪੈਂਦੀ ਹੈ, ਪਰ ਇਸੇ ਤਰ੍ਹਾਂ ਜਿਵੇਂ ਕਿ ਕਿਸੇ ਕਿਲੀ ਦੇ ਨਾਲ ਟੰਗਿਆ ਗਿਆ ਕੰਟ ਵੀ, ਕਿਲੀ ਦੇ ਡਿਗਣ ਨਾਲ ਡਿਗ ਪੈਂਦਾ ਹੈ ਜੰਹੜੀ ਚੀਜ਼ ਇਹ ਸਿਧ ਨਹੀਂ ਕਰਦੀ ਕਿ ਕੋਟ ਕੋਈ ਇਕ ਉਪਤਤ੍ਰ ਹੁੰਦਾ ਹੈ, ਜਾਂ ਕਿਲੀ ਦਾ ਕੋਈ ਸਿੰਗਰ ਰੂਪ ਬਾਹਯਵ ਜਾਂ ਐਕੇਟ ਪਲਾਜ਼ਮ ਹੁੰਦਾ ਹੈ। ਦੀਮਾਗ਼ ਤਾਂ ਬਿੰਬਾਂ ਅਤੇ ਪ੍ਰਤਿਕਰਮ ਨਮੂਨਿਆ ਦੀ ਇਕ ਪ੍ਰਣਾਲੀ ਹੁੰਦਾ ਹੈ, ਚੇਤਨਤਾ ਬਿੰਬਾ ਦੀ ਪ੍ਰਤਿਯਾਦ ਅਤੇ ਪ੍ਰਤਿਕਰਮਾਂ ਦੀ ਚੋਣ ਹੁੰਦੀ ਹੈ। ਨਦੀ ਦੀ ਵਿਸ਼ਾ ਨਦੀ ਦੇ ਪਾਪ ਤੋਂ ਵਖਰੀ ਹੁੰਦੀ ਹੈ, ਭਾਵੇਂ ਇਸ ਨੂੰ ਮਾਰਗ ਜ਼ਰੂਰੀ ਤੌਰ ਤੇ ਵਿੰਗਾ ਟੇਢਾ ਲੈਣਾ ਪੈਂਦਾ ਹੈ। ਚੇਤਨਤਾ ਉਸ ਜੀਵਧਾਰੀ ਆਕਾਰ ਤੋਂ ਵਿਭਿੰਨ ਹੁੰਦੀ ਹੈ, ਜਿਸ ਨੂੰ ਕਿ ਇਹ ਜੀਵਨ ਦੇਂਦੀ ਹੈ, ਭਾਵੇਂ ਇਸ ਨੂੰ ਇਸ ਦੇ ਉਲਟ ਢੇਰਾਂ ਵਿਚੋਂ ਦੀ ਲੰਘਣਾ ਪੈਂਦਾ ਹੈ।
ਕਦੀ ਕਦੀ ਇਹ ਕਿਹਾ ਜਾਂਦਾ ਹੈ ਕਿ ਸਾਡੇ ਅੰਦਰ ਚੇਤਨਾ ਸਿਧੇ ਤੌਰਤੇ ਦਿਮਾਗ ਨਾਲ ਸੰਬੰਧਤ ਹੁੰਦੀ ਹੈ, ਅਤੇ ਇਸ ਲਈ ਸਾਨੂੰ ਚੇਤਨਤਾ ਦਾ ਸੰਬੰਧਤ ਉਨ੍ਹਾਂ ਜੀਉਂਦੇ ਪ੍ਰਾਣੀਆਂ ਨਾਲ ਹੀ ਜੋੜਨਾ ਚਾਹੀਦਾ ਹੈ ਜਿਨ੍ਹਾਂ ਦਾ ਦਿਮਾਗ਼ ਹੁੰਦਾ ਹੈ, ਅਤੇ ਉਨ੍ਹਾਂ ਅੰਦਰ ਇਸ ਦੀ ਹੱਦ ਤੋਂ ਇਨਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਅੰਦਰ ਦਿਮਾਗ਼ ਨਹੀਂ ਹੁੰਦਾ ਪਰ ਇਹੋ ਦਲੀਲ ਦਾ ਤਰਕ ਦੋਸ਼ ਸਹਿਜੇ ਹੀ ਦੇਖਿਆ ਜਾ ਸਕਦਾ ਹੈ । ਇਹ ਤਾਂ ਠੀਕ ਇਉਂ ਹੀ ਹੋਵੇਗਾ ਜਿਵੇਂ ਕਿ ਅਸੀਂ ਕਹੀਏ ਕਿ ਸਾਡੇ ਅੰਦਰ ਪਾਚਣ ਸ਼ਕਤੀ ਕਿਉਂਕਿ ਮਿਹਦੇ ਨਾਲ ਸੰਬੰਧਤ ਹੈ, ਇਸ ” ਈ ਕੇਵਲ ਮਿਹਦੇ ਵਾਲੇ ਜੀਵਧਾਰੀ ਹੀ ਪਚਾ ਸਕਦੇ ਹਨ। ਅਸੀਂ ਬਿਲਕੁਲ ਗਲਤ ਹੋਵਾਂਗੇ, ਕਿਉਂ ਜੋ ਹਜ਼ਮ ਕਰਨ ਲਈ ਨੇ ਤਾਂ ਮਿਹਦੇ ਦਾ ਹੋਣਾ ਜ਼ਰੂਰੀ ਅਤੇ ਨ ਹੋਹ ਵਿਸ਼ੇਸ਼ ਅੰਗਾਂ ਦਾ ਹੀ । ਇਕ ਅਮੀਬਾ ਹਜ਼ਮ ਕਰਦਾ ਹੈ, ਭਾਵੇਂ ਇਹ ਲਗਭਗ ਇਕ ਅਵਭਿੰਣ ਕ੍ਰਿਤ ਜੀਵ ਦ੍ਰਵ ਰੂਰ ਰੂਪ ਦ੍ਰਵਮਾਨ ਹੁੰਦਾ ਹੈ । ਜੋ ਕੁਝ ਠੀਕ ਹੈ, ਉਹ ਇਹ ਕਿਸੇ ਪ੍ਰਾਣਧਾਰੀ ਸ਼ਰੀਰ ਦੀ ਜਟਲਤਾ ਅਤੇ ਪੂਰਣਤਾ ਦੇ ਅਨੁਪਾਤ ਅਨੁਸਾਰ ਕ੍ਰਿਤ ਦੀ ਵੰਡ ਹੁੰਦੀ ਹੈ। ਵਿਸ਼ੇਸ਼ ਕੰਮ ਸੌਂਪੇ ਜਾਂਦੇ ਹਨ ਅਤੇ ਪਾਚਣ ਸ਼ਕਤੀ ਮਿਹਦੇ ਅੰਦਰ ਇਕਾਈ ਜਾਂਦੀ ਹੈ ਜਾਂ ਐਉਂ ਕਹਿ ਲਈਏ ਕਿ ਇਹ ਇਕ ਵਿਆਪਕ ਪਾਚਕ ਸਾਜ਼ ਸਮਾਨ ਹੁੰਦਾ ਹੈ ਜੇਹੜਾ ਕਿ ਵਧੀਕ ਚੰਗੀ ਤਰ੍ਹਾਂ ਕੰਮ ਕਰਦਾ ਹੈ ਕਿਉਂ ਜੋ ਕੇਵਲ ਇਕੋ ਇਕ ਇਸ ਕੰਮ ਲਈ ਸੀਮਿਤ ਕੀਤਾ ਗਿਆ ਹੁੰਦਾ ਹੈ । ਇਸੇ ਤਰ੍ਹਾਂ ਚੇਤਨਾ ਮਨੁੱਖ ਦੇ ਅੰਦਰ ਨਿਰਸੰਦੇਹ ਤੌਰ ਤੇ ਦਿਮਾਗ ਨਾਲ ਸੰਬੰਧਤ ਹੈ, ਪਰ ਇਸ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਦਿਮਾਗ਼ ਚੇਤਨਤਾ ਲਈ ਅਤੀ ਅਨਿਵਾਰ ਹੈ। ਜਿਨੇ ਵਧੀਕ ਅਸੀਂ ਪਸ਼ੂ ਸ਼੍ਰੇਣੀਆਂ ਵਿਚ, ਨੀਵੇਂ ਜਾਂਦੇ ਹਾਂ ਉਨੇ ਹੀ ਦਿਮਾਗੀ ਕੇਂਦ ਵਧੀਕ ਸਾਧਾਰਣ ਅਤੇ ਇਕ ਦੂਜੇ ਤੋਂ ਵਖ ਵਖ ਟੋਏ ਹੁੰਦੇ ਹਨ ਅਤੇ ਅੰਤ ਨੂੰ ਉਹ ਸਾਰੇ ਇਕ ਹੀ ਪ੍ਰਣਾਧਾਰੀ ਆਕਾਰ ਦੇ ਵਿਆਪਕ ਦ੍ਰਵਮਾਨ ਵਿਚ ਲੀਨ ਹੋਏ ਬਿਲਕੁਲ ਅਲੋਪ ਹੋ ਜਾਂਦੇ ਹਨ ਤੇ ਮੁਸ਼ਕਿਲ ਨਾਲ ਹੀ ਕੋਈ ਵਿਭਿੰਨਤਾ ਰਹਿ ਆਂਦੀ ਹੈ । ਇਸ ਲਈ ਜੀਉਂਦੇ ਪ੍ਰਾਣੀਆਂ ਦੇ ਸਿਖਰ ਦੇ ਪੱਧਰ ਉਤੇ, ਚੇਤਨਤਾ, ਜੇਕਰ ਬਹੁਤੇ ਹੀ ਜਟਲ ਦਿਮਾਗੀ ਕੇਂਦਰਾਂ ਨਾਲ ਸਬੰਧਤ ਹੁੰਦੀ ਹੈ ਤਾਂ ਕੀ ਸਾਨੂੰ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਇਹ ਦਿਮਾਗੀ ਪ੍ਰਣਾਲੀ ਦੇ ਸਾਰੇ ਨੀਵੇਂ ਪੱਧਰ ਤੀਕ ਇਸ ਦਾ ਸਾਥ ਕਰਦੀ ਹੈ ਅਤੇ ਕਿ ਜਦੋਂ ਦਿਮਾਗੀ ਸਾਮਗ੍ਰੀ ਅਜੇ ਇਕ ਰੂਪ ਹੋਟ ਜੀਉਂਦੇ ਦ੍ਰਵ ਵਿਚ ਲੀਨ ਹੋਈ ਹੁੰਦੀ ਹੈ, ਚੇਤਨਤਾ ਤਾਂ ਵੀ ਉਥੇ ਵਿਸਤ੍ਰਤ ਤੇ ਸੰਕ੍ਰਾਂਤਿਤ ਹੋਈ ਵਿਦਮਾਨ ਹੁੰਦੀ ਹੈ ਪਰਸੁਨ ਨਹੀਂ ਹੋ ਗਈ ਹੁੰਦੀ ।ਸਿਧਾਂਤਕ ਤੌਰ ਤੇ ਤਾਂ ਫਿਰ ਹਰੇਕ ਜੀਉਂਦੀ ਵਸਤੂ ਚੇਤਨ ਹੋ ਸਕਦੀ ਹੈ। ਨਿਯਮ ਦੇ ਤੌਰ ਜੀਵਨ ਦੇ ਨਾਲ ਸਹਿ-ਵਿਸਤਿਰਤ ਹੁੰਦੀ ਹੈ ।
ਇਸ ਦੇ ਵਿਪ੍ਰੀਤ ਕੀ ਕਾਰਣ ਹੈ ਕਿ ਅਸੀਂ ਮਾਨਸ ਅਤੇ ਵਿਚਾਰ ਨੂੰ ਦਵ ਅਤੇ ਦਿਮਾਗ਼ ਦੀ ਪਰਿਭਾਸ਼ਾ ਵਿਚ ਸੋਚਦੇ ਪ੍ਰਤੀਤ ਹੁੰਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਸਾਡੇ ਮਨਾਂ ਦਾ ਉਹ ਹਿੱਸਾ ਜਿਸ ਨੂੰ ਅਸੀ ਬੱਧੀ ਸ਼ਕਤੀ ਕਹਿੰਦੇ ਹਾਂ ਉਹ ਬਣਤਰ ਕਰ ਕੇ ਇਕ ਪਦਾਰਥਵਾਦੀ ਹੈ, ਇਹ ਵਿਕਾਸ ਦੀ ਪਰਿਕ੍ਰਿਆ ਵਿਚ ਇਹ ਪਦਾਰਥ ਤੇ ਸਥਲਾਤਮਕ ਵਸਤਾਂ ਨੂੰ ਸਮਝਣ ਤੇ ਇਨ੍ਹਾਂ ਨਾਲ ਵਿਹਾਰ ਕਰਨ ਲਈ ਵਿਕਸਤ ਹੋਈ ਸੀ, ਇਸੇ ਖੇਤਰ ਤੋਂ ਇਹ ਆਪਣੇ ਸਾਰੇ ਸੰਕਲਪਨ ਤੇ ਮਿਯਮ ਤੇ ਹਰ ਥਾਂ ਇਕ ਦੇਵਵਾਦੀ ਤੇ ਪੂਰਬਕਥਨੀਆਂ ਨਿਯਮ-ਕਤਾ ਦਾ ਖਿਆਲ ਲੈਂਦੀ ਹੈ। ਸ਼ਬਦ ਦੇ ਸੰਕੀਰਣ ਭਾਵ ਅਨੁਸਾਰ, ਸਾਡੀ ਬੁੱਧੀ ਸ਼ਕਤੀ ਦਾ ਪ੍ਰਯੋਜਨ ਸਾਡੇ ਸ਼ਰੀਰ ਇਸੇ ਵਾਤਾਵਰਣ ਨਾਲ ਪੂਰਣ ਮੇਲ ਬੈਠਾਣਾਂ, ਅਤੇ ਬਾਹਰਲੀਆਂ ਦੇ ਆਪੋ ਵਿਚ ਦੇ ਸੰਬੰਧਾ ਨੂੰ ਪ੍ਰਗਟ ਕਰਨਾ ਹੁੰਦਾ ਹੈ-ਥੋੜ੍ਹੇ ਵਿਚ ਇਹ ਕਿ ਦਵ ਦਾ ਚਿੰਤਨ ਕਰਨਾ । ਇਸ ਦਾ ਮੇਲ ਬੰਠਦਾ ਹੈ, ਸਥੂਲ ਜੜ ਵਸਤਾਂ ਨਾਲ; ਇਹ ਚੀਜ਼ ਵਸਤਾਂ ਦੇ ਜੰੜਨ ਵਾਲੇ ਉਕਤ (ਜਾਂ ਟਿਸ਼) ਤੇ ਮਿਆਦ ਦੇ ਉਸ ਪ੍ਰਵਾਹ ਨੂੰ ਖੁੰਡਾ ਬੈਠਦੀ ਹੈ ਜੇਹੜਾ ਕਿ ਉਨ੍ਹਾਂ ਦਾ ਜੀਵਨ ਰੂਪ ਹੁੰਦਾ ਹੈ ।
ਚਲ-ਚਿਤ੍ਰ ਵੱਲ ਧਿਆਨ ਨਾਲ ਦੇਖੋ, ਇਹ ਸਾਡੀਆਂ ਥਕੀਆਂ ਅੱਖਾਂ ਨੂੰ ਗਤੀ ਅਤੇ ਕਿਆ ਨਾਲ ਜੀਉਂਦਾ-ਜਾਗਦਾ ਪ੍ਰਤੀਤ ਹੁੰਦਾ ਹੈ, ਇਸ ਥਾਂ ਉਤੇ ਵਿਗਿਆਨ ਅਤੇ ਯੰਤਰਵਾਦ ਨੇ ਨਿਸਚਤ ਤੌਰ ਤੇ, ਜੀਵਨ ਦੀ ਨਿਰੰਤਰਤਾ ਨੂੰ ਕਾਬੂ ਕਰ ਲਿਆ ਹੈ। ਇਸ ਦੇ ਉਲਟ ਦੂਜੇ ਪਾਸੇ ਇਸੇ ਟਿਕਾਣੇ ਉਤੇ ਵਿਗਿਆਨ ਅਤੇ ਬੁੱਧੀ ਸ਼ਕਤੀ ਆਪਣੀਆਂ ਮਰਦਾਵਾਂ ਨੂੰ ਪ੍ਰਗਟ ਕਰਦੇ ਹਨ, ਚਲਚਿਤ੍ਰ ਚਲਦਾ ਨਹੀਂ ਤੇ ਕੋਈ ਗਤੀ ਦਾ ਚਿਤ ਨਹੀਂ ਹੁੰਦਾ, ਤਾਂ ਇਹ ਕੇਵਲ ਉਨ੍ਹਾਂ ਤਤਕਾਲਕ ਫੋਟੋਗਰਾਫਾ “ਸੈਨਪਸ਼ਾਟਾਂ” ਦੀ ਇਕ ਲੜੀ ਹਦਾ ਹੈ ਜੇਹੜੇ ਕਿ ਏਨੇ ਤੇਜਅ ਨੁਕ੍ਰਮ ਨਾਲ ਲਏ ਜਾਂਦੇ ਹਨ ਕਿ ਜਦੋਂ ਪੜਦੇ ਉਤੇ ਤੇਜ਼ ਅਨੁਕ੍ਰਮਨ ਨਾਲ ਸੁੱਟੇ ਜਾਂਦੇ ਹਨ ਤਾਂ ਇਛਾਵਾਨ ਦਰਸ਼ਕ ਨਿਰੰਤਰਤਾ ਦਾ ਨਜ਼ਰ ਛਲਾਵਾਂ ਮਾਣਦਾ ਹੈ, ਜਿਵੇਂ ਕਿ ਆਪਣੇ ਬਾਲਪਾਨ ਵਿਚ ਉਸ ਨੇ ਆਪਣੇ ਘੁਲਾਣ ਬਹਾਦਰ ਦੇ ਛੋਟੇ ਆਕਾਰ ਦੇ ਚਲ ਚਿਤਾ ਨੂੰ ਮਾਣਿਆ ਸੀ । ਪਰ ਇਸ ਦੇ ਵਿਪ੍ਰੀਤ ਹੁੰਦਾ ਤਾਂ ਇਹ ਇਕ ਨਜ਼ਰ ਛਲਾਵਾ ਹੀ ਹੈ ਅਤੇ ਸਿਨੇਮਾ ਦੀ ਫਿਲਮ ਸਪਸ਼ਟ ਤੌਰ ਤੇ ਚਿਤ੍ਰਾਂ ਦੇ ਇਕ ਅਜੇਹੀ ਲੜੀ ਹੁੰਦੀ ਹੈ, ਜਿਸ ਵਿਚ ਹਰੇਕ ਚੀਜ਼ ਏਨੀ ਸਥਿਰ ਹੁੰਦੀ ਹੈ ਜਿਵੇਂ ਕਿ ਸਦੀਵੀਂ ਤੌਰ ਤੇ ਜੰਮੀ ਹੋਈ। ਅਤੇ ਜਿਸ ਤਰ੍ਹਾਂ ਚਲਚਿਤ੍ਰ ਕੈਮਰਾ ਵਾਸਤਵਿਕਤਾ ਦੇ ਸਪਸ਼ਟ ਪ੍ਰਵਾਹ ਨੂੰ ਸਬੰਧਿਕ ਮੁਵਾਵਾਂ ਵਿਚ ਵੰਡ ਦਿੰਦਾ ਹੈ, ਇਸੇ ਤਰ੍ਹਾਂ ਮਾਨਵੀ ਬੁੱਧੀ-ਸ਼ਕਤੀ ਅਵਸਥਾਵਾਂ ਦੀ ਇਕ ਲਈ ਨੂੰ ਤਾਂ ਪਕੜਦੀ ਹੈ ਪਰ ਉਸ ਨਿਰੰਤਰਤਾ ਨੂੰ ਗੁਆ ਲੈਂਦੀ ਹੈ ਜੇਹੜੀ ਕਿ ਉਨ੍ਹਾਂ ਨੂੰ ਜੀਵਨ ਵਿਚੇ ਉਣ ਦਿੰਦੀ ਹੈ। ਅਸੀਂ ਦ੍ਰਵ ਨੂੰ ਵੇਖਦੇ ਦੇ ਤੇ ਊਰਜਾ ਨੂੰ ਮੁੰਡਾ ਦਿੰਦੇ ਹਾਂ ਅਸੀਂ ਜਾਣਦੇ ਹਾਂ ਕਿ ਦਰ ਕੀ ਹੁੰਦਾ ਹੈ, ਪਰ ਜਦੋਂ ਪ੍ਰਮਾਣੂ ਦੇ ਐਨ ਉਰਜਾ ਨੂੰ ਦੇਖਦੇ ਹਾਂ ਤਾਂ ਅਸੀਂ ਅਚੰਭਤ ਹੋ ਜਾਂਦੇ ਤੇ ਸਾਡੀਆਂ ਸੂਚੀਆਂ ਅਸੀਂ ਸਮਝਦੇ ਹਾਂ ਹਿਰਦੇ ਅੰਦਰ ਅਸੀਂ ਅਲੋਪ ਹੋ ਜਾਂਦੀਆ ਹਨ । ਨਿਰਸੰਦੇਹ ਹੀ ਵਧੇਰੇ ਵਿਸੁਧਤਾ ਦੇ ਨਮਿਤ, ਗਣਿਤ ਸ਼ਾਸਤੀ ਪਰਿਕ੍ਰਿਆਵਾਂ ਵਿਚੋਂ ਗਤਿ ਦੇ ਸਾਰੇ ਵਿਚਾਰ ਹਟਾਏ ਜਾ ਸਕਦੇ ਹਨ, ਪਰ ਇਸ ਦੇ ਵਿਪ੍ਰੀਤ ਅੰਕਾ ਦੀ ਉਤਪਤੀ ਵਿਚ ਗਤਿ ਦਾ ਪੂਰਾ ਸਥਾਨ ਕੀਤਾ ਜਾਣਾ, ਆਧੁਨਿਕ ਗਣਿਤ ਸਾਸ਼ਤ੍ਰ ਦਾ ਮੂਲ ਹੈ ਉਨੀਵੀਂ ਸਦੀ ਵਿਚ ਗਣਿਤ ਸਾਸਤ੍ਰ ਦੀ ਲਗ ਭਗ ਸਾਰੀ ਪ੍ਰਗਤਿ, ਸਥਲ ਦੇ ਪਰੰਪਰਾਗਤ ਰੇਖਾ ਗਣਿਤ ਤੋਂ ਇਲਾਵਾ ਸਮੇਂ ਅਤੇ ਗਤਿ ਦੇ ਸੰਕਲਪਨਾ ਦੀ ਵਰਤੋਂ ਕਰਕੇ ਸੀ । ਸਾਰੇ ਸਮਕਾਲੀਨ ਵਿਗਿਆਨ ਵਿਚ, ਜਿਵੇਂ ਕਿ ਕੋਈ ਆਦਮੀ, ਮਾਕ ਅਤੇ ਪੀਅਰਸਨ ਅਤੇ ਹੈਨਰੀ ਪਾਨੀਕਾਰ ਵਿਚ ਦੇਖਦਾ ਹੈ, ਇਸ ਭਾਵ ਦੀ ਗੈਰ ਸੁਖਾਵੀ ਸ਼ੰਕਾ ਚਲਦੀ ਹੈ ਕਿ, ਵਿਰੁੱਧ ਵਿਗਿਆਨ ਕੇਵਲ ਮਾਝਾ ਇਕ ਸਨਿਕਟਰਾ ਹੈ ਜੇਹੜੀ ਕਿ ਵਾਸਤਵਿਕਤਾ ਦੀ ਨਿਰਕ੍ਰਿਆ ਨੂੰ ਹੀ ਚੰਗੀ ਤਰ੍ਹਾ ਪਕੜਦੀ ਹੈ ਨੇ ਕਿ ਜੀਵਨ ਨੂੰ ।
ਪਰ ਇਹ ਸਾਡਾ ਆਪਣਾ ਹੀ ਦੇਸ਼ ਹੈ ਜੇਕਰ ਵਿਚਾਰ ਦੇ ਖੇਤਰ ਵਿਚ ਭੌਤਕ ਸੰਕਲਪਨਾ ਦੀ ਵਰਤੋਂ ਕਰਨ ਉਤੇ ਜ਼ੋਰ ਦੇਣ ਨਾਲ ਅਸੀਂ ਅਗ ਨੂੰ ਨੀਯਰਵਾਦ ਯੰਤਵਾਦ ਅਤੇ ਪਚਾਰਥ-ਵਾਦ ਦੀ ਅੜਚਨ ਉਤੇ ਆ ਅਪੜਦੇ ਹਾਂ । ਪਲ ਭਰ ਦੇ ਵੀ ਗੰਭੀਰ ਚਿੰਤਨ ਨੇ ਸਾਨੂੰ ਦੱਸ ਦਿੱਤਾ ਹੁੰਦਾ ਕਿ, ਮਨ ਦੀ ਦੁਨੀਆਂ ਲਈ ਭੌਤਿਕ ਵਿਗਿਆਨ ਦੇ ਸੰਕਲਪਨ ਕਿੰਨੇ ਅਨਰੇ-ਪਯੁਕਤ ਹਨ। ਜਿਨੀ ਕੁਤਤਪਰਤਾ ਨਾਲ ਅਸੀਂ ਅੱਧੇ ਮੀਲ ਦਾ ਚਿੰਤਨ ਕਰਦੇ ਹਾ ਉਨੀ ਨਾਲ ਹੀ ਮੀਲ ਦਾ ਅਤੇ ਚਿੰਤਨ ਦੀ ਇਕ ਹੀ ਲਿਸ਼ਕ ਸੰਸਾਰ ਭਰ ਦੇ ਦੁਆਲੇ ਚਮਕਾ ਸਕਦੀ ਹੈ, ਆਪਣੇ ਵਿਚਾਰਾਂ ਨੂੰ ਸਥਲ ਦੇ ਅੰਦਰ ਗਤੀ ਕਰਦੇ ਪਦਾਰਥਕ ਅੰਗ ਦੇ ਰੂਪ ਵਿਚ, ਜਾ ਇਨ੍ਹਾਂ ਦੀ ਉਧਾਨ ਅਤੇ ਅਮਲ ਵਿਚ ਸਥਲ ਰਾਹੀਂ ਮਰਯਾਦਤ ਕੀਤੇ ਜਾਣ ਦੇ ਰੂਪ ਵਿਚ ਕਲਪਨਾ ਕਰਨ ਕਰਨ ਦਾ ਹਰੇਕ ਯਤਨ ਅਸਫਲ ਰਹਿੰਦਾ ਹੈ, ਜੀਵਨ ਇਨ੍ਹਾ ਸਥੂਲ ਸੰਕਲਪਨਾ ਰਾਹੀਂ ਨਹੀਂ ਪਕੜ ਤੋਂ ਬਾਹਰ ਰਹਿੰਦਾ ਹੈ, ਕਿਉਂਕਿ ਜੀਵਨ ਤਾਂ ਸਥਲ ਨਾਲ ਵਧੀਕ ਸਮੇਂ ਦਾ ਹੀ ਇਕ ਮਾਮਲਾ ਹੈ, ਇਹ ਕੋਈ ਇਕ ਸਥਿਤੀ ਨਹੀਂ ਸਗੋਂ ਪਰਿਣਾਮ ਰੂਪ ਹੁੰਦਾ ਹੈ ਇਹ ਏਨਾ ਮਾਝਾ ਨਹੀਂ ਜਿਨਾਂ ਕਿ ਗੁਣ ਰੂਪ ਹੁੰਦਾ ਹੈ, ਇਹ ਦ੍ਰਵ ਗਤੀ ਅਤੇ ਦਾ ਕੇਵਲ ਮਾਝ ਪੂਨਰ ਵਿਤਣ ਨਹੀਂ ਹੁੰਦਾ ਹੈ, ਇਹ ਸਗੋਂ ਪ੍ਰਵਾਹ ਰੂਪ ਅਤੇ ਨਿਰੰਤਰ ਸਰਜਨ ਹੁੰਦਾ ਹੈ ।
(ਗੋਲਕਾਰ ਰੇਖਾ ਦਾ ਇਕ ਬੜਾ ਛੋਟਾ ਜੇਹਾ ਅੰਜ ਇਕ ਰੇਖਾ ਦੇ ਹੀ ਲਗਭਗ ਨੇੜੇ ਹੁੰਦਾ ਹੈ । ਅਤੇ ਜਿੰਨਾ ਛੋਟਾ, ਉਨ੍ਹਾਂ ਵਧੀਕ ਨੇੜੇ ਹੁੰਦਾ ਹੈ । ਇਸ ਰੂਪ ਵਿਚ ਇਸ ਨੂੰ ਸਿੱਧੀ ਰੇਖਾ ਦਾ ਹੀ ਇਕ ਭਾਵ ਕਿਹਾ ਜਾ ਸਕਦਾ ਹੈ ਕਿਉਂ ਜੋ ਕਿਸੇ ਗੋਲਕਾਰ ਰੇਖਾ ਦਾ ਹਰੇਕ ਬਿੰਦੂ ਇਸ ਦੇ ਟੈਜੇਟ ਦਾ ਸੰਪਾਦ ਹੁੰਦਾ ਹੈ । ਠੀਕ ਇਸੇ ਤਰ੍ਹਾਂ “ਜੀਵਨ ਸ਼ਕਤੀ” ਕਿਸੇ ਵੀ ਤੇ ਹਰੇਕ ਬਿੰਦੂ ਤੇ ਭੌਤਿਕ ਅਤੇ ਰਸਾਇਨਿਕ ਪ੍ਰਤੀ ਏਜੰਟ ਹੁੰਦੀ ਹੈ, ਪਰ ਇਹ ਜੇਹੇ ਬਿੰਦੂ ਅਸਲ ਵਿਚ ਮਨ ਰਾਹੀਂ ਲਏ ਗਏ ਨਜ਼ਰੀਏ ਹੁੰਦੇ ਹੈ, ਜੇਹੜਾ ਕਿ ਉਸ ਗਤੀ ਦੇ ਭਿੰਨ ਭਿੰਨ ਪਲਾਂ ਢੁਤੇ ਠਹਿਰਦਾ ਹੈ ਜੇਹੜੀ ਕੀ ਗੋਲਾਕਾਰ ਰੇਵਾ ਨੂੰ ਜਨਮ ਦੇਂਦੀ ਹੈ । ਵਾਸਤਵ ਵਿਚ ਜੀਵਨ ਭੌਤਿਕ ਰਸਾਇਣ ਤੱਤਾਂ ਦਾ ਉਵੇ ਹੀ ਨਹੀਂ ਬਣਿਆ ਹੁੰਦਾ ਜਿਵੇਂ ਕਿ ਗੋਲਾਕਾਰ ਰੋਖਾ ਸਿੱਧੀਆਂ ਰੇਖਾਵਾਂ ਨਹੀਂ ਬਣੀ ਹੁੰਦਾ ।
ਤਾਂ ਫਿਰ ਜੀਵਨ ਤੱਤ ਦੇ ਪ੍ਰਵਾਹ ਨੂੰ ਜੇਕਰ ਅਸੀਂ ਚਿੰਤਨ ਤੇ ਬੁੱਧੀ ਰਾਹੀਂ ਨਹੀਂ ਤਾਂ ਫਿਰ ਕਿਵੇਂ ਕਾਬੂ ਕਰ ਸਕਦੇ ਹਾਂ ਪਰ ਕੀ ਬੁੱਧੀ ਸ਼ਕਤੀ ਹੀ ਸਾਰਾ ਕੁਝ ਹੁੰਦੀ ਹੈ ? ਆਉ ਪਲ ਭਰ ਲਈ ਸੋਚਣਾ ਬੰਦ ਕਰਕੇ ਉਜ ਅੰਤ੍ਰੀਵ ਵਾਸਤਵਿਕਤਾ ਨੂੰ ਵਖਾਏ ਆਪਣੇ ਆਪ ਨੂੰ ਜਿਸ ਨੂੰ ਬਾਕੀ ਹੋਰ ਸਾਰੀਆਂ ਵਸਤਾਂ ਨਾਲੋਂ ਅਸੀਂ ਵਧੀਕ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਕੀ ਦੇਖਦੇ ਹਾਂ ਮਨ ਕਿ ਦਵ, ਸਮਾਂ ਨ ਕਿ ਸਥਲ ਕ੍ਰਿਆਸ ਕਿ ਨਿਸ਼ਕ੍ਰਿਆ ਚੋਣ ਸ਼ਕਤੀ ਨੇ ਕਿ ਯੰਤ੍ਰਵਾਦ । ਅਸੀਂ ਜੀਵਨ ਨੂੰ ਇਸ ਦੇ ਸੂਖਮ ਅਤੇ ਪ੍ਰਵੇਦਕ ਪ੍ਰਵਾਹ ਵਿਚ ਦੇਖ ਕੇ ਹਾਂ ਨ ਇਸ ਦੀਆਂ ਮਨ ਦੀਆਂ ਅਵਸਥਾਵਾਂ ਵਿਚ ਤੇ ਨ ਹੀ ਇਸ ਦੇ ਨਿਰਜਿੰਦ ਤੇ ਵਖ ਵਖ ਹੋਏ ਭਾਗਾਂ ਵਿਚ ਪੜਚੋਲ ਹੈ, ਜਾਂ ਇਕ ਮਾਇਕਰੋਸਕੋਪ ਜਾਂ ਸੂਖਮ ਦਰਸ਼ੀ ਹੇਠ ਤਿਆਰ ਸਾਮਗ੍ਰੀ ਦਾ ਅਧਿਐਨ ਕਰਦਾ ਹੈ, ਅਤੇ ਆਪਣੇ ਆਪ ਨੂੰ ਜੀਵਨ ਅਧਿਐਨ ਕਰਨ ਵਾਲਾ ਜੀਵ ਵਿਗਿਆਨ ਸ਼ਾਸਤ੍ਰੀ ਸਮਝ ਲੈਂਦਾ ਹੈ ਇਹ ਸਿਧੀ ਪਛਾਣ ਕਿਸੇ ਵਸਤੂ ਵਲ ਦਿਸ ਤਰ੍ਹਾਂ ਸਾਧਾਰਣ ਅਤੇ ਅਡੋਲਤਾ ਨਾਲ ਦੇਖਦਾ ਅਨੁਭਤਿ ਹੁੰਦੀ ਹੈ । ਕੋਈ ਰਹਸ ਭਰੀ ਪਰਿਕ੍ਰਿਆ ਨਹੀਂ, ਸਗੋਂ ਮਨੁੱਖੀ ਮਾਨਸ ਪ੍ਰਤੀ ਸਭ ਤੋਂ ਵਧੀਕ ਸਿਧੀ ਤੇ ਸੰਭਵ ਪੜਚੋਲੀ ਸਪਾਈਨੇਜ਼ਾ ਠੀਕ ਸੀ ਚਿੰਤਨ ਭਾਂਤ ਦਾ ਵਿਚਾਰ ਕਿਸੇ ਤਰ੍ਹਾਂ ਵੀ ਗਿਆਨ ਦਾ ਕੋਈ ਉਚਤਮ ਰੂਪ ਨਹੀਂ ਹੁੰਦਾ, ਇਹ ਸੁਨੀ ਸੁਨਾਈ ਨਾਲੋਂ ਤਾਂ ਬੇਸ਼ਕ ਵਧੀਕ ਚੰਗਾ ਹੁੰਦਾ ਹੈ, ਪਰ ਵਾਸਤਵਿਕ ਵਸਤੂ ਦੀ ਸਿੱਧੀ ਪਛਾਣ ਦੇ ਮੁਕਾਬਲੇ ਕਿੰਨਾ ਨਿਰਬਲ । ‘ਇਕ ਸਹੀ ਅਨੁ-ਗਗਗਾਦ ਉਹ ਹੁੰਦਾ ਹੈ ਜੇਹੜਾ ਕਿ ਮੌਲਕ ਵਸਤੂ ਦੇ ਵਧ ਨੇੜੇ ਜੀਵਨ ਦੀਆਂ ਡੂੰਘਾਣਾ ਦੀ ਥਾਹ ਲਭਣ ਤੇ ਇਕ ਭਾਂਤ ਦੀ ਬੌਧਿਕ ਸ੍ਰੋਤ ਰਾਹੀਂ ਇਸ ਦੀ ਸਪਿਰਿਟ ਦੀ ਨਬਜ਼ ਜਾਚਣ ਨਮਿਤ ਆਪਣੇ ਆਪ ਨੂੰ ਲਾਂਦਾ ਹੈ ।” ਅਸੀਂ ਜੀਵਨ ਦੇ ਪ੍ਰਵਾਹ ਦੀ ਸ੍ਰੋਤ ਸੁਣਦੇ ਹਾਂ ਸਿਧੀ ਪਛਾਣ ਰਾਹੀਂ ਅਸੀਂ ਮਨ ਦੀ ਵਿਦਮਾਨਤਾ ਨੂੰ ਅਨੁਭਵ ਕਰਦੇ ਹਾਂ ਬੌਧਿਕ ਸ੍ਰੋਤ ਰਾਹੀਂ ਅਸੀਂ ਇਸ ਖਿਆਲ ਤੇ ਅਪੜਦੇ ਹਾਂ ਕਿ ਵਿਚਾਰ, ਦਿਮਾਗ ਦੇ ਅੰਦਰ ਅਣੂਆਂ ਦਾ ਨਾ ਚਾਹੁੰਦਾ ਹੈ । ਤਾਂ ਫਿਰ ਕੀ ਕੋਈ ਸੰਦੇਹ ਹੈ ਕਿ ਏਥੇ ਅਨੁਭੂਤਿ ਹੀ ਵਧੀਕ ਠੀਕ ਤੌਰ ਤੇ ਜੀਵਨ ਦੇ ਹਿਰਦੇ ਨੂੰ ਦੇਖਦੀ ਹੈ ।
ਇਸ ਦਾ ਭਾਵ ਇਹ ਨਹੀਂ ਕਿ ਚਿੰਤਨ ਕਰਨਾ ਇਕ ਬੀਮਾਰੀ ਹੈ ਜਿਵੇਂ ਕਿ ਰੂਸੋ ਵਿਸ਼ਵਾਸ਼ ਕਰਦਾ ਸੀ ਜਾਂ ਇਹ ਕਿ ਬੁੱਧੀ ਸ਼ਕਤੀ ਇਕ ਛਲੀਆਂ ਜੇਹੀ ਚੀਜ਼ ਹੈ, ਜਿਸ ਨੂੰ ਕੇ ਹਰੇਕ ਸਾਊ ਸਹਿਰੀ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਹੈ । ਬੁਧੀ ਸ਼ਕਤੀ, ਪਦਾਰਥਕ ਅਤੇ ਸਥਲਾਤਮਕ ਸੰਸਾਰ ਨਾਲ ਵਿਹਾਰ ਕਰਨ ਦੀ ਆਪਣੀ ਸਹਿਜ ਪ੍ਰਵਿਰਤੀ ਅਤੇ ਜੀਵਨ ਅਤੇ ਮਾਨ ਦੇ ਪਦਾਰਥ ਪੱਖਾਂ ਜਾਂ ਸ਼ਥਲਾਤਮਕ ਪ੍ਰਗਟਾਵਾਂ ਨੂੰ ਕਾਇਮ ਰਖਦੀ ਹੈ, ਅਨੁਭੂਤਿਤਾ ਜੀਵਨ ਅਤੇ ਮਾਨਸ ਦੇ ਸਿਧੇ ਅਨੁਭਵ ਤਪਕ ਸੀਮਤ ਹੁੰਦੀ ਹੈ, ਅਤੇ ਇਹ ਇਨ੍ਹਾਂ ਦੇ ਬਾਹਰਲੇ ਸਰੀਰਕ ਅਕਾਰਾਂ ਦੇ ਰੂਪ ਵਿਚ ਨਹੀਂ ਸਗੋਂ ਇਨ੍ਹਾਂ ਦੀ ਅੰਤ੍ਰੀਵ ਹੋਂਦ ਦੇ ਰੂਪ ਵਿਚ ਮੈਂ ਇਹ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਕਿ ਬੁਧੀ ਸ਼ਕਤੀ ਦੀ ਥਾਂ ਕਿਸੇ ਹੋਰ ਵਿਭਿੰਨ ਸ਼ਕਤੀ ਨੂੰ ਦਿਤੀ ਜਾਣੀ ਜਾਂ ਜਨ ਜਾਤ ਪ੍ਰਵਿਰਤੀ ਨੂੰ ਇਸ ਦੇ ਉਪਰਵਾਦ ਸਥਾਨ ਕੀਤਾ ਜਾਣਾ ਜ਼ਰੂਰੀ ਹੈ । ਮੈਂ ਤਾਂ ਕੇਵਲ ਇਹ ਦੱਸਣ ਦਾ ਜਤਨ ਕੀਤਾ ਹੈ ਕਿ ਜਦੋਂ ਅਸੀਂ ਗਣਿਤ ਸਾਸਤ੍ਰ ਅਤੇ ਭੌਤਿਕ ਵਿਗਿਆਨ ਦੇ ਪ੍ਰਦੇਸ਼ ਨੂੰ ਛੱਡ ਕੇ ਜੀਵਨ ਅਤੇ ਚੇਤਨਤਾ ਦੇ ਖੇਤਰ ਵਿਚ ਪ੍ਰਵੇਸ਼ ਕਰਦੇ ਹਾਂ ਤਾਂ ਸਾਨੂੰ ਜ਼ਰੂਰੀ ਤੌਰ ਤੇ ਆਪਣੀ ਪ੍ਰੇਰਨਾ ਜੀਵਨ ਦੇ ਇਕ ਨਿਸਚਿਤ ਭਾਗ ਪ੍ਰਤੀ ਕਰਨੀ ਲੋੜੀਂਦੀ ਹੈ ਜੇਹੜਾ ਕਿ ਨਿਰੋਲ ਸੋਚ ਸਮਝ ਤੇ ਪਰੇ ਪਰੇ ਜਾਂਦਾ ਤੇ ਜਿਸ ਦਾ ਮੂਲ ਜਨਮ ਜਾਤ ਪ੍ਰਵਿਰਤੀ ਜੇਹੀ ਉਦਵੇਗ ਵਿਚ ਹੁੰਦਾ ਹੈ, ਭਾਵੇਂ ਜਨਮ ਜਾਤ ਪ੍ਰਵਿਰਤੀ ਉਚਿਤ ਤੌਰ ਤੇ ਇਸ ਤਰ੍ਹਾਂ ਕਹੀ ਜਾਂਦੀ ਹੈ ਜਿਵੇਂ ਇਕ ਬਿਲਕੁਲ ਵਿਭਿੰਨ ਚੀਜ਼ ਹੁੰਦੀ ਹੈ ਅਸੀਂ ਬੁੱਧੀ ਨੂੰ ਬੁੱਧੀ ਨਾ ਖੰਡਨ ਕਚਨਾ ਦਾ ਜਤਨ ਕਰਦੇ ਹਾਂ “ਅਸੀਂ ਕੇਵਲ ਸਮਝ ਸੋਚਣ ਦੀ ਬੋਲੀ ਨੂੰ ਅਪਣਾਉਂਦੇ ਹਾਂ ਕਿਉਂਜੋ ਬੋਲੀ ਤਾਂ ਕੇਵਲ ਸ਼ਮਝ ਸੋਚਦੀ ਹੁੰਦੀ ਹੈ, ਇਸ ਗਲੋਂ ਅਸੀਂ ਬੇਬਸ ਹਾਂ ਜੇਕਰ ਉਹ ਸ਼ਬਦ ਹੀ ਜੇਹੜੇ ਕਿ ਅਸੀਂ ਵਰਤਦੇ ਹਾਂ, ਕੇਵਲ ਚਿੰਤਵਾਦ ਵਜੋਂ ਮਨੋਵਿਗਿਆਨ ਹਨ, ਅਤੇ ਫਿਰ ਵੀ ਜਿਨ੍ਹਾਂ ਅੰਦਰੋਂ ਪਦਾਰਥਕ ਭਾਵਾਂ ਦੀ ਗੰਧ ਆਉਂਦੀ ਹੈ ਜੇਹੜੇ ਕਿ ਉਨ੍ਹਾਂ ਦੇ ਮੂਲ ਰਾਹੀਂ ਉਨ੍ਹਾਂ ਮੜੇ ਗਏ ਹਨ । ਸਪਿਰਿਟ ਦਾ ਮਤਲਬ ਹੈ. ਮਾਨਸ ਦਾ ਮਤਲਬ ਹੈ ਮਾਪ ਅਤੇ ਚਿੰਤਨ ਕਰਨਾ ਕਿਸੇ ਵਸਤੂ ਸੰਕੇਤ ਕਰਦਾ ਹੈ, ਇਸ ਦੇ ਵਿਪ੍ਰੀਤ ਇਹੋ ਹੀ ਭੱਦਾ ਜੇਹਾ ਮਾਧਿਅਮ ਹੈ ਜਿਸ ਰਾਹੀਂ ਆਪ ਨੇ ਜਰੂਰੀ ਤੌਰ ਤੇ ਆਪਣੇ ਆਪ ਨੂੰ ਪ੍ਰਗਟ ਕਰਨਾ ਹੁੰ ਦਾ ਹੈ ।” ਇਹ ਕਿਹਾ ਜਾਏਗਾ ਕਿ ਅਸੀਂ ਬੁਧੀ ਤੋਂ ਪਰੇ ਨਹੀਂ ਜਾਂਦੇ, ਕਿਉਂ ਜੋ ਫਿਰ ਵੀ ਆਪਣੀ ਬੁਧੀ ਨਾਲ ਅਤੇ ਬੁੱਧੀ ਰਾਹੀਂ ਹੀ ਅਸੀਂ ਚੇਤਨਤਾ ਦੇ ਹੋਰ ਰੂਪ ਨੂੰ ਦੇਖਦੇ ਹਾਂ, ਅੰਤਰ ਦ੍ਰਿਸ਼ਟੀ ਅਤੇ ਅਨੁਭੂਤਿ ਵੀ ਪਦਾਰਥਵਾਦੀ ਨਾਮ ਸੰਕਤ ਹਨ ਅਤੇ ਇਹ ਇਕ ਤਰਕ ਸੰਗਤ ਏਤਰਾਜ਼ ਹੋਵੇਗਾ ਜੇਕਰ ਸਾਡੇ ਸੰਕਲਾਤਮਕ ਅਤੇ ਤਰਕ ਯੁਕਤ ਵਿਚਾਰ ਦੇ ਗਿਰਦ ਇਕ ਮੱਧਮ ਜੇਹੀ ਨੰਗਰਿਕਾਮਤਾ ਉਸ ਪਦਾਰਥ ਦੀ ਬਣੀ ਰਹਿੰਦੀ ਜਿਸ ਤੋਂ ਕਿ ਉਹ ਪ੍ਰਕਾਸ਼ ਮਾਨ ਕੇਦਿਕ ਬਣ ਗਿਆ ਹੋਇਆ ਹੈ ਜਿਸ ਨੂੰ ਕਿ ਅਸੀਂ ਬੁੱਧੀ ਸ਼ਕਤੀ ਕਹਿੰਦੇ ਹਾਂ। “ਨਵਾਂ ਮਨੋਵਿਗਿਆਨ ਸਾਡੇ ਅੰਦਰ ਬੁੱਧੀ ਨਾਲੋਂ ਕਿਤੇ ਵਧੀਕ ਇਕ ਮਾਨਸਿਕ ਮੰਡਲ ਦੀ ਨਿਮਨ ਧਰਤੀ ਅੰਦਰ ਮਿਹਨਤ ਕਰਨੀ, ਇਹ ਪ੍ਰਧਾਨ ਕੰਮ ਹੋਵੇਗਾ ਮਨੋਵਿਗਿਆਨ ਦਾ ਉਸ ਸਦੀ ਅੰਦਰ ਜੇਹੜੀ ਕਿ ਅਰੰਭ ਹੋ ਚੁਕੀ ਹੋਈ ਹੈ । ਮੈਨੂੰ ਕੋਈ ਸ਼ਕ ਨਹੀਂ ਕਿ ਉਥੇ ਵਿਸਮਾਨ ਪੂਰਣ ਖੋਜਾਂ ਇਸ ਦੀ ਉਡੀਕ ਕਰ ਰਹੀਆਂ ਹਨ।
(3) ਸਿਰਜਨਾਤਮਕ ਵਿਕਾਸ
ਇਸ ਨਵੇਂ ਅਭਿਸਥਾਪਨ ਨਾਲ ਵਿਕਾਸ ਸਾਨੂੰ ਸੰਗ੍ਰਾਮ ਤੇ ਵਿਨਾਸ ਦੇ ਉਸ ਅਤੇ ਅਤੇ ਭਿਆਨਕ ਜਹੇ ਯੰਤਰਵਾਦ ਤੋਂ ਬਿਲਕੁਲ ਹੀ ਕੋਈ ਵਿਭਿੰਨ ਵਸਤੂ ਪ੍ਰਤੀਤ ਹੁੰਦਾ ਹੈ, ਜਿਸ ਦਾ ਨਿਰੂਪਣ ਕਿ ਡਾਰਵਿਨ ਅਤੇ ਸਪੈਸਰ ਨੇ ਕੀਤਾ ਸੀ । ਸਾਨੂੰ ਵਿਕਾਸ ਅੰਦਰ ਮਿਆਦ, ਜੀਵਨ ਰੂਪ ਸ਼ਕਤੀਆਂ ਜੀਵਨ ਅਤੇ ਮਾਨਸ ਦੀ ਅਵਿਸ਼ਕਾਰਤਾ ਤੇ ਬਿਲਕੁਲ ਹੀ ਨਵੀਨ ਦਾ ਨਿਰੰਤਰ ਵਿਸਤੀਰਣ ਅਨੁਭਵ ਹੁੰਦਾ ਹੈ । ਅਸੀਂ ਇਹ ਸਮਝਣ ਲੈਣ ਲਈ ਤਿਆਰ ਹਾਂ ਕਿ ਕਿਉਂ ਜੇਨਿੰਗਜ਼ ਅਤੇ ਸੰਪਾਸ ਜਹੇ ਸਭ ਤੋਂ ਵਧੀਕ ਨੇੜ ਦੇ ਅਤੇ ਨਿਪੁੰਨ ਖੋਜੀ ਪੂੰਜੀਵਾਣੂ ਵਤੀਰੇ ਦੇ ਯਾਤ੍ਰਿਕ ਸਿਧਾਂਤ ਨੂੰ ਅਸ੍ਵੀਕਾਰ ਕਰਦੇ ਹਨ ਅਤੇ ਕਿਉਂ ਪ੍ਰੋਫੈਸਰ ਈ.ਬੀ ਵਿਲਸਨ ਸਮਕਾਲੀਨ ਕੋਸ਼ਿਕ-ਵਿਗਿਆਨ ਸਾਸਤ੍ਰੀਆਂ ਦਾ ਡੀਨ ਕੋਸ਼ਿਕਾ ਬਾਰੇ ਆਪਣੀ ਪੁਸਤਕ ਨੂੰ ਦਿਸ ਕਥਨ ਨਾਲ ਸਮਾਪਤ ਕਰਦਾ ਹੈ’ ਸਮੁਚੇ ਤੌਰ ਤੇ ਸ਼ਕਾ ਦਾ ਅਧਿਐਨ ਉਸ ਮਹਾਨ ਵਿਥ ਨੂੰ ਜੋਹੜੀ ਕਿ ਜੀਵਨ ਦੇ ਨੀਵੇਂ ਤੋਂ ਨੀਵੀਂ ਰੂਪਾ ਨੂੰ ਅਜੀਵ ਸੰਸਾਰ ਤੋਂ ਵਖ ਕਰਦੀ ਹੈ ਉਸ ਨੂੰ ਘਟਾਣ ਦੀ ਥਾਂ ਸਗੋਂ ਵਧਾ ਦਾ ਹੀ ਪ੍ਰਤੀਤ ਹੋਇਆ ਹੈ” । ਅਤੇ ਜੀਵ ਵਿਗਿਆਨ ਦੇ ਸੰਸਾਰ ਵਿਚ ਕੋਈ ਆਦਮੀ ਡਾਰਵਿਨ ਦੇ ਵਿਰੁਧ ਵਿਦ੍ਰੋਹ ਬਾਰੇ ਹੀ ਸੁਣਦਾ ਹੈ ।
ਡਾਰਵਿਨਵਾਦ ਦਾ ਭਾਵ ਜਿਵੇਂ ਲਿਆ ਜਾਂਦਾ ਹੈ, ਨਵੇਂ ਅੰਗਾਂ ਅਤੇ ਵਿਹਾਰਾਂ ਦਾ ਨਵੇਂ ਪ੍ਰਾਣ ਧਾਰੀਆਂ ਅਤੇ ਜੀਵ ਸ਼੍ਰੇਣੀਆਂ ਦਾ ਅਰੰਭ ਅਨੁਕੂਲ ਵਿਭਿੰਨ ਵਿਭਿੰਨ ਕਾਰਣਾਂ ਦੀ ਕੁਦਰਤੀ ਚੋਣ ਰਾਹੀਂ ਹੋਣਾ ਹੈ, ਪਰ ਇਹ ਸੰਕਲਪ ਜੋ ਮੁਸ਼ਕਿਲ ਨਾਲ ਅਧੀ ਕੁ ਸਦੀ ਦਾ ਪੁਰਾਣਾ, ਪਹਿਲਾਂ ਤੋਂ ਹੀ ਔਕੜ ਨਾਲ ਬਹੁਤ ਜੀਰਣ ਹੋ ਗਿਆ ਹੈ। ਇਸ ਸਿੱਧਾਂਤ ਅਨੁਸਾਰ ਜਨਮਜਾਤ ਪ੍ਰਵਿਰਤੀਆਂ ਦਾ ਅਰੰਭ ਕਿਵੇਂ ਹੋ ਗਿਆ ਇਨ੍ਹਾਂ ਨੂੰ ਬਣ ਗਈਆਂ ਆਦਤਾਂ ਦੇ ਵਿਰਾਸਤ ਵਿਚ ਮਿਲੇ ਸੰਗ੍ਰਹਿ ਦੇ ਰੂਪ ਵਿਚ ਸੰਕਲਪ ਕਰਨਾ ਸੁਭੀਤ ਵਾਲਾ ਹੋਵੇਗਾ, ਪਰ ਨਿਪੁੰਨ ਰਾਇ ਇਹ ਦਰਵਾਜਾ ਸਾਡੇ ਸਾਹਮਣੇ ਬੰਦ ਕਰ ਦਿੰਦੀ ਹੈ… ਹੋ ਸਕਦਾ ਹੈ ਕਿ ਕਿਸੇ ਦਿਨ ਨੂੰ ਇਹ ਦਰਵਾਜਾ ਖੋਲ੍ਹ ਦਿੱਤਾ ਜਾਏ । ਜੇਕਰ ਕੇਵਲ ਜਨਮ ਜਾਤ ਸ਼ਕਤੀਆਂ ਅਤੇ ਕੁਣ ਹੀ ਵਿਰਾਸਿਤ ਵਿਚ ਦਿੱਤੇ ਜਾਣ ਯੋਗ ਹੁੰਦੇ ਹਨ, ਤਾਂ ਹਰੇਕ ਜਨਮਜਾਤ ਪ੍ਰਵਰਤੀ ਆਪਣੇ ਪਹਿਲੇ ਪਹਿਲੇ ਪ੍ਰਗਟ ਹੋਣ ਸਮੇਂ ਹੀ ਜ਼ਰੂਰੀ ਤੌਰ ਤੇ ਬਲਵਾਨ ਹੋਈ ਹੋਣੀ ਚਾਹੀਦੀ ਹੈ ਜਿੰਨੀ ਕੁ ਸੁਭਾਵਕ ਤੌਰ ਤੇ ਇਹ ਹੁਣ ਹੈ । ਇਉਂ ਕਹਿ ਲਈਏ ਕਿ ਇਹ ਕ੍ਰਿਆਸ਼ੀਲਤਾ ਲਈ ਪੂਰੇ ਸ਼ਾਸਤ੍ਰ ਅਸ਼ਾਸਤ੍ਰ ਨਾਲ ਪ੍ਰੋਢ ਹੀ ਪੈਦਾ ਹੋਈ ਹੋਵੇਗੀ ਨਹੀਂ ਤਾਂ ਅਸਤਿਤ੍ਰ ਲਈ ਸੰਗ੍ਰਾਮ ਅੰਦਰ ਇਹ ਆਪਣੇ ਮਾਲਕ ਲਈ ਸਹਾਇਕ ਨਹੀਂ ਸੀ ਹੋ ਸਕਦੀ ਜੇਕਰ ਆਪਣੇ ਪ੍ਰਗਟ ਹੋਣ ਸਮੇਂ ਇਹ ਕਮਜ਼ੋਰ ਸੀ ਤਾਂ ਇਹ ਆਪਣੇ ਬਚੇ ਰਹਿਣ ਦੀ ਕੀਮਤ ਉਸ ਉਪਲਬਧ ਦੇ ਬਲ ਰਾਹੀਂ ਹੀ ਪ੍ਰਾਪਤ ਕਰ ਸਕਦੀ ਹੈ ਜੇਹੜਾ ਕਿ (ਪ੍ਰਚਲਤ ਪਰਿਕਲਪਨਾ ਅਨੁਸਾਰ) ਵਿਰਾਸਤ ਵਿਚ ਨਹੀਂ ਲਿਆ ਜਾਂਦਾ । ਇਸ ਟਿਕਾਣੇ ਉਤੇ ਹਰੇਕ ਅਰੰਭ ਇਕ ਕਰਾਮਾਤ ਹੈ ।
ਅਤੇ ਜਿਵੇਂ ਜਨਮ ਜਾਤ ਪ੍ਰਵਿਰਤੀਆਂ ਬਾਰੇ ਤਿਵੇਂ ਹੀ ਹਰੇਕ ਵਿਭਿੰਨਕਰਣ ਬਾਰੇ ਆਦਮੀ ਹੈਰਾਨ ਹੁੰਦਾ ਹੈ ਕਿ ਤਬਦੀਲੀ ਆਪਣੇ ਪਹਿਲੇ ਹੀ ਰੂਪ ਵਿਚ ਚੋਣ ਲਈ ਸਹਾਇਕ ਕਿਵੇਂ ਹੋ ਸਕਦੀ ਸੀ । ਅੱਖ ਜੇਹੇ ਜਟਲ ਅੰਗਾਂ ਦੀ ਹਾਲਤ ਵਿਚ ਔਕੜ ਹੌਸਲਾ ਢਾਹਣ ਵਾਲੀ ਹੈ; ਜਾਂ ਤਾਂ ਅੱਖ ਇਕਦਮ ਪੂਰੀ ਬਣੀ ਹੋਈ ਤੇ ਸਥ ਪ੍ਰਗਟ ਹੋ ਗਈ (ਜੇਹੜੀ ਕਿ ਏਨੀ ਹੀ ਮੰਨਣ ਯੋਗ ਹੈ ਜਿੰਨੀ ਕਿ ਕੋਈ ਮਿਥਿਹਾਸਕ ਕਹਾਣੀ) ਜਾਂ ਫਿਰ ਇਹ ਸ਼ਬਬੀ ਜੇਹੇ ਵਿਭਿੰਨਕਰਣਾ ਲੜੀ ਨਾਲ ਸ਼ੁਰੂ ਹੋਈ ਜਿਨ੍ਹਾਂ ਨੇ ਕਿ ਹੋਰ ਵੀ ਵਧੀਕ ਸਬੱਬੀ ਬੱਚ ਨਿਕਲਣ ਨਾਲ ਅੱਖ ਪੈਦਾ ਕਰ ਦਿਤੀ । ਹਰੇਕ ਕਦਮ ਉਤੇ ਜਟੱਲ ਬਣਾਵਟਾਂ ਵਿਭਿੰਨਕਰਣ ਅਤੇ ਚੋਣਵੀਆਂ ਅੰਨੀਆਂ ਪਰ-ਕ੍ਰਿਆਵਾਂ ਰਾਹੀਂ ਯਾਂਤਿਕ ਉਪਜ ਦਾ ਸਿੱਧਾਂਤ ਸਾਡੇ ਸਾਹਮਣੇ ਅਜੇਹੀਆਂ ਪਰੀਆਂ ਦੀਆਂ ਕਹਾਣੀਆਂ ਪੇਸ਼ ਕਰਦਾ ਹੈ ਜਿਨ੍ਹਾਂ ਅੰਦਰ ਬਚਪਨ ਦੀ ਕਥਾ ਕਹਾਣੀ ਦੀ ਅਵਿਸ਼ਵਾਸਤਾ ਤਾਂ ਸਾਰੀ ਹੈ ਪਰ ਉਸ ਵਾਲੀ ਸੁੰਦਰਤਾ ਨਹੀਂ ।
ਪਰ ਸਭ ਤੋਂ ਵਧੀਕ ਨਿਰਣੈ ਲੀਹਾਂ ਵਿਚ ਵਿਭਿੰਨ ਵਸੀਲਿਆਂ ਰਾਹੀਂ ਕਰਨ ਵਾਲੀ ਅੰਕੜ ਤਾਂ ਵਿਕਾਸ ਦੀਆਂ ਵਿਸ਼ਾਲ ਰੂਪ ਅਮਲ ਵਿਚ ਲਿਆਂਦੇ ਗਏ ਅਨੁਰੂਪ ਅਸਰਾਂ ਦਾ ਪ੍ਰਗਟ ਹੋ ਜਾਣਾ ਹੈ । ਉਦਾਹਰਣ ਵਜੋਂ ਪੁਨਰ-ਸਿਰਜਨ ਦੀ ਵਿਧੀ ਦੇ ਰੂਪ ਵਿਚ ਪੌਦਿਆਂ ਤੇ ਪਸ਼ੂਆਂ ਦੋਹਾਂ ਵਿਚ ਲਿੰਗ ਦਾ ਅਵਿਸ਼ਕਾਰ ਲੈ ਲਵੇ । ਜਿੰਨੀਆਂ ਹੋ ਸਕਦੀਆਂ ਹਨ, ਪਰ ਫਿਰ ਵੀ ਹੈ ਜਾਂ ਦੇ ਬੜੀਆਂ ਹੀ ਵਿਤਿਨ ਨਸਲਾਂ ਏਥੇ ਵਿਕਾਸ ਦੀਆਂ ਲੀਹਾਂ ਏਨੀਆਂ ਵਿਭਿੰਨ ਹਨ ਦੋਹਾਂ ਵਿਚ ਇਕੋ ਹੀ ਜਟਲ ਘਟਨਾ ਵਾਪਰਦੀ ਵਿਚ ਨਜ਼ਰ ਦੇ ਅੰਗਾਂ ਨੂੰ ਲੈ ਲਵੋ -ਰੀਂਗਣ ਵਾਲੀਆਂ ਤੇ ਰਹੜ ਵਾਲੀਆਂ ਕਿਸ ਤਰ੍ਹਾਂ ਉਹੋ ਛੋਟੇ ਤੇ ਕਰਣ, ਵਿਕਾਸ ਦੀਆਂ ਦੇ ਸੁਤੰਤਰਤਾਂ ਲੀਹਾਂ ਉਤੇ ਉਸੇ ਗਿਣਤੀ ਵਿਚ ਅਣਗਿਣਤ ਵਿਭਿੰਨ ਵਿਵਸਥਾ ਵਿਚ ਵਾਪਰ ਸਕਦੇ ਸਨ, ਜੇਕਰ ਉਹ ਨਿਰੋਲ ਰੂਪ ਵਿਚ ਆਕਸਮਿਕ ਹੁੰਦੇ ? ਹੋਰ ਵੀ ਵਧੀਕ ਵਿਲਖਣ ਇਹ
ਕੁਦਰਤ ਕਦੀ ਕਦੀ, ਨਾਲੋਂ ਨਾਲ ਦੀਆਂ ਜੀਵ ਸ਼੍ਰੇਣੀਆਂ ਵਿਚ ਬਿਲਕੁਲ ਹੀ ਵਿਭਿੰਨ ਭਰਚਨਾ (Embryegeme) ਪਰਿਕ੍ਰਿਆ ਰਾਹੀਂ ਇਕ ਸਾਮਾਨ ਸਿੱਟਿਆ ਉਤੇ ਅੜਦੀ ਹੈ-ਰਹੜ ਵਾਲਿਆਂ ਜੀਵਾਂ ਦਾ ਦ੍ਰਿਸ਼ਟੀ ਪਲਣ ze a wife quotera ਵਿਸਤਾਰ ਤੋਂ ਪੈਦਾ ਹੁੰਦਾ ਹੈ – ਇਸ ਦੇ ਉਲਟ ਮੌਲਸਕ ਪ੍ਰਾਣੀ ਵਿਚ ਦ੍ਰਿਸਟੀ ਪਰਲ ਵਿਧਾ ਅਕਟ੍ਰੋਡਰਮ ਤੋਂ ਲਿਆ ਜਾਂਦਾ ਹੈ———ਕਿਸੇ ਪ੍ਰਾਈਰਨ ਦਾ ਸਫਰਕੀਆਂ ਲੈਨਜ਼ ਜੇਕਰ ਹਰਾ ਦਿੱਤਾ ਜਾਏ ਤਾਂ ਫੇਰ ਇਹ ਆਈਰਿਸ ਰਾਹੀ ਫਿਰ ਉਤਪਨ ਹੋ ਜਾਂਦਾ ਹੈ । ਹੁਣ ਮੁਢਲਾ ਲੈਨਜ਼ ਐਕਟ੍ਰੋਡਰਮ ਵਿਚੋਂ ਨਿਰਮਾਣ ਹੋਇਆ ਸੀ, ਜਦੋਂ ਕਿ ਆਈਰਿਸ ਐਸੋ ਫਰਮਲ (ਜਾਂ ਮਜ33) ਦੀ ਹੁੰਦੀ ਹੈ । ਇਸ ਤੋਂ ਵਧੀਕ ਇਹ ਕਿ ਸਲਾਮਾਡਰਾ ਮਾਕੂਲਟਾ ਵਿਚ, ਜੇਕਰ ਲੈਨਜ਼ ਹਵਾ ਦਿੱਤਾ ਜਾਏ ਤੇ ਆਈਰਸ ਰਹਿਣ ਦਿੱਤੀ ਜਾਏ ਤਾਂ ਲੈਨਜ਼ ਦਾ ਪੁਨਰ ਸਰਜਾਰ ਆਈਲ ਦੇ ਉਪਰਲੇ ਭਾਗ ਵਿਚ ਹੋ ਜਾਂਦਾ ਹੈ, ਪਰ ਜੋ ਆਈਰਸ ਦਾ ਇਹ ਉਪਰ ਵਾਲਾ ਭਾਗ ਹੀ ਹਟਾ ਦਿੱਤਾ ਜਾਏ ਤਾਂ ਪੁਨਤ ਸਰਜਨ, ਬਾਕੀ ਰਹਿੰਦੇ ਥਾਂ ਦੇ ਦ੍ਰਿਸ਼ਟੀ ਪਟਲ ਦੇ ਪਰਤ ਵਿਚ ਹੋ ਜਾਂਦਾ ਹੈ। ਇਸ ਤਰ੍ਹਾਂ ਵਿਭਿੰਨ ਤਰ੍ਹਾਂ ਨਾਲ ਸਥਿਤ, ਵਿਭਿੰਨ ਤਰ੍ਹਾਂ ਨਾਲ ਨਿਰਮਾਣ ਹੋਏ ਤੇ ਸੁਭਾਵਕ ਤੌਰ ਤੇ ਵਿਭਿੰਨ ਵਿਹਾਰਾਂ ਲਈ ਰਚੇ ਗਏ ਇਕੋ ਕਰਤਵ ਨਿਪਾਣ ਦੇ ਸਮ੍ਰਥ ਹੋ ਜਾਂਦੇ ਹਨ ਅਤੇ ਲੋੜ ਅਨੁਸਾਰ ਮਸ਼ੀਨ ਦੇ ਇਕ ਸਮਾਨ ਟੁਕੜਿਆ ਨੂੰ ਨਿਰਮਾਣ ਕਰ ਲੈਣ ਲਈ ਵੀ ।
ਇਸੇ ਤਰ੍ਹਾਂ ਸਤਿਲੋਪ ਦੇ ਵਾਚਾਬਾਤ ਦੀਆਂ ਹਾਲਤਾਂ ਵਿਚ ਸਮ੍ਰਤੀਆਂ ਅਤੇ ਸਮਥਾਵਾਂ ਪੁਨਰ ਨਿਰਮਾਣ ਹੋਏ ਜਾਂ ਬਦਲੇ ਹੋਏ ਉਤਕਾ ਵਿਚ ਮੁੜ ਪ੍ਰਗਟ ਹੋ ਜਾਂਦੀਆਂ ਹਨ । ਨਿਸ਼ਚਿਤ ਤੌਰ ਤੇ ਇਸ ਥਾਂ ਤੇ ਸਾਡੇ ਪਾਸ ਬਹੁਤ ਭਾਰਾ ਪ੍ਰਮਾਣ ਹੈ ਇਸ ਗੱਲ ਲਈ ਕਿ ਵਿਕਾਸ ਅੰਦਰ ਕੋਈ ਵਸਤੂ ਭੌਤਿਕ ਜਾਂ ਪਦਾਰਥ ਭਾਗਾਂ ਦੇ ਇਕ ਲਾਚਾਰ ਜੇਹੇ ਯੰਵਾਦ ਨਾਲੋਂ ਵਧੀਕ ਕੁਝ ਮੌਜੂਦ ਹੁੰਦੀ ਹੈ। ਜੀਵਨ ਆਪਣੀ ਮਸ਼ੀਨ ਨਾਲੋਂ ਵਧੀਕ ਕੁਝ ਹੁੰਦਾ ਹੈ, ਇਹ ਇਕ ਅਜੇਹੀ ਸ਼ਕਤੀ ਹੈ ਜੇਹੜੀ ਕਿ ਵਧ ਫੁਲ ਸਕਦੀ, ਆਪਣੇ ਆਪ ਦਾ ਪੁਨਰ ਸਥਾਪਨ ਕਰ ਸਕਦੀ ਅਤੇ ਇਰਦ ਗਿਰਦ ਦੀ ਪਰਿਸਥਿਤੀ ਨੂੰ ਕਿਸੇ ਹਦ ਤੀਕ ਆਪਣੀ ਇੱਛਾ ਅਨੁਸਾਰ ਢਾਲ ਸਕਦੀ ਹੈ । ਇਹ ਨਹੀਂ ਕਿ ਇਨ੍ਹਾ ਅਰੰਭਿਆ ਦਾ ਨਿਰਧਾਰਣ ਕਰਨ ਵਾਲੀ ਕੋਈ ਬਾਹਰਵਾਲੀ ਵਿਉਂਤ ਹੁੰਦੀ ਹੈ, ਇਹ ਤਾਂ ਫਿਰ ਉਲਟੇ ਰੂਪ ਵਾਲਾ ਮਸ਼ੀਨਵਾਦ ਅਤੇ ਮਨੁੱਖੀ ਪਹਿਲ ਸ਼ਕਤੀ ਅਤੇ ਸਰਜਨਾਤਮਕ ਵਿਕਾਸ ਲਈ ਇਕ ਉਜੇਹਾ ਹੀ ਵਿਨਾਸ਼ਕਾਰੀ ਦੇਵਵਾਦ ਹੋਵੇਗਾ ਜੇਹੇ ਜਹਾ ਕਿ ਭਾਰਤੀ ਗਰਮੀ ਦੇ ਅਗੇ ਭਾਰਤੀ ਵਿਚਾਰ ਦਾ ਉਦਾਸ ਜੇਹਾ ਹਥਿਆਰ ਸੁਟ ਦੇਣਾ । ਸਾਨੂੰ ਜ਼ਰੂਰੀ ਤੌਰ ਤੇ ਦੋਹਾਂ ਹੀ ਵਿਚਾਰ ਦ੍ਰਿਸ਼ਟੀਆਂ ਤੋਂ ਪਰੇ ਜਾਣ ਦੀ ਲੋੜ ਹੈ — ਯੰਤਰਵਾਦ ਤੇ ਅੰਤਮਵਾਦ–ਆਪਣੀ ਤਹਿ ਵਿਚ ਕੇਵਲ ਅਜੇਹੇ ਹੀ ਦ੍ਰਿਸ਼ਟੀ ਕੌਣ ਹੋਣ ਕਰਕੇ, ਜਿਨ੍ਹਾਂ ਤੀਕ ਕਿ ਮਨੁੱਖੀ ਮਨ ਮਨੁੱਖ ਦੀ ਰਚਨਾ ਦਾ ਵਿਚਾਰ ਕਰਦਿਆ ਹੋਇਆ ਪਹੁੰਚਾ ਹੈ, ਪਹਿਲੇ ਪਹਿਲ ਤਾਂ ਅਸਾਂ ਇਉਂ ਸਮਝਿਆ ਕਿ ਸਾਰੀਆਂ ਵਸਤਾਂ ਕਿਸੇ ਮਨੁੱਖੀ ਕਲਪ ਇਛਾ ਦੇ ਸਬਬ ਗਤੀਮਾਨ ਹੁੰਦੀਆਂ ਸਨ, ਜੇਹੜੀ ਕਿ ਵਿਸ਼ਵ ਖੇਡ ਅੰਦਰ ਉਨ੍ਹਾਂ ਨੂੰ ਵਸੀਲੀਆਂ ਦੇ ਰੂਪ ਵਿਚ ਪਰਤ ਦੀ ਸੀ, ਅਤੇ ਫਿਰ ਆਸਾਂ ਇਹ ਸਮਝਿਆ ਕਿ ਸਾਰਾ ਵਿਸ਼ਵ ਹੀ ਇਕ ਮਸ਼ੀਨ ਸੀ, ਕਿਉਂ ਆਚਰਣ ਅਤੇ ਫਿਲਾਸਫ਼ੀ ਵਿਚ ਅਸੀਂ ਆਪਣੇ ਮਸ਼ੀਨ ਯੁਗ ਰਾਹੀਂ ਪ੍ਰਭਾਵਤ ਹੋਏ ਰਹੇ ਸਾਂ । ਚੀਚਾ ਵਸਤਾਂ ਅੰਦਰ ਕੋਈ ਵਿਉਂਤ ਹੈ, ਪਰ ਉਨ੍ਹਾਂ ਦੇ ਅੰਦਰਵਾਰ ਨ ਕਿ ਬਾਹਰਵਾਰ ਇਕ ਵਿਕਸਤ ਪੂਰਨਤਾ, ਸਾਰੇ ਭਾਗਾਂ ਦਾ, ਸੰਪੂਰਣ ਇਕਾਈ ਦੇ ਵਿਹਾਰ ਅਤੇ ਪ੍ਰਯੋਜਨ ਰਾਹੀਂ ਇਕ ਅੰਤ੍ਰੀਵ ਨਿਰਧਾਰਣ ।
ਜੀਵਨ ਉਹ ਹੈ ਜੋ ਜਤਨ ਕਰਦਾ ਹੈ, ਜੇਹੜਾ ਉਪਰ ਵੱਲ ਨੂੰ ਬਾਹਰ ਵੱਲ ਨੂੰ ਤੇ ਅਗੇ ਵੱਲ ਨੂੰ ਧਕਦਾ ਹੈ, “ਸੰਸਾਰ ਦੀ ਸਦਾ ਤੋਂ ਪ੍ਰਜਨਨਿਕ ਪ੍ਰੇਰਨਾ” । ਇਹ ਨਿਸਕ੍ਰਿਅਤਾ ਦਾ ਵਿਰੋਧ ਅਤੇ ਆਕਸ਼ਮਕ ਦਾ ਵਿਰੋਧ ਹੈ, ਵਿਕਾਸ ਅੰਦਰ ਕੋਈ ਇਕ ਦਿਸ਼ਾ ਹੈ, ਜਿਸ ਵੱਲ ਕਿ ਇਹ ਸਵ-ਸੰਚਾਲਤ ਹੈ। ਇਸ ਦੇ ਵਿਰੋਧ ਵਿਚ ਦ੍ਰਵ ਦੀ ਖਿਚ ਪਿਛੇ ਵਲ ਨੂੰ ਹੁੰਦੀ ਹੈ, ਚੀਜ਼ਾਂ ਵਸਤਾਂ ਦੀ, ਸਿਥਲਤਾ ਆਰਾਮ ਅਤੇ ਮੌਤ ਵੱਲ, ਮਧਮ ਜੇਹੀ ਚਾਲ, ਹਰ ਪੜਾਵ ਉਤੇ ਜੀਵਨ ਨੂੰ ਆਪਣੇ ਵਾਹਨ ਦੀ ਨਿਸ਼ਕ੍ਰਿਅਤਾ ਨਾਲ ਲੜਨਾ ਪੈਂਦਾ ਰਿਹਾ ਹੈ, ਅਤੇ ਪੁਨਰ ਸਰਜਨ ਰਾਹੀਂ ਜੇਕਰ ਇਹ ਮੌਤ ਨੂੰ ਜਿਤਦਾ ਹੈ ਤਾਂ ਬਦਲੇ ਵਿਚ ਹਰੇਕ ਕਿਲ੍ਹੇ ਨੂੰ ਹਵਾਲੇ ਕਰਦਿਆ, ਅਤੇ ਹਰੇਕ ਵਿਅਕਤੀਗਤ ਸ਼ਰੀਰ ਨੂੰ ਅੰਤ ਨੂੰ ਨਿਸ਼ਕ੍ਰਿਅਤਾ ਅਤੇ ਵਿਨਾਸ ਲਈ ਛਡਦੀਆਂ ਹੋਇਆ । ਖੜੇ ਹੋਣਾ ਵੀ ਦਵ ਅਤੇ ਇਸ ਦੇ ਕਾਨੂੰਨ ਦਾ ਮੁਕਾਬਲਾ ਕਰਨਾ ਹੁੰਦਾ ਹੈ ਜਦੋਂ ਕਿ ਅਗੇ ਪਿਛੇ ਤੁਰਨਾ ਫਿਰਨਾ ਬਾਹਰ ਨੂੰ ਜਾ ਕੇ ਲਭਣ ਦਾ ਜਤਨ ਕਰਨਾ ਤੇ ਪੌਦੇ ਵਾਲਾ ਖੜੇ ਉਡੀਕਦੇ ਨ ਰਹਿਣਾ ਇਕ ਅਜੇਹੀ ਜਿਤ ਨੂੰ ਜੇਹੜੀ ਕਿ ਹਰ ਪਲ ਜਤਨ ਅਤੇ ਬਕਾਨ ਨਾਲ ਵਿਹਾਜੀ ਜਾਂਦੀ ਹੈ । ਅਤੇ ਚੇਤਨਤਾ ਜਦੋਂ, ਕਿ ਇਸ ਨੂੰ ਆਗਿਆ ਦਿੱਤੀ ਜਾਏ, ਤਾਂ ਇਹ ਜਨਮਜਾਤ ਪ੍ਰਵਿਰਤੀ ਆਦਤ, ਨੀਂਦਰ ਦੇ ਆਰਾਮ ਪੂਰਣ ਸਵਚਲਤਾ ਵਲ ਤਿਲਕ ਜਾਂਦੀ ਹੈ ।
ਸ਼ੁਰੂ ਸ਼ੁਰੂ ਵਿਚ ਜੀਵਨ ਲਗਭਗ ਏਨਾ ਹੀ ਨਿਸ਼ਕਿਆ ਹੁੰਦਾ ਹੈ ਜਿਨਾ ਕਿ ਦ੍ਰਵ, ਇਹ ਇਉਂ ਨਿਸਚਲ ਜੇਹਾ ਰੂਪ ਲੈ ਲੈਂਦਾ ਹੈ, ਜਿਵੇਂ ਕਿ ਪ੍ਰਾਣ ਮਲੂਕਆ ਵੇਗ ਏਨਾ ਨਿਰਬਲ ਸੀ ਕਿ ਇਹ ਗਤੀ ਦੇ ਜਖਮ ਨੂੰ ਸਹਾਰ ਨਹੀਂ ਸੀ ਸਕਦਾ । ਅਤੇ ਵਿਕਾਸ ਦੇ ਕਿਸੇ ਇਕ ਮਹਾਨ ਪੜਾਵ ਉਤੇ ਇਹ ਗਤੀਹੀਨ ਸਥਿਰਤਾ ਜੀਵਨ ਦਾ ਉਦੇਸ਼ ਰਹੀ ਹੈ, ਝੁਕ ਜਾਣ ਵਾਲਾ ਕੋਈ ਨਰਮ ਫੁਲ ਅਤੇ ਮਹਾਨ ਬੋਹੜ ਸੁਰਖਿਆ ਦੇਵਤ ਦੇ ਪੂਜਾ ਅਸਥਾਨ ਸਨ।
ਪਰ ਜੀਵਨ, ਪੌਦੇ ਦੇ ਘਰ ਟਿਕੇ ਰਹਿਣ ਵਾਲ ਇਸ ਅਸਤਿਤ ਨਾਲ ਹੀ ਸਤੁੰਸ਼ਟ ਨਹੀਂ ਸੀ, ਇਸ ਦੀਆਂ ਪ੍ਰਗਤੀਆਂ ਸਦਾ ਸੁਰਖਿਆ ਤੋਂ ਸੁਤੰਤਰਤਾ ਵੱਲ ਰਹੀਆਂ ਹਨ, ਸ਼ਰੀਰ ਉਪਰਲੀਆਂ ਮੋਟੀਆਂ ਜਾਂ ਪਤਲੀਆਂ ਚਮੜੀਆਂ ਖੱਲਾਂ ਅਤੇ ਹੋਰ ਬੰਝਲ-ਬਚਾਵ ਦੀਆਂ ਚੀਜ਼ਾਂ ਤੋਂ ਪਰ ਪੰਛੀ ਤੇ ਅੰਦੇਸ਼ ਜਨਮ ਸੁਤੰਤਰਤਾ ਵਲ ਇਸ ਤਰ੍ਹਾਂ ਭਾਰੇ ਅਸਤ੍ਰ-ਸ਼ਸਤ੍ਰ ਵਾਲੇ ਸਿਪਾਹੀ ਦੀ ਥਾਂ ਹੌਲੇ ਤੇ ਸੁਬਕ ਸਿਪਾਹੀਆਂ ਨੇ ਲੈ ਲਈ ਭਾਰੀ ਮੁੰਜੂਆ ਨਾਲ ਨਿਬਾਸਤ ਸੂਰਬੀਰ ਨੇ ਆਪਣੀ ਥਾਂ ਹੋਲੇ ਖੁਲੇ ਵਿਚਰਨ ਵਾਲੇ ਪੈਦਲ ਸਿਪਾਹੀਆ ਨੂੰ ਦੇ ਦਿੱਤੀ, ਅਤੇ ਇਕ ਵਿਆਪਕ ਢੰਗ ਨਾਲ ਜੀਵਨ ਦੇ ਵਿਕਾਸ ਵਿਚ ਠੀਕ, ਜਿਵੇਂ ਕਿ ਮਨੁੱਖੀ ਸਮਾਜ ਦੇ ਵਿਕਾਸ ਵਿਚ ਅਤੇ ਵਿਕਅਕਤੀਗਤ, ਭਾਵੀਆਂ ਅੰਦਰ, ਮਹਾਨ ਤੋਂ ਮਹਾਨ ਸਫਲਤਾਵਾਂ ਉਨ੍ਹਾਂ ਲਈ ਰਹੀਆਂ ਹਨ, ਜਿਨ੍ਹਾਂ ਨੇ ਕਿ ਭਾਰੇ ਤੋਂ ਭਾਰੇ ਖਤਰੇ ਪ੍ਰਵਾਨ ਕੀਤੇ । ਇਸੇ ਤਰ੍ਹਾਂ ਮਨੁੱਖ ਨੇ ਵੀ ਆਪਣੇ ਉਤੇ ਨਵੇਂ ਅੰਗ ਵਿਕਾਸ ਕਰਨੇ ਬੰਦ ਕਰ ਦਿੱਤੇ, ਇਸ ਦੀ ਥਾਂ ਉਹ ਸੰਦ ਅਤੇ ਹਥਿਆਰ ਬਣਾ ਲੈਂਦਾ ਹੈ, ਅਤੇ ਉਨ੍ਹਾਂ ਨੂੰ ਇਕ ਪਾਸੇ ਰਖ ਦੇਂਦੇ ਹੈ ਜਦੋਂ ਉਨ੍ਹਾਂ ਦੀ ਲੋੜ ਨਹੀਂ ਹੁੰਦੀ ਹੈ, ਤਾਂ ਇਸ ਗੱਲ ਦੇ ਮੁਕਾਬਲੇ ਕਿ ਆਪਣਾ ਸਾਰਾ ਸਾਜ਼ ਸਮਾਨ ਹਰੇਕ ਕਦਮ ਉਤੇ ਉਨ੍ਹਾਂ ਮਹਾਨ ਕਿਲੇਰੂਪ ਕੁਝ ਇਕ ਦੇ ਆਕਰ ਜਨ ਵਾਸ ਜੋ ਆਪਣੀ ਬੋਝਲ ਸੁਰਖਿਆ ਦੇ ਸਬੱਬ, ਧਰਤੀ ਦੇ ਸੁਆਮੀ ਬਣਨ ਤੋਂ ਵੰਚਤ ਰਹਿ ਗਏ । ਜੀਵਨ ਦੇ ਆਪਣੇ ਸੰਦ ਅਤੇ ਹਥਿਆਰ ਇਸ ਦੇ ਲਈ ਵਿਘਨ ਵੀ ਸਾਬਤ ਹੋ ਸਕਦੇ ਹਨ, ਅਤੇ ਸਹਾਇਕ ਵੀ।
ਜਨਮ ਜਾਤ ਪ੍ਰਿਵਿਰਤੀਆਂ ਬਾਰੇ ਵੀ ਇਹ ਗੱਲ ਠੀਕ ਹੈ ਜਿਵੇਂ ਕਿ ਅੰਸ਼ਾਂ ਬਾਰੇ ਇਹ ਮਾਨਸ ਦੀਆਂ ਸੰਦ ਰੂਪ ਹਨ, ਅਤੇ ਉਨ੍ਹਾਂ ਸਾਰੇ ਅੰਗਾਂ ਵਾਂਗ ਜੇਹੜੇ ਕਿ ਲੱਗੇ ਰਹਿੰਦੇ ਤੇ ਸਥਾਈ ਹੁੰਦੇ ਹਨ ਇਹ ਬੋਝਲ ਹੋ ਜਾਂਦੀਆਂ ਹਨ ਜਦੋਂ ਕਿ ਉਹ ਵਾਤਾਵਰਣ, ਜਿਸ ਕਰਕੇ ਇਨ੍ਹਾਂ ਦੀ ਲੋੜ ਪਈ ਸੀ ਉਹ ਅਲੋਪ ਜਾਂਦਾ ਹੈ। ਜਨਮ ਜਾਤ ਪ੍ਰਵਿਰਤੀ ਬਣੀ ਬਣਾਈ ਆ ਜਾਂਦੀ ਹੈ, ਅਤੇ ਨਿਰਣੇ ਕਾਰੀ-ਅਤੇ ਆਮ ਤੌਰ ਤੇ ਸਫਲ ਪ੍ਰਤਿਕ੍ਰਿਆ ਦੇਂਦੀ ਹੈ ਨਿਯਤ ਪ੍ਰਕਾਰ ਦੀਆਂ ਅਤੇ ਜਦੀ ਸਥਿਤੀਆਂ ਪ੍ਰਤੀ ਪਰ ਇਹ ਪ੍ਰਾਣਧਾਰੀ ਸ਼ਰੀਰ ਦਾ ਤਬਦੀਲੀ ਨਾਲ ਮੇਲ ਨਹੀਂ ਬੈਠਦੀ ਅਤੇ ਮਨੁੱਖ ਨੂੰ ਆਧੁਨਿਕ ਜੀਵਨ ਦੀਆਂ ਪ੍ਰਵਾਹ-ਰੂਪ ਜਟਲਤਾਵਾਂ ਨੂੰ ਨਜਿੱਠਣ ਯੋਗ ਨਹੀਂ ਬਣਾਂਦੀ । ਇਹ ਸੁਰਖਿਆ ਦਾ ਸਾਧਨ ਹੈ । ਜਦੋਂ ਕਿ ਬੁੱਧੀ ਸ਼ਕਤੀ ਇਹ ਜੋਖਮ ਵਾਲੀ ਸੁਤੰਤਰਤਾ ਦਾ ਅੰਗ ਹੈ । ਇਹ ਜੀਵਨ ਦਾ ਮਸ਼ੀਨ ਅੱਲੀ ਆਗਿਆਕਾਰੀ ਨੂੰ ਪ੍ਰਵਾਨ ਕਰਨਾ ਹੈ ।
ਇਹ ਗੱਲ ਕਿੰਨੀ ਭਾਵਪੂਰਤ ਹੈ ਕਿ ਅਸੀਂ ਆਮ ਤੌਰ ਤੇ ਹੱਸ ਪੈਂਦੇ ਹਾਂ ਜਦੋਂ ਕਿ ਕੋਈ ਜੀਉਂਦੀ ਹੋਂਦ ਦਵ ਵਾਂਗ ਵਰਤਾਵ ਕਰਦੀ ਹੈ, ਜਿਵੇਂ ਕਿ ਕੋਈ ਮਸ਼ੀਨ, ਜਦੋਂ ਕਦੀ ਕੋਈ ਪਹਿਲਵਾਨ ਬੇਥਵੇ ਤੌਰ ਤੇ ਲੇਟੀ ਜਾਂਦਾ ਹੈ ਜਾਂ ਅਜੇਹੇ ਥੰਮਿਆ ਨਾਲ ਢੋਹ ਲਾਂਦਾ ਹੈ ਜੋ ਉਥੇ ਹੁੰਦੇ ਨਹੀਂ, ਅਤੇ ਜਦੋਂ ਕੋਈ ਸਾਡਾ ਸਭ ਤੋਂ ਪ੍ਰੀਤਮ ਕਿਸੇ ਬਰਫਾਨੀ ਰਸਤੇ ਉਤੇ ਡਿਗ ਪੈਂਦਾ ਹੈ ਤਾਂ ਪਹਿਲਾਂ ਤਾਂ ਸਾਨੂੰ ਹਸ ਪੈਣ ਦੀ ਰੁਚੀ ਹੋ ਆਂਵਦੀ ਹੈ ਤੇ ਮਗਰੋਂ ਜਾ ਕੇ ਪੁਛਾ ਪੁਛਨ ਦੀ । ਉਹ ਰੇਖਾ ਗਣਿਤਕ ਜੀਵਨ ਜਿਸ ਨੂੰ ਸਪਾਈਨੋਖਾ ਨੇ ਭੁਲੇਖੇ ਨਾਲ ਪੂਜਯ ਦੇਵ ਹੀ ਸਮਝ ਲਿਆ ਸੀ; ਸਚਮੁਚ ਹਾਸੇ ਤੇ ਹੰਝੂਆ ਦਾ ਹੀ ਕਾਰਨ ਹੈ, ਇਹ ਹਾਸੋ ਹੀਣੀ ਤੇ ਲਜਾ ਵਾਲੀ ਗਲ ਹੈ ਜੇਕਰ ਮਨੁੱਖ ਮਸ਼ੀਨਾਂ ਹੋ ਜਾਣ ਅਤੇ ਹਾਸੋਹੀਣੀ ਤੇ ਲਜਾਜਨਕ ਕਿ ਉਨ੍ਹਾਂ ਦੀ ਫ਼ਿਲਾਸਫੀ ਉਨ੍ਹਾਂ ਨੂੰ ਅਜੇਹਾ ਕੁਝ ਨਿਰੂਪਨ ਕਰੇ ਜੀਵਨ ਨੇ ਆਪਣੇ ਵਿਕਾਸ ਵਿਚ ਤਿੰਨ ਮਾਰਗ ਲਏ ਹਨ, ਇਕ ਵਿਚ ਤਾਂ ਇਹ ਬਨਾਸਪਤੀ ਦੀ ਲਗਭਗ ਦ੍ਰਿੜਤਾ ਵਿਚ ਪਿਛੇ ਵਲ ਜਾ ਡਿਗਾ, ਅਤੇ ਉਥੇ ਕਦੀ ਇਕ ਸਿਥਲ ਸੁਰਖਿਆ ਅਤੇ ਹਜ਼ਾਰਾ ਵਰ੍ਹਿਆਂ ਦੀ ਕਾਇਰਾਂ ਵਾਲੀ ਮਿਆਦ ਲਭ ਲਈ, ਇਕ ਹੋਰ ਮਾਰਗ ਵਿਚ ਇਸ ਦੀ ਸਪਿਰਿਟ ਅਤੇ ਜਤਨ ਜਨਮ ਜਾਤ ਪ੍ਰਵਿਰਤੀ ਵਿਚ ਜਮ ਗਏ ਜਿਵੇਂ ਕਿ ਕੀੜੀਆਂ ਅਤੇ ਮੱਖੀਆਂ ਵਿਚ ਪਰ ਰੀਹੜ ਵਾਲਿਆਂ ਪਸ਼ੂਆਂ ਅੰਦਰ ਇਸ ਨੇ ਸੁਤੰਤਰਤਾ ਵਾਲਾ ਸਾਹਸ ਕੀਤਾ, ਤਿਆਰ ਹੋਈਆਂ ਜਨਮ ਜਾਤ ਪ੍ਰਵਿਰਤੀਆਂ ਨੂੰ ਛੱਡ ਕੇ ਸੂਰਬੀਰਤਾ ਨਾਲ ਵਿਚਾਰ ਦੇ ਬੇਹਦ ਖਤਰਿਆਂ ਵਲ ਨੂੰ ਮਾਰਚ ਕਰ ਦਿੱਤਾ । ਜਨਮ ਜਾਤ ਪ੍ਰਵਿਰਤੀਆਂ ਅਜੇ ਵੀ ਵਾਸਤਵਿਕਤਾ ਦਾ ਝਾਉਲਾ ਲੈਣ ਅਤੇ ਸੰਸਾਰ ਤੇ ਸਾਰਤਤ ਨੂੰ ਕਾਬੂ ਕਰਨ ਦੀ ਵਧੀਕ ਗੰਭੀਰ ਵਿਧੀ ਹੈ, ਪਰ ਸੰਡੀ ਸ਼ਕਤੀ ਵਧੀਕ ਹੀ ਵਧੀਕ ਬਲਵਾਨ ਸਾਹਸਮੰਦ ਅਤੇ ਆਪਣੇ ਘੇਰੇ ਵਿਚ ਵਧੇਰੇ ਵਿਸ਼ਾਲ ਹੁੰਦੀ ਜਾ ਰਹੀ ਹੈ। ਅੰਤ ਨੂੰ ਇਸ ਸੰਝੀ ਸ਼ਕਤੀ ਦੇ ਜ਼ਿੰਮੇ ਹੀ ਜੀਵਨ ਨੇ ਆਪਣੇ ਹਿਤ ਤੇ ਆਸ਼ਾਵਾ ਸੌਂਪ ਦਿੱਤੀਆਂ ਹਨ।
ਨਿਰੰਤਰ ਤੌਰ ਤੇ ਇਹ ਸਿਰਜਨਾਤਮਕ ਜੀਵਨ ਜਿਸ ਦਾ ਕਿ ਹਰੇਕ ਵਿਅਕਤੀ ਅਤੇ ਹਰੇਕ ਜੀਵ ਸ਼੍ਰੇਣੀ ਇਕ ਪ੍ਰਯੋਗ ਹੈ, ਉਹ ਤੜ੍ਹ ਹੈ ਜਿਸ ਨੂੰ ਅਸੀਂ ਪਰਮਾਤਮਾ ਕਰਕੇ ਸਮਝਦੇ ਹਾਂ; ਪਰਮਾਤਮਾ ਅਤੇ ਜੀਵਨ ਇਕ ਹੀ ਹਨ। ਪਰ ਇਹ ਪਰਮਾਤਮਾ ਪਰਿਮਿਤ ਹੈ, ਨ ਕਿ ਸਰਵ-ਸ਼ਕਤੀਮਾਨ-ਦ੍ਰਵ ਰਾਹੀਂ ਸੀਮਤ ਕੀਤਾ ਗਿਆ ਅਤੇ ਕਦਮ ਕਦਮ ਕਰਕੇ, ਕਸ਼ਟ ਸਹਿਤ ਆਪਣੀ ਨਿਸੰਚੋਟਤਾ ਉਤੇ ਵਸੀਕਾਰ ਪਾਣੇ ਵਾਲਾ; ਅਤੇ ਨਹੀਂ ਇਹ ਸਰਵੰਗ ਹੈ ਸਗੋਂ ਸਹਿਜੇ ਗਿਆਨ, ਅਤੇ ਚੇਤਨਤਾ ਅਤੇ ਪ੍ਰਕਾਸ਼ ਨੂੰ ਟਟੋਲ ਵਾਲਾ । ਇਸ ਭਾਂਤ ਨਾਲ ਪਰਿਭਾਸ਼ਤ ਕੀਤੇ ਗਏ ਈਸ਼ਰ ਦੇ ਪਾਸ ਕੋਈ ਚੀਜ਼ ਬਣੀ ਬਣਾਈ ਨਹੀਂ, ਉਹ ਲਗਾਤਾਰ ਜੀਵਨ, ਕ੍ਰਿਆ ਅਤੇ ਸੁਤੰਤਰ ਰੂਪ ਹੈ । ਇਸ ਤਰ੍ਹਾਂ ਸੰਕਲਪਨ ਕੀਤੀ ਗਈ ਰਚਨਾ ਕੋਈ ਇਕ ਗੂੜ੍ਹ ਰਾਸ ਨਹੀਂ, ਇਸ ਨੂੰ ਅਸੀਂ ਆਪਣੇ ਆਪ ਅੰਦਰ ਅਨੁਭਵ ਕਰਦੇ ਹਾਂ ਜਦੋਂ ਕਿ ਸੁਤੰਤਰਤਾ ਨਾਲ ਕ੍ਰਿਆ ਕਰਦੇ ਹਾਂ, ਜਦੋਂ ਅਸੀਂ ਆਪਣੇ ਕਰਮਾਂ ਦੀ ਚੋਣ ਤੇ ਆਪਣੇ ਜੀਵਨ ਦਾ ਅਯੋਜਨ ਕਰਦੇ ਹਾਂ । ਸਾਡੇ ਪ੍ਰਯਤਨ ਤੇ ਸਾਡੇ ਕਸ਼ਟ ਸਾਡੀਆਂ ਅਭਿਲਾਸ਼ਾਵਾਂ ਅਤੇ ਸਾਡੀਆਂ ਹਾਰਾਂ ਜੋ ਕੁਝ ਅਸੀਂ ਹਾਂ ਉਸ ਨਾਲੋਂ ਚੰਗੇਰੇ ਤੇ ਵਧੀਕ ਬਲਵਾਨ ਬਨਣ ਲਈ ਸਾਡੀਆਂ ਸਧਰਾਂ, ਸਾਡੇ ਅੰਦਰ ਜੀਵਨ ਸ਼ਕਤੀ ਦੀ ਹੀ ਆਵਾਜ਼ ਅਤੇ ਪ੍ਰਵਾਹ ਹਨ, ਉਹ ਜੀਵਨ ਰੂਪ ਪ੍ਰੇਰਨਾ ਜੇਹੜੀ ਕਿ ਸਾਡਾ ਵਿਕਾਸ ਕਰਦੀ ਅਤੇ ਇਸ ਚੱਕਰ ਕਟਦੀ ਧਰਤੀ ਨੂੰ ਨਿਰੰਤਰ ਸਰਜਨ ਦੇ ਇਕ ਨਾਟਕ ਘਰ ਦਾ ਰੂਪ ਦੇਂਦੀ ਹੈ ।
ਅਤੇ ਕੌਣ ਜਾਣਦਾ ਹੈ, ਕਿ ਅੰਤ ਨੂੰ ਜਾ ਕੇ ਜੀਵਨ-ਆਪਣੇ ਪੁਰਾਣੇ ਬੇਰੀ ਦਵ ਉਤੇ ਸਭ ਤੋਂ ਮਹਾਨ ਜਿੱਤ ਪ੍ਰਾਪਤ ਕਰ ਲਵੇ, ਅਤੇ ਨਾਸ਼ਮਾਨਤਾ ਨੂੰ ਵੀ ਚਕਮਾ ਦੇਣਾ ਸਿਖ ਜਾਏ ? ਸਾਨੂੰ ਆਪਣੀਆਂ ਆਸ਼ਾਵਾਂ ਲਈ ਵੀ ਦਿਲ-ਦਿਮਾਗ ਖੁਲ੍ਹਾ ਰਖਣਾ ਚਾਹੀਦਾ ਹੈ। ਸਾਰੀਆਂ ਚੀਜ਼ਾਂ ਜੀਵਨ ਲਈ ਸੰਭਵ ਹਨ, ਜੇ ਕਰ ਸਮਾਉਦਾਰ ਹੋਵੇ। ਵਿਚਾਰ ਚਰੋਂ ਕਿ ਜੀਵਨ ਅਤੇ ਮਾਨਸ ਨੇ ਹਜ਼ਾਰ ਕੁ ਵਰ੍ਹੇ ਦੇ ਪਲ ਮਾਤ੍ਰ ਵਿਚ ਯੌਰਪ ਅਤੇ ਅਮਰੀਕਾ ਦੇ ਜੰਗਲਾਂ ਦਾ ਰੂਪ ਵਟਾ ਦਿੱਤਾ ਹੈ, ਅਤੇ ਫਿਰ ਦੇਖੋ ਕਿ ਜੀਵਨ ਸਫਲਤਾਵਾਂ ਦੇ ਸਾਹਮਣੇ ਕੋਈ ਹੱਦ ਬੰਦੀਆਂ ਕਾਇਮ ਕਰਨੀਆਂ ਕਿੰਨੀ ਮੂਰਖਤਾ ਹੈ । ਪਸ਼ੂ ਪੌਦੇ ਦੇ ਉਪਰ ਸਥਿਤੀ ਬਣਾਂਦਾ ਹੈ, ਮਨੁੱਖ ਪਾਸਵਿਕਤਾ ਤੋਂ ਅਗੇ ਲੰਘ ਜਾਂਦਾ ਹੈ ਅਤੇ ਸਾਰੀ ਮਾਨਵਤਾ ਦੀ ਇਕ ਮਹਾਨ ਸੈਨਾ ਸਮੇਂ ਤੋਂ ਸਥਲ ਅੰਦਰ ਸਾਡੇ ਵਿਚੋਂ ਹਰੇਕ ਨਾਲ ਅਗੇ, ਅਤੇ ਪਿਛੇ ਇਕ ਅਜੇਹੇ ਪ੍ਰਬਲ ਹਮਲੇ ਦੇ ਰੂਪ ਵਿਚ ਸਿਰਪਟ ਭਜੀ ਜਾ ਰਹੀ ਹੈ ਜੋਹੜਾ ਕਿ ਹਰੇਕ ਪ੍ਰਤਿਰੋਧ ਨੂੰ ਪਛਾੜ ਦੇਣ ਦੇ ਅਤੇ ਵਧ ਤੋਂ ਵਧ ਕਠਨ ਰੋਕਾਂ ਅਤੇ ਸ਼ਾਇਦ ਮੌਤ ਨੂੰ ਵੀ ਆਪਣੇ ਰਸਤੇ ਅਗੇ ਹਟਾ ਦੇਣ ਦੇ ਸਮ੍ਰਥ ਹੈ ।
(4) ਅਲੋਚਨਾ
ਬਰਗਸਨ ਕਹਿੰਦਾ ਹੈ, “ਅੰ ਵਿਸ਼ਵਾਸ ਕਰਦਾ ਹਾਂ ਕਿ ਫਿਲਾਸਫੀ ਵਿਚ ਖੰਡਨ ਕਰਨ ਨਮਿਤ ਸਮਾਂ ਲਾਣਾ, ਆਮ ਤੌਰ ਤੇ ਸਮੇਂ ਨੂੰ ਬੇਅਰਥ ਗੁਆਣਾ ਹੁੰਦਾ ਹੈ । ਉਨ੍ਹਾਂ ਆਕ੍ਰਮਣਾ ਵਿਚੋਂ ਜੇਹੜੇ ਕਿ ਬਹੁਤ ਚਿੰਤਕਾਂ ਰਾਹੀਂ ਇਕ ਦੂਜੇ ਦੇ ਵਿਰੁਧ ਕੀਤੇ ਗਏ ਹਨ, ਬਾਕੀ ਹੁਣ ਕੀ ਰਹਿ ਗਿਆ ਹੈ । ਕੁਝ ਵੀ ਨਹੀਂ ਜਾਂ ਨਿਸਚਿਤ ਤੌਰ ਤੇ ਬਹੁਤ ਥੋੜ੍ਹਾ ਤੇ ਨਾਮਮਾਤ੍ਰ ਜਿਸ ਚੀਜ਼ ਦੀ ਕੋਈ ਗਿਣਤੀ ਹੈ ਤੇ ਜੋ ਬਾਕੀ ਰਹਿੰਦੀ ਹੈ ਉਹ ਸਾਕਾਰਤਮਕ ਸ਼ਾਂਤ ਦੀ ਉਹ ਥੋੜ੍ਹੀ ਜੇਹੀ ਮਾਤ੍ਰਾ ਹੈ ਜਿਸ ਨੂੰ ਕਿ ਹਰੇਕ ਪ੍ਰਦਾਨ ਕਰਦਾ ਹੈ । ਸਤ ਕਥਨ ਆਪ ਤੋਂ ਆਪ ਅਸ਼ੁੱਧ ਵਿਚਾਰ ਨੂੰ ਆਪਣੀ ਥਾਂ ਤੋਂ ਹਟਾ ਕੇ, ਸਰਵ ਸ੍ਰੇਸ਼ਟ ਖੰਡਨ ਬਣ ਜਾਂਦਾ, ਅਤੇ ਇਸ ਮਤਲਬ ਲਈ ਸਾਨੂੰ ਕਿਸੇ ਦਾ ਖੰਡਨ ਕਰਨ ਦੀ ਖੇਚਲ ਨਹੀਂ ਉਠਾਣੀ ਪੈਂਦੀ ।” ਇਹ ਸਿਆਣਪ ਦੀ ਹੀ ਆਪਣੀ ਆਵਾਜ਼ ਹੁੰਦੀ ਹੈ। ਜਦੋਂ ਅਸੀਂ ਕਿਸੇ ਫਿਲਾਸਫੀ ਨੂੰ ਸਿਧ ਜਾਂ ਗਲਤ ਸਿਧ ਕਰਦੇ ਹਾਂ ਤਾਂ ਅਸੀਂ ਕੇਵਲ ਮਾਤ੍ਰ ਇਕ ਹੋਰ ਪੇਸ਼ ਕਰ ਰਹੇ ਹੁੰਦੇ ਹਾਂ । ਜੇਹੜੀ ਕਿ ਪਹਿਲੀ ਵਾਂਗ ਹੀ ਅਨੁਭਵ ਅਤੇ ਆਸ਼ਾ ਦੀ ਇਕ ਅਸ਼ੁੱਧ ਮਿਲਾਵਟ ਹੋ ਸਕਦੀ ਹੈ । ਜਿਵੇਂ ਜਿਵੇਂ ਅਨੁਭਵ ਵਿਸ਼ਾਲ ਹੁੰਦਾ ਤੇ ਆਸ਼ਾ ਬਦਲਦੀ ਹੈ । ਤਿਵੇਂ ਤਿਵੇਂ ਜਿੰਨਾਂ ਮਿਥਿਆ ਕਥਨਾ ਦੀ ਅਸਾਂ ਨਿਖੇਧੀ ਕੀਤੀ ਸੀ ਉਨ੍ਹਾਂ ਵਿਚ ਸਾਨੂੰ ਵਧੀਕ ਸਤ ਲਭ ਪੈਂਦਾ ਹੈ ਤੇ ਆਪਣੀ ਜਵਾਨੀ ਦੀਆਂ ਸਦੀਵੀਂ ਸਚਾਈਆਂ ਵਿਚ ਵਧੀਕ ਮਿਥਿਹਾਸ ਜਦੋਂ ਅਸੀਂ ਵਿਦੇਹ ਦੇ ਖੰਭਾ ਦੇ ਸਹਾਰੇ ਉਪਰ ਉਠਦੇ ਹਾਂ ਤਾਂ ਅਸੀਂ ਨਿਯਤਤਵਾਦ ਅਤੇ ਯੰਤਰ-ਵਾਦ ਪਸੰਦ ਕਰਦੇ ਹਾਂ, ਕਿਉਂ ਜੋ ਉਹ ਏਨੇ ਦੇਸ਼ ਦ੍ਰਿਸ਼ਟੀ ਵਾਲੇ ਤੇ ਸ਼ੈਤਾਨ ਹੁੰਦੇ ਹਨ । ਪਰ ਜਦੋਂ ਪਹਾੜੀ ਦੇ ਪੈਰਾ ਵਿਚ ਮੌਤ ਆਣ ਦਿਖਾਈ ਦੇਂਦਾ ਹੈ, ਤਾਂ ਅਸੀਂ ਇਸ ਦੇ ਪਾਰ ਕਿਸੇ ਹੋਰ ਆਸ਼ਾ ਵਲ ਦੇਖਣ ਦਾ ਯਤਨ ਕਰਦੇ ਹਾਂ । ਫਿਲਾਸਫੀ ਉਮਰ ਦਾ ਇਕ ਵਿਹਾਰ ਹੁੰਦੀ ਹੈ। ਇਸ ਦੇ ਵਿਪ੍ਰੀਤ… ।
ਬਰਗਸਨ ਨੂੰ ਪੜ੍ਹਨ ਸਮੇਂ ਜੇਹੜੀ ਚੀਜ਼ ਸਭ ਤੋਂ ਪਹਿਲਾਂ ਅਚੰਭੇ ਵਿਚ ਪਾਂਦੀ ਹੈ ਉਹ ਹੈ ਸ਼ੈਲੀ । ਨਿਟਸ ਦੇ ਵਿਰੋਧਾਭਾਸ ਬਾਰੂਦ ਪਟਾਕਿਆਂ ਨਾਲ ਪ੍ਰਕਾਸ਼ਤ ਹੋਈ ਨਹੀਂ ਸਗੋਂ ਕਿਸੇ ਅਜੇਹੇ ਆਦਮੀ ਦੇ ਸਹਿਜ ਪ੍ਰਕਾਸ਼ ਨਾਲ ਜਿਸ ਨੇ ਪ੍ਰਕਾਸ਼ਮਾਨ ਫ੍ਰਾਂਸੀਸੀ ਵਾਰਤਕ ਰਚਨਾ ਦੀਆਂ ਮਨੋਹਰ ਪਰੰਪਰਾਵਾਂ ਨਾਲੋਂ ਪੂਰਾ ਉਤਰਨ ਦਾ ਸੰਕਲਪ ਕੀਤਾ ਹੋਵੇ। ਕਿਸੇ ਵੀ ਹੋਰ ਭਾਸ਼ਾ ਨਾਲੋਂ ਫਾਂਸੀਸੀ ਵਿਚ ਅਸ਼ੁੱਧ ਵਧੀਕ ਕਠਨ ਹੁੰਦਾ ਹੈ, ਕਿਉਂ ਜੋ ਫਾਂਸੀਸੀ ਲੋਕ ਅਸਪਸ਼ਟਤਾ ਨੂੰ ਸਹਿਨ ਨਹੀਂ ਕਰਦੇ ਅਤੇ ਸਭ ਗਲਪ ਨਾਲ ਵਧੀਕ ਸਪਸ਼ਟ ਹੁੰਦਾ ਹੈ । ਜੇਕਰ ਬਰਗਸਨ ਕਦੀ ਕਦੀ ਅਸਪਸ਼ਟ ਹੋ ਜਾਂਦਾ ਹੈ ਤਾਂ ਇਹ ਉਸ ਦੀ ਕਲਪਨਾ ਸ੍ਰਿਸ਼ਟੀ ਉਸ ਦੇ ਸਾਮਅਨੁਮਾਨਾ, ਅਤੇ ਉਸ ਦੀ ਨਿਦਰਸ਼ਤਾਵਾਂ ਦੇ ਬਹੁਤੇ ਹੀ ਖਰਚ ਕੀਤੇ ਧਨ ਕਰਕੇ ਹੁੰਦਾ ਹੈ । ਉਸ ਦੇ ਅੰਦਰ ਅੰਲਕਾਰ ਲਈ ਲਗਭਗ ਇਕ ਸੈਮੇਟਿਕ ਲਗਨ ਪਾਈ ਜਾਂਦੀ ਹੈ, ਤੇ ਕਦੀ ਕਦੀ ਉਸ ਦੀ ਰੁਚੀ ਧੀਰਜ ਵਾਲੇ ਪ੍ਰਮਾਣ ਦੀ ਥਾਂ ਕੋਈ ਚਤਰ ਸਮਰੂਪ ਉਦਾਹਰਣ ਵਰਤ ਲੈਣ ਦੀ ਹੋ ਜਾਂਦੀ ਹੈ । ਸਾਨੂੰ ਇਸ ਨਿਦਰਸ਼ਕਾਰ ਨਾਲ ਇਉਂ ਚੌਕਸ ਰਹਿਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਕਿਸੇ ਆਦਮੀ ਕਿਸੇ ਸ਼ਰਾਫ ਜਾਂ ਕਿਸੇ ਵਾਸਤਵਿਕ ਜਾਇਦਾਦ ਦੇ ਕਵੀ ਨਾਲ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ । ਦੋਨਾ ਕੁਝ ਕਰਦਿਆਂ ਹੋਇਆਂ ਸਾਨੂੰ ਸਿਰਜਨਾਤਮਕ ਵਿਕਾਸ ਦੇ ਰੂਪ ਵਿਚ ਆਪਣੀ ਸਦੀ ਦੀ ਪਹਿਲੀ ਦਾਰਸ਼ਨਿਕ ਸਰਬ ਉਤਕ੍ਸ਼ਟ ਰਚਨਾ ਵੀਕਾਰ ਕਰਨੀ ਚਾਹੀਦੀ ਹੈ ਅਤੇ ਫਿਰ ਕ੍ਰਿਤਗਨਤਾ ਸਹਿਤ ।
ਸ਼ਾਇਦ ਬਰਗਸਨ ਵਧੀਕ ਸੁੱਘੜ ਹੋਇਆ ਹੁੰਦਾ ਜੇ ਕਰ ਉਸ ਨੇ ਬੁੱਧੀ ਸ਼ਕਤੀ ਦੀ ਅਲੋਚਨਾ ਇਕ ਵਧੀਕ ਵਿਸ਼ਾਲ ਸੋਝੀ ਦੇ ਆਧਾਰ ਉਤੇ ਕੀਤੀ ਹੁੰਦੀ ਨਾ ਕਿ ਅਨੁਭੂਤਿ ਦੇ ਆਦੇਸ਼ ਦੇ ਆਧਾਰ ਤੇ, ਅੰਤਰ ਮੁਖੀ ਅਨੁਭੂਤਿ ਓਨੀ ਹੀ ਭੁਲਣਹਾਰ ਹੈ ਜਿੰਨੀ ਕਿ ਬਾਹਰਮੁਖੀ ਇੰਦੈ ਸੰਵੇਦਨਾਂ ਹਰੇਕ ਨੂੰ ਜਰੂਰੀ ਤੌਰ ਤੇ ਤਥ ਰੂਪ ਅਨੁਭਵ ਰਾਹੀਂ ਪਰੀਖਿਆ ਅਤੇ ਸੋਧਿਆ ਜਾਣਾ ਲੋੜੀਂਦਾ ਹੈ, ਅਤੇ ਹਰੇਕ ਉਤੇ ਭਰੋਸਾ ਉਸ ਹੱਦ ਤੀਕ ਹੀ ਕੀਤਾ ਜਾ ਸਕਦਾ ਹੈ ਜਿਥੋਂ ਤੀਕ ਕਿ ਇਹ ਸਾਡੇ ਕਰਮ ਪ੍ਰਕਾਸ਼ਮਾਨ ਕਰੋ ਤੇ ਇਸ ਵਾਧੇ ਵਿਚ ਵੀ ਸਹਾਇਕ ਹੋਵੇ । ਬਰਗਜਨ ਇਹ ਖਿਆਲ ਕਰਨ ਵਿਚ ਬਹੁਤੀ ਹੀ ਪੂਰਬ ਮਨੋਤ ਤੋਂ ਕੰਮ ਲੈਂਦਾ ਹੈ ਕਿ ਬੁੱਧੀ ਸ਼ਕਤੀ ਕੇਵਲ ਅਵਸਥਾਵਾਂ ਨੂੰ ਹੀ ਕਾਬੂ ਕਰਦਾ ਹੈ ਨ ਕਿ ਵਾਸਤਵਿਕਤਾ ਅਤੇ ਜੀਵਨ ਦੇ ਪ੍ਰਵਾਹ ਨੂੰ ਜਿਵੇਂ ਕਿ ਜੇਮਸ ਬਰਗਸਨ ਦੇ ਲਿਖਣ ਤੋਂ ਪਹਿਲਾਂ ਇਹ ਸਿਧ ਕੀਤਾ ਸੀ ਕਿ ਵਿਕਾਰ ਸਕਰਮਕ ਵਿਚਾਰਾਂ ਦਾ ਇਕ ਪ੍ਰਵਾਹ ਹੁੰਦਾ ਹੈ, ਤੇ ਖਿਆਲ ਤਾਂ ਕੇਵਲ ਮਾਤਾ ਉਹ ਬਿੰਦੂ ਹੁੰਦੇ ਹਨ, ਜੇਹੜੇ ਕਿ ਯਾਤਸ਼ਕਤੀ ਵਿਚਾਰ ਪ੍ਰਵਾਹ ਵਿਚੋਂ ਚੁਣ ਲੈਂਦੀ ਹੈ । ਅਤੇ ਮਾਨਸਿਕ ਪ੍ਰਵਾਹ ਜੀਵਨ ਦੀ ਪਛਾਣ ਤੇ ਗਤੀ ਦੀ ਨਿਰਭਰਤਾ ਨੂੰ ਪਰਿਆਪਤ ਤੌਰ ਤੇ ਪ੍ਰਤਿਬਿੰਬਤ ਕਰਦਾ ਹੈ ।
ਇਹ ਇਕ ਨਰੋਈ ਗੱਲ ਸੀ ਕਿ ਇਸ ਧਾਰਾਵਾਹ ਕਿ ਚੁਨੌਤੀ ਨੇ ਬੰਧਿਕਤਾਵਾਦ ਦੀ ਅਧਿਕਤਾ ਦੀ ਰੋਕ ਥਾਮ ਕਰ ਦਿੱਤੀ, ਪਰ ਵਿਚਾਰ ਦੀ ਥਾਂ ਉਤੇ ਅਨੁਭੂਤਿ ਨੂੰ ਪੇਸ਼ ਕਰਨਾ ਉਨੀ ਹੀ ਸਿਆਣਪ ਵਿਹੀਨਤਾ ਸੀ, ਜਿਵੇਂ ਕਿ ਜੁਆਨੀ ਦੇ ਮਨ ਸਾਨੂੰ ਬਚਪਨ ਦੀਆਂ ਪਰੀ-ਕਹਾਣੀਆਂ ਨਾਲ ਸੋਧਣਾ । ਸਾਨੂੰ ਆਪਣੀਆਂ ਗਲਤੀਆਂ ਦੀ ਸੋਧ ਅਗਲੇ ਮਨ ਵੱਲ ਕਰਨੀ ਚਾਹੀਦੀ ਹੈ ਨ ਕਿ ਪਿਛਲੇ ਪਾਸੇ ਵੱਲ, ਇਹ ਕਹਿਣ ਲਈ ਕਿ ਸੰਸਾਰ ਬਹੁਤੀ ਬੁਧਿਮਤਾ ਤੋਂ ਕਸ਼ਟ ਉਨ੍ਹਾਂ ਦਾ ਹੈ ਕਿਸੇ ਇਕ ਸੋਜਾਈ ਆਦਮੀ ਦੀ ਦਲੇਰੀ ਦੀ ਲੋੜ ਹੋਵੇਗੀ। ਸਾਊ ਸੀਓ ਅਤੇ ਚੈਟੀ ਬਰਾਂਡ ਤੋਂ ਲੈ ਕੇ ਬਰਗਸਨ ਨਿਟਸੇ ਅਤੇ ਜੇਮਸਤੀਕ ਚਿੰਤਨ ਵਿਰੁਧ ਰੋਮਾਂਟਕ ਵਿਰੋਧ ਨੇ ਆਪਣਾ ਕਾਰਜ ਕਰ ਲਿਆ ਹੈ, ਵਿਚਾਰ ਸ਼ਕਤੀ ਨੂੰ ਰਾਜ ਸਿੰਘਾਸਨ ਤੋਂ ਉਤਰਨ ਲਈ ਅਸੀਂ ਤਾਂ ਹੀ ਸਹਿਮਤ ਹੋਵਾਂਗੇ, ਜੇਕਰ ਸਾਨੂੰ ਆਪਣੀਆਂ ਬਤੀਆਂ ਬੌਬਾਰਾ ਅਨੁਭੂਤਿ ਦੇ ਬੁਤ ਨਾਲ ਜਗਣ ਲਈ ਨ ਕਿਹਾ ਜਾਏ । ਮਨੁੱਖ ਦਾ ਅਸਤਿਤ੍ਰ ਜਨਮ ਜਾਤ ਪ੍ਰਵਿਰਤੀ ਨਾਲ ਜਲਦਾ ਹੈ, ਪਰ ਪ੍ਰਗਤਿ ਤਾਂ ਉਹ ਸਮਝ ਸੋਚ ਸ਼ਕਤੀ ਨਾਲ ਹੀ ਕਰਦਾ ਹੈ।
ਬਰਗਸਨ ਦੇ ਅੰਦਰ ਜੇਹੜੀ ਸਰਬ-ਸ੍ਰੇਸ਼ਟ ਚੀਜ਼ ਹੈ ਉਹ ਪਦਾਰਥਵਾਦੀ ਯੰਤ੍ਰਤ੍ਵਾਦ ਉਤੇ ਉਸ ਦਾ ਆਕ੍ਰਮਣ ਹੈ । ਪ੍ਰਯੋਗਸ਼ਾਲਾਵਾਂਦ ਦੇ ਸਾਡੇ ਪੰਡਤ ਆਪਣੀਆਂ ਸੂਚੀਆਂ ਬਾਰੇ ਹ ਵਧੀਕ ਸੁਨਿਸਚਤ ਹੋ ਗਏ ਸਨ, ਅਤੇ ਸਾਰੇ ਵਿਸ਼ਵ ਨੂੰ ਟੈਸਟ-ਟਿਯੂਬਾਂ ਵਿਚ ਬੰਨ ਬਨਾਣ ਦਾ ਖਿਆਲ ਕਰਨ ਲਗ ਪਏ ਸਨ । ਭੌਤਿਕਵਾਦ ਇਕ ਅਜੇਹੇ ਵਿਆਕਰਣ ਦੇ ਸਮਾਨ ਹੈ ਜੇਹੜਾ ਕਿ ਕੇਵਲ ਨਾਂਵ ਸ਼ਬਦਾਂ ਨੂੰ ਹੀ ਪਛਾਣਦਾ ਹੈ। ਪਰ ਵਾਸਤਵਿਕਤਾ ਅੰਦਰ ਤਾਂ ਭਾਸ਼ਾ ਵਾਂਗ ਕਰਮ ਵੀ ਹੁੰਦੇ ਹਨ ਜਿਵੇਂ ਕਿ ਚੀਜ਼ਾਂ ਵਸਤਾਂ, ਕ੍ਰਿਆ ਸ਼ਬਦ ਜਿਵੇਂ ਕਿ ਕ੍ਰਿਆਵੀਨਾਵ, ਜੀਵਨ ਅਤੇ ਗਤੀ ਜਿਵੇਂ ਕਿ ਵਾ ਕੋਈ ਆਦਮੀ ਕੇਵਲ ਮਾਤ੍ਰ ਅਨੁਰੂਪ ਯਾਦ ਸ਼ਕਤੀ ਤਾਂ ਸਮਝ ਸਕਦਾ ਸੀ, ਜਿਵੇਂ ਕਿ ਹਦੋਂ ਵਧੀਕ ਬੱਤ ਪਾਏ ਗਏ ਫ਼ੌਲਾਦ ਦੀ ਥਕਾਵਟ ਨੂੰ ਪਰ ਅਨੁਰੂਪ ਪੂਰਵ-ਦ੍ਰਿਸ਼ਟੀ ਅਨੂਰੂਪ ਅਯੋਜਨ ਅਨੁਰੂਪ ਆਦਰਸ਼ਵਾਦ-? ਜੇਕਰ ਬਰਗਸਨ ਨੇ ਇਨ੍ਹਾਂ ਸਿਧਾਂਤਾਂ ਦਾ ਸਾਹਵਾ ਇਕ ਬਹਾਰ ਦੇਣ ਵਾਲੇ ਸੰਕਾਵਾਦ ਨਾਲ ਕੀਤਾ ਹੁੰਦਾ ਤਾਂ ਉਹ ਨਿਰਮਾਤਾ ਦੀ ਕੁਝ ਘਟ ਹੋਇਆ ਘਟ ਹੁੰਦਾ ਹੋਇਆ ਪਰ ਫਿਰ ਉਸ ਦਾ ਉਤਰ ਦੇਣਾ ਵੀ ਏਨਾ ਸੌਖਾ ਨ ਹੋਇਆ ਹੁੰਦਾ । ਜਿਵੇਂ ਜਿਵੇਂ ਉਸ ਦੀ ਵਿਚਾਰ ਪ੍ਰਣਾਲੀ ਰੂਪ ਆਕਾਰ ਲੈਂਦੀ ਜਾਂਦੀ ਹੈ ਉਸ ਦੇ ਸ਼ੰਕੇ ਅਲੋਪ ਹੁੰਦੇ ਜਾਂਦੇ ਹਨ, ਉਹ ਇਹ ਪੁਛ ਲੈਣ ਲਈ ਕਦੀ ਠਹਿਰਦਾ ਨਹੀਂ ਕਿ ਦ੍ਰਵ ਕੀ ਵਸਤੂ ਹੈ ? ਸ਼ਾਇਦ ਇਹ ਉਨ੍ਹਾਂ ਘਟ ਨਿਸਕ੍ਰਿਆ ਜਾਂ ਜੜ੍ਹ ਹੋਵੇ ਜਿਨਾਂ ਕਿ ਅਸਾਂ ਸਮਝਿਆ ਹਾਂ, ਹੋ ਸਕਦਾ ਹੈ ਕਿ ਇਹ ਜੀਵਨ ਦਾ ਵੈਰੀ ਨਹੀਂ,ਸਗੋਂ ਇਸ ਦਾ ਕੁਛ ਸੇਵਕ ਹੋਵੇ, ਜੇਕਰ ਜੀਵਨ ਨੂੰ ਆਪਣੇ ਵਿਚਾਰ ਦਾ ਪਤਾ ਹੋਵੇ । ਉਹ ਸੰਸਾਰ ਤੇ ਸਪਿਰਿਟ ਨੂੰ ਸ਼ਰੀਰ ਅਤੇ ਆਤਮਾ ਨੂੰ ਦਵ ਅਤੇ ਜੀਵਨ ਨੂੰ ਇਕ ਦੂਜੇ ਦੇ ਵਿਰੋਧੀ ਸਮਝਦਾ ਹੈ ਪਰ ਦਵ, ਅਤੇ ਸ਼ਰੀਰ ਅਤੇ ਸੰਸਾਰ ਤਾਂ ਕੇਵਲ ਮਾਤ੍ਰ ਸਾਮਗ੍ਰੀ ਰੂਪ ਹਨ, ਜੇਹੜੇ ਕਿ ਸੋਝੀ ਅਤੇ ਸੰਕਲਪ ਰਾਹੀਂ ਰੂਪ ਆਕਾਰ ਦਿੱਤੇ ਜਾਣ ਦੀ ਉਡੀਕ ਕਰਦੇ ਹਨ। ਅਤੇ ਕੰਦ ਜਾਣਦਾ ਕਿ ਇਹ ਵਸਤਾਂ ਵੀ ਜੀਵਨ ਰੂਪ ਅਤੇ ਮਾਨਸ ਦੇ ਹੀ ਸੰਕੇਤ ਨਹੀਂ ? ਸ਼ਾਇਦ ਦੇਖੋ ਵੀ ਜਿਵੇਂ ਕਿ ਹਰੇਕ ਲੀਟਸ ਕਹਿ ਦੇਂਦਾ, ਦੇਵਤੇ ਮੌਜੂਦ ਹਨ।
ਬਰਗਸਨ ਦੀ ਡਾਰਵਿਨਵਾਦ ਦੀ ਸਮਾਲੋਚਨਾ ਸੁਭਾਵਕ ਤੌਰ ਤੇ ਇਸ ਦੇ ਜੀਵਵਾਦ ਤੋਂ ਨਿਕਲਦੀ ਹੈ । ਉਹ ਲੈਮਾਰਕ ਰਾਹੀਂ ਸਥਾਪਤ ਕੀਤੀ ਗਈ ਫਾਂਸੀਸੀ ਪਰੰਪਰਾ ਨੂੰ ਅਤੇ ਤਰਦਾ ਹੈ ਅਤੇ ਵਿਕਾਸ ਵਿਚ ਆਵੇਗ ਅਤੇ ਇੱਛਾ ਨੂੰ ਕਿਆਸ਼ੀਲ ਸ਼ਕਤੀਆਂ ਕਰਕੇ ਦੇਖਦਾ ਹਾਂ, ਉਸ ਦੀ ਉਤਸ਼ਾਹ ਪੂਰਵ ਤੀਬਰਤਾ ਸਪੈਂਸਰ ਦੀ ਵਿਕਾਸ ਬਾਰੇ ਉਸ ਸੰਕਲਪਨਾ ਨੂੰ ਅਸ੍ਵੀਕਾਰ ਕਰਦੀ ਹੈ ਜੇਹੜੀ ਕਿ ਕੇਵਲ ਮਾਤ੍ਰ ਦਵ ਦੇ ਯਾਂਤਿਕ ਏਕੀਕਰਣ ਅਤੇ ਗਤੀ ਦੇ ਵਿਸਰਣ ਨਾਲ ਹੋਈ ਦਸੀ ਗਈ । ਜੀਵਨ ਇਕ ਸਾਕਾਤਮਕ ਸ਼ਕਤੀ ਤੇ ਅਜੇਹਾ ਯਤਨ ਹੈ ਜੇਹੜਾ ਕਿ ਆਪਣੇ ਅੰਗਾਂ ਦਾ ਨਿਰਮਾਣ ਆਪਣੀਆਂ ਇਛਾਵਾਂ ਦੀ ਨਿਰੰਤਰਤਾ ਨਾਲ ਕਰ ਲੈਂਦਾ ਹੈ, ਸਾਨੂੰ ਜਰੂਰੀ ਤੌਰ ਤੇ ਬਰਗਸਨ ਦੀ ਜੀਵ ਵਿਗਿਆਨਕ ਤਿਆਰੀ ਦੀ ਸੰਪੂਰਣਤਾ ਦੀ ਸਾਹਿਤ ਬਾਰੇ ਅਤੇ ਉਨ੍ਹਾਂ ਰਸਾਲਿਆਂ ਆਦਿਕ ਬਾਰੇ ਵੀ ਉਸ ਦੀ ਜਾਣ ਪਛਾਣ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਜਿਨ੍ਹਾਂ ਵਿਚ ਵੀ ਪ੍ਰਚਲਤ ਵਿਗਿਆਨ ਆਪਣੇ ਆਪ ਨੂੰ ਪ੍ਰੀਖਿਆ ਦੇ ਇਕ ਦਸਕ ਲਈ ਡਿਪਾਈ ਰਖਦਾ ਹੈ । ਉਹ ਆਪਣੀ ਵਿਦਵਤਾ ਨਿਰਮਾਣਤਾ ਨਾਲ ਪੇਸ਼ ਕਰਦਾ ਹੈ, ਕਦੀ ਵੀ ਹਾਥੀ ਵਰਗੀ ਉਹ ਹੈਂਕੜ ਨਾਲ ਨਹੀਂ ਜਿਸ ਦਾ ਭਾਰ ਕਿ ਸਪੈਂਸਰ ਦੇ ਸਫਿਆਂ ਉਤੇ ਪੈਂਦਾ ਹੈ। ਸਮੁਚੇ ਤੌਰ ਤੇ ਡਾਰਵਿਨ ਬਾਰੇ ਉਸ ਦੀ ਆਲੋਚਨਾ ਅਸਰਕਾਰਕ ਸਿਧ ਹੋਈ ਹੈ । ਵਿਕਾਸ ਸਿਧਾਂਤ ਦੇ ਵਿਸ਼ੇਸ਼ ਡਾਰਵਿਨ ਵਾਲੇ ਅੰਗ ਹੁਣ ਵਿਆਪਕ ਤੌਰ ਤੇ ਛੱਡ ਦਿੱਤੇ ਗਏ ਹਨ।
ਬਹੁਤ ਢੰਗਾਂ ਨਾਲ ਬਰਗਸਨ ਦਾ ਡਾਰਵਿਨ ਦੇ ਸਮੇਂ ਨਾਲ ਸੰਬੰਧ, ਕਾਂਟ ਦੇ ਵਾਲਟੇਅਰ ਦੇ ਸਮੇਂ ਵਾਲੇ ਸੰਬੰਧ ਦੀ ਇਕ ਨਕਲ ਹੈ। ਕਾਂਟ ਨੇ ਧਰਮ ਨਿਰਪੇਖਤਾ ਅਤੇ ਕਿਸੇ ਹਦ ਤੀਕ ਉਸ ਅਨੀਸਵਰਵਾਦੀ ਬੌਧਿਕਤਾਵਾਦ ਨੂੰ ਪਿਛੇ ਧਕਿਆ ਸੀ, ਜੇਹੜਾ ਕਿ ਬੇਕਨ ਅਤੇ ਡੰਕਾ ਰਟੇ ਨਾਲ ਅਰੰਭ ਹੋਇਆ ਅਤੇ ਡਾਈਡਰਾਟ ਅਤੇ ਹਯੂਮ ਦੇ ਸ਼ੰਕਾਵਾਦ ਨਾਲ ਸਮਾਪਤ ਹੋਇਆ ਸੀ; ਅਤੇ ਉਸ ਦੇ ਯਤਨ ਪਰਾਭੌਤਿਕ ਸਮੱਸਿਆਵਾਂ ਦੇ ਖੇਤ ਵਿਚ ਬੁੱਧੀ ਸ਼ਕਤੀ ਦੇ ਅੰਤਕ ਹੋਣ ਬਾਰੇ ਇਨਕਾਰ ਕਰਨ ਦੀ ਲੀਹ ਅਪਣਾਈ ਸੀ । ਪਰ ਡਾਰਵਿਨ ਨੇ ਅਚੇਤ ਤੌਰ ਤੇ ਅਤੇ ਸਪੈਂਸਰ ਨੇ ਚੇਤਨ ਤੌਰ ਤੇ ਉਨ੍ਹਾਂ ਹਮਲਿਆਂ ਨੂੰ ਮੁੜ ਨਵੇਂ ਸਿਰਿਉਂ ਸ਼ੁਰੂ ਕੀਤਾ ਜੇਹੜੇ ਕਿ ਵਾਲਟੇਅਰ ਨੇ ਅਤੇ ਉਸ ਨਾਲੋਂ ਵੀ ਅਗੇ ਜਾਣ ਵਾਲੇ ਉਸ ਦੇ ਅਨੁਆਈਆਂ ਨੇ ਪੁਰਾਣੇ ਵਿਸ਼ਵਾਸ ਵਿਰੁਧ ਕੀਤੇ ਸਨ, ਅਤੇ ਉਹ ਯੰਤ੍ਰਵਾਦੀ ਭੌਤਿਕਵਾਦ ਜੇਹੜਾ ਕਿ ਕਾਂਟ ਤੇ ਸ਼ਾਪਨਹਾਰ ਦੇ ਸਾਹਮਣੇ ਮਾਰ ਪੈ ਗਿਆ ਸੀ, ਉਸ ਨੇ ਸਾਡੀ ਇਸ ਦੇ ਸ਼ੁਰੂ ਵਿਚ ਆਪਣੀ ਸਾਰੀ ਪੁਰਾਣੀ ਤਾਕਤ ਫਿਰ ਫੜ ਲਈ ਹੋਈ ਸੀ । ਬਰਗਸਨ ਨੇ ਇਸ ਉਤੇ ਹਮਲਾ ਕੀਤਾ ਤੇ ਇਹ ਕਾਂਟ ਦੇ ਗਿਆਨ ਦੇ ਸਮਾਲੋਚਕ ਢੰਗ ਨਾਲ ਨਹੀਂ ਨ ਹੀ ਇਸ ਭਾਵ ਦੀ ਆਦਰਸ਼ਵਾਦੀ ਦਲੀਲ ਨਾਲ ਕਿ ਦ੍ਰਵ ਕੇਵਲ ਮਨ ਰਾਹੀਂ ਜਾਣਿਆ ਜਾਂਦਾ ਹੈ, ਸਗੋਂ ਸ਼ਾਪਨਹਾਰ ਦੀ ਅਗਵਾਈ ਦਾ ਅਨੁਸਰਣ ਕਰਦਿਆਂ ਹੋਇਆ ਅਤੇ ਵਸਤੂ ਨਿਸਠ ਸੰਸਾਰ ਵਿਚ ਜਿਵੇਂ ਕਿ ਵਿਅਕਤੀ ਨਿਸ਼ਠ ਸੰਸਾਰ ਅੰਦਰ ਇਕ ਅਜੇਹੇ ਸ਼ਕਤੀ ਦੇਣ ਵਾਲੇ ਤੱਤ ਤੇ ਕਿਆ ਸੀ ਵਿਕਾਸ ਅੰਸ਼ ਨਾਲ ਜੇਹੜਾ ਕਿ ਜੀਵਨ ਦੀਆਂ ਕਰਾਮਾਤਾਂ ਅਤੇ ਸੂਖਮਤਾਵਾਂ ਨੂੰ ਵਧੀਕ ਸਮਝ ਗੋਚਰ ਬਣਾ ਸਕਦਾ ਸੀ । ਜੀਵਨ ਵਾਦ ਬਾਰੇ ਕਦੀ ਏਨੇ ਜ਼ੋਰ ਨਾਲ ਦਲੀਲ ਨਹੀਂ ਸੀ ਕੀਤੀ ਗਈ। ਤੇ ਨ ਹੀ ਏਨੇ ਮਨੋਹਰ ਢੰਗ ਨਾਲ ਇਸ ਨੂੰ ਲਿਬਾਸਤ ਕੀਤਾ ਗਿਆ ਸੀ ।
ਬਰਗਸਨ ਨੂੰ ਏਨੀ ਛੇਤੀ ਲੋਕ ਪ੍ਰਿਅਤਾ ਮਿਲ ਗਈ ਕਿਉਂ ਜੋ ਉਹ ਉਨ੍ਹਾਂ ਆਸ਼ਾਵਾਂ ਦੇ ਬਚਾਵ ਲਈ ਪਹੁੰਚ ਗਿਆ ਸੀ ਜੇਹੜੀਆਂ ਕਿ ਸਦੀਵੀਂ ਤੌਰ ਤੇ ਮਨੁੱਖੀ ਹਿਰਦੇ ਅੰਦਰ ਉਠਦੀਆਂ ਰਹਿੰਦੀਆਂ ਹਨ । ਜਦੋਂ ਲੋਕਾਂ ਦੇਖਿਆ ਕਿ ਉਹ ਬਿਨਾਂ ਫ਼ਿਲਾਸਫ਼ੀ ਦਾ ਆਦਰਮਾਣ ਗੁਆਣ ਦੇ ਅਮਰ ਜੀਵਨ ਅਤੇ ਦੈਵੀ ਸ਼ਕਤੀ ਵਿਚ ਵਿਸ਼ਵਾਸ ਰਖ ਸਕਦੇ ਸਨ, ਤਾਂ ਉਹ ਸੰਨ ਤੇ ਕਿਤਗਯ ਹੋ ਗਏ । ਅਤੇ ਬਰਗਸਨ ਦਾ ਲੈਕਚਰ ਕਮਰਾ ਉਨ੍ਹਾਂ ਸ਼ਾਨਦਾਰ ਪ੍ਰਤਿਸਰਤ ਇਸਤ੍ਰੀਆਂ ਦਾ ਸੁਆਗਤ ਸਥਾਨ ਬਣ ਜਾਂਦਾ ਸੀ ਜੇਹੜੀਆਂ ਕਿ ਪ੍ਰਸੰਨ ਸਨ ਕਿ ਉਨ੍ਹਾਂ ਦੀਆਂ ਹਰ ਇਕ ਇਛਾਵਾਂ ਨੂੰ ਏਨੀ ਵਿਦਵਾਨਾਂ ਭਰੀ ਵਾਕ ਧਾਰਾ ਨਾਲ ਸਿਧ ਕੀਤਾ ਜਾਂਦਾ ਹੈ । ਅਸਚਰ ਤੌਰ ਤੇ ਉਨ੍ਹਾਂ ਨਾਲ ਕੁਝ ਅਜੇਹੇ ਉਤਸ਼ਾਹੀ ਸਿੰਡੀ ਕਲਵਾਦੀ ਵੀ ਹੁੰਦੇ ਸਨ ਜੇਹੜੇ ਕਿ ਬਰਗਸਨ ਦੀ ਬੌਧਿਕਤਾਵਾਦੀ ਆਲੋਚਨਾ ਅੰਦਰ ਆਪਣੀ ਇਸ ਸਿੱਖਿਆ ਦੀ ਉਚਿਤਤਾ ਦੇਖਦੇ ਸਨ, ਵਿਚਾਰ ਘਟ ਅਤੇ ਕ੍ਰਿਆਸ਼ੀਲਤਾ ਵਧੇਰੇ ਪਰ ਅਚਨਚੇਤ ਦੀ ਇਹ ਲੋਕ ਪ੍ਰਿਆ ਨੇ ਆਪਣੀ ਕੀਮਤ ਲੈ ਲਈ ਬਰਗਸਨ ਦੀ ਪਰਸ ਪਰ ਵਿਰੋਧੀ ਪ੍ਰੋੜਤਾ ਨੇ ਉਸ ਦੇ ਅਨੁਆਈਆਂ ਨੂੰ ਅੱਡ ਅੱਡ ਕਰ ਦਿੱਤਾ, ਅਤੇ ਹੋ ਸਕਦਾ ਹੈ ਕਿ ਬਰਗਸਨ ਦੀ ਭਾਵੀ ਵਿਚ ਵੀ ਉਹੋ ਕੁਝ ਮਿਥਿਆ ਹੋਇਆ ਹੈ ਜੋ ਕੁਝ ਕਿ ਸਪੈਂਸਰ ਨਾਲ ਬੀਤਿਆ ਸੀ ਜੇਹੜਾ ਕਿ ਆਪਣੀ ਨਾਮਵਰੀ ਦੇ ਦਫ਼ਨਾਏ ਜਾਣ ਨੂੰ ਦੇਖਣ ਲਈ ਜੀਉਂਦਾ ਰਿਹਾ ।
ਕੁਝ ਵੀ ਹੋਵੇ, ਫ਼ਿਲਾਸਫ਼ੀ ਪ੍ਰਤੀ ਸਾਰੀਆਂ ਸਾਮਕਾਲੀਨ ਦੇਣਾ ਵਿਚੋਂ ਬਰਗਸਨ ਦੀ ਦੇਣ ਸਭ ਤੋਂ ਵਧੀਕ ਕੀਮਤੀ ਹੈ । ਸਾਨੂੰ ਲੋੜ ਸੀ ਚੀਜ਼ਾਂ ਵਸਤਾਂ ਦੀ ਚਕਮਾ ਦੇਣ ਵਾਲੀ ਆਕਸਮਿਤਾ ਅਤੇ ਮਾਨਸ ਦੀ ਨਵ-ਨਿਆਣ ਕਰਨ ਵਾਲੀ ਕ੍ਰਿਆਸੀਲਤਾ ਉਤੇ ਉਸ ਵਰਗਾ ਜ਼ੋਰ ਦਿੱਤੇ ਜਾਣ ਦੀ । ਅਸੀਂ ਸੰਸਾਰ ਨੂੰ ਇਕ ਜੋਹੇ ਬਣੇ ਬਣਾਏ ਅਤੇ ਪੂਰਵ ਨਿਰਧਾਰਤ ਤਮਾਸ਼ੇ ਦੇ ਰੂਪ ਵਿਚ ਸੋਚਣ ਦੇ ਨੇੜੇ ਅਪੜ ਗਏ ਸਾਂ । ਜਿਸ ਦੇ ਵਿਚ ਕਿ ਸਾਡੀ ਪਹਿਲੀ ਸ਼ਕਤੀ ਇਕ ਨਿੱਜੀ ਭੁਲੇਖਾ ਅਤੇ ਸਾਡੇ ਜਤਨ ਦੇਵਤਿਆਂ ਜੇਹਾ ਇਕ ਵਿਨੋਦ ਸੀ । ਬਰਗਸਨ ਤੋਂ ਮਗਰੋਂ ਅਸੀਂ ਸੰਸਾਰ ਨੂੰ ਆਪਣੀਆਂ ਹੀ ਅਰੰਭਕ ਸ਼ਕਤੀਆਂ ਦੀ ਰੰਗ ਭੂਮੀ ਅਤੇ ਸਾਮਗ੍ਰੀ ਦੇ ਰੂਪ ਵਿਚ ਦੇਖਣ ਯੋਗ ਹੋ ਗਏ ਹਾਂ । ਉਸ ਤੋਂ ਪਹਿਲਾਂ ਅਸੀਂ ਇਕ ਪੁਰਜ਼ੇ ਤੇ ਗਰਾਰੀਆਂ ਸਾਂ, ਹੁਣ ਜੇਕਰ ਅਸੀਂ ਚਾਹੀਏ ਤਾਂ ਅਭਿੰਨ ਲਿਖ ਸਕਣ ਯੋਗ ਹੋ ਗਏ ਹਾਂ । ਵਿਸ਼ਾਲ ਅਤੇ ਪ੍ਰਿਤਕ ਮਸ਼ੀਨ ਦੇ ਰਚਨਰ ਦੇ ਨਾਟਕਾਂ ਵਿਚ ਆਪਣੇ
ਬੈਨੀਡਿਕਟ ਕਰੋਸੇ
(1) ਮਨੁੱਖ
ਬਰਗਸਨ ਤੋਂ ਕਰੋਸੇ ਤੀਕ ਇਕ ਅਸੰਭਵ ਅਜੇਹਾ ਸਮਾਂ ਅੰਤਰ ਹੈ; ਉਨ੍ਹਾਂ ਦੀਆਂ ਵਿਚਾਰ ਪਧਤੀਆਂ ਵਿਚ ਸ਼ਾਇਦ ਹੀ ਕੋਈ ਸਮਾਨਤਾ ਹੈ । ਬਰਗਸਨ ਇਕ ਅਜੇਹਾ ਰਹਿਸਵਾਦੀ ਹੈ ਜੇਹੜਾ ਕਿ ਆਪਣੇ ਤਾਉਲਿਆਂ ਨੂੰ ਭੁਲੇਖਾ ਪਾ ਦੇਣ ਵਾਲੀ ਸਪਸ਼ਟਤਾ ਦਾ ਰੂਪ ਦੇਂਦਾ ਹੈ; ਕਰੋਸੇ ਅਸ਼ਪ-ਟਤਾ ਲਈ ਲਗਭਗ ਇਕ ਜਰਮਨ ਸੁਭਾਵ ਵਾਲਾ ਸ਼ੰਕਾਵਲੀ ਹੈ; ਬਰਗਸਕ ਇਕ ਧਾਰਮਕ ਤਬੀਅਤ ਵਾਲਾ ਹੈ ਅਤੇ ਫਿਰ ਵੀ ਇਕ ਪੂਰੇ ਵਿਕਾਸਵਾਦੀ ਵਾਂਗ ਗਲਬਾਤ ਕਰਦਾ ਹੈ, ਕਰੋਸੇ ਇਕ ਧਰਮ-ਸੰਸਥਾ ਵਿਰੋਧੀ ਹੈ, ਜੇਹੜਾ ਇਕ ਅਮ੍ਰੀਕਨ ਹੀਗਲ ਅਨੁਆਈ ਵਾਂਗ ਲਿਖਦਾ ਹੈ, ਬਰਗਸਨ ਇਕ ਅਜੇਹਾ ਯਹੂਦੀ ਹੈ ਜੇਹੜਾ ਕਿ ਸਪਾਈਨਚਾ ਤੇ ਲੰਮਾਰਕ ਦੀਆਂ ਪਰੰਪਰਾਵਾਂ ਵਿਰਸੇ ਵਿਚ ਲੈਂਦਾ ਹੈ । ਕਰਸੇ ਇਕ ਅਜੇਹਾ ਤਿਲਾਵਲੀ ਰੋਮਨਕੇਥੋਲਦ ਹੈ ਜਿਸ ਨੇ ਕਿ ਆਪਣੇ ਧਰਮ ਦੀ ਕੋਈ ਵੀ ਚੀਜ਼ ਸੰਭਾਲ ਨਹੀਂ ਰਖੀ ਸਿਵਾਏ ਵਿਦਵਤਾਵਾਦ ਅਤੇ ਸੁੰਦਰਤਾ ਪ੍ਰਤੀ ਇਸ ਦੀ ਲਗਨ ਤੋਂ । ਪਿਛਲੇ ਸੌ ਵਰਿਹਾਂ ਦੀ ਫਿਲਾਸਫੀ ਵਿਚ ਇਟਲੀ ਦੀ ਤੁਲਨਾਤਮਕ ਉਰਵਰ ਵਿਹੀਨਤਾ ਸ਼ਾਇਦ ਕਿਸੇ ਹਦ ਤੀਕ ਉਨ੍ਹਾਂ ਚਰਚ ਸੰਸਥਾਈ ਵਤੀਰਿਆਂ ਦੇ ਵਿਧੀਆਂ ਕਰਕੇ ਹੈ ਤੇ ਫਿਰ ਉਨ੍ਹਾਂ ਚਿੰਤਕਾਂ ਰਾਹੀਂ ਵੀ ਜਿਨ੍ਹਾਂ ਨੇ ਕਿ ਪੁਰਾਣੇ ਧਰਮ ਸ਼ਾਸਤ ਨੂੰ ਤਿਲਾਂਜਲੀ ਦੇ ਦਿੱਤੀ ਹੈ (ਨਿਰਸੰਦੇਹ, ਇਸ ਨਾਲੋਂ ਵੀ ਵਧੀਕ ਇਸ ਦਾ ਕਾਰਣ ਉਦਯੋਗ ਅਤੇ ਧਨ ਸੰਪਤੀ ਦੀ ਉਤਰ ਵਾਲੇ ਪਾਸੇ ਦੀ ਗਤੀ ਹੈ ਇਟਲੀ ਨੂੰ ਸ਼ਾਇਦ ਇਕ ਅਜੇਹਾ ਦੇਸ਼ ਕਰਕੇ ਨਿਰੂਪਣ ਕੀਤਾ ਜਾ ਸਕਦਾ ਹੈ, ਜਿਸ ਦੇ ਅੰਦਰ ਕਦੀ ਪੁਨਰ ਜਾਗ੍ਰਣ ਤਾਂ ਹੋਇਆ ਸੀ ਪਰ ਪੁਨਰ-ਸੁਧਾਰ ਨਹੀਂ; ਸੁੰਦਰਤਾ ਲਈ ਤਾਂ ਇਹ ਆਪਣੇ ਆਪ ਨੂੰ ਮਿਟਾ ਵੀ ਲਵੇਗਾ, ਪਰ ਸੱਤ ਬਾਰੇ ਚਿੰਤਨ ਕਰਨ ਵਿਚ ਇਹ ਪਾਈਲਟ ਦੇ ਸਮਾਨ ਸ਼ੰਕਾਵੀ ਹੋ ਜਾਂਦਾ ਹੈ । ਸ਼ਾਇਦ ਇਤਾਲਵੀ ਲੋਕ ਬਾਕੀ ਸਾਡੇ ਸਾਰਿਆਂ ਵਿਚੋਂ ਵਧੀਕ ਹੈ ਜਦੋਂ ਕਿ ਸੁੰਦਰਤਾ-ਭਾਵ’ ਕਿਨੀ ਵਿਅਕਤੀ ਨਿਸ਼ਠ ਹੋਵੇ —ਇਕ ਮਲਕੀਅਤ ਅਤੇ ਵਾਸਤਵਿਕਤਾ ਹੈ । ਪੁਨਰ ਜਾਗਣ ਸਮੇਂ ਦੇ ਕਲਾਕਾਰਾਂ ਸਿਵਾਏ ਗੰਭੀਰ ਤੇ ਲਗਭਗ ਪ੍ਰੋਟੈਸਟੈਂਟ ਮਾਈਕਲ ਐਂਜਲੋ ਦੇ ਜਿਸ ਦਾ ਬੁਰਸ ਸੰਵਾਨ ਰੌਲਾ ਦੀ ਆਵਾਜ਼ ਦੀ ਪ੍ਰਤਿ ਗੂੰਜ ਸੀ) ਨੇ ਕਦੀ ਸਦਾਚਾਰਾਂ ਜਾਂ ਧਰਮ ਸਾਸਤ੍ਰ ਬਾਰੇ ਮਾਥਾ ਪਚੀ ਨਹੀਂ ਸੀ ਕੀਤੀ; ਉਨ੍ਹਾਂ ਲਈ ਇਹ ਕਾਫੀ ਸੀ ਕਿ ਧਰਮ ਸੰਸਥਾ ਉਨ੍ਹਾਂ ਦੀ ਪ੍ਰਤਿਭਾਸ਼ੀਲਤਾ ਨੂੰ ਮੰਨਦੀ ਤੇ ਉਨ੍ਹਾਂ ਦੇ ਬਿਲਤਾਰ ਦੇਂਦੀ ਸੀ । ਇਟਲੀ ਵਿਚ ਇਹ ਗੱਲ ਇਕ ਅਲਿਖਤੀ ਕਾਨੂੰਨ ਭਣ ਗਈ ਸੀ ਕਿ ਸੰਸਕ੍ਰਿਤੀ ਵਾਲੇ ਮਨੁੱਖ ਧਰਮ ਸੰਸਥਾ ਲਈ ਕੋਈ ਔਕੜ ਖੜੀ ਨਹੀਂ ਕਰਨਗੇ । ਕੋਈ ਇਤਾਲਵੀ ਉਸ ਚਰਚ ਪ੍ਰਤੀ ਕ੍ਰਿਪਾਹੀਨ ਕਿਵੇਂ ਹੋ ਸਕਦਾ ਸੀ ਜਿਸ ਨੇ ਕਿ ਸਾਰੇ ਸੰਸਾਰ ਨੂੰ ਕੈਨੇਸਾ ਵਲ ਨੂੰ ਲਿਆਂਦਾ ਅਤੇ ਇਟਲੀ ਨੂੰ ਸੰਸਾਰ ਦਾ ਕਲਾ ਭਵਨ ਬਣਾਨ ਲਈ ਹਰੇਕ ਦੇਸ਼ ਉਤੇ ਸਾਮਰਾਜੀ ਕਰ ਲਇਆ ਸੀ ।
ਇਸ ਲਈ ਇਟਲੀ ਪੁਰਾਣੇ ਵਿਸ਼ਵਾਸ ਪ੍ਰਤੀ ਨਿਸਚਾਵਾਨ ਰਿਹਾ ਅਤੇ ਫਿਲਾਸਫੀ ਦੇ ਨਮਿਤ ਆਪਣੇ ਆਪ ਨੂੰ ਕਵੀ ਨਾਸ ਤੇ ਸਾਰ ਸੰਖੇਪ ਨਾਲ ਸੰਤੁਸ਼ਟ ਰਖਿਆ । ਜ਼ਿਆਮ ਵੀ ਇਸ ਦਾ ਵੀਕੇ ਆਇਆ ਅਤੇ ਇਤਾਲਵੀ ਮਾਨਸ ਨੂੰ ਫਿਰ ਹਿਲਾ ਦਿੱਤਾ, ਪਰ ਵੀਕੋ ਚਲਾ ਗਿਆ ਅਤੇ ਫਿਲਾਸਫੀ ਉਸ ਦੇ ਨਾਲ ਹੀ ਮਰ ਗਈ ਪ੍ਰਤੀਤ ਹੋਈ । ਰਾਸਮੀਨ ਨੇ ਕੁਝ ਸਮੇਂ ਲਈ ਖਿਆਲ ਕੀਤਾ ਕਿ ਉਹ ਵਿਦੇਸ਼ ਕਰੇਗਾ, ਪਰ ਈਨ ਮੰਨ ਗਿਆ । ਸਾਰੇ ਇਟਲੀ ਦੇਸ਼ ਅੰਦਰ ਲੋਕ ਵਧੀਕ ਹੀ ਵਧੀਕ ਅਧਾਰਮਿਕ ਅਤੇ ਚਰਚ ਪ੍ਰਤੀ ਵਧੀਕ ਹੀ ਵਧੀਕ ਨਿਸ਼ਠਾਵਾਨ ਬਣ ਗਏ। ਬੈਨੀਡਿਨਟੋ ਕਰੰਸ ਇਕ ਉਲੰਘਣ ਰੂਪ ਹੈ । 1866 ਵਿਚ ਐਕੂਇਲਾ ਦੇ ਪ੍ਰਦੇਸ਼ ਵਿਚ ਇਕ ਛੋਟੇ ਕਸਬੇ ਵਿਚ ਪੈਦਾ ਹੋ ਕੇ ਅੰਤ ਇਕ ਚੰਗੇ ਰੱਜੇ ਪੁੱਜੇ ਅਤੇ ਪੁਰਾਤਨ ਨਿਸ਼ਟ ਪਰਿਵਾਰ ਦਾ ਇਕੋ ਇਕ ਪੁੱਤਰ ਹੋਣ ਕਰਕੇ ਉਸ ਨੂੰ ਕੈਥੋਲਿਕ ਧਰਮਸ਼ਾਸ਼ਤ੍ਰ ਦੀ ਸਿਖਲਾਈ ਏਨੀ ਸੰਪੂਰਣ ਦਿੱਤੀ ਗਈ ਕਿ ਅੰਤ ਨੂੰ ਸੰਮਤੋਲ ਸਥਾਪਤ ਕਰਨ ਲਈ ਉਹ ਇਕ ਨਾਸਤਕ ਬਣ ਗਿਆ । ਜਿਨ੍ਹਾਂ ਦੇਸ਼ਾਂ ਵਿਚ ਪੁਨਰ ਸੁਧਾਰ ਨ ਹੋਇਆ ਉਨ੍ਹਾਂ ਅੰਦਰ ਪੁਰਾਤਨ ਧਰਮਨਿਸ਼ਠਾ ਅਤੇ ਸੰਪੂਰਣ ਅਵਿਸ਼ਵਾਸ ਦੇ ਵਿਚਕਾਰ ਕੋਈ ਅਧ ਵਿਚਕਾਰਲਾ ਟਿਕਾਣਾ ਨਹੀਂ ਰਿਹਾ; ਬੈਨੀਡਿਕੇਟ ਪਹਿਲਾਂ ਤਾਂ ਏਨਾ ਧਰਮ ਭਾਵਨਾ ਵਾਲਾ ਸੀ ਕਿ ਉਸ ਨੇ ਧਰਮ ਦੇ ਹਰੇਕ ਪੱਖ ਦਾ ਅਧਿਐਨ ਕਰਨ ਲਈ ਚੰਰ ਦਿਤਾ ਜਦੋਂ ਤੀਕ ਉਹ ਇਸ ਦੀ ਫ਼ਿਲਾਸਫ਼ੀ ਅਤੇ ਇਸ ਦੇ ਮਾਨਵ-ਵਿਗਿਆਨ ਤੀਕ ਅਪੜ ਗਿਆ ਅਤੇ ਬੇ ਮਲ੍ਹਮੇ ਤੌਰ ਤੇ ਉਸ ਦੇ ਅਧਿਐਨ ਨੇ ਹੀ ਉਸ ਦੇ ਵਿਸ਼ਵਾਸ ਦਾ ਥਾਂ ਲੈ ਲਿਆ।
1883 ਵਿਚ ਜੀਵਨ ਨੇ ਉਸ ਨੂੰ ਅਜੇਹੀਆਂ ਦਇਆ ਹੀਨ ਚੋਣਾਂ ਵਿਚੋਂ ਚੈਟ ਲਾਈ ਜੇਹੜੀਆਂ ਕਿ ਆਮ ਤੌਰ ਤੇ ਮਨੁੱਖੀ ਮਨਾਂ ਨੂੰ ਵਾਪਸ ਵਿਸ਼ਵਾਸ ਵਲ ਮੋੜ ਦੇਂਦੀਆਂ ਹਨ । ਇਕ ਭੂਚਾਲ ਨੇ ਕੋਸਾਮੀਵੀਓਲਾ ਦੇ ਛੋਟੇ ਕਸਬੇ ਨੂੰ ਪੂਰੇ ਤੌਰ ਤੇ ਆਪਣੇ ਪੰਜੇ ਵਿਚ ਲਿਆ ਜਿਥੇ ਕਿ ਕਰੋਸਸ ਪਰਿਵਾਰ ਦੇ ਜੀਅ ਟਿਕੇ ਹੋਏ ਸਨ, ਬੈਨੀਡਿਕਟ ਦੇ ਮਾਤਾ ਪਿਤਾ ਦੋਵੇਂ ਉਸ ਦੀ ਇਕੋ ਇਕ ਭੈਣ ਸਮੇਤ ਮਾਰੇ ਗਏ, ਉਹ ਆਪ ਘੰਟਿਆਂ ਬਧੀ ਖੰਡਰਾਂ ਹੇਠ ਦਬਿਆ ਪਿਆ ਤੇ ਬਹੁਤੀਆਂ ਟੁੱਟ ਗਈਆਂ ਹੱਡੀਆਂ ਨਾਲ ਆਪਣੀ ਸਿਹਤ ਮੁੜ ਪ੍ਰਾਪਤ ਕਰਨ ਵਿਚ ਉਸ ਨੂੰ ਕਈ ਵਰ੍ਹੇ ਲਗ ਗਏ, ਪਰ ਉਸ ਦਾ ਪਿ ਛਲੇਰਾ ਜੀਵਨ ਤੇ ਮਿਹਨਤ ਕਿਸੇ ਤਰ੍ਹਾਂ ਉਸ ਦੀ ਆਤਮਾ ਨਿਰਬਲਤਾ ਨੂੰ ਪ੍ਰਗਟ ਨਹੀਂ ਸਨ ਕਰਦੇ। ਸਿਹਤ ਵੱਲ ਮੋੜ ਲੈਂਦੇ ਉਸ ਦੇ ਸ਼ਾਂਤ ਤੇ ਮਮਾਨ ਜੀਵਨ ਨੇ ਉਸ ਨੂੰ ਵਿਦਵਤਾ ਲਈ ਰੁਚੀ ਦਿੱਤੀ ਜਾ ਇਸ ਨੂੰ ਬਲਵਾਨ ਕਰ ਦਿੱਤਾ । ਜੇਹੜੀ ਨਿਰਮਾਣ ਸੰਪਤੀ ਉਸ ਦੇ ਪਾਸ ਮਹਾਨ ਸੰਕਟ ਤੋਂ ਮਗਰੋਂ ਰਹਿ ਗਈ ਸੀ ਉਸ ਨੂੰ ਉਸ ਨੇ ਇਟਲੀ ਵਿਚ ਇਕ ਵਧ ਤੋਂ ਵਧ ਮਨੋਹਰ ਪੁਸਤਕਾਲੇ ਦੇ ਸੰਗ੍ਰਹਿ ਨਮਿਤ ਵਰਤਿਆ, ਬਿਨਾਂ ਗਰੀਬੀ ਜਾਂ ਪ੍ਰੋਫੈਸਰੀ ਦਾ ਆਮ ਦੰਡ ਭਰਨ ਤੇ ਉਹ ਇਕ ਫਿਲਾਸਫਰ ਬਣ ਗਿਆ, ਉਸ ਨੇ ਧਰਮ ਸੰਸਥਾਵਾਦੀ ਲੋਕਾਂ ਦੀ ਇਸ ਚੌਕਸ ਸਲਾਹ ਨੂੰ ਅਨੁਭਵ ਕਰ ਲਿਆ ਸੀ ਕਿ “ਸਿਆਣਪ ਇਕ ਵਿਰਾਸਤ ਨਾਲ ਹੀ ਚੰਗੀ ਹੁੰਦੀ ਹੈ ।
ਉਹ ਜੀਵਨ ਭਰ ਇਕ ਵਿਦਿਆਰਥੀ ਤੇ ਸਾਹਿਤ ਅਤੇ ਅਵਿਕਾਸ ਦਾ ਪ੍ਰੇਮੀ ਰਿਹਾ ਉਸ ਦੀ ਵਿਰੋਧਤਾ ਦੇ ਵਿਪ੍ਰੀਤ ਉਸ ਨੂੰ ਰਾਜਨੀਤੀ ਅੰਦਰ ਖਿਚਿਆ ਅਤੇ ਲੋਕ ਸਿਖਿਆ ਦਾ ਮੰਤ੍ਰੀ ਬਣਾ ਦਿੱਤਾ ਗਿਆ ਅਤੇ ਇਹ ਕੁਝ ਸ਼ਾਇਦ ਰਾਜਨੀਤਕ ਵਿਅਕਤੀਆਂ ਦੇ ਇਕ ਮੰਤ੍ਰੀ ਦਲ ਨੂੰ ਫਿਲਸਫਾਨਾ ਗੌਰਵ ਦੇਣ ਲਈ । ਉਸ ਨੂੰ ਇਤਾਲਵੀ ਸੈਨੇਟ ਲਈ ਚੁਣਿਆ ਗਿਆ ਅਤੇ ਇਟਲੀ ਵਿਚ ਜਿਵੇਂ ਕਿ ਨਿਯਮ ਹੈ ਕਿ ਇਕ ਵਾਰੀ ਸੈਨੇਟ ਸਦਾ ਲਈ ਸੈਨੇਟਰ (ਇਹ ਔਹਦਾ ਜੀਵਨ ਭਰ ਲਈ ਹੋਣ ਕਰਕੇ) ਕਰੰਸ ਇਕ ਅਜੇਹਾ ਦ੍ਰਿਸ਼ ਜੁਟਾਂਦਾ ਹੈ, ਜੇਹੜਾ ਕਿ ਪੁਰਾਣੇ ਰੋਮ ਵਿਚ ਕੋਈ ਆਸਾਧਰਣ ਨਹੀਂ ਸੀ ਪਰ ਜੇਹੜਾ ਸਾਡੇ ਅਜੋਕੇ ਸਮੇਂ ਵਿਚ ਕੁਝ ਬੇਮਿਸਾਲ ਜੇਹਾ ਹੈ, ਕਿ ਕੋਈ ਇਕ ਆਦਮੀ ਇਕੋ ਸਮੇਂ ਸੈਨੇਟਰ ਤੇ ਫ਼ਿਲਾਸਫ਼ਰ ਵੀ ਹੋ ਸਕੇ । ਉਸ ਨੇ ਆਇਗੋ ਨੂੰ ਤਾਂ ਦਿਲਚਸਪੀ ਦਿੱਤੀ ਹੁੰਦੀ ਪਰ ਉਹ ਆਪਣੀ ਰਾਜਨੀਤੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ ਉਸ ਦਾ ਸਮਾਂ ਬਹੁਤ ਆਪਣੇ ਅੰਦਰ ਰਾਸ਼ਟ੍ਰੀ ਤੌਰ ਤੇ ਆਪਣੇ ਪ੍ਰਸਿੱਧ ਰਸਾਲੇ ਲਾ ਕਰੀ ਟੀਕਾ ਦੇ ਸੰਪਾਦਨ ਕਰਨ ਵਿਚ ਬਤੀਤ ਹੁੰਦਾ ਹੈ ਜਿਸ ਵਿਚ ਕਿ ਉਹ ਅਤੇ ਇਓਵਾਨੀ ਜੈਨਟਾਈਲ ਵਿਚਾਰ ਅਤੇ ਸਾਹਿਤ ਦੇ ਸੰਸਾਰ ਦਾ ਵਿਛੇਦਨ ਕਰਦੇ ਹਨ । ਜਦੋਂ 1914 ਦਾ ਜੰਗ ਆਇਆ ਤਾਂ ਕਰੰਸ ਨੇ ਇਸ ਗਲੋਂ ਗੁਸੇ ਵਿਚ ਆਕੇ ਕਿ ਕੇਵਲ ਮਾਤ੍ਰ ਇਕ ਆਰਥਿਕ ਵਿਰੋਧ ਦੇ ਮਾਮਲੇ ਨੂੰ ਯੋਰਪ ਦੇ ਮਾਨਸਿਕ ਵਿਕਾਸ ਵਿਚ ਵਿਘਨ ਪਾਣ ਦੀ ਆਗਿਆ ਦਿੱਤੀ ਜਾਏ, ਜੰਗ ਨੂੰ ਇਕ ਆਤਮਾ ਘਾਤਕ ਦਸ ਕੇ ਇਸ ਦੇ ਨਿਖੇਧੀ ਕੀਤੀ, ਅਤੇ ਜਦੋਂ ਇਟਲੀ ਨੂੰ ਅਨਿਵਾਯ ਤੌਰ ਤੇ ਮਿਤ੍ਰ ਸ਼ਕਤੀਆਂ ਨਾਲ ਸਾਂਝ ਕਰਨੀ ਪੈ ਗਈ ਤਾਂ ਉਹ ਲਾਂਭੇ ਹੀ ਰਿਹਾ ਤੇ ਇਟਲੀ ਵਿਚ ਅਜੇਹਾ ਹੀ ਬਦਨਾਮ ਹੋ ਗਿਆ ਜੇਹਾ ਕਿ ਰਸਲ ਇੰਗਲੈਂਡ ਵਿਚ ਜਾ ਰੋਮਨ ਰੋਲੈਂਡ ਫਰਾਂਸ ਵਿਚ । ਪਰ ਇਟਲੀ ਨੇ ਹੁਣ ਉਸ ਨੂੰ ਖਿਮਾਂ ਕਰ ਦਿੱਤਾ ਹੈ, ਅਤੇ ਦੇਸ਼ ਦੇ ਸਾਰੇ ਨਵਯੁਵਕ ਉਸ ਨੂੰ ਆਪਣੇ ਇਕ ਨਿਰਪਖ ਨੇਤਾ, ਫਿਲਾਸਫਰ ਅਤੇ ਮਿੱਤਰ ਦੇ ਰੂਪ ਵਿਚ ਦੇਖ ਦੇ ਹਨ, ਉਹ ਉਨ੍ਹਾਂ ਲਈ ਇਕ ਅਜੇਹੀ ਹੀ ਮਹਤਵ ਪੂਰਣ ਸੰਸਥਾ ਬਣ ਗਿਆ ਹੈ, ਜਿਵੇਂ ਕਿ ਯੂਨੀਵਰਸਿਟੀ, ਉਸ ਬਾਰੇ ਹੁਣ ਜਿਹੇ ਨਿਰੰਣ ਸੁਣਨ ਵਿਚ ਆਉਂਦੇ ਕੋਈ ਅਸਾਧਾਰਣ ਗੱਲ ਨਹੀਂ ਰਹੀ ਜਿਵੇਂ ਕਿ “ਜੀਉਸਿਪੀ ਨੈਟੱਲੀ ਦਾ ਇਕ ਇਹ ਯੂਨੀਡਿਕਟ ਦੀ ਵਿਚਾਰ ਪ੍ਰਣਾਲੀ, ਸਮਕਾਲੀਨ ਵਿਚਾਰ ਅੰਦਰ ਉਚਤਮ ਵਿਜੇ ਹੈ । ਆਉ ਇਸ ਪ੍ਰਭਾਵ ਦੇ ਭੇਦ ਬਾਰੇ ਪੜਤਾਲ ਕਰੀਏ ।
(2) ਸਪਿਰਿਟ ਦੀ ਫ਼ਿਲਾਸਫ਼ੀ
ਉਸ ਦੀ ਸਭ ਤੋਂ ਪਹਿਲੀ ਪੁਸਤਕ ਆਪਣੇ ਮੌਲਿਕ ਰੂਪ ਵਿਚ ਲੇਖਾਂ ਦੀ ਇਕ ਅਵਿਕਾਸ ਰੂਪ ਲੜੀ ਸੀ (1895-1900) ਅਤੇ ਇਹ ਲੇਖ “ਇਤਿਹਾਸਕ ਪਦਾਰਥਵਾਦ ਅਤੇ ਕਾਰਲਮਾਰਕਸ ਦੇ ਅਰਥ ਸ਼ਾਸਤ੍ਰ ਬਾਰੇਸਨ । ਰੋਮ ਦੀ ਯੂਨੀਵਰਸਿਟੀ ਵਿਚ ਆਪਣੇ ਪ੍ਰੋਫੈਸਰ ਐਨਟੋਨੀਊ ਲੈਬਰੀਓਲਾ ਰਾਹੀਂ ਉਹ ਬੇਹਦ ਤੌਰ ਤੇ ਉਤੇਜਤ ਕੀਤਾ ਗਿਆ ਸੀ, ਉਸ ਦੀ ਅਗਵਾਈ ਹੇਠ ਕਰਸੇ ਨੇ ਮਾਰਕਸ ਦੀ ਰਚਨਾ ਕੈਪੀਟਲ “ਦੀਆਂ ਭੂਲ ਭੁਲਇਆਂ ਵਿਚ ਗੋਤਾ ਲਾਇਆ ਸੀ। “ਮਾਰਕਸਵਾਦ ਦੇ ਇਸ ਸਾਹਿਤ ਨਾਲ ਇਸ ਮੇਲ ਜੇਲ, ਅਤੇ ਉਹ ਉਤਸ਼ਾਹ ਜਿਸ ਨਾਲ ਕਿ ਮੈਂ ਕੁਝ ਸਮੇਂ ਲਈ ਜਰਮਨੀ ਅਤੇ ਇਟਲੀ ਦੇ ਸਨਾਜਵਾਦੀ ਪ੍ਰੈਸ ਦਾ ਅਧਿਐਨ ਕਰਦਾ ਰਿਹਾ, ਇਸ ਨੇ ਮੇਰੇ ਸਾਰੇ ਅਸਤਿਤ੍ਰ ਨੂੰ ਝੰਜੋੜ ਦਿੱਤਾ ਅਤੇ ਪਹਿਲੀ ਵਾਰ ਮੇਰੇ ਅੰਦਰ ਰਾਜਨੈਤਿਕ ਉਤਸ਼ਾਹ ਦਾ ਇਕ ਜਜ਼ਬਾ ਜਗਾ ਦਿੱਤਾ, ਅਤੇ ਮੇਰੇ ਅੰਦਰ ਨਵੀਨਤਾ ਲਈ ਇਕ ਅਸਚਰਜ ਰੁਚੀ ਪੈਦਾ ਕਰ ਦਿੱਤੀ, ਮੇਰੀ ਹਾਲਤ ਇਕ ਅਜੇਹੇ ਮਨੁੱਖ ਦੀ ਸੀ ਜੇਹੜਾ ਕਿ ਪਹਿਲੀ ਵਾਰ ਪਿਆਰ ਪਿਆ ਹੋਵੇ ਜਦੋਂ ਕਿ ਉਹ ਨਵਯੁਵਕ ਅਵਸਥਾ ਤੋਂ ਲੰਘਾ ਗਿਆ ਹੋਵੇ ਅਤੇ ਜੋ ਆਪਣੇ ਅੰਦਰ ਨਵੇਂ ਉਦਗੋਗਦੀ ਰਜਮਦੀ ਪਰਿਕ੍ਰਿਆ ਦੇਖੋ ।” ਪਰ ਸਾਮਾਜਿਕ ਸੁਧਾਰ ਦੀ ਸ਼ਰਾਬ ਕੋਈ ਬਿਲਕੁਲ ਉਸ ਦੇ ਸਿਰ ਨੂੰ ਜਾ ਚੜੀ ਛੇਤੀ ਹੀ ਉਸ ਨੇ ਮਨੁੱਖ ਜਾਤੀ ਦੀਆਂ ਰਾਜਨੈਤਿਕ ਨਿਰਾਰਥਤਕਤਾਵਾਂ ਨਾਲ ਆਪਣਾ ਮੇਲ ਜੋਲ ਸਾਧ ਲਿਆ ਅਤੇ ਇਕ ਵਾਰੀ ਫਿਰ ਫ਼ਿਲਾਸਫ਼ੀ ਦੇ ਪੂਜ ਸਥਾਨ ਉਤੇ ਪੂਜਾ ਕਰਨ ਲਗ ਪਿਆ ।
ਇਸ ਪੁਰਸ਼ਾਰਥ ਦਾ ਇਕ ਸਿੱਟਾ ਇਹ ਸੀ ਕਿ ਉਸ ਨੇ ਉਪਯੋਗਤਾ ਦੇ ਸੰਕਲਪਨ ਨੂੰ ਭਲਾਈ, ਸੁੰਦਰਤਾ ਅਤੇ ਸਤ ਦੇ ਨਾਲ ਸਮਾਨ ਪਧਰ ਉਤੇ ਉਠਾ ਦਿੱਤਾ ਇਹ ਨਹੀਂ ਕਿ ਉਸ ਨੇ ਆਰਥਿਕ ਮਾਮਲਿਆਂ ਨੂੰ ਉਹ ਸਰਵ-ਉਚ ਮਹਤਵ ਦੇ ਦਿੱਤਾ ਜੇਹੜਾ ਕਿ ਇਨ੍ਹਾਂ ਨੂੰ ਮਾਰਕਸ ਅਤੇ ਅੰਦਲਰ ਦੀ ਪ੍ਰਣਾਲੀ ਵਿਚ ਦਿੱਤਾ ਗਿਆ ਸੀ । ਉਸ ਨੇ ਇਨ੍ਹਾਂ ਵਿਅਕਤੀਆਂ ਦੀ ਇਕ ਅਜਿਹੇ ਸਿਧਾਂਤ ਲਈ ਤਾਂ ਸਲਾਘਾ ਕੀਤੀ ਜਿਸ ਨੇ ਕਿ ਅਧੂਰਾ ਹੋਣ ਦੇ ਵਿਪ੍ਰੀਤ, ਸੰਸਾਰ ਦਾ ਧਿਆਨ ਉਸ ਸਾਮਗ੍ਰੀ ਵਲ ਦੁਆਇਆ ਸੀ, ਜਿਸ ਨੂੰ ਕਿ ਉਸ ਤੋਂ ਪਹਿਲਾਂ ਨਜ਼ਰੇ ਉਤਲ ਕੀਤਾ ਤੇ ਇਸ ਦੀ ਘਾਟ ਕਦਰ ਕੀਤੀ ਗਈ ਸੀ । ਪਰ ਉਸ ਨੇ ਇਤਿਹਾਸ ਦੀ ਆਰਥਿਕ ਵਿਆਖਿਆ ਦੇ ਨਿਰਪੇਖਵਾਦ ਨੂੰ ਇਹ ਦਸ ਕੇ ਅਸ੍ਵੀਕਾਰ ਕਰ ਦਿੱਤਾ ਕਿ ਇਹ ਇਕ ਉਦਯੋਗਿਕ ਵਾਤਾਵਰਣ ਦੇ ਸੁਝਾਵਾਂ ਦੇ ਸਾਹਮਣੇ ਸਮਤੋਲ ਵਿਹੀਨ ਹਥਿਆਰ ਸੁਟ ਦੇਣਾ ਸੀ । ਉਸ ਨੇ ਭੌਤਿਕਵਾਦ ਨੂੰ ਪੰਢਾ ਲਈ ਇਕ ਫਿਲਾਸਫੀ ਦੇ ਤੌਰ ਤੇ ਅਤੇ ਵਿਗਿਆਨ ਲਈ ਇਕ ਵਿਧੀ ਦੇ ਰੂਪ ਵਿਚ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ, ਉਸ ਦੇ ਲਈ ਮਾਨਸ, ਬੁਨਿਆਦੀ ਅਤੇ ਅੰਤਮ ਵਾਸਤਵਿਕਤਾ ਸੀ । ਅਤੇ ਜਦੋਂ ਉਸ ਨੇ ਵਿਚਾਰ ਦੀ ਆਪਣੀ ਪ੍ਰਣਾਲੀ ਲਿਖੀ ਤਾਂ ਇਸ ਨੂੰ ਲਗਭਗ ਸੰਗ੍ਰਾਮਕ ਤੌਰ ਤੇ ਸਪਿਰਟ ਦੀ ਫਿਲਾਸਫੀ ਦਾ ਨਾਮ ਦਿੱਤਾ ।
ਕਿਉਂ ਜੋ ਕਰਸੇ ਇਕ ਆਦਰਸ਼ਵਾਦੀ ਹੈ, ਅਤੇ ਹੀਗਲ ਦੀ ਫ਼ਿਲਾਸਫੀ ਤੋਂ ਮਗਰੋਂ ਕਿਸੇ ਹੋਰ ਫਿਲਾਸਫ਼ੀ ਨੂੰ ਪ੍ਰਵਾਨ ਨਹੀਂ ਕਰਦਾ । ਸਾਰੀ ਵਾਸਤਵਿਕਤਾ ਵਿਚਾਰ ਰੂਪ ਹੈ, ਅਸੀਂ ਕਿਸੇ ਵੀ ਚੀਜ਼ ਬਾਰੇ ਇਸ ਦੇ ਉਸ ਰੂਪ ਤੋਂ ਸਿਵਾਏ ਹੋਰ ਕੁਝ ਨਹੀਂ ਜਾਣਦੇ, ਜੇਹੜਾ ਕਿ ਇਹ ਸਾਡੀਆਂ ਸੰਵੇਦਨਾਵਾਂ ਅਤੇ ਸਾਡੇ ਵਿਚਾਰਾਂ ਅੰਦਰ ਲੈਂਦੀ ਹੈ। ਇਸ ਲਈ ਸਾਰੀ ਫ਼ਿਲਾਸਫ਼ੀ ਨੂੰ ਤਰਕ ਵਿਚ ਬਦਲਿਆ ਜਾ ਸਕਦਾ ਹੈ, ਅਤੇ ਸਤ ਸਾਡੇ ਵਿਚਾਰਾਂ ਵਿਚਕਾਰ ਇਕ ਪੂਰਣ ਸੰਬੰਧ ਤੋਂ ਜਾਂਦਾ ਹੈ । ਸ਼ਾਇਦ ਕਰਸੇ ਇਸ ਸਿੱਟੇ ਨੂੰ ਹਦੋਂ ਵਧੀਕ ਪਸੰਦ ਕਰਦਾ ਹੈ, ਜੇ ਕਰ ਉਹ ਤਰਕਵਾਦੀ ਨਹੀਂ ਤਾਂ ਹੋਰ ਕੁਝ ਨਹੀਂ ਸੌਂਦਰਯ ਸ਼ਾਸਤ ਬਾਰੇ ਆਪਣੀ ਪੁਸਤਕ ਵਿਚ ਵੀ ਉਹ ਤਰਕ ਸੰਬੰਧੀ ਇਕ ਅਧਿਆਇ ਸ਼ਾਮਲ ਕਰ ਦੇਣ ਦੇ ਪ੍ਰਲੰਭਨ ਨੂੰ ਰੋਕ ਨਹੀਂ ਸਕਦਾ । ਇਹ ਠੀਕ ਹੈ ਕਿ ਉਹ ਫ਼ਿਲਾਸਫ਼ੀ ਨੂੰ ਸਥੂਲ ਵਿਆਪਕ ਦਾ ਅਧਿਐਨ ਕਰਦੇ ਦਸਦਾ ਹੈ, ਅਤੇ ਵਿਗਿਆਨ ਨੂੰ ਭਾਵਾਤਮਕ ਵਿਆਪਕ ਦਾ ਅਧਿਐਨ, ਪਰ ਇਹ ਪਾਠਕ ਦੀ ਮੰਦ-ਭਾਗਸ਼ੀਲਤਾ ਹੈ ਕਿ ਕਰੋਸੇ ਦਾ ਸਥੂਲ ਵਿਆਪਕ, ਵਿਆਪਕ ਤੌਰ ਤੇ ਭਾਵਾਤਮਕ ਹੁੰਦਾ ਹੈ । ਛੇਕੜ ਨੂੰ ਜਾ ਕੇ ਤਾਂ ਉਹ ਚਰਚਾ ਪ੍ਰਧਾਨਵਾਦੀ ਪਰੰਪਰਾ ਦੀ ਹੀ ਉਪਜ ਹੈ ਉਹ ਅਜੇਹੇ ਕਠਨ ਪ੍ਰਭੇਦਾਂ ਅਤੇ ਵਰਗਕਰਣਾ ਵਿਚ ਖੁਸ਼ੀ ਮਹਿਸੂਸ ਕਰਦਾ ਹੈ ਜੇਹੜੇ ਕਿ ਵਿਸ਼ੇ ਅਤੇ ਪਾਠਕ ਦੋਹਾਂ ਨੂੰ ਅੱਕਾ ਦੇਂਦੇ ਹਨ, ਉਹ ਸਹਿਜੇ ਹੀ ਤਾਰਕਿਕ ਕਿੰਕਰਤਵ-ਮੀਸਾਸਾ ਵਿਚ ਜਾ ਪੈਂਦਾ ਹੈ, ਅਤੇ ਜਿਨਾਂ ਕੁਝ ਨਤੀਜਾ ਕੱਢ ਸਕਦਾ ਹੈ ਉਸ ਨਾਲੋਂ ਵਧੇਰੇ ਤਤਪਰਤਾ ਨਾਲ ਖੰਡਨ ਕਰਦਾ ਹੈ। ਉਹ ਇਕ ਜਰਮਨ ਰੂਪ ਹੋਇਆ ਇਤਾਲਵੀ ਹੈ ਜਿਵੇਂ ਕਿ ਨਿਟਸ਼ੇ ਇਕ ਇਤਾਲਬੀ ਰੂਪ ਹੋਇਆ ਜਰਮਨ ਹੈ ।
ਕੋਈ ਚੀਜ਼ ਏਨੀ ਜਰਮਨ ਅਤੇ ਹੀਗਲ ਸਮਾਨ ਨਹੀਂ ਸੀ ਹੋ ਸਕਦੀ ਰਿਨੀ ਕਿ ਤਿੰਨਾਂ ਦੇ ਉਸ ਸੈੱਟ ਵਿਚੋਂ ਪਹਿਲ ਦਾ ਸ਼ਰੀਖਕ ਜਹੜਾ ਕਿ “ਨਿਰੋਲ ਸੰਕਲਪਨ ਦੇ ਵਿਗਿਆਨ ਦੇ ਰੂਪ ਵਿਚ ਤਰਕ ਨੂੰ ਦਿੱਤਾ ਗਿਆ ਹੈ । 1905 ਕਰੋਸੇ ਚਾਹੁੰਦਾ ਹੈ ਕਿ ਹਰੇਕ ਵਿਚਾਰ ਏਨਾ ਨਿਰੋਲ ਹੋਵੇ ਜਿਨਾ ਸੰਭਵ ਹੋ ਸਕੇ – ਜਿਸ ਦਾ ਮਤਲਬ ਹੈ ਏਨਾ ਵਿਚਾਰ ਸੀ ਰੂਪ ਜਿਨਾ ਸੰਭਵ ਤੇ ਏਨਾ ਭਾਵਾਤਮਕ ਅਤੇ ਅਫਲਮੂਲਕ ਜਿਨਾਂ ਕਿ ਸੰਭਵ, ਏਥੇ ਸਪਸ਼ਟਤਾ ਅਤੇ ਵਿਵਹਾਰ ਅੰਤਰ ਵਸਤੂ ਲਈ ਉਸ ਲਗਨ ਵਾਲੀ ਕੋਈ ਅੰਬ ਨਹੀਂ ਜਿਸ ਨੇ ਕਿ ਫ਼ਿਲਾਸਫ਼ੀ ਦੀਆਂ ਧੁੰਦਾ ਵਿਚਕਾਰ ਵਿਲੀਅਮ ਜੇਮਜ਼ ਨੂੰ ਸੰਕੇਤ ਦੀਪਕ ਪ੍ਰਕਾਸ਼ ਬਣਾ ਦਿੱਤਾ ਸੀ ਕਰੋਸੇ ਕਿਸੇ ਵਿਚਾਰ ਨੂੰ ਇਸ ਦੇ ਵਿਵਹਾਰਕ ਸਿਟਿਆਂ ਵਿਚ ਤਬਦੀਲੀ ਕਰਨ ਰਾਹੀਂ ਇਸ ਦੀ ਪਰਿਭਾਸ਼ਾ ਕਰਨ ਦੀ ਪ੍ਰਵਾਹ ਨਹੀਂ ਕਰਦਾ । ਉਹ ਵਿਵਹਾਕਕ ਮਾਮਲਿਆਂ ਨੂੰ ਵਿਚਾਰਾਂ ਸੰਬੰਧਾਂ ਤੇ ਵਰਗਾਂ ਵਿਚ ਬਦਲ ਦੇਣ ਨੂੰ ਵਿਸ਼ੇਸ਼ਤਾ ਦੇਂਦਾ ਹੈ । ਉਸ ਦੀਆਂ ਪੁਸਤਕਾਂ ਵਿਚੋਂ ਜੇ ਕਰ ਸਾਰੇ ਭਾਵਾਤਮਕ ਅਤੇ ਤਕਨੀਕੀ ਸ਼ਬਦ ਹਟਾ ਦਿੱਤੇ ਤਾਂ ਉਨ੍ਹਾਂ ਦੇ ਮੋਟੇ ਆਕਾਰ ਦੀਆਂ ਹੋਣ ਦਾ ਦੋਸ਼ ਜਾਂਦਾ ਰਹੇ।
ਨਿਰੋਲ ਸੰਕਲਪਨ ਤੋਂ ਕਰੰਸੇ ਦਾ ਮਤਲਬ ਮਾਤ੍ਰਾ ਗੁਣ ਵਿਕਾਸ ਜਾਂ ਕਿਸੇ ਹੋਰ ਅਜਿਹੇ ਵਿਚਾਰ ਵਰਗੇ ਇਕ ਵਿਆਪਕ ਸੰਕਲਨ ਤੋਂ ਹੁੰਦਾ ਹੈ, ਜੇਹੜਾ ਕਿ ਕਲਪਨਾਤਮਕ ਤੌਰ ਤੇ ਸਾਰੀ ਵਾਸਤਵਿਕਤਾ ਲਈ ਲਾਗੂ ਕੀਤਾ ਜਾ ਸਕਦਾ ਹੋਵੇ । ਇਨ੍ਹਾਂ ਸੰਕਲਪਨਾ ਬਾਰੇ ਉਹ ਇਸੇ ਤਰ੍ਹਾਂ ਉਹ ਮਦਾਰੀ ਦੀ ਖੇਡ ਰਚਾਂਦਾ ਹੈ ਜਿਵੇਂ ਕਿ ਉਸ ਅੰਦਰ ਹੀਗਲ ਨੇ ਇਕ ਹੋਰ ਅਵਤਾਰ ਲਭ ਲਿਆ ਹੋਵੇ, ਜਿਵੇਂ ਕਿ ਉਸ ਨੇ ਅਸਪਸ਼ਟਤਾ ਦੇ ਸੁਆਮੀ ਹੋਣ ਦੀ ਪ੍ਰਸਿੱਧੀ ਲਈ ਸਪਰਧਾ ਕਰਨ ਦਾ ਇਰਾਦਾ ਕੀਤਾ ਹੋਵੇ । ਇਸ ਬਾਰੇ ਕੁਝ ਕੁ ਤਰਕ ਦਾ ਨਾਮ ਦਿੰਦਿਆ ਹੋਇਆ ਕਰੋਸੇ ਆਪਣੇ ਆਪ ਨੂੰ ਨਿਸਚਾ ਕਰਾ ਲੈਂਦਾ ਹੈ ਕਿ ਉਹ ਤਤ੍ਰ ਮੀਮਾਂਸਾ ਨੂੰ ਘ੍ਰਿਣਾ ਕਰਦਾ ਹੈ, ਅਤੇ ਉਸ ਨੇ ਇਸ ਤੋਂ ਆਪਣੇ ਆਪ ਨੂੰ ਨਿਰਛੇਹ ਰਖਿਆ ਹੈ। ਉਹ ਸਮਝਦਾ ਹੈ ਕਿ ਤਤ੍ਰ ਮੀਮਾਂਸਾ ਧਰਮ ਸ਼ਾਸਤ੍ਰ ਦੀ ਹੀ ਇਕ ਪ੍ਰਤਿਗੂੰਜ ਹੈ, ਅਤੇ ਆਧੁਨਿਕ ਯੂਨੀਵਰਸਿਟੀ ਦਾ ਫਿਲਾਸਫੀ ਦਾ ਫੈਸਰ ਮਧ-ਕਾਲੀਨ ਧਰਮ ਸ਼ਾਸਤ੍ਰੀ ਦਾ ਹੀ ਇਕ ਸਭ ਤੋਂ ਪਿਛਲਾ ਰੂਪ ਹੈ। ਉਹ ਆਪਣੇ ਆਦਰਸ਼ਵਾਦ ਨੂੰ ਕੰਮਲ ਵਿਸ਼ਵਾਸ ਪ੍ਰਤੀ ਵਤੀਰੇ ਦੀ ਇਕ ਖਾਸ ਕਰੜਾਈ ਨਾਲ ਮਿਲਾ ਦੇਂਦਾ ਹੈ, ਉਹ ਧਰਮ ਨੂੰ ਅਸ੍ਵੀਕਾਰ ਕਰਦਾ ਹੈ । ਉਹ ਸੰਕਲਪ ਦੀ ਸੁਤੰਤਰਤਾ ਵਿਚ ਵਿਸ਼ਵਾਸ ਕਰਦਾ ਹੈ, ਪਰ ਆਤਮਾ ਦੇ ਅਬਿਨਾਸੀ ਹੋਵਣ ਵਿਚ ਨਹੀਂ, ਸੁੰਦਰਤਾ ਦੀ ਪੂਜਾ ਅਤੇ ਸੰਸਕ੍ਰਿਤੀ ਵਾਲਾ ਜੀਵਨ ਹੀ ਉਸ ਦੇ ਲਈ ਧਰਮ ਦੇ ਵਿਕਲਪ ਹਨ । ਆਦ-ਕਾਲੀਨ ਲੋਕਾਂ ਦਾ ਧਰਮ ਹੀ ਉਨ੍ਹਾਂ ਦਾ ਸਾਰੀ ਬੌਧਿਕ ਪਿਤਰੀ ਜਾਇਦਾਦ ਸੀ। ਸਾਡੀ ਬੋਧਿਕ ਪਿਤਰੀ ਜਾਇਦਾਦ ਹੀ ਸਾਡਾ ਧਰਮ ਹੈ – ਸਾਨੂੰ ਇਸ ਗੱਲ ਦਾ ਪਤਾ ਨਹੀਂ ਲਗਦਾ ਕਿ ਉਹ ਲੱਗ ਧਰਮ ਦੀ ਵਰਤੋਂ ਕਿਸ ਮਤਲਬ ਲਈ ਕਰ ਸਕਦੇ ਹਨ ਜੋਹੜੇ ਕਿ ਇਸ ਨੂੰ ਮਨੁੱਖ ਦੀ ਸਿਧਾਂਤਕ ਪ੍ਰਵਿਰਤੀ, ਉਸ ਦੀ ਕਲਾ ਉਜ ਦੀ ਸਮਾਲੋਚਨਾ ਅਤੇ ਉਸ ਦੀ ਫਿਲਾਸਫੀ ਦੇ ਨਾਲ ਸੁਰਖਿਅਤ ਰਖਣਾ ਚਾਹੁੰਦੇ ਹਨ–ਫਿਲਾਸਫੀ ਧਰਮ ਦੇ ਅਸਤਿਤ੍ਰ ਲਈ ਸਾਰੀ ਦਲੀਲ ਹਟਾ ਦੇਂਦੀ ਹੈ–ਆਤਮਾ ਦੀ ਸਾਇੰਸ ਦੇ ਰੂਪ ਵਿਚ ਇਹ ਧਰਮ ਨੂੰ ਇਕ ਅਜੇਹੀ ਘਟਨਾ ਥੋੜ੍ਹੇ ਚਿਰ ਦਾ ਇਕ ਇਤਿਹਾਸਕ ਤਥ ਅਤੇ ਇਕ ਅਜਿਹੀ ਮਾਨਸਿਕ ਅਵਸਥਾ ਦੇ ਰੂਪ ਵਿਚ ਦੇਖਦੀ ਹੈ, ਜਿਸ ਤੋਂ ਕਿ ਅਗੇ ਜਾਇਆ ਜਾ ਸਕਦਾ ਹੈ । ਕੋਈ ਆਦੁਤੀ ਹੈਰਾਨ ਹੁੰਦਾ ਜੋ ਕਰ ਇਨ੍ਹਾਂ ਸ਼ਬਦਾਂ ਨੂੰ ਪੜ੍ਹਨ ਸਮੇਂ ਰੋਮ ਦੇ ਚੇਹਰੇ ਉਤੇ ਲਾਜੋਆਡ ਦੀ ਮੁਸਕਾਹਟ ਨਹੀਂ ਸੀ ਖੇਡ ਰਹੀ ਏਥੇ ਸਾਡੇ ਪਾਸ ਇਕ ਅਜੇਹੀ ਫਿਲਾਸਫੀ ਦੀ ਅਸਾਧਾਰਣ ਘਟਨਾ ਹੈ ਜੇਹੜੀ ਕਿ ਇਕੋ ਸਮੇਂ ਪ੍ਰਕਿਰਤੀ-ਵਾਦੀ ਅਤੇ ਅਧਿਆਤਮਵਾਦੀ, ਸੰਕਾਵਾਦੀ ਅਤੇ ਅਨਨੀਯਤਤਵਾਦੀ ਵਿਵਹਾਰਕ ਅਤੇ ਆਦਰਸ਼-ਵਾਦੀ ਆਰਥਿਕ ਅਤੇ ਸੰਦਰਜਵਾਵੀ ਹੈ ਇਹ ਠੀਕ ਹੈ ਕਿ ਕਰਸੇ ਦੀ ਮਾਨਸਿਕ ਰੁਚੀ ਜੀਵਨ ਦੇ ਫਲਮੂਲਕ ਪੱਥਾਂ ਨਾਲੋਂ ਵਧੀਕ ਨਿਸਚਿਤ ਤੌਰ ਤੇ ਸਿਧਾਂਤਕ ਪੱਖਾਂ ਰਾਹੀਂ ਗ੍ਰਸੀ ਹੋਈ ਹੈ, ਪਰ ਉਹ ਵਿਸੇ ਹੀ ਜਿਨ੍ਹਾਂ ਨੂੰ ਉਸ ਦੇ ਕਲਮ ਬੰਦ ਕੀਤਾ ਹੈ, ਇਸ ਗਲ ਦੀ ਗੁਆਹੀ ਭਰਦੇ ਹਨ,ਕਿ ਉਸ ਨੇ ਆਪਣੀਆਂ ਚਰਚ ਪ੍ਰਧਾਨ ਰੁਚੀਆਂ ਉਤੇ ਵਜੀਕਾਰ ਪਾਣ ਲਈ ਇਕ ਸਨਮਾਨਯੋਗ ਜਤਨ ਕੀਤਾ ਹੈ । ਉਸ ਨੇ ਵਿਵਹਾਰਕ ਦੀ ਫ਼ਿਲਾਸਫ਼ੀ ਬਾਰੇ ਇਕ ਵੱਡ ਆਕਾਰ ਦੀ ਪੁਸਤਕ ਲਿਖੀ ਹੈ, ਜਿਸ ਦਾ ਕੁਝ ਭਾਗ ਇਕ ਹੋਰ ਨਾਮ ਹੇਠ ਇਕ ਹੋਰ ਤਰਕ ਦਾ ਤੇ ਸੁਤੰਤਰ ਸੰਕਲਪ ਦੀ ਪੁਰਾਣੀ ਸਮਸਿਆ ਦੀ ਤਤ੍ਰ ਮੀਮਾਂਸਕ ਚਰਚਾ ਦਾ ਹੀ ਇਕ ਭਾਗ ਬਣ ਜਾਂਦਾ ਹੈ ਅਤੇ ਇਕ ਹੋਰ ਵਧੀਕ ਨਿਰਮਾਣ ਆਕਾਰ ਪੁਸਤਕ “ਇਤਿਹਾਸ ਬਾਰੇ” ਵਿਚ ਉਸ ਨੇ ਇਤਿਹਾਸ ਦੀ ਸੰਕਲਪਨਾ ਚਲਦੀ ਫ਼ਿਲਾਸਫ਼ੀ ਦੇ ਰੂਪ ਵਿਚ ਕੀਤਾ ਹੈ ਅਤੇ ਇਤਿਹਾਸਕਾਰਾਂ ਦੀ ਇਕ ਅਜੇਹੇ ਵਿਅਕਤੀ ਦੇ ਰੂਪ ਵਿਚ ਜਹੜਾ ਕਿ ਕੁਦਰਤ ਅਤੇ ਮਨੁੱਖ ਨੂੰ ਸਿਧਾ ਅਤੇ ਭਾਵਾਤਮਕਤਾ ਦੇ ਰੂਪ ਵਿਚ ਨਹੀਂ ਸਗੋਂ ਪ੍ਰਯੋਜਨਾ ਅਤੇ ਘਟਨਾਵਾਂ ਦੇ ਵਾਸਤਵਿਕ ਪ੍ਰਵਾਹ ਅਤੇ ਵਿਹਾਰ ਅੰਦਰ ਵਿਚਾਰਦਾ ਦਿਖਾਂਦਾ ਹੈ । ਕਰਸੇ ਆਪਣੇ ਵੀ ਕੇ ਨੂੰ ਪਿਆਰਦਾ ਹੈ, ਅਤੇ ਪਹਿਲੇ ਸਮੇਂ ਦੇ ਇਤਾਲਵੀਆਂ ਦੀ ਇਸ ਦਲੀਲ ਦੀ ਉਤਸ਼ਾਹ ਨਾਲ ਪੰੜਤਾ ਕਰਦਾ ਹੈ ਕਿ ਇਤਿਹਾਸ ਫਿਲਾਸਫਰਾਂ ਰਾਹੀਂ ਲਿਖਿਆ ਜਾਣਾ ਚਾਹੀਦਾ ਹੈ । ਉਸ ਦਾ ਵਿਸ਼ਵਾਸ ਹੈ ਕਿ ਪੂਰੇ ਤੌਰ ਤੇ ਇਕ ਵਿਗਿਆਨਕ ਇਤਿਹਾਸ ਦਾ ਸਿੱਟਾ ਇਕ ਅਜੇਹੀ ਸੁਖਮ ਦਰਸੀ ਵਿਦਵਤਾ ਨਿਕਲਿਆ ਹੈ। ਜਿਸ ਵਿਚ ਕਿ ਇਤਿਹਾਸ-ਕਾਰ ਸੰਤ ਨੂੰ ਗੁਆ ਬੈਠਦਾ ਹੈ ਕਿਉਂ ਜੋ ਉਹ ਹਦੋਂ ਵਧੀਕ ਬਹੁਤ ਕੁਝ ਜਾਣਦਾ ਹੁੰਦਾ ਹੈ । ਠੀਕ ਜਿਵੇਂ ਕਿ ਸਿਲੀਮੈਨ ਨੇ ਇਕ ਨਹੀਂ ਸਗੋਂ ਸਤ ਪਾਏ ਖੱਟ ਕਢ ਸਨ ਉਸ ਤੋਂ ਮਗਰੋਂ ਕਿ ਇਤਿਹਾਸਕਾਰਾਂ ਨੇ ਸਿਧ ਕੀਤਾ ਸੀ ਕਿ ਪਾਏ ਕੋਈ ਹੋਇਆ ਹੀ ਨਹੀਂ ਸੀ, ਇਸੇ ਤਰ੍ਹਾਂ ਕਰੋਸੋ ਖਿਆਲ ਕਰਦਾ ਹੈ ਕਿ ਬਹੁਤ ਸਮਾਲੋਚਕ ਇਤਿਹਾਸਕਾਰ ਭੂਤਕਾਲ ਬਾਰੇ ਸਾਡੀ ਅਣਜਾਣਤਾ ਨੂੰ ਵਧਾ ਚੜ੍ਹਾ ਕੇ ਦਸਦੇ ਹਨ । 479
ਮੈਨੂੰ ਇਕ ਅਜੇਹੇ ਮਿਤ੍ਰ ਰਾਹੀਂ ਕਹੀ ਗਈ ਉਦੋਂ ਦੀ ਇਕ ਗੱਲ ਯਾਦ ਹੈ ਜਦੋਂ ਮੈਂ ਆਪਣੀ ਨਵਯੁਵਕ ਉਮਰੇ ਖੋਜ ਦੇ ਕੰਮ ਵਿਚ ਪ੍ਰਵਿਰਤ ਸੀ, ਜੇਹੜਾ ਕਿ ਥੋੜ੍ਹੀ ਜੇਹੀ ਸਾਹਿਤਕ ਜਾਣਕਾਰੀ ਰਖਦਾ ਤੇ ਜਿਸ ਨੂੰ ਮੈਂ ਇਕ ਸਮਾਲੋਚਕ ਤੇ ਸਗੋਂ ਹਦੋਂ ਵਧੀਕ ਸਮਾਲੋਚਕ ਪੁਰਾਤਨ ਰੋਮ ਦਾ ਇਤਿਹਾਸ ਮਾਂਗਵਾ ਦਿੱਤਾ ਸੀ । ਜਦੋਂ ਉਸ ਨੇ ਇਸ ਨੂੰ ਪੜ੍ਹਕੇ ਸਮਾਪਤ ਕਰ ਲਿਆ ਤਾਂ ਉਸ ਨੇ ਇਹ ਕਹਿੰਦਿਆਂ ਹੋਇਆਂ ਮੈਨੂੰ ਪੁਸਤਕ ਵਾਪਸ ਕੀਤੀ ਕਿ ਉਸ ਨੂੰ ਵਧ ਤੋਂ ਵਧ ਭਾਸ਼ਾ ਵਿਗਿਆਨੀ ਵਿਦਵਾਨ ਹੋ ਜਾਣ ਦਾ ਮਾਣ ਭਰਿਆ ਨਿਸ਼ਚਾ ਹ ਗਿਆ ਸੀ ਕਿਉਂ ਜੋ ਇਹੋ ਜੇਹੇ ਵਿਗਿਆਨਕ ਇਸ ਸਿੱਟੇ ਉਤੇ ਅਪੜਦੇ ਹਨ ਕਿ ਥਕਾ ਦੇਣ ਵਾਲੀ ਮਿਹਨਤ ਦੇ ਸਿੱਟੇ ਵਜੋਂ ਉਹ ਜਾਣਦੇ ਕੁਝ ਵੀ ਨਹੀਂ ਹੁੰਦੇ, ਜਦੋਂ ਕਿ ਉਹ ਤਾਂ ਕੇਵਲ ਕੁਦਰਤ ਦੇ ਇਕ ਉਦਾਰ ਦਾਤ ਦੇ ਤੌਰ ਤੇ ਹੀ ਬਿਨਾਂ ਕਿਸੇ ਜਤਨ ਤੋਂ ਕੁਝ ਨਹੀਂ ਸੀ ਜਾਣਦਾ ।
ਕਰੋਸੇ, ਵਾਸਤਵਿਕ ਭੂਤਕਾਲ ਨੂੰ ਲੱਭ ਲੈਣ ਦੀ ਔਕੜ ਨੂੰ ਜਾਣਦਾ ਹੈ ਅਤੇ ਇਤਿਹਾਸ ਬਾਰੇ ਰੂਸ ਦੀ ਇਸ ਪਾਰਿਭਾਸ਼ਾ ਦਾ ਪ੍ਰਮਾਣ ਦਿੰਦਾ ਹੈ, “ਬਹੁਤਿਆਂ ਝੂਠਾ ਵਿਚੋਂ ਉਸ ਇਕ ਝੂਠ ਨੂੰ ਚੁਣ ਲੈਣ ਦੀ ਕਲਾ ਜੇਹੜਾ ਕਿ ਸਚਾਈ ਨਾਲ ਸਭ ਤੋਂ ਵਧੀਕ ਮਿਲਦਾ ਜੁਲਦਾ ਹੋਵੇ ।” ਉਸ ਦੇ ਅੰਦਰ ਹੀਗਲ, ਜਾਂ ਮਾਰਕਸ ਜਾਂ ਬਕਲ ਵਰਗੇ ਕਿਸੇ ਅਜੇਹੇ ਸਿਧਾਂਤ ਵਾਦੀ ਲਈ ਕੋਈ ਹਮਦਰਦੀ ਨਹੀਂ, ਜੇਹੜਾ ਕਿ ਭੂਤਕਾਲ ਨੂੰ ਇਕ ਅਜੇਹੇ ਹੱਤਵ ਅਨੁਮਾਨ ਨਾਲ ਵਿਭਾਗ ਦੇਂਦਾ ਹੈ, ਜਿਹੜਾ ਕਿ ਉਸ ਦੇ ਪੂਰਵਾਸ਼ਾਹ ਨਾਲ ਸਮਾਪਤ ਹੁੰਦਾ ਹੋਵੇ। ਇਤਿਹਾਸ ਵਿਚ ਕੋਈ ਪੂਰਵ-ਮਿਥੀ ਯੋਜਨਾ ਨਹੀਂ ਹੁੰਦੀ, ਅਤੇ ਜੇਹੜਾ ਕੋਈ ਫਿਲਾਸਫਰ ਇਤਿਹਾਸ ਲਿਖਦਾ ਹੈ,ਉਸ ਨੂੰ ਆਪਣੇ ਆਪ ਨੂੰ ਕੋਈ ਬ੍ਰਹਮੰਡੀ ਵਿਉਂਤਾ ਲਭਣ ਲਈ ਨਹੀਂ ਸਗੋਂ, ਕਾਰਨਾ, ਕਾਰਜਾਂ ਅਤੇ ਸਹਿ ਸੰਬੰਧਾਂ ਨੂੰ ਪ੍ਰਗਟ ਕਰਨ ਨਮਿਤ ਅਰਪਣ ਕਰਨਾ ਲੋੜੀਂਦਾ ਹੈ । ਅਤੇ ਉਸ ਨੂੰ ਇਹ ਯਾਦ ਰਖਣ ਦੀ ਵੀ ਲੋੜ ਹੈ ਕਿ ਭੂਤਕਾਲ ਦੇ ਕਿਸੇ ਅਜੇਹੇ ਭਾਗਾਂ ਦੀ ਹੀ ਕੀਮਤ ਹੁੰਦੀ ਹੈ ਜੇਹੜਾ ਕਿ ਆਪਣੀ ਸਾਰਥਕਤਾ ਅਤੇ ਆਪਣੇ ਪ੍ਰਕਾਸ ਕਰਕੇ ਸਮਕਾਲੀਨ ਹੋਵੇ । ਇਤਿਹਾਸ ਛੇਕੜ ਨੂੰ ਉਹ ਕੁਝ ਹੋ ਸਕਦਾ ਹੈ, ਜੋ ਕੁਝ ਕਿ ਨੈਪੋਲੀਅਨ ਨੇ ਇਸ ਨੂੰ ਕਿਹਾ ਸੀ, “ਇਕੋ ਇਕ ਸੱਚੀ ਫ਼ਿਲਾਸਫ਼ੀ ਤੇ ਇਕੋ ਇਕ ਸੱਚਾ ਮਨੋਵਿਗਿਆਨ”-ਜੇਕਰ ਇਤਿਹਾਸਕਾਰ ਇਸ ਨੂੰ ਕੁਦਰਤ ਦੇ ਪ੍ਰਗਟਾਵ ਅਤੇ ਮਨੁੱਖ ਦੇ ਸ਼ੀਸ਼ੇ ਦੇ ਰੂਪ ਵਿਚ ਲਿਖਣ ।
3 ਸੁੰਦਰਤਾ ਕੀ ਹੈ ?
ਕਰੋਸੇ ਇਤਿਹਾਸਕ ਅਤੇ ਸਾਹਿਤਕ ਅਧਿਐਨਾ ਤੋਂ ਫ਼ਿਲਾਸਫ਼ੀ ਵਲ ਆਇਆ; ਅਤੇ ਇਹ ਸੁਭਾਵਕ ਸੀ ਕਿ ਉਸ ਦੀ ਦਾਰਸ਼ਨਿਕ ਰੁਚੀ ਸਮਾਲੋਚਨਾ ਅਤੇ ਸੌਂਦਰਯ ਸ਼ਾਸਤ ਦੀਆਂ ਸਮਸਿਆਵਾਂ ਨਾਲ ਡੂੰਘੇ ਤੌਰ ਤੇ ਰੰਗੀ ਹੁੰਦੀ। ਉਸ ਦੀ ਸਭ ਤੋਂ ਮਹਾਨ ਪੁਸਤਕ ‘ਸੌਂਦਰਯ ਸ਼ਾਸਤ’ ਹੈ (1902) । ਉਹ ਤਤ-ਮੀਮਾਂਸਾ ਅਤੇ ਵਿਗਿਆਨ ਨਾਲੋਂ ਕਲਾ ਨੂੰ ਵਿਸ਼ੇਸਤਾ ਦੇਂਦਾ ਹੈ, ਵਿਗਿਆਨ ਸਾਨੂੰ ਉਪਯੋਗਤਾ ਦੇਂਦੇ ਹਨ, ਪਰ ਕਲਾਵਾਂ ਸਾਨੂੰ ਸੁੰਦਰਤਾ ਦਿੰਦੀਆਂ ਹਨ, ਵਿਗਿਆਨ ਸਾਨੂੰ ਵਿਅਕਤੀ ਅਤੇ ਵਾਸਤਵਿਕ ਤੋਂ ਪਰੇ ਵਧਦੀਆਂ ਗਣਿਤਕ ਭਾਵਾਕਤਾਵਾਂ ਦੇ ਸੰਸਾਰ ਵਿਚ ਲੈ ਜਾਂਦੇ ਹਨ, ਜਦੋਂ ਤੀਕ ਕਿ (ਜਿਵੇਂ ਕਿ ਆਈਨ ਸਟੀਨ ਵਿਚ) ਇਨ੍ਹਾਂ ਤੋਂ ਸਿਟੇ ਵੱਡੇ ਨਿਕਲਦੇ ਹਨ ਪਰ ਉਨ੍ਹਾਂ ਦੀ ਕੋਈ ਵਿਵਹਾਰਕ ਮਹਤਾ ਨਹੀਂ ਹੁੰਦੀ, ਪਰ ਕਲਾ ਸਾਨੂੰ ਸਿਧੇ ਤੌਰ ਤੇ ਵਿਸ਼ਿਸਟ ਵਿਅਕਤੀ ਅਤੇ ਵਿਲਖਣ ਵਲ ਅਤੇ ਸਥੂਲ ਵਿਅਕਤੀ ਦੇ ਰੂਪ ਵਿਚੇ ਅਨੁਭਵ ਹੋਏ ਦਾਰਸ਼ਨਿਕ ਸਾਰਵਦੇਸ਼ਿਕ ਵਲ ਲੈ ਜਾਂਦੀ ਹੈ । “ਗਿਆਨ ਦੇ ਦੋ ਰੂਪ ਹੁੰਦੇ ਹਨ ਇਹ ਜਾਂ ਤਾਂ ਅਨੁਭਵਿਕ ਗਿਆਨ ਹੁੰਦਾ ਹੈ, ਜਾਂ ਫਿਰ ਤਾਰਕਿਕ ਗਿਆਨ, ਕਲਪਨਾ ਰਾਹੀਂ ਪ੍ਰਾਪਤ ਹੋਇਆ ਗਿਆਨ, ਜਾਂ ਬੁੱਧੀ ਸ਼ਕਤੀ ਰਾਹੀਂ ਪ੍ਰਾਪਤ ਹੋਇਆ ਗਿਆਨ, ਵਿਅਕਤੀ ਵਿਸ਼ੇਸ਼ ਬਾਰੇ ਗਿਆਨ ਜਾਂ ਸਾਰਵਦੇਸ਼ਿਕ ਬਾਰੇ ਗਿਆਨ, ਵਿਸਿਸਟ ਵਸਤਾਂ ਬਾਰੇ ਗਿਆਨ ਜਾਂ ਉਨ੍ਹਾਂ ਵਿਚਕਾਰਲੇ ਸੰਬੰਧਾਂ ਬਾਰੇ ਗਿਆਨ, ਇਹ ਜਾਂ ਤਾਂ ਉਤਪਾਦਨ ਹੁੰਦਾ ਹੈ, ਬਿੰਬਾ ਦਾ ਜਾਂ ਸੰਕਲਪਨਾਵਾਂ ਦਾ” ਇਸ ਲਈ ਕਲਾ ਦਾ ਮੂਲ ਬਿੰਬ ਬਣਾਨ ਦੀ ਸ਼ਕਤੀ ਵਿਚ ਪਾਇਆ ਜਾਂਦਾ ਹੈ । ਕਲਾ, ਅਦੁਤੀ ਤੌਰ ਤੇ ਕਲਪਨਾ ਰਾਹੀਂ ਸ਼ਾਸਤ ਹੁੰਦੀ ਹੈ । ਬਿੰਬ ਹੀ ਇਸ ਦੇ ਕੇਵਲ ਮਾਤ੍ਰ ਧਨ ਹੁੰਦੇ ਹਨ । ਇਹ ਚੀਜ਼ਾਂ ਵਸਤਾਂ ਦਾ ਵਰਗੀਕਰਣ ਨਹੀਂ ਕਰਦੀ, ਇਹ ਉਨ੍ਹਾਂ ਨੂੰ ਵਾਸਤਵਿਕ ਜਾਂ ਕਲਪਨਾ-ਮਈ ਕਰਕੇ ਪ੍ਰਗਟ ਨਹੀਂ ਕਰਦੀ, ਉਨ੍ਹਾਂ ਨਾਲ ਗੁਣ ਆਰੋਪਣ ਨਹੀਂ ਕਰਦੀ ਉਨ੍ਹਾਂ ਦੀ ਪਰਿਭਾਸ਼ਾ ਨਹੀਂ ਕਰਦੀ, ਇਹ ਅਨੁਭਵ ਰਾਹੀਂ ਉਨ੍ਹਾਂ ਨੂੰ ਪੇਸ਼ ਕਰਦੀ ਹੈ—ਇਸ ਤੋਂ ਵਧੀਕ ਹੋਰ ਕੁਝ ਨਹੀਂ। ਕਿਉਂ ਜੋ ਕਲਪਨਾ ਵਿਚਾਰ ਤੋਂ ਪਹਿਲਾਂ ਆਉਂਦੀ ਹੈ, ਅਤੇ ਇਸ ਲਈ ਅਵੱਸ਼ਕ ਹੁੰਦੀ ਹੈ ਇਸ ਲਈ ਮਨਦੀ ਕਲਾਮਈ ਜਾਂ ਬਿੰਬ ਬਣਾਨ ਵਾਲੀ ਪ੍ਰਵਿਰਤੀ ਤਾਰਕਿਕ ਤੇ ਸੰਕਲਪਨ ਕਰਨ ਵਾਲੀ ਪ੍ਰਵਿਰਤੀ ਨਾਲੋਂ ਪੂਰਵ ਹੁੰਦੀ ਹੈ। ਮਨੁੱਖ ਇਕ ਕਲਾਕਾਰ ਹੋ ਜਾਂਦਾ ਹੈ, ਜਦੋਂ ਹੀ ਕਿ ਉਹ ਕਲਪਨਾ ਕਰਨ ਲਗ ਪੈਂਦਾ ਹੈ, ਅਤੇ ਤਰਕ ਕਰਨ ਨਾਲੋਂ ਕਾਫੀ ਚਿਰ ਪਹਿਲਾਂ ।ਮਹਾਨ ਕਲਾਕਾਰਾਂ ਨੇ ਮਾਮਲੇ ਨੂੰ ਇਸ ਤਰ੍ਹਾਂ ਹੀ ਸਮਝਿਆ ਸੀ । ਮਾਈਕਲ ਅੱਜਲੇ ਨੇ ਕਿਹਾ ਸੀ ਕਿ ਕੋਈ ਆਦਮੀ ਚਿਤ੍ਰਕਾਰੀ ਹੱਥਾਂ ਨਾਲ ਨਹੀਂ ਸਗੋਂ ਦਿਮਾਗ ਨਾਲ ਕਰਦਾ ਹੈ, ਅਤੇ ਲੇਓ ਨਾਰਡ ਨੇ ਲਿਖਿਆ ਸੀ। ਉੱਚੀ ਪ੍ਰਤਿਭਾ ਵਾਲੇ ਮਨੁੱਖਾਂ ਦੇ ਮਨ, ਅਵਿਸ਼ਕਾਰ ਵਿਚ ਸਭ ਤੋਂ ਵਧੀਕ ਪ੍ਰਵਿਰਤ ਉਦੋਂ ਹੁੰਦੇ ਹਨ, ਜਦੋਂ ਕਿ ਉਹ ਬਾਹਰਮੁਖੀ ਕੰਮ ਘਟ ਤੋਂ ਘਟ ਰਹੇ ਹੁੰਦੇ ਹਨ। ਦਾ ਵਿਨਸੀ ਬਾਰੇ ਕਹੀ ਗਈ ਕਹਾਣੀ ਹਰੇਕ ਆਦਮੀ ਜਾਣਦਾ ਹੈ ਕਿ ਜਦੋਂ ਉਹ ‘ਅੰਤਮ ਭੋਜਨ’ ਚਿੱਤਰ ਰਿਹਾ ਸੀ ਤਾਂ ਉਸ ਨੇ ਕਈ ਦਿਨਾਂ ਤੀਕ ਇਹ ਅਣਛੋਹੀ ਕੈਨਵਸ ਦੇ ਸਾਹਮਣੇ ਬੇਹਰਕਤ ਬੈਠੇ ਰਹਿ ਕੇ ਉਸ ਪਾਦਰੀ ਨੂੰ ਬੜਾ ਹੀ ਨਾਰਾਜ਼ ਕਰ ਲਿਆ ਸੀ ਜਿਸ ਨੇ ਕਿ ਉਸ ਲਈ ਆਰਡਰ ਕੀਤਾ ਸੀ, ਅਤੇ ਜਿਸ ਨੇ ਹਟੀ ਪਾਦਰੀ ਦੀ ਬਾਰ ਬਾਰ ਇਸ ਦੀ ਪੁਛ ਦਾ ਬਦਲਾ ਕਿ ਉਹ ਕੰਮ ਕਰਨਾ ਕਦੋਂ ਸ਼ੁਰੂ ਕਰੇਗਾ ? ਇਸ ਰੂਪ ਵਿਚ ਲੈ ਲਿਆ ਕਿ ਇਸ ਸਾਊ ਆਦਮੀ ਨੂੰ ਉਸ ਨੇ ਜੁਡਾਜ਼ ਦੇ ਆਕਾਰ ਲਈ ਇਕ ਅਚੇਤ ਨਮੂਨਾ ਕਰਕੇ ਵਰਤ ਲਿਆ।
ਸੌਦਰਯ ਬੰਧੀ ਪ੍ਰਵਿਰਤੀ ਦਾ ਸਾਰ ਕਲਾਕਾਰ ਦੇ ਇਹ ਹਰਕਤ ਹੀਨ ਜਤਨ ਵਿਚ ਪਾਇਆ ਜਾਂਦਾ ਹੈ, ਜਿਸ ਨਾਲ ਕਿ ਉਹ ਅਜੇਹੇ ਪੂਰਣ ਬਿੰਬ ਦੀ ਕਲਪਨਾ ਕਰਦਾ ਹੈ ਜੇਹੜਾ ਕਿ ਉਸ ਵਿਸ਼ੇ ਨੂੰ ਸਾਕਾਰ ਕਰ ਦੇਵੇ ਜੇਹੜਾ ਕਿ ਉਸ ਦੇ ਮਨ ਅੰਦਰ ਹੁੰਦਾ ਹੈ, ਇਹ ਅਨੁਭੂਤੀ ਦੇ ਇਕ ਅਜੇਹੇ ਰੂਪ ਵਿਚ ਪਾਇਆ ਜਾਂਦਾ ਹੈ, ਜਿਸ ਵਿਚ ਕਿ ਕੋਈ ਰਹਸਮਣੀ ਅੰਦਰ ਦ੍ਰਿਸ਼ਟੀ ਨਹੀਂ ਸਗੋਂ ਪੂਰਣ ਨਜ਼ਰ ਸੰਪੂਰਣ ਪਛਾਣ ਅਤੇ ਪਰਿਆਪਤ ਕਲਪਨਾ ਅੰਤਰਨਿਹਤ ਹੁੰਦੀ ਹੈ । ਕਲਾ ਦੀ ਕਰਾਮਾਤ ਬਾਹਰਲਾ ਰੂਪ ਆਕਾਰ ਦਿੱਤਾ ਜਾਣ ਤਾਂ ਇਕ ਯਾਇਕ ਤਕਨੀਕ ਅਤੇ ਹੱਥਾਂ ਦੇ ਕੇਬਲ ਦਾ ਮਾਮਲਾ ਹੁੰਦਾ ਹੈ ।
ਜਦੋਂ ਅਸਾਂ ਕਿਸੇ ਅਤੀਵ ਸ਼ਬਦ ਦਾ ਉਤ ਵਸੀਕਾਰ ਪਾ ਲਿਆ ਹੋਵੇ, ਸਗਵੇਂ ਤੌਰ ਤੇ ਅਤੇ ਸਪਸ਼ਟ ਰੂਪ ਵਿਚ ਕਿਸੇ ਸਰੀਰ ਆਕਾਰ ਜਾਂ ਬੂਤ ਦਾ ਸੰਕਲਪਨ ਕਰ ਲਿਆ ਹੋਵੇ ਜਦੋਂ ਅਸਾਂ ਕੋਈ ਸੰਗੀਤਕ ਵਿਸ਼ਾ ਵਸਤੂ ਲਭ ਲਿਆ ਹੋਵੇ ਤਾਂ ਪ੍ਰਗਟਾਵ ਜਨਮ ਲੈ ਲੈਂਦਾ ਅਤੇ ਪੂਰਣ ਹੋ ਜਾਂਦਾ ਹੈ ਤੇ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਤਦੋਂ ਜੇਕਰ ਅਸੀਂ ਆਪਣਾ ਮੂੰਹ ਬਲੀਏ, ਅਤੇ ਬੋਲੀਏ ਜਾਂ ਗਾਈਏ-ਤਾਂ ਜੋ ਕੁਝ ਅਸੀਂ ਕਰਦੇ ਹਾਂ ਉਹ ਉਸੇ ਚੀਜ ਨੂੰ ਉਚੀ ਕਹਿ ਦੇਣਾ ਹੁੰਦਾ ਹੈ ਜਿਸ ਨੂੰ ਅਸਾਂ ਅੰਦਰ ਵਾਰ ਪਹਿਲਾਂ ਹੀ ਕਹਿ ਲਿਆ ਹੁੰਦਾ ਹੈ ਤੇ ਉਸ ਕੁਝ ਉੱਚੀ ਗਾ ਦੇਣਾ ਹੁੰਦਾ ਹੈ, ਜੇਹੜਾ ਕਿ ਅਸੀਂ ਅੰਦਰਵਾਰ ਗਾ ਲਿਆ ਹੁੰਦਾ ਹੈ। ਜੇਕਰ ਸਾਡੇ ਹੱਥ ਕਿਸੇ ਪਿਆਨੇ ਸਾਜਦੀਆਂ ਸੁਰਾਂ ਨੂੰ ਛੂਹ ਦੇਂਦੇ ਹਨ, ਜੇਕਰ ਅਸੀਂ ਕੋਸਿਲ ਜਾ ਲੈਣੀ ਫੜ ਲੈਂਦੇ ਹਾਂ ਤਾਂ ਅਜੇਹੀਆਂ ਕ੍ਰਿਆਵਾ ਇਛਾ ਕੀਤੀਆ ਹੁੰਦੀਆਂ ਹਨ।” ਉਹ ਵਿਵਹਾਰਕ ਪ੍ਰਵਿਰਤੀ ਨਾਲ ਸੰਬੰਧ ਰਖਦੀਆਂ ਹਨ ਨ ਕਿ ਸੌਂਦਰਯ ਬੋਧੀ ਨਾਲ” ਅਤੇ ਜੋ ਕੁਝ ਅਸੀਂ ਤਦੇ’ ਕਰ ਰਹੇ ਹੁੰਦੇ ਹਾਂ, ਉਹ ਉਨ੍ਹਾਂ ਮਹਾਨ ਗਤੀਆਂ ਨੂੰ ਅਮਲ ਵਿੱਚੋਂ ਲਿਆਉਣਾ ਹੁੰਦਾ ਹੈ, ਜੇਹੜੀਆਂ ਕਿ ਅਸਾਂ ਸੰਖੇਪ ਰੂਪ ਵਿਚ, ਅਤੇ ਫੁਰਤੀ ਨਾਲ ਅੰਦਰਵਾਰ ਵਰਤੋਂ ਵਿਚ ਲਿਆ ਚੁੱਕੇ ਹੁੰਦੇ ਹਾਂ ।
ਕੀ ਇਹ ਚੀਜ਼ ਪ੍ਰੇਸ਼ਾਨ ਕਰਨ ਵਾਲੇ ਉਸ ਪ੍ਰਸੰਨ ਦਾ ਉੱਤਰ ਦੇਣ ਵਿਚ ਸਾਡੀ ਸਹਾਇਤਾ ਕਰਦੀ ਹੈ ਕਿ ਸੁੰਦਰਤਾ ਕੀ ਵਸਤੂ ਹੈ ? ਇਹ ਟਿਕਾਣੇ ਨਿਸ਼ਚਤ ਤੌਰ ਤੇ ਉਨੀਆਂ ਰਾਵਾਂ ਹਨ ਜਿਨੇ ਕਿ ਦਿਮਾਗ਼ ਅਤੇ ਇਸ ਮਮਾਲੇ ਵਿਚ ਹਰੇਕ ਪ੍ਰੇਮੀ ਆਪਣੇ ਆਪ ਨੂੰ ਇਕ ਅਜਿਹਾ ਪ੍ਰਮਾਣੀਕ ਅਧਿਕਾਰੀ ਸਮਝਦਾ ਹੈ ਜਿਸ ਦੀ ਵਿਰੋਧਤਾ ਨੇ ਕੀਤੀ ਜਾ ਸਕਦੀ ਹੋਵੇ । ਕਰੋਸੇ ਉਤੱਰ ਦੇਂਦਾ ਹੈ ਕਿ ਸੁੰਦਰਤਾ ਕਿਸੇ ਅਜੇਹੇ ਬਿੰਬ ਦੀ ਮਾਨਸਿਕ ਬਣਤਰ ਹੁੰਦੀ ਹੈ (ਜਾਂ ਬਿੰਬਾਂ ਦੀ ਇਕ ਲੜੀ ਦੀ) ਜੇਹੜਾ ਕਿ ਪਛਾਣੀ ਵਸਤੂ ਦੇ ਸਾਰ ਨੂੰ ਬੋਚ ਲੈਂਦਾ ਹੈ । ਫਿਰ ਸੁੰਦਰਤਾ ਅੰਤ੍ਰੀਵ ਬਿੰਬ ਨਾਲ ਸੰਬੰਧ ਰਖਦੀ ਹੈ, ਨ ਕਿ ਉਹ ਬਾਹਰਲੇ ਰੂਪ ਨਾਲ ਜਿਸ ਵਿਚ ਕਿ ਇਹ ਸਾਕਾਰ ਹੁੰਦੀ ਹੈ । ਅਸੀਂ ਇਸ ਤਰ੍ਹਾਂ ਸੋਚਣਾ ਪਸੰਦ ਕਰਦੇ ਹਾਂ, ਕਿ ਸਾਡੇ ਆਪਣੇ ਆਪ ਤੇ ਸ਼ੈਕਸਪੀਅਰ ਵਿਚਕਾਰ ਵਿਭਿੰਨਤਾ, ਬਹੁਤ ਕਰਕੇ ਬਾਹਰਲੇ ਪ੍ਰਗਟਾਵ ਦੀ ਤਕਨੀਕ ਵਿਭਿੰਨਤਾ ਹੁੰਦੀ ਹੈ, ਕਿ ਸਾਡੇ ਪਾਸ ਵਿਚਾਰ ਅਜੇਹੇ ਮੌਜੂਦ ਹਨ ਜੇਹੜੇ ਕਿ ਏਨੇ ਡੂੰਘੇ ਸਥਿਤ ਹਨ ਕਿ ਸ਼ਬਦਾਂ ਵਿਚ ਪ੍ਰਗਟ ਨਹੀਂ ਕੀਤੇ ਜਾ ਸਕਦੇ । ਪਰ ਇਹ ਇਕ ਮਨ ਭਾਉਂਦਾ ਭੁਲੇਖਾ ਹੈ । ਵਿਭਿੰਨਤਾ ਬਿੰਬ ਨੂੰ ਬਾਹਰਲਾ ਰੂਪ ਦੇਣ ਦੀ ਸ਼ਕਤੀ ਵਿਚ ਨਹੀਂ ਸਗੋਂ ਕਿਸੇ ਅਜੇਹੇ ਬਿੰਬ ਨੂੰ ਅੰਤ੍ਰੀਵ ਤੌਰ ਤੇ ਬਣਾਣ ਦੀ ਸ਼ਕਤੀ ਵਿਚ ਪਾਈ ਜਾਂਦੀ ਹੈ, ਜੇਹੜੀ ਕਿ ਵਸਤੂ ਨੂੰ ਪ੍ਰਗਟ ਕਰਦੀ ਹੋਵੇ ।
ਉਹ ਸੋਂਦਰਯ ਬੋਧੀ ਭਾਵ ਵੀ ਜੇਹੜਾ ਕਿ ਸਰਜਨਾ ਹੋਣ ਨਾਲ ਚਿੰਤਨ ਕਰਨ ਦਾ ਹੁੰਦਾ ਹੈ, ਅੰਤ੍ਰੀਵ ਪ੍ਰਗਟਾਵ ਹੀ ਹੁੰਦਾ ਹੈ, ਉਹ ਮਾਤ੍ਰਾ ਜਿਸ ਵਿਚ ਅਸੀਂ ਕਿਸੇ ਕਲਾ ਕਿਰਤ ਨੂੰ ਸਮਝਦੇ ਜਾਂ ਇਸ ਦੀ ਕਦਰ ਕਰਦੇ ਹਾਂ, ਸਾਡੀ ਉਸ ਯੋਗਤਾ ਉਤੇ ਨਿਰਭਰ ਕਰਦੀ ਹੈ, ਜਿਸ ਨਾਲ ਕਿ ਚਿਤ੍ਤ ਕੀਤੀ ਵਾਸਤਵਿਕਤਾ ਨੂੰ ਅਸੀਂ ਸਿਧੀ ਅਨੁਭੂਤਪੀ ਨਾਲ ਦੇਖਦੇ ਹਾਂ-ਆਪਣੇ ਆਪ ਲਈ ਇਕ ਪ੍ਰਗਟ ਕਰਨ ਵਾਲਾ ਬਿੰਬ ਬਣਾਨ ਦੀ ਸਾਡੀ ਸ਼ਕਤੀ ਜਦ ਕਦੀ ਅਸੀਂ ਕਿਸੇ ਸੁੰਦਰ ਕਲਾ ਕਿਰਤ ਨੂੰ ਮਾਣ ਰਹੇ ਹੁੰਦੇ ਹਾਂ, ਤਾਂ ਸਦਾ ਆਪਣੀ ਅਨੁਭੂਤੀ ਨੂੰ ਹੀ ਪ੍ਰਗਟ ਕਰਦੇ ਹਾਂ-ਇਹ ਮੇਰੀ ਹੀ ਆਪਣੀ ਅਨੁਭੂਤੀ ਹੋ ਸਕਦੀ ਹੈ ਜਦੋਂ ਕਿ ਸ਼ੈਕਸਪੀਅਰ ਨੂੰ ਪੜ੍ਹਦਿਆ ਹੋਇਆ ਮੈਂ ਹੈਮਲਿਟ ਜਾਂ ਆਥੈਲੋ ਦਾ ਬਿੰਬ ਬਣਾਂਦਾ ਹਾਂ । ਸਿਰਜਨਾ ਕਰ ਰਹੇ ਕਲਾਕਾਰ ਅਤੇ ਸੁੰਦਰਤਾ ਦਾ ਚਿੰਤਨ ਕਰ ਰਹੇ ਦਰਸ਼ਕ ਦੋਹਾਂ ਅੰਦਰ ਸੌਂਦਰਯ ਬੁੱਧੀ ਭੇਤ ਪ੍ਰਗਟਾਊ ਬਿੰਬ ਹੀ ਹੁੰਦਾ ਹੈ । ਸੁੰਦਰਤਾ ਪਰਿਆਪਤ ਪ੍ਰਗਟਾਵ ਹੁੰਦੀ ਹੈ, ਅਤੇ ਕਿਉਂਕਿ ਕੋਈ ਵਾਸਤਵਿਕ ਪ੍ਰਗਟਾਵ ਹੁੰਦਾ ਨਹੀਂ ਜੇਕਰ ਇਹ ਪਰਿਆਪਤ ਨ ਹੋਵੇ ਇਸ ਲਈ ਅਸੀਂ ਪੁਰਾਣੇ ਪ੍ਰਸ਼ਨ ਦਾ ਉੱਤਰ ਬੜੇ ਸਾਧਾਰਣ ਰੂਪ ਵਿਚ ਇਹ ਦੇ ਸਕਦੇ ਹਾਂ ਕਿ ਸੁੰਦਰ ਪ੍ਰਗਟਾਵ ਹੁੰਦੀ ਹੈ ।
- ਆਲੋਚਨਾ
ਇਹ ਸਾਰੀ ਚੀਜ਼ ਏਨੀ ਹੀ ਸਪਸ਼ਟ ਹੈ ਜਿੰਨੀ ਕਿ ਇਕ ਤਾਰਿਆ ਵਿਹੀਨ ਅਤੇ ਉਸ ਨਾਲੋਂ ਵਧੀਕ ਸਿਆਣੀ ਨਹੀਂ ਜਿਨੀ ਕਿ ਇਹ ਹੋ ਸਕਦੀ ਹੈ। ‘ਸਪਿਰਿਟ ਦੀ ਫਿਲਾਸਫ਼ੀ’ ਅੰਦਰ ਘਾਟਾ ਸਿਪਰਿਟ ਦਾ ਹੀ ਹੈ, ਅਤੇ ਕਿਸੇ ਹਮਦਰਦੀ ਵਾਲੀ ਵਿਆਖਿਆ ਨੂੰ ਇਹ ਬੇ ਹੌਸਲਾ ਕਰਦੀ ਹੈ “ਵਿਵਹਾਰਕ ਫ਼ਿਲਾਸਫ਼ੀ” ਅਵਿਵਹਾਰਕ ਹੈ ਅਤੇ ਜੀਉਂਦੇ ਸੰਕੇਤ ਦੇ ਰੁਮਕੇ ਵਲੋਂ ਬੁੜੀ ਹੋਈ ਹੈ । ਇਤਿਹਾਸ ਬਾਰੇ “ਨਾਮ ਦਾ ਅਨੁਬੰਧ ਸੱਤ ਦੀ ਇਕ ਲਤ ਨੂੰ ਤਾਂ ਕਾਬੂ ਕਰਦਾ ਹੈ, ਜਦੋਂ ਕਿ ਇਹ ਇਤਿਹਾਸ ਤੇ ਫ਼ਿਲਾਸਫ਼ੀ ਦੀ ਏਕਤਾ ਦਾ ਪ੍ਰਸਤਾਵ ਕਰਦਾ ਹੈ, ਪਰ ਦੂਸਰੇ ਪਖ ਵਲੋਂ ਖੁੰਝ ਜਾਂਦਾ ਹੈ, ਜਦੋਂ ਕਿ ਇਹ ਦੇਖਣੋ ਅਸਮਥ ਰਹਿੰਦਾ ਹੈ, ਕਿ ਇਤਿਹਾਸ ਫਿਲਾਸਫ਼ੀ ਤਾਂ ਹੀ ਹੋ ਸਕਦਾ ਹੈ ਜੇ ਕਰ ਇਹ ਵਿਸ਼ਸਣਿਕ ਨਹੀਂ ਸਗੋਂ ਸੰਸਲੇਸਣਿਕ ਹੋਵੇ, ਟੁਕੜੇ ਜੇਹੇ ਹੋਇਆ ਇਤਿਹਾਸ ਨਹੀਂ (ਵਖ ਵਖ ਪੁਸਤਕਾਂ ਵਿਚ ਮਨੁੱਖਾਂ ਦੀਆਂ ਮਨੌਤੀ ਅਡ ਅਡ ਪ੍ਰਵਿਰਤੀਆਂ ਦੀ ਵਖਰੀ ਕਹਾਣੀ ਦੇਣ ਵਾਲੀਆਂ-ਆਰਥਕ ਰਾਜਨੈਤਿਕ ਮਨੋਵਿਗਿਆਨ ਦਾਰਸ਼ਨਿਕ ਧਾਰਮਕ ਅਤੇ ਕਲਾਮਈ ਸਗੋਂ ਜਿਸ ਚੀਜ ਨੂੰ ਕੋਈ ਆਦਮੀ ਬਹੁਤੀ ਗੰਭੀਰਤਾ ਨਾਲ ਨਹੀਂ, ਵਿਆਹਤ ਇਤਿਹਾਸ ਕਹਿ ਸਕਦਾ ਹੈ -ਇਤਿਹਾਸ ਵਿਚ ਜੀਵਨ ਦੇ ਸਾਰੇ ਪਖ, ਕਿਸੇ ਇਕ ਖਾਸ ਸਮੇਂ ਅੰਦਰ ਦਿਖਾਏ ਗਏ ਹੋਣ—ਏਨੇ ਸੰਖੇਪ ਕੀਤੇ ਜਾ ਕੇ ਜਿਨੇ ਕਿ ਵਿਅਕਤਕ ਨਿਰਬਲਤਾ ਨੂੰ ਲੋੜ ਹੋ ਸਕਦੀ ਹੈ—ਜਿਨ੍ਹਾਂ ਦਾ ਅਧਿਐਨ ਕੀਤਾ ਜਾਏ ਉਨ੍ਹਾਂ ਦੇ ਸਹਿ-ਸੰਬੰਧਾਂ ਵਿਚ ਅਨੁਰੂਪ ਹਾਲਤਾਂ ਪ੍ਰਤੀ ਉਨ੍ਹਾਂ ਦੇ ਸਾਂਝੇ ਪ੍ਰਤਿਕਰਮ ਵਿਚ ਅਤੇ ਉਨ੍ਹਾਂ ਦੇ ਵਿਭਿੰਨ ਪਰਸਪਰਿਕ ਪ੍ਰਭਾਵ ਵਿਚ ਇਹ ਕਿਸੇ ਇਕ ਵਿਸ਼ੇਸ਼ ਸਮੇਂ ਦਾ ਇਤਿਹਾਸ ਹੋਵੇਗਾ ਮਨੁੱਖ ਦੀ ਜਲਟਤਾ ਦਾ ਬਿੰਬ; ਇਹ ਇਕ ਅਜੇਹਾ ਇਤਿਹਾਸ ਹੋਵੇਗਾ ਜਿਸ ਨੂੰ ਲਿਖਣਾ ਕੋਈ ਫਿਲਾਸਫਰ ਮੰਨ ਲਵੇਗਾ।
ਜਿਥੋਂ ਤੀਕ ਕਿ ਸੌਂਦਰਯ ਬੁੱਧੀ ਦਾ ਵਾਸਤਾ ਹੈ, ਇਸ ਬਾਰੇ ਦੂਸਰੇ ਹੀ ਨਿਰਣੇ ਕਰ ਲੈਣਾ ਘਟੋ ਘਟ ਕੋਈ ਇਕ ਵਿਦਿਆਰਥੀ ਇਸ ਨੂੰ ਸਮਝ ਨਹੀਂ ਸਕਦਾ। ਕੀ ਕੋਈ ਆਦਮੀ ਕਲਾਕਾਰ ਹੋ ਜਾਂਦਾ ਹੈ ਜਦੋਂ ਕਿ ਉਹ ਬਿੰਬ ਬਣਾਨ ਲਗ ਪੈਂਦੇ ਹੈ ? ਕੀ ਕਲਾ ਦਾ ਸਾਰ ਕੇਵਲ ਸੰਕਲਪਨਾ ਵਿਚ ਪਾਇਆ ਜਾਂਦਾ ਹੈ ਅਤੇ ਬਾਹਹਲੇ ਰੂਪ ਕਰਣ ਵਿਚੋ ਨਹੀਂ ? ਕੀ ਸਾਡੇ ਵਿਚਾਰ ਅਤੇ ਵਲਵਲੇ ਕਦੀ ਸਾਡੀ ਗਲ ਬਾਤ ਨਾਲੋਂ ਵਧੀਕ ਸੁੰਦਰ ਨਹੀਂ ਹੋਏ ? ਅਸੀਂ ਕਿਵੇਂ ਜਾਣਦੇ ਹਾਂ ਕਿ ਕਲਾਕਾਰ ਦੇ ਮਨ ਅੰਦਰ, ਅੰਤ੍ਰੀਵ ਬਿੰਬ ਕੀ ਸੀ, ਜਾਂ ਕੀ ਉਹ ਕਿਰਤ ਜਿਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਉਹ ਉਸ ਦੇ ਵਿਚਾਰ ਦੀ ਪੂਰਤੀ ਕਰਦਾ ਹੈ, ਜਾਂ ਰਹਿ ਜਾਂਦਾ ਹੈ ? ਅਸੀਂ ਰੋਡਿਨ ਦੀ “ਹਾਰਲਾਟ” ਕਲਾ ਕਿਰਤ ਨੂੰ ਸੁੰਦਰ ਕਿਵੇਂ ਕਹਾਂਗੇ ਸਿਵਾਏ ਇਸ ਤੋਂ ਕਿਉਂ ਜੋ ਇਹ ਪਰਿਆਪਤ ਸੰਕਲਪਨ ਦੀ ਲਖਾਇਕ ਸਾਕਾਰ ਹੈ ?- ਭਾਵੇਂ ਇਹ ਏਹ ਕਰੂਪ ਅਤੇ ਦੁਖਦਾਈ ਵਿਸ਼ੇ ਦਾ ਹੀ ਸੰਕਲਪਨ ਕਿਉਂ ਨ ਹੋਵੇ ? ਅਰਸਤੂ ਉਲੇਖ ਕਰਦਾ ਹੈ, ਕਿ ਅਜੇਹੀਆਂ ਵਸਤਾਂ ਦੇ ਸਰਾਵੇਂ ਬਿੰਬਾਂ ਨੂੰ ਦੇਖਣ ਨਾਲ ਸਾਨੂੰ ਪ੍ਰਸੰਨਤਾ ਹੁੰਦੀ ਹੈ ਜੇਹੜੀਆਂ ਕਿ ਸਾਡੇ ਲਈ ਵਾਸਤਵ ਵਿਚ ਅਰੁਚਿਕਰ ਹੋਣ, ਸਿਵਾਏ ਇਸ ਗੱਲ ਤੇ ਹੋਰ ਕਿਉਂ ਅਸੀਂ ਅਜੇਹੀ ਕਲਾ ਦਾ ਸਨਮਾਨ ਕਰਦੇ ਹਾਂ ਜਿਸ ਨੇ ਵਿਚਾਰ ਨੂੰ ਏਨੀ ਚੰਗੀ ਤਰ੍ਹਾਂ ਸਾਕਾਰ ਕੀਤਾ ਹੋਵੇ ?
ਇਹ ਜਾਣਨਾ ਇਕ ਸੁਆਦੀ ਅਤੇ ਨਿਰਸੰਦੇਹ ਸੰਕੇਤ ਬੇਚੈਨ ਕਰਨ ਵਾਲੀ ਗੱਲ ਹੋਵੇਗੀ ਕਿ ਕਲਾਕਾਰ ਅਜੇਹੇ ਫ਼ਿਲਾਸਫ਼ਰਾਂ ਬਾਰੇ ਕੀ ਖਿਆਲ ਕਰਦੇ ਹਨ ਜੇਹੜੇ ਉਨ੍ਹਾਂ ਨੂੰ ਇਹ ਦਸਦੇ ਹਨ ਕਿ ਸੁੰਦਰਤਾ ਕੀ ਹੁੰਦੀ ਹੈ । ਮਹਾਨ ਤੋਂ ਮਹਾਨ ਜੀਉਂਦੇ ਕਲਾਕਾਰ ਨੇ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਆਸ਼ਾ ਨੂੰ ਛੱਡ ਦਿਤਾ ਹੈ । ਉਹ ਲਿਖਦਾ ਹੈ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸ ਗੱਲ ਦਾ ਸਗਵੇਂ ਤੌਰ ਤੇ ਸਾਨੂੰ ਕਦੀ ਪਤਾ ਨਹੀਂ ਲਗੇਗਾ ਕਿ ਕਿਉਂ ਕੋਈ ਚੀਜ਼ ਸੁੰਦਰ ਹੁੰਦੀ ਹੈ ।” ਪਰ ਇਹੋ ਹੀ ਪ੍ਰਪਕ ਹੋਈ ਸਿਆਣਪ ਸਾਨੂੰ ਇਕ ਅਜੇਹੀ ਸੰਸਥਾ ਪੇਸ਼ ਕਰਦੀ ਹੈ ਜੇਹੜੀ ਕਿ ਅਸੀਂ ਆਮ ਤੌਰ ਤੇ ਬਹੁਤੀ ਤੌਰ ਤੇ ਬਹੁਤੀ ਪਛੜ ਕੇ ਸਿਖਦੇ ਹਾਂ । “ਕਦੀ ਕੋਈ ਆਦਮੀ ਮੈਨੂੰ ਵਿਸ਼ਧਰੂਪ ਵਿਚ ਸਹੀ ਵਿਧੀ ਦਸਣ ਦੇ ਯੋਗ ਨਹੀਂ ਹੋਇਆ-ਜਿਥੋਂ ਤਕ ਮੇਰਾ ਵਾਸਤਾ ਹੈ ਮੈਂ ਤਾਂ ਸੁੰਦਰ ਵਸਤੂ ਲਈ ਆਪਣੀ ਭਾਵਨਾ ਦਾ ਅਨੁਸਰਣ ਕਰਦਾ ਹਾਂ । ਕੋਹੜਾ ਆਦਮੀ ਇਸ ਨਾਲੋਂ ਵਧੀਕ ਚੰਗਾ ਪ੍ਰਦਰਸ਼ਕ ਲਭ ਲੈਣ ਬਾਰੇ ਸੁਨਿਸਚਤ ਹੋ ਸਕਦਾ ਹੈ ? ਜੇ ਕਰ ਮੈਨੂੰ ਸੁੰਦਰਤਾ ਅਤੇ ਸਤ ਵਿਚਕਾਰ ਚੋਣ ਕਰਨੀ ਪੈਂਦੀ ਹੈ ਤਾਂ ਮੈਂ ਝਿਜਕਾਂ ਗਾ ਨਹੀਂ ਮੈਂ ਸੁੰਦਰਤਾ ਨੂੰ ਸੰਭਾਲ ਲਵਾਂਗਾ ਸੁੰਦਰਤਾ ਤੋਂ ਛੁਟ ਹੋਰ ਕਈ ਚੀਜ਼ ਸੰਸਾਰ ਵਿਚ ਸਤ ਨਹੀਂ ।” ਆਉ ਆਸ਼ਾ ਕਰੀਏ ਕਿ ਸਾਨੂੰ ਚੋਣ ਕਰਨ ਦੀ ਲੋੜ ਨਹੀਂ ਹੋਵੇਗੀ । ਸ਼ਾਇਦ ਅਸੀਂ ਕਿਸੇ ਦਿਨ ਨੂੰ ਜਾ ਕੇ ਆਤਮਾ ਵਿਚ ਏਨੇ ਬਲਵਾਨ ਅਤੇ ਸਪਸ਼ਟ ਹੋ ਜਾਵਾਂਗੇ ਕਿ ਅਨੇਰੇ ਤੋਂ ਅਨੇਰੇ ਸਤ ਦੀ ਵੀ ਚਮਕ ਦੀ ਸੁੰਦਰਤਾ ਦੇਖ ਸਕਾਂਗੇ ।
ਬਰਟਰੈਂਡ ਰੱਸਲ
(1) ਤਰਕ-ਸ਼ਾਸਤ੍ਰੀ
ਸਭ ਤੋਂ ਛੇਕੜ ਅਸਾਂ ਆਪਣੀ ਪੀੜੀ ਦੇ ਸਭ ਤੋਂ ਵਧੀਕ ਸ਼ਕਤੀ ਸੰਪੰਨ ਯੋਰਪੀਨ ਚਿੰਤਕ ਨੂੰ ਰਖਿਆ ਹੈ।
1914 ਵਿਚ ਜਦੋਂ ਬਰਟਰੈਂਡ ਰੱਸਲ ਕੰਲੰਬੀਆ ਯੂਨੀਵਰਸਿਟੀ ਵਿਚ ਬੋਲਿਆ ਤਾਂ ਉਹ ਆਪਣੇ ਵਿਸ਼ੇ ਵਾਂਗ ਜੇਹੜਾ ਕਿ ਗਿਆਨ ਮੀਂਸਾਸਾ ਸੀ-ਪਤਲਾ ਪੀਲਾ ਮਰਨ ਦੇ ਲਾਗ ਸੀ-ਤਾਂ ਕੋਈ ਆਦਮੀ ਉਸ ਨੂੰ ਕਿਸੇ ਪਲ ਮਰ ਜਾਣ ਵਾਲਾ ਖਿਆਲ ਕਰਦਾ ਸੀ । ਮਹਾਨ ਜੰਗ ਠੀਕ ਉਦੋਂ ਛਿੜਿਆ ਹੀ ਸੀ, ਅਤੇ ਇਸ ਕੰਮਲ ਤਬੀਅਤ ਤੇ ਸ਼ਾਂਤੀ ਦੇ ਪ੍ਰੇਮੀ ਫ਼ਿਲਾਸਫ਼ਰ ਨੂੰ ਸਭ ਤੋਂ ਵਧੀਕ ਸਭਿਆਕ੍ਰਿਤ ਮਹਾਂਦੀਪ ਬਰਬਰਤਾ ਵਿਚ ਵਿਛੇਦਨ ਹੋਣ ਦਾ ਸਦਮਾ ਸਹਾਰਨ ਦਾ ਕਸ਼ਟ ਅਨੁਭਵ ਕਰਨਾ ਪਿਆ ਸੀ । ਕੋਈ ਆਦਮੀ ਕਲਪਨਾ ਕਰਦਾ ਸੀ ਕਿ ਉਸ ਨੇ ਇਹ ਜੇਹੇ ਇਕ ਦੁਰਾਡੇ ਦੇ ਵਿਸ਼ੇ ਜਿਵੇਂ ਕਿ “ਬਾਹਰਲੀ ਦੁਨੀਆਂ ਬਾਰੇ ਸਾਡਾ ਗਿਆਨ” ਬਾਰੇ ਭਾਸ਼ਨ ਕੀਤਾ ਸੀ, ਕਿਉਂ ਜੋ ਉਹ ਜਾਣਦਾ ਸੀ ਕਿ ਇਹ ਦੂਰ ਪਰੇਡ ਦਾ ਸੀ, ਅਤੇ ਉਨ੍ਹਾਂ ਵਾਸਤਵਿਕਤਾ ਤੋਂ, ਜੇਹੜੀਆਂ ਕਿ ਏਨੀਆਂ ਗੰਭੀਰ ਹੋ ਗਈਆਂ ਸਨ ਉਹ ਜਿਨਾਂ ਸੰਭਵ ਹੋ ਸਕੇ ਉਨ੍ਹਾਂ ਤੋਂ ਦੂਰ ਰਹਿਣਾ ਚਾਹੁੰਦਾ ਸੀ । ਅਤੇ ਫਿਰ ਦੱਸ ਸਾਲਾਂ ਮਗਰੋਂ ਉਸ ਨੂੰ ਦੇਖਣ ਸਮੇਂ, ਆਦਮੀ ਪ੍ਰਸੰਨ ਹੁੰਦਾ ਸੀ ਕਿ ਉਹ ਬੰਵੰਜਾ ਸਾਲ ਦੀ ਉਮਰੇ ਅਨੰਦ ਪ੍ਰਸੰਨ ਤੇ ਅਜੇ ਵੀ ਵਿਦੇਹੀ ਸ਼ਕਤੀ ਸਮੇਤ ਉਤਸ਼ਾਹੀ ਸੀ । ਫਿਰ ਇਹ ਕੁਝ ਇਕ ਵਿਚਕਾਰਲੇ ਜੇਹੇ ਦਹਾਕੇ ਦੇ ਵਿਪ੍ਰੀਤ ਜਿਸ ਨੇ ਕਿ ਉਸ ਦੀਆਂ ਸਾਰੀਆਂ ਆਸ਼ਾਵਾਂ ਉਤੇ ਪਾਣੀ ਫੇਰ ਦਿੱਤਾ ਉਸ ਦੀਆਂ ਸਾਰੀਆਂ ਮਿੱਤਰਤਾਵਾਂ ਨੂੰ ਸਿੱਥਲ ਕਰ ਦਿੱਤਾ ਅਤੇ ਕਿਸੇ ਵੇਲੇ ਦੇ ਉਸ ਦੇ ਇਕਾਂਤ ਅਤੇ ਕੁਨੀਨ ਤਾਂਤ੍ਰਿਕ ਨੂੰ ਲਗਭਗ ਭਿੰਨ ਭਿੰਨ ਕਰ ਦਿੱਤਾ ਸੀ ।
ਕਿਉਂ ਜੋ ਉਹ ਉਸ ਰੱਸਲ ਪ੍ਰਵਾਰ ਨਾਲ ਸੰਬੰਧ ਰਖਦਾ ਹੈ, ਜੇਹੜਾ ਕਿ ਇੰਗਲੈਂਡ ਜਾਂ ਸੰਸਾਰ ਭਰ ਵਿਚ ਇਕ ਸਭ ਤੋਂ ਪੁਰਾਣਾ ਤੇ ਪ੍ਰਸਿੱਧ ਪਰਿਵਾਰ ਹੈ, ਜਿਸ ਨੇ ਕਈ ਪੀੜ੍ਹੀਆਂ ਤੋਂ ਬਰਤਾਨੀਆਂ ਨੂੰ ਨੀਤੀ ਖੇਤਾ ਦਿੱਤੇ ਹਨ । ਉਸ ਦਾ ਪਿਤਾਮਾ ਲਾਰਡ ਜਾਹਨ ਰੱਸਲ ਇਕ ਮਹਾਨ ਉਦਾਰਵਾਦੀ ਪ੍ਰਧਾਨ ਮੰਤ੍ਰੀ ਸੀ ਜਿਸ ਨੇ ਕਿ ਸੁਤੰਤਰ ਵਿਆਪਾਰ ਲਈ ਵਿਆਪਕ ਮੁਫਤ ਵਿਦਿਆ ਲਈ ਯਹੂਦੀਆਂ ਦੀ ਸੁਤੰਤਰਤਾ ਲਈ ਤੇ ਹਰ ਖੇਤਰ ਵਿਚ ਆਜ਼ਾਦੀ ਲਈ ਇਕ ਅਥੱਕ ਲੜਾਈ ਲੜੀ ਸੀ । ਉਸ ਦਾ ਪਿਤਾ ਵਿਸਕਾਉਟ ਐਬਰਲੇ ਇਕ ਸੁਤੰਤਰ-ਚਿੰਤਕ ਸੀ ਜਿਸ ਨੇ ਕਿ ਆਪਣੇ ਲੜਕੇ ਉਤੇ ਪਛਮ ਦੇ ਅਨੁਵੰਸਿਕ ਸ਼ਾਸਤ ਦਾ ਬਹੁਤਾ ਭਾਰ ਨ ਪਾਇਆ । ਉਹ ਹੁਣ ਦੂਸਰੇ ਅਗਲ ਰੱਸਲ ਦਾ ਅਧਿਕਾਰੀ ਵਾਰਸ ਹੈ, ਪਰ ਉਹ ਵਿਰਾਸਤ ਦੀ ਸੰਸਥਾ ਨੂੰ ਅਸੀਕਾਰ ਕਰਦਾ ਹੈ ਅਤੇ ਗੌਰਵ ਸਹਿਤ ਆਪਣੀ ਅਜਿਵਕਾ ਆਪ ਕਮਾਂਦਾ ਹੈ। ਜਦੋਂ ਕੈਂਬਰਿਜ ਨੇ ਉਸ ਨੂੰ ਉਸ ਦੇ ਸ਼ਾਂਤੀਵਾਦ ਕਰ ਕੇ ਕੱਢ ਦਿੱਤਾ ਤਾਂ ਉਸ ਨੇ ਸੰਸਾਰ ਨੂੰ ਆਪਣੀ ਯੂਨੀਵਰਸਿਟੀ ਬਣਾ ਲਿਆ ਅਤੇ ਇਕ ਵੇਲੇ ਦੇ ਇਸ ਸ਼ਬਦ ਦੇ ਮੁਢਲੇ ਭਾਵ ਡੰਰ ਦਿੱਤਾ । ਯਾਤ੍ਰਾ ਕਰਦਾ ਅਧਿਆਪਕ ਬਣ ਗਿਆ ਕਦੀ ਕਿਸੇ ਅਨੁਸਾਰ ਜਿਸ ਦਾ ਨਿਰਬਾਹ ਸੰਸਾਰ ਨੇ ਪ੍ਰਸੰਨਤਾ ਨਾਲ
ਦੇ ਬਰਟਹੈਡ ਰੱਸਲ ਰਹੇ ਹਨ : ਇਕ ਜੇਹੜਾ ਕਿ ਜੰਗ ਵਿਚ ਮਰ ਗਿਆ ਅਤੇ ਦੂਸਰਾ ਜੇਹੜਾ ਕਿ ਪਹਿਲੇ ਦੀ ਅਰਥੀ ਵਿਚੋਂ ਉਠ ਖਲੋਤਾ ਲਗ ਭਗ ਇਕ ਅਜੇਹਾ ਰਹਸਵਾਦੀ ਕਮਯੂ-ਨਿਸ਼ਟ ਜੇਹੜਾ ਕਿ ਗਣਿਤ ਤਰਕ ਸ਼ਾਸਤ੍ਰੀ ਦੀ ਰਾਖ ਵਿਚ ਉਪਜ ਪਿਆ । ਸ਼ਾਇਦ ਉਸ ਦੇ ਅੰਦਰ ਸਦਾ ਹੀ ਕੰਮਲ ਰਹਸਵਾਦੀ ਅੰਸ਼ ਮੌਜੂਦ ਸੀ, ਜਿਸ ਦੀ ਪ੍ਰਤਿਨਿਧਤਾ ਪਹਿਲਾਂ ਤਾਂ ਬੀਜ ਗਣਿਤ ਫਾਰਮੂਲਿਆਂ ਦੇ ਇਕ ਪਹਾੜ ਰਾਹੀਂ ਹੁੰਦੀ ਸੀ, ਅਤੇ ਕਦੋਂ ਇਕ ਅਜੇਹੇ ਸਮਾਜਵਾਦ ਵਿਚ ਵਿਕਤ ਪ੍ਰਗਟਾਵ ਲਭਦਿਆਂ ਹੋਇਆ, ਜਿਸ ਦੇ ਚਿੰਨ ਚਕਰ ਫ਼ਿਲਾਸਫ਼ੀ ਨਾਲੋਂ ਵਧੀਕ ਕੁਝ ਧਰਮ ਦੇ ਹੀ ਹਨ । ਉਸ ਦੀਆਂ ਪੁਸਤਕਾਂ ਵਿਚੋਂ ਸਭ ਤੋਂ ਵਧੀਕ ਗੁਣ ਸੁਭਾਵ ਅਨੁਰੂਪ ਸ਼ੀਰਵਕ ਰਹੱਸ-ਵਾਦ ਅਤੇ ਤਰਕ” ਹੈ। ਰਹੱਸਵਾਦ ਦੀ ਤਰਕਵਿਹੀਨਤਾ ਉਤੇ ਇਕ ਅਜੇਹਾ ਦਇਆ ਹੀਨ ਅਕ੍ਰਮਣ ਅਤੇ ਇਸ ਦੇ ਮਗਰੋਂ ਵਿਗਿਆਨ ਵਿਧੀ ਦੀ ਇਕ ਅਜੇਹੀ ਵਡਿਆਈ ਜੇਹੜੀ ਕਿ ਕਿਸੇ ਆਦਮੀ ਅੰਦਰ ਤਰਕ ਦੇ ਰਹੱਸਵਾਦੀ ਦਾ ਹੀ ਵਿਚਾਰ ਪੈਦਾ ਕਰਦੇ ਦੀ ਹੈ। ਰੱਸਲ ਨੇ ਅੰਗ੍ਰੇਜ਼ੀ ਪ੍ਰਤੱਖਵਾਦੀ ਪਰੰਪਰਾ ਨੂੰ ਵਿਰਸੇ ਵਿਚ ਲਿਆ ਹੈ ਅਤੇ ਉਸ ਨੇ ਕਰੜੀ ਤਬੀਅਤ ਵਾਲਾ ਹੋਣ ਦਾ ਸੰਕਲਪ ਕਰ ਰਖਿਆ ਹੈ, ਕਿਉਂ ਜੋ ਉਹ ਜਾਣਦਾ ਹੈ ਕਿ ਉਹ ਅਜੇਹਾ ਕੁਝ ਨਹੀਂ ਹੋ ਸਕਦਾ ।
ਸ਼ਾਇਦ ਇਹ ਗੱਲ ਹਦੋਂ ਵਧੀਕ ਸੁਧਾਈ ਕਰਕੇ ਸੀ ਕਿ ਉਸ ਨੇ ਤਰਕ ਦੇ ਗੁਣਾਂ ਉਤੇ ਜ਼ੋਰ ਦਿੱਤਾ ਅਤੇ ਗਣਿਤ ਸ਼ਾਸਤ ਨੂੰ ਇਕ ਵਿਦਯਤਾ ਦਾ ਰੂਪ ਦੇ ਦਿੱਤਾ । 1914 ਵਿਚ ਉਹ ਕਿਸੇ ਆਦਮੀ ਉਤੇ ਠੰਡੇ ਹੋ ਗਏ ਲਹੂ ਵਾਲਾ, ਥੋੜ੍ਹੇ ਚਿਰ ਲਈ ਜੀਵਤ ਹੋਈ ਭਾਵਾਗਤਮਕਤਾ ਅਤੇ ਲੱਤਾਂ ਤੋਂ ਵਿਹੀਨ ਇਕ ਫਾਰਮੂਲਾ ਹੋਣ ਦਾ ਪ੍ਰਭਾਵ ਪਾਂਦਾ ਸੀ । ਉਹ ਸਾਨੂੰ ਦਸਦਾ ਹੈ ਕਿ ਉਸ ਨੇ ਉਦੋਂ ਤੀਕ ਕਦੇ ਕੋਈ ਚਲ-ਚਿਤ ਨਹੀਂ ਸੀ ਦੇਖਿਆ ਜਦੋਂ ਤੀਕ ਉਸ ਨੇ ਬਰਗਸ਼ਨ ਦੀ ਬੁੱਧੀ ਸ਼ਕਤੀ ਲਈ ਸਿਨੇਮਾ ਚਿਤ੍ਰ ਦੀ ਅਨਰੂਪਤਾ ਨੂੰ ਪੜ੍ਹ ਲਿਆ ਤਦੋਂ ਉਸ ਨੇ ਆਪਣੇ ਆਪ ਨੂੰ ਇਕ ਸ਼ੈਅ ਨਾਲ ਹੀ ਸੰਤੁਸ਼ਟ ਕਰ ਲਿਆ ਅਤੇ ਇਹ ਕੇਵਲ ਮਾਤਰ ਫ਼ਿਲਾਸਫ਼ੀ ਦੇ ਇਕ ਕਾਰਜ ਦੇ ਰੂਪ ਵਿਚ ਬਰਗਸਨ ਦੇ ਸਮੇਂ ਅਤੇ ਗਤੀ ਬਾਰੇ ਸਪਸ਼ਟ ਭਾਵ ਅਤੇ ਉਸ ਦੇ ਇਸ ਜਜ਼ਬੇ ਨੇ ਕਿ ਚੀਜ਼ਾਂ ਵਸਤਾਂ ਇਕ ਜੀਵਤ ਉਤੇ ਜਨ ਨਾਲ ਜੀਉਂਦੀਆਂ ਸਨ, ਰੱਸਲ ਉਤੇ ਕੋਈ ਅਸਰ ਨ ਕੀਤਾ ਇਹ ਉਸ ਨੂੰ ਸੋਹਣੀ ਜੇਹੀ ਕਵਿਤਾ ਪ੍ਰਤੀਤ ਹੋਈ ਅਤੇ ਇਸ ਤੋਂ ਵਧੀਕ ਹੋਰ ਕੁਝ ਨਹੀਂ ਹੈ । ਉਹ ਆਪਣੇ ਲਈ ਗਣਿਤ ਤੋਂ ਸਿਵਾਏ ਹੋਰ ਕੋਈ ਦੇਵਤਾ ਅੰਗੀਕਾਰ ਨਹੀਂ ਸੀ ਕਰਨਾ ਚਾਹੁੰਦਾ । ਕਲਾਸਕੀ ਰਚਨਾਵਾਂ ਲਈ ਉਸ ਅੰਦਰ ਕੋਈ ਰੁਚੀ ਨਹੀਂ ਸੀ । ਉਹ ਇਕ ਹੋਰ ਸਪੈਂਸਰ ਵਾਂਗ ਜ਼ੋਰ ਨਾਲ ਦਲੀਲ ਕਰਦਾ ਸੀ, ਅਤੇ ਇਹ ਸਿਖਿਆ ਵਿਚ ਵਧੇਰੇ ਵਿਗਿਆਨ ਦੇ ਲਈ ਉਹ ਮਹਿਸੂਸ ਕਰਦਾ ਸੀ ਕਿ ਸੰਸਾਰ ਦੇ ਬਹੁਤੇ ਦੁੱਖ ਰਹੱਸਵਾਦ ਅਤੇ ਵਿਚਾਰ ਦੀ ਅਪਰਾਧੀ ਅਸਪਸ਼ਟਤਾ ਕਰ ਦੇ ਸਨ, ਅਤੇ ਸਦਾਚਾਰ ਦਾ ਪਹਿਲਾ ਨਿਯਮ ਸਪਸ਼ਟ ਤੋਂ’ ਸਿਧਾ ਸੰਚਣਾ ਹੋਣਾ ਲੋੜੀਦਾ ਹੈ, ਇਹ ਗੱਲ ਨਾਲੋਂ ਕਿ ਮੈਂ ਜਾਂ ਕੋਈ ਹੋਰ ਆਦਮੀ ਕਿਸ ਬੁੱਠ ਵਿਚ ਵਿਸ਼ਵਾਸ ਕਰੋ ਇਹ ਵਧੀਕ ਚੰਗਾ ਹੈ ਕਿ ਸਾਰਾ ਸੰਸਾਰ ਨਾਸ ਹੋ ਜਾਏ-ਇਹ ਹੈ ਵਿਚਾਰ ਦਾ ਉਹ ਧਰਮ; ਜਿਸ ਦੇ ਆਪਣ ਭੜਮਚਿਆ ਵਿਚ ਸੰਸਾਰ ਦੀ ਮੈਲ ਸੜਦੀ ਜਾ ਰਹੀ ਹੈ। ਸਪੱਸ਼ਟਤਾ ਲਈ ਲਗਨ ਉਸ ਨੂੰ ਅਨਿਵਾਰਯ ਤੌਰ ਤੇ ਗਣਿਤ ਸ਼ਾਸਕ ਵਲ ਲੈ ਗਈ, ਇਸ ਕੁਲੀਨ ਤਾਂਤ੍ਰਿਕ ਵਿਗਿਆਨ ਦੀ ਪ੍ਰਸ਼ਾਂਤ ਵਿਸੁਧਤਾ ਨਾਲ ਉਹ ਲੱਗ ਭਗ ਭਰਨਾਇਆ ਗਿਆ । ਸਹੀ ਤੌਰ ਤੇ ਦੇਖੇ ਜਾਣ ਨਾਲ ਗਣਿਤ ਸ਼ਾਸਕ ਨ ਕੇਵਲ ਸੱਤ, ਸਰੀ ਸਰਬ-ਉਚ ਸੁੰਦਰਤਾ ਰਖਦਾ ਹੈ—ਮੂਰਤੀ ਕਲਾਵਰਗੀ ਇਕ ਮਰਦ ਅਤੇ ਤਪਸ੍ਰੀ ਭਾਂਤ ਦੀ ਸੁੰਦਰਤਾ ਤੇ ਫਿਰ ਸਾਡੀ ਨਿਰਬਲ ਪ੍ਰਕਿਰਤੀ ਦੇ ਕਿਸੇ ਭਾਗ ਨੂੰ ਪ੍ਰੇਰਨਾ ਕਰਨ ਤੋਂ ਬਿਨਾ, ਚਿਕਲਾ ਜਾਂ ਸੰਗੀਤ ਦੇ ਸ਼ਾਨਦਾਰ ਸਾਜ਼ ਸਾਮਾਨ ਤੋਂ ਬਿਨਾ ਪਰ ਫਿਰ ਕਮਾਲ ਰੂਪ ਵਿਚ ਸੁਅੱਛ ਤੇ ਨਿਰਮਲ ਅਤੇ ਅਜੇਹੀ ਕਰੜੀ ਪੂਰਣਤਾ ਦੇ ਯੋਗ ਜੇਹੋ ਜੇਹੀ ਕਿ ਕੇਵਲ ਮਹਾਨ ਤੋਂ ਮਹਾਨ ਕਲਾ ਹੀ ਪ੍ਰਗਟ ਕਰ ਸਕਦੀ ਹੈ। ਉਹ ਵਿਸ਼ਵਾਸ ਕਰਦਾ ਹੈ ਕਿ ਗਣਿਤ ਸ਼ਾਸਤ ਦੀ ਪ੍ਰਗਤੀ ਉਨੀਵੀ ਸਦੀ ਦਾ ਸਭ ਤੋਂ’ ਵਧੀਕ ਮਨੋਹਰ ਅੰਗ ਸੀ, ਵਿਸ਼ੇਸ ਤੌਰ ਤੇ, ਉਨ੍ਹਾਂ ਔਕੜਾ ਦਾ ਸਮਾਧਾਨ ਜੇਹੜੀਆਂ ਕਿ ਪਹਿਲੇ ਸਮਿਆ ਵਿਚ ਗਣਿਤਿਕ ਅਨੰਦ ਬਾਰੇ ਬਣੀਆਂ ਰਹਿੰਦੀਆਂ ਸਨ, ਸੰਭਵ ਤੌਰ ਤੇ ਉਹ ਸਭ ਤੋਂ ਮਹਾਨ ਸਫਲਤਾ ਹੈ, ਜਿਸ ਬਾਰੇ ਸਾਡਾ ਇਹ ਯੁੱਗ ਮਾਣ ਕਰ ਸਕਦਾ ਹੈ । ਇਕ ਸਦੀ ਦੇ ਅੰਦਰ ਉਹ ਪੁਰਾਣਾ ਰੇਖਾ ਗਣਿਤ, ਜਿਸ ਨੇ ਕਿ ਦੋ ਹਜ਼ਾਰ ਵਰ੍ਹਿਆਂ ਤੋਂ ਗਣਿਤ ਸ਼ਾਸਤ ਦੇ ਕਿਲੇ ਉਤੇ ਅਧਿਕਾਰ ਜਮਾਈ ਰਖਿਆ ਸੀ, ਉਹ ਸਭ ਤੋਂ ਪੁਰਾਣੀ ਸੰਸਾਰ ਭਰ ਦੀ ਪਾਠ-ਪੁਸਤਕ ਤੇ ਇਸ ਦਾ ਪਾਠ ਅੰਤ ਨੂੰ ਪਿਛੇ ਪੈ ਗਿਆ ਇਹ ਗੱਲ ਇਕ ਪਰਿਵਾਦ ਤੋਂ ਘਟ ਹੋਰ ਕੁਝ ਨਹੀਂ ਇੰਗਲੈਂਡ ਵਿਚ ਲੜਕਿਆਂ ਨੂੰ ਅਜੇ ਵੀ ਯਕਾਲਿਡ ਹੀ ਪੜ੍ਹਾਇਆ ਜਾਂਦਾ ਹੈ।
ਆਧੁਨਿਕ ਗਣਿਤ ਸ਼ਾਸਤ੍ਰ ਵਿਚ ਸਭ ਤੋਂ ਵਧੀਕ ਨਵਾਂਚਾਰਾ ਦਾ ਨਿਕਾਸ ਸ਼ਾਇਦ ਆਪ ਤੋਂ ਆਪ ਸਿਧ ਸੂਰਤਾਂ ਦੀ ਅਸ੍ਰੀਕਾਰਤਾ ਹੈ ਅਤੇ ਰਸੱਲ ਅਜੇਹੇ ਵਿਅਕਤੀਆਂ ਲਈ ਉਣਸ ਰਖਦਾ ਹੈ, ਜਿਹੜੇ ਕਿ ਸਵੈ-ਸਪਸ਼ਟ ਸਚਾਈਆਂ ਨੂੰ ਵੀ ਚਨੌਤੀ ਦੇਂਦੇ ਤੇ ਸਪਸ਼ਟ ਚੀਜ਼ ਨੂੰ ਵੀ ਸਿੱਧ ਕੀਤੇ ਜਾਣ ਬਾਰੇ ਜ਼ੋਰ ਦੇਂਦੇ ਹਨ । ਇਹ ਗੱਲ ਸੁਣ ਕੇ ਉਹ ਪ੍ਰਸੰਨ ਹੋਇਆ ਸੀ ਕਿ ਸਮਾਨ ਅੰਤਰ ਰੇਖਾਵਾਂ ਵੀ ਕਿਸੇ ਥਾਂ ਮਿਲ ਸਕਦੀਆਂ ਹਨ ਅਤੇ ਕਿ ਸਾਰੀਆਂ ਇਕਾਈ ਆਪਣੇ ਕਿਸੇ ਇਕ ਭਾਵ ਨਾਲੋਂ ਵਡੇਰੀ ਨ ਹੁੰਦੀ ਹੋਵੇ। ਆਪਣੇ ਮਾਸੂਮ ਪਾਠਕ ਨੂੰ ਉਹ ਕੁਝ ਅਜੇਹੀਆਂ ਅੰਕ ਕੁਲ ਅੰਕਾਂ ਤੋਂ ਕੇਵਲ ਅੱਧੇ ਹੁੰਦੇ ਹਨ ਅਤੇ ਫਿਰ ਵੀ ਉਹ ਏਨੇ ਹੁੰਦੇ ਹਨ ਜਿਨੇ ਕਿ ਕੁਲ ਅੰਕ-ਕਿਉਂ ਜੋ ਹਰੇਕ ਅੰਕ ਪਿਛੇ ਇਸ ਦਾ ਦੂਣਾ ਜਿਸਤ ਹੁੰਦਾ ਹੈ । ਨਿਰਸੰਦੇਹ ਹੁਣ ਤੀਕ ਪਰਿਭਾਸ਼ਨ ਕੀਤੀ ਜਾਣ ਯੋਗ ਉਸ ਵਸਤੂ ਗਣਿਤਿਕ ਅਨੰਤ ਬਾਰੇ ਇਹ ਹੈ ਸਾਰਾ ਬਿੰਦੂ ਇਹ ਅਜੇਹੇ ਭਾਗਾਂ ਸਮੇਤ ਸੰਪੂਰਣ ਇਕਾਈ ਦੇ ਪਾਠਕ ਇਸ ਸਪਰਸ਼ ਰੇਖਾ ਦਾ ਅਨੁਸਰਣ ਕਰ ਸਕਦਾ ਹੈ, ਜੇਕਰ ਉਸ ਦੀ ਤਬੀਅਤ ਕਰਦੀ ਹੋਵੇ ।
ਜੇਹੜੀ ਚੀਜ਼ ਰੱਸਲ ਨੂੰ ਗਣਿਤ ਸ਼ਾਸਤ੍ਰ ਵਲ ਖਿਚਦੀ ਹੈ ਉਹ ਇਸ ਦੀ ਵਿਅਕਤਤ੍ਰ ਵਿਹੀਨਤਾ ਅਤੇ ਵਸਤੂ ਨਿਸ਼ਟਤਾ ਹੈ, ਏਥੇ ਅਤੇ ਕੇਵਲ ਏਥੇ ਹੀ ਸਦੀਵੀਂ ਸਤ ਅਤੇ ਨਿਰਪੱਖ ਗਿਆਨ ਵਿਦਮਾਨ ਹੈ, ਇਹ ਹੀ ਪਹਿਲਾਂ ਤੋਂ ਸਤ, ਪੈਲਟ ਦੇ “ਵਿਆਪਕ ਵਿਚਾਰ” ਸਪਾਈਨਜ਼ਾ ਦੀ “ਸਦੀਵੀ ਵਿਵਸਥਾ ਅਤੇ ਸੰਸਾਰ ਦਾ ਸਾਰਤੱਤ ਹਨ। ਫ਼ਿਲਾਸਫ਼ੀ ਦਾ ਉਦੇਸ਼ ਗਣਿਤ ਸ਼ਾਸਤ ਦੀ ਪੂਰਣਾ ਦੀ ਸਮਾਨਤਾ ਕਰਨਾ ਹੋਣਾ ਲੋੜੀਂਦਾ ਹੈ, ਅਤੇ ਇਹ ਆਪਣੇ ਆਪ ਨੂੰ ਅਜੇਹੇ ਵਕਤੱਵਾਂ ਤੀਕ ਸੀਮਤ ਕਰ ਲੈਣ ਨਾਲ ਜੇਹੜੇ ਕਿ ਸਮਾਨ ਤੌਰ ਤੇ ਵਿਸ਼ੁੱਧ ਤੇ ਸਾਰੇ ਅਨੁਭਵ ਤੋਂ ਪਹਿਲਾਂ ਇਸ ਦੇ ਸਮਾਨ ਸੱਤ ਹੋਣ ।” ਦਾਰਸ਼ਨਿਕ ਤਰਕ ਵਾਕਾਂ ਨੂੰ ਜ਼ਰੂਰੀ ਤੌਰ ਤੇ ਪਹਿਲਾਂ ਤੋਂ ਸਤ ਹੋਣਾ ਲੋੜੀਂਦਾ ਹੈ, “ਇਸ ਤਰ੍ਹਾਂ ਵਿਲਖਣ ਜੇਹਾ ਵਾਸਤਵਵਾਦੀ ਕਹਿੰਦਾ ਹੈ। ਇਹੋ ਜੇਹੇ ਤਰਕਵਾਕ ਵਸਤਾਂ ਵੱਲ ਨ ਹੀ ਸਗੋਂ ਸੰਬੰਧਾਂ ਵੱਲ ਤੇ ਵਿਸ਼ਵ ਵਿਆਪਕ ਸੰਬੋਧ ਵਲ ਸੰਕੇਤ ਕਰਨਗੇ । ਉਹ ਵਿਸ਼ਿਸ਼ਟ ਤੱਥਾਂ ਅਤੇ ਘਟਨਾਵਾਂ ਤੋਂ ਸੁਤੰਤਰ ਹੋਣਗੇ, ਜੇਕਰ ਸੰਸਾਰ ਵਿਚ ਹਰੇਕ ਵਸ਼ਿਸਟ ਬਦਲ ਵੀ ਜਾਏ ਤਾਂ ਵੀ ਇਹ ਤਰਕ ਵਾਕ ਸੱਤ ਹੋਣਗੇ । ਉਦਾਹਰਣ ਵਜੋਂ ਜੇਕਰ ਸਾਰੇ ਕ=ਖ ਹੋਣ ਅਤੇ ਰ, ਕ ਹੋਵੇ ਤਾਂ ਰ ਇਕ ਖ ਹੋਵੇਗਾ,” ਇਹ ਤਰਕ ਵਾਕ ਸਤ ਹੈ ਕ ਭਾਵੇਂ ਕੁਝ ਵੀ ਹੋਵੇ, ਇਹ ਸੁਕਰਾਤ ਦੇ ਸਦਾਚਾਰ ਬਾਰੇ ਪੁਰਾਣੇ ਤੇ ਤਤਵ ਅਨੁਮਾਨ ਨੂੰ ਇਕ ਵਿਆਪਕ ਅਤੇ ਪਹਿਲਾਂ ਤੋਂ ਸਤ ਦਾ ਰੂਪ ਦੇ ਦੇਂਦਾ ਹੈ, ਅਤੇ ਇਸ ਦੀ ਹੋਂਦ ਹੋਵੇਗੀ, ਭਾਵੇਂ ਸੁਕਰਾਤ ਦਾ ਕੋਈ ਵੀ ਹੋਰ ਵਿਅਕਤੀ ਕੈਦ ਹੋਂਦ ਵਿਚ ਰਿਹਾ ਹੋਵੇਗਾ ਨ ਫਲਸਤੂਨ ਅਤੇ ਸਪਾਈਨੋਚਾ ਠੀਕ ਸਨ। ਵਿਸ਼ਵਿਆਪਕਾਂ ਨੂੰ ਹੀ ਹੋਂਦ ਦੇ ਸੰਸਾਰ ਦੇ ਰੂਪ ਵਿਚ ਨਿਰੂਪਣ ਕੀਤਾ ਜਾ ਸਕਦਾ ਹੈ। ਹੱਦ ਦਾ ਸੰਸਾਰ ਗਣਿਤ ਸ਼ਾਸਤ੍ਰੀ ਅਤੇ ਤਰਕ ਸ਼ਾਸਤ ਅਤੇ ਪਰਾਭੌਤਿਕ ਜਾਂ ਤਤਵ ਮੀਮਾਂਸਮ ਪ੍ਰਤੀ ਅਤੇ ਉਨ੍ਹਾਂ ਸਾਰਿਆਂ ਪ੍ਰਤਿ ਜੇਹੜੇ ਕਿ ਜੀਵਨ ਨਾਲੋਂ ਪੂਰਣਤਾ ਨਾਲ ਵਧੀਕ ਪਿਆਰ ਕਰਦੇ ਹਨ ਪਰਿਣਾਮਹੀਨ ਕਠੋਰ ਵਿਸੁਧ ਅਤੇ ਸੰਨਤਾ ਪੂਰਣ ਹੁੰਦਾ ਹੈ । ਸਾਰੀ ਫਿਲਾਸਫ਼ੀ ਨੂੰ ਅਜੇਹਾ ਗਣਿਤਕ ਰੂਪ ਦੇ ਦੇਣਾ ਤੇ ਇਸ ਵਿਚੋਂ ਸਾਰੀ ਵਿਸ਼ਿਸਟ ਅੰਤਰ ਵਸਤੂ ਕਢ ਦੇਣੀ ਤੇ ਇਸ ਨੂੰ ਸੁਕੇੜ ਕੇ (ਵਿਸਤ੍ਰਤ ਰੂਪ ਵਿਚ) ਗਣਿਤ ਸ਼ਾਸਤ੍ਰੀ ਬਣਾ ਦੇਣਾ ਇਸ ਨਵੇਂ ਪਾਈਥਾ ਗੋਰਸ ਦੀ ਅਭਿਲਾਸ਼ਾ ਸੀ ।
ਲੋਕਾਂ ਨੇ ਇਹ ਤਾਂ ਪਤਾ ਕਰ ਲਿਆ ਹੋਇਆ ਹੈ ਕਿ ਤਰਕ ਨੂੰ ਚਿੰਨ੍ਹ ਮਈ ਕਿਵੇਂ ਬਣਾਨਾ ਹੈ, ਜਿਵੇਂ ਕਿ ਚੀਜ਼ ਗਣਿਤ ਵਿਚ ਇਸ ਤਰ੍ਹਾਂ ਕਿ ਨਿਗਮਨ ਗਣਿਤਿ ਨਿਯਮਾਂ ਅਨੁਸਾਰ ਕੀਤੇ ਜਾ ਸਕਦੇ ਹਨ—ਨਿਰੋਲ ਗਣਿਤ ਬਾਸਤ੍ਰ ਸਾਰੇ ਦਾ ਸਾਰਾ ਇਸ ਭਾਵ ਦੇ ਕਥਨਾਂ ਵਿਚ ਪਾਇਆ ਜਾਂਦਾ ਹੈ, ਕਿ ਜੇਕਰ ਕਿਸੇ ਵਸਤੂ ਬਾਰੇ ਅਮਕਾ ਅਮਕਾ ਤਰਕ ਵਾਕ ਠੀਕ ਹੋਵੇ ਤਾਂ ਅਮਕਾ ਅਮਲਾ ਕੋਈ ਇਕ ਹੋਰ ਤਰਕਵਾਦ ਵੀ ਉਸ ਵਸਤੂ ਬਾਰੇ ਸਹੀ ਹੁੰਦਾ ਹੈ। ਇਹ ਚਰਚਾ ਕਰਨ ਦੀ ਲੋੜ ਨਹੀਂ ਹੁੰਦੀ ਕਿ ਕੀ ਪਹਿਲਾ ਤਰਕ ਵਾਕ ਸਹੀ ਹੈ ਕਿ ਨਹੀਂ ਅਤੇ ਇਹ ਵੀ ਜਿਕਰ ਕਰਨ ਦੀ ਲੋੜ ਨਹੀਂ ਹੁੰਦੀ ਕਿ ਉਹ ਕੇਹੜੀ ਵਸਤੂ ਹੈ ਜਿਸ ਬਾਰੇ, ਕੋਈ ਚੀਜ਼ ਠੀਕ ਮੰਨੀ ਗਈ-ਜਿਸ ਤਰ੍ਹਾਂ ਗਣਿਤ ਸ਼ਾਸਤ ਦੀ ਪਰਿਭਾਸ਼ਾ ਇਕ ਅਜਿਹੇ ਵਿਸ਼ੇ ਦੋ ਰੂਤ ਵਿਚ ਕੀਤੀ ਜਾ ਸਕਦੀ ਹੈ ਜਿਸ ਵਿਚ ਸਾਨੂੰ ਕਦੀ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕੇਹੜੀ ਵਸਤੂ ਬਾਰੇ ਗਲਬਾਤ ਕਰ ਰਹੇ ਹਾਂ, ਨਹੀਂ ਇਸ ਗਲ ਬਾਰੇ ਕਿ ਜੋ ਕੁਝ ਅਸੀਂ ਕਹਿ ਰਹੇ ਹਾਂ ਉਹ ਠੀਕ ਹੈ।
ਅਤੇ ਸ਼ਾਇਦ (ਜੇਕਰ ਕੋਈ ਆਦਮੀ ਇਸ ਵਿਆਖਿਆ ਵਿਚ ਆਪਣੀ ਰਾਏ ਨਾਲ ਵਿਘਨ ਪਾ ਲਵੇ, ਇਹ ਨਿਰੂਪਣ ਗਣਿਤ ਸ਼ਾਸਤੀ ਫਿਲਾਸਫ਼ੀ ਪ੍ਰਤਿ ਕੋਈ ਕੋਈ ਅਨਿਆਦਿ ਨਹੀਂ ਕਰਦਾ । ਇਹ ਉਨ੍ਹਾਂ ਲੋਕਾਂ ਲਈ ਇਕ ਸ਼ਾਨਦਾਰ ਖੇਡ ਹੈ, ਜੇਹੜੇ ਕਿ ਇਸ ਨੂੰ ਪਸੰਦ ਕਰਦੇ ਹਨ, ਏਨੀ ਛੇਤੀ ਨਾਲ ਹੀ ਸਮੇਂ ਨੂੰ ਕਤਲ ਕਰ ਦੇਣ ਦੀ ਅਜੇਹੀ ਇਕ ਆਦਮੀ ਦੀ ਖੇਡ ਹੈ ਜੇਹੜੀ ਕਿ ਚੀਜ਼ਾਂ ਵਸਤਾਂ ਦੀ ਮਿਟਾ ਦੇਣ ਵਾਲੀ ਛੁਹ ਤੋਂ ਜਿਨੀ ਸਭਵ ਹੋ ਸਕੇ ਦੂਰ ਪਰ ਖੇਡੀ ਜਾਣੀ ਚਾਹੀਦੀ ਹੈ । ਇਹ ਗੱਲ ਅਨੋਖੀ ਹੈ ਕਿ ਇਸ ਵਿਦਵਤਾ ਭਰੀ ਚੰਨ ਚਾਨਣੀ ਦੀਆਂ ਭਈ ਜਿਲਦਾਂ ਲਿਖਣ ਦੇ ਮਗਰੋਂ ਬਰਟਰੰਡ ਰੱਸਲ ਫਿਰ ਹੇਠਾਂ ਇਸ ਧਰਤੀ ਦੀ ਪੱਧਰ ਉਤੇ ਆ ਕੇ ਬੜੀ ਤੀਬਰਤਾ ਨਾਲ ਜੰਗ, ਅਤੇ ਰਾਜ ਸਰਕਾਰ, ਅਤੇ ਸਮਾਜਵਾਦ,ਅਤੇ ਕ੍ਰਾਂਤੀ ਬਾਰੇ ਤਰਕ ਕਰਨਾ ਆਰੰਭ ਕਰ ਦੇਂਦਾ ਹੈ ਅਤੇ ਕਦੀ ਇਕ ਵਾਰੀ ਵੀ ਆਪਣੀ ਰਚਨਾ ‘ਗਣਿਤ ਸ਼ਾਸਤ੍ਰੀ ਸਿੱਧਾਂਤ” ਵਿਚ ਇਕਠੇ ਕੀਤੇ ਦੋਸ਼ ਰਹਿਤ ਫਾਰਮੂਲਿਆਂ ਵਿਚੋਂ ਕਿਸੇ ਇਕ ਦੀ ਵੀ ਵਰਤੋਂ ਨਹੀਂ ਕਰਦਾ । ਨ ਹੀ ਕਿਸੇ ਹੋਰ ਨੇ ਜਿਵੇਂ ਕਿ ਦੇਖਣ ਵਿਚ ਆਇਆ ਹੈ, ਇਨ੍ਹਾਂ ਦੀ ਵਰਤੋਂ ਕੀਤੀ ਹੈ। ਲਾਭਦਾਇਕ ਹੋਣ ਲਈ ਤਰਕ ਨੂੰ ਜ਼ਰੂਰੀ ਤੌਰ ਤੇ ਵਸਤਾਂ ਬਾਰੇ ਹੋਣਾ ਅਤੇ ਹਰੇਕ ਕਦਮ ਉਤੇ ਇਸ ਨੂੰ ਉਹਨਾਂ ਨਾਲ ਮੇਲ ਜੋਲ ਬਣਾਈ ਰਖਣਾ ਲੋੜੀਂਦਾ ਹੈ ਭਾਵਵਾਚਕਤਾਵਾਂ ਦੀ ਆਪਣੀ ਉਪਯੋਗਤਾ ਸੰਖਿਪਤਾਵਾਂ ਦੇ ਤੌਰ ਤੇ ਹੁੰਦੀ ਹੈ; ਪਰ ਯੁਕਤੀ ਦੇ ਹਥਿਆਰਾਂ ਤੇ ਤੋਰ ਤੇ ਇਨ੍ਹਾਂ ਨੂੰ ਅਨੁਭਵ ਵੀ ਚਲੰਤ ਪਰਖ ਅਤੇ ਵਿਵਰਣ ਦੀ ਲੋੜ ਹੁੰਦੀ ਹੈ । ਇਸ ਥਾਂ ਸਾਨੂੰ ਇਕ ਅਜਿਹੇ ਚਰਚ ਪ੍ਰਧਾਨ ਵਾਦ ਦਾ ਅੰਦੇਸ਼ ਹੈ ਜਿਸ ਦੀ ਤੁਲਨਾ ਵਿਚ ਮੱਧਕਾਲੀਨ ਫਿਲਾਸਫੀ ਦੇ ਮਹਾਨ ਆਕਾਰ ਸੰਖਿਪਤ, ਵਿਚਾਰ ਦੇ ਆਦਰਸ਼ ਨਮੂਨੇ ਹੋਣਗੇ।
ਇਹੋ ਜਿਹੇ ਇਕ ਆਰੰਭਕ ਬਿੰਦੂ ਤੋਂ ਬਰਟਰੈਂਡ ਰੱਸਲ ਦਾ ਅਨੁਸੂਰਵਾਦ ਵਿਚ ਜਾਂ ਪ੍ਰਵੇਸ਼ ਕਰਨਾ ਲਗਭਗ ਭਾਵੀਵਤ ਨਿਸਚਤ ਸੀ । ਉਸ ਨੂੰ ਈਸਾਈਅਤ ਵਿਚ ਏਨਾ ਕੁਝ ਅਜੇਹਾ ਦਿਖਾਈ ਦਿੱਤਾ ਜਿਸ ਨੂੰ ਕਿ ਗਣਿਤ ਸ਼ਾਸਤ੍ਰੀ ਭਾਸ਼ਾ ਵਿਚ ਪ੍ਰਗਟ ਨਹੀਂ ਸੀ ਕੀਤਾ ਜਾ ਸਕਦਾ ਕਿ ਉਸ ਨੇ ਸਿਵਾਏ ਇਸ ਦੀ ਸਦਾਚਾਰਕ ਨਿਯਮਾਵਲੀ ਦੇ ਇਸ ਨੂੰ ਤਿਲੰਜਲੀ ਦੇ ਦਿੱਤੀ ਇਕ ਅਜੇਹੀ ਸਭਿਅਤਾ ਬਾਰੇ ਉਹ ਘ੍ਰਿਣਾ ਨਾਲ ਜ਼ਿਕਰ ਕਰਦਾ ਹੈ ਜੇਹੜੇ ਕਿ ਉਨ੍ਹਾਂ ਲੋਕਾਂ ਉਤਪੀੜਤ ਕਰਦੀ ਹੈ, ਜਿਹੜੇ ਕਿ ਈਸਾਈਅਤ ਤੋਂ ਨਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਕੈਦ ਜੇਹੜੇ ਂਕਿ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਸ ਨੂੰ ਇਕ ਇਹੋ ਜੇਹੇ ਪਰਸਪਰ ਵਿਰੋਧੀ ਸੰਸਾਰ ਵਿਚ ਕੋਈ ਈਸ੍ਵਰ ਨਹੀਂ ਦਿਸਦਾ, ਸਗੋਂ ਕੋਈ ਇਕ ਮੰਜੀ ਬੈਤਾਨ ਹੀ ਇਸ ਨੂੰ ਕਿਸੇ ਅਸਾਧਾਰਣ ਸ਼ੈਤਾਨੀ ਮਨ ਦੀ ਹਾਲਤ ਵਿਚ ਪੈਦਾ ਕਰ ਸਕਦਾ ਸੀ, ਉਸ ਉਹ ਸੰਸਾਰ ਤੇ ਅੰਤ ਬਾਰੇ ਆਪਣੇ ਝਾਉਲੇ ਵਿਚ ਸਪੈਂਸਰ ਦਾ ਅਨੁਸਰਣ ਕਰਦਾ ਹੈ ਅਤੇ ਧਾਰਾਵਾਹਕ ਕਰਤਵ ਤੀਕ ਅਪੜ ਜਾਂਦਾ ਹੈ ਜਦੋਂ ਉਹ ਹਰੇਕ ਵਿਅਕਤੀ ਤੇ ਹਰੇਕ ਜੀਵ ਸ਼੍ਰੇਣੀ ਦੀ ਪ੍ਰਗਤੀ ਬਾਰੇ ਗਲਬਾਤ ਕਰਦੇ ਹਾਂ, ਪਰ ਪ੍ਰਗਤੀ ਇਕ ਅਹੰਵਾਦੀ ਸ਼ਬਦ ਅਤੇ ਵਿਕਾਸ ਘਟਨਾਵਾਂ ਦਾ ਇਕ ਅਜੇਹਾ ਅਸਦਾਚਾਰਕ ਚਕਰ ਹੈ, ਜੇਹੜਾ ਕਿ ਵਿਘਟਨ ਅਤੇ ਮੌਤ ਵਿਚ ਸਮਾਪਤ ਹੁੰਦਾ ਹੈ । “ਪ੍ਰਾਣਧਾਰੀ ਜੀਵਨ ਜਿਵੇਂ ਕਿ ਸਾਨੂੰ ਦਸਿਆ ਗਿਆ ਹੈ ਵਿਅਕਤੀ ਵਿਸ਼ੇਸ਼ ਫਿਲਾਸਫਰ ਲਈ ਪੂੰਜੀਵਾਦ ਤੋਂ ਸਹਿਜੇ ਸਹਿਜੇ ਵਿਕਸਤ ਹੋਇਆ ਹੈ, ਅਤੇ ਇਹ ਵਿਕਾਸ ਜਿਵੇਂ ਕਿ ਸਾਨੂੰ ਨਿਸਚਾ ਕਰਾਇਆ ਗਿਆ ਹੈ, ਨਿਰਸੰਦੇਹ ਤੌਰ ਤੇ ਇਕ ਪ੍ਰਗਤੀ ਹੈ । ਮੰਦੇ ਭਾਗਾਂ ਨੂੰ ਇਹ ਫ਼ਿਲਾਸਫ਼ਰ ਵਿਅਕਤੀ ਹੀ ਹੈ ਜੇਹੜਾ ਕਿ ਸਾਨੂੰ ਇਹ ਨਿਸਚਾ ਦੁਆਦਾ ਹੈ, ਨ ਕਿ ਪ੍ਰਜੀਵਾਣੂ ।” ਕੋਈ ਸੁਤੰਤਰ ਆਦਮੀ ਆਪਣੇ ਆਪ ਨੂੰ ਬੱਚਿਆਂ ਵਰਗੀਆਂ ਆਸ਼ਾਵਾਂ ਅਤੇ ਮਾਨਸ ਸਮਰੂਪ ਦੇਵਤਿਆਂ ਨਾਲ ਸੰਤੁਸ਼ਟ ਨਹੀਂ ਕਰ ਸਕਦਾ, ਉਸ ਨੂੰ ਆਪਣਾ ਸਾਹਸ ਕਾਇਮ ਰਖਣਾ ਪੈਂਦਾ ਹੈ, ਭਾਵੇਂ ਉਹ ਜਾਣਦਾ ਹੈ ਕਿ ਅੰਤ ਨੂੰ ਉਸ ਨੇ ਵੀ ਮਰ ਜਾਣਾ ਹੈ, ਅਤੇ ਕਿ ਸਾਰੀਆਂ ਵਸਤਾਂ ਨੇ ਜ਼ਰੂਰੀ ਤੌਰ ਤੇ ਬਿਨਸ ਜਾਣਾ ਹੈ । ਇਸ ਦੇ ਵਿਪ੍ਰੀਤ ਉਹ ਹਥਿਆਰ ਨਹੀਂ ਸੁਣੇ ਜੇਕਰ ਉਹ ਜਿਤ ਨਹੀਂ ਸਕਦਾ ਤਾਂ ਘਟੋ ਘਟ ਲੜਾਈ ਨੂੰ ਤਾਂ ਮਾਣ ਸਕਦਾ ਹੈ। ਅਤੇ ਫਿਰ ਉਸ ਗਿਆਨ ਦੇ ਨਾਲ ਜੇਹੜਾ ਕਿ ਪਹਿਲਾਂ ਤੋਂ ਆਪਣੀ ਹਾਰ ਨੂੰ ਜਾਣਦਾ ਹੈ। ਉਹ ਉਨ੍ਹਾਂ ਅੰਨ੍ਹੀਆਂ ਸ਼ਕਤੀਆਂ ਦੇ ਸਾਹਵੇਂ ਸਿਧਾ ਖਰੜਾ ਰਹਿੰਦਾ ਹੈ ਜੇਹੜੀਆਂ ਕਿ ਉਸ ਦਾ ਨਾਮ ਕਰ ਦੇਣਗੀਆਂ ਉਸ ਦੀ ਪੂਜਾ ਭਗਤੀ ਇਨ੍ਹਾਂ ਬਾਹਰਲੀਆ ਪਾਸਟਿਕ ਸਕਤੀਆਂ ਪ੍ਰਤੀ ਨਹੀਂ ਕੀਤੀ ਜਾਵੇਗੀ ਜੇਹੜੀਆਂ ਕਿ ਆਪਣੀ ਉਦੇਸ਼ਹੀਨ ਨਿਰੰਤਰਤਾ ਨਾਲ ਉਸ ਨੂੰ ਜਿੱਤ ਲੈਂਦੀਆਂ ਅਤੇ ਹਰੇਕ ਘਰ ਅਤੇ ਹਰੇਕ ਉਸ ਸਭਿਅਤਾ ਨੂੰ ਥੇਹ ਕਰ ਦਿੰਦੀਆਂ ਹਨ, ਸੈਹੜੀ ਕਿ ਉਹ ਨਿਰਮਾਣ ਕਰਦਾ ਹੈ, ਸਗੋਂ ਆਪਣੀਆਂ ਅੰਦਰਲੀਆਂ ਉਨ੍ਹਾਂ ਸ਼ਕਤੀਆਂ ਪ੍ਰਤੀ ਜੇਹੜੀਆਂ ਕਿ ਅਸਫਲ ਦੇ ਸਾਹਵੇਂ ਵੀ ਸੰਗ੍ਰਾਮ ਮਜਾਰੀ ਹਖਦੀਆਂ ਅਤੇ ਘਟੇ ਘਟ ਕੁਝ ਸਦੀਆਂ ਲਈ ਉਕਰੀਆਂ ਅਤੇ ਚਿਤ੍ਰ ਹੰਦੀਆਂ ਵਸਤਾਂ ਦੀ ਨਿਰਬਲ ਜੇਹੀ ਸੁੰਦਰਤਾ ਨੂੰ ਤੇ ਮਹਾਨ ਨਗਰ ਦਿਆਂ ਸਾਹਨਾ ਥੇਹਾਂ ਨੂੰ ਉਠਾਈ ਰਖਦੀਆਂ ਹਨ । ਏਹੋ ਜੇਹੀ ਫਿਲਾਸਫੀ ਸੀ ਬਰਟਰੈਂਡ ਰੱਸਲ ਦੀ—ਜੰਗ ਤੋਂ ਪਹਿਲਾਂ।
(2) ਸੁਧਾਰਕ
ਅਤੇ ਤਦੋਂ ਮਹਾਨ ਪਾਗਲਪਨ ਸੁਧਾਰਕ ਆਣ ਪਹੁੰਚਾ ਅਤੇ ਉਹ ਬਰਟ ਰੈੱਡ ਰਸਲ ਜੇਹੜਾ ਕਿ ਏਨੇ ਚਿਰ ਤੋਂ ਤਰਕ ਅਤੇ ਗਹਿਣ ਸ਼ਾਸ਼ਤ੍ਰ ਅਤੇ ਗਿਆਨ ਮੀਮਾਂਸਾ ਦੇ ਭਾਰ ਹਨ। ਦਬਿਆ ਤੇ ਮੂਕ ਪਿਆ ਰਿਹਾ ਸੀ, ਅਚਾਨਕ ਇਕ ਵਿਮੁਕਤ ਹੋਏ ਭੜਮਚੇ ਵਾਂਗ ਉਭਰ ਖੇਲਤਾ ਤੇ ਸੰਸਾਰ ਇਹ ਦੇਖ ਕੇ ਅਚੰਭਤ ਰਹਿ ਗਿਆ ਕਿ ਇਹ ਪਤਲਾ ਤੇ ਮਾੜੂਆ ਜੇਹਾ ਦਿਖਾਈ ਦੇਣ ਵਾਲਾ ਪ੍ਰੋਫੈਸਰ, ਅਸੀਮ ਸਾਹਸ ਵਾਲਾ ਇਕ ਮਨੁੱਖ ਅਤੇ ਮਾਨਵਤਾ ਦਾ ਏਨਾ ਤੀਬਰ ਪ੍ਰੇਮੀ ਸੀ, ਉਸ ਦੇ ਫਾਰਮੂਲਿਆਂ ਦੀਆਂ ਡੂੰਘਾਣਾ ਵਿਚੋਂ ਵਿਦਵਾਨ ਬਾਹਰ ਨਿਕਲ ਆਇਆ ਅਤੇ ਆਪਣੇ ਦੇਸ਼ ਦੇ ਵਧ ਤੋਂ ਵਧ ਵਡਿਆਏ ਹੋਏ ਨੀਤੀ ਵੰਡਿਆਂ ਉਤੇ ਦਲੀਲਾਂ ਦੀ ਇਕ ਬੁਛਾੜ ਲਾ ਦਿੱਤੀ ਅਤੇ ਇਸ ਨੂੰ ਤਦ ਵੀ ਬੰਦ ਨ ਕੀਤਾ ਜਦੋਂ ਕਿ ਉਨ੍ਹਾਂ ਉਸ ਨੂੰ ਯੂਨੀਵਰਸਿਟੀ ਦੇ ਔਹਦੇ ਤੋਂ ਹਨ ਦਿੱਤਾ ਅਤੇ ਉਸ ਨੂੰ ਇਕ ਹੋਰ ਗੈਲਰੀ ਵਾਂਗ ਲੰਡਨ ਦੇ ਇਕ ਤੰਗ ਜੇਹੇ ਮਕਾਨ ਵਿਚ ਵੱਖਰਾ ਕਰ ਦਿੱਤਾ ਜੇਹੜੇ ਲੋਕ ਉਸ ਦੀ ਸਿਆਣਪ ਉਤੇ ਸ਼ੱਕ ਕਰਦੇ ਸਨ ਉਹ ਵੀ ਉਸ ਦੀ ਈਮਾਨਦਾਰੀ ਨੂੰ ਸ੍ਰੀਕਾਰ ਕਰਦੇ ਸਨ, ਪਰ ਰੂਪ ਵਟਾਂਦਰੇ ਬਾਰੇ ਉਹ ਏਨੇ ਅਸਾਂਤ ਸਨ,ਕਿ ਉਹ ਥੋੜ੍ਹੇ ਚਿਰ ਲਈ ਅਨ ਬਰਤਾਨ ਵੀ ਅਸਹਨਸ਼ੀਲਤਾ ਵਿਚ ਚਲੇ ਗਏ। ਸਾਡੇ ਇਸ ਸੰਗ੍ਰਾਮ ਵਿਚ ਰੁਝ ਸ਼ਾਂਤੀਵਾਦੀ ਨੂੰ ਬਾਵਜੂਦ ਉਸ ਦੇ ਵਧ ਤੋਂ ਵਧ ਪ੍ਰਤਿਸ਼ਠਾ ਯੋਗ ਅਨੁਵੰਸ਼ ਦੇ ਸਮਾਜ, ਵਿਚੋਂ ਛੇਕ ਦਿੱਤਾ ਗਿਆ ਅਤੇ ਉਸ ਨੂੰ ਉਸ ਦੇਸ ਪ੍ਰਤੀ ਗ਼ਦਾਰ ਕਹਿਕੇ ਨਿਖੇਧੀ ਕੀਤੀ ਗਈ, ਜਿਸ ਨੇ ਉਸ ਦਾ ਅਸਤਤ੍ਰ ਪਾਲਣ ਪੋਸਣ ਕੀਤਾ ਸੀ ਅਤੇ ਜਿਸ ਦਾ ਅਸਤਰ ਮਾਤ੍ਰ-ਜੰਗ ਦੇ ਤੂਫਾਨ ਨਾਲ ਖਤਰੇ ਵਿਚ ਪਿਆ ਹੋਇਆ ਸੀ ।
ਇਸ ਵਿਦੇਹ ਦੇ ਪਿਛੋਕੜ ਸਾਰੇ ਲਹੂ ਡੰਲਦੇ ਵਿਰੋਧ ਪ੍ਰਤੀ ਇਕ ਸਾਧਾਰਣ ਜਿਹੀ ਭਿਆਨਕਤਾ ਦਾ ਭਾਵ ਮੌਜੂਦ ਸੀ । ਬਰਟਰੰਡ ਰਸਲ ਜਿਸ ਨੇ ਕਿ ਸ਼ਰੀਰ ਰਹਿਤ ਨਿਰੋਲ ਬੁੱਧੀ ਸ਼ਕਤੀ ਹੋਣ ਲਈ ਜਤਨ ਕੀਤਾ ਸੀ, ਵਾਸਤਵ ਵਿਚ ਭਾਵਨਾਵਾਂ ਦਾ ਇਕ ਸਮੂਹ ਸੀ, ਅਤੇ ਇਕ ਸਾਮਰਾਜ ਹਿਤ ਵੀ ਉਸ ਨੂੰ ਉਨ੍ਹਾਂ ਨਵਯੁਵਕਾ ਦੀਆਂ ਜਾਨਾ ਦੀ ਕੀਮਤ ਬਰਾਬਰ ਪ੍ਰਤੀਤ ਨਹੀਂ ਸਨ ਹੁੰਦੇ ਜਿਨ੍ਹਾਂ ਨੂੰ ਕਿ ਉਹ ਅਭਿਮਾਨ ਸਹਿਤ ਮਾਰਨ ਮਰਨ ਲਈ ਮਾਰਚ ਕਰਦੇ ਜਾਂਦੇ ਦੇਖਦਾ ਸੀ ਉਸ ਨੇ ਇਹ ਜੇਹੀ ਇਕ ਬਰਬਾਦੀ ਦੇ ਕਾਰਨਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਮਝਿਆ ਕਿ ਉਸ ਨੇ ਸਮਾਜਵਾਦ ਵਿਚ ਇਕ ਅਜੇਹੀ ਆਰਥਿਕ ਅਤੇ ਰਾਜਨੀਤਕ ਵਿਸ਼ਲੇਸ਼ਣ ਲਭ ਲਿਆ ਸੀ, ਜੇਹੜਾ ਕਿ ਇਕ ਦਮ ਬੀਮਾਰੀ ਦੇ ਕਾਰਨਾਂ ਨੂੰ ਪ੍ਰਗਟ ਕਰਦਾ ਅਤੇ ਇਸ ਦਾ ਇਕ ਇਕ ਇਲਾਜ ਦਰਸਾਂਦਾ ਸੀ । ਕਾਰਨ ਨਿਜੀ ਜਾਇਦਾਦ ਅਤੇ ਇਲਾਜ ਸਾਮਵਾਦ ਸੀ ।
ਆਪਣੇ, ਸੁਚੱਜੇ ਤੇ ਸਾਊ ਢੰਗ ਨਾਲ ਉਸ ਨੇ ਇਹ ਦਸਿਆ ਕਿ ਸਾਰੀ ਸੰਪਤੀ ਦਾ ਆਰੰਭ ਹਿੰਸਾ ਅਤੇ ਚੋਰੀ ਨਾਲ ਹੋਇਆ ਸੀ,ਕਿੰਬਰਲੇ ਦੀਆਂ ਹੀਰੇ ਦੀਆਂ ਖਾਣਾਂ ਵਿਚ ਅਤੇ ਰੈੱਡ ਦੀਆਂ ਸੋਨੇ ਦੀਆਂ ਖਾਣਾਂ ਵਿਚ ਡਾਕੇ ਦਾ ਸੰਪਤੀ ਵਿਚ ਸੰਕ੍ਰਮਣ ਸੰਸਾਰ ਦੀਆਂ ਅੱਖਾਂ ਦੇ ਸਾਹਮਣੇ ਚਲ ਰਿਹਾ ਸੀ ‘ਸਮੁਦਾਇ ਦਾ ਕਿਸ ਤਰ੍ਹਾਂ ਦਾ ਵੀ ਕੋਈ ਭਲਾ ਭੂਮੀ ਦੀ ਨਿਜੀ ਮਲਕੀਅਤ ਤੋਂ ਨਹੀਂ ਹੁੰਦਾ । ਜੇ ਕਰ ਲੋਕ ਵਿਚਾਰਵਾਨ ਹੋਣ ਤਾਂ ਉਹ ਫੈਸਲਾ ਕਰ ਦੇਣ ਕਿ ਨੂੰ ਇਹ ਮਲਕੀਅਤ ਮੁਕ ਜਾਏਗੀ ਅਤੇ ਵਰਤਮਾਨ ਮਾਲਕਾਂ ਨੂੰ ਉਨ੍ਹਾਂ ਦੇ ਜੀਵਨ ਕਾਲ ਲਈ ਨਿਰਬਾਹ ਨਮਿਤ ਆਮਦਨ ਤੋਂ ਵਧੀਕ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਏਗਾ ।”
ਕਿਉਂ ਜੋ ਨਿਜੀ ਸੰਪਤੀ ਦੀ ਰਖਵਾਲੀ ਰਾਜ ਰਾਹੀਂ ਕੀਤੀ ਜਾਂਦੀ ਹੈ ਅਤੇ ਉਹ ਡਾਕੇ ਜੇਹੜੇ ਕਿ ਸੰਪਤੀ ਬਣਾਂਦੇ ਹਨ, ਉਨ੍ਹਾਂ ਦੀ ਪ੍ਰਵਾਨਗੀ ਵਿਧੀ ਨਿਰਮਾਣ ਨਾਲ ਦਿੱਤੀ ਅਤੇ ਹਥਿਆਰਾਂ ਤੇ ਜੰਗ ਨਾਲ ਇਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ, ਇਸ ਲਈ ਰਾਜ ਵੀ ਇਕ ਮਹਾਨ ਬੁਰਾਈ ਹੈ, ਅਤੇ ਚੰਗਾ ਹੋਵੇਗਾ ਜੇ ਕਰ ਬਹੁਤੇ ਵਿਚਾਰ ਕਾਰ ਸਰਕਾਰੀ ਕਮੇਟੀਆਂ ਤੇ ਉਤਪਾਦਕਾਂ ਦੀਆਂ ਸਿੰਡੀਕੇਟਾਂ ਸੰਭਾਲ ਲੈਣਾ ਸ਼ਖਸੀਅਤ ਅਤੇ ਵਿਅਕਤਿਤ੍ਰ ਸਾਡੇ ਸਮਾਜਾਂ ਰਾਹੀਂ ਕੁਚਲੇ ਜਾ ਕੇ ਆਦਤ ਰੂਪ ਅਨੁਸਾਰਤਾ ਦਾ ਰੂਪ ਦੇ ਦਿੱਤੇ ਜਾਂਦੇ ਹਨ, ਕੇਵਲ ਆਧੁਨਿਕ ਸਮਾਜ ਦੀ ਵਧੀਕ ਸੁਰਖਿਆ ਅਤੇ ਵਿਵਸਥਾ ਹੀ ਸਾਡਾ ਰਾਜ ਨਾਲ ਸਮਾਧਾਨ ਕਰਾ ਸਕਦੇ ਹਨ।
ਸੁਤੰਤਰਤਾ ਸਰਵ-ਉਚ ਭਲਾਈ ਹੈ, ਕਿਉਂ ਜੋ ਇਸ ਤੋਂ ਬਿਨਾਂ ਵਿਅਕਤਤਵ ਅਸੰਭਵ ਹੁੰਦਾ ਹੈ । ਜੀਵਨ ਅਤੇ ਗਿਆਨ ਅਜ ਏਨੇ ਜੱਟਲ ਹਨ ਕਿ ਕੇਵਲ ਸੁਤੰਤਰ ਚਰਚਾ ਨਾਲ ਹੀ ਅਸੀਂ ਗਲਤੀਆਂ ਅਤੇ ਪੂਰਵਾ ਗ੍ਰਹਾਂ ਵਿਚੋਂ ਦੀ ਆਪਣਾ ਰਸਤਾ ਉਸ ਸਮੁਚੇ ਸੰਦਰਜ ਤੀਕ ਲਭ ਸਕਦੇ ਹਾਂ ਜੇਹੜਾ ਕਿ ਸੱਤ ਹੁੰਦਾ ਹੈ । ਲੋਕਾਂ ਨੂੰ ਤੇ ਅਧਿਆਪਕਾਂ ਨੂੰ ਵੀ ਭਿੰਨ ਵਿਚਾਰ ਰਖਦੇ ਤੇ ਵਾਦ ਵਿਵਾਦ ਕਰਨਾ ਲੋੜੀਂਦਾ ਹੈ, ਇਹੋ ਜੇਹੀਆਂ ਵੀ ਭਿੰਨਤਾਵਾਂ ਵਿੱਚ ਭੀ ਵਿਸਵਾਸ਼ ਦੀ ਇਕ ਅਜੇਹੀ ਸਾਪੇਖਤਾ ਆਵੇਗੀ, ਜੇਹੜੀ ਕਿ ਛੇਤੀ ਨਾਲ ਹਥਿਆਰਾਂ ਉਤੇ ਨਹੀਂ ਪੈਂਦੀ, ਘ੍ਰਿਣਾ ਅਤੇ ਜੰਗ ਬਹੁਤ ਕਰਕੇ ਬਲਵੇਂ ਵਿਚਾਰਾਂ ਅਤੇ ਸਿੱਧਾਂਤਕ ਵਿਸ਼ਵਾਸ ਤੋਂ ਪੈਦਾ ਹੁੰਦੇ ਹਨ । ਵਿਚਾਰ ਅਤੇ ਭਾਸ਼ਣ ਦੀ ਸੁਤੰਤਰਾ ਆਧੁਨਿਕ ਜੀਵਨ ਦੀ ਦਿਮਾਗੀ ਵਿਗਾੜਾ ਅਤੇ ਵਹਿਮਾ ਭਰਮਾ ਵਿਚ ਇਕ ਸ਼ੁੱਧ ਕਰਨ ਵਾਲੇ ਹਵਾ ਦੇ ਰੁਮ ਕੇ ਦਾ ਕੰਮ ਕਰਨਗੇ ।
ਕਿਉਂ ਜੋ ਅਸੀਂ ਇਹੋ ਜਹੇ ਸੁਰਿਖਯਤ ਹੈ ਨਹੀਂ ਜਿਨੇ ਕਿ ਅਸੀਂ ਸਮਝਦੇ ਹਾਂ, ਵਿਸ਼ਵ-ਵਿਆਪਕ ਸਿਖਿਆ ਦੇ ਮਹਾਨ ਪ੍ਰਯੋਗ ਨੂੰ ਅਸੀਂ ਸ਼ੁਰੂ ਹੀ ਕਰ ਰਹੇ ਹਾਂ ਅਤੇ ਸਾਡੇ ਚਿੰਤਨ ਤੇ ਲੋਕ ਜੀਵਨ ਦੇ ਢੰਗਾਂ ਨੂੰ ਗੰਭੀਰ ਤੌਰ ਤੇ ਪ੍ਰਭਾਵਤ ਕਰਨ ਦਾ ਇਸ ਨੇ ਅਜੇ ਸਮਾਂ ਨਹੀਂ ਮਿਲਿਆ ਸਾਜ ਸਾਮਾਨ ਨੂੰ ਅਸੀਂ ਨਿਰਮਾਣ ਕਰ ਰਹੇ ਹਾਂ, ਪਰ ਵਿਧੀਆਂ ਅਤੇ ਤਕਨੀਕੀ ਵਿਚ ਅਜੇ ਅਸੀਂ ਪੂਰਵ ਕਾਲੀ ਨਹੀਂ ਹਾਂ । ਅਸੀਂ ਸਿਖਿਆ ਨੂੰ ਬਲ੍ਹ ਗਏ ਗਿਆਨ ਦੇ ਇਕ ਨਿਸਚਤ ਸੰਗ੍ਰਹਿ ਨੂੰ ਅਗੇ ਵਲ ਨੂੰ ਤੋਰ ਦੇਣਾ ਸਮਝਦੇ ਹਾਂ, ਜਦੋਂ ਕਿ ਇਸ ਨੂੰ ਮਨ ਦੀ ਇਕ ਵਿਗਿਆਨਿਕ ਆਦਤ ਦਾ ਵਿਕਾਸ ਰੂਪ ਹੋਣਾ ਲੋੜੀਂਦਾ ਹੈ । ਕਿਸੇ ਵਿਸ਼ੇਸ਼ ਸਮਝਹੀਨ ਆਦਮੀ ਦਾ ਵਿਸ਼ਿਸਟ ਗੁਣ ਸੁਭਾਵ ਉਸ ਦੀਆ ਗੱਲਾਂ ਦਾ ਕਾਹਲਾਪਨ ਤੇ ਨਿਰਪੇਖ ਹੋਣਾ ਹੁੰਦੇ ਹਨ, ਵਿਗਿਆਨਵਾਦੀ ਵਿਸ਼ਵਾਸ ਕਰਨ ਵਿਚ ਮੱਠਾ ਹੁੰਦਾ ਹੈ ਤੇ ਬਿਨਾ ਸੰਬੋਧਨ ਤੋਂ ਉਹ ਕਦੀ ਗੱਲ-ਬਾਤ ਨਹੀਂ ਕਰਦਾ। ਸਿਖਿਆ ਵਿਚ ਵਿਗਿਆਨ ਅਤੇ ਵਿਗਿਆਨਕ ਵਿਧੀ ਦੀ ਵਧੀਕ ਵਰਤੋਂ ਸਾਨੂੰ ਬੰਧਿਕ ਅੰਤਰ ਦੀ ਇਕ ਅਜੇਹੀ ਪ੍ਰੇਰਨਾ ਦੀ ਮਾਤਾ ਦੇ ਦੇਵੇਗੀ ਜੇਹੜੀ ਇਕਵੇਲਾ ਉਪਲਭਪ-ਪ੍ਰਮਾਣ ਠੀਕ ਹੀ ਵਿਸ਼ਾਸ ਕਰਦੀ ਅਤੇ ਇਹ ਮੰਨ ਲੈਣ ਲਈ ਸਦਾ ਤੱਤਪਰ ਰਹਿੰਦੀ ਹੈ ਕਿ ਹੋ ਸਕਦਾ ਹੈ ਕਿ ਇਹ ਆਪ ਗਲਤ ਹੋਵੇ । ਇਹੋ ਜੇਹੀਆਂ ਵਿਧੀਆਂ ਨਾਲ ਸਿਖਿਆ, ਸਾਡੀਆਂ ਬੀਮਾਰੀਆਂ ਲਈ ਮਹਾਨ ਹੱਲ ਸਿੱਧ ਹੋ ਸਕਦੀ ਹੈ, ਇਹ ਸਾਡੇ ਬਚਿੱਆਂ ਦੇ ਬਚਿੱਆਂ ਨੂੰ ਅਜੇਹੇ ਪੁਰਖ ਤੇ ਇਸਤਰੀਆਂ ਬਣਾ ਸਕਦੀ ਹੈ, ਜਿਨ੍ਹਾਂ ਦਾ ਆਗਮਨ ਅਤੀ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਨਵਾਂ ਸਮਾਜ ਪ੍ਰਗਟ ਹੋ ਸਕੇ । ਸਾਡੇ ਆਚਰਨ ਦਾ ਜਨਮਜਾਤ ਪ੍ਰਵਿਰਤਕ ਭਾਗ ਬੜਾ ਢਲ ਜਾਣ ਵਾਲਾ ਹੁੰਦਾ ਹੈ ।
ਇਸ ਨੂੰ ਵਿਸ੍ਵਾਸਾਂ ਰਾਹੀਂ ਪਦਾਰਥਕ ਪਰਿਸਥਿਤੀਆਂ, ਸਾਮਾਜਿਕ ਪਰਿਸਥਿਤੀਆਂ ਅਤੇ ਸੰਸਥਾਵਾਂ ਰਾਹੀਂ ਬਦਲਿਆ ਜਾ ਸਕਦਾ ਹੈ । ਇਹ ਗੱਲ ਬਿਲਕੁਲ ਸੰਕਲਪਨ ਕੀਤੇ ਜਾਣ ਯੋਗ ਹੈ, ਕਿਉਂ ਜੋ ਉਦਾਹਰਣ ਵਜੋਂ, ਸਿਖਿਆ ਲੋਕ ਮਤ ਨੂੰ ਇਸ ਤਰ੍ਹਾਂ ਢਾਲ ਸਕਦੀ ਹੈ ਕਿ ਪੁਨਰ-ਜਾਗਣ ਜਿਨਾਂ ਵਾਂਗ ਧਨ ਸੰਪਤੀ ਨਾਲੋਂ ਕਲਾ ਦੀ ਸ਼ਲਾਘਾ ਵਧੇਰੇ ਕੀਤੀ ਜਾਣ ਲਗ ਪਵੇ ਤੇ ਇਸ ਤਰ੍ਹਾਂ ਇਹ ਮਤ ਇਹ ਦ੍ਰਿੜ ਸੰਕਲਪ ਨਾਲ ਆਪਦੀ ਅਗਵਾਈ ਇਸ ਤਰ੍ਹਾਂ ਕਰ ਸਕਦੇ ‘ਕਿ ਉਸ ਸਾਰੇ ਕੁਝ ਨੂੰ ਹੀ ਵਾਧਾ ਦਿੱਤਾ ਜਾਏ ਜੇਹੜਾ ਕਿ ਸਰਜਨਾ ਤਕ ਹੋਵੇ ਅਤੇ ਇਸ ਤਰ੍ਹਾਂ ਉਨ੍ਹਾਂ ਆਵੇਗਾ ਤੇ ਇਛਾਵਾਂ ਨੂੰ ਘਟਾ ਦਿੱਤਾ ਜਾਏ ਜੇਹੜੀਆ ਕਿ ਮਲਕੀਅਤ ਦੁਆਲੇ ਕਦਤ ਹੁੰਦੀਆਂ ਹਨ। ਇਹ ਵਾਧੇ ਤੇ ਵਿਕਾਸ ਦਾ ਅਜੇਹਾ ਅਸੂਲ ਹੈ, ਜਿਸ ਦੇ ਉਪ ਪ੍ਰਮੇਯ ਇਕ ਨਵੇਂ ਅਤੇ ਪ੍ਰਕਿਰਤਕ ਸਦਾਚਾਰ ਦੇ ਦੋ ਮਹਾਨ ਹੁਕਮਨਾਮ ਹੋਣਗੇ : ਪਹਿਲਾਂ, ਸਨਮਾਨ ਦਾ ਇਹ ਸਿੱਧਾਂਤ ਕਿ ਜਿਥੋਂ ਤੀਕ ਸੰਭਵ ਹੋ ਸਕੇ ਵਿਅਕਤੀਆਂ ਅਤੇ ਸਮੁਦਵਾਂ ਦੀ ਸ਼ਕਤੀ ਨੂੰ ਵਾਧਾ ਦਿੱਤਾ ਜਾਏ,” ਅਤੇ ਦੂਸਰਾ ਸਹਨ ਸ਼ੀਲਤਾ ਦਾ ਸਿੱਧਾਂਤ ਕਿ ਕਿਸੇ ਇਕ ਵਿਅਕਤੀ ਜਾਂ ਇਕ ਸਮੁਦਾਇ ਦਾ ਵਿਕਾਸ, ਜਿਨਾਂ ਘਟ ਤੋਂ ਘਟ ਸੰਭਵ ਹੋਵੇ ਉਨ੍ਹਾਂ ਕਿਸੇ ਦੂਜੇ ਦੀ ਕੀਮਤ ਉਤੇ ਕੀਤਾ ਜਾਏ ।”
ਕੋਈ ਚੀਜ਼ ਅਜੇਹੀ ਨਹੀਂ ਜੇਹੜੀ ਕਿ ਮਨੁੱਖ ਨ ਕਰ ਸਕੇ ਜੇਕਰ ਸਾਡੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸ਼ਾਨਦਾਰ ਸੰਗਠਨ ਨੂੰ ਸਹੀ ਤੌਰ ਤੇ ਵਿਕਸਤ ਕੀਤਾ ਜਾਏ, ਸਹੀ ਭਾਂਤ ਦੇ ਮਨੁੱਖਾਂ ਨਾਲ ਸੰਚਾਲਤ ਅਤੇ ਸਮਝ ਸੋਚ ਨਾਲ ਇਸ ਨੂੰ ਮਨੁੱਖੀ ਆਚਰਣ ਦੇ ਨਵਨਿਰਮਾਣ ਲਈ ਨਿਰਦੇਸਤ ਕੀਤਾ ਜਾਏ । ਆਰਥਿਕ ਲਾਲਚ ਅਤੇ ਅੰਤਰ ਰਾਸ਼ਟਰੀ ਪਾਸਵਿਕਤਾ ਤੋਂ ਬਾਹਰ ਨਿਕਲਣ ਦਾ ਰਸਤਾ ਇਹ ਹੈ ਕਿ ਹਿੰਸਕ ਕ੍ਰਾਂਤੀ ਜਾਂ ਕਾਮ ਦੀ ਵਿਧੀ ਨਿਰਮਾਣ । ਮਨੁੱਖ ਦੇ ਜੀਵਨ ਦੇ ਹੋਰ ਦੂਸਰੇ ਰੂਪਾ ਉਤੇ ਤਾਂ ਸਵੀਕਾਰ ਕਰ ਲਿਆ ਹੈ, ਕਿਉਂ ਜੋ ਉਸ ਨੂੰ ਵਧੀਕ ਸਮਾਂ ਲਗ ਗਿਆ ਹੈ ਵਧਣ ਫੁਲਣ ਵਿਚ ਜਦੋਂ ਉਹ ਵਧੀਕ ਸਮਾਂ ਲੈ ਕੇ ਇਸ ਦੀ ਵਧੇਰੇ ਸਿਆਣਪ ਨਾਲ ਵਰਤੋਂ ਕਰਕੇ ਤਾਂ ਉਹ ਆਪਣੇ ਆਪ ਚੇਤੇ ਵਸੀਕਾਰ ਪਾਦਾ ਤੇ ਆਪਣਾ ਨਵਸਰਜਨ ਵੀ ਕਰ ਸਕਦਾ ਹੈ । ਸਾਡੇ ਸਕੂਲ ਹੀ ਆਦਰਸ਼ ਸਮਾਜ ਨਮਿਤ ਸਪਸ਼ਟ ਜਾਦੂ-ਮੰਤਰ ਹਨ ।
(3) ਅੰਤਮ ਭਾਗ
ਇਹ ਸਾਰਾ ਕੁਝ ਨਿਰਸੰਦੇਹ ਆਸ਼ਾਵਾਦੀ ਹੈ । ਭਾਵੇਂ ਆਸ਼ਾ ਦੇ ਪੱਖ ਵਿਚ ਗਲਤੀ ਕਰਨਾ ਨਿਰਾਸ਼ਾ ਦੇ ਪੱਖ ਵਿਚ ਕਰਨ ਨਾਲੋਂ ਵਧੀਕ ਚੰਗਾ ਹੈ। ਰੱਸਲ ਨੇ ਸਮਾਜਕ ਫਿਲਾਸਫ਼ੀ ਅੰਦਰ ਇਕ ਅਜੇਹਾ ਰਹੱਸਵਾਦ ਤੇ ਭਾਵਨਾ ਉਡੋਲ ਦਿੱਤੀ ਹੈ, ਜਿੰਨ੍ਹਾ ਨੂੰ ਕਿ ਉਸ ਨੇ ਰਬ ਮੀਮਾਂਸਾ ਅਤੇ ਧਰਮ ਬਾਰੇ ਆਪਣੇ ਵਤੀਰੇ ਵਿਚ ਏਨੀ ਦ੍ਰਿੜਛਾ ਨਾਲ ਦਬਾਈ ਰਖਿਆ ਸੀ।
ਆਪਣੇ ਆਰਥਕ ਅਤੇ ਰਾਜਨੀਤਕ ਸਿੱਧਾਂਤਾਂ ਪ੍ਰਤੀ ਉਸ ਨੇ ਮਨੇਤਾ ਦੀ ਅਜੇਹੀ ਕਰ ਕਰਨੀ ਜਾਰ ਪੜਤਾਲ ਤੇ ਸ੍ਰ-ਸਿਧ ਸੂਤਰਾਂ ਬਾਰੇ ਉਹ ਸ਼ੰਕਾਵਾਦ ਨਹੀਂ ਵਰਤਿਆ ਜਿਸ ਚੀਜ਼ ਨੇ ਕਿ ਗਣਿਤ ਅਤੇ ਤਰਕ ਵਿਚ ਉਸ ਨੂੰ ਅਜੇਹੀ ਸੰਤੁਸ਼ਟਤਾ ਦਿੱਤੀ ਸੀ । ਪਹਿਲਾਂ ਤੋਂ ਸੱਤ ਲਈ ਉਸ ਦੀ ਲਗਨ ਤੇ ਜੀਵਨ ਨਾਲੋਂ ਵਧੀਕ ਪੂਰਨਤਾ ਲਈ ਉਸ ਦਾ ਪਿਆਰ, ਏਥੇ ਉਸ ਨੂੰ ਅਜੇਹੇ ਸ਼ਾਨਦਾਰ ਚਿਤ੍ਰਾਂ ਵਲ ਲੈ ਜਾਂਦਾ ਹੈ ਜੇਹੜੇ ਕਿ ਜੀਵਨ ਦੀਆਂ ਸਮੱਸਿਆਵਾਂ ਪ੍ਰਤੀ ਵਿਵਹਾਰਕ ਸਮਾਧਾਨ ਵਲੋਂ ਜੁਟਾਣ ਨਾਲੋਂ ਸੰਸਾਰ ਦੀ ਖੁਸ਼ਕੀ ਲਈ ਕਾਵਮਈ ਸੁਖਚੈਨ ਪਹੁੰਚਾਣ ਦਾ ਮਨੋਰਥ ਪੂਰਾ ਕਰਦੇ ਹਨ। ਉਦਾਹਰਣ ਵਲੋਂ ਇਕ ਅਜੇਹੇ ਸਮਾਜ ਬਾਰੇ ਚਿੰਤਨ ਕਰਨਾ ਸੁਖਦਈ ਹੈ । ਜਿਸ ਵਿਚ ਧੰਨ ਸੰਪਤੀ ਨਾਲੋਂ ਕਲਾ ਦਾ ਵਧੇਰੇ ਸਤਿਕਾਰ ਕੀਤਾ ਜਾਏਗਾ ਪਰ ਜਦ ਤੀਕ ਕਿ ਰਾਸ਼ਟਰਤਾ ਦੇ ਦੜਾਵ ਲਗਾਵ ਪ੍ਰਕਿਰਤਕ ਸਮੂਹਕ ਚੋਣ ਦੇ ਪ੍ਰਵਾਹ ਵਿਚ ਉਨ੍ਹਾਂ ਦੀ ਕਲਾਮਈ ਸ਼ਕਤੀ ਨਾਲੋਂ ਆਰਥਕ ਸ਼ਕਤੀ ਦੇ ਅਨੁਸਾਰ ਹੁੰਦੇ ਹਨ ਤਦ ਤੀਕ ਕਲਾਮਈ ਸ਼ਕਤੀ ਨਾਲੋਂ ਆਰਥਿਕ ਸ਼ਕਤੀ ਦੀ ਹੀ ਵਧੀਕ ਜੀਵਨ ਕੀਮਤ ਪਾਈ ਜਾਣ ਕਰਕੇ ਇਹ ਹੀ ਵਧੀਕ ਪ੍ਰਸੰਸਾ ਅਤੇ ਵਡੇਰੇ ਪੁਰਸਕਾਰ ਪ੍ਰਾਪਤ ਕਰ ਸਕੇਗੀ । ਕਲਾ ਕੇਵਲ ਅਜੇਹਾ ਫੁਲ ਹੀ ਹੋ ਸਕਦੀ ਹੈ ਜੇਹੜਾ ਕਿ ਧਨ-ਸੰਪਤੀ ਵਿਚੋਂ ਉਗਦਾ ਹੈ, ਇਸ ਧੰਨ ਸੰਪਤੀ ਦਾ ਵਿਕਾਲਪ ਨਹੀਂ ਹੋ ਸਕਦੀ । ਇਲਾਜਕਾਰ ਦਾ ਆਗਮਨ ਕਲਾਕਾਰ ਮਾਈਕਲ ਐਜਲੇ ਨਾਲੋਂ ਪਹਿਲਾਂ ਹੋਇਆ ਸੀ ।
ਪਰ ਰੱਸਲ ਦੀ ਉਜਲ ਦ੍ਰਿਸ਼ਟੀ ਅੰਦਰ ਇਸ ਨਾਲੋਂ ਵਧੀਕ ਤੂਵੀਆਂ ਲਭਣ ਦੀ ਲੋੜ ਨਹੀਂ, ਉਸ ਦਾ ਆਪਣਾ ਅਨੁਭਵ ਹੀ ਉਸ ਦਾ ਸਭ ਤੋਂ ਕਠੋਰ ਸਮਾਲੋਚਕ ਬਣਾਇਆ ਹੋਇਆ ਹੈ। ਰੂਸ ਵਿਚ ਉਸ ਨੇ ਆਪਣੇ ਆਪ ਨੂੰ ਇਕ ਸਮਾਜਵਾਦੀ ਸਮਾਜ ਦੀ ਸਿਰਜਨਾ ਕਰਨ ਦੇ ਜਤਨ ਨਮਿਤ ਪ੍ਰਵਿਰਤ ਹੋਇਆ ਦੇਖਿਆ ਅਤੇ ਇਸ ਪ੍ਰਯੋਗ ਵਿਚ ਪੇਸ਼ ਆਈਆਂ ਔਕੜਾਂ ਨੇ ਰੱਸਲ ਦਾ ਆਪਣੀ ਸਿਖਿਆ ਵਿਚ ਵਿਸ਼ਵਾਸ ਲਗਭਗ ਨਾਸ ਕਰ ਦਿੱਤਾ । ਉਸ ਨੂੰ ਇਹ ਦੇਖ ਕੇ ਨਿਰਾਸਤਾ ਹੋਈ ਕਿ ਰੂਸੀ ਰਾਜ ਸਰਕਾਰ ਪਰਜਾਤੰਤ੍ਰ ਦੀ ਇਕ ਅਜੇਹੀ ਮਾਤਾ ਦਾ ਅੰਦੇਸ਼ ਲੈਣ ਲਈ ਜੇਹੜੀ ਕਿ ਉਸ ਨੂੰ ਇਕ ਉਦਾਰਵਾਦੀ ਫਿਲਾਸਫੀ ਦਾ ਸੰਯਸਿਧ ਸੂਤਰ ਪ੍ਰਤੀਤ ਹੁੰਦੀ ਸੀ ਅਤੇ ਸੁਤੰਤਰਭਾਸ਼ਣ ਤੇ ਸੁਤੰਤਰ ਪ੍ਰੈਸ ਦੇ ਦਬਾਏ ਜਾਣ ਨਾਲ ਅਤੇ ਪ੍ਰਾਪੇਗੰਡਾ ਦੇ ਹਰ ਸਾਧਨ ਉਤੇ ਜਮਾਏ ਏਕਾਧਿਕਾਰ ਤੇ ਇਸ ਦੀ ਪ੍ਰਨਾਲੀਬੱਧ ਵਰਤੋਂ ਨਾਲ, ਉਸ ਨੂੰ ਏਨਾ ਰੋਸ ਆਇਆ ਕਿ ਉਸ ਨੇ ਰੂਸੀ ਲੋਕਾਂ ਦੀ ਅਨਪੜ੍ਹਤਾ ਬਾਰੇ ਖੁਸ਼ੀ ਅਨੁਭਵ ਕੀਤੀ -ਮਾਇਕ ਸਹਾਇਤਾ ਨਾਲ ਚਲਾਏ ਗਏ ਸਮਾਚਾਰ ਪਤ੍ਰਾਂ ਦੇ ਇਸ ਯੁਗ ਵਿਚ ਪੜ੍ਹਨ ਦੀ ਯੋਗਤਾ ਸਚਾਈ ਦੀ ਉਪਲਭਧੀ ਲਈ ਇਕ ਰੁਕਾਵਟ ਹੋਣ ਕਰਕੇ। ਉਸ ਨੂੰ ਇਹ ਦੇਖ ਕੇ ਸਮਕਾ ਹੋਇਆ ਕਿ ਭੂਮੀ ਰਾਸ਼ਟੀਕਰਣ ਨੂੰ ਸਿਵਾਏ ਕਾਗ਼ਜ਼ੀ ਕਾਰਵਾਈ ਦੇ, ਨਿਜੀ ਮਲਕੀਅਤ ਦੇ ਸਾਹਮਣੇ ਇੰਜ ਮੰਨਣੀ ਪਈ ਸੀ ਅਤੇ ਉਸ ਨੂੰ ਪਤਾ ਲਗ ਗਿਆ ਕਿ ਮਨੁੱਖ ਵਿਜੇ ਕਿ ਉਹ ਅਜਬਦੇ ਹੋਏ ਹਨ, ਆਪਣੀਆ ਜ਼ਮੀਨਾ ਨੂੰ ਕਦੀ ਚਜ ਨਾਲ ਵਾਹੁਣ ਤੇ ਇਨਾਂ ਦੀ ਸਾਰ ਸੰਭਾਲ ਨਹੀਂ ਕਰਨਗੇ ਜਦ ਤੀਕ ਕਿ ਉਨ੍ਹਾਂ ਨੂੰ ਭਰੋਸਾ ਨਾ ਹੋਵੇ ਕਿ ਉਹ ਇਨ੍ਹਾਂ ਨੂੰ ਸਮੇਤ ਉਨ੍ਹਾਂ ਸੁਧਾਰ ਦੇ ਜੇਹੜੇ ਕਿ ਇਨ੍ਹਾਂ ਵਿਚ ਕੀਤੇ ਗਏ ਹਨ, ਆਪਣੇ ਬੱਚਿਆਂ ਦੇ ਹਵਾਲੇ ਕਰ ਸਕਣਗੇ । ਰੂਸ ਵੀ ਇਕ ਵਡੇਚਾ ਫ਼ਰਾਂਸ ਬਣ ਜਾਣ ਦੇ ਰਸਤੇ ਵਿਚ ਪਿਆ ਪ੍ਰਤੀਤ ਹੁੰਦਾ ਹੈ। ਕਿਸਾਨ ਮਾਲਕਾਂ ਦਾ ਇਕ ਮਹਾਨ ਰਾਸ਼ਟਰ ਪੁਰਾਣਾ ਸਾਮੰਤਵਾਦ ਅਲੇਪ ਹੋ ਗਿਆ ਹੈ। ਉਸ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਕਿ ਇਹ ਨਾਟਕੀ ਵਿਪਲਵ, ਆਪਣੀਆਂ ਸਾਰੀਆਂ ਕੁਰਬਾਨੀਆਂ ਅਤੇ ਆਪਣੀ ਸਾਰੀ ਸੂਰਵੀਰਤਾ ਦੇ ਸਮੇਤ ਕੇਵਲ 1789 ਦਾ ਹੀ ਰੂਸ ਸੀ।
ਸ਼ਾਇਦ ਉਸ ਨੇ ਵਧੀਕ ਘਰ ਵਾਂਗ ਮਹਿਸੂਸ ਕੀਤਾ ਜਦੋਂ ਕਿ ਉਹ ਇਕ ਸਾਲ ਲਈ ਚੀਨ ਵਿਚ ਪੜ੍ਹਾਨ ਗਿਆ, ਉਥੇ ਯੰਤਵਾਦ ਘੱਟ ਤੇ ਚਾਲ ਵਧੀਕ ਪਈ ਸੀ, ਕੋਈ ਆਦਮੀ ਟਿਕ ਕੇ ਬੈਠਕ, ਵਿਚਾਰ ਕਰ ਸਕਦਾ ਤੇ ਜੀਵਨ ਪ੍ਰਸ਼ਾਂਤ ਰਹਿੰਦਾ ਸੀ ਕਿ ਜਦੋਂ ਕੋਈ ਵਿਵੇਦਨ ਕਰ ਰਿਹਾ ਹੁੰਦਾ ਸੀ । ਮਾਨਵਤਾ ਦੇ ਉਸ ਮਹਾਨ ਸਮੁੰਦਰ ਵਿਚ ਸਾਡੇ ਇਸ ਫ਼ਿਲਾਸ਼ਫ਼ਰ ਪ੍ਰਤੀ ਇਕ ਨਵਾਂ ਸੰਦਰਸ਼ ਆਇਆ, ਉਸ ਨੇ ਅਨੁਭਵ ਕੀਤਾ ਕਿ ਯੌਰਪ ਤਾਂ ਇਕ ਵਡੇਰੀ ਅਤੇ ਵਧੀਕ ਪੁਰਾਣੀ ਅਤੇ ਸ਼ਾਇਦ ਵਧੀਕ ਗੰਭੀਰ – ਸੰਸਕ੍ਰਿਤੀ ਦਾ ਕੇਵਲ ਮਾਤ੍ਰ ਇਕ ਆਜਾਮਾਇਸ਼ੀ ਪਾਦਾਭ ਸੀ, ਉਸ ਦੇ ਸਾਰੇ ਸਿਧਾਂਤ ਤੇ ਤੱਤ-ਅਨੁਮਾਰ ਰਾਸ਼ਟਾਂ ਵਿਚੋਂ ਇਕ ਮਹਾਨ ਦੇ ਅਕਾਰਾ ਰਾਸ਼ਟ ਦੇ ਸਾਹਮਣੇ ਇਕ ਨਿਰਮਾਨ ਜੇਹੀ ਸਾਪੇਖਤਾ ਬਣ ਗਏ। ਕੋਈ ਆਦਮੀ ਉਸ ਦੀ ਵਿਚਾਰ ਪਣਾਲੀ ਨੂੰ ਮਿਥਲ ਹੁੰਦਾ ਵੇਖਦਾ ਹੈ ਜਦੋਂ ਕਿ ਉਹ ਲਿਖਦਾ ਹੈ :
ਮੈਂ ਅਨੁਭਵ ਕੀਤਾ, ਕਿ ਗੋਰੀ ਜਾਤੀ ਕੋਈ ਏਨੀ ਮਹੱਤਵਪੂਰਣ ਨਹੀਂ ਜਿੰਨੀ ਕਿ ਮੈਂ ਕਦੀ ਖ਼ਿਆਲ ਕੀਤਾ ਕਰਦਾ ਸਾਂ । ਜੇਕਰ ਯੌਰਪ ਤੇ ਅਮਰੀਕਾ ਆਪਣੇ ਆਪ ਨੂੰ ਜੰਗ ਵਿਚ ਮਾਰ ਮੁਕਾਣ ਤਾਂ ਵੀ ਇਸ ਦਾ ਅਰਥ ਮਨੁੱਖ ਬੇਣੀ ਦਾ ਵਿਨਾਸ ਨਹੀਂ ਹੋਵੇਗਾ ਤੇ ਨਾਂ ਹੀ ਸਭਿਅਤਾ ਦੀ ਸਮਾਪਤੀ ਕਿੰਨੀ ਸਾਰੀ ਗਿਣਤੀ ਚੀਨੀਆਂ ਦੀ ਫਿਰ ਵੀ ਬਾਕੀ ਰਹੇਗੀ, ਅਤੇ ਕਿੰਨੀਆਂ ਹੀ ਗੱਲਾਂ ਕਰਕੇ ਚੀਨ ਸਭ ਤੋਂ ਮਹਾਨ ਅਜੇਹਾ ਦੇਸ਼ ਹੈ, ਜੇਹੜਾ ਕਿ ਮੈਂ ਕਦੀ ਦੇਖਿਆ ਹੈ । ਇਹ ਨ ਕੇਵਲ ਗਿਣਤੀ ਦੇ ਤੌਰ ਤੇ ਅਤੇ ਸੰਸਕ੍ਰਿਤਕ ਤੌਰ ਤੇ ਸਭ ਤੋਂ ਮਹਾਨ ਹੈ, ਸਗੋਂ ਮੈਨੂੰ ਇਹ ਬੌਧਿਕ ਤੌਰ ਤੇ ਸਭ ਤੋਂ ਮਹਾਨ ਪ੍ਰਤੀਤੀ ਹੁੰਦਾ ਹੈ । ਮੈਨੂੰ ਕਿਸੇ ਹੋਰ ਅਜੇਹੀ ਸਭਿਅਤਾ ਪਤਾ ਨਹੀਂ ਜਿਸ ਵਿਚ ਕਿ ਅਜੇਹੀ ਸੁਤੰਤਰ ਵਿਚਾਰ ਵਿਰਤੀ ਅਜੇਹਾ ਵਾਸਤਵਵਾਦ ਤਖ ਜੇ ਤੇ ਜੋਹੇ ਜੇਹੇ ਹਨ ਉਨ੍ਹਾਂ ਨੂੰ ਉਵੇਂ ਸਾਹਵਾਂ ਕਰਨ ਦੀ ਮਨ ਮਰਜ਼ੀ ਹੋਵੇ ਨ ਕਿ ਉਨ੍ਹਾਂ ਨੂੰ ਇਕ ਵਿਸ਼ਿਸਟ ਨਮੂਨੇ ਵਿਚ ਇਕਤ ਕਰਨ ਦਾ ਜਤਨ ਕਰਨ।
ਇੰਗਲੈਂਡ ਤੋਂ ਅਮ੍ਰੀਕਾ ਵਲ ਨੂੰ ਜਾਣਾ, ਫਿਰ ਰੂਸ ਨੂੰ ਅਤੇ ਫਿਰ ਭਾਰਤ ਅਤੇ ਚੀਨ ਨੂੰ ਤੇ ਫਿਰ ਆਪਣੀ ਸਾਮਾਜਿਕ ਫ਼ਿਲਾਸਫ਼ੀ ਨੂੰ, ਅਬਦਲਵੀਂ ਰਖ ਸਕਣਾ ਕੁਝ ਕਠਨ ਜੇਹੀ ਗੱਲ ਹੈ। ਦੁਨੀਆਂ ਨੇ ਬਰਟਰੰਡ ਰੱਸਲ ਨੂੰ ਨਿਸ਼ਚਾ ਕਰ ਦਿੱਤਾ ਹੈ ਕਿ ਇਹ ਉਸ ਦੇ ਫ਼ਾਰਮੂਲਿਆਂ ਲਈ ਬਹੁਤ ਵਲੀ ਅਤੇ ਸ਼ਾਇਦ ਏਨੀ ਵਿਸ਼ਾਲ ਤੇ ਭਾਰੀ ਹੈ ਕਿ ਉਸ ਦੀ ਮਨ ਮਰਜ਼ੀ ਅਨੁਸਾਰ ਛੇਤੀ ਨਾਲ ਚਲਦੀ ਨਹੀਂ ਸਕਦੀ ਅਤੇ ਫਿਰ ਕਿੰਨੇ ਸਾਰੇ ਦਿਲ ਤੇ ਕਿੰਨੀਆਂ ਸਾਰੀਆਂ ਵਿਭਿੰਨ ਇਛਾਵਾਂ ਹਨ । ਕੋਈ ਆਦਮੀ ਉਸ ਨੂੰ ਹੁਣ ਉਮਰੋਂ ਵਧੀਕ ਤੇ ਵਧੀਕ ਸਿਆਣਾ ਮਨੁੱਖ ਅਤੇ ਸਮੇਂ ਅਤੇ ਸਮੇਂ ਅਤੇ ਵਿਭਿੰਨ ਭਾਂਤ ਦੇ ਸਿਆਣਾ ਮਨੁੱਖ ਅਤੇ ਸਮੇ ਅਤੇ ਵਿਭਿੰਨ ਭਾਂਤ ਦੇ ਜੀਵ ਰਾਹੀਂ ਬਝਿਆ ਹੋਇਆ ਦੇਖਦਾ ਹੈ, ਸ਼ਰੀਰ ਦੀਆਂ ਸਾਰੀਆਂ ਉਪਾਧੀਆਂ ਪ੍ਰਤੀ ਸਦਾ ਵਾਂਗ ਪੂਰਾ ਜਾਗਕ, ਪਰ ਫਿਰ ਵੀ ਅਜੇਹਾ ਪਰਿਮਿਤਤਾ ਲਈ ਪ੍ਰਪਕ ਜੇਹੜੀ ਕਿ ਸਾਮਾਜਿਕ ਅਦਲਾ ਬਦਲੀ ਦੀਆਂ ਔਕੜਾਂ ਨੂੰ ਜਾਣਦੀ ਹੈ । ਸਮੁਚੇ ਤੌਰ ਤੇ ਇਕ ਪਿਆਰ ਕਰਨ ਯੋਗ ਮਨੁੱਖ ਗੰਭੀਰ ਤੋਂ ਗੰਭੀਰ ਤਤ੍ਰ ਮੀਮਾਂਸਾ ਤੇ ਸੁਖਮ ਤੋਂ ਸੂਖਮਗਣਿਤ ਸ਼ਾਸਤ ਲਈ ਸਮਥ ਪਰ ਫਿਰ ਵੀ ਸਾਧਾਰਣ ਤੋਰ ਤੇ ਜੋ ਅਜੇਹੀ ਸਪੱਸ਼ਟਤਾ ਨਾਲ ਗੱਲ ਬਾਤ ਕਰਦਾ ਹੈ ਜੇਹੜੀ ਕਿ ਉਨ੍ਹਾਂ ਪਾਸੀਂ ਆਉਂਦੀ ਹੈ ਜੇਹੜੇ ਕਿ ਈਮਾਨਦਾਰ ਹੁੰਦੇ ਹਨ, ਇਕ ਅਜੇਹਾ ਵਿਅਕਤੀ ਜੋ ਵਿਚਾਰ ਦੇ ਅਜਿਹੇ ਖੇਤਰਾਂ ਨਾਲ ਆਦੀ ਹੋਇਆ ਹੈ ਜੇਹੜੇ ਕਿ ਭਾਵਨਾਵਾਂ ਦੇ ਸਾਰੇ ਸੰਤਾ ਨੂੰ ਸੁਕਾ ਦੇਂਦੇ ਹਨ, ਪਰ ਫਿਰ ਵੀ ਜੋ ਦਿਆ ਭਾਵਨਾ ਨਾਲ ਨਿੱਘਾ ਤੇ ਪ੍ਰਕਾਸ਼ਤ ਹੋਇਆ ਤੋ ਮਨੁੱਖ ਜਾਤੀ ਲਈ ਲਗਭਗ ਰਹੱਸਵਾਦੀ ਕੋਮਲਤਾ ਨਾਲ ਭਰਿਆ ਹੋਇਆ ਹੈ ਕੋਈ ਇਕ ਦਰਬਾਰੀ ਨਹੀਂ, ਸਗੋਂ ਨਿਸਚਿਤ ਤੌਰ ਤੇ ਇਕ ਵਿਦਵਾਨ, ਅਤੇ ਇਕ ਸਾਊ ਮਨੁੱਖ ਅਤੇ ਮੂੰਹ ਜਬਾਨੀ ਈਸਾਈ ਹੋਣ ਦਾ ਦਾਹਵਾ ਕਰਨ ਵਾਲਿਆਂ ਨਾਲੋਂ ਵਿਸ਼ੇਸ਼ ਭਾਂਤ ਦੀ ਈਸਾਈ ਖੁਸ਼ੀ ਦੀ ਗੱਲ ਹੈ ਕਿ ਉਹ ਅਜੇ ਨਵਯੁਵਕ ਤੇ ਸ਼ਕਤੀਵਾਨ ਹੈ, ਤੇ ਜੀਵਨ ਜੋਤ ਉਸ ਅੰਦਰ ਅਜੇ ਚਮਕੀਲੀ ਬਾਲਦੀ ਹੈ । ਕੌਣ ਜਾਣਦਾ ਹੈ ਕਿ ਆਉਣ ਵਾਲਾ ਦਸ ਉਸ ਨੂੰ ਭਰਮਵਿਮੁਕਤ ਤੇ ਵਧੀਕ ਸੁਘੜ ਹੋਇਆ ਤੇ ਉਸ ਦੇ ਨਾਮ ਨੂੰ ਫ਼ਿਲਾਸਫ਼ਰਾ ਦੀ ਸ਼ਾਂਤ ਬਰਦਾਰੀ ਅੰਦਰ ਉਚਤਮ ਥਾਂ ਤੇ ਲਿਖ ਦੇਵੇ ।”
*(ਫਰਵਰੀ 1970 ਵਿਚ ਬਰਟਰੰਡ ਰੱਸਲ ਦੀ ਮ੍ਰਿਤੂ ਹੋ ਗਈ, ਜਦ ਕਿ ਉਸ ਦੀ ਆਯੂ ਕਰੀਬ 98 ਬਰਸ ਸੀ-ਡਾ: ਵਜ਼ੀਰ ਸਿੰਘ)
ਬਾਰਵਾਂ ਅਧਿਆਇ
ਸਮਕਾਲੀਨ, ਅਮਰੀਕਨ ਫ਼ਿਲਾਸਫ਼ਰ
ਸਨਤਾਇਨਾ, ਜੇਮਜ਼, ਅਤੇ ਡੀਉਈ
ਪ੍ਰਸਤਾਵਨਾ
ਜਿਵੇਂ ਕਿ ਹਰੇਕ ਆਦਮੀ ਜਾਣਦਾ ਹੈ, ਅਮਰੀਕਾ ਦੇ ਹਨ, ਯੋਰਪੀਅਨ ਹੈ, ਯੋਰਪੀਅਨ ਅਮਰੀਕਾ ਵਿਸ਼ੇਸ਼ ਤੌਰ ਤੇ, ਪੂਰਬ ਰਿਆਸਤਾਂ, ਜਿਨ੍ਹਾਂ ਵਿਚੋਂ ਇਕ ਜਿਥੇ ਕਿ ਪੁਰਾਣੀਆਂ ਨਸਲਾਂ ਬਦੇਸ਼ੀ ਕੁਲੀਨ ਤੰਤਰਾਂ ਵਲ ਸਤਿਕਾਰ ਨਾਲ ਦੇਖਦੀਆਂ ਹਨ, ਅਤੇ ਵਧੀਕ ਅਭਿਨਵ ਅਪ੍ਰਵਾਸੀ ਆਪਣੀਆਂ ਵਤਨੀ ਧਰਤੀਆਂ ਦੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਵੱਲ ਇਕ ਵਿਸ਼ੇਸ਼ ਘਰ ਦੀ ਯਾਦ ਨਾਲ ਪਿੱਛੇ ਵੱਲ ਨੂੰ ਝਾਕਦੀਆਂ ਹਨ। ਇਸ ਯੋਰਪੀਨ ਅਮਰੀਕਾ ਵਿਚ, ਐਂਗਲੋ-ਸੈਕਸਨ ਦੀ ਸੰਜਮੀ ਤੇ ਫੈਸ਼ਨਕਾਰ ਆਤਮਾ ਅਤੇ ਵਧੀਕ ਨਵੇਂ ਲੋਕਾਂ ਦੀ ਅਸ਼ਾਂਤ ਅਤੇ ਨਵਾਚਾਰੀ ਆਤਮਾਂ ਦੇ ਵਿਚਕਾਰ ਇਕ ਕ੍ਰਿਆਸ਼ੀਲ ਵਿਰੋਧ ਵਿਦਮਾਨ ਰਹਿੰਦਾ ਹੈ। ਅੰਗ੍ਰੇਜ਼ੀ ਵਿਚਾਰ ਅਤੇ ਸ੍ਰੇਸ਼ਟਾਚਾਰਾ ਦੀ ਨਿਯਮਾਵਲੀ ਨੇ ਜ਼ਰੂਰੀ ਤੌਰ ਤੇ, ਅੰਤ ਨੂੰ ਜਾ ਕੇ ਮਹਾਂਦੀਪ ਦੀਆਂ ਉਨ੍ਹਾਂ ਸੰਸਕ੍ਰਿਤੀਆਂ ਦਾ ਸ਼ਿਕਾਰ ਹੋ ਜਾਣਾ ਹੈ, ਜਿਨ੍ਹਾਂ ਨੇ ਕਿ ਇਸ ਥਾਂ ਉਤੇ ਇਸ ਨੂੰ ਘੇਰਿਆ ਤੇ ਪ੍ਰਵਾਹ ਵਿਚ ਲਾਇਆ ਹੋਇਆ ਹੈ; ਪਰ ਵਰਤਮਾਨ ਸਮੇਂ ਲਈ ਤਾਂ ਉਹੋ, ਬਰਤਾਨਵੀ ਭਾਵ ਦਸ, ਸਾਹਿਤ ਨੂੰ ਅਭਿਤਾਵਤ ਕਰਦੀ ਹੈ; ਭਾਵੇਂ ਪੂਰਬੀ ਅਮਰੀਕਾ ਦੀਆਂ ਸਦਾਚਾਰਾਂ ਨੂੰ ਤਾਂ ਹੁਣ ਨਹੀਂ । ਅਤਲਾਂਤਿਕ ਰਿਆਸਤਾਂ ਵਿਚ, ਕਲਾ ਤੇ ਰੁਚੀ ਦਾ ਸਾਡਾ ਮਾਨ ਦੰਡ, ਅੰਗ੍ਰੇਜ਼ੀ ਹੈ; ਸਾਡੀ ਸਾਹਿਤਕ ਵਿਰਾਸਤ ਅੰਗ੍ਰੇਜ਼ੀ ਹੈ; ਅਤੇ ਸਾਡੀ ਫ਼ਿਲਾਸਫ਼ੀ ਜਦੋਂ ਕਦੀ ਇਸ ਲਈ ਸਾਡੇ ਪਾਸ ਸਮਾਂ ਹੁੰਦਾ ਹੈ, ਬਰਤਾਨਵੀ ਵਿਚਾਰਧਾਰਾ ਦੇ ਅਨੁਰੂਪਤੀ ਹੁੰਦੀ ਹੈ। ਇਹ ਨਵਾਂ ਇੰਗਲੈਂਡ ਹੀ ਹੈ; ਜਿਸ ਨੇ ਕਿ ਵਾਸ਼ਿੰਗਟਨ ਅਤੇ ਇਰਵਿੰਗ ਅਤੇ ਐਮਰਸਨ ਅਤੇ ਪੋ, ਨੂੰ ਵੀ ਉਪਜਾਇਆ ਹੈ । ਇਹ ਇਹੋ ਨਵਾਂ ਇੰਗਲੈਂਡ ਹੀ ਹੈ, ਜਿਸ ਨੇ ਕਿ ਸਭ ਤੋਂ ਪਹਿਲੇ ਅਮਰੀਕਨ ਫ਼ਿਲਾਸਫ਼ਰ ਜਾ ਨੇਥਨ ਐਡਵਰਡਜ ਦੀਆਂ ਪੁਸਤਕਾਂ ਲਿਖੀਆਂ ਅਤੇ ਇਹ ਨਵਾਂ ਇੰਗਲੈਂਡ ਹੀ ਹੈ ਜਿਸ ਨੇ ਕਿ ਅਮਰੀਕਾ ਦੇ ਸਭ ਤੋਂ ਛੇਕੜਲੇ ਚਿੰਤਕ ਜਾਰਜ ਸਨਡਾਇਨਾਂ ਦੀ ਇਸ ਅਨੋਖੀ, ਵਿਦੇਸ਼ੀ ਵਿਅਕਤੀ ਨੂੰ ਸਵੀਕਾਰ ਵਿਚ ਲਿਆਂਦ ਤੇ ਇਸ ਦਾ ਨਵਨਿਰਮਾਣ ਕੀਤਾ ਹੈ । ਕਿਉਂ ਜੋ ਸਨਤਾਇਨਾਂ ਤਾਂ ਨਿਰਸੰਦੇਹ ਭੂਗੋਲ ਦੀ ਬਖਸ਼ਿਸ਼ ਕਰਕੇ ਇਕ ਅਮਰੀਕਨ ਫ਼ਿਲਾਸਫ਼ਰ ਹੈ: ਉਹ ਇਕ ਯੋਰਪੀਨ ਫ਼ਿਲਾਸਫ਼ਰ ਹੈ. ਉਹ ਇਕ ਯੋਰਪੀਨ ਹੈ ਜੇਹੜਾ ਕਿ
ਸਪੇਨ ਵਿਚ ਪੈਦਾ ਹੋ ਕੇ ਆਪਣੇ ਅਨਜਾਣ ਬਾਲਪਨ ਵਿਚ ਅਮਰੀਕਾ ਨੂੰ ਭੇਜ ਦਿੱਤਾ ਗਿਆ ਸੀ ਅਤੇ ਜੇਹੜਾ ਕਿ ਹੁਣ ਆਪਣੀ ਪ੍ਰੰਪਕ ਉਮਰ ਵਿਚ ਯੋਰਪ ਵੱਲ ਇਕ ਅਜੇਹੇ ਸੁਅਰਗ ਦੇ ਰੂਪ ਵਜੋਂ ਪਰਤਦਾ ਹੈ, ਜਿਸ ਦੇ ਨਮਿਤ ਸਾਡੇ ਨਾਲ ਬਿਤਾਏ ਉਸ ਦੇ ਵੱਡੇ ਇਕ ਅਜ਼ਮਾਇਸ਼ (Probation), ਸਨਾ ਸਨਤਾਇਨਾ ਪੁਰਾਣੇ ਅਮਰੀਕਾ ਦੀ ਕੁਲੀਨ ਫੰਸਕ ਪਰੰਪਰਾ ਨਾਲ ਭਰਿਆ ਪਿਆ ਹੈ । ਦੂਸਰਾ ਅਮਰੀਕਾ, ਅਮਰੀਕਨ ਹੈ । ਇਹ ਉਨ੍ਹਾਂ ਲੋਕਾਂ ਦਾ ਹੈ, ਭਾਵੇਂ ਉਹ ਨਵੇਂ ਇੰਗਲੈਂਡ ਦੇ ਵਾਸੀ, ਹੂਜੀਅਰ ਜਾਂ ਗਵਾਲੇ ਮੁੰਡੇ ਹੋਣ। ਜਿਨ੍ਹਾਂ ਦੀਆਂ ਜੜ੍ਹਾਂ ਇਸ ਧਰਤੀ ਅੰਦਰ ਹਨ, ਨ ਕਿ ਯੋਰਪ ਅੰਦਰ ਜਿੰਨ੍ਹਾਂ ਦੇ ਸ੍ਰੇਸਟਾਚਾਰ, ਵਿਚਾਰ ਅਤੇ ਆਦਰਸ਼ ਦੇਸ਼ੀ ਬਣਾਵਟ ਦੇ ਹਨ, ਜਿਨ੍ਹਾਂ ਦੀਆਂ ਆਤਮਾਵਾਂ ਨ ਤਾਂ ਛੁਹੀਆਂ ਗਈਆਂ ਹਨ, ਉਨ੍ਹਾਂ ਪਰਿਵਾਰਾਂ ਦੀ ਕੁਲੀਨਤਾ ਨਾਲ, ਜੇਹੜੇ ਕਿ ਬੋਸਟਨ, ਜਾਂ ਨਿਊਯਾਰਕ, ਜਾਂ ਫਿਲੋਡੈਲਫੀਆ, ਜਾ ਰਿਚਮਾਂਡ ਦੀ ਸ਼ੋਭਾ ਵਧਾਂਦੇ ਹਨ, ਤੇ ਨ ਹੀ ਦਖਣੀ ਜਾਂ ਪੂਰਬੀ ਯੋਰਪੀਨਾਂ ਦੇ ਵਾਸ਼ਪਸ਼ੀਲ ਆਵੇਗਾ ਨਾਲ, ਅਜੇਹੇ ਇਸਤ੍ਰੀ ਮਰਦ, ਜੇਹੜੇ ਕਿ ਆਪਣੇ ਪੁਰਾਣੇ ਆਦਿ ਕਾਲੀਨ ਵਾਤਾਵਰਣ ਅਤੇ ਕੰਮਾਂ ਕਾਜਾਂ ਰਾਹੀਂ ਸ਼ਰੀਰਕ ਖੁਰਦਰੇਪਨ, ਅਤੇ ਮਾਨਸਿਕ ਸਿਧੇਪਨ ਅਤੇ ਸਾਦਗੀ ਵਿਚ ਚਲੇ ਹਨ । ਇਹ ਉਹ ਅਮਰੀਕਾ ਹੈ ਜਿਸ ਨੇ ਕਿ ਇਬਰਾਹੀਮ ਲਿੰਕਨ ਅਤੇ ਬੋਰਿਓ ਅਤੇ ਵਿਟਮੈਨ, ਅਤੇ ਮਾਰਕਦਵੇਨ ਨੂੰ ਜਨਮ ਦਿੱਤਾ; ਇਹ ਵਿਵਹਾਰਕ ਮਨੁੱਖਾਂ ਦੀ “ਘੋੜੇ ਵਰਗੀ ਤਬੀਅਤ ਅਤੇ ਕਰੜੇ ਇਮਾਰਤਾਂ ਵਾਲੇ ਵਿਆਪਾਰੀ ਮਨੁੱਖਾਂ ਦਾ ਅਮਰੀਕਾ ਹੈ; ਵਿਹ ਉਹ ਅਮਰੀਕਾ ਹੈ, ਜਿਸ ਨੇ ਵਿਲੀਅਮ ਜੇਮਜ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ, ਉਹ ਫ਼ਿਲਾਸਫ਼ੀ ਵਿਚ ਇਸ ਦਾ ਵਿਆਖਿਆਕਾਰ ਬਣ ਗਿਆ, ਜਦੋਂ ਕਿ ਉਸ ਦੇ ਭਰਾ ਨੇ ਇਕ ਅੰਗ੍ਰੇਜ਼ੀ ਆਦਮੀ ਨਾਲੋਂ ਵੀ ਵਧੀਕ ਬਰਤਾਨਵੀ ਰੂਪ ਲੈ ਲਿਆ, ਅਤੇ ਇਹ ਅਮਰੀਕਾ ਹੈ, ਜਿਸ ਨੇ ਕਿ ਜਾਹਨਡੀ ਉਰੀ ਨੂੰ ਸਿਰਜਿਆ ।
ਕਾਲ ਅਨੁਕ੍ਰਮ ਦੇ ਵਿਪ੍ਰੀਤ ਅਸੀਂ ਪਹਿਲਾਂ ਸਨਤਾਇਨਾ ਦਾ ਅਧਿਐਨ ਕਰਾਂਗੇ; ਕਿਉਂ ਜਾਂ ਉਹ ਸਾਡੇ ਮਹਾਨ ਫ਼ਿਲਾਸਫ਼ਰਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਹੈ; ਅਤੇ ਇਕ ਵਧੀਕ ਪਰਾਣੀ ਤੇ ਬਦੇਸ਼ੀ ਵਿਚਾਰਧਾਰਾ ਦੀ ਪ੍ਰਤਿਨਿੱਧਤਾ ਕਰਦਾ ਹੈ, ਅਤੇ ਉਸ ਦੇ ਵਿਚਾਰ ਦੀ ਸੂਖਮਤਾ ਅਤੇ ਉਸ ਦੀ ਸ਼ੈਲੀ ਅਜੇਹੀ ਸੁਗੰਧੀ ਸਮਾਨ ਹਨ ਜੇਹੜੀ ਕਿ ਕਿਸੇ ਕਮਰੇ ਵਿਚੋਂ ਫੁਲ ਕਢ ਲਏ ਜਾਣ ਮਗਰੋਂ ਵੀ ਬਾਕੀ ਰਹਿ ਜਾਂਦੀ ਹੈ, ਬਹੁਤ ਸੰਭਵ ਤੌਰ ਤੇ ਸਾਡੇ ਪਾਸ ਹੋਰ ਵਧੀਕ ਸੰਤਾਇਨੇ ਨਹੀਂ ਹੋਣਗੇ; ਕਿਉਂ ਜੋ ਇਸ ਤੋਂ ਪਿਛੋਂ ਯੋਰਪ ਨਹੀਂ ਸਗੋਂ ਅਮਰੀਕਾ ਹੀ ਅਮਰੀਕਨ ਫ਼ਿਲਾਸਫ਼ੀਆਂ ਲਿਖੇਗਾ ।
1 ਜਾਰਜ ਸਨਤਾਇਨਾ
(1) ਜੀਵਨੀ ਸੰਬੰਧੀ
ਸਨਤਾਇਨਾ ਮੈਡਰੀਡ ਸਥਾਨ ਤੇ 1863 ਵਿਚ ਪੈਦਾ ਹੋਇਆ ਸੀ। ਉਸ ਨੂੰ 1872 ਵਿੱਚ ਅਮਰੀਕਾ ਲਿਆਂਦਾ ਗਿਆ ਅਤੇ 1912 ਤੀਕ ਏਥੇ ਰਿਹਾ । ਹਰਵਰਡ ਵਿਚ ਉਸ ਨੇ ਡਿਗਰੀ ਲਈ ਅਤੇ ਸਤਾਈ ਸਾਲ ਦੀ ਉਮਰ ਤੋਂ ਲੈ ਕੇ ਪੰਜਾਹ ਵਰ੍ਹੇ ਤੀਕ ਉਥੇ ਹੀ ਪੜ੍ਹਾਂਦਾ ਰਿਹਾ ।ਉਸ ਦਾ ਕੋਈ ਇਕ ਵਿਦਿਆਰਥੀ ਉਸ ਦਾ ਸਪਸ਼ਟ ਤੌਰ ਤੇ ਨਿਰੂਪਣ ਇਸ ਤਰ੍ਹਾਂ ਕਰਦਾ ਹੈ ।:-
ਉਹ ਜੇਰੜੇ ਕਿ ਉਸ ਨੂੰ ਜਮਾਤ ਦੇ ਕਮਰੇ ਵਿਚ ਯਾਦ ਕਰਦੇ ਹਨ, ਉਨ੍ਹਾਂ ਨੂੰ ਉਹ ਇਕ ਗੰਭੀਰ, ਮਧਰ, ਨਿਰਲੇਪ ਜੇਹਾ ਆਤਮਾ ਯਾਦ ਆਂਵਦਾ ਹੈ ਜਿਸ ਦਾ ਚੇਹਰਾ ਜਿਵੇਂ ਕਿ ਇਹ ਇਕ ਪੁਨਰ ਜਾਗਣ ਚਿੱਤਰਕਾਰ ਰਾਹੀਂ ਤਿਆਰ ਕੀਤਾ ਗਿਆ ਹੈ, ਇਸ ਵਿਚ ਇਕ ਭਾਵਾਂ-ਤਮਕ ਅੱਖ ਅਤੇ ਇਕ ਅੱਧੀ ਜੇਹੀ ਪਾਦਰੀਵਤ ਮਸਕਹਾਹਟ ਹੈ। ਜੇਹੜੀ ਕਿ ਅੱਧੀ ਕੁ ਸਗਰਤ ਅਤੇ ਅਧੀ ਸੰਤੁਸ਼ਟਰੂਪ ਦਿਖਾਈ ਗਈ ਹੈ। ਜਿਸ ਦੀ ਗੰਭੀਰ ਤੇ ਭਰਵੀਂ ਆਵਾਜ਼, ਪੱਧਰੇ ਤਾਲਾ ਅਨੁਸਾਰ, ਅਤੇ ਇਕ ਲੋਕ ਪੂਜਾ ਵਾਂਗ ਸਮਤੁਲਤ ਤੇ ਸਮਾਨ ਪ੍ਰਵਾਹਤ ਹੁੰਦੀ ਸੀ; ਜਿਸ ਦੇ ਪੀਰੀਅਡਾਂ, ਵਿਚ ਇਕ ਕਪਿਤਾ ਵਰਗੀ ਜਟੱਲ ਪੂਰਣਤਾ, ਅਤੇ ਇਕ ਭਾਵੀ ਕਥਨ ਦਾ ਭਾਵ ਹੋਇਆ ਸੀ, ਜੇਹੜਾ ਕਿ ਆਪਣੇ ਸ਼ੋਤਿਆਂ ਲਈ ਬੋਲਦਾ ਸੀ ਨ ਕਿ ਉਨਾਂ ਪ੍ਰਤੀ ਤੇ ਇਸ ਤਰ੍ਹਾਂ ਉਨ੍ਹਾਂ ਦੀਆਂ ਪ੍ਰਕਿਰਤੀਆਂ ਦੀਆਂ ਡੂੰਘਾਣਾ ਨੂੰ ਹਿਲਾ ਦਿੰਦਾ ਅਤੇ ਉਨ੍ਹਾਂ ਦੇ ਮਨਾਂ ਨੂੰ ਐਉਂ ਬਕਝੋਰ ਦੇਂਦਾ ਜਿਵੇਂ ਕਿ ਕੋਈ ਅਜੇਹਾ ਸੁਘੜ ਵਿਅਕਤੀ ਕਰ ਸਕਦਾ, ਜਿਸ ਪ੍ਰਤੀ ਕਿ ਡੂੰਘਾ ਭੇਦ ਅਤੇ ਅਦਬਸਨਮਾਨ ਸੰਬੰਧ ਰਖਦਾ ਸੀ, ਜੇਹੜਾ ਕਿ ਦੂਰਦੁਰਜਡੇਪਨ ਤੇ ਮਨੋਹਰੜਾ ਦਾ ਅਜੇਹਾ ਸਾਕਾਰ ਸੀ, ਤੇ ਏਨਾ ਵੁਹ ਦੇਣ ਵਾਲਾ ਤੇ ਏਨਾ ਨਿਰਛੋਹ ਸੀ ।
ਉਹ ਆਪਣੀ ਚੋਣ ਵਾਲੇ ਦੇਸ਼ ਨਾਲ ਕੋਈ ਬਿਲਕੁਲ ਸੰਤੁਸਟ ਨਹੀਂ; ਸੀ; ਬਹੁਤ ਵਿਦਵਤਾ ਨਾਲ ਕੋਮਲ ਹੋਈ ਉਸ ਦੀ ਆਤਮਾਂ, ਅਤੇ ਇਕ ਕਵੀ ਦੀ ਆਤਮਾ ਸਮਾਨ ਤੀਬਰਤਾ ਨਾਲ ਮਹਿਸੂਸ ਕਰਨ ਵਾਲੀ ਉਸ ਦੀ ਆਤਮਾਂ ਨੂੰ (ਕਿਉਂ ਜੋ ਉਹ ਪਹਿਲਾਂ ਕਵੀ ਤੇ ਪਿਛੋਂ ਜਾ ਕੇ ਫ਼ਿਲਾਸਫ਼ਰ ਸੀ) ਜ਼ਰੂਰੀ ਤੌਰ ਤੇ ਅਮਰੀਕਨ ਨਾਗਰਿਕ ਜੀਵਨ ਦੀ ਰੌਲੇ ਰਪੇ ਵਾਲੀ ਕਾਹਲ ਤੋਂ ਬਚਾਇਆ ਜਾਣਾ ਲੋੜੀਂਦਾ ਹੈ; ਸੁਭਾਵਕ ਤੋਰ ਤੇ ਉਹ ਬੋਸਟਨਵਲ ਨੂੰ ਪਿਛੇ ਹਟ ਜਾਂਦਾ ਸੀ, ਜਿਵੇਂ ‘ ਕਿ ਯੋਰਪ ਦੇ ਏਨੇ ਨੇੜੇ ਹੋਣ ਲਈ ਜਿਨਾਂ ਕਿ ਉਹ ਹੋ ਸਕਦਾ, ਅਤੇ ਬੋਸਟਨ ਤੋਂ ਕੈਂਬਰਿਜ ਅਤੇ ਹਾਰਡਵਡ ਨੂੰ, ਅਤੇ ਇਕ ਅਜੇਹੀ ਇਕਾਂਤ ਤੀਕ ਜੇਹੜੀ ਕਿ ਜੋਮਜ਼ ਅਤੇ ਰਾਇਸ ਨਾਲੋਂ ਅਫਲਾਤੂ ਅਤੇ ਅਰਸਤੂ ਨੂੰ ਵਿਸ਼ੇਸਤਾ ਦੇਂਦੀ ਸੀ । ਉਹ ਆਪਣੇ ਸਾਥੀ ਪ੍ਰੋਫੈਸਰਾਂ ਦੀ ਲੋਕ ਪ੍ਰਿਅਤਾ ਉਤੇ ਕੁਝ ਥੋੜ੍ਹੀ ਜੇਹੀ ਤਲਖੀ ਨਾਲ ਮੁਸਕਰਾਂਦਾ ਸੀ, ਅਤੇ ਲੋਕ ਭੀੜ ਅਤੇ ਪ੍ਰੈਸ ਤੋਂ ਪਰੇ ਰਹਿੰਦਾ ਸੀ । ਪਰ ਉਹ ਜਾਣਦਾ ਸੀ ਕਿ ਉਹ ਭਾਗਸ਼ੀਲ ਸੀ, ਕਿ ਉਸ ਨੂੰ ਫਿਲਾਸਫ਼ੀ ਦੇ ਇਕ ਅਜਿਹੇ ਸਭ ਤੋਂ ਮਨੋਹਰ ਸਕੂਲ ਵਿਚ ਨਿਵਾਸ ਮਿਲ ਗਿਆ ਸੀ, ਜੇਹੜਾ ਕਿ ਕਦੀ ਕਿਸੇ ਅਮਰੀਕਨ ਯੂਨੀਵਰਸਿਟੀ ਦੀ ਜਾਣਕਾਰੀ ਵਿਚ ਆਇਆ ਸੀ ।” ਤਰਕ ਦੇ ਜੀਵਨ ਵਿਚ ਇਹ ਇਕ ਸਜਰੀ ਸਵੇਰ ਸੀ, ਜੇਹੜੀ ਕਿ ਬਦਲਾਂ ਨਾਲ ਘਿਰੀ ਘਿਰੀ, ਪਰ ਖਰੀ ਤੇ ਸਾਫ਼ ਹੋ ਰਹੀ ਸੀ ।
ਫ਼ਿਲਾਸਫ਼ੀ ਬਾਰੇ ਉਸ ਦਾ ਪਹਿਲਾ ਨਿਬੰਧ, “ਸੁੰਦਰਤਾ ਦਾ ਭਾਵ” ਸੀ (1896)ਜਿਸ ਨੂੰ ਕਿ ਵਾਸਤਵ-ਵਾਦੀ ਮੰਨਸਟਰ ਬਰਤਾ ਨੇ ਵੀ ਸੌਂਦਰਯ ਸ਼ੁੱਧ-ਸ਼ਾਸਤ੍ਰ ਪ੍ਰਤੀ ਅਮਰੀਕਾ ਦੀ ਸਰਬ੍ਰੇਸਟ ਦੇਣ ਕਰਕੇ ਦਸਿਆ ਸੀ । ਪੰਜ ਵਰ੍ਹਿਆਂ ਮਗਰੋਂ ਇਕ ਹੋਰ ਵਧੀਕ ਪਠਨਯੋਗ, ਪੁਸਤਕ “ਕਵਿਤਾ ਅਤੇ ਪਰਮ ਦੀ ਵਿਆਖਿਆ ਸਾਹਮਣੇ ਆਈ। ਤਦੋਂ ਫਿਰ ਸੱਤ ਵਰ੍ਹਿਆਂ ਲਈ, ਜੈਕਬ ਵਾਂਗ ਆਪਣੇ ਪਿਆਰ ਨਮਿਤ ਸੇਵਾ ਕਰਦਿਆਂ ਤੋ, ਕਦੀ ਕਦੀ ਦੀ ਕੋਈ ਕਵਿਤਾ ਪ੍ਰਕਾਸ਼ਤ ਕਰਦਿਆਂ ਹੋਇਆ, ਉਹ ਚੁਪਚਾਪ ਕੰਮ ਨ ਕਰੀ ਗਿਆ। ਉਹ ਆਪਣੀ ਸਭ ਤੋਂ ਮਹਾਨ ਰਚਨਾ “ਵਿਵੇਕ ਦਾ ਜੀਵਨ” ਤਿਆਰ ਕਰ ਰਿਹਾ ਸੀ । ਇਹ ਪੰਜ ਜਿਲਦਾਂ ਨੇ (ਆਮ ਸਮਝ ਵਿਚ ਵਿਵੇਕ, ਸਮਾਜ ਵਿਚ ਵਿਵੇਕ ਧਰਮ ਵਿਚ ਵਿਵਕ ਕਲਾ ਵਿਚ ਵਿਵੇਕ ਅਤੇ ਵਿਗਿਆਨ ਵਿਚ ਵਿਵੇਕ) ਸਨਤਾਨਾਂ ਇਨ੍ਹਾਂ ਨੂੰ ਇਕ ਅਜਿਹੀ ਪ੍ਰਸਿੱਧੀ ਉਤੇ ਪਹੁੰਚਾ ਦਿੱਤਾ, ਜਿਸ ਦੀ ਵਿਸ਼ੇਸ਼ਤਾ ਹੈ. ਉਸ ਚੀਜ਼ ਲਈ ਪੂਰੇ ਤੌਰ ਤੇ ਪ੍ਰਾਸਚਿਤ ਕਰ ਦਿੱਤਾ ਜਿਸ ਦੀ ਕਿ ਫੈਲਾਵ ਵਿਚ ਥੁੜ ਸੀ। ਇਸ ਥਾਂ ਸਪੇਨ ਦੇ ਜਠੇਰਿਆਂ ਦੀ ਆਤਮਾ, ਸੁਸ਼ੀਲ ਐਮਰਸਨ ਦੀ ਨਸਲ ਉਤੇ ਪੇਉਂਦ ਕੀਤੀ ਗਈ ਸੀ, ਭੂਮੱਧ ਸਾਗਰੀ ਕੁਲੀਨ ਅਨੁਵੰਸ਼ ਦਾ ਨਵੀਂ ਇੰਗਲੈਂਡ ਦੇ ਵਿਅਚਤੀਵਾਦ ਨਾਲ ਇਕ ਪਰਿਸ਼ਕ੍ਤ ਮਿਣ: ਅਤੇ ਸਭ ਤੋਂ ਵਧੀਕ ਸੰਪੂਰਨ ਤੌਰ ਤੇ ਵਿਮੁਕਤ ਹੋਈ ਇਕ ਆਤਮਾ ਆਪਣੇ ਸਮੇਂ ਦੀ ਸਪਿਰਿਟ ਤੋਂ ਲਗਭਗ ਨਿਰਛੋਹ, ਇਉਂ ਜਿਵੇਂ ਕਿ ਉਹ ਪੁਰਾਤਨ ਅਲੈਗਜੰਡਰੀਆਂ ਤੋਂ ਆਏ ਕਿਸੇ ਵਾਤ ਵਿਦਵਾਨ ਦੀ ਧੁਨੀ ਨਾਲ ਸਾਡੀਆਂ ਛੋਟੀਆਂ ਪ੍ਰਣਾਲੀਆਂ ਨੂੰ ਬਿਨਾਂ ਅਸਚਰਜ, ਅਤੇ ਉਤਸ਼ਟ ਨਜ਼ਰ ਨਾਲ ਵੇਖਣ ਅਤੇ ਸਾਡੇ ਨਵੇਂ-ਪੁਰਾਣੇ ਸੁਪਨਿਆ ਨੂੰ ਵਧ ਤੋਂ ਵਧ ਸ਼ਾਂਤ ਵਿਵੇਕ ਤੇ ਵਧ ਤੋਂ ਵਧ ਪੂਰਣ ਵਾਰਤਕ ਰਚਨਾ ਨਾਲ, ਥੇਹ ਕਰ ਦੇਣ ਲਈ ਗਲਬਾਤ ਕਰ ਰਿਹਾ ਹੋਵੇ । ਅਫਲਾਤੂਨ ਦੇ ਸਮੇਂ ਤੋਂ ਲੈ ਕਿ ਫਿਲਾਸਫੀ ਨੇ ਸ਼ਾਇਦ ਹੀ ਕਦੀ ਆਪਣੇ ਆਪ ਨੂੰ ਏਨੀ ਸੁੰਦਰਤਾ ਨਾਲ ਵਿਅਕਤ ਕੀਤਾ ਸੀ ; ਏਥੇ ਸ਼ਬਦ ਸਨ ਨਵੀਨ ਧੁਨੀ ਨਾਲ ਭਰਪੂਰ, ਕਮਲ ਬਣਤਰ ਦੇ ਵਾਕਅੰਸ਼ ਜੇਹੜੇ ਕਿ ਸੁਗੰਧਤ ਸਨ, ਸੂਖਮਤਾ, ਨਾਲ ਅਤੇ ਵਲੇ ਹੋਏ ਸਨ, ਵਿਅੰਗਮਈ ਵਿਨੰਦ ਨਾਲ ਕਵੀ ਨੇ ਇਨ੍ਹਾਂ ਪ੍ਰਫੁਲਤ ਅਲੰਕਾਰਾਂ ਦੇ ਰੂਪ ਵਿਚ ਅਤੇ ਕਲਾਕਾਕ, ਇਨ੍ਹਾਂ ਤ੍ਰਾਸੇ ਹੋਏ ਪੈਰਿਆਂ ਵਿਚ ਬੋਲਿਆ ਸੀ । ਇਕ ਅਜੇਹੇ ਮਨੁੱਖ ਨੂੰ ਲੱਭਲੈਣਾ ਸ੍ਰੇਸਟ ਹੀ ਸੀ ਜੇਹੜਾ ਕਿ ਇਕੋ ਸਮੇਂ ਸੁੰਦਰਤਾ ਦੀ ਖਿੱਚ ਵਿਚ, ਅਤੇ ਸੱਤ ਦੀ ਸੱਚ ਨੂੰ ਮਹਿਸੂਸ ਕਰ ਸਕਦਾ ਸੀ ।
ਇਸ ਪ੍ਰਸਾਰਥ ਤੋਂ ਮਗਰੋਂ ਸਨਤਾ ਇਨ੍ਹਾਂ ਨੇ ਆਪਣੀ ਪ੍ਰਸਿੱਧੀ ਉਤੇ ਵਿਸ੍ਰਾਮ ਕੀਤਾ, ਤੇ ਆਪਣੇ ਆਪ ਨੂੰ ਕਵਿਤਾਵਾਂ ਤੇ ਛੋਟੀਆਂ ਮੋਟੀਆਂ ਪੁਸਤਕਾਂ ਨਾਲ ਸੰਤੁਸ਼ਟ ਰਖਿਆ। ਕਦੋਂ ਅਸਚਰਜ ਦੀ ਗੱਲ ਹੈ ਕਿ ਹਾਰਵਰਡ ਨੂੰ ਛੱਡ ਕੇ ਇੰਗਲੈਂਡ ਵਿਚ ਜਾ ਵਸਣ ਲਈ ਚਲੇ ਜਾਣ ਦੇ ਮਗਰੋਂ, ਜਦੋਂ ਸੰਸਾਰ ਨੇ ਇਹ ਪੂਰਵ ਮਨੌਤ ਕਰ ਲਈ ਕਿ ਉਹ ਆਪਣੇ ਕੰਮ ਨੂੰ ਸਮਾਪਤ ਹੋਇਆ। ਦੇਖਦਾ ਸੀ, ਤਾਂ ਉਸ ਨੇ 1923 ਵਿਚ ਸਥੂਲਆਕਾਰ ਦੀ ਪੁਸਤਕ “ਸ਼ੰਕਾਵਾਦ ਅਤੇ ਪ੍ਰਾਣੀ ਵਿਸ਼ਵਾਸ” ਬਾਰੇ ਇਸ ਪ੍ਰਸੰਨਚਿਤ ਸੂਚਨਾ ਨਾਲ ਪ੍ਰਕਾਸ਼ਤ ਕਰ ਦਿੱਤੀ, ਕਿ ਇਹ ਫ਼ਿਲਾਸਫ਼ੀ ਦੀ ਇਕ ਨਵੀਂ ਪ੍ਰਣਾਣੀ ਦਾ ਕੇਵਲ ਮਾਤ੍ਰ ਇਕ ਪ੍ਰਸਤਾਵਨਾ ਮੀ, ਜਿਸ ਨੂੰ ਕਿ ”ਅਸਤ੍ਰਿਤਵ ਦੇ ਪਰਿਮੰਡਲ ਕਿਹਾ ਜਾਂਦਾ ਸੀ । ਸੱਠ ਸਾਲ ਦੇ ਇਕ ਆਦਮੀ ਨੂੰ ਨਵੇਂ ਸਿਰਿਉਂ ਦੂਰ ਦੁਰਾਡੇ ਦੀਆਂ ਸਮੁੰਦਰੀ ਯਾਤ੍ਰਾਵਾਂ ਲਈ ਰਵਾਨਾ ਹੁੰਦੇ ਅਤੇ ਇਕ ਅਜੇਹੀ ਪੁਸਤਕ ਦੀ ਰਚਨਾ ਕਰਦੇ ਦੇਖਣਾਂ ਪ੍ਰਸੰਨ ਕਰਲ ਵਾਲੀ ਗੱਲ ਸੀ ਜੇਹੜੀ ਕਿ ਵਿਚਾਰ ਕਰਕੇ ਏਨੀ ਪ੍ਰਬਲ ਅਤੇ, ਸ਼ੈਲੀ ਵਿਚ ਏਨੀ ਪੋਚੀ ਪਾਚੀ ਸੀ, ਜਿੰਨੀ ਕਿ ਕੋਈ ਹੋਰ ਜੇਹੜੀ ਕਿ ਉਸ ਨੇ ਲਿਖੀ ਸੀ । ਸਾਨੂੰ ਜ਼ਰੂਰੀ ਤੌਰ ਤੇ ਇਸ ਸਭ ਤੋਂ ਛੇਕੜਲੀ ਤੋਂ ਹੀ ਅਰੰਭ ਕਰਨਾ ਲੋੜੀਂਦਾ ਹੈ, ਕਿਉਂ ਜੋ ਵਾਸਤਵ ਵਿਚ ਇਹੋ ਹੀ ਸਨਤਾ-ਇਨਾ ਦੇ ਸਾਰੇ ਚਿੰਤਨ ਲਈ ਖੁਲ੍ਹਾ ਦਰਵਾਜ਼ਾ ਹੈ ।
(2) ਸ਼ੰਕਾਵਾਦ ਅਤੇ ਪ੍ਰਾਣੀ ਵਿਸ਼ਾਵਾਸ
ਪ੍ਰਾਕਕਥਨ ਕਹਿੰਦਾ ਹੈ “ਇਸ ਥਾਂ ਫ਼ਿਲਾਸਫ਼ੀ ਦੀ ਇਕ ਹੋਰ ਪ੍ਰਣਾਲੀ ਹੈ । ਜੇਕਰ ਪਾਠਕ ਨੂੰ ਮੁਸਕਰਾਣ ਦੀ ਪ੍ਰੇਰਣਾ ਹੋਵੇ, ਤਾਂ ਮੈਂ ਉਸ ਨੂੰ ਭਰੋਸਾ ਦੁਆਂਦਾ ਹਾਂ ਕਿ ਮੈਂ ਉਸ ਦੇ ਨਾਲ ਮੁਸਕਰਾਵਾਂਗਾ-ਮੈਂ ਤਾਂ ਪਾਠਕ ਪ੍ਰਤੀ ਕੇਵਲ ਮਾਤ੍ਰ ਉਨ੍ਹਾਂ ਹੀ ਅਸੂਲਾਂ ਨੂੰ ਪ੍ਰਗਟ ਕਰਨ ਦਾ ਜਤਨ ਕਰ ਰਿਹਾ ਹਾਂ, ਜਿਨ੍ਹਾਂ ਦੀ ਕਿ ਉਹ ਪ੍ਰੇਰਨਾ ਕਰਦਾ ਹੈ, ਜਦੋਂ ਕਿ ਉਹ ਮੁਸਕਰਾਂਦਾ ਹੈ ।” ਸਨਤਾਇਨਾ ਇਹ ਵਿਸ਼ਵਾਸ ਕਰਨ ਵਿਚ ਕਾਫੀ ਨਿਰਮਾਣ ਹੈ (ਅਤੇ ਕਿਸੇ ਫ਼ਿਲਾਸਫ਼ਰ ਲਈ ਇਹ ਅਨੋਖੀ ਗੱਲ ਹੈ) ਕਿ ਉਸ ਦੀ ਪ੍ਰਣਾਲੀ ਤੋਂ ਸਿਵਾਏ ਹੋਰ ਪ੍ਰਣਾਲੀ ਵੀ ਸੰਭਵ ਹਨ। “ਮੈਂ ਕਿਸੇ ਆਦਮੀ ਨੂੰ ਆਪਣੀ ਸ਼ਬਦਾਵਲੀ ਅਨੁਸਾਰ ਚਿੰਤਨ ਕਰਨ ਲਈ ਨਹੀਂ ਕਹਿੰਦਾ ਜੇ ਕਰ ਉਹ ਹੋਰਨਾ ਨੂੰ ਵਿਸ਼ੇਸਤਾ ਦੇਂਦਾ ਹੋਵੇ । ਜੇ ਕਰ ਉਹ ਕਰ ਸਕਦਾ ਹੋਵੇ ਤਾਂ ਉਸ ਨੂੰ ਆਪਣੀ ਆਤਮਾਂ ਦੀਆਂ ਖਿੜਕੀਆਂ ਵਧੀਕ ਸਾਫ਼ ਕਰ ਲੈਣੀਆਂ ਚਾਹੀਦੀਆਂ ਹਨ, ਤਾਂ ਜੋ ਦ੍ਰਿਸ਼ ਦੀ ਵਿਭਿੰਨਤਾ ਅਤੇ ਸੁੰਦਰਤਾ ਉਸ ਦੇ ਸਾਹਮਣੇ ਵਧੀਕ ਪ੍ਰਕਾਸ਼ ਸਹਿਤ ਪਸਰ ਸਕੇ ।
ਇਸ ਛੇਕੜਲੀ ਤੇ ਪ੍ਰਸਤਾਵਨਾ ਰੂਪ ਵਿਚ ਉਹ ਸਭ ਤੋਂ ਪਹਿਲਾਂ ਉਨ੍ਹਾਂ ਗਿਆਨਮੀਮਾ-ਸਿਕ ਮਕੜੀ-ਜਾਲਿਆਂ ਨੂੰ ਸਾਫ ਕਰਨ ਦਾ ਪ੍ਰਸਤਾਵ ਕਰਦਾ ਹੈ ਜਿਨ੍ਹਾਂ ਨੇ ਕਿ ਆਧੁਨਿਕ ਫ਼ਿਲਾਸਫ਼ੀ ਨੂੰ ਜਕੜਿਆ ਹੋਇਆ ਤੇ ਬੰਦੀ ਕਰ ਰਖਿਆ ਹੈ। ਇਸ ਤੋਂ ਪਹਿਲਾਂ ਕਿ ਉਹ “ਵਿਵੇਕ ਦੇ ਜੀਵਨ” ਦੀ ਤਸਵੀਰ ਬੰਨ੍ਹੇ ਉਹ ਵਿਵਹਾਰਕ ਗਿਆਨਮੀਮਾਸਕਾਂ ਲਈ ਪਿਆਰੀ, ਉਸ ਸਾਰੀ ਤਕਨੀਕੀ ਸਾਮਗ੍ਰੀ ਨਾਲ ਮਨੁੱਖੀ ਵਿਵੇਕ ਦੇ ਮੂਲ, ਉਪਯੋਗਾ ਅਤੇ ਸੀਮਾਵਾਂ ਬਾਰੇ ਚਰਚਾ ਕਰ ਲੈਣ ਲਈ ਰਜ਼ਾਮੰਦ ਹੁੰਦਾ ਹੈ। ਉਹ ਜਾਣਦਾ ਹੈ ਕਿ ਵਿਚਾਰ ਲਈ ਵੱਡੀ ਫਾਹੀ, ਪਰੰਪਰਾਗਤ ਮਨੋਤਾਂ ਦੀ ਸਮਾਲੋਚਨਾ ਵਿਹੀਨ, ਪ੍ਰਵਾਨਗੀ ਹੁੰਦੀ ਹੈ; ਰੂੜੀ ਵਿਮੁਕਤ ਢੰਗ ਨਾਲ ਉਹ ਕਹਿੰਦਾ ਹੈ, ਰੂੜੀ ਦੀ ਵਿਦਮਾਨਤਾ ਵਿਚ ਆਲੋਚਨਾ ਆਤਮਾਂ ਨੂੰ ਹੈਰਾਨੀ ਵਿਚ ਪਾਂਦੀ ਹੈ। ਉਹ ਲਗਭਗ ਕਿਸੇ ਵੀ ਵਸਤੂ ਬਾਰੇ ਸ਼ੰਕਾ ਕਰਨ ਲਈ ਰਜ਼ਾਮੰਦ ਹੈ; ਸੰਸਾਰ ਸਾਡੇ ਪਾਸ ਉਨ੍ਹਾਂ ਇੰਦ੍ਰੀਆਂ ਦੇ ਗੁਣਾਂ ਸਹਿਤ ਨਿਚੜਦਾ ਆਉਂਦਾ ਹੈ ਜਿਨ੍ਹਾਂ ਵਿਚੋਂ ਦੀ ਇਹ ਲੰਘਦਾ ਹੈ, ਅਤੇ ਭੂਤਕਾਲ ਸਾਡੇ ਪਾਸ, ਉਸ ਯਾਦ ਸ਼ਕਤੀ ਰਾਹੀਂ ਪਹੁੰਚਦਾ ਹੈ, ਜੇਹੜੀ ਕਿ ਛੱਲ ਰੂਪ ਇੱਛਾ ਨਾਲ ਰੰਗੀ ਹੁੰਦੀ ਹੈ। ਕੇਵਲ ਇਹ ਹੀ ਵਸਤੂ ਉਸ ਨੂੰ ਸੁਨਿਸਚਤ ਪ੍ਰਤੀਤ ਹੁੰਦੀ ਹੈ, ਅਤੇ ਉਹ ਹੈ, ਅਤੇ ਉਹ ਹੈ ਇਸ ਪਲ ਦਾ ਅਨੁਭਵ-ਇਹ ਰੰਗ, ਇਹ ਰੂਪ, ਇਹ ਸੁਆਦ, ਇਹ ਗੰਧ, ਇਹ ਗੁਣ; ਇਹੋ ਹੀ ਵਾਸਤਵਿਕ ਸੰਸਾਰ ਹਨ ਅਤੇ ਇਨ੍ਹਾਂ ਦੀ ਪਛਾਣ ਹੀ ਸਾਰ ਤੱਤ ਦੀ ਉਪਲਭਧੀ ਨੂੰ ਬਣਾਂਦੀ ਹੈ ।
ਆਦਰਸ਼ਵਾਦ ਠੀਕ ਹੈ, ਪਰ ਇਸ ਦਾ ਕੋਈ ਬਹੁਤ ਮਹੱਤਵ ਨਹੀਂ; ਇਹ ਠੀਕ ਹੈ ਕਿ ਅਸੀਂ ਸੰਸਾਰ ਨੂੰ ਆਪਣੇ ਵਿਚਾਰਾਂ ਰਾਹੀਂ ਜਾਣਦੇ ਹਾਂ, ਪਰ ਕਿਉਂ ਜੋ ਸੰਸਾਰ ਨੇ ਹਜ਼ਾਰਾਂ ਵਰ੍ਹਿਆਂ ਤੇ’ ਬਹੁਤ ਕਰ ਕੇ ਇਸ ਤਰ੍ਹਾਂ ਵਿਚਾਰ ਕੀਤਾ ਹੈ ਜਿਵੇਂ ਕਿ ਸਾਡੀਆਂ ਸੰਮਿਲਤ ਸੰਵੇਦਨਾਵਾਂ ਸਹੀ ਸਨ, ਇਸ ਲਈ ਅਸੀਂ ਬਿਨਾਂ ਭਵਿਖ ਬਾਰੇ ਚਿੰਤਾ ਕਰਨ ਤੋਂ ਇਸ ਉਪਯੋਗਿਕ ਨੂੰ ਸਵੀਕਾਰ ਕਰ ਸਕੇ ਹਾਂ । ‘ਪ੍ਰਾਣੀ ਵਿਸਾਸ’ ਕਿਸੇ ਮਿਥਿਹਾਸਕ ਕਹਾਣੀ ਵਿਚ ਵਿਸ਼ਵਾਸ ਹੋ ਸਕਦਾ ਹੈ, ਪਰ ਇਹ ਮਨੋਕਲਪਤ ਕਹਾਣੀ ਇਕ ਚੰਗੀ ਕਹਾਣੀ ਹੈ, ਕਿਉਂ ਜੋ ਜੀਵਨ ਕਿਸੇ ਹੋਤਵ ਅਨੁਮਾਨ ਨਾਲੋਂ ਵਿਸ਼ੇਸ਼ਤਰ ਹੁੰਦਾ ਹੈ । ਹਯੂਮ ਦਾ ਤਰਕ ਦੋਸ਼ ਇਹ ਮਨੌਤ ਕਰਨ ਵਿਚ ਪਾਇਆ ਜਾਂਦਾ ਸੀ, ਕਿ ਵਿਚਾਰਾਂ ਦਾ ਮੂਲ ਲੱਭ ਲੈਣ ਨਾਲ ਉਸ ਨੇ ਉਨ੍ਹਾਂ ਦੀ ਉਪਯੋਗਤਾ ਨਾਸ ਕਰ ਦਿੱਤੀ ਸੀ, ‘ਕਿਸੇ ਇਕ ਕੁਦਰਤੀ ਬੱਚੇ ਦਾ ਭਾਵ ਉਸ ਲਈ ਇਕ ਅਵੈਧ ਬੱਚਾ ਸੀ, ਉਸ ਦੀ ਫ਼ਿਲਾਸਫ਼ੀ ਅਜੇ ਉਸ ਫਰਾਂਸੀਸੀ ਸੁਆਣੀ ਦੀ ਸਿਆਣਪ ਨੂੰ ਨਹੀਂ ਸੀ ਪਹੁੰਚੀ, ਜਿਸ ਨੇ ਪੁੱਛਿਆ ਸੀ ਕਿ ਜੇਕਰ ਸਾਰੇ ਹੀ ਬੱਚੇ ਸੁਭਾਵਕ ਨਹੀਂ ਸਨ ਹੁੰਦੇ ।” ਅਨੁਭਵ ਦੀ ਸਭਿਅਤਾ ਬਾਰੇ, ਸ਼ੰਕਾਵਦੀ ਤੌਰ ਤੇ ਸ਼ੰਕਾ ਕਰਨ ਦੇ ਇਸ ਪ੍ਰਯਤਨ ਨੂੰ ਜਰਮਨ ਲੋਕ ਇਕ ਬੀਮਾਰੀ ਦੀ ਹੱਦ ਤੀਕ ਲੈ ਗਏ ਹਨ ਤੇ ਇਹ ਕਿਸੇ ਅਜੇਹੇ ਪਾਗਲ ਆਦਮੀ ਵਾਂਗ, ਜੇਹੜਾ ਕਿ ਆਪਣੇ ਹੱਥਾਂ ਤੇ ਉਸ ਗੰਦਗੀ ਨੂੰ ਦੂਰ ਕਰਨ ਲਈ ਲਗਾਤਾਰ ਸੋਚੀ ਜਾਂਦਾ ਹੈ, ਜੇਹੜੀ ਕਿ ਉਥੇ ਹੈ ਹੀ ਨਹੀਂ। ਪਰ ਇਹ ਫ਼ਿਲਾਸਫ਼ਰ ਲੋਕ ਵੀ ਜੇਹੜੇ ਕਿ ਵਿਸ਼ਵ ਦੀਆਂ ਬੁਨਿਆਦਾਂ ਨੂੰ ਆਪਣੇ ਮੰਨਾਂ ਅੰਦਰ ਲਭਦੇ ਹਨ, ਕੋਈ ਇਸ ਤਰ੍ਹਾਂ ਨਹੀਂ ਜੀਉਂਦੇ, ਜਿਵੇਂ ਕਿ ਉਹ ਸਚਮੁਚ ਹੀ ਵਿਸ਼ਵਾਸ ਕਰਦੇ ਹੋਣ ਕਿ ਚੀਜ਼ਾਂ ਵਸਤਾਂ ਦੀ ਕੋਈ ਹੋਂਦ ਨਹੀਂ ਰਹਿੰਦੀ ਜਦੋਂ ਕਿ ਉਹ ਪਛਾਣੀਆਂ ਨਹੀਂ ਜਾਂਦੀਆਂ ।
ਸਾਨੂੰ ਕੁਦਰਤੀ ਸੰਸਾਰ ਬਾਰੇ, ਆਪਣੀ ਸੰਕਲਪਨਾ ਨੂੰ ਹੀ ਮਿਟਾ ਦੇਣ ਲਈ ਨਹੀਂ ਕਿਹਾ ਜਾਂਦਾ, ਨਹੀਂ ਆਪਣੇ ਦੈਨਿਕ ਜੀਵਨ ਵਿਚ ਇਸ ਵਿਚ ਵਿਸ਼ਵਾਸ ਕਰਨਾ ਬੰਦ ਕਰ ਦੇਣ ਲਈ।
ਅਸੀਂ ਤਾਂ ਆਦਰਸ਼ਵਾਦੀ ਹੋਣਾ ਹੁੰਦਾ ਹੈ, ਕੇਵਲ ਉੱਤਰ ਪਛਮ ਵਲ ਨੂੰ ਜਾਂ ਪਰਾਪ੍ਰਕਿਰਤਕ ਤੌਰ ਤੇ; ਜਦੋਂ ਕਦੀ ਵਾਯੂ ਦਖਣ ਰੁਖ ਦੀ ਹੋਵੇ। ਤਾਂ ਅਸਾਂ ਵਾਸਤਵਵਾਦੀ ਰਹਿਣਾ ਹੁੰਦਾ ਹੈ ..
ਮੈਨੂੰ ਲੱਜਾਵਾਨ ਹੋਣਾ ਚਾਹੀਦਾ ਹੈ ਅਜੇਹੀਆਂ ਗੱਲਾਂ ਨੂੰ ਪ੍ਰੋਤਸਾਹਨ ਦੇਣ ਲਈ, ਜਿਨ੍ਹਾਂ ਨੂੰ ਕਿ ਦਲੀਲ ਨ ਕਰ ਰਹੇ ਹੋਣ ਦੀ ਹਾਲਤ ਵਿਚ ਮੈਂ ਵਿਸ਼ਵਾਸ ਨ ਕਰਦਾ ਹੋਵਾਂ । ਮੈਨੂੰ ਤਾਂ ਇਹ ਚੀਜ਼ ਬਦਦਿਆਨਤ ਅਤੇ ਕਾਇਰਾਂ ਵਰਗੀ ਪ੍ਰਤੀਤ ਹੋਵੇਗੀ ਕਿ ਜਿਨ੍ਹਾਂ ਰੰਗ ਰੂਪਾਂ ਦੇ ਅਧੀਨ ਮੈਂ ਜੀਉਂਦਾ ਹਾਂ। ਉਨ੍ਹਾਂ ਤੋਂ ਵਖਰੇ ਹੋਰ ਰੰਗਾਂ ਦੇ ਕਪੜੇ ਪਾ ਕੇ ਲੜਾਈ ਲੜਦਾ ਫਿਰਾਂ । ਇਸ ਲਈ ਕੋਈ ਵੀ ਆਧੁਨਿਕ ਲਿਖਾਰੀ ਮੇਰੀਆਂ ਅੱਖਾਂ ਵਿਚ ਪੂਰੇ ਤੌਰ ਤੇ ਇਕ ਫ਼ਿਲਾਸਫ਼ਰ ਨਹੀਂ, ਸਿਵਾਏ ਸਪਾਈਨੋਜਾਂ ਦੇ ਮੈਂ ਖੁਲ੍ਹੇ ਤੌਰ ਤੇ ਕੁਦਰਤ ਦਾ ਹੱਥ ਪਕੜਿਆ ਹੈ, ਇਸ ਨੂੰ ਹੀ ਆਪਣੇ ਪਰੇ ਤੋਂ ਪਰੇ ਦੇ ਚਿੰਤਨ ਵਿਚ ਨਿਯਮ ਦੇ ਤੌਰ ਤੇ ਅਜੇਹੇ ਪ੍ਰਾਣੀ-ਵਿਸ਼ਵਾਸ ਦੇ ਰੂਪ ਵਿਦ ਸ੍ਰੀਕਾਰ ਕਰਦਿਆਂ ਹੋਇਆਂ ਜਿਸ ਦੇ ਆਧਾਰ ਉਤੇ ਮੈਂ ਪ੍ਰਤੀ ਦਿਨ ਜੀਉਂਦਾ ਹਾਂ ।
ਅਤੇ ਇਸ ਤਰ੍ਹਾਂ ਸਨਤਾ ਇਨ੍ਹਾ ਤਤ੍ਰ-ਮੀਮਾਂਸਾ ਨਾਲ ਸਾਰੇ ਨਿਬੇੜਾ ਚੰਕਾ ਦੇਂਦਾ ਹੈ, ਅਤੇ ਇਸ ਤਰ੍ਹਾਂ ਅਸੀਂ ਵਧੇਰੇ ਸੁਭੀਤੇ ਨਾਲ ਸਾਹ ਲੈਂਦੇ ਹੋਏ, ਉਸ ਦੇ ਨਾਲ ਅਗੇ ਵੱਲ ਨੂੰ ਅਫਲਾਤੂ ਅਤੇ ਅਰਸਤੂ ਦੇ ਉਸ ਸ਼ਾਨਦਾਰ ਨਵ-ਨਿਰਮਾਣ ਵੱਲ ਚੱਲ ਪੈਂਦੇ ਹਾਂ, ਜਿਸ ਨੂੰ ਕਿ ਉਹ ਵਿਵੇਕ ਦਾ ਜੀਵਨ ਕਹਿੰਦਾ ਹੈ । ਇਹ ਤਤ-ਮੀਮਾਂਸਿਕ ਸਤਾਵਨਾਂ ਨਵੀਂ ਫ਼ਿਲਾਸਫ਼ੀ ਲਈ, ਪ੍ਰਗਟ ਤੌਰ ਤੇ ਇਕ ਜ਼ਰੂਰੀ ਬਪਤਿਸਮਾਂ ਦੀ ਖਿਆ ਵਿਧੀ ਸੀ ਇਹ ਇਕ ਥੋੜੇ ਜੇਹੇ ਸਮੇਂ ਦੀ ਰਿਆਇਤ ਹੈ; ਫ਼ਿਲਾਸਫ਼ੀ ਅਜੇ ਵੀ ਤਤ੍ਰ ਮੀਮਾਂਸਕ ਲਿਬਾਸ ਪ੍ਰਤੀ ਆਪਣੀ ਬੰਦਨਾ ਕਰਦੀ ਹੈ, ਜਿਵੇਂ ਕਿ ਉਹ ਕਿਰਤੀ ਆਗੂ, ਜੇਹੜੇ ਕਿ ਸਮੇਂ ਦੇ ਸਮੇਂ ਲਈ, ਰਾਜੇ ਦੇ ਦਰਬਾਰ ਵਿਚ ਰੇਸ਼ਮੀ ਬਿਰਜਸਾਂ ਪਾ ਲੈਂਦੇ ਹਨ । ਕਿਸੇ ਦਿਨ ਨੂੰ ਜਦੋਂ ਕਿ ਮੱਧ ਯੁਗ ਵਾਸਤਵ ਤੌਰ ਤੇ ਹੀ ਬੀਤ ਜਾਣਗੇ ਤਾਂ ਫ਼ਿਲਾਸਫ਼ੀ ਇਨ੍ਹਾਂ ਬਦਲਾਂ ਤੋਂ ਹੇਠਾਂ ਉੱਤਰ ਕੇ ਮਨੁੱਖਾ ਦੇ ਮਾਮਲਿਆਂ ਬਾਰੇ ਵਿਚਾਰ ਕਰਨ ਲਗ ਪਵੇਗੀ ।
(3) ਵਿਗਿਆਨ ਵਿਚ ਵਿਵੇਕ
ਵਿਵੇਕ ਦਾ ਜੀਵਨ ਉਸ ਬਾਰੇ ਵਿਵਹਾਰਕ ਵਿਚਾਰ ਅਤੇ ਕਰਮ ਦਾ ਇਕਨਾਮ ਹੈ, ਜੇਹੜਾ ਕਿ ਚੇਤਨਤਾ ਅੰਦਰ ਆਪਣੇ ਛਲਾ ਕਰ ਕੇ ਉਚਿਤ ਸਿੱਧ ਹੁੰਦਾ ਹੈ। ‘ਵਿਵੇਕ ਜਨਮਜਾਤ ਪ੍ਰਵਿਰਤੀਆਂ ਦਾ ਕੋਈ ਵੈਰੀ ਨਹੀਂ ਇਹ ਉਨ੍ਹਾਂ ਦਾ ਸਫਲ ਸੰਗੀ ਹੈ, ਇਹ ਕੁਦਰਤ ਦਾ ਸਾਡੇ ਅੰਦਰ ਚੇਤਨ ਹੋ ਕੇ ਆਪਣੇ ਰਸਤੇ ਤੇ ਅੰਤਮ ਟੀਚੇ ਨੂੰ ਪ੍ਰਕਾਸ਼ਮਾਨ ਕਰ ਲੈਣਾ ਹੈ ।” ਇਹ ਦੋ ਅੰਸ਼ਾਂ ਦੀ ਸੁਖਦਾਈ ਸ਼ਾਦੀ ਹੈ.. ਭਾਵਨਾ ਅਤੇ ਵਿਚਾਰ ਜਿਨ੍ਹਾਂ ਨੂੰ ਜੇ ਬਿਲਕੁਲ ਵਖ ਵਖ ਕਰ ਦਿੱਤਾ ਜਾਏ ਤਾਂ ਇਹ ਮਨੁੱਖ ਨੂੰ ਜਾਤਾਂ ਪਸ਼ੂ ਜਾਂ ਇਕ ਦੀਵਾਨਾ ਬਣਾ ਦੇਣਗੇ । ਵਿਵੇਕ ਯੁਕਤ ਪ੍ਰਾਣੀ ਤਾਂ ਇਨ੍ਹਾਂ ਦੋ ਦੋਤਾਂ ਦੇ ਮੇਲ ਨਾਲ ਹੀ ਪੈਦਾ ਹੁੰਦਾ ਹੈ । ਇਹ ਉਨ੍ਹਾਂ ਵਿਚਾਰਾਂ ਨਾਲ ਨਿਰਮਾਣ ਹੁੰਦਾ ਹੈ, ਜੇਹੜੇ ਕਿ ਹਵਾਈ ਜੋਹੇ ਨ ਰਹਿ ਗਏ ਹੋਣ, ਅਤੇ ਅਜੋਹੇ ਕਰਮਾ ਨਾਲ ਜੇਹੜੇ ਕਿ ਨਿਸਫਲ ਨ ਰਹਿ ਗਏ ਹੋਣ, ‘ਵਿਵੇਕ’ ਮਨੁੱਖ ਦੀ ਰਬੀਅਤ ਦੀ ਨਕਲ ਜਾਂ ਅਨੁਕਰਣ ਹੈ।
ਵਿਵੇਕ ਦਾ ਜੀਵਨ ਆਪਣੇ ਆਪ ਨੂੰ ਖੁਲ੍ਹੇ ਤੌਰ ਤੇ ਵਿਗਿਆਨ ਉਤੇ ਬੰਨ੍ਹਦਾ ਹੈ ਕਿਉਂ ਜੋ ਵਿਗਿਆਨ ਆਪਣੇ ਅੰਦਰ ਸਾਰਾ ਭਰੋਸੇ ਯੋਗ ਗਿਆਨ ਰਖਦਾ ਹੈ । ਸਨਤਾਇਨਾ ਵਿਵੇਕ ਦੀ ਅਨਿਸ਼ਚਤਤਾ ਅਤੇ ਵਿਗਿਆਨ ਦੀ ਭੁਲਣਹਾਰਤਾ ਨੂੰ ਜਾਣਦਾ ਹੈ, ਉਹ ਵਿਗਿਆਨਿਕ-ਵਿਧੀ ਦੇ ਆਧੁਨਿਕ ਵਿਸ਼ਲੇਸ਼ਣ ਨੂੰ ਸਾਡੇ ਅਨੁਭਵ ਵਿਚ ਨਿਰੀਖਣ ਕੀਤੀਆਂ ਗਈ ਨਿਯਮਕਤਾਵਾਂ ਨੂੰ ਕੇਵਲ ਮਾਤ੍ਰ ਇਕ ਸੰਖੇਪ ਨਿਰੂਪਣ ਦੇ ਤੌਰ ਤੇ ਪ੍ਰਵਾਨ ਕਰਦਾ ਹੈ, ਨ ਕਿ ਅਜੇਹੇ ਕਾਨੂੰਨਾਂ ਦੇ ਰੂਪ ਵਿਚ ਜੋ ਸੰਸਾਰ ਦਾ ਸ਼ਾਸਨ ਕਰਦੇ ਤੇ ਸੁਨਿਸਚਿਤ ਤੌਰ ਤੇ ਪਰਿਣਾਮਹੀਨ ਹੋਣ । ਪਰ ਇਸ ਤਰ੍ਹਾਂ ਸੰਸ਼ੋਧਤ ਹੋਇਆ ਹੋਇਆ, ਵਿਗਿਆਨ ਹੀ ਸਾਡੀ ਇਕੋ ਇਕ ਨਿਰਭਰਤਾ ਹੈ, ”ਵਿਵੇਕ ਸ਼ਕਤੀ ਵਿਚ ਵਿਸ਼ਵਾਸ ਹੀ…… ਆਪਣੇ ਫਲਾਂ ਰਾਹੀਂ ਪ੍ਰਵਾਨ ਹੋਇਆ ਇਕੋ ਇਕ ਵਿਸ਼ਵਾਸ ਹੈ ।” ਇਸ ਲਈ, ਸੁਕਰਾਤ ਵਾਂਗ ਇਹ ਮਹਿਸੂਸ ਕਰਦਿਆਂ ਹੋਇਆ ਕਿ ਵਿਚਾਰ ਵਿਮਰਸ਼ ਤੋਂ ਬਿਨ੍ਹਾਂ ਜੀਵਨ ਮਨੁੱਖ ਦੀ ਸ਼ਾਨ ਦੇ ਅਨੁਕੂਲ ਨਹੀਂ-ਸਨਤਾਇਨਾ ਨੇ ਜੀਵਨ ਨੂੰ ਸਮਝਣ ਲਈ ਸੰਕਲਪ ਕਰ ਰਖਿਆ ਹੈ, ਉਹ ਮਨੁੱਖੀ ਪ੍ਰਗਤੀ ਦੇ ਸਾਰੇ ਪੱਖਾਂ ਤੇ ਮਨੁੱਖੀ ਹਿੱਤਾਂ ਦੇ ਸਾਰੇ ਪਰਿਦਰਸ਼ਨ ਨੂੰ ਵਿਵੇਕ ਦੀ ਜਾਂਚ ਪੜਤਾਲ ਦੇ ਅਧੀਨ ਲਿਆਉਣ ਦਾ ਇਛਾਵਾਨ ਹੈ ।
ਇਸ ਦੇ ਵਿਪ੍ਰੀਤ ਉਹ ਕਾਫੀ ਨਿਰਮਾਣ ਹੈ, ਉਹ ਕਿਸੇ ਨਵੀਂ ਫ਼ਿਲਾਸਫ਼ੀ ਦਾ ਪ੍ਰਸਤਾਵ ਨਹੀਂ ਕਰਦਾ, ਸਗੋਂ ਕੇਵਲ ਪੁਰਾਣੀਆਂ ਫ਼ਿਲਾਸਫ਼ੀਆਂ ਦਾ ਆਪਣੇ ਵਰਤਮਾਨ ਜੀਵਨ ਪ੍ਰਤੀ ਲਾਗੂ ਕੀਤਾ ਜਾਣਾ ਚਾਹੁੰਦਾ ਹੈ । ਉਹ ਸਮਝਦਾ ਹੈ ਕਿ ਪਹਿਲੇ ਫ਼ਿਲਾਸਫ਼ਰ ਹੀ ਸਰਬ- ਸ੍ਰੇਸ਼ਟ ਸਨ! ਅਤੇ ਉਨ੍ਹਾਂ ਸਾਰਿਆਂ ਵਿਚੋਂ ਉਹ ਉਚਤਮ ਪਦਵੀ ਡੈਮੋਕਰੀਟਸ ਅਤੇ ਅਰਸਤੂ ਨੂੰ ਦੇਂਦਾ ਹੈ, ਉਹ ਪਹਿਲੋਂ ਦੇ ਸਪਸ਼ਟ ਤੇ ਖਰੇ ਪਦਾਰਥਵਾਦ ਨੂੰ ਤੇ ਦੂਜੇ ਦੀ ਸ਼ਾਂਤ ਤੇ ਅਡੋਲ ਸੁਘੜਤਾ ਨੂੰ ਪਸੰਦ ਕਰਦਾ ਹੈ । “ਅਰਸਤੂ ਦੀ ਮਨੁੱਖੀ ਪ੍ਰਕ੍ਰਿਤੀ ਬਾਰੇ ਸੰਕਲਪਨਾ ਪੂਰਨ ਤੌਰ ਤੇ ਨਰੋਈ ਹੈ; ਹਰੇਕ ਆਦਰਸ਼ਕ ਵਸਤੂ ਤਾਂ ਕੋਈ ਇਕ ਆਦਰਸ਼ਕ ਵਿਕਾਸ । ਉਸ ਦਾ ਨੀਤੀ ਸਾਸ਼ਤ੍ਰ ਜੇਕਰ ਇਸ ਨੂੰ ਪੂਰੀ ਤਰ੍ਹਾਂ ਪਚਾ ਅਤੇ ਜੋਖ ਲਿਆ ਜਾਏ ਤਾਂ ਇਹ ਪੂਰਨ ਤੌਰ ਤੇ ਅੰਤਮ ਪ੍ਰਤੀਤ ਹੋਵੇਗਾ” । ਅਤੇ ਇਸ ਤਰ੍ਹਾਂ ਡੈਮੋਕਰੀਸ ਦੇ ਪ੍ਰਮਾਣੂਆਂ ਅਤੇ ਅਰਸਤੂ ਦੇ ਸੁਨਿਹਰੀ ਮੱਧਮਾਨ, ਨਾਲ ਸਸਤ੍ਰ ਬੱਧ ਹੋਇਆ ਸਨਤਇਨਾ, ਸਮਕਾਲੀਨ ਜੀਵਨ ਦੀਆਂ ਸਮਸਿਆਵਾਂ ਦਾ ਸਾਹਵਾਂ ਕਰਦਾ ਹੈ ।
ਪ੍ਰਕ੍ਰਿਤਕ ਫ਼ਿਲਾਸਫ਼ੀ ਦੇ ਪਖ ਤੇ ਮੈਂ ਇਕ ਸੁਨਿਸਚਿਤ ਪਦਾਰਥਵਾਦੀ ਹਾਂ… ਪ੍ਰਗਟ ਰੂਪ ਵਿਚ ਇਕ ਇਕ ਜੀਉਂਦਾ ਅਜੇਹਾ..ਪਰ ਮੈਂ ਇਹ ਜਾਣਨ ਦਾ ਦਾਹਵਾ ਨਹੀਂ ਕਰਦਾ ਕਿ ਵਿਗਿਆਨ ਦੇ ਮਨੁੱਖ ਮੈਨੂੰ ਦਸ ਦੇਣਗੇ, ਪਰ ਦ੍ਰਵ ਜੋ ਕੁਝ ਵੀ ਹੈ ਮੈਂ ਇਸ ਨੂੰ ਦਲੇਰੀ ਨਾਲ ਦ੍ਰਵ ਕਹਾਂਗਾ ਜਿਵੇਂ ਕਿ ਮੈਂ ਆਪਣੇ ਜਾਣੂਆਂ ਨੂੰ ਕਰਤਾਰ ਜਾਂ ਕ੍ਰਿਪਾਲ ਕਹਿੰਦਾ ਹਾਂ, ਬਿਨਾਂ ਉਨ੍ਹਾਂ ਦੇ ਭੇਤਾਂ ਨੂੰ ਜਾਣਨ ਦੇ ।
ਉਹ ਆਪਣੇ ਆਪ ਨੂੰ ਸਰਵ ਬ੍ਰਹਮਵਾਦ ਦੇ ਵਿਲਾਸ ਨੂੰ ਪ੍ਰਵਾਨ ਕਰਨ ਦੀ ਆਗਿਆ ਨਹੀਂ ਦੇਂਦਾ-ਜੇਹੜਾ ਕਿ ਕੇਵਲ ਮਾਤ੍ਰ ਅਨੀਸ਼ਰਵਾਦ ਦਾ ਇਕ ਉਹਲਾ ਹੈ, ਅਸੀਂ ਕੁਦਰਤ ਨੂੰ ਈਸ਼੍ਵਰ ਕਹਿ ਕੇ ਇਸ ਵਿੱਚ ਕਿਸੇ ਚੀਜ਼ ਦਾ ਵਾਧਾ ਨਹੀਂ ਕਰਦੇ, ਕੁਦਰਤ ਸ਼ਬਦ ਹੀ ਕਾਫ਼ੀ ਕਾਵਮਈ ਹੈ: ਜਿਸ ਸੰਸਾਰ ਵਿਚ ‘ਮੈਂ ਜੀਉਂਦਾ ਹਾਂ, ਇਹ ਆਪਣੀ ਅਸੀਮ ਸਬਲਤਾ ਅਤੇ ਪਰਿਣਾਮ ਸ਼ੀਲ ਵਿਵਸਥਾ ਬਾਰੇ ਜਿਵੇਂ ਕਿ ਆਪਣੇ ਜਨਕ ਅਤੇ ਫਲਨ ਬਾਰੇ ਪਰਿਆਪਤ ਤੌਰ ਤੇ ਸੁਭਾਵ ਦੇਂਦਾ ਹੈ । ਸਦਾ ਲਈ ਪੁਰਾਣੇ ਵਿਸਵਾਸਾਂ ਦੇ ਇਨ੍ਹਾਂ ਪਰਿਸਕ੍ਰਿਤ ਤੇ ਗੈਰਕੁਦਰਤੀ ਬਣਾਏ ਗਏ ਰੂਪਾਂ ਨਾਲ ਚਮੜੇ ਰਹਣਾ ਤਾਂ ਕਿਸੇ ਕਹਾਣੀ ਦੇ ਇਕ ਵਿਸ਼ੇਸ਼ ਪਾਤਰ ਵਾਂਗ ਆਪਣੀ ਅਪ੍ਰਚਲਤ ਕਵਚ ਨੂੰ ਗੰਢਾ ਲਾਣ ਵਾਲੀ ਗੱਲ ਹੈ । ਤਾਂ ਵੀ ਸਲਤਾਇਨਾ ਇਹ ਜਾਣਨ ਲਈ ਦਾਰਿਆਪਤ ਕਵੀ ਹੈ ਕਿ ਦੈਵੀ ਸ਼ਕਤੀ ਤੋਂ ਬਿਲਕੁਲ ਵਿਹੀਨ ਕੀਤਾ ਹੋਇਆ ਇਕ ਸੰਸਾਰ ਸੁੰਨ ਸੁੰਨਸਰਦ ਅਤੇ ਗੈਰਸੁਖ ਜੇਹਾ ਘਰ ਹੋ ਜਾਂਦਾ ਹੈ । “ਕਿਉਂ ਮਨੁੱਖ ਦੀ ਅੰਤਰ-ਪ੍ਰੇਰਨਾ ਨੇ, ਛੇਕੜ ਨੂੰ ਸਦਾ ਹੀ ਪ੍ਰਕਿਰਤੀਵਾਦ ਵਿਰੁਧ ਵਿਦੇਹ ਕੀਤਾ, ਅਤੇ ਕਿਸੇ ਇਕ ਜਾਂ ਦੂਸਰੇ ਰੂਪ ਵਿਚ ਆਦ੍ਰਿਸ਼ ਦੇ ਸਿਧਾਂਤ ਦਾ ਸਹਾਰਾ ਲਿਆ ਹੈ ?” ਸ਼ਾਇਦਾ “ਇਸ ਲਈ ਕਿ ਆਤਮਾਂ ਸਦੀਵੀਂ” ਅਤੇ ਆਦਰਸ਼ ਦੇ ਸਾਦਰਸ਼ ਹੈ ਇਹ ਉਸ ਵਸਤੂ ਨਾਲ ਸੰਤੁਸ਼ਟ ਨਹੀਂ ਹੁੰਦੀ ਤੇ ਕਿਸੇ ਇਕ ਚੰਗੇਰੇ ਜੀਵਨ ਲਈ ਸੱਧਰ ਕਕਦੀ ਹੈ, ਇਹ ਮੌਤ ਦੇ ਵਿਚਾਰ ਨਾਲ ਉਦਾਸ ਹੋ ਜਾਂਦੀ ਅਤੇ ਕਿਸੇ ਅਜੇਹੀ ਸ਼ਕਤੀ ਦੀ ਆਸ਼ਾ ਨਾਲ ਚਮੜਦੀ ਹੈ ਜੇਹੜੀ ਕਿ ਇਸ ਨੂੰ ਆਲੇ ਦੁਆਲੇ ਦੇ ਪ੍ਰਵਾਹ ਅੰਦਰ ਸਥਾਈ ਬਣਾ ਸਕੇ । ਪਰ ਸਨਤਾਇਨਾ ਸਪਸ਼ਟ ਵਾਦਤਾ ਨਾਲ ਸਿੱਟਾ ਕਢਦਾ ਹੈ, “ਮੈਂ ਵਿਸ਼ਵਾਸ ਕਰਦਾ ਹਾ ਕਿ ਕੋਈ ਵੀ ਚੀਜ਼ ਅਮਰ ਨਹੀਂ । ਨਿਰਸੰਦੇਹ ਸੰਸਾਰ ਦੀ ਆਤਮਾ ਅਤੇ ਸ਼ਕਤੀ ਉਹੋ ਕੁਝ ਹੈ ਜੋ ਕੁਝ ਕਿ, ਸਾਡੇ ਅੰਦਰ ਕ੍ਰਿਆਸ਼ੀਲ ਹੋ ਰਹੀ ਹੈ; ਜਿਵੇਂ ਕਿ ਸਮੁੰਦਰ ਉਹੋ ਕੁਝ ਹੁੰਦਾ ਹੈ, ਜੋ ਕੁਝ ਕਿ ਹਰ ਛੋਟੀ ਲਹਿਰ ਅੰਦਰ ਉਠ ਰਿਹਾ ਹੁੰਦਾ ਹੈ; ਪਰ ਇਹ ਸ਼ਕਤੀ ਸਾਡੇ ਵਿਚੋਂ ਹੀ ਲੰਘਦੀ ਹੈ, ਅਤੇ ਭਾਵੇਂ ਅਸੀਂ ਕਿੰਨਾ ਹੀ ਪੁਕਾਰੀਏ ਇਹ ਅਗੇ ਨੂੰ ਤੁਰੀ ਜਾਏਗੀ। ਸਾਡਾ ਵਿਸ਼ੇਸ਼ ਅਧਿਕਾਰ ਇਹੋ ਹੈ ਕਿ ਅਸਾਂ ਇਸ ਨੂੰ ਲੰਘਦੀ ਹੋਈ ਨੂੰ ਪਛਾਣ ਲਿਆ ਹੈ।
ਯੰਤਰਵਾਦ ਸੰਭਵ ਤੌਰ ਵਿਸ਼ਵ ਵਿਆਪਕ ਹੈ, ਅਤੇ “ਭਾਵੇਂ ਭੌਤਿਕ ਵਿਗਿਆਨ ਧਰਤੀ ਦੇ ਉਪਰਲੇ ਪਰਤ ਦੀ ਹਰੇਕ ਸੂਖਮਗਤੀ ਅਤੇ ਫੋਟੋ ਦੀ ਵਿਆਖਿਆ ਨਹੀਂ ਕਰ ਸਕਦਾ ਜਿਸ ਦੇ ਕਿ ਮਨੁੱਖੀ ਮਾਮਲੇ ਇਕ ਭਾਗ ਤਾਂ ਵੀ ਮਨੋਵਿਗਿਆਨ ਵਿਚ ਸਰਬ ਸ੍ਰੇਸ਼ਟ ਵਿਧੀ ਇਹ ਮੰਨ ਲੈਂਦੀ ਹੈ, ਕਿ ਯੰਤਰਵਾਦ ਆਤਮਾ ਦੀਆਂ ਅੰਤਰਤਵ ਡੂੰਘਾਣਾ ਵਿਚ ਵੀ ਕੰਮ ਕਰਦਾ ਹੈ । ਮਨੋਵਿਗਿਆਨ ਸਾਹਿਤ ਤੋਂ ਸਾਇੰਸ ਤੀਕ ਤਾ ਹੀ ਪ੍ਰਗਤੀ ਕਰਦਾ ਹੈ, ਜਦੋਂ ਕਿ ਇਹ ਹਰੇਕ ਮਾਨਸਕ ਘਟਨਾ ਦੇ ਯਾਂਤ੍ਰਿਕ ਅਤੇ ਭੌਤਿਕ ਆਧਾਰ ਦੀ ਖੋਜ ਕਰਦਾ ਹੈ । ਆਵੇਗ ਬਾਰੇ ਸਪਾਈਨੇਜ਼ਾ ਦੀ ਸ਼ਾਨਦਾਰ ਰਚਨਾ ਵੀ, ਕੇਵਲ ਮਾਤ੍ਰ ਸਾਹਿਤ ਮਨੋਵਿਗਿਆਨ ਹੈ, ਤੇ ਆਗਮਨ ਦਾ ਇਕ ਦਵੰਦਵਾਦ ਹੈ ਕਿਉਂ ਜੋ ਇਹ ਹਰੇਕ ਆਵੇਗ ਅਤੇ ਵਲਵਲੇ ਦਾ ਕਾਰਨ ਇਸ ਦੇ ਸਰੀਰ ਮਨੋਵਿਗਿਆਨਿਕ ਅਤੇ ਯਾਂਤ੍ਰਿਕ ਆਧਾਰ ਵਿਚ ਨਹੀਂ ਲਭਦਾ । ਅਜ ਦੇ “ਵਿਵਹਾਰਵਾਦੀ”, ਠੀਕ ਰਸਤਾ ਲਭਿਆ ਹੈ, ਤੇ ਉਨ੍ਹਾਂ ਨੂੰ ਨਿਰਭੈਤਾ ਨਾਲ ਇਸ ਦਾ ਅਨੁਸਰਦ ਕਰੀ ਜਾਣਾ ਚਾਹੀਦਾ ਹੈ ।
ਜੀਵਨ ਇਸ ਪੂਰੀ ਹਦ ਤੀਕ ਯਾਤ੍ਰਿਕ ਅਤੇ ਭੌਤਿਕ ਹੈ, ਕਿ ਚੇਤਨਤਾ ਜੇਹੜੀ ਕਿ ਕੋਈ ਇਕ ਵਸਤੂ ਨਹੀਂ ਸਗੋਂ ਇਕ ਅਵਸਥਾ ਹੈ, ਤੇ ਇਕ ਪ੍ਰਕ੍ਰਿਆ ਹੈ ਇਸ ਦੀ ਕੋਈ ਕਾਰਟਿਕ ਉਪਯੋਗਤਾ ਨਹੀਂ; ਉਸ ਉਸ਼ਨਤਾ ਵਿਚ ਪਾਈ ਜਾਂਦੀ ਹੈ, ਜਿਸ ਨਾਲ ਕਿ ਆਵੇਗ ਅਤੇ ਇਛਾ ਦਿਮਾਗ਼ ਅਤੇ ਸ਼ਰੀਰ ਨੂੰ ਗਤੀ ਦੇਂਦੇ ਹਨ, ਨ ਕਿ ਉਸ ਪ੍ਰਕਾਸ਼ ਵਿਚ ਜੇਹੜਾ ਕਿ ਵਿਚਾਰ ਦੇ ਰੂਪ ਵਿਚ ਚਮਕ ਉਠਦਾ ਹੈ । “ਵਿਚਾਰ ਦੀ ਕੀਮਤ ਆਦਰਸ਼ ਹੈ ਨ ਕਿ ਕਾਰਟਿਕ, ਅਰਥਾਤ, ਇਹ ਕਿਰਿਆ ਦਾ ਕੋਈ ਵਸੀਲਾ ਨਹੀਂ ਸਗੋਂ ਚਿਤ੍ਰਤ ਹੋਏ ਅਨੁਭਵ ਦੀ ਨਾਟਭੂਮੀ ਹੈ, ਅਤੇ ਸਦਾਚਾਰਕ ਅਤੇ ਸੌਂਦਰਯ ਬੌਧੀ ਸੁਖ-ਸੁਆਦਾਂ ਦਾ ਵਸੂਲਕਾਰ ਹੈ ।
ਕੀ ਇਹ ਮਨ ਹੈ, ਜੇਹੜਾ ਕਿ ਪ੍ਰੇਸਾਨੇ ਹੋਏ ਸ਼ਰੀਰ ਨੂੰ ਸਵੀਕਾਰ ਕਰਦਾ ਅਤੇ ਸਰੀਰਕ ਆਦਤਾਂ ਵਲ ਦਾ ਰਸਤਾ ਦਸਦਾ ਤੇ ਇਨ੍ਹਾਂ ਦੇ ਸੰਬੰਧਾਂ ਬਾਰੇ ਅਨਿਸ਼ਚਤ ਰਹਿੰਦਾ ਹੈ ? ਜਾਂ ਕੀ ਇਹ ਸਗੋਂ ਇਕ ਅਜੇਹੀ ਸੂ-ਚਾਲਤ ਅੰਤ੍ਰੀਵ ਮਸ਼ੀਨ ਹੀ ਨਹੀਂ ਹੁੰਦੀ ਜੇਹੜੀ ਕਿ ਇਸ ਸਾਰੀ ਵਚਿਤ੍ਰ ਕਿਰਿਆ ਨੂੰ ਨਿਭਾਂਦੀ ਹੈ, ਜਦੋਂ ਕਿ ਮਨ, ਏਥੇ ਉਥੇ ਇਸ ਵਿਹਾਰ ਨੂੰ ਕਦੀ ਤਾਂ ਖੁਸ਼ੀ ਦੀ ਪਕੜ ਨਾਲ ਤੇ ਕਦੀ ਹੀਜੜੇ ਜੇਹੇ ਵਿਦ੍ਰੋਹ ਨਾਲ ਕਾਬੂ ਵਿੱਚ ਲਿਆਉਂਦਾ ਹੈ ?… “ਲਾ ਲਾਂਡ’” ਜਾਂ ਜੇਹੜਾ ਵੀ ਕੋਈ ਹੋਰ ਅਜੇਹਾ ਵਿਅਕਤੀ ਸੀ ਜਿਸ ਨੇ ਕਿ ਆਪਣੀ ਦੂਰਬੀਨ ਨਾਲ ਆਕਾਸ਼ਾਂ ਦੀ ਢੂੰਡ ਭਾਲ ਕੀਤੀ ਤੇ ਉਸ ਨੂੰ ਕੋਈ ਈਸ਼੍ਵਰ ਦਿਖਾਈ ਨਹੀਂ ਸੀ ਦਿੱਤਾ, ਉਸ ਨੂੰ ਮਨੁੱਖੀ ਮਨ ਵੀ ਕਿਧਰੇ ਨਹੀਂ ਸੀ ਲਭਣਾ ਜੇ ਕਰ ਉਸ ਨੇ, ਖੁਰਦਬੀਨ ਨਾਲ ਦਿਮਾਗ਼ ਦੀ ਖੋਜ ਪੜਤਾਲ ਕੀਤੀ ਹੁੰਦੀ …ਮਨੋਵਿਗਿਆਨੀ ਰਾਹੀਂ ਨਿਰੀਖਣ ਕੀਤੇ ਗਏ ਤਥ ਸਰੀਰਕ ਤਥ ਹੀ ਹੁੰਦੇ ਹਨ.. ਆਤਮਾ ਕੇਵਲ ਇਕ ਸੂਖਮ ਤੇਜ਼ ਚਾਲ ਸੰਗਠਨ ਪਾਰਥਵ ਪ੍ਰਾਣੀ ਦੇ ਹੀ ਅੰਦਰਵਾਰ ਹੁੰਦਾ ਹੈ…ਦਿਮਾਗ਼ੀ ਨਸਾਂ ਅਤੇ ਪਠਿਆਂ ਦਾ ਇਕ ਮਹਾਨ ਵਿਸਤ੍ਰਤ ਜਾਲ ਜੇਹੜਾ ਹਰੇਕ ਪੀੜੀ ਅੰਦਰ ਇਕ ਬੀਜ ਤੋਂ ਵਧ ਫੁਲ ਹੈ ।
ਕੀ ਸਾਨੂੰ ਜ਼ਰੂਰੀ ਤੌਰ ਤੇ ਹੌਲੇ ਦਿਲ ਵਾਲੇ ਇਸ ਪਦਾਰਥਵਾਦ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ? ਇਹ ਬੜੀ ਹੈਰਾਨੀ ਏਨਾ ਸੂਚਮ ਚਿੰਤਕ, ਤੇ ਇਕ ਇਹੋ ਜੇਹਾ ਤੇ ਦੀ ਗੱਲ ਹੈ ਕਿ ਸਨਤਾਇਨਾ ਵਰਗਾ ਇਕ ਅਜੇਹਾ ਅਰਸ਼ੀ ਕਵੀ, ਆਪਣੀ ਗਰਦਨ ਨਾਲ ਇਕ ਅਜੇਹੀ ਫ਼ਿਲਾਸਫ਼ੀ ਦਾ ਪੱਥਰ ਬੰਨ੍ਹੀ ਫ਼ਿਰਦਾ ਹੋਵੇ, ਜੇਹੜੀ ਕਿ ਸਦੀਆਂ ਦੇ ਪ੍ਰਯਤਨਾਂ ਮਗਰੋਂ ਵੀ ਕਿਸੇ ਇਕ ਫੁਲਦੇ ਵਿਕਾਸ ਜਾਂ ਕਿਸੇ ਇਕ ਬੱਚੇ ਦੇ ਹਾਸੇ ਦੀ ਵਿਆਖਿਆ ਕਰ ਦਸਣ ਤੋਂ ਸਦਾ ਵਾਂਗ ਹੀ ਲਾਚਾਚ ਤੇ ਅਸਮ੍ਰਥ ਹੈ । ਹੋ ਸਕਦਾ ਹੈ ਕਿ ਇਹ ਠੀਕ ਹੋਵੇ, ਕਿ ਸੰਸਾਰ ਬਾਰੇ ਇਕ ਅਜੇਹੇ ਵਿਛੇਦਨ ਕੀਤੇ ਜਾ ਸਕਣ ਯੋਗ ਦੋ ਗਲੇ ਰੂਪ ਵਿਚ ਸੰਕਲਪਨ, ਜੇਹੜਾ ਕਿ ਅੱਧਾ ਭੌਤਿਕ ਤੇ ਅੱਧਾ ਮਾਨਸਿਕ ਹੋਵੇ । ਆਤਮ ਸੰਯੁਕਤ ਇਕ ਸਵਚਾਲਤ ਯੰਤ੍ਰ ਦਾ ਭਦਾ ਜੇਹਾ ਮੇਲ ਜੋਲ ਹੋਵੇ; ਪਰ ਇਹ ਸਨਤਾਇਨਾ ਦੇ ਆਪਣੇ ਆਪ ਬਾਰੇ ਇਸ ਸੰਕਲਪਨ ਦੇ ਮੁਕਾਬਲੇ ਕਿ ਉਹ ਇਕ ਅਜੇਹਾ ਸਵ-ਚਾਲਤ ਯੰਤਰ ਹੈ, ਜੇਹੜਾ ਕਿ ਆਪਣੇ ਹੀ ਸਵ-ਸੰਚਾਲਨਵਾਦ ਨੂੰ ਸਵੈ-ਸੰਚਾਲਤ ਤੌਰ ਤੇ ਚਿੰਤਨ ਕਰ ਰਿਹਾ ਹੈ, ਇਕ ਜੀਉਂਦਾ ਜਾਗਦਾ ਤਰਕ ਅਤੇ ਸਪਸ਼ਟ ਵਾਦਤਾ । ਅਤੇ ਜੇਕਰ ਚੇਤਨਤਾ ਦੀ ਕੋਈ ਉਪਯੋਗਤਾਨ ਹੀ ਤਾਂ ਇਸ ਦਾ ਵਿਕਾਸ ਏਨੀ ਮੱਧਮ ਚਾਲ ਤੇ ਏਨੇ ਕਸ਼ਟ ਨਾਲ ਕਿਉਂ ਹੋਇਆ ਅਤੇ ਇਹ ਇਕ ਅਜੇਹੇ ਸੰਸਾਰ ਵਿਚ ਬਚੀ ਕਿਉਂ ਰਹਿ ਜਾਂਦੀ ਹੈ, ਜਿਸ ਵਿਚ ਕਿ ਬੇਅਰਥ ਚੀਜ਼ਾਂ ਵਸਤਾਂ ਏਨੀ ਛੇਤੀ ਮਰ ਮੁਕ ਜਾਂਦੀਆਂ ਹਨ ? ਚੇਤਨਤਾ ਨਿਰਣੈ ਕਰਨ ਦੀ ਵੀ ਇਕ ਉਜੇਹੀ ਹੀ ਅੰਗ ਹੈ ਜੇਹੀ ਕਿ ਪ੍ਰਸੰਨਤਾ ਦਾ ਇਕ ਸਾਧਨ; ਇਸ ਦਾ ਵਿਸ਼ੇਸ਼ ਕੰਮ ਅਨੁਕ੍ਰਿਆਂ ਦਾ ਪੂਰਵ ਅਭਿਆਸ ਅਤੇ ਪ੍ਰਤਿਕਰਮ ਦਾ ਸਮਨਵੈਕਰਣ ਹੈ । ਇਸ ਦੇ ਕਰਕੇ ਹੀ ਅਸੀਂ ਮਨੁੱਖ ਹਾਂ । ਸ਼ਾਇਦ ਫੁਲ ਅਤੇ ਇਸ ਦਾ ਬੀਜ ਅਤੇ ਬੱਚਾ ਅਤੇ ਬੱਚਾ ਅਤੇ ਇਸ ਦਾ ਹਾਸਾ ਵਿਸ਼ਵ ਬਾਰੇ, ਵਧੀਕ ਰਹੱਸ ਰਖਦੇ ਹਨ—ਮੁਕਾਬਲੇ ਕਿਸੇ ਅਜੇਹੀ ਮਸ਼ੀਨ ਨਾਲੋਂ ਜੇਹੜੀ ਕਿ ਕਦੀ ਧਰਤੀ ਜਾਂ ਸਮੁਦਰ ਉਤੇ ਹੋਈ ਸੀ, ਅਤੇ ਸ਼ਾਇਦ ਕੁਦਰਤ ਦੀ ਵਿਆਖਿਆ ਜੀਵਨ ਦੀ ਪਰਿਭਾਸ਼ਾ ਅਨੁਸਾਰ ਕਰਨੀ ਵਧੇਰੀ ਸਿਆਣਪ ਦੀ ਗੱਲ ਹੈ— ਮੁਕਾਬਲੇ ਇਸ ਗੱਲ ਨਾਲੋਂ ਕਿ ਇਸ ਨੂੰ ਮੌਤ ਦੀ ਪਰਿਭਾਸ਼ਾ ਨਾਲ ਸਮਝਣ ਦਾ ਜਤਨ ਕੀਤਾ ਜਾਏ । ਪਰ ਸਨਤਾਇਨਾ ਨੇ ਬਰਗਸਨ ਨੂੰ ਵੀ ਪੜ੍ਹਿਆ ਹੈ ਅਤੇ ਫਿਰ ਉਸ ਤੋਂ ਸੂਗ ਨਾਲ ਮੂੰਹ ਮੋੜ ਲੈਂਦਾ ਹੈ ।
ਬਰਗਸਨ ਜੀਵਨ ਬਾਰੇ ਬੜੀ ਲੰਮੀ ਚੌੜੀ ਗੱਲ ਬਾਤ ਕਰਦਾ ਅਤੇ ਮਹਿਸੂਸ ਕਰਦਾ ਹੈ ਕਿ ਉਸ ਨੇ ਇਸ ਦੀ ਪ੍ਰਕਿਰਤੀ ਅੰਦਰ ਡੂੰਘਾ ਪ੍ਰਵੇਸ਼ ਕੀਤਾ ਹੈ; ਅਤੇ ਫਿਰ ਵੀ ਮੌਤ ਹੀ ਸਮੇਤ ਜਨਮ ਦੇ ਉਸ ਚੀਜ਼ ਦਾ ਕੁਦਰਤੀ ਵਿਸ਼ਲੇਸ਼ਣ ਹੈ ਜੋ ਕੁਝ ਕੁ ਜੀਵਨ ਹੈ । ਇਹ ਸਰਜਕ ਪ੍ਰਯੋਜਨ ਦੀ ਹੈ, ਜਿਸ ਨੂੰ ਕਿਰਤੀ ਵਿਚ ਲਿਆਉਣ ਲਈ ਜ਼ਰੂਰੀ ਤੌਰ ਤੇ ਸੂਰਜ ਅਤੇ ਬਾਰਸ਼ ਦੀ ਉਡੀਕ ਕਰਨੀ ਪੈਂਦੀ ਹੈ ? ਇਹ ਜੀਵਨ ਕੀ ਹੈ ਜਿਸ ਨੂੰ ਕਿ ਕਿਸੇ ਵੀ ਵਿਅਕਤੀ ਅੰਦਰ ਇਕ ਗੋਲੀ ਨਾਲ ਬੁਝਾਇਆ ਜਾ ਸਕਦਾ ਹੈ, ਇਹ ਜੀਵਨ ਸ਼ਕਤੀ ਕੀ ਹੈ ਜਿਸ ਨੂੰ ਕਿ ਤਾਪਮਾਨ ਦਾ ਥੋੜ੍ਹੀ ਜੇਹੀ ਮਾਤ੍ਰਾ ਤੀਕ ਘਟ ਜਾਣਾ ਵਿਸ਼ਵ ਵਿਚੋਂ ਬਿਲਕੁਲ ਹੀ ਮਿਟਾ ਸਕਦਾ ਹੈ ।
(4) ਧਰਮ ਵਿਚ ਵਿਵੇਕ
ਸੰਤ ਬੂਈ ਨੇ ਆਪਣੇ ਦੇਸ਼ ਵਾਸੀਆਂ ਬਾਰੇ ਉਲੇਖ ਕੀਤਾ ਸੀ, ਕਿ ਉਹ ਈਸਾਈ ਨ ਰਹਿ ਗਏ ਹੋਣ ਤੋਂ ਕਿੰਨਾ ਚਿਰ ਮਗਰੋਂ ਵੀ ਕੈਥੋਲਾਕ ਬਣੇ ਰਹਿਣਗੇ । ਇਹੋ ਹੀ ਵਿਸ਼ਲੇਸ਼ਨ ਹੈ, ਰੈਨਾਨ, ਅਤੇ ਐਨਾਤੋਲ ਫਰਾਂਸ ਦਾ ਅਤੇ ਸਨਤਾਇਨਾ ਦਾ ਵੀ। ਉਹ ਕੈਥਲਕਵਾਦ ਨਾਲ ਇਸ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਕਿ ਕੋਈ ਆਦਮੀ ਉਸ ਇਸਤ੍ਰੀ ਲਈ ਸਧੱਰ ਕਰਦਾ ਹੋਏ, ਜਿਸ ਨੇ ਕਿ ਉਸ ਨਾਲ ਧੋਖਾ ਕੀਤਾ ਹੋਵੇ –“ਮੈਂ ਉਸ ਵਿਚ ਵਿਸ਼ਵਾਸ ਕਰਦਾ ਹਾਂ” । ਭਾਵੇਂ ਮੈਂ ਜਾਣਦਾ ਹਾਂ ਕਿ ਉਹ ਝੂਠ ਬੋਲਦੀ ਹੈ । ਉਹ ਆਪਣੇ ਗੁਆਚ ਗਏ ਵਿਸ਼ਵਾਸ ਲਈ ਸੋਗ ਕਰਦਾ ਹੈ, ਉਹ “ਸ਼ਾਨਦਾਰ ਗ਼ਲਤੀ, ਜੇਹੜੀ ਕਿ ਜੀਵਨ ਨਾਲੋਂ ਵੀ ਵਧੀਕ ਚੰਗੀ ਤਰ੍ਹਾਂ ਆਤਮਾ ਦੇ ਆਵੇਗਾਂ ਦੇ ਅਨੁਰੂਪ ਬੈਠਦੀ ਹੈ । ਉਹ ਆਕਸਫੋਰਡ ਸਥਾਨ ਉਤੇ ਕਿਸੇ ਇਕ ਪੁਰਾਣੀ ਪੂਜਾ ਵਿਧੀ ਦੇ ਵਿਚਕਾਰ ਆਪਣੇ ਆਪ ਨੂੰ ਇਸ ਤਰ੍ਹਾਂ ਨਿਰੂਪਣ ਕਰਦਾ ਹੈ ।
ਨਿਰਵਾਸਤ ਹੋਇਆ ਜਿਵੇਂ ਕਿ ਮੈਂ ਹਾਂ,
ਨਿਰਵਾਸਤ ਨ ਕੇਵਲ ਤੇਜ਼ ਹਵਾ ਨਾਲ ਝੁਲਾਰੀ ਧਰਤੀ ਤੋਂ
ਜਿਥੇ ਕਿ ਇਕ ਵਿਸ਼ੇਸ਼ ਫੁਲ ਆਪਣੀ ਉਵੇ ਰੰਗੀ ਕਲਗੀ ਉਠਾਂਦਾ ਹੈ,
ਸਗੋਂ ਆਤਮਾ ਦੇ ਅਰਸ਼ੀ, ਨਿਸ਼ਚਤ ਮੰਡਲ ਤੋਂ,
ਸਾਰੀ ਆਸਾ ਦੇ ਅੰਤਮ ਉਦੇਸ਼ ਅਤੇ ਸਰਵ ਸ੍ਰੇਸ਼ਟ ਦੇ ਝਾਉਲੇ ਤੋਂ,
ਆਪਣੇ ਇਸ ਗੁਪਤ ਪਿਆਰ ਦੇ ਸਬਬ, ਤੇ ਇਸ ਵਿਸ਼ਵਾਸ ਕਰਦੇ ਅਵਿਸ੍ਵਾਸ ਕਰਕੇ ਹੀ ਸਨਤਾਇਨਾ ਨੇ ਆਪਣੀ ਸਰਵ-ਉਤਸ਼ਟ ਰਚਨਾ “ਧਰਮ ਵਿਚ ਵਿਵੇਕ” ਵਿੱਚ ਸਫਲਤਾ ਪ੍ਰਾਪਤ ਕੀਤੀ ਹੈ । ਆਪਣੇ ਸ਼ੰਕਾਵਾਦੀ ਸਫ਼ਿਆਂ ਨੂੰ ਇਕ ਸੋਹਲ ਉਦਾਸੀ ਨਾਲ ਭਰਿਆ ਅਤੇ ਕੈਥਲਕਵਾਦ ਦੀ ਸੁੰਦਰਤਾ ਵਿਚ, ਇਸ ਨੂੰ ਪਿਆਰ ਕਰਨ ਲਈ ਫਿਰ ਵੀ ਭਰਪੂਰ ਕਾਰਨ ਲਭ ਲਿਆ ਹੈ । ਇਹ ਠੀਕ ਹੈ ਕਿ ਉਹ ਇਸ ਪਰੰਪਰਾਗਤ ਪੁਰਾਤਨ ਨਿਸ਼ਠਤਾ, ਅਤੇ ਵਿਸ਼ਵਾਸ ਬਾਰੇ ਤਾਂ ਹਸਦਾ ਹੈ ਕਿ ਵਿਸ਼ਵ, ਮਨੁੱਖ ਜਾਂ ਮਨੁੱਖੀ ਆਤਮਾ ਦੇ ਨੀਮਤ ਹੀ ਅਮਤਿਤ੍ਵ ਰਖਦਾ ਅਤੇ ਸ਼੍ਰੇਸ਼ਟ ਹੈ, ਪਰ ਉਹ ਉਨ੍ਹਾਂ ਨਵਯੁਵਕ ਸਿਆਣਿਆਂ ਅਤੇ ਸੇਉਂਕ ਖਾਧੇ ਪੁਰਾਣੇ ਵਿਅੰਗ ਵਾਦੀਆਂ ਦੀ ਸਾਂਝੀ ਬੌਧਿਕਤਾਂ ਨੂੰ ਸੂਗ ਕਰਦਾ ਹੈ, ਜੇਹੜੇ ਕਿ ਧਰਮ ਦੀ ਵਿਗਿਆਨ ਸੰਬੰਧੀ ਅਯੋਗਤਾ ਨੂੰ ਲਭ ਲੈਣ ਵਿਚ ਹੀ, ਚੌਧਰੀ ਬਣ ਬੈਠਦੇ ਹਨ—ਕੋਈ ਚੀਜ਼ ਜਿਸ ਦਾ ਅਧਾ ਪਾਸਾ ਤਾਂ ਇਹ ਅੰਨ੍ਹਿਆਂ ਦੇ ਅੰਨ੍ਹੇ ਦੇਖਦੇ ਹਨ; ਪਰ ਵਿਚਾਰ ਦੀਆਂ ਉਨ੍ਹਾਂ ਆਦਤਾਂ ਨੂੰ ਅਣਖੋਜੀਆਂ ਹੀ ਛੱਡ ਦੇਂਦੇ ਹਨ, ਜਿਨ੍ਹਾਂ ਤੋਂ ਕਿ ਉਨ੍ਹਾਂ ਸਿੱਧਾਤਾਂ ਨੇ ਜਨਮ ਲਿਆ, ਤੇ ਫਿਰ ਉਨ੍ਹਾਂ ਦੇ ਮੁਢਲੇ ਭਾਵ ਅਤੇ ਉਨ੍ਹਾਂ ਦੇ ਅਸਲ ਵਿਆਪਾਰ ਨੂੰ ਵੀ ।” ਇਸ ਥਾਂ ਛੇਕੜ ਨੂੰ ਜਾ ਕੇ ਇਕ ਅਨੋਖੀ ਜੇਹੀ ਘਟਨਾ ਹੈ—ਕਿ ਮਨੁੱਖਾਂ ਦੇ ਹਰ ਥਾਂ ਹੀ ਧਰਮ ਸਨ; ਅਸੀਂ ਮਨੁੱਖ ਨੂੰ ਸਮਝ ਹੀ ਕਿਵੇਂ ਸਕਦੇ ਹਾਂ ਜੇ ਕਰ ਅਸੀਂ ਧਰਮ ਨੂੰ ਨ ਸਮਝੀਏ ? “ਇਹੋ ਜੇਹੇ ਅਧਿਐਨ ਸ਼ੰਕਾਵਾਦੀ ਨੂੰ ਨਾਸ਼ਵਾਨ ਜੀਵਨ ਦੇ ਰਹਿਸ ਅਤੇ, ਉਪਰਾਮਤਾ ਦੇ ਆਹਵੇਂ ਸਾਹਵੇਂ ਲੈ ਆਂਵਦੇ ਹਨ । ਇਸ ਚੀਜ਼ ਨਾਲ ਉਸ ਨੂੰ ਸਮਝ ਆ ਜਾਏਗੀ ਕਿ ਕਿਉਂ ਧਰਮ ਭਾਵਨਾ ਏਨੀ ਗੰਭੀਰ ਤੌਰ ਤੇ ਛੁਹ ਦੇਣ ਵਾਲੀ ਅਤੇ ਇਕ ਭਾਵ ਅਨੁਸਾਰ ਏਨੀ ਡੂਘੇ ਤੌਰ ਤੇ ਉਚਿਤ ਹੁੰਦੀ ਹੈ ।’
ਸਨਤਾਇਨਾ, ਲਯੁਕਰੀਟੀਅਸ ਵਾਂਗ ਸਮਝਦਾ ਹੈ ਕਿ ਇਹ ਭੈ ਹੀ ਸੀ, ਜਿਸ ਨੇ ਕਿ ਪਹਿਲੇ ਪਹਿਲ ਦੇਵਤਿਆਂ ਨੂੰ ਸਿਰਜ ਲਿਆ ਸੀ ।
ਪਰਾਪ੍ਰਕਿਰਤਕ ਵਿਚ ਵਿਸ਼ਵਾਸ਼ ਮਨੁੱਖ ਦਾ ਆਪਣੀ ਭਾਗਸ਼ੀਲਤਾ ਦੇ ਨੀਵੇਂ ਤੋਂ ਨੀਵੇਂ ਲਗਣ ਸਮੇਂ ਲਾਇਆ ਗਿਆ। ਇਕ ਨਿਰਾਸ਼ਾਜਨਕ ਦਾਵ ਹੈ; ਇਹ ਉਸ ਸੁਭਾਵਕ ਜੀਵਨ ਸ਼ਕਤੀ ਦਾ ਨਿਕਾਸ ਹੋਣ ਤੋਂ, ਵਧ ਤੋਂ ਵਧ ਦੂਰ ਹੈ ਜੇਹੜੀ ਕਿ ਇਸ ਦੇ ਮਗਰੋਂ ਜਾ ਕੇ, ਜੇਕਰ, ਉਸ ਦੇ ਭਾਗ ਖੁਲ੍ਹ ਜਾਣ ਤਾਂ ਉਹ ਫਿਰ ਸਹਿਜੇ ਸਹਿਜੇ ਪ੍ਰਾਪਤ ਕਰ ਸਕਦਾ ਹੈ…ਜੇਕਰ ਸਾਰਾ ਕੁਝ ਠੀਕ ਤਰ੍ਹਾਂ ਤੁਰਿਆ ਜਾਏ ਤਾਂ ਇਸ ਦਾ ਜੋੜ ਸਾਨੂੰ ਆਪਣੇ ਆਪ ਨਾਲ ਹੀ ਜੋੜਨਾ ਚਾਹੀਦਾ ਹੈ…ਸਭ ਤੋਂ ਪਹਿਲੀਆਂ ਵਸਤਾਂ ਜਿਨ੍ਹਾ ਬਾਰੇ ਮਨੁੱਖ ਭੇਦ ਕਰਨਾ, ਤੇ ਇਸ ਨੂੰ ਦੁਹਰਾਣਾ ਸਿਖਦਾ ਹੈ ਉਹ ਆਪਣੀ ਮਰਜ਼ੀ ਦੀਆਂ ਵਸਤਾਂ ਹੁੰਦੀਆਂ ਹਨ ਤੇ ਫਿਰ ਅਜੇਹੀਆਂ ਵਸਤਾਂ ਜੇਹੜੀਆਂ ਕਿ ਉਸ ਦੀਆਂ ਨੈਤਿਕ ਮੰਗਾ ਦਾ ਪ੍ਰਤਿਰੋਧ ਕਰਦੀਆਂ ਹਨ; ਅਤੇ ਇਸ ਲਈ ਸਭ ਤੋਂ ਪਹਿਲੀ ਭਾਵਨਾ ਜਿਸ ਨਾਲ ਉਹ ਵਾਸਤਵਿਕਤਾ ਦਾ ਸਾਂਹਵਾ ਕਰਦਾ ਹੈ, ਉਹ ਇਕ ਵਿਸ਼ੇਸ਼ ਵਿਰੋਧਤਾ ਹੁੰਦੀ ਹੈ ਜੇਹੜੀ ਕਿ ਕਮਜ਼ੋਰਾਂ ਵੱਲ ਦਇਆਹੀਨ, ਅਤੇ ਡਾਢਿਆਂ ਦੇ ਸਾਹਮਣੇ ਡਰਨ ਤੇ ਚਾਪਲੂਸੀ ਕਰਨ ਦੀ ਹੁੰਦੀ ਹੈ…… ਇਹ ਗੱਲ ਦੇਖਣ ਵਿਚ ਆਉਣੀ ਤਰਸਯੋਗ ਹੈ, ਕਿ ਉਹ ਹੇਤੁ ਪ੍ਰੇਰਨਾਵਾਂ ਜਿਨ੍ਹਾਂ ਨੂੰ ਉਚਤਮ ਕੋਈ ਦਾ ਧਰਮ, ਦੇਵੀ ਸ਼ਕਤੀ ਨਾਲ ਜੋੜਦਾ ਹੈ, ਉਹ ਕਿੰਨੀਆਂ ਨੀਸੀਆਂ ਹੁੰਦੀਆਂ ਹਨ ਅਤੇ ਫਿਰ ਕੇਹੋ ਜਿਹੇ ਇਕ ਦਬਾ ਹੇਠ ਆਏ ਅਤੇ ਤਲਖ ਜੀਵਨ ਤੋਂ ਇਹ ਲਈਆਂ ਗਈਆਂ ਹੁੰਦੀਆਂ ਹਨ । ਚੰਗੇ ਤੋਂ ਚੰਗਾ ਭੋਜਨ ਦਿੱਤਾ ਜਾਣਾ, ਯਾਦ ਕੀਤਾ ਜਾਣਾ, ਵਡਿਆਈ ਕੀਤੀ ਜਾਣੀ ਅੰਨੇ ਤੇ ਸਗਵੇ ਤੌਰ ਤੇ ਆਗਿਆਕਾਰੀ ਕੀਤੀ ਜਾਣੀ,.. ਇਹ ਚੀਜ਼ ਦੇਵਤਿਆ ਦੇ ਆਦਰ ਜਿਨ੍ਹਾਂ ਦੇ ਬਦਲੇ ਵਿਚ ਉਹ ਪੁਰਸਕਾਰਾਂ ਦੰਡ, ਸਨਮਾਨ ਲਈ ਜ਼ਰੂਰੀ ਸਮਝੀਆਂ ਗਈਆਂ ਹਨ, ਭਾਰੇ ਪੈਮਾਨੇ ਨਾਲ ਵੰਡਦੇ ਹਨ।
ਭੈ ਦੇ ਨਾਲ ਕਲਪਨਾ ਦਾ ਵਾਧਾ ਕਰ ਦਿਓ, ਮਨੁੱਖ ਲਾਫਿਲ ਤੌਰ ਤੇ ਇਕ ਸਰਵਾਤਮਾ- ਵਾਦੀ ਅਤੇ ਸਾਰੀਆਂ ਚੀਜ਼ਾਂ ਦੀ ਵਿਆਖਿਆ ਉਹ ਪੁਰਖ ਵਿਧ ਤੌਰ ਤੇ ਕਰਦਾ ਹੈ ਉਹ ਕੁਦਰਤ ਨੂੰ ਜਾਨਦਾਰ ਬਣਾਂਦਾ ਤੇ ਨਾਟਕੀ ਰੂਪ ਦੇ ਦੇਂਦਾ ਹੈ ਅਤੇ ਇਸ ਨੂੰ ਦੇਵਤਿਆਂ ਦੇ ਬਦਲਾਂ ਨਾਲ ਭਰ ਦੇਂਦਾ ਹੈ । “ਆਸਮਾਨੀ ਪੀਂਘ ਨੂੰ ਕਿਸੇ ਸੁੰਦਰ ਅਤੇ ਰਕਮਾਂ ਦੇ ਜਾਣ ਵਾਲੀ ਦੇਵੀ ਦੇ ਲੰਘ ਜਾਣ ਨਾਲ ਆਸਮਾਨ ਵਿਚ ਵਿਚ ਬਣ ਗਏ ਨਿਸ਼ਾਨ ਦੇ ਰੂਪ ਵਿਚ ਲੈ ਲੈਂਦਾ ਹੈ।” ਇਹ ਗੱਲ ਨਹੀਂ ਕਿ ਲੋਕ, ਇਨ੍ਹਾਂ ਸ਼ਾਨਦਾਰ ਮਿਥਿਆ ਕਹਾਣੀਆਂ ਨੂੰ ਬਿਲਕੁਲ ਆਖਰੀ ਤੌਰ ਤੇ ਮੰਨਦੇ ਹੋਣ । ਪਰ ਉਨ੍ਹਾਂ ਦੀ ਕਵਿਤਾ ਜੀਵਨ ਦੀ ਵਾਰਤਕ ਨੂੰ ਸਹਾਰਨ ਵਿਚ ਉਨ੍ਹਾਂ ਦੀ ਸਹਾਇਤਾ ਕਰਦੀ ਹੈ । ਇਹ ਮਿਥਿਹਾਸਕ ਭਾਵਮਈ ਰੁਚੀ ਅਜ ਨਿਰਬਲ ਹੋ ਗਈ ਹੈ, ਅਤੇ ਵਿਗਿਆਨ ਨੇ ਕਲਪਨਾ ਦੇ ਵਿਰੁਧ ਇਕ ਹਿੰਸਾਮਈ ਅਤੇ ਸ਼ਕ ਕਰਨ ਵਾਲਾ ਪ੍ਰਤਿਕਰਮ ਖੜਾ ਕਰ ਦਿੱਤਾ ਹੈ; ਪਰ ਆਦਿ ਕਾਲੀਨ ਲੋਕਾਂ ਅਤੇ ਵਿਵੇਸ਼ ਤੌਰ ਤੇ ਨੇੜੇ ਦੇ ਪੂਰਬ ਵਿਚ, ਇਹ ਬੇਰੋਕ ਸੀ । ਪੁਰਾਣੀ ਅੰਜੀਲ, ਕਵਿਤਾ ਅਤੇ ਅਲੰਕਾਰਾਂ ਨਾਲ ਭਰੀ ਹੋਈ ਹੈ; ਅਤੇ ਯਹੂਦੀ ਲੋਕ ਜਿਨ੍ਹਾਂ ਨੇ ਇਸ ਦੀ ਰਚਨਾ ਕੀਤੀ ਉਹ ਆਪਣੇ ਅਲੰਕਾਰਾਂ ਨੂੰ ਆਖਰੀ ਤੌਰ ਤੇ ਨਹੀਂ ਸਨ ਲੈਂਦੇ । ਪਰ ਜਦੋਂ ਵਧੀਕ ਅਖਰੀ ਜੋਹੇ ਅਤੇ ਘਟ ਕਲਪਨਾਮਈ ਯੋਰਪੀਨ ਲੋਕਾਂ ਨੇ ਇਨ੍ਹਾਂ ਕਵਿਤਾਵਾਂ ਨੂੰ ਗ਼ਲਤੀ ਨਾਲ ਵਿਗਿਆਨ ਕਰ ਕੇ ਲੈ ਲਿਆ ਤਾਂ ਸਾਡੇ ਪਛਮੀ ਧਰਮ ਸ਼ਾਸਤ੍ਰ ਦਾ ਜਨਮ ਹੋ ਗਿਆ । ਈਸਾਈਅਤ ਪਹਿਲੇ ਸਮਿਆਂ ਵਿਚ ਯੂਨਾਨੀ ਧਰਮ ਸ਼ਾਸਤ੍ਰ ਅਤੇ ਯਹੂਦੀ ਸਦਾਚਾਰ ਦਾ, ਮੇਲ ਸੀ; ਇਹ ਇਕ ਅਨਸਥਿਰ ਜੇਹਾ ਮੇਲ ਸੀ, ਜਿਸ ਵਿਚ ਕਿ ਇਕ ਜਾਂ ਦੂਸਰਾ ਅੰਸ਼ ਅੰਤ ਨੂੰ ਜਾ ਕੇ ਮਾਤ ਪੈ ਜਾਂਦਾ ਸੀ, ਕੈਂਥਲਾਕਵਾਦ ਵਿਚ ਯੂਨਾਨੀ ਅਤੇ ਹੀਦਨ, ਅੰਸ਼ ਵਿਜੈ ਤਾਂ ਹੋ ਗਿਆ ਅਤੇ ਪ੍ਰੋਟੈਸਟੈਂਟਵਾਦ ਵਿਚ, ਕਰੜੀ ਯਹੂਦੀ ਨੈਤਿਕ ਨਿਯਮਾਵਲੀ ਇਕ ਦਾ ਸਿੱਟਾ ਪੁਨਰ ਜਾਗ੍ਰਣ ਤੇ ਦੂਜੇ ਦਾ ਪੁਨਰ ਸੁਧਾਰ ਸੀ ।
ਜਰਮਨ ਲੋਕਾਂ ਨੇ—“ਉਤਰੀ ਜਾਂਗਲੀ ਲੋਕ, ਸਨਤਾਇਨਾ ਉਨ੍ਹਾਂ ਨੂੰ ਕਹਿੰਦਾ ਹੈ,—ਰੋਮਨ ਈਸਾਈਅਤ ਨੂੰ ਕਦੀ ਵਾਸਤਵ ਤੌਰ ਤੇ ਪ੍ਰਵਾਨ ਨਹੀਂ ਸੀ ਕੀਤਾ । ਬਹਾਦੁਰੀ ਅਤੇ ਸਨਮਾਨ ਦਾ ਇਕ ਗੈਰ-ਈਸਾਈ ਨੈਤਿਕ ਸ਼ਾਸਤ੍ਰ ਭਰਮ, ਕਹਾਣੀ, ਅਤੇ ਭਾਵਨਾ ਦਾ ਇਕ ਗੈਰ ਈਸਾਈ, ਜ਼ਖੀਰਾ, ਮਧਕਾਲੀਨ ਲੋਕਾਂ ਅੰਦਰ ਸਦਾ ਬਣਿਆ ਰਿਹਾ ਹੈ ।” ਗਾਥਰ ਗਿਰਜੇ ਜਾਂਗਲੀ ਸਨ ਨ ਕਿ ਰੋਮਨ । ਦੀ ਊਵਾਨ ਲੋਕਾਂ ਦੇ ਜੰਗੀ ਸੁਭਾਵ ਨੇ, ਪੂਰਬੀ ਸ਼ਾਂਤੀ ਪ੍ਰਿਅਤਾ ਦੇ ਉਪਰ ਸਿਰ ਚੁਕ ਲਿਆ ਤਾਂ ਈਸਾਈਅਤ ਨੂੰ ਇਕ ਭ੍ਰਾਤਰੀ ਪ੍ਰੇਮ ਵਾਲੇ ਧਰਮ ਤੋਂ, ਵਿਆਪਾਰੀ ਗੁਣਾਂ ਦੀ ਰੁਖੀ ਜੇਹੀ ਦ੍ਰਿੜਤਾ ਵਿਚ ਤੇ ਗ਼ਰੀਬੀ ਵਾਲੇ ਇਕ ਧਰਮ ਤੋਂ, ਵਿਆਪਾਰੀ ਗੁਣਾਂ ਦੀ ਰੁਖ ਜੇਹੀ ਦ੍ਰਿੜਤਾ ਵਿਚ ਤੇ ਗਰੀਬੀ ਵਾਲੇ ਇਕ ਧਰਮ ਨੂੰ, ਐਸਵਰਜ਼ ਅਤੇ ਸੱਤਾ ਦੇ ਧਰਮ ਵਿਚ ਬਦਲ ਦਿੱਤਾ ।” ਇਹ, ਉਹ ਨਵਯੁਵਕ ਧਰਮ ਹੀ ਸੀ – ਗੰਭੀਰ, ਬਰਬਰ, ਕਾਵਮਈ-ਜੇਹੜਾ ਕਿ ਟੀਊਟਾਰੀ ਜਾਤੀਆਂ ਨੇ ਈਸਾਈਅਤ ਅੰਦਰ ਦਾਖਲ ਕਰ ਦਿੱਤਾ ਅਤੇ ਦੋ ਮਰ ਰਹੇ ਸੰਸਾਰਾਂ ਦੇ ਅੰਤਮ ਸ਼ਾਹ ਦੀ ਥਾਂ ਉਤੇ ਇਸ ਨੂੰ ਟਿਕਾ ਦਿੱਤਾ ।
ਸਨਤਾਇਨਾ ਦੇ ਵਿਚਾਰ ਅਨੁਸਾਰ ਕੋਈ ਵੀ ਹੋਰ ਚੀਜ਼, ਈਸਾਈਅਤ ਜੇਹੀ ਸੁੰਦਰ ਨਹੀਂ ਹੋਵੇਗੀ ਜੇ ਕਰ ਇਸ ਨੂੰ ਆਖਰੀ ਤੌਰ ਤੇ ਨ ਲਿਆ ਜਾਏ । ਪਰ ਜਰਮਨ ਲੋਕਾਂ ਨੇ ਇਸ ਨੂੰ ਆਖਰੀ ਤੌਰ ਤੇ ਲੈਣ ਲਈ ਜ਼ੋਰ ਦਿੱਤਾ। ਇਸ ਤੋਂ ਮਗਰੋਂ ਜਰਮਨੀ ਵਿਚ ਈਸਾਈ ਪੁਰਾਤਨ ਨਿਸਚਾ ਦਾ ਵਿਲਸਨ ਹੋ ਜਾਣਾ ਅਨਿਵਾਰਯ ਸੀ । ਕਿਉਂ ਜੋ ਆਖਰੀ ਤੌਰ ਤੇ ਲਏ ਜਾਣ ਨਾਲ ਕੋਈ ਵੀ ਚੀਜ਼ ਹੋਰ ਏਨੀ ਅਰਥਹੀਨ ਨਹੀਂ ਸੀ ਹੋ ਸਕਦੀ, ਜਿੰਨੇ ਕਿ ਕੁਝ ਇਕ ਪੁਰਾਤਨ ਸਿਧਾਂਤ, ਜਿਵੇਂ ਕਿ ਨਿਰਦੋਸ਼ ਬੱਚਿਆਂ ਦਾ ਸਾਪੇ ਜਾਣਾ, ਅਤੇ ਸਰਬ ਸ਼ਕਤੀਮਾਨ ਕ੍ਰਿਪਾਲੂ ਸ਼ਕਤੀ ਰਾਹੀਂ ਸਰਟੇ ਗਏ ਸੰਸਾਰ ਵਿਚ ਬੁਰਾਈ ਦੀ ਵਿਦਮਾਨਤਾ ਵਿਅਕਤੀਗਤ ਵਿਆਖਿਆ ਦੇ ਅਸੂਲ ਦਾ ਸੁਭਾਵਕ ਸਿੱਟਾ ਲੋਕਾਂ ਅੰਦਰ ਸੰਪਰਦਾਵਾ ਦਾ ਬੇਤਹਾਸਾ, ਵਾਧਾ ਅਤੇ ਕੁਲੀਨ ਲੋਕਾਂ ਅੰਦਰ ਇਕ ਨਰਮ ਭਾਂਤ ਦਾ ਸਰਵਾਤਮਵਾਦ ਨਿਕਲਿਆ-ਇਹ ਸਰਵਤਮਵਾਦ ਕਾਵਮਈ ਤੌਰ ਤੇ ਪ੍ਰਗਟ ਕੀਤੇ ਗਏ ਪ੍ਰਕਿਰਤੀਵਾਦ ਤੋਂ ਸਿਵਾਏ ਹੋਰ ਕੁਝ ਨ ਹੋਣ ਕਰਕੇ ।” ਲੈਸਿੰਗ ਅਤੇ ਗੋਇਟੇ, ਕਾਰਲਾਈਲ ਅਤੇ ਐਮਰਸਨ ਇਸ ਤਬਦੀਲੀ ਦੇ ਮੀਲ ਪਥਰ ਸਨ । ਥੋੜ੍ਹੇ ਵਿਚ ਇਹ ਕਿ ਈਸਾ ਮਸੀਹ ਦੀ ਨੈਤਿਕ ਪ੍ਰਣਾਲੀ ਨੇ ਸੈਨਿਕ ਭਾਂਤ ਦੇ ਉਸੇ ਰੱਬ ਦਾ ਵਿਨਾਸ ਕਰ ਦਿੱਤਾ ਸੀ, ਜੇਹੜਾ ਕਿ ਇਤਿਹਾਸ ਦੀ ਕਿਸੇ ਸ਼ੈਤਾਨੀ ਦੁਰਘਟਨਾ ਰਾਹੀਂ ਈਸਾਈਅਤ ਤੀਕ ਪੈਗੰਬਰਾ ਅਤੇ ਕ੍ਰਾਈਸਟ ਦੇ ਸ਼ਾਂਤੀਵਾਦ ਦੇ ਨਾਲ ਲਗਦੇ ਪਹੁੰਚਾ ਦਿੱਤਾ ਗਿਆ ਸੀ ।
ਸਨਤਾਇਨਾ ਆਪਣੇ ਗੁਣ ਸੁਭਾਵ ਅਤੇ ਅਨੁਵੰਸ਼ ਕਰਦੇ ਪ੍ਰੋਟੈਸੈਟਵਾਦ ਦੇ ਨਾਲ ਹਮਦਰਦੀ ਰਖਣ ਤੋਂ ਅਸਥ ਹੈ, ਉਹ ਆਪਣੇ ਨਵਯੁਵਕ ਵਿਸ਼ਵਾਸ ਦੇ ਰੰਗ ਅਤੇ ਧੁੱਪ ਨੂੰ ਵਿਸ਼ੇਸ਼ਤਾ ਦੇਂਦਾ ਹੈ । ਉਹ ਪ੍ਰੋਟੈਸਟੈਟਵਾਦੀਆਂ ਨੂੰ ਮਧਕਾਲੀਨ ਸੁੰਦਰ ਮਿਥਿਹਾਸਕ ਕਹਾਣੀਆਂ ਨੂੰ ਛੱਡ ਦੇਣ ਲਈ ਕੋਸਦਾ ਹੈ, ਸਭ ਤੋਂ ਵਧੀਕ ਕੁਮਾਰੀ ਮੇਰੀ ਵਲ ਬੇਪਰਵਾਹੀ ਵਰਤਣ ਲਈ, ਜਿਸ ਨੂੰ ਕਿ ਉਹ ਹੀਨ ਵਾਂਗੂ “ਕਾਵਯ ਦਾ ਸਰਬ-ਸੁੰਦਰ” ਫੁੱਲ ਸਮਝਦਾ ਹੈ, ਜਿਵੇਂ ਕਿ ਕਿਸੇ ਵਿਨੋਦੀ ਨੇ ਵਿਅਕਤ ਕੀਤਾ ਹੈ; ਸਨਤਾਇਨਾ ਵਿਸ਼ਵਾਸ ਕਰਦਾ ਹੈ ਕਿ ਈਸ਼ਵਰ ਕੋਈ ਹੈ ਨਹੀਂ ਅਤੇ ਕਿ ਮੇਰੀ ਉਸ ਦੀ ਮਾਤਾ ਹੈ । ਉਹ ਆਪਣੇ ਕਮਰੇ ਨੂੰ ਕੁਆਰੀ ਅਤੇ ਸੰਤਾਂ ਦੀਆਂ ਤਸਵੀਰਾਂ ਨਾਲ ਸਜਾਂਦਾ ਹੈ । ਕਿਸੇ ਵੀ ਹੋਰ ਵਿਸ਼ਵਾਸ ਤੇ ਸੱਤ ਨਾਲੋਂ ਉਹ ਕੈਥਲਾਕਵਾਦ ਦੀ ਸੁੰਦਰਤਾ ਨੂੰ ਵਧੀਕ ਪਸੰਦ ਕਰਦਾ ਹੈ ਅਤੇ ਇਸੇ ਕਾਰਨ ਕਿ ਉਹ ਉਦਯੋਗ ਨਾਲੋਂ ਕਲਾ ਕਿਰਤ ਨੂੰ ਵਿਸ਼ੇਸ਼ਤਾ ਦੇਂਦਾ ਹੈ ।
ਮਿਥਿਹਾਸਕ ਕਹਾਣੀਆਂ ਦੀ ਆਲੋਚਨਾ ਵਿਚ ਦੋ ਪੜਾਵ ਹਨ–ਪਹਿਲਾਂ ਤਾਂ ਇਨ੍ਹਾਂ ਨੂੰ ਗੁਸੇ ਨਾਲ ਵਹਮ ਭਰਮ ਕਰਕੇ ਸਮਝਦਾ ਤੇ ਪੜਾਵ ਹਨ–ਪਹਿਲਾਂ ਤਾਂ ਦੂਸਰਾ ਮੁਸਕਰਾਂਦਿਆਂ ਹੋਇਆਂ ਇਨ੍ਹਾਂ ਨਾਲ, ਕਵਿਤਾ ਦੇ ਰੂਪ ਵਿਚ ਵਿਹਾਰ ਕਰਦਾ ਹੈ—ਧਰਮ, ਮਨੁੱਖੀ ਕਲਪਨਾ ਰਾਹੀਂ ਵਿਆਖਿਆ ਕੀਤਾ ਗਿਆ ਮਨੁੱਖੀ ਅਨੁਭਵ ਹੁੰਦਾ ਹੈ—ਇਹ ਵਿਚਾਰ, ਕਿ ਧਰਮ ਆਪਣੇ ਅੰਦਰ, ਸਤ ਅਤੇ ਜੀਵਨ ਦੀ ਇਕ ਚਿੰਨਮਈ ਨਹੀਂ ਸਗੋਂ ਅਖਰੀ ਪ੍ਰਤਿਨਿਧਤਾ ਰਖਣਾ ਹੈ, ਇਕ ਅਸੰਭਵ ਜੇਹਾ ਵਿਚਾਰ ਹੈ, ਜੇਹੜਾ ਵੀ ਕੋਈ ਇਸ ਤਰ੍ਹਾਂ ਸਮਝਦਾ ਨੂੰ ਉਹ ਇਸ ਵਿਸ਼ੇ ਬਾਰੇ ਲਾਭਦਾਇਕ ਚਿੰਤਨ ਕਰਨ ਦੇ ਪ੍ਰਵੇਸ਼ ਦੇ ਅੰਦਰ ਵਾਰ ਨਹੀਂ ਪਹੁੰਚਾ। ਧਰਮ ਦੇ ਮਾਮਲੇ ਕਦੇ ਵੀ ਵਾਦ ਵਿਵਾਦ ਦੇ ਮਾਮਲੇ ਨਹੀਂ ਹੋਣੇ ਲੋੜੀਂਦੇ—ਅਸੀਤਾ ਜਤਨ ਕਰਦੇ ਹਾਂ ਉਸ ਭਾਵਨਾਂ ਦਾ ਦਸਨ ਮਾਨ ਕਰਨ ਅਤੇ ਉਸ ਕਾਵਯ ਨੂੰ ਸਮਝਣ ਦਾ ਜੇਹੜੇ ਕਿ ਇਨ੍ਹਾਂ ਮਿਥਿਹਾਸਕ ਕਹਾਣੀਆਂ ਅੰਦਰ ਸਾਕਾਰ ਕੀਤੇ ਗਏ ਹਨ ।
ਸ਼ਿਸ਼ਟਤਾ ਵਾਲਾ ਆਦਮੀ, ਉਨ੍ਹਾਂ ਮਿਥਿਹਾਸਕ ਕਹਾਣੀਆਂ ਵਿਚ ਕੋਈ ਵਿਘਨ ਨਹੀਂ ਪਾਏਗਾ ਜੇਹੜੀਆਂ ਕਿ ਲੋਕਾਂ ਦੇ ਜੀਵਨ ਨੂੰ ਏਨਾ ਸੁਖ ਆਰਾਮ ਸਫੁਰਤੀ ਦੇਂਦੀਆਂ ਹਨ ਅਤੇ ਸ਼ਾਇਦ ਉਹ ਉਨ੍ਹਾਂ ਦੀ ਆਜ਼ਾ ਲਈ ਕੁੱਝ ਸੱਧਰ ਕਰੇਗਾ । ਪਰ ਕਿਸੇ ਦੂਸਰੇ ਜੀਵਨ ਵਿਚੋਂ ਉਸ ਨੂੰ ਕੋਈ ਵਿਸ਼ਵਾਸ ਨਹੀਂ ਹੋਵੇਗਾ, ਜਨਮ ਲਏ ਹੋਣ ਦਾ ਤਥ ਅਮਰਜੀਵਨ ਲਈ ਇਕ ਭੈੜਾ ਸ਼ਗਨ ਹੈ । ਇਕ ਇਕ ਅਮਰ ਜੀਵਨ ਜਿਸ ਵਿਚ ਉਸ ਨੂੰ ਉਣਸ ਹੋਵੇਗਾ ਉਸ ਹੈ ਜਿਸ ਦਾ ਨਿਰੂਪਣ ਕਿ ਸਪਾਈਨੇਜ਼ਾ ਨੇ ਕੀਤਾ ਹੈ ।
“ਜੇਹੜਾ ਕੋਈ ਆਦਮੀ ਆਦਰਸ਼ ਅਨੁਸਾਰ ਜੀਉਂਦਾ ਹੈ” ਸਨਤਾਇਨਾ ਕਹਿੰਦਾ ਹੈ, “ਅਤੇ ਇਸ ਨੂੰ ਸਮਾਜ ਜਾਂ ਕਲਾ ਵਿਚੋ ਪ੍ਰਗਟ ਹੋਇਆ ਛਡਦਾ ਹੈ, ਉਹ ਦੂਹਰਾ ਅਮਰਜੀਵਨ ਮਾਣਦਾ ਹੈ । ਸਦੀਵੀ ਜੀਵਨ ਨੇ ਉਸ ਨੂੰ ਉਸ ਦੇ ਜੀਵਨ ਕਾਲ ਵਿਚ ਲੀਨਤਾ ਕਰ ਲਿਆ ਹੁੰਦਾ ਅਤੇ ਜਦੋਂ ਉਹ ਚਲ ਬਸਦਾ ਹੈ ਤਾਂ ਉਸ ਦਾ ਪ੍ਰਭਾਵ ਦੂਸਰਿਆਂਨੂੰ ਉਸੇ ਲੀਨ ਵਿਚੋਂ ਲੈ ਆਉਂਦਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਆਪਣੇ ਅੰਦਰ ਜੋ ਕੁਝ ਸਰਵ-ਸ਼੍ਰੇਸਟ ਹੈ, ਉਸ ਨਾਲ ਇਕ ਨਾਲ ਇਕ ਜਹਾਨ ਕਰਦਾ ਹੋਇਆ ਉਨ੍ਹਾਂ ਨੂੰ ਆਪਣੇ ਪੁਨਰ ਜਨਮ ਅਤੇ ਸਦੀਵੀਂ ਟਿਕਾਣੇ ਬਣਾ ਲੈਂਦਾ ਹੈ । ਇਹੋ ਚੀਜ਼ ਸੀ ਜਿਸ ਨੂੰ ਕਿ ਉਹ ਵਿਵੇਦ ਯੁਵਤ ਵਿਧੀ ਨਾਲ ਵਿਨਾਸ ਤੋਂ ਬਚਾ ਲੈਣ ਦੀ ਆਸ ਕਰ ਸਕਦਾ ਸੀ। ਬਿਨਾਂ ਕਿਸੇ ਬਹਾਨੇ ਜਾਂ ਆਪਣੇ ਆਪ ਨੂੰ ਭੁਲੇਖਾ ਦੇਣ ਦੀ ਇੱਛਾ ਕਰਨ ਤੋਂ ਉਹ ਕਹਿ ਸਕਦਾ ਹੈ ਕਿ ਉਹ ਸੰਪੂਰਨ ਤੌਰ ਤੇ ਮਰ ਨਹੀਂ ਜਾਏਗਾ, ਕਿਉਂ ਜੋ ਉਸ ਦੇ ਅੰਦਰ ਗੰਵਾਰ ਲੋਕਾਂ ਨਾਲੋਂ ਇਸ ਗੱਲ ਬਾਰੇ ਵਧੀਕ ਸ਼੍ਰੇਸਟ ਖਿਆਲ ਹੋਵੇਗਾ ਕਿ ਉਸ ਦਾ ਅਸਤਤ੍ਰ ਕਿਸ ਚੀਜ਼ ਵਿਚ ਹੈ । ਆਪਣੀ ਮੌਤ ਦਾ ਤੇ ਫਿਰ ਆਪਣੀ ਵਿਸ਼ਵ ਵਿਆਪਕ ਤਬਦੀਲੀ ਦਾ ਵੀ ਆਪਦਰਸ਼ਕ ਤੇ ਮਨੌਤ ਕਰਨ ਵਾਲਾ ਬਣ ਜਾਣ ਨਾਲ, ਉਸ ਨੇ ਆਪਣੇ ਆਪ ਨੂੰ ਉਸ ਚੀਜ਼ ਨਾਲ ਇਕ ਰੂਪ ਕਰ ਲਿਆ ਹੋਵੇਗਾ ਜੇਹੜੀ ਕਿ ਸਾਰੀਆਂ ਆਤਮਾਵਾਂ ਅੰਦਰ ਅਧਿਆਤਮਕ ਅਤੇ ਸਾਰੀ ਸੋਝੀ ਅੰਦਰ ਸੁਆਮੀ ਰੂਪ ਹੁੰਦੀ ਹੈ, ਅਤੇ ਆਪਣੇ ਆਪ ਬਾਰੇ ਇਸ ਤਰ੍ਹਾਂ ਸੰਕਲਪਨਾ ਕਰਦਾ ਹੋਇਆ, ਉਹ ਵਾਸਤਵ ਤੌਰ ਤੇ ਮਹਿਸੂਸ ਕਰ ਅਤੇ ਜਾਣ ਸਕੇਗਾ ਕਿ ਉਹ ਸਦੀਵੀਂ ਹੈ ।
V ਸਮਾਜ ਵਿਚ ਵਿਵੇਕ
ਫ਼ਿਲਾਸਫ਼ੀ ਦੀ ਵੱਡੀ ਸਮਸਿਆ, ਕੋਈ ਅਜੇਹੀ ਵਿਧੀ ਵਿਉਂਤ ਕਰ ਦੇਣ ਦੀ ਹੈ ਜਿਸ ਨਾਲ ਕਿ ਮਨੁੱਖਾਂ ਨੂੰ ਬਿਲ ਪਰਾਪ੍ਰਕਿਰਤਕ ਆਸ਼ਾਵਾ ਤੇ ਡਰਾਂ ਤੋਂ ਸਦ ਜੀਵਨ ਲਈ ਪ੍ਰੇਰਿਆ ਜਾ ਸਕੇ । ਸਿੱਧਾਂਤਕ ਤੌਰ ਤੇ ਇਸ ਨੇ ਇਹ ਸਮਸਿਆ ਦਾ ਦੋ ਵਾਰੀ ਹੱਲ ਕੀਤਾ ਸੀ । ਸੁਕਾਰਾਤ ਅਤੇ ਸਪਾਈਨੋਜ਼ਾ ਦੋਹਾਂ ਅੰਦਰ ਹੀ ਇਸ ਨੇ ਸੰਸਾਰ ਨੂੰ ਪਰਿਆਪਤ ਤੌਰ ਕੁਦਰਤੀ ਜਾਂ ਵਿਵੇਕਯੁਕਤ ਨੀਤੀ ਸ਼ਾਸਤ੍ਰ ਦੀ ਇਕ ਪੂਰਣ ਪ੍ਰਣਾਲੀ ਦੇ ਦਿੱਤੀ ਸੀ । ਜੇਕਰ ਮਨੁੱਖਾਂ ਨੂੰ ਇਨ੍ਹਾਂ ਵਿਚੋਂ ਕਿਸੇ ਵੀ ਫ਼ਿਸਾਲਫ਼ੀ ਅਨੁਸਾਰ ਢਾਲਿਆ ਜਾ ਸਕੇ ਤਾਂ ਸਭ ਕੁਝ ਭਲਾ ਹੋ ਜਾਏਗਾ । ਪਰ “ਵਾਸਤਵ ਵਿਚ ਕੋਈ ਇਕ ਵਿਵੇਕ ਯੁਕਤ ਨੈਤਿਕਤਾ ਜਾਂ ਸਾਮਾਜਿਕ ਬੰਧਾਨ ਸੰਸਾਰ ਅੰਦਰ ਜਦੀ ਵਿਦਮਾਨ ਨਹੀਂ ਰਿਹਾ ਅਤੇ ਨਹੀਂ ਇਸ ਦੀ ਆਸ਼ਾ ਕੀਤੀ ਜਾ ਸਕਦੀ ਹੈ । ਇਹ ਫ਼ਿਲਾਸਫ਼ਰ ਵਿਅਕਤੀ ਦੀ ਹੀ ਵਿਨਾਸ ਵਸਤੂ ਰਹੀ ਹੈ । “ਕਿਸੇ ਫ਼ਿਲਾਸਫ਼ਰ ਦਾ ਪਤਨ ਆਪਣੇ ਸੁਖ ਸ਼ਾਤ, ਦੂਜਿਆਂ ਦੇ ਜੀਵਨ ਅੰਦਰ ਵਸ਼ ਕਰਦੀ ਹੈ—ਇਹ ਚੀਜ਼ ਕੇਵਲ ਇਕ ਕਾਵਮਾਈ ਚਿੰਨ੍ਹ ਹੈ, ਉਸ ਦਾ ਸੁਖ ਸੁਆਦ ਸੁਤ ਵਿਚ ਹੁੰਦਾ ਹੈ ਅਤੇ ਕਿਸੇ ਵਿਸ਼ੇਸ ਦ੍ਰਿਸ਼ ਨੂੰ ਮਾਣਨ ਜਾ ਛੱਡ ਦੇਣਾ ਲਈ ਉਹ ਸਮਾਨ ਰੂਪ ਵਿਚ ਤਿਆਰ ਹੁੰਦਾ ਹੈ ” (ਭਾਵੇਂ ਕੋਈ ਆਦਮੀ ਉਸ ਦੇ ਅੰਦਰ ਇਕ ਨਿਸ਼ਚਿਤ ਹਠੀ ਦੀਰਘ ਜੀਵਨ ਦੇਖ ਸਕਦਾ ਹੈ) ਸਾਡੇ ਵਿਚੋਂ ਬਾਕੀ ਦਿਆਂ ਲਈ ਤਾਂ ਨੈਤਿਕ ਵਿਕਾਸ ਦਾ ਮਾਰਗ ਜ਼ਰੂਰੀ ਤੌਰ ਤੇ ਭੂਤਕਾਲ ਵਾਂਗ ਭਵਿਖ ਲਈ ਵੀ ਉਨ੍ਹਾਂ ਸਮਾਜਕ ਜ਼ਜਬਿਆਂ ਦੇ ਵਿਕਾਸ ਵਿਚੇ ਹੀ ਪਾਇਆ ਵਾਲਾ ਹੈ ਜੇਹੜੇ ਕਿ ਪਿਆਰ ਅਤੇ ਘਰਣੇ ਉਦਾਰ ਵਾਤਾਵਰਣ ਵਿਚੇ ਹੀ ਪ੍ਰਫੁਲਤ ਹੁੰਦੇ ਹਨ ।
ਇਹ ਠੀਕ ਹੈ, ਜਿਵੇਂ ਕਿ ਸ਼ਾਪਨਹਾਰ ਦਲੀਲ ਕਰਦਾ ਸੀ ਕਿ ਪਿਆਰ ਜਾਤੀ ਰਾਹੀਂ ਵਿਅਕਤੀਆਂ ਉਤੇ ਵਰਤਿਆ ਇਕ ਫਲ ਹੁੰਦਾ ਹੈ, ਕਿ ਪ੍ਰੇਮ ਦੇ ਕਾਰਨ ਦੇ ਨੌ ਦਸਵੇ ਹਿਸੇ ਪ੍ਰੇਮੀ ਅੰਦਰ ਹੁੰਦੇ ਹਨ ਤੇ ਇਕ ਦਸਵਾਂ ਹਿੱਸਾ ਹੀ ਪਿਆਰ ਕੀਤੀ ਗਈ ਵਸਤੂ ਵਿਚ ਹੋ ਸਕਦਾ ਹੈ, ਅਤੇ ਕਿ ਪ੍ਰੇਮ, ਆਤਮਾ ਨੂੰ ਫਿਰ ਅਵਿਅਕਤਕ ਮੰਨੇ ਪ੍ਰਵਾਹ ਵਿਚ ਮਿਲਾ ਦੇਂਦਾ ਹੈ । ਇਸ ਦੇ ਵਿਪ੍ਰੀਤ ਪਿਆਰ ਦੇ ਆਪਣੇ ਪ੍ਰਤਿਫਲ ਹੁੰਦੇ ਹਨ, ਅਤੇ ਆਪਣੇ ਵੱਡੇ ਤੋਂ ਵੱਡੇ ਬਲੀਦਾਨ ਵਿਚ, ਮਨੁੱਖ ਆਪਣੀ ਵਧ ਤੋਂ ਵਧ ਪ੍ਰਸੰਨਤਾਪੂਰਤੀ ਲਭਦਾ ਹੈ । “ਕਿਹਾ ਜਾਂਦਾ ਹੈ ਕਿ ਲੈਪਲੈਸ ਨੇ ਆਪਣੇ ਮੌਤ ਦੇ ਬਿਸਤਰੇ ਉਤੇ ਕਿਹਾ ਸੀ ਕਿ ਵਿਗਿਆਨ ਕੇਵਲ ਮਾਤ੍ਰ ਹੀ ਇਕ ਤੁਛ ਵਸਤੁ ਸੀ ਅਤੇ ਕਿ ਪਿਆਰ ਤੋਂ ਸਿਵਾਏ ਕੋਈ ਹੋਰ ਵਸਤੂ ਵਾਸਤਵਿਕ ਨਹੀਂ ਸੀ; ਛੇਕੜ ਨੂੰ ਜਾ ਕੇ ਰੋਮਾਂਚਕ ਪਿਆਰ ਵਿਪ੍ਰੀਤ ਆਪਣੇ ਕਾਵਮਈ ਭੁਲੇਖਿਆ ਦੇ, ਸੁਭਾਵਕ ਤੌਰ ਤੇ ਇਕ ਅਜੇਹੇ ਸੰਬੰਧ ਵਿਚ ਸਮਾਪਤ ਹੁੰਦਾ ਹੈ – ਮਾਤਾ ਪਿਤਾ ਤੇ ਬੱਚੇ — ਦਾ ਜੇਹੜਾ ਕਿ ਜਨਮ ਜਾਤ ਪ੍ਰਵਿਰਤੀਆਂ ਲਈ ਕਿਸੇ ਅਵਿਵਵਹਾਤ ਸੁਰਖਿਆ ਨਾਲੋਂ ਬਹੁਤ ਵਧੀਕ ਸੰਤੁਸ਼ਟੀ ਕਾਰਕ ਹੁੰਦਾ ਹੈ ਬੱਚੇ ਹੀ ਸਾਡਾ ਅਮਰ ਜੀਵਨ ਹੁੰਦੇ ਹਨ, ਅਤੇ ਆਪਣੇ ਜੀਵਨਾ ਦੀਆਂ ਮਿਟ ਗਈਆਂ ਹੋਈ ਹੱਥ ਲਿਖਤਾਂ ਨੂੰ ਅਸੀਂ ਵਧੀਕ ਤਤਪਰ ਨਾਲ ਅਗਲੇ ਹਵਾਲੇ ਕਰ ਦੇਂਦੇ ਹਾਂ, ਜਦੋਂ ਕਿ ਅਸੀਂ ਅਮਰ ਮੂਲ ਪਾਠ ਅੱਧੇ ਭਾਗ ਨੂੰ ਇਕ ਵਧੀਕ ਸੋਹਣੀ ਨਕਲ ਵਿਚ ਉਤਰ ਗਿਆ ਦੇਖਦੇ ਹਾਂ ।
ਪਰਿਵਾਰ ਮਨੁੱਖੀ ਸਥਿਰਤਾ ਦਾ ਮਾਰਗ ਹੈ, ਅਤੇ ਇਸ ਲਈ ਅਜੇ ਤੀਕ ਇਹ ਮਨੁੱਖਾਂ ਅੰਦਰ ਇਕ ਬੁਨਿਆਦੀ ਸੰਸਥਾ ਹੈ, ਜੇਕਰ ਬਾਕੀ ਸਾਰੀਆਂ ਸੰਸਥਾਵਾਂ ਅਸਫਲ ਵੀ ਰਹਿ ਜਾਣ ਤਾਂ ਵੀ ਇਹ ਜਾਤੀ ਨੂੰ ਕਾਇਮ ਰਖ ਸਕਦੀ ਹੈ । ਪਰ ਪਰਿਵਾਰ ਸਭਿਅਤਾ ਨੂੰ ਕੰਵਲ ਇਕ ਖਾਸ ਸਾਧਾਰਣ ਉਚਾਈ ਤੀਕ ਹੀ ਪਹੁੰਚਾ ਸਕਦਾ ਹੈ । ਇਸ ਤੋਂ ਅਗਲੇਰਾ ਵਿਕਾਸ ਇਕ ਵਡੇਰੀ ਅਤੇ ਵਡੇਰੀ ਅਤੇ ਵਧੀਕ ਜਟੱਲ ਪ੍ਰਣਾਲੀ ਦੀ ਮੰਗ ਕਰਦਾ ਹੈ, ਜਿਸ ਵਿਚ ਕਿ ਪਰਿਵਾਰ ਇਕ ਉਤਪਾਦਕ ਇਕਾਈ ਨਹੀਂ ਰਹਿ ਜਾਂਦਾ, ਆਪਣੇ ਮੈਂਬਰਾਂ ਦੇ ਆਰਥਿਕ ਸੰਬੰਧਾਂ ਉਤੇ ਇਸ ਦਾ ਵਸੀਕਾਰ ਨਹੀਂ ਰਹਿੰਦਾ, ਅਤੇ ਆਪਣੀ ਪ੍ਰਮਾਣੀਕਤਾ ਅਤੇ ਸ਼ਕਤੀਆਂ ਨੂੰ ਇਹ ਵਧੀਕ ਹੀ ਵਧੀਕ ਰਾਜ ਰਾਹੀਂ ਸੰਭਾਲ ਲਈਆਂ ਗਈਆਂ ਦੇਖਦਾ ਹੈ । ਹੋ ਸਕਦਾ ਹੈ ਕਿ ਰਾਜ ਇਕ ਰਾਖਸ਼ ਹੋਵੇ ਕਿ ਜਿਵੇਂ ਕਿ ਨਿਤਸੇ ਇਸ ਨੂੰ ਕਹਿੰਦਾ ਸੀ, ਅਤੇ ਰਾਖਸ਼ ਵੀ ਇਕ ਬੋਲੇੜੇ ਕਦ ਆਕਾਰ ਵਾਲਾ, ਪਰ ਇਸ ਦੇ ਕੇਂਦਰ ਅਤਿਆਚਾਰ ਦਾ ਇਹ ਗੁਣ ਹੈ ਕਿ ਇਹ ਉਨ੍ਹਾਂ ਫੁਟਕਲ ਅਤੇ ਅਣਗਿਣਤ ਛੋਟੇ ਛੋਟੇ ਅਤਿਆਚਾਰਾਂ ਨੂੰ ਮਿਟਾ ਦੇਂਦਾ ਹੈ ਜਿਨ੍ਹਾਂ ਨਾਲ ਕਿ ਪੁਰਾਣੇ ਸਮੇਂ ਦਾ ਜੀਵਨ ਤੰਗ ਆਇਆ ਤੇ ਘਿਰਿਆ ਰਹਿੰਦਾ ਸੀ । ਕੋਈ ਇਕ ਸਰਕਾਰ ਲੁਟੇਰਾ ਜੋਹੜਾ ਕਿ ਅਡੋਲ ਸ਼ਾਂਤੀ ਨਾਲ ਕਰ ਪ੍ਰਵਾਨ ਤੇ ਵਸੂਲ ਕਰ ਲਵੇ ਉਹ ਸੌ ਅਜੇਹੇ ਲੁਟੇਰਿਆ ਨਾਲੋਂ ਚੰਗਾ ਹੈ, ਜੇਹੜਾ ਕਿ ਬਿਨਾ ਦਸੇ ਤੇ ਬਿਨਾਂ ਕਿਰਕ ਰਾਹਦਾਰੀ ਵਸੂਲ ਕਰਦੇ ਹੋਣ ।
ਇਸੇ ਲਈ ਹੀ ਕਿਸੇ ਹਦ ਤੀਕ ਲੋਕਾਂ ਦੀ ਦੇਸ਼ ਭਗਤੀ ਹੁੰਦੀ ਹੈ, ਉਹ ਜਾਣਦੇ ਹਨ। ਕਿ ਜੰਹੜੀ ਕੀਮਤ ਉਹ ਰਾਜ ਸਰਕਾਰ ਨਮਿਤ ਤਾਰਦੇ ਹਨ, ਉਹ ਅਵਿਵਸਥਾ ਦੀ ਕੀਮਤ ਨਾਲੋਂ ਸਸਤੀ ਹੁੰਦੀ ਹੈ । ਜਨਤਾਇਨਾ ਇਸ ਗੱਲ ਬਾਰੇ ਹੈਰਾਨ ਹੁੰਦਾ ਹੈ ਕਿ ਕੀ ਇਹੋ ਜੇਹੀ ਸਸਤੀ ਹੁੰਦੀ ਹੈ । ਇਹ ਜੇਹੀ ਦੇਸ਼ ਭਗਤੀ ਨਾਲ ਹਾਨੀ ਤੇ ਬਹੁਤੀ ਨਹੀਂ ਕਰਦੀ, ਕਿਉਂ ਜੋ ਇਹ ਪਰਿਵਰਤਨ ਦੇ ਹਾਮੀਆਂ ਨੂੰ ਨਿਸ਼ਠਾਹੀਨਤਾ ਦਾ ਧਬਾ ਲਾ ਦੇਣ ਦੀ ਰੁਚੀ ਰਖਦੀ ਹੈ । ਆਪਣੇ ਦੇਸ਼ ਨਾਲ ਪਿਆਰ ਕਰਨਾ, ਜੇਕਰ ਇਹ ਪਿਆਰ ਅੰਨ੍ਹਾ ਤੇ ਆਲਸੀਨ ਹੋਵੇ ਜ਼ਰੂਰੀ ਤੌਰ ਤੇ ਆਪਣੇ ਦੇਸ਼ ਦੀ ਵਾਸਤਕਿਤ ਹਾਲਤ ਅਤੇ ਇਸ ਦੇ ਅੰਤਰ ਨਿਹਤ ਆਦਰਸ਼ ਦੇ ਵਿਚਾਰ ਪ੍ਰਭੇਦ ਕਰਨ ਦਾ ਭਾਵ ਰਖਦਾ ਹੈ, ਤੇ ਇਹ ਪ੍ਰਭੇਦ ਆਪਣੀ ਥਾਂ ਪਰਿਵਰਤਨ ਅਤੇ ਜਤਨ ਦੀ ਮੰਗ ਕਰਦਾ ਹੈ ਦੂਸਰੇ ਬੰਨੇ ਜਾਤੀ ਦੀ ਨਿਸ਼ਠਤਾ ਅਤੀ ਲੋੜੀਂਦੀ ਹੁੰਦੀ ਹੈ । ਕਈ ਜਾਤੀਆਂ ਦੂਜੀਆਂ ਨਾਲੋਂ ਸਪਸ਼ਟ ਤੌਰ ਤੇ ਉਤਕ੍ਰਿਸਟ ਹੁੰਦੀਆ ਹਨ । ਜੀਵਨ ਦੀਆਂ ਅਵਸਥਾਵਾਂ ਪ੍ਰਤੀ ਇਕ ਵਧੀਕ ਸੰਪੂਰਨ ਸਮੰਜਨ ਨੇ ਉਨ੍ਹਾਂ ਦੀ ਸਪਿਰਿਟ ਨੂੰ ਜਿੱਤ ਗੁੰਜਾਇਸ਼ ਅਤੇ ਇਕ ਸਾਪੇਖਕ ਸਥਿਰਤਾ ਦੇ ਦਿੱਤੀ ਹੁੰਦੀ ਹੈ । ਇਸ਼ ਲਈ ਸਿਵਾਏ ਮੰਨੀ ਹੋਈ ਸਮਾਨਤਾ ਤੇ ਸਥਿਰਤਾ ਵਾਲੀਆਂ ਜਾਤੀਆਂ ਅੰਦਰ ਜਾਤੀ ਵਿਆਹ ਵਿਚਕਾਰ ਅੰਦੇਸ ਕਾਰਕ ਹੁੰਦਾ ਹੈ, ਯਹੂਦੀ, ਯੂਨਾਨੀ ਰੋਮਨ ਅਤੇ ਅੰਗ੍ਰੇਜ਼ ਕਦੀ ਏਨੇ ਮਹਾਨ ਨਹੀਂ ਸਨ ਹੋਏ ਜਦੋਂ ਕਿ ਉਨ੍ਹਾਂ ਦੂਜਿਆਂ ਰਾਸਟ੍ਰਾਂ ਦਾ ਸਾਹਵਾ ਕੀਤਾ ਅਤੇ ਉਨ੍ਹਾਂ ਦੇ ਵਿਰੁਧ ਪ੍ਰਤਿਕਰਮ ਕਰਦਿਆਂ ਹੋਇਆ ਵੀ ਫਿਰ ਨਾਲ ਲਗਦੇ ਸ਼ਾਇਦ ਉਨ੍ਹਾਂ ਦੀ ਸਾਂਸਕ੍ਰਿਤੀ ਨੂੰ ਵੀ ਅਪਣਾ ਲਿਆ ਸੀ ਪਰ ਇਹੋ ਮਹਾਨਤਾ ਅੰਦਰੂਨੀ ਤੌਰ ਤੇ ਅਸਫਲ ਰਹਿੰਦੀ ਹੈ, ਜਦੋਂ ਕਦੀ ਮੇਲ ਜਲ ਦਾ ਨਤੀਜਾ ਸੰਸ੍ਰਿਸਟ ਹੋ ਜਾਂਦਾ ਹੈ ।
ਰਾਜ ਦੀ ਵੱਡੀ ਉਪਾਧੀ ਜੰਗ ਦਾ ਸਾਧਨ ਬਣ ਜਾਣ ਅਤੇ ਇਕ ਮਨ ਲਈ ਗਏ ਨਿਕਸ਼ਟ ਦੁਨੀਆਂ ਦੇ ਸਾਹਮਣੇ ਇਕ ਵਿਰੋਧੀ ਮੁਕੀ ਵਿਖਾਣ ਦੀ ਇਸ ਦੀ ਰੁਚੀ ਹੁੰਦੀ ਹੈ। ਸਨਤਾਇਨਾਂ ਦੇ ਵਿਚਾਰ ਅਨੁਸਾਰ ਕਦੀ ਕਿਸੇ ਰਾਸ਼ਟ੍ਰ ਨੇ ਕੋਈ ਜੰਗ ਜਿਤਿਆ ਹੀ ਹੁੰਦਾ ਹੈ ।
ਜਿਥੇ ਰਾਜਸੀ ਪਾਰਟੀਆਂ ਅਤੇ ਸਰਕਾਰਾਂ ਭੈੜੀਆਂ ਹੋਣ ਜਿਵੇਂ ਕਿ ਇਹ ਬਹੁਤੇ ਸਮਿਆਂ ਅਤੇ ਦੇਸ਼ਾਂ ਵਿਚ ਹੁੰਦੀਆਂ ਹਨ, ਤਾਂ ਕਿਸੇ ਸਮੁਦਾਇ ਲਈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ – ਸਿਵਾਏ ਬਰਬਾਦੀਆਂ ਤੋਂ-ਕਿ ਕੀ ਜੰਗ ਵਿਚ ਇਸ ਦੀ ਆਪਣੀ ਸੈਨਾ ਵਿਜੈਤਾ ਹੋਈ ਹੈ ਜਾਂ ਢੇਰੀ ਦੀ-ਪ੍ਰਾਈਵੇਟ ਨਾਗਰਿਕ ਤਾਂ ਹਰ ਹਾਲਤ ਵਿਚ ਅਜੇਹੇ ਦੇਸ਼ਾਂ ਅੰਦਰ, ਵਧ ਤੋਂ ਵਧ ਟੈਕਸ ਦੇਈ ਅਤੇ ਕਸ਼ਟ ਸਹਾਰੀ ਜਾਂਦਾ ਹੈ, ਅਤੇ ਆਪਣੇ ਨਿਜੀ ਹਿੱਤਾਂ ਵਿਚ ਵਧ ਤੋਂ ਵਧ ਖਿਚਾਵਟ ਅਤੇ ਬੇਪਰਵਾਹੀ ਦਾ ਸ਼ਿਕਾਰ ਹੁੰਦਾ ਹੈ। ਇਸ ਦੇ ਵਿਪ੍ਰੀਤ-ਅਜੇਹਾ ਕੋਈ ਉਤਪੀੜਤ ਹੋਇਆ ਪਰਜਾਜਨ ਬਾਕੀ ਦਿਆਂਗਾ ਕਿ ਦੇਸ਼ ਭਗਤੀ ਦੇ ਜੋਸ਼ ਨਾਲ ਚਮਕ ਉਨੇਗਾ ਅਤੇ ਕਿਸੇ ਅਜੇਹੇ ਆਦਮੀ ਨੂੰ ਕਰਤਵ ਅਤੇ ਸਨਮਾਨ ਪ੍ਰਤੀ ਮੋਇਆ ਹੋਇਆ ਦਸਕੇ ਨਿਖੇਧੀ ਕਰੇਗਾ, ਜੇਹੜਾ ਕਿ ਇਹ ਦਰਸਾਣ ਦਾ ਯਤਨ ਕਰੇ ਕਿ ਕਿਸੇ ਅਜੇਹੀ ਸਰਕਾਰ ਪ੍ਰਤੀ ਇਹ ਨਿਜੀ ਲਚਾਰ, ਵਫਾਦਾਰੀ ਕਿਨੀ ਉਲਟੀ ਜੇਹੀ ਗੱਲ ਹੈ ਜੇਹੜੀ ਕਿ ਕਿਸੇ ਵੀ ਲੋਕ ਹਿਤ ਦੀ ਪ੍ਰਤੀਨਿਧਤਾ ਕਰਦੀ ।
ਕਿਸੇ ਫ਼ਿਲਾਸਫ਼ਰ ਲਈ ਇਹ ਇਕ ਕਰੜੀ ਭਾਸ਼ਾ ਹੈ, ਪਰ ਆਉ ਅਸੀਂ ਆਪਣੇ ਸਨਤਾ- ਇਨਾ ਨੂੰ ਬਿਨਾ ਕਿਸੇ ਸੁਧੀਕਾਰਣ ਹੀ ਅੰਗੀਕਾਰ ਕਰੀਏ । ਬਹੁਤੀ ਵਾਰੀ ਤਾਂ ਉਹ ਸਮਝਦਾ ਹੈ ਕਿ ਮਨੁੱਖ ਜਾਤੀ ਸੰਗਠਨ ਅਤੇ ਸ਼ਾਂਤੀਵਾਦ ਲਈ ਕਿਸੇ ਵਧੇਰੇ ਵਿਸ਼ਾਲ ਰਾਜ ਰਾਹੀਂ ਪ੍ਰਜਤ ਹੋਣਾ ਤੇ ਉਸ ਦੇ ਨਾਲ ਮਿਲਾ ਲਇਆ ਜਾਣਾ ਇਕ ਪ੍ਰਗਤੀ ਵਾਲਾ ਕਦਮ ਹੈ, ਸਾਰੇ ਸੰਸਾਰ ਲਈ ਇਹ ਇਕ ਬਰਕਤ ਹੋਵੇਗੀ ਜੇਕਰ ਸਾਰਾ ਸੰਸਾਰ ਕਿਸੇ ਮਹਾਨ ਸ਼ਕਤੀ ਸ਼ਾਲੀ ਰਾਜ ਜਾ ਅਜੇਹੇ ਸਤਾਧਾਰੀ ਰਾਜਾ ਦੇ ਸਮੂਹ ਰਾਹੀਂ ਸ਼ਾਸਤਰ ਕੀਤਾ ਜਾਏ ਜਿਵੇਂ ਕਿ ਕਦੀ ਇਕ ਵਾਰੀ ਸਾਰਾ ਸੰਸਾਰ, ਰੋਮ ਰਾਹੀਂ ਪਹਿਲਾਂ ਤਲਵਾਰ ਨਾਲ ਤੇ ਫਿਰ ਸ਼ਬਦ ਨਾਲ ਸ਼ਾਸਤ ਕੀਤਾ ਗਿਆ ਸੀ ।
ਉਹ ਵਿਸ਼ਵ ਵਿਆਪਕ ਵਿਵਸਥਾ ਜਿਸ ਬਾਰੇ ਕਦੀ ਸੁਪਨਾ ਲਿਆ ਗਿਆ ਤੇ ਨਾਮਧੀਰ ਤੌਰ ਤੇ ਲਗਭਗ ਸਥਾਪਤ ਹੋ ਗਈ ਸੀ ਉਹ ਵਿਸ਼ਵ ਵਿਆਪੀ ਸ਼ਾਂਤੀ ਦਾ ਸਾਮਰਾਜ ਜੇਹੜਾ ਕਿ ਵਿਵੇਕ ਯੁਕਤਨ ਕਲਾ ਦੇ ਦਾਰਸ਼ਨਿਕ ਪੂਜਾ ਭਗਤੀ ਸਭ ਉਤੇ ਪਸਰਿਆ ਹੋਇਆ ਸੀ ਉਸ ਬਾਰੇ ਹੁਣ ਕਦੀ ਜ਼ਿੱਕਰ ਨਹੀਂ ਕੀਤਾ ਜਾਂਦਾ ਉਹ ਅਨੇਰੇ ਯੁੱਗ ਜਿਨ੍ਹਾਂ ਤੋਂ ਸਾਡੀ ਰਾਜਨੀਤਕ ਪ੍ਰਾਪਤੀ ਲਈ ਗਈ ਹੈ । ਉਸ ਦਾ ਇਕ ਅਜੇਹਾ ਰਾਜਨੈਤਿਕ ਸਿੱਧਾਂਤ ਸੀ ਜਿਸ ਦਾ ਅਧਿਐਨ ਕਰਨਾ ਲੋੜੀਂਦਾ ਹੈ । ਕਿਉਂ ਜੋ ਉਨ੍ਹਾਂ ਦਾ ਇਕ ਵਿਸ਼ਵ ਵਿਆਪਕ ਸਾਮਰਾਜ ਅਤੇ ਇਕ ਅਜੇਹੀ ਹੀ ਵਿਸ਼ਵ ਧਰਮ ਸੰਸਥਾ ਬਾਰੇ ਸਿੱਧਾਂਤ ਆਪਣੀ ਥਾਂ ਵਿਵੇਕ ਦੇ ਇਕ ਪਹਿਲੇ ਸਮੇਂ ਦੇ ਯੁਗ ਦੀ ਪ੍ਰਤੀਗੂੰਜ ਸੀ ਜਦੋਂ ਕਿ ਸੰਸਾਰ ਦਾ ਸ਼ਾਸਨ ਕਰਨ ਬਾਰੇ ਚੇਤਨ ਥੋੜ੍ਹੇ ਜੇਹੇ ਮਨੁੱਖਾਂ ਨੇ ਇਸ ਦਾ ਪਾਲ ਦੇ ਪਾਠ ਲਈ ਸਮੁੱਚੇ ਤੌਰ ਤੇ ਸਰਵੇਖਣ ਅਤੇ ਨਿਆਇ ਅਨੁਸਾਰ ਸ਼ਾਸਨ ਕਰਨ ਬਾਰੇ ਸੋਚਿਆ ਅਤੇ ਜਤਨ ਕੀਤਾ ਸੀ ।
ਸ਼ਾਇਦ ਅੰਤਰਰਾਸ਼ਟ੍ਰੀ ਖੇਡਾਂ ਦਾ ਵਿਕਾਸ, ਸਮੂਹਕ ਪ੍ਰਤਿਵੇਕਤਾ ਦੀ ਭਾਵਨਾ ਦਾ ਪ੍ਰਗਟਾਵ ਕਰ ਕੇ ਕਿਸੇ ਹਦ ਤਕੀ ਜੰਗ ਲਈ ਇਕ ਸਦਾਚਾਰਕ ਸਮਪ੍ਰਭਾਵੀ ਹੋ ਸਕੇ । ਅਤੇ ਸ਼ਾਇਦ ਵਿਤ ਦੇ ਅੰਦਰ ਰਾਸ਼ਟ੍ਰੀ ਨਿਵੇਸ਼ ਸੰਸਾਰ ਦੀਆਂ ਮੰਡੀਆਂ ਲਈ ਵਿਅਪਾਰ ਦੀ ਜੰਗ ਉਤੇ ਉਤਰ ਆਉਣ ਦੀ ਰਚੀ ਉਤੇ ਕਾਬੂ ਪਾ ਸਕਣ । ਸਨਤਾਇਨਾ ਉਦਯੋਗ ਦਾ ਓਨਾ ਪ੍ਰੇਮੀ ਨਹੀਂ ਜਿਨਾ ਕਿ ਸਪੈਂਸਰ ਸੀ, ਉਹ ਇਸ ਦੇ ਜੰਗੀ ਪੱਖ ਨੂੰ ਵੀ ਓਵੇਂ ਜਾਣਦਾ ਹੈ, ਜਿਵੇਂ ਕਿ ਇਸ ਦੇ ਬਾਤਵਾਦੀ ਪੱਖ ਨੂੰ ਅਤੇ ਸਮੁਚੇ ਤੌਰ ਤੇ ਉਹ ਇਕ ਪੁਰਾਤਨ ਕੁਲੀਨਤੰਤਰ ਦੇ ਵਾਯੂ ਮੰਡਲ ਵਿਚ ਵਧੀਕ ਸੌਖਾ ਮਹਿਸੂਸ ਕਰਦਾ ਹੈ, ਮੁਕਾਬਲੇ ਇਕ ਆਧੁਨਿਕ ਰਾਜਧਾਨੀ ਨਗਰ ਦੀ ਮਹਿਮਾ ਨਾਲੋਂ ਅਸੀਂ ਬਹੁਤ ਵਧੀਕ ਉਤਪਾਦਨ ਕਰਦੇ ਤੇ, ਅਤੇ ਅਪਣੀਆਂ ਹੀ ਬਣਾਈਆਂ ਚੀਜ਼ਾਂ ਦੀ ਖੁਭਣ ਵਿਚ ਖੁਭ ਜਾਂਦੇ ਹਾਂ, ਚੀਜ਼ਾ ਵਸਤਾਂ ਹੀ ਮਨੁੱਖ ਉਤੇ ਉਸਾਰੀ ਕਰ ਰਹੀਆਂ ਹਨ ਜਿਵੇਂ ਕਿ ਐਮਰਸਨ ਨੇ ਕਿਹਾ ਸੀ । ਪੂਰੇ ਤੌਰ ਤੇ ਫ਼ਿਲਾਸਫ਼ਰਾਂ ਨਾਲ ਵਸੇ ਹੋਏ ਇਕ ਸੰਸਾਰ ਵਿਚ ਇਕ ਜਾਂ ਦੋ ਘੰਟਿਆਂ ਦੀ ਪ੍ਰਤੀਦਿਨ ਸ਼ਰੀਰਕ ਕਿਰਤ ਇਕ ਬੜੀ ਹੀ ਮਨਭਾਉਂਦੀ ਵਸਤੂ ਭੌਤਿਕ ਲੋੜਾਂ ਪੂਰੀਆਂ ਕਰ ਦੇਵੇਗੀ । ਇੰਗਲੈਂਡ ਸੰਯੁਕਤ ਰਾਜਾਂ ਨਾਲੋਂ ਵਧੀਕ ਸਿਆਣਾ ਹੈ, ਭਾਵੇਂ ਉਤਪਾਦਨ ਦੇ ਖਬਤ ਨਾਲ ਦੀਵਾਨਾ ਤਾਂ ਹੋਇਆ ਹੈ ਪਰ ਫਿਰ ਵੀ ਉਸ ਦੀ ਵਸੋਂ ਦੇ ਕੁਝ ਲੋਕਾਂ ਨੇ ਅਵਿਕਾਸ ਦੀ ਕੀਮਤ ਅਤੇ ਕਲਾ ਕੌਸਲ ਨੂੰ ਸਮਝ ਲਿਆ ਹੈ ।
ਉਹ ਸਮਝਦਾ ਹੈ ਕਿ ਜੇਹੋ ਜੇਹੀ ਸੰਸਕ੍ਰਿਤੀ ਸੰਸਾਰ ਨੇ ਜਾਣੀ ਪਛਾਣੀ ਹੈ ਉਹ ਸਦਾ ਹੀ ਕੁਲੀਨ ਤੰਤ੍ਰਤਾ ਦਾ ਫਲ ਰਹੀ ਹੈ ।
ਸਭਿਅਤਾ ਹੁਣ ਤੀਕ ਵਿਸ਼ੇਸ਼ ਅਧਿਕਾਰ ਵਾਲੇ ਕੇਂਦਰਾਂ ਵਿਚ ਬਣਨ ਵਾਲੀਆਂ ਆਦਤਾਂ ਦੇ ਪਸਾਰ ਤੇ ਘਲ ਮਿਲ ਜਾਣ ਵਿਚ ਪਾਈ ਜਾਂਦੀ ਰਹੀ ਹੈ। ਇਹ ਆਮ ਲੋਕਾਂ ਤੋਂ ਪੈਦਾ ਨਹੀਂ ਹਈ, ਇਹ ਉਨ੍ਹਾਂ ਦੇ ਵਿਚਕਾਰ ਕੁਲੀਨਤੰਤ੍ਰਾਂ ਤੋਂ ਇਕ ਵਿਭਿੰਨਤਾ ਰਾਹੀਂ ਉਤਪਤ ਹੋਈ ਅਤੇ ਫਿਰ ਮਗਰੋਂ ਜਾ ਕੇ, ਉਪਰਲੇ ਪਾਸਿਓਂ ਉਨ੍ਹਾਂ ਉਤੇ ਲਾਗੂ ਕੀਤੀ ਗਈ ਹੈ—ਪੂਰੇ ਤੌਰ ਤੇ ਅਜੇਹੇ ਕਿਰਤੀ ਕਿਸਾਨਾ ਦਾ ਬਣਿਆ ਹੋਇਆ ਕੋਈ ਰਾਜ, ਜੇਹੜੇ ਕਿ ਆਧੁਨਿਕ ਰਾਸਟਾਂ ਦੀ ਬਹੁਤੀ ਗਿਣਤੀ ਨੂੰ ਬਣਾਦੇ ਹਨ, ਇਕ ਬਿਲਕੁਲ ਹੀ ਜਾਂਗਲੀ ਜੇਹਾ ਰਾਜ ਹੋਵੇਗਾ । ਇਸ ਵਿਚ ਹਰੇਕ ਉਦਾਰਵਾਦੀ ਪਰੰਪਰਾ ਮਿਟ ਜਾਏਗੀ, ਅਤੇ ਦੋਸ਼ ਪਿਆਰ ਦਾ ਵਿਵੇਕ ਯੁਕਤ ਅਤੇ ਇਤਿਹਾਸਕ ਸਰ ਵੀ ਜਾਂਦਾ ਰਹੇਗਾ । ਇਸ ਚੀਜ਼ ਦਾ ਵਲਵਲਾ ਤਾਂ ਬੇਸਕ ਸਥਿਰ ਰਹੇਗਾ ਕਿਉਂ ਜੋ ਲੋਕਾਂ ਅੰਦਰ ਉਦਾਰਤਾ ਦੀ ਕੋਈ ਥੁੜ ਨਹੀਂ ਹੁੰਦੀ । ਉਨ੍ਹਾਂ ਦੇ ਅੰਦਰ ਹਰੇਕ ਆਵੇਗਾ ਮੌਜੂਦ ਹੁੰਦਾ ਹੈ ਇਹ ਅਨੁਭਵ ਹੀ ਜੇਹੜਾ ਕਿ ਉਹ ਇਕਠਾ ਨਹੀਂ ਕਰ ਸਕਦੇ ਕਿਉਂ ਜੋ ਇਸ ਨੂੰ ਸੰਗ੍ਰਹਿ ਕਰਨ ਵਿਚ ਉਹ ਉਨ੍ਹਾਂ ਉਚੇਰੇ ਅੰਗਾਂ ਦੀ ਰਚਨਾ ਕਰ ਰਹੇ ਹੋਣਗੇ, ਜੇਹੜੇ ਕਿ ਇਕ ਕੁਲੀਨ ਤਾਤ੍ਰਿਕ ਸਸਾਜ ਦੀ ਰਚਨਾ ਕਰਦੇ ਹਨ ।
ਸਮਾਨਤਾ ਦੇ ਆਦਰਸ਼ ਨੂੰ ਉਹ ਪਸੰਦ ਨਹੀਂ ਕਰਦਾ ਅਤੇ ਅਫਲਾਤੂਨ ਵਾਂਗ ਇਸ ਤਰ੍ਹਾਂ ਤਰਕ ਕਰਦਾ ਹੈ, ਕਿ ਅਸਮਾਨਾਂ ਦੀ ਸਮਾਨਤਾ ਅਸਮਾਨਤਾ ਹੀ ਹੁੰਦੀ ਹੈ । ਇਸ ਦੇ ਵਿਪ੍ਰੀਤ ਉਹ ਆਪਣੇ ਆਪ ਨੂੰ ਕੁਲੀਨਤੰਤ੍ਰ ਪ੍ਰਤੀ ਬਿਲਕੁਲ ਵੇਚ ਨਹੀਂ ਦੇਂਦਾ । ਉਹ ਜਾਣਦਾ ਹੈ ਕਿ ਇਤਿਹਾਸ ਨੇ ਇਸ ਦੀ ਪ੍ਰੀਖਿਆ ਕੀਤੀ ਅਤੇ ਇਸ ਦੇ ਗੁਣਾਂ ਨੂੰ ਇਸ ਦੇ ਦੋਸ਼ਾਂ ਨਾਲ ਸਮਤੁਲਤ ਹੋਇਆ ਦੇਖਿਆ ਹੈ, ਕਿ ਇਹ ਅਨੁਵੰਸ਼ ਤੋਂ ਬਾਹਰਲੇ ਗੁਣ ਕਸਬ ਪ੍ਰਤੀ ਕਿਰਤ ਵਿਰਤਾ ਨੂੰ ਰੋਕਦਾ ਹੈ, ਕਿ ਇਹ ਇਕ ਤੰਗ ਜੇਹੀ ਲੀਹ ਤੋਂ ਸਿਵਾ ਵਿਕਾਸ ਦਾ ਤੇ ਠੀਕ ਉਨ੍ਹਾਂ ਉਤਸ਼ਟਤਾਵਾਂ ਤੇ ਕੀਮਤਾ ਗੱਲਾਂ ਘੁਟਦਾ ਹੈ ਜਿਨ੍ਹਾਂ ਦਾ ਕਿ ਸਿਧਾਂਤਕ ਤੌਰ ਤੇ ਕੁਲੀਨ ਤੰਤ੍ਰ ਵਿਕਾਸ ਕਰਨਾ ਤੇ ਵਰਤੋਂ ਵਿਚ ਲਿਆਉਣਾ ਪਸੰਦ ਕਰੇਗਾ । ਇਹ ਸੰਸਕ੍ਰਿਤੀ ਲਈ ਸਹਾਇਕ ਸਾਬਤ ਹੁੰਦਾ ਹੈ, ਪਰ ਅਤਿਆਚਾਰ ਲਈ ਵੀ ਲੱਖਾਂ ਕ੍ਰੋੜਾਂ ਲੋਕਾਂ ਦੀ ਦਾਸਤਾ ਥੋੜ੍ਹੇ ਜੇਹੇ ਆਦਮੀਆਂ ਦੀ ਸੁਤੰਤਰਤਾ ਦੀ ਕੀਮਤ ਤਾਰਦੀ ਹੈ । ਰਾਜਨੀਤੀ ਸ਼ਾਸਤ੍ਰ ਦਾ ਪਹਿਲਾ ਨਿਯਮ ਇਹ ਹੋਣਾ ਚਾਹੀਦਾ ਹੈ ਕਿਸੇ ਸਮਾਜ ਬਾਰੇ ਨਿਰਣੈ, ਉਸ ਮਾਤ੍ਰਾ ਤੋਂ ਕੀਤਾ ਜਾਏ ਜਿਸ ਅਨੁਸਾਰ ਕਿ ਇਹ ਆਪਣੇ ਨਾਗਰਿਕ ਵਿਅਕਤੀਆਂ ਦੇ ਜੀਵਨ ਅਤੇ ਸਮਰਥਾਵਾਂ ਵਿਚ ਵਾਧਾ ਕਰਦਾ ਹੋਵੇ ਪਰ ਨਮੂਨੇ ਦੇ ਕਿਸੇ ਇਕ ਇਕਲੇ ਜੀਵਨ ਦੇ ਕਮਾਲ ਲਈ ਤਾਂ ਕੋਈ ਵੀ ਇਕ ਰਾਸ਼ਟ੍ਰਵਾਦ ਕੀਤੇ ਜਾਣਦਾ ਉਸ ਨਾਲੋਂ ਵਧੀਕ ਅਧਿਕਾਰੀ ਨਹੀਂ ਜਿਨੀਆਂ ਕਿ ਸਮੁੰਦਰ ਦੀਆਂ ਰੇਤਾਂ “ਇਸ ਦ੍ਰਿਸ਼ਟੀਕੋਣ ਤੋਂ ਪਹਿਲਾਂ ਤੰਤ੍ਰ ਕੁਲੀਨ ਤੰਤ੍ਰ ਨਾਲੋਂ ਇਕ ਮਹਾਨ ਸੁਧਾਰ ਹੈ । ਪਰ ਇਸ ਦੀਆਂ ਵੀ ਆਪਣੀਆਂ ਉਪਾਧੀਆਂ ਹਨ ਨਾ ਕੇਵਲ ਇਸ ਦਾ ਭ੍ਰਿਸਟਾਚਾਰ ਅਤੇ ਇਸ ਦੀ ਅਯੋਗਤਾ ਸਗੋਂ ਇਸ ਤੋਂ ਭੈੜਾਇਸਦਾ ਆਪਣਾ ਵਿਸ਼ਸਟ ਅਤਿਆਚਾਰ ਇਸ ਦਾ ਇਕ ਸਾਰਤਾ ਦਾ ਪਖੰਡ ਕੋਈ ਹੋਰ ਅਤਿਆਚਾਰ ਏਨਾ ਘ੍ਰਿਣਾ ਪੂਰਤ ਨਹੀਂ ਹੁੰਦਾ ਜਿਨ੍ਹਾ ਕਿ ਗੰਵਾਰ ਤੇ ਗੁਮਨਾਮ ਅਤਿਆਚਾਰੀ ਇਹ ਸਭ ਪਾਸੇ ਪਸਰਿਆ ਹੋਇਆ ਤੇ ਸਭ ਪਾਸੇ ਲਈ ਪ੍ਰਤਿਬੰਧਕ ਹੁੰਦਾ ਹੈ । ਇਹ ਆਪਣੀ ਸਰਵ ਪਰਿਪੂਰਨ ਤੇ ਭਿਆਨਕ ਮੂਰਖਤਾ ਨਾਲ ਹਰੇਕ ਹੋਨਹਾਰ ਕਨਵੀਨਤਾ ਅਤੇ ਪ੍ਰਭਿਤਾ ਦੇ ਸੋਮੇ ਨੂੰ ਨਸ਼ਟ ਭ੍ਰਸ਼ਟ ਕਰ ਦੇਂਦਾ ਹੈ ।
ਜਿਸ ਚੀਜ਼ ਨੂੰ ਸਨਤਾਇਨਾ ਸਭ ਤੋਂ ਵਧੀਕ ਘ੍ਰਿਣਾ ਕਰਦਾ ਹੈ ਉਹ ਆਧੁਨਿਕ ਜੀਵਨ ਦੀ ਦੁਰਵਿਵਸਥਾ ਅਤੇ ਅਸਾਉ ਭਾਂਤ ਦੀ ਕਾਹਲ ਹੈ । ਉਸ ਨੂੰ ਹੈਰਾਨੀ ਹੁੰਦੀ ਹੈ ਕਿ ਜੇਕਰ ਪੁਰਾਣੇ ਕੁਲੀਨ ਤਾਂਤਿਕ ਸਿਧਾਂਤ ਵਿਚ ਮਨੁੱਖਾਂ ਲਈ ਵਧੇਰੇ ਪ੍ਰਸੰਨਤਾ ਮੌਜੂਦ ਨਹੀਂ ਸੀ ਕਿ ਧਰਮ ਕਲਿਆਣ ਸੁਤੰਤਰਤਾ ਨਹੀਂ ਸਗੋਂ ਸਿਆਣਪ ਅਤੇ ਆਪਣੀਆਂ ਕੁਦਰਤੀ ਮਰਯਦਾਵਾਂ ਨਾਲ ਸੰਤੁਸ਼ਟਤਾ ਹੈ। ਪੁਰਾਣੀ ਪਰੰਪਰਾ ਜਾਣਦੀ ਸੀ ਕਿ ਜਿਤ ਤਾਂ ਥੋੜੇ ਜੇਹਿਆਂ ਦੇ ਹਿਸੇ ਆ ਸਕਦੀ ਸੀ । ਪਰ ਹੁਣ ਜਦੋਂ ਕਿ ਪਰਜਾਤੰਤ੍ਰ ਨੇ ਅਬੰਧ ਨੀਤੀ ਵਾਲੇ ਉਦਯੋਗਵਾਦ ਦਾ ਸਾਰਿਆਂ ਲਈ ਪਕੜ ਲਏ ਸੋ ਪਕੜ ਲਏ ਵਾਲਾ ਕੁਸਤੀ ਦਾ ਮਹਾਨ ਸੈਚ ਖੋਲ ਦਿੱਤਾ ਹੈ, ਤਾਂ ਹਰੇਕ ਆਤਮਾ ਉਪਵਲ ਚੜ੍ਹ ਲਈ ਬੁਰੀ ਤਰ੍ਹਾਂ ਅਸ਼ਾਂਤ ਹੋਣੀ ਹੈ ਤੇ ਸੰਤੁਸ਼ਟਤਾ ਦਾ ਕਿਸੇ ਨੂੰ ਪਤਾ ਹੀ ਨਹੀਂ ।
ਸ਼੍ਰੇਣੀਆਂ ਬਿਨਾਂ ਕਿਸੇ ਰੋਕ ਥਾਮ ਤੋਂ ਇਕ ਦੂਜੀ ਵਿਰੁਧ ਜੰਗ ਰਹੀਆਂ ਹਨ, ਅਤੇ ਇਸ ਸੰਗ੍ਰਾਮ ਵਿਚ ਜਿਹੜਾ ਵੀ ਕੋਈ ਵਿਜੇਤਾ ਹੋਵੇ (ਜਿਸ ਲਈ ਕਿ ਉਦਾਰਵਾਦ ਨੇ ਰਸਤਾ ਸਾਫ ਕਰ ਦਿੱਤਾ ਸੀ) ਉਹ ਉਦਾਰਵਾਜ ਨੂੰ ਸਮਾਪਤ ਕਰ ਦੇਵੇਗਾ । ਕ੍ਰਾਂਤੀਆਂ ਦਾ ਵੀ ਇਹੋ ਦੰਡ ਰੂਰ ਨਤੀਜਾ ਹੁੰਦਾ ਹੈ ਕਿ ਬੱਚੇ ਰਹਿਣ ਲਈ ਉਨ੍ਹਾਂ ਨੂੰ ਫਿਰ ਉਸੇ ਅਤਿਆਚਾਰ ਨੂੰ ਸਥਾਪਨ ਕਰਨਾ ਪੈਂਦਾ ਹੈ, ਜਿਸ ਦਾ ਉਨ੍ਹਾਂ ਵਿਨਾਸ ਕੀਤਾ ਸੀ ।
ਕ੍ਰਾਂਤੀਆ ਬਹੁ ਅਰਥਕ ਚੀਜ਼ਾਂ ਹੁੰਦੀਆਂ ਹਨ । ਉਨ੍ਹਾਂ ਦੀ ਸਫਲਤਾ ਉਨ੍ਹਾਂ ਦੀ ਸਮੰਜਨ ਕਰਨ ਦੀ ਸ਼ਕਤੀ ਅਤੇ ਆਪਣੇ ਅੰਦਰ ਫਿਰ ਉਸ ਚੀਜ਼ ਨੂੰ ਸਹ ਲੈਣ ਦੀ ਸਮ੍ਰਥਾ ਦੇ ਅਨੁਵਾਦ ਨਾਲ ਹੁੰਦੀ ਹੈ, ਜਿਸ ਦੇ ਵਿਰੂਧ ਕਿ ਉਨ੍ਹਾਂ ਵਿਦ੍ਰੋਹ ਕੀਤਾ ਸੀ ਹਜ਼ਾਰਾਂ ਸੁਧਾਰਾਂ ਦੇ ਵਿਪ੍ਰੀਤ ਸੰਸਾਰ ਅਜੇਹਾ ਹੀ ਦ੍ਰਸ਼ਟ ਰਿਹਾ ਹੈ ਜੇਹੋ ਜੇਹਾ ਕਿ ਇਹ ਕਦੇ ਪਹਿਲਾਂ ਸੀ ਕਿਉਂ ਜੋ ਹਰੇਕ ਸਫਲ ਸੁਧਾਰ ਤੇ ਇਕ ਨਵੀਂ ਸੰਸਥਾ ਬੰਨ ਦੇਂਦਾ ਹੈ, ਅਤੇ ਇਸ ਸੰਸਥਾ ਤੋਂ ਇਸ ਦੀਆਂ ਨਵੀਆਂ ਤੇ ਢੁਕਵੀਆਂ ਕੁਰੀਤੀਆਂ ਜਾਂ ਉਪਾਧੀਆਂ ਪੈਦਾ ਹੋ ਜਾਂਦੀਆਂ ਹਨ ।
ਤਾਂ ਫਿਰ ਸਮਾਜ ਦੇ ਕੇਹੜੇ ਰੂਪ ਲਈ ਅਸੀਂ ਪ੍ਰਯਤਨ ਕਰਾਂਗੇ ? ਸ਼ਾਇਦ ਕਿਸੇ ਲਈ ਵੀ ਨਹੀਂ, ਇਨ੍ਹਾਂ ਵਿਚਕਾਰ ਵਿਭਿੰਨਤਾ ਕੋਈ ਹੈ ਨਹੀਂ । ਪਰ ਜੇ ਕਿਸੇ ਇਕ ਵਿਸ਼ਿਸ਼ਟ ਲਈ ਕਰਨਾ ਹੀ ਹੈ ਤਾਂ ਇਹ “ਸਮੇ-ਤੰਤ੍ਰ” ਲਈ । ਇਹ ਗੁਣ ਅਤੇ ਸਨਮਾਨ ਵਾਲੇ ਮਨੁੱਖਾਂ ਰਾਹੀਂ ਸਰਕਾਰ ਹੋਵੇਗੀ, ਇਹ ਇਕ ਕੁਲੀਨਤੰਤ੍ਰ ਹੋਵੇਗਾ ਪਰ ਅਨੁਵੰਸ਼ਕ ਨਹੀਂ, ਹਰੇਕ ਮਰਦ ਅਤੇ ਇਸਤ੍ਰੀ ਲਈ ਸੁਯੋਗਤਾ ਅਨੁਸਾਰ ਲਈ ਰਸਤਾ ਬੰਦ ਰਹੇਗਾ, ਕੋਈ ਗੱਲ ਨਹੀਂ ਭਾਵੇਂ ਇਸ ਨਾਲ ਲੋਕ ਰਾਵਾਂ ਦੀ ਗਿਣਤੀ ਦੀ ਕਿੰਨੀ ਸਜ ਧਜ ਵੀ ਕਿਉਂ ਨ ਹੋਵੇ । “ਇਕੋ ਇਕ ਸਮਾਨਤਾ, ਅਵਸਰ ਦੀ ਸਮਾਨਤਾ ਹੋਵੇਗੀ ।” ਇਹੋ ਜੇਹੀ ਇਕ ਰਾਜ ਸਰਕਾਰ ਦੇ ਅਧੀਨ ਭ੍ਰਿਸ਼ਟਾਚਾਰ ਘਟ ਤੋਂ ਘਟ ਹੋਵੇਗਾ, ਅਤੇ ਵਿਗਿਆਨ ਅਤੇ ਕਲਾ ਕੌਸਲ ਵਿਵੇਕਯੁਕਤ ਪ੍ਰੋਤਸਾਹਨ ਨਾਲ ਪ੍ਰਫੁਲਤ ਹੋਣਗੇ ।
ਇਹ ਪਰਜਾਤੰਤ੍ਰ ਅਤੇ ਕੁਲੀਨ ਤੰਤ੍ਰ ਦਾ ਠੀਕ ਇਕ ਅਜੇਹਾ ਸੁਮੇਲ ਹੋਵੇਗਾ ਜਿਸਦੇ ਲਈ ਸੰਸਾਰ ਅਜ ਦੀ ਆਪਣੀ ਰਾਜਨੈਤਿਕ ਦੁਰਵਿਵਸਥਾ ਵਿਚ ਤਰਸ ਰਿਹਾ ਹੈ, ਕੇਵਲ ਸਰਬ-ਸ੍ਰੇਸ਼ਟ ਦੀ ਸ਼ਾਸਨ ਕਰਨਗੇ । ਪਰ ਹਰੇਕ ਆਦਮੀ ਨੂੰ ਆਪਣੀ ਗਿਣਤੀ ਸਰਵ-ਸ੍ਰੇਸਟਤਾ ਵਿਚ ਕਰਾਣ ਦੀ ਯੋਗਤਾ ਪ੍ਰਾਪਤ ਕਰਨ ਦਾ ਸਮਾਨ ਅਵਸਰ ਪ੍ਰਾਪਤ ਹੋਵੇਗਾ ਇਹ ਕੁਝ ਨਿਰਸੰਦੇਹ ਫਿਰ ਅਫਲਾਤੂਨ ਦਾ ਹੀ ਵਿਚਾਰ ਹੈ । ਦੂਰ ਦ੍ਰਿਸ਼ਟੀ ਵਾਲੀ ਹਰੇਕ ਰਾਜਨੈਤਿਕ ਫ਼ਿਲਾਸਫ਼ੀ ਦੇ ਦਿਵਹਦੇ ਉਤੇ ਅਚੂਕ ਤੌਰ ਤੇ ਗਣਰਾਜ ਮਵਲੋ ਫ਼ਿਲਾਸਫ਼ੀ ਰਾਜੇ ਪ੍ਰਗਟ ਹੋ ਜਾਂਦੇ ਹਨ । ਜਿਨਾਂ ਵਧੀਕ ਸਮੇਂ ਲਈ ਅਸੀ ਜਿਨ੍ਹਾਂ ਮਾਮਲਿਆਂ ਬਾਰੇ ਚਿੰਤਨ ਕਰਦੇ ਹਾਂ ਓਨੇ ਹੀ ਵਧੀਕ ਨਿਸਚਿਤ ਤਯਜ ਤੇ ਅਸੀ ਅਫਲਾਤੂਨ ਵਲ ਵਾਪਸ ਪਰਤਦੇ ਹਾਂ । ਸ਼ਾਨੂੰ ਕਿਸੇ ਨਵੀਂ ਫ਼ਿਲਾਸਫ਼ੀ ਦੀ ਲੋੜ ਨਹੀਂ । ਸਾਨੂੰ ਲੋੜ ਹੈ ਪੁਰਾਣੀ ਤੇ ਸਰਵ ਸ੍ਰੇਸ਼ਟ ਫ਼ਿਲਾਸਫ਼ੀ ਅਨੁਸਾਰ ਜੀਵਨ ਜੀਉਣ ਲਈ ਦਲੇਰੀ ਸੀ ।
(6) ਟਿਪਣੀ
ਇਨ੍ਹਾਂ ਸਾਰਿਆਂ ਪੰਨਿਆਂ ਅੰਦਰ ਕਿਸੇ ਇਕ ਅਜੇਹੇ ਮਨੁੱਖ ਦੀ ਉਦਾਸੀ ਵਰਗੀ ਕੋਈ ਚੀਜ਼ ਮੌਜੂਦ ਹੈ ਜੇਹੜਾ ਕਿ ਉਸ ਸਾਰੇ ਕੁੱਝ ਤੋਂ ਨਿਖੇੜਿਆ ਗਿਆ ਹੈ ਜਿਸ ਨੂੰ ਕਿ ਉਹ ਪਿਆਰ ਕਰਦਾ ਹੋਵੇ ਅਤੇ ਜੇਹੜੀ ਚੀਜ਼ ਕਿ ਆਪਣੀਆਂ ਜੜ੍ਹਾਂ ਤੋਂ ਉਖੜ ਹੋਏ ਕਿਸੇ ਆਦਮੀ ਲਈ ਸੁਭਾਵਕ ਹੁੰਦੀ ਹੈ, ਸਪੇਨ ਦਾ ਇਕ ਕੁਲੀਨ ਅੰਨੁਵੰਸਜ਼ ਅਮ੍ਰੀਕਾ ਦੀ ਮੱਧ ਸ਼੍ਰੇਣੀ ਨੂੰ ਨਿਰਵਾਸਤ ਕੀਤਾ ਗਿਆ ਕਦੀ ਕਦੀ ਇਕ ਗੁਪਤੀ ਉਦਾਸੀ ਫੁਟ ਨਿਕਲਦੀ ਹੈ ਕਿ ਜੀਵਨ ਜੀਉਣ ਯੋਗ ਹੈ ਉਹ ਕਹਿੰਦਾ ਹੈ “ਇਹ ਇਕ ਸਭ ਤੋਂ ਵਧੀਕ ਅਨਿਵਾਰਯ ਮਨੌਤ ਹੈ ਤੇ ਜੇਕਰ ਇਹ ਮੰਨੀ ਨ ਗਈ ਹੁੰਦੀ ਤਾਂ ਇਹ ਸਭ ਤੋਂ ਵਧੀਕ ਅਸੰਭਵ ਸਿੱਟਾ ਹੁੰਦੀ ਹੈ ।” ਵਿਵੇਕ ਦਾ ਜੀਵਨ ‘ਰਚਨਾ ਦੀ ਸਭ ਤੋਂ ਪਹਿਲੀ ਜਿਲਦ ਵਿਚ ਉਹ ਮਨੁੱਖੀ ਜੀਵਨ ਅਤੇ ਇਤਿਹਾਸ ਦੇ ਪਲਾਟ ਅਤੇ ਭਾਵਅਰਥ ਬਾਰੇ ਜ਼ਿਕਰ ਕਰਦਾ ਹੈ, ਕਿ ਇਹ ਫ਼ਿਲਾਸਫ਼ੀ ਦਾ ਵਿਸ਼ਾ ਵਸਤੂ ਹੋਣਾ ਚਾਹੀਦਾ ਹੈ, ਛੇਕੜਲੀ ਜਿਲਦ ਵਿਚ ਹੈਰਾਨੀ ਪ੍ਰਗਟ ਕਰਦਾ ਹੈ ਕਿ ਕੋਈ ਅਜੇਹਾ ਭਾਵ ਜਾਂ ਪਲਾਟ ਹੈ ਵੀ ਸਹੀ । ਅਚੇਤ ਤੌਰ ਤੇ ਉਸ ਨੇ ਆਪਣੇ ਹੀ ਦੁਖਾਂਤ ਦਾ ਨਿਰੂਪਣ ਐਉਂ ਕੀਤਾ ਹੈ’ ਪੂਰਣਤਾ ਵਿਚ ਦੁਖਾਂਤ ਹੁੰਦਾ ਹੈ ਕਿਉਂ ਜੋ ਇਹ ਵਿਸ਼ਵ ਹੀ ਜਿਸ ਵਿਚ ਕਿ ਪੂਰਣਤਾ ਉਦੇ ਹੁੰਦੀ ਹੈ ਆਪਣੇ ਆਪ ਵਿਚ ਅਪੂਰਣ ਹੈ । ‘‘ਸ਼ੈਲੇ ਵਾਂਗ ਸਨਤਾਇਨਾ ਨੇ ਇਸ ਮੱਧ ਵਰਤੀ ਨਖਤ੍ਰ ਧਰਤੀ ਉਤੇ ਕਦੀ ਕਦੀ ਘਰ ਵਾਂਗ ਮਹਿਸੂਸ ਨਹੀਂ ਕੀਤਾ । ਪ੍ਰਤੀਤ ਹੁੰਦਾ ਹੈ ਕਿ ਉਸ ਦੇ ਸੌਂਦਰਯ ਬੋਧੀ ਭਾਵਨਾ ਸੰਸਾਰ ਅੰਦਰ ਬਿਖਰੀ ਹੋਈ ਸੁੰਦਰਤਾ ਆਨੰਦ ਨਾਲੋਂ ਉਸ ਨੂੰ ਚੀਜਾਂ ਵਸਤਾਂ ਦੀ ਕਰੂਪਤਾ ਤੋਂ ਦੁਖ ਕਸ਼ਟ ਹੀ ਵਧੀਕ ਪਹੁੰਚਾਇਆ ਹੈ । ਕਦੀ ਕਦੀ ਉਹ ਤਲਖ ਅਤੇ ਵਿਅੰਗ ਤਮਕ ਹੋ, ਜਾਂਦਾ ਹੈ, ਵਾਤਵਾਦ ਦੇ ਹਾਰਦਿਕ ਅਤੇ ਸੁਧ ਕਰਨ ਵਾਲੇ ਹਾਸੇ ਤੀਕ ਉਸ ਦੀ ਕਦੀ ਪਹੁੰਚ ਨਹੀਂ ਹੋਈ, ਨ ਹੀ ਹੈਰਾਨ ਜਾਂ ਅਨਾਤੋਲ ਡਰਾਂਸ ਦੀ ਨਿਘੀ ਅਤੇ ਖ਼ਿਮਾ ਕਰਨ ਵਾਲੀ ਮਾਨਤਾ ਤੀਕ ਉਹ ਇਕਲਵਾਜਾ ਅਤੇ ਉਤਕ੍ਸ਼ਟ ਅਤੇ ਇਸ ਲਈ ਆਪਣੇ ਆਪ ਵਿਚ ਇਕਲਾ ਹੋ ।ਸਿਆਣਪ ਦਾ ਪਾਰਟ ਕਿਸ ਗੱਲ ਵਿਚ ਹੈ ਉਹ ਪੁਛਦਾ ਹੈ, ਅਤੇ ਉਤਰ ਦੇਂਦਾ ਹੈ, ਇਕ ਅਖ ਖੁਲ੍ਹੀ ਰਖਕੇ ਸੁਪਨਾ ਲੈਣ ਸੰਸਾਰ ਤੋਂ ਨਿਰਲਿਤ ਰਹਿਣਾ ਬਿਨਾ ਇਸ ਪ੍ਰਤਿ ਵਿਰੋਧੀ ਹੋਣ ਦੇ, ਭਜੀਆਂ ਜਾਂਦੀਆਂ ਖੁਸ਼ੀਆਂ ਦਾ ਸੁਆਗਤ ਕਰਨਾ ਅਤੇ ਭਜੇ ਜਾਕੇ ਦੁਖ ਕਸ਼ਟਾਂ ਦਾ ਨੂੰ ਤਰਸ ਕਰਨ, ਤੇ ਪਲ ਭਰ ਲਈ ਵੀ ਇਹ ਨ ਭੁਲਦਿਆਂ ਹੋਇਆਂ ਕਿ ਇਹ ਕਿਨੇ ਭਗੌੜੇ ਹਨ ।”
ਪਰ ਸ਼ਾਇਦ ਇਹ ਨਿਰੰਤਰ ਉਦਾਸੀ ਖੁਸ਼ੀ ਲਈ ਇਕ ਮੌਤ ਦੀ ਘੰਟੀ ਹੈ; ਜੀਉਣ ਲਈ ਕਿਸੇ ਆਦਮੀ ਨੂੰ ਮੌਤ ਨਾਲੋਂ ਵਧੀਕ ਜੀਵਨ ਨੂੰ ਯਾਦ ਰਖਦੇ ਦੀ ਲੋੜ ਹੁੰਦੀ ਇਹ ਮਨੁੱਖ ਨੂੰ ਜ਼ਰੂਰੀ ਤੌਰ ਤੇ ਤਤਕਾਲੀਨ ਅਤੇ ਵਾਸਤਵਿਕ ਵਸਤੂ ਨੂੰ ਜਿਵੇਂ ਕਿ ਦੂਰ ਢੁਰਾਡੇ ਵਾਲੀ ਅੰਗੀਕਾਰ ਕਮਾ ਲੋੜੀਂਦਾ ਹੈ ਨੂੰ ਦਾਰਸ਼ਨਿਕ ਚਿੰਤਨ ਦਾ ਉਦੇਸ਼ ਇਸ ਤੋਂ ਸਿਵਾ ਹੋਰ ਕੁਝ ਨਹੀਂ, ਕਿ ਜਿਨਾ ਹੋ ਸਕੇ ਓਨਾ ਸਦੀਵਕਾਲ ਵਿਚ ਰਹਿਣਾ ਅਤੇ ਸਭ ਨੂੰ ਆਪਣੇ ਅੰਦਰ ਲੀਨ ਕਰਕੇ ਇਸ ਵਿਚ ਲੀਨ ਹੋਏ ਰਹਿਣਾ”। ਪਰ ਇਹ ਤਾਂ ਫ਼ਿਲਾਸਫ਼ੀ ਨੂੰ ਉਸ ਨਾਲੋਂ ਵਧੀਕ ਗੰਭੀਰਤਾ ਨਾਲ ਲੈਣਾ ਹੈ, ਜਿਨੀ ਕਿ ਫ਼ਿਲਾਸਫ਼ੀ ਵੀ ਲਏ ਜਾਣ ਦਾ ਅਧਿਕਾਰ ਹੈ, ਅਤੇ ਕੋਈ ਅਜੇਹੀ ਫ਼ਿਲਾਸਫ਼ੀ ਜੇਹੜੀ ਕਿ ਆਦਮੀ ਨੂੰ ਜੀਵਨ ਤੋਂ ਵਖਰਾ ਕਰਦੀ ਹੈ, ਉਹ ਉਨੀ ਹੀ ਡਿੰਗੀ ਟੇਢੀ ਹੈ, ਜਿਨਾ ਕਿ ਕੋਈ ਅਜੇਹੀ ਅਰਸ਼ੀ ਭਰਮ ਜਿਸ ਵਿਚ ਕਿ ਅਖ ਕਿਸੇ ਹੋਰ ਸੰਸਾਰ ਦੇ ਕਿਸੇ ਝਾਉਲੇ ਵਲ ਇਕ ਟਕ ਲਗੀ ਹੋਈ ਇਸ ਸੰਸਾਰ ਦੇ ਖਾਣ ਪੀਣ ਤੋਂ ਵੰਚਤ ਹੋ ਜਾਏ ।
ਸਿਆਣਪ ਭਰਮ ਵਿਮੁਕਤੀ ਤੋਂ ਆਉਂਦੀ ਹੈ, ਸਨਤਾਇਨ ਕਹਿੰਦਾ ਹੈ । ਪਰ ਫਿਰ ਇਹ ਤਾਂ ਸਿਆਣਪ ਅਰੰਭ ਹੀ ਹੁੰਦਾ ਹੈ ਜਿਵੇਂ ਕਿ ਸ਼ੰਕਾ ਫ਼ਿਲਾਸਫ਼ੀ ਦਾ ਅਰੰਭ ਹੁੰਦਾ ਹੈ, ਅਤੇ ਇਹ ਕੋਈ ਅੰਤਮ ਉਦੇਸ਼ ਅਤੇ ਪਰਿਪੂਰਤੀ ਵੀ ਨਹੀਂ । ਅੰਤਮ ਮਨੋਰਥਤਾ ਸੁਖ ਹੈ, ਅਤੇ ਫ਼ਿਲਾਸਫ਼ੀ ਤਾਂ ਕੇਵਲ ਇਕ ਸਾਧਨ ਹੈ, ਜੇਕਰ ਅਸੀਂ ਇਸ ਨੂੰ ਅੰਤਮ ਮਨੋਰਥਾ ਕਰਕੇ ਲੈ ਲੈਂਦੇ ਹਾਂ ਤਾਂ ਸਾਡੀ ਹਾਲਤ ਇਕ ਅਜੇਹੇ ਹਿੰਦੂ ਅਧਿਨਾਤਮਵਾਦੀ ਦੀ ਹੋ ਜਾਂਦੀ ਹੈ, ਜਿਸ ਦਾ ਜੀਵਨ ਮੰਤਵ ਆਪਣੀ ਧੁਨੀ ਉਤੇ ਇਕਾਗਰ ਹੋਣਾ ਹੁੰਦਾ ਹੈ ।
ਸ਼ਾਇਦ ਸਨਤਾਇਨਾ ਦੇ ਵਿਸ਼ਵ ਬਾਰੇ ਕੇਵਲ ਮਾਤ੍ਰ ਇਕ ਭੌਤਿਕ ਯੰਤ੍ਰਵਾਦ ਸੰਕਲਪ ਦਾ ਉਸ ਨੇ ਆਪਣੇ ਆਪ ਅੰਦਰ ਇਸ ਉਤਾਸਨ ਪਿਛੇ ਹਟ ਜਾਣ ਨਾਲ ਕੁਝ ਸੰਬੰਧ ਹੈ । ਸੰਸਾਰ ਅਦਰੋ ਜੀਵਨ ਨੂੰ ਕਢ ਲੈਣ ਮਗਰੋਂ, ਉਹ ਇਸ ਦੀ ਖੋਜ ਆਪਣੇ ਸੀਨੇ ਅੰਦਰ ਕਰਦਾ ਹੈ । ਉਹ ਰੋਸ ਕਰਦਾ ਹੈ ਕਿ ਅਜੇਹੀ ਕੋਈ ਗੱਲ ਨਹੀਂ ਅਤੇ ਭਾਵੇਂ ਅਸੀਂ ਉਸ ਵਿਚੋਂ ਵਿਸ਼ਵਾਸ ਨ ਕਰ ਸਕੀਏ, ਉਸ ਦਾ ਬਹੁਤਾ ਰੋਸ ਪ੍ਰਗਟ ਸਾਨੂੰ ਆਪਣੀ ਸੁੰਦਰਤਾ ਨਾਲ ਬੇਹਥਿਆਰ ਕਰ ਦੇਂਦਾ ਹੈ ।
ਕੋਈ ਇਕ ਸਿਧਾਂਤ ਇਕ ਭਾਵਨਾ ਵਿਹੀਨ ਚੀਜ਼ ਨਹੀਂ ਹੁੰਦਾ । ਜੇਕਰ ਸੰਗੀਤ ਕੇਵਲ ਮਾਤ੍ਰ ਕਿਸੇ ਇਕ ਹੀ ਭਾਵ ਨੂੰ ਰੂਪ ਦੇਣ ਨਾਲ ਜਜ਼ਬੇ ਨਾਲ ਭਰਿਆ ਹੋ ਸਕਦਾ ਹੈ ਤਾਂ ਕੋਈ ਇਕ ਅਜੇਹਾ ਝਾਉਲਾ ਕਿਨੀ ਵਧੀਕ ਸੁੰਦਰਤਾ ਜਾਂ ਭਿਆਨਕਤਾ ਨਾਲ ਭਰਪੂਰ ਨਹੀਂ ਹੋ ਸਕਦਾ, ਜੇਹੜਾ ਕਿ ਹਰੇਕ ਚੀਜ ਪ੍ਰਤੀ ਵਿਵਸਥਾ ਅਤੇ ਵਿਧੀ ਪ੍ਰਦਾਨ ਕਰ ਦੇਂਦਾ ਹੈ ਜਿਸ ਨੂੰ ਕਿ ਅਸੀਂ ਜਾਣਦੇ ਹੁੰਦੇ ਹਾਂ—ਜੇਕਰ ਤੁਸੀਂ ਵਸ਼ਿਸਟ ਆਸਮਾਨੀ ਸ਼ਕਤੀਆਂ ਵਿਚ ਵਿਸ਼ਵਾਸ ਕਰਨ ਦੇ ਆਦੀ ਹੋ ਜਾਂਦਾ ਜਾਂ ਕਿਸ ਦੂਸਰੇ ਜੀਵਨ ਵਿਚ ਆਪਣੀਆਂ ਰੋਮਾਂਚਕ ਜੋਖਮਾ ਨੂੰ ਜਾਰੀ ਰਖਣ ਦੀ ਆਸ਼ਾ ਕਰ ਦੇਵੇਗਾ, ਅਤੇ ਇਕ ਜਾਂ ਦੋ ਸਾਲਾਂ ਤੁਸੀਂ ਐਓ ਸਮਝ ਸਕਦੇ ਹੋ ਕਿ ਜੀਵਨ ਜੀਉਣ ਲਈ ਤੁਹਾਡੇ ਪਾਸ ਕੋਈ ਚੀਜ਼ ਰਹ ਨਹੀਂ ਗਈ । ਪਰ ਅਜੇਹਾ ਇਕ ਸੰਪੂਰਣ ਭੌਤਿਕਵਾਦੀ ਜੇਹੜਾ ਕਿ ਜਨਮ ਤੋਂ ਇਹ ਵਿਸ਼ਵਾਸ ਰਖਦਾ ਹੋਵੇ, ਨ ਕਿ ਉਹ ਜਿਸ ਨੂੰ ਕਿ ਅੱਧਾ ਪਚੱਧਾ ਧਕਾ ਦੇ ਕੇ ਇਸ ਵਿਚ ਸੁੱਟ ਕੇ, ਔਪਚਾਰਕ ਤੌਰ ਤੇ ਅਜੇਹਾ ਨਾਮ ਦੇ ਦਿੱਤਾ ਗਿਆ ਹੋਵੇ ਤੇ, ਤਾਂ ਉਹ ਇਕ ਸੋਹਣੇ ਡੈਮੋਕਰੇਸੀ ਵਾਂਗ ਇਕ ਹਸਮੁਖ ਫ਼ਿਲਾਸਫ਼ਰ ਹੋਵੇਗਾ । ਇਕ ਅਜੇਹੇ ਯੰਤ੍ਰਵਾਰ ਵਿਚ ਉਸ ਦਾ ਸੁਖ ਸੁਆਦ ਜੇਹੜਾ ਕਿ ਏਨੇ ਸਾਰੇ ਅਚੰਭੇ ਵਿਚ ਪਾਣ ਵਾਲੇ ਰੂਪ ਅਕਾਰਾ ਲੈ ਸਕਦਾ ਹੈ ਅਤੇ ਏਨੇ ਸਾਰੇ ਰੋਮਾਂਚ- ਕਾਰੀ ਉਦਵੇਗ ਪੈਦਾ ਕਰ ਸਕਦਾ ਹੈ, ਤਾਂ ਉਜੇਹੀ ਹੀ ਬੌਧਿਕ ਭਾਂਤ ਦਾ ਹੋ ਸਕਦਾ ਹੈ ਜੋਹੇ ਜੇਹਾ ਕਿ ਕੋਈ ਦਰਸ਼ਕ ਕੁਦਰਤੀ ਇਤਿਹਾਸ ਦੇ ਕਿਸੇ ਅਜੇਹੇ ਅਜਾਇਬ ਘਰ ਵਿਚ ਮਹਿਸੂਸ ਕਰਦਾ ਹੈ, ਜਿਥੇ ਕਿ ਉਹ ਕਿਨੀਆਂ ਹੀ ਤਿਤਰੀਆਂ ਅਤੇ ਹੋਰ ਕੋਈ ਇਕ ਵੱਡੇ ਛੋਟੇ ਜਨੌਰਾਂ ਨੂੰ ਉਨ੍ਹਾਂ ਦੇ ਖਾਨਿਆ ਅੰਦਰ ਦੇਖਣਾ ਭਾਲਦਾ ਹੈ । ਨਿਰਸੰਦੇਹ, ਉਸ ਅਨੁਮਾਨ ਅਤੀਤ ਜੀਵ ਵਿਚ ਪ੍ਰਸਤ ਪੀੜਾ ਸਨ ਪਰ ਛੇਤੀ ਹੀ ਉਨ੍ਹਾਂ ਦਾ ਅੰਤ ਹੋ ਗਿਆ ਹੈ ਅਤੇ ਇਸ ਸਾਰੇ ਸਮੇਂ ਅੰਦਰ ਦ੍ਰਿਸ ਕਿਨਾ ਸ਼ਾਨਦਾਰ ਤੇ ਕਿਨਾ ਅਸੀਮ ਤੌਰ ਤੇ ਸੁਆਦਲਾ ਪਰਿਦਰਸ਼ਨ ਰਹਿਆ ਸੀ ਅਤੇ ਕਿਨੇ ਮੂਰਖਤਾ ਭਰੇ ਅਤੇ ਅਨਿਵਾਰਯ ਉਹ ਬਿਲਕੁਲ ਉਛ ਜੇਹੇ ਨਿਰਪੇਕ ਉਦਯੋਗਾਂ ਪਰ ਸਾਇਦ ਜੇਕਰ ਉਹ ਤੀਤਰੀਆਂ ਬੋਲ ਸਕਦੀਆਂ ਤਾਂ ਉਹ ਸਾਨੂੰ ਯਾਦ ਕਰਾ ਦੇਂਦੀਆਂ ਕਿ ਇਕ ਅਜਾਇਬ ਘਰ (ਇਕ ਭੌਤਿਕਵਾਦੀ ਫ਼ਿਲਾਸਫ਼ੀ ਵਾਂਗ) ਤਾਂ ਨਿਰਜਿੰਦ ਵਸਤਾਂ ਦਾ ਪਰਿਦਰਸ਼ਨ ਹੈ, ਕਿ ਸੰਸਾਰ ਦੀ ਵਾਸਤ ਵਿਕਤਾ ਇਨ੍ਹਾਂ ਦੁਖਦਾਈ ਸੰਭਾਲਆ ਵਸ਼ਤਾਂ ਨੂੰ ਚਕਮਾ ਫਿਰ ਆਪਵੇਗਾ ਦੀਆਂ ਪੀੜਾਂ ਵਿਚ ਤੇ ਜੀਵਨ ਦੇ ਸਦਾ ਬਦਲਦੇ ਤੇ ਕਦੀ ਸਮਾਪਤ ਹੋਂਦ ਵਾਲੇ ਪ੍ਰਵਾਹ ਵਿਚ ਨਿਵਾਸ ਕਰਦੀ ਹੈ ।
ਕੋਈ ਨਿਰੀਖਕ ਮਿੱਤਰ ਕਹਿੰਦਾ ਹੈ, “ਸਨਤਾਇਨਾ”,
ਅੰਦਰ ਇਕਾਂਤ ਲਈ ਇਕ ਕੁਦਤਰੀ ਵਿਸ਼ੇਸ਼ ਰੁਚੀ ਸੀ-ਮੈਨੂੰ ਯਾਦ ਹੈ ਕਿ ਸਥੰਪਟਨ ਸਥਾਨ ਉਤੇ ਖਲੋਤੇ ਇਕ ਜਹਾਜ਼ ਦੇ ਜੰਗਲੇ ਨਾਲ ਢੋ ਲਾਈ ਹੋਈ ਮੈਂ ਅੰਗ੍ਰੇਜ਼ ਲੋਕਾਂ ਦੀ ਇਕ ਭੀੜ ਨੂੰ ਜਹਾਜ਼ ਉਤੇ ਚੜ੍ਹਦਿਆਂ ਦੇਖ ਰਿਹਾ ਸਾਂ, ਕੇਵਲ ਇਕ ਹੀ ਆਦਮਾਂ ਛੋਟੇ ਸਹਾਇਕ ਜਹਾਜ਼ ਦੇ ਕਿਨਾਰੇ ਉਤੇ ਵਖਰਾ ਅਡੋਲ ਅਤੇ ਪ੍ਰਸੰਨ ਚਿਤ ਨਿਰਲੇਪਤਾ ਨਾਲ ਖਲੌਤਾ ਆਪਣੇ ਸਾਥੀ ਯਾਤ੍ਰੀਆਂ ਦੀ ਕਾਹਲ ਦੌੜ ਭਜ ਨੂੰ ਦੇਖੀ ਜਾ ਰਿਹਾ ਸੀ ਅਤੇ ਜਦੋਂ ਅੰਤ ਨੂੰ ਸਾਰੀ ਭੀੜ ਦਾ ਬੈਠ ਬੈਠਾਣ ਹੋ ਗਿਆ ਤਾਂ ਉਹ ਆਪ ਵੀ ਚੜ੍ਹ ਗਿਆ । ਮੇਰੋਪਾਸ ਖਲੋਤੇ ਕਿਸੇ ਆਦਮੀ ਦੀ ਆਵਾਜ਼ ਨੇ ਕਿਹਾ ਇਹ “ਸਨਤਾਇਨਾ ਤੋਂ ਸਿਵਾ ਹੋਰ ਕੌਣ ਹੋ ਸਕਦਾ ਸੀ ? ਅਤੇ ਅਸਾਂ ਸਾਰਿਆਂ ਇਕ ਅਜੇਹੇ ਆਚਰਣ ਨੂੰ ਦੇਖਣ ਦੀ ਸੰਤੁਸ਼ਟਤਾ ਅਨੁਭਵ ਕੀਤੀ ਜੇਹੜਾ ਕਿ ਆਪਣੇ ਆਪ ਪ੍ਰਤੀ ਈਮਾਨਦਾਰ ਸੀ।”
ਛੇਕੜ ਠੀਕ ਇਹੋ ਕੁਝ ਸਾਨੂੰ ਜ਼ਰੂਰੀ ਤੌਰ ਤੇ ਉਸ ਦੀ ਫ਼ਿਲਾਸਫ਼ੀ ਬਾਰੇ ਵੀ ਕਹਿਣਾ ਬਣਦਾ ਹੈ, ਇਹ ਇਕ ਸੱਚ; ਅਤੇ ਨਿਰਭੈ, ਸਵ-ਪ੍ਰਗਟਾਵਾ ਹੈ, ਏਥੇ ਇਕ ਪ੍ਰਪਕ ਅਤੇ ਸੂਖਮ ਭਾਵੇ ਬਹੁਤੀ ਹੀ ਗੰਭੀਰ, ਆਤਮਾ ਨੇ ਆਪਣੇ ਆਪ ਨੂੰ ਇਕ ਵਿਧੀ ਰੂਪ ਅਤੇ ਕਲਾਸਕੀ ਵਾਰਤਕ ਰਚਨਾ ਵਿਚ ਵਿਅਕਤੀਤਾ ਹੈ ਅਤੇ ਭਾਵੇ ਅਸੀਂ ਇਸ ਦੀ ਛੁਟੇਰੀ ਸੁਰ ਅਤੇ ਇਕ ਅਲੋਪ ਹੋ ਗਏ ਸੰਸਾਰ ਲਈ ਇਸ ਦੀ ਮਧਮ ਧੁਨੀ ਨੂੰ ਪਸੰਦ ਨ ਕਰੀਏ, ਪਰ ਇਸ ਅੰਦਰ ਅਸੀਂ ਇਕ ਅਜੇਹੇ ਮਰ ਰਹੇ ਅਤੇ ਨਵੇਂ ਸਿਰਿਓ ਉਤਪਨ ਹੋ ਰਹੇ ਸਮੇਂ ਦੇ ਸੰਪੂਰਨ ਹੋਏ ਪ੍ਰਗਟਾਵ ਨੂੰ ਦੇਖਦੇ ਹਾਂ । ਜਿਸ ਵਿਚ ਕਿ ਮਨੁੱਖ ਪੂਰੇ ਤੌਰ ਤੇ ਸਿਆਣੇ ਅਤੇ ਸੁਤੰਤਰ ਨਹੀਂ ਹੋ ਸਕਦੇ ਕਿਉਂ ਜੋ ਉਨ੍ਹਾਂ ਨੇ ਆਪਣੇ ਪੁਰਾਣੇ ਵਿਚਾਰਾਂ ਨੂੰ ਤਾਂ ਤਿਲਾਂਜਲੀ ਦੇ ਦਿੱਤੀ ਹੈ; ਅਜੇਹੇ ਨਵਿਆਂ ਨੂੰ ਅਜੇ ਲਭਿਆ ਨਹੀਂ ਜੇਹੜੇ ਕਿ ਉਨ੍ਹਾਂ ਨੂੰ ਪੂਰਣਤਾ ਦੇ ਵਧੀਕ ਨੇੜੇ ਆਕਰਖਤ ਕਰ ਸਕਣ ।
ਵਿਲੀਅਮ ਜੇਮਜ਼
(1) ਵਿਅਕਤੀ ਸੰਬੰਧੀ
ਪਾਠਕ ਨੂੰ ਇਹ ਚਿਤਾਵਨੀ ਕਰਾਏ ਜਾਣ ਦੀ ਲੋੜ ਨਹੀਂ ਹੋਵੇਗੀ ਕਿ ਜਿਸ ਫ਼ਿਲਾਸਫ਼ੀ ਨੂੰ ਅਸਾਂ ਹੁਣੇ ਜੇਹੇ ਸੰਖੇਪ ਰੂਪ ਵਿਚ, ਵਿਅਕਤ ਕੀਤਾ ਹੈ, ਇਹ ਆਪਣੀ ਰਚਨਾ ਦੇ ਟਿਕਾਣੇ ਤੋਂ ਸਿਵਾ ਹੋਰ ਹਰੇਕ ਪੱਖ ਤੋਂ ਇਕ ਯੋਰਪੀਨ ਫ਼ਿਲਾਸਫ਼ੀ ਹੈ । ਇਸ ਦੇ ਅੰਦਰ ਇਕ ਪੁਰਾਣੀ ਸੰਸਕ੍ਰਿਤ ਦੇ ਅਨੁਰੂਪ ਵਿਚਾਰ ਵਿਭਿੰਨਤਾਵਾਂ ਰੰਗ ਰੋਗਨ ਅਤੇ ਮਧਮ ਆਤਮ ਸ਼ਮਰਪਨ ਵਿਦਮਾਨ ਹਨ । ਕੋਈ ਆਦਮੀ “ਵਿਵੇਕ ਦਾ ਜੀਵਨ” ਰਚਨਾ ਦੇ ਕਿਸੇ ਵੀ ਇਕ ਪੈਰੇ ਤੋਂ ਦਸ ਸਕਦਾ ਹੈ ਕਿ ਇਹ ਕੋਈ ਜਨਮ ਜਾਤ ਅਮਰੀਕਨ ਆਵਾਜ਼ ਨਹੀਂ ।
ਵਿਲੀਅਮ ਜੇਮਜ਼ ਅੰਦਰ ਆਵਾਜ਼ ਅਤੇ ਗੱਲਬਾਤ ਅਤੇ ਵਾਕੰਸ਼ ਦੇ ਮੋੜ ਤੀਕ ਵੀ ਅਮਰੀਕਨ ਹਨ। ਉਸ ਨੇ ਬੜੇ ਚਾਅ ਨਾਲ ਅਜੇਹੇ ਅਨੁਰੂਪ ਪ੍ਰਗਟਾਵਾਂ ਨੂੰ ਅੰਗੀਕਾਰ ਕੀਤਾ ਜਿਵੇਂ ਕਿ “ਨਕਦ ਕੀਮਤ ਅਤੇ” ਸਿੱਟੇ ਅਤੇ ਮੁਨਾਫੇ ਤਾਂ ਜੋ ਆਪਣੇ ਨੂੰ ਗਈ ਬਾਜ਼ਾਰ ਦੇ ਜਨ ਸਾਧਾਰਣ ਦੀ ਸਮਝ ਸੋਚ ਅੰਦਰ ਲਿਆ ਜਾ ਸਕੇ, ਉਸ ਨੇ ਆਪਣੇ ਆਪ ਨੂੰ ਕਿਸੇ ਇਕ ਸਨਤਾਇਨਾ ਜਾ ਕਿਸੇ ਹੈ ਨਹੀਂ ਜੇਮਜ਼ ਦੇ ਕੁਲੀਨ ਤਾਂਤ੍ਰਿਕ ਸੰਕੋਚ ਨਾਲ ਵਿਅਕਤ ਨ ਕੀਤਾ ਸਗੋਂ ਇਕ ਪ੍ਰਵਾਹ ਰੂਪ ਦੇਸੀ ਭਾਸ਼ਾ ਵਿਚ ਅਤੇ ਇਕ ਅਜੇਹੇ ਬਲ ਅਤੇ ਸਪਸ਼ਟਤਾ ਨਾਲ ਜਿਸ ਨੇ ਕਿ ਉਹਦੀ ਫ਼ਿਲਾਸਫ਼ੀ ਨੂੰ “ਅਰਥ ਕਿ ਆਪ ਦੇ ਅਤੇ ਰਾਖਵੀਂ ਸ਼ਕਤੀ” ਦਾ ਰੂਪ ਦੇ ਦਿੱਤਾ ਜੇਹੜਾ ਕਿ ਵਿਵਹਾਰਕ ਅਤੇ “ਮਿਹਨਤੀ ਰੂਜਵਲਰ ਦਾ ਮਾਨਸਿਕ ਸਹਿਚਾਰੀ ਹੈ । ਅਤੇ ਨਾਲ ਲਗਦੇ ਉਸ ਨੇ ਸਾਧਾਰਨ ਲਈ” ਪੁਰਾਣੇ ਧਰਮ ਸ਼ਾਸਤ੍ਰ ਸਾਰਭਾਵਾਂ ਵਿਚ ਉਹ ਕੰਮਲ ਤਬੀਅਤ ਵਾਲਾ ਭਰੋਸਾ ਵਿਅਕਤ ਕਰ ਦਿੱਤਾ ਜੇਹੜਾ ਕਿ ਅਮਰੀਕਨ ਆਤਮਾ ਅੰਦਰ ਵਿਆਪਕ ਅਤੇ ਵਿਤ ਦੀ ਵਾਸਤਵਿਕ ਭਾਵਨਾ ਦੇ ਨਾਲੋਂ ਨਾਲ, ਅਤੇ ਉਸ ਕਰੜੇ ਹਠ ਸਹਤਰ ਰਹਿੰਦਾ ਹੈ, ਜਿਸ ਨੇ ਇਕ ਜੰਗਲ ਬੀਆਬਾਨ ਨੂੰ ਹੋਨਹਾਰ ਧਰਤੀ ਦਾ ਰੂਪ ਦੇ ਦਿੱਤਾ !
ਵਿਲੀਅਨ ਜੇਮਜ਼ ਨੇ 1842 ਵਿਚ ਨਿਊਯਾਰਕ ਵਿਚ ਜਨਮ ਲਿਆ। ਉਸ ਦਾ ਪਿਤਾ ਇਕ ਸਵੀਡਨ ਬਰਗ ਭਾਂਤ ਦਾ ਅਨੁਭਵੀ ਅਧਿਆਤਮਵਾਦੀ ਸੀ, ਜਿਸ ਦੇ ਇਸ ਅਧਿਆਤਮਵਾਦਾ ਨੇ ਉਸ ਦੀ ਸੋਚ-ਸਮਝ ਅਤੇ ਵਿਨੋਦ ਨੂੰ ਹਾਨੀ ਨਹੀਂ ਸੀ ਪਹੁੰਚਾਈ ਅਤੇ ਪੁੱਤਰ ਅੰਦਰ ਵੀ ਇਨ੍ਹਾਂ ਤਿੰਨਾਂ ਚੀਜ਼ਾਂ ਵਿਚੋਂ ਕਿਸੇ ਦੀ ਥੁੜ੍ਹ ਨਹੀਂ ਸੀ । ਅਮਰੀਕਾ ਦੇ ਪ੍ਰਾਈਵੇਟ ਸਕੂਲਾਂ ਵਿਚ ਕੁਝ ਮੌਸਮਾਂ ਲਈ ਪੜ੍ਹਾਈ ਕਰਨ ਮਗਰੋਂ ਵਿਲੀਅਮ ਜੇਮਜ਼ ਨੂੰ ਉਸ ਦੇ ਭਰਾ ਹੈਨਰੀ (ਉਸ ਨਾਲੋਂ ਇਕ ਸਾਲ ਛੋਟਾ) ਸਮੇਤ ਫ਼ਰਾਂਸ ਦੇ ਪ੍ਰਾਈਵੇਟ ਸਕੂਲ ਨੂੰ ਭੇਜ ਦਿੱਤਾ ਗਿਆ । ਉਥੇ ਉਨ੍ਹਾਂ ਦਾ ਸੰਬੰਧ ‘ਚਾਰਕਾਟ’ ਅਤੇ ਹੋਰ ਮਨੋਰੋਗਵਿਗਿਆਨੀਆਂ ਦੇ ਕੰਮ ਨਾਲ ਹੋ ਗਿਆ ਅਤੇ ਦੋਹਾਂ ਨੇ ਹੀ ਮਨੋਵਿਗਿਆਨ ਵਲ ਮੋੜ ਲੈ ਲਿਆ; ਇਨ੍ਹਾਂ ਵਿਚੋਂ ਇਕ ਨੇਤਾ ਕਿਸੇ ਪਰਾਣੇ ਪ੍ਰਗਟਾਵ ਅਨੁਸਾਰ ਗਲਪ ਸਾਹਿਤ ਨੂੰ ਮਨੋਵਿਗਿਆਨ ਵਾਂਗ ਲਿਖਣਾ ਸ਼ੁਰੂ ਕਰ ਦਿੱਤਾ ਜਦੋਂ ਕਿ ਦੂਸਰੇ ਨੇ ਮਨੋਵਿਗਿਆਨ ਨੂੰ ਗਲਪ ਸਾਹਿਤ ਸਮਾਨ ਲਿਖ ਦਿੱਤਾ । ਬਾਹਰ ਬਦੇਸ਼ ਵਿਚੋ ਹੀ ਬਤੀਤ ਕੀਤਾ ਤੇ ਅੰਤ ਨੂੰ ਬ੍ਰਤਾਨਵੀ ਹੈਨਰੀ ਨੇ ਆਪਣਾ ਬਹੁਤਾ ਜੀਵਨ ਨਾਗਰਿਕ ਬਣ ਗਿਆ । ਯੋਰਪੀਨ ਸੰਸਕ੍ਰਿਤੀ ਨਾਲ ਵਧੀਕ ਲਗਾਤਾਰ ਮੇਲ ਜੋਲ ਰਾਹੀਂ ਉਸ ਦੇ ਅੰਦਰ ਵਿਚਾਰ ਦੀ ਇਕ ਅਜੇਹੀ ਪ੍ਰਪਕਤਾ ਆ ਗਈ ਜਿਸ ਦੀ ਕਿ ਉਸ ਦੇ ਭਰਾ ਅੰਦਰ ਥੁੜ ਰਹੀ, ਪਰ ਵਿਲੀਅਮ ਨੇ ਅਮਰੀਕਾ ਨੂੰ ਵਾਪਸ ਪਰਤਣ ਤੇ ਉਸ ਰਾਸ਼ਟ੍ਰ ਦੀ ਉਤੇਜਨਾ ਅਨੁਭਵ ਕੀਤੀ ਜੇਹੜਾ ਕਿ ਦਿਲ ਦਾ ਨਵਯੁਵਕ ਅਤੇ ਅਵਸਰ ਅਤੇ ਆਸ਼ਾ ਵਿਚ ਧਨਾਢ ਸੀ ਅਤੇ ਆਪਣੇ ਸਮੇਂ ਤੇ ਸਥਾਨ ਦੀ ਸਪਿਰਿਟ ਨੂੰ ਅਜੇਹਾ ਚੰਗੀ ਤਰ੍ਹਾਂ ਅੰਗੀਕਾਰ ਕੀਤਾ ਕਿ ਸਮੇਂ ਦੀ ਇਸ ਆਤਮਾ ਦੇ ਖੰਡਾਂ ਨਾਲ ਇਕ ਅਜੇਹੀ ਲੋਕ ਪ੍ਰਿਅਤਾ ਦੀ ਅਟਾਰੀ ਤੀਕ ਉਠ ਗਿਆ ਜੇਹੜੀ ਕਿ ਕਿਸੇ ਹੋਰ ਅਮਰੀਕਨ ਫ਼ਿਲਾਸਫ਼ਰ ਦੇ ਹਿਸੇ ਨਹੀਂ ਸੀ ਆਈ ।
1870 ਵਿਚ ਉਸ ਨੇ ਹਾਰ ਵਰਡ ਤੋਂ ਆਪਣੀ ਐਮ. ਡੀ. ਦੀ ਡਿਗਰੀ ਲਈ ਅਤੇ ਉਥੇ ਹੀ 1872 ਤੋਂ ਲੈ ਕੇ 1910 ਵਿਚ ਆਪਣੀ ਮੌਤ ਤੀਕ, ਪਹਿਲਾਂ ਸਰੀਰ ਅੰਗ ਵਿਗਿਆਨ ਤੇ ਮਨੁੱਖੀ ਸਰੀਰ ਵਿਗਿਆਨ ਅਤੇ ਫਿਰ ਮਨੋਵਿਗਿਆਨਕ ਅਤੇ ਅੰਤ ਨੂੰ ਫ਼ਿਲਾਸਫ਼ੀ ਪੜ੍ਹਾਂਦਾ ਰਿਹਾ । ਉਸ ਦੀ ਸਭ ਤੋਂ ਵੱਡੀ ਸਫ਼ਲਤਾ ਲਗਭਗ ਉਸ ਦੀ ਪਹਿਲੀ ਸੀ- ‘ਮਨੋਵਿਗਿਆਨ ਦੇ ਸਿੱਧਾਂਤ । (1890) ਸ਼ਰੀਰ ਰਚਨਾ ਵਿਗਿਆਨ ਫਿਲਾਸਫੀ ਅਤੇ ਵਿਸ਼ਲੇਸਣ ਦਾ ਇਕ ਮਨੋਹਰ ਮਿਸ਼ਣ ਭਾਵੇਂ ਜੇਮਜ਼ ਅੰਦਰ ਮਨੋਵਿਗਿਆਨ ਅਜੇ ਵੀ ਆਪਣੀ ਮਾਤ੍ਰਾ ਤਤਵ-ਮੀਮਾਂਸਾ ਦੀ ਜੇਰ ਨਾਲ ਨੁਚੜ ਰਿਹਾ ਹੈ ਤਾਂ ਵੀ ਇਹ ਪੁਸਤਕ ਵਧ ਤੋਂ ਵਧ ਸਿਖਿਆਕਾਰਕ ਅਤੇ ਸਹਿਜੇ ਹੀ ਆਪਣੇ ਇਸ ਬਾਰੇ ਸਭ ਤੋਂ ਵਧੀਕ ਲੀਨ ਕਰ ਲੈਣ ਵਾਲਾ ਸੰਖੇਪ ਵਰਣਨ ਹੈ, ਉਸ ਸੂਖਮਤਾ ਦਾ ਕੁਝ ਅੰਸ਼ ਜੰਹੜਾ ਕਿ ਹੈਨਰੀ ਨੇ ਆਪਣੇ ਉਪਵਾਕਾਂ ਵਿਚ ਪਾਇਆ ਸੀ । ਉਸ ਨੇ ਵਿਲੀਅਮ ਜੇਮਜ਼ ਦੀ ਅਜੇਹੀ ਨੰਬਰ ਤੋਂ ਤੀਬਰ ਅੰਤਰ-ਦਰਸਨ ਨਮਿਤ ਸਹਾਇਤਾ ਕਰ ਦਿੱਤੀ ਜੇਹੋ ਜੇਹਾ ਕਿ ਮਨੋਵਿਗਿਆਨ ਨੇ ਡੇਵਿਡ ਹਯੂਮ ਦੀ ਨਿਰਛਲ ਸਪਸ਼ਟਤਾ ਦੇ ਸਮੇਂ ਤੋਂ ਲੈ ਕੇ ਕਦੀ ਦੇਖਿਆ रुचीं मो ।
ਪ੍ਰਕਾਸ਼ ਪਾਣ ਵਾਲੇ ਵਿਸ਼ਲੇਸਣ ਲਈ ਇਸ ਲਗਨ ਨੇ ਜਮਜ਼ ਨੂੰ ਅਨਿਵਾਰ੍ਯ ਤੌਰ ਤੇ ਮਨੋਵਿਗਿਆਨ ਤੋਂ ਫ਼ਿਲਾਸਫ਼ੀ ਵਲ ਲੈ ਜਾਣਾ ਅਤੇ ਵਾਪਸ ਫਿਰ ਤਤਮੀਮਾਂਸਾ ਵਲ ਲੈ ਆਉਣਾ ਸੀ । ਉਹ ਦਲੀਲ ਕਰਦਾ ਸੀ (ਅਤੇ ਆਪਣੀਆਂ ਹੀ ਵਸਤੂਵਾਦੀ ਰੁਚੀਆਂ ਦੇ ਵਿਰੁਧ) ਕਿ ਤਤ੍ਰ ਮੀਮਾਂਸ ਕੇਵਲ ਮਾਤ੍ਰ ਇਕ ਯਤਨ ਹੁੰਦੀ ਹੈ, ਚੀਜ਼ਾਂ ਵਸਤਾਂ ਨੂੰ ਸਪਸ਼ਟ ਤੌਰ ਤੇ ਸੰਚਣ ਲਈ ਅਤੇ ਉਸ ਨੇ ਫ਼ਿਲਾਸਫੀ ਦੀ ਪਰਿਭਾਸ਼ਾ ਆਪਣੇ ਸਾਧਾਰਣ ਅਤੇ ਸਪਸ਼ਟ ਢੰਗ ਨਾਲ ਇਸ ਰੂਪ ਵਿਚ ਕੀਤੀ, ‘ ਚੀਜ਼ਾਂ ਵਸਤਾਂ ਬਾਰੇ ਵਧ ਤੋਂ ਵਧ ਸੰਭਵ ਸਮਝ ਗੋਚਰੇ ਢੰਗ ਨਾਲ ਸੱਚਣਾ” । ਇਸ ਲਈ 1900 ਤੋਂ ਮਗਰੋਂ ਉਸ ਦੇ ਪ੍ਰਕਾਸ਼ਨ ਲਗਭਗ ਸਾਰੇ ਫਿਲਾਸਫ਼ੀ ਦੇ ਖੇਤ ਵਿਚ ਸਨ । ਉਸ ਨੇ “ਵਿਸ਼ਵਾਸ ਨਮਿਤ ਸੰਕਲਪ’ ਦੇ ਨਾਲ ਆਰੰਭ ਕੀਤਾ (1897) ਅਤੇ ਤਦੋਂ ਮਨੋਵਿਗਿਆਨਕ ਵਿਆਖਿਆ ਦੀ ਸਰਵਉਤ ਸਟ ਰਚਨਾ–“ਧਾਰਮਕ ਅਨੁਭਵ ਦੀਆਂ ਵਿਭਿੰਨਤਾਵਾਂ 1902 ਦੇ ਮਗਰੋਂ ਉਹਨੇ ਆਪਣਾ ਰੂਪ ਅਰਥਕ੍ਰਿਆਵਾਦ ਬਾਰੇ ਆਪਣੀਆਂ ਪ੍ਰਸਿੱਧ ਪੁਸਤਕਾਂ ਵਲ ਕਰ ਲਿਆ (1907) ਇਕ ਬਹੁਤਤਵਾਦੀ, ਵਿਸ਼ਵਾਸ (1909) ਅਤੇ” ਸਤਦਾ ਭਾਵ ਅਰਥ. “1(909) ਉਸ ਦੀ ਮੌਤ ਤੋਂ ਇਕ ਸਾਲ ਮਗਰੋਂ, ਫ਼ਿਲਾਸਫ਼ੀ ਕੁਝ ਸਮੱਸਿਆਵਾਂ ਰਚਨਾ ਸਾਹਮਣੇ ਆਈ (1911) ਅਤੇ ਕੁਝ ਚਿਰ ਪਿਛੋਂ ਆਮੂਲ ਪਰਿਵਰਤਨ ਅਨੁਭਵਵਾਦ ਬਾਰੇ ਅਨੁਬੰਧ” ਦੀ ਇਕ ਮਹੱਤਵ ਪੂਰਣ ਪੁਸਤਕ (1912) ਸਾਨੂੰ ਆਪਣਾ ਅਧਿਐਨ ਜ਼ਰੂਰੀ ਤੌਰ ਤੇ ਇਸ ਛੇਕੜਲੀ ਪੁਸਤਕ ਨਾਲ ਲੋੜੀਂਦਾ ਹੈ, ਕਿਉਂ ਜੇ ਨਿਬੰਧਾ ਵਿਚ ਹੀ ਜੇਮਜ਼ ਨੇ ਆਪਣੀ ਫ਼ਿਲਾਸਫ਼ੀ ਦੇ ਆਧਾਰਾਂ ਨੂੰ ਸਭ ਤੋਂ ਵਧੀਕ ਸਪਸ਼ਟ ਤੌਰ ਤੇ ਬੰਨ੍ਹਿਆ ਸੀ ।
(2) ਅਰਥਕ੍ਰਿਆਵਾਦ (Pragmatism)
ਉਸ ਦੇ ਵਿਚਾਰ ਦੀ ਦਿਸ਼ਾ ਸਦਾ ਵਾਸਤਾਂ ਵੱਲ ਨੂੰ ਹੁੰਦੀ ਹੈ, ਅਤੇ ਜੇ ਕਰ ਉਹ ਮਨੋਵਿਗਿਆਨ ਤੋਂ ਆਰੰਭ ਕਰਦਾ ਹੈ ਤਾਂ ਇਕ ਅਜੇਹੇ ਤਤ-ਮੀਮਾਂਸਕ ਦੇ ਤੌਰ ਤੇ ਨਹੀਂ ਜੇਹੜਾ ਕਿ ਆਪਣੇ ਆਪ ਨੂੰ ਹਵਾਈ ਜੇਹੀਆਂ ਅਸਪਸ਼ਟਤਾਵਾਂ ਵਿਚ ਗੁਆ ਲੈਣਾ ਪਸੰਦ ਕਰਦਾ ਸਗੋਂ ਇਕ ਅਜੇਹੇ ਵਾਸਤਵਾਦੀ ਦੇ ਤੌਰ ਤੇ, ਜਿਸ ਦੇ ਲਈ ਵਿਚਾਰ ਭਾਵੇਂ ਇਹ ਦ੍ਰਵ ਤੋਂ ਕਿਨਾ ਵੀ ਵਿਭਿੰਨ ਹੋਵੇ ਸਾਰ ਰੂਪ ਵਿਚ ਬਾਹਰਲੀ ਅਤੇ ਭੌਤਿਕ ਵਾਸਤਵਿਕਤਾ ਦਾ ਹੀ ਇਕ ਸ਼ੀਸ਼ਾ ਹੁਦਾ ਹੈ। ਇਹ ਕੇਵਲ ਮਾਤ੍ਰ ਵਸਤਾਂ ਨੂੰ ਹੀ ਪਛਾਣ ਦਾ ਅਤੇ ਪ੍ਰਤਿਬਿੰਬਤ ਨਹੀਂ ਕਰਦਾ ਜਿਵੇਂ ਕਿ ਹਯੂਮ ਮੰਨਦਾ ਸੀ, ਸਗੋਂ ਉਨ੍ਹਾਂ ਦੇ ਸੰਬੰਧਾਂ ਨੂੰ ਵੀ, ਇਹ ਹਰੇਕ ਵਸਤੂ ਨੂੰ ਇਕ ਪ੍ਰਕਰਣ ਵਿਚ ਵੇਖਦਾ ਹੈ, ਅਤੇ ਪ੍ਰਕਰਣ ਪਛਾਣ ਦੇ ਅੰਦਰ ਉਵੇਂ ਹੀ ਤਤਕਾਲੀਨ ਤੌਰ ਤੇ ਦਿੱਤਾ ਹੁੰਦਾ। ਹੈ, ਜਿਵੇਂ ਕਿ ਵਸਤੂ ਦਾ ਰੂਪ ਅਤੇ ਛੁਹ ਅਤੇ ਇਸ ਲਈ ਕਾਂਟ ਦੀ ਗਿਆਨ ਦੀ ਸਮੱਸਿਆ ਨਿਰਾਰਥ ਹੈ” ਅਸੀਂ ਆਪਣੀਆਂ ਸੰਵੇਦਨਾਵਾਂ ਨੂੰ ਅਰਬ ਕਿਵੇਂ ਦੇਂਦੇ-ਭਾਵ ਅਤੇ ਵਿਵਸਥਾ ਘਟੋ ਘਟ ਰੂਪ ਰੇਖਾ ਵਿਚ ਪਹਿਲਾਂ ਤੋਂ ਮੌਜੂਦ ਹੁੰਦੀਆਂ ਹਨ । ਅੰਗ੍ਰੇਜ਼ੀ ਵਿਚਾਰਧਾਰਾ ਪੁਰਾਣਾ ਛਿੰਨ ਭਿੰਨ ਮਨੋਵਿਗਿਆਨ ਜੇਹੜਾ ਕਿ ਵਿਚਾਰ ਨੂੰ ਯਾਂਤਿਕ ਤੌਰ ਤੇ ਸੰਬੰਧਤ ਹੋਏ ਭਿੰਨ ਭਿੰਨ ਵਿਚਾਰਾਂ ਦੀ ਇਕ ਲੜੀ ਦੇ ਰੂਪ ਵਿਚ ਸੰਕਲਪਨ ਕਰਦਾ ਸੀ, ਉਹ ਭੌਤਿਕ ਵਿਗਿਆਨ ਅਤੇ ਰਸਾਇਨ ਸ਼ਾਸਤ੍ਰ ਦੀ ਇਕ ਭੁਲੇਖੇ ਵਿਚ ਪਾਣ ਵਾਲੀ ਨਕਲ ਹੈ । ਵਿਚਾਰ ਕੋਈ ਇਕ ਲੜੀ ਨਹੀਂ ਹੁੰਦਾ, ਸਗੋਂ ਇਕ ਨਵੀਂ ਪ੍ਰਵਾਹ ਰੂਪ ਹੁੰਦਾ ਹੈ, ਪਛਾਣ ਅਤੇ ਜ਼ਜਬੇ ਦੀ ਇਕ ਅਜੇਹੀ ਨਿਰੰਤਰਤਾ ਜਿਸ ਵਿਚ ਕਿ ਵਿਚਾਰ ਲੰਘਦੀਆਂ ਛੋਟੀਆਂ ਗੋਲੀਆਂ ਵਾਂਗ ਹੁੰਦੇ ਹਨ ਜਿਵੇਂ ਕਿ ਲਹੂ ਅੰਦਰ ਕਿਣਕੇ ਜਾਂ ਕਾਰਪਸਲ । ਸਾਡੀਆਂ ਮਾਨਸਿਕ ਅਵਸਥਾਵਾਂ ਹੁੰਦੀਆਂ (ਭਾਵੇਂ ਇਹ ਵੀ ਫਿਰ ਇਕ ਭੁਲੇਖਾ ਪਾਣ ਵਾਲਾ) ਖਲੋਤਾ ਜੇਹਾ ਪਾਰਿਭਾਸ਼ਕ ਸ਼ਬਦ ਹੈ ਜੇਹੜੀਆਂ ਕਿ ਸੰਬੰਧਕਾਂ ਕ੍ਰਿਆਸ਼ਬਦਾਂ ਕ੍ਰਿਆਵਿਸ਼ੇਸਣਾ ਅਤੇ ਯੋਜਨਾ ਨਾਲ ਮੇਲ ਖਾਂਦੀਆਂ ਹਨ ਜਿਵੇਂ ਕਿ ਹੋਰ ਅਵਸਥਾ ਜੇਹੜੀਆਂ ਕਿ ਸਾਡੀ ਗਲਬਾਤ ਦੇ ਨਾਵ ਅਤੇ ਪੜਨਾਵ ਸ਼ਬਦਾਂ ਦਾ ਭਾਸ ਦੇਂਦੀਆਂ ਹਨ; ਸਾਡੇ ਅੰਦਰ ਮਹਿਸੂਸ ਹੁੰਦੇ ਹਨ ਵਾਸਤੇ ਅਤੇ ਵਲ, ਅਤੇ ਉੱਲਟ ਅਤੇ ਕਿਉਂਕਿ, ਅਤੇ ਪਿਛੋਕੜ, ਅਤੇ ਮਗਰੋਂ ਬਾਰੇ ਜਿਵੇਂ ਕਿ ਦ੍ਰਵ ਅਤੇ ਮਨੁੱਖਾਂ ਬਾਰੇ ਵਿਚਾਰ ਦੇ ਪ੍ਰਵਾਹ ਅੰਦਰ ਇਹ “ਸਕਰਮਕ” ਅੰਸ਼ ਹੀ ਹੁੰਦੇ ਹਨ ਜੇਹੜੇ ਕਿ ਸਾਡੇ ਮਾਨਸਿਕ ਜੀਵਨ ਦਾ ਧਾਗਾ ਨਿਰਮਾਣ ਕਰਦੇ ਅਤੇ ਸਾਨੂੰ ਚੀਜ਼ਾਂ ਵਸਤਾਂ ਦੀ ਨਿਰੰਤਰਤਾ ਦੀ ਕੁਝ ਮਾਤ੍ਰਾ ਦੇਂਦੇ ਹਨ ।
ਚੇਤਨਤਾ ਕੋਈ ਇਕ ਹੋਂਦ ਨਹੀਂ ਨ ਹੀ ਕੋਈ ਵਸਤੂ ਸਗੋਂ ਸੰਬੰਧਾਂ ਦਾ ਇਕ ਪ੍ਰਵਾਹ ਅਤੇ ਪ੍ਰਣਾਲੀ ਹੁੰਦੀ ਹੈ, ਇਕ ਅਜੇਹਾ ਬਿੰਦੂ ਜਿਥੇ ਕਿ ਵਿਚਾਰਾਂ ਦਾ ਅਨੁਕ੍ਰਮ ਅਤੇ ਸੰਬੰਧ ਪ੍ਰਕਾਸ਼ਮਾਨ ਤੌਰ ਤੇ ਇਕੱਠੇ ਹੁੰਦੇ ਹਨ, ਅਜੇਹੇ ਪਲਾਂ ਵਿਚ ਵਾਸਤਵਿਕਤਾ ਹੀ ਆਪ ਵਿਚਾਰ ਅੰਦਰ ਲਿਸ਼ਕ ਰਹੀ ਹੁੰਦੀ ਹੈ ਨ ਕਿ ਕੇਵਲ ਪ੍ਰਤਿਭਾਸ ਕਿਉਂ ਜੋ ਪ੍ਰਪੰਚ ਅਤੇ “ਪ੍ਰਗਟ ਰੂਪਾਂ ਤੋਂ ਪਰੇ ਕੋਈ ਹੋਰ ਚੀਜ਼ ਨਹੀਂ ਹੁੰਦੀ । ਨਾ ਹੀ ਅਨੁਭਵ ਪਰਿਕ੍ਰਿਆ ਤੋਂ ਪਰੇ ਕਿਸੇ ਆਤਮਾ ਤੀਕ ਜਾਣ ਦੀ ਲੋੜ ਹੁੰਦੀ ਹੈ, ਆਤਮਾ ਸਾਡੇ ਮਾਨਸਿਕ ਜੀਵਨ ਦਾ ਜੋੜ ਹੁੰਦੀ ਹੈ, ਕਿ ਵਾਸਤਵਿਕ ਵਸਤੂ ਕੇਵਲ ਸਾਰੀਆਂ ਪ੍ਰਪੰਚ ਘਟਨਾਵਾਂ ਦਾ ਹੀ ਸਮੁਚਾ ਜੋੜ ਹੁੰਦੀ ਹੈ ਅਤੇ ਨਿਰਪੇਖ ਸੰਸਾਰ ਦੇ ਸੰਬੰਧਾਂ ਦਾ ਤਾਣਾ ਤਤਕਾਲੀਨ ਅਤੇ ਵਾਸਤਵਿਕ ਲਈ ਇਹੋ ਲਗਨ ਹੀ ਉਹ ਚੀਜ਼ ਹੈ ਜੇਹੜੀ ਕਿ ਜੇਮਜ਼ ਨੂੰ ਅਰਥ-ਕ੍ਰਿਆਵਾਦ ਵਲ ਲੈ ਗਈ, ਫ਼ਰਾਂਸੀਸੀ ਸਪਸ਼ਟਤਾ ਦੀ ਵਿਚਾਰਧਾਰਾ ਵਿਚ ਪਾਲੇ ਪੋਸੇ ਗਏ ਹੋਣ ਕਰ ਕੇ ਉਹ ਜਰਮਨ ਤਤ੍ਰ ਮੀਮਾਂਸਾ ਦੀਆਂ ਅਸਪਸ਼ਟਤਾਵਾਂ ਅਤੇ ਪਾਰਿਭਾਸ਼ਾ ਨੂੰ ਸੂਗ ਕਰਦਾ ਸੀ, ਅਤੇ ਜਦੋਂ ਹੈਰਿਸ ਤੇ ਹੋਰਨਾ ਨੇ ਮਰ ਰਹੇ ਇਕ ਹੀਵਲਗਾਦ ਦਾ ਅਮਰੀਕਾ ਅੰਦਰ ਆਯਾਤ ਕਰਨਾ ਅਰੰਭਿਆ ਤਾਂ ਜੇਮਜ਼ ਨੇ ਇਕ ਅਜੇਹੇ ਕਰੀਤੀਨ ਕਰਮਚਾਰੀ ਸਮਾਨ ਪ੍ਰਤਿਕਰਨ ਕੀਤਾ ਜਿਸ ਨੇ ਕਿ ਆਪ੍ਰਵਾਸੀ ਸੰਕ੍ਰਮਣ ਨੂੰ ਲਭ ਲਿਆ ਹੋਵੇ । ਉਸ ਨੂੰ ਨਿਸ਼ਚਾ ਹੋ ਗਿਆ ਸੀ ਕਿ ਜਰਮਨ ਤਤ੍ਰ-ਮੀਮਾਂਸਾ ਦੇ ਪਾਰਿਭਾਸ਼ਕ ਸ਼ਬਦ ਅਤੇ ਸਮੱਸਿਆਵਾਂ ਅਵਾਸਤਵਿਕ ਸਨ ਅਤੇ ਉਸ ਨੇ ਆਪਣੇ ਅਗੇ ਪਿਛੇ ਭਾਵ ਅਰਥ ਦੀ ਕੋਈ ਅਜੇਹੀ ਕਸਵਟੀ ਲਭਣ ਦੀ ਕੋਸ਼ਿਸ਼ ਕੀਤੀ ਜੇਹੜੀ ਕਿ ਹਰੇਕ ਨਿਰਪਚ ਮਾਨਸ ਪ੍ਰਤਿ ਇਨ੍ਹਾਂ ਭਾਵਾਕਤਾਵਾਂ ਦੇ ਰੀਤੇਪਨ ਨੂੰ ਪ੍ਰਗਟ ਕਰ ਦਿਖਾਏ ।
ਇਹ ਹਥਿਆਰ ਜੇਹੜਾ ਕਿ ਉਹ ਲਭਦਾ ਸੀ । ਉਸ ਨੂੰ ਮਿਲ ਗਿਆ । ਜਦੋਂ ਕਿ 1878 ਵਿਚ “ਲੋਕ ਪ੍ਰਿਆ ਸਾਇੰਸ ਮਾਸਕ ਵਿਚ ਚਾਰਲਸ ਪਾਈਰਸ ਦਾ ਇਕ ਨਿਬੰਧ ਆਪਣੇ ਵਿਚਾਰਾਂ ਨੂੰ ਸਪਸ਼ਟ ਕਿਵੇਂ ਕੀਤਾ ਜਾਏ” ਉਸ ਦੇ ਸਾਹਮਣੇ ਆਗਿਆ ਪਾਇਰਸੀ ਨੇ ਦਸਿਆ ਕਿ ਕਿਸੇ ਵਿਚਾਰ ਦਾ ਭਾਵ ਪਤਾ ਕਰਨ ਲਈ ਸਾਨੂੰ ਉਨ੍ਹਾਂ ਸਿੱਟਿਆਂ ਦੀ ਪੜਚੋਲ ਕਰਨੀ ਚਾਹੀਦੀ ਹੈ, ਜੇਹੜੇ ਕਿ ਇਸ ਕਰ ਕੇ ਕਰਮ ਤੋਂ ਨਿਕਲਦੇ ਹਨ, ਨਹੀਂ ਤੇ ਇਸ ਬਾਰੇ ਝਗੜੇ ਦਾ ਕੋਈ ਅੰਤ ਨਹੀਂ ਆ ਸਕਦਾ ਅਤੇ ਨਿਸ਼ਚਿਤ ਤੌਰ ਤੇ ਇਸ ਦਾ ਕੋਈ ਫਲ ਨਹੀਂ ਹੋਵੇਗਾ। ਇਸ ਅਗਵਾਈ ਦਾ ਅਨੁਸਰਣ ਕਰਨ ਵਿਚ ਜੇਮਜ਼ ਪ੍ਰਸੰਨ ਸੀ । ਉਸ ਨੇ ਪੁਰਾਣੀ ਤਤ੍ਰ ਮੀਮਾਂਸ ਦੀਆਂ ਸਮਸਿਆਵਾਂ ਅਤੇ ਵਿਚਾਰਾਂ ਨੂੰ ਇਸ ਕਸਵਟੀ ਨਾਲ ਪਰਖਿਆ ਅਤੇ ਇਸ ਦੀ ਛੁਹ ਨਾਲ ਇਹ ਇਸ ਤਰ੍ਹਾਂ ਅੱਡ ਅੱਡ ਅੰਸ਼ਾਂ ਵਿਚ ਸਪਸ਼ਟ ਹੋ ਗਏ, ਜਿਵੇਂ ਕਿ ਉਹ ਰਸਾਇਨਕ ਯੋਗਿਕ ਜਿਨ੍ਹਾਂ ਵਿਚੋਂ ਦੀ ਅਚਾਨਕ ਤੌਰ ਤੇ ਬਿਜਲੀ ਦੀ ਲਹਿਰ ਲੰਘਾਈ ਜਾਵੇ, ਉਹ ਸਮਸਿਆਵਾਂ ਜਿਨ੍ਹਾਂ ਦਾ ਕੋਈ ਭਾਵ ਸੀ ਉਨ੍ਹਾਂ ਵਿਚ ਇਕ ਅਜੇਹੀ ਸਪਸ਼ਟਤਾ ਅਤੇ ਵਾਸਤਵਿਕਤਾ ਆ ਗਈ ਜਿਵੇਂ ਕਿ ਅਫ਼ਲਾਤੂਨ ਦੇ ਪ੍ਰਸਿੱਧ ਅਲੰਕਾਰ ਅਨੁਸਾਰ ਉਹ ਕਿਸੇ ਅਲੰਕਾਰ ਦੇ ਪ੍ਰਛਾਵਿਆਂ ਵਾਂਗ ਧੁਪ ਚਮਕਦੀ ਦੁਪਹਿਰ ਦੀ ਚਮਕ ਵਿਚ ਆ ਗਏ ਹੋਣ ।
ਇਹ ਸਾਧਾਰਣ ਤੇ ਪੁਰਾਣੀ ਭਾਂਤ ਦੀ ਪਰਖ ਜੇਮਜ਼ ਨੂੰ ਸਤ ਦੀ ਇਕ ਨਵੀਂ ਪਰਿਭਾਸ਼ਾ ਵੱਲ ਲੈ ਗਈ । ਸਤ ਨੂੰ ਇਕ ਵਸਤੂ ਨਿਸਚ ਸੰਬੰਧ ਦੇ ਰੂਪ ਵਿਚ ਸੰਕਲਪਨਾ ਕੀਤਾ ਗਿਆ ਸੀ ਜਿਵੇਂ ਕਦੀ ਪਰਮਸ਼ਟ ਅਤੇ ਪਰਮ ਸੁੰਦਰਤਾ ਨੂੰ । ਹੁਣ ਕੀ ਅਸਚਰਜ ਹੈ ਜੇ ਕਰ ਸਤ ਵੀ ਇਨ੍ਹਾਂ ਵਾਂਗ ਹੀ ਮਨੁੱਖੀ ਨਿਰਣੇ ਅਤੇ ਮਨੁੱਖੀ ਲੋੜਾਂ ਨਾਲ ਸਾਪੇਖਕ ਸੀ ? ਕੁਦਰਤੀ ਕਾਨੂੰਨਾ ਨੂੰ ਸਦੀਵੀਂ ਅਤੇ ਅਪਰਿਵਰਤਨਸ਼ੀਲ ਵਸਤੂ, ਨਿਸ ਸਤ ਕਰ ਕੇ ਸਮਝਿਆ ਗਿਆ ਸੀ ਸਪਾਈਨੋਜਾ ਨੇ ਇਨ੍ਹਾਂ ਨੂੰ ਆਪਣੀ ਫ਼ਿਲਾਸਫ਼ੀ ਦਾ ਸਾਰਤੱਤ ਬਣਾਇਆ ਸੀ । ਪਰ ਫਿਰ ਇਹ ਸਤ ਅਨੁਭਵ ਦੇ ਅਜੇਹੇ ਰੂਪ ਤੋਂ ਸਿਵਾ ਹੋਰ ਦੀ ਸਨ ਜੇਹੜੇ ਕਿ ਵਿਵਹਾਰ ਵਿਚ ਸੁਭੀਤੇ ਵਾਲੇ ਅਤੇ ਸਫਲ ਕਿਸੇ ਵਸਤੂ ਦੀਆਂ ਨਕਲਾਂ ਨਹੀਂ ਸਗੋਂ ਵਿਸ਼ਿਸਟ ਸਿਟਿਆਂ ਦੇ ਸਹੀ ਅਨੁਮਾਨ ਸੱਤ ਕਿਸੇ ਵਿਚਾਰ ਦੀ ਨਕਦ ਕੀਮਤ ਹੁੰਦੀ ਹੈ ।
ਸੱਤ ਸਾਡੇ ਚਿੰਤਨ ਦੇ ਰਸਤੇ ਵਿਚ ਕੇਵਲ ਇਸੇ ਤਰ੍ਹਾਂ ਕਾਰਜ ਸਾਧਕ ਹੁੰਦਾ ਹੈ ਜਿਵੇਂ ਕਿ ਠੀਕ ਸਾਡੇ ਵਤੀਰੇ ਦੇ ਮਾਰਗ ਵਿਚ ਕਾਰਜ ਸਾਧਕ ਹੁੰਦਾ ਹੈ, ਕਾਰਜ ਸਾਧਕ ਲਗਭਗ ਕੋਈ ਵੀ ਫੈਸ਼ਨ ਹੁੰਦਾ ਹੈ,ਅਤੇ ਕਾਰਜ ਸਾਧਕ ਬੇਸ਼ਕ ਚਿਰ ਤੀਕ ਜਾ ਦੇ ਸ਼ਮੁਚੇ ਤੋ ਚਿਆਪਕ ਤੌਰ ਤੇ ਕਿਉਂ ਜੋ ਜੇਹੜੀ ਕੋਈ ਚੀਜ਼ ਦਿਸਦੇ ਸਾਰੇ ਅਨੁਭਵਾਂ ਨਾਲ ਕਾਰਜ ਸਾਧਕ ਬੈਠਦੀ ਹੈ ਉਹ ਅਨਿਵਾਰਯ ਤੌਰ ਤੇ ਸਾਰੇ ਅਗੋਂ ਦੇ ਅਨੁਭਵਾਂ ਲਈ ਸਮਾਨ ਤੌਰ ਤੇ ਸੰਤੋਸ਼ ਜਨਕ ਨਹੀਂ ਹੈ—ਸੱਤ ਪਰਮ ਸ੍ਰੇਸ਼ਟ ਦੀ ਇਕ ਸ਼੍ਰੇਣੀ ਹੈ ਨ ਕਿ ਜਿਵੇਂ ਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਪਰਮ ਸ੍ਰੇਸ਼ਟ ਤੋਂ ਵਿਭਿੰਨ ਕੋਈ ਸ਼੍ਰੇਣੀ ਅਤੇ ਇਸ ਦੇ ਨਾਲ ਸਹਜੋਗੀ । ਸੱਤ ਕਿਸੇ ਵੀ ਅਜੋਹੀ ਚੀਜ਼ ਦਾ ਨਾਮ ਹੁੰਦਾ ਹੈ, ਜੇਹੜੀ ਕਿ ਵਿਸ਼ਵਾਸ ਦੇ ਮਾਰਗ ਵਿਚ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਦੀ ਹੈ ।
ਸੱਤ, ਇਕ ਪਰਿਕ੍ਰਿਆ ਹੁੰਦੀ ਹੈ ਜੇਹੜੀ ਕਿ ਕਿਸੇ ਵਿਚਾਰ ਪ੍ਰਤੀਵਾਪਰਦੀ ਹੈ; ਸੱਤ ਸੰਸੋਧਨ ਹੁੰਦਾ ਹੈ । ਇਹ ਪੁਛ ਕਰਨ ਦੀ ਥਾਂ, ਕਿ ਕੋਈ ਵਿਚਾਰ ਕਿਥੋਂ ਆਇਆ ਹੈ ਜਾਂ ਇਸਦੇ ਆਧਾਰਤਰਕ ਵਾਕ ਕੀ ਹਨ, ਅਰਥ ਕ੍ਰਿਆਵਾਦ ਇਸ ਦੇ ਸਿਟਿੱਆ ਦੀ ਜਾਚ ਪੜਤਾਲ ਕਰਦਾ ਹੈ । ਇਹ ਜ਼ੋਰ ਦਿੱਤੇ ਜਾਣ ਨੂੰ ਬਦਲਕੇ ਅੱਗੇ ਵਲ ਨੂੰ ਵੇਖਦਾ ਹੈ । ਇਹ ਪਹਿਲੇ ਮੂਲ ਤੱਤਾਂ ਸ਼੍ਰੇਣੀਆਂ ਤੇ ਮੰਨੀਆਂ ਗਈਆਂ ਅਨਿਵਾਰਯਤਾਵਾਂ ਵਲ ਵੇਖਣ ਦੇ ਵਤੀਰੇ ਤੋਂ ਹਟਕੇ ਅੰਤਮ ਵਸਤਾਂ ਫਲਾਂ ਸਿਟਿੱਆ ਅਤੇ ਤਥਾਂ ਵਲ ਦੇਖਣ ਦਾ ਵਤੀਰਾ ਹੈ । ਚਰਚ ਪ੍ਰਧਾਨ ਵਾਦ ਪੁਛ ਕਰਦਾ ਸੀ—ਤਤ ਕੀ ਵਸਤੂ ਹੈ ? ਅਤੇ ਆਪਣੇ ਆਪ ਨੂੰ ਖਬਤੀ ਜੇਹੀਆਂ ਸੂਖਮਤਾਵਾਂ ਵਿਚ ਗੁਆ ਬੈਠਦਾ ਸੀ, ਡਾਰ ਵਿਨਮਾਦ ਪੁੱਛ ਕਚਦਾ ਸੀ, ਇਸ ਦਾ ਮੂਲ ਕੀ ਹੈ ? – ਅਤੇ ਆਪਣੇ ਆਪ ਨੂੰ ਨੇਬੁਲਾ ਜਾਂ ਨੇਹਾਰਕਾਂ ਵਿਚ ਗੁਆ ਲੈਂਦਾ ਸੀ; ਅਰਥ ਕ੍ਰਿਆਵਾਦ ਪੁਛ ਕਰਦਾ ਹੈ, ਇਸ ਦੇ ਸਿੱਟੇ ਕੀ ਨਿਕਲਦੇ ਹਨ ? ਅਤੇ ਇਸ ਵਿਚਾਰ ਦਾ ਮੂੰਹ ਕ੍ਰਿਆ ਅਤੇ ਭਵਿਖ ਵਲ ਮੋੜ ਦੇਂਦਾ ਹੈ ।
(3) ਬਹੁ ਤਤ੍ਰ-ਵਾਦ
ਆਓ ਇਸ ਵਿਧੀ ਨੂੰ ਫ਼ਿਲਾਸਫ਼ੀ ਦੀ ਸਭ ਤੋਂ ਪੁਰਾਣੀ ਸਮਸਿਆਂ ਉਤੇ ਲਾਗੂ ਕਰੀਏ— ਈਸ਼੍ਵਰ ਦਾ ਅਸਤਿਤ੍ਰ ਅਤੇ ਪ੍ਰਕ੍ਰਿਤੀ । ਚਰਚ ਪ੍ਰਧਾਨ ਵਾਦੀ ਫ਼ਿਲਾਸਫ਼ੀ ਪਰਮਾਤਮਾ ਦਾ ਨਿਰਪੂਰਣ ਇਉਂ ਕਰਦੀ ਸੀ-ਅਨੰਤ ਸਵਰਗ ਸਰਵ-ਸ਼ਕਤੀਮਾਨ ਸੰਪੂਰਣ, ਬੇਓੜਕ ਤੇ ਸੋਝੀ ਸ਼ਕਤੀ ਰੂਪ ਆਦਿਕ।
ਇਹ ਸ਼ਾਨਦਾਰ ਹੈ, ਕੇਹੜੀ ਕੋਈ ਦੇਵੀ ਸ਼ਕਤੀ ਏਹੋ ਜੇਹੀ ਪਾਰਿਭਾਸ਼ਾ ਦੀ ਅਭਿਮਾਨ ਨਹੀਂ ਹੋਵੇਗੀ ? ਪਰ ਇਸ ਦਾ ਭਾਵ ਕੀ ਹੈ-ਮਨੁੱਖ ਜਾਤੀ ਲਈ ਇਸ ਦੇ ਸਿੱਟੇ ਕੀ ਹਨ ? ਜੇ ਕਰ ਈਸ਼੍ਵਰ ਸਵਰਗ ਸਰਵ ਸ਼ਕਤੀਮਾਨ ਹੈ ਤਾਂ ਅਸੀਂ ਕਠਪੁਤਲੀਆਂ ਹਾਂ, ਉਸ ਭਾਵੀ ਦੇ ਰਿਸ਼ਤੇ ਨੂੰ ਬਦਲਣ ਲਈ ਅਸੀਂ ਕੁਝ ਵੀ ਕਰ ਨਹੀਂ ਸਕਦੇ ਜਿਸ ਦੀ ਰੂਪ ਰੇਖਾ ਕਿ ਉਸ ਦੀ ਇਛਾ ਨੇ ਸ਼ੁਰੂ ਤੋਂ ਹੀ ਬੰਨ ਅਤੇ ਅਦੇਸ਼ ਕਰ ਦਿੱਤੀ ਹੈ । ਕਾਲਵਿਨਵਾਦ ਅਤੇ ਭਾਵੀਵਾਦ ਅਜੇਹੀ ਪਾਰਿਭਾਸ਼ਾ ਦੇ ਤਰਕਯੁਕਤ ਉਪਮੇਯ ਹਨ । ਇਹੋ ਕਸਵਟੀ ਯਾਂਤ੍ਰਿਕਾਵਾਦੀ ਯਤਵਾਦ ਪ੍ਰਤੀ ਲਾਗੂ ਕੀਤੇ ਜਾਣ ਕਾਲ ਅਨੁਰੂਪ ਸਿਟੇ ਨਿਕਲਦੇ ਹਨ ਜੇ ਕਪ ਅਸੀਂ ਵਾਸਤਵ ਤੌਰ ਤੇ ਹੀ ਨਿਯਤਤ੍ਰ-ਵਾਦ ਵਿਚ ਵਿਸ਼ਵਾਸ ਕਰਦੇ ਹੋਈਏ ਤਾਂ ਅਸੀਂ ਅਜੇਹੇ ਹਿੰਦੂ ਅਧਿਆਤਮਵਾਦੀ ਬਣਾਵਾਂਗੇ ਅਤੇ ਆਪਣੇ ਆਪ ਨੂੰ ਇਕ ਦਮ ਉਸ ਭਾਵੀਵਾਦ ਦੇ ਹਵਾਲੇ ਕਰ ਦਿਆਂਗੇ ਜੇਹੜਾ ਕਿ ਸਾਨੂੰ ਕਠ ਪੁਤਲੀਆਂ ਵਾਂਗ ਵਰਤਦਾ ਹੈ । ਨਿਰਸੰਦੇਹ ਅਸੀਂ ਏਹੋ ਜੇਹੀਆਂ ਉਦਾਸ ਫ਼ਿਲਾਸਫ਼ੀਆਂ ਨੂੰ ਸਵੀਕਾਰ ਨਹੀਂ ਕਰਦੇ, ਮਨੁੱਖੀ ਬੌਧਿਕਤਾ ਬਾਰ ਬਾਰ ਇਨ੍ਹਾਂ ਦਾ ਪ੍ਰਸਤਾਵ ਇਨ੍ਹਾਂ ਦੀ ਤਰਕ ਯੁਕਤ ਸਾਦਗੀ ਅਤੇ ਸਮਮਿਤਿ ਕਰਕੇ ਕਰਦੀ ਹੈ, ਪਰ ਜੀਵਨ ਇਨ੍ਹਾਂ ਵਲ ਬੇਪਰਵਾਹੀ ਕਰਦਾ ਅਤੇ ਇਨ੍ਹਾਂ ਦੇ ਉਪਰੋ ਦੀ ਵਗਦਾ ਹੋਇਆ ਅਗੇ ਤੁਰ ਪੈਂਦਾ ਹੈ ।
ਕੋਈ ਫ਼ਿਲਾਸਫ਼ੀ ਹੋਰ ਦੂਸਰੇ ਪਖਾਂ ਤੋਂ ਨਿਰਵਿਵਾਦ ਹੋ ਸਕਦੀ ਹੈ । ਪਰ ਇਨ੍ਹਾਂ ਦੋ ਤਟੀਆਂ ਵਿਚੋਂ ਕਿਸੇ ਇਕ ਦਾ ਹੋਣਾ ਵੀ ਇਸ ਦੀ ਵਿਸ਼ਵ ਵਿਆਪਕ ਸੀ ਕਾਰਤਾ ਲਈ ਘਾਤਕ ਹੋਵੇਗਾ । ਪਹਿਲੀ ਗੱਲ ਤਾਂ ਇਹ ਕਿ ਇਸ ਦੀ ਪਠਮਤਤ ਜ਼ਰੂਰੀ ਤੌਰ ਤੇ ਅਜੇਹਾ ਨਹੀਂ ਹੋਣਾ ਲੋੜੀਂਦਾ ਜੇਹੜਾ ਕਿ ਸਾਡੀਆਂ ਸਭ ਤੋਂ ਵਧੀਕ ਪ੍ਰਿਆ ਇਛਾਵਾਂ ਅਤੇ ਸਭ ਤੋਂ ਵਧੀਕ ਬਾਦ ਸਾਗ਼ਾਂ ਸਾਨੂੰ ਨਿਰਾਸ਼ ਕਰਦਾ ਹੋਵੇ—ਪਰ ਫ਼ਿਲਾਸਫ਼ੀ ਅੰਦਰ ਇਕ ਦੂਸਰਾ ਤੇ ਸਾਡੀਆਂ ਕ੍ਰਿਆਸ਼ੀਲ ਰੁਚੀਆਂ ਦਾ ਵਿਰੋਧ ਕਰਨ ਨਾਲੋ ਵੀ ਵਧੀਕ ਭੈੜਾ ਦੋਸ ਇਨ੍ਹਾਂ ਨੂੰ ਆਸ਼ਾਰਾ ਲੈਣ ਨਮਿਤ ਕੋਈ ਵੀ ਵਸਤੂ ਨ ਦੇਣ ਦਾ ਹੈ । ਕੋਈ ਫ਼ਿਲਾਸਫ਼ੀ ਜਿਸ ਦਾ ਪਰਮ ਤਤ ਸਾਡੀਆ ਵਧ ਤੋਂ ਵਧ ਘਨਿਸ਼ਟ ਸ਼ਕਤੀਆ ਨਾਲ ਏਨਾ ਅਪਰਿਆਪਤ ਹੋਵੇ ਕਿ ਇਨ੍ਹਾਂ ਦਾ ਵਿਸ਼ਵ ਪਾਰਾ ਨਾਲ ਕੋਈ ਸੰਬੰਧ ਹੋਣ ਤੋਂ ਹੋਵੇ ਤਾਂ ਉਹ ਨਿਰਾਸਵਾਦ ਨਾਲੋਂ ਵੀ ਵਧੀਕ ਲੋਕ ਅਪ੍ਰਿਆ ਹੋਵੇਗਾ—ਇਹ ਕਾਰਨ ਹੈ ਕਿ ਕਿਉਂ ਪਦਾਰਥਵਾਦ ਸਦਾ ਹੀ ਵਿਸ਼ਵ ਵਿਆਪਕ ਸ੍ਰੀਕਾਰਤ ਤੇ ਅਪਨਾਏ ਜਾਣ ਤੋਂ ਅਸਥ ਰਹੇਗਾ ।
ਤਾਂ ਫਿਰ ਮਨੁੱਖ ਫ਼ਿਲਾਸਫ਼ੀਆਂ ਨੂੰ ਸ੍ਰੀਕਾਰ ਜਾਂ ਆਪਣੀਆਂ ਲੋੜਾਂ ਤੇ ਆਪਣੀਆਂ ਤਬੀਅਤਾ ਦੇ ਅਨੁਸਾਰ ਕਰਦੇ ਹਨ ਨ ਕਿ ਵਸਤੂ ਨਿਸਚ ਸੱਤ “ਦੇ ਅਨੁਸਾਰ ਉਹ ਇਹ ਨਹੀਂ ਪੁਛਦੇ, ਕੀ ਇਹ ਤਰਕਯੁਕਤ ਹੈ ? ਉਹ ਪੁਛਦੇ ਹਨ ਕਿ ਇਸ ਫ਼ਿਲਾਸਫ਼ੀ ਦੇ ਵਿਵਹਾਰਕ ਅਭਿਆਸ ਦਾ ਭਾਵ ਸਾਡੇ ਜੀਵਨ ਅਤੇ ਹਿਤਾਂ ਲਈ ਕੀ ਹੋਵੇਗਾ ? ਪੱਖ ਜਾਂ ਵਿਪੱਖ ਵਿਚ ਯੁਕਤੀਆਂ ਪ੍ਰਕਾਸ਼ ਪਾ ਸਕਦੀਆਂ ਹਨ ਪਰ ਇਹ ਕਦੀ ਸਿਧ ਨਹੀਂ ਕਰਦੀਆਂ ।
ਤਰਕ ਅਤੇ ਧਰਮ ਉਪਦੇਸ਼ ਕਦੀ ਨਿਸਚਾ ਬੰਨਾਦੇ ਰਾਤ ਦੀ ਸਿਲ੍ਹ ਮੇਰੀ ਆਤਮਾ ਅੰਦਰ ਹੋਰ ਵੀ ਡੂੰਘਰੀ ਹੁੰਦੀ ਜਾਂਦੀ ਹੈ— ਹੁਣ ਮੈਂ ਪੁਨਰ ਪੜਚੋਲ ਕਰਦਾ ਹਾਂ ਫ਼ਿਲਾਸਫ਼ੀਆਂ ਅਤੇ ਧਰਮਾਂ ਦੀ ਹੋ ਸਕਦਾ ਕਿ ਇਹ ਲੈਕਚਰ ਕਮਰਿਆਂ ਵਿਚ, ਚੰਗੇ ਸਾਬਤ ਹੁੰਦੇ ਹੋਣ ਪਰ ਵਿਸ਼ਾਲ ਬਦਲਾਂ ਦੇ ਹੇਠ ਅਤੇ ਭੂ ਦ੍ਰਿਸ਼ ਅਤੇ ਵਗਦੇ ਪ੍ਰਵਾਤਾ ਕਰਨਾ ਦੇ ਨਾਲ ਬਿਲਕੁਲ ਸਿਧ ਨ ਹੁੰਦੇ ਹੋਣ।
(”ਘਾਹ ਦੀਆਂ ਪੱਤੀਆਂ” ਵਾਲਟ ਵਿਟਮੈਨ)
ਅਸੀਂ ਜਾਣਦੇ ਹਾਂ ਕਿ ਸ਼ਕਤੀਆਂ ਸਾਡੀਆਂ ਲੋੜਾਂ ਦੁਆਰਾ ਅਦੇਸ਼ਤ ਹੁੰਦੀਆਂ ਹਨ ਅਤੇ ਕਿ ਸਾਡੀਆਂ ਲੋੜਾਂ ਯੁਕਤੀਆਂ ਰਾਹੀਂ ਨਹੀਂ ਕੀਤੀਆਂ ਜਾ ਸਕਦੀਆਂ ।
ਫ਼ਿਲਾਸਫ਼ੀ ਦਾ ਇਤਿਹਾਸ ਹੱਦ ਤੀਕ ਮਨੁੱਖੀ ਸੁਭਾਵਾਂ ਦਾ ਇਕ ਨਿਸਚਿਤ ਵਿਰੋਧ ਹੁੰਦਾ ਹੈ—ਜਿਸ ਕਿਸੇ ਸੁਭਾਵ ਵਾਲਾ ਕੋਈ ਇਕ ਵੈਵਸਾ ਇਕ ਫ਼ਿਲਾਸਫ਼ਰ ਹੁੰਦਾ ਹੈ, ਉਹ ਦਾਰਸ਼ਨਿਕ ਚਿੰਤਨ ਕਰਦਾ ਹੋਇਆ, ਆਪਣੇ ਸੁਭਾਵ ਦੇ ਤੱਥ ਨੂੰ ਛਿਪਾਣ ਦਾ ਜਤਨ ਕਰਦਾ ਹੈ । ਸੁਭਾਵ ਰਿਵਾਜੀ ਤੌਰ ਤੇ ਮੰਨਿਆ ਗਿਆ ਕੋਈ ਤਰਕ ਨਹੀਂ ਹੁੰਦਾ ਇਸ ਲਈ ਉਹ ਕੇਵਲ ਆਪਣੇ ਸਿਟਿਆ ਲਈ ਅਵਿਅਕਤਕ ਤਰਕਾਂ ਉਤੇ ਜ਼ੋਰ ਦੇਂਦਾ ਹੈ । ਤਾਂ ਵੀ ਸੁਭਾਵ ਉਸ ਨੂੰ ਵਾਸਤਵ ਰੂਪ ਵਿਚ, ਉਸ ਦੇ ਵਧੀਕ ਵਸਤੂ ਨਿਸਚ ਅਧਾਰ ਤਰਕ ਵਾਕਾ ਨਾਲੋਂ ਵਧੀਕ ਬਲਵਾਨ, ਝੁਕਾਵ ਦੇ ਦੇਂਦਾ ਹੈ ।
ਇਹ ਸੁਭਾਵ ਜੇਹੜੇ ਕਿ, ਫ਼ਿਲਾਸਫ਼ੀਆਂ ਦੀ ਚੋਣ ਕਰਦੇ ਤੇ ਇਨ੍ਹਾਂ ਦਾ ਉਲੇਖ ਕਰਦੇ ਹਨ। ਇਨ੍ਹਾਂ ਨੂੰ ਕੋਮਲ ਸ਼ਰਤਾਂ ਅਤੇ ਕਰੜੀਆਂ ਸ਼ਰਤਾਂ ਵਿਚ ਵੰਡਿਆਂ ਜਾ ਸਕਦਾ ਹੈ । ਕੋਮਲ ਸੁਰਤ-ਸੁਭਾਵ ਧਾਰਮਕ ਹੁੰਦਾ ਹੈ, ਇਹ ਨਿਸ਼ਚਿਤ ਅਤੇ ਅਬਤਲਵੇਂ ਸਿੱਧਾਂਤਾਂ ਅਤੇ ਪਹਿਲਾਂ ਤੋਂ ਸਿਧ ਸਚਾਈਆਂ ਨੂੰ ਪਸੰਧ ਕਰਦਾ ਹੈ, ਇਹ ਸੁਭਾਵਕ ਤੌਰ ਤੇ ਸੁਤੰਤਰ ਸੰਕਲਪ ਆਦਰਸ਼ਵਾਦ ਇਕਤਤ੍ਰਵਾਦ ਵਲ ਅਤੇ ਆਸ਼ਾਵਾਦ ਰੁਚੀ ਰਖਦਾ ਹੈ । ਕਰੜੀ ਸੁਰਤ ਵਾਲਾ ਸੁਭਾਵ, ਪਦਾਰਥ ਵਾਦੀ ਧਰਮ ਭਾਵਨਾ ਵਿਹੀਨ, ਅਨੁਭਵਵਾਦੀ (ਕੇਵਲ ਤਥਾਂ ਉਤੇ ਅਧਾਰ ਰਖਣ ਵਾਲਾ) ਇੰਟੇ ਸੰਵੇਦਨਵਾਦੀ (ਸਾਰੇ ਗਿਆਨ ਦੀ ਖੋਜ ਸੰਵੇਦਨ ਤੋਂ ਕਰਨ ਵਾਲਾ) ਵਾਵੀਵਦਾਦੀ ਬਹੁਤਤ-ਵਾਦੀ ਨਿਰਾਸ਼ਵਾਦੀ ਅਤੇ ਸ਼ੰਕਾਵਾਦੀ ਹੁੰਦਾ ਹੈ, ਇਨ੍ਹਾਂ ਵਿਚੋਂ ਹਰੇਕ ਸਮੂਹ ਵਿਚ ਕਾਫ਼ੀ ਚੌੜੀਆਂ ਵਿਰੋਧਤਾਵਾਂ ਹੁੰਦੀਆਂ ਹਨ, ਅਤੇ ਨਿਰਸੰਦੇਹ ਅਜੇਹੇ ਸੁਭਾਵ ਹੁੰਦੇ ਹਨ, ਜੇਹੜੇ ਕਿ ਆਪਣੇ ਸਿੱਧਾਂਤਾਂ ਨੂੰ ਕੁਝ ਤਾਂ ਇਕ ਸਮੂਹ ਤੋਂ ਤੇ ਕੁਝ ਦੂਜੇ ਤੋਂ ਚੋਣ ਕਰਦੇ ਹਨ, ਅਜੇਹੇ ਵਿਅਕਤੀ ਵੀ ਹੰਦੇ (ਉਦਾਹਰਣ ਵਜੋਂ ਵਿਲੀਅਮ ਜੇਮਜ਼) ਜੇਹੜੇ ਕਿ ਤਥਾ ਪ੍ਰਤੀ ਆਪਣੇ ਲਗਾਣ, ਅਤੇ ਇੰਦ੍ਰਿਆਂ ਉਤੇ ਆਪਣੀ ਨਿਰਭਰਤਾ ਕਰਕੇ ਤਾਂ ਕਰੜੀਆਂ ਸ਼ਰਤਾਂ ਵਾਲੇ ਪਰ-ਨਿਯਤਤ੍ਰ-ਵਾਦ ਬਾਰੇ ਆਪਣੇ ਪ੍ਰਬਲ ਅਰੁਚੀ ਅਤੇ ਧਾਰਮਕ ਵਿਸ਼ਵਾਸ ਦੀ ਆਪਣੀ ਲੋੜ ਕਰਕੇ ਕੋਮਲ-ਸ਼ਰਤ ਵਾਲੇ ਹੁੰਦੇ ਹਨ । ਕੀ ਕੋਈ ਅਜੇਹੀ ਫ਼ਿਲਾਸਫੀ ਲੱਭ ਸਕਦੀ ਹੈ ਜੇਹੜੀ ਕਿ ਪ੍ਰਗਟ ਵਿਚ ਇਨ੍ਹਾਂ ਵਿਰੋਧੀ ਮੰਗਾਂ ਨੂੰ ਇਕ ਸੁਰ ਕਰ ਦੇਵੇ ?
ਜੇਮਜ਼ ਵਿਸ਼ਵਾਸ਼ ਕਰਦਾ ਹੈ ਕਿ ਬਹੁ ਤਤ੍ਰ-ਵਾਦੀ ਈਸ਼੍ਵਰਵਾਦ ਏਹੋ ਜੇਹਾ ਇਕ ਸੰਸ਼ਲੇਸਣ ਦੇ ਦੇਂਦਾ ਹੈ । ਉਹ ਇਕ ਸੀਮਿਤ ਈਸ਼੍ਵਰ ਪੇਸ਼ ਕਰਦਾ ਹੈ ਨ ਕਿ ਕਿਸੇ ਬਦਲ ਉਤੇ ਬਰਾਜਮਾਨ ਹੋਇਆ ਸਰਵੀ ਆਵਾਜ਼ ਨਾਲ ਵਿਸ਼ਵ ਖੇਡਾਂ ਬਾਰੇ ਕੋਈ ਐਲਾਨ ਕਰਨ ਹਾਰ, ਸਗੋਂ ਇਕ ਸਹਾਇਕ ਅਤੇ ਇਕ ਮਹਾਨ ਵਿਸ਼ਵ ਦੀ ਭਾਵੀ ਦੇ ਸਾਰੇ ਰੂਪ ਦੇਣ ਵਾਲਿਆਂ ਦੇ ਵਿਚਕਾਰ ਸਭ ਤੋਂ ਪ੍ਰਮੁਖ ਅਭਿੰਨਕਾਰ । “ਵਿਸ਼ਵ ਕੋਈ ਇਕ ਬੰਦ ਹੋਇਆ ਅਤੇ ਇਕ ਸਾਰ ਬੰਧਾਨ ਨਹੀਂ, ਇਹ ਆਪਣੇ ਆਪ ਨੂੰ ਇਕ ਬੰਦ ਹੋਇਆ ਇਹ ਅੰਦਰ-ਪ੍ਰਵਾਹਾਂ ਅਤੇ ਵਿਰੋਧੀ ਪ੍ਰਯੋਜਨਾ ਦੀ ਇਕ ਸੰਗ੍ਰਾਮ-ਬੰਧਾਨ ਨਹੀਂ, ਇਹ ਅੰਦਰ-ਪ੍ਰਵਾਹਾਂ ਅਤੇ ਵਿਰੋਧੀ ਪ੍ਰਯੋਜਨਾ ਦੀ ਇਕ ਸੰਗ੍ਰਾਮ ਭੂਮੀ ਹੈ, ਇਹ ਆਪਣੇ ਆਪ ਨੂੰ ਇਕ ਦੁਖਦਾਈ ਸਪਸ਼ਟਤਾ ਨਾਲ ਕੋਈ ਇਕ ਤਤ੍ਵਵਾਦੀ ਨਹੀਂ ਸਗੋਂ ਇਕ ਬਹੁਤਵਾਦੀ ਵਿਸ਼ਵ ਪ੍ਰਗਟ ਕਰਦਾ ਹੈ । ਇਹ ਕਹਿਣਾ ਬੇਅਰਥ ਹੈ ਕਿ ਜਿਸ ਦੂਰ ਵਿਵਸਥਾ ਵਿਚ ਅਸੀਂ ਰਹਿੰਦੇ ਤੇ ਤੁਰਦੇ ਫਿਰਦੇ ਹਾਂ ਇਹ ਕਿਸੇ ਇਕ ਸੁਸੰਗਤ ਸੰਕਲਪ ਦਾ ਸਿਟਾ ਹੈ, ਇਹ ਤਾਂ ਆਪਣੇ ਅੰਦਰ ਹਰੇਕ ਚਿੰਨ੍ਹੇ ਵਿਰੋਧ ਅਤੇ ਵੰਡ ਦਾ ਹੀ ਦੇਂਦਾ ਸ਼ਾਇਦ ਪੁਰਾਣੇ ਲੋਕ ਸਾਡੇ ਨਾਲੋਂ ਵਧੀਕ ਸਿਆਣੇ ਸਨ ਅਤੇ ਸੰਸਾਰ ਦੀ ਹੈਰਾਨੀ ਕਰਨ ਵਾਲੀ ਵਿਭਿੰਨ ਲਈ ਇਕ ਈਸ਼ਵਰਵਾਦ ਨਾਲੋਂ ਬਹੁਤੀ ਈਸ਼ਵਰਵਾਦ ਵਧੇਰੇ ਸਤ ਹੋ ਸਕਦਾ ਹੈ । ਇਹੋ ਜੇਹਾ ਬਹੁਈਸਵਰਵਾਦ ਹੀ ਸਦਾ ਤੋਂ ਜਨ ਸਾਧਾਰਣ ਦਾ ਵਾਸਤਵਿਕ ਧਰਮ ਰਿਹਾ ਹੈ ਅਤੇ ਅਜ ਤੀਕ ਅਜੇਹਾ ਹੀ ਹੈ ।” ਆਮ ਲੋਕ ਸਹੀ ਅਤੇ ਫ਼ਿਲਾਸਫ਼ਰ ਲੋਕ ਗ਼ਲਤ ਹਨ । ਇਕ ਈਸ਼ਰਵਾਦ ਅਜੇਹੇ ਫ਼ਿਲਾਸਫ਼ਰ ਵਿਅਕਤੀਆਂ ਦਾ ਕੁਦਰਤੀ ਰੋਗ ਹੈ ਜੇਹੜੇ ਕਿ ਭੁਖ ਤੇਹ । ਸੱਤ ਲਈ ਨਹੀਂ ਸਗੋਂ ? ਏਕਤਾ ਲਈ ਰਖਦੇ ਹਨ । ਵਿਸ਼ਵਾਇਕ ਹੈ ? – ਇਹ ਸੂਤਰ ਇਕ ਭਾਂਤ ਦੀ ਅੰਕ ਪੂਜਾ ਬਣ ਇਹ ਠੀਕ ਹੈ ਕਿ ਤਿੰਨ ਅਤੇ ਸਤ ਪਵਿਤ੍ਰ ਅੰਕ ਕਰ ਕੇ ਗਿਣੇ ਗਏ ਹਨ, ਪਰ ਭਾਵਾਤਮਕ ਤੌਰ ਤੇ ਲਏ ਜਾਣ ਨਾਲ ਇਕ ਤਰਤਾਲੀ ਨਾਲੋਂ ਵੀਹ ਲੱਖ ਅਤੇ ਦਸ ਨਾਲੋਂ ਵਧੀਕ ਸੱਟ ਕਿਉਂ ਹੈ ?
ਇਕ ਤਤ੍ਰ-ਵਿਸ਼ਵ ਦੀ ਤੁਲਨਾ ਵਿਚ, ਬਹੁਤਤ੍ਰ-ਵਾਦੀ ਵਿਸ਼ਵ ਦੀ ਕੀਮਤ ਇਸ ਗੱਲ ਵਿਚ ਪਾਈ ਜਾਂਦੀ ਹੈ ਕਿ ਜਿਥੇ ਕਿਧਰੇ ਅੰਤਰ-ਪ੍ਰਵਾਹ ਅਤੇ ਸੰਗ੍ਰਾਮਕ ਸ਼ਕਤੀਆ ਹੋਣ ਉਥੇ ਸਾਡੇ ਬਲ ਅਤੇ ਸੰਕਲਪ ਦੀ ਕੋਈ ਗਿਣਤੀ ਹੋ ਸਕਦੀ ਅਤੇ ਇਹ ਅਮਲੇ ਦੇ ਨਿਬੇੜਾ ਕਰਨ ਵਿਚ ਸਹਾਇਤਾ ਕਰ ਸਕਦੀ ਹੈ, ਇਹ ਇਕ ਅਜੇਹਾ ਸੰਸਾਰ ਹੈ ਜਿਥੇ ਕਿ ਕੋਈ ਵੀ ਚੀਜ਼ ਅਮਿਟ ਤੌਰ ਤੇ ਨਜਿੱਠੀ ਹੋਈ ਨਹੀਂ ਅਤੇ ਸਾਰੀ ਕ੍ਰਿਆਸ਼ੀਲਤਾ ਅਰਬ ਰਖਦੀ ਹੈ । ਇਕਤਤ੍ਰ-ਵਾਦੀ ਸੰਸਾਰ ਸਾਡੇ ਲਈ ਇਕ ਮਿਤਕ ਸੰਸਾਰ ਹੁੰਦਾ ਹੈ, ਅਜੇਹੇ ਵਿਸ਼ਵ ਵਿਚ, ਕਿਸੇ ਇਕ ਸਰਵ-ਸ਼ਕਤੀਵਾਨ ਦੇਵ ਜਾਂ ਇਕ ਆਦਿ ਕਾਲੀਨ ਨੰਬੁਲਾ ਰਾਹੀਂ ਸਾਡੇ ਪ੍ਰਤੀ ਸੌਂਪੇ ਗਏ, ਪਾਰਟਾਂ ਨੂੰ ਅਸੀਂ ਦਿਲੋਂ ਬੇਦਿਲੋਂ ਅਦਾ ਤਾਂ ਕਰ ਦਿੰਦੇ ਹਾਂ, ਪਰ ਸਾਡੇ ਸਾਰੇ ਹੰਝੂ ਲਿਖਤੀ ਪਾਰਟ ਦੇ ਕਿਸੇ ਇਕ ਵੀ ਸ਼ਬਦ ਨੂੰ ਮਿਟਾ ਨਹੀਂ ਸਕਦੇ ਕਿਸੇ ਇਕ ਬਣੇ ਬਣਾਏ ਵਿਸ਼ਵ ਵਿਚ ਵਿਅਕਤਿਤ ਇਕ ਭੁਲੇਖਾ ਹੈ, ਇਕ ਤਤਵਾਦੀ ਸਾਨੂੰ ਇਸ ਤਰ੍ਹਾਂ ਭਰੋਸਾ ਬਣਾਦਾ ਹੈ । ਵਾਸਤ੍ਰ ਵਿਚ ਅਸੀਂ ਸਾਰੇ ਇਕ ਸਮੂਹਕ ਤਤ੍ਵ ਦੇ ਅੰਸ਼ ਹਾਂ । ਪਰ ਸੰਪੂਰਨ ਨ ਕੀਤੇ ਗਏ ਇਕ ਵਿਸ਼ਵ ਅੰਦਰ, ਉਸ ਪਾਰਟ ਦੀਆਂ ਕੁਝ ਸਤਰਾਂ ਜੇਹੜਾ ਕਿ ਅਸੀਂ ਖੇਡਦੇ ਹਾਂ ਅਸੀਂ ਆਪ ਲਿਖ ਸਕਦੇ ਹਾਂ ਅਤੇ ਸਾਡੀਆਂ ਚੋਣਾਂ ਕਿਸੇ ਹੱਦ ਤੀਕ ਉਸ ਭਵਿਖ ਨੂੰ ਢਾਲ ਸਕਦੀਆਂ ਹਨ । ਜਿਸ ਵਿਚ ਕਿ ਅਸੀਂ ਜੀਵਨ ਜੀਉਣਾ ਹੈ । ਅਜੇਹੇ ਇਕ ਸੰਸਾਰ ਵਿਚੋਂ ਅਸੀਂ ਸੁਤੰਤਰ ਹੋ ਸਕਦੇ ਹਾਂ, ਇਹ ਸੰਸਾਰ ਇਕ ਅਕਸਮਾਤ ਦਾ ਸੰਸਾਰ ਹੁੰਦਾ ਹੈ ਨ ਕਿ ਭਾਵੀ ਦਾ, ਹਰੇਕ ਚੀਜ਼ ਬਿਲਕੁਲ ਅਜੇਹੀ ਹੀ ਨਹੀਂ ਹੁੰਦੀ, ਅਤੇ ਜੋ ਕੁਝ ਅਸੀਂ ਹੋਵੀਏ ਯਾ ਕਰੀਏ, ਉਹ ਹਰੇਕ ਚੀਜ਼ ਨੂੰ ਬਦਲ ਸਕਦਾ ਹੈ । ਪਾਸਕਲ ਨੇ ਕਿਹਾ ਸੀ ਕਿ ਜੇਕਰ ਕਲੋ ਪਾਤਰਾਂ ਦਾ ਨੱਕ ਇਕ ਇੰਚ ਲਮੇਰਾ ਜਾਂ ਛੁਟੇਰਾ ਹੁੰਦਾ ਤਾਂ ਸਾਰਾ ਇਤਿਹਾਸ ਬਦਲ ਗਿਆ ਹੁੰਦਾ ।
ਅਜੇਹੇ ਸੁਤੰਤਰ ਸੰਕਲਪ ਜਾਂ ਅਜੇਹੇ ਬਹੁਤਤਵਾਦੀ ਵਿਸ਼ਵ ਜਾਂ ਅਜੇਹੇ ਈਸ਼੍ਵਰ ਲਈ ਸਿਧਾਂਤ ਪ੍ਰਮਾਣ ਦੀ ਉਵੇਂ ਹੀ ਥੁੜ੍ਹ ਹੈ, ਜਿਵੇਂ ਕਿ ਵਿਰੋਧੀ ਫ਼ਿਲਾਸਫ਼ੀ ਲਈ ਵਿਵਹਾਰਕ ਪ੍ਰਮਾਣ ਵੀ ਵਿਅਕਤੀ ਦਾ ਭਿੰਨ ਭਿੰਨ ਹੋ ਸਕਦਾ ਹੈ, ਇਹ ਸਮਝਿਆ ਜਾ ਸਕਦਾ ਹੈ, ਕਿ ਕੁਝ ਲੋਕਾਂ ਨੂੰ ਆਪਣੇ ਜੀਵਨਾ ਲਈ ਇਕ ਸੁਤੰਤਰਵਾਦੀ ਫ਼ਿਲਾਸਫ਼ੀ ਨਾਲੋਂ ਇਕ ਨਿਯਤਤ੍ਰ ਵਾਦੀ ਫ਼ਿਲਾਸਫ਼ੀ ਤੋਂ ਵੀਧੀਕ ਚੰਗੇ ਸਿੱਟੇ ਪ੍ਰਾਪਤ ਹੋਣ । ਪਰ ਜਿਥੇ ਕਿਧਰੇ ਪ੍ਰਮਾਣ ਨਿਰੈਣਕਾਰੀ ਹੋਵੇ ਉਥੇ, ਸਾਡੇ ਸਬਲ ਅਤੇ ਸਦਾਚਾਰਕ ਹਿਤ ਨੂੰ ਹੀ ਚੋਣ ਕਰਨੀ ਬਣਾਂਦੀ ਹੈ । ਜੇਕਰ ਕੋਈ ਜੀਵਨ ਅਜੇਹਾ ਹੋਵੇ ਜੇਹੜਾ ਕਿ ਵਾਸਤਵ ਤੌਰ ਤੇ ਸਾਡੇ ਲਈ ਜੀਉਣ ਵਿਸ਼ਸਤਰ ਹੋਵੇ, ਅਜੇ ਜੇਕਰ ਕੋਈ ਵਿਚ ਹਰ ਅਜੇਹਾ ਹੋਵੇ ਜਿਸ ਵਿਚ ਕਿ ਵਿਸ਼ਵਾਸ ਕੀਤੇ ਜਾਣ ਨਾਲ ਇਹ ਉਸ ਜੀਵਨ ਦੇ ਜੀਉਣ ਲਈ ਸਾਡੀ ਸਹਾਇਤਾ ਕਰਦਾ ਹੋਵੇ, ਤਾਂ ਸਾਡੇ ਲਈ ਗੱਲ ਵਾਸਤਵ ਤੌਰ ਤੇ ਹੀ ਚੰਗੀ ਹੋਵੇਗੀ ਕਿ ਅਸੀਂ ਉਸ ਵਿਚਾਰ ਵਿਚ ਵਿਸ਼ਵਾਸ ਕਰੀਏ ਪਰ ਨਿਰਸੰਦੇਹ ਜੇਕਰ ਇਹ ਅਜੇਹਾ ਨ ਹੋਵੇ ਕਿ ਇਸ ਵਿਚ ਵਿਸ਼ਵਾਸ ਕਰਨਾ ਹੋਰ ਵਧੇਰੇ ਸਬਲ ਲਭਾ ਦੇ ਨਾਲ ਟਕਰ ਖਾਂਦਾ ਹੋਵੇ ।
ਹੁਣ ਈਸ਼੍ਵਰ ਵਿਚ ਵਿਸ਼ਵਾਸ ਦੀ-ਨਿਰੰਤਰਤਾ ਤੇ ਦ੍ਰਿੜ੍ਹਤਾ ਇਸ ਗੱਲ ਦਾ ਸਰਬ ਸ੍ਰੇਸ਼ਟ ਸਬੂਤ ਹੈ ਕਿ ਇਹ ਲਗਭਗ ਵਿਸ਼ਵ ਵਿਆਪਕ, ਸਬਲ ਅਤੇ ਸਦਾਚਾਰਕ ਕੀਮਤ ਦਾ ਹੈ । ਜੇਮਜ਼ ਧਾਰਤਕ ਅਨੁਭਵ ਅਤੇ ਵਿਸ਼ਵਾਸ ਦੀਆਂ ਬੇਹਦ ਵਿਭਿੰਨ ਭਾਂਤਾ ਰਾਹੀਂ ਅਚੰਭਤ ਅਤੇ ਆਕਰਰਚਤ ਵੀ ਹੋਇਆ, ਉਸ ਨੇ ਇਨ੍ਹਾਂ ਦਾ ਨਿਰੂਪਣ ਇਕ ਕਲਾਕਾਰ ਦੀ ਹਮਦਰਦੀ ਨਾਲ ਕੀਤਾ ਅਤੇ ਫਿਰ ਜਿਥੇ ਕਿਥੇ ਉਹ ਇਨ੍ਹਾਂ ਨਾਲ ਵਧ ਤੋਂ ਵਧ ਅਸਮਤੀ ਵੀ ਰਖਦਾ ਸੀ ਉਥੇ ਵੀ ਇਸੇ ਤਰ੍ਹਾਂ ਹੀ ਇਨ੍ਹਾਂ ਵਿਚੋਂ ਹਰੇਕ ਅੰਦਰ ਉਸ ਨੇ ਕੁਝ ਸੱਤ ਦੇਖਿਆ, ਅਤੇ ਹਰੇਕ ਨਵੀਂ ਆਸ਼ਾ ਵੱਲ, ਉਹ ਇਕ ਖੁਲ੍ਹੇ ਦਿਲ ਦਿਮਾਗ਼ ਦੀ ਮੰਗ ਕਰਦਾ ਸੀ । ਉਸ ਨੇ ਆਪਣਾ ਸੰਬੰਧ ‘ਮਾਨਸਤਤ੍ਰ- ਖੋਜੀ ਸਮਾਜ” ਨਾਲ ਜੋੜ ਨ ਤੋਂ ਸੰਕੋਚ ਨ ਕੀਤਾ । ਕਿਉਂ ਨਹੀਂ ਇਹੋ ਜੇਹੀਆਂ ਘਟਨਾਵਾਂ ਨੂੰ ਧੀਰਜਵਾਨ ਖੋਜ ਪੜਤਾਲ ਦੀ ਵਸਤੂ ਬਣਾਇਆ ਜਾਣਾ ਚਾਹੀਦਾ, ਅੰਤ ਨੂੰ ਜਾ ਕੇ ਜੇਮਜ਼ ਨੂੰ ਇਕ ਹੋਰ-ਇਕ ਆਤਮਕ-ਸੰਸਾਰ ਦੀ ਵਾਸਤਵਿਕਤਾ ਬਾਰੇ ਨਿਸ਼ਚਾ ਹੋਇਆ ਸੀ।
ਮੈਂ ਆਪ ਦ੍ਰਿੜਤਾ ਨਾਲ, ਅਵਿਸ਼ਵਾਸ ਕਰਦਾ ਹਾਂ, ਕਿ ਸਾਡਾ ਮਨੁੱਖੀ ਅਨੁਭਾਵ ਹੀ, ਵਿਸ਼ਵ ਅੰਦਰ ਅਨੁਭਵ ਦਾ ਉਚਤਮ ਰੂਪ ਹੈ । ਮੈਂ ਸਗੋਂ ਇਸ ਤਰ੍ਹਾਂ ਵਿਸ਼ਵਾਸ ਕਰਦਾ ਹਾਂ ਕਿ ਸਾਡਾ ਸੰਬੰਧ ਸਾਰੇ ਵਿਸ਼ਵ ਨਾਲ ਏਵੇ ਦੀ ਹੈ ਜਿਵੇਂ ਕਿ ਸਾਡੇ ਕੁੱਤੇ ਬਿੱਲੀ, ਪਾਲਤੂ ਪਸ਼ੂਆ ਦਾ ਸਮੁਚੇ ਮਨੁੱਖੀ ਜੀਵਨ ਨਾਲ ਹੈ । ਉਹ ਸਾਡੇ ਬੈਠਕ, ਕਮਰਿਆਂ ਤੇ ਲਾਇਬਰੇਰੀਆ ਵਿਚੋ ਰਹਿੰਦੇ ਹਨ ।
ਉਹ ਅਜੇਹੇ ਦ੍ਰਿਸ਼ਾਂ ਵਿਚ ਹਿੱਸਾ ਲੈਦੇ ਹਨ, ਜਿਨ੍ਹਾਂ ਦੀ ਸਾਰਥਕਤਾ ਬਾਰੇ ਉਨ੍ਹਾਂ ਨੂੰ ਅਸ਼ ਮਾਤ੍ਰ ਵੀ ਪਤਾ ਨਹੀਂ ਹੁੰਦਾ । ਉਹ ਇਤਿਹਾਸ ਦੀਆਂ ਗੋਲਕਾਰ ਰੇਖਾਵਾਂ ਪ੍ਰਤੀ ਕੇਵਲ ਮਾਤ੍ਰ ਸਪਸ਼ਬਿੰਦੂ ਹੁੰਦੇ ਹਨ, ਜਿਨ੍ਹਾਂ ਦੇ ਅਦੰਭਾ, ਅਤੇ ਅੰਤਾਂ ਅਤੇ ਰੂਪਾ ਬਾਰੇ ਉਨ੍ਹਾਂ ਨੂੰ ਕੋਈ ਸੂਝ ਬੂਝ ਨਹੀਂ ਹੁੰਦਾ, ਇਸ਼ੇ ਤਰ੍ਹਾਂ ਅਸੀਂ ਚੀਜ਼ਾਂ ਵਸਤਾਂ ਦੇ ਵਧੇਰੇ ਵਿਸ਼ਾਲ ਜੀਵਨ ਪ੍ਰਤੀ ਸਪਰਸ਼ ਬਿੰਦੂ ਮਾਤਾ ਹਾਂ ।
ਇਸ ਦੇ ਵਿਪ੍ਰੀਤ ਉਹ ਫ਼ਿਲਾਸਫ਼ੀ ਨੂੰ ਮੌਤ ਬਾਰੇ ਕੋਈ ਇਕ ਚਿੰਤਨ ਨਹੀਂ ਸੀ ਸਮਝਦਾ “ਕਿਸੇ ਭਾਂਤ ਦੀਆਂ ਵੀ ਸਮਸਿਆਵਾਂ ਦੀ ਉਸ ਲਈ ਕੋਈ ਕੀਮਤ ਨਹੀਂ ਸੀ ਹੁੰਦੀ, ਜਦ ਤੀਕ ਕਿ ਇਹ ਸਾਡੇ ਇਹ ਲੋਕਿਕ ਜੀਵਨ ਵਿਹਾਰ ਦੀ ਅਗਵਾਈ ਕਰਕੇ ਇਸ ਨੂੰ ਉਤੇਜਨ ਨ ਦੇ ਸਕਣ” ਉਹ ਆਪਣੇ ਆਪ ਨੂੰ ਸਾਡੀਆਂ ਪ੍ਰਕਿਰਤੀਆਂ ਦੀ ਮਿਆਦ ਨਾਲ ਨੀਂਹ ਸਗੋਂ ਇਨ੍ਹਾਂ ਦੀਆਂ ਅਤਿ ਸਟਤਾਵ ਨਾਲ ਪ੍ਰਵਿਰਤ ਰਖਦਾ ਸੀ ।” ਉਹ ਏਨਾ ਆਪਣੇ ਅਧਿਐਨ ਦੇ ਕਮਰੇ ਵਿਚ ਨਹੀਂ ਸੀ ਰਹਿੰਦਾ, ਜਿਨਾ ਕਿ ਜੀਵਨ ਦੇ ਪ੍ਰਵਾਹ ਵਿਚ, ਮਨੁੱਖੀ ਭਲਾਈ ਦੇ ਸੈਂਕੜੇ ਜਤਨਾ ਵਿਚ ਉਹ ਇਕ ਕ੍ਰਿਆਸੀਲ ਕਿਰਤੀ ਸੀ, ਉਹ ਸਦਾ ਹੀ ਕਿਸੇ ਵਿਅਕਤੀ ਦੀ ਸਹਾਇਤਾ ਕਰ ਰਿਹਾ ਅਤੇ ਆਪਣੇ ਸਾਹਸ ਦੇ ਅਸਰ ਨਾਲ ਮਨੁੱਖਾਂ ਨੂੰ ਉਪਰ ਉਠਾ ਰਿਹਾ ਹੁੰਦਾ ਸੀ। ਉਹ ਵਿਸ਼ਵਾਸ ਕਰਦਾ ਸੀ ਕਿ ਹਰੇਕ ਵਿਅਕਤੀ ਅੰਦਰ ਅਜੇਹੀਆਂ ਰਾਖਣੀਆਂ ਵਿਦਮਾਨ ਹੁੰਦੀਆਂ ਹਨ ਕਿ ਜਿਨ੍ਹਾਂ ਨੂੰ ਪਰਿਸਥਿਤੀ ਦੀ ਸਮੇਂ ਸਮੇਂ ਦੀ ਦਾਈ ਕਲਾ. ਜਨਮ ਵਿਚ ਲਿਆ ਸਕਦੀ ਹੈ ਅਤੇ ਵਿਅਕਤੀ ਅਤੇ ਸਮਾਜ ਪ੍ਰਤੀ ਉਸ ਦੀ ਨਿਰੰਤਰ ਲਟ ਸਿਖਿਆ ਇਹ ਪ੍ਰੇਰਨਾ ਸੀ ਕਿ ਇਨ੍ਹਾਂ ਸ਼ਕਤੀਆਂ ਨੂੰ ਪੂਰੇ ਤੇ ਵਰਤਿਆ ਜਾਣਾ ਚਾਹੀਦਾ ਹੈ । ਜੰਗ ਵਿਚ ਮਨੁੱਖੀ ਸ਼ਕਤੀ ਦੀ ਬਰਬਾਦੀ ਬਾਰੇ ਉਹ ਤਤੰਬਰ ਜਾਂਦਾ ਸੀ, ਅਤੇ ਉਹ ਸੁਝਾਵ ਦੇਂਦਾ ਸੀ ਕਿ ਸੰਗ੍ਰਾਮ ਅਤੇ ਵਿਜੇ ਦੇ ਇਨ੍ਹਾਂ ਮਹਾਨ ਉਦਵੇਰਾਂ ਨੂੰ ‘ਕੁਦਰਤ ਵਿਰੁਧ ਜੰਗ ਅੰਦਰ ਇਕ ਵਧੀਕ ਸ੍ਰੇਸ਼ਟ ਨਿਕਾਸ ਮਿਲ ਸਕਦਾ ਸੀ ।
ਕਿਉਂਕਿ ਹਰੇਕ, ਅਮੀਰ ਜਾਂ ਗਰੀਬ ਆਦਮੀ ਨੂੰ ਆਪਣੇ ਜੀਵਨ ਦੇ ਦੋ ਵਰ੍ਹੇ ਰਾਜ ਨੂੰ ਅਰਪਨ ਕਰਕੇ ਚਾਹੀਦੇ ਅਤੇ ਇਹ ਦੁਸਰੇ ਲੋਕਾਂ ਨੂੰ ਮਾਰਨ ਦੇ ਪ੍ਰਯੋਜਨ ਨਮਿਤ ਨਹੀਂ, ਸਗੋਂ ਮਹਾਮਾਰੀਆਂ ਉਤੇ ਵਿਜੈ ਪਾਣ ਅਤੇ ਦਲਦਲਾਂ ਦਾ ਪਾਣੀ ਕਢਣ ਅਤੇ ਮਾਰੂਥਲਾ ਦੀ ਸਿੰਜਾਈ ਕਰਨ ਅਤੇ ਨਹਿਰਾਂ ਖੋਦਣ ਅਤੇ ਲੋਕ ਤਾਂਤਿਕ ਤੌਰ ਤੇ ਅਜੇਹੀ ਭੌਤਿਕ ਅਤੇ ਸਾਮਾਜਿਕ ਇੰਜੀਨੀਅਰੀ ਕਰਨ ਨਮਿਤ, ਜੇਹੜੀ ਕਿ ਉਸ ਚੀਜ਼ ਨੂੰ ਜਿਸ ਨੂੰ ਕਿ ਜੰਗ ਛੇਤੀ ਛੇਤੀ ਬਰਬਾਦ ਕਰ ਦੇਂਦਾ ਹੈ, ਇਤਨੀ ਸਹਿਜੇ ਸਹਿਜੇ ਅਤੇ ਕਸ਼ਟ ਸਹਿਤ ਨਿਰਮਾਣ ਕਰਦੀ ਹੈ ।
ਉਹ ਸਮਾਜਵਾਦ ਲਈ ਹਮਦਰਦੀ ਰਖਦਾ ਸੀ, ਪਰ ਵਿਅਕਤੀ ਅਤੇ ਪ੍ਰਤਿਭਾ ਬਾਰੇ ਇਸ ਦੀ ਨਾਕਦਰੀ ਨਾ ਪਸੰਦ ਕਰਦਾ ਸੀ । ਟੇਨ ਦਾ ਉਹ ਸੂਤਰ ਜੇਹੜਾ ਕਿ ਸਾਰੀਆਂ ਸੰਸਕ੍ਰਿਤਕ ਤਿੰਨ ਵਿਅਕਤੀਆਂ ਨੂੰ “ਜਾਤੀ ਵਾਤਾਵਰਨ ਅਤੇ ਸਮੇਂ ਵਿਚ ਪਰਣਿਤ ਕਰਦੇ ਬਿਲਕੁਲ ਅਪਰਿਆਪਤ ਸੀ ਕਿਉਂ ਜੋ ਇਹ ਵਿਅਕਤ ਨੂੰ ਬਾਹਰਲੀ ਛੱਡ ਦੇਂਦਾ ਸੀ । ਪਰ ਕੇਵਲ ਵਿਅਕਤੀ ਹੀ ਕੀਮਤ ਰਖਦਾ ਹੈ; ਹੋਰ ਹਰੇਕ ਵਸਤੂ ਤਾਂ ਵਸੀਲਾ ਹੁੰਦੀ ਹੈ ਤੇ ਫ਼ਿਲਾਸਫ਼ੀ ਵੀ ਅਤੇ ਇਸ ਲਈ ਸਾਨੂੰ ਇਕ ਪਾਸੇ ਤਾਂ ਅਜੇਹਾ ਰਾਜ ਦੀ ਲੋੜ ਹੈ ਜੇਹੜਾ ਕਿ ਇਹ ਸਮਝ ਲਵੇ ਕਿ ਇਹ ਵਿਅਕਤੀਗਤ ਮਰਦਾ ਅਤੇ ਇਸਤ੍ਰੀਆਂ ਦੇ ਹਿਤਾਂ ਦਾ ਅਮਾਨਤੀ ਅਤੇ ਸੇਵਕ ਹੈ । ਅਤੇ ਦੂਸਰੇ ਪਾਸੇ ਇਕ ਫ਼ਿਲਾਸਫ਼ੀ ਅਤੇ ਨਿਸਚ ਦੀ ਜੇਹੜੇ ਕਿ ਵਿਸ਼ਵ ਨੂੰ ਇਕ ਜੋਖਮ ਦੇ ਰੂਪ ਵਿਚ ਪੇਸ਼ ਕਰਨ ਨ ਕਿ ਇਕ ਵਿਉਂਤ ਦੇ ਰੂਪ ਵਿਚ” ਅਤੇ ਹਰੇਕ ਸ਼ਕਤੀ ਨੂੰ ਸੰਸਾਰ ਨੂੰ ਇਕ ਅਜੇਹਾ ਸਥਾਨ ਦਸ ਕੇ ਉਤੇਜਨਾ ਦੰਡ ਜਿਥੇ ਕਿ ਭਾਵੇਂ ਕਿਨੀਆਂ ਹੀ ਹਾਰਾਂ ਹੁੰਦੀਆਂ ਹਨ ਪਰ ਅਜੇਹੀਆਂ ਜਿਤਾਂ ਵੀ ਹੁੰਦੀਆਂ ਹਨ ਜੇਹੜੀਆਂ ਜਿਤ ਉਡੀਕ ਕਰ ਰਹੀਆਂ ਹੁੰਦੀਆਂ ਹਨ ।
ਕੋਈ ਇਕ ਟੂਰੇ ਜਹਾਜ਼ ਵਾਲਾ ਜਹਾਜ਼ਰਾਨ ਇਸ ਤਟ ਉਤੇ ਦਬਿਆ ਪਿਆ ਤੁਹਾਨੂੰ ਜਹਾਜ਼ ਤੋਰਨ ਦੀ ਪ੍ਰੇਰਨਾ ਕਰਦਾ ਹੈ ।
ਜਿਸ ਨੇ ਜਦੋਂ ਕਿ ਕਿਨੀਆਂ ਹੀ ਭਰੀਆਂ ਹੋਈਆਂ ਬਹਾਦਰ ਬੇੜੀਆਂ ਸਮੇਤ ਅਸੀਂ ਖੰਡੇ ਪਏ ਸਾਂ ਤਾਂ ਅਨੇਰੀ ਦਾ ਸਾਹਮਣਾ ਕਰੀ ਰਖਿਆ ਸੀ।
(4) ਟਿਪਣੀ
ਪਾਠਕ ਨੂੰ ਇਸ ਫ਼ਿਲਾਸਫ਼ੀ ਦੇ ਨਵੇਂ ਤੇ ਪੁਰਾਣੇ ਅੰਸ਼ਾਂ ਨੂੰ ਸੰਕੇਤ ਦਸਣ ਦੀ ਲੋੜ ਨਹੀਂ ਹੋਵੇਗੀ । ਇਹ ਵਿਗਿਆਨ ਅਤੇ ਧਰਮ ਵਿਚਕਾਰ ਆਧੁਨਿਕ ਜੰਗ ਦਾ ਇਹ ਹਿੱਸਾ ਹੈ, ਕਾਂਟ ਅਤੇ ਬਰਗਸਨ ਦੇ ਜਤਨਾਂ ਵਾਂਗ ਇਕ ਹੋਰ ਜਤਨ ਧਾਰਮਿਕ ਵਿਸ਼ਵਾਸ ਨੂੰ ਪਦਾਰਥਵਾਦ ਦੇ ਵਿਸ਼ਵ ਵਿਆਪਕ ਹੋ ਗਏ ਯਾਂਤ੍ਰਿਕਾਂ ਤੋਂ ਬਚਾਣ ਲਈ । ਅਰਥ-ਕ੍ਰਿਆ ਵਾਦ ਦੀਆਂ ਜੜ੍ਹਾਂ ਕਾਂਟ ਦੇ ਵਿਵਹਾਰਕ ਤਰਕ ਵਿਚ ਮੌਜੂਦ ਹਨ, ਸ਼ਾਪਨਹਾਰ ਦੇ ਸੰਕਲਪ ਜਾਂ ਇਛਾ ਦੇ ਵਡਿਆਉਣ ਵਿਚ ਡਾਰਵਿਨ ਦੇ ਇਸ ਖਿਆਲ ਅੰਦਰ ਕਿ ਸਭ ਤੋਂ ਵਧੀਕ ਸਯੋਗ (ਅਤੇ ਇਸ ਲਈ ਸਭ ਤੋਂ ਵਧੀਕ ਸੰਯੋਗ ਅਤੇ ਸਤਰੂਪ ਵਿਚਾਰ ਵੀ) ਉਹ ਵਸਤੂ ਹੁੰਦੀ ਹੈ ਜੇਹੜੀ ਕਿ ਬਚੀ ਰਹਿੰਦੀ ਹੈ ਉਪਯੋਗਤਾ ਵਾਦ ਵਿਚ ਜੇਹੜਾ ਕਿ ਸਾਰੀਆਂ ਵਸਤਾਂ ਦਾ ਮਾਪ ਉਪਯੋਗਤਾ ਦੇ ਸ਼ਬਦਾਵਲੀ ਵਿਚ ਕਰਦਾ ਸੀ । ਅੰਗ੍ਰੇਜੀ ਫ਼ਿਲਾਸਫ਼ੀ ਦੀਆਂ ਅਨੁਭਾਵਿਕ ਅਤੇ ਆਗਮਨਾਤਮਿ ਪਰੰਪਰਾਵਾ ਵਿਚ, ਅਤੇ ਅੰਤਮ ਤੌਰ ਤੇ ਅਮਰੀਕਨ ਦ੍ਰਿਸ਼ ਦੇ ਸੁਝਾਵਾ ਵਿਚ ।
ਨਿਸ਼ਚਿਤ ਤੌਰ ਤੇ ਜਿਵੇਂ ਕਿ ਹਚੇਕ ਨੇ ਸੰਕੇਤ ਤੌਰ ਤੇ ਅਤੇ ਅਦੁਤੀ ਰੂਪ ਵਿਚ ਅਮਰੀਕਨ ਸੀ । ਗਤੀ ਅਤੇ ਪ੍ਰਾਪਤੀ ਲਈ ਅਮਰੀਕਾ ਦੀ ਤੀਬਰਵਾਸ਼ਨਾ, ਉਸ ਦੀ ਸ਼ੈਲੀ ਅਤੇ ਵਿਚਾਰ ਦੇ ਬਾਦਵਾਨਾ ਨੂੰ ਭਰਦੀ ਅਤੇ ਇਨ੍ਹਾਂ ਨੂੰ ਇਕ ਉਛਾਲੇ ਵਾਲੀ ਅਤੇ ਲਗਭਗ ਹਵਾਈ ਗਤੀ ਦੀ ਸਮ੍ਰਥਾ ਦੇਂਦੀ ਹੈ । ਹੰਕਾਰ ਇਸ ਨੂੰ ਆਮ ਅਨਾੜੀ ਲੋਕਾਂ ਨਮਿਤ ਫ਼ਿਲਾਸਫ਼ੀ ਕਹਿੰਦਾ ਹੈ, ਅਤੇ ਨਿਰਸੰਦੇਹ ਇਸ ਵਿਚੋਂ ਵਿਕਰੀ ਦੇ ਭਾਵ ਦੀ ਕੁਝ ਵਾਸ਼ਨਾ ਆਉਂਦੀ ਹੈ, ਜੇਮਜ਼ ਪਰਮਾਤਮਾ ਬਾਰੇ ਐਉ ਗਲ ਬਾਤ ਕਰਦਾ ਹੈ ਜਿਵੇਂ ਕਿ ਕਿਸੇ ਅਜੇਹੀ ਵਸਤ੍ਰ ਬਾਰੇ ਜੇਹੜੀ ਕਿ ਆਸ਼ਾਵਾਦੀ ਵਿਗਿਆਨਪਨ-ਕਾਰੀ ਦੇ ਹਰੇਕ ਢੰਗ ਨਾਲ ਕਿਸੇ ਪਦਾਰਥਵਾਦੀ ਸੁਰਤ ਵਾਲੇ ਉਪਭੋਗਤਾ ਪਾਸ ਵੇਚੀ ਜਾਣੀ ਹੋਵੇ, ਅਤੇ ਉਹ ਸਾਨੂੰ ਵਿਸਵਾਸ ਕਰਨ ਲਈ ਇਉਂ ਸਲਾਹ ਦਿੰਦਾ ਹੈ ਜਿਵੇਂ ਕਿ ਉਹ ਲੰਮੇ ਲੰਮੇ ਤੀਕ ਲਾਈਆਂ ਜਾਣ ਵਾਲੀਆਂ ਅਜੇਹੀਆਂ ਪੂੰਜੀਆਂ ਦੀ ਸਿਫਾਰਸ਼ ਕਰ ਰਿਹਾ ਹੋਵੇ ਜਿਨ੍ਹਾਂ ਦੇ ਜਿਨ੍ਹਾਂ ਮੁਨਾਫੇ ਵੱਡੇ ਹੋਣ ਅਤੇ ਹਾਨੀ ਕੋਈ ਨ ਹੋਵੇ ਅਤੇ ਸਾਰਾ ਪ੍ਰਲੰਕ ਦਾ ਸੰਸਾਰ ਜਿਤ ਲੈਣ ਦੀ ਗਲ ਹੋਵੇ । ਇਹ ਨਵਯੁਵਕ ਅਮਰੀਕਾ ਦਾ ਯੌਰਪ ਦੀ ਤੜ੍ਹ ਮੀਮਾਂਸਾ ਤੇ ਯੂਰਪੀ ਵਿਗਿਆਨ ਵਿਰੁਧ ਬਚਾਵ ਦਾ ਪ੍ਰਤਿਕਰਮ ਸੀ ।
ਸਤ ਦੀ ਨਵੀਂ ਪਰਖ ਨਿਰਸੰਦੇਹ, ਤੌਰ ਤੇ ਇਕ ਪੁਰਾਨੀ ਹੀ ਸੀ, ਅਤੇ ਈਮਾਨ- ਦਾਰ ਫ਼ਿਲਾਸਫ਼ਰ ਨੇ ਅਰਥ-ਕ੍ਰਿਆਵਾਦ ਨੂੰ ਨਿਰਮਾਣ ਤੌਰ ਤੇ ਚਿੰਤਨ ਦੇ ਪੁਰਾਣੇ ਢੰਗਾਂ ਪ੍ਰਤੀ ਇਕ ਨਵੇਂ ਨਾਮ ਦੇ ਰੂਪ ਵਿਚ ਨਿਰੂਪਣ ਕੀਤਾ” । ਜੇਕਰ ਤਾਂ ਨਵੀਂ ਪਰਖ ਦਾ ਭਾਵ ਇਹ ਹੈ ਕਿ ਸੱਤ ਉਹ ਹੁੰਦਾ ਹੈ, ਜਿਸ ਨੂੰ ਅਨੁਭਵ ਅਤੇ ਪ੍ਰਯੋਗ ਰਾਹੀਂ ਪਰਖਿਆ ਗਿਆ ਹੋਵੇ ਤਦ ਤਾਂ ਉੱਤਰ ਹੈ, ਬੇਸ਼ਕ ਇਹ ਠੀਕ ਹੈ । ਪਰ ਜੇ ਕਰ ਇਸ ਦਾ ਭਾਵ ਇਹ ਹੋਵੇ ਕਿ ਵਿਅਕਤਕ ਉਪਯੋਗਤਾ ਸੱਤ ਦੀ ਪਰਖ ਹੈ ਤਾਂ ਉਤਰ ਨਿਰਸੰਦੇਹ ‘ਨਹੀਂ” ਵਿਚ ਹੈ, ਵਿਅਕਤਕ ਉਪਯੋਗਤਾ ਕੇਵਲ ਮਾਤ੍ਰ ਵਿਅਕਤਕ ਉਪਯੋਗਤਾ ਹੁੰਦੀ ਹੈ; ਕੇਵਲ ਵਿਸ਼ਵ ਵਿਆਪਕ ਸਥਾਈ ਉਪਯੋਗਤਾ ਸੱਤ ਹੋਵੇਗੀ ਜਦੋਂ ਕੁਝ ਅਰਥ ਕ੍ਰਿਆਵਾਦੀ, ਕਿਸੇ ਇਕ ਅਜੇਹੇ ਵਿਸ਼ਵਾਸ ਬਾਰੇ ਜ਼ਿਕਰ ਕਰਦੇ ਹਨ ਜੇਹੜਾ ਕਿ ਕਦੀ ਇਕ ਵਾਰੀ ਸੱਤ ਸੀ, ਕਿਉਂ ਜੋ ਉਹ ਉਪਯੋਗੀ ਸੀ (ਭਾਵੇਂ ਹੁਣ ਗਲਤ ਸਿਧ ਹੋ ਗਿਆ) ਤਾਂ ਉਹ ਬੇਅਰਥ ਜੇਹੀ ਗੱਲ ਨੂੰ ਵਿਦਵਤਾ ਨਾਲ ਕਹਿੰਦੇ ਹਨ, ਇਹ ਇਕ ਉਪਯੋਗਤੀ ਗ਼ਲਤੀ ਸੀ ਨ ਕਿ ਇਕ ਸੱਤ । ਅਰਥਦਿਆ ਵਾਦ ਤਾਂ ਹੀ ਸ਼ੁੱਧ ਹੈ, ਜੇਕਰ ਇਹ ਕੇਵਲ ਇਕ ਐਵੇਂ ਜੇਹਾ ਕਥਨ ਹੋਵੇ ।
ਤਦ ਵੀ ਜੇਮਜ਼ ਦਾ ਜੋ ਕੁਝ ਕਰਨ ਦਾ ਭਾਵ ਸੀ ਉਹ, ਉਨ੍ਹਾਂ ਮਕੜੀ-ਜਾਲਿਆਂ ਨੂੰ ਹਟਾ ਦੇਣ ਦਾ ਸੀ ਜਿਨ੍ਹਾਂ ਨੇ ਕਿ ਫ਼ਿਲਾਸਫ਼ੀ ਨੂੰ ਜਕੜ ਰਖਿਆ ਸੀ ਉਹ ਇਕ ਨਵੇਂ ਅਤੇ ਹੈਰਾਨ ਕਰਨ ਵਾਲੇ ਢੰਗ ਨਾਲ, ਸਿੱਧਾਂਤ ਅਤੇ ਵਿਚਾਰਧਾਰਾਂ ਵੱਲ ਪੁਰਾਣਾ ਅੰਗ੍ਰੇਜ਼ੀ ਵਤੀਰਾ ਮੁੜ ਦੋਬਾਰਾ ਵਰਤਣਾ ਚਾਹੁੰਦਾ ਸੀ । ਉਹ ਫ਼ਿਲਾਸਫ਼ੀ ਦਾ ਮੂੰਹ ਇਕ ਵਾਰੀ ਫਿਰ ਵਸਤਾਂ ਦੇ ਅਨਿਵਾਰ੍ਯ ਸੰਸਾਰ ਵੱਲ ਮੋੜਦਿਆਂ ਹੋਇਆਂ ਬੈਠਕ ਦੇ ਕੋਮ ਨ ਹੀ ਅਗੇਵਲ ਨੂੰ ਤੋਰ ਰਿਹਾ ਸੀ ਉਹ ਯਾਦ ਕੀਤਾ ਜਾਏਗਾ ਤਾਂ ਇਸ ਅਨੁਭਵਿਕ ਬਲ ਦਿੱਤੇ ਜਾਣ, ਅਤੇ ਇਸ ਨਵੇਂ ਵਾਸਤਵਿਕ- ਵਾਦ ਲਈ ਨ ਕਿ ਸੱਤ ਦੇ ਆਪਣੇ ਸਿੱਧਾਂਤ ਲਈ ਅਤੇ ਉਸ ਦਾ ਵਧੀਕ ਸਨਮਾਨ ਉਸ ਦੇ ਇਕ ਮਨੋਵਿਗਿਆਨਿਕ ਹੋਣ ਦੇ ਨਾਤੇ ਕੀਤਾ ਜਾਏਗਾ ਮੁਕਾਬਲੇ ਇਕ ਫ਼ਿਲਾਸਫ਼ਰ ਹੋਣ ਨਾਲੋਂ । ਉਹ ਜਾਣਦਾ ਸੀ ਕਿ ਪੁਰਾਣੇ ਪ੍ਰਸ਼ਨਾ ਲਈ ਉਸ ਨੇ ਕੋਈ ਸਮਾਧਾਨ ਨਹੀਂ ਸੀ ਲਭਿਆ, ਉਹ ਖੁਲ੍ਹੇ ਤੌਰ ਤੇ ਮੰਨਦਾ ਸੀ ਕਿ ਉਸ ਨੇ ਕੇਵਲ ਇਕ ਹੋਰ ਅਨੁਮਾਨ ਤੇ ਇਕ ਹੋਰ ਅਨੁਮਾਨ ਤੇ ਇਕ ਹੋਰ ਵਿਸ਼ਵਾਸ਼ ਨੂੰ ਪ੍ਰਗਟ ਕੀਤਾ ਸੀ ਜਿਸ ਉਤੇ ਕਿ ਉਸ ਨੇ ਆਪਣੇ ਛੇਕੜਲੇ ਅਤੇ ਸ਼ਾਇਦ ਆਪਣੇ ਸਭ ਤੋਂ ਵਧੀਕ ਅਨੁਰੂਪ ਵਾਕ ਲਿਖ ਦਿੱਤੇ ਸਨ “ਅੰਤਮ ਸਿੱਟਾ ਕੋਈ ਹੈ । ਕੇਹੜੀ ਕੋਈ ਚੀਜ਼ ਸਮਾਪਤ ਕੀਤੀ ਗਈ ਹੈ ਕਿ ਇਸ ਬਾਰੇ ਅਸੀਂ ਕੋਈ ਅੰਤਮ ਸਿੱਟਾ ਕਢ ਸਕੀਏ । ਦਸੇ ਜਾਣ ਲਈ ਕਿਸਮਤ ਤੇ ਦਿੱਤੇ ਜਾਣ ਲਈ ਕੋਈ ਸਲਾਹ ਹੈ ਨਹੀਂ, ਅੰਤਮ ਸੰਭ ਇਛਣਾ ।”
ਜਾਹਨ ਡੀਊਈ
- ਸਿਖਿਆ
ਛੇਕੜ ਨੂੰ ਜਾ ਕੇ ਅਰਥ ਕ੍ਰਿਆਵਾ ਦਾ ਜਾਂ ਫਲਵਾਦ ਕੋਈ ਇਕ ਅਮਰੀਕਨ ਫ਼ਿਲਾ- ਸਫ਼ੀ ਨਹੀਂ ਸੀ, ਇਸ ਨੇ ਉਸ ਵਡੇਰੇ ਅਮਰੀਕਾ ਦੇਸ਼ ਦੀ ਸਪਿਰਿਟ ਨੂੰ ਵਿਅਕਤ ਨਹੀਂ ਸੀ ਕੀਤਾ ਜੇਹੜਾ ਕਿ ਨਵੇਂ ਇੰਗਲੈਂਡ ਰਾਜ ਦੇ ਦਖਣ-ਪਛਮ ਵਿਚ ਸਥਿਤ ਸੀ। ਇਹ ਇਕ ਅਜੇਹੀ ਹਦ ਦਰਜੇ ਦੀ ਸਦਾ ਚਾਰਵਾਦੀ ਫ਼ਿਲਾਸਫ਼ੀ ਸੀ ਜੇਹੜੀ ਕਿ ਆਪਣੇ ਕਰਤਾ ਦੇ ਪਯੂਰੀ ਤਾਨਿਕ ਮੂਲ ਅਨੁਵੰਸਾ ਦਾ ਪਤਾ ਦੇਂਦੀ ਹੈ । ਇਹ ਇਕ ਸਾਹ ਨਾਲ ਤਾਂ ਵਿਵਹਾਰਕ ਸਿੱਟਿਆਂ ਅਤੇ ਤਥਮਾਈ ਮਾਮਲਿਆਂ ਦਾ ਜ਼ਿਕਰ ਦੀ ਅਤੇ ਦੂਜੇ ਸਾਹ ਕਰਦੀ ਹੀ ਆਸ਼ਾ ਦੀ ਗਤੀ ਨਾਲ ਨਾਲ ਧਰਤੀ ਤੋਂ ਆਕਾਸ਼ ਵਲ ਨੂੰ ਛਾਲ ਮਾਰ ਜਾਂਦੀ ਸੀ । ਇਸ ਨੇ ਆਰੰਭ ਤਾਂ ਤਤਵ-ਮੀਮਾਂਸਾ ਅਤੇ ਗਿਆਨ ਪਰਿਕ੍ਰਿਆ ਵਿਗਿਆਨ ਵਿਰੁਧ ਇਕ ਨਰੋਏ ਪ੍ਰਤਿਕਰਮ ਨਾਲ ਕੀਤਾ ਅਤੇ ਕੋਈ ਆਦਮੀ ਇਸੇ ਪਾਸੋਂ ਕੁਦਰਤ ਅਤੇ ਸਮਾਜ ਦੀ ਫ਼ਿਲਾਸਫ਼ੀ ਦੀ ਆਸ਼ਾ ਕਰਦਾ ਸੀ, ਪਰ ਇਸ ਨੇ ਸਮਾਪਤੀ ਹਰੇਕ ਕ੍ਰਿਆ ਵਿਸ਼ਵਾਸ ਦੇ ਬੰਧਿਕ ਸਤਿਕਾਰ ਭਾਵ ਲਈ ਲਗਭਗ ਇਕ ਖਿਮਾਨੀ ਸਾਚਨਾ ਕਰਨ ਵਾਲੀ ਦਲੀਲ ਨਾਲ ਕੀਤੀ ਤਦੋ ਜਾ ਕੇ ਫ਼ਿਲਾਸਫ਼ੀ ਕਿਸੇ ਹੋਰ ਜੀਵਨ ਦੀਆਂ ਇਨ੍ਹਾਂ ਪ੍ਰੇਸ਼ਾਨ ਕਰਨ ਵਾਲੀਆਂ ਸਮਸਿਆਵਾਂ ਨੂੰ ਧਰਮ ਦੇ ਸਪੁਰਦ ਕਰਨਾ, ਅਤੇ ਗਿਆਨ-ਪਰਿਕ੍ਰਿਆ ਦੀਆਂ ਇਨ੍ਹਾਂ ਸੂਖਮ ਔਕੜਾਂ ਨੂੰ ਮਨੋਵਿਗਿਆਨ ਦੇ ਹਵਾਲੇ ਕਰਨਾ ਸਿਖ ਕੇ ਆਪਣੇ ਆਪ ਨੂੰ ਆਪਣੇ ਸਾਰੇ ਬਲ ਨਾਲ, ਮਨੁੱਖੀ ਪ੍ਰਯੋਜਨਾਂ ਨੂੰ ਉਜਿਆਲਾ ਕਰਨ, ਅਤੇ ਮਨੁੱਖੀ ਜੀਵਨ ਦੇ ਸਮਨਵੇਂ ਕਰਣ, ਅਤੇ ਉੱਚਾ ਉਠਾਣ ਨਮਿਤ ਅਰਪਨ ਕਰੇਗੀ ?
ਪਰਿਸਥਿਤੀਆਂ ਨੇ ਇਸ ਲੋੜ ਨੂੰ ਪੂਰਾ ਕਰਨ ਅਤੇ ਇਕ ਅਜੇਹੀ ਫ਼ਿਲਾਸਫ਼ੀ ਦੀ ਰੂਪ ਰੇਖਾ ਬੰਨ੍ਹਣ ਲਈ ਛੱਡੀ ਜੇਹੜੀ ਕਿ ਇਕ ਜਾਹਨ ਡੀਉਟੀ ਨੂੰ ਤਿਆਰ ਕਰਨ ਵਿਚ ਕੋਈ ਕਸਰ ਨਹੀਂ ਸੀ ਜਾਣ ਕਾਰ ਅਤੇ ਚੇਤਨ ਅਮਰੀਕਾ ਦੀ ਸਪਿਰਿਟ ਨੂੰ ਪ੍ਰਗਟ ਕਰ ਦੋਵੇਂ ।
ਉਸ ਦਾ ਜਨਮ ਨਿਤਾਣੇ ਜਿਹੇ ਪੂਰਬ ਵਿਚ ਹੋਇਆ (ਬਰਲਿੰਗਟਨ-ਵਰਮਾਂਟ 1859 ਅਤੇ ਉਥੇ ਹੀ ਆਪਣੀ ਸਕੂਲ ਸਿਖਿਆ ਜਿਵੇਂ ਕਿ ਪੁਰਾਣੀ ਸੰਸਕ੍ਰਿਤੀ ਨੂੰ ਸਜਰ ਲੈਣ ਲਈ ਪ੍ਰਾਪਤ ਕੀਤੀ) ਇਸ ਤੋਂ ਪਹਿਲਾਂ ਕਿ ਨਵੀਂ ਲਈ ਉਦਮ-ਉਪਰਾਲਾ ਕੀਤਾ ਜਾਣਾ । ਪਰ ਛਤੀ ਹੀ ‘ਗਰੀਨਲੀ;’ ਦੀ ਸਲਾਹ ਅਨੁਸਾਰ, ਉਹ ਪਛਮ ਨੂੰ ਚਲਾ ਗਿਆ ਅਤੇ ਇਨ੍ਹਾਂ ਯੂਨੀਵਰਸਿਟੀਆਂ ਵਿਚ ਸਿਖਿਅਕ ਦਾ ਕੰਮ ਕਰਦਾ ਰਿਹਾ, ਮਿਨੇ ਸੋਟਾ (1889-9) ਮਿਸ਼ਿਗਨ (1889-94) ਅਤੇ ਸਿਕਾਗੋ 1894-1904) ਕੇਵਲ ਤਾਂ ਹੀ ਜਾ ਕੇ ਉਹ ਕੋਲੰਬੀਆਂ ਯੂਨੀਵਰਸਿਟੀ ਦੇ ਫ਼ਿਲਾਸਫ਼ੀ ਵਿਭਾਗ ਵਿਚ ਸ਼ਾਮਿਲ ਹੋਣ ਤੋਂ ਪਿਛੋਂ ਜਾ ਕੇ ਇਸ ਦਾ ਪ੍ਰਮੁਖ ਬਣਨ ਲਈ ਪੂਰਬ ਨੂੰ ਪਰਤਿਆ । ਉਸ ਦੇ ਪਹਿਲੇ ਵੀਹ ਵਰ੍ਹਿਆਂ ਵਿਚ ਵਰਮਾਂਟ ਦੇ ਵਤਾਵਰਣ ਨੇ ਉਸ ਨੂੰ ਲਗਭਗ ਉਹ ਪੇਂਡੂ ਸਾਦਗੀ ਦੇ ਦਿੱਤੀ ਜੇਹੜੀ ਕਿ ਉਸ ਦੇ ਗੁਣ ਸੁਭਾਵ ਦਾ ਹੁਣ ਵੀ ਅੰਗ ਬਣੀ ਹੋਈ ਹੈ, ਜਦੋਂ ਕਿ ਸਾਰਾ ਸੰਸਾਰ ਉਸ ਦਾ ਸਨਮਾਨ ਕਰਦਾ ਹੈ । ਅਤੇ ਤਦੋਂ ਮਧ ਪਛਮ ਦੇ ਆਪਣੀ ਵੀਰ ਵਰ੍ਹਿਆਂ ਵਿਚ ਉਸ ਨੇ ਉਹ ਵਿਸ਼ਾਲ ਅਮਰੀਕਾ ਦੇਖਿਆ ਜਿਸ ਬਾਰੇ ਕਿ ਪੂਰਬੀ ਮਾਨਸ ਏਨੇ ਮਾਣ ਸਹਿਤ ਅਣਜਾਣ ਰਹਿੰਦਾ ਹੈ । ਉਸ ਨੇ ਇਸ ਦੀਆਂ ਸੀਮਾਵਾਂ ਅਤੇ ਇਸ ਦੀਆਂ ਸ਼ਕਤੀਆਂ ਵੀ ਜਾਣ ਲਈਆ ਅਤੇ ਜਦੋਂ ਉਸ ਨੇ ਆਪਣੀ ਫ਼ਿਲਾਸਫ਼ੀ ਲਿਖਣੀ ਆਰੰਭ ਕੀਤੀ ਤਾਂ ਆਪਣੇ ਵਿਦਿਆਰਥੀਆਂ ਤੇ ਪਾਠਕਾਂ ਨੂੰ ਉਸ ਨਰੋਏ ਤੇ ਸਾਦਾ ਪ੍ਰਕਿਰਤੀ ਵਾਦ ਦੀ ਵਿਆਖਿਆ ਦਿੱਤੀ, ਜੇਹੜਾ ਕਿ ਅਮਰੀਕਾ ਦੇ ਪ੍ਰਦੇਸ਼ਾਂ ਦੇ ਧਰਾਤਲੀ ਜੇਹੇ ਵਹਮਾਂ ਭਰਮਾਂ ਦੇ ਹੇਠ ਪਾਇਆ ਜਾਂਦਾ ਹੈ । ਉਸ ਨੇ ਇਕ ਇਕ ਅੳ-ਅੰਗ੍ਰੇਜ਼ੀ ਰਾਜ ਦੀ ਨਹੀਂ ਸਗੋਂ ਮਹਾਂਦੀਪ ਦੀ ਫ਼ਿਲਾਸਫ਼ੀ ਲਿਖ ਦਿੱਤੀ ਜਿਵੇਂ ਕਿ ਵਿਟਮੈਨ ਨੇ ਕਵਿਤਾ ।
ਡੀਊਟੀ ਸਭ ਤੋਂ ਪਹਿਲਾਂ ਸੰਸਾਰ ਦੀ ਨਜ਼ਰ ਵਿਚ ਸ਼ਿਕਾਗੋ ਸਥਾਨ ਉਤੇ ਸਿਖਿਆ ਦੇ ਸਕੂਲ ਵਿਚ ਆਪਣੇ ਕੰਮ ਰਾਹੀਂ ਆਇਆ । ਉਨ੍ਹਾਂ ਵਿਚ ਹੀ ਉਸ ਨੇ ਆਪਣੇ ਵਿਚਾਰ ਦੇ ਦ੍ਰਿੜ ਪ੍ਰਯੋਗਿਕ ਝੁਕਾਵ ਨੂੰ ਪ੍ਰਗਟ ਕੀਤਾ ਅਤੇ 1952 ਵਿਚ ਆਪਣੀ ਮੌਤ-ਤੱਕ ਵੀ ਉਸ ਦਾ ਮਾਨਸ ਸਿਖਿਆ ਵਿਚ ਹਰੇਕ ਨਵੀਂ ਲਹਿਰ ਲਈ ਖੁਲ੍ਹਾ ਰਹਿੰਦਾ ਹੈ, ਅਤੇ ਆਉਣ ਵਾਲੇ ਦਿਨਾਂ ਦੇ ਸਕੂਲਾਂ ਬਾਰੇ ਉਸ ਦੀ ਦਿਲਚਸਪੀ ਕਦੀ ਮਧਮ ਨਹੀਂ ਪੈਂਦੀ ।
ਸ਼ਾਇਦ ਉਸ ਦੀ ਸਭ ਤੋਂ ਮਹਾਨ ਪੁਸਤਕ “ਲੋਕ ਤੰਤ੍ਰ ਅਤੇ ਸਿਖਿਆ” ਹੈ । ਏਥੇ ਉਹ ਆਪਣੀ ਫ਼ਿਲਾਸਫੀ ਦੀਆਂ ਭਿੰਨ ਭਿੰਨ ਰੇਖਾਵਾਂ ਨੂੰ ਇਕ ਬਿੰਦੂ ਤੀਕ ਖਿਚਦਾ ਅਤੇ ਉਨ੍ਹਾਂ ਸਾਰੀਆਂ ਨੂੰ ਇਕ ਵਧੀਕ ਚੰਗੀ ਪੀੜ੍ਹੀ ਦੇ ਕੰਮ ਉਤੇ ਕੇ ਦ੍ਰਤ ਕਰਦਾ ਹੈ । ਸਾਰੇ ਪ੍ਰਗਤਿਵਾਦੀ ਸਿਖਿਆ ਉਸ ਦੀ ਅਗਵਾਈ ਨੂੰ ਪ੍ਰਵਾਨ ਕਰਦੇ ਹਨ, ਅਤੇ ਅਮਰੀਕਾ ਵਿਚ ਸ਼ਾਇਦ ਹੀ ਕੋਈ ਅਜੇਹਾ ਸਕੂਲ ਹੋਵੇ ਜਿਸ ਨੇ ਕਿ ਉਸ ਦੇ ਪ੍ਰਭਾਵ ਨੂੰ ਅਨੁਭਵ ਨਹੀਂ ਕੀਤਾ ਹੋਵੇ ਅਸੀਂ ਉਸ ਨੂੰ, ਸੰਸਾਰ ਦੇ ਸਕੂਲਾਂ ਦਾ ਨਵਨਿਰਮਾਣ ਕਰਨ ਦੇ ਕੰਮ ਵਿਚ ਹਰ ਥਾਂ ਪ੍ਰਵਿਰਤ ਹੋਇਆ ਦੇਖਦੇ ਹਾਂ । ਉਸ ਨੇ ਦੋ ਸਾਲ ਚੀਨ ਵਿਚ ਸਿਖਿਅਕਾ ਪ੍ਰਤੀ ਵਿਦਿਆ ਦੇ ਸੁਧਾਰ ਬਾਰੇ ਲੈਕਚਰ ਕਰਨ ਵਿਚ ਬਿਤਾਏ, ਅਤੇ ਟਰਕੀ ਦੀ ਸਰਕਾਰ ਪਾਸ ਉਨ੍ਹਾਂ ਦੇ ਰਾਸ਼ਟ੍ਰੀ ਸਕੂਲਾਂ ਦੇ ਪੁਨਰ ਸੰਗਠਨ ਬਾਰੇ ਰੀਪੋਰਟ ਕੀਤੀ ।
ਸਪੈਂਸਰ ਦੀ ਵਿਦਿਆ ਵਿਚੋਂ ਸਾਹਿਤ ਨਾਲੋਂ ਵਧੀਕ ਵਿਗਿਆਨ ਲਈ ਮੰਗ ਦਾ ਅਨੁਸਰਣ ਕਰਦਿਆਂ ਹੋਇਆ ਡੀਉਈ ਇਸ ਵਿਚ ਹੋਰ ਵਾਧਾ ਕਰਦਾ ਹੈ, ਕਿ ਵਿਗਿਆਨ ਵੀ ਕਿਤਾਬੀ ਸਿਖਿਆ ਨਹੀਂ ਹੋਣਾ ਚਾਹੀਦਾ, ਸਗੋਂ ਵਿਦਿਆਰਥੀਆਂ ਨੂੰ ਲਾਭਦਾਇਕ ਕਾਰ ਇਹਾਰਾ ਦੇ ਵਾਸਤਵਿਕ ਅਭਿਆਸ ਤੋਂ ਮਿਲਣਾ ਚਾਹੀਦਾ ਹੈ, ਕਿਸੇ ਉਦਾਰ ਜਾਂ ਖੁਲ੍ਹੀ ਜੇਹੀ ਸਿਖਿਆ ਲਈ ਉਹ ਕੋਈ ਬਹੁਤਾ ਆਦਰਮਾਨ ਨਹੀਂ ਰਖਦਾ ‘ਇਹ ਉਦਾਰ’ ਸ਼ਬਦ ਸ਼ੁਰੂ ਵਿਚ ਕਿਸੇ ਇਕ ਸੁਤੰਤਰ ਮਨੁੱਖ ਦੀ ਸੰਕ੍ਰਿਤੀ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਸੀ -ਅਰਥਾਤ ਇਕ ਅਜੇਹਾ ਮਨੁੱਖ ਜੋ ਕਿਰਤ ਨਹੀਂ ਸੀ ਕਰਦਾ, ਅਤੇ ਇਹ ਗਲ ਸੁਭਾਵਕ ਹੀ ਸੀ ਕਿ ਏਹੋ ਜੇਹੀ ਇਕ ਸਿਖਿਆ, ਕਿਸੇ ਇਕ ਕੁਲੀਨਤੰਤ੍ਰ ਵਿਚ ਕਿਸੇ ਵਿਹਲ ਵਾਲੀ ਸ਼੍ਰੇਣੀ ਲਈ ਹੀ ਢੁਕਦੀ ਹੋਵੇ, ਨ ਕਿ ਇਕ ਉਦਯੋਗਿਕ ਤੇ ਲੋਕਤਾਤ੍ਰਿਕ ਜੀਵਨ ਲਈ । ਹੁਣ ਜਦੋਂ ਕਿ ਅਸੀਂ ਸਾਰੇ ਯੋਰਪ ਤੇ ਅਮਰੀਕਾ ਦੇ ਉਦਯੋਗੀ ਕਰਣ ਵਿਚ ਪ੍ਰਵਿਰਤ ਹੋਏ ਹੋਏ ਹਾਂ ਤਾਂ ਸੰਖਿਆਵਾਂ ਜੇਹੜੀਆਂ ਕਿ ਸਾਨੂੰ ਜ਼ਰੂਰੀ ਤੌਰ ਤੇ ਸਿਖਣੀਆਂ ਲੋੜੀਂਦੀਆਂ ਹਨ ਉਹ ਅਜੇਹੀਆਂ ਹੀ ਹੋਣੀਆਂ ਚਾਹੀਦੀਆਂ ਹਨ ਜੇਹੜੀਆਂ ਕਿ ਪੁਸਤਕਾਂ ਨਾਲ ਵਧੀਕ ਕਿਰਤ ਵਿਰਤ ਰਾਹੀਂ ਮਿਲਣਾ । ਪੰਡਤਾਊ ਭਾਂਤ ਦੀ ਸੰਸਕ੍ਰਿਤੀ ਤਾਂ ਚੌਧਰ ਤਾਂ ਭਾਵ ਹੀ ਪੈਦਾ ਕਰਦੀ ਹੈ, ਪਰ ਕਾਰ ਵਿਹਾਰਾਂ ਵਿਚ ਤਾਂ ਸਕੂਲ ਇਕ ਛੋਟੇ ਆਕਾਰ ਦਾ ਵਰਕਸ਼ਾਪ ਅਤੇ ਛੋਟੇ ਆਕਾਰ ਦਾ ਸਮੁਦਾਇ ਹੋਣਾਂ ਲੋੜੀਂਦਾ ਹੈ । ਇਸ ਅਭਿਆਸ ਰਾਹੀਂ ਅਤੇ ਆਜ਼ਮਾਇਸ ਅਤੇ ਗ਼ਲਤੀ ਰਾਹੀਂ ਹੀ ਉਨਾਂ ਕਲਾ ਕੌਸ਼ਲਾਂ ਅਤੇ ਅਨੁਸ਼ਾਸਨ ਦੀ ਸਿਖਿਆ ਦੇਣੀ ਚਾਹੀਦੀ ਹੈ ਜੇਹੜੇ ਕਿ ਆਰਥਿਕ ਅਤੇ ਸਾਮਾਜਿਕ ਵਿਵਸਥਾ ਲਈ ਜ਼ਰੂਰੀ ਹੋਣਾ ਅਤੇ ਅੰਤਮ ਤੌਰ ਤੇ ਸਿਖਿਆ ਦਾ ਜ਼ਰੂਰੀ ਤੌਰ ਤੇ ਪੁਨਰ ਸੰਕਲਪਨ ਕੀਤਾ ਜਾਣਾ ਚਾਹੀਦਾ ਹੈ, ਇਸ ਨੂੰ ਪ੍ਰੋਢ ਉਮਰ ਲਈ ਕੇਵਲ ਮਾਤ੍ਰ ਇਕ ਤਿਆਰੀ ਦੇ ਤੌਰ ਤੇ ਨਹੀਂ ਜਿਸ ਤੋਂ ਸਾਡਾ ਇਹ ਅਰਥਹੀਨ ਵਿਚਾਰ ਹੋ ਗਿਆ ਹੈ ਕਿ ਇਸ ਨੂੰ ਕਿ ਸੋਰਤਾ ਤੋਂ ਮਗਰੋਂ ਬੰਦ ਕਰ ਦੇਣਾ ਚਾਹੀਦਾ ਹੈ) ਸਗੋਂ ਦਿਲ ਦਿਮਾਗ ਦੇ ਇਕ ਨਿਰੰਤਰ ਵਿਕਾਸ ਅਤੇ ਜੀਵਨ ਦੇ ਇਕ ਨਿਰੰਤਰ ਪ੍ਰਕਾਸ਼ ਦੇ ਰੂਪ ਵਿਚ ਇਕ ਭਾਰ ਅਨੁਸਾਰ ਸਕੂਲ ਸਾਨੂੰ ਮਾਨਸਿਕ ਵਿਕਾਸ ਦੇ ਕੇਵਲ ਉਪਕਰਣ ਹੀ ਦੇ ਸਕਦੇ ਹਨ, ਬਾਕੀ ਤਾਂ ਨਿਰਭਰ ਕਰਦਾ ਹੈ, ਸਾਡੇ ਰਾਹੀਂ ਅਨੁਭਵ ਨੂੰ ਸਰਜਣ ਅਤੇ ਇਸ ਦੀ ਵਿਆਖਿਆ ਕੀਤੀ ਜਾਣਾ ਉਤੇ ਅਸਲ ਸਿਖਿਆ ਤਾਂ ਆਵਦੀ ਹੈ ਸਾਡੇ ਸਕੂਲ ਨੂੰ ਛਡਣ ਤੋਂ ਮਗਰੋਂ ਅਤੇ ਕੋਈ ਕਾਰਨ ਨਹੀਂ ਕਿ ਇਹ ਮੌਤ ਤੋਂ ਪਹਿਲਾਂ ਬੰਦ ਹੋ ਜਾਏ ।
ਉਪਕਰਣਵਾਦ (Instrumentalism)
ਜੇਹੜੀ ਚੀਜ਼ ਡੀਉਈ ਨੂੰ ਵਿਭਿੰਨ ਕਰਦੀ ਹੈ ਉਹ ਉਸ ਦੀ ਉਹ ਖੁਲ੍ਹੇ ਮੂੰਹ ਸੰਪੂਰਣਤਾ ਹੈ, ਜਿਸ ਨਾਲ ਕਿ ਉਹ ਵਿਕਾਸ ਸਿਧਾਂਤ ਨੂੰ ਸਵੀਕਾਰ ਕਰਦਾ ਹੈ । ਮਨ ਜਿਵੇਂ ਕਿ ਸ਼ਰੀਰ ਇਕ ਅਜੇਹਾ ਅੰਗ ਹੈ ਜੇਹੜਾ ਕਿ ਅਸਸਤਤ ਲਈ ਸੰਗ੍ਰਾਮ ਵਿਚ ਨਿਮਨ ਰੂਪ ਆਕਾਰ ਤੋਂ ਵਿਕਸਤ ਹੋਇਆ ਹੈ । ਹਰੇਕ ਖੇਤ੍ਰ ਵਿਚ ਉਸ ਦਾ ਆਰੰਭਕ ਬਿੰਦੂ ਡਾਰਵਿਨਵਾਦੀ ਹੁੰਦਾ ਹੈ ।
ਜਦੋਂ ਡੈਕਾਰਟੇ ਨੇ ਕਿਹਾ ਸੀ “ਭੌਤਿਕ ਵਸਤਾਂ ਦੀ ਪ੍ਰਕਿਰਤੀ ਬਹੁਤ ਵਧੀਕ ਚੰਗੀ ਤਰ੍ਹਾਂ ਸੰਕਲਪਨਾ ਕੀਤੀ ਜਾਂਦੀ ਹੈ, ਜਦੋਂ ਕਿ ਉਨ੍ਹਾਂ ਨੂੰ ਸਹਿਜੇ ਸਹਿਜੇ ਅਸਤਤਵ ਵਿਚ ਆਈਆਂ ਕਰਕੇ ਦੇਖਿਆ ਜਾਂਦਾ ਹੈ, ਇਸ ਗੱਲ ਨਾਲੋਂ ਕਿ ਜਦੋਂ ਉਨ੍ਹਾਂ ਨੂੰ ਇਕ ਬਣੀ ਬਣਾਈ ਅਤੇ ਪੂਰਣ ਹਾਲਤ ਵਿਚੋ, ਇਕ ਦਮ ਪੈਦਾ ਹੋ ਗਈਆਂ ਕਰਕੇ ਸਮਝਿਆ ਜਾਂਦਾ ਹੈ, ਤਾਂ ਆਧੁਨਿਕ ਸੰਸਾਰ ਉਸ ਤਰਕ ਬਾਰੇ ਸਵ-ਚੇਤੰਨ ਹੋ ਗਿਆ, ਜਿਸ ਨੇ ਕਿ ਇਸ ਤੋਂ ਮਗਰੋਂ ਉਸ ਨੂੰ ਵਸੀਕਾਰ ਵਿਚ ਰਖਣਾ ਸੀ ਅਰਥਾਤ ਉਹ ਤਰਕ ਜਿਸ ਦਾ ਕਿ ਡਾਰਵਿਨ ਦੀ ਰਚਨਾ” ਜੀਵ ਸ਼੍ਰੇਣੀਆਂ ਬਾਰੇ ਉਹ ਕੁਝ ਕਰ ਦਿਤਾ ਜੋ ਕੁਝ ਕਿ ਗੈਲੀਲੀਓ ਨੇ ਧਰਤੀ ਬਾਰੇ ਕਿਹਾ ਸੀ ਤਾਂ ਉਸ ਨੇ ਇਕ ਦਮ ਅਨੁਵੰਸ਼ਕੀ ਅਤੇ ਪ੍ਰਯੋਗਕ ਵਿਚਾਰਾਂ ਨੂੰ ਪ੍ਰਸ਼ਨ ਪੁਛਣ ਅਤੇ ਉੱਤਰ ਲਭਣ ਲਈ ਇਕ ਸਾਧਨ ਦੇ ਰੂਪ ਵਿਚ ਵਿਮੁਕਤ ਕਰ ਦਿੱਤਾ ਸੀ ।
ਚੀਜ਼ਾਂ ਵਸਤਾਂ ਦੀ ਵਿਆਖਿਆ ਤਾਂ ਫਿਰ ਉਨ੍ਹਾਂ ਦੀ ਪਰਾਪ੍ਰਕਿਰਤਕ ਕਾਰਣ ਕਾਰਣਤਾ ਰਾਹੀਂ ਨਹੀਂ ਸਗੋਂ ਵਾਤਾਵਰਣ ਵਿਚ ਉਨ੍ਹਾਂ ਦੀ ਥਾਂ ਅਤੇ ਵਿਆਪਾਰ ਰਾਹੀਂ ਕੀਤੀ ਜਾਣੀ ਹੁੰਦੀ ਹੈ । ਡੀਉਟੀ ਸਪਸ਼ਟ ਤੇ ਖੁਲ੍ਹੇ ਤੌਰ ਤੇ ਪ੍ਰਕਿਰਤਵਾਦੀ ਹੈ, ਉਹ ਰੋਸ ਨਾਲ ਕਹਿੰਦਾ ਹੈ, ਵਿਸ਼ਵ ਨੂੰ ਵਿਆਪਕ ਤੌਰ ਤੇ ਵਿਚਾਰ ਰੂਪ ਦੇਣਾ ਅਤੇ ਇਸ ਦਾ ਯੁਕਤੀਵਰਣ ਕਰਨਾ ਉਨ੍ਹਾਂ ਵਸਤਾਂ ਦੇ ਮਾਰਗਾਂ ਉਤੇ ਪ੍ਰਭਤਾ ਪਾਣ ਦੀ ਅਸਮਥਾ ਨੂੰ ਸ੍ਰੀਕਾਰ ਕਰਨਾ ਹੈ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਾਡੇ ਨਾਲ ਵਾਸਤਾ ਪੈਂਦਾ ਹੈ। ਉਹ ਸ਼ਾਪਨਹਾਰ ਦੀ ਇੱਛਾ ਅਤੇ ਬਰਗਵਾਨ ਦੀ ਜੀਵਨ ਸ਼ਕਤੀ ਬਾਰੇ ਵੀ ਬੇਭਰੋਸਗੀ ਕਰਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦਾ ਅਸਤਤ ਹੋਵੇ ਪਰ ਇਨ੍ਹਾਂ ਦੀ ਪੂਜਾ ਕਰਨ ਦੀ ਕੋਈ ਲੋੜ ਨਹੀਂ । ਕਿਉਂਕਿ ਜੋ ਇਹ ਸੰਸਾਰ ਸ਼ਕਤੀਆਂ ਬਹੁਤ ਵਾਰੀ, ਹਰੇਕ ਉਸ ਚੀਜ਼ ਦੀਆਂ ਵਿਨਾਸਕਾਰੀ ਹੁੰਦੀਆਂ ਹਨ ਜੇਹੜੀ ਕਿ ਮਨੁੱਖ ਸਰਜਦਾ ਅਤੇ ਜਿਸ ਦਾ ਸਨਮਾਨ ਕਰਦਾ ਹੈ । ਰਬੀਅਤ ਸਾਡੇ ਅੰਦਰ ਹੈ ਨ ਕਿ ਇਨ੍ਹਾਂ ਤਵਸਥ ਵਿਸ਼ਵਾ ਸ਼ਕਤੀਆਂ ਅੰਦਰ । “ਬੁੱਧੀ ਸ਼ਕਤੀ ਚੀਜ਼ਾਂ ਵਸਤਾਂ ਦੇ ਪਰੋਰੇ ਕਿਨਾਰੇ ਉਤੇ ਆਪਣੀ ਇਕਲੀ ਵਖ ਹੋਈ ਹਾਲਤ ਤੋਂ ਜਿਥੋਂ ਕਿ ਇਹ ਗਤੀ ਵਿਹੀਨ ਸੰਚਾਲਕ ਅਤੇ ਅੰਤਮ ਕਲਿਆਣ ਦੇ ਰੂਪ ਵਿਚ ਵਿਹਾਰ ਕਰਦੀ ਸੀ ਮਨੁੱਖਾਂ ਦੇ ਪ੍ਰਵਾਹ ਰੂਪ ਮਾਮਲਿਆਂ ਵਿਚ ਆਪਣਾ ਟਿਕਾਣਾ ਮਲਣ ਲਈ ਅਵਤਰੀ ਹੈ ।” ਸਾਨੂੰ ਨਿਜ਼ਰਾਵਾਨ ਹੋਣਾ ਲੋੜੀਂਦਾ ਹੈ ਧਰਤੀ ਪ੍ਰਤੀ ।
ਇਕ ਚੰਗੇ ਵਸਤੂਵਾਦੀ ਅਤੇ ਬੇਕਨ ਅਤੇ ਹਾਬਜ਼ ਅਤੇ ਸਪੈਂਸਰ ਅਤੇ ਮਿਲ ਦੀ ਜਾਤੀ ਦਾ ਉਤਰਾਧਿਕਾਰੀ ਹੋਣ ਦੇ ਨਾਂ ਤੇ ਡੀਉਈ ਤਤ੍ਰ ਮੀਮਾਂਸਾ ਨੂੰ ਧਰਮ ਸ਼ਾਸਤਰ ਦੀ ਹੀ ਪ੍ਰਤਿਗੂੰਜ ਤੇ ਇਸ ਦਾ ਭੇਸ ਸਮਝ ਕੇ ਅਸ੍ਵੀਕਾਰ ਕਰਦਾ ਹੈ, ਫ਼ਿਲਾਸਫ਼ੀ ਦੀ ਔਕੜ ਹਮੇਸ਼ਾਂ ਇਹ ਰਹੀ ਹੈ, ਕਿ ਇਸ ਦੀਆਂ ਸਮਸਿਆਵਾਂ ਭੁਲੇਖਾ ਲਗਾਣ ਨੂੰ ਧਰਮ ਦੀਆਂ ਸਮਸਿਆਵਾਂ ਸਮਝਿਆ ਜਾਂਦਾ ਰਿਹਾ ਹੈ। “ਜਦੋਂ ਮੈਂ ਅਫਲਾਤੂੰ ਨੂੰ ਪੜ੍ਹਦਾ ਹਾਂ ਤਾਂ ਫ਼ਿਲਾਸਫ਼ੀ ਨੇ ਆਰੰਭ ਤਾਂ ਕੁਝ ਇਸ ਭਾਵ ਨਾਲ ਕੀਤਾ ਕਿ ਸਾਰ ਰੂਪ ਵਿਚ ਇਸ ਦਾ ਆਧਾਰ ਅਤੇ ਮਿਸ਼ਨ ਰਾਜਨੀਤਕ ਸੀ- ਇਹ ਸ੍ਰੀਕਾਰਤਾ ਕਿ ਇਸ ਦੀਆਂ ਸਮਸਿਆਵਾਂ ਇਕ ਨਿਆਇ ਪੂਰਣ ਸਾਮਾਜਿਕ ਵਿਵਸਥਾ ਦੇ ਸੰਗਠਨ ਦੀਆਂ ਸਮਸਿਆਵਾਂ ਸਨ । ਪਰ ਛੇਤੀ ਹੀ ਇਕ ਕਿਸੇ ਹੋਰ ਦੂਸਰੇ ਸੰਸਾਰ ਦੇ ਸੁਪਨਿਆਂ ਵਿਚ ਲੀਨ ਹੋ ਗਈ ਜਰਮਨ ਫ਼ਿਲਾਸਫ਼ੀ ਵਿਚ ਧਾਰਮਕ ਸਮਸਿਆਵਾਂ ਦੀ ਦਿਲਚਸਪੀ ਤੇ ਫ਼ਿਲਾਸਫ਼ੀ ਵਿਕਾਸ ਦੇ ਮਾਰਗ ਨੂੰ ਲਾਂਭੇ ਲੈ ਗਈ । ਅੰਗ੍ਰੇਜ਼ੀ ਫ਼ਿਲਾਸਫ਼ੀ ਵਿਚ ਸਾਮਾਜਿਕ ਦਿਲਚਸਪੀ, ਪਰਾਪ੍ਰਕਿਰਤਕ ਰੁਚੀ ਉਤੇ ਪ੍ਰਬਲ ਰਹੀ। ਦੋ ਸਦੀਆਂ ਦੇ ਸਮੇਂ ਲਈ ਇਕ ਪਾਸੇ ਇਕ ਅਜੇਹਾ ਵਿਚਾਰ ਪ੍ਰਧਾਨਵਾਦ, ਜੇਹੜਾ ਕਿ ਸਭਾਸਿਕਾਰੀ ਧਰਮ, ਅਤੇ ਸਮਾਤਕ ਕੁਲੀਨਤੰਤ੍ਰ ਨੂੰ ਪ੍ਰਾਤਬਿੰਬਤ ਕਰਦਾ ਸੀ, ਉਸ ਦੇ ਵਿਚਕਾਰ ਅਤੇ ਦੂਜੇ ਪਾਸੇ ਇਕ ਅਜੇਹਾ ਸੰਦਵੇਨਾ ਬਾਦ ਜੇਹੜਾ ਕਿ ਪ੍ਰਗਤੀਸ਼ੀਲ ਲੋਕ ਤੰਤ੍ਰ ਦੀ ਉਦਾਰ ਨਿਸ਼ਚਾ ਨੂੰ ਪ੍ਰਤਿਬਿੰਬਤ ਕਰਦਾ ਸੀ, ਦੇ ਵਿਚਕਾਰ ਜੰਗ ਚਲਦਾ ਰਿਹਾ ।
ਇਹ ਜੰਗ ਅਜੇ ਸਮਾਪਤ ਨਹੀਂ ਹੋਇਆ, ਅਤੇ ਇਸ ਲਈ ਅਸੀਂ ਅਜੇ ਮਧਯੁਗਾਂ ਤੋਂ ਬਾਹਰ ਨਹੀਂ ਨਿਕਲੇ । ਆਧੁਨਿਕ ਕਲਪ ਤਦੋਂ ਹੀ ਆਰੰਭ ਹੋਵੇਗਾ ਜਦੋਂ ਕਿ ਪ੍ਰਕਿਰਤੀਵਾਦੀ ਵਿਚਾਰ ਦ੍ਰਿਸ਼ਟੀ ਨੂੰ ਹਰੇਕ ਖੇਤਰ ਵਿਚ ਅਪਣਾਇਆ ਜਾਏਗਾ ਇਸ ਦਾ ਭਾਵ ਇਹ ਨਹੀਂ, ਕਿ ਮਾਨਸ ਨੂੰ ਘਟਾ ਕੇ ਦਵਾ ਬਣਾ ਦਿੱਤਾ ਗਿਆ ਹੈ । ਸਗੋਂ ਕੇਵਲ ਇਹ ਕਿ ਮਾਨਸ ਅਤੇ ਜੀਵਨ ਨੂੰ ਧਰਮ ਸ਼ਾਸਤ੍ਰੀ ਪਰਿਭਾਸ਼ਾ ਨਹੀਂ ਸਗੋਂ ਜੀਵ ਵਿਗਿਆਨਕ ਪਰਿਭਾਸ਼ਾ ਅਨੁਸਾਰ ਇਕ ਅਜੇਹੇ ਅੰਗ ਜਾਂ ਪ੍ਰਾਨਧਾਰੀ ਦੇ ਰੂਪ ਵਿਚ ਸਮਝਿਆ ਜਾਂਦਾ ਹੈ, ਜੇਹੜਾ ਕਿ ਪ੍ਰਤਿਕਰਮ ਕਰਦਾ ਤੇ ਪ੍ਰਤਿਕਰਮ ਕੀਤਾ ਜਾਂਦਾ ਹੈ, ਢਲਦਾ ਹੈ ਤੇ ਢਾਲਿਆ ਜਾਂਦਾ ਹੈ, ਸਾਨੂੰ ਅਧਿਐਨ ਚੇਤਨਤਾ ਦੀਆਂ ਅਵਸਥਾਵਾਂ ਦਾ ਨਹੀਂ ਸਗੋਂ ਪ੍ਰਤਿਕਰਮ ਦੀਆਂ ਵਿਧੀਆਂ ਦਾ ਕਰਨਾ ਲੋੜੀਂਦਾ ਹੈ। “ਦਿਮਾਗ਼ ਬੁਨਿਆਦੀ ਤੌਰ ਤੇ ਇਕ ਨਿਸ਼ਚਿਤ ਭਾਂਤ ਦੇ ਵਤੀਰੇ ਦਾ ਇਕ ਅੰਗ ਹੈ, ਨ ਕਿ ਸੰਸਾਰ ਨੂੰ ਜਾਣਨ ਨਮਿਤ ਇਕ ਅੰਗ” । ਵਿਚਾਰ ਪੁਨਰ-ਰੂਪਾਂਤ੍ਰਣ ਦਾ ਇਕ ਉਪਕਰਣ ਹੈ, ਇਹ ਇਕ ਅਜੇਹਾ ਹੀ ਇਕ ਅੰਗ ਹੈ ਜੇਹੋ ਜੇਹੀ ਆਦਿ ਲਤਾਂ ਬਾਹਵਾਂ ਅਤੇ ਦੰਦਾਂ ਵਿਚਾਰ, ਕਲਪਤ ਕੀਤੇ ਮੇਲ ਜੋਲ ਜਾਂ ਸੰਮਲਨ ਵਿਚ ਪ੍ਰਯੋਗ ਹੁੰਦੇ ਹਨ। ਪਰ ਇਹ ਸਮੰਜਨ ਕੋਈ ਨਿਸ਼ਕ੍ਰਿਆ ਜੇਹਾ ਨਹੀਂ ਹੁੰਦਾ ਤੇ ਨ ਹੀ ਸਪੈਂਸਰ ਭਾਂਤ ਦਾ ਕੋਈ ਰੂਪਾਂਤ੍ਰਣ । ਵਾਤਾਵਰਣ ਨਾਲ ਸੰਪੂਰਣ ਰੂਪਾਤ੍ਰਣ ਦਾ ਭਾਵ ਤਾਂ ਮੌਤ ਹੈ । ਸਾਰੇ ਪ੍ਰਤਿਕਰਮ ਵਿਚ ਸਾਰਰੂਪ ਬਿੰਦੂ ਵਾਤਾਵਰਣ ਉਤੇ ਵਸੀਕਾਰ ਪਾਣ ਦੀ ਇੱਛਾ ਹੁੰਦਾ ਹੈ । “ਫ਼ਿਲਾਸਫ਼ੀ ਦੀ ਸਮਸਿਆ ਇਹ ਨਹੀਂ ਕਿ ਅਸੀਂ ਇਕ ਬਾਹਰਲੇ ਸੰਸਾਰ ਬਾਰੇ ਜਾਣ ਕਿਵੇਂ ਸਕਦੇ ਹਾਂ, ਸਗੋਂ ਇਹ ਕਿ ਅਸੀਂ ਇਸ ਉਤੇ ਵਸੀਕਾਰ ਪਾਣਾ ਤੇ ਇਸ ਦਾ ਨਵਨਿਰਮਾਣ ਕਰਨਾ ਕਿਵੇਂ ਸਿਖ ਸਕਦੇ ਹਾਂ, ਅਤੇ ਕੇਹੜੇ ਉਦੇਸ਼ਾਂ ਨਮਿਤ ਫ਼ਿਲਾਸਫ਼ੀ ਕੋਈ ਇੰਦੁਸੰਵੇਦਨ ਅਤੇ ਗਿਆਨ ਦਾ ਵਿਸ਼ਲੇਸ਼ਨ ਨਹੀਂ ਕਿਉਂ ਜੋ ਇਹ ਤਾਂ ਮਨੋਵਿਗਿਆਨ ਹੈ, ਸਗੋਂ ਗਿਆਨ ਅਤੇ ਇੱਛਾ ਦਾ ਸੰਸਲੇਸ਼ਣ ਅਤੇ ਸਮਨਵੈਕਰਣ ਵਿਚਾਰ ਨੂੰ ਸਮਝਣ ਲਈ ਸਾਨੂੰ ਇਸ ਨੂੰ ਵਿਵਿਸ਼ਟ ਸਥਿਤੀਆਂ ਵਿਚ ਪੈਦਾ ਹੋਣਾ ਦੇਖਣਾ ਲੋੜੀਂਦਾ ਹੈ। ਅਸੀਂ ਦੇਖਦੇ ਹਾਂ ਕਿ ਯੁਕਤੀਕਰਣ ਆਧਾਰ ਤਰਕਵਾ ਨਾਲ ਨਹੀਂ ਸਗੋਂ ਔਕੜਾਂ ਦੇ ਨਾਲ ਆਰੰਭ ਹੁੰਦਾ ਹੈ । ਤਦੋਂ ਯੁਕਤੀ ਇਕ ਅਜੇਹੀ ਪ੍ਰਾਕਲਪਨਾ ਦਾ ਸੰਕਲਪਨ ਕਰ ਲੈਂਦੀ ਹੈ ਜੇਹੜੀ ਕਿ ਉਸ ਆਧਾਰ ਤਰਕਵਾਕ ਦਾ ਸਿੱਟਾ ਬਣ ਜਾਂਦੀ ਹੈ ਜਿਸ ਦੀ ਕਿ ਇਹ ਖੋਜ ਕਰਦੀ ਹੈ। ਅੰਤਮ ਤੌਰ ਤੇ ਇਹ ਪ੍ਰਾਕਲਪਨਾ ਨੂੰ ਨਿਰੀਖਣ ਅਤੇ ਪ੍ਰੋਯੋਗ ਦੀ ਕਸਵਟੀ ਨਾਲ ਪਰਖਦੀ ਹੈ। ਚਿੰਤਨ ਕਰਨ ਦੀ ਪਹਿਲੀ ਪ੍ਰਭੇਦ ਕਰਨ ਵਾਲੀ ਸਿਫਤ ਤਥਾਂ ਦਾ ਸਾਹਵਾ ਕਰਨ ਦੀ ਹੈ— ਜਾਂਚ ਪੜਤਾਲ ਸੂਖਮ ਅਤੇ ਵਿਸ਼ਾਲ ਸੰਸੋਧਨ ਤੇ ਨਿਰੀਖਣ” ਇਸ ਥਾਂ ਰਹਸਵਾਦ ਲਈ ਘਟ ਹੀ ਕੋਈ ਸੁਖ ਚੈਨ ਮੌਜੂਦ ਹੈ ।
ਅਤੇ ਫਿਰ ਚਿੰਤਨ ਕਰਨਾ ਸਾਮਾਜਿਕ ਹੁੰਦਾ ਹੈ, ਇਹ ਨ ਕੇਵਲ ਵਿਵਿਸਸਟ ਸਥਿਤੀਆਂ ਵਿਚ ਸਗੋਂ ਕਿਸੇ ਇਕ ਵਿਸ਼ੇਸ਼ ਸੰਸਕ੍ਰਿਤਕ ਵਾਤਾਵਰਣ ਵਿਚ ਪੈਦਾ ਹੁੰਦਾ ਹੈ । ਵਿਅਕਤੀ ਉਨਾਂ ਹੀ ਸਮਾਜ ਦਾ ਉਤਪਾਦਨ ਹੁੰਦਾ ਹੈ ਜਿੰਨਾ ਕਿ ਸਮਾਜ ਵਿਅਕਤੀ ਦੀ ਉਪਜ ਹੁੰਦਾ ਹੈ, ਰਿਵਾਜਾਂ ਸਲੀਕਿਆ ਰੂੜੀਆਂ ਬੋਲੀ ਅਤੇ ਪਰੰਪਰਾਵਾ ਖ਼ਿਆਲਾਂ ਦਾ ਇਕ ਵਿਸ਼ਾਲ ਜਾਲ, ਹਰੇਕ ਨਵੇਂ ਜੰਮੇ ਬੱਚੇ ਨੂੰ ਉਨ੍ਹਾਂ ਲੋਕਾਂ ਦੇ ਰੂਪ ਆਕਾਰ ਵਿਚ ਢਾਲਣ ਲਈ ਛਾਪਾ ਮਾਰਣ ਨੂੰ ਤਿਆਰ ਹੁੰਦਾ ਹੈ ਜਿਨ੍ਹਾਂ ਵਿਚਕਾਰ ਕਿ ਇਹ ਪ੍ਰਗਟ ਹੁੰਦਾ ਹੈ । ਇਸ ਸਾਮਾਜਿਕ ਅਨੁਵੰਸਕਤਾ ਦਾ ਅਮਲ ਏਨਾ ਤਤਫਟ ਅਤੇ ਸੰਪੂਰਣ ਹੁੰਦਾ ਹੈ ਕਿ ਬਹੁਤੀ ਵਾਰੀ ਗਲਤੀ ਨਾਲ ਇਸ ਨੂੰ ਭੌਤਿਕ ਅਤੇ ਜੀਵ ਵਿਗਿਆਨਿਕ ਅਨੁਵੰਸਕਿਤਾ ਕਰ ਕੇ ਸਮਝ ਲਇਆ ਜਾਂਦਾ ਹੈ । ਸਪੈਂਸਰ ਨੇ ਵੀ ਵਿਸ਼ਵਾਸ ਕਰ ਲਿਆ ਸੀ ਕਿ ਕਾਂਟ ਦੀਆ ਸ਼੍ਰੇਣੀਆਂ ਜਾਂ ਆਦਤਾਂ ਜਾਂ ਵਿਚਾਰ ਕੇ ਰੂਪ ਵਿਅਕਤੀ ਦੇ ਹੀ ਆਪਣੇ ਸੁਭਾਵਕ ਹੁੰਦੇ ਹਨ ਜਦੋਂ ਕਿ ਪੂਰੇ ਸੰਭਵ ਤੌਰ ਤੇ ਇਹ ਕੇਵਲ ਮਾਤ੍ਰ ਪੋਢਾ ਤੇ ਬੱਚਿਆਂ ਤੀਕ ਮਾਨਸਿਕ ਆਦਤਾਂ ਦੇ ਸਾਮਾਜਿਕ ਸੰਚਰਣ ਦੇ ਉਤਪਾਦਨ ਹੁੰਦੇ ਹਨ । ਸਮੁਚੇ ਤੌਰ ਤੇ ਜਨਮਾਜਾਤ ਪ੍ਰਵਿਰਤੀ ਦੇ ਪਾਰਟ ਬਾਰੇ ਅਤੇ ਉਕਤੀ ਕੀਤੀ ਗਈ ਹੈ ਅਤੇ ਸ਼ੁਰੂ ਬਚਪਨ ਦੀ ਸਿਖਲਾਈ ਦਾ ਮੂਲਆਕਨ ਘਟ ਕੀਤਾ ਗਿਆ ਹੈ । ਸਭ ਤੋਂ ਵਧੀਕ ਬਲਵਾਨ ਜਨਮਜਾਤ ਪ੍ਰਵਿਰਤੀਆਂ ਜਿਵੇਂ ਕਿ ਲਿੰਗ ਵਾਸ਼ਨਾ ਅਤੇ ਯੁਧ ਵਿਰਤੀ ਸਾਮਾਜਿਕ ਸਿਖਲਾਈ ਰਾਹੀਂ ਬਹੁਤ ਹਦ ਤੀਕ ਸੁਧਾਰੀਆਂ ਅਤੇ ਵਸੀਕਾਰ ਵਿਚ ਲੈ ਆਂਦੀਆਂ ਗਈਆਂ ਹਨ, ਅਤੇ ਕੋਈ ਕਾਰਨ ਨਹੀਂ ਕਿ ਕਿਉਂ ਦੂਸਰੀਆਂ ਜਨਮਜਾਤ ਪ੍ਰਵਿਰਤੀਆਂ ਜਿਵੇਂ ਕਿ ਅਰਜਨ ਅਤੇ ਪ੍ਰਭੁਤਾ ਦੀਆਂ ਦਾ ਵੀ ਇਸੇ ਤਰ੍ਹਾਂ ਸਾਮਾਜਿਕ ਪ੍ਰਭਾਵ ਅਤੇ ਸਿਖਿਆ ਰਾਹੀਂ ਸੁਧਾਰ ਨ ਕਰ ਦਿਤਾ ਜਾਏ। ਬਦਲੇ ਜਾ ਸਕਣ ਯੋਗ ਮਨੁੱਖੀ ਸੁਭਾਵ ਅਤੇ ਇਕ ਸਰਬ-ਸ਼ਕਤੀਮਾਨ ਵਾਤਾਵਰਣ ਬਾਰੇ ਸਾਨੂੰ ਆਪਣੇ ਖ਼ਿਆਲ ਭੁਲਾ ਦੇਣੇ ਚਾਹੀਦੇ ਹਨ । ਤਬਦੀਲੀ ਜਾਂ ਵਿਕਾਸ ਦੇ ਰਸਤੇ ਵਿਚ ਜਾਣਕਾਰੀ ਵਿਚ ਆਉਣ ਵਾਲੀ ਕੋਈ ਸੀਮਾਂ ਹੋ ਨਹੀਂ । ਅਤੇ ਸ਼ਾਇਦ ਕੋਈ ਵੀ ਚੀਜ਼ ਅਸੰਭਵ ਨਹੀਂ। ਸਿਵਾਏ ਇਸ ਤੇ ਚਿੰਤਨ ਇਸ ਨੂੰ ਅਜੇਹਾ ਬਣਾ ਦੇਂਦਾ ਹੈ ।
(3) ਵਿਗਿਆਨ ਅਤੇ ਰਾਜਨੀਤੀ
ਜਿਸ ਚੀਜ਼ ਨੂੰ ਡੀਉਟੀ ਸਾਰੀਆਂ ਵਸਤਾਂ ਵਿਚੋਂ ਸਭ ਤੋਂ ਉਤਮ ਕਰਕੇ ਦੋਖਦਾ ਰੋ ਇਸ ਦਾ ਸਨਮਾਨ ਕਰਦਾ ਹੈ ਉਹ ਵਾਧਾ ਵਿਕਾਸ ਹੈ ਏਥੋਂ ਤੀਕ ਕਿ ਉਹ ਇਸ ਨੂੰ ਸਾਪੇਖਕ ਪਰ ਵਿਸ਼ਿਸਟ ਵਿਚਾਰ ਬਣਾਂਦਾ ਹੈ ਨ ਕਿ ਕਿਸ ਨਿਰਪੇਖ “ਸ਼ੈਅ” ਨੂੰ ਆਪਣੀ ਨੈਤਿਕ ਕਸੌਟੀ ।
ਇਕ ਅੰਤੁਮ ਉਦੇਸ਼ ਦੇ ਰੂਪ ਵਿਚ ਪੁਰਣਤਾ ਨਹੀਂ, ਸਗੋਂ ਪੂਰਣ ਬਦਣ, ਪ੍ਰਾਪਤ ਹੋਣ ਪਰਿਸ਼-ਕਰਣ ਦੀ ਸਦਾ ਜਾਰੀ ਰਹੰਦੀ ਪਰਿਕ੍ਰਿਆ ਹੀ ਜੀਵਨ ਦਾ ਉਦੇਸ਼ ਹੈ—ਭੈੜਾ ਆਦਮੀ ਉਹ ਹੁੰਦਾ ਹੈ ਜੇਹੜਾ ਕਿ ਭਾਵੇਂ ਕਿਨਾ ਚੰਗਾ ਹੋਵੇ ਉਹ ਰਿਹਾ ਹੋਵੇ ਪਰ ਜਿਸ ਨੇ ਵਿਗੜਨਾ ਤੇ ਘਟ ਚੰਗਾ ਹੋਣਾ ਸ਼ੁਰੂ ਕਰ ਦਿੱਤਾ ਹੋਵੇ । ਚੰਗਾ ਮਨੁੱਖ ਉਹ ਹੁੰਦਾ ਹੈ ਜੇਹੜਾ ਕਿ ਸਦਾਚਾਰਕ ਤੌਰ ਤੇ ਭਾਵੇਂ ਕਿਨਾ ਭੈੜਾ ਪਰ ਜਿਸ ਨੇ ਅਗੇ ਨਾਲੋ ਚੰਗੇਰਾ ਬਣਨਾ ਸੁਰੂ ਦਿੱਤਾ ਹੋਵੇ । ਇਹੋ ਜੇਹਾ
ਇਕ ਸੰਕਲਪਨ ਕਿਸੇ ਆਦਮੀ ਨੂੰ ਆਪਣੇ ਬਾਰੇ ਨਿਰੈਟ ਕਰਨ ਵਿਚ ਕਨੇਰ ਪਰ ਪਰ ਦੂਜਿਆਂ ਬਾਰੇ ਨਿਰਨੇ ਕਰਨ ਵਿਚ ਦਇਆਵਾਨ ਬਣਾਂਦਾ ਹੈ ।
ਅਤੇ ਸ਼੍ਰੇਸਟ ਹੋਣ ਦਾ ਭਾਵ ਕੇਵਲ ਮਾਤ੍ਰ ਆਗਿਆਕਾਰ ਅਤੇ ਹਾਨੀ ਰਹਿਤ ਹੋਣਾ ਨਹੀਂ, ਸੁਯੋਗਤਾ ਤੋਂ ਬਿਨਾਂ ਸ਼੍ਰੇਸਟਤਾ ਅਪਾਹਜ ਹੁੰਦੀ ਹੈ, ਅਤੇ ਸੰਸਾਰ ਭਰ ਦੀ ਸਾਰੀ ਭਲਾਈ ਸਾਡੀ ਰਖਿਆ ਨਹੀਂ ਕਰੇਗੀ ਜੇਕਰ ਸਾਡੇ ਅੰਦਰ ਸਮਝ ਦੀ ਥੁੜ ਹੋਵੇ । ਅਣਜਾਣਤਾ ਕੋਈ ਬਰਕਤ ਨਹੀਂ ਹੁੰਦੀ ਸਗੋਂ ਇਹ ਅਚੇਤਨਤਾ ਅਤੇ ਦਾਸਤਾ ਹੁੰਦੀ ਹੈ, ਕੇਵਲ ਸੋਝੀ ਹੀ ਸਾਨੂੰ ਆਪਣੀਆਂ ਕਿਸਮਤਾਂ ਨੂੰ ਬਣਾਨ ਵਿਚ ਸਾਂਝੀਵਾਲ ਬਣਾ ਸਕਦੀ ਹੈ । ਇੱਛਾ ਜਾਂ ਸੰਕਲਪ ਦੀ ਸੁਤੰਤਰਤਾ ਕੋਈ ਕਾਰਟਿਕ ਅਨੁਕ੍ਰਮ ਦੀ ਉਲੰਘਣਾ ਨਹੀਂ ਸਗੋਂ ਇਹ ਗਿਆਨ ਰਾਹੀਂ ਆਚਾਰ ਦਾ ਪ੍ਰਕਾਸ਼ਮਾਨ ਕੀਤਾ ਜਾਣਾ ਹੁੰਦਾ ਹੈ । ਕੋਈ ਇਕ ਵੈਦ ਜਾਂ ਐਂਜੀਨੀਅਰ ਆਪਣੇ ਵਿਚਾਰਾਂ ਜਾਂ ਕ੍ਰਿਆਵਾਂ ਵਿਚ ਉਸੇ ਮਾਤ੍ਰਾ ਨਾਲ ਸੁਤੰਤਰ ਹੁੰਦਾ ਹੈ ਜਿਸ ਨਾਲ ਉਹ ਜਾਣਾ ਚਾਹੁੰਦਾ ਹੈ। ਕਿ ਉਹ ਕੀ ਕੁਝ ਕਰ ਰਿਹਾ ਹੈ । ਇਸ ਚੀਜ਼ ਵਿਚ ਸਾਨੂੰ ਕਿਸੇ ਵੀ ਸੁਤੰਤਰਤਾ ਲਈ ਇਕ ਚਾਬੀ ਮਿਲ ਜਾਂਦੀ ਹੈ । ਛੇਕੜ ਨੂੰ ਜਾ ਕੇ ਸਾਡਾ ਭਰੋਸਾ ਵਿਚਾਰ ਹੋਣਾ ਚਾਹੀਦਾ ਹੈ ਨ ਕਿ ਜਨਮਜਾਤ ਪ੍ਰਵਿਰਤੀ ਵਿਚ ਜਨਮਜਾਤ ਪ੍ਰਵਿਰਤੀ ਸਾਡਾ ਮੇਲ ਉਸ ਵਧਦੇ ਜਾਂਦੇ ਬਣਾਵਟੀ ਜੋਹੇ ਵਾਤਾਵਰਣ ਨਾਲ ਕਿਸੇ ਸਾਧ ਸਕਦੀ ਹੈ, ਜਿਸ ਦਾ ਨਿਰਮਾਣ ਕਿ ਉਦਯੋਗ ਨੇ ਸਾਡੇ ਇਰਦ ਗਿਰਦ ਕਰ ਦਿੱਤਾ ਹੈ ਅਤੇ ਫਿਰ ਜਟੱਲ ਸਮਸਿਆਵਾਂ ਦੀ ਭੂਲ ਭੁਲਈਆਂ ਨਾਲ ਜਿਸ ਵਿਚ ਅਸੀਂ ਕਾਬੂ ਆ ਗਏ ਹਾਂ ।
ਭੌਤਿਕ ਵਿਗਿਆਨ ਸਮੇਂ ਦੇ ਸਮੇਂ ਲਈ ਮਾਨਸਿਕ ਵਿਗਿਆਨ ਨਾਲੋਂ ਬਹੁਤ ਅਗੇ ਨੱਠ ਗਿਆ ਹੈ । ਸੰਭਵ ਵਸਤਾਂ ਦੇ ਉਤਪਾਦਨ ਲਈ ਅਸਾਂ ਭੌਤਿਕ ਸ਼ਾਤਿਵਾਦ ਉਤੇ ਤਾਂ ਪਰਿਆਪਤ ਰੂਪ ਵਿਚ ਪ੍ਰਭੁਤਾ ਪਾ ਲਈ ਹੈ । ਪਰ ਉਨ੍ਹਾਂ ਹਾਲਤਾਂ ਬਾਰੇ ਗਿਆਨ ਪ੍ਰਾਪਤ ਨਹੀ ਕੀਤਾ ਜਿਨ੍ਹਾਂ ਰਾਹੀਂ ਕਿ ਸ਼ਤੰਵ ਕੀਮਤਾ ਜੀਵਨ ਵਿਚ ਵਾਸਤਵਿਭ ਬਣਦੀਆਂ ਹਨ, ਅਤੇ ਜੇਹੜੀਆ ਅਜੇ ਤੀਕ ਆਦਤ ਅਕਸ਼ਅਤ ਅਤੇ ਇਸ ਲਈ ਸ਼ਕਤੀ ਦੇ ਤਰਸ ਉਤੇ ਹੀ ਹਨ । ਕੁਦਰਤ ਉੱਤੇ ਸਾਡੇ ਵਸੀਕਾਰ ਦੇ ਬੇਹਦ ਵਾਧੇ ਅਤੇ ਮਨੁੱਖੀ ਲਾਭ ਅਤੇ ਸੰਤੁਸਟਤਾ ਨਮਿਤ ਕੁਦਰਤ ਨੂੰ ਵਰਤਣ ਦੀ ਸਾਡੀ ਸੋਯੋਗਤਾ ਦੇ ਨਾਲ ਲਗਦੇ ਅਸੀਂ ਉਦੇਸ਼ਾ ਦੀ ਵਾਸਤਵਿਕ ਪੂਰਤੀ ਅਤੇ ਕੀਮਤਾ ਦੇ ਸਾਰੇ ਜਾਣ ਨੂੰ ਅਨਿਸਚਿਤ ਅਤੇ ਡਾਵਾਂਡੋਲ ਹੁੰਦਾ ਜਾਂਦਾ ਦੇਖਦੇ ਹਾਂ । ਕਦੀ ਕਦੀ ਐਉ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕਿ ਅਸੀਂ ਕਿਸੇ ਵਿਰੋਧ ਦੇ ਕਾਬੂ ਆ ਗਏ ਹੋਵੀਏ। ਜਿਨੇ ਵਧੀਕ ਅਸੀਂ ਆਪਣੇ ਵਸੀਲੇ ਵਸਾਦੇ ਹਾਂ ਤਿਨਾ ਹੀ ਉਨ੍ਹਾਂ ਦੀ ਵਰਤੋਂ ਘਟ ਸੁਨਿਸ਼ਚਿਤ ਅਤੇ ਵਿਆਪਕ ਕਰਨ ਦੇ ਅਸੀਂ ਯੋਗ ਹੁੰਦੇ ਹਾਂ । ਕੋਈ ਅਸਚਰਜ ਨਹੀਂ ਕਿ ਕੋਈ ਕਾਰਲਾਈਲ ਜਾਂ ਰਸਕਿਨ ਸਾਡੀ ਸਾਰੀ ਉਦਯੋਗਿਕ ਸਭਿਅਤਾ ਦੀ ਨਿਖੇਧੀ ਕਰਦਾ ਤੇ ਕੋਈ ਟਾਲਸਟਾਇ ਸਾਰੂ ਉਜਾੜ ਵਲ ਨੂੰ ਵਾਪਸ ਪਰਤਣ ਦਾ ਐਲਾਨ ਕਰਦਾ ਹੈ । ਪਰ ਸਾਬਤੀ ਨੂੰ ਸਹਿਜ ਨਾਲ ਦੇ ਸਮੁਚੇ ਰੂਪ ਵਿਚ ਦੇਖਣ ਦਾ ਇਕੋ ਇਕ ਤ੍ਰੀਕਾ ਆਪਣੇ ਮਨ ਅੰਦਰ ਇਹ ਗੱਲ ਰੱਖ ਸੰਣੀ ਹੈ, ਕਿ ਸਾਰੀ ਦੀ ਸਾਰੀ ਸਮਮਿਆ ਵਿਗਿਆਨ ਦਾ ਵਿਕਾਸ ਅਤੇ ਇਸ ਦੀ ਜੀਵਨ ਲਈ ਵਰਤੋਂ ਕਰਨ ਦੀ ਹੈ। ਸਦਾਚਾਰ ਫ਼ਿਲਸਤੀ ਆਪਣੇ ਪਹਿਲੇ ਪਿਆਰ ਵਲ ਨੂੰ ਪਰਤਦੀ ਹੈ, ਉਸ ਸਿਆਣਪ ਪ੍ਰਤੀ ਪ੍ਰੇਮ ਵਲ ਜੇਹੜੀ ਕਿ ਪਰਮ ਸ੍ਰੇਣੀ ਦੀ ਨਰਸ ਹੈ । ਪਰ ਇਹ ਪਰਤਦੀ ਹੈ । ਸੁਕਰਾਤ ਦੇ ਉਸ ਸਿਧਾਂਤ ਵਲ ਨੂੰ ਜੇਹੜਾ ਕਿ ਜਾਚ ਪੜਤਾਲ ਅਤੇ ਪ੍ਰਖਿਆਵਾ ਜੀਆਂ ਵਿਵਿਸ਼ਟ ਵਿਧੀਆ ਦਾ ਸਜਤ ਹੋ ਗਿਆ ਹੋਵੇ । ਇਕ ਭਾਰੀ ਗਿਣਤੀ ਨਾਲ ਅਤੇ ਗਿਆਨ ਨਾਲ ਅਤੇ ਗਿਆਨ ਦੇ ਇਕ ਸੰਗਠਤ ਸਮੂਹ ਨਾਲ ਅਤੇ ਵਿਵਸਥਾਵਾਂ ਦੇ ਇਕ ਅਜਿਹੇ ਵਸੀਕਾਰ ਨਾਲ ਜਿਨ੍ਹਾ ਰਾਹੀਂ ਕਿ ਉਦਯੋਗ ਕਾਨੂੰਨ ਅਤੇ ਸਿਖਿਆ ਇਜ ਸਮਾਸਿਆ ਨਅਤ ਇਕਾਗਰ ਹੋ ਸਕਦਾ ਕਿ ਸਾਰੇ ਪੁਰਖ ਅਤੇ ਇਸਤੀਆਂ ਸਾਰੀਆਂ ਉਪਲਬਧ ਹੋ ਗਈਆ ਹੋਈਆ ਕੀਮਤਾਂ ਵਿਚ ਲੀਨ ਹੋ ਜਾਣ ਦੀ ਸਮਰਥਾ ਤੀਕ ਜੁਟ ਜਾਣਾ ।
ਬਹੁਤ ਫਿਲਾਸਫਰਾਂ ਨਾਲ ਵਖਰੀ ਤਰ੍ਹਾਂ ਡੀਉਈ ਲੋਕਤੰਤ੍ਰ ਨੂੰ ਸਵੀਕਰ ਕਰਦਾ ਹੈ । ਭਾਵੇਂ ਉਹ ਇਸ ਦੀਆਂ ਤਰੁਟੀਆਂ ਨੂੰ ਜਾਣਦਾ ਹੈ । ਰਾਜਨੀਤਿਕ ਵਿਵਸਥਾ ਦਾ ਦਾ ਉਦੇਸ਼ ਵਿਅਕਤੀ ਨੂੰ ਆਪਣੇ ਆਪਦਾ ਪੂਰੇ ਤੌਰ ਤੇ ਵਿਕਾਸ ਕਰਨ ਵਿਚ ਸਹਾਇਤਾ ਦੇਣਾ ਹੈ, ਅਤੇ ਇਹ ਚੀਜ਼ ਵਰਤੋਂ ਵਿਚ ਤਾਂ ਹੀ ਆ ਸਕਦੀ ਹੈ ਜੇਕਰ ਵਿਅਕਤੀ ਆਪਣੀ ਪੂਰੀ ਸਮਥਾ ਨਾਲ ਆਪਣੇ ਸਮੂਹ ਦੀ ਭਾਰੀ ਅਤੇ ਨੀਤੀ ਦੇ ਨਿਰਧਾਰਣ ਕਰਨ ਵਿਚ ਹਿਸਾ ਲਵੇ। ਬਲਵੀਆਂ ਜਮਾਤਾਂ, ਬਲਵੀਆਂ ਜੀਵ ਸ਼੍ਰੇਣੀਆਂ ਨਾਲ ਹੀ ਸੰਬੰਧ ਰਖਦੀਆਂ ਹਨ ਜਮਾਤਾਂ ਦੀ ਤਰਲਤਾਂ ਜੀਵ ਸ਼੍ਰੇਣੀਆਂ ਦੇ ਰੂਪਾਤ੍ਰਣ ਦੇ ਸਿੱਧਾਂਤ ਨਾਲ ਹੀ ਆ ਗਈ । ਕੁਲੀਨ ਤੰਤ੍ਰ ਤਰਲਤਾ ਜੀਵ ਸ਼੍ਰੇਣੀਆਂ ਦੇ ਰੂਪਾਂਤ੍ਰਣ ਦੇ ਸਿੱਧਾਂਤ ਦੇ ਨਾਲ ਹੀ ਆ ਗਈ। ਕੁਲੀਨ ਤੰਗ ਤਰਤਲਾ ਜੀਵ ਸ਼੍ਰੇਣੀਆਂ ਦੇ ਰੂਪਾੜ੍ਹਣ ਦੇ ਸਿੱਧਾਂਤ ਨਾਲ ਹੀ ਆ ਗਈ ਕੁਲੀਨਤੰਤ੍ਰ ਅਤੇ ਰਾਜਤੰਤ੍ਰ ਲੋਕਤੰਤ੍ਰ ਨਾਲੋਂ ਵਧੀਕ ਸੁਯੋਗ ਹੁੰਦੇ ਹਨ, ਪਰ ਫਿਰ ਵਧੀਕ ਖਤਰਨਾਕ ਵੀ ਹੁੰਦੇ ਹਨ। ਡੀਉਟੀ ਰਾਜ ਉਤੇ ਭਰੋਸਾ ਨਹੀਂ ਰਖਦਾ, ਅਤੇ ਦਿਕ ਅਜੇਹੀ ਬਹੁਪੱਖੀ ਵਿਵਸਥਾ, ਦੀ ਇੱਛਾ ਕਰਦਾ ਹੈ ਜਿਸ ਵਿਚ ਕਿ ਸਮਾਜ ਦਾ ਕੰਮ ਜਿਨਾ ਸੰਭਵ ਹੋ ਸਕੇ ਮਨਮਰਜ਼ੀ ਦੀਆਂ ਸਭਾ- ਸੰਸਥਾਵਾਂ ਰਾਹੀਂ ਕੀਤਾ ਜਾਏ। ਸੰਗਠਨਾਂ, ਪਾਰਟੀਆਂ ਕਾਰ-ਪੋਰੇਸ਼ਨਾ ਟਰੇਂਡਯੂਨੀਅਨਾਂ ਆਦਿ ਦੀ ਬਹੁਤੀ ਗਿਣਤੀ ਵਿਚ, ਉਸ ਨੂੰ ਵਿਅਕਤੀਵਾਦ ਦਾ ਸਾਂਝੀ ਪ੍ਰਵਿਰਤੀ ਨਾਲ ਪੁਨਰਮੇਲ ਦਿਖਾਈ ਦਿੰਦਾ ਹੈ। ਜਿਉਂ ਜਿਉਂ ਇਹ-
ਉਨ੍ਹਾਂ ਦੀਆਂ ਪ੍ਰਵਿਰਤੀਆਂ ਦੀਆਂ ਸੀਮਾਵਾਂ ਦੀ ਪਰਿਭਾਸ਼ਾ ਕਰਦਾ ਅਤੇ ਵਿਰੋਧਾਂ ਨੂੰ ਰੋਕਦਾ ਅਤੇ ਨਿਬੇੜਜਾ ਜਾਂਦਾ ਹੈ… ਇਸ ਤੋਂ ਇਲਾਵਾ, ਮਨਮਰਜ਼ੀ ਦੀਆਂ ਸਭਾ ਸੰਸਥਾ ਰਾਜ ਨੈਤਿਕ ਹੱਦਾਂ ਦੇ ਨਾਲ ਮੇਲ ਨਹੀਂ ਪਾਂਦੀਆਂ । ਗਹਿਤ ਸ਼ਾਸਤ੍ਰੀਆਂ ਹਮਾਇਨ ਸਾਸਤ੍ਰੀਆਂ ਖਗੋਲ ਬਾਸਰੀਆਂ ਵਿਆਪਾਰੀ ਕਾਰਪੋਰੇਸ਼ਨਾ, ਕਿਰੜੀ ਸੰਗਠਨ, ਤੇ ਧਰਮ ਸੰਸਥਾਵਾਂ ਅੰਤਰ ਰਾਸਟੀ ਹੁੰਦੀਆਂ ਹਨ, ਕਿਉਂ ਜੋ ਜਿਲ੍ਹਾ ਹਿਤਾਂ ਦੀ ਇਹ ਪ੍ਰਤਿਨਿਧਤਾ ਕਰਦੀਆਂ ਹਨ, ਉਹ ਵਿਸ਼ਵ-ਵਿਆਪਕ ਹੁੰਦੇ ਹਨ । ਇਹ ਜੇਹੇ ਰੰਗਾਂ ਨਾਲ, ਅੰਤਰ ਰਾਸ਼ਟਵਾਰ ਕੋਢੀ ਇਕ ਅਹਿਲਾ ਨਹੀਂ, ਸਗੋਂ ਇਕ ਤਬ ਹੋ ਜਾਂਦਾ ਹੈ, ਕੋਈ ਇਕ ਭਾਵਨਾਮਈ ਆਦਰਸ਼ ਨਹੀਂ, ਸਗੋਂ ਇਕ ਸ਼ਕਤੀ ਬਣ ਜਾਂਦਾ ਹੈ । ਫਿਰ ਵੀ ਇਨਾਂ ਦਿੱਤਾਂ ਨੂੰ ਨਿਰੋਲ ਰਾਸ਼ਟੀ ਪ੍ਰਭੂ-ਸਤਾਧਿਕਾਰ, ਦੇ ਪਰੰਪਰਾਗਤ ਸਿਧਾਂਤ ਰਾਹੀ, ਭਿੰਨ ਭਿੰਨ ਤੇ ਅੱਤੇ ਅਡ ਕਰ ਕਰ ਦਿੱਤਾ ਜਾਂਦਾ ਹੈ । ਇਸ ਸਿੱਧਾਂਤ ਜਾਂ ਅਸੂਲ ਦਾ ਪ੍ਰਚਲਤ ਹੋਣਾ ਹੈ, ਉਹ ਚੀਜ਼ ਹੈ ਜੇਹੜੀ ਕਿ ਉਸ ਅੰਤਰਾਟੀ ਮਾਨਸ ਦੇ ਅਸਰ ਕਾਰਕ ਰੂਪ ਲੈਣ ਦੇ ਰਸਤੇ ਵਿਚ, ਸਭ ਤੋਂ ਡਾਢੀ ਰੁਕਾਵਟ ਪੇਸ਼ ਕਰਦੀ ਹੈ ਜੇਹੜਾ ਕਿ ਅਜੋਕੇ ਦਿਨ ਦੀ ਕਿਰਤ, ਵਿਆਪਾਰ, ਵਿਗਿਆਨ, ਕਲਾ ਅਤੇ ਧਰਮ ਨਾਲ ਮੇਲ ਖਾਂਦਾ ਹੈ ।
ਪਰ ਰਾਜਨੀਤਿਕ ਨਵਨਿਰਮਾਣ ਕੇਵਲ ਤਦੋਂ ਹੀ ਹੋ ਸਕੇਗਾ, ਜਦੋਂ ਕਿ ਅਸੀਂ ਆਪਣੀਆਂ ਸਾਮਾਜਿਕ ਸਮਸਿਆਵਾਂ ਪ੍ਰਤਿ. ਉਹੋ ਪ੍ਰਯੋਗਿਕ ਵਿਧੀਆਂ ਅਤੇ ਵਡੀਰੇ ਵਰਤਾਂਗੇ ਜੇਹੜੇ ਪ੍ਰਕਿਰਤਕ ਵਿਗਿਆਨਾਂ ਵਿਚ, ਏਨੇ ਚੰਗੀ ਤਰ੍ਹਾਂ ਸਫਲ ਹੋਏ ਹਨ। ਅਸੀਂ ਰਾਜ- ਨੈਤਿਕ ਫ਼ਿਲਾਸਫ਼ੀ ਦੇ ਅਜੇ ਤਤ੍ਰ ਮੀਮਾਂਸਿਕ ਪੜਾਵ ਉਤੇ ਹਾਂ, ਅਸੀਂ ਇਕ ਦੂਜੇ ਦੇ ਸਿਰਾਂ ਉਤੇ ਭਾਵਚਾਰਕਤਾਵਾਂ ਹੀ ਉਛਾਲੀ ਤੇ ਸੁੱਟੀ ਜਾਂਦੇ ਹਾਂ, ਅਤੇ ਲੜਾਈ ਮੁਕਣ ਸਮੇਂ ਕੋਈ ਵੀ ਚੀਜ਼ ਜਿੱਤੀ ਨਹੀਂ ਜਾਂਦੀ । ਅਸੀਂ ਆਪਣੀਆਂ ਸਾਮਾਜਿਕ ਵਿਆਧੀਆਂ ਦਾ ਇਲਾਜ, ਥੋਕ ਖਿਆਲਾਂ ਅਤੇ ਅਜੇਹੇ ਭਵਯ ਵਿਆਪੀ ਕਰਣਾਂ ਨਾਲ ਜਿਵੇਂ ਕਿ ਵਿਅਕਤੀਵਾਦ ਜਾਂ ਵਿਵਸਥਾ ਲੋਕਤੰਤ੍ਰੀ ਜਾਂ ਰਾਜਤੰਤ੍ਰ ਜਾਂ ਕੁਲੀਨ ਤੰਤ੍ਰ ਜਾਂ ਕਿਸੇ ਵੀ ਹੋਰ ਵਿਧੀ ਨਾਲ ਨਹੀਂ ਕਰ ਸਕਦੇ । ਸਾਨੂੰ ਹਰੇਕ ਸਮਸਿਆ ਦਾ ਸਾਹਵਾਂ ਕਿਸੇ ਇਕ ਵਸ਼ਿਸ਼ਟ ਪ੍ਰਾਕਲਪਨਾ ਨਾਲ ਕਰਨਾ ਲੋੜੀਂਦਾ ਹੈ, ਨ ਕਿ ਕਿਸੇ ਵਿਸ਼ਵਵਿਆਪਕ ਸਿਧਾਂਤ ਨਾਲ, ਸਿਧਾਂਤ ਤਾਂ ਕੜੀਆਂ ਬੇੜੀਆਂ ਰੂਪ ਹੁੰਦੇ ਹਨ ਅਤੇ ਸਫਲ ਪ੍ਰਗਤੀ ਸ਼ੀਲ ਜੀਵਨ ਨੂੰ ਤਾਂ ਜ਼ਰੂਰੀ ਤੌਰ ਤੇ ਪਰੀਖਣ ਅਤੇ ਭੁਲ ਉਤੇ ਹੀ ਨਿਰਭਰ ਕਰਨ ਦੀ ਲੋੜ ਹੈ ।
ਪ੍ਰਯੋਗਿਕ ਵਤੀਰਾ ਥੋਕ ਰੂਪ ਪ੍ਰਬਲ ਕਾਰਨਾਂ ਦੀ ਥਾਂ ਵੇਰਵੇ ਵਾਰ ਵਿਸ਼ਲੇਸ਼ਣ ਨੂੰ, ਰੁਚੀ ਅਨੁਕੂਲ ਨਿਸਚਿਤਆਂ ਦੀ ਥਾਂ ਵਿਸ਼ਿਸਟ ਜਾਚ ਪੜਤਾਲਾਂ ਨੂੰ ਤੇ ਛੋਟੇ ਤੱਥਾਂ ਨੂੰ ਅਜੇਹੀਆਂ ਰਾਵਾਂ ਦੀ ਥਾਂ ਦੇਂਦਾ ਹੈ, ਜਿਨ੍ਹਾਂ ਦਾ ਆਕਾਰ ਸਰਾਵਾਂ ਉਨ੍ਹਾਂ ਦੀ ਅਸਪਸ਼ਟਤਾ ਦੇ ਅਨੁਪਾਤ ਅਨੁਸਾਰ ਹੁੰਦਾ ਹੈ।
ਸਾਮਾਜਿਕ ਵਿਗਿਆਨਾਂ ਸਦਾਚਾਰ ਸ਼ਾਸਤ੍ਰ ਰਾਜਨੀਤੀ ਸ਼ਾਸਤ ਅਤੇ ਸਿਖਿਆ ਦੇ ਘੇਰੇ ਅੰਦਰ ਚਿੰਤਨ, ਅਜੇ ਵੀ ਵਿਵਸਥਾ ਅਤੇ ਸੁਤੰਤਰਤਾ, ਵਿਅਕਤੀਵਾਦ, ਅਤੇ ਸਮਾਜਵਾਦ, ਸੰਸਕ੍ਰਿਤੀ ਅਤੇ ਉਪਾਔਰਾਤਾ, ਸੁਭਾਵਕਤਾ ਅਤੇ ਅਨੁਸ਼ਾਸਨ, ਵਾਸਤਵਿਕੀਵਾਦ ਅਤੇ ਪਰੰਮਰਾ ਦੇ ਸਿੱਧਾਂਤ ਵਿਰੋਧੀ ਰਾਹੀਂ ਚਲਦਾ ਹੈ । ਭੌਤਿਕ ਵਿਗਿਆਨਾਂ ਦਾ ਖੇਤਰ ਵੀ ਇਕ ਵਾਰੀ, ਅਜੇਹੀਆਂ ਹੀ ਸਮੁਚੀਆਂ ਦ੍ਰਿਸ਼ਟੀਆ ਰਾਹੀਂ ਮਲਿਆ ਹੋਇਆ ਸੀ ਜਿਨ੍ਹਾਂ ਦੀ ਭਾਵਨਾ ਮਈ ਪ੍ਰੇਰਨਾ, ਉਨ੍ਹਾਂ ਦੀ ਬੌਧਿਕ ਸਪਸ਼ਟਤਾ ਨਾਲੋਂ ਪ੍ਰਤਿਲੋਮਰੂਪ ਨਾਲ ਹੁੰਦੀ ਸੀ । ਪ੍ਰੰਤੂ ਪ੍ਰਯੋਗਿਕ ਵਿਧੀ ਦੇ ਵਾਧੇ ਨਾਲ ਇਹ ਸੁਆਲ ਹੀ ਸਮਾਪਤ ਹੋ ਗਇਆ ਹੈ, ਕਿ ਇਨ੍ਹਾ ਦੋਹਾਂ ਪ੍ਰਤਿਮਪਰਧਕ ਦਾਹਵੇਦਾਰਾਂ ਵਿਚੋਂ ਕੇਹੜੇ ਇਕ ਦਾ ਅਧਿਕਾਰ ਖੇਤਰ ਉਤੇ ਬਣਦਾ ਹੈ। ਪ੍ਰਸ਼ਨ ਹੁਣ ਬਣ ਗਿਆ ਹੈ ਇਕ ਸੰਕ੍ਰਾਂਤਿਕ ਵਿਸ਼ੈ ਬਸਤੂ ਨੂੰ ਥੜੇ ਥੋੜ੍ਹੇ ਅਨੁਕ੍ਰਮਣ ਰਾਹੀਂ ਸਪਸ਼ਟ ਕਰਨ ਦਾ ਮੈਨੂੰ ਕਿਸੇ ਅਜੇਹੀ ਹਾਲਤ ਬਾਰੇ ਪਤਾ ਨਹੀਂ, ਜਿਥੇ ਕਿ ਅੰਤਮ ਸਿੱਟਾ ਪੂਰਬ-ਪ੍ਰਯੋਗਿਕ ਖਿਆਲਾਂ ਵਿੱਚੋਂ ਕਿਸੇ ਇਕ ਜਾਂ ਦੂਸਰੇ ਲਈ ਵਿਜੈ ਕਿਸੇ ਵਸਤੂ ਦੇ ਰੂਪ ਵਿਚ ਨਿਕਲਿਆ ਹੋਵੇ । ਉਹ ਸਾਰੋ ਹੀ ਅਲੋਪ ਹੋ ਗਏ ਕਿਉਂ ਜੋ, ਖੋਜ ਵਿਚ ਆਈ ਸਥਿਤੀ, ਪਤਿ ਉਹ ਹੋਰ ਹੀ ਹੋਰ ਵਧੀਕ ਵਿਸੰਗਤ ਹੋ ਗਏ, ਅਤੇ ਜਾਣਕਾਰੀ ਵਿਚ ਆ ਗਈ, ਆਪਣੀ ਵਿਸੰਗਤਾ ਕਰਕੇ ਉਹ ਅਰਥਹੀਨ ਅਤੇ ਅਰੁਚਿਕਰ ਬਣ ਗਏ ।
ਇਸ ਖੇਤਰ ਵਿਚ ਅਤੇ ਸਾਡੇ ਸਾਮਾਜਿਕ ਵਿਰੋਧਾਂ ਪ੍ਰਤਿ ਮਨੁੱਖੀ ਗਿਆਨ ਦੇ ਵਰਤੇ ਜਾਣ ਵਿਚ ਹੀ ਫ਼ਿਲਾਸਫ਼ੀ ਦਾ ਕੰਮ ਪਾਇਆ ਜਾਣਾ ਚਾਹੀਦਾ ਹੈ । ਫ਼ਿਲਾਸਫ਼ੀ ਕਿਸੇ ਇਕ ਭੇਗੂ ਅਵਿਵਾਰਤ ਇਸਤ੍ਰੀ ਵਾਂਗ ਪੁਰਾਣੇ ਫੈਸ਼ਨ ਦੀਆਂ ਹੋ ਗਈਆਂ ਸਮਸਿਆਵਾਂ ਤੇ ਵਿਚਾਰਾਂ ਨੂੰ ਚਮੜਦੀ ਹੈ; ਸਮਕਾਲੀਨ ਔਕੜਾਂ ਨਾਲ ਸਿਧੀ ਪੂਰਵ ਪ੍ਰਵਿਰਤੀ ਸਾਹਿਤ ਅਤੇ ਰਾਜਨੀਤੀ ਸ਼ਾਸਤ੍ਰ ਲਈ ਛੜ ਦਿੱਤੀ ਗਈ ਹੈ”। ਫ਼ਿਲਾਸਫ਼ੀ ਅਜੋਕੇ ਸਮੇਂ ਵਿਚ ਉਨ੍ਹਾਂ ਵਿਗਿਆਨਾਂ ਦੇ ਅਗੇ ਅਗ ਭਗੜੀ ਹੋਈ ਫਿਰਦੀ ਹੈ, ਜਿੰਨ੍ਹਾਂ ਵਿਚੋਂ ਇਕ ਇਕ ਕਰ ਕੇ ਉਹ ਉਸ ਦੇ ਪਾਸੇ ਵਲੋਂ ਭਜ ਕੇ, ਉਤਪਾਦਕ ਸੰਸਾਰ ਵਲ ਨੂੰ ਚਲੇ ਗਏ ਹਨ ਜਦੋਂ ਤੀਕ ਕਿ ਉਹ ਇਕ ਅਜੇਹੀ ਤ੍ਰਿਸਕਾਰੀਕਾਰੀ ਮਾਤਾ ਵਾਂਗ, ਨਾਰੀ ਅਤੇ ਇਕ ਇਕਲੀ ਛੱਡ ਦਿੱਤੀ ਗਈ ਹੈ, ਜਿਸ ਦੀਆਂ ਸਬਲ ਸ਼ਕਤੀਆਂ ਉਸ ਵਿਚੋਂ ਜਾਂਦੀਆਂ ਰਹੀਆਂ ਅਤੇ ਉਸ ਦੀਆਂ ਲਗਭਗ ਸਾਰੀਆਂ ਬਰਤਨ ਅਲਮਾਰੀਆਂ ਖਾਲੀ ਹੋ ਗਈਆਂ ਹੋਣ । ਫ਼ਿਲਾਸਫ਼ੀ ਨੇ ਆਪਣੇ ਆਪ ਨੂੰ ਆਪਣੀਆਂ ਵਾਸਤਵਿਕ ਪ੍ਰਵਿਰਤੀਆਂ ਤੋਂ ਕਾਇਰਤਾ ਨਾਲ ਇਕ ਪਾਸੇ ਹਟਾ ਕੇ ਸੰਸਾਰ ਵਿਚ ਮਨੁੱਖ ਅਤੇ ਉਨ੍ਹਾਂ ਦਾ ਜੀਵਨ ਗਿਆਨ ਮੀਮਾਂਸ ਵਿਗਿਆਨ, ਕਹੀ ਜਾਣ ਵਾਲੀ ਇਕ ਡਾਵਾਂ ਡੋਲ ਹੋਈ ਨੁਕਰ ਵਿਚ, ਹੋ ਬੈਠੀ, ਅਤੇ ਹਰ ਪਲ ਇਸ ਅੰਦੋਸ਼ੇ ਵਿਚ ਹੈ, ਕਿ ਉਸ ਨੂੰ ਉਨ੍ਹਾਂ ਕਾਨੂੰਨਾਂ ਰਾਹੀਂ ਉਥੋਂ ਬਾਹਰ ਕਢ ਦਿੱਤਾ ਜਾਏ, ਜੇਹੜੇ ਕਿ ਕਮਜ਼ੋਰ ਅਤੇ ਡਿਗਦੀਆਂ ਇਮਾਰਤਾਂ ਦਾ ਵਸੇਬਾ ਵਿਵਰਜਤ ਕਰ ਦੇਂਦੇ ਹਨ । ਪਰ ਇਨ੍ਹਾਂ ਪੁਰਾਣੀਆਂ ਸਮਸਿਆਵਾਂ ਦਾ ਸਾਡੇ ਲਈ ਕੋਈ ਅਰਥ ਨਹੀਂ ਰਹਿ ਗਿਆ ਹੋਇਆ; ਅਸੀਂ ਇਨ੍ਹਾਂ ਨੂੰ ਹਲ ਨਹੀਂ ਕਰਦੇ ਸਗੋਂ ਇਨ੍ਹਾਂ ਦੇ ਉਪਰ ਵਾਰੋਂ ਲੰਘ ਜਾਂਦੇ ਹਾਂ”, ਇਹ ਸਾਮਾਜਿਕ ਰਗੜ ਅਤੇ ਜੀਉਂਦੇ ਪਰਿਵਰਤਨ ਦੀ ਗਰਮੀ ਵਿਚ ਛਿੰਨ ਭਿੰਨ ਹੋ ਜਾਂਦੀਆਂ ਹਨ; ਫਿਲਾਸਫ਼ੀ ਨੂੰ ਹੋਰ ਹਰੇਕ ਵਸਤੂ ਵਾਂਗ ਆਪਣੇ ਆਪ ਨੂੰ ਇਕ ਲੌਕਿਕ ਬਣਾਣਾ ਲੋੜੀਂਦਾ ਹੈ; ਇਸ ਨੂੰ ਜ਼ਰੂਰੀ ਤੌਰ ਤੇ ਧਰਤੀ ਉਤੇ ਟਿਕਣਾ ਅਤੇ ਆਪਣੀ ਆਜੀਵਕਾ ਜੀਵਨ ਨੂੰ ਪ੍ਰਕਾਸ਼ਮਾਨ ਕਰਨ ਨਾਲ ਕਮਾਣੀ ਚਾਹੀਦੀ ਹੈ ।
ਜੇਹੜੀ ਗੱਲ ਕਿ ਉਹ ਗੰਭੀਰ ਮਨਾਂ ਵਾਲੇ ਲੋਕ, ਜੇਹੜੇ ਕਿ ਫ਼ਿਲਾਸਫ਼ੀ ਦੇ ਦੋਵਸਾ ਇਕ ਵਿਚਾਰ ਵਿਚ ਨਹੀਂ ਪਏ ਹੋਏ, ਸਭ ਤੋਂ ਵਧੀਕ ਜਾਣਨਾ ਚਾਹੁੰਦੇ ਹਨ, ਉਹ ਇਹ ਹੈ ਕਿ ਬੌਧਿਕ ਵਿਰਾਸਤ ਦੇ ਉਹ ਕੇਹੜੇ ਸੁਧਾਰ ਅਤੇ ਤਿਆਗ ਹਨ, ਜੇਹੜੇ ਕਿ ਨਵੀਆਂ ਉਦਯੋਗਿਕ, ਰਾਜਨੈਤਿਕ ਅਤੇ ਵਿਗਿਆਨਿਕ ਲਹਿਰਾਂ ਲਈ ਲੋੜੀਦੇ ਹੋ ਸਕਦੇ ਹਨ । ਭਵਿਖ ਦੀ ਫ਼ਿਲਾਸਫ਼ੀ ਦਾ ਕੰਮ ਲੋਕਾਂ ਦੇ ਉਨ੍ਹਾਂ ਦੇ ਆਪਣੇ ਸਮੇਂ ਦੇ ਸਾਮਾਜਿਕ ਅਤੇ ਨੈਤਿਕ ਸੰਗ੍ਰਾਮਾਂ ਬਾਰੇ ਵਿਚਾਰਾਂ ਨੂੰ ਸਪਸ਼ਟ ਕਰਨਾ ਹੈ । ਇਸ ਦਾ ਉਦੇਸ਼ ਤਾਂ ਜਿਥੋਂ ਤੀਕ ਮਨੁੱਖੀ ਤੌਰ ਤੇ ਸੰਭਵ ਹੋਵੇ, ਇਨ੍ਹਾਂ ਵਿਰੋਧਾਂ ਬਾਰੇ ਵਿਚਾਰ ਕਰਨ ਦਾ ਇਕ ਸਾਧਨ ਕਣ ਜਾਣਾ ਹੈ….ਜੀਵਨ ਦੇ ਵਿਰੋਧੀ ਕਰਨਾ ਦੇ ਸਮੰਜਨ ਦਾ ਇਕ ਵਿਸ਼ਵ-ਗਿਆਪਕ ਅਤੇ ਦੁਰਦ੍ਰਿਸ਼ਟੀ ਵਾਲਾ ਸਿਧਾਂਤ ਫ਼ਿਲਾਸਫ਼ੀ ਹੈ ।
ਇਸ ਤਰ੍ਹਾਂ ਸਮਝੀ ਗਈ ਇਕ ਫਿਲਾਸਫ਼ੀ ਹੀ, ਛੇਕੜ ਨੂੰ ਜਾ ਕੇ ਅਜੇਹੇ ਫਿਲਾਸਫਰ ਪੈਦਾ ਕਰ ਸਕਦੀ ਹੈ, ਜੇਹੜੇ, ਕਿ ਰਾਜ ਬਣਨ ਦੇ ਅਧਿਕਾਰੀ ਹੋਣ ।
ਸਿੱਟਾ
ਪਾਠਕ ਜੇਕਰ ਹੁਣ ਆਪਣੇ ਲਈ ਇਨ੍ਹਾਂ ਤਿਨ ਫਿਲਾਸਫੀਆਂ ਨੂੰ ਸੰਖੇਪ ਰੂਪ ਕਰਕੇ ਦੇਖੇਗਾ ਤਾਂ ਉਸ ਨੂੰ ਇਸ ਗੱਲ ਵਿਚ ਪਹਿਲਾਂ ਨਾਲੋਂ ਸ਼ਾਇਦ ਵਧੀਕ ਉਚਿਤਤ ਦਿਸ ਆਵੇਗੀ ਕਿ ਕਿਉਂ ਸਮੇਂ ਅਨੁਕ੍ਰਮ ਦਾ ਖਿਆਲ ਨ ਕਰਕੇ ਸਨਤਾਇਨਾ ਨੂੰ, ਜੇਮਜ਼ ਅਤੇ ਡੀਉਈ ਤੋਂ ਪਹਿਲਾਂ ਸਥਾਨ ਦਿੱਤਾ ਗਿਆ ਪੁਨਰ-ਅਵਲੋਕਨ ਵਿਚ ਇਹ ਗਲ ਵਧੇਰੇ ਸਪਸ਼ਟ ਹੈ ਕਿ ਸਾਡੇ ਜੀਉਂਦੇ ਚਿੰਤਕਾਂ ਵਿਚੋਂ ਸਭ ਤੋਂ ਵਧੀਕ ਧਾਰਾਰਾਵਾਹਕ ਅਤੇ ਸੂਖਮ, ਲਗਭਗ ਪੂਰੇ ਤੌਰ ਤੇ ਯੌਰਪ ਦੀਆਂ ਸੰਸਕ੍ਰਿਤਕ ਪਰੰਪਰਾਵਾ ਨਾਲ ਸੰਬੰਧ ਰਖਦਾ ਹੈ, ਕਿ ਵਿਲੀਅਮ ਜੇਮਜ਼ ਭਾਵੇਂ ਬਹੁਤ ਢੰਗਾਂ ਨਾਲ ਉਸ ਪਰੰਪਰਾ ਨਾਲ ਸੰਬੰਧਤ ਹੈ, ਅਤੇ ਉਸ ਨੇ ਆਪਣੇ ਚਿੰਤਨ ਵਿਚ’, ਪੂਰਬੀ ਅਮਰੀਕਾ ਦੀ ਸਪਿਰਿਟ ਨੂੰ, ਅਤੇ ਆਪਣੀ ਸ਼ੈਲੀ ਵਿਚ’ ਸਾਰੇ ਅਮਰੀਕਾਂ ਦੀ ਆਤਮਾਂ ਨੂੰ ਵਿਅਕਤ ਕੀਤਾ ਹੈ, ਅਤੇ ਕਿ ਜਹਨ ਡਿਊਈ, ਜੇਹੜਾ ਕਿ ਪੂਰਬ ਤੇ ਪਛਮ ਦੀ ਸਮਾਨ ਉਪਜ ਹੈ, ਉਸ ਨੇ ਆਪਣੇ ਰਾਸ਼ਟ ਦੀ ਵਾਸਤਵਿਕ ਅਤੇ ਲੋਕ ਤਾਂਤ੍ਰਿਕ ਰੁਚੀ ਨੂੰ ਦਾਰਸ਼ਨਿਕ ਰੂਪ ਦਿੱਤਾ ਹੈ। ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਯੌਰਪੀਨ ਚਿੰਤਨ ਉਤੇ ਸਾਡੀ ਪੁਰਾਣੀ ਨਿਰਭਰਤਾ ਘਟ ਰਹੀ ਹੈ, ‘ਕਿ ਅਸੀਂ ਫਿਲਾਸਫ਼ੀ, ਸਾਹਿਤ ਅਤੇ ਵਿਗਿਆਨ ਵਿਚ, ‘ਆਪਣੇ ਢੰਗ ਨਾਲ ਆਪਣਾ ਕੰਮ ਕਰਨਾ ਸ਼ੁਰੂ ਹੀ ਕਰ ਰਹੇ ਹਾਂ । ਨਿਰਸੰਦੇਹ ਸ਼ੁਰੂ ਕਰ ਰਹੇ ਹਾਂ । ਕਿਉਂ ਜੋ ਅਸੀਂ ਅਜੇ ਨੌਜਵਾਨ ਹਾਂ, ਅਤੇ ਅਸਾਂ, ਆਪਣੇ ਯੋਰਪੀਨ ਪੂਰਵਜਾਂ ਦੀ ਸਹਾਇਤਾ ਤੋਂ ਪੂਰੀ ਪੂਰੀ ਤਰ੍ਹਾਂ ਵਿਹੀਨ ਹੋ ਕੇ ਅਜੇ ਤੁਰਨਾ ਨਹੀਂ ਸਿਖਿਆ। ਅਤੇ ਜੇਕਰ ਸਾਨੂੰ ਆਪਣੇ ਆਪ ਤੋਂ ਅਗੇ ਲੰਘ ਜਾਣਾ ਕਠਿਣ ਪ੍ਰਤੀਤ ਹੁੰਦਾ ਹੈ, ਅਤੇ ਕਦੀ ਕਦੀ, ਆਪਣੀ ਧਰਾਤਲੀ ਜੇਹੀ ਹਾਲਤ ਆਪਣੇ ਪ੍ਰਦੇਸ਼- ਵਾਦ, ਆਪਣੀ ਸੰਕੀਰਣਤਾ, ਆਪਣੀ ਕਵਰਤਾ ਆਪਣੀ ਅਨਾੜੀ ਅਸਹਨਸ਼ੀਲਤਾ, ਅਤੇ ਨਵੀਨ- ਕਰਣ, ਅਤੇ ਪ੍ਰਯੋਗ ਵਿਰੁਧ, ਆਪਣੀ ਭੀਰੂ ਹਿੰਸਾ ਨਾਲ ਉਤਸ਼ਾਹ ਹੋ ਜਾਂਦਾ ਹੈ ਤਾਂ ਸਾਨੂੰ ਇਹ ਯਾਦ ਕਰ ਲੈਣ ਦੀ ਲੋੜ ਹੈ, ਕਿ ਇੰਗਲੈਂਡ ਨੂੰ ਆਪਣੀ ਨੀਂਹ ਅਤੇ ਆਪਣੇ ਸ਼ੈਕਸਪੀਅਰ ਦੇ ਵਿਚਕਾਰ ਅਠ ਸੌ ਵਰ੍ਹਿਆਂ ਦੀ ਲੋੜ ਹੋਈ ਸੀ; ਅਸਾਂ ਬਚੇ ਰਹਿਣ ਅਤੇ ਆਪਣੇ ਵਿਚਕਾਰ ਅਨੁਸਰਣ ਕਰਨ ਲਈ, ਚੋਣ, ਕੀਤੀ ਹੈ, ਪਹਿਲ ਸ਼ਕਤੀ ਵਾਲੇ ਵਿਅਕਤੀਵਾਦੀਆਂ ਅਤੇ ਪ੍ਰਾਪਤੀ ਦੇ ਇਛਾਵਾਨ ਮੋਢੀ ਲੋਕਾਂ ਦੀ ਨ ਕਿ ਚਿੰਤਕ ਅਤੇ ਕਲਾਕਾਰ ਆਤਮਾਵਾਂ ਦੀ; ਸਾਨੂੰ ਆਪਣੀਆਂ ਸ਼ਕਤੀਆਂ ਆਪਣੇ ਮਹਾਨ ਜੰਗਲਾਂ ਨੂੰ ਸਾਫ਼ ਕਰਨ ਵਿਚ, ਅਤੇ ਆਪਣੀ ਧਰਤੀ ਦੇ ਧਨ ਦੀ ਉਪਲਬਧੀ ਨਮਿਤ ਖਰਚ ਕਰਨੀਆਂ ਪਈਆਂ; ਸਾਨੂੰ ਇਕ ਸਵ-ਦੇਸ਼ੀ ਸਾਹਿਤ ਅਤੇ ਇਕ ਪ੍ਰਪਕ ਹੋਈ ਫ਼ਿਲਾਸਫ਼ੀ ਦੇ ਉਪਾਰਜਨ ਕਰਨ ਦਾ ਅਜੇ ਸਮਾਂ ਹੀ ਨਹੀਂ ਮਿਲ ਸਕਿਆ ।
ਪਰ ਅਸੀਂ ਧਨਾਢ ਹੋ ਗਏ ਹਾਂ ਤੇ ਧਨ, ਕਲਾ ਦਾ ਆਰੰਭਕ ਭਾਗ ਹੁੰਦਾ ਹੈ । ਹਰੇਕ ਦੇਸ਼ ਜਿਥੇ ਕਿ ਸਦੀਆਂ ਦੇ ਪ੍ਰਯਤਨ ਨੇ ਵਿਲਾਸ ਅਤੇ ਆਵਿਕਾਸ ਲਈ ਸਾਧਨ ਇਕਠੇ ਕਰ ਦਿੱਤੇ ਹਨ, ਉਥੇ ਸੰਸਕ੍ਰਿਤੀ ਉਵੇਂ ਹੀ ਸੁਭਾਵਕ ਤੌਰ ਤੇ ਮਗਰੇ ਮਗਰੇ ਆ ਗਈ ਹੈ, ਜਿਵੇਂ ਕਿ ਬਨਸਪਤੀ ਇਕ ਉਰਵਰ ਅਤੇ ਸਿੰਜਰੀ ਹੋਈ ਧਰਤੀ ਵਿੱਚ’ ਵਧਫੁਲ ਪੈਂਦੀ ਹੈ । ਧਨਾਢ ਬਣਨਾ ਪਹਿਲੀ ਜ਼ਰੂਰੀ ਲੋੜ ਸੀ; ਕਿਸੇ ਇਕ ਰਾਸ਼ਟ੍ਰ ਨੂੰ ਵੀ ਪਹਿਲਾਂ ਜ਼ਰੂਰੀ ਤੌਰ ਤੇ ਜੀਉਣ ਦੀ ਲੋੜ ਹੁੰਦੀ ਹੈ, ਇਸ ਤੋਂ ਪਹਿਲਾਂ ਕਿ ਇਹ ਫਿਲਸਫਾਨਾ ਚਿੰਤਨ ਕਰ ਸਕੇ । ਇਸ ਵਿਚ ਕੋਈ ਸੰਦੇਹ ਨਹੀਂ ਕਿ ਅਸਾਂ ਉਸ ਨਾਲੋਂ ਵਧੀਕ ਛੇਤੀ ਨਾਲ ਵਿਕਾਸ ਕਰ ਲਿਆ ਹੈ, ਜਿਨੇ ਸਮੇਂ ਵਿਚ ਕਿ ਰਾਸ਼ਟਾਂ ਨੇ ਆਮ ਤੌਰ ਤੇ ਵਿਕਾਸ ਕੀਤਾ ਹੈ ਅਤੇ ਸਾਡੀਆਂ ਆਤਮਾਵਾਂ ਦੀ ਦੁਰਵਿਵਸਥਾ ਸਾਡੇ ਵਾਧੇ ਵਿਕਾਸ ਦੀ ਫੁਰਤੀ ਕਰਕੇ ਹੈ। ਸਾਡੀ ਹਾਲਤ ਉਨ੍ਹਾਂ ਨਵਯੁਵਕਾਂ ਵਰਗੀ ਹੈ, ਜੇਹੜੇ ਕਿ ਜੋਬਨ ਆਰੰਭ ਦੇ ਅਚਾਨਕ ਵਾਧੇ ਅਤੇ ਅਨੁਭਵਾਂ ਕਰਕੇ, ਕੁਝ ਸਮੇਂ ਲਈ, ਅਸ਼ਾਂਤ ਅਤੇ ਅਸੰਤੁਲਤ ਹੋ ਜਾਦੇ ਹਨ । ਪਰ ਛੇਤੀ ਹੀ ਸਾਡੀ ਸੰਸਕ੍ਰਿਤੀ ਤੇ ਸਾਡੀਆਂ ਮਲਕੀਅਤਾ ਨਾਲ ਸ਼ਾਇਦ ਸ਼ੈਕਸਪੀਅਰ ਦੀ ਆਤਮਾਂ ਨਾਲੋਂ ਵਧੀਕ ਮਹਾਨ ਆਤਮਾਵਾਂ, ਅਤੇ ਅਫਲਾਤੂਨ ਨਾਲੋਂ ਵਧੀਕ ਮਨ ਜਨਮ ਲੈਣ ਦੀ ਉਡੀਕ ਕਰ ਰਹੇ ਹਨ। ਜਦੋਂ ਅਸੀਂ ਸੁਤੰਤਰਤਾ ਦਾ ਵੀ ਉਨਾਂ ਹੀ ਸਨਮਾਨ ਕਰਨਾ ਸਿੱਖ ਲਵਾਂਗੇ ਜਿਨਾਂ ਕਿ ਧਨ ਸੰਪਤੀ ਦਾ ਤਾਂ ਸਾਡਾ ਵੀ ਪੁਨਰ ਜਾਗਣ ਯੁਗ ਆ ਪਹੁੰਚੇਗਾ ।
Credit – ਪੰਜਾਬੀ ਯੂਨੀਵਰਸਿਟੀ ਪਟਿਆਲਾ