ਪੰਜਾਬ ਦੇ ਪਹਾੜ
ਪੰਜਾਬ ਮੈਦਾਨੀ ਦੇਸ਼ ਹੈ, ਪਹਾੜੀ ਨਹੀਂ। ਚੜ੍ਹਦੇ ਦੀਆਂ ਦੇਸੀ ਰਿਆਸਤਾਂ ਪਹਾੜੀ ਸਨ, ਜਿਨ੍ਹਾਂ ਨੂੰ ਚੜ੍ਹਦੇ ਪਹਾੜੀ ਇਲਾਕੇ ਨਾਲ ਰਲਾ ਕੇ ਵੱਖਰਾ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਹੁਣ ਇਸ ਵਿਚ ਕੇਵਲ ਕਾਂਗੜੇ ਦਾ ਜ਼ਿਲ੍ਹਾ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੀ ਊਨਾ ਤਹਿਸੀਲ ਹੀ ਪਹਾੜੀ ਇਲਾਕਾ ਰਹਿ ਗਿਆ ਹੈ।
ਕਾਂਗੜੇ ਅਤੇ ਹੁਸ਼ਿਆਰਪੁਰ ਦੇ ਪਹਾੜ ਹਿਮਾਲਾ ਪਰਬਤ ਦੇ ਲਹਿੰਦੇ-ਦੱਖਣ ਦੀਆਂ ਸ਼ਿਵਾਲਕ ਪਹਾੜੀਆਂ ਦਾ ਹਿੱਸਾ ਹਨ ਜਿਨ੍ਹਾਂ ਵਿਚ ਧੌਲੀ-ਧਾਰ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ । ਧੌਲੀ-ਧਾਰ ਦਾ ਆਰੰਭ ਬਿਆਸ ਦਰਿਆ ਦੇ ਸੱਜੇ ਕੰਢੇ ਉਸ ਅਸਥਾਨ ਤੋਂ ਹੁੰਦਾ ਹੈ ਜਿੱਥੋਂ ਕਿ ਦਰਿਆ, ਕੁੱਲੂ ਨੂੰ ਛੱਡ ਕੇ ਇਕ ਦਮ ਮੰਡੀ ਸ਼ਹਿਰ ਵੱਲ ਨੂੰ ਮੁੜ ਪੈਂਦਾ ਹੈ। ਇਥੋਂ ਇਹ ਪਹਾੜੀ ਧਾਰ ਉੱਤਰ ਵੱਲ ਨੂੰ ਜਾਂਦੀ ਹੈ। ਜਿਸ ਥਾਂ ਤੋਂ ਕੁੱਲੂ ਨੂੰ ਜਾਣ ਵਾਲੀ ਪੁਰਾਣੀ ਸੜਕ ਬਜੌੜੀ ਦੇ ਦੱਰੇ ਨਾਲ ਇਸ ਧਾਰ ਤੋਂ ਦੀ ਲੰਘਦੀ ਹੈ, ਇਹ ਕੁੱਲੂ ਅਤੇ ਮੰਡੀ ਦੇ ਇਲਾਕਿਆਂ ਦੀ ਹੱਦ ਬੰਨ੍ਹਦੀ ਹੈ ਅਤੇ ਇਸੇ ਪਾਸੇ ਨੂੰ ਦਸ ਮੀਲ ਹੋਰ ਅੱਗੇ ਜਾ ਕੇ ਕੁੱਲ੍ਹ ਅਤੇ ਬੰਗਾਲ ਦੇ ਤੱਲਕਿਆਂ ਦੀ ਹੱਦ ਬਣਾਉਂਦੀ ਹੈ। ਫੇਰ ਇਹ ਇਕ ਦਮ ਲਹਿੰਦੇ ਵੱਲ ਨੂੰ ਮੁੜ ਜਾਂਦੀ ਹੈ ਅਤੇ ਬੰਗਾਲ ਦੇ ਤੱਲਕੇ ਵਿਚ – ਦੀ ਲੰਘਦੀ ਹੋਈ ਕਾਂਗੜੇ ਦੀ ਵਾਦੀ ਦੇ ਉੱਪਰ ਆ ਨਿਕਲਦੀ ਹੈ ਜਿੱਥੇ ਕਿ ਇਸ ਦਾ ਨਾਉਂ ਪੱਕੀ ਤਰ੍ਹਾਂ ਧੌਲੀ-ਧਾਰ ਪੈ ਜਾਂਦਾ ਹੈ । ਉਸ ਟਿਕਾਣੇ ਤੋਂ ਲੈ ਕੇ ਜਿੱਥੇ ਇਹ ਧਾਰ ਬੰਗਾਲ ਨੂੰ ਛਡਦੀ ਹੈ ਉਸ ਥਾਂ ਤੱਕ ਜਿੱਥੋਂ ਕਿ ਕਾਂਗੜੇ ਦੀ ਉੱਤਰੀ ਹੱਦ ਹਾਥੀ-ਧਾਰ ਦੀਆਂ ਛੋਟੀਆਂ ਪਹਾੜੀਆਂ ਵੱਲ ਨੂੰ 36 ਕੁ ਮੀਲ ਹੇਠਾਂ ਉਤਰ ਪੈਂਦੀ ਹੈ, ਇਹ ਚੰਬੇ ਨੂੰ ਕਾਂਗੜੇ ਤੋਂ ਵੱਖ ਕਰਦੀ ਹੈ। ਬੰਗਾਹਲ ਦਾ ਤੱਲਕਾ ਕਾਂਗੜੇ ਅਤੇ ਕੁੱਲੂ ਨੂੰ ਜੋੜਦਾ ਹੈ, ਅਤੇ ਧੌਲੀ-ਧਾਰ ਬੰਗਾਹਲ ਨੂੰ ਛੋਟਾ ਬੰਗਾਹਲ ਕਹਿੰਦੇ ਹਨ।
ਬੰਗਾਲ ਵਿਚ ਧੌਲੀ-ਧਾਰ ਦੀ ਸਭ ਤੋਂ ਉੱਚੀ ਟੀਸੀ 17,000 ਫੁਟ ਦੀ ਉਚਾਈ ਤੇ ਹੈ ਅਤੇ ਕਾਂਗੜੇ ਦੇ ਜ਼ਿਲ੍ਹੇ ਵਿਚ ਇਸ ਦੀ ਉਚਾਈ 15,000 ਫੁਟ ਦੇ ਲਗਭਗ ਹੈ। ਕੁੱਲੂ ਅਤੇ ਬੰਗਾਲ ਦੀ ਸਰਹੱਦ ਉਤੋ ਲਹਿੰਦੇ ਵੱਲ ਨੂੰ ਮੋੜ ਤੇ ਇਹ ਧਾਰ ਮੱਧ ਹਿਮਾਲਾ ਦੇ ਸਿਲਸਿਲੇ ਦੀ 15 ਮੀਲ ਲੰਮੀ ਅਤੇ 15,000 ਫੁਟ ਉੱਚੀ ਪਹਾੜੀ ਲੀਕ ਨਾਲ ਜੁੜ ਜਾਂਦੀ ਹੈ । ਕੁੱਲੂ ਦੇ ਲੋਕ ਇਸ ਨੂੰ ਬੰਗਾਲ ਦੀ ਬੜੀ ਧਾਰ ਕਰਕੇ ਸੱਦਦੇ ਹਨ । ਇਸ ਧਾਰ ਨੂੰ ਧੋਲੀ (ਚਿੱਟੀ) ਧਾਰ ਇਸ ਕਰਕੇ ਕਹਿੰਦੇ ਹਨ ਕਿ ਇਸ ਇਲਾਕੇ ਵਿਚ ਬਹੁਤੀ ਇਹੋ ਹੀ ਪਹਾੜੀ ਹੈ ਜੋ ਬਰਫ ਪੈਣ ਨਾਲ ਚਿੱਟੀ (ਧੌਲੀ) ਹੋ ਜਾਂਦੀ ਹੈ।
ਕਾਂਗੜੇ ਦੇ ਚੜ੍ਹਦੇ ਨੂੰ ਕੁੱਲੂ, ਲਾਹੌਲ ਅਤੇ ਸਪੈਂਤੀ ਦੇ ਇਲਾਕੇ ਹਨ ਜੋ ਹਿਮਾਲਾ ਪਰਬਤ ਦੀਆਂ ਦੱਖਣ-ਲਹਿਦੀਆਂ ਧਾਰਾਂ ਨਾਲ ਵਲ੍ਹੇਟੇ ਹੋਏ ਹਨ । ਸਥਿੱਤੀ ਦੀ ਚੜ੍ਹਦੀ ਅਣਮਿਥੀ ਸਰਹੱਦ ਤਿੱਬਤ ਦੇ ਲਹਿੰਦੇ ਨਾਲ ਜਾ ਲੱਗਦੀ ਹੈ।
ਜਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਨੂੰ ਹਲਕਾ ਜਿਹਾ ਪਹਾੜੀ ਇਲਾਕਾ ਕਿਹਾ ਜਾ ਸਕਦਾ ਹੈ । ਇਸ ਦੀ ਚੜ੍ਹਦੀ ਸਰਹੱਦ ਬਾਹਰਲੇ ਹਿਮਾਲਾ ਪਰਬਤ ਦੀਆਂ ਸੋਲਾਂ-ਸਿੰਗੀ ਪਹਾੜੀਆਂ ਦੀਆਂ ਲਹਿੰਦੀਆਂ ਢਲਵਾਣਾਂ ਨਾਲ ਬਣਦੀ ਹੈ ਜੋ ਇਸ ਨੂੰ ਜ਼ਿਲ੍ਹਾ ਕਾਂਗੜੇ ਅਤੇ ਕਹਿਲੂਰ ਤੇ ਹਿੰਡੂਰ ਦੇ ਇਲਾਕਿਆਂ ਤੋਂ ਵੱਖ ਕਰਦੀ ਹੈ । ਸੋਲਾਂ-ਸਿੰਗੀ ਪਹਾੜੀਆਂ ਦੇ ਬਰਾਬਰ ਬਰਾਬਰ ਲਹਿੰਦੇ ਨੂੰ ਕੁਝ ਕੁ ਦੂਰੀ ਤੇ ਉੱਤਰ-ਲਹਿੰਦੇ ਤੋਂ ਚੜ੍ਹਦੇ-ਦੱਖਣ ਨੂੰ ਸ਼ਿਵਾਲਕ ਸਿਲਸਿਲੇ ਦੀ ਉੱਤਰੀ ਧਾਰ ਜਾ ਰਹੀ ਹੈ ਜਿਸ ਨੂੰ ਕਟਾਰ-ਧਾਰ ਕਹਿੰਦੇ ਹਨ। ਸੋਲਾ-ਸਿੰਗੀ ਅਤੇ ਕਟਾਰ-ਧਾਰ ਦੀਆਂ ਪਹਾੜੀਆਂ ਦੇ ਵਿਚਕਾਰ ਇਕ ਖੁਲ੍ਹੀ ਉਪਜਾਊ ਵਾਦੀ ਹੈ ਜਿਸ ਨੂੰ ਵਗਦੀ ਹੋਈ ਅਨੰਦਪੁਰ ਦੇ ਪਾਸ ਸਤਲੁਜ ਦਰਿਆ ਵਿਚ ਆ ਡਿਗਦੀ ਹੈ । ਕਟਾਰ-ਧਾਰ ਦੇ ਲਹਿੰਦੇ ਢਲਵਾਣੀ ਇਲਾਕੇ ਨੂੰ ਕੰਢੀ ਆਖਦੇ ਹਨ ਜਿੱਥੋਂ ਕਿ ਬੇਸ਼ੁਮਾਰ ਛੋਟੇ ਵੱਡੇ ਪਹਾੜੀ ਨਾਲੇ (ਜਿਨ੍ਹਾਂ ਨੂੰ ਚੋ ਕਿਹਾ ਜਾਂਦਾ ਹੈ) ਨਿਕਲ ਕੇ ਲਹਿੰਦੇ ਜਾਂ ਲਹਿੰਦੇ-ਦੱਖਣ ਨੂੰ ਵਗਦੇ ਹੋਏ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੀ ਉਪਜਾਊ ਤੋਂ ਨੂੰ ਰੋੜ ਕੇ ਬਿਆਸ ਦਰਿਆ ਜਾਂ ਕਾਲੀ ਬੇਈਂ ਵਿਚ ਸੁੱਟੀ ਜਾਂ ਰਹੇ ਹਨ ਜਾਂ ਪਣੇ ਦੀ ਸ਼ਕਲ ਵਿਚ ਜ਼ਿਲ੍ਹਾ ਜਲੰਧਰ ਵਿਚ ਵਿਛਾਈ ਜਾ ਰਹੇ ਹਨ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਨੂੰ ਰੇਤਲਾ ਕਰੀ ਜਾ ਰਹੇ ਹਨ।
8 ਜਿਲ੍ਹਾ ਅੰਬਾਲਾ ਦੇ ਚੜ੍ਹਦੇ ਪਾਸੇ ਭੀ ਸ਼ਿਵਾਲਕ ਦੀਆਂ ਪਹਾੜੀਆਂ ਦਾ ਸਿਲਸਿਲਾ ਉੱਤਰ-ਲਹਿੰਦੇ ਤੋਂ ਦੱਖਣ-ਚੜ੍ਹਦੇ ਨੂੰ ਜਾ ਰਿਹਾ ਹੈ। ਪਰ ਇਹ ਪੰਜਾਬ ਦੀ ਹੱਦ ਤੋਂ ਬਾਹਰ ਹੈ ਇਸ ਲਈ ਇਸ ਦਾ ਵੇਰਵਾ ਇੱਥੇ ਨਹੀਂ ਦਿੱਤਾ ਜਾ ਰਿਹਾ