ਪ੍ਰਾਚੀਨ ਪੰਜਾਬ ਦੇ ਪਾਣੀ

ਸ਼ਬਦ ਪੰਜਾਬ ਦਾ ਮੁੱਢ :

ਪੰਜਾਬ-ਯੂਨਾਨੀ ਇਤਿਹਾਸਕਾਰਾਂ ਦਾ ਪੈਂਟਾ ਪੁਟਾਮੀਆ ਅਤੇ ਹਿੰਦੁਸਤਾਨ ਦੇ ਰਾਜ ਦਾ ਉੱਤਮ ਪੱਛਮੀ ਇਲਾਕਾ, ਦੋ ਫ਼ਾਰਸੀ ਸ਼ਬਦਾਂ ਦਾ ਜੋੜ ਹੈ, ‘ਪੰਜ’ ਅਤੇ ‘ਆਬ’ ਅਰਥਾਤ ਪੰਜ ਪਾਣੀ । ਇਸ ਸੰਯੁਕਤ ਨਾਮ ਵਿਚ ਦੇਸ਼ ਦੇ ਪੰਜਾਂ ਦਰਿਆਵਾਂ ਵਲ ਇਸ਼ਾਰਾ ਹੈ ।

ਹੱਦ ਬੰਦੀ :

ਇਸ ਦੇ ਉੱਤਰ ਵਿਚ ਵਿਸ਼ਾਲ ਹਿਮਾਲਾ ਪਰਬਤਾਂ ਦੀ ਉਹ ਲੜੀ ਹੈ ਜੋ ਇਸ ਨੂੰ ਚੀਨ. ਤਿੱਬਤ ਅਤੇ ਕਸ਼ਮੀਰ ਤੋਂ ਵੱਖ ਕਰਦੀ ਹੈ: ਪੂਰਬ ਵੱਲ ਦਰਿਆ ਜਮਨਾ, ਉੱਤਰ ਪੱਛਮੀ ਸੂਬੇ ਅਤੇ ਚੀਨ ਦਾ ਰਾਜ ਹੈ; ਦੱਖਣ ਵਿਚ ਸਿੰਧ ਤੇ ਦਰਿਆ ਸਤਲੁਜ ਹੈ ਜੋ ਇਸ ਨੂੰ ਬਹਾਵਲਪੁਰ ਤੇ ਰਾਜਪੂਤਾਨੇ ਤੋਂ ਵਖ ਕਰਦੇ ਹਨ; ਪੱਛਮ ਵਿਚ ਸੁਲੇਮਾਨ ਪਰਬਤਾਂ ਦੀ ਲੜੀ ਹੈ ਜੋ ਇਸ ਨੂੰ ਬਲੋਚਿਸਤਾਨ ਅਤੇ ਉਸ ਅਫ਼ਗਾਨਿਸਤਾਨ ਤੋਂ ਵੱਖ ਕਰਦੀ ਹੈ, ਜੋ ਖੈਬਰ ਨਾਲ ਜਾ ਮਿਲਦਾ ਹੈ । ਉੱਤਰੀ ਲਕੀਰ ਦੇ ਨਾਲ ਨਾਲ ਉੱਚੇ ਹਿਮਾਚਲ ਪਰਬਤਾਂ ਦੀ ਲੜੀ ਦਾ ਉਹ ਵੱਡਾ ਸਾਰਾ ਜਾਲ ਫੈਲਿਆ ਹੋਇਆ ਹੈ ਜਿਸ ਵਿਚ ਚੰਬਾਮੰਡੀ ਸੁਕੇਤ ਅਤੇ ਨਾਹਨ ਦੀਆਂ ਰਿਆਸਤਾਂ ਤੋਂ ਛੁੱਟ ਸ਼ਿਮਲੇ ਦੇ ਪਹਾੜੀ ਅਸਥਾਨ ਵੀ ਸ਼ਾਮਲ ਹਨ। ਇਹਨਾਂ ਦੇ ਨਾਲ ਹੀ ਛੋਟੀਆਂ ਛੋਟੀਆਂ ਪਹਾੜੀ ਰਿਆਸਤਾਂ, ਪ੍ਰਸਿਧ ਕਾਂਗੜਾ, ਅਬੁਲ ਫਜ਼ਲ ਦਾ ਨਗਰ ਕੋਟ, ਜਿਸ ਵਿਚ ਕੁਲੂ, ਸਿਉਰਾਜ, ਲਾਹੌਰ ਅਤੇ ਸਪਿਟੀ ਦੀਆਂ ਵਾਦੀਆਂ ਅਤੇ ਡਲਹੌਜੀ ਸ਼ਾਮਲ ਹਨ, ਦੂਰ ਉੱਤਰ ਵਿਚ ਵਿਦਮਾਨ ਹਨ । ਪੱਛਮੀ ਪਰਬਤ-ਲੜੀ ਦੇ ਨਾਲ ਲਗਦੀਆਂ ਮਾੜੀ ਦੀਆਂ ਪਹਾੜੀਆਂ ਅਤੇ ਲਹਿਲਹਾਉਂਦੀਆ ਹਜ਼ਾਰੇ ਦੀ ਵਾਦੀ ਸੁਲੇਮਾਨੀ ਪਹਾੜਾਂ ਦੀ ਸ਼ਾਨ ਨੂੰ ਚਾਰ ਚੰਨ ਲਾਉਂਦੀ ਹੈ । ਦੱਖਣ ਪੂਰਬ ਵਿਚਲੇ ਦਿੱਲੀ ਅਤੇ ਹਿਸਾਰ ਦੀਆਂ ਕਮਿਸ਼ਨਰੀਆਂ, ਜੋ ਪਹਿਲੇ ਆਗਰਾ ਸਰਕਾਰ ਦੇ ਮਾਤਹਿਤ ਇਲਾਕਿਆਂ ਵਿਚ ਸ਼ਾਮਲ ਸਨ, ਸਥਾਨਕ ਰਾਜ ਪ੍ਰਬੰਧ ਦੀ ਆਸਾਨੀ ਨੂੰ ਮੁਖ ਰੱਖ ਕੇ ਸੰਨ ੧੮੫੭ ਦੀ ਬਗ਼ਾਵਤ ਮਗਰੋਂ ਪੰਜਾਬ ਵਿਚ ਸ਼ਾਮਲ ਕਰ ਦਿਤੀਆਂ ਗਈਆਂ ਸਨ।

ਦੇਸ਼ ਦੇ ਭੂਗੋਲ ਦੀਆਂ ਪ੍ਰਸਿਧ ਵਸ਼ੇਸ਼ਤਾਈਆਂ:

ਦੇਸ਼ ਦੇ ਭੂਗੋਲ ਵਿਚ ਸਭ ਤੋਂ ਵੱਡੀ ਵਸ਼ੇਸ਼ਤਾ ਵਾਲੇ ਇਸ ਦੇ ਦਰਿਆ ਹਨ, ਜੋ ਮਹਾਨ ਵੱਡੇ ਦਰਿਆ ਸਿੰਧ ਦੀ ਆਬਿਆਰੀ ਕਰਦੇ ਹੋਏ ਉੱਚੇ ਹਿਮਾਚਲ ਪਰਬਤਾਂ ਦੇ ਸੈਂਕੜੇ ਮੀਲ ਇਲਾਕੇ ਵਿਚ ਦੀ ਲੰਘਕੇ ਮੈਦਾਨੀ ਇਲਾਕੇ ਵਿਚ ਉੱਤਰ ਆਉਂਦੇ ਹਨ । ਧਰਤੀ ਨੂੰ ਹਰਾ ਭਰਾ ਬਣਾਉਂਦੇ ਹੋਏ ਇਹ ਦਰਿਆ ਦੱਖਣ ਵੱਲ ਵਹਿਣ ਵਾਲੇ ਉਸ ਦਰਿਆ ਸਿੰਧ ਨਾਲ ਜਾ ਮਿਲਦੇ ਹਨ, ਜਿਸ ਨੂੰ ਹਿੰਦੁਸਤਾਨ ਦਾ ਨੀਲ ਆਖਿਆ ਜਾਂਦਾ ਹੈ। ਅੰਤ ਵਿਚ ਇਹ ਸਾਰੇ ਦਰਿਆ ਮਿਲ ਕੇ ਸਮੁੰਦਰ ਵਿਚ ਜਾ ਡਿਗਦੇ ਹਨ । ਇਹ ਸਾਰੇ ਦਰਿਆ ਸਿੰਧ ਅਤੇ ਜਮਨਾ ਵਿਚਲੇ ਇਲਾਕੇ ‘ਚ ਵਹਿੰਦੇ ਹਨ ।

ਪੰਜਾਬ ਦੇ ਪੰਜ ਦਰਿਆ :

ਇਹਨਾਂ ਦਰਿਆਵਾਂ ਦੇ ਨਾਮ ਕ੍ਰਮਵਾਰ ਇਹ ਹਨ: ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਜਿਥੋਂ ਤੀਕ ਪੰਜਾਬ ਅਰਥਾਤ ਪੰਜ ਪਾਣੀਆਂ ਦੇ ਦੇਸ ਦੀ ਵਸ਼ੇਸ਼ਤਾ ਦਾ ਸੰਬੰਧ ਹੈ, ਇਹ ਗੱਲ ਵਰਨਣਯੋਗ ਹੈ ਕਿ ਏਥੇ ਪੰਜਾਂ ਦੀ ਬਜਾਇ ਛੇ ਦਰਿਆ ਹਨ । ਕਿਉਂਕਿ ਧਾਰਮਿਕ ਸ਼੍ਰੇਣੀਆਂ ਨੂੰ ਦਰਿਆ ਸਿੰਧ ਤੋਂ ਬੜਾ ਡਰ ਲਗਦਾ ਸੀ ਅਤੇ ਇਸ ਨੂੰ ਦੂਰ ਪੱਛਮ ਵਿਚ ਹਿੰਦੁਸਤਾਨ ਦੀ ਪਵਿਤ੍ਰ ਸਰਹੱਦ ਮੰਨ ਲਿਆ ਗਿਆ ਸੀ ਇਸ ਲਈ ਪੁਰਾਤਨ ਵਸਨੀਕਾਂ ਨੇ ਦੇਸ ਦਾ ਨਾਮ ਰੱਖਣ ਲਗਿਆਂ ਇਸ ਨੂੰ ਨਜ਼ਰੋਂ ਪਰੋਖੇ ਕਰ ਦਿਤਾ ਜਾਪਦਾ ਹੈ । ਇਹਨਾਂ ਦਰਿਆਵਾਂ ਦੀ ਵਿਆਖਿਆ ਵੀ ਜ਼ਰੂਰੀ ਜਾਪਦੀ ਹੈ, ਇਸ ਲਈ ਨਹੀਂ ਕਿ ਇਹ ਸੂਬਾ ਫੌਜੀ ਅਤੇ ਰਾਜਸੀ ਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਬੜੀ ਵਸ਼ੇਸ਼ਤਾ ਰਖਦਾ ਹੈ ਸਗੋਂ ਇਸ ਲਈ ਵੀ ਕਿ ਸੂਬੇ ਦੇ ਭੂਗੋਲ ਵਿਚ ਇਸ ਨੂੰ ਬੜੀ ਮਹੱਤਤਾ ਪ੍ਰਾਪਤ ਹੈ ਅਤੇ ਇਸ ਦੀ ਵਸ਼ੇਸ਼ਤਾ ਨੂੰ ਪੁਰਾਤਨ ਸਮਿਆਂ ਤੋਂ ਲੈ ਕੇ ਵਰਤਮਾਨ ਸਮੇਂ ਤੀਕ ਬਰਾਬਰ ਮੰਨਿਆ ਜਾ ਰਿਹਾ ਹੈ ।

ਸਿੰਧ:

ਸਿੰਧ’ ਭਾਵੇਂ ਪੰਜਾਬ ਦੇ ਪੰਜਾਂ ਦਰਿਆਵਾਂ ਵਿਚੋਂ ਕੋਈ ਇਕ ਵੀ ਨਹੀਂ ਫੇਰ ਵੀ ਇਹ ਸਾਡੇ ਧਿਆਨ ਦਾ ਸਭ ਤੋਂ ਪਹਿਲੇ ਹਕਦਾਰ ਹੈ ਕਿਉਂਕਿ ਇਹ ਵੀ ਦੂਜੇ ਦਰਿਆਵਾਂ ਵਾਂਗ ਹਿਮਾਲਾ ਦੀਆਂ ਚੋਟੀਆਂ ਵਿਚੋਂ ਨਿਕਲਦਾ ਅਤੇ ਉਸੇ ਸਾਗਰ ਦੀ ਸ਼ਾਖ ਹੈ ਜਿਸ ਵਿਚ ਕਾਬਲ ਅਤੇ ਪੰਜਾਬ ਦੇ ਦਰਿਆ ਜਾ ਡਿਗਦੇ ਹਨ ।

ਪ੍ਰਾਚੀਨ ਪੰਜਾਬ ਦੇ ਪਾਣੀ

ਉੱਤਰ ਪੱਛਮ ਵਿਚ ਭਾਰਤੀ ਸਰਹਦ :

ਇਕ ਐਸੇ ਦੇਸ ਵਿਚ, ਜਿਥੇ ਬਹੁਤ ਕਰਕੇ ਨੀਮ ਵਹਿਸ਼ੀ ਕੌਮਾਂ ਦੀ ਵਸੋਂ ਹੋਵੇ, ਆਪਣੇ ਲੰਮੇ, ਥਕਾ ਦੇਣ ਵਾਲੇ ਅਤੇ ਟੇਢੇ ਮੇਢੇ ਰਸਤੇ ਦੇ ਕਾਰਨ ਇਸ ਨੂੰ ਉੱਤਰ ਪੱਛਮ ਵਿਚ ਮਹਾਨ ਵੱਡੀ ਹਿੰਦੀ ਸਰਹੱਦ ਮੰਨਿਆ ਜਾਂਦਾ ਹੈ । ਦੂਰ ਪੱਛਮੀ ਅਤੇ ਉਤਰੀ ਹਮਲਾ ਆਵਰ ਇਸ ਸਰਹੱਦ ਨੂੰ ਪਾਰ ਕਰਨਾ ਹਿੰਦੁਸਤਾਨ ਦੇ ਹਰੇ-ਭਰੇ ਇਲਾਕੇ ਨੂੰ ਫ਼ਤਹ ਕਰਨ ਲਈ ਮੁੱਢਲਾ ਜਤਨ ਸਮਝਦੇ ਰਹੇ ਹਨ । ਏਥੇ ਹੀ ਬਸ ਨਹੀਂ, ਸੈਲਾਨੀ ਅਤੇ ਇਤਿਹਾਸਕਾਰਾਂ ਨੇ ਵੀ ਜਿਥੋਂ ਤੀਕ ਇਸ ਦੇ ਪੂਰਬੀ ਤੇ ਪੱਛਮੀ ਦੇਸਾਂ ਦਾ ਸੰਬੰਧ ਹੈ ਇਸ ਦੀ ਵਸ਼ੇਸ਼ਤਾ ਦੀ ਹਾਮੀ ਭਰੀ ਹੈ । ਇਸ ਦੀਆਂ ਸ਼ੂਕਦੀਆਂ ਹੋਈਆਂ ਨਦੀਆਂ ਅਤੇ ਇਸ ਦੇ ਪਾਣੀਆਂ ਦੀ ਚੌੜਿਤਨ ਹਿੰਦੂਆਂ ਦੇ ਦਿਲਾਂ ਵਿਚ ਭੈ ਉਤਪਨ ਕਰਦੀ ਸੀ ।

ਸਿੰਧ ਦਾ ਸੋਮਾ :

ਹਿੰਦੂਆਂ ਦਾ ਨਿਸ਼ਚਾ ਸੀ ਕਿ ਇਹ ਦਰਿਆ ਸ਼ੇਰ ਦੇ ਮੂੰਹ ਵਿੱਚੋਂ ਨਿਕਲਦਾ ਹੈ, ਏਸੇ ਲਈ ਉਹ ਇਸ ਦੇ ਸੋਮੇ ਨੂੰ ਸਿੰਧ ਦਾ ਬਾਬਾ ਅਰਥਾਤ ਸ਼ੇਰ ਦਾ ਮੁਖ ਆਖਦੇ ਸਨ । ਇਹ ਦਰਿਆ ਇਕ ਅਦਿਖ ਅਸਥਾਨ ਵਿਚੋਂ ਨਿਕਲਦਾ ਹੈ, ਜਿਸ ਨੂੰ ਕਾਨਰੇ, ਕਾਂਗੜੀ ਅਥਵਾ ਕਾਨਤੇਸੀ ਆਖਦੇ ਹਨ ਜੋ ਹਿਮਾਲਾ ਦੀ ਕੈਲਾਸ਼ ਪਰਬਤ-ਲੜੀ ਵਿਚ ਵਾਕਿਆ ਹੈ । ਹਿੰਦੂ ਮਿਥਿਹਾਸ ਅਨੁਸਾਰ ਇਹ ਅਸਥਾਨ ਦੇਵਤਿਆਂ ਦਾ ਨਿਵਾਸ ਅਸਥਾਨ ਅਤੇ ਸ਼ਿਵ ਜੀ ਮਹਾਰਾਜ ਦਾ ਸੁਵਰਗ ਸਮੁੰਦਰ ਦੀ ਤਹਿ ਤੋਂ ੨੨੦੦ ਫੁਟ ਦੀ ਉਚਾਈ ਉਪਰ ਵਾਕਿਆ ਹੈ ।

ਇਸ ਦਾ ਨਿਕਾਸ :

ਇਸ ਦਾ ਨਿਕਾਸ ਕੈਲਾਸ਼ ਪਰਬਤ ਦੀ ਉਤਰੀ ਤਰਾਈ ਵਿਚ ਹੈ, ਜੋ ਚੀਨੀ ਸ਼ਹਿਰ ਗੋਰੇ ਟੋਪੇ ਅਰਥਾਤ ਗੌਰੀ ਤੋਂ ਨੇੜੇ ਹੀ ਝੀਲ ਰਾਵਨ ਹਰੋਡ ਤੋਂ ਚੰਦ ਮੀਲ ਦੇ ਅੰਦਰ ਵਾਕਿਆ ਹੈ । ਇਸ ਦਰਿਆ ਦੇ ਪਹਾੜਾਂ ਵਿਚਲੇ ਰਸਤੇ ਦੀ ਯੂਰਪੀਨ ਸੈਲਾਨੀ ਮੂਰਕਰਾਫਟ, ਟਰਾਬੇਕ, ਵਿਗਨੀ ਅਤੇ ਜੀਰਾਡ ਨੇ ਜਾਂਚ ਪੜਤਾਲ ਕੀਤੀ ਸੀ । ਇਸ ਸੰਬੰਧੀ ਬਹੁਤੀ ਤੇ ਕੀਮਤੀ ਵਾਕਫ਼ੀਅਤ ਲਈ ਜਨਤਾ ਸੈਲਾਨੀ ਅਲੈਗਜ਼ੈਂਡਰ ਬਰਨੀਜ਼ ਦੇ ਨਕਸ਼ੇ ਦੀ ਰਿਣੀ ਹੈ ਜਿਸ ਨੇ ਸਮੁੰਦਰ ਤੋਂ ਇਸ ਦੇ ਸੋਮੇ ਪੰਜਨਦ ਤੀਕ ਦਰਿਆਈ ਸਫ਼ਰ ਕੀਤਾ ਸੀ। ਹਿਮਾਲਾ ਦੀਆਂ ਵਿਸ਼ਾਲ ਪਹਾੜੀ ਕੰਧਾਂ ਦੇ ਵਿਚਲੇ ਪਾਸੇ ਇਹ ਦਰਿਆ ਤਿੱਬਤ ਵਿਚੋਂ ਨਿਕਲਦਾ ਹੈ । ਸ਼ੁਰੂ ਸ਼ੁਰੂ ਵਿਚ ਇਸ ਦਾ ਰਸਤਾ ੧੬੦ ਮੀਲ ਤੀਕ ਉੱਤਰ ਪੱਛਮ ਵੱਲ ਨੂੰ ਹੈ। ਆਪਣੇ ਮਾਰਗ ਦੇ ਇਸ ਭਾਗ ਵਿਚ ਇਸ ਦਰਿਆ ਦਾ ਨਾਮ ਸਿੰਘ ਕਾ ਬਾਬ ਹੈ । ਇਹ ਨਾਮ ਉਥੋਂ ਤੀਕ ਚਲਦਾ ਹੈ ਜਿਥੇ ਇਸ ਦੇ ਖੱਬੇ ਕਿਨਾਰੇ ਵਿਚ ਘਾਰ ਦਰਿਆ ਆਣ ਡਿਗਦਾ ਹੈ । ਇਸ ਦੇ ਥੋੜਾ ਕੁ ਥੱਲੇ ਵੱਲ ਨੂੰ ਜਾ ਕੇ ਇਹ ਕਸ਼ਮੀਰ ਦੀ ਵਾਦੀ ਵਿਚ ਦਾਖ਼ਲ ਹੋ ਜਾਂਦਾ ਹੈ ਅਤੇ ਉਥੋਂ ਉੱਤਰ-ਪੱਛਮੀ ਦਿਸ਼ਾ ਵਲ ਚਾਲ ਜਾਰੀ ਰੱਖਦਾ ਹੋਇਆ ਲੇਹ ਤੀਕ ਪੁਹੰਚਦਾ ਹੈ, ਜੋ ਲੱਦਾਖ ਦੀ ਰਾਜਧਾਨੀ ਹੈ । ਲੱਦਾਖ ਵਿਚਾਲੇ ਇਸ ਵਿਚ ਕਈ ਵੱਡੀਆਂ ਵੱਡੀਆਂ ਨਦੀਆਂ ਅਤੇ ਪਹਾੜੀ ਨਦੀ ਨਾਲੇ ਆਣ ਸ਼ਾਮਲ ਹੁੰਦੇ ਹਨ । ਇਸ ਦੇ ਮਗਰੋਂ ਇਹ ਉੱਤਰ ਪੱਛਮੀ ਕਸ਼ਮੀਰ ਵਿਚ ਇਸਕਰਦੂ ਦੇ ਪਰੇ ਜਾ ਕੇ ਇਕ ਖੱਡ ਨਾਲ ਜਾ ਟਕਰਾਉਂਦਾ ਹੈ । ਇਥੋਂ ਇਹ ਦਰਿਆ ਦੱਖਣ ਵੱਲ ਨੂੰ ਵਗ ਤੁਰਦਾ ਹੈ ਅਤੇ ਇਸ ਵਿਚ ਉੱਤਰ- ਪੱਛਮ ਵੱਲ ਗਿਲਗਿਤ ਨਾਮੀ ਵੱਡਾ ਦਰਿਆ ਵੀ ਆਣ ਮਿਲਦਾ ਹੈ । ਇਹ ਮੇਲ ਮਾਕਪਾਨੀ ਸ਼ਾਗਾਰੋਨ ਦੇ ਦੱਖਣ ਵੱਲ ਲਗਪਗ ਤਿੰਨ ਮੀਲ ਦੇ ਫ਼ਾਸਲੇ ਉਤੇ ਹੁੰਦਾ ਹੈ । ਇਥੋਂ ਇਹ ਵਿਸ਼ਾਲ ਹਿੰਦੂਕੁਸ਼ ਲੜੀ ਦੀਆਂ ਹੇਠਲੀਆਂ ਪਹਾੜੀਆਂ ਵਿਚ ਜਾ ਦਾਖ਼ਲ ਹੁੰਦਾ ਹੈ। ਇਥੋਂ ੧੨੦ ਮੀਲ ਤੀਕ ਇਸਦਾ ਤੇਜ਼ ਤੁੰਦ ਪਾਣੀ ਪਹਾੜੀ ਖੱਡਾਂ ਅਤੇ ਡੂੰਘੀਆਂ ਤੇ ਤੰਗ ਵਾਦੀਆਂ ਵਿਚਦੀ ਸ਼ੂਕਾਂ ਮਾਰਦਾ ਜਾਂਦਾ ਹੈ ਇਥੇ ਇਸ ਨੂੰ ਪਾਰ ਕਰਨਾ ਅਤਿ ਕਠਨ ਹੈ । ਇਥੋਂ ਚਲ ਕੇ ਇਹ ਦਰਬੰਦ ਪਹੁੰਚਦਾ ਹੈ ਜੋ ਪੰਜਾਬ ਦਾ ਉੱਤਰ-ਪੱਛਮੀ ਕੋਣਾ ਹੈ । ਇਹ ਅਸਥਾਨ ਇਸ ਦੇ ਸੋਮੇ ਤੋਂ ੯੧੨ ਮੀਲ ਦੂਰ ਹੈ ।

ਇਸ ਤੋਂ ਅੱਗੇ ਇਕ ਚੌੜੇ ਰਸਤੇ ਰਾਹੀਂ ਛਛ ਦੀ ਵਾਦੀ ਵਿਚ ਦਾਖ਼ਲ ਹੋ ਕੇ ਦਰਿਆ ਸਿੰਧ ਐਸੀ ਸ਼ਕਲ ਧਾਰਨ ਕਰ ਲੈਂਦਾ ਹੈ ਕਿ ਇਸ ਨੂੰ ਸ਼ਤੀਰੀਆਂ ਦੀ ਕਿਸ਼ਤੀ ਰਾਹੀਂ ਸਹਿਜੇ ਹੀ ਪਾਰ ਕੀਤਾ ਜਾ ਸਕਦਾ ਹੈ । ਇਸ ਦੀ ਡੂੰਘਾਈ ਘੱਟ ਹੋ ਜਾਂਦੀ ਹੈ ਅਤੇ ਇਸ ਵਿਚ ਕਈ ਰੇਤ ਦੇ ਟਿੱਲੇ ਅਤੇ ਟਾਪੂ ਬਣ ਜਾਂਦੇ ਹਨ। ਇਥੋਂ ੪੦ ਮੀਲ ਥੱਲੇ ਵਾਲੇ ਪਾਸੇ ਜਾ ਕੇ ਪੱਛਮ ਵਲੋਂ ਇਸ ਵਿਚ ਉਹ ਵੱਡਾ ਕਾਬਲ’ ਦਰਿਆ ਆਣ ਸ਼ਾਮਲ ਹੁੰਦਾ ਹੈ; ਜੋ ਕਾਬਲ ਦੇ ਚੁਰੇੜੇ ਮੁਖ ਨੂੰ ਸਿੰਜਣ ਅਤੇ ਸਫ਼ੈਦ ਕੋਹ, ਹਿੰਦੂ ਕੁਸ਼ ਅਤੇ ਚਿਤ੍ਰਾਲ ਦੀਆਂ ਵਾਦੀਆਂ ਨੂੰ ਹਰਾ ਭਰਾ ਬਣਾਉਣ ਮਗਰੋਂ ਇਹਨਾਂ ਦੀਆਂ ਅਣਗਿਣਤ ਚਟਾਨਾਂ ਵਿਚਾਲੇ ਆ ਮਿਲਦਾ ਹੈ । ਦਰਿਆ ਕਾਬਲ ਦਾ ਪਾਣੀ ਵੀ ਓਨਾ ਹੀ ਹੈ ਜਿੰਨਾ ਦਰਿਆ ਸਿੰਧ ਦਾ। ਹੁਣ ਇਸ ਦਾ ਵੇਗ ਬੜਾ ਤੇਜ਼ ਹੋ ਜਾਂਦਾ ਅਤੇ ਦੋਵਾਂ ਦਾ ਸੰਗਮ ਬੇਹਦ ਤੂਫ਼ਾਨ ਤੇ ਸ਼ੋਰ ਪੈਦਾ ਕਰਦਾ ਹੈ । ਇਥੋਂ ਚਲ ਕੇ ਛੇਤੀ ਹੀ ਇਹ ਦਰਿਆ ਇਕ ਵਾਰ ਮੁੜ ਸੁਲੇਮਾਨ ਪਹਾੜਾਂ ਦੀ ਸੰਗਲੀ ਦੀਆਂ ਤੰਗ ਖੱਡਾਂ ਵਿਚ ਦਾਖ਼ਲ ਹੁੰਦਾ ਹੈ। ਗਰਮੀਆਂ ਦੀ ਰੁਤ ਵਿਚ ਇਹ ਕਈ ਥਾਵਾਂ ਤੋਂ ਪਾਰ ਕੀਤਾ ਜਾ ਸਕਦਾ ਹੈ ਭਾਵੇਂ ਇਸ ਦੀਆਂ ਲਹਿਰਾਂ ਤੇਜ਼ ਤੇ ਤੂਫ਼ਾਨੀ ਅਤੇ ਪਾਣੀ ਬਰਫ ਵਰਗਾ ਠੰਡਾ ਹੁੰਦਾ ਹੈ । ਹੜ ਅਤੇ ਤੂਫ਼ਾਨ ਵੀ ਇਸ ਵਿਚ ਬਹੁਤ ਆਉਂਦੇ ਹਨ ।

ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਦਾ ਸਿੰਧ ਪਾਰ ਕਰਨਾ :

ਇਸ ਦਰਿਆ ਦੇ ਇਕ ਪੱਤਨ ਨੂੰ ਪਾਰ ਕਰਨ ਲਗਿਆਂ ਮਹਾਰਾਜਾ ਰਣਜੀਤ ਸਿੰਘ ਦੀ ਘੋੜ ਸਵਾਰ ਫੌਜ, ਜੋ ੧੨੦੦ ਤੋਂ ਲੈਕੇ ੭੦੦੦ ਤੀਕ ਦਸੀ ਜਾਂਦੀ ਹੈ, ਇਸ ਦਰਿਆ ਦੀ ਭੇਟ ਹੋ ਗਈ ਸੀ । ਸੰਨ ੧੮੦੯ ਵਿਚ ਸ਼ਾਹ ਸ਼ੁਜਾਹ ਨੇ ਇਸ ਨੂੰ ਉਸ ਥਾਂ ਤੋਂ ਪਰਿਓਂ ਪਾਰ ਕੀਤਾ ਸੀ, ਜਿਥੇ ਇਹ ਕਾਬਲ ਦਰਿਆ ਨਾਲ ਸੰਗਮ ਬਣਾਉਂਦਾ ਹੈ। ਇਸ ਗੱਲ ਨੂੰ ਉਸ ਸਮੇਂ ਇਕ ਬੜਾ ਵੱਡਾ ਕਾਰਨਾਮਾ ਸਮਝਿਆ ਗਿਆ । ਇਹਨਾਂ ਦਰਿਆਵਾਂ ਦੇ ਸੰਗਮ ਅਤੇ ਇਹਨਾਂ ਦੇ ਚਟਾਨਾਂ ਵਿਚਲੇ ਤੇਜ਼ ਵੇਗ ਦਾ ਐਨਾ ਭੈ ਮੰਨਿਆ ਜਾਂਦਾ ਹੈ ਕਿ ਜਦ ਪਾਣੀ ਘਟ ਤੋਂ ਘਟ ਤਹਿ ਤੀਕ ਥਲੇ ਲਥ ਜਾਏ ਤਦ ਵੀ ਲਹਿਰਾਂ ਵਿਚ ਭੰਵਰ ਨਜ਼ਰ ਆਉਂਦੇ ਤੇ ਐਉਂ ਆਵਾਜ਼ ਪੈਦਾ ਕਰਦੇ ਹਨ ਜਿਵੇਂ ਸਮੁੰਦਰ, ਪਰ ਦਸ਼ਾ ਇਸ ਦੇ ਐਨ ਉਲਟ ਬਣ ਜਾਂਦੀ ਹੈ ਜਦ ਬਰਸਾਤ ਦੇ ਪਾਣੀ ਨਾਲ ਜਾਂ ਉੱਚੇ ਉੱਚੇ ਪਹਾੜਾਂ ਉਪਰਲੀ ਬਰਫ ਪੰਘਰਨ ਨਾਲ ਪਾਣੀ ਦਾ ਜ਼ੋਰ ਬਹੁਤ ਹੋ ਜਾਂਦਾ ਹੈ । ਐਨਾਂ ਭਿਆਣਕ ਭੰਵਰ ਉਠਦਾ ਹੈ ਕਿ ਉਸ ਦੀ ਗਰਜ ਕ੍ਰੋਪ ਹੋਏ ਸਮੁੰਦਰ ਦੀਆਂ ਲਹਿਰਾਂ ਨੂੰ ਵੀ ਮਾਤ ਪਾਉਂਦੀ ਹੈ, ਇਹ ਭਿਆਣਕ ਗਰਜ ਬੜੀ ਦੂਰ ਤੀਕ ਸੁਣਾਈ ਦੇਂਦੀ ਹੈ। ਜਿਹੜਾ ਸੈਲਾਨੀ ਇਹੋ ਜਿਹੇ ਦਰਿਸ਼ ਵੇਖਣ ਦਾ ਆਦੀ ਨਾ ਹੋਵੇ ਉਹ ਇਸ ਕੌਤਕ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ । ਉਛਾਲੇ ਖਾਂਦੇ ਹੋਇਆਂ ਇਹ ਦਰਿਆ ਬਹੁਤੀ ਵਾਰ ਕਿਸ਼ਤੀਆਂ ਨੂੰ ਆਪਣੀਆਂ ਲਹਿਰਾਂ ਵਿਚ ਜਕੜ ਲੈਂਦਾ ਅਥਵਾ ਉਹਨਾਂ ਨੂੰ ਚਟਾਨਾਂ ਨਾਲ ਟਕਰਾ ਟਕਰਾ ਕੇ ਚੂਰ ਚੂਰ ਕਰ ਦੇਂਦਾ ਹੈ।

ਕਮਾਲੀਆ ਅਤੇ ਜਲਾਲੀਆ ਚੱਟਾਨਾਂ :

ਜਿੱਥੇ ਇਹ ਦਰਿਆ, ਕਾਬਲ ਦਰਿਆ ਨਾਲ ਮਿਲ ਕੇ ਸੰਗਮ ਬਣਾਉਂਦਾ ਹੈ ਉਥੇ ਕਮਾਲੀਆ ਅਤੇ ਜਲਾਲੀਆ ਨਾਮੀ ਦੋ ਕਾਲੀਆਂ ਚੱਟਾਨਾਂ ਹਨ ਜਿਨ੍ਹਾਂ ਬਾਰੇ ਵਚਿਤ੍ਰ ਦੰਤਕਥਾ ਪ੍ਰਸਿਧ ਹੈ। ਇਹ ਚਟਾਨਾਂ ਦਰਿਆ ਵਿਚ ਵਧੀਆਂ ਹੋਣ ਕਰਕੇ ਉਸ ਲਾਂਘੇ ਲਈ ਬੜੀਆਂ ਖਤਰਨਾਕ ਸਾਬਤ ਹੋਈਆਂ ਹਨ । ਸੋਲ੍ਹਵੀਂ ਸਦੀ ਦੇ ਮੱਧ ਵਿਚ ਮੁਸਲਮਾਨਾਂ ਦੇ ਰੋਸ਼ਨਾਈ ਫਿਰਕੇ ਦਾ ਮੁੱਢ ਪੀਰ ਰੋਸ਼ਨ ਨੇ ਬੱਧਾ ਸੀ । ਇਸ ਪੀਰ ਦੇ ਦੋ ਪੁਤ੍ਰ ਕਮਾਲ ਉਦ ਦੀਨ ਤੇ ਜਮਾਲ ਉਦ ਦੀਨ ਹੋਏ। ਇਹਨਾਂ ਦੋਵਾਂ ਭਰਾਵਾਂ ਦੇ ਨਾਮ ਉਤੇ ਹੀ ਇਹਨਾਂ ਦੋਵਾਂ ਕਾਲੀਆਂ ਚੱਟਾਨਾਂ ਦਾ ਨਾਮ ਕਮਾਲੀਆ ਤੇ ਜਲਾਲੀਆ ਪੈ ਗਿਆ । ਇਹਨਾਂ ਦੋਵਾਂ ਭਰਾਵਾਂ ਨੂੰ ਸ਼ਹਿਨਸ਼ਾਹ ਅਕਬਰ ਦੇ ਹੁਕਮ ਨਾਲ ਇਹਨਾਂ ਚਟਾਨਾਂ ਦੇ ਸਿਖਰ ਤੋਂ ਹੇਠਾਂ ਦਰਿਆ ਵਿਚ ਸੁਟਿਆ ਗਿਆ ਸੀ। ਇਸ ਫਿਰਕੇ ਦਾ ਇਹ ਈਮਾਨ ਸੀ ਕਿ ਸਵਾਏ ਈਸ਼ਵਰ ਦੇ ਕੋਈ ਸ਼ੈ ਸਥਾਈ ਨਹੀਂ ਤੇ ਉਸ ਦੀ ਪੂਜਾ ਵੀ ਜ਼ਰੂਰੀ ਨਹੀਂ । ਉਹ ਕੁਰਾਨ ਨੂੰ ਨਹੀਂ ਸਨ ਮੰਨਦੇ ਤੇ ਨਾ ਹੀ ਉਸ ਵਿਚ ਦਸੇ ਦੀਨ ਉਤੇ ਈਮਾਨ ਹੀ ਲਿਆਉਂਦੇ ਸਨ । ਕਿਉਂਕਿ ਰੋਸ਼ਨਾਈ ਰਵਾਇਤਾਂ ਦੇ ਇਹਨਾਂ ਦੋਵਾਂ ਹਾਮੀਆਂ ਨੇ ਰੂਹਾਂ ਦੀ ਸਖਤ ਤਬਾਹੀ ਮਚਾਈ ਸੀ ਇਸ ਲਈ ਸ਼ਰਈ ਮੁਸਲਮਾਨਾਂ ਨੇ ਇਹਨਾਂ ਚਟਾਨਾਂ ਦੇ ਨਾਮ ਉਹਨਾਂ ਦੇ ਨਾਮ ਉਤੇ ਰਖ ਦਿਤੇ ਇਸ ਲਈ ਕਿਉਂਕਿ ਆਪਣੀ ਖਤਰੇ ਭਰਪੂਰ ਪੁਜੀਸ਼ਨ ਦੇ ਕਾਰਨ ਆਪਣੀਆਂ ਘੁੰਮਣ ਘੇਰੀਆਂ ਨਾਲ ਇਹਨਾਂ ਨੇ ਅਨੇਕਾਂ ਇਨਸਾਨਾਂ ਦੀਆਂ ਜਾਨਾਂ ਲਈਆਂ ਸਨ । ਇਸ ਦੇ ਵੱਡੇ ਵੱਡੇ ਤੂਫਾਨਾਂ, ਇਸ ਦੀਆਂ ਭਿਆਣਕ ਛੱਲਾਂ ਅਤੇ ਅਮੁਕ ਬਰਫ ਦੇ ਤੋਦਿਆਂ ਨੇ; ਜੋ ਉਚੇ ਉਚੇ ਪਰਬਤਾਂ ਤੋਂ ਖਿਸਕ ਕੇ ਅਚਾਨਕ ਪਹਾੜ ਵਾਂਗ ਡਿਗਦੇ ਹਨ, ਦਰਿਆ ਸਿੰਧ ਨੂੰ ਅਤਿਅੰਤ ਤੇਜ਼ ਤੇ ਖਤਰਨਾਕ ਬਣਾ ਦਿਤਾ ਹੈ । ਕਦੇ ਕਦੇ ਤੇ ਧਰਤੀ ਦੇ ਟੁੱਟੇ ਹੋਏ ਟੁਕੜੇ ਤੇ ਬਰਫਾਨੀ ਪਹਾੜੀ ਚਟਾਨਾਂ ਦੇ ਫਟਣ ਨਾਲ ਅਤੇ ਇਕਤਰ ਹੋਏ ਪਾਣੀ ਇਕਠੇ ਹੋ ਕੇ ਐਨੇ ਤੇਜ਼ ਵੇਗ ਨਾਲ ਅਗੇ ਵਧਦੇ ਹਨ ਕਿ ਉਹਨਾਂ ਦੇ ਰਸਤੇ ਵਿਚ ਜੋ ਚੀਜ਼ ਵੀ ਆਵੇ ਕੱਖਾਂ ਕਾਨਿਆਂ ਵਾਂਗ ਵਹਾਕੇ ਲੈ ਜਾਂਦੇ ਹਨ ।

ਸੰਨ ੧੯੪੧ ਵਿਚ ਪਹਾੜ ਟੁਟਣ ਨਾਲ ਜਿਹੜੀ ਚੱਟਾਨ ਅਥਵਾ ਰੋਕ ਪਈ ਉਸ ਨੇ ਅਟਕ ਤੀਕ ਦਰਿਆਈ ਰਸਤੇ ਦੇ ਨਾਲ ਨਾਲ ਬੜੀ ਸਖ਼ਤ ਤਬਾਹੀ ਮਚਾਈ । ੧੦ ਅਗਸਤ ੧੮੫੮ ਈਸਵੀ ਨੂੰ ਦਰਿਆ ਅਚਨਚੇਤ ੯੦ ਫੁੱਟ ਤੀਕ ਉੱਚਾ ਚੜ੍ਹ ਆਇਆ।

ਦਰਿਆ ਕਾਬਲ :

ਦਰਿਆ ਸਿੰਧ ਨਾਲੋਂ ਕਾਬਲ ਦਰਿਆ ਵਿਚ ਇਕ ਵਚਿਤਰ ਵਸ਼ੇਸ਼ਤਾ ਹੈ । ਦੋਵਾਂ ਦਰਿਆਵਾਂ ਦੇ ਸੰਗਮ ਤੋਂ ਉਪਰਲੇ ਪਾਸੇ ੪੦ ਮੀਲ ਤੀਕ ਤਾਂ ਇਹ ਜਹਾਜ਼ਰਾਨੀ ਦੇ ਬਿਲਕੁਲ ਯੋਗ ਹੈ ਪਰ ਸੰਗਮ ਦੇ ਠੀਕ ਉਪਰਲੇ ਪਾਸੇ ਤੁੰਦ ਤੇ ਤੇਜ਼ ਲਹਿਰਾਂ ਨੇ ਦਰਿਆ ਸਿੰਧ ਨੂੰ ਲਾਂਘੇ ਰਹਿਤ ਬਣਾ ਦਿਤਾ ਹੈ । ਦਰਿਆ ਦੇ ਉਪਰਲੇ ਰਸਤੇ ਦੇ ਨਾਲ ਨਾਲ ਅਟਕ ਤੇ ਇਸ ਦੇ ਨਾਲਿਆਂ ਦੇ ਇਰਦ ਗਿਰਦ ਵੱਖ ਵੱਖ ਅਸਥਾਨਾਂ ਉਤੇ ਸੋਨਾ ਪਾਇਆ ਜਾਂਦਾ ਹੈ। ੩੩°੫੪’ ਉੱਤਰੀ ਲੈਟੀਚੂਡ ਅਤੇ ੨੨° ੧੮’ ਪੂਰਬੀ ਲਾਂਗੀਚੂਡ ਵਿਚ ਪਹੁੰਚ ਕੇ ਅਟਕ’ ਇਹ ਦਰਿਆ ਅਟਕ ਦਾ ਨਾਮ ਧਾਰਨ ਕਰ ਲੈਂਦਾ ਤੇ ਮੁੜ ਤੰਗ ਹੱਦਾਂ ਵਿਚ ਵੰਡੀ ਜਾਂਦੀ ਹੈ, ਜੋ ੨੬੦ ਗਜ਼ ਤੋਂ ਲੈ ਕੇ ੧੦੦ ਗਜ਼ ਤੀਕ ਚੌੜੀਆਂ ਹੁੰਦੀਆਂ ਹਨ। ਏਥੇ ਦਰਿਆ ਦਾ ਵਹਾ ਡੂੰਘਾ ਤੇ ਬਹੁਤ ਹੀ ਤੇਜ਼ ਹੈ ।

ਪ੍ਰਾਚੀਨ ਪੰਜਾਬ ਦੇ ਪਾਣੀ

  1. ਅਟਕ ਇਕ ਹਿੰਦੀ ਸ਼ਬਦ ਹੈ ਜਿਸ ਦਾ ਭਾਵ ਹੈ ਰੋਕ ਅਰਥਾਤ ਅਟਕਾ: ਇਸ ਤੋਂ ਭਾਵ ਇਹ ਪ੍ਰਗਟ ਕਰਦਾ ਹੈ ਕਿ ਪੱਛਮ ਵਾਲੇ ਇਹ ਦਰਿਆ ਹਿੰਦੁਸਤਾਨ ਦੀ ਪਵਿਤ੍ਰ ਹੱਦ ਹੈ । ਇਸ ਪਾਸੇ ਦਰਿਆ ਨੂੰ ਪਾਰ ਕਰਨ ਦੀ ਹਿੰਦੂਆਂ ਨੂੰ ਮਨਾਹੀ ਸੀ । ਅਟਕ ਦਾ ਕਿਲ੍ਹਾ ਬੜੀ ਉੱਚਾਈ ਉਤੇ ਦਰਿਆ ਸਿੰਧ ਦੇ ਖੱਬੇ ਅਥਵਾ ਪੂਰਬੀ ਕਿਨਾਰੇ ਉਤੇ ਵਾਕਿਆ ਹੈ ਅਤੇ ਇਹ ਦਰਿਆ ਵੱਲ ਝੁਕਿਆ ਹੋਇਆ ਹੈ । ਖੈਰਾਬਾਦ ਦਾ ਕਿਲ੍ਹਾ, ਜੋ ਕਈਆਂ ਦੇ ਕਹਿਣ ਅਨੁਸਾਰ ਅਕਬਰ ਨੇ, ਅਤੇ ਕਈਆਂ ਦੇ ਕਥਨ ਅਨੁਸਾਰ ਨਾਦਰ ਸ਼ਾਹ ਨੇ ਉਸਾਰਿਆ ਸੀ, ਅਟਕ ਦੇ ਸਾਹਮਣੇ ਵਾਲੇ ਪਾਸੇ ਦਰਿਆ ਦੇ ਸੱਜੇ ਪਾਸੇ ਬਣਿਆ ਹੋਇਆ ਹੈ । ਅਟਕ ਦਾ ਕਿਲ੍ਹਾ ਸ਼ਹਿਨਸ਼ਾਹ ਅਕਬਰ ਨੇ ਸੰਨ ੧੫੫੩ ਵਿਚ ਦਰਿਆਈ ਰਸਤੇ ਉਤੇ ਕਬਜ਼ਾ ਰੱਖਣ ਲਈ ਬਣਾਇਆ ਸੀ । ਇਹ ਕਿਲ੍ਹਾ ਖਾਜਾ ਸ਼ਮਸ਼ਉਦੀਨ ਖਵਾਫੀ ਦੀ ਨਿਗਰਾਨੀ ਤੇ ਹਦਾਇਤ ਅਨੁਸਾਰ ਉਸਾਰਿਆ ਗਿਆ, ਜੋ ਸਮਾਨ ਪਾਸਿਆਂ ਵਾਲਾ ਹੈ, ਇਸ ਦਾ ਮੱਥਾ ੪੦੦ ਗਜ਼ ਲੰਮਾ ਅਤੇ ਦੂਜਾ ਪਾਸਾ ਇਸ ਤੋਂ ਦੂਣਾ ਹੈ। ਇਸ ਦੀਆਂ ਕੰਧਾਂ ਪਾਲਸ਼ ਹੋਏ ਪੱਥਰ ਦੀਆਂ ਬਣੀਆਂ ਹਨ । ਇਹ ਕਿਲ੍ਹਾ ਬੜਾ ਮਨ-ਮੋਹਣਾ ਹੋਣ ਦੇ ਨਾਲ ਹੀ ਵਪਾਰਕ ਤੇ ਫੌਜੀ ਦਰਿਸ਼ਟੀ- ਕੋਣ ਤੋਂ ਵੀ ਬੜੀ ਮਹਾਨਤਾ ਰੱਖਦਾ ਹੈ। ਉੱਤਰ ਵਲੋਂ ਹਿੰਦ ਉੱਤੇ ਸਾਰੇ ਹਮਲਾ-ਆਵਰ ਏਸੇ ਰਸਤੇ ਥਾਣੀਂ ਆਏ ਸਨ । ਇਹ ਉਹ ਅਸਥਾਨ ਹੈ ਜਿਥੋਂ ਸਿਕੰਦਰ ਆਜ਼ਮ, ਤੈਮੂਰ ਅਤੇ ਨਾਦਰ ਸ਼ਾਹ ਦੀਆਂ ਫੌਜਾਂ ਨੇ, ਤਿੰਨ ਵੱਖ ਵੱਖ ਸਮਿਆਂ ਵਿਚ, ਦਰਿਆ ਪਾਰ ਕੀਤਾ। ਇਸ ਰਸਤੇ ਨੂੰ ਮਲੂਮ ਕਰਨ ਦਾ ਸਿਹਰਾ ਵੀ ਮਹਾਂ ਸਿਕੰਦਰ ਦੇ ਸਿਰ ਹੈ, ਜਿਸ ਨੇ ਪਹਾੜਾਂ ਨੂੰ ਲੰਘ ਕੇ ਉਸ ਅਲੈਗਜ਼ੰਡਰੀਆ ਪਰੋਪਾਮਿਸਨਾਂ ਦੇ ਅਸਥਾਨ ਉਤੇ ਡੇਰੇ ਲਾਏ ਸਨ, ਜਿਸ ਨੂੰ ਅਜ ਕਲ ਕੰਧਾਰ ਸ਼ਹਿਰ ਆਖਦੇ ਹਨ। ਏਥੇ ਉਸ ਨੇ ਸਿੰਧ ਦੇ ਪੱਛਮ ਵੱਲ ਦੇ ਕਬੀਲਿਆਂ ਨੂੰ ਵਿਜੇ ਕਰਕੇ ਟੈਕਸਿਲਾ ਦੇ ਮੁਕਾਮ ਉਤੇ ਦਰਿਆ ਪਾਰ ਕੀਤਾ ਸੀ । ਇਹ ਅਸਥਾਨ ਵਰਤਮਾਨ ਸਮੇਂ ਦਾ ਅਟਕ ਅਤੇ ਇਕੋ ਇਕ ਉਹ ਅਸਥਾਨ ਹੈ. ਜਿਥੇ ਦਰਿਆ ਐਨ ਸ਼ਾਂਤ ਹੋ ਜਾਂਦਾ ਹੈ ਕਿ ਇਸ ਉਤੇ ਪੁਲ ਬਣਾਇਆ ਜਾ ਸਕੇ। ਇਸ ਦੇ ਸਾਹਮਣੇ ਪਾਸੇ ਖੈਰਾਬਾਦ ਦੇ ਨੇੜੇ ਇਕ ਬੜਾ ਸੁੰਦਰ ਰੋਦਬਾਰ ਹੈ, ਜੋ ਖਟਕ ਕਬੀਲੇ ਦੇ ਸਰਦਾਰ ਨੇ, ਪੁਰਾਤਨ ਸਮੇਂ ਨਾਲ ਲੱਗਦੀ ਜ਼ਮੀਨ ਦੀ ਸਿੰਜਾਈ ਲਈ ਬਣਾਇਆ ਸੀ । ਕਿਲ੍ਹੇ ਦੇ ਪੱਛਮ ਵਿਚ, ੫੦ ਗਜ਼ ਹੇਠਾਂ ਵਲ ਨੂੰ ਪੀਰ ਅਬਦੁਲ ਕਾਦਰ ਜੀਲਾਨੀ ਦੇ ਦੀਵਾਨ ਦਾ ਮਕਬਰਾ ਹੈ। ਮਕਬਰੇ ਦੇ ਸਿਰੇ ਵਾਲੇ ਪੱਥਰ ਉਤੇ ਜੋ ਸ਼ਿਲਾ ਲੇਖ ਤੁਗਰਾ ਅਖਰਾਂ ਵਿਚ ਦਰਜ ਹੈ ਉਸ ਵਿਚ ਸ਼ੇਖ ਅਬਦੁਲ ਰਹਿਮਾਨ ਦਾ ਨਾਮ ਤੇ ਤਰੀਕ ੧੧੩੨ ਹਿਜ਼ਰੀ ਅਥਵਾ ੧੭੨੩ ਈਸਵੀ ਦਰਜ ਹੈ । ਉੱਤਰ ਵਾਲੇ ਪਾਸੇ ਇਕ ਚਿੱਟੇ ਪੱਥਰ ਦੀ ਸ਼ਿਲ ਲਾਹੌਰੀ ਦਰਵਾਜ਼ੇ ਉਤੇ ਲੱਗੀ ਹੋਈ ਹੈ, ਉਸ ਉਤੇ ਹੇਠ ਲਿਖੇ ਫਾਰਸੀ ਲਫਜ਼ ਉਕਰੇ ਹੋਏ ਹਨ-

”ਸਰ ਸ਼ਹਾਨਿ ਆਲਮ ਸ਼ਾਹ ਅਕਬਰ-ਤਆਲਾ ਸ਼ਾਨਾ ਅੱਲ੍ਹਾ ਅਕਬਰ”

ਅਰਥਾਤ ਅਕਬਰ ਬਾਦਸ਼ਾਹ ਦੁਨੀਆ ਦੇ ਸ਼ਾਹਾਂ ਦਾ ਸ਼ਾਹ ਹੈ । ਸਭ ਤੋਂ ਵੱਡਾ ਪਰਮਾਤਮਾ ਹੈ ਤੇ ਉਸੇ ਦੀ ਵੱਡੀ ਸ਼ਾਨ ਹੈ । ਇਸ ਸ਼ਿਲਾ ਲੇਖ ਦੀ ਤਰੀਕ ੯੯੧ ਹਿਜਰੀ ਅਥਵਾ ੧੫੮੩ ਈਸਵੀ ਹੈ ।

ਮੁਗ਼ਲ ਬਾਦਸ਼ਾਹਾਂ ਦੇ ਮਸੇਂ ਕਿਲ੍ਹੇ ਵਿਚ ਸ਼ਾਹੀ ਫੌਜਾਂ ਦੀ ਛਾਉਣੀ ਹੁੰਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਚਾਲਾਕੀ ਨਾਲ ੧੮੧੩ ਈ. ਵਿਚ ਇਸ ਦਾ ਕਬਜ਼ਾ ਅਫ਼ਗਾਨ ਗਵਰਨਰ ਨਾਲ ਸਾਜ਼ ਬਾਜ਼ ਕਰਕੇ ਆਪ ਪ੍ਰਾਪਤ ਕਰ ਲਿਆ ਅਤੇ ਇਹ ਕਿਲ੍ਹਾ ਸਿੱਖਾਂ ਦੇ ਕਬਜ਼ੇ ਵਿਚ ੧੮੦੯ ਵਿਚ ਬ੍ਰਿਟਿਸ਼ ਫੌਜਾਂ ਦੀ ਜਿੱਤ ਤੀਕ ਰਿਹਾ । ਸੰਨ ੧੮੪੮ ਵਿਚ ਲੈਫਟੀਨੈਂਟ ਹਰਬਰਟ ਨੇ ਬੜੀ ਸੂਰਬੀਰਤਾ ਨਾਲ ਇਸ ਦੀ ਰੱਖਿਆ ਕੀਤੀ । ਹੁਣ ਇਸ ਉਤੇ ਬੜੀ ਭਾਰੀ ਬ੍ਰਿਟਿਸ਼ ਫੌਜੀ ਦਸਤੇ ਤੇ ਤੋਪਖ਼ਾਨੇ ਦੀ ਬੈਟਰੀ ਦਾ ਕਬਜ਼ਾ ਹੈ ।

(ਸੰਨ ੧੯੪੭ ਈਸਵੀ ਵਿਚ ਅੰਗਰੇਜ਼ਾਂ ਦੇ ਹਿੰਦ ਛਡ ਜਾਣ ਮਗਰੋਂ ਇਹ ਥਾਂ ਪਾਕਿਸਤਾਨ ਦੇ ਹਿੱਸੇ ਆਇਆ ਹੈ-ਉਲਥਾਕਾਰ)

ਖ਼ੁਸ਼ਕ ਮੌਸਮ ਵਿਚ ਦਰਿਆ ਸਿੰਧ, ਅਟਕ ਦੇ ਅਸਥਾਨ ਉਤੇ ਬੇੜੀਆਂ ਤੇ ਕਿਸ਼ਤੀਆਂ ਦੇ ਬਣੇ ਪੁਲ ਰਾਹੀਂ ਪਾਰ ਕੀਤਾ ਜਾ ਸਕਦਾ ਹੈ । ਪਸ਼ੌਰ ਅਤੇ ਅਫ਼ਗਾਨਿਸਤਾਨ ਨੂੰ ਜਾਣ ਵਾਲੀ ਵੱਡੀ ਸੜਕ ਵੀ ਏਸੇ ਅਸਥਾਨ ਉਤੋਂ ਹੋ ਕੇ ਲੰਘਦੀ ਹੈ । ਇਸ ਤੋਂ ਛੁਟ ਹੁਣ ਰੇਲ ਦਾ ਇਕ ਹੋਰ ਪੁਲ ਵੀ ਬੱਝ ਗਿਆ ਹੈ, ਜਿਸ ਉਪਰੋਂ ਰੇਲ ਲੰਘਦੀ ਹੈ । ਹੇਠਲੇ ਪਾਸੇ ਜਦ ਇਹ ਪਹਾੜੀਆਂ ਵਿਚ ਦਾਖ਼ਲ ਹੁੰਦਾ ਹੈ ਇਸ ਦੀ ਚੌੜਾਈ ਹੋਰ ਵੀ ਛੋਟੀ ਹੋ ਜਾਂਦੀ ਹੈ । ਇਥੋਂ ਤੀਕ ਕਿ ਅਟਕ ਤੋਂ ੧੫ ਮੀਲ ਹੇਠਲੇ ਪਾਸੇ ਨੀਲਬ ਮੁਕਾਮ ਉਤੇ ਤੇ ਇਸ ਦੀ ਚੌੜਾਈ ਕੇਵਲ ਐਨੀ ਰਹਿ ਜਾਂਦੀ ਹੈ ਕਿ ਮਨੁੱਖ ਪੱਥਰ ਪਾਰਲੇ ਪਾਸੇ ਸੁਟ ਸਕਦਾ ਹੈ; ਪਰ ਏਥੇ ਇਸ ਦਾ ਬਹਾਓ ਬੜਾ ਹੀ ਤੇਜ਼ ਹੈ । ਇਸ ਅਸਥਾਨ ਉਤੇ ਦਰਿਆ ਦਾ ਰੁਖ਼ ਦੱਖਣ ਅਤੇ ਦੱਖਣ ਪੱਛਮ ਵਲ ਨੂੰ ਹੋ ਜਾਂਦਾ ਹੈ । ਇਥੋਂ ਇਹ ਸੁਲੇਮਾਨ ਪਹਾੜੀਆਂ ਅਤੇ ਪੰਜਾਬ ਦੇ ਪੱਛਮੀ ਪਾਸੇ ਦੇ ਮੁਤਵਾਜ਼ੀ ਵਗਦਾ ਹੈ । ਉਹੋ ਬਹਾਓ ਜਿਹੜਾ ਸਲੇਟੀ ਚਟਾਨਾਂ ਦੇ ਉਚੇ ਉਚੇ ਟਿਲਿਆਂ ਵਿਚਾਲੇ ਅਟਕ ਤੋਂ ਥੱਲੇ ਵਾਲੇ ਪਾਸੇ ੧੦ ਮੀਲ ਤੀਕ ਸ਼ਾਂਤ-ਡੂੰਘਾ ਅਤੇ ਤੇਜ਼ ਸੀ, ਬੜਾ ਤੇਜ਼ ਤੇ ਤੁੰਦ ਹੋ ਜਾਂਦਾ ਹੈ ਜਿਸ ਸਮੇਂ ਇਹ ਗੋਲ ਉਚੀਆਂ ਤੇ ਸਿਧੀਆਂ ਤੀਰ ਚੱਟਾਨਾਂ ਉਦਾਲੇ ਹੋ ਕੇ ਤੇਜ਼ੀ ਨਾਲ ਲੰਘਦਾ ਹੈ, ਪਾਣੀ ਦੀ ਸਤਹ ਉਤੇ ਘੁੰਮਣ ਘੇਰੀਆਂ ਪੈਂਦੀਆਂ ਹਨ; ਜਿਹੜੀਆਂ ਬੇੜੀਆਂ ਵਾਸਤੇ ਬੜੀਆਂ ਖ਼ਤਰਨਾਕ ਹਨ । ਦਰਿਆ ਦੇ ਇਸ ਭਾਗ ਦਾ ਪਾਣੀ ਗਹਿਰੇ ਸੁਰਮਈ ਰੰਗ ਦਾ ਹੈ । ਕਿਉਂਕਿ ਇਹ ਦਰਿਆ ਨੀਲੀਆਂ ਚੂਨੇ ਦੀਆਂ ਪਹਾੜੀਆਂ ਵਿਚ ਦੀ ਲੰਘਦਾ ਹੈ ਇਸ ਲਈ ਇਸ ਨੂੰ ਨੀਲਾਬ’ ਅਰਥਾਤ ਨੀਲੇ ਪਾਣੀ ਦਾ ਨਾਮ ਦਿਤਾ ਗਿਆ ਹੈ । ਅਟਕ ਤੋਂ ੧੨ ਮੀਲ ਦੂਰ ਦੇ ਇਕ ਨਗਰ ਦਾ ਨਾਮ ਵੀ ਇਹੋ ਪ੍ਰਸਿੱਧ ਹੈ । ਪਹਾੜੀਆਂ ਵਿਚ ਦੀ ਸੱਪ ਵਾਂਗ ਵਲ ਖਾਂਦਾ ਹੋਇਆ ਇਹ ਦਰਿਆ ਅਟਕ ਤੋਂ ੧੧੦ ਮੀਲ ਥਲੇ ਵਲ ਕਾਲਾਬਾਗ ਪਹੁੰਚ ਜਾਂਦਾ ਹੈ, ਅਤੇ ਇਥੋਂ ਮੁੜ ਡੂੰਘੀ, ਸਾਫ ਸ਼ਾਂਤ ਨਦੀ ਦੇ ਰੂਪ ਵਿਚ ਇਹ ਲੂਣ ਦੀਆਂ ਵੱਡੀਆਂ ਪਹਾੜੀਆਂ ਵਿਚਦੀ ਲੰਘਦਾ ਹੈ । ਕਾਲਾ ਬਾਗ ਤੋਂ ਮਿਠਣ ਕੋਟ ਦੇ ੩੫੦ ਮੀਲ ਦੇ ਫ਼ਾਸਲੇ ਤੀਕ ਦੱਖਣ ਵੱਲ ਦੇ ਕਿਨਾਰੇ ਨੀਵੇਂ ਹੋਣ ਕਰ ਕੇ ਇਰਦ ਗਿਰਦ ਦਾ ਸਾਰਾ ਇਲਾਕਾ ਪਾਣੀ ਵਿਚ ਲੁਕ ਜਾਂਦਾ ਹੈ ਤੇ ਜਿਥੇ ਤੀਕ ਦਰਿਸ਼ਟੀ ਕੰਮ ਕਰਦੀ ਹੈ ਪਾਣੀ ਹੀ ਪਾਣੀ ਵਿਖਾਈ ਦੇਂਦਾ ਹੈ । ਹਿਮਾਲਾ ਅਤੇ ਹਿੰਦੂ ਕੁਸ਼ ਵਿਚਲੀਆਂ ਬਰਫ਼ਾਂ ਦੇ ਪੰਘਰਨ ਨਾਲ ਉਤਪਨ ਹੋਣ ਵਾਲੇ ਇਹ ਹੜ ਬਹਾਰ ਰੁੱਤ ਵਿਚ ਸ਼ੁਰੂ ਹੁੰਦੇ ਅਤੇ ਪਤਝੜ ਵਿਚ ਜਾ ਕੇ ਘਟਦੇ ਤੇ ਮਧਮ ਪੈਂਦੇ ਹਨ ।

ਪੰਜ ਨਦ ਨਾਲ ਸਿੰਧ ਦਾ ਸੰਗਮ :

ਮਿੱਠਣ ਕੋਟ ਤੋਂ ਦੋ ਤਿੰਨ ਮੀਲ ਹੇਠਲੇ ਪਾਸੇ ਇਸ ਦਰਿਆ ਵਿਚ ਪੰਜ ਨਦ (ਚਨਾਬ) ਵੀ ਆਣ ਮਿਲਦਾ ਹੈ। ਇਸ ਤਰ੍ਹਾਂ ਪੰਜ ਨਦ ਨਾਲ ਪੰਜਾਬ ਦੇ ਦਰਿਆਵਾਂ ਦਾ ਪਾਣੀ ਮਿਲ ਕੇ ਜੋ ਸੰਗਮ ਬਣਦਾ ਹੈ ਉਹ ਸਾਗਰ ਤੋਂ ੪੯੦ ਮੀਲ ਦੂਰ ਹੈ, ਜੋ ੧੬੫੦ ਮੀਲ ਦਾ ਰਸਤਾ ਮੁਕਾਉਣ ਮਗਰੋਂ ਬਣਦਾ ਹੈ । ਪੰਜਨਦ ਅਤੇ ਸਿੰਧ ਦੇ ਸੰਗਮ ਦੇ ਹੇਠਲਾ ਰੇਤਲਾ ਸਾਹਿਲ, ਬਹੁਤ ਸਾਰਾ ਪਾਣੀ ਜੀਰ ਲੈਂਦਾ ਹੈ ਤੇ ਇਸ ਨੂੰ ਸੁਕਾ ਦੇਂਦਾ ਹੈ । ਕਿਉਂਕਿ ਦਰਿਆ ਦਾ ਬਹਾਓ ਹੌਲੀ ਹੌਲੀ ਘਟਦਾ ਹੈ ਇਸ ਲਈ ਪਾਣੀ ਦਾ ਉਜਾੜਾ ਬਹੁਤ ਕਰ ਕੇ ਨਜ਼ਰ ਨਹੀਂ ਆਉਂਦਾ। ਅੰਤ ਵਿਚ ਇਹ ਦਰਿਆ ਆਪਣੇ ਕਈ ਦਹਾਨਿਆਂ (ਮੂੰਹਾਂ) ਰਾਹੀਂ ਅਰਬ ਸਾਗਰ ਵਿਚ ਡਿੱਗ ਕੇ ਸੱਖਣਾ ਹੋ ਜਾਂਦਾ ਹੈ ।

ਸਿੰਧ ਦੇ ਨਾਲ ਨਾਲ ਜਾਣ ਵਾਲੀ ਵੱਡੀ ਸੜਕ

ਇਸ ਦੇ ਪੱਛਮੀ ਕਿਨਾਰੇ ਦੇ ਨਾਲ ਨਾਲ ਕਈ ਮੀਲ ਤੀਕ ਸਿੰਧ ਤੋਂ ਬਨੂੰ ਤੀਕ ਇਕ ਬੜੀ ਵੱਡੀ ਸੜਕ ਜਾਂਦੀ ਹੈ । ਇਸ ਦੇ ਪੂਰਬੀ ਕਿਨਾਰੇ ਦੇ ਨਾਲ, ਮੁਲਤਾਨ ਤੋਂ ਰਾਵਲਪਿੰਡੀ ਨੂੰ ਜਾਣ ਵਾਲੀ ਸੜਕ ਹੈ । ਡੇਰਾ ਇਸਮਾਈਲ ਖ਼ਾਂ ਅਤੇ ਡੇਰਾ ਗਾਜ਼ੀ ਖ਼ਾਂ ਦੇ ਦੋ ਵੱਡੇ ਸਰਹਦੀ ਜਿਲ੍ਹਿਆਂ ਨੂੰ ਇਹੋ ਦਰਿਆ ਵੱਖ ਕਰਦਾ ਹੈ । ਇਹਨਾਂ ਵਿਚੋਂ ਇਕ ਪੂਰਬ ਵੱਲ ਅਤੇ ਦੂਜਾ ਪੱਛਮ ਵੱਲ ਹੈ । ਇਸ ਅਸਥਾਨ ਉਤੇ ਦਰਿਆ ਦੀ ਚੁੜਿਤਨ ੪੮੦ ਤੋਂ ਲੈ ਕੇ ੧੬੦੦ ਗਜ਼ ਤੀਕ ਹੈ । ਹੜਾਂ ਦੇ ਸਮੇਂ ਕਈ ਥਾਵਾਂ ਉਤੇ ਇਹ ਮੀਲ ਮੀਲ ਤੀਕ ਚੌੜਾ ਹੋ ਜਾਂਦਾ ਹੈ । ਇਸ ਦੀ ਡੂੰਘਾਈ ੪ ਤੋਂ ੨੪ ਫੁਟ ਤੀਕ ਹੈ ।

ਸਿੰਧ ਸਭ ਤੋਂ ਵਧੀਕ ਸ਼ਾਨਦਾਰ ਦਰਿਆ

ਆਈਲ ਕਈ ਮਸਲੇ ਭਰਮੁ ਇਸ ਦੇ ਸਾਰੇ ਨੁਕਸਾਂ ਤੇ ਘਾਟਿਆਂ ਦੇ ਬਾਵਜੂਦ ਦਰਿਆ ਸਿੰਧ ਬੜਾ ਹੀ ਸ਼ਾਨਦਾਰ ਦਰਿਆ ਹੈ ਅਤੇ ਬਾਇਲ ਯੂ (Boileau) ਦੇ ਕਥਨ ਅਨੁਸਾਰ ‘ਦਰਿਆਵਾਂ ਦਾ ਰਾਜਾ’ ਹੈ । ਅਸਲ ਗੱਲ ਇਹ ਹੈ ਕਿ ਇਸ ਦੇ ਵਹਿਣ ਦੀ ਲੰਬਾਈ ਇਸ ਦੇ ਵਿਸ਼ਾਲ ਪਾਣੀ ਅਤੇ ਇਸ ਦੀਆਂ ਕਈ ਹੋਰ ਵਸ਼ੇਸ਼ਤਾਈਆਂ ਨੂੰ ਮੁੱਖ ਰੱਖ ਕੇ ਇਹ ਦੁਨੀਆ ਦੇ ਸਭ ਤੋਂ ਵੱਡੇ ਦਰਿਆਵਾਂ ਵਿਚ ਗਿਣਿਆ ਜਾਂਦਾ ਹੈ । ਔਰੰਗਜ਼ੇਬ ਦੇ ਸਮੇਂ ਇਸ ਰਾਹੀਂ ਬੜੀ ਭਾਰੀ ਤਜਾਰਤ ਹੁੰਦੀ ਸੀ । ੧੭ਵੀਂ ਸਦੀ ਦੇ ਅੰਤ ਵਿਚ ਹਿਮਲਟ ਨੇ ਸਿੰਧ ਦਾ ਦੌਰਾ ਕੀਤਾ ਸੀ: ਉਸ ਦਾ ਕਥਨ ਹੈ ਕਿ ਇਸ ਦਰਿਆ ਰਾਹੀਂ ਬੜਾ ਭਾਰਾ ਵਪਾਰ ਹੁੰਦਾ ਹੈ । ਇਹ ਤਜਾਰਤ ਉਸ ਦੇ ਮਗਰੋਂ ਛੋਟੇ ਛੋਟੇ ਬੇਅੰਤ ਸਰਦਾਰਾਂ ਦੇ ਜ਼ੁਲਮਾਂ ਕਰ ਕੇ ਬੰਦ ਹੁੰਦੀ ਗਈ, ਕਿਉਂਕਿ ਉਹ ਇਸ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਉਤੇ ਆਪਣਾ ਅਧਿਕਾਰ ਜਮਾਉਣ ਦਾ ਜਤਨ ਕਰਦੇ ਰਹਿੰਦੇ ਸਨ । ਪਰ ਪਿਛੋਂ ਜਦ ਅੰਗਰੇਜ਼ੀ ਤਾਕਤ ਨੂੰ ਸਫਲਤਾ ਹੋਈ ਤਦ ਇਹ ਵਪਾਰ ਹੋਰ ਵੀ ਵਡੇ ਪੈਮਾਨੇ ਉਤੇ ਬਹਾਲ ਹੋ ਗਿਆ। ਇਸ ਦਰਿਆ ਵਿਚ ਸਭ ਤੋਂ ਪਹਿਲਾ ਸਟੀਮਰ ੧੮੩੫ ਵਿਚ ਜਲ ਅੰਦਰ ਉਤਾਰਿਆ ਗਿਆ । ਜਦ ਇੰਡਸ ਵੈਲੀ ਸਟੇਟ ਰੇਲਵੇ ਸੰਨ ੧੮੭੮ ਵਿਚ ਜਾਰੀ ਹੋਈ ਤਦ ਸਟੀਮਰਾਂ ਤੇ ਦੇਸੀ ਕਿਸ਼ਤੀਆਂ ਰਾਹੀਂ ਹੋਣ ਵਾਲੇ ਵਪਾਰ ਵਿਚ ਭਾਰੀ ਕਮੀ ਹੋ ਗਈ । ਅਜ ਕਲ ਰੇਲਵੇ ਦੇ ਮਹਿਕਮੇ ਵਲੋਂ ਇਕ ਕਿਸ਼ਤੀਆਂ ਦਾ ਬੇੜਾ ਬਰਕਰਾਰ ਰੱਖਿਆ ਜਾਂਦਾ ਹੈ।”

ਦਰਿਆ ਸਿੰਧ ਦੀਆਂ ਕਿਸ਼ਤੀਆਂ :

ਸਿੰਧ ਵਿਚ ਵਰਤੀਆਂ ਜਾਣ ਵਾਲੀਆਂ ਕਿਸ਼ਤੀਆਂ ਜ਼ੋਰਕ ਜਾਂ ਚੌੜੀ ਤਹਿ ਦੀਆਂ ਕਿਸ਼ਤੀਆਂ ਅਥਵਾ ਡੂੰਡੀਆਂ ਜਾਂ ਭਾਰ ਲੱਦਣ ਵਾਲੀਆਂ ਬੇੜੀਆਂ ਅਤੇ ਮੁਸਾਫ਼ਰ ਢੋਣ ਵਾਲੀਆਂ ਕੌਂਨਥਾਹ ਕਿਸਮ ਦੀਆਂ ਹਨ। ਇਹਨਾਂ ਤੋਂ ਛੁੱਟ ਇਕ ਮੱਛੀਆਂ ਫੜਨ ਵਾਲੀਆਂ ਡੰਡਾਹ ਕਿਸਮ ਦੀਆਂ ਕਿਸ਼ਤੀਆਂ ਵੀ ਵਰਤੋਂ ਵਿਚ ਆਉਂਦੀਆਂ ਹਨ । ਮੀਰਾਂ ਦੀਆਂ ਸ਼ਾਹੀ ਕਿਸ਼ਤੀਆਂ ਅਰਥਾਤ ਝੰਪਟੀਆਂ ਸਾਗਵਾਨ ਦੀਆਂ ਬਣੀਆਂ ਹੋਈਆਂ ਹਨ ਅਤੇ ਇਹਨਾਂ ਦਾ ਆਕਾਰ ਵੀ ਬੜਾ ਵੱਡਾ ਹੁੰਦਾ ਹੈ । ਦੁਗਾਹ ਕਿਸਮ ਦੀਆਂ ਬੇੜੀਆਂ, ਜੋ ਬੜੀਆਂ ਪੱਕੀਆਂ ਹੁੰਦੀਆਂ ਹਨ, ਆਮ ਤੌਰ ਉਤੇ ਕਾਲਾ ਬਾਗ ਦੇ ਉਪਰਲੇ ਭਾਗ ਵਿਚ ਤੂਫ਼ਾਨੀ ਤੇ ਤੇਜ਼ ਲਹਿਰਾਂ ਵਿਚ ਵਰਤੀਆਂ ਜਾਂਦੀਆਂ ਹਨ।

ਸਿੰਧ ਦੀਆਂ ਮੱਛੀਆਂ :

ਦਰਿਆ ਸਿੰਧ ਵਿਚ ਮੱਛੀਆਂ ਬੇਅੰਤ ਹਨ ਅਤੇ ਬੜੇ ਵੱਡੇ ਵੱਡੇ ਮਗਰ ਮੱਛਾਂ ਦੀ ਵੀ ਕੋਈ ਕਮੀ ਨਹੀਂ । ਮੱਛੀ ਬਹੁਤ ਕਰ ਕੇ ਸਾਹਿਲ ਦੇ ਨਾਲ ਨਾਲ ਪਾਈ ਜਾਂਦੀ ਹੈ । ਇਥੋਂ ਦੇ ਵਸਨੀਕ ਬਹੁਤੀ ਮਾਲਾ ਕਿਸਮ ਦੀ ਮੱਛੀ ਖਾਂਦੇ ਹਨ । ਇਹ ਮੱਛੀ ਸੁਕਾ ਕੇ ਬਾਹਰ ਵੀ ਭੇਜੀ ਜਾਂਦੀ ਹੈ । ਮਗਰਮੱਛ, ਘੜਿਆਲ ਅਤੇ ਕਛੂ ਵੀ ਇਸ ਦਰਿਆ ਵਿਚ ਬਹੁਤ ਹੁੰਦੇ ਹਨ । ਹੇਠਲੇ ਸਿੰਧ ਦੇ ਮਲਾਹ ਚੀਨੀਆਂ ਵਾਂਗ ਆਪਣੀਆਂ ਕਿਸ਼ਤੀਆਂ ਵਿਚ ਹੀ ਰਹਿੰਦੇ ਹਨ । ਨਿਚਲੇ ਸਿੰਧ ਵਿਚ ਪੁਲਾਜਾਰ ਕਿਸਮ ਦੀ ਕਿਸ਼ਤੀ ਮੁਸਾਫ਼ਰਾਂ ਨੂੰ ਦਰਿਆ ਤੋਂ ਪਾਰ ਤੇ ਉਰਾਰ ਕਰਦੀ ਹੈ । ਸੱਖਰ ਵਿਚ ਦਰਿਆ ਪਾਰ ਕਰਨ ਲਈ ਮਸ਼ਕਾਂ ਦੀ ਆਮ ਵਰਤੋਂ ਕੀਤੀ ਜਾਂਦੀ ਹੈ।

ਦਰਿਆ ਜਿਹਲਮ :

ਦਰਿਆ ਜਿਹਲਮ’ ਜਿਸ ਨੂੰ ਪ੍ਰਾਚੀਨ ਕਾਲ ਵਿਚ ਹਾਈਡਸਪਸ ਕਿਹਾ ਜਾਂਦਾ ਸੀ ਆਕਾਰ ਦੇ ਲਿਹਾਜ਼ ਨਾਲ ਦੂਜੇ ਦਰਜੇ ਉਤੇ ਹੈ । ਇਹ ਪੰਜਾਂ ਦਰਿਆਵਾਂ ਵਿਚੋਂ ਸਭ ਤੋਂ ਵਧੀਕ ਪੱਛਮੀ ਦਰਿਆ ਹੈ, ਜੋ ਪੰਜਾਬ ਨੂੰ ਸਿੰਧ ਦੇ ਪੂਰਬੀ ਭਾਗ ਨਾਲੋਂ ਵੱਖ ਕਰਦਾ ਹੈ

ਜਿਹਲਮ ਦਾ ਸੋਮਾਜ :

ਇਹ ਦਰਿਆ ਉਹਨਾਂ ਪਹਾੜਾਂ ਵਿਚੋਂ ਨਿਕਲਦਾ ਹੈ ਜੋ ਵਾਦੀ ਕਸ਼ਮੀਰ ਦੀ ਉੱਤਰ-ਪੂਰਬੀ ਸਰਹਦ ਬਣਾਉਂਦੇ ਹਨ । ਇਸ ਦਾ ਸੋਮਾ ਪਰਬਤ ਲੜੀ ਦੇ ਅੰਤਲੇ ਸਿਰੇ ਅੰਦਰ ਲੀਦੁਰ ਵਿਚ ਹੈ । ਲੈਟੀਚੂਟ ੩੪°੮ ਲਾਂਗੀਚੂਡ ੭੫° ੪੮5

ਇਸ ਦਾ ਰਸਤਾ :

ਦੱਖਣ ਪੱਛਮ ਦੇ ਪਾਸੇ ਵੱਲ ਵਹਿਣ ਮਗਰੋਂ ਇਸ ਵਿਚ ਦੱਖਣ ਪੱਛਮ ਵਲੋਂ ਬਰਾਂਗ, ਸੈਡਰਨ ਅਤੇ ਵਿਸ਼ਨ ਤੇ ਕਈ ਹੋਰ ਉਹ ਨਦੀਆਂ ਆਣ ਮਿਲਦੀਆਂ ਹਨ ਜਿਨ੍ਹਾਂ ਦਾ ਸੋਮਾ ਪੀਰ ਪੰਜਾਲ ਲੜੀ ਵਿਚ ਹੈ । ਇਹ ਦਰਿਆ ਕਾਂਗੜੇ ਜ਼ਿਲ੍ਹੇ ਦੇ ਕੁਲੂ ਵਿਚਲੇ ਬੁੰਗਾਲ ਪਰਬਤਾਂ ਵਿਚੋਂ ਉਪਰ ਉਠਦਾ ਹੈ, ਜੋ ਰੁਤਾਂਗ ਪਰਬਤ ਲਾਂਗੇ ਤੋਂ ਥੋੜੀ ਦੂਰ ਪੱਛਮ ਵਲ ਹੈ । ਲਗ ਪਗ ੩੨੦੩੬’ ਲੈਟੀਚੂਡ ੭੭° ਲਾਂਗੀਚੂਡ ਤੋਂ ਪੱਛਮੀ ਪਾਸੇ ਵਲ ਵਗਣ ਮਗਰੋਂ ਇਹ ਸਿਬਕਿਰੋਟਰ ਉਸ ਨਦੀ ਵਿਚ ਜਾ ਡਿਗਦਾ ਹੈ, ਜੋ ਮਨੀਮੋਹੀ ਦੇ ਨੇੜੇ ਦਲਕੁੰਡ ਅਤੇ ਗੌਰੀਕੁੰਡ ਵਿਚਲੇ ਉਸ ਸੋਮੇ ਵਿਚੋਂ ਨਿਕਲਦੀ ਹੈ, ਜਿਸ ਨੂੰ ਹਿੰਦੂ ਪਵਿਤਰ ਸਮਝਦੇ ਹਨ ।

ਇਹਨਾਂ ਦਾ ਰਸਤਾ :

ਇਹ ਦੋਵੇਂ ਇਕੱਠਿਆਂ ਹੋ ਕੇ ਪਹਾੜ ਦੇ ਬਰਫ਼ਾਨੀ ਪਾਣੀ ਵਿਚ ਸ਼ਾਮਲ ਹੋ ਕੇ ਬੜੀ ਤੇਜ਼ ਰਵਾਨੀ ਨਾਲ ਦੱਖਣ ਪੱਛਮ ਵਲ ਵਗ ਤੁਰਦੇ ਹਨ। ਇਹਨਾਂ ਪਹਾੜੀ ਇਲਾਕਿਆਂ ਵਿਚ ਲੋਕ ਇਸ ਨੂੰ ਰਾਇਣਾ ਕਹਿੰਦੇ ਹਨ । ਪਹਾੜੀ ਇਲਾਕਿਆਂ ਨੂੰ ਛੱਡਣ ਮਗਰੋਂ ਇਹ ਦਰਿਆ ਚੰਬੇ ਪਹੁੰਚਦਾ ਹੈ । ਚੰਬਾ ਇਸ ਦਰਿਆ ਦੇ ਕਿਨਾਰੇ ਉਤੇ ਹੈ । ਉਲਾਨ ਤੀਕ ਵਗਣ ਮਗਰੋਂ ਰਾਜਧਾਨੀ ਤੋਂ ੩੦ ਮੀਲ ਦੂਰ ਚੰਬਾ ਦੇਸ਼ ਵਿਚਲੇ ਭੌਂਨਸੋ ਤੋਂ ਆਉਣ ਵਾਲੀ ਨਦੀ ਇਸ ਵਿਚ ਆਣ ਮਿਲਦੀ ਹੈ । ਏਥੇ ਇਸ ਦਾ ਨਾਮ ਰਾਵੀ’ ਪੈ ਜਾਂਦਾ ਹੈ । ਫੇਰ ਇਸ ਵਿਚ ਤਵੀ ਆਣ ਮਿਲਦੀ ਹੈ, ਜੋ ਜੰਮੂ ਤੋਂ ੧੦ ਕੋਹ ਪਰੇ ਤਿਮੂੰ ਘਾਟ ਦੇ ਮੁਕਾਮ ਉਤੇ ਭਦਰਵਾਹ ਇਲਾਕੇ ਵਿਚ ਸਿਉਜ ਦੀਆਂ ਪਹਾੜੀਆਂ ਵਿਚੋਂ ਨਿਕਲਦੀ ਹੈ । ਦਰਿਆ ਰਾਵੀ ਉਪਰ ਸ਼ਾਹ ਦੌਲੇ ਦੇ ਮੁਕਾਮ ਉਤੇ ਇਕ ਪੁਲ ਹੈ, ਜੋ ੩੦ ਮੀਲ ਥਲੇ ਵਾਲੇ ਪਾਸੇ ਅਤੇ ਲਾਹੌਰ ਤੋਂ ੧੫ ਜਾਂ ੨੦ ਕੋਹ ਦੀ ਦੂਰੀ ਉਤੇ ਹੈ । ਇਥੋਂ ਇਹ ਦਰਿਆ ਰਾਜਪੁਰ ਦੇ ਪਾਸ ਮੈਦਾਨੀ ਇਲਾਕੇ ਵਿਚ ਦਾਖ਼ਲ ਹੁੰਦਾ ਹੈ । ਇਹ ਉਹੋ ਅਸਥਾਨ ਹੈ ਜਿਥੋਂ ਸ਼ਾਹ ਨਹਿਰ ਅਥਵਾ ਸ਼ਾਹੀ ਨਹਿਰ ਪੁਰਾਤਨ ਸਮੇਂ ਵਿਚ ਲਾਹੌਰ ਲਈ ਪੁਟੀ ਗਈ ਸੀ । ਲਾਹੌਰ ਦਾ ਪੰਧ ਇਥੋਂ ੮੦ ਮੀਲ ਹੈ ਇਹ ਪੰਧ ਚਨਾਬ ਦਰਿਆ ਉਪਰਲੇ ਵਜ਼ੀਰਬਾਦ ਦੀ ਕਿਸ਼ਤੀ ਤੋਂ ਰਾਵੀ ਉਪਰਲੇ ਅਸਥਾਨ ਮਿਆਨੀ ਤੀਕ ੫੫ ਮੀਲ ਹੈ। ਮਿਆਨੀ ਦੇ ਆਸ ਪਾਸ ਦਰਿਆ ਵਿਚ ਕਈ ਜਿਲ੍ਹਣਾ ਹਨ। ਅਤੇ ਇਸ ਦੇ ਕੰਢੇ ਵੀ ਨੀਵੇਂ ਹਨ, ਜਿਥੇ ਬੂਟਿਆਂ ਦੀ ਬਹੁਲਤਾ ਹੈ । ਗੁਰਦਾਸਪੁਰ ਜ਼ਿਲ੍ਹੇ ਵਿਚ ਬਾਰੀ ਦੁਆਬ ਨਹਿਰ ਦੇ ਹੈਡ ਵਰਕਸ਼ ਮਾਧੋਪੁਰ ਦੇ ਅਸਥਾਨ ਉਤੋਂ ਕੱਢੀਆਂ ਗਈਆਂ ਨਹਿਰਾਂ ਦੇ ਕਾਰਨ ਦਰਿਆ ਦਾ ਪਾਣੀ ਥੋੜਾ ਰਹਿ ਗਿਆ ਹੈ । ਓਥੇ ਹੀ ਜ਼ਿਲ੍ਹੇ ਵਿਚ ਇਹ ਦਰਿਆ ਡੇਰਾ ਬਾਬਾ ਨਾਨਕ ਦੇ ਨਗਰ ਦੀਆਂ ਕੰਧਾਂ ਨੂੰ ਛੁੰਹਦਾ ਹੈ । ਸੰਨ ੧੮੭੦ ਈਸਵੀ ਵਿਚ ਇਹ ਦਰਿਆ ਸਿੱਖਾਂ ਦੇ ਪਵਿਤ੍ਰ ਗੁਰਦੁਆਰੇ ਟਾਹਲੀ ਸਾਹਿਬ ਨੂੰ ਰੋੜ੍ਹ ਕੇ ਲੈ ਗਿਆ ਸੀ । ਦਰਿਆ ਦੇ ਕੰਢੇ ਉਤੇ ਵਸੇ ਹੋਏ ਸਿੱਖਾਂ ਦੇ ਇਸ ਨਗਰ ਨੂੰ ਅਜੇ ਵੀ ਖ਼ਤਰਾ ਮੌਜੂਦ ਹੈ । ਪਹਾੜੀਆਂ ਨੂੰ ਪਿੱਛੇ ਛੱਡ ਆਉਣ ਮਗਰੋਂ ਦਰਿਆ ਦਾ ਵਹਾ ਦੱਖਣ ਪੱਛਮ ਵੱਲ ਹੋ ਜਾਂਦਾ ਹੈ, ਜੋ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿਚ ਏਸੇ ਪਾਸੇ ਵਗ ਚੁਕਣ ਮਗਰੋਂ ਲਾਹੌਰ ਜ਼ਿਲ੍ਹੇ ਵਿਚ ਦਾਖ਼ਲ ਹੋ ਜਾਂਦਾ ਹੈ । ਲਾਹੌਰ ਸ਼ਹਿਰ ਦੇ ਨੇੜੇ ਇਸ ਦਰਿਆ ਦੀਆਂ ਤਿੰਨ ਸ਼ਾਖਾਂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਇਕ ਸ਼ਹਿਰ ਦੇ ਨਾਲ ਨਾਲ ਵਗਦੀ ਹੈ । ਇਥੋਂ ਇਹ ਦਰਿਆ ਦੱਖਣ ਪੱਛਮੀ ਪਾਸੇ ਵੱਲ ਪਰ ਬਹੁਤ ਕਰ ਕੇ ਪੱਛਮ ਵੱਲ ਵਹਿੰਦਾ ਹੈ । ਕੁਛ ਦੂਰ ਜਾ ਕੇ ਇਸ ਵਿਚ ਸੱਜੇ ਪਾਸਿਓਂ ਮਿੰਟਗੁਮਰੀ ਜ਼ਿਲ੍ਹੇ ਵਿਚ ਦੇਘ ਨਦੀ ਆਣ ਮਿਲਦੀ ਹੈ । ਇਥੋਂ ਇਹ ਦਰਿਆ ਮੁਲਤਾਨ ਜ਼ਿਲੇ ਵਿਚੋਂ ਲੰਘ ਕੇ ਅਹਿਮਦਪੁਰ ਦੇ ਨੇੜੇ ਚਨਾਬ ਤੇ ਜਿਹਲਮ ਦੇ ਪਾਣੀਆਂ ਨਾਲ ਜਾ ਮਿਲਦਾ ਹੈ । ਆਪਣੇ ਨਿਕਾਸ ਤੋਂ ੪੫੦ ਮੀਲ ਦੂਰ ਚਲਣ ਮਗਰੋਂ ਅਤੇ ਮੁਲਤਾਨ ਤੋਂ ੪੦ ਮੀਲ ਦਾ ਪੈਂਡਾ ਮੁਕਾ ਕੇ ਇਹ ਅਹਿਮਦਪੁਰ ਪੁਜਦਾ ਹੈ । ਇਸ ਅਸਥਾਨ ਤੋਂ ਪਰੇ ਜਾ ਕੇ ਦਰਿਆ, ਜੋ ਹੁਣ ਚਨਾਬ ਬਣ ਜਾਂਦਾ ਹੈ, ਦੀ ਰਵਾਨੀ ਤੇ ਚੁੜਾਈ ਦੀ ਪੜਤਾਲ ਸਿਕੰਦਰ ਤੇ ਤੈਮੂਰ ਦੇ ਇਤਿਹਾਸਕਾਰਾਂ ਨੇ ਵਸ਼ੇਸ਼ ਤੌਰ ਉਤੇ ਕੀਤੀ ਸੀ ।

ਦਰਿਆ ਦੇ ਕਈ ਪੱਤਨ :

ਦਰਿਆ ਰਾਵੀ ਦਾ ਪਾਣੀ ਚਨਾਬ ਨਾਲੋਂ ਕਿਤੇ ਵਧੀਕ ਲਾਲ ਹੈ ਅਤੇ ਸਾਲ ਦੇ ੮ ਮਹੀਨੇ ਇਹ ਦਰਿਆ ਕਈ ਥਾਵਾਂ ਤੋਂ ਪਾਰ ਕੀਤਾ ਜਾ ਸਕਦਾ ਹੈ । ਇਸ ਦਰਿਆ ਦੀ ਤਹਿ ਹੇਠ ਦੂਜੇ ਸਾਰੇ ਦਰਿਆਵਾਂ ਨਾਲੋਂ ਵਧੀਕ ਚਿੱਕੜ ਹੈ ਪਰ ਕਿਨਾਰੇ ਉੱਚੇ ਅਤੇ ਮਜ਼ਬੂਤ ਹਨ । ਬਹੁਤ ਹੀ ਘਟ ਐਹੋ ਜਿਹੀਆਂ ਥਾਵਾਂ ਹਨ, ਜਿਥੇ ਦਰਿਆ ਦੀ ਚੁੜਾਈ ੧੫੦ ਗਜ਼ ਹੋਵੇ । ਇਸ ਦੇ ਵੱਲ ਵਿੰਗ ਸਭ ਦਰਿਆਵਾਂ ਤੋਂ ਵਧੇਰੇ ਹਨ, ਜਿਨ੍ਹਾਂ ਕਰ ਕੇ ਇਸ ਦੀ ਲੰਬਾਈ ਦਾ ਫ਼ਾਸਲਾ ਦੂਣਾ ਹੋ ਗਿਆ ਹੈ ਅਤੇ ਇਹੋ ਗੱਲ ਇਸ ਦੀ ਜਹਾਜ਼ਰਾਨੀ ਲਈ ਵੱਡੀ ਰੋਕ ਹੈ । ਦਰਿਆ ਰਾਵੀ ਦੇ ਨਿਕਾਸ ਤੋਂ ਲਾਹੌਰ ਦਾ ਫ਼ਾਸਲਾ ਕੇਵਲ ੧੭੫ ਮੀਲ ਹੈ ਪਰ ਇਹੋ ਫ਼ਾਸਲਾ ਦਰਿਆ ਦੇ ਰਸਤੇ ੩੮੦ ਮੀਲ ਤੋਂ ਵੀ ਵਧੀਕ ਹੋ ਜਾਂਦਾ ਹੈ। ਲਾਹੌਰ ਤੋਂ ਕਿਸ਼ਤੀਆਂ ਰਾਹੀਂ ਭਾਰੀ ਮਿਕਦਾਰ ਵਿਚ ਗੱਲਾ ਬ੍ਰਾਮਦ ਕੀਤਾ ਜਾਂਦਾ ਹੈ। ਭਾਰੀ ਹੜ੍ਹਾਂ ਦੇ ਮੌਸਮ ਵਿਚ ਚੰਬੇ ਦੇ ਜੰਗਲਾਂ ਵਿਚੋਂ ਦੇਓਦਾਰ ਦੀ ਲਕੜੀ ਦੇ ਗੱਠੇ ਵੀ ਇਸ ਰਾਹੀਂ ਭੇਜੇ ਜਾਂਦੇ ਹਨ ।

ਤਹਿ ਹੇਠ ਚਿਕੜ ਹੋਣ ਦੇ ਕਾਰਨ (ਕਿਉਂਕਿ ਇਸ ਦੀ ਤਹਿ ਵਿਚ ਪੰਜਵਾਂ ਹਿੱਸਾ ਚਿਕੜ ਤੇ ਬਾਕੀ ਹਿੱਸਾ ਰੇਤ ਹੈ ) ਰਾਵੀ ਇਕ ਨਾਕਸ ਦਰਿਆ ਹੈ, ਜਿਸ ਕਰ ਕੇ ਇਸ ਵਿਚ ਬਹੁਤ ਸਾਰੇ ਟਿੱਬੇ ਬਣ ਗਏ ਹਨ ਜਿਨ੍ਹਾਂ ਵਿਚੋਂ ਕਈ ਬੜੇ ਖ਼ਤਰਨਾਕ ਹਨ। ਲਾਹੌਰ ਵਿਚ ਇਸ ਦੇ ਕੰਢੇ ਕਈ ਵਾਰ ਸਿਧੇ ਤੀਰ ੪੦ ਫੁਟ ਦੀ ਉੱਚਾਈ ਤੀਕ ਪਹੁੰਚ ਜਾਂਦੇ ਹਨ । ਬਾਕੀ ਥਾਵਾਂ ਉਤੇ ਕੰਢਿਆਂ ਦੀ ਉੱਚਾਈ ਇਸ ਤੋਂ ਅੱਧੀ ਹੈ, ਜਿਸ ਕਰ ਕੇ ਇਸ ਦਰਿਆ ਦੀ ਸ਼ਕਲ ਇਕ ਨਫੀਸ ਜਿਹੀ ਨਹਿਰ ਵਰਗੀ ਜਾਪਦੀ ਹੈ ।

ਆਲਮਗੀਰੀ ਬੰਧ :

ਸੰਨ ੧੬੬੧ ਈਸਵੀ ਵਿਚ ਦਰਿਆ ਦੀ ਸ਼ਹਿਰ ਵੱਲ ਦੀ ਢਾਹ ਦੇ ਕਾਰਨ ਬੜਾ ਡਰ ਫੈਲਿਆ। ਇਸ ਤੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਕੰਢੇ ਦੇ ਨਾਲ ਤਿੰਨ ਮੀਲ ਲੰਮਾ ਬੰਧ ਬਣਵਾਇਆ । ਸ਼ਹਿਰ ਦੇ ਉੱਤਰ ਪੱਛਮ ਵੱਲ ਅਜੇ ਤੀਕ ਇਸ ਸ਼ਾਨਦਾਰ ਬੰਧ ਦੇ ਚਿੰਨ੍ਹ ਮੌਜੂਦ ਹਨ ।

ਦਰਿਆ ਬਿਆਸ ਨਿਕਾਸ :

ਦਰਿਆ ਬਿਆਸ’ ਅਥਵਾ ਬਿਆਹ, ਯੂਨਾਨੀ ਭੂਗੋਲਕਾਰਾਂ ਦਾ ਹਾਈਫੇਸਿਸ ਪੰਜਾਬ ਦੇ ਦਰਿਆਵਾਂ ਵਿਚ, ਜਿਨ੍ਹਾਂ ਵਿਚ ਅਟਕ ਵੀ ਸ਼ਾਮਲ ਹੈ, ਛੇਵਾਂ ਦਰਿਆ ਮਿਥਿਆ ਜਾਂਦਾ ਹੈ । ਇਹ ਦਰਿਆ ੩° ੨੪’ ਉਤਰੀ ਲੈਟੀਚੂਡ ਤੇ ੭੭° ੧੧’ ਪੂਰਬੀ ਲਾਂਗੀਚੂਡ ਵਿਚ ੧੩੩੨੬ ਫੁਟ ਸਮੁੰਦਰੀ ਪੱਧਰ ਤੋਂ ਉਪਰ, ਪੰਜਾਬ ਦੇ ਉੱਤਰ ਪੂਰਬ ਵੱਲ ਲਾਹੌਲ ਦੀਆਂ ਬਰਫਾਂ ਵਿਚਾਲੇ ਰੀਟੰਕਾ ਲਾਂਘੇ ਦੇ ਦੱਖਣੀ ਢਲਵਾਨ ਵਿਚੋਂ ਨਿਕਲਦਾ ਹੈ । ਆਈਨਿ ਅਕਬਰੀ ਦਾ ਕਰਤਾ ਅਬੁਲ ਫਜ਼ਲ ਬਿਆਸ ਦੇ ਨਿਕਾਸ ਨੂੰ ਅਭੈ ਕੁੰਡ ਦਾ ਨਾਮ ਦੇਂਦਾ ਹੈ, ਇਹ ਅਕਬਰ ਦੇ ਸਮੇਂ ਦੇ ਸੁਲਤਾਨ ਪੁਰ ਪਰਗਨੇ ਅੰਦਰ ਕੁਲੂ ਦੇ ਪਹਾੜਾਂ ਵਿਚੋਂ ਨਿਕਲਦਾ ਹੈ ।

ਇਸ ਦਾ ਪੈਂਡਾ :

ਰਿਤਾਂਕਾ ਲਾਂਘੇ ਤੋਂ ਲਗਭਗ ੪੦ ਮੀਲ ਤੀਕ ਦੱਖਣੀ ਪੈਂਡਾ ਮੁਕਾਉਣ ਮਗਰੋਂ ਇਹ ਬੜੀ ਤੇਜ਼ੀ ਨਾਲ ਪੱਛਮ ਵੱਲ ਵਗਦਾ ਹੈ ਅਤੇ ਮੰਡੀ ਤੇ ਨਦੌਨ ਦੇ ਗਿਰਦ ਘੁੰਮਦਾ ਹੋਇਆ ਸੰਘੋਲ ਦੇ ਮੁਕਾਮ ਉਤੇ ਇਹ ਜ਼ਿਲ੍ਹਾ ਕਾਂਗੜਾ ਵਿਚ ਜਾ ਦਾਖ਼ਲ ਹੁੰਦਾ ਹੈ । ਇਹ ਅਸਥਾਨ ਸਤਹ ਸਮੁੰਦਰ ਤੋਂ ੧੯੨੦ ਫੁਟ ਉੱਚਾ ਹੈ ਅਤੇ ਕਾਂਗੜੇ ਦੀ ਸਿੰਜਾਈ ਲਈ ਵੱਡੀ ਸਾਰੀ ਖਾੜੀ ਦਾ ਰੂਪ ਧਾਰਨ ਕਰਦਾ ਹੈ । ਇਥੋਂ ਲਗ ਪਗ ਅੱਸੀ ਮੀਲ ਤੀਕ ਦਾ ਉੱਤਰ-ਪੱਛਮੀ ਰਸਤਾ ਮੁਕਾ ਕੇ ਇਹ ਮੀਰ ਥੋਟ ਘਾਟ ਦੇ ਮੁਕਾਮ ਉਤੇ ਪੰਜਾਬ ਦੇ ਮੈਦਾਨਾਂ ਵਿਚ ਜਾ ਦਾਖ਼ਲ ਹੁੰਦਾ ਹੈ । ਇਹ ਅਸਥਾਨ ਸਮੁੰਦਰ ਦੀ ਪੱਧਰ ਤੋਂ ੧੦੦੦ ਫੁਟ ਉਚਾ ਤੇ ੩° ੫’ ਉਤਰੀ ਲੈਟੀਚੂਡ ੭° ੨੫’ ਪੂਰਬੀ ਲਾਂਗੀਚੂਡ ਵਿਚ ਵਾਕਿਆ ਹੈ । ਹੁਸ਼ਿਆਰਪੁਰ ਜ਼ਿਲੇ ਵਿਚ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਗਿਰਦ ਪ੍ਰਕਰਮਾ ਕਰਦਾ ਹੋਇਆ ਇਹ ਦਰਿਆ ਪਹਿਲੇ ਦੱਖਣੀ ਤੇ ਫੇਰ ਦੱਖਣ-ਪੱਛਮੀ ਰਸਤਾ ਧਾਰਨ ਕਰਦਾ ਹੋਇਆ ੮੦ ਮੀਲ ਅੱਗੇ ਵਧ ਜਾਂਦਾ ਹੈ । ਇਥੋਂ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਵਿਚਾਲੇ ਵਗਣ ਮਗਰੋਂ ਕੁਝ ਮੀਲ ਤੀਕ ਅੰਮ੍ਰਿਤਸਰ ਜ਼ਿਲੇ ਨੂੰ ਛੁੰਹਦਾ ਹੋਇਆ ਅੰਮ੍ਰਿਤਸਰ ਤੇ ਕਪੂਰਥਲੇ ਵਿਚਾਲੇ ਹੱਦ-ਬੰਦੀ ਕਰਦਾ ਹੈ । ਇਸ ਦੇ ਮਗਰੋਂ ਇਹਦੇ ਚਿੱਟੇ ਨੀਲੇ ਪਾਣੀ, ਅੰਮ੍ਰਿਤਸਰ ਤੋਂ ੩੫ ਮੀਲ ਦੱਖਣ ਤੇ ਦੱਖਣ-ਪੂਰਬ ਵਲ ਹਰੀਕੇ ਪਤਨ ਤੋਂ ਤਿੰਨ ਮੀਲ ਉਪਰ ਸਤਲੁਜ ਵਿਚ ਜਾ ਮਿਲਦੇ ਹਨ। ਇਹ ਅਸਥਾਨ ਨਿਕਾਸ ਤੋਂ ੨੯੦ ਮੀਲ ਦੂਰ ਹੈ । ਵਜ਼ੀਰ ਭੁਲਰ ਘਾਟ ਦੇ ਅਸਥਾਨ ਉਤੇ ਦਰਿਆ ਉਪਰ ਰੇਲਵੇ ਪੁਲ ਬਣਿਆ ਹੋਇਆ ਹੈ, ਜਿਸ ਉਪਰੋਂ ਰੇਲ ਲੰਘਦੀ ਹੈ । ਇਹ ਦਰਿਆ ਬਹੁਤ ਕਰਕੇ ਚੜ੍ਹਦਾ ਤੇ ਲਥਦਾ ਰਹਿੰਦਾ ਹੈ । ਸਰਦੀਆਂ ਦੀ ਰੁੱਤੇ ਬਹੁਤ ਸਾਰੇ ਅਸਥਾਨਾਂ ਉਤੇ ਇਹ ਦਰਿਆ ਪਾਰ ਕੀਤਾ ਜਾ ਸਕਦਾ ਹੈ । ਇਸ ਦੀ ਤਹਿ ਵਿਚ ਬਹੁਤ ਸਾਰੇ ਰੇਤਲੇ ਟਿਬੇ ਹਨ । ਇਸ ਦਾ ਪਾਣੀ ਜਦ ਲਥਦਾ ਹੈ ਤਦ ਕਈ ਨਿੱਕੇ ਨਿੱਕੇ ਟਾਪੂ ਤੇ ਰੇਤਲੇ ਟਿਲੇ ਸਾਫ਼ ਨਜ਼ਰ ਆਉਣ ਲਗ ਪੈਂਦੇ ਹਨ। ਸੰਗਮ ਦੇ ਅਸਥਾਨ ਉਤੇ ਬਿਆਸ ਅਤੇ ਸਤਲੁਜ ਦਾ ਆਕਾਰ ਲਗ ਪਗ ਇਕੋ ਜਿਹਾ ਹੈ । ਰਾਵੀ ਤੇ ਬਿਆਸ ਦੋਵਾਂ ਦਾ ਨਿਕਾਸ ਚਨਾਬ ਦੇ ਪੱਛਮ ਵੱਲ ਹੈ ਹਾਲਾਂਕਿ ਪੱਧਰੇ ਮੈਦਾਨਾਂ ਵਿਚ ਇਹ ਉਸ ਦਰਿਆ ਦੇ ਪੂਰਬ ਵਲ ਵਹਿੰਦੇ ਹਨ । ਬਿਆਸ ਅਤੇ ਸਤਲੁਜ ਦੇ ਸੰਗਮ ਦੇ ਪਾਸ ਹੀ ਬਿਆਸ ਦੀ ਸ਼ਾਖ ਕਾਂਗੜ ਇਕ ਝੀਲ (ਛੰਬ) ਦਾ ਰੂਪ ਧਾਰਨ ਕਰ ਲੈਂਦੀ ਹੈ।

ਅਕਬਰ ਦਾ ਗਰਮਾਈ ਮਹਲ :

ਇਹ ਉਹੋ ਅਸਥਾਨ ਹੈ ਜਿਥੇ ਸ਼ਹਿਨਸ਼ਾਹ ਅਕਬਰ ਨੇ ਇਕ ਬੜਾ ਰਮਣੀਕ ਮਹਲ ਬਣਾਇਆ ਸੀ ਜਿਥੇ ਜ਼ਮੀਨ ਦੋਜ਼ ਕਮਰੇ ਬਣਾਏ ਗਏ ਸਨ । ਇਸ ਦੇ ਆਸ ਪਾਸ ਜਿਹੜਾ ਜੰਗਲ ਸੀ ਉਸ ਵਿਚ ਸ਼ੇਰ, ਚੀਤੇ, ਹਰਨ ਤੇ ਹੋਰ ਅਣਗਿਣਤ ਜੰਗਲੀ ਜਾਨਵਰ ਸ਼ਿਕਾਰ ਕਰਨ ਵਾਲੇ ਪਾਏ ਜਾਂਦੇ ਹਨ।

ਨੂਸੀ ਢਾਡੀ ਭਾਈ ਨੂੰ ਭਾਪੇ ਸ਼ੀਤਾ ਇਤਿਹਾਸਕ ਸੰਬੰਧ ਆਤੀ ਆ ਜਾ ਮਲੀਤ ਇਸ ਪੁਰਾਤਨ ਇਤਿਹਾਸ ਦਾ ਯਾਦਗਾਰੀ ਦਰਿਆ ਹੈ ਕਿਉਂਕਿ ਮਕਦੂਨੀਆ ਦੇ ਮਹਾਨ ਵੱਡੇ ਵਿਜਈ ਦੀ ਪੂਰਬ ਵਿਚਲੀ ਪੇਸ਼ ਕਦਮੀ ਏਥੇ ਆ ਕੇ ਹੀ ਰੁਕੀ ਸੀ । ਇਥੇ ਹੀ ਉਸ ਨੇ ਆਪਣੀ ਵਿਜੇ ਦੀ ਯਾਦ ਵਿਚ ੧੨ ਮੁਨਾਰੇ ਖੜੇ ਕੀਤੇ ਸਨ ਤੇ ਇਥੋਂ ਹੀ ਉਸ ਨੂੰ ਪਿਛੇ ਪਰਤਨਾ ਪਿਆ । ਪਿਛਲੇ ਥੋੜੇ ਜਿਹੇ ਸਮੇਂ ਵਿਚ ਬਰਤਾਨਵੀ ਜਰਨੈਲ ਲਾਰਡ ਲੇਕ ਨੇ ਜਸਵੰਤ ਰਾਉ ਹੁਲਕਰ ਦਾ ਪਿੱਛਾ ਕਰਨ ਲਈ ਬਿਆਸ ਤੋਂ ਹੀ ਆਪਣਾ ਪ੍ਰਸਿਧ ਕੂਚ ਸ਼ੁਰੂ ਕੀਤਾ ਸੀ। ਅੰਤ ਉਸ ਨੇ ੧੮੦੪ ਈਸਵੀ ਵਿਚ ਸੁਲਹ ਦੀ ਮੰਗ ਕੀਤੀ ਤੇ ਉਸ ਨਾਲ ੨੪ ਦਸੰਬਰ ਦੀ ਸੰਧੀ ਕੀਤੀ

ਦਰਿਆ ਸਤਲੁਜ :

ਨਿਕਾਸ : ਜਿਸ ਨੂੰ ਪੁਰਾਤਨ ਸਮੇਂ ਵਿਚ ਹੇਸੂ ਡਰੂਸ ਕਿਹਾ ਜਾਂਦਾ ਸੀ. ਪੰਜਾਬ ਦੇ ਅਤਿਅੰਤ ਪੂਰਬੀ ਦਰਿਆਵਾਂ ਵਿਚੋਂ ਹੈ। ਦਰਿਆ ਸਿੰਧ ਵਾਂਗ ਇਹ ਵੀ ਪਵਿਤ੍ਰ ਕੈਲਾਸ਼ ਪਰਵਤ ਦੇ ਢਲਵਾਨਾਂ ਵਿਚੋਂ ਨਿਕਲਦਾ ਹੈ । ਇਸ ਦਾ ਦੂਰ ਦੁਰਾਡਾ ਨਿਕਾਸ ਅਸਥਾਨ ਉਹੋ ਪੂਰਬੀ ਨਦੀ ਨਾਲੇ ਹਨ ਜੋ ਮਹਾਨ ਵੱਡੇ ਛੰਭ ਮਾਨ-ਸਰੋਵਰ ਅਤੇ ਹਾਵਨ ਹਰੋਡ ਨੂੰ ਪਾਣੀ ਪਚੌਂਦੇ ਹਨ ਤੇ ਜੋ ੩੦°੮ ਲੈਟੀਚੂਡ ਤੇ ੮੧° ੫੩’ ਲਾਂਗੀਚੂਡ ਵਿਚ ਵਾਕਿਆ ਹੈ । ਸਤਲੁਜ ਦਾ ਨਿਕਾਸ ਵੀ ਸਿੰਧ ਅਤੇ ਬ੍ਰਹਮਪੁਤ੍ਰ ਦੇ ਨਿਕਾਸ ਦੇ ਪਾਸ ਹੀ ਹੈ । ਤਿਬਤ ਵਾਲੇ ਬ੍ਰਹਮ ਪੁਤ੍ਰ ਨੂੰ ਤਸਾਨ-ਪੂ ਆਖਦੇ ਹਨ । ਏਥੇ ਦੇ ਆਸ ਪਾਸ ਦੇ ਪਰਬਤਾਂ ਦੀਆਂ ਚੋਟੀਆਂ ਲਗਭਗ ੨੨੦੦੦ ਫੁਟ ਉਚੀਆਂ ਹਨ । ਅਬੁਲ ਫਜ਼ਲ ਨੇ ਸੰਨ ੧੫੮੨ ਵਿਚ ਲਿਖਿਆ ਸੀ ਕਿ ਇਸ ਦਾ ਪੁਰਾਤਨ ਨਾਮ ਸ਼ਤੂਦਰ ਹੈ ਅਤੇ ਇਸ ਦਾ ਨਿਕਾਸ ਚੀਨ ਰਾਜ ਵਿਚਲੇ ਘਾਬਲੋਰ ਦੇ ਚੋਟੀਆਂ ਵਾਲੇ ਪਰਬਤਾਂ ਵਿਚ ਹੈ । ਹਿੰਦੂ ਕੈਲਾਸ਼ ਨੂੰ ਸੁਵੱਰਗ ਅਤੇ ਸ਼ਿਵਜੀ ਮਹਾਰਾਜ ਦਾ ਨਿਵਾਸ ਅਸਥਾਨ ਮੰਨਦੇ ਹਨ ।

ਪ੍ਰਾਚੀਨ ਪੰਜਾਬ ਦੇ ਪਾਣੀ

ਇਸ ਦਾ ਬਹਾਓ :

ਪਹਾੜੀ ਉੱਚਾਈਆਂ ਵਿਚੋਂ ਆਰੰਭ ਹੋ ਕੇ ਸਤਲੁਜ ਪਹਿਲੇ ਗੋਜੇ ਦੀ ਵਿਸ਼ਾਲ ਜਿਲ੍ਹਣ ਵਿਚ ਦਾਖ਼ਲ ਹੁੰਦਾ ਹੈ। ਆਪਣੇ ਨਿਕਾਸ ਤੋਂ ੧੮੮ ਮੀਲ ਦੂਰ ਪੁਜ ਕੇ ਜਾਂ ਸਪਿਟੀ ਦੇ ਉੱਤਰ ਪੱਛਮ ਵਲੋਂ ਇਕ ਇਸ ਤੋਂ ਵੀ ਵੱਡੇ ਦਰਿਆ ਨੂੰ ਆਪਣੇ ਵਿਚ ਸਮਾ ਲੈਂਦਾ ਹੈ । ਇਹ ਅਸਥਾਨ ਸਮੁੰਦਰੀ ਪੱਧਰ ਤੋਂ ੮੫੯੨ ਫੁਟ ਉਚਾ ਹੈ । ਇਹਨਾਂ ਦੋਹਾਂ ਦਰਿਆਵਾਂ ਦੇ ਸੰਗਮ ਨੂੰ ਸੈਲਾਨੀਆਂ ਨੇ ਕੁਦਰਤ ਦਾ ਇਕ ਵਚਿਤ੍ਰ ਚਮਤਕਾਰ ਦਸਿਆ ਹੈ । ਇਹ ਸੰਸਾਰ ਦਾ ਇਕ ਸਭ ਤੋਂ ਵੱਡਾ ਤੇ ਸ਼ਾਨਦਾਰ ਅਜੂਬਾ ਮੰਨਿਆ ਜਾਂਦਾ ਹੈ । ਸਪਿਟੀ ਨਦੀ ਡੂੰਘੇ ਤੇ ਤੰਗ ਰਸਤੇ ਧਰਤੀ ਦੇ ਅੰਦਰੋ ਅੰਦਰ ਆਉਂਦੀ ਹੈ ਅਤੇ ਇਸ ਦੇ ਸ਼ਾਂਤ ਨੀਲੇ ਪਾਣੀ ਸਤਲੁਜ ਦੇ ਗੰਦਲੇ ਪਾਣੀ ਨਾਲ ਮਿਲ ਕੇ ਬੜਾ ਸ਼ੋਰ ਕਰਦੇ ਹਨ । ਸੰਗਮ ਦੇ ਥੱਲੇ ਵਾਲੇ ਪਾਸੇ ਦਰਿਆ ਐਨਾ ਡੂੰਘਾ ਤੇ ਤੇਜ਼ ਹੋ ਜਾਂਦਾ ਹੈ ਕਿ ਦਸ ਪੌਂਡ (ਲਗਪਗ ਪੰਜ ਸੇਰ) ਦੇ ਪੱਥਰ ਨਾਲ ਵੀ ਇਸ ਦੀ ਤੈਹ ਦਾ ਪਤਾ ਨਹੀਂ ਲਗ ਸਕਦਾ । ਇਸ ਤੋਂ ੮੦ ਮੀਲ ਅੱਗੇ ਚੱਲ ਕੇ ਲਿੰਗ ਦੇ ਅਸਥਾਨ ਉਤੇ ਇਸ ਦਰਿਆ ਉਤੇ ਲੋਹੇ ਦੇ ਜ਼ੰਜੀਰ ਦਾ ਪੁਲ ਬਣਿਆ ਹੋਇਆ ਹੈ, ਜਿਥੋਂ ਲੋਕ ਇਸ ਨੂੰ ਪਾਰ ਕਰ ਸਕਦੇ ਹਨ। ਇਥੇ ਇਸ ਦੀ ਚੌੜਾਈ ਐਨੀ ਵਧੀਕ ਹੈ ਕਿ ਰੱਸਿਆਂ ਦਾ ਪੁਲ ਬੱਝ ਹੀ ਨਹੀਂ ਸਕਦਾ । ਲਿੰਗ ਤੋਂ ਥੋੜਾ ਜਿਹਾ ਫ਼ਾਸਲਾ ਥੱਲੇ ਦਰਿਆ ਦੀ ਤਹਿ ਸਤਹ ਸਮੁੰਦਰ ਤੋਂ ੧੦੭੯੨ ਫੁਟ ਉੱਚੀ ਹੈ । ਇਥੋਂ ਦੇ ਵਸਨੀਕ ਇਸ ਦਰਿਆ ਨੂੰ ਏਥੇ ਲੰਗਜਿੰਗ ਖਾਂਪਾ ਆਖਦੇ ਹਨ । ਥੱਲੇ ਵੱਲ ਦੇ ਲੋਕ ਇਸ ਨੂੰ ਮਕਸੰਗ, ਸਾਨਪੂ ਅਤੇ ਜਿਉਂਗਤੀ ਕਹਿੰਦੇ ਹਨ । ਇਸ ਤੋਂ ਹੋਰ ਅੱਗੇ ਚਲ ਕੇ ਸਮਿਦਰੰਗ ਤੇ ਹੋਰ ਅਗੇਰੇ ਚੱਲ ਕੇ ਬਾਸਾਹਰ ਵਿਚ ਸਤੁਦਰਾ (ਸੌ ਰਾਹਾਂ ਵਾਲਾ) ਤੇ ਇਸ ਤੋਂ ਅਗਲੇ ਇਲਾਕੇ ਵਿਚ ਇਸ ਨੂੰ ਸਤਲੁਜ ਕਹਿੰਦੇ ਹਨ । ਇਸੇ ਨਾਮ ਨਾਲ ਇਹ ਸਿੰਧ ਨਾਲ ਸੰਗਮ ਤੀਕ ਪ੍ਰਸਿੱਧ ਹੈ। ਚੀਨੀ ਇਲਾਕੇ ਵਿਚ ਸ਼ਿਪਕੀ ਦੇ ਨੇੜੇ ਦਰਿਆ ਦੀ ਉਚਾਈ ੧੦,੦੦੦ ਫੁਟ ਸਤਹ ਸਮੁੰਦਰ ਤੋਂ ਉਚੀ ਹੈ । ਸ਼ਿਪਕੀ ਤੋਂ ਥੱਲੇ ਵਾਲੇ ਪਾਸੇ ਦਰਿਆ ਦਾ ਰਸਤਾ ਚੱਟਾਨਾਂ ਨੇ ਰੋਕ ਰੱਖਿਆ ਹੈ ਅਤੇ ਤੰਗ ਰਸਤਾ ਹੋਣ ਕਰ ਕੇ ਇਸ ਦਾ ਵੇਗ ਵੀ ਬੜਾ ਤੇਜ਼ ਹੋ ਜਾਂਦਾ ਹੈ । ਏਥੋਂ ਬੜੀ ਤੇਜ਼ੀ ਨਾਲ ਮੋੜਾ ਖਾ ਕੇ ਇਹ ੧੫੦ ਮੀਲ ਤੀਕ ਦੱਖਣ ਪੱਛਮ ਵੱਲ ਪਹਾੜਾਂ ਵਿਚ ਵਗਦਾ ਹੈ । ਏਥੇ ਕੋਈ ਆਦਮੀ ਇਸ ਨੂੰ ਪਾਰ ਨਹੀਂ ਕਰ ਸਕਦਾ। ਇਸ ਥਾਂ ਤੋਂ ਅੱਗੇ ਇਹ ਦੱਖਣ ਪੱਛਮ ਵੱਲ ਮੁੜ ਜਾਂਦਾ ਹੈ ਅਤੇ ਬਾਹਰਲੇ ਹਿਮਾਲਾ ਉਦਾਲੇ ਚੱਕਰ ਕਟਦਾ ਹੋਇਆ ਇਹ ਕਈ ਨਦੀਆਂ ਵਿਚ ਵੰਡਿਆ ਜਾਂਦਾ ਹੈ। ਇਹ ਸਾਰੀਆਂ ਨਦੀਆਂ ਸ਼ਿਵਾਲਕ ਪਰਬਤਾਂ ਦੀ ਲੜੀ ਵਿਚ ਪੁੱਜ ਕੇ ਇਕ ਤੰਗ ਰਸਤੇ ਵਿਚ ਫੇਰ ਮਿਲ ਜਾਂਦੀਆਂ ਹਨ। ਉੱਤਰ ਵੱਲ ਸੱਜੇ ਕੰਢੇ ਉਤੇ ਜੌੜੇ ਦੇ ਅਸਥਾਨ ਉਤੇ ਇਸ ਵਿਚੋਂ ਦੋ ਤੋਂ ਤਿੰਨ ਫੁਟ ਤੀਕ ਉਚੇ ਗਰਮ ਸੋਮੇ ਉਛਲਦੇ ਹਨ, ਜਿਨ੍ਹਾਂ ਦੀ ਗਰਮੀ ੧੩° ਫੈਰਨ ਹਾਈਟ ਹੁੰਦੀ ਹੈ। ਇਹਨਾਂ ਸੋਮਿਆਂ ਦੇ ਪਾਣੀ ਵਿਚੋਂ ਗੰਧਕ ਦੀ ਬੋ ਆਉਂਦੀ ਹੈ । ਸ਼ਿਪਕੀ ਤੋਂ ਲੈ ਕੇ ਬਾਸਾਹਰ ਵਿਚ ਰਾਮ ਪੁਰ ਤੀਕ ਸਤਲੁਜ ਦਾ ਪਤਨ (ਗਿਰਾ) ਲਗਪਗ ਇਕੋ ਜਿਹਾ ਫੀ ਮੀਲ ੬੦ ਫੁਟ ਹੈ ।

ਝੂਲਣਾ ਪੁਲ :

ਰਾਮਪੁਰ ਦੇ ਅਸਥਾਨ ਉਤੇ ਸਰਦੀਆਂ ਦੀ ਪਾਰ ਕਰਦੇ ਹਨ । ਬਰਸਾਤ ਦੀ ਰੁਤੇ ਇਸ ਉਤੇ 8 ਬਿਲਾਸਪੁਰ ਤੋਂ ਥੋੜਾ ਥਲੇ ਵਲ ਸਤਲੁਜ ਉੱਤਰ-ਪੱਛਮੀ ਰਸਤਾ ਧਾਰਨ ਕਰ ਲੈਂਦਾ ਹੈ। ਇਸ ਤੋਂ ਅੱਗੇ ਜਾ ਕੇ ਫੇਰ ਦੱਖਣ-ਪੱਛਮ ਵਲ ਵਗਦਾ ਹੋਇਆ ਦੱਖਣ ਪੂਰਬੀ ਰਸਤਾ ਧਾਰਨ ਕਰ ਲੈਂਦਾ ਹੈ । ਰੋਪੜ ਤੋਂ ਕੁਝ ਕੁ ਮੀਲ ਉਪਰ ਵਲ ੩੦° ੫੮’ ਲੈਟੀਚੂਡ ਤੇ ੭੬੦੨੯’ ਲਾਂਗੀਚੂਡ ਵਿਚ ਇਹ ਹਿਮਾਲਾ ਦੀ ਪਹਾੜੀ ਉਚਾਨ ਤੋਂ ਝੋਜਵਾਨ ਦੇ ਨਿਚਲੇ ਪਥਰੀਲੇ ਇਲਾਕੇ ਉਪਰ ਡਿੱਗਦਾ ਅਤੇ ਚੌੜੀ ਤੇ ਸ਼ੋਰ ਮਚੌਂਦੀ ਹੋਈ ਨਦੀ ਦੇ ਰੂਪ ਵਿਚ ਪੰਜਾਬ ਦੇ ਮੈਦਾਨਾਂ ਵਿਚ ਆ ਨਿਕਲਦਾ ਹੈ । ਇਸ ਥਾਂ ਉਤੇ ਇਸ ਦਾ ਨੀਲਾ ਪਨ ਤੇ ਪਹਾੜੀ ਰੰਗ ਖ਼ਤਮ ਹੋ ਜਾਂਦਾ ਹੈ । ਏਥੇ ਏਸ ਵਿਚ ਬੇੜੀ ਦੀ ਆਵਾਜਾਈ ਹੋ ਸਕਦੀ ਹੈ । ਟੋਪੜ ਤੋਂ ਫੇਰ ਇਹ ਪੱਛਮ ਵੱਲ ਵਗਣਾ ਸ਼ੁਰੂ ਹੁੰਦਾ ਹੈ ਅਤੇ ਦੋ ਸ਼ਾਖਾਂ ਵਿਚ ਵੰਡਿਆ ਜਾਂਦਾ ਹੈ । ਇਹ ਦੋਵੇਂ ਸ਼ਾਖਾਂ ਲੁਧਿਆਣਾ ਪਹੁੰਚਣ ਤੋਂ ਪਹਿਲੇ ਹੀ ਮੁੜ ਆਪੋ ਵਿਚ ਮਿਲ ਜਾਂਦੀਆਂ ਹਨ। ਫਲੌਰ ਤੋਂ, ਜਿਥੇ ਇਸ ਦੀ ਚੁੜਾਈ ੨੧੦੦ ਫੁਟ ਹੈ, ਦਰਿਆ ਸਤਲੁਜ ਵਿਚ ਸਾਰਾ ਮੌਸਮ ਬੇੜੀਆਂ ਦੀ ਆਵਾਜਾਈ ਹੋ ਸਕਦੀ ਹੈ । ਇਥੋਂ ਚਲ ਕੇ ਇਹ ਹਰੀਕੇ ਪੱਤਨ ਪੁਜਦਾ ਤੇ ੫੭੦ ਮੀਲ ਦਾ ਰਸਤਾ ਮੁਕਾ ਕੇ ਬਿਆਸ ਨਾਲ ਆ ਮਿਲਦਾ ਹੈ । ਇਥੋਂ ਮਿਲ ਕੇ ਇਹ ਦੋਵੇਂ ਦਰਿਆ ਘਾਰਾ ਦਾ ਨਾਮ ਧਾਰਨ ਕਰਦੇ ਤੇ ਸੰਗਮ ਤੋਂ ਹੇਠਲੇ ਪਾਸੇ ਉੱਚ ਦੇ ਮੁਕਾਮ ਉਤੇ ਚਨਾਬ ਨਾਲ ਮਿਲ ਜਾਂਦੇ ਹਨ ਅਤੇ ਸਿੰਧ ਦਰਿਆ ਨਾਲ ਸੰਗਮ ਬਣਾ ਕੇ ਪੰਜਨਦ ਬਣ ਜਾਂਦੇ ਹਨ।

ਸਤਲੁਜ ਵਿਚ ਮੱਛੀ ਬੇਅੰਤ ਹੁੰਦੀ ਹੈ । ਇਹ ਦਰਿਆ ਆਪਣੇ ਠੰਡੇ ਪਾਣੀ ਲਈ ਪ੍ਰਸਿੱਧ ਹੈ, ਜੋ ਉਸ ਦੀ ਉਚਾਈ ਤੇ ਦੂਰ ਦੁਰਾਡੇ ਨਿਕਾਸ ਦਾ ਸੂਚਕ ਹੈ । ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਸੰਨ ੧੮੦੯ ਵਿਚ ਹੋਈ ਸੰਧੀ ਵਿਚ ਇਹੋ ਦਰਿਆ ਹੱਦ ਮੰਨੀ ਗਈ ਸੀ ।

Leave a comment

error: Content is protected !!