ਦੇਸ਼ ਦੀ ਆਜ਼ਾਦੀ ਦੇ ਮਹਾਨ ਯੋਧੇ | ਦਾਸਤਾਨ ਸ਼ਹੀਦਾਨ ਏ ਹਿੰਦ

ਰਾਜਾ ਮਹਿੰਦਰ ਪ੍ਰਤਾਪ ਸਿੰਘ (1886-1979)

Contents hide

ਪ੍ਰਮਾਤਮਾ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਵਿਲਖਣ ਅਤੇ ਆਜ਼ਾਦ ਸੁਭਾਅ ਦੇ ਸਨ ਜਿਨ੍ਹਾਂ ਆਪਣੇ ਜੀਵਨ ਦਾ ਵਧੇਰਾ ਹਿੱਸਾ ਜਲਾਵਤਨੀ ਵਿਚ ਹੀ ਗੁਜ਼ਾਰਿਆ। ਆਪਣੀ ਰਿਆਸਤ, ਜਾਇਦਾਦ ਅਤੇ ਰਿਸ਼ਤੇਦਾਰਾਂ ਦੀ ਨਿੱਘੀ ਗੋਦ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੀ ਰਾਹ ਤੇ ਚਲਦੇ ਰਹੇ। 1857 ਈ ਦੀ ਆਜ਼ਾਦੀ ਦੀ ਲੜਾਈ ਵਿੱਚ ਬਹਾਦੁਰ ਸ਼ਾਹ ਜ਼ਫ਼ਰ, ਰਾਣੀ ਝਾਂਸੀ, ਨਾਨਾਸਾਹਿਬ ਅਤੇ ਅਮਰ ਸਿੰਘ ਆਦਿ ਨੇ ਰਿਆਸਤਾਂ ਦੀ ਬਹਾਲੀ ਲਈ ਅੰਗਰੇਜ਼ਾਂ ਨਾਲ ਲੋਹਾ ਲਿਆ ਜਦੋਂ ਕਿ ਮਹਿੰਦਰ ਪ੍ਰਤਾਪ ਸਿੰਘ ਆਪਣੀ ਰਿਆਸਤ ਨੂੰ ਠੋਕਰ ਮਾਰ ਕੇ ਦੇਸ਼ ਦੀ ਆਜ਼ਾਦੀ ਲਈ 40 ਸਾਲ ਤਕ ਵਿਦੇਸ਼ਾਂ ਵਿਚ ਭਟਕਦੇ ਫਿਰਦੇ ਰਹੇ। ਉਪਰੋਕਤਾਂ ਨੂੰ ਤਾਂ ਮਜਬੂਰੀ ਵਸ ਆਜ਼ਾਦੀ ਦੀ ਲੜਾਈ ਵਿੱਚ ਕੁਦਣਾ ਪਿਆ ਸੀ ਜਦੋਂ ਇਨ੍ਹਾਂ ਖੁਦ ਆਪਣੀ ਮਰਜ਼ੀ ਤੇ ਪ੍ਰੇਰਣਾ ਸਦਕਾ ਲੜਾਈ ਮੁੱਲ ਲਈ। ਉਸ ਸਮੇਂ ਆਜ਼ਾਦੀ ਦੀ ਲੜਾਈ ਵਿੱਚ ਕੁਦਣ ਦਾ ਇਨ੍ਹਾਂ ਦਾ ਮਨਸ਼ਾ ਇਹ ਸੀ ਕਿ ਇਨ੍ਹਾਂ ਦੇ ਪਦ ਚਿੰਨ੍ਹਾਂ ਤੋਂ ਚਲਦੇ ਹੋਏ ਦੂਜੇ ਰਾਜੇ ਤੇ ਨਵਾਬ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰ ਦੇਣਗੇ ਪਰ ਇਨ੍ਹਾਂ ਦੀ ਇਹ ਮੁਰਾਦ ਪੂਰੀ ਨਾ ਹੋ ਸਕੀ ਅਤੇ ਇਕੱਲਿਆਂ ਹੀ ਦੇਸ਼ ਦੀ ਆਜ਼ਾਦੀ ਕਈ ਅੰਗਰੇਜ਼ਾਂ ਵਿਰੁੱਧ ਲੜਦੇ ਰਹੇ।
1878 ਈ. ਵਿਚ ਯੂ.ਪੀ. ਦੀ ਰਿਆਸਤ ਮਰਸਾਨ ਦੇ ਰਾਜਾ ਟੇਕਮ ਸਿੰਘ ਦੀ ਮੌਤ ਉਪਰੰਤ ਉਨ੍ਹਾਂ ਦੇ ਪੋਤੇ ਰਾਜਾ ਘਨਸ਼ਾਮ ਸਿੰਘ ਗੱਦੀ ਤੇ ਬੈਠੇ । ਉਨ੍ਹਾਂ ਦੇ ਤਿੰਨ ਪੁੱਤਰ ਦੱਤ ਪ੍ਰਸਾਦ ਸਿੰਘ, ਬਲਦੇਵ ਸਿੰਘ ਤੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਪੈਦਾ ਹੋਏ। ਉੱਧਰ ਹਾਥਰਸੀ ਰਿਆਸਤ ਦੀ ਬਾਗਡੋਰ 1861 ਈ. ਵਿਚ ਗੋਦ ਲਏ ਹੋਏ ਪੁੱਤਰ ਹਰ ਨਾਰਾਇਣ ਦੇ ਹੱਥਾਂ ਵਿੱਚ ਸੀ। 1876 ਵਿੱਚ ਅੰਗਰੇਜ਼ੀ ਸਮਰਾਟ ਨੇ ਆਪ ਨੂੰ ਰਾਜਾ ਦੀ ਉਪਾਧੀ ਨਾਲ ਸਨਮਾਨਿਆ। ਬਦਕਿਸਮਤੀ ਨਾਲ ਆਪ ਦੀ ਕੋਈ ਨਰੀਨਾ ਔਲਾਦ ਪੈਦਾ ਨਾ ਹੋਈ। 1888 ਈ. ਵਿੱਚ ਆਪ ਨੇ ਰਾਜਾ ਘਨਸ਼ਾਮ ਸਿੰਘ ਵਾਲੀਏ ਰਿਆਸਤ ਮਰਸਾਨ ਦੇ ਛੋਟੀ ਉਮਰ ਦੇ ਪੁੱਤਰ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੂੰ ਗੋਦ ਲਿਆ। ਸੱਤ (7) ਸਾਲ ਬਾਦ 1895 ਈ. ਵਿੱਚ ਰਾਜਾ ਹਰਨਾਰਾਇਣ ਦਾ ਦੇਹਾਂਤ ਹੋ ਗਿਆ ਅਤੇ 1902 ਵਿਚ ਰਾਜਾ ਘਨਸ਼ਾਮ ਸਿੰਘ ਵੀ ਚੱਲ ਵਸੇ ।

Raja Mahinder Partap Singh | ਰਾਜਾ ਮਹਿੰਦਰ ਪ੍ਰਤਾਪ ਸਿੰਘ (1886-1979)

ਦਸੰਬਰ 1886 ਈ. ਵਿੱਚ ਰਾਜਾ ਮਹਿੰਦਰ ਪ੍ਰਤਾਪ ਸਿੰਘ ਦਾ ਜਨਮ ਮਰਸਾਨ ਵਿਖੇ ਹੋਇਆ ਸੀ। ਆਪ ਦਾ ਪਾਲਨ ਪੋਸ਼ਨ ਹਾਥਰਸ ਵਿਖੇ ਹੋਇਆ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਆਪਣੇ ਬਾਲਗ ਹੋਣ ਤਕ ਰਿਆਸਤ ਦਾ ਪ੍ਰਬੰਧ ਕੋਰਟ ਆਫ਼ ਵਾਰਡਜ਼ ਦੇ ਹੱਥਾਂ ਵਿੱਚ ਰਿਹਾ। 18 ਸਾਲ ਦੀ ਉਮਰ ਵਿਚ 1904 ਵਿਚ ਰਿਆਸਤ ਦੀ ਬਾਗਡੋਰ ਸੰਭਾਲੀ। ਆਪ ਦਾ ਵਿਆਹ ਰਿਆਸਤ ਜੀਂਦ ਦੀ ਇਕ ਰਾਜਕੁਮਾਰੀ ਨਾਲ ਹੋਇਆ। ਇਸੇ ਸਾਲ ਆਪ ਯੋਰਪ ਦੀ ਸੈਰ ਤੇ ਗਏ। ਪੱਛਮੀ ਦੇਸ਼ਾਂ ਦੇ ਰਹਿਣ-ਸਹਿਣ, ਤੌਰ-ਤਰੀਕਿਆਂ ਅਤੇ ਸਨਅਤਾਂ ਤੋਂ ਬਹੁਤ ਪ੍ਰਭਾਵਤ ਹੋਏ। ਇਤਫ਼ਾਕ ਵਸ ਰਸਤੇ ਵਿਚ ਜਹਾਜ਼ ਵਿਚ ਹੀ ਆਪਣੀ ਰਾਣੀ ਨੂੰ ਤੇਜ ਬੁਖ਼ਾਰ ਹੋ ਗਿਆ। ਆਪ ਨੂੰ ਅਹਿਦ ਕੀਤਾ ਕਿ ਰਾਣੀ ਸਾਹਿਬਾ ਦੀ ਸਿਹਤ ਠੀਕ ਹੋ ਜਾਵੇ ਅਤੇ ਵਾਪਸ ਹਿੰਦੋਸਤਾਨ ਪਹੁੰਚਦੇ ਲੋਕਾਂ ਦੀ ਭਲਾਈ ਲਈ ਕੋਈ ਨੇਕ ਕੰਮ ਕਰਾਂਗਾ । ਪ੍ਰਮਾਤਮਾ ਨੇ ਆਪ ਜੀ ਦੀ ਸੁਣ ਲਈ ਅਤੇ ਰਾਣੀ ਸਾਹਿਬਾ ਛੇਤੀ ਹੀ ਠੀਕ ਹੋ ਗਈ। ਰਾਜਾ ਨੇ ਹਿੰਦੋਸਤਾਨ ਪਰਤ ਕੇ ਢੁਕਵਾਂ ਮੌਕਾ ਵੇਖ ਕੇ ਆਪਣੇ ਰਿਸ਼ਤੇਦਾਰਾਂ, ਰਾਜਿਆਂ, ਮਹਾਰਾਜਿਆਂ, ਸਹਿਪਾਠੀਆਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸੱਦਾ-ਪੱਤਰ ਭੇਜੇ। ਇਕ ਸਮਾਗਮ 24 ਮਈ 1909 ਨੂੰ ਬਿੰਦਰਾਬਨ ਦੇ ਸ਼ਹਿਰ ਵਿਚ ਆਯੋਜਿਤ ਕੀਤਾ ਗਿਆ। ਸਾਰੇ ਪਤਵੰਤਿਆਂ ਨੂੰ ਭੇਜੇ ਗਏ ਸੱਦਾ ਪੱਤਰਾਂ ਵਿੱਚ ਲੜਕਾ ਪੈਦਾ ਹੋਣ ਦੀ ਖੁਸ਼ਖਬਰੀ ਦਿੱਤੀ ਗਈ ਸੀ। ਸਤਿਕਾਰਤ ਮਹਿਮਾਨਾਂ ਵਿਚੋਂ ਮਦਨ ਮੋਹਨ ਮਾਲਵੀਆ ਨੂੰ ਇਸ ਸਮਾਗਮ ਦੀ ਪ੍ਰਧਾਨਗੀ ਸੌਂਪੀ ਗਈ। ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਖੜੇ ਹੋ ਕੇ ਐਲਾਨ ਕੀਤਾ ਕਿ ਮੈਂ ਇਕ ਅਜਿਹਾ ਕੌਮੀ ਵਿਦਿਅਕ ਸੰਸਥਾ ਸੋਲੀ ਪੀਣ ਦਾ ਅਹਿਦ ਕੀਤਾ ਹੈ ਜਿਸ ਵਿੱਚ ਦਸਤਕਾਰੀ ਦੀ ਉੱਚ ਸਿੱਖਿਆ ਬਿਨਾਂ ਕਿਸੇ ਫੀਸ ਤੋਂ ਸਭ ਅਮੀਰ ਗਰੀਬ ਪ੍ਰਲਾਓ ਕਰ ਸਕਣਗੇ। ਤੁਸੀਂ ਸਾਰੇ ਇਸ ਵਿਦਿਅਕ ਅਜਾਗੇ ਦਾਨ ਦੇ ਤਜਵੀਜ਼ ਕਰੋ ਇਹ ਮੇਰਾ ਬੇਟਾ ਹੈ ਅਤੇ ਇਸੇ ਦਾ ਅੱਜ ਜਨਮ ਦਿਨ ਹੈ। ਖੁਸ਼ੀ ਤੇ ਸਰਬਸਮਤੀ ਨਾਲ ਇਸ ਸੰਸਥਾ ਦਾ ਨਾਂ “ਪ੍ਰੇਮ ਮਹਾ ਵਿਦਿਆਲਿਆ ਬਿੰਦਰ ਬੇਦਾ ਮੁੱਖਿਆ ਗਿਆ। ਰਾਜਾ ਮਹਿੰਦਰ ਪ੍ਰਤਾਪ ਵਲੋਂ ਉਸੇ ਵੇਲੇ ਆਪਣੀ ਰਿਆਸਤ ਦੀ ਅੱਧੀ ਆਮਦਨ ਉਸ ਸੰਸਥਾ ਦੋਨਾ ਵਕਫ ਕਰ ਦਿੱਤੀ ਗਈ। ਰਾਜਾ ਸਾਹਿਬ ਖੁਦ ਇਸ ਵਿਦਿਅਕ ਸੰਸਥਾ ਦੇ ਮਹਾ ਪ੍ਰਬੰਧਕ ਨਿਯੁਕਤ ਹੋਏ। ਅੱਜ ਤੱਕ ਇਹ ਸੰਸਥਾ ਉਸ ਸ਼ਾਨ-ਉ-ਸ਼ੌਕਤ ਨਾਲ ਚਲ ਰਿਹੀ ਹੈ। ਯੂ.ਪੀ. ਸਰਕਾਰ ਵਲੋਂ ਇਸ ਨੂੰ ਸਾਲਾਨਾ ਹਜ਼ਾਰਾਂ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ। ਜਦੋਂ ਦੇਸ਼ ਵਿਚ ਗੁਰੂ ਕੁਲ ਸਥਾਪਤ ਕਰਨ ਦਾ ਰਿਵਾਜ ਚਲ ਪਿਆ ਤਾਂ ਆਪ ਨੇ ਫਰਖ਼ਾਬਾਦ ਤੋਂ ਬਿੰਦਰਾਬਨ ਵਿਚ ਗੁਰੂਕੁਲ ਸ਼ਿਫਟ ਕਰਨ ਲਈ ਯੂ. ਪੀ. ਆਰਿਆ ਪ੍ਰਤੀਨਿਧ ਸਭਾ ਨੂੰ 5 ਨਵੰਬਰ 1911 ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਅਤੇ ਜਮਨਾ ਦਰਿਆ ਦੇ ਕੰਢੇ ਆਪਣਾ ਲੱਖਾਂ ਰੁਪਏ ਦਾ ਆਲੀਸ਼ਾਨ ਬਾਗ ਦਾਨ ਵਿੱਚ ਦੇ ਦਿੱਤਾ। ਰਾਜਾ ਸਾਹਿਬ ਨੇ 15 ਅਪ੍ਰੈਲ 1912 ਨੂੰ ‘ਪ੍ਰੇਮ’ ਨਾਮੀ ਇਕ ਅਸ਼ਰਾਵਾਰ (ਦਸ ਦਿਨਾਂ ਬਾਦ ਛਪਣ ਵਾਲਾ) ਰਸਾਲਾ ਕੱਢਿਆ। ਰਾਜਾ ਸਾਹਿਬ ਆਪ ਕਟੱਰ ਆਰੀਆ ਸਮਾਜੀ ਸਨ ਇਸ ਲਈ ਛੂਤਛਾਤ ਨੂੰ ਖਤਮ ਕਰਨ ਦਾ ਕੰਮ ਪੂਰੇ ਜ਼ੋਰਾਂ ਨਾਲ ਸ਼ੁਰੂ ਕੀਤਾ। ਇਸੇ ਨਾਲ ਆਪ ਦੁਬਾਰਾ ਵਲਾਇਤ ਚਲੇ ਗਏ। ਇਨ੍ਹਾਂ ਦਿਨਾਂ ਵਿਚ ਹੀ ਆਪ ਦੇ ਪੁੱਤਰ ਪ੍ਰੇਮ ਪ੍ਰਤਾਪ ਸਿੰਘ ਦਾ ਜਨਮ ਹੋਇਆ। ਅਗਲੇ ਸਾਲ 1913 ਵਿਚ ਵਲਾਇਤ ਤੋਂ ਵਾਪਸ ਹਿੰਦੋਸਤਾਨ ਪਰਤ ਆਏ ਅਤੇ ਦੇਹਰਾਦੂਨ ਵਿਖੇ ਰਹਾਇਸ਼ ਰੱਖੀ। ਉਥੇ ਹੀ ਨਿਰਮਲ ਸੇਵਕ ਸਮਾਜ ਦੀ ਨੀਂਹ ਰੱਖੀ ਅਤੇ ਨਾਲ ਹੀ ਨਿਰਮਲ ਸੇਵਕ ਸਮਾਜ ਨਾਂ ਦਾ ਅਖ਼ਬਾਰ ਵੀ ਜਾਰੀ ਕੀਤਾ।
ਅਗਸਤ 1914 ਵਿੱਚ ਜਦੋਂ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਆਪ ਵਲੋਂ ਲਿਖੀ ਗਈ ਪੁਸਤਕ New Religion ਅਨੁਸਾਰ ਆਪ ਦੇ ਮਨ ਵਿਚ ਅੰਗਰੇਜ਼ਾਂ ਵਿਰੁੱਧ ਵਿਦੇਸ਼ਾਂ ਜਰਮਨੀ ਆਦਿ ਵਿਚ ਜਾ ਕੇ ਪੂਰਾ ਲਾਭ ਉਠਾਉਣ ਦਾ ਵਿਚਾਰ ਆਇਆ। ਚੜ੍ਹਦੀ ਜਵਾਨੀ ਵਿੱਚ ਸ਼ਾਹੀ ਐਸ਼-ਉ-ਇਸ਼ਰਤ ਨੂੰ ਤਿਆਗ ਕੇ ਦੇਸ਼ ਦੀ ਆਜ਼ਾਦੀ ਲਈ ਉਮੰਗਾਂ ਦੇ ਠਾਠਾਂ ਮਾਰਦੇ ਸਮੁੰਦਰ ਨੂੰ ਆਪ ਨੂੰ ਹਿੰਦੋਸਤਾਨ ਛੱਡਣ ਤੇ ਮਜਬੂਰ ਕਰ ਦਿੱਤਾ ਅਤੇ ਸਿੱਧੇ ਸਵਿਟਜ਼ਰਲੈਂਡ ਪਹੁੰਚ ਗਏ ਜੋ ਇਕ ਨਿਰਪੱਖ ਦੇਸ਼ ਸੀ। ਜੰਗ ਛਿੜਣ ਤੇ ਸਾਰੇ ਦੇਸ਼ਾਂ ਦੇ ਕ੍ਰਾਂਤੀਕਾਰੀ ਇਥੇ ਇਕੱਠੇ ਹੋ ਗਏ। ਯੋਰਪ ਵਿਚ ਮੌਜੂਦ ਭਾਰਤ ਦੇ ਅਲਬੇਲੇ ਇਨਕਲਾਬੀ ਵੀ ਇਥੇ ਪਹੁੰਚ ਗਏ। ਮੌਲਵੀ ਬਰਕਤ-ਉੱਲਾ ਸਾਨਫਰਾਂਸਿਸਕੋ ਕੈਨੇਡਾ ਵਿੱਚ ਗ਼ਦਰ ਪਾਰਟੀ ਦੇ ਨਾਲ ਕੰਮ ਕਰ ਰਿਹਾ ਸੀ । ਉਥੇ ਉਨ੍ਹਾਂ ਨੂੰ ਰਾਜਾ ਮਹਿੰਦਰ ਪ੍ਰਤਾਪ ਸਿੰਘ ਦਾ ਸੰਦੇਸ਼ ਮਿਲਿਆ ਕਿ ਬਰਲਨ (ਜਰਮਨੀ) ਪਹੁੰਚ ਜਾਊ। ਮੌਲਵੀ ਸਾਹਿਬ 10 ਫਰਵਰੀ 1915 ਨੂੰ ਸਵਿਟਜ਼ਰਲੈਂਡ ਹੁੰਦੇ ਹੋਏ ਬਰਲਨ ਪਹੁੰਚ ਗਏ । ਰਾਜਾ ਮਹਿੰਦਰ ਪ੍ਰਤਾਪ ਸਿੰਘ ਪਹਿਲਾਂ ਹੀ ਉੱਥੇ ਮੌਜੂਦ ਸਨ। ਇਸ ਤੋਂ ਪਹਿਲਾਂ ਹਿੰਦੀ ਇੰਕਲਾਬੀਆਂ ਨੇ 1 ਅਪ੍ਰੈਲ 1914 ਨੂੰ ਜਰਮਨਾਂ ਨਾਲ ਮਿਲਕੇ ਇਕ ਹਿੰਦੀ ਇੰਕਲਾਬੀ ਸੁਸਾਇਟੀ ਸਥਾਪਿਤ ਕੀਤੀ ਸੀ ਜਿਸ ਨੂੰ ਬਰਲਨ ਕਮੇਟੀ ਵਜੋਂ ਵੀ ਜਾਣਇਆ ਜਾਂਦਾ ਹੈ। ਇਹ ਕਮੇਟੀ ਜਰਮਨ ਹਕੂਮਤ ਨੇ ਭਾਰਤੀ ਇੰਕਲਾਬੀਆਂ ਦੀ ਸਹਾਇਤਾ ਨਾਲ ਬਣਾਈ ਸੀ। ਇਸ ਨੂੰ ਸਥਾਪਿਤ ਕਰਨ ਦਾ ਮਨੋਰਥ ਇਹ ਸੀ ਕਿ ਜੰਗ ਦੇ ਦੌਰਾਨ ਇਹ ਕਮੇਟੀ ਸਹਾਇਤਾ ਕਰੇਗੀ। ਪਹਿਲਾ ਵਿਸ਼ਵ ਯੁੱਧ ਛਿੜਨ ਤੋਂ ਪਹਿਲਾਂ ਕਈ ਹਿੰਦੋਸਤਾਨੀ ਇੱਕਲਾਬੀ ਆਜ਼ਾਦੀ ਪ੍ਰਾਪਤੀ ਦੇ ਟੀਚੇ ਨਾਲ ਯੂਰਪ ਵਿੱਚ ਗਰੁੱਪਾਂ ਵਿਚ ਜਾਂ ਵੱਖ-ਵੱਖ ਤੌਰ ਤੇ ਨਿਜੀ ਰੂਪ ਵਿਚ ਸਰਗਰਮ ਸਨ। ਇਨ੍ਹਾਂ ਵਿਚੋਂ ਮਦਰਾਸ ਸੂਬੇ ਦੇ ਚੰਪਕ ਰਮਨ ਪਿੱਲੇ ਜ਼ਿਉਰਚ ਵਿਚ “ਇੰਟਰਨੈਸ਼ਨਲ ਪ੍ਰੋ-ਇੰਡੀਆ ਕਮੇਟੀ ਦੇ ਪ੍ਰਧਾਨ ਸਨ। ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਵਿੱਚ ਅਕਤੂਬਰ 1914 ਵਿਚ ਹੀ ਉਹ ਜ਼ਿਊਰਚ ਛੱਡ ਕੇ ਜਰਮਨੀ ਆ ਗਏ। ਉਥੋਂ ਦੇ ਸਭ ਤੋਂ ਵੱਡੇ ਕੇਂਦਰੀ ਫੌਜੀ ਅਫ਼ਸਰ ਜਰਮਨ ਜਨਰਲ ਸਟਾਫ਼ (German General Staff) ਦੇ ਨਾਲ ਮਿਲ ਕੇ ਕੰਮ ਕਰਨ ਲਈ ਇੰਡੀਅਨ ਨੈਸ਼ਨਲ ਪਾਰਟੀ ਦੀ ਨੀਂਹ ਰੱਖੀ। ਜਿਸਨੂੰ ਬਰਲਨ ਕਮੇਟੀ ਵੀ ਕਹਿੰਦੇ ਸਨ। ਇਸਦੇ ਪ੍ਰਧਾਨ ਸਰੋਜਨੀ ਨਾਇਡੂ ਦੇ ਭਰਾ ਵੀਰੇਂਦਰ ਨਾਥ ਚਟੋਪਾਧਿਆਇ ਨੂੰ ਨਿਯੁਕਤ ਕੀਤਾ ਗਿਆ। ਬਾਕੀ ਮੈਂਬਰਾਂ ਵਿਚ ਚੰਪਕ ਰਮਨ ਪਿੱਲੇ, ਭੂਮੇਸ਼ ਗੁਪਤ ਅਤੇ ਡਾ. ਪ੍ਰਭਾਕਰ ਸ਼ਾਮਲ ਸਨ। ਬਾਦ ਵਿਚ ਲਾਲਾ ਹਰਦਿਆਲ, ਤਾਰਕ ਨਾਥ ਦਾਸ, ਬਰਿੰਦਰ ਦਾਸ ਗੁਪਤ, ਹਰੰਭਾ ਲਾਲ ਗੁਪਤ, ਭੁਪਿੰਦਰ ਨਾਥ ਦੱਤ, ਜੋਧ ਸਿੰਘ ਮਹਾਜਨ ਅਤੇ ਡਾ. ਚੰਦਰ ਕਾਂਤ ਚਕਰਵਰਤੀ ਵੀ ਸ਼ਾਮਲ ਹੋ ਗਏ। ਮੌਲਵੀ ਬਰਕਤ-ਉਲਾ, ਤਾਰਕ ਨਾਥ ਦਾਸ ਅਤੇ ਲਾਲਾ ਹਰਦਿਆਲ ਅਮਨ ਪਾਰਟੀ ਦੇ ਸਰਗਰਮ ਮੈਂਬਰ ਸਨ। ਇਨ੍ਹਾਂ ਮੈਂਬਰਾਂ ਤੋਂ ਇਲਾਵਾ ਡਾ. ਹਾਫ਼ਿਜ਼, ਪ੍ਰਭਾਕਰ ਅਤੇ ਮਨਸੂਰ ਵੀ ਇਸ ਪਾਰਟੀ ਦੇ ਮੈਂਬਰ ਸਨ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਤੁਰਕੀ ਉੱਪਰ ਅੰਗਰੇਜ਼ਾਂ ਵਲੋਂ ਹਮਲਾ ਕੀਤੇ ਜਾਣ ਕਾਰਣ ਦੁਨਿਆ ਭਰ ਕੇ ਮੁਸਲਮਾਨ ਨਾਰਾਜ਼ ਸਨ। ਉਸ ਵੇਲੇ ਤੁਰਕੀ ਦੇ ਸੁਲਤਾਨ ਨੂੰ ਵਿਸ਼ਵ ਦੀ ਸਮੁੱਚੀ ਮੁਸਲਿਮ ਆਬਾਦੀ ਦਾ ਖਲੀਫ਼ਾ ਸਮਝਿਆ ਜਾਂਦਾ ਸੀ। ਮੁਸਲਮਾਨ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ । ਇਸ ਲਈ ਇਨ੍ਹਾਂ ਵਿਰੁੱਧ ਜੰਗ ਨੂੰ ਪੂਰੀ ਦੁਨਿਆਂ ਦੇ ਮੁਸਲਮਾਨਾਂ ਵਿਰੁੱਧ ਜੰਗ ਸਮਝਿਆ ਗਿਆ। ਉਲਮਾਏ ਦੀਨ (ਮੁਸਲਿਮ ਧਾਰਮਿਕ ਆਗੂਆ) ਵੱਲ ਫਤਵਾ (ਹੁਕਮਨਾਮਾ) ਜਾਰੀ ਕੀਤਾ ਗਿਆ ਕਿ ਕੋਈ ਵੀ ਮੁਸਲਮਾਨ ਇਸ ਲੜਾਈ ਵਿੱਚ ਅੰਗਰੇਜ਼ਾਂ ਦਾ ਸਾਥ ਨ ਦੇਵੇ। ਇਸ ਦਾ ਨਤੀਜਾ ਇਹ ਹੋਇਆ ਕਿ ਹਿੰਦੋਸਤਾਨ ਦੇ ਮੁਸਲਮਾਨ ਅੰਗਰੇਜ਼ਾਂ ਵਿਰੁੱਧ ਸੋਚਣ ਲਈ ਮਜਬੂਰ ਹੋ ਗਏ। ਦਾਰੂਲ ਅਲੂਮ ਦਿਉਬੰਦ ਜਿਸ ਦੀ ਨੀਂਹ ਮੱਕਾ ਦੇ ਹਾਜੀ ਇਮਦਾਦ-ਉੱਲਾ ਦੇ ਇਸ਼ਾਰੇ ਤੇ 1867 ਵਿਚ ਰੱਖੀ ਗਈ ਸੀ। ਇਹ ਮੁਸਲਮਾਨਾਂ ਦਾ ਇਕ ਧਾਰਮਿਕ ਕੇਂਦਰ ਹੈ ਜਿਸ ਦੇ ਪਹਿਲੇ ਇੰਚਾਰਜ ਮੌਲਾਨਾ ਮੁਹੱਮਦ ਕਾਸਿਮ ਨਿਯੁਕਤ ਹੋਏ ਸਨ। ਇਹ ਮੌਲਵੀ ਇਮਦਾਦ-ਉੱਲਾ ਦੇ ਸ਼ਾਗਿਰਦ ਰਹਿ ਚੁੱਕੇ ਸਨ। ਮੌਲਾਨਾ ਰਸ਼ੀਦ ਅਹਿਮਦ ਗੰਗੋਹੀ ਵੀ ਮੁਹੱਮਦ ਕਾਸਿਮ ਦੇ ਸਾਥੀ ਸਨ। ਇਨ੍ਹਾਂ ਦੋਹਾਂ ਮੁਸਲਮ ਧਾਰਮਿਕ ਆਗੂਆਂ ਨੇ 1857 ਦੀ ਆਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਭਾਗ ਲਿਆ ਸੀ ਅਤੇ ਫਾਂਸੀ ਪਾਉਂਦੇ-ਪਾਉਂਦੇ ਮੁਸ਼ਕਲ ਨਾਲ ਬਚੇ ਸਨ। ਦੋਵੇਂ ਬਹੁਤ ਵੱਡੇ ਆਲਮ ਬਾ ਅਮਲ ਅਤੇ ਦਲੇਰ ਵਿਅਕਤੀ ਸਨ। ਇਨ੍ਹਾਂ ਦੋਹਾਂ ਵਿੱਚ ਰੁਤਬੇ ਵਿਚ ਮੁਹੱਮਦ ਕਾਸਿਮ ਵੱਡੇ ਸਨ। ਦਾਰੁਲ ਅਲੂਮ ਦਿਊਬੰਦ ਦੇ ਪਹਿਲੇ ਵਿਦਿਆਰਥੀ ਮੌਲਾਨਾ ਮਹਿਮੂਦ-ਅਲ-ਹਸਨ ਜੋ ਬਾਦ ਵਿਚ ਸ਼ੇਖ ਅਲਹਿੰਦ ਦੇ ਨਾਂ ਨਾਲ ਮਸ਼ਹੂਰ ਹੋਏ ਅਤੇ ਬਾਦ ਵਿਚ ਇਹੋ ਮੌਲਾਨਾ ਮਹਿਮੂਦ ਅਲ ਹਸਨ ਦਾਰੁਲ ਅਲੂਮ ਦਿਓਬੰਦ ਦੇ ਮੁਖ ਅਧਿਆਪਕ ਵੀ ਨਿਯੁਕਤ ਹੋਏ ਸਨ, ਦਾ ਰੁਝਾਨ ਵੀ ਅੰਗਰੇਜ਼ਾਂ ਦੇ ਵਿਰੁੱਧ ਸੀ। ਮੁਸਲਮਾਨਾਂ ਦੀ ਇਹ ਵਿਦਿਅਕ ਸੰਸਥਾ ਉਸ ਵੇਲੇ ਇਨ੍ਹੀ ਪ੍ਰਸਿੱਧੀ ਖੱਟ ਚੁੱਕੀ ਸੀ ਕਿ ਦੂਰ ਦੁਰਾਡੇ ਦੇਸ਼ਾਂ ਦੇ ਮੁਸਲਿਮ ਵਿਦਿਆਰਥੀ ਸਿੱਖਿਆ ਪ੍ਰਾਪਤੀ ਲਈ ਇਥੇ ਆਉਣ ਲੱਗ ਪਏ ਸਨ। ਜਿਨ੍ਹਾਂ ਵਿਚ ਅਫਗਾਨਿਸਤਾਨ ਅਤੇ ਸੂਬਾ ਸਰਹੱਦ ਦੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੁੰਦੀ ਸੀ। ਇਨ੍ਹਾਂ ਵਿਦਿਆਰਥੀਆਂ ਵਿਚ ਇਕ ਅਬੈਦੁੱਲਾ ਸਿੰਧੀ ਸਨ ਜੋ ਕਿਸੇ ਕਾਰਣ ਕਰਕੇ ਸਿੱਖ ਤੋਂ ਮੁਸਲਮਾਨ ਹੋ ਗਏ ਸਨ। ਦਿੱਲੀ ਵਿੱਚ ਰਹਿੰਦੇ ਹੋਏ ਮਸ਼ਹੂਰ ਕ੍ਰਾਂਤੀਕਾਰੀਆਂ ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਬੋਸ ਦੇ ਸੰਪਰਕ ਵਿੱਚ ਆ ਗਏ ਸਨ। ਅੰਗਰੇਜ਼ਾਂ ਨੂੰ ਹਿੰਦੋਸਤਾਨ ‘ਚੋਂ ਖਦੇੜਨ ਲਈ ਗ਼ੈਰ ਮੁਸਲਿਮ ਕ੍ਰਾਂਤੀਕਾਰਿਆਂ ਨਾਲ ਸੰਪਰਕ ਜੋੜਨਾ ਬਹੁਤ ਅਹਿਮ ਤੇ ਜ਼ਰੂਰੀ ਸੀ। ਮੌਲਾਨਾ ਮਹਿਮੂਦ ਅਲਹਸਨ ਦੀ ਸਰਪ੍ਰਸਤੀ ਦੇ ਜ਼ਮਾਨੇ ਵਿੱਚ ਇਨ੍ਹਾਂ ਹਿੰਦੂ ਕ੍ਰਾਂਤੀਕਾਰਿਆਂ ਨਾਲ ਸੰਪਰਕ ਕਾਇਮ ਹੋਇਆ। ਜਿਉਂ ਹੀ 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਹੋਰਨਾਂ ਹਿੰਦੋਸਤਾਨੀ ਕ੍ਰਾਂਤੀਕਾਰਿਆਂ ਵਾਂਗ ਮਹਿਮੂਦ ਅਲਹਸਨ ਨੇ ਵੀ ਇਸ ਮੌਕੇ ਨੂੰ ਉਚਿੱਤ ਸਮਝਕੇ ਅੰਗਰੇਜ਼ਾਂ ਵਿਰੁੱਧ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਅਤੇ ਉਬੈਦੁੱਲਾ ਸਿੰਧੀ ਨੂੰ ਕਾਬਲ ਭੇਜ ਦਿੱਤਾ ਜਿਸ ਦਾ ਖਰਚਾ ਆਚਾਰਿਆ ਕ੍ਰਿਪਲਾਨੀ ਦੇ ਸਕੇ ਵੱਡੇ ਭਰਾ ਸ਼ੇਖ ਅਬਦੁਲ ਰਹੀਮ ਨੇ ਦਿੱਤਾ ਜੋ ਕਿਸੇ ਕਾਰਣ ਮੁਸਲਮਾਨ ਬਣ ਚੁੱਕੇ ਸਨ ਪਰ ਇਸ ਜਮਾਤ ਦੇ ਬਹੁਤ ਹੀ ਸਿਰਕੱਢ ਵਰਕਰ ਸਨ। ਮਹਿਮੂਦ-ਅਲ-ਹਸਨ ਜੋ ਕੁਝ ਵੀ ਕਰ ਰਿਹਾ ਸੀ ਉਸਦੀ ਸੂਚਨਾ ਅੰਗਰੇਜ਼ਾਂ ਨੂੰ ਵੀ ਲਗਾਤਾਰ ਮਿਲ ਰਹੀ ਸੀ ਅਤੇ ਕਿਸੇ ਵੀ ਵੇਲੇ ਉਨ੍ਹਾਂ ਦੀ ਗਿ੍ਫ਼ਤਾਰੀ ਦੀ ਸੰਭਾਵਨਾ ਸੀ। ਇਸ ਡਰੋਂ ਉਨ੍ਹਾਂ ਮੱਕਾ ਜਾਣ ਦਾ ਫੈਸਲਾ ਕੀਤਾ ਕਿਉਂਕਿ ਇਕ ਮਸ਼ਹੂਰ ਧਾਰਮਿਕ ਆਗੂ ਜੋ ਹੱਜ ਕਰਨ ਲਈ ਚਲ ਪਿਆ ਹੋਵੇ, ਨੂੰ ਗ੍ਰਿਫ਼ਤਾਰ ਕਰਨ ਦਾ ਹੀਆ ਉਸ ਸਮੇਂ ਦੀ ਅੰਗਰੇਜ਼ ਸਰਕਾਰ ਵਿਚ ਨਹੀਂ ਸੀ। ਮੌਲਾਨਾ ਦੇ ਨਾਲ ਉਨ੍ਹਾਂ ਦੇ ਸਾਥੀ ਸ਼ੇਖ-ਉਲਾ-ਸਦਾਮ, ਮੌਲਾਨਾ ਸਈਦ ਹਸਨ ਮਦਨੀ, ਮੌਲਾਨਾ ਅਜ਼ੀਜ਼ ਗੁਲ ਸਰਹੱਦੀ, ਮੌਲਾਨਾ ਵਹੀਦ ਅਹਿਮਦ, ਮੌਲਾਨਾ ਨੁਸਰਤ ਹੁਸੈਨ, ਮੁਹੱਮਦ ਮੀਆਂ ਅੰਸਾਰੀ (ਮੁਹੱਮਦ ਕਾਸਮ ਦਾ ਦੋਹਤਾ) ਮਦੀਨਾ ਵਿੱਚ ਪਹੁੰਚ ਗਏ। ਉਨ੍ਹਾਂ ਤੁਰਕੀ ਨਾਲ ਮਿਲਕੇ ਉਸਦੀ ਅਤੇ ਅਫ਼ਗਾਨਸਤਾਨ ਦੀ ਸਹਾਇਤਾ ਨਾਲ ਪੱਛਮੀ ਸਰਹੱਦ ਵਲੋਂ ਹਿੰਦੋਸਤਾਨ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਅਤੇ ਹਿੰਦੋਸਤਾਨ ਪਹੁੰਚ ਕੇ ਹਵਾਈ ਫੌਜ ਭਰਤੀ ਕਰਨ ਦੀ ਯੋਜਨਾ ਵੀ ਬਣਾਈ। ਮੌਲਵੀ ਮਹਿਮੂਦ ਅਲਹਸਨ ਇਸ ਹਵਾਈ ਫੌਜ ਦੇ ਕਮਾਂਡਰ-ਇਨ-ਚੀਫ਼ ਮੁਕਰੱਰ ਹੋਏ ਅਤੇ ਆਪਣਾ ਹੈਡ ਕੁਆਟਰ ਮਦੀਨਾ ਵਿਚ ਰੱਖਿਆ। ਉਸਨੇ ਆਪਣੇ ਅਧੀਨ ਕੁਸਤੁਨਤੁਨੀਆ, ਤਹਿਰਾਨ ਅਤੇ ਕਾਬਲ ਵਿੱਚ ਛੋਟੇ ਹੈਡ ਕੁਆਟਰ ਬਣਾਏ। ਮੌਲਵੀ ਉਬੈਦੁੱਲਾ ਸਿੰਧੀ ਕਾਬਲ ਦੇ ਕਮਾਂਡਰ ਥਾਪੇ ਗਏ। ਫਰਵਰੀ 1915 ਵਿੱਚ ਲਾਹੌਰ ਤੋਂ ਬਰਾਸਤਾ ਪੇਸ਼ਾਵਰ ਅਤੇ ਕੋਹਾਟ ਤੋਂ ਕਾਫ਼ੀ ਵਿਦਿਆਰਥੀ ਜੋ ਇਨ੍ਹਾਂ ਦੇ ਹਮ ਖ਼ਿਆਲ ਸਨ ਕਾਬਲ ਪਹੁੰਚ ਗਏ ਅਤੇ ਉਥੋਂ ਦੇ ਮੌਲਵੀਆਂ ਨਾਲ ਸੰਪਰਕ ਪੈਦਾ ਕਰ ਲਿਆ।
ਇੰਨ੍ਹੀ ਦਿਨੀਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਅਤੇ ਮੌਲਵੀ ਬਰਕਤ-ਉੱਲਾ ਜਰਮਨੀ ਵਿੱਚ ਸਨ। ਅਮਰੀਕਾ ਦੀ ਗ਼ਦਰ ਪਾਰਟੀ ਹਿੰਦੋਸਤਾਨ ਆਕੇ ਗ਼ਦਰ ਬਰਪਾ ਕਰਨ ਦੀ ਯੋਜਨਾ ਬਣਾ ਚੁੱਕੀ ਸੀ । ਜਰਮਨੀ ਅਤੇ ਤੁਰਕੀ ਅੰਗਰੇਜ਼ਾਂ ਵਿਰੁੱਧ ਲੜ ਰਹੇ ਸਨ। ਤੁਰਕੀ ਦੇ ਜਨਰਲ ਗਾਲਿਬ ਪਾਸ਼ਾ ਦੇ ਆਪਣੇ ਹਸਤਾਖ਼ਰ ਕਰਕੇ ਇਕ ਐਲਾਨ ਮੋਲੜਾ ਮਹਿਮੂਦ ਅਲ-ਹਸਨ ਨੂੰ ਦੇ ਦਿੱਤਾ ਜਿਸ ਵਿੱਚ ਵਿਸ਼ਵ ਭਰ ਦੇ ਮੁਸਲਮਾਨਾਂ ਨੂੰ ਅੰਗਰੇਜ਼ਾਂ ਵਿਰੁੱਧ ਜਾਰੀ ਜਹਾਦ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਗਈ ਸੀ। ਮੌਲਾਨਾ ਦੇ ਨਾਲ ਮਦੀਨਾ ਗਏ ਹੋਏ ਉਨ੍ਹਾਂ ਦੇ ਇਕ ਸ਼ਾਗਿਰਦ ਮੁਹੱਮਦ ਮੀਆਂ ਅੰਸਾਰੀ ਇਸ ਐਲਾਨ ਨੂੰ ਖੁਫੀਆ ਤੌਰ ਤੇ ਹਿੰਦੋਸਤਾਨ ਲਿਆਏ ਅਤੇ ਅਗੰਰੇਜ਼ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹੋਏ ਇਸ ਐਲਾਨ ਦੀਆਂ ਹਜ਼ਾਰਾਂ ਕਾਪੀਆਂ ਦੇਸ਼ ਦੇ ਕੋਨੇ-ਕੋਨੇ ਵਿਚ ਵੰਡ ਦਿੱਤੀਆਂ ਅਤੇ ਨਿਧੜਕ ਹੋ ਕੇ ਕਬਾਇਲੀ ਖੇਤਰ ਵਿਚ ਪਹੁੰਚ ਗਏ। ਇਸ ਉਪਰੰਤ ਮੀਆਂ ਅੰਸਾਰੀ ਕਾਬਲ ਚਲੇ ਗਏ ਅਤੇ ਮੌਲਵੀ ਉਬੈਦੁੱਲਾ ਸਿੰਧੀ ਦੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਧਰ ਜਰਮਨੀ ਵਿਚ ਰਾਜਾ ਮਹਿੰਦਰ ਪ੍ਰਤਾਪ ਅਤੇ ਮੌਲਾਨਾ ਬਰਕਤ-ਉੱਲਾ ਨੇ ਕੈਸਰ ਦਿਲਹਮ ਦੂਜਾ, ਪਾਲਵਾਨ ਹਿੰਡਨ ਬਰਗ ਨਾਲ ਮਿਲ ਕੇ ਕਾਬਲ ਵਿੱਚ ਇਕ ਮਿਸ਼ਨ ਭੇਜਣ ਦਾ ਪ੍ਰੋਗਰਾਮ ਬਣਾਇਆ। ਇਸ ਮਿਸ਼ਨ ਸੰਬੰਧੀ ਖ਼ਲੀਫਾ ਉਲ ਮੁਸਲਮੀਨ ਅਬਦੁਲ ਮਜੀਦ ਖਾਂ ਤੁਰਕੀ ਨਾਲ ਵੀ ਹਿੰਦੋਸਤਾਨ ਦੀ ਆਜ਼ਾਦੀ ਬਾਰੇ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਤੁਰਕੀ ਅਤੇ ਜਰਮਨਾਂ ਦਾ ਇਕ ਮਿਸ਼ਨ ਨੈਦਰਾ ਅਮੀਰ ਦੀ ਅਗਵਾਈ ਵਿਚ ਅਫ਼ਗਾਨਿਸਤਾਨ ਦੀ ਖੈਰਸਗਾਲੀ ਲਈ ਰਵਾਨਾ ਹੋ ਚੁੱਕਿਆ ਸੀ। ਮਹਾਂਯੁੱਧ ਦੇ ਸ਼ੁਰੂ ਵਿੱਚ ਰੂਸ ਤੇ ਬਰਤਾਨੀਆਂ ਦੋਵੇਂ ਹੀ ਅਫ਼ਗਾਨਿਸਤਾਨ ਦੇ ਅਮੀਰ ਨੂੰ ਨਿਰਪਖ ਰੱਖਣਾ ਚਾਹੁੰਦੇ ਸਨ ਅਤੇ ਹਰ ਹੀਲੇ ਉਸ ਨੂੰ ਖੁਸ਼ ਰੱਖਣ ਦੀ ਧਾਰੀਂ ਬੈਠੇ ਸਨ । ਇਹ ਮਿਸ਼ਨ ਅਸਲ ਵਿਚ ਜਰਮਨੀ ਵਲੋਂ ਤੁਰਕੀ ਦੇ ਅਨਵਰ ਪਾਸ਼ਾ ਦੀ ਤਜਵੀਜ਼ ਦਾ ਅਮਲੀ ਜਵਾਬ ਸੀ।
ਕੁਝ ਦਿਨ ਬਾਦ ਜਰਮਨ ਦੀ ਬਰਲਨ ਕਮੇਟੀ ਨੇ ਜਰਮਨ ਦੇ ਵਿਦੇਸ਼ ਮੰਤਰਾਲੇ ਨੂੰ ਸੁਝਾਅ ਦਿੱਤਾ ਕਿ ਹਿੰਦੋਸਤਾਨੀਆਂ ਤੇ ਆਧਾਰਿਤ ਇਕ ਹੋਰ ਵਫ਼ਦ ਮੱਧ ਪੂਰਬ ਭੇਜਿਆ ਜਾਵੇ ਜੋ ਉਥੇ ਮੌਜੂਦ ਹਿੰਦੋਸਤਾਨੀ ਕ੍ਰਾਂਤੀਕਾਰੀਆਂ ਨੂੰ ਪ੍ਰੇਰਣਾ ਤੇ ਸਿਖਲਾਈ ਦੇ ਕੇ ਅਗੰਰੇਜ਼ਾਂ ਵਿਰੁੱਧ ਹਿੰਦੋਸਤਾਨ ਵਿੱਚ ਭੰਡੀ-ਪ੍ਰਚਾਰ ਕਰਨ ਲਈ ਤਿਆਰ ਕੀਤਾ ਜਾਵੇ । ਜਰਮਨ ਦੇ ਵਿਦੇਸ਼ ਮੰਤਰੀ ਨੇ ਇਸ ਸੁਝਾਅ ਦਾ ਸਵਾਗਤ ਕੀਤਾ ਅਤੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਇਕ ਵਫ਼ਦ ਮੱਧ-ਪੂਰਬ ਲਈ ਰਵਾਨਾ ਕੀਤਾ। ਰਾਜਾ ਮਹਿੰਦਰ ਪ੍ਰਤਾਪ ਸਿੰਘ ਅਤੇ ਮੌਲਵੀ ਬਰਕਤ-ਉੱਲਾ ਦੇ ਜਰਮਨ ਦੋਸਤ ਉਨ੍ਹਾਂ ਨੂੰ ਮਿਲਾਉਣ ਦੇ ਮੰਤਵ ਨਾਲ ਤੁਰਕੀ ਦੇ ਬਾਦਸ਼ਾਹ ਵਹਿਲਮੀ ਪਾਸ਼ਾ, ਪ੍ਰਧਾਨ ਮੰਤਰੀ ਅਤੇ ਯੁੱਧ ਮੰਤਰੀ ਅਨਵਰ ਪਾਸ਼ਾ ਦੇ ਕੋਲ ਲੈ ਗਏ। ਤੁਰਕੀ ਦੇ ਕਾਜ਼ਮ ਬੇ ਵੀ ਇਸ ਵਫਦ ਦੇ ਨਾਲ ਚਲ ਪਏ। ਜਰਮਨੀ ਦੇ ਪ੍ਰਤੀਨਿਧ ਡਾਕਟਰ ਖਾਨ ਹੀਟਿੰਗ ਅਤੇ ਕੈਪਟਨ ਮਿਡ ਮਾਈਜ਼ ਵੀ ਉਨ੍ਹਾਂ ਦੇ ਨਾਲ ਸਨ। ਰਾਜਾ ਮਹਿੰਦਰ ਪ੍ਰਤਾਪ ਸਿੰਘ ਜਰਮਨੀ, ਤੁਰਕੀ ਅਤੇ ਹਿੰਦੋਸਤਾਨੀ ਹੁਰੀਅਤ ਪਸੰਦਾਂ ਦਾ ਕਾਰਵਾਂ ਆਜ਼ਾਦੀ ਦੇ ਸਾਲਾਰ-ਏ-ਆਜ਼ਮ ਦੀ ਹੈਸੀਅਤ ਵਿਚ ਅਕਤੂਬਰ 1915 ਨੂੰ ਅਫ਼ਗਾਨਿਸਤਾਨ ਦੀ ਸਰਹੱਦ ਤੇ ਹਰਾਤ ਨਾਂ ਤੇ ਸਥਾਨ ਤੇ ਪਹੁੰਚੇ। ਰਾਜਾ ਮਹਿੰਦਰ ਪ੍ਰਤਾਪ ਨੇ ਇਸ ਮੁਹਿੰਮ ਨੂੰ ਸਫ਼ਲ ਬਨਾਉਣ ਲਈ ਕੈਸਰ ਜਰਮਨੀ ਸੁਲਤਾਨ ਮੁਹੰਮਦ ਗ਼ਾਜ਼ੀ ਪੰਜਮ ਸਾਬਕ ਫਦਯੂ ਅੱਬਾਸ ਹਲਮੀ ਅਤੇ ਸ਼ੇਖ-ਉਲ-ਇਸਲਾਮ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਰਾਜਾ ਮਹਿੰਦਰ ਪ੍ਰਤਾਪ ਦੀ ਇਹ ਚੋਣ ਇਸ ਮਿਸ਼ਨ ਲਈ ਬਹੁਤ ਹੀ ਅਨੁਕੂਲ ਤੇ ਢੁਕਵੀਂ ਸੀ। ਹਰਾਤ ਦੇ ਗਵਰਨਰ ਮੁਹੱਮਦ ਸਰਵਰ ਖਾਂ ਨੇ ਇਸ ਵਫ਼ਦ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਅਤੇ ਹਰ ਪ੍ਰਕਾਰ ਦੀ ਸੁਵਿਧਾ ਉਪਲਬੱਧ ਕਰਵਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੀ। ਫੌਜਾਂ ਨੇ ਤੋਪਾਂ ਦੀ ਸਲਾਮੀ ਦਿੱਤੀ ਅਤੇ ਗਾਰਡ ਆਫ਼ ਆਨਰ ਪੇਸ਼ ਕੀਤਾ। ਜਦੋਂ ਇਹ ਮਿਸ਼ਨ ਹਰਾਤ ਤੋਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ ਵਿਚ ਪੁੱਜਾ ਤਾਂ ਇਸ ਨੂੰ ਜ਼ਹੀਰ-ਉਲ-ਦੀਨ ਬਾਬਰ ਦੇ ਬਾਗ ਅਤੇ ਸ਼ਾਹੀ ਮਹਿਲ ਵਿੱਚ ਠਹਿਰਾਇਆ ਗਿਆ। ਸਰਦਾਰ ਨਸਰੁੱਲਾ ਖਾਂ ਪ੍ਰਧਾਨ ਮੰਤਰੀ ਵਲੀ ਅਹਿਦ ਸ਼ਹਿਜ਼ਾਦਾ ਅਨਾਇਤ- ਉੱਲਾ ਖਾਂ ਮੁਈਨ-ਉਲ-ਮੁਲਕ ਸ਼ਹਿਜ਼ਾਦਾ ਗ਼ਾਜ਼ੀ ਅਮਾਨ-ਉੱਲਾ ਖਾਂ ਨੇ ਆਉਣ ਦੇ ਮਕਸਦ ਅਤੇ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਫਿਰ ਕਸਦੇ ਦਿਲਕੁਸ਼ਾ ਸ਼ਾਹੀ ਮਹਿਲ ਵਿਚ ਅਮੀਰ ਹਬੀਬ-ਉੱਲਾ ਖਾਂ ਵਾਲੀਏ ਅਫ਼ਗ਼ਾਨਿਸਤਾਨ ਵਿਚ ਇਸ ਸ਼ਾਨ ਨਾਲ ਪ੍ਰਵੇਸ਼ ਕੀਤਾ ਕਿ ਸਭ ਤੋਂ ਅੱਗੇ ਰਾਜਾ ਪ੍ਰਤਾਪ ਸਿੰਘ ਹਰੇ ਰੰਗ ਦੀ ਗੋਲ ਪਗੜੀ ਤੇ ਸੁਰਖ਼ ਚੋਗਾ (ਲੰਮਾ ਕੁਰਤਾ) ਪਹਿਨੇ ਹੋਏ ਸਨ । ਉਨ੍ਹਾਂ ਦੇ ਪਿੱਛੋਂ ਕੈਸਰ-ਏ-ਜਰਮਨੀ ਦੇ ਨੁਮਾਇੰਦੇ ਫਿਰ ਤੁਰਕੀ ਦੇ ਕਾਜ਼ਮ ਬੇ ਅਤੇ ਹਿੰਦੁਸਤਾਨੀ ਨੁਮਾਇੰਦੇ ਮੌਲਾਨਾ ਬਰਕਤਉਲਾ ਸਨ । ਵਾਲੀ-ਏ-ਅਫ਼ਗ਼ਾਨਿਸਤਾਨ ਅਮੀਰ ਹਬੀਬ-ਉੱਲਾ ਖਾਂ ਨਾਲ ਹਿੰਦੋਸਤਾਨ ਦੀ ਆਜ਼ਾਦੀ ਦੇ ਸੰਬੰਧ ਵਿੱਚ ਡੂੰਘੀ ਗੱਲਬਾਤ ਕਰਦਿਆਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਹਿੰਦੋਸਤਾਨ ਦੀ ਆਜ਼ਾਦੀ ਇਸ ਲਈ ਜ਼ਰੂਰੀ ਹੈ ਕਿ ਇਸ ਦੀ ਆਜ਼ਾਦੀ ਵਿੱਚ ਏਸ਼ੀਆ ਤੇ ਖੁਦ ਅਫ਼ਗ਼ਾਨਿਸਤਾਨ ਦੀ ਆਜ਼ਾਦੀ ਦਾ ਭੇਦ ਛੁਪਿਆ ਹੋਇਆ ਹੈ। ਉਨ੍ਹਾਂ ਅਮੀਰ-ਏ-ਅਫ਼ਗ਼ਾਨਿਸਤਾਨ ਨੂੰ ਇਹ ਚੇਤੇ ਕਰਾਉਣ ਦੀ ਕੋਸ਼ਿਸ ਕੀਤੀ ਕਿ ਜੰਗ ਵਿਚ ਇੱਤਹਾਦੀਆਂ ਦੀ ਸੰਪੂਰਨ ਹਾਰ ਅਤੇ ਮਹਿਵਰੀਆਂ ਦੀ ਯਕੀਨੀ ਜਿੱਤ ਹੋਵੇਗੀ। ਅਮੀਰ ਹਬੀਬ-ਉੱਲਾ ਖਾਂ ਰਾਜਾ ਸਾਹਿਬ ਦੀਆਂ ਦਲੀਲਾਂ ਤੋਂ ਬੇਹਦ ਪ੍ਰਭਾਵਿਤ ਹੋਏ ਅਤੇ ਕਾਫ਼ੀ ਦੇਰ ਤੱਕ ਦੋਹਾਂ ਵਿਚਕਾਰ ਵਿਚਾਰ-ਵਟਾਂਦਰਾ ਚਲਦਾ ਰਿਹਾ। ਅਮੀਰ ਹਬੀਬ-ਉੱਲਾ ਖਾਂ ਨਾਲ ਹੋਈ ਗੱਲਬਾਤ ਨੂੰ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਬੜੇ ਹੀ ਗੌਰਵਮਈ ਅੰਦਾਜ਼ ਵਿਚ ਇਸ ਪ੍ਰਕਾਰ ਬਿਆਨ ਕੀਤਾ “ਗੱਲਬਾਤ ਦੌਰਾਨ ਮੈਂ ਅਮੀਰ ਹਬੀਬ-ਉੱਲਾ ਖਾਂ ਦੇ ਸੱਜੇ ਪਾਸੇ ਮਸੰਦ ਤੇ ਬ੍ਰਾਜਮਾਨ ਸੀ। ਮੌਲਾਨਾ ਬਰਕਤ-ਉੱਲਾ ਸਾਡੇ ਦੋਹਾਂ ਵਿਚਕਾਰ ਦੋ ਭਾਸ਼ੀਏ (ਅਨੁਵਾਦਕ) ਦਾ ਕੰਮ ਕਰ ਰਹੇ ਸਨ।” ਜਦੋਂ ਖਾਣੇ ਦਾ ਸਮਾਂ ਆਇਆ ਤਾਂ ਰਾਜਾ ਜੀ ਲਈ ਦੂਜੇ ਸਾਥੀਆਂ ਤੋਂ ਵਖਰਾ ਖਾਨਾ ਤਿਆਰ ਕਰਵਾਇਆ ਗਿਆ ਜਿਸ ਨੂੰ ਰਾਜਾ ਜੀ ਨੇ ਇਹ ਕਹਿਕੇ ਖਾਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਉਹ ਖਾਣਾ ਖਾਣ ਵਿਚ ਖੁਸ਼ੀ ਤੇ ਮਾਨ ਮਹਿਸੂਸ ਕਰਾਂਗਾ ਜੋ ਮੇਰੇ ਦੂਜੇ ਹੁੱਰੀਅਤ ਪਸੰਦ ਸਾਥੀਆਂ ਲਈ ਤਿਆਰ ਕੀਤਾ ਗਿਆ ਹੈ। ਜਰਮਨੀ ਤੇ ਤੁਰਕ ਨੁਮਾਇੰਦਿਆਂ ਮੌਲਾਨਾ ਬਰਕਤ-ਉੱਲਾ ਭੁਪਾਲੀ- ਵਾਲੀਏ ਅਫ਼ਗਾਨਿਸਤਾਨ ਅਮੀਰ ਹਬੀਬ-ਉੱਲਾ ਖਾਂ, ਪ੍ਰਧਾਨ ਮੰਤਰੀ ਨਸਰੁੱਲਾ ਖਾਂ ਵਲੀ ਅਹਿਦ ਸ਼ਹਿਜ਼ਾਦਾ ਅਨਾਇਤ-ਉੱਲਾ ਖਾਂ ਮੁਐਨ-ਉਲ-ਮੁਲਕ ਸ਼ਹਿਜ਼ਾਦਾ ਗਾਜ਼ੀ ਅਮਾਨ ਉੱਲਾ ਖਾਂ ਨੇ ਇਕ ਸਾਥ ਇਕੱਠਿਆਂ ਬੈਠ ਕੇ ਇੱਕੋ ਹੀ ਦਸਤਰ ਖਾਨ ਤੇ ਖਾਣਾ ਲਿਆ। ਖਾਨੇ ਤੋਂ ਬਾਦ ਵਫ਼ਦ ਦੇ ਮੈਂਬਰਾਂ ਨਾਲ ਕਈ ਮੀਟਿੰਗਾਂ ਤੇ ਬੈਠਕਾਂ ਸਰਦਾਰ ਨਸਰੁੱਲਾ ਖਾਂ ਪ੍ਰਧਾਨ ਮੰਤਰੀ ਅਤੇ ਆਕਾਏ-ਮੁਲਕ ਹਾਜੀ ਅਬਦੁਲ ਰੱਜਾਕ ਦੇ ਨਵਾਬ ਸਥਾਨਾਂ ਤੇ ਆਯੋਜਿਤ ਹੋਈਆਂ ਜਿਨ੍ਹਾਂ ਵਿਚ ਵਲੀ ਅਹਿਦ ਸ਼ਹਿਜ਼ਾਦਾ ਅਨਾਇਤ-ਉੱਲਾ ਖਾਂ ਮੁਐਨ-ਉਲ-ਮੁਲਕ, ਸ਼ਹਿਜ਼ਾਦਾ ਗਾਜ਼ੀ ਅਮਾਨ-ਉੱਲਾ ਵੀ ਸ਼ਾਮਲ ਹੁੰਦੇ ਰਹੇ। ਇਨ੍ਹਾਂ ਮੀਟਿੰਗਾਂ ਵਿਚ ਰਾਜਾ ਮਹਿੰਦਰ ਪ੍ਰਤਾਪ ਸਿੰਘ ਅਵਧ ਦੇ ਮੁਖੀ ਦੇ ਨਾਤੇ ਇਸ ਵਾਅਦੇ ਨੂੰ ਬਾਰ-ਬਾਰ ਦੁਹਰਾਉਂਦੇ ਰਹੇ ਕਿ ਹਿੰਦੋਸਤਾਨ ਆਜ਼ਾਦ ਹੋਣ ਉਪਰੰਤ ਅਸੀਂ ਖੁਸ਼ੀ ਨਾਲ ਤੁਹਾਡੀ ਇੱਛਾ ਅਨੁਸਾਰ ਬਲੋਚਿਸਤਾਨ ਅਤੇ ਮੱਧ-ਏਸ਼ੀਆ ਦੇ ਫਾਰਸੀ ਬੋਲਦੇ ਇਲਾਕੇ ਤੁਹਾਡੇ ਹਵਾਲੇ ਕਰ ਦਿਆਂਗੇ। ਚੇਤੇ ਰਹੇ ਕਿ ਅਕਤੂਬਰ 1915 ਵਿੱਚ ਜਰਮਨ, ਤੁਰਕ ਅਤੇ ਹਿੰਦੋਸਤਾਨ ਅਫ਼ਗਾਨੀ ਹੁੱਰੀਅਤ ਪਸੰਦਾਂ ਦੀਆਂ ਇਨ੍ਹਾਂ ਮੀਟਿੰਗਾਂ ਵਿੱਚ ਬਲੋਚਿਸਤਾਨ ਨੂੰ ਅਫ਼ਗ਼ਾਨਿਸਤਾਨ ਦੇ ਹਵਾਲੇ ਕਰਨ ਦੀ ਮੰਗ ਮੁਅਨ-ਉਲ-ਮੁਲਕ ਗਾਜ਼ੀ ਅਮਾਨ-ਉੱਲਾ ਖਾਂ ਨੇ ਇਸ ਲਈ ਕੀਤੀ ਸੀ ਕਿ ਬਲੋਚਿਸਤਾਨ ਮਿਲ ਜਾਣ ਨਾਲ ਅਫ਼ਗਾਨਿਸਤਾਨ ਨੂੰ ਸਮੁੰਦਰ ਤੱਕ ਦਾ ਰਾਸਤਾ ਮਿਲ ਜਾਵੇਗਾ। ਆਕਾਨ-ਕਾਰਵਾਂ ਆਜ਼ਾਦੀ ਅਤੇ ਇਨਕਲਾਬੀ ਕੌਂਸਲ ਦੀ ਆਖ਼ਰੀ ਮੀਟਿੰਗ ਆਕਾਏ ਹਾਜੀ ਅਬਦੁੱਲ ਰੱਜ਼ਾਕ ਖਾਂ ਦੇ ਮਕਾਨ ਤੇ 29 ਅਕਤੂਬਰ 1915 ਨੂੰ ਹੋਈ ਸੀ ਜਿਸ ਵਿਚ ਹਿੰਦੋਸਤਾਨ ਵਿੱਚ ਸਮਾਨਾਂਤਰ ਸਰਕਾਰ ਸਥਾਪਤ ਕਰਨ ਦਾ ਨਿਰਣਾ ਲਿਆ ਗਿਆ ਸੀ ਅਤੇ ਪਹਿਲੀ ਦਸੰਬਰ 1915 ਨੂੰ ਇਸਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਦੇ ਜੀਵਨ ਭਰ ਲਈ ਪ੍ਰਧਾਨ ਰਾਜਾ ਮਹਿੰਦਰ ਪ੍ਰਤਾਪ ਸਿੰਘ, ਪ੍ਰਧਾਨ ਮੰਤਰੀ ਮੌਲਾਨਾ ਬਰਕਤ ਉੱਲਾ ਨੂੰ ਬਣਾਇਆ ਗਿਆ ਸੀ। ਰੱਖਿਆ ਮੰਤਰਾਲਾ ਤੁਰਕੀ ਦੇ ਕਾਜ਼ਮ ਬੇ ਨੂੰ ਸੌਂਪਿਆ ਗਿਆ ਸੀ। ਮੌਲਵੀ ਉਬੈਦੁੱਲਾ ਸਿੰਧੀ ਜਿਸ ਨੇ ਪਹਿਲਾਂ ਹੀ ਅਫ਼ਗ਼ਾਨਿਸਤਾਨ ਵਿੱਚ ਅੰਗਰੇਜ਼ਾਂ ਵਿਰੁੱਧ ਮੋਰਚਾ ਖੋਲ੍ਹੇ ਹੋਏ ਸਨ, ਮਹਿਮੂਦ-ਅਲ-ਹਸਨ ਦੀ ਚਿੱਠੀ ਮਿਲਣ ਤੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਨਾਲ ਆ ਮਿਲਿਆ ਅਤੇ ਉਨ੍ਹਾਂ ਦੀ ਤਾਰੀਖ 21 ਫਰਵਰੀ 1915 ਨਿਰਧਾਰਤ ਸੀ। ਗ਼ਦਰ ਪਾਰਟੀ ਦੇ ਕੁਝ ਵਰਕਰ ਡਾ. ਮਥਰਾ ਸਿੰਘ ਅਤੇ ਭਾਈ ਨੂੰ ਗ੍ਰਹਿ ਮੰਤਰਾਲੇ ਦਾ ਭਾਰ ਸੌਂਪਿਆ ਗਿਆ। ਇਨ੍ਹਾਂ ਹੀ ਦਿਨਾਂ ਵਿਚ ਪੰਜਾਬ ਦਾ ਗ਼ਦਰ ਕਿਰਪਾਲ ਸਿੰਘ ਜਾਸੂਸ ਦੀ ਕਾਰਸਤਾਨੀ ਕਾਰਣ ਫੇਲ੍ਹ ਹੋ ਗਿਆ ਜਿਸ ਹਰਨਾਮ ਸਿੰਘ ਕੋਟਾ ਜੋ ਸਰਹੱਦੀ ਫੌਜਾਂ ਵਿਚ ਬਗ਼ਾਵਤ ਦੇ ਸੁਰ ਉਠਾ ਰਹੇ ਸਨ, ਇਹ ਸੂਚਨਾ ਮਿਲਣ ਤੇ ਅਫ਼ਗਾਨਿਸਤਾਨ ਆ ਗਏ। ਹਿੰਦ ਦੀ ਅਗੰਰੇਜ਼ੀ ਸਰਕਾਰ ਦੀ ਮੰਗ ਤੇ ਕਾਬਲ ਦੀ ਸਰਕਾਰ ਨੇ ਇਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਿੱਥੇ ਪਹਿਲਾਂ ਹੀ ਲਾਹੌਰ, ਪੇਸ਼ਾਵਰ ਅਤੇ ਕੋਹਾਟ ਤੋਂ ਗਏ ਹੋਏ ਮੁਸਲਿਮ ਵਿਦਿਆਰਥੀ ਕੈਦ ਸਨ। ਜਦੋਂ ਮੌਲਵੀ ਬਰਕਤ ਉੱਲਾ ਤੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਕਾਬਲ ਆਏ ਤਾਂ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਦਿੱਤਾ। ਇਨ੍ਹਾਂ ਦਿਨਾਂ ਵਿਚ ਹੀ ਇਕ ਹੋਰ ਗ਼ਦਰੀ ਕਾਲਾ ਸਿੰਘ ਪੰਜਾਬ ਤੋਂ ਫਰਾਰ ਹੋ ਕੇ ਕਾਬਲ ਪਹੁੰਚ ਗਿਆ ਸੀ। ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਇਨ੍ਹਾਂ ਸਾਰਿਆਂ ਨੂੰ ਕੋਈ ਨਾ ਕੋਈ ਅਹੁਦਾ ਇਸ ਅਸਥਾਈ ਸਰਕਾਰ ਵਿੱਚ ਦੇ ਦਿੱਤਾ। ਇਸ ਪ੍ਰਕਾਰ ਮੌਲਵੀ ਬਸ਼ੀਰ (ਅਬਦੁੱਲ ਰਹੀਮ) ਰੱਖਿਆ ਮੰਤਰੀ, ਚੰਪਕ ਰਮਨ ਪਿਲੇ ਵਿਦੇਸ਼ ਮੰਤਰੀ, ਡਾ. ਮਥਰਾ ਸਿੰਘ (ਸ਼ਮਸ਼ੇਰ ਸਿੰਘ) ਖੁਦਾ ਬਖਸ਼-ਮੁਹੰਮਦ ਅਲੀ ਮੰਤਰੀ, ਡਾ. ਰਹਿਮਤ ਅਲੀ ਜ਼ਕਰੀਆ ਖੁਰਾਕ ਮੰਤਰੀ, ਜ਼ਫ਼ਰ ਹੁਸੈਨ, ਅੱਲਾ ਨਵਾਜ਼, ਹਰਨਾਮ ਸਿੰਘ ਕੋਟਾ, ਕਾਲਾ ਸਿੰਘ (ਗੁੱਜਰ ਸਿੰਘ) ਅਬਦੁਲ ਜਕ ਅਤੇ ਅਬਦੁੱਲ ਬਾਰੀ ਸਕੱਤਰ ਨਿਯੁਕਤ ਹੋਏ। ਨਾਲ ਹੀ 12 ਹਜ਼ਾਰ ਨਫ਼ਰੀ ਦੀ ਫੌਜ ਤਿਆਰ ਕੀਤੀ ਗਈ। ਇਸ ਫੌਜ ਦੀ ਤਰਜ਼ ਤੇ ਆਜ਼ਾਦ ਹਿੰਦ ਫੌਜ ਦੇ ਕੁਝ ਦਸਤੇ ਅੰਗਰੇਜ਼ਾਂ ਨਾਲ ਲੈਂਦੇ ਰਹੇ।
ਸਮਾਨਤਰ ਸਰਕਾਰ ਵਲੋਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਕੋਲ ਆਪਣੇ ਪ੍ਰਤੀਨਿਧ ਭੇਜੇ ਗਏ। ਇਨ੍ਹਾਂ ਪ੍ਰਤੀਨਿਧ ਸਦਕਾ ਉਨ੍ਹਾਂ ਕਈ ਅੰਤਰ ਰਾਸ਼ਟਰੀ ਸਮੱਸਿਆਵਾਂ ਪੈਦਾ ਹੋ ਗਈਆਂ ਜਿਨ੍ਹਾਂ ਕਾਰਣ ਅੰਗਰੇਜ਼ਾਂ ਨੂੰ ਬਹੁਤ ਕਠਿਨਾਈਆਂ ਜਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਵੱਲੋਂ ਹਿੰਦੋਸਤਾਨੀਆਂ ਤੇ ਕੀਤੇ ਜਾ ਰਹੇ ਅਤਿਆਚਾਰ ਬਾਰੇ ਵਿਦੇਸ਼ਾਂ ਵਿੱਚ ਕਾਫ਼ੀ ਪ੍ਰਚਾਰ ਕੀਤਾ ਗਿਆ। ਇਨ੍ਹਾਂ ਸਾਰੀਆਂ ਕਾਰਵਾਈਆਂ ਬਾਰੇ ਅੰਗਰੇਜ਼ਾਂ ਨੂੰ ਵੀ ਬਰਾਬਰ ਸੂਚਨਾ ਮਿਲਦੀ ਰਹੀ ਅਤੇ ਉਹ ਹਰ ਸੰਭਵ ਢੰਗ ਰਾਹੀਂ ਅਮੀਰ ਅਫ਼ਗਾਨਿਸਤਾਨ ਤੇ ਦਬਾਅ ਪਾਉਂਦੇ ਰਹੇ। ਅਸਥਾਈ ਸਰਕਾਰ ਨੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਨਾਲ ਇਕ ਗੁਪਤ ਸਮਝੌਤਾ ਕੀਤਾ ਜਿਸ ਉੱਪਰ ਅਸਥਾਈ ਸਰਕਾਰ ਵਲੋਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਅਤੇ ਅਫ਼ਗਾਨਿਸਤਾਨ ਦੀ ਸਰਕਾਰ ਵਲੋਂ ਸ਼ਾਹ ਹਬੀਬ ਉੱਲਾ ਨੇ ਹਸਤਾਖ਼ਰ ਕੀਤੇ। ਇਸ ਸਮਝੌਤੇ ਦੀ ਸਭ ਤੋਂ ਅਹਿਮ ਧਾਰਾ ਇਹ ਸੀ ਕਿ ਅਫ਼ਗਾਨਿਸਤਾਨ ਸਰਕਾਰ ਭਾਰਤ ਵਿਚ ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ 50 ਹਜ਼ਾਰ ਫੌਜੀ ਭੇਜ ਕੇ ਸਹਾਇਤਾ ਦੇਵੇਗੀ। ਅਫ਼ਗਾਨਿਸਤਾਨ ਦੇ ਜਿੰਨੇ ਵੀ ਫੌਜੀ ਇਸ ਜੰਗ ਵਿਚ ਮਾਰੇ ਜਾਣਗੇ ਉਨ੍ਹਾਂ ਦੇ ਇਵਜ਼ ਵਿੱਚ ਆਜ਼ਾਦ ਹਿੰਦ ਸਰਕਾਰ ਦਸ ਹਜ਼ਾਰ ਹਿੰਦੋਸਤਾਨੀ ਸਿਪਾਹੀ ਦੇਵੇਗੀ। ਇਸ ਗੁਪਤ ਸੰਧੀ ਅਨੁਸਾਰ ਅਫ਼ਗਾਨਿਸਤਾਨ ਅਤੇ ਹਿੰਦੋਸਤਾਨ ਵਿਚਕਾਰ ਦਰਿਆਏ ਸਿੰਧ ਨੂੰ ਸਰਹੱਦ ਵਜੋਂ ਮਨਿਆ ਗਿਆ। ਅਫ਼ਗਾਨਿਸਤਾਨ ਨੇ ਜਰਮਨੀ ਤੋਂ 25 ਹਜ਼ਾਰ ਫੌਜੀਆਂ ਜਾਣ ਉਪਰੰਤ ਅਗੰਰੇਜ਼ਾਂ ਵਿਰੁੱਧ ਐਲਾਨ-ਏ-ਜੰਗ ਕਰ ਦੇਣਾ ਸੀ। ਮੌਲਾਨਾ ਉਬੈਦੁੱਲਾ-ਸੰਧੀ ਨੇ ਹਿੰਦੋਸਤਾਨ ਨੂੰ ਆਪਣੇ ਕੁਝ ਏਲਚੀ ਭੇਜੇ ਜਿਨ੍ਹਾਂ ਕੋਲ ਸਰਕਾਰ ਵਲੋਂ ਜਾਰੀ ਕੁਝ ਅਜਿਹੇ ਫਰਮਾਨ ਅਤੇ ਸੰਦੇਸ਼ ਸਨ ਕਿ ਫੌਜ ਬਗ਼ਾਵਤ ਕਰ ਦੇਵੇ ਅਤੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਤੋਂ ਬਾਹਰ ਕੱਢ ਦੇਵੇ ।

Raja Mahinder Partap Singh | ਰਾਜਾ ਮਹਿੰਦਰ ਪ੍ਰਤਾਪ ਸਿੰਘ (1886-1979)

ਇਸ ਤੋਂ ਇਲਾਵਾ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੇ ਕੁਝ ਪੱਤਰ ਆਚਾਰੀਆ ਕ੍ਰਿਪਕਾਨੀ ਦੇ ਵੱਡੇ ਭਰਾ ਸ਼ੇਖ ਅਬਦੁੱਲ ਰਹੀਮ ਕੋਲ ਹਿੰਦੋਸਤਾਨ ਭੇਜੇ ਗਏ। ਆਚਾਰੀਆ ਜੀ ਨੇ ਇਹ ਭੇਦ ਆਪ ਖੋਲ੍ਹਿਆ ਸੀ ਕਿ ਉਹ ਰਾਜਾ ਜੀ ਦੇ ਪੱਤਰ ਲੈ ਕੇ ਇਲਾਹਾਬਾਦ, ਬਰਿੰਦਾਬਨ ਅਤੇ ਮਦਰਾਸ ਗਏ ਸਨ। ਇਨ੍ਹਾਂ ਪੱਤਰਾਂ ਵਿਚ ਉਨ੍ਹਾਂ ਨੇ ਬਾਬੂ ਸ਼ਿਵ ਪ੍ਰਸਾਦ ਗੁਪਤ, ਬਾਬੂ ਨਰਾਇਣ ਦਾਸ ਆਫ਼ ਬਰਿੰਦਾਬਨ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਉਨ੍ਹਾਂ ਦੇ ਸੁਨੇਹੇ ਨਸ਼ਰ ਕਰ ਦੇਣ। ਸਾਰੇ ਦੇਸੀ ਰਾਜਿਆਂ ਨੂੰ ਵੀ ਜਰਮਨ ਦੇ ਚਾਂਸਲਰ (ਪ੍ਰਧਾਨ ਮੰਤਰੀ) ਵੱਲੋਂ ਸ਼ਾਹੀ ਚਿੱਠੀਆਂ ਵੀ ਭੇਜੀਆਂ ਗਈਆਂ ਸਨ ਜਿਨ੍ਹਾਂ ਵਿਚ ਇਨ੍ਹਾਂ ਰਾਜਿਆਂ ਨੂੰ ਅਗੰਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਜਰਮਨ ਸਰਕਾਰ ਵਲੋਂ ਚਲੇ ਜਾਣ ਉਪਰੰਤ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੱਧ ਅਧਿਕਾਰ ਤੇ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਇਸੇ ਪ੍ਰਕਾਰ ਰਾਜਾ ਮਹਿੰਦਰ ਪ੍ਰਤਾਪ ਨੇ ਅਸਥਾਈ ਹਕੂਮਤ ਦੇ ਰਾਸ਼ਟਰਪਤੀ ਵਜੋਂ ਰੂਸ ਦੇ ਪ੍ਰਧਾਨ ਮੰਤਰੀ ਨੂੰ ਸੋਨੇ ਦੀ ਇਕ ਤਸ਼ਤਰੀ ਤੇ ਸੰਦੇਸ਼ ਲਿਖ ਕੇ ਭੇਜਿਆ ਸੀ ਜਿਸ ਵਿਚ ਉਸ ਨੂੰ ਇਹ ਬੇਨਤੀ ਕੀਤੀ ਗਈ ਸੀ ਕਿ ਉਹ ਅੰਗਰੇਜ਼ੀ ਸਰਕਾਰ ਵਿਰੁੱਧ ਹਿੰਦੋਸਤਾਨ ਦੀ ਇਸ ਅਸਥਾਈ ਸਰਕਾਰ ਨੂੰ ਸਹਾਇਤਾ ਦੇਣ ਅਤੇ ਤਾਸ਼ਕੰਦ ਦੇ ਰਾਜਪਾਲ ਨੂੰ ਵੀ ਇਹੋ ਬੇਨਤੀ ਕੀਤੀ ਗਈ ਸੀ ਕਿ ਉਹ ਇਸ ਸਮ੍ਰਾਟ ਦੇ ਅਹਿਲਕਾਰਾਂ ਮੰਤਰੀਆਂ ਨੂੰ ਰੂਸ ਸਰਕਾਰ ਦੀ ਸੇਵਾ ਵਿਚ ਪੱਤਰ ਪਹੁੰਚਾਉਣ ਦੀ ਆਗਿਆ ਦੇ ਦੇਣ। ਡਾ. ਮਥਰਾ ਸਿੰਘ (ਸ਼ਮਸ਼ੇਰ ਸਿੰਘ) ਅਤੇ ਮੁਹੱਮਦ ਅਲੀ (ਖੁਸ਼ੀ ਮੁਹੰਮਦ) ਇਹ ਪੱਤਰ ਲੈ ਕੇ ਤਾਸ਼ਕੰਦ (ਰੂਸੀ ਤੁਰਕਸਤਾਨ) ਗਏ। ਉਥੇ ਦੇ ਰਾਜਪਾਲ ਤਰੁਪਾਟਿਕਨ ਨੇ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਨ੍ਹਾਂ ਦੇ ਨਾਲ ਦੋ ਨਿਜੀ ਸੇਵਕ ਵੀ ਸਨ। ਗਵਰਨਰ ਤੇ ਉੱਤਰ ਦਿੱਤਾ ਕਿ ਉਹ ਇਨ੍ਹਾਂ ਪੱਤਰਾਂ ਨੂੰ ਰੂਸੀ ਸਰਕਾਰ ਕੋਲ ਪਹੁੰਚਾ ਦੇਣਗੇ ਪਰੰਤੂ ਜੋ ਤੁਹਫੇ ਉਹ ਨਾਲ ਲੈ ਗਏ ਸਨ ਉਹ ਉਸਨੇ ਪ੍ਰਵਾਨ ਨਹੀਂ ਕੀਤੇ। ਇਸਨੂੰ ਏਲਚੀਆਂ ਨੂੰ ਕਿਹਾ ਗਿਆ ਕਿ ਉਹ ਵਾਪਸ ਕਾਬਲ ਚਲੇ ਜਾਣ। ਉਥੇ ਹੀ ਜਵਾਬ ਭੇਜ ਦਿੱਤਾ ਜਾਵੇਗਾ। ਇਸ ਪ੍ਰਕਾਰ ਇਹ ਮਿਸ਼ਨ ਬਿਨਾਂ ਕਿਸੇ ਪ੍ਰਾਪਤੀ ਤੋਂ ਵਾਪਸ ਆ ਗਿਆ।
ਡਾ. ਮਥਰਾ ਸਿੰਘ ਨੇ ਇਕ ਵਾਰ ਫਿਰ ਰੂਸ ਜਾਣ ਕਈ ਜ਼ਿੱਦ ਕੀਤੀ। ਇਸ ਦੂਜੇ ਮਿਸ਼ਨ ਦਾ ਲੀਡਰ ਕਾਦਰ ਬਖ਼ਬ ਉਰਫ਼ ਖੁਦਾ ਬਖ਼ਸ਼ ਨੂੰ ਬਣਾਇਆ ਗਿਆ। ਸ਼ਮਸ਼ੇਰ ਸਿੰਘ ਇਸ ਮਿਸ਼ਨ ਦੇ ਉੱਪ ਲੀਡਰ ਸਨ । ਪਰੰਤੂ ਮਿਸ਼ਨ ਦੇ ਮੈਂਬਰਾਂ ਨੂੰ ਤਾਸ਼ਕੰਦ ਨਹੀਂ ਜਾਣ ਦਿੱਤਾ ਗਿਆ। ਉਹ ਤਰਮੇਜ਼ ਵਿਚ ਹੀ ਰੁੱਕੇ ਰਹੇ ਜਿਥੋਂ ਉਹਨਾਂ ਨੂੰ ਫੜਾ ਕੇ ਮਸ਼ਹਿਦ (ਈਰਾਨ) ਵਿੱਚ ਅੰਗਰੇਜ਼ੀ ਕੌਂਸਲ ਦੇ ਹਵਾਲੇ ਕਰ ਦਿੱਤਾ ਗਿਆ। ਇਹ ਘਟਨਾ 12 ਨਵੰਬਰ 1916 ਦੀ ਹੈ। ਅੰਗਰੇਜ਼ੀ ਕੌਂਸਲ ਨੇ ਇਨ੍ਹਾਂ ਵਫ਼ਦਾਂ ਨੂੰ ਹਿੰਦੋਸਤਾਨ ਦੀ ਅੰਗਰੇਜ਼ੀ ਸਰਕਾਰ ਦੇ ਹਵਾਲੇ ਕਰ ਦਿੱਤਾ। ਇੱਥੇ ਡਾ. ਮਥਰਾ ਸਿੰਘ ਨੂੰ ਲਾਹੌਰ ਦੇ ਤੀਜੇ ਇਮਨੀ ਸਾਜ਼ਿਸ਼ ਕੇਸ ਅਧੀਨ ਮੁਕਦਮਾ ਚਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਅਤੇ 27 ਮਾਰਚ 1917 ਵਿੱਚ ਲਾਹੌਰ ਵਿਖੇ ਹੀ ਫਾਂਸੀ ਤੇ ਲਟਕਾ ਦਿੱਤਾ ਗਿਆ। ਕਿਉਂਕਿ ਇਨ੍ਹਾਂ ਦਾ ਦੂਜਾ ਸਾਥੀ ਕਾਦਰ ਬਖਸ਼ ਇਕ ਵਿੱਚ ਲਾਹੋਰ ਅਧਿਕਾਰੀ ਦਾ ਪੁੱਤਰ ਸੀ ਇਸ ਲਈ ਉਸ ਨੂੰ ਸਿਰਫ਼ ਕੈਦ ਦੀ ਸਜ਼ਾ ਵੀ ਸੁਣਾਈ ਗਈ। ਕਾਬਲ ਦੀ ਆਜ਼ਾਦ ਹਿੰਦ ਸਰਕਾਰ ਦੀ ਸੰਸਥਾ ਉਸਦੇ ਪਦ ਅਧਿਕਾਰੀਆਂ ਨੇ ਨਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਸੂਚਨਾ ਅੰਗਰੇਜ਼ੀ ਸਰਕਰਾ ਨੂੰ ਕਿਵੇਂ ਤੇ ਕਿਥੋਂ ਮਿਲੀ, ਇਹ ਆਪਣੇ ਆਪ ਵਿੱਚ ਇਕ ਰੋਚਕ ਕਹਾਣੀ ਹੈ। ਜਦੋਂ ਔਲਾਨਾ ਗਾਜ਼ੀ ਹਾਮਦ ਅੰਸਾਰੀ ਦੇ ਬਜ਼ੁਰਗ ਪਿਤਾ ਮੰਸੂਰ ਅੰਸਾਰੀ ਹਜ਼ਰਤ ਸ਼ੇਖ-ਉਲ-ਹਿੰਦ ਦੇ ਰੇਸ਼ਮੀ ਰੁਮਾਲ ਉੱਪਰ “ਖਤੂਤਾਂ” ਦੇ ਪ੍ਰੋਗਰਾਮ ਨੂੰ ਲੈ ਕੇ ਮੁਫ਼ਤੀ ਸਰਵਰ ਮੌਲਾਨਾ ਅਬਦੁਲ ਰਹੀਮ ਅਤੇ ਉਨ੍ਹਾਂ ਦੇ ਸਾਥੀਆਂ ਦੀ ਸਹਾਇਤਾ ਨਾਲ ਸਹੀ ਸਲਾਮਤ ਕਾਬਲ ਪਹੁੰਚ ਗਏ ਤਾਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਸਮਾਨਾਂਤਰ ਆਜ਼ਾਦ ਹਿੰਦ ਸਮਰਾਟ ਦੇ ਰਾਸ਼ਟਰਪਤੀ ਵਜੋਂ ਮੌਲਾਨਾ ਉਬੈਦੁੱਲਾ ਸਿੰਧੀ ਨੂੰ ਕਿਹਾ ਕਿ ਉਹ ਸਰਹੱਦੀ ਮਾਮਲਿਆਂ ਦੇ ਇੰਚਾਰਜ ਅਤੇ ਹਜ਼ਰਤ ਸ਼ੇਖ-ਉਲ-ਹਿੰਦ ਦੇ ਪ੍ਰਤੀਨਿਧ ਹੋਣ ਨਾਤੇ ਰੇਸ਼ਮੀ ਰੁਮਾਲ ਦੇ ਖਤੂਤ ਦੇ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਮੌਲਾਨਾ ਉਬੈਦੁੱਲਾ ਸਿੰਧੀ ਦੀ “ਜਨੂਦੁੱਲਾ” ਦੇ ਮੈਂਬਰਾਂ ਨੇ ਕੰਮ ਸੁਰੂ ਕਰ ਦਿੱਤਾ। ਪ੍ਰੋਗ੍ਰਾਮ ਇੰਝ ਸੀ ਅਤੇ ਇਸ ਤੇ 19 ਫਰਵਰੀ 1917 ਨੂੰ ਸ਼ੁਰੂ ਕੀਤਾ ਜਾਣਾ ਸੀ । (1) ਕਲਾਤ ਤੇ ਮਕਰਾਨ ਦੇ ਕਬਾਇਲ ਤੁਰਕ ਫੌਜਾਂ ਦੀ ਅਗਵਾਈ ਵਿਚ ਕਰਾਚੀ ਤੇ ਹਮਲਾ ਕਰਨਗੇ। (2) ਗ਼ਜ਼ਨੀ ਅਤੇ ਕੰਧਾਰ ਵਿੱਚ ਕਬਾਇਲੀ ਲੋਕ ਤੁਰਕ ਫੌਜਾਂ ਦੀ ਮਦਦ ਨਾਲ ਕੋਇਟਾ ਤੇ ਹੱਲਾ ਬੋਲ ਦੇਣ। (3) ਪਿਸ਼ਾਵਰ ਦੇ ਮਹਾਜ਼ ਤੇ ਦੱਰਾ ਖੈਬਰ ਦੇ ਮਹਿਮੰਦ ਅਫ਼ਰੀਦੀ ਸ਼ੀਰਾਜ਼ੀ ਕਬਾਇਲ ਹਮਲਾ ਕਰਨ। (4) ਰੂਸੀ ਦੇ ਮਹਾਜ਼ ਤੇ ਕੋਹਸਤਾਨੀ ਕਬਾਇਲਾਂ ਦੀ ਮਦਦ ਨਾਲ ਹਮਲਾ ਕੀਤਾ ਜਾਵੇ । (5) ਇਸੇ ਤਾਰੀਕਾਂ ਨੂੰ ਹਿੰਦੋਸਤਾਨ ਵਿੱਚ ਆਜ਼ਾਦੀ ਦੇ ਝੰਡੇ ਲਹਿਰਾਏ ਜਾਣ । ਇਕ ਮਸ਼ਹੂਰ ਖਾਨ ਜੋ ਸਰ ਮਾਈਕਲ ਉਡਵਾਇਰ ਦਾ ਮਿੱਤਰ ਸੀ, ਦੇ ਦੋ ਪੁੱਤਰ ਘਰੋਂ ਭੱਜ ਕੇ ਕਾਬਲ ਪਹੁੰਚ ਚੁੱਕੇ ਸਨ ਅਤੇ ਆਜ਼ਾਦ ਹਿੰਦ ਸਰਕਾਰ ਦੇ ਸਮਰਥਕ ਬਣ ਗਏ ਸਨ। ਖਾਨ ਆਪਣੇ ਪੁਤੱਰਾਂ ਦੀ ਅਜਿਹੇ ਕੰਮਾਂ ਵਿਚ ਭਾਗੀਦਾਰ ਤੋਂ ਬਹੁਤ ਚਿੰਤਤ ਰਹਿੰਦਾ ਸੀ। ਕਿਉਂਕਿ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਅਤੇ ਕਿਸੇ ਵੇਲੇ ਅੰਗਰੇਜ਼ੀ ਫੌਜ ਵਿਚ ਉੱਚ ਪਦਵੀ ਤੇ ਰਹਿਕੇ ਕਾਫ਼ੀ ਧੰਨ ਕਮਾ ਚੁੱਕਾ ਸੀ। ਇਸ ਦੇ ਕਹਿਣ ਤੇ ਸਰ ਮਾਇਕਲ ਉਡਵਾਇਰ ਗਵਰਨਰ ਪੰਜਾਬ ਨੇ ਕਾਬਲ ਦੇ ਅਮੀਰ ਕੋਲ ਸੰਦੇਸ਼ ਭੇਜਿਆ ਸੀ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਹਿੰਦੋਸਤਾਨ ਵਾਪਸ ਆਉਣ ਲਈ ਮਜਬੂਰ ਕਰ ਦੇਵੇ ਤਾਂ ਇਨ੍ਹਾਂ ਵਿਰੁੱਧ ਹਿੰਦੋਸਤਾਨ ਵਾਪਸ ਆਉਣ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹ ਭਰੋਸਾ ਦਵਾਏ ਜਾਣ ਤੇ ਵੀ ਉਹ ਦੋਵੇਂ ਨੌਜਵਾਨ ਹਿੰਦੋਸਤਾਨ ਵਾਪਸ ਨਹੀਂ ਆਏ। ਪਰੰਤੂ ਕੁਝ ਦਿਨਾਂ ਬਾਦ ਸ਼ੇਖ-ਉਲ-ਹਿੰਦ ਮੌਲਾਨਾ ਸਯੱਦ ਮਹਿਮੂਦ-ਅਲ-ਹਸਨ ਦਾ ਇਹ ਰੇਸ਼ਮੀ ਰੁਮਾਲ ਵਾਲਾ ਪ੍ਰੋਗਰਾਮ ਉਬੈਦੁੱਲਾ ਸਿੰਧੀ ਗ੍ਰਹਿ ਮੰਤਰੀ ਦੇ ਇਕ ਸਾਥੀ ਮੌਲਵੀ ਅਬਦੁੱਲ ਹੱਕ ਲੈ ਕੇ ਹਿੰਦੋਸਤਾਨ ਪਹੁੰਚੇ। ਇਹ ਮੌਲਵੀ ਉਸ ਖਾਨ ਦੇ ਪੁੱਤਰਾਂ ਦੇ ਕਹਿਣ ਤੇ ਉਨ੍ਹਾਂ ਦੇ ਬਾਪ ਨੂੰ ਮਿਲਿਆ ਅਤੇ ਆਪਣੇ ਆਪ ਨੂੰ ਉਸ ਦੇ ਪੁੱਤਰਾਂ ਦਾ ਘਰੇਲੂ ਨੌਕਰ ਦੱਸਿਆ। ਜਦੋਂ ਉਹ ਵਾਪਸ ਕਾਬਲ ਚਲਾ ਗਿਆ ਤਾਂ ਖਾਨ ਨੂੰ ਉਸ ਉੱਪਰ ਸ਼ਕ ਹੋਇਆ। ਤਫਤੀਸ਼ ਦੌਰਾਨ ਇਹ ਭੇਦ ਖੁਲਿਆ ਕਿ ਉਹ ਮੁਲਤਾਨ ਵਿਚ ਇਕ ਕੋਟ ਫਲਾਣੇ ਵਿਅਕਤੀ ਨੂੰ ਦੇ ਗਿਆ ਹੈ। ਇਹ ਕੋਟ ਤਲਾਸ਼ ਕਰਨ ਤੇ ਫੜ ਲਿਆ ਗਿਆ। ਇਸ ਨੂੰ ਉਧੇੜਨ ਤੇ ਪਤਾ ਲੱਗਾ ਕਿ ਕੋਟ ਦੇ ਅੰਦਰ ਜੋ ਪੀਲਾ ਅਸਤਰ ਲਗਾ ਹੋਇਆ ਸੀ ਉਸ ਉੱਪਰ ਫਾਰਸੀ ਭਾਸ਼ਾ ਵਿੱਚ ਕੁਝ ਲਿਖਿਆ ਹੋਇਆ ਹੈ । ਖਾਨ ਨੂੰ ਫਾਰਸੀ ਉੱਕਾ ਹੀ ਨਹੀਂ ਆਉਂਦੀ ਸੀ ਇਸ ਲਈ ਉਹ ਅਸਤਰ ਨੂੰ ਸਰ ਮਾਇਕਲ ਉਡਵਾਇਰ ਕੋਲ ਲੈ ਗਿਆ ਜਿਸ ਨੇ ਉਸ ਨੂੰ ਸਰਕਾਰੀ ਗੁਪਤਚਰ ਵਿਭਾਗ ਕੋਲ ਭੇਜ ਦਿੱਤਾ ਤਦ ਜਾ ਕੇ ਪਤਾ ਲੱਗਾ ਕਿ ਉਸ ਉੱਤੇ ਆਜ਼ਾਦ ਹਿੰਦ (ਗੌਰਮਿੰਟ) ਸਰਕਾਰ ਦੇ ਸੰਗਠਨ ਅਤੇ ਪ੍ਰੋਗਰਾਮ ਦੀ ਖਤਰਨਾਕ ਬਿਊਰਾ ਲਿਖਿਆ ਹੋਇਆ ਹੈ। ਇਹ ਕੋਟ ਜਿਸ ਵਿਅਕਤੀ ਨੂੰ ਦਿੱਤਾ ਗਿਆ ਸੀ ਉਸ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਉਹ ਇਸ ਕੋਟ ਨੂੰ ਅਚਾਰਿਆ ਕ੍ਰਿਪਲਾਨੀ ਦੇ ਵੱਡੇ ਭਰਾ ਸ਼ੇਖ ਅਬਦੁੱਲ ਰਹੀਮ ਦੇ ਕੋਲ ਸਿੰਧ ਵਿੱਚ ਪਹੁੰਚਾ ਦੇਵੇ। ਸ਼ੇਖ ਸਾਹਿਬ ਨੇ ਇਹ ਕੋਟ ਵਾਪਸ ਮੱਕਾ ਵਿਚ ਕਿਸੇ ਭਰੋਸੇ ਯੋਗ ਹਾਜੀ ਹੱਥ ਮੌਲਾਨਾ ਮਹਿਮੂਦ- ਅਲ-ਹਸਨ ਕੋਲ ਭੇਜਣਾ ਸੀ। ਇਹ ਇਬਾਰਤ ਰੇਸ਼ਮੀ ਰੁਮਾਲ ਉੱਤੇ ਬਹੁਤ ਸਾਫ਼ ਸੁਥਰੀ ਲਿਖਾਈ ਵਿਚ ਸੋਹਣੇ ਢੰਗ ਨਾਲ ਲਿਖੀ ਗਈ ਸੀ। ਇਨ੍ਹਾਂ ਚਿੱਠੀਆਂ ਵਿੱਚ ਹੁਣ ਤਕ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ਦਾ ਬਿਉਰਾ ਸੀ ਭਾਵ ਗ਼ਾਲਿਬ ਨਾਮਾ ਹਿੰਦੋਸਤਾਨੀ ਅਸਥਾਈ ਹਕੂਮਤ ਦੀ ਸਥਾਪਨਾ ਅਤੇ ਖੁਦਾਈ ਫੌਜ ਦੀ ਚਰਚਾ ਸੀ।
ਗ਼ਾਲਿਬ ਨਾਮਾ ਕੀ ਸੀ-ਗ਼ਾਲਿਬ ਨਾਮਾ ਤੁਰਕੀ ਦੇ ਸੁਲਤਾਨ ਗ਼ਾਲਿਬ ਪਾਸ਼ਾ ਵਲੋਂ ਵਿਸ਼ਵ ਦੇ ਸਮੂਹ ਮੁਸਲਮਾਨਾਂ ਦੇ ਨਾਂ ਜਾਰੀ ਕੀਤਾ ਇਕ ਫਰਮਾਨ ਸੀ। ਕਿਉਂਕਿ ਕਰਕੀ ਦੇ ਬਾਦਸ਼ਾਹ ਨੂੰ ਸਮੂਹ ਮੁਸਲਮਾਨਾਂ ਦਾ ਖ਼ਲੀਫ਼ਾ ਮੰਨਿਆ ਦੇ ਨਾਂ ਜਾਅ ਤੇ ਮੁਸਲਮਾਨ ਇਸ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਦਿੰਦੇ ਸਨ। ਗਾਲਿਬ ਨਾਮਾ ਵਿੱਚ ਲਿਖਿਆਆ ਜਾਂਦਾਸੀਆ ਯੂਰਪ ਅਤੇ ਅਫ਼ਰੀਕਾ ਦੇ ਮੁਸਲਮਾਨਾਂ ਨੇ ਹਰ ਪ੍ਰਕਾਰ ਦੇ ਹਥਿਆਰਾਂ ਨਾਲ ਲੈਸ ਹੋ ਕੇ ਇਹ ਪ੍ਰਣ ਲਿਆ ਹੈ ਕਿ ਖੁਦਾ ਦੀ ਰਾਹ ਤੇ ਜਹਾਦ ਕੀਤਾ ਜਾਵੇ। ਖੁਦਾ ਦਾ ਸ਼ੁਕਰ ਹੈ ਕਿ ਤਰਕੀ ਦੀ ਫੌਜ ਅਤੇ ਮੁਜਾਹਦੀਨ ਨੇ ਇਸਲਿਆ ਦੇ ਦੁਸ਼ਮਨਾਂ ਦਾ ਧੁਰਾ ਉਡਾ ਦਿੱਤਾ ਹੈ। ਮੁਸਲਮਾਨੋ। ਤੁਹਾਡਾ ਫਰਜ਼ ਇਹ ਹੈ ਕਿ ਤੁਸੀਂ ਇਸ ਜ਼ਾਲਮ ਈਸਾਈ ਸਮਰਾਮ ਜਿਸਦੀ ਗੁਲਾਮੀ ਵਿਚ ਤੁਸੀਂ ਜਕੜੇ ਹੋਏ ਹੋ, ਦੇ ਵਿਰੁੱਧ ਇਕ ਮੁੱਠ ਹੋ ਕੇ ਡਟ ਜਾਉ। ਇਸ ਸ਼ੁਭ ਕਾਰਜ ਵਿਚ ਚਿੱਟੇ ਸ਼੍ਰੀ ਜਾਇਸ਼ ਨਹੀਂ। ਦਿਲ-ਉ-ਜਾਨ ਨਾਲ ਦੁਸ਼ਮਨ ਦੀ ਜਾਨ ਲੈਣ ਕਈ ਕਮਰ ਕਸ ਲਉ। ਇਨ੍ਹਾਂ ਪ੍ਰਤੀ ਜੋ ਭਾਵਨਾ ਤੁਹਾਡੇ ਦਿਲ ਦੀਆਂ ਗਹਿਰਾਈਆਂ ਵਿਚ ਠਾਠਾਂ ਮਾਰ ਰਹੀਆਂ ਹਨ ਉਹ ਇਨ੍ਹਾਂ ਨੂੰ ਵਿਖਾ ਦਿਉ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਿਊਬੰਦ ਮਦਰਸੇ ਦੇ ਮੌਲਵੀ ਮਹਿਮੂਦ ਹਸਨ ਆਫੰਦੀ ਮੇਰੇ ਕੋਲ ਆਏ ਸਨ ਅਤੇ ਸਾਡੀ ਰਾਏ ਮੰਗੀ। ਉਨ੍ਹਾਂ ਦੀ ਸਾਡੀ ਰਾਏ ਇਕੋ ਸੀ ਤੇ ਇਕੋ ਹੀ ਹੈ। ਇਸ ਕਈ ਜੇ ਉਹ ਤੁਹਾਡੇ ਕੋਲ ਆਉਣ ਤਾਂ ਤੁਸੀਂ ਉਨ੍ਹਾਂ ਦੀ ਜਾਨੀ ਮਾਲੀ ਅਤੇ ਹਰ ਸੰਭਵ ਢੰਗ ਨਾਲ ਮਦਦ ਕਰਕੇ ਅੱਲ੍ਹਾ ਦੀ ਰਾਹ ਵਿਚ ਸੁਰਖ਼ਰੂ ਹੋ ਜਾਉ।
ਬਦਕਿਸਮਤੀ ਨਾਲ ਇਹ ਰੇਸਮੀ ਚਿੱਠੀਆਂ ਦੁਸ਼ਮਨ ਦੇ ਹੱਥ ਲੱਗ ਗਈਆਂ। ਰੋਲਟ ਕਮੇਟੀ ਦੀ ਰਿਪੋਰਟ ਵਿਚ ਇਸ ਹਲਚਲ ਨੂੰ “ਸਿਲਕੀ ਲੈਟਰਜ਼ ਕਾਂਸਪ੍ਰੇਸੀ” (ਰੇਸ਼ਮੀ “ਚਿੱਠੀਆਂ ਦੀ ਸਾਜ਼ਿਸ਼”) ਦਾ ਨਾਂ ਦਿੱਤਾ ਗਿਆ ਹੈ। ਇਕ ਮਿਸ਼ਨ ਈਰਾਨ ਨੂੰ ਭੇਜਿਆ ਗਿਆ। ਇਸ ਮਿਸ਼ਨ ਦੇ ਮੈਂਬਰਾਂ ਵਿਚ ਇਕ ਪਾਰਸੀ ਕਾਰਸਾਸਪ ਅਤੇ ਇਕ ਸੇਠ ਸਾਹਿਬ ਸਨ। ਪਰੰਤੂ ਸੀਕਾਨ ਨੂੰ ਜਾਂਦੇ ਹੋਏ ਰਾਸਤੇ ਵਿਚ ਅੰਗਰੇਜ਼ਾਂ ਨੇ ਫੜ੍ਹ ਲਿਆ ਇਨ੍ਹਾਂ ਨੂੰ ਗੋਲੀ ਨਾਲ ਉਡਾ ਦਿੱਤਾ ਗਿਆ। ਸ੍ਰੀ ਕਾਰਸਾਸਪ ਦੇ ਪਿਤਾ ਕਿਸੇ ਵੇਲੇ ਰਿਆਸਤ ਬੜੌਦਾ ਦੇ ਦੀਵਾਨ ਹੋਇਆ ਕਰਦੇ ਸਨ । ਸ੍ਰੀ ਉੱਧਮ ਸਿੰਘ ਭਾਵ ਕਾਲਾ ਸਿੰਘ ਜਰਮਨੀ ਦੇ ਚਾਂਸਲਰ ਬੈਥੂਨ ਹਾਲਵੇ ਅਤੇ ਰਾਜਾ ਮਹਿੰਦਰ ਪ੍ਰਤਾਪ ਦਾ ਇਕ ਪੱਤਰ ਸ਼ਾਹ ਨੇਪਾਲ ਨੂੰ ਭੇਜਿਆ ਗਿਆ। ਉਸ ਵਿਚ ਇਹ ਬੇਨਤੀ ਕੀਤੀ ਗਈ ਸੀ ਕਿ ਉਹ ਇਸ ਹਿੰਦੋਸਤਾਨੀ ਅਸਥਾਈ ਸਰਕਾਰ ਦੀ ਸਹਾਇਤਾ ਕਰਨ ਅਤੇ ਹਿੰਦੋਸਤਾਨ ਤੇ ਹਮਲਾ ਕਰਨ ਸਮੇਂ ਇਸ ਸਰਕਾਰ ਦੀ ਮਦਦ ਕਰਨ। ਜਰਮਨ ਸਰਕਾਰ ਸ਼ਾਹ ਨੇਪਾਲ ਨੂੰ ਹਿਜ਼ ਮੈਜੈਸਟੀ ਮੰਨਦੀ ਸੀ। ਬਾਦ ਵਿੱਚ ਅੰਗਰੇਜ਼ਾਂ ਨੇ ਵੀ ਇਹ ਉਪਾਧੀ ਪ੍ਰਵਾਨ ਕਰ ਲਈ। ਇਸ ਮਿਸ਼ਨ ਵਿਚ ਉਸਮਾ ਦੇ ਮੁਜਾਹਿਦਾਂ ਨੇ ਬਹੁਤ ਮਦਦ ਕੀਤੀ । ਜਦੋਂ ਉਹ ਚਿੱਠੀ ਦੇ ਕੇ ਵਾਪਸ ਆਇਆ ਤਾਂ ਨੇਪਾਲ ਸਰਕਾਰ ਜੋ ਅੰਗਰੇਜ਼ ਸਮਰਥਕ ਸੀ, ਦੇ ਇਸ਼ਾਰੇ ਤੇ ਕਾਲਾ ਸਿੰਘ ਨੂੰ ਰਾਵਲਪਿੰਡੀ ਦੇ ਨੇੜੇ ਸਰਾਏ ਕਾਲਾ ਦੇ ਰੇਲਵੇ ਸਟੇਸ਼ਨ ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਫਿਰੋਜ਼ਪੁਰ ਲਿਆ ਕੇ ਫੇਰੂ ਸ਼ਹਿਰ ਵਾਲੇ ਮੁਕੱਦਮੇ ਵਿੱਚ ਫਸਾ ਦਿੱਤਾ ਗਿਆ ਪਰ ਕਿਸੇ ਗਵਾਹ ਵੱਲੋਂ ਸਨਾਖ਼ਤ ਨਾ ਕੀਤੇ ਜਾਣ ਤੇ ਮੁਕੱਦਮਾ ਵਾਪਸ ਲੈ ਲਿਆ ਗਿਆ।
ਅੰਗਰੇਜ਼ੀ ਹਕੂਮਤ ਦੇ ਦਬਾਅ ਹੇਠ ਦਸੰਬਰ 1916 ਨੂੰ ਮੱਕਾ ਦੇ ਗ਼ੱਦਾਰ ਹਾਕਮ ਨੇ ਤੁਰਕੀ ਵਿਰੁੱਧ ਗ਼ੱਦਾਰੀ ਦਾ ਝੰਡਾ ਚੁੱਕ ਲਿਆ ਅਤੇ “ਮਿਲੱਤ-ਏ-ਰਬੀਆ ਜ਼ਿੰਦਾਬਾਦ” ਦਾ ਨਾਅਰਾ ਲਾਇਆ। ਮੌਲਾਨਾ ਸਯਦ ਹਸਨ ਮਦਨੀ, ਮੌਲਾਨਾ ਅਜ਼ੀਜ਼ ਗੁਲ ਸਰਹੱਦੀ, ਮੌਲਾਨਾ ਵਹੀਦ ਅਹਿਮਦ, ਮੌਲਾਨਾ ਨੁਸਰਤ ਹੁਸੈਨ ਅਤੇ ਤੁਰਕੀ ਦੇ ਗ਼ਾਲਿਬ ਪਾਸ਼ਾ ਗ੍ਰਿਫਤਾਰ ਕਰ ਲਏ ਗਏ ਅਤੇ ਜਜ਼ੀਰਾ ਮਾਲਟਾ ਵਿੱਚ ਕੈਦ ਕਰ ਦਿੱਤਾ ਗਿਆ। ਉਥੇ ਇਨ੍ਹਾਂ ਨੂੰ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ। ਜਦੋਂ ਰਿਹਾਅ ਹੋਏ ਤਾਂ ਥੋੜੇ ਹੀ ਦਿਨਾਂ ਪਿਛੋਂ ਮੌਲਾਨਾ ਮਹਿਮੂਦ ਹਸਨ ਅਲ੍ਹਾ ਨੂੰ ਪਿਆਰੇ ਹੋ ਗਏ। ਇਸ ਲਈ ਦਾਰੁਲ-ਅਲੂਮ ਦਿਉਬੰਦ ਵਿੱਚ ਇੰਕਲਾਬੀ ਹਲਚਲ ਖ਼ਤਮ ਹੋ ਗਈ। ਮੌਲਾਨਾ ਮਹਿਮੂਦ ਹਸਨ ਦੀ ਥਾਂ ਤੇ ਮੁਲੀਨ ਅਹਿਮਦ ਮਦਨੀ ਦਾਰੁਲ-ਅਲੂਮ ਦੇ ਨਵੇਂ ਪ੍ਰਿੰਸੀਪਲ ਥਾਪੇ ਗਏ। ਉਸ ਵੇਲੇ ਗਾਂਧੀ ਵੀ ਅਫ਼ਰੀਕਾ ਤੋਂ ਵਾਪਸ ਆ ਕੇ ਦੇਸ਼ ਦੇ ਰਾਜਨੀਤਕ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਸੀ। ਇਨ੍ਹਾਂ ਦੇ ਅੰਦੋਲਨ ਵਿਚ ਸਭ ਤੋਂ ਪਹਿਲਾਂ ਜਿਹੜੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਵਿੱਚ ਮੌਲਾਨਾ ਮਦਨੀਂ ਵੀ ਸ਼ਾਮਲ ਸਨ । ਉਹ ਆਪਣੇ ਜੀਵਨ ਦੀ ਆਖ਼ਰੀ ਘੜੀ ਤਕ ਆਜ਼ਾਦੀ ਅੰਦੋਲਨ ਦੇ ਰਹਿਨੁਮਾ ਬਣੇ ਰਹੇ। ਜਮੀਅਤੁ-ਉਲਮਾ ਉਨ੍ਹਾਂ ਦੀ ਅਗਵਾਈ ਹੇਠ ਹਮੇਸ਼ਾ ਮਿਸਟਰ ਜਿਨਾਹ ਨਾਲ ਟੱਕਰ ਲੈਂਦੀ ਰਹੀ। ਉਹ ਹਮੇਸ਼ਾ ਅੰਗਰੇਜ਼ਾਂ ਨੂੰ ਦੁਸ਼ਮਨ ਨੰਬਰ ਇਕ ਨਾਲ ਗੁਰਦਾਨੇ ਜਾਂਦੇ ਸਨ। ਹਿੰਦੋਸਤਾਨ ਦੀ ਜੰਗੇ ਆਜ਼ਾਦੀ ਦਾ ਇਹ ਅਧਿਆਇ ਕਿੰਨਾ ਅਹਿਮ ਤੇ ਚਮਤਕਾਰੀ ਹੈ। ਅਮੀਰ ਹਬੀਬ-ਉੱਲਾ ਖਾਂ ਨੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਰਾਸ਼ਟਰਪਤੀ ਅਸਥਾਈ ਸਮਾਨਾਂਤਰ ਸਮਰਾਟ ਅਤੇ ਇਸ ਹਕੂਮਤ ਦੀ ਦੂਸਰੇ ਮੈਂਬਰਾਂ ਨੂੰ ਖਰਚਾ ਪਾਣੀ ਦੇਕੇ ਦੂਜੇ ਦੇਸ਼ਾਂ ਵਿੱਚ ਪ੍ਰਚਾਰ ਲਈ ਭੇਜ ਦਿੱਤਾ।
ਫਰਵਰੀ 1919 ਵਿੱਚ ਅਮਰੀ ਹਬੀਬ-ਉੱਲਾ-ਖਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਪਿੱਛੋਂ ਉਨ੍ਹਾਂ ਦੇ ਸ਼ਹਿਜ਼ਾਦੇ ਮੁਆਨ-ਉਲ-ਮੁਲਕ ਸ਼ਹਿਜ਼ਾਦਾ ਗਾਜ਼ੀ ਅਮਾਨ-ਉੱਲਾ-ਖਾਂ ਨੂੰ ਕਾਬਲ ਦਾ ਬਾਦਸ਼ਾਹ ਮਨ ਲਿਆ ਗਿਆ। ਇਨ੍ਹਾਂ ਦਿਨਾਂ ਵਿਚ ਉਬੈਦੁਲਾ ਸਿੰਧੀ ਨੇ ਸ਼ਾਹ ਅਮਾਨ ਉੱਲਾ ਨੂੰ ਹਿੰਦੋਸਤਾਨ ਦੀ ਬ੍ਰਿਟਿਸ਼ ਸਰਕਾਰ ਵਿਰੁੱਧ ਐਲਾਨ-ਏ-ਜੰਗ ਕਰਨ ਲਈ ਤਿਆਰ ਕਰ ਲਿਆ। ਸ਼ਾਹ ਅਮਾਨ-ਉੱਲਾ ਖਾਂ ਨੇ ਰਾਜਾ ਮਹਿੰਦਰ ਪ੍ਰਤਾਪ ਨੂੰ ਏਸ਼ੀਆਈ ਦੇਸ਼ਾਂ ਦੇ ਦੌਰੇ ਤੇ ਭੇਜਿਆ ਤਾਂ ਜੋ ਇਨ੍ਹਾਂ ਸਾਰੇ ਦੇਸ਼ਾਂ ਨੂੰ ਪੂਰਬੀ ਸਾਮਰਾਜਾਂ ਵਿਰੁੱਧ ਇਕਮੁੱਠ ਕੀਤਾ ਜਾ ਸਕੇ ਅਤੇ ਕਾਬਲ ਵਿੱਚ ਇਨ੍ਹਾਂ ਦੇਸ਼ਾਂ ਦੀ ਇਕ ਕਾਨਫਰੈਂਸ ਕਰਵਾਈ ਜਾ ਸਕੇ।
1918 ਵਿੱਚ ਮੌਲਾਨਾ ਬਰਕਤ-ਉੱਲਾ ਮਾਸਕੋ ਚਲੇ ਗਏ। ਇਸ ਉਪਰੰਤ ਟਰਾਇਸਕੀ ਦੀ ਸਹਾਇਤਾ ਨਾਲ ਰਾਜਾ ਮਹਿੰਦਰ ਪ੍ਰਤਾਪ ਵੀ ਰੂਸ ਪਹੁੰਚ ਗਿਆ। ਮਾਰਚ 1918 ਵਿਚ ਉਥੇ ਰਾਜਾ ਸਾਹਿਬ ਦਾ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ ਜਿਵੇਂ ਇਕ ਜੇਤੂ ਬਾਦਸ਼ਾਹ ਦਾ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਇਕ ਵਿਸ਼ੇਸ਼ ਗੱਡੀ ਰਾਹੀਂ ਤਾਸ਼ਕੰਦ ਤੋਂ ਟੈਟਰੋਗਰਾਡ ਲਿਜਾਇਆ ਗਿਆ ਜਿਸ ਦਾ ਨਾਂ ਬਾਦ ਵਿੱਚ ਬਦਲ ਕੇ ਲੈਨਿਨ ਗਰਾਡ ਰੱਖਿਆ ਗਿਆ। ਰਾਜਾ ਜੀ ਨਾਲ ਚਾਰ ਸਾਥੀ ਹੋਰ ਵੀ ਸਨ। ਉਨ੍ਹਾਂ ਨੇ ਪਖ਼ਤੂਨ ਅਤੇ ਸਫ਼ੈਦ ਰੂਸੀ ਫੌਜਾਂ ਦੇ ਉੱਪਰ ਦੀ ਉਡਾਨ ਭਰੀ ਅਤੇ ਮਾਸਕੋ ਪਹੁੰਚ ਗਏ। ਇਨ੍ਹਾਂ ਹੀ ਦਿਨਾਂ ਵਿਚ ਰੂਸ ਦੇ ਕਾਇਦੇ ਆਜ਼ਮ (ਬਾਨੀ) ਲੈਨਿਨ ਨਾਲ ਕੀਮਲੇਨ ਵਿਚ ਮੁਲਾਕਾਤ 7 ਹੋਈ। ਇਸ ਇਤਿਹਾਸਕ ਮੁਲਾਕਾਤ ਵਿੱਚ ਰਾਜਾ ਜੀ ਨਾਲ ਪ੍ਰੋਫੈਸਰ ਵਾਰਸੈਂਕੀ ਅਤੇ ਚਾਰ ਹਿੰਦੋਸਤਾਨੀ ਵੀ ਸਨ। ਕਾਮਰੇਡ ਲੈਨਿਨ ਵਰਗੀ ਮਹਾਨ ਸ਼ਖਸੀਅਤ ਨਾਲ ਰਾਜਾ ਜੀ ਦੀ ਮੁਲਾਕਾਤ ਕਰਵਾਉਣ ਅਤੇ ਰੂਸੀ ਵਿਦੇਸ਼ ਮੰਤਰਾਲੇ ਨਾਲ ਸੁਖਾਵੇਂ ਸੰਬੰਧ ਸਥਾਪਤ ਕਰਵਾਉਣ ਵਿੱਚ ਮੌਲਾਨਾ ਬਰਕਤ-ਉੱਲਾ ਨੇ ਮੁੱਖ ਭੂਮਿਕਾ ਨਿਭਾਈ। ਰੂਸ ਵਿਚ ਪੜਾਓ ਦੌਰਾਨ ਮਿਸਟਰ ਕਾਰਾ ਖਾਨ ਦੇ ਰੂਸ ਦੇ ਨਾਮਜ਼ਦ ਰਾਜਦੂਤ ਮਿਸਟਰ ਸਵਾਤਜ਼ ਦੇ ਨਾਲ ਕਾਬਲ ਜਾਣ ਦਾ ਪ੍ਰਬੰਧ ਕੀਤਾ। ਇਸ ਪ੍ਰਕਾਰ 12 ਦਸੰਬਰ 1921 ਨੂੰ ਰਾਜਾ ਸਾਹਿਬ ਕਾਬਲ ਪਹੁੰਚ ਗਏ। ਇੰਨੀ ਦਿਨੀਂ ਯੂਰਾਲ ਦੀਆਂ ਪਹਾੜੀਆਂ ਵਿਚਕਾਰ ਇੰਕਲਾਬ ਪਸੰਦ ਸੁਰਖ ਫੌਜਾਂ ਅਤੇ ਕਾਜ਼ਕਾਂ ਵਿਚਕਾਰ ਜੰਗ ਚੱਲ ਰਹੀ ਸੀ। ਕਾਬਲ ਪਹੁੰਚ ਕੇ ਸ਼ਾਹ ਅਮਾਨ-ਉੱਲਾ ਖਾਂ ਨਾਲ ਮੁਲਾਕਾਤ ਹੋਈ ਜਿਸ ਦੇ ਫਲਸਵਰੂਪ ਰੂਸ ਤੇ ਅਫ਼ਗਾਨਿਸਤਾਨ ਵਿਚਕਾਰ ਦੋਸਤੀ ਦੇ ਮੁਹਾਇਦੇ ਤੇ ਹਸਤਾਖ਼ਰ ਹੋ ਗਏ।
ਬਰਲਨ ਤੋਂ ਰਾਜਾ ਜੀ ਨਾਲ ਮੌਲਵੀ ਅਬਦੁਲਰੱਬ ਅਤੇ ਸ੍ਰੀ ਆਚਾਰਿਆ ਮਾਸਕੋ ਗਏ ਸਨ । ਉਥੋਂ ਕਾਬਲ ਭੀ ਨਾਲ ਹੀ ਆਏ ਸਨ। ਪਰੰਤੂ ਸ਼ਾਹ ਨੇ ਉਨ੍ਹਾਂ ਨੂੰ ਅਫ਼ਗਾਨਿਸਤਾਨ ਵਿਰੋਧੀ ਸਰਗਰਮੀਆਂ ਵਿਚ ਭਾਗ ਲੈਣ ਕਾਰਣ ਕੱਢ ਦਿੱਤਾ ਸੀ। ਉਹ ਦੋਵੇਂ ਰੂਸ ਚਲੇ ਗਏ। ਪਰੰਤੂ ਉਥੇ ਵੀ ਉਨ੍ਹਾਂ ਨੂੰ ਸੁੱਖ ਦੀ ਸਾਹ ਨਹੀਂ ਲੈਣ ਦਿੱਤੀ ਗਈ। ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਬਾਦ ਵਿੱਚ ਸ਼ਾਹ ਅਮਾਨ-ਉੱਲਾ ਖਾਨ ਦੀ ਅੰਗਰੇਜ਼ਾਂ ਨਾਲ ਦੋਸਤੀ ਹੋ ਗਈ। ਜਿਸ ਕਾਰਣ ਅਫ਼ਗਾਨਿਸਤਾਨ ਵਿਚ ਸਥਾਪਤ ਹਿੰਦੋਸਤਾਨ ਦੀ ਅਸਥਾਈ ਸਰਕਾਰ ਨੂੰ ਆਪਣੀਆਂ ਸਰਗਰਮੀਆਂ ਬੰਦ ਕਰਨੀਆਂ ਪਈਆਂ। ਇਸ ਲਈ ਮੌਲਾਨਾ ਅਬੀਦੁੱਲਾ ਸਿੰਧੀ ਕਾਬਲ ਤੋਂ ਮਾਸਕੋ ਚਲੇ ਗਏ ਅਤੇ ਬਾਦ ਵਿੱਚ ਤੁਰਕੀ ਹੁੰਦੇ ਹੋਏ ਮੱਕਾ ਪਹੁੰਚ ਗਏ। ਪਰੰਤੂ ਮੌਲਾਨਾ ਬਰਕਤ ਉੱਲਾ ਮਾਸਕੋ ਤੋਂ ਬਰਲਨ ਚੱਲੇ ਗਏ। 1925 ਵਿੱਚ ਰਾਜਾ ਜੀ ਤਿੱਬਤ ਤੋਂ ਵਿਦੇਸ਼ੀ ਸਹਾਇਤਾ ਪ੍ਰਾਪਤ ਕਰਨ ਲਈ ਗਏ। ਇਸੇ ਨਾਲ ਗ਼ਦਰ ਪਾਰਟੀ ਅਤੇ ਅਫ਼ਗਾਨ ਐਸੋਸੀਏਸ਼ਨ ਦੀ ਸਹਾਇਤਾ ਨਾਲ ਕੈਲੀਫੋਰਨੀਆ ਦੇ ਹਿੰਦੋਸਤਾਨੀ ਵਰਕਰਾਂ ਦੀ ਸਹਾਇਤਾ ਨਾਲ 12 ਹਜ਼ਾਰ ਡਾਲਰ ਇਕੱਠੇ ਕੀਤੇ ਗਏ। ਇਨ੍ਹਾਂ ਵਿਚੋਂ 2 ਹਜ਼ਾਰ ਡਾਲਰ ਆਪਨੇ ਮੌਲਾਨਾ ਬਰਕਤ ਉੱਲਾ ਅਤੇ ਜਰਮਨ ਵਿਚ ਬੈਠੇ ਤਿੰਨ ਦੂਜੇ ਸਾਥੀਆਂ ਨੂੰ ਭੇਜ ਦਿੱਤੇ। ਤਿੱਬਤ ਵਿੱਚ ਵੀ ਆਪ ਸੱਤ ਹੋਰ ਦੂਜੇ ਸਾਥੀਆਂ ਨਾਲ ਗਏ ਸਨ। ਉਨ੍ਹਾਂ ਵਿੱਚ ਸ੍ਰੀ ਦਸੌਂਧਾ ਸਿੰਘ ਰਾਮਾਨ ਭੀ ਸਨ ਜੋ ਹੁਣ ਤਕ ਸਹੀ ਸਲਾਮਤ ਹਨ। ਇਹ ਸਾਰੇ ਇੰਕਲਾਬੀ ਜਾਪਾਨ ਵਿਚ ਹਵਾਈ ਜਹਾਜ਼ ਰਾਹੀਂ ਪੁੱਜੇ। ਉੱਥੇ ਪੀਕਿਨ ਵਿਚ ਮਾਰਸ਼ਲ ਫਲੰਗ ਯੋਸ਼ਿਆਕ ਨੇ ਇਨ੍ਹਾਂ ਦੀ ਭਰਪੂਰ ਸਹਾਇਤਾ ਕੀਤੀ। ਪੀਕਿੰਨ ਵਿਚ ਮੁਕੀਮ ਰੂਸੀ ਸਫ਼ੀਰ ਮਿਸਟਰ ਕਾਰਾ ਖਾਨ ਰੂਸ ਦੇ ਨਾਂ ਆਪਣੇ ਗੁਪਤ ਸੰਦੇਸ਼ ਦੇ ਜਵਾਬ ਵਿਚ ਰਾਜਾ ਜੀ ਨੂੰ ਦਲਾਈ ਲਾਮਾ ਦੇ ਨਾਂ ਇਕ ਜ਼ੁਬਾਨੀ ਸੁਨੇਹਾ ਦਿੱਤਾ। ਨੰਗਸ਼ਾ ਲਾਇਚੂ ਦੇ ਰਾਸਤੇ ਇਹ ਕਾਫ਼ਲਾ ਸਤਗਸਰ ਪੁਜਿਆ। ਇੱਥੋਂ ਦੇ ਜਨਰਲ ਬਾਚੀ ਨੇ ਇਨ੍ਹਾਂ ਦੇ ਨਿੱਘਾ ਸਵਾਗਤ ਕੀਤਾ। ਤਿੱਬਤ ਤਕ ਸਫ਼ਰ ਲਈ ਇਥੋਂ ਘੋੜੇ ਤੇ ਖੱਚਰਾਂ ਖ੍ਰੀਦ ਕੇ ਦਿੱਤੀਆਂ ਗਈਆਂ ਅਤੇ ਸਾਥੀਆਂ ਲਈ ਸਮੂਦਾਰ ਕੋਟ ਵੀ ਖਰੀਦ ਦੇ ਦਿੱਤੇ ਗਏ। ਚੀਕੂ ਵਿੱਚ ਨਿਯੁਕਤ ਜਨਰਲ ਬਾਚੀ ਅਧੀਨ ਗਵਰਨਰ ਨੂੰ ਜਿਸਦਾ ਤਿੱਬਤੀ ਨਾਂ ਫੈਗੰਡੂ ਸੀ, ਨੇ ਵੀ ਬਹੁਤ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਅਤੇ ਇਨ੍ਹਾਂ ਦੇ ਸਨਮਾਨ ਵਿਚ ਚੀਨੀ ਤਰਜ਼ ਦਾ ਡਿਨਰ ਵੀ ਦਿੱਤਾ। ਇਥੇ ਰਾਜਾ ਜੀ ਤੇ ਉਨ੍ਹਾਂ ਦੇ ਸਾਥੀ ਤਿੱਬਤ ਦੇ ਗਵਰਨਰ ਦੇ ਮਹਿਮਾਨ ਬਣਕੇ ਰਹੇ। ਪੂਰਬੀ ਤਿੱਬਤ ਦੇ ਬੋਧ ਮਠਾਂ ਦੇ ਸਰਬਰਾਹ ਲਾਮਾ ਥਾਗ ਫਾਲਾ ਰਾਜਾ ਜੀ ਦਾ ਗੂੜਾ ਮਿੱਤਰ ਬਣ ਗਿਆ ਪਰੰਤੂ ਫਿਰ ਵੀ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਤਿੱਬਤ ਦੀ ਸਰਹੱਦ ਪਾਰ ਕਰਕੇ ਦਲਾਈ ਲਾਮਾ ਦੇ ਹੁਕਮ ਦੀ ਉਡੀਕ ਕਰਨ ਪਰੰਤੂ ਉਥੋਂ ਇਹ ਪਾਰਟੀ ਗੋਮਨਾ ਚੱਲੀ ਗਈ। ਕੁਝ ਸਮਾਂ ਉਥੇ ਠਹਿਰਣ ਉਪਰੰਤ ਮਦਦ ਆ ਕਵਾਪਸ ਆ ਗਏ ਅਤੇ ਗਵਰਨਰ ਦੇ ਕੋਲ ਆਪਣੀ ਰਿਹਾਇਸ਼ ਰੱਖੀ। ਹੁਣ ਦਲਾਈ ਲਾਮਾ ਦੇ ਆਦੇਸ਼ ਮਿਲੇ ਇਲਾ ਨੂੰ ਕਿਹਾ ਗਿਆ ਕਿ ਤੁਸੀਂ ਸਾਰੇ ਤਿਬਤ ਵਿਚ ਤਾਂ ਰਹਿ ਸਕਦੇ ਹੋ ਪਰ ਲਾਹਸਾ ਨਹੀਂ ਜਾ ਸਕਦੇ। ਨੇਪਾਲ ਦੇ ਕੋਸਲ। ਜਨਰਲ ਨੇ ਵੀ ਰਾਜਾ ਜੀ ਦੇ ਪੱਤਰ ਦਾ ਜਵਾਬ ਭੇਜ ਦਿੱਤਾ ਕਿ ਉਹ ਕਾਠਮੰਡੂ ਤੋਂ ਹੁਕਮ ਦੀ ਉਡੀਕ ਕਰ ਰਹੇ ਸਨ।
ਰਾਜਾ ਮਹਿੰਦਰ ਪ੍ਰਤਾਪ ਤੇ ਉਸਦੀ ਪਾਰਟੀ ਕੋਲ ਜੋ ਜਮ੍ਹਾ ਪੂੰਜੀ ਸੀ ਉਹ ਸਾਰੀ ਖਰਚ ਹੋ ਚੁੱਕੀ ਸੀ। ਪਰੰਤੂ ਚੀਨ ਤੋਂ ਖਰੀਦੀ ਹੋਈ ਚਾਂਦੀ ਉਨ੍ਹਾਂ ਕੋਲ ਸੀ ਜਿਸ ਦੀ ਤਿੱਬਤ ਵਿੱਚ ਬਹੁਤ ਚੰਗੀ ਕੀਮਤ ਮਿਲ ਗਈ । ਪਰੰਤੂ ਉਨ੍ਹਾਂ ਪਾਰਟੀ . ਖਰਚਿਆਂ ਤੋਂ ਇਲਾਵਾ ਚੀਨੀ ਤੇ ਤਿੱਬਤੀ ਮੁਲਾਜ਼ਮਾਂ ਅਤੇ ਘੋੜਿਆਂ ਤੇ ਖਚਰਾਂ ਲਈ ਖੁਰਾਕ ਦਾ ਪ੍ਰਬੰਧ ਵੀ ਕਰਨਾ ਸੀ। ਇਸੇ ਖਰਚੇ ਡਰੋਂ ਇਸ ਪਾਰਟੀ ਨੇ ਪੱਛਮ ਦੇ ਰਾਸਤੇ ਚੀਨ ਜਾਣ ਦਾ ਫੈਸਲਾ ਲਿਆ। ਪਰੰਤੂ ਖੁਸ਼ਕਿਸਮਤੀ ਨਾਲ ਤਿੱਬਤ ਦੇ ਪ੍ਰਧਾਨ ਮੰਤਰੀ ਜੋ ਲਾਹਸਾ ਤੋਂ ਆ ਰਹੇ ਸਨ ਅਚਾਨਕ ਹੀ ਆ ਬਹੁੜੇ ਅਤੇ ਅਚਾਨਕ ਹੀ ਰਾਸਤੇ ਵਿਚ ਉਨ੍ਹਾਂ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਸਰਹੱਦਾਂ ਤੇ ਜੰਗ ਦੀ ਪੋਜ਼ੀਸ਼ਨ ਦਾ ਨਿਰੀਖਣ ਕਰਨ ਆਏ। ਹਨ। ਰਾਜਾ ਜੀ ਨੇ ਉਨ੍ਹਾਂ ਨੂੰ ਇੱਕ ਸ਼ਕਤੀਸ਼ਾਲੀ ਦੂਰਬੀਨ ਦੇ ਦਿੱਤੀ। ਰਾਸਤਾ ਬਹੁਤ ਕਠਿਨ ਸੀ ਅਤੇ ਬਰਫ਼ ਨਾਲ ਢਕੇ ਦਰਿਆ ਨੂੰ ਪਾਰ ਕਰਨਾ ਸੀ।
ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਇਕ ਐਗਜ਼ੈਕਟਿਵ ਬੋਰਡ ਆਫ਼ ਇੰਡੀਆ ਸਥਾਪਤ ਕੀਤਾ ਗਿਆ। ਜਿਸ ਦੇ ਪ੍ਰਧਾਨ ਰਾਜਾ ਜੀ ਸਨ । ਸ੍ਰੀ ਰਾਸ ਬਿਹਾਰੀ ਬੋਸ ਇਸ ਬੋਰਡ ਦੇ ਉਪ ਪ੍ਰਧਾਨ ਅਤੇ ਜਨਰਲ ਆਨੰਦ ਮੋਹਨ ਸਹਾਇ ਇਸ ਦੇ ਜਨਰਲ ਸਕੱਤਰ ਨਿਯੁਕਤ ਹੋਏ। ਉਹ ਅੱਜ ਵੀ ਭਾਗਲਪੁਰ ਵਿਚ ਮੌਜੂਦ ਹਨ। ਇਸ ਬੋਰਡ ਨੇ ਜਰਮਨ ਅਤੇ ਅਤਾਲਵੀ ਦੂਤ ਘਰਾਂ ਨਾਲ ਸੰਪਰਕ ਪੈਦਾ ਕੀਤਾ। ਆਪਸ ਵਿਚ ਮੁਲਾਕਾਤਾਂ ਹੋਈਆਂ। 22 ਸਵੰਬਰ 1941 ਨੂੰ ਆਰੀਅਨ ਝੰਡਾ ਲਹਿਰਾਇਆ ਗਿਆ। ਪਰੰਤੂ ਜਦੋਂ ਰਾਜਾ ਜੀ ਜਾਪਾਨ ਸਰਕਾਰ ਵਲੋਂ ਬਣਾਈ ਯੋਜਨਾ ਨਾਲ ਸਹਿਮਤ ਨਾ ਹੋਏ ਤਾਂ ਇਸ ਬੋਰਡ ਦੀਆਂ ਸਰਗਰਮੀਆਂ ਬੰਦ ਹੋ ਗਈਆਂ। ਦੂਜੇ ਪਾਸੇ ਰਾਸ ਬਿਹਾਰੀ ਬੋਸ ਅਤੇ ਆਨੰਦ ਮੋਹਨ ਸਹਾਇ ਇਸ ਯੋਜਨਾ ਦੇ ਹੱਕ ਵਿੱਚ ਸਨ। ਸ੍ਰੀ ਬੋਸ ਅਤੇ ਸਹਾਇ ਬੰਕਾਕ ਅਤੇ ਸਿੰਘਾਪੁਰ ਚਲੇ ਗਏ। ਰਾਜਾ ਜੀ ਨੂੰ ਜਾਪਾਨੀ ਫੌਜਾਂ ਦੇ ਹਿੰਦੋਸਤਾਨ ਵਿਚ ਦਾਖ਼ਲ ਹੋਣ ਤੇ ਇਤਰਾਜ਼ ਸੀ। ਸ੍ਰੀ ਬੋਸ ਅਸਫ਼ਲ ਰਹੇ ਤਾਂ ਜਰਮਨੀ ਨੇ ਸੁਭਾਸ਼ ਚੰਦਰ ਬੋਸ ਨੂੰ ਆਪਣੇ ਕੋਲ ਬੁਲਾ ਲਿਆ। ਉਨ੍ਹਾਂ ਦੇ ਆਉਣ ਤੋਂ ਦੂਜੀ ਜਲਾਵਤਨ ਸਰਕਾਰ ਸਥਾਪਤ ਹੋਈ। ਉਨ੍ਹਾਂ ਨੇ ਰਾਜਾ ਜੀ ਦੀ ਯੋਜਨਾ ਤੇ ਫੁੱਲ ਚੜਾਏ ਜਿਸ ਸਦਕਾ ਇਹ ਸਰਕਾਰ ਵਿਸਤ ਲੀਹਾਂ ਤੇ ਕੰਮ ਕਰਨ ਦੇ ਯੋਗ ਬਣ ਸਕੀ।
. ਰਾਜਾ ਮਹਿੰਦਰ ਪ੍ਰਤਾਪ ਸਿੰਘ ਜਦੋਂ ਤਕ ਵੀ ਅਫ਼ਗਾਨਸਤਾਨ ਵਿਚ ਰਹੇ ਉਨ੍ਹਾਂ ਦੀ ਸਖ਼ਸੀਅਤ ਹਰ ਖੇਤਰ ਵਿਚ ਮਹਿਬੂਬ ਰਹੀ ਅਤੇ ਗ਼ਾਜ਼ੀ ਅਮਾਨ-ਉੱਲਾ ਖਾਂ ਵਰਗੀਆਂ ਕਈ ਪ੍ਰਮੁੱਖ ਅਤੇ ਛੋਟੀਆਂ ਸ਼ਖਸੀਅਤਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਤੋਂ ਪ੍ਰੇਰਣਾ ਲਈ। ਰਾਜਾ ਜੀ ਦੀਆਂ ਸਰਗਰਮੀਆਂ ਅੰਗਰੇਜ਼ਾਂ ਤੋਂ ਲੁਕੀਆਂ ਹੋਈਆਂ ਨਹੀਂ । ਸਨ। ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਬਾਗੀ ਘੋਸ਼ਿਤ ਕੀਤਾ। ਲਗਾਤਾਰ 32 ਸਾਲ ਵਿਦੇਸ਼ਾਂ ਵਿਚ ਰਹਿਣ ਕਾਰਣ ਭਾਰਤ ਦੇ ਸ਼ਹਿਰੀ ਹਕੂਕ ਤੋਂ ਵੀ ਵਾਂਝਾ ਕਰ ਦਿੱਤੇ ਗਏ। ਆਪ ਦੀ ਰਿਆਸਤ ਨੂੰ ਕੋਰਟ ਆਫ਼ ਵਾਰਡ ਅਧੀਨ ਲੈ ਕੇ 1924 ਵਿਚ ਯੂ. ਪੀ. ਸਰਕਾਰ ਨੇ ਜ਼ਬਤ ਕਰ ਲਿਆ ਜੋ ਬਾਦ ਵਿਚ ਰੋਹਤਕ ਦੇ ਲਾਲ ਚੰਦ ਜਾਟ ਦੇ ਯਤਨਾਂ ਸਦਕਾ ਆਪ ਦੇ ਪੁੱਤਰ ਪ੍ਰੇਮ ਪ੍ਰਤਾਪ ਸਿੰਘ ਨੂੰ ਸੋਂਪ ਦਿੱਤੀ ਗਈ। ਖਾਨ ਗ਼ਾਜ਼ੀ ਕਾਬਲੀ ਦਾ ਕਹਿਣਾ ਹੈ ਕਿ ਕਈ ਸਾਲਾਂ ਦੀ ਜਲਾਵਤਨੀ ਪਿਛੋਂ ਜਦੋਂ 1944 ਵਿਚ ਆਪ ਹਿੰਦੋਸਤਾਨ ਪਰਤੇ ਤਾਂ ਲਾਹੌਰ ਦੇ ਮੋਹੀਆਲ ਆਸ਼ਰਮ ਵਿਚ ਇਕ ਸਮਾਗਮ ਵਿਚ ਖਾਨ ਗਾਜ਼ੀ ਕਾਬਲੀ ਨੂੰ ਵੇਖਕੇ ਘੁੱਟ ਕੇ ਜਫ਼ੀ ਪਾ ਲਈ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਉਹ ਚੇਹਰੇ, ਪਹਿਰਾਵੇ ਅਤੇ ਬੋਲਚਾਲ ਤੋਂ ਇੰਝ ਨਜ਼ਰ ਆਏ ਜਿਵੇਂ ਕੋਈ ਬਹੁਤ ਹੀ ਵੱਡੇ ਆਲਮ-ਏ-ਦੀਨ ਹੋਣ। ਉਨ੍ਹਾਂ ਦੇ ਸਿਰ ਤੇ ਅਫ਼ਗਾਨੀ ਕੁੱਰਾ-ਕੁਲੀ ਦੇ ਵਾਲਾਂ ਵਾਲੀ ਟੋਪੀ ਅਤੇ ਹੱਥ ਵਿੱਚ ਡੰਡਾ ਸੀ। ਚੇਹਰੇ ਤੋਂ ਪੂਰਾ ਜਾਹ-ਓ-ਜਲਾਲ ਟਪਕ ਰਿਹਾ ਸੀ। ਬਹੁਤ ਦੇਰ ਤਕ ਵਿਚਾਰ ਵਟਾਂਦਰਾ ਹੁੰਦਾ ਰਿਹਾ। ਬਾਦ ਵਿਚ ਗਾਂਧੀ ਜੀ ਨਾਲ ਮੁਲਾਕਾਤ ਹੋਈ। ਉਨ੍ਹਾਂ ਦੇ ਜਤਨਾਂ ਸਦਕਾ ਆਪ ਕਾਂਗਰਸ ਦੇ ਸਰਗਰਮ ਮੈਂਬਰ ਬਣ ਗਏ। ਪਰੰਤੂ ਸਵਾਰਥੀ ਕਾਂਗਰਸੀਆਂ ਨੇ ਇਨ੍ਹਾਂ ਨੂੰ ਪ੍ਰਾਰਟੀ ਵਿੱਚ ਕੋਈ ਅਹੁਦਾ ਨਾ ਦਿੱਤਾ। ਉਨ੍ਹਾਂ ਦੇ ਇਸ ਪੱਖਪਾਤੀ ਵਤੀਰੇ ਤੋਂ ਤੰਗ ਆ ਕੇ ਆਪ ਕਾਂਗਰਸ ਦੇ ਵਿਰੁੱਧ ਹੋ ਗਏ ਅਤੇ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਹਮ ਖਿਆਲ ਬਣਾਇਆ ਅਤੇ ਇਕ ਭਾਰੀ ਇਕੱਠ ਵਿਚ “ਦਿੱਲੀ ਪਕੜੋ‘’ ਦਾ ਨਾਅਰਾ ਲਗਾਇਆ। ਇਸ ਮੰਤਵ ਲਈ ਮੇਰਠ ਆਗਰਾ ਕਮਿਸ਼ਨਰੀਆਂ ਅਤੇ ਹਰਿਆਣਾ ਦੇ ਦੂਰ ਦੁਰਾਡੇ ਇਕਾਇਆਂ ਦਾ ਦੌਰਾ ਕੀਤਾ। ਆਪ ਜੀ ਦੇ ਨਾਲ ਠਾਕੁਰ ਸੰਸਾਰ ਚੰਦ ਮੇਨਪੁਰੀ, ਰਾਜਾ ਜੀ ਦੇ ਭਰਾ, ਹੈਦਰਾਬਾਦ ਦੇ ਮੇਜਰ ਖਾਂ ਅਤੇ ਹੋਰ ਕਾਫ਼ੀ ਲੋਕ ਇਕੱਠੇ ਹੋ ਕੇ ਜਲੂਸ ਦੀ ਸ਼ਕਲ ਵਿੱਚ ਰਾਸ਼ਟਰਪਤੀ ਭਵਨ ਦਿੱਲੀ ਪੁੱਜੇ ਅਤੇ ਰਾਸ਼ਟਰਪਤੀ ਦੇ ਨਿੱਜੀ ਸਕੱਤਰ ਕਰਨਲ ਚੈਟਰਜੀ ਭਵਨ ਤੇ ਬਾਹਰ ਆਕੇ ਆਪ ਨੂੰ ਅੰਦਰ ਲੈ ਗਏ। ਰਾਜਾ ਸਾਹਿਬ ਤੋਂ ਉਨ੍ਹਾਂ ਦੇ ਆਉਣ ਦਾ ਮੰਤਵ ਪੁੱਛਿਆ ਗਿਆ ਤਾਂ ਜਵਾਬ ਮਿਲਿਆ ਕਿ ਤੁਸੀਂ ਨਿੱਜੀ ਤੌਰ ਤੇ ਜਾਂ ਫਿਰ ਇਕ ਮੁਸਾਫਰ ਵਜੋਂ ਰਾਸ਼ਟਰਪਤੀ ਨੂੰ ਮਿਲ ਸਕਦੇ ਹੈ ਪਰ ਵਫਦ ਦੀ ਸ਼ਕਲ ਵਿਚ ਰਾਸ਼ਟਰਪਤੀ ਤੋਂ ਸਮਾਂ ਮਿਲਣ ਉਪਰੰਤ ਹੀ ਮਿਲਿਆ ਜਾ ਸਕੇਗਾ। ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਸਨ। ਆਪ ਨੇ ਉਨ੍ਹਾਂ ਦੇ ਇਸ ਰੁੱਖੇ ਸੁਭਾਅ ਤੇ ਬੇਰੁਖੀ ਤੋਂ ਮਾਯੂਸ ਹੋ ਕੇ ਇਕੱਲਿਆਂ ਮਿਲਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਅਸੀਂ ਰਾਸ਼ਟਰਪਤੀ ਨੂੰ ਇਕ ਰੈਜ਼ੂਲੇਸ਼ਨ ਪੇਸ਼ ਕਰਨਾ ਚਾਹੁੰਦੇ ਸਾਂ ਪਰ ਰਾਸ਼ਟਰਪਤੀ ਦੇ ਜਵਾਬ ਤੋਂ ਮਾਯੂਸ ਹੋ ਕੇ ਟੁੱਟੇ ਦਿਲ ਨਾਲ ਵਾਪਸ ਜਲੂਸ ਵਿਚ ਆਪਣੇ ਸਾਥੀਆਂ ਨਾਲ ਆ ਮਿਲੇ ਅਤੇ ਜਲੂਸ ਵਿਚ ਸ਼ਾਸਕ ਲੋਕਾਂ ਨੂੰ ਇੰਝ ਸੰਬੋਧਨ ਕੀਤਾ, “ਨਾ ਦਿੱਲੀ ਨੇ ਸਾਨੂੰ ਫੜਿਆ ਹੈ ਅਤੇ ਨਾ ਹੀ ਅਸੀਂ ਦਿੱਲੀ ਨੂੰ ਫੜ ਸਕੇ ਹਾਂ।”
ਇਸ ਉਪਰੰਤ ਰਾਜਾ ਜੀ ਨੇ ਮਥਰਾ ਜਾ ਕੇ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਸਰਕਾਰ ਦੇ ਵਤੀਰੇ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਲਈ ਦਿਨ ਰਾਤ ਰੁੱਝੇ ਰਹੇ। ਇਨ੍ਹੇ ਨੂੰ 1957 ਦੀ ਚੋਣ ਆ ਗਈ। ਆਪ ਆਜ਼ਾਦ ਉਮੀਦਵਾਰ ਵਜੋਂ ਐਮ. ਪੀ. ਦੀ ਚੋਣ ਲੜਨ ਦਾ ਮਨ ਬਣਾਇਆ। ਆਪ ਨੇ ਮੁਕਾਬਲੇ ਤੇ ਕਾਂਗਰਸੀ ਉਮੀਦਵਾਰ ਦਗੰਬਰ ਸਿੰਘ ਜਾਟ ਅਤੇ ਅਟਲ ਬਿਹਾਰੀ ਬਾਜਪਈ ਜਨਸੰਘ ਪਾਰਟੀ ਵਲੋਂ ਮੁਕਾਬਲੇ ਵਿਚ ਨਿਤਰੇ। ਪਰ ਦੋਵੇਂ ਉਮੀਦਵਾਰ ਆਪ ਦੇ ਸਾਹਮਣੇ ਨਾ ਟਿਕ ਸਕੇ। ਆਪ ਕਾਂਗਰਸੀ ਉਮੀਦਵਾਰ ਤੋਂ 26 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਕੇ ਪਾਰਲੀਮੈਂਟ ਵਿੱਚ ਪੁੱਜੇ ਜਦਕਿ ਦੂਜਾ ਉਮੀਦਵਾਰ ਜਨਸੰਘੀ ਵਾਜਪਈ ਆਪਣੀ ਜ਼ਮਾਨਤ ਵੀ ਨਾ ਬਚਾ ਸਕਿਆ। ਦਿੱਲੀ ਵਿਚ ਰਹਿੰਦੇ ਹੋਏ ਹਿੰਦੀ ਅਖ਼ਬਾਰ ਅਤੇ ਵਰਡ ਫੈਡਰੇਸ਼ਨ ਨਾਮੀ ਅਖ਼ਬਾਰ ਅੰਗਰੇਜ਼ੀ ਵਿਚ ਕੱਢਦੇ ਰਹੇ। ਆਪ ਦੀ ਪੈਦਾਇਸ਼ ਸਨਾਤਨੀ ਪਰਿਵਾਰ ਵਿਚ ਹੋਈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਬੀ.ਏ. ਕੀਤੀ। ਫਿਰ ਆਰੀਆ ਸਮਾਜੀ ਵਿਚਾਰਧਾਰਾ ਦਾ ਰੰਗ ਆਪ ਤੇ ਚੜ੍ਹ ਗਿਆ। ਸ਼ਾਦੀ ਜੀਂਦ ਰਿਆਸਤ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਈ। ਜੀਵਨ ਦਾ ਸਰਵ ਉੱਤਮ ਹਿੱਸਾ ਯੋਰਪ ਵਿੱਚ ਈਸਾਈਆਂ ਦੀ ਸੋਹਬਤ ਵਿਚ ਰਹਿ ਕੇ ਗੁਜ਼ਾਰਿਆ। ਆਪ ਦੀ ਇਕ ਪੁੱਤਰੀ ਰਾਜਕੁਮਾਰੀ ਭਦਨੀ ਦੇਵੀ ਹੈ ਜਿਸਨੇ ਆਪਣੇ ਪਿਤਾ ਦੇ ਯੋਰਪ ਤੇ ਪਰਤ ਆਉਣ ਤੇ ਹੀ ਵਿਆਹ ਕਰਵਾਉਣ ਦਾ ਅਹਿਦ ਕੀਤਾ ਸੀ ਪਰ ਕਿਸੇ ਕਾਰਣ ਰਾਜਾ ਜੀ ਦੇ ਆਉਣ ਤੇ ਵੀ ਆਪਣਾ ਵਚਨ ਨਾ ਨਿਭਾ ਸਕੀ। ਇਸ ਵੇਲੇ ਉਸ ਦੀ ਉਮਰ ਲਗਪਗ 65 ਸਾਲ ਹੈ। ਰਾਜ ਜੀ ਦੇ ਸੁਪੱਤਰ ਪ੍ਰੇਮ ਪ੍ਰਤਾਪ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਅਮਰ ਪ੍ਰਤਾਪ ਅਤੇ ਕੰਵਰ ਨਰਿੰਦਰ ਪ੍ਰਤਾਪ ਹਨ। ਉਨ੍ਹਾਂ ਦੀ ਰਹਾਇਸ਼ ਵੀ ਦਿੱਲੀ ਵਿੱਚ ਹੀ ਹੈ। ਰਾਜਾ ਜੀ ਜਾਟ ਮਹਾ ਸਭਾ ਦੇ ਪ੍ਰਧਾਨ ਵੀ ਰਹੇ ਸਨ। 1971 ਵਿੱਚ ਜਦੋਂ ਖ਼ਾਨ ਗਾਜ਼ੀ ਕਾਬਲੀ ਅੱਖਾਂ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਇਸ ਤੋਂ ਇਲਾਵਾ ਬੁਢਾਪੇ ਤੇ ਹੋਰ ਸਰੀਰਕ ਰੋਗਾਂ ਨੇ ਵੀ ਬੇਹੱਦ ਕਮਜ਼ੋਰ ਅਤੇ ਜੀਵਨ ਤੋਂ ਨਿਰਾਸ਼ ਕਰ ਦਿੱਤਾ ਸੀ, ਰਾਜਾ ਜੀ ਮੁਲਾਕਾਤ ਦੀ ਇੱਛਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਪੁੱਜੇ। ਗੱਲਬਾਤ ਦੌਰਾਨ ਖਾਨ ਗਾਜ਼ੀ ਨੇ ਕਿਹਾ, “ਕਈ ਦੋਸਤਾਂ ਦਾ ਕਹਿਣਾ ਹੈ ਕਿ ਮੇਰੇ ਜੀਵਨ ਦਾ ਚਿਰਾਗ ਹੁਣ ਗੁਲ ਹੋਣ ਵਾਲਾ ਹੈ ਅਤੇ ਮੈਂ ਚੰਦ ਦਿਨਾਂ ਦਾ ਮਹਿਮਾਨ ਹਾਂ।” ਰਾਜਾ ਪ੍ਰਤਾਪ ਸਿੰਘ ਨੇ ਇਹ ਕਹਿ ਕੇ ਹੌਂਸਲਾ ਵਧਾਇਆ ਕਿ ਜੋ ਦੋਸਤ ਅਜਿਹਾ ਕਹਿੰਦੇ ਹਨ ਉਹ ਤੁਹਾਡੇ ਜੀਵਨ ਵਿਚ ਆਪ ਹੀ ਇਸ ਰਾਹ ਤੇ ਜਾਣਗੇ। ਮੈਂ ਤੇ ਆਪ ਦੋਵੇਂ ਖੁਦਾ ਨੇ ਚਾਹਿਆ ਤਾਂ ਇਸ ਸਦੀ ਦੇ ਅੰਤ ਤਕ ਜੀਉਂਦੇ ਰਹਾਂਗੇ। ਅੰਤ ਕਈ ਇੰਕਲਾਬ ਆਪਣੀਆਂ ਅੱਖਾਂ ਨਾਲ ਵੇਖਾਂਗੇ। ਇਸ ਘਟਨਾ ਨੂੰ ਧਿਆਨ ਕਰਕੇ ਇਹ ਦੱਸਣਾ ਚਾਹੁੰਦਾ ਹਾਂ ਕਿ ਰਾਜਾ ਮਹਿੰਦਰ ਪ੍ਰਤਾਪ ਕਿਸ ਕਦਰ ਹੌਸਲਾ ਵਧਾਉਣ ਵਾਲੇ ਮਿੱਤਰ ਸਨ। ਰਾਜਾ ਜੀ 92 ਵਰ੍ਹਿਆਂ ਦੀ ਲੰਬੀ ਉਮਰ ਪਾ ਕੇ ਅਤੇ ਭਾਰਤ ਦੀ ਆਜ਼ਾਦੀ ਦਾ ਅਨੰਦ ਮਾਣ ਕੇ 27 ਅਪ੍ਰੈਲ 1979 ਨੂੰ ਦਿੱਲੀ ਵਿੱਚ ਚਲ ਬਸੇ ਅਤੇ ਖਾਨ ਗ਼ਾਜ਼ੀ ਦੇ ਅਗਸਤ 1979 ਵਿਚ 93 ਸਾਲ ਪੂਰੇ ਹੋ ਜਾਣਗੇ ਜੋ ਖੁਦ ਇਸ ਸੰਸਾਰ ਰੂਪੀ ਯਾਤਰਾਂ ਨੂੰ ਪੂਰਾ ਕਰਨ ਲਈ ਤਿਆਰ ਬੈਠੇ ਹਨ । ਖਾਨ ਗਾਜ਼ੀ ਦਾ ਦੇਹਾਂਤ ਦਿੱਲੀ ਵਿੱਚ 2 ਫਰਵਰੀ 1987 ਨੂੰ ਹੋਇਆ।

ਮੌਲਾਨਾ ਬਰਕਤ-ਉੱਲ੍ਹਾ ਭੋਪਾਲੀ (1864-1927)

ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਲਗਪਗ ਸਾਰੇ ਵਰਗਾਂ ਦੀ ਨੌਜਵਾਨਾਂ ਨੇ ਆਪਣਾ ਯੋਗਦਾਨ ਪਾਇਆ ਹੈ ਅਤੇ ਦੇਸ਼ ਦੇ ਹਰ ਖੇਤਰ ਹਰ ਕੋਨੇ ਤੋਂ ਲੋਕਾਂ ਨੇ ਧਾਰਮਿਕ ਅਤੇ ਰੰਗ-ਨਸਲ ਦੇ ਭੇਦ ਭਾਵ ਤੋਂ ਉੱਪਰ ਉਠ ਕੇ ਆਪਣੇ ਪਿਆਰੇ ਦੇਸ਼ ਦੀ ਆਜ਼ਾਦੀ ਲਈ ਵਧ-ਚੜ੍ਹ ਕੇ ਕੁਰਬਾਨੀਆਂ ਦਿੱਤੀਆਂ ਹਨ। ਫਾਂਸੀ ਦੇ ਫੰਦੇ ਤੇ ਝੂਲਨਾ ਜਾਂ ਅੰਡੇਮਾਨ ਦੀਆਂ ਕਾਲ ਕੋਠੜੀਆਂ ਵਿਚ ਰਹਿਕੇ ਅਸਹਿ ਤੇ ਅਕਹਿ ਤਸੀਹੇ ਝੇਲਣਾ ਇਨ੍ਹਾਂ ਵਾਸਤੇ ਮਾਮੂਲ ਦੀ ਗੱਡ ਬਣ ਚੁੱਕੀ ਸੀ। ਕੈਦ ਵਿਚ ਅੱਡੀਆਂ ਰਗੜ-ਰਗੜ ਕੇ ਦਮ ਤੋੜਨਾ, ਟਿਕਟਿਕੀ ਤੇ ਬੈਤਾਂ ਦੀ ਨੰਗੇ ਜਿਸਮ ਤੇ ਮਾਰ ਖਾਣੀ, ਡੰਡਾ ਬੇੜੀ-ਕੈਦ, ਤਨਹਾਈ ਗਰਜ਼ੇ ਕਿ ਕੋਈ ਅਜਿਹਾ ਤਸੀਹਾ ਨਹੀਂ ਜਿਸ ਨੂੰ ਇਨ੍ਹਾਂ ਜਾਂਬਾਜ਼ਾਂ ਨੇ ਹੱਸ-ਹੱਸ ਕੇ ਕਬੂਲ ਨਾ ਕੀਤਾ ਹੋਵੇ । ਜਿੱਥੇ ਹਿੰਦੂ ਸਿੱਖ ਆਪਣੀਆਂ ਜਾਨਾਂ ਹਥੇਲੀ ਤੇ ਰੱਖ ਕੇ ਦੇਸ਼ ਦੀ ਆਜ਼ਾਦੀ ਦੀ ਜੰਗ ਵਿੱਚ ਕੁੱਦੇ ਸਨ ਉੱਥੇ ਮੁਸਲਿਮ ਹੁੱਰੀਅਤ ਪ੍ਰਸਤਾਂ ਨੇ ਵੀ ਕਿਸੇ ਤੋਂ ਪਿੱਛੇ ਰਹਿਣਾ ਗਵਾਰਾ ਨਹੀਂ ਕੀਤਾ। ਭਾਵੇਂ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਹਿੰਦੂਆਂ ਸਿੱਖਾਂ ਤੋਂ ਵੱਖ ਰੱਖਣ ਲਈ ਹਰ ਹਰਬਾ ਵਰਤਿਆ ਸੀ ਪਰ ਸਭ ਦਾ ਇਕੋ-ਇੱਕ ਸਾਂਝਾ ਟੀਚਾ ਆਜ਼ਾਦੀ ਪ੍ਰਾਪਤ ਕਰਨਾ ਸੀ। ਇਨ੍ਹਾਂ ਮੁਸਲਿਮ ਦੇਸ ਭਗਤਾਂ ਵਿੱਚ ਅਸ਼ਫ਼ਾਕ-ਉੱਲਾ ਖਾਂ, ਸ਼ਾਹਜਹਾਂਪੁਰੀ ਅਜ਼ੀਜ਼ ਹਿੰਦੀ ਅੰਮ੍ਰਿਤਸਰੀ, ਡਾ. ਸੈਫ਼-ਉਦ-ਦੀਨ ਕਿਚਲੂ ਅੰਮਿ੍ਤਸਰੀ, ਅਹਿਸਾਨ-ਉੱਲਾ ਲਾਹੌਰੀ, ਮੌਲਾਨਾ ਮਹਿਮੂਦ ਆਲ-ਹਸਨ ਦਿਉ ਬੰਦੀ, ਮੌਲਾਨਾ ਸਯੱਦ ਹੁਸਨ ਮਦਨੀ, ਉਬੈਦੁੱਲਾ ਸਿੰਧੀ ਅਤੇ ਮੌਲਾਨਾ ਬਰਕਤ ਉੱਲਾ ਭੋਪਾਲੀ ਦੇ ਨਾਂ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ। ਇਨ੍ਹਾਂ ਕਾਲਮਾਂ ਵਿੱਚ ਮੈਂ ਜਿਸ ਮਹਾਨ ਹਸਤੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ। ਉਹ ਮੌਲਾਨਾ ਬਰਕਤ-ਉੱਲਾ ਭੋਪਾਲੀ ਹਨ ਜਿਨ੍ਹਾਂ ਦੇ ਆਪਣੇ ਜੀਵਨ ਦਾ ਇਕ ਭਾਗ ਦੇਸ਼ ਤੋਂ ਦੂਰ ਵਿਦੇਸ਼ਾਂ ਵਿਚ ਰਹਿ ਦੇਸ ਦੀ ਆਜ਼ਾਦੀ ਦੀ ਸ਼ਮਾਂ ਨੂੰ ਪ੍ਰਜਵਲਤ ਰੱਖਿਆ ਅਤੇ ਦੇਸ ਦੀ ਆਜ਼ਾਦੀ ਲਈ ਆਪਣੇ ਇਸ ਲੰਮੇ ਸੰਘਰਸ਼ ਦੌਰਾਨ 1927 ਵਿਚ ਸਾਨਫਰਾਂਸਿਸਕੋ ਵਿਖੇ ਹੀ ਅਲ੍ਹਾ ਨੂੰ ਪਿਆਰੇ ਹੋ ਗਏ। ਆਖ਼ਰੀ ਦਮ ਤਕ ਆਪਣੇ ਮੁਲਕ ਅਤੇ ਕੌਮ ਦੇ ਵਫਾਦਾਰ ਰਹੇ। ਇਨ੍ਹਾਂ ਦੀ ਇਸ ਵਫ਼ਾਦਾਰੀ ਵਿਚ ਕਦੀ ਵੀ ਕੋਈ ਕੰਮੀ ਨਹੀਂ ਆਈ। ਮੁਹੰਮਦ ਬਰਕਤ-ਉੱਲਾ ਦਾ ਜਨਮ ਇਕ ਬਹੁਤ ਹੀ ਗਰੀਬ ਮੁਸਲਿਮ ਘਰਾਨੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੁਨਸ਼ੀ ਸ਼ੇਖ ਕੁਦਰਤ-ਉੱਲਾ ਭੂਪਾਲ ਰਿਆਸਤ ਵਿਚ ਨੌਕਰੀ ਕਰਦੇ ਸਨ। ਉਹ 1870 ਵਿਚ ਇਸ ਸੰਸਾਰ ਤੋਂ ਸਦਾ ਲਈ ਵਿਦਾ ਹੋ ਗਏ। ਬਰਕਤ ਉੱਲਾ ਦੀ ਪੈਦਾਇਸ਼ ਸਾਲ ਮੌਲਵੀ ਅਰਫ਼ਾਨ ਅਨੁਸਾਰ 1858-59 ਦੱਸੀ ਗਈ ਹੈ ਪਰ ਸਰਕਾਰੀ ਰਿਕਾਰਡ ਅਨੁਸਾਰ ਇਹ ਮਿਤੀ 1864 ਈ. ਹੈ। ਮੌਲਵੀ ਇਰਫ਼ਾਨ ਨੇ ਮੌਲਵੀ ਬਰਕਤ-ਉੱਲਾ ਦੀ ਜੀਵਨੀ ਉਰਦੂ ਭਾਸ਼ਾ ਵਿਚ ਲਿਖੀ ਹੈ ਜਿਸ ਵਿੱਚ ਕੁਝ ਹਵਾਲੇ ਲਏ ਗਏ ਹਨ। ਮੌਲਾਨਾ ਬਰਕਤ-ਉੱਲਾ ਨੇ ਫਾਰਸੀ ਅਰਬੀ ਦੀ ਸਿੱਖਿਆ ਮੁਸਲਮਾਨੀਆ ਔਰੰਟੀਅਲ ਕਾਲਜ (ਦਾਰੁਲ ਅਲੂਮ) ਭੋਪਾਲ ਤੋਂ ਪ੍ਰਾਪਤ ਕੀਤੀ ਸੀ ਅਤੇ ਉੱਥੇ ਹੀ ਮੈਟ੍ਰੀਕੁਲੇਟ ਹੋਏ ਸਨ। ਇਸੇ ਦੌਰਾਨ ਉਨ੍ਹਾਂ ਧਾਰਮਿਕ ਸ਼ਾਸਤਰ ਅਤੇ ਫਲਾਸਫੀ ਵਿਚ ਵੀ ਕਾਫ਼ੀ ਮੁਹਾਰਤ ਹਾਸਲ ਕਰ ਲਈ ਸੀ। 1882 ਵੀ ਵਿੱਚ ਆਪ ਇਕ ਮਸ਼ਹੂਰ ਸਕਾਲਰ ਤੇ ਰੀਫਾਰਮਰ ਸ਼ੇਖ ਜਮਾਲ-ਉ-ਦੀਨ ਅਫ਼ਗਾਨੀ ਦੀ ਕਿਤਾਬੀ ਸਿੱਖਿਆਂ ਅਤੇ ਉਨ੍ਹਾਂ ਦੇ ਵਿਚਾਰਾਂ ਨਾਲ ਬੇਹੱਦ ਪ੍ਰਭਾਵਤ ਹੋਏ। ਉਹ ਯੋਰਪ ਜਾਂਦੇ ਹੋਏ ਭੁਪਾਲ ਦੇ ਰਸਤੇ ਜੋ ਗੁਜ਼ਰੇ ਤਾਂ ਕੁਝ ਸਮੇਂ ਲਈ ਉਥੇ ਹੀ ਰੁਕ ਗਏ। ਅੰਗਰੇਜ਼ਾਂ ਦੀ ਸੀ. ਆਈ. ਡੀ. ਅਨੁਸਾਰ ਬਰਕਤ-ਉੱਲਾ ਬਹੁਤ ਚਾਲਾਕ ਤੇ ਹੋਣਹਾਰ ਵਿਅਕਤੀ ਸੀ। ਉਸ ਨੇ 1883 ਈ. ਵਿੱਚ ਆਪਣਾ ਘਰ-ਬਾਰ ਛੱਡ ਦਿੱਤਾ ਸੀ। ਖਾਂਡਵਾ ਅਤੇ ਬਾਦ ਵਿਚ ਬੰਬਈ ਵਿਚ ਅਤਾਲੀਕ ਰਹੇ। ਇਸ ਦੌਰਾਨ ਉਨ੍ਹਾਂ ਅੰਗਰੇਜ਼ੀ ਭਾਸ਼ਾ ਦਾ ਡੂੰਘਾ ਅਧਿਅਨ ਕਰ ਲਿਆ। ਲਗਪਗ 1887 ਵਿਚ ਉਹ ਅੰਗਰੇਜ਼ੀ ਭਾਸ਼ਾ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੰਗਲੈਂਡ ਚਲੇ ਗਏ। ਉਥੇ ਰਹਿੰਦੇ ਹੋਏ ਉਨ੍ਹਾਂ ਉਥੋਂ ਦੇ ਵਸਨੀਕਾਂ ਨੂੰ ਅਰਬੀ-ਫਾਰਸੀ ਭਾਸ਼ਾ ਦਾ ਗਿਆਨ ਦਿੱਤਾ ਅਤੇ ਆਪ ਵੀ ਅੰਗਰੇਜ਼ੀ ਸਾਹਿਤ ਵਿਚ ਡੂੰਘੀ ਦਿਲਚਸਪੀ ਲੈਣ ਲਗ ਪਏ। ਉਥੇ ਹੀ ਸ਼ਿਆਮ ਜੀ ਕ੍ਰਿਸ਼ਨ ਵਰਮਾ, ਗੋਪਾਲ ਕ੍ਰਿਸ਼ਨ ਵਰਮਾ, ਗੋਪਾਲ ਕ੍ਰਿਸ਼ਨ ਗੋਖਲੇ ਅਤੇ ਅਫ਼ਗਾਨ ਸ਼ਹਿਜ਼ਾਦੇ ਨਸਰੁੱਲਾ ਖਾਨ ਨਾਲ ਮੁਲਾਕਾਤ ਹੋਈ ਜੋ ਬਾਦ ਵਿਚ ਬਹੁਤ ਲਾਭਦਾਇਕ ਸਿੱਧ ਹੋਏ। 1894 ਵਿੱਚ ਬਰਕਤ-ਉੱਲਾ ਲਿਵਰਪੋਲ ਦੇ ਇਕ ਮੁਸਲਿਮ ਅਦਾਰੇ ਵਿੱਚ ਸ਼ਾਮਲ ਹੋ ਗਿਆ ਅਤੇ ਅਬਦੁੱਲਾ ਕਲਸੀ ਜੋ ਕਿ ਉਥੇ ਦੇ ‘ਦੀ ਕਰੀਸੈਂਟ (The Crecent)’ ਅਖ਼ਬਾਰ ਅਤੇ ‘ਦੀ ਇਸਲਾਮਿਕ ਵਰਲਡ’ ਮੈਗਜ਼ੀਨ ਦੀ ਸੰਪਾਦਕੀ ਕਰ ਰਹੇ ਸਨ, ਦੀ ਬਹੁਤ ਸਹਾਇਤਾ ਕੀਤੀ। ਸ਼ੁਰੂ ਵਿੱਚ ਉਹ ਲੰਡਨ ਟਾਈਮਜ਼ ਵਿੱਚ ਛੋਟੇ- ਮੋਟੋ ਆਰਟੀਕਲ ਲਿਖਦੇ ਰਹੇ ਜਿਸ ਨਾਲ ਉਨ੍ਹਾਂ ਦੀ ਮਸ਼ਹੂਰੀ ਹੁੰਦੀ ਗਈ ਅਤੇ ਉਹ ਲਿਵਰਪੋਲ ਯੂਨੀਵਰਸਿਟੀ ਦੇ ਔਰੰਟੀਅਲ ਕਾਲਜ ਵਿਚ ਅਰਬੀ ਭਾਸ਼ਾ ਦੇ ਪ੍ਰੋਫੈਸਰ ਲਗ ਗਏ। ਇਸ ਦੌਰਾਨ ਉਨ੍ਹਾਂ ਗਲੈਡ ਸਟੋਨ ਦੀ ਸਖ਼ਤ ਆਲੋਚਨਾ ਕੀਤੀ ਜੋ ਕਿ ਮਸ਼ਹੂਰ ਵਿਕਟੋਰੀਅਨ ਪ੍ਰਧਾਨ ਮੰਤਰੀ ਸਨ । ਉਨ੍ਹਾਂ ਨੇ ਤੁਰਕੀ ਦੇ ਸੁਲਤਾਨ ਜੋ ਕਿ ਵਿਸ਼ਵ ਵਿੱਚ ਇਸਲਾਮ ਦੇ ਖਲੀਫ਼ਾ ਸਨ, ਦੇ ਵਿਰੁੱਧ ਭਰਪੂਰ ਭਾਸ਼ਣ ਦਿੱਤੇ ਸਨ। ਇਨ੍ਹਾਂ ਨੇ ਖਲੀਫ਼ਾ ਦੇ ਹੱਕ ਵਿੱਚ ਲਿਖ ਕੇ ਉਨ੍ਹਾਂ ਦੀ ਸਥਿਤੀ ਨੂੰ ਸਪਸ਼ਟ ਕੀਤਾ। ਬਰਕਤ-ਉੱਲ੍ਹਾ ਇੰਗਲੈਂਡ ਰਹਿੰਦੇ ਹੋਏ ਮੁਸਲਿਮ ਬਰਾਦਰੀ ਦੀਆਂ ਮਜਲਸਾਂ ਵਿੱਚ ਬਾਕਾਇਦਗੀ ਨਾਲ ਭਾਗ ਲੈਂਦੇ ਰਹੇ। ਸਿਰਫ਼ ਸ਼ਾਮਲ ਹੀ ਨਹੀਂ ਹੁੰਦੇ ਸਗੋਂ ਇਨ੍ਹਾਂ ਦੇ ਆਯੋਜਨ ਵਿਚ ਮੁੱਖ ਭੂਮਿਕਾ ਵੀ ਨਿਭਾਉਂਦੇ ਰਹੇ ਅਤੇ ਉਥੇ ਆਪਣੇ ਆਰਟੀਕਲਜ਼ ਅਤੇ ਹੋਰ ਲਿਖਤਾਂ ਰਾਹੀਂ ਮੁਸਲਿਮ ਬਰਾਦਰੀ ਵਿੱਚ ਬਹੁਤ ਵਧੀਆ ਸਾਖ਼ ਬਣਾ ਲਈ। ਇੰਗਲੈਂਡ ਵਿਚ ਬਰਕਤ-ਉੱਲਾ ਲਗਪਗ 4 ਸਾਲ ਤਕ ਰਿਹਾ। ਇਸ ਸਮੇਂ ਦੌਰਾਨ ਉਸਨੇ ਆਪਣੀ ਸਿਆਸੀ ਸੂਝ-ਬੂਝ ਵੀ ਵਧਾ ਲਈ ਅਤੇ ਇਹ ਵੀ ਮਹਿਸੂਸ ਕੀਤਾ ਕਿ ਅੰਗਰੇਜ਼ ਹਿੰਦੁਸਤਾਨ ਉੱਪਰ ਕਿਸ ਪ੍ਰਕਾਰ ਹਕੂਮਤ ਕਰ ਰਿਹਾ ਹੈ। ਇੰਗਲੈਂਡ ਵਿੱਚ ਚਲ ਰਹੇ ਆਜ਼ਾਦੀ ਦੇ ਮਾਹੌਲ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਦੇ ਮਨ ਵਿਚ ਵੀ ਆਜ਼ਾਦੀ ਪ੍ਰਾਪਤ ਕਰਨ ਦੀ ਇੱਛਾ ਜਾਗ ਪਈ ਅਤੇ ਦੇਸ਼ ਲਈ ਕੁਝ ਕਰ ਵਿਖਾਉਣ ਦੀ ਪੱਕੀ ਧਾਰੀ। ਜਦੋਂ ਇੰਗਲੈਂਡ ਵਿਚ ਮਾਹੌਲ ਕੁਝ ਗਰਮ ਹੋ ਗਿਆ ਤਾਂ 1898 ਈ. ਵਿੱਚ ਗ਼ਦਰ ਪਾਰਟੀ ਦੇ ਬੁਲਾਵੇ ਤੇ ਅਮਰੀਕਾ ਚਲੇ ਗਏ। ਹੁਣ ਉਹ ਅੰਗਰੇਜ਼ੀ ਹਕੂਮਤ ਦੇ ਖੂਨੀ ਪੰਜੇ ਤੋਂ ਮੁਕੱਤ ਸਨ। ਉਥੇ ਰਹਿੰਦੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਖੁਲ੍ਹ ਕੇ ਕੰਮ ਕੀਤਾ ਅਤੇ ਇਕ ਮਰਾਠੀ ਈਸਾਈ ਸੈਮਿਉਲ ਲਿਉਕਾਸ ਜੋਸ਼ੀ ਦੇ ਸਹਿਯੋਗ ਨਾਲ ਇਕ ਇੰਡੀਅਨ ਸੋਸਾਇਟੀ ਦੀ ਬੁਨਿਆਦ ਨੰ. 1, ਵੈਸਟ 34 ਵੀਂ ਗਲੀ ਵਿੱਚ ਰੱਖੀ। ਇਸ ਤੋਂ ਪਤਾ ਚਲਦਾ ਹੈ ਕਿ ਉਹ ਧਾਰਮਿਕ ਕੱਟਰਪੁਣੇ ਤੋਂ ਕਿੰਨਾਂ ਉੱਪਰ ਉੱਠੇ ਹੋਏ ਸਨ। ਇਥੇ ਉਹ ਆਇਰਸ਼ ਦੇਸ਼ ਭਗਤਾਂ ਦੇ ਪ੍ਰਭਾਵ ਵਿਚ ਆ ਗਏ। ਜਿਨ੍ਹਾਂ ਨੇ ਇਨ੍ਹਾਂ ਦੀ ਇਸ ਸੋਸਾਇਟੀ ਦੇ ਪ੍ਰੋਗਰਾਮ ਨੂੰ ਫੈਲਾਉਣ ਵਿਚ ਕਾਫ਼ੀ ਮਦਦ ਕੀਤੀ। ਆਇਰਸ਼ ਦੇਸ਼ ਭਗਤ ਆਜ਼ਾਦੀ ਪ੍ਰਾਪਤੀ ਦੇ ਘੋਲ ਵਿਚ ਹਿੰਦੋਸਤਾਨੀ ਜਲਾਵਤਨ ਦੇਸ਼ ਭਗਤਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਦੇ ਰਹੇ। ਜਾਰਜ ਫਰੀਮੈਨ ਜੋ ਕਿ ਗੇਲੈਕਸ ਅਮਰੀਕਨ ਅਖ਼ਬਾਰ ਦੇ ਸਟਾਫ਼ ਦੇ ਇਕ ਮੈਂਬਰ ਸਨ, ਉਹ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਬਹੁਤ ਲਾਭਕਾਰੀ ਸਾਬਿਤ ਹੋਏ। ਮੌਲਾਨਾ ਬਰਕਤ-ਉੱਲਾ ਨੇ ਨਿਊਯਾਰਕ ਤੋਂ 1905 ਵਿੱਚ ਆਪਣੇ ਪ੍ਰੋਗਰਾਮ ਦੀ ਇਕ ਕਾਪੀ ਮੌਲਾਨਾ ਹਸਰਤ ਮੋਹਾਨੀ ਨੂੰ ਕਾਨਪੁਰ ਵਿਖੇ ਭੇਜੀ। ਉਸ ਵੇਲੇ ਹਸਰਤ ਕੱਟੜ ਦੇਸ਼ ਭਗਤ ਸਨ ਪਰੰਤੂ ਬਾਦ ਵਿੱਚ ਕੱਟੜ ਮੁਸਲਿਮ ਲੀਗੀ ਬਣ ਗਏ। ਉਨ੍ਹਾਂ ਇਸ ਚਿੱਠੀ ਵਿਚ ਲਿਖਿਆ ਸੀ ਕਿ ਲਗਪਗ 2 ਕਰੋੜ ਹਿੰਦੋਸਤਾਨੀ ਹਰ ਸਾਲ ਭੁੱਖ ਅਤੇ ਗਰੀਬੀ ਕਾਰਣ ਮਰ ਰਹੇ ਸਨ । ਭਾਵ ਈਰਾਨ ਦੀ ਕੁਲ ਜਨਸੰਖਿਆ ਜੋ ਉਸ ਵੇਲੇ ਡੇਢ ਕਰੋੜ ਦੇ ਲਗਪਗ ਸੀ ਤੋਂ ਵਧ ਹਰ ਸਾਲ ਮਰ ਰਹੇ ਸਨ। ਇਸ ਗ਼ਰੀਬੀ ਅਤੇ ਭੁਖਮਰੀ ਦੇ ਜ਼ੁੰਮੇਵਾਰ ਅੰਗਰੇਜ਼ ਕੌਮ ਹੈ। ਹਰ ਸਾਲ ਹਿੰਦੋਸਤਾਨੀਆਂ ਦੀਆਂ ਜੇਬਾਂ ਵਿਚੋਂ ਤਿੰਨ ਕਰੋੜ ਦੀ ਵੱਡੀ ਰਾਸ਼ੀ ਇੰਗਲੈਂਡ ਨੂੰ ਜਾਂਦੀ ਹੈ। ਇਨ੍ਹਾਂ ਪੰਕਤੀਆਂ ਤੋਂ ਸਿੱਧ ਹੁੰਦਾ ਹੈ ਕਿ ਬਰਕਤ-ਉੱਲਾ ਅੰਗਰੇਜ਼ਾਂ ਦਾ ਕਿੰਨਾ ਵਿਰੋਧੀ ਸੀ ਅਤੇ ਆਜ਼ਾਦੀ ਪ੍ਰਾਪਤੀ ਦੀ ਭਾਵਨਾ ਉਨ੍ਹਾਂ ਦੇ ਦਿਲ ਵਿੱਚ ਕਿਵੇਂ ਠਾਠਾਂ ਮਾਰ ਰਹੀ ਸੀ।

ਮੌਲਾਨਾ ਬਰਕਤ-ਉੱਲ੍ਹਾ ਭੋਪਾਲੀ (1864-1927)

ਜਦੋਂ ਬਰਕਤ ਉੱਲਾ ਅਮਰੀਕਾ ਵਿਚ ਰਹਿ ਰਿਹਾ ਸੀ ਤਾਂ 1907 ਵਿੱਚ ਮੈਡਮ ਕਾਮਾ ਉੱਥੇ ਆਈ। ਉਸਨੇ ਨਿਊਯਾਰਕ ਅਖ਼ਬਾਰ ਨੂੰ ਇਕ ਇੰਟਰਵਿਊ ਦਿੰਦੇ ਹੋਏ ਕਿਹਾ ਕਿ ਅਸੀਂ ਗੁਲਾਮ ਹਾਂ ਅਤੇ ਮੈਂ ਅਮਰੀਕਾ ਵਿਚ ਅੰਗਰੇਜ਼ਾਂ ਦੀ ਸਾਨੂੰ ਗੁਲਾਮ ਬਣਾਏ ਰੱਖਣ ਦੀ ਨੀਤੀ ਤੁਹਾਨੂੰ ਦੱਸਣ ਲਈ ਆਈ ਹਾਂ। ਤੁਸੀਂ ਇਸ ਲੋਕਤਾਂਤਰਿਕ ਦੇਸ਼ ਦੇ ਹਮਦਰਦ ਸ਼ਹਿਰੀ ਸਾਨੂੰ ਆਜ਼ਾਦੀ ਦਿਵਾਉਣ ਵਿਚ ਦਿਲਚਸਪੀ ਰੱਖਦੇ ਹੈ। ਮੈਡਮ ਕਾਮਾ ਦੀਆਂ ਨਿਊਯਾਰਕ ਵਿਚ ਕਈ ਮੀਟਿੰਗਾਂ ਵਿਚ ਬਰਕਤ-ਉੱਲਾ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ। ਮੈਡਮ ਦੀ ਅਮਰੀਕਾ ਫੇਰੀ ਨੇ ਬਰਕਤ- ਉੱਲਾ ਅਤੇ ਉਸ ਦੇ ਸਾਥੀ ਜੋਸ਼ੀ ਵਲੋਂ ਕਾਇਮ ਕੀਤੀ ਸੋਸਾਇਟੀ ਨੂੰ ਬਹੁਤ ਲਾਭ ਹੋਇਆ ਅਤੇ ਉਸ ਦੀ ਪ੍ਰਸਿੱਧੀ ਵਿਚ ਵੀ ਬਹੁਤ ਵਾਧਾ ਹੋਇਆ।
ਬਰਕਤ-ਉੱਲਾ ਨਿਊਯਾਰਕ ਵਿੱਚ ਟਿਕ ਕੇ ਨਹੀਂ ਬੈਠਿਆ ਸਗੋਂ ਆਜ਼ਾਦੀ ਪ੍ਰਾਪਤੀ ਦੇ ਹੱਕ ਵਿਚ ਦਿਨ ਰਾਤ ਲੱਗਿਆ ਰਿਹਾ। ਉਹ ਅਤੇ ਉਸਦੇ ਸਾਥੀ ਜੋਸ਼ੀ ਨੇ 1907 ਦੀ ਜੂਨ ਵਿਚਕਾਰ ਨਿਊਯਾਰਕ ਵਿੱਚ ਇਕ ਜਲਸੇ ਦਾ ਪ੍ਰਬੰਧ ਕੀਤਾ ਜਿਸ ਵਿਚ ਇਹ ਮਤਾ ਪਾਸ ਹੋਇਆ ਕਿ ਹਿੰਦੋਸਤਾਨੀਆਂ ਨੂੰ ਆਪਣੇ ਉੱਪਰ ਪੂਰਨ ਭਰੋਸਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਬਦੇਸ਼ੀ ਮਾਲ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਵਿਦੇਸ਼ੀ ਲੋਕਾਂ ਵਲੋਂ ਸਾਡੇ ਭਵਿੱਖ ਬਾਰੇ ਕੀਤੀ ਜਾ ਰਹੀ ਆਲੋਚਨਾ ਨੂੰ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਅੰਗਰੇਜ਼ਾਂ ਵਲੋਂ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਜਲਾਵਤਨ ਕਰਨ ਦੇ ਫੈਸਲੇ ਦੀ ਨਿੰਦਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਅੰਗਰੇਜ਼ ਦੀਆਂ ਹਿੰਦੋਸਤਾਨੀਜੀਡ ਦੇ ਵਿਰੁੱਧ ਹਿੰਦੋਸਤਾਨੀਆਂ ਨੂੰ ਫਿਰਕੂ ਦੰਗਿਆਂ ਵਿਚ ਧਕ ਕੇ ਹਵਾ ਦੇਣ ਵਰਗੀਆਂ ਹਰਕਤਾਂ ਦਾ ਵੀ ਜ਼ੋਰਦਾਰ ਖੰਡਨ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਜਮਾਲਪੁਰ ਅਤੇ ਦੂਜੇ ਸਥਾਨਾਂ ਤੇ ਹੋਇਆ ਹੈ।
ਅਗਸਤ 1907 ਈ. ਵਿਚ ਬਰਕਤ-ਉੱਲਾ ਨੇ “ਨਿਊਯਾਰਕ ਸਨ” ਨਾਂ ਦੇ ਅਖ਼ਬਾਰ ਵਿਚ ਇਕ ਆਰਟੀਕਲ ਛਪਵਾਇਆ ਕਿ ਅੰਗਰੇਜ਼ ਸਾਡੇ ਹਿੰਦੋਸਤਾਨੀਆਂ ਭਾਵ ਹਿੰਦੂਆਂ ਤੇ ਮੁਸਲਮਾਨਾਂ ਦੇ ਆਪਸੀ ਡੂੰਘੇ ਸੰਬੰਧਾਂ ਤੇ ਮੇਲ- ਮਿਲਾਪ ਤੋਂ ਬਹੁਤ ਪਰੇਸ਼ਾਨ ਹੈ। ਹੁਣ ਹਿੰਦੁਸਤਾਨੀ ਲੀਡਰਾਂ ਅਤੇ ਅੰਗਰੇਜ਼ਾਂ ਵਿਚਕਾਰ ਇਕ ਗੱਲ ਨੂੰ ਲੈ ਕੇ ਟਕਰਾਅ ਚਲ ਰਿਹਾ ਹੈ ਕਿ ਜਾਂ ਤਾਂ ਅਸੀ ਲੋਕ ਮੁਲਕੀ ਵਫ਼ਾਦਾਰੀ ਨਾਲ ਸਹਿਮਤ ਹੋਈਏ ਜਾਂ ਫਿਰ ਇਕ ਦੂਜੇ ਨਾਲ ਦੁਸ਼ਮਨੀ ਪੈਦਾ ਕਰੀਏ। ਪਰ ਸਮੇਂ ਦੇ ਹਿੰਦੋਸਤਾਨੀ ਆਗੂਆਂ ਨੇ ਹਰ ਮੁਸੀਬਤ ਦੇ ਖਤਰੇ ਦੀ ਘੜੀ ਵਿੱਚ ਇਕ ਮੁੱਠ ਤੇ ਇਕ ਰਾਏ ਹੋ ਕੇ ਚਲਣ ਦੀ ਪੱਕੀ ਧਾਰ ਰੱਖੀ ਹੈ।
ਬਰਕਤ-ਉੱਲਾ ਨੇ ਮਈ 1907 ਨੂੰ ਉਰਦੂ-ਏ-ਮੁਅਮਲੇ ਨਾਮੀ ਅਖ਼ਬਾਰ ਜੋ ਅਲੀਗੜ ਤੋਂ ਛਪਦਾ ਸੀ, ਨੂੰ ਫਾਰਸੀ ਭਾਸ਼ਾ ਵਿਚ ਇਕ ਲੇਖ ਛਾਪਣ ਲਈ ਭੇਜਿਆ ਜਿਸ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੀ ਆਪਸੀ ਸ਼ੁਭ ਭਾਵਨਾ ਤੇ ਪਿਆਰ ਤੇ ਜ਼ੋਰ ਦਿੱਤਾ ਗਿਆ ਸੀ ਅਤੇ ਮੁਸਲਮਾਨਾਂ ਦੀ ਇਨ੍ਹਾਂ ਦੋ ਫਰਜ਼ਾਂ ਭਾਵ ਮੁਲਕੀ ਵਫ਼ਾਦਾਰੀ ਅਤੇ ਹਿੰਦੋਸਤਾਨ ਤੋਂ ਬਾਹਰ ਰਹਿ ਰਹੇ ਮੁਸਲਮਾਨਾਂ ਨਾਲ ਦੋਸਤੀ ਦੀ ਬਹੁਤ ਪ੍ਰਸੰਸਾ ਕੀਤੀ ਗਈ ਸੀ । ਇਨ੍ਹਾਂ ਦੋਹਾਂ ਫਰਜ਼ਾਂ ਨੂੰ ਈਮਾਨਦਾਰੀ ਨਾਲ ਨਿਭਾਉਣਾ ਹਿੰਦੁਸਤਾਨੀ ਹਿੰਦੂਆਂ ਦੇ ਨਾਲ ਸਮੂਹ ਰਾਜਨੀਤਕ ਮਾਮਲਿਆਂ ਵਿਚ ਇਸ ਸੁਰ ਹੋਣ ਤੇ ਨਿਰਭਰ ਕਰਦੀ ਹੈ।
ਮੌਲਵੀ ਬਰਕਤ-ਉੱਲਾ ਦੇ ਇਸ ਸਿਆਸੀ ਦ੍ਰਿਸ਼ਟੀਕੋਣ ਨੂੰ ਹਿੰਦੁਸਤਾਨ ਦੇ ਕੌਮ ਪ੍ਰਸਤ ਇੰਕਲਾਬੀ ਮੁਸਲਮਾਨਾਂ ਵਲੋਂ ਬਹੁਤ ਸਰਾਹਿਆ ਗਿਆ । ਦੂਜਾ ਗੁਪਤ ਮਿਸ਼ਨ ਮਹਿਮੂਦ ਹਸਨ ਦਿਊਬੰਦ ਦੀ ਹਿਦਾਇਤ ਤੇ ਜਾਪਾਨ ਭੇਜਣ ਦੇ ਆਦੇਸ਼ ਮਿਲੇ। ਇਸ ਲਈ ਮੌਲਵੀ ਬਰਕਤ-ਉੱਲਾ ਫਰਵਰੀ 1909 ਵਿਚ ਜਾਪਾਨ ਚਲੇ ਗਏ। ਉਥੇ ਆਮ ਨੂੰ ਟੋਕਿਉ ਯੂਨੀਵਰਸਿਟੀ ਵਿੱਚ ਪੂਰਬੀ ਵਿਦਿਅਕ ਵਿਸ਼ਿਆਂ (ਅਮੂਲ ਮਸ਼ਰਕੀ) ਦੇ ਪ੍ਰੋਫੈਸਰ ਨਿਯੁਕਤ ਹੋਏ। ਉਥੇ ਜਦੋਂ ਆਪ ਦੇ ਪੈਰ ਚੰਗੀ ਤਰ੍ਹਾਂ ਜੰਮ ਗਏ ਤਾਂ ਆਪ ਨੇ ਅੰਗਰੇਜ਼ਾਂ ਵਿਰੁੱਧ ਸਰਗਰਮੀ ਨਾਲ ਭਾਗ ਲੈਣਾ ਸ਼ੁਰੂ ਕੀਤਾ। ਜਾਪਾਨ ਵਿੱਚ ਰਹਿ ਰਹੇ ਹਿੰਦੋਸਤਾਨੀਆਂ ਨਾਲ ਚੰਗੇ ਸੰਬੰਧ ਪੈਦਾ ਕੀਤੇ। ਇਕ ਇਸਲਾਮਿਕ ਭਾਈਚਾਰਾ ਸੋਸਾਇਟੀ ਅਤੇ ਇਸੇ ਨਾਂ ਦਾ ਇਕ ਅਖ਼ਬਾਰ ਵੀ ਕੱਢਿਆ। ਇਸ ਅਖ਼ਬਾਰ ਦਾ ਮੁੱਖ ਕੰਮ ਹਲਕਾਨ ਅਤੇ ਹੋਰ ਦੂਜੇ ਮੁਸਲਿਮ ਦੇਸ਼ਾਂ ਵਿੱਚ ਅਗਰੇਜ਼ਾਂ ਵਲੋਂ ਮੁਸਲਮਾਨਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਨੰਗਾ ਕਰਨਾ ਸੀ। ਇਕ ਅੰਗਰੇਜ਼ ਸੀ. ਆਈ. ਡੀ. ਅਫ਼ਸਰ ਜੇ. ਸੀ. ਕੈਸਰ ਅਨੁਸਾਰ 1917 ਈ. ਵਿਚ ਇਸ ਅਖ਼ਬਾਰ ਦਾ ਸੰਪਾਦਕ (ਬਰਕਤ-ਉੱਲਾ) ਅਗੰਰੇਜ਼ੀ ਬੋਲਚਾਲ ਅਤੇ ਲਿਖਤਾਂ ਰਾਹੀਂ ਅੰਗਰੇਜਾਂ ਵਿਰੁੱਧ ਡੱਟਿਆ ਹੋਇਆ ਸੀ। ਅੰਗਰੇਜ਼ਾਂ ਵਿਰੁੱਧ ਨਫ਼ਰਤ ਨੂੰ ਉਜਾਗਰ ਕਰਨ ਲਈ ਉਸ ਨੇ ਬਰਕਤ-ਉੱਲਾ ਵਲੋਂ ਅਗਰੇਜ਼ਾਂ ਵਿਰੁੱਧ ਲਿਖੇ ਇਕ ਲੇਖ ਦਾ ਹਵਾਲਾ ਇਸ ਕਾਰ ਦਿੱਤਾ ਹੈ “ਇਕ ਰੋਮਨ ਕਵੀ ਜੋ ਈਸਵੀ ਸਾਲ ਸ਼ੁਰੂ ਹੋਣ ਤੋਂ ਦੋ ਸੌ ਸਾਲ ਪਹਿਲਾਂ ਹੋਇਆ ਹੈ, ਨੇ ਉਸ ਸਮੇਂ ਦੇ ਅੰਗਰੇਜ਼ਾਂ ਦੀ ਸਮੁੰਦਰੀ ਭੇੜੀਏ ਜਿਨ੍ਹਾਂ ਦਾ ਘਰ ਸਮੁੰਦਰ ਵਿਚ ਹੁੰਦਾ ਹੈ, ਨਾਲ ਤੁਲਨਾ ਕੀਤੀ ਹੈ। ਅਗੇ ਚਲਕੇ ਉਹ ਲਿਖਦਾ ਹੈ ਕਿ ਇਨ੍ਹਾਂ ਸਮੁੰਦਰੀ ਭੇੜੀਆਂ ਦਾ ਮਿੱਤਰ ਤੂਫਾਨ ਹੈ ਅਤੇ ਉਹ ਦੁਨਿਆਂ ਦੀ ਲੁੱਟ ਤੇ ਗੁਜ਼ਾਰਾ ਕਰਦੇ ਹਨ। ਦੋ ਹਜ਼ਾਰ ਸਾਲ ਗੁਜ਼ਰ ਜਾਣ ਤੇ ਵੀ ਇਨ੍ਹਾਂ ਦੀ ਲੁਟੇਰੇਪਨ ਦੀ ਆਦਤ ਵਿੱਚ ਕੋਈ ਕਮੀ ਨਹੀਂ ਆਈ। ਹਾਂ ਕੋਈ ਗੱਲ ਅਜਿਹੀ ਜ਼ਰੂਰ ਵਧ ਗਈ ਹੈ ਜਿਸ ਨਾਲ ਇਨ੍ਹਾਂ ਦੇ ਮਕਰ-ਉ-ਫਰੇਬ ਵਿਚ ਮਿਠਾਸ ਤੇ ਨਿਮਰਤਾ ਆ ਗਈ ਹੈ ਜੋ ਜ਼ੁਲਮ ਦੀ ਧਾਰ ਨੂੰ ਹੋਰ ਤੇਜ਼ ਕਰਦੀ ਹੈ।”
“ਅੰਗਰੇਜ਼ੀ ਹਕੂਮਤ ਦੇ ਚਾਲਾਕ ਸਰਕਾਰੀ ਕੁੱਤੇ ਪੂਰੇ ਸੰਸਾਰ ਵਿਚ ਫੈਲੇ ਹੋਏ ਹਨ ਅਤੇ ਉਹ ਇਸ ਗੱਲ ਤੇ ਪੈਣੀ ਨਜ਼ਰ ਰੱਖ ਰਹੇ ਹਨ ਕਿ ਜਾਪਾਨ ਵਿੱਚ ਉਨ੍ਹਾਂ ਵਿਰੁੱਧ ਕੀ ਹੋ ਰਿਹਾ ਹੈ? ਅੰਗਰੇਜ਼ਾਂ ਨੇ ਆਪਣੇ ਸੀ. ਆਈ. ਡੀ. ਵਿਭਾਗ ਦਾ ਜਾਲ ਵਿਛਾ ਰੱਖਿਆ ਹੈ। ਬਰਕਤ-ਉੱਲਾ ਖਾਂ ਲਿਖਦੇ ਹਨ ਕਿ ਮਸਜਿਦਾਂ ਦੇ ਮੌਲਵੀ, ਮੰਦਰਾਂ ਦੇ ਪੁਜਾਰੀ, ਪੇਸ਼ਾਵਰ ਬਾਜ਼ਾਰੂ ਔਰਤਾਂ, ਗਲੀਆਂ ਵਿਚ ਰੇੜ੍ਹੀ ਲਗਾਉਣ ਵਾਲੇ ਦੁਕਾਨਦਾਰ, ਇਥੋਂ ਤਕ ਕਿ ਸਕੂਲਾਂ ਦੇ ਅਧਿਆਪਕ ਵੀ ਆਪਣੇ ਨਾਲ ਮਿਲਾ ਰੱਖੇ ਹਨ। ਇਸ ਲਈ ਹਿੰਦੋਸਤਾਨੀਆਂ ਨੂੰ ਸੀ. ਆਈ. ਡੀ. ਵਿਭਾਗ ਤੋਂ ਬਹੁਤ ਚੌਕਸ ਰਹਿਣਾ ਚਾਹੀਦਾ ਹੈ।”
ਅੰਗਰੇਜ਼ੀ ਸਰਕਾਰ ਨੇ ‘ਇਸਲਾਮਿਕ ਭਾਈਚਾਰਾ’ ਨਾਮੀ ਅਖ਼ਬਾਰ ਦਾ ਹਿੰਦੋਸਤਾਨ ਵਿਚ 6 ਜੁਲਾਈ 1912 ਈ. ਤੋਂ ਹਰ ਸਮੁੰਦਰੀ ਕਸਟਮ ਕਾਨੂੰਨ ਅਧੀਨ ਦਾਖਲਾ ਬੰਦ ਕਰ ਦਿੱਤਾ ਅਤੇ ਬਰਕਤ ਉੱਲਾ ਦੀ ਇਸ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਜਾਪਾਨੀ ਸਰਕਾਰ ਤੇ ਆਪਣਾ ਦਬਾਅ ਵਧਾ ਦਿੱਤਾ ਅਤੇ ਉਸਦੀ ਮੁਲਾਜ਼ਮਤ ਖਤਮ ਕਰਨ ਲਈ ਵੀ ਜ਼ੋਰ ਦੇ ਕੇ ਕਿਹਾ ਅਤੇ ਜਲਾਵਤਨ ਕਰਨ ਲਈ ਕਿਹਾ। ਜਾਪਾਨੀ ਹਕੂਮਤ ਵੀ ਅਗਰੇਜ਼ਾਂ ਵਾਂਗ ਲੁਟੇਰੇਪਨ ਵਾਲੀ ਸੋਚ ਰੱਖਦੀ ਸੀ। ਅੰਗਰੇਜ਼ਾਂ ਨੇ ਜਾਪਾਨ ਨਾਲ ਇਹ ਮੁਆਹਿਦਾ ਕਰ ਰੱਖਿਆ ਸੀ ਜਿਸ ਅਧੀਨ ਜਾਪਾਨੀ ਹਕੂਮਤ ਨੇ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਆ ਕੇ ਇਸ ਅਖ਼ਬਾਰ ਨੂੰ ਅਕਤੂਬਰ 1912 ਵਿੱਚ ਬੰਦ ਕਰ ਦਿੱਤਾ। ਬਰਕਤ- ਉੱਲਾ ਨੂੰ ਜਾਪਾਨੀ ਸਰਕਾਰ ਦੀ ਇਸ ਸ਼ੈਤਾਨੀ ਕਾਰਵਾਈ ਦਾ ਪਹਿਲਾਂ ਹੀ ਗਿਆਨ ਹੋ ਗਿਆ ਸੀ। ਉਹ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਸਨ । ਉਸਨੇ ਆਪਣੇ ਜਾਪਾਨੀ ਸ਼ਾਗਿਰਦਾਂ ਦੀ ਸਹਾਇਤਾ ਨਾਲ ਜਨਵਰੀ 1912 ਵਿੱਚ ਇਕ ਦੂਸਰਾ ਅਖਬਾਰ “ਅਲ ਇਸਲਾਮ” ਜਾਰੀ ਕਰ ਰੱਖਿਆ ਸੀ । ਇਹ ਅਖ਼ਬਾਰ ਇਸਾਲਮਿਕ ਭਾਈਚਾਰਾ ਦੇ ਬੰਦ ਹੋਣ ਤੇ ਹੀ ਪਹਿਲਾਂ ਵਾਂਗ ਛਪਦਾ ਰਿਹਾ। ਸਰਕਾਰ ਨੂੰ ਪਤਾ ਲੱਗਾ ਕਿ ਬਰਕਤ-ਉੱਲਾ ਅੰਗਰੇਜ਼ਾਂ ਵਿਰੁੱਧ ਇਸ ਅਖ਼ਬਾਰ ਰਾਹੀਂ ਰਾਜਨੀਤਕ ਪ੍ਰਾਪੋਗੰਡਾ ਕਰ ਰਿਹਾ ਹੈ। ਇਸ ਲਈ ਇਸ ਅਖ਼ਬਾਰ ਨੂੰ ਵੀ ਪਹਿਲੇ ਵਾਂਗ 22 ਮਾਰਚ 1913 ਨੂੰ ਬੰਦ ਕਰ ਦਿੱਤਾ ਗਿਆ। ਜਾਪਾਨ ਵਿੱਚ ਰਹਿੰਦੇ ਹੋਏ ਬਰਕਤ-ਉੱਲਾ ਨੇ ਕਈ ਦੇਸ਼ਾਂ ਜਿਵੇਂ ਹਾਂਗ-ਕਾਂਗ, ਸ਼ਿਘਾਈ, ਸਿੰਘਾਪੁਰ ਅਤੇ ਹੋਰ ਦੂਰ-ਦੁਰਾਡੇ ਦੇ ਯੂਰਪੀ ਦੇਸ਼ਾਂ ਦਾ ਦੌਰਾ ਕੀਤਾ ਅਤੇ ਨਾਲ ਹੀ ਇਨ੍ਹਾਂ ਦੇਸ਼ਾਂ ਵਿਚ ਚੰਗੇ ਸੰਪਰਕ ਪੈਦਾ ਕਰ ਲਏ ਸਨ। ਆਜ਼ਾਦੀ ਪ੍ਰਾਪਤੀ ਦੀ ਇੱਛਾ ਹਰ ਥਾਂ ਇਕੋ ਜਿਹੀ ਸੀ। ਅੰਗਰੇਜ਼ੀ ਸਰਕਾਰ ਦੇ ਦਬਾਅ ਜਾਪਾਨੀ ਹਕੂਮਤ ਨੇ ਬਰਕਤ-ਉੱਲਾ ਨੂੰ ਟੋਕਿਉ ਯੂਨੀਵਰਸਿਟੀ ਦੀ ਨੌਕਰੀ ਤੋਂ ਹਟਾ ਦਿੱਤਾ। ਇਸ ਤੇ ਵੀ ਅੰਗਰੇਜ਼ੀ ਹਕੂਮਤ ਨੂੰ ਸਬਰ ਨਾ ਆਇਆ ਅਤੇ ਬਰਕਤ-ਉੱਲਾ ਨੂੰ ਦੇਸ਼ ਨਿਕਾਲਾ ਦਵਾਉਣ ਦੀ ਸੋਚਣ ਲਗੀ।
ਉਨ੍ਹਾਂ ਦਿਨਾਂ ਵਿੱਚ ਹਿੰਦੋਸਤਾਨੀ ਦੇਸ਼ ਭਗਤਾਂ ਪ੍ਰਤੀ ਜਾਪਾਨ ਸਰਕਾਰ ਦੀ ਇਹ ਪਾਲੀਸੀ ਇਕ ਧੋਖਾ ਸੀ ਜਦਕਿ ਹਿੰਦੋਸਤਾਨੀ ਦੇਸ਼ ਭਗਤ ਆਜ਼ਾਦੀ ਦੀ ਲੜਾਈ ਵਿਚ ਜਾਪਾਨ ਤੋਂ ਹਮਦਰਦੀ ਤੇ ਸਹਾਇਤਾ ਦੀ ਆਸ ਲਗਾਈ ਬੈਠੇ ਸਨ। ਹਿੰਦੋਸਤਾਨੀ ਫੌਜਾਂ ਨੇ ਜਦ ਸਿੰਘਾਪੁਰ ਵਿਚ ਅੰਗਰੇਜਾਂ ਵਿਰੁੱਧ ਬਗ਼ਾਵਤ ਕਰ ਦਿੱਤੀ ਤਾਂ ਜਾਪਾਨ ਨੇ ਆਪਣਾ ਬੇੜਾ ਇਨ੍ਹਾਂ ਹਿੰਦੋਸਤਾਨੀ ਫੌਜੀਆਂ ਦੀ ਬਗ਼ਾਵਤ ਨੂੰ ਕੁਚਲਣ ਲਈ ਭੇਜਿਆ ਅਤੇ ਹਿੰਦੋਸਤਾਨੀ ਇੰਕਲਾਬੀਆਂ ਨੂੰ ਗਿ੍ਫ਼ਤਾਰ ਕਰਕੇ ਅੰਗਰੇਜ਼ ਦੁਸ਼ਮਨਾਂ ਦੇ ਹੱਥ ਕਤਲ ਕਰਨ ਲਈ ਸੌਂਪ ਦਿੱਤਾ। ਇਸੇ ਦੌਰਾਨ ਆਪ ਅਮਰੀਕਾ ਤੋਂ ਆਉਣ ਵਾਲੇ ਗ਼ਦਰ ਅਖ਼ਬਾਰ ਦੇ ਪਰਚੇ ਜੋ ਸੰਦੂਕਾਂ ਵਿੱਚ ਬੰਦ ਕਰਕੇ ਭਾਰਤੀ ਦੇਸ਼ ਭਗਤਾਂ ਵਿੱਚ ਵੰਡਣ ਲਈ ਜਾਪਾਨ ਭੇਜੇ ਜਾਂਦੇ ਸਨ, ਨੂੰ ਵੰਡਣ ਦਾ ਕੰਮ ਆਪ (ਬਰਕਤ-ਉੱਲਾ) ਖੁਦ ਹੀ ਕਰਦਾ ਸੀ। ਕੁਝ ਪਰਚੇ ਪੈਰਸ ਵਿੱਚ ਮੈਡਮ ਕਾਮਾ ਕੋਲ ਭੇਜੇ ਜਾਂਦੇ ਸਨ। ਇਸ ਤੋਂ ਪਹਿਲਾਂ ਇਹ ਡਿਊਟੀ ਭਾਈ ਭਗਵਾਨ ਸਿੰਘ ਨਿਭਾਉਂਦਾ ਸੀ। ਅੰਗਰੇਜ਼ੀ ਸਫੀਰ (ਰਾਜਦੂਤਾਂ) ਨੇ ਮੌਲਵੀ ਬਰਕਤ-ਉੱਲਾ ਦੇ ਇਕ ਵਿਸ਼ੇਸ਼ ਕਰੀਬੀ ਸਾਥੀ ਜਿਸਨੇ ਇਨ੍ਹਾਂ ਦਿਨਾਂ ਵਿਚ ਹੀ ਮੌਲਵੀ ਹੱਥੋਂ ਇਸਲਾਮ ਧਰਮ ਕਬੂਲ ਕੀਤਾ ਸੀ, ਨੂੰ ਖਰੀਦ ਲਿਆ। ਇਸ ਪ੍ਰਕਾਰ ਮੌਲਵੀ ਬਰਕਤ-ਉੱਲਾ ਦੀਆਂ ਸਾਰੀਆਂ ਗਤੀਵਿਧੀਆਂ ਇਸ ਗ਼ੱਦਾਰ ਰਾਹੀਂ ਰੋਜ਼ ਅੰਗਰੇਜ਼ੀ ਰਾਜਦੂਤ ਕੋਲ ਪਹੁੰਚ ਜਾਂਦੀਆਂ ਸਨ। ਗ਼ਦਰ ਅਖ਼ਬਾਰ ਦੇ ਪਰਚਿਆਂ ਦਾ ਡੱਬਿਆਂ ਵਿਚ ਬੰਦ ਹੋ ਕੇ ਆਉਣ ਬਾਰੇ ਗਿਆਨ ਵੀ ਉਸਨੂੰ ਹੋਇਆ। ਇਸ ਦਾ ਪਰਿਣਾਮ ਇਹ ਨਿਕਲਿਆ ਕਿ ਜਦੋਂ ਜਹਾਜ਼ ਗ਼ਦਰ ਅਖ਼ਬਾਰ ਤੇ ਪਰਚੇ ਭਾਈ ਭਗਵਾਨ ਸਿੰਘ ਸਮੇਤ ਹਾਂਗਕਾਂਗ ਪੁੱਜਾ ਤਾਂ ਪੁਲਿਸ ਜਹਾਜ਼ ਤੇ ਸਵਾਰ ਹੋ ਗਈ। ਭਾਈ ਭਗਵਾਨ ਸਿੰਘ ਤਾਂ ਕਿਸੇ ਨ ਕਿਸੇ ਤਰ੍ਹਾਂ ਕਿਸ਼ਤੀ ਰਾਹੀਂ ਖਿਸਕ ਗਿਆ ਪਰ ਗ਼ਦਰ ਅਖ਼ਬਾਰ ਨਾਲ ਭਰੀਆਂ ਪੇਟੀਆਂ ਪੁਲਿਸ ਦੇ ਹੱਥ ਲੱਗ ਗਈਆਂ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਟੋਕਿਉ ਵਿਚ ਰਹਿੰਦੇ ਹੋਏ ਬਰਕਤ-ਉੱਲਾ ਨੇ ਸਾਨਫਰਾਂਸਿਸਕੋ ਦੀ ਗ਼ਦਰ ਪਾਰਟੀ ਵਾਲਿਆਂ ਨਾਲ ਕਿੰਨੇ ਗੂਹੜੇ ਸੰਬੰਧ ਸਥਾਪਤ ਕਰ ਲਏ ਸਨ। ਭਈ ਭਗਵਾਨ ਸਿੰਘ ਅਪ੍ਰੈਲ 1914 ਵਿੱਚ ਟੋਕਿਸ ਆਇਆ। ਦੋਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨਾਲ ਜੋ ਵੈਨਕੋਵਰ ਜਾ ਰਹੇ ਸਨ, ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੀ ਰਿਪੋਰਟ ਅਨੁਸਾਰ ਬਰਕਤ-ਉੱਲਾ ਨੇ ਇਨ੍ਹਾਂ ਸਾਰਿਆਂ ਦੇ ਸਾਹਮਣੇ ਅੰਗਰੇਜ਼ਾਂ ਵਿਰੁੱਧ ਜ਼ੋਰਦਾਰ ਭੜਕਾਊ ਭਾਸ਼ਣ ਦਿੱਤਾ। ਜਦੋਂ ਅਖੀਰ ਜੁਲਾਈ 1914 ਵਿੱਚ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ। ਅੰਗਰੇਜ਼ੀ ਸਰਕਾਰ ਦੇ ਦਬਾਉ ਤੇ ਆਪ ਨੂੰ ਟੋਕਿਉ ਛੱਡਣਾ ਪਿਆ। ਪਰੰਤੂ ਸਾਨਫਰਾਂਸਿਸਕੋ ਵਾਲੇ ਹਿੰਦੋਸਤਾਨੀ ਦੇਸ਼ ਭਗਤ ਸਾਥੀ, ਭਾਈ ਭਗਵਾਨ ਸਿੰਘ ਤੇ ਬਰਕਤ ਉੱਲਾ 13 ਮਈ 1914 ਨੂੰ ਸਾਨਫਰਾਂਸਿਸਕੋ ਪਹੁੰਚ ਗਏ। ਉਸ ਦਿਨ ਕਾਮਾਗਾਟਾ ਮਾਰੂ ਜਹਾਜ਼ ਵੀ ਵੈਨਕੋਵਰ ਦੀ ਬੰਦਰਗਾਹ ਤੇ ਪਹੁੰਚ ਗਿਆ। ਇਹ ਦੋਵੇਂ ਸਾਥੀ ਸਿੱਧੇ ਆਸ਼ਰਮ ਪਹੁੰਚੇ। ਇਨ੍ਹਾਂ ਦੋਹਾਂ ਲੀਡਰਾਂ ਦੀ ਸਹੂਲੀਅਤ ਨਾਲ ਗ਼ਦਰ ਪਾਰਟੀ ਦੀ ਤਾਕਤ ਨੂੰ ਬੜ੍ਹਾਵਾ ਮਿਲਿਆ ਅਤੇ ਦੋਵੇਂ ਗ਼ਦਰ ਅਖ਼ਬਾਰ ਦੇ ਐਡੀਟੋਰੀਅਲ ਸਟਾਫ਼ ਵਿੱਚ ਸ਼ਾਮਲ ਹੋ ਗਏ। ਨਾਲ ਹੀ ਗ਼ਦਰ ਅਖ਼ਬਾਰ ਦੀਆਂ ਕਾਪੀਆਂ ਬਾਜ਼ਾਰ ਵਿੱਚ ਵੇਚਣ ਦਾ ਕੰਮ ਵੀ ਕਰਦੇ ਰਹੇ।
ਇਨ੍ਹਾਂ ਹੀ ਦਿਨਾਂ ਵਿਚ ਵਿਸ਼ਵ ਯੁੱਧ ਦੇ ਬੱਦਲ ਯੂਰਪ ਦੇ ਅਸਮਾਨ ਉੱਪਰ ਵੀ ਮੰਡਰਾਉਣ ਲੱਗੇ। ਬਰਕਤ-ਉੱਲਾ ਅਤੇ ਦੂਜੇ ਗ਼ਦਰੀ ਲੀਡਰ ਬੜੇ ਲੰਮੇ ਸਮੇਂ ਤੋਂ ਇਸ ਅਵਸਰ ਦੀ ਤਾੜ ਵਿਚ ਸਨ। ਉਹ ਅਕਸਰ ਕਿਹਾ ਕਰਦੇ ਸਨ ਅਗਰੇਜ਼ਾਂ ਦਾ ਜੰਗ ਦੀ ਮੁਸੀਬਤ ਵਿੱਚ ਉਲਝਣਾ ਹਿੰਦੋਸਤਾਨੀਆਂ ਲਈ ਦੁਰਲੱਭ ਅਵਸਰ ਹੋਵੇਗਾ। ਹੁਣ ਇਹ ਅਵਸਰ ਆਣ ਪੁੱਜਾ ਹੈ। ਬਰਕਤ ਉੱਲਾ ਨੇ ਇਨ੍ਹਾਂ ਗ਼ਦਰ ਪਾਰਟੀ ਵਾਲਿਆਂ ਨੂੰ ਅੰਗਰੇਜ਼ਾਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਅਤੇ ਆਪ ਦਿਨ ਰਾਤ ਇਸ ਕੰਮ ਵਿਚ ਜੁਟ ਗਿਆ। ਭਾਈ ਭਗਵਾਨ ਸਿੰਘ ਅਤੇ ਪੰਡਤ ਰਾਮ ਚੰਦਰ ਪਰੀਆ ਵੀ ਆਪ ਦਾ ਸਾਥ ਦੇਣ ਲੱਗੇ। ਇਸ ਨੇ ਕੈਲੇਫੋਰਨੀਆ ਵਿੱਚ ਹਿੰਦੋਸਤਾਨੀਆਂ ਦੀ ਕਈ ਮੀਟਿੰਗਾਂ ਵਿੱਚ ਭਾਸ਼ਣ ਦਿੱਤੇ ਅਤੇ ਹਿੰਦੋਸਤਾਨ ਪੁੱਜ ਕੇ ਅਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਦਾ ਇਸ਼ਾਰਾ ਦਿੱਤਾ। 26 ਜੁਲਾਈ 1914 ਨੂੰ ਆਕਸਫੋਰਡ (Oxford) ਵਿੱਚ ਭਾਈ ਭਗਵਾਨ ਸਿੰਘ ਅਤੇ ਬਰਕਤ ਉੱਲਾ ਨੇ ਇਕ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਉੱਚੀ ਆਵਾਜ਼ ਵਿਚ ਹੇਕ ਲਗਾਕੇ ਦੇਸ਼ ਭਗਤਾਂ ਨੂੰ ਲਲਕਾਰਿਆ ਕਿ ਬਗ਼ਾਵਤ ਕਰਨ ਦਾ ਸਮਾਂ ਆ ਗਿਆ ਹੈ। ਅੰਗਰੇਜ਼ ਯੂਰਪ ਵਿੱਚ ਜੰਗ ਵਿਚ ਉਲਝਿਆ ਹੋਇਆ ਹੈ। ਹੁਣ ਉਹ ਆਸਾਨੀ ਨਾਲ ਹਿੰਦੋਸਤਾਨ ਛੱਡਣ ਲਈ ਮਜਬੂਰ ਹੋ ਜਾਵੇਗਾ। ਇਸ ਮੰਤਵ ਲਈ ਚੰਦੇ ਇਕੱਠੇ ਕੀਤੇ ਗਏ। ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਇਆ ਗਿਆ। ਬਰਕਤ-ਉੱਲਾ ਨੇ ਨਵਾਬ ਖਾਂ (ਇਕ ਗ਼ਦਰੀ ਜੋ ਬਾਦ ਵਿਚ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ) ਨੂੰ ਦੱਸਿਆ ਕਿ ਅੰਗਰੇਜ਼ ਇਸ ਲੜਾਈ ਵਿੱਚ ਕੁਦਣ ਲਈ ਮਜ਼ਬੂਰ ਹੋਵੇਗਾ। ਆਇਰਲੈਂਡ, ਦਖਣੀ ਅਫ਼ਰੀਕਾ ਅਤੇ ਦੂਜੇ ਦੇਸ਼ਾਂ ਵਿਚ ਗੁਲਾਮੀ ਵਿਰੁੱਧ ਬਗ਼ਾਵਤ ਉਠ ਖੜੀ ਹੋਈ ਹੈ । ਇਸ ਲਈ ਇਸ ਮੌਕੇ ਨੂੰ ਗ਼ਨੀਮਤ ਸਮਝ ਕੇ ਹਿੰਦੋਸਤਾਨ ਵਿੱਚ ਦੇਸੀ ਫੌਜਾਂ ਵਿੱਚ ਬਗ਼ਾਵਤ ਫੈਲਾਈ ਜਾਵੇ। ਦੂਜੀ ਮੀਟਿੰਗ 9 ਅਗਸਤ ਨੂੰ ਫਰੇਜ਼ਨੋ (Fresno) ਵਿੱਚ ਹੋਈ। ਜਿਸ ਵਿਚ ਹਿੰਦੋਸਤਾਨ ਜਾਕੇ ਲੋਕਾਂ ਵਿਚ ਹਥਿਆਰ ਵੰਡਣ ਦੀ ਯੋਜਨਾ ਤੇ ਜ਼ੋਰ ਦਿੱਤਾ ਗਿਆ। ਤੀਜੀ ਮੀਟਿੰਗ ਸਕਰੈਮੈਂਟੋ (Sacramento) ਵਿੱਚ 11 ਅਗਸਤ ਨੂੰ ਕੀਤੀ ਗਈ। ਬਰਕਤ-ਉੱਲਾ ਦੀਆਂ ਇਨ੍ਹਾਂ ਸਾਰੀਆਂ ਤਕਰੀਰਾਂ ਵਿੱਚ ਇਕੋ ਹੀ ਗੱਲ ਤੇ ਜ਼ੋਰ ਦਿੱਤਾ ਜਾਂਦਾ ਸੀ “ਹਿੰਦੋਸਤਾਨ ਜਾਉ ਅਤੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿੱਚੋਂ ਖਦੇੜ ਦਿਉ।” ਇਸ ਮੀਟਿੰਗ ਵਿੱਚ ਬਰਕਤ-ਉੱਲਾ, ਭਗਵਾਨ ਸਿੰਘ, ਪੰਡਤ ਰਾਮ ਚੰਦਰ ਪਸ਼ੋਰੀਆ ਤੋਂ ਇਲਾਵਾ ਮਹਿਮੂਦ ਖਾਂ ਵੀ ਸ਼ਾਮਲ ਸੀ।
ਸਾਨਫਰਾਂਸਿਸਕੋ ਵਿਚ ਬਰਕਤ-ਉੱਲਾ ਨੂੰ ਰਾਜਾ ਮਹਿੰਦਰ ਪ੍ਰਤਾਪ ਵਲੋਂ ਅਫ਼ਗਾਨਿਸਤਾਨ ਆਉਣ ਦਾ ਸੱਦਾ ਮਿਲਿਆ। ਉਹ ਗ਼ਦਰ ਪਾਰਟੀ ਦੇ ਮੈਂਬਰਾਂ ਤੋਂ ਆਗਿਆ ਲੈ ਕੇ 10 ਫਰਵਰੀ 1915 ਨੂੰ ਕੁਸਤੁਨਤੁਨੀਆ-ਸਵਿਟਜ਼ਰਲੈਂਡ ਹੁੰਦਾ ਹੋਇਆ ਬਰਲਨ ਪਹੁੰਚ ਗਿਆ। ਰਾਜਾ ਮਹਿੰਦਰ ਪ੍ਰਤਾਪ ਸਿੰਘ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ। ਬਰਕਤ- ਉੱਲਾ ਬਰਲਨ ਕਮੇਟੀ ਜੋ ਉੱਥੇ ਪਹਿਲਾਂ ਜਰਮਨਾਂ ਅਤੇ ਹਿੰਦੋਸਤਾਨੀ ਦੇਸ਼ ਭਗਤਾਂ ਨੇ ਮਿਲ ਕੇ ਬਣਾਈ ਸੀ, ਵਿੱਚ ਸ਼ਾਮਿਲ ਹੋ ਗਿਆ। ਵਰਿੰਦਰ ਚਟੋਪਧਿਆਇ ਇਸ ਕਮੇਟੀ ਦੇ ਪ੍ਰਧਾਨ ਸਨ। ਦੂਜੇ ਇੰਕਲਾਬੀ ਵਰਕਰ ਲਾਲਾ ਹਰਦਿਆਲ, ਤਾਰਕ ਨਾਥ ਦਾਸ, ਭੁਪਿੰਦਰ ਨਾਥ ਦੱਤ, ਹਰੰਭਾ ਲਾਲ ਗੁਪਤ, ਜੋਧ ਸਿੰਘ ਮਹਾਜਨ ਆਦਿ ਸ਼ਾਮਿਲ ਸਨ। ਬਰਕਤ- ਉੱਲਾ ਨੇ ਲਾਲਾ ਹਰਦਿਆਲ ਨੂੰ ਬੁਲਾਕੇ ਇਸ ਪਾਰਟੀ ਵਿੱਚ ਸ਼ਾਮਿਲ ਕੀਤਾ ਸੀ। ਇਸ ਬਰਲਨ ਕਮੇਟੀ ਨੂੰ ਜਰਮਨ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਸੀ। ਇਹ ਕਮੇਟੀ ਜੰਗ ਵਿੱਚ ਅੰਗਰੇਜ਼ਾਂ ਵਿਰੁੱਧ ਜਰਮਨ ਦੀ ਸਹਾਇਤਾ ਲਈ ਬਣਾਈ ਗਈ ਸੀ। ਬਰਕਤ-ਉੱਲਾ, ਬਰਲਨ ਵਿੱਚ ਹੀ ਰਹਿ ਰਿਹਾ ਸੀ। ਜਦੋਂ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਹਿੰਦੋਸਤਾਨੀ ਦੇਸ਼ ਭਗਤਾਂ, ਜਰਮਨ ਅਫ਼ਸਰਾਂ ਅਤੇ ਤੁਰਕੀ ਦੇ ਕੁਝ ਪ੍ਰਤੀਨਿਧਾਂ ਤੇ ਆਧਾਰਿਤ ਇਕ ਮਿਸ਼ਨ ਕਾਬਲ ਪੁੱਜਾ ਤਾਂ ਬਰਕਤ-ਉੱਲਾ ਵੀ ਇਨ੍ਹਾਂ ਦੇ ਨਾਲ ਸੀ। ਸ਼ੁਰੂ ਵਿਚ ਜਦੋਂ ਬਰਕਤ-ਉੱਲਾ ਪਹਿਲੀ ਵਾਰ ਬਰਲਨ ਆਇਆ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਕਮੇਟੀ ਸਿਰਫ਼ ਬੰਗਾਲ ਵਿਚ ਹਥਿਆਰ ਭੇਜਣ ਦੀ ਸੋਚ ਰਹੀ ਹੈ । ਉਸ ਨੂੰ ਕਮੇਟੀ ਅੱਗੇ ਇਹ ਸੁਝਾਅ ਰੱਖਿਆ ਕਿ ਥਾਈਲੈਂਡ ਤੋਂ ਹਥਿਆਰ ਖਰੀਦ ਕੇ ਹਿੰਦੋਸਤਾਨ ਦੇ ਦੂਜੇ ਸੂਬਿਆਂ ਵਿਚ ਵੀ ਬਗ਼ਾਵਤ ਕਰਨ ਲਈ ਇਕੋ ਜਿਹੇ ਹਥਿਆਰ ਭੇਜੇ ਜਾਣ ਅਤੇ ਇੱਕੋ ਹੀ ਤਾਰੀਕ ਨੂੰ ਸਾਰੇ ਦੇਸ਼ ਵਿਚ ਇਕੋ ਸਮੇਂ ਬਗ਼ਾਵਤ ਕੀਤੀ ਜਾਵੇ। ਬਰਕਤ-ਉੱਲਾ ਨੇ ਜਨਵਰੀ ਦੇ ਤੀਜੇ ਹਫਤੇ ਵਿਚ ਜਾਵਾ ਦੇ ਦਾਊਬਸ ਦੇਕਰ ਨਾਲ ਸਲਾਹ ਕੀਤੀ ਅਤੇ ਇਹ ਸਕੀਮ ਬਣਾਈ ਕਿ ਥਾਈਲੈਂਡ ਵਾਲੇ ਪਾਸਿਉਂ ਹਿੰਦੋਸਤਾਨ ਤੇ ਹਮਲਾ ਕੀਤਾ ਜਾਵੇ। ਜਰਮਨੀ ਵਿਚ ਦੋਹਾਂ ਬਰਕਤ- ਉੱਲਾ ਅਤੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਨੇ ਕੈਸਰ ਵਿਲੀਅਮ ਦੂਜੇ ਪਾਲ ਹੇਡਨਬਰਗ ਦੇ ਮਸ਼ਵਰੇ ਨਾਲ ਕਾਬਲ ਵਿੱਚ ਇਕ ਮਿਸ਼ਨ ਭੇਜਣ ਦਾ ਫੈਸਲਾ ਲਿਆ। ਇਹ ਮਿਸ਼ਨ ਤੁਰਕੀ ਤੇ ਜਰਮਨੀ ਫੌਜਾਂ ਦੀ ਸਹਾਇਤਾ ਨਾਲ ਕਾਬਲ ਵਿੱਚ ਹਿੰਦੋਸਤਾਨੀ ਬਾਗ਼ੀਆਂ ਦੀ ਬਗ਼ਾਵਤ ਕਰਨ ਦੀ ਸਹਾਇਤਾ ਲਈ ਭੇਜਿਆ ਗਿਆ ਸੀ। ਜੂਨ 1915 ਵਿਚ ਇਹ ਮਿਸ਼ਨ ਇਸਤੰਬੋਲ ਤੁਰਕੀ ਪੁੱਜਾ। ਜਰਮਨ ਦੋਸਤਾਂ ਦੀ ਮਾਰਫਤ ਤੁਰਕੀ ਦੇ ਬਾਦਸ਼ਾਹ, ਪ੍ਰਧਾਨ ਮੰਤਰੀ ਹਲਮੀ ਪਾਸ਼ਾ ਅਤੇ ਰੱਖਿਆ ਮੰਤਰੀ ਗ਼ਾਜ਼ੀ ਅਨਵਰ ਪਾਸ਼ਾ ਨਾਲ ਮੁਲਾਕਾਤ ਕੀਤੀ। ਇਹ ਮਿਸ਼ਨ ਅਕਤੂਬਰ 1915 ਵਿੱਚ ਕਾਬਲ ਪੁੱਜਾ। ਉਬੈਦੁੱਲਾ ਸਿੰਧੀ ਜੋ ਪਹਿਲਾਂ ਹੀ ਉੱਥੇ ਮੌਜੂਦ ਸੀ ਵੀ ਇਸ ਮਿਸ਼ਨ ਵਿੱਚ ਸ਼ਾਮਲ ਹੋ ਗਿਆ। ਅਫ਼ਗਾਨਿਸਤਾਨ ਦੇ ਅਮੀਰ ਰਬੀਬ-ਉੱਲਾ-ਖਾਂ ਉਨ੍ਹਾਂ ਦੇ ਭਰਾ ਨਸਰੁੱਲਾ ਖਾਂ ਪ੍ਰਧਾਨ ਮੰਤਰੀ ਨਾਲ ਭੇਂਟ ਹੋਈ। ਸਰਦਾਰ ਨਸਰੁੱਲਾ ਖਾਂ ਇੰਗਲੈਂਡ ਵਿਚ ਹੀ ਬਰਕਤ ਉੱਲਾ ਖਾਂ ਦੇ ਵਾਕਫ ਸਨ । ਰਾਜਾ ਮਹਿੰਦਰ ਪ੍ਰਤਾਪ ਨੇ ਇਸ ਘਟਨਾ ਦਾ ਬੜੇ ਗੌਰਵਮਈ ਅੰਦਾਜ਼ ਵਿੱਚ ਇਸ ਪ੍ਰਕਾਰ ਜ਼ਿਕਰ ਕੀਤਾ ਹੈ ਕਿ “ਮੈਂ ਬਾਦਸ਼ਾਹ ਹਬੀਬ-ਉੱਲ ਖਾਂ ਦੇ ਸੱਜੇ ਪਾਸੇ ਤਖ਼ਤ ਤੇ ਬੈਠਿਆ, ਬਰਕਤ-ਉੱਲਾ ਸਾਡੇ ਦੋਹਾਂ ਵਿਚਕਾਰ ਦੋ ਭਾਸ਼ੀਏ (ਅਨੁਵਾਦਕ) ਦਾ ਕੰਮ ਕਰ ਰਿਹਾ ਸੀ। ਇਕ ਦਿਸੰਬਰ 1915 ਨੂੰ ਕਾਬਲ ਵਿੱਚ ਸਰਦਾਰ ਨਸਰੁੱਲਾ ਖਾਂ ਦੀ ਸਹਾਇਤਾ ਨਾਲ ਇਕ ਅਸਥਾਈ ਹਕੂਮਤ ਸਥਾਪਤ ਕੀਤੀ ਗਈ। ਰਾਜਾ ਮਹਿੰਦਰ ਪ੍ਰਤਾਪ ਇਸ ਅਸਥਾਈ ਸਰਕਾਰ ਦੇ ਪ੍ਰੈਜ਼ੀਡੈਂਟ ਜੀਵਨ ਭਰ ਲਈ ਮੁਕਰੱਰ ਹੋਏ। ਮੌਲਾਨਾ ਬਰਕਤ-ਉੱਲਾ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਮੌਲਾਨਾ ਉਬੈਦੁੱਲਾ ਨੇ ਹੋਮ ਮਨਿਸਟਰੀ ਸੰਭਾਲੀ। ਰਾਜਾ ਮਹਿੰਦਰ ਪ੍ਰਤਾਪ ਨੇ ਜ਼ਾਰ ਰੂਸ ਕੋਲ ਸੋਨੇ ਦੀ ਤਸ਼ਤਰੀ ਤੇ ਇਕ ਪੈਗ਼ਾਮ ਲਿਖਕੇ ਮਹਿਮੂਦ ਅਲੀ ਅਤੇ ਸ਼ਮਸ਼ੇਰ ਸਿੰਘ (ਡਾ. ਮਥਰਾ ਸਿੰਘ) ਦੇ ਹੱਥ ਰੂਸੀ ਤੁਰਕਸਤਾਨ ਵਿੱਚ ਭੇਜਿਆ। ਪਰ ਕੋਈ ਵਧੀਆ ਤੇ ਇੱਛਾ ਅਨੁਸਾਰ ਨਤੀਜਾ ਨਾ ਮਿਲਿਆ। ਅਮੀਰ ਅਮਾਨ-ਉੱਲਾ ਖਾਂ ਦੇ ਅੰਗਰੇਜਾਂ ਵੱਲ ਝੁਕਾਉ ਕਾਰਣ ਇਹ ਅਸਥਾਈ ਹਕੂਮਤ ਬਹੁਤੀ ਦੇਰ ਤਕ ਟਿਕ ਨਾ ਸਕੀ।”
ਮਾਰਚ 1914 ਵਿੱਚ ਅਮੀਰ ਅਫ਼ਗਾਨਿਸਤਾਨ ਹਬੀਬ-ਉੱਲਾ ਕਤਲ ਕਰ ਦਿੱਤੇ ਗਏ। ਇਨ੍ਹਾਂ ਦੇ ਸਥਾਨ ਤੇ ਅਮੀਰ-ਉੱਲਾ ਖਾਂ ਅਫ਼ਗਾਨਸਤਾਨ ਦਾ ਬਾਦਸ਼ਾਹ ਬਣਾਇਆ ਗਿਆ। ਉਹ ਅੰਗਰੇਜ਼ਾਂ ਨੂੰ ਨਫ਼ਰਤ ਕਰਦਾ ਸੀ। ਉਸਨੇ ਮੌਲਵੀ ਬਰਕਤ-ਉੱਲਾ ਨੂੰ ਆਪਣਾ ਭਰੋਸੇ ਯੋਗ ਆਦਮੀ ਸਮਝਕੇ ਸਫ਼ੀਰ ਵਜੋਂ ਰੂਸ ਦੇ ਬਾਦਸ਼ਾਹ ਕੋਲ ਭੇਜਿਆ। ਮਨੋਰਥ ਇਹ ਸੀ ਕਿ ਅੰਗਰੇਜ਼ ਨਾਲ ਵਿਗਾੜਣ ਤੇ ਰੂਸ ਨਾਲ ਦੋਸਤਾਨਾਂ ਸੰਬੰਧ ਸਥਾਪਿਤ ਕੀਤੇ ਜਾਣ। ਕਿਉਂਕਿ ਅਗੰਰੇਜ਼ਾਂ ਨੇ ਅਮੀਰ ਅਫ਼ਗਾਨਿਸਤਾਨ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਦੂਜੇ ਦੇਸ਼ ਨਾਲ ਸਫ਼ਾਰਤੀ ਸੰਬੰਧ ਸਥਾਪਿਤ ਕਰਨ ਦੀ ਆਗਿਆ ਨਹੀਂ ਦਿੱਤੀ ਹੋਵੇਗੀ। ਬਰਕਤ-ਉੱਲਾ ਦੇ ਰੂਸ ਪਹੁੰਚਣ ਤੇ ਵੀ. ਆਈ. ਲੈਨਿਨ ਨੇ 7 ਮਈ 1919 ਨੂੰ ਆਪ ਦਾ, ਰਾਜਾ ਮਹਿੰਦਰ ਪ੍ਰਤਾਪ ਅਤੇ ਦੂਜੇ ਸਾਥੀਆਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਅਤੇ ਮੱਧ ਪੂਰਬੀ ਦੇਸ਼ਾਂ ਤੇ ਅਫ਼ਗਾਨਿਸਤਾਨ ਨੂੰ ਅੰਗਰੇਜ਼ਾਂ ਵਿਰੁੱਧ ਸਹਾਇਤਾ ਦੇਣ ਦੇ ਵਿਸ਼ੇ ਤੇ ਗੱਲਬਾਤ ਹੋਈ। ਲੈਨਿਨ ਦੀਆਂ ਤੇਜ਼ ਨਿਗਾਹਾਂ ਨੇ ਬਰਕਤ-ਉੱਲਾ ਨੂੰ ਤੁਰੰਤ ਭਾਂਪ ਲਿਆ ਅਤੇ ਉਸਦੇ ਹਸਿਨ ਅਖ਼ਲਾਕ ਅਤੇ ਗੱਲਬਾਤ ਦੇ ਢੰਗ ਤੋਂ ਬਹੁਤ ਪ੍ਰਭਾਵਿਤ ਹੋਇਆ । ਪਰੰਤੂ ਲੈਨਿਨ ਨੇ ਰਾਜਾ ਮਹਿੰਦਰ ਪ੍ਰਤਾਪ ਅਤੇ ਦੂਜੇ ਹਿੰਦੋਸਤਾਨੀਆਂ ਵੱਲ ਕੋਈ ਧਿਆਨ ਨਾ ਦਿੱਤਾ। ਉਸਨੇ ਜੂਨ 1919 ਵਿੱਚ ਆਪਣੇ ਵਜ਼ੀਰ ਚੈਚੇਰਨ ਤੋਂ ਪੁੱਛਿਆ ਸੀ ਕੀ ਬਰਕਤ- ਉੱਲਾ ਦੀ ਆਪਣੇ ਮੁਸਲਿਮ ਭਰਾਵਾਂ ਨਾਲ ਬਲੋਸ਼ਵੀਜ਼ਮ ਸੰਬੰਧੀ ਅਪੀਲ ‘ਪਰਵਾਦਾ’ ਅਖ਼ਬਾਰ ਵਿਚ ਛਪੀ ਹੈ ਕਿ ਨਹੀਂ। ਬਰਕਤ-ਉੱਲਾ ਛੇਤੀ ਹੀ ਰੂਸੀ ਬਗ਼ਾਵਤ ਅਤੇ ਉਸਦੇ ਬਰਾਬਰੀ ਦੇ ਅਸੂਲਾਂ ਦਾ ਕਾਇਲ ਹੋਇਆ। ਉਸਨੇ ਅਖ਼ਬਾਰ ਲੈਟਰੋਗ੍ਰਾਡ ‘ਪਰਵਾਦਾ’ ਵਿਚ ਇਕ ਮਜ਼ਮੂਨ ਛਪਵਾਇਆ ਜਿਸਦਾ ਸੰਖੇਪ ਅਰਥ ਇਹ ਸੀ ਕਿ ਮੈਂ ਨਾ ਤਾਂ ਕਮਿਉਨਿਸਟ ਹਾਂ ਅਤੇ ਨਾ ਹੀ ਸੋਸਲਿਸਟ। ਮੇਰਾ ਮੌਜੂਦਾ ਸਿਆਸੀ ਪ੍ਰੋਗਰਾਮ ਅਗਰੇਜ਼ਾਂ ਨੂੰ ਏਸ਼ੀਆ ਵਿੱਚੋਂ ਮਾਰ ਭਜਾਉਣ ਦਾ ਹੈ। ਮੈਂ ਏਸ਼ੀਆ ਵਿਚ ਮੌਜੂਦ ਇੰਪੀਰੀਅਲਿਸਟਾਂ ਵਿਸ਼ੇਸ਼ ਕਰ ਅੰਗਰੇਜ਼ਾਂ ਦਾ ਕਟੱੜ ਦੁਸ਼ਮਨ ਹਾਂ। ਇਸ ਅਸੂਲ ਦੇ ਆਧਾਰ ਤੇ ਮੈਂ ਕਮਿਊਨਿਸਟਾਂ ਦਾ ਦੋਸਤ ਹਾਂ ਅਤੇ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹਾਂ। ਲੈਨਿਨ ਦੀ ਸਾਰੇ ਗੁਲਾਮ ਦੇਸ਼ਾਂ ਦੇ ਲੋਕਾਂ ਨੂੰ ਇਸ ਅਪੀਲ ਦਾ ਕਿ ਉਹ ਇਨ੍ਹਾਂ ਤਾਨਾਸ਼ਾਹਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦਾ ਬਹੁਤ ਵਧੀਆ ਪ੍ਰਭਾਵ ਪਿਆ। ਬਰਕਤ-ਉੱਲਾ ਵੀ ਇਸ ਅਪੀਲ ਤੋਂ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕਿਆ। ਉਸਨੇ ਸਮੂਹ ਗੁਲਾਮ ਦੇਸ਼ਾਂ ਦੇ ਲੋਕਾਂ ਦੀ ਆਜ਼ਾਦੀ ਪ੍ਰਾਪਤ ਕਰਨ ਦੀ ਇੱਛਾ ਤੇ ਭਾਵਨਾ ਨੂੰ ਉਭਾਰਿਆ। ਮੈਂ ਸਿਰਫ਼ ਇਕ ਹੀ ਗੱਲ ਜਾਣਦਾ ਹਾਂ ਕਿ ਰੂਸੀ ਸਰਕਾਰ ਦੀ ਅਪੀਲ ਸਾਰੇ ਗੁਲਾਮ ਮੁਲਕਾਂ ਦੇ ਵਾਸੀਆਂ ਲਈ ਆਜ਼ਾਦੀ ਪ੍ਰਾਪਤ ਕਰਨ ਦੀ ਲਲਕਾਰ ਹੈ। ਇਸਦੇ ਨਾਲ ਹੀ ਰੂਸ ਨੇ ਅੰਗੇਜ਼ਾਂ ਨਾਲ ਜੋ ਗੁਪਤ ਸਮਝੌਤੇ ਕਰ ਰੱਖੇ ਹਨ ਉਹ ਸਾਰੇ ਰੱਦ ਕਰ ਦਿੱਤੇ ਹਨ ਅਤੇ ਗੁਲਾਮ ਦੇਸ਼ਾਂ ਦੇ ਲੋਕਾਂ ਦੇ ਅਧਿਕਾਰ ਉਹ ਭਾਵੇਂ ਛੋਟੇ ਹੋਣ ਜਾਂ ਵੱਡੇ ਆਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨੇ ਏਸ਼ੀਆਈ ਲੋਕਾਂ ਨੂੰ ਜੋ ਇੰਪੀਰੀਅਲਿਸਟਾਂ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੇ ਸਨ ਅਤੇ ਹੋਰ ਸਾਰਿਆਂ ਪਾਰਟੀਆਂ ਜਿਨ੍ਹਾਂ ਦਾ ਸੋਸ਼ਲਿਸਟ ਜਾਂ ਕਮਿਊਨਿਸਟ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਸੀ, ਰੂਸ ਨਾਲ ਮੋਢੇ ਨਾਲ ਮੋਢਾ ਮਿਲਾਕੇ ਆਜ਼ਾਦੀ ਹਾਸਲ ਕਰਨ ਲਈ ਤਿਆਰ ਹੋ ਗਈਆਂ ਅਤੇ ਸਮੂਹ ਏਸ਼ੀਆਈ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਲਈ ਇਕ ਦਮ ਤਿਆਰ ਕਰ ਦਿੱਤਾ। ਰੂਸ ਦੇ ਇਸ ਅੰਗਰੇਜ਼ ਵਿਰੋਧੀ ਵਤੀਰੇ ਨੇ ਉਨ੍ਹਾਂ ਨੂੰ ਚੌਕਨਿਆਂ ਕਰ ਦਿੱਤਾ ਅਤੇ ਉਨ੍ਹਾਂ ਨੇ ਰੂਸ ਤੋਂ ਹਿੰਦੋਸਤਾਨ ਆਉਣ ਵਾਲੇ ਸਾਰੇ ਰਸਤਿਆਂ ਦੀ ਨਾਕਾਬੰਦੀ ਕਰ ਦਿੱਤੀ। ਸਭ ਤੋਂ ਪਹਿਲਾਂ ਉਸਨੇ ਅਫ਼ਗਾਨਿਸਤਾਨ ਜਾਣ ਵਾਲੇ ਰਸਤੇ ਨੂੰ ਰੋਕਿਆ ਤਾਂ ਜੋ ਰੂਸ ਤੋਂ ਆਉਣ ਵਾਲੀਆਂ ਹਦਾਇਤਾਂ ਜ਼ੁਬਾਨੀ ਜਾਂ ਲਿਖਤੀ ਜਾਂ ਕਿਸੇ ਵੀ ਢੰਗ ਨਾਲ ਹਿੰਦੁਸਤਾਨ ਨਾ ਪਹੁੰਚ ਸਕਣ। ਨਵਜੰਮਿਆ ਰੂਸੀ ਲੋਕਤੰਤਰ ਉਨ੍ਹਾਂ ਦਿਨਾਂ ਜੀਵਨ ਤੇ ਮੌਤ ਵਿਚਕਾਰ ਕਸ਼ਮਕਸ਼ ਦੇ ਦੌਰ ਵਿੱਚ ਲੰਘ ਰਿਹਾ ਸੀ। ਇਨ੍ਹਾਂ ਹੀ ਦਿਨਾਂ ਵਿਚ ਮੌਲਵੀ ਬਰਕਤ-ਉੱਲਾ ਰੂਸ ਵਿਚ ਪਹੁੰਚਿਆ। ਉਸਨੇ ਰੂਸੀ ਹਕੂਮਤ ਨੂੰ ਦਿਲ-ਉ-ਜਾਨ ਤੋਂ ਸਮਰਥਨ ਦਿੱਤਾ। ਉਸਨੇ। ਆਪਣੇ ਮੁਸਲਿਮ ਭਰਾਵਾਂ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਮੁਸਲਿਮ ਦੇਸ਼ਾਂ ਦੀ ਅਜ਼ਾਦੀ ਰੂਸੀ ਸਰਕਾਰ ਦੀ ਮਦਦ ਕਰਨ ਤੇ ਨਿਰਭਰ ਕਰਦੀ ਹੈ। ਇਨ੍ਹਾਂ ਤਾਨਾਸ਼ਾਹਾਂ ਦੀਆਂ ਹਥਿਆਰਬੰਦ ਫੌਜਾਂ ਜੋ ਜਨਰਲ ਕੋਲਜਕ ਦੀ ਅਗਵਾਈ ਹੇਠ ਇਸ ਨਵੀਂ ਰੂਸੀ ਆਜ਼ਾਦੀ ਨੂੰ ਕੁਚਲਣ ਤੇ ਤੁਲੀਆਂ ਹੋਈਆਂ ਹਨ ਅਤੇ ਰੂਸ ਵਿਚ ਦੋਬਾਰਾ ਜ਼ਾਰ ਦੀ ਹਕੂਮਤ ਬਹਾਲ ਕਰਨਾ ਚਾਹੁੰਦੀਆਂ ਸਨ, ਦਾ ਲੱਕ ਤੋੜ ਦਿੱਤਾ ਜਾਵੇ ਅਤੇ ਅਜਿਹੀ ਕਰਾਰੀ ਹਾਰ ਦਿੱਤੀ ਜਾਵੇ ਕਿ ਦੁਬਾਰਾ ਰੂਸ ਵੱਲ ਅੱਖ ਚੁੱਕ ਕੇ ਨਾ ਵੇਖ ਸਕਣ।
ਬਰਕਤ-ਉੱਲਾ ਨੇ 15 ਮਾਰਚ 1919 ਨੂੰ ਤਾਸ਼ਕੰਦ ਵਿਚ ਇਕ ਪੈਂਫਲਟ ਫਾਰਸੀ ਭਾਸ਼ਾ ਵਿਚ ਪ੍ਰਕਾਸ਼ਿਤ ਕੀਤਾ।
ਉਸਨੇ ਰੂਸ ਦੀ ਹਮਾਇਤ ਵਿਚ ਖੁਲ੍ਹਮ-ਖੁੱਲ੍ਹਾ ਆਪਣੇ ਮੁਸਲਿਮ ਭਰਾਵਾਂ ਵਿਚ ਬਹੁਤ ਹੀ ਪ੍ਰਭਾਵੀ ਭਾਸ਼ਣ ਦਿੱਤੇ। ਇਸ ਪੈਂਫਲਟ ਰਾਹੀਂ ਉਸਨੇ ਵਿਸ਼ਵ ਭਰ ਦੇ ਮੁਸਲਮਾਨਾਂ ਵਿਸ਼ੇਸ਼ਕਰ ਮੱਧ-ਪੂਰਬੀ ਕੌਮਾਂ ਨੂੰ ਸੂਚਿਤ ਕੀਤਾ ਕਿ ਉਹ ਰੂਸੀ ਸੋਸਲਿਜ਼ਮ ਦੇ ਸੁਨਹਿਰੀ ਅਸੂਲਾਂ ਨੂੰ ਗਰਮ ਜੋਸ਼ੀ ਨਾਲ ਅਪਨਾਉਣ। ਇਸ ਨਵੇਂ ਢੰਗ ਵਿਚ ਜੋ ਚੰਗਿਆਈਆਂ ਨਜ਼ਰ ਆਉਣ ਉਨ੍ਹਾਂ ਨੂੰ ਕਬੂਲ ਕਰ ਲੈਣ ਅਤੇ ਨਾਲ ਹੀ ਜ਼ੋਰਦਾਰ ਸ਼ਬਦਾਂ ਵਿੱਚ ਇਹ ਹੀ ਕਿਹਾ ਕਿ ਉਹ ਇਨ੍ਹਾਂ ਇੰਪੀਰੀਅਲ ਤਾਨਾਸ਼ਾਹਾਂ ਨੂੰ ਮਾਰ ਭਜਾਉਣ ਵਿੱਚ ਰੂਸੀ ਸਰਕਾਰ ਦਾ ਸਾਥ ਦੇਣ। ਮੌਲਵੀ ਬਰਕਤ-ਉੱਲਾ ਨੇ ਆਪਣੇ ਮੁਸਲਿਮ ਭਰਾਵਾਂ ਨੂੰ ਸੰਬੋਧਨ ਕਰਦੇ ਹੋਏ ਲਲਕਾਰਿਆ, “ਹੇ ਮੁਸਲਮਾਨੋ ! ਮੈਂ ਇਹ ਐਲਾਨ ਕਰਦਾ ਹਾਂ ਕਿ ਗੁਪਤ ਸਮਝੌਤੇ ਜੋ ਗਦਿਉਂ ਲਥੇ ਬਾਦਸ਼ਾਹ ਜ਼ਾਰ ਅਤੇ ਦੂਜੀਆਂ ਰਿਆਸਤਾਂ ਵਿਚਕਾਰ ਜਿਵੇਂ ਕਿ ਇਸਤੰਬੋਲ (ਤੁਰਕੀ) ਦਾ ਕਬਜ਼ਾ ਅਤੇ ਹੋਰ ਮੁਹਾਦੇ ਜੋ ਮੋਕੂਫ਼ ਸ਼ੁਦਾ ਕਰੇਨੇਸਕੀ (Kerensky) ਨੇ ਕੀਤੇ ਸਨ ਸਭ ਰੱਦ ਕਰ ਦਿੱਤੇ ਗਏ ਹਨ।
ਰੂਸੀ ਹਕੂਮਤ ਨੇ ਦੂਜੇ ਮੁਲਕਾਂ ਨੂੰ ਹੜਪ ਕਰਨ ਦੀ ਪਾਲੀਸੀ ਛੱਡ ਦਿੱਤੀ ਹੈ । ਫਾਰਸ (ਈਰਾਨ) ਦੀ ਵੰਡ ਨੂੰ ਆਪਣੀ ਮਰਜ਼ੀ ਦੀ ਸਰਕਾਰ ਬਣਾਉਣ ਤੇ ਅਜ਼ਾਦ ਕਰ ਦਿੱਤਾ। ਇਸੇ ਪ੍ਰਕਾਰ ਅਰਮੀਨੀਆ ਨੂੰ ਤੁਰਕੀ ਤੋਂ ਵੱਖ ਕਰਨ ਦਾ ਮੁਹਾਅਦਾ ਵੀ ਰੱਦ ਕਰ ਦਿੱਤਾ ਹੈ। ਮੇਰੇ ਮੁਸਲਮਾਨ ਭਰਾਵੋ! ਤੁਹਾਨੂੰ ਰੂਸੀ ਸਰਕਾਰ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਸਗੋਂ ਤੁਹਾਨੂੰ ਲਹੂ ਪੀਣੇ ਜ਼ਾਲਮ ਭੇੜੀਇਆਂ ਤੋਂ ਬਚਨਾ ਚਾਹੀਦਾ ਹੈ ਜਿਨ੍ਹਾਂ ਤੁਹਾਡੇ ਘਰ ਬਾਰ ਨੂੰ ਲੁੱਟ-ਖਸੂਟ ਦਾ ਅੱਡਾ ਬਣਾ ਰੱਖਿਆ ਹੈ ਅਤੇ ਤੁਹਾਨੂੰ ਗੁਲਾਮੀ ਦਾ ਜੀਵਨ ਜਿਊਨ ਲਈ ਮਜਬੂਰ ਕਰ ਰੱਖਿਆ ਹੈ। ਇਨ੍ਹਾਂ ਬੇਸ਼ਰਮ ਲੀਡਰਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕਰਨ ਦੀ ਪੱਕੀ ਧਾਰ ਲੈਣੀ ਚਾਹੀਦੀ ਹੈ। ਮੇਰੇ ਸਾਥੀਓ ਅਤੇ ਭਰਾਓ ! ਅਸੀਂ ਅਮਨ ਅਤੇ ਸੰਮਾਨ ਭਰੀ ਜਿੰਦਗੀ ਜਿਊਣਾ ਪਸੰਦ ਕਰਦੇ ਹਾਂ ਅਤੇ ਸੰਸਾਰ ਦੀਆਂ ਦਬੀਆਂ ਹੋਈਆਂ ਕੌਮਾਂ ਨੂੰ ਆਜ਼ਾਦੀ ਤੇ ਇਨਸਾਫ਼ ਦਿਲਾਉਣਾ ਚਾਹੁੰਦੇ ਹਾਂ।” ਇਸ ਪੈਂਫਲਟ ਨੇ ਰੂਸ ਵਿਚ ਰਹਿ ਰਹੇ ਮੁਸਲਮਾਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਅਤੇ ਮੁਸਲਮਾਨਾਂ ਨੂੰ ਰੂਸੀ ਫੌਜ ਵਿਚ ਭਰਤੀ ਹੋਣ ਦੀ ਪ੍ਰੇਰਣਾ ਦਿੱਤੀ। ਇਸ ਪ੍ਰਕਾਰ ਇੰਪੀਲੀਅਲਿਸਟ ਲੁਟੇਰਿਆਂ ਤੇ ਡਾਕੂਆਂ ਨੂੰ ਰੂਸ ਵਿਰੁੱਧ ਸੋਚ ਸੋਚਣ ਤੋਂ ਬਾਜ਼ ਰੱਖਿਆ।
ਬਰਕਤ-ਉੱਲਾ 3 ਸਾਲ ਤੱਕ ਰੂਸ ਵਿੱਚ ਰਿਹਾ। ਇਸ ਉਪਰੰਤ 1919 ਵਿਚ ਉਹ ਬਰਲਨ (ਜਰਮਨੀ) ਚਲਾ ਗਿਆ। ਉੱਥੇ ਵਰਿੰਦਰ ਚਟੋਪਾਧਿਆਇ ਦੀ ਨਿਗਰਾਨੀ ਹੇਠ ਰਹਿ ਰਹੇ ਇੰਕਲਾਬੀਆਂ ਜਿਨ੍ਹਾਂ ਦਾ ਸੰਬੰਧ ਰੂਸ ਨਾਲ ਸੀ, ਦੇ ਨਾਲ ਖੂਬ ਘੁੱਲ ਮਿਲ ਗਿਆ । ਭੁਪਿੰਦਰ ਨਾਥ ਦੱਤ ਅਨੁਸਾਰ ਜਰਮਨ ਵਜ਼ੀਰ ਚਚੇਰੀਅਨ ਨੇ ਬਰਕਤ-ਉੱਲਾ ਨਾਲ ਚੰਗੇ ਮੈਤਰੀ ਭਰੇ ਸੰਬੰਧ ਸਥਾਪਿਤ ਕਰ ਲਏ ਸਨ। ਬਰਕਤ-ਉੱਲਾ ਨੇ ਬਰਲਨ ਵਿਚ ਪੁਰਾਨੇ ਇਕਲਾਬੀਆਂ ਨਾਲ ਸੰਪਰਕ ਪੈਦਾ ਕੀਤਾ ਅਤੇ ਉਨ੍ਹਾਂ ਨੂੰ ਹਿੰਦੋਸਤਾਨੀ ਇੰਡੀਪੈਨਡੈਂਸ ਪਾਰਟੀ ਵਿਚ ਸੰਗਠਤ ਕੀਤਾ। ਅਪ੍ਰੈਲ 1922 ਵਿਚ ਜਨੇਵਾ ਕਾਨਫਰੈਂਸ ਤੋਂ ਮੁੜਦੇ ਹੋਏ ਵਾਪਸੀ ਤੋਂ ਚਚੇਰੀਅਨ ਵਜ਼ੀਰ ਨਾਲ ਮੁਲਾਕਾਤ ਕੀਤੀ। 1925-26 ਵਿਚ ਬਰਕਤ-ਉੱਲਾ ਕੁਝ ਸਮੇਂ ਕਈ ਸਵਿਟਜ਼ਰਲੈਂਡ ਵਿਚ ਠਹਿਰੇ। ਆਪ ਬਰਲਨ ਵਿਚ ਟਿਕ ਕੇ ਨਹੀਂ ਬੈਠੇ। ‘ਅਲਾ ਸਲਾਹ’ ਨਾਮੀ ਅਖ਼ਬਾਰ ਜਾਰੀ ਕੀਤਾ। ਇਸ ਦੀਆਂ ਕਾਪੀਆਂ ਫਰਾਂਸ ਤੇ ਦੂਜੇ ਦੇਸ਼ਾਂ ਵਿਚ ਭੇਜੀਆਂ। ਅੰਗਰੇਜ਼ੀ ਪੋਲੀਟੀਕਲ ਵਿਭਾਗ ਨੇ ਫਰਾਂਸੀਸੀ ਹਕੂਮਤ ਤੇ ਦਬਾਅ ਪਾਇਆ ਕਿ ਬਰਕਤ-ਉੱਲਾ ਬਾਲਸ਼ੋਈਜ਼ਮ ਦਾ ਪ੍ਰਚਾਰ ਉਨ੍ਹਾਂ ਦੇ ਦੇਸ਼ ਵਿਚ ਕਰ ਰਿਹਾ ਹੈ। ਉਨ੍ਹਾਂ ਦਿਨਾਂ ਵਿਚ ਬਾਲਸ਼ੋਈਜ਼ਮ ਇੰਪੀਰੀਅਲ ਦੇਸ਼ਾਂ ਲਈ ਹਊਆ ਬਣਿਆ ਹੋਇਆ ਸੀ । ਫਰਾਂਸੀਸੀ ਹਕੂਮਤ ਨੇ ਬਰਕਤ-ਉੱਲਾ ਨੂੰ ਗ੍ਰਿਫ਼ਤਾਰ ਕਰਕੇ ਦੇਸ਼ ਵਿਚੋਂ ਕੱਢ ਦਿੱਤਾ।
1927 ਵਿੱਚ ਬਰਕਤ-ਉੱਲਾ ਨੇ ਬੈਲਜੀਅਮ ਦੇ ਸ਼ਹਿਰ ਬਰਸੇਲਜ਼ ਵਿੱਚ ਇੰਪੀਰੀਅਲਸਿਟਾਂ ਵਿਰੁੱਧ ਕਾਨਫਰੰਸ ਵਿੱਚ ਹਿੰਦੋਸਤਾਨ ਗ਼ਦਰ ਵਲੋਂ ਇਕ ਪ੍ਰਤੀਨਿਧ ਦੀ ਹੈਸੀਅਤ ਵਿਚ ਭਾਗ ਲਿਆ । ਉਥੇ ਆਪ ਦੀ ਮੁਲਾਕਾਤ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਹੋਈ ਜੋ ਕਾਂਗਰਸ ਦੇ ਨੁਮਾਇੰਦੇ ਬਣ ਕੇ ਆਏ ਸਨ । ਦੂਜੇ ਹਿੰਦੋਸਤਾਨੀ ਨੁਮਾਇੰਦੇ ਵੀ ਮਿਲੇ ਜਿਨ੍ਹਾਂ ਤੋਂ ਹਿੰਦੋਸਤਾਨ ਵਿਚ ਵਾਪਰ ਰਹੇ ਸਹੀ ਹਾਲਾਤ ਬਾਰੇ ਜਾਣਕਾਰੀ ਮਿਲੀ। ਬਰਕਤ-ਉੱਲਾ ਨੇ ਇਸ ਕਾਨਫਰੰਸ ਵਿਚ ਆਪਣੇ ਅਸਰ ਰਸੂਖ ਨਾਲ ਗੁਲਾਮ ਕੌਮਾਂ ਨੂੰ ਇਕ ਮੁੱਠ ਕਰਕੇ ਇੰਮਪੀਰੀਅਲਸਿਟਾਂ ਵਿਸ਼ੇਸ਼ਕਰ ਫਰਾਂਸੀਸੀਆਂ ਅਤੇ ਅਗਰੇਜ਼ਾਂ ਵਿਰੁੱਧ ਸਾਂਝਾ ਮੋਰਚਾ ਕਾਇਮ ਕਰ ਲਿਆ। ਇਸ ਕਾਨਫਰੰਸ ਵਿਚ ਉਸ ਨੇ ਜ਼ੋਰਦਾਰ ਸ਼ਬਦਾਂ ਵਿੱਚ ਇਹ ਐਲਾਨ ਕੀਤਾ ਕਿ ਉਹ ਅਤੇ ਉਸ ਦੀ ਗ਼ਦਰ ਪਾਰਟੀ ਨੇ ਇਹ ਤਹੱਈਆ ਕਰ ਰੱਖਿਆ ਹੈ ਕਿ ਉਹ ਆਉਣ ਵਾਲੀ ਆਜ਼ਾਦੀ ਦੀ ਲੜਾਈ ਵਿਚ ਜਾਨ ਤਕ ਦੀ ਬਾਜ਼ੀ ਲਗਾ ਦੇਣਗੇ।
ਰਾਜਾ ਮਹਿੰਦਰ ਪ੍ਰਤਾਪ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ ਉਸ ਨੂੰ ਬਰਲਨ ਤੋਂ ਮੌਲਵੀ ਬਰਕਤ- ਉੱਲਾ ਵਲੋਂ ਇਕ ਚਿੱਠੀ ਮਿਲੀ ਹੈ ਜਿਸ ਵਿੱਚ ਉਨ੍ਹਾਂ ਮੈਨੂੰ ਬਰਲਨ ਆਉਣ ਦੀ ਬੇਨਤੀ ਕੀਤੀ ਹੈ। ਰਾਜਾ ਮਹਿੰਦਰ ਪ੍ਰਤਾਪ ਬਰਲਨ ਗਿਆ ਉਥੇ ਜਾ ਕੇ ਕੀ ਵੇਖਿਆ ਕਿ ਬਰਕਤ-ਉੱਲਾ ਇਕ ਛੋਟੇ ਜਿਹੇ ਕਮਰੇ ਵਿੱਚ ਨਾਂ ਮਾਤਰ ਪੈਨਸ਼ਨ ਵਿਚ ਦਿਨ ਕਟੀ ਕਰ ਰਹੇ ਸਨ। ਅੱਗੇ ਰਾਜਾ ਮਹਿੰਦਰ ਪ੍ਰਤਾਪ ਸਿੰਘ ਇਸ ਤਰ੍ਹਾਂ ਲਿਖਦੇ ਹਨ ਕਿ ਮੈਂ ਇਕ ਵਾਰ ਉਨ੍ਹਾਂ ਦੋਸਤਾਂ ਨੂੰ ਫਿਰ ਮਿਲਿਆ ਜਿਨ੍ਹਾਂ ਤੋਂ ਤਿੱਬਤ ਦੇ ਦੌਰੇ ਦੌਰਾਨ ਮਾਲੀ ਤੇ ਜਾਨੀ ਸਹਾਇਤਾ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਨੂੰ ਬਰਕਤ-ਉੱਲਾ ਦੀਆਂ ਵੱਡੀਆਂ ਤਾਕਤਾਂ ਨਾਲ ਦੂਜੀਆਂ ਵੱਡੀਆਂ ਤਾਕਤਾਂ ਵਿਰੁੱਧ ਸਾਜ਼ਸ਼ ਵਿੱਚ ਹਿੱਸਾ ਲੈਣ ਦੀ ਗੱਲ ਕਹਵਾਂ। ਬਰਕਤ-ਉੱਲਾ ਤੇ ਰਾਜਾ ਮਹਿੰਦਰ ਪ੍ਰਤਾਪ ਦੋਵੇਂ ਜੁਲਾਈ 1927 ਵਿਚ ਨਿਊਯਾਰਕ ਪੁੱਜੇ। ਬਰਕਤ-ਉੱਲਾ ਰਾਜਾ ਜੀ ਨੂੰ ਅਮਰੀਕਾ ਵਿਚ ਰਹਿ ਰਹੇ ਆਇਰਸ਼ ਦੇਸ਼ ਭਗਤਾਂ ਕੋਲ ਲੈ ਗਿਆ। ਗ਼ਦਰ ਪਾਰਟੀ ਦੇ ਮੈਂਬਰਾਂ ਨੇ ਤਾਰ ਰਾਹੀਂ ਦੋ ਸੌ ਡਾਲਰ ਭੇਜ ਕੇ ਉਨ੍ਹਾਂ ਦੀ ਵਿੱਤੀ ਕਮਜ਼ੋਰੀ ਨੂੰ ਪੂਰਾ ਕੀਤਾ। ਉਹ ਦੋਵੇਂ ਕੈਲੀਫੋਰਨੀਆ ਚਲੇ ਗਏ। ਉੱਥੇ ਰਹਿਣ ਵਾਲੇ ਹਿੰਦੁਸਤਾਨੀਆਂ ਨੇ ਉਨ੍ਹਾਂ ਦੀ ਚੰਗੀ ਆਉ-ਭੁਗਤ ਕੀਤੀ। ਸਾਨਫਰਾਂਸਿਸਕੋ ਵਿਚ ਵੀ ਗ਼ਦਰ ਪਾਰਟੀ ਨੇ ਮੈਂਬਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਹੈਡ ਕੁਆਟਰ ਤੇ ਲੈ ਗਏ। ਇਨ੍ਹਾਂ ਦੇਸ਼ ਭਗਤਾਂ ਨੇ ਮੇਰਿਸਵਿਲੇ (Maryswille) ਵਿਚ ਇਕ ਜਲਸਾ ਕਰਵਾਇਆ ਜਿਸ ਵਿਚ ਲਗਪਗ ਅੱਠ ਸੌ ਜਾਂ ਇਸ ਤੋਂ ਵੀ ਵੱਧ ਹਿੰਦੋਸਤਾਨੀ ਇਨ੍ਹਾਂ ਦਾ ਭਾਸ਼ਣ ਸੁਣਨ ਲਈ ਜੁੜੇ। ਮੌਲਾਨਾ ਬਰਕਤ- ਉੱਲਾ ਬੋਲਣ ਲਈ ਉੱਠੇ। ਉਹ ਇਨ੍ਹੇ ਕਮਜ਼ੋਰ ਹੋ ਚੁੱਕੇ ਸਨ ਕਿ ਅਜੇ ਕੁਝ ਸ਼ਬਦ ਹੀ ਬੋਲੇ ਸਨ ਕਿ ਰਾਸ਼ਟਰੀ ਭਾਵਨਾਵਾਂ ਨਾਲ ਉਨ੍ਹਾਂ ਦਾ ਗਲਾ ਰੁੱਕ ਗਿਆ। ਅੱਖਾਂ ਵਿਚ ਹੰਝੂ ਭਰ ਆਏ। ਬਹੁਤ ਧੀਮੀ ਆਵਾਜ਼ ਵਿਚ ਬੜੀ ਮੁਸ਼ਕਲ ਨਾਲ ਇਨ੍ਹਾਂ ਹੀ ਕਹਿ ਸਕੇ, “ਹੁਣ ਰਾਜਾ ਮਹਿੰਦਰ ਪ੍ਰਤਾਪ ਸਿੰਘ ਤੁਹਾਡੇ ਰੂ-ਬ-ਰੂ ਹੋਣਗੇ । ਲੋਕਾਂ ਦੀਆਂ ਤਾਲੀਆਂ ਦੀ ਗੂੰਜ ਵਿਚਕਾਰ ਉਹ ਬੈਠ ਗਏ।
ਬਰਕਤ-ਉੱਲਾ ਦਿਨ-ਬ-ਦਿਨ ਕਮਜ਼ੋਰ ਹੁੰਦਾ ਗਿਆ । ਸੂਗਰ ਦੀ ਬੀਮਾਰੀ ਨੇ ਉਸ ਨੂੰ ਮੌਤ ਦੇ ਮੂੰਹ ਵੱਲ ਲਿਆ ਖੜਾ ਕੀਤਾ। ਜੀਵਨ ਦੀ ਤਾਰ ਟੁੱਟਦੀ ਜਾ ਰਹੀ ਸੀ। ਆਖ਼ਰ 27 ਦਸੰਬਰ 1927 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਉਸ ਮਹਾਨ ਸ਼ਕਤੀ ਦੇ ਚਰਣਾਂ ਵਿਚ ਜਾ ਵਿਰਾਜੇ। ਉਸ ਦੇ ਸਾਥੀ ਜਿਨ੍ਹਾਂ ਆਪਣੇ ਜੀਵਨ ਦੇਸ਼ ਲਈ ਵਕਫ਼ ਕਰ ਰੱਖੇ ਸਨ, ਆਪ ਦੇ ਬਿਸਤਰੇ ਮਰਗ ਦੇ ਕੋਲ ਉਨ੍ਹਾਂ ਦੀ ਜਾਂਕਨੀ (ਰੂਹ ਨਿਕਲਣ ਦੇ ਸਮੇਂ) ਦੀ ਹਾਲਤ ਵਿਚ ਬੇਚਾਰਗੀ ਦੇ ਆਲਮ ਵਿਚ ਬੈਠੇ ਸਨ । ਬਰਕਤ-ਉੱਲਾ ਤਾਂ ਅਲ੍ਹਾ ਨੂੰ ਪਿਆਰੇ ਹੋ ਗਏ ਪਰ ਦੇਸ਼ ਦੀ ਆਜ਼ਾਦੀ ਲਈ ਉਸ ਦੀਆਂ ਕੁਰਬਾਨੀਆਂ ਤੇ ਕਾਰਨਾਮੇ ਹਮੇਸ਼ਾ ਜਿੰਦਾ ਰਹਿਣਗੇ ਅਤੇ ਆਉਣ ਵਾਲੀਆਂ ਨਸਲਾਂ ਬੜੇ ਪਿਆਰ ਤੇ ਸਤਿਕਾਰ ਨਾਲ ਉਨ੍ਹਾਂ ਅੱਗੇ ਸਿਰ ਝੁਕਾਉਂਦੀਆਂ ਰਹਿਣਗੀਆਂ। ਉਨ੍ਹਾਂ ਦਾ ਆਪਣੇ ਦੇਸ਼ ਨਾਲ ਪਿਆਰ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਾਦ ਰਹੇਗਾ। ਅਸੀਂ ਉਨ੍ਹਾਂ ਦੀ ਵਫ਼ਾਦਾਰੀ ਅਤੇ ਸਾਬਤ ਕਦਮੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਦੇ ਰਹਾਂਗੇ।
ਸਮਾਂ ਕਦੇ ਨਹੀਂ ਰੁਕਦਾ ਪਰੰਤੂ ਆਪਣੀਆਂ ਇਤਿਹਾਸਕ ਪੈੜਾਂ ਛੱਡ ਜਾਂਦਾ ਹੈ ਜਿਨ੍ਹਾਂ ਵਿਚ ਅਮਰ ਜੀਵਨ ਦਾ ਠਹਿਰਾਉ ਹੁੰਦਾ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਮਾਜ਼ੀ ਅਤੇ ਹਾਲ ਦੇ ਫਾਸਲੇ ਦੀ ਚੌੜਾਈ ਸਮਝਦਾਰ ਵਿਅਕਤੀਆਂ ਲਈ ਇਕ ਖਾਲੀ ਤਸਵੀਰ ਵਾਂਗ ਹੁੰਦੀ ਹੈ ਜਿਸ ਵਿਚ ਉਹ ਭਵਿੱਖ ਦੀ ਪੁਰ ਉਮੀਦ ਸੋਚਾਂ ਦੇ ਰੰਗ ਭਰ ਕੇ ਇਕ ਅਜੀਬ ਜਿਹਾ ਇਤਮਿਨਾਨ ਤੇ ਅਪਾਰ ਖੁਸ਼ੀ ਮਹਿਸੂਸ ਕਰਦੇ ਸਨ । ਇਹ ਦੇਸ਼ ਭਗਤ ਨੌਜਵਾਨ ਆਪਣੇ ਜੀਵਨ ਵਿਚ ਆਜ਼ਾਦੀ ਦਾ ਮੂੰਹ ਤਾਂ ਨਹੀਂ ਵੇਖ ਸਕਿਆ ਪਰ ਆਉਣ ਵਾਲੀਆਂ ਪੀੜ੍ਹੀਆਂ ਇਸ ਵਲੋਂ ਕੀਤੀਆਂ ਕੁਰਬਾਨੀਆਂ ਲਈ ਹਮੇਸ਼ਾ ਰਿਣੀ ਰਹਿਣਗੀਆਂ।

ਮੈਡਮ ਬੀ. ਆਰ. ਕਾਮਾ ਜੀ (24 ਸਤੰਬਰ 1861-13 ਅਗਸਤ 1935)

ਐ ਤਾਇਰ-ਲਾ ਹੋਤੀ ਇਸ ਰਿਜ਼ਕ ਸੇ ਮੌਤ ਅੱਛੀ।
ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ ਕੰਤਾਹੀਂ॥

ਤਿਲਕ ਜੀ ਦਾ ਨਾਅਰਾ ਹੁੰਦਾ ਸੀ ਕਿ ਆਜ਼ਾਦੀ ਸਾਡਾ ਪੈਦਾਇਸ਼ੀ ਹੱਕ ਹੈ। ਇਸੇ ਅਸੂਲ ਅਧੀਨ ਹਜ਼ਾਰਾਂ ਹਿੰਦੀ ਯੁਵਕਾਂ ਨੇ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਸਮੂਹ ਮਜ਼ਹਬਾਂ ਦੇ ਧਰਮ ਗ੍ਰੰਥਾਂ ਦਾ ਵੀ ਇਹੋ ਫਰਮਾਨ ਹੈ ਕਿ ਗੁਲਾਮੀ ਦੀ ਸੌ ਸਾਲ ਦੀ ਉਮਰ ਨਾਲੋ ਆਜ਼ਾਦੀ ਦੇ ਕੁਝ ਲਮਹੇ (ਪਲ) ਕਿਤੇ ਬੇਹਤਰ ਹਨ। ਇਸ ਲਹਿਰ ਵਿਚ ਕੁੱਦਣ ਵਾਲਿਆਂ ਵਿਚ ਹਰ ਧਰਮ ਦੇ ਪੈਰੋਕਾਰ ਸਨ । ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ ਅਤੇ ਕੀ ਈਸਾਈ। ਸਾਰਿਆਂ ਨੇ ਇਸ ਅਗਨੀਕੁੰਡ ਵਿਚ ਬਰਾਬਰ ਦਾ ਯੋਗਦਾਨ ਪਾਇਆ ਹੈ। ਜਿਥੇ ਮਰਦ ਇਸ ਲਹਿਰ ਵਿਚ ਬੜੇ ਚਾਵਾਂ ਤੇ ਮਲਾਰਾਂ ਨਾਲ ਸ਼ਾਮਿਲ ਹੋਏ ਉਥੇ ਮਹਿਲਾਵਾਂ ਵੀ ਪਿਛੇ ਨਹੀਂ ਰਹੀਆਂ। ਜਿਥੇ ਲਕਸ਼ਮੀਬਾਈ ਰਾਣੀ ਝਾਂਸੀ 1857 ਦੀ ਆਜ਼ਾਦੀ ਦੀ ਲੜਾਈ ਦੀ ਨਾਇਕਾ ਸਨ, ਉਥੇ ਦੁਰਗਾ ਭਾਬੀ, ਲਕਸ਼ਮੀ ਸਹਿਗਲ ਅਤੇ ਮੈਡਮ ਕਾਮਾ ਵੀ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਜ਼ਾਦੀ ਦੀ ਲੜਾਈ ਵਿਚ ਸਹਾਈ ਸਾਬਤ ਹੋਈਆਂ।
ਮੈਡਮ ਬੀ. ਆਰ. ਕਾਮਾ ਜੀ ਨੇ 35 ਸਾਲ ਤਕ ਜਲਾਵਤਨ ਰਹਿ ਕੇ ਆਜ਼ਾਦੀ ਦੀ ਲਾਟ ਨੂੰ ਪ੍ਰਜਵਲਤ ਰੱਖਿਆ। ਇਸ ਦੌਰਾਨ ਉਹ ਜਰਮਨੀ, ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਵਿਚ ਭਟਕਦੀ ਰਹੀ। ਸੱਚ ਪੁੱਛੋ ਤਾਂ ਉਹ ਸ਼ਿਆਮ ਜੀ ਕ੍ਰਿਸ਼ਨ ਵਰਮਾ, ਲਾਲਾ ਹਰਦਿਆਲ ਅਤੇ ਵੀਰ ਸਾਵਰਕਰ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੀ ਲੀਡਰ ਸਿੱਧ ਹੋਈ।
ਮੈਡਮ ਕਾਮਾ ਦਾ ਜਨਮ 24 ਸਤੰਬਰ 1861 ਨੂੰ ਬੰਬਈ ਦੇ ਇਕ ਸਾਧਾਰਨ ਪਾਰਸੀ ਪਰਿਵਾਰ ਵਿਚ ਹੋਇਆ। ਬਾਪ ਸੁਹਰਾਬ ਜੀ ਫੈਰਲਮ ਜੀ ਪਟੇਲ ਸਨ। ਉਹ ਇਕ ਸਫ਼ਲ ਪਾਰਸੀ ਵਿਉਪਾਰੀ ਸਨ। ਉਨ੍ਹਾਂ ਦੇ 9 ਬੱਚੇ ਪੈਦਾ ਹੋਏ। ਮੈਡਮ ਕਾਮਾ ਤੋਂ ਇਲਾਵਾ ਬਾਕੀ ਸਾਰੇ ਬੱਚੇ ਸਫ਼ਲ ਤੇ ਹੁਸ਼ਿਆਰ ਵਿਉਪਾਰੀ ਬਣੇ। ਪਰੰਤੂ ਮੈਡਮ ਕਾਮਾ ਨਿਰਾਲੀ ਤਬੀਅਤ ਲੈਕੇ ਪੈਦਾ ਹੋਈ। ਇਨ੍ਹਾਂ ਦਾ ਰੁਝਾਨ ਤੇ ਸੋਚ ਆਪਣੇ ਪਰਿਵਾਰ ਨਾਲੋਂ ਵੱਖਰੀ ਸੀ। ਮੁੱਢਲੀ ਸਿਖਿਆ ਬੰਬਈ ਵਿਖੇ ਕੁੜੀਆਂ ਦੇ ਹਾਈ ਸਕੂਲ ਵਿਚ ਪ੍ਰਾਪਤ ਕੀਤੀ। ਸਾਰਾ ਖਾਨਦਾਨ ਅੰਗਰੇਜ਼ ਪ੍ਰਸਤ ਸੀ। ਇਨ੍ਹਾਂ ਦੇ ਪਿਤਾ ਦੀ ਇੱਛਾ ਸੀ ਕਿ ਇਨ੍ਹਾਂ ਦੀ ਲਾਡਲੀ ਧੀ ਪੱਛਮੀ ਜੀਵਨ ਸ਼ੈਲੀ ਵਿਚ ਪਲ ਕੇ ਉਨ੍ਹਾਂ ਦੀ ਰਵਾਇਤ ਨੂੰ ਅੱਗੇ ਤੋਰੇ ਪਰੰਤੂ ਉਹ ਇਸ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ 1885 ਵਿਚ ਕਾਂਗਰਸ ਦੇ ਜਨਮ ਦਿਨ ਤੋਂ ਆਜ਼ਾਦੀ ਦਾ ਪਾਠ ਪੜ੍ਹਿਆ ਅਤੇ ਇਸ ਇਜਲਾਸ ਵਿਚ ਹੋਏ ਜੋਸ਼ੀਲੇ ਭਾਸ਼ਣਾਂ ਅਤੇ ਵਖ-ਵਖ ਲੀਡਰਾਂ ਦੇ ਵਿਚਾਰਾਂ ਤੋਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਭਵਿਖ ਵਿਚ ਆਪਣੇ ਲਈ ਇਹੋ ਰਾਹ ਚੁਣ ਲਿਆ । ਉਸ ਵੇਲੇ ਆਪ ਦੀ ਉਮਰ 24 ਸਾਲ ਦੀ ਹੋ ਚੁੱਕੀ ਸੀ। ਪਿਤਾ ਨੇ ਆਪਣੀ ਪੁਤਰੀ ਨੂੰ ਇਨ੍ਹਾਂ ਅੰਗਰੇਜ਼ ਵਿਰੋਧੀ ਕਾਰਵਾਈਆਂ ਤੋਂ ਦੂਰ ਰੱਖਣ ਦੀ ਪੂਰੀ ਵਾਹ ਲਾਈ ਪਰ ਸਭ ਬੇਅਰਥ। ਆਖਿਰ ਉਨ੍ਹਾਂ ਮੈਡਮ ਕਾਮਾ ਦਾ ਵਿਆਹ ਰੁਸਤਮ ਕੇ. ਆਰ. ਕਾਮਾ ਨਾਂ ਦੇ ਇਕ ਸਾਲਿਸਟਰ ਨਾਲ ਕਰ ਦਿੱਤਾ। ਆਪ ਦੇ ਪਿਤਾ ਪੱਛਮੀ ਵਿਦਿਅਕ ਵਿਸ਼ਿਆਂ ਦੇ ਮਾਹਰ ਸਿਖਿਆ ਸ਼ਾਸਤਰੀ ਹੋਣ ਦੇ ਨਾਲ-ਨਾਲ ਪੱਕੇ ਅੰਗਰੇਜ਼ ਭਗਤ ਵੀ ਸਨ। ਮੈਡਮ ਕਾਮਾ ਸਕੂਲੀ ਸਿਖਿਆ ਦੀ ਪ੍ਰਾਪਤੀ ਦੇ ਨਾਲ-ਨਾਲ ਆਪਣੇ ਪਤੀ ਬਾਰੇ ਜਾਣਕਾਰੀ ਵੀ ਹਾਸਲ ਕਰ ਚੁੱਕੀ ਸੀ। ਉਹ ਸਰਕਾਰ ਦਾ ਪਿੱਠੂ ਤੇ ਬਹੁਤ ਹੀ ਡਰਪੋਕ ਵਿਅਕਤੀ ਸੀ ਜਦ ਕਿ ਮੈਡਮ ਕਾਮਾ ਇਕ ਨਿਡਰ ਤੇ ਜੋਸ਼ੀਲੀ ਮਹਿਲਾ ਸਨ। ਵਿਆਹ ਦਾ ਮੈਡਮ ਜੀ ਦੇ ਸਿਆਸੀ ਤੇ ਸਮਾਜੀ ਜੀਵਨ ਉਤੇ ਕੋਈ ਪ੍ਰਭਾਵ ਨਾ ਪਿਆ। ਰੁਸਤਮ ਕਾਮਾ ਨੂੰ ਆਪਣੀ ਪਤਨੀ ਦਾ ਇੰਝ ਖੁਲ੍ਹਮ ਖੁਲ੍ਹਾ ਕਾਂਗਰਸ ਦੇ ਜਲਸਿਆਂ ਵਿਚ ਜਾਣਾ ਅਤੇ ਭਾਸ਼ਣਾਂ ਵਿਚ ਹਿੱਸਾ ਲੈਣਾ ਪਸੰਦ ਨ ਆਇਆ। 6-7 ਸਾਲ ਦੇ ਸਮੇਂ ਵਿਚ ਹੀ ਇਨ੍ਹਾਂ ਦੇ ਆਪਸੀ ਮਤਭੇਦ ਇਨ੍ਹੇ ਵਧ ਗਏ ਕਿ ਬੋਲ- ਚਾਲ ਵੀ ਬੰਦ ਹੋ ਗਈ। ਉਹ ਕਿਹਾ ਕਰਦੀ ਸੀ ਕਿ ਉਨ੍ਹਾਂ ਦਾ ਵਿਆਹ ਤਾਂ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਾਂ ਨਾਲ ਹੋਇਆ ਹੈ। ਇਨ੍ਹਾਂ ਦਾ ਘਰ ਲੜਾਈ ਝਗੜੇ ਦਾ ਅੱਡਾ ਬਣ ਗਿਆ। ਹਰ ਨਿੱਕੀ ਮੋਟੀ ਗਲ ਤੇ ਦੋਹਾਂ ਵਿਚਕਾਰ ਅਣ- ਬਣ ਰਹਿਣ ਲੱਗੀ।
ਇਨ੍ਹਾਂ ਦਿਨਾਂ ਵਿਚ ਹੀ ਬੰਬਈ ਪਲੇਗ ਦੀ ਬੀਮਾਰੀ ਫੈਲ ਗਈ। ਉਦੋਂ ਇਸ ਦਾ ਕੋਈ ਟੀਕਾ ਈਜਾਦ ਨਹੀਂ ਹੋਇਆ ਸੀ। ਮੈਡਮ ਕਾਮਾ ਨੇ ਘਰ-ਘਰ ਜਾ ਕੇ ਰੋਗੀਆਂ ਦੀ ਖੂਬ ਸੇਵਾ ਕੀਤੀ । ਦਵਾ ਦਾਰੂ ਅਤੇ ਮਲਹੱਮ ਪੱਟੀ ਕਰਕੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ। ਲੋਕਾਂ ਅਤੇ ਵਿਸ਼ੇਸਕਰ ਘਰ ਵਾਲਿਆਂ ਨੇ ਬਥੇਰਾ ਰੋਕਿਆ ਪਰ ਉਨ੍ਹਾਂ ਕਿਸੇ ਦੀ ਇਕ ਨ ਸੁਣੀ। ਇਥੋਂ ਤਕ ਕਿ ਅਜਿਹੀ ਹਾਲਤ ਵਿਚ ਕੰਮ ਕਰਕੇ ਉਹ ਆਪ ਵੀ ਬੀਮਾਰ ਪੈ ਗਈ। ਤੰਦਰੁਸਤ ਹੋਣ ਉਪਰੰਤ ਵੀ ਆਪ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਰਾਜਨੀਤਕ ਕੰਮਾਂ ਤੋਂ ਬਾਜ਼ ਰੱਖਣ ਲਈ ਅਪ੍ਰੈਲ 1901 ਵਿਚ ਇੰਗਲੈਂਡ ਭੇਜ ਦਿੱਤਾ। ਉਹ ਜਰਮਨੀ, ਸਕਾਟਲੈਂਡ ਅਤੇ ਫਰਾਂਸ ਤੋਂ ਹੁੰਦੀ ਹੋਈ 1905 ਵਿਚ ਇੰਗਲੈਂਡ ਪਹੁੰਚ ਗਈ। ਉਥੇ ਦਾਦਾ ਭਾਈ ਨਾਰੋ ਜੀ ਨਾਲ ਭੇਂਟ ਹੋਈ ਅਤੇ ਉਨ੍ਹਾਂ ਨੇ ਇਸ ਨੂੰ ਆਪਣਾ ਨਿਜੀ ਸਕੱਤਰ ਰੱਖ ਲਿਆ। ਡੇਢ ਸਾਲ ਤਕ ਆਪ ਨੇ ਇਹ ਡਿਊਟੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਿਭਾਈ। ਇਨ੍ਹਾਂ ਰਾਹੀਂ ਹੀ ਸਰਦਾਰਾ ਸਿੰਘ ਰਾਣਾ ਨਾਲ ਜਾਣ ਪਛਾਣ ਹੋ ਗਈ। ਇਸ ਤੋਂ ਇਲਾਵਾ ਹੋਰ ਕਈ ਦੇਸ਼ ਭਗਤਾਂ ਨਾਲ ਭੀ ਸੰਪਰਕ ਬਣ ਗਏ। ਜਦੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਤਾਂ ਹਿੰਦੋਸਤਾਨ ਵਾਪਸ ਆਉਣ ਲਈ ਤਿਆਰ ਹੋ ਗਈ। ਇਥੇ ਹੀ ਉਨ੍ਹਾਂ ਦੀ ਮੁਲਾਕਾਤ ਮਹਾਨ ਕ੍ਰਾਂਤੀਕਾਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਹੋਈ। ਉਨ੍ਹਾਂ ਦੇ ਭਾਸ਼ਣ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਤੋਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਵਾਪਸ ਭਾਰਤ ਆਉਣ ਦਾ ਇਰਾਦਾ ਹੀ ਬਦਲ ਦਿੱਤਾ ਅਤੇ ਉਥੇ ਹੀ ਆਜ਼ਾਦੀ ਦੀ ਲਹਿਰ ਵਿਚ ਕੁਦ ਪਈ। ਸ਼ਾਮ ਜੀ ਕ੍ਰਿਸ਼ਨ ਵਰਮਾ ਨਾਲ ਹਾਈਡ ਪਾਰਕ ਵਿਚ ਇਕ ਹੀ ਸਟੇਜ ਤੇ ਖੜੇ ਹੋ ਕੇ ਆਪਣੇ ਭਾਸ਼ਣਾਂ ਰਾਹੀਂ ਆਜ਼ਾਦੀ ਦਾ ਨਾਅਰਾ ਬੁਲੰਦ ਕੀਤਾ। ਯੂਰਪ ਵਿਚ ਮੌਜੂਦ ਦੂਜੇ ਕ੍ਰਾਂਤੀਕਾਰੀਆਂ ਨਾਲ ਜਾਨ ਪਹਿਚਾਣ ਹੋ ਗਈ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਇਨ੍ਹਾਂ ਦਿਨਾਂ ਵਿਚ ਹੀ ਜਨਵਰੀ 1905 ਵਿਚ ਆਪਣਾ ਅਖ਼ਬਾਰ ਇੰਡੀਅਨ ਸੋਸ਼ਲੋਜਿਸਟ ਜਾਰੀ ਕੀਤਾ ਅਤੇ ਮੈਡਮ ਕਾਮਾ ਨੂੰ ਇਸ ਦਾ ਮੁਖ ਲਿਖਾਰੀ ਨਿਯੁਕਤ ਕੀਤਾ ਅਤੇ ਨਾਲ ਹੀ ਉਹ ਹੋਮ ਰੂਲ ਸੋਸਾਇਟੀ ਵਿਚ ਵੀ ਸਰਗਰਮੀ ਨਾਲ ਭਾਗ ਲੈਣ ਲੱਗ ਪਈ। ਇਹ ਸੋਸਾਇਟੀ 18 ਫਰਵਰੀ 1905 ਨੂੰ ਸ਼ਾਮ ਜੀ ਕ੍ਰਿਸ਼ਨ ਵਰਮਾ ਦੇ ਜਤਨਾਂ ਸਦਕਾ ਹੋਂਦ ਵਿਚ ਆਈ ਸੀ ਅਤੇ 1 ਜੁਲਾਈ 1905 ਨੂੰ ਲੰਡਨ ਵਿੱਚ ਇੰਡੀਆ ਹਾਊਸ ਦੀ ਬੁਨਿਆਦ ਇਕ ਅੰਗਰੇਜ਼ ਸੋਸਲਿਸਟ ਲੀਡਰ ਦੇ ਹਥੋਂ ਰੱਖੀ ਗਈ ਸੀ।
ਅੰਗਰੇਜ਼ਾਂ ਨੂੰ ਇਸ ਗੱਲ ਤੋਂ ਬੜੀ ਹੈਰਾਨੀ ਹੋਈ ਕਿ ਭਾਰਤ ਵਰਗੇ ਗੁਲਾਮ ਅਤੇ ਪਛੜੇ ਹੋਏ ਦੇਸ਼ ਦੀ ਇਕ ਔਰਤ ਇੰਨੇ ਹੌਸਲੇ ਤੇ ਨਿਡੱਰਤਾ ਨਾਲ ਆਪਣੇ ਮਾਲਕਾਂ ਦੇ ਦੇਸ਼ ਵਿਚ ਇਸ ਪ੍ਰਕਾਰ ਖੁਲ੍ਹਮ ਖੁੱਲ੍ਹਾ ਉਨ੍ਹਾਂ ਵਿਰੁੱਧ ਜ਼ਹਿਰ ਉਗਲ ਰਹੀ ਹੈ। ਇੰਡੀਆ ਆਫ਼ਿਸ ਦੇ ਕਰਮਚਾਰੀ ਗੁੱਸੇ ਨਾਲ ਤਿਲਮਿਲਾ ਉਠੇ । ਉਨ੍ਹਾਂ ਸ੍ਰੀਮਤੀ ਕਾਮਾ ਨੂੰ ਬਹੁਤ ਸਮਝਾਇਆ ਕਿ ਉਹ ਵਾਪਸ ਹਿੰਦੋਸਤਾਨ ਚਲੀ ਜਾਵੇ ਨਹੀਂ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰ ਉਹ ਤਾਂ ਆਪਣੀ ਧੁਨ ਵਿਚ ਪੱਕੀ ਸੀ ਉਨ੍ਹਾਂ ਦੀਆਂ ਗੱਲਾਂ ਵਿਚ ਕਿਥੇ ਆਉਣ ਵਾਲੀ ਸੀ।

ਮੈਡਮ ਬੀ. ਆਰ. ਕਾਮਾ ਜੀ (24 ਸਤੰਬਰ 1861-13 ਅਗਸਤ 1935)

18 ਅਗਸਤ 1907 ਨੂੰ ਜਰਮਨੀ ਦੇ ਸ਼ਹਿਰ ਸਟਵਾਰਟ ਵਿੱਚ ਵਿਸ਼ਵ ਭਰ ਦੇ ਸਮੂਹ ਸੋਸ਼ਲਿਸ਼ਟਾਂ ਦੀ ਇਕ ਕਾਨਫਰੈਂਸ ਹੋਈ। ਇਸ ਤੋਂ ਪਹਿਲਾਂ ਜਦੋਂ ਅਜਿਹੀ ਕਾਨਫਰੈਂਸ ਹੁੰਦੀ ਸੀ ਤਾਂ ਉਸ ਵਿਚ ਹਿੰਦੋਸਤਾਨੀ ਨੁਮਾਇੰਦੇ ਵਜੋਂ ਦਾਦਾ ਭਾਈ ਨਾਰੋਜੀ ਸ਼ਾਮਿਲ ਹੋਏ ਸਨ। ਪਰ ਇਸ ਵਾਰ ਕ੍ਰਾਂਤੀਕਾਰੀ ਚਾਹੁੰਦੇ ਸਨ ਕਿ ਨਰਮ ਦਲ ਦੀ ਬਜਾਏ ਗਰਮ ਦਲ ਦਾ ਕੋਈ ਪ੍ਰਤੀਨਿਧ ਭੇਜਿਆ ਜਾਵੇ। ਇਸ ਦੇ ਲਈ ਸਰਦਾਰ ਰਾਣਾ ਅਤੇ ਮੈਡਮ ਬੀ. ਆਰ. ਕਾਮਾ ਦੇ ਨਾਂਵਾਂ ਦੀ ਪਰਚੀ ਕੱਢੀ ਗਈ ਅਤੇ ਭਾਰਤੀ ਨੁਮਾਇੰਦੇ ਵਜੋਂ ਉਹ ਦੋਵੇਂ ਇਸ ਕਾਨਫਰੈਂਸ ਵਿਚ ਸ਼ਾਮਲ ਹੋਣ ਲਈ ਗਏ। ਮੈਡਮ ਕਾਮਾ ਦੀ ਤਾਂ ਪਹਿਲਾਂ ਹੀ ਬਹੁਤ ਸ਼ੋਹਰਤ ਹੋ ਚੁੱਕੀ ਸੀ ਇਸ ਲਈ ਇੰਗਲੈਂਡ ਦੀ ਮਜ਼ਦੂਰ ਪਾਰਟੀ ਦੇ ਪ੍ਰਧਾਨ ਮੰਤਰੀ ਰੇਮਜ਼ੇ ਮੈਕਡੋਨਲਡ ਨੇ ਮੈਡਮ ਦੀ ਸ਼ਮੂਲੀਅਤ ਦੀ ਡਟ ਕੇ ਵਿਰੋਧਤਾ ਕੀਤੀ ਇਸ ਲਈ ਉਨ੍ਹਾਂ ਨੂੰ ਹਿੰਦੋਸਤਾਨ ਦੇ ਪ੍ਰਤਿਨਿਧ ਵਜੋਂ ਮਾਨਤਾ ਨ ਦਿੱਤੀ ਗਈ। ਪਰੰਤੂ ਫਰਾਂਸੀਸੀ ਸ਼ੋਸਲਿਸਟ ਲੀਡਰ ਅਧਿਆਪਕ ਜ਼ੋਰੋ, ਜਰਮਨ ਦੇ ਸ਼ਾਹੀਰ ਬੇਕਲ ਪ੍ਰਸਿੱਧ ਇੰਕਲਾਬੀ ਨੇਤਾ ਲਿਬ ਬਨੇਖ਼ਤ ਕ੍ਰਾਂਤੀਕਾਰੀ ਰੋਜ਼ਾ ਲਕਸਮਰਗ ਅਤੇ ਬ੍ਰਿਟਸ਼ ਸੋਸ਼ਲਿਸਟ ਲੀਡਰ ਹਿੰਡਮੈਨ ਨੇ ਇਨ੍ਹਾਂ ਦੀ ਜ਼ੋਰਦਾਰ ਹਮਾਇਤ ਕੀਤੀ ਅਤੇ ਉਨ੍ਹਾਂ ਨੂੰ ਹਿੰਦੋਸਤਾਨ ਦਾ ਪ੍ਰਤੀਨਿਧ ਮੰਨ ਲਿਆ। ਮੈਡਮ ਕਾਮਾ ਨੇ ਆਪਣੀ ਸਾੜੀ ਵਿਚ ਲਕੋਇਆ ਹੋਇਆ ਤਿਰੰਗਾ ਝੰਡਾ ਲਹਿਰਾ ਦਿੱਤਾ ਜੋ 1905 ਵਿਚ ਲੰਡਨ ਵਿੱਚ ਵੀਰ ਸਾਵਰਕਰ ਅਤੇ ਹੋਰ ਸਾਥੀ ਇਕਲਾਬੀਆਂ ਨੇ ਤਿਆਰ ਕੀਤਾ ਸੀ। ਮੈਡਮ ਕਾਮਾ ਨੇ ਇਸ ਕਾਨਫਰੈਂਸ ਵਿਚ ਇਹ ਸੁਝਾਉ ਰੱਖਿਆ ਕਿ ਅੰਗਰੇਜ਼ਾਂ ਨੇ ਜ਼ਬਰਦਸਤੀ ਵਿਸ਼ਵ ਦੇ ਪੰਜਵੇਂ ਭਾਗ ਹਿੰਦੋਸਤਾਨ ਨੂੰ ਗੁਲਾਮ ਬਣਾ ਰਖਿਆ ਹੈ। ਇਸ ਲਈ ਸਮੂਹ ਮੈਂਬਰਾਂ ਦਾ ਇਹ ਫਰਜ਼ ਬਣਦਾ ਹੈ ਕਿ ਹਿੰਦੋਸਤਾਨ ਨੂੰ ਇਸ ਗੁਲਾਮੀ ਤੋਂ ਮੁਕਤ ਕਰਵਾਏ ਕਿਉਂਕਿ ਸਮਾਜਿਕ ਅਤੇ ਨੈਤਿਕ ਤੌਰ ਤੇ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਦੁਨੀਆ ਵਿਚ ਕੋਈ ਵੀ ਦੇਸ਼ ਜਾਂ ਕੌਮ ਗੁਲਾਮ ਨ ਰਹੇ। ਹਾਜ਼ਰੀਨ ਜਲਸਾ ਨੇ ਇਸ ਮੱਤ ਦਾ ਭਰਪੂਰ ਸਮਰਥਨ ਕੀਤਾ। ਕੇਵਲ ਅੰਗਰੇਜ਼ੀ ਮੈਂਬਰਾਂ ਨੇ ਹੀ ਇਸ ਦੀ ਵਿਰੋਧਤਾ ਕੀਤੀ ਪਰੰਤੂ ਅੰਗਰੇਜ਼ੀ ਸੋਸ਼ਲਿਸਟ ਲੀਡਰ ਮਿਸਟਰ ਹਿੰਡਸਨ ਨੇ ਇਸ ਦਾ ਸਮਰਥਨ ਕੀਤਾ। ਇਹ ਕਹਿਣਾ ਸਰਾਸਰ ਗਲਤ ਤੇ ਝੂਠ ਹੈ ਕਿ ਜਵਾਹਰ ਲਾਲ ਨਹਿਰੂ ਨੇ ਹੀ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਸੰਮੇਲਨ ਵਿਚ ਹਿੰਦੋਸਤਾਨ ਦੀ ਆਜ਼ਾਦੀ ਦੀ ਅਵਾਜ਼ ਉਠਾਈ ਸੀ, ਬਲਕਿ ਇਹ ਮੈਡਮ ਕਾਮਾ ਹੀ ਸੀ ਜਿਸ ਨੇ ਪਹਿਲੀ ਵਾਰ ਹਿੰਦੋਸਤਾਨ ਦੀ ਆਜ਼ਾਦੀ ਦੀ ਸਮੱਸਿਆ ਅੰਤਰਰਾਸ਼ਟਰੀ ਸੰਮੇਲਨ ਵਿਚ ਪੇਸ਼ ਕੀਤੀ। ਪ੍ਰਧਾਨ ਨੇ ਇਸ ਮਤ ਤੇ ਵੋਟਿੰਗ ਨਹੀਂ ਕਰਵਾਈ ਕਿਉਂਕਿ ਸੰਮੇਲਨ ਦਾ ਇਕ ਨਿਯਮ ਇਹ ਸੀ ਕਿ ਹਰ ਮਤਾ ਬਹੁਮਤ ਦੀ ਸਹਿਮਤੀ ਨਾਲ ਹੀ ਪੇਸ਼ ਕੀਤਾ ਜਾਂਦਾ ਸੀ। ਇਸ ਤੇ ਬਹੁਤ ਝਗੜਾ ਹੋਇਆ ਪਰੰਤੂ ਬੇਸੂਦ । ਇਸ ਤੋਂ ਪਹਿਲਾਂ ਅੰਗਰੇਜ਼ਾਂ ਤੇ ਬੋਇਰਾਂ ਦੀ ਲੜਾਈ। ਵਿਚ ਗਾਂਧੀ ਦੇ ਬੋਇਰਾਂ ਦੇ ਵਿਰੁੱਧ ਜਾਣ ਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਗਾਂਧੀ ਦੀ ਵਿਰੋਧਤਾ ਕੀਤੀ ਸੀ। 1907 ਵਿਚ ਸੂਰਤ ਵਿਚ ਕਾਂਗਰਸ ਦੇ ਜਲਸੇ ਵਿਚ ਨਰਮ ਦਲੀਆ ਤੇ ਗਰਮ ਦਲੀਆ ਵਿਚਕਾਰ ਝਗੜਾ ਹੋ ਗਿਆ। ਜਦੋਂ ਮੈਡਮ ਕਾਮਾ ਨੂੰ ਇਸ ਦਾ ਪਤਾ ਲਗਾ ਤਾਂ ਉਨ੍ਹਾਂ ਬਹੁਤ ਖੁਸ਼ੀ ਮਨਾਈ ਸੀ । ਹੁਣ ਦਿਲ ਵਿਚ ਇਹ ਸੋਚਕੇ ਕਿ 1908 ਵਿਚ ਵੀ ਕਾਂਗਰਸ ਦਾ ਜਲਸਾ ਹੋਵੇਗਾ ਇਸ ਤੇ ਮੈਡਮ ਕਾਮਾ ਅਤੇ ਲੰਡਨ ਵਿਚ ਮੌਜੂਦ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੇ ਕੈਕਟਸਨ ਹਾਲ ਵਿਚ ਇਕ ਸੰਮੇਲਨ ਕੀਤਾ। ਜਿਸ ਵਿਚ ਬਹੁਤ ਮਸ਼ਹੂਰ ਹਿੰਦੋਸਤਾਨੀ ਕ੍ਰਾਂਤੀਗਾਰੀਆਂ ਲਾਲਾ ਲਾਜਪਤ ਰਾਏ, ਵੀਰ ਸਾਵਰਕਰ, ਬਿਪਨ ਚੰਦਰਪਾਲ, ਖਾਪਰਦੇ, ਗੋਕਲ ਚੰਦ ਨਾਰੰਗ ਅਤੇ ਆਸ਼ਾ ਖਾਨ ਨੇ ਭਾਗ ਲਿਆ, ਖਾਪਰਦੇ ਨੇ ਇਸ ਸੰਮੇਲਨ ਦੀ ਪ੍ਰਧਾਨਗੀ ਕੀਤੀ। ਇਨ੍ਹਾਂ ਸਾਰੀਆਂ ਵਿਚੋਂ ਮੈਡਮ ਕਾਮਾ ਦਾ ਭਾਸ਼ਨ ਵਧੇਰੇ ਪ੍ਰਭਾਵਸ਼ਾਲੀ ਰਿਹਾ। ਮੈਡਲ ਕਾਮਾ ਨੇ ਬਦੇਸ਼ੀ ਚੀਜ਼ਾਂ ਦੇ ਬਾਈਕਾਟ ਦਾ ਮਤਾ ਰੱਖਿਆ । ਗਿਆਨ ਚੰਦ ਵਰਮਾ ਨੇ ਇਸ ਦੀ ਤਾਈਦ ਕੀਤੀ। ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋ ਗਿਆ। ਇਨ੍ਹਾਂ ਦਿਨਾਂ ਵਿੱਚ ਭਾਰਤ ਵਿਚ ਵੀ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਇਕ ਨਾਸਕ ਸਾਜਸ਼ ਕੇਸ ਸੀ। ਜਿਸ ਵਿਚ ਅਨੰਤ ਕਨਹਿਰੇ ਨੇ ਜੈਕਸਨ ਜੱਜ ਨੂੰ 21 ਦਸੰਬਰ 1909 ਨੂੰ ਕਤਲ ਕਰਕੇ ਗਨੇਸ਼ ਸਾਵਰਕਰ ਨੂੰ ਦਿੱਤੀ ਗਈ ਸਜ਼ਾ ਦਾ ਬਦਲਾ ਲਿਆ। ਇਸ ਉਪਰੰਤ ਟਨੇਵਾਲੀ ਜ਼ਿਲਾ ਦੇ ਰੇਲਵੇ ਸਟੇਸ਼ਨ ਵਾਨਸ਼ੀ ਆਇਰ ਨੇ 17 ਜੂਨ 1911 ਨੂੰ ਮਿਸਟਰ ਅਕੇਸ਼ੇ ਨਾਮੀ ਜ਼ਿਲਾ ਮੈਜਿਸਟਰੇਟ ਨੂੰ ਗੋਲੀ ਮਾਰ ਦਿੱਤੀ। ਜਦੋਂ ਇਹ ਸਮਾਚਾਰ ਲੰਡਨ ਪੁੱਜਾ ਤਾਂ ਉਥੇ ਕ੍ਰਾਂਤੀਕਾਰੀਆਂ ਨੇ ਬਹੁਤ ਖੁਸ਼ੀ ਮਨਾਈ। ਮੈਡਮ ਕਾਮਾ ਨੇ ਉਸ ਸਮੇਂ ਇਹ ਕਿਹਾ ਕਿ ਹਿੰਦੋਸਤਾਨ ਵਿਚ ਇਸ ਵੇਲੇ ਜੋ ਕੁਝ ਵੀ ਹੋ ਰਿਹਾ ਹੈ ਉਹ ਪ੍ਰਮਾਤਮਾ ਦੀ ਮਰਜ਼ੀ ਨਾਲ ਹੀ ਹੋ ਰਿਹਾ ਹੈ ਅਤੇ ਭਗਵਤ ਗੀਤਾ ਵਿਚ ਦੱਸੇ ਢੰਗ ਅਨੁਸਾਰ ਹੀ ਹੋ ਰਿਹਾ ਹੈ। ਚੇਤੇ ਰਹੇ ਕਿ ਉਨ੍ਹਾਂ ਦਿਨਾਂ ਵਿਚ ਭਗਵਤ ਗੀਤਾ ਦੇ ਸਮੂਹ ਕ੍ਰਾਂਤੀਕਾਰਆਂ ਨੂੰ ਰਾਹ ਵਿਖਾਉਣ ਵਾਲੀ ਇਕ ਮਿਸਾਲ ਸੀ। ਮੈਡਮ ਕਾਮਾ ਪਾਰਸੀ ਹੁੰਦੇ ਹੋਏ ਵੀ ਭਗਵਤ ਗੀਤਾ ਦਾ ਹਵਾਲਾ ਦੇ ਰਹੀ ਸੀ। ਉਨ੍ਹਾਂ ਯੂਰਪ ਵਿੱਚ ਬੈਠਿਆਂ ਹੀ ਬੰਬਈ ਵਿੱਚ ਨਾਸਕ ਸਾਜ਼ਿਸ਼ ਕੇਸ ਦੇ ਦੋਸ਼ੀਆਂ ਲਈ ਵਕੀਲ ਮੁਕਰੱਰ ਕੀਤੇ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਕਿ ਇਸ ਮੁਕੱਦਮੇ ਦੇ ਸਾਰੇ ਕਾਗਜ਼ਾਤ ਇਕ ਅੰਗਰੇਜ਼ ਬੈਰਿਸਟਰ ਕੋਲ ਭੇਜ ਦਿੱਤੇ ਜਾਣ ਤਾਂ ਜੋ ਉਹ ਆਪਣੀ ਦਲੀਲ ਪੇਸ਼ ਕਰਨ ਅਤੇ ਬੰਬਈ ਵਿਚ ਮੁਲਜ਼ਮਾਂ ਦੇ ਵਕੀਲਾਂ ਨੂੰ ਹਦਾਇਤ ਦੇ ਸਕੇ।
ਮਿਸਟਰ ਅਕੇਸ਼ੇ ਜ਼ਿਲਾ ਮੈਜਿਸਟਰੇਟ ਟਨੇਵਾਲੀ ਦੀ ਹੱਤਿਆ ਜਿਸ ਬਰਾਉਨਿੰਗ ਪਸਤੌਲ ਨਾਲ ਕੀਤੀ ਗਈ ਸੀ ਉਹ ਪਸਤੌਲ ਇੰਡੀਆ ਹਾਊਸ ਦਾ ਇਕ ਰਸੋਈਆ ਲੰਡਨ ਤੋਂ ਆਪਣੇ ਬਕਸੇ ਵਿਚ ਛੁਪਾ ਕੇ ਲੈ ਆਇਆ ਸੀ।
ਸਰਦਾਰ ਸਿੰਘ ਰਾਣਾ ਅਤੇ ਵੀਰ ਸਾਵਰਕਰ ਨੇ 20 ਫਰਵਰੀ 1909 ਨੂੰ ਵੀਹ ਆਟੋਮੈਟਿਕ ਬ੍ਰਾਉਨਿੰਗ ਪਸਤੌਲਾਂ ਅਤੇ ਗੋਲੀਆਂ ਉਸਦੇ ਬਕਸੇ ਵਿਚ ਛੁਪਾ ਕੇ ਰੱਖ ਦਿੱਤੀਆਂ ਸਨ। ਹੁਣ ਉਸ ਨੂੰ ਇਹ ਡਰ ਸੀ ਕਿ ਕਿਤੇ ਵੀਰ ਸਾਵਰਕਰ ਅਤੇ ਸਰਦਾਰ ਸਿੰਘ ਰਾਣਾ ਨੂੰ ਇਸ ਮੁਕੱਦਮੇ ਵਿਚ ਨਾ ਫਸਾ ਦਿੱਤਾ ਜਾਵੇ। ਉਹ ਬਿਨਾਂ ਕਿਸੇ ਦੀ ਸਲਾਹ ਲਏ ਬ੍ਰਿਟਿਸ਼ ਕੌਂਸਲ ਜਨਰਲ ਦੇ ਦਫ਼ਤਰ ਚਲੀ ਗਈ ਅਤੇ ਬ੍ਰਾਊਨਿੰਗ ਪਿਸਤੌਲਾਂ ਭੇਜਣ ਦੀ ਸਾਰੀ ਜ਼ੁੰਮੇਵਾਰੀ ਆਪਣੇ ਉੱਪਰ ਲੈ ਲਈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਉਹ ਬਕਸਾ ਬਿਨਾਂ ਕਿਸੇ ਸ਼ਕ ਤੋਂ ਸਰਦਾਰ ਸਿੰਘ ਰਾਣਾ ਦਾ ਹੀ ਸੀ ਜਿਸ ਵਿਚ ਪਸਤੌਲਾਂ ਛੁਪਾ ਕੇ ਭੇਜੀਆਂ ਗਈਆਂ ਸਨ ਪਰੰਤੂ ਇਸ ਮਾਮਲੇ ਦੀ ਸਰਦਾਰ ਸਿੰਘ ਰਾਣਾ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਉਹ ਬੇਕਸੂਰ ਸੀ ਅਤੇ ਵੀਰ ਸਾਵਰਕਰ ਤਾਂ ਇਸ ਮਾਮਲੇ ਵਿਚ ਬਿਲਕੁਲ ਹੀ ਕੋਰੇ ਸਨ। ਇਹ ਪਸਤੌਲਾਂ ਮੈਂ ਹੀ ਉਪਲੱਧ ਕਰਵਾਈਆਂ ਸਨ ਅਤੇ ਮੈਂ ਹੀ ਬੜੀ ਹੁਸ਼ਿਆਰੀ ਤੇ ਚਾਲਾਕੀ ਨਾਲ ਸੰਦੂਕ ਦੇ ਪੇਂਦੇ ਵਿਚ ਲਕੜੀ ਦੀ ਤਖ਼ਤੀ ਲਗਾਕੇ ਬੰਦ ਕੀਤੀਆਂ ਸਨ ਅਤੇ ਮੈਂ ਹੀ ਇਹ ਪਿਸਤੌਲਾਂ ਚਤਰਭੁਜ ਰਮਨ ਦੇ ਹੱਥ ਬੰਬਈ ਭੇਜੀਆਂ ਸਨ ਜੋ ਲੰਡਨ ਵਿਚ ਇੰਡੀਆ ਹਾਊਸ ਵਿਚ ਰਸੋਈਆ ਸੀ। ਇਨ੍ਹਾਂ ਪਸਤੌਲਾਂ ਨੂੰ ਬੰਬਈ ਭੇਜਣ ਦੀ ਪੂਰੀ ਜ਼ੁੰਮੇਵਾਰੀ ਮੇਰੀ ਹੈ। ਮੈਡਮ ਦਾ ਇਹ ਬਿਆਨ ਸੁਣ ਕੌਂਸਲ ਜਨਰਲ ਹੱਕਾ ਬੱਕਾ ਰਹਿ ਗਿਆ ਅਤੇ ਕੁਝ ਵੀ ਨ ਸੋਚ ਸਕਿਆ ਕਿ ਕੀ ਕੀਤਾ ਜਾਵੇ।
ਮੈਡਮ ਕਾਮਾ ਨੇ ਪੈਰਸ ਵਿਚ ਬੈਠੇ ਭਾਰਤੀਆਂ ਨੂੰ ਇਹ ਸੰਦੇਸ਼ ਭੇਜਿਆ ਕਿ ਜਿਸ ਦਿਨ ਭਾਰਤ ਵਿਚ ਅੰਗਰੇਜ਼ੀ ਬਾਦਸ਼ਾਹ ਦਾ ਕੋਈ ਜਸ਼ਨ ਹੋਵੇ ਉਸ ਦਿਨ ਕੋਈ ਅਜਿਹੀ ਘਟਨਾ ਵਾਪਰਿਆ ਕਰੇ ਜਿਸ ਨਾਲ ਅੰਗਰੇਜ਼ਾਂ ਦੇ ਕੰਨ ਖੁਲ੍ਹ ਜਾਣ ਕਿ ਭਾਰਤੀ ਕ੍ਰਾਂਤੀਕਾਰੀ ਸੁੱਤੇ ਨਹੀਂ ਪਏ। ਨਾਲ ਹੀ ਇਹ ਵੀ ਲਿਖਿਆ ਕਿ ਸਟੇਸ਼ਨ ਜਾਂ ਕਿਸੇ ਸਮਾਗਮ ਵਾਲੀ ਥਾਂ ਜਾਂ ਦੁਕਾਨ ਗਿਰਜਾ ਜਾਂ ਬਾਗ ਜਾਂ ਕਿਤੇ ਵੀ ਜਿਥੇ ਮੌਕਾ ਮਿਲੇ ਅੰਗਰੇਜ਼ਾਂ ਦਾ ਕਤਲ ਹੋਣਾ ਚਾਹੀਦਾ ਹੈ। ਇਸ ਵਿਚ ਅਫ਼ਸਰ ਹੋਵੇ ਜਾਂ ਮਾਮੂਲੀ ਅਰੀਰੇਜ਼ ਕੋਈ ਫਰਕ ਨਾ ਸਮਝਿਆ ਜਾਵੇ ਅਤੇ ਅੰਗਰੇਜ਼ ਕੌਮ ਨੂੰ ਇਹ ਚੇਤੇ ਕਰਵਾਇਆ ਜਾਵੇ ਕਿ ਜਦੋਂ ਤਕ ਤੁਸੀਂ ਜੰਗਲ ਵਿਚੋਂ ਬਾਹਰ ਨਹੀਂ ਨਿਕਲ ਜਾਂਦੇ ਉਦੋਂ ਤਕ ਕੋਈ ਖੁਸ਼ੀ ਨਾ ਮਨਾਉ। ਲੰਡਨ ਦਾ ਮਾਹੌਲ ਗਰਮ ਹੋ ਗਿਆ ਤਾਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਅਤੇ ਮੈਡਮ ਕਾਮਾ ਮਈ 1909 ਵਿੱਚ ਇੰਗਲਿਸ਼ ਚੈਨਲ ਨੂੰ ਪਾਰ ਕਰਕੇ ਫਰਾਂਸ ਚਲੇ ਗਏ। ਫਰਾਂਸ ਵਿਚ ਮੈਡਮ ਕਾਮਾ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ। ਕਈ ਕ੍ਰਾਂਤੀਕਾਰੀ ਇਥੇ ਰੂਪੋਸ਼ੀ ਦਾ ਜੀਵਨ ਬਿਤਾਉਣ ਲੱਗੇ। ਸੇਨਾਪਤੀ ਬਾਪਟ ਹੇਮਚੰਦਰ ਦਾਸ ਤੋਂ ਇਲਾਵਾ ਰੂਸੀ ਨੇਤਾ ਲੇਨਿਨ ਵੀ ਇਥੇ ਸਲਾਹ ਮਸ਼ਵਰੇ ਲਈ ਆਇਆ ਜਾਇਆ ਕਰਦਾ ਸੀ। ਬ੍ਰਿਟਿਸ਼ ਸਰਕਾਰ ਨੇ ਆਪ ਨੂੰ ਭਾਰਤ ਚਲੇ ਜਾਣ ਦੀਆਂ ਧਮਕੀਆਂ ਦਿੱਤੀਆਂ ਅਤੇ ਫਰਾਂਸ ਦੀ ਹਕੂਮਤ ਤੇ ਵੀ ਦਬਾਅ ਪਾਇਆ ਕਿ ਉਹ ਮੈਡਮ ਕਾਮਾ ਨੂੰ ਭਾਰਤ ਜਾਣ ਲਈ ਮਜਬੂਰ ਕਰ ਦੇਵੇ। ਪਰੰਤੂ ਅੰਗਰੇਜ਼ੀ ਸਰਕਾਰ ਉਨ੍ਹਾਂ ਨੂੰ ਭਾਰਤ ਨ ਭੇਜ ਸਕੀ। ਇਸ ਤੇ ਅਗਰੇਜ਼ੀ ਸਰਕਾਰ ਨੇ ਮੈਡਮ ਕਾਮਾ ਦੇ ਭਾਰਤ ਅਤੇ ਇੰਗਲੈਂਡ ਵਿੱਚ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੀ ਇਕ ਲੱਖ ਦੀ ਸੰਪਤੀ ਵੀ ਜ਼ਬਤ ਕਰ ਲਈ ਤਾਂ ਜੋ ਉਹ ਕਦੀ ਵੀ ਭਾਰਤ ਪਰਤਨ ਜੋਗੀ ਨ ਰਹਿ ਜਾਵੇ। ਇਸ ਪ੍ਰਕਾਰ ਮੈਡਮ ਕਾਮਾ ਫਰਾਂਸ ਵਿਚ ਹੀ ਰਹਿ ਗਈ। ਬ੍ਰਿਟਿਸ਼ ਐਮਬੈਸੀ ਵਾਲਿਆਂ ਵਲੋਂ ਬਾਰ-ਬਾਰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਜਤਨ ਕੀਤੇ ਗਏ ਪਰ ਸਫ਼ਲ ਨਾ ਹੋ ਸਕੇ। ਉਨ੍ਹਾਂ ਫਰਾਂਸ ਸਰਕਾਰ ਦਾ ਹਮਦਰਦੀ ਭਰਿਆ ਵਤੀਰਾ ਵੇਖਕੇ ‘ਵੰਦੇ ਮਾਤਰਮ’ ਨਾਂ ਦਾ ਇਕ ਅਖ਼ਬਾਰ ਵੀ ਮਈ 1909 ਵਿੱਚ ਕੱਢਿਆ। ਲੰਡਨ ਤੋਂ ਆਪਣੇ ਸਾਥੀ ਲਾਲਾ ਹਰਦਿਆਲ ਨੂੰ ਬੁਲਾਕੇ ਇਸ ਦਾ ਸੰਪਾਦਕ ਬਣਾ ਦਿੱਤਾ। ਪਰਂਤੂ ਇਹ ਸੋਚਕੇ ਕਿ ਇਸ ਅਖਬਾਰ ਕਾਰਣ ਕਿਸੇ ਫਰਾਂਸ ਸਰਕਾਰ ਤੇ ਕੋਈ ਨਵੀਂ ਮੁਸੀਬਤ ਨਾ ਆ ਜਾਏ ਇਹ ਅਖ਼ਬਾਰ ਜਨੇਵਾ ਤੋਂ ਛਾਪਣੀ ਸ਼ੁਰੂ ਕਰ ਦਿੱਤੀ। ਅਖ਼ਬਾਰ ਵਿੱਚ ਛਪੇ ਜੋਸ਼ੀਲੇ ਤੇ ਕ੍ਰਾਂਤੀਕਾਰੀ ਲੇਖਾਂ ਤੋਂ ਪ੍ਰਭਾਵਿਤ ਹੋ ਕੇ ਯੂਰਪ ਵਿਚ ਰਹਿੰਦੇ ਬਹੁਤ ਸੋਸ਼ਲਿਸਟ ਅਤੇ ਇੰਕਲਾਬੀ ਵਰਕਰ ਉਨ੍ਹਾਂ ਨੂੰ ਮਿਲਨ ਲਈ ਆਉਣ ਲਗ ਪਏ। ਜਿਸ ਤੇ ਅੰਗਰੇਜ਼ੀ ਸਰਕਾਰ ਤਿਲਮਿਲਾ ਉੱਠੀ। ਇਨ੍ਹਾਂ ਦਿਨਾਂ ਵਿੱਚ ਹੀ ਆਪ ਨੇ ਆਪਣੇ ਇਕ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦ ਵਿੱਚ ‘ਮਦਨ ਤਲਵਾਰ’ ਨਾਮੀ ਇਕ ਅਖ਼ਬਾਰ ਸ਼ੁਰੂ ਕੀਤਾ। ਇਹ ਅਖ਼ਬਾਰ ਬਰਲਨ ਤੋਂ ਜਾਰੀ ਕੀਤੀ ਗਈ ਅਤੇ ਵੀਰ ਸਾਵਰਕਰ ਇਨ੍ਹਾਂ ਦਿਨੀਂ ਬੀਮਾਰ ਹੋਣ ਕਰਕੇ ਪੈਰਸ ਤੇ ਆ ਕੇ ਇਨ੍ਹਾਂ ਦੇ ਘਰ ਵਿਚ ਰਹਿਣ ਲਗ ਪਿਆ। ਮੈਡਮ ਕਾਮਾ ਦੀ ਸੇਵਾ ਸੰਭਾਲ ਨਾਲ ਉਹ ਛੇਤੀ ਹੀ ਤੰਦਰੁਸਤ ਹੋ ਹੀ ਅਤੇ ਵੰਦੇ ਮਾਤਰਮ ਅਖ਼ਬਾਰ ਵਿਚ ਲੇਖ ਦੇਣ ਲੱਗ ਪਏ। ਇਸ ਅਖ਼ਬਾਰ ਦੀ ਛਪਾਈ ਜਨੇਵਾ ਵਿਚ ਹੋਣ ਬਾਰੇ ਅੰਗਰੇਜ਼ ਸਰਕਾਰ ਨੂੰ ਪਤਾ ਚਲ ਗਿਆ ਅਤੇ ਇਹ ਅਖ਼ਬਾਰ ਹਾਲੈਂਡ ਤੋਂ ਛਪਣ ਲੱਗੀ। ਰੂਸੀ ਨੇਤਾ ਲੈਨਨ ਨੇ ਮੈਡਮ ਕਾਮਾ ਦੀ ਸ਼ੋਹਰਤ ਸੁਣ ਕੇ ਕਈ ਵਾਰ ਉਨ੍ਹਾਂ ਨੂੰ ਬੁਲਾਇਆ ਪਰ ਉਹ ਕੁਝ ਮਜ਼ਬੂਰੀਆਂ ਤੇ ਰੁਝੇਵਿਆਂ ਕਾਰਣ ਰੂਸ ਨ ਜਾ ਸਕੀ। ਵੀਰ ਸਾਵਰਕਰ ਦੇ ਦਿਲ ਵਿਚ ਖਿਆਲ ਆਇਆ ਕਿ ਮੈਂ ਪੈਰਸ ਦੇ ਬਾਗਾਂ ਵਿਚ ਐਸ਼ ਕਰ ਰਿਹਾ ਹਾਂ ਜਦਕਿ ਮੇਰੇ ਬਹੁਤੇ ਸਾਥੀ ਜੇਲ੍ਹਾਂ ਵਿਚ ਹਨ ਜਾਂ ਅੰਡੇਮਾਨ ਵਿਚ ਤਸੀਹੇ ਝਲ ਰਹੇ ਹਨ। ਇਹ ਸੋਚਕੇ ਉਹ 1910 ਵਿਚ ਇੰਗਲੈਂਡ ਲਈ ਰਵਾਨਾ ਹੋ ਗਿਆ। ਉਸ ਨੂੰ ਸਟੇਸ਼ਨ ਉੱਤੇ ਦੋ ਦੁਖੀ ਚੇਹਰੇ ਇਕ ਲਾਲਾ ਹਰਦਿਆਲ ਅਤੇ ਦੂਜਾ ਮੈਡਮ ਕਾਮਾ ਦਾ ਵਿਖਾਈ ਦਿੱਤੇ। ਉੱਥੇ ਹੀ ਇਹ ਫੈਸਲਾ ਲਿਆ ਗਿਆ ਕਿ ਜਦੋਂ ਵੀਰ ਸਾਵਰਕਰ ਨੂੰ ਗ੍ਰਿਫ਼ਤਾਰ ਕਰਕੇ ਜ਼ਹਾਜ ਰਾਹੀਂ ਹਿੰਦੋਸਤਾਨ ਲੈ ਜਾਇਆ ਜਾ ਰਿਹਾ ਹੋਵੇਗਾ ਤਾਂ ਉਹ ਬੰਦਰਗਾਹ ਦੇ ਨੇੜੇ ਸਮੁੰਦਰ ਵਿਚ ਕੁਦ ਕੇ ਫਰਾਂਸ ਪਹੁੰਚ ਜਾਵੇਗਾ। ਪਰੰਤੂ ਟੈਕਸੀ ਸਮੇਂ ਸਿਰ ਨਾ ਆਉਣ ਕਾਰਣ ਇਹ ਸਕੀਮ ਸਿਰੇ ਨ ਚੜ੍ਹ ਸਕੀ। ਵੀਰ ਸਾਵਰਕਰ ਨੂੰ ਗ੍ਰਿਫ਼ਤਾਰ ਕਰਕੇ 1 ਜੁਲਾਈ 1910 ਨੂੰ ਭਾਰਤ ਭੇਜ ਦਿੱਤਾ ਗਿਆ। ਮੈਡਮ ਕਾਮਾ ਦਾ ਸੰਬੰਧ ਰੂਸੀ ਨਾਵਲਕਾਰ ਮੈਕਸਮ ਗੋਰਕੀ ਨਾਲ ਵੀ ਰਿਹਾ। ਉਨ੍ਹਾਂ ਨੇ ਮੈਡਮ ਕਾਮਾ ਨੂੰ ਰੂਸੀ ਅਖਬਾਰਾਂ ਲਈ ਹਿੰਦੁਸਤਾਨੀ ਮਹਿਲਾਵਾਂ ਬਾਰੇ ਕੁਝ ਛਪਣ ਯੋਗ ਸਾਮਗਰੀ ਭੇਜਣ ਦੀ ਬੇਨਤੀ ਕੀਤੀ ਪਰੰਤੂ ਕਿਸੇ ਮਜਬੂਰੀ ਕਾਰਣ ਅਜਿਹਾ ਨ ਹੋ ਸਕਿਆ। 1913 ਵਿੱਚ ਜਦੋਂ ਅਵਨਾਸ਼ ਚੰਦਰ ਭੱਟਾਚਾਰੀਆ ਮੈਡਮ ਕਾਮਾ ਨੂੰ ਉਨ੍ਹਾਂ ਦੇ ਘਰ ਪੈਰਸ ਵਿਚ ਮਿਲੇ ਤਾਂ ਉਹ ਮਦਨ ਲਾਲ ਢੀਂਗਰਾ ਦੀ ਫਾਂਸੀ ਦੀ ਖ਼ਬਰ ਸੁਣ ਕੇ ਢਾਹਾਂ ਮਾਰ-ਮਾਰ ਰੋਣ ਲੱਗ ਪਏ ਅਤੇ ਕਿਹਾ ਕਿ ਇਸ ਸੰਸਾਰ ਵਿਚ ਆਜ਼ਾਦੀ ਦੇ ਸਭ ਤੋਂ ਵੱਡੇ ਦੁਸ਼ਮਨ ਅੰਗਰੇਜ਼ ਹਨ। ਪਰੰਤੂ ਫੇਰ ਇਨ੍ਹਾਂ ਅੰਗਰੇਜ਼ਾਂ ਪ੍ਰਤੀ ਹਿੰਦੋਸਤਾਨ ਵਿਚ ਕੁਝ ਹੋਰ ਨਰਮ ਗੋਸ਼ਾ ਰਖਦੇ ਹਨ ਜਿਵੇਂ ਮੋਇਨਰ ਵਿਲਿਅਮ, ਪਿਟ, ਹਰਬਰਟ ਸੈਸਰ ਪਰ ਮੇਰਾ ਇਹ ਵਿਚਾਰ ਹੈ ਕਿ ਇਹ ਲੋਕ ਅਸਲੀ ਅੰਗਰੇਜ਼ ਨਹੀਂ। ਅਸਲੀ ਅੰਗਰੇਜ਼ ਤਾਂ ਲਾਰਡ ਕਾਇਰਟਸ, ਬੈਲਫੋਰ ਅਤੇ ਦੋ ਮੂੰਹਵਾਲਾ ਜਾਅਨ ਮਾਰਲੇ ਹੈ। ਮੈਡਮ ਕਾਮਾ ਇਨ੍ਹਾਂ ਦਿਨਾਂ ਵਿੱਚ ਆਇਰਲੈਂਡ, ਮਿਸਰ, ਤੁਰਕੀ ਆਦਿ ਦੇਸ਼ਾਂ ਦੇ ਦੇਸ਼ਾਂ ਭਗਤਾਂ ਨਾਲ ਪੱਤਰ-ਵਿਹਾਰ ਕਰਦੀ ਰਹੀ ਅਤੇ ਇਹ ਪੱਤਰ-ਵਿਹਾਰ ਉਨ੍ਹਾਂ ਭੱਟਾਚਾਰਿਆ ਨੂੰ ਵੀ ਵਿਖਾਇਆ।

ਮੈਡਮ ਬੀ. ਆਰ. ਕਾਮਾ ਜੀ (24 ਸਤੰਬਰ 1861-13 ਅਗਸਤ 1935)

1914 ਵਿਚ ਜਦੋਂ ਪਹਿਲਾਂ ਵਿਸ਼ਵ-ਯੁੱਧ ਸ਼ੁਰੂ ਹੋਇਆ ਤਾਂ ਫਰਾਂਸ ਅਗੰਰੇਜ਼ਾਂ ਦੇ ਨਾਲ ਸੀ ਅਤੇ ਦੋਵੇਂ ਜਰਮਨੀ ਵਿਰੁੱਧ ਲਾਮਬੱਧ ਹੋਏ ਸਨ । ਮਾਰਸੇਲਜ਼ (ਫਰਾਂਸ) ਦੀ ਛਾਉਣੀ ਵਿੱਚ ਮੈਡਮ ਕਾਮਾ ਨੇ ਹਿੰਦੋਸਤਾਨੀ ਸਿਪਾਹੀਆਂ ਨੂੰ ਅਗੰਰੇਜ਼ਾਂ ਦੇ ਹੱਕ ਵਿਚ ਰਹਿ ਕੇ ਜਰਮਨਾਂ ਵਿਰੁੱਧ ਲੜਨ ਤੋਂ ਰੋਕ ਦਿੱਤਾ। ਫਰਾਂਸ ਸਰਕਾਰ ਨੂੰ ਉਨ੍ਹਾਂ ਦੀ ਇਹ ਹਰਕਤ ਪਸੰਦ ਨਾ ਆਈ। ਉਸ ਨੂੰ ਵਸ਼ੀ ਨਾਮੀ ਇਕ ਸਥਾਨ ਤੇ ਇਕ ਵੱਡੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ । ਬਾਦ ਵਿਚ ਇਹ ਵੀ ਪਤਾ ਕਰਨ ਕਿ ਜਦੋਂ ਹਿੰਦੋਸਤਾਨੀ ਫੌਜਾਂ ਅੰਗਰੇਜ਼ਾਂ ਵਲੋਂ ਲੜਨ ਲਈ ਯੂਰਪ ਜਾ ਰਹੇ ਸਨ ਤਾਂ ਇਸ ਬੀਚ ਬੰਦਰਗਾਹ ਅਤੇ ਫਰਾਂਸ ਦੀਆਂ ਸੜਕਾਂ ਤੇ ਮੈਡਮ ਕਾਮਾ ਦੀ ਉਨ੍ਹਾਂ ਨਾਲ ਮੁਲਾਕਾਤ ਹੋ ਗਈ। ਮੈਡਮ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਲੜਾਈ ਸਾਡੀ ਨਹੀਂ ਹੈ। ਇਹ ਲੜਾਈ ਤਾਂ ਸਾਮਰਾਜ ਵਾਦੀਆਂ ਦੀ ਹੈ। ਤੁਸਾਂ ਨੂੰ ਇਸ ਵਿਚ ਭਾਗ ਨਹੀਂ ਲੈਣਾ ਚਾਹੀਦਾ ਜਦੋਂ ਬ੍ਰਿਟਿਸ਼ ਸਰਕਾਰ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਉਸ ਨੇ ਫਰਾਂਸ ਸਰਕਾਰ ਨੂੰ ਸੂਚਿਤ ਕੀਤਾ। ਫਰਾਂਸ ਅੰਗਰੇਜ਼ਾਂ ਦਾ ਸਮਰਥਕ ਸੀ। ਇਸ ਲਈ ਉਸ ਨੇ ਮੈਡਮ ਕਾਮਾ ਨੂੰ ਨਜ਼ਰਬੰਦ ਕਰ ਦਿੱਤਾ। ਚਾਰ ਸਾਲ ਪਿੱਛੋ ਰਿਹਾਈ ਮਿਲੀ ਤਾਂ ਆਪਣੇ ਕੁਝ ਹਿੰਦੋਸਤਾਨੀ ਮਿੱਤਰਾਂ ਨੂੰ ਪੱਤਰ ਲਿਖੇ । ਸਰਦਾਰ ਸਿੰਘ ਰਾਣਾ ਜਦੋਂ ਉਨ੍ਹਾਂ ਨੂੰ ਮਿਲੇ ਤਾਂ ਉਹ ਬਹੁਤ ਦੁਖੀ ਸਨ। ਸਰੀਰ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ। ਗਰੀਬੀ ਨੇ ਬੁਰਾ ਹਾਲ ਕੀਤਾ ਹੋਇਆ ਸੀ। ਉਹ ਪਹਿਲਾਂ ਤੋਂ ਬਹੁਤ ਕਮਜ਼ੋਰ ਦਿਖ ਰਹੀ ਸੀ। ਇਕ ਵਾਰ ਭਾਰਤ ਤੇ ਕੋਈ ਪਾਰਸੀ ਰਿਸ਼ਤੇਦਾਰ ਉਨ੍ਹਾਂ ਨੂੰ ਮਿਲਣ ਲਈ ਪੈਰਿਸ ਗਿਆ। ਉਹ ਕੀ ਵੇਖਦਾ ਹੈ ਕਿ ਮੈਡਮ ਕਾਮਾ ਇਕ ਹਨੇਰ ਕੋਠਰੀ ਵਿਚ ਕੁਝ ਬੁੱਢੀਆਂ ਔਰਤਾਂ ਨਾਲ ਬੈਠੀ ਹੈ। ਇਨ੍ਹਾਂ ਵਿਚ ਬਹੁਤੀਆਂ ਫਰਾਂਸੀਸੀ ਔਰਤਾਂ ਅਤੇ ਕੁਝ ਮਰਦ ਵੀ ਸਨ । ਉਸ ਨੂੰ ਵੇਖ ਕੇ ਉਹ ਬਹੁਤ ਦੁਖੀ ਹੋਇਆ। ਉਸ ਤੋਂ ਗੁਜਰਾਤੀ ਬੋਲੀ ਸੁਣਨ ਦਾ ਸ਼ੌਕ ਮਨ ਵਿਚ ਜਾਗ ਪਿਆ। ਉਹ ਉਸਦੀ ਗੱਲਬਾਤ ਬੜੇ ਪਿਆਰ ਨਾਲ ਸੁਣ ਰਹੀ ਸੀ। ਉਸ ਨੇ ਉਨ੍ਹਾਂ ਨੂੰ ਭਾਰਤ ਵਾਪਸ ਚਲੇ ਜਾਣ ਦੀ ਸਲਾਹ ਦਿੱਤੀ। ਮੈਡਮ ਕਾਮਾ ਨੇ ਜਵਾਬ ਦਿੱਤਾ ਕਿ ਅੰਗਰੇਜ਼ ਚਾਹੁੰਦਾ ਹੈ ਕਿ ਮੈਂ ਅਤੀਤ ਵਿਚ ਕੀਤੇ ਕ੍ਰਾਂਤੀਕਾਰੀ ਕੰਮਾਂ ਲਈ ਉਨ੍ਹਾਂ ਤੋਂ ਮਾਫ਼ੀ ਮੰਗਾ ਅਤੇ ਭਵਿੱਖ ਵਿਚ ਰਾਜਨੀਤੀ ਤੋਂ ਤੋਬਾ ਕਰਨ ਦਾ ਪ੍ਰਣ ਕਰਾਂ ਪਰ ਮੈਂ ਅਜਿਹਾ ਕਰਨ ਲਈ ਤਿਆਰ ਨਹੀਂ ਹਾਂ। ਉਹ ਇਕ ਲੰਮਾ ਚੋਗਾ ਪਾਈ ਰੱਖਦੇ ਸਨ ਜੋ ਡਰੈਸਿੰਗ ਗਾਉਣ ਵਰਗਾ ਸੀ। ਉਨ੍ਹਾਂ ਦੇ ਜੁੱਤੇ ਵੀ ਦੂਜੀਆਂ ਫਰਾਂਸੀਸੀ ਔਰਤਾਂ ਵਾਂਗ ਉੱਚੀ ਅੱਡੀ ਦੇ ਨਹੀਂ ਹੁੰਦੇ ਸਨ। ਉਨ੍ਹਾਂ ਦੇ ਸਿਰ ਉੱਪਰ ਇਕ ਛੋਟਾ ਜਿਹਾ ਮੈਲਾ ਹੈਟ ਹੁੰਦਾ ਸੀ ਜੋ ਉਨ੍ਹਾਂ ਦੀ ਗਰੀਬੀ ਨੂੰ ਦਰਸਾਉਂਦਾ ਸੀ। ਉਨ੍ਹਾਂ ਦੀਆਂ ਅੱਖਾਂ ਦਾ ਹੁਣੇ ਜਿਹੇ ਹੀ ਮੋਤੀਆ ਬਿੰਦ ਦਾ ਅਪ੍ਰੇਸ਼ਨ ਹੋਇਆ ਜਾਪਦਾ ਸੀ ਇਸ ਲਈ ਉਹ ਹਰ ਵੇਲੇ ਕਾਲਾ ਚਸ਼ਮਾ ਪਾਈ ਰਖਦੀ ਸੀ । ਉਹ ਹੁਣ ਵੀ ਹਿਟਲਰ ਦੇ ਆਉਣ ਤੇ ਹਿੰਦੋਸਤਾਨ ਦੇ ਆਜ਼ਾਦ ਹੋਣ ਦੀ ਆਸ ਲਗਾਈ ਬੈਠੀ ਸੀ । ਚੋਹੱਤਰ ਸਾਲ ਦੀ ਉਮਰ ਹੋ ਗਈ ਸੀ। ਸਿਹਤ ਜਵਾਬ ਦੇ ਚੁਕੀ ਸੀ, ਘਰ ਦੀ ਯਾਦ ਸਤਾ ਰਹੀ ਸੀ। ਆਜ਼ਾਦੀ ਮਿਲਣ ਦੇ ਕੋਈ ਆਸਾਰ ਵਿਖਾਈ ਨਹੀਂ ਦੇ ਰਹੇ ਸਨ। ਹੋਰ ਜਿਊਣ ਦੀ ਕੋਈ ਆਸ ਨਹੀਂ ਸੀ। ਹਰ ਵੇਲੇ ਚਿੰਤਾ ਵਿਚ ਡੁੱਬੀ ਰਹਿੰਦੀ ਸੀ ਅਤੇ ਇਹ ਗਮ ਉਸ ਨੂੰ ਅੰਦਰੋਂ-ਅੰਦਰ ਘੁਣ ਵਾਂਗ ਖਾਈ ਜਾ ਰਿਹਾ ਸੀ ਕਿ ਸ਼ਾਇਦ ਦੋਬਾਰਾ ਜੰਗ ਛਿੜ ਜਾਣ ਤੇ ਉਸ ਨੂੰ ਫੇਰ ਨਜ਼ਰਬੰਦ ਨਾ ਕਰ ਦਿੱਤਾ ਜਾਵੇ। ਦੋਸਤਾਂ ਰਿਸ਼ਤੇਦਾਰਾਂ ਦੇ ਜ਼ੋਰ ਦੇਣ ਤੇ ਉਹ ਭਾਰਤ ਪਰਤ ਆਈ। ਦਾਦਾ ਭਾਈ ਨਾਰੋ ਜੀ ਦੇ ਰਿਸ਼ਤੇਦਾਰਾਂ ਕੋਲ ਠਹਿਰੀ। ਹਾਲਤ ਹਰ ਰੋਜ਼ ਖਰਾਬ ਤੋਂ ਹੋਰ ਖਰਾਬ ਹੁੰਦੀ ਜਾ ਰਹੀ ਸੀ। ਆਖ਼ਰਕਾਰ ਇਸੇ ਮੰਦਹਾਲੀ ਵਿਚ 13 ਅਗਸਤ 1936 ਨੂੰ ਹਸਪਤਾਲ ਵਿਚ ਉਹਨਾਂ ਦੀ ਮੌਤ ਹੋ ਗਈ।

ਸ਼ਿਆਮ ਜੀ ਕ੍ਰਿਸ਼ਨ ਵਰਮਾ (1857-1930)

ਆਪ ਜੀ ਨੂੰ ਭਾਰਤ ਦੇ ਸਭ ਤੋਂ ਪਹਿਲੇ ਕ੍ਰਾਂਤੀਕਾਰੀ ਹੋਣ ਦਾ ਮਾਨ ਪ੍ਰਾਪਤ ਹੈ। ਅੰਗਰੇਜ਼ੀ ਭਾਸ਼ਾ ਤੇ ਬਹੁਤ ਵਧੀਆ ਪਕੜ ਸੀ ਅਤੇ ਪੂਰਾ-ਪੂਰਾ ਗਿਆਨ ਸੀ। ਇਸੇ ਕਾਰਣ ਆਪ ਨੂੰ ਯੂਰਪ ਵਿਚ ਵਸਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਈ। 55 ਸਾਲ ਤਕ ਮਾਦਰੇ ਵਤਨ ਤੇ ਦੂਰ ਰਹਿਕੇ ਬਿਗਾਨੇ ਮੁਲਕਾਂ ਵਿਚ ਆਜ਼ਾਦੀ ਦੀ ਲਹਿਰ ਵਿਚ ਨਵੀਂ ਰੂਹ ਫੂਕਦੇ ਰਹੇ ਅਤੇ ਸਾਵਰਕਰ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਗੁਰੂ ਅਖਵਾਏ। ਆਪ ਜੀ ਦੇ ਪਦ ਚਿਨ੍ਹਾਂ ਤੇ ਚਲਦੇ ਹੋਏ ਬਹੁਤੇ ਕ੍ਰਾਂਤੀਕਾਰੀਆਂ ਨੇ ਦੇਸ਼ ਨੂੰ ਅਲਵਿਦਾ ਕਹਿਕੇ ਜਾ ਵਿਦੇਸ਼ਾਂ ਵਿਚ ਡੇਰੇ ਲਾਏ ਅਤੇ ਇਥੇ ਬੈਠ ਕੇ ਦੇਸ਼ ਦੀ ਆਜ਼ਾਦੀ ਲਈ ਜ਼ਮੀਨ ਜਾਇਦਾਦ ਤੇ ਪਿਆਰੇ ਰਿਸ਼ਤੇਦਾਰਾਂ ਤੇ ਬਾਲ ਬੱਚਿਆਂ ਤੋਂ ਦੂਰ ਰਹੇ ਸਗੋਂ ਇਸੇ ਭੱਜ ਦੌੜ ਵਿਚ ਆਪਣੀ ਜਾਨ ਦੀ ਬਾਜ਼ੀ ਤਕ ਲਾ ਗਏ। ਅਜਿਹੇ ਮਹਾਨ ਕ੍ਰਾਂਤੀਕਾਰੀਆਂ ਵਿੱਚ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ, ਰਾਜਾ ਮਹਿੰਦਰ ਪ੍ਰਤਾਪ, ਮੌਲਵੀ ਬਰਕਤ ਉੱਲਾ, ਰਾਸ ਬਿਹਾਰੀ ਬੋਸ, ਮੈਡਮ ਕਾਮਾ, ਲਾਲਾ ਹਰਦਿਆਲ, ਸੁਭਾਸ਼ ਚੰਦਰ ਬੋਸ, ਉਧਮ ਸਿੰਘ, ਮਦਨ ਨਾਲ ਢੀਂਗਰਾ ਅਤੇ ਸੋਹਨ ਲਾਲ ਪਾਠਕ ਦੇ ਨਾਂ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹਨ।
ਆਪ ਦਾ ਜਨਮ 4 ਅਕਤੂਬਰ 1857 ਨੂੰ ਕੱਛ ਰਿਆਸਤ ਦੇ ਮਾਂਡਵੀ ਪਿੰਡ ਦੇ ਇਕ ਗਰੀਬ ਸੰਸ਼ਾਲੀ ਪਰਿਵਾਰ ਵਿੱਚ ਹੋਇਆ ਸੀ। ਉਸ ਵੇਲੇ ਕਿਸ ਨੂੰ ਪਤਾ ਸੀ ਕਿ ਗਰੀਬ ਪਰਿਵਾਰ ਵਿਚ ਪੈਦਾ ਹੋਇਆ ਇਹ ਬਾਲਕ ਇਕ ਮਹਾਨ ਕ੍ਰਾਂਤੀਕਾਰੀ ਹੋਵੇਗਾ ਅਤੇ ਅੰਤਰਰਾਸ਼ਟਰੀ ਪੱਧਰ ਦਾ ਇਨ੍ਹਾਂ ਵੱਡਾ ਵਿਦਵਾਨ ਅਤੇ ਕ੍ਰਾਂਤੀਕਾਰੀ ਹੋਵੇਗਾ।
ਆਪ ਨੇ ਮੁਢਲੀ ਸਿਖਿਆ ਪਿੰਡ ਵਿਚ ਹੀ ਪ੍ਰਾਪਤ ਕੀਤੀ। ਹੋਰ ਉੱਚ ਸਿੱਖਿਆ ਪ੍ਰਾਪਤੀ ਕਈ ਆਪ ਨੂੰ ਭੁੱਜ ਦੇ ਇਕ ਸਕੂਲ ਵਿਚ ਜਾਣਾ ਪਿਆ। 1867 ਵਿਚ ਆਪ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਪਿਤਾ ਜੀ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਬੰਬਈ ਚਲਾ ਗਿਆ। ਉਥੇ ਇਕ ਵਿਉਪਾਰੀ ਦੇ ਦਫ਼ਤਰ ਵਿੱਚ ਨੌਕਰੀ ਕਰ ਲਈ। ਬਾਲਕ ਸ਼ਿਆਮ ਜੀ ਦੇ ਪਾਲਨ ਪੋਸ਼ਨ ਦਾ ਭਾਰ ਉਨ੍ਹਾਂ ਦੀ ਨਾਨੀ ਨੇ ਸੰਭਾਲਨਾ ਚਾਹਿਆ ਪਰੰਤੂ ਪਿਤਾ ਜੀ ਇਸ ਲਈ ਤਿਆਰ ਨਾ ਹੋਏ ਕਿਉਂਕਿ ਉਹ ਬੰਬਈ ਵਿਚ ਰਹਿ ਕੇ ਆਪ ਨੂੰ ਉੱਚ ਸਿੱਖਿਆ ਦਵਾਉਣਾ ਚਾਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਸਿੱਖਿਆ ਦਾ ਪ੍ਰਬੰਧ ਕੇਵਲ ਸੂਬਿਆਂ ਦੀ ਰਾਜਧਾਨੀਆਂ ਤਕ ਹੀ ਸੀਮਤ ਸੀ। ਆਮਦਨ ਬਹੁਤ ਘੱਟ ਹੋਣ ਕਾਰਣ ਬੰਬਈ ਵਿੱਚ ਸਿੱਖਿਆ ਨਾ ਦਿਵਾ ਸਕੇ। ਪਰੰਤੂ ਸ਼ਿਆਮ ਜੀ ਇਕ ਜ਼ਹੀਨ ਤੇ ਹੁਸ਼ਿਆਰ ਵਿਦਿਆਰਥੀ ਸਨ। ਆਪ ਜੀ ਜ਼ਹਾਨਤ ਅਤੇ ਕਾਬਲੀਅਤ ਨੂੰ ਵੇਖ ਕੇ ਇਕ ਸੇਠ ਮਥਰਾਦਾਸ ਭਾਟੀਆ ਨੇ ਉਨ੍ਹਾਂ ਦੀ ਸਿਖਿਆ ਦੀ ਜੁੰਮੇਵਾਰੀ ਆਪਣੇ ਸਿਰ ਲੈ ਲਈ। ਹੁਣ ਉਹ ਵਿਲਸਨ ਹਾਈ ਸਕੂਲ ਦੇ ਵਿਦਿਆਰਥੀ ਬਣ ਗਏ। ਥੋੜੇ ਹੀ ਸਮੇਂ ਵਿਚ ਸਕੂਲਾਂ ਦੇ ਸਾਰੇ ਮਾਸਟਰ ਆਪਦੀ ਸਿਆਣਪ ਅਤੇ ਸਮਝਦਾਰੀ ਤੋਂ ਜਾਣੂ ਹੋ ਗਏ। ਆਪ ਦਿਨ ਰਾਤ ਇਕ ਕਰਕੇ ਅੰਗਰੇਜ਼ੀ ਦੀ ਪੜ੍ਹਾਈ ਕਰਨ ਲਗ ਪਏ । ਸੇਠ ਜੀ ਦੇ ਅਸਰ ਰਸੂਖ਼ ਨਾਲ ਆਪ ਨੂੰ ਵਿਸ਼ਵਨਾਥ ਸੰਸਕ੍ਰਿਤ ਪਾਠਸ਼ਾਲਾ ਵਿਚ ਦਾਖਲਾ ਮਿਲ ਗਿਆ। ਹੁਣ ਆਪ ਉੱਪਰ ਸਿੱਖਿਆ ਪ੍ਰਾਪਤੀ ਦਾ ਦੂਸਰਾ ਬੋਝ ਪੈ ਗਿਆ। ਇਕ ਵਿਲਸਨ ਹਾਈ ਸਕੂਲ ਦੀ . ਅੰਗਰੇਜ਼ੀ ਸਿੱਖਿਆ ਅਤੇ ਦੂਜੇ ਸੰਸਕ੍ਰਿਤ ਪਾਠਸ਼ਾਲਾ ਵਿਚ ਸੰਸਕ੍ਰਿਤ ਦਾ ਅਧਿਅਨ। ਆਪ ਪ੍ਰਮਾਤਮਾ ਵਲੋਂ ਬਖਸ਼ੀ ਲਿਆਕਤ ਸਦਕਾ ਦੋਹਾਂ ਵਿਸ਼ਿਆਂ ਵਿਚ ਮਾਹਰ ਹੋ ਗਏ। ਸਿੱਖਿਆ ਪ੍ਰਾਪਤੀ ਦੀ ਕੋਈ ਸੀਮਾ ਨਹੀਂ ਹੁੰਦੀ ਜਿਨ੍ਹਾਂ ਪੜ੍ਹਦੇ ਜਾਊ ਉਨ੍ਹਾਂ ਹੀ ਸ਼ੌਕ ਅਤੇ ਅਧਿਅਨ ਤੇ ਗਿਆਨ ਵਿਚ ਵਾਧਾ ਹੁੰਦਾ ਜਾਂਦਾ ਹੈ। ‘ਹੋਣਹਾਰ ਬਿਰਵਾਨ ਕੇ ਚਿਕਨੇ- ਚਿਕਨੇ ਪਾਤ’ ਦੀ ਅਖਾਣ ਅਨੁਸਾਰ ਆਪ ਦਿਨ-ਪ੍ਰਤੀ ਦਿਨ ਇਨ੍ਹਾਂ ਵਿਸ਼ਿਆਂ ਦੇ ਮਾਹਿਰ ਬਣਦੇ ਗਏ। ਆਪ ਦੀ ਯੋਗਤਾ ਲਿਆਕਤ ਨੂੰ ਵੇਖਦੇ ਹੋਏ ਗੋਕਲ ਦਾਸ ਕਾਹਨ ਦਾਸ ਵਜ਼ੀਫ਼ਾ ਲਗਾ ਦਿੱਤਾ ਗਿਆ। ਹੁਣ ਆਪ ਵਿਲਸਨ ਹਾਈ ਸਕੂਲ ਨੂੰ ਛੱਡ ਕੇ ਅਨਫਿਨਟਸ ਹਾਈ ਸਕੂਲ ਦੇ ਵਿਦਿਆਰਥੀ ਬਣ ਗਏ।

ਸ਼ਿਆਮ ਜੀ ਕ੍ਰਿਸ਼ਨ ਵਰਮਾ (1857-1930)

1876 ਵਿਚ ਅਚਾਨਕ ਹੀ ਆਪ ਦੀਆਂ ਅੱਖਾਂ ਖ਼ਰਾਬ ਹੋ ਗਈਆਂ। ਨਤੀਜੇ ਵਜੋਂ ਆਪ ਨੂੰ ਤੁਰੰਤ ਪੜ੍ਹਾਈ ਬੰਦ ਕਰਨੀ ਪਈ ਪਰੰਤੂ ਆਪ ਦੀਆਂ ਅੱਖਾਂ ਛੇਤੀ ਹੀ ਠੀਕ ਹੋ ਗਈਆਂ। ਇਨ੍ਹਾਂ ਦਿਨਾਂ ਵਿਚ ਆਪ ਨੇ ਮੈਟ੍ਰਿਕ ਦੀ ਪ੍ਰੀਖਿਆ ਦਿੱਤੀ ਪਰੰਤੂ ਇਹ ਪ੍ਰੀਖਿਆ ਠੀਕ ਢੰਗ ਨਾਲ ਨਹੀਂ ਦੇ ਸਕੇ। ਇਸ ਗੱਲ ਦਾ ਦੁਖ ਤੇ ਗ਼ਮ ਆਪ ਨੂੰ ਸਾਰੀ ਉਮਰ ਰਿਹਾ ਪਰੰਤੂ ਫਿਰ ਵੀ ਆਪ ਦੀ ਗਿਣਤੀ ਹੋਣਹਾਰ ਤੇ ਲਾਇਕ ਵਿਦਿਆਰਥੀਆਂ ਵਿਚ ਹੁੰਦੀ ਰਹੀ। ਸੇਠ ਨਵਲ ਦਾਸ ਜੋ ਬੰਬਈ ਦੇ ਇਕ ਬਹੁਤ ਵੱਡੇ ਸਾਹੂਕਾਰ ਸਨ ਉਨ੍ਹਾਂ ਦਾ ਪੁੱਤਰ ਰਾਮਦਾਸ ਸ਼ਿਆਮ ਕ੍ਰਿਸ਼ਨ ਵਰਮਾ ਦਾ ਸਹਿਪਾਠੀ ਸੀ। ਜਿਸ ਕਾਰਣ ਆਪ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਹੋ ਗਿਆ। ਜਦੋਂ ਸੇਠ ਜੀ ਦੇ ਪਰਿਵਾਰ ਨੂੰ ਸ਼ਿਆਮ ਜੀ ਵਰਮਾ ਦੇ ਚਾਲ-ਚਲਨ ਅਤੇ ਯੋਗਤਾ ਸੰਬੰਧੀ ਪੂਰਾ ਭਰੋਸਾ ਹੋ ਗਿਆ ਤਾਂ ਉਨ੍ਹਾਂ ਦੇ ਆਪਣੀ ਲੜਕੀ ਭਾਨਮਤੀ ਦਾ ਵਿਆਹ ਇਨ੍ਹਾਂ ਨਾਲ ਕਰਨ ਬਾਰੇ ਸੋਚਿਆ। 1875 ਵਿਚ ਜਦੋਂ ਸ਼ਿਆਮ ਜੀ ਕ੍ਰਿਸ਼ਨ ਵਰਮਾ 18 ਸਾਲ ਦੇ ਹੋ ਗਏ ਤਾਂ ਉਨ੍ਹਾਂ ਆਪਣੀ ਲੜਕੀ ਦੀ ਸ਼ਾਦੀ ਆਪ ਨਾਲ ਕਰ ਦਿੱਤੀ। ਹੁਣ ਸ਼ਿਆਮ ਜੀ ਕ੍ਰਿਸ਼ਨ ਵਰਮਾ ਅੰਗਰੇਜ਼ੀ ਤੇ ਸੰਸਕ੍ਰਿਤ ਦੇ ਉੱਚ ਕੋਟੀ ਦੇ ਆਲਮ ਫਾਜ਼ਲ ਬਣ ਚੁਕੇ ਸਨ। ਅੱਗੇ ਚਲਕੇ ਜਿੰਨੀ ਪ੍ਰਸਿੱਧੀ ਸੰਸਕ੍ਰਿਤ ਕਾਰਣ ਮਿਲੀ ਉਨ੍ਹੀ ਅੰਗਰੇਜੀ ਕਰਕੇ ਨਹੀਂ ਮਿਲ ਪਾਈ। ਉਨ੍ਹਾਂ ਦਿਨਾਂ ਵਿਚ ਇਸ ਮਸਲਾ ਬੜੇ ਜ਼ੋਰਾਂ ਉੱਪਰ ਰਿਹਾ ਸੀ ਕਿ ਹਿੰਦੂ ਧਰਮ ਵਿਚ ਵਿਧਵਾ ਔਰਤਾਂ ਨੂੰ ਦੁਬਾਰਾ ਵਿਆਹ ਕਰਵਾਉਣ ਦਾ ਅਧਿਕਾਰ ਹੈ ਜਾਂ ਨਹੀਂ। ਸਵਾਲ ਇਹ ਸੀ ਕਿ ਸ਼ਾਸਤਰਾਂ ਅਨੁਸਾਰ ਇਸ ਸਮੱਸਿਆ ਦਾ ਸਮਾਧਾਨ ਦੱਸਿਆ ਜਾਵੇ। ਹੁਣ ਆਪ ਦੀ ਗਿਣਤੀ ਉਨ੍ਹਾਂ ਲੋਕਾਂ ਵਿਚ ਹੋਣ ਲਗ ਪਈ ਜੋ ਵਿਧਵਾ ਦੀ ਦੋਬਾਰਾ ਸ਼ਾਦੀ ਦੇ ਹੱਕ ਵਿਚ ਸਨ। ਰੂੜਵਾਦੀ ਵਿਚਾਰਾਂ ਵਾਲੇ ਪੰਡਤਾਂ ਨਾਲ ਹੱਥੋਪਾਈ ਤਕ ਦੀ ਨੋਬਤ ਆ ਗਈ। ਉਹ ਇਸ ਗੱਲ ਤੇ ਹੈਰਾਨ ਸਨ ਕਿ ਇਕ ਛੋਟੀ ਉਮਰ ਦਾ ਲੜਕਾ ਸਾਨੂੰ ਬੁੱਢੇ ਪੰਡਤਾਂ ਨੂੰ ਮਾਤ ਦੇਈ ਜਾ ਰਿਹਾ ਹੈ। ਦੂਜੇ ਇਸ ਗਲ ਕਰਕੇ ਵੀ ਆਪ ਜੀ ਸ਼ੋਹਰਤ ਨੂੰ ਚਾਰ ਚੰਨ ਲਗ ਗਏ ਕਿ ਸੰਸਕ੍ਰਿਤ ਵਿਚ ਆਪ ਬਿਨਾਂ ਰੋਕ ਟੋਕ ਤੋਂ ਪੂਰੀ ਰਵਾਨੀ ਨਾਲ ਘੰਟਿਆਂ ਬੱਧੀ ਲੈਕਚਰ ਦੇ ਸਕਦੇ ਸਨ।
ਇਨ੍ਹਾਂ ਦਿਨਾਂ ਵਿਚ ਸਾਰੇ ਯੂਰਪ ਵਿਚ ਸੰਸਕ੍ਰਿਤ ਭਾਸ਼ਾ ਨਾਲ ਲਗਾਉ ਅਤੇ ਇਸ ਨੂੰ ਸਿੱਖਣ ਦਾ ਸ਼ੌਕ ਪੈਦਾ ਹੋ ਚੁੱਕਾ ਸੀ। ਹੁਣ ਤਕ ਯੂਰਪੀਅਨ ਲੋਕ ਇਹ ਸਮਝਦੇ ਸਨ ਕਿ ਹਿੰਦੋਸਤਾਨ ਇਕ ਪਛੜਿਆ ਹੋਇਆ ਗ਼ਰੀਬ ਦੇਸ਼ ਹੈ। ਇੱਥੋਂ ਦੇ ਵਸਨੀਕਾਂ ਪ੍ਰਤੀ ਵੀ ਇਨ੍ਹਾਂ ਲੋਕਾਂ ਦੀ ਇਹੋ ਸੋਚ ਸੀ ਕਿ ਇਹ ਅਨਪੜ੍ਹ ਤੇ ਅਸਭਿਯ ਲੋਕ ਹਨ । ਪਰੰਤੂ ਜਦੋਂ ਪੂਰਬੀ ਆਲਮਾਂ ਨੂੰ ਸੰਸਕ੍ਰਿਤ ਭਾਸ਼ਾ ਬਾਰੇ ਗਿਆਨ ਹੋਇਆ ਕਿ ਇਹ ਭਾਸ਼ਾ ਸਿਰਫ਼ ਸਾਹਿਤ ਦਾ ਖ਼ਜ਼ਾਨਾ ਹੈ ਸਗੋਂ ਅਜਿਹੀ ਭਾਸ਼ਾ ਹੈ ਕਿ ਦੂਜੀਆਂ ਸਾਰੀਆਂ ਭਾਸ਼ਾ ਇਸ ਵਿੱਚੋਂ ਨਿਕਲੀਆਂ ਹੋਈਆਂ ਸਨ । ਯੂਰਪੀ ਵਿਦਵਾਨ ਹੁਣ ਇਸ ਤਲਾਸ਼ ਵਿਚ ਸਨ ਕਿ ਕੋਈ ਅਜਿਹਾ ਆਲਮ ਫ਼ਾਜਲ ਭਾਰਤੀ ਮਿਲੇ ਜੋ ਸੰਸਕ੍ਰਿਤ ਭਾਸ਼ਾ ਦਾ ਮਾਹਿਰ ਹੋਵੇ ਅਤੇ ਅੰਗਰੇਜ਼ੀ ਵੀ ਚੰਗੀ ਜਾਣਦਾ ਹੋਵੇ ਤਾਂ ਜੋ ਸਾਨੂੰ ਅੰਗਰੇਜ਼ੀ ਮਾਧਿਅਮ ਰਾਹੀਂ ਸੰਸਕ੍ਰਿਤ ਪੜ੍ਹਾ ਸਕੇ। ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਸੰਸਕ੍ਰਿਤ ਬਾਰੇ ਮਸ਼ਹੂਰੀ ਸਿਰਫ਼ ਭਾਰਤ ਤਕ ਹੀ ਸੀਮਤ ਨਹੀਂ ਸੀ ਬਲਕਿ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਤਕ ਵੀ ਜਾ ਪੁੱਜੀ ਸੀ। ਇਨ੍ਹੀਂ ਦਿਨੀਂ 1875 ਈ. ਵਿਚ ਆਕਸਫੋਰਡ ਦੇ ਮਸ਼ਹੂਰ ਸੰਸਕ੍ਰਿਤ ਵਿਦਵਾਨ ਮੋਨੀਅਰ ਵਿਲੀਅਮ ਭਾਰਤ ਆਏ ਹੋਏ ਸਨ। ਉਨ੍ਹਾਂ ਦਾ ਮੁੱਦਾ ਇਹ ਸੀ ਕਿ ਕੋਈ ਭਾਰਤੀ ਸੰਸਕ੍ਰਿਤ ਦਾ ਵਿਦਵਾਨ ਅਜਿਹਾ ਮਿਲੇ ਜੋ ਸੰਸਕ੍ਰਿਤ ਅਤੇ ਅੰਗਰੇਜ਼ੀ ਵਿਚ ਲਗਾਤਾਰ ਕਈ ਘੰਟੇ ਲੈਕਚਰ ਦੇ ਸਕੇ। ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੇ ਲੈਕਚਰ ਸੁਣਨ ਦਾ ਮੌਕਾ ਮਿਲ ਗਿਆ ਜਿਨ੍ਹਾਂ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਏ। ਉਨ੍ਹਾਂ ਦਿਲ ਵਿਚ ਇਹ ਠਾਨ ਲਈ ਕਿ ਵਲਾਇਤ ਜਾਂਦੇ ਇਨ੍ਹਾਂ ਨੂੰ ਜ਼ਰੂਰ ਬੁਲਾਉਣਗੇ ਅਤੇ ਯੂਨੀਵਰਸਿਟੀ ਵਿਚ ਆਪਣਾ ਸਹਿਯੋਗੀ ਬਣਾਉਣਗੇ। ਉਹ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਇਹ ਸੰਦੇਸ਼ ਦੇ ਕੇ ਚਲੇ ਗਏ। ਇਨ੍ਹਾਂ ਹੀ ਦਿਨਾਂ ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਮੁਲਾਕਾਤ ਸਵਾਮੀ ਦਯਾ ਨੰਦ ਜੀ ਨਾਲ ਹੋਈ। ਦਯਾਨੰਦ ਉਨ੍ਹਾਂ ਸੋਸ਼ਲਿਸਟ ਲੀਡਰਾਂ ਵਿੱਚੋਂ ਇਕ ਸਨ ਜੋ ਵੇਦ ਪ੍ਰਚਾਰ ਨਾਲ ਲੋਕਾਂ ਦੀ ਹਾਲਤ ਸੁਧਾਰਨਾ ਚਾਹੁੰਦੇ ਸਨ। ਸ਼ਿਆਮ ਜੀ ਵਰਮਾ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਦੇ ਵਿਚਾਰ ਵੀ ਉਸਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ ਪਰ ਉਹ ਉਨ੍ਹਾਂ ਨਾਲ ਰਹਿ ਕੇ ਧਾਰਮਿਕ ਕਾਰਜਾਂ ਵਿਚ ਸ਼ਾਮਲ ਹੋਣ ਅਤੇ ਥਾਂ-ਥਾਂ ਘੁੰਮ ਕੇ ਪ੍ਰਚਾਰ ਕਰਨ ਲਈ ਸਹਿਮਤ ਨਾ ਹੋਏ।
ਮੋਨੀਅਰ ਵਿਲੀਅਮ ਅੰਗਰੇਜ਼ ਪ੍ਰੋਫੈਸਰ ਨੇ ਆਪਣੇ ਵਾਅਦੇ ਅਨੁਸਾਰ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਲੰਦਨ ਸੱਦ ਲਿਆ। ਆਪ ਅਪ੍ਰੈਲ 1878 ਵਿਚ ਐਸ. ਏ. ਹਿੰਦੋਸਤਾਨੀ ਸਟੀਮਰ ਰਾਹੀਂ ਲੰਦਨ ਪਹੁੰਚ ਗਏ। ਆਕਸਫੋਰਡ ਯੂਨੀਵਰਸਿਟੀ ਵਿਚ ਮੋਨੀਅਰ ਵਿਲੀਅਮ ਦੀ ਸਹਾਇਤਾ ਨਾਲ ਇਕ ਪ੍ਰੀਖਿਆ ਦੇ ਕੇ ਵੈਲੇਵਲ ਕਾਲਜ ਵਿੱਚ ਦਾਖਲਾ ਲਿਆ ਅਤੇ ਮਹਿਸੂਸ ਕੀਤਾ ਕਿ ਉਹ ਇਕ ਨਵੀਂ ਦੁਨੀਆਂ ਵਿਚ ਆ ਗਏ ਹਨ। ਜਦੋਂ ਸ਼ਾਮ ਜੀ ਨੇ ਇਹ ਵੇਖਿਆ ਕਿ ਉਹ ਅੰਗਰੇਜੀ ਦੀ ਹੋਰ ਸਿੱਖਿਆ ਪ੍ਰਾਪਤ ਕਰਕੇ ਬੈਰਿਸਟਰ ਬਣ ਸਕਦੇ ਹਨ ਤਾਂ ਆਪ ਇਨਰ ਟੈਂਮਪਲ ਇਨਜ਼ ਆਫ਼ ਕੋਰਟ (Inner temple inns of court) ਵਿਚ ਦਾਖ਼ਲ ਹੋ ਗਏ। ਇਕ ਪਾਸੇ ਇਹ ਵਿਦਿਆ ਪ੍ਰਾਪਤੀ ਦਾ ਸਿਲਸਲਾ ਜਾਰੀ ਰਿਹਾ ਦੁਸਰੇ ਪਾਸੇ ਉੱਧਰ ਮੋਨੀਅਰ ਵਿਲੀਅਮ ਨੇ ਆਪ ਦੀ ਸਹਾਇਤਾ ਨਾਲ ਆਕਸਫੋਰਡ ਯੂਨੀਵਰਸਿਟੀ ਵਿਚ ਲੋਕਾਂ ਦੀ ਸਲਾਹ ਨਾਲ ਇੰਡੀਅਨ ਇੰਸਟੀਚੂਟ ਐਂਡ ਲਾਇਬਰੇਰੀ ਬਨਾਉਣ ਦੀ ਯੋਜਨਾ ਬਣਾਈ। ਇਨ੍ਹਾਂ ਹੀ ਦਿਨਾਂ ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਵਿਦਿਅਕ ਯੋਗਤਾ ਦੀ ਮਸ਼ਹੂਰੀ ਸੁਣ ਕੇ ਭਾਰਤ ਦੀ ਕੁੱਝ ਰਿਆਸਤ ਦੇ ਰਾਜਾ ਨੇ 100 ਪੌਂਡ ਦਾ ਸਾਲਾਨਾ ਵਜ਼ੀਫ਼ਾ ਨਿਯੁਕਤ ਕਰ ਦਿੱਤਾ। ਉੱਪਰ ਮੋਨੀਅਰ ਵਿਲੀਅਮ ਨੇ ਵੀ ਕੁਝ ਵਜ਼ੀਫ਼ਾ ਦੇਣਾ ਸ਼ੁਰੂ ਕਰ ਦਿੱਤਾ। ਇਸ ਪ੍ਰਕਾਰ ਆਪ ਨੂੰ ਇੰਗਲੈਂਡ ਵਿਚ ਰਹਿਣ ਲਈ ਕੋਈ ਕਠਿਨਾਈ ਪੇਸ਼ ਨ ਆਈ। ਆਕਸਫੋਰਡ ਦੀ ਲਾਇਬਰੇਰੀ ਵਿੱਚ ਪਈਆਂ ਸੰਸਕ੍ਰਿਤ ਦੀਆਂ ਕਿਤਾਬਾਂ ਦਾ ਅਧਿਅਨ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਪ੍ਰਾਈਵੇਟ ਤੌਰ ਤੇ ਅੰਗਰੇਜ਼ ਲੋਕਾਂ ਨੂੰ ਸੰਸਕ੍ਰਿਤ ਪੜ੍ਹਾਉਣ ਲੱਗ ਪਏ। ਇਸ ਪ੍ਰਕਾਰ ਸੰਸਕ੍ਰਿਤ ਪੜ੍ਹਨ ਵਾਲੇ ਲੋਕਾਂ ਦਾ ਇਕ ਚੰਗਾ ਖਾਸਾ ਗਰੁੱਪ ਬਣ ਗਿਆ। ਇਸ ਕਲਾਸ ਵਿਚ ਆਪ ਨੇ ਵੇਦ ਅਤੇ ਸ਼ਾਸਤਰਾਂ ਤੇ ਲੈਕਚਰ ਦੇਣਾ ਸ਼ੁਰੂ ਕੀਤਾ। ਜਿਸ ਅੰਗਰੇਜ਼ੀ ਪੜ੍ਹੇ-ਲਿਖੇ ਨੇ ਸੰਸਕ੍ਰਿਤ ਵਿਚ ਕੋਈ ਔਕੜ ਪੇਸ਼ ਆਉਂਦੀ ਆਪ ਉਸਦੀ ਔਕੜ ਨੂੰ ਦੂਰ ਕਰ ਦਿੰਦੇ। 1883 ਵਿੱਚ ਆਪ ਆਕਸਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਬਣ ਗਏ ਅਤੇ ਪ੍ਰੋਫੈਸਰੀ ਦੀ ਨੌਕਰੀ ਮਿਲ ਗਈ। ਇਸ ਤੋਂ ਪਹਿਲਾਂ 1881 ਈ. ਵਿਚ ਭਾਰਤੀ ਸਕੱਤਰ ਨੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਬਰਲਨ ਵਿੱਚ ਹੋਣ ਵਾਲੀ ਔਰੀਐਂਟਲ ਕਾਂਗਰਸ ਵਿਚ ਆਪਣੇ ਪ੍ਰਤੀਨਿਧ ਵਜੋਂ ਭੇਜਿਆ। ਉੱਥੇ ਵੱਖ-ਵੱਖ ਦੇਸ਼ਾਂ ਤੋਂ ਆਏ ਹੋਏ ਸੰਸਕ੍ਰਿਤ ਦੇ ਵਿਦਵਾਨਾਂ ਦੇ ਸਾਹਮਣੇ ਆਪ ਨੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ। ਲੋਕਾਂ ਵਿਚ ਉਨ੍ਹਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋਈ। 1883 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਬਨਣ ਉਪਰੰਤ ਹਾਲੈਂਡ ਵਿਚ ਹੋਣ ਵਾਲੀ ਦੂਜੀ ਔਰੀਐਂਟਲ ਕਾਂਗਰਸ ਵਿੱਚ ਭਾਰਤ ਦੇ ਪ੍ਰਤੀਨਿਧ ਬਣ ਕੇ ਗਏ। ਇਥੇ ਵੀ ਆਪਣੇ ਖੂਬ ਵਾਹ ਵਾਹ ਖੱਟੀ ਅਤੇ ਯੂਰਪ ਦੇ ਬਹੁਤ ਸਾਰੇ ਵਿਦਵਾਨ ਆਪ ਵਲੋਂ ਅਗਵਾਈ ਦੇਣ ਦੀ ਉਡੀਕ ਵਿਚ ਸਨ। ਚੇਤੇ ਰਹੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਆਕਸਫੋਰਡ ਯੂਨੀਵਰਸਿਟੀ ਦੇ ਸਭ ਤੋਂ ਪਹਿਲੇ ਭਾਰਤੀ ਗ੍ਰੈਜੂਏਟ ਬਣੇ ਅਤੇ ਨਾਲ ਹੀ ਭਾਰਤ ਦੇ ਸਭ ਤੋਂ ਪਹਿਲੇ ਕ੍ਰਾਂਤੀਕਾਰੀ ਵਜੋਂ ਆਜ਼ਾਦੀ ਸੰਘਰਸ਼ ਦੇ ਮੰਚ ਉੱਤੇ ਆਏ।
1883 ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਭਾਰਤ ਪਰਤ ਆਏ। ਸਿਰਫ਼ ਤਿੰਨ ਮਹੀਨੇ ਰਹਿਣ ਉਪਰੰਤ 1883 ਨੂੰ ਆਪਣੀ ਪਤਨੀ ਭਾਨਮਤੀ ਨੂੰ ਵੀ ਨਾਲ ਲੈ ਕੇ ਇੰਗਲੈਂਡ ਚਲੇ ਗਏ। ਉੱਥੇ ਹੀ ਬੈਰਿਸਟਰੀ ਦੀ ਪ੍ਰੀਖਿਆ ਦਿੱਤੀ ਅਤੇ ਵਧੀਆ ਪੁਜ਼ੀਸ਼ਨ ਵਿਚ ਪਾਸ ਹੋਏ। 1884 ਈ. ਵਿਚ ਆਪ ਬੈਰਿਸਟਰ ਬਣ ਕੇ 19 ਜਨਵਰੀ ਨੂੰ ਭਾਰਤ ਆਏ ਅਤੇ ਬੰਬਈ ਹਾਈ ਕੋਰਟ ਵਿਚ ਬੈਰਿਸਟਰੀ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇੰਗਲੈਂਡ ਤੋਂ ਵਾਪਸ ਆਉਣ ਅਤੇ ਵਕਾਲਤ ਸ਼ੁਰੂ ਕਰਨ ਨਾਲ ਆਪ ਦੀ ਬਹੁਤ ਮਸ਼ਹੂਰੀ ਹੋਈ ਜਿਸ ਨੂੰ ਸੁਣ ਕੇ ਰਤਲਾਮ ਰਿਆਸਤ ਦੇ ਰਾਜਾ ਨੇ ਆਪ ਨੂੰ ਆਪਣਾ ਦੀਵਾਨ ਨਿਯੁਕਤ ਕਰ ਲਿਆ। 1888 ਤਕ ਆਪ ਇਸੇ ਅਹੁਦੇ ਤੇ ਕੰਮ ਕਰਦੇ ਰਹੇ। ਅਚਾਨਕ ਤਬੀਅਤ ਖ਼ਰਾਬ ਹੋ ਜਾਣ ਤੇ ਬੰਬਈ ਆ ਗਏ। ਕੁਝ ਸਮੇਂ ਤਕ ਆਪ ਨੇ ਅਜਮੇਰ ਵਿਚ ਵੀ ਪ੍ਰੈਕਟਿਸ ਕੀਤੀ । ਨਾਲ ਹੀ ਦੌਲਤ ਇਕੱਠੀ ਕਰਨ ਵੱਲ ਵੀ ਧਿਆਨ ਦਿੱਤਾ। ਬਹੁਤ ਸਾਰੇ ਕਾਰੋਬਾਰ ਸ਼ੁਰੂ ਕੀਤੇ। ਇਸ ਪ੍ਰਕਾਰ ਆਮਦਨ ਵਧਦੀ ਗਈ। ਇਸੇ ਦਰਮਿਆਨ 21 ਦਸੰਬਰ 1882 ਨੂੰ ਉਦੇਪੁਰ ਰਿਆਸਤ ਦੇ ਕੌਂਸਲ ਆਫ਼ ਸਟੇਟ ਦੇ ਮੈਂਬਰ ਚੁਣੇ ਗਏ। 1893 ਦੇ ਸ਼ੁਰੂ ਵਿਚ ਇਸ ਅਹੁਦੇ ਦਾ ਚਾਰਜ ਸੰਭਾਲਿਆ। ਲੋਕ ਮਾਨਿਆ ਤਿਲਕ ਨੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਦਾਮੋਦਰ ਚਾਫ਼ੇਕਰ ਇਕ ਬ੍ਰਾਹਮਣ ਨੌਜਵਾਨ ਨੂੰ ਰਿਆਸਤ ਦੀ ਫੌਜ ਵਿਚ ਭਰਤੀ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਗੱਲ ਦਾ ਭੇਦ ਖੁਲ ਜਾਣ ਤੇ ਸ਼ਿਆਮ ਜੀ ਨੂੰ ਉਦੇਪੁਰ ਦੀ ਕੌਂਸਲ ਤੋਂ ਹਟਨਾ ਪਿਆ ਅਤੇ ਚਾਫ਼ੇਕਰ ਵੀ ਫੌਜ ਵਿਚ ਭਰਤੀ ਹੋਣ ਤੋਂ ਰਹਿ ਗਿਆ।
ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਖ਼ਬਰ ਮਿਲੀ ਕਿ ਜੂਨਾਗੜ੍ਹ ਰਿਆਸਤ ਵਿਚ ਦੀਵਾਨੀ ਦੀ ਆਸਾਮੀ ਖਾਲੀ ਪਈ ਹੈ। ਉਨ੍ਹਾਂ ਉਦੈਪੁਰ ਰਿਆਸਤ ਤੋਂ ਭਾਰ ਮੁਕਤ ਹੋ ਕੇ 6 ਮਾਰਚ 1895 ਨੂੰ ਜੂਨਾਗੜ੍ਹ ਰਿਆਸਤ ਦੀ ਦੀਵਾਨੀ ਦਾ ਪੁਰ ਵਕਾਰ ਅਹੁਦਾ ਸੰਭਾਲ ਲਿਆ। ਪਰ ਛੇਤੀ ਹੀ ਪਤਾ ਚਲ ਗਿਆ ਕਿ ਨਵਾਬ ਰੂੜੀਵਾਦੀ ਵਿਚਾਰਾਂ ਦਾ ਮਾਲਕ ਹੈ। ਅਤੇ ਉਸਨੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਆਪਣੇ ਨਿੱਜੀ ਸਵਾਰਥ ਲਈ ਰੱਖਿਆ ਹੈ। ਇਸ ਤੋਂ ਇਲਾਵਾ ਨਵਾਬ ਦੀਆਂ ਕਈ ਹੋਰ ਗੱਲਾਂ ਵੀ ਆਪ ਨੂੰ ਪਸੰਦ ਨਾ ਆਈਆਂ। ਨਤੀਜੇ ਵਜੋਂ 1897 ਵਿਚ ਜੂਨਾਗੜ੍ਹ ਦੀ ਦੀਵਾਨੀ ਤੋਂ ਤਿਆਗ ਪੱਤਰ ਦੇ ਦਿੱਤਾ। ਇਕ ਵਾਰ ਫਿਰ ਇੰਗਲੈਂਡ ਜਾਣ ਦਾ ਮਨ ਬਣਾਇਆ। ਇਸ ਵਾਰ ਗਏ ਤਾਂ ਸਿਰਫ਼ 3 ਮਹੀਨੇ ਲਈ ਸੀ ਪਰ ਹਮੇਸ਼ਾ ਲਈ ਉਥੋਂ ਦੇ ਹੀ ਹੋ ਕੇ ਰਹਿ ਗਏ। ਆਪ ਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਚ ਰਹਿੰਦੇ ਹੋਏ ਇਹ ਮਹਿਸੂਸ ਕੀਤਾ ਕਿ ਅਤੀਤ ਵਿਚ ਅਸੀਂ ਭਾਵੇਂ ਕਿੰਨੇ ਹੀ ਸਭਿਆ ਤੇ ਨਮਾਨੇ ਮਿਲਨਸਾਰ ਰਹੇ ਹੋਈਏ ਪਰ ਗੁਲਾਮ ਹੋਣ ਕਰਕੇ ਦੁਨੀਆਂ ਵਿਚ ਸਾਡੀ ਟਕੇ ਦੀ ਇੱਜ਼ਤ ਨਹੀਂ। ਇਕ ਪਾਸੇ ਤਾਂ ਆਪ ਸੰਸਕ੍ਰਿਤ ਦੇ ਵਿਦਵਾਨ ਸਨ। ਦੂਜੇ ਪਾਸੇ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਮਾਲਕ ਸਨ । ਸੰਸਕ੍ਰਿਤ ਕਾਰਣ ਤਾਂ ਇੰਗਲੈਂਡ ਵਿਚ ਬਹੁਤ ਮਸ਼ਹੂਰੀ ਹੋ ਗਈ ਸੀ। ਆਪ ਨੇ ਨਾ ਤਾਂ ਨਾਟੋ ਭਰਾਵਾਂ ਅਤੇ ਨਾ ਹੀ ਚਾਫ਼ੇਕਰ ਬੰਧੂਆਂ ਦੇ ਕੰਮਾਂ ਦੇ ਹਮਾਇਤੀ ਸਨ ਅਤੇ ਨਾ ਤਿਲਕ ਜੀ ਨਾਲ ਕੋਈ ਸੰਬੰਧ ਸੀ। ਫਿਰ ਵੀ ਇਹ ਡਰ ਰਹਿੰਦਾ ਕਿ ਕਦੀ ਇਨ੍ਹਾਂ ਕਾਰਣ ਫੜੇ ਨਾ ਜਾਈਏ।
1897 ਵਿਚ ਨਾਟੋ ਭਰਾ ਫੜੇ ਗਏ ਅਤੇ ਤਿਲਕ ਤੇ ਜੋ ਮੁਕਦੱਮਾ ਚਲਾਇਆ ਉਸ ਤੋਂ ਇਹ ਪਤਾ ਲੱਗਾ ਕਿ ਨਿੱਜੀ ਰੂਪ ਵਿਚ ਆਜ਼ਾਦੀ ਦਾ ਕੋਈ ਮੁੱਲ ਨਹੀਂ। ਅੰਗਰੇਜ਼ੀ ਅਦਾਲਤਾਂ ਝੂਠ ਦਾ ਪੁਲੰਦਾ ਤੇ ਕੋਰੀ ਗੱਪ ਹਨ। ਭਾਰਤ ਵਿਚ ਅਖ਼ਬਾਰਾਂ ਨੂੰ ਲਿਖਣ ਤਕ ਦੀ ਆਜ਼ਾਦੀ ਨਹੀਂ ਇਨ੍ਹਾਂ ਵਿਚਾਰਾਂ ਦੇ ਪ੍ਰਭਾਵ ਹੇਠ ਆ ਕੇ ਹੀ ਆਪ ਭਾਰਤ ਛੱਡ ਕੇ ਇੰਗਲੈਂਡ ਚਲੇ ਗਏ। ਲੰਦਨ ਪਹੁੰਚ ਕੇ ਆਪ ਨੇ ਇਨਜ਼ ਟੈਂਪਲ ਦੇ ਬੋਰਡਿੰਗ ਹਾਊਸ ਵਿਚ ਡੇਰਾ ਲਾਇਆ ਅਤੇ ਆਪਣੇ ਹੀ ਢੰਗ ਨਾਲ ਕ੍ਰਾਂਤੀਕਾਰੀ ਵਿਚਾਰਾਂ ਦਾ ਪ੍ਰਚਾਰ ਕੀਤਾ। ਇਹ ਵੀ ਸੁਝਾਉ ਦਿੱਤਾ ਕਿ ਹਿੰਦੋਸਤਾਨ ਹੁਣ ਜਾਗ ਪਿਆ ਹੈ। ਇਸ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਅਤੇ ਨਾਲ ਹੀ ਇਹ ਵੀ ਪ੍ਰਗਟਾਵਾ ਕੀਤਾ ਕਿ ਪਾਦਰੀਆਂ ਨੇ ਜਿਸ ਢੰਗ ਨਾਲ ਹਿੰਦੋਸਤਾਨ ਨੂੰ ਪਛੜਿਆ ਹੋਇਆ ਅਤੇ ਅਸਭਿਅਕ ਪ੍ਰਚਾਰ ਕੀਤਾ ਹੈ ਇਹ ਗ਼ਲਤ ਹੈ। ਭਾਰਤੀ ਲੋਕ ਅਜਿਹੇ ਨਹੀਂ ਹਨ। ਹਿੰਦੋਸਤਾਨ ਇਕ ਉੱਚ ਚਰਿੱਤਰਵਾਨ ਅਤੇ ਸਭਿਅਕ ਪੁਰਾਤਨ ਦੇਸ਼ ਹੈ ਪਰੰਤੂ ਇਸਦਾ ਰਹਿਣ-ਸਹਿਣ ਅਤੇ ਸ਼ਿਸ਼ਟਾਚਾਰ ਨੂੰ ਬਦੇਸ਼ੀ ਹਮਲਾਵਰਾਂ ਨੇ ਬਿਗਾੜਿਆ ਹੈ ਅਤੇ ਜੋ ਕੁਝ ਬਾਕੀ ਰਹਿ ਗਿਆ ਹੈ ਉਸ ਨੂੰ ਅੰਗਰੇਜ਼ ਬਿਗਾੜ ਰਹੇ ਹਨ।
ਸ਼ਿਆਮ ਜੀ ਕ੍ਰਿਸ਼ਨ ਵਰਮਾ ਲੰਡਨ ਵਿਚ ਰਹਿ ਕੇ ਉੱਚ ਸਿਖਿਆ ਪ੍ਰਾਪਤ ਕਰਨ ਵਾਲੇ ਭਾਰਤੀਆਂ ਨੂੰ ਕ੍ਰਾਂਤਕਾਰੀ ਕੰਮਾਂ ਦਾ ਉਪਦੇਸ਼ ਦਿੰਦੇ ਸਨ । ਹਰਬਰਟ ਸਪੰਸਰ ਜੋ ਇਕ ਉਚਕੋਟੀ ਦਾ ਫਲਾਸਫਰ ਅਤੇ ਸੋਸ਼ਲਿਸਟ ਵਰਕਰ ਸੀ, ਸ਼ਿਆਮ ਜੀ ਕ੍ਰਿਸ਼ਨ ਵਰਮਾ ਸਮੇਂ-ਸਮੇਂ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਇਨ੍ਹਾਂ ਹੀ ਦਿਨਾਂ ਵਿਚ ਸਰਦਾਰ ਸਿੰਘ ਰਾਣਾ ਜੋ ਗੁਜਰਾਤ ਦਾ ਰਹਿਣ ਵਾਲਾ ਸੀ ਅਤੇ ਉਸ ਦੀ ਪੈਦਾਇਸ਼ ਸਵਰਾਸ਼ਟਰ ਦੀ ਲੰਬੜੀ ਰਿਆਸਤ ਦੇ ਕਨਿਆਰਾ ਪਿੰਡ ਵਿਚ ਹੋਈ ਸੀ, ਬੰਬਈ ਤੋਂ ਬੀ. ਏ. ਦੀ ਡਿਗਰੀ ਹਾਸਲ ਕਰਕੇ ਲੰਦਨ ਗਿਆ ਹੋਇਆ ਸੀ। ਇਨ੍ਹਾਂ ਦਾ ਕੋਈ ਬਜ਼ੁਰਗ ਮਹਾਰਾਨਾ ਪ੍ਰਤਾਪ ਸਿੰਘ ਦੀ ਫੌਜ ਵਿਚ ਅਫ਼ਸਰ ਸੀ। ਉਹ ਉਨ੍ਹਾਂ ਗਿਣੇ-ਚੁਣੇ ਵਫ਼ਾਦਾਰ ਸਿਪਾਹੀਆਂ ਵਿਚੋਂ ਸੀ ਜਿਨ੍ਹਾਂ ਔਖੀ ਘੜੀ ਵਿਚ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਸੀ ਤਦ ਤੋਂ ਹੀ ਇਸ ਖਾਨਦਾਨ ਨੂੰ ਰਾਣਾ ਦੀ ਉਪਾਧੀ ਮਿਲੀ ਹੋਈ ਸੀ। ਬਚਪਨ ਵਿਚ ਹੀ ਰਾਣਾ ਦਾ ਵਿਆਹ ਹੋ ਗਿਆ ਸੀ ਅਤੇ 2 ਬੱਚੇ ਵੀ ਸਨ ਪਰ ਲੰਦਨ ਵਿੱਚ ਰਹਿੰਦੇ ਹੋਏ ਉਨ੍ਹਾਂ ਇਕ ਜਰਮਨ ਲੜਕੀ ਨਾਲ ਵਿਆਹ ਕਰ ਲਿਆ ਸੀ ਜੋ ਬਾਦ ਵਿਚ ਬਹੁਤ ਨੇਕ ਚਲਨ ਅਤੇ ਵਫ਼ਾਦਾਰ ਸਾਬਤ ਹੋਈ।
ਇਕ ਦੂਜੇ ਸਾਥੀ ਵੀਰ ਚੰਦ ਗਾਂਧੀ ਸ਼ਿਕਾਗੋ ਦੀ ਪਾਰਲੀਮੈਂਟ ਆਫ਼ ਰੀਲੀਜਨ (Religion) ਵਿੱਚੋਂ ਨਿਕਲੇ ਹੋਏ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਲੰਦਨ ਵਿਚ ਆ ਮਿਲੇ। ਤਿੰਨਾਂ ਦਾ ਆਪਸ ਵਿਚ ਪਿਆਰ ਤੇ ਮੇਲ ਮਿਲਾਪ ਹੋ ਗਿਆ ਅਤੇ ਹਰਬਰਟ ਮਸ਼ਹੂਰ ਫਲਾਸਫਰ ਅਤੇ ਸੋਸ਼ਲਿਸਟ ਵਰਕਰ ਨੂੰ ਵੀ ਅਕਸਰ ਮਿਲਦੇ-ਜੁਲਦੇ ਰਹਿੰਦੇ ਸਨ। ਇਨ੍ਹਾਂ ਦਾ ਇਕ ਹੋਰ ਸਾਥੀ ਜੇ. ਐਮ. ਪਾਰੇਖ ਆਪਣੇ ਹੋਰ ਇੰਕਲਾਬੀ ਸਾਥੀਆਂ ਸਮੇਤ ਉਥੇ ਸ਼ਾਮ ਜੀ ਕ੍ਰਿਸ਼ਨ ਵਰਮਾ ਨੂੰ ਮਿਲਨ ਆ ਜਾਇਆ ਕਰਦਾ ਸੀ । ਲੰਦਨ ਦੇ ਹੋਰ ਦੂਜੇ ਸੋਸ਼ਲਿਸਟ ਵਰਕਰਾਂ ਨਾਲ ਵੀ ਚੰਗੇ ਸੰਬੰਧ ਪੈਦਾ ਕਰ ਲਏ ਸਨ ਅਤੇ ਹਮੇਸ਼ਾ ਆਪਸ ਵਿਚ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ। ਜਿੰਨੇ ਵੀ ਭਾਰਤੀ ਵਰਕਰ ਲੰਦਨ ਆਏ ਹੋਏ ਸਨ ਉਹ ਸਭ ਕਾਂਗਰਸ ਦੀ ਪਾਲਸੀ ਤੋਂ ਅੱਕੇ ਹੋਏ ਸਨ । ਸੱਚ ਪੁਛੋ ਤਾਂ ਇਨ੍ਹੀਂ ਦਿਨੀਂ ਕਾਂਗਰਸ ਵਿਚ ਰਖਿਆ ਹੀ ਕੀ ਸੀ ?
ਸਿਵਾਏ ਹਰ ਸਾਲ ਦਸੰਬਰ ਦੇ ਅਖੀਰ ਵਿਚ ਕਾਂਗਰਸ ਦਾ ਇਜਲਾਸ ਬੁਲਾਕੇ ਹੋਰ ਨੌਕਰੀਆਂ ਪ੍ਰਾਪਤ ਕਰਨ ਦਾ ਮਤਾ ਪਾਸ ਕਰਕੇ ਅੰਗਰੇਜ਼ੀ ਸਰਕਾਰ ਨੂੰ ਭੇਜਣ ਤੋਂ ਸਿਵਾ ਕਾਂਗਰਸ ਕਰਦੀ ਕੀ ਸੀ। ਆਜ਼ਾਦੀ ਹਾਸਲ ਕਰਨ ਦੀ ਜਦੋਜਹਿਦ ਦਾ ਕੰਮ ਕਾਂਗਰਸ ਦੇ ਬਾਹਰ ਰਹਿ ਰਹੇ ਕ੍ਰਾਂਤੀਕਾਰਿਆਂ ਰਾਹੀਂ ਹੋ ਰਿਹਾ ਸੀ। ਤਿਲਕ ਜੀ ਦਾ ਇਕ ਪੈਰ ਕਾਂਗਰਸ ਵਿਚ ਅਤੇ ਦੂਜਾ ਕ੍ਰਾਂਤੀਕਾਰਿਆਂ ਦੇ ਕੰਮਾਂ ਵਿਚ ਹੁੰਦਾ ਸੀ। ਉਹ ਆਪਣੇ ਕ੍ਰਾਂਤੀਕਾਰੀ ਕੰਮ ਆਪਣੇ ਅਖ਼ਬਾਰ ‘ਕੇਸਰੀ’ ਰਾਹੀਂ ਕਰਦਾ ਸੀ। ਇਸ ਤੋਂ ਪ੍ਰਭਾਵਤ ਹੋ ਕੇ ਇੰਗਲੈਂਡ ਵਿਚ ਮੌਜੂਦ ਕ੍ਰਾਂਤੀਕਾਰੀ ਜਾਂ ਇਨ੍ਹਾਂ ਨਾਲ ਮਿਲਦੇ-ਜੁਲਦੇ ਵਿਚਾਰਾਂ ਦੇ ਲੋਕ ਇੰਗਲੈਂਡ ਦੇ ਸੋਸ਼ਲ ਵਰਕਰਾਂ, ਆਇਰਲੈਂਡ ਦੇ ਦੇਸ਼ ਭਗਤਾਂ ਅਤੇ ਦੂਜੇ ਅਜਿਹੇ ਲੋਕਾਂ ਨਾਲ ਅਕਸਰ ਮਿਲਦੇ-ਜੁਲਦੇ ਰਹਿੰਦੇ ਸਨ ਜੋ ਆਪਣੇ-ਆਪਣੇ ਦੇਸ਼ਾਂ ਵਿਚ ਆਜ਼ਾਦੀ ਦਾ ਸੰਘਰਸ਼ ਚਲਾ ਰਹੇ ਸਨ। ਇਹ ਇਕਲਾਬੀ ਅੰਤਰ ਰਾਸ਼ਟਰੀ ਘਟਨਾਵਾਂ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੋੜੀ ਰਖਦੇ ਸਨ। ਜਦੋਂ 1899 ਵਿੱਚ ਦਖਣੀ ਅਫ਼ਰੀਕਾ ਟਰਾਂਸਵਾਲ ਕੋਲ ਜੋਹਨਸਬਰਗ ਵਿਚ ਇਕ ਸੋਨੇ ਦੀ ਖਾਨ ਦੀ ਖੋਜ ਹੋਈ ਤਦ ਬਰਤਾਨੀਆ ਦੇ ਵਿਉਪਾਰੀਆਂ ਵਿਚ ਹਲਚਲ ਜਿਹੀ ਮਚ ਗਈ ਕਿ ਕਿਸੇ ਨਾ ਕਿਸੇ ਪ੍ਰਕਾਰ ਉਥੇ ਪਹੁੰਚ ਕੇ ਸੋਨੇ ਦੀ ਖਾਨ ਉੱਤੇ ਕਬਜ਼ਾ ਕੀਤਾ ਜਾਵੇ। ਟਰਾਂਸਵਾਲ ਇਕ ਆਜ਼ਾਦ ਮੁਲਕ ਸੀ ਪਰ ਵਿਉਪਾਰੀਆਂ ਦੇ ਭੜਕਾਉਣ ਤੇ ਅੰਗਰੇਜ਼ੀ ਸਰਕਾਰ ਟਰਾਂਸਵਾਲ ਦੀ ਸਰਕਾਰ ਤੇ ਦਬਾਅ ਪਾਉਣ ਲੱਗੀ। ਨੋਬਤ ਲੜਾਈ ਤਕ ਪਹੁੰਚ ਗਈ। ਟਰਾਂਸਵਾਲ ਦੇ ਰਾਸ਼ਟਰਪਤੀ-ਵ-ਸੈਨਾਪਤੀ ਮਿਸਟਰ ਕੋਸਰ ਨੇ ਅਗਰੇਜ਼ਾਂ ਵਿਰੁੱਧ ਐਲਾਨ-ਏ-ਜੰਗ ਕਰ ਦਿੱਤਾ। ਸ਼ੁਰੂ ਵਿਚ ਹੀ ਬੋਟਰਾਂ ਨੇ ਜ਼ਬਰਦਸਤ ਲੜਾਈ ਛੇੜ ਦਿੱਤੀ ਅਤੇ ਬੋਟਰਾਂ ਦੀ ਜਿੱਤ ਯਕੀਨੀ ਸੀ। ਦੂਜੇ ਦੇਸ਼ਾਂ ਦੇ ਲੋਕ ਹੈਰਾਨ ਸਨ ਆਰਿਸ਼ ਲੋਕ ਵੀ ਅੰਗਰੇਜ਼ਾਂ ਵਿਰੁੱਧ ਅਜ਼ਾਦੀ ਦੀ ਲੜਾਈ ਲੜ ਰਹੇ ਸਨ । ਇਨ੍ਹਾਂ ਵਿਚੋਂ ਕੁਝ ਲੋਕ ਬੋਟਰਾਂ ਦੇ ਹਮਾਇਤੀ ਸਨ। ਦੂਜੇ ਕਈ ਹੋਰ ਦੇਸ਼ ਵੀ ਅੰਗਰੇਜ਼ਾਂ ਦੇ ਵਿਰੁੱਧ ਸਨ । ਭੱਟਾਚਾਰਿਆ ਲਿਖਦੇ ਹਨ ਕਿ ਇਨ੍ਹੀ ਦਿਨ ਵਿਚ ਰਹਿ ਕੇ ਗਾਂਧੀ ਬੈਰਿਸਟਰੀ ਕਰ ਰਿਹਾ ਸੀ। ਉਨ੍ਹਾਂ ਨੂੰ ਇਸ ਪੇਸ਼ੇ ਤੋਂ ਕਾਫ਼ੀ ਇਜ਼ਤ ਤੇ ਸ਼ੋਹਰਤ ਮਿਲੀ । ਉਸ ਨੇ ਇਕ ਸੁਅੰਮ ਸੇਵਕ ਫੌਜ ਤਿਆਰ ਕੀਤੀ ਜਿਸ ਨੂੰ ਬੋਟਰਾਂ ਵਿਰੁੱਧ ਅੰਗਰੇਜ਼ਾਂ ਦੀ ਮਦਦ ਲਈ ਵਰਤਿਆ ਗਿਆ। ਇਸਦਾ ਬੋਟਰ ਜਨਰਲ ਬੂਥਾ ਅਤੇ ਦੂਜੇ ਯੋਧੀਆਂ ਨੇ ਬਹੁਤ ਬੁਰਾ ਮਨਾਇਆ। ਇਹ ਖਬਰ ਜਦੋਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਮਿਲੀ ਤਾਂ ਉਹ ਗੁੱਸੇ ਨਾਲ ਲਾਲ-ਪੀਲੇ ਹੋ ਗਏ। ਉਨ੍ਹਾਂ ਕਿਹਾ ਕਿ ਜਿਸ ਬ੍ਰਿਟਿਸ਼ ਕੌਮ ਨੇ ਹਿੰਦੋਸਤਾਨ ਉੱਤੇ ਜ਼ਬਰਦਸਤੀ ਕਬਜ਼ਾ ਕਰ ਰੱਖਿਆ ਹੈ ਅਤੇ ਹਿੰਦੋਸਤਾਨੀਆਂ ਦਾ ਖੂਨ ਚੂਸ ਕੇ ਉਨ੍ਹਾਂ ਨੂੰ ਕੰਗਾਲ ਬਣਾ ਛੱਡਿਆ ਹੈ। ਇਸ ਵੇਲੇ ਇਕ ਛੋਟੀ ਜਿਹੀ
ਕੌਮ ਬੋਟਰਾਂ ਨੂੰ ਆਪਣੇ ਪੈਰਾਂ ਥੱਲੇ ਪਿਸ ਰਹੀ ਹੈ। ਇਸ ਬ੍ਰਿਟਿਸ਼ ਕੰਮ ਦੀ ਇਮਦਾਦ ਤੇ ਗਾਂਧੀ ਤੁਲਿਆ ਹੋਇਆ ਹੈ। ਉਸਦਾ ਇਹ ਕੰਮ ਜ਼ਿਲਤ ਆਮੇਜ਼ ਅਤੇ ਇਨਸਾਫ਼ ਦੇ ਤਕਾਜ਼ਿਆਂ ਤੋਂ ਦੂਰ ਹੈ। ਇਨ੍ਹੀਂ ਦਿਨੀ ਅਮਰੀਕਾ ਦੇ ਆਇਰਸ਼ ਦਲ ਦੇ ਇਕ ਮਸ਼ਹੂਰ ਅਖ਼ਬਾਰ ‘ਗੈਲਿਕ ਅਮਰੀਕਨ” ਵਿਚ ਇਹ ਲਿਖਿਆ ਗਿਆ ਕਿ ਉੱਤਰ ਵਿਚ ਰਹਿਣ ਵਾਲੇ ਹਿੰਦੋਸਤਾਨੀਆਂ ਦਾ ਅਖਲਾਕ ਇਨ੍ਹਾਂ ਗਿਰ ਚੁੱਕਾ ਹੈ ਕਿ ਉਨ੍ਹਾਂ ਦੀ ਮਜ਼ਮਤ ਕਰਨ ਲਈ ਜ਼ਬਾਨ ਵਿਚ ਕੋਈ ਸ਼ਬਦ ਨਹੀਂ। ਉਨ੍ਹਾਂ ਨੇ ਆਪਣੇ ਉੱਪਰ ਜੁਲਮ ਕਰਨ ਵਾਲੀ ਬ੍ਰਿਟਿਸ਼ ਸਰਕਾਰ ਦੀ ਜਿਸ ਢੰਗ ਨਾਲ ਸਹਾਇਤਾ ਕੀਤੀ ਹੈ ਉਸ ਨਾਲ ਹਿੰਦੋਸਤਾਨੀਆਂ ਦੇ ਸਿਰ ਸ਼ਰਮ ਨਾਲ ਝੁਕ ਜਾਣੇ ਚਾਹੀਦੇ ਹਨ।
ਇਸ ਪ੍ਰਕਾਰ ਸ਼ਿਆਮ ਜੀ ਕ੍ਰਿਸ਼ਨ ਵਰਮਾ ਲੰਦਨ ਵਿਚ ਰਹਿਕੇ ਅੰਤਰ ਰਾਸ਼ਟਰੀ ਮਾਮਲਿਆਂ ਵਿੱਚ ਵੀ ਡੂੰਘੀ ਦਿਲਚਸਪੀ ਲੈਂਦੇ ਸਨ। ਇਨ੍ਹਾਂ ਵਿਚਾਰਾਂ ਕਾਰਣ ਗਾਂਧੀ ਜੀ ਨਾਲ ਟਕਰਾਵ ਵੀ ਹੋਇਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗਾਂਧੀ ਜੀ ਦੀ ਸਵੈ-ਜੀਵਨੀ ਵਿੱਚ ਇਸ ਗਲ ਦਾ ਕਿਧਰੇ ਜ਼ਿਕਰ ਤਕ ਨਹੀਂ ਹੈ। ਮੁੱਢ ਤੋਂ ਹੀ ਗਾਂਧੀ ਅਤੇ ਕ੍ਰਾਂਤੀਕਾਰੀਆਂ ਵਿਚਕਾਰ ਵਿਰੋਧਤਾ ਚਲਦੀ ਰਹੀ। ਇਹੋ ਕਾਰਣ ਹੈ ਕਿ ਬਾਦ ਵਿੱਚ ਗਾਂਧੀ ਮੂੰਹ ਤੇ ਤਾਂ ਕ੍ਰਾਂਤੀਕਾਰੀਆਂ ਦੀਆਂ ਇਨ੍ਹਾਂ ਨਿਸਵਾਰਥ ਕੁਰਬਾਨੀਆਂ ਦੀ ਪ੍ਰਸੰਸਾ ਕਰਨ ਲਗ ਪਿਆ ਪਰ ਜਦੋਂ ਕੋਈ ਅਜਿਹਾ ਮੌਕਾ ਆਉਂਦਾ ਤਾਂ ਗਾਂਧੀ ਹਰ ਸੰਭਵ ਢੰਗ ਨਾਲ ਕ੍ਰਾਂਤੀਕਾਰੀਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਨ ਕਰਦਾ। ਕਈ ਭਾੜੇ ਦੇ ਟੱਟੂ ਲਿਖਾਰੀ ਜਵਾਹਰ ਨਾਲ ਨਹਿਰੂ ਨੂੰ ਅੰਤਰ ਰਾਸ਼ਟਰੀ ਮਾਮਲਿਆਂ ਵਿਚ ਦਿਲਚਸਪੀ ਲੈਣ ਵਾਲੇ ਪਹਿਲੇ ਸਿਆਸਤ ਦਾਨ ਜ਼ਾਹਿਰ ਕਰਦੇ ਹਨ ਪਰ ਅਸਲ ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਤੋਂ ਲੈ ਕੇ ਸੈਂਕੜੇ ਕ੍ਰਾਂਤੀਕਾਰੀ ਰਾਸ਼ਟਰੀ ਸੰਗਰਾਮ ਨੂੰ ਅੰਤਰ ਰਾਸ਼ਟਰੀ ਸੰਗਰਾਮ ਨਾਲ ਜੋੜਨਾ ਚਾਹੁੰਦੇ ਸਨ।
14 ਦਸੰਬਰ 1903 ਨੂੰ ਹਰਬਰਟ ਸਪੈਂਸਰ ਦੀ ਮੌਤ ਹੋ ਗਈ। ਉਸ ਨੂੰ ਗੋਲਡਾਸ ਗਰੀਨ ਦੇ ਕਬਰਸਤਾਨ ਵਿਚ ਦਫ਼ਨਾਇਆ ਜਾ ਰਿਹਾ ਸੀ । ਸ਼ਾਮ ਜੀ ਕ੍ਰਿਸ਼ਨ ਵਰਮਾ ਜੋ ਉਸ ਵੇਲੇ ਕਬਰਸਤਾਨ ਵਿਚ ਮੌਜੂਦ ਸਨ, ਨੇ ਲੈਕਚਰ ਦਿੰਦੇ ਹੋਏ ਇਹ ਐਲਾਨ ਕੀਤਾ ਕਿ ਮੈਂ ਸਪੈਂਸਰ ਲੈਕਚਰਸ਼ਿਪ ਲਈ ਇਕ ਹਜ਼ਾਰ ਪੌਂਡ ਦੀ ਰਾਸ਼ੀ ਦੇਣਾ ਚਾਹੁੰਦਾ ਹਾਂ। ਉਨ੍ਹਾਂ ਆਪਣੇ ਢੰਗ ਨਾਲ ਇਹ ਕੋਸ਼ਿਸ਼ ਕੀਤੀ ਕਿ ਸਪੈਂਸਰ ਦੇ ਵਿਚਾਰਾਂ ਦਾ ਭਗਵਤ ਗੀਤਾ ਅਤੇ ਦੂਜੇ ਹਿੰਦੂ ਸ਼ਾਸਤਰਾਂ ਨਾਰ ਤੁਲਨਾਤਮਕ ਅਧਿਅਨ ਕੀਤਾ ਜਾਵੇ। 1904 ਵਿਚ ਜਦੋਂ ਵਿਲੀਅਮ ਵੇਡਰਬਰਨ ਹਿੰਦੋਸਤਾਨ ਵਿਚ ਕਾਂਗਰਸ ਦੇ ਜਲਸੇ ਵਿਚ ਸ਼ਾਮਲ ਹੋਣ ਲਈ ਆਉਣ ਲੱਗੇ ਤਾਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਉਸ ਨੂੰ ਕਾਂਗਰਸ ਦੇ ਵਿਚਕਾਰ ਵਿਚ ਇਹ ਸੰਦੇਸ਼ ਪੜ੍ਹਕੇ ਸੁਨਾਉਣ ਲਈ ਕਿਹਾ। ਸੰਦੇਸ਼ ਕੁਝ ਇਸ ਪ੍ਰਕਾਰ ਸੀ, “ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਛੇ ਵਜ਼ੀਫ਼ੇ ਦੇਣ ਦਾ ਇਰਾਦਾ ਕੀਤਾ ਹੈ, ਇਹ ਵਜ਼ੀਫ਼ੇ 1905, 1906 ਅਤੇ 1907 ਹਰ ਸਾਲ ਦੇ ਦੋ ਵਜ਼ੀਫੇ 2 ਹਜ਼ਾਰ ਪੌਂਡ ਪ੍ਰਤੀ ਵਜ਼ੀਫੇ ਦੇ ਹਿਸਾਬ ਨਾਲ ਦਿੱਤੇ ਜਾਣਗੇ ਜੋ ਹਰਬਰਟ ਸਪੈਂਸਰ ਦੇ ਨਾਂ ਤੇ ਹੋਣਗੇ। ਇਸ ਤੋਂ ਇਲਾਵਾ ਇਕ ਵਜ਼ੀਫਾ ਦਯਾਨੰਦ ਸਰਸਵਤੀ ਦੇ ਨਾਂ ਤੇ ਵੀ ਦਿੱਤਾ ਜਾਣਾ ਸੀ। ਵਿਚਾਰ ਇਹ ਸੀ ਕਿ ਜਿਹੜੇ ਲਾਇਕ ਤੇ ਹੋਣਹਾਰ ਵਿਦਿਆਰਥੀ ਹਿੰਦੋਸਤਾਨ ਤੋਂ ਲੰਦਨ ਪੜ੍ਹਨ ਲਈ ਆਉਣਗੇ, ਉਨ੍ਹਾਂ ਨੂੰ ਇਸ ਸ਼ਰਤ ਤੇ ਇਹ ਵਜ਼ੀਫ਼ਾ ਦਿੱਤਾ। ਜਾਵੇਗਾ ਕਿ ਉਹ ਪੜ੍ਹਨ ਤੋਂ ਬਾਦ ਸਰਕਾਰੀ ਨੌਕਰੀ ਨਹੀਂ ਕਰਨਗੇ। ਸਰ ਵਿਲੀਅਮ ਵੈਡਰਬਰਨ ਨੇ ਸ਼ਿਆਮ ਜੀ ਦਾ ਇਹ ਸੰਦੇਸ਼ ਹਿੰਦੋਸਤਾਨ ਵਿਚ ਕਾਂਗਰਸ ਦੇ ਇਜਲਾਸ ਵਿਚ ਪੜ੍ਹ ਕੇ ਸੁਣਾਇਆ। ਚੇਤੇ ਰਹੇ ਕਿ ਵਿਲੀਅਮ ਵੈਡਰਬਰਨ ਉਨ੍ਹਾਂ ਲੋਕਾਂ ਵਿਚੋਂ ਸਨ ਜਿਨ੍ਹਾਂ ਕਾਂਗਰਸ ਦੀ ਬੁਨਿਆਦ ਰੱਖੀ ਸੀ ਅਤੇ ਉਹ ਇਸ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ। ਵਿਲੀਅਮ ਵੈਡਰਬਰਨ ਨੇ ਇੰਗਲੈਂਡ ਪਹੁੰਚਕੇ ਇਕ ਚਿੱਠੀ ਰਾਹੀਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਇਸ ਬਾਰੇ ਸੂਚਿਤ ਕੀਤਾ ਕਿ ਕਾਂਗਰਸ ਦੇ ਅਜਲਾਸ ਵਿਚ ਅਜਿਹਾ ਸੰਦੇਸ਼ ਪੜ੍ਹਨਾ ਠੀਕ ਨਹੀਂ ਸੀ। ਸ਼ਿਆਮ ਜੀ ਪਹਿਲਾਂ ਹੀ ਅਜਿਹਾ ਸੋਚਦੇ ਸਨ ਕਿ ਉਹ ਅਜਿਹਾ ਨਹੀਂ ਕਰ ਸਕਣਗੇ। ਉਨ੍ਹਾਂ ਆਪਣੇ ਇਸ ਇਰਾਦੇ ਬਾਰੇ ਭਾਰਤ ਦੇ ਅਖ਼ਬਾਰਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਸੂਚਿਤ ਕਰ ਦਿੱਤਾ। ਇਨ੍ਹਾਂ ਵਜ਼ੀਫਿਆਂ ਵਿੱਚੋਂ ਤਿਲਕ ਜੀ ਦੀ ਸਿਫਾਰਸ਼ ਤੇ ਵੀਰ ਸਾਵਰਕਰ ਨੂੰ ਵੀ ਇਕ ਵਜ਼ੀਫਾ ਮਿਲਿਆ।
1905 ਵਿਚ ਬੰਗ ਭੰਗ ਦਾ ਅੰਦੋਲਨ ਚਲਿਆ ਅਤੇ ਆਜ਼ਾਦੀ ਦੀ ਲਹਿਰ ਜ਼ੋਰ ਫੜਨ ਲੱਗੀ। ਇਹ ਅੰਦਲੋਨ ਕਾਂਗਰਸ ਦੇ ਬਨਾਵਟੀ ਅਤੇ ਸੁੰਗੜੇ ਹੋਏ ਢਾਂਚੇ ਵਿਚ ਸਮਾਉਣ ਵਾਲਾ ਨਹੀਂ ਸੀ। ਇਸ ਲਹਿਰ ਨੂੰ ਕ੍ਰਾਂਤੀਕਾਰੀਆਂ ਨੇ ਆਪਣੇ ਹੱਥ ਵਿਚ ਲਿਆ । ਇਸ ਅੰਦੋਲਨ ਨੂੰ ਤਾਕਤਵਰ ਬਣਾਉਣ ਲਈ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਜਨਵਰੀ 1905 ਵਿਚ ਇੰਡੀਅਨ ਸੋਸ਼ਲਿਜ਼ਮ ਨਾਮੀ ਇਕ ਰਸਾਲਾ ਅੰਗਰੇਜ਼ੀ ਵਿਚ ਜਾਰੀ ਕੀਤਾ ਇਸ ਦੇ ਪਹਿਲੇ ਪੰਨੇ ਉੱਤੇ टिव लिधिभा वैरा मी Indian Scoiologist-an organ of freedom and of political & social reforms”. ਸ੍ਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਅੰਗਰੇਜ਼ਾਂ ਦੇ ਹਿੰਦੁਸਤਾਨੀਆਂ ਤੇ ਢਾਏ ਜਾ ਰਹੇ ਜ਼ੁਲਮਾਂ ਅਤੇ ਵਧੀਕੀਆਂ ਨੂੰ ਪੇਸ਼ ਕਰਕੇ ਅੰਗਰੇਜ਼ਾਂ ਤੋਂ ਮੁਕਤੀ ਪਾਉਣ ਦਾ ਇਕ ਹੀ ਢੰਗ ਦੱਸਦੇ ਸਨ ਕਿ ਵਿਵਹਾਰਕ ਰੂਪ ਵਿੱਚ ਇਨ੍ਹਾਂ ਦੀ ਵਿਰੋਧਤਾ ਕੀਤੀ ਜਾਵੇ। ਦਸੰਬਰ 1905 ਵਾਲੀ ਅਖ਼ਬਾਰ ਦੀ ਕਾਪੀ ਵਿਚ ਵੀ ਸਮਾਨਾਂਤਰ ਸਰਕਾਰ ਸਥਾਪਤ ਕਰਨ ਦਾ ਸੁਝਾਉ ਦਿੱਤਾ ਗਿਆ ਸੀ। ਇਸ ਅਖ਼ਬਾਰ ਦੀਆਂ ਕਾਪੀਆਂ ਭਾਰਤ ਵਿਚ ਚੋਰੀ ਛੁਪੇ ਭੇਜੀਆਂ ਜਾਂਦੀਆਂ ਸਨ ਜਿਸਨੂੰ ਭਾਰਤੀ ਲੋਕ ਪੜ੍ਹਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਲਈ ਉਤਸੁਕ ਹੋ ਉਠਦੇ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸ਼ਿਆਮ ਜੀ ਕਿਹੜੇ ਵਿਚਾਰਾਂ ਵਿਚ ਗੁੰਮ ਰਹਿੰਦੇ ਸਨ।
ਅਗਲੇ ਮਹੀਨੇ 18 ਫਰਵਰੀ 1905 ਨੂੰ ਸ਼ਿਆਮ ਜੀ ਨੇ ਲੰਦਨ ਦੇ ਹਾਈ ਗੇਟ ਖੇਤਰ ਵਿਚ ਇਕ ਪਲਾਟ ਖਰੀਦ ਲਿਆ ਅਤੇ ਇੰਡੀਅਨ ਹੋਮਰੂਲ ਨਾਂ ਦੀ ਇਕ ਸੰਸਥਾ ਸਥਾਪਤ ਕੀਤੀ। 20 ਹਿੰਦੋਸਤਾਨੀਆਂ ਨੇ ਮਿਲ ਕੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਅਗਵਾਈ ਹੇਠ ਇਹ ਸੁਸਾਇਟੀ ਕਾਇਮ ਕੀਤੀ ਜਿਸ ਦਾ ਮੁੱਖ ਮੰਤਵ ਇਹ ਸੀ ਕਿ ਹਿੰਦੋਸਤਾਨੀਆਂ ਵਲੋਂ ਹਿੰਦੋਸਤਾਨੀਆਂ ਲਈ ਹਿੰਦੋਸਤਾਨੀ ਸਰਕਾਰ ਸਥਾਪਤ ਕੀਤੀ ਜਾਵੇ। ਇਹ ਸੁਸਾਇਟੀ ਦੇ ਪ੍ਰਧਾਨ ਖੁਦ ਸ਼ਿਆਮ ਜੀ ਕ੍ਰਿਸ਼ਨ ਵਰਮਾ ਸਨ । ਉਪ ਪ੍ਰਧਾਨ ਸਰਦਾਰ ਸਿੰਘ ਰਾਣਾ ਨੂੰ ਬਣਾਇਆ ਗਿਆ। ਜੇ. ਐਮ. ਪਾਰੇਖ, ਅਬਦੁਲਾ ਸੁਹਰਾਵਰਦੀ ਵੀ ਇਸਦੇ ਇਮਦਾਦੀ ਮੈਂਬਰ ਸਨ । ਜੇ. ਸੀ. ਮੁਕਰਜੀ ਨੂੰ ਸਕੱਤਰ ਥਪਿਆ ਗਿਆ। ਇਸ ਸੋਸਾਇਟੀ ਦਾ ਮੋਟੇ ਤੌਰ ਤੇ ਅਸੂਲ ਇਹ ਸੀ ਭਾਰਤੀਆਂ ਲਈ ਭਾਰਤੀਆਂ ਦੀ ਸਰਕਾਰ ਸਥਾਪਤ ਕਰਨਾ। ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਭਾਰਤ ਤੋਂ ਵਜ਼ੀਫ਼ਾ ਪ੍ਰਾਪਤ ਕਰਕੇ ਆਉਣ ਵਾਲੇ ਵਿਦਿਆਰਥੀਆਂ ਲਈ ਖੇਲਕੂਦ, ਖਾਣ-ਪੀਣ ਅਤੇ ਆਰਾਮ ਕਰਨ ਲਈ ਇਕ ਬੋਰਡਿੰਗ ਹਾਊਸ ਵੀ ਬਣਾਇਆ ਜਾਵੇ। ਇਸ ਪ੍ਰਕਾਰ ਇਸ ਐਲਾਨ ਨੂੰ ਵਿਵਹਾਰਕ ਰੂਪ ਦੇਣ ਲਈ ਜੁਲਾਈ 1905 ਨੂੰ ਬ੍ਰਿਟਿਸ਼ ਸੋਸ਼ਲ ਡੈਮੋਕਰੈਟਿਕ ਫੈਡਰੇਸ਼ਨ ਦਾ ਮਿਸਟਰ ਹਿੰਡਮੈਂਨ ਵੱਲੋਂ ਇੰਡੀਅਨ ਹਾਊਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਅਵਸਰ ਤੇ ਬ੍ਰਿਟਿਸ਼ ਪਾਜ਼ਕੋਸਟ ਸੁਸਾਇਟੀ ਦੇ ਮਿਸਟਰ ਸਿਵਨੀ, ਜਸਟਿਸ ਅਖ਼ਬਾਰ ਦੇ ਐਡੀਟਰ ਮਿਸਟਰ ਅਕਵੈਲਿਸ, ਆਇਰਸ ਰੀਪਬਲਿਕ ਅਤੇ ਸਫੀਰ ਲਿਜਸਟ ਦਲ ਦੀ ਆਗੂ ਮੈਡਮ ਡਿਸਯਾਟ, ਆਜ਼ਾਦ ਖ਼ਿਆਲ ਆਇਰਿਸ਼ ਅਤੇ ਕੁਝ ਅੰਗਰੇਜ਼ ਵੀ ਮੌਜੂਦ ਸਨ। ਹਿੰਦੋਸਤਾਨੀਆਂ ਵਿਚੋਂ ਦਾਦਾ ਭਾਈ ਨਾਰੋ ਜੀ, ਲਾਲਾ ਲਾਜਪਤ ਰਾਏ, ਮੈਡਮ ਕਾਮਾ, ਲਾਲਾ ਹੇਮਰਾਜ, ਦੋਸਤ ਮੁਹੰਮਦ ਅਤੇ ਦੂਜੇ ਭਾਰਤੀ ਵਿਦਿਆਰਥੀ ਵੀ ਮੌਜੂਦ ਸਨ। ਇਥੇ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਬਰਤਾਨਵੀ ਸੋਸ਼ਲਿਸਟ ਤਬਕਾ ਅਤੇ ਅੰਤਰ ਰਾਸ਼ਟਰੀ ਗਰੁੱਪ ਨੂੰ ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦਾ ਮਿੱਤਰ ਮੰਨਦੇ ਸਨ।
1905 ਵਿੱਚ ਕਾਂਗਰਸ ਦੇ ਇਜਲਾਸ ਦੀ ਪ੍ਰਧਾਨਗੀ ਲਈ ਝਗੜਾ ਖੜਾ ਹੋ ਗਿਆ । ਝਗੜਾ ਦੇ ਉਮੀਦਵਾਰਾਂ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਬਾਲ ਗੰਗਾਧਰ ਤਿਲਕ ਵਿਚਕਾਰ ਸੀ। ਗਾਂਧੀ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਆਪਣਾ ਗੁਰੂ ਮੰਨਦਾ ਸੀ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਦੋਹਾਂ ਦਾ ਮੁਕਾਬਲਾ ਕਰਦੇ ਹੋਏ ਇਹ ਪ੍ਰਗਟਾਵਾ ਕੀਤਾ ਸੀ।
1897 ਈ. ਵਿਚ ਜਦੋਂ ਪੂਨੇ ਵਿਚ ਪਲੇਗ ਦੀ ਮਹਾਮਾਰੀ ਫੈਲ ਗਈ ਸੀ ਤਾਂ ਅੰਗਰੇਜ਼ਾਂ ਨੇ ਇਮਦਾਦ ਦੇ ਬਹਾਨੇ ਭਾਰਤੀ ਲੋਕਾਂ ਤੇ ਅਨ੍ਹੇਵਾਹ ਜ਼ੁਲਮ ਢਾਏ ਸਨ । ਗੋਪਾਲ ਕ੍ਰਿਸ਼ਨ ਗੋਖਲੇ ਤੇ ਬਾਲ ਗੰਗਾਧਰ ਤਿਲਕ ਦੋਹਾਂ ਨੇ ਹੀ ਇਸ ਅੰਗਰੇਜ਼ੀ ਅਤਿਆਚਾਰ ਵਿਰੁੱਧ ਆਵਾਜ਼ ਉਠਾਈ ਸੀ। ਗੋਖਲੇ ਤਾਂ ਮਾਫੀ ਮੰਗ ਕੇ ਰਿਹਾ ਹੋ ਗਿਆ ਸੀ ਜਦੋਂ ਕਿ ਤਿਲਕ ਜੀ ਨੂੰ ਢੇਡ ਸਾਲ ਦੀ ਕੈਦ ਹੋ ਗਈ ਸੀ। ਕੁਝ ਦਿਨਾਂ ਪਿਛੋਂ ਗੋਖਲੇ ਸਰਕਾਰ ਦੀ ਮਿਹਰਬਾਨੀ ਨਾਲ ਬੰਬਈ ਲੇਜਿਸਲੇਟਿਵ ਕੌਂਸਲ ਦੇ ਮੈਂਬਰ ਚੁਣੇ ਗਏ। ਉਨ੍ਹਾਂ ਨੂੰ ਹਰ ਇਲਜਾਸ ਤੇ 1 ਹਜ਼ਾਰ ਰੁਪਏ ਭੱਤਾ ਮਿਲਦਾ ਸੀ ਜਦਕਿ ਤਿਲਕ ਨੂੰ ਜੋ ਕਿ ਪਹਿਲਾਂ ਤੋਂ ਹੀ ਇਸ ਕੌਂਸਲ ਦੇ ਮੈਂਬਰ ਸਨ ਇਸ ਮੁਕੱਦਮੇ ਕਾਰਣ ਅਯੋਗ ਘੋਸ਼ਤ ਕਰ ਦਿੱਤਾ ਗਿਆ। ਗੋਖਲੇ ਬਾਦ ਵਿਚ ਵਾਇਸਰਾਇ ਦੀ ਕੌਂਸਲ ਦੇ ਵੀ ਮੈਂਬਰ ਚੁਣ ਲਏ ਗਏ ਅਤੇ ਹਰ ਅਜਲਾਸ ਤੇ 5 ਹਜ਼ਾਰ ਰੁਪਏ ਖਰਚਾ ਮਿਲਣ ਲਗਾ ਅਤੇ ਤਿਲਕ ਨੂੰ ਮੁਕੱਦਮੇ ਵਿਚ ਫਸਾ ਕੇ ਮਾਲੀ ਨੁਕਸਾਨ ਪਹੁੰਚਾ ਕੇ ਕੰਗਾਲ ਕਰ ਦਿੱਤਾ। ਅੰਗਰੇਜ਼ੀ ਹਕੂਮਤ ਨੇ ਗੋਖਲੇ ਨੂੰ ਸੀ. ਆਈ. ਏ. ਦੇ ਖਿਤਾਬ ਨਾਲ ਨਵਾਜ਼ਿਆ ਅਤੇ ਤਿਲਕ ਜੀ ਨੂੰ ਦੋਬਾਰਾ ਡੇਢ ਸਾਲ ਦੀ ਸਜ਼ਾ ਹੋ ਗਈ ਜੋ ਬਾਦ ਵਿਚ ਘਟਾਕੇ 6 ਮਹੀਨੇ ਦੀ ਕਰ ਦਿੱਤੀ ਗਈ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ। ਬਾਰਿਸਾਲ ਵਿਚ ਬੰਗਾਲ ਦੀ ਆਜ਼ਾਦੀ ਸੰਘਰਸ਼ ਦਾ ਸੰਮੇਲਨ ਹੋ ਰਿਹਾ ਸੀ ਉਸ ਨੂੰ ਭੰਗ ਕਰਕੇ ਸੁਰਿੰਦਰ ਨਾਥ ਬੈਨਰਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸ਼ਾਮ ਜੀ ਕ੍ਰਿਸ਼ਨ ਵਰਮਾ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਵਿਰੁੱਧ ਆਪਣੇ ਅਖ਼ਬਾਰ ਦੀ 4 ਮਈ 1906 ਦੇ ਅੰਕ ਵਿਚ ਰੋਸ ਪ੍ਰਗਟ ਕੀਤਾ ਅਤੇ ਰੋਸ ਵਜੋਂ ਬਹੁਤ ਕੁਝ ਲਿਖਿਆ ਅਤੇ ਲੰਦਨ ਵਿਚ ਇੰਡੀਆ ਹਾਊਸ ਵਿਚ ਇਕ ਸਭਾ ਬੁਲਾਈ ਜਿਸ ਵਿਚ ਅੰਗਰੇਜ਼ਾਂ ਦੀ ਖੁਲ੍ਹ ਕੇ ਨਿੰਦਾ ਕੀਤੀ। ਇਸ ਸਭਾ ਵਿਚ ਵਿਠਲ ਭਾਈ ਪਟੇਲ, ਭਾਈ ਪਰਮਾਨੰਦ ਅਤੇ ਦੂਜੇ ਭਾਰਤੀ ਕ੍ਰਾਂਤੀਕਾਰੀ ਹਾਜ਼ਰ ਸਨ । 28 ਫਰਵਰੀ 1906 ਨੂੰ ਹਿੰਦੋਸਤਾਨ ਤੋਂ ਰਵਾਨਾ ਹੋ ਕੇ ਲੰਦਨ ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਕੋਲ ਪਹੁੰਚਾ ਗਏ।
ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਲੰਦਨ ਵਿਚ ਬੈਠ ਕੇ ਕਈ ਢੰਗਾਂ ਨਾਲ ਆਜ਼ਾਦੀ ਦੀ ਲਹਿਰ ਨੂੰ ਬਲ ਬਖਸ਼ਿਆ। ਉਸ ਦੇ ਦਿਮਾਗ ਵਿਚ ਹਰ ਵੇਲੇ ਆਜ਼ਾਦੀ ਹਾਸਲ ਕਰਨ ਦੀ ਧੁਨ ਸਵਾਰ ਰਹਿੰਦੀ ਸੀ। ਇਕ ਵਾਰ 1907 ਵਿਚ ਉਨ੍ਹਾਂ ਨੇ ਭਾਰਤ ਆਜ਼ਾਦ ਹੋਣ ਉਪਰੰਤ ਉਥੇ ਕਿਸ ਪ੍ਰਕਾਰ ਦੀ ਸਰਕਾਰ ਹੋਈ ਚਾਹੀਦੀ ਹੈ ਦੇ ਵਿਸ਼ੇ ਤੇ ਲੇਖ ਲਿਖਣ ਵਾਲਿਆਂ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਲਈ ਇਕ ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਕੇਵਲ 8-10 ਲੇਖ ਹੀ ਆਏ। ਇਕ ਲੇਖ ਮੁਸਲਿਮ ਨੇਤਾ ਸਰ ਆਗ਼ਾ ਖਾਂ ਦਾ ਸੀ। ਉਸ ਵਿਚ ਉਨਾਂ ਇਸ ਗਲ ਤੇ ਜ਼ੋਰ ਦਿੱਤਾ ਸੀ ਕਿ ਭਾਰਤ ਵਿਚ ਫਿਰਕੂ ਮਤਭੇਦ ਬਹੁਤ ਜ਼ਿਆਦਾ ਹੈ, ਇਸ ਲਈ ਹਿੰਦੋਸਤਾਨ ਅਜੇ ਆਜ਼ਾਦੀ ਹਾਸਲ ਕਰਨ ਦੇ ਯੋਗ ਨਹੀਂ। ਇਹ ਲੇਖ ਉਨ੍ਹਾਂ ਪੜੇ-ਲਿਖੇ ਮੁਸਲਮਾਨਾਂ ਦੇ ਵਿਚਾਰਾਂ ਦਾ ਤਰਜਮਾਨ ਸੀ ਜੋ ਉਸ ਜ਼ਹਿਰੀਲੇ ਦਰਖ਼ਤ ਦੇ ਫਲ ਦਾ ਨਤੀਜਾ ਸਨ ਜਿਸ ਦਰਖ਼ਤ ਨੂੰ ਅੰਗਰੇਜ ਪ੍ਰਿੰਸੀਪਲ ਥਿਊਡਾਰਬੈਕ ਨੇ ਅਲੀਗੜ੍ਹ ਮੁਸਲਿਮ ਕਾਲਜ ਦੀ ਸਰ ਜ਼ਮੀਨ ਤੇ ਬੋਇਆ ਸੀ ਜਿਸ ਦਾ ਅੰਤਿਮ ਪਰਿਣਾਮ ਪਾਕਿਸਤਾਨ ਦੇ ਰੂਪ ਵਿਚ ਸਾਹਮਣੇ ਆਇਆ। ਦੂਜਾ ਲੇਖ ਸਤਿਆ ਮੂਰਤੀ ਨੇ ਲਿਖਿਆ ਸੀ । ਤੀਜਾ ਲੇਖ ‘ਢਾਕਾ ਪ੍ਰਕਾਸ਼’ ਅਖ਼ਬਾਰ ਦੇ ਸੰਪਾਦਕ ਮੁਕੰਦੀ ਲਾਲ ਚਕਰਵਰਤੀ ਦਾ ਸੀ ਅਤੇ ਚੌਥਾ ਲੇਖ ਕਲਕਤਾ ਦੇ ਮਾਸਟਰ ਮੋਜੀਮਦਾਰ ਦਾ ਸੀ। ਜੱਜਾਂ ਨੇ ਆਗਾ ਖਾਂ ਦੇ ਲੇਖ ਤੇ ਕੋਈ ਟਿੱਪਣੀ ਨਹੀਂ ਦਿੱਤੀ । ਬਾਕੀ ਤਿੰਨ੍ਹਾਂ ਲੇਖਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਕਿਉਂਕਿ ਉਨ੍ਹਾਂ ਨੇ ਆਪਣੇ ਲੇਖਾਂ ਵਿਚ ਭਾਰਤ ਦੀ ਆਜ਼ਾਦੀ ਨੂੰ ਪਰਮ ਅਗੇਤ ਤੇ ਤਰਜੀਹ ਦਿੱਤੀ ਸੀ । ਲੇਖਾਂ ਬਾਰੇ ਫੈਸਲਾ ਦੇਣ ਵਾਲੇ ਜੱਜਾਂ ਵਿੱਚ ਖੁਦ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਰਦਾਰ ਸਿੰਘ ਰਾਣਾ, ਵਰਿੰਦਰ ਨਾਥ ਚਟੋਪਾਧਿਆਇ ਅਤੇ ਅੱਠ ਆਦਮੀ ਹੋਰ ਸਨ। ਲੇਖ ਘੱਟ ਆਏ ਇਸੇ ਲਈ ਇਨਾਮ ਕਿਸੇ ਨੂੰ ਨਹੀਂ ਦਿੱਤਾ ਗਿਆ।
ਇਨ੍ਹਾਂ ਦਿਨਾਂ ਵਿਚ ਹੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਖਬਰ ਮਿਲੀ ਕਿ 1857 ਦੀ ਬਗ਼ਾਵਤ ਦਾ ਮਜ਼ਾਕ ਉਡਾਉਣ ਲਈ ਭਾਰਤ ਵਿਚ ਅੰਗਰੇਜ਼ ਗੋਲਡਨ ਜੁਬਲੀ ਮਨਾਉਣ ਦੀ ਸੋਚ ਰਹੇ ਸਨ ਜਿਸ ਵਿਚ ਦਿੱਲੀ ਦੇ ਕਸ਼ਮੀਰੀ ਗੇਟ ਉੱਤੇ ‘ਹਮਲਾ’ ਨਾਮੀ ਇਕ ਨਾਟਕ ਵਿਖਾਇਆ ਜਾਣ ਵਾਲਾ ਹੈ। ਇਸ ਵਿਚ ਭਾਰਤ ਦੇ ਦੇਸ਼ ਭਗਤ ਬਹਾਦੁਰ ਸ਼ਾਹ ਜ਼ਫ਼ਰ, ਨਾਨਾਸਾਹਿਬ, ਰਾਣੀ ਝਾਂਸੀ, ਕੰਵਰ ਸਿੰਘ, ਤਾਂਤਿਆ ਟੋਪੇ ਆਦਿ ਨੂੰ ਭੰਡਾਂ ਦੇ ਰੂਪ ਵਿਚ ਪੇਸ਼ ਕੀਤਾ ਜਾਣ ਵਾਲਾ ਸੀ। ਇਹ ਖ਼ਬਰ ਜਦੋਂ ਲੰਦਨ ਪਹੁੰਚੀ ਤਾਂ ਸ਼ਾਮ ਜੀ ਕ੍ਰਿਸ਼ਨ ਵਰਮਾ ਗੁੱਸੇ ਨਾਲ ਲਾਲ ਪੀਲੇ ਹੋ ਗਏ। ਵੀਰ ਸਾਵਰਨਰ ਅਤੇ ਮੈਡਮ ਕਾਮਾ ਉਥੇ ਲੰਦਨ ਵਿਚ ਹੀ ਮੌਜੂਦ ਸਨ। ਸ਼ਿਆਮ ਜੀ ਦੇ ਘਰ 10 ਮਈ 1907 ਨੂੰ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਦੀ ਗੋਲਡਨ ਜੁਬਲੀ ਮਨਾਉਣ ਬਾਰੇ ਇਕ ਮੀਟਿੰਗ ਹੋਈ। ਮੈਡਮ ਕਾਮਾ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ 1857 ਦੀ ਲੜਾਈ ਵਿਚ ਹਿੱਸਾ ਲੈਣ ਵਾਲੇ ਬਹਾਦੁਰਾਂ ਦੀ ਤਾਰੀਫ਼ ਵਿਚ ਇਕ ਜੋਸ਼ੀਲਾ ਭਾਸ਼ਣ ਦਿੱਤਾ ਜਿਸ ਨੂੰ ਹਾਜ਼ਰੀਨ ਨੇ ਬਹੁਤ ਹੀ ਪਸੰਦ ਕੀਤਾ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਵੀਰ ਸਾਵਰਕਰ ਦੀ ਮਦਦ ਨਾਲ ਇੰਡੀਆ ਹਾਊਸ ਵਿਚ 1857 ਦਾ ਜਸ਼ਨ ਮਨਾਉਣ ਦਾ ਫੈਸਲਾ ਕੀਤਾ। ਵੀਰ ਸਾਵਰਕਰ ਪਹਿਲਾਂ ਹੀ 1857 ਦੀ ਲੜਾਈ ਬਾਰੇ ਖੋਜ ਕਰਕੇ ਇਕ ਕਿਤਾਬ ਲਿਖ ਰਹੇ ਸਨ। 10 ਮਈ 1907 ਨੂੰ ਇੰਡੀਆ ਹਾਊਸ ਵਿਚ 1857 ਦੀ ਗੋਲਡਨ ਜੁਬਲੀ ਮਨਾਈ ਗਈ ਜਿਸ ਵਿਚ ਲੰਦਨ ਵਿਚ ਰਹਿ ਰਹੇ ਭਾਰਤੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਲੰਦਨ ਦੇ ਵੱਖ-ਵੱਖ ਭਾਗਾਂ ਤੋਂ ਲਗਪਗ 100 ਵਿਦਿਆਰਥੀ ਇਨ੍ਹਾਂ ਜਸ਼ਨਾਂ ਵਿਚ ਸ਼ਾਮਿਲ ਹੋਣ ਲਈ ਆਏ। ਉੱਧਰ ਭਾਰਤ ਤੋਂ ਖ਼ਬਰ ਆਈ ਕਿ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਜਲਾਵਤਨ ਕਰਕੇ ਮਾਂਡਲੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ। ਇਸ ਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਬਹੁਤ ਤੜਪੇ । ਉਸ ਸਮੇਂ ਲੰਡਨ ਦੇ ਇੰਡੀਆ ਹਾਊਸ ਵਿਚ ਇਕ ਸਭਾ ਬੁਲਾਈ ਗਈ ਜਿਸ ਵਿਚ ਮੈਡਮ ਕਾਮਾ, ਸਰਦਾਰ ਸਿੰਘ ਰਾਣਾ, ਗਾਡਰੇਜ ਅਤੇ ਹੋਰ ਭਾਰਤੀ ਹਾਜ਼ਰ ਹੋਏ। ਅੰਗਰੇਜ਼ਾਂ ਵਿਰੁੱਧ ਜ਼ਬਰਦਸਤ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ।
1907 ਦੀ ਜੁਲਾਈ ਵਿਚ ਕਿਸੇ ਸ਼ਰਾਰਤੀ ਮੈਂਬਰ ਨੇ ਲੰਦਨ ਦੀ ਪਾਰਲੀਮੈਂਟ ਵਿਚ ਇਹ ਸਵਾਲ ਪੁੱਛਿਆ ਕਿ ਸਰਕਾਰ ਸ਼ਿਆਮ ਜੀ ਕ੍ਰਿਸ਼ਨ ਵਰਮਾ ਵਿਰੁੱਧ ਕੁਝ ਕਰਨ ਦਾ ਇਰਾਦਾ ਰੱਖਦੀ ਹੈ ਕਿ ਨਹੀਂ? ਇਹ ਸਵਾਲ ਤੋਂ ਬਾਦ ਹਾਲਾਤ ਕੁਝ ਅਜਿਹੇ ਬਣ ਗਏ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ, ਮੈਡਮ ਕਾਮਾ ਸਮੇਤ ਲੰਦਨ ਛੱਡ ਕੇ ਪੈਰਿਸ ਚਲੇ ਗਏ। ਪਰ ਇਨ੍ਹਾਂ ਦਾ ਅਖ਼ਬਾਰ ਇੰਡੀਅਨ ਸੋਸ਼ੋਲੋਜਿਸਟ ਲੰਦਨ ਤੋਂ ਛਪਦਾ ਰਿਹਾ। ਪਰ ਬ੍ਰਿਟਿਸ਼ ਸਮਰਾਜ ਕਦੋਂ ਤਕ ਇਸ ਅਖ਼ਬਾਰ ਦਾ ਨਿਕਲਨਾ ਬਰਦਾਸ਼ਤ ਕਰ ਸਕਦੀ ਸੀ। ਜੁਲਾਈ 1909 ਵਿਚ ਉਸਦੇ ਸੰਪਾਦਕ ਤੇ ਮੁਕੱਦਮਾ ਚਲਾਕੇ ਉਸ ਨੂੰ ਸਜ਼ਾ ਦਿੱਤੀ ਗਈ। ਅਖ਼ਬਾਰ ਦੀ ਸਾਰੀ ਜੁੰਮੇਵਾਰੀ ਇਕ ਦੂਜੇ ਆਦਮੀ ਨੇ ਆਪਣੇ ਸਿਰ ਲੈ ਲਈ। ਪਰ ਅੰਗਰੇਜ ਸਰਕਾਰ ਨੇ ਸਤੰਬਰ 1909 ਵਿੱਚ ਉਸ ਨੂੰ ਵੀ ਇਕ ਸਾਲ ਦੀ ਕੈਦ ਦੀ ਸਜ਼ਾ ਦੇ ਦਿੱਤੀ ਅਤੇ ਅਖ਼ਬਾਰ ਬੰਦ ਹੋ ਗਿਆ। ਇਸ ਉਪਰੰਤ ਇਹ ਅਖ਼ਬਾਰ ਪੈਰਸ ਤੋਂ ਛਪਣ ਲੱਗਾ। ਸ਼ਿਆਮ ਜੀ ਕ੍ਰਿਸ਼ਨ ਵਰਮਾ ਦੇ ਇਸ ਅਖ਼ਬਾਰ ਵਿਚ ਕਦੀ-ਕਦੀ ਅੰਗਰੇਜ਼ ਸਰਕਾਰ ਵਿਰੁੱਧ ਥੋੜਾ ਬਹੁਤ ਲਿਖਿਆ ਮਿਲਦਾ ਸੀ । ਇਹ ਵਿਖਾਉਣ ਲਈ ਰੋਲਟ ਸਾਹਿਬ ਨੇ ਆਪਣੀ ਰਿਪੋਰਟ ਵਿਚ ਇਸ ਦੀ ਦਸਬੰਰ 1907 ਵਾਲੀ ਕਾਪੀ ਦਾ ਹਵਾਲਾ ਦਿੰਦਿਆਂ ਇਸ ਪ੍ਰਕਾਰ ਲਿਖਿਆ ਹੈ, “ਇੰਝ ਪ੍ਰਤੀਤ ਹੁੰਦਾ ਹੈ ਕਿ ਹਿੰਦੋਸਤਾਨ ਦੇ ਕਿਸੇ ਵੀ ਅੰਦੋਲਨ ਲਈ ਗੁਪਤ ਰੱਖਿਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਬ੍ਰਿਟਿਸ਼ ਸਮਰਾਜ ਨੂੰ ਹੋਸ਼ ਵਿਚ ਲਿਆਉਣ ਲਈ ਕੇਵਲ ਇਕ ਹੀ ਢੰਗ ਰੂਸੀ ਢੰਗ ਦਾ ਇਸਤੇਮਾਲ ਜ਼ੋਰ ਸ਼ੋਰ ਨਾਲ ਕਰਨਾ ਅਤੇ ਲਗਾਤਾਰ ਕਰਨਾ ਹੈ। ਇਸ ਰੂਸੀ ਢੰਗ ਨੂੰ ਉਦੋਂ ਤਕ ਜਾਰੀ ਰੱਖਿਆ ਜਾਵੇ ਜਦੋਂ ਤੱਕ ਕਿ ਅੰਗਰੇਜ਼ ਹਿੰਦੋਸਤਾਨ ਤੇ ਜ਼ੁਲਮ ਕਰਨਾ ਬੰਦ ਨਹੀਂ ਕਰ ਦਿੰਦਾ ਜਾਂ ਦੇਸ਼ ਛੱਡ ਕੇ ਭੱਜ ਨਹੀਂ ਜਾਂਦਾ। ਰੂਸੀ ਢੰਗਾਂ ਦੀ ਵਰਤੋਂ ਪਹਿਲਾਂ ਭਾਰਤੀ ਅਫ਼ਸਰਾਂ ਤੇ ਲਾਗੂ ਹੋਵੇਗੀ। ਗੋਰੇ ਅਫ਼ਸਰਾਂ ਬਾਰੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਆਪਣੇ ਸੋਸ਼ੋਲੋਜਿਸਟ ਅਖ਼ਬਾਰ ਦੇ ਸਤੰਬਰ 1908 ਵਾਲੇ ਪਰਚੇ ਵਿੱਚ ਇਕ ਮਜ਼ਮੂਨ ਲਿਖਿਆ ਸੀ ਜਿਸਦਾ ਵਿਸ਼ਾ ਸੀ “ਡਾਈਨਾਮੇਟ ਦਾ ਨੀਤੀ ਸ਼ਾਸਤਰ ਅਤੇ ਭਾਰਤ ਵਿਚ ਬ੍ਰਿਟਿਸ਼ ਤਾਨਾ ਸ਼ਾਹੀ” ਇਸ ਲੇਖ ਵਿਚ ਬਿਆਮ ਜੀ ਵਰਮਾ ਨੇ ਖੁਲ੍ਹੇ ਸ਼ਬਦਾਂ ਵਿਚ ਲਿਖਿਆ ਸੀ ਕਿ ਭਾਵੇਂ ਬ੍ਰਿਟਿਸ਼ ਹਕੂਮਤ ਅਤੇ ਇਸਦੇ ਬੁੱਢੇ ਫ਼ੌਜੀ ਹਿੰਦੋਸਤਾਨ ਦੀ ਆਜ਼ਾਦੀ ਅਤੇ ਦੇਸ਼ ਦੀ ਇਜ਼ੱਤ ਆਬਰੂ ਨੂੰ ਜ਼ਬਰਦਸਤੀ ਖ਼ਤਮ ਕਰਕੇ ਕਰੋੜਾਂ ਲੋਕਾਂ ਨੂੰ ਆਪਣੇ ਡੇਢ ਸੌ ਸਾਲਾਂ ਸ਼ਾਸਨ ਕਾਲ ਦੌਰਾਨ ਭੁੱਖ ਅਤੇ ਗ਼ਰੀਬੀ ਕਾਰਣ ਮੌਤ ਤੇ ਮੂੰਹ ਤਕ ਪਹੁੰਚਾਉਂਦੇ ਰਹੇ ਹਨ ਤਾਂ ਕੀ ਦੇਸ਼ ਦੇ ਕੋਲ ਆਪਣੇ ਧਰਮ ਗ੍ਰੰਥਾਂ ਦੇ ਅਸੂਲਾਂ ਅਨੁਸਾਰ ਆਪਣੀ ਸੁਰੱਖਿਆ ਆਪ ਕਰਨ ਲਈ ਦੁਸ਼ਮਣ ਦੇ ਹਮਲਿਆਂ ਨੂੰ ਰੋਕਣ ਲਈ ਕੋਈ ਹੀਲਾ ਨਾ ਕਰਨ। ਕੀ ਇਹ ਉਨ੍ਹਾਂ ਦਾ ਫਰਜ਼ ਨਹੀਂ ਬਣਦਾ ?
1909 ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਖੁਦੀ ਰਾਮ ਬੋਸ, ਪਰਫੁੱਲ ਕੁਮਾਰ, ਚਾਕੀ ਕਨਿਹਾਈ, ਲਾਲ ਦੱਤ ਅਤੇ ਸਤਿੰਦਰ ਨਾਥ ਬਸੂ ਦੇ ਨਾਂ ਤੇ ਚਾਰ ਵਜ਼ੀਫ਼ੇ ਦੇਣ ਦਾ ਐਲਾਨ ਕੀਤਾ। ਇਸ ਤੇ ਅੰਗਰੇਜ਼ੀ ਅਖ਼ਬਾਰਾਂ ਵਿੱਚ ਹਲਚਲ ਮੱਚ ਗਈ ਅਤੇ ਇਹ ਸੁਝਾਉ ਦਿੱਤਾ ਗਿਆ ਕਿ ਅਜਿਹਾ ਕੰਮਾਂ ਲਈ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਨੀ ਚਾਹੀਦੀ ਹੈ ਪਰੰਤੂ ਉਹ ਤਾਂ ਅੰਗਰੇਜ਼ੀ ਸਰਕਾਰ ਦੀ ਪਕੜ ਤੋਂ ਬਾਹਰ ਸਨ ਇਸ ਲਈ ਉਨ੍ਹਾਂ ਦਾ ਇਹ ਰੌਲਾ ਰੱਪਾ ਬੇਕਾਰ ਸਿੱਧ ਹੋਇਆ।
1 ਜੁਲਾਈ 1909 ਨੂੰ ਅੰਮ੍ਰਿਤਸਰ ਦੇ ਇਕ ਨੌਜਵਾਨ ਮਦਨ ਲਾਲ ਢੀਂਗਰਾ ਨੇ ਲੰਦਨ ਵਿਚ ਇਕ ਅੰਗਰੇਜ ਕਰਜ਼ਨ ਵਾਇਲੀ ਨੂੰ ਗੋਲੀ ਮਾਰ ਤੇ ਖ਼ਤਮ ਕਰ ਦਿੱਤਾ। ਇਸ ਜੁਰਮ ਵਿਚ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਉਨ੍ਹਾਂ ਦੇ ਨਾਂ ਤੇ 4 ਵਜ਼ੀਫ਼ੇ ਜਾਰੀ ਕਰਨ ਦਾ ਐਲਾਨ ਕੀਤਾ। ਇਨ੍ਹਾਂ ਦਿਨਾਂ ਵਿਚ ਹੀ ਸ਼ਿਆਮ ਜੀ ਨੇ ਲਾਲਾ ਹਰਦਿਆਲ ਨੂੰ ਪੈਰਸ ਬੁਲਾ ਕੇ ‘ਬੰਦੇ ਮਾਤਰਮ’ ਨਾਂ ਦਾ ਅਖ਼ਬਾਰ ਜਾਰੀ ਕੀਤੀ। ਗਨੇਸ਼ ਸਾਵਰਕਰ, ਹੇਮਚੰਦਰ ਦਾਸ ਨੇ ਨਾਂ ਤੇ ਦੋ ਹੋਰ ਵਜ਼ੀਫ਼ੇ ਜਾਰੀ ਕਰਨ ਦਾ ਐਲਾਨ ਕੀਤਾ। ਸ਼ਾਮ ਜੀ ਕ੍ਰਿਸ਼ਨ ਵਰਮਾ ਪੈਰਸ ਦੇ ਸੋਸ਼ਲਿਸ੍ਟ ਵਰਕਰਾਂ ਨਾਲ ਵੀ ਸੰਪਰਕ ਜੋੜੇ ਗਏ ਸਨ। ਸਾਵਰਨਰ ਜਦੋਂ ਗ੍ਰਿਫ਼ਤਾਰ ਹੋਏ ਤਾਂ ਉਸ ਨੂੰ ਫਰਾਂਸ ਦੀ ਮਾਰਸੇਲਜ਼ ਬੰਦਰਗਾਹ ਤੋਂ ਭਜਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਜਦੋਂ ਸਾਰਵਰਕਰ ਜਹਾਜ਼ ਤੋਂ ਭੱਜ ਕੇ ਮਾਰਸੇਲਜ਼ ਬੰਦਰਗਾਹ ਤੇ ਪਹੁੰਚੇ ਅਤੇ ਫਰਾਂਸ ਦੀ ਧਰਤੀ ਤੇ ਦਾਖ਼ਲ ਹੋ ਗਏ ਤਾਂ ਟੈਕਸੀ ਸਮੇਂ ਸਿਰ ਨਾ ਮਿਲ ਸਕੀ ਅਤੇ ਉਨ੍ਹਾਂ ਨੂੰ ਭਜਾਉਣ ਦਾ ਕੰਮ ਅਧਵਾਟੇ ਹੀ ਰਹਿ ਗਿਆ। ਬ੍ਰਿਟਿਸ਼ ਪੁਲਿਸ ਨੇ ਸਾਵਰਕਰ ਦਾ ਪਿੱਛਾ ਕੀਤਾ ਅਤੇ ਫਰਾਂਸ ਦੀ ਧਰਤੀ ਤੋਂ ਉਸ ਨੂੰ ਗਿ੍ਫ਼ਤਾਰ ਕਰ ਲਿਆ। ਉਥੇ ਤੈਨਾਤ ਫਰਾਂਸੀਸੀ ਸਿਪਾਹੀ ਅੰਗਰੇਜ਼ੀ ਪੁਲਿਸ ਦੇ ਰੋਅਬ ਵਿਚ ਆ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਕੋਈ ਕਦਮ ਨਾ ਚੁੱਕਿਆ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਵੀਰ ਸਾਵਰਕਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਆਪਣੇ ਸੋਸ਼ਲਿਸਟ ਸਾਥੀਆਂ ਦੀ ਮਦਦ ਨਾਲ ਅੰਤਰ ਰਾਸ਼ਟਰੀ ਅਦਾਲਤ ਵਿਚ ਉਠਾਇਆ ਪਰ ਉਹ ਅਦਾਲਤ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਹੋਣ ਕਰਕੇ ਬੇਕਾਰ ਸਿੱਧ ਹੋਈ।
ਇਸ ਉਪਰੰਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਕ੍ਰਾਂਤੀਕਾਰੀਆਂ ਨੂੰ ਸਫ਼ਲ ਹੁੰਦਾ ਨਾ ਵੇਖ ਕੇ ਕੁਝ ਉਦਾਸ ਹੋ ਗਏ ਅਤੇ ਕ੍ਰਾਂਤੀਕਾਰੀ ਕੰਮਾਂ ਵਿਚ ਘੱਟ ਰੁਚੀ ਲੈਣ ਲੱਗੇ। ਜਿਸ ਦਾ ਉੱਥੇ ਰਹਿ ਰਹੇ ਕ੍ਰਾਂਤੀਕਾਰੀਆਂ ਨੇ ਬੁਰਾ ਮਨਾਇਆ।
1914 ਵਿੱਚ ਬਾਦਸ਼ਾਹ ਜਾਰਜ ਪੰਜਵੇਂ ਦੇ ਪੈਰਸ ਆਉਣ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਇਥੋਂ ਤਕ ਕਿ ਅਖ਼ਬਾਰ ਨੇ ਫੋਟੋ ਸਮੇਤ ਵਿਸੇਸ਼ ਅੰਕ ਕੱਢੇ। ਕੁਦਰਤੀ ਤੌਰ ਪਰ ਪੈਰਸ ਵਿੱਚ ਰਹਿ ਰਹੇ ਭਾਰਤੀਆਂ ਨੂੰ ਖਤਰਾ ਮਹਿਸੂਸ ਹੋਣ ਲੱਗਾ। ਕਿਉਂਕਿ ਫਰਾਂਸ ਦਾ ਮਾਹੌਲ ਵੀ ਉਨ੍ਹਾਂ ਵਿਰੁੱਧ ਗਰਮ ਹੋ ਗਿਆ ਸੀ । ਸੀ. ਆਈ. ਡੀ. ਨੇ ਵੀ ਨੇ ਇਹ ਰਿਪੋਰਟ ਦਿੱਤੀ ਕਿ ਹੋ ਸਕਦਾ ਹੈ ਕਿ ਬਾਦਸ਼ਾਹ ਦੀ ਆਮਦ ਤੇ ਕ੍ਰਾਂਤੀਕਾਰੀ ਕੋਈ ਗੜਬੜ ਕਰਨ। 23 ਅਪ੍ਰੈਲ ਸ਼ਾਮ ਨੂੰ ਸ਼ਿਆਮ ਜੀ ਕ੍ਰਿਸ਼ਨ ਵਰਮਾ ਪੈਰਸ ਛੱਡ ਕੇ ਜਨੇਵਾ ਚਲੇ ਗਏ। ਕੁਝ ਸਮੇਂ ਬਾਦ ਆਪ ਨੂੰ ਜਨੇਵਾ ਵਿੱਚ ਰਹਿਣ ਦੀ ਆਗਿਆ ਮਿਲ ਗਈ ਅਤੇ ਉਹ ਪਹਿਲੀ ਅਗਸਤ ਤੋਂ ਉਥੇ ਹੀ ਇਕ ਫਲੈਟ ਵਿਚ ਰਹਿਣ ਲੱਗ ਪਏ।
ਮਈ, ਜੂਨ 1914 ਦੇ ਪਰਚੇ ਤੋਂ ਬਾਦ ਸੋਸੋਲੋਜਿਸਟ ਅਖ਼ਬਾਰ ਦੀ ਪ੍ਰਕਾਸ਼ਨ ਬੰਦ ਹੋ ਗਈ। ਇਸ ਦੌਰਾਨ ਪਹਿਲਾ ਮਹਾਯੁੱਧ ਛਿੜ ਚੁੱਕਿਆ ਸੀ। ਸਵਿਟਜ਼ਰਲੈਂਡ ਦੇ ਸਮਰਾਟ ਨੇ ਆਪ ਨੂੰ ਚੇਤਾਵਨੀ ਦਿੱਤੀ ਕਿ ਜੇ ਤੁਸੀਂ ਇਥੇ ਰਹਿ ਕੇ ਰਾਜਨੀਤੀ ਵਿੱਚ ਭਾਗ ਲਉਗੇ ਤਾਂ ਸਰਕਾਰ ਤੁਹਾਡੇ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅਖ਼ਬਾਰ ਬੰਦ ਹੋ ਗਿਆ। 6 ਸਾਲ ਦੇ ਲੰਮੇ ਸਮੇਂ ਉਪਰੰਤ ਇਸ ਅਖ਼ਬਾਰ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ। ਇਸ ਵਾਰ ਹਕੂਮਤ ਨੇ ਪਹਿਲਾਂ ਤੋਂ ਵੀ ਵੱਧ ਬੁਰਾ ਮਨਾਇਆ। ਅੰਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਆਪਣੇ ਵਲੋਂ ਲੇਖ ਲਿਖਣਾ ਬੰਦ ਕਰ ਦਿੱਤਾ। 1922 ਦੇ ਸਤੰਬਰ ਵਿਚ ਇਸ ਅਖ਼ਬਾਰ ਦਾ ਅੰਤਮ ਅੰਕ ਨਿਕਲਿਆ ਜਿਸ ਵਿੱਚ ਉਨ੍ਹਾਂ ਅੰਗਰੇਜ਼ਾਂ ਦੇ ਤਾਕਤ ਅਤੇ ਵਤੀਰੇ ਤੇ ਚਾਨਣਾ ਪਾਇਆ ਸੀ।
ਸ਼ਿਆਮ ਜੀ ਕ੍ਰਿਸ਼ਨ ਵਰਮਾ ਹੁਣ ਬੁੱਢੇ ਹੋ ਚੁੱਕੇ ਸਨ । ਉਹ ਏਕਾਂਤ ਵਿਚ ਆਪਣੀ ਪਤਨੀ ਨਾਲ ਆਪਣੇ ਫਲੈਟ ਵਿਚ ਹੀ ਜੀਵਨ ਦੇ ਬਾਕੀ ਦਿਨ ਪੂਰੇ ਕਰ ਰਹੇ ਸਨ। ਇਨ੍ਹਾਂ ਹੀ ਦਿਨਾਂ ਵਿੱਚ ਜਵਾਹਰ ਲਾਲ ਨਹਿਰੂ ਨੂੰ ਮਿਲੇ। ਉਨ੍ਹਾਂ ਨੇ ਆਪਣੇ ਸੈਵ-ਜੀਵਨੀ ਵਿੱਚ ਇਨ੍ਹਾਂ ਬਾਰੇ ਬਹੁਤ ਹੀ ਭੱਦੇ ਸ਼ਬਦਾਂ ਵਿਚ ਲਿਖਿਆ ਹੈ। ਹਮ ਲੋਗੋਂ ਨੇ ਯੂਰਪ ਵਿਚ ਜੇ ਪੋਣੇ ਦੋ ਸਾਲ ਗੁਜ਼ਾਰੇ ਦੌਰਾਨ ਸਾਨੂੰ ਬਹੁਤ ਸਾਰੇ ਪੁਰਾਨੇ ਕ੍ਰਾਂਤੀਕਾਰੀ ਅਤੇ ਹਿੰਦੋਸਤਾਨ ਤੋਂ ਜਲਾਵਤਨ ਕੀਤੇ ਹੋਏ ਵਰਕਰ ਮਿਲੇ ਜਿਨ੍ਹਾਂ ਦੇ ਨਾਵਾਂ ਤੋਂ ਮੈਂ ਪਹਿਲਾਂ ਹੀ ਜਾਣੂ ਸਾਂ। ਇਨ੍ਹਾਂ ਵਿੱਚ ਇੱਕ ਸ਼ਿਆਮ ਜੀ ਕ੍ਰਿਸ਼ਨ ਵਰਮਾ ਬੰਬਈ ਦੇ ਰਹਿਣ ਵਾਲੇ ਸਨ । ਉਹ ਜਨੇਵਾ ਵਿਚ ਇਕ ਮਕਾਨ ਦੀ ਸਭ ਤੋਂ ਉਪਰਲੀ ਮੰਜਲ ਵਿਚ ਆਪਣੀ ਬੀਮਾਰ ਪਤਨੀ ਨਾਲ ਰਹਿ ਰਿਹਾ ਸੀ। ਉਸ ਕੋਲ ਘਰੇਲੂ ਕੰਮ ਕਾਜ ਕਰਨ ਲਈ ਕੋਈ ਨੌਕਰ ਨਹੀਂ ਸੀ। ਇਸ ਲਈ ਉਸਦੇ ਕਮਰੇ ਗੰਦੇ ਸਨ ਜਿਨ੍ਹਾਂ ਵਿਚ ਸਾਹ ਘੁੱਟ ਜਾਣ ਵਰਗੀ ਹਾਲਤ ਸੀ। ਹਰ ਚੀਜ਼ ਉੱਪਰ ਧੂਲ ਦੀ ਮੋਟੀ ਤਹਿ ਜੰਮੀ ਹੋਈ ਸੀ। ਸ਼ਿਆਮ ਜੀ ਕ੍ਰਿਸ਼ਨ ਵਰਮਾ ਕੋਲ ਕਾਫ਼ੀ ਦੌਲਤ ਸੀ ਪਰ ਉਹ ਉਸ ਨੂੰ ਖਰਚ ਕਰਨ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ। ਉਹ ਟਰਾਮ ਵਿਚ ਬੈਠ ਕੇ ਹੀ ਜਿੱਥੇ ਜਾਣਾ ਹੁੰਦਾ ਚਲਾ ਜਾਂਦਾ ਸੀ । ਇਸ ਪ੍ਰਕਾਰ ਉਹ ਆਪਣੀ ਰਕਮ ਬਚਾ ਲੈਂਦਾ ਸੀ। ਜੇ ਕੋਈ ਉਸ ਨੂੰ ਮਿਲਣ ਲਈ ਜਾਂਦਾ ਉਹ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਅਤੇ ਜਦੋਂ ਤਕ ਉਸ ਬਾਰੇ ਪੂਰੀ ਤਸੱਲੀ ਨਾ ਹੋ ਜਾਂਦੀ ਇਹੋ ਸਮਝਦੇ ਰਹਿੰਦੇ ਕਿ ਹਰ ਆਉਣ ਵਾਲਾ ਜਾਂ ਤਾਂ ਬ੍ਰਿਟਿਸ਼ ਸਰਕਾਰ ਦਾ ਏਜੰਟ ਹੈ ਜਾਂ ਉਨ੍ਹਾਂ ਦੇ ਧੰਨ ਦਾ ਗਾਹਕ। ਉਨ੍ਹਾਂ ਦੀਆਂ ਜੇਬਾਂ ਹਰ ਵੇਲੇ ਇੰਡੀਅਨ ਸੋਸ਼ੋਲੋਜਿਸਟ ਅਖ਼ਬਾਰ ਦੀਆਂ ਪੁਰਾਣੀਆਂ ਕਾਤਰਾਂ ਨਾਲ ਭਰੀਆਂ ਰਹਿੰਦੀਆਂ ਸਨ । ਉਹ ਇਨ੍ਹਾਂ ਨੂੰ ਜੇਬ ਵਿੱਚ ਖਿੱਚ ਕੇ ਕੱਢਦੇ ਅਤੇ ਪੁਰਾਣੇ ਲਿਖੇ ਲੇਖਾਂ ਨੂੰ ਬੜੇ ਜੋਸ਼ ਨਾਲ ਵਿਖਾਉਂਦੇ ਜੋ ਲਗਪਗ ਅੱਜ ਤੇ 12 ਸਾਲ ਪਹਿਲਾਂ ਲਿਖੇ ਗਏ ਸਨ । ਉਹ ਅਕਸਰ ਬੀਤੇ ਜ਼ਮਾਨੇ ਦੀਆਂ ਗੱਲਾਂ ਹੀ ਕਰਿਆ ਕਰਦੇ ਸਨ ਜਿਵੇਂ ਹਮੀਸਟੇਡ ਵਿਚ ਇੰਡੀਆ ਹਾਊਸ ਵਿੱਚ ਕੀ ਹੋਇਆ? ਅੰਗਰੇਜ਼ਾਂ ਨੇ ਉਨ੍ਹਾਂ ਤੋਂ ਭੇਤ ਲੈਣ ਲਈ ਕਿਹੜੇ-ਕਿਹੜੇ ਵਿਅਕਤੀ ਨੂੰ ਭੇਜਿਆ ਅਤੇ ਉਨ੍ਹਾਂ ਕਿਸ ਪ੍ਰਕਾਰ ਉਨ੍ਹਾਂ ਨੂੰ ਪਹਿਚਾਨ ਕੇ ਚਕਮਾ ਦਿੱਤਾ ਆਦਿ। ਉਨ੍ਹਾਂ ਦੇ ਕਮਰੇ ਦੀਆਂ ਦੀਵਾਰਾਂ ਪੁਰਾਣੀਆਂ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਨਾਲ ਢਕੀਆਂ ਰਹਿੰਦੀਆਂ ਸਨ। ਇਨ੍ਹਾਂ ਕਿਤਾਬਾਂ ਨੂੰ ਕੋਈ ਵੀ ਪੜ੍ਹਦਾ ਪੜ੍ਹਾਉਂਦਾ ਨਹੀਂ ਸੀ। ਇਸ ਲਈ ਇਨ੍ਹਾਂ ਤੇ ਵੀ ਧੂਲ ਮਿੱਟੀ ਜੰਮੀ ਰਹਿੰਦੀ ਸੀ। ਜੇ ਕੋਈ ਵਿਅਕਤੀ ਉਥੇ ਜਾਂਦਾ ਤਾਂ ਉਸ ਵੱਲ ਬੜੀ ਤਾਂਘ ਨਾਲ ਵੇਖਦੇ ਰਹਿੰਦੇ। ਕਿਤਾਬਾਂ ਅਤੇ ਅਖ਼ਬਾਰਾਂ ਦੇ ਕਾਗਜ਼ ਵੀ ਫਰਸ਼ ਤੇ ਖਿਲਰੇ ਪਏ ਸਨ। ਇੰਝ ਲਗਦਾ ਸੀ ਕਿ ਹਫ਼ਤਿਆਂ ਜਾਂ ਮਹੀਨਿਆਂ ਤੋਂ ਇਥੇ ਹੀ ਪਏ ਹਨ। ਸਾਰੇ ਘਰ ਵਿੱਚ ਉਦਾਸੀ ਛਾਈ ਹੋਈ ਸੀ। ਉਥੇ ਜੀਵਨ ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਕੋਈ ਅਜਨਬੀ ਬਿਨਾਂ ਆਗਿਆ ਤੋਂ ਘੁਸ ਆਇਆ ਹੋਵੇ। ਹਨੇਰੇ ਤੇ ਸੁਨਸਾਨ ਬਰਾਂਡੇ ਵਿਚ ਚਲਦਿਆਂ ਅਜਿਹਾ ਡਰ ਲਗਦਾ ਸੀ ਕਿ ਕਿਤੇ ਕਿਸੇ ਕੋਨੇ ਵਿਚ ਮੌਤ ਦਾ ਪ੍ਰਛਾਵਾਂ ਤਾਂ ਨਹੀਂ ਲੁਕਿਆ ਹੋਇਆ। ਆਉਣ ਵਾਲਾ ਇਸ ਮਕਾਨ ਵਿਚੋਂ ਨਿਕਲ ਕੇ ਸੁੱਖ ਦਾ ਸਾਹ ਲੈਂਦਾ ਸੀ ਅਤੇ ਬਾਹਰ ਨਿਕਲ ਕੇ ਰਾਹਤ ਮਹਿਸੂਸ ਕਰਦਾ ਸੀ।”
ਸ਼ਿਆਮ ਜੀ ਕ੍ਰਿਸ਼ਨ ਵਰਮਾ ਆਪਣੀ ਦੌਲਤ ਨੂੰ ਜਨਤਕ ਕਾਰਜਾਂ ਵਿਚ ਖਰਚ ਕਰਨ ਲਈ ਕੋਈ ਟਰਸਟ ਬਨਾਉਣਾ ਚਾਹੁੰਦੇ ਸਨ । ਸ਼ਾਇਦ ਉਹ ਵਿਦੇਸ਼ਾਂ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਹਿੰਦੋਸਤਾਨੀ ਵਿਦਿਆਰਥੀਆਂ ਲਈ ਕੁਝ ਜ਼ਿਆਦਾ ਹੀ ਕਰਨਾ ਪਸੰਦ ਕਰਦੇ ਸਨ। ਉਨ੍ਹਾਂ ਮੈਨੂੰ ਇਸ ਟਰਸਟ ਦਾ ਟਰਸਟੀ ਬਨਣ ਲਈ ਬੇਨਤੀ ਕੀਤੀ। ਪਰੰਤੂ ਮੈਂ ਇਸ ਵਿਚ ਕੋਈ ਦਿਲਚਸਪੀ ਨਾ ਵਿਖਾਈ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਉਨ੍ਹਾਂ ਦੇ ਪੈਸੇ ਧੇਲੇ ਦੇ ਮਾਮਲੇ ਵਿਚ ਮੈਂ ਕਿਸੇ ਚੱਕਰ ਵਿਚ ਪਵਾਂ। ਇਸ ਤੋਂ ਇਲਾਵਾ ਮੈਂ ਇਹ ਵੀ ਮਹਿਸੂਸ ਕੀਤਾ ਕਿ ਜੇ ਮੈਂ ਲੋੜ ਤੋਂ ਵੱਧ ਦਿਲਚਸਪੀ ਵਿਖਾਈ ਤਾਂ ਉਨ੍ਹਾਂ ਨੂੰ ਸ਼ੱਕ ਹੋ ਜਾਵੇਗਾ ਕਿ ਉਨ੍ਹਾਂ ਦੀ ਦੌਲਤ ਤੇ ਮੇਰੀ ਅੱਖ ਹੈ। ਇਹ ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਕਿੰਨੀ ਕੁ ਦੌਲਤ ਹੈ। ਇਕ ਵਾਰ ਇਹ ਅਫ਼ਵਾਹ ਵੀ ਉੱਡੀ ਸੀ ਕਿ ਜਰਮਨੀ ਵਿੱਚ ਸਿੱਕੇ ਦੀ ਕੀਮਤ ਡਿਗਣ ਨਾਲ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ ਸੀ।
ਕਈ ਵਾਰ ਕੁਝ ਨਾਮੀ ਗਰਾਮੀ ਹਿੰਦੋਸਤਾਨੀ ਜਨੇਵਾ ਤੋਂ ਹੋ ਕੇ ਲੰਘਦੇ ਸਨ। ਇਨ੍ਹਾਂ ਵਿਚੋਂ ਜਿਹੜੇ ਲੋਕ ਰਾਸ਼ਟਰੀ ਸੇਵਕ ਸੰਘ ਵਿੱਚ ਸ਼ਾਮਲ ਹੋਣ ਲਈ ਆਉਂਦੇ ਸਨ, ਉਨ੍ਹਾਂ ਦੀ ਸ਼ਾਹੀ ਠਾਠ-ਬਾਠ ਹੁੰਦੀ ਸੀ । ਇਹ ਤਾਂ ਸਪਸ਼ਟ ਹੈ ਕਿ ਸ਼ਾਮ ਜੀ ਕ੍ਰਿਸ਼ਨ ਵਰਮਾ ਅਜਿਹੇ ਲੋਕਾਂ ਦੇ ਨੇੜਿਓਂ ਲੰਘਣਾ ਵੀ ਪਸੰਦ ਨਹੀਂ ਕਰਦੇ ਸਨ। ਪਰੰਤੂ ਮਜ਼ਦੂਰ ਦਫ਼ਤਰ ਵਿੱਚ ਜੇ ਕਦੀ ਕੋਈ ਮਸ਼ਹੂਰ ਹਿੰਦੋਸਤਾਨੀ ਆ ਜਾਂਦਾ ਸੀ ਜਿਨ੍ਹਾਂ ਵਿਚ ਮਸ਼ਹੂਰ ਕਾਂਗਰਸੀ ਵੀ ਹੁੰਦੇ ਸਨ। ਸ਼ਿਆਮ ਜੀ ਇਨ੍ਹਾਂ ਲੋਕਾਂ ਨੂੰ ਮਿਲਣ ਦੀ ਪੂਰੀ ਕੋਸ਼ਿਸ ਕਰਦੇ। ਸ਼ਿਆਮ ਜੀ ਨੂੰ ਮਿਲਣ ਉਪਰੰਤ ਇਨ੍ਹਾਂ ਲੋਕਾਂ ਤੇ ਜੋ ਪ੍ਰਭਾਵ ਪੈਂਦਾ ਸੀ ਉਹ ਬੜਾ ਹੀ ਰੋਚਕ ਹੁੰਦਾ ਸੀ । ਸ਼ਿਆਮ ਜੀ ਨੂੰ ਮਿਲਦਿਆਂ ਹੀ ਇਹ ਲੋਕ ਘਬਰਾ ਜਿਹੇ ਜਾਂਦੇ। ਉਹ ਨ ਕੇਵਲ ਪਬਲਿਕ ਵਿਚ ਹੀ ਇਨ੍ਹਾਂ ਨੂੰ ਮਿਲਨ ਤੋਂ ਕੰਨੀ ਕਤਰਾਉਂਦੇ ਸਗੋਂ ਘਰ ਵਿਚ ਵੀ ਇਨ੍ਹਾਂ ਨੂੰ ਮਿਲਣ ਤੋਂ ਕਿਸੇ ਨ ਕਿਸੇ ਬਹਾਨੇ ਟਾਲ ਦਿੰਦੇ ਸਨ । ਉਹ ਲੋਕ ਇਹ ਸੋਚਣ ਲਗ ਪੈਂਦੇ ਕਿ ਸ਼ਿਆਮ ਜੀ ਨਾਲ ਸਬੰਧ ਰੱਖਣ ਜਾਂ ਉਨ੍ਹਾਂ ਨਾਲ ਵੇਖੇ ਜਾਣ ਤੇ ਵੀ ਉਨ੍ਹਾਂ ਦੀ ਖੈਰ ਨਹੀਂ। ਇਸ ਲਈ ਸ਼ਿਆਮ ਜੀ ਅਤੇ ਉਨ੍ਹਾਂ ਦੀ ਪਤਨੀ ਨੂੰ ਇਕੱਲਿਆ ਹੀ ਜੀਵਨ ਬਤੀਤ ਕਰਨਾ ਪਿਆ। ਇਨ੍ਹਾਂ ਦੀ ਨਾ ਕੋਈ ਔਲਾਦ ਸੀ ਅਤੇ ਨ ਕੋਈ ਰਿਸ਼ਤੇਦਾਰ ਅਤੇ ਨ ਹੀ ਕੋਈ ਮਿੱਤਰ ਜਾਂ ਸਾਥੀ ਹੀ ਸੀ। ਇੰਝ ਲਗਦਾ ਸੀ ਕਿ ਕਿਸੇ ਮਨੁੱਖੀ ਵਜੂਦ ਨਾਲ ਇਨ੍ਹਾਂ ਦਾ ਕੋਈ ਸਬੰਧ ਨਹੀਂ। ਜਿਵੇਂ ਉਹ ਬੀਤੇ ਯੁਗ ਦੀ ਕੋਈ ਨਿਸ਼ਾਨੀ ਹੋਣ। ਸਚਮੁੱਚ ਹੀ ਉਨ੍ਹਾਂ ਦਾ ਯੁਗ ਬੀਤ ਚੁੱਕਾ ਸੀ । ਵਰਤਮਾਨ ਯੁਗ ਉਨ੍ਹਾਂ ਲਈ ਢੁਕਵਾਂ ਨਹੀਂ ਸੀ ਇਸ ਲਈ ਸੰਸਾਰ ਉਨ੍ਹਾਂ ਵਲ ਮੂੰਹ ਫੇਰ ਕੇ ਬੜੇ ਮਜੇ ਨਾਲ ਚਲ ਰਿਹਾ ਸੀ ਪਰੰਤੂ ਫਿਰ ਵੀ ਉਨ੍ਹਾਂ ਦੀਆਂ ਅੱਖਾਂ ਵਿਚ ਪੁਰਾਣਾ ਨੂਰ ਸੀ। ਭਾਵੇਂ ਉਨ੍ਹਾਂ ਵਿਚ ਅਤੇ ਮੇਰੇ ਵਿਚ ਇਕੋ ਜਿਹੀ ਕੋਈ ਗਲ ਵੀ ਨਹੀਂ ਸੀ ਪਰ ਫੇਰ ਵੀ ਮੈਂ ਉਨ੍ਹਾਂ ਪ੍ਰਤੀ ਆਪਣੀ ਹਮਦਰਦੀ ਅਤੇ ਸਨਮਾਨ ਨੂੰ ਰੋਕ ਨਹੀਂ ਸਕਦਾ ਸੀ । ਪਿਛੇ ਜਿਹੇ ਇਹ ਖਬਰ ਛਪੀ ਸੀ ਕਿ ਉਹ ਮਰ ਗਏ ਹਨ। ਉਸ ਤੋਂ ਕੁਝ ਸਮਾਂ ਬਾਅਦ ਉਹ ਗੁਜਰਾਤੀ ਔਰਤ ਜੋ ਵਿਦੇਸ਼ਾਂ ਵਿਚ ਜਲਾਵਤਨੀ ਦੇ ਦਿਨਾਂ ਦੌਰਾਨ ਜੀਵਨ ਭਰ ਉਨ੍ਹਾਂ ਦੇ ਨਾਲ ਰਹੀ, ਵੀ ਮਰ ਗਈ ਸੀ । ਅਖ਼ਬਾਰਾਂ ਦੀਆਂ ਖ਼ਬਰਾਂ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਔਰਤ ਵਿਦੇਸ਼ਾਂ ਵਿਚ ਹਿੰਦੋਸਤਾਨੀ ਮਹਿਲਾਵਾਂ ਦੀ ਸਿੱਖਿਆ ਲਈ ਬਹੁਤ ਧੰਨ ਛੱਡ ਕੇ ਗਈ ਹੈ। ਇਹ ਸੀ ਦ੍ਰਿਸਟੀਕੋਣ ਹਿੰਦੋਸਤਾਨ ਦੇ ਇਕ ਚੋਟੀ ਦੇ ਕਾਂਗਰਸੀ ਲੀਡਰ ਦਾ ਜਿਸ ਨੇ ਬਜਾਏ ਇਸ ਬੁੱਢੇ ਕ੍ਰਾਂਤੀਕਾਰੀ ਦੇ ਪੈਰਾਂ ਵਿਚ ਬੈਠ ਕੇ
ਹੰਝੂ ਬਹਾਉਣ ਦੇ, ਉਸ ਵਿਰੁਧ ਬਹੁਤ ਹੀ ਘਿਰਣਤ ਗੱਲਾਂ ਆਪਣੀ ਸਵੈ ਜੀਵਨੀ ਵਿਚ ਲਿਖੀਆਂ ਹਨ ਅਤੇ ਉਸ ਨੂੰ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਮਿਲਣ ਤੇ ਨੌਕਰ ਨੂੰ ਰਖ ਸਕਣ ਦੀ ਗੱਲ ਆਖਣੀ ਚਾਹੁੰਦਾ ਤਾਂ ਇਹ ਸੀ ਕਿ ਉਹ ਇਸ ਕ੍ਰਾਂਤੀਕਾਰੀ ਨੂੰ ਮਿਲਕੇ ਕੁਝ ਸਿਖਦਾ ਜਾਂ ਦੇਸ਼ ਲਈ ਉਸ ਦੀ 36 ਸਾਲਾਂ ਨਿਸਵਾਰਥ ਸੇਵਾ ਦੀ ਕੁਝ ਪ੍ਰਸੰਸਾ ਕਰਦਾ। ਉਸ ਨੂੰ ਸਿਰਫ਼ ਉਸ ਦੇ ਮਕਾਨ ਦੀ ਗੰਦਗੀ ਅਤੇ ਬੇਤਰਤੀਬੇ ਢੰਗ ਨਾਲ ਰੱਖੀਆਂ ਹੋਈਆਂ ਕਿਤਾਬਾਂ ਹੀ ਨਜ਼ਰ ਆਈਆਂ। ਨਹਿਰੂ ਨੇ ਯੂਰਪ ਵਿਚ ਬੈਠ ਕੇ ਜਿਸ ਢੰਗ ਨਾਲ ਕ੍ਰਾਂਤੀਕਾਰੀਆਂ ਦਾ ਮਜ਼ਾਕ ਉਡਾਇਆ ਹੈ ਉਸ ਲਈ ਇਤਿਹਾਸ ਉਸ ਨੂੰ ਕਦੀ ਮੁਆਫ਼ ਨਹੀਂ ਕਰੇਗਾ। ਇਹ ਠੀਕ ਹੈ ਕਿ ਉਹ ਇਕ ਅਮੀਰ ਘਰ ਦੇ ਸਪੂਤ ਸਨ ਪਰ ਰਾਸਤਾ ਤਾਂ ਦੋਹਾਂ ਦਾ ਇੱਕ ਸੀ। ਮੰਜਿਲ ਤਾਂ ਦੋਹਾਂ ਦੀ ਇਕ ਸੀ।
ਸ਼ਿਆਮ ਜੀ ਬੀਮਾਰ ਹੋ ਗਏ। ਉਨ੍ਹਾਂ ਨੂੰ ਜਨੇਵਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। 1930 ਦੀ 30 ਮਾਰਚ ਨੂੰ ਰਾਤ ਦੇ ਸਾਢੇ ਗਿਆਰਾਂ ਵਜੇ 73 ਵਰ੍ਹਿਆਂ ਦੀ ਉਮਰ ਵਿਚ ਉਹ ਆਪਣੀ ਸਦਾ ਦੀ ਨੀਂਦ ਸੌਂ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਤੀਜੇ ਦਿਨ ਕੀਤਾ ਗਿਆ ਜਿਸ ਦੀਆਂ ਅਸਥੀਆਂ ਸੈਂਟ ਜਾਰਜ ਦੇ ਕਲਪ ਵਰੋਮ ਵਿੱਚ 1540 ਨੰ: ਦੇ ਬਕਸੇ ਵਿਚ ਸੁਰੱਖਿਅਤ ਹਨ ਜਿਥੇ ਉਨ੍ਹਾਂ ਨੂੰ 2038 ਤਕ ਰਖਿਆ ਜਾਵੇਗਾ। ਆਪ ਦੀ ਮੌਤ ਦਾ ਚਰਚਾ ਸਵਿਟਜ਼ਰਲੈਂਡ ਦੇ ਅਖ਼ਬਾਰਾਂ ਵਿਚ ਹੋਇਆ। ਇਸ ਦੇ ਤਿੰਨ ਸਾਲ ਬਾਦ ਆਪ ਦੀ ਔਰਤ 23 ਅਗਸਤ 1933 ਨੂੰ ਚਲ ਬਸੀ। ਇਹ ਸੀ ਇਸ ਮਹਾਨ ਕ੍ਰਾਂਤੀਕਾਰੀ ਦਾ ਅੰਜਾਮ ਜਿਸ ਦੀ ਮੌਤ ਤੇ ਨ ਕੋਈ ਅੱਖ ਰੋਈ ਅਤੇ ਨ ਹੀ ਕੋਈ ਸੋਗੀ ਗੀਤ ਗਾਇਆ ਗਿਆ।
ਸ਼ਿਆਮ ਜੀ ਕ੍ਰਿਸ਼ਨ ਵਰਮਾ ਹਿੰਦੋਸਤਾਨੀ ਵਿਦਿਆਰਥੀਆਂ ਨੂੰ ਵੱਖ-ਵੱਖ ਕ੍ਰਾਂਤੀਕਾਰੀਆਂ ਦੇ ਨਾਂ ਤੇ ਵਜ਼ੀਫ਼ੇ ਦੇਣ ਤੋਂ ਇਲਾਵਾ ਦਾਨ ਵਿਚ ਵੀ ਬਹੁਤ ਧੰਨ ਦਿਆ ਕਰਦੇ ਸਨ । ਉਨ੍ਹਾਂ ਪੈਰਸ ਯੂਨੀਵਰਸਿਟੀ ਨੂੰ ਵੀ ਜੀਅ ਖੋਲ ਕੇ ਦਾਨ ਦਿੱਤਾ। ਲੋਕ ਸੋਚਦੇ ਸਨ ਕਿ ਸ਼ਿਆਮ ਜੀ ਕੋਲ ਇੰਨੀ ਦੌਲਤ ਆਈ ਕਿੱਥੋਂ? ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਇਕ ਅਨੁਮਾਨ ਅਨੁਸਾਰ ਬੜੌਦਾ ਦੇ ਰਾਜਾ ਗਾਇਕ ਵਾਰਡ ਨੇ ਆਪ ਨੂੰ ਬਹੁਤ ਵੱਡੀ ਰਾਸ਼ੀ ਦਿੱਤੀ ਸੀ ਪਰ ਉਹ ਰਕਮ ਕ੍ਰਾਂਤੀਕਾਰੀ ਕੰਮਾਂ ਲਈ ਨਹੀਂ ਦਿੱਤੀ ਗਈ ਸੀ ਬਲਕਿ ਆਪਣੇ ਬਚਾਉ ਲਈ ਦਿੱਤੀ ਗਈ ਸੀ। ਇਸ ਦਾ ਕਾਰਣ ਇਹ ਸੀ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਬੜੌਦਾ ਦੇ ਸਨ ਅਤੇ ਉਹ ਬੜੌਦਾ ਵਿਚ ਹੀ ਰਾਜਾ ਕੋਲ ਦੀਵਾਨ ਰਹਿ ਚੁੱਕੇ ਸਨ। ਰਾਜਾ ਆਜ਼ਾਦ ਖਿਆਲ ਦਾ ਸੀ। ਜਦੋਂ ਵੀ ਰਾਜਾ ਵਲਾਇਤ ਜਾਂਦੇ ਤਾਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਜ਼ਰੂਰ ਮਿਲਕੇ ਆਉਂਦੇ | ਗੌਰਮਿੰਟ ਇੰਗਲੈਂਡ ਨੂੰ ਸ਼ੱਕ ਹੋ ਗਿਆ ਕਿ ਰਾਜ ਦਾ ਮੇਲ ਮਿਲਾਪ ਕ੍ਰਾਂਤੀਕਾਰੀਆਂ ਨਾਲ ਹੈ। ਉਹ ਹਮੇਸ਼ਾਂ ਜਦੋਂ ਵੀ ਵਲਾਇਤ ਆਉਂਦਾ ਤਾਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਵਰਗੇ ਆਦਮੀਆਂ ਨੂੰ ਹੀ ਮਿਲਦਾ ਹੈ। ਡੇਲੀ ਟੈਲੀਗ੍ਰਾਫ ਅਖ਼ਬਾਰ ਨੇ ਇਹ ਮੰਗ ਕੀਤੀ ਸੀ ਕਿ ਗਾਇਕਵਾਰਡ ਨੂੰ ਰਾਜਾ ਦੀ ਪਦਵੀ ਤੋਂ ਵਾਂਛਤ ਕਰ ਦਿੱਤਾ ਜਾਵੇ।
ਇਸ ਤੋਂ ਮਹਾਰਾਜਾ ਗਾਇਕਵਾਰਡ ਘਬਰਾ ਗਏ। ਉਨ੍ਹਾਂ ਲੰਦਨ ਦੇ ਟਾਇਮਜ਼ ਅਖ਼ਬਾਰ ਨੂੰ ਇਹ ਚਿੱਠੀ ਲਿਖੀ ਕਿ ਮੈਂ ਕਦੀ ਵੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਨਹੀ ਮਿਲਿਆ। ਪਰੰਤੂ ਜਦੋਂ ਉਹ ਭਾਰਤ ਵਿਚ ਸਨ ਉਦੋਂ ਉਨ੍ਹਾਂ ਨੂੰ ਜ਼ਰੂਰ ਮਿਲਿਆ ਕਰਦਾ ਸੀ । ਹੁਣ ਮੈਂ ਉਨ੍ਹਾਂ ਨੂੰ ਕਦੀ ਨਹੀਂ ਮਿਲਦਾ। ਇਸ ਪ੍ਰਕਾਰ ਅਸੀਂ ਵੇਖ ਸਕਦੇ ਹਾਂ ਕਿ ਉਹ ਕਿਸ ਪ੍ਰਕਾਰ ਦੇ ਕ੍ਰਾਂਤੀਕਾਰੀ ਸਨ। ਉਨ੍ਹਾਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਸਟਾਕ ਐਕਸਚੇਂਜ ਵਿਚੋਂ ਵੀ ਬਹੁਤ ਧੰਨ ਕਮਾਇਆ ਸੀ। ਇਸ ਵਿਚ ਕੋਈ ਸ਼ਕ ਨਹੀਂ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਗੁਪਤ ਰੂਪ ਵਿਚ ਵੀ ਰਕਮ ਮਿਲਦੀ ਸੀ। ਅਤੇ ਉਹ ਇਸ ਰਕਮ ਨੂੰ ਖੁਲ੍ਹ ਕੇ ਦੇਸ਼ ਸੇਵਾ ਵਿਚ ਖਰਚ ਕਰਦੇ ਸਨ।
ਇਸ ਤੋਂ ਪਹਿਲਾਂ ਜਦੋਂ ਉਹ ਲੰਦਨ ਛੱਡ ਕੇ ਪੈਰਸ ਗਏ ਸੀ ਤਾਂ ਉੱਥੋਂ ਉਨ੍ਹਾਂ ਇਕ ਪਰਚਾ ‘ਐ ਸ਼ਹੀਦੋ’ ਦੇ ਸਿਰਲੇਖ ਹੇਠ ਲਿਖ ਕੇ ਭੇਜਿਆ ਸੀ। ਇਸ ਪਰਚੇ ਵਿਚ ਗ਼ਦਰ ਵਿਚ ਸ਼ਹੀਦ ਹੋਣ ਵਾਲੇ ਭਾਰਤੀਆਂ ਦੀ ਤਾਰੀਫ਼ ਕੀਤੀ ਗਈ ਸੀ। ਇਸ ਵਿੱਚ ਗ਼ਦਰ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦਾ ਨਾਂ ਦਿੱਤਾ ਗਿਆ ਸੀ। ਮਦਰਾਸ ਦੇ ਇਕ ਕਾਲਜ ਵਿਚ ਇਸ ਦੀਆਂ ਕੁਝ ਕਾਪੀਆਂ ਡੇਲੀ ਨਿਊਜ ਅਖ਼ਬਾਰ ਵਿਚ ਰਖ ਕੇ ਮਦਰਾਸ ਭੇਜੀਆਂ ਗਈਆਂ ਸਨ । ਇਸ ਦੀਆਂ ਕੁਝ ਕਾਪੀਆਂ ਲੰਦਨ ਵਿਚ ਵੀ ਫੜੀਆਂ ਗਈਆਂ ਸਨ। ਭਾਰਤੀ ਭਵਨ ਵਿਚ ਹਰ ਆਉਣ-ਜਾਣ ਵਾਲੇ ਨੂੰ ਇਸ ਦੀ ਕਾਪੀ ਦਿੱਤੀ ਜਾਂਦੀ ਸੀ ਅਤੇ ਨਾਲ ਹੀ ਇਹ ਹਦਾਇਤ ਕੀਤੀ ਜਾਂਦੀ ਕਿ ਇਹ ਪਰਚਾ ਪੜ੍ਹ ਕੇ ਭਾਰਤ ਵਿਚ ਆਪਣੇ ਮਿੱਤਰਾਂ ਤੱਕ ਪਹੁੰਚਾਉ। ਇਹ ਪਰਚਾ ਫਰੈਂਚ ਟਾਈਪ ਵਿਚ ਛਪਿਆ ਹੋਇਆ ਸੀ। ਪੁਲਿਸ ਅਨੁਸਾਰ ਭਾਰਤੀ ਭਵਨ ਵਿਚ ਹਰ ਐਤਵਾਰ ਨੂੰ ਮੀਟਿੰਗ ਹੋਇਆ ਕਰਦੀ ਸੀ । ਜਿਸ ਵਿਚ ਵਿਦਿਆਰਥੀਆਂ ਨੂੰ ਖੁਫੀਆ ਤੌਰ ਤੇ ਅੰਗਰੇਜ਼ਾਂ ਨੂੰ ਕਤਲ ਕਰਨ ਲਈ ਉਕਸਾਇਆ ਜਾਂਦਾ ਸੀ।
ਸ਼ਿਆਮ ਜੀ ਕ੍ਰਿਸ਼ਨ ਵਰਮਾ ਬਾਰੇ ਅਵਨਾਸ਼ ਚੰਦਰ ਭੱਟਾਚਾਰੀਆ ਨੇ ਇਕ ਕਿਤਾਬ ਲਿਖੀ ਸੀ । ਭੱਟਾਚਾਰੀਆਂ ਲੰਮੇ ਸਮੇਂ ਤਕ ਯੂਰਪ ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੇ ਸੰਪਰਕ ਵਿਚ ਰਹੇ ਸਨ। ਉਹ ਲਿਖਦੇ ਹਨ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਰੂਸੀ ਨਾਵਲਿਸਟ ਗੋਰਕੀ ਨਾਲ ਵੀ ਪਤਰ-ਵਿਹਾਰ ਕਰਦੇ ਰਹਿੰਦੇ ਸਨ। ਉਹ ਯੂਰਪ ਵਿਚ ਖਾਸ ਤੌਰ ਤੇ ਅਜਿਹੇ ਲੋਕਾਂ ਵਿਚ ਬਹੁਤ ਮਸ਼ਹੂਰ ਸਨ ਜੋ ਆਪਣੇ-ਆਪਣੇ ਦੇਸ਼ਾਂ ਵਿਚ ਆਜ਼ਾਦੀ ਦਾ ਅੰਦੋਲਨ ਚਲਾ ਰਹੇ ਸੀ। ਇਸੇ ਕਾਰਣ ਰੂਸੀ ਕ੍ਰਾਂਤੀਕਾਰੀਆਂ ਨਾਲ ਵੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੇ ਸਬੰਧ ਸਥਾਪਤ ਹੋ ਗਏ ਸਨ। 28 ਅਕਤੂਬਰ 1912 ਨੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਰੂਸੀ ਨਾਵਲਕਾਰ ਗੋਰਕੀ ਨੂੰ ਇਕ ਪੱਤਰ ਦੇ ਜਵਾਬ ਵਿਚ ਲਿਖਿਆ ਸੀ ਕਿ ਮੈਨੂੰ ਇਕ ਗਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਇਸ ਵੇਲੇ ਯੂਰਪ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਸਿਆਸੀ ਆਜ਼ਾਦੀ ਨੂੰ ਈਮਾਨਦਾਰੀ ਨਾਲ ਪਿਆਰ ਕਰਦੇ ਹਨ ਅਤੇ ਉਹ ਨੇ ਸਿਰਫ਼ ਆਪਣੇ ਲਈ ਆਜ਼ਾਦੀ ਚਾਹੁੰਦੇ ਹਨ ਸਗੋਂ ਸਾਰੀ ਦੁਨੀਆ ਦੇ ਲੋਕਾਂ ਲਈ ਆਜ਼ਾਦੀ ਦੇ ਇੱਛਕ ਹਨ। ਇਸ ਤੋਂ ਇਲਾਵਾ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਇਹ ਵੀ ਲਿਖਿਆ ਸੀ ਕਿ ਮੈਂ ਬਹੁਤ ਰੁਝੇਵਿਆਂ ਵਿਚ ਫਸਿਆ ਹੋਇਆ ਹਾਂ ਇਸ ਲਈ ਆਪ ਦੇ ਆਦੇਸ਼ ਅਨੁਸਾਰ ਰੂਸੀ ਅਖ਼ਬਾਰਾਂ ਲਈ ਕੋਈ ਲੇਖ ਲਿਖਕੇ ਨਹੀਂ ਭੇਜ ਸਕਦਾ। ਪਰ ਹਾਂ ਉਨ੍ਹਾਂ ਰੂਸੀ ਨਾਵਲਕਾਰ ਗੋਰਕੀ ਨੂੰ ਆਪਣੇ ਅਖਬਾਰ ਦੀ ਇਕ ਕਾਪੀ ਜ਼ਰੂਰ ਭੇਜੀ। ਨਾਲ ਹੀ ਇਹ ਵੀ ਲਿਖਿਆ ਕਿ ਤੁਹਾਨੂੰ ਮੇਰੀ ਇਸ ਅਖਬਾਰ ਇੰਡੀਅਨ ਸੋਸੋਲੋਜਿਸਟ ਵਿਚ ਜਿਹੜਾ ਵੀ ਲੇਖ ਪਸੰਦ ਆਵੇ ਉਸ ਨੂੰ ਆਪਣੇ ਰੂਸੀ ਅਖ਼ਬਾਰਾਂ ਵਿਚ ਜ਼ਰੂਰ ਪ੍ਰਕਾਸ਼ਿਤ ਕਰਵਾਉ।

ਵਿਨਾਇਕ ਦਾਮੋਦਰ ਵੀਰ ਸਾਵਰਕਰ (1883-1966)

ਸੈਲਾਬ ਕੇ ਤੂਫਾਨੋ ਪਰ ਘਰ ਅਪਣਾ ਬਸਾਇਆ ਥਾ।

ਮੈਂ ਡੂਬ ਗਿਆ ਲੇਕਿਨ ਠਹਿਰੇ ਹੂਏ ਪਾਣੀ ਮੇਂ॥

ਇਕਲਾਬੀ ਜਦੋਜਹਿਦ ਵਿਚ ਆਪ ਦਾ ਸਥਾਨ ਸਭ ਤੋਂ ਉਪਰ ਹੈ। ਆਪ ਸ਼ਹੀਦਾਂ ਦੇ ਸਰਤਾਜ ਇੰਕਲਾਬੀਆਂ ਦੇ ਗੁਰੂ ਤਹਿਰੀਕ-ਏ-ਆਜ਼ਾਦੀ ਦੇ ਮਤਵਾਲੇ ਹਿੰਦੂ ਮਹਾ ਸਭਾ ਦੇ ਪੈਰੋਕਾਰ ਅਤੇ ਅੰਗਰੇਜ਼ਾਂ ਦੇ ਕੱਟੜ ਦੁਸ਼ਮਨ ਸਨ। ਆਪ ਇਕੋ ਇਕ ਅਜਿਹੇ ਇੰਕਲਾਬੀ ਵਰਕਰ ਸਨ ਜਿਨ੍ਹਾਂ ਆਪਣਾ ਸਾਰਾ ਜੀਵਨ ਦੇਸ ਸੇਵਾ ਦੇ ਲੇਖੇ ਲਾ ਦਿਤਾ। ਸਖ਼ਤ ਤੋਂ ਸਖ਼ਤ ਮੁਸੀਬਤ ਵਿਚ ਵੀ ਨਹੀਂ ਝੁਕੇ। ਉਮਰ ਕੈਦ ਭਾਵ 55 ਸਾਲ ਦੀ ਸਜ਼ਾ ਪਾਈ, 10 ਸਾਲ ਤਕ ਅੰਡੇਮਾਨ ਦੀਆਂ ਕਾਲ ਕੋਠਰੀਆਂ ਵਿਚ ਸੜਦੇ ਰਹੇ, 17 ਸਾਲ ਹਿੰਦੋਸਤਾਨ ਦੀਆਂ ਵਖ-ਵਖ ਜੇਲ੍ਹਾਂ ਵਿਚ ਬੰਦ ਰਹਿ ਕੇ ਅੰਗਰੇਜਾਂ ਦੇ ਤਸੀਹੇ ਝਲਦੇ ਰਹੇ ਪਰ ਆਪਣੇ ਨਿਸ਼ਾਨੇ ਨੂੰ ਇਕ ਮਿੰਟ ਲਈ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ। ਆਖ਼ਰਕਾਰ ਆਪ ਦੀ ਜਿੱਤ ਹੋਈ ਅਤੇ ਦੇਸ਼ ਆਜ਼ਾਦ ਹੋ ਗਿਆ। ਬਾਵਜੂਦ ਆਪ ਜੀ ਦੀਆਂ ਇੰਨੀਆਂ ਕੁਰਬਾਨੀਆਂ ਦੇ ਅਤੇ ਨਿਸਵਾਰਥ ਸੇਵਾ ਦੇ ਆਜ਼ਾਦ ਹਿੰਦੋਸਤਾਨ ਵਿਚ ਕਾਂਗਰਸੀ ਸਰਕਾਰ ਨੇ ਆਪ ਨੂੰ ਗਾਂਧੀ ਕਤਲ ਦੇ ਮੁਕਦਮੇ ਵਿਚ ਫਸਾ ਦਿੱਤਾ। ਅਦਾਲਤ ਨੇ ਆਪ ਜੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਇਸ ਪ੍ਰਕਾਰ ਆਪ ਕਾਂਗਰਸੀ ਸਰਕਾਰ ਦੀ ਅੱਗ ਦੀ ਭੱਠੀ ਵਿੱਚ ਕੁੰਦਨ ਹੋ ਕੇ ਨਿਕਲੇ ਪਰ ਕਾਂਗਰਸੀਆਂ ਦੀ ਇਸ ਬੇਰੁਖੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਮਾਨਸਿਕ ਸੰਤੁਲਨ ਖੋ ਬੈਠੇ ਅਤੇ ਇਨ੍ਹਾਂ ਬੇਚਾਰਗੀ ਦੀ ਹਾਲਤ ਵਿੱਚ ਬੰਬਈ ਦੇ ਆਪਣੇ ਮਕਾਨ ਵਿਚ 26 ਫਰਵਰੀ 1966 ਨੂੰ ਇਸ ਜਹਾਨ ਤੋਂ ਕੂਚ ਕਰ ਗਏ। ਆਜ਼ਾਦੀ ਦੀ ਲਹਿਰ ਸਭ ਤੋਂ ਪਹਿਲਾਂ ਮਹਾਰਾਸ਼ਟਰ ਵਿਚ ਪੈਦਾ ਹੋਈ, ਬੰਗਾਲ ਵਿਚ ਵਧੀ ਅਤੇ ਪੰਜਾਬ ਵਿੱਚ ਆ ਕੇ ਸਿਖਰਾਂ ਨੂੰ ਛੂ ਗਈ। ਮਹਾਰਾਸ਼ਟਰ ਵਿਚ ਸਭ ਤੋਂ ਪਹਿਲਾਂ ਵਾਸੂਦੇਵ ਬਲਵੰਤ ਫੜਕੇ ਅਤੇ ਚਾਨੇਕਰ ਬੰਧੂ, ਸ਼ਿਆਮ ਜੀ ਕ੍ਰਿਸ਼ਨ ਵਰਮਾ, ਮੈਡਮ ਕਾਮਾ ਅਤੇ ਵੀਰ ਸਾਵਰਕਰ ਆਦਿ ਨੇ ਆਜ਼ਾਦੀ ਦੀ ਸ਼ਮਾ ਨੂੰ ਰੋਸ਼ਨ ਕੀਤਾ। ਬਾਦ ਵਿਚ ਇਹ ਲਹਿਰ ਬੰਗ ਭੰਗ ਵੇਲੇ ਬੰਗਾਲ ਚਲੀ ਗਈ। ਮਹਾਰਾਸ਼ਟਰ ਦੇ ਇਹ ਕ੍ਰਾਂਤੀਕਾਰੀ ਵਿਦੇਸ਼ਾਂ ਵਿਚ ਰਹਿੰਦੇ ਹਿੰਦੋਸਤਾਨ ਦੇ ਇਨਕਲਾਬੀਆਂ ਦੀ ਅਗਵਾਈ ਕਰਦੇ ਰਹੇ। ਆਖਰਕਾਰ ਇਸ ਸੰਘਰਸ਼ ਦੌਰਾਨ ਉਨ੍ਹਾਂ ਇਸ ਸੰਸਾਰ ਨੂੰ ਅਲਵਿਦਾ ਆਖੀ।

ਵਿਨਾਇਕ ਦਾਮੋਦਰ ਵੀਰ ਸਾਵਰਕਰ (1883-1966)

ਵੀਰ ਸਾਵਰਕਰ ਮਹਾਰਾਸ਼ਟਰ ਦੇ ਨਾਸਕ ਜ਼ਿਲੇ ਦੇ ਮਰਹੱਟਾ ਨੌਜਵਾਨ ਸਨ। 28 ਫਰਵਰੀ 1883 ਨੂੰ ਉਥੋਂ ਦੇ ਮਗਰ ਪਿੰਡ ਵਿਚ ਜੰਮੇ ਸਨ। ਚਿਤ ਪਾਵਨ ਬ੍ਰਾਹਮਨ ਪਰਿਵਾਰ ਨਾਲ ਸੰਬੰਧ ਸੀ। ਪਿਤਾ ਸ੍ਰੀ ਦਾਮੋਦਰ ਸਾਵਰਕਰ ਅਤੇ ਮਾਤਾ ਸ੍ਰੀਮਤੀ ਰਾਧਾ ਰਾਣੀ ਸੀ । ਮੁਢਲੀ ਸਿੱਖਿਆ ਆਪਣੇ ਪਿੰਡ ਵਿਚ ਹੀ ਪ੍ਰਾਪਤ ਕੀਤੀ ਜਦੋਂ ਚਾਨੇਕਰ ਬੰਧੂਉਂ ਨੇ ਮਿਸਟਰ ਰੈਂਡ ਅੰਗਰੇਜ਼ ਅਫ਼ਸਰ ਨੂੰ ਪੂਨੇ ਵਿਚ 22 ਜੂਨ 1897 ਨੂੰ ਕਤਲ ਕਰ ਦਿੱਤਾ ਤਾਂ ਉਸ ਜੁਰਮ ਵਿਚ ਤਿੰਨਾਂ ਚਾਨੇਕਰ ਭਰਾਵਾਂ ਭਾਵ ਦਾਮੋਦਰ ਚਾਨੇਕਰ, ਬਾਲ ਕ੍ਰਿਸ਼ਨ ਚਾਨੇਕਰ ਅਤੇ ਵਾਸੂਦੇਵ ਚਾਨੇਕਰ ਨੂੰ ਮੌਤ ਦੀ ਸਜ਼ਾ ਹੋਈ। ਉਸ ਵੇਲੇ ਆਪ ਦੀ ਉਮਰ 14 ਸਾਲ ਦੀ ਸੀ। ਉਨ੍ਹਾਂ ਦੇ ਕ੍ਰਾਂਤੀਕਾਰੀ ਜੀਵਨ ਤੋਂ ਆਪ ਨੂੰ ਵੀ ਇੰਕਲਾਬੀ ਜਨੂਨ ਦੀ ਪ੍ਰੇਰਣਾ ਮਿਲੀ ਅਤੇ ਅੰਗਰੇਜ਼ਾਂ ਵਿਰੁੱਧ ਨਫ਼ਰਤ ਦੀ ਭਾਵਨਾ ਪੈਦਾ ਹੋਈ। ਵੀਰ ਸਾਵਰਕਰ ਨੇ ਆਪਣੀ ਸਵੈ ਜੀਵਨੀ ਵਿੱਚ ਚਾਨੇਕਰ ਬੰਧੂਆਂ ਨੇ ਇਸ ਸ਼ੁਭ ਕਾਰਜ ਦੀ ਇੰਝ ਪ੍ਰਸੰਸਾ ਕੀਤੀ ਹੈ, “ਚਾਨੇਕਰ ਬੰਧੂਆਂ ਨੇ ਦੇਸ਼ ਦੀ ਮਹਾਨ ਕ੍ਰਾਂਤੀ ਵਿਚ ਆਪਣਾ ਜੀਵਨ ਬਲੀਦਾਨ ਕੀਤਾ। ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਪਾਈਆਂ ਪੈੜਾਂ ਤੇ ਚਲਦੇ ਹੋਏ ਆਜ਼ਾਦੀ ਦੀ ਇਸ ਪ੍ਰਜਵਲਿੱਤ ਜੋਤ ਨੂੰ ਬੁਝਨ ਨ ਦੇਈਏ ਜਿਸ ਨੂੰ ਉਨ੍ਹਾਂ ਪ੍ਰਵਜਲੱਤ ਕੀਤਾ ਸੀ । ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਾਵਰਕਰ ਨੇ ਆਪਣੀ ਕੁਲ ਦੇਵੀ ਅੱਠ ਬਾਹਾਂ ਵਾਲੀ ਦੇ ਸਾਹਮਣੇ ਭਾਰਤ ਨੂੰ ਆਜ਼ਾਦ ਕਰਵਾਉਣ ਦਾ ਪ੍ਰਣ ਲਿਆ। ‘ਮੈਂ ਹਥਿਆਰਬੰਦ ਇੰਕਲਾਬ ਦਾ ਝੰਡਾ ਬੁਲੰਦ ਰੱਖਾਂਗਾਂ ਤਾਂ ਜੋ ਆਪਣਾ ਦੇਸ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਸਕੇ ਅਤੇ ਉਦੋਂ ਤਕ ਲੜਦਾ ਰਹਾਂਗਾ ਜਦੋਂ ਤਕ ਕਿ ਦੁਸ਼ਮਨ ਦੇ ਹਥੋਂ ਮਾਰਿਆ ਨ ਜਾਵਾਂ ਜਾਂ ਦੇਸ਼ ਆਜ਼ਾਦ ਨ ਹੋ ਜਾਵੇ।’ ਅਜੇ ਆਪ ਸਕੂਲ ਵਿਚ ਮੁਢਲੀ ਸਿੱਖਿਆ ਪ੍ਰਾਪਤ ਕਰ ਰਹੇ ਸਨ ਕਿ ਸਕੂਲੀ ਬੱਚਿਆਂ ਨਾਲ ਮਿਲ ਕੇ ਇਕ ਸੁਸਾਇਟੀ ਸਥਾਪਿਤ ਕਰ ਲਈ ਜਿਸਦਾ ਨਾਂ ਰੱਖਿਆ “ਰਾਸ਼ਟਰੀ ਭਾਗਵਤ ਸਮੂਹ”। ਇਸ ਸੁਸਾਇਟੀ ਦੇ ਮੈਂਬਰਾਂ ਦੀ ਆਪਸੀ ਜਾਨ ਪਹਿਚਾਨ ਦਾ ਇਸ਼ਾਰਾ ਜਾਂ ਕੋਡ ਵਰਡ ‘ਰਾਮ ਹਰੀ’ ਸੀ। 1 ਜਨਵਰੀ 1900 ਵਿਚ ਸਾਵਰਕਰ ਨੇ ਇਕ ਹੋਰ ਪਾਰਟੀ ਬਣਾਈ, ਜੋ ਪਹਿਲੀ ਸੁਸਾਇਟੀ ਨਾਲੋਂ ਵਧੇਰੇ ਗੰਭੀਰ ਸੀ ਇਸ ਦਾ ਨਾਂ ਉਨ੍ਹਾਂ “ਮਿੱਤਰ ਮੇਲਾ” ਰੱਖਿਆ। ਕਿਉਂਕਿ ਉਨ੍ਹਾਂ ਦੇ ਸਾਰੇ ਮੈਂਬਰ ਬਾਅਦ ਵਿੱਚ ਇੰਕਲਾਬੀ ਸੰਘਰਸ਼ ਵਿਚ ਕੁਦ ਪਏ ਸਨ। ਵੀਰ ਸਾਵਰਕਰ ‘ਮਿੱਤਰ ਮੇਲਾ’ ਵਿਚ ਸ਼ਿਵਾਜੀ ਅਤੇ ਗਨੇਸ਼ ਪੂਜਾ ਵਿਚ ਪੂਰਨ ਵਿਸਵਾਸ਼ ਰਖਦੇ ਸਨ। ਉਹ ਕੱਟੜ ਹਿੰਦੂ ਸਨ ਅਤੇ ਮੁਸਲਮ ਲੀਗੀਆਂ ਦਾ ਡਟਕੇ ਮੁਕਾਬਲਾ ਕਰਦੇ ਸਨ। ਉਹ ਅਜਿਹਾ ਭਾਰਤ ਚਾਹੁੰਦੇ ਸਨ ਜਿਸ ਵਿਚ ਹਿੰਦੂਆਂ ਦਾ ਹੱਥ ਉਪਰ ਹੋਵੇ। ਇਹੋ ਵਿਚਾਰਧਾਰਾ ਹਮੇਸ਼ਾਂ ਉਨ੍ਹਾਂ ਦੇ ਦਿਮਾਗ਼ ਉੱਤੇ ਹਾਵੀ ਰਹੀ। ਇਕ ਵਾਰ ਜਦੋਂ 22 ਜਨਵਰੀ 1902 ਵਿਚ ਮਹਾਰਾਨੀ ਵਿਕਟੋਰੀਆ ਦੀ ਮੌਤ ਉੱਤੇ ਇਕ ਮਾਤਮੀ ਜਲਸਾ ਆਯੋਜਿਤ ਕੀਤਾ ਗਿਆ ਅਤੇ ਭਾਰਤ ਦੇ ਅੰਗਰੇਜ਼ ਪ੍ਰਸਤ ਲੋਕ ਇਸ ਜਲਸੇ ਵਿਚ ਸ਼ਾਮਿਲ ਹੋਏ ਤਾਂ ਇਸ ਦੀ ਆਪ ਨੇ ਬਹੁਤ ਆਲੋਚਨਾ ਤੇ ਨਿੰਦਾ ਕੀਤੀ ਅਤੇ ਕਿਹਾ ਕਿ ਰਾਜਾ ਜਾਂ ਰਾਣੀ ਤਾਂ ਸਾਡੇ ਦੁਸ਼ਮਨ ਹਨ ਉਨ੍ਹਾਂ ਦੀ ਮੌਤ ਉਤੇ ਸਾਡਾ ਇੰਝ ਮਾਤਮ ਕਰਨਾ ਜਾਂ ਸ਼ੋਕ ਸਭਾਵਾਂ ਕਰਨਾ ਸਾਡੀ ਮਾਨਸਕ ਗੁਲਾਮੀਂ ਦਾ ਪ੍ਰਤੀਕ ਹੈ। ਇਸ ਉਪਰੰਤ ਜਿਸ ਦਿਨ ਐਡਵਰਡ ਸਤਵੇਂ ਦੀ ਤਾਜਪੋਸ਼ੀ ਦੀ ਰਸਮ ਹੋਣੀ ਸੀ ਤਾਂ ਝੰਡੀਆਂ ਨਾਲ ਪੰਡਾਲ ਸਜਾਇਆ ਗਿਆ। ਦੀਵਾਰਾਂ ਤੇ ਥਾਂ-ਥਾਂ ਮੋਟੇ ਅੱਖਰਾਂ ਵਿਚ ਲਿਖੇ ਹੋਏ ਪੋਸਟਰ ਚਪਕਾਏ ਗਏ। ਆਪ ਨੇ ਉਹੀ ਆਵਾਜ਼ ਵਿਚ ਲੋਕਾਂ ਨੂੰ ਚੌਕਨਿਆ ਕੀਤਾ ਕਿ ਤੁਸੀਂ ਲੋਕ ਇਕ ਅਜਿਹੇ ਬਾਦਸ਼ਾਹ ਦਾ ਜਸ਼ਨ ਮਨਾ ਰਹੇ ਹੋ ਜਿਸ ਨੇ ਤੁਹਾਡੇ ਦੇਸ਼ ਨੂੰ ਗੁਲਾਮ ਬਣਾ ਰੱਖਿਆ ਹੈ। ਤੁਹਾਡੇ ਵਲੋਂ ਖੁਸ਼ੀ ਦੇ ਇਹ ਜਸ਼ਨ ਤੁਹਾਡੀ ਗੁਲਾਮੀ ਨੂੰ ਹੋਰ ਮਜ਼ਬੂਤ ਬਣਾਉਣ ਵਲ ਇਕ ਕਦਮ ਹੈ।
1904 ਵਿੱਚ ਵੀਰ ਸਾਵਰਕਰ ਨੇ ਮਿਤਰ ਮੇਲਾ ਦਾ ਇਕ ਜਸ਼ਨ ਮਨਾਇਆ ਜਿਸ ਵਿਚ ਦੇਸ਼ ਦੇ ਲਗਭਗ 200 ਕ੍ਰਾਂਤੀਕਾਰੀ ਸ਼ਾਮਿਲ ਹੋਏ। ਇਸ ਅਵਸਰ ਤੇ ਪਾਰਟੀ ਦਾ ਨਾਂ ਬਦਲ ਕੇ ਮੇਜ਼ਨੀ ਦੇ ‘ਵਿਨਰਨ ਇਟਲੀ’ ਵਾਂਗ ‘ਅਭਿਨਵ ਭਾਰਤ’ ਰੱਖ ਦਿੱਤਾ ਗਿਆ।
1905 ਵਿਚ ਬੰਗਾਲ ਦੀ ਵੰਡ ਵੇਲੇ ਉਥੇ ਬੜੇ ਜ਼ੋਰ ਸ਼ੋਰ ਨਾਲ ਅੰਦੋਲਨ ਚਲਾਇਆ ਗਿਆ ਜਿਸ ਦਾ ਪ੍ਰਭਾਵ ਮਹਾਰਾਸ਼ਟਰ ਤੇ ਵੀ ਪਿਆ। ਵਿਦੇਸ਼ੀ ਮਾਲ ਦੇ ਬਾਈਕਾਟ ਦੇ ਹੱਕ ਵਿੱਚ ਪ੍ਰਦਰਸ਼ਨ ਹੋਣ ਲੱਗੇ। ਉਸ ਵੇਲੇ ਆਪ ਬੰਬਈ ਦੇ ਫਰਗੂਸਨ ਕਾਲਿਜ ਵਿਚ ਪੜ੍ਹ ਰਹੇ ਸਨ ਅਤੇ ਲੋਕਮਾਨਿਆ ਬਾਲ ਗੰਗਾਧਰ ਤਿਲਕ ਦਾ ਪ੍ਰਭਾਵ ਕਬੂਲ ਚੁਕੇ ਹਨ। ਇਸੇ ਦੌਰਾਨ ਆਪ ਨੇ ਬਹੁਤ ਸਾਰੇ ਕ੍ਰਾਂਤੀਕਾਰੀ ਸਾਥੀਆਂ ਨੂੰ ਨਾਲ ਲੈ ਕੇ ਬਾਜ਼ਾਰਾਂ ਵਿੱਚ ਵਿਦੇਸ਼ੀ ਮਾਲ ਦੀ ਹੋਲੀ ਖੇਡੀ। ਆਪ ਦੇ ਵੱਡੇ ਭਰਾ ਗਣੇਸ਼ ਸਾਵਰਕਰ ਵੀ ਕ੍ਰਾਂਤੀਕਾਰੀ ਹੀ ਸਨ। ਉਹ ਇਹ ਨਹੀਂ ਜਾਣਦੇ ਸਨ ਕਿ ਕੇਵਲ ਕਪੜਿਆਂ ਦੀ ਹੀ ਹੋਲੀ ਖੇਡੀ ਜਾਵੇ। ਉਹ ਤਾਂ ਬ੍ਰਿਟਿਸ਼ ਸਾਮਰਾਜ ਦੀ ਹੋਲੀ ਵੀ ਖੇਡਨਾ ਚਾਹੁੰਦੇ ਸਨ । ਇਸ ਅਵਸਰ ਤੇ ਲੋਕਮਾਨਿਆ ਤਿਲਕ ਨੇ ਜ਼ੋਰਦਾਰ ਭਾਸ਼ਣ ਦਿੱਤਾ ਜਿਸ ਵਿਚ ਉਨ੍ਹਾਂ ਵੀਰ ਸਾਵਰਕਰ ਦੀ ਵਧ ਚੜ੍ਹ ਕੇ ਪ੍ਰਸੰਸ਼ਾ ਕੀਤੀ। ਕਾਲਿਜ ਦੇ ਪ੍ਰਿੰਸੀਪਲ ਨੇ ਆਪ ਨੂੰ ਇਸ ਲਹਿਰ ਵਿਚ ਭਾਗ ਲੈਣ ਦੇ ਦੋਸ਼ ਵਿਚ ਕਾਲਿਜ ਵਿਚੋਂ ਕੱਢ ਦਿੱਤਾ। 1905 ਵਿਚ ਆਪ ਗੁਰੂ ਪਰਮ ਹੰਸ ਜੀ ਦੇ ਪ੍ਰਭਾਵ ਹੇਠ ਆ ਗਏ। ਉਹ ਪੂਰੇ ਭਾਰਤ ਦਾ ਦੌਰਾ ਕਰ ਚੁੱਕੇ ਸਨ। ਉਨ੍ਹਾਂ ਨੇ ਭਾਸ਼ਣਾਂ ਵਿਚ ਅੰਗਰੇਜ਼ਾਂ ਦੀ ਵਿਰੋਧਤਾ ਵਧੇਰੇ ਝਲਕਦੀ ਸੀ। ਪੂਨਾ ਵਿਚ ਇਕ ਸਭਾ ਹੋਈ ਜਿਸ ਵਿਚ ਫਰਗੂਸਨ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਏ ਜਿਨ੍ਹਾਂ ਦੀ ਗਿਣਤੀ ਨੌਂ ਸੀ।
ਕਿਸੇ ਨਾ ਕਿਸੇ ਤਰ੍ਹਾਂ ਆਪ ਨੇ 1906 ਵਿਚ ਬੰਬਈ ਯੂਨੀਵਰਸਿਟੀ ਤੋਂ ਬੀ. ਏ. ਕਰ ਲਈ ਤਾਂ ਲੋਕਮਾਨਿਆ ਤਿਲਕ ਦੇ ਜਤਨਾਂ ਸਦਕਾ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ 1906 ਵਿਚ ਆਪ ਨੂੰ ਲੰਦਨ ਬੁਲਾ ਲਿਆ। ਉਨ੍ਹਾਂ ਦੇ ਬੁਲਾਵੇ ਤੇ ਹੀ ਆਪ 22 ਸਾਲ ਦੀ ਉਮਰ ਵਿਚ ਵਕਾਲਤ ਦੀ ਸਿਖਿਆ ਪ੍ਰਾਪਤ ਕਰਨ ਲਈ 1906 ਵਿਚ ਲੰਦਨ ਚਲੇ ਗਏ ਜਿਥੇ ਆਪ ਦੀ ਭੇਂਟ ਕ੍ਰਾਂਤੀਕਾਰੀਆਂ ਦੇ ਗੁਰੂ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਹੋਈ ਜਿਨ੍ਹਾਂ ਹਿੰਦੋਸਤਾਨੀ ਦੇਸ਼ ਭਗਤਾਂ ਦੀ ਸਿੱਖਿਆ ਲਈ ਕਈ ਵਜੀਫੇ ਜਾਰੀ ਕਰ ਰੱਖੇ ਸਨ। ਇਨ੍ਹਾਂ ਵਿਚੋਂ ਹੀ ਇਕ ਵਜੀਫ਼ਾ ਲੋਕਮਾਨਿਆ ਦੀ ਸਿਫਾਰਸ਼ ਤੇ ਆਪ ਨੂੰ ਵੀ ਦਿਤਾ ਗਿਆ। 28 ਮਈ 1906 ਨੂੰ ਵੀਰ ਸਾਵਰਕਰ ਵਲਾਇਤ ਲਈ ਰਵਾਨਾ ਹੋ ਗਏ। ਜਾਣ ਵੇਲੇ ਆਪਣੇ ਸਾਥੀਆਂ ਤੇ ਹਿੰਦੋਸਤਾਨੀਆਂ ਨੂੰ ਇਹ ਸੰਦੇਸ਼ ਦਿੱਤਾ, “ਪਬਲਿਕ ਨੂੰ ਜੱਥੇਬੰਦ ਕਰੋ । ਇਕੋ ਹੀ ਵਿਚਾਰ ਅਧੀਨ ਲੋਕਾਂ ਨੂੰ ਉਕਸਾਹਟ ਵਿਚ ਲਿਆਉ ਅਤੇ ਆਪਣੀ ਸਾਰੀ ਤਾਕਤ ਨਾਲ ਮਲੇਛਾਂ ਤੇ ਹੱਲਾ ਬੋਲ ਦਿਉ।
ਸਾਵਰਵਰ ਦਾ ਇਹ ਇਰਾਦਾ ਸਪੱਸ਼ਟ ਸੀ ਕਿ ਸਿਰਫ ਸਵਦੇਸ਼ੀ ਬਾਈਕਾਟ ਨਾਲ ਕੰਮ ਨਹੀਂ ਚਲਣ ਵਾਲਾ ਬਲਕਿ ਇਸ ਤੋਂ ਹੋਰ ਅਗੇ ਜਾਣਾ ਹੋਵੇਗਾ। ਅਭਿਨਵ ਸੋਸਾਇਟੀ ਹੁਣ ਕਾਫੀ ਫੈਲ ਚੁਕੀ ਸੀ ਅਤੇ ਇਸ ਦੇ ਮੈਂਬਰ ਕੁਝ ਕਰ ਗੁਜ਼ਰਣ ਨੂੰ ਤਿਆਰ ਬੈਠੇ ਸਨ ਪਰ ਸਾਵਰਰ ਤਾਂ ਲੰਦਨ ਪਹੁੰਚ ਚੁੱਕੇ ਸਨ । ਉਹ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਮਿਲਕੇ ਇੰਕਲਾਬੀ ਕੰਮ ਵਿਚ ਪੂਰੇ ਜੋਸ਼ ਨਾਲ ਜੁੱਟ ਚੁੱਕੇ ਸਨ। ਉਥੇ ਆਪ ਨੇ ਨਾਲ ਹੀ ਬੈਰਿਸਟਰੀ ਦੀ ਪ੍ਰੀਖਿਆ ਵਧੀਆ ਪੋਜ਼ੀਸ਼ਨ ਨਾਲ ਪਾਸ ਕੀਤੀ। ਪਰ ਡਿਗਰੀ ਪ੍ਰਾਪਤ ਨ ਕਰ ਸਕੇ ਕਿਉਂਕਿ ਡਿਗਰੀ ਪ੍ਰਾਪਤ ਕਰਨ ਲਈ ਸਰਕਾਰ ਦੀ ਵਫਾਦਾਰੀ ਦੀ ਸਹੁੰ ਚੁਕਣੀ ਪੈਂਦੀ ਸੀ ਜਿਸ ਲਈ ਆਪ ਤਿਆਰ ਨਹੀਂ ਸਨ। ਆਪ ਦੀ ਇਕਲਾਬੀ ਪਾਰਟੀ ਦੀਆਂ ਸ਼ਾਖ਼ਾਵਾਂ ਫਰਾਂਸ ਜਰਮਨੀ ਤੇ ਦੂਜੇ ਹੋਰ ਯੂਰਪੀ ਦੇਸ਼ਾਂ ਵਿਚ ਸਥਾਪਤ ਹੋਣ ਲਗ ਪਈਆਂ। ਸ਼ਿਆਮ ਜੀ ਕ੍ਰਿਸ਼ਨ ਵਰਮਾ ਵਰਗਾ ਯੋਗ ਗੁਰੂ ਪਾ ਕੇ ਸਾਵਰਕਰ ਦੇ ਹੌਸਲੇ ਹੋਰ ਬੁਲੰਦ ਹੋ ਗਏ। ਇਨ੍ਹਾਂ ਦਿਨਾਂ ਵਿਚ ਹੀ ਉੱਥੇ ਲਾਲਾ ਹਰਦਿਆਲ ਵੀ ਆ ਗਏ। ਉਥੇ ਹੀ ਹਿੰਦੋਸਤਾਨੀਆਂ ਦੇਸ਼ ਭਗਤਾਂ ਨੇ ਸ਼ਿਆਮ ਜੀ ਦੀ ਅਗਵਾਈ ਵਿਚ 1 ਜੁਲਾਈ 1905 ਨੂੰ ਇੰਡੀਆ ਹਾਊਸ ਦੀ ਬੁਨਿਆਦ ਰੱਖੀ ਜਿਸ ਦਾ ਮੰਤਵ ਵਲਾਇਤ ਵਿਚ ਪੜ੍ਹਨ ਲਈ ਆਉਣ ਵਾਲੇ ਭਾਰਤੀ ਨੌਜਵਾਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਪ੍ਰਭਾਵ ਤੋਂ ਦੂਰ ਰੱਖਣਾ ਸੀ ਅਤੇ ਇੰਕਲਾਬੀ ਭਾਵਨਾ ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਭਾਵਤ ਕਰਕੇ ਦੇਸ਼ ਦੀ ਆਜ਼ਾਦੀ ਲਈ ਚਿਣਗ ਉਨ੍ਹਾਂ ਦੇ ਦਿਲਾਂ ਵਿਚ ਪੈਦਾ ਕਰਨਾ ਸੀ। ਇਕਲਾਬੀਆਂ ਨੂੰ ਨ ਕੇਵਲ ਕਲਮ ਰਾਹੀਂ ਇੰਕਲਾਬ ਲਿਆਉਣ ਲਈ ਤਿਆਰ ਕੀਤਾ ਗਿਆ ਸਗੋਂ ਹਥਿਆਰ ਨਾਲ ਲੜਾਈ ਲਈ ਵੀ ਉਨ੍ਹਾਂ ਨੂੰ ਤਿਆਰ ਕੀਤਾ ਗਿਆ। ਇਸ ਮੰਤਵ ਲਈ ਹੇਮ ਚੰਦਰ ਦਾਸ ਅਤੇ ਦੂਜੇ ਇਕਲਾਬੀਆਂ ਨੂੰ ਬੰਬ ਬਣਾਉਣਾ ਸਿਖਣ ਲਈ ਰੂਸ ਭੇਜਿਆ ਗਿਆ। ਇਥੇ ਵੀਰ ਸਾਵਰਕਰ ਨੇ ਇਕ ਫਰਾਂਸੀਸੀ ਇੰਕਲਾਬੀ ਕੋਲੋਂ ਬੰਬ ਬਣਾਉਣ ਦੀ ਜਾਚ ਸਿਖ ਲਈ ਅਤੇ ਲਿਖ ਕੇ ਤੇ ਛਾਪ ਕੇ ਇਸ ਨੂੰ ਹਿੰਦੋਸਤਾਨ ਕ੍ਰਾਂਤੀਕਾਰੀਆਂ ਕੋਲ ਭੇਜ ਦਿੱਤਾ। ਮਹਾਰਾਸ਼ਟਰ ਦੇ ਮਸ਼ਹੂਰ ਇੰਕਲਾਬੀ ਵੀ ਆਪ ਨੂੰ ਇਥੇ ਹੀ ਮਿਲੇ। ਕ੍ਰਾਂਤੀਕਾਰੀ ਸਾਹਿਤ ਵੀ ਨਾਲ-ਨਾਲ ਤਿਆਰ ਹੁੰਦਾ ਰਿਹਾ। ਉਨ੍ਹਾਂ ਦਿਨ੍ਹਾਂ ਵਿਚ ਹਿੰਦੋਸਤਾਨੀ ਇੱਕਲਾਬੀਆਂ ਦੇ ਸਾਹਮਣੇ ਇਟਲੀ ਅਤੇ ਆਇਰਲੈਂਡ ਦੇ ਕ੍ਰਾਂਤੀਕਾਰੀ ਦੇ ਕਾਰਨਾਮੇ ਸਨ। ਇਟਲੀ ਦੇ ਜੋਜ਼ਫ ਮੇਜ਼ਨੀ ਅਤੇ ਗੇਰਮੀ ਬਾਲਦੀ ਦੀਆਂ ਕਾਰਵਾਈਆਂ ਹਿੰਦੋਸਤਾਨੀ ਦੇਸ਼ ਭਗਤਾਂ ਲਈ ਪਥ ਪ੍ਰਦਸ਼ਕ ਦਾ ਕੰਮ ਕਰ ਰਹੀਆਂ ਸਨ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਲੰਡਨ ਵਿਚ ਅੰਗਰੇਜ਼ੀ ਭਾਸ਼ਾ ਵਿਚ ਇੰਡੀਅਨ ਸ਼ੋਸ਼ੋਲੋਜਿਸਟ ਨਾਂ ਦਾ ਮਾਸਿਕ ਪੱਤਰ ਕੱਢਿਆ। ਦਸੰਬਰ 1907 ਦੇ ਪਰਚੇ ਵਿਚ ਇਕ ਲੇਖ ਛਪਿਆ ਜਿਸ ਵਿਚ ਖੁਲ੍ਹਮ ਖੁੱਲ੍ਹਾ ਲਿਖਿਆ ਸੀ, “ਇੰਝ ਲਗਦਾ ਹੈ ਕਿ ਹਿੰਦੋਸਤਾਨ ਵਿਚ ਆਜ਼ਾਦੀ ਦੀ ਲਹਿਰ ਸਿਰਫ਼ ਖ਼ੁਫੀਆ ਤੌਰ ਤੇ ਹੀ ਚਲਾਈ ਜਾ ਸਕਦੀ ਹੈ ਅਤੇ ਬ੍ਰਿਟਿਸ ਸਰਕਾਰ ਨੂੰ ਤਦ ਹੀ ਅਕਲ ਆ ਸਕਦੀ ਹੈ ਜਦੋਂ ਰੂਸੀ ਢੰਗ ਬੜੇ ਜ਼ੋਰਦਾਰ ਤਰੀਕੇ ਨਾਲ ਅਪਨਾਏ ਜਾਣਗੇ। ਪਰ ਇਸ ਸਬੰਧ ਵਿਚ ਇਕ ਗੱਲ ਧਿਆਨ ਵਿਚ ਰੱਖਣੀ ਹੋਵੇਗੀ ਕਿ ਰੂਸੀ ਢੰਗ ਦੀ ਵਰਤੋਂ ਤੋਂ ਪਹਿਲਾਂ ਅੰਗਰੇਜ਼ ਭਗਤ ਹਿੰਦੋਸਤਾਨੀਆਂ ਤੇ ਹਮਲਾ ਹੋਣਾ ਚਾਹੀਦਾ ਹੈ ਬਾਦ ਵਿਚ ਅੰਗਰੇਜਾਂ । ਵੀਰ ਸਾਵਰਕਰ 1857 ਦੇ ਗ਼ਦਰ ਦੇ ਇਤਿਹਾਸ ਦੀ ਖੋਜ ਵਿਚ ਬਹੁਤ ਰੁਚੀ ਲੈ ਰਹੇ ਸਨ। ਉਨ੍ਹਾਂ ਉਸ ਨੂ ਗ਼ਦਰ ਦੀ ਬਜਾਏ ਆਜ਼ਾਦੀ ਦੀ ਪਹਿਲੀ ਲੜਾਈ ਦਾ ਨਾਂ ਦਿੱਤਾ। 10 ਮਈ 1907 ਨੂੰ ਇਸ ਲੜਾਈ ਦੀ ਗੋਲਡਨ ਜੁਬਲੀ ਮਨਾਉਣ ਦਾ ਸੁਝਾਅ ਰੱਖਿਆ ਗਿਆ। ਇਨ੍ਹਾਂ ਦਿਨ੍ਹਾਂ ਵਿਚ ਇੰਡੀਆ ਹਾਊਸ ਭਾਰਤੀ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਚੁੱਕਿਆ ਸੀ।
ਵੀਰ ਸਾਵਰਕਰ ਨੇ ਇਸ ਜਸ਼ਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਬਰਤਾਨੀਆਂ ਵਿਚ ਰਹਿਣ ਵਾਲੇ ਹਿੰਦੋਸਤਾਨੀਆਂ ਨੇ ਇੰਨਾ ਵਧੀਆ ਤੇ ਪ੍ਰਭਾਵਸ਼ਾਲੀ ਜਸ਼ਨ ਪਹਿਲਾਂ ਕਦੀ ਨਹੀਂ ਮਨਾਇਆ ਸੀ। ਬਹੁਤ ਦਿਨਾਂ ਤੋਂ ਲੋਕ ਇਸ ਜਸ਼ਨ ਦਾ ਇੰਤਜ਼ਾਰ ਕਰ ਰਹੇ ਸਨ। ਮਈ ਦੇ ਸ਼ੁਰੂ ਵਿਚ ਹੀ ਵਰਕਰਾਂ ਨੇ ਗਲੀ-ਗਲੀ ਘਰ-ਘਰ ਜਾਕੇ ਹਿੰਦੋਸਤਾਨੀਆਂ ਨੂੰ ਇਸ ਜਸ਼ਨ ਵਿਚ ਸ਼ਾਮਿਲ ਹੋਣ ਦੀ ਪ੍ਰੇਰਨਾ ਦੇਣੀ ਸ਼ੁਰੂ ਕਰ ਦਿੱਤੀ ਸੀ। ਆਖ਼ਿਰਕਾਰ 10 ਮਈ 1907 ਨੂੰ ਇੰਡੀਆਂ ਹਾਊਸ ਦੀਆਂ ਸੜਕਾਂ ਤੇ ਹਿੰਦੋਸਤਾਨੀ-ਹੀ-ਹਿੰਦੋਸਤਾਨੀ ਨਜ਼ਰ ਆਉਣ ਲੱਗੇ। ਇੰਡੀਆਂ ਹਾਊਸ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ । ਲਾਲ ਪਰਦਆਂ ਤੇ ਝੰਡੀਆਂ ਅਤੇ ਫੁਲ ਮਾਲਾਵਾਂ ਲਪੇਟੀਆਂ ਹੋਈਆਂ ਸਨ। ਸੁਨਹਿਰੀ ਅੱਖਰਾਂ ਵਿਚ 1857 ਦੇ ਸ਼ਹੀਦਾਂ ਬਹਾਦੁਰ ਸ਼ਾਹ ਜ਼ਫ਼ਰ, ਨਾਨਾ ਸਾਹਿਬ, ਰਾਣੀ ਝਾਂਸੀ, ਰਾਜਾ ਕੰਵਰ ਸਿੰਘ, ਤਾਂਤਿਆ ਟੋਪੇ ਅਤੇ ਅਹਿਮਦ ਸ਼ਾਹ ਦੇ ਨਾਂ ਲਿਖੇ ਹੋਏ ਸਨ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਰਾਸ਼ਟਰੀ ਗੀਤ ਨਾਲ ਇਸ ਜਸ਼ਨ ਦਾ ਸ਼ੁਭ ਆਰੰਭ ਕੀਤਾ। ਬੜੇ ਜ਼ੋਰ ਸ਼ੋਰ ਨਾਲ ਬੰਦੇ ਮਾਤਰਮ ਦੇ ਨਾਅਰੇ ਲਾਏ ਗਏ। ਸਾਢੇ ਚਾਰ ਵਜੇ ਇਸ ਜਸ਼ਨ ਦੇ ਪ੍ਰਧਾਨ ਸਰਦਾਰ ਸਿੰਘ ਰਾਣਾ ਜੋ ਉਸ ਸਮੇਂ ਪੈਰਸ ਵਿਚ ਰਹਿ ਰਹੇ ਸਨ ਕੁਝ ਲੀਡਰਾਂ ਸਮੇਤ ਪੰਡਾਲ ਵਿਚ ਪੁੱਜੇ ਅਤੇ ਮੈਡਮ ਕਾਮਾ ਨੇ ਸੰਦੇਸ ਸੁਣਾਇਆ। ਰਾਸ਼ਟਰੀ ਗੀਤ ਤੋਂ ਬਾਦ ਸ੍ਰੀ ਵੀ. ਵੀ. ਐਸ ਆਇਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਭਾ ਵਿਚ ਕੈਮਬਰਿਜ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਵਰਗੀਆਂ ਦੂਰ-ਦੁਰਾਡੇ ਦੀਆਂ ਯੂਨੀਵਰਸਿਟੀਆਂ ਤੋਂ ਹਿੰਦੋਸਤਾਨੀ ਬੜੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਏ ਸਨ । ਡਾਕਟਰ, ਐਡੀਟਰ, ਬੈਰਿਸਟਰ, ਮਾਸਟਰ, ਵਿਉਪਾਰੀ ਸਭ ਪੜ੍ਹੇ ਲਿਖੇ ਮਰਦ, ਔਰਤ, ਬੱਚੇ ਇਸ ਜਸ਼ਨ ਵਿਚ ਸ਼ਾਮਲ ਹੋਏ ਸਨ। ਵਿਦਿਆਰਥੀਆਂ ਨੇ ਟੋਪੀਆਂ ਹੱਥਾਂ ਵਿਚ ਲੈ ਕੇ ਚੰਦਾ ਇਕੱਠਾ ਕੀਤਾ। ਪ੍ਰਧਾਨ ਸਰਦਾਰ ਸਿੰਘ ਰਾਣਾ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਦਾਨ ਵਿਚ ਦਿੱਤੀ । ਜਦੋਂ ਜਸ਼ਨ ਦੀ ਕਾਰਵਾਈ ਖ਼ਤਮ ਹੋ ਗਈ ਤਾਂ ਸ੍ਰੀਮਤੀ ਦੱਤ ਨੇ ਕੌਮੀ ਗੀਤ ਗਾਇਆ। 1857 ਦੀ ਯਾਦ ਵਿਚ ਲੰਗਰ ਲਗਾਇਆ ਗਿਆ।
ਕੁਝ ਮੁੰਡਿਆਂ ਨੇ 1857 ਦੇ ਬੈਜ ਮੋਢਿਆਂ ਤੇ ਲਗਾਏ ਹੋਏ ਸਨ ਜਿਸ ਕਾਰਣ ਕਾਲਜ ਵਿਚ ਝਗੜਾ ਖੜਾ ਹੋਇਆ। ਮੁੰਡੇ ਆਪਣੇ ਮੋਢਿਆਂ ਤੇ 1857 ਦੇ ਬਹਾਦਰਾਂ ਦੀ ਜੈ ਦੇ ਬਿਲੇ ਲਗਾਕੇ ਲੰਦਨ ਦੇ ਬਾਜ਼ਾਰਾਂ ਵਿਚ ਘੁੰਮ ਰਹੇ ਸਨ। ਅੰਗਰੇਜ਼ ਇਨ੍ਹਾਂ ਨੂੰ ਵੇਖ ਕੇ ਬਹੁਤ ਸਟਪਟਾਏ। ਅੰਗਰੇਜ਼ੀ ਅਖ਼ਬਾਰਾਂ ਨੇ ਵੀਰ ਸਾਵਰਕਰ ਨੂੰ ਜੀਅ ਭਰਕੇ ਕੋਸਿਆ। ਇਨ੍ਹਾਂ ਦਿਨਾਂ ਵਿਚ ਪੰਜਾਬ ਦੀ ਇਕ ਮਹਿਲਾ ਧੰਨ ਦੇਵੀ ਸਾਹਮਣੇ ਆਈ। ਉਸ ਨੇ ਇਹ ਐਲਾਨ ਕੀਤਾ ਕਿ ਜਿਹੜਾ ਵੀ ਹਿੰਦੋਸਤਾਨੀ ਦਲੇਰੀ ਅਤੇ ਜੋਸ਼-ਉ-ਖਰੋਸ਼ ਨਾਲ ਇੰਕਲਾਬੀ ਸਰਗਰਮੀਆਂ ਵਿਚ ਸ਼ਾਮਲ ਹੋਵੇਗਾ ਉਸ ਨੂੰ “ਯਾਰਾਨੇ ਹਿੰਦ” ਦੇ ਖਿਤਾਬ ਨਾਲ ਨਵਾਜਿਆ ਜਾਵੇਗਾ। ਇਨ੍ਹਾਂ ਘਟਨਾਵਾਂ ਤੋਂ ਬਾਅਦ ਅੰਗਰੇਜ਼ੀ ਸਰਕਾਰ ਦਾ ਹਿੰਦੋਸਤਾਨੀਆਂ ਪ੍ਰਤੀ ਵਤੀਰਾ ਹੋਰ ਵੀ ਸਖ਼ਤ ਹੋ ਗਿਆ । ਕੁਝ ਸਰਕਾਰੀ ਪਿਠੂਆਂ ਨੇ ਆਪਣੀ ਭਲਾਈ ਲਈ ਖੁਲ੍ਹ ਕੇ ਦੇਸ਼ ਭਗਤਾਂ ਦੀ ਵਿਰੋਧਤਾ ਕੀਤੀ। ਉਨ੍ਹਾਂ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਅਜਿਹੇ ਭਾਰਤੀ ਵਿਦਿਆਰਥੀ ਨਾਲ ਨਹੀਂ ਹਨ। ਅਜਿਹੇ ਲੋਕ ਸਾਵਰਕਰ ਵਰਗੇ ਹਿੰਦੋਸਤਾਨੀਆਂ ਨੂੰ ਕਦੋਂ ਪਸੰਦ ਕਰਦੇ ਸਨ। ਇਨ੍ਹਾਂ ਅੰਗਰੇਜ਼ੀ ਪਿੱਠੂਆਂ ਨੇ ਲੰਦਨ ਦੇ ਕੈਕਸਟਨ ਹਾਲ ਵਿਚ ਆਪਣੀ ਵਫ਼ਾਦਾਰੀ ਵਿਖਾਉਣ ਲਈ ਇਕ ਮੀਟਿੰਗ ਬੁਲਾਈ ਅਤੇ ਹਿੰਦੋਸਤਾਨੀ ਦੇਸ਼ ਭਗਤਾਂ ਦੇ ਨੇਕ ਕੰਮਾਂ ਦੀ ਆਲੋਚਨਾ ਕਰਨੀ ਚਾਹੀ। ਪਰੰਤੂ ਅਜਿਹਾ ਕੋਈ ਮਤਾ ਪਾਸ ਨ ਹੋ ਸਕਿਆ। ਕਿਉਂਕਿ ਹਰ ਬੋਲਣ ਵਾਲੇ ਦੇ ਉਠਣ ਤੇ ਜ਼ੋਰਦਾਰ ਤਾਲੀਆਂ ਵਜਾਈਆਂ ਜਾਂਦੀਆਂ ਸਨ। ਹੁਣ ਇਹ ਗੱਲ ਖੁਲ੍ਹ ਕੇ ਸਾਹਮਣੇ ਆ ਗਈ ਕਿ ਵਲਾਇਤ ਵਿਚ ਰਹਿਣ ਵਾਲੇ ਹਿੰਦੋਸਤਾਨੀ ਦੋ ਧੜਿਆਂ ਵਿਚ ਵੰਡੇ ਹੋਏ ਸਨ ਅਤੇ ਅੰਗਰੇਜ਼ੀ ਹਕੂਮਤ ਇਨ੍ਹਾਂ ਹਿੰਦੋਸਤਾਨੀ ਦੇਸ਼ ਭਗਤਾਂ ਦੇ ਪਿੱਛੇ ਪੈ ਗਈ। ਪਰੰਤੂ ਵੀਰ ਸਾਵਰਕਰ ਅਜਿਹੇ ਮਾਹੌਲ ਤੋਂ ਘਬਰਾਉਣ ਵਾਲੇ ਨਹੀਂ ਸਨ। ਇੰਕਲਾਬੀਆਂ ਨੇ ਬੰਬ ਅਤੇ ਪਿਸਤੌਲ ਦੇ ਨਾਲ-ਨਾਲ ਇੰਕਲਾਬੀ ਲਿਟਰੇਚਰ ਦਾ ਵੀ ਧਿਆਨ ਆਇਆ। ਸਾਰੇ ਦੇਸ਼ਾਂ ਦੇ ਇਕਲਾਬੀ ਇਸ ਗੱਲ ਵਿਚ ਵਿਸ਼ਵਾਸ਼ ਰੱਖਦੇ ਸਨ ਕਿ ਲਿਟਰੇਚਰ ਵਿੱਚ ਇੰਕਲਾਬ ਨੂੰ ਅੱਗੇ ਵਧਾਉਣ। ਉਸ ਨੂੰ ਜੋਸ਼ ਦਬਾਉਣ ਅਤੇ ਸੁਲਗਦੀ ਹੋਈ ਚਿੰਗਾਰੀ ਨੂੰ ਬਲਦੀ ਲਾਟ ਵਿਚ ਬਦਲਣ ਦੀ ਸ਼ਕਤੀ ਹੁੰਦੀ ਹੈ। ਇਸ ਨੇਕ ਕੰਮ ਲਈ ਵੀ ਵੀਰ ਸਾਵਰਕਰ ਛਾਤੀ ਠੋਕ ਕੇ ਸਾਮਣੇ ਆਏ ਅਤੇ 1857 ਦੀ ਲੜਾਈ ਦਾ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਆਪਣੇ ਉਪਰ ਲਈ। ਇਸ ਮੰਤਵ ਲਈ ਉਨ੍ਹਾਂ ਲੰਦਨ ਦੀ ਇਕ ਮਸ਼ਹੂਰ ਲਾਇਬਰੇਰੀ ਦਾ ਬੜੀ ਦਿਲਚਸਪੀ ਅਤੇ ਗ਼ੌਰ ਨਾਲ ਅਧਿਅਨ ਕੀਤਾ ਅਤੇ ਤਵਾਰੀਖੀ ਘਟਨਾਵਾਂ ਨੂੰ ਨੋਟ ਕਰਕੇ ਇਸ ਇਤਿਹਾਸ ਨੂੰ ਲਿਖਣਾ ਸ਼ੁਰੂ ਕੀਤਾ। ਵੀਰ ਸਾਵਰਕਰ ਦੇ ਕੋਲ ਬਹੁਤ ਸਾਰੇ ਇੰਕਲਾਬੀ ਆ ਗਏ। ਸਭ ਤੋਂ ਪਹਿਲਾਂ ਉਨ੍ਹਾਂ ਇਸ ਲੜਾਈ ਦਾ ਇਤਿਹਾਸ ਮਰਾਠੀ ਭਾਸ਼ਾ ਵਿੱਚ ਲਿਖਣਾ ਸ਼ੁਰੂ ਕੀਤਾ ਫਿਰ ਆਪਨੇ ਇਸ ਮਰਾਠੀ ਮਸੌਦੇ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਕੇ ਲੰਦਨ ਵਿਚ ਫਰੀ ਇੰਡੀਆ ਸੋਸਾਇਟੀ ਦੇ ਮੈਂਬਰਾਂ ਨੂੰ ਸੁਣਾਇਆ ਕਰਦੇ ਸਨ। ਇਸ ਗੱਲ ਦਾ ਸਕਾਟਲੈਂਡ ਯਾਰਡ ਪੁਲਿਸ ਨੂੰ ਪਤਾ ਲੱਗ ਗਿਆ। ਉਸ ਦੇ ਏਜੰਟਾਂ ਨੇ ਇਕ ਵਾਰ ਇਸ ਮਰਾਠੀ ਪਰਚੇ ਨੂੰ ਕਿਸੇ ਨ ਕਿਸੇ ਢੰਗ ਨਾਲ ਚੁਰਾ ਲਿਆ। ਉਸ ਉਪਰੰਤ ਇਹ ਮਰਾਠੀ ਖਰੜਾ ਛਪਣ ਲਈ ਹਿੰਦੋਸਤਾਨ ਭੇਜ ਦਿੱਤਾ ਗਿਆ ਪਰ ਪ੍ਰੈਸ ਵਾਲਿਆਂ ਨੇ ਅੰਗਰੇਜ਼ਾਂ ਦੇ ਡਰ ਤੋਂ ਇਸ ਪਰਚੇ ਨੂੰ ਛਾਪਣ ਤੋਂ ਨਾਂਹ ਕਰ ਦਿੱਤੀ। ਅੰਤ ਵਿਚ ਇਕ ਅਭਿਨਵ ਭਾਰਤ ਸੋਸਾਇਟੀ ਦੇ ਨੌਜਵਾਨ ਪ੍ਰੈਸ ਵਾਲੇ ਨੇ ਇਸ ਖਰੜੇ ਨੂੰ ਛਾਪਣ ਦੀ ਜ਼ਿੰਮੇਵਾਰੀ ਆਪਣੇ ਉਪਰ ਲੈ ਲਈ ਪਰੰਤੂ ਪੁਲਿਸ ਨੂੰ ਵੀ ਇਸ ਦੀ ਸੂਹ ਮਿਲ ਗਈ। ਸਮੂਹ ਮਰਾਠੀ ਛਾਪੇਖਾਨਿਆਂ ਤੇ ਇਕ ਦਮ ਛਾਪਾ ਮਾਰਿਆ ਗਿਆ। ਪਰੰਤੂ ਖੁਸ਼ਕਿਸਮਤੀ ਨਾਲ ਇਕ ਪੁਲਿਸ ਅਫਸਰ ਨੇ ਛਾਪਾ ਪੈਣ ਤੋਂ ਪਹਿਲਾਂ ਹੀ ਉਸ ਛਾਪੇ ਖਾਨੇ ਦੇ ਮਾਲਕ ਨੂੰ ਸੂਚਿਤ ਕਰ ਦਿੱਤਾ। ਇਸ ਪ੍ਰਕਾਰ ਇਹ ਮਸੌਦਾ ਪੁਲਿਸ ਦੇ ਹੱਥ ਲਗਣ ਤੋਂ ਬਚ ਗਿਆ। ਬਾਅਦ ਵਿਚ ਇਹ ਖਰੜਾ ਜਰਮਨੀ ਵਿਚ ਵੀ ਨ ਛਪ ਸਕਿਆ ਕਿਉਂਕਿ ਉਥੇ ਮਰਾਠੀ ਭਾਸ਼ਾ ਦੀ ਕੋਈ ਪ੍ਰੈਸ ਹੀ ਨਹੀਂ ਸੀ। ਆਖ਼ਰ ਇਸ ਖਰੜਾ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾਉਣ ਦਾ ਫੈਸਲਾ ਹੋਇਆ। ਲੰਦਨ ਵਿਚ ਗਏ ਹੋਏ ਮਹਾਰਾਸ਼ਟਰ ਦੇ ਆਈ. ਸੀ. ਐਸ. ਵਿਦਿਆਰਥੀਆਂ ਵਲੋਂ ਇਸ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਸ਼ੁਰੂ ਕੀਤਾ ਗਿਆ। ਵੀ. ਵੀ. ਐਸ ਆਇਰ ਦੀ ਸਰਪਰਸਤੀ ਹੇਠ ਅਨੁਵਾਦ ਦਾ ਕੰਮ ਸ਼ੁਰੂ ਹੋਇਆ ਅਤੇ ਇਸ ਨੂੰ ਪੈਰਸ ਵਿਚ ਛਪਵਾਉਣ ਦਾ ਫੈਸਲਾ ਹੋਇਆ। ਪਰੰਤੂ ਉਥੋਂ ਵੀ ਇਹ ਖਰੜਾ ਨ ਛਪ ਸਕਿਆ ਕਿਉਂਕਿ ਫਰਾਂਸ ਉਨਾਂ ਦਿਨੀਂ ਅੰਗਰੇਜ਼ੀ ਸਰਕਾਰ ਦੇ ਦਬਾਅ ਹੇਠ ਸੀ। ਚੋਰੀ ਛਿਪੇ ਇਹ ਕਿਤਾਬ ਹਾਲੈਂਡ ਤੋਂ ਛਪਣ ਲੱਗੀ। ਪਰੰਤੂ ਅੰਗਰੇਜ਼ੀ ਪੁਲਿਸ ਨੂੰ ਫਰਾਂਸ ਵਿਚ ਇਸ ਕਿਤਾਬ ਦੇ ਛਪਣ ਬਾਰੇ ਝਾਂਸਾ ਦਿੱਤਾ ਗਿਆ। ਛਪਣ ਉਪਰੰਤ ਇਸ ਦੀਆਂ ਕਾਪੀਆਂ ਫਰਾਂਸ ਲਿਆਂਦੀਆਂ ਗਈਆਂ ਜਿੱਥੇ ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਨੂੰ ਜ਼ਬਤ ਕਰ ਲਿਆ। ਸਾਵਰਕਰ ਨੇ ਲੰਦਨ ਟਾਈਮਜ਼ ਅਖ਼ਬਾਰ ਨੂੰ ਇਕ ਪੱਤਰ ਲਿਖਿਆ ਕਿ ਜੋ ਕਿਤਾਬ ਅੰਗਰੇਜ਼ਾਂ ਨੇ ਵੇਖੀ ਹੀ ਨਹੀਂ ਉਸ ਨੂੰ ਕਿਵੇਂ ਜ਼ਬਤ ਕੀਤਾ ਗਿਆ ਹੈ। ਲੰਡਨ ਟਾਈਮਜ਼ ਨੇ ਇਸ ਪੱਤਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਇਹ ਲਿਖਿਆ ਕਿ ਜਦੋਂ ਸਰਕਾਰ ਨੂੰ ਅਜਿਹੀ ਕਾਰਵਾਈ ਕਰਨੀ ਪੈਂਦੀ ਤਾਂ ਸਰਕਾਰ ਵਿੱਚ ਵੀ ਕੁਝ ਨ ਕੁਝ ਕਮੀ ਜ਼ਰੂਰ ਹੁੰਦੀ ਹੈ ਇਸ ਕਿਤਾਬ ਦੀਆਂ ਇਹ ਕਾਪੀਆਂ ਹਿੰਦੋਸਤਾਨ ਲਿਆ ਕੇ ਮੁਫਤ ਵੰਡੀਆਂ ਗਈਆਂ। ਇਨ੍ਹਾਂ ਕਿਤਾਬਾਂ ਨੂੰ ਹਿੰਦੋਸਤਾਨ ਲਿਆਉਣ ਵਾਲੇ ਸਰ ਸਿਕੰਦਰ ਹਿਆਤ ਖਾਂ ਸਨ ਜੋ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ।
29 ਦਸੰਬਰ 1908 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਸੀ। ਵੀਰ ਸਾਵਰਕਾਰ ਨੇ ਲੰਦਨ ਦੇ ਕੈਕਸਟਨ ਹਾਲ ਵਿਚ ਗੁਰੂ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ। ਭਾਰਤ ਦੇ ਕਈ ਕ੍ਰਾਂਤੀਕਾਰੀ ਤੇ ਹਿੰਦੋਸਤਾਨੀ ਸ਼ਾਮਿਲ ਹੋਏ। ਲਾਲਾ ਗੋਕਲਚੰਦ ਨਾਰੰਗ ਨੇ ਗੁਰੂ ਸਾਹਿਬ ਦੀਆਂ ਲਾਸਾਨੀ ਕੁਰਬਾਨੀਆਂ ਦੀ ਰਜਕੇ ਤਾਰੀਫ਼ ਕੀਤੀ ਅਤੇ ਲਾਲਾ ਲਾਜਪਤ ਰਾਏ ਨੇ ਵੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ। ਵੀਰ ਸਾਵਰਕਰ ਨੇ ਦੇਗ ਤੇਗ਼ ਫਤਿਹ ਦੇ ਅਰਥ ਸਮਝਾਉਂਦਿਆਂ ਦੱਸਿਆ ਕਿ ਦੇਗ ਦਾ ਮਤਲਬ ਲੰਗਰ, ਤੇਗ਼ ਦਾ ਮਤਲਬ ਤਲਵਾਰ ਅਤੇ ਫਤਹਿ ਦਾ ਮਤਲਬ ਜਿੱਤ ਹੈ। ਕੜਾਹ ਪ੍ਰਸਾਦ ਵੰਡਣ ਉਪਰੰਤ ਇਹ ਸਮਾਗਮ ਖਤਮ ਹੋ ਗਿਆ। ਲੰਦਨ ਵਿਚ ਰਹਿੰਦਿਆਂ ਵੀਰ ਸਾਵਰਕਰ ਨੇ ਗੁਰਮੁਖੀ ਭਾਸ਼ਾ ਸਿਖ ਲਈ ਅਤੇ ਆਦਿ ਗ੍ਰੰਥ ਨੂੰ ਪੜ੍ਹਨ ਦਾ ਸ਼ੌਕ ਹੋ ਗਿਆ। ਅੰਡੇਮਾਨ ਵਿਚ ਆਪ ਨੇ ਗੁਰੂ ਜੀ ਦੀ ਜੀਵਨੀ ਕਾਵਿ ਰੂਪ ਵਿਚ ਲਿਖੀ। ਕੈਦ ਦੌਰਾਨ ਹਮੇਸ਼ਾਂ ਆਪ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਰਹੇ। ਹੁਣ ਵੀਰ ਸਾਵਰਕਰ ਦੇ ਆਲੇ ਦੁਆਲੇ ਬਹੁਤ ਕ੍ਰਾਂਤੀਕਾਰੀ ਇਕਠੇ ਹੋ ਗਏ ਸਨ ਅਤੇ ਲੰਦਨ ਦਾ ਮਾਹੌਲ ਗਰਮ ਹੋ ਗਿਆ। ਸ਼ਿਆਮ ਜੀ ਕ੍ਰਿਸ਼ਨ ਵਰਮਾ ਲੰਦਨ ਛੱਡਕੇ ਪੈਰਸ ਚਲੇ ਗਏ। ਅੰਗਰੇਜ਼ੀ ਸਰਕਾਰ ਲੰਦਨ ਵਿਚ ਰਹਿ ਰਹੇ ਹਿੰਦੋਸਤਾਨੀਆਂ ਤੇ ਅਚਾਨਕ ਹੀ ਇਕੋ ਵਾਰ ਹੱਲਾ ਬੋਲਣ ਦੀ ਸੋਚ ਰਹੀ ਸੀ। ਇਸ ਦੌਰਾਨ ਹਿੰਦੋਸਤਾਨ ਵਿਚ ਵੀ ਕਈ ਘਟਨਾਵਾਂ ਵਾਪਰੀਆਂ । ਵਰਿੰਦਰ ਕੁਮਾਰ ਘੋਸ਼ ਵਾਲਾ ਅਲੀਪੁਰ ਸਾਜ਼ਿਸ਼ ਕੋਸ ਸਾਹਮਣੇ ਆ ਚੁੱਕਾ ਸੀ। 25 ਫਰਵਰੀ 1909 ਨੂੰ ਵੀਰ ਸਾਵਰਕਰ ਦੇ ਵੱਡੇ ਭਰਾ ਗਨੇਸ਼ ਸਾਵਰਕਰ ਨੂੰ ਬਾਗਿਆਨਾ ਕਵਿਤਾਵਾਂ ਲਿਖਣ ਤੇ ਪੜ੍ਹਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬ੍ਰਿਟਿਸ਼ ਸਰਕਾਰ ਵਿਰੁੱਧ ਐਲਾਨ-ਏ-ਜੰਗ ਦਾ ਮੁਕੱਦਮਾ ਚਲਾ ਕੇ 9 ਜੂਨ 1909 ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਅਤੇ ਨਾਲ ਹੀ ਉਨ੍ਹਾਂ ਦੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਜਦੋਂ ਇਹ ਖ਼ਬਰ ਲੰਦਨ ਪਹੁੰਚੀ ਤਾਂ ਯੁਵਾ ਵਰਗ ਨੂੰ ਗੁੱਸਾ ਆ ਗਿਆ। 20 ਜੂਨ ਦੀ ਇਕ ਮੀਟਿੰਗ ਵਿੱਚ ਵੀਰ ਸਾਵਰਕਰ ਨੇ ਐਲਾਨ ਕੀਤਾ ਕਿ ਹੁਣ ਅੰਗਰੇਜ਼ੀ ਸਰਕਾਰ ਨੇ ਡਰ ਅਤੇ ਭੈਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਂ ਇਸ ਦਾ ਜਵਾਬ ਵੀ ਇਸ ਨੂੰ ਇਸੇ ਭਾਸ਼ਾ ਵਿੱਚ ਦਿੱਤਾ ਜਾਵੇਗਾ। ਕਰਜ਼ਨ ਵਾਇਲੀ ਅੰਗਰੇਜ਼ ਅਫ਼ਸਰ ਜੋ ਇੰਡੀਆ ਹਾਊਸ ਦਾ ਇੰਚਾਰਜ ਸੀ, ਉਸ ਦੀ ਡਿਊਟੀ ਹਿੰਦੁਸਤਾਨ ਤੋਂ ਜਾ ਕੇ ਲੰਦਨ
ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਦੇਖ ਭਾਲ ਕਰਨਾ ਸੀ ਅਤੇ ਹਰ ਪ੍ਰਕਾਰ ਉਨ੍ਹਾਂ ਦੇ ਆਰਾਮ ਸੁੱਖ ਦਾ ਧਿਆਨ ਰੱਖਣਾ ਸੀ। ਹੁੰਦਾ ਇਹ ਸੀ ਕਿ ਇੰਡੀਆਂ ਹਾਊਸ ਵਿਚ ਰਹਿਣ ਵਾਲੇ ਹਿੰਦੋਸਤਾਨੀਆਂ ਦੀ ਜਾਸੂਸੀ ਕੀਤੀ ਜਾਂਦੀ ਸੀ । ਇਨ੍ਹਾਂ ਹਿੰਦੋਸਤਾਨੀਆਂ ਨੂੰ ਵੀ ਪਤਾ ਲਗ ਚੁੱਕਾ ਸੀ ਕਿ ਕਰਜ਼ਨ ਵਾਇਲੀ ਜਾਸੂਸੀ ਦਾ ਕੰਮ ਕਰਦਾ ਹੈ। ਵੇਖਣ ਵਿਚ ਤਾਂ ਉਹ ਹਿੰਦਸਤਾਨੀ ਵਜ਼ੀਰ ਦਾ ਬਾਡੀ ਗਾਰਡ ਸੀ ਅਸਲ ਵਿਚ ਉਹ ਹਿੰਦੋਸਤਾਨੀ ਵਿਦਿਆਰਥੀਆਂ ਦੀ ਹਰ ਹਰਕਤ ਨੇ ਨਿਗਾਹ ਰੱਖਦਾ ਸੀ। ਉਸ ਨੇ ਵੀਰ ਸਾਵਰਕਰ ਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੇ ਭਾਰਤੀ ਭਵਨ ਦੇ ਮੁਕਾਬਲੇ ਹਿੰਦੋਸਤਾਨੀ ਅੰਗਰੇਜ਼ ਪ੍ਰਸਤ ਵਿਦਿਆਰਥੀਆਂ ਦੀ ਇਕ ਪਾਰਟੀ ਬਣਾ ਲਈ ਸੀ। ਮਦਨ ਲਾਲ ਢੀਂਗਰਾ ਅੰਗਰੇਜ਼ ਪ੍ਰਸਤ ਪਰਿਵਾਰ ਵਿਚ ਸਨ। ਉਨ੍ਹਾਂ ਦੇ ਪਿਤਾ ਸਾਹਿਬ ਦੱਤਾ ਮੱਲ ਅੰਮ੍ਰਿਤਸਰ ਵਿਚ ਸਿਵਲ ਸਰਜਨ ਸਨ। ਪੈਤ੍ਰਿਕ ਪਿੰਡ ਜ਼ਿਲਾ ਮਿੰਟਗੁਮਰੀ ਵਿਚ ਸੀ। ਇਹ ਇਕ ਅਮੀਰ ਤੇ ਅੰਗਰੇਜ਼ ਭਗਤ ਪਰਿਵਾਰ ਸੀ। ਮਦਨ ਲਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ. ਏ. ਪਾਸ ਕੀਤੀ ਅਤੇ ਹੋਰ ਉਂਚ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉਥੋਂ ਦੇ ਹਾਲਾਤ ਤੋਂ ਪ੍ਰਭਾਵਤ ਹੋਕੇ ਭਾਰਤ ਭਵਨ ਵਿਚ ਆਉਣ-ਜਾਣ ਲਗ ਪਏ ਅਤੇ ਉਥੋਂ ਦੇ ਕ੍ਰਾਂਤੀਕਾਰੀਆਂ ਨਾਲ ਸੰਪਰਕ ਸਥਾਪਤ ਹੋ ਗਏ। ਵੀਰ ਸਾਵਰਕਰ ਵੀ ਉਨੀ ਦਿਨੀਂ ਲੰਦਨ ਵਿਚ ਹੀ ਸਨ। ਉਨ੍ਹਾਂ ਨਾਲ ਵੀ ਮਦਨ ਲਾਲ ਦੀ ਜਾਨ ਪਹਿਚਾਨ ਹੋ ਗਈ ਅਤੇ ਉਨ੍ਹਾਂ ਦੇ ਪ੍ਰਭਾਵ ਅਧੀਨ ਕ੍ਰਾਂਤੀਕਾਰੀ ਕੰਮਾਂ ਵਿਚ ਦਿਲਚਸਪੀ ਲੈਣ ਲਗ ਪਏ। ਹਿੰਦੋਸਤਾਨ ਵਿਚ ਕ੍ਰਾਂਤੀਕਾਰੀਆਂ ਤੇ ਢਾਏ ਜਾ ਰਹੇ ਅਤਿਆਚਾਰ ਅਤੇ ਗਣੇਸ਼ ਸਾਵਰਕਰ ਨੂੰ ਦਿਤੀ ਗਈ ਉਮਰ ਕੈਦ ਕਾਲੇਪਾਣੀ ਦੀ ਸਖ਼ਤ ਸਜ਼ਾ ਤੋਂ ਲੰਦਨ ਦੇ ਕ੍ਰਾਂਤੀਕਾਰੀਆਂ ਵਿਚ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਅਤੇ ਨਿਸ਼ਾਨਾ ਕਰਜ਼ਨ ਵਾਇਲੀ ਨੂੰ ਬਣਾਇਆ ਗਿਆ। ਇਸ ਕੰਮ ਲਈ ਮਦਨ ਲਾਲ ਢੀਂਗਰਾ ਮੈਦਾਨ ਵਿੱਚ ਨਿਤਰੇ। ਵੀਰ ਸਾਵਰਕਾਰ ਨੇ ਉਸ ਦੇ ਹੱਥ ਵਿਚ ਕਿਲ ਗੱਡ ਕੇ ਪ੍ਰੀਖਿਆ ਲੈਣੀ ਚਾਹੀ। ਉਹ ਇਸ ਪ੍ਰੀਖਿਆ ਵਿਚ ਖਰੇ ਉਤਰੇ। ਇਕ ਜੁਲਾਈ 1909 ਨੂੰ ਇੰਡੀਅਨ ਨੈਸ਼ਨਲ ਇੰਸਟੀਚਿਊਟ ਦੀ ਵਰ੍ਹੇ ਗੰਢ ਮਨਾਉਣ ਲਈ ਇੰਪੀਰੀਅਲ ਇਨਸਟੀਊਟ ਦੇ ਜਹਾਂਗੀਰ
ਹਾਲ ਵਿਚ ਜਲਸਾ ਰੱਖਿਆ ਗਿਆ। ਕਰਜ਼ਨ ਵਾਇਲੀ ਨੇ ਇਸ ਜਲਸੇ ਦੀ ਪ੍ਰਧਾਨਗੀ ਕਰਨ ਆਉਣਾ ਸੀ। ਮਦਨ ਲਾਲ ਢੀਂਗਰਾ ਨੇ ਇਸ ਅਵਸਰ ਨੂੰ ਹੱਥੋਂ ਨ ਜਾਣ ਦਿੱਤਾ ਅਤੇ ਜਲਸਾਗਾਹ ਵਿਚ ਸਮੇਂ ਤੋਂ ਪਹਿਲਾਂ ਹੀ ਜਾ ਕੇ ਆਪਣਾ ਸਥਾਨ ਮੱਲ ਲਿਆ । ਜਲਸਾ ਖਤਮ ਹੋਇਆ ਤਾਂ ਮਦਨ ਲਾਲ ਢੀਂਗਰਾ ਨੇ ਗੋਲੀ ਮਾਰ ਕੇ ਕਰਜ਼ਨ ਵਾਇਲੀ ਨੂੰ ਮਾਰ ਮੁਕਾਇਆ। ਸਮਾਗਮ ਸਥਲ ਤੇ ਭਗਦੜ ਮਚ ਗਈ ਅਤੇ ਮਦਨ ਲਾਲ ਢੀਂਗਰਾ ਨੂੰ ਫੜਕੇ ਜੇਲ੍ਹ ਭੇਜ ਦਿੱਤਾ। ਮੁਕਦਮਾ ਚਲਿਆ ਅਤੇ ਫਾਂਸੀ ਦੀ ਸਜ਼ਾ ਹੋਈ। ਇਹ ਖ਼ਬਰ ਜੰਗਲ ਦੀ ਅੱਗੇ ਵਾਂਗ ਸਾਰੀ ਦੁਨੀਆਂ ਵਿਚ ਫੈਲ ਗਈ। ਅੰਗਰੇਜ਼ੀ ਅਖ਼ਬਾਰਾਂ ਨੇ ਇਸ ਦੀ ਵਧ ਚੜ੍ਹ ਕੇ ਨਿੰਦਾ ਕੀਤੀ। ਅੰਗਰੇਜ਼ ਪ੍ਰਸਤ ਹਿੰਦੋਸਤਾਨੀ ਬਹੁਤ ਘਬਰਾ ਗਏ ਅਤੇ ਆਪਣੀ ਵਫ਼ਾਦਾਰੀ ਵਿਖਾਉਣ ਲਈ ਕੈਕਸਟਨ ਹਾਲ ਵਿਚ ਬਿਪਨ ਚੰਦਰ ਪਾਲ ਦੀ ਪ੍ਰਧਾਨਗੀ ਹੇਠ ਇਕ ਜਲਸੇ ਦਾ ਆਯੋਜਨ ਕੀਤਾ। ਮਦਨ ਲਾਲ ਵਿਰੁੱਧ ਨਿੰਦਾ ਦਾ ਮਤਾ ਪੇਸ਼ ਹੋਇਆ ਪਰ ਸਾਰੇ ਚੁੱਪ ਸਨ । ਪ੍ਰਧਾਨ ਨੇ ਉਠ ਕੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਮਤਾ ਸਰਬ ਸੰਮਪਤੀ ਨਾਲ ਪਾਸ ਕੀਤਾ ਜਾਵੇ। ਵੀਰ ਸਾਵਰਕਰ ਵੀ ਇਸ ਜਲਸੇ ਵਿਚ ਮੌਜੂਦ ਸਨ ਉਹ ਚੁੱਪ ਹੋਏ ਬੈਠੇ ਸਨ। ਹਰ ਬੁਲਾਰਾ ਢੀਂਗਰਾ ਦੇ ਇਸ ਦਲੇਰਾਨਾ ਕਦਮ ਦੀ ਨਿੰਦਾ ਕਰ ਰਿਹਾ ਸੀ। ਮਦਨ ਲਾਲਾ ਦਾ ਭਰਾ ਵੀ ਇਸ ਸਭਾ ਵਿਚ ਬੋਲਣ ਵਾਲਿਆਂ ਵਿਚ ਸੀ। ਸਾਵਰਕਰ ਲਈ ਇਹ ਮਾਹੌਲ ਪ੍ਰੇਸ਼ਾਨ ਕਰਨ ਵਾਲਾ ਸੀ ਅਤੇ ਆਪਣੇ ਦਿਲ ਦੀ ਗੱਲ ਕਹਿਣ ਤੋਂ ਮਜਬੂਰ ਸਨ । ਉਹ ਗੁਲਾਮਾਂ ਦੇ ਭਾਸ਼ਣ ਸੁਣ ਰਹੇ ਸਨ। ਆਪਣੇ ਬਹਾਦੁਰ ਸਾਥੀ ਦੀ ਨਿੰਦਾ ਸੁਣਦੇ-ਸੁਣਦੇ ਅੱਖਾਂ ਵਿਚ ਹੰਝੂ ਭਰ ਆਏ। ਪਰ ਫਿਰ ਵੀ ਚੁਪ ਚਾਪ ਬੈਠੇ ਤਮਾਸ਼ਾ ਵੇਖਦੇ ਰਹੇ । ਕੋਲ ਬੈਠੇ ਢੀਂਗਰਾ ਦੀ ਨਿੰਦਾ ਕਰਨ ਵਾਲਿਆਂ ਦੇ ਭਾਸ਼ਣ ਸੁਣਦੇ ਅਤੇ ਵਾਰ-ਵਾਰ ਵੀਰ ਸਾਵਰਕਰ ਵਲ ਵਧ ਰਹੇ ਸਨ ਪਰ ਸਾਵਰਕਰ ਤਾਂ ਜਾਨੋ ਮਿੱਟੀ ਦੀ ਮੂਰਤ ਸਨ। ਨ ਕਿਸੇ ਨਾਲ ਅੱਖ ਮਿਲਾਉਂਦੇ, ਨ ਇਧਰ-ਉਧਰ ਵੇਖਦੇ। ਉਨ੍ਹਾਂ ਦੇ ਚਿਹਰੇ ਤੇ ਇਕ ਰੰਗ ਆ ਅਤੇ ਇਕ ਜਾ ਰਿਹਾ ਸੀ। ਚੇਹਰੇ ਤੋਂ ਪ੍ਰੇਸ਼ਾਨੀ ਪ੍ਰਤੱਖ ਝਲਕ ਰਹੀ ਸੀ। ਪ੍ਰੇਸ਼ਾਨੀ ਦਾ ਸਭ ਤੋਂ ਮੁਖ ਕਾਰਣ ਇਹ ਸੀ ਕਿ ਸਾਰੇ ਭਾਸ਼ਣ ਇਕ ਤਰਫਾ ਸਨ। ਇੰਨੇ ਵਿਚ ਇਸ ਜਲਸੇ ਦੇ ਪ੍ਰਧਾਨ ਬਿਪਨ ਪਾਲ ਉਠੇ ਅਤੇ ਜਲਸੇ ਵਿਚ ਮੌਜੂਦ ਲੋਕਾਂ ਤੇ ਇਕ ਪੰਛੀ ਝਾਤ ਪਾਉਂਦਿਆਂ ਕਿਹਾ ਜਿਵੇਂ ਉਹ ਆਪਣੇ ਆਪ ਨੂੰ ਪੁਛ ਰਹੇ ਹੋਣ “ਤਾਂ ਕੀ ਇਹ ਮੰਨ ਲਿਆ ਜਾਵੇ ਕਿ ਮਦਨ ਲਾਲ ਵਿਰੁੱਧ ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋ ਗਿਆ ਹੈ” “ਨਹੀਂ” ਕੜਕਦਾਰ ਆਵਾਜ਼ ਵਿੱਚ ਵੀਰ ਸਾਵਰਕਰ ਨੇ ਕਿਹਾ। ਹੁਣ ਉਸ ਦੇ ਸਬਰ ਦਾ ਪਿਆਲਾ ਭਰ ਚੁੱਕਾ ਸੀ “ਮੈਂ ਵੀ ਕੁਝ ਕਹਿਣਾ ਚਾਹੁੰਦਾ ਹਾਂ। ਬਿਪਨ ਚੰਦਰ ਪਾਲ ਬੈਠ ਗਏ ਅਤੇ ਵੀਰ ਸਾਵਰਕਰ ਬੋਲ ਰਹੇ ਸਨ। ਗੁਲਾਮ ਧੜੇ ਵਾਲਿਆਂ ਵਾਂਗ ਉਹ ਆਜ਼ਾਦੀ ਨਾਲ ਨਹੀਂ ਬੋਲ ਸਕਦੇ ਸਨ । ਇਸ ਲਈ ਉਨ੍ਹਾਂ ਕਾਨੂੰਨੀ ਨੁਕਤੇ ਦੀ ਆੜ ਲੈਂਦਿਆਂ ਕਿਹਾ ਕਿ ਮੁਕਦੱਮਾ ਅਦਾਲਤ ਵਿਚ ਸੁਣਵਾਈ ਅਧੀਨ ਹੈ ਇਸ ਲਈ ਉਨ੍ਹਾਂ ਦੀ ਨਿੰਦਾ ਜਾਂ ਪ੍ਰਸੰਸਾ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਇਕ ਅੰਗਰੇਜ਼ ਆਪੇ ਤੋਂ ਬਾਹਰ ਹੋ ਗਿਆ ਉਸ ਨੇ ਆਉ ਵੇਖਿਆ ਨ ਤਾਓ ਇਕ ਜ਼ੋਰਦਾਰ ਮੁੱਕਾ ਸਾਵਰਕਰ ਦੇ ਦੇ ਮਾਰਿਆ ਅਤੇ ਕਿਹਾ ਜ਼ਰਾ ਵੇਖ ਅੰਗਰੇਜ਼ੀ ਮੁੱਕੇ ਦਾ ਸਵਾਦ । ਸਾਵਰਕਰ ਦੀ ਅੱਖ ਤੇ ਸੱਟ ਵੱਜੀ ਸੀ। ਉਹ ਅੰਗਰੇਜ਼ ਅਜੇ ਇਹ ਗਲ ਪੂਰੀ ਵੀ ਨਹੀਂ ਕਰ ਪਾਇਆ ਸੀ ਕਿ ਇਕ ਹਿੰਦੋਸਤਾਨੀ ਨੌਜਵਾਨ ਐਸ. ਟੀ.ਟੀ. ਅਚਾਰਿਆ ਨੇ ਉਸ ਅੰਗਰੇਜ਼ ਦੇ ਇਕ ਲਾਠੀ ਦੇ ਮਾਰੀ ਅਤੇ ਕਿਹਾ ਜ਼ਰਾ ਵੇਖ ਹਿੰਦੋਸਤਾਨੀ ਲਾਠੀ ਦਾ ਮਜ਼ਾ। ਅੰਗਰੇਜ਼ ਬੋਖਲਾ ਗਿਆ। ਸਾਰੇ ਜਲਸੇ ਵਿਚ ਰੋਲਾ ਰੱਪਾ ਤੇ ਭਗਦੜ ਮਚ ਗਈ ਅਤੇ ਜਲਸਾ ਇਸ ਭਗਦੜ ਵਿਚ ਬਿਨਾਂ ਮਤਾ ਪਾਸ ਕੀਤੀਆਂ ਹੀ ਤਿਤਰ-ਬਿਤਰ ਹੋ ਗਿਆ। ਮਦਨ ਲਾਲ ਤੇ ਲੰਦਨ ਵਿਚ ਮੁਕੱਦਮਾ ਚਲਾਇਆ ਗਿਆ। 25 ਜੁਲਾਈ 1909 ਨੂੰ ਹਾਈ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਅਤੇ 17 ਅਗਸਤ 1909 ਨੂੰ ਜੇਲ੍ਹ ਵਿਚ ਹੀ ਫਾਂਸੀ ਦੇ ਦਿੱਤੀ ਗਈ। ਜਿਥੇ ਲੰਦਨ ਵਿਚ ਇਕਲਾਬੀਆਂ
ਨੇ ਇਸ ਕਾਰਵਾਈ ਦੀ ਭਰਪੂਰ ਨਿੰਦਾ ਕੀਤੀ ਉਥੇ ਹਿੰਦੋਸਤਾਨ ਵਿਚ ਵੀ ਹਲਚਲ ਮਚ ਗਈ। ਵੀਰ ਸਾਵਰਕਰ ਦੇ ਵੱਡੇ ਭਰਾ ਗਣੇਸ਼ ਸਾਵਰਕਰ ਨੂੰ ਅੰਗਰੇਜ਼ਾਂ ਵਿਰੁੱਧ ਬੋਲਣ ਤੇ ਕਾਲੇ ਪਾਣੀ ਦੀ ਸਜ਼ਾ ਪਹਿਲਾਂ ਹੀ ਹੋ ਚੁੱਕੀ ਸੀ ਜਿਸ ਦਾ ਬਦਲਾ ਲੰਦਨ ਵਿਚ ਕਰਜ਼ਨ ਵਾਇਲੀ ਦੀ ਹਤਿੱਆ ਕਰਕੇ ਲਿਆ ਗਿਆ। ਗਨੇਸ਼ ਸਾਵਰਕਰ ਨੂੰ ਸਜ਼ਾ ਦੇਣ ਵਾਲੇ ਜ਼ਾਲਮ ਜੱਜ ਜੈਕਸਨ ਦੀ ਵੀ ਪਰਚੀ ਨਿਕਲ ਆਈ। ਔਰੰਗਾਬਾਦ ਦਾ ਅਨੰਤ ਕਨਹਿਰੇ ਨਾਂ ਦਾ ਇਕ ਨੌਜਵਾਨ ਹਿੱਕ ਠੋਕ ਦੇ ਸਾਹਮਣੇ ਆਇਆ। 19 ਸਤੰਬਰ 1909 ਨੂੰ ਇਕ ਮੀਟਿੰਗ ਹੋਈ ਜਿਸ ਵਿਚ ਪਰੀਖਿਆ ਲਈ ਗਈ। ਅਨੰਤ ਕਨਹਿਰੇ ਨੇ ਜਲਦੀ ਹੋਈ ਲਾਲਟੈਨ ਦੀ ਚਿਮਨੀ ਉਤੇ ਹੱਥ ਰੱਖਿਆ ਅਤੇ ਉਦੋਂ ਤਕ ਰੱਖੀ ਰੱਖਿਆ ਜਦੋਂ ਤਕ ਹੱਥ ਦਾ ਅੰਦਰਲਾ ਹਿੱਸਾ ਜਲ ਕੇ ਕੋਇਲਾ ਨਹੀਂ ਹੋ ਗਿਆ। ਉਹ ਪਰਖ ਵਿਚ ਪੂਰੇ ਉਤਰੇ। ਉਨ੍ਹਾਂ ਨਾਲ ਦੋ ਹੋਰ ਨੌਜਵਾਨ ਕ੍ਰਿਸ਼ਨ ਜੀ ਕੇਸ਼ੋ ਅਤੇ ਵਿਨਾਇਕ ਦੇਸ਼ ਪਾਂਡੇ ਵੀ ਹੋ ਗਏ। ਜੈਕਸਨ ਜਜ ਗਨੇਸ਼ ਸਾਵਰਕਰ ਦਾ ਮੁਕੱਦਮਾ ਸੈਸ਼ਨ ਜੱਜ ਦੀ ਅਦਾਲਤ ਵਿਚ ਭੇਜ ਕੇ ਬਦਲ ਚੁੱਕਾ ਸੀ ਭਾਵ ਉਸ ਦੀ ਬਦਲੀ ਹੋ ਚੁੱਕੀ ਸੀ। ਉਨ੍ਹਾਂ ਨੇ ਇਕ ਡਰਾਮੈਟਿਕ ਕਲਬ ਵਿਚ 20 ਦਸੰਬਰ 1909 ਨੂੰ ਵਿਦਾਇਗੀ ਪਾਰਟੀ ਦਿੱਤੀ ਜਾਣ ਵਾਲੀ ਸੀ । ਕਰਲੇਸਕਰ ਡਰਾਮਾ ਕੰਪਨੀ ਵਲੋਂ ਬਾਰਦਾ ਨਾਮੀ ਨਾਟਕ ਖੇਡਿਆ ਜਾ ਰਿਹਾ ਸੀ। ਤਿੰਨ ਕ੍ਰਾਂਤੀਕਾਰੀ ਸ਼ਾਮ ਨੂੰ ਹੀ ਕਲਬ ਵਿਚ ਜਾ ਕੇ ਬੈਠ ਗਏ। ਜੈਕਸ਼ਨ ਕੁਝ ਦੇਰੀ ਨਾਲ ਆਏ। ਅਨੰਤ ਕਨਹਿਰੇ ਨੇ ਮੌਕਾ ਵੇਖ ਕੇ ਝਟ ਗੋਲੀ ਚਲਾ ਦਿੱਤੀ। ਜੈਕਸਨ ਧੜਾਮ ਕਰਕੇ ਥੱਲੇ ਡਿਗ ਪਿਆ। ਇਸ ਤੋਂ ਬਾਦ ਅਨੰਤ ਕਨਹਿਰੇ ਨੇ ਆਪਣੇ ਦਿਲ ਦੀ ਭੜਾਸ ਕਢਦਿਆਂ ਇਕ-ਇਕ ਕਰਕੇ 7 ਗੋਲੀਆਂ ਉਸ ਜ਼ਾਲਮ ਦੇ ਸੀਨੇ ਵਿਚ ਉਤਾਰ ਦਿੱਤੀਆਂ।
ਚੇਤੇ ਰਹੇ ਕਿ ਫਰਵਰੀ 1909 ਵਿਚ ਸਾਵਰਕਰ ਅਤੇ ਸਰਦਾਰ ਸਿੰਘ ਰਾਣਾ ਦੇ ਜਤਨਾਂ ਸਦਕਾ 20 ਬ੍ਰਾਊਨਿੰਗ ਪਸਤੌਲ ਕਾਰਤੂਸਾਂ ਸਮੇਤ ਪੈਰਸ ਤੋਂ ਮਿਲੀਆਂ ਸਨ । ਭਾਰਤੀ ਭਵਨ ਵਿਚ ਚਤਰਭੁਜ ਨਾਂ ਦਾ ਇਕ ਰਸੋਈਆ ਰਹਿੰਦਾ ਸੀ। ਉਹ ਜਦੋਂ ਬੰਬਈ ਜਾਣ ਲੱਗਾ ਤਾਂ ਉਸਦੇ ਸੰਦੂਕ ਵਿਚ ਲੱਕੜੀ ਦਾ ਪੇਂਦਾ ਲਗਾਕੇ ਇਹ ਸਭ ਹਥਿਆਰ ਉਸ ਵਿਚ ਰੱਖ ਦਿੱਤੇ ਗਏ ਸਨ। ਗਣੇਸ਼ ਸਾਵਰਕਰ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਇਹਨਾਂ ਹਥਿਆਰਾਂ ਬਾਰੇ ਇਕ ਦੋਸਤ ਨੂੰ ਦਸ ਗਏ ਸਨ। ਉਸ ਨੇ ਇਹ ਸਾਰੇ ਹਥਿਆਰ ਸੰਭਾਲ ਲਏ। ਇਨ੍ਹਾਂ ਹੀ ਪਸਤੌਲਾਂ ਵਿਚ ਇਕ ਨਾਲ ਜੈਕਸਨ ਜੱਜ ਦੀ ਹੱਤਿਆ ਕੀਤੀ ਗਈ ਅਤੇ ਬਾਦ ਵਿਚ 17 ਨਵੰਬਰ 1911 ਨੂੰ ਵਾਨਸ਼ੀ ਆਇਰ ਨੇ ਇਨ੍ਹਾਂ ਦੀ ਪਸਤੌਲਾਂ ਰਾਹੀਂ ਮਿਸਟਰ ਆਕੇਸ਼ ਜ਼ਿਲਾ ਮੈਜਿਸਟਰੇਟ ਟਨੇਵਾਲੀ ਨੂੰ ਮਾਰ ਮੁਕਾਇਆ। ਮੈਡਮ ਕਾਮਾ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਵੀਰ ਸਾਵਰਕਰ ਅਤੇ ਸਰਦਾਰ ਸਿੰਘ ਰਾਣਾ ਨੂੰ ਬਚਾਉਣ ਲਈ ਕੌਂਸਲ ਜਨਰਲ ਦੇ ਦਫ਼ਤਰ ਵਿਚ ਆਪ ਜਾ ਕੇ ਇਨ੍ਹਾਂ ਬ੍ਰਾਉਨਿੰਗ ਪਸਤੌਲਾਂ ਨੂੰ ਭੇਜਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਉਪਰ ਲੈ ਲਈ। ਕਨਹਿਰੇ ਮੌਕੇ ਤੇ ਹੀ ਫੜ ਲਿਆ। ਗਿਆ ਅਤੇ ਦੂਜੇ ਦੋ ਸਾਥੀ ਵੀ ਬਾਅਦ ਵਿਚ ਗ੍ਰਿਫ਼ਤਾਰ ਹੋ ਗਏ। ਤਿੰਨਾਂ ਤੇ ਮੁਕੱਦਮਾ ਚਲਿਆ ਅਤੇ 19 ਅਪ੍ਰੈਲ 1910 ਨੂੰ ਤਿੰਨ੍ਹਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਉਧਰ ਲੰਦਨ ਦਾ ਮਾਹੌਲ ਬਹੁਤ ਗਰਮ ਹੋ ਚੁੱਕਾ ਸੀ। ਵੀਰ ਸਾਵਰਕਰ ਦੀ ਗ੍ਰਿਫ਼ਤਾਰੀ ਕਿਸੇ ਵੀ ਪਲ ਕੀਤੀ ਜਾ ਸਕਦੀ ਸੀ। ਸਾਥੀਆਂ ਦੀ ਸਲਾਹ ਤੇ ਆਪ 1909 ਵਿਚ ਸ਼ਿਆਮ ਜੀ ਕ੍ਰਿਸ਼ਨ ਵਰਮਾ ਅਤੇ ਮੈਡਮ ਕਾਮਾ ਦੇ ਕੋਲ ਪੈਰਸ ਚਲੇ ਗਏ। ਉਸ ਵੇਲੇ ਆਪ ਸਖ਼ਤ ਬੀਮਾਰ ਸਨ। ਮੈਡਮ ਕਾਮਾ ਨੇ ਆਪ ਦੀ ਬਹੁਤ ਸੇਵਾ ਤੇ ਦੇਖ ਭਾਲ ਕੀਤੀ ਜਿਸ ਦੇ ਫਲਸਵਰੂਪ ਆਪ ਛੇਤੀ ਹੀ ਤੰਦਰੁਸਤ ਹੋ ਗਏ। ਆਪ ਨੇ ਮੈਡਮ ਕਾਮਾ ਵਲੋਂ ਚਲਾਈ ਜਾ ਰਹੀ ਅਖਬਾਰ ਵਿਚ ਲੇਖ ਦੇਣੇ ਸ਼ੁਰੂ ਕਰ ਦਿੱਤੇ । ਲਾਲਾ ਹਰਦਿਆਲ ਇਸ ਅਖਬਾਰ ਦੇ ਸੰਪਾਦਕ ਸਨ। ਇਨ੍ਹਾਂ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਵੀਰ ਸਾਵਰਕਰ ਲਿਖਦੇ ਹਨ ਕਿ ਮੈਂ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਮੇਰੇ ਦੋਸਤਾਂ ਅਤੇ ਸਾਥੀਆਂ ਨੂੰ ਹਿੰਦੋਸਤਾਨ ਵਿਚ ਸਖ਼ਤ ਸਜ਼ਾਵਾਂ ਤੇ ਤਸੀਹੇ ਦਿੱਤੇ ਜਾ ਰਹੇ ਸਨ। ਬਹੁਤੇ ਸਾਥੀ ਜੇਲ੍ਹਾਂ ਵਿਚ ਪਏ ਸੜ ਰਹੇ ਸਨ, ਕੁਝ ਨੂੰ ਫਾਂਸੀ ਦਿੱਤੀ ਜਾ ਚੁੱਕੀ ਸੀ ਅਤੇ ਕੁਝ ਜਲਾਵਤਨੀ ਦਾ ਜੀਵਨ ਬਤੀਤ ਕਰ ਰਹੇ ਸਨ। ਮੁਕਦੀ ਗੱਲ ਇਹ ਕਿ ਬੜਾ ਹੀ ਡਰਾਉਣਾ ਤੇ ਭਿਆਨਕ ਜਿਹਾ ਮਾਹੌਲ ਬਣ ਚੁੱਕਾ ਸੀ ਪਰ ਮੈਂ ਪੈਰਸ ਦੇ ਬਾਗਾਂ ਵਿਚ ਚਹਿਲ ਕਦਮੀ ਕਰ ਰਿਹਾ ਹਾਂ ਇਹ ਵੀ ਕੋਈ ਜ਼ਿੰਦਗੀ ਹੈ । ਲਾਲਾ ਹਰਦਿਆਲ ਮੈਂਨੂੰ ਬਾਰ-ਬਾਰ ਧਰਾਸ ਦਿਆ ਕਰਦੇ ਸਨ ਅਤੇ ਬੇਨਤੀ ਕਰਦੇ ਕਿ ਹਾਲ ਦੀ ਘੜੀ ਮੈਂ ਉਥੇ ਹੀ ਟਿਕਿਆ ਰਹਾਂ ਨਹੀਂ ਤਾਂ ਮੇਰੀ ਗੈਰ ਹਾਜ਼ਰੀ ਵਿਚ ਸਾਰਾ ਖੇਲ ਹੀ ਚੌਪਟ ਹੋ ਜਾਵੇਗਾ। ਮੈਂ ਆਪਣੀ ਹੱਠ ਤੇ ਅੜਿਆ ਰਿਹਾ ਤੇ ਪੈਰਸ ਤੋਂ ਚਲ ਪਿਆ। ਸਟੇਸ਼ਨ ਤੇ 2 ਦੁਖੀ ਚੇਹਰੇ ਵਿਖਾਈ ਦੇ ਰਹੇ ਸਨ । ਇਕ ਲਾਲਾ ਹਰਦਿਆਲ ਦਾ ਅਤੇ ਦੂਜਾ ਮੈਡਮ ਕਾਮਾ ਦਾ । ਮੈਂ ਪੈਰਸ ਤੋਂ ਇੰਗਲੈਡ ਪੁੱਜਾ। ਮੇਰੇ ਵਿਰੁੱਧ ਅੰਗਰੇਜ਼ ਪੁਲਿਸ ਪਹਿਲਾਂ ਹੀ ਘਾਤ ਲਗਾਈ ਬੈਠੀ ਸੀ। ਲੰਦਨ ਦੇ ਵਿਕਟੋਰੀਆ ਰੇਲਵੇ ਸਟੇਸ਼ਨ ਉਪਰ 14 ਮਾਰਚ 1910 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੰਗਲੈਂਡ ਵਿਚ ਸਾਵਰਕਰ ਵਿਰੁੱਧ ਵੈਸੇ ਤਾਂ ਕੋਈ ਮੁਕਦਮਾ ਨਹੀਂ ਚਲ ਸਕਿਆ। ਕਿਉਂਕਿ ਉਥੇ ਉਨ੍ਹਾਂ ਵਿਰੁਧ ਕੋਈ ਪ੍ਰਮਾਣਤ ਸਬੂਤ ਤੇ ਗਵਾਹ ਨਹੀਂ ਸਨ। ਦੂਜੇ ਉਥੇ ਦੀਆਂ ਅਦਾਲਤਾਂ ਹਿੰਦੋਸਤਾਨ ਵਾਂਗ ਪੁਲਿਸ ਦੇ ਦਬਾਉ ਵਿੱਚ ਨਹੀਂ ਸਨ। ਵੀਰ ਸਾਵਰਕਰ ਨੇ ਪੰਜਾਬ ਅਤੇ ਮਹਾਰਾਸ਼ਟਰ ਦੇ ਫੌਜੀ ਕਬੀਲਿਆਂ ਦੇ ਸਿਰਨਾਮੇ ਪਤਾ ਕੀਤੇ ਅਤੇ ਸਾਈਕਲੋਸਟਾਈਲ ਕਰਕੇ ਚਿੱਠੀਆਂ ਲਿਖ ਕੇ ਇਨ੍ਹਾਂ ਨੂੰ ਅਪੀਲ ਕੀਤੀ ਕਿ ਤੁਸੀਂ ਅੰਗਰੇਜ਼ੀ ਫੌਜ ਵਿਚ ਭਰਤੀ ਹੋ ਕੇ ਹਿੰਦੁਸਤਾਨ ਦੀ ਗੁਲਾਮੀ ਨੂੰ ਹੋਰ ਪੱਕਾ ਨ ਕਰੋ। ਕਿਸੇ ਨ ਕਿਸੇ ਤਰ੍ਹਾਂ ਇਹ ਚਿੱਠੀਆਂ ਹਿੰਦੋਸਤਾਨ ਵਿਚ ਫੜੀਆਂ ਗਈਆਂ। ਲੰਦਨ ਵਿਚ ਆਪ ਨੂੰ ਬ੍ਰਿਸਟਲ ਜੇਲ੍ਹ ਵਿਚ ਰੱਖਿਆ ਗਿਆ। ਡੇਵਿਡ ਗਾਰਨੇਟ ਇਕ ਅੰਗਰੇਜ਼ ਆਪ ਦਾ ਹਮਦਰਦ ਸੀ । ਉਸ ਨੇ ਆਪ ਨੂੰ ਜੇਲ੍ਹ ਵਿਚੋਂ ਛੁਡਾਉਣ ਲਈ ਇਕ ਯੋਜਨਾ ਬਣਾਈ। ਉਸ ਨੂੰ ਅਮਲ ਵਿਚ ਲਿਆਉਣ ਲਈ ਦਿਨ ਰਾਤ ਇਕ ਕਰ ਦਿੱਤਾ ਪਰ ਇਹ ਯੋਜਨਾ ਸਿਰੇ ਨ ਚੜ੍ਹ ਸਕੀ।.
ਲੰਦਨ ਵਿਚ ਆਪ ਤੇ ਮੁਕੱਦਮਾ ਨ ਚਲਣ ਤੇ ਆਪ ਨੂੰ ਨਾਸਕ ਸਾਜ਼ਸ਼ ਦੋਸ਼ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ‘ ਆਪ ਨੂੰ ਮੋਰਿਆ ਨਾਂ ਦੇ ਜਹਾਜ਼ ਤੇ ਸਵਾਰ ਕਰਕੇ ਹਿੰਦੋਸਤਾਨ ਭੇਜ ਦਿੱਤਾ। ਜਦੋਂ ਜਹਾਜ਼ ਫਰਾਂਸ ਦੀ ਮਾਰਸੇਲਜ਼ ਬੰਦਰਗਾਹ ਤੇ ਪੁੱਜਾ ਤਾਂ ਆਪ 8 ਜੁਲਾਈ 1910 ਨੂੰ ਜਹਾਜ਼ ਤੋਂ ਸਮੁੰਦਰ ਵਿਚ ਕੁਦ ਕੇ ਤੈਰਦੇ ਹੋਏ ਫਰਾਂਸ ਦੀ ਸਰ ਜ਼ਮੀਨ ਤੇ ਪੁੱਜੇ। ਸ਼ਿਆਮ ਜੀ ਕ੍ਰਿਸ਼ਨ ਅਤੇ ਮੈਡਮ ਕਾਮਾ ਨੇ ਵੀਰ ਸਾਵਰਕਰ ਨੂੰ ਭਜਾਉਣ ਦਾ ਪ੍ਰਬੰਧ ਪਹਿਲਾਂ ਤੋਂ ਹੀ ਕਰ ਰੱਖਿਆ ਸੀ ਜਿਸ ਟੈਕਸੀ ਰਾਹੀਂ ਸਾਵਰਕਰ ਨੇ ਪੈਰਸ ਪੁੱਜਣਾ ਸੀ ਉਹ ਸਮੇਂ ਸਿਰ ਉਪਲਬਧ ਨ ਹੋ ਸਕੀ। ਉਨ੍ਹਾਂ ਕੋਲ ਪੈਸੇ ਵੀ ਨਹੀਂ ਸਨ ਕਿ ਦੂਜੀ ਟੈਕਸੀ ਵਿਚ ਸਵਾਰ ਹੋਕੇ ਭਜ ਜਾਂਦੇ। ਇਤਫ਼ਾਕ ਨਾਲ ਹੀ ਇਕ ਫਰਾਂਸੀਸੀ ਸਿਪਾਹੀ ਵਿਖਾਈ ਦਿੱਤਾ ਉਸ ਦੀ ਪਨਾਹ ਮੰਗੀ ਜਦੋਂ ਅੰਗਰੇਜ਼ੀ ਪੁਲਿਸ ਨੂੰ ਸਾਵਰਕਰ ਦੀ ਫਰਾਰੀ ਬਾਰੇ ਸੂਚਨਾ ਮਿਲੀ ਤਾਂ ਉਸਨੇ ਤੈਰਕੇ ਸਾਵਰਕਰ ਨੂੰ ਜਾ ਦਬੋਚਿਆ। ਉਸ ਨੇ ਉਨ੍ਹਾਂ ਨੂੰ ਚੋਰ ਦਸਕੇ ਫਰਾਂਸੀਸੀ ਸਿਪਾਹੀ ਨੂੰ ਆਪਣੇ ਹਵਾਲੇ ਕਰਨ ਲਈ ਕਿਹਾ। ਸਾਵਰਕਰ ਨੇ ਤਾਂ ਗ੍ਰਿਫਤਾਰ ਹੋਣ ਲੱਗਿਆ ਆਨਾ ਕਾਨੀ ਕੀਤੀ ਪਰ ਫਰਾਂਸੀਸੀ ਸਿਪਾਹੀ ਅੰਗਰੇਜ਼ੀ ਪੁਲਿਸ ਦੇ ਰੋਅਬ ਵਿਚ ਆ ਗਿਆ ਅਤੇ ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸ਼ਿਆਮ ਜੀ ਕ੍ਰਿਸ਼ਨ ਵਰਮਾ ਆਪਣੇ ਸੋਸ਼ਲਿਸਟ ਮਿਤਰਾਂ ਦੀ ਸਹਾਇਤਾ ਨਾਲ ਇਹ ਮੁਕਦਮਾ ਅੰਤਰਰਾਸ਼ਟਰੀ ਅਦਾਲਤ ਵਿਚ ਲੈ ਗਿਆ ਪਰ ਉਹ ਅਦਾਲਤ ਵੀ ਬੇਕਾਰ ਸਾਬਤ ਹੋਈ ਅਤੇ ਇਹ ਫੈਸਲਾ ਦਿੱਤਾ ਕਿ ਵਾਕਈ ਅੰਗਰੇਜ਼ਾਂ ਨੂੰ ਫਰਾਂਸੀਸੀ ਇਲਾਕੇ ਵਿਚੋਂ ਸਾਵਰਕਰ ਨੂੰ ਗ੍ਰਿਫਤਾਰ ਕਰਨ ਦਾ ਕੋਈ ਅਧਿਕਾਰ ਨਹੀਂ ਸੀ । ਪਰ ਹੁਣ ਫਰਾਂਸੀਸੀ ਸਿਪਾਹੀ ਨੇ ਕਾਨੂੰਨ ਤੋਂ ਅਣਜਾਨ ਹੋ ਕੇ ਅੰਗੇਰਜ਼ੀ ਪੁਲਿਸ ਦੇ ਹਵਾਲੇ ਕਰ ਹੀ ਦਿੱਤਾ ਹੈ ਤਾਂ ਹੁਣ ਇਹ ਵੀ ਠੀਕ ਨ ਹੋਵੇਗਾ ਕਿ ਅੰਗਰੇਜ਼ੀ ਹਕੂਮਤ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਕੈਦੀ ਨੂੰ ਫਰਾਂਸ ਦੇ ਹਵਾਲੇ ਕਰ ਦੇਵੇ । ਸਾਵਰਕਰ ਨੂੰ ਹਿੰਦੋਸਤਾਨ ਲਿਆ ਕੇ ਮੁਕੱਦਮਾ ਚਲਾਇਆ ਗਿਆ ਅਤੇ ਨਾਸਕ ਸਾਜ਼ਿਸ਼ ਕੇਸ ਵਿਚ ਸ਼ਾਮਲ ਦਸ ਕੇ 22 ਮਾਰਚ 1911 ਨੂੰ ਦੋਹਰੀ ਉਮਰ ਕੈਦ ਭਾਵ 50 ਸਾਲ ਦੀ ਸਜ਼ਾ ਸੁਣਾਕੇ ਅੰਡੇਮਾਨ ਭੇਜ ਦਿੱਤਾ। ਜਦੋਂ 2 ਸਿਪਾਹੀ ਆਪ ਨੂੰ ਹਥਕੜੀ ਲਗਾ ਕੇ ਪੈਦਲ ਚਲ ਰਹੇ ਸਨ ਤਾਂ ਰਸਤੇ ਵਿਚ ਇਕ ਬਹੁਤ ਵੱਡਾ ਮਹਲ ਵਿਖਾਈ ਦਿੱਤਾ। ਸਿਪਾਹੀ ਉਸ ਮਹਲ ਵੱਲ ਇਸ਼ਾਰਾ ਕਰਕੇ ਸਾਵਰਕਰ ਨੂੰ ਕਹਿਣ ਲੱਗਾ ਕਿ ਇਹ ਮਹਲ ਦਾ ਮਾਲਕ ਇਕ ਬਹੁਤ ਵੱਡਾ ਵਕੀਲ ਹੈ ਅਤੇ ਤੁਹਾਡਾ ਸਹਿਪਾਠੀ ਹੈ। ਹੁਣ ਉਹ ਵਕਾਲਤ ਕਰਕੇ ਸੁਖਦਾਇਕ ਜੀਵਨ ਬਿਤਾ ਰਿਹਾ ਹੈ ਤੇ ਇਕ ਤੂੰ ਹੈ ਕਿ 50 ਸਾਲ ਦੀ ਕੈਦ ਕੱਟਣ ਲਈ ਅੰਡੇਮਾਨ ਜਾਣ ਦੀ ਤਿਆਰੀ ਵਿਚ ਹੈ ਕਿ ਤੈਨੂੰ ਆਸ ਹੈ ਕਿ ਕੀ ਤੂੰ ਜਿਊਂਦੇ ਜੀ ਹਿੰਦੋਸਤਾਨ ਨੂੰ ਆਜ਼ਾਦ ਵੇਖ ਸਕੇਂਗਾ। ਸਾਵਰਕਰ ਨੇ ਕੜਕ ਕੇ ਜਵਾਬ ਦਿੱਤਾ, “ਹਾਂ, ਜ਼ਰੂਰ ਵੇਖਾਂਗਾ।” ਉੱਥੇ ਆਪ ਨੇ ਨਰਕ ਤੋਂ ਵੀ ਭੈੜਾ ਜੀਵਨ ਗੁਜ਼ਾਰਿਆ ਅਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਝੱਲੇ। ਨਾਰੀਅਲ ਦੇ ਰੱਸੇ ਵਟਨੇ ਪੈਂਦੇ ਸਨ ਜਿਸ ਨਾਲ ਹੱਥਾਂ ਵਿਚ ਛਾਲੇ ਪੈ ਜਾਂਦੇ ਅਤੇ ਖੂਨ ਵਗਦਾ ਰਹਿੰਦਾ ਸੀ । ਬਾਅਦ ਵਿਚ ਸਜ਼ਾ ਬਦਲ ਕੇ ਨਾਰਿਅਲ ਦਾ ਤੇਲ ਕੱਢਣ ਲਈ ਕੋਹਲੂ ਵਿੱਚ ਜੋੜ ਦਿੱਤਾ ਗਿਆ। ਬੜੀ ਕਠਿਨ ਸਜ਼ਾ ਸੀ ਸਾਰੀ ਰਾਤ ਸਿਰ ਵਿਚ ਦਰਦ ਰਹਿੰਦਾ ਅਤੇ ਬੁਖ਼ਾਰ ਵੀ ਹੋ ਜਾਂਦਾ। ਦਰਦ ਨਾਲ ਰੋਂਦੇ ਚਿਲਾਉਂਦਿਆਂ ਦੀ ਰਾਤ ਨਿਕਲ ਜਾਂਦੀ। ਦੂਜੇ ਦਿਨ ਫਿਰ ਉਹੀ ਮੁਸ਼ੱਕਤੋਂ ਕਰਨੀ ਪੈਂਦੀ। ਰਾਤ ਨੂੰ ਇਕ ਹਨੇਰੀ ਕੋਠਰੀ ਵਿਚ ਤਾੜ ਦਿੱਤੇ ਜਾਂਦੇ। ਸਰਹਾਨੇ ਟੁੱਟੀ ਦਾ ਕਨਸਤਰ ਪਿਆ ਰਹਿੰਦਾ। ਜਦੋਂ ਇਹ ਕਨਸਤਰ ਟੱਟੀ ਨਾਲ ਭਰ ਜਾਂਦਾ ਤਾਂ ਪੇਸ਼ਾਬ ਗੰਦਰੀ ਵਿਚੋਂ ਹੋ ਕੇ ਆਪ ਦੇ ਬਿਸਤਰ ਵਲ ਵਹਿੰਦਾ ਰਹਿੰਦਾ। ਇਹ ਸੀ ਇਸ ਇਕਲਾਬੀ ਦਾ ਜੀਵਨ। 1923 ਵਿਚ ਸਾਵਰਕਰ ਨੇ ਕੈਦ ਦੌਰਾਨ ਆਪਣੀ ਮਸ਼ਹੂਰ ਕਿਤਾਬ ‘ਹਿੰਦੂਤਵ’ ਲਿਖੀ। 19 ਜਨਵਰੀ 1924 ਨੂੰ ਅਡੇਮਾਨ ਤੋਂ ਰਿਹਾਅ ਹੋਏ ਅਤੇ ਰਤਨਾਗਰੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤੇ ਗਏ। ਹਿੰਦੋਸਤਾਨ ਦੀ ਜਨਤਾ ਨੇ ਆਪ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਬਹੁਤ ਜਤਨ ਕੀਤੇ। 75 ਹਜ਼ਾਰ ਹਸਤਾਖ਼ਰਾਂ ਵਾਲੀ ਇਕ ਅਰਜ਼ੀ ਇੰਗਲੈਂਡ ਸਰਕਾਰ ਨੂੰ ਭੇਜੀ ਜਿਸ ਵਿਚ ਵੀਰ ਸਾਵਰਕਰ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਦੇਸ਼ ਦੇ ਲਗਪਗ ਸਾਰੇ ਵਰਗਾਂ ਅਤੇ ਪਾਰਟੀਆਂ ਨੇ ਇਸ ਪ੍ਰਾਥਨਾ ਪੱਤਰ ਤੇ ਹਸਤਾਖਰ ਕੀਤੇ ਪਰ ਇਕ ਗਾਂਧੀ ਸੀ ਜੋ ਹਸਤਾਖ਼ਰ ਕਰਨ ਤੋਂ ਇਨਕਾਰੀ ਹੋ ਗਿਆ। ਆਖ਼ਰਕਾਰ ਜਦੋਂ 1937 ਵਿਚ ਹਿੰਦੋਸਤਾਨ ਨੇ 17 ਸੂਬਿਆਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਸ੍ਰੀ ਜਮਨਾ ਦਾਸ ਮਹਿਤਾ ਦੇ ਜਤਨਾਂ ਸਦਕਾ ਆਪ 10 ਮਈ 1937 ਨੂੰ ਰਿਹਾਅ ਹੋਏ ਅਤੇ ਬੰਬਈ ਪਹੁੰਚ ਗਏ। ਜਿਥੇ ਆਪ ਦਾ ਸ਼ਾਹੀ ਢੰਗ ਨਾਲ ਸਵਾਗਤ ਕੀਤਾ ਗਿਆ। ਬੜੇ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਨ੍ਹਾਂ ਵੱਡਾ ਮਹਾਨ ਇਕਲਾਬੀ ਲੀਡਰ ਜਿਸਨੇ ਆਪਣਾ ਸਾਰਾ ਜੀਵਨ ਆਜ਼ਾਦੀ ਦੇ ਲੇਖੇ ਲੱਗਾ ਦਿੱਤਾ ਅਤੇ 10 ਸਾਲ ਤਕ ਅੰਡੇਮਾਨ ਜੇਲ੍ਹ ਵਿਚ ਅਸਹਿ ਅਤੇ ਅਕਹਿ ਤਸੀਹੇ ਝਲਦਾ ਰਿਹਾ ਅਤੇ ਉਥੋਂ ਜੀਵਨ ਵਾਪਸ ਆਉਣ ਦੀਆਂ ਉਮੀਦਾਂ ਘੱਟ ਹੀ ਸਨ, ਦੀ ਦੇਸ਼ ਆਜ਼ਾਦ ਹੋਣ ਤੇ ਕੋਈ ਇੱਜ਼ਤ ਨੇ ਕੀਤੀ। ਗਈ। ਗਾਂਧੀ ਹਿੰਦੂ ਮੁਸਲਮ ਏਕਤਾ ਦੀ ਆੜ ਵਿਚ ਮੁਸਲਮਾਨਾਂ ਨਾਲ ਹਮਦਰਦੀ ਰੱਖਣ ਲੱਗ ਪਏ। ਵੀਰ ਸਾਵਰਕਰ ਨੂੰ ਇਹ ਗੱਲ ਬਹੁਤ ਨਾਗਵਾਰ ਗੁਜ਼ਰੀ ਅਤੇ ਗਾਂਧੀ ਦੇ ਵਿਰੁੱਧ ਹੋ ਗਏ। ਕਿਉਂਕਿ ਆਪ ਕੱਟੜ ਹਿੰਦੂ ਸਨ ਅਤੇ ਹਿੰਦੂਤਵ ਵਿਚ ਪੂਰਨ ਵਿਸ਼ਵਾਸ ਸੀ। 30 ਦਸੰਬਰ 1937 ਨੂੰ ਅਹਿਮਦਾਬਾਦ ਵਿਚ ਅਖਿਲ ਭਾਰਤੀ ਹਿੰਦੂ ਮਹਾ ਸਭਾ ਦੇ ਜਲਸੇ ਵਿਚ ਆਪ ਨੂੰ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਆਪ ਨੇ ਖੁਲ੍ਹਕੇ ਗਾਂਧੀ ਦੀ ਪਾਲੀਸੀ ਦੀ ਵਿਰੋਧਤਾ ਕੀਤੀ।
ਸੁਭਾਸ਼ ਚੰਦਰ ਬੋਸ ਨੂੰ ਦੇਸ਼ ਤੋਂ ਭਜਕੇ ਜਰਮਨੀ ਤੇ ਜਾਪਾਨ ਜਾਣ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਦੇ ਹਥ ਲੱਗਣ ਵਾਲੇ ਹਿੰਦੋਸਤਾਨੀ ਜੰਗੀ ਕੈਦੀਆਂ ਨੂੰ ਲਾਮਬੰਦ ਕਰਕੇ ਆਜ਼ਾਦ ਹਿੰਦ ਫੌਜ ਸਥਾਪਤ ਕਰਨ ਅਤੇ ਇਹ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਹਥਿਆਰਬੰਦ ਹਮਲਾ ਕਰਨ ਦਾ ਮਸ਼ਵਰਾ ਕ੍ਰਾਂਤੀਕਾਰੀਆਂ ਦੇ ਸਿਰਤਾਜ ਅਤੇ ਉਨ੍ਹਾਂ ਦਿਨਾਂ ਵਿਚ ਹਿੰਦੂ ਮਹਾਸਭਾ ਦੇ ਮੁਖੀ ਵੀਰ ਸਾਵਰਕਰ ਨੇ ਹੀ ਦਿੱਤਾ ਸੀ। ਇਹ ਜੂਨ 1942 ਦੀ ਗੱਲ ਹੈ। ਉਨ੍ਹਾਂ ਦਿਨਾਂ ਵਿਚ ਮਹਾਨ ਕ੍ਰਾਂਤੀਕਾਰੀ ਲੀਡਰਾਂ ਦੀ ਮੁਲਾਕਾਤ ਇਕ ਇਤਿਹਾਸਕ ਹੈਸੀਅਤ ਰੱਖਦੀ ਸੀ। ਇਸ ਤੋਂ ਪਹਿਲਾਂ ਕਿ ਇਸ ਮੁਲਾਕਾਤ ਦਾ ਜ਼ਿਕਰ ਕੀਤਾ ਜਾਵੇ, ਵੀਰ ਸਾਵਰਕਾਰ ਮਹਾਨ ਕ੍ਰਾਂਤੀਕਾਰੀ ਬਾਰੇ ਲਿਖਿਆ ਜਾਵੇ।
ਉਨ੍ਹਾਂ ਦਿਨਾਂ ਵਿਚ ਆਪਣੇ ਆਪ ਨੂੰ ਦੇਸ਼ ਭਗਤ ਲਿਖਣ ਵਾਲੇ ਲੀਡਰ, ਵੀਰ ਸਾਵਰਕਰ ਨੂੰ ਅੰਗਰੇਜ਼ਾਂ ਦਾ ਰੈਕਰੂਟਿੰਗ ਏਜੰਟ, ਬਰਤਾਨੀਆਂ ਨੂੰ ਫੌਜੀ ਭਰਤੀ ਦੇਣ ਵਾਲਾ ਅੰਗਰੇਜ਼ ਦਾ ਪਿਠੂ, ਦੇਸ਼ ਦਾ ਦੁਸ਼ਮਨ ਪਰਲੇ ਦਰਜੇ ਦਾ ਪਿਛਾਂਹ ਖਿਚੂ ਅਤੇ ਫਿਰਕਾ ਪ੍ਰਸਤ ਕਰਾਰ ਦੇਕੇ ਉਨ੍ਹਾਂ ਦੀ ਸਖਤ ਆਲੋਚਨਾ ਕਰ ਰਹੇ ਸਨ। ਇਸ ਦਾ ਕਾਰਣ ਇਹ ਸੀ ਕਿ ਵੀਰ ਸਾਵਰਕਰ ਦੇਸ਼ ਦੇ ਹਿੰਦੂ ਨੌਜਵਾਨਾਂ ਨੂੰ ਫੌਜ ਵਿਚ ਵਧ ਤੋਂ ਵਧ ਗਿਣਤੀ ਵਿਚ ਭਰਤੀ ਹੋਣ ਦਾ ਮਸ਼ਵਰਾ ਦੇ ਰਹੇ ਸਨ। ਉਨ੍ਹਾਂ ਦੇ ਵਿਰੋਧੀ ਉਨ੍ਹਾਂ ਵਿਰੁੱਧ ਇਹੋ ਪ੍ਰਚਾਰ ਕਰ ਰਹੇ ਸਨ ਕਿ ਜਵਾਨੀ ਦੇ ਦਿਨਾਂ ਵਿਚ ਵੀਰ ਸਾਵਰਕਰ ਭਾਵੇਂ ਕ੍ਰਾਂਤੀਕਾਰੀ ਰਿਹਾ ਹੋਵੇ ਪਰੰਤੂ ਲਗਾਤਾਰ 28 ਸਾਲ ਦੀ ਕੈਦ ਕਟਣੇ ਉਪਰੰਤ ਜਦੋਂ ਉਹ ਰਿਹਾਅ ਹੋਕੇ ਆਇਆ ਤਾਂ ਉਸ ਦੇ ਅੰਦਰ ਦਾ ਇੰਕਲਾਬ ਮਰ ਚੁੱਕਿਆ ਸੀ। ਇਸ ਲਈ ਉਹ ਕਾਂਗਰਸ ਵਿਚ ਸ਼ਾਮਲ ਨ ਹੋਏ। ਇਕ ਹਿੰਦੂ ਮਾਤ ਹਿੰਦੂ ਮਹਾਸਭਾ ਵਿਚ ਸ਼ਾਮਲ ਹੋ ਗਿਆ। ਦੋ ਸਾਲ ਬਾਅਦ ਹੀ ਦੂਜਾ ਮਹਾਂਯੁੱਧ ਛਿੜਨ ਤੇ ਉਸ ਨੇ ਹਿੰਦੂਆਂ ਨੂੰ ਖੁਲ੍ਹਮ ਖੁਲ੍ਹਾ ਅੰਗਰੇਜ਼ੀ ਫੌਜ ਵਿਚ ਭਰਤੀ ਹੋਣ ਦੀ ਅਪੀਲ ਕੀਤੀ। ਉਸਦੀ ਹਿੰਦੂ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਦੀ ਅਪੀਲ ਸਰਾਸਰ ਦੇਸ਼ ਨਾਲ ਗ਼ੱਦਾਰੀ ਸੀ। ਸਾਵਰਕਰ ਅਤੇ ਦੇਸ਼ ਨਾਲ ਗ਼ੱਦਾਰੀ ਨਿਸਚੇ ਹੀ ਦੋ ਉਲਟ ਗੱਲਾਂ ਸਨ। ਇਸ ਵਿਚ ਕੋਈ ਸ਼ਕ ਨਹੀਂ ਕਿ ਉਨ੍ਹਾਂ ਖੁਲ੍ਹਮ ਖੁੱਲ੍ਹਾ ਕਿਹਾ, “ਹਿੰਦੂਉ! ਵਧ ਤੋਂ ਵਧ ਸੰਖਿਆ ਵਿਚ ਅੰਗਰੇਜ਼ੀ ਫੌਜ ਵਿਚ ਭਰਤੀ ਹੋ ਜਾਉ।” ਪਰੰਤੂ ਆਪ ਦੀ ਸੋਚ ਕੁਝ ਹੋਰ ਸੀ। ਅੰਗਰੇਜ਼ਾਂ ਦੀ ਸਹਾਇਤਾ ਕਰਨਾ ਨਹੀਂ ਸਗੋਂ ਇਕ ਸਚਾਈ ਪਸੰਦ ਰਾਜਨੀਤਕ ਫਲਾਸਫਰ, ਸਿਆਸਤਦਾਨ ਅਤੇ ਕ੍ਰਾਂਤੀਕਾਰੀ ਹੋਣ ਨਾਤੇ ਉਨ੍ਹਾਂ ਨੂੰ ਇਹ ਪੂਰਨ ਭਰੋਸਾ ਨਹੀਂ ਸੀ ਕਿ ਆਜ਼ਾਦੀ ਚਰਖਾ ਜਾਂ ਤਕਲਾ ਚਲਾਉਣ ਜਾਂ ਸ਼ਾਂਤੀ ਪੂਰਨ ਅੰਦੋਲਨ ਚਲਾਕੇ ਜਾਂ ਜੇਲ੍ਹਾਂ ਭਰਨ ਨਾਲ ਮਿਲ ਸਕਦੀ ਹੈ ਬਲਕਿ ਉਸ ਲਈ ਭਾਰਤ ਨੂੰ ਹਥਿਆਰਬੰਦ ਫੌਜੀ ਬਗ਼ਾਵਤ ਦੀ ਰਾਹ ਅਪਨਾਉਂਣੀ ਪਵੇਗੀ ਪਰੰਤੂ ਅੰਗਰੇਜ਼ ਹਿੰਦੋਸਤਾਨੀਆਂ ਵਿਸ਼ੇਸ਼ ਕਰ ਹਿੰਦੂਆਂ ਨੂੰ ਲਾਠੀ ਤਕ ਨਹੀਂ ਸੀ ਫੜਨ ਦਿੰਦਾ। ਫਿਰ ਹਥਿਆਰਬੰਦ ਫੌਜੀ ਬਗ਼ਾਵਤ ਹੋਵੇ ਤਾਂ ਕਿਵੇਂ ਹੋਵੇ?
ਦੂਜੇ ਮਹਾਨ ਯੁੱਧ ਨੇ ਕ੍ਰਾਂਤੀਕਾਰੀਆਂ ਨੂੰ ਇਕ ਸੁਨਹਿਰੀ ਅਵਸਰ ਉਪਲਬਧ ਕਰਵਾਇਆ। ਅੰਗਰੇਜ਼ ਤੇ ਆਈ ਮੁਸੀਬਤ ਦਾ ਲਾਭ ਉਠਾਕੇ ਹਿੰਦੂ ਫੌਜ ਵਿਚ ਘੁਸ ਕੇ ਫੌਜੀ ਸਿਖਲਾਈ ਪ੍ਰਾਪਤ ਕਰਨ, ਜੰਗ ਦਾ ਵਿਵਹਾਰਕ ਤਜਰਬਾ ਪ੍ਰਾਪਤ ਕਰਨ, ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਅਤੇ ਮੌਕਾ ਮਿਲਦੇ ਹੀ ਅੰਗਰੇਜ਼ਾਂ ਵਲੋਂ ਦਿੱਤੇ ਗਏ ਹਥਿਆਰ, ਤੋਪਾਂ, ਮਸ਼ੀਨ ਗਨਾਂ, ਬਰੇਨ ਗਨਾਂ ਆਦਿ ਸਭ ਕੁਝ ਉਸ ਦੇ ਵਿਰੁੱਧ ਵਰਤਣ। ਕ੍ਰਾਂਤੀਕਾਰੀ ਹਮੇਸ਼ਾਂ ਕ੍ਰਾਂਤੀ ਦੀਆਂ ਗੱਲਾਂ ਹੀ ਸੋਚਦਾ ਹੈ ਅਤੇ ਵੀਰ ਸਾਵਰਕਰ ਦਾ ਦ੍ਰਿਸ਼ਟੀਕੋਣ ਵੀ ਇਹੋ ਸੀ। ਇਸ ਬਾਰੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਉਨ੍ਹਾਂ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੇ ਸਾਹਮਣੇ ਹੀ ਕੀਤਾ ਸੀ। ਇਹ ਜੂਨ 1940 ਦੀ ਗੱਲ ਹੈ।
ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀਆਂ ਮੁਸ਼ਕਲਾਂ ਅਤੇ ਮੁਸਬੀਤਾਂ ਦਾ ਲਾਭ ਉਠਾਉਣ ਲਈ ਦੇਸ਼ ਵਿੱਚ ਕੁਝ ਕਰ ਗੁਜ਼ਰਨ ਦੀ ਪੱਕੀ ਧਾਰੀ ਬੈਠਾ ਸੀ। ਇਸ ਮੰਤਵ ਨੂੰ ਲੈ ਕੇ ਉਹ ਲੋਕਾਂ ਦੀਆਂ ਭਾਵਨਾਵਾਂ ਅਤੇ ਦੇਸ਼ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਰਾਜਨੀਤਕ ਨੇਤਾਵਾਂ ਨੂੰ ਮਿਲਿਆ ਅਤੇ ਸਲਾਹ ਮਸ਼ਵਰੇ ਕਰਨ ਲਈ ਦੇਸ਼ ਦਾ ਦੌਰਾ ਕਰਦਾ ਰਿਹਾ। ਉਨ੍ਹਾਂ ਵੱਖ-ਵੱਖ ਪਾਰਟੀਆਂ ਅਤੇ ਗਰੁੱਪਾਂ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ ਕੀਤੀ ਕਿ ਸਾਰਾ ਹਿੰਦੋਸਤਾਨ ਇਕ ਮੁਠ ਹੋ ਕੇ ਇਕ ਵੇਲੇ ਕਿਵੇਂ ਬਗ਼ਾਵਤ ਕਰ ਸਕਦਾ ਹੈ। ਉਹ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਤੋਂ ਇਲਾਵਾ ਇਸ ਸੰਬੰਧ ਵਿਚ ਰਾਸ਼ਟਰੀ ਸੁਅਮ ਸੇਵਕ ਸੰਘ ਦੇ ਸੰਸਥਾਪਕ ਡਾਕਟਰ ਹੇਡ ਗੇਵਾਰ ਅਤੇ ਵੀਰ ਸਾਵਰਕਰ ਨੂੰ ਵੀ ਮਿਲੇ । ਡਾ. ਹੇਡ ਗੇਵਾਰ ਬਾਰੇ ਤਾਂ ਸੁਭਾਸ਼ ਚੰਦਰ ਬੋਸ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਇਕ ਪੁਰਾਣੇ ਤੇ ਕੱਟਰ ਕ੍ਰਾਂਤੀਕਾਰੀ ਹਨ ਅਤੇ ਇਸ ਵੇਲੇ ਉਨ੍ਹਾਂ ਦੇਸ਼ ਅਤੇ ਕੌਮ ਦੀ ਸੇਵਾ ਲਈ ਪੱਕੀ ਧਾਰੀ ਹੋਈ ਹੈ। ਇਸ ਮੰਤਵ ਲਈ ਨੌਜਵਾਨਾਂ ਦਾ ਇਕ ਅਨੁਸ਼ਾਸਤ ਸੰਗਠਨ ਬਣਾਉਣ ਵਿਚ ਲੱਗੇ ਹੋਏ ਹਨ। ਪਰ ਬਦਕਿਸਮਤੀ ਨਾਲ ਜਦੋਂ ਸੁਭਾਸ ਚੰਦਰ ਬੋਸ ਨਾਗਪੁਰ ਪੁੱਜੇ ਤਾਂ ਡਾ. ਹੇਡ ਗੋਵਾਰ ਮਰਨ ਕਿਨਾਰੇ ਪਏ ਸਨ। ਇਹ ਸ਼ਾਇਦ 20 ਜੂਨ 1940 ਦੀ ਗੱਲ ਹੈ। ਉਹ ਸਿਰਫ਼ ਉਨ੍ਹਾਂ ਦੇ ਅੰਤਮ ਦਰਸ਼ਨ ਹੀ ਕਰ ਸਕੇ ਕੋਈ ਖਾਸ ਵਿਚਾਰ ਵਟਾਂਦਰਾ ਨ ਹੋ ਸਕਿਆ। ਅਗਲੇ ਹੀ ਦਿਨ ਡਾ. ਸਾਹਿਬ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ। ਉਥੋਂ ਸੁਭਾਸ ਚੰਦਰ ਬੋਸ ਬੰਬਈ ਚਲ ਗਏ ਅਤੇ ਬਿਨਾਂ
ਕੋਈ ਸੂਚਨਾ ਦਿੱਤੀਆਂ ਅਚਾਨਕ ਹੀ ਹੈਰਾਨ ਕਰ ਦੇਣ ਵਾਲੇ ਢੰਗ ਨਾਲ ਦਾਵਰ ਵਿਚ ਵੀਰ ਸਾਵਰਕਾਰ ਦੇ ਨਿਵਾਸ ਅਸਥਾਨ ਤੇ ਪਹੁੰਚ ਗਏ। ਵੀਰ ਸਾਵਰਕਰ ਨਾਲ ਕਈ ਘੰਟੇ ਖੁਲ੍ਹੇ ਦਿਲ ਨਾਲ ਗਲਬਾਤ ਕੀਤੀ।
ਸੁਭਾਸ਼ ਚੰਦਰ ਬੋਸ ਨੇ ਵੀਰ ਸਾਵਰਕਰ ਨੂੰ ਕਿਹਾ ਮੈਂ ਮਹਿਸੂਸ ਕਰਦਾ ਹਾਂ ਕਿ ਦੇਸ ਵਿਚ ਆਲ ਇੰਡੀਆ ਲਹਿਰ ਸ਼ੁਰੂ ਕਰਨ ਦਾ ਇਹ ਬਹੁਤ ਹੀ ਢੁਕਵਾਂ ਸਮਾਂ ਹੈ। ਮੈਂ ਕਲਕੱਤਾ ਤੋਂ ਅੰਗਰੇਜ਼ਾਂ ਦੇ ਬੁਤ ਅਤੇ ਉਨ੍ਹਾਂ ਦੀਆਂ ਦੂਜੀਆਂ ਯਾਦਗਾਰਾਂ ਨੂੰ ਆਪਣੇ ਹੱਥੀ ਹਟਾ ਕੇ ਆਪ ਇਸ ਅੰਦਲੋਨ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹਾ।” ਪਰ ਸਾਵਰਕਰ ਨੇ ਇਨ੍ਹਾਂ ਦੀ ਹਾਂ ਵਿਚ ਹਾਂ ਨ ਮਿਲਾਈ ਅਤੇ ਸਾਫ ਦੱਸ ਦਿੱਤਾ ਕਿ ਉਹ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਕਿ ਤੁਹਾਡੇ ਵਰਗਾ ਲੀਡਰ ਅਜਿਹੇ ਛੋਟੇ ਛੋਟੇ ਸਥਾਨਕ ਮਸਲਿਆਂ ਵਿੱਚ ਆਪਣੇ ਆਪ ਨੂੰ ਉਲਝਾ ਕੇ ਆਪਣੀ ਤਾਕਤ ਨੂੰ ਅਜ਼ਾਈ ਖਰਚ ਕਰੇ। ਤੁਰੰਤ ਹੀ ਸਾਵਰਕਰ ਦੇ ਮਨ ਵਿਚ ਇਕ ਵਿਚਾਰ ਆਇਆ ਜਿਸ ਨੂੰ ਉਨ੍ਹਾਂ ਸੁਭਾਸ਼ ਚੰਦਰ ਬੋਸ ਨਾਲ ਸਾਂਝਾ ਕੀਤਾ।
ਵੀਰ ਸਾਵਰਕਰ ਵਲੋਂ ਆਪਣੀ ਡਾਇਰੀ ਵਿਚ ਲਿਖੇ ਉਨ੍ਹਾਂ ਦੇ ਸ਼ਬਦਾਂ ਅਨੁਸਾਰ, “22 ਜੂਨ 1940 ਨੂੰ ਸੁਭਾਸ਼ ਚੰਦਰ ਬੋਸ ਅਚਾਨਕ ਹੀ ਸਾਵਰਕਰ ਸਦਨ ਵਿੱਚ ਆਏ ਅਤੇ ਮੈਨੂੰ ਮਿਲੇ। ਬਾਕੀ ਵਿਚੇ ਛੱਡ ਕੇ ਮੈਂ ਉਨ੍ਹਾਂ ਨੂੰ ਸਿੱਧਾ ਸਵਾਲ ਕੀਤਾ ਕਿ ਕੀ ਇਹ ਸਿਆਣਪ ਦੀ ਗੱਲ ਹੈ ਕਿ ਜਦੋਂ ਬਰਤਾਨੀਆਂ ਦੂਜੀ ਵਿਸ਼ਵ ਯੁੱਧ ਦੀ ਮੁਸੀਬਤ ਵਿਚ ਫਸਿਆ ਹੋਇਆ ਹੈ ਤਾਂ ਆਪ ਜੈਸਾ ਗੁਣਵਾਨ ਅਤੇ ਸੂਝਵਾਨ ਲੀਡਰ ਹਿੰਦੋਸਤਾਨ ਵਿਚ ਰਹੇ ਅਤੇ ਆਪਣੀਆਂ ਸਰਗਰਮੀਆਂ ਨੂੰ ਅੰਗਰੇਜ਼ਾਂ ਦੇ ਬੁੱਤ ਹਟਾਉਣ ਵਰਗੇ ਮਾਮੂਲੀ ਐਕਸ਼ਨਾਂ ਤੱਕ ਸੀਮਤ ਰੱਖੇ ਅਤੇ ਫਲਸਵਰੂਪ ਜੇਲ੍ਹਾਂ ਵਿਚ ਸੜਦਾ ਰਹੇ ? ਸੁਭਾਸ ਚੰਦਰ ਬੋਸ ਨੇ ਕੁਝ ਨਾਉਮੀਦੀ ਦੇ ਲਹਿਜੇ ਵਿਚ ਕਿਹਾ ਕਿ ਬ੍ਰਿਟਿਸ਼ ਰਾਜ ਵਿਰੁਧ ਬੇਚੈਨੀ, ਨਫ਼ਰਤ ਅਤੇ ਗੁੱਸੇ ਦੀ ਅੱਗ ਨੂੰ ਹੋਰ ਭੜਕਾਉਣ ਲਈ ਕੁਝ ਨ ਕੁਝ ਤੇ ਕਰਨਾ ਹੀ ਪਵੇਗਾ। ਇਸ ਤੋਂ ਛੁਟ ਹੋਰ ਚਾਰਾ ਹੀ ਕੀ ਹੈ ? ਇਸ ਤੇ ਮੈਂ ਜਵਾਬ ਦਿੱਤਾ, “ਮੈਂ ਤੁਹਾਡੀ ਜਲਦਬਾਜ਼ੀ ਨੂੰ ਸਮਝਦਾ ਹਾਂ ਪਰੰਤੂ ਇਕ ਵਾਰ ਫਿਰ ਤੁਹਾਡੇ ਕੋਲੋਂ ਪੁੱਛਦਾ ਹਾਂ ਕਿ ਇਹ ਬੇਚੈਨੀ ਬੇਸੂਦ ਨ ਹੋਵੇਗੀ ਜੋ ਕੁਝ ਮਰੇ ਹੋਏ ਜ਼ਾਲਮਾਂ ਦੇ ਬੁੱਤਾਂ ਨੂੰ ਹਟਾਉਣ ਵਿਚ ਹੀ ਜ਼ਾਇਆ ਹੋ ਜਾਵੇਗੀ। ਜਦਕਿ ਹਜ਼ਾਰਾਂ ਜਾਬਰ ਜ਼ਾਲਮ ਜਿਨ੍ਹਾਂ ਵਿਚ ਗਵਰਨਰ ਜਨਰਲ ਭੀ ਸ਼ਾਮਲ ਹੈ, ਅੱਜ ਵੀ ਸਾਡੇ ਦੇਸ਼ ਉਪਰ ਰਾਜ ਕਰ ਰਹੇ ਹਨ। ਜੇ ਤੁਹਾਡੇ ਵਰਗਾ ਪਹਿਲੀ ਕਤਾਰ ਦਾ ਲੀਡਰ ਇਸ ਪ੍ਰਕਾਰ ਦੇ ਅੰਦਲੋਨਾਂ ਵਿਚ ਉਲਝ ਕੇ ਕੈਦ ਨੂੰ ਸੱਦਾ ਦੇਵੇਗਾ ਤਾਂ ਹੀ ਇਹ ਬਿਲਕੁਲ ਇਸ ਮੇਲ ਦੇ ਤੁਲ ਨਹੀਂ ਹੋਵੇਗਾ ਜੋ ਸਾਡਾ ਦੁਸ਼ਮਨ ਦਿਲੋਂ ਚਾਹੁੰਦਾ ਹੈ। ਅਸਲੀ ਰਾਜਨੀਤੀ ਤਾਂ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕੈਦ ਕਰਵਾਉਣ ਦੀ ਬਜਾਏ ਦੁਸ਼ਮਣ ਤੇ ਭਾਰੂ ਸਾਬਤ ਹੋਈਏ ਅਤੇ ਉਸ ਨੂੰ ਕੈਦ ਕਰੀਏ। ਸੁਭਾਸ਼ ! ਮੇਰੀ ਗੱਲ ਕੰਨ ਖੋਲ੍ਹ ਕੇ ਸੁਣ! ਹੋ ਸਕਦਾ ਹੈ ਕਿ ਆਪ ਸਰਗਰਮ ਕ੍ਰਾਂਤੀਕਾਰੀ ਨ ਰਹੇ ਹੋਵੋ ਪਰੰਤੂ ਉਨ੍ਹਾਂ ਦੇ ਗੂੜ੍ਹੇ ਮਿੱਤਰ ਤਾਂ ਜ਼ਰੂਰ ਹੈ । ਤੁਸੀਂ ਰਾਜ਼ ਦੀ ਗਲ ਤਾਂ ਦਿਲ ਵਿਚ ਰੱਖ ਸਕਦਾ ਹੋ ਅਤੇ ਤੁਹਾਡੇ ਤੇ ਵਿਸਵਾਸ਼ ਅਤੇ ਭਰੋਸਾ ਵੀ ਕੀਤਾ ਜਾ ਸਕਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਹਿੰਦੂ ਨੌਜਵਾਨਾਂ ਨੂੰ ਵਧ ਤੋਂ ਵਧ ਗਿਣਤੀ ਵਿਚ ਫੌਜ ਵਿਚ ਭਰਤੀ ਹੋਣ ਦਾ ਮਸ਼ਵਰਾ ਕਿਉਂ ਦੇ ਰਿਹਾ ਹਾਂ। ਇਸ ਦਾ ਮੰਤਵ ਇਹ ਹੈ ਕਿ ਉਨ੍ਹਾਂ ਤੋਂ ਹਥਿਆਰਬੰਦ ਬਗ਼ਾਵਤ ਕਰਵਾਉਣ ਵਿਚ ਸਹਾਇਤਾ ਮਿਲ ਸਕੇ। ਇਸ ਉਪਰੰਤ ਸੁਭਾਸ਼ ਚੰਦਰ ਬੋਸ ਨੂੰ ਪਹਿਲੀ ਵਿਸ਼ਵ-ਯੁਧ ਵੇਲੇ ਜਰਮਨੀ ਅਤੇ ਦੂਜੇ ਦੇਸ਼ਾਂ ਨਾਲ ਇੱਕਲਾਬੀ ਲੀਡਰਾਂ ਦੇ ਗਠਜੋੜ ਅਤੇ ਜਰਮਨੀ ਦੇ ਹਥ ਲੱਗੇ ਜੰਗੀ ਕੈਦੀ ਬਨਣ ਵਾਲੇ ਹਿੰਦੋਸਤਾਨੀ ਕੈਦੀ ਫੌਜੀਆਂ ਵਿਚੋਂ ਇੰਕਲਾਬੀ ਫੌਜ ਬਣਾਉਣ ਦੀ ਗੱਲ ਸਮਝਾਈ। ਮੈਂ ਸੁਭਾਸ਼ ਚੰਦਰ ਬੋਸ ਨੂੰ ਰਾਸ ਬਿਹਾਰੀ ਬੋਸ ਦਾ ਤਾਜ਼ਾ ਐਲਾਨ ਵਿਖਾਇਆ ਅਤੇ ਕਿਹਾ— ਇਹ ਇਸ ਗੱਲ ਵਲ ਸਪੱਸ਼ਟ ਇਸ਼ਾਰਾ ਹੈ ਕਿ ਜਾਪਾਨ ਇਸ ਸਾਲ ਦੇ ਅੰਤ ਤਕ ਯੁੱਧ ਵਿਚ ਕੁਦ ਪਵੇਗਾ ਅਤੇ ਜੇ ਸਚਮੁੱਚ ਹੀ ਅਜਿਹਾ ਹੋ ਜਾਵੇ ਤਾਂ ਸਾਨੂੰ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਉਸ ਉਪਰ ਹਮਲਾ ਕਰਨ ਦਾ ਕਿੰਨਾ ਅਸਾਨ ਮੌਕਾ ਮਿਲ ਜਾਵੇਗਾ। ਉਦੋਂ ਤੁਸੀਂ ਆਪਣੀਆਂ ਇਨ੍ਹਾਂ ਸਿਖਲਾਈ ਪ੍ਰਾਪਤ ਫੌਜਾਂ ਨਾਲ ਜੋ ਉਸ ਸਮੇਂ ਜੰਗ ਦੇ ਉੱਤਰੀ ਮੁਹਾਜ਼ ਉੱਤੇ ਬਿਖਰੀਆਂ ਪਈਆਂ ਹੋਣਗੀਆਂ, ਜਰਮਨੀ ਅਤੇ ਜਾਪਾਨ ਦੀ ਮਦਦ ਨਾਲ ਬਰਤਾਨੀਆਂ ਦੇ ਰੱਖਿਆ ਮੋਰਚਿਆਂ ਤੇ ਹਮਲਾ ਕਰ ਸਕੋਗੇ। ਹਿੰਦੋਸਤਾਨ ਨੂੰ ਬਾਹਰ ਤੋਂ ਆਜ਼ਾਦ ਕਰਵਾਉਣ ਦਾ ਇਨ੍ਹਾਂ ਸੌਖਾ ਤੇ ਸ਼ਾਨਦਾਰ ਮੌਕਾ ਪਹਿਲਾਂ ਕਦੀ ਨਹੀਂ ਆਇਆ। ਇਨ੍ਹੇ ਮਹੱਤਵਪੂਰਨ ਮੌਕੇ ਤੇ ਛੋਟੇ-ਛੋਟੇ ਅੰਦੋਲਨਾਂ ਵਿਚ ਉਲਝਣਾ ਅਤੇ ਗ੍ਰਿਫ਼ਤਾਰੀ ਨੂੰ ਸੱਦਾ ਦੇਣਾ ਅਤੇ ਸਰਕਾਰੀ ਜੇਲ੍ਹਾਂ ਵਿਚ ਅੱਡੀਆਂ ਰਗੜਨਾ ਅਤੀ ਹਾਨੀਕਾਰਕ ਅਤੇ ਆਤਮ ਹੱਤਿਆ ਕਰਨ ਦੇ ਤੁਲ ਹੋਵੇਗਾ। ਰਾਸ ਬਿਹਾਰੀ ਬੋਸ ਵਰਗੇ ਮਹਾਨ ਕ੍ਰਾਂਤੀਕਾਰੀਆਂ ਵਾਂਗ ਜੋ ਬ੍ਰਿਟਸ਼ ਸਰਕਾਰ ਨੂੰ ਚਕਮਾ ਦੇ ਕੇ ਜਾਪਾਨ ਭੱਜ ਗਏ ਸਨ, ਆਪ ਵੀ ਅੰਗਰੇਜ਼ਾਂ ਨੂੰ ਧੋਖਾ ਦੇ ਕੇ ਹਿੰਦੋਸਤਾਨ ਤੋਂ ਫਰਾਰ ਹੋ ਜਾਉ। ਜਰਮਨੀ ਅਤੇ ਇਟਲੀ ਦੇ ਹੱਥ ਲਗਣ ਵਾਲੇ ਭਾਰਤੀ ਜੰਗੀ ਕੈਦੀਆਂ ਨੂੰ ਲਾਮਬੰਦ ਕਰੋ। ਉਨ੍ਹਾਂ ਨੂੰ ਯੋਗ ਅਗਵਾਈ ਦੇ ਕੇ ਹਿੰਦੋਸਤਾਨ ਦੀ ਆਜ਼ਾਦੀ ਦਾ ਐਲਾਨ ਕਰ ਦਿਉ। ਜਿਉਂ ਹੀ ਜਾਪਾਨ ਜੰਗ ਵਿਚ ਕੁਦ ਪਵੇ ਹਿੰਦੋਸਤਾਨ ਉਪਰ ਖਾੜੀ ਬੰਗਾਲ ਦੇ ਰਸਤੇ ਬਾਹਰ ਦੀ ਸਰਹੱਦ ਵਲੋਂ ਹਮਲਾ ਕਰਨ ਦਾ ਪ੍ਰਬੰਧ ਕਰੋ। ਇਸ ਪ੍ਰਕਾਰ ਦੀਆਂ ਫੌਜੀ ਕਾਰਵਾਈਆਂ ਤੋਂ ਬਿਨਾਂ ਹਿੰਦੋਸਤਾਨ ਦੇ ਆਜ਼ਾਦ ਹੋਣ ਦੀ ਕੋਈ ਉਮੀਦ ਨਹੀਂ। ਮੇਰੀ ਰਾਏ ਵਿਚ ਦੋ ਜਾਂ ਤਿੰਨ ਸਖਸ਼ੀਅਤਾਂ ਵਿੱਚ ਇਕ ਤੁਸੀਂ ਹੈ ਜੋ ਇਕ ਪ੍ਰਕਾਰ ਦੇ ਕੰਮ ਕਰ ਸਕਣ ਦੀ ਯੋਗਤਾ ਤੇ ਸਮਰਥਾ ਰਖਦੇ ਹਨ। ਤੁਸੀਂ ਇਹ ਦਲੇਰੀ ਭਰਿਆ ਕਦਮ ਚੁੱਕੋ ਮੈਨੂੰ ਇਹ ਪੂਰੀ ਆਸ ਹੈ ਕਿ ਤੁਸੀਂ ਇਸ ਕੰਮ ਨੂੰ ਜ਼ਰੂਰ ਨੇਪਰੇ ਚਾੜ੍ਹੋਗੇ”। ਵੀਰ ਸਾਵਰਕਰ ਨਾਲ ਵਾਅਦਾ ਕਰਕੇ ਸੁਭਾਸ਼ ਚੰਦਰ ਬੋਸ ਬੰਗਾਲ ਚਲੇ ਗਏ ਅਤੇ ਇਸ ਦੇ 7 ਮਹੀਨੇ ਬਾਅਦ 16 ਜਨਵਰੀ 1941 ਦੀ ਰਾਤ ਨੂੰ ਸੁਭਾਸ਼ ਚੰਦਰ ਬੋਸ ਕਲਕੱਤਾ ਤੋਂ ਭੇਦਭਰੀ ਹਾਲਤ ਵਿਚ ਗਾਇਬ ਹੋ ਗਏ।
ਦੇਸ਼ ਆਜ਼ਾਦ ਹੋਣ ਤੇ ਆਪ ਦੀਆਂ ਕੁਰਬਾਨੀਆਂ ਦਾ ਕੋਈ ਮੁੱਲ ਨ ਪਾਇਆ ਗਿਆ ਸਗੋਂ ਕਤਲ ਕੇਸ ਵਿਚ ਆਪ ਨੂੰ ਫਸਾ ਦਿੱਤਾ ਗਿਆ ਪਰੰਤੂ ਇਕ ਸਾਲ ਬਾਅਦ ਅਦਾਲਤ ਨੇ ਆਪ ਨੂੰ ਬਾ-ਇਜ਼ਤ ਬਰੀ ਕਰ ਦਿੱਤਾ ਹਾਲਾਂਕਿ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਆਪ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਦੇ ਇੱਛੁੱਕ ਸਨ। ਇਸ ਪ੍ਰਕਾਰ ਆਪ ਇੱਕ ਵਾਰ ਫਿਰ ਕਾਂਗਰਸੀ ਅੱਗ ਦੀ ਭੱਠੀ ਵਿਚੋਂ ਕੁੰਦਨ ਬਣਕੇ ਨਿਕਲੇ। ਆਪ ਨੂੰ ਇਨ੍ਹਾਂ ਦੁਖ ਅੰਗਰੇਜ਼ੀ ਸਰਕਾਰ ਦੀਆਂ ਜੇਲ੍ਹਾਂ ਤੋਂ ਨਹੀਂ ਹੋਇਆ ਜਿਨ੍ਹਾਂ ਆਪਣਿਆਂ ਦੀਆਂ ਤਕਲੀਫਾਂ ਅਤੇ ਬੇਰੁਖੀਆਂ ਤੋਂ ਹੋਇਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਦੀ ਇਸ ਗ਼ਲਤੀ ਤੇ ਸਾਰਾ ਦੇਸ਼ ਸ਼ਰਮਿੰਦਾ ਹੁੰਦਾ। ਉਲਟਾ ਆਪ ਨੂੰ ਬਰੀ ਕਰਨ ਤੋਂ ਬਾਅਦ ਇਕ ਸਾਲ ਲਈ ਘਰ ਤੋਂ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ । ਕਾਂਗਰਸੀਆਂ ਦੀ ਇਸ ਕੋਝੀ ਚਾਲ ਤੋਂ ਆਪ ਨੂੰ ਇਨ੍ਹਾਂ ਦੁਖ ਪੁੱਜਾ ਕਿ ਮਾਨਸਕ ਸੰਤੁਲਨ ਹੀ ਖੋ ਬੈਠੇ। ਆਪ ਕੱਟਰ ਹਿੰਦੂ ਸਨ ਅਤੇ ਹਿੰਦੂਪੁਣੇ ਵਿਚ ਵਿਸ਼ਵਾਸ ਹੱਖਦੇ ਸਨ। ਇਸ ਹਿੰਦੂਪਣ ਕਾਰਣ ਆਪ ਨੂੰ ਗਾਂਧੀ ਕਤਲ ਕੇਸ ਵਿਚ ਘਸੀਟਿਆ ਗਿਆ। ਆਪ ਮੁਲਕ ਤੇ ਕੌਮ ਦੇ ਸੱਚੇ ਸ਼ੁਭਚਿੰਤਕ ਅਤੇ ਦੇਸ਼ ਭਗਤ ਸਨ। ਬੰਬਈ ਵਿਚ ਸ਼ਿਵਾ ਜੀ ਪਾਰਕ ਦੇ ਕੋਲ ਆਪ ਦਾ ਮਕਾਨ ਸੀ। ਲਲਨ ਵਿਆਸ ਲਿਖਦਾ ਹੈ ਕਿ ਇਕ ਵਾਰ ਮੈਂਨੂੰ ਬੰਬਈ ਜਾਣ ਦਾ ਮੌਕਾ ਮਿਲਿਆ ਤਾਂ ਸਾਵਰਕਰ ਨੂੰ ਮਿਲਨ ਦੀ ਇੱਛਾ ਹੋਈ ਮੈਂ ਉਸ ਦੇ ਮਕਾਨ ਤੇ ਗਿਆ ਪਰ ਮਿਲਣ ਨਹੀਂ ਦਿੱਤਾ ਗਿਆ। ਦੂਰ ਤੋਂ ਹੀ ਉਨ੍ਹਾਂ ਦੀ ਟੋਪੀ ਨਜ਼ਰ ਆਈ। ਆਪ ਇਸੀ ਬੇਚਾਰਗੀ ਦੀ ਹਾਲਤ ਵਿਚ 21 ਫਰਵਰੀ 1966 ਨੂੰ ਸਦਾ ਲਈ ਚਲ ਬਸੇ।

ਸ. ਅਜੀਤ ਸਿੰਘ (ਫਰਵਰੀ 1981-14 ਮਾਰਚ 1947)

ਤੂ ਨਹੀਂ ਤੇਰੀ ਉਲਫ਼ਤ ਅਭੀ ਤਕ ਦਿਲ ਮੇਂ ਹੈ।

ਬੁਝ ਚੁਕੀ ਹੈ ਸ਼ਮਾ ਫਿਰ ਭੀ ਰੋਸ਼ਨੀ ਮਹਿਫਲ ਮੇਂ ਹੈ।

1903 ਵਿਚ ਲਾਰਡ ਕਰਜ਼ਨ ਨੇ ਦਿੱਲੀ ਵਿਚ ਇਕ ਸ਼ਾਨਦਾਰ ਦਰਬਾਰ ਲਗਾਇਆ। ਇਸ ਵਿਚ ਪੂਰੇ ਦੇਸ਼ ਤੋਂ ਲਗਪਗ ਸਾਰੇ ਰਾਜੇ, ਮਹਾਰਾਜੇ, ਨਵਾਬ, ਰਈਸ, ਜਗੀਰਦਾਰ ਅਤੇ ਹੋਰ ਸਿਰ ਕੱਢ ਲੋਕ ਸ਼ਾਮਲ ਹੋਏ। ਉਨ੍ਹਾਂ ਵਾਇਸਰਾਏ ਨੂੰ ਬੜੇ ਅਦਬ ਸਤਿਕਾਰ ਨਾਲ ਸਿਰ ਝੁਕਾ ਕੇ ਫਰਸ਼ੀ ਸਲਾਮ ਕੀਤਾ ਜਿਸ ਤਰ੍ਹਾ ਉਹ ਇਸ ਤੋਂ ਪਹਿਲਾਂ ਕਦੀ ਦਿੱਲੀ ਦੇ ਮੁਗ਼ਲ ਬਾਦਸ਼ਾਹਾਂ ਨੂੰ ਕਰਿਆ ਕਰਦੇ ਸਨ । ਲਾਰਡ ਕਰਜ਼ਨ ਹਿੰਦੁਸਤਾਨੀ ਰਿਆਇਆ ਨੂੰ ਇਹ ਪ੍ਰਭਾਵ ਦੇਣਾ ਚਾਹੁੰਦੇ ਸਨ ਕਿ ਸਾਰੇ ਹਿੰਦੋਸਤਾਨ ਦੇ ਛੋਟੇ ਵੱਡੇ ਰਾਜੇ, ਮਹਾਰਾਜੇ ਅਤੇ ਨਵਾਬ ਬਰਤਾਨਵੀ ਸਰਕਾਰ ਦਾ ਪਾਣੀ ਭਰਣ ਵਿਚ ਗੌਰਵ ਮਹਿਸੂਸ ਕਰਦੇ ਸਨ। ਇਸਦੀ ਤਹਿ ਵਿਚ ਇਹ ਰਾਜ਼ ਦੀ ਗੱਲ ਛੁਪੀ ਹੋਈ ਸੀ ਕਿ ਅਰੀਰੇਜ਼ ਸੁਪਰੀਮ ਹੈ ਜਿਵੇਂ ਕੀ ਬੀਤੇ ਯੁੱਗਾਂ ਵਿੱਚ ਚਕਰਵਰਤੀ ਰਾਜੇ ਹੋਇਆ ਕਰਦੇ ਸਨ। ਅੰਗਰੇਜ਼ ਹਿੰਦੋਸਤਾਨੀ ਲੋਕਾਂ ਤੇ ਇਹ ਪ੍ਰਭਾਵ ਪਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਭਲਾਈ ਇਸੇ ਵਿਚ ਹੈ ਕਿ ਉਹ ਅੰਗਰੇਜ਼ਾਂ ਸਾਹਮਣੇ ਸਿਰ ਝੁਕਾ ਕੇ ਆਪਣੀ ਗੁਲਾਮੀ ਨੂੰ ਆਪਣੀ ਤਕਦੀਰ ਸਮਝ ਲੈਣ। ਕਿਸ ਦੀ ਹਿੰਮਤ ਸੀ ਕਿ ਅੰਗਰੇਜ਼ੀ ਸਰਕਾਰ ਵਿਰੁੱਧ ਦਮ ਮਾਰ ਸਕੇ। ਸੱਚ ਤਾਂ ਇਹ ਹੈ ਕਿ ਲਾਰਡ ਕਰਜ਼ਨ ਦੇ ਕਾਲ ਵਿਚ ਅੰਗਰੇਜ਼ੀ ਸਰਕਾਰ ਆਪਣੇ ਸ਼ਿਖਰਾਂ ਨੂੰ ਛੂ ਰਹੀ ਸੀ ਅਤੇ ਵਾਇਸਰਾਏ ਨੂੰ ਇਸ ਗੱਲ ਦਾ ਦੂਰ-ਦੂਰ ਤੱਕ ਵਹਿਮ-ਉ-ਗੁਮਾਨ ਵੀ ਨਹੀਂ ਸੀ ਕਿ ਅਜਿਹੇ ਸਮੇਂ ਵਿਚ ਵਿਰੋਧਤਾ ਦੀ ਕੋਈ ਚਿੰਗਾਰੀ ਹੀ ਕਿਤੇ ਸੁਲਗ ਸਕਦੀ ਹੈ। ਪਰੰਤੂ ਇਸ ਵੇਲੇ ਇਕ ਨੌਜਵਾਨ ਦਿੱਲੀ ਦੇ ਰਾਜੇ ਮਹਾਰਾਜਿਆਂ ਨੂੰ ਮਿਲਣ ਵਿੱਚ ਲੱਗਿਆ ਹੋਇਆ ਸੀ। ਉਸ ਦਾ ਕੰਮ ਉਨ੍ਹਾਂ ਦੇ ਦਿਮਾਗ ਵਿੱਚ ਇਕਲਾਬ ਦੇ ਅਜਿਹੇ ਟਾਈਮ ਬਮ ਰੱਖਣ ਦਾ ਸੀ ਜੋ ਉਸ ਵੇਲੇ ਤਾਂ ਭਾਵੇਂ ਮਾਮੂਲੀ ਜਿਹੇ ਲਗਣ ਪਰ ਸਮਾਂ ਆਉਣ ਤੇ ਫਟਨ ਉਪਰੰਤ ਤਬਾਹੀ ਬਰਬਾਦੀ ਬਰਪਾ ਕਰ ਦੇਣ। ਇਹ ਨੌਜਵਾਨ ਹੋਰ ਕੋਈ ਨਹੀਂ ਸੀ ਸ. ਅਜੀਤ ਸਿੰਘ ਹੀ ਸੀ ਜਿਸ ਦਾ ਮੁੱਖ ਕੰਮ ਇਹ ਸੀ ਕਿ ਰਾਜੇ, ਮਹਾਰਾਜੇ, ਨਵਾਬ, ਰਈਸ, ਜਾਗੀਰਦਾਰ ਆਪਸ ਵਿਚ ਸਹਿਮਤ ਹੋ ਕੇ ਤੇ ਇਕ ਮੁੱਠ ਹੋਕੇ 1857 ਵਾਂਗ ਗ਼ਦਰ ਬਰਪਾ ਕਰਨ ਦੀ ਤਿਆਰੀ ਕਰਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕ ਅਜਿਹਾ ਮਾਮੂਲੀ ਜਿਹਾ ਨੌਜਵਾਨ ਜਿਸਦਾ ਪਹਿਰਾਵਾ ਸਾਧਾਰਣ, ਗੱਲਬਾਤ ਦਾ ਢੰਗ ਵੀ ਸਾਧਾਰਣ ਹੋਵੇ, ਉਸ ਕੋਲ ਰਾਜੇ ਮਹਾਰਾਜਿਆਂ ਨਾਲ ਮੁਲਾਕਾਤ ਕਰਨ ਲਈ ਕੋਈ ਮੁਲਾਕਾਤੀ ਕਾਰਡ ਜਾਂ ਹੋਰ ਕੋਈ ਸਾਧਨ ਵੀ ਨਾ ਹੋਵੇ ਫਿਰ ਵੀ ਉਹ ਉਨ੍ਹਾਂ ਦੇ ਮਹਿਲਾਂ ਵਿਚ ਕਿਵੇਂ ਜਾ ਵੜਿਆ। ਕਿਸ ਢੰਗ ਨਾਲ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਕਿਸ ਪ੍ਰਕਾਰ ਆਪਣੀ ਅਨੋਖੀ ਗੱਲ ਉਨ੍ਹਾਂ ਸਾਹਮਣੇ ਰੱਖੀ। ਇਸ ਤੇ ਵ ਵੀ ਵੱਧ ਕਿ ਉਸ ਵਿੱਚ ਕਿਨ੍ਹਾਂ ਜੋਸ਼ ਸੀ ਦਿੱਤਾ। ਬਹੁਤੇ ਰਾਜੇ ਇਸ ਵੀ ਗੱਲ: ਜਿਸ ਨੇ ‘ ਤੋਂ ਪ੍ਰਭਾਵਤ ਹੋਏ ਖ਼ਾਸ ਕਰ ਬੜ੍ਹਦਾ ਅਤੇ ਕਸ਼ਮੀਰ ਦੇ ਉਸ ਨੂੰ ਨਿਡਰ ਬਣਾ ਰਾਜਿਆਂ ਨੇ ਉਸ ਨੂੰ ਇਸ ਕੰਮ ਲਈ ਵਿੱਤੀ ਸਹਾਇਤਾ ਵੀ ਦਿੱਤੀ। ਜੋਤ ਤੋਂ ਜੋਤ ਅਤੇ ਦਿਲ ਤੋਂ ਦਿਲ ਨੂੰ ਜਗਾਉਣ ਲਈ ਇਕਲਾਬ ਲਿਆਉਣ ਵਾਲਾ ਕੰਮ 1906 ਈ. ਤਕ ਲੁਕ ਛਿਪਕੇ ਕਰਦਾ ਰਿਹਾ। 1857 ਦਾ ਗ਼ਦਰ ਦਬਾਉਣ ਵਿਚ ਅੰਗਰੇਜ਼ ਸਫ਼ਲ ਹੋ ਗਏ ਸਨ। ਉਨ੍ਹਾਂ ਜ਼ੁਲਮ ਦੀ ਹਨੇਰੀ ਇਨੇ ਜ਼ੋਰ ਨਾਲ ਚਲਾਈ ਕਿ ਆਉਣ ਵਾਲੇ 50 ਸਾਲਾਂ ਤਕ ਕਿਸੇ ਹਿੰਦੋਸਤਾਨੀ ਦੀ ਅੰਗਰੇਜ਼ਾਂ ਵਿਰੁੱਧ ਮੂੰਹ ਵੱਲ ਵੇਖਣ ਦੀ ਹਿੰਮਤ ਨਾ ਹੋਈ। ਆਮ ਪਬਲਿਕ ਅੰਗਰੇਜ਼ਾਂ ਦੇ ਜ਼ੁਲਮ ਤੋਂ ਇੰਨੀ ਡਰ ਗਈ ਕਿ ਅੰਗਰੇਜ਼ ਆਉਣ ਵਾਲੇ 90 ਸਾਲਾਂ ਤੱਕ ਪੂਰੇ ਰੋਅਬ ਤੇ ਦਬਦਬੇ ਨਾਲ ਹਿੰਦੋਸਤਾਨ ਤੇ ਹਕੂਮਤ ਕਰਦਾ ਰਿਹਾ। ਰਾਜਿਆਂ, ਮਹਾਰਾਜਿਆਂ ਅਤੇ ਨਵਾਬਾਂ ਨੂੰ ਇਕ ਦੂਜੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ। ਸਿਰਫ਼ ਸਫੀਰ ‘ ਜਾਂ ਨੁਮਾਇੰਦਾ ਹੀ ਇਕ ਰਾਜੇ ਦੀ ਗੱਲ ਦੂਜੇ ਰਾਜੇ ਤੱਕ ਪਹੁੰਚਾਉਣ ਦਾ ਸਾਧਨ ਹੁੰਦਾ ਸੀ। ਇਸ ਪ੍ਰਕਾਰ ਵਿਚਾਰਾਂ ਦੀ ਬਗ਼ਾਵਤ ਕਿਵੇਂ ਸਫ਼ਲ ਹੋ ਸਕਦੀ ਸੀ ਪਰ ਫਿਰ ਵੀ ਇਹ ਬਗ਼ਾਵਤ ਕਿਵੇਂ ਸਫ਼ਲ ਹੋ ਗਈ ਇਸ ਬਾਰੇ ਇਤਿਹਾਸ ਕੋਈ ਚਾਨਣ ਨਹੀਂ ਪਾਉਂਦਾ ਪਰੰਤੂ ਇਸ ਗੱਲ ਦੇ ਨਿਸ਼ਾਨ ਮਿਲਦੇ ਹਨ ਕਿ ਇਸ ਬਗ਼ਾਵਤ ਦੀ ਭਿਣਕ ਅੰਗਰੇਜ਼ਾਂ ਦੇ ਕੰਨਾਂ ਤਕ ਪਹੁੰਚ ਚੁੱਕੀ ਸੀ ਅਤੇ ਇਸਦੀ ਸੂਚਨਾ ਵਾਇਰਸਰਾਏ ਨੂੰ ਵੀ ਦਿੱਤੀ ਜਾ ਚੁੱਕੀ ਸੀ। ਲਾਰਡ ਮਿੰਟੂ ਨੇ ਸਮੂਹ ਰਾਜੇ ਮਹਾਰਾਜਿਆਂ ਨੂੰ ਇਕ ਗੁਪਤ ਚਿੱਠੀ ਲਿਖੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਫੈਲ ਰਹੀ ਬਦਅਮਨੀ ਅਤੇ ਦਬੀ ਹੋਈ ਬਗ਼ਾਵਤ ਦੀ ਚਿੰਗਾਰੀ ਨੂੰ ਖਤਮ ਕਰ ਦੇਣ। ਇਸ ਦੇ ਜਵਾਬ ਵਿਚ ਰਾਜੇ ਮਹਾਰਾਜਿਆਂ ਨੇ ਆਪਣੀ ਵਫ਼ਾਦਾਰੀ ਵਿਖਾਉਣ ਲਈ ਲੰਮੇ ਚੌੜੇ ਪੱਤਰ ਲਿਖੇ । ਦੂਸਰੀ ਚਿੱਠੀ ਵਿਚ ਵਾਈਸਰਾਏ ਨੇ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਨਾਲ ਹੀ ਸੁਝਾਉ ਵੀ ਸੀ ਜਿਸ ਵਿਚ ਸਰਕਾਰ ਵਿਰੁੱਧ ਕੰਮ ਕਰ ਰਹੇ ਮਾਸਟਰਾਂ, ਅਖਬਾਰਾਂ ਦੇ ਸੰਪਾਦਕਾਂ ਅਤੇ ਦੂਜੇ ਆਦਮੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਗੱਲ ਦਰਜ ਸੀ।
ਕ੍ਰਾਂਤੀਕਾਰੀਆਂ ਦੇ ਸਿਰਤਾਜ ਸਰਦਾਰ ਅਜੀਤ ਸਿੰਘ ਦਾ ਜੀਵਨ ਭਾਰਤ ਦੀ ਜੰਗ-ਏ-ਆਜ਼ਾਦੀ ਦੀ ਤਵਾਰੀਖ ਵਿਚ ਆਪਣੀ ਮਿਸਾਲ ਆਪ ਹੈ। 40 ਸਾਲ ਵਿਦੇਸ਼ਾਂ ਵਿੱਚ ਰਹਿ ਕੇ ਨ ਕੇਵਲ ਅੰਗਰੇਜ਼ਾਂ ਦੀਆਂ ਨਜ਼ਰਾਂ ਤੋਂ ਬਚਦੇ ਰਹੇ ਸਗੋਂ ਇਸ ਲੰਮੇ ਸਮੇਂ ਵਿਚ ਉਹ ਇਕ ਦਿਨ ਵੀ ਚੈਨ ਨਾਲ ਨਹੀਂ ਬੈਠੇ। ਵਿਦੇਸ਼ਾਂ ਵਿਚ ਰਹਿ ਰਹੇ ਕ੍ਰਾਂਤੀਕਾਰੀਆਂ ਨਾਲ ਸੰਪਰਕ ਸਾਧ ਕੇ ਉਨ੍ਹਾਂ ਨੂੰ ਲਾਮਬੰਦ ਕੀਤਾ ਅਤੇ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਨੂੰ ਨਿੱਤ ਨਵੀਂ ਰੂਪ ਰੇਖਾ ਦਿੰਦੇ ਰਹੇ।

ਸ. ਅਜੀਤ ਸਿੰਘ (ਫਰਵਰੀ 1981-14 ਮਾਰਚ 1947)

ਇਸ ਮਹਾਨ ਕ੍ਰਾਂਤੀਕਾਰੀ ਦਾ ਜਨਮ 23 ਫਰਵਰੀ 1881 ਨੂੰ ਜ਼ਿਲਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਖੇ ਹੋਇਆ। ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੜੋਸ ਦੇ ਸਕੂਲ ਬੰਗਾ ਤੋਂ ਮਿਡਲ ਦੀ ਪ੍ਰੀਖਿਆ ਪਾਸ ਕੀਤੀ। ਅੰਗਰੇਜ਼ਾਂ ਦੇ ਜਮਾਨਦਰੂ ਦੁਸ਼ਮਨ ਸਨ। ਆਪ ਸਵਰਗਵਾਸੀ ਸਰਦਾਰ ਅਰਜਨ ਸਿੰਘ ਦੇ ਸਪੁੱਤਰ ਸਨ। ਆਪ ਦੇ ਦਾਦਾ ਦਾ ਨਾਂ ਫਤਿਹ ਸਿੰਘ ਸੀ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਚਾਚਾ ਹੋਣ ਦਾ ਮਾਨ ਪ੍ਰਾਪਤ ਸੀ। ਇਕ ਵਾਰ ਆਪ ਨੂੰ ਆਪਣੇ ਤਾਇਆ ਜੀ ਸੁਰਜਨ ਸਿੰਘ ਜੋ ਅੰਗਰੇਜ਼ ਪ੍ਰਸਤ ਸਨ, ਦੇ ਨਾਲ ਜਲੰਧਰ ਦੇ ਅੰਗਰੇਜ਼ੀ ਡਿਪਟੀ ਕਮਿਸ਼ਨਰ ਨੂੰ ਮਿਲਨ ਦਾ ਮੌਕਾ ਮਿਲਿਆ। ਅੰਗਰੇਜ਼ ਵਲੋਂ ਟੁੱਟੀ-ਫੁੱਟੀ ਪੰਜਾਬੀ ਵਿੱਚ ਗੱਲਬਾਤ ਕਰਨ ਤੇ ਉਨ੍ਹਾਂ ਵਿਰੁੱਧ ਨਫ਼ਰਤ ਦੀ ਭਾਵਨਾ ਹੋਰ ਵੀ ਵੱਧ ਗਈ।
ਮਈ 1894 ਵਿੱਚ ਜਲੰਧਰ ਦੇ ਸਾਂਈਂ ਦਾਸ ਐਂਗਲੋ ਸੰਸਕ੍ਰਿਤ ਹਾਈ ਸਕੂਲ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੀ ਉੱਚਸਿੱਖਿਆ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੰਤਵ ਲਈ ਆਪ ਜੀ ਦੇ ਵੱਡੇ ਭਰਾ ਸਰਦਾਰ ਕਿਸ਼ਨ ਸਿੰਘ ਬਨਾਰਸ ਗਏ ਤਾਂ ਜੋ ਉਨ੍ਹਾਂ ਦੀ ਉੱਚ ਸਿੱਖਿਆ ਲਈ ਰਾਹ ਪੱਧਰਾ ਕੀਤਾ ਜਾ ਸਕੇ। ਪਰੰਤੂ ਆਪ ਦੇ ਭਰਾ ਆਪਦੇ ਇਸ ਸੁਝਾਅ ਨਾਲ ਸਹਿਮਤ ਨਾ ਹੋਏ। ਇਸ ਲਈ ਬਰੇਲੀ ਲਾਅ ਕਾਲਜ ਵਿਚ ਦਾਖ਼ਲਾ ਲੈਣਾ ਪਿਆ। ਉਨ੍ਹਾਂ ਦਿਨਾਂ ਵਿਚ ਮੈਟ੍ਰਿਕ ਪਾਸ ਕਰਨ ਉਪਰੰਤ ਲਾਅ ਕਾਲਜ ਵਿਚ ਦਾਖ਼ਲਾ ਮਿਲ ਜਾਂਦਾ ਸੀ। ਬੀ.ਏ. ਪਾਸ, ਕਰਨ ਦੀ ਸ਼ਰਤ ਬਾਦ ਵਿੱਚ ਲਾਗੂ ਹੋਈ। ਆਪ ਉੱਥੇ ਅਚਾਨਕ ਹੀ ਬੀਮਾਰ ਹੋ ਗਏ ਅਤੇ ਬਰੇਲੀ ਨੂੰ ਛੱਡਣਾ ਪੈ ਗਿਆ । ਆਪ ਦੀ ਸ਼ਾਦੀ ਕਸੂਰ ਦੇ ਮਸ਼ਹੂਰ ਵਕੀਲ ਲਾਲਾ ਧੰਨਪਤ ਰਾਏ ਦੀ ਲੜਕੀ ਹਰੀ ਨਾਲ ਹੋਈ। ਇਹ ਉਨ੍ਹਾਂ ਦੀ ਸਕੀ ਲੜਕੀ ਨਹੀਂ ਸੀ ਬਲਕਿ ਗੋਦ ਲਈ ਹੋਈ ਸੀ। ਜਿਸ ਦੀ ਕੌਮ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਕੁਝ ਸਮਾਂ ਪਾ ਕੇ ਲਾਹੌਰ ਦੇ ਡੀ. ਏ. ਵੀ. ਕਾਲਜ ਵਿਚ ਦਾਖਲ ਹੋ ਗਏ। ਇਸ ਕਾਲਜ ਦੇ ਹੋਸਟਲ ਸੁਪਰਡੈਂਟ ਲਾਲਾ ਲਾਜਪਤ ਰਾਏ ਸਨ । ਆਪ ਛੇਤੀ ਹੀ ਉਨ੍ਹਾਂ ਦੇ ਸੰਪਰਕ ਵਿਚ ਆ ਗਏ। ਇਸ ਨਾਲ ਆਪ ਨੂੰ ਸਮਾਜਿਕ ਅਤੇ ਰਾਜਨੀਤਿਕ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਵਧੀਆ ਮੌਕਾ ਮਿਲ ਗਿਆ। ਆਰੀਆ ਸਮਾਜ ਦੇ ਕੰਮ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ । ਕਈ ਪੈਮਫਲਟ ਅਤੇ ਕਿਤਾਬਚੇ ਲਿਖੇ ਜਿਨ੍ਹਾਂ ਵਿਚੋਂ “ਵਿਧਵਾ ਦੀ ਫਰਿਆਦ” ਨਾਮੀ ਕਿਤਾਬਚਾ ਸਭ ਤੋਂ ਵੱਧ ਮਸ਼ਹੂਰ ਹੋਇਆ। ਆਪ ਨੇ ਅਨਾਥ ਬੱਚਿਆਂ ਦੀ ਭਲਾਈ ਲਈ ਇਨ੍ਹਾਂ ਵਧੀਆ ਕੰਮ ਕੀਤਾ ਕਿ ਆਪ ਦੀ ਇਸ ਨਿਸਵਾਰਥ ਸੇਵਾ ਦੇ ਇਵਜ਼ ਆਪ ਨੂੰ ਲਾਹੌਰ ਅਨਾਥਾਲਿਆ ਦਾ ਸੁਪਰਡੰਟ ਲਗਾ ਦਿੱਤਾ ਗਿਆ। ਆਪ ਨੇ ਸਮਾਜੀ ਸਰਗਰਮਿਆਂ ਤੋਂ ਇਲਾਵਾ ਸਿਆਸੀ ਸਰਗਰਮੀਆਂ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਗੋਪਾਲ ਕ੍ਰਿਸ਼ਨ ਗੋਖਲੇ ਦੇ ਸਨਮਾਨ ਵਿੱਚ ਕਈ ਜਲਸੇ ਆਯੋਜਿਤ ਕੀਤੇ। ਇਨ੍ਹਾਂ ਦਾ ਰੁਝਾਨ ਹਿੱਸਾ ਵਿਰੁੱਧ ਵੇਖ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇਸ ਪਾਰਟੀ ਵਿਚ ਆਪਣੇ ਹਮਖ਼ਿਆਲਾਂ ਦਾ ਇਕ ਕਾਫ਼ੀ ਵੱਡਾ ਗਰੁੱਪ ਖੜਾ ਕਰ ਲਿਆ। ਇਸ ਗਰੁੱਪ ਵਿਚ ਲਾਲਾ ਦੁਨੀਚੰਦ ਅਤੇ ਲਾਲਚੰਦ ਫਲਕ ਦੇ ਨਾਂ ਵਰਨਣ ਯੋਗ ਹਨ। ਇਹ ਅਸਲ ਵਿਚ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਅਤੇ ਬਿਪਨ ਚੰਦਰਪਾਲ ਦਾ ਯੁੱਗ ਸੀ। ਇਹ ਦੋਵੇਂ ਨੇਤਾ ਕਾਂਗਰਸ ਵਿਚ ਕ੍ਰਾਂਤੀਕਾਰੀਆਂ ਦੇ ਨੇਤਾ ਸਨ। ਆਪ ਅਤੇ ਆਪ ਦੇ ਸਾਥੀ ਇਨ੍ਹਾਂ ਦੋਹਾਂ ਨੇਤਾਵਾਂ ਦੇ ਚੇਲੇ ਸਨ।
1905 ਵਿਚ ਲਾਰਡ ਕਰਜ਼ਨ ਨੇ ਬੰਗਾਲ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ। ਇਕ ਬੰਗਾਲ ਮੁਸਲਿਮ ਬਹੁਮਤ ਵਾਲਾ ਅਤੇ ਦੂਜਾ ਬੰਗਾਲ ਹਿੰਦੂ ਬਹੁਮਤ ਵਾਲਾ ਸੀ। ਇਹ ਵੰਡ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਕੀਤੀ ਗਈ ਸੀ। ਲਾਰਡ ਕਰਜ਼ਨ ਨੇ ਨਵਾਬ ਆਫ਼ ਢਾਕਾ ਦੇ ਮਹਿਲ ਵਿੱਚ ਮੁਸਲਿਮ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ ਅਤੇ ਪ੍ਰਧਾਨਗੀ ਭਾਸ਼ਨ ਵਿਚ ਨਵਾਬ ਆਫ਼ ਢਾਕਾ ਨੇ ਇਸ ਲਈ ਲਾਰਡ ਸਾਹਿਬ ਦਾ ਧੰਨਵਾਦ ਕੀਤਾ ਅਤੇ ਮੁਸਲਮਾਨ ਭਰਾਵਾਂ ਨੂੰ ਇਸ ਬੰਗਾਲ ਵਿਚ ਆਪਣੀ ਮਰਜ਼ੀ ਅਨੁਸਾਰ ਸਰਕਾਰ ਚਲਾਉਣ ਦਾ ਇਸ਼ਾਰਾ ਦਿੱਤਾ। ਨਾਲ ਹੀ ਇਹ ਵੀ ਕਿਹਾ ਕਿ ਹੁਣ ਤੁਸੀਂ ਲੋਕ ਹਿੰਦੂ ਬਹੁਮਤ ਦੇ ਗ਼ਲਬੇ ਤੋਂ ਆਜ਼ਾਦ ਹੋ ਗਏ ਹੋ। ਇਹੋ ਮੁਸਲਮ ਬਹੁਮਤ ਵਾਲਾ ਬੰਗਾਲ 1947 ਦੇ ਬਟਵਾਰੇ ਵੇਲੇ ਪਾਕਿਸਤਾਨ ਵਿਚ ਚਲਾ ਗਿਆ ਜੋ 1971 ਦੀ ਹਿੰਦ ਪਾਕ ਜੰਗ ਤੋਂ ਬਾਦ ਪਾਕਿਸਤਾਨ ਤੋਂ ਆਜ਼ਾਦ ਹੋ ਕੇ ‘ਬੰਗਲਾ ਦੇਸ਼’ ਬਣ ਗਿਆ।
ਬੰਗਾਲ ਦੀ ਇਸ ਵੰਡ ਤੇ ਸਾਰੇ ਦੇਸ਼ ਨੇ ਆਪਣੇ ਗ਼ਮ ਤੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਅਵਸਰ ਤੇ ਕਲਕੱਤਾ ਵਿਚ 1906 ਵਿਚ ਮਰਹੂਮ ਦਾਦਾ ਭਾਈ ਨੌਰੋ ਜੀ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਇਜਲਾਸ ਹੋਇਆ ਜੋ ਅਜੀਤ ਸਿੰਘ ਵਰਗੇ ਨੌਜਵਾਨ ਲਈ ਇਕ ਬਹੁਤ ਵਧੀਆ ਪਲੇਟਫਾਰਮ ਸਿੱਧ ਹੋਇਆ। ਇਸ ਤੋਂ ਇਲਾਵਾ ਦਾਦਾ ਭਾਈ ਨੋਰੋ ਜੀ ਦੇ ਪ੍ਰਧਾਨਗੀ ਭਾਸ਼ਣ ਤੋਂ ਲਾਲਾ ਲਾਜਪਤ ਰਾਏ, ਅਜੀਤ ਸਿੰਘ ਅਤੇ ਸਰਦਾਰ ਕ੍ਰਿਸ਼ਨ ਸਿੰਘ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿਚ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਤਾਨੀਆ ਦੀਆਂ ਗਲਾਂ ਤੇ ਭਰੋਸਾ ਨਾ ਕੀਤਾ ਜਾਵੇ ਬਲਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਰਤਾਨੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ । ਸਰਦਾਰ ਅਜੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਗੋਪਾਲ ਕ੍ਰਿਸ਼ਨ ਗੋਖਲੇ ਦੀ ਤਕਰੀਰ ਪਸੰਦ ਨਾ ਆਈ ਕਿਉਂਕਿ ਗੋਖਲੇ ਉਨ੍ਹਾਂ ਦਿਨਾਂ ਵਿਚ ਇੰਗਲੈਂਡ ਤੋਂ ਵਾਪਸ ਪਰਤੇ ਸਨ ਅਤੇ ਅੰਗਰੇਜ਼ ਪ੍ਰਸਤੀ ਨੂੰ ਨਾਲ ਲੈ ਕੇ ਆਏ ਸਨ । ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਅੰਗਰੇਜ਼ ਆਪਣੇ ਕੌਲ ਕਲਾਮ ਦਾ ਪੱਕਾ ਸਾਬਤ ਹੋਵੇਗਾ ਪਰੰਤੂ ਲੋਕਮਾਨਿਆ ਬਾਲ ਗੰਗਾਧਰ ਤਿਲਕ ਨੇ ਗਰਜਵੀਂ ਆਵਾਜ਼ ਵਿਚ ਦਾਦਾ ਭਾਈ ਨੌਰੋ ਜੀ ਦੀ ਵਿਚਾਰਧਾਰਾ ਦੀ ਹਮਾਇਤ ਕੀਤੀ । ਇਸ ਜਲਸੇ ਵਿਚ ਸੁਦੇਸ਼ੀ ਮਾਲ ਦੇ ਹੱਕ ਵਿਚ ਅਤੇ ਵਿਦੇਸ਼ੀ ਮਾਲ ਵਿਰੁੱਧ ਖੁਲ੍ਹ ਕੇ ਭਾਸ਼ਣ ਦਿੱਤੇ ਗਏ ਜਿਨ੍ਹਾਂ ਨਾਲ ਅਜੀਤ ਸਿੰਘ ਵਰਗੇ ਨੌਜਵਾਨਾਂ ਦੇ ਦਿਲਾਂ ਵਿਚ ਇਕ ਨਵੀਂ ਭਾਵਨਾ ਪੈਦਾ ਹੋਈ। ਕਲਕੱਤਾ ਵਿਚ ਆਯੋਜਿਤ ਕਾਂਗਰਸ ਦੇ ਇਨ੍ਹਾਂ ਇਜਲਾਸ ਵਿਚ “ਸੰਘਰਸ਼ ਲਈ ਤਿਆਰ ਹੋ ਜਾਓ”ਦਾ ਨਾਅਰਾ ਦਿੱਤਾ। ਇਸ ਜਲਸੇ ਵਿਚ ਹੀ ਦੋ ਦਲ : ਗਰਮ ਦਲ ਅਤੇ ਨਰਮ ਦਲ ਹੋਂਦ ਵਿਚ ਆਏ। ਆਪ ਗਰਮ ਦਲ ਵਿਚ ਵਿਸ਼ਵਾਸ ਰੱਖਦੇ ਸਨ। ਇਸ ਜਲਸੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਲੈਕੇ ਇਹ ਵਚਨ ਕਰਕੇ ਪੰਜਾਬ ਪਰਤੇ ਕਿ ਉਥੇ ਜਾਕੇ ਕਿਸਾਨਾਂ ਨੂੰ ਸੰਪੂਰਨ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ, ਪੰਜਾਬ ਪਹੁੰਚ ਕੇ ਅਜੀਤ ਸਿੰਘ ਨੇ ਲੋਕਾਂ ਨੂੰ ਲਾਮਬੰਦ ਕਰਕੇ ਆਜ਼ਾਦੀ ਦੇ ਘੋਲ ਲਈ ਤਿਆਰ ਕੀਤਾ। ਇਸ ਦੌਰਾਨ ਆਪ ਨੂੰ ‘ਅੰਮ੍ਰਿਤ ਬਾਜ਼ਾਰ ਪਤ੍ਰਿਕਾ’ ਦੇ ਸੰਪਾਦਕ ਸ੍ਰੀ ਮੋਤੀ ਘੋਸ਼, ਸ੍ਰੀ ਰਾਸ ਬਿਹਾਰੀ ਬੋਸ ਅਤੇ ਸ੍ਰੀ ਆਰਵਿੰਦੂ ਘੋਸ਼ ਨਾਲ ਵੀ ਸੰਪਰਕ ਬਰਕਰਾਰ ਰੱਖਿਆ ਅਤੇ ਸੁਦੇਸ਼ੀ ਲਹਿਰ ਚਲਾਉਣ ਲਈ ਇਕ ਸਾਂਝੀ ਯੋਜਨਾ ਤਿਆਰ ਕੀਤੀ।
ਪੰਜਾਬ ਆ ਕੇ ਸਰਦਾਰ ਅਜੀਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦਾ ਸੰਦੇਸ਼ ਪਿੰਡ-ਪਿੰਡ ਵਿੱਚ ਜਾ ਕੇ ਘਰ-ਘਰ ਪਹੁੰਚਾਇਆ। ਇਨ੍ਹਾਂ ਦਿਨਾਂ ਵਿਚ ਕਿਸਾਨ ਸਰਕਾਰ ਵਲੋਂ ਆਬਿਆਨਾ ਵਧਾਏ ਜਾਣ ਕਰਕੇ ਪਹਿਲਾਂ ਹੀ ਬਰਤਾਨਵੀ ਸਰਕਾਰ ਵਿਰੁੱਧ ਅੱਗ ਬਬੂਲਾ ਹੋ ਬੈਠੇ ਸਨ । ਆਪ ਨੇ ਇਸ ਸਾਰੀ ਯੋਜਨਾ ਨੂੰ ਨਵੇਂ ਸਿਰਿਉਂ ਤਿਆਰ ਕੀਤਾ ਅਤੇ ਇਕ ਪੰਜਾਬੀ ਗੀਤ “ਪਗੜੀ ਸੰਭਾਲ ਓ ਜੱਟਾ” ਅਤੇ “ਤੇਰੀ ਗਠਰੀ ਨੂੰ ਲਾਗੇ ਚੋਰ” ਗਾ ਗਾ ਕੇ ਸਾਰੇ ਪੰਜਾਬ ਵਿਚ ਆਜ਼ਾਦੀ ਲਈ ਇਕ ਨਵੀਂ ਭਾਵਨਾ ਪੈਦਾ ਕਰ ਦਿੱਤੀ ਜਿਸ ਦੇ ਫਲਸਵਰੂਪ ਸਾਰਾ ਪੰਜਾਬ ਹਥਿਆਰ ਬੰਦ ਹੋ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਲਾਮਬੰਦ ਹੋ ਗਿਆ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਪੰਜਾਬ ਦੀ ਪਵਿੱਤਰ ਧਰਤੀ ਦੇ ਅੰਗਰੇਜ਼ਾਂ ਦੀ ਆਮਦ ਤੋਂ ਬਾਦ ਪੰਜਾਬ ਵਿੱਚ ਸੰਪੂਰਨ ਏਕੇ ਨਾਲ ਵੱਡੇ ਪੱਧਰ ਤੇ ਸਰਕਾਰ ਵਿਰੋਧੀ ਮੁਜ਼ਾਹਰੇ ਹੋਏ ਜਿਨ੍ਹਾਂ ਤੋਂ ਸਰਕਾਰ ਘਬਰਾ ਗਈ ਅਤੇ ਉਸਨੇ ਅਜੀਤ ਸਿੰਘ ਤੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪਰੰਤੂ ਛੇਤੀ ਹੀ ਰਿਹਾਅ ਕਰ ਦਿੱਤਾ। ਰਿਹਾਈ ਪਿੱਛੋਂ ਅਜੀਤ ਸਿੰਘ ਨੇ ਆਜ਼ਾਦੀ ਦੇ ਘੋਲ ਨੂੰ ਹੋਰ ਲਗਨ ਤੇ ਜੋਸ਼ ਨਾਲ ਵਿਢਿਆ। ਕਿਸਮਤ ਨੇ ਸਾਥ ਦਿੱਤਾ ਅਤੇ ਚਿੰਗਾਰੀਆਂ ਛੇਤੀ ਹੀ ਲਾਟਾਂ ਵਿੱਚ ਬਦਲ ਗਈਆਂ। ਮਹਾਨ ਕ੍ਰਾਂਤੀਕਾਰੀ ਸੂਫੀ ਅੰਬਾ ਪ੍ਰਸਾਦ ਆਪਣੇ ਅਖ਼ਬਾਰ “ਜਮਾ-ਉਲ-ਵਤਨ” ਵਿਚ ਅੰਗਰੇਜ਼ਾਂ ਵਿਰੁੱਧ ਲਿਖੇ ਇਕ ਲੇਖ ਕਾਰਣ 5 ਸਾਲ ਦੀ ਸਜ਼ਾ ਕੱਟ ਕੇ 10 ਫਰਵਰੀ 1907 ਨੂੰ ਲਾਹੌਰ ਪੁੱਜਾ। ਜ਼ਮੀਨ ਪਹਿਲਾਂ ਤੋਂ ਹੀ ਤਿਆਰ ਸੀ। ਸੁਫੀ ਸਾਹਿਬ ਅਜੀਤ ਸਿੰਘ ਨਾਲ ਮਿਲ ਕੇ ਕੰਮ ਕਰਨ ਲੱਗ ਪਏ। ਅਜੀਤ ਸਿੰਘ ਦੇ ਭਾਸ਼ਣਾਂ ਨਾਲ ਪੰਜਾਬ ਦਾ ਮਾਹੌਲ ਪਹਿਲਾਂ ਹੀ ਭੱਖ ਚੁੱਕਾ ਸੀ । ਹੁਣ ਸੂਫ਼ੀ ਸਾਹਿਬ ਅਜੀਤ ਸਿੰਘ ਦੇ ਨਾਲ ਮਿਲ ਜਾਣ ਨਾਲ ਫਿਜ਼ਾ ਹੋਰ ਵੀ ਗਰਮ ਹੈ। ਗਈ “ਹਿੰਦੋਸਤਾਨ” ਨਾਂ ਦਾ ਇੱਕ ਅਖ਼ਬਾਰ ਜਾਰੀ ਕੀਤਾ। ਬਾਦ ਵਿੱਚ ਸੂਫ਼ੀ ਜੀ “ਪੇਸ਼ਵਾ” ਅਖ਼ਬਾਰ ਦੇ ਸੰਪਾਦਕ ਨਿਯੁਕਤ ਹੋਏ। ਅਜੀਤ ਸਿੰਘ ਅਤੇ ਸਈਅਦ ਹੈਦਰ ਰਜ਼ਾ ਨੇ ਪੈਟਰੋਆਟੀਜ਼ਮ ਨਾਂ ਦੀ ਸੋਸਾਇਟੀ ਕਾਇਮ ਕਰ ਲਈ ਅਤੇ ਇਸਦੇ ਨਾਲ ਹੀ ਭਾਰਤ ਮਾਤਾ ਸੋਸਾਇਟੀ ਦੀ ਨੀਂਹ ਵੀ ਰੱਖੀ ਗਈ। ਜਿਸ ਦੇ ਮੈਂਬਰਾਂ ਵਿੱਚ ਅਜੀਤ ਸਿੰਘ, ਸੂਫੀ ਅੰਬਾ ਪ੍ਰਸਾਦ, ਕਿਸ਼ਨ ਸਿੰਘ, ਸਵਰਨ ਸਿੰਘ, ਲਾਲਾ ਹਰਦਿਆਲ, ਲਾਲਾ ਲਾਲ ਚੰਦ ਫਲਕ, ਮਹਿਤਾ ਨੰਦ ਕਿਸ਼ੋਰ, ਮਹਾਸ਼ਾ ਘਸੀਟਾ ਰਾਮ, ਲਾਲਾ ਪਿੰਡੀ ਦਾਸ, ਕੇਦਾਰ ਨਾਥ ਸਹਿਗਲ, ਕਰਤਾਰ ਸਿੰਘ ਕੇਸਗੜੀਆ, ਜ਼ਿਆ- ਉਲ-ਹੱਕ, ਨੰਦ ਗੋਪਾਲ, ਈਸ਼ਵਰੀ ਪ੍ਰਸਾਦ, ਮੁਨਸ਼ੀ ਰਾਮ, ਬੂਟਾ ਸਿੰਘ, ਗਨੇਸ਼ੀ ਲਾਲ ਖਸਤਾ, ਲਾਲਾ ਠਾਕੁਰ ਦਾਸ, ਬਹਾਲੀ ਰਾਮ ਸਿੰਘ, ਗੋਵਰਧਨ ਦਾਸ, ਗੰਧਰਵ ਸੇਨ, ਰਾਮ ਚੰਦ ਪਸ਼ੋਰੀ ਅਤੇ ਲਾਲਾ ਦੁਨੀ ਚੰਦ ਆਦਿ ਸਨ ਜਿਨ੍ਹਾਂ ਨੂੰ ਬਾਦ ਵਿਚ ਵੱਖ-ਵੱਖ ਪ੍ਰਕਾਰ ਦੀਆਂ ਸਜ਼ਾਵਾਂ ਹੋਈਆਂ। ‘ਸਹਾਇਕ’ ਨਾਂ ਦਾ ਅਖ਼ਬਾਰ ਸਰਦਾਰ ਕਿਸ਼ਨ ਸਿੰਘ ਦੀ ਸੰਪਾਦਕੀ ਵਿਚ ਜਾਰੀ ਕੀਤਾ ਗਿਆ। ਇਸ ਸੋਸਾਇਟੀ ਦਾ ਮੁੱਖ ਉਦੇਸ਼ ਲੈਕਚਰਾਂ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਅਤੇ ਦੂਸਰਾ ਮਾਤਾ ਭਾਰਤ ਨਾਮਕ ਏਜੰਸੀ ਦੀ ਸਥਾਪਨਾ ਸੀ। ਇਹ ਏਜੰਸੀ ਸਰਕਾਰ ਵਿਰੁੱਧ ਬਗ਼ਾਵਤ ਫੈਲਾਉਣ ਵਾਲਾ ਲਿਟਰੇਚਰ ਤਿਆਰ ਕਰਦੀ ਸੀ। ਇਸ ਸੁਸਾਇਟੀ ਦੀ ਜਿੰਦ ਜਾਨ ਸੂਫ਼ੀ ਅੰਬਾ ਪ੍ਰਸਾਦ ਸਨ। ਇਨ੍ਹਾਂ ਵਲੋਂ ਕੱਢੀਆਂ ਜਾਣ ਵਾਲੀਆਂ ਅਖ਼ਬਾਰਾਂ ਇੰਡੀਆ, ਪੇਸ਼ਵਾ ਦੇਸ਼, ਪੰਜਾਬੀ ਅਤੇ ਭਾਰਤ ਮਾਤਾ ਸਨ। ਇਨ੍ਹਾਂ ਸਾਰੀਆਂ ਅਖ਼ਬਾਰਾਂ ਰਾਹੀਂ ਅਰੀਰੇਜ਼ਾਂ ਵਿਰੁੱਧ ਜ਼ਹਿਰ ਉਂਗਲਿਆ ਜਾਂਦਾ ਸੀ। ਇਸ ਸੋਸਾਇਟੀ ਦਾ ਹੈਡਕੁਆਟਰ ਲਾਹੌਰ ਵਿਚ ਸੀ। ਆਪ ਨੇ ਕਈ ਪੈਂਫਲਟ ਜਿਵੇਂ ‘1857 ਦੀ ਬਗ਼ਾਵਤ, ਉਂਗਲੀ ਪਕੜ ਤੇ ਪੌਂਹਚਾ ਪਕੜਨਾ, ਦੇਸੀ ਫੌਜ, ਜਫ਼ਰਸੈਨਾ, ਬੰਦਰ ਬਾਂਟ ਅਤੇ ਬਾਗੀ ਮਸੀਹਾ’ ਆਦਿ ਨਾਂ ਦੇ ਲਿਖੇ ਇਹ ਸਾਰੇ ਪੈਂਫਲਟ ਲੋਕਾਂ ਦੇ ਦਿਲਾਂ ਵਿਚ ਅੰਗਰੇਜ਼ਾਂ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੇ ਸਨ। ਜਦੋਂ ਅੰਗਰੇਜ਼ੀ ਸਰਕਾਰ ਨੂੰ ਇਨ੍ਹਾਂ ਬਾਰੇ ਪਤਾ ਲੱਗਿਆ ਤਾਂ ਉਸ ਨੇ ਇਹ ਸਾਰੇ ਪੈਂਫਲਟ ਤੇ ਕਿਤਾਬਾਂ ਜ਼ਬਤ ਕਰ ਲਈਆਂ। ਸੂਫੀ ਅੰਬਾ ਪ੍ਰਸਾਦ ਦੀ ਲਿਖੀ ਹੋਈ ਕਿਤਾਬ ‘ਬਾਗ਼ੀ ਮਸੀਹਾ’ ਅੰਗਰੇਜ਼ਾਂ ਵਿਰੁੱਧ ਭਿਆਨਕ ਬੰਬ ਸਾਬਤ ਹੋਈ। ਸਰਕਾਰ ਅਜੀਤ ਸਿੰਘ ਨੂੰ ਬਾਗ਼ੀ ਦੇ ਨਾਂ ਨਾਲ ਪੁਕਾਰਦੀ ਸੀ ਪਰੰਤੂ ਸੂਫ਼ੀ ਜੀ ਨੇ ਇਨ੍ਹਾਂ ਨੂੰ ਬਾਗ਼ੀ ਮਸੀਹਾ ਕਹਿਕੇ ਸਨਮਾਨ ਦਿੱਤਾ। ਜਿਸਦਾ ਅਰਥ ਬਾਗ਼ੀਆਂ ਨੂੰ ਜੀਵਤ ਕਰਨ ਵਾਲਾ ਹੈ। ਅਜੀਤ ਸਿੰਘ ਬਹੁਤ ਵਧੀਆ ਤੇ ਜੋਸ਼ੀਲੇ ਬੁਲਾਰੇ ਸਨ । ਜਦੋਂ ਸਟੇਜ ਤੋਂ ਬੋਲਦੇ ਤਾਂ ਲੋਕਾਂ ਦੇ ਦਿਲਾਂ ਵਿਚ ਅੰਗਰੇਜ਼ਾਂ ਵਿਰੁੱਧ ਕੁਝ ਕਰ ਵਿਖਾਉਣ ਦੀ ਭਾਵਨਾ ਠਾਠਾਂ ਮਾਰਨ ਲਗਦੀ। ਅੰਗਰੇਜ਼ਾਂ ਦੇ ਜ਼ੁਲਮ ਦਾ ਜ਼ਿਕਰ ਕਰਦੇ ਤਾਂ ਅੱਗ ਬਣ ਜਾਂਦੇ ਅਤੇ ਜੇ ਆਪਣੇ ਦੇਸ਼ ਦੀ ਬਦਹਾਲੀ ਦਾ ਜ਼ਿਕਰ ਜੁਬਾਨ ਤੇ ਆਉਂਦਾ ਤਾਂ ਹੰਝੂਆਂ ਦਾ ਦਰਿਆ ਬਣ ਜਾਂਦੇ। ਇਹ ਖੁਦ ਜਲਦੇ ਤੇ ਦਰਸ਼ਕਾਂ ਸਰੋਤਿਆਂ ਨੂੰ ਜਲਾਉਂਦੇ । ਉਹ ਖੁਦ ਹੰਝੂਆਂ ਦੇ ਦਰਿਆ ਵਿਚ ਵਹਿੰਦੇ ਅਤੇ ਸਰੋਤਿਆਂ ਨੂੰ ਵੀ ਨਾਲ ਵਹਾ ਲੈ ਜਾਂਦੇ।
ਇਕ ਵਾਰ ਲਾਹੌਰ ਤੇ ਅੰਮ੍ਰਿਤਸਰ ਦੇ ਕਿਸਾਨਾਂ ਨੇ ਲਗਾਨ ਵਧਾਉਣ ਵਿਰੁੱਧ ਜਲਸਾ ਕਰਨ ਦਾ ਫੈਸਲਾ ਕੀਤਾ। ਦੇਹਾਤੀ ਲੋਕ ਲਾਹੌਰ ਵਿਚ ਸ਼ਾਹ ਆਲਮੀ ਦਰਵਾਜ਼ੇ ਦੇ ਬਾਹਰ ਰਤਨ ਚੰਦ ਦੀ ਸਰਾਏ ਵਿੱਚ ਜਲਸੇ ਲਈ ਇਕੱਠੇ ਹੋ ਗਏ। ਸਰਕਾਰ ਨੂੰ ਪਤਾ ਲਗ ਜਾਣ ਤੇ ਡਿਪਟੀ ਕਮਿਸ਼ਨਰ ਨੇ ਰਤਨ ਚੰਦ ਦੇ ਲੜਕਿਆਂ ਨੂੰ ਜਲਸਾ ਨਾ ਕਰਨ ਦੇਣ ਲਈ ਮਜਬੂਰ ਕੀਤਾ ਅਤੇ ਸਾਰੀ ਜਾਇਦਾਦ ਤਕ ਜ਼ਬਤ ਕਰ ਲੈਣ ਦੀ ਧਮਕੀ ਵੀ ਦਿੱਤੀ। ਨਿਰਾਸ਼ ਹੋਏ ਕਿਸਾਨਾਂ ਨੂੰ ਭਾਰਤ ਮਾਤਾ ਸੋਸਾਇਟੀ ਦੇ ਮੈਂਬਰਾਂ ਵੱਲੋਂ ਆਪਣੀ ਜਗ੍ਹਾ ਤੇ ਗਰਾਊਂਡ ਦੇਣ ਦੀ ਜਲਸਾ ਕਰਨ ਦੀ ਪੇਸ਼ਕਸ਼ ਕੀਤੀ ਗਈ ਅਤੇ ਨਾਲ ਹੀ ਖਾਣੇ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ। ਇਸ ਜਲਸੇ ਵਿਚ ਕਿਸਾਨਾਂ ਨੇ ਅੰਗਰੇਜਾਂ ਵਿਰੁੱਧ ਬਹੁਤ ਜ਼ਹਿਰ ਉਗਲਿਆ ਜਿਸ ਨਾਲ ਭਾਰਤ ਮਾਤਾ ਸੋਸਾਇਟੀ ਦੇ ਮੈਂਬਰਾਂ ਦੇ ਵੀ ਹੌਸਲੇ ਵੱਧ ਗਏ। ਇਸ ਉਪਰੰਤ ਸੋਸਾਇਟੀ ਦੇ ਮੈਂਬਰਾਂ ਦਾ ਧਿਆਨ ਪਿੰਡ-ਪਿੰਡ ਘੁੱਮ ਕੇ ਜਲਸੇ ਕਰਨ ਵੱਲ ਗਿਆ। ਇਸ ਭਾਵਨਾ ਇਨਾਂ ਜ਼ੋਰ ਫੜ ਗਈ ਕਿ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਅਤੇ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਘਰ-ਘਰ ਆਮ ਹੋ ਗਈ। ਨਤੀਜੇ ਵਜੋਂ ਚੀਨੀ ਤਿਆਰ ਕਰਨ ਦੀਆਂ 2-3 ਮਿਲਾਂ ਵੀ ਲਗ ਗਈਆਂ ਪਰ ਅੰਗਰੇਜ਼ੀ ਸਰਕਾਰ ਨੂੰ ਇਹ ਸਭ ਕੁਝ ਉੱਕਾ ਹੀ ਪਸੰਦ ਨਾ ਆਇਆ। ਸਰਕਾਰ ਨੇ ਇਸ ਉਦਯੋਗ ਨੂੰ ਨਸ਼ਟ ਕਰਨ ਲਈ ਸ਼ਕਰ ਉਤੇ ਤਿੰਨ ਗੁਣਾ ਭਾਵ ਸਾਢੇ ਸੱਤ ਰੁਪੇ ਪ੍ਰਤੀ ਵਿੱਘਾ ਕਰ ਦਿੱਤਾ। ਦੂਜੇ ਪਾਸੇ ਲਾਇਲਪੁਰ ਮਿੰਟਗੁਮਰੀ ਦੀਆਂ ਨਵੀਆਂ ਆਬਾਦੀਆਂ ਵਿਚ ਨਵਾਂ ਉਸਾਰੀ ਐਕਟ ‘New Construction Act’ ਕਾਲੋਨਾਈਜੇਸ਼ਨ ਐਕਟ ਲਾਗੂ ਕਰਕੇ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਜੋ ਉਥੇ ਆਬਾਦ ਹੋ ਕੇ ਅਤੇ ਆਪਣਾ ਖੂਨ ਪਸੀਨਾ ਵਹਾ ਕੇ ਜੰਗਲਾਂ ਨੂੰ ਸਾਫ਼ ਕਰਕੇ ਵਾਹੀ ਯੋਗ ਭੂਮੀ ਬਣਾਈ ਸੀ, ਨੂੰ ਫਿਰ ਤੋਂ ਉਜਾੜਨਾ ਚਾਹਿਆ। ਜ਼ਮੀਂਦਾਰ ਆਪਣੀ ਜ਼ਮੀਨ ਵਿਚੋਂ ਕੋਈ ਰੁੱਖ ਜਾਂ ਉਸਦਾ ਕੋਈ ਭਾਗ ਆਪਣੀ ਨਿੱਜੀ ਵਰਤੋਂ ਲਈ ਨਹੀਂ ਕਟ ਸਕਦੇ ਸਨ। ਰਿਹਾਇਸ਼ ਲਈ ਮਕਾਨ ਜਾਂ ਝੋਂਪੜੀ ਤੱਕ ਬਨਾਉਣ ਦੀ ਆਗਿਆ ਨਹੀਂ ਸੀ। ਪਸ਼ੂਆਂ ਨੂੰ ਚਾਰਾ ਪਾਉਣ ਲਈ ਖੁਰਲੀ ਤਕ ਵੀ ਨਹੀਂ ਬਣਾ ਸਕਦੇ ਸਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ 24 ਘੰਟੇ ਦਾ ਨੋਟਿਸ ਦੇਕੇ ਉਸ ਦੀ ਸਾਰੀ ਜ਼ਮੀਨ ਜ਼ਬਤ ਕੀਤੀ ਜਾ ਸਕਦੀ ਸੀ। ਕਿਸਾਨ ਦੇ ਮਰਨ ਤੇ ਉਸ ਦੀ ਜਾਇਦਾਦ ਦਾ ਮਾਲਕ ਸਿਰਫ਼ ਉਸ ਦਾ ਵੱਡਾ ਲੜਕਾ ਹੀ ਬਣ ਸਕਦਾ ਸੀ । ਦੂਜੇ ਲੜਕਿਆਂ ਦਾ ਕੋਈ ਹੱਕ ਨਹੀਂ ਰੱਖਿਆ ਗਿਆ ਸੀ। ਭਾਰਤ ਮਾਤਾ ਸੋਸਾਇਟੀ ਦੇ ਮੈਂਬਰਾਂ ਨੇ ਕਿਸਾਨ ਦੀ ਇਸ ਹਾਲਤ ਤੇ ਲਾਗੂ ਲੈਂਦਿਆਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਲਸੇ ਜਲੂਸਾਂ ਦੀ ਝੜੀ ਲਗਾ ਦਿੱਤੀ। ਸਾਰੇ ਪੰਜਾਬ ਵਿਚ ਜਲਸੇ ਹੋਣ ਲੱਗੇ। ਅਜੀਤ ਸਿੰਘ ਦੇ ਲੈਕਚਰਾਂ ਵਿਚ ਜੋਸ਼ ਸੀ। ਲੋਕੀਂ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦਾ ਭਾਸ਼ਣ ਸੁਨਣ ਲਈ ਜਲਸਿਆਂ ਵਿੱਚ ਆਉਂਦੇ। 27 ਜਨਵਰੀ 1907 ਨੂੰ ਸਾਂਗਲਾ ਹਿੱਲ ਵਿਚ ਜਮੀਂਦਾਰਾਂ ਵੱਲੋਂ ਪਹਿਲਾ ਜਲਸਾ ਹੋਇਆ। ਉਨ੍ਹਾਂ ਇਕ ਆਵਾਜ਼ ਹੋ ਕੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਆਪਣੇ ਕਾਲੇ ਕਾਨੂੰਨ ਵਾਪਸ ਲੈ ਲਵੇ। ਇਸ ਉਪਰੰਤ ਲਾਇਲਪੁਰ, ਲਾਹੌਰ, ਮੁਲਤਾਨ ਅਤੇ ਰਾਵਲ ਪਿੰਡੀ ਤੇ ਮਿੰਟਗੁਮਰੀ ਵਿਚ ਵੀ ਕਈ ਥਾਵਾਂ ਤੇ ਜਲਸੇ ਹੋਏ। ਸਰਦਾਰ ਅਜੀਤ ਸਿੰਘ, ਲਾਲਾ ਲਾਜਪਤ ਰਾਏ ਦੇ ਭਾਸ਼ਣਾਂ, ਸੂਫ਼ੀ ਅੰਬਾ ਪ੍ਰਸਾਦ ਵਲੋਂ ਲਿਖੇ ਲੇਖਾਂ ਅਤੇ ਬਾਂਕੇ ਦਿਆਲ ਦੀ ਨਜ਼ਮ “ਪਗੜੀ ਸੰਭਾਲ ਓ ਜੱਟਾ” ਦਾ ਲੋਕਾਂ ਦੇ ਦਿਲਾਂ ਤੇ ਬਹੁਤ ਪ੍ਰਭਾਵ ਪਿਆ। 7 ਮਾਰਚ 1907 ਨੂੰ ਦੂਜਾ ਜਲਸਾ ਲਾਹੌਰ ਵਿਚ ਹੋਇਆ। ਅਜੀਤ ਸਿੰਘ ਨੇ ਉੱਚੀ ਆਵਾਜ਼ ਵਿਚ ਹੇਕ ਲਾਕੇ ਲੋਕਾਂ ਨੂੰ ਨਾਅਰਾ ਦਿੱਤਾ ਕਿ “ਹਿੰਦੋਸਤਾਨ ਹਮਾਰਾ ਹੈ” ਅਤੇ ਨਾਲ ਹੀ ਸੁਦੇਸ਼ੀ ਤੇ ਲੈਕਚਰ ਦਿੱਤਾ। ਤੀਸਰਾ ਜਲਸਾ ਆਰਿਆ ਸੇਵਕ ਹੋਟਲ ਵਿਚ ਹੋਇਆ ਇਸ ਵਿੱਚ ਸੂਫ਼ੀ ਅੰਬਾ ਪ੍ਰਸਾਦ ਵੀ 5 ਸਾਲ ਦੀ ਕੈਦ ਕਟਕੇ ਹੁਣੇ-ਹੁਣੇ ਆਏ ਸਨ, ਸ਼ਾਮਲ ਹੋਏ। ਉਨ੍ਹਾਂ ਆਉਂਦਿਆਂ ਹੀ ਇੰਡੀਆ ਨਾਮਕ ਅਖ਼ਬਾਰ ਵਿੱਚ ਇਕ ਲੇਖ ਜਿਸ ਦਾ ਸਿਰਲੇਖ ਸੀ “ਹਮ ਪਾਗਲ ਨਹੀਂ ਕਿ ਤਲਵਾਰ ਫੜੇ” ਛਪਵਾਇਆ। ਇਸ ਜਲਸੇ ਵਿੱਚ ਲਗਭਗ 1500 ਦੇ ਕਰੀਬ 6 ਫੁੱਟ ਡਾਂਗਾ ਵਾਲੇ ਕਿਸਾਨ ਵੀ ਮੌਜੂਦ ਸਨ। ਅਜੀਤ ਸਿੰਘ ਸਟੇਜ ਤੇ ਖੜਾ ਹੋ ਗਰਜ ਰਿਹਾ ਸੀ। ਇਹ ਮਤਾ ਸਰਵ ਸੰਮਤੀ ਨਾਲ ਪਾਸ ਹੋਇਆ ਕਿ ਅੰਗਰੇਜ਼ ਜਾਂ ਤਾਂ ਹਿੰਦੁਸਤਾਨ ਚੋਂ ਨਿਕਲ ਜਾਣ ਨਹੀਂ ਤਾਂ ਉਹਨਾਂ ਨੂੰ ਹਿੰਸਾ ਰਾਹੀਂ ਕੱਢਿਆ ਜਾਵੇਗਾ ਅਤੇ ਨਾਲ ਹੀ ਲਗਾਨ ਦੇਣਾ ਵੀ ਬੰਦ ਕਰ ਦਿੱਤਾ ਜਾਵੇਗਾ ਜਾਂ ਸਰਕਾਰ ਆਪਣੀਆਂ ਨਹਿਰਾ ਬੰਦ ਕਰ ਦੇਵੇ। ਇਸ ਮਤੇ ਦੀ ਇੱਕ ਕਾਪੀ ਸਮੁੰਦਰੀ ਡਾਕ ਰਾਹੀਂ ਇੰਗਲੈਂਡ ਵਿੱਚ ਹਿੰਦੁਸਤਾਨੀ ਮੰਤਰੀ ਨੂੰ ਭੇਜੀ ਗਈ। ਅਜੀਤ ਸਿੰਘ ਨੂੰ ਭਾਸ਼ਣ ਦੌਰਾਨ ਜਲਸੋ ਵਾਲੀ ਜਗਾਹ ਤੇ ਸੌ ਹਥਿਆਰਬੰਦ ਪੁਲੀਸ ਅਫ਼ਸਰਾਂ ਨੇ ਘੇਰ ਰੱਖਿਆ ਸੀ। ਇਸਦੇ ਨਾਲ ਹੀ ਉਹਨਾਂ ਵਲੋਂ ਜਲਸੇ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਸੂਫੀ ਅੰਬਾ ਪ੍ਰਸਾਦ ਆਪਣੀ ਕੁਰਸੀ ਦਰਵਾਜ਼ੇ ਵਿੱਚ ਡਾਹ ਕੇ ਜੰਮ ਕੇ ਬੈਠ ਗਏ ਅਤੇ ਜ਼ੋਰਦਾਰ ਆਵਾਜ਼ ਵਿੱਚ ਗਰਜੇ, “ਮੈਂ ਵੇਖਦਾ ਹਾਂ ਕਿ ਕਿਹੜਾ ਕਮਬਖ਼ਤ ਜਲਸੇ ਨੂੰ ਖਤਮ ਕਰਵਾਉਣ ਆਉਂਦਾ ਹੈ”। ਸਾਰੀ ਪੁਲੀਸ ਹਥਿਆਰਾਂ ਨਾਲ ਲੈਸ ਸੀ ਫਿਰ ਵੀ ਜਲਸਾਗਾਹ ਵਿੱਚ ਦਾਖਿਲ ਹੋਣ ਦੀ ਹਿੰਮਤ ਨਾ ਕਰ ਸਕੀ। ਇਸ ਜਲਸੇ ਵਿੱਚ ਇੰਡੀਆ ਅਖ਼ਬਾਰ ਦੇ ਸੰਪਾਦਕ ਲਾਲਾ ਪਿੰਡੀ ਦਾਸ ਵੀ ਮੌਜੂਦ ਸਨ ਉਹ ਲਿਖਦੇ ਹਨ “ਇਸ ਜਲਸੇ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ ਸੀ ਜੋ ਅਜੀਤ ਸਿੰਘ ਦਾ ਭਾਸ਼ਣ ਸੁਣ ਕੇ ਰੋਇਆ ਨਾ ਹੋਵੇ। ਉਹ ਸਰਕਾਰ ਦੇ ਜ਼ੁਲਮ ਅਤੇ ਅਤਿਆਚਾਰ ਦੀ ਕਹਾਣੀ ਇਸ ਢੰਗ ਨਾਲ ਸੁਣਾ ਰਹੇ ਸਨ ਕਿ ਲੋਕ ਭੁਬਾਂ ਮਾਰ-ਮਾਰ ਕੇ ਰੋ ਰਹੇ ਸਨ । ਬੰਦੇ ਮਾਤਰਮ ਦੀ ਗੂੰਜ ਨਾਲ ਜਲਸਾ ਖਤਮ ਹੋਇਆ। ਪੁਲੀਸ ਨੇ ਭੀੜ ਵੱਲ ਆਪਣੇ ਘੋੜੇ ਦੌੜਾਉਣ ਤੋਂ ਮਨਾ ਕਰਨ ਤੋਂ ਵੀ ਪੁਲੀਸ ਨਾ ਰੁਕੀ। ਸਰਦਾਰ ਕਿਸ਼ਨ ਸਿੰਘ ਅਤੇ ਮਹਾਸ਼ਾ ਘਸੀਟਾ ਰਾਮ ਨੇ ਪੁਲੀਸ ਅਫ਼ਸਰ ਮਿਸਟਰ ਪੀ. ਟੀ. ਨੂੰ ਫੜ ਕੇ ਬਹੁਤ ਕੁੱਟਿਆ। ਕਿਸ਼ਨ ਸਿੰਘ, ਸਰਵਣ ਸਿੰਘ, ਲਾਲ ਚੰਦ ਫਲਕ, ਲਾਲਾ ਗੋਵਰਧਨ ਦਾਸ, ਮਹਾਸ਼ਾ ਘਸੀਟਾ ਰਾਮ ਅਤੇ ਰਾਮ ਚੰਦ ਪਸ਼ੋਰੀ ਆਦਿ ਨੂੰ ਪੁਲੀਸ ਗ੍ਰਿਫਤਾਰ ਕਰਕੇ ਲੈ ਗਈ।
22 ਮਾਰਚ ਨੂੰ ਲਾਇਲਪੁਰ ਵਿੱਚ ਇੱਕ ਹੋਰ ਜਲਸਾ ਹੋਇਆ। ਇਸ ਜਲਸੇ ਦੇ ਪ੍ਰਬੰਧਕ ਚੌਧਰੀ ਸ਼ਹਾਬ-ਉਦ-ਦੀਨ (ਬਾਅਦ ਵਿਚ ਸਰ ਸ਼ਹਾਬ-ਉਦ-ਦੀਨ ਪੰਜਾਬ ਕੌਂਸਲ ਦੇ ਅੰਗਰੇਜ਼ ਪੱਖੀ ਚੇਅਰਮੈਨ) ਸਨ। ਹਾਜ਼ਰੀ 8 ਹਜ਼ਾਰ ਦੇ ਕਰੀਬ ਸੀ। ਲਾਲਾ ਲਾਜਪਤ ਰਾਏ ਵੀ ਇਸ ਜਲਸੇ ਵਿੱਚ ਪਹੁੰਚੇ ਹੋਏ ਸਨ । ਬਾਂਕੇ ਦਿਆਲ ਨੇ ਆਪਣੀ ਮਸ਼ਹੂਰ, ਨਜ਼ਮ ‘ਪਗੜੀ ਸੰਭਾਲ ਓ ਜੱਟਾ’ ਪੜ੍ਹੀ। ਕੋਈ ਅੱਖ ਅਜਿਹੀ ਨਹੀਂ ਸੀ ਜੋ ਸਜਲ ਨਾ ਹੋਈ ਹੋਏ। 29 ਮਾਰਚ 1907 ਨੂੰ ਅੰਮ੍ਰਿਤਸਰ ਵਿਚ ਵੀ ਅਜਿਹਾ ਹੀ ਇੱਕ ਜਲਸਾ ਹੋਇਆ। ਇਸ ਪ੍ਰਕਾਰ ਸ਼ਹਿਰਾਂ ਅਤੇ ਪਿੰਡਾਂ ਵਿਚ “ਭਾਰਤ ਮਾਤਾ ਸੁਸਾਇਟੀ” ਦੇ ਜਲਸਿਆਂ ਦੀ ਝੜੀ ਲੱਗ ਗਈ। ਇਹਨਾਂ ਜਲਸਿਆਂ ਨਾਲ ਪੰਜਾਬ ਦਾ ਮਾਹੌਲ ਭਖ਼ ਗਿਆ। ਪਹਿਲੀ ਅਪ੍ਰੈਲ ਨੂੰ ਲਾਹੌਰ ਦੇ ਸ਼ਾਹ ਆਲਮੀ ਦਰਵਾਜੇ ਤੇ ਅਜੀਤ ਸਿੰਘ ਦਾ ਭਾਸ਼ਣ ਹੋਇਆ। ਇਸ ਜਲਸੇ ਵਿਚ ਅੰਗਰੇਜ਼ਾਂ ਨੂੰ ਕਤਲ ਕਰਨਾ ਵਾਜਬ ਠਹਿਰਾਇਆ ਗਿਆ। ਇਸੇ ਦਿਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਸਰਦਾਰ ਜੀ ਦੇ ਭਾਸ਼ਣ ਦਾ ਪ੍ਰਬੰਧ ਕਰਵਾਇਆ। 6 ਅਤੇ 7 ਅਪ੍ਰੈਲ ਨੂੰ ਲਾਹੌਰ ਵਿੱਚ ਫਿਰ ਜਲਸੇ ਹੋਏ। ਹਾਜ਼ਰੀ ਆਸ ਨਾਲੋਂ ਕਿਤੇ ਵੱਧ ਸੀ। ਵਿਸ਼ਾ ਸੀ ਅੰਗਰੇਜ਼ੀ ਟੈਕਸ ਦੀ ਵਿਰੋਧਤਾ ਕੀਤੀ ਜਾਏ। 9 ਅਪ੍ਰੈਲ ਨੂੰ ਗੁਜਰਾਂਵਾਲਾ, 12 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਜਲਸੇ ਹੋਏ। 14 ਅਪ੍ਰੈਲ ਨੂੰ ਫਿਰ ਲਾਹੌਰ ਵਿੱਚ ਜਲਸਾ ਹੋਇਆ। 17 ਅਤੇ 18 ਅਪ੍ਰੈਲ ਨੂੰ ਮੁਲਤਾਨ ਵਿਖੇ ਜਲਸੇ ਹੋਏ। ਇਹਨਾਂ ਜਲਸਿਆਂ ਵਿੱਚ ਫੌਜੀ ਵੀ ਸ਼ਾਮਿਲ ਹੁੰਦੇ ਸਨ। ਵਿਸ਼ੇਸ਼ਕਰ 18 ਅਪ੍ਰੈਲ ਨੂੰ 2200 ਫੌਜੀ ਸਿੱਖ ਜਲਸੇ ਵਿੱਚ ਮੌਜੂਦ ਸਨ। ਇਸ ਗੱਲ ਦੇ ਸਰਕਾਰ ਨੂੰ ਸੋਚਾਂ ਵਿੱਚ ਪਾ ਦਿੱਤਾ। ਅਪ੍ਰੈਲ 1907 ਦੇ ਅਖੀਰ ਵਿੱਚ ਅਜੀਤ ਸਿੰਘ ਰਾਵਲਪਿੰਡੀ ਗਏ। ਗੰਜ ਮੰਡੀ ਵਿੱਚ ਜਲਸਾ ਹੋਇਆ। ਬਾਬਾ ਵਸਾਖਾ ਸਿੰਘ ਜੋ ਇਹਨੀ ਦਿਨੀਂ ਰਾਵਲਪਿੰਡੀ ਛਾਵਨੀ ਵਿੱਚ ਘੋੜ ਸਵਾਰ ਰਸਾਲੇ ਵਿੱਚ ਸ਼ਾਮਿਲ ਸੀ, ਵੀ ਇਸ ਜਲਸੇ ਵਿਚ ਚੋਰੀ ਛੁਪੀ ਚਲਿਆ ਗਿਆ| ਅਫ਼ਸਰਾਂ ਨੂੰ ਪਤਾ ਲੱਗਣ ਤੇ ਪੇਸ਼ੀ ਹੋਈ। ਬਾਬਾ ਨੇ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ ਅਤੇ ਨਾਲ ਹੀ ਆਪਣਾ ਅਸਤੀਫਾ ਵੀ ਦੇ ਦਿੱਤਾ। ਅੰਗਰੇਜ਼ ਅਫ਼ਸਰਾਂ ਵਲੋਂ ਬਥੇਰਾ ਸਮਝਾਇਆ ਗਿਆ ਪਰ ਉਹ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਤਿਆਰ ਨਾ ਹੋਏ ਅਤੇ ਨੌਕਰੀ ਛੱਡ ਕੇ ਵਾਪਿਸ ਆਪਣੇ ਘਰ ਚਲੇ ਗਏ। ਗੁਪਤਚਰ ਵਿਭਾਗ ਦੇ ਜਾਸੂਸਾਂ ਦੀ ਰਿਪੋਟ ਸੀ ਕਿ 10 ਮਈ 1907 ਨੂੰ ਸਾਬਕਾ 1857 ਦੇ ਗ਼ਦਰ ਦੀ 50ਵੀਂ ਵਰ੍ਹੇ ਗੰਢ ਤੇ ਫਿਰ ਬਗ਼ਾਵਤ ਦੀਆਂ ਤਿਆਰੀਆਂ ਹੋ ਰਹੀਆਂ ਹਨ। 26 ਅਪ੍ਰੈਲ ਨੂੰ ਬਟਾਲਾ ਵਿੱਚ ਅਤੇ 28 ਅਪ੍ਰੈਲ ਨੂੰ ਵਿਚ ਗੁਰਦਾਸਪੁਰ ਵਿਚ ਜਲਸੇ ਹੋਏ, ਜਿੰਨਾ ਵਿੱਚ 1857 ਦੇ ਗ਼ਦਰ ਦੀ ਹਿਮਾਇਤ ਕੀਤੀ ਗਈ। ਇੰਡੀਆ ਅਖ਼ਬਾਰ ਦੇ ਸੰਪਾਦਕ ਉੱਤੇ ‘ਭਾਰਤ ਮਾਤਾ ਸੋਸਾਇਟੀ’ ਦੀ ਹਿਮਾਇਤ ਨਾ ਕਰਨ ਲਈ ਜ਼ੋਰ ਪਾਇਆ ਗਿਆ । ਪਰ ਉਹਨਾਂ ਦੇ ਨ ਮੰਨਣ ਤੇ ਅਖ਼ਬਾਰ ਨੂੰ ਹੀ ਬੰਦ ਕਰਵਾ ਦਿੱਤਾ ਗਿਆ ਅਤੇ ਨਾਲ ਹੀ ਭਾਰਤੀ ਦੰਡਾਵਲੀ ਧਾਰਾ 124 ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ। ਮਿਸਟਰ ਬੀ. ਟੀ. ਅਤੇ ਮਿਸਟਰ ਬਾਰਬਰ ਦੋਵੇਂ ਪੁਲਿਸ ਅਫ਼ਸਰ ਪੁਲਿਸ ਦੀ ਭਾਰੀ ਫੋਰਸ ਲਗਭਗ 400 ਹਥਿਆਰ ਬੰਦ ਸਿਪਾਹੀਆਂ ਦੇ ਨਾਲ ਗੁਜਰਾਵਾਂਲਾ ਪੁੱਜੇ। ਡਰ ਦੇ ਮਾਰੇ ਦੋਵੇਂ ਪੁਲਿਸ ਅਫ਼ਸਰ ਰੇਲਵੇ ਸਟੇਸ਼ਨ ਤੇ ਹੀ ਰੁਕ ਗਏ ਅਤੇ ਵਾਰੰਟ ਗਿ੍ਫ਼ਤਾਰੀ ਉੱਥੋਂ ਦੇ ਅੰਗਰੇਜ਼ ਸੁਪਰੀਡੇਂਟ ਪੁਲਿਸ ਨੂੰ ਦੇ ਕੇ ਲਾਲਾ ਪਿੰਡੀ ਦਾਸ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ। ਭਾਵੇਂ 400 ਹਥਿਆਰਬੰਦ ਸਿਪਾਹੀਆਂ ਨੇ ਲਾਲਾ ਜੀ ਦੇ ਘਰ ਨੂੰ ਘੇਰਾ ਪਾਇਆ ਹੋਇਆ ਸੀ ਪਰੰਤੂ ਫਿਰ ਵੀ ਅੰਗਰੇਜ਼ ਸੁਪਰੀਡੈਂਟ ਦੀ ਲਾਲਾ ਜੀ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਾ ਹੋਈ। ਉਸਦਾ ਦਿਲ ਘੜੀ ਦੇ ਪੇਂਡੂਲਮ ਵਾਂਗ ਧੜਕ ਰਿਹਾ ਸੀ । ਉਸਨੇ ਲਾਲਾ ਅਮੀਰ ਚੰਦ ਮੈਜਿਸਟ੍ਰੇਟ ਜੋ ਪੀਪਲ ਅਖ਼ਬਾਰ ਦੇ ਸੰਪਾਦਕ ਅਤੇ ਲਾਲਾ ਫਿਰੋਜ਼ ਚੰਦ ਦੇ ਦਾਦਾ ਸਨ ਤੋਂ ਮਦਦ ਮੰਗੀ। ਗੱਲ ਕੁਝ ਵੀ ਨਹੀਂ ਸੀ। ਉਹਨਾਂ ਮੁਸਕਰਾਉਂਦੇ ਹੋਏ ਲਾਲ ਪਿੰਡੀ ਦਾਸ ਨੂੰ ਸਾਰੀ ਵਾਰਦਾਤ ਕਹਿ ਸੁਣਾਈ। ਉਹ ਮੁਸਕਰਾਕੇ ਨਾਲ ਚਲੇ ਗਏ। ਹਰ ਦਸ ਕਦਮ ਤੇ ਇੱਕ ਹਥਿਆਰਬੰਦ ਸਿਪਾਹੀ ਸਟੇਸ਼ਨ ਤੋਂ ਜੇਲ੍ਹ ਦੇ ਦਰਵਾਜ਼ੇ ਤੱਕ ਲਗਾਇਆ ਹੋਇਆ ਸੀ । ਪ੍ਰਬੰਧ ਕੁਝ ਅਜਿਹੇ ਸਨ ਕਿ ਇਹਨਾਂ ਵਿੱਚੋਂ ਕਿਸੇ ਵਰਗ ਦੇ ਸਿਪਾਹੀ ਇੱਕਠੇ ਨਾ ਹੋ ਸਕਣ। ਇੱਕ ਹਿੰਦੂ, ਦੂਜਾ ਸਿੱਖ ਅਤੇ ਤੀਸਰਾ ਮੁਸਲਿਮ ਸਿਪਾਹੀ ਸੀ ਅਤੇ ਚੌਕਸੀ ਵਜੋਂ ਇਹ ਵੀ ਪ੍ਰਬੰਧ ਕੀਤਾ ਗਿਆ ਸੀ ਕਿ ਫੌਜੀ ਗੋਰਖੇ ਘੋੜ ਸਵਾਰ ਸ਼ਹਿਰ ਦੀਆਂ ਸੜਕਾਂ ਤੇ ਗਸ਼ਤ ਲਗਾਉਂਦੇ ਰਹਿਣ। ਇਹ ਵੀ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਡਰ ਦੇ ਮਾਰੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਿਲ੍ਹੇ ਵਿੱਚ ਜਾਂ ਗੱਡੀ ਰਾਹੀਂ ਕਿਸੇ ਸੁਰੱਖਿਅਤ ਥਾਂ ਤੇ ਭੇਜ ਦਿੱਤਾ ਸੀ । ਸੰਗੀਨਾਂ ਦੇ ਪਹਿਰੇ ਵਿੱਚ ਲਾਲਾ ਜੀ ਨੂੰ ਸਟੇਸ਼ਨ ਲਿਆਂਦਾ ਗਿਆ। ਸਟੇਸ਼ਨ ਤੇ ਘੋੜ ਸਵਾਰ ਦਸਤਾ ਪਹਿਲਾ ਤੋਂ ਹੀ ਤਿਆਰ ਬੈਠਾ ਸੀ । ਉਹਨਾਂ ਦੇ ਪਹਿਰੇ ਵਿੱਚ ਲਾਲਾ ਜੀ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਸਭ ਕੁਝ ਅਜੀਤ ਸਿੰਘ ਦਾ ਖੁਲ੍ਹੇਆਮ ਜਲਸਿਆਂ ਵਿੱਚ ਬੋਲਣ ਦਾ ਨਤੀਜਾ ਸੀ। ਇਸ ਸਭ ਕੁਝ ਨੂੰ ਅੰਗਰੇਜ਼ੀ ਸਰਕਾਰ 1857 ਦੇ ਗ਼ਦਰ ਨੂੰ ਮੁੜ ਦੋਹਰਾਉਣ ਦੀਆਂ ਤਿਆਰੀਆਂ ਸਮਝਦੀ ਸੀ। ਅਜੀਤ ਸਿੰਘ ਨੇ ਅੰਗਰੇਜ਼ਾਂ ਦੇ ਹਿੰਦੁਸਤਾਨ ਤੋਂ ਚਲੇ ਜਾਣ ਉਪਰੰਤ ਹਿੰਦੁਸਤਾਨ ਵਿਚ ਕਿਸ ਪ੍ਰਕਾਰ ਹਕੂਮਤ
ਚਲਾਣੀ ਚਾਹੀਦੀ ਹੈ, ਵਿਸ਼ੇ ਤੇ ਇੱਕ ਲੇਖ ਲਿਖਿਆ। ਤਲਾਸ਼ੀ ਹੋਣ ਤੇ ਇਹ ਲੇਖ ਅਤੇ ਸੂਫੀ ਸਾਹਿਬ ਤੇ ਅਜੀਤ ਸਿੰਘ ਦਾ ਬਹੁਤ ਸਾਰਾ ਸਾਹਿਤ ਅੰਗਰੇਜ਼ਾਂ ਦੇ ਹੱਥ ਲੱਗ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਾਰਾ ਸਾਹਿਤ ਲੇਖ ਅੰਗਰੇਜ਼ਾਂ ਦੇ ਰਿਕਾਰਡ ਵਿਚ ਮੌਜੂਦ ਸੀ ਪਰ ਵੇਖਣ ਦੀ ਇਜਾਜ਼ਤ ਨਹੀਂ ਸੀ। ਇਹਨਾਂ ਹੀ ਦਿਨਾਂ ਵਿੱਚ ਹੁਸ਼ਿਆਰਪੁਰ ਦੀ ਤਿਲਕ ਪ੍ਰੈਸ ਦੀ ਤਲਾਸ਼ੀ ਦੌਰਾਨ ਇੱਕ ਪਰਚਾ ਮਿਲਿਆ ਜਿਸਦਾ ਸਿਰਲੇਖ ਸੀ “ਅੰਗਰੇਜ਼ਾਂ ਦਾ ਕਤਲੇਆਮ ਕਰ ਦਿਓ”। 5 ਮਈ 1907 ਨੂੰ ਅਜੀਤ ਸਿੰਘ ਵਿਰੁੱਧ ਸੀ. ਆਈ. ਡੀ. ਨੇ ਰਿਪੋਰਟ ਕੀਤੀ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾ ਰਿਹਾ ਹੈ ਜਿਸ ਨਾਲ ਦੂਜੇ ਗ਼ਦਰ ਲਈ ਰਾਹ ਪੱਧਰੀ ਹੋ ਰਿਹਾ ਹੈ। ਵਿਸ਼ੇਸ਼ਕਰ ਸਿੱਖ ਫੌਜ ਨੂੰ ਇਸ ਕੰਮ ਲਈ ਵਧੇਰੇ ਉਕਸਾਹਿਆ ਜਾ ਰਿਹਾ ਹੈ। ਸਿੱਖ ਫੌਜੀ ਅਜੀਤ ਸਿੰਘ ਦਾ ਭਾਸ਼ਣ ਸੁਣਨ ਲਈ ਬੜੇ ਸ਼ੌਂਕ ਨਾਲ ਆਉਂਦੇ ਹਨ। ਅਜੀਤ ਸਿੰਘ ਉਹਨਾਂ ਨੂੰ ਨੌਕਰੀ ਛੱਡਣ ਜਾਂ ਨੌਕਰੀ ਵਿੱਚ ਰਹਿ ਕੇ ਬਗ਼ਾਵਤ ਕਰਨ ਲਈ ਉਕਸਾਉਂਦਾ ਹੈ । ਬਗ਼ਾਵਤ ਦੇ ਪਰਚੇ ਸਿੱਖਾਂ ਦੇ ਪਿੰਡਾਂ ਵਿੱਚ ਧੜਾਧੜ ਵੰਡੇ ਜਾ ਰਹੇ ਹਨ। ਇਹ ਰਿਪੋਰਟ ਪੰਜਾਬ ਦੇ ਗਵਰਨਰ ਡੈਨੀਜ਼ਲ ਨੂੰ ਭੇਜੀ ਗਈ ਅਤੇ ਬਹੁਤ ਛੇਤੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ। ਗਵਰਨਰ ਨੇ ਇਹ ਰਿਪੋਰਟ ਉਸ ਸਮੇਂ ਦੇ ਵਾਇਸਰਾਏ ਲਾਰਡ ਮਿੰਟੋ ਨੂੰ ਭੇਜ ਦਿੱਤੀ ਅਤੇ ਹਾਸ਼ਿਏ ਵਿਚ ਇਹ ਵੀ ਲਿਖ ਦਿੱਤਾ ਕਿ ਪੰਜਾਬ ਵਿੱਚ ਗ਼ਦਰ ਹੋਣ ਵਾਲਾ ਹੈ ਜਿਸਦੀ ਅਗਵਾਈ ਅਜੀਤ ਸਿੰਘ ਤੇ ਉਸਦੀ ਪਾਰਟੀ ਕਰ ਰਹੀ ਹੈ। ਇਸ ਬਗ਼ਾਵਤ ਨੂੰ ਰੋਕਣ ਦਾ ਛੇਤੀ ਪ੍ਰਬੰਧ ਕੀਤਾ ਜਾਵੇ। ਵਾਇਸਰਾਏ ਹਿੰਦ ਨੇ 19 ਅਗਸਤ 1906 ਨੂੰ ਲੰਦਨ ਵਿੱਚ ਰਹਿ ਰਹੇ ਹਿੰਦੁਸਤਾਨੀ ਵਜ਼ੀਰ ਲਾਰਡ ਮੈਕਾਲੇ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਇਹ ਚਿੰਤਾ ਪ੍ਰਗਟਾਈ। ਗਈ ਸੀ ਕਿ ਅਜੀਤ ਸਿੰਘ ਵਲੋਂ ਲਿਖੀਆਂ ਕਿਤਾਬਾਂ ਅਤੇ ਕੀਤੇ ਜਾ ਰਹੇ ਨੇ ਭਾਸ਼ਨਾਂ ਦਾ ਨਾਂ ਸਿਰਫ਼ ਆਮ ਲੋਕ ਬਲਕਿ ਫੌਜੀਆਂ ਤੇ ਵੀ ਪ੍ਰਭਾਵ ਪੈ ਰਿਹਾ ਹੈ ਅਤੇ ਅਜੀਤ ਸਿੰਘ ਖੁੱਲੇ ਆਮ ਰਾਵਲਪਿੰਡੀ, ਸਿਆਲਕੋਟ, ਮੁਲਤਾਨ ਅਤੇ ਲਾਹੌਰ ਦੀ ਛਾਉਣੀਆਂ ਵਿੱਚ ਅੰਗਰੇਜ਼ਾਂ ਵਿਰੁੱਧ ਜ਼ੋਰਦਾਰ ਪ੍ਰਚਾਰ ਕਰ ਦਿੱਤਾ ਹੈ, ਜਿਸ ਨਾਲ ਫੌਜ ਦੇ ਇਕ ਵੱਡ ਹਿੱਸੇ ਵਿੱਚ ਐਂਟੀ ਬਰਤਾਨੀਆ ਭਾਵਨਾਵਾਂ ਜਾਗ ਗਈਆਂ ਹਨ। ਅਜੀਤ ਸਿੰਘ ਦੇ ਪ੍ਰਚਾਰ ਦਾ ਵਧੇਰੇ ਪ੍ਰਭਾਵ ਪੰਜਬ ਦੇ ਫੌਜੀਆਂ ਅਤੇ ਕਿਸਾਨਾਂ ਤੇ ਪੈ ਗਿਆ ਹੈ। ਜਿਸ ਦੇ ਨਤੀਜੇ ਵਜੋਂ ਰਾਵਲਪਿੰਡੀ ਅਤੇ ਲਾਹੌਰ ਵਿੱਚ ਦੰਗੇ ਹੋਏ ਹਨ। ਗ਼ਦਰ ਮਚਾਉਣ ਲਈ ਫੌਜਾਂ ਵਿਚ ਜੋਸ਼ ਪੈਦਾ ਕੀਤਾ ਜਾ ਰਿਹਾ ਹੈ। ਜਿਸਦਾ ਅਗਲਾ ਪ੍ਰੋਗਰਾਮ ਗ਼ਦਰ ਕਰਨਾ ਹੈ। ਇਸ ਨਾਲ ਬਰਤਾਨੀਆ ਸਰਕਾਰ ਨੂੰ ਇਹ ਖਤਰਾ ਮਹਿਸੂਸ ਹੋਣ ਲੱਗ ਪਿਆ ਕਿ ਕਿਤੇ ਫਿਰ ਦੁਬਾਰਾ 1857 ਵਰਗਾ ਗ਼ਦਰ ਸ਼ੁਰੂ ਨਾ ਹੋ ਜਾਵੇ। ਬਰਤਾਨਵੀ ਸਰਕਾਰ ਨੇ ਇਸ ਲਹਿਰ ਦੇ ਬਾਨੀ ਨੂੰ ਪਰੇ ਹਟਾਉਣ ਦਾ ਫੈਸਲਾ ਕੀਤਾ। ਗਵਰਨਰ ਪੰਜਾਬ ਦੀ ਬੁਰੀ ਨਜ਼ਰ ਆਪ ਤੇ ਪਹਿਲਾਂ ਹੀ ਸੀ। 4 ਮਈ 1907 ਨੂੰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਵਿਰੁੱਧ ਵਾਰੰਟ ਗ੍ਰਿਫ਼ਤਾਰੀ ਗੌਰਮਿੰਟ ਆਫ਼ ਇੰਡੀਆ ਹੋਮ ਸਕਤੱਰ ਸੀ. ਐਚ. ਜ਼ੈਕ ਰੱਜਲੇ ਦੇ ਹਸਤਾਖਰਾਂ ਹੇਠ ਜਾਰੀ ਹੋਏ। ਲਾਲਾ ਲਾਜਪਤ ਰਾਏ ਨੂੰ 9 ਮਈ ਨੂੰ ਗ੍ਰਿਫ਼ਤਾਰ ਕਰਕੇ ਮਾਂਡਲੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਪਰ ਅਜੀਤ ਸਿੰਘ ਅੰਮ੍ਰਿਤਸਰ ਵਿੱਚ ਹੀ ਭੂਮੀਗਤ ਹੋ ਗਏ। ਇੱਕ ਦਿਨ ਅੱਧੀ ਰਾਤ ਵੇਲੇ ਆਪ ਇਕ ਹਲਵਾਈ ਦੇ ਨਾਲ ਸਿਰ ਤੇ ਕੜਾਈ ਚੁੱਕੀ ਕਿਧਰੇ ਜਾ ਰਹੇ ਸਨ ਕਿ ਕਿਸੇ ਨੇ ਮੁਖਬਰੀ ਕਰ ਦਿੱਤੀ। ਮਿਸਟਰ ਡਬਲੀਉ. ਐਚ. ਚੈਡੋਕ ਪੁਲਿਸ ਕਪਤਾਨ ਨੇ 1818 ਈ. ਦੇ ਰੈਜ਼ਲੇਸ਼ਨ ਦੇ ਐਕਟ ਨੰ. 3 ਅਧੀਨ ਗ੍ਰਿਫ਼ਤਾਰ ਕਰ ਲਿਆ। ਮਿਸਟਰ ਬੀ ਡਬਲੀਉ. ਜੈਕਸਨ ਡਿਪਟੀ ਸੁਪਰੀਡੈਂਟ ਪੁਲਿਸ ਆਪ ਨੂੰ ਪੈਸੰਜਰ ਗੱਡੀ ਰਾਹੀਂ ਲਾਹੌਰ ਛਾਉਣੀ ਲਿਆਇਆ ਗਿਆ। ਦੂਜੇ ਦਿਨ ਵਿਸ਼ੇਸ਼ ਗੱਡੀ ਰਾਹੀਂ ਸ਼ਾਮੀ ਪੰਜ ਵਜੇ ਰਵਾਨਾ ਕੀਤਾ। ਮੁਜ਼ਾਰਿਆਂ ਦੇ ਡਰ ਦੇ ਮਾਰੇ ਗੱਡੀ ਰਾਸਤੇ ਵਿੱਚ ਕਿਤੇ ਵੀ ਨਾ ਰੁਕੀ ਜੇ ਕਿਤੇ ਰੁਕੀ ਵੀ ਤਾਂ ਉਹ ਜੰਗਲ ਵਿੱਚ। ਅਜੀਤ ਸਿੰਘ ਇੱਕ ਅੰਗਰੇਜ਼ ਇੰਸਪੈਕਟਰ, ਇੱਕ ਹਿੰਦੁਸਤਾਨੀ ਸਬ-ਇੰਸਪੈਕਟਰ, 6 ਹਿੰਦੁਸਤਾਨੀ ਸਿਪਾਹੀ ਤੇ ਇੱਕ ਅੰਗਰੇਜ਼ ਸਾਰਜੈਂਟ ਦੀ ਨਿਗਰਾਨੀ ਵਿਚ ਕਲਕੱਤਾ
ਪੁੱਜੇ। ਫਿਰ ਉੱਥੇ ਗਾਈਡ ਨਾਮਕ ਜਹਾਜ਼ ਰਾਹੀਂ ਬਰਮਾਂ ਦੀ ਰਾਜਧਾਨੀ ਮਾਂਡਲੇ ਜੇਲ੍ਹ ਵਿਚ ਪਹੁੰਚਾ ਦਿੱਤੇ ਗਏ। ਹਿੰਦੁਸਤਾਨ ਦੇ ਵਾਇਸਰਾਏ ਨੇ ਲਿਖਿਆ ਕਿ ਅਸੀਂ ਇਸ ਗੱਲ ਨੂੰ ਕਦੇ ਨਹੀਂ ਭੁਲਾ ਸਕਦੇ ਕਿ ਲਾਹੌਰ ਵਿਚ ਅੰਗਰੇਜ਼ਾਂ ਦੀ ਬਿਨਾਂ ਕਿਸੇ ਕਾਰਣ ਬੇਇਜ਼ਤੀ ਕੀਤੀ ਗਈ ਅਤੇ ਰਾਵਲਪਿੰਡੀ ਵਿਚ ਫਿਰਕੂ ਦੰਗੇ ਕਰਵਾਏ ਗਏ। ਇਸ ਸੰਬਧ ਵਿੱਚ ਗਵਰਨਰ ਪੰਜਾਬ ਨੇ ਜੋ ਰਿਪੋਰਟ ਭੇਜੀ ਹੈ ਅਸੀਂ ਉਸ ਨੂੰ ਅਖੋਂ ਓਹਲੇ ਨਹੀਂ ਕਰ ਸਕਦੇ। ਰਿਪੋਰਟ ਅਨੁਸਾਰ ਅਸੀਂ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਜਨਤਾ ਦੀ ਭਲਾਈ ਲਈ ਹੀ ਗ੍ਰਿਫ਼ਤਾਰ ਕੀਤਾ ਹੈ ਅਤੇ ਬਗ਼ਾਵਤ ਫੈਲਾਉਣ ਵਾਲੇ ਜਲਸਿਆਂ ਤੇ ਪਾਬੰਦੀ ਲਗਾ ਕੇ ਆਰਡੀਨੈਂਸ ਜਾਰੀ ਕੀਤਾ ਹੈ। ਹਿੰਦੁਸਾਤਨੀ ਵਜ਼ੀਰ ਮਿਸਟਰ ਮੈਕਾਲੇ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਪਹਿਲੀ ਮਾਰਚ 1907 ਤੋਂ ਪਹਿਲੀ ਮਈ ਤੱਕ ਪੰਜਾਬ ਦੇ ਮਸ਼ਹੂਰ ਕ੍ਰਾਂਤੀਕਾਰੀਆਂ ਨੇ 28 ਜਲਸੇ ਕੀਤੇ। ਇਹਨਾਂ ਵਿਚੋਂ ਸਿਰਫ਼ 5 ਦਾ ਕਿਸਾਨਾਂ ਦੀ ਤਕਲੀਫ਼ਾਂ ਨਾਲ ਸੰਬੰਧ ਹੈ ਬਾਕੀ ਸੱਭ ਵਿਚ ਬਗ਼ਾਵਤ ਕਰਨ ਦੇ ਸੰਬੰਧ ਵਿਚ ਪਲੇਟਫਾਰਮ ਤਿਆਰ ਕੀਤੀ ਗਿਆ। ਮਾਂਡਲੇ ਜੇਲ੍ਹ ਵਿੱਚ ਦੋਹਾਂ ਨੂੰ ਇੱਕ- ਦੂਜੇ ਨਾਲ ਮਿਲਣ ਨਹੀਂ ਦਿੱਤਾ ਗਿਆ । ਲਾਲਾ ਜੀ ਨੂੰ ਅਜੀਤ ਸਿੰਘ ਦੇ ਇਸ ਜੇਲ੍ਹ ਵਿਚ ਹੋਣ ਬਾਰੇ ਬਹੁਤ ਬਾਅਦ ਵਿੱਚ ਪਤਾ ਲਗਿਆ।
ਅਜੀਤ ਸਿੰਘ ਦੀ ਗ੍ਰਿਫ਼ਤਾਰੀ ਉਹਨਾਂ ਦੇ ਜੋਸ਼ੀਲੇ ਅਗਰੇਜ਼ ਵਿਰੋਧੀ ਭਾਸ਼ਣਾਂ ਕਰਕੇ ਹੋਈ ਇਹ ਗੱਲ ਤਾਂ ਸਮਝ ਵਿਚ ਆਉਂਦੀ ਹੈ ਪਰ ਵਿਚਾਰੇ ਲਾਲਾ ਲਾਜਪਤ ਰਾਏ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਾਂਡਲੇ ਜੇਲ੍ਹ ਦੀ ਹਵਾ ਅਜੀਤ ਸਿੰਘ ਨਾਲ ਕਿਉਂ ਖਾਣੀ ਪਈ। ਅਸਲ ਵਿੱਚ ਅੰਗਰੇਜ਼ਾਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਸਾਰੇ ਪੁਆੜੇ ਦੀ ਜੜ੍ਹ ਲਾਲਾ ਲਾਜਪਤ ਰਾਏ ਹੀ ਹਨ। ਗੋਪਾਲ ਕ੍ਰਿਸ਼ਨ ਗੋਖਲੇ ਨੇ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸਕੱਤਰ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਲਾਲਾ ਲਾਜਪਤ ਰਾਏ ਸੰਬੰਧੀ ਦੇਸ਼ ਦੇ ਪਤਵੰਤਿਆਂ ਦੇ ਹਸਤਾਖਰਾਂ ਨਾਲ ਇੱਕ ਪਰਚਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੈਂ ਜੁਲਾਈ ਦੇ ਅਖ਼ੀਰ ਤੱਕ ਤੁਹਾਨੂੰ ਸ਼ਿਮਲੇ ਵਿਚ ਮਿਲਾਂਗਾ। ਇਸ ਪਰਚੇ ਤੇ ਵਾਇਸ ਰਾਏ ਦੀ ਕੌਂਸਲ ਤੇ ਸਮੂਹ ਗੈਰ-ਸਰਕਾਰੀ ਮੈਂਬਰਾਂ ਅਤੇ ਸਾਬਕਾ ਮੈਂਬਰਾਂ ਦੇ ਹਸਤਾਖਰ ਹੋਣਗੇ, ਨਾਲ ਹੀ ਸੁਬਾਈ ਕੌਂਸਲਾਂ ਦੇ ਮੈਂਬਰਾਂ, ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੂਬਾਈ ਕਾਨਫਰੰਸਾਂ ਦੇ ਸਾਬਕਾ ਪ੍ਰਧਾਨਾਂ ਦੇ ਹਸਤਾਖਰ ਵੀ ਹੋਣਗੇ। ਅਜੀਤ ਸਿੰਘ ਨੂੰ ਲਾਲਾ ਜੀ ਦੇ ਨਾਲ ਜੋੜਨਾ ਲਾਲਾ ਜੀ ਨਾਲ ਬਹੁਤ ਵੱਡੀ ਬੇਇੰਸਾਫੀ ਹੈ। “ਪਿਛਲੀ ਫਰਵਰੀ ਵਿੱਚ ਜਦੋਂ ਮੈਂ ਲਾਹੌਰ ਵਿੱਚ ਸੀ ਅਜੀਤ ਸਿੰਘ ਨੇ ਲਾਲਾ ਜੀ ਨੂੰ ਕਾਇਰ, ਡਰਪੋਕ ਅਤੇ ਸਰਕਾਰ ਪਰਸਤ ਕਹਿ ਕੇ ਉਹਨਾਂ ਦੀ ਬੇਇਜ਼ਤੀ ਕੀਤੀ ਸੀ ਇਸਦਾ ਕਾਰਣ ਇਹ ਸੀ ਕਿ ਲਾਲਾ ਜੀ ਦੇ ਉਹਨਾਂ ਦੀ ਜਦੋ-ਜਹਿਦ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਸੀ।”
ਇਹ ਚਿੱਠੀ ਤਫਤੀਸ਼ ਲਈ ਪੁਲਿਸ ਵਿਭਾਗ ਨੂੰ ਭੇਜੀ ਗਈ। ਇਸਦੀ ਖੁਫੀਆ ਤੌਰ ਤੇ ਤਫਤੀਸ਼ ਕੀਤੀ ਗਈ। 16 ਜੁਲਾਈ 1907 ਨੂੰ ਸੀ. ਆਈ. ਡੀ. ਦੇ ਕਾਰਜਕਾਰੀ ਡਾਇਰੈਕਟਰ ਮਿਸਟਰ ਜੇ. ਸਟੀਵਨ ਸਨ, ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ “ਸੀ. ਆਈ. ਡੀ. ਇੰਸਪੈਕਟਰ ਲਾਹੌਰ ਦਾ ਕਹਿਣਾ ਕਿ ਅਜੀਤ ਸਿੰਘ ਲਾਲਾ ਲਾਜਪਤ ਰਾਏ ਤੋਂ ਸੌ ਰੁਪਿਆ ਮਹੀਨਾ ਲੈਂਦਾ ਹੈ ਇਸ ਤੋਂ ਇਲਾਵਾ ਆਪਣੇ ਸਿਆਸੀ ਫੰਡ ਵਿਚੋਂ ਲਾਲਾ ਜੀ ਪਾਰਟੀ ਦਾ ਖਰਚ ਵੀ ਦਿੰਦੇ ਰਹੇ ਹਨ। ਇਸ ਤੋਂ ਇਲਾਵਾ ਲਾਲਾ ਜੀ ਅਜੀਤ ਸਿੰਘ ਨੂੰ ਲੈਕਚਰਾਂ ਦੇ ਨੋਟਸ (Notes) ਵੀ ਬਣਾ ਕੇ ਦਿੰਦੇ ਰਹੇ ਹਨ। ਇਹ ਸਾਰੀ ਰੀਪੋਰਟ ਅਫ਼ਵਾਹਾਂ ਦੇ ਆਧਾਰ ਤੇ ਹੀ ਲਿਖੀ ਗਈ ਸੀ । ਲਾਲਾ ਜੀ ਆਪਣੀ ਸਵੈ-ਜੀਵਨੀ ਦੇ ਪੰਨਾ 119 ਤੇ ਲਿਖਦੇ ਹਨ ਕਿ “1906 ਵਿਚ ਕਲਕੱਤਾ ਕਾਂਗਰਸ ਦੇ ਅਫ਼ਸਰ ਤੇ ਗਰਮ ਦਲ ਵਾਲਿਆਂ ਦੀ ਜਿਹੜੀ ਮੀਟਿੰਗ ਹੋਈ ਉਸ ਤੋਂ ਮੈਨੂੰ ਪਤਾ ਚੱਲ ਗਿਆ ਸੀ ਅਜੀਤ ਸਿੰਘ ਨੇ ਸੂਫੀ ਅੰਬਾ ਪ੍ਰਸਾਦ ਦੀ ਸਹਾਇਤਾ ਨਾਲ ਭਾਰਤ ਮਾਤਾ ਸੋਸਾਇਟੀ ਦੀ ਨੀਂਹ ਰੱਖੀ ਹੈ ਇਹ ਸੋਸਾਇਟੀ ਗਰਮ ਦਲ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਸ ਵਿਚਾਰਧਾਰਾ ਦਾ ਪ੍ਰਚਾਰ ਵੀ ਕਰਦੀ ਹੈ। ਉਸ ਵੇਲੇ ਅਜੀਤ ਸਿੰਘ ਮੇਰੇ ਕੋਲ ਕਈ ਵਾਰ ਵਿੱਤੀ ਸਹਾਇਤਾ ਲਈ ਆਇਆ ਪਰ ਮੈਂ ਉਸ ਲਈ ਕਈ ਸ਼ਰਤਾਂ ਰੱਖ ਦਿੱਤੀਆਂ ਜਿਨ੍ਹਾਂ ਨੂੰ ਉਹ ਪੂਰਾ ਨਹੀਂ ਕਰ ਸਕਿਆ” ਜੂਨ 1907 ਨੂੰ ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਪੁਲਿਸ ਦੇ ਸਖ਼ਤ ਪਹਿਰੇ ਵਿਚ ਮਾਂਡਲੇ ਦੇ ਕਿਲ੍ਹੇ ਵਿਚ ਕੈਦ ਸਨ। ਲਾਲਾ ਜੀ ਸਰਦਾਰ ਜੀ ਤੋਂ ਕੁਝ ਸਮਾਂ ਪਹਿਲਾਂ ਆਏ ਸਨ। ਉਹਨਾਂ ਨੂੰ ਅਜੀਤ ਸਿੰਘ ਦੇ ਆਉਣ ਦੀ ਖਬਰ ਵੀ ਬਾਅਦ ਵਿਚ ਹੀ ਮਿਲੀ ਸੀ। ਅਜੀਤ ਸਿੰਘ ਨੂੰ ਪੁਲਿਸ ਦੇ ਪਹਿਰੇ ਵਿਚ ਸ਼ਾਮ ਸਵੇਰੇ ਘੁੰਮਣ ਫਿਰਨ ਦੀ ਆਗਿਆ ਸੀ ਪਰ ਕਿਲ੍ਹੇ ਦੇ ਚੌਹੀਂ ਪਾਸੀਂ ਸਖ਼ਤ ਪਹਿਰਾ ਹੁੰਦਾ ਸੀ। ਹਰ ਪਾਸੇ ਸਿਪਾਹੀ ਹੀ ਸਿਪਾਹੀ ਨਜ਼ਰ ਆਉਂਦੇ ਸਨ। ਅਜੀਤ ਸਿੰਘ ਦੇ ਖਰਚ ਲਈ 120 ਰੁਪਏ ਅਤੇ ਉਸ ਦੀ ਪਤਨੀ ਲਈ 10 ਰੁਪਏ ਮਹੀਨਾ ਮੰਨਜੂਰ ਹੋਏ ਪਰ ਘਰ ਵਾਲਿਆਂ ਨੇ ਲੈਣ ਤੋਂ ਇਨਕਾਰ ਦਿੱਤਾ। ਉਹਨਾਂ ਨੂੰ ਰਹਿਣ ਲਈ ਇੱਕ ਸਾਫ਼ ਸੁਥਰਾ ਬੰਗਲਾ, ਦਿੱਤਾ ਗਿਆ। ਜੇਲ੍ਹ ਵਿੱਚ ਅਜੀਤ ਸਿੰਘ ਦੁਨੀਆਂ ਭਰ ਦੇ ਕ੍ਰਾਂਤੀਕਾਰੀਆਂ ਦੀ ਜੀਵਨੀ ਪੜ੍ਹ ਕੇ ਸਮਾਂ ਗੁਜ਼ਾਰਨ ਲੱਗੇ। ਉਹਨਾਂ ਆਪਣੀ ਭਾਸ਼ਾ ਵਿਚ ਇੱਕ ਕਿਤਾਬ ਲਿਖੀ ਜਿਸ ਦਾ ਨਾਂ “ਮੁਜਾਨੇ ਵਤਨ” ਸੀ। ਜਿਸ ਵਿਚ ਵਿਸ਼ਵ ਭਰ ਦੇ ਸਾਰੇ ਕ੍ਰਾਂਤੀਕਾਰੀਆਂ ਦੀ ਚਰਚਾ ਕੀਤੀ ਗਈ ਹੈ। ਇਸ ਕਿਤਾਬ ਦਾ ਮੁਖਬੰਦ ਸੂਫੀ ਅੰਬਾ ਪ੍ਰਸਾਦ ਨੇ ਲਿਖਿਆ ਸੀ। ਜਦੋਂ ਇਸ ਕਿਤਾਬ ਨੂੰ ਲੋਕਾਂ ਨੇ ਹੱਥੋਂ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ ਤਾਂ ਅੰਗਰੇਜ਼ਾਂ ਨੇ ਇਸ ਕਿਤਾਬ ਨੂੰ ਜ਼ਬਤ ਕਰ ਲਿਆ। ਇਸ ਦੇ ਬਾਵਜੂਦ ਵੀ ਇਹ ਕਿਤਾਬ ਘਰ-ਘਰ ਹੀ ਗੀਤਾ ਬਣ ਗਈ। ਬਾਅਦ ਵਿੱਚ ਜਦੋਂ ਅਜੀਤ ਸਿੰਘ ਈਰਾਨ ਵਿਚ ਸਨ ਤਾਂ.ਇਸ ਕਿਤਾਬ ਨੂੰ ਫਾਰਸੀ ਭਾਸ਼ਾ ਵਿਚ ਅਨੁਵਾਦ ਕਰ ਕੇ ਛਾਪਿਆ ਗਿਆ ਜੋ ਬੇਹਦ ਮਕਬੂਲ ਹੋਈ। ਪੁਲਿਸ ਦੇ ਪਹਿਰੇ ਵਿਚ ਜੇਲ੍ਹ ਅੰਦਰ ਜਦੋਂ ਸਰਦਾਰ ਅਜੀਤ ਸਿੰਘ ਘੁੰਮਦੇ ਫਿਰਦੇ ਸਨ ਤੇ ਉਥੇ ਰਹਿ ਰਹੇ ਹੋਰ ਹਿੰਦੁਸਤਾਨੀ ਕੈਦੀ ਉਹਨਾਂ ਨੂੰ ਝੁਕ-ਕੇ ਸਲਾਮਾਂ ਕਰਦੇ ਸਨ। ਜਿਸਦੇ ਬਦਲੇ ਵਿੱਚ ਪੁਲਿਸ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੰਦੀ। ਪਰ ਉਹ ਸਲਾਮਾਂ ਕਰਨ ਤੋਂ ਬਾਜ਼ ਨਹੀਂ ਆਏ। ਅਜੀਤ ਸਿੰਘ ਦੇ ਪਹਿਰੇ ਲਈ ਸਾਰੀ ਬਰਮੀ ਪੁਲਿਸ ਲਗਾਈ ਗਈ ਸੀ। ਹਿੰਦੁਸਤਾਨੀ ਪੁਲਿਸ ਦੇ ਹੁੰਦੇ ਹੋਏ ਵੀ ਉਹਨਾਂ ਦੀ ਡਿਊਟੀ ਨਹੀਂ ਲਗਾਈ ਗਈ।
ਇੱਕ ਦਿਨ ਸੁਪਨੇ ਵਿੱਚ ਕਸੂਰ ਦੇ ਰਹਿਣ ਵਾਲੇ ਸਰਦਾਰ ਕਰਤਾਰ ਸਿੰਘ ਨੇ ਉਹਨਾਂ ਨੂੰ 11 ਨਵੰਬਰ ਨੂੰ ਰਿਹਾਅ ਹੋਣ ਦੀ ਪੇਸ਼ਗੀ ਸੂਚਨਾ ਦਿੱਤੀ। ਨਿਰਧਾਰਿਤ ਤਰੀਕ ਨੂੰ ਦਿਨ ਦੇ 11 ਵਜੇ ਮਾਂਡਲੇ ਦੇ ਕਮਿਸ਼ਨਰ ਨੇ ਸਰਦਾਰ ਜੀ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਅਜੀਤ ਸਿੰਘ ਨੇ ਆਉਂਦਿਆ ਹੀ ਦੱਸ ਦਿੱਤਾ ਕਿ ਤੁਸੀਂ ਮੈਨੂੰ ਰਿਹਾਅ ਕਰਨ ਲਈ ਬੁਲਾਇਆ ਹੈ। ਇਹ ਸੁਣ ਕੇ ਕਮਿਸ਼ਨਰ ਹੱਕਾ-ਬੱਕਾ ਰਹਿ ਗਿਆ। ਸਰਦਾਰ ਜੀ ਨੇ ਉਹਨਾਂ ਨੂੰ ਸੁਝਾਅ ਦਿੱਤਾ ਕਿ ਉਹ ਚਾਹੁਣ ਤਾਂ ਆਪਣੇ ਸਾਰਜੇਂਟ ਤੋਂ ਪੁੱਛ ਲੈਣ ਕਿ ਮੈਂ ਕਈ ਦਿਨ ਪਹਿਲਾਂ ਹੀ ਉਸ ਕੋਲ ਇਸ ਬਾਰੇ ਅਗੇਤੀ ਸੂਚਨਾ ਦੇ ਦਿੱਤੀ ਸੀ। ਸਰਦਾਰ ਜੀ ਤਾਂ ਰਿਹਾਅ ਹੋ ਗਏ ਪਰ ਅਫਸੋਸ ਕਿ ਇਸ ਤੋਂ ਕੁਝ ਦਿਨ ਬਾਅਦ ਹੀ ਸਰਦਾਰ ਕਰਤਾਰ ਸਿੰਘ ਅਕਾਲ ਚਲਾਣਾ ਕਰ ਗਏ। ਸਰਕਾਰੀ ਰਿਕਾਰਡ ਅਨੁਸਾਰ 7 ਨਵੰਬਰ 1907 ਨੂੰ ਗੌਰਮਿੰਟ ਆਫ ਇੰਡੀਆ ਨੇ ਲਾਲਾ ਜੀ ਅਤੇ ਅਜੀਤ ਸਿੰਘ ਨੂੰ ਬਹੁਤ ਛੇਤੀ ਰਿਹਾਅ ਕਰਨ ਦਾ ਫੈਸਲਾ ਕੀਤਾ। 11 ਨਵੰਬਰ ਨੂੰ ਦੋਵੇਂ ਰਿਹਾਅ ਕਰ ਦਿੱਤੇ ਗਏ। 12 ਦਸੰਬਰ ਨੂੰ ਸਵੇਰੇ 7 ਵਜੇ ਉਹ ਦੋਵੇਂ ਸਟੀਮਰ ਤੇ ਸਵਾਰ ਹੋ ਕਲਕੱਤਾ ਪਹੁੰਚ ਗਏ। ਸਪੈਸ਼ਲ ਗੱਡੀ ਰਾਹੀਂ 17 ਨਵੰਬਰ ਨੂੰ ਦੋਵੇਂ ਲਾਹੌਰ ਆ ਗਏ।
ਗੋਪਾਲ ਕ੍ਰਿਸ਼ਨ ਗੋਖਲੇ ਦੀ ਅਪੀਲ ਤੇ ਲਾਲਾ ਜੀ ਨੂੰ ਤਾਂ ਰਿਹਾਅ ਕੀਤਾ ਗਿਆ ਪਰ ਅਜੀਤ ਸਿੰਘ ਵਰਗੇ ਮਹਾਨ ਅਤੇ ਖਤਰਨਾਕ ਕ੍ਰਾਂਤੀਕਾਰੀ ਨੂੰ ਕਿਵੇਂ ਰਿਹਾਅ ਕੀਤਾ ਗਿਆ। ਇਸ ਵਿਚ ਵੀ ਇੱਕ ਰਾਜ਼ ਹੈ। ਅਜੀਤ ਸਿੰਘ ਨੂੰ ਹੋਰ ਕੈਦ ਵਿੱਚ ਰੱਖਣ ਨਾਲ ਉਸਦੀ ਇਜ਼ੱਤ ਅਤੇ ਸ਼ੋਹਰਤ ਵਿੱਚ ਵਧਾ ਹੋ ਰਿਹਾ ਸੀ । ਅਜੀਤ ਸਿੰਘ ਦੀ ਸ਼ੋਹਰਤ ਨੂੰ ਘਟਾਉਣ ਲਈ ਸਰਕਾਰ ਨੇ ਕਿਸਾਨਾਂ ਸਾਹਮਣੇ ਹੱਥ ਖੜੇ ਕਰ ਦਿੱਤੇ ਅਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਕਾਲਾ ਕਾਨੂੰਨ ਵੀ ਵਾਪਿਸ ਲੈ ਲਿਆ। ਇਸ ਪ੍ਰਕਾਰ ਕਿਸਾਨਾਂ ਨੂੰ ਹੁਣ ਹੋਰ ਘੋਲ ਕਰਨ ਦੀ ਲੋੜੀ ਹੀ ਨਾ ਰਹੀ। ਪਰ ਅਜੀਤ ਸਿੰਘ ਦੇ ਰਿਹਾਅ ਹੁੰਦਿਆਂ ਹੀ ਪਬਲਿਕ ਨੇ ਜਿਸ ਸ਼ਾਨਦਾਰ ਢੰਗ ਨਾਲ ਉਸਦਾ ਸੁਆਗਤ ਕੀਤਾ, ਉਨ੍ਹਾਂ ਨਾਲ ਅਗਰੇਜ਼ ਸਰਕਾਰ ਦੀਆਂ ਚਿੰਤਾਵਾਂ ਹੋਰ ਵੀ ਵੱਧ ਗਈਆਂ।
ਅਖ਼ੀਰ ਦਸੰਬਰ 1907 ਨੂੰ ਕਾਂਗਰਸ ਦਾ ਸਲਾਨਾ ਇਲਜਾਸ ਸੂਰਤ ਵਿਚ ਹੋਣਾ ਨਿਰਧਾਰਿਤ ਹੋਇਆ। ਪਿਛਲੇ ਸਾਲ 1906 ਕਲਕੱਤਾ ਇਜਲਾਸ ਵੇਲੇ ਕਾਂਗਰਸ ਪਹਿਲਾਂ ਹੀ ਦੋ ਧੜਿਆਂ : ਨਰਮ ਦਲ ਅਤੇ ਗਰਮ ਦਲ ਵਿਚ ਵੀ ਵੰਡੀ ਜਾ ਚੁੱਕੀ ਸੀ। ਨਰਮ ਦਲ ਵਾਲੇ ਡਾ. ਰਾਮ ਬਿਹਾਰੀ ਘੋਸ਼ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਜਦ ਕਿ ਗਰਮ ਦਲ ਵਾਲੇ ਪ੍ਰਧਾਨਗੀ ਦੀ ਕੁਰਸੀ ਤੇ ਲਾਲਾ ਲਾਜਪਤ ਰਾਏ ਨੂੰ ਬਿਠਾਉਣਾ ਚਾਹੁੰਦੇ ਸਨ । ਲੋਕਮਾਨਿਆ ਬਾਲ ਗੰਗਾਧਰ ਤਿਲਕ ਨੇ ਗਰਮ ਦਲ ਵਾਲਿਆਂ ਦੀ ਇੱਕ ਮੀਟਿੰਗ ਸੱਦੀ ਜਿਸ ਵਿੱਚ ਅਜੀਤ ਸਿੰਘ ਤੇ ਕਿਸ਼ਨ ਸਿੰਘ ਵੀ ਸ਼ਾਮਿਲ ਹੋਏ। ਨਰਮ ਦਲ ਵਾਲੇ ਬਹੁ-ਗਿਣਤੀ ਵਿੱਚ ਸਨ। ਦੂਸਰੇ ਦਿਨ ਪ੍ਰਧਾਨ ਦੀ ਚੋਣ ਲਈ ਤਿਲਕ ਨੇ ਬੋਲਣ ਦੀ ਆਗਿਆ ਮੰਗੀ ਜੋ ਨਾ ਮਨਜ਼ੂਰ ਹੋ ਗਈ। ਪਰ ਇਸਦੇ ਬਾਵਜੂਦ ਜਦੋਂ ਤਿਲਕ ਜੀ ਸਟੇਜ ਵਲ ਵਧੇ ਤਾਂ ਰੋਕਣ ਤੇ ਰੌਲਾ ਰੱਪਾ ਪੈ ਗਿਆ। ਨਰਮ ਦਲ ਵਾਲਿਆਂ ਦੇ ਕਿਸੇ ਮੈਂਬਰ ਨੇ ਸਟੇਜ ਵੱਲ ਜੁੱਤੀ ਸੁੱਟੀ ਜੋ ਸੁਰਿੰਦਰ ਨਾਥ ਬੈਨਰਜੀ ਨੂੰ ਛੂਹੰਦੀ ਹੋਈ ਸਰ ਫਿਰੋਜ਼ ਸ਼ਾਹ ਮਹਿਤਾ ਨੂੰ ਜਾ ਲੱਗੀ। ਬਸ ਫਿਰ ਕੀ ਸੀ। ਹੰਗਾਮਾ ਖੜਾ ਹੋ ਗਿਆ। ਇੱਕ ਦੂਜੇ ਦੇ ਕੁਰਸੀਆਂ ਮਾਰੀਆਂ ਗਈਆਂ, ਲਾਠੀਆਂ ਵੀ ਖੂਬ ਚੱਲੀਆਂ। ਦੂਜੇ ਦਿਨ ਗਰਮ ਦਲ ਵਾਲਿਆਂ ਦੀ ਇੱਕ ਮੀਟਿੰਗ ਵਿੱਚ ਤਿਲਕ ਨੇ ਭਾਵੁਕ ਲਹਿਜੇ ਵਿੱਚ ਕਿਹਾ ਕਿ “ਅਜੀਤ ਸਿੰਘ ਇੱਕ ਅਨੋਖੀ ਤੇ ਬੇਮਿਸਾਲ ਸਖ਼ਸਿਅਤ ਦੇ ਮਾਲਿਕ ਹਨ। ਉਹ ਇਸ ਲਾਇਕ ਹਨ ਕਿ ਉਹਨੂੰ ਨੂੰ ਆਜ਼ਾਦ ਹਿੰਦੁਸਤਾਨ ਦਾ ਪਹਿਲਾ ਰਾਸ਼ਟਰਪਤੀ ਬਣਾਇਆ ਜਾਵੇ।” ਇਹ ਗੱਲ ਉਹਨਾਂ ਨਾ ਸਿਰਫ਼ ਜ਼ੁਬਾਨੀ ਕਹੀ ਬਲਕਿ ਵਿਵਹਾਰਿਕ ਰੂਪ ਵਿਚ ਵੀ ਕਿ ਇੱਕ ਤਾਜ ਜੋ ਪਹਿਲਾਂ ਤੋਂ ਹੀ ਤਿਆਰ ਕਰ ਕੇ ਰੱਖਿਆ ਗਿਆ ਸੀ, ਉਹਨਾਂ ਦੇ ਸਿਰ ਤੇ ਸਜਾਇਆ ਗਿਆ। ਇਹ ਤਾਜ ਅੱਜ ਵੀ ਉਹਨਾਂ ਦੇ ਖਾਨਦਾਨ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਹੈ। ਅਜੀਤ ਸਿੰਘ ਵੀ ਤਿਲਕ ਜੀ ਦੀ ਸਖ਼ਸ਼ੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ 1907 ਵਿੱਚ ਜਦੋਂ ਤਿਲਕ ਜੀ ਗ੍ਰਿਫ਼ਤਾਰ ਹੋਏ ਤਾਂ ਅਜੀਤ ਸਿੰਘ ਅਤੇ ਸੂਫੀ ਅੰਬਾ ਪ੍ਰਸ਼ਾਦ ਨੇ ਸਾਧੂਆਂ ਵਰਗਾ ਬਾਣਾ ਪਾ ਲਿਆ ਅਤੇ ਇਹ ਪ੍ਰਣ ਲਿਆ ਕਿ ਜਦੋਂ ਤਕ ਤਿਲਕ ਹੀ ਰਿਹਾਅ ਨਹੀਂ ਹੋ ਜਾਂਦੇ ਉਹ ਇਸ ਫਕੀਰਾਨਾ ਭੇਸ ਵਿਚ ਰਹਿ ਕੇ ਘਰ-ਘਰ ਅਜ਼ਾਦੀ ਦਾ ਨਾਅਰਾ ਲਾਉਂਦੇ ਰਹਿਣਗੇ। ਮਾਂਡਲੇ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਅਜੀਤ ਸਿੰਘ ਫਿਰ ਇਸੇ ਕੰਮ ਵਿਚ ਪਹਿਲਾਂ ਨਾਲੋਂ ਵੀ ਵੱਧ ਜੋਸ਼ ਨਾਲ ਜੁਟ ਗਿਆ। ਭਾਰਤ ਮਾਤਾ ਬੁੱਕ ਐਜੰਸੀ ਲਾਹੌਰ ਤੇ ਧੜਾਧੜ ਬਾਗ਼ੀਆਨਾ ਲਿਟਰੇਚਰ ਛਪਣ ਲੱਗਾ। ਪੇਸ਼ਵਾ ਨਾਮਕ ਰੋਜ਼ਾਨਾ ਅਖ਼ਬਾਰ ਦੀ ਵਿਕਰੀ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ। ਇਸ ਦੀਆਂ 1500 ਕਾਪੀਆਂ ਰੋਜ਼ਾਨਾ ਛਪਣ ਲੱਗੀਆਂ। ਸਰਦਾਰ ਅਜੀਤ ਸਿੰਘ ਨੇ ਇੱਕ ਖੁਫੀਆ ਕੋਡ ਵੀ ਤਿਆਰ ਕੀਤਾ ਜਿਸ ਦੀ ਜਾਣਕਾਰੀ ਇਸਦੇ ਆਪਣੇ ਸਾਥੀਆਂ ਨੂੰ ਵੀ ਹੋ ਗਈ। ਆਪ ਜਦੋਂ ਵਿਦੇਸ਼ ਚਲੇ ਗਏ ਸਨ ਤਾਂ ਇਸੇ ਕੋਡ ਰਾਹੀਂ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਨਾਲ ਰਾਬਤਾ ਕਾਇਮ ਕਰਿਆ ਕਰਦੇ ਸਨ ਅਤੇ ਨਾਲ ਹੀ ਦੁਨੀਆਂ ਦੇ ਦੂਜੇ ਦੇਸ਼ਾਂ ਦੇ ਕ੍ਰਾਂਤੀਕਾਰੀਆਂ ਨਾਲ ਵੀ ਇਸੇ ਕੋਡ ਰਾਹੀਂ ਗੁਪਤ ਪੱਤਰ ਵਿਹਾਰ ਕਰਿਆ ਕਰਦਾ ਸੀ। ਇਹ ਕੋਡ ਹੁਣ ਵੀ ਉਹਨਾਂ ਦੇ ਪਰਿਵਾਰ ਦੇ ਕਬਜ਼ੇ ਵਿੱਚ ਹੈ।
ਸਰਦਾਰ ਅਜੀਤ ਸਿੰਘ ਨੇ ਲਾਲਾ ਹਰਦਿਆਲ ਅਤੇ ਸੂਫੀ ਅੰਬਾ ਪ੍ਰਸਾਦ ਦੀ ਸਲਾਹ ਤੇ ਇੱਕ ਬਹੁਤ ਬੜੀ ਸਕੀਮ ਤਿਆਰ ਕੀਤੀ ਜੋ ਪਹਿਲਾਂ ਕਦੇ ਨਹੀਂ ਬਣੀ ਸੀ। ਇਹ ਸਕੀਮ ਦੇਸ਼ਾਂ ਵਿਦੇਸ਼ਾਂ ਵਿਚ ਫੈਲੀ ਹੋਈ ਸੀ। ਅਜੀਤ ਸਿੰਘ ਨੂੰ ਪੂਰਨ ਵਿਸ਼ਵਾਸ ਸੀ ਕਿ ਵਿਸ਼ਵ ਯੁੱਧ ਜ਼ਰੂਰ ਹੋਵੇਗਾ। ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਇਸ ਤੋਂ ਵਧੀਆ ਮੌਕਾ ਨਹੀਂ ਹੋਵੇਗਾ। ਇਸ ਸਕੀਮ ਦਾ ਸੰਖੇਪ ਢਾਂਚਾ ਇਸ ਪ੍ਰਕਾਰ ਸੀ। ਕਿ “ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਕ੍ਰਾਂਤੀਕਾਰੀਆਂ ਦਾ ਆਪਸ ਵਿਚ ਸੰਪਰਕ ਜੋੜਿਆ ਜਾਵੇ। ਜਦੋਂ ਵਿਸ਼ਵ ਯੁੱਧ ਸ਼ੁਰੂ ਹੋਵੇ ਅਤੇ ਅੰਗਰੇਜ਼ ਉਸ ਵਿਚ ਬੁਰੀ ਤਰ੍ਹਾਂ ਫਸ ਜਾਵੇ ਤਾਂ ਇੱਕੋ ਸਮੇਂ ਪੂਰੇ ਦੇਸ਼ ਵਿਚ ਬਗ਼ਾਵਤ ਕਰ ਦਿੱਤੀ ਜਾਵੇ ਅਤੇ ਵਿਦੇਸ਼ਾਂ ਵਿੱਚੋਂ ਵੀ ਸਹਾਇਤਾ ਪ੍ਰਾਪਤ ਕੀਤੀ ਜਾਵੇ।”
ਇਹ ਫੈਸਲਾ ਕੀਤਾ ਗਿਆ ਕਿ ਲਾਲਾ ਹਰਦਿਆਲ ਅਮਰੀਕਾ, ਸੂਫੀ ਅੰਬਾ ਪ੍ਰਸਾਦ ਅਫ਼ਗਾਨਿਸਤਾਨ ਤੇ ਈਰਾਨ ਵਿਚ ਅਤੇ ਨਿਰੰਜਣ ਸਿੰਘ ਬ੍ਰਾਜ਼ੀਲ ਚਲੇ ਜਾਣ। ਭਾਰਤ ਮਾਤਾ ਸੋਸਾਇਟੀ ਦੀ ਲਹਿਰ ਦੀ ਗੂੰਜ ਸਾਰੇ ਦੇਸ਼ਾਂ ਵਿਚ ਪਹੁੰਚ ਗਈ। ਬੰਗਾਲ ਦੇ ਕ੍ਰਾਂਤੀਕਾਰੀ ਸ੍ਰੀ ਚੰਦਰ ਕੁਮਾਰ ਚਕਰਵਰਤੀ ਅਜੀਤ ਸਿੰਘ ਕੋਲ ਆ ਕੇ ਉਹਨਾਂ ਦੀ ਸਹਾਇਤਾ ਕਰਨ ਲੱਗੇ, ਸਰਦਾਰ ਜੀ ਨੇ ਉਹਨਾਂ ਦਾ ਨਾਂ ਫਰਿਸ਼ਤਾ ਰੱਖਿਆ। ਸਹਾਰਨਪੁਰ ਦੇ ਸ੍ਰੀ ਜਤਿੰਦਰ ਮੋਹਨ ਮੀਟਰਜੀ (ਨਿਲੰਬਰ ਲਾਲਾ) ਹਰਦਿਆਲ ਦੀ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੋਏ। ਫਰਿਸ਼ਤਾ ਜੀ ਦੀ ਸਹਾਇਤਾ ਨਾਲ ਅਜੀਤ ਸਿੰਘ ਦੇ ਕੰਮ ਵਿਚ ਹੋਰ ਤੇਜ਼ੀ ਆ ਗਈ। ਫਰਿਸ਼ਤਾ ਜੀ ਨੇ ਇੱਕ ਜਲਸੇ ਵਿੱਚ ਪ੍ਰਧਾਨ ਦੀ ਆਗਿਆ ਤੋਂ ਬਿਨਾਂ ਹੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਭਾਸ਼ਣ ਅੰਗਰੇਜ਼ੀ ਭਾਸ਼ਾ ਵਿੱਚ ਸੀ । ਉਹਨਾਂ ਦੇ ਭਾਸ਼ਣ ਦੀ ਪ੍ਰਸ਼ੰਸਾ ਵਿਚ ਸਰਦਾਰ ਤਾਲੀਆਂ ਗੂੰਜ ਉੱਠੀਆਂ। ਅਗਲੇ ਹੀ ਪਲ ਉਹਨਾਂ ਦੇ ਇੱਕ ਹੀ ਵਾਕ ਤੇ ਆਸਮਾਨ ਤੇ ਗੂੰਜ ਉੱਠੀਆ। ਵਾਕ ਇਹ ਸੀ “The dog of India is better than the God of England.” ਇਸ ਤੇ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਚਾਹਿਆ ਪਰੰਤੂ ਭਾਸ਼ਣ ਖਤਮ ਹੁੰਦਿਆਂ ਹੀ ਉਹ ਭੀੜ ਵਿਚ ਗੁੰਮ ਹੋ ਗਏ। ਲਾਇਲਪੁਰ ਦੇ ਡਾ. ਦੀਨਾਨਾਥ ਨੇ ਆਪ ਨੂੰ ਇੱਕ ਪਾਉਂਡ ਦਿੱਤਾ ਅਤੇ ਲਾਹੌਰ ਤੋਂ ਬਾਹਰ ਗੁਜਰਾਂਵਾਲਾ ਚਲੇ ਜਾਣ ਦੀ ਹਿਦਾਇਤ ਦਿੱਤੀ। ਅਜੀਤ ਸਿੰਘ ਨੇ ਸਟੇਜ ਤੇ ਆ ਕੇ ਬੜੇ ਹੀ ਭੋਲੇਪਨ ਨਾਲ ਕਿਹਾ “ਬੜਾ ਹੀ ਅਜੀਬ ਆਦਮੀ ਸੀ ਇਸ ਨੇ ਨਾਂ ਤਾਂ ਮੇਰੇ ਤੋਂ ਆਗਿਆ ਲਈ ਅਤੇ ਨਾ ਹੀ ਕੁਝ ਦੱਸਿਆ ਜੋ ਜੀਅ ਵਿਚ ਆਇਆ ਕਹਿ ਕੇ ਚਲਾ ਗਿਆ। ਮੇਰਾ ਇਹਨਾਂ ਨਾਲ ਜਾਂ ਇਹਨਾਂ ਦੇ ਵਿਚਾਰਾਂ ਨਾਲ ਕੋਈ ਮੇਲ ਨਹੀਂ। ਕੋਈ ਇਸ ਜਲਸੇ ਵਿਚੋਂ ਦੱਸ ਸਕਦਾ ਹੈ ਕਿ ਇਹ ਸੱਜਣ ਕੌਣ ਸਨ ? ਸਾਰੇ ਜਲਸੇ ਵਿਚ ਖਾਮੋਸ਼ੀ ਛਾ ਗਈ ਕਿਸੇ ਨੇ ਕੋਈ ਉੱਤਰ ਨਾਂ ਦਿੱਤਾ।” ਇਸ ਤੇ ਪੁਲਿਸ ਮੂੰਹ ਵੇਖਦੀ ਰਹਿ ਗਈ। ਅਜੀਤ ਸਿੰਘ ਦੇ ਕਹਿਣ ਦੇ ਰਾਮ ਸਰਨ ਕਪੂਰਥਲਾ ਨੇ ਗੁਜਰਾਂਵਾਲਾ ਜਾ ਕੇ ਫਰਿਸ਼ਤਾ ਜੀ ਨੂੰ ਉਥੋਂ ਨਾਲ ਲਿਆ ਅਤੇ ਸਿਆਲਕੋਟ ਵਿਚ ਲਾਲਾ ਅਮਰਦਾਸ ਵਕੀਲ ਦੇ ਘਰ ਛੱਡ ਆਏ।
ਇੱਕ ਵਾਰ ਲਾਹੌਰ ਵਿਚ ਇਹ ਮੁਨਾਦੀ ਕਰਵਾਈ ਗਈ ਕਿ ਲਗਭਗ ਚਾਰ ਵਜੇ ਤਲਾਬ ਰਤਨ ਚੰਦ ਤੇ ਸਰਕਾਰ ਵਿਰੋਧੀ ਜਲਸਾ ਹੋਵੇਗਾ। ਅੰਗਰੇਜ਼ੀ ਸਰਕਾਰ ਨੇ ਦਫ਼ਾ 144 ਲੱਗਾ ਦਿੱਤੀ। ਨਿਰਧਾਰਿਤ ਸਮੇਂ ਤੇ ਤਲਾਬ ਰਤਨ ਚੰਦ ਵਿਖੇ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ। ਇੰਨੇ ਵਿਚ ਕੁਝ ਘਸਿਆਰੇ ਘਾਹ ਦੀਆਂ ਪੰਡਾ ਸਿਰਾਂ ਤੋਂ ਚੁੱਕੀ ਉੱਥੇ ਪਹੁੰਚੇ ਅਤੇ ਘਾਹ ਦੀ ਪੰਡ ਸਿਰਾਂ ਤੋਂ ਉਤਾਰ ਦੇ ਉੱਥੇ ਸੁਸਤਾਉਣ ਲੱਗੇ ਜਦੋਂ ਜਲਸੇ ਦਾ ਸਮਾਂ ਹੋ ਗਿਆ ਤਾਂ ਅਚਾਨਕ ਇਕ ਘਸਿਆਰੇ ਨੇ ਆਪਣੀ ਗੱਠੜੀ ਵਿਚੋਂ ਤਿਰੰਗਾਂ ਝੰਡਾ ਕੱਢਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ ਤਾਂ ਦੂਜੇ ਘਸਿਆਰਿਆਂ ਨੇ ਵੀ ਉਹਦੀ ਆਵਾਜ਼ ਵਿਚ ਆਵਾਜ਼ ਲਗਾਈ। ਪੁਲਿਸ ਨੇ ਕੁਝ ਘਸਿਆਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਝੰਡਾ ਸਰਦਾਰ ਅਜੀਤ ਸਿੰਘ (ਘਸਿਆਰੇ) ਦੇ ਹੱਥ ਵਿੱਚ ਸੀ। ਉਹ ਰੂਹਪੋਸ਼ ਹੋਣ ਵਿਚ ਸਫ਼ਲ ਹੋ ਗਏ। ਪੁਲਿਸ ਉਹਨਾਂ ਦੇ ਪਿਛੇ ਪੈ ਗਈ ਆਪ ਲਾਹੌਰ ਛੱਡ ਕੇ ਦਿੱਲੀ ਨੇੜੇ ਇੱਕ ਰਿਆਸਤ ਵਿਚ ਰਹਿਣ ਲੱਗੇ। ਰਿਆਸਤ ਦੇ ਅੰਗਰੇਜ਼ ਰੇਜ਼ੀਡੈਂਟ ਨੂੰ ਇੱਕ ਸਫ਼ਾਈ ਸੇਵਕ ਦੀ ਲੋੜ ਸੀ। ਆਪ ਨੇ ਇਸ ਆਸਾਮੀ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਰੋਜ਼ ਝਾੜੂ ਦੇਣਾ, ਛਿੜਕਾਉ ਕਰਨਾ, ਮੇਜ਼ ਕੁਰਸੀ ਦੀ ਸਫ਼ਾਈ ਦਾ ਕੰਮ ਰੋਜ਼ਾਨਾ ਕਰਨਾ ਉਹਨਾਂ ਦੀ ਰੋਟੀਨ ਬਣ ਗਈ। ਕਦੀ-ਕਦਾਈਂ ਮੌਕਾ ਮਿਲਣ ਤੇ ਮੇਜ਼ ਤੇ ਪਈ ਰੇਜ਼ੀਡੈਂਟ ਦੀ ਡਾਕ ਨੂੰ ਵੀ ਸਰਸਰੀ ਨਜ਼ਰ ਨਾਲ ਵੇਖ ਲਿਆ ਕਰਦੇ ਸਨ। ਅਚਾਨਕ ਇੱਕ ਦਿਨ ਵਾਇਸਰਾਏ ਦੀ ਚਿੱਠੀ ਤੇ ਨਜ਼ਰ ਜਾ ਪਈ ਜਿਸ ਵਿੱਚ ਲਿਖਿਆ ਸੀ ਕਿ ਸਰਕਾਰ ਨੂੰ ਇਸ ਰਿਆਸਤ ਦੀ ਬਹੁਤ ਲੋੜ ਹੈ। ਇਸ ਲਈ ਕਿਸੇ ਨਾ ਕਿਸੇ ਬਹਾਨੇ ਹੱਥਿਆ ਲਿਆ ਜਾਵੇ। ਅਜੀਤ ਸਿੰਘ ਨੇ ਇਸ ਚਿੱਠੀ ਦੀ ਇੱਕ ਨਕਲ ਕਲਕੱਤਾ ਦੇ ਇੱਕ ਅਖ਼ਬਾਰ ਨੂੰ ਪ੍ਰਕਾਸ਼ਨ ਹਿੱਤ ਭੇਜ ਦਿੱਤੀ। ਅਖ਼ਬਾਰ ਵਿੱਚ ਇਸ ਖਬਰ ਦੇ ਛਪਦਿਆਂ ਹੀ ਵਾਇਸਰਾਏ ਦੀ ਨੀਂਦ ਹਰਾਮ ਹੋ ਗਈ । ਇਨਕੁਆਰੀ ਹੋਈ ਅਤੇ ਕਈ ਲੋਕਾਂ ਨੂੰ ਸਜ਼ਾਵਾਂ ਭੁਗਤਨੀਆਂ ਪਈਆਂ। ਪਰੰਤੂ ਅਸਲ ਮੁਜਰਿਮ ਪਕੜ ਵਿਚ ਨਾ ਆ ਸਕਿਆ। ਜਿਸ ਕਾਰਣ ਰੇਜ਼ੀਡੈਂਟ ਨੂੰ ਰਿਆਸਤ ਤੋਂ ਫਾਰਿਗ ਹੋ ਕੇ ਵਿਲੈਤ ਦੀ ਰਾਹ ਵੇਖਣੀ ਪਈ। ਟੁੱਟੇ ਦਿਲ ਅਤੇ ਉਦਾਸ ਸੂਰਤ ਨਾਲ ਰਿਆਸਤ ਵਿਚੋਂ ਨਿਕਲੇ ਤੇ ਸਟੇਸ਼ਨ ਤੇ ਪੁੱਜੇ। ਅਚਾਨਕ ਅਜੀਤ ਸਿੰਘ ਨੇ ਰੇਜ਼ੀਡੈਂਟ ਦੇ ਸਾਹਮਣੇ ਆ ਕੇ ਸਲਾਮ ਕੀਤਾ। ਸਾਹਿਬ ਨੇ ਹੁਕਮ ਦੇਣ ਵਾਲੇ ਲਹਿਜੇ ਵਿਚ ਕਿਹਾ ਮੈਂ ਤੁਹਾਨੂੰ ਕਿਤੇ ਵੇਖਿਆ ਹੈ। ਸਰਦਾਰ ਸਾਹਿਬ ਨੇ ਜਵਾਬ ਦਿੱਤਾ ਭਲਾ ਤੁਸੀਂ ਆਪਣੇ ਵਫ਼ਾਦਾਰ ਭੰਗੀ ਨੂੰ ਕਿਵੇਂ ਭੁੱਲ ਸਕਦੇ ਹੋ। ਜਿਸਨੇ ਵਾਇਸਰਾਏ ਦੀ ਚਿੱਠੀ ਦੀ ਨਕਲ ਕਲਕੱਤਾ ਦੇ ਇਕ ਅਖ਼ਬਾਰ ਵਿਚ ਛਪਣ ਲਈ ਭੇਜੀ ਸੀ। ਇਹ ਸੁਣ ਕੇ ਰੇਜ਼ੀਡੈਂਟ ਜੋ ਹੁਣ ਰੇਜ਼ੀਰੇਂਟ ਨਹੀਂ ਰਿਹਾ ਸੀ ਦਾ ਗੁੱਸੇ ਨਾਲ ਬੁਰਾ ਹਾਲ ਹੋ ਗਿਆ ਪਰ ਸਰਦਾਰ ਸਾਹਿਬ ਤਾਂ ਕਦੋਂ ਦੇ ਜਾ ਚੁੱਕੇ ਸਨ।
ਅਜੀਤ ਸਿੰਘ ਦੇ ਲੈਕਚਰਾਂ, ਪੇਸ਼ਵਾ ਅਖ਼ਬਾਰ ਦੇ ਲੇਖਾਂ ਅਤੇ ਪੈਂਫਲਟਾਂ ਰਾਹੀਂ ਜਨਤਾ ਵਿਚ ਖੂਬ ਜੋਸ਼ ਭਰ ਦਿੱਤਾ। ਸੀ ਅਤੇ ਪੰਜਾਬ ਦਾ ਮਾਹੌਲ ਪਹਿਲਾਂ ਨਾਲੋਂ ਵੀ ਗਰਮ ਹੋ ਚੁੱਕਾ ਸੀ। ਖੁਫ਼ੀਆ ਪੁਲਿਸ ਨੇ ਪੰਜਾਬ ਸਰਕਾਰ ਨੂੰ ਵਧਾ ਚੜ੍ਹਾ ਕੇ ਰਿਪੋਟ ਭੇਜੀ। ਸਰਕਾਰ ਨੇ ਇਸ ਢੰਗ ਨਾਲ ਮੁਕੱਦਮਾ ਤਿਆਰ ਕੀਤਾ ਜਿਸ ਨਾਲ ਅਜੀਤ ਸਿੰਘ ਨੂੰ ਫਾਂਸੀ ਦਿੱਤੀ ਜਾ ਸਕੇ। ਸਰਦਾਰ ਕਿਸ਼ਨ ਸਿੰਘ ਨਾ ਸਿਰਫ਼ ਸੈਕਟਰੇਟ ਬਲਕਿ ਸਰਕਾਰ ਦੀ ਢਿੱਡ ਦੀ ਖਬਰ ਦਾ ਪਤਾ ਲਗਾਉਣ ਵਿੱਚ ਵੀ ਮਾਹਿਰ ਸਨ। ਉਹਨਾਂ ਅਜੀਤ ਸਿੰਘ ਨੂੰ ਤੁਰੰਤ ਵਿਦੇਸ਼ ਚਲੇ ਜਾਣ ਦੀ ਸਲਾਹ ਦਿੱਤੀ। ਦੂਜੇ ਹੀ ਦਿਨ ਉਹ ਸੂਫੀ ਅੰਬਾ ਪ੍ਰਸ਼ਾਦ, ਲਾਲਾ ਠਾਕੁਰ ਦਾਸ ਅਤੇ ਜ਼ਿਆ-ਉੱਲ-ਹੱਕ ਦੀ ਸਹਾਇਤਾ ਨਾਲ ਆਪਣਾ ਦੇਸ਼ ਛੱਡ ਕੇ ਕਰਾਚੀ ਹੁੰਦੇ ਹੋਏ ਈਰਾਨ ਪਹੁੰਚ ਗਏ। ਇਹ ਘਟਨਾ ਜਨਵਰੀ 1909 ਦੀ ਹੈ। ਹਿੰਦੁਸਤਾਨ ਤੋਂ ਚਲੇ ਜਾਣ ਉਪਰੰਤ ਰਾਸ ਬਿਹਾਰੀ ਬੋਸ ਨੇ ਆਪ ਦੀ ਜ਼ਿੰਮੇਦਾਰੀ ਸੰਭਾਲ ਲਈ। ਹੁਣ ਅੰਦਲੋਨ ਭੂਮੀਗਤ ਹੋ ਗਿਆ। ਪਰ ਅੰਗਰੇਜ਼ਾਂ ਨੇ ਆਪਣੇ ਅਸੂਲ ਅਨੁਸਾਰ ਮੱਧਮ ਜਦੋ-ਜਹਿਦ ਤੇ ਜ਼ੋਰ ਨਾਲ ਧਾਵਾ ਬੋਲ ਦਿੱਤਾ। ਭਾਰਤ ਮਾਤਾ ਸੋਸਾਇਟੀ ਦੇ ਮੈਂਬਰਾਂ ਦੀਆਂ ਧੜਾਧੜ ਗ੍ਰਿਫਤਾਰੀਆਂ ਹੋਣ ਲੱਗੀਆਂ। ਇਹਨਾਂ ਤੇ 22 ਮੁਕੱਦਮੇ ਚਲਾਏ ਗਏ। ਇਹਨਾਂ ਸਾਰਿਆਂ ਨੂੰ ਵੱਖ- ਵੱਖ ਸਮੇਂ ਦੀ ਕੈਦ ਤੇ ਜੁਰਮਾਨਿਆਂ ਦੀਆਂ ਸਜ਼ਾਵਾਂ ਹੋਈਆਂ। ਕਿਸ਼ਨ ਸਿੰਘ ਨੂੰ 1 ਸਾਲ 5 ਮਹੀਨੇ ਦੀ ਕੈਦ ਅਤੇ 100 ਰੁਪਏ ਜੁਰਮਾਨਾ ਹੋਇਆ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ 8 ਮਹੀਨੇ ਦੀ ਹੋਰ ਕੈਦ, ਜ਼ਿਆ-ਉਲ-ਹੱਕ ਸੰਪਾਦਕ ‘ਪੇਸ਼ਵਾ’ 5 ਸਾਲ ਦੀ ਸਖ਼ਤ ਕੈਦ, ਨੰਦ ਗੋਪਾਲ ਨੂੰ ਵੀ ਪੰਜ ਸਾਲ ਦੀ ਸਖ਼ਤ ਕੈਦ, ਡਾ. ਈਸ਼ਵਰੀ ਪ੍ਰਸਾਦ ਨੂੰ 3 ਸਾਲ ਦੀ ਕੈਦ, ਮੁੰਸ਼ੀ ਰਾਮ ਨੂੰ 7 ਸਾਲ ਸਖ਼ਤ ਕੈਦ ਦੀ ਸਜ਼ਾ ਹੋਈ । ਬੂਟਾ ਸਿੰਘ ਅਤੇ ਗਨੇਸ਼ੀ ਲਾਲ ਖਸਤਾ ਤੇ ਚਲਾਏ ਗਏ ਮੁਕੱਦਮੇ ਵਾਪਸ ਲੈ ਲਏ ਗਏ।
ਅਜੀਤ ਸਿੰਘ ਸੂਫੀ ਅੰਬਾ ਪ੍ਰਸਾਦ ਨਾਲ ਕਰਾਚੀ ਤੋਂ ਸਮੁੰਦਰੀ ਜਹਾਜ਼ ਰਾਹੀਂ ਈਰਾਨ ਦੀ ਬੰਦਰਗਾਹ ਬੁਸ਼ੈਰ ਪਹੁਂਚ ਗਿਆ। ਉਸਨੇ ਪਾਸਪੋਰਟ ਮਿਰਜ਼ਾ ਹਸਨ ਖਾਂ ਦੇ ਨਾਂ ਤੇ ਹਾਸਿਲ ਕੀਤਾ। ਈਰਾਨ ਵਿਚ ਰਹਿ ਕੇ ਉਸਨੇ ਫਾਰਸੀ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ ਅਤੇ ਇਸੇ ਭਾਸ਼ਾ ਵਿੱਚ ਇੱਕ ਅਖ਼ਬਾਰ ਕਢੀ ਤਾਂ ਜੋ ਈਰਾਨ ਵਿੱਚ ਦੇਸ਼ ਦੀ ਆਜ਼ਾਦੀ ਦੀ ਚਰਚਾ ਕੀਤੀ ਜਾ ਸਕੇ ਅਤੇ ਈਰਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਹਾਲਾਤ ਤੋਂ ਜਾਣੂ ਕਰਵਾਇਆ ਜਾ ਸਕੇ। ਈਰਾਨ ਵਿਚ ਉਥੋਂ ਦੀ ਇਨਕਲਾਬੀ ਪਾਰਟੀ ਦੇ ਲੀਡਰ ਸੱਯਦ ਅਸਦ-ਉੱਲਾ-ਮਜ਼ਤਬਕ ਨੇ ਆਪ ਦਾ ਨਿੱਘਾ ਸਵਾਗਤ ਕੀਤਾ। ਉਥੇ ਰਹਿ ਰਹੇ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਨਾਲ ਵੀ ਸੰਪਰਕ ਕਾਇਮ ਕੀਤਾ। ਉਥੋਂ ਆਪ ਤੁਰਕਸਤਾਨ ਚਲੇ ਗਏ ਜਿਥੇ ਖਾਨ ਜੋਰੀ ਖਜ਼ਾਨ ਨੇ ਆਪ ਦਾ ਮਾਨ ਸਨਮਾਨ ਕੀਤਾ ਅਤੇ ਖਾਨ ਕਮੀਲ ਖਾਂ ਕਬੀਲਾ ਦੇ ਸਰਦਾਰ ਸਮਾਉਦ-ਦੌਲਾ ਨਾਲ ਮੁਲਾਕਾਤ ਕਰਵਾਈ। ਇਹ ਉਸ ਵੇਲੇ ਈਰਾਨ ਦੀ ਸਭ ਤੋਂ ਵੱਡੀ ਤਾਕਤ ਸਨ ਉਥੋਂ ਸ਼ਿਰਾਜ਼ ਪਹੁੰਚੇ। ਇਸ ਖੇਤਰ ਵਿਚ ਲੁੱਟਮਾਰ ਆਮ ਸੀ । ਰਾਸਤੇ ਅਸੁਰੱਖਿਅਤ ਸਨ। ਉਥੋਂ ਦੇ ਲੋਕਾਂ ਦਾ ਮੁੱਖ ਧੰਦਾ ਹੀ ਲੁੱਟਮਾਰ ਸੀ। ਅਜੀਤ ਸਿੰਘ ਵੀ ਇਸ ਲੁੱਟਮਾਰ ਤੋਂ ਬਚ ਨਾ ਸਕਿਆ। ਉਹ ਅਕਸਰ ਇਹ ਸ਼ੇਅਰ ਕਿਹਾ ਕਰਦੇ ਸਨ।

“ਯੂੰ ਤੋਂ ਐ ਸੱਯਾਦ ਅਜ਼ਾਦੀ ਕੇ ਹੈਂ ਲਾਖੋਂ ਮਜ਼ੇ।
ਦਰਮ ਕੇ ਨੀਚੇ ਤੜਪਨੇ ਦਾ ਮਜ਼ਾ ਕੁੱਝ ਔਰ ਹੈ।”

ਜਦੋਂ ਸਮਾਉਦ-ਦੌਲਾ ਨੂੰ ਇਜੀ ਨੂੰ ਅਜੀਤ ਸਿੰਘ ਦੇ ਆਉਣ ਬਾਰੇ ਬਾਦ ਵਿਚ ਪਤਾ ਲੱਗਿਆ । ਲਾਲਾ ਜੀ ਦੀ ਗ੍ਰਿਫ਼ਤਾਰੀ ਤੇ ਪ੍ਰੋਟੈਸਟ ਵਜੋਂ ਬਟਾਲਾ ਵਿਖੇ ਰਾਏ ਭਵਾਨੀ ਸਿੰਘ ਭੰਡਾਰੀ ਐਮ. ਏ. ਦੀ ਪ੍ਰਧਾਨਗੀ ਵਿਚ ਜਲਸਾ ਹੋਇਆ ਅਤੇ ਸਰਕਾਰ ਦੇ ਇਸ ਕੰਮ ਦੀ ਨਿੰਦਾ ਕੀਤੀ ਗਈ।
ਗੋਪਾਲ ਕ੍ਰਿਸ਼ਨ ਗੋਖਲੇ ਨੇ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸਕੱਤਰ ਨੂੰ ਇੱਕ ਪਤੱਰ ਲਿਖਿਆ ਕਿ ਲਾਲਾ ਲਾਜਪਤ ਰਾਏ ਦੇ ਹੱਕ ਵਿਚ ਦੇਸ਼ ਦੇ ਬੁੱਧੀਮਾਨ ਲੋਕਾਂ ਨਾਲੋਂ ਹਜ਼ਾਰਾਂ ਹਸਤਾਖਰਾਂ ਹੇਠ ਇਕ ਮੈਮੋਰੰਡਮ ਤਿਆਰ ਹੋ ਰਿਹਾ ਹੈ। ਇਸ ਨੂੰ ਲੈ ਕੇ ਮੈਂ ਜੁਲਾਈ ਦੇ ਅਖੀਰ ਵਿਚ ਤੁਹਾਡੇ ਕੋਲ ਸ਼ਿਮਲੇ ਪਹੁੰਚ ਜਾਵਾਂਗਾ। ਇਸ ਮੈਮੋਰੰਡਮ ਉੱਤੇ ਵਾਇਸਰਾਏ ਦੀ ਕੌਂਸਲ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਤੇ ਸਾਬਕਾਂ ਮੈਂਬਰਾਂ ਦੇ ਹਸਾਤਖਰ ਹੋਣਗੇ। ਇਸ ਤੇ ਖੂਫ਼ੀਆ ਢੰਗ ਨਾਲ ਜਾਂਚ ਕੀਤੀ ਗਈ। 14 ਜੁਲਾਈ 1907 ਨੂੰ ਸੀ. ਆਈ. ਡੀ. ਦੇ ਕਾਰਜਕਾਰੀ ਡਾਇਰੈਕਟਰ ਮਿਸਟਰ ਜੇ ਸਟੀਵਨਸਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਮੇਰਾ ਲਾਹੌਰ ਦਾ ਏਜੰਟ ਕਹਿੰਦਾ ਹੈ ਕਿ ਅਜੀਤ ਸਿੰਘ 100 ਰੁਪਏ ਮਹੀਨਾ ਲਾਲਾ ਜੀ ਤੋਂ ਲੈਂਦਾ ਰਿਹਾ ਹੈ ਅਤੇ ਲਾਲਾ ਜੀ ਅਜੀਤ ਸਿੰਘ ਨੂੰ ਉਨ੍ਹਾਂ ਦੀਆਂ ਤਕਰੀਰਾਂ ਦੇ ਖਰੜੇ ਬਣਾ ਕੇ ਦਿੰਦਾ ਰਿਹਾ ਹੈ।
7 ਨਵੰਬਰ 1907 ਨੂੰ ਇੰਡੀਅਨ ਗੌਰਮਿੰਟ ਨੇ ਅਜੀਤ ਸਿੰਘ ਅਤੇ ਲਾਲਾ ਜੀ ਨੂੰ ਜਲਦ ਰਿਹਾਅ ਕਰਨ ਦਾ ਫੈਸਲਾ ਲਿਆ ਗਿਆ ਅਤੇ 11 ਨਵੰਬਰ ਨੂੰ ਦੋਵੇਂ ਰਿਹਾਅ ਕਰ ਦਿੱਤੇ ਗਏ। 17 ਨਵੰਬਰ ਨੂੰ ਸਪੈਸ਼ਲ ਟ੍ਰੇਨ ਰਾਹੀਂ ਦੋਵੇਂ ਲਾਹੌਰ ਪਹੁੰਚ ਗਏ। ਦਸੰਬਰ 1907 ਵਿਚ ਸੂਰਤ ਵਿਚ ਕਾਂਗਰਸ ਦਾ ਸਾਲਾਨਾ ਜਲਸਾ ਹੋਣਾ ਕਰਾਰ ਪਾਇਆ। ਕਾਂਗਰਸ 1906 ਵਿੱਚ ਕਲਕੱਤਾ ਦੇ ਇਜਲਾਸ ਮੌਕੇ ਦੋ ਗੁਟਾਂ ਵਿਚ ਵੰਡੀ ਗਈ ਸੀ। ਨਰਮ ਦਲ ਵਾਲੇ ਡਾ. ਰਾਮ ਬਿਹਾਰੀ ਘੋਸ਼ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਜਦਕਿ ਗਰਮ ਦਲ ਵਾਲੇ ਲਾਲਾ ਲਾਜਪਤ ਰਾਏ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਵੇਖਣਾ ਚਾਹੁੰਦੇ ਸਨ। ਨਰਮ ਦਲ ਵਾਲੇ ਬਹੁਮਤ ਵਿੱਚ ਸਨ। ਦੂਜੇ ਦਿਨ ਤਿਲਕ ਜੀ ਨੇ ਸਟੇਜ ਤੋਂ ਬੋਲਣ ਦੀ ਆਗਿਆ ਚਾਹੀ ਜੋ ਅਪ੍ਰਵਾਨ ਕਰ ਦਿੱਤੀ ਗਈ। ਪਰ ਇਸ ਦੇ ਬਾਵਜੂਦ ਤਿਲਕ ਜੀ ਸਟੇਜ ਵੱਲ ਵਧੇ। ਰੋਕਣ ਤੇ ਰੌਲਾ ਪੈ ਗਿਆ । ਨਰਮ ਦਲ ਵਾਲਿਆਂ ਦੇ ਕਿਸੇ ਮੈਂਬਰ ਦੇ ਸਟੇਜ ਵੱਲ ਜੁੱਤੀ ਸੁੱਟੀ ਜੋ ਸੁਰਿੰਦਰ ਨਾਥ ਬੈਨਰਜੀ ਨੂੰ ਛੂ ਕੇ ਫਿਰੋਜ਼ ਸ਼ਾਹ ਮਹਿਤਾ ਨੂੰ ਜਾ ਲੱਗੀ। ਬਸ ਫਿਰ ਹੰਗਾਮਾ ਹੋ ਗਿਆ। ਇਕ ਦੂਜੇ ਤੇ ਕੁਰਸੀਆਂ ਸੁੱਟੀਆਂ ਗਈਆਂ, ਡੰਡੇ ਵੀ ਚੱਲੇ। 1908 ਵਿੱਚ ਲਾਲਾ ਜੀ ਦੂਜੀ ਵਾਰ ਇੰਗਲੈਂਡ ਗਏ। ਉੱਤੇ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਭਾਰਤ ਦੇ ਸਟੈਂਡ ਬਾਰੇ ਖੂਬ ਪ੍ਰਚਾਰ ਕੀਤਾ। 20 ਦਸੰਬਰ 1908 ਨੂੰ ਕੈਕਟਸਨ ਹਾਲ ਲੰਦਨ ਵਿਚ ਭਾਰਤੀਆਂ ਦਾ ਇਕ ਜਲਸਾ ਹੋਇਆ। ਇਸ ਵਿਚ ਬਿਪਨ ਚੰਦਰ ਪਾਲ, ਖਾਪਰਦੇ, ਆਗਾ ਖਾਂ, ਮੈਡਮ ਬੀਕਾ ਕਾਮਾ ਜੀ ਅਤੇ ਲਾਲਾ ਲਾਜਪਤ ਰਾਏ ਹਾਜ਼ਿਰ ਸਨ। ਖਾਪਰਦ ਨੇ ਪ੍ਰਧਾਨਗੀ ਦੀ ਕੁਰਸੀ ਸੰਭਾਲੀ। ਮੈਡਮ ਬੀਕਾ ਕਾਮਾ ਇਸ ਜਲਸੇ ਵਿੱਚ ਵਿਦੇਸ਼ੀ ਚੀਜ਼ਾਂ ਦੇ ਬਾਈਕਾਟ ਦਾ ਮਤਾ ਪੇਸ਼ ਕੀਤਾ। ਗਿਆਨ ਚੰਦ ਵਰਮਾ ਨੇ ਇਸਦੀ ਪੁਸ਼ਟੀ ਕੀਤੀ ਅਤੇ ਇੰਡੀਆ ਨਾਂ ਦਾ ਰਸਾਲਾ ਜਾਰੀ ਕੀਤਾ ਗਿਆ।
1913 ਵਿਚ ਦਿੱਲੀ ਸਾਜ਼ਸ਼ ਦਾ ਮੁਕੱਦਮਾ ਸ਼ੁਰੂ ਕੀਤਾ ਗਿਆ। ਸਰਕਾਰ ਆਪ ਨੂੰ ਵੀ ਇਸ ਮੁਕੱਦਮੇ ਵਿਚ ਲਪੇਟਣਾ ਚਾਹੁੰਦੀ ਸੀ ਪਰੰਤੂ ਆਪ ਕਾਂਗਰਸ ਦੇ ਪ੍ਰਤਿਨਿੱਧੀ ਵਜੋਂ ਇੰਗਲੈਂਡ ਚਲੇ ਗਏ। ਉਥੋਂ ਜਾਪਾਨ ਚਲੇ ਗਏ ਜਿੱਥੇ ਆਪ ਦੀ ਮੁਲਾਕਾਤ ਰਾਸ ਬਿਹਾਰੀ ਨਾਲ ਹੋਈ। ਹੀਰਮ ਲਾਲ ਗੁਪਤਾ ਵੀ ਉਥੇ ਹੀ ਸਨ। ਜਦੋਂ ਬ੍ਰਿਟਿਸ਼ ਦੂਤ ਘਰ ਵਾਲਿਆਂ ਨੇ ਜਾਪਾਨ ਸਰਕਾਰ ਤੇ ਜ਼ੋਰ ਪਾਇਆ ਕਿ ਇਨ੍ਹਾਂ ਤਿੰਨਾਂ ਭਾਰਤੀਆਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਤਾਂ ਲਾਲਾ ਲਾਜਪਤ ਰਾਏ ਤਾਂ ਡਰਦੇ ਮਾਰੇ ਅਮਰੀਕਾ ਖਿਸਕ ਗਏ ਅਤੇ ਹੀਰਮ ਲਾਲ ਗੁਪਤਾ ਤੇ ਰਾਸ ਬਿਹਾਰੀ ਉਥੇ ਹੀ ਰਹਿ ਗਏ। ਇਨ੍ਹਾਂ ਹੀ ਦਿਨਾਂ ਵਿਚ ਪਹਿਲਾ ਵਿਸ਼ਵ-ਯੁੱਧ ਛਿੜ ਗਿਆ ਅਤੇ ਆਪ ਨੂੰ ਹਿੰਦੋਸਤਾਨ ਆਉਣ ਦੀ ਆਗਿਆ ਨਾ ਮਿਲੀ। 1919 ਦੀ ਅਖੀਰ ਤਕ ਆਪ ਉਥੇ ਹੀ ਰਹੇ । ਇਸ ਦੌਰਾਨ ਆਪ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਨਾਂ ਰਾਹੀਂ ਹਿੰਦੋਸਤਾਨ ਦੀ ਆਜ਼ਾਦੀ ਦਾ ਖੂਬ ਪ੍ਰਚਾਰ ਕੀਤਾ। ਪੰਜਾਬ ਤੋਂ ਗਏ ਸਿੱਖ ਕਿਸਾਨ ਰੋਜ਼ੀ ਰੋਟੀ ਦੀ ਭਾਲ ਵਿਚ ਉਥੇ ਅਮਰੀਕਾ ਵਿਚ ਹੀ ਰਹਿ ਰਹੇ ਸਨ ਜੋ ਆਜ਼ਾਦੀ ਪ੍ਰਾਪਤੀ ਲਈ ਜਾਗ੍ਰਿਤ ਹੋ ਚੁੱਕੇ ਸਨ। ਅਮਰੀਕਾ ਵਿਚ ਹਿੰਦੋਸਤਾਨੀ ਮਜ਼ਦੂਰਾਂ ਬਾਰੇ ਲਾਲਾ ਜੀ ਲਿਖਦੇ ਹਨ ਕਿ “ਮੇਰੇ ਦਿਲ ਵਿਚ ਉਨ੍ਹਾਂ ਦੀ ਇੱਜ਼ਤ ਕਰਨ ਤੋਂ ਸਿਵਾ ਕੁਝ ਨਹੀਂ। ਉਹ ਆਮ ਤੌਰ ਤੇ ਮਹਿਮਾਨ ਨਵਾਜ਼, ਮਿਲਨਸਾਰ, ਫਰਾਖ਼ਦਿਲ ਅਤੇ ਦੇਸ਼ ਭਗਤ ਸਨ। ਉਲਕਾਹਿਲ ਮਹਾਸਾਗਰ ਦੇ ਪੱਛਮੀ ਕਿਨਾਰੇ ਤੇ ਵਸਣ ਵਾਲੇ ਹਿੰਦੀ ਮਜ਼ਦੂਰ ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਦੋਵੇਂ ਸ਼ਾਮਲ ਹਨ ਕੁਲ ਮਿਲਾ ਕੇ ਵਧੀਆ ਆਦਤਾਂ ਤੋਂ ਚੰਗੇ ਸੁਭਾਅ ਦੇ ਮਾਲਕ ਹਨ। ਮੇਰੇ ਦਿਲ ਵਿਚ ਇਨ੍ਹਾਂ ਲਈ ਪਿਆਰ ਤੇ ਹਮਦਰਦੀ ਪੈਦਾ ਹੋਈ ਹੈ।”
ਅਮਰੀਕਾ ਤੋਂ 1920 ਦੇ ਸ਼ੁਰੂ ਵਿੱਚ ਭਾਰਤ ਪੁੱਜਣ ਤੇ ਆਪ ਦਾ ਬੰਬਈ ਅਤੇ ਕਲਕੱਤਾ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਨਾਲ ਕਲਕੱਤਾ ਵਿਚ ਹੋਣ ਵਾਲੇ ਕਾਂਗਰਸ ਦੇ ਵਿਸ਼ੇਸ਼ ਇਜਲਾਸ ਲਈ ਆਪ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸੇ ਇਜਲਾਸ ਵਿਚ ਗਾਂਧੀ ਜੀ ਵੱਲੋਂ ਪੇਸ਼ ਕੀਤਾ ਗਿਆ ਅਸਹਿਯੋਗ ਦਾ ਮਤਾ ਪਾਸ ਹੋਇਆ।
ਭਾਵੇਂ ਸ਼ੁਰੂ ਵਿਚ ਲਾਲਾ ਜੀ ਇਸ ਅੰਦੋਲਨ ਦੇ ਹੱਕ ਵਿੱਚ ਪਸੰਦ ਆਇਆ ਪਰ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਹਿੰਦੁਸਤਾਨੀ ਫੌਜ ਵੀ ਕਿਸੇ ਹਾਲਤ ਵਿਚ ਅੰਗਰੇਜ਼ਾਂ ਵਿਰੁੱਧ ਲੜ ਸਕਦੀ ਹੈ। ਇਸ ਪ੍ਰਕਾਰ ਅਜੀਤ ਸਿੰਘ ਕੈਸਰ ਦੇ ਬਹੁਤ ਨੇੜਲੇ ਸਾਥੀਆਂ ਵਿੱਚ ਸ਼ਾਮਿਲ ਹੋ ਗਏ। ਕੈਂਸਰ ਦਾ ਇੱਕ ਭਰੋਸੇਮੰਦ ਸਾਥੀ ਮੰਤਰੀ ਅਜੀਤ ਸਿੰਘ ਨੂੰ ਵਿਦਾ ਕਰਨ ਲਈ ਆਇਆ। ਉਸਨੇ ਕਿਹਾ ਸਾਡਾ ਕੈਸਰ ਮੰਨੇ ਜਾਂ ਨਾ ਮੰਨੇ ਪਰ ਮੈਂ ਤੁਹਾਡੀਆਂ ਗਲਾਂ ਉੱਤੇ ਸੋ ਫੀਸਦੀ ਵਿਸ਼ਵਾਸ ਰੱਖਦਾ ਹਾਂ। ਸਰਦਾਰ ਅਜੀਤ ਸਿੰਘ ਬਰਲਨ ਵਿਚ ਕੈਸਰ ਨਾਲ ਗੱਲਬਾਤ ਕਰਕੇ ਪੈਰਿਸ ਆ ਗਏ। ਇਹਨੀ ਦਿਨੀਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਵੀ ਇਥੇ ਹੀ ਰਹਿ ਰਹੇ ਸਨ।
ਅਪ੍ਰੈਲ 1914 ਵਿਚ ਜਾਰਜ ਪੰਜਵੇਂ ਫਰਾਂਸ ਆਉਣ ਵਾਲੇ ਸਨ। ਇਸ ਲਈ ਫਰਾਂਸ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਇਥੋਂ ਤਕ ਦੇ ਅਖ਼ਬਾਰਾਂ ਨੇ ਮੋਟੀਆਂ-ਮੋਟੀਆਂ ਸੁਰਖੀਆਂ ਦੇ ਕੇ ਵਿਸ਼ੇਸ਼ ਆਰਟੀਕਲ ਕੱਢੇ। ਇੰਗਲੈਂਡ ਦੀ ਖੁਫੀਆ ਪੁਲਿਸ ਨੇ ਰਿਪੋਰਟ ਦਿੱਤੀ ਕਿ ਪੈਰਿਸ ਵਿਚ ਜਾਰਜ ਪੰਜਵੇਂ ਦੇ ਕਤਲ ਦੀ ਸਾਜਿਸ਼ ਰਚੀ ਜਾ ਰਹੀ ਹੈ। ਮਾਹਰਾਂ ਦਾ ਧਿਆਨ ਅਜੀਤ ਸਿੰਘ ਵੱਲ ਗਿਆ। ਪੈਰਿਸ ਵਿੱਚ ਰਹਿ ਰਹੇ ਹਿੰਦੁਸਤਾਨੀਆਂ ਨੂੰ ਤੰਗ ਕਰਕੇ ਉਥੋਂ ਕੱਢਿਆ ਗਿਆ ਅਤੇ ਅਜੀਤ ਸਿੰਘ ਨੂੰ ਕੈਦ ਕਰਨ ਦੀ ਸਕੀਮ ਬਣਾਈ ਗਈ ਪਰ ਸਰਦਾਰ ਜੀ ਸਵੀਟਜ਼ਰਲੈਂਡ ਭੱਜ ਗਏ। ਸ਼ਿਆਮ ਜੀ ਕ੍ਰਿਸ਼ਨ ਵਰਮਾ ਵੀ 23 ਅਪ੍ਰੈਲ ਨੂੰ ਜਨੇਵਾ ਚਲੇ ਗਏ। ਪੈਰਿਸ ਵਿੱਚ ਰਹਿੰਦੇ ਹੋਏ ਮਾਰਚ 1912 ਵਿੱਚ ਆਪ ਨੇ ਆਪਣੇ ਸੋਹਰੇ ਧਨਪਤ ਰਾਏ ਨੂੰ ਇੱਕ ਚਿੱਠੀ ਲਿਖੀ ਜੋ ਹੇਠ ਦਰਜ ਹੈ : “ਪਿਆਰੇ ਬਾਬਾ ਜੀ ਮਹਾਰਾਜ, ਮੇਜ ਬਹਾਰ! ਤੁਹਾਡੇ ਕੁਝ ਸ਼ੁੱਭ ਵਿਚਾਰ ਬੰਦੇ ਤੱਕ ਪਹੁੰਚੇ ਇਹਨਾਂ ਨੂੰ ਪੜ੍ਹ ਕੇ ਬਹੁਤ ਖੁਸ਼ਹਾਲ ਹੋਇਆ। ਖੁਦਾ ਤੁਹਾਡਾ ਵਜੂਦ ਬਲਾਮਤ ਰੱਖੇ, ਅਰਜ਼ ਇਹ ਹੈ ਕਿ ਮੈਂ ਹਿੰਦਸਤਾਨ ਆਉਣ ਦੀ ਫਿਕਰ ਕਰਾਂ ਤੁਸੀਂ ਹਿੰਦੁਸਤਾਨ ਤੋਂ ਬਾਹਰ ਆ ਕੇ ਹੋਰ ਦੇਸ਼ ਵੀ ਵੇਖੋ। ਆਪਣੀ ਤਜਰਬੇਕਾਰ ਅੱਖਾਂ ਨਾਲ ਖੁਦ ਆ ਕੇ ਵੇਖੋ ਕਿ ਦੁਨੀਆ ਕਿਥੇ ਜਾ ਰਹੀ ਹੈ। ਮੈਂ ਯੂਰਪ ਦੇ ਕੁਝ ਦੇਸ਼ ਵੇਖੋ ਹਨ ਅਤੇ ਇਥੋਂ ਦੇ ਜੀਵਨ ਤੋਂ ਵਾਕਿਫ ਹਾਂ। ਇਥੇ ਹਰ ਇੱਕ ਚੀਜ਼ ਆਦਮੀ ਲਈ ਮੁਸ਼ਕਿਲ ਨਜ਼ਰ ਆਉਂਦੀ ਹੈ। ਇਸ ਵਿੱਚ ਜ਼ਰਾ ਵੀ ਸ਼ੱਕ ਨਹੀਂ ਕਿ ਯੂਰਪ ਵਿੱਚ ਨਿਤ ਵਰਤੋਂ ਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹਨ। ਸੌ ਰੁਪਏ ਮਹੀਨੇ ਨਾਲ ਵਾਕਿਫ਼ ਆਦਮੀ ਯੂਰਪ ਦੇ ਕਿਸੇ ਵੀ ਸ਼ਹਿਰ ਵਿਚ ਆਪਣੀ ਜਿੰਦਗੀ ਗੁਜ਼ਾਰ ਸਕਦਾ ਹੈ। ਇਸ ਤੋਂ ਘੱਟ ਵਿਚ ਗੁਜ਼ਾਰਾ ਨਹੀਂ ਵੱਧ ਜਿੰਨਾ ਕਿਸੇ ਦਾ ਦਿਲ ਚਾਹੇ ਖਰਚ ਕਰ ਸਕਦਾ ਹੈ।
ਇਥੇ ਦੁਨੀਆਂ ਬਿਲਕੁਲ ਨਿਰਾਲੀ ਹੈ ਪਰ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਮੈਂ ਆਦਿ ਹੋ ਚੁੱਕਾ ਹਾਂ ਪਰ ਤੁਲਨਾ ਕਰਨ ਤੇ ਪਤਾ ਚਲਦਾ ਹੈ ਕਿ ਇਥੋਂ ਦੀ ਜਿੰਦਗੀ ਅਤੇ ਪੂਰਬੀ ਜਿੰਦਗੀ ਵਿਚ ਬਹੁਤ ਫ਼ਰਕ ਹੈ। ਆਓ, ਹਵਾ ਬਹੁਤ ਵਧੀਆ ਹੈ। ਸਿਹਤ ਸੰਭਾਲ ਲਈ ਹਰ ਪ੍ਰਕਾਰ ਦਾ ਸਮਾਨ ਉਪਲਬਧ ਹੈ। ਦੇਸ਼ ਦੀਆਂ ਲੋੜਾਂ ਅਨੁਸਾਰ ਹਰ ਚੀਜ਼ ਸੰਗਠਿਤ ਹੈ। ਦੇਸ਼ ਭਗਤੀ ਦੀ ਸਿੱਖਿਆ ਦੇਣ ਲਈ ਹੁਣ ਇਥੇ ਲੋੜ ਨਹੀਂ ਲੋਕਾਂ ਦੇ ਖੂਨ ਵਿਚ ਹੀ ਇਹ ਗੁਣ ਸ਼ਾਮਿਲ ਹੈ। ਪਰ ਪੂਰਬੀ ਦਰਿਆ ਦਿਲੀ ਅਤੇ ਰੂਹਾਨੀਅਤ ਇਥੇ ਵੇਖਣ ਨੂੰ ਨਹੀਂ ਮਿਲਦੀ। ਲੋਕਾਂ ਨੂੰ ਦਿਨ ਰਾਤ ਰੁਪਏ ਕਮਾਉਣ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਫਿਕਰ ਨਹੀਂ। ਆਪਣੇ-ਆਪਣੇ ਘਰ ਲਈ ਇਹ ਲੋਕ ਸਿਰਫ਼ ਪੱਛਮ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਹੀ ਆਦਮੀ ਸਮਝਦੇ ਹਨ। ਸਾਨੂੰ ਪੂਰਬੀ ਲੋਕਾਂ ਨੂੰ ਇਹ ਇਸ ਕਾਬਿਲ ਨਹੀਂ ਸਮਝਦੇ ਬਲਕਿ ਇਸ ਨਾਲ ਇਹਨਾਂ ਦੇ ਦਿਲ ਤੇ ਚੋਟ ਪਹੁੰਚਦੀ ਹੈ। ਸਾਡੀਆਂ ਮੁਸੀਬਤਾਂ ਤੇ ਦੁਖੜੇ ਸੁਣ ਕੇ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਅਤੇ ਆਪਣੀ ਖੁਸ਼ਹਾਲੀ ਵੇਖ ਕੇ ਇਹਨਾਂ ਦੇ ਦਿਲ ਨੂੰ ਸ਼ਾਂਤੀ ਮਿਲਦੀ ਹੈ। ਇਹਨਾਂ ਦੀ ਕਥਨੀ ਅਤੇ ਕਰਨੀ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਮਾਨਵ ਸੇਵਾ ਸਿਰਫ਼ ਸ਼ਬਦਾਂ ਤੱਕ ਹੀ ਸੀਮਿਤ ਹੈ। ਵਿਵਹਾਰਿਕ ਰੂਪ ਵਿੱਚ ਸਵੈ- ਸੇਵਾ ਵਿਚ ਹੀ ਵਿਸ਼ਵਾਸ ਰੱਖਦੇ ਹਨ। ਪਰੰਤੂ ਇਸ ਸਭ ਦੇ ਬਾਵਜੂਦ ਪਦਾਰਥ ਵਾਦੀ ਵਿਕਾਸ ਵੇਖਣ ਯੋਗ ਹੈ ਅਤੇ ਆਜ਼ਾਦੀ ਦੀਆਂ ਖੂਬੀਆਂ ਮਨੁੱਖ ਇਥੇ ਵੇਖ ਸਕਦਾ ਹੈ।
ਕੁਦਰਤੀ ਦ੍ਰਿਸ਼ ਬਹੁਤ ਸੋਹਣੇ ਹਨ ਅਤੇ ਰੇਲਵੇ ਰਾਹੀਂ ਹਰ ਪਹਾੜ ਤੇ ਜਾਣਾ ਆਸਾਨ ਹੈ। ਕਿਉਂਕਿ ਇਥੋਂ ਦੇ ਲੋਕ ਸਫ਼ਰ ਬਹੁਤਾ ਕਰਦੇ ਸਨ ਇਸ ਲਈ ਸਫ਼ਰ ਵਿੱਚ ਰਾਹਤ ਦਾ ਸਮਾਨ ਵੀ ਮੁਹਇਆ ਹੈ। ਇਹਨਾਂ ਅਨੁਸਾਰ ਮਨੁੱਖੀ ਜੀਵਨ ਇਸ ਲਈ ਨਹੀਂ ਹੈ ਕਿ ਆਦਮੀ ਇੱਕੋ ਜਗਹ ਬੈਠ ਕੇ ਬਿਤਾ ਦੇਵੇ। ਬਲਕਿ ਦੁਨੀਆ ਵੀ ਵੇਖਣੀ ਚਾਹੀਦੀ ਹੈ। ਤੁਸੀਂ ਵੀ ਇੱਕ ਚੱਕਰ ਦੁਨੀਆ ਦਾ ਲਗਾਉ। ਮੇਰੇ ਖਿਆਲ ਵਿਚ ਤੁਸੀਂ ਇਸ ਵਿਸ਼ਵ ਯਾਤਰਾ ਦਾ ਪੂਰਾ ਆਨੰਦ ਮਾਣੋਗੇ।”

-ਤੁਹਾਡਾ ਅਜੀਤ ਸਿੰਘ

ਆਖਿਰਕਾਰ 25 ਜੁਲਾਈ 1914 ਨੂੰ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਜਰਮਨੀ ਵੱਲੋਂ ਕਰ ਦਿੱਤੀ ਗਈ। ਅਜੀਤ ਸਿੰਘ ਨੇ ਕੈਸਰ-ਏ-ਜਰਮਨ ਨਾਲ ਸੰਪਰਕ ਬਣਾਈ ਰੱਖਿਆ। ਅਮਰੀਕਾ ਵਿਚ ਗ਼ਦਰ ਪਾਰਟੀ ਇਸ ਲੜਾਈ ਤੋਂ ਲਾਭ ਉਠਾਉਣ ਦੀ ਇੱਛੁਕ ਸੀ । ਲਾਲਾ ਹਰਦਿਆਲ ਨੇ ਅਜੀਤ ਸਿੰਘ ਨੂੰ ਅਮਰੀਕਾ ਬੁਲਾਉਣਾ ਚਾਹੀਆ ਪਰ ਯੂਰਪ ਉਹਨਾਂ ਦੀ ਪਹਿਲੀ ਪਸੰਦ ਸੀ। ਅਮਰੀਕੀ ਗ਼ਦਰ ਪਾਰਟੀ ਦੇ ਸਿੱਖ ਮੈਂਬਰ ਹਿੰਦੁਸਤਾਨ ਪਹੁੰਚ ਕੇ ਬਗ਼ਾਵਤ ਕਰਨ ਲਈ ਉਤਾਵਲੇ ਬੈਠੇ ਸਨ। ਕਾਬੁਲ ਵਿਚ ਰਾਜਾ ਮਹਿੰਦਰ ਪ੍ਰਤਾਪ ਦੀ ਅਗਵਾਈ ਹੇਠ ਸਮਾਂਤਰ ਸਰਕਾਰ ਸਥਾਪਿਤ ਹੋ ਚੁੱਕੀ ਸੀ। ਅਜੀਤ ਸਿੰਘ ਇਹਨਾਂ ਹਿੰਦੁਸਤਾਨੀ ਫੌਜੀਆਂ ਨੂੰ ਜਿਹੜੇ ਅੰਗਰੇਜ਼ੀ ਸਰਕਾਰ ਤੋਂ ਬਾਗ਼ੀ ਹੋ ਕੇ ਆਏ ਸਨ ਜਾਂ ਜਰਮਨ ਸਰਕਾਰ ਦੀ ਫੌਜ ਰਾਹੀਂ ਗ੍ਰਿਫਤਾਰ ਹਿੰਦੁਸਤਾਨੀ ਫੌਜੀ ਜੋ ਜਰਮਨ ਦੇ ਕੈਦੀ ਕੈਂਪਾਂ ਵਿੱਚ ਰਹਿ ਰਹੇ ਸਨ ਦੇ ਨਾਲ ਇੱਕ ਆਜ਼ਾਦ ਹਿੰਦ ਫੌਜ ਜਾਂ ਦੂਜੇ ਸ਼ਬਦਾਂ ਵਿਚ ‘ਇੰਡੀਆਂ ਫਰੀਡਮ ਫੋਰਸ’ ਬਣਾਈ। ਉਹਨਾਂ ਨੂੰ ਆਸ ਸੀ ਕਿ ਉਹ ਇਸ ਫੌਜ ਨੂੰ ਤੁਰਕੀ ਦੇ ਰਾਸਤੇ ਕਾਬੁਲ ਸਰਕਾਰ ਨਾਲ ਜਾ ਮਿਲਾਉਣਗੇ।
1916 ਦੇ ਸ਼ੁਰੂ ਵਿਚ ਅਜੀਤ ਸਿੰਘ ਨੇ ਭਾਂਪ ਲਿਆ ਸੀ ਕਿ ਮੈਦਾਨ-ਏ-ਜੰਗ ਵਿਚ ਅਮਰੀਕਾ ਦੇ ਕੁਦਣ ਨਾਲ ਲੜਾਈ ਦਾ ਪਾਸਾ ਪਲਟ ਜਾਵੇਗਾ ਅਤੇ ਜਰਮਨੀ ਦੀ ਹਾਰ ਹੋਵੇਗੀ। ਦਿਨ-ਪ੍ਰਤੀਦਿਨ ਜਰਮਨੀ ਅਤੇ ਤੁਰਕੀ ਦੀ ਹਾਰ ਯਕੀਨੀ ਬਣਦੀ ਜਾ ਰਹੀ ਸੀ। ਆਪ ਦੀਆਂ ਸਾਰੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ। ਹੁਣ ਬਰਾਜ਼ੀਲ ਭੱਜ ਜਾਣ ਤੋਂ ਸਿਵਾ ਆਪ ਕੋਲ ਕੋਈ ਰਾਹ ਨਹੀਂ ਸੀ। ਕਿਉਂਕਿ ਬਰਾਜ਼ੀਲ ਹੀ ਇੱਕ ਅਜਿਹਾ ਦੇਸ਼ ਸੀ ਜਿਥੇ ਆਪ ਨੂੰ ਸ਼ਰਨ ਮਿਲ ਸਕਦੀ ਸੀ। 16 ਸਾਲ ਤੱਕ ਆਪ ਦੱਖਣੀ ਅਮਰੀਕਾ ਜਾਂ ਬਹੁਤਾ ਬਰਾਜ਼ੀਲ ਵਿੱਚ ਹੀ ਰਹੇ। ਹਿੰਦੁਸਤਾਨੀ ਅਖਬਾਰਾਂ ਵਿਚ ਕਈ ਵਾਰ ਆਪ ਦੀ ਮੌਤ ਦੀਆਂ ਖਬਰਾਂ ਵੀ ਛਪੀਆਂ। ਇੱਕ ਵਾਰ ਜਦੋਂ ਇੱਕ ਅਜਿਹੀ ਹੀ ਅਫਵਾਹ ਫੈਲੀ ਤਾਂ ਈਰਾਨ ਵਿਚ ਰਹਿਣ ਵਾਲੀ ਇੱਕ ਅੰਗਰੇਜ਼ ਮਹਿਲਾ ਨੇ ਅਜੀਤ ਸਿੰਘ ਤੇ ਇੱਕ ਕਖਆਜ ਅਤੇ ਵਿੱਚ ਛੱਪਵਾਇਆ। ਭਗਤ ਸਿੰਘ ਨੇ ਬੜੀ ਸਿਆਣਪ ਅਤੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਇਸ ਔਰਤ ਨੂੰ ਬੀ. ਐਸ. ਸੰਧੂ ਦੇ ਨਾਂ ਹੇਠ ਇੱਕ ਚਿੱਠੀ ਲਿਖੀ ਅਤੇ ਅਜੀਤ ਸਿੰਘ ਦੇ ਠੌਰ-ਠਿਕਾਣੇ ਬਾਰੇ ਪੁੱਛੇ ਹੋਏ ਇਸ ਔਰਤ ਨੂੰ ਕੀ. ਐਸ. ਸੰਧੂ ਲਿਖਿਆ “ਮੈਨੂੰ ਉਹਨਾਂ ਦਾ ਸਹੀ ਪਤਾ ਤਾਂ ਮਾਲੂਮ ਨਹੀਂ ਪਰ ਸ਼ਾਇਦ ਉਹ ਬਰਾਜ਼ੀਲ ਵਿਚ ਹਨ ਬਹੁਤ ਦਿਨਾਂ ਪਿਛੋਂ ਉਹਨਾਂ ਦੀ ਇੱਕ ਚਿੱਠੀ ਆਈ। ਇਸ ਤਰ੍ਹਾਂ ਉਹਨਾਂ ਦਾ ਆਪਣੇ ਪਰਿਵਾਰ ਅਤੇ ਦੇਲ ਨੰਵਲ ਹੁਣ ਆਹਰ ਦਿਨ ਰਕ ਦੁਬਾਰਾ ਸਥਾਪਿਤ ਹੋ ਗਿਆ। ਲਗਭਗ 16 ਵਰ੍ਹੇ ਬਰਾਜ਼ੀਲ ਵਿਚ ਗੁਜ਼ਾਰੇ ਅਤੇ ਆਪਣੀ ਜੀਵਕਾ ਕਮਾਉਣ ਲਈ ਵੱਖ-ਵੱਖ ਖੇਤਰਾਂ ਵਿਚ ਕੰਮ ਕੀਤਾ। ਕੁਝ ਸਮਾਂ ਆਪ ਪ੍ਰੋਫੈਸਰ ਰਹੇ। ਕਦੀ ਪੱਤਰਕਾਰ, ਕਦੀ ਇੱਕ ਕਪੜੇ ਦੀ ਫਰਮ ਦੇ ਮੈਨੇਜਰ, ਕੁਝ ਸਮੇਂ ਲਈ ਆਪਣੇ ਟੂਥ ਪੇਸਟ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਵੀ ਕੰਮ ਕੀਤਾ। ਇਥੋਂ ਹੀ ਆਪ ਨੇ ਭਗਤ ਸਿੰਘ ਨੂੰ ਮੁਕੱਦਮੇ ਦੌਰਾਨ ਬਰਾਜ਼ੀਲ ਆਉਣ ਦੀ ਸਲਾਹ ਦਿੱਤੀ।
ਸਮਾਂ ਬੀਤਦਾ ਗਿਆ। ਅਚਾਨਕ ਵਿਸ਼ਵ ਦੇ ਨਕਸ਼ੇ ਤੇ ਉਥਲ-ਪੁਥਲ ਸ਼ੁਰੂ ਹੋ ਗਈ।ਆਪ ਵੀ ਇਸ ਤੋਂ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕੇ। ਬਰਾਜ਼ੀਲ ਨੂੰ ਫਤਿਹ ਬੁਲਾਈ ਤੇ ਫਰਾਂਸ ਚਲੇ ਗਏ। 1934 ਦੀ ਗੱਲ ਹੈ ਕਿ ਬਰਤਾਨਵੀ ਸਕਾਟਲੈਂਡ ਯਾਰਡ ਨੂੰ ਸ਼ੱਕ ਹੋਇਆ ਕਿ ਪੈਰਸ ਵਿਚ ਰਹਿ ਰਹੇ ਹਿੰਦੋਸਤਾਨੀ ਬਰਤਾਨਵੀ ਸ਼ਹਿਨਸ਼ਾਹ ਵਿਰੁੱਧ ਕੋਈ ਯੋਜਨਾ ਬਣਾ ਰਹੇ ਹਨ। ਇਸ ਲਈ ਪੈਰਸ ਵਿਚ ਰਹਿ ਰਹੇ ਹਰ ਹਿੰਦੋਸਤਾਨੀ ਨੂੰ ਇਨ੍ਹਾਂ ਤੰਗ ਕੀਤਾ ਗਿਆ ਕਿ ਫਰਾਂਸ ਤੋਂ ਮੂੰਹ ਮੋੜਨਾ ਪਿਆ ਅਤੇ ਸਵਿਟਜ਼ਰਲੈਂਡ ਜਾ ਵਸੇ। ਆਪ ਨੂੰ ਪੈਰਸ ਦੀ ਮਸ਼ੀਨਰੀ ਅਤੇ ਸਵਿਟਜ਼ਰਲੈਂਡ ਦੀ ਸੁੰਦਰਤਾ ਨਾਲ ਕੋਈ ਮਤਲਬ ਨਹੀਂ ਸੀ। ਆਪ ਤਾਂ ਲੋਹੇ ਦੀ ਤਲਾਸ਼ ਵਿਚ ਸਨ। ਉਨ੍ਹਾਂ ਨੂੰ ਜਰਮਨੀ ਵੱਲੋਂ ਹਥੋੜੇ ਦੀ ਠੱਕ-ਠੱਕ ਦੀ ਆਵਾਜ਼ ਸੁਣਾਈ ਦਿੱਤੀ। ਇਸ ਲਈ ਆਪ ਨੇ ਜਰਮਨੀ ਜਾਣ ਦਾ ਮਨ ਬਣਾਇਆ। ਇਥੇ ਸੁਭਾਸ਼ ਚੰਦਰ ਬੋਸ ਇਲਾਜ ਲਈ ਰੁਕੇ ਹੋਏ ਸਨ। ਇਨ੍ਹਾਂ ਨਾਲ ਮੁਲਾਕਾਤ ਹੋਈ। ਇਹ ਦੋ ਗਰਮ ਦਿਲਾਂ ਦਾ ਮਿਲਨ ਸੀ। ਜਰਮਨੀ ਵਿੱਚ ਕਾਫ਼ੀ ਦਿਨ ਬਿਤਾਉਣ ਉਪਰੰਤ ਸਵਿਟਜ਼ਰਲੈਂਡ ਵਾਪਸ ਚਲੇ ਗਏ। ਆਪ ਨੂੰ ਦੂਜੀ ਵਿਸ਼ਵ ਯੁੱਧ ਦੀ ਉਡੀਕ ਸੀ। ਆਪ ਨੂੰ ਕਿਤੇ ਵੀ ਚੈਨ ਨਹੀਂ ਸੀ ਆਉਂਦਾ। ਦਿਨ ਰਾਤ ਦੇਸ਼ ਦੀ ਆਜ਼ਾਦੀ ਦੀ ਚਿੰਤਾ ਲੱਗੀ ਰਹਿੰਦੀ ਸੀ। ਇਥੋਂ ਆਪ ਇਟਲੀ ਲਈ ਚਲੇ ਗਏ। ਇਹ ਉਹ ਦਿਨ ਸਨ ਜਦੋਂ ਜਰਮਨੀ ਵਿੱਚ ਹਿਟਲਰ ਅਤੇ ਇਟਲੀ ਵਿਚ ਮਸੋਲੀਨੀ ਦਾ ਸਿਤਾਰਾ ਚੜ੍ਹਦੀ ਕਲਾ ਵਿੱਚ ਸੀ। ਮਸੋਲੀਨੀ ਨੂੰ ਤਾਂ ਆਪ ਪਹਿਲਾਂ ਤੋਂ ਹੀ ਜਾਣਦੇ ਸਨ। ਉਨ੍ਹਾਂ ਆਪ ਦਾ ਨਿੱਘਾ ਸਵਾਗਤ ਕੀਤਾ। ਅਜੀਤ ਸਿੰਘ ਹੁਣ ਰੋਮ ਵਿਚ ਰਹਿ ਕੇ ਦਿਨ ਕਟੀ ਕਰਨ ਲਗੇ। 1935 ਵਿਚ ਆਪ ਨੂੰ ਰੋਮ ਯੂਨੀਵਰਸਿਟੀ ਵਿੱਚ ਪੂਰਵੀ ਗਿਆਨ ਸ਼ਾਸਤਰ ਵਿਭਾਗ ਵਿਚ ਪ੍ਰੋਫੈਸਰ ਦੀ ਨੌਕਰੀ ਮਿਲ ਗਈ। ਇਸ ਦੌਰਾਨ ਆਪ ਨੇ ਵਿਸ਼ਵ ਰਾਜਨੀਤੀ ਦਾ ਗਹੁ ਨਾਲ ਅਧਿਅਨ ਕੀਤਾ। 1939 ਵਿਚ ਆਪ ਨੇ “Strategy of recent war” ਦੇ ਸਿਰਲੇਖ ਹੇਠ ਇਕ ਮਜ਼ਮੂਨ ਲਿਖਿਆ ਜਿਸ ਦਾ ਸਾਰ ਸੀ ਕਿ ਅੱਜਕਲ ਜੇ ਗੜਬੜ ਅਤੇ ਚਿੰਤਾ ਪੂਰਬੀ ਦੇਸ਼ਾਂ ਵਿਚ ਫੈਲੀ ਹੋਈ ਹੈ ਉਸ ਦੀ ਅੱਗ ਦਾ ਸੇਕ ਕਿਥੋਂ ਤੱਕ ਲੱਗੇਗਾ। ਉਸ ਸਮੇਂ ਦੇ ਆਲੋਚਕਾਂ ਨੇ ਇਸ ਦਾ ਮਜ਼ਾਕ ਉਡਾਇਆ। ਬਾਦ ਵਿਚ ਆਪ ਦਾ ਪੇਸ਼ੀਨਗੋਈ (ਭਵਿਖਬਾਣੀ) ਸਹੀ ਸਾਬਿਤ ਹੋਈ। ਇਸ ਲਈ ਇਹ ਮਜ਼ਮੂਨ ਆਪ ਗਹਿਰੀ ਰਾਜਨੀਤੀ ਦਾ ਸਰਟੀਫਿਕੇਟ ਸਿੱਧ ਹੋਇਆ।
ਦੀ ਆਪ ਵਿਚ ਇਹ ਵਿਚਿੱਤਰ ਗੁਣ ਸੀ ਕਿ ਕਿਸੇ ਵੀ ਅਜਨਬੀ ਭਾਸ਼ਾ ਨੂੰ ਛੇਤੀ ਤੋਂ ਛੇਤੀ ਸਿੱਖ ਲੈਂਦੇ। ਕਾਫ਼ੀ ਲੰਮੇ ਸਮੇਂ ਤਕ ਵਿਦੇਸ਼ਾਂ ਵਿਚ ਘੁਮਣ ਫਿਰਨ ਕਾਰਣ ਲਗਪਗ 40 ਭਾਸ਼ਾਵਾਂ ਤੇ ਆਪ ਦੀ ਚੰਗੀ ਪਕੜ ਹੋ ਗਈ ਸੀ ਅਤੇ ਆਪ ਦਾ ਅਧਿਅਨ ਵੀ ਡੂੰਘਾ ਹੁੰਦਾ ਜਾ ਰਿਹਾ ਸੀ । ਜਿਸ ਕਾਰਣ ਆਪ ਵਿਸ਼ਵ ਭਰ ਦੇ ਰਾਜਨੀਤੀਵਾਨਾਂ ਦੇ ਸੰਪਰਕ ਵਿਚ ਆ ਚੁੱਕੇ ਸਨ। ਇਸੇ ਕਾਰਣ ਆਪ 6 ਭਾਸ਼ਾਵਾਂ ਦੇ ਲੇਖਕ ਵੀ ਸਨ।
1939 ਦੀ ਗੱਲ ਹੈ ਕਿ ਹਿਟਲਰ, ਮਸੋਲੀਨੀ ਅਤੇ ਜਾਪਾਨ ਆਪਸ ਵਿੱਚ ਮਿਲ ਗਏ। ਫਰਾਂਸ ਵਿਚ ਬੇਚੈਨੀ ਸੀ, ਇਥੇ ਸੀਰੀਆ ਦੀ ਹਾਰ ਨੂੰ ਮਸੋਲੀਨੀ ਨੂੰ ਯੋਰਪ ਦੇ ਸਾਰੇ ਦੇਸ਼ਾਂ ਨੂੰ ਜਰਮਨ ਦੇ ਨਾਲ ਮਲਾਉਣ ਦੀ ਇੱਛਾ ਪੈਦਾ ਹੋਈ। ਚੀਨ ਤੇ ਹਮਲਾ ਕਰਨ ਨਾਲ ਜਾਪਾਨ ਅਤੇ ਹਿਟਲਰ ਵਿਚ ਨਵਾਂ ਜੋਸ਼ ਪੈਦਾ ਹੋਇਆ। ਅਚਾਨਕ 3 ਸਤੰਬਰ 1939 ਨੂੰ ਦੂਜੇ ਵਿਸ਼ਵ-ਯੁੱਧ ਛਿੜ ਗਿਆ। ਅਜੀਤ ਸਿੰਘ ਦੇ ਸੁਝਾਓ ਤੇ ਮੁਸੋਲੀਨੀ ਨੇ ਰੋਮ ਰੇਡਿਉ ਤੇ ਹਿੰਦੁਸਤਾਨੀ ਜ਼ਬਾਨ ਵਿੱਚ ਰੋਜ਼ਾਨਾ ਪ੍ਰੋਗਰਾਮ ਨਸ਼ਰ ਕਰਨਾ ਸ਼ੁਰੂ ਕਰ ਦਿੱਤਾ। ਅਜੀਤ ਸਿੰਘ ਇਸ ਪ੍ਰੋਗਰਾਮ ਦੇ ਸਰਵੋ ਸਰਵਾ ਸਨ। ਇਕ ਦਿਨ ਅਚਾਨਕ ਹਿੰਦੁਸਤਾਨੀਆਂ ਨੇ ਰੇਡੀਉ ਸੁਣਿਆ। ਮੈਂ ਤੁਹਾਡਾ ਪੁਰਾਨਾ ਸਾਥੀ ਰੇਡਿਉ ਤੋਂ ਬੋਲ ਰਿਹਾ ਹਾਂ। ਇਹ ਆਵਾਜ਼ ਇਨੀ ਜੋਸ਼ੀਲੀ ਤੇ ਰਸੀਲੀ ਸੀ ਕਿ ਲੋਕ ਬਾਰ-ਬਾਰ ਇਸਨੂੰ ਸੁਣਦੇ। ਹਿੰਦੁਸਤਨ ਦੇ ਇਕਲਾਬੀ ਨੇਤਾ ਇਕਬਾਲ ਸ਼ੈਦਾਈ ਆਪ ਦੇ ਨਾਲ ਸਨ। ਹਿੰਦੁਸਤਾਨੀ ਫੌਜੀ ਗਰੀਬੀ ਅਤੇ ਭੁਖਮਰੀ ਤੋਂ ਤੰਗ ਆ ਕੇ ਅੰਗਰੇਜ਼ਾਂ ਦੀ ਫੌਜ ਵਿਚ ਭਰਤੀ ਹੋਏ ਸਨ। ਮਜਬੂਰੀ ਕਾਰਣ ਇਨ੍ਹਾਂ ਦੀ ਅੰਤਰ-ਆਤਮਾ ਇਨ੍ਹਾਂ ਨੂੰ ਗੁਲਾਮੀ ਵਰਗੀ ਲਾਹਨਤ ਨੂੰ ਸਹਿਣ ਕਰਨ ਲਈ ਮਜਬੂਰ ਕਰ ਰਹੀ ਸੀ। ਉਧਰ ਅੰਗਰੇਜ਼ ਅਫ਼ਸਰਾਂ ਦਾ ਵਤੀਰਾ ਵੀ ਬਹੁਤ ਘਟੀਆ ਸੀ। ਇਹ ਸਿਪਾਹੀ ਜਦੋਂ ਇਰਾਕ ਤੋਂ ਹੋ ਕੇ ਮਿਸਰ ਆਏ ਸਨ ਤਾਂ ਇਰਾਕੀ ਲੋਕ ਇਨ੍ਹਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ . ਅਤੇ ਤਾਹਨੇ ਮਾਰਦੇ ਸਨ ਕਿ ਇਹ ਮੂਰਖ ਲੋਕ ਆਪਣੀ ਗੁਲਾਮੀ ਨੂੰ ਹੋਰ ਮਜ਼ਬੂਤ ਕਰਨ ਲਈ ਲੜਨ ਵਸਤੇ ਆਏ ਹਨ। ਇਕ ਸਵਾਲ ਇਨ੍ਹਾਂ ਤੋਂ ਬਾਰ-ਬਾਰ ਪੁੱਛਿਆ ਜਾਂਦ ਸੀ। ‘ਜੇ ਤੁਸੀਂ ਇਨ੍ਹੇ ਹੀ ਬਹਾਦੁਰ ਹੋ ਤਾਂ ਆਪਣੇ ਦੇਸ਼ ਵਿਚੋਂ ਅੰਗਰੇਜ਼ਾਂ ਨੂੰ ਕਿਉਂ ਨਹੀਂ ਮਾਰ ਭਜਾਂਦੇ ?” ਜਦੋਂ ਇਹ ਫੌਜੀ ਜਰਮਨ ਫੌਜ ਹੱਥੋਂ ਗ੍ਰਿਫਤਾਰ ਹੋ ਜਾਂਦੇ ਤਾਂ ਇਨ੍ਹਾਂ ਨੂੰ ਮਹਿਸੂਸ ਹੁੰਦਾ ਕਿ ਦੁਸ਼ਮਨ ਦੀ ਕੈਦ ਵਿਚ ਹੁੰਦੇ ਹੋਏ ਵੀ ਅੰਗਰੇਜ਼ਾਂ ਨਾਲੋਂ ਇਨ੍ਹਾਂ ਨਾਲ ਵਧੀਆ ਸਲੂਕ ਕੀਤਾ ਜਾ ਰਿਹਾ ਹੈ। ਇਸ ਕਾਰਣ ਕਰਕੇ ਹਿੰਦੋਸਤਾਨੀ ਫੌਜੀ ਲੜਨ ਦੀ ਬਜਾਏ ਗ੍ਰਿਫ਼ਤਾਰ ਹੋਣ ਨੂੰ ਪਹਿਲ ਦੇਂਦੇ। ਇਨ੍ਹਾਂ ਹੈ। ਦਿਨਾਂ ਵਿਚ ਸੁਭਾਸ਼ ਚੰਦਰ ਬੋਸ ਕਾਬਲ ਤੋਂ ਇਟਲੀ ਪਹੁੰਚੇ ਸਨ ਜਿੱਥੇ ਦੋਹਾਂ ਦੀ ਮੁਲਾਕਾਤ ਹੋਈ। ਸਰਦਾਰ ਜੀ ਨੇ ਨੇਤਾ ਜੀ ਦੀ ਇਟਲੀ ਦੇ ਮੁਸੋਲੀਨੀ ਅਤੇ ਜਰਮਨ ਦੇ ਹਿਟਲਰ ਨਾਲ ਮੁਲਾਕਾਤ ਕਰਵਾਈ ਅਤੇ ਅਗਲੇ ਪ੍ਰੋਗਰਾਮ ਲਈ ਇਕ ਲੱਖ ਰੁਪਿਆ ਵੀ ਦਿੱਤਾ।
1942 ਵਿਚ ਬੈਨਗਾਜ਼ੀ ਕੈਂਪ ਵਿਚ ਲੜਾਈ ਦੇ ਹਿੰਦੋਸਤਾਨੀ ਕੈਦੀ ਰਹਿ ਰਹੇ ਸਨ। ਅਚਨਕ ਅਫ਼ਵਾਹ ਉੱਡੀ ਕਿ ਨੇਤਾ ਜੀ ਆ ਰਹੇ ਹਨ ਪਰ ਕਿਸੇ ਕਾਰਣ ਉਹ ਨਾ ਪਹੁੰਚ ਸਕੇ। ਅਜੀਤ ਸਿੰਘ ਦੇ ਨਾਲ ਇਕਬਾਲ ਸ਼ੈਦਾਈ ਉੱਥੇ ਪਹੁੰਚ ਗਏ। ਸਾਰੇ ਕੈਦੀਆਂ ਨੂੰ ਇਕ ਥਾਂ ਇਕੱਠੇ ਕਰਕੇ ਉਨ੍ਹਾਂ ਸਾਹਮਣੇ ਜ਼ੋਰਦਾਰ ਤਕਰੀਰ ਕੀਤੀ। ਉਨ੍ਹਾਂ ਨੂੰ ਅਜੀਤ ਸਿੰਘ ਰਾਹੀਂ ਦੱਸਿਆ ਗਿਆ ਅਤੇ ਨਾਲ ਹੀ ਆਜ਼ਾਦ ਹਿੰਦ ਫੌਜ ਵਿਚ ਭਰਤੀ ਹੋਣ ਦੀ ਅਪੀਲ ਕੀਤੀ। ਬਹੁਤੇ ਸਾਰੇ ਕੈਦੀ ਇਸ ਲਸ਼ਕਰ ਵਿਚ ਭਰਤੀ ਹੋਣ ਲਈ ਤਿਆਰ ਹੋ ਗਏ। ਇਨ੍ਹਾਂ ਸਾਰੇ ਕੈਦੀਆਂ ਦੇ 2 ਗਰੁੱਪ ਬਣ ਗਏ। ਇਕ ਆਜ਼ਾਦ ਹਿੰਦ ਲਸ਼ਕਰ ਦਾ ਅਤੇ ਦੂਜਾ ਇਨਕਾਰ ਕਰਨ ਵਾਲਿਆਂ ਦਾ। ਦੋ ਅਲਗ-ਅਲਗ ਜਹਾਜ਼ ਇਨ੍ਹਾਂ ਸਿਪਾਹੀਆਂ ਨੂੰ ਲੈ ਕੇ ਇਟਲੀ ਵੱਲ ਰਵਾਨਾ ਹੋਏ। ਇਨਕਾਰ ਕਰਨ ਵਾਲੇ ਕੈਦੀਆਂ ਦੇ ਜਹਾਜ਼ ਵਿਚ ਅੰਗਰੇਜ਼ ਕੈਦੀ ਵੀ ਸ਼ਾਮਲ ਸਨ। ਦੂਜੇ ਦਿਨ ਅੰਗਰੇਜ਼ੀ ਪਨਡੁੱਬੀ ਕਿਸ਼ਤੀ ਨੇ ਦੋਹਾਂ ਜਹਾਜ਼ਾਂ ਨੂੰ ਤਾਰਮੀਡੋ ਕਰ ਦਿੱਤਾ। ਕੁਦਰਤ ਦਾ ਕ੍ਰਿਸ਼ਮਾ ਵੇਖੋ ਕਿ ਇਨਕਾਰ ਕਰਨ ਵਾਲੇ ਕੈਦੀਆਂ ਦੇ ਜਹਾਜ਼ ਤੇ ਨਿਸ਼ਾਨਾ ਠੀਕ ਬੈਠ ਗਿਆ ਅਤੇ ਜਹਾਜ਼ ਦੀ ਉੱਪਰ ਦੀ ਮੰਜਲ ਜਿਸ ਵਿਚ ਅੰਗਰੇਜ਼ ਕੈਦੀ ਸਵਾਰ ਸਨ, ਉੜ ਗਈ। ਕੇਵਲ 2 ਅੰਗਰੇਜ਼ ਹੀ ਸਹੀ ਸਲਾਮਤ ਬਚੇ। ਦੂਜਾ ਜਹਾਜ਼ ਠੀਕ-ਠਾਕ ਰੋਮ ਪਹੁੰਚ ਗਿਆ ਜਿਥੇ ਆਜ਼ਾਦ ਹਿੰਦ ਲਸ਼ਕਰ ਦੀ ਛਾਉਣੀ ਸੀ । ਉਥੋਂ ਦੇ ਫੌਜੀਆਂ ਨੇ ਆਉਣ ਵਾਲੇ ਨਵੇਂ ਸਾਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ। ਇਨ੍ਹਾਂ ਸਾਰਿਆਂ ਦੀਆਂ ਟੋਪੀਆਂ ਤੇ ਤਰੰਗੇ ਰਾਸ਼ਟਰੀ ਝੰਡੇ ਲੱਗੇ ਹੋਏ ਸਨ। ਸਾਰਿਆਂ ਨੇ ਮਿਲ ਕੇ ਹਿੰਦੋਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਿਨ੍ਹਾਂ ਨਾਲ ਅਸਮਾਨ ਵੀ ਗੂੰਜ ਉੱਠਿਆ । ਜਦੋਂ ਅਜੀਤ ਸਿੰਘ ਕੁਝ ਦਿਨਾਂ ਪਿਛੋਂ ਇਸ ਛਾਉਣੀ ਵਿਚ ਗਏ ਤਾਂ ਬੜਾ ਹੀ ਅਜੀਬ ਜਿਹਾ ਮਾਹੌਲ ਹੋ ਗਿਆ। ਅਜੀਤ ਸਿੰਘ ਇਕ-ਇਕ ਸਿਪਾਹੀ ਨੂੰ ਗਲੇ ਲਗਾ ਕੇ ਮਿਲੇ ਨਾ ਹੀ ਸਲੂਟ ਦਾ ਧਿਆਨ ਰਿਹਾ ਅਤੇ ਨਾ ਹੀ ਨਮਸਤੇ ਕੀਤੀ। ਅਜੀਤ ਸਿੰਘ ਇਨ੍ਹੇ ਭਾਵੁਕ ਹੋ ਗਏ ਕਿ ਉਨ੍ਹਾਂ ਦਾ ਗਲਾ ਭਰ ਆਇਆ ਅਤੇ ਅੱਖਾਂ ਛਲਕ ਪਈਆਂ। ਛਾਉਣੀ ਇਕ ਪਰਿਵਾਰ ਦੇ ਮਾਹੌਲ ਵਿਚ ਬਦਲ ਗਈ। ਉਸ ਵੇਲੇ ਨਾ ਕੋਈ ਸਿਪਾਹੀ ਰਿਹਾ ਨਾ ਕੋਈ ਅਫ਼ਸਰ ਅਤੇ ਨਾ ਕੋਈ ਹਾਈ ਕਮਾਂਡ ਬਕੌਲ ਮਹਿਮੂਦ-ਉ-ਰਿਆਜ਼

ਏਕ ਹੀ ਸਫ਼ ਮੇਂ ਖੜੇ ਹੋ ਗਏ ਸਭ ਮਹਿਮੂਦ-ਉ-ਰਿਆਜ਼।
ਨ ਕੋਈ ਬੰਦਾ ਰਹਾ ਨ ਬੰਦਾ ਨਵਾਜ਼॥

ਅਜੀਤ ਸਿੰਘ ਨੇ ਸਿਪਾਹੀਆਂ ਨੂੰ ਸੰਬੋਧਨ ਕਰਦਿਆਂ ਕਿਹਾ “ਮੇਰੇ ਬੱਚਿਓ! ਅੱਜ ਮੈਂ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਹਾਂ ਜਿਨ੍ਹਾਂ ਉਸ ਵੇਲੇ ਭਗਤ ਸਿੰਘ ਨੂੰ ਮਿਲ ਕੇ ਹੁੰਦਾ ਸੀ। ਮੇਰੇ ਲਈ ਤੁਸੀਂ ਸਾਰੇ ਅੱਜ ਭਗਤ ਸਿੰਘ ਹੀ ਹੋ। ਮੈਨੂੰ ਹੁਣ ਵਿਸ਼ਵਾਸ ਹੋ ਗਿਆ ਕਿ ਹੁਣ ਨਾ ਤਾਂ ਅੰਗਰੇਜ਼ ਅਤੇ ਨਾ ਹੀ ਕੋਈ ਹੋਰ ਵਿਦੇਸ਼ੀ ਤਾਕਤ ਹਿੰਦੁਸਤਾਨ ਨੂੰ ਗੁਲਾਮ ਬਣਾ ਕੇ ਰੱਖ ਸਕਦੀ ਹੈ। ਜਰਮਨੀ ਵਿਚ ਨੇਤਾ ਜੀ ਨੇ ਹਿੰਦ ਸੈਨਾ ਦੀ ਬੁਨਿਆਦ ਰੱਖੀ। ਇਸ ਵਿਚ ਫੌਜੀਆਂ ਦੀ ਲੋੜ ਸੀ, ਅਜੀਤ ਸਿੰਘ ਨੇ 500 ਜਵਾਨ ਭੇਜੇ ਇਨ੍ਹਾਂ ਨੂੰ ਨਵੀਆਂ ਵਰਦੀਆਂ ਦਿੱਤੀਆਂ ਗਈਆਂ। ਪਰੇਡ ਉਪਰੰਤ ਸਾਰਿਆਂ ਨੇ ਆਪਣੇ ਦੇਸ਼ ਅਤੇ ਕੌਮ ਲਈ ਵਫ਼ਾਦਾਰ ਰਹਿਣ ਦੀ ਸਹੁੰ ਚੁੱਕੀ। ਲਸ਼ਕਰ ਦੇ ਫੌਜੀਆਂ ਦੀ ਗਿਣਤੀ ਦਿਨ- ਪ੍ਰਤੀ-ਦਿਨ ਵਧਦੀ ਜਾ ਰਹੀ ਸੀ। ਉਹ ਇਟਲੀ ਦੇ ਫੌਜੀਆਂ ਨਾਲੋਂ ਚੰਗੇ ਸਾਬਤ ਹੋ ਰਹੇ ਸਨ। ਅਜੀਤ ਸਿੰਘ ਨੇ ਬਾਗ਼ੀ ਰੇਡਿਉ ਦਾ ਨਾਂ ਆਜ਼ਾਦ ਹਿੰਦੋਸਤਾਨ ਰੇਡਿਉ ਰੱਖਿਆ। ਹਰ ਰੋਜ਼ ਜ਼ੋਰਦਾਰਾਂ ਤਕਰੀਰਾਂ ਹੁੰਦੀਆਂ। ਸਿੱਖਾਂ ਤੋਂ ਪਹਿਲਾਂ ਹਿੰਦੋਸਤਾਨੀ ਅਤੇ ਅੰਗਰੇਜ਼ੀ ਫੌਜ ਵਿੱਚ ਭਰਤੀ ਹਿੰਦੋਸਤਾਨੀ ਬੜੇ ਸ਼ੌਕ ਨਾਲ ਅਜੀਤ ਸਿੰਘ ਨੂੰ ਰੇਡਿਉ ਤੇ ਸੁਣਦੇ। ਇਨ੍ਹਾਂ ਹੀ ਦਿਨਾਂ ਵਿੱਚ ਨੇਤਾ ਜੀ ਇਟਲੀ ਆਏ ਅਤੇ ਆਜ਼ਾਦ ਹਿੰਦ ਲਸ਼ਕਰ ਦੇ ਕੰਮ ਤੋਂ ਗਦ-ਗਦ ਹੋ ਉੱਠੇ। ਅਜੀਤ ਸਿੰਘ ਨਾਲ ਲੰਬੀ ਗੱਲਬਾਤ ਤੋਂ ਬਾਅਦ ਛੇਤੀ ਹੀ ਵਾਪਸ ਜਰਮਨੀ ਚਲੇ ਗਏ। ਈਥੋਪੀਅਨ ਸ਼ਹਿਰਤ ਦੇ ਅਜੀਡ ਮੰਡਿਉ ਤੇ ਵੀ ਹਿੰਦੋਸਤਾਨੀ ਪ੍ਰੋਗਰਾਮ ਨਸ਼ਰ ਹੋਣ ਲੱਗੇ। ਕੰਮ ਬੜੇ ਸੋਹਣੇ ਢੰਗ ਨਾਲ ਚਲ ਰਿਹਾ ਸੀ ਕਿ ਅਚਾਨਕ ਜੰਗ ਦਾ ਪਾਸਾ ਹੀ ਪਲਟ ਗਿਆ। ਇਟਲੀ ਦੇ ਪੈਰ ਉਖੜਨ ਲੱਗੇ। ਉਹ ਆਜ਼ਾਦ ਹਿੰਦ ਲਸ਼ਕਰ ਦੇ ਸਿਪਾਰੀਆਂ ਨੂੰ ਆਪਣੇ ਮਤਲਬ ਲਈ ਵਰਤਨ ਚਾਹੁੰਦੇ ਸਨ। ਪਰੰਤੂ ਅਜੀਤ ਸਿੰਘ ਅਤੇ ਉਸਦੇ ਸਾਥੀ ਇਟਲੀ ਦੇ ਹੱਥਾਂ ਵਿਚ ਖਿਡੌਣਾ ਬਨਣ ਲਈ ਤਿਆਰ ਨਹੀਂ ਸਨ। ਆਖਿਰਕਾਰ ‘ਤੰਗ ਆਮਦ ਬਜੰਗ ਆਮਦ’ ਦੇ ਅਨੁਸਾਰ ਇਟਲੀ ਵਲਿਆ ਨਾਲ ਵੀ ਬਗਾਵਤ ਕਰ ਦਿੱਤੀ ਅਤੇ ਫੌਜਾਂ ਨੂੰ ਉਡੈਨ ਦੇ ਨਜ਼ਰ ਬੰਦੀ ਕੈਂਪ ਵਿੱਚ ਭੇਜ ਦਿੱਤਾ। 7 ਅਕਤੂਬਰ 1944 ਨੂੰ ਇਟਲੀ ਨੂੰ ਹਾਰ ਹੋਈ। ਇਨ੍ਹਾਂ ਸਾਰੇ ਕੈਦੀਆਂ ਨੂੰ ਫਿਰ ਤੋਂ ਅੰਗਰੇਜ਼ਾਂ ਦੇ ਹੱਥ ਪੈ ਜਾਣ ਦਾ ਖਤਰਾ ਪੈਦਾ ਹੋ ਗਿਆ। 11 ਅਕਤੂਬਰ ਨੂੰ ਜਰਮਨ ਫੌਜਾਂ ਨੇ ਕੈਂਪ ਨੂੰ ਘੇਰ ਲਿਆ ਅਤੇ ਸਾਰਿਆਂ ਨੂੰ ਕੈਦੀ ਬਣਾ ਕੇ ਜਰਮਨੀ ਭੇਜ ਦਿੱਤਾ। ਆਜ਼ਾਦ ਹਿੰਦ ਲਸ਼ਕਰ ਦੇ ਫੌਜੀ ਨੇਤਾ ਜੀ ਦੀ ਫੌਜ ਵਿਚ ਜਾ ਮਿਲੇ।
ਇਟਲੀ ਵਲੋਂ ਹਥਿਆਰ ਸੁੱਟਣ ਤੇ ਮੁਸੋਲੀਨੀ ਤੇ ਮਾਰਸ਼ਲ ਬਾਰਗਲਿਉ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਜੀਤ ਸਿੰਘ ਉੱਤਰੀ ਇਟਲੀ ਵਲ ਭੱਜ ਗਿਆ। ਪਰ 20 ਮਈ 1945 ਨੂੰ ਅੰਗਰੇਜ਼ੀ ਫੌਜ ਨੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ। ਜਰਮਨੀ ਕੈਂਪ ਵਿਚ ਆਪ ਨੂੰ ਬੰਦ ਕਰ ਦਿੱਤਾ ਗਿਆ। ਉਥੋਂ ਦੇ ਤਸੀਹਿਆਂ ਨੇ ਆਪ ਨੂੰ ਬੇਹੱਦ ਕਮਜ਼ੋਰ ਕਰ ਦਿੱਤਾ। ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਸਭ ਤੋਂ ਵਧ ਦੁੱਖ ਤੇ ਅਫਸੋਸ ਆਪ ਨੂੰ ਇਸ ਗੱਲ ਦਾ ਸੀ ਕਿ ਆਜ਼ਾਦੀ ਪ੍ਰਾਪਤੀ ਲਈ 40 ਸਾਲ ਤਕ ਵਿਦੇਸ਼ਾਂ ਵਿੱਚ ਦਰ-ਦਰ ਭਟਕਦੇ ਰਹੇ। ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਬਰਦਾਸ਼ਤ ਕੀਤੀਆਂ। ਆਪਣੀ ਬਰਬਾਦੀ ਲਈ ਆਪਣੇ ਹੱਥੀਂ ਖੇਲ ਖੇਲੇ। ਘਰ ਦਾ ਕੋਈ ਪਤਾ ਠਿਕਾਨਾ ਨਾ ਰਿਹਾ ਪਰ ਇਸੇ ਦੇਸ਼ ਦੇ ਕੁਝ ਗੱਦਾਰ ਪੈਸੇ ਦੇ ਲਾਲਚ ਲਈ ਆਪ ਨੂੰ ਤਕਲੀਫ਼ਾਂ ਪਹੁੰਚਾਉਂਦੇ ਰਹੇ। ਇਸ ਤੋਂ ਅਜੀਤ ਸਿੰਘ ਸੁੱਤੇ ਨਹੀਂ ਸਨ। ਹਿੰਦੋਸਤਾਨ ਆਉਣ ਲਈ ਹਰ ਵੇਲੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਸਨ। 1937 ਵਿਚ ਅਜੀਤ ਸਿੰਘ ਸਵਿਟਜ਼ਰ ਲੈਂਡ ਵਿਚ ਨਹਿਰੂ ਜੀ ਨੂੰ ਮਿਲੇ ਅਤੇ ਹਿੰਦੋਸਤਾਨ ਆਉਣ ਦੀ ਇੱਛਾ ਜ਼ਾਹਿਰ ਕੀਤੀ। ਨੇਪਾਲ ਆ ਕੇ ਸਰਦਾਰ ਜੀ ਨੇ ਅੰਗਰੇਜ਼ੀ ਸਫ਼ੀਰ ਰਾਹੀਂ ਹਿੰਦੋਸਤਾਨ ਆਉਣ ਲਈ ਪਾਸਪੋਰਟ ਲਈ ਅਪਲਾਈ ਕੀਤਾ। ਉਨ੍ਹਾਂ ਨੂੰ ਇਹ ਬਿਨੈ-ਪੱਤਰ ਹਿੰਦੋਸਤਾਨੀ ਗੌਰਮਿੰਟ ਦੇ ਹੋਮ ਵਿਭਾਗ ਰਾਹੀਂ ਭੇਜ ਕੇ ਇਹ ਜਵਾਬ ਦਿੱਤਾ ਕਿ ਅਜੀਤ ਸਿੰਘ ਨੂੰ ਪਾਸਪੋਰਟ ਨਹੀਂ ਵੀਜ਼ਾ ਦਿੱਤਾ ਜਾ ਸਕਦਾ ਹੈ। ਬਾਸ਼ਰਤੇ ਕਿ ਉਨ੍ਹਾਂ ਦੇ ਬਰਾਜ਼ੀਲ ਵਾਲੇ ਪਸਾਪੋਰਟ ਦੀ ਘੱਟੋ-ਘੱਟ 2 ਸਾਲ ਦੀ ਮਿਆਦ ਬਾਕੀ ਰਹਿੰਦੀ ਹੋਵੇ। ਜੇ ਪਾਸਪੋਰਟ ਦੀ ਮਿਆਦ ਖ਼ਤਮ ਹੋ ਰਹੀ ਹੈ ਤਾਂ ਇਹ ਵੀਜ਼ਾ ਵੀ ਖਤਮ ਸਮਝਿਆ ਜਾਵੇਗਾ। ਉਸ ਸਮੇਂ ਤਕ ਜਦੋਂ ਤਕ ਕਿ ਬ੍ਰਾਜ਼ੀਲ ਸਰਕਾਰ ਉਨ੍ਹਾਂ ਦੇ ਪਾਸਪੋਰਟ ਨੂੰ ਨਵੇਂ ਸਿਰਿਉਂ ਨਵਿਆਂ ਨਾ ਦੇਵੇ। ਅਜੀਤ ਸਿੰਘ ਨੇ ਬਰਾਜ਼ੀਲ ਤੇ ਪਾਸਪੋਰਟ ਤੇ ਵੀਜ਼ਾ ਦੇ ਕੇ ਹਿੰਦੁਸਤਾਨ ਆਉਣਾ ਮੁਨਾਸਬ ਨਾ ਸਮਝਿਆ। ਕਿਉਂਕਿ ਇਸ ਦਾ ਮਤਲਬ ਇਹ ਸੀ ਕਿ ਅਜੀਤ ਸਿੰਘ ਬਦੇਸ਼ੀ ਹੈ। ਸਰਕਾਰ ਜਦੋਂ ਚਾਹੇ ਉਸ ਦਾ ਵੀਜ਼ਾ ਕੈਂਸਲ ਕਰ ਸਕਦੀ ਹੈ।
20 ਸਤੰਬਰ 1938 ਨੂੰ ਅਜੀਤ ਸਿੰਘ ਨੂੰ ਸਵਿਟਜ਼ਰਲੈਂਡ ਵਿਚ ਰਹਿੰਦੇ ਹੋਏ ਆਪਣੇ ਨਾਂ ਨਾਲ ਹਿੰਦੋਸਤਾਨ ਆਉਣ ਲਈ ਬ੍ਰਿਟਿਸ਼ ਸਰਕਾਰ ਨੂੰ ਪਾਸਪੋਰਟ ਜਾਰੀ ਕਰਨ ਲਈ ਅਰਜ਼ੀ ਦਿੱਤੀ। ਉਨ੍ਹਾਂ ਇਸ ਵਿਚ ਇਹ ਵੀ ਦਰਜ ਦਿੱਤਾ ਕਿ 1909 ਤੋਂ ਬਾਦ ਅਜੀਤ ਸਿੰਘ ਨੇ ਆਪਣੇ ਅਸਲੀ ਨਾਂ ਨੂੰ ਕਦੀ ਜ਼ਾਹਿਰ ਨਹੀਂ ਕੀਤਾ। ਉਨ੍ਹਾਂ ਦੇ ਸਾਰੇ ਕਾਗਜ਼ਾਤ ਅਤੇ ਸਰਟੀਫਿਕੇਟ ਮੁਤਲੱਕਾ ਪਾਸਪੋਰਟ ਹਸਨ ਖਾਂ ਦੇ ਨਾਂ ਤੇ ਵੀ ਹਨ ਅਤੇ ਇਹ ਵੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਬ੍ਰਿਟਿਸ਼ ਇਲਾਕਾ ਦੇ ਸ਼ਹਿਰੀ ਹਨ। ਉਹ ਖੁਦ ਜਾਣਦੇ ਸਨ ਕਿ ਬਰਾਜ਼ੀਲ ਦੇ ਪਾਸਪੋਰਟ ਤੇ ਬ੍ਰਿਟਿਸ਼ ਵੀਜ਼ਾ ਲੈ ਕੇ ਹਿੰਦੁਸਤਾਨ ਵਿਚ ਵਿਦੇਸ਼ੀ ਬਣਕੇ ਜਾਣਾ ਠੀਕ ਨਹੀਂ। 11 ਅਕਤੂਬਰ 1938 ਨੂੰ ਇੰਡੀਆ ਆਫਸ ਨੇ ਇਨ੍ਹਾਂ ਦੇ ਹਾਲਾਤ ਬਾਰੇ ਇਕ ਵਿਸਥਰਾਪੂਰਵਕ ਰਿਪੋਰਟ ਮੰਗੀ। ਜਿਸਦੇ ਆਧਾਰ ਤੇ ਇਨ੍ਹਾਂ ਨੂੰ ਬ੍ਰਾਜ਼ੀਲ ਦਾ ਪਾਸਪੋਰਟ ਮਿਲਿਆ ਸੀ। ਅਜੀਤ ਸਿੰਘ ਨੇ ਦੱਸਿਆ ਕਿ ਉਹ 1914 ਵਿਚ ਹਸਨ ਖਾਂ ਦੇ ਨਾਂ ਤੇ ਈਰਾਨ (ਫਾਰਸ) ਦੇ ਪਾਸਪੋਰਟ ਤੇ ਬ੍ਰਾਜ਼ੀਲ ਆਏ ਸਨ। 1932 ਵਿਚ ਜਦੋਂ ਉਨ੍ਹਾਂ ਯੋਰਪ ਜਾਣਾ ਚਾਹਿਆ ਤਾਂ ਆਪਣੇ ਕੈਂਸਲ ਸ਼ੁਦਾ ਪਾਸਪੋਰਟ ਨੂੰ ਰੀਨਿਊ ਨਾ ਕਰਵਾ ਸਕੇ। ਉਸਦਾ ਕਾਰਣ ਇਹ ਸੀ ਕਿ ਉਸ ਵੇਲੇ ਬ੍ਰਾਜ਼ੀਲ ਵਿਚ ਫਾਰਸ ਦਾ ਸਫ਼ੀਰ ਕੋਈ ਨਹੀਂ ਸੀ। ਫਿਰ ਉਨ੍ਹਾਂ ਬ੍ਰਾਜ਼ੀਲ ਸਰਕਾਰ ਤੋਂ ਉੱਥੋਂ ਦਾ ਨਾਗਰਿਕ ਹੋਣ ਦਾ ਸਰਟੀਫਿਕੇਟ ਮੰਗਿਆ। ਇਹ ਸਰਟੀਫਿਕੇਟ ਉਨ੍ਹਾਂ ਨੂੰ ਉਸੇ ਜਾਣਕਾਰੀ ਦੇ ਆਧਾਰ ਤੇ ਮਿਲ ਗਿਆ ਜੋ ਉਨ੍ਹਾਂ ਈਰਾਨ ਦੇ ਪਾਸਪੋਰਟ ਵਿਚ ਦਰਜ, ਕਾਰਵਾਈ ਹੋਈ ਸੀ ਕਿ ਉਨ੍ਹਾਂ ਦੀ ਪੈਦਾਇਸ਼ ਈਰਾਨ ਵਿਚ ਹੋਈ ਹੈ ਤੇ ਉਨ੍ਹਾਂ ਦੇ ਮਾਂ-ਬਾਪ ਈਰਾਨੀ ਹਨ। ਇਕ ਅਗਸਤ 1939 ਨੂੰ ਇੰਡੀਆ ਆਫ਼ਿਸ ਵਲੋਂ ਅਜੀਤ ਸਿੰਘ ਨੂੰ ਸੂਚਿਤ ਕੀਤਾ ਗਿਆ ਕਿ ਬਰਤਾਨੀਆਂ ਦੀ ਨਾਗਰਿਕਤਾ ਅਤੇ ਵਿਦੇਸ਼ੀ ਸੰਬੰਧ ਕਾਨੂੰਨ ਅਨੁਸਾਰ ਜੇ ਬਰਤਾਨੀਆਂ ਦਾ ਕੋਈ ਸ਼ਹਿਰੀ ਕਿਸੇ ਦੂਜੇ ਦੇਸ਼ ਵਿਚ ਜਾ ਕੇ ਉਥੋਂ ਦੀ ਨਾਗਰਿਕਤਾ ਹੈ . ਜਾਂਦਾ ਹੈ ਤਾਂ ਬਰਤਾਨੀਆਂ ਦੀ ਨਾਗਰਿਕਤਾ ਦਾ ਅਧਿਕਾਰ ਆਪਣੇ ਆਪ ਖ਼ਤਮ ਹੋ ਜਾਂਦਾ ਹੈ । ਤੁਹਾਡੇ ਹਾਲਾਤ ਵੀ ਇਸੇ ਪ੍ਰਕਾਰ ਦੇ ਹਨ। ਇਸ ਲਈ ਹਿੰਦੁਸਤਾਨ ਆਉਣ ਦਾ ਵੀਜ਼ਾ ਸਿਰਫ਼ ਬ੍ਰਾਜ਼ੀਲ ਦੇ ਪਾਸਪੋਰਟ ਉੱਤੇ ਹੀ ਦਿੱਤਾ ਜਾ ਸਕਦਾ ਹੈ ਬਾ-ਸ਼ਰਤ ਇਹ ਕਿ ਇਸ ਦੀ ਮਿਆਦ 2 ਸਾਲ ਬਾਕੀ ਹੋਵੇ। ਅਜੀਤ ਸਿੰਘ ਨੇ ਦੂਜੇ ਮੁਲਕ ਦੀ ਮਾਰਫ਼ਤ ਪਾਸਪੋਰਟ ਪ੍ਰਾਪਤ ਕਰ ਲਿਆ ਜੋ ਹਿੰਦੋਸਤਾਨ ਅਤੇ ਦੂਜੇ ਮੁਲਕਾਂ ਵਿਚ ਆਉਣ ਜਾਣ ਲਈ 20 ਮਾਰਚ 1941 ਤੱਕ ਪ੍ਰਵਾਨ ਸੀ। ਨਵੰਬਰ 1939 ਵਿਚ ਸੂਚਨਾ ਮਿਲੀ ਕਿ ਇਨ੍ਹਾਂ ਦਾ ਵੀਜ਼ਾ ਜੋ ਹਿੰਦੋਸਤਾਨ ਦੇ ਪਾਸਪੋਰਟ ਤੇ ਹਿੰਦੋਸਤਾਨ ਜਾਣ ਲਈ ਦਿੱਤਾ ਗਿਆ ਸੀ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਕਾਰਣ ਇਹ ਸੀ ਕਿ ਅਜੀਤ ਸਿੰਘ ਨੇ ਆਪਣੇ ਜਾਣ ਦੀ ਮਿਤੀ ਅਤੇ ਜਹਾਜ਼ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਅੰਗਰੇਜ਼ੀ ਸਰਕਾਰ ਇਸ ਸਿੱਟੇ ਤੇ ਪਹੁੰਚੀ ਸੀ ਕਿ ਅਜੀਤ ਸਿੰਘ ਨਾਲ ਇਕ ਵਿਦੇਸ਼ੀ ਨਾਗਰਿਕ ਵਾਂਗ ਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਸ ਨੂੰ ਹਿੰਦੁਸਤਾਨ ਆਉਂਣ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਗਿਆ। ਹਿੰਦੁਸਤਾਨੀ ਸਰਕਾਰ ਨੇ ਅਪ੍ਰੈਲ 1946 ਵਿਚ ਆਖ਼ਰੀ ਵਾਰ ਅਜੀਤ ਸਿੰਘ ਦੇ ਹਿੰਦੋਸਤਾਨ ਦਾਖ਼ਲ ਤੇ ਵਿਚਾਰ ਕੀਤਾ। ਉਸ ਵੇਲੇ ਉਹ ਅੰਗਰੇਜ਼ਾਂ ਹੱਥੋਂ ਗ੍ਰਿਫ਼ਤਾਰ ਹੋ ਚੁੱਕੇ ਸਨ ਅਤੇ ਜਰਮਨੀ ਦੇ ਇਕ ਕੈਂਪ ਵਿਚ ਨਜਰਬੰਦ ਸਨ। ਨਜਰਬੰਦੀ ਦੌਰਾਨ ਆਪਦੀ ਸਿਹਤ ਬਿਗੜ ਚੁੱਕੀ ਸੀ ਅਤੇ ਬੇਹਦ ਕਮਜ਼ੋਰ ਹੋ ਗਏ ਸਨ। ਆਪ ਦੀ ਬੀਮਾਰੀ ਦੀ ਖਬਰ ਜਦੋਂ ਹਿੰਦੋਸਤਾਨ ਪਹੁੰਚੀ ਤਾਂ ਇਥੋਂ ਦੀ ਜ਼ਬਰਦਸਤ ਜਨਤਕ ਪ੍ਰਤੀਕ੍ਰਿਆ ਤੋਂ ਮਜਬੂਰ ਹੋ ਕੇ ਆਪ ਨੂੰ ਅਪ੍ਰੈਲ 1946 ਵਿਚ ਕੈਂਪ ਦੇ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ।
ਅੰਗਰੇਜ਼ ਹੁਣ ਸਮਝ ਚੁੱਕੇ ਸਨ ਕਿ ਹੁਣ ਹਿੰਦੋਸਤਾਨ ਵਿਚ ਟਿਕਿਆ ਰਹਿਣਾ ਮੁਸ਼ਕਲ ਹੋ ਗਿਆ ਹੈ। ਹਿੰਦੋਸਤਾਨੀ ਕੋਲ ਹੁਣ ਆਜ਼ਾਦੀ ਲਈ ਸਿਰ ਧੜ ਦੀ ਬਾਜ਼ੀ ਲਾਈ ਬੈਠੇ ਹਨ। ਇਨ੍ਹਾਂ ਹਾਲਤਾਂ ਵਿਚ ਅਜੀਤ ਸਿੰਘ ਨੂੰ ਵਾਪਸ ਹਿੰਦੋਸਤਾਨ ਭੇਜਣਾ ਪੈ ਗਿਆ’ ਪਰੰਤੂ ਅੰਗਰੇਜ਼ ਉਸ ਨਾਲ ਬਹੁਤ ਖਾਰ ਖਾਂਦਾ ਸੀ ਅਤੇ ਉਸ ਨੂੰ ਇਕ ਪਲ ਵੀ ਜਿਊਂਦਾ ਨਹੀਂ ਵੇਖਣਾ ਚਾਹੁੰਦਾ ਸੀ। ਹਿੰਦੋਸਤਾਨ ਵਿਚੋਂ ਆਵਾਜ਼ ਬੁਲੰਦ ਹੋਈ ਕਿ ਦੇਸ਼ ਦਾ ਮਹਾਕ੍ਰਾਂਤੀਕਾਰੀ ਦੁਸ਼ਮਨ ਦੇ ਨਜ਼ਰਬੰਦੀ ਕੈਂਪ ਵਿਚ ਬਹੁਤ ਮਾੜੇ ਦਿਨ ਗੁਜ਼ਾਰ ਰਿਹਾ ਹੈ ਇਸ ਲਈ ਉਸ ਨੂੰ ਰਿਹਾਅ ਕਰਵਾਕੇ ਦੇਸ਼ ਵਾਪਸ ਲਿਆਉਣਾ ਚਾਹੀਦਾ ਹੈ ਪਰੰਤੂ ਅੰਗਰੇਜ਼ ਨੇ ਉਸ ਨੂੰ ਕੈਂਪ ਵਿੱਚ ਕੱਢ ਕੇ ਟੀ. ਬੀ. ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਇਸਦਾ ਮਤਲਬ ਤੰਦਰੁਸਤੀ ਨਹੀਂ ਸਗੋਂ ਮੌਤ ਦੇ ਮੂੰਹ ਵਿੱਚ ਧੱਕਾ ਦੇਣਾ ਸੀ। ਰੋਮ ਰੇਡਿਉ ਰਾਹੀਂ ਅਜੀਤ ਸਿੰਘ ਦੀਆਂ ਕਹੀਆਂ ਹੋਈਆਂ ਗੱਲਾਂ ਅਗੰਰੇਜ਼ਾਂ ਦੇ ਕੰਨਾਂ ਵਿਚ ਗੁੰਬਦ ਦੀ ਆਵਾਜ਼ ਵਾਂਗ ਗੂੰਜ ਰਹੀਆਂ ਸਨ। ਦੇਸ਼ ਦੇ ਹਾਲਤ ਹਰ ਰੋਜ਼ ਨਵਾਂ ਮੋੜ ਲੈ ਰਹੇ ਸਨ। ਪੰਡਿਤ ਨਹਿਰੂ ਦੀ ਅੰਤਰਿਮ ਸਰਕਾਰ ਉੱਤੇ ਅਖ਼ਬਾਰਾਂ ਰਾਹੀਂ ਅਤੇ ਨਿਜੀ ਤੌਰ ਤੇ ਦਬਾਉ ਬਣਾਇਆ ਜਾ ਰਿਹਾ ਸੀ। ਅਜੀਤ ਸਿੰਘ ਦੇ ਦੋਵੇਂ ਭਤੀਜੇ ਕੁਲਤਾਰ ਸਿੰਘ ਤੇ ਕੁਲਬੀਰ ਸਿੰਘ ਨਹਿਰੂ ਦਾ ਬੂਹਾ ਰੋਜ਼ ਖਟਖਟਾਉਂਦੇ ਰਹਿੰਦੇ। ਇੰਡੀਅਨ ਗੌਰਮਿੰਟ ਨੇ ਬਰਤਾਨਵੀ ਗੌਰਮਿੰਟ ਨੂੰ ਲਿਖਿਆ ਕਿ ਅਜੀਤ ਸਿੰਘ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਹੀ ਦਿਨਾਂ ਵਿੱਚ 11 ਸਤੰਬਰ 1946 ਨੂੰ ਪੈਰਸ ਵਿੱਚ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋ ਰਹੀ ਸੀ। ਇਸ ਵਿਚ ਹਿੰਦੋਸਤਾਨ ਦੀ ਪ੍ਰਤੀਨਿਧਤਾ ਸ੍ਰੀ ਬੀ. ਕੇ. ਮੈਨਨ ਕਰ ਰਹੇ ਸਨ। ਮੀਟਿੰਗ ਵਿਚ ਜਦੋਂ ਉਹ ਰੂਸ ਦੇ ਵਿਦੇਸ਼ ਮੰਤਰੀ ਮੋਲੋਤੋਵ ਨੂੰ ਮਿਲਣ ਗਏ ਤਾਂ ਉੱਥੇ I. A. N. ਦੇ ਨੇਤਾ ‘ਸ੍ਰੀ ਗਿਰਜਾ ਮੁਕਰਜੀ’ ਨਾਲ ਮੁਲਾਕਾਤ ਹੋਈ। ਉਹ ਵੀ ਇਸ ਨਜ਼ਰ ਬੰਦੀ ਕੈਂਪ ਵਿੱਚ ਹੁਣੇ-ਹੁਣੇ ਰਿਹਾਅ ਹੋ ਕੇ ਆਏ ਸਨ। ਉਨ੍ਹਾਂ ਹਿੰਦੋਸਤਾਨੀ ਨਜ਼ਰਬੰਦਾਂ ਦੀ ਭੈੜੀ ਹਾਲਤ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ 300 ਗਰਾਮ ਰੋਟੀ ਅਤੇ ਬਿਨਾਂ ਦੁੱਧ ਤੇ ਇਕ ਕਪ ਕਾਫ਼ੀ ਤੇ ਗੁਜ਼ਾਰਾ ਕਰਨਾ ਪੈਂਦਾ ਸੀ। ਸਰਦਾਰ ਅਜੀਤ ਸਿੰਘ ਬਾਰੇ ਉਨ੍ਹਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਇੰਨ੍ਹੀ ਖਰਾਬ ਹੋ ਚੁੱਕੀ ਹੈ ਕਿ ਜੇ ਉਨ੍ਹਾਂ ਨੂੰ ਛੇਤੀ ਰਿਹਾਅ ਨਾ ਕਰਵਾਇਆ ਗਿਆ ਤਾਂ ਸੰਭਵ ਹੈ ਕਿ ਉਨ੍ਹਾਂ ਦੀ ਮੌਤ ਹੋ ਜਾਵੇ। ਮੈਨਨ ਨੇ ਨਹਿਰੂ ਤੇ ਦਬਾਉ ਪਾਇਆ। ਨਹਿਰੂ ਨੇ ਵਾਇਸਰਾਇ ਨੂੰ ਮਜਬੂਰ ਕੀਤਾ ਕਿ ਦੇਸ਼ ਭਰ ਵਿੱਚ ਉਨ੍ਹਾਂ ਦੀ ਰਿਹਾਈ ਲਈ ਲਹਿਰ ਜ਼ੋਰ ਫੜ ਰਹੀ ਹੈ। ਦੇਸ਼ ਦੀ ਆਜ਼ਾਦੀ ਦੀ ਗੱਲਬਾਤ ਇਸ ਵੇਲੇ ਵਾਇਸਰਾਇ ਹਿੰਦ ਮਾਊਂਟ ਬੇਟਨ ਰਾਹੀਂ ਚਲ ਰਹੀ ਸੀ ਇਸ ਦੌਰਾਨ ਅਗਰੇਜ਼ੀ ਹਕੂਮਤ ਹਾਲਾਤ ਤੇ ਮਜ਼ਬੂਰ ਹੋ ਗਈ। ਸੁਭਾਸ਼ ਬਾਬੂ ਤੋਂ ਬਾਦ ਦੂਜੇ ਇੰਕਲਾਬੀਆਂ ਨੂੰ ਭਾਰਤ ਵਾਪਸ ਆਉਣ ਦੀ ਆਗਿਆ ਮਿਲ ਚੁਕੀ ਸੀ। ਇਸੇ ਪ੍ਰਕਾਰ ਅਜੀਤ ਸਿੰਘ ਦੀ ਰਿਹਾਈ ਹੋਈ। ਹੁਣ ਆਪ ਆਜ਼ਾਦ ਸਨ। ਜਰਮਨੀ ਤੇ ਇੰਗਲੈਂਡ ਪੁੱਜੇ। ਉੱਥੋਂ ਦੇ ਹਿੰਦੋਸਤਾਨੀਆਂ ਨੇ ਸਟੇਸ਼ਨ ਉੱਪਰ ਆਪ ਦਾ ਸ਼ਾਹਾਨਾ ਸਵਾਗਤ ਕੀਤਾ। ਇੰਗਲੈਂਡ ਦੇ ਅਖ਼ਬਾਰਾਂ ਵਿਚ ਆਪ ਦੀ ਚਰਚਾ ਮੋਟੇ ਅਖਰਾਂ ਵਿਚ ਹੋਈ। ਉਥੋਂ ਦੇ ਹਿੰਦੋਸਤਾਨੀਆਂ ਨੇ ਆਪ ਦੀ ਕਮਜ਼ੋਰ ਹਾਲਤ ਨੂੰ ਵੇਖਦੇ ਹੋਏ 2 ਮਹੀਨੇ ਤੱਕ ਉਥੇ ਹੀ ਰੱਖਿਆ। ਅਜੀਤ ਸਿੰਘ ਕਾਰ ਵਿੱਚ ਜਿੱਥੇ ਵੀ ਜਾਣਾ ਚਾਹੁੰਦਾ ਦੋ ਕਾਰਾਂ ਅੱਗੇ-ਪਿੱਛੇ ਉਸਦੀ ਸੁਰੱਖਿਆ ਲਈ ਨਾਲ ਰਹਿੰਦੀਆਂ ਸਨ। ਮਾਰਚ 1947 ਵਿੱਚ ਅਜੀਤ ਸਿੰਘ ਕਰਾਂਚੀ ਪਹੁੰਚੇ। ਡਾਕਟਰ ਸਤਪਾਲ, ਕਿਦਾਰਨਾਥ ਸਹਿਗਲ ਅਤੇ ਦੂਜੇ ਸ਼ਹਿਰੀ ਉਹਨਾਂ ਨੂੰ ਸਿੱਧਾ ਅੰਮ੍ਰਿਤਸਰ ਲਿਆਉਣ ਲਈ ਜ਼ਿਦ ਕਰ ਰਹੇ ਸਨ। ਪਰ ਨਹਿਰੂ ਦੀ ਮਰਜ਼ੀ ਤੇ ਆਪ ਦਿੱਲੀ ਪਹੁੰਚੇ। ਕਰਾਂਚੀ ਵਿੱਚ ਆਪਦੀ ਤਬੀਅਤ ਵਿਗੜ ਗਈ ਸੀ। ਇਸ ਲਈ ਕੁਝ ਦਿਨ ਉਥੇ ਰੁਕਨਾ ਪਿਆ। ਇਹਨਾਂ ਦਿਨੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਏਸ਼ੀਆ ਕਾਨਫਰੰਸ ਹੋ ਰਹੀ ਸੀ। ਅਜੀਤ ਸਿੰਘ ਵੀ ਇੱਕ ਨੁਮਾਇੰਦੇ ਵਜੋਂ ਇਸ ਵਿਚ ਸ਼ਾਮਿਲ ਹੋਏ। ਇਨਕਲਾਬ ਦਾ ਇੱਕ ਸਾਕਾਰ ਤੇ ਜੀਵਤ ਸੂਰਜ 39 ਸਾਲ ਬਾਅਦ ਆਪਣੇ ਦੇਸ਼ ਹਿੰਦੁਸਤਾਨ ਵਿੱਚ ਪ੍ਰਗਟ ਹੋਇਆ। ਹੁਣ ਉਸਨੂੰ ਆਜ਼ਾਦੀ ਦੇ ਨਵੇਂ ਸੂਰਜ ਦੀ ਉਡੀਕ ਸੀ। ਉਹਨਾਂ 1 ਅਪ੍ਰੈਲ 1947 ਨੂੰ ਆਪਣੇ ਦੇਸ਼ ਦੇ ਨੌਜਵਾਨਾਂ ਦੇ ਨਾਂ ਇਕ ਪੈਗਾਮ ਪ੍ਰਸਾਰਿਤ ਕੀਤਾ। “ਦੇਸ਼ ਦੇ ਨੌਜਵਾਨੋ! 40 ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਹਿੰਦੁਸਤਾਨ ਵਿੱਚ ਆ ਕੇ ਆਪ ਨੂੰ ਸੰਬੋਧਿਤ ਕਰਨ ਦਾ ਸੁਨਿਹਰੀ ਮੌਕਾ ਮਿਲਿਆ ਹੈ। ਵਿਸ਼ਵ ਭਰ ਦੇ ਦੇਸ਼ ਆਪਣੀ ਰਾਸ਼ਟਰੀ ਆਜ਼ਾਦੀ ਦੀ ਪ੍ਰਾਪਤੀ ਅਤੇ ਇਸ ਨੂੰ ਬਣਾਈ ਰੱਖਣ ਲਈ ਆਪਣੀਆਂ ਜਾਨਾਂ ਨਿਉਛਾਵਰ ਕਰਦੇ ਆਏ ਹਨ। ਅਜਿਹੀਆਂ ਕੁਰਬਾਨੀਆਂ ਵਿੱਚੋਂ ਇੱਕ ਨਵੀਂ ਜਿੰਦਗੀ ਪੈਦਾ ਹੁੰਦੀ ਹੈ ਅਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਨਾਂ ਰੋਸ਼ਨ ਹੁੰਦਾ ਹੈ। ਹਿੰਦੁਸਤਾਨ ਵਿੱਚ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀਆਂ ਦੀ ਬਹੁਤ ਲੋੜ ਹੈ ਅਤੇ ਮੁਸ਼ਕਿਲ ਕੰਮ ਅਸੀਂ ਸਦੀ ਦੇ ਸ਼ੁਰੂ ਵਿੱਚ ਕੀਤਾ। ਜਿਸ ਨੂੰ ਪੂਰਾ ਕਰਨਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ।
ਇਸ ਆਜ਼ਾਦੀ ਪ੍ਰਾਪਤ ਕਰਨ ਅਤੇ ਉਸਨੂੰ ਬਣਾਈ ਰੱਖਣ ਲਈ ਜਾਂਬਾਜ਼ ਅਤੇ ਬਹਾਦਰ ਨੌਜਵਾਨਾਂ ਦੀ ਜ਼ਰੂਰਤ ਹੈ। ਮੇਰੀ ਇਹ ਇੱਛਾ ਹੈ ਕਿ ਹਿੰਦੁਸਤਾਨ ਦੇ ਨੌਜਵਾਨ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਾਂਗ ਕੁਰਬਾਨੀ ਦੇ ਪੁਤਲੇ ਬਣਨ ਜੋ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਆਪਣੀਆਂ ਪਿਆਰੀਆਂ ਜਾਨਾਂ ਇਨਕਲਾਬ ਦੀ ਖਾਤਿਰ ਕੁਰਬਾਨ ਕਰ ਦੇਣ।
ਐ ਹਿੰਦੀ ਨੌਜਵਾਨੋ! ਆਪਣੇ ਦੇਸ਼ ਵਿੱਚੋਂ ਅਨਪੜ੍ਹਤਾ ਅਤੇ ਭੁੱਖਮਰੀ ਨੂੰ ਦੂਰ ਕਰਨ ਦਾ ਦ੍ਰਿੜ ਸੰਕਲਪ ਕਰੋ। ਹਰ ਵੇਲੇ ਅਤੇ ਹਰ ਜਗਹ ਆਪਣੇ ਦੇਸ਼ ਦੇ ਮਾਨ-ਸਤਿਕਾਰ ਨੂੰ ਧਿਆਨ ਵਿੱਚ ਰੱਖੋ। ਵਿਦਿਆ ਪ੍ਰਾਪਤੀ ਵਿੱਚ ਇੰਨੇ ਜਤਨ ਕਰੋ ਕਿ ਮਾਹਿਰ ਬਣ ਜਾਉ ਅਤੇ ਸੰਪੂਰਨ ਇਨਸਾਨ ਬਣ ਕੇ ਆਪਣੀ ਕੌਮ ਅਤੇ ਦੇਸ਼ ਦਾ ਨਾਮ ਚਮਕਾਉ। ਆਪਣੇ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ ਕਦੇ ਨਾ ਭੁਲੋ ਜਿਨ੍ਹਾਂ ਦੇਸ਼ ਦੀ ਆਨ ਤੇ ਸ਼ਾਨ ਦੀ ਖਾਤਿਰ ਦੇਸ਼ ਦੇ ਅੰਦਰ ਤੇ ਬਾਹਰ ਭਾਰਤ ਮਾਤਾ ਦੇ ਨਾਂ ਤੇ ਆਪਣੀਆਂ ਪਿਆਰੀਆਂ ਜ਼ਿੰਦਗੀਆਂ ਨਿਛਾਵਰ ਕਰ ਦਿੱਤੀਆਂ । ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੋ ਕਿਉਂਕਿ ਸ਼ਹੀਦਾਂ ਦੀ ਮੌਤ ਕੌਮ ਦੀ ਜਿੰਦਗੀ ਦਾ ਕਾਰਣ ਹੋਇਆ ਕਰਦੀ ਹੈ। ਫਿਰਕੂ ਦੰਗਿਆਂ ਤੇ ਝਗੜਿਆਂ ਤੋਂ ਦੂਰ ਰਹੋ ਜੋ ਦੇਸ਼ ਦੇ ਵਿਕਾਸ ਦੇ ਰਾਹ ਵਿੱਚ ਰੋੜੇ ਬਣਦੇ ਹਨ। ਆਪਣੇ ਸਮੇਂ ਨੂੰ ਕੌਮ ਲਈ ਕਾਰਾਮਤ ਅਤੇ ਠੋਸ ਕੰਮਾਂ ਵਿੱਚ ਖਰਚ ਕਰੋ। ਧਰਮ ਅਤੇ ਨੈਤਿਕਤਾ ਦੀ ਹਕੀਕਤ ਨੂੰ ਸਮਝਦੇ ਹੋਏ ਸਰਬੱਤ ਦੇ ਭਲੇ ਨੂੰ ਆਪਣੇ ਜੀਵਨ ਦਾ ਮਕਸਦ ਬਣਾਉ। ਸਾਰੀ ਦੁਨੀਆ ਅੱਜ ਇੱਕ ਨਵੇਂ ਯੁਗ ਵਿੱਚੋਂ ਗੁਜ਼ਰ ਰਹੀ ਹੈ। ਜੇ ਸਾਡੇ ਵਲੋਂ ਇਸ ਵੇਲੇ ਸੁਸਤੀ ਅਤੇ ਢਿੱਲ ਮਠ ਕੀਤੀ ਗਈ ਤਾਂ ਕਈ ਮੰਜ਼ਲਾਂ ਪਿੱਛੇ ਰਹਿ ਜਾਵਾਂਗੇ । ਸਮਾਂ ਨਿਰੰਤਰ ਅਤੇ ਤੇਜ਼ੀ ਨਾਲ ਚਲਦਾ ਰਹਿੰਦਾ ਹੈ ਉਹ ਕਿਸੇ ਦੀ ਉਡੀਕ ਨਹੀਂ ਕਰਦਾ। ਸਾਰੇ ਦੇਸ਼ ਨੂੰ ਇੱਕ ਸੁਨਿਹਰੀ ਮੌਕਾ ਮਿਲਿਆ ਹੈ। ਆਜ਼ਾਦੀ ਪ੍ਰਾਪਤ ਕਰਨ ਦੀ ਸੁਵਿਧਾ ਉਪਲਬੱਧ ਹੈ। ਜ਼ਮਾਨੇ ਦੇ ਹਾਲਾਤ ਢੁਕਵੇਂ ਹਨ। ਇਸ ਮਹੱਤਵਪੂਰਣ ਅਵਸਰ ਤੇ ਤੁਸੀਂ ਇਹ ਪ੍ਰਣ ਕਰੋ ਕਿ ਨਿੱਜੀ ਸੁਆਰਥਾਂ ਨੂੰ ਪਿਆਰੇ ਦੇਸ਼ ਲਈ ਕੁਰਬਾਨ ਕਰ ਦੇਵੋਗੇ। ਹਰ ਕੰਮ ਵਿੱਚ ਇੱਕ ਮਿਸਾਲ ਬਣਨ ਦੀ ਕੋਸ਼ਿਸ਼ ਕਰੋ ਜਦ ਤੱਕ ਹਿੰਦੁਸਤਾਨ ਵਿਚੋਂ ਜਹਾਲਤ, ਗਰੀਬੀ ਅਤੇ ਭੁੱਖ ਮਰੀ ਦੂਰ ਨਾ ਹੋ ਜਾਵੇ। ਆਪਣਾ ਸੰਘਰਸ਼ ਅਤੇ ਜਤਨ ਜਾਰੀ ਰੱਖੋ। ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਅਮਰ ਜੀਵਨ ਪ੍ਰਾਪਤ ਕਰੋ। ਇੰਕਲਾਬ ਜ਼ਿੰਦਾਬਾਦ।”
ਹੁਣ ਅਜੀਤ ਸਿੰਘ ਦਿੱਲੀ ਵਿੱਚ ਪੰਡਿਤ ਨਹਿਰੂ ਦੇ ਮਹਿਮਾਨ ਸਨ। ਇਹਨਾਂ ਦੀ ਪਤਨੀ ਸ੍ਰੀਮਤੀ ਹਰਨਾਮ ਕੌਰ ਵੀ ਦਿੱਲੀ ਪਹੁੰਚ ਗਈ। 39 ਸਾਲ ਦੀ ਲੰਮੀ ਜੁਦਾਈ ਪਿੱਛੋਂ ਹੁਣ ਇਸ ਜੋੜੇ ਦਾ ਮੇਲ ਹੋਇਆ। ਪਰਿਵਾਰ ਦੇ ਮੈਂਬਰ ਅਜੀਤ ਸਿੰਘ ਨੂੰ ਚਾਚਾ ਜੀ ਕਹਿ ਕੇ ਬੁਲਾਉਂਦੇ ਸਨ। ਪਰ ਹਰਨਾਮ ਕੌਰ ਪੱਥਰ ਦੀ ਮੂਰਤ ਬਣੀ ਟਿਕ-ਟਿਕ ਲਗਾ ਕੇ ਅਜੀਤ ਸਿੰਘ ਨੂੰ ਵੇਖੀ ਜਾ ਰਹੀ ਸੀ। ਦਿਮਾਗ ਮੰਨ ਨਹੀਂ ਰਿਹਾ ਸੀ, ਦਿਲ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਉੱਠ ਰਹੇ ਸਨ। ਇੱਕ ਆਉਂਦਾ ਤੇ ਦੂਜਾ ਚਲਿਆ ਜਾਂਦਾ । ਉੱਡਣ ਨੂੰ ਵੀ ਜੀਅ ਨਹੀਂ ਕਰਦਾ ਸੀ। ਅਜੀਬ ਹਲਾਤ ਬਣੀ ਹੋਈ ਸੀ । 40 ਸਾਲ ਪਹਿਲਾਂ ਵਾਲੇ ਅਜੀਤ ਸਿੰਘ ਦੀ ਸ਼ਕਲ ਕੁਝ ਹੋਰ ਸੀ । ਜਿਸ ਅਜੀਤ ਸਿੰਘ ਦੀ ਸ਼ਕਲ ਸੂਰਤ ਜਾਣ ਵੇਲੇ ਉਸਦੇ ਦਿਮਾਗ ਵਿਚ ਉਕਰੀ ਹੋਈ ਸੀ ਜਿਸਦੀ ਉਸਨੇ ਲਗਤਾਰ 40 ਸਾਲ ਤਕ ਮਨ ਦੇ ਮੰਦਿਰ ਵਿੱਚ ਪੂਜਾ ਕੀਤੀ ਸੀ । ਉਹ ਤਾਂ ਕੁਝ ਹੋਰ ਹੀ ਸੀ, ਨਾ ਇਨਕਾਰ ਕਰ ਸਕਦੀ ਸੀ ਤੇ ਨਾ ਹੀ ਇਕਰਾਰ ਦੀ ਕੋਈ ਸੂਰਤ ਨਜ਼ਰ ਆਉਂਦੀ ਸੀ। ਉਸਨੂੰ ਅਜੀਤ ਸਿੰਘ ਵੀ ਹਰਨਾਮ ਕੌਰ ਦੇ ਇਸ ਮੌਕੇ ਨੂੰ ਭਾਂਪ ਗਿਆ ਸੀ। ਉਹ ਹੱਸਕੇ ਕਹਿਣ ਲੱਗਿਆ, ਮੁੰਡਿਊ ਅੱਜ ਤੁਹਾਡੀ ਚਾੜ ਮੈਨੂੰ ਪਛਾਣ ਨਹੀਂ ਰਹੀ। ਬੇਚਾਰੀ ਉਹ ਵੀ ਸੱਚੀ ਸੀ। ਜੋ ਸ਼ਕਲ-ਸੂਰਤ ਅੱਜ ਤੋਂ 40 ਸਾਲ ਪਹਿਲਾਂ ਸੀ ਮੌਜੂਦਾ ਸ਼ਰਮ ਉਸ ਨਾਲ ਮੇਲ ਨਹੀਂ ਸੀ ਖਾਂਦੀ। ਕਿਥੇ 20 ਸਾਲ ਦਾ ਜੋਸ਼ੀਲਾ ਤੇ ਫੁਰਤੀਲਾ ਗੱਭਰੂ ਕਾਲੇ ਵਾਲ, ਭਰਪੂਰ ਜਵਾਨ ਬੁਡਲ ਜਿਸਮ ਤੇ ਕਿਥੇ 70 ਸਾਲ ਦਾ ਬੁੱਢਾ ਚਿੱਟਾ ਝਾਟਾ, ਮਰੀਅਲ ਸ਼ਰੀਰ, ਚਹਿਰੇ ਤੇ ਝੂਰੀਆਂ ਹੀ ਝੁਰੀਆਂ। ਖਉਂ-ਅਤੇ ਬਬਲਾ ਮਰੀਜ਼ ਜਿਹਾ। ਸ਼ੱਕ ਦਾ ਇਲਾਜ ਹੈ, ਇਮਤਿਹਾਨ। ਅਖੀਰ ਵਿਚ ਹਰਨਾਮ ਕੌਰ ਤੋਂ ਰਿਹਾ ਨਾ ਗਿਆ ਅਤੇ ਇਮਤਿਹਾਨ ਲੈਣ ਤੇ ਉਤਰ ਆਈ । ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਪਤੇ ਪੁੱਛੇ । ਘਰ ਦੇ ਹਾਲਾਤ ਦਾ ਜਾਇਜ਼ਾ ਲਿਆ ਸਹੀ ਜਵਾਬ ਮਿਲਣ ਤੇ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੀ ਅਤੇ ਉਸ ਨੂੰ ਮੰਨਣਾ ਪਿਆ ਕਿ ਇਹੋ ਅਜੀਤ ਸਿੰਘ ਉਸਦਾ ਪਤੀ ਹੈ। ਚਾਰ ਪੰਜ ਦਿਨ ਦਿੱਲੀ ਵਿਚ ਰਹਿਣ ਉਪਰੰਤ ਉਹ ਆਪਣੇ ਘਰ ਬੰਗੇ ਪਰਤ ਆਈ।

“ਹਮ ਤੁਮ ਮਿਲੇ ਨਾ ਥੇ ਤੋਂ ਜੁਦਾਈ ਦਾ ਥਾਂ ਖਿਆਲ।
ਅਬ ਯੇਹ ਮਲਾਲ ਹੈ ਕਿ ਤਮੰਨਾ ਦਿਲ ਸੇ ਨਿਕਲ ਗਈ।

ਅਜੀਤ ਸਿੰਘ ਦਿੱਲੀ ਤੋਂ ਲਾਹੌਰ ਆਏ ਸਟੇਸ਼ਨ ਤੇ ਬਹੁਤ ਭੀੜ ਸੀ। ਆਦਮੀਆਂ ਦੇ ਸਿਰਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਅਜੀਤ ਸਿੰਘ ਜਿੰਦਾਬਾਦ, ਭਗਤ ਸਿੰਘ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ ਫੁੱਲਾਂ ਦੇ ਹਾਰ ਅਜੀਤ ਸਿੰਘ ਦੇ ਗਲੇ ਦੀ ਸ਼ੋਭਾ ਬਣੇ ਬਲਕਿ ਅਜੀਤ ਸਿੰਘ ਨੂੰ ਛੁਹਣ ਉਪਰੰਤ ਫੁੱਲਾਂ ਦੀ ਸ਼ਾਨ ਨਿਰਾਲੀ ਹੋ ਗਈ ਫਿਰ ਤਾਂ ਲਾਹੌਰ ਵਿਚ ਜਲਸੇ ਜਲੂਸਾਂ ਦੀ ਝੜੀ ਲਗ ਗਈ। ‘ਪੰਜਾਬੀ’ ਨਾਮਕ ਅਖ਼ਬਾਰ ਦੇ ਸੰਪਾਦਕ ਲਾਲਾ ਜਸਵੰਤ ਰਾਏ ਦੇ ਸ਼ਬਦਾਂ ਵਿੱਚ “ਲਾਹੌਰ ਦੇ ਇੱਕ ਜਲਸੇ ਵਿਚ ਕਾਫ਼ੀ ਹਾਜ਼ਰੀ ਸੀ’ ਇਹ ਜਲਸਾ ਅਜੀਤ ਸਿੰਘ ਦੇ ਸਵਾਗਤ ਲਈ ਹੋ ਰਿਹਾ ਸੀ। ਸੁਭਾਗਵਸ ਮੈਂ ਵੀ ਉਹਨਾਂ ਦਿਨਾਂ ਵਿੱਚ ਲਾਹੌਰ ਵਿੱਚ ਹੀ ਸੀ ਅਤੇ ਇਸ ਜਲਸੇ ਵਿੱਚ ਹਾਜ਼ਰੀ ਲਵਾਈ। ਮੈਂ ਸਟੇਜ ਵੱਲ ਵਧਣ ਲੱਗਾ ਕਿ ਅਜੀਤ ਸਿੰਘ ਭਾਸ਼ਣ ਦੇਣ ਲਈ ਉਠ ਖੜੋਏ ਮੈਂ ਉਤੇ ਹੀ ਆਪਣੀ ਜਗ੍ਹਾ ਖੜ੍ਹਾ ਹੋ ਗਿਆ। ਖੜੇ ਹੁੰਦਿਆਂ ਹੀ ਅਜੀਤ ਸਿੰਘ ਦੀ ਨਜ਼ਰ ਮੇਰੇ ਤੇ ਪਈ। ਉਹ ਇੱਕ ਵੀ ਸ਼ਬਦ ਕਹੇ ਬਿਨਾਂ ਮੇਰੇ ਵਲ ਲਪਕੇ ਅਤੇ ਮੈਨੂੰ ਗਲਵਕੜੀ ਵਿੱਚ ਲੈ ਲਿਆ। ਇਸ ਜਲਸੇ ਦੀ ਭੀੜ ਵੇਖ ਕੇ ਮੈਨੂੰ ‘ਭਾਰਤ ਮਾਤਾ ਸੁਸਾਇਟੀ’ ਦੇ ਜਲਸਿਆਂ ਦੀ ਯਾਦ ਆ ਗਈ” ਅਜੀਤ ਸਿੰਘ ਲਾਇਲਪੁਰ ਚਲੇ ਗਏ। ਹਰਨਾਮ ਕੌਰ ਵੀ ਉਹਨਾਂ ਨੂੰ ਉਥੇ ਆ ਕੇ ਮਿਲੀ। ਘਰ ਇਸ ਲਈ ਚਲੀ ਗਈ ਸੀ ਕਿ ਪਿੰਡ ਵਿੱਚ ਹੀ ਸਰਦਾਰ ਜੀ ਦਾ ਸਵਾਗਤ ਕਰਾਂਗੇ। ਪਰ ਸਖ਼ਤ ਗਰਮੀ ਕਾਰਣ ਉਹ ਪਿੰਡ ਨਾ ਜਾ ਸਕੇ। ਬਲਕਿ ਡਲਹੌਜ਼ੀ ਚਲੇ ਗਏ। ਕਿਉਂਕਿ ਉਹਨਾਂ ਨੂੰ ‘ਟੀ ਬੀ.’ ਦੀ ਸ਼ਿਕਾਇਤ ਹੋ ਗਈ ਸੀ। ਇਸ ਲਈ ਡਲਹੋਜ਼ੀ ਵਰਗਾ ਸਿਹਤਅਫ਼ਜ਼ਾਂ ਸਥਾਨ ਉਹਨਾਂ ਲਈ ਚੁਣਿਆ ਗਿਆ ਸੀ। ਸ੍ਰੀਮਤੀ ਹਰਨਾਮ ਕੌਰ ਪਹਿਲਾਂ ਤਾਂ ਪਿੰਡ ਵਿੱਚ ਨਾ ਆਉਣ ਤੇ ਉਹਨਾਂ ਨਾਲ ਨਰਾਜ਼ ਸੀ ਪਰ ਬਾਰ-ਬਾਰ ਲਿਖਣ ਤੇ ਉਹ ਡਲਹੋਜ਼ੀ ਪਹੁੰਚ ਗਈ। ਹੁਣ ਦੋਵੇਂ ਹੀ ਆਪਣੇ ਗ੍ਰਹਿਸਤ ਜੀਵਨ ਬਿਤਾਉਣ ਲੱਗੇ। ਇਥੇ ਹੀ ਉਹਨਾਂ ਆਪਣੀ ਸਵੈ-ਜੀਵਨੀ “ਜ਼ਿੰਦਾ ਦਰਗੌਰ” ਦੇ ਨਾਂ ਹੇਠ ਲਿਖੀ। 40 ਸਾਲ ਦੀ ਜਲਾ ਵਤਨੀ ਰੋਜ਼ ਰੋਜ਼ ਦੀ ਫਰਾਰੀ ਗ੍ਰਿਫ਼ਤਾਰੀ ਦਾ ਡਰ, ਹਰ ਵੇਲੇ ਦੋ ਵਕਤ ਦੀ ਰੋਟੀ ਦੇ ਲਾਲੇ, ਘਰ ਦੀ ਯਾਦ, ਦੇਸ਼ ਦੀ ਅਜ਼ਾਦੀ ਦੀ ਤੜਪ, ਦੁਸ਼ਮਨ ਦੀ ਕੈਦ ਵਿੱਚ ਮਿਲੇ ਤਸੀਹੇ ਇਹਨਾਂ ਸਭ ਕਾਰਣਾਂ ਨੇ ਸ਼ਰੀਰ ਚੂਰ-ਚੂਰ ਕਰ ਦਿੱਤਾ ਸੀ, ਤੋੜ ਕੇ ਰੱਖ ਦਿੱਤਾ ਸੀ। ਉਮਰ 70 ਨੂੰ ਢੁੱਕ ਚੁੱਕੀ ਸੀ। ਉਹਨਾਂ ਦੀ ਸਿਹਤ ਦੀ ਬਹਾਲੀ ਲਈ ਸਰਕਾਰੀ ਸਹਾਇਤਾ ਨਾਲ ਡਲਹੋਜ਼ੀ ਦੇ ਸਪਰਿਗ ਹਾਉਸ ਵਿੱਚ ਰਿਹਾਇਸ਼ ਮਿਲ ਗਈ। ਆਪ ਨੂੰ ਸ਼ਤਰੰਜ ਖੇਡਣ ਦਾ ਬਹੁਤ ਸ਼ੌਕ ਸੀ। ਇੱਥੇ ਵੀ ਦਿਲ ਬਹਿਲਾਵੇ ਲਈ ਸ਼ਤਰੰਜ ਹੀ ਖੇਡਦੇ। ਦੇਸ਼ ਆਜ਼ਾਦ ਹੋਣ ਜਾ ਰਿਹਾ ਸੀ। ਅਚਾਨਕ ਹਿੰਦੁਸਤਾਨ ਦੇ ਵਾਇਸਰਾਏ ਲਾਰਡ ਮਾਊਂਟ ਬੇਟਨ ਨੇ ਐਲਾਨ ਕੀਤਾ ਕਿ 15 ਅਗਸਤ 1947 ਨੂੰ ਅੰਗਰੇਜ਼ੀ ਹਕੂਮਤ ਹਿੰਦੁਸਤਾਨ ਦੀ ਵੰਡ ਦੋ ਟੁਕਿੜਆਂ ਵਿੱਚ ਕਰਕੇ ਹਿੰਦੁਸਤਾਨ ਤੇ ਪਾਕਿਸਤਾਨ ਬਣਨ ਦੇ ਨਾਲ ਹੀ ਖਤਮ ਹੋ ਜਾਵੇਗੀ ਅਤੇ ਹਿੰਦੁਸਤਾਨ ਆਜ਼ਾਦ ਹੋ ਜਾਵੇਗਾ। ਇਹ ਐਲਾਨ ਸੁਣ ਕੇ ਅਜੀਤ ਸਿੰਘ ਨੇ ਚੁੱਪੀ ਸਾਧ ਲਈ। ਦੋ ਦਿਨ ਸੋਚਣ ਉਪਰੰਤ ਇਹ ਵਾਕ ਉਹਨਾਂ ਦਾ ਤਕੀਆ ਕਲਾਮ ਬਣ ਗਿਆ “ਨਾ ਜਵਾਹਰ ਲਾਲ ਵੇਖ ਰਿਹਾ ਹੈ ਨਾ ਜਿਨਾਹ ਦੋਵੇਂ ਪਾਸਿਉਂ ਖੂਨ ਦੀਆਂ ਨਦੀਆਂ ਵਗ ਰਹੀਆਂ ਹਨ। ਮੈਂ ਭਲਾ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਾਂਗਾ ਮੈਂ ਇਹ ਸਭ ਕੁਝ ਨਹੀਂ ਵੇਖ ਸਕਾਂਗਾ ਬਲਕਿ ਚਲਾ ਜਾਵਾਂਗਾ” ਅਖੀਰੀ ਵਾਕ ਨੇ ਸਭ ਨੂੰ ਹੈਰਤ ਵਿਚ ਪਾ ਦਿੱਤਾ ਉਹ ਸੋਚਣ ਲੱਗੇ ਸ਼ਾਇਦ ਅਜੀਤ ਸਿੰਘ ਫਿਰ ਵਿਦੇਸ਼ ਜਾਣਾ ਚਾਹੁੰਦਾ ਹੈ। ਹਰਨਾਮ ਕੌਰ ਨੇ ਜ਼ਿੱਦ ਕੀਤੀ ਹੁਣ ਕਿੱਥੇ ਜਾਉਗੇ ਉਹਨਾਂ ਆਪਣੀ ਗੱਲ ਬਦਲ ਲਈ ਅਤੇ ਕਿਹਾ “ਜਿਸ ਆਜ਼ਾਦੀ ਲਈ ਮੈਂ ਜੀਵਨ-ਭਰ ਲੜਦਾ ਰਿਹਾ ਅਤੇ ਆਪਣਾ ਸਭ ਕੁਝ ਤਨ-ਮਨ-ਧਨ ਦਾਅ ਤੇ ਲਾ ਦਿੱਤਾ ਹੈ ਮੈਂ ਉਸਨੂੰ ਵੇਖੇ ਬਿਨਾਂ ਕਿਵੇਂ ਜਾ ਸਕਦਾ ਹਾਂ।”
ਹੁਣ ਆਇਆ 14 ਅਗਸਤ ਦਾ ਦਿਨ ਕੁਝ ਲੋਕਾਂ ਨੇ ਆ ਕੇ ਵਧਾਈ ਦਿੱਤੀ। ਸੰਦੇਸ਼ ਸੁਣਾਇਆ ਅਤੇ ਨਾਲ ਹੀ ਦੂਜੇ ਦਿਨ 15 ਅਗਸਤ ਨੂੰ ਤਿਰੰਗਾ ਝੰਡਾ ਲਹਿਰਾਉਣ ਦੀ ਬੇਨਤੀ ਕੀਤੀ। ਕੁਝ ਦੇਰ ਤਾਂ ਆਪ ਚੁੱਪ ਰਹੇ ਬਾਅਦ ਵਿੱਚ ਫਿੱਕੀ ਜਿਹੀ ਮੁਸਕੁਰਾਹਟ ਨਾਲ ਨਾਂਹ ਕਰ ਦਿੱਤੀ ਅਤੇ ਇੰਝ ਜਵਾਬ ਦਿੱਤਾ। “ਮੇਰੇ ਖਿਆਲ ਵਿਚ ਇਹ ਲੰਗੜੀ ਅਜ਼ਾਦੀ ਕਿਸ ਕੰਮ ਦੀ। ਅਸੀਂ ਤਾਂ ਕਾਬੁਲ ਤਕ ਦਾ ਹਿੰਦੁਸਤਾਨ ਵੇਖਣਾ ਚਾਹੁੰਦੇ ਸਾਂ। ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਹਨਾਂ ਕਿਹਾ, ਦੋਸਤੋ! ਤੁਸੀਂ ਕਦੇ ਚੋਰ ਵੇਖੇ ਹਨ?” ਸਾਰਿਆਂ ਨੇ ‘ਹਾਂ’ ਵਿਚ ਜਵਾਬ ਦਿੱਤਾ ਅਤੇ ਕਿਹਾ ਭਲਾ ਚੋਰ ਕੀਹਨੇ ਨਹੀਂ ਵੇਖਿਆ। ਅਜੀਤ ਸਿੰਘ ਬੋਲਿਆ ਚੋਰ ਦਾ ਵੀ ਕੁਝ ਚਰਿੱਤਰ ਹੁੰਦਾ ਹੈ। ਇੱਕ ਚੋਰ ਪੁਲਿਸ ਦੀ ਪਕੜ ਵਿਚ ਆ ਕੇ ਉਸਦੀ ਮਾਰ ਖਾ ਲੈਂਦਾ ਹੈ ਅਤੇ ਹਰ ਪ੍ਰਕਾਰ ਦੇ ਤਸੀਹੇ ਤਾਂ ਸਹਿਣ ਕਰ ਸਕਦਾ ਹੈ ਪਰ ਆਪਣੇ ਸਾਥੀਆਂ ਦਾ ਨਾਂ ਨਹੀਂ ਦੱਸਦਾ। ਇਹ ਹੋਰ ਗੱਲ ਹੈ ਕਿ ਇਹਨੂੰ ਚੋਰਾਂ ਵਿੱਚ ਚੋਰੀ ਦੇ ਮਾਲ ਦੀ ਵੰਡ ਨੂੰ ਲੈ ਕੇ ਝਗੜਾ ਹੋ ਜਾਵੇ ਤਾਂ ਕੋਈ ਚੋਰ ਆਪਣੀ ਸਾਰੀ ਪਾਰਟੀ ਨੂੰ ਗ੍ਰਿਫ਼ਤਾਰ ਕਰਵਾ ਸਕਦਾ ਹੈ। ਦੋਸਤੋ। ਮੈਨੂੰ ਡਰ ਹੈ ਕੇ ਕਿਤੇ ਅੱਗੇ ਚਲਕੇ ਮੇਰੇ ਹਮਵਤਨ ਵੀ ਕੁਰਸੀ ਦੇ ਲਾਲਚ ਅਤੇ ਮੰਗ ਦੀ ਹਵਸ ਵਿੱਚ ਪੈ ਕੇ ਮੇਰੇ ਦੇਸ਼ ਨੂੰ ਨੀਲਾਮ ਨਾ ਕਰ ਦੇਣ”
14 ਅਗਸਤ ਦੀ ਰਾਤ ਆਈ। ਅਜੀਤ ਸਿੰਘ ਰੇਡੀਉ ਤੇ ਖਬਰਾਂ ਸੁਣ ਰਿਹਾ ਸੀ। ਲਾਰਡ ਮਾਊਂਟ ਬੇਟਨ ਦੀ ਤਕਰੀਰ ਆਪਣੇ ਬੜੇ ਧਿਆਨ ਨਾਲ ਸੁਣੀ ਅਤੇ ਦਿਲੋਂ ਖੁਸ਼ ਹੋ ਗਏ। ਅਜੇ ਚਾਰ ਵੀ ਨਹੀਂ ਵਜੇ ਸਨ ਕਿ ਨੀਂਦ ਖੁਲ ਗਈ ਅਤੇ ਨਾਲ ਸੌਣ ਵਾਲੇ ਸਾਰਿਆਂ ਨੂੰ ਜਗਾਇਆ ਤੇ ਬੋਲੇ, “ਮੇਰੀ ਜਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੈ। ਹੁਣ ਮੈਂ ਜਾ ਰਿਹਾ ਹਾਂ।” ਉਹਨਾਂ ਆਪਣਾ ਆਖੀਰੀ ਬਿਆਨ ਲਿਖਣ ਦੀ ਇੱਛਾ ਜ਼ਾਹਿਰ ਕੀਤੀ ਕਿਉਂਕਿ ਦੁਨੀਆਂ ਭਰ ਵਿੱਚ ਮੇਰੇ ਦੋਸਤ ਫੈਲੇ ਹੋਏ ਹਨ। ਉਹ ਸ਼ਿਕਾਇਤ ਕਰਨਗੇ ਕਿ ਬਿਨਾਂ ਕੁਝ ਕਹੇ ਹੀ ਇਸ ਸੰਸਾਰ ਤੋਂ ਚਲਿਆ ਗਿਆ ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਦਾ ਨੋਟਿਸ ਨਾ ਲਿਆ। ਡਾਕਟਰ ਬੁਲਾਇਆ ਗਿਆ। ਉਸਨੇ ਇਸ਼ਾਰਾ ਦਿੱਤਾ ਕਿ ਜਿੰਦਗੀ ਖਤਮ ਹੋ ਚੁੱਕੀ ਹੈ ਕੁਝ ਪਲਾਂ ਦੇ ਮਹਿਮਾਨ ਹਨ। ਹਰਨਮ ਕੌਰ ਨੂੰ ਬੁਲਾਇਆ ਗਿਆ। ਸਰਦਾਰ ਜੀ ਸੋਫੇ ਤੇ ਪੈਰ ਲਟਕਾਈ ਬੈਠੇ ਸਨ। ਹਰਨਾਮ ਕੌਰ ਸਾਹਮਣੇ ਆਣ ਖਲੋਈ। ਸਰਦਾਰ ਜੀ ਹੱਥ ਜੋੜ ਕੇ ਧੀਮੀ ਅਤੇ ਕਮਜ਼ੋਰ ਆਵਾਜ਼ ਵਿੱਚ ਬੋਲੇ “ਮੈਂ ਤੇਰੇ ਨਾਲ ਵਿਆਹ ਕਰਕੇ ਤੈਨੂੰ, ਤੇਰੇ ਰਿਸ਼ਤੇਦਾਰਾਂ ਤੋਂ ਜੁਦਾ ਕਰਕੇ ਆਪਣੇ ਘਰ ਲੈ ਆਇਆ। ਤੇਰੀ ਸੇਵਾ ਕਰਨਾ ਮੇਰ ਫਰਜ਼ ਸੀ। ਪਰ ਮੈਂ ਦੂਜੇ ਝਮੇਲਿਆਂ ਵਿਚ ਪੈ ਕੇ ਤੇਰੇ ਵਲ ਧਿਆਨ ਨਾ ਦੇ ਸਕਿਆ ਅਤੇ ਤੇਰੀਆਂ ਭਵਨਾਵਾਂ ਦੀ ਕੋਈ ਪਰਵਾਹ ਨਾ ਕੀਤੀ। ਪਰ ਇੱਕ ਤੂੰ ਸੀ ਜੋ ਦਿਨ ਰਾਤ ਮੇਰੀ ਜੁਦਾਈ ਵਿਚ ਆਪਣੇ ਜੀਵਨ ਦੀਆਂ ਘੜੀਆਂ ਗਿਣ-ਗਿਣ ਕੇ ਗੁਜ਼ਾਰਦੀ ਰਹੀ। ਮੈਂ ਇਹ ਸੋਚਦਾ ਹਾਂ ਕਿ ਮੈਂ ਇੱਕ ਗੁਨਾਹ ਅਜ਼ੀਮ (ਮਹਾਂਪਾਪ) ਦਾ ਭੋਗੀ ਹਾਂ ਹੁਣ ਮੈਂ ਇਸ ਗੁਨਾਹ ਦਾ ਕਠਾਰਾ (ਪਸ਼ਚਾਤਾਪ) ਕਰਨਾ ਚਾਹੁੰਦਾ ਹਾਂ। ਹਰਨਾਮ ਕੌਰ, ਮੈਨੂੰ ਮਾਫ਼ ਕਰ ਦੇਈਂ। ਉਹਨਾਂ ਝੁਕ ਕੇ ਦੋਹਾਂ ਹੱਥਾਂ ਨਾਲ ਹਰਨਾਮ ਕੌਰ ਦੇ ਪੈਰ ਛੂਹੇ। ਉਹ ਇੱਕ ਦਮ ਚੌਂਕ ਕੇ ਪਿੱਛੇ ਹੱਟ ਗਈ। ਅਜੀਤ ਸਿੰਘ ਨੇ ਦੋਵੇਂ ਪੈਰ ਸੋਫੇ ਦੇ ਉੱਪਰ ਕਰ ਲਏ ਅਤੇ ਤਕੀਏ ਦਾ ਸਹਾਰਾ ਲਿਆ। ਪੈਰ ਪਸਾਰ ਕੇ ਉੱਚੀ ਆਵਾਜ਼ ਵਿਚ ਬੋਲੇ “ਜੈ ਹਿੰਦ !” ਅਗਲੇ ਹੀ ਪਲ ਉਹ ਸਦੀਵੀ ਨੀਂਦ ਸੌਂ ਗਏ। ਆਜ਼ਾਦ ਹਿੰਦੁਸਤਾਨ ਦੀ ਪਹਿਲੀ ਸਵੇਰ ਨੇ ਸੂਰਜ ਨਿਕਲਣ ਦੀ ਘੰਟੀ ਵਜੀ ਇਸ ਦੇ ਨਾਲ ਹੀ ਸਰਦਾਰ ਜੀ ਦੀ ਮੌਤ ਦੀ ਖਬਰ ਵੀ ਘਰ-ਘਰ ਫੈਲ ਗਈ। ਡਲਹੋਜ਼ੀ ਦੇ ਉਹ ਸਾਰੇ ਲੋਕ ਜੋ ਆਜ਼ਾਦ ਹਿੰਦੁਸਤਾਨ ਵਿਚ ਅਜੀਤ ਸਿੰਘ ਦੇ ਭਾਸ਼ਣ ਸੁਣਨ ਦੇ ਇੱਛੁਕ ਸਨ, ਸੱਜਲ ਅੱਖਾਂ ਨਾਲ ਉਹਨਾਂ ਦੀ ਅਰਥੀ ਦੇ ਨਾਲ ਤੁਰ ਪਏ। ਇਸ ਸੀ ਜੀਵਨ- ਗਾਥਾ ਇੱਕ ਮਹਾਨ ਦੇਸ਼-ਭਗਤ ਦੀ ਜੋ ਆਪਣੇ ਜੀਵਨ ਵਿਚ ਪਲ ਭਰ ਵੀ ਚੈਨ ਨਾ ਲੈ ਸਕਿਆ ਅਤੇ ਆਪਣਾ ਸਾਰਾ ਜੀਵਨ ਅਤੇ ਜਾਇਦਾਦ ਦੇਸ਼ ਤੇ ਕੁਰਬਾਨ ਕਰ ਦਿੱਤੀ। ਇਹਨਾਂ ਦੀ ਨਿਸੁਆਰਥ ਦੇਸ਼ ਸੇਵਾ ਰਹਿੰਦੀ ਦੁਨੀਆਂ ਤਕ ਇੱਕ ਮਾਟੋ ਬਣ ਕੇ ਆਉਣ ਵਾਲੀਆਂ ਨਸਲਾਂ ਨੂੰ ਦੇਸ਼ ਪ੍ਰੇਮ ਦਾ ਪਾਠ ਪੜ੍ਹਾਉਂਦੀ ਰਹੇਗੀ।

ਸਰਦਾਰ ਕਿਸ਼ਨ ਸਿੰਘ (1878-1951)

ਕ੍ਰਾਂਤੀਕਾਰੀਆਂ ਦੇ ਸਰਤਾਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿਤਾ ਅਤੇ ਸਰਦਾਰ ਅਰਜਨ ਸਿੰਘ ਦੇ ਸਪੁੱਤਰ ਸਨ ਸ. ਕਿਸ਼ਨ ਸਿੰਘ। ਬਚਪਨ, ਜਵਾਨੀ, ਬੁਢਾਪਾ ਇਸੇ ਜਦੋ-ਜਹਿਦ ਵਿੱਚ ਲਗਾ ਦਿੱਤਾ। ਛੋਟੇ ਭਾਈ ਅਜੀਤ ਸਿੰਘ ਨੇ 40 ਸਾਲ ਜਲਾਵਤਨੀ ਵਿਚ ਲਗਾ ਦਿੱਤੇ । ਦੂਸਰੇ ਛੋਟੇ ਭਾਈ ਸਰਵਣ ਸਿੰਘ ਨੇ ਜੇਲ੍ਹ ਵਿੱਚ ਜਾਨ ਦੇ ਦਿੱਤੀ। ਦੋ ਸਪੁੱਤਰਾਂ ਕੁਲਤਾਰ • ਸਿੰਘ ਅਤੇ ਕੁਲਬੀਰ ਸਿੰਘ ਨੇ ਮਿੰਟਗੁਮਰੀ ਜੇਲ੍ਹ ਦੀ ਹਵਾ ਖਾਧੀ। ਗਲ ਕੀ ਸਾਰਾ ਖਾਨਦਾਨ ਹੀ ਕ੍ਰਾਂਤੀਕਾਰੀਆਂ ਦਾ ਸੀ। ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲਗਨ ਅਤੇ ਆਜ਼ਾਦੀ ਦੀ ਸ਼ਮ੍ਹਾ ਨੂੰ ਪਿਤਾ ਅਰਜਨ ਸਿੰਘ ਨੇ ਜਨਮ ਦਿੱਤਾ। ਕਿਸ਼ਨ ਸਿੰਘ ਨੇ ਉਸਨੂੰ ਰੋਸ਼ਨ ਕੀਤਾ। ਅਜੀਤ ਸਿੰਘ ਅਤੇ ਭਗਤ ਸਿੰਘ ਨੇ ਇਸਨੂੰ ਭੜਕਾ ਕੇ ਸ਼ੋਲਾ ਬਣਾ ਦਿੱਤਾ। ਆਖ਼ਿਰਕਾਰ ਇਸੇ ਸ਼ੈਲੇ ਨੇ 1947 ਵਿੱਚ ਹਿੰਦੁਸਤਾਨ ਨੂੰ ਆਜ਼ਾਦੀ ਬਖ਼ਸ਼ੀ ਅਤੇ ਸਦੀਆਂ ਦੀ ਗੁਲਾਮੀ ਨੂੰ ਮਿੱਟੀ ਵਿਚ ਮਿਲਾ ਦਿੱਤਾ।
ਕਿਸ਼ਨ ਸਿੰਘ ਦਾ ਪਰਿਵਾਰ ਇੱਕ ਕਿਸਾਨ ਪਰਿਵਾਰ ਸੀ। ਖੇਤੀਬਾੜੀ ਹੀ ਇਹਨਾਂ ਦਾ ਮੁੱਖ ਧੰਦਾ ਸੀ, ਜੱਟ ਸੰਧੂ ਗੋਤ ਸੀ। ਜ਼ਿਲਾ ਜਲੰਧਰ ਦੇ ਪਿੰਡ ਖਟਕੜ ਕਲਾਂ ਵਿਚ 1878 ਵਿੱਚ ਪੈਦਾ ਹੋਏ ਸਨ ਅਤੇ ਨਾਮ ਗੋਬਿੰਦ ਸਿੰਘ ਰੱਖਿਆ ਗਿਆ। ਖੇਡ ਦੇ ਮੈਦਾਨ ਵਿੱਚ ਇਹਨਾਂ ਦੇ ਸਾਥੀ ਇਹਨਾਂ ਨੂੰ ਗੋਵਿੰਦਾ ਕਹਿ ਕੇ ਪੁਕਾਰਦੇ ਸਨ ਜਿਸ ਨਾਲ ਘਰ ਵਾਲਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਕਿ ਗੋਬਿੰਦ ਸਿੰਘ ਨੂੰ ਗੋਬਿੰਦਾ ਕਹਿ ਕੇ ਪੁਕਾਰਿਆ ਜਾਂਦਾ ਹੈ। ਜਿਸ ਨਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੇਅਦਬੀ ਹੁੰਦੀ ਹੈ। ਇਸ ਲਈ 8 ਸਾਲ ਦੀ ਉਮਰ ਵਿੱਚ ਗੋਬਿੰਦ ਸਿੰਘ ਨੂੰ ਹੈਲੀ ਦੇ ਅਵਸਰ ਤੇ ਅੰਮ੍ਰਿਤ ਛਕਾਇਆ ਗਿਆ ਅਤੇ ਕਿਸ਼ਨ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਏ। ਜਲੰਧਰ ਦੇ ਸਾਈਂ ਦਾਸ ਐਂਗਲੋ ਸੰਸਕ੍ਰਿਤ ਹਾਈ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਮਹਾਤਮਾ ਹੰਸ ਰਾਜ ਦੇ ਪ੍ਰਭਾਵ ਖੇਤਰ ਵਿਚ ਆ ਗਏ। ਇਹਨਾਂ ਤੋਂ ਲੋਕ-ਭਲਾਈ ਅਤੇ ਲੋਕ ਸੇਵਾ ਦਾ ਪਾਠ ਪੜ੍ਹਿਆ। ਅਸਲ ਵਿਚ ਕਿਸ਼ਨ ਸਿੰਘ ਨੂੰ ਆਪਣੇ ਘਰ ਦੀ ਚਾਰ-ਦੀਵਾਰੀ ਵਿਚ ਕੈਦ ਹੋ ਕੇ ਰਹਿਣਾ ਉਕਾ ਹੀ ਪਸੰਦ ਨਹੀਂ ਸੀ। ਉਹ ਇਕ ਪੰਛੀ ਵਾਂਗ ਉਡਣਾ ਚਾਹੁੰਦੇ ਸਨ। 1897 ਵਿੱਚ ਅਖ਼ਬਾਰਾਂ ਵਿੱਚ ਖਬਰ ਛਪੀ ਕਿ ਬਰਾਰ ਵਿਚ ਬਹੁਤ ਭਿਆਨਕ ਅਕਾਲ ਪੈ ਗਿਆ ਹੈ ਅਤੇ ਲੋਕ ਧੜਾਧੜ ਭੁੱਖ ਨਾਲ ਮਰ ਰਹੇ ਹਨ। ਆਪ ਨੇ ਲਾਲਾ ਬਿਸ਼ੰਬਰ ਸਹਾਏ ਤੇ ਲਾਲਾ ਸ਼ਿਵ ਰਾਮ ਵਕੀਲ ਫਿਰੋਜ਼ਪੁਰੀ ਨਾਲ ਮਿਲਕੇ ਬਰਾਰ ਦੇ ਪੀੜਤਾਂ ਦੀ ਸਹਾਇਤਾ ਲਈ ਇੱਕ ਕਮੇਟੀ ਬਣਾਈ ਅਤੇ ਆਪ ਬਰਾਰ ਚਲੇ ਗਏ। ਪੰਜਾਬ ਤੋਂ ਇਹਨਾਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਕੇ ਉੱਥੇ ਪਹੁੰਚਾਇਆ ਗਿਆ। ਜੋ ਲੋੜਵੰਦਾਂ ਵਿਚ ਇਹਨਾਂ ਕੇ ਆਪਣੇ ਹੱਥੀਂ ਵੰਡਿਆ। ਭਾਰੀ ਸੰਖਿਆ ਵਿੱਚ ਲੋਕਾਂ ਦੇ ਮਰ ਜਾਣ ਕਾਰਣ ਸੈਂਕੜੇ ਬੱਚੇ ਅਨਾਥ ਹੋ ਗਏ ਜਿੰਨਾਂ ਨੂੰ ਸਹਾਰਾ ਦੇਣ ਵਾਲਾ ਕੋਈ ਨਾ ਰਿਹਾ। ਸਰਦਾਰ ਕਿਸ਼ਨ ਸਿੰਘ ਇਹਨਾਂ ਸੈਂਕੜੇ ਅਨਾਥ ਬੱਚਿਆਂ ਨੂੰ ਨਾਲ ਲੈ ਕੇ ਪੰਜਾਬ ਪੁੱਜੇ ਅਤੇ ਫਿਰੋਜ਼ਪੁਰ ਵਿਚ ਅਨਾਥਆਲਿਆ ਖੋਲ੍ਹਿਆ ਗਿਆ ਅਤੇ ਇਹਨਾਂ ਬੇਸਹਾਰਾ ਬੱਚਿਆਂ ਦਾ ਉੱਥੇ ਪਾਲਨ ਪੋਸ਼ਣ ਹੋਣ ਲਗੀ।
1900 ਈ. ਵਿੱਚ ਗੁਜਰਾਤ ਵਿੱਚ ਵੀ ਕਾਲ ਪੈ ਗਿਆ। ਆਪ ਉਥੇ ਵੀ ਪਹੁੰਚ ਗਏ। ਸੈਂਕੜੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਕੇ ਪੰਜਾਬ ਲੈ ਆਏ। 1904 ਈ. ਵਿੱਚ ਕਾਂਗੜਾ ਵਿੱਚ ਭੁਚਾਲ ਆ ਗਿਆ। ਆਪ ਉਥੇ ਵੀ ਪਹੁੰਚ ਗਏ। 1905 ਵਿਚ ਜਿਹਲਮ ਦਰਿਆ ਵਿੱਚ ਹੜ੍ਹ ਆਉਣ ਕਾਰਣ ਕਸ਼ਮੀਰ ਵਿਚ ਤਬਾਹੀ ਹੋਈ। ਆਪ ਉਥੇ ਵੀ ਪਹੁੰਚ ਗਏ। ਭਾਵ ਇਹ ਕਿ ਹਰ ਪ੍ਰਕਾਰ ਦੀ ਜਨਤਕ ਭਲਾਈ ਅਤੇ ਜਨਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਸਨ। ਦੇਸ਼ ਦੀ ਇਸ ਨਾਕਾਬਲੇ ਬਿਆਨ ਹਾਲਤ ਲਈ ਹਮੇਸ਼ਾ ਆਪ ਅੰਗਰੇਜ਼ਾਂ ਨੂੰ ਜਿੰਮੇਵਾਰ ਠਹਿਰਾਉਂਦੇ ਸਨ।
ਇਸ ਵੇਲੇ ਕਾਂਗਰਸ ਹੀ ਇੱਕ ਅਜਿਹੀ ਜਮਾਤ ਸੀ ਜਿਸ ਉੱਤੇ ਨਰਮ ਦਲੀਆਂ, ਆਰਾਮ ਪ੍ਰਸਤਾ ਅਤੇ ਅੰਗਰੇਜ਼ ਪਖੀਆਂ ਦਾ ਕਬਜ਼ਾ ਸੀ। ਲੋਕਮਾਨਿਆ ਬਾਲ ਗੰਗਾਧਰ ਤਿਲਕ ਦੀ ਸਖ਼ਸੀਅਤ ਨੇ ਇਹਨਾਂ ਨੂੰ ਆਪਣੇ ਵਲ ਖਿੱਚਿਆ। ਇਹਨਾਂ ਦੇ ਛੋਟੇ ਭਾਈ ਅਜੀਤ ਸਿੰਘ ਵੀ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਇਹਨਾਂ ਦੇ ਦੂਜੇ ਸਾਥੀ ਸੂਫੀ ਅੰਬਾ ਪ੍ਰਸਾਦ, ਲਾਲਾ ਹਰਦਿਆਲ, ਸਰਦਾਰ ਸਵਰਨ ਸਿੰਘ, ਸਰਦਾਰ ਕਰਤਾਰ ਸਿੰਘ ਦੇਸਗੜੀਆ, ਲਾਲਾ ਲਾਲ ਚੰਦ ਫਲਕ, ਮਹਾਸ਼ਾ ਘਸੀਟਾਰਾਮ, ਮਹਿਤਾ ਆਨੰਦ ਕਿਸ਼ੋਰ, ਜ਼ਿਆ-ਉਲ-ਹੱਕ, ਕਿਦਾਰ ਨਾਥ ਸਹਿਗਲ, ਲਾਲਾ ਪਿੰਡੀ ਦਾਸ ਆਦਿ ਵੀ ਉਹਨਾਂ ਦੇ ਨਾਲ ਸਨ। ‘ਸਹਾਇਕ’ ਨਾਮ ਦਾ ਇੱਕ ਰੋਜ਼ਾਨਾ ਅਖ਼ਬਾਰ ਜਾਰੀ ਕੀਤਾ ਗਿਆ। ਸਰਦਾਰ ਕਿਸ਼ਨ ਸਿੰਘ ਇਸਦੇ ਸੰਪਾਦਕ ਬਣ ਗਏ। ਭਾਰਤ ਮਾਤਾ ਸੋਸਾਇਟੀ ਦੇ ਜਲਸਿਆਂ ਵਿੱਚ ਅੰਗ ਉਗਲਣਾ ਸਰਦਾਰ ਅਜੀਤ ਸਿੰਘ ਦਾ ਨਿੱਤ ਦਾ ਹੀ ਕੰਮ ਸੀ। ਅੰਗਰੇਜ਼ੀ ਹਕੂਮਤ ਦੀ ਪੈਨੀ ਨਜ਼ਰ ਤੋਂ ਬਚ ਕੇ ਆਪ ਨੇਪਾਲ ਚਲੇ ਗਏ। ਸੂਫੀ ਅੰਬਾ ਪ੍ਰਸਾਦ ਅਤੇ ਨੰਦ ਕਿਸ਼ੋਰ ਮਹਿਤਾ ਵੀ ਉਹਨਾਂ ਦੇ ਨਾਲ ਸਨ। ਨੇਪਾਲ ਸਰਕਾਰ ਨੇ ਆਪ ਦਾ ਸ਼ਾਹੀ ਢੰਗ ਨਾਲ ਸਵਾਗਤ ਕੀਤਾ ਅਤੇ ਬਰਫ਼ ਬਾਗ ਦੇ ਉਸ ਮਕਾਨ ਵਿਚ ਆਪ ਨੂੰ ਠਹਿਰਾਇਆ ਗਿਆ ਜਿਥੇ ਇਸ ਤੋਂ ਪਹਿਲਾਂ ਲਾਰਡ ਕਿਚਨਰ ਅੰਗਰੇਜ਼ੀ ਵਾਇਸਰਾਏ ਨੂੰ ਠਹਿਰਾਇਆ ਗਿਆ ਸੀ। ਨੇਪਾਲ ਦੇ ਪ੍ਰਧਾਨ ਮੰਤਰੀ ਸਮਸ਼ੇਰ ਜੰਗ ਬਹਾਦੁਰ ਰਾਣਾ ਸਰਦਾਰ ਜੀ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਆਪਣੇ ਸਪੁੱਤਰ ਨੂੰ ਇਹਨਾਂ ਕੋਲੋਂ ਕੁਝ ਗਿਆਨ ਪ੍ਰਾਪਤ ਕਰਨ ਲਈ ਰੋਜ਼ਾਨਾ ਇਹਨਾਂ ਕੋਲ ਭੇਜਣ ਲੱਗੇ।
ਬ੍ਰਿਟਿਸ਼ ਸਰਕਾਰ ਨੂੰ ਕਿਸ਼ਨ ਸਿੰਘ ਦੇ ਨੇਪਾਲ ਵਿੱਚ ਹੋਣ ਦੀ ਸੂਹ ਮਿਲ ਗਈ। ਉਸਨੇ ਨੇਪਾਲ ਸਰਕਾਰ ਉੱਤੇ ਕਿਸ਼ਨ ਸਿੰਘ ਨੂੰ ਵਾਪਸ ਹਿੰਦੁਸਤਾਨ ਭੇਜਣ ਲਈ ਦਬਾਅ ਪਾਇਆ। ਸਰਕਾਰ ਕਮਜ਼ੋਰ ਸੀ ਇਸ ਲਈ ਉਹਨਾਂ ਨੂੰ ਹਿੰਦੁਸਤਾਨ ਭੇਜਣ ਲਈ ਮਜ਼ਬੂਰ ਹੋ ਗਈ ਪਰ ਫਿਰ ਵੀ ਨੇਪਾਲ ਸਰਕਾਰ ਨੇ ਉਹਨਾਂ ਦੀ ਕਦਰ ਕਰਦਿਆਂ ਸਰਦਾਰ ਕਿਸ਼ਨ ਸਿੰਘ ਨੂੰ ਬੜੇ ਮਾਨ ਸਤਿਕਾਰ ਨਾਲ ਪਾਲਕੀ ਵਿੱਚ ਬਿਠਾ ਕੇ ਨੇਪਾਲ ਦੀ ਹੱਦ ਤੱਕ ਪਹੁੰਚਾਇਆ। ਅੰਗਰੇਜ਼ ਸਰਕਾਰ ਨੇ ਸਰਦਾਰ ਕਿਸ਼ਨ ਸਿੰਘ ਉੱਪਰ ਮਿਸਟਰ ਫਿਲਿਪ ਡੀ. ਐਸ. ਪੀ. (D.S.P.) ਉੱਪਰ ਹਮਲਾ ਕਰਨ ਅਤੇ ਸਰਕਾਰ ਵਿਰੁੱਧ ਬਗ਼ਾਵਤ ਕਰਨ ਦਾ ਮੁਕੱਦਮਾ ਦਾਇਰ ਕੀਤਾ। ਇਸ ਮੁਕਦੱਮੇ ਵਿੱਚ ਸਰਦਾਰ ਜੀ ਨੂੰ 50,000 ਰੁਪਏ ਦੀ ਜ਼ਮਾਨਤ ਤੇ ਰਿਹਾਅ ਕਰਨਾ ਪਿਆ। ਇਹਨਾਂ ਹੀ ਦਿਨਾਂ ਵਿੱਚ ਅਜੀਤ ਸਿੰਘ ਨੂੰ ਵੀ ਮਾਂਡਲੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਚੀਫ਼ ਕੋਰਟ ਨੇ ਇਹਨਾਂ ਦੇ ਛੋਟੇ ਭਰਾ ਸਵਰਨ ਸਿੰਘ ਦੀ ਰਿਹਾਈ ਦੇ ਹੁਕਮ ਵੀ ਦੇ ਦਿੱਤੇ। ਇਹ ਤਿੰਨੋਂ ਜਦੋਂ ਘਰ ਪੁੱਜੇ ਤਾਂ ਇਸ ਦਿਨ ਭਗਤ ਸਿੰਘ ਪੈਦਾ ਹੋਏ ਸਨ।

ਸਰਦਾਰ ਕਿਸ਼ਨ ਸਿੰਘ (1878-1951)

ਲਾਰਡ ਹਾਰਡਿੰਗ ਤੇ ਬੰਬ ਸੁੱਟਣ ਤੇ ਸੰਬੰਧ ਵਿੱਚ ਸਰਕਾਰ ਰਾਸ ਬਿਹਾਰੀ ਦੀ ਤਲਾਸ਼ ਵਿੱਚ ਭੱਜ-ਨੱਠ ਕਰ ਰਹੀ ਸੀ। ਰਾਸ ਬਿਹਾਰੀ ਦਾ ਜਦੋਂ ਬੰਗਾਲ ਵਿਚ ਰਹਿਣਾ ਦੁਭੱਰ ਹੋ ਗਿਆ ਤਾਂ ਉਹ ਭੱਜ ਕੇ ਪੰਜਾਬ ਆ ਗਿਆ। ਕਿਸ਼ਨ ਸਿੰਘ ਨੇ ਉਸਨੂੰ ਆਪਣੀ ਬੁੱਕਲ ਵਿੱਚ ਪਨਾਹ ਦਿੱਤੀ ਅਤੇ ਕਪੂਰਥਲਾ ਦੇ ਰਾਮ ਸਰਨ ਦਾਸ ਨਾਲ ਮਿਲਕੇ ਇੱਕ ਮਕਾਨ ਕਿਰਾਏ ਤੇ ਲੈ ਲਿਆ। ਹੁਣ ਰਾਸ ਬਿਹਾਰੀ ਦਾ ਇਕ ਅਜਨਬੀ ਵਿਅਕਤੀ ਦੇ ਮਕਾਨ ਵਿਚ ਇਕੱਲੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਇਸ ਲਈ ਰਾਮ ਸਰਨ ਦਾਸ ਦੀ ਔਰਤ ਰਾਸ ਬਿਹਾਰੀ ਨਾਲ ਇਸ ਮਕਾਨ ਵਿੱਚ ਉਸਦੀ ਔਰਤ ਬਣ ਕੇ ਰਹਿਣ ਲੱਗੀ। ਇਹ ਇੱਕ ਬੜੀ ਅਨੋਖੀ ਗੱਲ ਸੀ। ਇੱਕ ਪਾਸੇ ਭਗੋੜੇ ਨੂੰ ਪਨਾਹ ਦੇਣ ਤੇ ਲੰਮੀ ਕੈਦ ਦਾ ਖਤਰਾ ਉਧਰ ਆਪਣੇ ਸਮਾਜ ਤੋਂ ਕਲੰਕ ਲੱਗਣ ਦਾ ਡਰ ਪਰ ਰਾਮ ਸਰਨ ਦਾਸ ਆਪਣੇ ਪਿਆਰੇ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ । ਰਾਸ ਬਿਹਾਰੀ ਬੋਸ ਨੂੰ ਪੰਜਾਬੀ ਪਹਿਰਾਵਾ ਪਹਿਨਣ ਲਾ ਦਿੱਤਾ ਅਤੇ ਉਹਨਾਂ ਦਾ ਨਾਂ ਵੀ ਪੰਜਾਬੀ ਰੱਖ ਦਿੱਤਾ ਗਿਆ। ਔਰਤ ਤਾਂ ਪਹਿਲਾ ਹੀ ਪੰਜਾਬੀ ਸੀ ਇਸ ਪ੍ਰਕਾਰ ਉਹ ਸਰਕਾਰ ਦੀ ਨਜ਼ਰਾਂ ਵਿੱਚ ਘੱਟਾ ਪਾ ਕੇ ਉੱਥੇ ਰਹਿਣ ਲੱਗੇ।
ਕਾਮਾ ਗਾਟਾ ਮਾਰੂ ਜਹਾਜ਼ ਦੇ ਮਸ਼ਹੂਰ ਕਾਂਡ ਦੇ ਬਾਬਾ ਗੁਰਦਿੱਤ ਸਿੰਘ ਭਗੌੜਾ ਜੀਵਨ ਬਿਤਾ ਰਹੇ ਸਨ। ਪਰ ਉਹਨਾਂ ਦੀ ਹਰ ਹਰਕਤ ਦਾ ਸਰਦਾਰ ਕਿਸ਼ਨ ਸਿੰਘ ਨੂੰ ਪਤਾ ਹੁੰਦਾ ਸੀ ਉਹਨਾਂ ਬਾਬਾ ਜੀ ਨੂੰ ਨਨਕਾਣਾ ਸਾਹਿਬ ਦੇ ਮੇਲੇ ਤੇ ਗ੍ਰਿਫ਼ਤਾਰੀ ਦੇਣ ਦੀ ਸਲਾਹ ਦਿੱਤੀ।
ਦਿੱਲੀ ਸਾਜ਼ਿਸ਼ ਕੇਸ ਦੇ ਮਸ਼ਹੂਰ ਨੌਜਵਾਨ ਮਾਸਟਰ ਅਮੀਰ ਚੰਦ ਨੇ ਇੱਕ ਗੁਪਤ ਚਿੱਠੀ ਕਿਸ਼ਨ ਸਿੰਘ ਨੂੰ ਲਿਖੀ ਕਿ ਪੁਲਿਸ ਦੀ ਤਿਰਛੀ ਨਜ਼ਰ ਤੁਹਾਡੇ ਉੱਤੇ ਹੈ ਇਸ ਲਈ ਦਿੱਲੀ ਆਉਣ ਦਾ ਇਰਾਦਾ ਨਾ ਕਰਨ ਪਰ ਇਸ ਦੇ ਬਾਵਜੂਦ ਸਰਦਾਰ ਕਿਸ਼ਨ ਸਿੰਘ ਨੇ ਦੇਸ਼ ਬੰਧੂ ਚਿਤਰੰਜਨ ਦਾਸ ਨੂੰ ਮੁਕਦੱਮੇ ਦੀ ਪੈਰਵੀ ਲਈ ਰਾਜ਼ੀ ਕਰ ਲਿਆ। ਲਾਹੌਰ ਦੇ ਇੱਕ ਤਿੰਨ ਮੰਜਲਾ ਮਕਾਨ ਦੀਆਂ ਹੇਠਲੀਆਂ ਦੋ ਮੰਜ਼ਲਾਂ ਵਿੱਚ ਭਾਰਤ ਮਾਤਾ ਸੁਸਾਇਟੀ ਦੀਆਂ ਕਿਤਾਬਾਂ ਦੀ ਦੁਕਾਨ ਵਿੱਚ ਦਫ਼ਤਰ ਸੀ। ਇਸ ਮਕਾਨ ਦੀ ਉਪਰਲੀ ਮੰਜਿਲ ਤੇ ਭਾਈ ਪਰਮਾ ਨੰਦ ਰਹਿੰਦੇ ਸਨ। ਇੱਕ ਦਿਨ ਅਚਾਨਕ ਹੀ ਪੁਲਿਸ ਨੇ ਇਸ ਮਕਾਨ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਭਾਈ ਜੀ ਦੇ ਕਮਰੇ ਵਿੱਚੋਂ ਇੱਕ ਸੰਦੂਕ ਮਿਲਿਆ ਜਿਸ ਵਿੱਚ ਅਜੀਤ ਸਿੰਘ ਵਲੋਂ ਲਿਖੀਆਂ ਭਾਰਤ ਦਾ ਸੰਵਿਧਾਨ ਅਤੇ ਅਰਵਿੰਦ ਕੁਮਾਰ ਘੋਸ਼ ਦਾ ਲਿਖਿਆ ਬੰਬ ਫਾਰਮੂਲਾ ਪੁਲਿਸ ਦੇ ਹੱਥ ਲੱਗ ਗਿਆ। ਸਰਦਾਰ ਕਿਸ਼ਨ ਸਿੰਘ ਇਸ ਵੇਲੇ ਕਿਤੇ ਬਾਹਰ ਗਏ ਹੋਏ ਸਨ ਅਤੇ ਅਚਾਨਕ ਹੀ ਉਹ ਇਸ ਮੌਕੇ ਤੇ ਉੱਤੇ ਆ ਗਏ। ਪੁਲਿਸ ਨੇ ਉਹਨਾਂ ਨੂੰ ਵੇਖ ਲਿਆ ਅਤੇ ਉਹਨਾਂ ਦੀ ਮੌਜੂਦਗੀ ਦਾ ਲਾਭ ਉਠਾਉਂਦੇ ਹੋਏ ਉਹਨਾਂ ਨੂੰ ਗਵਾਹ ਬਣਾ ਲਿਆ।
ਮੁਕੱਦਮੇ ਦੀ ਸੁਣਵਾਈ ਦੌਰਾਨ ਮੈਜਿਸਟ੍ਰੇਟ ਨੇ ਕਿਸ਼ਨ ਸਿੰਘ ਤੋਂ ਕਈ ਸਵਾਲ ਪੁੱਛੇ। ਇਹਨਾਂ ਸਾਰਿਆਂ ਦੇ ਗੋਲ- ਮੋਲ ਜਵਾਬ ਦਿੱਤੇ ਅਤੇ ਕਾਗਜ਼ਾਂ ਦੀ ਬਰਾਮਦਗੀ ਬਾਰੇ ਸਾਫ ਮੁਕਰ ਗਏ ਅਤੇ ਨਾਲ ਹੀ ਇਹ ਵੀ ਕਿਹਾ “ਜਦੋਂ ਮੈਂ ਮਕਾਨ ਤੇ ਪੁੱਜਾ ਉਦੋਂ ਤਾਂ ਇਹ ਕਾਗਜ਼ ਸੁਪਰੀਡੈਂਟ ਪੁਲਿਸ ਦੇ ਹੱਥ ਵਿਚ ਸਨ।” ਮੁਕੱਦਮਾ ਸਬੂਤਾਂ ਦੀ ਘਾਟ ਕਾਰਣ ਖਾਰਿਜ ਕਰ ਦਿੱਤਾ ਗਿਆ।
ਰਿਜਚੰਦਰ ਨਾਥ ਸਾਨੀਆਲ ਨਾਲ 1910-11 ਤੋਂ ਜਾਣ-ਪਛਾਣ ਸੀ। ਉਹ ਅਕਸਰ ਸਲਾਹ ਮਸ਼ਵਰੇ ਲਈ ਇਹਨਾਂ ਕੋਲ ਆਉਂਦੇ ਰਹਿੰਦੇ ਸਨ। ਇੱਕ ਵਾਰ ਉਹ ਇੱਕ ਨੌਜਵਾਨ ਬਭੂਤੀ ਭੂਸ਼ਣ ਦੇ ਨਾਲ ਸਰਦਾਰ ਕਿਸ਼ਨ ਸਿੰਘ ਦੇ ਕੋਲ ਆਏ। ਗੱਲਬਾਤ ਦੌਰਾਨ ਉਹ ਸਚਿੰਦਰ ਨਾਥ ਸਾਨੀਆਲ ਨਾਲ ਬਿਲਕੁਲ ਇਕ ਅਜਨਬੀ ਵਾਂਗ ਮਿਲੇ ਜਿਵੇਂ ਕਿ ਇਕ ਦੂਜੇ ਨੂੰ ਪਹਿਲਾਂ ਕਦੀ ਨਾ ਵੇਖਿਆ ਹੋਵੇ। ਜਦੋਂ ਸਚਿੰਦਰ ਨੇ ਗੁਪਤ ਆਂਦੋਲਨ ਦੀ ਕੋਈ ਗੱਲ ਚਲਾਈ ਕਿਸ਼ਨ ਸਿੰਘ ਨੇ ਨਰਾਜ਼ਗੀ ਦੇ ਮੂਡ ਵਿਚ ਕਿਹਾ ਕਿ ਤੁਸੀਂ ਗ਼ਲਤ ਸਥਾਨ ਤੇ ਆ ਗਏ ਹੋ। ਮੈਂ ਇੱਕ ਸਮਾਜਿਕ ਵਰਕਰ, ਮੇਰਾ ਸਿਆਸਤ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ। ਇਸੇ ਦੌਰਾਨ ਬਭੂਤੀ ਉੱਠ ਕੇ ਕਿਸੇ ਕਾਰਣ ਵਸ਼ ਬਾਹਰ ਚਲਾ ਗਿਆ। ਤਾਂ ਸਰਦਾਰ ਕਿਸ਼ਨ ਸਿੰਘ ਸਚਿੰਦਰ ਨਾਥ ਨਾਲ ਬਹੁਤ ਨਾਰਾਜ਼ ਹੋਏ। “ਤੁਸੀਂ ਇਸ ਨੌਜਵਾਨ ਨੂੰ ਲੈ ਕੇ ਮੇਰੇ ਕੋਲ ਕਿਉ ਆਏ। ਇਹ ਆਦਮੀ ਭਰੋਸੇ ਯੋਗ ਨਹੀਂ ਹੈ। ਯਾਦ ਰੱਖੀਂ ਕਿ ਇਹ ਕਿਸੇ ਨਾ ਕਿਸੇ ਦਿਨ ਪਾਰਟੀ ਨੂੰ ਧੋਖਾ ਜ਼ਰੂਰ ਦੇਵੇਗਾ। ਬਨਾਰਸ ਸਾਜਿਸ਼ ਕੇਸ ਵਿਚ ਇਹੋ ਬਭੂਤੀ ਭੂਸ਼ਣ ਸਰਕਾਰੀ ਗਵਾਹ ਬਣ ਗਿਆ ਸੀ।
ਗ਼ਦਰ ਪਾਰਟੀ ਦੌਰਾਨ ਗ਼ਦਰੀ ਲੋਕ ਅਮਰੀਕਾ ਤੋਂ ਸਮੁੰਦਰੀ ਜਹਾਜ਼ ਰਾਹੀਂ ਹਿੰਦੁਸਤਾਨ ਵਿਚ ਗ਼ਦਰ ਮਚਾਉਣ ਦੇ ਮੰਤਵ ਨਾਲ ਆ ਰਹੇ ਸਨ । ਉਹ ਗ਼ਦਰ ਦਾ ਜਹਾਜ਼ ਵਿੱਚ ਖੁਲਮ-ਖੁੱਲਾ ਪ੍ਰਚਾਰ ਕਰ ਰਹੇ ਸਨ । ਸਰਦਾਰ ਕਰਤਾਰ ਸਿੰਘ ਸਰਾਭਾ ਨੇ ਡੀ. ਏ. ਵੀ. ਕਾਲਜ ਲਾਹੌਰ ਵਿਚ ਜੋ ਭਾਸ਼ਣ ਦਿੱਤਾ ਸੀ ਉਸ ਵਿਚ ਗ਼ਦਰ ਦੀ ਮਿਤੀ 21 ਫਰਵਰੀ ਵੀ ਦੱਸ ਦਿੱਤੀ ਸੀ। ਸਰਦਾਰ ਕਿਸ਼ਨ ਸਿੰਘ ਇਸਦੇ ਵਿਰੁੱਧ ਸਨ। ਉਹ ਇਸ ਅੰਦੋਲਨ ਨੂੰ ਖੂਫੀਆ ਢੰਗ ਨਾਲ ਚਲਾਉਣ ਦੇ ਹੱਕ ਵਿੱਚ ਸਨ। ਉਹਨਾਂ ਹਥਿਆਰ ਖਰੀਦਣ ਲਈ ਗ਼ਦਰ ਪਾਰਟੀ ਨੂੰ ਚੰਦਾ ਵੀ ਦਿੱਤਾ ਸੀ ਅਤੇ ਨਾਲ ਹੀ ਇਹ ਵੀ ਦੱਸ ਦਿੱਤਾ ਸੀ ਕਿ ਸਰਕਾਰ ਭਾਵੇਂ ਕਿੰਨੀ ਹੀ ਮਾੜੀ ਹਾਲਤ ਵਿੱਚ ਹੋਵੇ ਉਹ ਇਸ ਅੰਦੋਲਨ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਕਰਤਾਰ ਸਿੰਘ ਸਰਾਭਾ ਨੇ ਉਹਨਾਂ ਦੀ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਅਤੇ ਕਿਹਾ ਕਿ ਤੁਸੀਂ ਡਰ ਗਏ ਹੋ। ਆਖਿਰਕਾਰ ਕਿਸ਼ਨ ਸਿੰਘ ਦੀ ਭਵਿੱਖ ਬਾਣੀ ਸੱਚ ਨਿਕਲੀ ਅਤੇ ਗ਼ਦਰ ਫੇਲ੍ਹ ਹੋ ਗਿਆ।
ਕਿਸ਼ਨ ਸਿੰਘ ਲਾਹੌਰ ਛੱਡ ਕੇ ਆਪਣੇ ਪਿੰਡ ਬੰਗਾ ਆ ਗਿਆ। ਜਿਥੇ ਉਹਨਾਂ ਦੀ ਭੇਂਟ ਇੱਕ ਇਸਾਈ ਪਾਦਰੀ ਨਾਲ ਹੋਈ। ਇਹਨਾਂ ਦੀਆਂ ਆਦਤਾਂ ਅਤੇ ਰਹਿਣ-ਸਹਿਣ ਦੇ ਢੰਗ ਤੋਂ ਪਾਦਰੀ ਬਹੁਤ ਪ੍ਰਭਾਵਿਤ ਹੋਇਆ ਅਤੇ ਦੋਵੇਂ ਗੂੜ੍ਹੇ ਮਿੱਤਰ ਬਣ ਗਏ। ਇੰਸਪੈਕਟਰ ਜਨਰਲ ਪੁਲਿਸ ਦੇ ਪਾਦਰੀ ਨਾਲ ਬਹੁਤ ਚੰਗੇ ਸੰਬੰਧ ਸਨ। ਇਕ ਵਾਰ ਇੰਸਪੈਕਟਰ ਜਨਰਲ ਪੁਲਿਸ ਨੇ ਕਿਸ਼ਨ ਸਿੰਘ ਬਾਰੇ ਪਾਦਰੀ ਤੋਂ ਪੁੱਛਿਆ ਅਤੇ ਕਿਹਾ ਕਿ “ਤੁਸੀਂ ਪਤਾ ਕਰੋ ਅਜਿਹਾ ਨਾ ਹੋਵੇ ਕਿ ਉਹ ਪਿੰਡ ਵਿਚ ਕੋਈ ਨਵਾਂ ਤੁਫ਼ਾਨ ਖੜਾ ਕਰ ਦੇਵੇ। ਪਾਦਰੀ ਨੇ ਕਿਸ਼ਨ ਸਿੰਘ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਇਥੋਂ ਤੱਕ ਕਹਿ ਦਿੱਤਾ ਕਿ ”ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਕਿਸ਼ਨ ਸਿੰਘ ਨੂੰ ਤੁਹਾਡੇ ਸਾਹਮਣੇ ਖੜਾ ਕਰ ਦਿੰਦਾ ਹਾਂ।” ਇੰਸਪੈਕਟਰ ਜਨਰਲ ਪੁਲਿਸ ਦੇ ਕਹਿਣ ਤੇ ਪਾਦਰੀ ਕਿਸ਼ਨ ਸਿੰਘ ਨੂੰ ਲਾਹੌਰ ਉਹਨਾਂ ਦੇ ਸਾਹਮਣੇ ਲੈ ਗਿਆ। ਉਸ ਨੇ ਕਿਸ਼ਨ ਸਿੰਘ ਸਾਹਮਣੇ ਤਿੰਨ ਗੱਲਾਂ ਰੱਖਿਆਂ। ਤੁਸੀਂ ਲਾਹੌਰ ਵਿਚ ਨਾ ਰਹੋ। ਦੂਜਾ ਪ੍ਰੈਸ ਤੇ ਪਲੇਟਫਾਰਮ ਤੇ ਨਾ ਬੋਲਿਆ ਕਰੋ । ਤੀਜਾ ਅਸੀਂ ਤੁਹਾਨੂੰ ਹੈਦਰਾਬਾਦ ਵਿੱਚ ਇੱਕ ਉੱਚ ਔਹਦੇ ਤੇ ਨਿਯੁਕਤ ਕਰ ਦਿੰਦੇ ਹਾਂ ਤੁਸੀਂ ਉਥੇ ਜਾ ਕੇ ਆਪਣਾ ਕੰਮ ਕਰੋ। ਕਿਸ਼ਨ ਸਿੰਘ ਨੇ ਬੜੇ ਹੀ ਭੋਲੇਪਨ ਵਿੱਚ ਜਵਾਬ ਦਿੱਤਾ ਕਿ ਲਾਹੌਰ ਮੈਂ ਛੱਡ ਦਿੱਤਾ ਹੈ। ਪ੍ਰੈਸ ਪਲੇਟਫਾਰਮ ਤਾਂ ਲਾਹੌਰ ਵਿੱਚ ਹੈ ਪਿੰਡ ਵਿਚ ਤਾਂ ਖੇਤੀਬਾੜੀ ਦਾ ਕੰਮ ਹੁੰਦਾ ਹੈ। ਤੀਜੇ ਹੈਦਰਾਬਾਦ ਵਿਚ ਉੱਚ ਔਹਦੇ ਦੀ ਨੌਕਰੀ ਲਈ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ। ਸਿਹਤ ਦੀ ਖਰਾਬੀ ਕਾਰਣ ਮੈਂ ਹੈਦਰਾਬਾਦ ਜਾਣ ਵਿੱਚ ਅਸਮਰਥ ਹਾਂ। ਇੰਸਪੈਕਟਰ ਜਨਰਲ ਪੁਲਿਸ ਨੂੰ ਹੁਣ ਤਸੱਲੀ ਹੋ ਗਈ ਕਿ ਸਰਦਾਰ ਕਿਸ਼ਨ ਸਿੰਘ ਹੁਣ ਸਿਆਸਤ ਤੋਂ ਰਿਹਾ ਹੋ ਕੇ ਆਪਣਾ ਬਾਕੀ ਜੀਵਨ ਆਰਾਮ ਨਾਲ ਪਿੰਡ ਵਿੱਚ ਗੁਜ਼ਾਰਨਾ ਚਾਹੁੰਦੇ ਹਨ। ਇਸ ਲਈ ਉਹ ਹੁਣ ਜ਼ਿਆਦਾ ਖਤਰਨਾਕ ਨਹੀਂ ਰਹੇ।
ਸਰਦਾਰ ਕਿਸ਼ਨ ਸਿੰਘ ਹਰਫ਼ਨ ਮੌਲਾ ਸਨ। ਧਨ ਕਮਾਉਣਾ ਉਹਨੂੰ ਲਈ ਖੱਬੇ ਹੱਥ ਦਾ ਖੇਡ ਸੀ ਪਰ ਕ੍ਰਾਂਤੀਕਾਰੀ ਕੰਮਾਂ ਨੂੰ ਵੀ ਉਹ ਨਹੀਂ ਛੱਡਣਾ ਚਾਹੁੰਦੇ ਸਨ । ਇੰਕਲਾਬ ਦਾ ਰਸਤਾ ਬਰਬਾਦੀ ਦਾ ਰਸਤਾ ਹੈ। ਉਹ ਪੱਕੀ ਸੜਕ ਵਾਂਗ ਪੱਧਰਾ ਨਹੀਂ ਹੁੰਦਾ। ਬਲਕਿ ਕੱਚੀ ਸੜਕ ਵਾਂਗ ਉਬੜ-ਖਾਬੜ ਜਿਹਾ ਹੁੰਦਾ ਹੈ। ਇਸ ਵਿੱਚ ਟੋਏ-ਟਿੱਬੇ ਹੁੰਦੇ ਹਨ। ਹਰ ਪਲ ਖਤਰਾ ਬਣਿਆ ਰਹਿੰਦਾ ਹੈ ਅਤੇ ਹਰ ਵੇਲੇ ਆਪਣੇ ਬਚਾਉ ਵਲ ਧਿਆਨ ਰਹਿੰਦਾ ਹੈ। ਇੱਕ ਵਾਰ ਜਦੋਂ ਉਹਨਾਂ ਤੇ ਪੈਸਾ ਕਮਾਉਣ ਦੀ ਧੁਨ ਸਵਾਰ ਹੋਈ ਤਾਂ ਬੀਮਾ ਕੰਪਨੀ ਨਾਲ ਮਿਲ ਕੇ ਲੱਖਾਂ ਰੁਪਏ ਲਗਾ ਲਏ ਜਿਸ ਨਾਲ ਜ਼ਮੀਨ ਵੀ ਖਰੀਦ ਲਈ ਅਤੇ ਘਰ ਦਾ ਖਰਚ ਵੀ ਵਧੀਆ ਚਲਣ ਲੱਗਾ। ਇੱਕ ਵਾਰ ਆਪ ਕਿਸੇ ਸਟੇਸ਼ਨ ਤੇ ਘੁੰਮ ਰਹੇ ਸਨ । ਉਥੇ ਘੁੰਮਦੇ-ਘੁੰਮਦੇ ਲੂਣ ਦੀ ਗੱਡੀ ਖਰੀਦ ਲਈ। ਜਿਸ ਨੂੰ ਵੇਚਕੇ 500 ਰੁਪਏ ਹੱਥ ਲੱਗੇ। ਇਹਨਾਂ ਦਾ ਹੱਥ ਬਹੁਤ ਕਮਾਈ ਵਾਲਾ ਸੀ ਪਰ ਮੁੱਠੀ ਬਹੁਤ ਕਮਜ਼ੋਰ ਸੀ । ਉਹ ਅੱਜ ਦੇ ਬਾਦਸ਼ਾਹ ਸਨ ਤਾਂ ਕਲ ਦੇ ਫਕੀਰ। ਪੈਸਾ ਪੱਲੇ ਹੁੰਦਾ ਤਾਂ ਫਜ਼ੂਲ ਖਰਚ ਕਰ ਜਾਂਦੇ ਅਤੇ ਜੇਬ ਖਾਲੀ ਹੁੰਦੀ ਤਾਂ ਖਾਮੋਸ਼ੀ ਅਤੇ ਸਬਰ ਨਾਲ ਡੰਗ ਟਪਾਉਂਦੇ। ਇੱਕ ਵਾਰ ਸਰਦਾਰ ਕਿਸ਼ਨ ਸਿੰਘ ਦੇ ਪਿਤਾ ਨੂੰ ਉਹਨਾਂ ਨੂੰ ਡਾਂਟਿਆ ਕਿ ਜਦੋਂ ਤੂੰ ਕੁਝ ਕਮਾ ਆਉਂਦਾ ਨਹੀਂ ਤਾਂ ਘਰ ਰੋਟੀ ਕਿਉਂ ਖਾਂਦਾ ਹੈ। ਕਿਸ਼ਨ ਸਿੰਘ ਨੇ ਹੁਣ 8 ਪਹਿਰ ਵਿੱਚ 1 ਰੋਟੀ ਖਾਣੀ ਸ਼ੁਰੂ ਕਰ ਦਿੱਤੀ । ਘਰੇਲੂ ਹਾਲਾਤ ਦੀ ਤੰਗਦਸਤੀ ਤੋਂ ਮਜਬੂਰ ਹੋ ਕੇ ਉਹਨਾਂ ਦੀ ਪਤਨੀ ਆਪਣੇ ਪੇਕਿਆਂ ਤੋਂ ਘਰ ਆ ਜਾਂਦੀ ਹੈ ਤਾਂ ਉਹ ਗੁੱਸੇ ਵਿਚ ਆ ਕੇ ਕਹਿੰਦੇ ਹਨ, ਜਦੋਂ ਇਸ ਘਰ ਵਿੱਚ ਤੇਰੇ ਲਈ ਖਾਨਾ ਨਹੀਂ ਤਾਂ ਕਿਉਂ ਆਈ ਹੈ ? ਗਰੀਬੀ ਅਤੇ ਤੰਗਦਸਤੀ ਦੇ ਇਸ ਆਲਮ ਵਿੱਚ ਜੋ ਸੀ. ਆਈ. ਡੀ. ਦਾ ਸਿਪਾਹੀ ਉਹਨਾਂ ਦੀ ਹਰ ਹਰਕਤ ਉੱਤੇ ਨਜ਼ਰ ਰੱਖਣ ਲਈ ਤੈਨਾਤ ਸੀ। ਉਹ ਇਹਨਾਂ ਦੀ ਇਸ ਹਾਲਤ ਤੇ ਤਰਸ ਖਾ ਕੇ ਇੱਕ ਦੋ ਰੁਪਏ ਦਾ ਆਟਾ ਲੈ ਆਉਂਦਾ ਤਦ ਕਿਤੇ ਜਾ ਕੇ ਚੁਲ੍ਹਾ ਗਰਮ ਹੁੰਦਾ। ਇੱਕ ਵਾਰ ਭਗਤ ਸਿੰਘ ਦੇ ਮੁਕੱਦਮੇ ਦੌਰਨ ਇਹਨਾਂ ਆਪਣੇ ਖਰਚ ਲਈ ਘਰ ਦੇ ਸ਼ਹਿਤੀਰ ਤੇ ਦਰਵਾਜੇ ਤੱਕ ਵੇਚ ਦਿੱਤੇ। ਸਰਦਾਰ ਕਿਸ਼ਨ ਸਿੰਘ ਕਦੇ ਟਿੱਕ ਕੇ ਨਹੀਂ ਬੈਠਦੇ ਸਨ। ਦੇਸ਼ ਨੂੰ ਆਜ਼ਾਦ ਕਰਾਉਣ ਦੀ ਧੁਨ ਹਰ ਵੇਲੇ ਉਹਨਾਂ ਦੇ ਦਿਮਾਗ ਤੇ ਸਵਾਰ ਰਹਿੰਦੀ ਸੀ। ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਤਾਂ ਆਸਾਨ ਸੀ ਪਰ ਅਦਾਲਤ ਵਿਚ ਉਹਨਾਂ ਵਿਰੁੱਧ ਸਬੂਤ ਮੁਹਈਆ ਕਰਨਾ ਬਹੁਤ ਮੁਸ਼ਕਿਲ ਕੰਮ ਸੀ ਜਿਨ੍ਹਾਂ ਨਾਲ ਕੇ ਉਹਨਾਂ ਨੂੰ ਸਜ਼ਾ ਦਿਵਾਈ ਜਾ ਸਕੇ । ਉੱਚ ਅਧਿਕਾਰੀਆਂ ਵਲੋਂ ਪੁਲਿਸ ਤੇ ਕਿਸ਼ਨ ਸਿੰਘ ਵਿਰੁੱਧ ਕੋਈ ਨਾ ਕੋਈ ਮੁਕੱਦਮਾ ਬਣਾਉਣ ਅਤੇ ਉਸਨੂੰ ਸਜ਼ਾ ਦਿਵਾਉਣ ਲਈ ਦਬਾਅ ਬਣਿਆ ਰਹਿੰਦਾ ਸੀ । ਇਕ ਵਾਰ ਕਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਨਾਲ ਹੀ ਉਹਨਾਂ ਦੇ ਭਰਾ ਸਵਰਨ ਸਿੰਘ ਵੀ ਗ੍ਰਿਫ਼ਤਾਰ ਹੋ ਗਏ। ਲਾਲ ਚੰਦ ਫਲਕ ਵੀ ਗ੍ਰਿਫ਼ਤਾਰ ਹੋਣ ਵਾਲਿਆਂ ਵਿੱਚੋਂ ਸਨ। ਪੁਲਿਸ ਨੇ ਉਹਨਾਂ ਵਿਰੁੱਧ ਇੱਕ ਨਹੀਂ ਬਲਕਿ ਕਈ ਮੁਕਦੱਮੇ ਖੜੇ ਕਰ ਦਿੱਤੇ। ਮਤਲਬ ਇਹ ਸੀ ਕਿਸ਼ਨ ਸਿੰਘ ਨੂੰ ਇਹਨਾਂ ਮੁਕੱਦਮਿਆਂ ਵਿੱਚ ਫਸਾਕੇ ਥਕਾ ਦਿੱਤਾ ਜਾਵੇ ਅਤੇ ਜੇ ਇਹਨਾਂ ਮੁਕੱਦਮਿਆਂ ਵਿੱਚ ਪੂਰੀ ਸਜ਼ਾ ਹੋ ਜਾਵੇ ਤਾਂ 120 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਇਥੇ ਹੀ ਬਸ ਨਹੀਂ ਕੀਤੀ। ਉਸਨੇ ਇਹਨਾਂ ਕੈਦੀਆਂ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਅਦਾਲਤ ਕਾਇਮ ਕਰਵਾਈ। ਜਿਸਦੇ ਜੱਜ ਸਨ ਹੈਰੀਸਨ ਜੋ ਆਇਰਲੈਂਡ ਦੇ ਵਸਨੀਕ ਸਨ। ਉਹਨਾਂ ਦਾ ਦੇਸ਼ ਆਇਰਲੈਂਡ ਵੀ ਆਜ਼ਾਦੀ ਪ੍ਰਾਪਤ ਕਰਨ ਲਈ ਅੰਗਰੇਜ਼ਾਂ ਵਿਰੁੱਧ ਲਾਮਬੰਦ ਸੀ। ਵੈਸੇ ਹੈਰੀਸਨ ਜੱਜ ਨਿੱਜੀ ਤੌਰ ਤੇ ਖਾਨਦਾਨੀ ਅਤੇ ਸ਼ਰੀਫ਼ ਸਨ। ਪਰੰਤੂ ਪੁਲਿਸ ਇਸ ਗੱਲ ਤੇ ਖੁਸ਼ੀ ਮਨਾ ਰਹੀ ਸੀ ਕਿ ਕਿਸ਼ਨ ਸਿੰਘ ਨੂੰ ਸਜ਼ਾ ਦੁਆ ਕੇ ਕੁਝ ਸਮੇਂ ਲਈ ਤਾਂ ਸੁਖ ਦੀ ਸਾਹ ਲਵੇਗੀ। ਪਰ ਜੱਜ ਨੇ ਆਪਣੇ ਸੁਭਾ ਅਨੁਸਾਰ ਕਿਸ਼ਨ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਹਰ ਪ੍ਰਕਾਰ ਦੀ ਸਲਾਹ ਉਪਲਬੱਧ ਕਰਵਾਈ ਅਤੇ ਉਹਨਾਂ ਨਾਲ ਗੱਲਬਾਤ ਵੀ ਹਮਦਰਦੀ ਭਰੇ ਲਹਿਜੇ ਵਿਚ ਕੀਤੀ। ਕਿਸ਼ਨ ਸਿੰਘ ਨੇ ਉਹਨਾਂ ਦੀ ਇਸ ਸ਼ਰਾਫ਼ਤ ਦਾ ਪੂਰਾ ਲਾਭ ਉਠਾਇਆ ਅਤੇ ਇਸ ਤਰ੍ਹਾਂ ਉਸ ਨੂੰ ਝੂਠਾ ਸਾਬਤ ਕਰਨ ਵਿਚ ਸਫ਼ਲ ਹੋ ਗਏ। ਆਖਿਰਕਾਰ ਜੱਜ ਨੇ ਆਪਣੇ ਫੈਸਲੇ ਵਿਚ ਕੁਝ ਮੁਕਦੱਮੇ ਤਾਂ ਖਤਮ ਕਰ ਦਿੱਤੇ ਅਤੇ ਕੁਝ ਵਿਚ ਮਾਮੂਲੀ ਸਜ਼ਾ ਦਿੱਤੀ ਅਤੇ ਕੁਝ ਮੁਕਦੱਮਿਆਂ ਵਿਚ ਪੁਲਿਸ ਦੀ ਇੱਛਾ ਅਨੁਸਾਰ ਵੀ ਸਜ਼ਾ ਦਿੱਤੀ । ਜਿਸ ਨਾਲ ਪੁਲਿਸ ਵੀ ਖੁਸ਼ ਹੋਵੇ । ਪਰ ਸਜ਼ਾ ਵਾਲੇ ਮੁਕਦੱਮੇ ਵਿਚ ਗੁੰਜਾਇਸ਼ ਰੱਖੀ ਤਾਂ ਜੋ ਅਪੀਲ ਵਿਚ ਕਿਸ਼ਨ ਸਿੰਘ ਨੂੰ ਲਾਭ ਮਿਲ ਸਕੇ ਅਤੇ ਹੋਇਆ ਵੀ ਇੰਝ ਹੀ। ਅਪੀਲ ਵਿਚ ਕਿਸ਼ਨ ਸਿੰਘ ਸਾਫ਼ ਬਰੀ ਹੋ ਗਏ। ਇੱਕ ਵਾਰ ਲਾਹੌਰ ਅਨਾਰਕਲੀ ਬਾਜ਼ਾਰ ਵਿਚ ਅਰਜਨ ਸਿੰਘ ਖਖਰਾਇਣ, ਹਰਨਾਮ ਸਿੰਘ ਕਲੋਈ, ਬੰਤਾ ਸਿੰਘ ਸੰਘੋਵਾਲ ਜਾ ਰਹੇ ਸਨ । ਮਾਸੂਮ ਅਲੀ ਸ਼ਾਹ ਹੈਡ ਕਾਂਸਟੇਬਲ ਦੇ ਰੋਕਣ ਤੇ ਅਰਜਨ ਸਿੰਘ ਨੇ ਉਸਨੂੰ ਗੋਲੀ ਮਾਰਕੇ ਖਤਮ ਕਰ ਦਿੱਤਾ ਅਤੇ ਨਾਲ ਹੀ ਮੁਹੰਮਦ ਮੂਸਾ ਥਾਣੇਦਾਰ ਵੀ ਜ਼ਖ਼ਮੀ ਹੋ ਗਿਆ। ਅਰਜਨ ਸਿੰਘ ਨੂੰ ਇਸ ਜੁਰਮ ਵਿਚ ਫਾਂਸੀ ਦੀ ਸਜ਼ਾ ਹੋਈ। ਇਹ ਘਟਨਾ 20 ਫਰਵਰੀ 1915 ਦੀ ਹੈ। ਸਰਕਾਰ ਨੇ ਇਸ ਮੁਕਦਮੇ ਵਿਚ ਕਿਸ਼ਨ ਸਿੰਘ ਨੂੰ ਵੀ ਲਪੇਟਨਾ ਚਾਹੁੰਦੀ ਸੀ ਪਰ ਉਸਨੇ ਕੱਬਡੀ ਖੇਡਣ ਦੇ ਬਹਾਨੇ ਆਪਣੀ ਇੱਕ ਬਾਂਹ ਤੋੜ ਲਈ ਅਤੇ ਆਪਣੇ ਨਾਨਕੇ ਪਿੰਡ ਖੇੜਾ ਜ਼ਿਲਾ ਹੁਸ਼ਿਆਰਪੁਰ ਚਲਾ ਗਿਆ। ਪੁਲਿਸ ਦੇ ਪੁੱਛਣ ਤੇ ਉਹਨਾਂ ਦੀ ਘਰਵਾਲੀ ਨੇ ਦੱਸਿਆ ਕਿ ਉਹ ਤਾਂ ਕਾਫ਼ੀ ਦਿਨਾਂ ਤੋਂ ਬਾਹਰ ਹਨ। ਜਦੋਂ ਕਿਸ਼ਨ ਸਿੰਘ ਵਾਪਿਸ ਆਇਆ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪਰ ਪਹਿਲਾ ਵਾਂਗ ਹੀ ਉਹ ਬਰੀ ਹੋ ਗਏ।
ਅੰਗਰੇਜ਼ੀ ਸਰਕਾਰ ਨੇ 1924 ਵਿਚ ਪੰਜਾਬ ਵਿਚ ਅਬਿਆਨੇ ਦੀ ਦਰ ਵਧਾ ਦਿੱਤੀ। ਪਰ ਕਿਸਾਨ ਟੈਕਸ ਅਦਾ ਕਰਨ ਦੇ ਯੋਗ ਨਹੀਂ ਸਨ। ਉਹ ਤਾਂ ਪਹਿਲਾਂ ਹੀ ਗਰੀਬੀ ਦੇ ਮਾਰੇ ਹੋਏ ਸਨ। ਕਿਸ਼ਨ ਸਿੰਘ ਉਹਨਾਂ ਦੇ ਲੀਡਰ ਬਣ ਗਏ। ਉਹਨਾਂ ਆਬਿਆਨੇ ਦੀ ਵਿਰੋਧਤਾ ਕਰਨ ਲਈ ਇੱਕ ਜ਼ਮੀਂਦਾਰਾ ਲੀਗ ਬਣਾਈ। ਕਿਸਾਨਾਂ ਦਾ ਇੱਕ ਬਹੁਤ ਵੱਡਾ ਜਲਸਾ ਹੋਇਆ। ਜਿਸ ਵਿਚ ਇੱਕ ਲੱਖ ਤੋਂ ਉੱਪਰ ਕਿਸਾਨ ਸ਼ਾਮਿਲ ਹੋਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਰਕਾਰ ਝੁਕ ਗਈ ਅਤੇ ਆਬਿਆਨਾ ਵਿਚ ਵਾਧੇ ਦੇ ਹੁਕਮ ਵਾਪਿਸ ਲੈ ਲਏ ਗਏ।
ਇੱਕ ਵਾਰ ਕਿਸ਼ਨ ਸਿੰਘ ਤਾਂਗੇ ਤੇ ਸਵਾਰ ਹੋ ਕੇ ਪਟਵਾਰੀ ਕੋਲ ਗਿਆ। ਤਾਂਗਾ ਘੋੜੀ ਬਾਹਰ ਖੜੇ ਸਨ। ਆਪ ਅੰਦਰ ਪਟਵਾਰੀ ਨਾਲ ਗੱਲਬਾਤ ਕਰਨ ਲੱਗੇ। ਕਿਸੇ ਚੀਜ਼ ਤੋਂ ਡਰ ਕੇ ਘੋੜੀ ਤਾਂਗਾ ਸਮੇਤ ਸਰਪਟ ਦੌੜੀ। ਲੋਕਾਂ ਨੇ ਬਚੋ-ਬਚੇ ਦਾ ਰੌਲਾ ਪਾਇਆ। ਕਿਸ਼ਨ ਸਿੰਘ ਨੇ ਬਾਹਰ ਝਾਕ ਕੇ ਵੇਖਿਆ ਕਿ ਘੋੜੀ ਤਾਂਗੇ ਸਮੇਤ ਬੇ-ਤਹਾਸ਼ਾ ਦੌੜੀ ਜਾ ਰਹੀ ਹੈ। ਕੁਝ ਦੂਰੀ ਤੇ ਤਿੰਨ ਬੱਚੇ ਖੇਡ ਰਹੇ ਸਨ। ਬੱਚਿਆਂ ਦਾ ਤਾਂਗੇ ਹੇਠ ਆ ਕੇ ਮਰ ਜਾਣਾ ਯਕੀਨੀ ਸੀ। ਕਿਸ਼ਨ ਸਿੰਘ ਨੇ ਤੇਜ਼ ਦੌੜ ਕੇ ਘੋੜੀ ਦੀ ਟੰਗ ਫੜ ਲਈ ਅਤੇ ਤਾਂਗੇ ਨੂੰ ਉਲਟਾ ਦਿੱਤਾ । ਬੱਚੇ ਤਾਂ ਬੱਚ ਗਏ ਪੁਰ ਤਾਂਗੇ ਦੇ ਪਾਏਦਾਨ ਨਾਲ ਟਕਰਾ ਕੇ ਉਸਦਾ ਸਿਰ ਫਟ ਗਿਆ। ਜਿਸ ਕਾਰਣ ਕਾਫ਼ੀ ਦਿਨਾਂ ਤੱਕ ਉਹ ਮੰਜੀ ਨਾਲ ਜੁੜ ਗਏ। ਉਹ ਹਮੇਸ਼ਾ ਸੰਘਰਸ਼ ਕਰਣ ਵਿਚ ਹੀ ਖੁਸ਼ ਰਹਿੰਦਾ ਸਨ। ਚਾਹੇ ਉਹ ਬਾਹਰ ਹੋਵੇ ਜਾਂ ਜੇਲ੍ਹ ਦੇ ਅੰਦਰ। ਉਹਨਾਂ ਦਿਨ ਵਿਚ ਜੇਲ੍ਹਾਂ ਵੀ ਨਰਕ ਦਾ ਇੱਕ ਨਮੂਨਾ ਹੁੰਦੀਆਂ ਸਨ। ਜੇਲ੍ਹ ਦਾ ਨਾਮ ਸੁਣਦਿਆਂ ਹੀ ਚੰਗੇ-ਚੰਗੇ ਪਹਿਲਵਾਨਾਂ ਦੇ ਵਿਚ ਖੇਲੇ ਹੋ ਜਾਂਦੇ ਸਨ। ਆਜ਼ਾਦੀ ਪਿੱਛੋਂ ਤਾਂ ਕੈਦੀ ਜੇਲ੍ਹ ਵਿਚ ਲੰਮੀਆਂ-ਲੰਮੀਆਂ ਬੈਰਕਾਂ ਵਿਚ ਰੱਖੋ ਜਾਂਦੇ ਹਨ। ਰੋਗਟੇ ਖੁਰ ਵਾਜੇ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ। ਕੈਦੀ ਇਸ ਅੰਦਰ ਅਜ਼ਾਦੀ ਨਾਲ ਘੁੰਮ ਫਿਰ ਸਕਦਾ ਹੈ ਪਰ ਅੰਗਰੇਜ਼ ਸਰਕਾਰ ਵੇਲੇ ਅਜਿਹੀ ਅਜ਼ਾਦੀ ਨਹੀਂ ਸੀ। ਕੈਦੀ ਦੇ ਕਬਰਨੁਮਾ ਚਬੂਤਰੇ ਉੱਪਰ ਲੋਹੇ ਦੇ ਕਬਰਨੁਮਾ ਪਿੰਜਰਾ ਟੈਗਿਆ ਹੁੰਦਾ ਸੀ। ਕੈਦੀ ਉਸ ਵਿੱਚ ਲੇਟ ਤਾਂ ਸਕਦਾ ਸੀ ਪਰ ਬੈਠਣ ਵੇਲੇ ਉਸਨੂੰ ਆਪਣਾ ਸਿਰ ਗੋਡਿਆ ਤੇ ਟੇਕ ਕੇ ਬੈਠਣਾ ਪੈਂਦਾ ਸੀ। ਇੱਥੇ ਹੀ ਬਸ ਨਹੀਂ ਸੀ। ਕੈਦੀ ਦੇ ਪੈਰਾਂ ਵਿਚ ਪਹਿਣਾਏ ਗਏ ਲੋਹੇ ਦੇ ਕੜੇ ਵਿਚ ਇੱਕ ਜੰਜ਼ੀਰ ਪਾ ਕੇ ਉਸਨੂੰ ਪਿੰਜਰੇ ਦੇ ਚੋਖਟੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ । ਇਸ ਦਾ ਮਤਲਬ ਇਹ ਸੀ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਕੈਦੀ ਨੂੰ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਹੁੰਦਾ ਸੀ ਅਤੇ ਕੋਈ ਹਕ ਮੰਗਣਾ ਆਪਣੀ ਮੌਤ ਨੂੰ ਬੁਲਾਵਾ ਦੇਣ ਦੇ ਬਰਾਬਰ ਹੁੰਦਾ ਸੀ।
ਕਿਸ਼ਨ ਸਿੰਘ ਜੇਲ੍ਹ ਵਿੱਚ ਬੰਦ ਸੀ ਉਸਨੇ ਇਸ ਕਬਰਨੁਮਾ ਜੰਗਲੇ ਵਿਚ ਬੰਦ ਹੋਣ ਤੋਂ ਇਨਕਾਰ ਕਰ ਦਿੱਤਾ। ਜੇਲ ਦੇ ਇਤਿਹਾਸ ਵਿਚ ਇਹ ਇੱਕ ਅਨੋਖੀ ਤੇ ਅਣਹੋਣੀ ਗੱਲ ਸੀ । ਝੱਟ ਜੇਲ੍ਹ ਵਾਰਡਨ ਅਤੇ ਛੋਟੇ ਜੇਲ੍ਹਰਾਂ ਦੇ ਡੰਡੇ ਉਠੇ। ਇੰਝ ਲਗਦਾ ਸੀ ਕਿ ਕੁਝ ਹੀ ਮਿਨਟਾਂ ਵਿੱਚ ਕਿਸ਼ਨ ਸਿੰਘ ਦੀਆਂ ਹੱਡੀਆਂ ਦਾ ਸੂਰਮਾ ਬਣਾ ਦਿੱਤਾ ਜਾਵੇਗਾ ਪਰ ਸਮਝਦਾਰ ਜੇਲ੍ਹਰ ਨੇ ਉਹਨਾਂ ਨੂੰ ਰੋਕਿਆ ਅਤੇ ਕਿਹਾ ਕਿ ਜੋ ਆਦਮੀ ਗਵਰਨਰ ਜਾਂ ਵਾਇਸਰਾਏ ਕੋਲੋਂ ਨਹੀਂ ਡਰਦਾ ਉਹ ਤੁਹਾਡੇ ਕੋਲੋਂ ਕਿਵੇਂ ਡਰੇਗਾ? ਕਿਸ਼ਨ ਸਿੰਘ ਨੂੰ ਬੈਰਕ ਵਿਚੋਂ ਬਾਹਰ ਕੱਢ ਕੇ ਇੱਕ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਉਹਨਾਂ ਦਿਨਾਂ ਵਿਚ ਕੈਦੀਆਂ ਨੂੰ ਸਿਰ ਢੱਕਣ ਲਈ ਇੱਕ ਟੋਪੀ ਹੀ ਮਿਲਿਆ ਕਰਦੀ ਸੀ। ਕਿਸ਼ਨ ਸਿੰਘ ਨੇ ਇਹ ਟੋਪੀ ਲੈਣ ਤੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਿੱਖਾਂ ਲਈ ਪਗੜੀ ਦੀ ਮੰਗ ਕੀਤੀ। ਇਹ ਮੰਗ ਵੀ ਜੇਲ੍ਹ ਦੇ ਇਤਿਹਾਸ ਵਿੱਚ ਇੱਕ ਇਨਕਲਾਬ ਦੀ ਨਿਸ਼ਾਨੀ ਸੀ। ਜੇਲ੍ਹ ਵਿਚ ਇਹੋ ਇੱਕ ਸਿੱਖ ਕੈਦੀ ਨਹੀਂ ਸੀ ਬਲਕਿ ਹੋਰ ਵੀ ਬਥੇਰੇ ਸਿੱਖ ਕੈਦੀ ਸਨ । ਇਸਦੀ ਮੰਗ ਨੂੰ ਪੂਰਾ ਕਰਨਾ ਸਾਰੇ ਸਿੱਖ ਕੈਦੀਆਂ ਨੂੰ ਪਗੜੀ ਉਪਲਬਧ ਕਰਵਾਉਣਾ ਸੀ। ਜੇਲ੍ਹਾਂ ਦਾ ਇੰਤਜਾਮ ਕੈਦੀਆਂ ਦੀ ਨਹੀਂ ਸਗੋਂ ਅਫ਼ਸਰਾਂ ਦੀ ਮਰਜ਼ੀ ਨਾਲ ਹੁੰਦਾ ਸੀ ਪਰ ਕਿਸ਼ਨ ਸਿੰਘ ਦੀ ਮੰਗ ਸਾਰੀ ਸੈਂਟਰਲ ਜੇਲ੍ਹ ਵਿਚ ਫੈਲ ਗਈ। ਜਿਸ ਤੇ ਜੇਲ੍ਹ ਦੇ ਅਫ਼ਸਰਾਂ ਨੂੰ ਅੰਗਰੇਜ਼ ਇੰਸਪੈਕਟਰ ਜੇਲ੍ਹ ਨੇ ਡਾਂਟ ਮਾਰੀ ਜਿਸ ਤੇ ਜੇਲ੍ਹ ਦੇ ਅਫ਼ਸਰ ਵੀ ਸਖ਼ਤ ਹੋ ਗਏ। ਹੁਣ ਉਹਨਾਂ ਦੀ ਖੈਰ ਇਸੇ ਗੱਲ ਵਿਚ ਸੀ ਕਿ ਉਹ ਇਸ ਅੰਦੋਲਨ ਨੂੰ ਕੁਚਲ ਦੇਣ। ਇਹਨਾਂ ਅਫ਼ਸਰਾਂ ਨੇ ਕਿਸ਼ਨ ਸਿੰਘ ਨੂੰ ਬਥੇਰਾ ਸਮਝਾਇਆ, ਡਰਾਇਆ, ਧਮਕਾਇਆ ਪਰ ਕਿਸ਼ਨ ਸਿੰਘ ਇਸ ਮਿੱਟੀ ਦੇ ਨਹੀਂ ਬਣੇ ਹੋਏ ਸਨ ਜੋ ਡਰ ਜਾਂਦਾ ਜਾਂ ਆਪਣੀ ਮੰਗ ਛੱਡ ਜਾਂਦੇ। ਆਖਿਰਕਾਰ ਕਿਸ਼ਨ ਸਿੰਘ ਨੂੰ ਬੈਂਤ ਲਗਾਉਣ ਵਾਲੀ ਟਿਕ-ਟਕੀ ਨਾਲ ਬੰਨ ਦਿੱਤਾ ਗਿਆ। ਤੇਜ਼ ਗਰਮੀ ਦਾ ਮੌਸਮ ਨੰਗਾ ਪਿੰਡਾਂ ਟਿਕਟਕੀ ਤੇ ਲਮਕੇ ਰਹਿਣ ਨਾਲ ਥਕਾਵਟ, ਸਾਰਿਆਂ ਦੇ ਸਾਹਮਣੇ ਨੰਗੇ ਖੜੇ ਰਹਿਣ ਦੀ ਸ਼ਰਮਿੰਦਗੀ। ਜੇਲ੍ਹ ਦਾ ਕੋਈ ਵੀ ਕਰਮਚਾਰੀ ਜਾਂ ਕੈਦੀ ਉਹਨਾਂ ਕੋਲੋਂ ਲੰਘਦਾ ਤਾਂ ਉਹਨਾਂ ਨੂੰ ਧਮਕਾਉਂਦਾ ਜਾਂ ਹਮਦਰਦੀ ਨਾਲ ਸਮਝਾਉਂਦਾ। ਪਰ ਕਿਸ਼ਨ ਸਿੰਘ ਤੇ ਕਿਸੇ ਦੀ ਨਸੀਹਤ ਜਾਂ ਡਰਾਵੇ ਦਾ ਕੋਈ ਅਸਰ ਨਾ ਹੋਇਆ। ਟਿਕਟਕੀ ਤੇ ਬੰਨੇ ਹੋਏ ਜੇਲ੍ਹ ਅਫ਼ਸਰਾਂ ਨੇ ਪੁੱਛਿਆ ਕਿ ਜੇ ਦਿਮਾਗ ਠੰਡਾ ਹੋ ਗਿਆ ਹੈ ਤਾਂ ਟਿਕਟਕੀ ਤੋਂ ਉਤਾਰ ਦਿੱਤਾ ਜਾਵੇ। ਕਿਸ਼ਨ ਸਿੰਘ ਦਾ ਜਵਾਬ ਸੀ “ਮੇਰੀ ਮੰਗ ਇਨਸਾਫ ਤੇ ਆਧਾਰਿਤ ਹੈ। ਮੈਂ ਤੁਹਾਡੀ ਮੰਗ ਕਿਵੇਂ ਮੰਨ ਲਵਾਂ” ਹੁਣ ਕਿਸ਼ਨ ਸਿੰਘ ਦੇ ਨੰਗੇ ਪਿੰਡੇ ਤੇ ਧੜਾਧੜ ਬੈਤਾਂ ਵਰ੍ਹ ਰਹੀਆਂ ਸਨ ਅਤੇ ਉਹ ਆਪਣੀ ਸੋਚ ਵਿਚ ਡੁਬਿਆ ਹੋਇਆ ਸੀ ਅਤੇ ਮਹਿਸੂਸ ਕਰ ਰਿਹਾ ਸੀ ਕਿ ਸਿਰਫ਼ ਮੈਂ ਜਕੜਿਆ ਹੋਇਆ ਨਹੀਂ ਹਾਂ ਬਲਕਿ ਮੇਰਾ ਹਿੰਦੁਸਤਾਨ ਮੈਨੂੰ ਗੁਲਾਮੀ ਵਿਚ ਜਕੜਿਆ ਹੋਇਆ ਤੇ ਕੁਰਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਬੈਂਤ ਖ਼ਤਮ ਹੋਏ ਕਿਸ਼ਨ ਸਿੰਘ ਨੂੰ ਟਿਕਟਕੀ ਤੋਂ ਖੋਲ੍ਹਿਆ ਗਿਆ ਤਾਂ ਉਹ ਧੜਮ ਕਰਕੇ ਧਰਤੀ ਤੇ ਡਿਗ ਪਿਆ। ਉਸਦੀ ਨਸ-ਨਸ ਸੁੰਨ ਹੋ ਚੁੱਕੀ ਸੀ। ਜਿਸਮ ਲਹੂ ਲੁਹਾਣ ਸੀ । ਗੋਸਤ ਦੇ ਟੁਕੜੇ ਉੜ ਕੇ ਦੂਰ- ਦੂਰ ਤਕ ਜਾ ਡਿੱਗੇ ਸਨ। ਉਸ ਤੇ ਅਧਰੰਗ ਦਾ ਹਮਲਾ ਹੋ ਗਿਆ। ਅਫ਼ਸਰ ਆਪਣਾ ਪੂਰਾ ਜ਼ੋਰ ਲਗਾ ਚੁੱਕੇ ਸਨ। ਪਗੜੀ ਦੀ ਮੰਗ ਵੀ ਪੂਰਾ ਜ਼ੋਰ ਫੜ ਗਈ। ਆਖਿਰ ਸਰਕਾਰ ਨੂੰ ਮਜ਼ਬੂਰ ਹੋ ਕੇ ਝੁਕਣਾ ਪਿਆ। ਨਤੀਜੇ ਵਜੋਂ ਹਰ ਸਿੱਖ ਕੈਦੀ ਨੂੰ ਢਾਈ ਗਜ਼ ਦੀ ਪਗੜੀ ਦਿੱਤੀ ਗਈ। ਕਿਸ਼ਨ ਸਿੰਘ ਨੂੰ ਅਧਰੰਗ ਦਾ ਦੌਰਾ ਪੈਣ ਕਾਰਣ ਰਿਹਾਅ ਕਰ ਦਿੱਤਾ। ਗਿਆ। ਡਾਕਟਰਾਂ ਦੀ ਰਿਪੋਰਟ ਸੀ ਕਿ ਉਹ ਨਕਾਰਾ ਹੋ ਚੁੱਕੇ ਸੀ ਪਰ ਉਹਨਾਂ ਦਿੱਲੀ ਵਿੱਚ ਆਪਣਾ ਇਲਾਜ ਕਰਵਾਇਆ ਅਤੇ ਛੇਤੀ ਹੀ ਤੰਦਰੁਸਤ ਹੋ ਗਏ।
ਪੰਜਾਬ ਵਿਧਾਨ ਸਭਾ ਦੀ ਇੱਕ ਉਪ-ਚੋਣ ਵਿਚ ਕਾਂਗਰਸ ਨੇ ਸਰਦਾਰ ਕਿਸ਼ਨ ਸਿੰਘ ਨੂੰ ਖੜਾ ਕਰਨ ਦਾ ਐਲਾਨ ਕੀਤਾ। ਇਸ ਸੀਟ ਉਹੇ ਗ਼ਦਰ ਪਾਰਟੀ ਦੇ ਬਾਬਾ ਸੋਹਣ ਸਿੰਘ ਭਕਨਾ ਆਦਿ ਸਰਦਾਰ ਤੇਜਾ ਸਿੰਘ ਸੁਤੰਤਰ ਨੂੰ ਖੜਾ ਕਰਨਾ ਚਾਹੁੰਦੇ ਸਨ। ਪਰ ਉਹ ਜੇਲ੍ਹ ਵਿਚ ਕੈਦ ਸਨ । ਕਿਸ਼ਨ ਸਿੰਘ ਬਿਨਾਂ ਕਿਸੇ ਨਾਲ ਸਲਾਹ ਮਸ਼ਵਰਾ ਕੀਤੇ ਆਪਣਾ ਨਾਂ ਵਾਪਸ ਲੈ ਲਿਆ ਅਤੇ ਤੇਜ਼ਾ ਸਿੰਘ ਬਿਨਾਂ ਮੁਕਾਬਲਾ ਚੁਣੇ ਗਏ। ਕਾਂਗਰਸ ਦੇ ਲੀਡਰ ਡਾ. ਸਤਪਾਲ ਨੂੰ ਜਦੋਂ ਇਸਦਾ ਪਤਾ ਲਗਿਆ ਤਾਂ ਉਹ ਬਹੁਤ ਸਟਪਟਾਏ। ਸਰਦਾਰ ਕਿਸ਼ਨ ਸਿੰਘ ਦਾ ਕਹਿਣਾ ਸੀ ਕਿ ਸਰਦਾਰ ਤੇਜਾ ਸਿੰਘ ਦਾ ਇਜਾਬ ਵਿਧਾਨ ਸਭਾ ਲਈ ਮੈਂਬਰ ਚੁਣੇ ਜਾਣ ਦਾ ਮਤਲਬ ਹੈ ਅੰਗਰੇਜ਼ੀ ਸਰਕਾਰ ਮੂੰਹ ਤੇ ਇਕਰ ਫਤੇਦਾਰ ਸਿੰਘ ਤਾ 1937 ਦੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਗਏ ਬਹਾਦਰ ਸਰਦਾਰ ਬਸਾਖਾ ਸਿੰਘ ਅੰਮ੍ਰਿਤਸਰ ਦੀ ਸੀਟ ਉੱਤੇ ਕਾਂਗਰਸ ਨੂੰ ਹਰਾ ਕੇ ਆਪ ਮੈਂਬਰ ਬਣ ਗਏ ਪਰ ਪਟੀਸ਼ਨ ਵਿੱਚ ਰਾਏ ਬਹਾਦਰ ਅਦ ਲਿਘ ਅੰਮਿਤਸਰ ਦੀ ਅਤੇ ਇਸ ਸੀਟ ਤੇ ਦੋਬਾਰਾ ਚੋਣ ਕਰਵਾਉਣ ਦਾ ਫੈਸਲਾ ਹੋਇਆ। ਕਾਂਗਰਸ ਲਈ ਇੱਜਤਾ ਦਾ ਤਾ ਵਿਚ ਹਾਰ ਗਏ ਬਹਾਦਰ ਦੋਬਾਰਾ ਇਸ ਸੀਟ ਲਈ ਮੈਦਾਨ ਵਿਚ ਉੱਤਰੇ। ਕਾਂਗਰਸੀ ਬੁਧੀ ਜੀਵਾਂ ਦੀ ਰਾਏ ਸੀ ਕਿ ਸਰਦਾਰ ਕਿਸ਼ਨ ਸਿੰਘ ਹੀ ਇਹਨਾਂ ਦਾ ਮੁਕਾਬਲਾ ਕਰ ਸਕਦੇ ਹਨ। ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਚੋਣ ਲੜਨ ਲਈ ਮਨਾ ਲਿਆ ਗਿਆ। ਅੰਮ੍ਰਿਤਸਰ ਬਾਰ ਐਸੋਸਿਏਸ਼ਨ ਦੇ ਪ੍ਰਧਾਨ ਲਾਲਾ ਕੇਸ਼ ਰਾਮ ਸੀਕਰੀ ਨੇ ਉਹਨਾਂ ਨੂੰ ਇਕ ਕਾਰ ਦੇ ਦਿੱਤੀ ਤਾਂ ਜੋ ਉਹ ਆਪਣੇ ਚੋਣ ਹਲਕੇ ਦਾ ਦੌਰਾ ਆਸਾਨੀ ਨਾਲ ਕਰ ਸਕਣ। ਚਾਰ ਹੀ ਦਿਨਾਂ ਵਿੱਚ ਹਵਾ ਦਾ ਰੁੱਖ ਕਿਸ਼ਨ ਸਿੰਘ ਦੇ ਹੱਕ ਵਿੱਚ ਹੋ ਗਿਆ। ਹਰ ਵੋਟਰ ਦੀ ਜ਼ੁਬਾਨ ਉੱਤੇ ਕਿਸ਼ਨ ਸਿੰਘ ਦਾ ਹੀ ਨਾਂ ਸੀ। ਰਾਏ ਬਹਾਦੁਰ ਹਾਲਾਤ ਨੂੰ ਵੇਖ ਕੇ ਮੈਦਾਨ ਛੱਡ ਗਏ ਅਤੇ ਕਿਸ਼ਨ ਸਿੰਘ ਬਿਨਾਂ ਮੁਕਾਬਲਾ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਹ ਕਾਰ ਜਿਸ ਉੱਤੇ ਕਿਸ਼ਨ ਸਿੰਘ ਆਪਣੇ ਹਲਕੇ ਦਾ ਦੌਰਾ ਕਰਦੇ ਰਹੇ ਸਨ, ਸਫ਼ਲ ਹੋਣ ਉਪਰੰਤ ਕੇਸ਼ੋ ਰਾਮ ਵਕੀਲ ਦੇ ਦਰਵਾਜ਼ੇ ਉੱਤੇ ਚੌੜੀ ਕਰ ਦਿੱਤੀ ਅਤੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਕਾਰ ਸੰਭਾਲਣ ਲਈ ਕਿਹਾ। ਕੇਸ਼ੋ ਰਾਮ ਸੀਕਰੀ ਬੋਲੋ, ਇਹ ਕਾਰ ਮੇਰੀ ਨਹੀਂ ਬਲਕਿ ਤੁਹਾਡੀ ਹੈ ਉਹਨਾਂ ਕਾਰ ਵਾਪਿਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤੀ। ਕਿਸ਼ਨ ਸਿੰਘ ਉਹ ਕਾਰ ਲੈ ਕੇ ਸੂਬਾਈ ਕਾਂਗਰਸ ਦੇ ਦਫ਼ਤਰ ਲਾਹੌਰ ਪੁੱਜਾ ਅਤੇ ਕਾਰ ਉਹਨਾਂ ਦੇ ਹਵਾਲੇ ਕਰ ਆਇਆ। 1927 ਵਿੱਚ ਕਿਸ਼ਨ ਸਿੰਘ ਨੇ ਭਗਤ ਸਿੰਘ ਲਈ ਲਾਹੌਰ ਨੇੜੇ ਖਾਸਰੀਆਂ ਪਿੰਡ ਵਿਚ ਇੱਕ ਡੇਅਰੀ ਫਾਰਮ ਖੋਲ੍ਹ ਦਿੱਤਾ ਤਾਂ ਜੋ ਉਹ ਕੰਮ ਧੰਦੇ ਵਿਚ ਲੱਗ ਜਾਵੇ ਅਤੇ ਕੁਝ ਆਮਦਨੀ ਵੀ ਹੋਵੇ। ਭਗਤ ਸਿੰਘ ਜਦੋਂ ਕੰਮ ਕਰਨ ਤੇ ਉੱਤਰ ਆਉਂਦਾ ਤਾਂ ਖੂਬ ਦਿਲ ਲਗਾ ਕੇ ਕੰਮ ਕਰਦਾ। ਪਰ ਉਹ ਅਕਸਰ ਘਰੋਂ ਗਾਇਬ ਰਹਿੰਦਾ ਅਤੇ ਦੋ-ਦੋ ਚਾਰ-ਚਾਰ ਦਿਨ ਪਾਰਟੀ ਦੇ ਕੰਮਾਂ ਵਿਚ ਹੀ ਲਗਾ ਦਿੰਦਾ। ਇਸ ਤਰ੍ਹਾਂ ਉਹ ਇੱਕ ਵਾਰ ਦੁੱਧ ਵੇਚਣ ਲਈ ਲਾਹੌਰ ਗਏ ਅਤੇ ਦੋ-ਚਾਰ ਦਿਨ ਘਰ ਹੀ ਨਾ ਪਰਤੇ। ਗ੍ਰਾਹਕਾਂ ਨੂੰ ਸਮੇਂ ਸਿਰ ਦੁੱਧ ਸਪਲਾਈ ਨਾ ਹੋ ਸਕੀ। ਕਿਸ਼ਨ ਸਿੰਘ ਨੂੰ ਉਸਦੀ ਇਹ ਗੈਰ ਹਾਜ਼ਰੀ ਪਸੰਦ ਨਹੀਂ ਸੀ। ਉਹ ਲਾਹੌਰ ਲਈ ਚਲ ਪਏ। ਬਾਜ਼ਾਰ ਵਿਚ ਉਸਨੂੰ ਭਗਤ ਸਿੰਘ ਮਿਲ ਗਏ। ਕਿਸ਼ਨ ਸਿੰਘ ਗੁੱਸੇ ਵਿਚ ਸੀ, ਉਥੇ ਬਾਜ਼ਾਰ ਵਿੱਚ ਹੀ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਭਗਤ ਸਿੰਘ ਦਾ ਕਹਿਣਾ ਸੀ ਕਿ ਪਿਤਾ ਜੀ ਸਬਰ ਕਰੋ ਪਰ ਕਿਸ਼ਨ ਸਿੰਘ ਉਸਨੂੰ ਕੁੱਟੀ ਜਾ ਰਿਹਾ ਸੀ। ਉਸਦਾ ਗੁੱਸਾ ਬਰਦਾਸ਼ਤ ਤੋਂ ਬਾਹਰ ਸੀ।
ਉਹਨਾਂ ਦਿਨਾਂ ਵਿੱਚ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੈਸ਼ਨ ਦੌਰਾਨ 22 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਿਲਿਆ ਕਰਦੇ ਸਨ। ਇਸ ਲਈ ਮੈਂਬਰ ਸੈਸ਼ਨ ਦੌਰਾਨ ਅਸੈਂਬਲੀ ਵਿਚੋਂ ਗੈਰ-ਹਾਜ਼ਰ ਹੋਣਾ ਨਹੀਂ ਚਾਹੁੰਦੇ ਸਨ। ਪਰ ਸਰਦਾਰ ਕਿਸ਼ਨ ਸਿੰਘ ਨੂੰ ਇਸਦੀ ਕੋਈ ਪਰਵਾਹ ਨਹੀਂ ਸੀ ਹੁੰਦੀ। ਉਹ ਅਕਸਰ ਜਲਸਿਆਂ ਵਿਚ ਜਾਂਦੇ ਰਹਿੰਦੇ ਸਨ। ਇਕ ਵਾਰ ਸ੍ਰੀਮਤੀ ਛਨੋ ਦੇਵੀ ਉਹਨਾਂ ਨੂੰ ਚੋਣ ਪ੍ਰਚਾਰ ਲਈ ਆਪਣੇ ਹਲਕੇ ਵਿੱਚ ਲੈ ਗਈ ਉਹ ਇੱਕ ਮਹੀਨੇ ਤਕ ਬਾਹਰ ਰਹੇ ਇਥੋਂ ਤਕ ਕਿ ਘਰ ਵਾਲਿਆਂ ਨੂੰ ਵੀ ਕੁਝ ਪਤਾ ਨਹੀਂ ਸੀ। ਇਸ ਦਾ ਮਤਲਬ ਇਹ ਹੋਇਆ ਕਿ ਸਿਆਸਤ ਨੂੰ ਕਦੇ ਵੀ ਆਪਣੀ ਕਮਾਈ ਦਾ ਸਾਧਨ ਨਹੀਂ ਸਮਝਦੇ ਸਨ।
ਭਗਤ ਸਿੰਘ ਦੀ ਫਾਂਸੀ ਦੀ ਤਾਰੀਕ 24 ਮਾਰਚ 1971 ਨਿਰਧਾਰਿਤ ਹੋ ਗਈ ਅਤੇ ਮੁਲਾਕਾਤ ਦਾ ਦਿਨ 23 ਮਾਰਚ ਰੱਖਿਆ ਗਿਆ। ਸਰਦਾਰ ਕਿਸ਼ਨ ਸਿੰਘ ਆਪਣੀ ਪਤਨੀ ਵਿਦਿਆ ਵਤੀ, ਅਜੀਤ ਸਿੰਘ ਦੀ ਪਤਨੀ ਹਰਨਾਮ ਕੌਰ ਅਤੇ ਸਵਰਨ ਸਿੰਘ ਦੀ ਵਿਧਵਾ, ਕਿਸ਼ਨ ਸਿੰਘ ਦੇ ਮਾਤਾ-ਪਿਤਾ, ਦੋਪਹਿਰ ਨੂੰ ਲਾਹੌਰ ਦੀ ਜੇਲ੍ਹ ਦੇ ਦਰਵਾਜੇ ਤੇ ਪਹੁੰਚੇ। ਉਸ ਸਮੇਂ ਇਸ ਪਰਿਵਾਰ ਦੀ ਹਾਲਤ ਬਿਆਨ ਤੋਂ ਬਾਹਰ ਸੀ। ਸਭ ਪਰੇਸ਼ਾਨ ਸਨ । ਮੂੰਹ ਵਿਚੋਂ ਇੱਕ ਸ਼ਬਦ ਵੀ ਨਹੀਂ ਨਿਕਲ ਸਕਦਾ ਸੀ। ਜੇਲ੍ਹ ਦਾ ਦਰਵਾਜ਼ਾ ਵੇਖਦਿਆਂ ਅਤੇ ਅੰਦਰ ਜਾਂਦਿਆਂ ਕਿਸ਼ਨ ਸਿੰਘ ਦੀ ਸਾਰੀ ਉਮਰ ਬੀਤ ਚੁੱਕੀ ਸੀ। ਪਰ ਅਜਿਹਾ ਭਿਆਨਕ ਦਰਵਾਜ਼ਾ ਅੱਜ ਨਜ਼ਰ ਆ ਰਿਹਾ ਸੀ, ਪਹਿਲਾਂ ਕਦੀ ਨਹੀਂ ਸੀ ਵੇਖਿਆ। ਦਿਲ ਵਿਚ ਇੱਕ ਵਿਚਾਰ ਆਉਂਦਾ ਦੂਜਾ ਚਲਿਆ ਜਾਂਦਾ। ਦਿਲ ਵਿੱਚ ਸੋਚ ਰਹੇ ਸਨ ਕਲ੍ਹ ਨੂੰ ਇਸੇ ਦਰਵਾਜੇ ‘ਚੋਂ ਮੇਰੇ ਲਾਡਲੇ ਪੁੱਤਰ ਭਗਤ ਸਿੰਘ ਦੀ ਲਾਸ਼ ਨਿਕਲੇਗੀ। ਇੰਨੇ ਵਿਚ ਅੰਦਰੋਂ ਇੱਕ ਖਬਰ ਆਈ ਕਿ ਭਗਤ ਸਿੰਘ ਨੂੰ ਸਿਰਫ਼ ਉਸਦੇ ਮਾਤਾ-ਪਿਤਾ ਹੀ ਮਿਲ ਸਕਦੇ ਸਨ । ਇਸ ਹੁਕਮ ਨੇ ਸਭ ਨੂੰ ਝੰਜੋੜਾ ਕੇ ਰੱਖ ਦਿੱਤਾ। ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਕਿਸ਼ਨ ਸਿੰਘ ਨੇ ਸਭ ਨੂੰ ਤਸੱਲੀ ਦਿੱਤੀ । ਜੇਲ੍ਹ ਦੇ ਬਾਹਰ ਇੱਕ ਚੰਗੀ ਜਗਾਹ ਬਿਠਾਇਆ ਅਤੇ ਆਪ ਅੰਦਰ ਜੇਲ੍ਹ ਦੇ ਦਫ਼ਤਰ ਵਿਚ ਗਏ। ਉਹ ਬਿਲਕੁਲ ਸ਼ਾਂਤ ਸਨ, ਘਬਰਾਹਟ ਦੇ ਕੋਈ ਚਿੰਨ੍ਹ ਵਿਖਾਈ ਨਹੀਂ ਦੇ ਰਹੇ ਸਨ। ਦਫ਼ਤਰ ਵਾਲਿਆਂ ਨੇ ਜਵਾਬ ਦਿੱਤਾ ਕਿ ਇਹ ਬੜੇ ਅਫ਼ਸਰ ਦਾ ਹੁਕਮ ਹੈ। ਉਹ ਬੜੇ ਅਫ਼ਸਰ ਕੋਲ ਗਏ। ਇਧਰ-ਉਧਰ ਭੱਜ ਨੱਠ ਕੀਤੀ ਪਰ ਸਭ ਦਾ ਇੱਕੋ ਹੀ ਜਵਾਬ ਸੀ ਕਿ ਇਹ ਕਾਨੂੰਨ ਦਾ ਮਾਮਲਾ ਹੈ ਅਸੀਂ ਇਸ ਵਿਚ ਕੋਈ ਦਖ਼ਲ ਨਹੀਂ ਦੇ ਸਕਦੇ। ਉਹ ਜੇਲ੍ਹ ਤੋਂ ਬਾਹਰ ਆ ਗਏ। ਸਭ ਦੇ ਮੂੰਹ ਵਿਚੋਂ ਇੱਕ ਦਮ ਨਿਕਲਿਆ। “ਮਿਲੀ ਇਜਾਜ਼ਤ” । ਕਿਸ਼ਨ ਸਿੰਘ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਹੁਣ ਸਭ ਨੇ ਇੱਕ ਜ਼ੁਬਾਨ ਹੋ ਕੇ ਕਿਹਾ ਕਿ ਤੁਸੀਂ ਦੋਵੇਂ ਮਾਤਾ-ਪਿਤਾ ਜਾ ਕੇ ਮੁਲਾਕਾਤ ਕਰਵਾਓ। ਕਿਸ਼ਨ ਸਿੰਘ ਦਾ ਜਵਾਬ ਨਾਂਹ ਵਿਚ ਸੀ। ਬਾਰ- ਬਾਰ ਉਹਨਾਂ ਨੂੰ ਮੁਲਾਕਾਤ ਲਈ ਮਜ਼ਬੂਰ ਕੀਤਾ ਗਿਆ ਪਰ ਉਹ ਆਪਣੀ ਜ਼ਿੱਦ ਤੇ ਅੜੇ ਰਹੇ।
ਜੇਲ੍ਹ ਦੇ ਦਰਵਾਜ਼ੇ ਤੇ ਫੋਟੋਗ੍ਰਾਫ਼ਰ ਅਤੇ ਅਖ਼ਬਾਰ ਵਾਲੇ ਮੌਜੂਦ ਸਨ ਅਤੇ ਦੂਜੇ ਸ਼ਹਿਰਾਂ ਤੋਂ ਵੀ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਸਨ। ਇਹ ਇੱਕ ਦਰਦਨਾਕ ਦ੍ਰਿਸ਼ ਸੀ। ਕਿਸ਼ਨ ਸਿੰਘ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਆਪਣੀ ਪਤਨੀ ਵਿਦਿਆ ਵਤੀ ਨੂੰ ਕਿਹਾ ਦੁਪਿਹਰੇ ਢਲ ਚੁੱਕੀ ਹੈ ਚਲੋ ਇਥੋਂ ਚੱਲੀਏ। ਭੀੜ ਬਹੁਤ ਇਕੱਠੀ ਹੋ ਗਈ ਹੈ ਲੋਕ ਨਾਅਰੇ ਲਗਾ ਰਹੇ ਹਨ। ਜੋਸ਼ ਵਿਚ ਹਨ। ਹੋ ਸਕਦਾ ਹੈ ਕਿ ਗੋਲੀ ਚਲ ਜਾਵੇ। ਆਖਿਰਕਾਰ ਕਿਸ਼ਨ ਸਿੰਘ ਦਾ ਸਾਰਾ ਪਰਿਵਾਰ ਉਥੋਂ ਚਲ ਪਿਆ। ਉਹ ਚਾਹੁੰਦੇ ਸਨ ਕਿ ਭੀੜ ਤਿੱਤਰ-ਬਿੱਤਰ ਹੋ ਜਾਵੇ ਪਰ ਇੱਕ ਵੀ ਆਦਮੀ ਉਥੋਂ ਜਾਣ ਨੂੰ ਤਿਆਰ ਨਹੀਂ ਸੀ। ਮੋਰੀ ਦਰਵਾਜ਼ੇ ਤੇ ਜਾ ਕੇ ਉਹ ਰੁਕੇ ਗਏ। ਜਲੂਸ ਜਲਸੇ ਵਿਚ ਬਦਲ ਗਿਆ। ਕਿਸ਼ਨ ਸਿੰਘ ਆਪ ਤਕਰੀਰ ਕਰਨ ਲੱਗੇ। ਉਹਨਾਂ ਦੀ ਆਵਾਜ਼ ਗੰਭੀਰ ਸੀ। ਹੋਸ਼ੋ ਹਵਾਸ ਕਾਇਮ ਸਨ। ਤਕਰੀਰ ਅਰਥ ਭਰਪੂਰ ਸੀ। ਅਚਾਨਕ ਮਿਲਾਪ ਦੇ ਦਫ਼ਤਰ ਫੋਨ ਆਇਆ ਕਿ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਘਰ ਲਿਜਾਇਆ ਜਾ ਰਿਹਾ ਹੈ। ਇਹ ਖਬਰ ਕੁਲਤਾਰ ਸਿੰਘ ਨੇ ਆਪਣੇ ਪਿਤਾ ਨੂੰ ਸੁਣਾਈ। ਉਹਨਾਂ ਨੇ ਇਸਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਪਹਿਲਾਂ ਵਾਂਗ ਹੀ ਆਪਣੀ ਤਕਰੀਰ ਜਾਰੀ ਰੱਖੀ। ਉਸੇ ਵੇਲੇ ਇੱਕ ਗਵਾਲਾ (ਦੋਧੀ) ਜੋ ਜੇਲ੍ਹ ਵਿਚ ਦੁੱਧ ਦੇ ਕੇ ਆਇਆ ਸੀ, ਉਸਦਾ ਕਹਿਣ ਸੀ ਕਿ ਫਾਂਸੀ ਲੱਗ ਗਈ ਹੈ ਤੇ ਜਾ ਕੇ ਲਾਸ਼ ਲੈ ਆਉ। ਉਹ ਗਰਜ ਕੇ ਬੋਲੋ ਤੁਸੀਂ ਸਾਰੇ ਇਥੇ ਆਰਾਮ ਨਾਲ ਬੈਠੇ ਰਹੋ। ਕੋਈ ਜੇਲ੍ਹ ਵੱਲ ਨਾ ਆਵੇ । ਖਬਰ ਮਿਲੀ ਹੈ ਕਿ ਭਗਤ ਸਿੰਘ ਨੂੰ ਫਾਂਸੀ ਲੱਗ ਗਈ ਹੈ। ਮੈਂ ਲਾਸ਼ ਲੈਣ ਲਈ ਜਾ ਰਿਹਾ ਤਾਂ ਅਜਿਹਾ ਨਾ ਹੋਵੇ ਕਿ ਭੀੜ ਉੱਤੇ ਗੋਲੀ ਚਲਾ ਦਿੱਤੀ ਜਾਵੇ ਅਤੇ ਇੱਕ ਭਗਤ ਸਿੰਘ ਨੂੰ ਲੈਣ ਲਈ ਸੈਂਕੜੇ ਭਗਤ ਸਿੰਘ ਹੋਰ ਗਵਾ ਬੈਠੀਏ। ਭੀੜ ਵਿਚ ਖਲਬਲੀ ਮਚ ਗਈ। ਰੋਕਣ ਦੇ ਬਾਅਦ ਵੀ ਲੋਕ ਉਹਨਾਂ ਨਾਲ ਚਲ ਪਏ। ਜੇਲ੍ਹ ਵਿਚ ਸਰਨਾਟਾ ਛਾਇਆ ਹੋਇਆ ਸੀ । ਪਰ ਜੇਲ੍ਹ ਦੇ ਅੰਦਰ ਵਾਲੇ ਅਫ਼ਸਰਾਂ ਦੇ ਹੱਸਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਉਹ ਲੋਕ ਤਾਸ਼ ਖੇਡਣ ਵਿਚ ਲੱਗੇ ਹੋਏ ਸਨ। ਖਬਰ ਮਿਲੀ ਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਲਾਸ਼ਾਂ ਜਲਾਉਣ ਲਈ ਕਿਧਰੇ ਬਾਹਰ ਲੈ ਗਏ ਹਨ । ਲੋਕ ਉਸ ਜਗਾਹ ਦੀ ਤਲਾਸ਼ ਵਿਚ ਇਧਰ-ਉਧਰ ਦੌੜੇ। ਫਾਂਸੀ ਰਾਤ ਦੇ ਸਾਢੇ-ਸੱਤ ਵਜੇ ਦਿੱਤੀ ਗਈ ਸੀ। ਪੁਲਿਸ ਵਾਲੇ ਰਾਤ ਦੇ ਹਨੇਰੇ ਦ ਲਾਭ ਉਠਾ ਕੇ ਲਾਸ਼ਾਂ ਦੇ ਅਤਿੰਮ ਸੰਸਕਾਰ ਲਈ ਕਿਸੇ ਅਗਿਆਤ ਜਗਾਹ ਤੇ ਲੈ ਗਏ ਸਨ। ਦੂਜੇ ਦਿਨ ਪਤਾ ਲਗਾ ਕਿ ਉਹਨਾਂ ਨੂੰ ਸਤਲੁਜ ਦਰਿਆ ਦੇ ਕੰਢੇ ਫਿਰੋਜ਼ਪੁਰ ਦੇ ਸਾਹਮਣੇ ਦਰਿਆ ਦੇ ਪੁਲ ਕੋਲ ਜਲਾ ਦਿੱਤਾ ਗਿਆ ਹੈ।
ਕਿਸ਼ਨ ਸਿੰਘ ਨੇ ਕਾਂਗਰਸ ਤੇ ਤਕਰੀਬਨ ਸਾਰੇ ਅੰਦਲੋਨਾਂ ਵਿਚ ਹਿੱਸਾ ਲਿਆ ਹੈ। ‘ਪਗੜੀ ਸੰਭਾਲ ਉਹ ਜੱਟਾ’ ਨਜ਼ਮਾਂ ਨੂੰ ਤਰਕ੍ਰਮ ਵਿਚ ਪੜ੍ਹਿਆ ਕਰਦੇ ਸਨ। ਗ਼ਦਰ ਪਾਰਟੀ ਦੇ ਨਾਲ ਵੀ ਉਹ ਬਰਾਬਰ ਸ਼ਰੀਕ ਰਹੇ। ਸਚਿੰਦਰ ਨਾਥ ਸਾਨਿਆਲ, ਰਾਸ ਬਿਹਾਰੀ ਬੋਸ, ਕਰਤਾਰ ਸਿੰਘ ਸਰਾਭਾ ਉਹਨਾਂ ਦੇ ਸੰਪਰਕ ਵਿਚ ਸਨ ਅਤੇ ਸਾਰੇ ਇਹਨਾਂ ਤੋਂ ਸਲਾਹ ਮਸ਼ਵਰਾ ਲਿਆ ਕਰਦੇ ਸਨ । ਉਹ ਕ੍ਰਾਂਤੀਕਾਰੀਆਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋ ਕੇ ਰੱਖਣ ਵਾਲੇ ਸਨ। 1939 ਵਿੱਚ ਉਹਨੇ ਨੂੰ ਦੋਬਾਰਾ ਅਧਰੰਗ ਦਾ ਹਮਲਾ ਹੋਇਆ। ਉਹਨਾਂ ਦੇ ਸ਼ਰੀਰ ਦਾ ਅੱਧਾ ਹਿੱਸਾ ਬੇਕਾਰ ਹੋ ਗਿਆ। ਸਾਰੀ ਉਮਰ ਅੰਗਰੇਜ਼ੀ ਸਰਕਾਰ ਨਾਲ ਲੋਹਾ ਲੈਂਦਿਆਂ ਗੁਜ਼ਰੀ। ਉਹਨਾਂ ਦੇ ਸਾਹਮਣੇ ਭਾਈ ਅਜੀਤ ਸਿੰਘ ਜਲਾਵਤਨ ਹੋਇਆ। ਦੂਜੇ ਭਰਾ ਸਵਰਨ ਸਿੰਘ ਨੇ ਜੇਲ੍ਹ ਵਿਚ ਜਾਨ ਦੇ ਦਿੱਤੀ। ਭਗਤ ਸਿੰਘ ਫਾਂਸੀ ਤੇ ਲਟਕਾ ਦਿੱਤੇ ਗਏ। ਕੁਲਤਾਰ ਸਿੰਘ ਤੇ ਕੁਲਬੀਰ ਸਿੰਘ ਨੇ ਜੇਲ੍ਹ ਯਾਤਰਾ ਕੀਤੀ ਤੇ ਆਪ ਵੀ ਸਾਰੀ ਉਮਰ ਸੁੱਖ ਦੀ ਸਾਹ ਨਹੀਂ ਲੈ ਪਾਏ। ਉਹ ਲੇਟੇ-ਲੇਟੇ ਅਕਸਰ ਠੰਡੀ ਸਾਹ ਭਰ ਕੇ ਕਿਹਾ ਕਰਦੇ ਸਨ:

“ਦੀਨ ਦਿਆਲ ਭਰੋਸੇ ਤੇਰੇ।
ਸਭ ਪਰਿਵਾਰ ਚੜਾਇਆ ਬੇੜੇ॥

ਕਿਸ਼ਨ ਸਿੰਘ ਸਾਰੀ ਉਮਰ ਦੁਖ ਮੁਸੀਬਤਾਂ ਝੇਲਦੇ ਅਤੇ ਅੰਗਰੇਜ਼ੀ ਸਰਕਾਰ ਦੇ ਤਸੀਹੇ ਸਹਿ-ਸਹਿ ਕੇ ਟੁੱਟ ਚੁੱਕੇ ਸਨ। ਉਹਨਾਂ ਦਾ ਸ਼ਰੀਰ ਚੂਰ-ਚੂਰ ਹੋ ਚੁੱਕਾ ਸੀ। ਆਖਿਰਕਾਰ ਇਸੇ ਮਾਯੂਸੀ ਦੇ ਆਲਮ ਵਿਚ 1951 ਵਿਚ ਬੰਗਾ ਵਿਖੇ ਹੀ ਆਖਰੀ ਸਾਹ ਲਿਆ ਅਤੇ ਅਮਰ ਹੋ ਗਏ।

ਸੂਫੀ ਅੰਬਾ ਪ੍ਰਸਾਦ (1858-1915)

ਆਪ ਦਾ ਜਨਮ ਗ਼ਦਰ ਤੋਂ ਦੂਸਰੇ ਸਾਲ 1858 ਵਿੱਚ ਮੁਰਾਦਾਬਾਦ ਦੇ ਇੱਕ ਕਾਇਸਥ ਘਰਾਨੇ ਵਿੱਚ ਹੋਇਆ। ਜਨਮ ਤੋਂ ਹੀ ਆਪ ਦਾ ਇੱਕ ਹੱਥ (ਸੱਜਾ) ਨਕਾਰਾ ਸੀ। ਜਿਸ ਨੂੰ ਆਪ ਪਿਛਲੇ ਜਨਮ ਵਿੱਚ 1857 ਦੀ ਜੰਗ-ਏ- ਆਜ਼ਾਦੀ ਵਿੱਚ ਭਾਗ ਲੈਣ ਦਾ ਕਾਰਣ ਦੱਸਿਆ ਕਰਦੇ ਸਨ। ਆਪ ਉਰਦੂ ਤੇ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ। ਕੁਝ ਸਮੇਂ ਲਈ ਸਕੂਲ ਮਾਸਟਰ ਰਹੇ। 1897 ਵਿੱਚ ਇੱਕ ਸਪਤਾਹਿਕ ਅਖ਼ਬਾਰ ‘ਜਮੀਅਤ-ਉਲ-ਅਲੂਮ’ ਜਾਰੀ ਕੀਤਾ। ਜਿਸ ਵਿੱਚ ਅੰਗਰੇਜ਼ਾਂ ਵਿਰੁੱਧ ਉਹਨਾਂ ਵੱਲੋਂ ਹਿੰਦੁਸਤਾਨੀ ਲੋਕਾਂ ਉੱਪਰ ਕੀਤੇ ਜਾ ਰਹੇ ਜ਼ਬਰ ਤੇ ਜ਼ੁਲਮ ਨੂੰ ਨੰਗਾ ਕਰਨਾ ਸ਼ੁਰੂ ਕੀਤਾ। ਆਪ ਜੀ ਦੀਆਂ ਬਾਗ਼ੀਆਨਾ ਲਿਖਤਾਂ ਕਾਰਣ ਆਪ ਨੂੰ ਡੇਢ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਮਿਲੀ। ਕੈਦ ਤੋਂ ਰਿਹਾਈ ਉਪਰੰਤ ਇੱਕ ਦੂਜਾ ਅਖ਼ਬਾਰ ਕੱਢਿਆ। ਇਸਤੇ ਅੰਗਰੇਜ਼ ਪ੍ਰਸਤ ਰਿਆਸਤ ਰਾਮਪੁਰ ਦੇ ਵਜ਼ੀਰ ਤੇ ਰਾਣੀ ਸਾਹਿਬਾ ਦੇ ਗੁੱਸੇ ਅਤੇ ਨਰਾਜ਼ਗੀ ਦਾ ਸ਼ਿਕਾਰ ਹੋ ਗਏ ਅਤੇ 6 ਸਾਲ ਕੈਦ ਕੱਟਣੀ ਪਈ। 10 ਫਰਵਰੀ 1907 ਨੂੰ ਰਿਹਾਅ ਹੋਣ ਉਪਰੰਤ ਆਪ ਹੈਦਰਾਬਾਦ ਚਲੇ ਗਏ। ਨਿਜ਼ਾਮ ਹੈਦਰਾਬਾਦ ਨੇ ਆਪ ਨੂੰ ਹਰ ਪ੍ਰਕਾਰ ਦੀ ਸੁਵਿਧਾ ਉਪਲਬਧ ਕਰਵਾਉਣ ਦੀ ਪੇਸ਼ਕਸ਼ ਕੀਤੀ। ਪਰ ਉੱਥੇ ਆਪ ਜ਼ਿਆਦਾ ਸਮਾਂ ਨਾ ਠਹਿਰ ਸਕੇ ਅਤੇ ਲਾਹੌਰ ਆ ਗਏ। ਸਰਕਾਰ ਨੇ ਆਪ ਨੂੰ ਵੱਡੀਆਂ-ਵੱਡੀਆਂ ਨੌਕਰੀਆਂ ਤੇ ਔਹਦਿਆਂ ਦਾ ਲਾਲਚ ਦਿੱਤਾ। ਆਪ ਨੂੰ 1 ਹਜ਼ਾਰ ਰੁਪਏ ਮਾਸਿਕ ਦੀ ਨੌਕਰੀ ਵੀ ਪੇਸ਼ ਕੀਤੀ ਗਈ। ਪਰੰਤੂ ਦੇਸ਼ ਸੇਵਾ ਬਦਲੇ ਆਪ ਨੇ ਸਭ ਕੁਝ ਠੁਕਰਾ ਦਿੱਤਾ। ਦਿਮਾਗ ਵਿੱਚ ਹਰ ਵੇਲੇ ਅੰਗਰੇਜ਼ੀ ਸਰਕਾਰ ਦਾ ਤਖ਼ਤਾ ਪਲਟਨ ਦੀ ਧੁਨ ਸਵਾਰ ਰਹਿੰਦੀ ਸੀ। 1907 ਵਿੱਚ ਕਿਸਾਨ ਲਹਿਰ ਦੇ ਸੰਬੰਧ ਵਿੱਚ ਸਰਦਾਰ ਅਜੀਤ ਸਿੰਘ ਨਾਲ ਮਿਲਕੇ ਕੰਮ ਕੀਤਾ। 1908 ਵਿੱਚ ਲਾਲਾ ਹਰਦਿਆਲ ਐਮ. ਏ. ਦੇ ਇੰਗਲੈਂਡ ਤੋਂ ਵਾਪਿਸ ਆਉਣ ਤੇ ਉਹਨਾਂ ਦੇ ਵਿਅਕਤੀਤਵ ਤੇ ਬਹੁਤ ਪ੍ਰਭਾਵਿਤ ਹੋਏ। ਭਾਵੇਂ ਆਪ ਦਾ ਸੱਜਾ ਹੱਥ ਨਕਾਰਾ ਸੀ। ਫਿਰ ਵੀ ਖੱਬੇ ਹੱਥ ਨਾਲ ਬਹੁਤ ਤੇਜ਼ੀ ਨਾਲ ਮਜ਼ਮੂਨ ਲਿਖਦੇ ਸਨ ਅਤੇ ਇੱਕ ਵਧੀਆ ਬੁਲਾਰੇ ਵੀ ਸਨ। ਲਾਹੌਰ ਵਿਚ ਪਹਿਲਾਂ ‘ਹਿੰਦੁਸਤਾਨ’ ਅਖਬਾਰ ਦੇ ਉਪ-ਸੰਪਾਦਕ ਬਣੇ। ਫਿਰ ਇਨਕਲਾਬੀ ਸੁਸਾਇਟੀ ਦੇ ਅਖ਼ਬਾਰ ‘ਭਾਰਤ ਮਾਤਾ’ ਦੇ ਸੰਪਾਦਕ ਬਣਾਏ ਗਏ। ਇਨਕਲਾਬੀ ਸੁਸਾਇਟੀ ਦੀ ਨੀਂਹ ਲਾਹੌਰ ਵਿੱਚ ਸਰਦਾਰ ਅਜੀਤ ਸਿੰਘ ਨੇ ਰੱਖੀ ਸੀ। 1909 ਵਿਚ ਆਪ ਨੇ ‘ਪੇਸ਼ਵਾ’ ਅਖ਼ਬਾਰ ਜਾਰੀ ਕੀਤਾ। 1910 ਵਿੱਚ ਲਾਹੌਰ ਛੱਡ ਕੇ ਅੰਬਾਲਾ ਆ ਵਸੇ। ਇਥੇ ਕਲਕੱਤਾ ਦੇ ਅਖ਼ਬਾਰ ‘ਅੰਮ੍ਰਿਤ ਪਤ੍ਰਿਕਾ’ ਦੇ ਰਿਪੋਰਟਰ ਬਣ ਗਏ। ਕੁਝ ਸਮਾਂ ਪਿੱਛੋਂ ਗੂੰਗੇ ਹੋਣ ਦਾ ਸਵਾਂਗ ਰਚਾ ਕੇ ਕਮਿਸ਼ਨਰ ਅੰਬਾਲਾ ਦੇ ਰਸੋਈਏ ਬਣ ਗਏ। ਕਾਂਗਰਸ ਵਿਰੁੱਧ ਜੋ ਸਲਾਹ ਮਸ਼ਵਰਾ ਕਮਿਸ਼ਨਰ ਦੀ ਕੋਠੀ ਤੇ ਹੁੰਦਾ, ਦੂਜੇ ਦਿਨ ਉਹ ਸਭ ਅਖ਼ਬਾਰਾਂ ਵਿਚ ਆ ਜਾਂਦਾ। ਇਸ ਤੇ ਕਮਿਸ਼ਨਰ ਸਾਹਿਬ ਬਹੁਤ ਪਰੇਸ਼ਾਨ ਹੋਏ। ਇਸ ਭੇਤ ਨੂੰ ਜਾਣਨ ਲਈ ਬਹੁਤ ਯਤਨ ਕੀਤੇ ਗਏ ਅਤੇ ਇਨਾਮ ਵੀ ਰੱਖਿਆ ਗਿਆ ਪਰ ਅਸਫ਼ਲ ਰਹੇ। ਕੁਝ ਸਮਾਂ ਪਿੱਛੋਂ ਜਦੋਂ ਕਮਿਸ਼ਨਰ ਦਾ ਤਬਾਦਲਾ ਹੋ ਗਿਆ ਅਤੇ ਸੂਫੀ ਸਾਹਿਬ ਉਹਨਾਂ ਨੂੰ ਵਿਦਾ ਕਰਨ ਲਈ ਸਟੇਸ਼ਨ ਤਕ ਗਏ ਤਾਂ ਉਥੇ ਆਪ ਨੇ ਸਭ ਕੁਝ ਦੱਸ ਦਿੱਤਾ ਕਿ ਤੁਹਾਡੇ ਭੇਤ ਖੋਲ੍ਹਣ ਵਾਲਾ ਤੁਹਾਡਾ ਇਹ ਗੂੰਗਾ ਰਸੋਇਆ ਤੁਹਾਡੇ ਸਾਹਮਣੇ ਖੜਾ ਹੈ। ਕਮਿਸ਼ਨਰ ਸਾਹਿਬ ਬਹੁਤ ਸਟਪਟਾਏ ਪਰ ਕੁਝ ਨਾ ਕਰ ਸਕੋ। ਗ੍ਰਿਫ਼ਤਰੀ ਦੇ ਡਰੋਂ ਭੱਜ ਕੇ ਨੇਪਾਲ ਚਲੇ ਗਏ। ਸਰਕਾਰ ਨੇ ਉਥੇ ਵੀ ਇਹਨਾਂ ਦਾ ਪਿੱਛਾ ਨਾ ਛੱਡਿਆ। ਨੇਪਾਲ ਵਿਚ ਆਪ ਜਿਸ ਆਦਮੀ ਕੋਲ ਜਾ ਕੇ ਠਹਿਰੇ ਸਨ। ਸਰਕਾਰ ਨੇ ਉਸ ਨੂੰ ਵੀ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਅਤੇ ਆਪ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਇਆ।

ਸੂਫੀ ਅੰਬਾ ਪ੍ਰਸਾਦ (1858-1915)

ਸੈਸ਼ਨ ਜੱਜ ਲਾਹੌਰ ਦੀ ਅਦਾਲਤ ਵਿਚ ਮੁਕੱਦਮਾ ਚਲਿਆ। ਪਰ ਸਬੂਤ ਨਾ ਹੋਣ ਕਾਰਣ ਆਪ ਸਾਫ਼ ਬਰੀ ਹੋ ਗਏ। ਅਰੀਰੇਜ਼ਾਂ ਦੀ ਨਜ਼ਰ ਹਮੇਸ਼ਾ ਆਪ ਤੇ ਰਹੀ। ਗ੍ਰਿਫ਼ਤਾਰੀ ਤੋਂ ਬਚਣ ਲਈ ਸਰਦਾਰ ਅਜੀਤ ਸਿੰਘ ਦੇ ਨਾਲ ਕਰਾਚੀ ਹੁੰਦੇ ਹੋਏ ਈਰਾਨ ਚਲੇ ਗਏ। ਆਪ ਦੇ ਨਾਲ ਰਿਸ਼ੀਕੇਸ਼, ਠਾਕੁਰ ਦਾਸ ਅਤੇ ਜ਼ਿਆ-ਉਲ-ਹੱਕ ਵੀ ਸਨ। ਜੋ ਈਰਾਨ ਤੋਂ ‘ ਅਮਰੀਕਾ ਚਲੇ ਗਏ। ਆਪ ਈਰਾਨ ਦੇ ਸ਼ਹਿਰ ਸ਼ਿਰਾਜ਼ ਵਿਚ ਰਹਿਣ ਲੱਗ ਪਏ। ਆਪ ਉੱਚ ਕੋਟੀ ਦੇ ਪੱਤਰਕਾਰ ਸਨ। ਕਈ ਫਾਰਸੀ ਅਖ਼ਬਾਰਾਂ ਵਿਚ ਸੰਪਾਦਕ ਦੀ ਸੇਵਾ ਨਿਭਾਈ ਅਤੇ ਕਈ ਕਿਤਾਬਾਂ ਵੀ ਲਿਖੀਆਂ ਅਤੇ ਨਾਲ ਹੀ ਅੰਗਰੇਜ਼ਾਂ ਵਿਰੁੱਧ ਪਰਾਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ। ਇੱਕ ਵਾਰ ਈਰਾਨੀ ਅਖ਼ਬਾਰ ‘ਇੰਤਕਾਮ’ ਵਿਚ ਆਪਦਾ ਇੱਕ ਲੇਖ ਛਪਿਆ। ਇਸਦੀ ਸ਼ੈਲੀ ਤੋਂ ਅੰਗਰੇਜ਼ ਸਰਕਾਰ ਨੂੰ ਆਪ ਦੇ ਈਰਾਨ ਵਿਚ ਹੋਣ ਬਾਰੇ ਪਤਾ ਚਲ ਗਿਆ। ਉਥੇ ਆਪ ਨੇ ਅੰਗਰੇਜ਼ਾਂ ਵਿਰੁੱਧ ਇੱਕ ਹਿੰਦੁਸਤਾਨੀ ਫੌਜ ‘ਭਾਰਤ ਮੁਕਤੀ ਸੈਨਾ’ ਦੇ ਨਾਂ ਹੇਠ ਤਿਆਰ ਕੀਤੀ। 1914 ਵਿੱਚ ਗ਼ਦਰ ਪਾਰਟੀ ਦੇ ਤਿੰਨ ਵਰਕਰ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਤੋਂ ਪੜ੍ਹਾਈ ਖਤਮ ਕਰਕੇ ਅਤੇ ਮੁਸਲਮਾਨੀ ਨਾਂਵਾਂ ਨਾਲ ਪਾਸਪੋਰਟ ਬਣਵਾਕੇ ਈਰਾਨ ਪਹੁੰਚ ਗਏ। ਇਹਨਾਂ ਵਿੱਚ ਇੱਕ ਡਾਕਟਰ ਪਾਂਡੋ ਰਾਸ਼ਿਦ ਖਾਂ ਫੌਜੀ ਉਰਫ ਮੁਹੰਮਦ ਖਾਂ ਨਗਾਪੁਰ ਦੇ ਸਨ। ਦੂਜੇ ਬਿਸ਼ਨ ਦਾਸ ਕੋਛੜ ਉਰਫ਼ ਮਿਰਜ਼ਾ ਮੁਹੰਮਦ ਆਲੀ ਨੂਰਮਹਿਲ ਜਲੰਧਰ ਦੇ ਸਨ। ਤੀਸਰੇ ਪ੍ਰਭੂ ਨਾਥ ਦੱਤ ਉਰਫ਼ ਮਹਿਮੂਦ ਖਾਂ ਸਨ । ਜੋ ਬਗ਼ਦਾਦ ਤੋਂ ਹੁੰਦੇ ਹੋਏ ਸ਼ੀਰਾਜ਼ ਵਿਚ ਆਏ ਜਿਥੇ ਉਹਨਾਂ ਦੀ ਮੁਲਾਕਾਤ ਸੂਫੀ ਅੰਬਾ ਪ੍ਰਸਾਦ ਨਾਲ ਹੋਈ। ਪਾਰਟੀ ਦੇ ਕਹਿਣ ਤੇ ਆਪ ਗ਼ਦਰ ਪਾਰਟੀ ਦੇ ਨੁਮਾਇੰਦੇ ਬਣਨ ਲਈ ਤਾਂ ਮੰਨ ਗਏ ਪਰ ਫੌਜ ਦੇ ਨਾਲ ਬਲੋਚਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ। ਪਾਰਟੀ ਦੇ ਮੈਂਬਰ ਬਲੋਚਿਸਤਾਨ ਵਿੱਚ ਅੰਗਰੇਜ਼ਾਂ ਵਿਰੁੱਧ ਲੜਨ ਲਈ ਚਲੇ ਗਏ। ਉਥੋਂ ਦੇ ਸਥਾਨਕ ਜਮੀਂਦਾਰਾਂ ਨੇ ਵੀ ਬਹੁਤ ਸਹਾਇਤਾ ਕੀਤੀ। ਅੰਗਰੇਜ਼ਾਂ ਨਾਲ ਡੱਟ ਕੇ ਮੁਕਾਬਲਾ ਹੋਇਆ ਪਰ ਹਾਰ ਹੋਈ। ਅੰਗਰੇਜ਼ੀ ਹਕੂਮਤ ਦੇ ਈਰਾਨੀ ਸਿਪਾਹੀ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰਕੇ ਦੂਰ ਅਗਿਆਤ ਸਥਾਨ ਵੱਲ ਲੈ ਜਾ ਰਹੇ ਸਨ । ਰਾਸਤੇ ਵਿਚ ਡਾਕਟਰ ਖਾਂ ਫੌਜੀ ਨੂੰ ਉਲਟੀ ਹੋ ਗਈ। ਉਸਨੂੰ ਹੈਜ਼ੇ ਦਾ ਮਰੀਜ਼ ਸਮਝ ਕੇ ਰਾਸਤੇ ਵਿੱਚ ਹੀ ਛੱਡ ਦਿੱਤਾ ਅਤੇ ਉਸਦੇ ਮਰੇ ਹੋਣ ਦੀ ਰਿਪਰੋਟ ਕਰ ਦਿੱਤੀ । ਡਾਕਟਰ ਸਾਹਿਬ ਉਥੋਂ ਉਠ ਕੇ ਕੋਹ ਕਾਫ਼ ਹੁੰਦੇ ਹੋਏ ਕਿਸੇ ਈਰਾਨੀ ਸਰਦਾਰ ਦੀ ਮਦਦ ਨਾਲ ਸ਼ੀਰਾਜ਼ ਪਹੁੰਚ ਗਏ। ਉਥੇ ਦੋਬਾਰਾ ਸੂਫੀ ਸਾਹਿਬ ਨਾਲ ਮੁਲਾਕਾਤ ਹੋਈ। ਕਿਦਾਰ ਨਾਥ ਹਰਿਆਣਾ ਵੀ ਉਥੇ ਆ ਗਏ। ਅੰਗਰੇਜ਼ੀ ਫੌਜ ਨੇ ਸ਼ੀਰਾਜ਼ ਉੱਤੇ ਵੀ ਹਮਲਾ ਕਰ ਦਿੱਤਾ। ਗ਼ਦਰੀ ਈਰਾਨੀਆਂ ਨਾਲ ਮਿਲ ਕੇ ਅੰਗਰੇਜ਼ਾਂ ਵਿਰੁੱਧ ਖੂਬ ਲੜੇ। ਆਪ ਤਿੰਨਾਂ ਨੂੰ 1915 ਵਿਚ ਬਸੰਤ ਸਿੰਘ ਚੋਂਦਾ ਅਤੇ ਕਿਦਾਰ ਨਾਥ ਹਰਿਆਣਾ ਗ੍ਰਿਫ਼ਤਾਰ ਹੋ ਗਏ। ਕੋਰਟ ਮਾਰਸ਼ਲ ਨੇ ਬਗ਼ਾਵਤ ਦੇ ਜ਼ੁਰਮ ਵਿਚ ਆਪ ਤਿੰਨਾਂ ਨੂੰ ਗੋਲੀ ਨਾਲ ਉਡਾ ਦੇਣ ਦੀ ਸਜ਼ਾ ਦਿੱਤੀ। ਰਾਤ ਨੂੰ ਜੇਲ੍ਹ ਵਿੱਚ ਬੰਦ ਰਹੇ। ਸੂਫੀ ਸਾਹਿਬ ਤਾਂ ਰਾਤ ਨੂੰ ਹੀ ਜੇਲ੍ਹ ਵਿੱਚ ਜ਼ਹਿਰ ਖਾ ਕੇ ਅਮਰ ਹੋ ਗਏ ਅਤੇ ਕਿਦਾਰ ਨਾਥ ਹਰਿਆਣਾ ਅਤੇ ਬਸੰਤ ਸਿੰਘ ਚੋਂਦਾ ਨੂੰ ਸਵੇਰੇ ਗੋਲੀ ਨਾਲ ਉਡਾ ਦਿੱਤਾ ਗਿਆ। ਆਪ ਹਮੇਸ਼ਾ ਸਾਧੂਆਂ ਵਰਗਾ ਜੀਵਨ ਬਸਰ ਕਰਦੇ ਸਨ। ਪੁਰਾਣੇ ਕਪੜੇ ਪਹਿਨਣਾ ਸ਼ੁਰੂ ਤੋਂ ਹੀ ਆਪ ਦੀ ਆਦਤ ਸੀ। ਆਜ਼ਾਦੀ ਪ੍ਰਾਪਤ ਕਰਨ ਲਈ ਕਈ ਵਾਰ ਰੋ ਪੈਂਦੇ ਸਨ। ਅਜ਼ਾਦੀ ਪ੍ਰਾਪਤੀ ਦੇ ਇਸੇ ਸੰਘਰਸ਼ ਵਿਚ ਆਪਣਾ ਦੇਸ਼ ਹਿੰਦੁਸਤਾਨ ਛੱਡ ਕੇ ਇਰਾਨ ਪਹੁੰਚੇ। ਉਥੋਂ ਵੀ ਅੰਗਰੇਜ਼ਾਂ ਨੇ ਆਪ ਨੂੰ ਚੈਨ ਨਾਲ ਰਹਿਣ ਨਹੀਂ ਦਿੱਤਾ ਅਤੇ ਕਈ ਵਾਰ ਘੇਰ ਲਿਆ। ਪਰ ਹਰ ਵਾਰ ਆਪ ਈਰਾਨੀਆਂ ਦੀ ਸਹਾਇਤਾ ਨਾਲ ਬਚ ਨਿਕਲਦੇ। ਇਥੇ ਆਪ ਨੇ ਫਾਰਸੀ ਭਾਸ਼ਾ ਵਿਚ ‘ਆਬੇ-ਹਿਆਤ’ ਨਾਮਕ ਅਖ਼ਬਾਰ ਕੱਢਿਆ। ਈਰਾਨੀਆਂ ਦੇ ਦਿਲਾਂ ਵਿਚ ਆਪ ਲਈ ਬਹੁਤ ਇੱਜ਼ਤ ਸੀ। ਦੇਵੀ-ਦੇਵਤਿਆਂ ਵਾਂਗ ਪੂਜਾ ਹੁੰਦੀ ਸੀ । ਫਾਂਸੀ ਤੋਂ ਇੱਕ ਦਿਨ ਪਹਿਲਾਂ ਆਪ ਜੇਲ੍ਹ ਵਿੱਚ ਹੀ ਆਪਣੀ ਜਾਨ ਤੇ ਖੇਡ ਗਏ। ਆਪ ਦੀ ਅਰਥੀ ਨਾਲ ਹਜ਼ਾਰਾਂ ਇਰਾਨੀ ਸ਼ਾਮਿਲ ਹੋਏ ਤੇ ਆਪਣੀ ਸ਼ਰਧਾ ਦੀ ਫੁੱਲ ਚੜ੍ਹਾਏ। ਉਹਨਾਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਆਪ ਦੀ ਸ਼ਾਨਦਾਰ ਸਮਾਧੀ ਬਣਾਈ ਜਿਸ ਉੱਤੇ ਇਹ ਅੱਖਰ ਉਕਰਵਾਏ।
“ਹਿੰਦੁਸਤਾਨੀ ਦੇਸ਼ ਭਗਤ ਆਕਾ ਸੂਫੀ” ਅੱਜ ਵੀ ਈਰਾਨੀ ਲੋਕ ਉਸੇ ਸ਼ਰਧਾ ਤੇ ਸਤਿਕਾਰ ਨਾਲ ਆਪ ਦੀ ਸਮਾਧ ਤੇ ਉਰਸ ਮਨਾਉਂਦੇ ਹਨ।

ਸੁਰਿੰਦਰ ਨਾਥ ਸਾਰਖੇਲ (1897-1969)

ਆਪ 1897 ਵਿੱਚ ਸੂਬਾ ਬੰਗਾਲ ਵਿੱਚ ਪੈਦਾ ਹੋਏ। ਛੋਟੀ ਉਮਰ ਤੋਂ ਹੀ ਆਪ ਦੀ ਵਿਚਾਰਧਾਰਾ ਕ੍ਰਾਂਤੀਕਾਰੀਆਂ ਵਾਲੀ ਸੀ। ਆਪ ਦੀ ਪਹਿਲੀ ਗ੍ਰਿਫ਼ਤਾਰੀ 17 ਸਾਲ ਦੀ ਉਮਰ ਵਿੱਚ 1914 ਵਿੱਚ ਬੰਗਾਲ ਰੈਗੂਲੇਸ਼ਨ 1808 ਐਕਟ ਨੰ. 3 ਅਧੀਨ 4 ਸਾਲ ਨਜ਼ਰਬੰਦੀ ਦੀ ਹੋਈ। ਕੈਦ ਕੱਟ ਕੇ ਰਿਹਾਅ ਹੋਏ। ਪਹਿਲੀ ਵਿਸ਼ਵ ਯੁੱਧ ਦੌਰਾਨ ਆਪਣੀ ਸਾਰੀ ਜਾਇਦਾਦ ਵੇਚ ਕੇ ਸਰਕਾਰ ਦਾ ਤਖਤਾ ਪਲਟਨ ਲਈ ਹਥਿਆਰ ਮੁਹੱਇਆ ਕਰਵਾਉਣ ਵਾਸਤੇ ਪਾਰਟੀ ਨੂੰ ਦੇ ਦਿੱਤੀ ਅਤੇ ਫਿਰ ਗ੍ਰਿਫ਼ਤਾਰ ਹੋ ਗਏ। ਬਾਰਸਿਆਲ ਬੰਬ ਕੇਸਾਂ ਵਿਚ 6 ਸਾਲ ਦੀ ਸਜ਼ਾ ਕੱਟ ਕੇ 1929 ਵਿੱਚ ਰਿਹਾਅ ਹੋਏ। ਰਿਆਸਤ ਤੋਂ ਦਿਲ ਉਚਾਟ ਹੋ ਗਿਆ ਅਤੇ ਰਿਸ਼ੀ ਬਣ ਕੇ ਰਿਸ਼ੀਕੇਸ਼ ਹਰੀਦੁਆਰ ਚਲੇ ਗਏ। ਪਰ ਉਥੇ ਵੀ ਚੈਨ ਨਾ ਆਇਆ ਅਤੇ ਵਾਪਿਸ ਬੰਗਾਲ ਪਰਤ ਆਏ।
1930 ਵਿੱਚ ਕ੍ਰਾਂਤੀਕਾਰੀਆਂ ਨੇ ਸੂਰਯ ਸੇਨ ਦੀ ਅਗਵਾਈ ਹੇਠ ਚਟਾਕਾਂਗ ਦੇ ਅਸਲੇ ਖਾਨੇ ਤੇ 18 ਅਪ੍ਰੈਲ 1930 ਨੂੰ ਛਾਪਾ ਮਾਰਿਆ। ਇਸ ਵਿੱਚ 61 ਆਦਮੀ ਖਾਕੀ ਵਰਦੀਆਂ ਵਿਚ ਜੀਪਾਂ ਤੇ ਸਵਾਰ ਸਨ । ਕਾਫ਼ੀ ਅਸਲਾਂ ਇਹਨਾਂ ਕੋਲ ਵੀ ਸੀ। ਜਾਂਦਿਆਂ ਹੀ ਅੰਗਰੇਜ਼ ਪਹਿਰੇਦਾਰ ਨੂੰ ਗੋਲੀ ਨਾਲ ਉਡਾ ਕੇ ਅਸਲੇ ਖਾਨੇ ਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਉੱਤੇ ਵੀ ਤਿੰਨ ਦਿਨ ਤੱਕ ਕਬਜ਼ਾ ਰੱਖਿਆ। ਬਾਅਦ ਵਿਚ ਅੰਗਰੇਜ਼ਾਂ ਨੇ ਹਵਾਈ ਜਹਾਜ਼ ਰਾਹੀਂ ਫੌਜ ਉਤਾਰੀ ਅਤੇ ਸ਼ਹਿਰ ਨੂੰ ਮੁੜ ਆਪਣੇ ਕਬਜ਼ੇ ਵਿਚ ਲੈ ਲਿਆ । ਕ੍ਰਾਂਤੀਕਾਰੀ ਪਹਾੜੀਆਂ ਵਿਚ ਛੁੱਪ ਗਏ। ਇਹਨਾਂ ਵਿਚ ਸੂਰਯਾ ਸੈਨ, ਤਾਰਕੇਸ਼ਵਰੀ ਅਤੇ ਦੂਜੇ ਪੰਜ ਹੋਰ ਕ੍ਰਾਂਤੀਕਾਰੀ ਵਰਕਰ ਗ੍ਰਿਫ਼ਤਾਰ ਕਰਕੇ ਫਾਂਸੀ ਤੇ ਲਟਕਾ ਦਿੱਤੇ ਗਏ। ਬਾਕੀ ਵੱਖ-ਵੱਖ ਸਜ਼ਾਵਾਂ ਅਧੀਨ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ। ਆਪ ਪਹਿਲਾਂ ਤਾਂ ਭੂਮੀਗਤ ਹੋ ਗਏ। ਤਿੰਨ ਸਾਲ ਬਾਅਦ ਗ੍ਰਿਫ਼ਤਾਰ ਕਰ ਲਏ ਗਏ। ਆਪ ਵਿਰੁੱਧ ਚਾਰ ਮੁਕੱਦਮੇ ਚਲਾਏ ਗਏ। ਇਹਨਾਂ ਵਿਚੋਂ ਇੱਕ ਮੁਕਦਮੇ ਵਿਚ ਫਾਂਸੀ ਦੀ ਸਜ਼ਾ ਹੋਈ ਜੋ ਬਾਅਦ ਵਿਚ ਹਾਈ ਕੋਰਟ ਨੇ 25 ਸਾਲ ਦੀ ਕੈਦ ਵਿਚ ਬਦਲ ਦਿੱਤਾ ਅਤੇ ਦੂਜੇ ਤਿੰਨ ਮੁਕਦਮਿਆਂ ਵਿੱਚ 14 ਸਾਲ ਦੀ ਹੋਰ ਸਜ਼ਾ ਹੋਈ ਅਤੇ ਅੰਡੇਮਾਨ ਜੇਲ੍ਹ ਭੇਜ਼ ਦਿੱਤੇ ਗਏ। ਉਥੋਂ ਵਾਪਿਸ ਆ ਕੇ ਪਿਸ਼ਾਵਰ ਅਤੇ ਮੁਲਤਾਨ ਜੇਲ੍ਹ ਵਿਚ ਰਹੇ 1939 ਵਿੱਚ ਵਾਪਿਸ ਬੰਗਾਲ ਜੇਲ੍ਹ ਵਿਚ ਸ਼ਿਫ਼ਟ ਕਰ ਦਿੱਤੇ ਗਏ। ਗਾਂਧੀ ਜੀ ਜਤਨਾਂ ਸਦਕਾ ਜਦੋਂ ਸਾਰੇ ਕੈਦੀ ਰਿਹਾਅ ਹੋਏ ਤਾਂ ਆਪ ਨੂੰ ਵੀ ਛੱਡ ਦਿੱਤਾ ਗਿਆ। ਪਰ ਬੰਗਾਲ ਵਿਚ ਫ਼ਜ਼ਲ ਹੱਕ ਦੀ ਪਿੱਠੂ ਸਰਕਾਰ ਨੇ ਆਪ ਨੂੰ ਉਥੇ ਚੈਨ ਨਾਲ ਨਾ ਰਹਿਣ ਦਿੱਤਾ। ਇਸ ਲਈ ਆਪ ਉਥੋਂ ਅੰਮ੍ਰਿਤਸਰ ਪੰਜਾਬ ਚਲੇ ਆਏ ਅਤੇ ਉਥੇ ਸਿੱਖ ਬਣ ਕੇ ਰਹਿਣ ਲੱਗੇ ਅਤੇ ਨਿਰੰਜਣ ਸਿੰਘ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਪਰ ਪੰਜਾਬ ਵਿੱਚ ਵੀ ਸਰ ਸਿਕੰਦਰ ਹਯਾਤ ਦੀ ਅੰਗਰੇਜ਼ ਪਰਸਤ ਸਰਕਾਰ ਸੀ। ਇਸ ਲਈ ਪੰਜਾਬ ਵਿਚੋਂ ਵੀ ਧਕੇਲ ਦਿੱਤੇ ਗਏ ਅਤੇ ਨੇਪਾਲ ਜਾਂਦੇ ਹੋਏ ਸਰਹੱਦ ਤੇ ਗ੍ਰਿਫ਼ਤਾਰ ਹੋ ਕੇ ਚਾਰ ਸਾਲ ਦੀ ਸਜ਼ਾ ਕੱਟੀ ਅਤੇ ਗਾਂਧੀ ਦੇ ਸੇਵਾ ਆਸ਼ਰਮ ਵਿੱਚ ਰਹਿਣ ਲੱਗੇ। ਇਸ ਪ੍ਰਕਾਰ 1914 ਤੋਂ 1946 ਤੱਕ ਵੱਖ-ਵੱਖ ਜੇਲ੍ਹਾਂ ਵਿਚ ਰਹਿ ਕੇ 25 ਸਾਲ ਦਾ ਲੰਮਾ ਸਮਾਂ ਦੁਖਾਂ ਵਿਚ ਗੁਜ਼ਾਰਿਆ। ਜੇਲ੍ਹ ਦੀਆਂ ਤੰਗ ਹਨੇਰੀਆਂ ਕਾਲ ਕੋਠੜੀਆਂ ਵਿਚ ਰਹਿ ਕੇ ਸਿਹਤ ਖਰਾਬ ਹੋ ਗਈ ਸੀ। ਦੇਸ਼ ਆਜ਼ਾਦ ਹੋਣ ਉਪਰੰਤ ਆਪ ਕੁਝ ਸਮੇਂ ਲਈ ਰਿਵਾੜੀ ਜ਼ਿਲਾ ਗੁੜਗਾਂਵ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਰਹੇ। ਦਸੰਬਰ 1969 ਵਿਚ ਗਲਾਇੰਡ ਦੀ ਬਿਮਾਰੀ ਨੇ ਆਪ ਨੂੰ ਨੋਚ ਲਿਆ। ਆਲ ਇੰਡੀਆ ਮੈਡੀਕਲ ਰਿਸਰਚ ਇੰਸਟੀਉਟ ਦਿੱਲੀ ਵਿੱਚ ਇਲਾਜ ਲਈ ਦਾਖ਼ਿਲ ਹੋਏ। ਹਸਪਤਾਲ ਦੀ ਸਤਵੀਂ ਮੰਜਿਲ ਬੈਂਡ ਨੰ. 44 ਉਹਨਾਂ ਦੀ ਆਖਰੀ ਆਰਾਮਗਾਹ ਸੀ। ਅੰਗਰੇਜ਼ਾਂ ਦੀਆਂ ਜੇਲ੍ਹਾਂ ਵਿਚ 25 ਸਾਲ ਲੰਮੇ ਸਮੇਂ ਤੱਕ ਤਸੀਹੇ ਝੱਲਣ ਵਾਲਾ ਕੁਰਬਾਨੀ ਦਾ ਮੁਜੱਸਮਾਂ 31 ਦਸੰਬਰ 1969 ਨੂੰ ਰਾਤ ਦੇ 12 ਵਜੇ ਤਰਸਯੋਗ ਹਾਲਤ ਵਿਚ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦਾ ਹੋਇਆ ਪਰਮਾਤਮਾ ਦੇ ਚਰਣਾਂ ਵਿਚ ਜਾ ਵਿਰਾਜਿਆ। ਆਪ ਦੀ ਲਾਸ਼ ਆਪ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਆਖਰੀ ਰਸਮਾਂ ਉਥੇ ਰਿਵਾੜੀ ਵਿੱਚ ਹੀ ਅਦਾ ਕੀਤੀਆਂ ਗਈਆਂ।

ਬੈਕੰਠ ਨਾਥ ਸ਼ੁਕਲ (1897-1969)

ਆਪ ਜੁਗਿੰਦਰ ਬਾਬੂ ਦੇ ਛੋਟੇ ਭਰਾ ਸਨ ਅਤੇ ਬਹੁਤ ਸੁੰਦਰ ਲੰਬੇ ਜਵਾਨ ਸਨ । ਲੰਮੇ-ਲੰਮੇ ਸਿਆਹ ਘੁੰਗਰਾਲੇ ਬਾਲ, ਚਹਿਰੇ ਤੇ ਮਾਸੂਮਿਅਤ ਟਪਕਦੀ ਸੀ। 1908 ਵਿਚ ਸੂਬਾ ਬਿਹਾਰ ਦੇ ਮੁਜ਼ਫਰਪੁਰ ਜ਼ਿਲੇ ਦੇ ਜੁਮਲਾਹੌਰ ਪਿੰਡ ਵਿੱਚ ਪੈਦਾ ਹੋਏ। ਇਹ ਪਿੰਡ ਗੰਗਾ ਦਰਿਆ ਦੇ ਕੰਡੇ ਤੇ ਆਬਾਦ ਹੈ। ਆਪ ਦੇ ਪਿਤਾ ਦਾ ਨਾਂ ਰਾਮ ਬਿਹਾਰੀ ਸ਼ੁਕਲ ਸੀ। ਮਿਡਲ ਦੀ ਪ੍ਰੀਖਿਆ ਵਿਚ ਵਜ਼ੀਫਾ ਪ੍ਰਾਪਤ ਕੀਤਾ। ਪਰ ਫਿਰ ਵੀ ਗਰੀਬੀ ਕਾਰਣ ਅੱਗੇ ਨਾ ਪੜ੍ਹ ਸਕੇ। ਗੁਜ਼ਾਰਾ ਕਰਨ ਲਈ ਪ੍ਰਾਇਮਰੀ ਸਕੂਲ ਵਿੱਚ ਟੀਚਰ ਲੱਗ ਗਏ। 6 ਮਹੀਨਿਆਂ ਪਿੱਛੋਂ ਇਹ ਨੌਕਰੀ ਵੀ ਛੱਡ ਦਿੱਤੀ। ਆਪ ਦਾ ਵਿਆਹ ਬਚਪਨ ਵਿੱਚ ਹੀ ਜ਼ਿਲਾ ਸਾਵਨ ਦੇ ਪਿੰਡ ਮੁਹੰਮਦ ਪੁਰ ਵਿਚ 1925 ਰਾਧਿਕਾ ਦੇਵੀ ਨਾਲ ਹੋਇਆ। ਵਿਆਹ ਵੇਲੇ ਰਾਧਿਕਾ ਦੇਵੀ ਬਿਲਕੁਲ ਅਨਪੜ੍ਹ ਸੀ ਪਰ ਬਾਅਦ ਵਿਚ ਮੈਟ੍ਰਿਕ ਤੱਕ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਲਈ। ਬਦਕਿਸਮਤੀ ਨਾਲ ਆਪਣੇ ਕਿਸੇ ਕਾਰਣ ਆਪਣੀ ਪਤਨੀ ਨੂੰ ਛੱਡ ਦਿੱਤਾ। ਪਿਤਾ ਦੇ ਨਾਰਾਜ਼ ਹੋਣ ਤੇ ਜੱਦੀ ਜਾਇਦਾਦ ਵਿਚੋਂ ਬੇਦਖ਼ਲ ਕਰ ਦਿੱਤੇ ਗਏ। ਆਪ ਜੁਗਿੰਦਰ ਸ਼ੁਗਲ ਦੇ ਪ੍ਰਭਾਵ ਹੇਠ ਪਾਰਟੀ ਵਿਚ ਸਰਗਰਮ ਮੈਂਬਰ ਵਜੋਂ ਭਰਤੀ ਹੋਏ। ਅਪ੍ਰੈਲ 1930 ਵਿਚ ਗਾਂਧੀ ਜੀ ਦੀ ਨਮਕ ਅੰਦੋਲਨ ਵਿਚ ਹਿੱਸਾ ਲਿਆ ਅਤੇ 6 ਮਹੀਨੇ ਦੀ ਸਜ਼ਾ ਪਟਨਾ ਕੈਂਪ ਜੇਲ੍ਹ ਵਿੱਚ ਕੱਟੀ। ਆਪਨੇ ਹਾਜੀਪੁਰ ਗਾਂਧੀ ਆਸ਼ਰਮ ਵਿੱਚ ਵੀ ਕੁਝ ਸਮੇਂ ਲਈ ਕੰਮ ਕੀਤਾ ਅਤੇ ਮੁਜਫ਼ਰਪੁਰ ਹਿੰਦੁਸਤਾਨ ਸੇਵਾ ਦਲ ਵਿਚ ਸਿਖਲਾਈ ਪ੍ਰਾਪਤ ਕੀਤੀ। 1931 ਵਿਚ ਆਪ ਨੂੰ ਸੂਚਨਾ ਮਿਲੀ ਕਿ ਭਗਤ ਸਿੰਘ ਦੇ ਮੁਕਦਮੇ ਵਿੱਚ ਸਚਿੰਦਰ ਘੋਸ਼ ਵਾਅਦਾ ਮੁਆਫ਼ ਗਵਾਹ ਬਣ ਗਿਆ ਹੈ ਅਤੇ ਉਹ ਜ਼ਿਲਾ ਚੰਪਾਰਨ ਦੇ ਪਿੰਡ ਬਿਤੀਆ ਵਿਚ ਰਹਿ ਰਹੇ ਹਨ। ਆਪ ਨੂੰ ਆਪ ਦੇ ਵੱਡੇ ਭਰਾ ਜੁਗਿੰਦਰ ਸ਼ੁਕਲ ਰਾਹੀਂ ਉਸਨੂੰ ਠਿਕਾਣੇ ਲਾਉਣ ਦੀ ਹਿਦਾਇਤ ਹੋਈ ਕਿਉਂਕਿ ਪਾਰਟੀ ਨੇ ਉਸਨੂੰ ਮੌਤ ਦੀ ਸਜ਼ਾ ਦਿੱਤੀ ਸੀ। ਚੰਦਰੀਆ ਸਿੰਘ (ਚੰਦਰਮਾ-ਚੰਦਰਭਾਨ) ਵੀ ਆਪ ਦੇ ਨਾਲ ਸਨ। 9 ਨਵੰਬਰ 1932 ਦੀ ਸ਼ਾਮ ਦੋਹਾਂ ਨੇ ਸਚਿੰਦਰ ਨਾਥ ਘੋਸ਼ ਜਦਕਿ ਉਹ ਗਨੇਸ਼ ਪ੍ਰਸ਼ਾਦ ਘੋਸ਼ ਦੀ ਦੁਕਾਨ ਤੇ ਬੈਠਾ ਸੀ ਤੇ ਹਮਲਾ ਕਰ ਦਿੱਤਾ। ਉਸਦੇ ਨਾਲ ਇੱਕ ਦੂਜਾ ਆਦਮੀ ਵੀ ਸਖ਼ਤ ਜਖ਼ਮੀ ਹੋ ਗਿਆ। ਦੋਹਾਂ ਨੇ ਹਸਪਤਾਲ ਪਹੁੰਚ ਕੇ ਦੂਜੇ ਦਿਨ ਦਮ ਤੋੜ ਦਿੱਤਾ। ਆਪ ਅਤੇ ਚੰਦਰਮਾ ਫਰਾਰ ਹੋ ਗਏ। ਸਾਇਕਲ ਅਤੇ ਧੋਤੀ ਉਥੇ ਹੀ ਰਹਿ ਗਏ ਜਿਸਦੀ ਧੋਬੀ ਤੋਂ ਸ਼ਨਾਖ਼ਤ ਕਰਵਾਈ ਗਈ ਅਤੇ ਦਰਭੰਗਾ ਮੈਡੀਕਲ ਕਾਲਜ ਦੇ ਇੱਕ ਵਿਦਿਆਰਥੀ ਗੋਪਾਲ ਨਰਾਇਣ ਸ਼ੁਕਲ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਸਨੇ ਬੈਕੰਠ ਜੀ ਦਾ ਨਾਮ ਦਸ ਦਿੱਤਾ। ਗੋਪਾਲ ਨਰੈਣ ਨੂੰ ਇਸ ਗ਼ਦਾਰੀ ਦੇ ਇਵਜ਼ ਵਿਚ ਸਬ-ਇੰਸਪੈਕਟਰ ਪੁਲਿਸ ਦਾ ਔਹਦਾ ਦਿੱਤਾ ਗਿਆ।
ਪੁਲਿਸ ਹੁਣ ਇਹਨਾਂ ਦੋਹਾਂ ਦੀ ਤਲਾਸ਼ ਵਿਚ ਘੁੰਮਣ ਲੱਗੀ। ਇੱਕ ਦਿਨ 19 ਅਕਤੂਬਰ 1933 ਨੂੰ ਜਦੋਂ ਕਿ ਬੈਕੁੰਠ ਬਾਬੂ ਆਪਣੇ ਪਿੰਡ ਦੇ ਤਲਾਅ ਵਿਚ ਨਹਾ ਰਹੇ ਸਨ, ਪੁਲਿਸ ਨੇ ਛਾਪਾ ਮਾਰ ਕੇ ਕੱਪੜਿਆਂ ਵਿਚ ਪਾਏ ਪਿਸਤੌਲ ਤੇ ਕਬਜ਼ਾ ਕਰ ਲਿਆ। ਬੈਕੰਠ ਬਾਬੂ ਫਰਾਰ ਹੋ ਗਏ। ਪੁਲਿਸ ਨੇ ਉਹਨਾਂ ਨੂੰ ਇਸ਼ਤਿਹਾਰੀ ਮੁਜਰਿਮ ਘੋਸ਼ਿਥ ਕਰ ਦਿੱਤਾ। ਸਾਰੀ ਜਾਇਦਾਦ ਜਬਤ ਕਰ ਲਈ ਗਈ। 14 ਨਵੰਬਰ ਨੂੰ ਇੱਕ ਇਸ਼ਤਿਹਾਰ ਲਗਾਇਆ ਗਿਆ ਜਿਸ ਉੱਤੇ ਲਿਖਿਆ ਸੀ, ਇਨਕਲਾਬ ਜਿੰਦਾਬਾਦ ਗ਼ਦਾਰ ਨੂੰ ਉਸਦੇ ਅੰਜਾਮ ਤੱਕ ਪਹੁੰਚਾ ਦਿੱਤਾ ਗਿਆ ਹੈ। ਹਿੰਦੁਸਤਾਨ ਰਿਪਬਨਿਕਨ ਆਰਮੀ ਦੀ ਆਗਿਆ ਨਾਲ ਇਸ ਗ਼ਦਾਰ ਨੂੰ ਇਹ ਸਜ਼ਾ ਦਿੱਤੀ ਗਈ ਹੈ । 6 ਜੁਲਾਈ ਨੂੰ ਆਪਣੇ ਇੱਕ ਸਾਥੀ ਦੀ ਗ਼ਦਾਰੀ ਨਾਲ ਜਦੋਂ ਕਿ ਆਪ ਰਾਤ ਦੇ ਹਨੇਰੇ ਵਿਚ ਗੰਡਕ ਨਦੀ ਦਾ ਪੁਲ ਪਾਰ ਕਰ ਰਹੇ ਸਨ, ਪੁਲਿਸ ਨਾਲ ਮੁਕਾਬਲਾ ਕਰਦੇ ਹੋਏ ਗ੍ਰਿਫ਼ਤਾਰ ਹੋਏ। ਖੱਬੀ ਜੇਬ ਵਿੱਚ ਪਿਸਤੋਲ ਸੀ। ਮੋਤੀ ਹਰੀ (ਬਿਹਾਰ) ਜੇਲ੍ਹ ਵਿਚ ਮੁਕੱਦਮਾ ਚਲਾਇਆ ਗਿਆ। 29 ਫਰਵਰੀ 1934 ਨੂੰ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਆਪ ਨੂੰ ਫਾਂਸੀ ਅਤੇ ਚੰਦਰਮਾ ਨੂੰ 10 ਸਾਲ ਦੀ ਸਜ਼ਾ ਹੋਈ । ਕਈਆਂ ਨੇ 12 ਸਾਲ ਵੀ ਲਿਖੀ ਹੈ। 8 ਅਪ੍ਰੈਲ ਨੂੰ ਪਟਨਾ ਹਾਈ ਕੋਰਟ ਨੇ ਅਪੀਲ ਖਾਰਿਜ ਕਰ ਦਿੱਤੀ। ਵਾਇਸਰਾਏ ਨੇ ਰਹਿਮ ਦੀ ਦਰਖਾਸਤ ਵੀ ਰੱਦ ਕਰ ਦਿੱਤੀ। 14 ਅਪ੍ਰੈਲ 1934 ਨੂੰ ਫਾਂਸੀ ਦਾ ਦਿਨ ਨਿਰਧਾਰਿਤ ਹੋਇਆ ਅਤੇ ਸੈਂਟਰਲ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤੇ ਗਏ।
ਆਪ ਦੀ ਅੰਤਿਮ ਇੱਛਾ ਸੀ ਕਿ ਸੂਬਾ ਬਿਹਾਰ ਵਿਚ ਬਚਪਨ ਦੇ ਵਿਆਹ ਦੀ ਰੀਤ ਬੰਦ ਹੋਣੀ ਚਾਹੀਦੀ ਹੈ। ਜਿਸਦਾ ਉਹ ਖੁਦ ਸ਼ਿਕਾਰ ਹੋਏ ਸਨ। ਫਾਂਸੀ ਵੇਲੇ ਜੇਲ੍ਹ ਵਿਚ ਇੰਸਪੈਕਟਰ ਜੇਲ੍ਹ, ਸੁਪਰੀਡੈਂਟ ਜੇਲ੍ਹ ਅਤੇ ਹੋਰ ਜੇਲ੍ਹ ਮੁਲਾਜਿਮ ਵੀ ਹਾਜ਼ਿਰ ਸਨ । ਫਾਂਸੀ ਦੇ ਤਖ਼ਤੇ ਤੇ ਚੜ੍ਹਦਿਆਂ ਹੀ ਆਪ ਨੂੰ ਕਾਲਾ ਟੋਪ ਪਹਿਨਾਉਣ ਲਈ ਕਿਹਾ ਗਿਆ ਤਾਂ ਆਪ ਨੇ ਇਨਕਾਰ ਕਰਦੇ ਹੋਏ ਸੁਪਰੀਡੈਂਟ ਜੇਲ੍ਹ ਨੂੰ ਟੋਪ ਨਾ ਚੜਾਉਣ ਲਈ ਕਿਹਾ। ਸੁਪਰੀਡੈਂਟ ਜੇਲ੍ਹ ਮਿਸਟਰ ਪਰੇਰਾ ਦੇ ਸ਼ਬਦਾਂ ਵਿਚ “ਜੱਲਾਦ ਫਾਂਸੀ ਦਾ ਨੀਲਾ ਰੱਸਾ ਬੈਕੰਠ ਜੀ ਦੇ ਗਲੇ ਵਿਚ ਪਾਉਣ ਦੀ ਬਜਾਏ ਉਹਨਾਂ ਦੇ ਚਿਹਰੇ ਵਲ ਟਿਕਟਿਕੀ ਲਗਾ ਵੇਖਣ ਲੱਗ ਪਿਆ। ਉਹਨਾਂ ਦੀ ਸੁੰਦਰਤਾ ਤੇ ਇੰਨਾ ਮੋਹਿਤ ਹੋ ਗਿਆ ਕਿ ਆਪਣਾ ਫਰਜ਼ ਹੀ ਭੁਲ ਗਿਆ। ਇੰਨੇ ਵਿਚ ਨੌਜਵਾਨ ਬੈਕੁੰਠ ਨੇ ਹਾਜ਼ਿਰ ਸਮੂਹ ਲੋਕਾਂ ਨੂੰ ਹੈਰਾਨੀ ਵਿਚ ਪਾਉਂਦਿਆਂ ਉੱਚੀ ਆਵਾਜ਼ ਵਿਚ ਜੱਲਾਦ ਨੂੰ ਆਪਣਾ ਫਰਜ਼ ਪੂਰਾ ਕਰਨ ਲਈ ਲਲਕਾਰਿਆ ਤਾਂ ਉਸਨੇ ਫੰਦਾ ਗਲੇ ਵਿਚ ਪਾਇਆ ਅਤੇ ਤਖਤਾ ਖਿੱਚੇ ਜਾਣ ਤੇ ਆਪ ਅਮਰ ਹੋ ਗਏ।

ਬਾਗ਼ੀ ਸ਼ਾਇਰ ਲਾਲ ਚੰਦ ‘ਫਲਕ’

ਦਿਲ ਸੇ ਨਿਕਲੇਗੀ ਨ ਮਰ ਕਰ ਭੀ ਵਤਨ ਕੀ ਉਲਫ਼ਤ।

ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਏਗੀ॥

ਲਾਲ ਚੰਦ ਫਲਕ ਦਾ ਨਾਮ ਕੌਣ ਨਹੀਂ ਜਾਣਦਾ ? ਉਹ ਪੰਜਾਬ ਦੇ ਮਸ਼ਹੂਰ ਕੌਮੀ ਸ਼ਾਇਰ ਸਨ । ਉਹਨਾਂ ਜੰਗ-ਏ- ਅਜ਼ਾਦੀ ਦੇ ਉਸ ਦੌਰ ਵਿੱਚ ਕੈਦ ਅਤੇ ਬੈਂਤਾਂ ਦੇ ਤਸੀਹੇ ਝੱਲੇ ਜਦੋਂ ਅਜ਼ਾਦੀ ਦਾ ਨਾਂ ਤੱਕ ਲੈਣਾ ਵੀ ਜੁਰਮ ਹੁੰਦਾ ਸੀ। ਉਹ ਦੇਸ਼ ਦੇ ਇੱਕ ਅਜਿਹੇ ਸ਼ਾਇਰ ਸਨ। ਜਿਨ੍ਹਾਂ ਨੂੰ ਕੌਮੀ ਨਜ਼ਮਾਂ ਕਹਿਣ ਤੇ ਉਮਰ ਕੈਦ ਦੀ ਸਜ਼ਾ ਮਿਲੀ । ਅੰਗਰੇਜ਼ ਜੱਜ ਨੇ ਆਪਣੇ ਫੈਸਲੇ ਵਿਚ ਲਿਖਿਆ ਸੀ “ਸਾਰੇ ਕਵੀਆਂ ਨੇ ਦੁਨੀਆ ਦੇ ਇਨਕਲਾਬਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਲਾਲ ਚੰਦ ਫਲਕ ਪੰਜਾਬ ਦਾ ਇੱਕ ਉੱਘਾ ਰਾਜਨੀਤਿਕ ਕਵੀ ਹੈ। ਉਹ ਮਸ਼ਹੂਰ ਕ੍ਰਾਂਤੀਕਾਰੀ ਲਾਲਾ ਹਰਦਿਆਲ ਅਤੇ ਸੂਫੀ ਅੰਬਾ ਪ੍ਰਸਾਦ ਦਾ ਪ੍ਰਸ਼ੰਸਕ ਹੈ। ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਦਾ ਮਿੱਤਰ ਉਹ ਨੌਜਵਾਨਾਂ ਨੂੰ ਬਾਗਿਆਨਾ ਗੀਤ ਅਤੇ ਆਪਣੀਆਂ ਲਿਖਤਾਂ ਰਾਹੀਂ ਸਰਕਾਰ ਦਾ ਤਖ਼ਤਾ ਪਲਟਣ ਲਈ ਪ੍ਰੇਰਣਾ ਦਿੰਦਾ ਰਿਹਾ ਹੈ।”
ਪੰਜਾਬ ਸਰਕਾਰ ਨੇ ਦੋ ਤਿੰਨ ਅਜਿਹੀਆਂ ਕਾਰਵਾਈਆਂ ਕੀਤੀਆਂ ਜਿੰਨ੍ਹਾਂ ਨਾਲ ਲੋਕਾਂ ਵਿਚ ਬੇਚੈਨੀ ਫੈਲ ਗਈ। ਇਹ 1907 ਦੀ ਗਲ ਹੈ। ਇਸ ਨਾਲ ਸਾਰੇ ਪੰਜਾਬ ਵਿਚ ਹਾਲ-ਦੁਹਾਈ ਮਚ ਗਈ ਸੀ । ਕੁਝ ਨੌਜਵਾਨਾਂ ਨੇ ਇਹਨਾਂ ਕਾਰਵਾਈਆਂ ਦੇ ਵਿਰੁੱਧ ਆਵਾਜ਼ ਉਠਾਉਣ ਲਈ ‘ਅੰਜੁਮਨ ਮੁਹਿੱਬਾਨ-ਏ-ਵਤਨ’ ਕਾਇਮ ਕੀਤੀ। ਮਸ਼ਹੂਰ ਕ੍ਰਾਂਤੀਕਾਰੀ ਸਰਦਾਰ ਅਜੀਤ ਸਿੰਘ, ਬਾਂਕੇ ਦਿਆਲ ਅਤੇ ਸੂਫ਼ੀ ਅੰਬਾ ਪ੍ਰਸਾਦ ਮੈਦਾਨ ਵਿਚ ਉਤਰੇ। ਉਹਨਾਂ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਲੋਕਾਂ ਵਿੱਚ ਉਹ ਜੋਸ਼ ਭਰ ਦਿੱਤਾ ਕਿ ਇੱਕ ਵਾਰ ਤਾਂ ਸਰਕਾਰ ਹਿੱਲ ਗਈ ਅਤੇ ਉਸਨੇ ਲਾਲਾ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ ਨੂੰ ਹਿੰਦੁਸਤਾਨ ਤੋਂ ਜਲਾ-ਵਤਨ ਕਰਕੇ ਮਾਂਡਲੇ ਜੇਲ੍ਹ ਭੇਜ ਦਿੱਤਾ ਅਤੇ ‘ਅੰਜੁਮਨ ਮੁਹਿੱਬਾਨ-ਏ-ਵਤਨ’ ਦੇ ਦੂਜੇ ਮੈਂਬਰਾਂ ਤੇ ਦੰਗਾ ਫੈਲਾਉਣ ਦਾ ਮੁਕੱਦਮਾ ਚਲਾਇਆ ਗਿਆ। ਕਿਉਂਕਿ ਲਾਲ ਚੰਦ ਫਲਕ ਵੀ ਆਪਣਾ ਕੰਮ ਧੰਦਾ ਛੱਡ ਕੇ ਸਰਦਾਰ ਅਜੀਤ ਸਿੰਘ ਦੇ ਨਾਲ ਭਾਸ਼ਣ ਦਿੰਦੇ ਅਤੇ ਕਵਿਤਾਵਾਂ ਪੜ੍ਹਦੇ ਸਨ ਇਸ ਲਈ ਉਹਨਾਂ ਨੂੰ ਲਪੇਟ ਲਿਆ ਗਿਆ। ਇਹਨਾਂ ਦੇ ਨਾਲ ਸਰਵਨ ਸਿੰਘ, ਕਰਤਾਰ ਸਿੰਘ, ਭਾਈ ਰਾਜਾ ਰਾਮ, ਘਸੀਟਾ ਰਾਮ ਅਤੇ ਗਵਰਧਨ ਦਾਸ ਤੇ ਮੁਕੱਦਮਾ ਚਲਿਆ ਅਤੇ ਇਹਨਾਂ ਸਭ ਨੂੰ ਡੇਢ-ਡੇਢ ਸਾਲ ਦੀ ਸਜ਼ਾ ਮਿਲੀ । ਫਲਕ ਸਾਹਿਬ ਨੂੰ 9 ਮਹੀਨੇ, ਗਵਰਧਨ ਨੂੰ 30 ਬੈਂਤਾਂ ਦੀ ਸਜ਼ਾ ਦਿੱਤੀ ਗਈ। ਪਰੰਤੂ ਚੀਫ਼ ਕੋਰਟ ਵਿੱਚ ਅਪੀਲ ਕਰਨ ਤੇ ਫਲਕ ਸਾਹਿਬ ਨੂੰ ਰਿਹਾਅ ਕਰ ਦਿੱਤੇ ਗਏ। ਨਵੰਬਰ 1907 ਵਿਚ ਸਰਦਾਰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਜਲਾਵਤਨੀ ਤੋਂ ਵਾਪਿਸ ਆ ਗਏ। ਅਗਲੇ ਮਹੀਨੇ ਆਪ ਸਰਦਾਰ ਅਜੀਤ ਸਿੰਘ ਦੇ ਨਾਲ ਸੂਰਤ ਕਾਂਗਰਸ ਵਿਚ ਸ਼ਾਮਿਲ ਹੋਏ। ਜਿਥੇ ਲੋਕਮਾਨਿਆ ਤਿਲਕ ਅਤੇ ਅਰਵਿੰਦ ਘੋਸ਼ ਵਰਗੇ ਕ੍ਰਾਂਤੀਕਾਰੀ ਲੀਡਰਾਂ ਦੇ ਦਰਸ਼ਨ ਹੋਏ। ਇਸਦਾ ਨਤੀਜਾ ਇਹ ਹੋਇਆ ਕਿ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਪਹਿਲਾਂ ਨਾਲੋਂ ਵੀ ਵੱਧ ਉਹਨਾਂ ਉੱਤੇ 8 ਮੁਕੱਦਮੇ ਚਲਾਏ। ਸਪੈਸ਼ਲ ਮੈਜਿਸਟ੍ਰੇਟ ਹੈਰੀਸਨ ਨੇ ਉਹਨਾਂ ਨੂੰ ਤਿੰਨ ਮੁਕੱਦਮਿਆਂ ਵਿੱਚੋਂ ਬਰੀ ਕਰ ਦਿੱਤਾ ਅਤੇ ਬਾਕੀ ਪੰਜ ਮੁਕੱਦਮਿਆਂ ਵਿੱਚ ਤਿੰਨ ਸਾਲ ਅੱਠ ਮਹੀਨੇ ਦੀ ਕੈਦ ਸਖ਼ਤ ਅਤੇ ਪੰਜ ਸੌ ਰੁਪਏ ਜੁਰਮਾਨਾ ਦੀ ਸਜ਼ਾ ਦਿੱਤੀ ਗਈ। ਉਹਨਾਂ ਇਸ ਸਜ਼ਾ ਵਿਰੁੱਧ ਚੀਫ਼ ਕੋਰਟ ਵਿਚ ਅਪੀਲ ਦਾਇਰ ਕੀਤੀ। ਉਸਦੀ ਪੈਰਵੀ ਲਈ ਉਹ ਖੁਦ ਚੀਫ਼ ਕੋਰਟ ਵਿਚ ਪੇਸ਼ ਹੋਏ। ਅਪੀਲ ਦਾ ਫੈਸਲਾ ਜੁਲਾਈ 1910 ਨੂੰ ਸੁਣਾਇਆ ਗਿਆ ਅਤੇ ਉਹ ਜਿੰਨੀ ਸਜ਼ਾ ਭੁਗਤ ਚੁੱਕੇ ਸਨ ਉਸਨੂੰ ਕਾਫ਼ੀ ਸਮਝ ਕੇ ਰਿਹਾ ਕਰ ਦਿੱਤਾ ਗਿਆ।
1914 ਵਿੱਚ ਆਪ ਹੋਮਰੂਲ ਦਾ ਮਤਾ ਪਾਸ ਕਰਨ ਵਾਲੀ ਲਖਨਊ ਕਾਂਗਰਸ ਵਿਚ ਸ਼ਾਮਿਲ ਹੋਏ। ਇਸ ਤੇ ਗੌਰਮਿੰਟ ਨੂੰ ਇਹ ਗੁਪਤ ਰੀਪੋਰਟ ਮਿਲੀ ਕਿ ਉਹ ਤਿਲਕ ਤੋਂ ਹਦਾਇਤਾਂ ਲੈ ਕੇ ਆਏ ਹਨ ਅਤੇ ਉਹਨਾਂ ਲਾਹੌਰ ਵਿਚ ਤਿਲਕ ਦੇ ਹੋਮਰੂਲ ਦੀ ਬ੍ਰਾਂਚ ਖੋਲ ਲਈ ਹੈ ਅਤੇ ਨਿਕਟ ਭਵਿੱਖ ਵਿੱਚ ਹੋਰ ਬ੍ਰਾਂਚਾਂ ਖੋਲੇਗਾ। ਇਸ ਲਹਿਰ ਨੂੰ ਫੈਲਾਉਣ ਲਈ ਤਿਲਕ ਅਤੇ ਹੋਰਨਾਂ ਲੀਡਰਾਂ ਨੂੰ ਪੰਜਾਬ ਸੱਦੇਗਾ ਅਤੇ 1907 ਵਾਂਗ ਹਿੱਲਜੁੱਲ ਸ਼ੁਰੂ ਕਰ ਦੇਵੇਗਾ। ਇਸ ਤੇ ਸਰਕਾਰ ਬੁਖਲਾ ਗਈ ਅਤੇ ਉਸਨੇ ਪੰਜਾਬ ਵਿਚ ਲੋਕ ਮਾਨਿਆ ਤਿਲਕ ਦੇ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ। ਚੇਤੇ ਰਹੇ ਕਿ ਇਹ ਮਾਈਕਲ ਉਡਵਾਇਰ ਦਾ ਜ਼ਮਾਨਾ ਸੀ ਅਤੇ ਲੋਕਾਂ ਤੇ ਇੰਨੀ ਸਖ਼ਤੀ ਹੋ ਰਹੀ ਸੀ ਜਿਸਦੀ ਮਿਸਾਲ
ਮਿਲਨੀ ਮੁਸ਼ਕਿਲ ਹੈ। ਇਸ ਪ੍ਰਕਾਰ ਫਲਕ ਸਾਹਿਬ ਨੂੰ ਕੁਚਲਣ ਦਾ ਫੈਸਲਾ ਹੋਇਆ। 2 ਅਪ੍ਰੈਲ 1917 ਨੂੰ ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਗ੍ਰਿਫ਼ਤਾਰ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। 13 ਮਈ ਤਕ ਕੇਸਤਿਆਰ ਕਰਕੇ 14 ਮਈ ਦੀ ਸਵੇਰ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਗਿਆ। ਜਿਥੇ ਉਹਨਾਂ ਨੂੰ ਫਾਂਸੀ ਦੀ ਕੱਠੜੀ ਵਿਚ ਰੱਖਿਆ ਗਿਆ। 28 ਮਈ ਨੂੰ ਹੀ ਜੇਲ੍ਹ ਵਿੱਚ ਹੀ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ। ਸਰਕਾਰੀ ਵਕੀਲ ਪਿੱਟਮੈਨ ਨੇ ਮੁਕੱਦਮੇ ਦੀ ਬਹਿਸ ਸ਼ੁਰੂ ਕਰਦੇ ਹੋਏ ਕਿਹਾ “ਇਸ ਮੁਕੱਦਮੇ ਨੂੰ ਉਹਨਾਂ ਬਾਗਿਆਨਾਂ ਸਰਗਰਮੀਆਂ ਦੀ ਗੂੰਜ ਕਿਹਾ ਜਾ ਸਕਦਾ ਹੈ। ਜੋ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਵਿੱਚ ਪ੍ਰਗਟ ਹੋਈਆਂ ਸਨ। ਇਹਨਾਂ ਦਿਨਾਂ ਵਿਚ ਮਿਸਟਰ ਹੈਰੀਸਨ ਦੀ ਅਦਾਲਤ ਵਿਚ ਬਾਗ਼ੀਆਂ ਦੇ ਇੱਕ ਗਰੁੱਪ ਉੱਤੇ ਮੁਕੱਦਮੇ ਦੀ ਸੁਣਵਾਈ ਚਲ ਰਹੀ ਸੀ। ਜਿਨ੍ਹਾਂ ਵਿੱਚੋਂ ਦੋ ਲਾਲਾ ਹਰਦਿਆਲ ਅਤੇ ਸੂਫੀ ਅੰਬਾ ਪ੍ਰਸਾਦ ਭਗੋੜੇ ਸਨ। ਉਹ ਅਜੇ ਵੀ ਭਗੋੜੇ ਹਨ। ਦੋ ਹੋਰ ਐਜ਼ੀਟਟਰਾ (ਵਿਖਾਵਾ ਕਾਰੀਆਂ) ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਨੂੰ ਜਲਾ-ਵਤਨ ਕਰ ਦਿੱਤਾ ਗਿਆ। ਲਾਲ ਚੰਦ ਫਲਕ, ਲਾਲਾ ਹਰਦਿਆਲ ਅਤੇ ਅੰਬਾ ਪ੍ਰਸਾਦ ਦਾ ਪ੍ਰਸ਼ੰਸਕ ਸੀ ਅਤੇ ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਦਾ ਮਿੱਤਰ ਜਿਸ ਦੇ ਸਬੂਤ ਵਜੋਂ ਮੈਂ ਉਸ ਵਲੋਂ ਲਿਖੀ ਗਈ ਕਿਤਾਬ ‘ਖਿਆਲਾਤ-ਏ-ਲਾਜਪਤ’ ਪੇਸ਼ ਕਰਦਾ ਹਾਂ ਜਿਸਦਾ ਮੁਖਬੰਦ ਮਸ਼ਹੂਰ ਬਾਗੀ ਹਰਦਿਆਲ ਦਾ ਲਿਖਿਆ ਹੋਇਆ ਹੈ। “ਕਵੀਆਂ ਨੇ ਦੁਨੀਆਂ ਦੇ ਇਨਕਲਾਬਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ। ਲਾਲ ਚੰਦ ਫਲਕ ਵੀ ਪੰਜਾਬ ਦਾ ਇੱਕ ਪ੍ਰਸਿੱਧ ਰਾਜਨੀਤਿਕ ਕਵੀ ਹੈ।” ਉਸਨੇ 1907 ਵਿੱਚ ਬਹੁਤ ਸਖ਼ਤ ਰਾਜਨੀਤਿਕ ਕਵਿਤਾਵਾਂ ਪੜ੍ਹੀਆਂ ਅਤੇ ਸਰਕਾਰ ਵਿਰੁੱਧ ਕਈ ਬਾਗਿਆਨਾ ਕਿਤਾਬਾਂ ਛਾਪੀਆਂ ਸਨ। ਜਿੰਨ੍ਹਾਂ ਲਈ 1909 ਵਿੱਚ ਉਸ ਉੱਤੇ ਮੁਕੱਦਮਾ ਚਲਾਇਆ ਗਿਆ ਸੀ । ਉਸ ਉਪਰੰਤ ਕੁਝ ਸਮੇਂ ਲਈ ਸਰਕਾਰ ਪ੍ਰਤੀ ਉਸਦਾ ਵਤੀਰਾ ਬਹੁਤ ਵਧੀਆ ਰਿਹਾ ਅਤੇ ਇੱਕ ਵਫ਼ਾਦਾਰ ਨਾਗਰਿਕ ਵਾਂਗ ਜੀਵਨ ਬਿਤਾਉਂਦਾ ਰਿਹਾ ਪਰੰਤੂ ਜਦੋਂ 1914 ਵਿਚ ਗ਼ਦਰ ਪਾਰਟੀ ਦੇ ਲੋਕ ਹਿੰਦੁਸਤਾਨ ਵਿਚ ਆਏ ਅਤੇ ਉਹਨਾਂ ਪੰਜਾਬ ਵਿਚ ਬਗ਼ਾਵਤ ਦੀ ਲਹਿਰ ਚਲਾਈ ਤਾਂ ਲਾਲਚੰਦ ਫਲਕ ਦੇ ਦਬੇ ਹੋਏ ਵਿਚਾਰਾਂ ਵਿੱਚ ਫਿਰ ਉਬਾਲਾ ਆ ਗਿਆ ਅਤੇ ਉਸਨੇ ਫਿਰ ਤੋਂ ਬਾਗਿਆਨਾ ਲਹਿਰ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਉਹ ਨੌਜਵਾਨਾਂ ਨੂੰ ਬਗ਼ਾਵਤ ਲਈ ਸਾਜਿਸ਼ਾਂ ਰਚਣ, ਬਾਜ਼ਿਆਨਾ ਗੀਤ ਗਾਉਣ ਅਤੇ ਹਥਿਆਰ ਆਦਿ ਜਮ੍ਹਾ ਕਰਕੇ ਇੱਕ ਵੱਡੇ ਜੱਥੇ ਨਾਲ ਬਾਦਸ਼ਾਹ ਮਹਾਨ ਵਿਰੁੱਧ ਜੰਗ ਕਰਕੇ ਹਿੰਦੁਸਤਾਨ ਵਿਚੋਂ ਉਹਨਾਂ ਦੀ ਹਕੂਮਤ ਦਾ ਖਾਤਮਾ ਕਰਨ ਦੀ ਸਿੱਖਿਆ ਦੇਣ ਲੱਗਾ ਅਤੇ ਇਸ ਮੰਤਵ ਲਈ ਕਾਫ਼ੀ ਨੌਜਵਾਨ ਆਪਣੇ ਆਲੇ-ਦੁਆਲੇ ਇਕੱਠੇ ਕਰ ਲਏ।”
ਸਰਕਾਰੀ ਵਕੀਲ ਦੇ ਇਸ ਉਦਘਾਟਨੀ ਭਾਸ਼ਣ ਤੋਂ ਬਾਅਦ ਗਵਾਹੀਆਂ ਹੋਈਆਂ। ਇਹ ਤਮਾਸ਼ਾ ਅੱਠ ਦੱਸ ਦਿਨ ਤੱਕ ਜੇਲ੍ਹ ਵਿੱਚ ਹੁੰਦਾ ਰਿਹਾ। 11 ਜੂਨ 1917 ਨੂੰ ਇਹਨਾਂ ਨੂੰ ਉਮਰ ਕੈਦ ਦਾ ਹੁਕਮ ਸੁਣਾ ਦਿੱਤਾ ਗਿਆ। ਅਦਾਲਤ ਨੇ ਆਪਣੇ ਫੈਸਲੇ ਵਿਚ ਇੰਝ ਲਿਖਿਆ “ਲਾਲਾ ਲਾਲਚੰਦ ਵਿਰੁੱਧ ਹਰ ਗੱਲ ਸਬਿਤ ਹੋ ਚੁੱਕੀ ਹੈ ਕਿ ਉਹ ਕਈ ਬਾਗਿਆਨਾ ਗੀਤਾਂ ਦਾ ਲੇਖਕ ਹੈ ਅਤੇ ਉਸਨੇ ਆਪਣੀ ਸਾਜਿਸ਼ ਦੇ ਸਮੂਹ ਮੈਂਬਰਾਂ ਤੋਂ ਇਸ ਗੱਲ ਦਾ ਕਰਾਰ ਲੈ ਲਿਆ। ਸੀ ਕਿ ਉਹ ਅਜਿਹੇ ਗੀਤ ਗਾਇਆ ਕਰਨ ਜਿਹਨਾਂ ਦਾ ਮਕਸਦ ਸਰਕਾਰ ਵਿਰੁੱਧ ਨਫ਼ਰਤ ਫੈਲਾਉਣਾ ਹੈ। ਇਸ ਲਈ ਉਹ ਦਫ਼ਾ 125 ਏ ਅਤੇ ਦਫ਼ਾ 121 ਏ ਦਾ ਦੋਸ਼ੀ ਹੈ । ਇਸ ਮੁਕੱਦਮੇ ਵਿਚ ਜੋ ਗਵਾਹੀਆਂ ਪੇਸ਼ ਕੀਤੀਆਂ ਗਈਆਂ, ਉਹਨਾਂ ਤੋਂ ਇਸ ਗੱਲ ਵਿਚ ਕੋਈ ਸ਼ਕ ਨਹੀਂ ਰਹਿ ਜਾਂਦਾ ਕਿ ਉਹ ਇਸ ਸਾਜਿਸ਼ ਦਾ ਸਭ ਤੋਂ ਸਰਗਰਮ ਮੈਂਬਰ ਹੈ ਅਤੇ ਇਹ ਪਹਿਲਾ ਵਿਅਕਤੀ ਹੈ ਜਿਸਨੇ ਦੂਜਿਆਂ ਦੇ ਦਿਲਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਇੰਝ ਲਗਦਾ ਹੈ ਕਿ ਸਾਜਿਸ਼ ਦੇ ਮਨੋਰਥਾਂ ਅਤੇ ਮੰਤਵਾਂ ਸੰਬੰਧੀ ਸਾਰੇ ਸੁਝਾਅ ਇਹੋ ਸੋਚਿਆ ਕਰਦਾ ਸੀ। ਇਸ ਤੋਂ ਪਹਿਲਾਂ ਵੀ ਇਹ ਦਫ਼ਾ 124 ਏ ਅਧੀਨ ਸਜ਼ਾ ਕੱਟ ਚੁੱਕਿਆ ਹੈ। ਬਾਵਜੂਦ ਇਸਦੇ ਕਿ ਇਸ ਨਾਲ ਉਦੋਂ ਨਰਮੀ ਵਰਤੀ ਗਈ ਸੀ ਇਸ ਨੇ ਆਪਣੀਆਂ ਬਾਗਿਆਨਾ ਸਰਗਰਮੀਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਖੌਫ਼ਨਾਕ ਢੰਗ ਨਾਲ ਜਾਰੀ ਰੱਖਿਆ। ਮੇਰੇ ਸਾਹਮਣੇ ਇਸ ਗੱਲ ਦੇ ਸਬੂਤ ਮੌਜੂਦ ਹਨ ਕਿ ਇਸ ਗਿਰੋਹ ਨੇ ਵਿਵਹਰਿਕ ਰੂਪ ਵਿਚ ਵਾਇਸਰਾਏ ਹਿੰਦ ਅਤੇ ਇੱਕ ਮਸ਼ਹੂਰ ਪੁਲਿਸ ਕਪਤਾਨ ਨੂੰ ਕਤਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਸੀ। ਵਿਸ਼ਵ ਯੁੱਧ ਦੌਰਾਨ ਸਰਕਾਰ ਵਿਰੁੱਧ ਅਜਿਹੀ ਸਾਜ਼ਿਸ਼ ਕਰਨਾ ਸ਼ਾਂਤੀ ਯੁੱਗ ਵਿਚ ਇਸ ਪ੍ਰਕਾਰ ਦੀ ਸਾਜ਼ਿਸ਼ ਕਰਨ ਦੀ ਤੁਲਨਾ ਵਿੱਚ ਵਧੇਰੇ ਖਤਰਨਾਕ ਜੁਰਮ ਹੈ। ਉਹ ਬੜੀ ਤੇਜ਼ ਗਤੀ ਨਾਲ ਇੱਕ ਸਖ਼ਤ ਬਗ਼ਾਵਤ ਦਾ ਕੇਂਦਰ ਬਣਦਾ ਗਿਆ ਅਤੇ ਜੇ ਉਸਦੀ ਇੱਛਾ ਅਨੁਸਾਰ ਕੰਮ ਕਰਨ ਵਾਲੇ ਆਦਮੀ ਮਿਲ ਜਾਂਦੇ ਤਾਂ ਉਸਦੀ ਪਾਰਟੀ ਬੜੀ ਅਸਾਨੀ ਨਾਲ ਕੋਈ ਖਤਰਨਾਕ ਬਗ਼ਾਵਤ ਕਰ ਸਕਦੀ ਸੀ। ਉਪਰੋਕਤ ਹਾਲਾਤ ਨੂੰ ਧਿਆਨ ਵਿਚ ਰਖਦਿਆਂ ਅਸੀਂ ਇਸ ਉੱਤੇ ਕਿਸੇ ਪ੍ਰਕਾਰ ਦਾ ਰਹਿਮ ਕਰਨਾ ਫਜ਼ੂਲ ਸਮਝਦੇ ਹਾਂ ਅਤੇ ਇਸ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿੰਦੇ ਹਾਂ।”
ਫਲਕ ਸਾਹਿਬ ਇਸ ਫੈਸਲੇ ਸੰਬੰਧੀ ਲਿਖਦੇ ਹਨ। “ਅਦਾਲਤ ਦਾ ਵਤੀਰਾ ਮੇਰੇ ਵਿਰੁੱਧ ਪਹਿਲਾਂ ਹੀ ਦੁਸ਼ਮਣੀ ਭਰਿਆ ਸੀ। ਇਸ ਲਈ ਅਦਾਲਤ ਦੇ ਫੈਸਲੇ ਤੋਂ ਤਾਂ ਮੈਨੂੰ ਮਾਯੂਸੀ ਹੋਈ ਪਰ ਆਪਣੀ ਬੇਗੁਨਾਹੀ ਅਤੇ ਈਸ਼ਵਰ ਦੀ ਕ੍ਰਿਪਾ ਤੋਂ ਪੂਰੀ-ਪੂਰੀ ਉਮੀਦ ਸੀ। ਪਰ ਅਫਸੋਸ ਦੋਵੇਂ ਉਮੀਦਾਂ ਮਿੱਟੀ ਵਿੱਚ ਮਿਲ ਗਈਆਂ। ਫੈਸਲੇ ਦੇ ਦਿਨ ਸਭ ਅਦਾਲਤ ਵਿੱਚ ਰੋ ਪਏ ਪਰੰਤੂ ਮੈਂ ਖੁਸ਼ ਹੋ ਕੇ ਕਿਹਾ ਸੀ ਮੇਰੇ ਨਾਲ ਇਨਸਾਫ ਕੀਤਾ ਜਾਵੇ। ਫੈਸਲਾ ਸੁਣ ਕੇ ਮੈਂ ਕੋਈ ਅਫ਼ਸੋਸ ਨਾ ਕੀਤਾ ਬਲਕਿ ਟ੍ਰਿਬਿਉਨਲ ਦੇ ਪਰੇਜ਼ੀਡੈਂਟ ਦਾ ਧੰਨਵਾਦ ਕੀਤਾ ਅਤੇ ਬੜੀ ਖੁਸ਼ੀ ਨਾਲ ਕੈਦੀਆਂ ਦਾ ਲਿਬਾਸ ਪਹਿਣ ਲਿਆ। ਸਜ਼ਾ ਬੜੀ ਜ਼ਾਲਮਾਨਾ ਤੇ ਸਖ਼ਤ ਸੀ। ਜੀਉਂਦੇ ਜੀਅ ਕਬਰ ਵਿੱਚ ਜਾ ਪੈਣ ਵਾਲਾ ਮਾਮਲਾ ਸੀ। ਪਰੰਤੂ ਪਰਮਾਤਮਾ ਨੇ ਪਤਾ ਨਹੀਂ ਕਦੋਂ ਤੇ ਕਿਸ ਪ੍ਰਕਾਰ ਸਬਰ ਤੇ ਸ਼ੁਕਰ ਦੀ ਨਿਅਮਤ ਛਾਤੀ ਵਿੱਚ ਭਰ ਦਿੱਤੀ। ਮੈਂ. ਈਸ਼ਵਰ ਦੀ ਖੂਬ ਪ੍ਰਾਰਥਨਾ ਕੀਤੀ ਅਤੇ ਉਸਦਾ ਗੁਣਗਾਨ ਕੀਤਾ। ਪੰਜਾਬੀ ਦਾ ਇੱਕ ਸ਼ੇਅਰ ਹੈ:

“ਰਾਜ਼ੀ ਹੈ ਹਮ ਉਸੀ ਮੇ ਜਿਸ ਮੇ ਤੇਰੀ ਰਜ਼ਾ ਹੈ।
ਰੰਜ ਅੱਛਾ ਹੈ ਗਮ ਅੱਛਾ ਹੈ, ਮਲਾਲ ਅੱਛਾ ਹੈ।
ਰਖੇ ਜਿਸ ਹਾਲ ਮੇਂ ਈਸ਼ਵਰ ਵਹੀ ਹਾਲ ਅੱਛਾ ਹੈ।

ਲਾਲ ਚੰਦ ਫਲਕ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਆਪ ਪਰ ਲਾਹੌਰ ਸਾਜਿਸ਼ ਦਾ ਮੁਕੱਦਮਾ ਚਲਾਇਆ ਗਿਆ। ਆਪ ਕੇ ਦੂਸਰੇ ਸਾਥੀ ਬੁਆ ਸਿੰਘ ਸਵਤੰਤਰ ਮੰਚੀ ਲਾਹੌਰ ਅਤੇ ਪਿਆਰੇ ਲਾਲ ਕੂਚਾ ਲੈਲਾ ਮਜਨੂੰ ਲਾਹੌਰ ਦੋਹਾਂ ਨੂੰ 10-10 ਸਾਲ ਕਾਲੇ ਪਾਣੀ ਦੀ ਸਜ਼ਾ ਮਿਲੀ । ਗੁਲਾਮ ਹੁਸੈਨ ਲਾਹੌਰੀ ਮੰਡੀ ਲਾਹੌਰ ਨੂੰ 1 ਸਾਲ ਕੈਦ 500 ਰੁਪਏ ਜੁਰਮਾਨਾ, ਗੋਪਾਲ ਸਿੰਘ ਅਨਾਰਕਲੀ ਲਾਹੌਰ ਨੂੰ 2 ਸਾਲ ਕੈਦ 500 ਰੁਪਏ ਜੁਰਮਾਨਾ ਦੀ ਸਜ਼ਾ ਮਿਲੀ।
ਦੂਸਰੇ ਦਿਨ ਰੋਜ਼ਾਨਾ ਦੱਸ ਸੇਰ ਮੁੰਜ ਕੁਟਾਈ ਦੀ ਮੁਸ਼ਕੱਤ ਮਿਲੀ । ਮੈਂ ਕਲਮ ਚਲਾਉਣ ਵਾਲਾ ਆਦਮੀ ਭਲਾ ਮੁੰਜ ਕਿਵੇਂ ਕੁੱਟਦਾ। ਮੈਂ ਕਿਹਾ ਮੁੰਜ ਨਹੀਂ ਕੁਟਾਂਗਾ। ਇਸ ਤੇ ਪੇਸ਼ੀ ਹੋਈ। ਤੁਰੰਤ ਇੱਕ ਮਹੀਨੇ ਲਈ ਚੱਕੀ ਪੀਹਣ ਦੀ ਸਜ਼ਾ ਮਿਲੀ। ਹਾਲਾਂਕਿ 1 ਮਹੀਨਾ ਚੱਕੀ ਪੀਸਣ ਦੀ ਸਜ਼ਾ ਵੱਡੇ-ਵੱਡੇ ਬਦਮਾਸ਼ਾਂ ਨੂੰ ਦਿੱਤੀ ਜਾਂਦੀ ਸੀ ਪਰੰਤੂ ਮੇਰੇ ਨਾਲ ਇਹਨਾਂ ਲੋਕਾਂ ਨੂੰ ਵਿਸ਼ੇਸ਼ ਪ੍ਰੇਮ ਸੀ। ਮੈਂ ਤਾਂ ਪਹਿਲਾਂ ਹੀ ਅੰਗਰੇਜ਼ ਸੁਪਰੀਡੈਂਟ ਨੂੰ ਕਹਿਣ ਲੱਗਾ ਸੀ ਕਿ ਜੇ ਸਦਰ ਐਡਵਰਡ ਬਰੇ ਨੂੰ ਜਰਮਨ ਜੇਲ੍ਹ ਖਾਨੇ ਵਿੱਚ ਕੋਈ ਅਜਿਹਾ ਕੰਮ ਦਿੱਤਾ ਜਾਂਦਾ ਤਾਂ ਬਰਤਾਨਵੀ ਅਖ਼ਬਾਰ ਜ਼ਮੀਨ ਆਸਮਾਨ ਸਿਰ ਤੇ ਚੁੱਕ ਲੈਂਦੇ ਪਰੰਤੂ ਹੁਣ ਤੁਸੀਂ ਖੁਦ ਮੇਰੇ ਨਾਲ ਅਜਿਹਾ ਜ਼ੁਲਮ ਕਰ ਰਹੇ ਹੋ ਜੋ ਅੰਗਰੇਜ਼ਾਂ ਲਈ ਸ਼ਰਮ ਦੀ ਗੱਲ ਹੈ। ਜਦੋਂ ਪੇਸ਼ੀ ਤੋਂ ਵਾਪਿਸ ਆਇਆ ਤਾਂ ਫਾਂਸੀ ਵਾਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਮੇਰੇ ਲਈ ਉਥੇ ਹੀ ਚੱਕੀ ਪੀਸਣ ਦਾ ਪ੍ਰਬੰਧ ਕਰ ਦਿੱਤਾ ਗਿਆ। ਲੋਕ ਚੱਕੀ ਪੀਸਣ ਦੇ ਨਾਂ ਤੋਂ ਡਰਦੇ ਸਨ ਪਰ ਮੈਂ ਬੜੇ ਸ਼ੋਕ ਨਾਲ ਚੱਕੀ ਪੀਸੀ। ਚੱਕੀ ਪੀਸਦੇ-ਪੀਸਦੇ ਆਪਣੀ ਮੁਸੀਬਤ ਤੇ ਸਜ਼ਾ ਦੇ ਸੰਬੰਧ ਵਿੱਚ ਇਹ ਸ਼ੇਅਰ ਲਿਖਿਆ।
“ਮੈਂ ਉਹ ਮੁਲਜ਼ਿਮ ਤਾਂ ਜਿਸਨੂੰ ਕਾਨੂੰਨ ਦੀ ਸੰਗੀਨ ਚੱਕੀ ਨੇ ਸਮਝ ਕੇ ਖੁਸ਼ਕ ਦਾਨਾ ਬੇਤਕੱਲੁਫ ਪੀਸ ਡਾਲਾ ਹੈ” ਮੈਂ ਦੁਨੀਆ ਵਿਚ ਈਸ਼ਵਰ ਦੇ ਬੰਦਿਆ ਦੀ ਤਾਂ ਬਹੁਤ ਸੇਵਾ ਕੀਤੀ। ਪਰੰਤੂ ਈਸ਼ਵਰ ਨੂੰ ਬਹੁਤ ਘੱਟ ਯਾਦ ਕੀਤਾ ਸੀ। ਮੈਂ ਈਸ਼ਵਰ ਦਾ ਧੰਨਵਾਦੀ ਸੀ ਕਿ ਉਸਨੇ ਮੈਨੂੰ ਆਪਣਾ ਨਾਮ ਜਪਣ ਲਈ ਸਮਾਂ ਤੇ ਮੌਕਾ ਦਿੱਤਾ ਹੈ ਪਰ ਇੱਕ ਫਰਕ ਦੇ ਨਾਲ। ਉਹ ਫਰਕ ਇਹ ਸੀ ਕਿ ਆਮ ਲੋਕ ਮੰਦਿਰ ਮਸਜਿਦ ਵਿਚ ਦੁਆ ਪੜ੍ਹਦੇ ਹਨ, ਮੈਂ ਇਥੇ ਪਿੰਜਰੇ ਵਿੱਚ ਹੀ ਉਸਦਾ ਨਾਮ ਜਪ ਲੈਂਦਾ ਹਾਂ।
ਇਸ ਤੇ ਮੈਂ ਇਹ ਸ਼ੇਅਰ ਲਿਖਿਆ:

“ਮੰਦਰੋਂ ਮਸਜਿਦੋਂ ਮੇਂ ਲੋਕ ਦੁਆ ਕਰਤੇ ਹੈਂ
ਆਹਨੀ ਪਿੰਜਰੇ ਮੇਂ ਹਮ ਭੀ ਯਾਦ-ਏ-ਖੁਦਾ ਕਰਤੇ ਹੈਂ”

29 ਅਗਸਤ 1917 ਨੂੰ ਜੇਲ੍ਹ ਅਧਿਕਾਰੀਆਂ ਨੇ ਮੈਨੂੰ ਦਸਿਆ ਕਿ ਗਵਰਨਰ ਪੰਜਾਬ ਨੇ ਉਹਨਾਂ ਦੀ ਉਮਰ ਭਰ ਕਾਲੇ ਪਾਣੀ ਦੀ ਸਜ਼ਾ ਨੂੰ ਘਟਾ ਕੇ 14 ਸਾਲ ਕਾਲੇ ਪਾਣੀ ਵਿੱਚ ਬਦਲ ਦਿੱਤਾ ਹੈ। ਫਲਕ ਦਾ ਕਹਿਣਾ ਹੈ ਉਹਨਾਂ ਨੂੰ ਇਸ ਕਟੌਤੀ ਤੇ ਰਤਾ ਭਰ ਵੀ ਖੁਸ਼ੀ ਨਾ ਹੋਈ। ਕਿਉਂਕਿ 20 ਸਾਲ ਕਾਲੇਪਾਣੀ ਤੇ 14 ਸਾਲ ਕਾਲੇਪਾਣੀ ਵਿਚ ਕੋਈ ਫਰਕ ਨਹੀਂ। ਦੋਵੇਂ ਜੀਉਂਦੇ ਜੀਅ ਉਮਰ ਭਰ ਕਬਰ ਵਿਚ ਪਏ ਰਹਿਣ ਵਾਲੀ ਗੱਲ ਸੀ। ਜਦੋਂ ਸੁਪਰੀਡੈਂਟ ਜੇਲ੍ਹ ਨੇ ਉਹਨਾਂ ਨੂੰ ਦੱਸਿਆ ਕਿ ਲਾਰਡ ਸਾਹਿਬ ਨੇ ਤੁਹਾਡੇ ਉੱਤੇ ਮਹਿਰਬਾਨੀ ਕਰਕੇ ਤੁਹਾਡੀ ਸਜ਼ਾ 6 ਸਾਲ ਘੱਟ ਕਰ ਦਿੱਤੀ ਹੈ ਤਾਂ ਫਲਕ ਸਾਹਿਬ ਨੇ ਜਵਾਬ ਦਿੱਤਾ।”ਹਾਂ ਸਾਹਿਬ, ਬੜੀ ਮੇਹਰਬਾਨੀ ਕੀਤੀ ਹੈ ਕੁਝ ਬੇਗੁਨਾਹ ਦੇ 20 ਸਾਲ ਖੋਹ ਕੇ 6 ਸਾਲ ਵਾਪਿਸ ਕਰ ਦਿੱਤੇ ਹਨ।ਸਚਮੁੱਚ ਹੀ ਇਕ ਬੜੀ ਮੇਹਰਬਾਨੀ ਕੀਤੀ ਹੈ। ਜੇ ਕੈਸਰ ਜਰਮਨੀ ਜ਼ਬਰਦਸਤੀ ਬੈਲਜੀਅਮ ਦਾ 3/4 ਹਿੱਸਾ ਆਪਣੀ ਸਲਤਨਤ ਵਿੱਚ ਸ਼ਾਮਿਲ ਕਰ ਲਵੇ ਅਤੇ ਬਾਕੀ 1/4 ਹਿੱਸਾ ਸ਼ਾਹ ਬੈਲਜੀਅਮ ਨੂੰ ਵਾਪਿਸ ਕਰ ਦੇਵੇ ਤਾਂ ਤੁਸੀਂ ਉਸਨੂੰ ਵੀ A ਕੈਸਰ ਦੀ ਮੇਹਰਬਾਨੀ ਸਮਝੋਗੇ। ਜਾਉ ਜਾ ਕੇ ਆਪਣੇ ਲਾਰਡ ਸਾਹਿਬ ਨੂੰ ਲਿਖ ਦਿਉ ਕਿ ਉਹ ਇਸ ਮੇਹਰਬਾਨੀ ਨੂੰ ਵਾਪਿਸ ਲੈਣ। ਇਹ ਕੋਈ ਮੇਹਰਬਾਨੀ ਨਹੀਂ। ਜੇਲ੍ਹ ਦਾ ਅੰਗਰੇਜ਼ ਸੁਪਰੀਡੈਂਟ ਇਹ ਸ਼ਬਦ ਸੁਣ ਕੇ ਅੱਗ ਬਬੂਲਾ ਹੋ ਗਿਆ ਅਤੇ ਨੱਕ ਚੜ੍ਹਾਉਂਦਾ ਹੋਇਆ ਚਲਿਆ ਗਿਆ।
14 ਸਿਤੰਬਰ 1917 ਨੂੰ ਇਹਨਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਤੋਂ ਮਿੰਟਗੁਮਰੀ ਜੇਲ੍ਹ ਵਿਚ ਬਦਲ ਦਿੱਤਾ ਗਿਆ। ਇਹਨਾਂ ਦੇ ਪੈਰਾਂ ਵਿਚ ਬੇੜੀਆਂ ਸਨ ਅਤੇ ਚੱਕੀ ਪੀਂਹਦੇ-ਪੀਂਹਦੇ ਹੱਥਾਂ ਵਿੱਚ ਛਾਲੇ ਪੈ ਚੁੱਕੇ ਸਨ । ਇਸ ਲਈ ਉਹਨਾਂ ਨੇ ਸੁਪਰੀਡੈਂਟ ਜੇਲ੍ਹ ਨੂੰ ਕਿਹਾ “ਮੈਂ ਇੱਕ ਪੜ੍ਹਿਆ ਲਿਖਿਆ ਵਿਦਵਾਨ ਕੈਦੀ ਹਾਂ। ਸਾਹਿਬ-ਏ-ਕਲਮ ਤੇ ਪੰਜ ਭਾਸ਼ਾਵਾਂ ਜਾਣਦਾ ਹਾਂ। ਕਲਮ ਤੋਂ ਸਿਵਾ ਦੁਨੀਆ ਵਿੱਚ ਕੋਈ ਕੰਮ ਨਹੀਂ ਕੀਤਾ ਕਿ ਮੈਂ ਕਾਲੇ ਪਾਣੀ ਭੇਜੇ ਜਾਣ ਵਾਲਾ ਕੈਦੀ ਹਾਂ। ਮੇਰੇ ਪੈਰਾਂ ਵਿੱਚ ਬੇੜੀਆਂ ਪਾਉਣਾ, ਮੈਥੋਂ ਚੱਕੀ ਪੀਹਣ ਦੀ ਮੁਸ਼ਕੱਤ ਲੈਣਾ ਅਤੇ ਹਰ ਘੜੀ ਕਾਲ ਕੋਠੜੀ ਵਿੱਚ ਬੰਦ ਰੱਖਣਾ ਨਾ ਸਿਰਫ਼ ਜੇਲ੍ਹ ਦੇ ਨਿੱਯਮਾਂ ਦੀ ਉਲੰਘਣਾ ਕਰਨਾ ਹੈ ਸਗੋਂ ਕਿਸੇ ਸਭਿਅਕ ਸਰਕਾਰ ਜਾਂ ਉਸਦੇ ਅਧੀਨ ਅਫ਼ਸਰ ਨੂੰ ਵੀ ਸ਼ੋਭਾ ਨਹੀਂ ਦਿੰਦਾ” ਸੁਪਰੀਡੈਂਟ ਜੇਲ੍ਹ ਨੇ ਮੱਥੇ ਤੇ ਤੀਉੜੀਆਂ ਪਾ ਕੇ ਕਿਹਾ ” ਤੂੰ ਲੱਖ ਪੜ੍ਹਿਆ ਲਿਖਿਆ ਹੋਵੇਂ, ਪੰਜ ਨਹੀਂ 55 ਭਾਸ਼ਾਵਾਂ ਜਾਣਦਾ ਹੋਏ ਤੇਰੇ ਪੈਰ ਲੱਕ ਜਖ਼ਮੀ ਹੁੰਦੇ ਹੋਣ ਪਰ ਅਸੀਂ ਤੇਰੀਆਂ ਬੇੜੀਆਂ ਨਹੀਂ ਉਤਾਰ ਸਕਦੇ। ਤੈਨੂੰ ਕੋਠੜੀ ਤੋਂ ਬਾਹਰ ਨਹੀਂ ਕੱਢ ਸਕਦੇ। ਸਾਡੇ ਕੋਲ ਤੇਰੇ ਲਈ ਚੱਕੀ ਦੀ ਮੁਸ਼ਕਤ ਤੋਂ ਸਿਵਾ ਹੋਰ ਕੋਈ ਕੰਮ ਨਹੀਂ।”ਇਹ ਕਹਿ ਕੇ ਸੁਪਰਡੈਂਟ ਜੇਲ੍ਹ ਚਲਾ ਗਿਆ। ਇਸ ਤੇ ਫਲਕ ਸਾਹਿਬ ਨੇ ਸਰਕਾਰ ਨਾਲ ਟੱਕਰ ਲੈਣ ਦੀ ਠਾਣੀ ਅਤੇ ਭੁੱਖ ਹੜਤਾਲ ਕਰਕੇ ਉਸਨੂੰ ਘੁਟਨੇ ਟੇਕਣ ਲਈ ਮਜਬੂਰ ਕਰ ਦਿੱਤਾ। ਅਗੋਂ ਫਲਕ ਸਾਹਿਬ ਆਪਣੀ ਕਹਾਣੀ ਇੰਝ ਸ਼ੁਰੂ ਕਰਦੇ ਹਨ। “26 ਜਨਵਰੀ 1918 ਦਾ ਦਿਨ ਸੀ ਮੇਰੇ ਪੈਰਾਂ ਵਿਚ ਬੇੜੀਆਂ ਹੱਥਾਂ ਵਿੱਚ ਹਥਕੜੀਆਂ ਅਤੇ ਗੋਡੇ ਉੱਤੇ ਕੰਬਲ ਸੀ। ਮਿੰਟਗੁਮਰੀ ਸੈਂਟਰਲ ਜੇਲ੍ਹ ਦੇ ਬਾਹਰ ਦਰਜਨਾਂ ਸਿਪਾਹੀ ਬੰਦੂਕਾਂ, ਤਲਵਾਰਾਂ ਤੇ ਸੰਗੀਨਾ ਨਾਲ ਲੈਸ ਖੜੇ ਸਨ। ਜੇਲ੍ਹ ਦਾ ਫਾਟਕ ਖੁਲਿਆ। ਅਟੈਂਸ਼ਨ ਦਾ ਸ਼ਬਦ ਕਿਹਾ ਗਿਆ। ਮੈਂ ਬਾਹਰ ਨਿਕਲਿਆ ਸਿਪਾਹੀਆਂ ਨੇ ਬੰਦੂਕਾਂ ਤੇ ਸੰਗੀਨਾ ਸੰਭਾਲ ਕੇ ਮੈਨੂੰ ਚਾਰੇ ਪਾਸੇ ਘੇਰ ਲਿਆ, ਚਲਣ ਦਾ ਹੁਕਮ ਹੁੰਦਿਆ ਅਸੀਂ ਸਭ ਹੌਲੀ-ਹੌਲੀ ਕਦਮ ਚੁੱਕਣ ਲੱਗੇ । ਬੰਦੂਕਾਂ ਸੰਗੀਨਾ ਨਾਲ ਲੰਬੇ ਸਿਪਾਹੀਆਂ ਦੇ ਘੇਰੇ ਵਿਚ ਚਲਦੇ ਹੋਏ ਮੈਨੂੰ ਇੰਝ ਮਹਿਸੂਸ ਹੋਇਆ ਕਿ ਨੈਪੋਲੀਅਨ ਆਪਣੇ ਮਹਿਲ ਤੋਂ ਨਿਕਲ ਕੇ ਆਪਣੇ ਵਿਸ਼ੇਸ਼ ਸੁਰੱਖਿਆ ਦਸਤੇ ਦੇ ਨਾਲ ਮੈਦਾਨੇ ਜੰਗ ਵਲ ਜਾ ਰਿਹਾ ਹੈ। ਨਾਲ ਹੀ ਮੇਰੇ ਦਿਲ ਵਿਚ ਇਹ ਵਿਚਾਰ ਆਇਆ ਕਿ ਨੈਪੋਲੀਅਨ ਵਾਂਗ ਸ਼ਾਇਦ ਮੈਂ ਵੀ ਕੋਈ ਮਹਾਨ ਹਸਤੀ ਹਾਂ ਜਿਸ ਨੂੰ ਸਟੇਸ਼ਨ ਤੱਕ ਪਹੁੰਚਾਉਣ ਲਈ ਇੰਨਾ ਪ੍ਰਬੰਧ ਕੀਤਾ ਗਿਆ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਮੈਂ ਸਿਪਾਹੀਆਂ ਅਤੇ ਉਹਨਾਂ ਦੇ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਖੁਸ਼ੀ ਦੀ ਲਹਿਜੇ ਵਿਚ ਕਿਹਾ “ਮੇਰੀ ਸੁਰੱਖਿਆ ਗਾਰਡ ਦੇ ਸਿਪਾਹੀਓ! ਸ਼ਾਬਾਸ਼ ਅੱਜ ਤੁਸੀਂ ਨੈਪੋਲੀਅਨ ਦੀ ਵਿਸ਼ੇਸ਼ ਗਾਰਦ ਦੇ ਉੱਘੇ ਸਿਪਾਹੀਆਂ ਵਾਂਗ ਫੁਰਤੀ ਨਾਲ ਕੰਮ ਲਿਆ ਹੈ ਤੇ ਤੁਹਾਡੇ ਘੇਰੇ ਵਿਚ ਇਸ ਸ਼ਾਨ-ਉ-ਸ਼ੌਕਤ ਨਾਲ ਚਲਦੇ ਹੋਏ ਅੱਜ ਫਲਕ ਨੇ ਵੀ ਆਪਣੇ-ਆਪ ਨੂੰ ਨੈਪੋਲੀਅਨ ਮਹਿਸੂਸ ਕੀਤਾ ਹੈ ਅਤੇ ਉਹ ਨੈਪੋਲੀਅਨ ਵਾਂਗ ਹੀ ਤੁਹਾਡੀ ਫੁਰਤੀ ਦੀ ਦਾਦ ਦਿੰਦਾ ਹੈ। ਪਰੰਤੂ ਇਸ ਗੱਲ ਦਾ ਅਫ਼ਸੋਸ ਹੈ ਕਿ ਤੁਸੀਂ ਆਪਣੇ ਦੇਸ਼ ਵਾਸੀਆਂ ਦੇ ਹੁਕਮਾਂ ਦੀ ਪਾਲਨਾ ਵਿਚ ਨਹੀਂ ਸਗੋਂ ਇੱਕ ਅਜਨਬੀ ਹਕੂਮਤ ਦੇ ਅਧੀਨ ਆਪਣੇ ਇੱਕ ਹਮਦਰਦ ਅਤੇ ਜਾਨ ਨਿਸਾਰ ਹਮ-ਵਤਨ ਨੂੰ ਜਲਾ-ਵਤਨ ਕਰਨ ਲਈ ਲੈ ਜਾ ਰਹੇ ਹੈ।” ਮੇਰੇ ਇਹਨਾਂ ਸ਼ਬਦਾਂ ਨਾਲ ਸਿਪਾਹੀਆਂ ਦੇ ਦਿਲ ਭਰ ਆਏ। ਉਹਨਾਂ ਪਹਿਲਾਂ ਆਪਣੀ ਦਿਲੀ ਹਮਦਰਦੀ ਅਤੇ ਬੇਵਸੀ ਦਾ ਪ੍ਰਗਟਾਵਾ ਕੀਤਾ ਫਿਰ ਕੁਝ ਸ਼ੇਅਰ ਸੁਣਾਉਣ ਦੀ ਫਰਮਾਇਸ਼ ਕੀਤੀ। ਮੈਂ ਬੜੇ ਪ੍ਰੇਮ ਨਾਲ ਉਹਨਾਂ ਨੂੰ ਇਹ ਕਵਿਤਾ ਗਾ ਕੇ ਸੁਣਾਈ:

ਕੌਮ ਦੀ ਖ਼ਾਤਿਰ ਅਗਰ ਦੁਨੀਆ ਮੇਂ ਯੇ ਤੋਕੀਰ ਹੋ।
ਹਾਥ ਮੇਂ ਹੋ ਹਥਕੜੀ ਪਾਂਵ ਮੇਂ ਜੰਜੀਰ ਹੋ॥
ਆਂਖੋਂ ਖਾਤਿਰ ਤੀਰ ਤੇ ਫਿਰਤੀ ਗਲੇ ਸ਼ਮਸ਼ੀਰ ਹੈ।
ਕੈਦ ਹੋ ਫਾਂਸੀ ਮਿਲੇ ਯਾ ਮੌਤ ਦਾਮਨਗੀਰ ਹੋ।
ਮੇਰੀ ਖਤਿਰ ਖਾਸਕਰ ਦੋਜ਼ਖ਼ ਨਇਆ ਤਾਮੀਰ ਹੋ।
ਇਸ ਸੇ ਬੜ੍ਹ ਕਰ ਭੀ ਜਹਾਂ ਮੈਂ ਗਰ ਕੋਈ ਤਗ਼ਰੀਰ ਹੋ।
ਮੰਜੂਰ ਹੈ, ਮੰਜੂਰ ਹੋ, ਮੰਜੂਰ ਹੈ, ਮੰਜੂਰ ਹੋ।

ਆਖਿਰਕਾਰ ਅਸੀਂ ਸਟੇਸ਼ਨ ਪਹੁੰਚ ਗਏ। ਲੰਮੀ ਉਡੀਕ ਤੋਂ ਬਾਅਦ ਗੱਡੀ ਆਈ ਅਸੀਂ ਸਵਾਰ ਹੋ ਗਏ। ਪਿਆਤੇ ਦੀ ਆਹਨੀ ਸਿਲਾਖਾਂ ਵਾਲੀ ਗੱਡੀ ਵਿਚ ਬੈਠੇ ਲਾਹੌਰ ਸੈਂਟਰਲ ਜੇਲ੍ਹ ਦੀ ਕੋਠੜੀ ਵਿਚ ਕੱਟੀ। ਦੂਸਰੇ ਦਿਨ ਦੁਪਿਹਰ ਨੂੰ ਫਿਰ ਜੇਲ੍ਹ ਦਾ ਫਾਟਕ ਖੁਲਿਆ। ਸਾਨੂੰ ਲਾਹਨਤਿਕ ਕੈਦੀਆਂ ਨੂੰ ਹਥਕੜੀਆਂ ਲਗਾ ਕੇ ਤੇ ਬੇੜੀਆਂ ਪਾ ਕੇ ਟ੍ਰੇਨ ਵਿਚ ਬਿਠਾ ਦਿੱਤਾ ਗਿਆ। ਗੱਡੀ ਚਲ ਗਈ। ਬੰਦੇ ਮਾਤਰਮ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉਠੇ। ਪਿਆਰਾ ਲਾਹੌਰ, ਸੰਗੀ ਸਾਥੀਆਂ ਅਤੇ ਯਾਰ। ਬੋਲੀਆਂ ਨਾਲ ਭਰਿਆ ਲਾਹੌਰ ਮੇਰੇ ਬਚਪਨ ਦਾ ਸਾਥੀ ਲਾਹੌਰ ਮੇਰੀਆਂ ਅੱਖਾਂ ਤੋਂ ਦੂਰ ਹੋ ਰਿਹਾ ਸੀ । ਮੈਂ ਬੜੀ ਬੇਤਾਰੀ ਨਾਲ ਦਿਲ ਥਾਮ ਕੇ ਉਸ ਨੂੰ ਹੈਰਤ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਇਸ ਪ੍ਰਕਾਰ ਸ਼ਾਇਦ ਸੈਂਟ ਹਲੀਨਾ ਜਾਂਦੇ ਹੋਏ ਨੈਪੋਲੀਅਨ ਨੇ ਫਰਾਂਸ ਨੂੰ ਵੀ ਨਹੀਂ ਵੇਖਿਆ ਹੋਵੇਗਾ। ਆਹ! ਮੇਰੇ ਵੇਖਦੇ-ਵੇਖਦੇ ਲਾਹੌਰ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਗਿਆ। ਲਾਹੌਰ ਤੋਂ ਚਲਦੇ ਸਮੇਂ ਮਾਂ-ਬਾਪ, ਭੈਣ-ਭਾਈ ਆਦਿ ਕਿਸੇ ਨਾਲ ਵੀ ਮੁਲਾਕਾਤ ਦੀ ਆਗਿਆ ਨਾ ਮਿਲੀ। ਅਗਲੇ ਦਿਨ ਉਹ ਹਜ਼ਾਰੀ ਬਾਗ ਸੈਂਟਰਲ ਜੇਲ੍ਹ ਵਿਚ ਪਹੁੰਚੇ। ਇਹ ਜੇਲ੍ਹ ਸੂਬਾ ਬਿਹਾਰ ਵਿਚ ਹੈ। ਉਥੇ ਇਸ ਲਈ ਲਿਜਾਇਆ ਗਿਆ ਸੀ ਤਾਂ ਜੋ ਅਗਲੇ ਦਿਨ ਅੰਡੇਮਾਨ ਭੇਜਿਆ ਜਾ ਸਕੇ। ਇਹ ਜਨਵਰੀ 1918 ਦੀ ਗੱਲ ਹੈ ਪਰੰਤੂ ਦੇਸ਼ ਵਿਚ ਹਾਲਾਤ ਬਦਲਣ ਲੱਗੇ। ਅੰਗਰੇਜ਼ਾਂ ਨੇ ਜੰਗ ਜਿੱਤ ਲਈ। ਜਿੱਤ ਦੀ ਖੁਸ਼ੀ ਵਿਚ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਉਹਨਾਂ ਨੂੰ 20 ਮਾਰਚ, 1919 ਨੂੰ ਹਜ਼ਾਰੀ ਬਾਗ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ। ਚਮਨ ਲਾਲ ਆਜ਼ਾਦ ਦੇਸ਼ ਦੀ ਵੰਡ ਅਤੇ ਬਦਲੇ ਹੋਏ ਹਾਲਾਤ ਬਾਰੇ ਇੰਝ ਲਿਖਦੇ ਹਨ। “ਕਈ ਸਾਲ ਦੀ ਗੱਲ ਹੈ 1947 ਵਿਚ ਦੇਸ਼ ਅਜ਼ਾਦ ਹੋਇਆ। ਲਾਹੌਰ ਪਾਕਿਸਤਾਨ ਵਿਚ ਚਲਿਆ ਗਿਆ। ਫਲਕ ਸਾਹਿਬ ਵੀ ਲੱਖਾਂ ਹੋਰ ਪੰਜਾਬੀਆਂ ਵਾਂਗ ਉਜੜ ਕੇ ਦਿੱਲੀ ਆ ਗਏ। ਨਾ ਸਿਰ ਛਿਪਾਉਣ ਲਈ ਕੋਈ ਠਿਕਾਨਾ, ਨਾ ਪੇਟ ਭਰ ਖਾਣ ਲਈ ਰੋਟੀ। ਇਸਦਾ ਨਤੀਜਾ ਇਹ ਹੋਇਆ ਕਿ ਉਹ ਬੇਕਸੀ ਅਤੇ ਬੇਬਸੀ ਦੀ ਚਲਦੀ ਫਿਰਦੀ ਮੂਰਤ ਬਣ ਗਏ। ਕਦੇ ਬਜ਼ਾਰ ਵਿੱਚ ਟੱਕਰ ਜਾਂਦੇ ਤਾਂ ਵੇਖ ਕੇ ਦੁੱਖ ਹੁੰਦਾ। ਆਖਿਰ ਮੈਂ ਉਹਨਾਂ ਲਈ ਰੋਜ਼ੀ ਰੋਟੀ ਦੇ ਸਾਧਨ ਦਾ ਮਾਮਲਾ ਉਠਾਉਣ ਦੀ ਠਾਣੀ । ਪਤਾ ਲੱਗਿਆ ਕਿ ਭਾਰਤ ਸਰਕਰ ਨੇ ਸਾਹਿਤਕਾਰਾਂ ਦੀ ਸਹਾਇਤਾ ਲਈ ਇੱਕ ਵਿਸ਼ੇਸ਼ ਫੰਡ ਸਥਾਪਿਤ ਕੀਤਾ ਹੋਇਆ ਹੈ। ਇਹਨਾਂ ਦਿਨਾਂ ਵਿੱਚ ਮੌਲਾਨਾ ਆਜ਼ਾਦ ਸਿੱਖਿਆ ਮੰਤਰੀ ਸਨ। ਇਹ 1960 ਦੀ ਗੱਲ ਹੈ। ਮੈਂ ਉਹਨਾਂ ਨੂੰ ਮਿਲਿਆ ਉਨਾਂ ਦਾ ਧਿਆਨ ਫਲਕ ਸਾਹਿਬ ਦੀ ਗਰੀਬੀ ਵਲ ਦੁਆਇਆ। ਮੌਲਾਨਾ ਸਾਹਿਬ ਨੇ ਕਿਹਾ ਕਿ ਉਹ ਜ਼ਰੂਰ ਸਹਾਇਤਾ ਕਰਨਗੇ, ਤੁਸੀਂ ਫਲਕ ਸਾਹਿਬ ਦੀ ਅਰਜ਼ੀ ਭਿਜਵਾ ਦਿਉ। ਪਹਿਲਾਂ ਤਾਂ ਫਲਕ ਸਾਹਿਬ ਇਹ ਦਰਖਾਸਤ ਦੇਣ ਲਈ ਤਿਆਰ ਹੀ ਨਾ ਹੋਏ। ਪਰੰਤੂ ਜਦ ਮੈਂ ਉਹਨਾਂ ਨੂੰ ਸਮਝਆਇਆ ਤਾਂ ਉਹ ਮੰਨ ਗਏ। ਪਰੰਤੂ ਇਸ ਸ਼ਰਤ ਨਾਲ ਕਿ ਜੇ ਸਰਕਾਰ ਬਾ-ਇਜ਼ੱਤ ਢੰਗ ਨਾਲ ਸਹਾਇਤਾ ਦੇਵੇਗੀ ਤਾਂ ਕਬੂਲ ਕਰ ਲਵਾਂਗੇ ਨਹੀਂ ਤਾਂ ਨਹੀਂ। ਦਰਖਾਸਤ ਭੇਜ ਦਿੱਤੀ ਗਈ। ਮੌਲਾਨਾ ਸਾਹਿਬ ਇੱਕ ਸਾਹਿਤਕਾਰ ਦੀ ਮਦਦ ਕਰਨਾ ਚਾਹੁੰਦੇ ਸਨ। ਇਕ ਦਿਨ ਫਲਕ ਸਾਹਿਬ ਨੂੰ ਉਸ ਦਰਖਾਸਤ ਦਾ ਜਵਾਬ ਮਿਲ ਗਿਆ। ਉਹ ਜਵਾਬ ਲੈ ਕੇ ਮੇਰੇ ਕੋਲ ਆਏ ਉਸ ਵਿੱਚ ਲਿਖਿਆ ਸੀ ਕਿ ਕਿਸੇ ਦਿਨ ਤਹਿਸੀਲਦਾਰ ਦੀ ਅਦਾਲਤ ਵਿੱਚ ਹਾਜ਼ਿਰ ਹੋ ਕੇ ਇਹ ਗਵਾਹੀਆਂ ਦਵਾਉ ਕਿ ਤੁਸੀਂ ਵਾਕਈ ਸਾਹਿਤਕਾਰ ਹੋ। ਮੈਂ ਹਸਦਿਆਂ ਕਿਹਾ, ਫਲਕ ਸਾਹਿਬ ਤੁਹਾਡਾ ਕੰਮ ਬਣ ਗਿਆ। ਮੈਂ ਅਤੇ ਕਿਦਾਰਨਾਥ ਸਹਿਗਲ ਜਾਂ ਮੌਲਵੀ ਅਬਦੁਲਗਨੀ ਤੁਹਾਡੇ ਨਾਲ ਤਹਿਸੀਲਦਾਰ ਦੀ ਅਦਾਲਤ ਵਿੱਚ ਜਾ ਕੇ ਗਵਾਹੀ ਦੇ ਆਵਾਂਗੇ ਅਤੇ ਤੁਹਾਡੀ ਪੈਨਸ਼ਨ ਲੱਗ ਜਾਵੇਗੀ। ਉਹ ਮੇਰਾ ਜਵਾਬ ਸੁਣ ਕੇ ਚੁੱਪ ਰਹੇ। ਕੁਝ ਦੇਰ ਸੋਚਣ ਉਪਰੰਤ ਉਹਨਾਂ ਜਵਾਬ ਦਿੱਤਾ ਕਿ ਉਹ ਤਹਿਸੀਲਦਾਰ ਦੀ ਅਦਾਲਤ ਵਿਚ ਨਹੀਂ ਜਾਣਗੇ। ਮੈਂ ਉਹਨਾਂ ਨੂੰ ਲੱਖ ਸਮਝਾਇਆ ਕਿ ਹੁਣ ਆਪਣਾ ਦੇਸ਼ ਅਜ਼ਾਦ ਹੋ ਚੁਕਿਆ ਹੈ ਤੇ ਆਪਣੀ ਸਰਕਾਰ ਹੈ ਅਤੇ ਉਸਦੀ ਤਸੱਲੀ ਲਈ ਤਹਿਸੀਲਦਾਰ ਦੀ ਅਦਾਲਤ ਵਿਚ ਸਬੂਤ ਪੇਸ਼ ਕਰਨ ਵਿਚ ਕੋਈ ਹਰਜ ਨਹੀਂ ਪਰੰਤੂ ‘ਜ਼ਮੀਨ ਜੁਬੰਦ ਨਾ ਜੁਬੰਦ ਗੁਲ ਮੁਹੰਮਦ’ ਵਾਲਾ ਮਾਮਲਾ ਸੀ। ਫਲਕ ਸਾਹਿਬ ਟਸ ਤੋਂ ਮਸ ਨਾ ਹੋਏ ਇਸ ਤਰ੍ਹਾਂ ਇਸੇ ਪਸ-ਉ-ਪੇਸ਼ ਵਿਚ ਦੋ ਮਹੀਨੇ ਬੀਤ ਗਏ। ਇੱਕ ਦਿਨ ਫਲਕ ਸਾਹਿਬ ਬਜ਼ਾਰ ਵਿਚ ਮਿਲ ਗਏ। ਉਹਨਾਂ ਨੂੰ ਵੇਖ ਕੇ ਮੇਰੇ ਹੰਝੂ ਨਿਕਲ ਆਏ। ਹੰਝੂ ਪੂੰਝਦੇ ਹੋਏ ਮੈਂ ਕਿਹਾ, ਫਲਕ ਸਾਹਿਬ! ਹੱਠ ਛੱਡ ਦਿਉ। ਜੇ ਤਹਿਸੀਲਦਾਰ ਦੀ ਅਦਾਲਤ ਵਿਚ ਪੇਸ਼ ਹੋਣ ਨਾਲ ਤੁਹਾਨੂੰ ਮੁਸ਼ਕਿਲਾਂ ਤੋਂ ਨਿਜ਼ਾਤ ਮਿਲਦੀ ਹੈ ਤਾਂ ਤੁਹਾਨੂੰ ਜ਼ਰੂਰ ਪੇਸ਼ ਹੋ ਜਾਣਾ ਚਾਹੀਦਾ ਹੈ। ਉਸ ਦਿਨ ਫਲਕ ਸਾਹਿਬ ਕੁਝ ਜ਼ਿਆਦਾ ਹੀ ਉਦਾਸ ਲਗ ਰਹੇ ਸਨ। ਆਏ ਦਿਨ ਦੀਆਂ ਮੁਸੀਬਤਾਂ ਨੇ ਉਹਨਾਂ ਦੇ ਦ੍ਰਿੜ ਇਰਾਦੇ ਨੂੰ ਡਾਂਵਾ-ਡੋਲ ਕਰ ਦਿੱਤਾ ਸੀ। ਉਹ ਭਰੀ ਹੋਈ ਆਵਾਜ਼ ਵਿੱਚ ਬੋਲੇ “ਮੈਂ ਤੁਹਾਡਾ ਕਹਿਣਾ ਮੰਨ ਲੈਂਦਾ ਹਾਂ। ਕਲ ਨੂੰ ਤੁਹਾਡੇ ਦਫ਼ਤਰ ਆ ਜਾਵਾਂਗਾ ਉਥੋਂ ਅਦਾਲਤ ਚਲੇ ਜਾਵਾਂਗੇ।” ਮੇਰੇ ਦਫ਼ਤਰ ਦੇ ਸਾਹਮਣੇ ਤਹਿਸੀਲਦਾਰ ਦੀ ਦਫ਼ਤਰ ਨੂੰ ਜਾਣ ਵਾਲੀ ਬਸ ਦਾ ਅੱਡਾ ਸੀ। ਮੈਂ ਅਗਲੇ ਦਿਨ ਦਫ਼ਤਰ ਤੋਂ ਛੇਤੀ ਵਿਹਲਾ ਹੋ ਕੇ ਫਲਕ ਸਾਹਿਬ ਦੀ ਉਡੀਕ ਵਿਚ ਬਸ ਅੱਡੇ ਤੇ ਜਾ ਖੜਾ ਹੋਇਆ। 2 ਵੱਜ ਗਏ। 2 ਤੋਂ ਢਾਈ, ਢਾਈ ਤੋਂ ਤਿੰਨ। ਲੇਕਿਨ ਫਲਕ ਸਾਹਿਬ ਨਾ ਆਏ। ਕੁਝ ਦੇਰ ਹੋਰ ਉਡੀਕਿਆ ਆਖਿਰ ਅਦਾਲਤ ਦਾ ਸਮਾਂ ਖਤਮ ਹੋ ਗਿਆ ਪਰ ਫਲਕ ਸਾਹਿਬ ਫਿਰ ਵੀ ਨਾ ਆਏ। ਮੈਂ ਸਮਝ ਗਿਆ ਕਿ ਉਹ ਜਾਨ-ਬੁਝ ਕੇ ਨਹੀਂ ਆਏ। ਮੇਰੇ ਨਾਲ ਵਾਅਦਾ ਤਾਂ ਕਰ ਆਏ ਪਰ ਬਾਅਦ ਵਿਚ ਫਿਰ ਸੋਚਿਆ ਤਾਂ ਦਿਲ ਫਿਰ ਮਜ਼ਬੂਤ ਕਰ ਲਿਆ। ਹੁਣ ਮੈਂ ਹੋਰ ਉਡੀਕ ਕਰਨਾ ਉਚਿਤ ਨਾ ਸਮਝਿਆ। ਮੈਂ ਘਰ ਨੂੰ ਚਲ ਪਿਆ। ਰਾਸਤੇ ਵਿਚ ਉਹਨਾਂ ਦੇ ਇਹ ਸ਼ਬਦ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ “ਅਜ਼ਾਦ ਸਾਹਿਬ, ਮਰਦਾਂ ਮਰ ਜਾਵਾਂਗਾ ਪਰ ਸਹਾਇਤਾ ਨਹੀਂ ਲਵਾਂਗਾ।” ਫਲਕ ਸਾਹਿਬ ਫਿਰ ਵੀ ਗਾਹੇ-ਬਗਾਹੇ ਮਿਲਦੇ ਰਹੇ। ਉਹੀ ਟੁੱਟੀ ਹੋਈ ਜੁੱਤੀ ਮੈਲੀ-ਕੁਚੈਲੀ ਖਦਰ ਦੀ ਕਮੀਜ਼ ਅਤੇ ਫਟਿਆ ਹੋਇਆ ਪਜਾਮਾ ਗਰੀਬੀ ਦੀ ਮੂੰਹ ਬੋਲਦੀ ਤਸਵੀਰ ਸਨ । ਮੈਂ ਪਰੇਸ਼ਾਨ ਸੀ ਕਿ ਇਨੇ ਜਤਨਾਂ ਦੇ ਬਾਵਜੂਦ ਵੀ ਫਲਕ ਸਾਹਿਬ ਲਈ ਰੋਜ਼ੀ ਰੋਟੀ ਦਾ ਮਸਲਾ ਹਲ ਨਾ ਕਰ ਸਕਿਆ। ਇਹਨਾਂ ਦਿਨਾਂ ਵਿੱਚ ਹਿੰਦੀ ਦੇ ਮਸ਼ਹੂਰ ਲੇਖਕ ਬਨਾਰਸੀ ਦਾਸ ਜੀ ਚਤੁਰਵੇਦੀ ਪਾਰਲੀਮੈਂਟ ਦੇ ਮੈਂਬਰ ਅਤੇ ਰਜਿੰਦਰ ਪ੍ਰਸ਼ਾਦ ਦੇਸ਼ ਦੇ ਰਾਸ਼ਟਰਪਤੀ ਸਨ। ਮੈਂ ਚਤੁਰਵੇਦੀ ਜੀ ਨੂੰ ਇਹ ਮਾਮਲਾ ਸੁਣਾਇਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਸਮੱਸਿਆ ਨੂੰ ਹਲ ਕਰਨ ਲਈ ਕੋਈ ਰਾਹ ਲੱਭਣ। ਚਤੁਰਵੇਦੀ ਜੀ ਕ੍ਰਾਂਤੀਕਾਰੀਆਂ ਦੇ ਵੱਡੇ ਪ੍ਰਸ਼ੰਸਕ ਸਨ । ਬਾਹਰੋ ਆਉਣ ਵਾਲੇ ਬਹੁਤੇ ਕ੍ਰਾਂਤੀਕਾਰੀ ਉਹਨਾਂ ਦੀ ਕੋਠੀ ਵਿੱਚ ਠਹਰਿਆ ਕਰਦੇ ਸਨ । ਜਿਸ ਦਿਨ ਮੈਂ ਉਹਨਾਂ ਨਾਲ ਇਹ ਗੱਲਬਾਤ ਕੀਤੀ। ਉਸ ਦਿਨ ਮੈਂ ਝਾਂਸੀ ਦੇ ਮਸ਼ਹੂਰ ਕ੍ਰਾਂਤੀਕਾਰੀ ਭਗਵਾਨ ਦਾਸ ਮਾਹੌਰ ਨੂੰ ਮਿਲਣ ਲਈ ਗਿਆ ਹੋਇਆ ਸੀ। ਉਹ ਫਲਕ ਸਾਹਿਬ ਬਾਰੇ ਸੁਣ ਕੇ ਬਹੁਤ ਦੁਖੀ ਹੋਏ। ਉਹਨਾਂ ਇਹ ਮਾਮਲਾ ਰਾਸ਼ਟਰਪਤੀ ਡਾ. ਰਜਿੰਦਰ ਪ੍ਰਸ਼ਾਦ ਦੇ ਧਿਆਨ ਵਿਚ ਲਿਆਏ। ਫਲਕ ਸਾਹਿਬ ਦੀ ਹਾਲਤ ਦਿਨ ਪ੍ਰਤੀਦਿਨ ਖਰਾਬ ਹੁੰਦੀ ਜਾ ਰਹੀ ਸੀ । ਉਹਨਾਂ ਨੂੰ ਫੌਰੀ ਮਦਦ ਦੀ ਬਹੁਤ ਲੋੜ ਸੀ। ਰਾਸ਼ਟਰਪਤੀ ਨੇ ਉਹਨਾਂ ਦੀ ਫੌਰੀ ਇਮਦਾਦ ਵਜੋਂ ਢਾਈ ਸੋ ਰੁਪਏ ਭੇਜ ਦਿੱਤੇ ਅਤੇ ਨਾਲ ਹੀ ਮੌਲਾਨਾ ਆਜ਼ਾਦ ਨੂੰ ਲਿਖਿਆ ਕਿ ਲਾਲ ਚੰਦ ਫਲਕ ਵਰਗੇ ਕੌਮੀ ਸ਼ਾਇਰ ਅਤੇ ਦੇਸ਼ ਭਗਤ ਦੀ ਸਨਮਾਨ ਪੂਰਵਕ ਢੰਗ ਨਾਲ ਸਹਾਇਤਾ ਕੀਤੀ ਜਾਵੇ। ਇਸਦਾ ਨਤੀਜਾ ਇਹ ਹੋਇਆ ਕਿ ਫਲਕ ਸਾਹਿਬ ਦੀ ਬਾ-ਇੱਜ਼ਤ ਇਮਦਾਦ ਲਈ ਰਸਤਾ ਖੁਲ੍ਹ ਗਿਆ। ਉਹਨਾਂ ਨੂੰ ਕਿਸੇ ਤਹਿਸੀਲਦਾਰ ਦੇ ਅਦਾਲਤ ਵਿਚ ਜਾਣ ਦੀ ਲੋੜ ਨਾ ਪਈ ਤੇ 150 ਰੁਪਏ ਮਹੀਨਾ ਪੈਨਸ਼ਨ ਲੱਗ ਗਈ। ਉਹਨਾਂ ਨੂੰ ਵਧੀਆ ਕੁਆਲਟੀ ਦੀ ਸਿਗਰੇਟ ਪੀਣ ਤੇ ਸਿਨੇਮਾ ਵੇਖਣ ਦਾ ਬਹੁਤ ਸ਼ੌਕ ਸੀ। ਇਸ ਲਈ ਜਦੋਂ ਵੀ ਕਦੀ ਮੁਲਾਕਾਤ ਹੁੰਦੀ ਤਾਂ ਮੈਂ ਉਹਨਾਂ ਨੂੰ ਪੁੱਛਦਾ ਕਿ “ਫਲਕ ਸਾਹਿਬ, ਕੀ ਹਾਲ ਹੈ। ਉਹ ਮੁਸਕਰਾ ਦੇ ਬੜੇ ਜ਼ੋਰ ਨਾਲ ਇਹ ਸ਼ੇਅਰ ਪੜ੍ਹਦੇ :

-“ਜੀਤੇ ਹੈਂ ਆਪ ਕੀ ਦੁਆ ਸੇ
ਮਾਂਗਤੇ ਹੈ ਕਜ਼ਾ ਖੁਦਾ ਸੇ”

ਕੌਮੀ ਸ਼ਾਇਰ ਲਾਲ ਚੰਦ ਫਲਕ ਦੇ ਕੁਝ ਸ਼ੇਅਰ ਹੇਠ ਲਿਖੇ ਜਾਂਦੇ ਹਨ:

-“ਮੁਸਲਮਾਨ ਸਿੱਖ ਹਿੰਦੂ ਪਾਰਸੀ ਹੈ ਯਾ ਕਰਾਨੀ।
ਪਿਸਰ ਹੈਂ ਮਾਦਰੇ ਭਾਰਤ ਕੇ ਹਮ ਹਿੰਦੁਸਤਾਨੀ।”
“ਨਹੀਂ ਮੱਦੇ ਨਜ਼ਰ ਕਿੱਸਾ ਕਦਵਾਤ ਔਰ ਕੀਨਾ ਕਾ
ਹਮੇ ਅਬ ਦਾਸਤਾਨ ਮਹਿਰ-ਉ-ਉਲਫ਼ਤ ਕੀ ਹੈ ਮੁਹਾਨੀ”
-“ਹਰਮ ਕੀ ਦਬਰ ਕੀ ਆਤਿਸ਼ ਕਦੇ ਕੀ ਔਰ ਗਿਰਜੇ ਕੀ।
ਦਿਲੋ ਸੇ ਅਪਨੇ ਨਫ਼ਰਤੇ ਮਿਟਾਨੀ ਹੈ ਭੁਲਾਨੀ ਹੈ।”
-“ਜੋ ਦੀਵਾਰੇ ਕਦਵਾਤ ਕੀ ਰਾਹ ਮੇਂ ਹਾਇਲ ਹੈਂ।
ਵੋ ਦੀਵਾਰੇਂ ਗਿਰਾਕਰ ਹਮਨੇ ਮਿੱਟੀ ਮੇਂ ਮਿਲਾਨੀ ਹੈਂ॥
ਵਤਨ ਵਾਲੋਂ ਕੋ ਅਪਨੇ ਬਾਂਧਨਾ ਹੈ ਇੱਕ ਰਿਸ਼ਤਾ ਮੇਂ।
ਵਫ਼ਾ ਕੀ ਚਾਹ ਕੀ ਆਪਸ ਮੇਂ ਅਬ ਰਸਮੇਂ ਬੜਾਨੀ ਹੈਂ।”
-“ਯੇ ਕਮਤਰ ਔਰ ਬਰਤਰ ਕੀ ਯੇ ਅਦਨਾ ਔਰ ਆਲਾ ਕੀ।
ਤਮੀਜ਼ੇ ਗੈਰ ਫਿਤਰੀ ਮੁਲਕ ਸੇ ਅਪਨੀ ਉਠਾਨੀ ਹੈ।
ਲੋਟਾਨਾ ਮਾਲ ਵਾ ਜ਼ਰ ਅਪਨਾ ਹੈ ਮੁਲਕ ਔਰ ਕੌਮ ਕੀ ਖਾਤਿਰ
ਸਰੋਂ ਕੀ ਖਵਾਹਿਸ਼ ਸਵਰਾਜ ਮੈਂ ਭੇਟੇ ਚੜਾਨੀ ਹੈ” –
“ਕੋਈ ਨਾਮੋ ਨਿਸ਼ਾ ਪੂਛੇ ਫਲਕ ਤੋਂ ਉਸ ਸੇ ਕਹਿ ਦੇਨਾ।
ਵਤਨ ਹਿੰਦੁਸਤਾਨ ਅਪਨਾ ਹੈ ਹਮ ਹਿੰਦੁਸਤਾਨੀ ਹੈਂ॥”
ਹਮ ਸਵਰਾਜ ਦੇਖੇਂਗੇ -“ਕਭੀ ਵੋ ਦਿਨ ਭੀ ਆਏਗਾ ਕਿ ਹਮ ਸਵਰਾਜ ਦੇਖੇਂਗੇ।
ਦਿਆਰੇ ਹਿੰਦ ਮੇਂ ਫਿਰ ਹਿੰਦੀਉਂ ਕਾ ਰਾਜ ਦੇਖੇਂਗੇ॥
ਛੂਟੇਗੀ ਕੌਮ ਅਪਨੀ ਗੈਰ ਜਾਤੀ ਦੀ ਹਕੂਮਤ ਸੇ,
ਵਤਨ ਕੋ ਗੈਰ ਮੁਲਕੋਂ ਕਾ ਨਾ ਹਮ ਮੋਹਤਾਜ ਦੇਖੇਂਗੇ
ਗੜ੍ਹੇਗਾ ਹਿੰਦ ਮੇਂ ਝੰਡਾ ਸਾਦਾਤ-ਵਾ-ਅਦਾਲਤ ਕਾ,
ਰਵਾਦਾਰੇ ਨਸਲ-ਵਾ-ਰੰਗ ਦਾ ਅਖ਼ਰਾਜ ਦੇਖੇਂਗੇ
ਨਾ ਹਿੰਦੀ ਕੋਸ਼ ਪੇ ਕਬਜ਼ਾ ਰਹੇਗਾ ਗੈਰ ਹਾਕਿਮ ਕਾ,
ਨਾ ਭਾਰਤ ਵਰਸ਼ ਮੇਂ ਲੇਤੇ ਕਿਸੀ ਕੋ ਬਾਜ ਦੇਖੇਂਗੇ
ਰਜ਼ਾਕਾਰੇਂ ਅਜ਼ਾਦੀ ਦੀ ਕੋਸ਼ਿਸ ਬਾਰਵਰ ਹੋਗੀ,
ਮੁਜ਼ੱਫਰ ਕਾਂਗਰਸ ਦੀ ਹਰ ਤਰਫ਼ ਅਫਵਾਜ ਦੇਖੇਂਗੇ
ਹਮੇਸ਼ਾ ਹਰ ਘੜੀ ਤਿਫਲ-ਵਾ-ਜਵਾਨ-ਵਾ-ਪੀਰ ਕੇ ਦਿਲ ਮੇਂ,
ਵਤਨ ਦੇ ਇਸ਼ਕ ਦੀ ਉਠਤੀ ਹੂਈ ਅਮਵਾਜ ਦੇਖੇਂਗੇ
ਤਕਾਲੀਫ਼-ਉ-ਮਸਾਇਬ ਦੂਰ ਹੋਂਗੇ ਅਹਿਲ ਏ ਭਾਰਤ ਕੇ,
ਸੰਵਰਤੇ ਹਿੰਦ ਕੇ ਬਿਗੜਤੇ ਹੁਏ ਭੀ ਕਾਜ ਦੇਖੇਂਗੇ
ਨਾ ਆਨੇ ਪਾਏਗੀ ਕਸਰਤ ਸੇ ਮੁਲਕ-ਗੈਰ ਕੀ ਚੀਜ਼ੇਂ,
ਨਾ ਜਾਤਾ ਹਿੰਦ ਸੇ ਹਿੰਦੁਸਤਾਨ ਕਾ ਅਨਾਜ ਦੇਖੇਂਗੇ
ਗਰੀਬੋਂ ਕੋ ਭੀ ਆਏਗੀ ਮੁੱਯਸਰ ਪੇਟਭਰ ਰੋਟੀ,
ਯਤੀਮੋ ਕੋ ਨ ਦਾਨੇ-ਦਾਨੇ ਕਾ ਮੋਹਤਾਜ ਦੇਖੇਂਗੇ
ਵਿਜੇ ਕੇ ਹਾਰ ਹੋਂਗੇ ਲਾਜਪਤ ਗਾਂਧੀ ਕੀ ਗਰਦਨ ਮੇਂ,
ਮੁਕਦੱਸ ਮਾਦਰੇ ਭਾਰਤ ਦੇ ਸਿਰ ਪਰ ਤਾਜ ਦੇਖੇਂਗੇ
ਮਨਾਏਗੀ ਜ਼ਮੀਨ ਹਿੰਦ ਪਰ ਹਮ ਜਸ਼ਨ ਅਜ਼ਾਦੀ ਕੇ,
‘ਫਲਕ’ ਪਰ ਸੇ ਹਮੇਂ ਖੁਸ਼-ਖੁਸ਼ ਤਿਲਕ ਮਹਾਰਾਜ ਦੇਖੇਂਗੇ।”

ਅਜ਼ੀਜ਼ ਹਿੰਦੀ

ਆਪ ਨੇ ਅਪਣੇ ਜੀਵਨ ਦਾ ਬਹੁਤਾ ਹਿੱਸਾ ਜੇਲ੍ਹਾਂ ਵਿਚ ਹੀ ਗੁਜ਼ਾਰਿਆ। ਲਗਪਗ 30 ਸਾਲ ਤਕ ਅੰਗਰੇਜ਼ਾਂ ਦੀਆਂ ਕਾਲ ਕੋਠਰੀਆਂ ਵਿੱਚ ਤਸੀਹੇ ਝੋਲਦੇ ਰਹੇ ਪਰ ਦੇਸ਼ ਭਗਤੀ ਦੀ ਭਾਵਨਾ ਵਿਚ ਰਤਾ ਭਰ ਵੀ ਕਮੀ ਨਹੀਂ ਆਉਣ ਦਿੱਤੀ। ਦੇਸ਼ ਪ੍ਰੇਮ ਦੀ ਰਾਹ ਤੇ ਕਦਮ ਨਹੀਂ ਡਗਮਗਾਏ। ਆਖਰੀ ਦਮ ਤੱਕ ਸਾਬਤ ਕਦਮ ਰਹੇ।
ਆਪ ਦਾ ਪੂਰਾ ਨਾਂ ਗੁਲਾਮ ਮੁਹੰਮਦ ਅਜ਼ੀਜ਼ ਸੀ। ਆਪ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਆਪ ਦੀਆਂ ਸਿਆਸੀ ਸਰਗਰਮੀਆਂ ਦਾ ਆਗਾਜ਼ 1919 ਦੇ ਜਲਿਆਂਵਾਲਾ ਕਾਂਡ ਨਾਲ ਹੋਇਆ। ਗ੍ਰਿਫ਼ਤਾਰ ਕਰ ਲਏ ਗਏ। ਲੰਮੇ ਸਮੇਂ ਦੀ ਸਜ਼ਾ ਦੇ ਨਾਲ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਪਰੰਤੂ ਇਕ ਸਾਲ ਪਿਛੋਂ ਰਿਹਾਅ ਕਰ ਦਿੱਤੇ ਗਏ। ਛੇਤੀ ਹੀ ਆਪ ਤਹਿਰੀਕ-ਏ-ਖ਼ਲਾਫ਼ਤ ਵਿਚ ਕੁਦ ਪਏ। ਪਹਿਲੇ ਵਿਸ਼ਵ-ਯੁੱਧ ਦੌਰਾਨ ਜਦੋਂ ਅੰਗਰੇਜ਼ਾਂ ਨੇ ਤੁਰਕੀ ਵਿਚ ਆਪਣੀਆਂ ਫੌਜਾਂ ਉਤਾਰ ਦਿੱਤੀਆਂ ਤਾਂ ਵਿਸ਼ਵ-ਭਰ ਦੇ ਮੁਸਲਮਾਨਾਂ ਵਿਚ ਗ਼ਮ-ਉ-ਗੁੱਸਾ ਦੀ ਲਹਿਰ ਦੌੜ ਗਈ। ਇਸ ਦਾ ਕਾਰਣ ਇਹ ਸੀ ਕਿ ਤੁਰਕੀ ਦੇ ਸੁਲਤਾਨ ਵਿਸ਼ਵ ਭਰ ਦੇ ਮੁਸਲਮਾਨਾਂ ਦੇ ਖਲੀਫ਼ਾ ਸਨ। ਇਨ੍ਹਾਂ ਨੂੰ ਬੜੇ ਆਦਰ ਸਤਿਕਾਰ ਨਾਲ ਵੇਖਿਆ ਜਾਂਦਾ ਸੀ । ਇਨ੍ਹਾਂ ਵਿਰੁੱਧ ਜੰਗ ਨੂੰ ਦੁਨੀਆ ਭਰ ਦੇ ਮੁਸਲਮਾਨਾਂ ਵਿਰੁੱਧ ਜੰਗ ਕਰਾਰ ਦਿੱਤੀ ਗਈ। ਮੌਲਵੀਆਂ ਨੇ ਇਹ ਫਤਵਾ ਲਗਾ ਦਿੱਤਾ ਕਿ ਕੋਈ ਵੀ ਮੁਸਲਮਾਨ ਅੰਗਰੇਜ਼ਾਂ ਦਾ ਸਾਥ ਨਾ ਦੇਵੇ। ਇਸ ਦਾ ਸਿੱਟਾ ਇਹ ਹੋਇਆ ਕਿ ਹਜ਼ਾਰਾਂ ਮੁਸਲਮਾਨ ਹਿੰਦੋਸਤਾਨ ਤੋਂ ਹਿਜਰਤ ਕਰਕੇ ਕਾਬਲ ਚਲੇ ਗਏ। ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਅਫ਼ਗਾਨਿਸਤਾਨ ਦੇ ਪੱਕੇ ਵਸਨੀਕ ਬਣਕੇ ਉਥੇ ਹੀ ਰਹਿਣ ਲੱਗ ਪਏ। ਬਾਕੀ ਰੂਸ ਚਲੇ ਗਏ। ਇਨ੍ਹਾਂ ਵਿੱਚ ਅਲ੍ਹਾ ਨਵਾਜ਼ ਤੇ ਅਜੀਜ਼ ਹਿੰਦੀ ਕਾਬਲ ਵਿਚ ਹੀ ਰਹਿ ਗਏ। ਹੌਲੀ-ਹੌਲੀ ਦੋਵੇਂ ਸ਼ਾਹ ਅਮਾਨ-ਅੱਲਾ ਖਾਂ ਦੀਆਂ ਅੱਖਾਂ ਦੇ ਤਾਰੇ ਬਣ ਗਏ। ਹਿੰਦੋਸਤਾਨੀ ਕ੍ਰਾਂਤੀਕਾਰੀ ਇਨ੍ਹਾਂ ਦੋਹਾਂ ਦੀ ਸਹਾਇਤਾ ਨਾਲ ਹੀ ਅਫ਼ਗਾਨਿਸਤਾਨ ਵਿਚ ਜਾਂਦੇ ਸਨ। ਜੇ ਇਸੇ ਰਸਤੇ ਰੂਸ ਜਾਇਆ ਕਰਦੇ ਸਨ। ਜਦੋਂ ਅਫ਼ਗਾਨਿਸਤਾਨ ਨਾਲ ਅੰਗਰੇਜ਼ਾਂ ਦੀ ਜੰਗ ਸ਼ੁਰੂ ਹੋਈ ਤਾਂ ਹਿੰਦੋਸਤਾਨ ਤੋਂ ਜਾਣ ਵਾਲੇ ਮੁਸਲਮਾਨਾਂ ਨੇ ਅਫ਼ਗਾਨਿਸਤਾਨ ਦਾ ਸਾਥ ਦਿੱਤਾ। ਇਸ ਪ੍ਰਕਾਰ ਅਲ੍ਹਾ ਨਵਾਜ਼ ਖਾਂ ਇਕ ਦਸਤੇ ਦੀ ਕਮਾਨ ਸੰਭਾਲਦੇ ਹੋਏ ਅੰਗਰੇਜ਼ਾਂ ਖਿਲਾਫ਼ ਮੈਦਾਨ ਵਿਚ ਉਤਾਰੇ। ਇਸ ਪ੍ਰਕਾਰ ਉਹ ਸ਼ਾਹ ਅਮਨ-ਉੱਲਾ ਖਾਂ ਦੇ ਹੋਰ ਵੀ ਨੇੜੇ ਹੋ ਗਏ। ਹੌਲੀ-ਹੌਲੀ ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸ਼ਾਮਲ ਹੋ ਗਏ ਅਤੇ ਹਿਜ਼ ਐਕਸੀਲੈਂਸ ਅਲ੍ਹਾ ਨਵਾਜ਼ ਖਾਂ ਦੇ ਨਾਂ ਨਾਲ ਮਨਸੂਬ ਹੋਏ।
1929 ਵਿੱਚ ਅਮਾਨ-ਉੱਲਾ ਖਾਂ ਦੀ ਹਕੂਮਤ ਖਤਮ ਹੋ ਗਈ ਅਤੇ ਦੇਸ਼ ਵਿਚ ਅਨਾਰਕੀ ਫੈਲ ਗਈ। ਇਸ ਗੜਬੜ ਤੇ ਬਦਅਮਨੀ ਦਾ ਨਤੀਜਾ ਇਹ ਹੋਇਆ ਕਿ ਹਿੰਦੋਸਤਾਨੀ ਮੁਹਾਜਰਾਕ ਲਈ ਹਾਲਾਤ ਸੁਖਾਵੇਂ ਨਾ ਰਹੇ। ਇਸ ਲਈ ਅਜ਼ੀਜ਼ ਹਿੰਦੀ ਨੂੰ ਵਾਪਸ ਹਿੰਦੁਸਤਾਨ ਆਉਣਾ ਪਿਆ। ਹਿੰਦੋਸਤਾਨ ਦੀ ਧਰਤੀ ਤੇ ਪੈਰ ਧਰਦਿਆਂ ਹੀ ਗ੍ਰਿਫ਼ਤਾਰ ਹੋਕੇ ਜੇਲ੍ਹ ਦੀ ਹਵਾ ਖਾਣੀ ਪਈ। ਪੰਜ ਸਾਲ ਪਿੱਛੋਂ 1935 ਵਿਚ ਰਿਹਾਅ ਹੋਏ। ਜਦੋਂ ਦੂਜੇ ਵਿਸ਼ਵ ਯੁੱਧ ਦੀਆਂ ਸੰਭਾਵਨਾਵਾਂ ਪ੍ਰਤਖ ਵਿਖਾਈ ਦੇਣ ਲੱਗੀਆਂ ਤਾਂ ਅਜ਼ੀਜ਼ ਹਿੰਦੀ ਨੇ ਅੰਗਰੇਜ਼ਾਂ ਵਿਰੁੱਧ ਹਥਿਆਰ ਚੁਕਣ ਦਾ ਪ੍ਰੋਗਰਾਮ ਬਣਾਇਆ। 30 ਦਸੰਬਰ 1939 ਵਿਚ ਜੰਗ ਛਿੜਦਿਆਂ ਹੀ ਆਪ ਡਿਉਨਡਿੰਡ ਲਾਇਨ ਪਾਰ ਕਰਕੇ ਕਬਾਇਲੀ ਇਲਾਕੇ ਵਿਚ ਚਲੇ ਗਏ। ਅੰਗਰੇਜ਼ਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਅਫ਼ਗਾਨਿਸਤਾਨ ਦੀ ਅੰਗਰੇਜ਼ ਪੱਖੀ ਸਰਕਾਰ ਉੱਤੇ ਦਬਾਅ ਪਾਇਆ। ਕਾਬਲ ਦੇ ਪ੍ਰਧਾਨ ਮੰਤਰੀ ਮੁਹੱਮਦ ਹਾਸ਼ਮ ਖਾਂ ਨੇ ਆਪ ਨੂੰ ਆਉਣ ਲਈ ਸੱਦਾ ਭੇਜਿਆ। ਜ਼ਾਹਰੀ ਤੌਰ ਤੇ ਮਹਿਮਾਨ ਪਰ ਹਕੀਕਤ ਵਿਚ ਨਜ਼ਰਬੰਦ ਬਣਾ ਕੇ ਰੱਖਿਆ ਅਤੇ 6 ਮਹੀਨਿਆਂ ਪਿਛੋਂ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ। ਅਜ਼ੀਜ਼ ਹਿੰਦੀ ਨੂੰ ਦੇਵਲੀ ਕੈਂਪ ਜੇਲ੍ਹ ਵਿਚ ਨਜ਼ਰਬੰਦ ਰਖਣ ਦਾ ਪਰਿਪੱਖ ਇਹੋ ਸੀ। ਇਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਸਰਕਾਰ ਇਕ ਤੇ ਬਾਦ ਇਕ ਹੋਣ ਵਾਲੀਆਂ ਹਾਰਾਂ ਤੋਂ ਬੋਖਲਾ ਉਠੀ ਸੀ ਅਤੇ ਦੇਸ਼ ਭਰ ਵਿੱਚ ਸਿਆਸੀ ਵਰਕਰਾਂ ਨੂੰ ਚੁਣ-ਚੁਣ ਕੇ ਜੇਲ੍ਹਾਂ ਅਤੇ ਕੈਂਪ ਵਿਚ ਬੰਦ ਕਰ ਦਿੱਤਾ। ਇਹਨਾਂ ਕੈਂਪਾਂ ਵਿਚ ਦੇਵਲੀ ਦਾ ਕੈਂਪ ਖਾਸ ਤੌਰ ਤੇ ਮਸ਼ਹੂਰ ਸੀ ਕਿਉਂਕਿ ਇਸ ਵਿਚ ਹਿੰਦੋਸਤਾਨ ਭਰ ਦੇ ਖਤਰਨਾਕ ਕ੍ਰਾਂਤੀਕਾਰੀ ਬੰਦ ਕੀਤੇ ਹੋਏ ਸਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ । 1941 ਦੇ ਗੱਲ ਹੈ ਕਿ ਚਮਨ ਲਾਲ ਆਜ਼ਾਦ ਰੈਗੂਲੇਸ਼ਨ ਨੰ. 3 ਆਫ਼ 1818 ਐਕਟ ਅਧੀਨ ਅੰਮ੍ਰਿਤਸਰ ਜੇਲ ਵਿਚ ਬੰਦ ਸਨ। ਇਤਫ਼ਾਕ ਨਾਲ ਇਨ੍ਹਾਂ ਦਿਨਾਂ ਵਿਚ ਸਰਦਾਰ ਵਿਕਰਮ ਸਿੰਘ ਅੰਮ੍ਰਿਤਸਰ ਜੇਲ੍ਹ ਦੇ ਇੰਚਾਰਜ ਸਨ। ਉਨ੍ਹਾਂ ਨਾਲ ਆਪ ਦੇ ਮਿੰਟਗੁਮਰੀ ਜੇਲ੍ਹ ਦੇ ਹੀ ਪੁਰਾਨੇ ਸੰਬੰਧ ਸਨ। ਇਕ ਦਿਨ ਰਾਤ ਦੇ 9 ਵਜੇ ਇਨ੍ਹਾਂ ਦੀ ਕੋਠਰੀ ਦਾ ਦਰਵਾਜਾ ਖੁੱਲ੍ਹਿਆ। ਬਾਹਰ ਝਾਕ ਕੇ ਵਿਖਿਆ ਤਾਂ ਦਰਵਾਜ਼ੇ ਤੇ ਸਰਦਾਰ ਬਿਕਰਮ ਸਿੰਘ ਖੜੇ ਸਨ। ਚਮਨ ਲਾਲ ਨੂੰ ਇਸ ਵੇਲੇ ਆਸ ਦੇ ਉਲਟ ਆਉਣ ਦਾ ਕਾਰਣ ਪੁੱਛਿਆ ਤਾਂ ਉਨ੍ਹਾਂ ਆਪਣੇ ਕੋਲ ਖੜੇ ਇਕ ਲੰਬੇ ਦੁਬਲੇ ਪਤਲੇ। ਆਦਮੀ ਵਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਮੈਂ ਤੁਹਾਡੇ ਕੋਲ ਪੰਜਾਬ ਦੇ ਇਕ ਬਹੁਤ ਵੱਡੇ ਕ੍ਰਾਂਤੀਕਾਰੀ ਨੂੰ ਛੱਡਣ ਆਇਆ ਹਾਂ । ਜੇਲ੍ਹਰ ਤਾਂ ਚਲਿਆ ਗਿਆ ਪਰ ਇਸ ਅਜਨਬੀ ਨੇ ਅੱਗੇ ਵਧਦੇ ਹੱਥ ਮਿਲਾਇਆ ਅਤੇ ਕਿਹਾ ਕਿ ਮੈਨੂੰ ਅਜ਼ੀਜ਼ ਹਿੰਦੀ ਕਹਿੰਦੇ ਹਨ। ਅਜ਼ੀਜ਼ ਹਿੰਦੀ ਇਕ ਮਹਾਨ ਕ੍ਰਾਂਤੀਕਾਰੀ ਸਨ । ਕ੍ਰਾਂਤੀਕਾਰੀ ਹਲਕਿਆਂ ਵਿਚ ਉਨ੍ਹਾਂ ਦਾ ਨਾਂ ਬਹੁਤ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਸੀ । ਉਨ੍ਹਾਂ ਆਪਣਾ ਦੁਖੜਾ ਸੁਣਾਉਂਦਿਆ ਕਿਹਾ, “ਮੈਂ ਦੇ ਸਾਲ। ਤੋਂ ਦੇਵਲੀ ਕੈਂਪ ਵਿਚ ਨਜ਼ਰਬੰਦ ਹਾਂ। ਆਪਣੀ ਬੇਟੀ ਦੀ ਬੀਮਾਰੀ ਕਾਰਣ ਸੀ. ਆਈ. ਡੀ. ਦੇ ਪਹਿਰੇ ਵਿਚ 4 ਦਿਨਾਂ ਦੀ ਪੈਰੋਲ ਤੇ ਰਿਹਾਈ ਤੇ ਉਸ ਨੂੰ ਵੇਖਣ ਲਈ ਆਇਆ ਹਾਂ। ਕਲ ਸਵੇਰੇ ਸੀ. ਆਈ. ਡੀ. ਦੇ ਪਹਿਰੇ ਵਿੱਚ ਘਰ ਪਹੁੰਚਾਂਗਾ ਅਤੇ 4 ਦਿਨਾਂ ਪਿਛੋਂ ਫਿਰ ਸੀ. ਆਈ. ਡੀ. ਦੇ ਪਹਿਰੇ ਵਿਚ ਵਾਪਸ ਦੇਵਲੀ ਕੈਂਪ ਚਲਾ ਜਾਵਾਂਗਾ।”
ਇਸ ਲੰਬੀ ਨਜ਼ਰਬੰਦੀ ਤੇ ਬਾਦ ਆਪ 1944 ਵਿਚ ਰਿਹਾਅ ਹੋਏ। ਤਿੰਨ ਸਾਲ ਪਿੱਛੋਂ ਹਿੰਦੋਸਤਾਨ ਦਾ ਬਟਵਾਰਾ ਹੋ ਗਿਆ। ਬੇਸ਼ਕ ਅੰਗਰੇਜ਼ ਚਲਾ ਗਿਆ ਪਰ ਆਪ ਦੀਆਂ ਮੁਸੀਬਤਾਂ ਦਾ ਅੰਤ ਨਾ ਹੋਇਆ। ਆਪ 1949 ਵਿੱਚ ਦੱਰਾ ਖੈਬਰ ਦੇ ਪੁਰਾਨੇ ਰਸਤੇ ਰਾਹੀਂ ਕਬਾਇਲੀ ਇਲਾਕੇ ਵਿਚ ਚਲੇ ਗਏ। ਕਿਉਂਕਿ 1939 ਵਿਚ ਅਫ਼ਗਾਨਿਸਤਾਨ ਸਰਕਾਰ ਨੇ ਧੋਖੇ ਨਾਲ ਆਪ ਨੂੰ ਅੰਗਰੇਜ਼ਾਂ ਹਵਾਲੇ ਕੀਤਾ ਸੀ। ਇਸ ਲਈ ਅਫ਼ਗਾਨਿਸਤਾਨ ਦੇ ਸ਼ਾਹੀ ਪਰਿਵਾਰ ਦੇ ਕਟੜ ਦੁਸ਼ਮਨ ਬਣ ਗਏ। ਇਸੇ ਕਾਰਣ ਕਬਾਇਲੀ ਖੇਤਰਾਂ ਵਿਚ ਆਪ ਨੇ ਅਫ਼ਗਾਨਿਸਤਾਨ ਸਰਕਾਰ ਵਿਰੁੱਧ ਪ੍ਰਚਾਰ ਸ਼ੁਰੂ ਕਰ ਦਿੱਤਾ। ਹਕੂਮਤ ਨੇ ਆਪ ਨੂੰ ਗ੍ਰਿਫ਼ਤਾਰ ਕਰਨਾ ਚਾਹਿਆ ਅਤੇ ਭਾਰੀ ਇਨਾਮ ਰੱਖ ਦਿੱਤਾ। ਆਖਿਰਕਾਰ 5 ਨਵੰਬਰ 1949 ਨੂੰ ਆਪ ਨੂੰ ਗ੍ਰਿਫ਼ਤਾਰ ਕਰਕੇ ਕਾਬਲ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਆਪ ਜੀ ਦੀ ਇਸ ਕੈਦ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਆਪ ਦੀ ਹਾਲਤ ਪੁਰਾਨੇ ਜ਼ਮਾਨੇ ਦੇ ਉਸ ਬਦਕਿਸਮਤ ਇਨਸਾਨ ਵਰਗੀ ਸੀ ਜਿਸ ਨੂੰ ਬਾਦਸ਼ਾਹ ਜਾਂ ਰਾਜਾ ਕੈਦ ਕਰਕੇ ਭੁਲ ਗਿਆ ਹੋਵੇ। ਇਹ ਮਹਿਜ਼ ਇਤਫ਼ਾਕ ਦੀ ਗੱਲ ਸੀ ਕਿ ਪਾਕਿਸਤਾਨ ਦੇ ਸਦਰ ਅਯੂਬ ਖਾਂ ਜਨਵਰੀ 1966 ਵਿਚ ਤਾਸ਼ਕੰਦ ਕਾਨਫਰੰਸ ਲਈ ਜਾਂਦੇ ਹੋਏ 2 ਦਿਨ ਲਈ ਕਾਬਲ ਵਿਚ ਰੁਕੇ। ਤਾਸ਼ਕੰਦ ਦੀ ਕਾਨਫਰੰਸ ਭਾਰਤ ਅਤੇ ਪਾਕਿਸਤਾਨ ਦੀ ਦਸੰਬਰ 1965 ਦੀ ਜੰਗ ਤੋਂ ਬਾਦ ਰੂਸ ਦੇ ਪ੍ਰਧਾਨ ਮੰਤਰੀ ਕੌਸੀਗਨ ਨੇ ਬੁਲਾਈ ਸੀ। ਇਸ ਵਿਚ ਸਦਰ ਅਯੂਬ ਖਾਂ ਅਤੇ ਲਾਲ ਬਹਾਦੁਰ ਸ਼ਾਸਤਰੀ ਦੋਵੇਂ ਸ਼ਾਮਲ ਹੋਏ। ਗੱਲਾਂ-ਗੱਲਾਂ ਵਿਚ ਹੀ ਸਦਰ ਅਯੂਬ ਖਾਂ ਨੂੰ ਦੱਸਿਆ ਗਿਆ ਕਿ ਇਕ ਪੁਰਾਨਾ ਇੰਕਲਾਬੀ 17 ਸਾਲ ਤੋਂ ਅਫ਼ਗਾਨਿਸਤਾਨ ਦੇ ਕਾਬਲ ਦੀ ਜੇਲ੍ਹ ਵਿਚ ਸੜ ਰਿਹਾ ਹੈ ਜੇ ਪਾਕਿਸਤਾਨ ਸਰਕਾਰ ਇਸ ਨੂੰ ਲੈਣ ਲਈ ਤਿਆਰ ਹੋਵੇ ਤਾਂ ਉਹ ਇਸ ਨੂੰ ਰਿਹਾਅ ਕਰਨ ਲਈ ਤਿਆਰ ਹਨ। ਸਦਰ ਅਯੂਬ ਖਾਂ ਨੇ ਜਵਾਬ ਦਿੱਤਾ ਕਿ ਉਹ ਇਸ ਨੂੰ ਲੈਣ ਲਈ ਤਿਆਰ ਹਨ। ਇਸ ਦਾ ਨਤੀਜਾ ਇਹ ਹੋਇਆ ਕਿ ਅਜ਼ੀਜ਼ ਹਿੰਦੀ ਨੂੰ 17 ਸਾਲ ਬਾਦ ਕੋਠਰੀ ਵਿੱਚੋਂ ਕੱਢਕੇ ਪਾਕਿਸਤਾਨ ਦੀ ਸਰਹੱਦ ਉੱਤੇ ਛੱਡ ਦਿੱਤਾ ਗਿਆ। ਉਨ੍ਹਾਂ ਆਪਣੇ ਜੀਵਨ ਦਾ ਬੇਹਤਰੀਨ ਹਿੱਸਾ ਜੇਲ੍ਹਾਂ ਵਿਚ ਗੁਜ਼ਾਰਿਆ ਅਤੇ ਕੁਲ ਮਿਲਾ ਕੇ 30 ਸਾਲ ਦੀ ਕੈਦ ਕੱਟੀ।

ਚਮਨ ਲਾਲ ਆਜ਼ਾਦ

ਆਪ ਦੇ ਹਸਬ-ਨਸਬ (ਪਰਿਵਾਰਕ ਪਿਛੋਕੜ) ਬਾਰੇ ਪੂਰਾ ਗਿਆਨ ਨਹੀਂ ਪਰ ਆਪ ਇਕ ਮਹਾਨ ਕ੍ਰਾਂਤੀਕਾਰੀ ਸਨ ਅਤੇ ਅੱਠ ਸਾਲ ਤਕ ਅੰਗਰੇਜ਼ ਦੀਆਂ ਜੇਲ੍ਹਾਂ ਵਿਚ ਤਸੀਹੇ ਝੇਲਦੇ ਰਹੇ। ਦੇਸ਼ ਆਜ਼ਾਦ ਹੋਣ ਤਾਂ ਪਹਿਲਾਂ ਆਪ ਦਿੱਲੀ ਵਿੱਚ ਰਿਹਾ ਕਰਦੇ ਸਨ। ਉਮਰ ਮੁਸ਼ਕਲ ਨਾਲ 20-22 ਸਾਲ ਦੀ ਹੀ ਸੀ ਅਤੇ ਬੀ. ਏ. ਵਿਚ ਪੜ੍ਹਦੇ ਸਨ। ਇਨ੍ਹਾਂ ਨੂੰ ਕ੍ਰਾਂਤੀਕਾਰੀ ਕੰਮਾਂ ਵਿਚ ਸ਼ਾਮਲ ਹੋਣ ਦੀ ਸ਼ਕ ਦੇ ਆਧਾਰ ਤੇ ਦਿੱਲੀ ਨੇ ਚੀਫ਼ ਕਮਿਸ਼ਨਰ ਨੇ ਹੁਕਮ ਦਿੱਤਾ ਸੀ ਕਿ ਉਹ ਆਪਣੇ ਮੁਹੱਲੇ ਤੇ ਬਾਹਰ ਕਿਤੇ ਨ ਜਾਣ ਅਤੇ ਹਰ ਰੋਜ਼ 2 ਵਾਰ ਥਾਨੇ ਵਿਚ ਹਾਜ਼ਰੀ ਦਿਆ ਕਰਨ। ਇਨ੍ਹਾਂ ਦੇ ਮਕਾਨ ਦੇ ਬਾਹਰ ਹੋਰ ਰੋਜ਼ 24 ਘੰਟੇ ਖੁਫ਼ੀਆ ਪੁਲਿਸ ਦਾ ਪਹਿਰਾ ਰਹਿੰਦਾ ਸੀ । ਉਹ ਥਾਨੇ ਵਿਚ ਜਾਂਦੇ ਹਰ ਰੋਜ਼ ਇਹ ਲਿਖਿਆ ਕਰਦੇ ਸਨ ਕਿ ਮੈਂ ਦਿੱਲੀ ਵਿਚ ਮੌਜੂਦ ਹਾਂ ਪਰ ਸਰਕਾਰ ਨੂੰ ਇਨ੍ਹਾਂ ਦੀ ਇਹ ਸੀਮਤ ਆਜ਼ਾਦੀ ਵੀ ਨਹੀਂ ਸੀ ਭਾਉਂਦੀ। ਇਕ ਦਿਨ ਆਪ ਨੂੰ ਅਚਾਨਕ ਗ੍ਰਿਫ਼ਤਾਰ ਕਰਕੇ ਦਿੱਲੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦੇ ਹਫ਼ਤਿਆਂ ਪਿੱਛੋਂ ਰਿਹਾਈ ਨਸੀਬ ਹੋਈ ਤਾਂ ਜੇਲ੍ਹ ਦੇ ਫਾਟਕ ਦੇ ਬਾਹਰ ਇਕ ਪੁਲਿਸ ਇੰਸਪੈਕਟਰ ਆਪ ਦੀ ਉਡੀਕ ਵਿੱਚ ਖੜਾ ਸੀ। ਆਪ ਨੂੰ ਹੁਕਮ ਦਿਖਾਇਆ ਜਿਸ ਵਿਚ ਲਿਖਿਆ ਸੀ ਚਮਨ ਲਾਲ ਤੁਰੰਤ ਦਿੱਲੀ ਤੋਂ ਬਾਹਰ ਚਲਿਆ ਜਾਵੇ ਅਤੇ ਚੀਫ਼ ਕਮਿਸ਼ਨਰ ਦੀ ਆਗਿਆ ਤੇ ਬਗੈਰ ਮੁੜ ਦਿੱਲੀ ਵਿਚ ਪੈਰ ਨਾ ਪਾਉਣ। ਇਸ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਇਨ੍ਹਾਂ ਹੁਕਮਾਂ ਦੀ ਉਲੰਘਨਾ ਕਰਨ ਦੀ ਸਜ਼ਾ 2 ਸਾਲ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ ਹੋਵੇਗੀ। ਇਨ੍ਹਾਂ ਚੀਫ਼ ਕਮਿਸ਼ਨਰ ਦੀ ਆਗਿਆ ਨਾਲ ਘਰੋਂ ਨਕਦੀ ਤੇ ਕਪੜੇ ਮੰਗਵਾ ਲਏ ਅਤੇ ਪੁਲਿਸ ਦੀ ਹਿਰਾਸਤ ਵਿਚ ਗੱਡੀ ਵਿਚ ਸਵਾਰ ਹੋ ਕੇ ਲਾਹੌਰ ਪਹੁੰਚ ਗਏ।
ਲਾਹੌਰ ਵਿਚ ਚਮਨ ਲਾਲ ਆਪਣੇ ਇਕ ਦੋਸਤ ਅਫ਼ਜ਼ਲ ਮੁਹਮੰਦ ਦੇ ਨਾਲ ਇਕ ਹੋਟਲ ਵਿਚ ਠਹਿਰਿਆ। ਦੋ ਦਿਨ ਬਾਦ ਇਕ ਪੁਲਿਸ ਇੰਸਪੈਕਟਰ ਹੋਟਲ ਵਿਚ ਆਇਆ ਅਤੇ ਗਵਰਨਰ ਪੰਜਾਬ ਦਾ ਹੁਕਮ ਵਿਖਾਇਆ ਜਿਸ ਅਨੁਸਾਰ 24 ਘੰਟੇ ਦੇ ਅੰਦਰ-ਅੰਦਰ ਅੰਮ੍ਰਿਤਸਰ ਤੇ 11 ਮੀਲ ਦੂਰ ਮਜੀਠਾ ਪਿੰਡ ਵਿਚ ਜਾ ਕੇ ਰਹਿਣ ਦਾ ਹੁਕਮ ਸੀ ਅਤੇ ਡਿਪਟੀ ਕਮਿਸ਼ਨਰ ਦੀ ਆਗਿਆ ਤੋਂ ਬਿਨਾਂ ਇਸ ਪਿੰਡ ਨੂੰ ਨਾ ਛੱਡਣ ਦੀ ਹਿਦਾਇਤ ਸੀ।
ਇਸ ਪਿੰਡ ਵਿਚ ਨਜ਼ਰਬੰਦ ਹੋਇਆ ਅਜੇ 4-5 ਮਹੀਨੇ ਹੀ ਬੀਤੇ ਸਨ ਕਿ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਬਦਨਾਮ ਕਿਲ੍ਹੇ ਵਿਚ ਲਿਆਂਦਾ ਗਿਆ। ਥੋੜੇ ਹੀ ਦਿਨਾਂ ਪਿਛੋਂ ਗਵਰਨਰ ਜਨਰਲ ਹਿੰਦ ਦੇ ਹੁਕਮਾਂ ਤੇ ਮਿੰਟਗੁਮਰੀ ਜੇਲ੍ਹ ਪਹੁੰਚਾ ਦਿੱਤਾ ਗਿਆ। ਹੁਣ ਉਹ ਪੰਜਾਬ ਸਰਕਾਰ ਦਾ ਕੈਦੀ ਨਾ ਹੋ ਕੇ ਸੈਂਟਰਲ ਸਰਕਾਰ ਦਾ ਨਜ਼ਰਬੰਦ ਕੈਦੀ ਬਣ ਗਿਆ ਸੀ। ਇਨ੍ਹਾਂ ਨੂੰ ਹਥਕੜੀ ਨਹੀਂ ਲਗਾਈ ਗਈ ਅਤੇ ਆਪਣੇ ਸਫ਼ੇਦ ਕਪੜਿਆਂ ਵਿਚ ਹੀ ਰਹਿਣ ਦੀ ਆਗਿਆ ਦਿੱਤੀ ਗਈ। ਇਹ ਹੁਕਮ ਵਾਇਸਰਾਏ ਹਿੰਦ ਨੇ ਦਿੱਤਾ ਸੀ ਅਤੇ ਇਨ੍ਹਾਂ ਦੇ ਹੁਕਮ ਨਾਲ ਹੀ ਰਿਹਾਈ ਮਿਲੇਗੀ। ਅਜਿਹੀ ਹਾਲਤ ਨੂੰ ਵੇਖ ਕੇ ਚਮਨ ਲਾਲ ਆਜ਼ਾਦ ਨੇ ਫਰਾਂਸ ਦੇ ਇਕ ਲੇਖਕ ਅਲੈਗਜ਼ੈਂਡਰਾ ਦੀ ਕਿਤਾਬ ਦਾ ਹਵਾਲਾ ਦਿੰਦਿਆ ਕਿਹਾ ਕਿ ਫਰਾਂਸ ਦੇ ਸ਼ਾਹ ਲੂਈਸ ਦੇ ਯੁਗ ਵਿੱਚ ਲੋਕਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਜਾਂਦਾ ਸੀ। ਇਥੋਂ ਤਕ ਕਿ ਉਹ 20-20 ਸਾਲ ਜੇਲ੍ਹਾਂ ਵਿੱਚ ਪਏ ਸੜਦੇ ਰਹਿੰਦੇ ਸਨ ਅਤੇ ਕੋਈ ਪੁੱਛਣ ਵਾਲਾ ਨਹੀਂ ਸੀ ਹੁੰਦਾ।
ਮਿੰਟਗੁਮਰੀ ਜੇਲ੍ਹ ਦੇ ਜਿਸ ਕਮਰੇ ਵਿਚ ਚਮਨ ਲਾਲ ਨੂੰ ਬੰਦ ਕੀਤਾ ਗਿਆ ਸੀ ਉਸ ਕਮਰੇ ਵਿਚ ਗ਼ਦਰ ਪਾਰਟੀ ਦੇ ਇਕ ਵਰਕਰ ਹਰਜਾਪ ਸਿੰਘ ਪਹਿਲਾਂ ਤੋਂ ਹੀ ਮੌਜੂਦ ਸਨ, ਜਿਨ੍ਹਾਂ ਦੀ ਉਮਰ 50-60 ਸਾਲ ਦੇ ਕਰੀਬ ਸੀ। ਉਹ ਜ਼ਿਲਾ ਹੋਸ਼ਿਆਰਪੁਰ ਦੇ ਮਹਿਲਪੁਰ ਦੇ ਰਹਿਣ ਵਾਲੇ ਸਨ ਅਤੇ ਛੋਟੀ ਉਮਰ ਵਿਚ ਹੀ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ ਸਨ। ਉਹ ਵੀ ਰੈਗੂਲੇਸ਼ਨ ਐਕਟ 1818 ਦੀ ਧਾਰਾ ਨੇ 3 ਅਧੀਨ ਨਜ਼ਰ ਬੰਦੀ ਦੇ ਦਿਨ ਕਟ ਰਹੇ ਸਨ। ਇਸ ਤੋਂ ਪਹਿਲਾਂ ਉਹ ਵਰ੍ਹਿਆਂ ਤਕ ਭੂਮੀਗਤ ਜੀਵਨ ਬਿਤਾ ਕੇ ਗ੍ਰਿਫ਼ਤਾਰ ਹੋਏ ਸਨ। ਆਮ ਕੈਦੀ ਤੇ ਨਜ਼ਰ ਬੰਦ ਕੈਦੀ ਦੇ ਜੀਵਨ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ। ਰੈਗੂਲੇਸ਼ਨ ਨੰ. 3, 1818 ਅਧੀਨ ਗ੍ਰਿਫ਼ਤਾਰ ਨਜ਼ਰਬੰਦ ਕੈਦੀਆਂ ਨੂੰ ਸਭ ਤੋਂ ਵੱਧ ਸਹੂਲਤਾਂ ਉਪਲਬੱਧ ਹੁੰਦੀਆਂ ਹਨ। ਇਨ੍ਹਾਂ ਨੂੰ ਸ਼ਾਹੀ ਕੈਦੀ ਕਿਹਾ ਜਾਂਦਾ ਸੀ । ਇਨ੍ਹਾਂ ਨੂੰ ਕਿਤਾਬਾਂ, ਅਖ਼ਬਾਰ ਪੜ੍ਹਣ ਅਤੇ ਮੰਗਵਾਉਣ ਦੀ ਖੁਲ੍ਹੀ ਛੋਟ ਹੁੰਦੀ ਸੀ। ਇਨਾਂ ਨੂੰ ਸਰਕਾਰ ਵੱਲੋਂ 75 ਰੁਪੈ ਮਹੀਨਾ ਖਰਚ ਵੀ ਮਿਲਿਆ ਕਰਦਾ ਸੀ। ਇਸ ਲਈ ਜੇਲ੍ਹ ਵਿਚ ਅਜਿਹੇ ਨਜ਼ਰਬੰਦਾਂ ਨੂੰ ਹਰ ਪ੍ਰਕਾਰ ਦਾ ਆਰਾਮ ਮਿਲ ਜਾਂਦਾ ਸੀ। ਇਨ੍ਹਾਂ ਦਾ ਆਪਣਾ ਬਿਸਤਰ, ਆਪਣੇ ਕਪੜੇ ਗਰਜ਼ ਇਹ ਕਿ ਜਿਸ ਚੀਜ਼ ਦੀ ਵੀ ਲੋੜ ਹੁੰਦੀ ਆਪਣੇ ਅਕਾਉਂਟ ਵਿਚੋਂ ਕੱਢਵਾ ਲੈਂਦੇ ਸਨ। ਸਾਰਾ ਰਹਿਣ ਸਹਿਣ ਘਰ ਵਰਗਾ ਹੀ ਹੁੰਦਾ ਸੀ ਪਰ ਪਾਬੰਦੀ ਦੇ ਨਾਲ ਅਤੇ ਉਹ ਪਾਬੰਦੀ ਇਹ ਸੀ ਕਿ ਉਨ੍ਹਾਂ ਨੂੰ ਜਿਸ ਛੋਟੇ ਜਿਹੇ ਅਹਾਤਾ ਵਿਚ ਬੰਦ ਕੀਤਾ ਜਾਂਦਾ ਸੀ ਉਹ ਉਸ ਤੋਂ ਬਾਹਰ ਨਹੀਂ ਜਾ ਸਕਦੇ ਸਨ। ਮਤਲਬ ਇਹ ਕਿ ਜੇਲ੍ਹ ਨੂੰ ਆਪਣਾ ਘਰ ਬਣਾਉਣਾ ਪੈਂਦਾ ਹੈ। ਨਜ਼ਰਬੰਦੀ ਦੀ ਕੋਈ ਮਿਆਦ ਨਹੀਂ ਹੁੰਦੀ ਪਰ ਖਾਨਾ ਬਨਾਉਣ ਦੇ ਭਾਂਡਿਆ ਤੋਂ ਲੈ ਕੇ ਕਿਤਾਬਾਂ ਰੱਖਣ ਲਈ ਅਲਮਾਰੀ ਤਕ ਖਰੀਦਣ ਦੀ ਆਗਿਆ ਹੁੰਦੀ ਹੈ। ਖਾਨਾ ਬਣਾਉਣ ਕਈ ਇਕ ਰਸੋਈਆ ਵੀ ਮਿਲ ਜਾਂਦਾ ਹੈ ਜੋ ਕੈਦੀਆਂ ਵਿਚੋਂ ਹੀ ਚੁਣ ਲਿਆ ਜਾਂਦਾ ਹੈ ਅਤੇ ਉਹ 24 ਘੰਟੇ ਨਜ਼ਰਬੰਦਾਂ ਦੀ ਸੇਵਾ ਲਈ ਹਾਜ਼ਰ ਰਹਿੰਦਾ ਹੈ।
ਸੁਪਰਡੈਂਟ ਜੇਲ੍ਹ ਨੇ ਚਮਨ ਲਾਲ ਨੂੰ ਪਹਿਲਾਂ ਇਕ ਖੁਲ੍ਹਾ ਡੁੱਲ੍ਹਾ ਤੇ ਸਾਫ਼ ਸੁਥਰਾ ਕਿਚਨ ਬਨਵਾ ਦਿੱਤਾ ਸੀ ਅਤੇ ਨਹਾਉਣ ਲਈ ਗੁਸਲਖਾਨਾ ਵੀ ਮੁਹੱਈਆ ਕਰਵਾ ਦਿੱਤਾ ਸੀ। ਉਹ ਆਪਣਾ ਸਾਰਾ ਸਮਾਂ ਕਿਤਾਬਾਂ ਦੇ ਅਧਿਅਨ ਵਿਚ ਹੀ ਖਰਚ ਕਰਦੇ ਸਨ। ਜੇਲ੍ਹ ਵਿਚ ਰਹਿੰਦੇ ਹੋਏ ਪੰਜਾਬ ਪਬਲਿਕ ਲਾਇਬਰੇਰੀ ਦੇ ਮੈਂਬਰ ਵੀ ਬਣ ਗਏ ਸਨ। ਲਾਇਬਰੇਰੀ ਤੋਂ ਪਾਰਸਲ ਰਾਹੀਂ ਇਕੋ ਸਮੇਂ 6 ਕਿਤਾਬਾਂ ਮੰਗਵਾ ਲੈਂਦੇ ਸਨ ਅਤੇ ਪੜ੍ਹਨ ਉਪਰੰਤ ਉਨ੍ਹਾਂ ਕਿਤਾਬਾਂ ਨੂੰ ਵਾਪਸ ਕਰਕੇ 6 ਹੋਰ ਨਵੀਆਂ ਕਿਤਾਬਾਂ ਮੰਗਵਾ ਲੈਂਦੇ ਅਤੇ ਉਨ੍ਹਾਂ ਨੂੰ ਪੜ੍ਹਦੇ ਰਹਿੰਦੇ।
3 ਸਾਲ ਦੀ ਨਜ਼ਰਬੰਦੀ ਤੋਂ ਬਾਦ ਹਰਜਾਪ ਸਿੰਘ ਤਾਂ ਰਿਹਾਅ ਹੋ ਗਿਆ। ਚਮਨ ਲਾਲ ਨੂੰ ਤਨਹਾਈ ਦੀ ਸ਼ਿਕਾਇਤ ਸੁਪਰਡੈਂਟ ਜੇਲ੍ਹ ਕੋਲ ਕੀਤੀ। ਉਸਨੇ ਗਵਰਨਰ ਨੂੰ ਚਿੱਠੀ ਲਿਖਣ ਦੀ ਸਲਾਹ ਦਿੱਤੀ। ਇਕ ਮਹੀਨੇ ਪਿਛੋਂ ਲਾਹੌਰ ਜੇਲ੍ਹ ਤੋਂ ਜਸਵੰਤ ਸਿੰਘ ਨਾਂ ਦਾ ਇਕ ਕੈਦੀ ਆ ਗਿਆ। ਉਹ ਫਿਰੋਜ਼ਪੁਰ ਦੇ ਸੋਢੀ ਖਾਨਦਾਨ ਦਾ ਸੀ। ਸਿੱਖਾਂ ਵਿਚ ਉਸ ਦੀ ਬਹੁਤ ਇੱਜ਼ਤ ਸੀ। ਉਹ ਕਿਸੇ ਕਤਲ ਦੇ ਮੁਕੱਦਮੇ ਵਿੱਚ ਉਮਰ ਕੈਦ ਦੀ ਸਜ਼ਾ ਕਟ ਰਿਹਾ ਸੀ। ਉਹ 10 ਸਾਲ ਦੀ ਸਜ਼ਾ ਤਾਂ ਭੁਗਤ ਚੁੱਕਾ ਸੀ। ਉਸ ਨੇ ਚਮਨ ਲਾਲ ਨੂੰ ਸ਼ਤਰੰਜ ਖੇਡਣ ਦੀ ਜਾਚ ਸਿਖਾਈ। ਇਸ ਪ੍ਰਕਾਰ ਉਹ ਘੰਟਿਆਂ ਬਧੀ ਸ਼ਤਰੰਜ ਖੇਡਦੇ ਰਹਿੰਦੇ ਅਤੇ ਚੈਨ ਨਾਲ ਸਮਾਂ ਬੀਤਣ ਲਗਾ।
ਸਮੇਂ ਦੇ ਨਾਲ ਹੌਲੀ-ਹੌਲੀ ਹਾਲਾਤ ਬਦਲਦੇ ਗਏ। 1937 ਵਿਚ ਕਾਂਗਰਸ ਨੇ ਹਿਦੋਸਤਾਨ ਦੇ 6 ਰਾਜਾਂ ਵਿਚ ਆਪਣੀ ਸਰਕਾਰ ਬਣਾ ਲਈ। ਯੂ. ਪੀ. ਦੇ ਮੁੱਖ ਮੰਤਰੀ ਪੰਡਤ ਪੰਤ ਨੇ ਅਹੁਦਾ ਸੰਭਾਲ ਦੇ ਤੇ ਆਪਣੇ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਸਾਰੇ ਕ੍ਰਾਂਤੀਕਾਰੀ ਕੈਦੀਆਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਨ੍ਹਾਂ ਦੀ ਦੇਖਾ-ਦੇਖੀ ਦੂਜੀਆਂ ਕਾਂਗਰਸੀ ਵਜ਼ਾਰਤਾਂ ਨੇ ਵੀ ਆਪਣੇ ਕ੍ਰਾਂਤੀਕਾਰੀ ਕੈਦੀ ਰਿਹਾਅ ਕਰ ਦਿੱਤੇ। ਇਸੇ ਸਿਲਸਿਲੇ ਵਿਚ ਚਮਨ ਲਾਲ ਵੀ ਰਿਹਾਅ ਹੋ ਗਏ।
ਅਜੇ ਉਹ ਮਿੰਟਗੁਮਰੀ ਜੇਲ੍ਹ ਦੇ ਫਾਟਕ ਤੋਂ ਬਾਹਰ ਨਿਕਲੇ ਹੀ ਸਨ ਕਿ ਇਕ ਪੁਲਿਸ ਅਫ਼ਸਰ ਨੇ ਗਵਰਨਰ ਪੰਜਾਬ ਦਾ ਹੁਕਮ ਦਿੱਤਾ ਜਿਸ ਵਿਚ ਦਰਜ ਸੀ ਕਿ ਛੇਤੀ ਹੀ 24 ਘੰਟਿਆਂ ਅੰਦਰ ਮਿੰਟਗੁਮਰੀ ਤੋਂ ਬਾਹਰ ਨਿਕਲ ਜਾਉ ਅਤੇ ਸਿੱਧੇ ਬਟਾਲਾ ਪਹੁੰਚ ਜਾਉ ਅਤੇ ਡਿਪਟੀ ਕਮਿਸ਼ਨਰ ਦੇ ਹੁਕਮ ਤੋਂ ਬਿਨਾਂ ਕਿਤੇ ਬਾਹਰ ਨਾ ਜਾਉ।
ਬਨਾਰਸੀ ਦਾਸ ਚਤੁਰਵੇਦੀ ਜੋ ਆਜ਼ਾਦੀ ਤੋਂ ਬਾਦ ਦਿੱਲੀ ਵਿਚ ਮੈਂਬਰ ਪਾਰਲੀਮੈਂਟ ਵੀ ਰਹੇ ਹਨ, ਉਨ੍ਹਾਂ ਚਮਨ ਲਾਲ ਬਾਰੇ ਲਿਖਿਆ ਹੈ ਕਿ ਉਨ੍ਹਾਂ ਦਿੱਲੀ ਵਿਚ ਰਹਿ ਕੇ ਵੀਹਾਂ ਕ੍ਰਾਂਤੀਕਾਰੀਆਂ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਇਆ ਹੈ ਪਰ ਖੁਦ ਅੱਠ ਸਾਲ ਜੇਲ੍ਹ ਵਿਚ ਰਹਿਣ ਤੇ ਵੀ ਇਕ ਪਾਈ ਪੈਨਸ਼ਨ ਦੀ ਨਹੀਂ ਲਈ। ਬੀ. ਕੇ. ਦੱਤ ਦਾ ਇਲਾਜ ਉਨ੍ਹਾਂ ਆਪਣੀ ਨਿਗਰਾਨੀ ਹੇਠ ਕਰਵਾਇਆ ਸੀ। ਪਰੰਤੂ ਉਹ ਬਚ ਨਾ ਸਕੇ। ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਭਗਤ ਸਿੰਘ ਕੋਲ ਹੁਸੈਨੀ ਵਾਲਾ ਵਿਚ ਜਲਾ ਦਿੱਤਾ ਗਿਆ ਅਤੇ ਉਥੇ ਹੀ ਉਨ੍ਹਾਂ ਦੀ ਸਮਾਧ ਵੀ ਬਣਾ ਦਿੱਤੀ ਗਈ। ਬਾਬਾ ਤੀਰਥ ਰਾਮ ਕਸੂਰੀ ਜੋ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਤੋਂ ਬਾਦ ਪੰਜਾਬ ਵਿਚ ਮਾਰਸ਼ਲ ਲਾਅ ਲਗਾਇਆ ਗਿਆ ਸੀ ਇਸੇ ਸੰਬੰਧ ਵਿਚ ਲੋਕਾਂ ਨੇ ਕਸੂਰ ਵਿਚ ਸਾੜ ਫੂਕ ਵੀ ਕੀਤੀ ਸੀ ਅਤੇ 5- 7 ਅੰਗਰੇਜ਼ ਵੀ ਮਾਰ ਮੁਕਾਏ ਸਨ ਅਤੇ ਸਰਕਾਰ ਨੇ 5-7 ਵਿਅਕਤੀਆਂ ਨੂੰ ਫਾਂਸੀ ਵੀ ਦਿੱਤੀ ਸੀ ਅਤੇ ਕਈਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਸੀ। ਇਨ੍ਹਾਂ ਵਿੱਚ ਬਾਬਾ ਤੀਰਥ ਰਾਮ ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਵਿਚੋਂ ਸੀ।ਆਜ਼ਾਦੀ ਪਿਛੋਂ ਇਨ੍ਹਾਂ ਦੀ ਵੀ ਪੈਨਸ਼ਨ ਲਗਵਾਈ। ਲੱਧਾ ਰਾਮ ਫੀਲਡ ਮਾਰਸ਼ਲ ਦੀ ਵੀ ਸਹਾਇਤਾ ਕੀਤੀ ਅਤੇ ਉਸਦੇ ਪੁੱਤਰ ਦੀ ਵੀ ਹਰ ਤਰ੍ਹਾਂ ਸਹਾਇਤਾ ਕੀਤੀ। ਜੋਗਿੰਦਰ ਸ਼ੁਕਲ ਜੋ ਇਕ ਮਹਾਨ ਕ੍ਰਾਂਤੀਕਾਰੀ ਸਨ ਉਹ ਗਰੀਬੀ ਲਾਚਾਰੀ ਦਾ ਸ਼ਿਕਾਰ ਹੋ ਕੇ ਪਟਨਾ ਦੇ ਹਸਪਤਾਲ ਵਿਚ ਲਾਵਾਰਸ ਪਏ ਸਨ। ਆਪ ਉੱਥੇ ਪੁੱਜੇ ਉਨ੍ਹਾਂ ਦੀ ਹਰ ਪ੍ਰਕਾਰ ਸਹਾਇਤਾ ਕੀਤੀ ਪਰ ਉਹ ਬਚ ਨ ਸਕੇ। ਉਨ੍ਹਾਂ ਦੀਆਂ ਅੰਤਮ ਰਸਮਾਂ ਵੀ ਆਪ ਨੇ ਹੀ ਅਦਾ ਕੀਤੀਆਂ। ਸੁਰਿੰਦਰ ਨਾਥ ਸਾਰਖੇਲ ਦਿੱਲੀ ਦੇ ਹਸਪਤਾਲ ਵਿਚ ਇਲਾਜ ਅਧੀਨ ਸਨ । ਚਮਨ ਲਾਲ ਜੀ ਨੇ ਉਨ੍ਹਾਂ ਦੀ ਵੀ ਭਰਪੂਰ ਸਹਾਇਤਾ
ਕੀਤੀ ਪਰ ਉਹ ਵੀ ਬਚ ਨ ਸਕੇ। ਉਨ੍ਹਾਂ ਦੀ ਲਾਸ਼ ਰੇਵਾੜੀ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਆਪ ਨੇ ਹੀ ਪਹੁੰਚਾਈ ਸੀ। ਕੁਝ ਪੁਰਾਨੇ ਕ੍ਰਾਂਤੀਕਾਰੀਆਂ ਨੇ ਮਿਲਕੇ ਕ੍ਰਾਂਤੀਕਾਰੀਆਂ ਦੀ ਸਹਾਇਤਾ ਲਈ ਇਕ ਕਮੇਟੀ ਬਣਾਈ ਆਪ ਇਸ ਦੇ ਪਹਿਲੇ ਸਕੱਤਰ ਸਨ। ਆਪ ਨੇ ਇਸ ਨਾਤੇ ਕ੍ਰਾਂਤੀਕਾਰੀਆਂ ਦੀ ਸਹਾਇਤਾ ਦਾ ਬੀੜਾ ਚੁੱਕਿਆ। ਆਪਣੇ ਜੀਵਨ ਵਿਚ ਜਿੰਨਾ ਕਰ ਸਕੇ, ਕੀਤਾ। ਕ੍ਰਾਂਤੀਕਾਰੀਆਂ ਦੀ ਤਨ-ਮਨ-ਧਨ ਨਾਲ ਆਪਣੀ ਜਾਨ ਜੋਖਮ ਵਿਚ ਪਾ ਕੇ ਵੀ ਸਹਾਇਤਾ ਕਰਦੇ ਰਹੇ। ਇਸ ਪ੍ਰਕਾਰ ਕ੍ਰਾਂਤੀਕਾਰਿਆਂ ਦੀ ਸੇਵਾ ਕਰਦੇ ਹੋਏ ਆਪ ਜੂਨ 1976 ਨੂੰ ਇਸ ਸੰਸਾਰ ਤੋਂ ਚਲ ਬਸੇ।

ਲਾਲਾ ਹਰਦਿਆਲ ਐਮ. ਏ. (1884 ਈ.  1939 ਈ. ਤੱਕ  )

ਵੋ ਕਾਂਟੇ ਹੈਂ ਫੂਲੋਂ ਸੇ ਬਿਹਤਰ ਕਹੀਂ ਫਨਾ ਹੋ ਗਏ ਜੋ ਚਮਨ ਕੇ ਲਿਏ।

ਫਰਿਸ਼ਤੋਂ ਸੇ ਅਫ਼ਜ਼ਲ ਹੈ ਵੋ ਆਦਮੀ ਜੋ ਮਰਤਾ ਹੈ ਆਪਣੇ ਵਤਨ ਦੇ ਲਿਏ॥
(ਸਾਬਰ ਅਬੋਹਰੀ)

ਆਜ਼ਾਦੀ ਮਨੁੱਖ ਦਾ ਪੈਦਾਇਸ਼ੀ ਹੱਕ ਹੈ। ਇਸ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਕੀ ਕੁਝ ਨਹੀਂ ਕਰਨਾ ਪੈਂਦਾ। ਸੈਂਕੜੇ ਨੌਜਵਾਨਾਂ ਨੇ ਇਸ ਨੂੰ ਪ੍ਰਾਪਤ ਕਰਨ ਲਈ ਫਾਂਸੀ ਦਾ ਫੰਦਾ ਹੱਸ-ਹੱਸ ਕੇ ਚੁੰਮਿਆ। ਹਜ਼ਾਰਾਂ ਨੇ ਕਾਲੇ ਪਾਣੀ ਦੀਆਂ ਕਾਲ ਕੋਠਰੀਆਂ ਵਿੱਚ ਅੱਡੀਆਂ ਰਗੜ-ਰਗੜ ਕੇ ਆਪਣਾ ਸਾਰਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ । ਜੇਲ੍ਹਾਂ ਵਿਚ ਰਹਿ ਕੇ ਰੋਂਗਟੇ ਖੜੇ ਕਰ ਦੇਣ ਵਾਲੇ ਤਸੀਹੇ ਝੋਲੇ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਦ੍ਰਿੜ ਸੰਕਲਪ ਤੋਂ ਪਿਛੇ ਨਹੀਂ ਹਟੇ, ਭੋਰਾ ਨਹੀਂ ਡਗਮਗਾਏ। ਕੀ ਅਨਪੜ ਕਿਸਾਨ, ਕੀ ਮਜ਼ਦੂਰ ਅਤੇ ਕੀ ਕਾਲਜਾਂ ਦੇ ਪੜ੍ਹੇ-ਲਿਖੇ ਨੌਜਵਾਨ ਸਾਰਿਆਂ ਨੇ ਆਜ਼ਾਦੀ ਦੀ ਇਸ ਆਹੂਤੀ ਵਿਚ ਵੱਧ ਚੜ੍ਹ ਕੇ ਹਿੱਸਾ ਪਾਇਆ। ਇਨ੍ਹਾਂ ਹੀ ਮਨਚਲੇ ਅਤੇ ਅਲਬੇਲੇ ਜਾਨਬਾਜ਼ ਗਭਰੂਆਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਹਾਂ ਅਤੇ ਆਜ਼ਾਦੀ ਦਾ ਪੂਰਾ ਅਨੰਦ ਮਾਣ ਰਹੇ ਹਾਂ।
1757 ਦੀ ਪਲਾਸੀ ਦੀ ਲੜਾਈ ਜਿੱਤ ਕੇ ਅੰਗਰੇਜ਼ ਹਿੰਦੋਸਤਾਨ ਵਿਚ ਤੇਜ਼ੀ ਨਾਲ ਆਪਣੇ ਪੈਰ ਪਸਾਰਨ ਲਗ ਪਿਆ ਅਤੇ ਸਭ ਤੋਂ ਪਿੱਛੋਂ 1849 ਵਿੱਚ ਪੰਜਾਬ ਨੂੰ ਹੜਪਨ ਦੀ ਵਾਰੀ ਆਈ। ਪੰਜਾਬ ਤੇ ਕਬਜ਼ਾ ਕਰਕੇ ਅੰਗਰੇਜ਼ ਪੂਰੇ ਹਿੰਦੋਸਤਾਨ ਦਾ ਮਾਲਕ ਬਣ ਬੈਠਾ । ਪਰ ਆਜ਼ਾਦੀ ਦੇ ਪਰਵਾਨਿਆਂ ਨੇ ਉਸ ਨੂੰ ਚੈਨ ਨਾਲ ਹਕੂਮਤ ਨਹੀਂ ਕਰਨ ਦਿੱਤੀ। ਛੇਤੀ ਹੀ 1857 ਵਿਚ ਦੇਸ਼ ਵਿਚ ਇਕ ਮਹਾਨ ਕ੍ਰਾਂਤੀ ਆਈ ਅਤੇ ਲਗਦਾ ਸੀ ਕਿ ਅੰਗਰੇਜ਼ ਹੁਣ ਹਿੰਦੋਸਤਾਨ ਛੱਡ ਕੇ ਸੱਤ ਸਮੁੰਦਰ ਪਾਰ ਭਜ ਜਾਵੇਗਾ। ਪਰ ਦੇਸ਼ ਦੇ ਗ਼ਦਾਰਾਂ ਨਜ਼ਾਮ ਹੈਦਰਾਬਾਦ, ਸ਼ਾਹ ਨੇਪਾਲ, ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਅਤੇ ਇਸੇ ਪ੍ਰਕਾਰ ਦੂਜੇ ਅੰਗਰੇਜ਼ ਪ੍ਰਸਤਾਂ ਨੇ ਭੱਜੇ ਜਾਂਦੇ ਦੁਸ਼ਮਨ ਦੇ ਪੈਰ ਜਮਾ ਦਿੱਤੇ। 1871 ਵਿਚ ਪੰਜਾਬ ਵਿੱਚ ਕੂਕਾ ਲਹਿਰ ਉਠੀ ਇਸ ਨੂੰ ਅੰਗਰੇਜ਼ਾਂ ਨੇ ਸਿੱਖ ਰਾਜਿਆਂ ਦੀ ਸਹਾਇਤਾ ਨਾਲ ਕੁਚਲ ਦਿੱਤਾ। 1885 ਵਿੱਚ ਕਾਂਗਰਸ ਹੋਂਦ ਵਿਚ ਆਈ ਪਰ ਉਹ ਵੀ ਬੇਕਾਰ ਸਿੱਧ ਹੋਈ। ਇਸ ਦਾ ਮੁੱਖ ਕੰਮ ਹਰ ਸਾਲ ਦਸੰਬਰ ਦੇ ਅਖੀਰ ਵਿਚ ਇਕ ਜਲਸਾ ਕਰਨਾ ਅਤੇ ਨੌਕਰੀਆਂ ਵਿੱਚ ਵੱਡਾ ਹਿੱਸਾ ਪ੍ਰਾਪਤ ਕਰਨ ਲਈ ਮਤਾ ਪਾਸ ਕਰਕੇ ਅੰਗਰੇਜ਼ ਸਰਕਾਰ ਨੂੰ ਭੇਜਣ ਤਕ ਸੀਮਤ ਹੋ ਕੇ ਰਹਿ ਗਿਆ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿਚ ਕਿਸਾਨ ਅੰਦੋਲਨ ਬੜੇ ਜ਼ੋਰਾਂ ਨਾਲ ਚਲਿਆ। ਅਜੀਤ ਸਿੰਘ, ਲਾਲਾ ਲਾਜਪਤ ਰਾਏ, ਸੂਫ਼ੀ ਅੰਬਾ ਪ੍ਰਸਾਦ ਅਤੇ ਹੋਰ ਲੀਡਰਾਂ ਨੇ ਅੰਗਰੇਜ਼ ਦੀ ਨੀਂਦ ਹਰਾਮ ਕਰ ਦਿੱਤੀ। 1912 ਵਿਚ ਰਾਸ ਬਿਹਾਰੀ ਬੋਸ ਦੀ ਅਗਵਾਈ ਵਿਚ ਦਿਨ ਦਿਹਾੜੇ ਦਿੱਲੀ ਦੇ ਚਾਂਦਨੀ ਚੌਂਕ ਵਿਚ ਲਾਰਡ ਹਾਰਡਿੰਗ ਤੇ ਬੰਬ ਸੁੱਟਿਆ ਗਿਆ। ਖੁਸ਼ਕਿਸਮਤੀ ਨਾਲ ਲਾਰਡ ਸਾਹਿਬ ਬਚ ਗਏ ਪਰ ਅੰਗਰੇਜ਼ ਸਰਕਾਰ ਇਸ ਕਾਰਵਾਈ ਨਾਲ ਕੰਬ ਗਈ। 1914 ਵਿਚ ਗ਼ਦਰ ਪਾਰਟੀ ਦੀ ਨੀਂਹ ਅਮਰੀਕਾ ਵਿਚ ਰੱਖੀ ਗਈ ਜੋ ਹਿੰਦੋਸਤਾਨ ਵਿਚ ਆ ਕੇ ਪਰਵਾਨ ਚੜੀ ਪਰ ਬਦਕਿਸਮਤੀ ਨਾਲ ਆਪਣੇ ਹੀ ਸਾਥੀ ਗ਼ਦਾਰ ਕਿਰਪਾਲ ਸਿੰਘ ਰਾਹੀਂ ਫੇਲ੍ਹ ਹੋ ਗਈ। ਮੁਕਦੀ ਗਲ ਇਹ ਕਿ ਹਰ ਜਾਇਜ਼ ਨਾਜਾਇਜ਼ ਢੰਗ ਨਾਲ ਅੰਗਰੇਜ਼ਾਂ ਨੂੰ ਦੇਸ਼ ਵਿੱਚ ਖਦੇੜਨਾ ਸਭ ਦਾ ਸਾਂਝਾ ਮਕਸਦ ਸੀ । 200 ਸਾਲ ਤਕ ਹਿੰਦੋਸਤਾਨ ਉੱਪਰ ਅੰਗਰੇਜ਼ਾਂ ਨੇ ਰਾਜ ਕੀਤਾ। ਅਤੇ ਆਪਣੀ ਮਨ ਮਾਨੀ ਕੀਤੀ। ਅਰਬਾਂ ਡਾਲਰ ਹਿੰਦੋਸਤਾਨ ਵਿੱਚੋਂ ਲੁੱਟ ਕੇ ਆਪਣੇ ਦੇਸ਼ ਲੈ ਗਿਆ। ਉਨ੍ਹਾਂ ਦੇ ਇਸ ਜ਼ਾਲਮਾਨਾ ਕੰਮ ਵਿੱਚ ਹਿੰਦੋਸਤਾਨੀ ਗ਼ਦਾਰਾਂ ਰਾਜਿਆਂ, ਮਹਾਰਾਜਿਆਂ, ਨਵਾਬਾਂ ਅਤੇ ਵਿਸ਼ੇਸ਼ਕਰ ਕਾਂਗਰਸੀਆਂ ਦੀ ਨੀਤੀ ਦਾ ਵੱਡਾ ਯੋਗਦਾਨ ਰਿਹਾ। ਇਹ ਗਾਂਧੀ ਹੀ ਸੀ ਜਿਸ ਨੇ 6 ਮਾਰਚ 1931 ਨੂੰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਲਾਰਡ ਇਰਵਨ ਨੂੰ ਕਹਿਕੇ ਕਾਂਗਰਸ ਦੇ 26 ਮਾਰਚ ਵਾਲੇ ਸਲਾਨਾ ਇਜਲਾਸ ਜੋ ਕਿ ਕਰਾਚੀ ਵਿਚ ਹੋਣਾ ਸੀ ਤੋਂ ਪਹਿਲਾਂ ਫਾਂਸੀ ਚੜਾਉਣ ਲਈ ਸਹਿਮਤ ਕਰ ਲਿਆ। ਇਕ ਪਾਸੇ ਨਹਿਰੂ ਸੀ ਜਿਸ ਨੇ ਚੰਦਰ ਸ਼ੇਖਰ ਵਰਗੇ। ਕੌਮ ਪ੍ਰਸਤ ਕ੍ਰਾਂਤੀਕਾਰੀ ਨੂੰ ਫਾਸਿਸਟ ਕਿਹਾ ਸੀ। ਇਹ ਪਟੇਲ ਸੀ ਜਿਸਨੇ ਬੰਗਾਲ ਦੇ ਇਕ ਮੈਜਿਸਟਰੇਟ ਬੀ.ਸੀ. ਸਟੀਫ਼ਨ ਉੱਤੇ 24-12-31 ਨੂੰ ਦੋ ਬੰਗਾਲੀ ਲੜਕਿਆਂ ਵਲੋਂ ਗੋਲੀ ਚਲਾਉਣ ਦੇ ਨੇਕ ਕੰਮ ਦੀ ਨਿੰਦਾ ਕੀਤੀ ਸੀ। ਇਹ ਨਹਿਰੂ ਸੀ ਜਿਸ ਨੇ ਖੁਦੀ ਰਾਮ ਬੋਸ ਦੇ ਸਮਾਰਕ ਵਿਚ ਭਾਗ ਨਹੀਂ ਸੀ ਲਿਆ। ਇਹ ਗਾਂਧੀ ਹੀ ਸੀ ਜਿਸਨੇ 1935 ਵਿਚ ਵੀਰ ਸਾਵਰਕਰ ਦੀ ਰਿਹਾਈ ਦੀ ਅਰਜ਼ੀ ਤੇ ਹਸਤਾਖ਼ਰ ਨਹੀਂ ਸਨ ਕੀਤੇ। ਜਦੋਂ ਕਿ ਦੇਸ਼ ਦੇ ਦੂਜੇ ਪੰਝਹਤਰ ਹਜ਼ਾਰ ਦੇਸ਼ ਭਗਤਾਂ ਨੇ ਇਸ ਅਰਜ਼ੀ ਉੱਪਰ ਹਸਤਾਖਰ ਕਰਕੇ ਗਾਂਧੀ ਦੇ ਮੂੰਹ ਤੇ ਕਰਾਰੀ ਚਪਤ ਲਗਾਈ ਸੀ। ਇਸੇ ਗਾਂਧੀ ਗੱਦਾਰ ਨੇ 1921 ਵਿੱਚ ਜੋਰਾਂ ਤੇ ਚਲ ਰਹੀ ਅਸਹਿਯੋਗ ਲਹਿਰ ਦੀ ਪਿੱਠ ਵਿੱਚ ਛੁਰਾ ਘੋਪਿਆ ਸੀ। ਇਹ ਉਹੀ ਗਾਂਧੀ ਸੀ ਜਿਸ ਨੇ ਜਨੂਬੀ ਅਫ਼ਰੀਕਾ ਵਿਚ ਉਥੋਂ ਦੇ ਵਸਨੀਕਾਂ ਬੋਇਰਾਂ ਦੇ ਵਿਰੁੱਧ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਇਸੇ ਗਾਂਧੀ ਨੇ 1939 ਵਿੱਚ ਤ੍ਰਿਪੁਰਾ ਕਾਂਗਰਸ ਇਜਲਾਸ ਦੇ ਮੌਕੇ ਤੇ ਪ੍ਰਧਾਨਗੀ ਲਈ ਸੁਭਾਸ਼ ਚੰਦਰ ਬੋਸ ਦੀ ਜ਼ਬਰਦਸਤ ਵਿਰੋਧਤਾ ਕੀਤੀ ਸੀ ਪਰ ਇਨ੍ਹਾਂ ਦੀ ਵਿਰੋਧਤਾ ਦੇ ਬਾਵਜੂਦ ਉਹ ਪ੍ਰਧਾਨ ਚੁਣ ਲਏ ਗਏ ਸਨ। ਗਰਜ਼-ਏ ਕਿ ਇਨ੍ਹਾਂ ਕਾਇਰ ਕਾਂਗਰਸੀਆਂ ਨੇ ਆਪਣੇ ਦੇਸ਼ ਦੀ ਆਜ਼ਾਦੀ ਦੇ ਮਤਵਾਲਿਆਂ ਦੀ ਵਿਰੋਧਤਾ ਦਾ ਕੋਈ ਮੌਕਾ ਹੱਥ ਖਾਲੀ ਨਹੀਂ ਜਾਣ ਦਿੱਤਾ। 23 ਦਸੰਬਰ 1929 ਨੂੰ ਗਾਂਧੀ ਨੇ ਇਕਲਾਬੀਆਂ ਵਲੋਂ ਲਾਰਡ ਇਰਵਨ ਦੀ ਟਰੇਨ ਉੱਪਰ ਦਿੱਲੀ ਵਿਚ ਬੰਬ ਸੁਟਣ ਦੇ ਦਿਲੇਰਾਨਾ ਕੰਮ ਦੇ ਵਿਰੋਧ ਵਿੱਚ ‘ਕਲੱਟ ਆਫ਼ ਦੀ ਬੰਮ” ਸਿਰਲੇਖ ਹੇਠ ਇਕ ਲੇਖ ਲਿਖਿਆ ਜੋ ਇਸ ਦੀ ਅਖ਼ਬਾਰ ਲੀਗ ਇੰਡੀਆ ਵਿਚ ਛਪਿਆ ਜਿਸ ਨੇ ਇਸ ਵਿਚ ਵੇਖਣ ਨੂੰ ਤਾਂ ਕ੍ਰਾਂਤੀਕਾਰੀਆਂ ਦੀ ਪ੍ਰਸ਼ੰਸਾ ਕੀਤੀ ਪਰ ਨਾਲ ਹੀ ਉਨ੍ਹਾਂ ਨੂੰ ਹਿੰਸਾ ਦੀ ਰਾਹ ਤਿਆਗ ਦੇਣ ਦੀ ਅਪੀਲ ਵੀ ਕੀਤੀ। ਨਜ਼ਰਆਤੀ ਦ੍ਰਿਸ਼ਟੀਕੋਣ ਤੋਂ ਤਾਂ ਗਾਂਧੀ ਨੇ ਇਕਲਾਬੀਆਂ ਨੂੰ ਚੇਤਾਵਨੀ ਦਿੱਤੀ ਸੀ ਪਰ ਉਨ੍ਹਾਂ ਵਲੋਂ ਇਸ ਦਾ ਜਵਾਬ ‘ਦ ਫਲਾਸਫੀ ਆਫ ਬੰਬ’ ਨਾਮਕ ਪੈਂਮੰਫਲਟ ਰਾਹੀਂ ਦਿੱਤਾ ਗਿਆ। ਅੰਤ ਇਹ ਪੇਮੰਫਲਟ ਦੇਸ਼ ਭਰ ਵਿਚ ਇਕ ਹੀ ਦਿਨ 26-1-30 ਨੂੰ ਵੰਡਿਆ ਗਿਆ। ਇਸ ਪੈਂਮੰਫਲਟ ਵਿਚ ਕ੍ਰਾਂਤੀਕਾਰੀਆਂ ਦੇ ਦ੍ਰਿਸ਼ਟੀਕੋਣ ਨੂੰ ਦਲੀਲਾਂ ਨਾਲ ਸਪਸ਼ਟ ਕੀਤਾ ਗਿਆ ਸੀ। ਗਾਂਧੀ ਤੇ ਨਹਿਰੂ ਦੀ ਜ਼ੋਰਦਾਰ ਵਿਰੋਧਤਾ ਦੇ ਬਾਵਜੂਦ ਇਹ ਜਿਆਲੇ ਨੌਜਵਾਨ ਹਿੰਸਾ ਦੀ ਰਾਹ ਤੇ ਅੱਗੇ ਵਧਦੇ ਰਹੇ। ਇਨ੍ਹਾਂ ਦਾ ਤਰਕ ਸੀ ਕਿ ਆਜ਼ਾਦੀ ਭੁਖ ਹੜਤਾਲਾਂ, ਅਹਿੰਸਾ ਅਤੇ ਜੇਲ੍ਹਾਂ ਭਰਨ ਨਾਲ ਨਹੀਂ ਮਿਲਦੀ। ਇਸ ਲਈ ਖੂਨ ਦੇਣਾ ਪੈਂਦਾ ਹੈ। ਆਜ਼ਾਦੀ ਦੇ ਇਨ੍ਹਾਂ ਮਤਵਾਲਿਆਂ ਵਿਚੋਂ ਇਕ ਸਨ, ਲਾਲਾ ਹਰਦਿਆਲ ਐਮ. ਏ. ਜੇ ਮੰਨੇ ਪਰਮੰਨੇ ਆਲਮ ਫਾਜ਼ਲ ਅਤੇ ਵਿਦਵਾਨ ਸਨ। ਉਰਦੂ, ਫਾਰਸੀ, ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਸਾਰਿਆਂ ਭਾਸ਼ਾਵਾਂ ਦੇ ਮਾਸਟਰ ਅਤੇ ਮਾਹਿਰ ਸਨ । ਇਸ ਤੋਂ ਇਲਾਵਾ ਉਹ ਯੋਰਪ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਚੰਗੀ ਤਰ੍ਹਾਂ ਬੋਲ-ਲਿਖ ਅਤੇ ਪੜ੍ਹ ਸਕਦੇ ਸਨ। ਅੰਤਰ ਰਾਸ਼ਟਰੀ ਰਾਜਨੀਤੀ ਨੂੰ ਵੀ ਆਪ ਚੰਗੀ ਤਰ੍ਹਾਂ ਸਮਝਦੇ ਸਨ। ਆਪ ਦਾ ਜਨਮ 14 ਅਕਤੂਬਰ 1884 ਨੂੰ ਦਿੱਲੀ ਦੇ ਚਿੜੀਆ ਖਾਨਾ ਮੁਹੱਲੇ ਵਿਚ ਹੋਇਆ ਸੀ। ਗਲੀ ਦਾ ਨਾਂ ਸਰਕਾਰੀ ਤੌਰ ਤੇ 1955 ਵਿਚ ਹਰਦਿਆਲ ਗਲੀ ਰੱਖਿਆ ਗਿਆ ਪਰ 1980 ਵਿਚ ਇਹ ਗਲੀ ਫਿਰ ਪਹਿਲੇ ਨਾਂ ਨਾਲ ਹੀ ਸੱਦੀ ਜਾਣ ਲੱਗੀ। ਆਪ ਦੇ ਪਿਤਾ ਲਾਲਾ ਗੋਰੀ ਦਿਆਲ ਮਾਥੁਰ ਜ਼ਿਲਾ ਕਚਿਹਰੀ ਵਿੱਚ ਕਿਸੇ ਅਦਾਲਤ ਦੇ ਰੀਡਰ ਸਨ। ਮਾਤਾ ਸ੍ਰੀ ਮਤੀ ਭੋਲਾ ਰਾਣੀ ਧਾਰਮਿਕ ਵਿਚਾਰਾਂ ਵਾਲੀ ਸਿੱਧੀ ਸਾਦੀ ਘਰੇਲੂ ਮਹਿਲਾ ਸੀ । ਲਾਲਾ ਗੋਰੀ ਦਿਆਲ ਉਰਦੂ ਫਾਰਸੀ ਦੇ ਉੱਚ ਕੋਟੀ ਦੇ ਵਿਦਵਾਨ ਸਨ । ਲਾਲਾ ਹਰਦਿਆਲ ਨੇ ਇਹ ਦੋਵੇਂ ਭਾਸ਼ਾਵਾਂ ਆਪਣੇ ਪਿਤਾ ਜੀ ਕੋਲੋਂ ਹੀ ਸਿਖੀਆਂ ਸਨ । ਆਪ ਦੇ ਮਾਤਾ ਜੀ ਹਮੇਸ਼ਾ ਆਪ ਨੂੰ ਰਾਮ, ਕ੍ਰਿਸ਼ਨ ਅਤੇ ਦੂਜੇ ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਹੀ ਸੁਣਾਇਆ ਕਰਦੇ ਸਨ। ਇਸ ਪ੍ਰਕਾਰ ਉਨ੍ਹਾਂ ਦੇ ਧਾਰਮਿਕ ਵਿਚਾਰਾਂ ਦਾ ਪ੍ਰਭਾਵ ਵੀ ਆਪ ਉੱਤੇ ਪਿਆ। ਛੋਟੀ ਉਮਰ ਵਿਚ ਜਦੋਂ ਆਪ ਸਕੂਲ ਵਿਚ ਪੜ੍ਹਦੇ ਸਨ ਤਾਂ ਕਈ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਆਪ ਦੀ ਜ਼ਹਾਨਤ ਅਤੇ ਯਾਦਦਾਸ਼ਤ ਸੰਬੰਧੀ ਸਾਹਮਣੇ ਆਈਆਂ। ਇਸ ਲਈ ਅਕਸਰ ਆਪ ਦੇ ਸਹਿਪਾਠੀ ਆਪ ਨੂੰ ਕਿਸੇ ਅਖ਼ਬਾਰ ਦਾ ਐਡੀਟੋਰੀਅਲ ਪੜ੍ਹਨ ਲਈ ਦੇ ਦਿੰਦੇ ਤਾਂ ਪੜ੍ਹਨ ਤੋਂ ਤੁਰੰਤ ਬਾਦ ਆਪ ਉਸ ਨੂੰ ਹੂ-ਬ-ਹੂ ਜ਼ਬਾਨੀ ਸੁਣਾਇਆ ਕਰਦੇ ਸਨ। ਆਪ ਤੇਜ਼ੀ ਨਾਲ ਬੋਲਦੇ-ਤੇਜ਼ੀ ਨਾਲ ਲਿਖਦੇ ਅਤੇ ਤੇਜ਼ੀ ਨਾਲ ਹੀ ਪੜ੍ਹਿਆ ਕਰਦੇ ਸਨ। ਇਕ ਵਾਰ ਪ੍ਰੀਖਿਆ ਵਿਚ ਬਾਰ੍ਹਾਂ ਸਵਾਲਾਂ ਵਿਚੋਂ ਕੋਈ ਛੇ ਸਵਾਲ ਹਲ ਕਰਨ ਦੀ ਹਦਾਇਤ ਸੀ। ਆਪ ਨੇ ਬਾਰ੍ਹਾਂ ਦੇ ਬਾਰ੍ਹਾਂ ਸਵਾਲ ਕੱਢ ਮਾਰੇ, ਪ੍ਰੀਖਿਅਕ ਨੇ ਚੈਲੇਂਜ ਕੀਤਾ ਕਿ ਕੋਈ ਛੇ ਸਵਾਲਾਂ ਦੇ ਨੰਬਰ ਦਿੱਤੇ ਜਾਣੇ ਹਨ। ਸਕੂਲ ਦੇ ਮਾਸਟਰ ਇਨ੍ਹਾਂ ਦੀ ਕਲਾਸ ਲੈਣ ਤੋਂ ਘਬਰਾਉਂਦੇ ਸਨ ਕਿ ਕਿਤੇ ਹਰਦਿਆਲ ਕੋਈ ਅਜਿਹਾ ਸਵਾਲ ਨਾ ਪੁੱਛ ਬੈਠਣ ਜਿਸਦਾ ਉਹ ਉੱਤਰ ਨਾ ਦੇ ਸਕਣ।
ਕਾਲਿਜ ਵਿੱਚ ਦਾਖਲਾ ਲੈਂਦੇ ਹੀ ਆਪਨੇ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਹੀ ਧਾਰਮਿਕ ਗ੍ਰੰਥਾਂ ਕੁਰਾਨ, ਸਮ੍ਰਿਤੀ ਅਤੇ ਵੇਦਾਂ ਦਾ ਅਧਿਐਨ ਵੀ ਜਾਰੀ ਰੱਖਿਆ। ਲਾਲਾ ਹਨੁਮੰਤ ਭਾਈ ਘਰ ਤੇ ਧਾਰਮਿਕ ਕਿਤਾਬਾਂ ਦੀਆਂ ਗੁੰਝਲਦਾਰ ਗੱਲਾਂ ਨੂੰ ਸਮਝਾਉਣ ਲਈ ਇੱਕ ਕਲਾਸ ਲਾਉਣੀ ਸ਼ੁਰੂ ਕੀਤੀ। ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਪਹਿਲੇ ਦਰਜੇ ਵਿੱਚ ਬੀ.ਏ. ਪਾਸ ਕੀਤੀ ਅਤੇ ਉੱਚ-ਸਿੱਖਿਆ ਲਈ ਲਾਹੌਰ ਦੇ ਸਰਕਾਰੀ ਕਾਲਿਜ ਵਿਚ ਦਾਖਲਾ ਲੈ ਲਿਆ। ਉਹਨਾਂ ਦਿਨਾਂ ਵਿੱਚ ਦਿੱਲੀ ਦੇ ਕਾਲਿਜ ਵੀ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ (ਐਫੀਲੇਟਿਡ) ਹੁੰਦੇ ਸਨ। ਆਪ ਨੇ ਐਮ. ਏ. ਇੰਗਲਿਸ਼ ਵਿੱਚ ਸਰਵ-ਸ੍ਰੇਠ ਪੁਜੀਸ਼ਨ ਹਾਸਲ ਕੀਤੀ ਅਤੇ ਯੂਨੀਵਰਸਿਟੀ ਵਿਚੋਂ ਅੱਵਲ ਆਏ। ਕੁਝ ਪਰਚਿਆਂ ਵਿੱਚ ਤਾਂ ਆਪਣੇ ਸੌ ਫਿਸਦੀ ਅੰਕ ਪ੍ਰਾਪਤ ਕੀਤੇ। ਦੂਜੇ ਸਾਲ ਆਪ ਨੇ ਹਿੰਦੀ ਦੀ ਪ੍ਰੀਖੀਆ ਦੇ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਅਤੇ ਬਾਅਦ ਵਿੱਚ ਕੋਈ ਵੀ ਵਿਦਿਆਰਥਈ ਉਸ ਰਿਕਾਰਡ ਤੱਕ ਨਾ ਪਹੁੰਚ ਸਕਿਆ। ਆਖਿਰਕਾਰ ਯੂਨੀਵਰਸਿਟੀ ਨੂੰ ਉਹ ਰਿਕਾਰਡ ਹਟਾਉਣਾ ਪਿਆ। ਆਪ ਦੀ ਜ਼ਹਾਨਤ ਅਤੇ ਲਿਆਕਤ ਨੂੰ ਮੰਨਦਿਆਂ ਸਰਕਾਰ ਨੇ ਅਗਲੀ ਸਿੱਖਿਆ ਲਈ 200 ਪੌਂਡ ਸਾਲਾਨਾ ਵਜੀਫ਼ਾ ਦੇਣਾ ਪ੍ਰਵਾਨ ਕਰ ਦਿੱਤਾ। ਸਰਕਾਰ ਦਾ ਇਹ ਸੋਚਣਾ ਸੀ ਕਿ ਸਰਕਾਰੀ ਵਜੀਫ਼ੇ ਨਾਲ ਪੜ੍ਹਿਆ ਲਿਖਿਆ ਹੋਇਆ ਇਹ ਹਿੰਦੁਸਤਾਨੀ ਨੌਜਵਾਨ ਆਖਿਰ ਵਿੱਚ ਸਰਕਾਰ ਦੀ ਅਧੀਨਤਾ ਵਿੱਚ ਹੀ ਰਹੇਗਾ। ਹਰਦਿਆਲ ਵਰਗਾ ਮੰਨਿਆ ਪਰਮੰਨਿਆ ਆਲਮ ਫਾਜ਼ਲ ਵਿਦਵਾਨ ਜਿਸ ਵਿਭਾਗ ਵਿੱਚ ਵੀ ਨੌਕਰੀ ਕਰੇਗਾ, ਸਰਕਾਰ ਲਈ ਲਾਹੇਵੰਦ ਹੀ ਸਿੱਧ ਹੋਵੇਗਾ।
ਆਪ 1905 ਵਿੱਚ ਹੋਰ ਵਧੇਰੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਮੰਤਵ ਨਾਲ ਲੰਦਨ ਪਹੁੰਚੇ। ਉਥੇ ਪੜ੍ਹਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ । ਪਰ ਆਪ ਦੀ ਯੋਗਤਾ ਅਤੇ ਹੋਣਹਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਗਲੈਂਡ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਆੱਕਸਫੋਰਡ ਦੇ ਸੇਂਟ ਜਾਅੱਨ ਕਾਲਿਜ ਵਿੱਚ ਦਾਖਲਾ ਮਿਲ ਗਿਆ। ਆਪ ਨੇ ਮਾਡਰਨ ਹਿਸਟਰੀ ਦਾ ਵਿਸ਼ਾ ਆਨਰਜ਼ ਵਿਚ ਲਿਆ। ਇਸ ਤੋਂ ਇਲਾਵਾ ਇਕਨਾਮਿਕਸ, ਸੋਸ਼ੋਆਲਜੀ ਅਤੇ ਪੋਲੀਟੀਕਲ ਆਪ ਦੇ ਮੰਨ ਪਸੰਦ ਵਿਸ਼ੇ ਸਨ। ਕੁਝ ਸਮਾਂ ਪਿਛੋਂ ਇਥੇ ਵੀ ਕਾਲਿਜ ਦੇ ਪ੍ਰੋਫੈਸਰ ਆਪ ਦੀ ਸੂਝ ਬੂਝ ਅਤੇ ਜੋਗਤਾ ਦਾ ਲੋਹਾ ਮੰਨਣ ਲੱਗ ਪਏ। ਜਦੋਂ ਕਦੇ ਵੀ ਕਿਸੇ ਵਿਸ਼ੇ ਤੇ ਆਪ ਆਪਣਾ ਲਿਖਿਆ ਹੋਇਆ ਲੇਖ ਕਿਸੇ ਪ੍ਰੋਫੈਸਰ ਨੂੰ ਸੋਧ ਲਈ ਦਿੰਦੇ ਤਾਂ ਉਹਨਾਂ ਨੂੰ ਇਸ ਵਿੱਚ ਕੋਈ ਸੋਧ ਜਾਂ ਟਿੱਪਣੀ ਕਰਨ ਦੀ ਹਿੰਮਤ ਨਾ ਹੁੰਦੀ। ਇੰਗਲੈਂਡ ਵਿਚ ਆਪਦੀ ਮੁਲਾਕਾਤ ਭਾਈ ਪਰਮਾਨੰਦ ਨਾਲ ਹੋਈ। ਉਹਨਾਂ ਆਪ ਦੀ ਜਾਣ-ਪਛਾਣ ਮਸ਼ਹੂਰ ਕ੍ਰਾਂਤੀਕਾਰੀ ਵਰਕਰ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਕਰਵਾਈ ਉਹਨਾਂ ਇੰਗਲੈਂਡ ਵਿੱਚ ਆਉਣ ਵਾਲੇ ਹਿੰਦੁਸਤਾਨੀ ਵਿਦਿਆਰਥੀਆਂ ਲਈ ਇੱਕ ਮਕਾਨ ਕਿਰਾਏ ਤੇ ਲੈ ਕੇ ਉਸਦਾ ਨਾਂ ‘ਇੰਡੀਆ ਹਾਊਸ’ ਰੱਖਿਆ ਹੋਇਆ ਸੀ। ਲਾਲਾ ਹਰਦਿਆਲ ਵੀ ਇਥੇ ਆਉਣ-ਜਾਣ ਲੱਗੇ। ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦੇ ਵਿਸ਼ੇ ਤੇ ਚਰਚਾ ਹੁੰਦੀ ਰਹਿੰਦੀ। ਦੋ ਸਾਲ ਤੱਕ ਉੱਚ- ਸਿੱਖਿਆ ਦੀ ਪੜ੍ਹਾਈ ਖੂਬ ਦਿਲ ਲਗਾ ਕੇ ਕੀਤੀ। ਇੱਕ ਦਿਨ ਆਪ ਨੂੰ ਇੰਡੀਆ ਆਫਿਸ ਦੀ ਲਾਇਬਰੇਰੀ ਵਿਚ ਜਾਣ ਦਾ ਮੌਕਾ ਮਿਲਿਆ ਅਤੇ ਅੰਗਰੇਜ਼ਾਂ ਦੀ ਹਿੰਦੁਸਤਾਨੀ ਵਿਦਿਆਰਥੀਆਂ ਪ੍ਰਤੀ ਵਿਦਿਅਕ ਨੀਤੀ ਬਾਰੇ ਇੱਕ ਲੇਖ ਤੇ ਨਿਗਾਹ ਪਈ । ਇਹ ਲੇਖ ਲਾਰਡ ਮਕਾਲੇ ਦਾ ਲਿਖਿਆ ਹੋਇਆ ਸੀ। ਆਪ ਨੂੰ ਇਹ ਲੇਖ ਪੜ੍ਹ ਕੇ ਬੇਹੱਦ ਦੁੱਖ ਹੋਇਆ। ਮਨ ਵਿੱਚ ਸੋਚਿਆ ਕਿ ਅੰਗਰੇਜ਼ਾਂ ਦੀ ਇਹ ਵਿਦਿਅਕ ਨੀਤੀ ਹਿੰਦੁਸਤਾਨੀ ਨੌਜਵਾਨਾਂ ਨੂੰ ਆਪਣੇ ਮੁਲਕੀ ਤੇ ਕੌਮੀ ਜ਼ਜ਼ਬੇ ਤੋਂ ਗੁਮਰਾਹ ਕਰਨ ਲਈ ਕਾਫ਼ੀ ਹੈ ਅਤੇ ਅੰਗਰੇਜ਼ਾਂ ਦਾ ਹਿੰਦੁਸਤਾਨੀਆਂ ਪ੍ਰਤੀ ਰੰਗ ਨਸਲ ਦੀ ਬਿਨਾਂ ਤੇ ਨਫਰਤ ਅਤੇ ਭੇਦਭਾਵ ਪੈਦਾ ਕਰਨ ਦੇ ਤਰੀਕੇ ਤੋਂ ਵੀ ਆਪ ਦੇ ਦਿਲ ਨੂੰ ਠੇਸ ਪਹੁੰਚੀ ਅਤੇ ਇਸ ਕਦਰ ਪ੍ਰਭਾਵਿਤ ਹੋਏ ਕਿ ਹੋਰ ਅੰਗਰੇਜ਼ੀ ਸਿੱਖਿਆ ਪ੍ਰਾਪਤ ਕਰਨ ਨੂੰ ਗੁਨਾਹ ਕਬੀਰਾ (ਮਹਾਂ ਪਾਪ) ਸਮਝਣ ਲੱਗ ਪਏ ਅਤੇ ਸਰਕਾਰੀ ਵਜ਼ੀਫੇ ਨਾਲ ਅਜਿਹੀ ਸਿੱਖਿਆ ਪ੍ਰਾਪਤ ਕਰਨ ਤੋਂ ਨਫ਼ਰਤ ਹੋ ਗਈ। ਇਸ ਪੜ੍ਹਾਈ ਤੇ ਹਕੂਮਤ ਦੇ ਰੰਗ-ਢੰਗ ਨੂੰ ਹਿੰਦੁਸਤਾਨ ਲਈ ਖ਼ਤਰਨਾਕ ਸਮਝਣ ਲੱਗ ਪਏ। ਆਪ ਨੂੰ ਇੱਕ ਵਜੀਫ਼ਾ ਯੂਨੀਵਰਸਿਟੀ ਵਲੋਂ ਵੀ ਮਿਲਦਾ ਸੀ ਜਦੋਂ ਆਪ ਵੱਲੋਂ ਪੜ੍ਹਾਈ ਛੱਡਣ ਦੇ ਇਰਾਦੇ ਦਾ ਗਿਆਨ ਕਾਲਿਜ ਦੇ ਪ੍ਰਿੰਸੀਪਲ ਨੂੰ ਹੋਇਆ ਤਾਂ ਉਹਨਾਂ ਆਪਣੀ ਜੇਬ ਵਿਚੋਂ ਖ਼ਰਚਾ ਦੇ ਕੇ ਡਿਗਰੀ ਪ੍ਰਾਪਤ ਕਰਨ ਦੀ ਪੇਸ਼ਕਸ਼ ਕੀਤੀ। ਪਰ ਆਪ ਦੀ ਗ਼ੈਰਤ ਨੇ ਹੁਣ ਹੋਰ ਅੰਗਰੇਜ਼ੀ ਸਿੱਖਿਆ ਜਾਰੀ ਰੱਖਣ ਦੀ ਆਗਿਆ ਨਾ ਦਿੱਤੀ ਅਤੇ ਪ੍ਰਿੰਸੀਪਲ ਦੀ ਪੇਸ਼ਕਸ਼ ਨੂੰ ਧੰਨਵਾਦ ਸਹਿਤ ਠੁਕਰਾਉਂਦਿਆਂ ਪੜ੍ਹਾਈ ਛੱਡ ਦਿੱਤੀ। ਇੱਥੇ ਹੀ ਬੱਸ ਨਾ ਕੀਤੀ ਤੇ ਬਲਕਿ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਪਹਿਲਾਂ ਪ੍ਰਾਪਤ ਕੀਤੇ ਹੋਏ ਵਜੀਫੇ ਦੀ ਰਕਮ ਵੀ ਮੋੜ ਦਿੱਤੀ ਅਤੇ 1908 ਵਿੱਚ ਵਾਪਸ ਹਿੰਦੁਸਤਾਨ ਪਰਤ ਆਏ। ਦਿੱਲੀ ਆ ਕੇ ਅੰਗਰੇਜ਼ੀ ਸਿੱਖਿਆ ਅਤੇ ਅੰਗਰੇਜ਼ਾਂ ਦੀ ਹਕੂਮਤ ਕਰਨ ਦੀ ਨੀਤੀ ਵਿਰੁੱਧੋਰਦਾਰ ਆਵਾਜ਼ ਬੁਲੰਦ ਕੀਤੀ ਅਤੇ ਨਾਲ ਹੀ ਅਸਹਿਯੋਗ ਦੀ ਲਹਿਰ ਚਲਾਈ। ਇਹ ਲਹਿਰ ਬਹੁਤ ਸਫ਼ਲ ਰਹੀ। ਹਿੰਦੁਸਤਾਨ ਦੀ ਅੰਗਰੇਜ਼ੀ ਸਰਕਾਰ ਲਾਲਾ ਜੀ ਦੀ ਇਸ ਪਾਲਿਸੀ ਤੋਂ ਭੈ-ਭੀਤ ਹੋ ਗਈ। ਦਿੱਲੀ ਵਿੱਚ ਰਹਿੰਦੇ ਹੋਏ ਆਪ ਦਾ ਸੰਪਰਕ ਮਾਸਟਰ ਅਮੀਰ ਚੰਦ, ਬਸੰਤ ਕੁਮਾਰ ਬਿਸਵਾਸ, ਭਾਈ ਬਾਲ ਮੁਕੰਦ, ਲਾਲਾ ਹਨੂਵੰਤ ਸਹਾਏ, ਦੀਨਾ ਨਾਥ, ਜੇ. ਐਨ. ਚੈਟਰਜੀ ਅਤੇ ਬਲਰਾਜ ਆਦਿ ਨਾਲ ਹੋ ਗਿਆ। ਇਹ ਕ੍ਰਾਂਤੀਕਾਰੀ ਗਿਰੋਹ ਦੀ ਲਾਲਾ ਜੀ ਦੇ ਨਾਲ ਮਿਲਕੇ ਗੱਡੀ ਰਿੜ ਪਈ। ਸਾਰਿਆਂ ਨੇ ਅੰਗਰੇਜ਼ਾਂ ਵਿਰੁੱਧ ਅਜ਼ਾਦੀ ਦੀ ਪ੍ਰਾਪਤੀ ਲਈ ਵੱਧ ਚੱੜ੍ਹ ਕੇ ਹਿੱਸਾ ਪਾਇਆ। ਸਰਕਾਰ ਨੂੰ ਵੀ ਪਤਾ ਲੱਗ ਚੁੱਕਾ ਸੀ। ਅਤੇ ਕਿਸੇ ਵੀ ਵੇਲੇ ਲਾਲਾ ਜੀ ਦੀ ਗ੍ਰਿਫ਼ਤਾਰੀ ਸੰਭਾਵ ਸੀ । ਲਾਲਾ ਜੀ ਲਾਹੌਰ ਆ ਗਏ ਅਤੇ ਅੰਗਰੇਜ਼ਾਂ ਵਿਰੁੱਧ ਇਥੇ ਵੀ ਉਹੀ ਨੀਤੀ ਅਪਣਾਈ। ਦੇਖਣ ਨੂੰ ਸ਼ਾਂਤ ਰਹਿ ਕੇ ਪਰ ਪਰਦੇ ਪਿੱਛੇ ਅੰਗਰੇਜ਼ਾਂ ਵਿਰੁੱਧ ਬਾਗਿਆਨਾ ਲਹਿਰ ਵਿੱਚ ਜੁੱਟ ਗਏ। ਇਸ ਮੰਤਵ ਲਈ ਲਾਹੌਰ ਵਿੱਚ ਇੱਕ ਕਲਾਸ ਖੋਲ੍ਹੀ ਜਿਸ ਵਿੱਚ ਕਾਫ਼ੀ ਨੌਜਵਾਨਾਂ ਨੇ ਬਗ਼ਾਵਤ ਦਾ ਪਾਠ ਪੜ੍ਹਿਆ। ਇਥੇ ਵੀ ਆਪ ਦਾ ਰਹਿਣਾ ਮੁਸ਼ਕਿਲ ਹੋ ਗਿਆ ਅਤੇ ਮਾਹੌਲ ਨੂੰ ਆਪਣੇ ਵਿਰੁੱਧ ਭਖਦਾ ਵੇਖ ਕੇ ਫਰਾਂਸ ਚਲੇ ਗਏ ਜਿਥੇ ਆਪ ਦੀ ਮੁਲਾਕਾਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਤੇ ਮੈਡਮ ਕਾਮਾ ਨਾਲ ਹੋਈ।

ਲਾਲਾ ਹਰਦਿਆਲ ਐਮ. ਏ. (1884 ਈ.  1939 ਈ. ਤੱਕ  )

1909 ਦੀ ਗੱਲ ਹੈ ਕਿ ਫਰਾਂਸ ਇਹਨਾਂ ਦਿਨਾਂ ਵਿੱਚ ਵਿਸ਼ਵ ਭਰ ਦੇ ਗੁਲਾਮ ਦੇਸ਼ਾਂ ਦੇ ਦੇਸ਼ ਭਗਤਾਂ ਦਾ ਅੱਡਾ ਬਣਿਆ ਹੋਇਆ ਸੀ। ਇਹਨਾਂ ਦੇਸ਼ ਪ੍ਰੇਮੀਆਂ ਵਿੱਚ ਬਾਕੋਨਨ ਪ੍ਰਵੰਦੋਹ ਅਤੇ ਰਾਜ ਕੁਮਾਰ ਕਿਪ੍ਰਾਟਿਕਵੋ ਉਥੇ ਮੌਜੂਦ ਸਨ। ਉਨ੍ਹਾਂ ਦੀ ਸੰਗਤ ਵਿਚ ਰਹਿਕੇ ਅਨਾਰਕਿਜ਼ਮ ਦਾ ਪ੍ਰਭਾਵ ਕਬੂਲ ਕੀਤਾ। ਜ਼ਮੀਨ ਪਹਿਲਾਂ ਤੋਂ ਹੀ ਤਿਆਰ ਸੀ। ਛੇਤੀ ਹੀ ਆਪ ਕਟੱੜ ਅਨਾਰਕਿਸਟ ਬਣ ਗਏ ਅਤੇ ਇਸਦੇ ਪ੍ਰਭਾਵ ਹੇਠ ਹਰ ਪ੍ਰਕਾਰ ਦੀ ਸਰਕਾਰ ਵਿਆਹ ਸ਼ਾਦੀ, ਸਮਾਜਿਕ ਅਤੇ ਰਾਜਨੀਤਿਕ ਬੰਦਿਸ਼ਾਂ ਅਤੇ ਅਜ਼ਾਦੀ ਦੇ ਰਸਤੇ ਵਿੱਚ ਧਰਮ ਨੂੰ ਸਭ ਤੋਂ ਵੱਡੀ ਰੁਕਾਵਟ ਸਮਝ ਕੇ ਇਸ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਲੱਗੇ । ਇਸੇ ਕਾਰਣ ਪੈਰਿਸ ਵਿਚ ਰਹਿ ਰਹੇ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਸ਼ਿਆਮ ਜੀ ਕ੍ਰਿਸ਼ਨ ਵਰਮਾ ਅਤੇ ਮੈਡਮ ਕਾਮਾ ਨਾਲ ਮਤ-ਭੇਦ ਹੋ ਗਿਆ। ਪਰ ਲਾਲਾ ਜੀ ਫਿਰ ਵੀ ਆਪਣੀ ਵਿਚਾਰਧਾਰਾ ਨੂੰ ਸਹੀ ਸਮਝ ਕੇ ਆਪਣਾ ਪ੍ਰਚਾਰ ਕਰਦੇ ਰਹੇ। ਹਰਦਿਆਲ ਵਿਚ ਇੱਕ ਭਾਰੀ ਔਗੁਣ ਇਹ ਸੀ ਕਿ ਉਸਦੇ ਵਿਚਾਰ ਬਦਲਦੇ ਰਹਿੰਦੇ ਸਨ। ਕਿਸੇ ਵਿਚਾਰਧਾਰਾ ਤੇ ਟਿਕਦੇ ਨਹੀਂ ਸਨ । ਉਹ ਪੈਰਿਸ ਵਿੱਚ ਆਪਣਾ ਨਿਸ਼ਾਨਾ ਪੂਰਾ ਨਾ ਹੁੰਦਾ ਵੇਖ ਕੇ ਮਾਯੂਸ ਹੋ ਗਏ ਅਤੇ ਅਲਜੀਰਿਆ (ਅਫ਼ਰੀਕਾ) ਚਲੇ ਗਏ। ਉਥੇ ਵੀ ਮਾਹੌਲ ਪਸੰਦ ਨਾ ਆਇਆ ਤਾਂ ਵਾਪਿਸ ਪੈਰਿਸ ਆ ਗਏ । ਪਰੰਤੂ ਈਸ਼ਵਰ ਭਗਤੀ ਦਾ ਭੂਤ ਦਿਮਾਗ ਤੇ ਸਵਾਰ ਸੀ। ਈਸਟ ਇੰਨਡੀਜ਼ ਦੇ ਇਕ ਟਾਪੂ ਮਾਰਟ ਮੇਕ ਵਿੱਚ ਚਲੇ ਗਏ। ਉਥੇ ਜਨਵਰੀ 1911 ਤੱਕ ਰਹੇ। ਭਾਈ ਪਰਮਾਨੰਦ ਆਪ ਨੂੰ ਉਥੇ ਹੀ ਮਿਲੇ ਸਨ। ਆਪ ਨੇ ਉਹਨਾਂ ਨੂੰ ਮਹਾਤਮਾ ਬੁੱਧ ਵਾਂਗ ਇੱਕ ਨਵਾਂ ਧਰਮ ਦੇਣ ਦੀ ਇੱਛਾ ਪ੍ਰਗਟ ਕੀਤੀ ਅਤੇ ਨਾਲ ਹੀ ਇਹ ਵੀ ਦਸਿਆ ਕਿ ਉਹ ਇਸਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਭਾਈ ਪਰਮਾਨੰਦ ਜੀ ਦੇ ਸਮਝਾਉਣ ਤੇ ਲਾਲਾ ਜੀ ਨੇ ਈਸ਼ਵਰ ਭਗਤੀ ਦਾ ਵਿਚਾਰ ਛੱਡ ਦਿੱਤਾ ਅਤੇ ਆਰੀਆ ਧਰਮ ਦੇ ਪੁਰਾਣੇ ਅਸੂਲਾਂ ਦਾ ਪ੍ਰਚਾਰ ਕਰਨ ਲਈ ਸਹਿਮਤ ਹੋ ਗਏ। ਲਾਲਾ ਜੀ 10 ਫਰਵਰੀ 1911 ਨੂੰ ਨਿਊਯਾਰਕ ਆਏ। ਕੁਝ ਸਮਾਂ ਰਹਿਣ ਉਪਰੰਤ ਆਪ ਨੂੰ ਅਮਰੀਕਾ ਦੀ ਮਸ਼ਹੂਰ ਯੂਨੀਵਰਸਿਟੀ ਹਾਰਵਰਡ ਵਿਖੇ ਭੇਜ ਦਿੱਤਾ ਗਿਆ ਪਰ ਉਥੋਂ ਦਾ ਪੌਣ-ਪਾਣੀ ਰਾਸ ਨਾ ਆਇਆ। ਪ੍ਰੋਫੈਸਰ ਤੇਜਾ ਸਿੰਘ ਦੀ ਸਲਾਹ ਤੇ ਕੈਲੀਫੋਰਨੀਆ ਚਲੇ ਗਏ । ਉਥੇ ਈਸ਼ਵਰ ਭਗਤੀ ਦੀ ਪੁਰਾਣੀ ਭਾਵਨਾ ਨੇ ਫਿਰ ਸਿਰ ਚੁਕਿਆ ਅਤੇ ਟਾਪੂ ਹੋਲੋਲੋਲੋ ਚਲੇ ਗਏ। ਪਰ ਉਥੇ ਵੀ ਮੰਨ ਨੂੰ ਸ਼ਾਂਤੀ ਨਾ ਮਿਲ ਸਕੀ ਤਾਂ ਵਾਪਿਸ ਸਾਨਫਰਾਂਸਿਸਕੋ (ਕੈਲੀਫੋਰਨੀਆ) ਆ ਗਏ। ਇਸ ਵੇਲੇ ਵੀ ਲਾਲਾ ਹਰਦਿਆਲ ਦੇ ਦਿਲੋ ਦਿਮਾਗ ਤੇ ਤਪਸਿਆ ਕਰਨ ਤੇ ਤਪਸੱਵੀ ਬਣਨ ਦੀ ਭਾਵਨਾ ਬੁਰੀ ਤਰ੍ਹਾਂ ਛਾਈ ਹੋਈ ਸੀ । ਲਾਲਾ ਹਰਦਿਆਲ ਦੀ ਇੱਕ ਚਿੱਠੀ ਤੋਂ ਜੋ ਉਹਨਾਂ ਨੇ ਬਰਕਲੇ ਯੂਨੀਵਰਸਿਟੀ ਤੋਂ 28 ਅਪ੍ਰੈਲ 1911 ਨੂੰ ਲਿਖੀ ਸੀ, ਉਹਨਾਂ ਦੇ ਮੰਨ ਦੀਆਂ ਭਾਵਨਾਵਾਂ ਦਾ ਚੰਗੀ ਤਰ੍ਹਾਂ ਅੰਦਾਜ਼ਾ ਲੱਗ ਸਕਦਾ ਹੈ। ਉਹ ਲਿਖਦੇ ਹਨ। “ਮੈਂ ਯੂਰਪ ਵਿਚ ਹੁਣ ਵੀ ਹਰਿਦੁਆਰ ਜਾਂ ਰਿਸ਼ੀਕੇਸ਼ ਵਰਗੀ ਰੂਹ ਅਫਜ਼ਾ ਅਤੇ ਸ਼ਾਹੀ ਵਾਤਾਵਰਨ ਵਿਚ ਸਾਹ ਲੈਣ ਦੀ ਸੋਚ ਰਿਹ ਹਾਂ। ਇਹ ਅਜਿਹਾ ਸਥਾਨ ਸੀ ਜਿਥੇ ਮੇਰੇ ਵਿਚਾਰ ਉਡਾਣ ਭਰ ਸਕਦੇ ਸਨ। ਚਿੰਤਾਵਾਂ ਤੋਂ ਮੁਕਤੀ ਮਿਲ ਸਕਦੀ ਸੀ। ਪੱਛਮ ਵਿਚ ਮੈਂ ਅਜਿਹੀ ਮਨ ਨੂੰ ਸ਼ਾਂਤੀ ਬਖਸ਼ਣ ਵਾਲੀ ਥਾਂ ਲਭ ਰਿਹਾ ਹਾਂ। ਜਿਥੇ ਇਕਾਂਤ ਵਿਚ ਬੈਠ ਕੇ ਈਸ਼ਵਰ ਦੀ ਭਗਤੀ ਕੀਤੀ ਜਾ ਸਕੇ । ਮੈਂ ਦਖਣੀ ਕੈਲੀਫੋਰਨੀਆ ਵਿਚ ਇਕਾਂਤ ਵਿੱਚ ਰਹਿ ਕੇ ਮਾਨਸਿਕ ਸ਼ਾਂਤੀ ਲਈ ਅਜਿਹੇ ਸਥਾਨ ਦੀ ਤਲਾਸ਼ ਵਿੱਚ ਹਾਂ ਜਿਸ ਦੀ ਮੁੱਦਤਾਂ ਤੋਂ ਮੇਰੇ ਦਿਲ ਵਿੱਚ ਇੱਛਾ ਸੀ। ਜਿੱਥੇ ਹਿੰਦੁਸਤਾਨ ਵਰਗਾ ਸੁਖਾਵਾਂ ਤੇ ਸੋਹਣਾ ਮੌਸਮ ਸਮਾਧੀ ਲਗਾਉਣ ਵਿੱਚ ਮੇਰਾ ਸਹਾਇਕ ਹੋਵੇ ਅਤੇ ਇਕ ਪ੍ਰਭੂ ਦੀ ਤਲਾਸ਼ ਵਿਚ ਭਟਕਦੇ ਸਨਿਆਸੀ ਨੂੰ ਸਮਾਜ ਵਿਚ ਲੀਨ ਰਹਿਣ ਦੇ ਯੋਗ ਬਣਾ ਸਕੇ” ਭਾਈ ਪਰਮਾਨੰਦ ਅਨੁਸਾਰ ਲਾਲਾ ਹਰਦਿਆਲ ਯੂਰਪ ਵਿਚ ਆਪਣਾ ਨਿਸ਼ਾਨਾ ਪੂਰਾ ਨਾ ਹੁੰਦਿਆ ਵੇਖ ਕੇ ਨਿਰਾਸ਼ ਹੋ ਗਿਆ। ਉਹਨਾਂ ਦਾ ਇਹ ਵਿਚਾਰ ਸੀ ਕਿ ਅਜੀਤ ਸਿੰਘ ਫਰਾਂਸ ਵਿਚ ਆਪਣਾ ਸਮਾਂ ਵਿਅਰਥ ਗੁਆ ਰਿਹਾ ਏ। ਪਰ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੁਸਤਾਨੀਆਂ ਬਾਰੇ ਲਾਲਾ ਹਰਦਿਆਲ ਲਿਖਦਾ ਹੈ “ਇਸ ਵੇਲੇ ਹਿੰਦੁਸਤਾਨ ਵਿੱਚ ਵਸਣ ਵਾਲੇ ਲੋਕਾਂ ਨੂੰ ਨਿਰਾਸ਼ਾ ਦੇ ਕਾਲੇ ਤੇ ਡਰਾਉਣੇ ਬਦਲਾਂ ਨੇ ਘੇਰ ਰੱਖਿਆ ਹੈ। ਇਹਨਾਂ ਨੂੰ ਇੰਝ ਲਗਦਾ ਹੈ ਕਿ ਅਜ਼ਾਦੀ ਦਾ ਸੂਰਜ ਹਮੇਸ਼ਾਂ ਲਈ ਡੁੱਬ ਗਿਆ ਹੈ ਪਰ ਮੈਂ ਇੱਥੇ ਆ ਕੇ ਆਸ਼ਾ ਦੀ ਉਹ ਕਿਰਨ ਵੇਖੀ ਹੈ ਜੋ ਇਹਨਾਂ ਨੂੰ ਦਿਖਾਈ ਨਹੀਂ ਦਿੱਤੀ। ਯੂਰਪ ਅਤੇ ਵਿਸ਼ੇਸ਼ਕਰ ਅਮਰੀਕਾ ਵਿਚ ਰਹਿਣ ਵਾਲੇ ਹਿੰਦੁਸਤਾਨੀਆਂ ਦਾ ਚਾਲ ਚਲਣ, ਦਰਿੜ ਸੰਕਲਪ, ਪਰਸੁਆਰਥ ਸੇਵਾ ਅਤੇ ਕੜੀ ਮਿਹਨਤ ਦੀ ਆਦਤ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਥੇ ਮੈਂ ਇਹ ਵੀ ਵੇਖਿਆ ਹੈ ਕਿ ਇਹ ਮੇਰੇ ਹਮ ਵਤਨ ਭਾਈ ਪ੍ਰਤੀਕੂਲ ਹਾਲਾਤ ਦੇ ਹੁੰਦੇ ਹੋਏ ਵੀ ਉੱਚ ਵਿਚਾਰ ਅਤੇ ਗੁਣ ਪੈਦਾ ਕਰ ਸਕਦੇ ਹਨ ਬਲਕਿ ਠੋਸ ਕਾਰਗੁਜ਼ਾਰੀ ਵਿਖਾ ਸਕਦੇ ਹਨ। ਇਥੇ ਗਲਾਂ ਘੱਟ ਕੰਮ ਵੱਧ। ਭਵਿੱਖ ਲਈ ਉਮੀਦ ਘੱਟ ਰੱਖਣ ਅਤੇ ਵਰਤਮਾਨ ਹਾਲਾਤ ਦਾ ਪੂਰਾ-ਪੂਰਾ ਲਾਭ ਉਠਾ ਕੇ ਸਫ਼ਲਤਾ ਪ੍ਰਾਪਤ ਕਰਨਾ ਵਧੇਰੇ ਪਾਇਆ ਜਾਂਦਾ ਹੈ।” ਲਾਲਾ ਹਰਦਿਆਲ ਦੀ ਅਮਰੀਕੀ ਭਾਰਤੀਆਂ ਬਾਰੇ ਇਹ ਰਾਏ 1911 ਦੇ ਸ਼ੁਰੂ ਦੀ ਹੈ। ਲਾਲਾ ਹਰਦਿਆਲ ਅਮਰੀਕਾ ਦੇ ਹਾਲਾਤ ਬਾਰੇ ਆਪਣੇ ਇੱਕ ਦੂਜੇ ਮਜ਼ਮੂਨ ਵਿਚ ਇੰਝ ਲਿਖਦੇ ਹਨ। “ਅਮਰੀਕਾ ਵਰਗੇ ਆਜ਼ਾਦ ਅਤੇ ਵੱਡੇ ਮੁਲਕ ਦੇ ਝੰਡੇ ਥੱਲੇ ਕਿਸੇ ਵੀ ਵਿਚਾਰ ਜਾਂ ਕੰਮ ਕਰਨ ਵਾਲਾ ਆਦਮੀ ਵਾਯੂਮੰਡਲ ਦੀ ਬੁਲੰਦੀ ਵਿੱਚ ਉਡਾਣ ਭਰੇ ਬਿਨਾਂ ਨਹੀਂ ਰਹਿ ਸਕਦਾ। ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਰਿਪਬਲਿਕ ਜਾਂ ਲੋਕਤਾਂਤਰਿਕ ਦੇਸ਼ ਦਾ ਝੰਡਾ ਕਾਇਰਤਾ ਗੁਲਾਮੀ ਵਾਲੀ ਸੋਚ ਪਿਛਾਂਹ ਖਿੱਚੂ ਵਿਚਾਰਧਾਰਾ ਅਤੇ ਨਿਯਮਾਂ ਨੂੰ ਇਸ ਤਰ੍ਹਾਂ ਜਲਾ ਦਿੰਦਾ ਹੈ ਜਿਸ ਤਰ੍ਹਾਂ ਅੱਗ ਮਿਲਾਵਟ ਨੂੰ ਭਸਮ ਕਰਕੇ ਸ਼ੁੱਧ ਸੋਨਾ ਪਿੱਛੇ ਛੱਡ ਦਿੰਦੀ ਹੈ।”
ਲਾਲਾ ਹਰਦਿਆਲ ਦੇ ਮੰਨ ਵਿਚ ਅਜੇ ਵੀ ਈਸ਼ਵਰ ਭਗਤੀ ਦਾ ਭੂਤ ਸਵਾਰ ਸੀ। ਭਾਈ ਪਰਮਾਨੰਦ ਨੇ ਲਾਲਾ ਜੀ ਦੇ ਇਹਨਾਂ ਵਿਚਾਰਾਂ ਨੂੰ ਬਦਲਣ ਲਈ ਹਿੰਦੂ ਫਲਸਫ਼ੇ ਤੇ ਲੈਕਚਰ ਕਰਵਾਉਣ ਦਾ ਪ੍ਰਬੰਧ ਕੀਤਾ। ਬਰਕਲੇ ਯੂਨੀਵਰਸਿਟੀ ਜੋ ਸਾਨਫਰਾਂਸਿਸਕੋ ਦੇ ਨੇੜੇ ਹੈ, ਦੇ ਹਿੰਦੁਸਤਾਨੀ ਵਿਦਿਆਰਥੀਆਂ ਨੇ ਇਸ ਵਿਸ਼ੇ ਤੇ ਲਾਲਾ ਜੀ ਦੇ ਯੂਨੀਵਰਸਿਟੀ ਵਿੱਚ ਲੈਕਚਰ ਕਰਵਾਏ ਜਿਨ੍ਹਾਂ ਨੂੰ ਸੁਣ ਕੇ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਦਾ ਇੱਕ ਪ੍ਰੋਫੈਸਰ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਸਿਫ਼ਾਰਿਸ਼ ਕਰਕੇ ਲਾਲਾ ਹਰਦਿਆਲ ਨੂੰ ਸਟੀਫਨ ਫੋਰਡ ਯੂਨੀਵਰਸਿਟੀ ਜੋ ਸਾਨਫਰਾਂਸਿਸਕੋ ਤੋਂ 50 ਮੀਲ ਦੀ ਦੂਰੀ ਤੇ ਹੈ, ਫਰਵਰੀ 1911 ਵਿਚ ਹਿੰਦੀ ਫਿਲਾਸਫੀ ਅਤੇ ਸੰਸਕ੍ਰਿਤ ਦਾ ਪ੍ਰੋਫੈਸਰ ਲਗਵਾ ਦਿੱਤਾ। ਪਰੰਤੂ ਇਸ ਯੂਨੀਵਰਸਿਟੀ ਵਿਚ ਆ ਕੇ ਲਾਲਾ ਹਰਦਿਆਲ ਦੇ ਵਿਚਾਰਾਂ ਨੇ ਇੱਕ ਪਲਟਾ ਖਾਧਾ। ਉਹਨਾਂ ਦਾ ਰੁਝਾਨ ਸੋਸ਼ੋਲਿਜ਼ਮ ਕਮਿਊਲਿਜ਼ਮ ਵੱਲ ਆਕਰਸ਼ਿਤ ਹੋ ਗਿਆ ਅਤੇ ਛੇਤੀ ਹੀ ਕਮਿਊਲਿਜ਼ਮ ਦੀ ਹੱਦਾਂ ਪਾਰ ਕਰਕੇ ਅਨਾਰਕਿਜ਼ਮ ਵਿਚ ਬਦਲ ਗਿਆ। ਯੂਨੀਵਰਸਿਟੀ ਅਤੇ ਇਸ ਤੋਂ ਬਾਹਰ ਦੀ ਲਾਲਾ ਜੀ ਨੇ ਵਿਆਹ ਸ਼ਾਦੀ ਜਾਇਦਾਦ ਅਤੇ ਲੋਕਤਾਂਤਰਿਕ ਸਰਕਾਰ ਵਿਰੁੱਧ ਅਭਿਆਨ ਸ਼ੁਰੂ ਕਰ ਦਿੱਤਾ। ਯੂਨੀਵਰਸਿਟੀ ਦੇ ਪ੍ਰਬੰਧਕਾਂ ਲਈ ਇਹ ਗੱਲ ਸਹਿਨ ਕਰਨਾ ਮੁਸ਼ਕਿਲ ਸੀ ਕਿਉਂਕਿ ਉੱਥੇ ਵਿਦਿਆ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਕਾਫ਼ੀ ਸੀ। ਇਸ ਲਈ ਸਿਤੰਬਰ 1912 ਵਿਚ ਲਾਲਾ ਜੀ ਨੂੰ ਇਸ ਨੌਕਰੀ ਤੋਂ ਜਵਾਬ ਮਿਲ ਗਿਆ ਅਤੇ ਮੁੜ ਵਾਪਿਸ ਸਾਨਫਰਾਂਸਿਸਕੋ ਆ ਗਏ। ਇਥੇ ਆ ਕੇ ਉਹਨਾਂ ਹਿੰਦੁਸਤਾਨੀ ਵਿਦਿਆਰਥੀਆਂ ਨੂੰ ਆਪਣਾ ਹਮ- ਖਿਆਲ ਬਣਾਉਣ ਦੀ ਕੋਸ਼ਿਸ ਕੀਤੀ ਅਤੇ ਕਿਸੇ ਹਦ ਤਕ ਆਪਣੇ ਇਸ ਮਿਸ਼ਨ ਵਿਚ ਸਫ਼ਲ ਵੀ ਹੋ ਗਏ। ਸ਼ੁਰੂ ਵਿੱਚ ਇਹਨਾਂ ਲੜਕਿਆਂ ਦੀ ਇੱਕ ਕਲਬ ਕਾਇਮ ਕੀਤੀ ਅਤੇ ਅਨਾਰਕਿਜ਼ਮ ਤੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ। ਸਾਰੇ ਹਿੰਦੁਸਤਾਨੀਆਂ ਵਿਸ਼ੇਸ਼ਕਰ ਯੁਵਾ ਵਰਗ ਜਿੰਨ੍ਹਾ ਨਾਲ ਇਹਨਾਂ ਹਿੰਦੁਸਤਾਨੀਆਂ ਦਾ ਵਾਹ ਪਿਆ, ਨੂੰ ਅਨਾਰਕਿਜ਼ਮ ਵੱਲ ਪ੍ਰੇਰਿਤ ਕਰ ਲਿਆ। 1913 ਵਿੱਚ ਅਮਰੀਕਾ ਵਿੱਚ ਜਿਥੇ ਕਿਤੇ ਵੀ ਕੋਈ ਹਿੰਦੁਸਤਾਨੀ ਟੱਕਰਦਾ ਉਸਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੰਦੇ।
ਜੀ. ਡੀ. ਕੁਮਾਰ ਮਈ 1911 ਵਿਚ ਕੈਨੇਡਾ ਤੋਂ ਸੀਆਟਲ ਆ ਗਿਆ ਅਤੇ ਹਰਨਾਮ ਸਿੰਘ ਕਾਹਰੀ ਸਾਹਰੀ ਨੂੰ ਨਾਲ ਲੈ ਕੇ ਕੋਲੰਬੀਆ ਦਰਿਆ ਦੇ ਹਿੰਦੁਸਤਾਨੀ ਡੇਰਿਆਂ ਵਿੱਚ ਧਾਰਮਿਕ ਅਤੇ ਸਮਾਜਿਕ ਸੁਧਾਰ ਦਾ ਕੰਮ ਕਰਨ ਲੱਗਾ। ਬਰਾਇਡ ਵੈਲ ਵਿਚ ਭਾਈ ਹਰਨਾਮ ਸਿੰਘ ਨੂੰ ਉਸਦੇ ਸਾਥੀਆਂ ਨੇ ਸਮਝਾਇਆ ਕਿ ਹੁਣ ਸਮਾਜਿਕ ਸੁਧਾਰ ਦਾ ਸਮਾਂ ਚਲਾ ਗਿਆ ਹੈ ਹੁਣ ਰਾਜਨੀਤਿਕ ਜਾਗ੍ਰਿਤੀ ਦਾ ਯੁੱਗ ਹੈ। ਇਸ ਮੰਤਵ ਲਈ 1912 ਦੇ ਸ਼ੁਰੂ ਵਿੱਚ ਪੋਰਟਲੈਂਡ ਵਿੱਚ ਇੱਕ ਇਕੱਠ ਕੀਤਾ ਗਿਆ। ਬਰਾਇਡ ਵੈਲ ਤੋਂ ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ ਅਤੇ ਉਹਨਾਂ ਦੇ ਦੂਜੇ ਸਾਥੀ ਸੇਂਟ ਜਾਨ ਤੋਂ ਪੰਡਿਤ ਕਾਂਸ਼ੀ ਰਾਮ ਮੜੋਲੀ, ਰਾਮ ਰੱਖਾ ਅਤੇ ਉਹਨਾਂ ਦੇ ਸਾਥੀ ਜੋ ਨਾਰਕ ਮਿਲ ਤੋਂ ਭਾਈ ਸੋਹਣ ਸਿੰਘ ਭੱਕਣਾ, ਭਾਈ ਉੱਧਮ ਸਿੰਘ ਕਸੇਲ ਅਤੇ ਪੋਰਟਲੈਂਡ ਵਾਲੇ ਹਿੰਦੁਸਤਾਨੀ ਵੀ ਇਸ ਇਕੱਠ ਵਿਚ ਸ਼ਾਮਿਲ ਹੋਏ। ਸਰਵ ਸਮਿਤੀ ਨਾਲ ਇਹ ਫੈਸਲਾ ਹੋਇਆ ਕਿ ਹਿੰਦੁਸਤਾਨ ਪੈਸੀਫਿਕ ਕੋਸਟ ਨਾਂ ਦੀ ਇੱਕ ਸੁਸਾਇਟੀ ਬਣਾਈ ਜਾਵੇ ਅਤੇ ਪੋਰਟਲੈਂਡ ਵਿਚ ਇੱਕ ਮਕਾਨ ਕਿਰਾਏ ਤੇ ਲੈ ਕੇ ਇਸਦਾ ਦਫ਼ਤਰ ਖੋਲਿਆ ਜਾਵੇ। ਇਸ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਮੈਂਬਰਾਂ ਨੇ ਇਸ ਸੁਸਾਇਟੀ ਦਾ ਮੈਂਬਰ ਬਨਣਾ ਮਨਜ਼ੂਰ ਕਰ ਲਿਆ। ਭਾਈ ਸੋਹਣ ਸਿੰਘ ਭੱਕਣਾ ਜਿਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਕਰ ਕੇ ਸਾਰੇ ਬਹੁਤ ਮਾਨ ਸਨਮਾਨ ਦਿੰਦੇ ਸਨ, ਨੂੰ ਇਸ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਜੀ. ਡੀ. ਕੁਮਾਰ ਜਨਰਲ ਸਕੱਤਰ ਅਤੇ ਪੰਡਿਤ ਕਾਂਸ਼ੀ ਰਾਮ ਸੀਨੀਅਰ ਖਜ਼ਾਨਚੀ ਮੁਕੱਰਰ ਕੀਤੇ ਗਏ ਅਤੇ ‘ਹਿੰਦੁਸਤਾਨ’ ਨਾਮਕ ਹਫ਼ਤਾਵਾਰ ਅਖ਼ਬਾਰ ਕੱਢਣ ਦਾ ਫੈਸਲਾ ਲਿਆ ਅਤੇ ਅੱਗੇ ਤੋਂ ਹਰ ਐਤਵਾਰ ਨੂੰ ਵੱਖ-ਵੱਖ ਥਾਂ ਤੇ ਮੀਟਿੰਗ ਕਰਨ ਦਾ ਫੈਸਲਾ ਵੀ ਹੋਇਆ। ਸਮਾਜਿਕ ਅਤੇ ਵਿਸ਼ੇਸ਼ਕਰ ਰਾਜਨੀਤਿਕ ਮਸਲਿਆਂ ਤੇ ਵਿਚਾਰ-ਵਟਾਂਦਰੇ ਹੋਣ ਲੱਗੇ। ਅਚਾਨਕ ਜੀ. ਡੀ. ਕੁਮਾਰ ਬਿਮਾਰ ਪੈ ਗਏ ਅਤੇ ਅਖ਼ਬਾਰ ਕੱਢਣ ਦਾ ਕੰਮ ਵੀ ਮੱਠਾ ਪੈ ਗਿਆ।
ਇਹਨੀ ਦਿਨੀਂ ਲਾਲਾ ਠਾਕੁਰ ਦਾਸ ਧੁਰੀ ਵਾਲੇ ਪੋਰਟਲੈਂਡ ਆਏ ਹੋਏ ਸਨ । ਉਹਨਾਂ ਸੋਹਣ ਸਿੰਘ ਭੱਕਣਾ ਅਤੇ ਕਾਸ਼ੀਰਾਮ ਨੂੰ ਸਲਾਹ ਦਿੱਤੀ ਕਿ ਲਾਲਾ ਹਰਦਿਆਲ ਨੂੰ ਕੈਲੇਫੋਰਨੀਆ ਤੋਂ ਬੁਲਾਇਆ ਜਾਵੇ। ਇਸ ਮੰਤਵ ਲਈ ਲਾਲਾ ਜੀ ਨੂੰ ਇੱਕ ਚਿੱਠੀ ਲਿਖੀ ਗਈ। ਉਹਨਾਂ 25 ਦਸੰਬਰ 1912 ਨੂੰ ਆਉਣਾ ਮੰਨ ਲਿਆ। ਪਰ ਕਿਸੇ ਵਿਸ਼ੇਸ਼ ਕੰਮ ਕਾਰਣ ਨਿਰਧਾਰਿਤ ਮਿਤੀ ਤੇ ਨਾ ਪਹੁੰਚ ਸਕੇ । ਬਾਅਦ ਵਿਚ ਉਹ 25 ਮਾਰਚ 1913 ਨੂੰ ਸੇਂਟਜੌਨ ਪਹੁੰਚ ਗਏ। ਉਹਨਾਂ ਨਾਲ ਭਾਈ ਪਰਮਾਨੰਦ ਲਾਹੌਰ ਵਾਲੇ ਵੀ ਸਨ । ਪੰਡਿਤ ਕਾਸ਼ੀਰਾਮ ਨੇ ਉਹਨਾਂ ਦੇ ਆਉਣ ਤੇ ਟੈਲੀਫੋਨ ਰਾਹੀਂ ਆਸ-ਪਾਸ ਦੀਆਂ ਆਰਾ ਮਿੱਲਾਂ ਤੋਂ ਹਿੰਦੁਸਤਾਨੀਆਂ ਨੂੰ ਬੁਲਾਇਆ ਅਤੇ ਵੱਖ-ਵੱਖ ਵਿਸ਼ਿਆਂ ਤੇ ਸਲਾਹ ਮਸ਼ਵਰੇ ਹੋਏ। ਲਾਲਾ ਹਰਿਦਆਲ ਨੇ ਆਪਣੇ ਭਾਸ਼ਣ ਵਿਚ ਦੇਸ਼ ਨੂੰ ਆਜ਼ਾਦ ਕਰਾਉਣ ਤੇ ਵਧੇਰੇ ਜ਼ੋਰ ਦਿੱਤਾ ਅਤੇ ਇਹ ਵੀ ਦੱਸਿਆ ਕਿ ਸਾਰੇ ਹਿੰਦੁਸਤਾਨੀਆਂ ਦੇ ਦੁੱਖਾਂ ਤਕਲੀਫਾਂ, ਭੁੱਖ-ਮਰੀ ਅਤੇ ਅੱਤ ਦੀ ਗਰੀਬੀ ਦੀ ਜੜ੍ਹ ਹਿੰਦੁਸਤਾਨ ਵਿੱਚ ਮੌਜੂਦ ਅੰਗਰੇਜ਼ੀ ਸਰਕਾਰ ਹੈ। ਇਸ ਲਈ ਜਿਸ ਤਰ੍ਹਾਂ ਵੀ ਹੋ ਸਕੇ ਹਿੰਦੁਸਤਾਨ ਵਿਚੋਂ ਅਗੰਰੇਜ਼ਾਂ ਨੂੰ ਮਾਰ ਭਜਾਉਣਾ ਚਾਹੀਦਾ ਹੈ। ਅੰਗਰੇਜ਼ੀ ਸਰਕਾਰ ਦੇ ਕਾਲਜਾਂ ਤੇ ਸਕੂਲਾਂ ਵਿੱਚ ਪੜ੍ਹੇ ਲਿਖੇ ਨੌਜਵਾਨ ਆਪਣੇ ਦੇਸ਼ ਦੀ ਆਜ਼ਾਦੀ ਲਈ ਕੁਝ ਨਹੀਂ ਕਰ ਸਕਦੇ। ਜਿਸ ਹਫ਼ਤਾਵਾਰੀ ਅਖ਼ਬਾਰ ਕੱਢਣ ਦਾ ਫੈਸਲਾ ਹੋਇਆ ਸੀ, ਲਾਲਾ ਹਰਦਿਆਲ ਦੇ ਸੁਝਾਅ ਤੇ ਉਸਦਾ ਨਾਂ ‘ਗ਼ਦਰਅਖ਼ਬਾਰ’ ਰੱਖ ਦਿੱਤਾ ਗਿਆ। ਜਥੇਬੰਦੀ ਦਾ ਹੈਡਕੁਆਟਰ ਵੀ ਸਾਨਫਰਾਂਸਿਸਕੋ ਵਿਚ ਰੱਖਣ ਦਾ ਫੈਸਲਾ ਹੋਇਆ ਅਤੇ ਦਫ਼ਤਰ ਦਾ ਨਾਮ ਯੁੱਗ-ਅੰਤਰ ਆਸ਼ਰਮ ਰੱਖਿਆ ਗਿਆ। ਅਖ਼ਬਾਰ ਪਹਿਲਾਂ ਉਰਦੂ ਅਤੇ ਬਾਅਦ ਵਿਚ ਪੰਜਾਬੀ ਭਾਸ਼ਾ ਵਿਚ ਕੱਢਣ ਦਾ ਫੈਸਲਾ ਹੋਇਆ ਅਤੇ ਇਹ ਵੀ ਤੈਅ ਪਾਇਆ ਕਿ ਕੋਲੰਬਿਆ ਦਰਿਆ ਦੇ ਕੰਡੇ ਵਸੇ ਹਿੰਦੁਸਤਾਨੀ ਮਜ਼ਦੂਰਾਂ ਦੇ ਡੇਰਿਆਂ ਤੇ ਜਾਇਆ ਜਾਵੇ। ਲਾਲਾ ਹਰਦਿਆਲ ਉਸ ਵੇਲੇ ਦੇ ਇੱਕ ਬਹੁਤ ਵੱਡੇ ਵਿਦਵਾਨ ਅਤੇ ਸੁਲਝੇ ਹੋਏ ਇਨਸਾਨ ਸਨ। ਉਨ੍ਹਾਂ ਦੇ ਭਾਸ਼ਨਾਂ ਨਾਲ ਇਹਨਾਂ ਹਿੰਦੁਸਤਾਨੀ ਮਜ਼ਦੂਰਾਂ ਨੂੰ ਬਹੁਤ ਉਤਸਾਹ ਮਿਲਿਆ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਵਿਚ ਹਿੱਸਾ ਲੈਣ ਲਈ ਤਿਆਰ ਹੋ ਗਏ।
ਇਸ ਪਾਰਟੀ ਦੀ ਪਹਿਲੀ ਮੀਟਿੰਗ 31 ਮਾਰਚ 1913 ਨੂੰ ਬਰਾਇਡਵੈਲ ਵਿੱਚ ਹੋਈ। ਸੇਂਟਜਾਨ ਤੋਂ ਪੰਡਿਤ ਕਾਂਸ਼ੀ ਰਾਮ ਤੇ ਉਹਨਾਂ ਦੇ ਸਾਥੀ ਲਾਲਾ ਹਰਦਿਆਲ ਦੇ ਨਾਲ ਆਏ। ਉਥੋਂ ਦੀ ਆਰਾ ਮਿੱਲ ਵਿਚ ਲਗਭਗ 20 ਪੰਜਾਬੀ ਮਜ਼ਦੂਰ ਕੰਮ ਕਰਦੇ ਸਨ । ਲਾਲਾ ਹਰਦਿਆਲ ਨੇ ਹਿੰਦੁਸਤਾਨ ਦੀ ਗੁਲਾਮੀ ਅਤੇ ਅੰਗਰੇਜ਼ਾਂ ਵਲੋਂ ਕੀਤੇ ਜਾ ਰਹੇ ਅਤਿਆਚਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ 20 ਦੇ 20 ਪੰਜਾਬੀ ਮਜ਼ਦੂਰ ਇਸ ਪਾਰਟੀ ਦੇ ਮੈਂਬਰ ਬਣ ਗਏ ਅਤੇ ਇਥੇ ਪਾਰਟੀ ਦੀ ਇੱਕ ਬ੍ਰਾਂਚ ਕਾਇਮ ਕਰ ਦਿੱਤੀ ਗਈ। ਸੈਕਫੇਰੀ ਹਰਨਾਮ ਸਿੰਘ, ਖਜ਼ਾਨਚੀ ਅਮਰ ਸਿੰਘ ਕੋਟਲਾ ਨੋਧ ਸਿੰਘ ਮੁਕਰੱਰ ਹੋਏ। ਮੀਟਿੰਗ ਦੂਜੇ ਐਤਵਾਰ ਨੂੰ ਕਿੰਨਟਨ ਮਿਲ ਵਿਚ ਹੋਈ। ਜਿਥੇ ਬਾਬਾ ਸੋਹਣ ਸਿੰਘ ਭੱਕਣਾ ਕੰਮ ਕਰ ਰਹੇ ਸਨ। ਇਸ ਮੀਟਿੰਗ ਵਿੱਚ ਪੋਰਟਲੈਂਡ ਅਤੇ ਸੇਂਟਜਾਨ ਤੋਂ ਹਿੰਦੁਸਤਾਨੀ ਮਜ਼ਦੂਰ ਵੀ ਸ਼ਾਮਿਲ ਹੋਏ। ਲਗਭਗ 100 ਤੋਂ 125 ਹਿੰਦੁਸਤਾਨੀ ਵਰਕਰਾਂ ਦੀ ਹਾਜ਼ਰੀ ਸੀ। ਸਾਰਿਆਂ ਨੇ ਪਾਰਟੀ ਫੰਡ ਅਤੇ ਅੱਗੇ ਤੋਂ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਵਚਨ ਕੀਤਾ ਅਤੇ ਨਾਲ ਹੀ ਪਾਰਟੀ ਦੇ ਪੱਕੇ ਮੈਂਬਰ ਵੀ ਬਣ ਗਏ ਅਤੇ ਇਸ ਪ੍ਰਕਾਰ ਇਕ ਬ੍ਰਾਂਚ ਹੋਰ ਕਾਇਮ ਹੋ ਗਈ। ਜਿਸ ਦੇ ਪ੍ਰਧਾਨ, ਖਜ਼ਾਨਚੀ ਤੇ ਸਕੱਤਰ ਆਦਿ ਨਿਯੁਕਤ ਕੀਤੇ ਗਏ। 14 ਅਪ੍ਰੈਲ 1913 ਨੂੰ ਰਿਆਸਤ ਵਾਸ਼ਿੰਗਟਨ ਦੇ ਇੱਕ ਭਾਗ ਵੀਆਨਾ ਵਿੱਚ ਵੀ ਇੱਕ ਭਾਰੀ ਇਕੱਠ ਹੋਇਆ। ਜਿਸ ਵਿੱਚ ਇੱਕ ਸੌ ਤੋਂ ਵਧ ਆਦਮੀਆਂ ਨੇ ਹਿੱਸਾ ਲਿਆ। ਫੈਸਲਾ ਹੋਇਆ ਕਿ ਅਗਲੀ ਮੀਟਿੰਗ ਇਸਟੋਰੀਆ ਵਿੱਚ ਰੱਖੀ ਜਾਵੇ ਅਤੇ ਸਾਰੀਆਂ ਬ੍ਰਾਂਚਾਂ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜ਼ਿਰ ਹੋਣ। ਇਸ ਮੰਤਵ ਲਈ ਅਗਲੇ ਐਤਵਾਰ 21 ਅਪ੍ਰੈਲ 1913 ਨੂੰ ਇਸਟੋਰੀਆ ਦੀ ਆਰਾ ਮਿਲ ਭਾਈ ਕੇਸਰ ਸਿੰਘ ਠੱਠਗੜ (ਅੰਮ੍ਰਿਤਸਰ) ਦੇ ਡੇਰੇ ਵਿਚ ਹੋਈ। ਬਰਾਇਡਵੈਲ, ਪੋਰਟਲੈਂਡ, ਸੇਂਟਜਾੱਨ ਅਤੇ ਲਿਸਟਨ ਦੇ ਨੁਮਾਇੰਦੇ ਇਸ ਮੀਟਿੰਗ ਵਿਚ ਮਰਗ ਦੇ ਕਰਤਾਰ ਸਿੰਘ ਸਰਾਭਾ ਆਪਣੇ ਪਿੰਡ ਸਰਾਭਾ ਦੇ ਰੁਲੀਆ ਸਿੰਘ ਕੋਲ ਛੁੱਟੀਆਂ ਵਿੱਚ ਮਜ਼ਦੂਰੀ ਕਰਨ ਲਈ ਆਇਆ ਹੋਇਆ ਸੀ। ਉਹ ਵੀ ਇਸ ਮੀਟਿੰਗ ਵਿੱਚ ਪਹਿਲੀ ਬਾਰ ਹਾਜ਼ਿਰ ਹੋਇਆ। ਲਾਲਾ ਹਰਦਿਆਲ ਅਤੇ ਦੂਜੇ ਸਾਥੀਆਂ ਦੇ ਜੋਸ਼ੀਲੇ ਭਾਸ਼ਣਾਂ ਪਿੱਛੋਂ ਇੱਕ ਮਤਾ ਪੇਸ਼ ਹੋਇਆ ਅਤੇ ਨਾਲ ਹੀ ਕਈ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਸਰਵ-ਸਮਤੀ ਨਾਲ ਇਸ ਜਥੇਬੰਦੀ ਦਾ ਪ੍ਰਧਾਨ ਸੋਹਣ ਸਿੰਘ ਭੱਕਣਾ, ਕੇਸਰ ਸਿੰਘ ਠੱਠਗੜ ਸੰਯੁਕਤ ਪ੍ਰਧਾਨ ਅਤੇ ਲਾਲਾ ਹਰਦਿਆਲ ਜਨਰਲ ਸਕੱਤਰ ਅਤੇ ਲਾਲਾ ਠਾਕੁਰ ਦਾਸ ਸੰਯੁਕਤ ਸਕੱਤਰ ਅਤੇ ਪੰਡਿਤ ਕਾਸ਼ੀ ਰਾਮ ਨੂੰ ਖਜ਼ਾਨਚੀ ਥਾਪਿਆ ਗਿਆ। ਗ਼ਦਰ ਸਾਜਿਸ਼ ਦੇ ਮੁਕੱਦਮੇ ਵਿਚ ਆਏ ਹਵਾਲੇ ਅਨੁਸਾਰ ਇਹ ਮੀਟਿੰਗ 2 ਜੂਨ 1913 ਨੂੰ ਇਸਟੋਰੀਆ ਵਿੱਚ ਹੋਈ। ਲਾਲਾ ਹਰਦਿਆਲ ਦੇ ਹੈਡਕੁਆਟਰ ਤੋਂ ਗੈਰ-ਹਾਜ਼ਿਰ ਰਹਿਣ ਕਾਰਣ ਅਖ਼ਬਾਰ ਕੱਢਣ ਵਿੱਚ ਦੇਰੀ ਹੋ ਗਈ ਸੀ। ਹਿੰਦੀ ਮਜ਼ਦੂਰ ਅਖ਼ਬਾਰ ਦੀ ਪੁਰ ਜ਼ੋਰ ਮੰਗ ਕਰ ਰਹੇ ਸਨ ਅਤੇ ਲਾਲਾ ਹਰਦਿਆਲ ਤੇ ਪਾਰਟੀ ਫੰਡ ਵਿਚ ਗ਼ਬਨ ਕਰਨ ਦਾ ਸ਼ੱਕ ਹੋਣ ਲੱਗਾ ਜਿਵੇਂ ਕਿ ਪੜ੍ਹੇ-ਲਿਖੇ ਆਦਮੀ ਤੇ ਖਿਆਲ ਕੀਤਾ ਜਾਂਦਾ ਸੀ । ਅਖੀਰ ਸਤੰਬਰ 1913 ਨੂੰ ਲਾਲਾ ਹਰਦਿਆਲ ਨੇ ਭਾਈ ਸੋਹਣ ਸਿੰਘ ਭੱਕਣਾ ਪ੍ਰਧਾਨ ਨੂੰ ਇੱਕ ਚਿੱਠੀ ਲਿਖੀ ਕਿ ਉਹ ਸਿਹਤ ਦੀ ਖਰਾਬੀ ਕਾਰਣ ਅਖਬਾਰ ਦਾ ਕੰਮ ਨਹੀਂ ਚਲਾ ਸਕਦੇ। ਇਸ ਕੰਮ ਲਈ ਸਰਦਾਰ ਅਜੀਤ ਸਿੰਘ ਨੂੰ ਇਟਲੀ ਤੋਂ ਬੁਲਾ ਲਿਆ ਜਾਵੇ। ਇਸ ਦੇਰੀ ਦਾ ਕਾਰਣ ਇਹ ਨਿਕਲਿਆ ਕਿ ਇਸਟੋਰੀਆ ਵਾਲੀ ਮੀਟਿੰਗ ਵਿਚ ਰੁਪਇਆ ਗ਼ਬਨ ਹੋਣ ਦੇ ਡਰ ਤੋਂ ਲਾਲਾ ਹਰਦਿਆਲ ਦੀ ਸਲਾਹ ਤੇ ਇਹ ਮਤਾ ਪਾਸ ਹੋਇਆ ਸੀ ਕਿ ਅਖ਼ਬਾਰ ਦੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਵਰਕਰ ਪਹਿਲਾਂ ਆਪਣੀ ਜੇਬ ਵਿਚੋਂ ਰੁਪਇਆ ਖਰਚ ਕਰਨ ਬਾਅਦ ਵਿੱਚ ਪ੍ਰਧਾਨ ਦੀ ਮਨੰਜੂਰੀ ਦੇ ਨਾਲ ਇਹ ਰੁਪਇਆ ਖਜ਼ਾਨਚੀ ਕੋਲੋਂ ਵਸੂਲ ਕਰ ਲਿਆ ਜਾਵੇ। ਇਸ ਪ੍ਰਕਾਰ 1 ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ ਪਹਿਲਾ ਅੰਕ ਉਰਦੂ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਇਆ। ਕੁਝ ਸਮਾਂ ਪਾ ਕੇ ਵਰਕਰਾਂ ਦੀ ਮੰਗ ਤੇ ਪੰਜਾਬੀ ਭਾਸ਼ਾ ਵਿੱਚ ਵੀ ਛਪਣ ਲੱਗਾ। ਇਸਟੋਰੀਆ ਵਿਚ ਪਾਰਟੀ ਕਾਇਮ ਹੋਈ ਪਰ ਕੇਂਦਰੀ ਦਫ਼ਤਰ ਸਾਨਫਰਾਂਸਿਸਕੋ ਵਿੱਚ ਹੀ ਰੱਖਣ ਦਾ ਫੈਸਲਾ ਹੋਇਆ ਕਿਉਂਕਿ ਇਹ ਸ਼ਹਿਰ ਅਮਰੀਕਾ ਦੇ ਪੱਛਮੀ ਖੇਤਰ ਦੀਆਂ ਮਾਲੀ ਤੇ ਸਿਆਸੀ ਸਰਗਰਮੀਆਂ ਦਾ ਕੇਂਦਰ ਸੀ। ਦੂਜੇ ਏਸ਼ੀਆ ਵਲੋਂ ਆਉਣ ਵਾਲੇ ਅਮਰੀਕਾ ਦੇ ਪੂਰਬੀ ਕਿਨਾਰੇ ਦਾ ਬਹੁਤ ਵੱਡਾ ਸਮੁੰਦਰੀ ਸਾਹਿਲ ਸੀ। ਤੀਜੇ ਚੀਨ, ਆਇਰਲੈਂਡ, ਪੋਲੈਂਡ, ਰੂਸ ਆਦਿ ਕਈ ਦੇਸ਼ਾਂ ਦੇ ਕ੍ਰਾਂਤੀਕਾਰੀ ਲੀਡਰ ਆਪਣੀਆਂ ਜ਼ਾਲਿਮ ਸਰਕਾਰਾਂ ਦੇ ਖੂਨੀ ਪੰਜਿਆਂ ਤੋਂ ਬਚ ਕੇ ਇਥੇ ਡੇਰਾ ਜਮਾਈ ਬੈਠੇ ਸਨ ਅਤੇ ਉਹ ਇਥੋਂ ਹੀ ਆਪਣੇ-ਆਪਣੇ ਦੇਸ਼ ਦੀਆਂ ਕ੍ਰਾਂਤੀਕਾਰੀ ਲਹਿਰਾ ਨਾਲ ਸੰਪਰਕ ਕਾਇਮ ਕਰ ਕੇ ਕੰਮ ਕਰ ਰਹੇ ਸਨ। ਹਿੰਦੁਸਤਾਨੀ ਕ੍ਰਾਂਤੀਕਾਰੀਆਂ ਨੇ ਵੀ ਇਸੇ ਸ਼ਹਿਰ ਨੂੰ ਆਪਣੀਆਂ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰ ਬਣਾ ਲਿਆ।
ਸਾਨਫਰਾਂਸਿਸਕੋ ਸਮੁੰਦਰ ਵਿਚ ਉਭਰੀ ਹੋਈ ਇੱਕ ਪਹਾੜੀ ਤੇ ਸਥਿਤ ਹੈ। ਇਸ ਪਹਾੜੀ ਦੀ ਚੋਟੀ ਤੇ ਹਿੱਲ ਸਟਰੀਟ (ਪਹਾੜੀ ਗਲੀ) ਹੈ। ਇਸੇ ਗਲੀ ਵਿਚ ਮਕਾਨ ਨੰ. 436 ਕਿਰਾਏ ਤੇ ਲੈਕੇ ਉਸ ਵਿੱਚ ਯੁੱਗ-ਅੰਤਰ ਆਸ਼ਰਮ (ਗ਼ਦਰ ਆਸ਼ਰਮ) ਕਾਇਮ ਕੀਤਾ ਗਿਆ ਅਤੇ ਇਥੋਂ ਹੀ ਅਖ਼ਬਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ। ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਰਘੁਵੀਰ ਦਿਆਲ ਗੁਪਤਾ ਆਦਿ ਇਸ ਦਫ਼ਤਰ ਵਿੱਚ ਕੰਮ ਕਰਨ ਲੱਗੇ। ਲਾਲਾ ਹਰਦਿਆਲ ਅਖ਼ਬਾਰ ਵਿੱਚ ਲੇਖ ਲਿਖਦੇ। ਰਘੁਵੀਰ ਦਿਆਲ ਉਰਦੂ ਅਤੇ ਕਰਤਾਰ ਸਿੰਘ ਸਰਾਭਾ ਪੰਜਾਬੀ ਵਿੱਚ ਸਾਇਕਲੋ ਸਟਾਇਲ ਰਾਹੀਂ ਅਖ਼ਬਾਰ ਛਾਪਦੇ। ਥੋੜੇ ਹੀ ਸਮੇਂ ਵਿੱਚ ਅਖ਼ਬਾਰ ਦੀ ਮੰਗ ਬਹੁਤ ਵੱਧ ਗਈ ਅਤੇ ਸਟਾਫ਼ ਵਧਾਉਣਾ ਪਿਆ । ਹਰਨਾਮ ਸਿੰਘ ਟੁੰਡੀ ਲਾਟ ਲਿਖਦੇ ਹਨ ਕਿ ਯੁੱਗ-ਅੰਤਰ ਆਸ਼ਰਮ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਨਕਸ਼ਾ ਲੱਗਿਆ ਹੋਇਆ ਸੀ ਜਿਸ ਦੇ ਉੱਪਰ ਕਸ਼ਮੀਰ ਦੇ ਹਿੱਸੇ ਵਿਚ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਲਾਲਾ ਹਰਦਿਆਲ ਨੇ ਆਪਣੇ ਹੱਥਾਂ ਨਾਲ “Republic in Kashmir in 1920” ਲਿਖਿਆ ਹੋਇਆ ਸੀ। ਹਰਨਾਮ ਸਿੰਘ ਦੇ ਪੁੱਛਣ ਤੇ ਲਾਲਾ ਜੀ ਨੇ ਦੱਸਿਆ ਕਿ ਪਹਿਲਾਂ ਚੀਨ ਅਜ਼ਾਦ ਹੋਵੇਗਾ ਅਤੇ ਬਾਅਦ ਵਿਚ ਚੀਨ ਦੀ .ਸਹਾਇਤਾ ਨਾਲ 1920 ਵਿਚ ਅਸੀਂ ਕਸ਼ਮੀਰ ਵਿਚ ਪੰਚਾਇਤ ਰਾਜ ਕਾਇਮ ਕਰ ਸਕਾਂਗੇ। ਅਖ਼ਬਾਰ ਵਿੱਚ ਅਜ਼ਾਦੀ ਪ੍ਰਾਪਤ ਕਰਨ ਅਤੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਭਜਾਉਣ ਸੰਬੰਧੀ ਜੋਸ਼ੀਲੇ ਲੇਖ ਛਪਦੇ ਅਤੇ ਸਾਰੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਆ ਜਾਂਦਾ। ਗ਼ਦਰ ਪਾਰਟੀ ਦੇ ਹੋਂਦ ਵਿਚ ਆਉਣ ਤੇ ਅਖ਼ਬਾਰ ਨਿਕਲਣ ਨਾਲ ਕਈ ਦੇਸ਼ਾਂ ਵਿੱਚ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਨ ਲਈ ਜ਼ੋਰ ਦਿੱਤਾ ਜਾਣ ਲੱਗਾ। ਇਸ ਨਾਲ ਅੰਗਰੇਜ਼ਾਂ ਵਿੱਚ ਵੀ ਚਿੰਤਾ ਵਧੀ। ਉਹਨਾਂ ਵਲੋਂ ਅਖ਼ਬਾਰ ਦੀ ਵੰਡ ਨੂੰ ਰੋਕਣ ਦੇ ਯਤਨ ਕੀਤੇ ਗਏ। ਬਾਵਜੂਦ ਅੱਡੀ- ਚੋਟੀ ਦਾ ਜ਼ੋਰ ਲਾਉਣ ਦੇ ਅਖ਼ਬਾਰ ਨਾ ਰੁੱਕ ਸਕਿਆ। ਹਿੰਦ ਸਰਕਾਰ ਵਲੋਂ ਅਖ਼ਬਾਰ ਦੀ ਛਪਾਈ ਨੂੰ ਜ਼ਬਤ ਕਰਕੇ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ।ਪਰ ਇਹ ਇਨਕਲਾਬੀ ਲਹਿਰ ਅਮਰੀਕਾ, ਕਨੇਡਾ ਅਤੇ ਹੋਰ ਪਛਮੀ ਦੇਸ਼ਾਂ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਅੰਗਰੇਜ਼ੀ ਹਕੂਮਤ ਨੂੰ ਇਹ ਗੱਲ ਬਿਲੁਕਲ ਪਸੰਦ ਨਾ ਆਈ। ਨਿਊਯਾਰਕ ਵਾਲੇ ਅੰਗਰੇਜ਼ੀ ਕੌਂਸਲ ਨੂੰ ਲਾਲਾ ਜੀ ਦੀਆਂ ਇਹਨਾਂ ਸਰਗਰਮੀਆਂ ਬਾਰੇ ਪੂਰੀ-ਪੂਰੀ ਜਾਣਕਾਰੀ ਸੀ। ਅਮਰੀਕਨ ਅਫ਼ਸਰਾਂ ਵੱਲੋਂ ਲਾਲਾ ਹਰਦਿਆਲ ਨੂੰ ਅਮਰੀਕਾ ਵਿਚੋਂ ਕਢਵਾਉਣ ਵਿਚ ਅੰਗਰੇਜ਼ੀ ਕੌਂਸਲ ਦਾ ਪੂਰਾ-ਪੂਰਾ ਹੱਥ ਸੀ। ਗ਼ਦਰ ਪਾਰਟੀ ਵਾਲੇ ਜਿਥੋਂ ਤੱਕ ਸੰਭਵ ਹੁੰਦਾ ਇਹ ਕੋਸ਼ਿਸ ਕਰਦੇ ਕਿ ਕਿਸੇ ਤਰ੍ਹਾਂ ਵੀ ਅਮਰੀਕਨ ਸਰਕਾਰ ਵਿਰੁੱਧ ਕੋਈ ਇਤਰਾਜ਼ਯੋਗ ਕਦਮ ਨਾ ਚੁਕਿਆ ਜਾਵੇ। ਗ਼ਦਰ ਪਾਰਟੀ ਨੇ ਅਮਰੀਕਾ ਵਿਚ ਦੂਜੇ ਕ੍ਰਾਂਤੀਕਾਰੀਆਂ ਵਿਸ਼ੇਸ਼ਕਰ ਆਇਰਸ਼ਾਂ ਅਤੇ ਰੂਸੀਆਂ ਨਾਲ ਮੇਲ ਜੋਲ ਵਧਾ ਲਿਆ ਸੀ। ਉਹ ਹਿੰਦੁਸਤਾਨ ਦੀ ਅਜ਼ਾਦੀ ਵਿੱਚ ਡੂੰਘੀ ਦਿਲਚਸਪੀ ਰੱਖਦੇ ਸਨ ਅਤੇ ਗ਼ਦਰਪਾਰਟੀ ਵਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਤੇ ਜਲਸਿਆਂ ਵਿਚ ਲੈਕਚਰ ਦਿੰਦੇ। ਇਸੇ ਪ੍ਰਕਾਰ ਲਾਲਾ ਹਰਦਿਆਲ ਵੀ ਉਹਨਾਂ ਵਲੋਂ ਕੀਤੇ ਜਾਣ ਵਾਲਿਆਂ ਜਲਸਿਆਂ ਵਿੱਚ ਸ਼ਾਮਿਲ ਹੋ ਕੇ ਆਪਣੇ ਦੁਖੀ ਦਿਲ ਦੀ ਭੜਾਸ ਕੱਢਦੇ। ਦੋ ਸਾਲ ਪਹਿਲਾਂ ਲਾਲਾ ਜੀ ਨੇ ਰੂਸੀ ਜ਼ਾਰ ਦੇ ਅਤਿਆਚਾਰਾਂ ਵਿਰੁੱਧ ਭਾਸ਼ਣ ਦਿੱਤਾ ਸੀ। ਅਮਰੀਕਨ ਸਰਕਾਰ ਨੇ ਉਸ ਵੇਲੇ ਤਾਂ ਕਿਸੇ ਗੱਲ ਦਾ ਨੋਟਿਸ ਨਾ ਲਿਆ ਪਰ ਹੁਣ ਲਾਲਾ ਹਰਦਿਆਲ ਦੀਆਂ ਅੰਗਰੇਜ਼ ਵਿਰੋਧੀ ਕਾਰਵਾਈਆਂ ਸੂਲ ਵਾਂਗ ਚੁਭਣ ਲੱਗੀਆਂ। ਅਮਰੀਕਨ ਸਰਕਾਰ ਹਰ ਵੇਲੇ ਲਾਲਾ ਜੀ ਦੀ ਗ੍ਰਿਫ਼ਤਾਰੀ ਲਈ ਬਹਾਨੇ ਲਭਦੀ ਰਹਿੰਦੀ, ਪਰ ਕੋਈ ਉਚਿੱਤ ਬਹਾਨਾ ਨਾ ਮਿਲ ਸਕਿਆ। ਗ਼ਦਰ ਪਾਰਟੀ ਦੇ ਵਰਕਰਾਂ ਨੂੰ ਇਹ ਸ਼ਕ ਹੋਇਆ ਕਿ ਅੰਗਰੇਜ਼ੀ ਹਕੂਮਤ ਦੇ ਏਜੰਟ ਅਮਰੀਕਨ ਨਾਲ ਮਿਲ ਕੇ ਲਾਲਾ ਹਰਦਿਆਲ ਵਿਰੁੱਧ ਕੁਝ ਕਰ ਨਾ ਬੈਠਣ । ਉਹਨਾਂ ਹਰਨਾਮ ਸਿੰਘ ਟੁੰਡੀ ਲਾਟ ਅਤੇ ਕਰਤਾਰ ਸਿੰਘ ਸਰਾਭਾ ਦੀ ਡਿਊਟੀ ਲਾਲਾ ਹਰਦਿਆਲ ਦੀ ਸੁਰੱਖਿਆ ਲਈ ਲੱਗਾ ਦਿੱਤੀ। ਜਦੋਂ ਵੀ ਲਾਲਾ ਹਰਦਿਆਲ ਯੁੱਗ-ਅੰਤਰ ਆਸ਼ਰਮ ਚੋਂ ਬਾਹਰ ਨਿਕਲਦੇ ਇਹ ਦੋਵੇਂ ਦੇਸ਼ ਭਗਤ ਭਰੇ ਪਿਸਤੋਲਾਂ ਨਾਲ ਉਹਨਾਂ ਦੇ ਸੱਜੇ ਖੱਬੇ ਰਹਿੰਦੇ। ਅਖ਼ਬਾਰ ਛਾਪਣ ਤੋਂ ਇਲਾਵਾ ਯੁੱਗ ਅੰਤਰ ਆਸ਼ਰਮ ਦੇ ਵਰਕਰਾਂ ਨੇ ਕਈ ਘਟਨਾਵਾਂ ਅੰਗਰੇਜ਼ਾਂ ਦੇ ਅਤਿਆਚਾਰਾਂ ਦੀਆਂ ਕਾਰਸਤਾਨੀਆਂ ਵਿਰੁੱਧ ਹੋਰ ਵੀ ਕਈ ਪੈਂਫਲਟ ਕੱਢੇ। ਸਭ ਤੋਂ ਪਹਿਲਾਂ ‘ਫਰੰਗੀ ਦਾ ਫਰੇਬ’ ਉਰਦੂ ਤੇ ਗੁਰਮੁਖੀ ਭਾਸ਼ਾ ਵਿਚ ਛਾਪਿਆ ਗਿਆ। ਇਸ ਉਪਰੰਤ ਲਾਰਡ ਹਾਰਡਿੰਗ ਉੱਪਰ ਬੰਬ ਸੁੱਟਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ‘ਬੰਬ ਦੀ ਫਲਾਸਫੀ ਉੱਤੇ ਸ਼ਾਬਾਸ਼’ ਨਾਮੀ ਕਿਤਾਬਚਾ ਕੱਢਿਆ ਗਿਆ। ਜਿਹਨਾਂ ਤੋਂ ਉਸ ਵੇਲੇ ਦੇ ਲਾਲਾ ਹਰਦਿਆਲ ਦੀਆਂ ਦਿਲੀ ਭਾਵਨਾਵਾਂ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਪੈਂਫਲਟ ਵਿੱਚ ਅਨਾਰਕਟਾਨਾ ਢੰਗ ਇਸਤੇਮਾਲ ਕਰਨ ਅਤੇ ਹਿੰਦੁਸਤਾਨ ਤੋਂ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰਨ ਲਈ ਖੁਲੱਮ-ਖੁੱਲਾ ਬੰਬ ਦੀ ਵਰਤੋਂ ਨੂੰ ਜਾਇਜ਼ ਕਰਾਰ ਦਿੱਤਾ ਗਿਆ । ਰੂਸ, ਆਇਰਲੈਂਡ, ਮੈਕਸੀਕੋ ਅਤੇ ਦੂਜੇ ਮੁਲਕਾਂ ਵਿਚ ਹੋ ਰਹੀਆਂ ਬੰਬ ਪਿਸਤੋਲ ਦੀਆਂ ਵਾਰਦਾਤਾਂ ਪੇਸ਼ ਕਰਕੇ ਬੰਬ ਰਾਹੀਂ ਆਜ਼ਾਦੀ ਹਾਸਿਲ ਕਰਨ ਦੇ ਰਸਤੇ ਨੂੰ ਜਾਇਜ਼ ਦੱਸਿਆ ਗਿਆ। ਅੰਗਰੇਜ਼ੀ ਹਕੂਮਤ ਦਾ ਵਿਚਾਰ ਸੀ ਕਿ ਗ਼ਦਰ ਪਾਰਟੀ ਦੇ ਸਾਰੇ ਵਰਕਰ ਸਿੱਧੇ ਸਾਧੇ ਅਨਪੜ੍ਹ ਅਤੇ ਭੋਲੇ-ਭਾਲੇ ਕਿਸਾਨ ਵਰਗ ਦੇ ਲੋਕ ਹਨ ਅਤੇ ਲਾਲਾ ਹਰਦਿਆਲ ਹੀ ਇਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ। ਜੇ ਇਸ ਨੂੰ ਹੀ ਖਤਮ ਕਰ ਦਿੱਤਾ ਜਾਵੇ ਤਾਂ ਇਹ ਲਹਿਰ ਆਪਣੀ ਮੌਤ ਆਪ ਮਰ ਜਾਵੇਗੀ। ਅੰਗਰੇਜ਼ੀ ਸਰਕਾਰ ਨੇ ਇਸ ਗ਼ਦਰ ਲਹਿਰ ਦਾ ਮਲੀਆ ਮੇਟ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਅਤੇ ਪਾਰਟੀ ਅੰਦਰ ਫੁੱਟ ਪਾਉਣ ਲਈ ਕਈ ਜਾਸਸੂ ਤਿਆਰ ਕੀਤੇ। ਇਹ ਡੀਉਟੀ ਇਕ ਅੰਗਰੇਜ਼ ਅਫਸਰ ਦੀ ਲਗਾਈ ਗਈ ਸੀ। ਉਸਨੇ ਸਾਨਫਰਾਂਸਿਸਕੋ ਤੋਂ ਤਰੇਗਨ ਅਤੀਤ, ਬਰਕਲੇ ਤੋਂ ਇਕ ਮਦਰਾਸੀ ਵਿਦਿਆਰਥੀ ਹੈਨਰੀ ਐਡਵਰਡ ਪਾਂਡੀਅਨ ਜੋ ਪੋਪ ਦੇ ਵਜੀਫੇ ਨਾਲ ਵਿਦਿਆ ਹਾਸਿਲ ਕਰ ਰਿਹਾ ਸੀ, ਗੰਢ ਲਿਆ। ਇਹਨਾਂ ਦੋਹਾਂ ਤੋਂ ਗ਼ਦਰ ਪਾਰਟੀ ਦੀ ਜਾਸੂਸੀ ਕਰਨ ਦੀ ਯੋਜਨਾ ਬਣਵਾਈ। ਸਾਨਫਰਾਂਸਿਸਕੋ ਦੇ ਇੱਕ ਅੰਗਰੇਜ਼ੀ ਕੌਂਸਲ ਨੇ ਇਕ ਸਲੋਤਰੀ ਡਾ. ਬਿਸ਼ਨ ਸਿੰਘ ਨੂੰ ਆਪਣੇ ਨਾਲ ਗੰਢ ਲਿਆ। ਪਰ ਗ਼ਦਰ ਪਾਰਟੀ ਵਿਚ ਦੇਸ਼ ਪ੍ਰੇਮ ਇੱਕ ਧਰਮ ਦਾ ਰੂਪ ਧਾਰ ਚੁੱਕਾ ਸੀ। ਉਂਝ ਵੀ ਇਹਨਾਂ ਜਾਸੂਸਾਂ ਦਾ ਗ਼ਦਰ ਪਾਰਟੀ ਨਾਲ ਦੂਰ ਦਾ ਵੀ ਸੰਬੰਧ ਨਹੀਂ ਸੀ। ਇਸ ਪ੍ਰਕਾਰ ਦੁਸ਼ਮਨਾਂ ਨੂੰ ਦੇਸ਼ ਭਗਤਾਂ ਦੀ ਕਿਸੇ ਕਾਰਵਾਈ ਬਾਰੇ ਕੋਈ ਜਾਣਕਾਰੀ ਨਾ ਮਿਲ ਸਕੀ। ਹਾਪਿਕਸਨ ਨੇ ਲੰਦਨ ਦੇ ਵਿਦੇਸ਼ ਮੰਤਰਾਲਿਆ ਰਾਹੀਂ ਹਿੰਦ ਸਰਕਾਰ ਨੂੰ ਲਿਖਿਆ ਕਿ ਲਾਲਾ ਹਰਦਿਆਲ ਵਿਰੁੱਧ ਕੋਈ ਵਾਰੰਟ ਦਿੱਤਾ ਜਾਵੇ। ਪਰ ਇਹ ਚਾਲ ਵੀ ਕਾਰਗਾਰ ਸਿੱਧ ਨਾ ਹੋਈ। ਹਾਪਿਕਸਨ ਨੇ ਲਾਲਾ ਜੀ ਦੀ ਤਿੰਨ ਸਾਲ ਪੁਰਾਣੀ ਤਕਰੀਰ ਖੋਜ ਕੱਢੀ ਜੋ ਇਹਨਾਂ ਨੇ ਰੂਸੀ ਇਨਕਲਾਬੀਆਂ ਵਲੋਂ ਬੁਲਾਏ ਜਾਣ ਤੇ ਅਮਰੀਕਨਾਂ ਦੇ ਇੱਕ ਜਲਸੇ ਵਿਚ ਕੀਤੀ ਸੀ। ਇਸ ਤਕਰੀਰ ਵਿੱਚ ਲਾਲਾ ਜੀ ਨੇ ਆਪਣੇ ਅਨਾਰਕਿਸਟਾਨਾਂ ਵਿਚਾਰਾਂ ਅਨੁਸਾਰ ਜ਼ਾਰ ਰੂਸ ਦੀ ਹਕੂਮਤ ਵਿਰੁੱਧ ਬੋਲਦੇ ਹੋਏ ਹਰ ਲੋਕਤਾਂਤਰਿਕ ਸਰਕਾਰ ਦੀ ਵਿਰੋਧਤਾ ਕੀਤੀ ਸੀ। ਇਸ ਵਿਚ ਅਮਰੀਕੀ ਸਰਕਾਰ ਅਤੇ ਇਸਦੇ ਝੰਡੇ ਵਿਰੁੱਧ ਬਹੁਤ ਜ਼ਹਿਰ ਉਗਲਿਆ ਗਿਆ ਸੀ। ਅਮਰੀਕਨ ਕਾਨੂੰਨ ਅਨੁਸਾਰ ਕੋਈ ਵਿਦੇਸ਼ੀ ਅਮਰੀਕਾ ਦੀ ਧਰਤੀ ਤੇ ਰਹਿ ਕੇ ਅਮਰੀਕੀ ਸਰਕਾਰ ਅਤੇ ਉਸਦੇ ਨਿਸ਼ਾਨ ਵਿਰੁੱਧ ਜ਼ੁਬਾਨ ਨਹੀਂ ਹਿਲਾ ਸਕਦਾ ਸੀ। ਅਜਿਹੇ ਵਿਅਕਤੀ ਨੂੰ ਅਮਰੀਕਾ ਵਿਚੋਂ ਜਲਾ-ਵਤਨ ਕਰ ਦਿੱਤਾ ਜਾਂਦਾ ਸੀ। ਇਸ ਤਕਰੀਰ ਵਲ ਬਰਤਾਨਵੀ ਕੌਂਸਲ ਨੇ ਅਮਰੀਕੀ ਸਰਕਾਰ ਦਾ ਧਿਆਨ ਦੁਆਇਆ ਅਤੇ ਉਸਨੂੰ ਲਾਲਾ ਹਰਦਿਆਲ ਵਿਰੁੱਧ ਮੁਕੱਦਮਾ ਚਲਾ ਕੇ ਅਮਰੀਕਾ ਵਿਚੋਂ ਬਾਹਰ ਕੱਢਣ ਲਈ ਤਿਆਰ ਕਰ ਲਿਆ। ਅਮਰੀਕੀ ਸਰਕਾਰ ਨੇ ਇਸ ਸਾਜ਼ਿਸ਼ ਅਧੀਨ ਲਾਲਾ ਦੇ ਵਿਰੁੱਧ ਵਾਰੰਟ ਗ੍ਰਿਫ਼ਤਾਰੀ ਜਾਰੀ ਕਰ ਦਿੱਤੇ।
16 ਮਾਰਚ 1914 ਨੂੰ ਲਾਲਾ ਹਰਦਿਆਲ ਨੇ ਅਮਰੀਕਨਾਂ ਦੀ ਇੱਕ ਮੀਟਿੰਗ ਵਿਚ ਭਾਸ਼ਣ ਦੇਣਾ ਸੀ। ਜਿਉਂ ਹੀ ਲਾਲਾ ਹਰਦਿਆਲ ਨਿਰਧਾਰਿਤ ਸਮੇਂ ਤੇ ਕਾਰ ਵਿਚੋਂ ਉਤਰ ਕੇ ਆਪਣੇ ਸਾਥੀਆਂ ਸਮੇਤ ਮੀਟਿੰਗ ਹਾਲ ਵਿਚ ਦਾਖਿਲ ਹੋਣ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ ਇਸੇ ਅਮਰੀਕੀ ਕਾਨੂੰਨ ਅਧੀਨ ਗ੍ਰਿਫ਼ਤਾਰ ਕਰਨਾ ਚਾਹਿਆ। ਸਟੈਂਡ ਇਹ ਸੀ ਕਿ ਅਮਰੀਕਨ ਹਕੂਮਤ ਕਿਸੇ ਵੀ ਵਿਦੇਸ਼ੀ ਵਸਨੀਕ ਨੂੰ ਜੇ ਨਾ ਪਸੰਦ ਕਰੇ ਤਾਂ ਆਪਣੇ ਦੇਸ਼ ਵਿਚੋਂ ਬਾਹਰ ਕੱਢ ਸਕਦੀ ਹੈ। ਜਦੋਂ ਲਾਲਾ ਹਰਦਿਆਲ ਨੂੰ ਪੁਲਿਸ ਨੇ ਆਪਣੇ ਘੇਰੇ ਵਿਚ ਲੈ ਕੇ ਜੀਪ ਵਿੱਚ ਬਿਠਾਉਣਾ ਚਾਹਿਆ ਤਾਂ ਝੱਟ ਲਾਲਾ ਜੀ ਦੇ ਸੁਰੱਖਿਆ ਗਾਰਡਾਂ ਨੇ ਪਿਸਤੌਲ ਤਾਨ ਲਏ। ਕੁਦਰਤੀ ਭਾਈ ਸੋਹਣ ਸਿੰਘ ਭਕਣਾ ਵੀ ਉਥੇ ਮੌਜੂਦ ਸਨ। ਉਹਨਾਂ ਇਸ਼ਾਰੇ ਨਾਲ ਇਹਨਾਂ ਸੁਰੱਖਿਆ ਗਾਰਡਾਂ ਨੂੰ ਅਗਲੀ ਕਾਰਵਾਈ ਕਰਨ ਤੋਂ ਰੋਕ ਲਿਆ। ਪੁਲਿਸ ਵੀ ਮੌਕਾ ਤਾੜ ਗਈ। ਉਸ ਨੇ ਲਾਲਾ ਹਰਦਿਆਲ ਤੋਂ ਵਾਰੰਟ ਉਤੇ ਦਸਤਖਤ ਕਰਵਾ ਲਏ ਅਤੇ ਅਗਲੇ ਦਿਨ ਅਦਾਲਤ ਵਿਚ ਹਾਜ਼ਿਰ ਹੋਣ ਦੀ ਹਿਦਾਇਤ ਕਰਕੇ ਚਲੀ ਗਈ । ਲਾਲਾ ਜੀ ਨੇ ਜਲਸੇ ਵਿਚ ਇਸ ਗੱਲ ਦਾ ਵਿਸ਼ੇਸ਼ ਨੋਟਿਸ ਲਿਆ। ਜਲਸੇ ਵਿਚ ਹਾਜ਼ਿਰ ਅਮਰੀਕਨ ਪਬਲਿਕ ਅਤੇ ਸਰਕਾਰੀ ਅਹਿਲਕਾਰਾ ਨੇ ਵੀ ਅਮਰੀਕਾ ਸਰਕਾਰ ਦੀ ਇਸ ਗੈਰ- ਕਾਨੂੰਨੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਨੂੰ ਹਿੰਦੁਸਤਾਨੀਆਂ ਨਾਲ ਦਿਲੀ ਹਮਦਰਦੀ ਸੀ। ਦੂਜੇ ਗ਼ਦਰ ਪਾਰਟੀ ਵਾਲਿਆਂ ਨੇ ਲਾਲਾ ਹਰਦਿਆਲ ਨੂੰ ਅਦਾਲਤ ਵਿਚੋਂ ਇਕ ਹਜ਼ਾਰ ਰੁਪਏ ਦੀ ਜ਼ਮਾਨਤ ਉੱਤੇ ਰਿਹਾਅ ਕਰਵਾ ਲਿਆ । ਰੂਸੀ ਅਤੇ ਆਇਰਸ਼ ਦੋਸਤਾਂ ਨੇ ਵੀ ਲਾਲਾ ਜੀ ਨੂੰ ਅਮਰੀਕਾ ਛੱਡਣ ਦੀ ਸਲਾਹ ਦਿੱਤੀ । ਲਾਲਾ ਜੀ ਦੇ ਸਫ਼ਰ ਖਰਚ ਦਾ ਪ੍ਰਬੰਧ ਕਰ ਦਿੱਤਾ ਗਿਆ ਅਤੇ ਉਹ ਸ਼ੁਰੂ ਅਪ੍ਰੈਲ 1914 ਨੂੰ ਨਿਊਯਾਰਕ ਵਿਚ ਜਾ ਕੇ ਇਕ ਸਮੁੰਦਰੀ ਜਹਾਜ਼ ਤੋਂ ਸਵਾਰ ਹੋ ਗਏ ਤੇ ਸੁੱਖ-ਸਾਂਦ ਨਾਲ ਜਨੇਵਾ (ਸਵੀਜ਼ਰਲੈਂਡ) ਜਾ ਪਹੁੰਚੇ। ਲਾਲਾ ਜੀ ਨੇ ਜਿੰਨਾ ਸਮਾਂ ਯੁਗਾਅੰਤਰ ਆਸ਼ਰਮ ਵਿਚ ਰਹਿ ਕੇ ਅਖ਼ਬਾਰ ਕੱਢਣ ਦਾ ਕੰਮ ਕੀਤਾ ਉਸ ਸਮੇਂ ਦੌਰਾਨ ਆਪ ਨੇ ਬਹੁਤ ਹੀ ਸਾਦਾ ਜੀਵਨ ਬਿਤਾਇਆ। ਜੋ ਕੁਝ ਵੀ ਪਾਰਟੀ ਵਲੋਂ ਖਰਚਾ ਪਾਣੀ ਮਿਲਦਾ ਉਸ ਵਿਚੋਂ ਵੀ ਬਚਾ ਕੇ ਪਾਰਟੀ ਫੰਡ ਵਿਚ ਦੇ
ਦਿੰਦੇ। ਇੰਨਾ ਲੰਮਾ ਸਮਾਂ ਸਿਰਫ਼ ਇੱਕ ਸੂਟ ਵਿੱਚ ਵੀ ਗੁਜ਼ਾਰਾ ਕੀਤਾ। ਪਹਿਲੀ ਵਿਸ਼ਵ ਯੁੱਧ ਦੇ ਬੱਦਲ ਸਿਰ ਉੱਪਰ ਮੰਡਰਾਉਣ ਲੱਗ ਪਏ ਸਨ। ਆਪ ਜਨੇਵਾ ਤੋਂ ਬਰਲਨ (ਜਰਮਨੀ) ਜਾ ਪਹੁੰਚੇ। ਉਥੇ ਕੁਝ ਹਿੰਦੁਸਤਾਨੀ ਦੇਸ਼ ਭਗਤ ਪਹਿਲਾਂ ਹੀ ਮੌਜੂਦ ਸਨ । ਉਹਨਾਂ ਦੀ ਸਲਾਹ ਨਾਲ ਇਕ ਬਰਲਨ ਕਮੇਟੀ ਦੀ ਨੀਂਹ ਬਰਲਨ ਵਿੱਚ ਹੀ ਰੱਖੀ ਜਿਸ ਵਿਚ ਜਰਮਨ ਲੋਕ ਵੀ ਸ਼ਾਮਿਲ ਸਨ। ਇਹਨਾਂ ਦੀ ਸਰਪਰਸਤੀ ਵਿਚ ਇਹ ਕਮੇਟੀ ਆਪਣਾ ਕੰਮ ਕਰਨ ਲੱਗੀ। ਉਥੇ ਫੌਜ ਤਿਆਰ ਕਰਨ ਦੇ ਮਸਲੇ ਤੇ ਜਰਮਨਾਂ ਨਾਲ ਡੂੰਘਾ ਮਤਭੇਦ ਹੋ ਗਿਆ ਅਤੇ ਆਪਣੇ ਹੀ ਫੌਜੀ ਸਾਥਿਆਂ ਦੇ ਜ਼ੋਰ ਦੇਣ ਤੇ ਆਪ ਸਵੀਡਨ ਚਲੇ ਗਏ। ਇਥੇ ਆ ਕੇ ਆਪ ਨੇ ਲੋੜ ਅਨੁਸਾਰ ਆਪ ਨੇ ਸਵੀਡਨ ਭਾਸ਼ਾ ਛੇਤੀ ਹੀ ਸਿੱਖ ਲਈ। ਆਪ ਇਹ ਭਾਸ਼ਾ ਚੰਗੀ ਤਰ੍ਹਾਂ ਬੋਲਣ ਤੇ ਸਮਝਣ ਲੱਗ ਪਏ। ਆਪ ਨੇ ਸਕੂਲਾਂ ਕਾਲਜਾਂ ਵਿਚ ਇਸੇ ਭਾਸ਼ਾ ਵਿਚ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ । ਉਥੇ ਆਪ ਨੇ ਲਕੜੀਆਂ ਕੱਟ ਕੇ ਤੇ ਵੇਚ ਕੇ ਗੁਜ਼ਾਰਾ ਕੀਤਾ। ਆਪ ਦੀ ਖੁਰਾਕ ਉਬਲੇ ਹੋਏ ਆਲੂ ਸਨ। ਇਸ ਪ੍ਰਕਾਰ ਆਪ ਨੇ ਉਥੇ ਸੱਤ ਸਾਲ ਗੁਜ਼ਾਰੇ। ਬਾਅਦ ਵਿਚ ਆਪ ਨੂੰ ਲੰਡਨ ਆਉਣ ਦੀ ਆਗਿਆ ਮਿਲ ਗਈ । ਇਥੇ ਆਣ ਕੇ ਵੀ ਆਪ ਨਿੱਠਲੇ ਨਹੀਂ ਬੈਠੇ। ਬਲਕਿ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਆਪ ਨੇ ‘ਬੁੱਧ ਧਰਮ’ ‘ਬਾਰ੍ਹਾਂ ਮਜ਼ਹਬ’ ‘ਨਈ ਜਿੰਦਗੀ’ Hints for self Culture’ ਨਾਮਕ ਕਿਤਾਬਾਂ ਲਿਖੀਆਂ। ਇਸੇ ਦੌਰਾਨ ਯੂਰਪ ਵਿੱਚ ਦੂਜੀ ਜੰਗ ਛਿੜਨ ਦੀਆਂ ਸੰਭਾਵਨਾਵਾਂ ਨਜ਼ਰ ਆਉਣ ਲੱਗੀਆਂ। ਉਥੇ ਆਪਣੀ ਆਦਤ ਅਨੁਸਾਰ Dyalism ਤੇ ਲਿਖਣਾ ਸ਼ੁਰੂ ਕੀਤਾ ਅਚਾਨਕ ਅੰਗਰੇਜ਼ੀ ਸਰਕਾਰ ਵਲੋਂ ਲਾਲਾ ਹਰਦਿਆਲ ਦੇ ਹਿੰਦੁਸਤਾਨ ਵਿਚ ਦਾਖਲ ਹੋਣ ਦਾ ਐਲਾਨ ਕੀਤਾ ਗਿਆ। ਇਧਰ ਹਿੰਦੁਸਤਾਨੀ ਦੇਸ਼ ਭਗਤ ਵੀ ਹਿੰਦੁਸਤਾਨ ਆਉਣ ਲਈ ਦਬਾਅ ਪਾ ਰਹੇ ਸਨ । ਢੁਕਵਾਂ ਮੌਕਾ ਵੇਖ ਕੇ ਉਹ ਆਪਣਾ ਸਰਮਾਇਆ ਤੇ ਸਾਮਾਨ ਲੈ ਕੇ ਹਵਾਈ ਜਹਾਜ਼ ਰਾਹੀਂ ਹਿੰਦਸਤਾਨ ਆ ਗਏ ਪਰ ਕਿਸਮਤ ਨੇ ਸਾਥ ਨਾ ਦਿੱਤਾ। ਲਾਲਾ ਜੀ ਹਿੰਦੁਸਤਾਨ ਆਉਂਦਿਆਂ ਹੀ ਬਿਮਾਰ ਪੈ ਗਏ ਅਤੇ ਅਚਾਨਕ 4 ਮਰਚ 1939 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਈਸ਼ਵਰ ਦੇ ਚਰਨਾਂ ਵਿੱਚ ਜਾ ਵਿਰਾਜੇ। ਉਸ ਸਮੇਂ ਆਪ ਦੀ ਉਮਰ ਲਗਭਗ 55 ਸਾਲ ਦੀ ਸੀ। ਪਰ ਦੇਸ਼ ਦੀ ਆਜ਼ਾਦੀ ਲਈ ਜੋ ਸੇਵਾ ਆਪ ਨੇ ਇਸ ਥੋੜੀ ਜਿਹੀ ਉਮਰ ਵਿੱਚ ਕੀਤੀ ਉਹ ਸੌ ਸਾਲ ਦੀ ਉਮਰ ਨਾਲੋਂ ਵੀ ਵੱਧ ਹੈ।

ਲਾਲਾ ਲਾਜਪਤ ਰਾਏ (1865-1928)

‘’ ਲਾ ਫ਼ਨਾ ਹੈ ਨਾਮ ਤੇਰਾ ਕਾਮ ਤੇਰਾ ਲਾਜ਼ਵਾਲ
ਤੇਰੀ ਕੁਰਬਾਨੀ ਕੀ ਦੁਨੀਆ ਮੇਂ ਨਹੀਂ ਮਿਲਤੀ ਮਿਸਾਲ ।”

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਲਾਲਾ ਲਾਜਪਤ ਰਾਏ ਨੂੰ ਸ਼ੇਰ-ਏ-ਪੰਜਾਬ ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ । ਲਾਲਾ ਜੀ ਸੱਚੇ ਦੇਸ਼ ਭਗਤ, ਕੱਟੜ ਆਰਿਆ ਸਮਾਜੀ, ਪੱਤਰਕਾਰ ਅਤੇ ਸਿਆਸੀ ਆਦਮੀ ਸਨ। ਉਹਨਾਂ ਦਾ ਜਨਮ 25 ਜਨਵਰੀ 1865 ਨੂੰ ਫਿਰੋਜ਼ਪੁਰ ਜ਼ਿਲੇ ਦੇ ਇੱਕ ਪਿੰਡ ਢੁੱਡੀਕੇ ਵਿਖੇ ਇੱਕ ਮਾਮੂਲੀ ਸਕੂਲ ਟੀਚਰ ਲਾਲਾ ਰਾਧਾ ਕ੍ਰਿਸ਼ਨ ਦੇ ਘਰ ਹੋਇਆ। ਮਾਤਾ ਦਾ ਨਾਂ ਗੁਲਾਬ ਦੇਵੀ ਸੀ। ਉਹ ਧਾਰਮਿਕ ਵਿਚਾਰਾਂ ਵਾਲੀ ਮਹਿਲਾ ਸੀ। ਆਪ ਦੇ ਦਾਦਾ ਰੇਨੂਮਲ ਜੀ ਸਿਰਫ਼ ਮਹਾਜਨੀ ਹੀ ਪੜ੍ਹ ਲਿਖ ਸਕਦੇ ਸਨ । ਪਹਿਲਾਂ ਉਹ ਪਟਵਾਰ ਦੀ ਕੰਮ ਕਰਦੇ ਸਨ। ਬਾਅਦ ਵਿੱਚ ਉਹਨਾਂ ਜਗਰਾਉਂ ਵਿਚ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਸੀ। ਆਪ ਦੇ ਪਿਤਾ ਲਾਲਾ ਰਾਧਾ ਕਿਸ਼ਨ ਇੱਕ ਸਕੂਲ ਵਿੱਚ ਅਧਿਆਪਕ ਸਨ। ਉਹਨਾਂ ਇੱਕ ਮੌਲਵੀ ਕੋਲੋਂ ਮਸਜਿਦ ਵਿੱਚ ਫਾਰਸੀ ਦੀ ਵਿਦਿਆ ਹਾਸਿਲ ਕੀਤੀ ਸੀ। ਉਹਨਾਂ ਨੂੰ ਇਸਲਾਮੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇੱਕ ਵਾਰ ਮਜ਼ਹਬ ਇਸਲਾਮ ਅਪਨਾਉਣ ਦੇ ਇਰਾਦੇ ਨਾਲ ਮਸਜਿਦ ਦੇ ਦਰਵਾਜ਼ੇ ਤੱਕ ਪਹੁੰਚੇ ਹੀ ਸਨ ਕਿ ਉਹਨਾਂ ਦੀ ਪਤਨੀ ਨੇ ਮਿੰਨਤ ਸਮਾਜਿਤ ਕਰਕੇ ਇਸ ਤੋਂ ਰੋਕਿਆ। ਲਾਲਾ ਲਾਜਪਤ ਰਾਏ ਨੇ ਮੁੱਢਲੀ ਸਿੱਖਿਆ ਘਰ ਤੋਂ ਆਪਣੇ ਪਿਤਾ ਜੀ ਤੋਂ ਹੀ ਹਾਸਿਲ ਕੀਤੀ। ਜਨਵਰੀ 1889 ਵਿਚ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਲਾਹੌਰ ਵਿਖੇ ਸਰਕਾਰੀ ਕਾਲਿਜ ਵਿਖੇ ਦਾਖਲਾ ਲੈ ਲਿਆ। ਲਾਲਾ ਰਾਧਾ ਕਿਸ਼ਨ ਦੀ ਮਾਲੀ ਹਾਲਤ ਠੀਕ ਨਹੀਂ ਸੀ । ਉਹ ਕਾਲਿਜ ਦੇ ਖਰਚੇ ਦਾ ਬੋਝ ਸਹਿਨ ਨਹੀਂ ਕਰ ਸਕਦੇ ਸਨ। ਇਸ ਗੱਲ ਨੂੰ ਲਾਲਾ ਲਾਜਪਤ ਰਾਏ ਵੀ ਭਲੀ-ਭਾਂਤ ਜਾਣਦੇ ਸਨ। ਇਸ ਲਈ ਆਪ ਕਾਲਿਜ ਵਿਚ ਸੈਕਿੰਡ-ਹੈਂਡ ਕਿਤਾਬਾਂ ਸਸਤੇ ਭਾਅ ਖਰੀਦ ਕੇ ਜਾਂ ਦੋਸਤਾਂ ਤੋਂ ਮੰਗ ਕੇ ਕੰਮ ਚਲਾ ਲਿਆ ਕਰਦੇ ਸਨ। ਲਾਲਾ ਜੀ ਆਪਣੀ ਸਵੈ- ਜੀਵਨੀ ਵਿੱਚ ਆਪ ਲਿਖਦੇ ਸਨ ਕਿ ਕਈ ਵਾਰ ਕੁਝ ਖਾਧੇ ਪੀਤੇ ਬਿਨਾਂ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਉਹ ਬਹੁਤ ਸੋਚ-ਸਮਝ ਕੇ ਅਤੇ ਮੁੱਠੀ ਬੰਦ ਰੱਖ ਕੇ ਹੀ ਗੁਜ਼ਾਰਾ ਕਰਦੇ ਸਨ। ਐਫ਼. ਏ. ਦੇ ਨਾਲ-ਨਾਲ ਮੁਖਤਿਆਰੀ ਦੀ ਸਿੱਖਿਆ ਵੀ ਪੜ੍ਹਦੇ ਰਹੇ। 1883 ਵਿੱਚ ਮੁਖਤਿਆਰੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਲਾਅ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ। 1885 ਵਿੱਚ ਲਾਅ ਦੀ ਅਖੀਰੀ ਪ੍ਰੀਖਿਆ ਪਾਸ ਕਰ ਲਈ ਅਤੇ ਹਿਸਾਰ ਵਿਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇਥੇ ਆਪ 14 ਸਾਲ ਰਹੇ ਤੇ ਖੂਬ ਪੈਸਾ ਕਮਾਇਆ। ਸਭ ਤੋਂ ਪਹਿਲਾਂ ਜੋ ਕੰਮ ਆਪ ਨੇ ਕੀਤਾ ਉਹ ਇਹ ਸੀ ਕਿ ਆਪਣੇ ਪਿਤਾ ਜੀ ਨੂੰ ਕੰਮ ਤੋਂ ਫਾਰਿਗ ਕਰਵਾ ਲਿਆ ਅਤੇ ਕਾਫ਼ੀ ਰਕਮ ਉਹਨਾਂ ਨੂੰ ਦੇ ਦਿੱਤੀ। ਜਿਸ ਦੇ ਵਿਆਜ ਨਾਲ ਹੀ ਉਹ ਆਪਣਾ ਗੁਜ਼ਾਰਾ ਚੰਗੀ ਤਰ੍ਹਾਂ ਕਰ ਸਕਦੇ ਸਨ। ਇਸ ਤੋਂ ਇਲਾਵਾ ਘਰ ਦੇ ਦੂਜੇ ਖਰਚੇ ਵਿਆਹ ਸ਼ਾਦੀ ਅਤੇ ਭਰਾਵਾਂ ਦੀ ਪੜ੍ਹਾਈ ਦੇ ਖਰਚੇ ਵੀ ਉਹ ਆਪ ਚੁਕਦੇ ਸਨ। ਹਿਸਾਰ ਵਿਖੇ ਹੀ ਆਪ ਨੇ ਆਰੀਆ ਸਮਾਜ ਦੇ ਕੰਮਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਆਰੀਆ ਸਮਾਜ ਵਿੱਚ ਆਣਾ-ਜਾਣਾ ਸ਼ੁਰੂ ਕਰ ਦਿੱਤਾ । ਉਥੋਂ ਦੀ ਮਿਉਂਸਪਲਟੀ ਦੇ ਮੈਂਬਰ ਅਤੇ ਕਈ ਸਾਲਾਂ ਤੱਕ ਆਨਰੇਰੀ ਸਕੱਤਰ ਵੀ ਰਹੇ। ਇੱਕ ਵਾਰ ਜਦੋਂ ਆਪ ਮਿਉਂਸੀਪਲ ਕਮੇਟੀ ਦੇ ਚੁਣਾਉ ਵੇਲੇ ਮੁਸਲਿਮ ਬਹੁ-ਗਿਣਤੀ ਵਾਲੇ ਹਲਕੇ ਵਿਚੋਂ ਖੜੇ ਹੋ ਗਏ ਹਲਾਂਕਿ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਨੇ ਵੀ ਆਪ ਨੂੰ ਇਸ ਮੁਸਲਿਮ ਖੇਤਰ ਵਿਚ ਖੜੇ ਹੋਣ ਤੋਂ ਰੋਕਿਆ ਸੀ ਪਰ ਆਪ ਨਾ ਮੰਨੇ ਅਤੇ ਸਫ਼ਲ ਹੋ ਗਏ। ਇਸ ਪ੍ਰਕਾਰ ਆਪ ਨੇ ਆਪਣੀ ਲੋਕਪ੍ਰੀਯਤਾ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਦਿਖਾ ਦਿੱਤੀ। 1892 ਵਿੱਚ ਲਾਲਾ ਜੀ ਹਿਸਾਰ ਤੋਂ ਲਾਹੌਰ ਚਲੇ ਗਏ। ਹੁਣ ਉਹਨਾਂ ਦੀ ਗਿਣਤੀ ਹਾਈ ਕੋਰਟ ਦੇ ਚੋਟੀ ਦੇ ਵਕੀਲਾਂ ਵਿਚ ਹੋਣ ਲੱਗੀ। 1886 ਵਿੱਚ ਮਹਾਂਰਿਸ਼ੀ ਦਇਆਨੰਦ ਦੀ ਯਾਦ ਵਿਚ ਡੀ. ਏ. ਵੀ. ਕਾਲਜ ਲਾਹੌਰ ਦੀ ਨੀਂਹ ਰੱਖੀ। ਪੰਜਾਬ ਤੋਂ ਬਹੁਤ ਰਕਮ ਇਕੱਠੀ ਹੋਈ। ਵਿਸ਼ੇਸ਼ਕਰ ਹਿਸਾਰ ਤੋਂ ਵੀ ਚੰਦਾ ਇਕੱਠਾ ਕੀਤਾ ਗਿਆ।
1886 ਵਿੱਚ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਬਾਨੀ ਸਰ ਸੱਯਦ ਅਹਿਮਦ ਖਾਂ ਅਰੀਰੇਜ਼ਾਂ ਦੇ ਇਸ਼ਾਰੇ ਤੇ ਮੁਸਲਮਾਨਾਂ ਨੂੰ ਕਾਂਗਰਸ ਵਿਰੁੱਧ ਭੜਕਾਉਣ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਲੱਗੇ ਹੋਏ ਸਨ ਅਤੇ ਮੁਸਲਮਾਨਾਂ ਨੂੰ ਹਿੰਦੁਸਤਾਨੀ ਕੌਮੀਅਤ ਤੋਂ ਵੱਖ ਰੱਖਣ ਲਈ ਧੂੰਆਧਾਰ ਲੇਖ ਛਪਵਾ ਰਹੇ ਸਨ। ਇਹਨਾਂ ਦੇ ਇਸ ਦੇਸ਼ ਵਿਰੋਧੀ ਪ੍ਰਚਾਰ ਦੇ ਵਿਰੋਧ ਵਿੱਚ ਸਭ ਤੋਂ ਪਹਿਲਾਂ ਲਾਲਾ ਜੀ ਨੇ ਹੀ ਆਵਾਜ਼ ਉਠਾਈ ਸੀ ਅਤੇ ਸਯਦ ਅਹਿਮਦ ਦੇ ਪਿਛਲੇ ਵਿਚਾਰਾਂ ਅਤੇ ਲੇਖਾ ਦਾ ਹਵਾਲਾ ਦੇ ਕੇ ਆਪ ਨੇ ਚਾਰ ਖੁਲ੍ਹੇ ਖ਼ਤ ਸੱਯਦ ਅਹਿਮਦ ਵਿਰੁੱਧ ਛਪਵਾਏ। ਇਹਨਾਂ ਦਾ ਇੰਨਾ ਜ਼ਿਆਦਾ ਤੇ ਵਧੀਆ ਅਸਰ ਹੋਇਆ ਕਿ ਕਾਂਗਰਸ ਵਲੋਂ ਇਹਨਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਵਾ ਕੇ ਛਪਵਾਉਣ ਉਪਰੰਤ ਲੋਕਾਂ ਵਿਚ ਵੰਡਿਆ ਗਿਆ। 1897 ਵਿਚ ਮੱਧ ਪ੍ਰਦੇਸ਼ ਵਿੱਚ ਜ਼ੋਰ ਦਾ ਕਾਲ ਪੈ ਗਿਆ । ਲਾਲਾ ਜੀ ਨੇ ਇਹਨਾਂ ਦੀ ਸਹਾਇਤਾ ਲਈ ਬਹੁਤ ਕੰਮ ਕੀਤਾ। ਸੈਂਕੜੇ ਯਤੀਮ ਬਚਿੱਆਂ ਅਤੇ ਔਰਤਾਂ ਨੂੰ ਈਸਾਈਆਂ ਦੇ ਹੱਥਾਂ ਤੋਂ ਬਚਾਇਆ ਅਤੇ ਲਗਭਗ ਤਿੰਨ ਸੌ ਬਚਿੱਆਂ ਨੂੰ ਪੰਜਾਬ ਲਿਆ ਕੇ ਭਿਵਾਨੀ, ਫੀਰੋਜ਼ਪੁਰ ਅਤੇ ਲਾਹੌਰ ਵਿਚ ਯਤੀਮ ਖਾਨੇ ਖੋਲ੍ਹੇ। ਤਪਦਿਕ ਦੇ ਮਰੀਜ਼ਾਂ ਲਈ ਅਪਣੀ ਮਾਤਾ ਦੇ ਨਾਂ ਤੇ ਲਾਹੌਰ ਵਿਖੇ ਗੁਲਾਬ ਦੇਵੀ ਹਸਪਤਾਲ ਖੋਲ੍ਹਿਆ ਜਿਹੜਾ ਹੁਣ ਦੇਸ਼ ਦੀ ਵੰਡ ਮਗਰੋਂ ਜਲੰਧਰ ਵਿਚ ਲੋਕਾਂ ਦੀ ਸੇਵਾ ਕਰ ਰਿਹਾ ਹੈ। ਸੰਨ 1899 ਅਤੇ 1900 ਈ. ਵਿਚ ਰਾਜਪੁਤਾਨੇ ਅਤੇ ਬੰਗਾਲ ਵਿਚ ਕਾਲ ਪਿਆ। ਉਥੇ ਜਾ ਕੇ ਲਾਲਾ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ ਅਤੇ ਕਾਲ ਕਮੇਟੀ ਨੂੰ ਆਪਣੀ ਨੀਤੀ ਬਦਲਣ ਲਈ ਮਜਬੂਰ ਕਰਕੇ ਸੈਂਕੜੇ ਔਰਤਾਂ ਤੇ ਬੱਚਿਆਂ ਨੂੰ ਈਸਾਈਆਂ ਦੇ ਚੁੰਗਲ ਤੋਂ ਬਚਾਇਆ। 1904-05 ਵਿੱਚ ਰਾਜਪੁਤਾਨਾ ਵਿਚ ਫਿਰ ਜ਼ਬਰਦਸਤ ਕਾਲ ਪੈ ਗਿਆ। ਮਾਂ ਬਾਪ ਨੇ ਆਪਣੇ ਧੀਆਂ ਪੁਤੱਰ ਦੂਜਿਆਂ ਨੂੰ ਸੌਂਪ ਦਿੱਤੇ। ਮੁਸੀਬਤ ਦੀ ਇਸ ਘੜੀ ਵਿੱਚ ਸਰਦਾਰ ਕਿਸ਼ਨ ਸਿੰਘ ਇਹਨਾਂ ਬੱਚਿਆਂ ਲਈ ਮਸੀਹਾ ਬਣ ਕੇ ਉੱਭਰੇ ਅਤੇ ਲਾਲਾ ਲਾਜਪਤ ਰਾਏ ਨਾਲ ਇਹਨਾਂ ਬੱਚਿਆਂ ਨੂੰ ਲਾਹੌਰ ਲੈ ਆਏ। ਮੋਰੀ ਦਰਵਾਜ਼ੇ ਕੋਲ ਇੱਕ ਯਤੀਮ ਖਾਨਾ ਖੋਲ੍ਹਿਆ ਗਿਆ। ਜਿਥੇ ਇਹਨਾਂ ਬੱਚਿਆਂ ਦੀ ਕੱਪੜੇ, ਖੁਰਾਕ ਤੇ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ। ਸਰਦਾਰ ਕਿਸ਼ਨ ਸਿੰਘ ਦੇ ਭਰਾ ਸਵਰਨ ਸਿੰਘ ਨੂੰ ਇਸ ਯਤੀਮ ਖਾਨੇ ਦਾ ਸੁਪਰੀਡੈਂਟ ਮੁਕੱਰਰ ਕੀਤਾ ਗਿਆ। ਇਸ ਤੋਂ ਬਾਅਦ ਹੋਰ ਵੀ ਬੱਚੇ ਆਉਣ ਲੱਗੇ। ਇਸ ਪ੍ਰਕਾਰ ਯਤੀਮ-ਖਾਨੇ ਦੀ ਜਿੰਮੇਵਾਰੀ ਵੱਧ ਗਈ। ਬਾਅਦ ਵਿਚ ਬੱਚਿਆ ਦੀ ਸੰਖਿਆ ਵੱਧ ਜਾਣ ਕਾਰਣ ਇਸ ਯਤੀਮ ਖਾਨਾ ਰਾਜਾ ਹਰਬੰਸ ਸਿੰਘ ਦੀ ਹਵੇਲੀ ਵਿਚ ਸ਼ਿਫਟ ਕਰ ਦਿੱਤਾ ਗਿਆ।

ਲਾਲਾ ਲਾਜਪਤ ਰਾਏ (1865-1928)

ਅਪ੍ਰੈਲ 1905 ਵਿੱਚ ਭੁਚਾਲ ਨਾਲ ਕਾਂਗੜੇ ਵਿਚ ਬਹੁਤ ਤਬਾਹੀ ਮਚ ਗਈ। ਲਾਲਾ ਜੀ ਨੇ ਆਰੀਆ ਸਮਾਜ ਵਲੋਂ ਉਥੇ ਹਰ ਪ੍ਰਕਾਰ ਦੇ ਸਹਾਇਤਾ ਕਾਰਜ ਕੀਤੇ ਜਿਨ੍ਹਾਂ ਨੂੰ ਵੇਖ ਕੇ ਸਰਕਾਰ ਵੀ ਦੰਗ ਰਹਿ ਗਈ।
ਲਾਲਾ ਜੀ ਪਹਿਲਾਂ ਸਿੱਖ ਸਨ। ਸਿਰ ਉੱਤੇ ਕੇਸ ਰੱਖੇ ਹੋਏ ਸਨ। ਲਾਲਾ ਜੀ ਆਪ ਲਿਖਦੇ ਹਨ ਕਿ ਮੇਰੇ ਨਾਨਾ- ਨਾਨੀ ਸਿੱਖ ਸਨ। ਸਿਰ ਤੇ ਕੇਸ ਰੱਖਦੇ ਸਨ। ਜਪੁਜੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਮੇਰਾ ਇੱਕ ਮਾਮਾ ਵੀ ਸਿੱਖ ਸੀ, ਜੋ ਢੁੱਡੀਕੇ ਗੁਰੂਦੁਆਰੇ ਵਿਚ ਗ੍ਰੰਥੀ ਸਨ । ਧਾਰਮਿਕ ਰਸਮਾਂ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਸਨ। (ਅਜ਼ ਆਤਮ-ਕਥਾ ਪਹਿਲਾ ਭਾਗ ਐਡੀਟਰ ਭੀਮ ਸੈਨ, ਵਿਦਿਆ ਅਲੰਕਾਰ ਨਵਯੁੱਗ ਪ੍ਰੈਸ ਲਾਹੌਰ 1932 ਪੰਨਾ ਨੰ 23) 1904 ਵਿੱਚ ਜਦੋਂ ਲਾਲਾ ਜੀ ਕਾਂਗਰਸ ਵਲੋਂ ਇੰਗਲੈਂਡ ਗਏ ਤਾਂ ਕੇਸ ਕਟਵਾ ਦਿੱਤੇ। 1904 ਵਿਚ ਇੰਗਲੈਂਡ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਣ ਵਾਲੀਆਂ ਸਨ । ਕੁਝ ਲੋਕਾਂ ਦਾ ਵਿਚਾਰ ਸੀ ਕਿ ਹਿੰਦੋਸਤਾਨ ਦੀ ਆਜ਼ਾਦੀ ਦਾ ਪ੍ਰਚਾਰ ਕਰਨ ਲਈ ਵਫ਼ਦ ਭੇਜਿਆ ਜਾਵੇ। ਕਾਂਗਰਸ ਦੀ ਮੰਨਜ਼ੂਰੀ ਨਾਲ ਇਕ ਵਫ਼ਦ ਲਾਲਾ ਜੀ ਅਗਵਾਈ ਤੇ ਇੰਗਲੈਂਡ ਭੇਜਿਆ ਗਿਆ। ਲਾਲਾ ਜੀ ਨੇ ਉੱਥੇ ਜਾ ਕੇ ਪਬਲਿਕ ਦੇ ਸਾਹਮਣੇ ਆਪਣੇ ਦੇਸ਼ ਦੀ ਆਜ਼ਾਦੀ ਲਈ ਖੂਬ ਪ੍ਰਚਾਰ ਕੀਤਾ। ਉਥੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਵੀ ਮੁਲਾਕਾਤ ਹੋਈ। ਇਨ੍ਹਾਂ ਦੋਹਾਂ ਨੇ ਦੇਸ਼ ਦੀ ਆਜ਼ਾਦੀ ਲਈ ਇਕੱਠਿਆਂ ਤਕਰੀਰਾਂ ਵੀ ਕੀਤੀਆਂ। ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਲਾਲਾ ਜੀ ਮੁਲਾਕਾਤ ਆਇਰਲੈਂਡ ਦੇ ਸੋਸ਼ਲਿਸਟ ਲੀਡਰ ਹੈਡਰਸਨ ਨਾਲ ਕਰਵਾਈ। ਇਨ੍ਹਾਂ ਦੋਹਾਂ ਦੇ ਭਾਸ਼ਨਾਂ ਦੇ ਸਰ ਹੈਨਰੀ ਕਾਟਨ ਨੇ ਬਹੁਤ ਸਰਾਹਨਾ ਕੀਤੀ ਅਤੇ ਬ੍ਰਿਟਿਸ਼ ਕੌਂਸਲ ਵਿਚ ਇਕ ਵਿਸ਼ੇਸ਼ ਮਤਾ ਪੇਸ਼ ਕੀਤਾ ਕਿ ਲਾਲਾ ਜੀ ਨੂੰ ਕਾਂਗਰਸ ਦਾ ਨੁਮਾਇੰਦਾ ਹੋਣ ਨਾਲ ਕੁਝ ਨਹੀਂ ਕਹਿਣਾ ਚਾਹੀਦਾ। ਲਾਲਾ ਜੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਮੇਰਾ ਕਾਂਗਰਸ ਦਾ ਪ੍ਰਤਿਨਿਧ ਹੋਣ ਦਾ ਇਹ ਮਤਲਬ ਨਹੀਂ ਕਿ ਮੈਂ ਆਪਣੇ ਦੇਸ਼ ਦੀ ਆਜ਼ਾਦੀ ਨੂੰ ਵੇਚ ਦਿਆਂ ਅਤੇ ਮੈਂ ਅਜਿਹਾ ਕੋਈ ਬਿਆਨ ਵੀ ਨਹੀਂ ਦਿੱਤਾ ਜਿਸ ਨਾਲ ਮੇਰੇ ਦੇਸ਼ ਦੇ ਕਾਂਗਰਸੀ ਨਾਰਾਜ਼ ਹੋਣ। ਜੇ ਅਜਿਹਾ ਹੈ ਤਾਂ ਮੈਂ ਕਾਂਗਰਸ ਦੀ ਪ੍ਰਤਿਨਿਧਤਾ ਨੂੰ ਹੀ ਛੱਡਦਾ ਹਾਂ। ਉਨ੍ਹਾਂ ਮਹਿਸੂਸ ਕੀਤਾ ਕਿ ਆਜ਼ਾਦੀ ਮੰਗਣ ਨਾਲ ਨਹੀਂ ਮਿਲਦੀ ਬਲਕਿ ਖੋਹੀ ਜਾਂਦੀ ਹੈ ।
20 ਫਰਵਰੀ 1903 ਨੂੰ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਅਗਵਾਈ ਵਿਚ ਲੰਦਨ ਵਿਚ ਹੋਮ ਰੂਲ ਸੋਸਾਇਟੀ ਦੀ ਨੀਂਹ ਰੱਖੀ ਗਈ ਜਿਸ ਦਾ ਮਤਲਬ ਹਿੰਦੁਸਤਾਨੀਆਂ ਲਈ ਹਿੰਦੋਸਤਾਨੀਆਂ ਵਲੋਂ ਹਿੰਦੋਸਤਾਨੀ ਸਰਕਾਰ ਦੀ ਸਥਾਪਨਾ। ਇਸ ਵਿਚ ਸਰਦਾਰ ਸਿੰਘ ਰਾਣਾ, ਜੇ. ਐਮ. ਪਾਰੇਖ, ਅਬਦੁੱਲਾ ਸੋਹਰਾਵਰਦੀ, ਗਾਡਰੇਚ ਅਤੇ ਲਾਲਾ ਜੀ ਹਾਜ਼ਰ ਸਨ। ਇਹ ਹਿੰਦੋਸਤਾਨੀ ਵਫ਼ਦ ਇਸੇ ਸਾਲ ਹਿੰਦੋਸਤਾਨ ਵਾਪਸ ਆ ਗਿਆ। 1905 ਦੇ ਅਖੀਰ ਵਿਚ ਆਪ ਨੇ ਬਨਾਰਸ ਦੇ ਕਾਂਗਰਸ ਇਜਲਾਸ ਵਿਚ ਜੋ ਭਾਸ਼ਣ, ਬੰਗਾਲ ਵਿਚ ਅੰਗਰੇਜ਼ੀ ਸਰਕਾਰ ਵਿਰੁੱਧ ਦਿੱਤਾ ਉਸ ਨਾਲ ਆਪ ਦੀ ਲੋਕਪ੍ਰਿਅਤਾ ਨੂੰ ਚਾਰ ਚੰਨ ਲਗ ਗਏ। ਪੰਜਾਬ ਵਿਚ ਬਾਰੀ ਦੋਆਬ ਦੀਆਂ ਨਹਿਰਾਂ ਦਾ ਮਾਲੀਆ ਵੱਧ ਜਾਣ ਕਾਰਣ ਲਾਲਾ ਜੀ ਅਤੇ ਅਜੀਤ ਸਿੰਘ ਦੇ ਭਾਸ਼ਣਾਂ ਨੇ ਅੱਗ ਜਿਹੀ ਲਾ ਦਿੱਤੀ । ਮਹਾਰਾਸ਼ਟਰ ਵਿਚ ਤਿਲਕ ਜੀ ਨੇ ਅੰਗਰੇਜ਼ਾਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ। ਉੱਧਰ ਬੰਗਾਲ ਵਿਚ ਬਿਪਨ ਚੰਦਰ ਪਾਲ ਦੀਆਂ ਕੋਸ਼ਿਸ਼ਾਂ ਸਦਕਾ ਦੇਸ਼ ਭਗਤੀ ਦੀ ਵਿਚਾਰ ਧਾਰਾ ਨੇ ਜ਼ੋਰ ਫੜ ਲਿਆ। ਦੇਸ਼ ਵਿਚ ਉਸ ਵੇਲੇ ਲਾਲ-ਬਾਲ-ਪਾਲ ਦੇ ਨਾਂ ਦੇ ਡੰਕੇ ਵਜ ਰਹੇ ਸਨ।
ਪੰਜਾਬ ਸਰਕਾਰ ਨੇ ਬਾਰੀ ਦੋਆਬ ਅਤੇ ਰਾਵਲਪਿੰਡੀ ਦੀ ਜ਼ਮੀਨ ਦਾ ਲਗਾਨ ਵਧਾ ਦਿੱਤਾ। ਜਿਸ ਨਾਲ ਕਿਸਾਨ ਬੇਚੈਨ ਹੋ ਗਏ। ਸਰਦਾਰ ਅਜੀਤ ਸਿੰਘ ਅਤੇ ਭਾਰਤ ਮਾਤਾ ਸੋਸਾਇਟੀ ਦੇ ਮੈਂਬਰਾਂ ਨੇ ਜਲਸਿਆਂ ਦਾ ਪ੍ਰਬੰਧ ਕੀਤਾ ਅਤੇ ਥਾਂ-ਥਾਂ ਤੇ ਜਲਸੇ ਕੀਤੇ ਗਏ। ਇਸ ਪ੍ਰੋਗਰਾਮ ਅਧੀਨ 22 ਮਾਰਚ 1907 ਨੂੰ ਲਾਇਲਪੁਰ ਵਿਖੇ ਭਾਰਤ ਮਾਤਾ ਸੋਸਾਇਟੀ ਵਲੋਂ ਕਿਸਾਨਾਂ ਦੀ ਹਮਦਰਦੀ ਵਿਚ ਇਕ ਜਲਸਾ ਕੀਤਾ ਗਿਆ। ਇਸ ਜਲਸਾ ਦੇ ਪ੍ਰਬੰਧਕ ਸ਼ਹਾਬ-ਉ- ਦੀਨ ਸਨ ਜੋ ਬਾਦ ਵਿਚ ਸਰ ਸ਼ਹਾਬ-ਉ-ਦੀਨ ਪੰਜਾਬ ਕੌਂਸਲ ਦੇ ਅੰਗਰੇਜ਼-ਪ੍ਰਸਤ ਮੈਂਬਰ ਬਣੇ। ਅੱਠ ਦਸ ਹਜ਼ਾਰ ਦੇ ਕਰੀਬ ਹਾਜ਼ਰੀ ਸੀ। ਲਾਲਾ ਲਾਜਪਤ ਰਾਏ ਨੂੰ ਵੀ ਇਸ ਜਲਸੇ ਵਿਚ ਬੁਲਾਇਆ ਗਿਆ ਸੀ । ਉਨ੍ਹਾਂ ਦੀ ਗੱਡੀ ਕੁਝ ਲੇਟ ਹੋ ਗਈ। ਇਸਦਾ ਕਾਰਣ ਇਹ ਸੀ ਕਿ ਲਾਲਾ ਜੀ ਨੂੰ ਜਿਸ ਘੋੜਾ ਗਾਡੀ ਵਿਚ ਬਿਠਾਇਆ ਗਿਆ ਸੀ । ਲੋਕਾਂ ਨੇ ਉਸ ਦਾ ਘੋੜਾ ਖੋਲ੍ਹ ਦਿੱਤਾ ਤੇ ਹੱਥ ਨਾਲ ਗੱਡੀ ਖਿੱਚ ਕੇ ਜਲਸਾ ਗਾਹ ਤੱਕ ਲੈ ਕੇ ਆਏ। ਉਸ ਸਮੇਂ ਸ. ਅਜੀਤ ਸਿੰਘ ਬੋਲ ਰਹੇ ਸਨ। ਲੋਕਾਂ ਤਾਲੀਆਂ ਨਾਲ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ । ਲਾਲਾ ਜੀ ਵੀ ਇਸ ਜਲਸੇ ਵਿਚ ਖੂਬ ਬੋਲੇ ਅਤੇ ਤਾਲੀਆਂ ਨਲਾ ਖੂਬ ਵਾਹ-ਵਾਹ ਖੱਟੀ । ਪਰ ਉਹ ਇਕ ਵਹਿਮ ਦਾ ਸ਼ਿਕਾਰ ਹੋ ਗਏ। ਸਰਕਾਰੀ ਹਲਕਿਆਂ ਵਿਚ ਇਹ ਗੱਲ ਫੈਲ ਗਈ ਕਿ ਲਾਲਾ ਜੀ ਅਜੀਤ ਸਿੰਘ ਦੇ ਗੁਰੂ ਹਨ। ਉਹ ਜੋ ਕੁਝ ਵੀ ਕਰ ਰਿਹਾ ਹੈ ਲਾਲਾ ਜੀ ਦੇ ਇਸ਼ਾਰੇ ਤੇ ਹੀ ਕਰ ਰਿਹਾ ਹੈ। ਅਸਲ ਵਿੱਚ ਲੀਡਰ ਲਾਲਾ ਜੀ ਹਨ। ਇਸ ਦਾ ਕਾਰਣ ਇਹ ਸੀ ਉਸ ਸਮੇਂ ਲਾਲਾ ਜੀ ਕੱਟਰ ਆਰਿਆ ਸਮਾਜੀ ਬਣ ਚੁਕੇ ਸਨ ਅਤੇ ਕਾਂਗਰਸ ਵਿਚ ਉੱਚ ਕੋਟੀ ਦੇ ਲੀਡਰ ਸਨ। ਸਰਦਾਰ ਅਜੀਤ ਸਿੰਘ ਅਜੇ ਨੌਜਵਾਨ ਸਨ। ਇਸ ਜਲਸੇ ਵਿੱਚ ਬਾਂਕੇ ਲਾਲ ਨੇ ਆਪਣੀ ਮਸ਼ਹੂਰ ਨਜ਼ਮ ‘ਪਗੜੀ ਸੰਭਾਲ ਓ ਜੱਟਾ’ ਪੜ੍ਹੀ। ਕੋਈ ਅੱਖ ਅਜਿਹੀ ਨਹੀਂ ਸੀ ਜੋ ਸੇਜਲ ਨ ਹੋਈ ਹੋਵੇ। ਇਸ ਪ੍ਰਕਾਰ ਸ਼ਹਿਰਾਂ ਅਤੇ ਪਿੰਡਾਂ ਵਿਚ ਜਲਸਿਆਂ ਦਾ ਹੜ ਜਿਹਾ ਆਇਆ ਹੋਇਆ ਸੀ। ਇਨ੍ਹਾਂ ਜਲਸਿਆਂ ਨਾਲ ਪੰਜਾਬ ਦੀ ਹਵਾ ਗਰਮ ਹੋ ਗਈ। ਗੁਪਤ ਜਾਸੂਸਾਂ ਦੀ ਰਿਪੋਰਟ ਸੀ ਕਿ 10 ਮਈ 1907 ਨੂੰ 1857 ਦੀ ਗੋਲਡਨ ਜੁਬਲੀ ਮੌਕੇ ਫਿਰ ਉਹੋ ਜਿਹੀ ਬਗ਼ਾਵਤ ਦੀਆਂ ਤਿਆਰੀਆਂ ਚਲ ਰਹੀਆਂ ਹਨ। ਜਿੰਨੇ ਵੀ ਜਲਸੇ ਕੀਤੇ ਗਏ ਉਨ੍ਹਾਂ ਵਿਚ 1857 ਦੇ ਗ਼ਦਰ ਦੀ ਹਮਾਇਤ ਕੀਤੀ ਗਈ।
ਲਾਲਾ ਜੀ ਨੇ ਦੋ ਪੱਤਰ ਇਕ 28 ਫਰਵਰੀ 1907 ਨੂੰ ਅਤੇ ਦੂਜਾ 11 ਅਪ੍ਰੈਲ 1907 ਨੂੰ ਲਾਹੌਰ ਤੋਂ ਭਾਈ ਪਰਮਾਨੰਦ ਜੀ ਨੂੰ ਲਿਖੇ। ਇਨ੍ਹਾਂ ਵਿਚ ਲਿਖਿਆ ਸੀ ਕਿ ਤੁਸੀਂ ਸ਼ਿਆਮ ਜੀ ਕਿਸ਼ਨ ਵਰਮਾ ਜੀ ਨੂੰ ਕਹੋ ਕਿ ਉਹ ਆਪਣੀ ਦੋਲਤ ਵਿੱਚ ਕੁਝ ਰਕਮ ਖਰਚ ਕਰਕੇ ਭਾਰਤੀ ਨੌਜਵਾਨਾਂ ਲਈ ਸਿਆਸੀ ਕਿਤਾਬਾਂ ਉਪਲਬਧ ਕਰਵਾਉਣ ਅਤੇ 10 ਹਜ਼ਾਰ ਰੁਪਏ ਸਿਆਸੀ ਪ੍ਰਚਾਰ ਲਈ ਹਿੰਦੋਸਤਾਨ ਭੇਜਣ। ਦੂਜੇ ਪੱਤਰ ਵਿਚ ਉਸ ਸਮੇਂ ਲੋਕਾਂ ਦੀ ਸਿਆਸੀ ਬੇਚੈਨੀ ਬਾਰੇ ਲਿਖਿਆ ਗਿਆ ਸੀ। ਇਹ ਦੋਵੇਂ ਪੱਤਰ ਭਾਈ ਪਰਮਾਨੰਦ ਜੀ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਵੇਲੇ ਮਿਲੇ ਸਨ। 5 ਮਈ 1907 ਨੂੰ ਪੁਲਿਸ ਨੇ ਇਕ ਵਿਸਥਾਰ ਪੂਰਵਕ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜੀ ਜਿਸ ਵਿਚ ਲਿਖਿਆ ਸੀ ਕਿ “ਦੋ ਮਹੀਨਿਆਂ ਤੋਂ ਲਗਾਤਾਰ ਅਜੀਤ ਸਿੰਘ ਅਤੇ ਉਸਦੇ ਸਾਥੀ ਮੀਟਿੰਗਾਂ ਕਰ ਰਹੇ ਹਨ। ਜਿਨ੍ਹਾਂ ਵਿਚ ਐਲਾਨੀਆ ਬਗ਼ਾਵਤ ਫੈਲਾਉਣ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਵੱਡੇ-ਵੱਡੇ ਸ਼ਹਿਰਾਂ ਦੇ ਜਲਸਿਆਂ ਵਿਚ ਸਰਦਾਰ ਅਜੀਤ ਸਿੰਘ ਅੰਗਰੇਜ਼ਾਂ ਅਤੇ ਉੱਚ ਅਧਿਕਾਰੀਆਂ ਨੂੰ ਕਤਲ ਕਰਨ ਅਤੇ ਆਜ਼ਾਦੀ ਪ੍ਰਾਪਤ ਕਰਨ ਦਾ ਪ੍ਰਚਾਰ ਕਰ ਰਹੇ ਹਨ। ਇਸ ਨਾਲ ਫੌਜੀ ਭਰਤੀ ਵਾਲੇ ਇਲਾਕਿਆਂ ਅਤੇ ਆਮ ਲੋਕਾਂ ਵਿੱਚ ਬਗ਼ਾਵਤ ਫੈਲਾਉਣ ਦੀ ਚਰਚਾ ਚਲ ਰਹੀ ਹੈ। ਸਿੱਖ ਸਮਾਜ, ਸਿੱਖ ਫੌਜ ਅਤੇ ਪੈਨਸ਼ਨ ਪਾਉਣ ਵਾਲੇ ਸਿਪਾਹੀਆਂ ਨੂੰ ਉਕਸਾਇਆ ਜਾ ਰਿਹਾ ਹੈ। ਸਿੱਖਾਂ ਦੇ ਪਿੰਡਾਂ ਵਿੱਚ ਬਗ਼ਾਵਤ ਕਰਨ ਦੇ ਪਰਚੇ ਲਗਾਤਾਰ ਵੰਡੇ ਜਾ ਰਹੇ ਹਨ। ਸਰਕਾਰ ਵਿਰੋਧੀ ਭਾਸ਼ਣਾਂ ਵਿੱਚ ਸਿੱਖ ਫੌਜੀਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਜਾਂਦਾ ਹੈ ਅਤੇ ਉਹ ਜਲਸਿਆਂ ਵਿੱਚ ਸ਼ਾਮਲ ਵੀ ਹੁੰਦੇ ਹਨ। ਹਿੰਦੋਸਤਾਨੀ ਫੌਜੀਆਂ ਅਤੇ ਸਿਪਾਹੀਆਂ ਨੂੰ ਨੌਕਰੀ ਤੋਂ ਅਸਤੀਫ਼ਾ ਦੇਣ ਜਾਂ ਨੌਕਰੀ ਵਿਚ ਰਹਿ ਕੇ ਗ਼ਦਾਰੀ ਕਰਨ ਲਈ ਉਕਸਾਇਆ ਜਾਂਦਾ ਹੈ । ਅਜੀਤ ਸਿੰਘ ਇਸ ਸਾਰੇ ਮਾਮਲੇ ਦੀ ਜੜ੍ਹ ਹੈ। ਇਹ ਰਿਪੋਰਟ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਐਬਸਟਨ ਡੇਜ਼ਲ ਨੂੰ ਭੇਜੀ ਗਈ ਅਤੇ ਬਹੁਤ ਛੇਤੀ ਐਕਸ਼ਨ ਲੈਣ ਦੀ ਤਾਕੀਦ ਕੀਤੀ ਗਈ। ਗਵਰਨਰ ਨੇ ਇਹ ਰਿਪੋਰਟ ਉਸ ਸਮੇਂ ਦੇ ਵਾਇਸਰਾਏ ਲਾਰਡ ਮਿੰਟੋ ਨੂੰ ਭੇਜ ਦਿੱਤੀ ਅਤੇ ਹਾਸ਼ੀਏ ਵਿਚ ਇਹ ਵੀ ਦਰਜ ਕੀਤਾ ਕਿ ਪੰਜਾਬ ਵਿਚ ਗਦਰ ਹੋਣ ਵਾਲਾ ਹੈ ਇਸ ਦੀ ਅਗਵਾਈ ਅਜੀਤ ਸਿੰਘ ਤੇ ਉਸ ਦੀ ਪਾਰਟੀ ਕਰ ਰਹੀ ਹੈ। ਇਸ ਬਗ਼ਾਵਤ ਨੂੰ ਰੋਕਣ ਦੇ ਜਲਦ ਪ੍ਰਬੰਧ ਕੀਤੇ ਜਾਣ। ਵਾਇਸਰਾਇ ਨੇ ਲੰਡਨ ਵਿਚ ਮੁਕੀਮ ਭਾਰਤੀ ਮੰਤਰੀ ਲਾਰਡ ਮਕਾਲੇ ਨੂੰ ਇਕ ਚਿੰਤਾਮਈ ਚਿੱਠੀ ਲਿਖੀ ਜਿਸ ਵਿਚ ਅਜੀਤ ਸਿੰਘ ਵਿਰੁੱਧ ਜ਼ਹਿਰ ਉਗਲਿਆ ਗਿਆ।
4 ਮਈ 1907 ਨੂੰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਵਿਰੁੱਧ ਵਾਰੰਟ ਗ੍ਰਿਫਤਾਰੀ ਭਾਰਤ ਸਰਕਾਰ ਦੇ ਹੋਮ ਸਕੱਤਰ ਸੀ. ਐਚ. ਰੇਕ ਰਜਲੇ ਦੇ ਹਸਤਾਖਰਾਂ ਹੇਠ ਜਾਰੀ ਹੋਏ। ਲਾਲਾ ਜੀ ਨੂੰ 9 ਮਈ 1907 ਨੂੰ ਗ੍ਰਿਫਤਾਰ ਕਰਕੇ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਅਜੀਤ ਸਿੰਘ ਕੁਝ ਦਿਨਾਂ ਪਿੱਛੋਂ ਗ੍ਰਿਫ਼ਤਾਰ ਹੋ ਕੇ ਲਾਲਾ ਜੀ ਦੇ ਕੋਲ ਮਾਂਡਲੇ ਜੇਲ੍ਹ ਪਹੁੰਚ ਗਏ। ਲਾਲਾ ਜੀ ਨੂੰ ਅਜੀਤ ਸਿੰਘ ਦੇ ਆਉਣ ਬਾਰੇ ਬਾਦ ਵਿਚ ਪਤਾ ਲੱਗਿਆ। ਲਾਲਾ ਜੀ ਦੀ ਗ੍ਰਿਫ਼ਤਾਰੀ ਤੇ ਪ੍ਰੋਟੈਸਟ ਵਜੋਂ ਬਟਾਲਾ ਵਿਖੇ ਰਾਏ ਭਵਾਨੀ ਸਿੰਘ ਭੰਡਾਰੀ ਐਮ. ਏ. ਦੀ ਪ੍ਰਧਾਨਗੀ ਵਿਚ ਜਲਸਾ ਹੋਇਆ ਅਤੇ ਸਰਕਾਰ ਦੇ ਇਸ ਕੰਮ ਦੀ ਨਿੰਦਾ ਕੀਤੀ ਗਈ।
ਗੋਪਾਲ ਕ੍ਰਿਸ਼ਨ ਗੋਖਲੇ ਨੇ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸਕੱਤਰ ਨੂੰ ਇੱਕ ਪਤੱਰ ਲਿਖਿਆ ਕਿ ਲਾਲਾ ਲਾਜਪਤ ਰਾਏ ਦੇ ਹੱਕ ਵਿਚ ਦੇਸ਼ ਦੇ ਬੁੱਧੀਮਾਨ ਲੋਕਾਂ ਨਾਲੋਂ ਹਜ਼ਾਰਾਂ ਹਸਤਾਖਰਾਂ ਹੇਠ ਇਕ ਮੈਮੋਰੰਡਮ ਤਿਆਰ ਹੋ ਰਿਹਾ ਹੈ। ਇਸ ਨੂੰ ਲੈ ਕੇ ਮੈਂ ਜੁਲਾਈ ਦੇ ਅਖੀਰ ਵਿਚ ਤੁਹਾਡੇ ਕੋਲ ਸ਼ਿਮਲੇ ਪਹੁੰਚ ਜਾਵਾਂਗਾ। ਇਸ ਮੈਮੋਰੰਡਮ ਉੱਤੇ ਵਾਇਸਰਾਏ ਦੀ ਕੌਂਸਲ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਅਤੇ ਸਾਬਕਾਂ ਮੈਂਬਰਾਂ ਦੇ ਹਸਾਤਖਰ ਹੋਣਗੇ। ਇਸ ਤੇ ਖੂਫ਼ੀਆ ਢੰਗ ਨਾਲ ਜਾਂਚ ਕੀਤੀ ਗਈ। 14 ਜੁਲਾਈ 1907 ਨੂੰ ਸੀ. ਆਈ. ਡੀ. ਦੇ ਕਾਰਜਕਾਰੀ ਡਾਇਰੈਕਟਰ ਮਿਸਟਰ ਜੇ ਸਟੀਵਨਸਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਮੇਰਾ ਲਾਹੌਰ ਦਾ ਏਜੰਟ ਕਹਿੰਦਾ ਹੈ ਕਿ ਅਜੀਤ ਸਿੰਘ 100 ਰੁਪਏ ਮਹੀਨਾ ਲਾਲਾ ਜੀ ਤੋਂ ਲੈਂਦਾ ਰਿਹਾ ਹੈ ਅਤੇ ਲਾਲਾ ਜੀ ਅਜੀਤ ਸਿੰਘ ਨੂੰ ਉਨ੍ਹਾਂ ਦੀਆਂ ਤਕਰੀਰਾਂ ਦੇ ਖਰੜੇ ਬਣਾ ਕੇ ਦਿੰਦਾ ਰਿਹਾ ਹੈ।
7 ਨਵੰਬਰ 1907 ਨੂੰ ਇੰਡੀਅਨ ਗੌਰਮਿੰਟ ਨੇ ਅਜੀਤ ਸਿੰਘ ਅਤੇ ਲਾਲਾ ਜੀ ਨੂੰ ਜਲਦ ਰਿਹਾਅ ਕਰਨ ਦਾ ਫੈਸਲਾ ਲਿਆ ਗਿਆ ਅਤੇ 11 ਨਵੰਬਰ ਨੂੰ ਦੋਵੇਂ ਰਿਹਾਅ ਕਰ ਦਿੱਤੇ ਗਏ। 17 ਨਵੰਬਰ ਨੂੰ ਸਪੈਸ਼ਲ ਟ੍ਰੇਨ ਰਾਹੀਂ ਦੋਵੇਂ ਲਾਹੌਰ ਪਹੁੰਚ ਗਏ। ਦਸੰਬਰ 1907 ਵਿਚ ਸੂਰਤ ਵਿਚ ਕਾਂਗਰਸ ਦਾ ਸਾਲਾਨਾ ਜਲਸਾ ਹੋਣਾ ਕਰਾਰ ਪਾਇਆ। ਕਾਂਗਰਸ 1906 ਵਿੱਚ ਕਲਕੱਤਾ ਦੇ ਇਜਲਾਸ ਮੌਕੇ ਦੋ ਗੁਟਾਂ ਵਿਚ ਵੰਡੀ ਗਈ ਸੀ। ਨਰਮ ਦਲ ਵਾਲੇ ਡਾ. ਰਾਮ ਬਿਹਾਰੀ ਘੋਸ਼ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਜਦਕਿ ਗਰਮ ਦਲ ਵਾਲੇ ਲਾਲਾ ਲਾਜਪਤ ਰਾਏ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਵੇਖਣਾ ਚਾਹੁੰਦੇ ਸਨ । ਨਰਮ ਦਲ ਵਾਲੇ ਬਹੁਮਤ ਵਿੱਚ ਸਨ । ਦੂਜੇ ਦਿਨ ਤਿਲਕ ਜੀ ਨੇ ਸਟੇਜ ਤੋਂ ਬੋਲਣ ਦੀ ਆਗਿਆ ਚਾਹੀ ਜੋ ਅਪ੍ਰਵਾਨ ਕਰ ਦਿੱਤੀ ਗਈ। ਪਰ ਇਸ ਦੇ ਬਾਵਜੂਦ ਤਿਲਕ ਜੀ ਸਟੇਜ ਵੱਲ ਵਧੇ। ਰੋਕਣ ਤੇ ਰੌਲਾ ਪੈ ਗਿਆ । ਨਰਮ ਦਲ ਵਾਲਿਆਂ ਦੇ ਕਿਸੇ ਮੈਂਬਰ ਦੇ ਸਟੇਜ ਵੱਲ ਜੁੱਤੀ ਸੁੱਟੀ ਜੋ ਸੁਰਿੰਦਰ ਨਾਥ ਬੈਨਰਜੀ ਨੂੰ ਛੂ ਕੇ ਫਿਰੋਜ਼ ਸ਼ਾਹ ਮਹਿਤਾ ਨੂੰ ਜਾ ਲੱਗੀ। ਬਸ ਫਿਰ ਹੰਗਾਮਾ ਹੋ ਗਿਆ। ਇਕ ਦੂਜੇ ਤੇ ਕੁਰਸੀਆਂ ਸੁੱਟੀਆਂ ਗਈਆਂ, ਡੰਡੇ ਵੀ ਚੱਲੇ।
1908 ਵਿੱਚ ਲਾਲਾ ਜੀ ਦੂਜੀ ਵਾਰ ਇੰਗਲੈਂਡ ਗਏ। ਉੱਤੇ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਭਾਰਤ ਦੇ ਸਟੈਂਡ ਬਾਰੇ ਖੂਬ ਪ੍ਰਚਾਰ ਕੀਤਾ। 20 ਦਸੰਬਰ 1908 ਨੂੰ ਕੈਕਟਸਨ ਹਾਲ ਲੰਦਨ ਵਿਚ ਭਾਰਤੀਆਂ ਦਾ ਇਕ ਜਲਸਾ ਹੋਇਆ। ਇਸ ਵਿਚ ਬਿਪਨ ਚੰਦਰ ਪਾਲ, ਖਾਪਰਦੇ, ਆਗਾ ਖਾਂ, ਮੈਡਮ ਬੀਕਾ ਕਾਮਾ ਜੀ ਅਤੇ ਲਾਲਾ ਲਾਜਪਤ ਰਾਏ ਹਾਜ਼ਿਰ ਸਨ। ਖਾਪਰਦ ਨੇ ਪ੍ਰਧਾਨਗੀ ਦੀ ਕੁਰਸੀ ਸੰਭਾਲੀ। ਮੈਡਮ ਬੀਕਾ ਕਾਮਾ ਇਸ ਜਲਸੇ ਵਿੱਚ ਵਿਦੇਸ਼ੀ ਚੀਜ਼ਾਂ ਦੇ ਬਾਈਕਾਟ ਦਾ ਮਤਾ ਪੇਸ਼ ਕੀਤਾ। ਗਿਆਨ ਚੰਦ ਵਰਮਾ ਨੇ ਇਸਦੀ ਪੁਸ਼ਟੀ ਕੀਤੀ ਅਤੇ ਇੰਡੀਆ ਨਾਂ ਦਾ ਰਸਾਲਾ ਜਾਰੀ ਕੀਤਾ ਗਿਆ।
1913 ਵਿਚ ਦਿੱਲੀ ਸਾਜ਼ਸ਼ ਦਾ ਮੁਕੱਦਮਾ ਸ਼ੁਰੂ ਕੀਤਾ ਗਿਆ। ਸਰਕਾਰ ਆਪ ਨੂੰ ਵੀ ਇਸ ਮੁਕੱਦਮੇ ਵਿਚ ਲਪੇਟਣਾ ਚਾਹੁੰਦੀ ਸੀ ਪਰੰਤੂ ਆਪ ਕਾਂਗਰਸ ਦੇ ਪ੍ਰਤਿਨਿੱਧੀ ਵਜੋਂ ਇੰਗਲੈਂਡ ਚਲੇ ਗਏ। ਉਥੋਂ ਜਾਪਾਨ ਚਲੇ ਗਏ ਜਿੱਥੇ ਆਪ ਦੀ ਮੁਲਾਕਾਤ ਰਾਸ ਬਿਹਾਰੀ ਨਾਲ ਹੋਈ। ਹੀਰਮ ਲਾਲ ਗੁਪਤਾ ਵੀ ਉਥੇ ਹੀ ਸਨ। ਜਦੋਂ ਬ੍ਰਿਟਿਸ਼ ਦੂਤ ਘਰ ਵਾਲਿਆਂ ਨੇ ਜਾਪਾਨ ਸਰਕਾਰ ਤੇ ਜ਼ੋਰ ਪਾਇਆ ਕਿ ਇਨ੍ਹਾਂ ਤਿੰਨਾਂ ਭਾਰਤੀਆਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਤਾਂ ਲਾਲਾ ਲਾਜਪਤ ਰਾਏ ਤਾਂ ਡਰਦੇ ਮਾਰੇ ਅਮਰੀਕਾ ਖਿਸਕ ਗਏ ਅਤੇ ਹੀਰਮ ਲਾਲ ਗੁਪਤਾ ਤੇ ਰਾਸ ਬਿਹਾਰੀ ਉਥੇ ਹੀ ਰਹਿ ਗਏ। ਇਨ੍ਹਾਂ ਹੀ ਦਿਨਾਂ ਵਿਚ ਪਹਿਲਾ ਵਿਸ਼ਵ-ਯੁੱਧ ਛਿੜ ਗਿਆ ਅਤੇ ਆਪ ਨੂੰ ਹਿੰਦੋਸਤਾਨ ਆਉਣ ਦੀ ਆਗਿਆ ਨਾ ਮਿਲੀ। 1919 ਦੀ ਅਖੀਰ ਤਕ ਆਪ ਉਥੇ ਹੀ ਰਹੇ। ਇਸ ਦੌਰਾਨ ਆਪ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਨਾਂ ਰਾਹੀਂ ਹਿੰਦੋਸਤਾਨ ਦੀ ਆਜ਼ਾਦੀ ਦਾ ਖੂਬ ਪ੍ਰਚਾਰ ਕੀਤਾ। ਪੰਜਾਬ ਤੋਂ ਗਏ ਸਿੱਖ ਕਿਸਾਨ ਰੋਜ਼ੀ ਰੋਟੀ ਦੀ ਭਾਲ ਵਿਚ ਉਥੇ ਅਮਰੀਕਾ ਵਿਚ ਹੀ ਰਹਿ ਰਹੇ ਸਨ ਜੋ ਆਜ਼ਾਦੀ ਪ੍ਰਾਪਤੀ ਲਈ ਜਾਗ੍ਰਿਤ ਹੋ ਚੁੱਕੇ ਸਨ । ਅਮਰੀਕਾ ਵਿਚ ਹਿੰਦੋਸਤਾਨੀ ਮਜ਼ਦੂਰਾਂ ਬਾਰੇ ਲਾਲਾ ਜੀ ਲਿਖਦੇ ਹਨ ਕਿ “ਮੇਰੇ ਦਿਲ ਵਿਚ ਉਨ੍ਹਾਂ ਦੀ ਇੱਜ਼ਤ ਕਰਨ ਤੋਂ ਸਿਵਾ ਕੁਝ ਨਹੀਂ। ਉਹ ਆਮ ਤੌਰ ਤੇ ਮਹਿਮਾਨ ਨਵਾਜ਼, ਮਿਲਨਸਾਰ, ਫਰਾਖ਼ਦਿਲ ਅਤੇ ਦੇਸ਼ ਭਗਤ ਸਨ। ਉਲਕਾਹਿਲ ਮਹਾਸਾਗਰ ਦੇ ਪੱਛਮੀ ਕਿਨਾਰੇ ਤੇ ਵਸਣ ਵਾਲੇ ਹਿੰਦੀ ਮਜ਼ਦੂਰ ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਦੋਵੇਂ ਸ਼ਾਮਲ ਹਨ ਕੁਲ ਮਿਲਾ ਕੇ ਵਧੀਆ ਆਦਤਾਂ ਤੋਂ ਚੰਗੇ ਸੁਭਾਅ ਦੇ ਮਾਲਕ ਹਨ। ਮੇਰੇ ਦਿਲ ਵਿਚ ਇਨ੍ਹਾਂ ਲਈ ਪਿਆਰ ਤੇ ਹਮਦਰਦੀ ਪੈਦਾ ਹੋਈ ਹੈ।”
ਅਮਰੀਕਾ ਤੋਂ 1920 ਦੇ ਸ਼ੁਰੂ ਵਿੱਚ ਭਾਰਤ ਪੁੱਜਣ ਤੇ ਆਪ ਦਾ ਬੰਬਈ ਅਤੇ ਕਲਕੱਤਾ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਨਾਲ ਕਲਕੱਤਾ ਵਿਚ ਹੋਣ ਵਾਲੇ ਕਾਂਗਰਸ ਦੇ ਵਿਸ਼ੇਸ਼ ਇਜਲਾਸ ਲਈ ਆਪ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸੇ ਇਜਲਾਸ ਵਿਚ ਗਾਂਧੀ ਜੀ ਵੱਲੋਂ ਪੇਸ਼ ਕੀਤਾ ਗਿਆ ਅਸਹਿਯੋਗ ਦਾ ਮਤਾ ਪਾਸ ਹੋਇਆ।
ਭਾਵੇਂ ਸ਼ੁਰੂ ਵਿਚ ਲਾਲਾ ਜੀ ਇਸ ਅੰਦੋਲਨ ਦੇ ਹੱਕ ਵਿੱਚ ਨਹੀਂ ਸਨ ਪਰੰਤੂ ਬਾਅਦ ਵਿਚ ਆਪ ਨੇ ਇਸ ਅੰਦੋਲਨ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਝੋਂਕ ਦਿੱਤਾ ਅਤੇ ਵੱਧ ਚੜ੍ਹ ਕੇ ਇਸ ਅੰਦੋਲਨ ਵਿੱਚ ਅੰਗਰੇਜ਼ਾਂ ਵਿਰੁੱਧ ਤਕਰੀਰਾਂ ਕੀਤੀਆਂ ਪਰੰਤੂ ਇਨ੍ਹਾਂ ਬਾਗ਼ੀਆਨਾ ਤਕਰੀਰਾਂ ਕਰਕੇ ਹੀ 3 ਸਤੰਬਰ 1924 ਨੂੰ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਡੇਢ ਸਾਲ ਜੇਲ੍ਹ ਦੀ ਹਵਾ ਖਾਣੀ ਪਈ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਆਪ ਨੇ ਗਾਂਧੀ ਜੀ ਅਤੇ ਭਾਈ ਪਰਮਾਨੰਦ ਦੀ ਸਹਾਇਤਾ ਨਾਲ ਲਾਹੌਰ ਵਿਚ ਨੈਸ਼ਨਲ ਕਾਲਿਜ ਦੀ ਨੀਂਹ ਰੱਖੀ। ਨਾਲ ਹੀ ਮੈਡੀਕਲ ਕਾਲਿਜ ਵੀ ਚਲਾਇਆ। ਕਾਂਗਰਸ ਕਮੇਟੀ ਨੇ ਕਾਲਿਜ ਦੀ ਮਦਦ ਲਈ ਰੁਪਿਆ ਇਕੱਠਾ ਕਰਕੇ ਤਾਲੀਮੀ ਬੋਰਡ ਦੇ ਨਾਂ ਬੈਂਕ ਵਿਚ ਜਮ੍ਹਾਂ ਕਰਵਾ ਦਿੱਤਾ। ਭਾਈ ਪਰਮਾਨੰਦ ਨੂੰ ਇਸਦਾ ਵਾਈਸ ਚਾਂਸਲਰ ਬਣਾਇਆ ਗਿਆ । ਲਾਹੌਰ ਦੇ ਬਖ਼ਸ਼ੀ ਟੇਕਚੰਦ ਤਿਆਗੀ ਨੇ ਇਕ ਲੱਖ ਰੁਪੈ ਕਾਲਿਜ ਨੂੰ ਦਾਨ ਵਿਚ ਦਿੱਤੇ। ਕਾਲਿਜ ਦੇ ਪ੍ਰਿੰਸੀਪਲ ਬਨਣ ਦੇ ਦੋ ਦਾਅਵੇਦਾਰ ਸਨ। ਡਾ. ਗੋਪੀ ਚੰਦ ਭਾਰਗਵ ਅਤੇ ਡਾ. ਸਤਿਆਪਾਲ । ਅਵਲਉਲਜ਼ਿਕਰ ਨੂੰ ਕਾਲਿਜ ਦਾ ਪ੍ਰਿੰਸੀਪਲ ਬਣਾ ਦਿੱਤਾ ਗਿਆ। ਇਸ ਤੇ ਡਾ. ਸਤਿਆਪਾਲ ਨੇ ਬਖ਼ਸ਼ੀ ਟੇਕ ਚੰਦ ਨੂੰ ਵਰਗਲਾਇਆ ਕਿ ਤੁਹਾਡੀ ਦਾਨ ਦਿੱਤੀ ਹੋਈ ਰਕਮ ਭਾਈ ਜੀ ਖਾ ਜਾਣਗੇ । ਇਸ ਤੇ ਉਹ ਰੁਪਿਆ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਗਿਆ। ਉਨ੍ਹਾਂ ਇਹ ਸਾਰਾ ਪੈਸਾ ਗੁਰੂਕੁਲ ਨੂੰ ਦਾਨ ਦੇ ਦਿੱਤਾ। ਇਸ ਤੋਂ ਇਲਾਵਾ ਲਾਲਾ ਜੀ ਨੇ ਲਕਸ਼ਮੀ ਇੰਸ਼ੋਰੈਂਸ ਕੰਪਨੀ ਦੀ ਵੀ ਨੀਂਹ ਰੱਖੀ। ਤਿਲਕ ਸਕੂਲ ਆਫ਼ ਪਾਲਿਟਿਕਸ ਜਾਰੀ ਕੀਤਾ। ਇਸ ਤੋਂ ਇਲਾਵਾ ਲੋਕ ਸੇਵਕ ਸੰਘ ਵੀ ਸਥਾਪਤ ਕੀਤਾ ਜਿਸ ਦੇ ਲਈ 40 ਹਜ਼ਾਰ ਰੁਪਏ ਅਤੇ ਲਾਹੌਰ ਵਾਲਾ ਆਪਣਾ ਲਾਜਪਤ ਭਵਨ ਵੀ ਦਾਨ ਵਿਚ ਦੇ ਦਿੱਤਾ।
ਅਸਹਿਯੋਗ ਲਹਿਰ ਦੌਰਾਨ ਗਾਂਧੀ ਜੀ ਦੀ ਲਲਕਾਰ ਤੇ ਲੜਕਿਆਂ ਨੇ ਗੌਰਮਿੰਟ ਕਾਲਿਜਾਂ ਅਤੇ ਸਕੂਲਾਂ ਵਿਚ ਜਾਣਾ ਛੱਡ ਦਿੱਤਾ ਅਤੇ ਇਸ ਨੈਸ਼ਨਲ ਕਾਲਿਜ ਤੇ ਸਕੂਲ ਵਿਚ ਦਾਖ਼ਲ ਹੋ ਗਏ। 1926 ਦੀ ਗੱਲ ਹੈ ਕਿ ਕਾਂਗਰਸ ਵਿਚ ਦੋ ਵਿਚਾਰ ਧਾਰਾਵਾਂ ਕੰਮ ਕਰ ਰਹੀਆਂ ਸਨ। ਇਕ ਵਿਚਾਰਧਾਰਾ ਦੇ ਲੋਕ ਸਵਰਾਜ ਪਾਰਟੀ ਵਾਲੇ ਸਨ ਜਿਨ੍ਹਾਂ ਦੀ ਅਗਵਾਈ ਪੰਡਿਤ ਮੋਤੀ ਲਾਲ ਨਹਿਰੂ ਅਤੇ ਦੇਸ਼ ਰਤਨ ਚਿਤਰੰਜਨ ਦਾਸ ਕਰ ਰਹੇ ਸਨ। ਦੂਸਰੀ ਵਿਚਾਰਧਾਰਾ ਦੇ ਲੋਕ ਨੋ-ਚੇਂਜਰ (No changers) ਕਹਿਲਾਉਂਦੇ ਸਨ। ਗਾਂਧੀ ਅਤੇ ਰਾਜ ਗੋਪਾਲ ਅਚਾਰੀਆ ਇਸਦੇ ਲੀਡਰ ਸਨ। ਇਹ ਗੱਲ ਵੀ ਲਿਖਣੀ ਜ਼ਰੂਰੀ ਹੈ ਕਿ ਮੋਤੀ ਲਾਲ ਨਹਿਰੂ, ਲਾਲਾ ਲਾਜਪਤ ਰਾਏ, ਮਦਨ ਮੋਹਨ ਮਾਲਵੀਆ ਜੀ ਸਾਰੇ ਕਾਂਗਰਸ ਦੇ ਉੱਘੇ ਲੀਡਰ ਨੇਤਾ ਸਨ। ਪਰੰਤੂ ਜਿੱਥੇ ਤੱਕ ਦ੍ਰਿਸ਼ਟੀਕੋਣ ਦਾ ਸੰਬੰਧ ਹੈ, ਇਨਾਂ ਦੀ ਗੱਲਾਂ ਅਲੱਗ-ਅਲੱਗ ਸਨ। ਪੰਡਿਤ ਮੋਤੀ ਲਾਲ ਦੀ ਸੋਚ ਧਰਮ ਨਿਰਪੇਖ ਸੀ। ਜਦੋਂ ਕਿ ਲਾਲਾ ਲਾਜਪਤ ਰਾਏ ਅਤੇ ਮਦਨ ਮੋਹਨ ਮਾਲਵੀਆ ਦਾ ਹਿੰਦੂਤਵ ਵਲ ਵਧੇਰੇ ਝੁਕਾਅ ਸੀ। ਇਹਨਾਂ ਦੇ ਵਿਰੋਧੀ ਇਹਨਾਂ ਦੇ ਆਧਾਰ ਫਿਰਕਾਪਰਸਤੀ ਵੱਲ ਝੁਕਾਅ ਦਾ ਨਾਮ ਦਿੰਦੇ ਸਨ। ਪੰਡਿਤ ਮੋਤੀ ਲਾਲ ਅਤੇ ਲਾਲਾ ਲਾਜਪਤ ਰਾਏ ਵਿਚਕਾਰ ਵਿਚਾਰਧਾਰਾ ਅਤੇ ਦ੍ਰਿਸ਼ਟੀਕੋਣ ਦਾ ਇਹ ਭੇਦਭਾਵ ਇਸ ਹੱਦ ਤੱਕ ਵੱਧ ਗਿਆ ਸੀ ਕਿ ਸਵਰਾਜ ਪਾਰਟੀ ਵਿੱਚ ਇੱਕ ਨਵੀਂ ਪਾਰਟੀ ‘ਇਨਡੀਪੈਂਡਟ ਕਾਂਗਰਸ ਪਾਰਟੀ’ ਦੇ ਨਾਂ ਨਾਲ ਬਣ ਗਈ ਸੀ ਅਤੇ ਇਸੇ ਪਾਰਟੀ ਟਿਕਟ ਤੇ ਲਾਲਾ ਲਾਜਪਤ ਰਾਏ ਨੇ ਵਿਧਾਨ ਸਭਾ ਦੀ ਚੋਣ ਲੜਨ ਦਾ ਹੌਂਸਲਾ ਕੀਤਾ। ਸਵਰਾਜ ਪਾਰਟੀ ਵਾਲਿਆਂ ਨੇ ਲਾਲਾ ਜੀ ਦੇ ਵਿਰੁੱਧ ਦੀਵਾਨ ਚਮਨ ਲਾਲ ਨੂੰ ਆਪਣੇ ਉਮੀਦਵਾਰ ਵਜੋਂ ਖੜਾ ਕੀਤਾ। ਪੰਡਿਤ ਮੋਤੀ ਲਾਲ ਨਹਿਰੂ ਅਤੇ ਸੱਤਿਆ ਮੂਰਤੀ ਵਰਗੇ ਚੋਟੀ ਦੇ ਲੀਡਰਾਂ ਨੇ ਖੁੱਲ੍ਹਮ-ਖੁੱਲਾ ਲਾਲਾ ਲਾਜਪਤ ਰਾਏ ਦੇ ਵਿਰੁੱਧ ਦੀਵਾਨ ਚਮਨ ਲਾਲ ਦੀ ਹਮਾਇਤ ਕੀਤੀ ਸੀ।
ਪਰਚਿਆਂ ਦੀ ਵੰਡ-ਅਜੇ ਮਾਲਵੀਆ ਜੀ ਦਾ ਭਾਸ਼ਣ ਚਲ ਰਿਹਾ ਸੀ ਕਿ ਜਲਸੇ ਵਿੱਚ ਇੱਕ ਪਰਚਾ ਵੰਡਿਆ ਗਿਆ ਜੋ ਅੰਗਰੇਜ਼ੀ ਵਿੱਚ ਸੀ। ਉਸਦਾ ਸਿਰਲੇਖ ਸੀ The Lost Leader’ ਭਾਵ ‘ਗਵਾਚਿਆ ਹੋਇਆ ਨੇਤਾ’। ਇਸ ਵਿਚ ਲਾਲਾ ਜੀ ਬਾਰੇ ਲਿਖਿਆ ਹੋਇਆ ਸੀ ਕਿ “The Lion of Punjab has turned Chicken Hearted.” ਭਾਵ ਪੰਜਾਬ ਕੇਸਰੀ ਦਾ ਹੁਣ ਸ਼ੇਰ ਦਾ ਨਹੀਂ ਸਗੋਂ ਮੁਰਗੇ ਦਾ ਦਿਲ ਰਹਿ ਗਿਆ ਹੈ ਅਤੇ ਹੁਣ ਉਹ ਕਾਇਰਤਾ ਤੇ ਉਤਰ ਆਏ ਹਨ। ਇਥੇ ਇਹ ਲਿਖਣਾ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ ਕਿ ਉਪਰੋਕਤ ਪਰਚਾ ਅੰਗਰੇਜ਼ੀ ਦੇ ਇੱਕ ਪ੍ਰਸਿੱਧ ਸ਼ਾਇਰ ਬਰਾਉਨਿੰਗ ਦੀ ਨਜ਼ਮ ‘The Lost Leader’ ਦੇ ਆਧਾਰ ਤੇ ਤਿਆਰ ਕੀਤਾ ਗਿਆ ਸੀ। ਪਰਚੇ ਦਾ ਪਹਿਲਾ ਵਾਕ ਬੜਾ ਹੀ ਦਿਲ ਟੁੰਭਣਾਂ ਸੀ ਜਿਸ ਵਿਚ ਕਿਹਾ ਗਿਆ ਸੀ ਕਿ “Just for a handful of gold he left us. Just for ribbon stick in his coat he left us.” बाह भुठी उन मैले ਦੀ ਖਾਤਿਰ ਉਹ ਸਾਨੂੰ ਛੱਡ ਗਿਆ ਹੈ ਆਪਣੇ ਕੋਟ ਉੱਪਰ ਸਿਰਫ਼ ਇੱਕ ਫੀਤਾ ਲਟਕਾਉਣ ਦੀ ਖਾਤਿਰ ਉਹ ਸਾਨੂੰ ਛੱਡ ਗਿਆ ਹੈ। ਗਲ ਇਹ ਹੈ ਕਿ ਇਸ ਪਰਚੇ ਵਿਚ ਕਈ ਅਜਿਹੇ ਵਾਕ ਸਨ ਜਿਨ੍ਹਾਂ ਰਾਹੀਂ ਲਾਲਾ ਜੀ ਦੀ ਰੱਜ ਕੇ ਨਿੰਦਾ ਅਤੇ ਭੰਡੀ ਕੀਤੀ ਗਈ ਸੀ। ਭਗਤ ਸਿੰਘ ਨੇ ਇੱਕ ਪਰਚਾ ਭਾਈ ਪਰਮਾਨੰਦ ਦੇ ਹੱਥ ਵੀ ਦਿੱਤਾ। ਉਹਨਾਂ ਬਿਨਾਂ ਪੜ੍ਹੇ ਹੀ ਫਾੜ ਦਿੱਤਾ। ਫਿਰ ਦੂਜਾ ਪਰਚਾ ਦਿੱਤਾ ਗਿਆ ਉਹ ਵੀ ਫਾੜ ਦਿੱਤਾ। ਇਸ ਪ੍ਰਕਾਰ ਕਈ ਪਰਚੇ ਦਿੱਤੇ ਗਏ ਅਤੇ ਉਹ ਹਰ ਬਾਰ ਪਰਚਾ ਫਾੜ ਦਿੰਦੇ। ਬਾਅਦ ਵਿਚ ਇਹ ਪਰਚੇ ਇੱਕ ਟੋਏ ਵਿੱਚ ਖੜੇ ਹੋ ਕੇ ਵੰਡੇ ਗਏ ਅਤੇ ਪਰਚੇ ਵੰਡਣ ਵਾਲਿਆਂ ਨੂੰ ਲਾਲਾ ਜੀ ਦੇ ਸਮਰਥਕਾਂ ਨੇ ਸਹੀ ਅਰਥਾਂ ਵਿੱਚ ਘੇਰ ਰੱਖਿਆ ਸੀ। ਇੰਨਾ ਹੀ ਸਗੋਂ ਭਗਤ ਸਿੰਘ ਨੂੰ ਵੀ ਇਸ ਮੌਕੇ ਤੇ ਲਾਲਾ ਜੀ ਦੇ ਸ਼ਰਧਾਲੂਆਂ ਨੇ ਫੜ ਕੇ ਚੰਗੀ ਤਰ੍ਹਾਂ ਕੁੱਟਿਆ ਸੀ ਕਿਉਂਕਿ ਉਹ ਪਰਚੇ ਵੰਡਣ ਵਾਲਿਆਂ ਵਿੱਚ ਮੋਹਰੀ ਸੀ । ਲਾਲਾ ਜੀ ਕੇ ਖੁਦ ਆਪਣੇ ਭਾਸ਼ਣ ਵਿੱਚ ਇਸ ਪਰਚੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਇਸ ਨੂੰ ਵੰਡਣ ਵਾਲੇ ਹੋਰ ਕੋਈ ਨਹੀਂ ਸਨ ਸਗੋਂ ਉਹਨਾਂ ਦੇ ਆਪਣੇ ਹੀ ਨਾਲਾਇਕ ਪੁੱਤਰ ਸਨ ਜੋ ਇਹ ਚਾਹੁੰਦੇ ਸਨ ਕਿ ਮੈਂ ਰੂਸੀ ਨੇਤਾ ਲੈਨਨ ਬਣ ਜਾਵਾਂ। ਕਿਸੇ ਹੱਦ ਤੱਕ ਲਾਲਾ ਜੀ ਦੀ ਗੱਲ ਠੀਕ ਵੀ ਸੀ । ਕਿਉਂਕਿ ਜਿਹਨਾਂ ਲੋਕਾਂ ਨੇ ਇਹ ਪਰਚੇ ਵੰਡੇ ਸਨ ਉਹ ਸਾਰੇ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ। ਜਿਨ੍ਹਾਂ ਨੂੰ ਉਹ ਹਮੇਸ਼ਾ ਆਪਣੇ ਪੁੱਤਰਾਂ ਵਾਂਗ ਹੀ ਸਮਝਦੇ ਸਨ। ਪਰਚੇ ਦੇ ਜਵਾਬ ਦਿੰਦਿਆਂ ਉਸ ਵੇਲੇ ਲਾਲਾ ਜੀ ਨੇ ਇੱਕ ਬਹੁਤ ਹੀ ਪਿਆਰੀ ਗੱਲ ਆਖੀ ਸੀ ਜੋ ਇਸ ਪ੍ਰਕਾਰ ਹੈ। Yes, they lost a leader but found a solider.” ਭਾਵ ਬੇਸ਼ਕ ਉਹਨਾਂ ਨੇ ਇੱਕ ਲੀਡਰ ਗੁਆ ਦਿੱਤਾ ਹੈ ਪਰ ਉਹਨਾਂ ਨੂੰ ਇੱਕ ਸਿਪਾਹੀ ਮਿਲ ਗਿਆ। ਖ਼ਲਾਫ਼ਤ ਅੰਦੋਲਨ ਪਿੱਛੋਂ ਭਾਰਤ ਦੇ ਮੁਸਲਮਾਨਾਂ ਵਿਚ ਧਾਰਮਿਕ ਜਨੂੰਨ ਭੜਕ ਉਠਿਆ। ਜਿਸਦੇ ਨਤੀਜੇ ਵਜੋਂ ਕੋਹਾਟ, ਬੰਨੂ, ਮੁਲਤਾਨ, ਸਹਾਰਨਪੁਰ, ਲਖਨਊ, ਇਲਾਹਾਬਾਦ ਕਲਕੱਤਾ, ਗੁਲਮਰਗ, ਨਾਗਪੁਰ ਅਤੇ ਦਿੱਲੀ ਵਿਚ ਉਹਨਾਂ ਵੱਡੇ ਪੱਧਰ ਤੇ ਦੰਗੇ ਕੀਤੇ। ਜਿੰਨ੍ਹਾਂ ਵਿਚ ਹਿੰਦੂਆਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਸਹਿਣਾ ਪਿਆ। ਅੰਗਰੇਜ਼ਾਂ ਦੇ ਇਸ਼ਾਰਿਆਂ ਤੇ ਜਨੂੰਨੀ ਮੁਸਲਮਾਨਾਂ ਨੇ ਜੋ ਅੱਤ ਚੁੱਕੀ ਸੀ ਉਸਨੂੰ ਵੇਖਦੇ ਹੋਏ ਲਾਲਾ ਜੀ ਚੁੱਪ ਰਹਿਣਾ ਬੁਜ਼ਦਿਲੀ ਸਮਝਦੇ ਸਨ। ਉਹਨਾਂ ਨੇ ਬ੍ਰਿਟਿਸ਼ ਸਰਕਾਰ ਦੀ ਇਸ ਨੀਤੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ । ਕਾਂਗਰਸ ਵੀ ਹਿੰਦੂਆਂ ਨੂੰ ਥੱਲੇ ਲਾ ਕੇ ਮੁਸਲਮਾਨਾਂ ਨੂੰ ਖੁਸ਼ ਕਰਨ ਦੀ ਨੀਤੀ ਤੇ ਚਲ ਰਹੀ ਸੀ। ਇਸ ਲਈ ਲਾਲਾ ਜੀ ਨੇ ਸਵਾਮੀ ਸ਼ਰਧਾਨੰਦ ਅਤੇ ਪੰਡਿਤ ਮਦਨ ਮੋਹਨ ਮਾਲਵੀਆ ਜੀ ਨਾਲ ਮਿਲ ਕੇ ਹਿੰਦੂ ਸੰਗਠਨ ਅਛੂਤ ਉਧਹਾਰ ਅਤੇ ਸੁਧੀ ਦਾ ਕੰਮ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ। ਉਹਨਾਂ ਨੂੰ ਇਹ ਪੂਰਨ ਵਿਸ਼ਵਾਸ ਸੀ ਕਿ ਅੰਗਰੇਜ਼ ਸਰਕਾਰ ਅਤੇ ਮੁਸਲਮਾਨਾਂ ਦੀ ਵਿਰੋਧਤਾ ਦੇ ਬਾਵਜੂਦ ਅਸੀਂ ਅਜ਼ਾਦੀ ਪ੍ਰਾਪਤ ਕਰ ਸਕਦੇ ਹਾਂ । ਲਾਲਾ ਜੀ ਆਪਣੇ ਆਪ ਨੂੰ ਹਿੰਦੂ ਰਾਸ਼ਟਰਵਾਦੀ ਕਿਹਾ ਕਰਦੇ ਸਨ।
ਅਕਤੂਬਰ 1928 ਨੂੰ ਬ੍ਰਿਟਿਸ਼ ਸਰਕਾਰ ਵਲੋਂ ਭਾਰਤ ਦਾ ਜਾਇਜ਼ਾ ਲੈਣ ਲਈ ਇੱਕ ਸੱਤ ਮੈਂਬਰੀ ਕਮੀਸ਼ਨ ਹਿੰਦੁਸਤਾਨ ਭੇਜਿਆ ਗਿਆ। ਜਿਸਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਕਮੀਸ਼ਨ ਦੇ ਆਗੂ ਸਰ ਜਾਨ ਸਾਈਮਨ ਇੱਕ ਮਸ਼ਹੂਰ ਵਕੀਲ ਸਨ। ਬਾਕੀ ਛੇ ਮੈਂਬਰ ਵੀ ਉੱਚ ਕੋਟੀ ਦੀ ਅੰਗਰੇਜ਼ ਸਨ। ਕਾਂਗਰਸੀਆਂ ਨੂੰ ਉਮੀਦ ਸੀ ਕਿ ਉਹਨਾਂ ਦਾ ਕੋਈ ਮੈਂਬਰ ਵੀ ਇਸ ਕਮੀਸ਼ਨ ਵਿਚ ਲਿਆ ਜਾਵੇਗਾ ਪਰ ਇੰਝ ਨਾ ਹੋਇਆ। ਇਸ ਤੇ ਕਾਂਗਰਸੀਆਂ ਨੂੰ ਗੁੱਸਾ ਆ ਗਿਆ ਅਤੇ ਇਸ ਕਮੀਸ਼ਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ। ਜਦੋਂ ਇਹ ਕਮੀਸ਼ਨ ਬੰਬਈ ਉਤਰਿਆ ਅਤੇ ਜਿਥੇ-ਜਿਥੇ ਵੀ ਗਿਆ ਇਸਦਾ ਬਾਈਕਾਟ ਕੀਤਾ ਗਿਆ ਅਤੇ ਕਾਲੇ ਝੰਡੇ ਵਿਖਾ ਕੇ ਇਸਦਾ ਸੁਆਗਤ ਕੀਤਾ ਗਿਆ।
ਇਹ ਕਮੀਸ਼ਨ 30 ਅਕਤੂਬਰ 1928 ਨੂੰ ਲਾਹੌਰ ਰੇਲਵੇ ਸਟੇਸ਼ਨ ਤੇ ਉਤਰਿਆ। ਲੋਕਾਂ ਨੇ ਕਾਲੇ ਝੰਡਿਆਂ ਅਤੇ ਗੋ ਬੈਕ (go back) ਦੇ ਨਾਰਿਆਂ ਨਾਲ ਇਸਦਾ ਸਵਾਗਤ ਕੀਤਾ। ਨੌਜਵਾਨ ਭਾਰਤ ਸਭਾ ਦੇ ਮੈਂਬਰ ਇਸ ਬਾਈਕਾਟ ਵਿੱਚ ਸਭ ਤੋਂ ਮੁਹਰੇ ਸਨ । ਦੂਜੀਆਂ ਪਾਰਟੀਆਂ ਨੂੰ ਵੀ ਇਹਨਾਂ ਦੀ ਸਹਾਇਤਾ ਸੀ। ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ। ਪੁਲਿਸ ਨੇ ਦਫ਼ਾ 144 ਲਗਾ ਰੱਖੀ ਸੀ। ਭਗਤ ਸਿੰਘ ਅਤੇ ਦੂਜੇ ਸਾਥੀਆਂ ਨੇ ਲਾਲਾ ਜੀ ਨੂੰ ਘੇਰੇ ਵਿਚ ਲਿਆ ਹੋਇਆ ਸੀ। ਇੱਕ ਨੌਜਵਾਨ ਨੇ ਲਾਲਾ ਜੀ ਉੱਤੇ ਛਰਤੀ ਤਾਣੀ ਹੋਈ ਸੀ। ਮਿਸਟਰ ਸਕਾਟ ਸੁਪਰੀਡੈਂਟ ਪੁਲਿਸ ਲਾਹੌਰ ਆਪਣੇ ਦਲ ਬਲ ਨਾਲ ਸਟੇਸ਼ਨ ਤੇ ਮੌਜੂਦ ਸੀ। ‘ਸਾਇਮਨ ਕਮੀਸ਼ਨ ਗੇ ਬੈਂਕ’ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ । ਭੀੜ ਵੱਧਦੀ ਹੀ ਜਾ ਰਹੀ ਸੀ । ਜਦੋਂ ਭੀੜ ਕਾਬੂ ਤੋਂ ਬਾਹਰ ਹੋ ਗਈ ਤਾਂ ਸਕਾਟ ਨੇ ਲਾਠੀ ਚਾਰਜ ਦਾ ਹੁਕਮ ਦਿੱਤਾ। ਲੋਕਾਂ ਦੇ ਪੁਲਿਸ ਦੀਆਂ ਲਾਠੀਆਂ ਤਾਬੜ-ਤੋੜ ਬਰਸਣ ਲੱਗੀਆਂ। ਲਾਲਾ ਲਾਜਪਤ ਰਾਏ ਪੁਲਿਸ ਦੇ ਨਿਸ਼ਾਨੇ ਤੇ ਸਨ। ਉਹਨਾਂ ਤੇ ਵੀ ਲਾਠੀ ਵਰਸੀ ਜਿਸ ਕਾਰਣ ਉਹਨਾਂ ਦੇ ਮੋਢੇ ਅਤੇ ਛਾਤੀ ਵਿਚ ਸਖ਼ਤ ਚੋਟਾਂ ਆਈਆਂ। ਇਸੇ ਦਿਨ ਸ਼ਾਮ ਨੂੰ ਲਾਹੌਰ ਦੇ ਮੇਰੀ ਦਰਵਾਜ਼ੇ ਮੈਦਾਨ ਵਿਚ ਕਾਂਗਰਸ ਨੇ ਇੱਕ ਜਲਸੇ ਦਾ ਪ੍ਰਬੰਧ ਕੀਤਾ। ਲਾਲਾ ਜੀ ਭਾਸ਼ਣ ਦੇਣ ਲਈ ਸਟੇਜ ਤੇ ਆਏ। ਜਲਸੇ ਵਿਚ ਅੰਗਰੇਜ਼ ਪੁਲਿਸ ਅਫ਼ਸਰ ਵੀ ਆਏ ਹੋਏ ਸਨ। ਇਸ ਲਈ ਲਾਲਾ ਜੀ ਨੇ ਵਿਸ਼ੇਸ਼ ਤੌਰ ਤੇ ਇਹ ਸ਼ਬਦ ਅੰਗਰੇਜ਼ੀ ਵਿਚ ਕਹੇ I declare that blows stucked at me will be last nail in coffin of British rule in India.” सिमरा भडलव ਸੀ ਕਿ ਮੈਂ ਐਲਾਨ ਕਰਦਾ ਹਾਂ ਕਿ ਮੈਨੂੰ ਜੇ ਚੋਟਾਂ ਮਾਰੀਆਂ ਗਈਆਂ ਉਹ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਕਫ਼ਨ ਵਿਚ ਅਖਰੀ ਕਿੱਲ ਸਾਬਿਤ ਹੋਣਗੀਆਂ। ਇਸ ਦਿਨ ਤੋਂ ਲਾਲਾ ਜੀ ਨੇ ਜੋ ਚਾਰਪਾਈ ਪਕੜੀ ਫਿਰ ਉਹਨਾਂ ਦੀ ਲਾਸ਼ ਹੋ ਹੀ ਉੱਠੀ। ਉਹ ਕੁਝ ਤਾਂ ਚੋਟਾਂ ਦੀ ਤਕਲੀਫ ਅਤੇ ਕੁਝ ਦਿਮਾਗੀ ਪਰੇਸ਼ਾਨੀ ਕਾਰਣ ਮੌਤ ਦਾ ਸ਼ਿਕਾਰ ਹੋਏ। ਆਖਿਰਕਾਰ 17 ਨਵੰਬਰ 1928 ਨੂੰ ਇਸ ਸੰਸਾਰ ਤੋਂ ਚਲ ਬਸੇ। ਕ੍ਰਾਂਤਿਕਾਰੀਆਂ ਨੇ ਲਾਲਾ ਜੀ ਦੀ ਮੌਤ ਨੂੰ ਦੇਸ਼ ਅਤੇ ਕੰਮ ਦੀ ਬੇਇਜ਼ਤੀ ਸਮਝਿਆ ਅਤੇ ਬਦਲਾ ਲੈਣ ਦਾ ਫੈਸਲਾ ਕੀਤਾ। ਇਸੇ ਦੌਰਾਨ ਚਿਤਰੰਜਨ ਦਾਸ ਦੀ ਪਤਨੀ ਬਸੰਤੀ ਦੇਵੀ ਨੇ ਇੱਕ ਭਰੇ ਜਲਸੇ ਵਿਚ ਨੌਜਵਾਨਾਂ ਨੂੰ ਲਲਕਾਰਿਆ ਅਤੇ ਇਹ ਨਾਅਰਾ ਦਿੱਤਾ ਕਿ ਲਾਲਾ ਜੀ ਦੀ ਚਿੱਤਾ ਠੰਡੀ ਹੋਣ ਤੋਂ ਪਹਿਲਾਂ ਉਸ ਜ਼ਾਲਿਮ ਅੰਗਰੇਜ਼ ਨੂੰ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਜਾਵੇ । 18 ਅਕਤੂਬਰ ਨੂੰ ਲਾਲਾ ਜੀ ਦੀ ਅਰਥੀ ਦੇ ਨਾਲ ਲਗਭਗ ਡੇਢ ਲੱਖ ਆਦਮੀ ਚਲ ਰਹੇ ਸਨ। ਅਰਥੀ ਫੁੱਲਾਂ ਨਾਲ ਲੱਦੀ ਹੋਈ ਸੀ। ਬੜੀ ਮੁਸ਼ਕਿਲ ਨਾਲ ਅਰਥੀ ਨੂੰ ਚਾਰ-ਪੰਜ ਕਦਮ ਹੀ ਉਠਾ ਸਕਦੇ ਸਨ। ਗੋਪੀਚੰਦ ਭਾਰਗਵ ਜੋ ਲਾਲਾ ਜੀ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਸਨ, ਉੱਚੇ-ਉੱਚੇ ਭੂਬਾਂ ਮਾਰ ਕੇ ਰੋ ਰਹੇ ਸਨ। ਅਰਥੀ ਸਵੇਰੇ ਦਸ ਵਜੇ ਚਲ ਕੇ ਸ਼ਾਮ ਦੇ ਪੰਜ ਵਜੇ ਸ਼ਮਸ਼ਾਨ ਭੂਮੀ ਪੁੱਜੀ। ਚਿੱਤਾ ਦੇ ਜਲ ਕੇ ਰਾਖ ਹੋਣ ਵਿੱਚ ਅਜੇ ਦੇਰ ਸੀ । ਭਾਰਗਵ ਨੇ ਯਸ਼ਪਾਲ ਦੀ ਡੀਊਟੀ ਸ਼ਮਸ਼ਾਨ ਘਾਟ ਵਿੱਚ ਹੀ ਰਾਤ ਗੁਜਾਰਨ ਵਿੱਚ ਲਗਾ ਦਿੱਤੀ। ਭਗਵਤੀ ਚਰਨ ਇੱਕ ਘੰਟੇ ਪਿੱਛੋਂ ਇੱਕ ਤਾਂਗੇ ਤੇ ਬਿਸਤਰਾ ਮੰਜਾ ਅਤੇ ਰੋਟੀ ਆਦਿ ਲੈ ਕੇ ਪਹੁੰਚੇ। ਦੋਹਾਂ ਨੇ ਰਾਤ ਉੱਥੇ ਹੀ ਗੁਜ਼ਾਰੀ। ਪੂਰਾ ਇੱਕ ਹਫ਼ਤਾ ਬੀਤ ਜਾਣ ਉਪਰੰਤ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀਆਂ ਨੇ ਇੱਕ ਸਕੀਮ ਤਿਆਰ ਕੀਤੀ ਜਿਸ ਲਈ ਚਾਰ ਨੌਜਵਾਨ ਮੈਦਾਨ ਵਿਚ ਨਿਤਰੇ, ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ, ਰਾਜਗੁਰੂ ਅਤੇ ਜੈ ਗੋਪਾਲ। ਸੁਖਦੇਵ ਅਤੇ ਭਗਵਾਨ ਦਾਸ ਮਾਹੋਰ ਰਿਜ਼ਰਵ ਵਿਚ ਸਨ। 11 ਦਸੰਬਰ 1928 ਨੂੰ ਚਾਰ ਵਜੇ ਦਫ਼ਤਰੋਂ ਨਿਕਲੇ ਸਾਂਡਰਸ ਡਿਪਟੀ ਸੁਪਰੀਡੈਂਟ ਪੁਲਿਸ ਲਾਹੌਰ ਦਾ ਕਤਲ ਕਰ ਦਿੱਤਾ ਗਿਆ।
ਸਾਂਡਰਸ ਕਤਲ ਤੋਂ ਬਾਦ ਕੁਮਾਰੀ ਲਜਿਆਵਤੀ ਨੇ ਭਗਤ ਸਿੰਘ ਨੂੰ ਪੁੱਛਿਆ ਕਿ ਲਾਲਾ ਜੀ ਤਾਂ ਤੁਹਾਡਾ ਮੂੰਹ ਤੱਕ ਵੇਖਣਾ ਵੀ ਪਸੰਦ ਨਹੀਂ ਕਰਦੇ ਸਨ। ਪਰ ਤੁਸੀਂ ਆਪਣੀ ਜਾਨ ਤੇ ਖੇਡ ਕੇ ਉਹਨਾਂ ਤੇ ਪਈਆਂ ਲਾਠੀਆਂ ਦਾ ਬਦਲਾ ਸਾਂਡਰਸ ਨੂੰ ਕਤਲ ਕਰਕੇ ਲੈ ਲਿਆ ਹੈ ਤਾਂ ਭਗਤ ਸਿੰਘ ਦਾ ਜਵਾਬ ਸੀ ਕਿ “ਇਹ ਸੱਚ ਹੈ ਕਿ ਲਾਲਾ ਜੀ ਦਾ ਸਾਡੇ ਨਾਲ ਮਤ-ਭੇਦ ਹੋ ਗਿਆ ਸੀ ਪਰ ਉਹ ਤਾਂ ਸਾਰੇ ਦੇਸ਼ ਦੇ ਨੇਤਾ ਸਨ। ਉਹਨਾਂ ਦੀ ਬੇਇੱਜ਼ਤੀ ਸਾਰੇ ਦੇਸ਼ ਦੀ ਬੇਇੱਜ਼ਤੀ ਹੈ। ਅਸੀਂ ਆਪਣੇ ਦੇਸ਼ ਅਤੇ ਕੌਮ ਦੀ ਬੇਇਜ਼ਤੀ ਦਾ ਬਦਲਾ ਲਿਆ ਹੈ।”

ਮਦਨ ਲਾਲ ਢੀਂਗਰਾ (1887-17 ਅਗਸਤ 1909)

“ਕਾਟ ਲੇਨਾ ਹਰ ਕਠਿਨ ਮੰਜ਼ਿਲ ਕੁਛ ਮੁਸ਼ਕਿਲ ਨਹੀਂ।

ਇੱਕ ਜ਼ਰਾ ਇਨਸਾਨ ਮੇਂ ਹਿੱਮਤ ਚਾਹੀਏ।”

1906 ਦੇ ਸਾਲ ਸੀ ਜਦੋਂ ਰੂਸ ਜਪਾਨ ਕੋਲੋਂ ਹਾਰ ਚੁਕਿਆ ਸੀ ਅਤੇ ਜ਼ਾਰ ਸ਼ਾਹੀ ਦਾ ਘਮੰਡ ਚੂਰ-ਚੂਰ ਹੋ ਗਿਆ। ਸੀ। ਹਲਾਂਕਿ ਅਮਰੀਕਾ ਅਤੇ ਬਰਤਾਨੀਆ ਰੂਸ ਦੇ ਸਮਰੱਥਕ ਸਨ।
1857 ਦੀ ਅਜ਼ਾਦੀ ਦੀ ਲੜਾਈ ਦੀ ਅਸਫ਼ਲਤਾ ਤੋਂ ਬਾਅਦ ਇਹ ਪਹਿਲਾ ਅਵਸਰ ਸੀ ਕਿ ਲੋਕਮਾਨਿਆ ਤਿਲਕ, ਸੂਫੀ ਅੰਬਾ ਪ੍ਰਸਾਦ, ਸਰਦਾਰ ਕਿਸ਼ਨ ਸਿੰਘ, ਅਜੀਤ ਸਿੰਘ, ਲਾਲਾ ਲਾਜਪਤ ਰਾਏ ਅਤੇ ਵੀਰ ਸਾਵਰਕਰ ਵਰਗੇ ਦੇਸ਼ ਭਗਤਾਂ ਨੂੰ ਅਜ਼ਾਦੀ ਲਹਿਰ ਵਿੱਚ ਹਿੱਸਾ ਲੈਣ ਤੇ ਵੱਖ-ਵੱਖ ਸਮੇਂ ਲਈ ਸਜ਼ਾਵਾਂ ਹੋਈਆਂ। ਇਸ ਸਮੇਂ ਦੇਸ਼ ਭਗਤ ਅਜ਼ਾਦੀ ਪ੍ਰਾਪਤੀ ਲਈ ਜਾਗ੍ਰਿਤ ਹੋ ਚੁੱਕੇ ਸਨ।
ਮਦਨ ਲਾਲ ਦਾ ਜਨਮ 1887 ਵਿੱਚ ਅੰਮ੍ਰਿਤਸਰ ਦੇ ਇੱਕ ਖਾਂਦੇ-ਪੀਂਦੇ ਅਤੇ ਅਤਿ ਸਤਿਕਾਰਿਤ ਘਰਾਨੇ ਵਿੱਚ ਹੋਇਆ। ਉਹਨਾਂ ਦੇ ਪਿਤਾ ਸਾਹਿਬ ਦਿੱਤਾਮਲ ਅੰਗਰੇਜ਼ੀ ਸਰਕਾਰ ਦੇ ਸ਼ੁਭ ਚਿੰਤਕ ਸਿਵਿਲ ਸਰਜਨ ਸਨ ਜਿਨ੍ਹਾਂ ਨੂੰ ਅੰਗਰੇਜ਼ ਵਿਰੋਧੀਆਂ ਨਾਲ ਸਖ਼ਤ ਨਫ਼ਰਤ ਸੀ। ਆਪ ਦੇ ਵੱਡੇ ਭਰਾ ਵਲੈਤ ਵਿਚ ਡਾਕਟਰੀ ਦੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ। ਉਹ ਵੀ ਅੰਗਰੇਜ਼ ਸਰਕਾਰ ਦੇ ਪ੍ਰਸ਼ੰਸਕ ਅਤੇ ਪਿੱਠੂ ਸਨ । ਮਦਨ ਲਾਲ ਆਪਣੇ ਪਿਤਾ ਦੀ ਛੋਟੀ ਔਲਾਦ ਸਨ ਅਤੇ ਆਪਣੇ ਪਿਤਾ ਅਤੇ ਭਰਾ ਨਾਲੋਂ ਇਹਨਾਂ ਦੀ ਸੋਚਨੀ ਅਲੱਗ ਸੀ । ਮੁੱਢਲੀ ਸਿੱਖਿਆ ਅੰਮ੍ਰਿਤਸਰ ਵਿੱਚ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਲਈ ਲਾਹੌਰ ਕਾਲਜ ਵਿਚ ਦਾਖਲਾ ਲੈ ਲਿਆ। ਬੀ. ਏ. ਪਾਸ ਕਰਨ ਉਪਰੰਤ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਲਈ ਜੁਲਾਈ 1906 ਵਿਚ ਆਪ ਆਪਣੇ ਭਰਾ ਕੋਲ ਵਲੈਤ ਚਲੇ ਗਏ। ਇਸ ਤੋਂ ਪਹਿਲਾਂ ਆਪ ਨੇ ਜੰਮੂ ਕਸ਼ਮੀਰ ਰਿਆਸਤ ਦੇ ਬੰਦੋਬਸਤ ਵਿੱਚ ਕੁਝ ਸਮਾਂ ਕੰਮ ਕੀਤਾ ਅਤੇ ਵਲੈਤ ਜਾਣ ਜੋਗੇ ਪੈਸੇ ਜੋੜ ਲਏ। ਇੰਡੀਆ ਹਾਊਸ ਇੰਗਲੈਂਡ ਜਾਉਣ ਵਾਲੇ ਹਿੰਦੁਸਤਾਨੀ ਵਿਦਿਆਰਥੀਆਂ ਦੇ ਰਹਿਣ ਲਈ ਲੰਦਨ ਵਿਚ ਇੱਕ ਜਗ੍ਹਾ ਕਿਰਾਏ ਤੇ ਲਈ ਗਈ । ਬਾਅਦ ਵਿਚ ਇਹ ਸਥਾਨ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ। ਇਸ ਤੋਂ ਪਹਿਲਾਂ ਵੀਰ ਸਾਵਰਕਰ ਇਗਲੈਂਡ ਵਿਚ ਰਹਿ ਰਹੇ ਸਨ। ਇੰਡੀਆ ਹਾਉਸ ਬਣਾਉਣ ਅਤੇ ਕ੍ਰਾਂਤੀਕਾਰੀਆਂ ਨੂੰ ਸੰਗਠਿਤ ਕਰਨ ਵਾਲੇ ਆਪ ਪਹਿਲੇ ਹਿੰਦੁਸਤਾਨੀ ਸਨ। ਜਿੰਨ੍ਹਾਂ ਹਿੰਦੁਸਤਾਨੀ ਨੌਜਵਾਨਾਂ ਨੇ ਦਿਲਾਂ ਵਿੱਚ ਅੰਗਰੇਜ਼ਾਂ ਦੇ ਜ਼ੁਲਮਾਂ ਵਿਰੁੱਧ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਅਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਉਣ ਦੀਆਂ ਯੋਜਨਾਵਾਂ ਬਣਾਈਆਂ, ਇਹਨਾਂ ਹੀ ਯੁਵਕਾਂ ਵਿਚੋਂ ਇਹ ਨੌਜਵਾਨ ਮਦਨ ਲਾਲ ਢੀਂਗਰਾ, ਵੀਰ ਸਾਵਰਕਰ ਦੇ ਸੰਪਰਕ ਵਿਚ ਆ ਗਿਆ। ਅਜ਼ਾਦੀ ਦੀ ਲੜਾਈ ਵਿਚ ਕੁੱਦਣ ਤੋਂ ਪਹਿਲਾਂ ਵੀਰ ਸਾਵਰਕਰ ਨੇ ਬੜੇ ਹੀ ਅਨੋਖੇ ਢੰਗ ਨਾਲ ਇਹਨਾਂ ਦੀ ਪ੍ਰੀਖਿਆ ਲਈ। ਇਹਨਾਂ ਨੂੰ ਹੱਥ ਜ਼ਮੀਨ ਤੇ ਰੱਖਣ ਲਈ ਕਿਹਾ ਗਿਆ। ਜਦੋਂ ਆਪ ਨੇ ਅਜਿਹਾ ਕੀਤਾ ਤਾਂ ਸਾਵਰਕਰ ਨੇ ਇੱਕ ਲੰਬੀ ਤੇ ਤਿੱਖੀ ਕਿਲ ਉਹਨਾਂ ਦੀ ਹਥੇਲੀ ਵਿੱਚ ਚੁਭੋ ਦਿੱਤੀ । ਖੂਨ ਦੀ ਧਾਰ ਵਗਣ ਲੱਗੀ। ਉਹਨਾਂ ਝੱਟ ਕਿੱਲ ਕੱਢ ਕੇ ਪਰੇ ਸੁੱਟ ਦਿੱਤਾ ਅਤੇ ਖੁਸ਼ੀ ਨਾਲ ਨੌਜਵਾਨ ਮਦਨ ਲਾਲ ਨੂੰ ਆਪਣੇ ਗਲੇ ਲਗਾ ਲਿਆ। ਉਹਨਾਂ ਦਾ ਇਹ ਚੇਲਾ ਇਸ ਖੂਨੀ ਅਜ਼ਮਾਇਸ਼ ਵਿਚ ਖਰਾ ਉਤਰ ਚੁਕਿਆ ਸੀ।
1907 ਵਿੱਚ ਅਗਰੇਜ਼ਾਂ ਨੇ 1857 ਦੀ ਜਿੱਤ ਦੀ ਖੁਸ਼ੀ ਵਿੱਚ 10 ਮਈ ਨੂੰ ਗੋਲਡਨ ਜੁਬਲੀ ਮਨਾਈ। ਉਥੋਂ ਦੇ ਦੇਸ਼ ਭਗਤਾਂ ਦੀ ਯਾਦ ਵਿੱਚ 10 ਮਈ 1907 ਨੂੰ ਹੀ ਇੱਕ ਜਲਸਾ ਕੀਤਾ ਜਿਸ ਵਿੱਚ ਵੀਰ ਸਾਵਰਕਰ ਨੇ ਐਲਾਨ ਕੀਤਾ ਕਿ ਜਦੋਂ ਤਕ ਦੇਸ਼ ਨੂੰ ਅਜ਼ਾਦੀ ਨਹੀਂ ਮਿਲ ਜਾਂਦੀ ਅਸੀਂ ਅਜ਼ਾਦੀ ਦੀ ਲੜਾਈ ਨੂੰ ਜਾਰੀ ਰਖਾਂਗੇ । ਇਸ ਜਲਸੇ ਵਿੱਚ ਇੰਗਲੈਂਡ ਵਿਚ ਰਹਿ ਰਹੇ ਹਿੰਦੁਸਤਾਨੀ ਭਾਰੀ ਗਿਣਤੀ ਵਿਚ ਪਹੁੰਚੇ। ਹਰੇਕ ਹਿੰਦੁਸਤਾਨੀ ਨੇ ਪੂਰੇ ਜੋਸ਼ ਨਾਲ ਇਸ ਜਲਸੇ ਵਿਚ ਭਾਗ ਲਿਆ। ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਆਪਣੀਆਂ ਬਾਹਾਂ ਦੇ ਕਾਲੇ ਬਿੱਲੇ ਲਗਾਏ। ਮਦਨ ਲਾਲ ਵੀ ਉਹਨਾਂ ਵਿੱਚੋਂ ਇੱਕ ਸੀ। ਉਹ ਵੀ ਆਪਣੇ ਇੰਜੀਨੀਅਰਿੰਗ ਕਾਲਿਜ ਵਿਚ ਕਾਲਾ ਬਿੱਲਾ ਲਗਾ ਕੇ ਗਿਆ। ਇੱਕ ਅੰਗਰੇਜ਼ ਦੋਸਤ ਨੇ ਇਸਦਾ ਬੁਰਾ ਮਨਾਇਆ ਅਤੇ ਝੱਟ ਹੀ ਉਹ ਕਾਲਾ ਬਿੱਲਾ ਉਤਾਰ ਕੇ ਸੁੱਟ ਦਿੱਤਾ। ਉਸਦੀ ਇਸ ਕਮੀਨੀ ਹਰਕਤ ਤੇ ਮਦਨ ਲਾਲ ਦਾ ਖੂਨ ਖੋਲ ਗਿਆ ਅਤੇ ਉਸ ਅੰਗਰੇਜ਼ ਤੇ ਚਾਕੂ ਨਾਲ ਉਸ ਉਪਰ ਝਪਟ ਪਿਆ। ਉਸਨੂੰ ਹੇਠਾਂ ਸੁੱਟ ਕੇ ਉਸਦੀ ਛਾਤੀ ਤੇ ਚੜ੍ਹ ਬੈਠਿਆ ਅਤੇ ਖੂਬ ਸੇਵਾ ਕੀਤੀ। ਆਖਿਰ ਇਸ ਅੰਗਰੇਜ਼ ਦੋਸਤ ਨੇ ਮਾਫ਼ੀ ਮੰਗ ਕੇ ਪਿੱਛਾ ਛੁੜਾਇਆ।
ਇਹ ਉਹ ਜ਼ਮਾਨਾ ਸੀ ਜਦੋਂ ਅੰਗਰੇਜ਼ ਹਿੰਦੁਸਤਾਨੀਆਂ ਉੱਪਰ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਢਾਹ ਰਹੇ ਸਨ । ਬਹੁਤਿਆਂ ਨੂੰ ਕਾਲੇ ਪਾਣੀ ਜਾਣਾ ਪਿਆ ਅਤੇ ਬਾਕੀਆਂ ਤੇ ਲਾਠੀ ਅਤੇ ਗੋਲੀ ਚਲਾਈ ਜਾਂਦੀ । ਵੀਰ ਸਾਵਰਕਰ ਦੇ ਭਰਾ ਗਨੇਸ਼ ਸਾਵਰਕਰ ਨੂੰ ਦੇਸ਼ ਭਗਤੀ ਦੀ ਇੱਕ ਕਵਿਤਾ ਪੜ੍ਹਨ ਦੇ ਜੁਰਮ ਵਿਚ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਦਿੱਤੀ ਗਈ ਅਤੇ 8 ਜੂਨ 1909 ਨੂੰ ਅੰਡੇਮਾਨ ਭੇਜ ਦਿੱਤਾ। ਮਦਨ ਲਾਲ ਦੇ ਮਨ ਉੱਤੇ ਇਸ ਘਟਨਾ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਉਸਨੇ ਬਦਲਾ ਲੈਣ ਦੀ ਠਾਣੀ। ਇਸ ਮੰਤਵ ਲਈ ਇੱਕ ਪਿਸਤੌਲ ਖਰੀਦ ਲਿਆ ਅਤੇ ਨਿਸ਼ਾਨਾ ਲਗਾਉਣ ਦਾ ਅਭਿਆਸ ਕਰਨ ਲੱਗੇ।
ਨੈਸ਼ਨਲ ਇੰਡੀਅਨ ਐਸੋਸੀਏਸ਼ਨ-ਅੰਗਰੇਜ਼ਾਂ ਨੇ ਹਿੰਦੁਸਤਾਨੀ ਵਿਦਿਆਰਥੀਆਂ ਦੇ ਦਿਲਾਂ ਵਿਚ ਹਿੰਦੁਸਤਾਨ ਪ੍ਰਤੀ ਨਫ਼ਰਤ ਪੈਦਾ ਕਰਨ ਅਤੇ ਆਪਣੇ ਹੱਕ ਵਿਚ ਵਫ਼ਾਦਾਰ ਰਹਿਣ ਦੀ ਭਾਵਨਾ ਪੈਦਾ ਕਰਨ ਦੇ ਸਹਿਣ ਨਾਲ ਇਹ ਸੰਸਥਾ ਜੁਲਾਈ 1908 ਵਿੱਚ ਕਾਇਮ ਕੀਤੀ। ਇੰਗਲੈਂਡ ਵਿੱਚ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਵੱਧ ਰਹੀ ਬੇਚੈਨੀ ਨੂੰ ਦੂਰ ਕਰਨ ਅਤੇ ਅੰਗਰੇਜ਼ਾਂ ਦੇ ਹੱਕ ਵਿੱਚ ਵਫਾਦਾਰ ਰਹਿਣ ਲਈ ਇੱਕ ਢੋਂਗ ਰਚਾਇਆ ਗਿਆ। ਇਸ ਸੰਸਥਾ ਦੇ ਤਿੰਨ ਅੰਗਰੇਜ਼ ਮੈਂਬਰਾਂ ਵਿੱਚੋਂ ਸਰ ਵਿਲੀਅਮ ਕਰਜ਼ਨ ਵਾਇਲੀ (Sir William Curzon Wyllie) ਸਨ ਜੋ ਵਜ਼ੀਰ ਬਰਤਾਨੀਆਂ ਦਾ ਏ. ਡੀ. ਕਾਂਗ ਵੀ ਸੀ। ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਹਿੰਦੁਸਤਾਨੀਆਂ ਦੇ ਦਿਲਾਂ ਵਿੱਚ ਭਾਰਤ ਵਿਰੁੱਧ ਨਫ਼ਰਤ ਪੈਦਾ ਕਰਨ ਵਿੱਚ ਮਾਹਿਰ ਸੀ। ਇਸ ਲਈ ਹਿੰਦੁਸਤਾਨੀ ਵਿਦਿਆਰਥੀ ਉਸਦਾ ਖਾਤਮਾ ਕਰਨ ਲਈ ਮੌਕੇ ਦੀ ਤਾੜ ਵਿੱਚ ਰਹਿੰਦੇ ਸਨ। ਮਦਨ ਲਾਲ ਨੇ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਹਲਾਂਕਿ ਅੰਗਰੇਜ਼ ਵਿਲੀਅਮ ਦੇ ਉਹਨਾਂ ਦੇ ਭਰਾ ਅਤੇ ਪਿਤਾ ਨਾਲ ਬਹੁਤ ਚੰਗੇ ਸੰਬੰਧ ਸਨ ਅਤੇ ਵਿਲੀਅਮ ਨੂੰ ਮਦਨ ਲਾਲ ਨਾਲ ਚੰਗਾ ਵਰਤਾਉ ਕਰਨ ਅਤੇ ਉਸਦੀ ਸਹਾਇਤਾ ਕਰਨ ਲਈ ਸਮੇਂ-ਸਮੇਂ ਤੇ ਲਿਖਦੇ ਰਹਿੰਦੇ ਸਨ। ਮਦਨ ਲਾਲ ਆਪ ਵੀ ਕਦੀ-ਕਦਾਈਂ ਉਹਨਾਂ ਨੂੰ ਮਿਲਦਾ ਰਹਿੰਦਾ ਸੀ ਅਤੇ ਇਸ ਪ੍ਰਕਾਰ ਇੰਡੀਆ ਹਾਊਸ ਬਾਰੇ ਕੁਝ ਮਤਭੇਦ ਜ਼ਾਹਿਰ ਕਰਕੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਹਾਸਿਲ ਕਰ ਲੈਂਦਾ ਸੀ। ਇਸ ਨੇ ਅੰਗਰੇਜ਼ ਜਾਸੂਸ ਨੂੰ ਆਪ ਜਾਸੂਸ ਬਣ ਕੇ ਮਾਰਨ ਦੀ ਯੋਜਨਾ ਬਣਾਈ।

ਮਦਨ ਲਾਲ ਢੀਂਗਰਾ (1887-17 ਅਗਸਤ 1909)

ਆਖਿਰ ਉਹ ਦਿਨ ਆ ਪਹੁੰਚਿਆ ਜਿਸ ਦੀ ਉਸਨੂੰ ਲੰਮੇ ਸਮੇਂ ਤੋਂ ਉਡੀਕ ਸੀ । ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੀ ਵਰ੍ਹੇ ਗੰਡ ਮਨਾਉਣ ਲਈ ਇੰਪੀਰੀਅਲ ਇੰਸਟੀਊਟ ਦੇ ਜਹਾਂਗੀਰ ਹਾਲ ਵਿਚ ਜਲਸਾ ਕਰਨ ਦਾ ਫੈਸਲਾ ਹੋਇਆ। ਕਰਜਨ ਵਾਇਲੀ ਨੇ ਇਸ ਜਲਸੇ ਦੀ ਪ੍ਰਧਾਨਗੀ ਕਰਨੀ ਸੀ। ਮਦਨ ਲਾਲ ਨੇ ਇਸ ਮੌਕੇ ਦਾ ਫਾਇਦਾ ਉਠਾਉਣ ਦਾ ਫੈਸਲਾ ਲਿਆ। ਉਸ ਦਿਨ ਉਹ ਨਵਾਂ ਸੂਟ ਪਾ ਕੇ ਅਤੇ ਸਿਰ ਉੱਤੇ ਨੀਲੇ ਰੰਗ ਦੀ ਦਸਤਾਰ ਸਜਾ ਕੇ ਉਸ ਹਾਲ ਵਿਚ ਜਾ ਵੜਿਆ। ਕੋਟ ਦੀ ਜੇਬ ਵਿਚ ਇਕ ਪਿਸਤੋਲ, ਕੁਝ ਗੋਲੀਆਂ ਅਤੇ ਚਾਕੂ ਰੱਖ ਕੇ ਪੰਜਾਬ ਦਾ ਇਹ 22 ਸਾਲਾਂ ਗੱਭਰੂ ਮੌਤ ਰੂਪੀ ਦੁਲਹਣ ਨੂੰ ਵਿਆਹੁਣ ਲਈ ਘਰੋਂ ਚਲ ਪਿਆ ਅਤੇ ਸ਼ਾਮ ਦੇ 8 ਵਜੇ ਤੱਕ ਆਪਣੇ ਸ਼ਿਕਾਰ ਦੀ ਤਲਾਸ਼ ਵਿਚ ਇਸੇ ਹਾਲ ਵਿਚ ਉਡੀਕ ਕਰਦਾ ਰਿਹਾ। ਖੂਬ ਚਹਿਲ ਪਹਿਲ ਸੀ। ਭਾਰੀ ਗਿਣਤੀ ਵਿੱਚ ਲੋਗ ਪੁੱਜੇ ਹੋਏ ਸਨ। ਆਖਿਰ 10 ਵਜੇ ਦੇ ਕਰੀਬ ਕਰਜ਼ਨ ਵਾਇਲੀ ਆਪਣੀ ਪਤਨੀ ਦੇ ਨਾਲ ਹਾਲ ਵਿੱਚ ਦਾਖਿਲ ਹੋਏ। ਜਾਂਦਿਆ ਹੀ ਪ੍ਰਧਾਨਗੀ ਦੀ ਕੁਰਸੀ ਸੰਭਾਲ ਲਈ, ਜਲਸਾ ਸ਼ੁਰੂ ਹੋਇਆ। ਬੁਲਾਰਿਆਂ ਨੇ ਭਾਸ਼ਨ ਦਿੱਤੇ ਹਰ ਬੁਲਾਰਾ ਪੂਰੇ ਜੋਸ਼ ਵਿਚ ਸੀ। 11 ਵਜੇ ਜਲਸਾ ਖਤਮ ਹੋਇਆ। ਕਰਜ਼ਨ ਵਾਇਲੀ ਪ੍ਰਧਾਨਗੀ ਦੀ ਕੁਰਸੀ ਤੋਂ ਉਠ ਕੇ ਹੌਲੀ-ਹੌਲੀ ਬਾਹਰ ਜਾਣ ਲੱਗੇ। ਰਾਸਤੇ ਵਿਚ ਕਈ ਜਾਣਕਾਰਾਂ ਨਾਲ ਗੱਲਬਾਤ ਹੋਈ। ਮਦਨ ਲਾਲ ਨੇ ਵੀ ਕਰਜ਼ਨ ਵਾਇਲੀ ਨਾਲ ਹੱਥ ਮਿਲਾਇਆ। ਉਸਨੇ ਹੈਲੇ ਸ਼ਬਦ ਨਾਲ ਇਹਨਾਂ ਦਾ ਸਵਾਗਤ ਕੀਤਾ ਅਤੇ ਕੰਨ ਵਿਚ ਗੱਲ ਕਰਨ ਦੇ ਬਹਾਨੇ ਵਿਲੀਅਮ ਨੇ ਸਿਰ ਨੀਵਾਂ ਕਰਕੇ ਮਦਨ ਲਾਲ ਦੇ ਮੂੰਹ ਨਾਲ ਕੰਨ ਲਾ ਲਿਆ। ਇੰਝ ਲਗ ਰਿਹਾ ਸੀ ਜਿਵੇਂ ਕਿ ਕੋਈ ਬਹੁਤ ਹੀ ਗੁਪਤ ਗੱਲਬਾਤ ਹੋ ਰਹੀ ਹੋਵੇ। ਆਪਨੇ ਇਸ ਮੌਕੇ ਨੂੰ ਗਨੀਮਤ ਸਮਝ ਕੇ ਜੇਬ ਵਿਚੋਂ ਪਿਸਤੌਲ ਕੱਢਿਆ ਅਤੇ ਧਾਏ ਕਰਕੇ ਦੇ ਗੋਲੀਆਂ ਉਸਦੀ ਕੰਨਪੱਟੀ ਵਿਚ ਦਾਗ ਦਿੱਤੀਆਂ । ਉਹ ਧੱੜਾਮ ਕਰਕੇ ਧਰਤੀ ਉੱਪਰ ਡਿੱਗ ਪਿਆ। ਆਪ ਨੇ ਬਾਕੀ ਗੋਲੀਆਂ ਵੀ ਉਸ ਉੱਤੇ ਚਲਾ ਕੇ ਪਿਸਤੋਲ ਖਾਲੀ ਕਰ ਦਿੱਤਾ । ਹਾਲ ਵਿੱਚ ਭਗਦੜ ਮੱਚ ਗਈ। ਲੋਕ ਆਪਣੀ-ਆਪਣੀ ਥਾਂ ਤੇ ਖੜੇ ਥਰ-ਥਰ ਕੰਬ ਰਹੇ ਸਨ। ਭੀੜ ਵਿਚੋਂ ਇੱਕ ਪਾਰਸੀ ਲਾਲ ਕਾਕਾ ਜਿਸਦਾ ਅਸਲੀ ਨਾਂ ਡਾ. ਕੋਰਸ ਲਾਲ ਕਾਕਾ ਪਾਰਸੀ ਸੀ ਨੇ ਆਪ ਨੂੰ ਫੜਨ ਦਾ ਯਤਨ ਕੀਤਾ। ਉਸ ਨੂੰ ਵੀ ਪਿਸਤੌਲ ਦੇ ਫਾਇਰ ਨਾਲ ਜ਼ਖ਼ਮੀ ਕਰ ਦਿੱਤਾ। ਉਸਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਇੱਕ ਹੋਰ ਆਦਮੀ ਨੇ ਜਦੋਂ ਆਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਮੁੱਕੇ ਮਾਰ ਕੇ ਭਜਾ ਦਿੱਤਾ। ਆਪ ਆਪਣਾ ਕੰਮ ਕਰਨ ਉਪਰੰਤ ਉੱਥੇ ਹੀ ਸੰਜੀਦਗੀ ਨਾਲ ਖੜੇ ਰਹੇ। ਜਦੋਂ ਪੁਲਿਸ ਨੇ ਆਪ ਨੂੰ ਗ੍ਰਿਫ਼ਤਾਰ ਕਰਨਾ ਚਾਹਿਆ ਤਾਂ ਆਪ ਨੇ ਐਨਕ ਠੀਕ ਕਰਨ ਦੀ ਗੱਲ ਕਹੀ। ਪੁਲਿਸ ਗ੍ਰਿਫ਼ਤਾਰ ਕਰਕੇ ਆਪ ਨੂੰ ਠਾਣੇ ਲੈ ਗਈ। ਆਪ ਦੇ ਚਿਹਰੇ ਉੱਤੇ ਉਦਾਸੀ ਜਾਂ ਨਿਰਾਸ਼ਾ ਦੀ ਕੋਈ ਝਲਕ ਨਹੀਂ ਸੀ। ਇੱਥੋਂ ਤੱਕ ਕੇ ਆਪ ਨੇ ਉਸ ਰਾਤ ਹਵਾਲਾਤ ਵਿਚ ਡੂੰਘੀ ਨੀਂਦ ਦੇ ਮਜ਼ੇ ਲਏ।
ਇੰਗਲੈਂਡ ਅਤੇ ਹਿੰਦੁਸਤਾਨ ਵਿਚ ਇਹ ਖਬਰ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ। ਅਖ਼ਬਾਰਾਂ ਨੇ ਹਿੰਦੁਸਤਾਨੀਆਂ ਉੱਪਰ ਖੂਬ ਚਿਕੜ ਉਛਾਲਿਆ ਪਰੰਤੂ ਕ੍ਰਾਂਤੀਕਾਰੀਆਂ ਨੇ ਇਸ ਜੋਸ਼ੀਲੇ ਨੌਜਵਾਨ ਦੀ ਵੱਧ ਚੜ੍ਹ ਕੇ ਪ੍ਰਸ਼ੰਸਾ ਕੀਤੀ। ਪਰ ਆਪ ਦੇ ਬਾਪ ਅਤੇ ਭਾਈ ਨੇ ਆਪ ਨਾਲ ਹਰ ਪ੍ਰਕਾਰ ਦੇ ਸੰਬੰਧ ਤੋੜ ਲਏ। ਇਹਨਾਂ ਨੂੰ ਬਾਗ਼ੀ ਘੋਸ਼ਿਤ ਕਰਵਲਾਉਣ ਦੀ ਕਮੀਨੀ ਹਰਕਤ ਦੇ ਨਾਲ ਹੀ ਦੂਜੇ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਦੀ ਵੀ ਨਿੰਦਾ ਕੀਤੀ। ਅੰਗਰੇਜ਼ਾਂ ਦੇ ਕੁਝ ਹਿੰਦੁਸਤਾਨੀ ਪਿਠੂਆਂ ਨੇ ਪੰਜ ਜੁਲਾਈ 1909 ਨੂੰ ਲੰਦਨ ਦੇ ਕੈਕਸਟਨ (Caxton) ਹਾਲ ਵਿਚ ਸਰ ਆਗਾ ਖਾਂ ਦੀ ਪ੍ਰਧਾਨਗੀ ਵਿਚ ਮਦਨ ਲਾਲ ਦੇ ਇਸ ਦਲੇਰੀ ਭਰੇ ਕਾਰਨਾਮੇ ਦੀ ਨਿੰਦਾ ਕਰਨੀ ਚਾਹੀ ਅਤੇ ਇਸ ਮੰਤਵ ਲਈ ਇੱਕ ਮਤਾ ਵੀ ਪਾਸ ਕਰਨਾ ਚਾਹਿਆ। ਇਸ ਮੀਟਿੰਗ ਵਿਚ ਸੁਰਿੰਦਰ ਮੋਹਨ ਤੇ ਬਿਪਨ ਚੰਦਰ ਪਾਲ ਤੋਂ ਇਲਾਵਾ ਦੂਜੇ ਹਿੰਦੁਸਤਾਨੀ ਵੀ ਸ਼ਾਮਿਲ ਸਨ । ਵੋਟਿੰਗ ਲਈ ਮਤਾ ਪੇਸ਼ ਕੀਤਾ ਗਿਆ। ਜਲਸੇ ਵਿਚ ਖਾਮੋਸ਼ੀ ਸੀ। ਜਿਵੇਂ ਸਭ ਨੂੰ ਸੱਪ ਸੁੰਘ ਗਿਆ ਹੋਵੇ। ਪ੍ਰਧਾਨ ਨੇ ਉਠ ਕੇ ਉੱਚੀ ਆਵਾਜ਼ ਵਿਚ ਕਿਹਾ। ਇਸਦਾ ਮਤਲਬ ਇਹ ਹੈ ਕਿ ਮਤਾ ਸਰਵ- ਸਮਿਤੀ ਨਾਲ ਪਾਸ ਸਮਝਿਆ ਜਾਵੇ। ਵੀਰ ਸਾਵਰਕਰ ਵੀ ਇਸ ਜਲਸੇ ਵਿੱਚ ਮੌਜੂਦ ਸਨ। ਉਹਨਾਂ ਕਾਨੂੰਨੀ ਨੁਕਤੇ ਵੀ ਆੜ ਲੈਂਦਿਆ ਜਵਾਬ ਦਿੱਤਾ। ਤੁਸੀਂ ਅਜਿਹਾ ਕੋਈ ਮਤਾ ਪਾਸ ਨਹੀਂ ਕਰ ਸਕਦੇ ਜਦਕਿ ਇਹ ਮੁਕੱਦਮਾ ਅਦਾਲਤ ਵਿਚ ਹੈ। ਇੱਕ ਅੰਗਰੇਜ਼ ਨੇ ਗੁੱਸੇ ਵਿੱਚ ਆ ਕੇ ਵੀਰ ਸਾਵਰਕਰ ਦੇ ਇੱਕ ਮੁੱਕਾ ਦੇ ਮਾਰਿਆ ਅਤੇ ਬੋਲਿਆ ਵੇਖ ਅੰਗਰੇਜ਼ ਦੇ ਮੁੱਕੇ ਦਾ ਮਜ਼ਾ। ਪਰ ਦੂਜੇ ਹਿੰਦੁਸਤਾਨੀ ਕ੍ਰਾਂਤੀਕਾਰੀ ਵੀ. ਵੀ. ਮਜਾਇਰ ਦੇ ਇਸ ਅੰਗਰੇਜ਼ ਦੀ ਡੰਡਿਆਂ ਨਾਲ ਸੇਵਾ ਕਰ ਦਿੱਤੀ ਅਤੇ ਕਿਹਾ ਵੇਖ ਹਿੰਦੁਸਤਾਨੀ ਡੰਡਿਆਂ ਦਾ ਮਜ਼ਾ। ਇਸ ਤੇ ਹਾਲ ਵਿਚ ਭਜਦੜ ਮਚ ਗਈ ਅਤੇ ਜਲਸਾ ਬਿਨਾਂ ਮਤਾ ਪਾਸ ਕੀਤਿਆਂ ਹੀ ਖ਼ਤਮ ਹੋ ਗਿਆ।
ਮਦਨ ਲਾਲ ਨੂੰ ਬ੍ਰਿਟਸਟਨ ਜੇਲ੍ਹ ਵਿਚ ਰੱਖਿਆ ਗਿਆ। ਉਥੇ ਹੀ ਵੀਰ ਸਾਵਰਕਰ ਨੇ ਆਪ ਨਾਲ ਗੱਲਬਾਤ ਕੀਤੀ ਅਤੇ ਆਪਦੇ ਇਸ ਦੇਸ਼ ਭਗਤੀ ਦੇ ਕੰਮ ਦੀ ਖੂਬ ਪ੍ਰਸ਼ੰਸਾ ਕੀਤੀ ਜਿਸ ਨੂੰ ਸੁਣਕੇ ਆਪ ਬਹੁਤ ਖੁਸ਼ ਹੋਏ ਅਤੇ ਆਪਣੀ ਅੰਤਿਮ ਇੱਛਾ ਦਾ ਪ੍ਰਗਟਾਵਾ ਇਸ ਪ੍ਰਕਾਰ ਕੀਤਾ “ਮੇਰੀ ਲਾਸ਼ ਨੂੰ ਹਿੰਦੂ ਰੀਤੀ-ਰਿਵਾਜ ਅਨੁਸਾਰ ਜਲਾਇਆ ਜਾਵੇ ਅਤੇ ਮੇਰੀ ਸਾਰੀ ਜਾਇਦਾਦ ਕੌਮੀ ਫੰਡ ਦੇ ਹਵਾਲੇ ਕਰ ਦਿੱਤੀ ਜਾਵੇ।” ਵੀਰ ਸਾਵਰਕਰ ਨੇ ਆਪ ਦੀ ਇੱਛਾ ਨੂੰ ਪੂਰਾ ਕਰਨ ਦਾ ਵਚਨ ਦਿੱਤਾ ਅਤੇ ਇਕੋ ਰਾਸਤੇ ਤੇ ਚਲਣ ਵਾਲੇ ਦੋ ਕ੍ਰਾਂਤੀਕਾਰੀ ਇੱਕ ਦੂਜੇ ਤੋਂ ਜੁਦਾ ਹੋ ਗਏ।
ਆਪ ਉੱਤੇ ਲੰਦਨ ਵਿਚ ਮਕੁੱਦਮਾ ਚਲਾਇਆ ਗਿਆ। 10 ਜੁਲਾਈ 1909 ਨੂੰ ਉੱਥੇ ਹਾਈ ਕੋਰਟ ਵਿਚ ਜੋ ਇਤਿਹਾਸਿਕ ਬਿਆਨ ਆਪ ਨੇ ਦਿੱਤਾ। ਉਹ ਇਥੇ ਦਰਜ ਕੀਤਾ ਜਾਂਦਾ ਹੈ “ਕਿਸੇ ਦੇਸ਼ ਨੂੰ ਦੂਜੇ ਦੇਸ਼ ਉੱਤੇ ਕਬਜ਼ਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਪ੍ਰਕਾਰ ਅੰਗਰੇਜ਼ ਵੀ ਸਾਡੇ ਦੇਸ਼ ਉੱਤੇ ਨਜਾਇਜ਼ ਕਬਜ਼ਾ ਕਰੀ ਬੈਠੇ ਹਨ। ਇਸੇ ਗੱਲ ਤੇ ਹਿੰਦੁਸਤਾਨ ਵਿਰੁਧ ਭਾਸ਼ਣ ਦੇਣ ਵਾਲੇ ਅੰਗਰੇਜ਼ ਨੂੰ ਮਾਰਨ ਦੀ ਲੋੜ ਮਹਿਸੂਸ ਹੋਈ। ਸਾਡੇ ਦੇਸ਼ ਉੱਤੇ ਨਜਾਇਜ਼ ਕਬਜ਼ਾ ਕਰਨ ਵਾਲੇ ਅੰਗਰੇਜ਼ਾਂ ਨੂੰ ਮਾਰਨਾ ਮੈਂ ਹਰ ਤਰ੍ਹਾਂ ਜਾਇਜ਼ ਅਤੇ ਹੱਕ ਸਮਝਦਾ ਹਾਂ। ਮੈਨੂੰ ਮੌਤ ਦਾ ਕੋਈ ਡਰ ਨਹੀਂ ਅਤੇ ਛੇਤੀ ਹੀ ਮੈਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇ ਤਾਂ ਜੋ ਮੇਰੀ ਚਿਤਾ ਵਿਚੋਂ ਨਿਕਲਣ ਵਾਲੀ ਇੱਕ-ਇੱਕ ਚਿੰਗਾਰੀ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਅੱਗ ਦਾ ਭਰੂਕਾ ਬਣ ਕੇ ਅਗਰੇਜ਼ਾਂ ਨੂੰ ਭਸਮ ਕਰ ਦੇਵੇ। ਮੈਂ ਇੱਕ ਗਰੀਬ ਹਿੰਦੁਸਤਾਨੀ ਹਾਂ। ਆਪਣੇ ਦੇਸ਼ ਨੂੰ ਗੁਲਾਮੀ ਤੋਂ ਮੁਕਤੀ ਦਿਆਉਣ ਲਈ ਆਪਣੇ ਖੂਨ ਦੀ ਆਰੂਤੀ ਦੇਣ ਤੋਂ ਸਿਵਾ ਮੇਰੇ ਕੋਲ ਹੈ ਹੀ ਕੀ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਨੇਕ ਕੰਮ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਜਾਨ ਨਿਛਾਵਰ ਕਰ ਰਿਹਾ ਹਾਂ। ਮੈਂ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਂ ਭਾਰਤ ਮਾਤਾ ਦੀ ਗੋਦ ਵਿੱਚ ਬਾਰ-ਬਾਰ ਜਨਮ ਲਵਾਂ ਅਤੇ ਉਦੋਂ ਤੱਕ ਆਪਣੀ ਜਾਨ ਦੀ ਕੁਰਬਾਨੀ ਦਿੰਦਾ ਰਿਹਾ ਜਦੋਂ ਤੱਕ ਕੀ ਮੇਰਾ ਦੇਸ਼ ਅਜ਼ਾਦ
ਨਾ ਹੋ ਜਾਵੇ।”
25 ਜੁਲਾਈ 1909 ਨੂੰ ਹਾਈ ਕੋਰਟ ਦੇ ਜੱਜ ਲਾਰਡ ਆਵਾਨ ਨੇ ਆਪ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। 17 ਅਗਸਤ ਦਾ ਦਿਨ ਫਾਂਸੀ ਲਈ ਨਿਸ਼ਚਿਤ ਹੋਇਆ। ਪੁਲਿਸ ਨੇ ਆਪ ਦੀ ਜੇਬ ਵਿਚੋਂ ਉਹ ਬਿਆਨ ਕੱਢ ਲਿਆ ਪਰ ਉਸਦੀ ਇੱਕ ਨਕਲ ਜਾਂ ਕਾਪੀ ਵੀਰ ਸਾਵਰਕਰ ਦੇ ਕੋਲ ਸੀ । ਜੋ ਉਹਨਾਂ ਨੇ ਆਪਣੇ ਇੱਕ ਦੋਸਤ ਵੀਰ ਸਾਵਰਕਰ ਦੀ ਮਾਰਫਤ ਲੰਡਨ ਦੀ ਅਖ਼ਬਾਰ ਡੇਲੀ ਨਿਊਜ਼ ਵਿਚ ਛਪਵਾ ਦਿੱਤੀ । 16 ਅਗਸਤ ਨੂੰ ਸਾਰੀ ਦੁਨੀਆਂ ਨੇ ਇਸ ਬਿਆਨ ਨੂੰ ਪੜ੍ਹਿਆ। ਮਦਨ ਲਾਲ ਬਹੁਤ ਖੁਸ਼ ਹੋਏ ਅਤੇ ਮਸਤੀ ਵਿਚ ਸਾਰੇ ਜੇਲ੍ਹ ਵਿਚ ਹੀ ਨੱਚਣ ਲੱਗੇ । 17 ਅਗਸਤ 1909 ਨੂੰ ਪੈਨਟਨ ਵਿਲੇ (Penton Villc) ਜੇਲ੍ਹ ਵਿਚ ਫਾਂਸੀ ਤੋਂ ਪਹਿਲਾਂ ਸਵੇਰ ਨੂੰ ਆਪ ਦਿਨ ਚੜਨ ਤੋਂ ਪਹਿਲਾਂ ਹੀ ਉਠੇ, ਇਸ਼ਨਾਨ ਕੀਤਾ। ਇੱਕ ਅੰਗਰੇਜ਼ ਪਾਦਰੀ ਆਪ ਨੂੰ ਅਖੀਰੀ ਪ੍ਰਾਰਥਨਾ ਕਰਵਾਉਣ ਲਈ ਆਇਆ। ਪਰ ਆਪ ਨੇ ਨਾਂਹ ਕਰ ਦਿੱਤੀ ਅਤੇ ਕਿਹਾ ਕਿ “ਮੈਂ ਹਿੰਦੂ ਪਰਿਵਾਰ ਵਿਚ ਪੈਦਾ ਹੋਇਆ ਹਾਂ ਅਤੇ ਹਿੰਦੂ ਹੀ ਮਰਾਂਗਾ” ਇਸ ਦੇ ਪਾਦਰੀ ਸ਼ਰਮਿੰਦਾ ਹੋ ਕੇ ਮੂੰਹ ਲਟਕਾ ਕੇ ਚਲਾ ਗਿਆ।
ਨਿਰਧਾਰਿਤ ਮਿਤੀ ਨੂੰ 7 ਵਜੇ ਆਪ ਨੂੰ ਫਾਂਸੀ ਘਰ ਵਿਚ ਲਿਆਂਦਾ ਗਿਆ। ਉਸ ਵਿਚ ਆਪ ਦੇ ਹੱਥ ਵਿਚ ਗੀਤਾ ਸੀ। ਮੂੰਹ ਵਿੱਚ ਕ੍ਰਿਸ਼ਨ-ਕ੍ਰਿਸ਼ਨ ਕਰ ਰਹੇ ਸਨ। ਆਪ ਦੀ ਲਾਸ਼ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਜਲਾਉਣ ਦੀ ਆਗਿਆ ਨਾ ਦਿੱਤੀ ਗਈ ਅਤੇ ਉਸ ਜੇਲ੍ਹ ਦੇ ਅਹਾਤੇ ਵਿਚ ਦਫ਼ਨ ਕਰ ਦਿੱਤੀ ਗਈ।
ਚਾਲ ਚਲਨ-ਆਪ ਪੂਰੀ ਠਾਠ-ਬਾਠ ਬਣੇ ਪੰਜਾਬੀ ਨੌਜਵਾਨ ਸਨ । ਰੋਜ਼ਾਨਾ ਨਵਾਂ ਕੀਮਤੀ ਸੂਟ ਪਾਉਣ ਦੇ ਸ਼ੋਕੀਨ ਸਨ । ਖੁਸ਼ਬੂਦਾਰ ਤੇਲ ਅਤੇ ਇੱਤਰ ਲਗਾਉਣ ਦੇ ਆਦੀ ਸਨ। ਆਪ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਘੰਟਿਆਂ ਬੱਧੀ ਆਪਣੇ ਵਾਲਾਂ ਨੂੰ ਸੰਵਾਰਦੇ ਰਹਿੰਦੇ ਸਨ ਅਤੇ ਖੂਬ ਸੱਜ-ਧੱਜ ਕੇ ਲੰਦਨ ਵਿੱਚ ਰਹਿੰਦੇ ਸਨ। ਨੌਜਵਾਨ ਮੁੰਡੇ ਕੁੜੀਆਂ ਨੂੰ ਨਾਲ ਲੈ ਕੇ ਬਜ਼ਾਰਾਂ ਵਿੱਚ ਘੁੰਮਣ ਦੇ ਸ਼ੌਕੀਨ ਸਨ। ਖੇਡਾਂ ਵਿਚ ਦਿਲਚਸਪੀ ਸੀ। ਇਕਲਿਆਂ ਬੈਠਣਾ ਪਸੰਦ ਨਹੀਂ ਕਰਦੇ ਸਨ। ਹਰ ਵੇਲੇ ਦੋਸਤਾਂ ਨਾਲ ਹਾਸਾ-ਮਜ਼ਾਕ ਕਰਦੇ ਰਹਿਣਾ ਆਪਦਾ ਸ਼ੌਕ ਸੀ। ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਸੀ, ਕੁਰਬਾਨੀ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਅਤੇ ਸਦਾ ਲਈ ਅਮਰ ਹੋ ਗਏ।
13-12-1976 ਨੂੰ ਆਪ ਦੀਆਂ ਅਸਥੀਆਂ ਵਲੈਤ ਤੋਂ ਹਿੰਦੁਸਤਾਨ ਲਿਆਂਦੀਆਂ ਗਈਆਂ । ਬੜੀ ਸ਼ਰਧਾ ਤੇ ਸਤਿਕਾਰ ਨਾਲ ਜਲੂਸ ਕੱਢਿਆ ਗਿਆ। ਅਸਥੀਆਂ ਦਾ ਕੁਝ ਹਿੱਸਾ ਗੰਗਾ ਦਰਿਆ ਵਿਚ ਬਹਾਇਆ ਗਿਆ। ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਵਿਚ ਆਪ ਦਾ ਬੁੱਤ ਲਗਾਇਆ ਗਿਆ।

ਨਰਾਇਣ ਭੱਟਾਚਾਰੀਆ ਜਾਂ ਐਮ. ਐਨ. ਰਾਏ (6 ਫਰਵਰੀ 1886-24 ਜਨਵਰੀ 1954)

ਬੰਗਾਲ ਨੂੰ ਇਹ ਮਾਨ ਰਿਹਾ ਹੈ ਕਿ ਉਸ ਵੱਡੇ-ਵੱਡੇ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ ਜਿਹਨਾਂ ਦੀ ਬਦੌਲਤ ਸਾਰੇ ਹਿੰਦੋਸਤਾਨ ਵਿੱਚ ਅਜ਼ਾਦੀ ਦੀ ਲਹਿਰ ਪ੍ਰਵਾਨ ਚੜ੍ਹੀ। 1905 ਵਿੱਚ ਲਾਰਡ ਕਰਜ਼ਨ ਨੇ ਬੰਗਾਲ ਦਾ ਬਟਵਾਰਾ ਕੀਤਾ। ਮੁਸਲਿਮ ਬਹੁ ਗਿਣਤੀ ਵਾਲਾ ਖੇਤਰ ਵੱਖ ਕਰਕੇ ਮੁਸਲਮਾਨਾਂ ਦਾ ਸਮਰਥਨ ਪ੍ਰਾਪਤ ਕੀਤਾ। ਇਸ ਨਾਲ ਸਾਰਾ ਬੰਗਾਲ ਭੜਕ ਉਠਿਆ। ਸੱਚ ਪੁਛੋ ਤਾਂ ਇਸ ਬਟਵਾਰੇ ਨੇ ਅਜ਼ਾਦੀ ਦੀ ਲਹਿਰ ਨੂੰ ਹੋਰ ਬਲ ਬਖ਼ਸ਼ਿਆ । ਅੰਗਰੇਜ਼ਾਂ ਨੂੰ ਬਾਅਦ ਵਿੱਚ 1911 ਵਿੱਚ ਇਸ ਵੰਡ ਨੂੰ ਰੱਦ ਕਰਨਾ ਪਿਆ। ਪਰੰਤੂ ਫਿਰ ਵੀ ਅੰਗਰੇਜ਼ਾਂ ਪ੍ਰਤੀ ਨਫ਼ਰਤ ਹਰ ਦਿਨ ਵਧਦੀ ਹੀ ਗਈ। ਸਾਰਾ ਹਿੰਦੁਸਤਾਨ ਇੱਕ ਹੋਕੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਲਈ ਤਿਆਰ ਹੋ ਗਿਆ । ਫਲਸਰੂਪ 1947 ਵਿੱਚ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਪਿਆ।
ਨਰਾਇਣ ਭੱਟਾਚਾਰੀਆ ਬੰਗਾਲੀ ਪਰਿਵਾਰ ਵਿਚੋਂ ਸਨ। ਉਹਨਾਂ ਦਾ ਜਨਮ 1886 ਵਿਚ 6 ਫਰਵਰੀ ਨੂੰ ਜ਼ਿਲਾ ਚੌਬੀਸ ਪਰਗਨਾ ਦੇ ਇੱਕ ਪਿੰਡ ਆਰਬੇਲੀਆ ਵਿੱਚ ਹੋਇਆ। ਆਪ ਜੀ ਦੇ ਪਿਤਾ ਦੀਨ ਦਿਆਲ ਬੰਧੂ ਭੱਟਾਚਾਰੀਆ ਅਸਲ ਵਿਚ ਮਦਨੀਪੁਰ ਜ਼ਿਲੇ ਦੇ ਮੂਲ ਵਸਨੀਕ ਸਨ। ਰੋਜ਼ੀ ਰੋਟੀ ਦੀ ਤਲਾਸ਼ ਵਿਚ ਆਰਬੇਲੀਆ ਆਉਣਾ ਪਿਆ। ਜਿਥੇ ਉਹ ਇੱਕ ਸਕੂਲ ਵਿੱਚ ਸੰਸਕ੍ਰਿਤ ਦੇ ਮਾਸਟਰ ਨਿਯੁਕਤ ਹੋਏ। ਬਾਅਦ ਵਿਚ ਦੂਜੀ ਨੌਕਰੀ ਕਾਰਣ ਕੋਡਲੀਆ ਜਾਣਾ ਪਿਆ। ਨਰਾਇਣ ਭੱਟਾਚਾਰੀਆ ਜੀ ਦੀ ਮੁੱਢਲੀ ਸਿਖਿਆ ਇਸੇ ਪਿੰਡ ਵਿਚ ਹੋਈ। ਅੰਗਰੇਜ਼ੀ ਸਿੱਖਿਆ ਪ੍ਰਾਪਤੀ ਲਈ ਆਪ ਨੂੰ ਕਲਕੱਤਾ ਜਾਣਾ ਪਿਆ। ਜਿੱਥੇ ਉਹ ਸਵਦੇਸ਼ੀ ਅੰਦੋਲਨ ਤੋਂ ਬਹੁਤ ਪ੍ਰਭਾਵਿਤ ਹੋਏ ਜੋ ਉਹਨਾਂ ਦਿਨਾਂ ਵਿੱਚ ਉਥੇ ਬਹੁਤ ਜ਼ੋਰਾਂ ਤੇ ਚਲ ਰਿਹਾ ਸੀ।

ਬਚਪਨ ਵਿੱਚ ਆਪ ਜਿਸ ਗਲ ਨੂੰ ਠੀਕ ਸਮਝਦੇ ਸਨ ਉਸੇ ਨੂੰ ਕਰਨ ਲਈ ਤਿਆਰ ਹੋ ਜਾਂਦੇ ਸਨ। ਇੱਕ ਵਾਰ ਆਪ ਦੇ ਹੱਥ ਕੁਝ ਅਜਿਹਾ ਸਾਹਿਤ ਲੱਗਾ ਜਿਸਨੂੰ ਪੜ੍ਹ ਕੇ ਇਹ ਗਿਆਨ ਹੋਇਆ ਕਿ ਮੂਰਤੀ ਪੂਜਾ ਹੀ ਸਭ ਬੁਰਾਈਆਂ ਦੀ ਜੜ੍ਹ ਹੈ। ਦਿਲ ਵਿੱਚ ਵਿਚਾਰ ਆਇਆ ਕਿ ਲੋਕ ਮੂਰਤੀ ਪੂਜਾ ਕਰਦੇ-ਕਰਦੇ ਆਪ ਬੁੱਤ ਬਣ ਚੁੱਕੇ ਹਨ। ਇਹ ਵਿਚਾਰ ਮਨ ਵਿੱਚ ਕੁਝ ਅਜਿਹਾ ਸਮਾਇਆ ਕਿ ਪਰੋਹਿਤ ਪਰਿਵਾਰ ਦੀ ਲਾਡਲੀ ਔਲਾਦ ਹੁੰਦਿਆਂ ਹੋਇਆਂ ਵੀ ਮੰਦਿਰਾਂ ਵਿੱਚ ਜਾ ਕੇ ਮੂਰਤੀਆਂ ਤੋੜਨ ਲੱਗ ਪਏ। ਆਪ ਦੀ ਇਸ ਕਰਤੂਤ ਦੇ ਨਾ ਕੇਵਲ ਆਮ ਲੋਕ ਹੀ ਨਰਾਜ਼ ਹੋਏ ਸਗੋਂ ਘਰ ਵਾਲਿਆਂ ਨੇ ਵੀ ਬਹੁਤ ਬੁਰਾ ਮਨਾਇਆ। ਮਜਬੂਰ ਹੋ ਕੇ ਆਪ ਇਸ ਕੰਮ ਤੋਂ ਬਾਜ਼ ਆ ਗਏ।
1905 ਵਿੱਚ ਬੰਗਾਲ ਦੇ ਦੋ ਟੁਕੜੇ ਹੋ ਗਏ। ਇਸ ਤੇ ਰਾਜ ਭਰ ਵਿੱਚ ਰੋਸ ਦੀ ਲਹਿਰ ਦੌੜ ਗਈ। ਜਿਸ ਨਾਲ ਕ੍ਰਾਂਤੀਕਾਰੀ ਲਹਿਰ ਨੂੰ ਹੋਰ ਮਜ਼ਬੂਤੀ ਮਿਲੀ। ਆਪ ਵੀ ਇਸ ਲਹਿਰ ਵਿਚ ਸ਼ਾਮਿਲ ਹੋ ਗਏ ਅਤੇ ਕੱਟੜ ਅੰਗਰੇਜ਼ ਦੁਸ਼ਮਣ ਬਣ ਗਏ। 1907 ਵਿੱਚ ਆਪ ਨੂੰ ਪਹਿਲੀ ਵਾਰ ਇੱਕ ਡਾਕਖਾਨਾ ਲੁਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਪਰ ਸਬੂਤ ਨਾ ਮਿਲਣ ਕਾਰਣ ਰਿਹਾਅ ਕਰ ਦਿੱਤੇ ਗਏ।
9 ਜਨਵਰੀ 1910 ਨੂੰ ਸਮਸ਼ ਅਲੀ ਨੂੰ ਗੋਲੀ ਮਾਰ ਦਿੱਤੀ ਗਈ। ਉਹ ਸਰਕਾਰ ਵਲੋਂ ਅਲੀਪੁਰ ਬੰਬ ਕੇਸ ਦੀ ਪੈਰਵੀ ਕਰ ਰਹੇ ਸਨ। ਗੋਲੀ ਮਾਰਨ ਵਾਲਾ ਵਰਿੰਦਰ ਨਾਥ ਗੁਪਤ 18 ਸਾਲ ਦਾ ਨੌਜਵਾਨ ਸੀ। ਉਹ ਮੌਕੇ ਤੇ ਹੀ ਗ੍ਰਿਫਤਾਰ ਹੋ ਗਿਆ। ਉਹ ਚਾਹੁੰਦਾ ਤਾਂ ਭੱਜ ਸਕਦਾ ਸੀ । ਪ੍ਰੰਤੂ ਉਸਨੇ ਅਜਿਹਾ ਨਹੀਂ ਕੀਤਾ। ਹਵਾਲਾਤ ਵਿੱਚ ਉਸਦੇ ਬਿਆਨ ਦੇ ਅਨੁਸਾਰ ਬਾਗਾਹ ਯਤੀਨ ਅਤੇ ਐਮ. ਐਲ. ਰਾਏ ਵੀ ਗ੍ਰਿਫਤਾਰ ਕਰ ਲਏ ਗਏ। ਪਰੰਤੂ ਦੋਹਾਂ ਨੂੰ ਸਬੂਤਾਂ ਦੀ ਘਾਟ ਕਾਰਣ ਅਪ੍ਰੈਲ 1911 ਵਿੱਚ ਰਿਹਾਅ ਕਰ ਦਿੱਤਾ ਗਿਆ। 23 ਅਪ੍ਰੈਲ 1909 ਨੂੰ ਡਾਇਮੰਡ ਹਾਰਬਰ ਦੇ ਕੋਲ ਨਥੇਰਾ ਪਿੰਡ ਵਿਚ ਰਾਮਤਾਰਨ ਮਿਤਰ ਦੇ ਘਰ ਇੱਕ ਡਕੈਤੀ ਹੋਈ। ਇਸ ਡਕੈਤੀ ਵਿੱਚ ਭੱਟਾਚਾਰੀਆ ਦਾ ਵੀ ਨਾਮ ਬੋਲਦਾ ਸੀ। ਮੁਕੱਦਮੇ ਦੀ ਤਫਤੀਸ਼ ਦੌਰਾਨ ਪੁਲਿਸ ਨੂੰ ਹੋਰ ਵੀ ਕਈ ਗੱਲਾਂ ਦਾ ਪਤਾ ਲੱਗਿਆ। ਇਸ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਸਨ। ਜੋ ਬਾਦ ਵਿੱਚ ਅੱਗੇ ਚਲ ਕੇ ਸਾਹਮਣੇ ਆਏ। ਆਪ ਸ਼ਮਸ ਅਲੀ ਵਾਲੇ ਕੇਸ ਵਿਚੋਂ ਤਾਂ ਬਰੀ ਹੋ ਗਏ ਪਰੰਤੂ ਫਿਰ ਵੀ
ਪੁਲਿਸ ਦੀ ਰਿਪੋਰਟ ਤੇ 20 ਮਹੀਨੇ ਨਜ਼ਰਬੰਦ ਰਹੇ। ਇਹ ਮੁਕਦਮਾ ਹਾਵੜਾ ਸਾਜ਼ਿਸ਼ ਕੇਸ ਦੇ ਨਾਂ ਨਾਲ ਮਸ਼ਹੂਰ ਹੋਇਆ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕ੍ਰਾਂਤੀਕਾਰੀਆਂ ਦੀ ਪਾਠਸ਼ਾਲਾ ਜੇਲ੍ਹ ਹੁੰਦੀ ਹੈ। ਜਦੋਂ ਆਪ ਨਜ਼ਰਬੰਦੀ ਤੋਂ ਰਿਹਾਅ ਹੋਏ ਤਾਂ ਆਪ ਦੀ ਹਾਲਤ ਬਹੁਤ ਬਦਲ ਚੁੱਕੀ ਸੀ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਆਪ ਰਾਮ ਕ੍ਰਿਸ਼ਨ ਪਰਮ ਹੰਸ ਮਿਸ਼ਨ ਵਿਚ ਸ਼ਾਮਿਲ ਹੋ ਗਏ। ਪਰ ਛੇਤੀ ਹੀ ਇਸ ਤੋਂ ਮਾਯੂਸ ਹੋ ਕੇ ਆਪਣੀ ਵੱਖਰੀ ਡਗਰ ਤੇ ਚੱਲ ਪਏ।
ਕਲਕੱਤੇ ਵਿਚ ਰਹਿੰਦਿਆਂ ਆਰਵਿੰਦੋ ਘੋਸ਼, ਬਿਪਨ ਚੰਦਰਪਾਲ, ਸੁਰਿੰਦਰ ਨਾਥ ਬੈਨਰਜੀ ਅਤੇ ਵੀਰ ਸਾਵਰਕਰ ਵਰਗੇ ਮਹਾਨ ਕਰਾਂਤੀਕਾਰੀਆਂ ਦੇ ਵਿਚਾਰਾਂ ਨਾਲ ਟਕਰਾਏ ਅਤੇ ਪਹਿਲੀ ਹੀ ਝੜਪ ਵਿੱਚ ਯੁਗਅੰਤਰ ਦਲ ਦੇ ਸਰਗਰਮ ਮੈਂਬਰ ਬਣ ਗਏ ਅਤੇ ਇਹ ਦਲ ਕ੍ਰਾਂਤੀਕਾਰੀਆ ਦਾ ਜਮਘਟ ਬਣ ਗਿਆ।
ਇੱਕ ਵਾਰ ਇੱਕ ਮਸ਼ਹੂਰ ਅੰਗਰੇਜ਼ ਜਸੂਸ ਸਰ ਚਾਰਲਸ ਆਪ ਦੇ ਕਮਰੇ ਵਿੱਚ ਅਚਾਨਕ ਆ ਘੁਸਿਆ । ਇਹ ਉਹੀ ਪੁਲਿਸ ਅਫਸਰ ਸੀ ਜਿਸਨੇ ਆਇਰਲੈਂਡ ਦੇ ਕ੍ਰਾਂਤੀਕਾਰੀਆ ਵਿਰੁੱਧ ਡਿਊਟੀ ਦਿੱਤੀ ਸੀ। ਉਸ ਵੇਲੇ ਆਪ ਅਖ਼ਬਾਰ ਪੜ੍ਹਨ ਵਿੱਚ ਮਗਨ ਸਨ। ਮੇਜ਼ ਉੱਤੇ ਇੱਕ ਦੇਸੀ ਪਿਸਤੌਲ ਅਤੇ ਪਾਰਟੀ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਕਾਗਜ਼ ਪਏ। ਸਨ। ਆਪ ਨੇ ਝੱਟ ਬੜੀ ਫੁਰਤੀ ਤੇ ਤਸੱਲੀ ਨਾਲ ਹੱਥ ਵਾਲਾ ਅਖ਼ਬਾਰ ਮੇਜ਼ ਉੱਤੇ ਰੱਖ ਦਿੱਤਾ ਅਤੇ ਉਸ ਅੰਗਰੇਜ਼ ਜਾਸੂਸ ਨਾਲ ਇੰਝ ਗੱਲਾ ਕਰਨ ਲੱਗ ਪਏ ਜਿਵੇਂ ਮੁਦਤਾਂ ਦੀ ਜਾਣ-ਪਛਾਣ ਹੋਵੇ। ਉਹ ਵਿਚਾਰਾ ਸ਼ਰਮਿੰਦਾ ਹੋ ਕੇ ਚਲਿਆ ਗਿਆ। ਹੁਣ ਆਪ ਨੂੰ ਵਿਸ਼ਵਾਸ ਹੋ ਗਿਆ ਕਿ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਅਤੇ ਪਟਨਾ ਚਲੇ ਗਏ। ਉੱਥੇ ਇੱਕ ਪ੍ਰੈੱਸ ਵਿੱਚ ਕੰਪੋਜ਼ੀਟਰੀ ਦਾ ਕੰਮ ਕੀਤਾ।
1914 ਵਿੱਚ ਪਹਿਲਾਂ ਵਿਸ਼ਵ ਯੁੱਧ ਲੱਗ ਜਾਣ ਤੇ ਕ੍ਰਾਂਤੀਕਾਰੀ ਵਰਕਰ ਫਿਰ ਹਰਕਤ ਵਿਚ ਆ ਗਏ ਅਤੇ ਇਸ ਅਵਸਰ ਤੋਂ ਲਾਭ ਉਠਾਉਣਾ ਚਾਹਿਆ। ਇਸੇ ਸਾਲ ਦੇ ਅੰਤ ਵਿਚ ਅੰਗਰੇਜ਼ੀ ਸਰਕਾਰ ਨੂੰ ਪਤਾ ਲੱਗਾ ਕਿ ਕਲਕੱਤਾ ਵਿਚ ਸ਼ਰਮ ਜੀਵੀਂ ਸਮਵਾਯ ਨਾਂ ਦੀ ਇੱਕ ਖੱਦਰ ਦੇ ਕੱਪੜੇ ਦੀ ਦੁਕਾਨ ਖੁਲ੍ਹੀ ਹੈ ਜਿਸ ਦੇ ਭਾਈਵਾਲ ਰਾਮ ਚੰਦਰ ਮੋਜ਼ਮਦਾਰ, ਸੱਤਿਆ ਬੈਨਰਜੀ ਜੀ, ਯਤਿਨ ਮੁਕਰਜੀ, ਅਨਿਲ ਘੋਸ਼ ਅਤੇ ਨਰਾਇਣ ਭੱਟਾਚਾਰੀਆ ਹਨ। ਇਸ ਦੁਕਾਨ ਦੀ ਆੜ ਵਿਚ ਅੰਗਰੇਜ਼ਾਂ ਵਿਰੁੱਧ ਇੱਕ ਸਾਜ਼ਿਸ਼ ਰਚ ਰਹੇ ਹਨ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਇਕੱਠੇ ਕੀਤੇ ਜਾ ਰਹੇ ਹਨ। 1915 ਦੇ ਸ਼ੁਰੂ ਵਿਚ ਬੰਗਾਲੀ ਕ੍ਰਾਂਤੀਕਾਰੀਆਂ ਨੇ ਇਹ ਫੈਸਲਾ ਲਿਆ ਕਿ ਜਰਮਨੀ ਅਤੇ ਦੂਜੇ ਮੁਲਕਾਂ ਦੇ ਕ੍ਰਾਂਤੀਕਾਰੀਆਂ ਦੀ ਸਹਾਇਤਾ ਨਾਲ ਸਾਰੇ ਹਿੰਦੁਸਤਾਨ ਵਿਚ ਇੱਕੋ ਸਮੇਂ ਦਸੰਬਰ 1915 ਦੇ ਅਖੀਰ ਵਿਚ ਹਥਿਆਰਬੰਦ ਬਗ਼ਾਵਤ ਕਰ ਦਿੱਤੀ ਜਾਵੇ ਜਿਸ ਦੇ ਲਈ ਹਥਿਆਰਾਂ ਦੀ ਲੋੜ ਮਹਿਸੂਸ ਹੋਈ। ਇਸ ਮੰਤਵ ਲਈ ਬੰਗਾਲ ਦੇ ਕੁਝ ਚੋਣਵੇ ਕ੍ਰਾਂਤੀਕਾਰੀਆਂ ਦੀ ਇਕੱ ਵਿਸ਼ਸ਼ੇ ਮੀਟਿੰਗ ਹੋਈ। ਜਿਸ ਵਿਚ ਨਰਿੰਦਰ ਭੱਟਾਚਾਰੀਆ, ਅਮਰਿੰਦਰ ਚਟੋਪਾਧਿਆਇ, ਨਰਿੰਦਰ ਸੇਨ, ਮੋਤੀ ਲਾਲ ਰਾਏ ਆਦਿ ਕ੍ਰਾਂਤੀਕਾਰੀ ਹਾਜ਼ਿਰ ਸਨ। ਇਸ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਬੰਗਾਲ ਵਿਚ ਤੁਰੰਤ ਦਸ ਹਜ਼ਾਰ ਨੌਜਵਾਨ ਅਜਿਹੇ ਤਿਆਰ ਕੀਤੇ ਜਾਣ ਜੋ ਮਰਨ ਮਾਰਨ ਲਈ ਹਰ ਵੇਲੇ ਤਿਆਰ ਰਹਿਣ। ਇੱਕ ਹਜ਼ਾਰ ਬੰਬ ਚੰਦਨ ਨਗਰ ਤੋਂ ਮੰਗਾਏ ਜਾਣ। ਇਹ ਵੀ ਫੈਸਲਾ ਹੋਇਆ ਕਿ ਇਹਨਾਂ ਹਥਿਆਰਾਂ ਨੂੰ ਖਰੀਦਣ ਲਈ ਪੈਸੇ ਦਾ ਪ੍ਰਬੰਧ ਵੱਖ-ਵੱਖ ਥਾਵਾਂ ਤੇ ਡਕੈਤੀਆਂ ਮਾਰਕੇ ਕੀਤਾ ਜਾਵੇ ਅਤੇ ਜਰਮਨੀ ਤੋਂ ਸਹਾਇਤਾ ਪ੍ਰਾਪਤ ਕੀਤੀ ਜਾਵੇ। ਜਰਮਨੀ ਪਹਿਲਾਂ ਹੀ ਤਿਆਰ ਸੀ । ਜਰਮਨ ਜਨਰਲ ਸਟਾਫ ਵਲੋਂ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਨੂੰ ਸਹਾਇਤਾ ਦੇਣ ਲਈ ਕੁਝ ਸਕੀਮਾਂ ਤਿਆਰ ਕੀਤੀਆਂ ਹੋਈਆਂ ਸਨ । ਇੱਕ ਸਕੀਮ ਉਤਰ ਪਛਮੀ ਸਰਹੱਦੀ ਸੂਬੇ ਦੇ ਮੁਸਲਮਾਨਾਂ ਨੂੰ ਸਹਾਇਤਾ ਦੇਣ ਨਾਲ ਸੰਬੰਧਿਤ ਸੀ। ਦੂਜੀ ਯੋਜਨਾ ਸਾਨਫਰਾਂਸਿਸਕੋ ਦੀ ਗ਼ਦਰ ਪਾਰਟੀ ਅਤੇ ਬੰਗਾਲ ਦੇ ਕਰਾਂਤੀਕਾਰੀਆਂ ਤੇ ਅਧਾਰਿਤ ਸੀ। ਇਹ ਦੋਵੇਂ ਯੋਜਨਾਵਾਂ ਸ਼ਿਘਾਈ ਦੇ ਜਰਮਨ ਕੌਂਸਿਲ ਜਨਰਲ ਦੀ ਦੇਖ ਰੇਖ ਵਿੱਚ ਸਨ। ਪਰ ਇਸ ਮਾਮਲੇ ਵਿੱਚ ਵਾਸ਼ਿੰਗਟਨ ਦੇ ਜਰਮਨ ਕੌਂਸਿਲ ਜਨਰਲ ਕੰਟਰੋਲਰ ਸਨ।
ਕਰਾਂਤੀਕਾਰੀ ਦਲ ਦਾ ਮੈਂਬਰ ਸੁਦੇਸ਼ ਚੰਦਰ ਇੱਕ ਹਥਿਆਰ ਵੇਚਣ ਵਾਲੀ ਕੰਪਨੀ ਵਿਚ ਮੁਲਾਜ਼ਮ ਸੀ। ਇਹਨਾਂ ਹੀ ਦਿਨਾਂ ਵਿਚ ਇੱਕ ਜਹਾਜ਼ ਰਾਹੀਂ ਕੰਪਨੀ ਦੇ ਹਥਿਆਰ ਆਏ। ਇਹ ਮਾਲ ਇੰਨਾ ਜ਼ਿਆਦਾ ਸੀ ਕਿ ਸੱਤ ਬੈੱਲ ਗੱਡੀਆਂ ਭਰ ਗਈਆਂ। ਇਹਨਾਂ ਬਕਸਿਆਂ ਵਿਚੋਂ 201 ਵਿਚ ਗੋਲੀਆਂ ਅਤੇ ਇੱਕ ਬੱਕਸੇ ਵਿੱਚ ਮਾਉਜ਼ਰ ਪਿਸਤੌਲ ਸਨ। ਸੁਰੇਸ਼ ਚੰਦਰ ਨੇ ਇਹ ਮਾਲ ਜਹਾਜ਼ ਤੋਂ ਉਤਰਵਾਇਆ ਪਰ ਇਸ ਨੂੰ ਕੰਪਨੀ ਦੇ ਦਫਤਰ ਲੈ ਜਾਣ ਦੀ ਬਜਾਏ ਕ੍ਰਾਂਤੀਕਾਰੀਆਂ ਦੇ ਹਵਾਲੇ ਕਰ ਦਿੱਤਾ ਅਤੇ ਆਪ ਭਗੋੜਾ ਹੋ ਗਿਆ । ਇਸ ਤਰ੍ਹਾਂ ਕਰਾਂਤੀਕਾਰੀਆਂ ਦੇ ਹੱਥ ਪੰਜਾਹ ਮਾਊਜ਼ਰ ਦੀਆਂ ਪਿਸਤੋਲਾਂ ਅਤੇ 4000 ਕਾਰਤੂਸ ਹੱਥ ਲੱਗ ਗਏ। ਇਹ ਪਿਸਤੋਲਾਂ 300 ਬੋਰ ਦੀਆਂ ਸਨ ਅਤੇ ਪਿਸਤੋਲਾਂ ਦੀ ਬਣਤਰ ਅਜਿਹੀ ਸੀ ਕਿ ਇਹਨਾਂ ਦੇ ਬਾਕਸ ਨੂੰ ਪਿੱਛੇ ਵੱਲ ਜੋੜ ਕੇ ਕੁੰਦੇ ਬਣਾ ਲਏ ਜਾ ਸਕਦੇ ਸਨ ਅਤੇ ਇਹਨਾਂ ਤੋਂ ਰਫਲਾ ਦਾ ਕੰਮ ਵੀ ਲਿਆ ਜਾ ਸਕਦਾ ਸੀ। ਜੋ ਇੱਕ ਹਜ਼ਾਰ ਗਜ਼ ਤਕ ਮਾਰ ਸਕਦੇ ਸਨ। ਹੁਣ ਰਕਮ ਇਕੱਠੀ ਕਰਨ ਦੀ ਲੋੜ ਮਹਿਸੂਸ ਹੋਈ ਇਸ ਲਈ ਦੋ ਡਕੈਟੀਆਂ ਮਾਰੀਆਂ ਗਈਆਂ। ਜਿੰਨਾ ਤੋਂ 40000 ਰੁਪਏ ਦੀ ਰਕਮ ਕ੍ਰਾਂਤੀਕਾਰੀਆਂ ਦੇ ਹੱਥ ਲਗ ਗਈ। ਪਹਿਲੀ ਡਕੈਤੀ 12 ਫਰਵਰੀ 1915 ਨੂੰ ਜਦੋਂ ਬਰਡ ਕੰਪਨੀ ਦੇ ਮੁਲਾਜ਼ਮ 18 ਹਜ਼ਾਰ ਰੁਪਏ ਲੈ ਕੇ ਕਰਮਚਾਰੀਆਂ ਨੂੰ ਤਨਖਾਹ ਵੰਡਣ ਜਾ ਰਹੇ ਸਨ। ਇੰਨੇ ਵਿੱਚ ਨਰਿੰਦਰ ਭੱਟਾਚਾਰੀਆ, ਯਤਿਨ ਮੁਕਰਜੀ, ਚਿੱਤਪਰੀਆ, ਮਨੋਰੰਜਨ, ਨਰਿੰਦਰ ਅਤੇ ਯਤੀਸ਼ (ਜੋਤਿਸ਼ ਪਾਲ) ਨੇ ਇੱਕ ਟੈਕਸੀ ਕਿਰਾਏ ਤੇ ਲਈ ਅਤੇ ਇਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਰਕਮ ਦੀਆਂ ਥੈਲੀਆਂ ਖੋਹ ਲਈਆਂ। ਟੈਕਸੀ ਡਰਾਈਵਰ ਨੇ ਗੱਡੀ ਰਲਾਉਣ ਤੋਂ ਨਾਂਹ ਕਰ ਦਿੱਤੀ। ਉਸਨੂੰ ਗੋਲੀ ਮਾਰ ਕੇ ਚਿਤਪਰੀਆ ਨੇ ਗੱਡੀ ਆਪ ਚਲਾਈ। ਦੂਜੀ ਡਕੋਟੀ 22 ਫਰਵਰੀ ਨੂੰ ਬੇਲੀਆ ਘਾਟ ਜਾਵਲ ਪੱਟੀ ਰੋਡ ਉਤੇ ਇੱਕ ਬੰਗਾਲੀ ਸਾਹੂਕਾਰ ਦੀ ਦੁਕਾਨ ਉੱਤੇ ਮਾਰੀ ਗਈ। ਇਥੋਂ 22000 ਰੁਪਏ ਹੱਥ ਲੱਗੇ। ਇਸ ਵਾਰ ਵੀ ਟੈਕਸੀ ਡਰਾਈਵਰ ਨੇ ਗੱਡੀ ਚਲਾਉਣ ‘ ਤੋਂ ਨਾਂਹ ਕਰ ਦਿੱਤੀ। ਇਸਨੂੰ ਵੀ ਗੋਲੀ ਮਾਰ ਕੇ ਚਿਤਪੁਰੀਆ ਨੇ ਆਪ ਹੀ ਗੱਡੀ ਚਲਾਈ। ਅੰਗਰੇਜ਼ ਪੁਲਿਸ ਚੁਕੰਨੀ ਹੋ ਗਈ ਅਤੇ ਕ੍ਰਾਂਤੀਕਾਰੀਆਂ ਦੀ ਭਾਲ ਵਿੱਚ ਪਾਗਲ ਹੋ ਗਈ। ਨਰਿੰਦਰ ਭੱਟਾਚਾਰੀਆ ਅਤੇ ਤਪਤ ਪਾਵਨ ਘੋਸ਼ ਅਚਾਨਕ ਪੁਲਿਸ ਦੇ ਹੱਥੀਂ ਚੜ੍ਹ ਗਏ। ਹੁਣ ਪਾਰਟੀ ਨੂੰ ਇਹਨਾਂ ਨੂੰ ਛੁਡਾਉਣ ਦੀ ਚਿੰਤਾ ਲੱਗੀ। ਯਤਿਨ ਬਾਬੂ ਨੇ ਇਹਨਾਂ ਨੂੰ ਛੁਡਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਪਰ ਸਫਲ ਨਾ ਹੋਏ। ਖੁਸ਼ਕਿਸਮਤੀ ਨਾਲ ਨਰਿੰਦਰ ਬਾਬੂ ਦੀ ਜ਼ਮਾਨਤ ਹੋ ਗਈ ਅਤੇ ਜ਼ਮਾਨਤ ਦੀ ਰੋਕਮ ਦੇ ਕੇ ਉਸਨੂੰ ਬਾਹਰ ਭੇਜਣ ਦੀ ਸਲਾਹ ਹੋਈ। ਪਹਿਲਾਂ ਵਿਸ਼ਵ ਯੁੱਧ ਛਿੜ ਚੁਕਿਆ ਸੀ। ਜਰਮਨੀ ਇਹ ਚਾਹੁੰਦਾ ਸੀ ਕਿ ਭਾਰਤ ਵਿਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਵਾਈ ਜਾਵੇ। ਕ੍ਰਾਂਤੀਕਾਰੀ ਪਹਿਲਾਂ ਹੀ ਜਰਮਨੀ ਵਲੋਂ ਹਰੀ ਝੰਡੀ ਨੂੰ ਵੇਖ ਰਹੇ ਸਨ। ਇਸ ਅਸੂਲ ਨੇ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਇਸ ਲਈ ਭੋਲਾਨਾਥ ਚਟੋਪਾਧਿਆ ਨੂੰ ਬੈਂਕਾਕ ਭੇਜਿਆ ਗਿਆ ਤਾਂ ਜੋ ਉਸ ਦੇ ਕ੍ਰਾਂਤੀਕਾਰੀਆਂ ਨਾਲ ਸੰਪਰਕ ਕਾਇਮ ਕਰੇ। ਜਤਿੰਦਰ ਨਾਥ ਲਾਹੜੀ ਮਾਰਚ 1915 ਵਿੱਚ ਯੂਰਪ ਤੋਂ ਬੰਬਈ ਪਹੁੰਚਿਆ ਅਤੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਇਹ ਸਲਾਹ ਦਿੱਤੀ ਕਿ ਬਟੇਵਿਆ (ਜਾਵਾ) ਵਿੱਚ ਆਪਣਾ ਇੱਕ ਏਜੰਟ ਭੇਜਿਆ ਜਾਵੇ ਜਿਹੜਾ ਜਰਮਨ ਕੌਂਸਿਲ ਨੂੰ ਮਿਲ ਕੇ ਹਥਿਆਰ ਹਾਸਲ ਕਰੇ। ਪਾਰਟੀ ਵਲੋਂ ਇੱਕ ਮੀਟਿੰਗ ਬੁਲਾਈ ਗਈ ਅਤੇ ਨਰਿੰਦਰਨਾਥ ਭੱਟਾਚਾਰੀਆ ਨੂੰ ਬਟੇਵਿਆ ਭੇਜਣ ਦਾ ਫੈਸਲਾ ਹੋਇਆ। ਨਰਿੰਦਰ ਅਪਰੈਲ 1915 ਵਿਚ ਇੱਕ ਫਰਜ਼ੀ ਸੀ, ਮਾਰਟਨ (ਚਾਰਲਸ ਮਾਰਟਨ) ਦੇ ਨਾਂ ਤੇ ਬਟੇਵਿਆ ਪਹੁੰਚ ਗਿਆ। ਇਸੇ ਮਹੀਨੇ ਇੱਕ ਦੂਜਾ ਬੰਗਾਲੀ ਕ੍ਰਾਂਤੀਕਾਰੀ ਓਨੀ ਮੁਕਰਜੀ ਜਪਾਨ ਪਹੁੰਚ ਗਿਆ। ਬਟੇਵਿਆ ਪਹੁੰਚਣ ਤੇ ਸੀ. ਮਾਰਟਨ ਦੀ ਜਾਣ-ਪਛਾਣ ਜਰਮਨ ਕੌਂਸਿਲ ਨਾਲ ਕਰਵਾਈ ਗਈ। ਗੱਲਾਂ-ਗੱਲਾਂ ਵਿਚ ਜਰਮਨ ਕੌਂਸਿਲ ਨੇ ਇਹ ਵੀ ਦੱਸਿਆ ਕਿ ਕ੍ਰਾਂਤੀ ਲਈ ਹਥਿਆਰਾਂ ਦਾ ਇੱਕ ਜਹਾਜ਼ ਭੇਜਿਆ ਜਾਣਾ ਹੈ। ਇਸ ਤੇ ਸੀ. ਮਾਰਟਨ ਨੇ ਇਤਰਾਜ਼ ਕੀਤਾ ਕਿ ਜਹਾਜ਼ ਕਰਾਂਚੀ ਦੀ ਬਜਾਏ ਬੰਗਾਲ ਭੇਜਿਆ ਜਾਵੇ। ਸ਼ਿਘਾਈ ਦੇ ਜਰਮਨ ਕੌਂਸਿਲ ਜਨਰਲ ਤੋਂ ਸਲਾਹ ਲਈ ਗਈ। ਰਾਸ ਬਿਹਾਰੀ ਬੋਸ ਵੀ ਇਸ ਵੇਲੇ ਸ਼ਿਘਾਈ ਵਿੱਚ ਸਨ। ਸੀ. ਮਾਰਟਨ ਹੁਣ ਬੰਗਾਲ ਪਰਤ ਆਇਆ। ਕਿਉਂਕਿ ਸੁੰਦਰ ਬੰਨ ਦੇ ਰਾਏ ਮੰਗਲ ਨਾਮਕ ਸਥਾਨ ਤੇ ਜਹਾਜ਼ ਉਤਾਰਨਾ ਸੀ। ਇਹ ਮੋਬਰਕ ਜਹਾਜ਼ ਸੀ ਜੋ 22 ਅਪ੍ਰੈਲ 1915 ਨੂੰ ਅਮਰੀਕਾ ਦੀ ਸਾਨ ਪੇਡਾਊ ਬੰਦਰਗਾਹ ਤੋਂ ਚੱਲਣਾ ਸੀ ਅਤੇ ਇਸਨੇ ਆਪਣੇ ਲਾਰੰਸ ਨਾਮਕ ਜਹਾਜ਼ ਤੋਂ ਸੋਕੇਰਦ ਟਾਪੂ ਤੇ ਸਮਾਨ ਲੈਣਾ ਸੀ। ਇਸ ਜਹਾਜ਼ ਵਿਚ ਤਿੰਨ ਹਜ਼ਾਰ ਰਾਇਫਲਾਂ ਅਤੇ ਹਰੇਕ ਰਾਇਫਲ ਲਈ 300 ਕਾਰਤੂਸ ਅਤੇ ਦੋ ਲੱਖ ਰੁਪਏ ਦੀ ਨਗਦੀ ਸੀ। ਬਿਟੇਵਿਆ ਰਹਿਣ ਦੌਰਾਨ ਸੀ ਮਾਰਟਨ ਨੇ ਹੈਰੀ ਐਂਡ ਸਨਜ਼ ਨਾਮਕ ਕਲਕੱਤਾ ਦੀ ਇੱਕ ਫਰਜ਼ੀ ਕੰਪਨੀ ਨੂੰ ਤਾਰ ਭੇਜੀ ਕਿ “ਵਪਾਰ ਠੀਕ ਹੈ’ ਜੂਨ ਦੇ ਮਹੀਨੇ ਵਿੱਚ ਹੈਰੀ ਐਂਡ ਸੰਨਜ਼ ਨੇ ਨਰਾਇਣ ਨੂੰ ਹੋਰ ਰੁਪਏ ਭੇਜਣ ਲਈ ਤਾਰ ਦਿੱਤਾ। ਇਸ ਉਪਰੰਤ ਹੈਰੀ ਫੈਰਿਕ ਅਤੇ ਹੈਰੀ ਐਂਡ ਸੰਨਜ਼ ਵਿਚਕਾਰ ਜੂਨ ਤੋਂ ਅਗਸਤ ਤੱਕ ਖੂਬ ਲੈਣ ਦੇਣ ਚਲਦਾ ਰਿਹਾ। ਇੱਕ ਅਨੁਮਾਨ ਮੁਤਾਬਿਕ ਵੱਖ-ਵੱਖ ਸਮਿਆਂ ਤੇ ਚਾਰ ਹਜ਼ਾਰ ਤਿੰਨ ਸੌ ਰੁਪਏ ਭੇਜੇ ਗਏ। ਅੰਗਰੇਜ਼ੀ ਪੁਲਿਸ ਨੂੰ ਸੂਚਨਾ ਭੇਜਣ ਤੋਂ ਪਹਿਲਾਂ 3300 ਰੁਪਏ ਬੰਗਾਲੀਆਂ ਦੇ ਹੱਥ ਲੱਗ ਚੁੱਕੇ ਸਨ। ਸੀ. ਮਾਰਟਨ ਜੂਨ ਵਿੱਚ ਹਿੰਦੁਸਤਾਨ ਆ ਗਿਆ ਹੁਣ ਉਹ ਤੇ ਉਸਦੇ ਸਾਥੀ ਯਤਿਨ ਮੁਕਰਜੀ, ਜਾਦੂ ਗੋਪਾਲ ਮੁਕਰਜੀ, ਭੋਲਾਨਾਥ ਚੈਟਰਜੀ ਅਤੇ ਅਨਿਲ ਘੋਸ਼, ਮੂਬਰਕ ਜਹਾਜ਼ ਤੋਂ ਸਮਾਨ ਲਾਹੁਣ ਦੀ ਉਡੀਕ ਵਿਚ ਸਨ। ਜਾਦੂ ਗੋਪਾਲ ਮੁਕਰਜੀ ਨੇ ਰਾਏ ਮੰਗਲ ਨੇੜੇ ਇੱਕ ਵੱਡੇ ਜ਼ਮੀਂਦਾਰ ਨਾਲ ਸਲਾਹ ਕੀਤੀ ਉਹ ਜਹਾਜ਼ ਤੋਂ ਮਾਲ ਉਤਾਰਨ ਲਈ ਆਦਮੀ ਅਤੇ ਸਮਾਨ ਦੇਵੇਗਾ ਅਤੇ ਨਾਲ ਹੀ ਇਹ ਵੀ ਨਿਸ਼ਚਿਤ ਹੋਇਆ ਕਿ ਇਹਨਾਂ ਹਥਿਆਰਾਂ ਨੂੰ ਤਿੰਨ ਹਿੱਸਿਆ ਵਿਚ ਵੰਡ ਲਿਆ ਗਿਆ। ਇਸੇ ਦੌਰਾਨ ਇੱਕ ਬੰਗਾਲੀ ਵਕੀਲ ਕੁਮਦ ਨਾਥ ਮੁਕਰਜੀ ਬੈਕਾਂਕ ਤੋਂ 12 ਜੁਲਾਈ ਨੂੰ ਕਲਕੱਤੇ ਆਇਆ। ਉਸਨੂੰ ਇੱਕ ਗ਼ਦਰੀ ਆਤਮਾ ਰਾਮ ਨੇ ਸਿਆਮ ਤੋਂ ਕਲਕੱਤਾ ਦੇ ਕ੍ਰਾਂਤੀਕਾਰੀਆਂ ਨੂੰ ਇਹ ਸੰਦੇਸਾਂ ਦੇਣ ਲਈ ਭੇਜਿਆ ਸੀ ਕਿ ਸ਼ਿਆਮ ਦਾ ਜਨਰਲ ਕੌਂਸਿਲ ਇੱਕ ਜਹਾਜ਼ ਰਾਹੀਂ ਪੰਜ ਹਜ਼ਾਰ ਰਫਲਾਂ, ਕਾਰਤੂਸ ਅਤੇ ਇੱਕ ਲੱਖ ਰੁਪਏ ਨਗਦ ਭੇਜ ਰਿਹਾ ਏ। ਕੁਮਦ ਨਾਥ ਨੇ ਇਹ ਸੰਦੇਸ਼ਾ ਭੋਲਾ ਨਾਥ ਚੈਟਰਜੀ ਨੂੰ ਦਿੱਤਾ ਉਹ ਇੰਨਾਂ ਨੂੰ ਐਮ. ਐਨ. ਰਾਏ ਕੋਲ ਲੈ ਗਿਆ। ਕੁਮਦਨਾਥ ਮੁਕਰਜੀ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਸਿੱਧੇ ਬੈਕਾਂਕ ਜਾਣ ਦੀ ਬਜਾਏ ਬਟੇਵਿਆ ਹੁੰਦੇ ਹੋਏ ਜਾਣ। ਉਸ ਰਾਹੀਂ ਬਟੇਵਿਆ ਦੇ ਜਨਰਲ ਕੌਂਸਿਲ ਹੈਲੀਫੈਰਿਖ ਨੂੰ ਇਹ ਸੰਦੇਸ਼ ਭੇਜਿਆ ਗਿਆ ਕਿ ਹਥਿਆਰ ਭੇਜਣ ਦੀ ਪਹਿਲੀ ਸਕੀਮ ਮੁਬਰਕ ਜਹਾਜ਼ ਵਾਲੀ ਬੰਦ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਜੋ ਹਥਿਆਰ ਭੇਜੇ ਜਾਣ ਉਹ ਬੰਗਾਲ ਦੀ ਖਾੜੀ ਵਿੱਚ ਹਟੀਆ, ਬਾਲਾਸੋਰ ਅਤੇ ਪਛਮੀ ਹਿੰਦੁਸਤਾਨ ਦੇ ਕੰਡੇ ਕਾਰੋਬਾਰ ਦੇ ਦਖਣ ਵਲ ਗੋਕਾਰਨੀ ਨਾਮਕ ਸਥਾਨ ਤੇ ਭੇਜੇ ਜਾਣ। ਇਸ ਤੋਂ ਇਲਾਵਾ ਇਹ ਵੀ ਸੰਦੇਸ਼ਾਂ ਦਿੱਤਾ ਗਿਆ ਕਿ 50000 ਰਫਲਾ ਜੋ ਭੇਜੀਆਂ ਗਈਆ ਹਨ, ਉਹਨਾਂ ਵਿਚੋਂ 15000 ਬੰਗਾਲ ਵਿੱਚ ਅਤੇ ਬਾਕੀ ਕਰਾਂਚੀ ਤੇ ਪਾਂਡੀਚਰੀ ਵਿਚ ਪਹੁੰਚਾਈਆਂ ਜਾਣ। ਹਿੰਦੁਸਤਾਨੀ ਸਿਪਾਹੀਆਂ ਨੂੰ ਨਾਲ ਮਿਲਾਉਣ ਲਈ ਦੋ ਮਹੀਨੇ ਦੀ ਪੇਸ਼ਗੀ ਤਨਖਾਹ ਦੇਣ ਵਾਸਤੇ ਤਿੰਨ ਲੱਖ ਰੁਪਏ ਵੀ ਭੇਜੇ ਜਾਣ। ਬੰਗਾਲ ਦੇ ਕ੍ਰਾਂਤੀਕਾਰੀ ਇਹ ਸਮਝਦੇ ਸਨ ਕਿ ਉਹਨਾਂ ਨਾਲ ਇੰਨੇ ਆਦਮੀ ਹਨ ਕਿ ਉਹ ਬੰਗਾਲ ਵਿਚ ਮੌਜੂਦ ਅੰਗਰੇਜ਼ੀ ਸਰਕਾਰ ਨੂੰ ਬੜੀ ਆਸਾਨੀ ਨਾਲ ਹਰਾ ਸਕਦੇ ਹਨ। ਪਰੰਤੂ ਦੂਜੀਆਂ ਛਾਉਣੀਆਂ ਤੋਂ ਆਉਣ ਵਾਲੀਆਂ ਫੌਜਾਂ ਤੋਂ ਡਰਦੇ ਸਨ । ਇਹਨਾਂ ਫੌਜਾਂ ਦੀ ਆਮਦ ਨੂੰ ਰੋਕਣ ਲਈ ਰੇਲ ਗੱਡੀਆਂ ਦੇ ਤਿੰਨ ਪ੍ਰਮੁੱਖ ਪੁਲਾਂ ਨੂੰ ਉਡਾਉਣ ਦੀ ਯੋਜਨਾ ਬਣਾਈ ਗਈ। ਜਤਿੰਦਰ ਦੀ ਮਦਰਾਸ ਤੋਂ ਆਉਣ ਵਾਲੀ ਗੱਡੀ ਦਾ ਪੁਲ ਉਡਾਉਣ ਲਈ ਲਗਾਈ ਗਈ। ਉਸਨੇ ਬਾਲਾਸੋਰ ਪਹੁੰਚ ਕੇ ਇਹ ਕੰਮ ਕਰਨਾ ਸੀ। ਭੋਲਾਨਾਥ ਚੈਟਰਜੀ ਨੂੰ ਬੀ. ਐਨ. ਆਰ. (B.N.R.) ਦਾ ਪੁਲ ਉਡਾਉਣ ਲਈ ਚਕਰਧਰਪੁਰ ਭੇਜਿਆ ਗਿਆ। ਸਤੀਸ਼ ਚਕਰਵਰਤੀ ਨੇ ਈ. ਆਈ. ਆਰ (E.I.R.) ਰੇਲਵੇ ਪੁਲ ਤੋੜਨ ਦੀ ਜ਼ਿੰਮੇਵਾਰੀ ਲਈ। ਨਰੇਨ ਚੌਧਰੀ ਅਤੇ ਫਨਿੰਦਰ ਚਕਰਵਰਤੀ ਨੂੰ ਹਟੀਆ ਭੇਜਣਾ ਸੀ ਤਾਂ ਜੋ ਉਹ ਉਥੇ ਦੇ ਕ੍ਰਾਂਤੀਕਾਰੀਆਂ ਦੇ ਇੱਕ ਜੱਥੇ ਨਾਲ ਮਿਲਕੇ ਪੂਰਵੀ ਬੰਗਾਲ ਦੇ ਜ਼ਿਲਿਆਂ ਉੱਤੇ ਕਬਜ਼ਾ ਕਰੋ। ਨਰਿੰਦਰ ਭੱਟਾਚਾਰੀਆ ਅਤੇ ਵਿਪਨ ਗਾਂਗਲੀ ਦਾ ਦਿਲ ਕਲਕੱਤੇ ਦੇ ਆਲੇ-ਦੁਆਲੇ ਘੁੰਮਣ ਲੱਗਾ। ਉਹਨਾਂ ਮੌਕਾ ਪਾ ਕੇ ਅੰਗਰੇਜ਼ੀ ਅਸਲਾਖਾਨੇ ਤੇ ਕਬਜ਼ਾ ਕਰਨਾ ਸੀ। ਇਸ ਉਪਰੰਤ ਫੋਰਟ ਵਿਲੀਅਮ ਕਿਲ੍ਹੇ ਉਤੇ ਕਬਜ਼ਾ ਕਰਨਾ ਸੀ।
ਮੁਬਰਕ ਜਹਾਜ਼ ਉਤੇ ਆਉਣ ਵਾਲੇ ਅਧਿਕਾਰੀਆਂ ਦੀ ਇਹ ਵੀ ਜ਼ਿੰਮੇਵਾਰੀ ਸੀ ਕਿ ਉਹ ਪੂਰਵੀ ਬੰਗਾਲ ਵਿੱਚ ਠਹਿਰ ਕੇ ਫੌਜ ਇਕੱਠੀ ਕਰਨ ਅਤੇ ਉਹਨਾਂ ਨੂੰ ਸਿਖਲਾਈ ਦੇਣ। ਜੂਨ 1915 ਵਿਚ ਇੱਕ ਜਰਮਨ ਅਫਸਰ ਜੋ ਭੇਸ ਬਦਲ ਕੇ ਆਇਆ ਸੀ, ਨੂੰ ਸਿੰਘਾਪੁਰ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋ ਬੰਗਾਲ ਦੀ ਖਾੜੀ ਦਾ ਇੱਕ ਨਕਸ਼ਾ ਮਿਲਿਆ। ਜਿਸ ਉੱਤੇ ਬੰਦਰਗਾਹਾਂ ਦੇ ਨਿਸ਼ਾਨ ਲੱਗੇ ਹੋਏ ਸਨ। ਤਫਤੀਸ਼ ਦੌਰਾਨ ਉਸਨੇ ਸਾਰਾ ਭੇਤ ਖੋਲ੍ਹ ਦਿੱਤਾ। ਇਸ ਤੋਂ ਅੰਗਰੇਜ਼ ਪੁਲਿਸ ਦੇ ਕੰਨ ਖੜੇ ਹੋ ਗਏ ਅਤੇ ਜੁਲਾਈ ਵਿੱਚ ਪੁਲਿਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਰਾਏ ਨੰਗਲ ਨਾਮਕ ਸਥਾਨ ਤੇ ਹਥਿਆਰ ਉਤਰਨ ਵਾਲੇ ਹਨ। ਇਸ ਲਈ 7 ਅਗਸਤ 1915 ਨੂੰ ਹੈਰੀ ਐਂਡ ਸਨਜ਼ ਨਾਮਕ ਫਰਮ ਦੇ ਦਫਤਰ ਤੇ ਛਾਪਾ ਮਾਰਿਆ ਗਿਆ ਅਤੇ ਕਈ ਗ੍ਰਿਫਤਾਰੀਆਂ ਹੋਈਆਂ।
13 ਅਗਸਤ ਨੂੰ ਕ੍ਰਾਂਤੀਕਾਰੀਆਂ ਨੇ ਬੰਬਈ ਤੋਂ ਹੈਰੀ ਫੈਰਿਖ ਨੂੰ ਤਾਰ ਭੇਜ ਕੇ ਚੁਕੰਨਾ ਕਰ ਦਿੱਤਾ। 15 ਅਗਸਤ ਨੂੰ ਐਮ. ਐਨ. ਰਾਏ ਅਤੇ ਇੱਕ ਦੂਜਾ ਕ੍ਰਾਂਤੀਕਾਰੀ ਹੈਰੀ ਫੈਰਿਖ ਨੂੰ ਸੁਚੇਤ ਕਰਨ ਲਈ ਬਟੇਵਿਆ ਲਈ ਚੱਲ ਪਏ।4 ਸਿਤੰਬਰ ਨੂੰ ਲਾਹੌਰ ਦੇ ਯੂਨੀਵਰਸਲ ਇੰਪੋਰੀਅਮ ਜੋ ਹੈਰੀ ਐਂਡ ਸਨਜ਼ ਦੀ ਬ੍ਰਾਂਚ ਸੀ, ਦੀ ਤਲਾਸ਼ੀ ਲਈ ਗਈ। ਜਿਸ ਤੋਂ ਪੰਜ ਬੰਗਾਲੀ ਜਥਿਆਂ ਦਾ ਪਤਾ ਲਗਿਆ ਜੋ ਇਸ ਵੇਲੇ ਬਾਲਾਸੁਰ ਦੇ ਆਲੇ-ਦੁਆਲੇ ਘੁੰਮ ਰਹੇ ਸਨ । ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਯਤਿਨ ਮੁਕਰਜੀ ਅਤੇ ਚਿਤਪ੍ਰੀਯਾ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਮਨੋਰੰਜਨ ਅਤੇ ਨਰੇਨ ਨੂੰ ਗ੍ਰਿਫਤਾਰ ਕਰਕੇ ਫਾਂਸੀ ਤੇ ਲਟਕਾ ਦਿੱਤਾ ਗਿਆ। ਯਤੀਸ਼ (ਜੋਤਿਸ਼ ਪਾਲ) ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ। ਅੰਡੇਮਾਨ ਵਿੱਚ ਉਹ ਅੰਗਰੇਜ਼ੀ ਸਰਕਾਰ ਦੇ ਤਸੀਹੇ ਨਾ ਝੇਲਦਾ ਹੋਇਆ ਪਾਗਲ ਹੋ ਗਿਆ ਅਤੇ ਬ੍ਰਾਹਮਪੁਰ ਦੇ ਪਾਗਲਖਾਨੇ ਵਿੱਚ ਰਹਿੰਦਿਆ ਜਾਨ ਦੇ ਦਿੱਤੀ । ਹੁਣ ਨਰਿੰਦਰ ਨਾਥ ਨੂੰ ਵੀ ਆਪਣੀ ਜਾਨ ਦੇ ਲਾਲੇ ਪੈ ਗਏ। 1915 ਨੂੰ ਦੋ ਕ੍ਰਾਂਤੀਕਾਰੀ ਹੈਰੀ ਫੇਰਿਖ ਨੂੰ ਬਟੇਵਿਆ ਵਿਚ ਤਾਰ ਦੇਣ ਲਈ ਗੋਆ ਗਏ। ਉਹਨਾਂ ਨੇ 27 ਦਸੰਬਰ 1915 ਨੂੰ ਐਮ.ਐਨ.ਰਾਏ ਨੂੰ ਇੱਕ ਤਾਰ ਭੇਜੀ ਜੋ ਇਸ ਪ੍ਰਕਾਰ ਸੀ ਕਿ “How doing. No news very anxious B. chatterton.” ਇਸਦੀ ਜਾਂਚ ਕਰਨ ਤੇ ਦੋ ਬੰਗਾਲੀਆਂ ਦਾ ਪਤਾ ਲੱਗਿਆ ਇੱਕ ਭੋਲਾਨਾਥ ਚੈਟਰਜੀ ਸਨ ਜਿੰਨਾਂ ਨੇ 27 ਜਨਵਰੀ 1916 ਨੂੰ ਆਤਮ ਹੱਤਿਆ ਕਰ ਲਈ। ਹੁਣ ਐਮ.ਐਨ.ਰਾਏ ਨੂੰ ਹਰ ਪਲ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਾ। ਕਿਉਂਕਿ ਅੰਗਰੇਜ਼ਾਂ ਦਾ ਜਸੂਸੀ ਵਿਭਾਗ ਆਪ ਦੇ ਪਿਛੇ ਹੱਥ ਧੋ ਕੇ ਪੈ ਗਿਆ ਸੀ। ਆਪ ਬਟੇਵਿਆ ਤੋਂ ਨਿਕਲ ਕੇ ਜਾਵਾ ਸੁਮਾਟਰਾ ਹੁੰਦੇ ਹੋਏ ਹਿੰਦ ਚੀਨੀ, ਹਾਂਗਕਾਂਗ ਜਿੱਥੇ ਵੀ ਕੋਈ ਸਾਥੀ ਰਹਿ ਰਿਹਾ ਸੀ ਉਹਨਾਂ ਕੋਲ ਭਟਕਦੇ ਫਿਰੇ। ਅਜਿਹੀ ਹਾਲਤ ਵਿਚ ਆਪ ਚੀਨ ਜਪਾਨ ਵੀ ਗਏ। ਅੰਗਰੇਜ਼ੀ ਪੁਲਿਸ ਦਾ ਗੁਪਤਚਰ ਵਿਭਾਗ ਆਪ ਦਾ ਪਿੱਛਾ ਕਰ ਰਿਹਾ ਸੀ। ਅਜਿਹੀ ਹਾਲਤ ਵਿੱਚ ਵੀ ਜਿਥੇ ਕੀਤੇ ਮੌਕਾ ਮਿਲਦਾ, ਅੰਗਰੇਜ਼ਾਂ ਵਿਰੁੱਧ ਸਾਜਿਸ਼ ਵਿੱਚ ਹਿੱਸਾ ਲੈਂਦੇ। ਕਹਿੰਦੇ ਹਨ ਕਿ ਇਹਨਾਂ ਦਿਨਾਂ ਵਿੱਚ ਆਪ ਇੱਕ ਕੈਥੋਲਿਕ ਪਾਦਰੀ ਦੇ ਭੇਸ ਵਿੱਚ ਘੁੰਮਿਆ ਕਰਦੇ ਸਨ। ਇਸੇ ਭੇਸ ਵਿਚ ਫਿਲਪਾਇਨ ਪੁੱਜ ਗਏ। ਜਿਥੇ ਅੰਗਰੇਜ਼ੀ ਸਰਕਾਰ ਵਿਰੁੱਧ ਜ਼ਬਰਦਸਤ ਲਹਿਰ ਚਲ ਰਹੀ ਸੀ। ਆਪ ਨੇ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇੱਕ ਵਾਰ ਪੁਲਿਸ ਆਪ ਦੇ ਪਿਛੇ ਪੈ ਗਈ। ਇਸ ਲਈ ਆਪ ਨੇ ਇੱਥੋਂ ਫਰਾਰ ਹੋ ਕੇ ਜਾਪਾਨ ਵਿੱਚ ਜਾ ਸ਼ਰਣ ਲਈ। ਉਥੇ ਰਾਸ ਬਿਹਾਰੀ ਬੋਸ ਅਤੇ ਚੀਨ ਦੇ ਦੋਸ਼ ਭਗਤ ਸਿਨਆਤ ਸੈਨ ਨਾਲ ਮੁਲਾਕਾਤ ਹੋਈ ਪਰ ਇਥੇ ਵੀ ਸੁੱਖ ਦੀ ਸਾਹ ਨਾ ਆਈ ਅਤੇ ਕੋਰੀਆ ਚਲੇ ਗਏ। ਅੰਗਰੇਜ਼ੀ ਸ਼ਿਕਾਰੀ ਕੁੱਤੇ ਆਪ ਦਾ ਪਿੱਛਾ ਕਰ ਰਹੇ ਸਨ। ਆਪ ਇਥੇ ਵੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰਦੇ ਹੋਏ ਚੀਨ ਜਾ ਪੁੱਜੇ। ਚੀਨ ਉੱਤੇ ਅੰਗਰੇਜ਼ਾਂ ਦਾ ਦਬਦਬਾ ਸੀ ਇਸ ਲਈ ਆਪ ‘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਕੋਈ ਸਬੂਤ ਨਾ ਮਿਲਿਆ। ਕਿਸੇ ਦੂਜੇ ਆਦਮੀ ਨੂੰ ਸੀ. ਮਾਰਟਨ ਸਮਝ ਕੇ ਛੱਡ ਦਿੱਤਾ ਗਿਆ। ਫਿਰ ਵੀ ਆਪ ਟਿਕ ਕੇ ਨਹੀਂ ਬੈਠੇ। ਚੀਨੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਹਿੰਦੁਸਤਾਨ ਹਥਿਆਰ ਭੇਜਣ ਦੀ ਯੋਜਨਾ ਬਣਾਈ। ਚੀਨ ਵਿਚ ਰਹਿ ਰਹੇ ਜਰਮਨ ਕੌਂਸਿਲ ਨਾਲ ਸੰਬੰਧ ਕਾਇਮ ਕੀਤੇ ਪਰ ਯੂਰਪ ਵਿੱਚ ਜਰਮਨ ਕਾਰਣ ਜੋਸ਼ ਠੰਡਾ ਪੇ ਚੁੱਕਾ ਸੀ ਅਤੇ ਅੰਗਰੇਜ਼ੀ ਪੁਲਿਸ ਬੜੀ ਚੌਕਸੀ ਨਾਲ ਪਿੱਛਾ ਕਰਨ ਲੱਗੀ। ਨਰਿੰਦਰ ਕੈਲੀਫੋਰਨ ਆਰਣ ਜੋਬ ਇੱਕ ਜਹਾਜ਼ ਉੱਤੇ ਸਵਾਰ ਹੋ ਕੇ ਅਮਰੀਕਾ ਪਹੁੰਚ ਗਏ। ਜਹਾਜ਼ ਤੋਂ ਉਤਰਦਿਆਂ ਹੀ ਜਰਮਨ ਦਾ ਜਸੂਸ ਸਮਝ ਕੇ ਘਰ ਲਿਆ ਗਿਆ। ਖੈਰੀਅਤ ਇਹ ਹੋਈ ਕਿ ਉਥੇ ਰਹਿ ਰਹੇ ਮਸ਼ਹੂਰ ਹਿੰਦੁਸਤਾਨੀ ਸਾਹਿਤਕਾਰ ਯਦੇ ਗੋਪਾਲ ਮੁਕਰਜੀ ਨਾਲ ਅਚਾਨਕ ਮੁਲਾਕਾਤ ਹੋ ਗਈ। ਨਾਲ ਹੀ ਗ਼ਦਰ ਪਾਰਟੀ ਵਾਲਿਆ ਨਾਲ ਜਾਣ-ਪਹਿਚਾਣ ਕਰਵਾਈ ਗਈ। ਕੁਝ ਵੀ ਹੋਵੇ ਅਮਰੀਕਾ ਵਿੱਚ ਨਰਿੰਦਰ ਨਾਥ ਨੇ ਵੱਡਿਆਂ ਦੀ ਸਲਾਹ ਮੰਨ ਕੇ ਅਪਣਾ ਨਾਂ ਮਾਨਵਿੰਦਰ ਨਾਥ ਰਾਏ ਰੱਖ ਲਿਆ। ਦੋਹਾਂ ਨਾਵਾਂ ਦਾ ਸ਼ਾਬਦਿਕ ਅਰਥ ਇਕੋ ਹੀ ਸੀ। ਇਸੇ ਦੌਰਾਨ ਉਥੇ ਲਾਲਾ ਲਾਜਪਤ ਰਾਏ ਨਾਲ ਮੁਲਾਕਾਤ ਹੋਈ। ਦੋਵੇਂ ਇੱਕ ਹੀ ਰਾਹ ਦੇ ਪਾਂਧੀ ਸਨ। ਇਸ ਲਈ ਆਪਸ ਵਿੱਚ ਪਿਆਰ ਮੁਹਬੱਤ ਵਧਦਾ ਹੀ ਚਲਾ ਗਿਆ ਅਤੇ ਇੱਕ-ਦੂਜੇ ਨਾਲ ਮਿਲ ਕੇ ਕੰਮ ਕਰਨ ਲੱਗੇ। ਇਹਨਾਂ ਦੇ ਢੰਗ ਦੋ ਪ੍ਰਕਾਰ ਦੇ ਸਨ। ਇੱਕ ਤਾਂ ਹਿੰਦੁਸਤਾਨ ਦੀ ਅਜ਼ਾਦੀ ਦਾ ਪ੍ਰਚਾਰ ਕਰਨਾ ਦੂਜਾ ਅਮਰੀਕੀ ਮਜ਼ਦੂਰਾਂ ਨਾਲ ਮਿਲ ਕੇ ਕੰਮ ਕਰਨਾ। ਪਹਿਲੀ ਗੱਲ ਤੇ ਤਾਂ ਅਮਰੀਕੀ ਸਰਕਾਰ ਨੂੰ ਕੋਈ ਖਾਸ ਇਤਰਾਜ਼ ਨਾ ਹੋਇਆ ਪਰ ਦੂਜੀ ਗਲ ਤੇ ਐਮ ਐਨ ਰਾਏ ਨੂੰ ਗ੍ਰਿਫਤਾਰ ਕਰ ਲਿਆ ਗਿਆ। ਛੇਤੀ ਹੀ ਲਾਲਾ ਲਾਜਪਤ ਰਾਏ ਨੇ ਆਪ ਨੂੰ ਜ਼ਮਾਨਤ ਤੇ ਛੁੜਾ ਲਿਆ। ਅਮਰੀਕਾ ਤੋਂ ਨਿਰਾਸ਼ ਹੋ ਕੇ ਆਪ ਮੈਕਸੀਕੋ ਚਲੇ ਗਏ ਜਿਥੇ ਸਾਮਰਾਜੀਆਂ ਵਿਰੁੱਧ ਬੜੇ ਜ਼ੋਰਾਂ ਦਾ ਅੰਦੋਲਨ ਚਲ ਰਿਹਾ ਸੀ। ਆਪ ਵੀ ਇਸ ਅੰਦੋਲਨ ਵਿਚ ਹਿੱਸਾ ਲਏ ਬਿਨਾਂ ਨਾ ਰਹਿ ਸਕੇ। ਸੱਚੇ ਕ੍ਰਾਂਤੀਕਾਰੀਆਂ ਅਤੇ ਦੇਸ਼ ਭਗਤਾਂ ਵਾਂਗ ਆਪ ਨਾ ਕੇਵਲ ਆਪਣੇ ਦੇਸ਼ ਲਈ ਅਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲੈ ਰਹੇ ਸਨ ਬਲਕਿ ਦੁਨੀਆ ਵਿਚ ਕਿਧਰੇ ਵੀ ਅਜਿਹੇ ਸੰਘਰਸ਼ ਦਾ ਪਤਾ ਚਲਦਾ ਆਪ ਉਸ ਵਿਚ ਕੁੱਦਣ ਲਈ ਉਤਾਵਲੇ ਹੋ ਜਾਂਦੇ । ਇਸੇ ਅਸੂਲ ਤੇ ਚਲਦਿਆਂ ਮੈਕਸੀਕੋ ਵਿੱਚ ਚਲ ਰਹੇ ਕ੍ਰਾਂਤੀਕਾਰੀ ਅੰਦੋਲਨ ਵਿਚ ਸਰਗਰਮ ਭਾਗ ਲਿਆ ਜਿਸ ਕਾਰਣ ਆਪ ਇੱਥੇ ਬਹੁਤ ਲੋਕਪ੍ਰੀਆ ਹੋ ਗਏ। 1918 ਵਿਚ ਉਥੇ ਕਾਂਗਰਸ ਪਾਰਟੀ ਦੀ ਨੀਂਹ ਰੱਖੀ ਗਈ। ਰੂਸ ਤੋਂ ਬਾਹਰ ਇਹ ਪਹਿਲੀ ਕਾਂਗਰਸ ਪਾਰਟੀ ਦੀ ਸਥਾਪਨਾ ਸੀ। ਆਪ ਇਸ ਪਾਰਟੀ ਦੇ ਸਰਗਰਮ ਵਰਕਰ ਬਣ ਗਏ। ਨਾਲ ਹੀ ਉਥੇ ਰਹਿੰਦਿਆਂ ਆਪ ਨੇ ਸਪੈਨਿਸ਼ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਲਈ ਅਤੇ ਇੱਕ ਸਪੈਨਿਸ਼ ਅਖ਼ਬਾਰ ‘ਐਲ. ਕਮੀਉਨਿਸਤਾ’ ਦੇ ਐਡੀਟਰ ਲੱਗ ਗਏ। ਇਹਨਾਂ ਹੀ ਦਿਨਾਂ ਵਿੱਚ ਆਪ ਨੇ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਕਿਤਾਬ ‘ਹਾਈ ਰੋਡ ਟੂ ਵਰਲਡ ਪੀਸ’ ਨਾਂ ਦੀ ਲਿਖੀ ਇਸ ਕਿਤਾਬ ਵਿਚ ਆਪਨੇ ਇਹ ਦੱਸਣ ਦੀ ਕੋਸ਼ਿਸ ਕੀਤੀ ਸੀ ਕਿ ਜਦੋਂ ਸਾਮਰਾਜਵਾਦੀ ਸ਼ਾਂਤੀ ਦਾ ਨਾਅਰਾ ਦਿੰਦੇ ਹਨ ਤਾਂ ਇਸਦਾ ਮਤਲਬ ਇਹ ਹੁੰਦਾ ਹੈ ਕਿ ਗਰੀਬੋ ! ਤੁਸੀਂ ਚੁੱਪ ਰਹੋ ਅਤੇ ਸਾਨੂੰ ਆਪਣੀ ਲੁੱਟ ਦੇ ਮਾਲ ਦੀਆਂ ਮੌਜਾਂ ਮਾਨਣ ਦਿਉ। ਤੁਸੀਂ ਇਸ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਨਾ ਕਰੋ। ਉਹਨਾਂ ਇਸ ਕਿਤਾਬ ਵਿਚ ਇਹ ਵੀ ਲਿਖਿਆ ਸੀ ਕਿ ਵਿਸ਼ਵ ਸ਼ਾਂਤੀ ਤਾਂ ਹੀ ਸਥਾਪਿਤ ਹੋ ਸਕਦੀ ਹੈ ਜੇ ਸੰਸਾਰ ਦੇ ਸਾਰੇ ਦੇਸ਼ ਆਜ਼ਾਦ ਹੋ ਜਾਣ ਅਤੇ ਸਾਮਰਾਜਵਾਦ ਤੇ ਜਾਗੀਰਦਾਰੀ ਨਿਜ਼ਾਮ ਦਾ ਖਾਤਮਾ ਹੋ ਜਾਵੇ । ਮੈਕਸੀਕੋ ਵਿਚ ਆਪ ਦੀ ਗੁੱਡੀ ਇੰਨੀ ਚੜ੍ਹ ਗਈ ਕਿ ਉਥੋਂ ਦੇ ਰਾਸ਼ਟਰਪਤੀ ਵੈਨੀਉ-ਸੱਤਿਆਨੋ ਕਰਾਂਜੇ ਨੇ ਆਪ ਨੂੰ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ।
ਇਹਨਾਂ ਹੀ ਦਿਨਾਂ ਵਿਚ ਆਪ ਦੀ ਦੂਜੀ ਕਿਤਾਬ ‘ਇੰਡੀਆ, ਪਾਸਟ, ਪਰੇਜੇਂਟ ਐਂਡ ਫੀਊਚਰ ‘ਨਾਮਕ ਪ੍ਰਕਾਸ਼ਿਤ ਹੋਈ। ਭਾਵ ਆਪ ਉਥੇ ਦੂਜੇ ਕੰਮਾਂ ਤੋਂ ਇਲਾਵਾ ਪੜ੍ਹਨ ਲਿਖਣ ਵਿਚ ਵੀ ਰੁਝੇ ਰਹੇ। ਇਹਨਾਂ ਦਿਨਾਂ ਵਿਚ ਰੂਸ ਦੇ ਕ੍ਰਾਂਤੀਕਾਰੀ ਸਾਮਰਾਜਵਾਦ ਦੇ ਹਮਲਿਆਂ ਤੇ ਭਾਰੂ ਪੈ ਕੇ ਆਪਣੇ ਪੈਰਾਂ ਤੇ ਖੜੇ ਹੋ ਚੁੱਕੇ ਸਨ ਤੇ ਹੁਣ ਉਹਨਾਂ ਨੂੰ ਸੁੱਖ ਦਾ ਸਾਹ ਲੈਣਾ ਨਸੀਬ ਹੋ ਚੁੱਕਿਆ ਸੀ। ਰੂਸ ਦੀ ਸਰਕਾਰ ਨੇ ਇਹ ਅਹਿਦ ਕੀਤਾ ਕਿ ਹੁਣ ਲਗਦੇ ਹੱਥ ਹੀ ਦੂਜੇ ਦੇਸ਼ਾਂ ਵਿੱਚ ਵੀ ਕ੍ਰਾਂਤੀ ਹੋਣੀ ਚਾਹੀਦੀ ਹੈ ਤਦ ਹੀ ਸਾਡੀ ਕ੍ਰਾਂਤੀ ਸੁਰੱਖਿਅਤ ਰਹਿ ਸਕਦੀ ਹੈ। ਇਸ ਮੰਤਵ ਲਈ ਥਾਂ- ਥਾਂ ਰੂਸੀ ਪ੍ਰਤੀਨਿਧ ਭੇਜੇ ਗਏ। ਇਹਨਾਂ ਵਿੱਚ ਸਭ ਤੋਂ ਮਸ਼ਹੂਰ ਬੋਰੋਡਨ ਸੀ। ਉਹ ਸਭ ਨਾਲ ਵਧੇਰੇ ਸਮਝਦਾਰ ਤੇ ਹੌਸਲੇ ਵਾਲਾ ਵਿਅਕਤੀ ਸੀ। ਉਹ ਘੁੰਮਦਾ-ਫਿਰਦਾ ਮੈਕਸੀਕੋ ਆ ਗਿਆ ਅਤੇ ਐਮ. ਐਨ. ਰਾਏ ਨਾਲ ਜਾਣ-ਪਛਾਣ ਹੋ ਗਈ। ਉਸ ਨੂੰ ਐਮ. ਐਨ. ਰਾਏ ਬਾਰੇ ਇਹ ਜਾਣਕਾਰੀ ਮਿਲੀ ਕਿ ਇਹ ਆਦਮੀ ਕਮੀਉਨਿਜ਼ਮ ਨੂੰ ਫੈਲਾਉਣ ਵਿਚ ਸਹਾਇਕ ਅਤੇ ਕਾਰਗਾਰ ਸਿੱਧ ਹੋ ਸਕਦਾ ਹੈ। ਇਸ ਲਈ ਉਸਨੇ ਐਮ ਐਨ ਰਾਏ ਬਾਰੇ ਰੂਸੀ ਨੇਤਾ ਲੈਨਿਨ ਨੂੰ ਵਧੀਆ ਰਿਪੋਰਟ ਦਿੱਤੀ। ਉਹ ਇਸ ਰੀਪੋਰਟ ਤੋਂ ਇਨੇ ਪ੍ਰਭਾਵਿਤ ਹੋਏ ਕਿ ਇਹਨਾਂ ਨੂੰ ਬੁਲਾ ਲਿਆ ਅਤੇ ਇਹ ਤੈਅ ਪਾਇਆ ਕਿ ਇਸ ਪ੍ਰਕਾਰ ਦੇ ਲੋਕਾਂ ਦੀ ਸਹਾਇਤਾ ਨਾਲ ਤੀਸਰੀ ਅੰਤਰਰਾਸ਼ਟਰੀ ਸਰਕਾਰ ਸਥਾਪਿਤ ਕੀਤੀ ਜਾਵੇ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸੋਸ਼ਲਿਜ਼ਮ ਬਾਰੇ ਹਮੇਸ਼ਾਂ ਲੋਕਾਂ ਦਾ ਇਹੋ ਵਿਚਾਰ ਰਿਹਾ ਹੈ ਕਿ ਇਹ ਰਾਸ਼ਟਰੀ ਅੰਦੋਲਨ ਸੀਮਿਤ ਹੈ। ਅਸਲ ਰਾਸ਼ਟਰੀ ਅੰਦੋਲਨ ਤਾਂ ਇਹ ਹੈ। ਇਸ ਲਈ ਇਹਨਾਂ ਦਾ ਨਾਅਰਾ ਹੈ ਕਿ ‘ਦੁਨੀਆ ਭਰ ਦੇ ਮਿਹਨਤ-ਕਸ਼ੋ ਇੱਕ ਹੋ ਜਾਊ।” 1864 ਵਿੱਚ ਪਹਿਲਾਂ ਅੰਤਰਰਾਸ਼ਟਰੀ ਸੰਮੇਲਨ ਖੁਦ ਮਾਰਕਸ ਵਲੋਂ ਕਾਇਮ ਕੀਤਾ ਗਿਆ ਪਰ ਉਹ ਕਿਸੇ ਕਾਰਣ ਕਰਕੇ ਸਿਰੇ ਨਾ ਚੜ੍ਹ ਸਕਿਆ। ਇਸਦਾ ਇੱਕ ਕਾਰਣ ਇਹ ਵੀ ਸੀ ਕਿ ਬਾਕੋਨਨ ਨਾਂ ਦੇ ਇੱਕ ਅੱਤਵਾਦੀ ਨੇ ਲੋਕਾਂ ਨੂੰ ਗ਼ਲਤ ਢੰਗ ਨਾਲ ਭੜਕਾ ਦਿੱਤਾ ਸੀ। ਦੂਜਾ ਅੰਤਰਰਾਸ਼ਟਰੀ ਸੰਮੇਲਨ 1889 ਵਿਚ ਕਰਵਾਉਣ ਦਾ ਫੈਸਲਾ ਹੋਇਆ। ਪਰ ਇਹ ਵੀ ਸੋਸ਼ਲਿਜ਼ਮ ਦੇ ਚੱਕਰ ਵਿੱਚ ਪੈਕੇ ਦਲਦਲ ਵਿੱਚ ਫਸ ਗਿਆ। ਐਮ. ਐਮ. ਰਾਏ ਰੂਸ ਦੇ ਬੁਲਾਵੇ ਤੇ ਸਪੇਨ ਤੇ ਜਰਮਨੀ । ਹੁੰਦੇ ਹੋਏ ਰੂਸ ਪੁੱਜੇ ਅਤੇ ਛੇਤੀ ਹੀ ਕੇ ਲਾ ਲਾਲ ਘੁਲ ਮਿਲ ਗਏ। ਐਮ. ਐਨ. ਰਾਏ ਨੇ ਇਹਨਾਂ ਨੂੰ ਭਾਰਤੀ ਦ੍ਰਿਸ਼ਟੀਕੋਣ ਅਤੇ ਦੂਜੇ ਦੇਸ਼ਾਂ ਦੀ ਪੁਜ਼ੀਸ਼ਨ ਬਾਰੇ ਦੱਸਿਆ। ਲੈਨਿਨ ਰਾਏ ਦੀ ਕਿਸੇ ਗਲ ਤੇ ਸਹਿਮਤੀ ਤੇ ਕਿਸੇ ਤੇ ਅਸਹਿਮਤ ਪ੍ਰਗਟਾਉਂਦੇ ਰਹੇ। ਕੁੱਲ ਮਿਲਾ ਕੇ ਐਮ. ਐਨ. ਰਾਏ ਦੀ ਰੂਸ ਵਿੱਚ ਬਹੁਤ ਇੱਜ਼ਤ ਹੋਈ। ਇੱਥੋਂ ਤੱਕ ਕੀ ਉਹਨਾਂ ਨੂੰ ਲਾਲ ਫੌਜ। ਦੀ ਇੱਕ ਟੁਕੜੀ ਦਾ ਮੁਖੀ ਲਗਾ ਦਿੱਤਾ ਗਿਆ। ਹੁਣ ਰਾਏ ਅਤੇ ਉਸਦੇ ਦੋ ਹੋਰ ਸਾਥੀਆਂ ਉਤੇ ਕਮੀਊਨਿਜ਼ਮ ਫੈਲਾਉਣ ਦੀ ਜ਼ਿਮੇਵਾਰੀ ਦਾ ਬੋਝ ਪਾ ਦਿੱਤਾ ਗਿਆ ਇਸ ਖੇਤਰ ਵਿਚ ਸੋਸ਼ਲਿਜ਼ਮ ਨੂੰ ਮਨਵਾਉਣ ਦਾ ਕੰਮ ਸ਼ੁਰੂ ਹੋਇਆ। ਜੋ ਜ਼ਾਰਸ਼ਾਹੀ। ਦੀ ਅਸਲਦਾਰੀ ਵਿਚ ਰੂਸ ਦੇ ਸਾਮਰਾਜ ਵਿਚ ਸਨ। ਪਰੰਤੂ ਰੂਸ ਦਾ ਹਿੱਸਾ ਨਹੀਂ ਸਨ। ਅਜਿਹੀਆਂ ਥਾਵਾਂ ਤੇ ਧਰਮ ਅਤੇ ਜਾਗੀਰਦਾਰੀ ਦੇ ਲੋਕ ਮਿਲ ਕੇ ਇਸ ਕ੍ਰਾਂਤੀ ਦੀ ਰਾਹ ਵਿੱਚ ਰੋੜਾ ਬਣ ਰਹੇ ਸਨ। ਉਹਨਾਂ ਦੀ ਵਿਰੋਧਤਾ ਕਰਨ ਅਤੇ ਉਹਨਾਂ ਨੂੰ ਨੀਵਾ ਵਿਖਾਉਣ ਲਈ ਉਥੋਂ ਦੀ ਜਨਤਾ ਦੇ ਸਮਰਥਨ ਦੀ ਲੋੜ ਸੀ। ਰਾਏ ਨੇ ਇਸ ਕੰਮ ਵਿੱਚ ਉਹਨਾਂ ਦੀ ਪੂਰੀ ਮਦਦ ਕੀਤੀ ਅਤੇ ਥੋੜੇ ਹੀ ਦਿਨਾਂ ਵਿੱਚ ਮੁੱਲਾਂ ਅਤੇ ਜਗੀਰਦਾਰਾਂ ਦੇ ਸਿਰ ਕੁਚਲ ਦਿੱਤੇ ਅਤੇ ਇਹਨਾਂ ਖੇਤਰਾਂ ਨੂੰ ਰੂਸ ਦਾ ਬਰਾਬਰ ਦਾ ਮੈਂਬਰ ਬਣਾ ਦਿੱਤਾ ਗਿਆ। ਇਸ ਪ੍ਰਕਾਰ ਐਮ.ਐਨ ਰਾਏ ਨੇ ਇੰਨਾ ਖੇਤਰਾਂ ਵਿਚ ਰੂਸੀ ਕ੍ਰਾਂਤੀ ਨੂੰ ਸਫਲ ਬਣਾਉਣ ਲਈ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਛੇਤੀ ਹੀ ਵਾਪਿਸ ਮੈਕਸੀਕੋ ਚਲੇ ਗਏ।
1921 ਵਿਚ ਜਦੋਂ ਹਿੰਦੁਸਤਾਨ ਵਿਚ ਕਾਂਗਰਸ ਦਾ ਸਾਲਾਨਾ ਇਜਲਾਸ ਅਹਿਮਦਾਬਾਦ ਵਿਚ ਹੋ ਰਿਹਾ ਸੀ, ਰਾਏ ਨੇ ਇਸ ਮੌਕੇ ਤੇ ਹਿੰਦੁਸਤਾਨ ਵਿਚ ਇੱਕ ਪਰਚਾ ਭੇਜਿਆ। ਜਿਸ ਵਿੱਚ ਕਾਂਗਰਸੀਆਂ ਨੂੰ ਹਦਾਇਤ ਕੀਤੀ ਗਈ ਸੀ ਕਿ ਹੁਣ ਤੁਹਾਨੂੰ ਅੰਗਰੇਜ਼ਾਂ ਵਿਰੁੱਧ ਲੰਗੋਟੇ ਕੱਸ ਲੈਣੇ ਚਾਹੀਦੇ ਹਨ ਅਤੇ ਰਾਜਨੀਤਿਕ ਮੰਗਾਂ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਪੁਜ਼ੀਸ਼ਨ ਨੂੰ ਵੀ ਪੂਰੀ ਤਰ੍ਹਾਂ ਸਪੱਸ਼ਟ ਕਰਨਾ ਚਾਹੀਦਾ ਹੈ।
ਮਾਸਕੋ ਵਿਚ ਆਪ ਨੇ ‘ਵੈਨਗਾਰਡ’ ਨਾਮਕ ਇੱਕ ਅਖ਼ਬਾਰ ਜਾਰੀ ਕੀਤਾ। ਜਿਸ ਦੀਆਂ ਕੁਝ ਕਾਪੀਆ ਚੋਰੀ- ਛੁਪੇ ਹਿੰਦੁਸਤਾਨ ਵੀ ਭੇਜੀਆਂ ਜਾਂਦੀਆਂ ਸਨ ਅਤੇ ਹਿੰਦੁਸਤਾਨੀ ਕ੍ਰਾਂਤੀਕਾਰੀ ਇਸ ਨੂੰ ਲੁਕ-ਲੁਕ ਕੇ ਪੜ੍ਹਦੇ ਸਨ। ਇੱਕ ਹੋਰ ਅਖਬਾਰ ‘ਮਾਸਿਜ਼’ ਨਾਮ ਦੀ ਕੱਢੀ। ਇਹਨਾਂ ਦੋਹਾਂ ਅਖ਼ਬਾਰਾਂ ਰਾਹੀ ਪੂਰਬੀ ਦੇਸ਼ਾਂ ਵਿਚ ਕ੍ਰਾਂਤੀ ਦਾ ਪ੍ਰਚਾਰ ਕੀਤਾ ਜਾਂਦਾ ਰਿਹਾ ਅਤੇ ਇਹ ਦੋਵੇਂ ਅਖ਼ਬਾਰ ਕਾਫ਼ੀ ਲੰਮੇ ਸਮੇਂ ਤਕ ਚਲਦੇ ਰਹੇ।
1924 ਵਿਚ ਕਾਨਪੁਰ ਵਿੱਚ ਬਾਲਸਤੋਬਕ ਨਾਮਕ ਇੱਕ ਸਾਜ਼ਿਸ਼ ਰਚੀ ਗਈ ਜਿਸ ਵਿੱਚ ਕੁੱਝ ਚੋਣਵੇਂ ਕ੍ਰਾਂਤੀਕਾਰੀ ਅਮਿ੍ਤ ਡਾਂਗੇ, ਸ਼ੋਕਤ ਉਸਮਾਨੀ, ਮੁਜੱਫਰ ਅਹਿਮਦ, ਨਲਨੀ ਬਾਬੂ ਆਦਿ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਸਾਜ਼ਿਸ਼ ਵਿਚ ਐਮ. ਐਨ. ਰਾਏ ਵਿਰੁੱਧ ਵੀ ਵਾਰੰਟ ਜਾਰੀ ਹੋਇਆ। ਪਰ ਰਾਏ ਤਾਂ ਮੈਕਸੀਕੋ ਵਿਚ ਬੈਠਾ ਸੀ। ਇਹਨਾਂ ਚਾਰਾਂ ਉੱਤੇ ਇਹ ਦੋਸ਼ ਲਗਾਇਆ ਗਿਆ ਕਿ ਇਹ ਚਾਰੋਂ ਬ੍ਰਿਟਿਸ਼ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਹਨ ਅਤੇ ਐਮ. ਐਨ. ਰਾਏ ਇਹਨਾਂ ਨੂੰ ਮੈਕਸੀਕੋ ਤੋਂ ਹਦਾਇਤਾਂ ਦੇ ਰਿਹਾ ਹੈ। ਇਹਨਾਂ ਚੋਹਾਂ ਨੂੰ ਚਾਰ-ਚਾਰ ਸਾਲ ਦੀ ਸਜ਼ਾ ਹੋਈ। ਪਰ ਅੰਗਰੇਜ਼ੀ ਸਰਕਾਰ ਦੀ ਪਕੜ ਵਿਚ ਆਪ ਨਾ ਆ ਸਕੇ। ਇਸ ਪ੍ਰਕਾਰ ਆਪ ਹਿੰਦੁਸਤਾਨ ਵਿਚ ਕਮਿਉਨਿਜ਼ਮ ਫੈਲਾਉਣ ਵਾਲੇ ਬਾਗ਼ੀਆ ਵਿਚੋਂ ਸਨ। ਬਾਅਦ ਵਿਚ ਹਿੰਦੁਸਤਾਨ ਵਿੱਚ ਜਿਹੜੀ ਕਮਿਉਨਿਸਟ ਪਾਰਟੀ ਬਣਾਈ ਗਈ, ਰਾਏ ਦਾ ਉਸ ਵਿਚ ਕਾਫੀ ਹੱਦ ਤੱਕ ਹੱਥ ਸੀ। ਆਪ ਨਾ ਕੇਵਲ ਹਿੰਦੁਸਤਾਨ ਵਿਚ ਕਮਿਉਨਿਸਟ ਪਾਰਟੀ ਬਣਾਉਣ ਵਾਲਿਆਂ ਵਿਚੋਂ ਸਨ ਬਲਕਿ ਚੀਨ ਦੇ ਕਮਿਉਨਿਸਟ ਅੰਦੋਲਨ ਵਿੱਚ ਵੀ ਬਰਾਬਰ ਦੇ ਭਾਗੀਦਾਰ ਸਨ। ਉੱਥੇ ਆਪ ਕਿਸੇ ਗਲ ਵਿਚ ਮਾਸਕੋ ਦੀ ਸਲਾਹ ਦੇ ਉਲਟ ਚਲ ਪਏ ਜਿਸ ਕਾਰਣ ਆਪ ਕਮਿਉਨਿਸਟ ਅੰਤਰਰਾਸ਼ਟਰੀ ਤੋਂ ਵੱਖ ਹੋਣਾ ਸੁਰੂ ਹੋ ਗਏ। ਇਹ ਠੀਕ ਹੈ ਕਿ ਆਪ ਇਕੱਲਿਆਂ ਕੁਝ ਵੀ ਨਹੀਂ ਕਰ ਸਕਦੇ ਸਨ ਪਰ ਆਪ ਚੁੱਪ ਬੈਠਣ ਵਾਲਿਆਂ ਵਿੱਚੋਂ ਵੀ ਨਹੀਂ ਸਨ। ਉਹ ਬਰਾਬਰ ਆਪਣੇ ਵਿਚਾਰਾਂ ਦਾ ਪਰਚਾਰ ਕਰਦੇ ਰਹੇ। ਰਾਏ ਨੂੰ ਹੁਣ ਹਰ ਹੀਲੇ ਬਦਨਾਮ ਕੀਤਾ ਜਾਣ ਲੱਗ ਪਿਆ। ਇਥੋਂ ਤੱਕ ਕਿ ਆਪ ਨੂੰ ਇੰਪੀਅਰਲੀਜ਼ਮ ਦੇ ਏਜੰਟ ਵੀ ਕਿਹਾ ਗਿਆ। ਰੂਸ ਤੋਂ ਆਪ ਜਰਮਨੀ ਚਲੇ ਗਏ ਪਰ ਇਥੇ ਵੀ ਕਮੀਊਨਿਸਟਾਂ ਨੇ ਇਹਨਾਂ ਦੀ ਵਿਰੋਧਤਾ ਕੀਤੀ। ਪਰ ਆਪ ਹਮੇਸ਼ਾਂ ਆਪਣੀ ਹੀ ਧੁੰਨ ਵਿਚ ਮਸਤ ਰਹੇ ਅਤੇ ਹਰ ਵੇਲੇ ਹਿੰਦੁਸਤਾਨ ਦੀ ਅਜ਼ਾਦੀ ਬਾਰੇ ਸੋਚਦੇ ਰਹੇ।
21 ਜੂਨ 1931 ਨੂੰ ਰਾਏ ਨੂੰ ਬੰਬਈ ਵਿਚ ਗ੍ਰਿਫਤਾਰ ਕਰ ਲਿਆ ਗਿਆ। ਹੈਰਾਨੀ ਦੀ ਗਲ ਇਹ ਸੀ ਕਿ ਆਪ ਬਹੁਤ ਦਿਨਾਂ ਤੋਂ ਡਾ. ਮਹਿਮੂਦ ਦੇ ਨਾਂ ਨਾਲ ਰਹਿ ਸਨ। ਆਪ ਤੇ ਕਾਨਪੁਰ ਸਾਜਿਸ਼ ਵਾਲਾ ਮੁਕਦਮਾ ਤਾਂ ਸੀ ਹੀ ਤੁਰੰਤ ਲਟਕਦੀ ਤਲਵਾਰ ਆਪ ਦੇ ਸਿਰ ਉੱਤੇ ਡਿੱਗੀ ਅਤੇ ਅੱਠ ਸਾਲ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਰਾਏ ਨੇ ਬੜੀ ਸਮਝਦਾਰੀ ਅਤੇ ਸਿਆਣਪ ਨਾਲ ਆਪਣੇ ਮੁਕਦਮੇ ਦੀ ਪੈਰਵੀ ਆਪ ਕੀਤੀ। ਪੈਰਵੀ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਨਿਰਦੋਸ਼ ਹਾਂ ਮੈਨੂੰ ਮਾਫ ਕਰ ਦਿੱਤਾ ਜਾਵੇ । ਉਨ੍ਹਾਂ ਦੀ ਦਲੀਲ ਇਹ ਸੀ ਕਿ “ਆਪਣੇ ਦੇਸ਼ ਉੱਤੇ ਨਜਾਇਜ਼ ਢੰਗ ਨਾਲ ਕਬਜ਼ਾ ਕਰੀ ਬੈਠੇ ਲੋਕਾਂ ਨੂੰ ਹਰ ਜਾਇਜ਼, ਨਜਾਇਜ਼ ਢੰਗ ਨਾਲ ਆਪਣੇ ਦੇਸ਼ ਵਿਚੋਂ ਬਾਹਰ ਖਦੇੜ ਦੇਣਾ ਚਾਹੀਦਾ ਹੈ। ਕੁਰਾਨ, ਵੇਦ, ਸ਼ਾਸਤਰ ਅਤੇ ਹੋਰਨਾਂ ਧਰਮ ਗ੍ਰੰਥਾਂ ਦਾ ਵੀ ਇਹੋ ਫਰਮਾਨ ਹੈ ਕਿ ਜਿਹੜਾ ਦੇਸ਼ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਹੋਵੇ ਉਥੇ ਦੇ ਵਸਨੀਕਾਂ ਨੂੰ ਹਰ ਢੰਗ ਨਾਲ ਬਗਾਵਤ ਕਰਨ ਦਾ ਅਖ਼ਲਾਕੀ, ਇਨਸਾਨੀ, ਸਮਾਜੀ ਅਤੇ ਕਾਨੂੰਨੀ ਹੱਕ ਹਾਸਿਲ ਹੈ ਜੋ ਕੁਝ ਵੀ ਮੈਂ ਕੀਤਾ ਹੈ, ਉਹ ਬਿਲਕੁਲ ਸਹੀ ਤੇ ਦੁਰੱਸਤ ਹੈ। ਇਹ ਉਹ ਹੀ ਰਾਸਤਾ ਹੈ ਜਿਸ ਉੱਤੇ ਇਸ ਤੋਂ ਪਹਿਲਾਂ ਮਦਨ ਲਾਲ ਢੀਂਗਰਾ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸੋਹਣ ਲਾਲ ਪਾਠਕ ਅਤੇ ਭਗਤ ਸਿੰਘ ਆਦਿ ਚਲ ਚੁੱਕੇ ਸਨ। ਇਸ ਦਲੀਲ ਦਾ ਅਦਾਲਤ ਉੱਤੇ ਕੋਈ ਅਸਰ ਨਾ ਹੋਇਆ ਅਤੇ ਆਪ ਨੂੰ ਸਜ਼ਾ ਦਾ ਹੁਕਮ ਸੁਣਾ ਕੇ ਬਰੇਲੀ ਜੇਲ੍ਹ ਵਿਚ ਡੱਕ ਦਿੱਤਾ ਗਿਆ ਜਿਥੇ ਪਹਿਲਾਂ ਹੀ ਮਸ਼ਹੂਰ ਕ੍ਰਾਂਤੀਕਾਰੀ ਲੀਡਰ ਸਚਿੰਦਰ ਨਾਥ ਸਾਨਿਆਲ ਸਜ਼ਾ ਭੁਗਤ ਰਹੇ ਸਨ। ਰਾਏ ਨੂੰ ਇਹਨਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਪਰੰਤੂ ਕੁਝ ਭਰੋਸੇਯੋਗ ਕੈਦੀਆਂ ਰਾਹੀਂ ਇਹਨਾਂ ਵਿਚਕਾਰ ਚਿੱਠੀ ਪੱਤਰ ਚਲਦਾ ਰਿਹਾ ਜਿਹਨਾਂ ਵਿਚ ਆਸਤਕ ਅਤੇ ਪਦਾਰਥਵਾਦ ਬਾਰੇ ਚਰਚਾ ਹੁੰਦੀ ਸੀ । ਸਾਨਿਆਲ ਈਸ਼ਵਰ ਨੂੰ ਮੰਨਣ ਵਾਲੇ ਸਨ ਜਦ ਕਿ ਰਾਏ ਇਸਦੇ ਉਲਟ ਪਦਾਰਥਵਾਦ ਦੇ ਹਾਮੀ ਸਨ ਅਤੇ ਮਨੁੱਖ ਦੇ ਹਰ ਕੰਮ ਵਿੱਚ ਈਸ਼ਵਰ ਦੇ ਦਖ਼ਲ ਨੂੰ ਨਹੀਂ ਸਮਝਦੇ ਸਨ । ਇਹ ਪੱਤਰ ਵਿਹਾਰ ਚੋਰੀ-ਛੁਪੇ ਹੋਣ ਕਾਰਣ ਸੁਰਖਿਅਤ ਨਹੀਂ ਰਹਿ ਸਕਿਆ। ਕੁਝ ਸਮਾਂ ਜੇਲ੍ਹ ਉਪਰੰਤ ਰਾਏ ਛੱਡ ਦਿੱਤੇ ਗਏ। ਜਵਾਹਰ ਲਾਲ ਨਹਿਰੂ ਦੀ ਸਲਾਹ ਤੇ ਆਪ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਥੋੜੇ ਹੀ ਸਮੇਂ ਵਿੱਚ ਆਪ ਨੂੰ ਇਹ ਪਤਾ ਚਲ ਗਿਆ ਕਿ ਕਾਂਗਰਸ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੋ ਰਹੀ ਹੈ ਅਤੇ ਰਾਏ ਨੂੰ ਇਸ ਪਾਰਟੀ ਵਿੱਚ ਕੋਈ ਸਨਮਾਨਜਨਕ ਅਹੁਦਾ ਮਿਲਣ ਦੀ ਆਸ ਨਹੀਂ ਹੈ ਇਸ ਲਈ ਆਪ ਕਾਂਗਰਸ ਪਾਰਟੀ ਤੋਂ ਵਖ ਹੋ ਗਏ ਅਤੇ ਰੈਡੀਕਲ ਡੈਮੋਕਰੈਟਿਕ ਨਾਂ ਦੀ ਇੱਕ ਨਵੀਂ ਪਾਰਟੀ ਖੜੀ ਕਰ ਲਈ। ਇਸ ਵਿਚ ਦੇਸ਼ ਦੇ ਕੁਝ ਬੁੱਧੀਜੀਵੀ ਸ਼ਾਮਿਲ ਹੋ ਗਏ ਪਰ ਇਹ ਪਾਰਟੀ ਬਹੁਤੀ ਦੇਰ ਚਲ ਨਹੀਂ ਸਕੀ।
ਸਿਤੰਬਰ 1939 ਵਿਚ ਦੂਸਰਾ ਵਿਸ਼ਵ ਯੁੱਧ ਸੁਰੂ ਹੋ ਗਿਆ। ਇਸ ਵਾਰ ਰਾਏ ਨੇ ਇੱਕ ਅਨੋਖਾ ਢੰਗ ਅਪਣਾਇਆ। ਉਸਨੇ ਹਿਟਲਰ ਮਸੋਲਿਨੀ ਵਰਗੀਆਂ ਫਾਸਿਸਟ ਤਾਕਤਾਂ ਵਿਰੁੱਧ ਅੰਗਰੇਜ਼ਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੇ ਵਿਸ਼ੇਸ਼ਕਰ ਕਮਿਉਨਿਸਟ ਪਾਰਟੀ ਨੇ ਆਪ ਦੀ ਇਸ ਭੂਮਿਕਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ। ਰਾਏ ਉਸ ਵੇਲੇ ਇੱਕ ਅਖ਼ਬਾਰ ਚਲਾ ਰਿਹਾ ਸੀ । ਜਿਸਦੇ ਲਈ ਅੰਗਰੇਜ਼ ਸਰਕਾਰ ਕਈ ਹਜਾਰ ਰੁਪਏ ਸਹਾਇਤਾ ਵਜੋਂ ਦਿੰਦੀ ਸੀ। ਰਾਏ ਦੀ ਇਹ ਦਲੀਲ ਸੀ ਕਿ “ਅੰਗਰੇਜ਼ ਇਸ ਲੜਾਈ ਵਿਚ ਜਿੱਤ ਕੇ ਵੀ ਇੰਨਾ ਕਮਜ਼ੋਰ ਹੋ ਜਾਵੇਗਾ ਕਿ ਉਹ ਤੁਰੰਤ ਹਿੰਦੁਸਤਾਨ ਛੱਡ ਕੇ ਆਪਣੇ ਦੇਸ ਚਲਾ ਜਾਵੇਗਾ। ਇਸ ਲਈ ਅੰਗਰੇਜ਼ਾਂ ਦੀ ਸਹਾਇਤਾ ਕਰਨਾ ਜ਼ਰੂਰੀ ਹੈ। ਜਦਕਿ ਹਿਟਲਰ ਅਤੇ ਮਸੋਲਿਨੀ ਬਹੁਤ ਖ਼ਤਰਨਾਕ ਤਾਕਤਾਂ ਹਨ।
ਦੂਜੀ ਵਿਸ਼ਵ ਯੁੱਧ ਦੌਰਾਨ ਅਜ਼ਾਦ ਹਿੰਦ ਫੌਜ ਦੀ ਸਥਾਪਨਾ, ਇਸ ਦੇ ਗ੍ਰਿਫਤਾਰ ਫੌਜੀਆਂ ਤੇ ਲਾਲ ਕਿਲ੍ਹੇ ਵਿਚ ਮੁਕੱਦਮੇ ਦਾ ਹਿੰਦੁਸਤਾਨੀ ਫੌਜਾਂ ਉੱਤੇ ਅਸਰ ਨਾ ਪੈਂਦਾ ਤਾਂ ਕੀ ਹਿੰਦੁਸਤਾਨ ਅਜ਼ਾਦ ਹੋ ਜਾਂਦਾ? ਇਹਨਾਂ ਸਵਾਲਾਂ ਦੇ ਜਵਾਬ ਉੱਤੇ ਹੀ ਰਾਏ ਦੇ ਬਦਲੇ ਹੋਏ ਵਿਚਾਰ ਕਿ ‘ਅੰਗਰੇਜ਼ਾਂ ਦੀ ਮਦਦ ਕਰੋ’ ਦੇ ਨਾਅਰੇ ਦੀ ਅਸਲੀਅੱਤ ਦਾ ਪਤਾ ਲੱਗ ਜਾਂਦਾ ਹੈ। ਕਮੀਉਨਿਸਟਾਂ ਦੀ ਗਲ ਤਾਂ ਸਮਝ ਵਿੱਚ ਆ ਸਕਦੀ ਹੈ ਕਿ ਰੂਸ ਦੀ ਸੁਰੱਖਿਆ ਕਰਨਾ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪਰ ਰਾਏ ਦੀ ਇਹ ਪਾਲਿਸੀ ਕਿਸੇ ਦੀ ਵੀ ਸਮਝ ਤੋਂ ਬਾਹਰ ਸੀ। ਇਹ ਗਲ ਕਿਸੇ ਹਦ ਤੱਕ ਠੀਕ ਹੈ ਕਿ ਰਾਏ ਇੱਕ ਪਾਸੇ ਤਾਂ ਕਮੀਉਨਿਸਟਾਂ ਨਾਲ ਨਰਾਜ਼ ਸੀ ਦੂਜੇ ਪਾਸੇ ਉਹਨਾਂ ਨੂੰ ਕਾਂਗਰਸੀਆਂ ਤੇ ਵੀ ਗਿਲਾ ਸੀ। ਇਸੇ ਗੱਲ ਤੇ ਝੁੰਜਲਾ ਕੇ ਨਿਰਾਸ਼ਾ ਦੀ ਹਾਲਤ ਵਿਚ ਉਹਨਾਂ ਨੇ ਇਹ ਕਦਮ ਚੁੱਕਿਆ ਹੋਵੇਗਾ। ਬਾਅਦ ਵਿਚ ਉਹਨਾਂ ਦੀ ਇਸੇ ਸਮਝ ਵਿਚ ਨਾ ਆਉਣ ਵਾਲੀ ਪਾਲੀਸੀ ਤੋਂ ਨਰਾਜ਼ ਹੋਕੇ ਉਹਨਾਂ ਦੇ ਚੇਲੇ ਪਤਾ ਨਹੀਂ ਕਿਥੇ ਤੇ ਕਿਧਰ ਚਲੇ ਗਏ। ਰਾਏ ਨੇ 1948 ਵਿਚ ਆਪਣੀ ਪਾਰਟੀ ਨੂੰ ਤੋੜਨ ਦਾ ਐਲਾਨ ਕਰ ਦਿੱਤਾ। ਇਸ ਵਿਚ ਕੋਈ ਸ਼ਕ ਨਹੀਂ ਕਿ ਐਮ. ਐਨ. ਰਾਏ ਉਚ ਕੋਟੀ ਦੇ ਆਲਮ, ਫਾਜ਼ਲ ਤੇ ਵਿਦਵਾਨ ਸਨ ਅਤੇ ਆਪਣੇ ਸਮੇਂ ਦੇ ਬਹੁਤ ਵੱਡੇ ਕ੍ਰਾਂਤੀਕਾਰੀ ਸਨ। ਪਰ ਆਪਣੇ ਉਪਰ ਬੀਤੀਆਂ ਕੁਝ ਘਟਨਾਵਾਂ ਦਾ ਉਹਨਾਂ ਉਤੇ ਇੰਨਾ ਪ੍ਰਭਾਵ ਪਿਆ ਕਿ ਉਹ ਕ੍ਰਾਂਤੀਕਾਰੀ ਪ੍ਰਚਾਰ ਤੋਂ ਕੰਨੀ ਕਤਰਾਉਣ ਲੱਗੇ। ਜੇਲ੍ਹ ਵਿਚ ਛੁੱਟਣ ਉਪਰੰਤ ਆਪ ਨੇ ਜੋ ਕੰਮ ਕੀਤਾ ਉਸ ਵਿਚ ਕੋਈ ਖੂਬੀ ਵਿਖਾਈ ਨਹੀਂ ਦਿੰਦੀ ਸੀ। ਆਪ ਵਲੋਂ ਲਿਖੀਆਂ ਗਈਆਂ ਕਈ ਕਿਤਾਬਾਂ ਪੜ੍ਹਨ ਯੋਗ ਹਨ। ਇੰਨਾ ਹੀ ਨਹੀਂ ਆਪ ਨੂੰ 17 ਭਾਸ਼ਾਵਾਂ ਦਾ ਪੂਰਾ ਗਿਆਨ ਸੀ, ਕਈ ਭਾਸ਼ਾਵਾਂ ਵਿੱਚ ਤਾਂ ਆਪ ਘੰਟਿਆ ਬੱਧੀ ਲਗਾਤਾਰ ਭਾਸ਼ਣ ਦੇ ਸਕਦੈ ਸਨ। ਇਹ ਦੁੱਖ ਦੀ ਗੱਲ ਹੈ, ਕਿ ਆਪ ਆਪਣਾ ਮਾਨਸਿਕ ਸੰਤੁਲਨ ਕਾਇਮ ਨਹੀਂ ਰੱਖ ਸਕੇ। ਆਪ ਦੇ ਇਹਨਾਂ ਆਖਰੀ ਪਲਾਂ ਦੇ ਵਿਚਾਰਾਂ ਨੂੰ ਇਨਕਲਾਬ ਵਿਰੋਧੀਆਂ ਨੇ ਖੂਬ ਉਛਾਲਿਆ ਪਰ ਆਪ ਬੇਵੱਸ ਸਨ। ਇਸੇ ਬੇਚਾਰਗੀ ਅਤੇ ਬੇਬਸੀ ਦੀ ਹਾਲਤ ਵਿਚ ਆਪ 24 ਜਨਵਰੀ 1954 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਣਾਂ ਵਿਚ ਜਾ ਬਿਰਾਜੇ।

ਪੰਡਿਤ ਅਮੀਰ ਚੰਦ ਬੰਮਵਾਲ

ਆਪ ਸਰਹੱਦੀ ਸੂਬਾ ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1886 ਵਿਚ ਹੋਇਆ। ਪਿਤਾ ਦਾ ਨਾਂ ਮਹਿਤਾ ਮੇਹਰ ਚੰਦ ਬੰਮਵਾਲ ਸੀ । ਆਪ ਜੀ ਉਮਰ ਅਜੇ ਢਾਈ ਕੁ ਸਾਲ ਦੀ ਹੀ ਸੀ ਕਿ ਮਾਤਾ ਜੀ ਦਾ ਦੇਹਾਂਤ ਹੋ ਗਿਆ। 6 ਸਾਲ ਦੀ ਉਮਰ ਵਿਚ ਪਿਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਆਪ ਆਪਣੇ ਮਾਤਾ ਪਿਤਾ ਦੀ ਇਕਲੋਤੀ ਸੰਤਾਨ ਸਨ। 1907 ਵਿਚ ਵਿਆਹ ਹੋਇਆ ਆਪ ਦੇ 3 ਲੜਕੀਆਂ ਤੇ ਇਕ ਲੜਕਾ ਸੀ। ਲੜਕੇ ਦਾ ਨਾਂ ਪ੍ਰਿਥੀ ਚੰਦ ਸੀ। ਅਜੇ ਪ੍ਰਿਥੀ ਦੀ ਉਮਰ ਸਾਢੇ 3 ਸਾਲ ਦੀ ਸੀ ਕਿ ਇਸ ਸਮੇ ਤੇ ਭੋਲੇ ਭਾਲੇ ਬਾਲਕ ਨੇ ਕਿਤੇ ਭੁੰਨੇ ਹੋਏ ਛੋਲਿਆਂ ਦੇ ਦਾਨੇ ਚੁਕ ਕੇ ਮੂੰਹ ਵਿਚ ਪਾ ਲਏ। ਆਪ ਦੀ ਵੱਡੀ ਲੜਕੀ ਭਾਵ ਪ੍ਰਿਥੀ ਦੀ ਵੱਡੀ ਭੈਣ ਨੇ ਗੁੱਸੇ ਵਿਚ ਆ ਕੇ ਇੰਨੇ ਜ਼ੋਰ ਦੀ ਥਪੜ ਉਸ ਦੇ ਮੂੰਹ ਉਪਰ ਮਾਰਿਆ ਕਿ ਬੱਚੇ ਦੀ ਮੌਤ ਹੋ ਗਈ। ਇਸ ਅਣਹੋਣੀ ਘਟਨਾ ਦੀ ਯਾਦ ਆਪ ਨੂੰ ਉਮਰ ਭਰ ਨਹੀਂ ਭੁੱਲੀ। ਆਪ ਦੀ ਲੜਕੀ ਨੂੰ ਵੀ ਭਾਰੀ ਸਦਮਾ ਪੁੱਜਾ। ਅੱਗੇ ਚਲਕੇ ਜਦੋਂ ਉਸ ਲੜਕੀ ਦਾ ਬੱਚਾ (ਲੜਕਾ) ਸਾਢੇ ਤਿੰਨ ਸਾਲ ਦਾ ਹੋਇਆ ਤਾਂ ਉਹ ਲੜਕਾ ਉਸ ਨੇ ਆਪਣੇ ਬਾਪ ਦੇ ਹਵਾਲੇ ਕਰਕੇ ਉਸ ਮੰਦਭਾਗੀ ਘਟਨਾ ਦਾ ਪਸ਼ਚਾਤਾਪ ਕੀਤਾ। ਇਸ ਲੜਕੇ ਦਾ ਨਾਂ ਬਿਲਕੀ ਦੱਤ ਸੀ।
ਸੂਬਾ ਸਰਹੱਦ ਤੋਂ ਉਠਣ ਵਾਲੀਆਂ ਲਗਪਗ ਸਾਰੀਆਂ ਲਹਿਰਾਂ ਵਿਚ ਆਪ ਨੇ ਮੁਖ ਭੂਮਿਕਾ ਨਿਭਾਈ। ਪਿਸ਼ਾਵਰ ਅਤੇ ਰਾਵਲਪਿੰਡੀ ਵਿਚ ਅਨੇਕਾਂ ਵਾਰ ਆਪ ਦੇ ਘਰ ਦੀ ਤਲਾਸ਼ੀ ਹੋਈ। ਇਕ ਵਾਰ ਉਥੋਂ ਦੇ ਅੰਗਰੇਜ਼ ਚੀਫ਼ ਕਮਿਸ਼ਨਰ ਨੇ ਜਦੋਂ
ਮਹਾਤਮਾ ਗਾਂਧੀ ਨੂੰ ਗਾਲ੍ਹਾਂ ਕੱਢੀਆਂ ਤਾਂ ਆਪ ਨੇ ਉਸ ਵਿਰੁੱਧ ਜੋਰਦਾਰ ਅੰਦੋਲਨ ਕੀਤਾ। ਜਿਸ ਲਈ ਆਪ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਕਿਸੇ ਵੇਲੇ ਆਪ ਕਾਂਗਰਸ ਕਮੇਟੀ ਦੇ ਸਕੱਤਰ ਹੋਇਆ ਕਰਦੇ ਸਨ। ਦਫ਼ਤਰ ਇਕ ਚੁਬਾਰੇ ਵਿਚ ਸੀ । ਕਾਂਗਰਸ ਦਾ ਤਿਰੰਗਾ ਝੰਡਾ ਪੂਰੀ ਸ਼ਾਨ ਨਾਲ ਲਹਿਰਾ ਰਿਹਾ ਸੀ । ਇਕ ਫੌਜੀ ਅਫਸਰ ਉਧਰੋਂ ਲੰਘਿਆ। ਉਸ ਨੇ ਆਪ ਨੂੰ ਝੰਡਾ ਉਤਾਰਨ ਦੇ ਹੁਕਮ ਦਿੱਤੇ। ਆਪ ਦੇ ਅਜਿਹਾ ਨਾ ਕਰਨ ਤੇ ਉਸ ਫੌਜੀ ਨੇ ਆਪ ਉੱਤੇ ਮੁਕਿਆਂ ਨਾਲ ਵਾਰ ਕੀਤਾ ਅਤੇ ਹੇਠਾਂ ਸੁਟ ਲਿਆ। ਪੈਰਾਂ ਅਤੇ ਬੂਟਾਂ ਨਾਲ ਠੁੱਡੇ ਵੀ ਮਾਰੇ ਪਰ ਆਪ ਨੇ ਉਸ ਦੀ ਗੱਲ ਨ ਮੰਨੀ। ਇੰਨ੍ਹੇ ਨੂੰ ਇਕ ਸਿਟੀ ਮੈਜਿਸਟਰੇਟ ਉਧਰੋਂ ਆ ਨਿਕਲਿਆ। ਉਸ ਨੇ ਉਸ ਫੌਜੀ ਨੂੰ ਡਾਂਟ ਡਪਟ ਕੇ ਆਪ ਦੀ ਜਾਨ ਛੁਡਵਾਈ।
ਨਵੰਬਰ 1905 ਵਿਚ ਆਪ ਨੇ ਪਹਿਲੀ ਵਾਰ ਆਪਣਾ ਅਖ਼ਬਾਰ ‘ਫਰੰਟੀਅਰ ਐਡਵੋਕੇਟ’ ਜਾਰੀ ਕੀਤਾ। ਸੂਬਾ ਸਰਹੱਦ ਦੇ ਆਪ ਇਕ ਮਸ਼ਹੂਰ ਕ੍ਰਾਂਤੀਕਾਰੀ ਵਰਕਰ ਸਨ। ਕਈ ਵਾਰ ਜੇਲ੍ਹ ਯਾਤਰਾ ਕੀਤੀ। 1907 ਵਿਚ ਆਪ ਸੁਦੇਸ਼ੀ ਦਾ ਪ੍ਰਚਾਰ ਕਰਦੇ ਹੋਏ ਗ੍ਰਿਫ਼ਤਾਰ ਹੋ ਗਏ। ਇਕ ਸਾਲ ਦੀ ਸਜ਼ਾ ਕੱਟਕੇ ਸੂਰਤ ਵਿਚ 25 ਦਸੰਬਰ 1907 ਨੂੰ ਹੋਣ ਵਾਲੇ ਕਾਂਗਰਸ ਦੇ ਇਜਲਾਸ ਵਿਚ ਸ਼ਾਮਲ ਹੋਏ। ਪ੍ਰਧਾਨਗੀ ਲਈ ਰਾਸ ਬਿਹਾਰੀ ਬੋਸ ਦਾ ਨਾਂ ਪੇਸ਼ ਹੋਇਆ। ਮਹਿੰਦਰ ਨਾਥ ਬੈਨਰਜੀ ਨੇ ਇਸ ਦੀ ਤਾਈਦ ਕੀਤੀ ਪਰੰਤੂ ਲੋਕਮਾਨਿਆ ਤਿਲਕ ਜੀ ਨੇ ਇਸ ਦੀ ਵਿਰੋਧਤਾ ਕੀਤੀ। ਨਰਮ ਦਲ ਵਾਲਿਆਂ ਨੇ ਇਸ ਦਾ ਬੁਰਾ ਮਨਾਇਆ। ਪੰਡਾਲ ਵਿਚ ਘੁਸਰ ਮੁਸਰ ਹੋਣ ਲਗ ਪਈ। ਇਸ ਤੇ ਸਵਾਗਤ ਕਰਨ ਵਾਲੇ ਪ੍ਰਧਾਨ ਨੇ ਤਿਲਕ ਜੀ ਨੂੰ ਹੋਰ ਬੋਲਣ ਤੋਂ ਰੋਕ ਦਿੱਤਾ। ਪੰਡਾਲ ਵਿਚ ਮੌਜੂਦ ਲੋਕ ਗੁੱਸੇ ਵਿਚ ਆ ਗਏ ਅਤੇ ਗੜਬੜ ਮਚ ਗਈ। ਸਵਾਗਤ ਕਮੇਟੀ ਦੇ ਪ੍ਰਧਾਨ ਨੇ ਪਬਲਿਕ ਨੂੰ ਤਿਲਕ ਜੀ ਦੇ ਹੱਕ ਵਿਚ ਹੁੰਦਿਆਂ ਵੇਖ ਕੇ ਮੀਟਿੰਗ ਮੁਤਲਵੀ ਕਰ ਦਿੱਤੇ । ਦੂਜੇ ਦਿਨ ਮੀਟਿੰਗ ਸ਼ੁਰੂ ਹੁੰਦਿਆਂ ਹੀ ਫਿਰ ਪਹਿਲੇ ਦਿਨ ਵਾਲੀ ਹਾਲਤ ਬਣ ਗਈ। ਸਰੋਤਿਆਂ ਨੇ ਸੁਰਿੰਦਰ ਨਾਥ ਬੈਨਰਜੀ ਅਤੇ ਮੋਤੀ ਲਾਲ ਨਹਿਰੂ ਦਾ ਲੈਕਚਰ ਵੀ ਨ ਸੁਣਨ ਦਿੱਤਾ। ਆਖ਼ਿਰਕਾਰ ਤਿਲਕ ਜੀ ਡਟ ਗਏ ਅਤੇ ਸਟੇਜ ਤੇ ਆਉਣ ਲਈ ਲਲਕਾਰਿਆ। ਇਸ ਦੌਰਾਨ ਕਿਤੇ ਨਰਮ ਦਲ ਵਾਲੇ ਨੇ ਤਿਲਕ ਜੀ ਵਲ ਜੁੱਤੀ ਦੇ ਮਾਰੀ ਜੋ ਫਿਰੋਜ ਮਹਿਤਾ ਅਤੇ ਸੁਰਿੰਦਰ ਨਾਥ ਬੈਨਰਜੀ ਦੇ ਵਿਚਕਾਰ ਆ ਡਿੱਗੀ। ਇਹ ਦੋਵੇਂ ਤਿਲਕ ਜੀ ਦੇ ਕੋਲ ਸਟੇਜ ਤੇ ਬੈਠ ਸਨ। ਇਸ ਤੇ ਪੰਜਾਬ ਦੇ ਮੈਂਬਰਾਂ ਨੇ ਜਿਨ੍ਹਾਂ ਵਿਚ ਬੰਮਵਾਲ ਜੀ ਵੀ ਸਨ, ਤਿਲਕ ਜੀ ਨੂੰ ਚੋਪਾਸਿਉਂ ਘੇਰ ਲਿਆ। ਇਨ੍ਹੇ ਵਿਚ ਇਕ ਹੋਰ ਜੁੱਤੀ ਭੀੜ ਵਿਚ ਸਟੇਜ ਵਲੋਂ ਆਈ। ਇਹ ਬੰਮਵਾਲ ਜੀ ਦੇ ਮੱਥੇ ਤੇ ਲੱਗੀ। ਖੂਨ ਵਗਣ ਲੱਗਾ ਇਨ੍ਹਾਂ ਖੂਨ ਨਿਕਲਿਆ ਕਿ ਕੋਲ ਬੈਠੇ ਤਿਲਕ ਜੀ ਦੇ ਕੱਪੜਿਆਂ ਤੇ ਵੀ ਦਾਗ਼ ਪੈ ਗਏ। ਅਜੇ ਵੀ ਆਪ ਦੇ ਮੱਥੇ ਉਹ ਨਿਸ਼ਨ ਮੌਜੂਦ ਹੈ ਜਿਸਨੂੰ ਆਪ ਤਿਲਕ ਜੀ ਦਾ ਤਿਲਕ ਮੰਨਦੇ ਹਨ। ਬਾਅਦ ਵਿਚ 1919 ਵਿਚ ਅੰਮ੍ਰਿਤਸਰ ਵਿਖੇ ਕਾਂਗਰਸ ਦੇ ਜਲਸੇ ਮੌਕੇ ਤਿਲਕ ਜੀ ਨੇ ਬੰਮਵਾਲ ਦੇ ਮੱਥੇ ਤੇ ਪਏ ਇਸ ਨਿਸ਼ਾਨ ਨੂੰ ਵੇਖਿਆ ਅਤੇ ਆਪਣੇ ਕਈ ਸਾਥੀਆਂ ਨੂੰ ਵਿਖਾਕੇ 1907 ਦੇ ਸੂਰਤ ਵਿਚ ਹੋਏ ਜਲਸੇ ਦੀ ਯਾਦ ਤਾਜ਼ਾ ਕੀਤੀ।
ਇਕ ਗਲ ਹੋਰ ਵਰਨਣਯੋਗ ਹੈ ਕਿ 1919 ਵਿਚ ਬੰਮਵਾਲ ਜੀ ਨੇ ਰੋਲਟ ਐਕਟ ਵਿਰੁਧ 1818 ਦੇ ਬੰਗਾਲ ਦੇ ਐਕਟ 3 ਦੇ ਅਧੀਨ ਇਕ ਸਾਲ ਦੀ ਸਜ਼ਾ ਹੋਈ ਅਤੇ ਮਾਂਡਲੇ ਜੇਲ੍ਹ ਭੇਜ ਦਿੱਤੇ ਗਏ। ਉਥੇ ਆਪ ਤਿਲਕ ਜੀ ਦੇ ਨਾਲ ਕੈਦ ਵਿਚ ਰਹੇ। ਤਿਲਕ ਜੀ ਨੇ ਉਥੇ ਜੇਲ੍ਹ ਵਿਚ ‘ਗੀਤਾ ਰਹਿਸਯ’ ਨਾਮੀ ਕਿਤਾਬ ਲਿਖੀ। ਸੂਰਤ ਕਾਂਗਰਸ ਜਲਸਾ ਮੌਕੇ ਆਪ ਜੀ ਦੀ ਆਰਵਿੰਦੂ ਘੋਸ਼ ਅਤੇ ਛੋਟੇ ਭਰਾ ਵਰਿੰਦਰ ਘੋਸ਼ ਨਾਲ ਮੁਲਾਕਾਤ ਹੋਈ। ਵਰਿੰਦਰ ਘੋਸ਼ ਤੋਂ ਆਪ ਨੇ ਬੰਬ ਬਨਾਉਣਾ ਸਿਖਿਆ। ਆਜ਼ਾਦੀ ਪ੍ਰਾਪਤ ਕਰਨ ਲਈ ਆਪ ਨੇ ਬੰਬ ਅਤੇ ਪਿਸਤੌਲ ਦੀ ਵਰਤੋਂ 1919 ਤਕ ਕੀਤੀ। ਇਸ ਉਪਰੰਤ ਆਜ਼ਾਦੀ ਸੰਘਰਸ਼ ਸਾਂਤਮਈ ਢੰਗ ਨਾਲ ਜਾਰੀ ਰੱਖਿਆ। ਇਸ ਸੰਘਰਸ਼ ਲਈ ਆਪ ਨੂੰ 1919 ਵਿਚ ਇਕ ਸਾਲ ਦੀ ਸਜ਼ਾ ਹੋਈ।
ਸਵਰਾਜ ਅਖਬਾਰ ਉਰਦੂ ਵਿਚ ਇਲਾਹਬਾਦ (ਯੂ. ਪੀ.) ਤੋਂ ਨਿਕਲਦਾ ਸੀ। ਇਸ ਦੇ ਬਾਨੀ ਅਤੇ ਪਹਿਲੇ ਸੰਪਾਦਕ ਸ਼੍ਰੀ ਸ਼ਾਂਤੀ ਨਰਾਇਣ ਭਟਨਾਗਰ ਸਨ ਜੋ ਰਾਜਨੀਤਕ ਵਿਚਾਰਧਾਰਾ ਵਿਚ ਯੂ. ਪੀ. ਦੇ ਨਿਰਮਾਣ ਕਰਤਾ ਸਨ। ਇਸ ਤੋਂ ਪਹਿਲਾਂ ਸਵਰਗਵਾਸੀ ਬਾਲ ਕ੍ਰਿਸ਼ਨ ਭੱਟ ਵੀ ਇਸ ਰਾਹ ਦੇ ਗੁਜ਼ਰ ਚੁੱਕੇ ਸਨ। ਇਸ ਅਖ਼ਬਾਰ ਬਾਰੇ ਰੌਲਟ ਕਮੇਟੀ ਦੀ ਰਿਪੋਰਟ ਵਿੱਚ ਲਿਖਿਆ ਹੈ ਕਿ ਉਨ੍ਹਾਂ ਸ਼ਾਂਤੀਪੂਰਨ ਸੂਬਿਆਂ ਵਿਚ ਸਵਰਾਜ ਦੀ ਬਾਗਿਆਨਾ ਸ਼ੈਲੀ ਸੰਘਰਸ਼ ਵਲ ਇਕ ਮਜ਼ਬੂਤ ਤੇ ਠੋਸ ਕਦਮ ਸੀ। ਇਸ ਅਖ਼ਬਾਰ ਦੀ ਆਵਾਜ਼ ਮੁੱਢ ਤੋਂ ਹੀ ਬਾਗ਼ੀਆਨਾ ਰਹੀ ਹੈ ਅਤੇ ਬਾਦ ਵਿਚ ਤਾਂ ਇਸ ਅਖ਼ਬਾਰ ਨੇ ਇੰਗਲੈਂਡ ਸਰਕਾਰ ਦੀ ਵਿਰੋਧਤਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਇਸ ਛੋਟੇ ਜਿਹੇ ਅਖ਼ਬਾਰ ਨੂੰ ਚਲਾਉਣ ਲਈ 3 ਸਾਲਾਂ ਦੇ ਥੋੜੇ ਜਿਹੇ ਸਮੇਂ ਵਿੱਚ 8 ਸੰਪਾਦਕਾਂ ਨੂੰ ਸਜ਼ਾ ਭੁਗਤਨੀ ਪਈ ਸੀ। ਜਿਨ੍ਹਾਂ ਵਿਚੋਂ ਚਾਰ ਸੰਪਾਦਕਾਂ ਹੋਤੀ ਲਾਲ ਵਰਮਾ, ਬਾਬੂ ਰਾਮ ਲਹਿਰੀ, ਮਹਾਤਮਾ ਨੰਦ ਗੋਪਾਲ ਅਤੇ ਲੱਧਾ ਰਾਮ ਨੂੰ ਤਾਂ ਕਾਲੇ ਪਾਣੀ ਦੀ ਸਜ਼ਾ ਮਿਲ ਚੁੱਕੀ ਸੀ । ਬਾਕੀ ਚਾਰ ਨੂੰ ਵੀ ਵਖ-ਵਖ ਸਜ਼ਾਵਾਂ ਅਧੀਨ ਜੇਲ੍ਹ ਦੀ ਹਵਾ ਖਾਣੀ ਪਈ ਸੀ। ਆਪ ਇਸ ਅਖਬਾਰ ਦੇ 9ਵੇਂ ਸੰਪਾਦਕ ਸਨ। ਆਪ ਉਤੇ ਵੀ ਮੁਕੱਦਮਾ ਚਲਾਇਆ ਗਿਆ। ਰਾਜ ਰਿਸ਼ੀ ਟੰਡਨ ਨੇ ਇਨ੍ਹਾਂ ਮੁਕੱਦਮਿਆਂ ਵਿਚ ਮੁਜਰਮਾਂ ਵਲੋਂ ਪੈਰਵੀ ਕੀਤੀ ਸੀ। ਇਸ ਮੁਕੱਦਮੇ ਵਿਚ ਟੰਡਨ ਜੀ ਦੀ ਦਲੀਲ ਇਹ ਸੀ ਕਿ ਜਿਸ ਅੰਕ ਵਿਚ ਆਪ ਜੀ ਦਾ ਲੇਖ ਛਪਿਆ ਸੀ। ਉਸ ਦੀਆਂ ਸਾਰੀਆਂ ਕਾਪੀਆਂ ਸਰਕਾਰ ਨੇ ਅਖਬਾਰ ਵੰਡੇ ਜਾਣ ਤੋਂ ਪਹਿਲਾਂ ਹੀ ਜ਼ਬਤ ਕਰ ਲਈਆਂ ਸਨ । ਜਦੋਂ ਉਹ ਅਤੇ ਲੋਕਾਂ ਦੇ ਹੱਥਾਂ ਵਿਚ ਜਾਣ ਹੀ ਨਹੀਂ ਦਿੱਤਾ ਗਿਆ ਤਾਂ ਸਰਕਾਰ ਵਿਰੁੱਧ ਬੇਭਰੋਸਗੀ-ਨਾਰਾਜ਼ਗੀ ਫੈਲਾਉਣ ਅਤੇ ਬਗ਼ਾਵਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਪ੍ਰਕਾਰ ਆਪ ਨੂੰ ਜ਼ਮਾਨਤ ਤੇ ਰਿਹਾਈ ਮਿਲ ਗਈ।
ਟੰਡਨ ਜੀ ਨੇ ਅਦਾਲਤ ਵਿਚ ਹੀ 20 ਰੁਪਏ ਆਪ ਜੀ ਦੀ ਜੇਬ ਵਿਚ ਪਾਕੇ ਭੱਜ ਜਾਣ ਦਾ ਇਸ਼ਾਰਾ ਕੀਤਾ। ਆਪ ਇਸ਼ਾਰਾ ਪਾਉਂਦਿਆਂ ਹੀ ਅਦਾਲਤ ਵਿੱਚ ਰਫੂ ਚੱਕਰ ਹੋ ਗਏ ਅਤੇ ਅੰਡੇਮਾਨ ਦੀ ਸਜ਼ਾ ਤੋਂ ਬਾਲ-ਬਾਲ ਬਚ ਗਏ। ਇਸ ਉਪਰੰਤ ਆਪ ਪੰਜਾਬ ਆ ਗਏ। ਡਿਫੈਂਸ ਆਫ਼ ਇੰਡੀਆ ਰੂਲਜ ਅਧੀਨ ਸਭ ਤੋਂ ਪਹਿਲਾਂ ਹਮਲਾ ਆਪ ਜੀ ਦੀ ਅਖ਼ਬਾਰ ਉਪਰ 1910 ਵਿਚ ਹੋਇਆ ਸੀ । ਕਿਉਂਕਿ ਮਦਨ ਮੋਹਨ ਮਾਲਵੀਆ ਜੀ ਦੀ ਇੱਛਾ ਅਨੁਸਾਰ ਚਾਰ ਲੇਖ ਅਖਬਾਰ ਵਿਚ ਲਿਖਣ ਤੇ ਆਪ ਕੋਲੋ 4 ਹਜ਼ਾਰ ਰੁਪਏ ਦੀ ਜ਼ਮਾਨਤ ਮੰਗੀ ਗਈ। ਰਕਮ ਜਮ੍ਹਾ ਨ ਕਰਵਾਉਣ ਤੇ ਅਖ਼ਬਾਰ ਬੰਦ ਹੋ ਗਿਆ ਅਤੇ ਇਕ ਸਾਲ ਲਈ ਆਪ ਨੂੰ ਸੂਬਾ ਸਰਹੱਦ ਵਿਚੋਂ ਜਲਾਵਤਨ ਕਰ ਦਿੱਤਾ ਗਿਆ। ਇਸ ਉਪਰੰਤ ਆਪ ਦਿੱਲੀ ਵਿਚ ‘ਆਕਾਸ਼’ ਨਾਮਕ ਅਖ਼ਬਾਰ ਵਿਚ ਕੰਮ ਕਰਨ ਲਗ ਪਏ। ਹਾਰਡਿੰਗ ਬੰਬ ਕੇਸ ਦੇ ਲਾਲਾ ਹਨੂਵੰਤ ਰਾਏ ਸਹਾਏ ਵੀ ਆਪ ਦੇ ਨਾਲ ਹੀ ਕੰਮ ਕਰਦੇ ਸਨ। 1928 ਵਿਚ ਇਹ ਅਖ਼ਬਾਰ ਦੁਬਾਰਾ ਜਾਰੀ ਕੀਤਾ ਗਿਆ। ਖ਼ਾਨ ਅਬਦੁਲ ਗਫ਼ਾਰ ਖਾਂ ਸਰਹੱਦੀ ਗਾਂਧੀ ਨੂੰ ਕਾਂਗਰਸ ਦਾ ਚਵੰਨੀ ਵਾਲਾ ਮੁਢਲਾ ਮੈਂਬਰ ਵੀ ਆਪ ਨੇ ਹੀ ਬਣਵਾਇਆ ਸੀ। 1933 ਦੀ ਲਹਿਰ ਦੌਰਾਨ ਇਸ ਅਖਬਾਰ ਨੇ ਹੀ ਖ਼ਾਨ ਸਾਹਿਬ ਨੂੰ ਸਰਹੱਦੀ ਗਾਂਧੀ ਦੀ ਉਪਾਧੀ ਦਿੱਤੀ ਸੀ। 1935 ਵਿਚ ਫਰੰਟੀਅਰ ਐਡਵੋਕੇਟ ਦੀ ਥਾਂ ਤੇ ਫਰੰਟੀਅਰ ਮੇਲ ਨਾਮਕ ਅਖ਼ਬਾਰ ਕੱਢਿਆ ਗਿਆ ਜੋ ਦੇਸ਼ ਦੀ ਵੰਡ ਉਪਰੰਤ ਡੇਰਾਦੂਨ ਤੋਂ ਛਪਦਾ ਰਿਹਾ। 1947 ਵਿਚ ਆਪ ਇਕ ਵਫਦ ਲੈ ਕੇ ਮਹਾਤਮਾ ਗਾਂਧੀ ਨੂੰ ਮਿਲੇ ਅਤੇ ਦੋਹਾਂ ਦੇਸਾਂ ਵਿਚਕਾਰ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਇੰਨ੍ਹੇ ਵਿਚ ਕਸ਼ਮੀਰ ਵਿਚ ਗੜਬੜ ਸ਼ੁਰੂ ਹੋ ਗਈ ਅਤੇ ਸਰਦਾਰ ਪਟੇਲ ਦੀ ਇੱਛਾ ਅਨੁਸਾਰ ਆਪ ਮੁੜ ਪੇਸ਼ਾਵਰ ਵਾਪਸ ਨਹੀਂ ਗਏ ਕਿਉਂਕਿ ਫਿਰਕੂ ਦੰਗਿਆਂ ਕਾਰਣ ਆਪ ਦੀ ਜਾਨ ਨੂੰ ਖਤਰਾ ਸੀ। ਦੇਸ਼ ਦੀ ਵੰਡ ਉਪਰੰਤ ਆਪ ਡੇਰਾਦੂਨ ਵਿਚ ਟਿਕ ਗਏ। ਉਥੋਂ ਹੀ ਇਹ ਅਖਬਾਰ 1972 ਤਕ ਛਪਦਾ ਰਿਹਾ। ਇਸ ਪ੍ਰਕਾਰ ਆਪ ਨੇ ਇਸ ਅਖ਼ਬਾਰ ਦੀ 67 ਸਾਲ ਤਕ ਐਡੀਟਰੀ ਕੀਤੀ।
ਆਪ ਅੰਗਰੇਜ਼ੀ, ਉਰਦੂ ਅਤੇ ਪੁਸ਼ਤੋ ਤਿੰਨਾਂ ਭਾਸ਼ਾਵਾਂ ਦੇ ਲੇਖਕ ਸਨ ਅਤੇ ਹਿੰਦੀ ਭੀ ਬਹੁਤ ਸਾਫ਼ ਲਿਖ ਸਕਦੇ ਸਨ। ਇਕ ਵਾਰ ਮਹਾਤਮਾ ਗਾਂਧੀ ਨੇ ਆਪ ਨੂੰ ਕਿਹਾ ਸੀ “ਤੁਹਾਡੀ ਹਿੰਦੀ ਨੂੰ ਮੈਂ ਰਾਸ਼ਟਰੀ ਭਾਸ਼ਾ ਮੰਨਦਾ ਹਾਂ।” ਆਪ ਨੇ ਫਰੰਟੀਅਰ ਅਖ਼ਬਾਰ ਦੀ ਸਿਆਸੀ ਜ਼ਿੰਦਗੀ ਬਾਰੇ ਜੋ ਮਸਾਲਾ ਜਮ੍ਹਾ ਕੀਤਾ ਸੀ ਬਦਕਿਸਮਤੀ ਨਾਲ ਉਹ ਸੰਦੂਕ ਚੋਰੀ ਹੋ ਗਿਆ ਅਤੇ ਇਸ ਉਪਰੰਤ ਦੂਜੀ ਘਟਨਾ ਇਹ ਵਾਪਰੀ ਕਿ ਤੁਹਾਡੇ ਖਤਾਂ ਦੀਆਂ ਪੁਰਾਣੀਆਂ ਫਾਈਲਾਂ ਤੁਹਾਡੀ ਗ਼ੈਰਹਾਜ਼ਰੀ ਵਿਚ ਸੰਕਰ ਨੇ ਰੱਦੀ ਦੇ ਭਾਅ ਵੇਚ ਦਿੱਤੀਆਂ। ਇਨ੍ਹਾਂ ਦੋਹਾਂ ਘਟਨਾਵਾਂ ਨਾਲ ਆਪ ਨੂੰ ਬਹੁਤ ਡੂੰਘਾ ਦੁਖ ਪੁੱਜਾ।
ਆਪ ਨੂੰ ਇਕ ਹੋਰ ਡੂੰਘਾ ਸਦਮਾ ਉਦੋਂ ਪੁੱਜਾ ਕਿ ਸਰਦਾਰ ਪਟੇਲ ਨੇ ਕਾਨੂੰਨ ਅਨੁਸਾਰ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੀ ਜੋ ਨੀਤੀ ਬਣਾਈ ਸੀ ਸਰਕਾਰ ਨੇ ਅੱਗੇ ਚਲ ਕੇ ਉਸ ਨੂੰ ਤਿਆਗ ਦਿੱਤਾ। ਜਿਸ ਨਾਲ ਆਪ ਦੇ ਅਖ਼ਬਾਰ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਦੇਸ਼ ਦੀ ਵੰਡ ਤੋਂ ਪਹਿਲਾਂ ਜਿਸ ਪ੍ਰਕਾਰ ਦੇ ਇਸ਼ਤਿਹਾਰ ਤੁਹਾਡੇ ਅਖ਼ਬਾਰ ਨੂੰ ਮਿਲਿਆ ਕਰਦੇ ਸਨ ਉਸੇ ਪ੍ਰਕਾਰ ਦੇ ਇਥੇ ਆਉਣ ਤੇ ਵੀ ਮਿਲਿਆ ਕਰਨਗੇ। ਇਹੋ ਨੀਤੀ ਤੈਅ ਹੋਈ ਸੀ।
ਆਪ ਨੂੰ ਕ੍ਰਾਂਤੀਕਾਰੀਆਂ ਦੀ ਬਹੁਤ ਚਿੰਤਾ ਲੱਗੀ ਰਹਿੰਦੀ ਸੀ। ਸਰਕਾਰ ਵਲੋਂ ਆਪ ਨੂੰ ਪੈਨਸ਼ਨ ਦਵਾਉਣ ਲਈ ਪਾਰਲੀਮੈਂਟ ਵਿਚ ਜੋ ਪ੍ਰਸਤਾਵ ਲਿਆਂਦਾ ਗਿਆ ਸੀ, ਉਸ ਦੇ ਲਈ ਆਪ ਨੇ ਬਹੁਤ ਜਤਨ ਕੀਤੇ ਸਨ । ਸਵਰਗਵਾਸੀ ਲੱਧਾ ਰਾਮ ਫੀਲਡ ਮਾਰਸ਼ਲ ਦੇ ਸਪੁੱਤਰ ਸ਼੍ਰੀ ਤਿਲਕ ਰਾਜ ਨੂੰ ਪੈਨਸ਼ਨ ਦਵਾਉਣ ਲਈ ਆਪ ਬਹੁਤ ਚਿੰਤਤ ਸਨ।
ਆਪ ਨੇ ਇਹ ਵੀ ਵਿਚਾਰ ਰਖਿਆ ਕਿ ਜੇ ਯੂ. ਪੀ. ਸਰਕਾਰ ਆਪ ਨੂੰ 75 ਰੁਪੈ ਮਾਸਿਕ ਪੈਨਸ਼ਨ ਦੇਵੇਗੀ ਉਹ ਆਪ ਤਿਲਕ ਰਾਜ ਨੂੰ ਦੇ ਦਿਆ ਕਰਨਗੇ। ਇਕ ਵਾਰ ਕੇਂਦਰੀ ਸਰਕਾਰ ਨੇ ਆਪ ਨੂੰ 400 ਰੁਪੈ ਦਿੱਤੇ । ਉਹ ਆਪ ਨੇ ਦਿੱਲੀ ਵਿਚ ਰਹਿ ਕੇ ਰਾਸ਼ਟਰੀ ਪੁਰਾਤਤੱਵ ਵਿਭਾਗ ਵਿਚ ਕ੍ਰਾਂਤੀਕਾਰੀ ਅੰਦੋਲਨਾਂ ਬਾਰੇ ਕਾਗਜ਼ਾਤ ਅਤੇ ਦਸਤਾਵੇਜ ਲੱਭਣ ਉਤੇ ਖਰਚ ਕਰ ਦਿੱਤੇ। ਯੂ.ਪੀ. ਸਰਕਾਰ ਨੇ ਆਪ ਨੂੰ 75 ਰੁਪੈ ਮਹੀਨਾ ਪੈਨਸ਼ਨ ਪ੍ਰਵਾਨ ਕੀਤੀ ਸੀ ਪਰੰਤੂ ਇਸ ਲਈ 2 ਉਂਗਲਾਂ ਤੇ ਅੰਗੂਠੇ ਦੇ ਨਿਸ਼ਾਨ ਮੰਗੇ ਗਏ ਪਰੰਤੂ ਆਪ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਇਹ ਨਿਸ਼ਾਨ ਨ ਭੇਜੇ।
1948 ਵਿੱਚ ਆਪ ਨੇ ਮੌਲਾਨਾ ਆਜ਼ਾਦ ਦੀ 200 ਰੁਪਏ ਦੀ ਮਾਸਿਕ ਪੈਨਸ਼ਨ ਦੀ ਪੇਸ਼ਕਸ ਨੰ ਠੁਕਰਾ ਦਿੱਤਾ ਸੀ ਜੇ ਉਹ ਪੈਨਸ਼ਨ ਆਪ ਮਰਦੇ ਦਮ ਤਕ ਲੈਂਦੇ ਰਹਿੰਦੇ ਤਾਂ ਲਗਪਗ 5000 ਰੁਪਏ ਜਮ੍ਹਾ ਹੋ ਜਾਂਦੇ ।
1920 ਵਿਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਡੇਰਾਦੂਨ ਕਿਲ੍ਹੇ ਤੋਂ ਜਲਾਵਤਨ ਕੀਤਾ ਤਾਂ ਆਪ ਨੇ ਪੇਸ਼ਾਵਰ ਵਿਚ ਜਲਸਾ ਬੁਲਾਕੇ ਇਸ ਜ਼ਾਲਮਾਨਾ ਕਦਮ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਹੀ ਦਿਨਾਂ ਵਿਚ ਆਪ ਨੇ ਉਥੋਂ ਅੰਗਰੇਜ਼ ਕਮਿਸ਼ਨਰ ਹੇਮਿਲਟਨ ਗਰਾਂਟ ਨੂੰ ਉਸ ਦੇ ਅਹੌਦੇ ਤੋਂ ਹਟਾਉਣ ਦੀ ਮੰਗ ਕੀਤੀ ਕਿਉਂਕਿ ਉਸ ਨੇ ਮਹਾਤਮਾ ਗਾਂਧੀ ਬਾਰੇ ਕੁਝ ਭਦੈ ਸ਼ਬਦਾਂ ਦੀ ਵਰਤੋਂ ਕੀਤੀ ਸੀ । ਇਸ ਤੋਂ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਟਾਂਕ ਜ਼ਿਲਾ ਡੇਰਾ ਇਸਮਾਈਲ ਖਾਂ ਜੇਲ੍ਹ ਵਿਚ ਰੱਖਿਆ ਗਿਆ। ਰਸਤੇ ਵਿਚ ਰਾਵਲਪਿੰਡੀ ਵਿਖੇ ਆਪ ਦੀ ਧਰਮਪਤਨੀ ਆਪ ਨੂੰ ਮਿਲਨ ਦੀ ਜ਼ਿੱਦ ਕੀਤੀ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬੰਮਵਾਲ ਜੀ ਦੇ ਨਾਲ ਹੀ ਜੇਲ੍ਹ ਭੇਜ ਦਿੱਤਾ।

ਲੋਕਮਾਨਿਆ ਬਾਲ ਗੰਗਾਧਰ ਤਿਲਕ (1856-1920)

ਹਿੰਦ ਕੋ ਮੰਤਰ ਵੋ ਸਵਰਾਜ ਕਾ ਸੁਨਾਇਆ ਤੁਨੇ।

ਰਾਗ ਆਜ਼ਾਦੀ-ਏ-ਜਮਹੂਰ ਕਾ ਗਾਇਆ ਤੁਨੇ।

ਦੇਸ਼ ਦੀਆਂ ਮਹਾਨ ਹਸਤੀਆਂ ਦੀਆਂ ਜੀਵਨੀਆਂ ਮੁਲਕ ਅਤੇ ਕੌਮ ਨੂੰ ਵਿਕਾਸ ਦੀ ਰਾਹ ਤੇ ਤੋਰਨ ਲਈ ਚਾਨਣ-ਮੁਨਾਰੇ ਦਾ ਕੰਮ ਕਰਦੀਆਂ ਰਹੀਆਂ ਹਨ। ਇਨ੍ਹਾਂ ਦੇ ਕਾਰਨਾਮਿਆਂ ਨੂੰ ਪੜ੍ਹ ਸੁਣ ਕੇ ਮੁਰਦਾ ਸਰੀਰਾਂ ਵਿਚ ਵੀ ਖੂਨ ਹਰਕਤ ਕਰਨ ਲਗਦਾ ਹੈ ਜਿਵੇਂ ਉਸ ਨੂੰ ਵੀ ਜੀਵਨ ਦੀ ਇਕ ਨਵੀਂ ਕਿਰਨ ਵਿਖਾਈ ਦੇਣ ਲਗਦੀ ਹੈ। ਲੋਕ ਮਾਨਿਆ ਦਾ ਜੀਵਨ ਤਪ ਅਤੇ ਤਿਆਗ ਭਰਿਆ ਜੀਵਨ ਸੀ। ਇਨ੍ਹਾਂ ਵਰਗੇ ਦਲੇਰ, ਨਿਡਰ ਦੇਸ਼ ਭਗਤ, ਫਲਾਸਫਰ ਅਤੇ ਸਿਆਸਤਦਾਨ ਬਹੁਤ ਹੀ ਘਟ ਇਸ ਕ੍ਰਾਂਤੀਕਾਰੀ ਅੰਦੋਲਨ ਵਿਚ ਨਜ਼ਰ ਆਉਂਦੇ ਹਨ। ਇਹਨਾਂ ਦਾ ਨਾਅਰਾ ਸੀ “ਆਜ਼ਾਦੀ ਸਾਡਾ ਪੈਦਾਇਸ਼ੀ ਹੱਕ ਹੈ ਇਸ ਨੂੰ ਅਸੀਂ ਲੈ ਕੇ ਹੀ ਦਮ ਲਵਾਂਗੇ।” ਉਹ ਇਹ ਵੀ ਕਿਹਾ ਕਰਦੇ ਸਨ ਕਿ ਆਜ਼ਾਦੀ ਮੰਗਣ ਨਾਲ ਨਹੀਂ ਮਿਲਦੀ ਸਗੋਂ ਜ਼ੋਰ ਜ਼ਬਰਦਸਤੀ ਖੋਹੀ ਜਾਂਦੀ ਹੈ। ਹਿੰਦੋਸਤਾਨ ਦੀ ਗ਼ਰੀਬੀ, ਪਛੜੇਪਨ ਅਤੇ ਅਨਪੜ੍ਹਤਾ ਨੂੰ ਅੰਗਰੇਜ਼ਾਂ ਦੀ ਹਿੰਦੋਸਤਾਨ ਵਿਚ ਮੌਜੂਦਗੀ ਦਾ ਮੁਖ ਕਾਰਣ ਦੱਸਿਆ ਕਰਦੇ ਸਨ। ਉਨ੍ਹਾਂ ਦੀ ਇਹ ਵੀ ਸੋਚ ਸੀ ਕਿ ਵਿਦੇਸ਼ੀ ਸਰਕਾਰ ਹਿੰਦੋਸਤਾਨੀਆਂ ਦੇ ਧਰਮ, ਕਲਚਰ ਅਤੇ ਸਭਿਅਤਾ ਨੂੰ ਵਿਗਾੜਨ ਤੇ ਤੁਲੀ ਹੋਈ ਹੈ ਅਤੇ ਆਪਣਾ ਸਭਿਆਚਾਰ ਤੇ ਸਿਖਿਆ ਸਾਡੇ ਤੇ ਜ਼ਬਰਦਸਤੀ ਮੜ੍ਹ ਰਹੀ ਹੈ।
ਇਸ ਤੋਂ ਪਹਿਲਾਂ ਅਤੇ ਤਿਲਕ ਦੇ ਜ਼ਮਾਨੇ ਤਕ ਵੀ ਕੁਝ ਦੇਸ਼ ਭਗਤਾਂ ਦੀ ਪਾਲੀਸੀ ਅੰਗਰੇਜ਼ਾਂ ਤੋਂ ਵਧੇਰੇ ਨੌਕਰੀਆਂ ਪ੍ਰਾਪਤ ਕਰਨ ਤਕ ਹੀ ਸੀਮਿਤ ਰਹੀ। 1857 ਦੇ ਗ਼ਦਰ ਦੋਰਾਨ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਉਪਰ ਜੋ ਅਸਹਿ ਤੇ ਅਕਹਿ ਜ਼ੁਲਮ ਢਾਹੇ ਉਨ੍ਹਾਂ ਨੂੰ ਚੇਤੇ ਕਰਕੇ ਜਾਂ ਸੁਣ ਕੇ ਹਿੰਦੋਸਤਾਨ ਦੀ ਆਜ਼ਾਦੀ ਬਾਰੇ ਸੋਚਣ ਦੀ ਸ਼ਕਤੀ ਜਵਾਬ ਦੇ ਜਾਂਦੀ ਹੈ। ਉਹ ਆਜ਼ਾਦੀ ਦਾ ਨਾਂ ਲੈਣ ਤਕ ਤੋਂ ਘਬਰਾਉਂਦੇ ਸਨ। ਕਾਂਗਰਸੀ ਲੀਡਰ ਵੀ ਇਸ ਤੋਂ ਅੱਗੇ ਨਹੀਂ ਵਧ ਪਾਏ। ਗੋਪਾਲ ਕ੍ਰਿਸਨ ਗੋਖਲੇ ਨੇ ਵੀ ਕਾਂਗਰਸ ਦੀ ਸਟੇਜ ਤੋਂ ਬੋਲਦਿਆਂ ਕਿਹਾ ਸੀ “ਚਾਹੇ ਇਸ ਨੂੰ ਭਲਾ ਸਮਝੇ ਜਾਂ ਬੁਰਾ। ਇਸੇ ਬਾਰੇ ਫੈਸਲਾ ਤਾਂ ਭਵਿਖ ਹੀ ਕਰੇਗਾ ਪਰ ਸਾਡੀ ਪਾਲੀਸੀ ਇਸ ਵੇਲੇ ਬਰਤਾਨਵੀ ਸਰਕਾਰ ਨਾਲ ਨੱਥੀ ਹੈ। ਇਸ ਲਈ ਅਸੀਂ ਜਿਹੜੇ ਵੀ ਸਿਆਸੀ ਹੱਕ ਮੰਗਦੇ ਤਾਂ ਉਹ ਬਰਤਾਨਵੀ ਸਰਕਾਰ ਦੇ ਘੇਰੇ ਵਿਚ ਹੋਣਗੇ। ਇਸ ਦੇ ਜਵਾਬ ਵਿਚ ਤਿਲਕ ਜੀ ਨੇ ਨਾਅਰਾ ਦਿੱਤਾ ਸੀ। ਇਸ ਦੇ ਜਵਾਬ ਵਿਚ ਤਿਲਕ ਜੀ ਨੇ ਕਿਹਾ ਸੀ ਇਹ ਠੀਕ ਨਹੀਂ ਹੈ। ਦੇਸ਼ ਤਾਂ ਆਜ਼ਾਦੀ ਲਈ ਤਿਆਰ ਹੈ ਅਸੀਂ ਲੋਕ ਆਜ਼ਾਦੀ ਲੈਣ ਅਤੇ ਸਰਕਾਰ ਚਲਾਉਣ ਲਈ ਹਰ ਪੱਖੋਂ ਯੋਗ ਹਾਂ।

ਲੋਕਮਾਨਿਆ ਬਾਲ ਗੰਗਾਧਰ ਤਿਲਕ (1856-1920)

ਬਾਲ ਗੰਗਾਧਰ ਤਿਲਕ ਦਾ ਜਨਮ 23 ਜੁਲਾਈ 1856 ਵਿਚ ਮਹਾਰਾਸ਼ਟਰ ਦੇ ਇਕ ਪਿੰਡ ਰਤਨਾਗਿਰੀ ਵਿਚ ਹੋਇਆ। ਪਿਤਾ ਜੀ ਗੰਗਾਧਰ ਰਾਮਚੰਦ ਇਕ ਸਕੂਲ ਵਿਚ ਅਧਿਆਪਕ ਸਨ। ਉਹ ਤਰੱਕੀ ਕਰਦਿਆਂ ਕਰਦਿਆਂ ਪੂਨਾ ਦੇ ਇਕ ਥਾਨਾ ਦੇ ਡਿਪਟੀ ਇਸੰਪੈਕਟਰ ਆਫ਼ ਸਕੂਲਜ਼ ਦੇ ਉੱਚ ਅਹੁਦੇ ਤਕ ਪਹੁੰਚੇ ਸਨ। ਦਾਦਾ ਰਾਮ ਚੰਦਰ ਨਰਹਰੀ ਪੇਸ਼ਵਾ ਦੇ ਦਰਬਾਰ ਵਿਚ ਖ਼ਜ਼ਾਨਾ ਮੰਤਰੀ ਸਨ। ਬਾਦ ਵਿਚ ਜਦੋਂ ਪੇਸ਼ਵਾਵਾਂ ਦੀ ਸਲਤਨਤ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤਾਂ ਅੰਗਰੇਜ਼ਾਂ ਨੇ ਆਪ ਨੂੰ ਇਸੇ ਅਹੁਦੇ ਉਪਰ ਬਣੇ ਰਹਿਣ ਦੀ ਪੇਸਕਸ਼ ਕੀਤੀ ਸੀ ਜਿਸ ਨੂੰ ਆਪ ਨੇ ਇਹ ਕਹਿੰਦਿਆਂ ਕਿ ਬਦੇਸ਼ੀ ਨੌਕਰੀ ਤੋਂ ਤਾਂ ਖਾਲੀ ਰਹਿਣਾ ਹੀ ਠੀਕ ਹੈ, ਠੁਕਰਾ ਦਿੱਤਾ ਸੀ। ਤਿਲਕ ਦੇ ਪਿਤਾ ਜੀ ਗੰਗਾ ਧਰ ਤਿਲਕ ਗਣਿਤ, ਜੋਤਿਸ਼ ਅਤੇ ਸੰਸਕ੍ਰਿਤ ਦੇ ਪ੍ਰਮਾਣਤ ਆਲਮ ਫਾਜ਼ਲ ਵਿਦਵਾਨ ਸਨ।
ਤਿਲਕ ਜੀ ਨੂੰ ਪੜ੍ਹਨ ਪੜ੍ਹਾਉਣ ਦਾ ਸ਼ੌਕ ਅਤੇ ਸੰਸਕ੍ਰਿਤ ਤੇ ਗਣਿਤ ਵਰਗੇ ਔਖੇ ਵਿਸ਼ਿਆਂ ਵਿਚ ਮਹਾਰਤ ਆਪਣੇ ਬਾਪ ਕੋਲੋਂ ਵਿਰਸੇ ਵਿਚ ਮਿਲੀ ਸੀ। ਤਿਲਕ ਜੀ ਦੇ ਬਚਪਨ ਦਾ ਨਾਂ ਬਲਵੰਤ ਰਾਉ ਸੀ । ਪਰ ਘਰ ਵਾਲੇ ਲਾਡ ਪਿਆਰ ਨਾਲ ਆਪ ਨੂੰ ਬਾਲ ਦੇ ਨਾਂ ਨਾਲ ਪੁਕਾਰਿਆ ਕਰਦੇ ਸਨ। ਆਪ ਦੇ ਪਿਤਾ ਜੀ ਦਾ ਨਾਂ ਗੰਗਾਧਰ ਸੀ । ਮਹਾਰਾਸ਼ਟਰ ਦੇ ਰਿਵਾਜ ਅਨੁਸਾਰ ਪੁੱਤਰ ਦੇ ਨਾਂ ਦੇ ਪਿਛੇ ਪਿਤਾ ਦਾ ਨਾਂ ਜੁੜ ਜਾਂਦਾ ਹੈ। ਇਸ ਲਈ ਆਪ ਦਾ ਨਾਂ ਬਾਲ ਗੰਗਾਧਰ ਤਿਲਕ ਹੋ ਗਿਆ। ਆਪ ਦੀਆਂ ਦੇਸ਼ ਪ੍ਰਤੀ ਬੇਮਿਸਾਲ ਸੇਵਾਵਾਂ ਕਾਰਣ ਆਪ ਨੂੰ ਲੋਕ ਮਾਨਿਆ ਦੀ ਉਪਾਧੀ ਦਿੱਤੀ ਗਈ। ਇਸ ਤਰ੍ਹਾਂ ਪੂਰਾ ਨਾਂ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਮਸ਼ਹੂਰ ਹੋਇਆ। ਅਜੇ ਜਦੋਂ ਆਪ ਸਕੂਲ ਵਿੱਚ ਮੁਢਲੀ ਸਿਖਿਆ ਪ੍ਰਾਪਤ ਕਰ ਰਹੇ ਸਨ, ਆਪ ਦੀ ਸੰਸਕ੍ਰਿਤ ਅਤੇ ਗਣਿਤ ਵਰਗੇ ਔਖੇ ਵਿਸ਼ਿਆਂ ਵਿਚ ਮਹਾਰਤ ਅਤੇ ਲਿਆਕਤ ਨੂੰ ਵੇਖ ਕੇ ਸਕੂਲ ਦੇ ਅਧਿਆਪਕ ਵੀ ਦੰਗ ਰਹਿ ਜਾਂਦੇ ਸਨ । ਕਾਲਜ ਵਿਚ ਆਪ ਦੀ ਯੋਗਤਾ ਦਾ ਸਿੱਕਾ ਨਾ ਸਿਰਫ ਆਪਣੇ ਸਾਥੀਆਂ ਵਿਚ ਸਗੋਂ ਪ੍ਰੋਫੈਸਰਾਂ ਤੱਕ ਦੇ ਦਿਲਾਂ ਵਿੱਚ ਬੈਠਿਆ ਹੋਇਆ ਸੀ । ਆਪਣੇ ਬੁਲੰਦ ਹੌਸਲੇ ਅਤੇ ਨਿਡਰਤਾ ਕਾਰਣ ਸਾਰੇ ਸਕੂਲ ਵਿਚ ਇੱਕ ਵੱਖਰੀ ਪਛਾਣ ਬਣੀ ਹੋਈ ਸੀ। ਸਰੀਰਿਕ ਪੱਖ ਵੀ ਖੂਬ ਮਜ਼ਬੂਤ ਅਤੇ ਹੱਟੇ-ਕੱਟੇ ਸਨ। ਇਸਦੇ ਬਾਵਜੂਦ ਆਪ ਬਹੁਤ ਵਧੀਆ ਤੇਰਾਕ ਵੀ ਸਨ। ਕਾਲਜ ਦੇ ਤਲਾਬ ਵਿਚ ਆਪ ਘੰਟਿਆਂ ਬੱਧੀ ਤੈਰਦੇ ਰਹਿੰਦੇ ਸਨ। ਕਿਸ਼ਤੀ ਵੀ ਚਲਾਉਣਾ ਜਾਣਦੇ ਸਨ। ਅੰਗਰੇਜ਼ੀ ਦੀ ਇਸ ਅਖਾਣ ਨੂੰ ਕਿ ਇੱਕ ਵਧੀਆ ਦਿਮਾਗ ਇੱਕ ਵਧੀਆ ਸਰੀਰ ਵਿਚ ਹੀ ਸੰਭਵ ਹੋ ਸਕਦਾ ਹੈ, ਨੂੰ ਚੰਗੀ ਤਰ੍ਹਾਂ ਸਮਝਦੇ ਸਨ ਉਹਨਾਂ ਦਾ ਵਿਚਾਰ ਸੀ ਕਿ ਅਸਲ ਤਾਕਤ ਕਸਰਤ ਕਰਨ ਅਤੇ ਚੰਗੀ ਖੁਰਾਕ ਖਾਣ ਵਿੱਚ ਹੀ ਹੈ। ਉਹ ਹਮੇਸ਼ਾਂ ਆਪਣੇ ਸਾਥੀਆਂ ਨੂੰ ਕਸਰਤ ਕਰਨ ਅਤੇ ਚੰਗੀ ਖੁਰਾਕ ਖਾਣ ਦੀ ਸਲਾਹ ਦਿੰਦੇ ਸਨ । ਉਹ ਸਕੂਲ ਵਿਚ ਅਧਿਆਪਕਾਂ ਦੀਆਂ ਨਜਾਇਜ਼ ਵਧੀਕੀਆਂ ਨੂੰ ਵੀ ਸਹਿਣ ਨਹੀਂ ਕਰਦੇ ਸਨ। ਉਹ ਅਵਾਰਾ ਕਿਸਮ ਦੇ ਲੜਕਿਆਂ ਨੂੰ ਚੰਗਾ ਨਹੀਂ ਸਮਝਦੇ ਸਨ। ਇਸ ਲਈ ਬੁਰੇ ਅਤੇ ਬੁਜ਼ਦਿਲ ਲੜਕੇ ਹਮੇਸ਼ਾਂ ਉਹਨਾਂ ਤੋਂ ਡਰਦੇ ਰਹਿੰਦੇ ਸਨ।
1872 ਵਿਚ ਮੈਟ੍ਰਿਕ ਦੀ ਪ੍ਰੀਖਿਆ ਵਧੀਆ ਪੁਜ਼ੀਸ਼ਨ ਵਿਚ ਪਾਸ ਕੀਤੀ ਅਤੇ 1876 ਵਿਚ ਬੀ. ਏ. (ਆਨਰਜ਼) ਵਿਚ ਪਾਸ ਕੀਤੀ। ਫਿਰ ਲਾਅ ਕਾਲਿਜ ਵਿੱਚ ਦਾਖਲਾ ਲੈ ਲਿਆ। 1879 ਵਿਚ ਐਲ. ਐਲ. ਬੀ. (L.IL B.) ਦੀ ਡਿਗਰੀ ਹਾਸਿਲ ਕੀਤੀ। ਤਿਲਕ ਉਚ-ਕੋਟੀ ਦੇ ਕਾਨੂੰਨਦਾਨ ਸਿੱਧ ਹੋਏ। ਉਹ ਭਾਰਤ ਦੇ ਮੰਨੇ ਪਰਮੰਨੇ ਵਕੀਲਾਂ ਵਿਚੋਂ ਸਨ। ਉਸ ਵੇਲੇ ਆਪ ਦੀ ਹਜ਼ਾਰਾਂ ਰੁਪਏ ਦੀ ਪ੍ਰੈਕਟਿਸ ਚਲ ਰਹੀ ਸੀ। ਪਰ ਆਪ ਨੂੰ ਇਹ ਕੰਮ ਬਿਲਕੁਲ ਪਸੰਦ ਨਹੀਂ ਸੀ। ਇੱਕ ਸਮਾਜ ਸੁਧਾਰਕ ਅਗਰਕਰ ਮਹਾਰਾਸ਼ਟਰ ਦਾ ਰਹਿਣ ਵਾਲਾ ਜਿਹੜਾ ਬਚਪਨ ਤੋਂ ਹੀ ਤਿਲਕ ਦਾ ਦੋਸਤ ਸੀ, ਦੀ ਸਲਾਹ ਤੇ ਸਰਕਾਰੀ ਨੌਕਰੀ ਲੈਣ ਦੀ ਕੋਸ਼ਿਸ਼ ਕੀਤੀ। ਤਿਲਕ ਦੇ ਨਾਲ ਮਿਲ ਕੇ ਦੋਵਾਂ ਅਗਰਕਰ ਤੇ ਵਿਸ਼ਣੁ ਸ਼ਾਸਤਰੀ ਚਪਾਉਣਕਰ ਨੇ ਮਿਲ ਕੇ ਪੂਨੇ ਵਿਚ ਇੱਕ ਨਿਊ ਇੰਗਲਿਸ਼ ਨਾਂ ਦਾ ਸਕੂਲ ਖੋਲ੍ਹਿਆ ਜੋ ਬਹੁਤ ਚੰਗੇ ਢੰਗ ਨਾਲ ਚਲ ਪਿਆ। ਬਾਅਦ ਵਿਚ ਤਿਲਕ ਤੇ ਅਗਰਕਰ ਨੇ ਮਿਲ ਕੇ ਸਾਊਥ ਐਜੁਕੇਸ਼ਨ ਸੁਸਾਇਟੀ ਦੀ ਨੀਂਹ ਰੱਖੀ। ਇਸ ਸੁਸਾਇਟੀ ਨੇ 1887 ਵਿੱਚ ਪੂਨੇ ਵਿੱਚ ਇੱਕ ਇੰਗਲਿਸ ਸਕੂਲ ਅਤੇ ਫਰਗੂਸਨ ਕਾਲਿਜ ਖੋਲਿਆ। ਇਸ ਵਿਚ ਕੰਮ ਕਰਨ ਵਾਲੇ ਸਾਰੇ ਦੇ ਸਾਰੇ ਲਾਈਫ ਮੈਂਬਰ ਸਨ। ਉਹ ਬਹੁਤ ਘੱਟ ਤਨਖਾਹ ਬਿਤਰ ਗੁਜ਼ਾਰਾ ਭਤਾ ਲੈ ਕੇ ਹੀ ਕੰਮ ਕਰਦੇ ਸਨ। ਇਸਦੇ ਥੋੜੇ ਦਿਨ ਪਿਛੋਂ 2 ਜਨਵਰੀ 1887 ਨੂੰ ਇੱਕ ਸਪਤਾਹਿਕ ਅਖਬਾਰ ‘ਮਰਾਠਾ ਦਾ ਪਹਿਲਾ ਪਰਚਾ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋਇਆ। ਇਸ ਤੋਂ ਦੋ ਦਿਨ ਬਾਅਦ ‘ਕੇਸਰੀ’ ਨਾਂ ਦਾ ਅਖਬਾਰ ਮਰਾਠੀ ਭਾਸ਼ਾ ਵਿਚ ਬਜ਼ਾਰ ਵਿਚ ਆ ਗਿਆ। ਕੇਸਰੀ ਦੇ ਐਡੀਟਰ ਅਤੇ ਮਰਾਠਾ ਅਖਬਾਰ ਦੇ ਐਡੀਟਰ ਖੁਦ ਤਿਲਕ ਜੀ ਸਨ। ਜਦੋਂ ‘ਕੇਸਰੀ’ ਅਖਬਾਰ ਮਰਾਠੀ ਭਾਸ਼ਾ ਵਿਚ ਕੱਢਣ ਦਾ ਫੈਸਲਾ ਹੋਇਆ ਤਾਂ ਲੋਕਾਂ ਨੇ ਵਰਜਿਆ ਕਿ ਮਰਾਠੀ ਭਾਸ਼ਾ ਦਾ ਪਰਚਾ ਕੋਈ ਨਹੀਂ ਪੜ੍ਹੇਗਾ। ਪਰ ਤਿਲਕ ਜੀ ਅਖਬਾਰ ਨੂੰ ਮਰਾਠੀ ਭਾਸ਼ਾ ਵਿਚ ਹੀ ਕੱਢਣ ਤੇ ਅੜੇ ਰਹੇ ਤਾਂ ਲੋਕਾਂ ਨੇ ਸਲਾਹ ਦਿੱਤੀ ਕਿ ਇਸ ਅਖਬਾਰ ਵਿਚ ਘਟੋ-ਘੱਟ ਦੇ ਕਾਲਮ ਤਾਂ ਅੰਗਰੇਜ਼ੀ ਦੇ ਹੋਣੇ ਹੀ ਚਾਹੀਦੇ ਹਨ। ਪਰ ਤਿਲਕ ਜੀ ਨੇ ਇਹ ਗਲ ਵੀ ਨਾ ਮੰਨੀ। ਜਦੋਂ ਕੇਸਰੀ ਅਖਬਾਰ ਸ਼ੁਰੂ ਹੋਇਆ ਤਾਂ ਨਵੀਂ ਭਾਸ਼ਾ ਅਪਨਾਉਣੀ ਪਈ। ਪੁਰਾਣੀ ਮਰਾਠੀ ਭਾਸ਼ਾ ਤਾਂ ਵਿਧਾਂਤ ਅਤੇ ਭਗਤੀ ਯੁੱਗ ਦੀ ਸੀ। ਉਸ ਵੱਚ ਜੋਸ਼ੀਲੀਆਂ ਗੱਲਾਂ, ਸਿਆਸਤ ਦੀ ਚਰਚਾ, ਗੋਸ਼ਨੀਆਂ ਅਤੇ ਮਜ਼ਾਕੀਆ ਗੱਲਾਂ ਲਈ ਨਵੇ ਸ਼ਬਦ ਲੱਭਣੇ ਪੈਂਦੇ ਸਨ। ਜਿਸ ਲਈ ਕੜੀ ਮਿਹਨਤ ਕਰਨੀ ਪੈਂਦੀ ਸੀ। ਚਪੰਣਕਰ, ਅਗਰਕਰ, ਤਿਲਕ, ਖਾਰੇਕਰ, ਕੋਲਕਰ ਅਤੇ ਹੋਰਨਾਂ ਦੇਸ਼ ਭਗਤਾਂ ਦੀ ਹਿਮਾਇਤ ਪ੍ਰਾਪਤ ਸੀ। ਥੋੜੇ ਹੀ ਦਿਨਾਂ ਵਿੱਚ ਦੋਹਾਂ ਅਖ਼ਬਾਰਾਂ ਨੇ ਦੇਸ਼ ਵਿਚ ਬਹੁਤ ਨਾਮਨਾ ਖੱਟਿਆ। ਲੋਕ ਇਹਨਾਂ ਪਰਚਿਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ। ਲੋਕਮਾਨਿਆ ਤਿਲਕ ਜੀ ਅਖਬਾਰਾਂ ਦੇ ਨਾਲ-ਨਾਲ ਕਾਲਿਜ ਵਿਚ ਸੰਸਕ੍ਰਿਤ ਅਤੇ ਗਣਿਤ ਵੀ ਪੜਾਉਂਦੇ ਸਨ, ਪਰੰਤੂ ਬਾਅਦ ਵਿਚ ਇਸ ਐਜੂਕੇਸਨ ਸੁਸਾਇਟੀ ਦੇ ਮੈਂਬਰਾਂ ਨਾਲ ਕਿਸੇ ਗਲ ਤੇ ਮਤਭੇਦ ਹੋ ਗਿਆ। ਅਤੇ ਆਪ ਇਸ ਸੁਸਾਇਟੀ ਨਾਲ ਆਪਣੇ ਸੰਬੰਧ ਤੋੜ ਲਿਆ ਅਤੇ ਅਖਬਾਰਾਂ ਦੀ ਸਾਰੀ ਜ਼ਿੰਮੇਵਾਰੀ ਆਪ ਸੰਭਾਲ ਲਈ ਅਤੇ ਅਖ਼ਬਾਰ ਦਾ ਪ੍ਰੈਸ ਵੀ ਖਰੀਦ ਲਿਆ। ਅਖਬਾਰਾਂ ਵਿਚ ਆਪ ਨੇ ਆਪਣੇ ਵਿਚਾਰ ਨਿਧੜਕ ਹੋ ਕੇ ਬੜੀ ਨਿਡਰਤਾ ਨਾਲ ਪ੍ਰਗਟਾਉਂਦੇ ਅਤੇ ਸਰਕਾਰ ਦੇ ਹਰ ਕੰਮ ਦੀ ਆਲੋਚਨਾ ਕਰਨ ਲੱਗਾ ਜਿਸ ਨਾਲ ਸਰਕਾਰ ਕਾਫੀ ਚਿੰਤਤ ਹੋ ਉਠੀ ਅਤੇ 17 ਜੁਲਾਈ 1880 ਨੂੰ ਦੋਹਾਂ ਤਿਲਕ ਜੀ ਅਤੇ ਅਗਰਕਰ ਨੂੰ ਚਾਰ-ਚਾਰ ਮਹੀਨੇ ਲਈ ਜੇਲ੍ਹ ਭੇਜ ਦਿੱਤਾ। ਇਸ ਨਾਲ ਆਪ ਦੀ ਲੋਕਪ੍ਰਿਅਤਾ ਹੋਰ ਵੱਧ ਗਈ।
ਲੋਕਮਾਨਿਆ ਤਿਲਕ ਨੇ 1893 ਵਿੱਚ ਦੇਸ ਦੇ ਨੌਜਵਾਨਾਂ ਵਿੱਚ ਬਹਾਦਰੀ ਅਤੇ ਨਿਡਰਤਾ ਦੀ ਭਾਵਨਾ ਨੂੰ ਉਭਾਰਨ ਲਈ ਗਣਪਤੀ ਉਤਸਵ ਅਤੇ ਸ਼ਿਵਾ ਜੀ ਉਤਸਵ ਜਨਤਕ ਤੌਰ ਤੇ ਮਨਾਉਣ ਦੀ ਲਹਿਰ ਸੁਰੂ ਕੀਤੀ। ਇਹ ਦੋਵੇਂ ਉਤਸਵ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਏ ਜਾਣ ਲੱਗੇ। ਇਹਨਾਂ ਮੇਲਿਆ ਤੇ ਪੁਲੀਟੀਕਲ ਲੈਕਚਰ ਦਿੱਤੇ ਜਾਂਦੇ। ਬਹਾਦਰੀ ਦੀਆਂ ਨਜ਼ਮਾਂ ਪੜ੍ਹੀਆਂ ਜਾਂਦੀਆਂ ਅਤੇ ਲੋਕਾਂ ਨੂੰ ਜੱਥੇਬੰਦ ਹੋਣ ਦੀ ਪ੍ਰੇਰਨਾ ਦਿੱਤੀ ਜਾਣ ਲੱਗੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹਨਾਂ ਮੇਲਿਆ ਨੇ ਵਿਸ਼ੇਸ਼ਕਰ ਯੁਵਾ ਦੀਆਂ ਭਾਵਨਾਵਾਂ ਉਭਾਰਨ ਵਿਚ ਬਹੁਤ ਵਧੀਆ ਭੂਮਿਕਾ ਨਿਭਾਈ।
1896 ਵਿਚ ਮਹਾਰਾਸ਼ਟਰ ਵਿਚ ਬਹੁਤ ਭਿਆਨਕ ਕਾਲ ਪੈ ਗਿਆ। ਸਰਕਾਰ ਨੇ ਕਾਲ ਪੀੜਤਾ ਦੀ ਕੋਈ ਸਹਾਇਤਾ ਨਾ ਕੀਤੀ। ਤਿਲਕ ਜੀ ਨੇ ਸਰਕਾਰ ਦੀ ਇਹ ਲਾਪਰਵਾਹੀ ਦੀ ਆਪਣੇ ਅਖਬਾਰਾਂ ਵਿੱਚ ਕੜੀ ਆਲੋਚਨਾ ਕੀਤੀ। ਆਪ ਨੇ ਪਿੰਡਾਂ ਵਿਚ ਵਲੰਟੀਅਰ ਭੇਜੇ ਅਤੇ ਸਸਤੇ ਅਨਾਜ ਦੀਆਂ ਦੁਕਾਨਾਂ ਖੁਲ੍ਹਵਾਈਆਂ। ਇਹਨਾਂ ਹੀ ਦਿਨਾਂ ਵਿਚ ਵਾਇਸਰਾਏ ਹਿੰਦ ਦਾ ਦੇਸੀ ਰਿਆਸਤਾਂ ਦਾ ਦੌਰੇ ਦਾ ਪ੍ਰੋਗਰਾਮ ਪ੍ਰਕਾਸ਼ਿਤ ਹੋਇਆ। ਤਿਲਕ ਜੀ ਨੇ ਵੀ ਆਪਣੇ ਅਖ਼ਬਾਰ ਵਿਚ ਜ਼ੋਰਦਾਰ ਲੇਖ ਛਾਪੇ। ਉਹਨਾਂ ਲਿਖਿਆ ਕਿ ਅਜਿਹੇ ਮੌਕੇ ਤੇ ਜਦੋਂ ਲੋਕ ਭੁੱਖ ਨਾਲ ਮਰ ਰਹੇ ਹਨ, ਵਾਇਸਰਾਏ ਨੂੰ ਰਿਆਸਤਾਂ ਦਾ ਦੌਰਾ ਕਰਨ ਅਤੇ ਆਪਣੇ ਸੁਆਗਤ ਅਤੇ ਪਾਰਟੀਆਂ ਆਦਿ ਕਰਵਾਉਣ ਤੇ ਲੱਖਾਂ ਰੁਪਏ ਖਰਚ ਕਰਵਾਉਣ ਦੀ ਸੁੱਝੀ ਹੈ ਇਹ ਗਲ ਸਰਾਸਰ ਨਜਾਇਜ਼ ਅਤੇ ਬੇਹੂਦਾ ਹੈ।
1897 ਵਿੱਚ ਪੂਨੇ ਵਿਚ ਪਲੇਗ ਦੀ ਬਿਮਾਰੀ ਜ਼ੋਰਾਂ ਤੇ ਫੈਲ ਗਈ। ਸਰਕਾਰ ਨੇ ਇਸ ਨੂੰ ਰੋਕਣ ਲਈ ਘਰ-ਘਰ ਦੀ ਤਲਾਸ਼ੀ ਲਈ। ਜਿਹਨਾਂ ਘਰਾਂ ਵਿਚ ਬਿਮਾਰੀ ਵਧੇਰੇ ਸੀ ਉਹਨਾਂ ਨੂੰ ਜ਼ਬਰਦਸਤੀ ਖਾਲੀ ਕਰਵਾਇਆ ਗਿਆ। ਮਿਸਟਰ ਰੇਂਡ ਇੱਕ ਅੰਗਰੇਜ਼ ਅਫਸਰ ਜੋ ਪਲੇਗ ਕਮੇਟੀ ਦਾ ਚੇਅਰਮੈਨ ਸੀ, ਨੂੰ ਵਿਸ਼ੇਸ਼ਤੌਰ ਤੇ ਨਿਯੁਕਤ ਕੀਤਾ ਗਿਆ। ਇਹ ਬਹੁਤ ਕਰੜੇ ਸੁਭਾਅ ਦਾ ਅਫਸਰ ਸੀ ਅਤੇ ਜਿਹੜਾ ਕੰਮ ਸੁਵਿਧਾ ਅਤੇ ਨਰਮੀ ਨਾਲ ਹੋ ਸਕਦਾ ਸੀ ਉਸਨੂੰ ਇਸਨੇ ਬੜੇ ਰੁੱਖੇਪਨ ਅਤੇ ਆਕੜ ਨਾਲ ਕੀਤਾ। ਸੱਚੀ ਗਲ ਤਾਂ ਇਹ ਸੀ ਕਿ ਮਿਸਟਰ ਰੇਂਡ ਇਸ ਡਿਊਟੀ ਦੇ ਯੋਗ ਹੀ ਨਹੀਂ ਸੀ। ਪਰੰਤੂ ਸਰਕਾਰ ਨੇ ਉਸਨੂੰ ਮਾਰਸ਼ਲ ਲਾਅ ਵਰਗੇ ਅਧਿਕਾਰ ਦੇ ਰੱਖੇ ਸਨ। ਬੀਮਾਰ ਲੋਕਾਂ ਨੂੰ ਘਰਾਂ ਵਿਚੋਂ ਕੱਢਣ ਲਈ ਪੁਲਿਸ ਅਤੇ ਫੌਜ ਨੇ ਲੋਕਾਂ ਉਪਰ ਬਹੁਤ ਜ਼ੁਲਮ ਢਾਹੇ। ਪਰੰਤੂ ਤਿਲਕ ਜੀ ਨੇ ਹਰ ਪ੍ਰਕਾਰ ਦੀ ਸਹਾਇਤਾ ਨਾਲ ਲੋਕ ਨੂੰ ਰਾਹਤ ਪਹੁੰਚਾਈ। ਰੋਗੀਆਂ ਲਈ ਹਸਪਤਾਲ ਖੋਲ੍ਹੇ ਜਿਹਨਾਂ ਵਿੱਚ ਹਰ ਪ੍ਰਕਾਰ ਦੀਆਂ ਸੁਵਧਾਵਾਂ ਉਪਲਬਧ ਸਨ। ਤਿਲਕ ਜੀ ਨੇ ਅੰਗਰੇਜ਼ ਅਫ਼ਸਰਾਂ ਦੀ ਵਧੀਕੀਆਂ ਦੀ ਆਪਣੇ ਅਖ਼ਬਾਰਾਂ ਵਿੱਚ ਖੂਬ ਚਰਚਾ ਕੀਤੀ ਅਤੇ ਸਰਕਾਰ ਨੂੰ ਆੜੇ ਹੱਥੀਂ ਲਿਆ। ਪਲੇਗ ਕਮੇਟੀ ਦੇ ਚੇਅਰਮੈੱਨ ਮਿਸਟਰ ਰੇਂਡ ਅਤੇ ਮਿਸਟਰ ਐਰਸਟ ਦੋਹਾਂ ਨੂੰ ਇੱਕ ਮਨਚਲੇ ਨੌਜਵਾਨ ਦਾਮੋਦਰ ਚਾਖੇਕਰ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ।
ਦਾਮੋਦਰ ਚਾਨੇਕਰ ਕੌਣ ਸਨ? ਇਸ ਦਾ ਸੰਬੰਧ ਮਹਾਰਾਸ਼ਟਰ ਦੇ ਚਿੱਤਪਾਵਨ ਬ੍ਰਾਹਮਣ ਪਰਿਵਾਰ ਨਾਲ ਸੀ। ਉਸ ਨੂੰ ਜਵਾਨੀ ਵਿਚ ਫੌਜੀ ਕੁਵੈਦ ਦਾ ਬਹੁਤ ਸ਼ੌਕ ਸੀ। ਬਚਪਨ ਵਿਚ ਤਿੰਨੋਂ ਭਰਾ ਕਸਰਤ ਆਦਿ ਦੇ ਸ਼ੌਕੀਨ ਸਨ। ਪਰ ਅੰਗਰੇਜ਼ ਸਰਕਾਰ ਮਹਾਰਾਸ਼ਟਰ ਦੇ ਮਰਾਠਾ ਬ੍ਰਾਹਮਣਾਂ ਅਤੇ ਚਿਤਪਾਵਨ ਬ੍ਰਾਹਮਣਾਂ ਨੂੰ ਖ਼ਤਰਨਾਕ ਸਮਝ ਕੇ ਫੌਜ ਵਿਚ ਭਰਤੀ ਨਹੀਂ ਕਰਿਆ ਕਰਦੀ ਸੀ। ਕਿਉਂਕਿ ਇਹਨਾਂ ਵਿਚ ਬਗ਼ਾਵਤ ਕਰਨ ਦਾ ਰੁਝਾਨ ਕੁਦਰਤੀ ਹੁੰਦਾ ਸੀ ਅਤੇ ਪੇਸ਼ਵਾ ਹਕੂਮਤ ਨੂੰ ਮੁੜ ਬਹਾਲ ਕਰਾਉਣ ਦੀਆਂ ਭਾਵਨਾਵਾਂ ਅਜੇ ਵੀ ਉਹਨਾਂ ਦੇ ਦਿਲਾਂ ਵਿੱਚ ਠਾਠਾ ਮਾਰ ਰਹੀਆਂ ਸਨ।ਲੋਕਮਾਨਿਆ ਤਿਲਕ ਜੀ ਨੇ ਦਾਮੋਦਰ ਚਾਨੇਕਰ ਨੂੰ ਕਿਸੇ ਦੇਸੀ ਰਿਆਸਤ ਵਿਚ ਭਰਤੀ ਕਰਵਾਉਣ ਦੀ ਯੋਜਨਾ ਬਣਾਈ। ਸ਼ਿਆਮ ਜੀ ਕ੍ਰਿਸ਼ਨ ਵਰਮਾ ਉਦੈਪੁਰ ਰਿਆਸਤ ਦੇ ਦੀਵਾਨ ਸਨ । ਉਹਨਾਂ ਨੂੰ ਦਾਮੋਦਰ ਬਾਰੇ ਰਿਆਸਤ ਦੀ ਫੌਜ ਵਿਚ ਭਰਤੀ ਕਰਨ ਦੀ ਸਿਫਾਰਿਸ਼ ਕੀਤੀ। ਕਿਉਂਕਿ ਸ਼ਿਆਮ ਜੀ ਦੇ ਸੰਬੰਧ ਪਹਿਲਾਂ ਤੋਂ ਹੀ ਲੋਕਮਾਨਿਆ ਤਿਲਕ ਜੀ ਨਾਲ ਸਨ। ਦੋਵੇਂ ਇੱਕ ਹੀ ਰਾਹ ਦੇ ਪਾਂਧੀ ਸਨ। ਪਰ ਦਾਮੋਦਰ ਚਾਨੇਕਰ ਇਸ ਵਾਰ ਵੀ ਅਸਫਲ ਰਹੇ। ਸ਼ਾਇਦ ਤਿਲਕ ਜੀ ਦੀ ਦੋਸਤੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਮਹਿੰਗੀ ਪਈ ਅਤੇ ਉਹਨਾਂ ਨੂੰ ਉਦੈਪੁਰ ਰਿਆਸਤ ਦੀ ਦੀਵਾਨੀ ਤੋਂ ਹੱਥ ਧੋਣੇ ਪਏ।
ਤਿਲਕ ਜੀ ਨੇ 4 ਮਈ 1897 ਨੂੰ ਆਪਣੇ ਅਖ਼ਬਾਰ ‘ਕੇਸਰੀ’ ਵਿਚ ਇਹ ਲੇਖ ਛਾਪਿਆ ਸੀ ਕਿ “ਬਿਮਾਰੀ ਤਾਂ ਸਿਰਫ ਇੱਕ ਬਹਾਨਾ ਸੀ, ਅਸਲ ਵਿਚ ਬ੍ਰਿਟਿਸ਼ ਸਰਕਾਰ ਦਾ ਨਿਸ਼ਾਨਾ ਲੋਕਾਂ ਦੀ ਅੰਤਰ ਆਤਮਾ ਨੂੰ ਕੁਚਲਨਾ ਹੈ। ਮਿਸਟਰ ਰੈਂਡ ਇੱਕ ਅਤਿਆਚਾਰੀ ਇਨਸਾਨ ਹੈ। ਉਹ ਜੋ ਕੁਝ ਵੀ ਕਰ ਰਿਹਾ ਹੈ ਸਰਕਾਰ ਦੀ ਮਰਜ਼ੀ ਨਾਲ ਹੀ ਕਰ ਰਿਹਾ ਹੈ।” 12 ਜੂਨ 1897 ਨੂੰ ਸ਼ਿਵਾ ਜੀ ਦਾ ਉਤਸਵ ਮਨਾਇਆ ਗਿਆ। 15 ਜੂਨ ਨੂੰ ਇਸ ਦਾ ਹਵਾਲਾ ਦਿੰਦੇ ਹੋਏ ਕੁਝ ਲੇਖ ਛਾਪੇ ਜਿਹਨਾਂ ਦਾ ਸਿਰਲੇਖ ਸੀ। ‘ਸ਼ਿਵਾ ਜੀ ਦੇ ਫੁਰਮਾਨ’ ਅਸਲ ਵਿਚ ਸ਼ਿਵਾ ਜੀ ਦੇ ਬਹਾਨੇ ਅੰਗਰੇਜ਼ਾਂ ਵਿਰੁੱਧ ਜ਼ਹਿਰ ਉਗਲਨਾ ਹੀ ਤਿਲਕ ਜੀ ਦਾ ਨਿਸ਼ਾਨਾ ਸੀ। ਇਸ ਉਤਸਵ ਤੇ ਬੋਲਦਿਆਂ ਇੱਕ ਬੁਲਾਰੇ ਨੇ ਕਿਹਾ ਸੀ ਕਿ “ਅੱਜ ਦੇ ਇਸ ਅਵਸਰ ਤੇ ਮਹਾਰਾਸ਼ਟਰ ਦੇ ਲੋਕ ਭਾਵੇਂ ਉਹ ਕਿਸੇ ਵੀ ਦਲ, ਕੌਮ ਜਾਂ ਫਿਰਕੇ ਨਾਲ ਸੰਬੰਧ ਰੱਖਦੇ ਹੋਣ ਅੱਜ ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ। ਅਸੀਂ ਸਭ ਆਪਣੀ ਖੋਈ ਹੋਈ ਸ਼ਕਤੀ ਨੂੰ ਪ੍ਰਾਪਤ ਕਰਨ ਦੇ ਇਛੁੱਕ ਹਾਂ। ਅਸਾਂ ਸਾਰਿਆਂ ਨੇ ਮਿਲਕੇ ਹੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਜੇ ਕੋਈ ਸਾਡੇ ਦੇਸ਼ ਤੇ ਜ਼ੁਲਮ ਕਰਦਾ ਹੈ ਤਾਂ ਉਸਨੂੰ ਖਤਮ ਕਰ ਦੇਵੋ। ਫਰਾਂਸ ਵਿਚ ਬਗ਼ਾਵਤ ਕਰਨ ਵਾਲਿਆਂ ਨੇ ਇਸ ਗਲ ਤੋਂ ਇਨਕਾਰ ਕੀਤਾ ਹੈ ਕਿ ਉਹ ਕੋਈ ਕਤਲ ਕਰ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਤਾਂ ਆਪਣੇ ਰਾਹ ਵਿਚ ਵਿਛੇ ਕੰਡੇ ਹਟਾ ਰਹੇ ਹਾਂ। ਤਿਲਕ ਜੀ ਆਪ ਇਸ ਜਲਸੇ ਦੀ ਪ੍ਰਧਾਨਗੀ ਕਰ ਰਹੇ ਸਨ।
ਮਿਸਟਰ ਰੈੱਡ ਅਤੇ ਉਸਦੇ ਸਾਥੀ ਮਿਸਟਰ ਐਰਸਟ ਕੇ ਕਤਲ ਪਿਛੋਂ ਪੂਨੇ ਵਿਚ ਭੱਗਦੜ ਮਚ ਗਈ। ਧੜਾਧੜ ਗ੍ਰਿਫਤਾਰੀਆਂ ਹੋਣ ਲੱਗੀਆਂ। ਆਖਿਰਕਾਰ ਇੱਕ ਮੁਖਬਰ ਦੀ ਸੂਚਨਾ ਤੇ ਚਾਨੇਕਰ ਵੀ ਗ੍ਰਿਫਤਾਰ ਹੋ ਗਏ ਅਤੇ ਫਾਂਸੀ ਦੀ ਸਜ਼ਾ ਹੋਈ। ਲੋਕਮਾਨਿਆ ਤਿਲਕ ਜੀ ਨੂੰ ਆਪਣੀ ਅਖ਼ਬਾਰ ‘ਕੇਸਰੀ’ ਵਿਚ ਮਿਤੀ 15 ਜੂਨ ਨੂੰ ਲਿਖੇ ਮਜ਼ਮੂਨ ਕਾਰਣ ਬਗ਼ਾਵਤ ਦੇ ਮੁਕਦਮੇਂ ਦਾ ਸਾਹਮਣਾ ਕਰਨਾ ਪਿਆ ਅਤੇ 24 ਜੁਲਾਈ 1897 ਨੂੰ ਡੇਢ ਸਾਲ ਕੈਦ ਸਖ਼ਤ ਦੀ ਸਜ਼ਾ ਦਿੱਤੀ ਗਈ। ਅਪੀਲ ਕਰਣ ਤੇ ਵੀ ਕੁਝ ਲਾਭ ਨਾ ਹੋਇਆ। ਆਖਿਰਕਾਰ ਇੱਕ ਅੰਗਰੇਜ਼ੀ ਵਿਦਵਾਨ ਮੈਕਸਮੂਲਰ ਅਤੇ ਕੁਝ ਦੂਜੇ ਸਾਥੀ ਜਿਹਨਾਂ ਨੇ ਇਹਨਾਂ ਦੀ ਕਿਤਾਬ ਦਾ ਅਧਿਐਨ ਕੀਤਾ ਸੀ ਅਤੇ ਇਸ ਤੋਂ ਬੇਹੱਦ ਪ੍ਰਭਾਵਿਤ ਹੋਏ ਸਨ ਉਹਨਾਂ ਸਦਕਾ ਵਿਕਟੋਰੀਆ ਨੂੰ ਅਪੀਲ ਕੀਤੀ ਕਿ ਤਿਲਕ ਵਰਗੇ ਮਸ਼ਹੂਰ ਆਲਮ ਅਤੇ ਵਿਦਵਾਨ ਨੂੰ ਕੈਦ ਵਿਚ ਰੱਖਣਾ ਅੰਗਰੇਜ਼ੀ ਸਰਕਾਰ ਦੇ ਮੱਥੇ ਤੇ ਕਲੰਕ ਹੈ। ਇਸ ਤੇ ਆਪ ਨੂੰ 6 ਸਤੰਬਰ 1898 ਨੂੰ 6 ਮਹੀਨੇ ਪਹਿਲਾਂ ਛੱਡ ਦਿੱਤਾ ਗਿਆ।
ਸ਼ਾਸਤਰੀ ਹਰੀ ਦਾਸ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਰੇਂਡ ਦੀ ਹੱਤਿਆ ਤੋਂ ਦਸ ਮਿਨਟ ਦੇ ਅੰਦਰ ਹੀ ਤਿਲਕ ਜੀ ਨੂੰ ਇਹ ਸੰਦੇਸ਼ ਮਿਲ ਗਿਆ ਸੀ ਕਿ ਕਾਮ ਬਾਲੇ ਭਾਵ ਕੰਮ ਹੋ ਗਿਆ ਹੈ। ਅਗਲੇ ਦਿਨ ਰੇਂਡ ਦੀ ਮੌਤ ਤੇ ਸਾਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ। ਕੁਝ ਖੁਸ਼ੀ ਦੀ ਤੇ ਕੁਝ ਡਰ ਅਤੇ ਖੌਫ ਦਾ ਮਾਹੌਲ । ਮਸ਼ਹੂਰ ਸੰਸਕ੍ਰਿਤ ਵਿਦਵਾਨ ਡਾ. ਰਾਮ ਕ੍ਰਿਸ਼ਨ ਗੋਪਾਲ ਭੰਡਵਾਕਰ ਨੇ ਹੀਰਾ ਬਾਗ ਵਿਚ ਇੱਕ ਮੀਟਿੰਗ ਬੁਲਾਈ ਜਿਸ ਵਿਚ ਮਿਸਟਰ ਰੈੱਡ ਅੰਗਰੇਜ਼ ਦੇ ਕਤਲ ਦੀ ਨਿੰਦਾ ਕੀਤੀ ਗਈ। ‘ਇੰਡੀਆਨ ਟਾਈਮਜ਼’ ਨੇ ਵੀ ਇਸ ਕਤਲ ਨੂੰ ਇੱਕ ਘਿਨੋਣਾ ਜੁਰਮ ਦੱਸਿਆ। ਹੋਰਨਾਂ ਐਂਗਲੋ ਇੰਡੀਅਨ ਅਖਬਾਰਾਂ ਨੇ ਵੀ ਤਿਲਕ ਜੀ ਨੂੰ ਕ੍ਰਾਂਤੀਕਾਰੀ ਦੱਸਿਆ ਅਤੇ ਲਿਖਿਆ ਕਿ ਪੂਨੇ ਦੇ ਚਿਤਪਾਵਨ ਬ੍ਰਾਹਮਣ ਫਿਰ ਤੋਂ ਪੇਸ਼ਵਾ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
1901 ਵਿੱਚ ਜਦੋਂ ਕਲਕੱਤਾ ਵਿਚ ਕਾਂਗਰਸ ਦਾ ਜਲਸਾ ਹੋਇਆ ਤਾਂ ਉਹਨਾਂ ਦੀ ਮਾਤਾ ਜੀ ਨਾਂ ਦੀ ਇੱਕ ਪ੍ਰਸਿੱਧ ਔਰਤ ਨਾਲ ਭੇਂਟ ਹੋਈ। ਇਹ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਭਤੀਜੀ ਸੀ। ਇਸ ਦਾ ਅਸਲ ਨਾਮ ਸੁਨੰਦਾ ਸੀ। ਉਹ ਚਾਹੁੰਦੀ ਸੀ ਕਿ ਦੇਸ਼ ਨੂੰ ਕ੍ਰਾਂਤੀ ਰਾਹੀਂ ਅਜ਼ਾਦੀ ਦਿਵਾਈ ਜਾਵੇ ਇਸ ਮੰਤਵ ਲਈ ਉਹ ਨੇਪਾਲ ਦੇ ਸ਼ਾਹੀ ਪਰਿਵਾਰ ਨਾਲ ਸੰਪਰਕ ਜੋੜੀ ਬੈਠੀ ਸੀ। ਇਸ ਅਵਸਰ ਤੇ ਤਿਲਕ ਜੀ ਦੇ ਨਾਲ ਕਾਕਾ ਜੋਸ਼ੀ ਵੀ ਸਨ। ਇਹਨੀ ਦਿਨੀਂ ਨੇਪਾਲ ਦੇ ਪ੍ਰਧਾਨ ਮੰਤਰੀ ਰਾਣਾ ਚੰਦਰ ਸਮਸ਼ੇਰ ਬਹਾਦਰ ਸਨ। ਉਹਨਾਂ ਨੇ ਕਿਸੇ ਹਦ ਤੱਕ ਮਾਤਾ ਜੀ ਦੀ ਅਗਵਾਈ ਵਿਚ ਕ੍ਰਾਂਤੀਕਾਰੀਆਂ ਨੂੰ ਸਹਾਇਤਾ ਦੇਣ ਦੀ ਯੋਜਨਾ ਬਣਾਈ ਸੀ ਪ੍ਰੰਤੂ 1907 ਵਿਚ ਮਾਤਾ ਜੀ ਦਾ ਦਿਹਾਂਤ ਹੋ ਗਿਆ। ਇਸ ਮੌਕੇ ਤੇ ਤਿਲਕ ਜੀ ਨੇ ਅਖਬਾਰ ‘ਕੇਸਰੀ’ ਵਿਚ ਇਹ ਲਿਖਿਆ ਸੀ ਕਿ ਸ਼ਿਵਾ ਜੀ ਨੇ ਅਫਜ਼ਲ ਖਾਂ ਨੂੰ ਮਾਰ ਕੇ ਕੋਈ ਪਾਪ ਨਹੀਂ ਕੀਤਾ। ਇਸ ਪ੍ਰਸ਼ਨ ਦਾ ਉੱਤਰ ਭਗਵਤ ਗੀਤਾ ਵਿਚੋਂ ਮਿਲ ਸਕਦਾ ਹੈ। ਭਰਾਵਨ ਕ੍ਰਿਸ਼ਨ ਨੇ ਤਾਂ ਗੀਤਾ ਵਿੱਚ ਆਪਣੇ ਗੁਰੂਆਂ ਅਤੇ ਰਿਸ਼ਤੇਦਾਰਾਂ ਤੱਕ ਨੂੰ ਮਾਰਨ ਦੀ ਆਗਿਆ ਦਿੱਤੀ ਹੈ। । ਈਸ਼ਵਰ ਨੇ ਵਿਦੇਸ਼ੀਆਂ ਨੂੰ ਹਿੰਦੁਸਤਾਨ ਤੇ ਰਾਜ ਕਰਨ ਦਾ ਕੋਈ ਪੱਟਾ ਨਹੀਂ ਲਿਖ ਕੇ ਦਿੱਤਾ ਹੈ।
ਦਾਮੋਦਰ ਚਾਨੇਕਰ ਦੇ ਭਰਾ ਬਾਲ ਕ੍ਰਿਸਨ ਚਾਨੇਕਰ ਨੱਠ ਕੇ ਹੈਦਰਾਬਾਦ ਵਿਚ ਰੂਹਪੋਸ਼ੀ ਦੀ ਜ਼ਿੰਦਗੀ ਗੁਜ਼ਾਰਨ ਲੱਗੇ। ਲੋਕ ਮਾਨਿਆ ਨੇ ਦਾਮੋਦਰ ਚਾਨੇਕਰ ਦੇ ਮੁਕਦਮਿਆ ਵਿਚ ਸਾਢੇ ਸਤ ਹਜ਼ਾਰ ਰੁਪਏ ਖਰਚ ਕੀਤੇ ਸਨ। ਜਦ ਤਿਲਕ ਜੀ ਨੂੰ ਪਤਾ ਲੱਗਾ ਕਿ ਬਾਲ ਕ੍ਰਿਸ਼ਨ ਕੋਲ ਖਾਣ ਲਈ ਕੁਝ ਨਹੀਂ ਹੈ ਤਦ ਆਪ ਨੇ ਹੈਦਰਾਬਾਦ ਦੇ ਚੀਫ ਜੱਜ ਕੇਸੂ ਰਾਉ ਕੋਡਕਰ ਰਾਹੀਂ ਸਹਾਇਤਾ ਭੇਜੀ। ਮਜ਼ੇ ਦੀ ਗੱਲ ਇਹ ਹੈ ਕਿ ਕੋਡਕਰ ਨਰਮ ਦਲੀਏ ਸਨ ਅਤੇ ਗੋਪਾਲ ਕ੍ਰਿਸਨ ਗੋਖਲੇ ਦੇ ਚੇਲੇ ਸਨ। ਪਰ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਹੋਇਆ ਉਹਨਾਂ ਚਾਨੇਕਰ ਨੂੰ ਸਹਾਇਤਾ ਪਹੁੰਚਾ ਦਿੱਤੀ।
ਪਾਂਡੋਰਿੰਗ ਸਦਾ ਸ਼ਿਵ ਖਾਨ ਖੋਜੀ ਨਾਗਪੁਰ ਦੇ ਰਹਿਣ ਵਾਲੇ ਸਨ। ਉਹ ਤਿਲਕ ਜੀ ਦੀ ਸਲਾਹ ਤੇ ਫੌਜੀ ਸਿਖਲਾਈ ਪ੍ਰਾਪਤ ਕਰਨ ਲਈ ਵਿਦੇਸ਼ ਚਲੇ ਗਏ ਉਹ ਜਪਾਨ ਜਾ ਪੁੱਜੇ ਪਰੰਤੂ ਉਥੇ ਆਪਣੇ ਮਕਸਦ ਵਿਚ ਸਫਲ ਨਾ ਹੋਏ। ਇਸ ਉਪਰੰਤ ਬੰਬ ਬਣਾਉਣ ਦੀ ਇੱਛਾ ਲੈ ਕੇ 1908 ਵਿਚ ਅਮਰੀਕਾ ਚਲੇ ਗਏ। ਉਥੇ ਪਹਿਲਾਂ ਹੀ ਕੁਝ ਹਿੰਦੁਸਤਾਨੀ ਦੇਸ਼ ਭਗਤ ਸੁਰਿੰਦਰ ਮੋਹਨ ਬੋਸ, ਅਧਰ ਚੰਦ, ਲਸ਼ਕਰ, ਖੇਗਨ ਦਾਸ, ਤਾਰਕ ਨਾਥ ਦਾਸ ਅਤੇ ਗਰੇਨ ਮੁਕਰਜੀ ਰਹਿ ਰਹੇ ਸਨ ਜਦੋਂ ਮੁਕਰਜੀ ਨੂੰ ਪਤਾ ਲੱਗਾ ਕਿ ਖਾਨ ਖੋਜੀ ਫੌਜੀ ਸਿਖਲਾਈ ਲਈ ਆਇਆ ਹੈ ਤਾਂ ਉਹਨਾਂ ਨੂੰ ਹੈਰਾਨੀ ਹੋਈ ਅਤੇ ਇਸ ਕੰਮ ਨੂੰ ਅਸੰਭਵ ਦੱਸਿਆ। ਪਰ ਕਿਸੇ ਨਾ ਕਿਸੇ ਤਰਾਂ ਖਾਨ ਖੋਜੀ ਨੇ ਫੌਜੀ ਸਕੂਲ ਵਿਚ ਭਰਤੀ ਹੋ ਕੇ ਡਿਪਲੋਮਾ ਵੀ ਹਾਸਿਲ ਕਰ ਲਿਆ ਜਿਸ ਤੇ ਸਾਰੇ ਦੇਸ਼ ਭਗਤ ਹੈਰਾਨ ਰਹਿ ਗਏ।
1905 ਵਿਚ ਜਦੋਂ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਦਾ ਐਲਾਨ ਕੀਤਾ ਤਾਂ ਪੂਨਾ ਵਿੱਚ ਬੈਠੇ ਤਿਲਕ ਜੀ ਨੇ ਵੀ ਇੱਕ ਲਲਕਾਰਾ ਮਾਰਿਆ। ਸਾਰਾ ਦੇਸ਼ ਇੱਕ ਹੋ ਗਿਆ। ਹਰ ਪਾਸੇ ਬੰਗਾਲ ਦੀ ਵੰਡ ਵਿਰੁੱਧ ਆਵਾਜ਼ਾਂ ਉਠਣ ਲੱਗੀਆਂ। ਲਾਰਡ ਕਰਜ਼ਨ ਤਿਲਮਿਲਾ ਉਠਿਆ। ਇਸਦੇ ਨਾਲ ਹੀ ਸੁਦੇਸ਼ੀ ਲਹਿਰ ਵੀ ਜ਼ੋਰ ਫੜ ਗਈ ਅਤੇ ਸੰਪੂਰਨ ਸਵਰਾਜ ਦਾ ਨਾਅਰਾ ਬੁਲੰਦ ਹੋਇਆ। ਤਿਲਕ ਜੀ ਪੂਰੀ ਤਰ੍ਹਾਂ ਇਸ ਲਹਿਰ ਨਾਲ ਜੁੜ ਗਏ। ਆਪ ਦੇ ਨਾਲ ਲਾਲਾ ਲਾਜਪਤ ਰਾਏ ਅਤੇ ਵਿਪਨ ਚੰਦਰਪਾਲ ਵੀ ਪੂਰੀ ਤਰਾਂ ਮਿਲ ਗਏ। ਸਾਰੇ ਦੇਸ਼ ਵਿੱਚ ਬਾਲ, ਪਾਲ ਅਤੇ ਲਾਲ ਦੀ ਜੈ ਹੋਣ ਲੱਗੀ 1907 ਵਿੱਚ ਸੂਰਤ ਵਿਚ ਕਾਂਗਰਸ ਦਾ ਜਲਸਾ ਹੋਇਆ। ਜਿਸ ਵਿਚ ਨਰਮ ਅਤੇ ਗਰਮ ਦਲ ਵਾਲਿਆਂ ਦੀ ਆਪਸ ਵਿਚ ਠਨ ਗਈ। ਤਿਲਕ ਗਰਮ ਦਲੀਏ ਸਨ । ਉਹ ਕਾਂਗਰਸ ਨੂੰ ਵੀ ਗਰਮ ਦਲੀਆ ਬਣਾਉਣਾ ਚਾਹੁੰਦੇ ਸਨ। ਇਸ ਜਲਸੇ ਵਿਚ ਆਪ ਨੇ ਇਨਕਲਾਬੀ ਭਾਸ਼ਣ ਦਿੱਤਾ। ਨਰਮ ਦਲੀਆ ਨੂੰ ਆਪ ਦੀ ਇਹ ਗਲ ਪਸੰਦ ਨਾ ਆਈ। ਲਾਲਾ ਲਾਜਪਤ ਰਾਏ ਨੇ ਤਿਲਕ ਧੜੇ ਨੂੰ ਸਮਰਥਨ ਦਿੱਤਾ। ਜਿਸਦੇ ਫਲਸਰੂਪ ਗਰਮ ਦਲ ਵਾਲਿਆਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਲਿਆ ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਆਪ ਆਪਣੀ ਅਖ਼ਬਾਰ ਵਿੱਚ ਲਗਾਤਾਰ ਬ੍ਰਿਟਿਸ਼ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ। ਇਸ ਤੋਂ ਪਹਿਲਾਂ 30 ਅਪ੍ਰੈਲ 1908 ਨੂੰ ਖੁਦੀ ਰਾਮ ਬੋਸ ਨੇ ਕਿੰਗਜ਼ ਫੋਰਡ ਜੱਜ ਦੇ ਧੋਖੇ ਵਿਚ ਬੰਬ ਮਾਰ ਕੇ ਕਨੇਡੀ ਪਰਿਵਾਰ ਦੀਆਂ ਦੋ ਮਹਿਲਾਵਾਂ ਦੀ ਹੱਤਿਆ ਕਰ ਦਿੱਤੀ। ਇਸ ਜੁਰਮ ਵਿਚ ਉਸਨੂੰ ਫਾਂਸੀ ਦੀ ਸਜ਼ਾ ਹੋਈ। ਤਿਲਕ ਨੇ ਆਪਣੀ ਅਖਬਾਰ ਕੇਸਰੀ ਵਿੱਚ ਇਸ ਵਿਸ਼ੇ ਤੇ ਦੋ ਲੇਖ ਲਿਖੇ। ਰੌਲਟ ਸਾਹਿਬ ਨੇ ਵੀ ਆਪਣੀ ਰੀਪੋਰਟ ਵਿਚ ਇਹਨਾਂ ਲੇਖਾਂ ਦਾ ਜ਼ਿਕਰ ਕੀਤਾ ਹੈ। ਉਹ ਲਿਖਦੇ ਹਨ ਕਿ ਮਈ ਅਤੇ ਜੂਨ ਦੇ ਕੇਸਰੀ ਅਖਬਾਰ ਵਿਚ ਪ੍ਰਕਾਸ਼ਿਤ ਲੇਖਾ ਤੋਂ ਜ਼ਾਹਿਰ ਹੁੰਦਾ ਹੈ ਕਿ ਤਿਲਕ ਜੀ ਨੇ ਜਨਤਾ ਤੇ ਜ਼ੁਲਮ ਕਰਨ ਵਾਲੇ ਅੰਗਰੇਜ਼ ਅਫਸਰਾਂ ਨੂੰ ਹਟਾਉਣ ਲਈ ਲੋਕਾਂ ਨੂੰ ਲਲਕਾਰਿਆ ਹੈ। ਨਾਲ ਹੀ ਇਹ ਵੀ ਕਿਹਾ ਕਿ ਕ੍ਰਾਂਤੀਕਾਰੀ ਜੋ ਅੰਗਰੇਜ਼ਾਂ ਦਾ ਕਤਲ ਕਰਦੇ ਹਨ, ਉਹ ਆਪਣੀ ਜਗਹ ਤੇ ਠੀਕ ਹਨ ਜਿਸਦੇ ਸਿੱਟੇ ਵਜੋ ਤਿਲਕ ਜੀ ਉਪਰ 24 ਜੂਨ 1908 ਵਿਚ ਬਗ਼ਾਵਤ ਦਾ ਮੁਕੱਦਮਾ ਚਲਾਇਆ ਗਿਆ। ਆਪ ਨੇ ਆਪਣੇ ਮੁਕੱਦਮੇ ਦੀ ਪੈਰਵੀ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਠੋਸ ਦਲੀਲਾਂ ਦੇ ਕੇ ਕੀਤੀ ਜੋ ਇਤਿਹਾਸਿਕ ਹੈਸੀਅਤ ਰੱਖਦੀ ਹੈ। ਅਦਾਲਤ ਵਿਚ 6 ਜੀਉਰੀ ਸਨ ਜੋ ਮਰਾਠੀ ਭਾਸ਼ਾ ਤੋਂ ਬਿਲਕੁਲ ਕੋਰੇ ਸਨ। ਉਹਨਾਂ ਤਿਲਕ ਜੀ ਦੇ ਵਿਰੁੱਧ ਫਤਵਾ ਦਿੱਤਾ। ਜੱਜ ਨੇ ਜੀਊਰੀਆਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਆਪ ਨੂੰ 6 ਸਾਲ ਦੀ ਸਜ਼ਾ ਦੇ ਕੇ ਮਾਂਡਲੇ ਜੇਲ੍ਹ ਭੇਜਣ ਦਾ ਹੁਕਮ ਦਿੱਤਾ। ਮਜ਼ੇਦਾਰ ਗੱਲ ਇਹ ਸੀ ਕਿ ਅੰਗਰੇਜ਼ਾਂ ਨੂੰ ਇਸ ਗੱਲ ਦਾ ਡਰ ਸੀ ਕਿ ਜੇ ਸਜ਼ਾ ਦਾ ਹੁਕਮ ਦਿਨ ਨੂੰ ਸੁਨਾਇਆ ਗਿਆ ਤਾਂ ਲੋਕਾਂ ਵਿਚ ਹਿੰਸਾ ਭੜਕੇਗੀ। ਇਸ ਲਈ ਸਜ਼ਾ ਦਾ ਫੈਸਲਾ ਰਾਤ ਨੂੰ ਸੁਣਾਇਆ ਗਿਆ। ਸਜ਼ਾ ਦਾ ਹੁਕਮ ਸੁਣਨ ਉਪਰੰਤ ਤਿਲਕ ਜੀ ਅਦਾਲਤ ਨੂੰ ਇੰਝ ਸੰਬੋਧਨ ਹੋਏ। ‘ਜੀਉਰੀ ਦੇ ਇਸ ਫੈਸਲੇ ਦੇ ਬਾਵਜੂਦ ਮੈਂ ਕਹਿੰਦਾ ਹਾਂ ਕਿ ਮੈਂ ਬੇਕਸੂਰ ਹਾਂ। ਸੰਸਾਰ ਵਿਚ ਵੱਡੀਆਂ ਸ਼ਕਤੀਆਂ ਹੁਣ ਵੀ ਹਨ ਜੋ ਸਾਰੀ ਦੁਨੀਆ ਦਾ ਪ੍ਰਸ਼ਾਸਨ ਚਲਾਉਂਦੀਆਂ ਹਨ। ਹੋ ਸਕਦਾ ਹੈ ਕਿ ਈਸ਼ਵਰ ਦੀ ਮਰਜ਼ੀ ਇਹੋ ਹੋਵੇ ਕਿ ਜੋ ਕੰਮ ਮੈਨੂੰ ਸਭ ਤੋਂ ਪਿਆਰਾ ਹੈ। ਉਹ ਮੇਰੇ ਅਜ਼ਾਦ ਰਹਿਣ ਦੀ ਬਜਾਏ ਮੇਰੇ ਤਕਲੀਫਾਂ ਝਲਣ ਨਾਲੋਂ ਵੱਧ ਫਲੇ-ਫੁੱਲੇ।” ਇਸ ਸਜ਼ਾ ਦੀ ਖਬਰ ਸਾਰੇ ਮਹਾਰਾਸ਼ਟਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਸਾਰਾ ਦੇਸ਼ ਮਾਤਮ ਦੇ ਸਮੁੰਦਰ ਵਿੱਚ ਡੁੱਬ ਗਿਆ। ਬੰਬਈ ਅਤੇ ਪੂਨੇ ਦੇ ਬਾਜ਼ਾਰ ਬੰਦ ਹੋ ਗਏ। ਇੱਕ ਹਫਤਾ ਤੱਕ ਹੜਤਾਲ ਰਹੀ। ਮਜ਼ਦੂਰਾਂ ਨੇ ਵੀ ਕੰਮ ਤੇ ਜਾਣਾ ਬੰਦ ਕਰ ਦਿੱਤਾ। ਪੁਲਿਸ ਨੇ ਅੰਨੇਵਾਹ ਗੋਲੀ ਚਲਾਈ। ਨਤੀਜੇ ਵਜੋਂ ਅਕੇਲੇ ਬੰਬਈ ਵਿੱਚ ਹੀ 567 ਆਦਮੀ ਮਾਰੇ ਗਏ। ਪਿੰਡ ਪਿੰਡ ਵਿੱਚ ਲੋਕਾਂ ਨੇ ਮਾਤਮ ਮਨਾਇਆ। ਕਈ ਲੋਕਾਂ ਨੇ 6 ਸਾਲ ਤਕ ਖੰਡ ਖਾਣੀ ਬੰਦ ਕਰ ਦਿੱਤੀ। ਵਧੀਆ ਕੱਪੜੇ ਨਾ ਪਾਉਣ ਦੀ ਸੌਂਹ ਖਾਧੀ। 6 ਸਾਲ ਤੱਕ ਲੋਕਾਂ ਨੇ ਖੁਸ਼ੀ ਦੇ ਜਸ਼ਨ ਮਨਾਉਣੇ ਬੰਦ ਕਰ ਦਿੱਤੇ। ਲੱਖਾਂ ਲੋਕਾਂ ਨੇ ਤਿਲਕ ਜੀ ਦੇ ਸੁਖੀ ਸਾਂਦੀ ਵਾਪਸ ਆਉਣ ਲਈ ਏਕਾਦਸੀ ਦੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ । ਮੁਸਲਮਾਨਾਂ ਨੇ ਬਾਜ਼ਾਰਾਂ ਵਿੱਚ ਮਾਤਮੀ ਜਲੂਸ ਕੱਢੇ ਅਤੇ ਜਦੋਂ ਤੱਕ ਤਿਲਕ ਜੀ ਜੇਲ੍ਹ ਤੋਂ ਰਿਹਾ ਨਹੀਂ ਹੋਏ ਤਦ ਤੱਕ ਹਰ ਜੁੰਮੇ ਨੂੰ ਮਸਜਿਦਾਂ ਵਿਚ ਉਹਨਾਂ ਦੀ ਸਲਾਮਤੀ ਲਈ ਦੁਆਵਾਂ ਦਾ ਸਿਲਸਿਲਾ ਜਾਰੀ ਰਿਹਾ। ਇਸ ਸਜ਼ਾ ਦੌਰਾਨ ਆਪ ਦੀ ਪਤਨੀ ਦਾ ਦਿਹਾਂਤ ਹੋ ਗਿਆ। ਜੇਲ੍ਹ ਵਿੱਚ ਹੀ ਆਪ ਨੇ ‘ਗੀਤਾ ਰਹੱਸਿਯ’ ਨਾਮਕ ਪੁਸਤਕ ਲਿਖੀ ਜੋ ਕ੍ਰਾਂਤੀਕਾਰੀਆਂ ਲਈ ਚਾਨਣ ਮੁਨਾਰਾ ਬਣ ਗਈ। ਇਹ ਕਿਤਾਬ ਆਪ ਨੇ ਆਪਣੀ ਸਿਮਰਨ ਸ਼ਕਤੀ ਦੇ ਬਲਬੂਤੇ ਤੇ ਲਿਖੀ। ਆਪ ਨੇ ਮਾਂਡਲੇ ਜੇਲ੍ਹ ਦੇ ਵਿਹੜੇ ਵਿਚ ਇੱਕ ਪਿੱਪਲ ਅਤੇ ਇੱਕ ਬੋਹੜ ਦਾ ਪੌਦਾ ਵੀ ਲਗਾਇਆ ਜੋ ਅੱਜ ਤੱਕ ਆਪ ਦੀ ਯਾਦਗਾਰ ਹਨ। ਜੇਲ੍ਹ ਵਿਚ ਆਪ ਨੂੰ ਇੱਕ ਬੁਜ਼ਰਗ ਰਾਹੀਂ ਇਹ ਸੰਦੇਸ਼ ਭਿਜਵਾਇਆ ਗਿਆ ਕਿ ਤੁਹਾਡੀ ਰਿਹਾਈ ਇਸ ਸ਼ਰਤ ਤੇ ਹੋ ਸਕਦੀ ਹੈ ਕਿ ਤੁਸੀਂ ਆਪਣੇ ਆਉਣ ਵਾਲੇ ਜੀਵਨ ਵਿਚ ਸਿਰਫ ਸਾਹਿਤਕ ਕਾਰਜ ਹੀ ਕਰੋਗੇ ਅਤੇ ਰਾਜਨੀਤੀ ਵਿਚ ਭਾਗ ਨਾ ਲੈਣ ਦਾ ਭਰੋਸਾ ਦਿਵਾਉਗੇ। ਇਸੇ ਦੇ ਜਵਾਬ ਵਿਚ ਤਿਲਕ ਜੀ ਨੇ ਲਿਖਿਆ “ਕਿ ਮੈਂ ਅਜਿਹੀਆਂ ਨਮੋਸ਼ੀ ਭਰੀਆਂ ਸ਼ਰਤਾਂ ਨੂੰ ਪ੍ਰਵਾਨ ਕਰਕੇ ਰਿਹਾ ਹੋਣਾ ਕਿਸੇ ਵੀ ਕੀਮਤ ਪਸੰਦ ਨਹੀਂ ਕਰਦਾ ਇਸ ਤਰਾਂ ਤਾਂ ਮੇਰੀ ਸਿਆਸੀ ਮੌਤ ਹੋ ਜਾਏਗੀ। ਆਪ ਆਪਣੀ ਪੂਰੀ 6 ਸਾਲ ਦੀ ਸਜ਼ਾ ਕੱਟ ਕੇ ਰਿਹਾਅ ਹੋਏ। ਤਾਂ ਆਪ ਨੇ ਪਹਿਲਾਂ ਤੋਂ ਵੀ ਵੱਧ ਜੋਸ਼-ਖਰੋਸ਼ ਨਾਲ ਅਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਵੇਲੇ ਯੂਰਪ ਦੀ ਪਹਿਲਾ ਮਹਾਯੁੱਧ ਛਿੜ ਚੁੱਕਾ ਸੀ। ਇਸ ਸੰਬੰਧ ਵਿੱਚ ਬੰਬਈ ਦੇ ਗਵਰਨਰ ਨੇ ਲੜਾਈ ਵਿਚ ਭਰਤੀ ਲਈ ਹਿੰਦੁਸਤਾਨੀ ਲੀਡਰਾਂ ਦੀ ਇੱਕ ਮੀਟਿੰਗ ਬੁਲਾਈ । ਲੋਕ ਮਾਨਿਆ ਤਿਲਕ ਨੂੰ ਵੀ ਇਸ ਮੀਟਿੰਗ ਵਿੱਚ ਬੋਲਣ ਨੂੰ ਕਿਹਾ ਗਿਆ ਤਾਂ ਆਪ ਨੇ ਬੇਧੜਕ ਹੋ ਕੇ ਕਿਹਾ “ਕਿ ਜੇ ਅੰਗਰੇਜ਼ ਜੰਗ ਤੋਂ ਬਾਅਦ ਹਿੰਦੁਸਤਾਨ ਨੂੰ ਆਜ਼ਾਦ ਕਰਨ ਦਾ ਐਲਾਨ ਕਰ ਦੇਣ ਤਾਂ ਲੋਕਾਂ ਦੇ ਹੌਸਲੇ ਬਹੁਤ ਵੱਧ ਜਾਣਗੇ ਤੇ ਮੈਂ ਤੁਹਾਨੂੰ ਜਿੰਨੇ ਰੰਗਰੂਟਾਂ ਦੀ ਲੋੜ ਹੈ ਇਕੱਲਿਆਂ ਹੀ ਦੇ ਸਕਾਂਗਾ। ਇਹਨਾਂ ਹੀ ਦਿਨਾਂ ਵਿਚ ਮਿਸੇਜ਼ ਏਨੀ ਬੇਸੈਂਟ ਨੇ ਹੋਮ ਰੂਲ ਸੁਸਾਇਟੀ ਦੀ ਨੀਂਹ ਦਸੰਬਰ 1914 ਨੂੰ ਮਦਰਾਸ ਵਿਚ
ਰੱਖੀ। ਛੇਤੀ ਹੀ ਇਸ ਦੀਆਂ ਸ਼ਖਾਵਾਂ ਬੰਬਈ, ਕਾਨਪੁਰ, ਇਲਾਹਾਬਾਦ, ਕਲਕਤਾ, ਮਥੁਰਾ, ਬਨਾਰਸ ਅਤੇ ਕਾਲੀਕਟ ਵਿੱਚ ਸਥਾਪਿਤ ਹੋ ਗਈਆਂ। ਆਪਣੀਆਂ ਦੋ ਅਖ਼ਬਾਰ ਦਾ ਇੰਡੀਆ ਅਤੇ ‘ਕਾਮਨ ਬੈੱਲ’ ਰਾਹੀਂ ਇਸ ਸੁਸਾਇਟੀ ਦਾ ਪ੍ਰਚਾਰ ਸ਼ੁਰੂ ਕੀਤਾ। ਇਸ ਨੇ ਲੋਕਾਂ ਨੂੰ ਸਮਝਾਇਆ ਕਿ ਮੇਰੀ ਹੋਮ ਰੂਲ ਸੁਸਾਇਟੀ ਦਾ ਮਤਲਬ ਸਾਂਝੀ ਸਰਕਾਰ ਜੋ ਅੰਗਰੇਜ਼ੀ ਸਰਕਾਰ ਦੇ ਦਾਇਰੇ ਵਿੱਚ ਹੋਵੇਗੀ । ਸੀ. ਵਾਈ. ਚਿੰਤਾਮਨੀ ਨੇ ਲਿਖਿਆ ਹੈ ਕਿ ਏਨੀ ਬੇਸਟ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਦੇਸ਼ ਨੂੰ ਜਾਗ੍ਰਿਤ ਕੀਤਾ। ਬਾਲ ਗੰਗਾਧਰ ਤਿਲਕ ਨੇ ਵੀ ਇੱਕ ਹੋਮ ਰੂਲ ਲੀਗ ਦੀ ਸਥਾਪਨਾ ਲਈ ਬੰਬਈ, ਸੀ. ਪੀ. ਅਤੇ ਬਰਾਰ (ਪੂਨਾ) ਦੇ ਦੋਸ਼ ਭਗਤਾਂ ਦੀ ਇੱਕ ਕਾਨਫਰੰਸ ਬੁਲਾਈ ਅਤੇ ਸਾਰਿਆਂ ਦੀ ਸਲਾਹ ਨਾਲ ਹੋਮ ਰੂਲ ਲੀਗ ਦੀ ਨੀਂਹ 28 ਦਸੰਬਰ 1916 ਨੂੰ ਰੱਖੀ। ਇਸ ਦਾ ਮਤਲਬ ਅੰਗਰੇਜ਼ਾਂ ਦੇ ਅਧੀਨ ਰਹਿ ਕੇ ਹਿੰਦੁਸਤਾਨ ਨੂੰ ਅਜ਼ਾਦ ਕਰਨਾ ਸੀ। ਇਸ ਲਈ ਆਮ ਜਨਤਾ ਨੂੰ ਜਾਗ੍ਰਿਤ ਕੀਤਾ ਗਿਆ। ਮਿਸਟਰ ਜੋਜ਼ਫ ਬੈਪਟਿਸਟਾ (Joseph Baptista) ਅਤੇ ਐਨ. ਸੀ, ਕਾਲੇਕਰ (N.C. Kalkar) ਦੇ ਇਸ ਦੇ ਪ੍ਰਧਾਨ ਦੇ ਸਕੱਤਰ ਨਿਯੁਕਤ ਹੋਏ। ਤਿਲਕ ਜੀ ਨੇ ਕੋਈ ਅਹੁਦਾ ਨਾ ਲਿਆ । ਛੇਤੀ ਹੀ ਇਸ ਲੀਗ ਦੇ ਪ੍ਰਚਾਰ ਲਈ ਸਾਰੇ ਦੇਸ਼ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਇਸ ਕਮੇਟੀ ਦੇ ਮਕਸਦ ਅਤੇ ਟੀਚਿਆਂ ਤੋਂ ਜਾਣੂ ਕਰਵਾਇਆ। ਛੇਤੀ ਹੀ ਬਹੁਤ ਸਾਰੇ ਲੋਕ ਲਗਭਗ 14000 ਇਸ ਕਮੇਟੀ ਦੇ ਮੈਂਬਰ ਬਣ ਗਏ। ਤਿਲਕ ਦੀ ਲੋਕਾਂ ਵਿਚ ਵੱਧ ਰਹੀ ਲੋਕਪ੍ਰੀਅਤਾ ਤੋਂ ਘਬਰਾ ਕੇ ਅੰਗਰੇਜ਼ਾਂ ਨੇ ਉਸ ਵਿਰੁੱਧ ਮੁਕਦਮਾ ਖੜਾ ਕਰ ਦਿੱਤਾ। ਉਸਨੂੰ ਹਦਾਇਤ ਕੀਤੀ ਗਈ ਕਿ ਉਹ 20 ਹਜ਼ਾਰ ਰੁਪਏ ਦਾ ਬਾਂਡ ਅਤੇ 10-10 ਹਜ਼ਾਰ ਰੁਪਏ ਦੀਆਂ ਦੋ ਜ਼ਮਾਨਤਾਂ ਦਾਖਿਲ ਕਰੇ। ਐਨੀ ਬੇਸੈੱਟ ਦੇ ਅਖਬਾਰ ਦੀ ਵੀ ਦੋ ਹਜ਼ਾਰ ਰੁਪਏ ਜ਼ਮਾਨਤ ਮੰਗੀ ਗਈ। ਪਰ ਦੋਵੇਂ ਜ਼ਮਾਨਤ ਨਾ ਦੇ ਸਕੇ। 1916 ਦੇ ਲਖਨਊ ਕਾਂਗਰਸ ਦੇ ਜਲਸੇ ਤੋਂ ਬਾਅਦ ਤਿਲਕ ਅਤੇ ਐਨੀ ਬੇਸੰਟ ਦੋਹਾਂ ਨੇ ਮਿਲ ਕੇ ਦੇਸ਼ ਦਾ ਦੌਰਾ ਕੀਤਾ। ਹਰ ਥਾਂ ਇਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਮਿਸਟਰ ਜਿਨਾਹ ਅਤੇ ਅਲੀ ਬਰਾਦਰਜ਼ ਵੀ ਇਸ ਲਹਿਰ ਵਿੱਚ ਸ਼ਾਮਿਲ ਹੋ ਗਏ। ਨਰਮ ਦਲ ਵਾਲੇ ਕਾਂਗਰਸੀ ਵੀ ਇਸ ਲੀਗ ਵਿਚ ਆ ਮਿਲੇ। ਇਹ ਲਹਿਰ ਆਪਣੇ ਦੇਸ਼ ਦੀਆਂ ਸਰਹੱਦਾਂ ਨਾਲ ਲਗਦੇ ਦੇਸ਼ਾਂ ਵਿਚ ਵੀ ਪ੍ਰਸਿੱਧ ਹੋ ਗਈ। ਇਥੋਂ ਤੱਕ ਕੀ ਕੁਝ ਅਮਰੀਕਨ ਅਤੇ ਅੰਗਰੇਜ਼ ਵੀ ਇਸ ਲਹਿਰ ਤੋਂ ਪ੍ਰਭਾਵਿਤ ਹੋਏ। ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਹਿੰਦੁਸਤਾਨ ਨੂੰ ਹੋਮ ਰੂਲ ਦੇਣ ਲਈ ਜ਼ੋਰਦਾਰ ਸ਼ਬਦਾਂ ਵਿਚ ਲਿਖਿਆ “ਲੇਬਰ ਪਾਰਟੀ ਕਾਨਫਰੰਸ ਨਟਿਨਘਮ (Nottingham) ਵਿੱਚ ਇੱਕ ਮਤਾ ਸਰਵ ਸਮਿਤੀ ਨਾਲ ਪਾਸ ਕੀਤਾ ਗਿਆ। ਜਿਸ ਵਿਚ ਹਿੰਦੁਸਤਾਨ ਨੂੰ ਹੋਮ ਰੂਲ ਦੇਣ ਦੀ ਸਿਫਾਰਸ਼ ਕੀਤੀ ਗਈ।
ਦੱਖਣੀ ਅਫਰੀਕਾ ਵਿਚ ਅੰਗਰੇਜ਼ ਹਿੰਦੁਸਤਾਨੀਆਂ ਨੂੰ ਬੁਰੀ ਤਰਾਂ ਖੱਜਲ-ਖੁਆਰ ਕਰ ਰਹੇ ਸਨ। ਬੜੇ ਹੀ ਹੋਛੇ ਢੰਗ ਨਾਲ ਉਹਨਾਂ ਉਤੇ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾ ਰੱਖੀਆਂ ਸਨ। ਜਿਹਨਾਂ ਨੇ ਦੱਖਣੀ ਅਫਰੀਕਾ ਦੇ ਨਟਾਲ ਅਤੇ ਟਰਾਂਸਵਾਲ ਖੇਤਰਾਂ ਵਿਚ ਹਿੰਦੁਸਤਾਨੀ ਜ਼ਮੀਨ ਨਹੀਂ ਖਰੀਦ ਸਕਦੇ ਸਨ। ਇਸ ਤੋਂ ਇਲਾਵਾ ਉਹ ਸਥਾਨ ਜੋ ਅੰਗਰੇਜ਼ਾਂ ਲਈ ਰਾਖਵਾਂ ਹੁੰਦਾ ਸੀ ਦੇ ਘੇਰੇ ਵਿੱਚ ਹਿੰਦੁਸਤਾਨੀਆਂ ਨੂੰ ਮਕਾਨ ਬਣਾਉਣ ਦੀ ਆਗਿਆ ਨਹੀਂ ਸੀ। ਵਧੀਆ ਸਕੂਲਾਂ ਵਿਚ ਹਿੰਦੁਸਤਾਨੀ ਬੱਚਿਆਂ ਲਈ ਸਿਖਿਆ ਵਰਜਿਤ ਸੀ। ਨਟਵਾਲ ਅਤੇ ਟਰਾਂਸਵਾਲ ਦੇ ਹਸਪਤਾਲਾਂ ਤੇ ਹੋਟਲਾਂ ਵਿਚ ਜਾਣ ਦੀ ਆਗਿਆ ਨਹੀਂ ਸੀ। ਰਾਏ ਦੇਣ ਲਈ ਉਹਨਾਂ ਤੇ ਤਿੰਨ ਪੌਂਡ ਦਾ ਟੈਕਸ ਲਗਦਾ ਸੀ। ਹਿੰਦੁਸਤਾਨੀਆਂ ਨੂੰ ਰੇਲਾਂ, ਬਸਾਂ ਅਤੇ ਹੋਰਨਾਂ ਵਾਹਨਾਂ ਵਿੱਚ ਸਫਰ ਦੌਰਾਨ ਜ਼ਲੀਲ ਕੀਤਾ ਜਾਂਦਾ ਸੀ। ਇੱਥੋਂ ਤੱਕ ਕੇ ਰੇਲਵੇ ਦੇ ਫਸਟ ਕਲਾਸ ਡਿੱਬੇ ਵਿਚ ਸਫਰ ਕਰਨ ਦੀ ਆਗਿਆ ਨਹੀਂ ਸੀ। ਸੜਕਾਂ ਤੇ ਚਲਨਾ ਤਾਂ ਇੱਕ ਪਾਸੇ ਫੁੱਟਪਾਥਾਂ ਤੇ ਚਲਣਾ ਵੀ ਜੁਰਮ ਸੀ। ਜਿਸ ਲਈ ਭਾਰੀ ਜੁਰਮਾਨੇ ਕੀਤੇ ਜਾਂਦੇ ਸਨ। ਇਹਨਾਂ ਨੂੰ ਸ਼ਹਿਰ ਤੋਂ ਬਾਹਰ ਗੋਹੇ ਦੇ ਢੇਰਾਂ ਵਿਚ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਸੀ । ਸ਼ਾਮ ਨੂੰ 9 ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਸੀ । ਏਸ਼ੀਆਈ ਰਜਿਟਰੇਸ਼ਨ ਐਕਟ 1907 ਟਰਾਂਸਵਾਲ ਵਿਚ ਹਿੰਦੁਸਤਾਨੀਆਂ ਨੂੰ ਰਜਿਸਟਰ ਕਰਨ ਲਈ ਕਾਗਜ਼ਾਤ ਉਤੇ ਅੰਗੂਠੇ ਦੇ ਨਿਸ਼ਾਨ ਦੇਣੇ ਪੈਂਦੇ ਸਨ ਜਿਵੇਂ ਕਿ ਜੁਰਮਪੇਸ਼ਾ ਲੋਕਾਂ ਦੇ ਲਏ ਜਾਂਦੇ ਹਨ। ਇੰਗਲੈਂਡ ਵਿੱਚ ਵੀ ਹਿੰਦੁਸਤਾਨੀਆਂ ਦੀ ਇਹੋ ਹਾਲਤ ਸੀ। ਹਿੰਦੁਸਤਾਨ ਤੋਂ ਬਾਹਰ ਰਹਿਣ ਵਾਲੇ ਹਿੰਦੁਸਤਾਨੀਆਂ ਨੂੰ ਗੁਲਾਮ ਕਹਿ ਕੇ ਬੁਲਾਇਆ ਜਾਂਦਾ ਸੀ । ਸਾਨ ਫਰਾਂਸਿਸਕੋ (ਅਮਰੀਕਾ) ਦੇ ਇੱਕ ਹੋਟਲ ਦੇ ਬਾਹਰ ਲਿਖਿਆ ਸੀ ਕਿ ਹਿੰਦੁਸਤਾਨੀ ਅਤੇ ਕੁੱਤੇ ਅੰਦਰ ਨਹੀਂ ਆ ਸਕਦੇ। ਅਜਿਹੇ ਅਪਮਾਨਜਨਕ ਵਤੀਰੇ ਨੇ ਹਿੰਦੁਸਤਾਨੀਆਂ ਦੇ ਦਿਲਾਂ ਨੂੰ ਝੰਜੋੜਿਆ ਅਤੇ ਉਹ ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਬਣ ਗਏ। ਤੁਰਕੀ ਅਤੇ ਫਰਾਂਸ ਦੇ ਲੋਕਾਂ ਨੇ ਵੀ ਹਿੰਦੁਸਤਾਨੀਆਂ ਨੂੰ ਇਸ ਅਪਮਾਨਜਨਕ ਜੀਵਨ ਤੋਂ ਮੁਕਤੀ ਪਾਉਣ ਲਈ ਅਜ਼ਾਦੀ ਪ੍ਰਾਪਤ ਕਰਨ ਦੀ ਸਲਾਹ ਦਿੱਤੀ। ਜਿਵੇਂ ਕਿ ਉਹਨਾਂ ਨੇ ਅਜ਼ਾਦੀ ਪ੍ਰਾਪਤ ਕਰਨ ਲਈ ਕੀਤਾ ਸੀ। ਸਭ ਤੋਂ ਵੱਧ ਪ੍ਰਭਾਵ ਜਪਾਨ ਦਾ ਰੂਸ ਉੱਤੇ ਜਿੱਤ ਪ੍ਰਾਪਤ ਕਰਨ ਦਾ ਹੋਇਆ ਕਿਉਂਕਿ ਇਹ ਮੁਕਾਬਲਾ ਕੀੜੀ ਤੇ ਹਾਥੀ ਵਿਚਕਾਰ ਸੀ। ਜਿਸ ਵਿਚ ਕੀੜੀ ਦੀ ਜਿੱਤ ਹੋਈ ਸੀ। ਇਸ ਜਿੱਤ ਨੇ ਨੌਜਵਾਨ ਪਾਰਟੀ ਦੇ ਹੌਸਲੇ ਵਧਾ ਦਿੱਤੇ ਅਤੇ ਉਹਨਾਂ ਤੋਂ ਵੀ ਵੱਧ ਜੋਸ਼ ਨਾਲ ਅੰਗਰੇਜ਼ਾਂ ਵਿਰੁੱਧ ਲੰਗੋਟੇ ਕੱਸ ਲਏ। ਫਰਾਂਸ, ਇਟਲੀ, ਜਰਮਨੀ ਅਤੇ ਅਮਰੀਕਾ ਦਾ ਅਜ਼ਾਦੀ ਪ੍ਰਾਪਤ ਕਰਨ ਦਾ ਢੰਗ ਵੀ ਹਿੰਦੁਸਤਾਨੀਆਂ ਲਈ ਹੌਸਲਾ ਵਧਾਉ ਸਿੱਧ ਹੋਇਆ। ਨੌਜਵਾਨ ਇਸ ਸਿੱਟੇ ਤੇ ਪੁੱਜੇ ਕਿ ਅਜ਼ਾਦੀ ਮੰਗਣ ਨਾਲ ਨਹੀਂ ਸਗੋਂ ਤਾਕਤ ਨਾਲ ਖੋਹੀ ਜਾਂਦੀ ਹੈ। ਆਇਰਸ਼ ਲੋਕ ਮੂਰਖ ਨਹੀਂ ਸਨ ਜਿਹਨਾਂ ਅੰਗਰੇਜ਼ਾਂ ਹੋ ਅਜ਼ਾਦੀ ਪ੍ਰਾਪਤ ਕਰਨ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ ਸਨ। ਇਸ ਲਈ ਹਿੰਦੁਸਤਾਨੀ ਨੌਜਵਾਨਾਂ ਨੂੰ ਵੀ ਅਜ਼ਾਦੀ ਪ੍ਰਾਪਤ ਕਰਨ ਲਈ ਹਿੱਸਾ ਦੀ ਰਾਹ ਅਪਨਾਉਣੀ ਪਈ।
ਬਾਲ, ਪਾਲ ਅਤੇ ਲਾਲ ਨੇ ਮਿਲ ਕੇ ਅਜ਼ਾਦੀ ਸੰਘਰਸ਼ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਵਿਪੁਨ ਚੰਦਰਪਾਲ ਅਤੇ ਲਾਲਾ ਲਾਜਪਤ ਰਾਏ ਨੇ ਤਿਲਕ ਦੀ ਅਗਵਾਈ ਵਿੱਚ ਬਗ਼ਾਵਤ ਦਾ ਨਾਅਰਾ ਦਿੱਤਾ। ਤਿਲਕ ਜੀ ਨੇ ਅਖ਼ਬਾਰ ਰਾਹੀ ਆਪਣੇ ਲੋਕਾਂ ਨੂੰ ਅਜ਼ਾਦੀ ਜ਼ੋਰ ਜ਼ਬਰਦਸਤੀ ਨਾਲ ਪ੍ਰਾਪਤ ਕਰਨ ਦੀ ਸਲਾਹ ਦਿੱਤੀ । ਆਪ ਹਿੰਦੁਸਤਾਨ ਦੀਆਂ ਸਾਰੀਆਂ ਮੁਸੀਬਤਾਂ ਦੀ ਜੜ੍ਹ ਅੰਗਰੇਜ਼ਾਂ ਦੀ ਅੱਤਿਆਚਾਰ ਅਤੇ ਹਿੰਸਾ ਵਾਲੀ ਨੀਤੀ ਨੂੰ ਦੱਸਦੇ ਸਨ। ਆਪ ਨਾ ਤਾਂ ਅੰਗਰੇਜ਼ਾਂ ਨੂੰ ਚੰਗਾ ਸਮਝਦੇ ਸਨ ਨਾ ਹੀ ਨਰਮ ਦਲ ਵਾਲਿਆਂ ਨੂੰ । ਤਿਲਕ ਜੀ ਦਾ ਮਨੰਣਾ ਸੀ ਕਿ ਵਿਦੇਸ਼ੀ ਲੋਕਾਂ ਦੀ ਚੰਗੀ ਤੇ ਵਧੀਆ ਹਕੂਮਤ ਨਾਲੋਂ ਆਪਣੇ ਲੋਕਾਂ ਦੀ ਗੰਦੀ ਤੇ ਘਟੀਆ ਹਕੂਮਤ ਕਈ ਦਰਜੇ ਚੰਗੀ ਹੋਵੇਗੀ। ਉਹਨਾਂ ਆਪਣੇ ਅਖਬਾਰ ਦੇ 15 ਜੂਨ 1917 ਦੇ ਅੰਕ ਵਿਚ ਲਿਖਿਆ, “ਕਿ ਜੇ ਚੋਰ ਸਾਡੇ ਘਰ ਵਿਚ ਘੁਸ ਆਵੇ ਅਤੇ ਅਸੀਂ ਉਸਨੂੰ ਬਾਹਰ ਕੱਢਣ ਜਾਂ ਫੜਨ ਵਿਚ ਅਸਮਰਥ ਹੋਈਏ ਤਾਂ ਸਾਨੂੰ ਤੁਰੰਤ ਉਹਨਾਂ ਨੂੰ ਮਕਾਨ ਵਿੱਚ ਬੰਦ ਕਰਕੇ ਮਕਾਨ ਨੂੰ ਅੱਗ ਲਗਾ ਦੇਣੀ ਚਾਹੀਦੀ ਹੈ।” ਤਿਲਕ ਆਪਣੇ ਦੇਸ਼ ਦਾ ਵਫਾਦਰ, ਹਮਦਰਦ ਅਤੇ ਜੋਸ਼ੀਲਾ ਸਿਪਾਹੀ ਸੀ। ਉਹ ਨੌਜਵਾਨਾਂ ਨੂੰ ਦਲੇਰੀ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਲਲਕਾਰਦਾ ਸੀ। ਡਾਕਟਰ ਈਸ਼ਵਰੀ ਪ੍ਰਸ਼ਾਦ ਅਨੁਸਾਰ ਤਿਲਕ ਦੀ ਸਿੱਖਿਆ ਸੰਗਠਨ ਅਤੇ ਅੰਗਰੇਜ਼ੀ ਸਰਕਾਰ ਵਿਰੁੱਧ ਉਹਨਾਂ ਦਾ ਕੰਮ ਕਰਨ ਦਾ ਢੰਗ ਸ਼ਲਾਘਾਯੋਗ ਸੀ। ਉਸਨੇ ਨੌਜਵਾਨਾਂ ਦੇ ਦਿਲਾਂ ਵਿਚ ਅੰਗਰੇਜ਼ੀ ਸਰਕਾਰ ਵਿਰੁੱਧ ਨਫਰਤ ਅਤੇ ਬਗ਼ਾਵਤ ਦੇ ਬੀਜ ਬੋ ਦਿੱਤੇ ਸਨ। ਉਹਨਾਂ ਲੋਕਾਂ ਨੂੰ ਇਹ ਪਾਠ ਪੜ੍ਹਾਇਆ ਕਿ ਆਪਣੇ ਦੇਸ਼ ਦੀ ਅਜ਼ਾਦੀ ਲਈ ਜੇਲ੍ਹ ਜਾਣਾ ਜਾਂ ਹੋਰ ਕੋਈ ਦੂਜੀ ਸਜ਼ਾ ਭੁਗਤਨਾ ਅਪਮਾਨ ਨਹੀਂ ਸਗੋਂ ਅਜਿਹੀਆਂ ਮੁਸੀਬਤਾਂ ਝੇਲਨਾ ਅਤੇ ਕੁਰਬਾਨੀ ਦੇਣਾ ਤਾਂ ਮਾਣ ਦੀ ਨਿਸ਼ਾਨੀ ਹੈ। ਤਿਲਕ ਜੀ ਨੇ ਤਕਰੀਰ ਤੋਂ ਵੱਧ ਤਹਿਰੀਰ (ਲਿਖਤਾਂ) ਰਾਹੀਂ ਦੇਸ਼ ਦੀ ਸੇਵਾ ਕੀਤੀ ਅਤੇ ਨੌਜਵਾਨਾਂ ਨੂੰ ਜੋਸ਼ ਦੁਆ ਕੇ ਅੰਗਰੇਜ਼ਾਂ ਵਿਰੁੱਧ ਲੜਨ ਲਈ ਤਿਆਰ ਕੀਤਾ। ਵਿਪਨ ਚੰਦਰਪਾਲ ਅਤੇ ਲਾਲਾ ਲਾਜਪਤ ਰਾਏ ਤਿਲਕ ਜੀ ਦੇ ਪੱਕੇ ਪੈਰੋਕਾਰ ਸਨ। ਉਹਨਾਂ ਨੇ ਕਾਂਗਰਸੀਆਂ ਨੂੰ ਛੱਡ ਕੇ ਤਿਲਕ ਜੀ ਦੀ ਬਾਗਿਆਨਾ ਨੀਤੀ ਨੂੰ ਅਪਣਾਇਆ ਅਤੇ ਨੌਜਵਾਨਾਂ ਨੂੰ ਆਪਣੀ ਕਿਸਮਤ ਆਪ ਬਣਾਉਣ ਲਈ ਪ੍ਰੇਰਿਆ। ਇਸ ਪ੍ਰਕਾਰ ਇਹਨਾਂ ਤਿੰਨਾਂ ਲੀਡਰਾਂ ਨੇ ਆਪਣੀਆਂ ਲਿਖਤਾਂ ਅਤੇ ਭਾਸ਼ਣਾ ਰਾਹੀਂ ਹਿੰਦੁਸਤਾਨੀਆਂ ਦੇ ਦਿਲਾਂ ਤੇ ਰਾਜ ਕੀਤਾ ਅਤੇ ਚੰਗਾ ਮਾਣ ਸਤਿਕਾਰ ਪੈਦਾ ਕਰ ਲਿਆ।
1916 ਵਿਚ ਲਖਨਊ ਵਿਚ ਕਾਂਗਰਸ ਦਾ ਸਲਾਨਾ ਜਲਸਾ ਹੋਇਆ। ਨਰਮ ਦਲ ਵਾਲੇ ਚਾਹੁੰਦੇ ਸਨ ਕਿ ਲੋਕ ਮਾਨਿਆ ਤਿਲਕ ਜੀ ਦਾ ਸਵਾਗਤ ਸਟੇਸ਼ਨ ਤੇ ਹੀ ਕੀਤਾ ਜਾਵੇ। ਸ਼ਹਿਰ ਵਿਚ ਇਹਨਾਂ ਦਾ ਜਲੂਸ ਨਾ ਕੱਢਿਆ ਜਾਵੇ। ਸਵਾਗਤੀ ਕਮੇਟੀ ਦੇ ਪ੍ਰਧਾਨ ਪੰਡਿਤ ਜਗਤ ਨਰਾਇਣ ਸਨ। ਇਹਨਾਂ ਤੋਂ ਇਲਾਵਾ ਦੂਜੇ ਲੀਡਰ ਪੰਡਿਤ ਗੋਕਰਨ ਨਾਥ ਸੀ। ਨਰਮ ਦਲ ਵਾਲਿਆਂ ਦੀ ਗਿਣਤੀ ਵੱਧ ਸੀ। ਉਹਨਾਂ ਨੂੰ ਇਹ ਡਰ ਸੀ ਕਿ ਜੇ ਲੋਕਮਾਨਿਆ ਤਿਲਕ ਦੀ ਸਵਾਰੀ ਸ਼ਹਿਰ ਵਿਚ ਕੱਢੀ ਗਈ ਤਾਂ ਉਹਨਾਂ ਦਾ ਕਾਂਗਰਸ ਦੇ ਪ੍ਰਧਾਨ ਨਾਲੋਂ ਕਿਤੇ ਵੱਧ ਸੁਆਗਤ ਹੋਵੇਗਾ ਜਿਸਨੂੰ ਉਹ ਪਸੰਦ ਨਹੀਂ ਕਰਦੇ ਸਨ। ਉਹਨਾਂ ਇਹ ਸੁਝਾਅ ਰਖਿਆ ਕਿ ਜਿਵੇਂ ਹੀ ਤਿਲਕ ਜੀ ਸਟੇਸ਼ਨ ਤੇ ਉਤਰਨ ਉਹਨਾਂ ਨੂੰ ਮੋਟਰ ਗੱਡੀ ਵਿਚ ਬੈਠਾ ਕੇ ਸ਼ਹਿਰ ਦੇ ਬਾਹਰੋਂ-ਬਾਹਰ ਦੀ ਹੁੰਦੇ ਹੋਏ ਸਿੱਧਾ ਪੰਡਾਲ ਵਿਚ ਪਹੁੰਚਾ ਦਿੱਤਾ ਜਾਵੇ। ਜਦੋਂ ਇਸ ਗਲ ਦੀ ਜਾਣਕਾਰੀ ਨੌਜਵਾਨਾਂ ਨੂੰ ਮਿਲੀ ਤਾਂ ਉਹ ਬਹੁਤ ਦੁਖੀ ਹੋਏ। ਕਾਲਿਜ ਦੇ ਐਮ. ਏ. ਦੇ ਇੱਕ ਵਿਦਿਆਰਥੀ ਨੇ ਇਸ ਦੀ ਵਿਰੋਧਤਾ ਕੀਤੀ ਅਤੇ ਆਪਣੇ ਸਾਥੀਆਂ ਨੂੰ ਕਿਹਾ ਕਿ ਤਿਲਕ ਜੀ ਦਾ ਸੁਆਗਤ ਸ਼ਹਿਰ ਦੇ ਬਜ਼ਾਰਾਂ ਵਿੱਚ ਹੋਵੇਗਾ। ਰਾਮ ਪ੍ਰਸਾਦ ਬਿਸਮਲ ਵੀ ਇਸ ਜਲਸੇ ਵਿੱਚ ਆਏ ਹੋਏ ਸਨ। ਉਹਨਾਂ ਅਤੇ ਕੁਝ ਦੂਜੇ ਸਾਥੀ ਤਿਲਕ ਜੀ ਦਾ ਜਲੂਸ ਸ਼ਹਿਰ ਵਿੱਚ ਕੱਢਣ ਲਈ ਸਹਿਮਤ ਸਨ। ਜਿਵੇਂ ਹੀ ਸਪੇਸ਼ਲ ਗੱਡੀ ਸਟੇਸ਼ਨ ਤੇ ਪੁੱਜੀ ਲੋਕ ਮਾਨਿਆ ਤਿਲਕ ਜੀ ਸਭ ਤੋਂ ਪਹਿਲਾਂ ਗੱਡੀ ਵਿੱਚੋਂ ਉੱਤਰੇ। ਸੁਆਗਤੀ ਕਮੇਟੀ ਦੇ ਮੈਂਬਰਾਂ ਅਤੇ ਕਾਂਗਰਸ ਦੇ ਸਵੈ-ਸੇਵਕਾ ਨੇ ਤਿਲਕ ਜੀ ਨੂੰ ਆਪਣੇ ਘੇਰੇ ਵਿਚ ਲੈ ਲਿਆ ਅਤੇ ਮੋਟਰ ਵਿੱਚ ਜਾ ਬਿਠਾਇਆ। ਰਾਮ ਪ੍ਰਸਾਦ ਬਿਸਮਲ ਅਤੇ ਐਮ. ਏ. ਦਾ ਉਹ ਵਿਦਿਆਰਥੀ ਮੋਟਰ ਗੱਡੀ ਦੇ ਅੱਗੇ ਲੇਟ ਗਏ। ਉਹਨਾਂ ਦੀ ਦੇਖਾ-ਦੇਖੀ ਦੂਜੇ ਨੌਜਵਾਨ ਵੀ ਉਹਨਾਂ ਦੀ ਸਹਾਇਤਾ ਲਈ ਆ ਗਏ ਅਤੇ ਮੋਟਰ ਗੱਡੀ ਅੱਗੇ ਧਰਨਾ ਦੇ ਦਿੱਤਾ। ਰਾਮ ਪ੍ਰਸਾਦ ਬਿਸਮਲ ਦੇ ਜੋਸ਼ ਦਾ ਇਹ ਆਲਮ ਸੀ ਕਿ ਮੂੰਹ ਵਿਚੋਂ ਕੋਈ ਸ਼ਬਦ ਨਹੀਂ ਸੀ ਨਿਕਲ ਰਿਹਾ। ਬੱਸ ਰੋਈ ਜਾ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਮੋਟਰ ਮੇਰੇ ਉਪਰੋ ਦੀ ਲੰਘਾ ਕੇ ਲੈ ਜਾਉ। ਨੌਜਵਾਨ ਮੁੰਡਿਆਂ ਨੇ ਸੁਆਗਤ ਕਰਨ ਵਾਲੇ ਕਾਂਗਰਸੀ ਮੈਂਬਰਾਂ ਤੋਂ ਉਹ ਗੱਡੀ ਮੰਗੀ। ਉਹਨਾਂ ਨਾਂਹ ਕਰ ਦਿੱਤੀ। ਇਹ ਨੌਜਵਾਨ ਨੇ ਮੋਟਰ ਗੱਡੀ ਦਾ ਟਾਇਰ ਫਾੜ ਦਿੱਤਾ। ਤਿਲਕ ਜੀ ਨੇ ਨੌਜਵਾਨ ਨੂੰ ਬਹੁਤ ਸਮਝਾਇਆ। ਪਰ ਉਹਨਾਂ ਦੀ ਕੌਣ ਸੁਣਦਾ ਸੀ। ਇੱਕ ਕਿਰਾਏ ਦੀ ਗੱਡੀ ਮੰਗਵਾਈ ਗਈ ਅਤੇ ਘੋੜਾ ਖੋਲ੍ਹ ਦਿੱਤਾ। ਤਿਲਕ ਜੀ ਦੇ ਪੈਰਾਂ ਉੱਤੇ ਸਿਰ ਰੱਖ ਕੇ ਉਹਨਾਂ ਨੂੰ ਇਸ ਗੱਡੀ ਵਿਚ ਬੈਠਣ ਲਈ ਮਨਾ ਲਿਆ ਗਿਆ। ਸਾਰੇ ਨੌਜਵਾਨਾਂ ਨੇ ਮਿਲ ਕੇ ਹੱਥਾਂ ਨਾਲ ਇਸ ਗੱਡੀ ਨੂੰ ਖਿੱਚਣਾ ਸ਼ੁਰੂ ਕੀਤਾ। ਇਸ ਪ੍ਰਕਾਰ ਤਿਲਕ ਜੀ ਦਾ ਜਲੂਸ ਇਸ ਸ਼ਾਨ ਨਾਲ ਨਿਕਲਿਆ ਕਿ ਇਸ ਤੋਂ ਪਹਿਲਾਂ ਕਿਸੇ ਵੀ ਲੀਡਰ ਦਾ ਸਵਾਗਤੀ ਜਲੂਸ ਇੰਨੀ ਸ਼ਾਨ-ਉ-ਸ਼ੌਕਤ ਨਾਲ ਨਹੀਂ ਨਿਕਲਿਆ ਹੋਵੇਗਾ। ਲੜਕਿਆਂ ਨੇ ਜੋਸ਼ ਦਾ ਇਹ ਹਾਲ ਸੀ ਕਿ ਇੱਕ ਵਾਰ ਗੱਡੀ ਨੂੰ ਹੱਥ ਲੱਗ ਜਾਣ ਤੇ ਹੀ ਉਹ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਣ ਲੱਗ ਜਾਂਦੇ। ਤਿਲਕ ਜੀ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਜਿਹੜੇ ਫੁਲ ਹੇਠਾਂ ਡਿੱਗ ਜਾਂਦੇ ਲੋਕ ਉਹਨਾਂ ਨੂੰ ਇਕੱਠਏ ਕਰਕੇ ਬੰਨ੍ਹ ਲੈਂਦੇ, ਜਿਸ ਸਥਾਨ ਦੀ ਤਿਲਕ ਜੀ ਦੇ ਪੈਰ ਪੈਂਦੇ ਉਥੇ ਦੀ ਮਿੱਟੀ ਚੁੱਕ ਕੇ ਆਪਣੇ ਮਥੇ ਤੇ ਲਗਾਂਦੇ। ਇਸ ਸ਼ਾਹਾਨਾ ਸੁਆਗਤ ਨਾਲ ਨਰਮ ਦਲ ਵਾਲੇ ਕਾਂਗਰਸੀਆਂ ਦੀ ਚੰਗੀ ਕਿਰਕਰੀ ਹੋ ਗਈ। ਪਰ ਇਸ ਜਲਸੇ ਵਿੱਚ ਇੱਕ ਚੰਗੀ ਗੱਲ ਇਹ ਹੋਈ ਕਿ ਦੋਵੇਂ ਦਲ ਆਪਸ ਵਿਚ ਮਿਲ ਗਏ। ਵਿਰੋਧਤਾ ਕਰਨ ਵਾਲੇ ਮੁਸਲਿਮ ਲੀਗੀ ਜੋ ਤੁਰਕੀ ਦੇ ਮਾਮਲੇ ਵਿਚ ਅੰਗਰੇਜ਼ਾਂ ਨਾਲ ਨਾਰਾਜ਼ ਸਨ, ਵੀ ਕਾਂਗਰਸੀਆਂ ਨਾਲ ਆਣ ਮਿਲੇ। ਮੁਹੰਮਦ ਅਲੀ, ਸ਼ੋਕਤ ਅਲੀ, ਮੌਲਾਨਾ ਅਜ਼ਾਦ, ਹਕੀਮ ਅਜਮਲ ਖਾਂ, ਡਾ. ਅਨੁਸਾਰੀ ਅਤੇ ਮੁਹੰਮਦ ਅਲੀ ਜਿਨਾਹ ਵਰਗੇ ਉੱਘੇ ਮੁਸਲਿਮ ਲੀਗੀ ਇਸ ਜਲਸੇ ਵਿਚ ਮੌਜੂਦ ਸਨ। ਕਾਂਗਰਸ ਵਾਲਿਆਂ ਨੇ ਇਹਨਾਂ ਮੁਸਲਿਮ ਲੀਗੀ ਭਰਾਵਾਂ ਨੂੰ ਗਲੇ ਲਗਾਇਆ ਅਤੇ ਬਾਅਦ ਵਿਚ ਇਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ।
ਤਿਲਕ ਜੀ 1918 ਵਿਚ ਇੱਕ ਅੰਗਰੇਜ਼ ਮੁਵੱਕਲ ਦੇ ਮੁਕਦਮੇ ਦੇ ਸੰਬੰਧ ਵਿਚ ਪੈਰਵੀ ਕਰਨ ਲਈ ਇੰਗਲੈਂਡ ਚਲੇ ਗਏ। ਉਥੇ ਆਪ ਨੇ ਅਖਬਾਰਾਂ ਅਤੇ ਭਾਸ਼ਣਾਂ ਰਾਹੀਂ ਆਪਣੇ ਦ੍ਰਿਸ਼ਟੀਕੋਣ ਨੂੰ ਖੁਲ੍ਹ ਕੇ ਲੋਕਾਂ ਦੇ ਸਾਹਮਣੇ ਰਖਿਆ। ਉਹਨਾਂ ਲੇਬਰ ਪਾਰਟੀ ਦੇ ਮੈਂਬਰਾਂ ਨੂੰ ਹਿੰਦੁਸਤਾਨ ਦਾ ਹਮਦਰਦ ਸਮਝਦੇ ਹੋਏ ਉਹਨਾਂ ਦੀ ਹਿਮਾਇਤ ਪ੍ਰਾਪਤ ਕੀਤੀ ਅਤੇ ਹਿੰਦੁਸਤਾਨ ਦੀ ਆਜ਼ਾਦੀ ਦੇ ਦੇਸ਼ ਨੂੰ ਲੀਗ ਆਫ ਨੇਸ਼ਨਜ਼ ਵਿਚ ਲੈ ਗਏ। ਉਹਨਾਂ ਨੂੰ ਇਸ ਜੰਗ ਦੌਰਾਨ ਹਿੰਦੁਸਤਾਨ ਵਾਪਿਸ ਆਉਣ ਦੀ ਆਗਿਆ ਨਹੀਂ ਦਿੱਤੀ ਗਈ। 1919 ਦੇ ਜਲਿਆਂ ਵਾਲਾ ਬਾਗ ਦੇ ਦਿਲ ਕੰਬਾਊ ਕਾਂਡ ਵੇਲੇ ਆਪ ਇੰਗਲੈਂਡ ਵਿੱਚ ਸਨ।
1919 ਵਿਚ ਅੰਮ੍ਰਿਤਸਰ ਦੇ ਕਾਂਗਰਸ ਇਜਲਾਸ ਵਿਚ ਭਾਗ ਲੈਣ ਲਈ ਜਦੋਂ ਲੋਕਮਾਨਿਆ ਤਿਲਕ ਜੀ ਸਪੈਸ਼ਲ ਟ੍ਰੇਨ ਰਾਹੀਂ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚੇ ਤਾਂ ਉਹ ਨਜ਼ਾਰਾ ਵੀ ਵੇਖਣ ਵਾਲਾ ਸੀ। ਸਾਰੀ ਗੱਡੀ ਝੰਡੀਆਂ ਅਤੇ ਫੁਲ ਮਾਲਾਵਾਂ ਨਾਲ ਸਜੀ ਹੋਈ ਸੀ। ਰਾਸਤੇ ਵਿੱਚ ਹਰ ਸਟੇਸ਼ਨ ਤੇ ਲੋਕ ਆਪ ਦੇ ਦਰਸ਼ਨਾਂ ਲਈ ਹੁੰਮ ਹੁਮਾ ਕੇ ਪਹੁੰਚੇ ਹੋਏ ਸਨ। ਅੰਮ੍ਰਿਤਸਰ ਵਿਚ ਆਪ ਦਾ ਵੱਡਾ ਭਾਰੀ ਜਲੂਸ ਕੱਢਿਆ ਗਿਆ। ਆਪ ਨੂੰ ਸਜੀ ਹੋਈ ਘੋੜਾ ਗੱੜੀ ਤੇ ਬਿਠਾਇਆ ਗਿਆ ਅਤੇ ਗੱਡੀ ਦੇ ਨਾਲ ਦੋਵੇਂ ਪਾਸੇ ਬੜੀ ਦੂਰ ਤੱਕ ਲੰਮੇ ਰੱਸੇ ਬੰਨ੍ਹੇ ਹੋਏ ਸਨ। ਲੋਕ ਇਹਨਾਂ ਰਸਿੱਆਂ ਨੂੰ ਹੱਥ ਵਿੱਚ ਲੈ ਕੇ ਇਸ ਗੱਡੀ ਨੂੰ ਖਿੱਚਣਾ ਸ਼ੁਭ ਸਮਝਦੇ ਸਨ । ਲੋਕ ਵਾਰੀ-ਵਾਰੀ ਆਉਂਦੇ ਅਤੇ ਗੱਡੀ ਨੂੰ ਦੋ ਕਦਮ ਖਿੱਚ ਕੇ ਦੂਜਿਆਂ ਨੂੰ ਵੀ ਇਹ ਸ਼ੁਭ ਕਾਰਜ ਕਰਨ ਦਾ ਮੌਕਾ ਦਿੰਦੇ। ਲੋਕਮਾਨਿਆ ਜੀ ਦਾ ਕਹਿਣਾ ਸੀ ਕਿ “ਅਜਿਹਾ ਨਜ਼ਾਰਾ ਦੇਵਤਿਆ ਲਈ ਵੀ ਦੁਰਲਭ ਸੀ । ਸੁਆਮੀ ਸ਼ਰਧਾਨੰਦ ਜੀ ਇਸ ਜਲਸੇ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ ਸਨ। ਇਸ ਜਲਸੇ ਵਿੱਚ ਗਾਂਧੀ ਜੀ ਤੋਂ ਇਲਾਵਾ ਮਦਨ ਮੋਹਨ ਮਾਲਵੀਆ, ਮੁਹੰਮਦ ਅਲੀ ਜਿਨਾਹ, ਹਕੀਮ ਅਜਮਲ ਖਾਂ ਅਤੇ ਡਾਕਟਰ ਅੰਸਾਰੀ ਵੀ ਮੌਜੂਦ ਸਨ। ਇਸ ਜਲਸੇ ਦੀ ਵਿਸ਼ੇਸ ਖੂਬੀ ਇਹ ਸੀ ਕਿ ਇਸ ਵਿਚ ਗਾਂਧੀ ਜੀ ਅਤੇ ਤਿਲਕ ਜੀ ਦਾ ਆਪਸ ਵਿੱਚ ਮਿਲਾਪ ਹੋਇਆ। ਤਿਲਕ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਭਵਿੱਖ ਵਿਚ ਦੇਸ਼ ਦਾ ਲੀਡਰ ਬਣਨ ਲਈ ਗਾਂਧੀ ਵਿੱਚ ਹੀ ਕੁਝ ਅਜਿਹੇ ਗੁਣ ਹਨ ਜੋ ਕੌਮ ਅਤੇ ਮੁਲਕ ਨੂੰ ਅੱਗੇ ਲਿਜਾ ਸਕਦੇ ਹਨ। ਪ੍ਰੋਫੈਸਰ ਇੰਦੂ ਵਿੱਦਿਆ ਵਾਚਸਪਤੀ ਅੰਮ੍ਰਿਤਸਰ ਕਾਂਗਰਸ ਦੇ ਜਲਸੇ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਸਨ। ਉਹ ਗਾਂਧੀ ਅਤੇ ਤਿਲਕ ਦੀ ਮੁਲਾਕਾਤ ਟਿੱਪਣੀ ਕਰਦਿਆਂ ਲਿਖਦੇ ਹਨ ਕਿ “ਅੰਮ੍ਰਿਤਸਰ ਵਿੱਚ ਤਿਲਕ ਜੀ ਗਾਂਧੀ ਨਾਲ ਸਮਝੌਤਾ ਕਰਨ ਲਈ ਤਿਆਰ ਸਨ। ਇਹ ਵੇਖ ਕੇ ਤਿਲਕ ਜੀ ਦੇ ਪੈਰੋਕਾਰਾਂ ਨੂੰ ਦੁੱਖ ਹੋਇਆ। ਉਹਨਾਂ ਨੇ ਤਿਲਕ ਜੀ ਨੂੰ ਪੁਛਿਆ ਤੁਸੀਂ ਗਾਂਧੀ ਨਾਲ ਸਮਝੋਤਾ ਕਿਉਂ ਕਰ ਰਹੇ ਹੋ, ਜਦ ਕਿ ਤੁਹਾਡੀ ਜਿੱਤ ਯਕੀਨੀ ਹੈ। ਉਹਨਾਂ ਦਾ ਜਵਾਬ ਸੀ ਕਿ ਮੈਂ ਹੁਣ ਸਰੀਰਿਕ ਪੱਖੋਂ ਬੁੱਢਾ ਹੋ ਗਿਆ ਹਾਂ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਲਈ ਜ਼ਰੂਰੀ ਹੈ ਕਿ ਦੇਸ਼ ਅਤੇ ਕੌਮ ਦੀ ਵਾਗਡੋਰ ਕਿਸੇ ਦੂਸਰੇ ਯੋਗ ਵਿਅਕਤੀ ਦੇ ਹੱਥਾਂ ਵਿਚ ਸੌਂਪੀ ਜਾਵੇ। ਗਾਂਧੀ ਹੀ ਇੱਕ ਅਜਿਹਾ ਵਿਅਕਤੀ ਹੈ ਜਿਸ ਵਿਚ ਦੇਸ਼ ਦੀ ਵਾਗਡੋਰ ਸੰਭਾਲਣ ਲਈ ਸਮਰਥਾ ਹੈ। ਗਾਂਧੀ ਜੀ ਨੇ ਜੋ ਕੌਲ ਕਰਾਰ ਤਿਲਕ ਜੀ ਨਾਲ ਕੀਤੇ ਸਨ, ਉਹਨਾਂ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਚੰਗੀ ਤਰ੍ਹਾਂ ਨਿਭਾਇਆ।
ਤਿਲਕ ਜੀ 31 ਜੁਲਾਈ 1920 ਨੂੰ ਇਸ ਸੰਸਾਰ ਚੋਂ ਚਲੇ ਗਏ। ਬੰਬਈ ਦੇ ਚੋਪਾਟੀ ਖੇਤਰ ਵਿਚ ਇਹਨਾਂ ਦੀ ਚਿਤਾ ਨੂੰ ਅੱਗ ਲਗਾਈ ਗਈ। ਗਾਂਧੀ ਨੇ ਤਿਲਕ ਜੀ ਦੀ ਚਿਤਾ ਦੀ ਭਸਮ ਨੂੰ ਸਿਰ ਉਤੇ ਚੜਾਉਂਦੇ ਹੋਏ ਜੋ ਅਹਿਦ ਕੀਤਾ ਸੀ ਉਹ ਉਸਦੇ ਇਸ ਕੌਲ ਦਾ ਪ੍ਰਤੱਖ ਗੁਆਹ ਸੀ । ਉਹ ਆਪਣੀ ਅੰਤਰ ਆਤਮਾ ਦੀ ਆਵਾਜ਼ ਨੂੰ ਇਸ ਪ੍ਰਕਾਰ ਪ੍ਰਗਟਾਉਂਦੇ ਹਨ।”ਤਿਲਕ ਜੀ ਮਹਾਰਾਜ ਇਸ ਸਦੀ ਦੇ ਸਭ ਤੋਂ ਵੱਡੇ ਲੀਡਰ ਸਨ। ਉਹਨਾਂ ਦੀ ਮੌਤ ਨਾਲ ਦੁਨੀਆ ਵਿਚੋਂ ਇੱਕ ਸ਼ੇਰ ਮਰਦ ਉੱਠ ਗਿਆ ਹੈ। ਸ਼ਾਇਦ ਇਹ ਘਾਟਾ ਸਾਰੀ ਉਮਰ ਪੂਰਿਆ ਨਾ ਜਾ ਸਕੇ। ਉਹਨਾਂ ਦਾ ਸਾਰਾ ਜੀਵਨ ਦੇਸ਼ ਸੇਵਾ ਵਿਚ ਗੁਜ਼ਰਿਆ ਉਹਨਾਂ ਦਾ ਜੀਵਨ ਇੱਕ ਅਜਿਹੀ ਕਿਤਾਬ ਹੈ ਜਿਸਨੂੰ ਖੋਲ੍ਹਣ ਦੀ ਲੋੜ ਨਹੀਂ। ਉਹ ਤਾਂ ਹਮੇਸ਼ਾਂ ਹੀ ਖੁੱਲ੍ਹੀ ਹੋਈ ਕਿਤਾਬ ਹਨ। ਅੱਜ ਚਾਰੇ ਪਾਸੇ ਜੋ ਮਾਹੌਲ ਨਜ਼ਰ ਆ ਰਿਹਾ ਹੈ ਇਸ ਤੋਂ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਤਿਲਕ ਜੀ ਮਹਾਰਾਜ ਮਰੇ ਨਹੀਂ ਸਗੋਂ ਅਮਰ ਹੋ ਗਏ ਸਨ। ਇਸ ਅਵਸਰ ਤੇ ਮੈਂ ਉਹਨਾਂ ਦੀ ਚਿਤਾ ਦੀ ਭਸਮ ਨੂੰ ਆਪਣੇ ਸਿਰ ਤੇ ਚੜਾਉਂਦੇ ਹੋਏ ਇਹ ਅਹਿਦ ਕਰਦਾ ਹਾਂ ਕਿ ਮੈਂ ਆਪਣਾ ਜੀਵਨ ਕੁਰਬਾਨ ਕਰਕੇ ਵੀ ਲੋਕ ਮਾਨਿਆ ਤਿਲਕ ਦੇ ਸਵਰਾਜ ਦੇ ਸੁਪਨਿਆ ਨੂੰ ਸਾਕਾਰ ਕਰਾਂਗਾ।”
ਤਿਲਕ ਜੀ ਨੇ ਆਪਣੇ ਜੀਵਨ ਦੇ ਆਖਰੀ ਦਿਨਾਂ ਵਿਚ ਅਜ਼ਾਦੀ ਪ੍ਰਾਪਤ ਕਰਨ ਅਤੇ ਅੰਗਰੇਜ਼ੀ ਹਕੂਮਤ ਖਤਮ ਕਰਨ ਲਈ ਇਕ ਯੋਜਨਾ ਤਿਆਰ ਕੀਤੀ ਸੀ। ਫੌਜ ਦੇ ਇੱਕ ਸਾਲ ਦੇ ਖਰਚ ਦਾ ਪ੍ਰਬੰਧ ਵੀ ਆਪ ਨੇ ਕਰ ਲਿਆ ਸੀ। ਪਰ ਆਪ ਦਾ ਇਹ ਸੁਪਨਾ ਸੱਚ ਨਾ ਹੋ ਸਕਿਆ। ਪਹਿਲੇ ਮਹਾਯੁੱਧ ਵਿਚ ਹਿੰਦੁਸਤਾਨੀਆਂ ਨੇ ਅੰਗਰੇਜ਼ਾਂ ਦੀ ਖੂਬ ਸਹਾਇਤਾ ਕੀਤੀ ਸੀ ਅਤੇ ਆਪਣਾ ਤਨ-ਮਨ-ਧਨ ਸਭ ਕੁਝ ਦਾਅ ਤੇ ਲਗਾ ਦਿੱਤਾ ਸੀ । ਖੁਦ ਮਹਾਤਮਾ ਗਾਂਧੀ ਜੋ ਉਸ ਵੇਲੇ ਸਿਰਫ ਐਮ ਕੇ ਗਾਂਧੀ ਸਨ, ਨੇ ਇਸ ਲੜਾਈ ਲਈ ਰੰਗਰੂਟ ਭਰਤੀ ਕੀਤੇ ਸਨ । ਪਰ ਇਸ ਮਹਾਯੁੱਧ ਨੂੰ ਸਿਰਫ ਕ੍ਰਾਂਤੀਕਾਰੀਆਂ ਭਾਵ ਲਾਲਾ ਹਰਦਿਆਲ, ਰਾਸ ਬਿਹਾਰੀ ਬੋਸ ਅਤੇ ਗ਼ਦਰ ਪਾਰਟੀ ਵਾਲਿਆਂ ਨੇ ਹੀ ਸਹੀ ਢੰਗ ਨਾਲ ਸਮਝਿਆ ਸੀ। ਉਹਨਾਂ ਨੇ ਅੰਗਰੇਜ਼ਾਂ ਨੂੰ ਜੋ ਇਸ ਲੜਾਈ ਵਿੱਚ ਉਲਝੇ ਹੋਏ ਸਨ, ਨੂੰ ਕਰਾਰੀ ਸੱਟ ਮਾਰਨ ਦੀ ਕੋਸ਼ਿਸ ਕੀਤੀ ਪਰ ਸਫਲ ਨਾ ਹੋਏ। ਹਿੰਦੁਸਤਾਨੀਆਂ ਨੇ ਇਸ ਲੜਾਈ ਵਿਚ ਅੰਗਰੇਜ਼ਾਂ ਦੀ ਖੂਬ ਸਹਾਇਤਾ ਕੀਤੀ। ਉਹਨਾਂ ਨੂੰ ਇਹ ਆਸ ਸੀ ਕਿ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਣ ਉਪਰੰਤ ਕੁਝ ਟੁਕੜੇ ਮਿਲਣਗੇ। ਇਹ ਆਸ ਬਹੁਤ ਢੁਕਵੀਂ ਸੀ ਜਿਹਾ ਕਿ ਗੁਲਾਮਾਂ ਨੂੰ ਹੋਣੀ ਚਾਹੀਦੀ ਸੀ। ਪਰ ਹੋਇਆ ਇਸਦੇ ਉਲਟ । ਬ੍ਰਿਟਿਸ਼ ਸਰਕਾਰ ਦੇ ਸਲਾਹਕਾਰਾਂ ਅਤੇ ਲੀਡਰਾਂ ਨੇ ਇਹ ਸੋਚਿਆ ਕਿ ਮਹਾਯੁੱਧ ਦੌਰਾਨ ਦੇਸ਼ ਦੇ ਅੰਦਰ ਬਾਹਰ ਜਰਮਨੀ ਅਤੇ ਅਮਰੀਕਾ ਵਿਚ ਬਗ਼ਾਵਤ ਦੀਆਂ ਜੋ ਤਿਆਰੀਆਂ ਕੀਤੀਆਂ ਗਈਆਂ ਉਹ ਅੱਗੇ ਤੋਂ ਨਾ ਹੋ ਪਾਉਣ। ਇਸ ਮੰਤਵ ਲਈ ਸਡੀਸ਼ਨ ਕਮੇਟੀ ਜਾਂ ਰੋਲਟ ਕਮੇਟੀ ਬਿਠਾਈ ਗਈ ਇਸ ਨੇ ਸਾਰੀਆਂ ਗੱਲਾਂ ਚੇ ਸੋਚ ਵਿਚਾਰ ਕੀਤੀ। ਚੇਤੇ ਰਹੇ ਕਿ ਇਹ ਸੋਚ ਵਿਚਾਰ ਕ੍ਰਾਂਤੀਕਾਰੀ ਅੰਦੋਲਨ ਉਤੇ ਹੀ ਹੋਇਆ। ਕਿਉਂਕਿ ਉਸ ਸਮੇਂ ਤਕ ਅਜ਼ਾਦੀ ਦੀ ਲੜਾਈ ਦੇ ਨਾਂ ਤੇ ਸਿਰਫ ਇਹੋ ਇੱਕ ਅੰਦੋਲਨ ਸੀ। ਸਡੀਸ਼ਨ ਕਮੇਟੀ ਦੀ ਰੀਪੋਰਟ ਵਿਚ ਬਾਰ-ਬਾਰ ਕ੍ਰਾਂਤੀਕਾਰੀਆਂ ਦਾ ਹੀ ਜ਼ਿਕਰ ਆਇਆ ਹੈ। ਸ਼ਾਇਦ ਕਾਂਗਰਸੀਆਂ ਦਾ ਜ਼ਿਕਰ ਇੱਕ ਵਾਰ ਵੀ ਨਹੀਂ ਆਇਆ। ਲੋਕ ਮਾਨਿਆ ਤਿਲਕ ਦਾ ਨਾਂ ਇਸ ਰੀਪੋਰਟ ਵਿਚ ਆਉਂਦਾ ਹੈ। ਉਹ ਇਸ ਕਰਕੇ ਕਿ ਉਹ ਆਪ ਬੰਬ ਜਾਂ ਪਿਸਤੌਲ ਤਾਂ ਨਹੀਂ ਚਲਾਉਂਦੇ ਸਨ ਪਰ ਬੰਬ ਜਾਂ ਪਿਸਤੌਲ ਚਲਾਉਣ ਵਾਲਿਆਂ ਦੀ ਪਿੱਠ ਖੂਬ ਠੋਕਦੇ ਸਨ । ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗਾ ਕਿ ਲੋਕ ਮਾਨਿਆ ਤਿਲਕ ਜੀ ਤੋਂ ਅੰਗਰੇਜ਼ ਕਿਸ ਹੱਦ ਤੱਕ ਡਰੇ ਹੋਏ ਸਨ ਅਤੇ ਕਿਸ ਤਰ੍ਹਾਂ ਹਰ ਵੇਲੇ ਭੈ-ਭੀਤ ਰਹਿੰਦੇ ਸਨ। ਬਹੁਤ ਸਾਰੇ ਘਟੀਆ ਦਰਜੇ ਦੇ ਅੰਗਰੇਜ਼ੀ ਨਾਵਲਾਂ ਵਿੱਚ ਜੋ ਸ਼ਾਇਦ ਹੁਣ ਗਾਇਬ ਹੋ ਚੁੱਕੇ ਹਨ, ਵਿੱਚ ਤਿਲਕ ਜੀ ਦੀ ਹਉਆ ਵਾਲੀ ਸ਼ਕਲ ਵਿਖਾਈ ਗਈ ਸੀ। ਇਹਨਾਂ ਨਾਵਲਾਂ ਵਿਚੋਂ ਕੁਝ ਹੁਣ ਸੈਂਟਰਲ ਜੇਲ੍ਹ ਦੀ ਗੋਰਾ ਬੈਰਕ ਦੀ ਲਾਇਬ੍ਰੇਰੀ ਵਿਚ ਸੁਰਖਿਅਤ ਹਨ।
ਬਾਲ ਗੰਗਾਧਰ ਤਿਲਕ ਦਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਜਿਸ ਤੋਂ ਉਹਨਾਂ ਤੇ ਤਿੰਨ ਲੜਕੇ ਅਤੇ ਤਿੰਨ ਲੜਕੀਆਂ ਪੈਦਾ ਹੋਈਆਂ। ਜੇਲ੍ਹ ਦੌਰਾਨ ਆਪ ਦੇ ਪਰਿਵਾਰ ਦੀ ਦੇਖਭਾਲ ਅਤੇ ਪਾਲਣ-ਪੋਸ਼ਣ ਆਪ ਦਾ ਚਚੇਰਾ ਭਰਾ ਵਿਦਵਾਂਸ ਨੇ ਕੀਤੀ।

ਆਰਵਿੰਦੋ ਕੁਮਾਰ ਘੋਸ਼ (15 ਅਗਸਤ 1872-5 ਦਸੰਬਰ 1950)

ਜਿਸਨੂੰ ਇਨਕਲਾਬੀ ਜਦੋਜਹਿਦ ਕਹਿੰਦੇ ਹਨ, ਵਿਵਹਾਰਿਕ ਰੂਪ ਵਿੱਚ ਇਸਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਹੋਈ। ਲੋਕ ਮਾਨਿਆ ਬਾਲ ਗੰਗਾਧਰ ਤਿਲਕ ਅਤੇ ਵੀਰ ਸਾਵਰਕਰ ਦੀ ਦੇਖ ਰੇਖ ਵਿੱਚ ਇਹ ਸੰਗਠਨ ਪ੍ਰਵਾਨ ਚੜ੍ਹਿਆ। ਬਾਅਦ ਵਿਚ ਇਸ ਜਦੋਜਹਿਦ ਦਾ ਕੇਂਦਰ ਬੰਗਾਲ ਬਣ ਗਿਆ। ਬੰਗਾਲ ਨੂੰ ਅਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਕ੍ਰਾਂਤੀਕਾਰੀ ਪੈਦਾ ਕਰਨ ਦਾ ਮਾਨ ਰਿਹਾ ਹੈ। ਅਜ਼ਾਦੀ ਦੇ ਇਸ ਲੰਬੇ ਘੋਲ ਵਿਚ ਪੰਜਾਬ ਤੋਂ ਬਾਅਦ ਸਭ ਤੋਂ ਵੱਧ ਕੁਰਬਾਨੀਆਂ ਬੰਗਾਲ ਨੇ ਹੀ ਦਿੱਤੀਆਂ ਹਨ। ਸ਼ੁਰੂ ਵਿੱਚ ਇਸ ਲਹਿਰ ਦੇ ਆਗੂ ਆਰਵਿੰਦ ਕੁਮਾਰ ਘੋਸ਼ ਅਤੇ ਵਰਿੰਦਰ ਕੁਮਾਰ ਘੋਸ਼ ਦੋ ਸਕੇ ਬੰਗਾਲੀ ਭਰਾ ਹੀ ਸਨ। ਆਰਵਿੰਦੋ ਨੇ ਹਿੰਦੁਸਤਾਨ ਨੂੰ ਅਜ਼ਾਦੀ ਦਿਵਾਉਣ ਵਿੱਚ ਮੁਖ ਭੂਮਿਕਾ ਨਿਭਾਈ ਹੈ। ਉਹਨਾਂ ਨੇ ਆਪਣੀ ਕੌਮ ਨੂੰ ਅਜ਼ਾਦੀ ਦੇ ਮੁੱਲ ਅਤੇ ਸੰਕਲਪ ਤੋਂ ਜਾਣੂ ਕਰਵਾਆਿ ਅਤੇ ਹਿੰਸਕ ਕ੍ਰਾਂਤੀ ਤੋਂ ਬਿਨਾਂ ਅਜ਼ਾਦੀ ਦੀ ਮੰਜ਼ਿਲ ਤੱਕ ਪਹੁੰਚਣ ਦੀ ਰਾਹ ਦਿਖਾਈ। ਅਜ਼ਾਦੀ ਦੇ ਇਸ ਜਾਨ-ਬਚਾਉ ਸੰਦੇਸ਼ ਦੇ ਨਾਲ-ਨਾਲ ਉਹਨਾਂ ਦੇ ਆਪਣੀ ਸੰਪਾਦਕੀ ਵਿਚ ਛਪਣ ਵਾਲੇ ਦੋ ਅਖਬਾਰਾਂ ‘ਬੰਦੇ ਮਾਤਰਮ’ ਅਤੇ ‘ਕਰਮ ਯੋਗਿਨ’ ਰਾਹੀਂ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਿੰਦੁਸਤਾਨ ਲਈ ਰਾਜਨੀਤਕ ਅਜ਼ਾਦੀ ਪ੍ਰਾਪਤ ਕਰਨਾ ਉਸਦੇ ਆਪਣੇ ਅਤੇ ਦੁਨੀਆ ਲਈ ਮਹਾਨ ਭੂਮਿਕਾ ਨਿਭਾਉਣ ਲਈ ਪਹਿਲੀ ਪੌੜੀ ਹੋਵੇਗੀ।
ਹਿੰਦੁਸਤਾਨ ਨੂੰ ਬੰਧਨਾਂ ਤੋਂ ਮੁਕਤ ਹੋ ਕੇ ਬਾਕੀ ਸੰਸਾਰ ਨੂੰ ਇਹ ਵਿਖਾਉਣਾ ਹੋਵੇਗਾ ਕਿ ਆਤਮਾ ਨੂੰ ਕਿਵੇਂ ਪਦਾਰਥਾਂ ਉੱਤੇ ਬਰਤਰੀ ਹਾਸਿਲ ਹੈ। ਇਸ ਸੰਸਾਰ ਵਿਚ ਕਈ ਅਜੂਬੇ ਪ੍ਰਗਟ ਹੁੰਦੇ ਰਹਿੰਦੇ ਰਹੇ ਹਨ। ਪਰ ਅਸੀਂ ਉਹਨਾਂ ਨੂੰ ਵੇਖ ਨਹੀਂ ਪਾਉਂਦੇ। ਹਿੰਦੁਸਤਾਨ ਲਈ ਅਜ਼ਾਦੀ ਪ੍ਰਾਪਤ ਕਰਨਾ ਬਹੁਤ ਵੱਡਾ ਮੋਜਜ਼ਾ (ਅਜੂਬਾ) ਹੀ ਸੀ। ਸੰਸਾਰ ਵਿਚ ਪਹਿਲਾਂ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਜਦੋਂ ਇੱਕ ਨਿਹੱਥੀ ਕੌਮ ਵਿਸ਼ਵ ਦੀ ਇੱਕ ਮਹਾਨ ਹਕੂਮਤ ਹਥੋਂ ਦਬੀ ਕੁਚਲੀ ਕੌਮ ਜੋ ਸਦੀਆਂ ਤੱਕ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਵਿਚ ਸਿਸਕਦੀ ਰਹੀ ਹੋਵੇ, ਜਿਸਦੇ ਦਿਲਾਂ ਵਿਚੋਂ ਅਜ਼ਾਦੀ ਪ੍ਰਾਪਤੀ ਦਾ ਸ਼ੌਕ ਹੀ ਮਰ ਚੁਕਿਆ ਹੋਵੇ ਅਤੇ ਸਵੈ-ਮਾਨ ਦੀ ਭਾਵਨਾ ਮਰ ਚੁੱਕੀ ਹੋਵੇ ਅਚਾਨਕ ਅਜ਼ਾਦੀ ਲਈ ਖੜੀ ਹੋ ਜਾਂਦੀ ਹੈ ਅਤੇ ਕੁਝ ਹੀ ਸਾਲਾਂ ਦੇ ਠੰਡੇ ਮੱਠੇ ਰੋਸ-ਮੁਜ਼ਾਹਰਿਆ, ਪ੍ਰਦਰਸ਼ਨਾ ਜੇਲ੍ਹਾਂ ਦੀਆਂ ਯਾਤਰਾਵਾਂ ਇਥੋਂ ਤੱਕ ਕੇ ਫਾਂਸੀ ਦੇ ਉਤੇ ਲਟਕਣ ਉਪਰੰਤ ਕਾਬਜ਼ ਹਾਕਿਮ ਸਵੈ-ਇਛੁੱਕ ਤੌਰ ਤੇ ਦੇਸ਼ ਤੋਂ ਦਸਤ ਬਰਦਾਰ ਹੋਣ ਲਈ ਮਜ਼ਬੂਰ ਹੋ ਜਾਂਦਾ ਹੈ ਅਤੇ ਆਪਣੇ ਪੈਰਾਂ ਥੱਲੇ ਮਿੱਧੀ ਕੁਚਲੀ ਹੋਈ ਇਸ ਕੌਮ ਨੂੰ ਅਜ਼ਾਦੀ ਦਾ ਵੱਡਮੁੱਲਾ ਤੋਹਫਾ ਪੇਸ਼ ਕਰਨ ਲਈ ਤਿਆਰ ਹੋ ਜਾਂਦਾ ਹੈ। ਇਹ ਸਭ ਕੁਝ ਕਿਵੇਂ ਹੋਇਆ? ਸ਼ੁਰੂ ਕਿਥੋਂ ਹੋਇਆ ਅਤੇ ਕਿਥੇ ਜਾ ਕੇ ਮੁੱਕਿਆ? ਇਹ ਇੱਕ ਲੰਬੀ ਕਹਾਣੀ ਹੈ। ਆਰਵਿੰਦ ਕੁਮਾਰ ਘੋਸ਼ ਇਸ ਦਾ ਜਵਾਬ ਇਸ ਪ੍ਰਕਾਰ ਦਿੰਦੇ ਹਨ। “ਇਹ ਇੱਕ ਇਲਾਹੀ ਘਟਨਾ ਸੀ। ਇੱਕ ਰੱਬਾਨੀ ਮੁਜ਼ਾਹਰਾ ਹੈ, ਜਿਸਦਾ ਮਕਸਦ ਆਪਣੀ ਕੌਮ ਦਾ ਰੁਤਬਾ ਆਪਣੇ ਦੇਸ਼ ਵਿਚ ਹੀ ਬੁਲੰਦ ਕਰਨਾ ਨਹੀਂ ਹੈ ਬਲਕਿ ਵਿਸ਼ਵ ਦੇ ਲੋਕਾਂ ਲਈ ਵੀ ਕੰਮ ਕਰਨਾ ਹੈ। ਇਹ ਮਕਸਦ ਨਿੱਜਵਾਦ ਤੋਂ ਉਪਰ ਜ਼ਮਾਨੇ ਦੀਆਂ ਤਬਦੀਲੀਆਂ ਅਤੇ ਔਂਕੜਾਂ ਤੋਂ ਮੁਕਤ ਹੈ।” (ਕਰਮ ਯੋਗਿਨ 3.7.09) ਇਹ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਇਹ ਅਦਭੁੱਤ ਕੰਮ ਭਵਿਖਬਾਣੀ ਤੋਂ ਬਿਨਾਂ ਹੀ ਪ੍ਰਗਟ ਹੋਇਆ।
ਆਰਵਿੰਦ ਕੁਮਾਰ ਘੋਸ਼ ਦਾ ਜੀਵਨ ਕਈ ਪੜਾਵਾਂ ਵਿਚੋਂ ਲੰਘਿਆ ਉਹਨਾਂ ਨੇ ਵਿਦਿਅਕ ਸੰਸਥਾਵਾਂ, ਪੱਤਰਕਾਰੀ,ਸਿਆਸਤ ਅਤੇ ਯੋਗ ਸਾਧਨ ਦੇ ਖੇਤਰ ਵਿੱਚ ਸਰਗਰਮੀ ਨਾਲ ਕੰਮ ਕੀਤਾ। ਛੋਟੀ ਉਮਰ ਵਿਚ ਹੀ ਇੰਗਲੈਂਡ ਦੀ ਧਰਤੀ ਤੇ ਰਹਿੰਦਿਆ ਅਜ਼ਾਦੀ ਦਾ ਕੀੜਾ ਉਸਦੇ ਦਿਮਾਗ਼ ਵਿਚ ਪੈਦਾ ਹੋਇਆ ਅਤੇ ਇਸੇ ਇਰਾਦੇ ਨਾਲ ਇੰਡੀਅਨ ਮਜਲਿਸ, ਕਮਲ-ਵ-ਕਟਾਰ ਵਿਚ ਸਰਗਰਮ ਹੋ ਗਿਆ। ਆਰਵਿੰਦ ਕੁਮਾਰ ਘੋਸ਼ ਅਤੇ ਵਰਦਿੰਰ ਕੁਮਾਰ ਘੋਸ਼ ਦੋਵੇਂ ਸਕੇ ਭਰਾ ਇੱਕ ਬਹੁਤ ਵਡੇ ਰਈਸ ਬਾਪ ਦੇ ਪੁੱਤਰ ਸਨ। ਜਿਹਨਾਂ ਨੇ ਸੱਤ ਸਾਲ ਤਕ ਇੰਗਲੈਂਡ ਵਿੱਚ ਡਾਕਟਰੀ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਪਛਮੀ ਸਿਖਿਆ ਦੌਰਾਨ ਪਛਮੀ ਸੱਭਿਅਤਾ ਦੇ ਰੰਗ ਵਿਚ ਰੰਗੇ ਗਏ। ਬਾਅਦ ਵਿਚ ਹਿੰਦੁਸਤਾਨ ਵਿਚ ਆ ਕੇ ਅੰਗਰੇਜ਼ੀ ਹਕੂਮਤ ਅਧੀਨ ਮੈਡੀਕਲ ਅਫਸਰ ਕੇ ਉੱਚ ਅਹੁਦੇ ਤੇ ਰਹਿ ਕੇ ਨੌਕਰੀ ਕਰਨ ਦਾ ਮਾਣ ਪ੍ਰਾਪਤ ਹੋਇਆ। ਮਜ਼ੇ ਦੀ ਗੱਲ ਇਹ ਹੈ ਕਿ ਡਾਕਟਰ ਕ੍ਰਿਸ਼ਨਧਨ ਘੋਸ਼ ਉਹਨਾਂ ਲੋਕਾਂ ਵਿਚੋਂ ਸਨ ਜਿਹਨਾਂ ਦੀ ਸੋਚ ਇਹ ਸੀ ਕਿ ਹਿੰਦੁਸਤਾਨ ਦਾ ਭਲਾ ਇਸ ਗਲ ਵਿੱਚ ਹੈ ਕਿ ਭਾਰਤੀ ਲੋਕ ਅੰਗਰੇਜ਼ੀ ਅਤੇ ਅੰਗਰੇਜ਼ੀਅਤ ਵਿੱਚ ਹੀ ਆਪਣੇ ਹਿੱਤ ਸੁਰਖਿਅਤ ਸਮਝਣ।
ਆਰਵਿੰਦੋ ਕੁਮਾਰ ਘੋਸ਼ ਦਾ ਜਨਮ 15 ਅਗਸਤ 1872 ਵਿਚ ਕਲਕਤਾ ਦੇ ਕੋਕਨਗਰ ਸਥਾਨ ਤੇ ਹੋਇਆ। 17 ਸਾਲ ਦੀ ਉਮਰ ਵਿਚ ਆਪ ਨੂੰ ਸਿਖਿਆ ਪ੍ਰਾਪਤੀ ਲਈ ਆਪਣੀ ਮਾਂ ਨਾਲ ਵਲੇਤ ਭੇਜ ਦਿੱਤਾ ਗਿਆ ਕਿਉਂਕਿ ਆਪ ਦੇ ਪਿਤਾ ਜੀ ਦੀ ਇਹ ਦਿਲੀ ਇੱਛਾ ਸੀ ਕਿ ਉਹਨਾਂ ਦੇ ਸਪੁੱਤਰ ਭਾਰਤੀ ਸੱਭਿਅਤਾ ਤੋਂ ਦੂਰ ਰਹਿਣ ਅਤੇ ਇਸਦੇ ਪ੍ਰਭਾਵ ਹੇਠ ਨਾ ਆਉਣ। ਇਸੇ ਸੋਚਣੀ ਤੇ ਚਲਦੇ ਹੋਏ ਜਦੋਂ ਆਪ ਦੀ ਪਤਨੀ ਗਰਭਵਤੀ ਹੋਈ ਤਾਂ ਉਸਨੂੰ ਆਰਵਿੰਦੋ ਦੇ ਨਾਲ ਵਲੈਤ ਭੇਜ ਦਿੱਤਾ ਤਾਂ ਜੋ ਅਗਲਾ ਹੋਣ ਵਾਲਾ ਬੱਚਾ ਇੰਗਲੈਂਡ ਦੇ ਮਾਹੌਲ ਵਿਚ ਹੀ ਪੈਦਾ ਹੋਵੇ ਅਤੇ ਉਥੋਂ ਦੇ ਵਾਤਾਵਰਨ ਵਿੱਚ ਹੀ ਉਸਦਾ ਪਾਲਨ ਪੋਸ਼ਣ ਹੋ ਸਕੇ । ਬਾਪ ਨੇ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਇੱਕ ਅੰਗਰੇਜ਼ ਪਰਿਵਾਰ ਦੀ ਦੇਖ ਰੇਖ ਵਿਚ ਸੇਂਟਪਾਲ ਵਿਚ ਕਰ ਦਿੱਤਾ। ਵਰਿੰਦਰ ਕੁਮਾਰ ਘੋਸ਼ ਦਾ ਜਨਮ ਉਥੇ ਹੀ 1880 ਵਿਚ ਹੋਇਆ। ਉਥੇ ਆਰਵਿੰਦ ਕੁਮਾਰ ਘੋਸ਼ 16 ਸਾਲ ਦੀ ਉਮਰ ਤੱਕ 1880-1888 ਤੱਕ ਸਿਖਿਆ ਪ੍ਰਾਪਤ ਕਰਦੇ ਰਹੇ। ਇਸ ਸਮੇਂ ਦੌਰਾਨ ਆਪ ਨੇ ਲੰਦਨ, ਮਾਨਚਿਸਟਰ ਅਤੇ ਕੈਂਬਰਿਜ ਯੂਨੀਵਰਸਿਟੀਆਂ ਵਿਚ ਸਿਖਿਆ ਪ੍ਰਾਪਤ ਕੀਤੀ। ਹੋਣਹਾਰ ਅਤੇ ਜ਼ਹੀਨ ਹੋਣ ਕਾਰਣ ਕਈ ਵਾਰ ਇਨਾਮ ਤੇ ਵਜੀਫੇ ਪ੍ਰਾਪਤ ਕੀਤੇ ਅਤੇ ਆਪਣੀ ਤੇਜ਼ ਯਾਦ ਸ਼ਕਤੀ ਤੇ ਯੋਗਤਾ ਕਾਰਣ ਸਾਰੀ ਕੈਂਬਰਿਜ ਯੂਨੀਵਰਸਿਟੀ ਵਿਚ ਮਸ਼ਹੂਰ ਹੋ ਗਏ। ਵਿਸ਼ੇਸ਼ ਕਰ ਅੰਗਰੇਜ਼ੀ ਭਾਸ਼ਾ ਵਿਚ ਕਾਫੀ ਮੁਹਾਰਤ ਪ੍ਰਾਪਤ ਕਰ ਲਈ ਸਕੂਲੀ ਪੜ੍ਹਾਈ ਦੇ ਨਾਲ ਫਰਾਂਸਿਸੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਵੀ ਮਾਹਿਰ ਹੋ ਗਏ। 1890 ਵਿਚ ਸਰਕਾਰੀ ਵਜ਼ੀਫੇ ਤੇ ਕਿੰਗਸਨ ਕਾਲਜ ਵਿਚ ਉਚੇਰੀ ਸਿਖਿਆ ਦਾ ਦਾਖਲਾ ਲਿਆ। ਸਿਵਲ ਸਰਵਿਸ ਦੀ ਪ੍ਰੀਖਿਆ ਵਿੱਚ, ਘੋੜੇ ਦੀ ਸਵਾਰੀ ਨਾ ਕਰ ਸਕਣ ਦੇ ਕਾਰਣ ਅਸਫਲ ਰਹੇ ਅਤੇ ਛੇਤੀ ਹੀ 1893 ਵਿਚ ਹਿੰਦੁਸਤਾਨ ਵਾਪਿਸ ਪਰਤ ਆਏ। ਇੱਥੇ ਆਕੇ ਬੜੌਦਾ ਰਿਆਸਤ ਦੇ ਮਹਾਰਾਜਾ ਸਵਾਮੀ ਰਾਉ ਗਾਇਕਵਾਰਡ ਦੀ 1893 ਵਿਚ ਹੀ ਨੌਕਰੀ ਕਰ ਲਈ। 1893 ਤੋਂ 1906 ਤੱਕ ਬੜੌਦਾ ਵਿਚ ਮਾਲ ਵਿਭਾਗ ਦੇ ਸੈਕਟਰੀ, ਕਾਲਿਜ ਵਿਚ ਪ੍ਰੋਫੈਸਰ ਅਤੇ ਪ੍ਰਿੰਸੀਪਲ ਵਰਗੇ ਉਚ ਅਹੁਦਿਆਂ ਤੇ ਸੇਵਾ ਕੀਤੀ। 1900 ਵਿਚ ਆਪ ਬੜੌਦਾ ਕਾਲਿਜ ਵਿੱਚ ਪ੍ਰੋਫੈਸਰ ਸਨ । ਬਾਅਦ ਵਿਚ ਇਸੇ ਕਾਲਿਜ ਵਿਚ 780 ਰੁਪਏ ਮਾਸਿਕ ਤਨਖਾਹ ਤੇ ਪ੍ਰਿੰਸੀਪਲ ਲਗਾ ਦਿੱਤੇ ਗਏ। ਇਸੇ ਦੌਰਾਨ ਸੰਸਕ੍ਰਿਤ ਦਾ ਡੂੰਘਾ ਅਧਿਐਨ ਕੀਤਾ। ਬੜੌਦਾ ਵਿੱਚ ਰਹਿੰਦੇ ਹੋਏ ਸ੍ਰੀ ਵਿਸ਼ਨੂੰ ਤੋਂ ਯੋਗ ਅਭਿਆਸ ਸਿਖਿਆ ਅਤੇ ਇਥੇ ਹੀ ਗਵਾਲੀਅਰ ਦੇ ਇੱਕ ਹੋਰ ਯੋਗੀ ਨਾਲ ਭੇਂਟ ਹੋਈ। ਉਹਨਾਂ ਤੋਂ ਯੋਗ ਦੀਆਂ ਕਿਰਿਆਵਾਂ ਭਾਵ ਪ੍ਰਾਣਆਯਾਮ ਅਤੇ ਵੈਰਾਗ ਪ੍ਰਾਪਤ ਕੀਤਾ ਅਤੇ ਨਾਲ ਹੀ ਰਾਜਨੀਤੀ ਵਿੱਚ ਵੀ ਡੂੰਘੀ ਦਿਲਚਸਪੀ ਲੈਣ ਲੱਗੇ। ਆਪ ਨੇ ਨਵਦੀਪ ਨਾਂ ਹੇਠ ਇੱਕ ਐਂਗਲੋ ਮਰਾਠੀ ਭਾਸ਼ਾ ਦੀ ਅਖ਼ਬਾਰ ‘ਹਿੰਦੂ ਪ੍ਰਕਾਸ਼’ ਵਿੱਚ ਲੇਖ ਲੜੀ ਲਿਖਣੀ ਸ਼ੁਰੂ ਕੀਤੀ। ਇਹਨਾਂ ਲੇਖਾਂ ਦੀ ਆਵਾਜ਼ ਇੰਨੀ ਕ੍ਰਾਂਤੀ ਪੈਦਾ ਕਰਨ ਵਾਲੀ ਸੀ ਕਿ ਲੋਕਾਂ ਵਿਚ ਸਨਸਨੀ ਫੈਲ ਗਈ। ਇਸ ਤੇ ਕਾਂਗਰਸ ਦੇ ਨਰਮ ਦਲ ਵਾਲੇ ਘਬਰਾ ਉਠੇ। ਕਿਉਂਕਿ ਇਹਨਾਂ ਲੇਖਾ ਵਿੱਚ ਕਾਂਗਰਸੀਆਂ ਦੀ ਅੰਗਰੇਜ਼ਾਂ ਕੋਲੋਂ ਭੀਖ ਮੰਗਣ ਦੀ ਪਾਲੀਸੀ ਤੇ ਕਰਾਰੀ ਚੋਟ ਮਾਰੀ ਗਈ ਸੀ। ਮਹਾਂਦੇਵ ਗੋਬਿੰਦ ਗੁਲਾਰੇ ਵਰਗਿਆਂ ਨੇ ਅਖਬਾਰ ਦੇ ਐਡੀਟਰ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ। ਜਿਸ ਲਈ ਉਸਨੇ ਮਾਫੀ ਮੰਗ ਕੇ ਆਪਣੀ ਜਾਣ ਬਚਾਈ। ਬੜੌਦਾ ਵਿਚ ਰਹਿੰਦੇ ਹੋਏ 1902, 1904, 1905 ਵਿਚ ਹੋਣ ਵਾਲੇ ਕਾਂਗਰਸ ਦੇ ਸਾਲਾਨਾ ਜਲਸਿਆਂ ਵਿਚ ਭਾਗ ਲਿਆ। ਸੋਚ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਹੋ ਚੁੱਕੀ ਸੀ। ਬੰਗਾਲ ਦੀ ਵੰਡ ਕਾਰਣ ਜੂਨ 1906 ਵਿੱਚ ਪ੍ਰਿੰਸੀਪਲ ਦੀ ਨੌਕਰੀ ਤੋਂ ਤਿਆਗ ਪੱਤਰ ਦੇ ਕੇ ਬੜੌਦਾ ਛੱਡ ਦਿੱਤਾ ਅਤੇ ਬੰਗਾਲ ਆ ਗਏ। ਆਉਂਦਿਆਂ ਹੀ ਆਪ ਨੂੰ ਬੰਗਾਲ ਦੇ ਕੌਮੀ ਕਾਲਿਜ ਵਿਚ 150 ਰੁਪਏ ਮਹੀਨੇ ਤੇ ਪ੍ਰਿੰਸੀਪਲ ਲਗਾ ਦਿੱਤਾ। ਉਸ ਵਕਤ ਬੰਗਾਲ ਦੀ ਵੰਡ ਕਾਰਣ ਲੋਕ ਅੰਗਰੇਜ਼ਾਂ ਤੋਂ ਕਾਫੀ ਨਾਰਾਜ਼ ਸਨ। ਆਪ ਵੀ ਖੁੱਲ੍ਹ ਕੇ ਅੰਗਰੇਜ਼ਾਂ ਵਿਰੁੱਧ ਬੋਲਣ ਲੱਗ ਪਏ। ਆਪ ਨੇ ਥਾਂ-ਥਾਂ ਘੁਮ ਕੇ ਅੰਗਰੇਜ਼ਾਂ ਵਿਰੁੱਧ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਕਾਫੀ ਲੋਕ ਆਪ ਦੇ ਹਮ ਖਿਆਲ ਬਣ ਗਏ। ਆਪ ਦਾ ਕਥਨ ਸੀ ਕਿ “ਗੁਲਾਮੀ ਇੱਕ ਲਾਹਨਤ ਹੈ ਅਤੇ ਆਰਾਮ ਕੁਰਸੀ ਤੇ ਬੈਠ ਕੇ ਇੰਨੀ ਵੱਡੀ ਤਾਕਤ ਨੂੰ ਅਸਾਨੀ ਨਾਲ ਨਹੀਂ ਉਤਾਰਿਆ ਜਾ ਸਕਦਾ ਹੈ । ਇਸ ਲਈ ਤਾਂ ਨਿਸੁਆਰਥ ਸੇਵਾ ਅਤੇ ਕੁਰਬਾਨੀ ਦੀ ਲੋੜ ਹੈ। ਆਪ ਨੇ ਵਿਪਨ ਚੰਦਰਪਾਲ ਨਾਲ ਮਿਲ ਕੇ ‘ਬੰਦੇ ਮਾਤਰਮ’ ਅਖਬਾਰ ਜਾਰੀ ਕੀਤਾ ਅਤੇ ਲੋਕਮਾਨਿਆ ਬਾਲ ਗੰਗਾਧਰ ਤਿਲਕ ਦੇ ਪ੍ਰਭਾਵ ਵਿਚ ਆ ਗਏ ਅਤੇ ਇਹਨਾਂ ਨਾਲ ਮਿਲ ਕੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕੀਤਾ। ਇਹ ਪਹਿਲਾ ਮੌਕਾ ਸੀ ਜਦੋਂ ਵਿਦੇਸ਼ੀ ਚੀਜ਼ਾਂ ਦੇ ਬਾਈਕਾਟ ਦੀ ਲਹਿਰ ਨੇ ਪਹਿਲੀ ਵਾਰ ਬੰਗਾਲ ਵਿਚ ਜਨਮ ਲਿਆ। ਪਰੰਤੂ ਇਸਦੇ ਪਿਛੋਕੜ ਅਤੇ ਇਸ ਪਿੱਛੇ ਕੰਮ ਕਰ ਰਹੇ ਤੱਥਾਂ ਬਾਰੇ ਪਹਿਲਾਂ ਨਹੀਂ ਸੋਚਿਆ ਗਿਆ। ਇਸ ਲਹਿਰ ਦੇ ਪਿੱਛੇ ਬੰਗਾਲ ਦੇ ਕਿਹੜੇ ਬੁੱਧੀਜੀਵੀ ਕੰਮ ਕਰ ਰਹੇ ਸਨ । ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਪੂਰਬੀ ਬੰਗਾਲ ਦੇ ਦੋ ਗੁਮਨਾਮ ਦਿਹਾਤ ਕਿਸ਼ੋਰਗੰਜ ਅਤੇ ਨਗੋਰਾ ਸਨ ਜਿਥੇ ਸਭ ਤੋਂ ਪਹਿਲਾਂ ਬਾਈਕਾਟ ਦਾ ਨਾਅਰਾ ਬੁਲੰਦ ਹੋਇਆ। ਇਹ ਕਿਸਦੀ ਸੋਚ ਦਾ ਨਤੀਜਾ ਸੀ? ਕਿਸਦੀ ਆਵਾਜ਼ ਸਭ ਤੋਂ ਪਹਿਲਾਂ ਬੁਲੰਦ ਹੋਈ ਸੀ। ਇਸ ਵਿਚ ਸਿਰਫ ਕੌਮ ਦੇ ਦਿਲਾਂ ਦੀ ਧੜਕਨ ਕੰਮ ਕਰਦੀ ਹੈ। ਜੋ ਰੱਬ ਦੀ ਦਿੱਤੀ ਹੋਈ ਇੱਕ ਨੇਅਅਤ ਹੈ ਜੋ ਮਨੁੱਖੀ ਦਿਮਾਗਾਂ ਨੇ ਇਸ ਬਾਰੇ ਸੋਚਿਆ ਹੁੰਦਾ ਤਾਂ ਬਾਈਕਾਟ ਦਾ ਐਲਾਨ ਕਦੀ ਨਾ ਹੋਇਆ ਹੁੰਦਾ। ਬੰਗਾਲ ਦੇ ਸਭ ਤੋਂ ਪ੍ਰਮੁੱਖ ਮੌਜੂਦਾ ਬੁੱਧੀਜੀਵੀ ਵਿਪੁਨ ਚੰਦਰਪਾਲ ਇਸ ਬਾਈਕਾਟ ਦੇ ਵਿਰੁੱਧ ਸਨ। ਕਿਉਂਕਿ ਉਹਨਾਂ ਦਾ ਦਿਮਾਗ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਬਾਈਕਾਟ ਆਰਥਿਕ ਪੱਖੋਂ ਸਫਲ ਰਹੇਗਾ। ਇਹੋ ਵਿਚਾਰ ਬੰਗਾਲ ਦੇ ਦੂਜੇ ਪ੍ਰਮਾਣਿਤ ਬੁੱਧੀ ਜੀਵੀਆਂ ਦਾ ਵੀ ਸੀ। ਇਹ ਬੰਗਾਲੀ ਕੌਮ ਸੀ ਜਿਸਨੇ ਬੰਗਾਲ ਦੇ ਬੁੱਧੀਜੀਵੀਆਂ ਦੀ ਵਿਚਾਰਧਾਰਾ ਨਾਲ ਕੋਈ ਇੱਕ ਸੁਰਤਾ ਨਹੀਂ ਦਿਖਾਈ ਅਤੇ ਬਾਈਕਾਟ ਦਾ ਐਲਾਨ ਕਰ ਦਿੱਤਾ।
ਬਾਈਕਾਟ ਦਾ ਇਹ ਬੇਧੜਕ ਅਤੇ ਬੇਬਾਕ ਐਲਾਨ ਦੇਸ਼ ਦੀ ਸਦੀਆਂ ਪੁਰਾਣੀ ਗੁਲਾਮੀ ਤੋਂ ਬਾਅਦ ਨਵੀਂ ਜ਼ਿੰਦਗੀ ਪ੍ਰਾਪਤ ਕਰਨ ਦੀ ਨਿਸ਼ਾਨਦੇਹੀ ਅਤੇ ਆਪਣੇ ਅਤੇ ਦੁਨੀਆ ਦੇ ਲੋਕਾਂ ਲਈ ਜਿਉਂਦੇ ਰਹਿਣ ਦੇ ਦਰਿੜ੍ਹ ਸੰਕਲਪ ਦਾ ਸੂਚਕ ਸੀ। ਹਰੇਕ ਚੀਜ਼ ਵਿਚ ਬਦਲਾਵ ਆਇਆ। ਪਲੇਟਫਾਰਮਾਂ ਤੇ ਭਾਸ਼ਣਾਂ ਵਿਚ ਬੁਲੰਦ ਹੋਣ ਵਾਲਾ ਅਰਧ ਪ੍ਰਭਾਵਿਤ ਜਿਹਾ ਦੇਸ਼ ਭਗਤੀ ਦਾ ਮਸ਼ਹੂਰ ਨਾਅਰਾ ਲੋਕਾਂ ਦੇ ਦਿਲਾਂ ਵਿੱਚ ਜਾ ਕੇ ਘਰ ਕਰਨ ਲੱਗਾ। ਕੀ ਸ਼ਹਿਜ਼ਾਦਾ, ਕੀ ਫਕੀਰ, ਕੀ ਕਿਸਾਨ ਤੇ ਕੀ ਮਜ਼ਦੂਰ ਸਾਰਿਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਇਸਦਾ ਫਲ ਅਖਬਾਰ ‘ਟਾਈਮਜ਼’ ਦੇ ਇਸ ਬਿਆਨ ਤੋਂ ਜ਼ਾਹਿਰ ਹੁੰਦਾ ਹੈ ਕਿ ਬਰਤਾਨੀਆ ਦੇ ਸੂਤੀ ਕੱਪੜੇ ਦੇ ਕਾਰਖਾਨਿਆਂ ਵਿਚ ਚਾਰ ਕਰੋੜ 25 ਲੱਖ ਗਜ਼ ਕੱਪੜੇ ਦੀ ਖਪਤ ਘੱਟ ਹੋਈ ਹੈ।
ਅਕਤੂਬਰ 1907 ਵਿਚ ਬੰਗਾਲ ਦੇ ਗਵਰਨਰ ਨੂੰ ਉਡਾ ਦੇਣ ਦੀ ਸਾਜ਼ਿਸ਼ ਰਚੀ ਗਈ ਪਰ ਸਫਲ ਨਾ ਹੋਈ। ਇਸ ਉਪਰੰਤ ਇਸੇ ਸਾਲ ਦੇ 6 ਦਸੰਬਰ ਨੂੰ ਜਦੋਂ ਬੰਗਾਲ ਦੇ ਗਵਰਨਰ ਦੀ ਗੱਡੀ ਆਪਣੀ ਪੂਰੀ ਰਫਤਾਰ ਨਾਲ ਜਾ ਰਹੀ ਸੀ ਕਿ ਮਦਨਾਪੁਰ ਨੇੜੇ ਬਹੁਤ ਜ਼ੋਰ ਦਾ ਧਮਾਕਾ ਹੋਇਆ। ਗੱਡੀ ਪਟਰੀ ਤੋਂ ਉਤਰ ਗਈ ਪਰ ਗਵਰਨਰ ਸਾਹਿਬ ਬਾਲ- ਬਾਲ ਬਚ ਗਏ। ਪੁਲਿਸ ਰਿਪੋਰਟ ਅਨੁਸਾਰ ਇਸ ਬੰਬ ਧਮਾਕੇ ਨਾਲ 5 ਫੁੱਟ ਚੌੜਾ ਅਤੇ 5 ਫੁੱਟ ਡੂੰਘਾ ਟੋਆ ਪੈ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਵਾਰਦਾਤਾਂ ਹੋਈਆਂ।
ਆਰਵਿੰਦ ਕੁਮਾਰ ਨੇ ਵਿਪੁਨ ਚੰਦਰਪਾਲ ਨਾਲ ਮਿਲ ਕੇ 1907 ਵਿੱਚ ‘ਬੰਦੇ-ਮਾਤਰਮ’ ਨਾਮ ਦੀ ਅਖਬਾਰ ਕੱਢੀ ਅਤੇ ਇਸ ਅਖ਼ਬਾਰ ਰਾਹੀਂ ਆਪ ਆਪਣੀ ਵਿਚਾਰਧਾਰਾ ਦਾ ਅੰਗਰੇਜ਼ਾਂ ਵਿਰੁੱਧ ਖੁਲ੍ਹ ਕੇ ਪ੍ਰਚਾਰ ਕੀਤਾ। ਇਸ ਦੌਰਾਨ ਲੋਕਮਾਨਿਆ ਬਾਲ ਗੰਗਾਧਰ ਤਿਲਕ ਨਾਲ ਮਿਲ ਕੇ ਕਾਂਗਰਸ ਵਿਚ ਸਰਗਰਮ ਹਿੱਸਾ ਲਿਆ। ਪਰੰਤੂ ਕਾਂਗਰਸ ਨੂੰ ਕ੍ਰਾਂਤੀਕਾਰੀਆਂ ਦੀ ਰਾਹ ਤੇ ਨਾ ਚਲਾ ਸਕੇ। ਆਪ ਅਜ਼ਾਦੀ ਦੇ ਨਾਲ-ਨਾਲ ਹਿੰਦੁਸਤਾਨ ਨੂੰ ਅਧਿਆਤਮਕ ਤੌਰ ਤੇ ਵੀ ਜਗਾਉਣਾ ਚਾਹੁੰਦੇ ਸਨ। ਆਪ ਦੇ ਕ੍ਰਾਂਤੀਕਾਰੀ ਲੇਖਾਂ ਅਤੇ ਭਾਸ਼ਣਾਂ ਤੋਂ ਅੰਗਰੇਜ਼ੀ ਸਰਕਾਰ ਭੈ-ਭੀਤ ਹੋ ਗਈ ਅਤੇ ਹਰ ਸੰਭਵ ਢੰਗ ਨਾਲ ਆਪ ਨੂੰ ਫਾਂਸੀ ਦੇ ਫੰਦੇ ਤੇ ਲਟਕਦਾ ਜਾਂ ਉਮਰ ਭਰ ਲਈ ਸਲਾਖਾਂ ਦੇ ਪਿੱਛੇ ਵੇਖਣਾ ਚਾਹੁੰਦੀ ਸੀ।
ਆਪ ਦੇ ਭਰਾ ਵਰਿੰਦਰ ਕੁਮਾਰ ਘੋਸ਼ ਸਰਕਾਰ ਵਿਰੁੱਧ ਪ੍ਰਚਾਰ ਕਰਨ ਲਈ ‘ਯੁਗਅੰਤਰ’ ਨਾਮ ਦੀ ਅਖ਼ਬਾਰ ਕੱਢ ਰਹੇ ਸਨ । ਭੁਪਿੰਦਰ ਨਾਥ ਦੱਤ ਇਸਦੇ ਸੰਪਾਦਕ ਸਨ। 1907 ਵਿਚ ਇਸ ਅਖਬਾਰ ਦੀ ਛਪਣ ਗਿਣਤੀ 7 ਹਜ਼ਾਰ ਤੱਕ ਸੀ ਪਰ ਬਾਅਦ ਵਿੱਚ ਇਹ ਗਿਣਤੀ ਹੋਰ ਵੀ ਵੱਧ ਗਈ। ਚੀਫ ਜਸਟਿਸ ਲਾਰੈਂਸ ਜੈਕਸਨ ਨੇ ਇਸ ਅਖਬਾਰ ਬਾਰੇ ਲਿਖਿਆ ਹੈ ਕਿ “ਇਸ ਅਖਬਾਰ ਦੀ ਹਰ ਸਤਰ ਤੋਂ ਅੰਗਰੇਜ਼ਾਂ ਵਿਰੁੱਧ ਦੁਸ਼ਮਣੀ ਝਲਕਦੀ ਹੈ। ਹਰ ਸ਼ਬਦ ਤੋਂ ਬਗ਼ਾਵਤ ਨੂੰ ਉਤਸ਼ਾਹ ਮਿਲਦਾ ਹੈ। ਇਸ ਅਖਬਾਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਨਕਲਾਬ ਕਿਵੇਂ ਲਿਆਂਦਾ ਜਾ ਸਕਦਾ ਹੈ।” ਇਸ ਤੋਂ ਇਲਾਵਾ ਵਿਪੁਨ ਚੰਦਰਪਾਲ ਨੇ ‘ਨਿਊ ਇੰਡੀਆ’ ਨਾਮਕ ਅਖ਼ਬਾਰ ਜਾਰੀ ਕੀਤਾ। ਇੱਕ ਹੋਰ ਅਖਬਾਰ ‘ਸੰਧਿਆ’ ਨਾਂ ਦਾ ਸੀ। ਇਹ ਅਖਬਾਰ ਵੀ ਕ੍ਰਾਂਤੀਕਾਰੀਆਂ ਨੂੰ ਭੜਕਾਉਣ ਵਾਲੀ ਸੀ। ਇਸਦੇ ਐਡੀਟਰ ਬ੍ਰਹਮ ਬਾਂਧੂ ਨੇ ਕਿੰਗਜ਼ ਫੋਰਡ ਜੱਜ ਨੂੰ ਕਸਾਈ ਦੀ ਉਪਾਧੀ ਦਿੱਤੀ ਹੋਈ ਸੀ । ਕਿਉਂਕਿ ਇਸ ਜੱਜ ਨੇ ਇਹਨਾਂ ਸਾਰੀਆਂ ਅਖਬਾਰਾਂ ਦੇ ਸੰਪਾਦਕਾਂ ਅਤੇ ਦੂਜੇ ਦੇਸ਼ ਭਗਤਾਂ ਨੂੰ ਕੜੀਆਂ ਸਜ਼ਾਵਾਂ ਦਿੱਤੀਆਂ ਸਨ ਅਤੇ ਕੁਝ ਕ੍ਰਾਂਤੀਕਾਰੀਆਂ ਤੇ ਮੁਕੱਦਮੇ ਵੀ ਚਲਾਏ ਗਏ। ਇਹਨਾਂ ਵਿਚੋਂ ਇੱਕ ਆਰਵਿੰਦ ਕੁਮਾਰ ਘੋਸ਼ ਵੀ ਸਨ । ਸਰਕਾਰ ਇਹਨਾਂ ਨੂੰ ਹਰ ਸੰਭਵ ਤਰੀਕੇ ਨਾਲ ਸਜ਼ਾ ਦਿਵਾਉਣ ਤੇ ਤੁਲੀ ਹੋਈ ਸੀ। ਇਹਨਾਂ ਨੂੰ ਸਜ਼ਾ ਦਿਵਾਉਣ ਲਈ ਵਿਪੁਨ ਚੰਦਰਪਾਲ ਦੀ ਗਵਾਹੀ ਦੀ ਲੋੜ ਸੀ ਪਰ ਉਹਨਾਂ ਗਵਾਹੀ ਦੇਣ ਤੋਂ ਨਾਂਹ ਕਰ ਦਿੱਤੀ । ਇਸ ਕਾਰਣ ਆਰਵਿੰਦੇ ਕੁਮਾਰ ਘੋਸ਼ ਸਬੂਤਾਂ ਦੀ ਘਾਟ ਕਾਰਣ ਬਰੀ ਹੋ ਗਏ। ਬਲਕਿ ਇਹਨਾਂ ਦੀ ਮਸ਼ਹੂਰੀ ਨੂੰ ਚਾਰ ਚੰਦ ਲੱਗ ਗਏ। ਪਰ ਕਿੰਗਜ਼ਫੋਰਡ ਜੱਜ ਨੇ ਵਿਪਨ ਚੰਦਰਪਾਲ ਵਿਰੁੱਧ ਮੁਕਦਮਾ ਖੜਾ ਕਰਵਾ ਕੇ ਉਸਨੂੰ 6 ਮਹੀਨੇ ਕੈਦ ਦੀ ਸਜ਼ਾ ਦੇ ਹੀ ਦਿੱਤੀ। ਵਿਪਨ ਚੰਦਰਪਾਲ ਦੇ ਮੁਕਦਮੇ ਦੌਰਾਨ ਇੱਕ ਬੰਗਾਲੀ ਨੌਜਵਾਨ ਸੁਸ਼ੀਲ ਸੈਨ ਨੂੰ ਬੈਂਤਾਂ ਦੀ ਸਜ਼ਾ ਦਿੱਤੀ ਗਈ। ਕਿੰਗਜ਼ਫੋਰਡ ਜੱਜ ਦੀਆਂ ਇਹਨਾਂ ਜ਼ਾਲਮਾਨਾ ਹਰਕਤਾਂ ਕਰਕੇ ਕ੍ਰਾਂਤੀਕਾਰੀ ਉਸਨੂੰ ਖਤਮ ਕਰਨ ਦੀ ਪੱਕੀ ਧਾਰੀ ਬੈਠੇ ਸਨ । ਪਰ ਇਸ ਸਾਜਿਸ਼ ਦੀ ਭਿਣਕ ਸਰਕਾਰ ਦੇ ਕੰਨਾਂ ਤੱਕ ਪਹੁੰਚ ਗਈ ਅਤੇ ਜੱਜ ਦਾ ਤਬਾਦਲਾ ਮੁਜ਼ੱਫਰਪੁਰ ਕਰ ਦਿੱਤਾ
ਗਿਆ ਪਰ ਕ੍ਰਾਂਤੀਕਾਰੀ ਵੀ ਮੁਜ਼ੱਫਰਪੁਰ ਜਾ ਪਹੁੰਚੇ।
30 ਅਪ੍ਰੈਲ 1908 ਨੂੰ ਕਿੰਗਰਜ਼ਫੋਰਡ ਜੱਜ ਨੂੰ ਮਾਰਨ ਲਈ ਬੰਬ ਧਮਾਕਾ ਹੋਇਆ ਜਿਸਨੇ ਹਾਕਮ ਪਾਰਟੀ ਨੂੰ ਹਿਲਾ ਕੇ ਰਖ ਦਿੱਤਾ। ਅੰਗਰੇਜੀ ਹਕੂਮਤ ਇਹ ਮਹਿਸੂਸ ਕਰਨ ਲੱਗੀ ਕਿ ਹਿੰਦੁਸਤਾਨ ਦੀ ਰਾਜਨੀਤੀ ਵਿਚ ਬੰਬ ਦਾ ਦਾਖਲਾ ਹੋ ਗਿਆ ਹੈ। ਮੁਜ਼ੱਫਰਪੁਰ ਦੇ ਇਸ ਬੰਬ ਧਮਾਕੇ ਦੀਆਂ ਚਿੰਗਾਰੀਆਂ ਸਾਰੇ ਦੇਸ਼ ਵਿਚ ਪ੍ਰਗਟ ‘ਹੋਈਆਂ। ਬੰਬ ਸੁੱਟਣ ਵਾਲੇ ਦੋ ਬੰਗਾਲੀ ਨੌਜਵਾਨ ਖੁਦੀ ਰਾਮ ਬੋਸ ਅਤੇ ਪ੍ਰਫੁੱਲ ਕੁਮਾਰ ਚਾਕੀ ਸਨ। ਇਹ ਦੋਵੇਂ ਨੌਜਵਾਨ ਬੰਗਾਲ ਦੀ ਐਨਵੇਸ਼ੈਨਨ ਸਮਿਤੀ ਦੇ ਮੈਂਬਰ ਸਨ ਅਤੇ ਇਸ ਪਾਰਟੀ ਨੇ ਇਹਨਾਂ ਨੂੰ ਇਸ ਕੰਮ ਲਈ ਨਿਯੁੱਕਤ ਕੀਤਾ ਸੀ। ਬੰਬ ਨਾਲ ਤਾਂਗੇ ਵਿਚ ਸਵਾਰ ਕਨੈਡੀ ਪਰਿਵਾਰ ਦੀਆਂ ਦੋ ਮਹਿਲਾਵਾਂ ਮੌਤ ਦੇ ਮੂੰਹ ਵਿਚ ਜਾ ਪਈਆ। ਪਰੰਤੂ ਜੱਜ ਕਿੰਗਜ਼ਫੋਰਡ ਬਾਲ-ਬਾਲ ਬਚ ਗਏ। ਖੁਦੀ ਰਾਮ ਨੂੰ ਫਾਂਸੀ ਹੋਈ ਜਦ ਕਿ ਪ੍ਰਫੁੱਲ ਕੁਮਾਰ ਚਾਕੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ।
ਅਲੀਪੁਰ ਬੰਬ ਕੇਸ -34 ਮਰਾਰੀ ਯੋਕੋ ਰੋਡ ਤੇ ਇੱਕ ਬੰਬ ਦਾ ਕਾਰਖਾਨਾ ਸੀ। ਇਸ ਨੂੰ ਚਲਾਉਣ ਵਾਲੇ ਹੇਮ
ਚੰਦਰ ਦਾਸ, ਪੁਲਾਸਕਰ ਦਾਸ, ਅਤੇ ਵਰਿੰਦਰ ਕੁਮਾਰ ਘੋਸ਼ ਤੋਂ ਇਲਾਵਾ ਹੋਰ ਵੀ ਕਈ ਸਾਥੀ ਸਨ। ਜਦੋਂ ਇਸ ਬੰਬ ਕਾਰਖਾਨੇ ਤੇ ਛਾਪਾ ਪਿਆ ਤਾਂ ਬਹੁਤ ਸਾਰੇ ਬੰਬ ਡੈਨਾਮਾਈਟ ਅਤੇ ਕੁਝ ਚਿੱਠੀਆਂ ਵੀ ਪੁਲਿਸ ਦੇ ਹਥ ਲਗ ਗਈਆਂ। ਇਸ ਛਾਪੇ ਵਿੱਚ 34 ਆਦਮੀ ਗ੍ਰਿਫਤਾਰ ਹੋਏ ਇਸੇ ਦਾ ਨਾਮ ਅਲੀਪੁਰ ਬੰਬ ਕੇਸ ਸੀ। ਇਸ ਵਿਚ ਵਰਿੰਦਰ ਕੁਮਾਰ ਘੋਸ਼, ਕਨਿਆਹੀ ਲਾਲ ਦੱਤ, ਸਤਿੰਦਰ ਚਾਕੀ, ਉਦਾਸਕਰ ਦੱਤ, ਨਰਾਇਣ ਗੋਸਾਈ, ਹੇਮ ਚੰਦਰ ਦਾਸ ਆਦਿ ਕਈ ਕ੍ਰਾਂਤੀਕਾਰੀ ਗ੍ਰਿਫਤਾਰ ਹੋ ਗਏ। ਨਰਾਇਣ ਗੋਸਾਈਂ ਮੁਖਬਰ ਬਣ ਗਿਆ। ਉਸ ਨੂੰ ਕਨਿਆਹੀ ਲਾਲ ਦੱਤ ਅਤੇ ਸਤਿੰਦਰ ਚਾਕੀ ਨੇ ਜੇਲ੍ਹ ਵਿੱਚ ਹੀ ਖ਼ਤਮ ਕਰ ਦਿੱਤਾ ਅਤੇ ਆਪ ਦੋਵੇਂ ਫਾਂਸੀ ਚੜ ਗਏ। ਇਸ ਮੁਕਦਮੇ ਵਿੱਚ ਆਰਵਿੰਦ ਕੁਮਾਰ ਘੋਸ਼ ਨੂੰ ਵੀ ਲਪੇਟ ਲਿਆ ਗਿਆ । ਸਰਕਾਰ ਦੀ ਪੈਨੀ ਨਜ਼ਰ ਆਰਵਿੰਦਰ ਤੇ ਸੀ ਅਤੇ ਹਰ ਕੀਮਤ ਤੇ ਉਸ ਨੂੰ ਫਾਂਸੀ ਜਾਂ ਹਮੇਸ਼ਾਂ ਲਈ ਸਲਾਖਾਂ ਪਿਛੇ ਬੰਦ ਰੱਖਣਾ ਚਾਹੁੰਦੀ ਸੀ। ਅਰਵਿੰਦਰ ਕੁਮਾਰ ਇੱਕ ਬਹੁਤ ਵੱਡੇ ਕ੍ਰਾਂਤੀਕਾਰੀ ਸਨ। ਬੰਗਾਲ ਵਿੱਚ ਕ੍ਰਾਂਤੀ ਦੀ ਜੋਤ ਇਹਨਾਂ ਨੇ ਹੀ ਜਗਾਈ ਸੀ, ਆਪਣੀ ਸਿਆਸੀ ਸਰਗਰਮੀਆਂ ਨਾਲ ਬੰਗਾਲੀ ਲੋਕਾਂ ਦੇ ਦਿਲਾਂ ਵਿੱਚ ਰਾਜਨੀਤਿਕ ਸੂਝ ਬੂਝ ਅਤੇ ਜਾਗ੍ਰਿਤੀ ਦੀ ਭਾਵਨਾ ਇਹਨਾਂ ਨੇ ਹੀ ਪੈਦਾ ਕੀਤੀ ਸੀ। ਅੰਗਰੇਜ਼ੀ ਹਕੂਮਤ ਨੂੰ ਵੀ ਇਸ ਗਲ ਦੀ ਭਿਣਕ ਲੱਗ ਗਈ ਸੀ ਕਿ ਨੌਜਵਾਨਾਂ ਦੇ ਦਿਲਾਂ ਵਿੱਚ ਕ੍ਰਾਂਤੀ ਦੀ ਜੋ ਭਾਵਨਾ ਪੈਦਾ ਹੋਈ ਹੈ ਉਸ ਨੂੰ ਪੈਦਾ ਕਰਨ ਵਾਲੇ ਦੀ ਆਪ ਹੀ ਹਨ। ਇਸ ਪ੍ਰਕਾਰ ਆਰਵਿੰਦਰ ਕੁਮਾਰ ਤੇ ਮਹਾਨ ਦੇਸ਼ ਦੇ ਬਾਦਸ਼ਾਹ ਵਿਰੁੱਧ ਐਲਾਨ-ਏ-ਜੰਗ ਕਰਨ ਦਾ ਦੋਸ਼ ਲਗਾਇਆ ਗਿਆ । 34 ਮੁਲਜ਼ਿਮਾਂ ਨੂੰ ਗ੍ਰਿਫਤਾਰ ਕਰਕੇ ਬੀ ਐਫ. ਐਲ. ਪਲੇਡੇ ਕਮਿਸ਼ਨਰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਪਰ ਆਪ ਨੇ ਇਹਨਾਂ ਸਾਹਮਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਆਪ ਵਿਰੁੱਧ ਇਸਤਰਗਾਸਾ ਨੇ ਕਈ ਹੋਰ ਦੋਸ਼ ਮੜ ਦਿੱਤੇ। ਇਸ ਉਪਰੰਤ ਸਾਰੇ ਦੋਸ਼ੀਆਂ ਨੂੰ ਮਿਸਟਰ ਥਾਨ ਬੇਜ ਚੀਫ ਪ੍ਰੇਜ਼ੀਡੈਂਸੀ ਦੀ ਅਦਾਲਤ ਵਿੱਚ ਪੇਸ ਕੀਤਾ ਗਿਆ। ਉਹਨਾਂ ਨੇ ਮੁਢਲੀਆਂ ਸ਼ਹਾਦਤਾਂ ਕਲਮ ਬੰਦ ਕਰਨ ਤੋਂ ਬਾਅਦ ਮੁਕਦਮਾ ਅਲੀਪੁਰ ਸੈਸ਼ਨ ਜੱਜ ਦੀ ਅਦਾਲਤ ਵਿਚ ਭੇਜ ਦਿੱਤਾ ਗਿਆ। ਆਰਵਿੰਦ ਕੁਮਾਰ ਨੂੰ ਦੂਜਿਆਂ ਦੋਸ਼ੀਆਂ ਤੋਂ ਵੱਖ ਤਨਹਾਈ ਕੋਠੜੀ ਵਿਚ ਰਖਿਆ ਗਿਆ। ਜਿੰਨੀ ਦੇਰ ਮੁਕੱਦਮੇ ਦੀ ਸੁਣਵਾਈ ਹੁੰਦੀ ਰਹੀ ਆਪ ਨੂੰ ਇਸੇ ਕਾਲ ਕੋਠੜੀ ਵਿਚ ਬੇਹੱਦ ਮੁਸ਼ਕਿਲਾਂ ਅਤੇ ਦੁਖ ਭਰੀ ਜ਼ਿੰਦਗੀ ਗੁਜ਼ਾਰਨੀ ਪਈ। ਮੁਕੱਦਮਾ ਇੱਕ ਸਾਲ ਤੱਕ ਚਲਦਾ ਰਿਹਾ। ਦੇਸ਼ ਭਰ ਵਿਚ ਅਲੀਪੁਰ ਬੰਬ ਕੋਸ ਦੇ ਚਰਚੇ ਚਲਦੇ ਰਹੇ। ਹਰ ਕੋਈ ਆਰਵਿੰਦਰ ਕੁਮਾਰ ਬਾਰੇ ਚਿੰਤਤ ਸੀ। ਹੁਣ ਇਸ ਗਲ ਦੀ ਲੋੜ ਮਹਿਸੂਸ ਕੀਤੀ ਗਈ ਕਿ ਸਫਾਈ ਦੀ ਢੁਕਵਾਂ ਅਤੇ ਯੋਗ ਪ੍ਰਬੰਧ ਕੀਤਾ ਜਾਵੇ। ਇਹਨਾਂ ਦੇ ਸਾਥੀਆਂ ਨੇ ਡੀਫੈਂਸ ਫੰਡ ਦੀ ਸਥਾਪਨਾ ਕੀਤੀ। ਦੋ ਮਹੀਨੇ ਵਿੱਚ ਸੱਠ ਹਜ਼ਾਰ ਰੁਪਇਆ ਇਕੱਠਾ ਹੋ ਗਿਆ। ਇਹ ਇਸ ਗਲ ਦਾ ਸਬੂਤ ਸੀ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਆਰਵਿੰਦਰ ਕੁਮਾਰ ਘੋਸ਼ ਨਾਲ ਕਿੰਨੀ ਡੂੰਘੀ ਮੁਹੱਬਤ ਤੇ ਸ਼ਰਧਾ ਸੀ।
ਅਕਤੂਬਰ 1908 ਵਿੱਚ ਮਿਸਟਰ ਬੇਜ ਕਰਾਫਟ ਜ਼ਿਲਾ ਅਤੇ ਸ਼ੈਸਨ ਜੱਜ ਦੀ ਅਦਾਲਚ ਵਿਚ ਮੁਕੱਦਮੇ ਦੀ ਸੁਣਵਾਈ ਸ਼ੁਰ ਹੋਈ। ਇਹ ਜੱਜ ਆਰਵਿੰਦੋ ਦੇ ਨਾਲ ਕੈਂਬਰਿਜ ਯੂਨੀਵਰਸਿਟੀ ਵਿੱਚ ਇੱਕ ਸਾਥ ਪੜ੍ਹਿਆ ਸੀ। ਇਸ ਲਈ ਹਰ ਵਿਅਕਤੀ ਦਾ ਵਿਚਾਰ ਸੀ ਕਿ ਮਿਸਟਰ ਬੇਜ ਕਰਾਫਟ ਦੇ ਜਿੰਮੇ ਜੋ ਕੰਮ ਲਗਾਇਆ ਗਿਆ ਹੈ ਉਹ ਉਹਨਾਂ ਲਈ ਕੋਈ ਸੁਖਾਵਾਂ ਤੇ ਸੁਖਾਲਾ ਕੰਮ ਨਹੀਂ ਕਿਉਂਕਿ ਉਹਨਾਂ ਦੇ ਇੱਕ ਪੁਰਾਣੇ ਸਾਥੀ ਨੂੰ ਇਸ ਦੋਸ਼ ਵਿਚ ਉਹਨਾਂ ਸਾਹਮਣੇ ਪੇਸ਼ ਕੀਤਾ ਗਿਆ ਸੀ ਕਿ ਇਸਨੇ ਮਹਾਨ ਦੇਸ਼ ਦੇ ਬਾਦਸ਼ਾਹ ਵਿਰੁੱਧ ਐਲਾਨ-ਏ-ਜੰਗ ਕੀਤਾ ਹੈ। ਇਸਤਗਾਸਾ ਵਲੋਂ ਨਾਮਵਰ ਫੌਜਦਾਰੀ ਵਕੀਲ ਮਿਸਟਰ ਨਰਾਇਣ ਪੇਸ਼ ਹੋਏ ਅਤੇ ਸ਼੍ਰੀ ਆਰਵਿੰਦੇ ਵਲੋਂ ਸ਼੍ਰੀ ਚਿਤਰੰਜਨ ਦਾਸ ਜੋ ਬਾਅਦ ਵਿਚ ਦੇਸ਼ਬੰਧੂ ਨੇ ਨਾਮ ਨਾਲ ਪ੍ਰਸਿੱਧ ਹੋਏ ਮੁਕੱਦਮੇ ਦੀ ਪੈਰਵੀ ਕਰਨ ਲਈ ਭੇਜੇ ਗਏ। ਸ਼੍ਰੀ ਆਰਵਿੰਦ ਅਤੇ ਚਿਤਰੰਜਨ ਦਾਸ ਵਿਚਕਾਰ ਉਸ ਸਮੇਂ ਤੋਂ ਗਹਿਰੀ ਦੋਸਤੀ ਸੀ ਜਦੋਂ ਉਹ ਕੈਂਬਰਿਜ ਯੂਨੀਵਰਸਿਟੀ ਵਿਚ ਇਕੱਠਿਆ ਪੜ੍ਹਦੇ ਸਨ ਅਤੇ ਖੁਦ ਆਪ ਵੀ ਆਰਵਿੰਦੋ ਦੀ ਇਸ ਲਹਿਰ ਦੇ ਹਾਮੀ ਸਨ। ਜੋ ਉਸਨੇ ਦੇਸ਼ ਦੇ ਹਿੱਤ ਲਈ ਚਲਾ ਰੱਖੀ ਸੀ। ਮੁਕਦਮੇ ਦੀ ਸੁਣਵਾਈ 126 ਦਿਨਾਂ ਤੱਕ ਜਾਰੀ ਰਹੀ। 200 ਗੁਆਹਾਂ ਦੀਆਂ ਗੁਆਹੀਆਂ ਕਲਮਬੰਦ ਕੀਤੀਆਂ ਗਈਆਂ। ਅਦਾਲਤ ਵਿੱਚ ਚਾਰ ਹਜ਼ਾਰ ਕਾਗਜ਼ੀ ਐਗਜ਼ਬਿਟ ਅਤੇ 5000 ਦੂਜੇ ਐਗਜ਼ਬਿਟ ਅਤੇ ਜਿਹਨਾਂ ਵਿਚ ਬੰਬ ਅਤੇ ਦੂਜਾ ਆਤਸ਼ੀ ਮਾਦਾ ਸੀ ਪੇਸ਼ ਕੀਤੇ ਗਏ। ਗੁਵਾਹੀਆਂ ਖਤਮ ਹੋਣ ਉਪਰੰਤ ਸਫਾਈ ਦੇ ਵਕੀਲ ਸ਼੍ਰੀ ਚਿਰੰਜਨ ਦਾਸ ਜੋ ਆਰਵਿੰਦੋ ਵਲੋਂ ਪੇਸ਼ ਹੋਏ ਸਨ, ਉਹਨਾਂ ਨੇ ਨਾ ਸਿਰਫ ਅਣਥੱਕ ਮਿਹਨਤ ਹੀ ਕੀਤੀ ਬਲਕਿ ਕੋਰਟ ਫੀਸ ਤਕ ਵੀ ਆਪਣੀ ਜੇਬ ਵਿਚੋਂ ਲਗਾਈ। ਜਦੋਂ ਮੁਕੱਦਮੇ ਦੀ ਸੁਣਵਾਈ ਖਤਮ ਹੋਈ ਤਾਂ ਉਹਨਾਂ ਸਿਰ 50000 ਰੁਪਏ ਦਾ ਕਰਜ਼ ਸੀ। ਇਹ ਇੱਕ ਅਜਿਹੀ ਮਿਸਾਲ ਸੀ ਜਿਸਦਾ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੋਈ ਜਵਾਬ ਨਹੀਂ ਮਿਲਦਾ। ਆਰਵਿੰਦੋ ਦੀ ਸਫਾਈ ਪੇਸ਼ ਕਰਨਾ ਚਿਤਰੰਜਨ ਦਾਸ ਲਈ ਇੱਕ ਪਵਿੱਤਰ ਫਰਜ਼ ਸੀ। ਇਸਤਗਾਸਾ ਨੇ ਜ਼ਮੀਨ ਆਸਮਾਨ ਇੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁੱਖ ਦੋਸ਼ੀ ਆਰਵਿੰਦ ਕੁਮਾਰ ਘੋਸ਼ ਵਿਰੁੱਧ ਕੋਈ ਵੀ ਜੁਰਮ ਸਿੱਧ ਨ ਕਰ ਸਕੇ। ਉਹਨਾਂ ਨੇ ਆਪਣਾ ਮੁਕੱਦਮਾ ਆਪਣੇ ਵਕੀਲਾਂ ਦੇ ਸਿਰ ਤੇ ਛੱਡ ਰਖਿਆ ਸੀ। ਇਥੋਂ ਤੱਕ ਕਿ ਉਹਨਾਂ ਅਦਾਲਤ ਵਿੱਚ ਕੋਈ ਧਿਆਨ ਵੀ ਨਹੀਂ ਦਿੱਤਾ ਅਤੇ ਨਾ ਹੀ ਅਦਾਲਤ ਦੇ ਸਵਾਲਾਂ ਦਾ ਜਵਾਬ ਦਿੱਤਾ। ਵਕੀਲ ਸਫਾਈ ਵਲੋਂ ਇਹ ਦਲੀਲ ਪੇਸ਼ ਕੀਤੀ ਗਈ ਕਿ ਠੀਕ ਹੈ ਕਿ ਆਰਵਿੰਦੋ ਖੁਸ਼ੀ ਨਾਲ ਆਪਣੇ ਉਪਰ ਲੱਗੇ ਦੋਸ਼ ਨੂੰ ਸਵੀਕਾਰ ਕਰਨ ਲਈ ਤਿਆਰ ਹਨ।
ਚਿਤਰੰਜਨ ਦਾਸ ਨੇ ਲਗਾਤਾਰ 9 ਦਿਨ ਤਕ ਬਹਿਸ ਦੌਰਾਨ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਹਨਾਂ ਨੇ ਆਪਣੇ ਦ੍ਰਿੜ ਨਿਸ਼ਚੇ ਅਤੇ ਠੋਸ ਦਲੀਲਾਂ ਨਾਲ ਇਸਤਗਾਸਾ ਦੀਆਂ ਸਾਰੀਆਂ ਗਵਾਹੀਆਂ ਖੇਰੂ-ਖੇਰੂ ਕਰ ਕੇ ਰੱਖ ਦਿੱਤੀਆਂ। ਅਦਾਲਤ ਅਤੇ ਅਸੈਸਰਾਂ ਦੇ ਤੇ ਆਪਣੀ ਕਾਨੂੰਨੀ ਕਾਬਲੀਤ ਦਾ ਸਿੱਕਾ ਜਮਾ ਲਿਆ। ਅਸੈਸਰ ਇਹਨਾਂ ਦੀਆਂ ਦਲੀਲਾਂ ਦੇ ਜ਼ੋਰ ਨੂੰ ਮਾਨਤਾ ਦੇਣ ਲਈ ਮਜ਼ਬੂਰ ਹੋ ਗਏ। ਸ਼੍ਰੀ ਚਿਤਰੰਜਨ ਦਾਸ ਨੇ ਕੁਝ ਸ਼ਬਦਾਂ ਨਾਲ ਆਪਣੀ ਤਕਰੀਰ ਸਮਾਪਤ ਕੀਤੀ। ਉਹ ਉਹਨਾਂ ਲੋਕਾਂ ਲਈ ਜ਼ਬਰਦਸਤ ਸੀ ਜੋ ਅਜ਼ਾਦੀ ਅਤੇ ਇਨਸਾਨੀ ਵਕਾਰ ਨੂੰ ਪਿਆਰ ਕਰਦੇ ਹਨ ਅਤੇ ਉਹਨਾਂ ਸ਼੍ਰੀ ਆਰਵਿੰਦ ਕੁਮਾਰ ਕੇ ਵਿਚਾਰਧਾਰਾ ਨੂੰ ਸਪੱਸ਼ਟ ਕੀਤਾ ਅਤੇ ਆਪ ਅਦਾਲਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਸ਼ੀ ਆਰਵਿੰਦ ਕੁਮਾਰ ਸਿਰਫ ਤੁਹਾਡੇ ਸਾਹਮਣੇ ਹੀ ਨਹੀਂ ਸਗੋਂ ਇਤਿਹਾਸ ਦੇ ਹਾਈਕਰੋਟ ਦੇ ਸਾਹਮਣੇ ਖੜੇ ਹਨ। ਮੇਰੀ ਤੁਹਾਡੇ ਅੱਗੇ ਇਹ ਅਪੀਲ ਹੈ ਕਿ ਮੌਜੂਦਾ ਐਜੀਟੇਸ਼ਨ ਦੇ ਖਤਮ ਹੋਣ ਤੇ ਅਤੇ ਇਹਨਾਂ ਦੀ ਮੌਤ ਦੇ ਬਾਅਦ ਵੀ ਇਹਨਾਂ ਨੂੰ ਹਮੇਸ਼ਾਂ ਦੇਸ਼ ਭਗਤੀ ਦਾ ਅਵਤਾਰ ਸਮਝਿਆ ਜਾਵੇਗਾ। ਇਹ ਨੂੰ ਨੈਸ਼ਨਲੀਜ਼ਮ ਦਾ ਪੈਗੰਬਰ ਅਤੇ ਮਾਨਵਤਾ ਦਾ ਅਵਤਾਰ ਕਰਾਰ ਦਿਤਾ ਜਾਵੇਗਾ। ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੇ ਸ਼ਬਦਾਂ ਸਿਰਫ ਹਿੰਦੁਸਤਾਨ ਵਿਚ ਹੀ ਨਹੀਂ ਸਗੋਂ ਸਮੁੰਦਰ ਪਾਰ ਦੇਸ਼ਾਂ ਵਿਚ ਵੀ ਗੂੰਜ ਪੈਦਾ ਹੋਵੇਗੀ। ਇਸ ਲਈ ਮੈਂ ਇਹ ਕਹਿਣ ਦਾ ਹੌਸਲਾ ਕਰਦਾ ਹਾਂ ਕਿ ਉਹ ਸਿਰਫ ਇਸ ਅਦਾਲਤ ਦੇ ਸਾਹਮਣੇ ਹੀ ਨਹੀਂ ਬਲਕਿ ਇਤਿਹਾਸ ਦੀ ਹਾਈਕੋਰਟ ਦੇ ਸਾਹਮਣੇ ਪੇਸ਼ ਹਨ। ਅਸੈਸਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚਿਤਰੰਜਨ ਦਾਸ ਨੇ ਕਿਹਾ ਕਿ ਅਸੀਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਵਧਾਈ ਦੇ ਪਾਤਰ ਹਾਂ ਕਿ ਅਖਿਰਕਾਰ ਇਸ ਮੁਕਦਮੇ ਦੀ ਸੁਣਵਾਈ ਖਤਮ ਹੋਈ। ਕੈਦੀ ਜਿਹਨਾਂ ਸਾਲ ਦਾ ਵਧੀਆ ਹਿੱਸਾ ਜੇਲ੍ਹ ਵਿਚ ਗੁਜ਼ਾਰਿਆ ਹੈ, ਵਿਸ਼ੇਸ਼ ਤੌਰ ਤੇ ਵਧਾਈ ਦੇ ਪਾਤਰ ਹਨ। ਸਮਾਂ ਆ ਗਿਆ ਹੈ ਕਿ ਤੁਹਾਡੇ ਸਾਹਮਣੇ ਜੋ ਸ਼ਹਾਦਤਾਂ ਪੇਸ਼ ਕੀਤੀਆਂ ਗਈਆਂ ਸਨ ਤੁਸੀਂ ਉਹਨਾਂ ਤੇ ਵਿਚਾਰ ਕਰਨ ਉਪਰੰਤ ਹੁਣ ਉਹਨਾਂ ਤੋਂ ਨਤੀਜੇ ਬਰਾਮਦ ਕਰੋ ਕਿ ਇਸਤਗਾਸਾ ਨੇ ਦੋਸ਼ੀਆ ਵਿਰੁੱਧ ਜੋ ਦੋਸ਼ ਲਗਾਏ ਹਨ ਕਿਥੇ ਤਕ ਠੀਕ ਜਾਂ ਗ਼ਲਤ ਹਨ। ਆਪ ਤੋਂ ਇਸ ਆਦਰਸ਼ ਦੇ ਨਾਂ ਤੇ ਵੀ ਜਿਸਦਾ ਆਰਵਿੰਦੋ ਨੇ ਪ੍ਰਚਾਰ ਕੀਤਾ ਹੈ ਅਤੇ ਮੈਂ ਇਸ ਦੇਸ਼ ਦੀਆਂ ਰਵਾਇਤਾਂ ਦੇ ਨਾਂ ਤੇ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੀ ਰਾਏ ਦਾ ਸਹੀ ਪ੍ਰਗਟਾਵਾ ਕਰੋ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਜੋ ਹਿੰਦੁਸਤਾਨੀ ਵਕਤੀ ਤੌਰ ਤੇ ਤਅਸੂਬ ਦੀ ਰੌ ਵਿਚ ਬਹਿ ਗਏ ਹਨ ਅਤੇ ਸਮੇਂ ਦੀ ਸ਼ਾਨ-ਉ-ਸ਼ੌਕਤ ਦੀ ਨਜ਼ਰ ਹੋ ਗਏ ਹਨ। 13 ਅਪ੍ਰੈਲ 1909 ਦੋਹਾਂ ਅਸੈਸਰਾਂ ਨੇ ਫਤਵਾ ਦਿੱਤਾ ਕਿ ਸ੍ਰੀ ਆਰਵਿੰਦੇ ਨਿਰਦੇਸ਼ ਹਨ। ਇੱਕ ਮਹੀਨੇ ਪਿਛੋਂ ਅਸੈਸਰਾਂ ਦੇ ਫਤਵੇ ਨਾਲ ਸਹਿਮਤ ਹੁੰਦਿਆਂ ਮਿਸਟਰ ਬੈਜ ਕਰਾਫਟ ਸ਼ੈਸ਼ਨ ਜੱਜ ਨੇ ਸ਼੍ਰੀ ਆਰਵਿੰਦ ਕੁਮਾਰ ਘੋਸ ਨੂੰ ਬਰੀ ਕਰ ਦਿੱਤਾ। ਪਰੰਤੂ ਬਾਕੀ 14 ਦੋਸੀਆਂ ਨੂੰ ਵੱਖ-ਵੱਖ ਸਮੇਂ ਦੀਆਂ ਸਜ਼ਾਵਾਂ ਹੋਈਆਂ। ਉਲਾਸਕਰ ਦੱਤ, ਹੇਮ ਚੰਦ ਦਾਸ, ਉਪਿੰਦਰ ਨਾਥ ਬੈਨਰਜੀ, ਇੰਦੂ ਭੂਸ਼ਣ ਰਾਏ ਅਤੇ ਆਰਵਿੰਦ ਕੁਮਾਰ ਘੋਸ਼ ਦੇ ਛੋਟੇ ਭਰਾ ਵਰਿੰਦਰ ਕੁਮਾਰ ਘੋਸ਼ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ। ਜਦੋਂ ਕਿ ਇਸ ਤੋਂ ਪਹਿਲਾਂ ਕਨਹਿਆ ਲਾਲ ਦੱਤ ਅਤੇ ਸਤਿੰਦਰ ਚਾਕੀ ਨੂੰ ਮੁਖ਼ਬਰ ਨਰਾਇਣ ਗੋਸਾਈ ਨੂੰ ਜੇਲ੍ਹ ਵਿਚ ਹੀ ਕਤਲ ਕਰਨ ਦੇ ਜੁਰਮ ਵਿਚ ਫਾਂਸੀ ਹੋ ਚੁੱਕੀ ਸੀ। ਸ਼੍ਰੀ ਆਰਵਿੰਦੋ ਦੇ ਮੁਕਦਮੇ ਨੂੰ ਇਸ ਦੇਸ਼ ਦੇ ਰਾਜਨੀਤਿਕ ਮੁਕਦਮਿਆਂ ਵਿਚ ਭਾਰੀ ਮਹੱਤਤਾ ਪ੍ਰਾਪਤ ਹੈ। ਉਹਨਾਂ ਦੇ ਬਰੀ ਹੋਣ ਨਾਲ ਇਹ ਅਸੂਲ ਪਹਿਲੀ ਵਾਰ ਕਾਇਮ ਹੋਇਆ ਕਿ ਆਪਣੀ ਅਜ਼ਾਦੀ ਦਾ ਮੁਤਾਲਬਾ ਕਰਨ ਅਤੇ ਉਸ ਲਈ ਲੜਨ ਦਾ ਪੂਰਾ-ਪੂਰਾ ਹੱਕ ਹਾਸਿਲ ਹੈ। ਬਰਤਾਨਵੀ ਕਾਨੂੰਨ ਨੇ ਅਜ਼ਾਦੀ ਲਈ ਪ੍ਰਚਾਰ ਕਰਨਾ ਕੋਈ ਜੁਰਮ ਨਹੀਂ। ਇਹ ਉਹ ਨਿਯਮ ਸੀ ਜਿਸਨੂੰ ਆਰਵਿੰਦੋ ਕੁਮਾਰ ਘੋਸ਼ ਅੰਗਰੇਜ਼ੀ ਹਾਕਮਾਂ ਤੋਂ ਮਨਵਾਉਣਾ ਚਾਹੁੰਦੇ ਸਨ ਅਤੇ ਬਾਅਦ ਵਿਚ ਇਸੇ ਆਧਾਰ ਤੇ ਹੀ ਹਿੰਦੁਸਤਾਨੀ ਅਜ਼ਾਦੀ ਦੀ ਲਹਿਰ ਚਲਾਈ ਗਈ ਸੀ।
6 ਮਈ 1909 ਨੂੰ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਆਰਵਿੰਦ ਕੁਮਾਰ ਸਿਆਸਤ ਤੋਂ ਅਜਿਹੇ ਭੱਜੇ ਕਿ ਫਰਵਰੀ 1910 ਵਿਚ ਅਗਸਤ ਰਿਸ਼ੀ ਦੀ ਤਪੋਭੂਮੀ ਪੁਰਤਗੇਜ਼ੀ ਖੇਤਰ ਪਾਂਡੀਚਿਰੀ ਦੇ ਚੰਦਨ ਨਗਰ ਵਿਚ ਜਾ ਕੇ ਦਮ ਲਿਆ ਅਤੇ ਕ੍ਰਾਂਤੀਕਾਰੀ ਕੰਮਾਂ ਤੋਂ ਬਾਕੀ ਉਮਰ ਲਈ ਤੋਬਾ ਕਰ ਲਈ। ਸਿਰਫ ਆਪ ਹੀ ਨਹੀਂ ਸਗੋਂ ਦੂਜੇ ਕਈ ਕ੍ਰਾਂਤੀਕਾਰੀ ਜਿਵੇਂ ਵਿਪਨ ਚੰਦਰ ਪਾਲ, ਸੁਰਿੰਦਰ ਨਾਥ ਬੈਨਰਜੀ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਵੀ ਅਖੀਰੀ ਉਮਰੇ ਕ੍ਰਾਂਤੀਕਾਰੀ ਕੰਮਾਂ ਤੋਂ ਦੂਰ ਹੋ ਗਏ ਸਨ।
ਆਰਵਿੰਦੇ ਕੁਮਾਰ ਘੋਸ਼ ਨੇ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਦੋ ਸਪਤਾਹਿਕ ਅਖਬਾਰ ਇੱਕ ‘ਕਰਮਯੋਗ’ ਅੰਗਰੇਜ਼ੀ ਵਿਚ ਅਤੇ ਦੂਜਾ ‘ਧਰਮ’ ਨਾਮਕ ਬੰਗਾਲੀ ਵਿਚ 1914 ਵਿੱਚ ਜਾਰੀ ਕੀਤੇ। ਇਸੇ ਸਾਲ ਇੱਕ ‘ਆਰੀਆ’ ਨਾਮਕ ਮਾਸਿਕ ਰਸਾਲਾ ਵੀ ਕਢਿਆ 1921 ਤੱਕ ਇਹ ਰਸਾਲਾ ਨਿਕਲਦਾ ਰਿਹਾ। ਇਸ ਰਸਾਲੇ ਵਿਚ ਕਈ ਧਾਰਮਿਕ ਲੇਖ ਛਪਦੇ ਸਨ। 1921 ਵਿਚ ਈਸ਼ਵਰੀ ਗਿਆਨ ਪ੍ਰਾਪਤ ਹੋਇਆ ਅਤੇ ਲਿਖਣਾ ਬਹੁਤ ਘੱਟ ਕਰ ਦਿੱਤਾ। 1932 ਵਿਚ ਬਿਲਕੁਲ ਹੀ ਚੁੱਪੀ ਧਾਰ ਲਈ। ਆਪ ਨੇ ਸਾਵਿਤਰੀ ਨਾਂ ਦੇ ਲੇਖ ਕਾਵਿਕ ਰੂਪ ਵਿਚ ਲਿਖਿਆ। 15 ਅਗਸਤ 1947 ਵਿਚ ਦੇਸ਼ ਦੀ ਵੰਡ ਨਾਲ ਆਪ ਦੇ ਦਿਲ ਨੂੰ ਡੂੰਘਾ ਅਸਰ ਪੁੱਜਾ।
ਭਾਈ ਪਰਮਾਨੰਦ ਨੇ ਪੰਜਾਬ ਕੇਸਰੀ ਦੇ 27-8-86 ਦੇ ਅੰਕ ਵਿਚ ਆਰਵਿੰਦ ਕੁਮਾਰ ਘੋਸ਼ ਬਾਰੇ ਲਿਖਿਆ ਹੈ। ਆਰਵਿੰਦੇ ਨੇ ਅਲੀਪੁਰ ਜੇਲ੍ਹ ਵਿਚ ਰਹਿੰਦਿਆਂ ਉਥੋਂ ਦੇ ਹਾਲਾਤ ਦਾ ਵਰਨਣ ਉਤਰ ਧਾਰਾ ਵਿੱਚ ਇਸ ਪ੍ਰਕਾਰ ਕੀਤਾ ਹੈ। “ਇਥੇ ਬੈਠਿਆ ਮੈਂਨੂੰ ਸੰਦੇਸ਼ ਮਿਲਿਆ ਕਿ ਮੈਂ ਸਾਰੇ ਭਾਰਤ ਦੇ ਸਾਹਮਣੇ ਬੋਲਨਾ ਹੈ। ਇਸ ਜੇਲ੍ਹ ਤੋਂ ਨਿਕਲ ਕੇ ਆਪਣੇ ਭਾਰਤਵਾਸੀਆਂ ਨੂੰ ਸੰਦੇਸ਼ ਦੇ ਰਿਹਾ ਹਾਂ। ਇਹ ਸੰਦੇਸ਼ ਮੈਂਨੂੰ ਈਸ਼ਵਰ ਨੇ ਜੇਲ੍ਹ ਵਿਚ ਮੈਨੂੰ 12 ਮਹੀਨੇ ਰਹਿਣ ਦੌਰਾਨ ਦਿੱਤਾ ਸੀ । ਉਹ ਇਸ ਪ੍ਰਕਾਰ ਹੈ ਕਿ ਸਭ ਤੋਂ ਪਹਿਲਾਂ ਮੈਂਨੂੰ ਗ੍ਰਿਫਤਾਰ ਕਰਕੇ ਲਾਲ ਪਾੜਾ ਜੇਲ੍ਹ ਵਿਚ ਸੁਟਿਆ ਗਿਆ। ਤਦ ਕੁਝ ਸਮਾਂ ਪਿਛੋਂ ਮੇਰਾ ਵਿਸ਼ਵਾਸ਼ ਈਸ਼ਵਰ ਤੋਂ ਉਠ ਗਿਆ ਕਿਉਂਕਿ ਉਸ ਸਮੇਂ ਮੈਂ ਈਸ਼ਵਰ ਦੀ ਦਿਲ ਦੀ ਗਲ ਨੂੰ ਨਾ ਸਮਝ ਸਕਿਆ। ਉਸ ਵਕਤ ਮੈਂ ਭਗਵਾਨ ਨੂੰ ਕਿਹਾ ਕਿ ਮੈਂਨੂੰ ਕੀ ਹੋ ਗਿਆ ਹੈ? ਮੇਰਾ ਵਿਸ਼ਵਾਸ ਤਾਂ ਇਹ ਸੀ ਕਿ ਮੈਂ ਆਪਣੇ ਦੇਸ਼ਵਾਸੀਆਂ ਲਈ ਕੁਝ ਭਲੇ ਦਾ ਕੰਮ ਕਰਨਾ ਹੈ ਅਤੇ ਜਦੋਂ ਤਕ ਮੇਰਾ ਇਹ ਮਿਸ਼ਨ ਪੂਰਾ ਨਾ ਹੋ ਜਾਵੇ ਤੁਸੀਂ ਮੇਰੀ ਰਖਿਆ ਕਰੋਗੇ । ਪਰ ਹੁਣ ਮੈਂਨੂੰ ਇਥੇ ਕਿਸ ਜੁਰਮ ਦੇ ਬਦਲੇ ਸੁਟਿਆ ਗਿਆ ਹੈ। ਮੈਂ ਇਸੇ ਉਧੇੜ ਬੁਣ ਵਿਚ ਫਸਿਆ ਹੋਇਆ ਸੀ ਕਿ ਤਿੰਨ ਦਿਨਾਂ ਪਿਛੋਂ ਮੇਰੇ ਅੰਦਰੋਂ ਆਵਾਜ਼ ਆਈ ਉਡੀਕ ਕਰੋ ਅਤੇ ਵੇਖੋ। ਮੈਂ ਇਸ ਗ਼ੈਬੀ ਆਵਾਜ਼ ਨਾਲ ਸੰਤੁਸ਼ਟ ਹੋ ਗਿਆ। ਹੁਣ ਮੈਂਨੂੰ ਲਾਲ ਪਾੜਾ ਹਵਾਲਾਤ ਵਿਚੋਂ ਅਲੀਪੁਰ ਜੇਲ੍ਹ ਵਿਚ ਸਿਫ਼ਟ ਕਰ ਦਿੱਤਾ ਗਿਆ। ਇੱਕ ਮਹੀਨੇ ਤੱਕ ਇੱਕ ਵੱਖਰੀ ਕਾਲ ਕੋਠੜੀ ਵਿਚ ਬੰਦ ਰਿਹਾ। ਉਥੇ ਮੈਂ ਤਿੰਨ ਦਿਨਾਂ ਤੱਕ ਭਗਵਾਨ ਦੇ ਸੰਦੇਸ਼ ਦੀ ਉਡੀਕ ਕਰਦਾ ਰਿਹਾ। ਇਸੇ ਦੌਰਾਨ ਮੈਂਨੂੰ ਚੇਤੇ ਆਇਆ ਕਿ ਗ੍ਰਿਫਤਾਰੀ ਤੋਂ ਇੱਕ ਮਹੀਨਾ ਪਹਿਲਾ ਮੈਂਨੂੰ ਅਜਿਹੇ ਸੰਦੇਸ਼ ਦੀ ਆਵਾਜ਼ ਆਈ ਸੀ ਕਿ ਇਕੱਲੇ ਬੈਠ ਕੇ ਆਪਣੇ ਅੰਦਰ ਝਾਕੋ ਤੇ ਭਗਵਾਨ ਦੀ ਨੇੜਤਾ ਪ੍ਰਾਪਤ ਕਰੋ। ਮੈਂ ਕਮਜ਼ੋਰ ਸਾਂ ਮੈਂਨੂੰ ਉਹ ਆਵਾਜ਼ ਸੁਣੀ ਅਣਸੁਣੀ ਕਰ ਦਿੱਤੀ। ਹੁਣ ਈਸ਼ਵਰ ਨੇ ਦੁਬਾਰਾ ਇਸ਼ਾਰਾ ਦਿੱਤਾ ਕਿ ਜਿਹੜੇ ਝੰਝਟਾਂ ਨੂੰ ਤੂੰ ਆਪ ਨਹੀਂ ਤੋੜ ਸਕਿਆ, ਉਹਨਾਂ ਨੂੰ ਮੈਂ ਤੋੜ ਦਿੱਤਾ ਹੈ । ਤੂੰ ਜੋ ਕੰਮ ਕਰਨਾ ਹੈ ਮੈਂ ਤੁਹਾਨੂੰ ਉਸੇ ਲਈ ਇਥੇ ਲਿਆਇਆ ਹਾਂ ਤਾਂ ਜੇ ਤੂੰ ਇਹ ਜਾਣ ਸਕੇ ਜਿਸ ਨੂੰ ਤੂੰ ਆਪ ਨਹੀਂ ਸਮਝ ਸਕਿਆ ਮੇਰੇ ਇਸ ਕੰਮ ਲਈ ਤੈਨੂੰ ਹਦਾਇਤ ਕੀਤੀ ਜਾਂਦੀ ਹੈ। ਇਸ ਉਪਰੰਤ ਉਹਨਾਂ ਮੇਰੇ ਹਥ ਵਿੱਚ ਗੀਤਾ ਦੀ ਕਿਤਾਬ ਫੜਾ ਦਿੱਤੀ। ਉਸਦੀ ਸ਼ਕਤੀ ਮੇਰੇ ਅੰਦਰ ਕੰਮ ਕਰਨ ਲੱਗੀ। ਅਰਜੁਨ ਵਾਂਗ ਮੈਨੂੰ ਵੀ ਗਿਆਨ ਪ੍ਰਾਪਤ ਹੋ ਗਿਆ ਕਿ ਜੋ ਆਦਮੀ ਉਹਨਾਂ ਦਾ ਕੰਮ ਕਰਦਾ ਹੈ ਸ਼੍ਰੀ ਕ੍ਰਿਸਨ ਉਸ ਤੋਂ ਕੀ ਚਾਹੁੰਦੇ ਹਨ। ਇੱਛਾ ਤੋਂ ਦੂਰ ਹੋ ਕੇ ਭਾਵ ਫਲ ਦੀ ਇਛਾ ਤਿਆਗ ਕੇ ਅਤੇ ਆਤਮ ਇੱਛਾ ਤੋਂ ਦੂਰ ਹੋਕੇ ਤੁਹਾਨੂੰ ਦੁਸ਼ਮਣ ਅਤੇ ਦੋਸਤ, ਊਚ ਅਤੇ ਨੀਚ, ਸਫਲਤਾ ਅਤੇ ਅਸਫਲਤਾ ਨੂੰ ਇੱਕ ਸਾਰ ਸਮਝ ਕੇ ਅਜਿਹਾ ਯੋਗੀ ਬਣਨਾ ਹੈ। ਹੁਣ ਮੈਂ ਈਸ਼ਵਰ ਦੇ ਛੁਪੇ ਹੋਏ ਭੇਤ ਨੂੰ ਜਾਣ ਸਕਿਆ ਅਤੇ ਉਸੇ ਦਾ ਉਪਦੇਸ਼ ਮੈਂ ਲੋਕਾਂ ਵਿਚ ਕਰਨਾ ਹੈ। ਅੱਗੇ ਚਲ ਕੇ ਲਿਖਦੇ ਹਨ ਕਿ ਮੈਂ ਜੇਲ੍ਹ ਵਿਚ ਹੀ ਗੀਤਾ ਅਤੇ ਉਪਨਿਸ਼ਦਾਂ ਦਾ ਅਧਿਐਨ ਕੀਤਾ ਹੈ। ਜੇਲ੍ਹ ਵਿਚ ਹੀ ਆਪ ਨੇ ਗੀਤਾ ਦੀ ਵਿਆਖਿਆ ਕੀਤੀ ਹੈ। ਜਿਸ ਦਾ ਨਾਂ ‘ਗੀਤਾ ਪਰਬੰਧ। ਅੱਗੇ ਚਲ ਕੋ ਇਹੀ ਗੀਤਾ ਕ੍ਰਾਂਤੀਕਾਰੀਆਂ ਦੀ ਮਾਰਗ ਦਰਸ਼ਨ ਬਣ ਗਈ। ਦੇਸ਼ ਦੇ ਮਾਮਲਿਆਂ ਤੋਂ ਮੂੰਹ ਮੋੜ ਕੇ ਆਪਣੀ ਸ਼ਕਤੀ ਯੋਗ ਸਾਧਨਾ ਵਿਚ ਲਗਾਉਣ ਦੀ ਸੋਚੀ। ਉਹ ਅਲੀਪੁਰ ਜੇਲ੍ਹ ਨੂੰ ਆਸ਼ਰਮ-ਵਾਸ ਦਾ ਨਾਂ ਦਿੰਦੇ ਹਨ, ਜਿਥੇ ਇਹਨਾਂ ਨੂੰ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਹੋਏ। ਕਾਰਾ ਕਹਾਣੀ ਵਿਚ ਆਪ ਲਿਖਦੇ ਹਨ। ਉਥੇ ਮੈਂਨੂੰ ਆਪਣੇ ਚਾਰੇ ਪਾਸੀਂ ਵਾਸੂਦੇਵ ਦੇ ਦਰਸ਼ਨ ਕੀਤੇ ਹਨ। ਜੇਲ੍ਹ ਦੀਆਂ ਦੀਵਾਰਾਂ, ਦਰਖਤਾਂ, ਦਰਵਾਜ਼ਿਆਂ ਵਿਚ ਮੈਂਨੂੰ ਕ੍ਰਿਸ਼ਨ ਦੀ ਝਾਂਕੀ ਨਜ਼ਰ ਆਈ। ਪਹਿਰਾ ਦੇ ਰਹੇ ਸੰਤਰੀ ਨੂੰ ਨਰਾਇਣ ਦਾ ਰੂਪ ਸਮਝਿਆ । ਹੇਠਆਂ ਬਿਛਾਏ ਹੋਏ ਕੰਬਲ ਵਿਚ ਭਗਵਾਨ ਕ੍ਰਿਸ਼ਨ ਦੇ ਨਾਜ਼ੁਕ ਹੱਥਾਂ ਦੀ ਛੋਹ ਮਹਿਸੂਸ ਕੀਤੀ। ਆਪ ਨੇ ਆਪਣੀ ਜ਼ਿੰਦਗੀ ਦੇ ਬਾਕੀ ਚਾਲ੍ਹੀ ਸਾਲ ਇਥੇ ਹੀ ਗੁਜ਼ਾਰੇ ਅਤੇ 5 ਦਸੰਬਰ 1950 ਨੂੰ ਮਨੁੱਖੀ ਜਾਮਾ ਤਿਆਗ ਕੇ ਭਗਵਾਨ ਦੇ ਚਰਣਾਂ ਵਿਚ ਜਾ ਬਿਰਾਜੇ।

ਵਾਰਿੰਦਰ ਕੁਮਾਰ ਘੋਸ਼ (1880)

ਅੰਗਰੇਜ਼ ਕੋਈ ਇੱਕ ਜਾਂ ਦੋ ਦਿਨਾਂ ਵਿੱਚ ਭਾਰਤ ਉਪਰ ਕਾਬਜ਼ ਨਹੀਂ ਹੋਇਆ ਸੀ । ਉਸ ਨੂੰ ਲਗਭਗ 100-150 ਸਾਲ ਕਬਜ਼ਾ ਜਮਾਉਣ ਵਿਚ ਲੱਗ ਗਏ ਸਨ। ਇਸ ਦੇ ਕੋਲ ਬੇਹਿਸਾਬ ਦੌਲਤ ਤੋਂ ਇਲਾਵਾ ਸਿਖਲਾਈ ਪ੍ਰਾਪਤ ਫੌਜ ਸੀ ਜੋ ਆਧੁਨਿਕ ਹਥਿਆਰਾਂ ਨਾਲ ਲੈਸ ਸੀ। ਇਸ ਤੋਂ ਇਲਾਵਾ ਉਸਨੇ ਹਿੰਦੁਸਤਾਨ ਦੇ ਰਾਜਿਆਂ-ਮਹਾਰਾਜਿਆਂ ਦੀ ਆਪਸੀ ਦੁਸ਼ਮਨੀ ਦਾ ਵੀ ਪੂਰਾ ਫਾਇਦਾ ਉਠਾਇਆ। 1757 ਈ. ਵਿਚ ਪਲਾਸੀ ਦੀ ਜਿੱਤ ਤੋਂ ਬਾਅਦ ਅੰਗਰੇਜ਼ਾਂ ਦੇ ਹੌਂਸਲੇ ਵੱਧ ਗਏ। ਆਪਣੀ ਸਲਤਨਤ ਨੂੰ ਪਸਾਰ ਦੇਣ ਦੀ ਜ਼ਬਰਦਸਤ ਇੱਛਾ ਨੇ ਉਸਨੂੰ ਅੱਗੇ ਵਧਣ ਲਈ ਮਜ਼ਬੂਰ ਕਰ ਦਿੱਤਾ। ਭਾਵੇਂ ਉਹ ਇਸ ਲੜਾਈ ਤੋਂ ਬਾਅਦ ਸਾਰੇ ਬੰਗਾਲ ਦਾ ਮਾਲਕ ਬਣ ਬੈਠਾ ਸੀ ਪਰ ਕਾਨੂੰਨੀ ਤੇ ਜ਼ਾਹਰੀ ਤੌਰ ਤੇ ਹਕੂਮਤ ਉਸਦੇ ਹੱਥ ਨਹੀਂ ਸੀ। ਅਕਤੂਬਰ 1764 ਵਿੱਚ ਅੰਗਰੇਜ਼ਾਂ ਸੁਜਾ-ਉਦ-ਦੌਲਾ, ਨਵਾਬ ਅਵਧ ਮੀਰ ਕਾਸਿਮ ਅਤੇ ਸ਼ਾਹ ਆਲਮ ਦੂਜੇ ਦੀਆਂ ਸਾਂਝੀਆਂ ਫੌਜਾਂ ਨੂੰ ਅਕਤੂਬਰ 1764 ਵਿਚ ਬਕਸਰ ਵਿਖੇ ਕਰਾਰੀ ਹਾਰ ਦੇ ਕੇ ਬੇਗਾਲ ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਾਪਤ ਕੀਤੀ। ਦੀਵਾਨੀ ਕੀ ਪ੍ਰਾਪਤ ਕੀਤੀ, ਇਹਨਾਂ ਸੂਬਿਆਂ ਦਾ ਖੁਲ੍ਹਮ-ਖੁਲ੍ਹ ਤਕ ਹੀ ਬਣ ਬੈਠਿਆ। ਇਸ ਪ੍ਰਕਾਰ ਜਿਸ ਕੰਮ ਦਾ ਆਰੰਭ ਪਲਾਸੀ ਦੀ ਲੜਾਈ ਤੋਂ ਸ਼ੁਰੂ ਹੋਇਆ ਸੀ। ਉਹ ਬਕਸਰ ਦੀ ਜਿੱਤ ਤੋਂ ਬਾਅਦ ਪੂਰਾ ਹੋ ਗਿਆ। ਬੰਗਾਲੀ ਨੌਜਵਾਨ ਪੜ੍ਹੇ ਲਿਖੇ ਹੋਣ ਕਰਕੇ ਅੰਗਰੇਜ਼ਾਂ ਦੇ ਵੱਖ-ਵੱਖ ਵਿਭਾਗਾਂ ਅਤੇ ਫੌਜ ਵਿਚ ਭਰਤੀ ਹੋ ਗਏ। ਉਹ ਅੰਗਰੇਜ਼ਾਂ ਦੇ ਝੰਡੇ ਥੱਲੇ ਉਸਦੀ ਸਲਤਨਤ ਦੇ ਪਸਾਰੇ ਵਿਚ ਸਹਾਈ ਸਿੱਧ ਹੋਏ। ਉਹ ਆਪਣੇ ਆਪ ਨੂੰ ਦੂਜੇ ਸੂਬਿਆਂ ਦੇ ਹਿੰਦੁਸਤਾਨੀਆਂ ਤੋਂ ਵੱਧੀਆ ਤੇ ਉੱਚਾ ਸਮਝਣ ਲੱਗੇ। ਪੰਜਾਬ ਨੂੰ ਫਤਿਹ ਕਰਨ ਵਿਚ ਬੰਗਾਲੀਆਂ ਅਤੇ ਯੂ. ਪੀ. ਦੇ ਭਈਆਂ ਨੇ ਅੰਗਰੇਜ਼ਾਂ ਦੀ ਵੱਧ ਚੜ੍ਹਕੇ ਸਹਾਇਤਾ ਕੀਤੀ। ਆਖਿਰਕਾਰ 1849 ਵਿੱਚ ਪੰਜਾਬ ਨੂੰ ਹੜਪ ਲੈਣ ਤੋਂ ਬਾਅਦ ਅੰਗਰੇਜ਼ਾਂ ਦਾ ਪੂਰੇ ਹਿੰਦੁਸਤਾਨ ਤੇ ਕਬਜ਼ਾ ਹੋ ਗਿਆ ਅਤੇ ਉਹ ਇਸ ਦੇਸ਼ ਦਾ ਹਾਕਮ ਅਤੇ ਮਾਲਕ ਬਣ ਬੈਠਾ।
ਬੰਗਾਲੀਆਂ ਦੀ ਅੰਗਰੇਜ਼ ਭਗਤੀ ਉਸ ਵੇਲੇ ਬਿਨਾਂ ਖੰਭਾਂ ਤੋਂ ਹੀ ਉਡ ਗਈ ਜਦੋਂ ਲਾਰਡ ਕਰਜ਼ਨ ਵਾਇਸਰਾਏ ਹਿੰਦੁਸਤਾਨ ਨੇ 1905 ਵਿੱਚ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਬੰਗਾਲ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ। ਇਕ ਭਾਗ ਮੁਸਲਿਮ ਬਹੁਗਿਣਤੀ ਵਾਲਾ ਅਤੇ ਦੂਜਾ ਹਿੰਦੂ ਬਹੁਗਿਣਤੀ ਵਾਲਾ ਬਣਾ ਦਿੱਤਾ। ਹੁਣ ਬੰਗਾਲੀਆਂ ਦੀ ਅੱਖ ਖੁੱਲ੍ਹੀ ਕਿ ਅੰਗਰੇਜ਼ ਕਿਸੇ ਦਾ ਮਿੱਤਰ ਨਹੀਂ। ਉਹ ਤਾਂ ਹਿੰਦੁਸਤਾਨ ਨੂੰ ਗੁਲਾਮ ਬਣਾ ਕੇ ਰਖਣ ਲਈ ਵੰਡੋ ਤੇ ਰਾਜ ਕਰੋ ਦੀ ਨੀਤੀ ਤੇ ਚਲ ਰਿਹਾ ਹੈ।
ਬੰਗਾਲੀ ਇਸ ਤੋਂ ਪਹਿਲਾਂ ਛੋਟੇ-ਛੋਟੇ ਧੜਿਆਂ ਜਾਂ ਸਮਿਤੀਆਂ ਵਿੱਚ ਲੁੱਕ-ਛੁੱਪ ਕੇ ਕੰਮ ਕਰ ਰਹੇ ਸਨ। ਪਰ ਕਿਸੇ ਖਾਸ ਸਿੱਟੇ ਤੇ ਨਹੀਂ ਪਹੁੰਚ ਸਕੇ। ਹੁਣ ਬੰਗਾਲੀ ਅੰਗਰੇਜ਼ਾਂ ਦੇ ਕਟੱੜ ਵਿਰੋਧੀ ਹੋ ਗਏ। ਉਹਨਾਂ ਦੇ ਦਿਲਾਂ ਵਿਚ ਅੰਗਰੇਜ਼ਾਂ ਪ੍ਰਤੀ ਦੁਸ਼ਮਣੀ ਵਸ ਗਈ। ਹੁਣ ਇਹ ਗਰੁੱਪ ਜਾਂ ਸਮਿਤੀਆਂ ਖੁੱਲ੍ਹ ਕੇ ਸਾਹਮਣੇ ਆਈਆਂ। ਇਹਨਾਂ ਅੰਗਰੇਜ਼ਾਂ ਵਿਰੁੱਧ ਮੁਜ਼ਾਹਰੇ, ਜਲਸੇ, ਜਲੂਸ, ਰੋਸ ਪ੍ਰਦਰਸ਼ਨ ਅਤੇ ਹੜਤਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਅੰਦੋਲਨ ਰਾਜ ਪਧਰੀ ਅੰਦੋਲਨ ਬਣ ਗਿਆ। ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਅਤੇ ਸੁਦੇਸ਼ੀ ਚੀਜ਼ਾਂ ਦਾ ਪ੍ਰਚਾਰ ਹੋਣ ਲੱਗਾ। ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿਚ ਜਾਣਾ ਬੰਦ ਕਰ ਦਿੱਤਾ। ਵਿਦੇਸ਼ੀ ਮਾਲ ਦੀ ਥਾਂ-ਥਾਂ ਹੋਲੀ ਖੇਡੀ ਗਈ। ਅਜਿਹੀ ਹਾਲਤ ਵਿੱਚ ਬੰਗਾਲ ਦੇ ਦੋ ਚਾਰ ਲੀਡਰ ਆਰਵਿੰਦ ਕੁਮਾਰ ਘੋਸ਼, ਵਾਰਿੰਦਰ ਕੁਮਾਰ ਘੋਸ਼ ਅਤੇ ਚਿਤਰੰਜਨ ਦਾਸ ਆਦਿ ਸਾਹਮਣੇ ਆਏ। ਅੰਗਰੇਜ਼ਾਂ ਨੇ ਵੀ ਕਰੜਾਈ ਵਰਤਨੀ ਸ਼ੁਰੂ ਕਰ ਦਿੱਤੀ। ਉਹ ਹਿੰਸਾ ਤੇ ਉਤਰ ਆਏ। ਉਸਨੇ ਇਹਨਾਂ ਨੌਜ਼ਵਾਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ। ਬੰਗਾਲੀ ਨੌਜ਼ਵਾਨਾਂ ਨੇ ਵੀ ਜਵਾਬ ਵਿਚ ਕਈ ਕਾਤਲਾਨਾ ਹਮਲੇ ਕੀਤੇ। ਦੂਜੇ ਸੂਬਿਆਂ ਦੇ ਲੋਕ ਇਹਨਾਂ ਨਾਲ ਹਮਦਰਦੀ ਤਾਂ ਜ਼ਰੂਰ ਰਖਦੇ ਸਨ ਪਰ ਵਿਵਹਾਰਿਕ ਰੂਪ ਵਿਚ ਕੁਝ ਨਾ ਕਰ ਸਕੇ।

ਵਾਰਿੰਦਰ ਕੁਮਾਰ ਘੋਸ਼ (1880)

ਕ੍ਰਾਂਤੀਕਾਰੀ ਸੰਘਰਸ਼ ਵਿਚ ਆਮ ਤੌਰ ਤੇ ਮੱਧਵਰਗ ਦੇ ਲੋਕ ਹੀ ਉਤਰੇ ਸਨ। ਪਰ ਕੁਝ ਅਜਿਹੇ ਨੌਜਵਾਨ ਵੀ ਸਨ ਜਿਨ੍ਹਾਂ ਦੇ ਬਾਪ ਦਾਦਾ ਅੰਗਰੇਜ਼ਾਂ ਦੇ ਪਿੱਠ ਸਨ। ਉਹ ਸਰਕਾਰੀ ਨੌਕਰੀ ਨੂੰ ਪਹਿਲ ਦਿੰਦੇ ਸਨ। ਇਸ ਪ੍ਰਕਾਰ ਉਹਨਾਂ ਕਲ ਕਾਫੀ ਦੌਲਤ ਇਕੱਠੀ ਹੋ ਗਈ ਸੀ, ਜਿਵੇਂ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਭਗਵਤੀ ਚਰਨ ਅਤੇ ਆਰਵਿੰਦੇ ਤੇ ਰਾਵਿੰਦਰ ਕੁਮਾਰ ਘੋਸ਼ ਦੇ ਬਾਪ ਦਾਦਾ ਸਨ। ਪਰ ਇਹਨਾਂ ਦੇ ਲਾਡਲਿਆਂ ਨੇ ਇਸ ਐਸ਼ੋ ਆਰਾਮ ਦੀ ਜਿੰਦਗੀ ਨੂੰ ਠੋਕਰ ਮਾਰ ਕੇ ਆਜ਼ਾਦੀ ਪ੍ਰਾਪਤੀ ਲਈ ਆਪਣੇ ਵੱਡ-ਮੁੱਲੇ ਜੀਵਨ ਨਿਛਾਵਰ ਕਰ ਦਿੱਤੇ। ਦੂਜੇ ਪਾਸੇ ਭਗਤ ਸਿੰਘ ਦਾ ਸਾਰਾ ਪਰਿਵਾਰ ਕ੍ਰਾਂਤੀਕਾਰੀ ਰਿਹਾ। ਬਾਪ ਕਿਸ਼ਨ ਸਿੰਘ, ਦੋ ਚਾਚੇ ਅਜੀਤ ਸਿੰਘ ਤੇ ਸਰਵਨ ਸਿੰਘ ਅੰਗਰੇਜ਼ਾਂ ਦੇ ਕੱਟੜ ਵਿਰੋਧੀ ਸਨ। ਕਿਸ਼ਨ ਸਿੰਘ ਨੇ ਬੈਂਤਾਂ ਤੱਕ ਦੀ ਸਜ਼ਾ ਝੋਲੀ। ਸਰਵਨ ਸਿੰਘ ਜੇਲ੍ਹ ਵਿਚ ਹੀ ਸ਼ਹੀਦ ਹੋ ਗਿਆ ਜਦਕਿ ਅਜੀਤ ਸਿੰਘ 40 ਸਾਲ ਤਕ ਜਲਾਵਤਨ ਰਿਹਾ। ਭਗਤ ਸਿੰਘ ਨੇ ਵੀ 1931 ਵਿਚ ਫਾਂਸੀ ਤੇ ਚੜ੍ਹਕੇ ਸ਼ਹਾਦਤ ਪਾਈ। ਇਹਨਾਂ ਨੌਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦੀ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਬੰਗਾਲੀ ਨੌਜਵਾਨ ਆਰਵਿੰਦ ਕੁਮਾਰ ਘੋਸ਼ ਦੀ ਦਾਸਤਾਨ ਪਿਛਲੇ ਅਧਿਆਏ ਵਿਚ ਦੱਸੀ ਜਾ ਚੁੱਕੀ ਹੈ। ਜਦੋਂ ਕਿ ਉਸਦੇ ਛੋਟੇ ਭਰਾ ਵਾਰਿੰਦਰ ਕੁਮਾਰ ਘੋਸ਼ ਦੀ ਹੱਡ ਬੀਤੀ ਹੇਠਾਂ ਦਿੱਤੀ ਜਾ ਰਹੀ ਹੈ।
ਵਰਿੰਦਰ ਕੁਮਾਰ ਘੋਸ਼ ਇਕ ਬਹੁਤ ਵੱਡੇ ਧਨੀ ਬਾਪ ਦੇ ਪੁਤਰ ਸਨ। ਉਹਨਾਂ ਦਾ ਬਾਪ ਕ੍ਰਿਸ਼ਨਧਨ ਘੋਸ਼ ਇਕ ਸਰਕਾਰੀ ਡਾਕਟਰ ਸੀ ਜਿਸਦਾ ਕਹਿਣਾ ਸੀ ਕਿ ਭਾਰਤ ਵਾਸੀਆਂ ਦੀ ਭਲਾਈ ਇਸੇ ਵਿਚ ਹੈ ਕਿ ਉਹ ਅੰਗਰੇਜ਼ੀ ਅਤੇ ਅੰਗਰੇਜ਼ੀਅਤ ਨੂੰ ਅਪਣਾਉਣ। ਉਹ ਇਹ ਵੀ ਚਾਹੁੰਦੇ ਸਨ ਕਿ ਉਹਨਾਂ ਦੇ ਸਪੁੱਤਰ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਤੋਂ ਦੂਰ ਰਹਿਣ ਅਤੇ ਅੰਗਰੇਜ਼ੀ ਮਾਹੌਲ ਵਿਚ ਰਹਿ ਕੇ ਪਰਵਰਿਸ਼ ਪਾਉਣ। ਇਸੇ ਮਤੰਵ ਲਈ ਜਦੋਂ ਵਾਰਿੰਦਰ ਕੁਮਾਰ ਘੋਸ਼ ਅਜੇ ਮਾਂ ਦੇ ਪੇਟ ਵਿਚ ਹੀ ਸੀ ਤਾਂ ਡਾ. ਘੋਸ਼ ਨੇ ਇਹਨਾਂ ਨੂੰ ਵਲੈਤ ਭੇਜ ਦਿੱਤਾ।
ਵਾਰਿੰਦਰ ਕੁਮਾਰ ਘੋਸ਼ ਦਾ ਜਨਮ 1880 ਵਿਚ ਵਲੈਤ ਵਿਖੇ ਹੀ ਹੋਇਆ। ਇਸ ਨੇ ਉਥੇ ਹੀ ਸਿਖਿਆ ਪ੍ਰਾਪਤ ਕੀਤੀ। ਇਹਨਾਂ ਦਾ ਵੱਡਾ ਭਰਾ ਆਰਵਿੰਦ ਕੁਮਾਰ ਵੀ ਉਥੇ ਹੀ ਪੜ੍ਹ ਰਿਹਾ ਸੀ। ਜਿਸ ਨੇ 1893 ਵਿਚ ਹਿੰਦੁਸਤਾਨ ਆ ਕੇ ਬੜੋਦਾ ਵਿਖੇ ਨੌਕਰੀ ਕਰ ਲਈ । ਵਾਰਿੰਦਰ ਕੁਮਾਰ ਵੀ 1902 ਵਿਚ ਹਿੰਦੁਸਤਾਨ ਆ ਗਿਆ। ਉਹ ਬੜੌਦਾ ਵਿਚ ਆਪਣੇ ਭਰਾ ਅਰਵਿੰਦ ਕੁਮਾਰ ਕੋਲ ਰਹਿਣ ਲੱਗੇ। ਜੋ ਉਹਨਾ ਦਿਨਾਂ ਵਿਚ ਬੜੌਦਾ ਕਾਲਿਜ ਦੇ ਵਾਇਸ ਚਾਂਸਲਰ ਸਨ । ਬਾਅਦ ਵਿਚ ਕਿਸੇ ਵਿਸ਼ੇਸ਼ ਮੰਤਵ ਲਈ ਉਹਨਾਂ ਨੂੰ ਨਾਲ ਲੈਕੇ ਬੰਗਾਲ ਆਏ । ਬਾਅਦ ਵਿਚ ਉਹਨਾਂ ਅਦਾਲਤ ਵਿਚ ਬਿਆਨ ਦਿੱਤਾ ਕਿ ਉਹ ਕ੍ਰਾਂਤੀਕਾਰੀ ਅੰਦੋਲਨ ਲਈ ਹੀ ਬੰਗਾਲ ਆਏ ਸਨ। ਇਸ ਕ੍ਰਾਂਤੀਕਾਰੀ ਲਹਿਰ ਦਾ ਮੁੱਖ ਮਕਸਦ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ਾਂ ਨੂੰ ਇਸ ਦੇਸ਼ ਵਿਚੋਂ ਭਜਾਉਣਾ ਸੀ। ਉਹਨਾਂ ਦਾ ਮੁੱਢਲਾ ਕਦਮ ਖੁਫੀਆ ਇਨਕਲਾਬੀ ਗਰੁੱਪ ਕਾਇਮ ਕਰਨਾ ਸੀ ਪਰ ਜਦੋਂ ਇਥੇ ਬੰਗਾਲ ਵਿਚ ਆਕੇ ਵੇਖਿਆ ਤਾਂ ਇਥੇ ਕੁਝ ਕਸਰਤੀ ਅਖਾੜੇ ਤਾਂ ਜ਼ਰੂਰ ਸਨ। ਉਹਨਾਂ ਇਹਨਾਂ ਅਖਾੜਿਆਂ ਵਿਚ ਕ੍ਰਾਂਤੀਕਾਰੀ ਵਿਚਾਰਧਾਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ । ਪਰ ਜੋ ਉਹ ਚਾਹੁੰਦੇ ਸਨ ਉਸ ਲਈ ਅਜੇ ਜ਼ਮੀਨ ਤਿਆਰ ਨਹੀਂ ਸੀ। ਇਸ ਲਈ ਨਿਰਾਸ਼ ਹੋਕੇ ਇਕ ਸਾਲ ਬਾਅਦ 1903 ਵਿਚ ਬੜੌਦਾ ਵਾਪਿਸ ਚਲੇ ਗਏ।
1905 ਵਿਚ ਲਾਰਡ ਕਰਜ਼ਨ ਨੇ ਬੰਗਾਲ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ। ਇਸ ਵਿਰੁੱਧ ਜ਼ੋਰ ਸ਼ੋਰ ਨਾਲ ਅੰਦੋਲਨ ਭੜਕ ਉਠਿਆ। ਮੌਕੇ ਨੂੰ ਗ਼ਨੀਮਤ ਸਮਝ ਕੇ ਵਾਰਿੰਦਰ ਕੁਮਾਰ 1906 ਵਿਚ ਫਿਰ ਬੰਗਾਲ ਆਇਆ। ਇਸ ਵਾਰ ਉਸ ਨੂੰ ਇੱਛਾ ਅਨੁਸਾਰ ਸਫਲਤਾ ਮਿਲੀ । ਸਚ ਪੁਛੋ ਤਾਂ ਜਿਸ ਨੂੰ ਕ੍ਰਾਂਤੀਕਾਰੀ ਅੰਦੋਲਨ ਕਹਿੰਦੇ ਹਨ ਉਸਦਾ ਮੁੱਢ ਇਥੋਂ ਹੀ ਬਝਾ। ਹੁਣ ਜ਼ਮੀਨ ਉਸ ਬੀਜ ਲਈ ਤਿਆਰ ਹੋ ਗਈ ਸੀ, ਜਿਸ ਨੂੰ ਵਾਰਿੰਦਰ ਕੁਮਾਰ ਘੋਸ਼ ਨੇ ਇਕ ਸਾਲ ਪਹਿਲਾਂ ਬਖੇਰਿਆ ਸੀ। ਹੁਣ ਉਸਨੇ ਨੌਜਵਾਨਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। ਇਸ ਮੰਤਵ ਲਈ, ਮਾਣਕ ਤਲਾ ਬਾਗ਼ਾਨ ਵਿਚ ਇਕ ਮਕਾਨ ਕਿਰਾਏ ਤੇ ਲਿਆ। ਪ੍ਰਚਾਰ ਕਰਨ ਲਈ ਯੁਗ-ਅੰਤਰ ਨਾਂ ਦਾ ਇਕ ਅਖਬਾਰ ਜਾਰੀ ਕੀਤਾ। ਜਿਸਦੇ ਸੰਪਾਦਕ ਸਵਾਮੀ ਵਿਵੇਕਾਨੰਦ ਦੇ ਛੋਟੇ ਭਾਈ ਭੁਪਿੰਦਰ ਨਾਥ ਦੱਤ ਨੂੰ ਲਗਾਇਆ ਗਿਆ। ਇਹ ਅਖਬਾਰ ਲੋਕਾਂ ਵਿਚ ਇਨਾ ਹਰਮਨ ਪਿਆਰਾ ਹੋਇਆ ਕਿ 1908 ਵਿਚ ਇਸਦੀ ਪ੍ਰਕਾਸ਼ਨ ਗਿਣਤੀ 20 ਹਜ਼ਾਰ ਤਕ ਪਹੁੰਚ ਗਈ। ਇਸ ਅਖਬਾਰ ਵਿਚ ਧਾਰਮਿਕ ਲੇਖਾਂ ਤੋਂ ਇਲਾਵਾ ਕ੍ਰਾਂਤੀਕਾਰੀ ਲੇਖ ਵੀ ਛਪਦੇ ਸਨ ਜੋ ਕ੍ਰਾਂਤੀਕਾਰੀਆਂ ਲਈ ਪ੍ਰੇਰਨਾ ਸ੍ਰੋਤ ਸਿੱਧ ਹੁੰਦੇ। ਉਸ ਜ਼ਮਾਨੇ ਵਿਚ ਬੰਗਾਲ ਵਿੱਚ ਕਈ ਪਾਰਟੀਆਂ ਗੁੱਪਤ ਰੂਪ ਵਿਚ ਕੰਮ ਕਰ ਰਹੀਆਂ ਸਨ। ਜਿਨ੍ਹਾਂ ਵਿਚ ਅਨੁਵੇਸ਼ਨ ਨਾਂ ਦੀ ਸਮਿਤੀ ਦਾ ਕੰਮ ਸਭ ਤੋਂ ਵੱਧ ਮਸ਼ਹੂਰ ਸੀ। ਇਸਦਾ ਪ੍ਰਚਾਰ ਕ੍ਰਾਂਤੀਕਾਰੀ ਪਿੰਡ-ਪਿੰਡ ਵਿਚ ਖੁੱਲ੍ਹੇ ਤੌਰ ਤੇ ਹੋ ਰਿਹਾ ਸੀ । ਪਰੰਤੂ ਜਦੋਂ ਸਰਕਾਰ ਨੇ ਇਹਨਾਂ ਸਮਿਤੀਆਂ ਤੇ ਹਮਲਾ ਕੀਤਾ ਤਾਂ ਇਹ ਲੁੱਕ ਛਿੱਪ ਕੇ ਕੰਮ ਕਰਨ ਲੱਗੀਆਂ। 1906 ਵਿਚ ਬਾਰਸ਼ਿਆਲ ਵਿਖੇ ਇਕ ਸੰਮੇਲਨ ਹੋ ਰਿਹਾ ਸੀ । ਇਸਦੀ ਕਾਰਵਾਈ ਖੁਫੀਆ ਨਹੀਂ ਸੀ। ਇਹਨਾ ਦਿਨਾਂ ਵਿਚ ਯੁਗ-ਅੰਤਰ ਅਖਬਾਰ ਨੇ ਬਹੁਤ ਕੰਮ ਕੀਤਾ। ਪਰ ਉਸਦੇ ਸੰਪਾਦਕ ਭੁਪਿੰਦਰ ਨਾਥ ਦੱਤ ਨੂੰ ਬਗ਼ਾਵਤ ਦੇ ਦੋਸ਼ ਵਿਚ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਚੇਤੇ ਰਹੇ ਕਿ ਭੁਪਿੰਦਰ ਨਾਥ ਦੱਤ ਨੇ ਆਪਣੇ ਮੁਕਦਮੇ ਦੀ ਪੈਰਵੀ ਨਹੀਂ ਕੀਤੀ ਸੀ। ਇਸ ਦਲ ਦਾ ਇਕ ਨੌਜਵਾਨ ਹੇਮ ਚੰਦਰ ਦਾਸ ਆਪਣੀ ਸਾਰੀ ਜਾਇਦਾਦ ਵੇਚ ਕੇ 1906 ਵਿਚ ਬੰਬ ਬਣਾਉਣਾ ਸਿੱਖਣ ਲਈ ਪੈਰਿਸ ਚਲਾ ਗਿਆ ਸੀ। ਜਿਥੇ ਵੀਰ ਸਾਵਰਕਰ ਦੇ ਅਜੇ ਨਵ-ਭਾਰਤ ਇਨਕਲਾਬੀ ਦਲ ਵਿਚ ਸ਼ਾਮਿਲ ਹੋ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਰੂਸੀ ਕ੍ਰਾਂਤੀਕਾਰੀ ਨਾਲ ਵੀ ਉਸਦੇ ਸੰਬਧ ਕਾਇਮ ਹੋ ਗਏ ਸਨ। ਆਖਿਰ ਉਹ ਬੰਬ ਬਣਾਉਣਾ ਸਿਖ ਕੇ ਭਾਰਤ ਪਰਤ ਆਇਆ।
ਹੁਣ ਬੰਗਾਲੀਆਂ ਨੇ ਅੰਗਰੇਜ਼ੀ ਸਰਕਾਰ ਦੀ ਆਮਦਨ ਦੇ ਸਭ ਤੋਂ ਵੱਡੇ ਸੋਮੇ ਵਿਦੇਸ਼ੀ ਮਾਲ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਇਹ ਅੰਦੋਲਨ ਵਿਸ਼ੇਸ਼ ਕਰ ਹਿੰਦੂ ਅੰਦੋਲਨ ਸੀ ਕਿਉਂਕਿ ਉਸ ਵੇਲੇ ਬੰਗਾਲ ਦੇ ਪਤਵੰਤੇ ਅਤੇ ਆਮ ਲੋਕ ਅੰਗਰੇਜ਼ੀ ਪੜ੍ਹੇ ਲਿਖੇ ਹਿੰਦੂ ਹੀ ਸਨ ਅਤੇ ਬੰਗਾਲ ਨੂੰ ਫਿਰ ਤੋਂ ਇਕੱਠਾ ਕਰਨ ਦੀ ਬਜਾਏ ਉਹਨਾਂ ਦਾ ਅਜ਼ਾਦੀ ਪ੍ਰਾਪਤ ਕਰਨ ਦਾ ਸੀ। ਇਸ ਲਈ ਸੁਦੇਸ਼ੀ ਦਾ ਪ੍ਰਣ ਲਿਆ ਗਿਆ। ਨਾਲ ਹੀ ਚਰਖਾ ਕਰਘਾ ਦਾ ਪ੍ਰਚਾਰ ਹੋਣ ਲੱਗਾ । ਲੋਕਾਂ ਨੂੰ ਕਿਹਾ ਗਿਆ ਕਿ ਉਹ ਸਰਕਾਰੀ ਕਾਲਿਜ, ਸਕੂਲ ਤੇ ਅਦਾਲਤਾਂ ਵਿਚ ਨਾ ਜਾਣ। ਇਸ ਅੰਦੋਲਨ ਵਿਚ ਵਿਸ਼ੇਸ਼ਕਰ ਵਿਦਿਆਰਥੀਆਂ ਨੇ ਭਾਗ ਲਿਆ। ਪਬਲਿਕ ਤੋਂ ਕਈ ਥਾਵਾਂ ਤੇ ਗੜਬੜ ਵੀ ਹੋਈ ਪਰ ਬੰਗਾਲੀ ਯੁਵਾ ਵਰਗ ਨੇ ਹਿੰਮਤ ਨਹੀਂ ਹਾਰੀ। ਵਾਰਿੰਦਰ ਕੁਮਾਰ ਘੋਸ਼ ਨਾਲ ਅਨੁਵੇਸ਼ਨ ਸਮਿਤੀ ਦੇ ਲੋਕ ਇਸ ਸੁਦੇਸ਼ੀ ਅੰਦੋਲਨ ਤੱਕ ਹੀ ਮਦੱਦ ਨਹੀਂ ਕਰ ਰਹੇ ਸਨ ਸਗੋਂ ਇਹ ਲੋਕ ਇਸ ਤੋਂ ਵੀ ਅੱਗੇ ਵੱਧ ਕੇ ਹਥਿਆਰ ਬਾਰੂਦ ਗੋਲੀ ਸਿੱਕਾ ਇਕੱਠਾ ਕਰਨ ਵਿਚ ਲੱਗੇ ਹੋਏ ਸਨ ਅਤੇ ਨਾਲ ਹੀ ਬੰਬ ਬਣਾਉਣ ਦਾ ਕੰਮ ਵੀ ਚਲ ਰਿਹਾ ਸੀ। ਅਕਤੂਬਰ ਨਵੰਬਰ 1907 ਵਿਚ ਕ੍ਰਾਂਤੀਕਾਰੀਆਂ ਨੇ ਇਹ ਹੌਂਸਲਾ ਕੀਤਾ ਕਿ ਬੰਗਾਲ ਦੇ ਅੰਗਰੇਜ਼ ਗਵਰਨਰ ਸਰ ਐਂਡਰਿਊ ਫਰੇਜਰ ਲੈਫਟੀਨੈਂਟ ਦੀ ਗੱਡੀ ਤੇ ਬੰਬ ਸੁਟਿਆ ਜਾਵੇ ਪਰ ਬੰਬ ਨਹੀਂ ਫਟਿਆ। ਦਸੰਬਰ ਵਿਚ ਫਿਰ ਹਮਲਾ ਕੀਤਾ ਗਿਆ। ਇਸ ਵਾਰ ਵੀ ਬੰਬ ਨਹੀਂ ਫਟਿਆ। ਪਰ ਜਦੋਂ ਤੀਜੀ ਵਾਰ 6 ਦਸੰਬਰ ਨੂੰ ਬੰਬ ਸੁਟਿਆ ਗਿਆ ਤਾਂ ਗਵਰਨਰ ਤਾਂ ਬਾਲ-ਬਾਲ ਬੱਚ ਗਏ ਪਰ ਪਟੜੀ ਉਖੜ ਗਈ ਅਤੇ ਕਈ ਫੁੱਟ ਡੂੰਗਾ ਟੋਇਆ ਪੈ ਗਿਆ। ਇਸੇ ਪ੍ਰਕਾਰ ਕਈ ਵਾਰਦਾਤਾਂ ਹੋਣ ਲੱਗੀਆਂ। ਉੱਧਰ ਸਰਕਾਰ ਦਾ ਦਮਨ ਚੱਕਰ ਵੀ ਹੋਰ ਤੇਜ਼ੀ ਨਾਲ ਚੱਲਣ ਲੱਗਾ। ਛੋਟੀਆਂ-ਛੋਟੀਆਂ ਗੱਲਾਂ ਲਈ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਲੱਗੀਆਂ। ਵੰਦੇ ਮਾਤਰਮ ਕਹਿਣ ਤੇ ਕੁਟਾਪੇ ਤੋਂ ਇਲਾਵਾ ਜੇਲ੍ਹ ਦੀ ਹਵਾ ਵੀ ਖਾਣੀ ਪੈਂਦੀ। ਸਜ਼ਾ ਦੇਣ ਦੇ ਮਾਮਲੇ ਵਿਚ ਕਿੰਗਜ਼ ਫੋਰਡ ਨਾਮੀ ਅੰਗਰੇਜ਼ ਅਫਸਰ ਜੋ ਜ਼ਿਲਾ ਤੇ ਸ਼ੈਸ਼ਨ ਜੱਜ ਮੁੱਜ਼ਫਰਪੁਰ ਅਤੇ ਚੀਫ ਪੱਜ਼ੀਡੈਂਮੀ ਮੈਜਿਸਟ੍ਰੇਟ ਕਲਕਤਾ ਵੀ ਰਹਿ ਚੁੱਕਾ ਸੀ, ਬਹੁਤ ਬਦਨਾਮ ਹੋ ਚੁੱਕਾ ਸੀ। ਉਸਦੇ ਸਾਹਮਣੇ ਜੋ ਵੀ ਦੇਸ਼ ਭਗਤ ਕ੍ਰਾਂਤੀਕਾਰੀ ਲਿਆਉਂਦਾ ਜਾਂਦਾ ਇਹ ਉਸਨੂੰ ਬਹੁਤ ਸਖ਼ਤ ਸਜ਼ਾ ਦਿੰਦਾ ਸੀ। ਕਿੰਗਜ਼ ਫੋਰਡ ਨੇ ਇਹਨਾਂ ਦਿਨਾਂ ਵਿਚ ਬੰਗਾਲ ਦੇ ਅਖ਼ਬਾਰਾਂ ਵਿਚ ਯੁਗਾਂਤਰ ਤੇ ਸੰਧਿਆ ਆਰਵਿੰਦ ਕੁਮਾਰ ਦੇ ਵੰਦੇ ਮਾਤਰਮ, ਵਿਪਨਪਾਲ ਦੇ ਨਿਊ ਇੰਡੀਆਂ ਅੰਗਰੇਜ਼ੀ ਅਖ਼ਬਾਰਾਂ ਉੱਤੇ ਵੀ ਮੁਕੱਦਮੇ ਚਲਾਏ। ਕ੍ਰਾਂਤੀਕਾਰੀ ਇਸ ਤਾਕ ਵਿਚ ਸਨ ਕਿ ਕਿਸੇ ਤਰ੍ਹਾਂ ਇਸਦਾ ਖਾਤਮਾ ਕਰ ਦਿਤਾ ਜਾਵੇ ਤਾਂ ਜੋ ਉਸ ਨੂੰ ਵੀ ਸਜ਼ਾ ਦੇਣ ਦਾ ਮਜ਼ਾ ਮਿਲ ਜਾਏ। ਇਸ ਦੌਰਾਨ ਦਲ ਦੇ ਦੋ ਨੌਜਵਾਨ ਖੁਦੀ ਰਾਮ ਬੋਸ ਅਤੇ ਪ੍ਰਫੁਲ ਕੁਮਾਰ ਚਾਕੀ ਉਸਦੇ ਕਤਲ ਲਈ ਸੀਨਾ ਤਾਣ ਕੇ ਮੈਦਾਨ ਵਿੱਚ ਉਤਰੇ। ਪਰ ਇਸੇ ਦੌਰਾਨ ਕਿੰਗਜ਼ ਫੋਰਡ ਦਾ ਤਬਾਦਲਾ ਮੁਜ਼ੱਫਰਪੁਰ ਕਰ ਦਿੱਤਾ ਗਿਆ। ਇਹ ਦੋਵੇਂ ਨੌਜਵਾਨ ਵੀ ਰੀਲਵਰ ਅਤੇ ਬੰਬ ਨਾਲ ਲੈਸ ਹੋਕੇ ਮੁਜ਼ੱਫਰਪੁਰ ਪਹੁੰਚ ਗਏ ਅਤੇ ਉਸਦੀ ਗੱਡੀ ਤੇ ਬੰਬ ਸੁਟਿਆ। ਪਰ ਗ਼ਲਤੀ ਨਾਲ ਗੱਡੀ ਵਿਚ ਸਵਾਰ ਕਨੇਡੀ ਪਰਿਵਾਰ ਦੀਆਂ ਦੋ ਔਰਤਾਂ ਮਰ ਗਈਆਂ। ਪਰ ਕਿੰਗਜ਼ ਫੋਰਡ ਨਹੀਂ ਮਰੇ । ਖੁਦੀਰਾਮ ਬੋਸ ਨੂੰ 30 ਅਪ੍ਰੈਲ 1908 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਕਦਮਾ ਚਲਾ ਕੇ 11 ਅਗਸਤ 1908 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਜਦ ਕਿ ਪ੍ਰਫੁਲ ਕੁਮਾਰ ਚਾਕੀ ਨੇ ਆਪਣੇ ਤਮੱਚੇ ਨਾਲ ਖੁਦਕੁਸ਼ੀ ਕਰ ਲਈ। ਖੁਦੀਰਾਮ ਬੋਸ ਨੇ ਇਸ ਦਲੇਰਾਨਾ ਕੰਮ ਤੇ ਪੁਲਿਸ ਚੁਕੰਨੀ ਹੋ ਗਈ ਅਤੇ ਬੰਗਾਲੀ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਣ ਲੱਗੀਆਂ।
ਅਲੀਪੁਰ ਦੀ 34 ਮਰਾਰੀਪੁਰ ਰੋਡ ਤੇ ਬੰਬ ਬਣਾਉਣ ਦਾ ਕਾਰਖਾਨਾ ਖੋਲ੍ਹਿਆ ਗਿਆ। ਇਸ ਵਿਚ ਹੇਮ ਚੰਦਰ ਦਾਸ ਤੋਂ ਇਲਾਵਾ ਅਲਾਸਕਰ ਦੱਤ ਅਤੇ ਵਾਰਿੰਦਰ ਕੁਮਾਰ ਘੋਸ਼ ਆਦਿ ਵੀ ਸ਼ਾਮਿਲ ਸਨ। 2 ਮਈ 1906 ਨੂੰ ਜਦੋਂ ਇਸ ਕਾਰਖਾਨੇ ਤੇ ਛਾਪਾ ਪਿਆ ਤਾਂ ਬਹੁਤ ਸਾਰੇ ਬੰਬ, ਡੈਨਾਮਾਈਟ ਅਤੇ ਕੁਝ ਚਿੱਠੀਆਂ ਵੀ ਪੁਲਿਸ ਦੇ ਹੱਥ ਲੱਗ ਗਈਆਂ। ਇਸ ਵਿਚ ਕੁਲ 14 ਆਦਮੀ ਗ੍ਰਿਫਤਾਰ ਹੋਏ ਜਿਹਨਾਂ ਵਿਚ ਹੇਮ ਚੰਦਰ ਦਾਸ, ਅਲਾਸਕਰ ਦੱਤ ਉਪਲੱਗ ਸਾਥ ਬੈਨਰਜੀ, ਸਤਿੰਦਰ ਚਾਕੀ, ਕਨਹਾਈ ਲਾਲ ਦੱਤ, ਵਾਰਿੰਦਰ ਕੁਮਾਰ ਘੋਸ਼, ਇੰਦੂ ਭੂਸ਼ਨ ਰਾਏ ਅਤੇ ਨਰਾਇਣ ਗੋਸਾਈ ਆਦਿ ਸ਼ਾਮਿਲ ਸਨ। ਆਰਵਿੰਦ ਕੁਮਾਰ ਘੋਸ਼ ਨੂੰ ਵੀ ਇਸ ਮੁਕੱਦਮੇ ਵਿਚ ਲਪੇਟ ਲਿਆ ਗਿਆ। ਇਸ ਮੁਕੱਦਮੇ ਦਾ ਨਾਂ ਅਲੀਪੁਰ ਬੰਬ ਕੇਸ ਰਖਿਆ ਗਿਆ। ਇਹਨਾਂ ਦੋਸ਼ੀਆਂ ਵਿਚੋਂ ਨਰਾਇਣ ਗੋਸਾਈਂ ਪੁਲਿਸ ਦਾ ਮੁਖਬਰ ਬਣ ਗਿਆ। ਕਨਿਹਾਈ ਲਾਲ ਦੱਤ ਅਤੇ ਸਤਿੰਦਰ ਚਾਕੀ ਨੇ ਆਪਸ ਵਿਚ ਸਲਾਹ ਕਰਕੇ ਮੁਖਬਰ ਨਰਾਇਣ ਗੁਸਾਂਈ ਨੂੰ ਜੇਲ੍ਹ ਦੇ ਹਸਪਤਾਲ ਵਿਚ ਕਤਲ ਕਰ ਦਿੱਤਾ ਅਤੇ ਆਪ ਦੋਵੇਂ ਸਾਥੀ 10.11.1908 ਨੂੰ ਫਾਂਸੀ ਦੇ ਫੰਦੇ ਤੇ ਝੂਲ ਗਏ। ਵਾਰਿੰਦਰ ਕੁਮਾਰ ਘੋਸ਼ ਅਤੇ ਉਸਦੇ ਸਾਥੀਆਂ ਨੇ ਜਦੋਂ ਇਹ ਵੇਖਿਆ ਕਿ ਲਗਭਗ ਸਾਰੇ ਸਾਜ਼ਸ਼ੀ ਲੋਕ ਗ੍ਰਿਫਤਾਰ ਹੋ ਚੁਕੇ ਹਨ ਤੇ ਹੁਣ ਪੁਲਿਸ ਅਕਾਰਣ ਹੀ ਨਿਰਦੋਸ਼ ਲੋਕਾਂ ਨੂੰ ਤੰਗ ਕਰ ਰਹੀ ਹੈ ਤਾਂ ਸਾਰੇ ਸਾਥੀਆਂ ਨੇ ਆਪਸ ਵਿਚ ਰਾਏ ਕਰ ਕੇ ਇਹ ਫੈਸਲਾ ਕੀਤਾ ਕਿ ਕਿਸੇ ਨਿਰਦੋਸ਼ ਸਾਥੀ ਨੂੰ ਫਸਾਏ ਜਾਣ ਤੋਂ ਪਹਿਲਾਂ ਸਾਰੀ ਕਾਰਵਾਈ ਅਦਾਲਤ ਵਿਚ ਖੋਲ੍ਹ ਕੇ ਰੱਖ ਦਿੱਤੀ ਜਾਵੇ ਤਾਂ ਜੋ ਪੁਲਿਸ ਨਿਰਦੋਸ਼ ਸਾਥੀਆਂ ਨੂੰ ਮੁਕਾਇਮੇ ਵਿਚ ਨਾ ਫਸਾ ਸਕੇ। ਇਸ ਮੰਤਵ ਲਈ ਵਾਰਿੰਦਰ ਕੁਮਾਰ ਘੋਸ਼ ਅਤੇ ਉਪਿੰਦਰ ਨਾਥ ਤੋਂ ਇਲਾਵਾ ਕੁਝ ਸਾਥੀਆਂ ਨੇ ਬਿਆਨ ਦੇ ਦਿੱਤੇ।
ਵਾਰਿੰਦਰ ਕੁਮਾਰ ਘੋਸ਼ ਦਾ ਅਦਾਲਤ ਵਿਚ ਬਿਆਨ : “ਇਕ ਸਾਲ ਬੜੌਦਾ ਵਿਚ ਰਹਿਣ ਉਪੰਰਤ ਮੈਂ ਬੰਗਾਲ ਪਰਤ ਆਇਆ। ਮੇਰਾ ਮੁੱਦਾ ਇਹ ਸੀ ਕਿ ਮੈਂ ਮਿਸ਼ਨਰੀਆਂ ਵਾਂਗ ਅਜ਼ਾਦੀ ਪ੍ਰਾਪਤ ਕਰਨ ਲਈ ਬੰਗਾਲ ਵਿਚ ਪ੍ਰਚਾਰ ਕਰਾਂ। ਮੈਂ ਇਸ ਮਕਸਦ ਲਈ ਇਕ ਜ਼ਿਲੇ ਤੋਂ ਦੂਜੇ ਜਿਲੇ ਵਿੱਚ ਗਿਆ। ਮੈਂ ਉਥੇ ਕਸਰਤੀ ਅਖਾੜੇ ਕਾਇਮ ਕੀਤੇ ਇਹਨਾਂ ਅਖਾੜਿਆਂ ਵਿਚ ਨੌਜਵਾਨਾਂ ਨੂੰ ਕਸਰਤ ਤੋਂ ਇਲਾਵਾ ਰਾਜਨੀਤੀ ਵਿਚ ਦਿਲਚਸਪੀ ਲੈਣ ਦੀ ਪ੍ਰੇਰਨਾ ਦਿੰਦਾ ਰਿਹਾ। ਇਸ ਤਰ੍ਹਾਂ ਲਗਾਤਾਰ ਦੋ ਸਾਲ ਤੱਕ ਅਜ਼ਾਦੀ ਪ੍ਰਾਪਤ ਕਰਨ ਦਾ ਪ੍ਰਚਾਰ ਕਰਦੇ-ਕਰਦੇ ਸਾਰੇ ਇਲਾਕੇ ਦਾ ਦੌਰਾ ਕੀਤਾ। ਜਦ ਮੈਂ ਘੁੰਮ-ਘੁੰਮ ਕੇ ਥੱਕ ਗਿਆ ਤਾਂ ਵਾਪਿਸ ਬੜੌਦਾ ਚਲਾ ਗਿਆ। ਇਕ ਸਾਲ ਉਥੇ ਰਹਿਣ ਉਪਰੰਤ ਮੈਂ ਫਿਰ ਬੰਗਾਲ ਆ ਗਿਆ। ਇਸ ਵਾਰ ਮੈਂ ਇਸ ਸਿੱਟੇ ਤੇ ਪੁੱਜਾ ਕਿ ਸਿਰਫ ਰਾਜਨੀਤੀ ਦਾ ਪ੍ਰਚਾਰ ਕਰਨ ਨਾਲ ਇਸ ਦੇਸ਼ ਵਿਚ ਕੁਝ ਨਹੀਂ ਹੋਣ ਵਾਲਾ। ਇਸਦੇ ਨਾਲ ਲੋਕਾਂ ਨੂੰ ਧਾਰਮਿਕ ਸਿਖਿਆ ਵੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਮੁਸੀਬਤ ਦਾ ਦਲੇਰੀ ਨਾਲ ਸਾਹਮਣਾ ਕਰ ਸਕਣ। ਇਕ ਧਾਰਮਿਕ ਸੰਸਥਾ ਖੋਲ੍ਹਣ ਦੀ ਯੋਜਨਾ ਮੇਰੇ ਦਿਮਾਗ ਵਿਚ ਸੀ। ਇੰਨੇ ਵਿੱਚ ਸੁਦੇਸ਼ੀ ਦਾ ਪ੍ਰਚਾਰ ਅਤੇ ਵਿਦੇਸ਼ੀ ਚੀਜ਼ਾਂ ਦੇ ਬਾਈਕਾਟ ਦੀ ਲਹਿਰ ਸ਼ੁਰੂ ਹੋ ਚੁੱਕੀ ਸੀ । ਮੈਂ ਸੋਚਿਆ ਕਿ ਕੁਝ ਨੌਜਵਾਨਾਂ ਨੂੰ ਆਪਣੀ ਦੇਖ ਰੇਖ ਵਿਖ ਸਿਖਿਆ ਦੇਵਾਂ। ਇਸ ਲਈ ਮੈਂ ਕੁਝ ਨੌਜਵਾਨਾਂ ਨੂੰ ਇੱਕਠਾ ਕੀਤਾ ਜੋ ਮੇਰੇ ਨਾਲ ਹੀ ਫੜੇ ਗਏ ਹਨ । ਆਪਣੇ ਦੋਸਤ ਭੁਪਿੰਦਰ ਨਾਥ ਦੱਤ ਅਤੇ ਅਵਿਨਾਸ਼ ਭੱਟਾਚਾਰੀਆ ਦੀ ਸਹਾਇਤਾ ਨਾਲ ਮੈਂ ਯੁਗਾਂਤਰ ਨਾਮਕ ਅਖ਼ਬਾਰ ਜਾਰੀ ਕੀਤਾ। ਅਸੀਂ ਲਗਭਗ ਇਸ ਨੂੰ ਮੌਜੂਦਾ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ ਅਤੇ ਆਪ ਨੌਜਵਾਨਾਂ ਨੂੰ ਆਪਣੇ ਦਲ ਵਿਚ ਭਰਤੀ ਕਰਨ ਲੱਗਾ। ਮੈਂ ਇਕ ਸਾਲ ਭਾਵ 1907 ਤੋਂ 1908 ਤੱਕ 14-15 ਨੌਜਵਾਨਾਂ ਨੂੰ ਇੱਕਠਾ ਕੀਤਾ, ਇਹਨਾਂ ਨੂੰ ਧਾਰਮਿਕ ਸਿਖਿਆ ਤੋਂ ਇਲਾਵਾ ਰਾਜਨੀਤੀ ਦੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ। ਅਸੀਂ ਲੋਕ ਹਮੇਸ਼ਾਂ ਇਹੀ ਸੋਚਦੇ ਰਹਿੰਦੇ ਕਿ ਇਕ ਨਾ ਇਕ ਦਿਨ ਦੇਸ਼ ਵਿਚ ਕ੍ਰਾਂਤੀ ਜ਼ਰੂਰ ਆਵੇਗੀ। ਜਿਸ ਲਈ ਹਥਿਆਰਾਂ ਦੀ ਲੋੜ ਹੋਵੇਗੀ। ਇਸ ਮੰਤਵ ਲਈ ਅਸੀਂ ਹਥਿਆਰ ਵੀ ਇੱਕਠੇ ਕੀਤੇ। ਮੈਂ 11 ਪਿਸਤੋਲ, 4 ਰਫਲਾਂ ਅਤੇ ਇਕ ਬੰਦੂਕ ਪ੍ਰਾਪਤ ਕਰ ਲਈ । ਸਾਰੇ ਨੌਜਵਾਨਾਂ ਵਿਚ ਇਕ ਅਲਾਸਕਰ ਦੱਤ ਵੀ ਸੀ। ਉਸਨੇ ਸਾਡੇ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਮੈਂ ਬੰਬ ਬਣਾਉਣਾ ਤਾਂ ਪਹਿਲਾਂ ਹੀ ਸਿਖ ਲਿਆ ਸੀ । ਉਸਦੇ ਘਰ ਵਿਚ ਇਕ ਲੇਬਾਰਟਰੀ ਸੀ ਜਿਸ ਬਾਰੇ ਉਸਦੇ ਬਾਪ ਤੱਕ ਨੂੰ ਵੀ ਕੁਝ ਪਤਾ ਨਹੀਂ ਸੀ। ਇਸ ਵਿੱਚ ਤਜਰਬੇ ਗ਼ਦਰੀ ਕਰਦੇ ਸਨ। ਮੈਂ ਕਦੇ ਵੀ ਇਕ ਲੇਬਾਰਟਰੀ ਵਿਚ ਨਹੀਂ ਗਿਆ। ਅਲਾਸਕਰ ਦੱਤ ਦੀ ਸਹਾਇਤਾ ਨਾਲ ਅਸੀਂ 34 ਨੰਬਰ ਮਰਾਰੀਪੁਰ ਰੋਡ ਤੇ ਇਕ ਮਕਾਨ ਵਿਚ ਬੰਬ ਬਣਾਉਣਾ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਹੇਮ ਚੰਦਰ ਦਾਸ ਪੈਰਿਸ ਤੋਂ ਬੰਬ ਬਣਾਉਣਾ ਸਿਖ ਕੇ ਮਕੈਨਿਕ ਬਣਕੇ ਹਿੰਦੁਸਤਾਨ ਵਾਪਿਸ ਆ ਗਿਆ ਸੀ ਅਤੇ ਸਾਰੇ ਬੰਬ ਦੇ ਕਾਰਖਾਨੇ ਵਿਚ ਅਲਾਸਕਰ ਦੇ ਨਾਲ ਮਿਲ ਕੇ ਕੰਮ ਕਰਨ ਲਗ ਪਿਆ ਸੀ। ਅਸੀਂ ਕਦੇ ਵੀ ਇਹ ਨਹੀਂ ਸੋਚਦੇ ਸਾਂ ਕਿ ਸਰਕਾਰ ਦੇ ਆਦਮੀਆਂ ਨੂੰ ਕਤਲ ਕਰਨ ਨਾਲ ਅਜ਼ਾਦੀ ਮਿਲ ਜਾਵੇਗੀ। ਅਸੀਂ ਕਤਲ ਸਿਰਫ ਇਸ ਲਈ ਕਰਦੇ ਸਾਂ ਕਿ ਅੰਗਰੇਜ਼ ਭੈਭੀਤ ਹੋ ਜਾਣ ਅਤੇ ਜਨਤਾ ਨੂੰ ਇਸਦੀ ਲੋੜ ਸੀ। ਇਸੇ ਪ੍ਰਕਾਰ ਉਪਿੰਦਰ ਨਾਥ ਬੈਨਰਜੀ ਅਤੇ ਦੂਜੇ ਸਾਥੀਆਂ ਨੇ ਵੀ ਅਦਾਲਤ ਵਿਚ ਦਲੇਰੀ ਨਾਲ ਬਿਆਨ ਦਿੱਤਾ। ਉਪਿੰਦਰ ਨਾਥ ਬੈਨਰਜੀ ਦਾ ਬਿਆਨ : “ਮੈਂ ਸੋਚਿਆ ਕਿ ਹਿੰਦੋਸਤਾਨ ਵਿਚ ਕੁਝ ਆਦਮੀ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਤੋਂ ਧਾਰਮਿਕ ਰੂਪ ਵਿੱਚ ਕੰਮ ਨਾ ਕਰਵਾਇਆ ਜਾਵੇ। ਇਸ ਲਈ ਮੈਂ ਚਾਹਿਆ ਕਿ ਇਸ ਕੰਮ ਲਈ ਸਾਧੂਆਂ ਤੋਂ ਸਹਾਇਤਾ ਲਵਾਂ। ਪਰ ਜਦੋਂ ਸਾਧੂਆਂ ਤੋਂ ਸਹਾਇਤਾ ਨਾ ਮਿਲੀ ਤਾਂ ਮੈਂ ਵਿਦਿਆਰਥੀਆਂ ਵੱਲ ਧਿਆਨ ਦਿੱਤਾ ਅਤੇ ਉਹਨਾਂ ਨੂੰ ਧਾਰਮਿਕ ਰੁਹਾਨੀ ਅਤੇ ਰਾਜਨੀਤਿਕ ਸਿਖਿਆ ਦੇਣ ਲੱਗਾ। ਤਦ ਤੋਂ ਮੈਂ ਬਰਾਬਰ ਦੇਸ਼ ਦੀ ਮਾੜੀ ਹਾਲਤ ਅਤੇ ਅਜ਼ਾਦੀ ਪ੍ਰਾਪਤ ਕਰਨ ਦੀ ਲੋੜ ਬਾਰੇ ਪ੍ਰਚਾਰ ਕਰਦਾ ਰਿਹਾ ਹਾਂ ਅਤੇ ਉਹਨਾਂ ਦੇ ਦਿਮਾਗ ਵਿਚ ਇਹ ਗਲ ਪਾਉਂਦਾ ਰਿਹਾ ਹਾਂ ਕਿ ਅਜ਼ਾਦੀ ਪ੍ਰਾਪਤ ਕਰਨ ਦਾ ਸਿਰਫ ਇਕੋ-ਇਕ ਢੰਗ ਹੈ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕਢਣਾ ਹੈ। ਉਹ ਇਸ ਤਰ੍ਹਾਂ ਹੋਵੇਗਾ ਕਿ ਅਜੇ ਖੁਫੀਆ ਸਮਿਤੀਆਂ ਕਾਇਮ ਕਰਕੇ ਅਸੀਂ ਨੌਜਵਾਨਾਂ ਵਿਚ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਪ੍ਰਗਟਾਈਏ ਅਤੇ ਇਸ ਲਈ ਗੋਲਾ ਬਾਰੂਦ ਦੀ ਉਪਲਬਧ ਕਰਵਾਈਏ। ਮੈਨੂੰ ਇਹ ਵੀ ਪਤਾ ਸੀ ਕਿ ਵਾਰਿੰਦਰ ਕੁਮਾਰ ਘੋਸ਼, ਅਲਾਸਕਰ ਦੱਤ ਅਤੇ ਹੇਮ ਚੰਦਰ ਦਾਸ ਬੰਬ ਬਣਾ ਰਹੇ ਹਨ। ਅਜਿਹਾ ਕਰਨ ਵਿਚ ਉਹਨਾਂ ਦਾ ਮਕਸਦ ਉਹਨਾਂ ਅੰਗਰੇਜ਼ ਅਫ਼ਸਰਾਂ ਨੂੰ ਉਦਾਹਰਣ ਵਜੋਂ ਗਵਰਨਰ ਅਤੇ ਜ਼ਾਲਿਮ ਕਿੰਗਜ਼ ਫੋਰਡ ਨੂੰ ਮਾਰਨਾ ਸੀ ਜੋ ਆਪਣੇ ਜ਼ਾਲਮਾਨਾ ਵਤੀਰੇ ਨਾਲ ਸਾਡੇ ਇਸ ਨੇਕ ਕੰਮ ਵਿਚ ਰੋੜੇ ਅਟਕਾ ਰਹੇ ਸਨ। ਮੁਕਦੱਮਾ ਇਕ ਸਾਲ ਤੱਕ ਚਲਦਾ ਰਿਹਾ। ਅੰਗਰੇਜ਼ੀ ਸਰਕਾਰ ਦਾ ਨਿਸ਼ਾਨਾ ਆਰਵਿੰਦ ਕੁਮਾਰ ਘੋਸ਼ ਸੀ। ਉਹ ਉਸ ਨੂੰ ਫਾਂਸੀ ਜਾਂ ਉਮਰ ਭਰ ਲਈ ਸਲਾਖਾਂ ਪਿਛੇ ਵੇਖਣਾ ਚਾਹੁੰਦੇ ਸਨ। ਦੇਸ਼ਬੰਧੂ ਚਿਤਰੰਜਨ ਦਾਸ ਨੇ ਆਰਵਿੰਦੋ ਤੇ ਮੁਕਦਮੇ ਦੀ ਪੈਰਵੀ ਪੂਰੀ ਤਨਦੇਈ ਨਾਲ ਕੀਤੀ। ਨੌ ਦਿਨ ਲਗਾਤਾਰ ਸਫਾਈ ਦੀ ਬਹਿਸ ਕਰਨ ਵਿਚ ਲਗਾ ਦਿੱਤੇ। ਇਥੇ ਹੀ ਬਸ ਨਹੀਂ ਉਸਨੇ ਆਰਵਿੰਦੋ ਕੋਲੋਂ ਫੀਸ ਦੇ ਨਾਂ ਤੇ ਇਕ ਫੁੱਟੀ ਕੌਡੀ ਤੱਕ ਵੀ ਨਹੀਂ ਲਈ। ਉਲਟਾ ਕੋਰਟ ਫੀਸ ਵੀ ਆਪਣੀ ਜੇਬ ਵਿਚੋਂ ਲਗਾਈ। ਇਸ ਮੁਕਦਮੇ ਦੇ ਦੌਰਾਨ ਆਸ਼ੂਤੋਸ਼ ਵਿਸ਼ਵਾਸ਼ ਅਲੀਪੁਰ ਮੁਕਦਮਾ ਦੇ ਸਰਕਾਰੀ ਵਕੀਲ ਨੂੰ 7 ਫਰਵਰੀ 1909 ਨੂੰ ਕਤਲ ਕਰ ਦਿੱਤਾ ਗਿਆ। ਅਸੈਸਰਿਆਂ ਨੇ ਚਿਤਰੰਜਨ ਦਾਸ ਦੀ ਇੱਛਾ ਸ਼ਕਤੀ ਨੂੰ ਮਾਣਤਾ ਦਿੱਤੀ ਅਤੇ ਆਰਵਿੰਦ ਕੁਮਾਰ ਘੋਸ਼ ਨੂੰ ਬੇਕਸੂਰ ਘੋਸ਼ਿਤ ਕੀਤਾ। ਇਕ ਮਹੀਨੇ ਪਿਛੋਂ ਅਦਾਲਤ ਨੇ ਅਸੈਸਰਿਆਂ ਦੀ ਰਾਏ ਨਾਲ ਸਹਿਮਤੀ ਪ੍ਰਗਟਾਉਂਦਿਆਂ ਆਰਵਿੰਦ ਕੁਮਾਰ ਨੂੰ ਬਰੀ ਕਰ ਦਿੱਤਾ ਜਦੋਂ ਕਿ ਇਸਦੇ ਭਰਾ ਵਰਿੰਦਰ ਕੁਮਾਰ ਘੋਸ਼ ਅਤੇ ਦੂਜੇ ਸਾਥੀਆਂ ਅਲਾਸਕਰ ਦੱਤ ਅਤੇ ਹੇਮ ਚੰਦਰ ਦਾਸ, ਇੰਦੂ ਭੂਸ਼ਨ ਰਾਏ, ਉਪਿੰਦਰ ਨਾਥ ਬੈਨਰਜੀ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਦਿੱਤੀ, ਇਹਨਾਂ ਮੁਲਜ਼ਮਾਂ ਨੇ ਸ਼ੈਸ਼ਨ ਕੋਰਟ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿਚ ਅਪੀਲ ਕਰ ਦਿੱਤੀ। ਸ਼ਮਸ ਅਲੀ ਜੋ ਸਰਕਾਰ ਵਲੋਂ ਇਸ ਮੁਕਦਮੇ ਦੀ ਪੈਰਵੀ ਕਰ ਰਿਹਾ ਸੀ, ਅਦਾਲਤ ਵਿਚੋਂ ਬਾਹਰ ਨਿਕਲਦਿਆਂ ਹੀ ਵਰਿੰਦਰ ਗੁਪਤ ਨਾਂ ਦੇ ਇਕ ਯੁਵਕ ਨੇ ਉਸ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ। ਵਰਿੰਦਰ ਚਾਹੁੰਦਾ। ਤਾਂ ਭੱਜ ਕੇ ਜਾਨ ਬਚਾ ਸਕਦਾ ਸੀ ਪਰ ਉਹ ਜੋਸ਼ ਵਿੱਚ ਇੰਨਾ ਅੰਨਾ ਹੋ ਚੁਕਿਆ ਸੀ ਕਿ ਸੜਕ ਤੇ ਵੀ ਗੋਲੀਆਂ ਚਲਾਉਂਦਾ ਰਿਹਾ। ਪੁਲਿਸ ਨੇ ਝੱਟ ਇਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਮੋਤ ਦੀ ਸਜ਼ਾ ਹੋਈ।

ਸ਼ਹੀਦ ਊਧਮ ਸਿੰਘ

‘ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।”

ਸ਼ਹੀਦ ਊਧਮ ਸਿੰਘ

 

ਸ਼ਹੀਦ ਊਧਮ ਸਿੰਘ ਉਹਨਾਂ ਮਸ਼ਹੂਰ ਸੁਤੰਤਰ ਸੈਨਾਨੀਆਂ ਵਿਚੋਂ ਇਕ ਸਨ ਜਿਨ੍ਹਾਂ ਦੇ ਦਿਲ ਵਿਚ ਆਜ਼ਾਦੀ ਦੀ ਤੜਪ ਸੀ। ਜਿੰਨਾ ਦੀ ਬਲਵਾਨ ਆਤਮਾ ਕੌਮ ਦੇ ਵਕਾਰ ਨੂੰ ਉੱਚਾ ਚੁਕਣ ਲਈ ਬੇਚੈਨ ਰਹਿੰਦੀ ਸੀ। ਜਿਨ੍ਹਾਂ ਆਪਣੀ ਮਹਾਨ ਅਤੇ ਬੇਮਿਸਾਲ ਕੁਰਬਾਨੀ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਵਾਸੀ ਜ਼ੁਲਮ ਅਤੇ ਅਨਿਆ ਅੱਗੇ ਕਦੀ ਨਹੀਂ ਝੁਕਣਗੇ ਅਤੇ ਆਪਣੇ ਅਪਮਾਨ ਨੂੰ ਕਦੀ ਸਹਿਣ ਨਹੀਂ ਕਰਨਗੇ।
ਜੰਗੇ-ਆਜ਼ਾਦੀ ਦਾ ਇਤਿਹਾਸ ਹਜ਼ਾਰਾਂ ਲੱਖਾਂ ਬੇਮਿਸਾਲ ਕੁਰਬਾਨੀਆਂ ਦੀ ਮੂੰਹ ਬੋਲਦੀ ਤਸਵੀਰ ਹੈ। ਪੰਜਾਬ ਨੇ ਆਜ਼ਾਦੀ ਸੰਗਰਾਮ ਵਿਚ ਜੋ ਯੋਗਦਾਨ ਪਾਇਆ ਹੈ, ਉਸ ਉਤੇ ਸਾਰੇ ਦੇਸ਼ ਨੂੰ ਮਾਣ ਹੈ। ਸ਼ਹੀਦ ਉਧਮ ਸਿੰਘ ਦਾ ਜਨਮ ਪੰਜਾਬ ਦੇ ਇੱਕ ਕਸਬੇ ਸੁਨਾਮ ਵਿਚ 26 ਦਸੰਬਰ 1899 ਨੂੰ ਇੱਕ ਕੰਬੋਜ ਜ਼ਮੀਂਦਾਰ ਘਰਾਨੇ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਟਹਿਲ ਸਿੰਘ ਜਿਹਨਾਂ ਦਾ ਪਹਿਲਾ ਨਾਂ ਚੂਹੜ ਰਾਮ ਸੀ ਅਤੇ ਮਾਤਾ ਦਾ ਨਾਂ ਸ੍ਰੀਮਤੀ ਨਰਾਇਣ ਕੌਰ ਉਰਫ ਨਰਾਇਣੀ ਸੀ। ਆਪ ਦੇ ਮਾਤਾ ਆਪ ਨੂੰ ਛੋਟੀ ਉਮਰ ਵਿੱਚ ਹੀ ਛੱਡ ਕੇ ਸਵਰਗਵਾਸ ਹੋ ਗਈ ਸੀ। ਪਿਤਾ ਜਾਖ਼ਲ-ਧੂਰੀ ਰੇਲਵੇ ਲਾਈਨ ਦੇ ਇਕ ਫਾਟਕ ਤੇ ਗੇਟ ਮੈਨ ਸੀ। ਉਹ ਵੀ ਆਪ ਨੂੰ ਅਤੇ ਆਪ ਦੇ ਵਡੇ ਭਰਾ ਸਾਧੂ ਸਿੰਘ ਨੂੰ ਜ਼ਮਾਨੇ ਦੇ ਪ੍ਰਤੀਕੂਲ ਹਾਲਾਤ ਦੇ ਰਹਿਮੋ ਕਰਮ ਤੇ ਛੱਡ ਕੇ ਸਵਰਗ ਸਿਧਾਰ ਗਏ। ਦੋਵੇਂ ਭਰਾ ਟੱਪਰੀ ਵਾਸ ਕਬੀਲਿਆਂ ਨਾਲ ਘੁੰਮ ਦੇ ਫਿਰਦੇ ਰਹੇ। ਕਸਬਾ ਸੁਨਾਮ ਦੇ ਇਕ ਭਲਾ ਮਨੁਖ ਸਰਦਾਰ ਰਜਿੰਦਰ ਸਿੰਘ ਨੇ ਇਹਨਾਂ ਨੂੰ ਅੰਮ੍ਰਿਤਸਰ ਦੇ ਪੁਤਲੀ ਘਰ ਦੇ ਯਤੀਮ ਖਾਨੇ ਵਿਚ ਅਪੜਦਾ ਕਰ ਦਿੱਤਾ। ਯਤੀਮ ਖਾਨੇ ਵਿਚ ਰਹਿੰਦਿਆਂ ਆਪ ਦੇ ਵੱਡੇ ਭਰਾ ਵੀ ਜੁਦਾ ਹੋ ਗਏ। ਇਥੇ ਹੀ ਆਪ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੇਂਟਰੀ ਸਿਖਣੀ ਸ਼ੁਰੂ ਕੀਤੀ। ਭਾਰਤ ਆਰਟ ਸਟੀਰਿਓ ਦੇ ਨਾਂ ਹੇਠ ਅੰਮ੍ਰਿਤਸਰ ਵਿਚ ਜਲ੍ਹਿਆਂਵਾਲਾ ਬਾਗ ਹੇਠ ਇਕ ਦੁਕਾਨ ਖੋਲ੍ਹ ਲਈ। ਇਹਨਾਂ ਹੀ ਦਿਨਾਂ ਵਿਚ ਆਪ ਨੂੰ ਸਿਆਸਤ ਨਾਲ ਡੂੰਘੀ ਦਿਲਚਸਪੀ ਹੋ ਗਈ। ਦੂਜੇ ਨੌਜਵਾਨਾਂ ਵਾਂਗ ਆਪ ਵੀ ਡਾਕਟਰ ਸੈਫ-ਉਦ-ਦੀਨ ਕਿਚਲੂ ਦੇ ਪ੍ਰਭਾਵ ਖੇਤਰ ਵਿਚ ਆ ਗਏ। ਡਾਕਟਰ ਸਾਹਿਬ ਇਹਨੀ ਦਿਨੀ ਅੰਮ੍ਰਿਤਸਰ ਵਿਚ ਰਹਿ ਰਹੇ ਸਨ।
13 ਅਪ੍ਰੈਲ 1919 ਦੇ ਜਲਿਆਂਵਾਲਾ ਬਾਗ ਦੀ ਮੰਦਭਾਗੀ ਘਟਨਾ ਵੇਲੇ ਆਪ ਉਥੇ ਮੌਜੂਦ ਸਨ। ਨਿਹੱਥੇ ਅਤੇ ਨਿਰਦੋਸ਼ ਪੰਜਾਬੀਆਂ ਤੇ ਗੋਲੀਆਂ ਚਲਣ ਦਾ ਦ੍ਰਿਸ਼ ਆਪ ਨੇ ਅੱਖੀਂ ਡਿੱਠਾ । ਇਸ ਘਟਨਾ ਨੇ ਆਪ ਦੀ ਜਿੰਦਗੀ ਵਿੱਚ ਇਨਕਲਾਬ ਲਿਆ ਦਿੱਤਾ। ਅੰਗਰੇਜ਼ ਹਾਕਮਾ ਵਿਰੁਧ ਨਫ਼ਰਤ ਦੀ ਅੱਗ ਦਿਲ ਵਿੱਚ ਭੜਕ ਉੱਠੀ। ਉਹਨਾਂ ਬਿਨਾਂ ਕਿਸੇ ਭੜਕਾਹਟ ਦੇ ਹਜ਼ਾਰਾਂ ਬੇਗੁਨਾਹ ਹਿੰਦੁਸਤਾਨੀਆਂ ਦੇ ਖੂਨ ਦੀ ਹੋਲੀ ਖੇਡੀ ਸੀ। ਆਪ ਉਹਨਾਂ ਕ੍ਰਾਂਤੀਕਾਰੀਆਂ ਦੀ ਕਤਾਰ ਵਿਚ ਆ ਗਏ ਜੋ ਖਤਰਿਆਂ ਅਤੇ ਮੌਤ ਨੂੰ ਗਲੇ ਲਗਾਉਣਾ ਖੇਡ ਸਮਝਦੇ ਸਨ। ਇਸ ਕਤਲ-ਏ-ਆਮ ਨੂੰ ਵੇਖ ਕੇ ਆਪ ਦੀ ਰੂਹ ਕੰਬ ਉੱਠੀ ਅਤੇ ਮਨ ਵਿਚ ਖੂਨ ਦਾ ਬਦਲਾ ਖੂਨ ਨਾਲ ਲੈਣ ਦੀ ਪੱਕੀ ਧਾਰੀ । ਇਸ ਅੱਗ ਨੂੰ 21 ਸਾਲ ਤਕ ਆਪਣੇ ਸੀਨੇ ਵਿਚ ਦਬਾਈ ਰਖਿਆ। ਇਸ ਖੂਨੀ ਕਾਂਡ ਦੇ ਤਿੰਨ ਪ੍ਰਮੁੱਖ ਦੋਸ਼ੀ ਸਨ । ਪਹਿਲਾ ਪੰਜਾਬ ਦਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਾਵਾਇਰ, ਦੂਜਾ ਕਤਲੇ ਆਮ ਦਾ ਹੁਕਮ ਦੇਣ ਵਾਲਾ ਜਨਰਲ ਡਾਇਰ ਅਤੇ ਤੀਜਾ ਸੈਕਟਰੀ ਆਫ ਸਟੇਟ ਲਾਰਡ ਜ਼ੈਟਲੈਂਡ ਸੀ। ਆਪ ਨੇ ਜਲਿਆਂਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਖੂਨ ਨਾਲ ਲੈਣ ਦੀ ਸੌਂਹ ਚੁੱਕੀ। ਹਿੰਦੁਸਤਾਨ ਵਿਚ ਆਪ ਦੇ ਸੰਬੰਧ ਸਰਦਾਰ ਭਗਤ ਸਿੰਘ ਅਤੇ ਦੂਜੇ ਕ੍ਰਾਂਤੀਕਾਰੀਆਂ ਨਾਲ ਰਹੇ। ਪ੍ਰਤੀਕ੍ਰਿਆ ਦੇ ਰੂਪ ਵਿਚ ਆਪ ਦੇ ਵਿਚਾਰ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਪੱਕੇ ਹੋ ਗਏ। ਪਰ ਆਪ ਇਕ ਵਪਾਰੀ ਦੀ ਸਹਾਇਤਾ ਨਾਲ 1923 ਵਿਚ ਅਫਰੀਕਾ ਚਲੇ ਗਏ ਅਤੇ ਉੱਥੇ ਆਪ ਅਮਰੀਕਾ ਪਹੁੰਚ ਗਏ। ਜਿਥੇ ਆਪ ਦੀ ਮੁਲਾਕਾਤ ਹਿੰਦੋਸਤਾਨ ਦੇ ਹੋਰ ਕਈ ਕ੍ਰਾਂਤੀਕਾਰੀਆਂ ਲਾਲਾ ਹਰਦਿਆਲ ਅਤੇ ਹੋਰ ਗ਼ਦਰੀ ਮੈਂਬਰਾਂ ਨਾਲ ਹੋਈ। ਆਪ ਨੇ ਉਥੇ ਰੋਜ਼ੀ ਰੋਟੀ ਕਮਾਉਣ ਲਈ ਉਦਯੋਗਿਕ ਯੁਨਿਟ ਸਥਾਪਿਤ ਕੀਤਾ ਅਤੇ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਗਏ। 1928 ਵਿਚ ਆਪ ਸਰਦਾਰ ਭਗਤ ਸਿੰਘ ਦੇ ਬੁਲਾਵੇ ਤੇ ਅਮਰੀਕਾ ਤੋਂ ਬਹੁਤ ਸਾਰਾ ਗੋਲਾ ਬਾਰੂਦ ਨਾਲ ਲੈ ਕੇ ਪੰਜਾਬ ਆ ਗਏ। ਇਸ ਵਾਰ ਆਪ ਦੀ ਬਾਂਹ ਤੇ ਰਾਮ ਮੁਹੰਮਦ ਸਿੰਘ ਅਜ਼ਾਦ ਨਾਂ ਲਿਖਿਆ ਹੋਇਆ ਸੀ । ਕੰਮ ਧੰਦੇ ਦੀ ਤਲਾਸ਼ ਵਿਚ ਅੰਮ੍ਰਿਤਸਰ ਪਹੁੰਚੇ ਅਤੇ ਇਕ ਦੁਕਾਨ ਖੋਲ੍ਹ ਲਈ ਪਰੰਤੂ ਅਸਲਾ ਬਰਾਮਦ ਹੋਣ ਤੇ ਚਾਰ ਸਾਲ ਦੀ ਸਜ਼ਾ ਅਤੇ ਜਾਇਦਾਦ ਜ਼ਬਤ ਕਰਨ ਦਾ ਹੁਕਮ ਹੋਇਆ ਅਤੇ ਮੁਲਤਾਨ ਜੇਲ੍ਹ ਵਿਚ ਬੰਦ ਕਰ ਦਿੱਤੇ ਗਏ। 1932 ਵਿਚ ਜੇਲ੍ਹ ਤੋਂ ਰਿਹਾਅ ਹੋਏ। ਹੁਣ ਆਪ ਅੰਗੇਰਜ਼ਾਂ ਦੀ ਨਜ਼ਰ ਵਿਚ ਹੋਰ ਜ਼ਿਆਦਾ ਖ਼ਤਰਨਾਕ ਬਣ ਚੁੱਕੇ ਸਨ। ਜਲਿਆਂਵਾਲਾ ਬਾਗ ਦੀ ਘਟਨਾ ਨੂੰ 14 ਸਾਲ ਬੀਤ ਚੁੱਕੇ ਸਨ। ਬਦਲੇ ਦੀ ਅੱਗ ਭੱੜਕਦੀ ਰਹੀ। ਇੰਝ ਮਹਿਸੂਸ ਕਰਦੇ ਸਨ ਜਿਵੇਂ ਸੀਨੇ ਵਿਚ ਕੋਈ ਫਾਂਸ ਅਟਕੀ ਹੋਈ ਹੋਵੇ ਜਿਸ ਨੂੰ ਆਪ ਕੱਢਣਾ ਚਾਹੁੰਦੇ ਸਨ । ਹੁਣ ਆਪ ਦਾ ਕ੍ਰਾਂਤੀਕਾਰੀ ਰੁਝਾਣ ਹੋਰ ਵੀ ਮਜ਼ਬੂਤ ਹੋ ਗਿਆ ਸੀ। ਅੰਗਰੇਜ਼ਾਂ ਤੋਂ ਅੱਖ ਬਚਾ ਕੇ ਨੇਪਾਲ ਚਲੇ ਗਏ। ਉਥੇ ਰਾਮ ਮੁਹਮਦ ਸਿੰਘ ਦੇ ਜਾਅਲੀ ਨਾਂ ਤੇ ਪਾਸਪੋਰਟ ਬਣਾ ਕੇ ਯੂਰਪ ਚਲੇ ਗਏ। ਸਾਰੇ ਯੂਰਪ ਦਾ ਦੌਰਾ ਕੀਤਾ। ਜਨੇਵਾ ਵਿਚ ਸਰਦਾਰ ਅਜੀਤ ਸਿੰਘ ਨੂੰ ਮਿਲੇ ਜੋ ਉਥੇ ਜਲਾਵਤਨੀ ਦਾ ਜੀਵਨ ਗੁਜ਼ਾਰ ਰਹੇ ਸਨ। ਇਹ ਘਟਨਾ 1937-38 ਦੀ ਹੈ। ਆਪ ਨੇ ਰੂਸ ਦਾ ਦੌਰਾ ਵੀ ਕੀਤਾ ਅਤੇ ਦੂਜੀ ਵਿਸ਼ਵ ਯੁੱਧ ਹੋਣ ਤੋਂ ਪਹਿਲਾਂ ਲੰਦਨ ਚਲੇ ਗਏ। ਆਪਣੇ ਮਕਸਦ ਨੂੰ ਛੁਪਾ ਕੇ ਰੱਖਣ ਲਈ ਉਥੇ ਇਕ ਟਰੇਨਿੰਗ ਕੋਰਸ ਵਿਚ ਦਾਖਲਾ ਲੈ ਲਿਆ। ਇਸ ਅਰਸੇ ਦੌਰਾਨ ਆਪ ਕਈ ਨਾਵਾਂ ਨਾਲ ਸਰਗਰਮ ਰਹੇ ਜਿਵੇਂ ਉਦੈ ਸਿੰਘ, ਸ਼ੇਰ ਸਿੰਘ, ਫਰੈਂਕੇ ਬਾਰਜ਼ਲ ਅਤੇ ਰਾਮ ਮੁਹੰਮਦ ਸਿੰਘ ਅਜ਼ਾਦ । ਉਸ ਜ਼ਮਾਨੇ ਵਿਚ ਆਪ ਦੀ ਜਿਨ੍ਹਾਂ ਲੋਕਾਂ ਨਾਲ ਜਾਣ-ਪਹਿਚਾਣ ਸੀ ਉਹਨਾਂ ਦਾ ਕਹਿਣਾ ਹੈ ਕਿ ਆਪ ਹਮੇਸ਼ਾਂ ਸਭ ਤੋਂ ਅਲੱਗ ਥਲੱਗ ਖਾਮੋਸ਼ ਜੀਵਨ ਬਸਰ ਕਰਦੇ ਸਨ ਅਤੇ ਕਿਤਾਬਾਂ ਦੇ ਅਧਿਐਨ ਵਿਚ ਡੂਬੇ ਰਹਿੰਦੇ ਸਨ । ਆਪ ਦਾ ਪੜ੍ਹਨ ਦਾ ਸ਼ੌਕ ਇਸ ਹਦ ਤੱਕ ਵੱਧ ਚੁਕਾ ਸੀ ਕਈ ਵਾਰ ਖਾਣਾ ਖਾਣਾ ਹੀ ਭੁਲ ਜਾਂਦੇ ਸਨ। ਮੁਸ਼ਕਿਲ ਨਾਲ ਹੀ ਕੋਈ ਫਿਲਮ ਵੇਖਦੇ ਸਨ। ਆਪ ਹਰ ਪ੍ਰਕਾਰ ਦੇ ਮਨ ਪ੍ਰਚਾਵੇ ਨੂੰ ਸਮੇਂ ਦੀ ਬਰਬਾਦੀ ਅਤੇ ਬੇਈਮਾਨੀ ਨਾਲ ਪੈਦਾ ਕੀਤੀ ਦੌਲਤ ਨੂੰ ਖਰਚਣ ਦਾ ਵਧੀਆ ਸਾਧਨ ਸਮਝਦੇ ਸਨ। ਜਲਿਆਂਵਾਲਾ ਬਾਗ ਦਾ ਦ੍ਰਿਸ਼ ਆਪ ਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਅਤੇ ਆਪ ਆਪਣੇ ਮਕਸਦ ਨੂੰ ਪੂਰਾ ਕਰਨ ਦੀਆਂ ਤਿਆਰਿਆਂ ਵਿਚ ਰੁਝੇ ਰਹਿੰਦੇ। ਜਨਰਲ ਡਾਇਰ ਤਾਂ 1927 ਵਿਚ ਪਹਿਲਾ ਹੀ ਫਾਲਜ (ਲਕਵਾ) ਦੇ ਹਮਲੇ ਦਾ ਸ਼ਿਕਾਰ ਹੋ ਕੇ ਮਰ ਚੁੱਕਾ ਸੀ। ਪਰ ਸਰ ਮਾਇਕਲ ਉਡਵਾਇਰ ਅਤੇ ਲਾਰਡ ਜ਼ੈਟਲੈਂਡ ਅਜੇ ਜੀਉਂਦੇ ਸਨ। ਆਪ ਦੀ ਦਿਲੀ ਇੱਛਾ ਇਹਨਾ ਦੋਹਾਂ ਨੂੰ ਇੱਕਠਿਆਂ ਖਤਮ ਕਰਨ ਦੀ ਸੀ । ਇਸ ਲਈ ਦੋਹਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰਖਣੀ ਸ਼ੁਰੂ ਕਰ ਦਿੱਤੀ। ਰਿਵਾਲਵਰ ਕਿਤੋਂ ਪ੍ਰਾਪਤ ਕਰ ਲਿਆ ਸੀ। ਲੰਬੀ ਉਡੀਕ ਤੋਂ ਬਾਅਦ ਆਖਿਰ ਉਹ ਸਮਾਂ ਆ ਹੀ ਗਿਆ ਜਿਸਦੀ ਆਪ ਨੂੰ ਵਰ੍ਹਿਆਂ ਤੋਂ ਉਡੀਕ ਸੀ । ਜਲਿਆਂਵਾਲਾ ਬਾਗ ਦੇ 21 ਸਾਲ ਬਾਅਦ ਲਾਰਡ ਜ਼ੈਟ ਲੈਂਡ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਅਤੇ ਈਸਟ ਇੰਡੀਆ ਐਸੋਸੀਏਸ਼ਨ ਵਲੋਂ ਅਫਗਾਨਿਸਤਾਨ ਉੱਤੇ ਇਕ ਕਾਨਫਰੈਂਸ ਵਿਚ ਕੈਕਸਟਨ ਹਾਲ ਜਾਣ ਵਾਲੇ ਸਨ । ਹਾਲ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਇਸ ਤੋਂ ਪਹਿਲਾ ਕਿ ਲਾਰਡ ਚੈਟ ਲੈਂਡ ਇਸ ਕਾਂਨਫਰੈਂਸ ਦਾ ਉਦਘਾਟਨ ਕਰਦੇ ਆਪ ਹੌਲੀ-ਹੌਲੀ ਅੱਗੇ ਵਧਦੇ ਹੋਏ ਸਟੇਜ ਦੇ ਕੋਲ ਇਕ ਕੰਧ ਨਾਲ ਟੇਕ ਲਗਾ ਕੇ ਮੌਕੇ ਦੀ ਤਾਕ ਵਿਚ ਖੜੇ ਹੋ ਗਏ । ਬਹੁਤ ਸਾਰੇ ਬੁਲਾਰਿਆਂ ਨੇ ਤਕਰੀਰਾਂ ਕੀਤੀਆਂ ਅਤੇ ਬਹਿਸ ਵਿੱਚ ਹਿੱਸਾ ਲਿਆ। ਸਰ ਮਾਈਕਲ ਨੇ ਵੀ ਬੜੀ ਜ਼ੋਰਦਾਰ ਤਕਰੀਰ ਕੀਤੀ। ਹਿੰਦੁਸਤਾਨ ਵਿਰੁੱਧ ਬਹੁਤ ਜ਼ਹਿਰ ਉਗਲਿਆ। ਤਕਰੀਰ ਖ਼ਤਮ ਕਰਨ ਉਪਰੰਤ ਜਿਉਂ ਹੀ ਆਪਣੀ ਸੀਟ ਵੱਲ ਜਾਣ ਲੱਗੇ, ਸਰਦਾਰ ਊਧਮ ਸਿੰਘ ਦੇ ਰੀਵਾਲਵਰ ਵਿਚੋਂ ਗੋਲੀਆਂ ਦੀ ਆਵਾਜ਼ ਗੂੰਜੀ ਅਤੇ ਸਰ ਮਾਇਕਲ ਉਡਵਾਇਰ ਸਦਾ ਲਈ ਸੋਂ ਗਏ। ਨਾਲ ਹੀ ਲਾਰਡ ਚੈਟ ਲੈਂਡ ਵੀ ਜ਼ਖ਼ਮੀ ਹੋ ਗਏ। ਹਾਲ ਵਿੱਚ ਭੱਗਦੜ ਮਚ ਗਈ ਆਪ ਭਜੇ ਨਹੀਂ ਸਗੋਂ ਬੜੀ ਤਸੱਲੀ ਨਾਲ ਦੀਵਾਰ ਨਾਲ ਟੇਕ ਲਗਾਈ ਆਪਣੀ ਗ੍ਰਿਫਤਾਰੀ ਦੀ ਉਡੀਕ ਵਿਚ ਉਸੇ ਤਰ੍ਹਾਂ ਖੜੇ ਰਹੇ। ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਆਪ ਦਾ ਚਿਹਰਾ ਖੁਸ਼ੀ ਨਾਲ ਚਹਿਕ ਉਠਿਆ। ਆਪ ਦੀ ਮੁਸਕੁਰਾਹਟ ਆਪ ਨੂੰ ਮਿਲੀ ਦਿਲੀ ਖੁਸ਼ੀ ਦਾ ਗਟਾਵਾ ਕਰ ਰਹੀ ਸੀ । ਕਿਉਂਕਿ 21 ਸਾਲ ਦੇ ਲੰਬੇ ਸਮੇਂ ਪਿਛੋਂ ਆਪ ਆਪਣੇ ਮਿਸ਼ਨ ਵਿਚ ਸਫਲ ਹੋਏ ਸਨ। ਆਪ ਜ਼ਾਲਿਮ ਅੰਗਰੇਜ਼ੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਸਨ ਕਿ ਹੁਣ ਹਿੰਦੁਸਤਾਨੀ ਜਾਗ੍ਰਿਤ ਹੋ ਚੁੱਕੇ ਹਨ। ਇਸ ਲਈ ਉਹ ਹੁਣ ਬਹੁਤੀ ਦੇਰ ਤੱਕ ਅੰਗਰੇਜ਼ਾਂ ਦੀ ਗੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦੇ। ਗਿ੍ਫ਼ਤਾਰੀ ਉਪਰੰਤ ਆਪ ਵਿਰੁਧ ਅਦਾਲਤ ਵਿਚ ਮੁਕਦਮਾ ਚਲਾਇਆ ਗਿਆ। ਜੇਲ੍ਹ ਵਿਚੋਂ ਹੀ ਆਪ ਨੇ ਆਪਣੇ ਦੋਸਤ ਸ਼ਿਵ ਸਿੰਘ ਜੋਹਲ ਨੂੰ ਚਿੱਠੀ ਲਿਖੀ। “ਮੈਨੂੰ ਮਰਨ ਦਾ ਕੋਈ ਡਰ ਨਹੀਂ ਹੈ। ਛੇਤੀ ਹੀ ਮੇਰਾ ਵਿਆਹ ਮੌਤ ਨਾਲ ਹੋ ਜਾਵੇਗਾ। ਮੈਂ ਆਪਣੇ ਦੇਸ਼ ਦਾ ਸਿਪਾਹੀ ਹਾਂ ਇਸ ਲਈ ਮੈਨੂੰ ਮਰਨ ਦਾ ਕੋਈ ਅਫਸੋਸ ਨਹੀਂ। ਦੱਸ ਵਰ੍ਹੇ ਪਹਿਲਾ ਮੇਰਾ ਇਕ ਪਰਮ ਪਿਆਰਾ ਮਿਤੱਰ ਮੈਨੂੰ ਵਿਛੋੜਾ ਦੇ ਗਿਆ ਸੀ। ਉਹ ਮੇਰੀ ਉਡੀਕ ਕਰ ਰਿਹਾ ਹੈ। ਅਸੀਂ ਛੇਤੀ ਹੀ ਮਿਲਾਂਗੇ।” ਅਦਾਲਤ ਵਿੱਚ ਆਪ ਨੇ ਜੋ ਬਿਆਨ ਦਿੱਤਾ ਉਹ ਕਰੋੜਾਂ ਬੇਜ਼ੁਬਾਨਾਂ ਇਨਸਾਨਾਂ ਤੇ ਢਾਏ ਜਾ ਰਹੇ ਜ਼ੁਲਮ-ਉ-ਸਿਤਮ, ਰਾਸ਼ਟਰੀ ਅਪਮਾਨ ਅਤੇ ਗੁਲਾਮੀ ਵਿਰੁਧ ਜ਼ੋਰਦਾਰ ਆਵਾਜ਼ ਸੀ। ਆਪ ਨੇ ਆਪਣੇ ਬਿਆਨ ਵਿਚ ਕਿਹਾ, “ਮੈਂ ਉਸਨੂੰ ਨਫਰਤ ਕਰਦਾ ਸੀ ਇਸ ਲਈ ਮੈਂ ਉਸਨੂੰ ਗੋਲੀ ਮਾਰ ਦਿੱਤੀ। ਉਹ ਇਸੇ ਲਾਇਕ ਸੀ। ਕਿਉਂਕਿ ਅਸਲ ਦੋਸ਼ੀ ਤਾਂ ਇਹੀ ਸੀ ਜਿਸਨੇ ਸਾਰੇ 40 ਕਰੋੜ ਹਿੰਦੋਸਤਾਨੀਆਂ ਦੀ ਅਜ਼ਾਦੀ ਦੀ ਭਾਵਨਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਇਸ ਲਈ ਮੈਂ ਇਸ ਨੂੰ ਕੁਚਲ ਕੇ ਹੀ ਰੱਖ ਦਿੱਤਾ। ਪੂਰੇ 21 ਵਰ੍ਹਿਆਂ ਤੋਂ ਮੈਂ ਬਦਲਾ ਲੈਣ ਦੀ ਕੋਸ਼ਿਸ਼ ਵਿਚ ਸੀ। ਅੱਜ ਮੈਂ ਖੁਸ਼ ਹਾਂ ਕਿ ਮੇਰਾ ਇਹ ਪ੍ਰਣ ਪੂਰਾ ਹੋ ਗਿਆ ਹੈ। ਮੈਂ ਮੌਤ ਤੋਂ ਨਹੀਂ ਡਰਦਾ ਮੈਂ ਭਰ ਜਵਾਨੀ ਵਿਚ ਮਰਨਾ ਚਾਹੁੰਦਾ ਹਾਂ। ਬੁੱਢਾ ਅਤੇ ਬੇਕਾਰ ਹੋ ਕੇ ਮਰਨ ਦਾ ਕੀ ਫਾਇਦਾ। ਮੈਂ ਆਪਣੀ ਜਨਤਾ ਅਤੇ ਦੇਸ਼ ਲਈ ਮਰ ਰਿਹਾ ਹਾਂ। ਕੀ ਲਾਰਡ ਜੈਟਲੈਂਡ ਮਰ ਗਿਆ ਹੈ? ਉਸ ਨੂੰ ਜ਼ਰੂਰ ਮਰਨਾ ਚਾਹੀਦਾ ਸੀ ਕਿਉਂਕਿ ਮੈਂ ਉਸਦੇ ਸ਼ਰੀਰ ਵਿਚ ਦੋ ਗੋਲੀਆਂ ਦਾਗੀਆਂ ਸਨ। ਮੈਂ ਬ੍ਰਿਟਿਸ਼ ਰਾਜ ਵਿਚ ਹਿੰਦੁਸਤਾਨ ਵਿਚ ਆਪਣੇ ਲੋਕਾਂ ਨੂੰ ਭੁਖਿਆਂ ਮਰਦਿਆਂ ਵੇਖਿਆ ਹੈ। ਮੈਂ ਇਸ ਦੇ ਵਿਰੁੱਧ ਰੋਸ ਪ੍ਰਗਟਾਇਆ ਹੈ। ਇਹ ਮੇਰਾ ਫਰਜ਼ ਸੀ ਮਾਤਭੂਮੀ ਲਈ ਮਰਨ ਤੋਂ ਵੱਡਾ ਸਨਮਾਨ ਮੈਨੂੰ ਕਦੋਂ ਮਿਲ ਸਕਦਾ ਹੈ। ਮੈਨੂੰ ਦਸ, ਵੀਹ ਜਾਂ ਪੰਜਾਹ ਸਾਲ ਕੈਦ ਜਾਂ ਮੌਤ ਦੀ ਸਜ਼ਾ ਦੀ ਕੋਈ ਪ੍ਰਵਾਹ ਨਹੀਂ ਹੈ।” ਇਸ ਪ੍ਰਕਾਰ ਆਪ ਦਾ ਇਹ ਕਦਮ ਭਗਤ ਸਿੰਘ ਦੇ ਐਕਸ਼ਨ ਤੋਂ ਘੱਟ ਸਨਸਨੀਖੇਜ਼ ਨਹੀਂ ਸੀ। ਪਰੰਤੂ ਇਸ ਦੇ ਬਾਵਜੂਦ ਆਪ ਨੂੰ ਉਹ ਸ਼ੋਹਰਤ ਨਹੀਂ ਦਿੱਤੀ ਗਈ ਜਿਸਦੇ ਆਪ ਹਕਦਾਰ ਸਨ। ਇਸ ਦਾ ਕਾਰਣ ਇਹ ਸੀ ਕਿ ਦੇਸ਼ ਦੇ ਵੱਡੇ-ਵੱਡੇ ਲੀਡਰਾਂ ਨੇ ਇਸ ਕਾਰਨਾਮੇ ਦੀ ਘੋਰ ਨਿੰਦਾ ਕੀਤੀ ਸੀ। ਉਹਨਾਂ ਦਿਨਾਂ ਵਿਚ ਮੌਲਾਨਾ ਅਬੁੱਲ ਕਲਾਮ ਅਜ਼ਾਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਸਨ । ਉਹਨਾਂ ਕਿਹਾ, “ਸਾਨੂੰ ਇਸ ਦੁਖਦਾਇਕ ਘਟਨਾ ਤੇ ਬਹੁਤ ਅਫਸੋਸ ਹੈ। ਪਰ ਇਹ ਜਾਣਕੇ ਧਰਾਸ ਮਿਲਦੀ ਹੈ ਕਿ ਇਸ ਘਟਨਾ ਨੂੰ ਕੋਈ ਮਹਤੱਤਾ ਨਹੀਂ ਦਿੱਤੀ ਜਾ ਰਹੀ।” ਕਾਂਗਰਸੀ ਲੀਡਰਾਂ ਵਲੋਂ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੋਈ ਨਵੀਂ ਗਲ ਨਹੀਂ ਸੀ ਕਿਉਂਕਿ ਖੁਦ ਗਾਂਧੀ ਜੀ ਕਈ ਵਾਰ ਬੜੇ ਕਠੋਰ ਸ਼ਬਦਾਂ ਵਿਚ ਕ੍ਰਾਂਤੀਕਾਰੀ ਸਰਗਰਮੀਆਂ ਦੀ ਨਿੰਦਾ ਕਰ ਚੁੱਕੇ ਸਨ। ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਭਗਤ ਸਿੰਘ ਦੇ ਕਾਰਨਾਮਿਆਂ ਨਾਲ ਦੇਸ਼ ਨੂੰ ਭਾਰੀ ਨੁਕਸਾਨ ਪੁਜਿਆ ਹੈ ਅਤੇ ਇਸ ਨਾਲ ਗੁੰਡਾਗਰਦੀ ਨੂੰ ਸ਼ੈਅ ਮਿਲੀ ਹੈ।” ਸੱਚ ਤਾਂ ਇਹ ਹੈ ਕਿ ਕਾਂਗਰਸੀ ਲੀਡਰਾਂ ਨੇ ਦੇਸ਼ ਦੀ ਨਬਜ਼ ਨੂੰ ਕਦੀ ਟਟੋਲ ਕੇ ਨਹੀਂ ਵੇਖਿਆ। ਇਸ ਦੇ ਉਲਟ ਉਹ ਦੇਸ਼ ਦੇ ਸਿਆਸੀ ਜੀਵਨ ਤੇ ਆਪਣੀ ਅਜ਼ਾਰਹਿਦਾਰੀ ਕਾਇਮ ਰਖਣ ਲਈ ਕ੍ਰਾਂਤੀਕਾਰੀ ਅੰਦੋਲਨਾਂ ਵਿਰੁੱਧ ਆਵਾਜ਼ ਉਠਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਸਨ। ਇਹੋ ਕਾਰਣ ਸੀ ਕਿ ਮੌਲਾਨਾ ਅਜ਼ਾਦ ਨੇ ਨਾ ਕੇਵਲ ਉੱਧਮ ਸਿੰਘ ਦੇ ਇਸ ਕਾਰਨਾਮੇ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਬਲਕਿ ਇਸ ਨੂੰ ਕਿਸੇ ਪ੍ਰਕਾਰ ਦੀ ਸਿਆਸੀ ਅਹਿਮੀਅਤ ਦੇਣ ਤੋਂ ਇਨਕਾਰ ਕਰ ਦਿੱਤਾ । ਪਰ ਆਮ ਲੋਕਾਂ ਦਾ ਸੋਚਣ ਦਾ ਢੰਗ ਇਸ ਤੋਂ ਵੱਖ ਸੀ। ਉਹਨਾਂ ਉੱਧਮ ਸਿੰਘ ਨੂੰ ਉਹੀ ਮਾਨ ਸਤਿਕਾਰ ਅਤੇ ਦਰਜਾ ਦਿੱਤਾ ਜੋ ਇਸ ਤੋਂ ਪਹਿਲਾ ਖੁਦੀ ਰਾਮ ਬੋਸ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਚੰਦਰ ਸ਼ੇਖਰ ਆਜ਼ਾਦ ਨੂੰ ਦੇ ਚੁੱਕੇ ਸਨ। ਸਰ ਸਿਕੰਦਰ ਹਯਾਤ ਖਾਂ ਨੇ ਜਦੋਂ ਪੰਜਾਬ ਵਿਧਾਨ ਸਭਾ ਵਿਚ ਸਰ ਮਾਇਕਲ ਉਡਵਾਇਰ ਦੇ ਕਤਲ ਦਾ ਮਤਾ ਪੇਸ਼ ਕੀਤਾ ਤਾਂ ਦੀਵਾਨ ਚਮਨ ਲਾਲ ਅਜ਼ਾਦ ਨੇ ਕਿਹਾ ਕਿ ਇਸ ਵਿਚ ਕੋਈ ਸ਼ਕ ਨਹੀਂ ਕਿ ਮੌਤ ਉਪਰੰਤ ਸਾਰੇ ਭੇਦਭਾਵ ਅਤੇ ਗਿਲੇ ਸ਼ਿਕਵੇ ਖ਼ਤਮ ਹੋ ਜਾਂਦੇ ਹਨ। ਪਰ ਇਸ ਮਤੇ ਦੇ ਸ਼ਬਦ ਸਾਡੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਨਹੀਂ ਕਰਦੇ ਇਸ ਲਈ ਵਿਰੋਧੀ ਧਿਰ ਕੋਈ ਮੈਂਬਰ ਇਸ ਮਤੇ ਦੀ ਹਿਮਾਇਤ ਨਹੀਂ ਕਰੇਗਾ।” ਉੱਧਮ ਸਿੰਘ ਮੁਕਦਮੇ ਦੀ ਸੁਣਵਾਈ ਦੌਰਾਨ ਪੁਲਿਸ ਅਤੇ ਮਜਿਸਟ੍ਰੇਟ ਨਾਲ ਹਮੇਸ਼ਾ ਹੱਸ-ਹੱਸ ਕੇ ਗਲਾਂ ਕਰਿਆ ਕਰਦੇ ਸਨ। ਇਸ ਸਵਾਲ ਦੇ ਜਵਾਬ ਵਿੱਚ ਕਿ ਤੁਸੀਂ ਉਡਵਾਇਰ ਦੀ ਹੱਤਿਆ ਕਿਉਂ ਕੀਤੀ, ਮੁਸਕਰਾ ਕੇ ਜਵਾਬ ਦਿੱਤਾ, “ਜਦੋਂ ਮੈਂ ਸੁਣਿਆ ਕਿ ਉਡਵਾਇਰ ਨੇ ਬੜੀ ਬੇਰਹਮੀ ਨਾਲ ਨਿਰਦੋਸ਼ ਹਿੰਦੋਸਤਾਨੀਆਂ ਦੀ ਹਤਿੱਆ ਕਰਵਾਈ ਸੀ ਤਾਂ ਮੈਂ ਇਸ ਗਲ ਦਾ ਤਹੀ ਕਰ ਲਿਆ ਕਿ ਮੈਂ ਜ਼ਰੂਰ ਇਸਦੀ ਜਾਨ ਲਵਾਂਗਾ। ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਨੂੰ ਮਾਰ ਕੇ ਮੈਂ ਵੀ ਜਿੰਦਾ ਨਹੀਂ ਰਹਿ ਸਕਾਂਗਾ ਪਰ ਮੈਨੂੰ ਮੌਤ ਦਾ ਕੋਈ ਡਰ ਨਹੀਂ ਸੀ। ਮਰਨਾ ਤਾਂ ਇਕ ਦਿਨ ਸਾਰਿਆਂ ਨੇ ਹੈ ਪਰ ਜੋ ਮਜ਼ਾ ਜਵਾਨੀ ਵਿਚ ਮਰਨ ਦਾ ਹੈ ਉਹ ਬੁਢਾਪੇ ਵਿਚ ਮਰਨ ਵਿਚ ਨਹੀਂ। ਇਸ ਲਈ ਮੈਂ ਉਡਵਾਇਰ ਨੂੰ ਹਲਾਕ ਕਰਕੇ ਜਵਾਨੀ ਵਿਚ ਹੀ ਇਸ ਦੁਨੀਆ ਚੋਂ ਵਿਦਾ ਹੋਣਾ ਚਾਹੁੰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਉਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਪਿਆਰੇ ਵਤਨ ਦਾ ਕਰਜ਼ਾ ਉਤਾਰ ਦਿੱਤਾ ਹੈ। ਹਾਂ, ਮੈਨੂੰ। ਇਸ ਗਲ ਦਾ ਅਫਸੋਸ ਜ਼ਰੂਰ ਹੈ ਕਿ ਲਾਰਡ ਜ਼ੈਟ ਲੈਂਡ ਬਚ ਗਿਆ ਹੈ। ਮੈਂ ਉਸਦੇ ਪੇਟ ਵਿਚ ਦੋ ਗੋਲੀਆਂ ਦਾਗੀਆਂ ਸਨ। ਮੈਨੂੰ ਫਾਂਸੀ ਹੋਵੇ ਜਾਂ ਉਮਰ ਕੈਦ ਇਸਦੀ ਮੈਨੂੰ ਰਤਾ ਵੀ ਪਰਵਾਹ ਨਹੀਂ।” ਆਪਣੇ ਜੋ ਬਿਆਨ ਮਜਿਸਟ੍ਰੇਟ ਦੇ ਸਾਹਮਣੇ ਦਿੱਤਾ ਉਹ ਦੇਸ਼ ਭਗਤੀ ਅਤੇ ਬੇਮਿਸਾਲ ਬਹਾਦਰੀ ਦੀ ਮੂੰਹ ਬੋਲਦੀ ਤਸਵੀਰ ਹੈ। ਬਿਆਨ ਇਸ ਕਦਰ ਜੋਸ਼ੀਲਾ ਸੀ ਕਿ ਜੱਜ ਨੇ ਅਖ਼ਬਾਰੀ ਨੁਮਾਇੰਦੀਆਂ ਅਤੇ ਪਬਲਿਕ ਨੂੰ ਅਦਾਲਤ ਦੇ ਕਮਰੇ ਵਿਚੋਂ ਬਾਹਰ ਕੱਢ ਦਿੱਤਾ ਅਤੇ ਇਸ ਬਿਆਨ ਨੂੰ ਮੁਕੱਦਮੇ ਦੀ ਕਾਰਵਾਈ ਵਿੱਚ ਸ਼ਾਮਿਲ ਨਹੀਂ ਕੀਤਾ। ਕ੍ਰਿਸ਼ਨਾ ਮੈਨਨ ਇਹਨਾਂ ਦਿਨਾਂ ਵਿੱਚ ਲੰਦਨ ਵਿਚ ਬੈਰਿਸਟਰ ਸਨ ਉੱਧਮ ਸਿੰਘ ਵਲੋਂ ਉਹ ਅਤੇ ਮਿਸਟਰ ਹਿਚਲਸਨ ਬਤੌਰ ਸਫਾਈ ਵਕੀਲ ਪੇਸ਼ ਹੋਏ । ਉੱਧਮ ਸਿੰਘ ਨੇ ਜੇਲ੍ਹ ਵਿਚੋਂ ਆਪਣੇ ਦੋਸਤ ਸੋਹਣ ਸਿੰਘ ਜੋਹਲ ਨੂੰ 14 ਚਿੱਠੀਆਂ ਲਿਖੀਆਂ ਸਨ। ਇਹਨਾਂ ਵਿਚੋ ਇਕ ਚਿੱਠੀ ਵਿਚ ਉਹਨਾਂ ਕੁਰਾਨ ਅਤੇ ਹੀਰ ਵਾਰਿਸ ਸ਼ਾਹ ਦੀ ਮੰਗ ਕੀਤੀ ਸੀ। ਆਪ ਹੀਰ ਵਾਰਿਸ ਸ਼ਾਹ ਨੂੰ ਹੱਥ ਵਿਚ ਲੈ ਕੇ ਮੌਤ ਢੁਕਣੀ ਚਾਹੁੰਦੇ ਸਨ।
ਸੈਂਟਰਲ ਕਰਿਮੀਨਲ ਕੋਰਟ ਅੋਲਡ ਬੇਲੀ ਨੇ ਸਰਦਾਰ ਉੱਧਮ ਸਿੰਘ ਨੂੰ 11 सुरु 1940 9 ਨੂੰ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਮੌਤ ਦੀ ਸਜ਼ਾ ਦਿੱਤੀ ਅਤੇ 31 ਜੁਲਾਈ 1940 ਨੂੰ ਆਪ ਨੂੰ ਕੈਪਟੂਨ ਵੇਲਾ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਪੰਜਾਬ ਸਰਕਾਰ ਦੀ ਕੋਸ਼ਿਸ਼ ਸਦਕਾ ਹੁਣ 19 ਜੁਲਾਈ 1974 ਨੂੰ ਆਪ ਦੀਆਂ ਅਸਥੀਆਂ ਲੰਦਨ ਤੋਂ ਹਿੰਦੂਸਤਾਨ ਲਿਆਦੀਆਂ ਗਈਆਂ ਸਨ ਅਤੇ ਸ਼ਰਧਾ ਸੁਆਗਤ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਸੁਨਾਮ ਵਿਖੇ ਦਾਹ ਸੰਸਕਾਰ ਕੀਤਾ ਗਿਆ ਅਤੇ ਯਾਦਗਾਰ ਸਥਾਪਿਤ ਕੀਤੀ ਗਈ ਹੈ।

ਭੁਪਿੰਦਰ ਨਾਥ ਦੱਤ

ਆਪ ਸਵਾਮੀ ਵਿਵੇਕਾ ਨੰਦ ਦੇ ਛੋਟੇ ਭਰਾ ਸਨ ਅਤੇ ਬੰਗਾਲ ਦੇ ਰਹਿਣ ਵਾਲੇ ਸਨ। 1906 ਵਿਚ ਆਪ ਦਾ ਕ੍ਰਾਂਤੀਕਾਰੀ ਜੀਵਨ ਸ਼ੁਰੂ ਹੋਇਆ ਅਤੇ ‘ਯੁਗਾਂਤਰ’ ਅਖ਼ਬਾਰ ਦੇ ਐਡੀਟਰ ਨਿਯੁਕਤ ਹੋਏ। ਇਸ ਅਖ਼ਬਾਰ ਵਿਚ ਅੰਗਰੇਜ਼ਾਂ ਵਿਰੁਧ ਲਿਖਣ ਤੇ 1907 ਵਿਚ ਆਪ ਨੂੰ ਇਕ ਸਾਲ ਦੀ ਸਜ਼ਾ ਹੋਈ। ਇਹ ਅਖ਼ਬਾਰ ਸ਼ੁਰੂ ਵਿਚ 430 ਰੁਪਏ ਨਾਲ ਹੋਇਆ ਸੀ। ਇਸ ਵਿਚ ਦੇਸ਼ ਬੰਧੂ ਸੀ. ਆਰ ਦਾਸ ਨੇ ਵੀ ਤੀਹ ਰੁਪਏ ਲਗਾਏ ਸਨ। ਇਹ ਅਖ਼ਬਾਰ ਮੁਨਾਫ਼ਾ ਕਮਾਉਣ ਦੇ ਉਦੇਸ਼ ਨਾਲ ਸ਼ੁਰੂ ਨਹੀਂ ਕੀਤਾ ਗਿਆ ਸੀ ਸਗੋਂ ਦੇਸ਼ ਆਜ਼ਾਦ ਕਰਾਉਣ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਵਾਸਤੇ ਚਾਲੂ ਕੀਤਾ ਗਿਆ ਸੀ। ਨਾਲ ਹੀ ਇਕ ਇਕ ਯੁਗਾਂਤਰ ਪਾਰਟੀ ਦੀ ਨੀਂਹ ਵੀ ਰੱਖੀ ਗਈ ਸੀ। ਜਿਸ ਦੇ ਬਾਨੀ ਆਰਵਿੰਦੋ ਘੋਸ਼ ਸਨ। ਦੂਜੇ ਕ੍ਰਾਂਤੀਕਾਰੀ ਦਿਮਾਗ (ਬਰੇਨ) ਦੇਵਦੱਤ, ਅਵਨਾਸ਼ ਭਟਾਚਾਰਿਆ ਆਦਿ ਵੀ ਇਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਆਪਣੀ ਬੰਬ ਫੈਕਟਰੀ ਸੀ ਅਤੇ ਪਾਰਟੀ ਦਾ ਕੰਮ ਚਲਾਉਣ ਲਈ ਵੱਖ-ਵੱਖ ਥਾਈਂ ਡਾਕੇ ਮਾਰਕੇ ਪੈਸਾ ਇਕੱਠਾ ਕੀਤਾ ਗਿਆ ਸੀ। ਇਸ ਸੰਸਥਾ ਦਾ ਸੰਘਰਸ਼ ਮਹਾਂਰਾਸ਼ਟਰ ਦੇ ਤਿਲਕ ਜੀ ਨਾਲ ਸੀ।
1907 ਵਿਚ ਆਪ ਨੂੰ ਇਕ ਸਾਲ ਦੀ ਸਜ਼ਾ ਹੋਈ ਸੀ ਤਾਂ ਆਪ ਨੇ ਅਖ਼ਬਾਰ ਵਿਚ ਕੋਈ ਬਿਆਨ ਨਹੀਂ ਦਿੱਤਾ ਸੀ ਅਤੇ ਬਾਕ ਟ ਕਰ ਦਿੱਤਾ ਸੀ ਅਤੇ ਨਾਲ ਹੀ ਇਹ ਵੀ ਬਿਆਨ ਦਿੱਤਾ ਕਿ ਮੈਂ ਉਹੋ ਕੁਝ ਕੀਤਾ ਜੋ ਆਪਣੀ ਮਾਤ-ਭੂਮੀ ਲਈ ਫ਼ਰਜ਼ ਸਮਝਿਆ। ਅਦਾਲਤ ਜੋ ਵੀ ਚਾਹੇ ਮੈਨੂੰ ਸਜ਼ਾ ਦੇ ਸਕਦੀ ਹੈ।

ਭੁਪਿੰਦਰ ਨਾਥ ਦੱਤ

ਇਕ ਸਾਲ ਪਿਛੋਂ 1908 ਵਿਚ ਲੋਕ ਮਾਨਿਆ ਤਿਲਕ ਨੂੰ ਮਹਾਰਾਸ਼ਟਰ ਵਿਚ ‘ਕੇਸਰੀ’ ਅਖ਼ਬਾਰ ਵਿਚ ਇਕ ਬਾਗਿਆਨਾ ਲੇਖ ਲਿਖਣ ਤੇ 6 ਸਾਲ ਕਾਲੇ ਪਾਣੀ ਦੀ ਸਜ਼ਾ ਹੋਈ ਸੀ। ਉਨ੍ਹਾਂ ਨੇ ਵੀ ਅਦਾਲਤ ਵਿਚ ਇਕ ਇਹੋ ਜਿਹਾ ਹੀ ਬਿਆਨ ਦਿੱਤਾ ਸੀ।
ਜਦੋਂ ਆਪ ਕੈਦ ਕੱਟ ਕੇ ਵਾਪਸ ਪਰਤੇ ਤਾਂ ਉਸ ਸਮੇਂ ਤਕ ਲਗਭਗ ਸਾਰੇ ਬੰਗਾਲੀ ਕ੍ਰਾਂਤੀਕਾਰੀ ਗ੍ਰਿਫਤਾਰ ਹੋਕੇ ਜੇਲ੍ਹਾਂ ਵਿਚ ਜਾ ਚੁੱਕੇ ਸਨ ਕਿਉਂਕਿ ਉਨ੍ਹਾਂ ਬੰਗਾਲ ਦੀ ਵੰਡ ਵਿਰੁਧ ਅੰਦੋਲਨ ਛੇੜ ਰੱਖਿਆ ਸੀ। ਇਨ੍ਹਾਂ ਸਾਰਿਆਂ ਨੂੰ ਵੱਖ-ਵੱਖ ਝੂਠੇ ਮੁਕਦਮਿਆਂ ਵਿਚ ਫਸਾ ਕੇ ਫਾਂਸੀ ਜਾਂ ਲੰਮੀਆਂ ਸਜ਼ਾਵਾਂ ਦਿੱਤੀਆਂ ਗਈਆਂ ਸਨ। ਇਨ੍ਹਾਂ ਹੀ ਦਿਨਾਂ ਵਿਚ ਆਰਵਿੰਦੋ ਘੋਸ਼ ਤੇ ਅਲੀਪੁਰ ਬੰਬ ਕੇਸ ਦਾ ਮੁਕਦਮਾ ਬਣਾਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਉਹ ਬਾਲ-ਬਾਲ ਬਚ ਗਏ। ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਦੇ ਵਿਚਾਰ ਬਦਲ ਗਏ ਅਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਬਣ ਬੈਠੇ। ਫਰਾਂਸੀਸੀ ਖੇਤਰ ਪਾਂਡੀਚਿਰੀ ਵਿਚ ਇਕਾਂਤਵਾਸ ਲੈਕੇ ਆਪਣਾ ਬਾਕੀ ਜੀਵਨ ਬਿਤਾਇਆ। ਅਜਿਹੀ ਹਾਲਤ ਨੂੰ ਵੇਖ ਕੇ ਆਪ (ਭੂਪਿੰਦਰ ਨਾਥ) ਅਮਰੀਕਾ ਚਲੇ ਗਏ। ਉਥੇ ਆਪ ਦੀ ਮੁਲਾਕਾਤ ਇਕ ਆਇਰਸ਼ ਔਰਤ ਭਕਨੀ ਨਵੇਦਤਾ ਨਾਲ ਹੋਈ। 1916 ਵਿਚ ਬਰਲਨ (ਜਰਮਨ) ਵਿਖੇ ਭਾਰਤੀ ਬਰਲਨ ਕਮੇਟੀ ਦੀ ਨੀਂਹ ਰੱਖੀ ਜੋ 1918 ਤੱਕ ਚਲੀ। ਇਸ ਕਮੇਟੀ ਦਾ ਕੰਮ ਵਿਦੇਸ਼ਾਂ ਵਿਚ ਰਹਿਣ ਵਾਲੇ ਹਿੰਦੋਸਤਾਨੀਆਂ ਨੂੰ ਅੰਗਰੇਜ਼ਾਂ ਵਿਰੁਧ ਬਗ਼ਾਵਤ ਲਈ ਉਕਸਾਉਣਾ ਸੀ। ਇਸ ਕਮੇਟੀ ਦੇ ਸੰਬੰਧ ਲਾਲਾ ਹਰਦਿਆਲ ਦੀ ਗ਼ਦਰ ਪਾਰਟੀ ਨਾਲ ਸਨ। ਆਪ ਨੂੰ ਇਸ ਕਮੇਟੀ ਦਾ ਮੰਤਰੀ ਬਣਾਇਆ ਗਿਆ ਅਤੇ ਕਈ ਦੇਸ਼ਾਂ ਦਾ ਦੌਰਾ ਕੀਤਾ। ਜਰਮਨੀ ਅਤੇ ਕੀਨੀਆ ਦੇ ਦੇਸ਼ਾਂ ਵਿਚ ਵੀ ਗਏ। ਇਕ ਵਾਰ ਟਾਪੂ ਅੰਡੇਮਾਨ ਉੱਤੇ ਹਮਲਾ ਕਰਕੇ ਸਿਆਸੀ ਕੈਦੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ। ਇਸ ਮੰਤਵ ਲਈ ਇਕ ਜਰਮਨ ਨੂੰ ਉਥੇ ਭੇਜਿਆ ਗਿਆ। ਉਹ ਗ੍ਰਿਫਤਾਰ ਹੋ ਗਿਆ ਅਤੇ ਇਹ ਸਕੀਮ ਧਰੀ ਦੀ ਧਰੀ ਰਹਿ ਗਈ।

ਸਰ ਮਾਈਕਲ ਉਡਵਾਇਰ (ਗਵਰਨਰ ਪੰਜਾਬ)

ਮਾਈਕਲ ਉਡਵਾਇਰ ਆਇਰਲੈਂਡ ਦੇ ਰਹਿਣ ਵਾਲੇ ਸਨ । ਸੰਨ 1914-15 ਵਿਚ ਲਾਹੌਰ ਵਿਖੇ ਪੰਜਾਬ ਦੇ ਗਵਰਨਰ ਬਣ ਕੇ ਆਏ। ਸ਼ੁਰੂ ਤੋਂ ਹੀ ਇਨ੍ਹਾਂ ਦੇ ਦਿਲ ਵਿਚ ਹਿੰਦੋਸਤਾਨੀਆਂ ਵਿਰੁਧ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਸੀ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਦਾ ਖੂਨੀ ਕਾਂਡ ਆਪ ਦੀ ਸਾਜ਼ਿਸ ਕਾਰਣ ਹੋਇਆ। ਹਜ਼ਾਰਾਂ ਨਿਹੱਥੇ ਹਿੰਦੋਸਤਾਨੀਆਂ ਉੱਪਰ ਗੋਲੀ ਚਲਾਉਣ ਦੇ ਜੁਰਮ ਵਿਚ ਆਇਰਲੈਂਡ ਦੇ ਕ੍ਰਾਂਤੀਕਾਰੀਆਂ ਨੇ ਆਪ ਨੂੰ ਗੋਲੀ ਨਾਲ ਉਡਾ ਦੇਣ ਦਾ ਫੈਸਲਾ ਕੀਤਾ ਸੀ । ਇਸ ਫੈਸਲੇ ਨੂੰ ਵਿਵਹਾਰਕ ਰੂਪ ਸਿਰਫ ਇਸ ਕਰਕੇ ਨਹੀਂ ਪਹਿਨਾਇਆ ਜਾ ਸਕਿਆ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਆਪ ਨੇ ਆਇਰਲੈਂਡ ਜਾਣ ਦੀ ਬਜਾਏ ਇੰਗਲੈਂਡ ਵਿਚ ਹੀ ਸਥਾਈ ਨਿਵਾਸ ਕਰ ਲਿਆ। ਹੋਣਾ ਤਾਂ ਇਹ ਚਾਹੀਦਾ ਸੀ ਕਿ ਅੰਗਰੇਜ਼ ਇਸ ਦੀ ਇਸ ਭੈੜੇ ਕਾਂਡ ਦੀ ਨਿੰਦਿਆ ਕਰਦੇ ਪਰੰਤੂ ਉਨ੍ਹਾਂ ਅਜਿਹਾ ਕਰਨ ਦੀ ਥਾਂ ਉਲਟਾ ਇਨ੍ਹਾਂ ਨੂੰ ਤਾਰੀਫ ਦੇ ਪੁਲ ਬੰਨ੍ਹੇ। ਪਰ ਇਨ੍ਹਾਂ ਦੇ ਸ਼ੁਭਚਿੰਤਕ ਤੇ ਪ੍ਰਸੰਸਕਾਂ ਨੇ 20 ਹਜ਼ਾਰ ਪੌਂਡ ਦੀ ਥੈਲੀ ਭੇਂਟ ਕੀਤੀ ਜਿਵੇਂ ਉਸ ਅਜਿਹਾ ਕਰਕੇ ਹਜ਼ਾਰਾਂ ਮਾਸੂਮ ਹਿੰਦੋਸਤਾਨੀਆਂ ਦੇ ਖੂਨ ਲਈ ਇਨਾਮ ਦੇ ਰਹੇ ਹੋਣ। ਮਾਈਕਲ ਉਡਵਾਇਰ ਨੇ ਇੰਗਲੈਂਡ ਵਿਚ ਵੀ ਹਿੰਦੋਸਤਾਨੀਆਂ ਵਿਰੁੱਧ ਜ਼ਹਿਰ ਉਗਲਨਾ ਬੰਦ ਨਾ ਕੀਤਾ। ਇਥੋਂ ਤੱਕ ਕਿ ਜਦੋਂ ਬਰਤਾਨਵੀ ਸਰਕਾਰ ਨੇ ਜਲਿਆਂਵਾਲਾ ਕਾਂਡ ਦੇ ਸਬੰਧ ਵਿਚ ਕੁਝ ਸਿਵਲ ਅਤੇ ਫੌਜੀ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਤਾਂ ਇਸ ਨੇ ਸਰਕਾਰ ਦੀ ਇਸ ਕਾਰਵਾਈ ਦੀ ਘੋਰ ਨਿੰਦਾ ਕੀਤੀ। ਇਥੇ ਹੀ ਬੱਸ ਨਹੀਂ ਸਗੋਂ ਇਕ ਕਿਤਾਬ ਵੀ ਲਿਖੀ ਜਿਸ ਵਿਚ ਇਸ ਨੇ ਇਸ ਵਿਸ਼ਵ ਭਰ ਵਿਚ ਬਦਨਾਮ ਕਾਰਨਾਮੇ ਨੂੰ ਜਾਇਜ਼ ਤੇ ਦਰੁਸਤ ਸਾਬਤ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ। ਹਿੰਦੁਸਤਾਨ ਵਿਚ ਇਸ ਕਿਤਾਬ ਦੀ ਸਖ਼ਤ ਆਲੋਚਨਾ ਕੀਤੀ ਗਈ ਅਤੇ ਬਹੁਤ ਸਾਰੇ ਹਿੰਦੋਸਤਾਨੀਆਂ ਨੇ ਇਨ੍ਹਾਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਦੇ ਮੂੰਹ ਤੋੜ ਜਵਾਬ ਵੀ ਦਿੱਤਾ। ਇਨ੍ਹਾਂ ਹਿੰਦੋਸਤਾਨੀਆਂ ਵਿਚ ਸ੍ਰੀ ਸ਼ੰਕਰਨ ਨਾਇਰ ਵੀ ਸ਼ਾਮਿਲ ਸਨ। ਜੋ ਜਲਿਆਂਵਾਲਾ ਬਾਗ ਹੱਤਿਆ ਕਾਂਡ ਵੇਲੇ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਦੇ ਮੈਂਬਰ ਸਨ। ਉਨ੍ਹਾਂ ਇਸ ਖੂਨੀ ਕਾਂਡ ਵਿਰੁਧ ਰੋਸ ਵੱਜੋ ਕਾਰਜਕਾਰੀ ਕੌਂਸਲ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ । ਬਾਅਦ ਵਿਚ ਉਨ੍ਹਾਂ ‘ਗਾਂਧੀ ਅਤੇ ਤਵਾਇਫ ਅਲਮਲੂਕੀ’ ਨਾਂ ਦੀ ਕਿਤਾਬ ਵੀ ਲਿਖੀ ਜਿਸ ਵਿਚ ਗਾਂਧੀ ਜੀ ਵਲੋਂ ਚਲਾਏ ਗਏ ਅਸਹਿਯੋਗ ਅੰਦੋਲਨ ਦੀ ਅਲੋਚਨਾ ਕੀਤੀ ਗਈ ਸੀ ਅਤੇ ਲਿਖਿਆ ਸੀ ਕਿਉਂਕਿ ਇਸ ਲਹਿਰ ਰਾਹੀਂ ਹਿੰਦੋਸਤਾਨ ਨੂੰ ਕਦੀ ਵੀ ਆਜ਼ਾਦ ਨਹੀਂ ਕਰਵਾ ਸਕਣਗੇ । ਇਸ ਕਿਤਾਬ ਵਿਚ ਉਨ੍ਹਾਂ ਸਰ ਮਾਈਕਲ ਉਡਵਾਇਰ ਉਤੇ ਵੀ ਨੁਕਤਾਚੀਨੀ ਵੀ ਕੀਤੀ ਸੀ ਅਤੇ ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਉਡਵਾਇਰ ਇਸ ਕਿਤਾਬ ਨੂੰ ਪੜ੍ਹਕੇ ਬਹੁਤ ਸਟਪਟਾਇਆ ਸੀ ਅਤੇ ਸ੍ਰੀ ਸ਼ੰਕਰਨ ਵਿਰੁਧ ਅਦਾਲਤ ਵਿਚ ਮਾਨ ਹਾਨੀ ਦਾ ਦਾਅਵਾ ਕਰ ਦਿੱਤਾ ਸੀ। ਜੱਜ ਜਿਸ ਅੱਗੇ ਮੁਕੱਦਮੇ ਪੇਸ਼ ਹੋਇਆ ਉਸ ਦੀ ਹਮਦਰਦੀ ਉਡਵਾਇਰ ਨਾਲ ਸੀ ਇਸ ਲਈ ਫੈਸਲਾ ਉਸੇ ਦੇ ਹੱਕ ਵਿਚ ਹੋਇਆ ਅਤੇ ਸ੍ਰੀ ਸ਼ੰਕਰਨ ਨਾਰਾਇਨ ਨੂੰ ਦੋਸ਼ੀ ਕਰਾਰ ਦਿੰਦੀਆਂ 20 ਹਜ਼ਾਰ ਪੌਂਡ ਜੁਰਮਾਨਾ ਅਤੇ ਅਦਾਲਤੀ ਖ਼ਰਚੇ ਦੀ ਡਿਗਰੀ ਦੇ ਦਿੱਤੀ। ਇਸ ਫੈਸਲੇ ਨਾਲ ਪੂਰਾ ਦੇਸ਼ ਕੰਬ ਉਠਿਆ। ਗਾਂਧੀ ਜੀ ਵਰਗੇ ਲੀਡਰ ਨੇ ਵੀ ਆਪ ਦੀ ਵਿਤੀ ਸਹਾਇਤਾ ਦੀ ਅਪੀਲ ਕੀਤੀ ਸੀ।
ਚਮਨ ਲਾਲ ਆਜ਼ਾਦ ਨੇ ਇਸ ਗੱਲ ਦਾ ਪ੍ਰਛਤਾਵਾ ਕਰਦਿਆਂ ਲਿਖਿਆ ਹੈ ਕਿ ਜਦੋਂ ਮੈਂ ਭਗਤ ਸਿੰਘ ਦੀ ਅਮਰ ਕਹਾਣੀ ਨਾਮਕ ਪੁਸਤਕ ਲਿਖ ਰਿਹਾ ਸੀ ਤਾਂ ਅਚਾਨਕ ਇਹ ਗਲ ਚੇਤੇ ਆਈ ਕਿ ਖੁਫੀਆ ਇਕਲਾਬੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਜੋ ਕਿਤਾਬਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਸਨ ਉਨ੍ਹਾਂ ਵਿਚ ਡਾਨ ਬਰੀਨ ‘Dan Breen’ ਨਾਂ ਦੇ ਮਸ਼ਹੂਰ ਆਇਰਸ਼ ਕ੍ਰਾਂਤੀਕਾਰੀ ਦੀ ਕਿਤਾਬ ‘My Right for Fresh Freedem’ ਵੀ ਸ਼ਾਮਿਲ ਹੁੰਦੀ ਸੀ। ਭਗਤ ਸਿੰਘ ਇਸ ਕਿਤਾਬ ਤੋਂ ਇਨ੍ਹਾਂ ਪ੍ਰਭਾਵਤ ਹੋਏ ਸਨ ਕਿ ਉਨ੍ਹਾਂ ਇਸ ਦਾ ਹਿੰਦੀ ਵਿਚ ਅਨੁਵਾਦ ਕਰਕੇ ਛਪਵਾ ਦਿੱਤਾ ਸੀ। ਲੱਖ ਰੁਪਏ ਦੇ ਇਨਾਮ ਦਾ ਐਲਾਨ ਹੋਇਆ ਸੀ। ਇਸ ਲਈ ਪੁਲਿਸ ਨੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਜਿਸ ਇਸ਼ਤਿਹਾਰ ਵਿਚ ਇਸ ਭਾਰੀ ਇਨਾਮ ਦਾ ਐਲਾਨ ਕੀਤਾ ਸੀ। ਉਹ ਇਸ਼ਤਿਹਾਰ ਵੀ ਇਸ ਕਿਤਾਬ ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਇਸ਼ਤਿਹਾਰ ਵਿਚ ਡਾਨ ਬਰੀਨ ਦੀ ਤਸਵੀਰ ਵੀ ਸੀ। ਕਿਉਂਕਿ ਇਸ ਕਿਤਾਬ ਨੇ ਭਾਰਤੀ ਕ੍ਰਾਂਤੀਕਾਰੀਆਂ ਉੱਪਰ ਡੂੰਘਾ ਪ੍ਰਭਾਵ ਛਡਿਆ ਸੀ ਇਸ ਲਈ ਚਮਨ ਲਾਲ ਆਜ਼ਾਦ ਨੇ ਆਪਣੀ ਇਸ ਕਿਤਾਬ ਵਿਚ ਡਾਨ ਬਰੀਨ ਦਾ ਜ਼ਿਕਰ ਕਰਨ ਅਤੇ ਤਸਵੀਰ ਛਾਪਣ ਦੇ ਮੰਤਵ ਨਾਲ ਭਾਰਤ ਵਿਚ ਆਇਰਲੈਂਡ ਦੇ ਰਾਜਦੂਤ ਰਾਹੀਂ ਇਹ ਕਿਤਾਬ ਮੰਗਵਾਈ ਸੀ। ਇਸ ਕਿਤਾਬ ਨੂੰ ਪੜ੍ਹਣ ਉਪਰੰਤ ਪਤਾ ਲੱਗਾ ਕਿ ਡਾਨ ਬਰੀਨ ਅਜੇ ਜੀਵਤ ਹੈ ਅਤੇ ਆਇਰਿਸ਼ ਪਾਰਲੀਮੈਂਟ ਦਾ ਮੈਂਬਰ ਹੈ। ਉਨ੍ਹਾਂ ਨਾਲ ਇਨ੍ਹਾਂ ਦਾ ਪਤੱਰਵਿਹਾਰ ਹੋਇਆ। ਉਨ੍ਹਾਂ ਇਹ ਪ੍ਰਗਟਾਵਾ ਕੀਤਾ ਕਿ ਜਦੋਂ ਸਰ ਮਾਈਕਲ ਉਡਵਾਇਰ ਨੇ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਚ ਹਜ਼ਾਰਾਂ ਨਿਰਦੋਸ਼ ਹਿੰਦੋਸਤਾਨੀਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਸੀ ਤਾਂ ਆਇਰਲੈਂਡ ਦੇ ਕ੍ਰਾਂਤੀਕਾਰੀਆਂ ਨੇ ਉਸ ਨੂੰ ਗੋਲੀ ਨਾਲ ਉਡਾ ਦੇਣ ਦਾ ਫੈਸਲਾ ਲਿਆ ਸੀ। ਕਿਉਂਕਿ ਉਹ ਆਇਰਿਸ਼ ਸਨ ਅਤੇ ਇਹ ਆਇਰਿਸ਼ ਦੇ ਮੱਥੇ ਉੱਤੇ ਕਲੰਕ ਦਾ ਟਿੱਕਾ ਸੀ ਅਤੇ ਉਹ ਇਸ ਲਈ ਬਚ ਗਿਆ ਕਿ ਰਿਟਾਇਰ ਹੋਣ ਉਪਰੰਤ ਉਸਨੇ ਆਇਰਲੈਂਡ ਦੀ ਬਜਾਏ ਪੱਕੇ ਤੌਰ ਦੇ ਇੰਗਲੈਂਡ ਵਿਚ ਹੀ ਡੇਰਾ ਲਾ ਲਿਆ ਸੀ।
ਆਇਰਲੈਂਡ ਅਤੇ ਭਾਰਤ ਦੀ ਜੰਗ-ਏ-ਆਜ਼ਾਦੀ ਦੀ ਸਭ ਤੋਂ ਵੱਡੀ ਸਾਂਝ ਤੇ ਮੇਲ ਖਾਂਦੀ ਗਲ ਇਹ ਸੀ ਕਿ ਦੋਹਾਂ ਦੇਸ਼ਾਂ ਨੂੰ ਇਕ ਸਾਂਝੇ ਦੁਸ਼ਮਨ ਅੰਗਰੇਜ਼ ਵਿਰੁਧ ਲੜਨਾ ਪਿਆ ਸੀ ਅਤੇ ਦੂਜੀ ਵੱਡੀ ਮੇਲ ਖਾਂਦੀ ਗੱਲ ਇਹ ਸੀ ਕਿ ਜਦੋਂ ਭਾਰਤ ਦੇ ਆਜ਼ਾਦ ਹੋਣ ਉਪਰੰਤ 27 ਸਾਲ ਪਿਛੋਂ ਲੰਦਨ ਤੋਂ ਸ਼ਹੀਦ ਉੱਧਮ ਸਿੰਘ ਦੀਆਂ ਅਸਥੀਆਂ ਹਿੰਦੋਸਤਾਨ ਲਿਆਂਦੀਆਂ ਗਈਆਂ ਸਨ ਉਸੇ ਪ੍ਰਕਾਰ ਆਇਰਲੈਂਡ ਦੇ ਆਜ਼ਾਦ ਹੋਣ ਤੇ ਉਸ ਦੇਸ਼ ਦੇ ਇਕ ਬਹੁਤ ਵੱਡੇ ਕੌਮੀ ਹੀਰੋ Sir Roger Casement’ ਦੀਆਂ ਅਸਥੀਆਂ ਵੀ ਲੰਦਨ ਤੋਂ ਆਇਰਲੈਂਡ ਲਿਆਂਦੀਆਂ ਗਈਆਂ ਸਨ। ਸਰ ਰੋਜਰ ਕੋਸਮੈਂਟ ਬਰਤਾਨੀਆਂ ਦੀ ਡਿਪਲੋਮਟਿਕ ਸਰਵਿਸ ਵਿਚ ਬਹੁਤ ਵੱਡੇ ਅਹੁਦੇ ਤੇ ਮੌਜੂਦ ਸਨ। ਪਹਿਲੀ ਮਹਾਂ ਯੁਧ ਦੌਰਾਨ ਆਇਰਜ਼ ਕ੍ਰਾਂਤੀਕਾਰੀ ਨੇ ਬਰਤਾਨੀਆਂ ਵਿਰੁਧ ਹਥਿਆਰ ਚੁੱਕੇ ਤਾਂ ਉਨ੍ਹਾਂ ਨੇ ਕ੍ਰਾਂਤੀਕਾਰੀਆਂ ਦਾ ਸਾਥ ਦੇਣ ਦੀ ਠਾਨੀ ਅਤੇ ਆਪਣੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਬਾਜੀ ਲਗਾ ਦਿੱਤੀ। ਉਹ ਇੰਝ ਕਿ ਉਹ ਕ੍ਰਾਂਤੀਕਾਰੀਆਂ ਦੀ ਸਹਾਇਤਾ ਲਈ ਜਰਮਨ ਸਰਕਾਰ ਤੋਂ ਹਥਿਆਰ ਲੈਕੇ ਇਕ ਪਨਡੁਬੀ ਰਾਹੀਂ ਆਇਰਲੈਂਡ ਲਈ ਰਵਾਨਾ ਹੋਏ ਪਰੰਤੂ ਕਿਸੇ ਤਰ੍ਹਾਂ ਬਰਤਾਨਵੀ ਸਰਕਾਰ ਨੂੰ ਇਸ ਭੇਤ ਦੀ ਜਾਣਕਾਰੀ ਮਿਲ ਗਈ। ਉਸ ਨੇ ਇਨ੍ਹਾਂ ਨੂੰ ਕਿਨਾਰੇ ਤੇ ਉਤਰਦਿਆਂ ਹੀ ਗ੍ਰਿਫਤਾਰ ਕਰ ਲਿਆ । ਬਾਅਦ ਵਿਚ ਮੁਕਦਮਾ ਚਲਾਕੇ ਫਾਂਸੀ ਦੀ ਸਜ਼ਾ ਦੇ ਕੇ ਲਾਸ਼ ਨੂੰ ਜੇਲ੍ਹ ਵਿਚ ਹੀ ਦਫ਼ਨਾ ਦਿਤੀ ਗਈ। 1916 ਦੀ ਘਟਨਾ ਹੈ ਕਿ ਮਰਨ ਤੋਂ ਪਹਿਲਾ ਉਨ੍ਹਾਂ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਮਰਨ ਉਪਰੰਤ ਉਨ੍ਹਾਂ ਦੀ ਲਾਸ਼ ਆਇਰਲੈਂਡ ਵਿਚ ਹੀ ਦਫ਼ਨ ਕੀਤੀ ਜਾਵੇ । ਇਸ ਲਈ ਆਜ਼ਾਦ ਆਇਰਲੈਂਡ ਦੀ ਸਰਕਾਰ ਨੇ ਉਨ੍ਹਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਬਰਤਾਨੀਆ ਸਰਕਾਰ ਤੋਂ ਉਨ੍ਹਾਂ ਦੀ ਲਾਸ਼ ਮੰਗੀ ਸੀ ਅਤੇ 40 ਸਾਲ ਬਾਅਦ ਹਵਾਈ ਜਹਾਜ਼ ਰਾਹੀਂ ਤਾਬੂਤ ਆਇਰਲੈਂਡ ਲਿਆਂਦਾ ਗਿਆ ਅਤੇ ਪੂਰੇ ਸਰਕਾਰੀ ਮਾਨ ਸਨਮਾਨ
ਨਾਲ ਸਾਰੀਆਂ ਰਸਮਾਂ ਪੂਰੀਆਂ ਕਰਕੇ ਦਫ਼ਨਾ ਦਿੱਤਾ ਗਿਆ। ਜਦੋਂ ਉਡਵਾਇਰ ਨੂੰ ਗੋਲੀ ਨਾਲ ਉਡਾਇਆ ਗਿਆ ਸੀ ਉਸ ਵੇਲੇ ਉਨ੍ਹਾਂ ਦੀ ਉਮਰ 76 ਸਾਲ ਸੀ। ਆਪ ਦੇ ਕਾਰਜਕਾਲ ਵਿਚ ਕੇਵਲ ਜਲਿਆਂਵਾਲੇ ਬਾਗ ਦਾ ਖੂਨੀ ਕਾਂਡ ਹੀ ਘਟਿਆ ਸੀ ਬਲਕਿ ਉਨ੍ਹਾਂ ਦੀ ਸਾਰੀਆਂ ਤਕਰੀਰਾਂ ਅਤੇ ਡਾਇਰੀਆਂ ਵਿਚ ਹਿੰਦੋਸਤਾਨੀਆਂ ਦੀ ਆਜ਼ਾਦੀ ਲਹਿਰ ਦੇ ਹੱਕ ਦੀ ਸਖ਼ਤ ਵਿਰੋਧਤਾ ਅਤੇ ਨਫ਼ਰਤ ਪਾਈ ਜਾਂਦੀ ਸੀ। ਉਸ ਨੇ ਇਕ ਵਾਰ ਲਿਖਿਆ ਸੀ ‘ਹਿੰਦੋਸਤਾਨੀਆਂ ਦਾ ਆਜ਼ਾਦੀ ਅੰਦੋਲਨ ਬਾਰੂਦ ਨਾਲ ਭਰਿਆ ਇਕ ਬੰਬ ਹੈ ਜਿਸ ਨੇ ਅਮਨ ਸ਼ਾਂਤੀ ਲਿਆਉਣ ਦੀ ਬਜਾਏ ਇਕ ਦੂਜੇ ਤੋਂ ਵੱਖ ਅਤੇ ਉਲਟ ਨਸਲਾਂ ਦੇ 22 ਕਰੋੜ ਲੋਕਾਂ ਵਿਚ ਪੋਸ਼ੀਦਾ ਝਗੜਿਆਂ ਅਤੇ ਨਫ਼ਰਤ ਦੀਆਂ ਭਾਵਨਾਵਾਂ ਨੂੰ ਨਵੇਂ ਸਿਰਿਉਂ ਜਿਉਂਦਾ ਕਰ ਦਿੱਤਾ ਹੈ ਅਤੇ ਬੜ੍ਹਾਵਾ ਦਿੰਦਾ ਹੈ। ਹਿੰਦੋਸਤਾਨ ਦੇ ਇਹ 22 ਕਰੋੜ ਲੋਕ ਨਸਲਾਂ, ਮਜ਼ਹਬ ਅਤੇ ਜਾਤ ਪਾਤ ਦੇ ਆਧਾਰ ਤੇ ਅਣਗਿਣਤ ਭਾਗਾਂ ਵਿਚ ਵੰਡੇ ਹੋਏ ਹਨ। ਉਹ 5ਵੀਂ ਸਦੀ ਤੋਂ 20ਵੀਂ ਸਦੀ ਤਕ ਸਭਿਅਤਾ ਦੇ ਸਾਰੇ ਪੜਾਵਾਂ ਤੇ ਅੰਧਾ ਧੁੰਧ ਇਕ ਦੂਜੇ ਵਿਚ ਗ਼ਲਤ ਮਲਤ ਹੁੰਦੇ ਰਹੇ ਹਨ।
ਸਰ ਮਾਈਕਲ ਉਡਵਾਇਰ ਗਵਰਨਰ ਪੰਜਾਬ 30 ਮਈ 1919 ਨੂੰ ਪੰਜਾਬ ਤੋਂ ਫਾਰਗ ਹੋਕੇ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਨੇ 1914-15 ਵਿਚ ਗ਼ਦਰ ਪਾਰਟੀ ਦੇ ਚੌਵੀ ਨੌਜਵਾਨਾਂ ਕਰਤਾਰ ਸਿੰਘ ਸਰਾਭਾ ਸਮੇਤ ਨੂੰ ਫਾਂਸੀ ਦਾ ਹੁਕਮ ਦਿਵਾਇਆ ਸੀ ਅਤੇ ਟ੍ਰੀਬਿਊਨਲ ਦੀ ਸਥਾਪਨਾ ਖੁਦ ਲਾਰਡ ਹਾਰਡਿੰਗ ਵਾਇਸ ਰਾਏ ਹਿੰਦੋਸਤਾਨ ਉਤੇ ਜ਼ੋਰ ਪਾਕੇ ਕਰਵਾਈ ਸੀ । ਲਗਪਗ 200 ਆਦਮੀਆਂ ਨੂੰ ਫਾਂਸੀ, ਉਮਰ ਕੈਦ ਕਾਲਾ ਪਾਣੀ, ਜਾਇਦਾਦ ਦੀ ਜ਼ਬਤੀ ਅਤੇ ਹੋਰ ਵੱਖ-ਵੱਖ ਮਿਆਦਾਂ ਦੀਆਂ ਸਜ਼ਾਵਾਂ ਦਿਲਵਾਈਆਂ ਸਨ।

ਲਾਲਾ ਹਨਵੰਤ ਸਹਾਏ] (1881-1975)

ਆਪ ਦੇ ਵੱਡੇ ਵਡੇਰੇ ਜੋ ਮੁਗਲ ਬਾਦਸ਼ਾਹ ਦੇ ਹਾਮੀ ਅਮੀਰਾਂ ਵਿਚੋਂ ਸਨ, 1857 ਵਿਚ ਅੰਗਰੇਜ਼ਾਂ ਵਿਰੁਧ ਬਗ਼ਾਵਤ ਅਤੇ ਜੰਗ ਵਿਚ ਵੱਧ ਚੜ੍ਹ ਕੇ ਭਾਗ ਲਿਆ। ਉਨ੍ਹਾਂ ਕੋਲ ਛੋਟੀ ਜਿਹੀ ਫੌਜ ਵੀ ਸੀ। ਪਰ ਜਦੋਂ ਜੰਗ ਦਾ ਪਾਸਾ ਅੰਗਰੇਜ਼ਾਂ ਦੇ ਹੱਕ ਵਿਚ ਪਲਟ ਗਿਆ ਅਤੇ ਉਹ ਸਾਰੇ ਸ਼ਹਿਰ ਵਿਚ ਛਾ ਗਏ ਤਾਂ ਆਪ ਦੇ ਬਜ਼ੁਰਗ ਸਿਰ ਛੁਪਾਉਣ ਲਈ ਮਾਰੇ ਮਾਰੇ ਫਿਰਦੇ ਰਹੇ। ਅੰਗਰੇਜ਼ਾਂ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਅਤੇ ਹਰ ਪਖੋਂ ਨਿਹੱਥੇ ਕਰ ਦਿੱਤਾ।
ਆਪਣੀ ਪਰਿਵਾਰਕ ਰੀਤ ਅਨੁਸਾਰ ਜਦੋਂ ਆਪ ਸਿਆਣੇ ਹੋ ਗਏ ਤਾਂ ਅੰਗਰੇਜ਼ਾਂ ਵਿਰੁਧ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਸ਼ਾਮਿਲ ਹੋ ਗਏ। ਉਸ ਵੇਲੇ ਅੰਗਰੇਜ਼ਾਂ ਵਿਰੁਧ ਦੋ ਮੁਹਾਜ਼ ਸਨ। ਇਕ ਸੁਦੇਸ਼ੀ ਲਹਿਰ ਦਾ ਪ੍ਰਚਾਰ ਅਤੇ ਦੂਜਾ ਬੰਬ ਬਣਾਉਣ ਅਤੇ ਉਸ ਦੀ ਵਰਤੋਂ ਸਿਖਣ ਦਾ।
1905 ਵਿਚ ਬੰਗਾਲ ਦੀ ਵੰਡ ਵਿਰੁੱਧ ਹਿੰਦੋਸਤਾਨ ਅਤੇ ਵਿਸ਼ੇਸ਼ਕਰ ਬੰਗਾਲ ਵਿਚ ਅੰਗਰੇਜ਼ਾਂ ਵਿਰੁਧ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਸੀ ਅਤੇ ਉਪਰੋਕਤ ਦੋਵੇਂ ਅੰਦੋਲਨ ਵੀ ਨਾਲ-ਨਾਲ ਚਲ ਰਹੇ ਸਨ। ਦਿੱਲੀ ਵਿਚ ਮਾਸਟਰ ਅਮੀਰ ਚੰਦ ਨੇ ਸੁਦੇਸ਼ੀ ਲਹਿਰ ਦਾ ਬੀੜਾ ਚੁਕਿਆ ਹੋਇਆ ਸੀ ਅਤੇ ਬਹੁਤ ਸਾਰੇ ਨੌਜਵਾਨ ਉਨ੍ਹਾਂ ਦੇ ਪ੍ਰਭਾਵ ਹੇਠ ਸੁਦੇਸ਼ੀ ਮਾਲ ਦੇ ਪ੍ਰਚਾਰ ਅਤੇ ਵਿਦੇਸ਼ੀ ਮਾਲ ਦੇ ਬਾਈਕਾਟ ਦੀ ਲਹਿਰ ਵਿਚ ਸ਼ਾਮਿਲ ਹੋ ਗਏ ਸਨ। ਆਪ ਦੇ ਸਾਥੀਆਂ ਵਿਚ ਇਕ ਦਿੱਲੀ ਨਿਵਾਸੀ ਲਾਲਾ ਹਨਵੰਤ ਸਹਾਏ ਵੀ ਸੀ।
ਲਾਲਾ ਹਨਵੰਤ ਸਹਾਏ ਦਾ ਜਨਮ 1881 ਵਿਚ ਦਿੱਲੀ ਦੇ ਕਨਾਰੀ ਬਾਜ਼ਾਰ ਦੀ ਚਹਿਲ ਪੁਰੀ ਗਲੀ ਵਿਚ ਹੋਇਆ ਅਤੇ ਇਹ ਮਕਾਨ ਆਖਰੀ ਸਾਹ ਤਕ ਉਨ੍ਹਾਂ ਦਾ ਨਿਵਾਸ ਅਸਥਾਨ ਰਿਹਾ। ਆਪ ਮੱਧ ਵਰਗੀ ਘਰਾਨੇ ਦੇ ਚਸ਼ਮ-ਓ-ਚਿਰਾਗ ਸਨ । ਬਜ਼ਾਜ਼ੀ ਦੀ ਦੁਕਾਨ ਵਧੀਆ ਚਲ ਰਹੀ ਸੀ। ਪਰੰਤੂ ਆਪਣੇ ਇਸ ਜੱਦੀ ਧੰਦੇ ਨੂੰ ਲੱਤ ਮਾਰ ਕੇ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਵਿਚ ਰੁਚੀ ਲੈਣ ਲਗ ਪਏ। ਆਪ ਨੇ ਦੇਸ਼ ਭਗਤੀ ਦਾ ਪਾਠ ਲਾਲਾ ਹਰਦਿਆਲ ਕੋਲੋਂ ਪ੍ਰਾਪਤ ਕੀਤਾ । ਜਦੋਂ ਲਾਲਾ ਜੀ ਇੰਗਲੈਂਡ ਤੋਂ ਵਾਪਸ ਦਿੱਲੀ ਆਏ ਤਾਂ ਉਸ ਵੇਲੇ ਉਨ੍ਹਾਂ ਦੇ ਵਿਚਾਰ ਬਦਲ ਚੁਕੇ ਸਨ। ਆਜ਼ਾਦੀ ਹਾਸਿਲ ਕਰਨ ਦੀ ਧੁਨ ਦਿਲ-ਓ-ਦਿਮਾਗ ਉੱਤੇ ਸਵਾਰ ਹੋ ਚੁੱਕੀ ਸੀ। ਇਸ ਮੰਤਵ ਲਈ ਇਕ ਕ੍ਰਾਂਤੀਕਾਰੀ ਗਰੁਪ ਬਣਾਇਆ ਜਿਸ ਵਿਚ ਮਾਸਟਰ ਅਮੀਰ ਚੰਦ, ਲਾਲਾ ਹਨਵੰਤ ਸਹਾਏ, ਦੀਨਾ ਨਾਥ, ਭਾਈ ਬਾਲ ਮੁਕੰਦ ਆਦਿ ਸ਼ਾਮਿਲ ਹੋ ਗਏ। ਲਾਲਾ ਹਨਵੰਤ ਸਹਾਏ ਨੇ ਆਪਣੇ ਹੀ ਮਕਾਨ ਜੋ ਚਹਿਲ ਪੁਰੀ ਵਿਚ ਸੀ, 1909 ਵਿਚ ਇਕ ਰਾਸ਼ਟਰੀ ਸੰਸਥਾ ਖੋਲ੍ਹੀ ਇਸ ਵਿਚ ਮਾਸਟਰ ਅਮੀਰ ਚੰਦ ਅਤੇ ਅਵਧ ਬਿਹਾਰੀ ਪੜ੍ਹਾਇਆ ਕਰਦੇ ਸਨ ਅਤੇ ਨਾਲ ਨਾਲ ਇਨਕਲਾਬੀ ਪ੍ਰਚਾਰ ਦਾ ਕੰਮ ਵੀ ਇਸ ਦੀ ਘਾਤ ਵਿਚ ਚਲ ਰਿਹਾ ਸੀ। ਅੰਗਰੇਜ਼ਾਂ ਨੂੰ ਬੰਗਾਲ ਉੱਤੇ ਕਬਜ਼ਾ ਕਰਨ ਲਈ ਕੋਈ ਬਹੁਤੀ ਮੁਸੀਬਤ ਨਹੀਂ ਉਠਾਉਣੀ ਪਈ ਅਤੇ ਨ ਹੀ ਇਨ੍ਹਾਂ ਨੂੰ ਖਾਂਦੇ ਪੀਂਦੇ ਜਾਂ ਭੁਖੇ ਮਰਦੇ ਜ਼ਮੀਨਦਾਰਾਂ ਤੋਂ ਕਰੋੜਾਂ ਰੁਪਏ ਦੀ ਦੌਲਤ ਲੁਟਨ ਲਈ ਕੋਈ ਮੁਸ਼ਕਲ ਪੇਸ਼ ਆਈ ਅਤੇ ਨ ਹੀ ਮਜ਼ਦੂਰਾਂ ਤੋਂ ਬੇਗਾਰ ਵਿਚ ਸੂਤ ਕਤਵਾਉਣ ਅਤੇ ਕਪੜਾ ਉਦਯੋਗ ਤੇ ਕਬਜ਼ਾ ਕਰਨ ਅਤੇ ਜੁਲਾਹਿਆਂ ਤੋਂ ਜਬਰੀ ਬੇਗਾਰ ਲੈਣ ਜਾਂ ਕਪੜਾ ਤਿਆਰ ਕਰਵਾਉਣ ਵਿਚ ਕਿਸੇ ਔਕੜ ਦਾ ਸਾਹਮਣਾ ਕਰਨਾ ਪਿਆ ਅਤੇ ਇੰਝ ਜੋ ਥੋੜਾ ਬਹੁਤ ਕਪੜਾ ਉਦਯੋਗ ਦਾ ਕੰਮ ਸੀ ਉਸ ਨੂੰ ਮਾਨਚੈਸਟਰ ਅਤੇ ਲੰਕਾਸ਼ਾਇਰ ਦੇ ਕੰਮ ਨੂੰ ਵਿਕਸਤ ਕਰਨ ਦੇ ਆਸ਼ੇ ਨਾਲ ਤਬਾਹ ਕਰ ਦਿੱਤਾ। ਇਸ ਤੇ ਵੀ ਸਬਰ ਨ ਆਇਆ ਤਾਂ ਜੁਲਾਹਿਆਂ ਦੇ ਅੰਗੂਠੇ ਤਕ ਕਟਵਾ ਦਿੱਤੇ। ਇਹ ਬਿਲਕੁਲ ਠੀਕ ਹੈ ਕਿ ਅੰਗਰੇਜ਼ਾਂ ਨੇ ਸਿਰਾਜ-ਉਦ-ਦੌਲਾ ਵਿਰੁਧ ਸਾਜਿਸ਼ ਵਿਚ ਮੀਰ ਕਾਸਮ, ਮੀਰ ਜਾਫ਼ਰ ਅਤੇ ਅਮੀਰ ਚੰਦ ਤੋਂ ਖੂਬ ਕੰਮ ਲਿਆ। ਪਰੰਤੂ ਅੰਗਰੇਜ਼ ਇਹ ਭੁਲ ਗਿਆ ਕਿ ਇਹਨਾਂ ਦੀ ਸਲਤਨਤ ਦਾ ਮੁੱਢ ਜਿਸ ਬੰਗਾਲ ਤੋਂ ਬਝਾ ਸੀ ਉਸੇ ਬੰਗਾਲ ਵਿਚ ਹੀ ਇਸ ਦਾ ਤਾਬੂਤ ਵੀ ਤਿਆਰ ਕੀਤਾ ਜਾ ਰਿਹਾ ਸੀ।
1757 ਦੀ ਪਲਾਸੀ ਦੀ ਜੰਗ ਤੋਂ ਬਾਅਦ ਅੰਗਰੇਜ਼ਾਂ ਦਾ ਬੰਗਾਲ ਉਪਰ ਪੂਰਾ ਕਬਜ਼ਾ ਹੋ ਗਿਆ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਵਿਰੁਧ ਬਗ਼ਾਵਤ ਦੀ ਚਿੰਗਾਰੀ ਵੀ ਸੁਲਗ ਪਈ ਸੀ । ਦੇਵੀ ਚੌਧਰਾਨੀ ਦੇ ਗਰੁਪ ਨੇ ਇਕ ਵਾਰ ਨਹੀਂ ਸਗੋਂ ਦਰਜਨਾਂ ਵਾਰ ਰਾਹ ਵਿਚ ਹਥਿਆਰ-ਬੰਦ ਗਾਰਦਾਂ ਦੀ ਸੁਰੱਖਿਆ ਵਿਚ ਜਾਂਦਾ ਖ਼ਜ਼ਾਨਾ ਲੁਟ ਲਿਆ। ਗ਼ੱਦਾਰ ਅਸੀਂ ਚੰਦ ਨੂੰ ਲੁੱਟ ਕੇ ਦਾਨੇ-ਦਾਨੇ ਦਾ ਮੁਹਖਾਜ ਬਣਾ ਦਿੱਤਾ। ਫੋਰਟ ਵਿਲੀਅਮ ਉੱਤੇ ਵੀ ਡਾਕਾ ਮਾਰਿਆ ਗਿਆ ਸੇ ਪੂਰਬੀ ਹਿੰਦੋਸਤਾਨ ਵਿਚ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਗੜ੍ਹ ਸਮਝਿਆ ਜਾਂਦਾ ਸੀ । ਦੇਵੀ ਚੌਧਰਾਨੀ ਇਥੋਂ ਅਸ਼ਰਫ਼ੀਆਂ ਨਾਲ ਭਰੀਆਂ ਥੈਲੀਆਂ ਅਤੇ ਬਹੁਤ ਸਾਰੀਆਂ ਬੰਦੂਕਾਂ ਤੇ ਹੋਰ ਅਸਲਾ ਲੈਕੇ ਫਰਾਰ ਹੋ ਗਈ ਸੀ। ਅੰਗਰੇਜ਼ਾਂ ਦੀ ਸਿਰਤੋੜ ਕੋਸ਼ਿਸ਼ ਦੇ ਬਾਅਦ ਵੀ ਇਸ ਦੀ ਕੋਈ ਉੱਘ ਸੁੱਘ ਨ ਮਿਲੀ।
ਦੇਸ਼ ਭਗਤਾਂ ਦੇ ਇਸ ਗਿਰੋਹ ਦੀਆਂ ਸਰਗਰਮੀਆਂ ਪੁਸ਼ਤ-ਦਰ-ਪੁਸ਼ਤ ਜਾਰੀ ਰਹੀਆਂ। ਗੋਲੀਆਂ ਚਲੀਆਂ ਬੰਬ ਸੁੱਟੇ ਗਏ। ਅੰਗਰੇਜ਼ ਇਨ੍ਹਾਂ ਦੇਸ਼ ਭਗਤਾਂ ਦੀਆਂ ਕਾਰਵਾਈਆਂ ਤੋਂ ਭੈ ਭੀਤ ਹੋ ਗਿਆ ਅਤੇ ਇਨਾਂ ਬੰਗਾਲੀ ਦੇਸ਼ ਭਗਤਾਂ ਤੋਂ ਡਰਦਿਆਂ 1911 ਵਿਚ ਕਲਕੱਤਾ ਦੀ ਬਜਾਏ ਦਿੱਲੀ ਨੂੰ ਰਾਜਧਾਨੀ ਬਣਾਉਣ ਦਾ ਫੈਸਲਾ ਹੋ ਗਿਆ। ਦਿੱਲੀ ਨੂੰ ਰਾਜਧਾਨੀ ਬਣਾਉਣ ਦਾ ਮਕਸਦ ਇਹ ਸੀ ਕਿ 1857 ਵਿਚ ਪੂਰਬੀ ਹਿੰਦੋਸਤਾਨ ਅੰਗਰੇਜ਼ਾਂ ਦੇ ਜ਼ਬਰ ਜੁਲਮ ਤੋਂ ਬੇਜਾਨ ਹੋ ਚੁਕਿਆ ਸੀ ਅਤੇ ਕਿਸੇ ਪ੍ਰਕਾਰ ਦਾ ਖੌਫ਼ ਤੇ ਖ਼ਤਰਾ ਨਹੀਂ ਰਿਹਾ ਸੀ । ਪਰੰਤੂ ਸਿਰ ਮੁੰਡਵਾਉਂਦਿਆਂ ਹੀ ਔਲੇ ਪਏ। 1912 ਵਿਚ ਲਾਰਡ ਹਾਰਡਿੰਗ ਵਾਇਸਰਾਏ ਹਿੰਦ ਤੇ 13 ਦਸੰਬਰ ਨੂੰ ਚਾਂਦਨੀ ਚੌਂਕ ਦੇ ਜਲੂਸ ਵਿਚ ਬੰਬ ਸੁਟਿਆ ਗਿਆ ਜਦੋਂ ਕਿ ਉਹ ਸ਼ਾਹਾਨਾ ਠਾਠ ਨਾਲ ਹਿੰਦੋਸਤਾਨੀ ਰਾਜਿਆਂ, ਮਹਾਰਾਜਿਆਂ, ਨਵਾਬਾਂ ਅਮੀਰਾਂ, ਰਈਸਾਂ ਅਤੇ ਜਨਤਾ ਤੇ ਰੋਅਬ ਜਮਾਉਣ ਲਈ ਜਲੂਸ ਕੀ ਸ਼ਕਲ ਵਿਚ ਹਾਥੀ ‘ਤੇ ਸਵਾਰ ਹੋਕੇ ਜਾ ਰਿਹਾ ਸੀ। ਤਦ ਅੰਗਰੇਜ਼ਾਂ ਦੀ ਅੱਖ ਖੁਲ੍ਹੀ ਕਿ ਉਹ ਹੁਣ ਦਿੱਲੀ ਵਿਚ ਵੀ ਆਪਣੀ ਮਨਮਾਨੀ ਨਹੀਂ ਕਰ ਸਕਣਗੇ। ਕਿਸਮਤ ਨੇ ਸਾਥ ਦਿੱਤਾ ਲਾਰਡ ਹਾਰਡਿੰਗ ਬਾਲ ਬਾਲ ਬਚ ਗਿਆ ਪਰ ਮਹਾਵਤ ਜਖ਼ਮੀ ਹੋ ਗਿਆ। ਦੋਸ਼ੀ ਨੂੰ ਫੜਨ ਲਈ ਪੁਲਿਸ ਹਰਕਤ ਵਿਚ ਆਈ ਅਤੇ ਦਿੱਲੀ ਦੀਆਂ ਗਲੀਆਂ ਵਿਚ ਆਦਮਬੋ-ਆਦਮਬੇ ਹੋਣ ਲੱਗੀ। ਇਸ ਘਟਨਾ ਦੇ ਸਬੰਧ ਵਿਚ ਮਾਸਟਰ ਅਮੀਰ ਚੰਦ, ਅਵਧ ਬਿਹਾਰੀ, ਬਸੰਤ ਕੁਮਾਰ ਬਿਸਵਾਸ ਅਤੇ ਭਾਈ ਬਾਲ ਮੁਕੰਦ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਜਦਕਿ ਰਾਸ ਬਿਹਾਰੀ ਬੋਸ ਅਤੇ ਦੂਜੇ ਕ੍ਰਾਂਤੀਕਾਰੀ ਫਰਾਰ ਹੋਣ ਵਿਚ ਸਫਲ ਹੋ ਗਏ। ਇਕ ਸਾਲ ਪਿਛੋਂ ਲਾਲਾ ਹਨਵੰਤ ਸਹਾਏ ਪਾਨੀਪਤ ਆਪਣੇ ਸੁਸਰਾਲ ਤੋਂ ਗ੍ਰਿਫਤਾਰ ਹੋਏ। ਮੁਕਦਮਾ ਚਲਿਆ ਅਤੇ ਉਮਰ ਕੈਦ ਦੀ ਸਜ਼ਾ ਹੋ ਗਈ। ਛੇਤੀ ਹੀ ਆਪ ਨੂੰ ਮਿੰਟਗੁਮਰੀ ਲਿਜਾਇਆ ਗਿਆ ਜਿਥੇ ਦੂਜੇ ਕੈਦੀਆਂ ਨਾਲ ਆਪਦੇ ਸੰਬੰਧ ਹੋ ਗਏ ਅਤੇ ਅੰਗਰੇਜ਼ ਜੇਲ੍ਹਰ ਨੂੰ ਕਤਲ ਕਰਕੇ ਜੇਲ੍ਹ ਤੋਂ ਫਰਾਰ ਹੋਣ ਦੀ ਸੋਚੀ। ਪਰੰਤੂ ਇਸ ਸਾਜ਼ਸ਼ ਦਾ ਜੇਲ੍ਹ ਅਧਿਕਾਰੀਆਂ ਨੂੰ ਪਤਾ ਚਲ ਗਿਆ। ਆਪ ਨੂੰ ਪੰਜਾਬ ਦੀ ਬਦਨਾਮ ਤਰੀਨ ਰਾਵਲਪਿੰਡੀ ਜੇਲ੍ਹ ਵਿਚ ਬਦਲ ਦਿੱਤਾ ਗਿਆ। ਉਥੇ ਆਪ ਦੀ ਬਹੁਤ ਪਿਟਾਈ ਕੀਤੀ ਗਈ ਅਤੇ ਕਾਲ ਕੋਠਰੀ ਵਿਚ ਰੱਖਿਆ ਗਿਆ। ਇਥੋਂ ਤਕ ਕਿ ਜਾਨ ਤੋਂ ਮਾਰਨ ਲਈ ਜ਼ਹਿਰ ਵੀ ਦਿੱਤੀ ਗਈ। ਪਰੰਤੂ ਰਹਿਮ ਦਿਲ ਡਾਕਟਰ ਦੇ ਜਤਨਾਂ ਸਦਕਾ ਆਪ ਬਚ ਗਏ। ਕੁਝ ਸਮੇਂ ਪਿਛੋਂ ਆਪ ਨੂੰ ਲਾਹੌਰ ਜੇਲ੍ਹ ਵਿਚ ਭੇਜ ਦਿੱਤਾ ਗਿਆ। 20 ਫਰਵਰੀ 1920 ਨੂੰ ਆਪ ਦੀ ਰਿਹਾਈ ਹੋਈ ਅਤੇ ਆਪ ਦਾ ਇਨ੍ਹਾਂ ਸ਼ਾਨਦਾਰ ਸ਼ਾਹੀ ਢੰਗ ਨਾਲ ਸਵਾਗਤ ਕੀਤਾ ਗਿਆ ਕਿ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਕ੍ਰਾਂਤੀਕਾਰੀ ਦਾ ਹੋਇਆ ਹੋਵੇ। ਸ਼ਰਧਾਨੰਦ ਨੇ ਇਸ ਦਿਨ ਰਾਤ ਨੂੰ ਦਿੱਲੀ ਵਿਚ ਦੀਪਾਵਲੀ ਕੀਤੀ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਆਪ ਕਾਂਗਰਸ ਵਿਚ ਸ਼ਾਮਲ ਹੋ ਗਏ। ਇਕਲਾਬੀ ਜੀਵਨ ਦਾ ਪ੍ਰਭਾਵ ਲਾਲਾ ਹਰਦਿਆਲ ਤੋਂ ਲਿਆ। ਉਨ੍ਹਾਂ ਦੇ ਹਾਲਾਤ ਅਤੇ ਜੀਵਨ ਉੱਤੇ ਇਕ ਕਿਤਾਬ ਲਿਖੀ । ਆਪ ਅਖੀਰ ਉਮਰ ਤਕ ਆਪਣੇ ਪੁਰਾਨੇ ਮਕਾਨ ਚਹਿਲ ਪੁਰੀ ਵਾਲੀ ਗਲੀ ਵਿਚ ਹੀ ਰਹੇ। ਕਿਸੇ ਪਰਿਵਾਰਕ ਮੈਂਬਰ ਨੇ ਦਿੱਲੀ ਦੀ ਗੁਲਮਰਗ ਕਾਲੋਨੀ ਵਿਚ ਮਕਾਨ ਬਣਾਇਆ ਅਤੇ ਆਪ ਨੂੰ ਉਥੇ ਰਹਿਣ ਲਈ ਕਿਹਾ ਪਰੰਤੂ ਆਪ ਨੇ ਨਾਂਹ ਕਰ ਦਿੱਤੀ । ਹਮੇਸ਼ਾ ਆਪ ਆਪਣੇ ਮਕਾਨ ਦੀ ਉਪਰਲੀ ਮੰਜਲ ਤੇ ਹੀ ਰਹਿੰਦੇ ਰਹੇ। ਆਪਣੀ ਰੋਟੀ ਆਪ ਪਕਾਉਂਦੇ ਤੇ ਕਪੜੇ ਵੀ ਆਪ ਹੀ ਧੋ ਲੈਂਦੇ ਸਨ ਅਤੇ ਜੀਵਨ ਦੀਆਂ ਹੋਰ ਲੋੜਾਂ ਵੀ ਆਪ ਹੀ ਪੂਰੀਆਂ ਕਰਦੇ ਸਨ। ਖਾਦੀ ਦਾ ਕੁਰਤਾ, ਧੋਤੀ ਅਤੇ ਸਿਰ ਉੱਪਰ ਖਦੱਰ ਦੀ ਟੋਪੀ ਪਹਿਨਦੇ ਸਨ । ਖੁਰਾਕ ਬਿਲਕੁਲ ਸਾਦਾ ਸੀ। ਵਿਦੇਸ਼ੀ ਚੀਜ਼ਾਂ ਤੋਂ ਸਖ਼ਤ ਨਫਰਤ ਸੀ। ਵਿਦੇਸ਼ਾਂ ਵਿਚ ਜਾਣਾ ਵੀ ਪਸੰਦ ਨਹੀਂ ਕਰਦੇ ਸਨ। ਇਕ ਵਾਰ ਆਪ ਨੇ ਘਰ ਵਿਚ ਵਿਦੇਸ਼ੀ ਕਪੜਿਆਂ ਦੀ ਹੋਲੀ ਖੇਡੀ ਅਤੇ ਦੁਕਾਨ ਤੇ ਪਏ ਵਿਦੇਸ਼ੀ ਕਪੜਿਆਂ ਨੂੰ ਅੱਗ ਲਗਾ ਦਿੱਤੀ । ਘਰ ਵਾਲਿਆਂ ਤੋਂ ਕਦੀ ਕੋਈ ਵਿੱਤੀ ਸਹਾਇਤਾ ਨਹੀਂ ਲਈ। ਕਿਉਂਕਿ ਉਹ ਸੋਚਦੇ ਸਨ ਕਿ ਮੈਂ ਵੀ ਤਾਂ ਜੀਵਨ ਭਰ ਘਰ ਵਾਲਿਆਂ ਦੀ ਕੋਈ ਵਿੱਤੀ ਸਹਾਇਤਾ ਨਹੀਂ ਕੀਤੀ। ਜਦੋਂ ਆਪ ਜੇਲ੍ਹ ਵਿਚ ਸਨ ਤਾਂ ਆਪ ਦੇ ਬਾਲ ਬੱਚੇ ਨਾਨਕਾ ਪਰਿਵਾਰ ਪਾਨੀਪਤ ਵਿਚ ਹੀ ਰਹੇ। ਆਪ ਇੰਨੇ ਗੈਰਤਮੰਦ ਅਤੇ ਖੁੱਦਾਰ ਸਨ ਕਿ ਸਰਕਾਰ ਤੋਂ ਫਰੀਡਮ ਫਾਈਟਰ ਪੈਨਸ਼ਨ ਲੈਣੀ ਵੀ ਗਵਾਰਾ ਨਹੀਂ ਕੀਤੀ। ਗੁਲਾਬ ਚੰਦ ਜੈਨ ਜੋ ਲਾਲਾ ਜੀ ਦਾ ਸਾਥੀ ਰਿਹਾ ਹੈ ਉਸ ਦੇ ਦੱਸਣ ਅਨੁਸਾਰ ਲਾਲਾ ਜੀ ਕਿਹਾ ਕਰਦੇ ਸਨ ਕਿ ਪੈਨਸ਼ਨ ਲੈ ਕੇ ਮੈਂ ਆਪਣੀ ਕੁਰਬਾਨੀ ਨੂੰ ਵੇਚਨਾ ਨਹੀਂ ਚਾਹੁੰਦਾ। ਉਹ ਆਪਣਾ ਸਮਾਂ ਅਖ਼ਬਾਰ ਪੜ੍ਹਣ ਅਤੇ ਲਿਖਣ ਵਿਚ ਗੁਜ਼ਾਰਦੇ। ਉਹ ਅਕਸਰ ਅਪਣੀ ਪਤਨੀ ਬਾਰੇ ਕਿਹਾ ਕਰਦੇ ਸਨ ਕਿ ਉਸ ਨੇ ਵੀ ਮੇਰੇ ਵਾਂਗ ਜੇਲ੍ਹ ਦਾ ਜੀਵਨ ਗੁਜ਼ਾਰਿਆ ਹੈ। ਉਹ ਜ਼ਮੀਨ ਉੱਤੇ ਸੌਂਦੀ, ਸਾਦਾ ਖੁਰਾਕ ਖਾਂਦੀ ਅਤੇ ਸਾਦਾ ਕਪੜੇ ਹੀ ਪਹਿਨਦੀ ਰਹੀ ਹੈ। ਆਪ ਦੀ ਮੌਤ ਅਗਸਤ 1975 ਵਿਚ ਦਿੱਲੀ ਵਿਖੇ ਆਪਣੇ ਮਕਾਨ ਚਹਿਲ ਪੁਰੀ ਵਿਖੇ ਹੀ ਹੋਈ।

ਮਾਸਟਰ ਅਮੀਰ ਚੰਦ (1869-1915)

ਅੱਜ ਜਦੋਂ ਹਿੰਦੁਸਤਾਨ ਦੇ ਲੀਡਰਾਂ ਅਤੇ ਨੇਤਾਵਾਂ ਨੂੰ ਵੇਖਦਾ ਹਾਂ ਦਿਲ ਵਿੱਚ ਇਕ ਦਰਦ ਜਿਹਾ ਹੁੰਦਾ ਹੈ। ਇਸਦੀ ਚੀਸ ਨਾਲ ਇਸ ਗ਼ਦਰ ਬੇਚੈਨ ਹੋ ਜਾਂਦਾ ਹਾਂ ਕਿ ਘੰਟਿਆਂ ਤਕ ਅੱਖ ਬੰਦ ਕਰਕੇ ਰੋਦਾਂ ਅਤੇ ਸਿਸਕਦੀਆਂ ਭਰਦਾ ਰਹਿੰਦਾ ਹਾਂ। ਇਹ ਸੋਚ ਕੇ ਕਿ ਸ਼ਾਇਦ ਇਸ ਨਾਲ ਦਿਲ ਦਾ ਬੋਝ ਕੁਝ ਹਲਕਾ ਹੋ ਜਾਏ। ਸੋਚਦਾ ਹਾਂ ਕਿ ਵੇਦਾਂ ਸ਼ਾਸਤਰਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਅਨੁਸਾਰ ਭਾਰਤ ਰਿਸ਼ੀਆਂ ਮੁੰਨੀਆਂ ਦਾ ਦੇਸ਼ ਕਹਿਲਾਉਂਦਾ ਹੈ, ਇਸ ਵਿੱਚ ਰਾਮ, ਕ੍ਰਿਸ਼ਨ, ਮਹਾਤਮਾ ਬੁੱਧ, ਗੁਰੂ ਨਾਨਕ, ਮਹਾਂਵੀਰ, ਵਿਵੇਕਾਨੰਦ, ਰਾਣਾ ਪ੍ਰਤਾਪ ਅਤੇ ਗੁਰੂ ਗੋਬਿੰਦ ਸਿੰਘ ਵਰਗੇ ਮਹਾਨ ਪੁਰਸ਼ਾਂ ਅਤੇ ਸੂਰਵੀਰਾਂ ਨੂੰ ਜਨਮ ਦਿੱਤਾ ਹੈ। ਪਰੰਤੂ ਅੱਜ ਦੇ ਲੀਡਰਾਂ ਅਤੇ ਨੇਤਾਵਾਂ ਨੂੰ ਵੇਖ ਕੇ ਬੀਤੇ ਯੁੱਗਾਂ ਦੇ ਭਗਤਾਂ ਅਤੇ ਸੂਰਵੀਰਾਂ ਦੀ ਹਸਤੀ ਨੂੰ ਮੰਨਣ ਤੋਂ ਅਕਲ ਜਵਾਬ ਦੇ ਦਿੰਦੀ ਹੈ। ਆਖਿਰਕਾਰ ਅੱਜ ਕਲ ਦੇ ਲੋਕ ਵੀ ਤਾਂ ਉਹਨਾਂ ਦੀ ਹੀ ਔਲਾਦ ਹਨ। ਇਹ ਲੋਕ ਕਿਉਂ ਇਸ ਹੱਦ ਤੱਕ ਨੈਤਿਕ ਅਤੇ ਧਾਰਮਿਕ ਪੱਖੋ ਗਿਰ ਚੁੱਕੇ ਹਨ ਅਤੇ ਜ਼ਿੱਲਤ ਦੇ ਅਜਿਹੇ ਟੋਏ ਵਿੱਚ ਜਾ ਡਿੱਗੇ ਹਨ ਕਿ ਇਹਨਾਂ ਨੂੰ ਰੱਬ ਦਾ ਡਰ ਅਤੇ ਨਾ ਹੀ ਆਪਣੇ ਜ਼ਮੀਰ ਦੀ ਅਵਾਜ਼ ਦੀ ਪਰਵਾਹ ਹੈ। ਦਿਨ ਰਾਤ ਧੋਖਾ ਧੜੀ, ਫਰੇਬ, ਝੂਠ ਅਤੇ ਮੱਕਾਰੀ ਨਾਲ ਧੰਨ ਇਕੱਠਾ ਕਰਨ ਦੀ ਧੁੰਨ ਸਵਾਰ ਹੈ। ਕੁਰਸੀ ਦੀ ਚਾਹ ਵਿਚ ਦੀਨ, ਇਮਾਨ, ਧਰਮ ਅਤੇ ਨੈਤਿਕਤਾ ਸਭ ਨੂੰ ਤਲਾਂਜਲੀ ਦੇ ਕੇ ਸਰਪਟ ਇਸੇ ਦੌੜ ਵਿਚ ਦੌੜੀ ਜਾ ਰਹੇ ਹਨ। ਇਹਨਾਂ ਦੀ ਦੇਖਾ ਦੇਖੀ ਆਮ ਲੋਕ ਵੀ ਇਸੇ ਰਾਹ ਤੇ ਚਲ ਪਏ ਹਨ। ਇੱਕ ਪਾਸੇ ਤਾਂ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਅੱਧੀ ਜਨਸੰਖਿਆ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੀ ਹੈ। ਇਹਨਾਂ ਵਿਚਾਰਿਆਂ ਨੂੰ ਨਾ ਤਨ ਢੱਕਣ ਲਈ ਕਪੜਾ, ਨਾ ਖਾਣ ਲਈ ਰੋਟੀ ਅਤੇ ਨਾ ਹੀ ਰਹਿਣ ਲਈ ਕੋਈ ਠਿਕਾਨਾ ਹੈ। ਕਾਂਗਰਸੀ ਸਰਕਾਰ ਜੋ ਦਿਨ ਰਾਤ ਗਲਾ ਫਾੜ-ਫਾੜ ਕੇ ਗਰੀਬੀ ਦੂਰ ਕਰਨ ਦਾ ਐਲਾਨ ਕਰੀ ਜਾ ਰਹੀ ਹੈ ਪਰ ਨਤੀਜਾ ਉਹੀ ਢਾਕ ਦੇ ਤੀਨ ਪਾਤ। ਗੋਰੇ ਅੰਗਰੇਜ਼ ਚਲੇ ਗਏ। ਉਹਨਾਂ ਦੀ ਥਾਂ ਕਾਲੇ ਅੰਗਰੇਜ਼ਾਂ ਨੇ ਮਲ ਲਈ ਹੈ। ਜਿਸ ਅਜ਼ਾਦੀ ਲਈ ਕ੍ਰਾਂਤੀਕਾਰੀਆਂ ਨੇ ਸਿਰਾਂ ਦੇ ਕਫਨ ਬੰਨ੍ਹ ਕੇ ਫਾਂਸੀ ਦੇ ਫੰਦਿਆਂ ਨੂੰ ਚੁੰਮਿਆਂ, ਅੰਡਮਾਨ ਦੀ ਸੈਂਟਲ ਜੇਲ੍ਹ ਦੇ ਤਸੀਹੇ ਝੋਲੇ, ਭੁੱਖ ਪਿਆਸ ਦੀ ਪਰਵਾਹ ਤੱਕ ਨਾ ਕਰਦਿਆਂ ਆਪਣੇ ਟੀਚੇ ਵੱਲ ਵੱਧਦੇ ਰਹੇ। ਅੱਜ ਉਹਨਾਂ ਦੇ ਸੁਪਨਿਆਂ ਦਾ ਭਾਰਤ ਅੱਗ ਦਾ ਲਾਵਾ ਬਣ ਕੇ ਜਲਦਾ ਹੋਇਆ ਵਿਖਾਈ ਦੇ ਰਿਹਾ ਹੈ। ਦੁੱਖਾਂ, ਮੁਸੀਬਤਾਂ ਕਾਰਣ ਗਰੀਬ ਚੀਕ ਪੁਕਾਰ ਰਹੇ ਹਨ ਪਰ ਕੋਈ ਹੀਲਾ ਬਣਦਾ ਨਜ਼ਰ ਨਹੀਂ ਆਉਂਦਾ। ਅਜ਼ਾਦੀ ਨੂੰ ਅਮੀਰ ਵਰਗ ਨੇ ਆਪਣੀ ਜਕੜ ਵਿਚ ਲੈ ਰਖਿਆ ਹੈ ਇਸ ਲਈ ਇਹ ਗਰੀਬ ਅਤੇ ਹੇਠਲੇ ਵਰਗ ਤੱਕ ਨਹੀਂ ਪਹੁੰਚ ਪਾਈ। ਕਿਉਂਕਿ ਕ੍ਰਾਂਤੀਕਾਰੀਆਂ ਨੇ ਜਿਸ ਸਮਾਜਵਾਦ ਦਾ ਨਾਅਰਾ ਦਿੱਤਾ ਸੀ ਅੱਜ ਦੇ ਹਾਕਮ ਕਾਂਗਰਸੀਆਂ ਨੇ ਉਸ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ਅਤੇ ਅੰਗਰੇਜ਼ਾਂ ਤੋਂ ਵੀ ਭੈੜੀ ਡਗਰ ਦੇ ਚਲ ਪਏ ਹਨ। ਰਿਸ਼ਵਤ ਦਾ ਬਜ਼ਾਰ ਗਰਮ ਹੈ। ਕੋਈ ਅਜਿਹਾ ਵਿਭਾਗ ਨਹੀਂ ਜੋ ਬਿਨਾਂ ਰਿਸ਼ਵਤ ਦੇ ਕੋਈ ਕੰਮ ਕਰ ਦੇਵੇ। ਉਪਰ ਤੋਂ ਥੱਲੇ ਤੱਕ ਰਿਸ਼ਵਤ ਹੀ ਰਿਸ਼ਵਤ ਹੈ। ਚੀਜ਼ਾਂ ਦੇ ਭਾਅ ਅਸਮਾਨ ਤੇ ਚੜ੍ਹ ਗਏ ਹਨ। ਨਿੱਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਆਮ ਆਦਮੀ ਦੀ ਖਰੀਦ ਸ਼ਕਤੀ ਤੋਂ ਬਾਹਰ ਹਨ। ਅੰਗਰੇਜ਼ ਚਲਾ ਗਿਆ ਹੈ ਕ੍ਰਾਂਤੀਕਾਰੀ ਮਰ ਮੁੱਕ ਗਏ ਹਨ। ਜੋ ਥੋੜੇ ਬਹੁਤ ਬਚੇ ਹੋਏ ਹਨ, ਉਹਨਾਂ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ ਸਤਾ ਰਹੀ ਹੈ। ਕਾਂਗਰਸੀ ਹਾਕਮ ਉਹਨਾਂ ਨੂੰ ਵੀ ਟੇਡੀ ਅੱਖ ਨਾਲ ਵੇਖਦੇ ਹਨ ਅਤੇ ਆਪਣੀ ਮਨਮਾਨੀ ਕਰ ਰਹੇ ਹਨ। ਇੱਕ ਸਮਾਂ ਅਜਿਹਾ ਜ਼ਰੂਰ ਆਵੇਗਾ ਕਿ ਇਹਨਾਂ ਬੇਇਮਾਨ ਲੋਕਾਂ ਨੂੰ ਮੂੰਹ ਦੀ ਖਾਣੀ ਪਵੇਗੀ। ਇਹਨਾਂ ਵਿਚਾਰੇ ਭੋਲੇ-ਭਾਲੇ ਅਤੇ ਸਿੱਧੜ ਕ੍ਰਾਂਤੀਕਾਰੀ ਨੂੰ ਕੀ ਪਤਾ ਸੀ ਕਿ ਆਉਣ ਵਾਲੀਆਂ ਨਸਲਾਂ ਕਿਹੋ ਜਿਹੀਆਂ ਹੋਣਗੀਆਂ ਅਤੇ ਜਦੋਂ ਇਹਨਾਂ ਲੋਕਾਂ ਨੂੰ ਸਾਰੇ ਮੌਜੂਦਾ ਨੇਤਾਵਾਂ ਦੇ ਚਰਿਤ੍ਰ ਦਾ ਪਤਾ ਲੱਗੇਗਾ ਤਾਂ ਪਛਤਾਉਣ ਤੋਂ ਸਿਵਾ ਉਹ ਕੁਝ ਨਹੀਂ ਕਰ ਸਕਣਗੇ। ਉਹ ਸੋਚਦੇ ਹੋਣਗੇ ਕਿ ਐਵੇਂ ਹੀ ਆਪਣੀਆਂ ਵੱਡ ਮੁੱਲੀਆਂ ਜਿੰਦਗੀਆਂ ਭੰਗ ਦੇ ਭਾੜੇ ਗੁਆ ਦਿੱਤੀਆਂ। ਰਾਸ ਬਿਹਾਰੀ ਬੋਸ, ਚੰਦਰ ਸ਼ੇਖਰ ਅਜ਼ਾਦ, ਸਚਿੰਦਰ ਨਾਥ ਸਾਨੇਆਲ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਮ ਪ੍ਰਸਾਦ ਬਿਸਮਲ ਅਤੇ ਸੁਭਾਸ਼ ਚੰਦਰ ਬੋਸ ਜਿਹਨਾਂ ਨੂੰ ਗਾਂਧੀ ਸਿਰ ਫਿਰੇ ਛੋਕਰੇ ਕਿਹਾ ਕਰਦਾ ਸੀ, ਉਹਨਾਂ ਦੀ ਨਿਰਸੁਆਰਥ ਸੇਵਾ ਅਤੇ ਬੇਮਿਸਾਲ ਕੁਰਬਾਨੀ ਦੇ ਸਦਕਾ ਅੱਜ ਅਸੀਂ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ। 1921 ਵਿਚ ਅਸਹਿਯੋਗ ਅੰਦੋਲਨ ਪੂਰੇ ਜ਼ੋਰ ਤੇ ਸੀ ਅਤੇ ਇੰਝ ਲੱਗ ਰਿਹਾ ਸੀ ਕਿ ਹੁਣ ਅੰਗਰੇਜ਼ ਹਿੰਦੁਸਤਾਨ ਛੱਡ ਕੇ ਭੱਜ ਜਾਵੇਗਾ। ਪਰ ਅਚਾਨਕ ਗਾਂਧੀ ਨੇ ਡਰ ਦੇ ਮਾਰੇ ਇਸ ਅੰਦੋਲਨ ਦੀ ਪਿੱਠ ਵਿਚ ਛੁਰਾ ਘੋਪ ਦਿੱਤਾ ਅਤੇ ਅਜ਼ਾਦੀ 26 ਸਾਲ ਪਿੱਛੇ ਚਲੀ ਗਈ। ਇਹ ਰਾਸ ਬਿਹਾਰੀ ਬੋਸ ਹੀ ਸੀ ਜਿਹਨੇ ਇੰਨੇ ਵੱਡੇ ਸਾਮਰਾਜ ਦੇ ਏਜੰਟ ਲਾਰਡ ਹਾਰਡਿੰਗ ਦੇ ਜਲੂਸ ਉਤੇ ਚਾਂਦਨੀ ਚੌਂਕ ਦਿੱਲੀ ਵਿੱਚ ਦਿਨ ਦਿਹਾੜੇ ਬੰਬ ਸੁੱਟਿਆ ਸੀ ਅਤੇ ਜੀਵਨ ਭਰ ਆਪਣੇ ਅੰਤਿਮ ਸਾਹਾਂ ਤੱਕ ਅੰਗਰੇਜ਼ਾਂ ਦੇ ਹੱਥ ਨਹੀਂ ਸੀ ਲੱਗਿਆ ਪਰੰਤੂ ਉਸਦੇ ਦੂਜੇ ਸਾਥੀ ਮਾਸਟਰ ਅਮੀਰ ਚੰਦ, ਲਾਲਾ ਹਨਵੰਤ ਸਹਾਏ, ਭਾਈ ਬਾਲਮੁਕੰਦ, ਅਵਧ ਬਿਹਾਰੀ, ਬਸੰਤ ਕੁਮਾਰ ਬਿਸ਼ਵਾਸ, ਦੀਨਾ ਨਾਥ ਅਤੇ ਬਲਰਾਜ ਭਲਾ ਗ੍ਰਿਫਤਾਰ ਹੋ ਗਏ। ਚਾਰ ਨੂੰ ਫਾਂਸੀ ਅਤੇ ਬਾਕੀਆਂ ਨੂੰ ਵੱਖ-ਵੱਖ ਸਮੇਂ ਲਈ ਜੇਲ੍ਹ ਦੀ ਸਜ਼ਾ ਹੋਈ।

ਮਾਸਟਰ ਅਮੀਰ ਚੰਦ (1869-1915)

ਮਾਸਟਰ ਜੀ ਦਾ ਜਨਮ 1869 ਵਿਚ ਦਿੱਲੀ ਵਾਸੀ ਲਾਲਾ ਹੁਕਮਚੰਦ ਦੇ ਘਰ ਹੋਇਆ। ਆਪ ਦਾ ਪਰਿਵਾਰ ਵੰਸ਼ ਅਗਰਵਾਲ ਸੀ। ਦਿੱਲੀ ਵਿਖੇ ਹੀ ਸਿਖਿਆ ਪ੍ਰਾਪਤੀ ਤੋਂ ਬਾਅਦ ਕੈਂਬਰਿਜ ਮਿਸ਼ਨ ਹਾਈ ਸਕੂਲ ਵਿਚ ਮਾਸਟਰ ਲੱਗ ਗਏ। ਆਪ ਛੋਟੀ ਉਮਰ ਤੋਂ ਹੀ ਦੇਸ਼ ਭਗਤ ਸਨ ਅਤੇ ਦੇਸ਼ ਪਿਆਰ ਦੀ ਭਾਵਨਾ ਆਪ ਦੇ ਵਿਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸ ਦੌਰਾਨ ਆਪ ਦੀ ਮੁਲਾਕਾਤ ਦਿੱਲੀ ਦੇ ਇਕ ਵਪਾਰੀ ਲਾਲਾ ਹਨਵੰਤ ਸਹਾਏ ਨਾਲ ਹੋਈ। ਅਜ਼ਾਦੀ ਪ੍ਰਾਪਤੀ ਲਈ ਦੋਹਾਂ ਦੀ ਸੋਚਣੀ ਮੇਲ ਖਾਂਦੀ ਸੀ । ਲਾਲਾ ਜੀ ਨੇ ਦਿੱਲੀ ਕਨਾਰੀ ਬਜ਼ਾਰ ਵਿਚ ਇਕ ਰਾਸ਼ਟਰੀ ਸਕੂਲ ਖੋਲ੍ਹਿਆ। ਮਾਸਟਰ ਜੀ ਮਿਸ਼ਨ ਸਕੂਲ ਨੂੰ ਛੱਡ ਕੇ ਰਾਸ਼ਟਰੀ ਸਕੂਲ ਦੇ ਹੈਡ ਮਾਸਟਰ ਲੱਗ ਗਏ ਅਤੇ ਨਾਲ ਹੀ ਸਕੂਲ ਦਾ ਸਾਰਾ ਬੋਝ ਆਪਣੇ ਜੁੰਮੇ ਲੈ ਲਿਆ। ਅਵਧ ਬਿਹਾਰੀ ਜੋ ਪਹਿਲਾਂ ਮਾਸਟਰ ਦੇ ਸ਼ਿਸ਼ ਰਹਿ ਚੁੱਕੇ ਸਨ, ਹੁਣ ਲਾਹੌਰ ਵਿਚ ਰਹਿ ਰਹੇ ਸਨ। ਕਦੇ ਕਦਾਈਂ ਅਵਧ ਬਿਹਾਰੀ ਲਾਹੌਰ ਤੋਂ ਆ ਕੇ ਮਾਸਟਰ ਜੀ ਨਾਲ ਵਿਚਾਰ ਵਟਾਂਦਰਾ ਕਰਿਆ ਕਰਦੇ ਸਨ ਅਤੇ ਕਈ ਵਾਰ ਉਹਨਾਂ ਕੋਲ ਹੀ ਠਹਿਰ ਜਾਂਦੇ ਸਨ । ਬਾਅਦ ਵਿਚ ਸ੍ਰੀ ਅਵਧ ਬਿਹਾਰੀ ਇਸੇ ਸਕੂਲ ਵਿਚ ਮਾਸਟਰ ਲੱਗ ਗਏ। ਆਪ ਮਾਸਟਰ ਜੀ ਨਾਲੋਂ 20 ਸਾਲ ਛੋਟੇ ਸਨ ਪਰ ਪੜ੍ਹਨ ਲਿਖਣ ਦਾ ਕਾਫੀ ਸ਼ੌਂਕ ਸੀ। ਬੀ. ਏ. ਦੇ ਪ੍ਰਿਖਿਆ ਵਿਚ ਵਧੀਆ ਪੁਜ਼ੀਸ਼ਨ ਲਈ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਮਾਸਟਰ ਜੀ ਹਸਮੁੱਖ ਸੁਭਾਅ ਦੇ ਸਨ। ਉਹ ਅਕਸਰ ਆਪਣੇ ਆਪ ਨੂੰ ਬਾਂਦਰ ਮਾਸਟਰ ਕਿਹਾ ਕਰਦੇ ਸਨ। ਕਿਉਂਕਿ ਆਪ ਬਹੁਤੇ ਸੁੰਦਰ ਨਹੀਂ ਸਨ ਅਤੇ ਚਹਿਰਾ ਬਾਂਦਰ ਦੀ ਸ਼ਕਲ ਨਾਲ ਮਿਲਦਾ ਜੁਲਦਾ ਸੀ।
ਮਾਸਟਰ ਜੀ ਦੇ ਮਨ ਵਿਚ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਇੱਛਾ ਜਾਗ ਪਈ। ਅੰਗਰੇਜ਼ਾਂ ਦੀਆਂ ਵਧੀਕੀਆਂ ਅਤੇ ਜ਼ੁਲਮ ਹੁਣ ਅਸਿਹ ਹੁੰਦੇ ਜਾ ਰਹੇ ਸਨ । ਹੁਣ ਉਹਨਾਂ ਨੂੰ ਹੋਰ ਇਕ ਪਲ ਲਈ ਵੀ ਗੁਲਾਮ ਰਹਿਣਾ ਗਵਾਰਾ ਨਹੀਂ ਸੀ। ਆਪ ਨੇ ਉਮਰ ਭਰ ਸ਼ਾਦੀ ਨਹੀਂ ਕੀਤੀ। ਸੁਲਤਾਨ ਚੰਦ ਨਾਮਕ ਭਤੀਜਾ ਗੋਦ ਲੈ ਰੱਖਿਆ ਸੀ ਜੋ ਅੱਗੇ ਚੱਲ ਕੇ ਆਪ ਲਈ ਮੌਤ ਦਾ ਫਰਿਸ਼ਤਾ ਇਜ਼ਰਾਈਲ ਸਿੱਧ ਹੋਇਆ। ਇਹਨੀ ਦਿਨੀਂ ਸਰਦਾਰ ਅਜੀਤ ਸਿੰਘ ਵਿਦੇਸ਼ ਤੋਂ ਵਾਪਿਸ ਹਿੰਦੁਸਤਾਨ ਆਏ ਹੋਏ ਸਨ। ਉਹਨਾਂ ਦੇ ਲਾਹੌਰ ਪੁੱਜਣ ਤੇ ਪੰਜਾਬ ਦੇ ਕ੍ਰਾਂਤੀਕਾਰੀ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਹੋ ਗਏ। ਇਸੇ ਦੌਰਾਨ ਮਾਸਟਰ ਜੀ ਦੀ ਜਾਣ ਪਛਾਣ ਲਾਹੌਰ ਦੇ ਪ੍ਰਸਿੱਧ ਕ੍ਰਾਂਤੀਕਾਰੀ ਭਾਈ ਬਾਲ ਮੁੰਕਦ ਨਾਲ ਹੋ ਗਈ। ਦੋਹਾਂ ਵਿਚਕਾਰ ਡੂੰਘੇ ਸੰਬਧ ਸਥਾਪਿਤ ਹੋ ਗਏ। 1908 ਵਿਚ ਜਦੋਂ ਲਾਲਾ ਹਰਦਿਆਲ ਭਾਰਤ ਆਏ ਤਾਂ ਮਾਸਟਰ ਜੀ ਦੀ ਵੀ ਇਹਨਾਂ ਨਾਲ ਮਿਤੱਰਤਾ ਹੋ ਗਈ। ਇਹਨਾਂ ਹੀ ਦਿਨਾਂ ਵਿੱਚ ਬੰਗਾਲ ਦੇ ਮਹਾਨ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਨਾਲ ਜਾਣ-ਪਛਾਣ ਹੋਈ। ਉਹ ਦੇਹਰਾਦੂਨ ਦੇ ਬਣ ਵਿਭਾਗ ਵਿਚ ਕਲਰਕ ਵਜੋਂ ਨਿਉਕਤ ਹੋ ਕੇ ਆਏ ਸਨ। ਉਹਨਾਂ ਦੇ ਜਤਨਾਂ ਨਾਲ ਹੀ ਪੰਜਾਬ, ਦਿੱਲੀ ਤੇ ਯੂ.ਪੀ. ਦੇ ਕ੍ਰਾਂਤੀਕਾਰੀਆਂ ਵਿਚ ਸੰਪਰਕ ਹੋ ਸਕਿਆ ਅਤੇ ਅਖਿਲ ਭਾਰਤੀ ਯੋਜਨਾ ਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ। ਮਾਸਟਰ ਜੀ ਦੀ ਉਰਦੂ ਅਤੇ ਅੰਗਰੇਜ਼ੀ ਤੇ ਚੰਗੀ ਪਕੜ ਸੀ ਅਤੇ ਲੇਖ ਲਿਖਣ ਦੇ ਵੀ ਮਾਹਿਰ ਸਨ। ‘ਲਿਬਰਟੀ’ ਨਾਂ ਦੇ ਪਰਚਿਆਂ ਵਿਚ ਆਪ ਦੇ ਲਿਖੇ ਲੇਖ ਅਕਸਰ ਛਪਦੇ ਰਹਿੰਦੇ ਸਨ। ਇਹਨਾਂ ਪਰਚਿਆਂ ਵਿਚ ਸਪਸ਼ਟ ਰੂਪ ਵਿਚ ਇਹ ਲਿਖਿਆ ਹੁੰਦਾ ਸੀ ਕਿ ਵੇਦ, ਗੀਤਾ ਤੇ ਕੁਰਾਨ ਸਭ ਦਾ ਇਹੋ ਫਰਮਾਨ ਹੈ ਕਿ ਅਜ਼ਾਦੀ ਮਨੁੱਖ ਦਾ ਜਮਾਂਦਰੂ ਅਧਿਕਾਰ ਹੈ। ਇਸ ਤੋਂ ਬਿਨਾਂ ਆਦਮੀ ਦੀ ਜਿੰਦਗੀ ਪਸ਼ੂਆਂ ਵਾਂਗ ਹੈ। ਇਹ ਪੈਂਫਲਟ ਕਲਕਤਾ ਦੇ ਰਾਜਾ ਬਾਜ਼ਾਰ ਦੇ ਇੱਕ ਪ੍ਰੈਸ ਵਿਚ ਛਪਿਆ ਸੀ ਅਤੇ ਯੂ.ਪੀ., ਪੰਜਾਬ, ਦਿੱਲੀ ਦੇ ਵੱਖ-ਵੱਖ ਸ਼ਹਿਰਾਂ ਵਿਚ ਵੰਡਿਆ ਗਿਆ ਸੀ। ਨਾਲ ਹੀ ਇਹ ਪਰਚਾ ਦੇਹਰਾਦੂਨ, ਕਸੋਲੀ ਅਤੇ ਅੰਬਾਲਾ ਦੀਆਂ ਛਾਉਣੀਆਂ ਵਿਚ ਵੀ ਪਹੁੰਚ ਗਿਆ ਜਿਸ ਨਾਲ ਅੰਗਰੇਜ਼ੀ ਸਰਕਾਰ ਦੀ ਨੀਂਦ ਉੱਡ ਗਈ। ਸਰਕਾਰ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਇਸ ਪੈਂਫਲਟ ਦੀ ਪ੍ਰਕਾਸ਼ਨ ਬਾਰੇ ਕੋਈ ਸੂਹ ਨ ਲਗਾ ਸਕੀ।
1911 ਵਿਚ ਅੰਗਰੇਜ਼ੀ ਸਰਕਾਰ ਬੰਗਾਲ ਦੇ ਕ੍ਰਾਂਤੀਕਾਰੀ ਤੋਂ ਭੈਭੀਤ ਹੋ ਗਈ। 12 ਦਸੰਬਰ 1911 ਨੂੰ ਜਾਰਜ ਪੰਜਵੇਂ ਦੀ ਪ੍ਰਧਾਨਗੀ ਵਿਚ ਦਿੱਲੀ ਦਰਬਾਰ ਲੱਗਾ। ਬਾਦਸ਼ਾਹ ਨੇ ਕਲਕੱਤਾ ਦੀ ਬਜਾਏ ਦਿੱਲੀ ਨੂੰ ਦੇਸ਼ ਦੀ ਰਾਜਧਾਨੀ ਬਣਾਉਣ ਦਾ ਸੁਝਾਅ ਦਿੱਤਾ ਅਤੇ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਦਿੱਲੀ ਦੀ ਪੁਰਾਣੀ ਸ਼ਾਨ-ਓ-ਸ਼ੌਕਤ ਨੂੰ ਬਣਾਈ ਰਖਣ ਲਈ ਇਹ ਕਦਮ ਚੁਕਿਆ ਗਿਆ। ਨਾਲ ਹੀ ਬੰਗਾਲ ਦੀ ਵੰਡ ਨੂੰ ਰੱਦ ਕਰਨ ਦਾ ਵੀ ਫੈਸਲਾ ਲਿਆ ਗਿਆ। ਇਸ ਗਲ ਦਾ ਐਲਾਨ ਬਾਦਸ਼ਾਹ ਜਾਰਜ ਪੰਜਵੇਂ ਨੇ ਭਰੇ ਇਜਲਾਸ ਵਿੱਚ ਬੜੇ ਗੌਰਵ ਮਈ ਢੰਗ ਨਾਲ ਕੀਤਾ ਅਤੇ ਨਾਲ ਹੀ ਇਹ ਵੀ ਫੈਸਲਾ ਹੋਇਆ ਕਿ ਵਾਇਸਰਾਏ ਇਕ ਸਾਲ ਬਾਅਦ 23 ਦਸੰਬਰ 1912 ਨੂੰ ਇਕ ਜਲੂਸ ਦੀ ਸ਼ਕਲ ਵਿਚ ਪੂਰੇ ਜਾਹੋ-ਜਲਾਲ ਨਾਲ ਦਿੱਲੀ ਵਿਚ ਪ੍ਰਵੇਸ਼ ਕਰਨ ਗੇ। ਇਸ ਐਲਾਨ ਨੂੰ ਅਮਲੀ ਰੂਪ ਦਿੰਦੀਆਂ ਉਸ ਵੇਲੇ ਦੇ ਵਾਇਸਰਾਏ ਹਿੰਦ ਲਾਰਡ ਹਾਰਡਿੰਗ ਇਕ ਸ਼ਾਹੀ ਜਲੂਸ ਵਿਚ ਹਾਥੀ ਤੇ ਸਵਾਰ ਹੋ ਕੇ ਚਾਂਦਨੀ ਚੌਂਕ ਵਿਚ ਨਿਕਲੇ। ਲੇਡੀ ਹਾਰਡਿੰਗ ਵੀ ਉਹਨਾਂ ਦੇ ਨਾਲ ਹੀ ਹਾਥੀ ਤੇ ਸਵਾਰ ਸੀ। ਮੀਲੋਂ ਲੰਬਾ ਜਲੂਸ ਆਪਣੀ ਪੂਰੀ ਸ਼ਾਨ-ਓ-ਸ਼ੌਕਤ ਅਤੇ ਸ਼ਾਹੀ ਠਾਠ-ਬਾਠ ਨਾਲ ਚਲ ਰਿਹਾ ਸੀ। ਜਦੋਂ ਇਹ ਜਲੂਸ ਚਾਂਦਨੀ ਚੌਂਕ ਦੇ ਵਿਚਕਾਰ ਪੁੱਜਾ ਤਾਂ ਅਚਾਨਕ ਹੀ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਵਾਲੇ ਚੁਰਾਹੇ ਵਿਚ ਕਿਸੇ ਮਨਚਲੇ ਕ੍ਰਾਂਤੀਕਾਰੀ ਨੇ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ। ਚਾਰੋਂ ਪਾਸੇ ਭਗਦੜ ਮੱਚ ਗਈ। ਪਤਾ ਲੱਗਾ ਕਿ ਲਾਰਡ ਦਾ ਅੰਗਰਖਿਅਕ (ਏ. ਡੀ. ਸੀ) ਮਾਰਿਆ ਗਿਆ ਹੈ । ਲਾਰਡ ਅਤੇ ਲੇਡੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਹਨਾਂ ਦੀ ਨੇੜਲੇ ਕਲੀਨਿਕ ਤੋਂ ਮਰਹਮ ਪੱਟੀ ਕਰਵਾਈ ਗਈ। ਇਹ ਜਲੂਸ ਲੋਕਾਂ ਉੱਪਰ ਹਕੂਮਤ ਦਾ ਰੋਅਬ ਜਮਾਉਣ ਅਤੇ ਸ਼ਾਹੀ ਠਾਠ-ਬਾਠ ਦਿਖਾਉਣ ਲਈ ਕੱਢਿਆ ਗਿਆ ਸੀ । ਦੇਸ਼ ਭਰ ਦੇ ਰਾਜੇ, ਮਹਾਰਾਜੇ, ਨਵਾਬ, ਰਈਸ, ਜਗੀਰਦਾਰ ਵਧੀਆ ਪੁਸ਼ਾਕਾਂ ਪਾ ਕੇ ਅਤੇ ਵਧੀਆ ਨਸਲਾਂ ਦੇ ਘੋੜਿਆਂ ਤੇ ਸਵਾਰ ਹੋ ਕੇ ਜਲੂਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਵਿਚ ਫਖਰ ਮਹਿਸੂਸ ਕਰ ਰਹੇ ਸਨ ਪਰ ਇਕ ਹੀ ਬੰਬ ਨੇ ਇੰਨੇ ਵੱਡੇ ਸਾਮਰਾਜ ਦੀ ਸ਼ੇਖੀ ਕਿਰਕਰੀ ਕਰ ਦਿੱਤੀ। ਪੁਲਿਸ ਕਸੂਰਵਾਰਾਂ ਦੀ ਭਾਲ ਵਿਚ ਪਾਗਲ ਹੋ ਗਈ। ਚਾਂਦਨੀ ਚੌਂਕ ਨੂੰ ਚਾਰੇ ਪਾਸੋਂ ਘੇਰ ਲਿਆ ਗਿਆ ਪਰ ਦੋਸ਼ੀ ਦੀ ਕੋਈ ਉਘ ਨਾ ਮਿਲ ਸਕੀ। ਦੂਜੇ ਦਿੱਲੀ ਵਿਚ ਪਰਚਾ ਵੰਡਿਆ ਗਿਆ ਜਿਸ ਵਿਚ ਇਸ ਬੰਬ ਹਮਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਇਹ ਵੀ ਲਿਖਿਆ ਸੀ, “ਗੀਤਾ, ਪੁਰਾਨ, ਵੇਦ ਅਤੇ ਕੁਰਾਨ ਸਾਰੇ ਬਾਰ-ਬਾਰ ਇਹੋ ਪੁਕਾਰਦੇ ਹਨ ਕਿ ਪਵਿੱਤਰ ਧਰਤੀ ਤੇ ਦੁਸ਼ਮਨਾਂ ਨੂੰ ਭਾਵੇਂ ਉਹ ਕਿਸੇ ਕੌਮ ਜਾਂ ਧਰਮ ਨਾਲ ਸੰਬਧ ਰੱਖਦੇ ਹੋਣ, ਮਾਰਨਾ ਜਾਇਜ਼ ਅਤੇ ਬਰਹੱਕ ਹੈ। ਦਿੱਲੀ ਦੇ ਚਾਂਦਨੀ ਚੌਕ ਵਿਚ ਜੋ ਘਟਨਾ ਘਟੀ ਹੈ ਉਸ ਤੋਂ ਲਗਦਾ ਹੈ ਕਿ ਹਿੰਦੋਸਤਾਨ ਦੇ ਬੁਰੇ ਦਿਨ ਹੁਣ ਖਤਮ ਹੋਣ ਵਾਲੇ ਹਨ ਅਤੇ ਅਜ਼ਾਦੀ ਛੇਤੀ ਹੀ ਆਉਣ ਵਾਲੀ ਹੈ।
ਇਸ ਘਟਨਾ ਤੋਂ ਪਹਿਲਾਂ 27 ਮਈ 1912 ਨੂੰ ਲਾਹੌਰ ਦੇ ਲਾਰੈਂਸ ਬਾਗ ਵਿਚ ਜਿਥੇ ਸ਼ਹਿਰ ਦੇ ਗੋਰੇ ਇਕੱਠੇ ਹੋਏ ਸਨ ਵਿਚ ਵੀ ਇਕ ਬੰਬ ਸੁਟਿਆ ਗਿਆ ਸੀ। ਪਰ ਬਦ ਕਿਸਮਤੀ ਨਾਲ ਇਸ ਵਿਚ ਕੋਈ ਗੋਰਾ ਨਹੀਂ ਮਰਿਆ ਪਰ ਇਕ ਹਿੰਦੁਸਤਾਨੀ ਅਰਦਲੀ ਮਾਰਿਆ ਗਿਆ। ਇਹਨਾਂ ਦਿਨਾਂ ਵਿਚ ਬੰਗਾਲ ਵਿਚ ਮੰਮਨ ਸਿੰਘ ਭਦੇਸ਼ਵਰ ਅਤੇ ਮੌਲਵੀ ਬਾਜ਼ਾਰ ਵਿਚ ਬੰਬ ਧਮਾਕੇ ਹੋਏ। ਸਿਲਹਟ ਦੇ ਡਿਸਟ੍ਰਿਕਤ ਕੁਲੈਕਟਰ ਦੇ ਬਾਗ ਵਿਚ ਕਾਗਜ਼ ਵਿਚ ਲਪੇਟਿਆ ਹੋਇਆ ਇਕ ਬੰਬ ਮਿਲਿਆ ਸੀ। ਉਸ ਕਾਗਜ਼ ਤੋਂ ਸੀ. ਆਈ. ਡੀ. ਨੂੰ ਰਾਜਾ ਬਾਜ਼ਾਰ ਦੇ ਇਕ ਪ੍ਰੈਸ ਦਾ ਪਤਾ ਮਿਲ ਗਿਆ। ਰਾਸ ਬਿਹਾਰੀ ਬੋਸ ਵੀ ਉਸ ਵੇਲੇ ਕਲਕੱਤੇ ਵਿਚ ਹੀ ਸਨ। ਉਹਨਾਂ ਦੀ ਭਾਲ ਵਿਚ ਰਾਜਾ ਬਾਜ਼ਾਰ ਵਿਚ ਕਈ ਥਾਵਾਂ ਤੇ ਛਾਪੇ ਮਾਰੇ ਗਏ। ਰਾਸ ਬਿਹਾਰੀ ਤਾਂ ਲਾਪਤਾ ਹੋ ਗਿਆ। ਪਰ ਪੁਲਿਸ ਦੇ ਹੱਥ ਕੁਝ ਕਾਗਜ਼ਾਤ ਲੱਗ ਗਏ ਜਿੰਨ੍ਹਾਂ ਵਿਚੋਂ ਅਵਧ ਬਿਹਾਰੀ ਦੇ ਨਾਂ ਦਾ ਪਤਾ ਲੱਗਾ ਅਤੇ ਇਹ ਵੀ ਜਾਨਕਾਰੀ ਮਿਲੀ ਕਿ ਅਵਧ ਬਿਹਾਰੀ ਦਿੱਲੀ ਵਿਚ ਮਾਸਟਰ ਅਮੀਰ ਚੰਦ ਦੇ ਘਰ ਜੋ ਕੱਟੜਾ ਮਿਸ਼ਰੂ ਵਾਲਾ ਵਿਚ ਹੈ, ਰਹਿ ਰਿਹਾ ਹੈ। ਇਸ ਤੇ ਪੁਲਿਸ ਨੇ ਦਿੱਲੀ ਵਿਚ 14.2.1914 ਨੂੰ ਮਾਸਟਰ ਜੀ ਦੇ ਘਰ ਦੀ ਤਲਾਸ਼ੀ ਲਈ ਸੀ। ਇਸ ਤਲਾਸ਼ੀ ਵਿਚ ਕਈ ਕ੍ਰਾਂਤੀਕਾਰੀ ਪਰਚੇ, ਇਕ ਬੰਬ ਦੀ ਟੋਪੀ ਅਤੇ ਕੁਝ ਹੋਰ ਕਾਗਜ਼ਾਤ ਮਿਲੇ। ਇਸ ਤੇ ਮਾਸਟਰ ਅਮੀਰ ਚੰਦ ਅਤੇ ਅਵਧ ਬਿਹਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੂਜੀਆਂ ਕਈ ਥਾਵਾਂ ਜਿਵੇਂ ਕਟੜਾ ਨੀਲ ਅਤੇ ਚਹਿਲ ਪੁਰੀ ਵਿਚ ਲਾਲਾ ਹਨਵੰਤ ਸਹਾਏ ਦੇ ਘਰ ਤੇ ਵੀ ਛਾਪੇ ਮਾਰੇ ਗਏ । ਬਸੰਤ ਕੁਮਾਰ ਬਿਸਵਾਸ, ਬਲਰਾਜ ਭੱਲਾ ਅਤੇ ਚਰਨ ਦਾਸ ਗ੍ਰਿਫਤਾਰ ਹੋ ਗਏ। ਜੋਧਪੁਰ ਤੋਂ ਭਾਈ ਬਾਲ ਮੁਕਦ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ । ਲਾਲਾ ਹਸਨੰਤ ਸਹਾਏ ਨੂੰ ਪਾਨੀਪਤ ਵਿਚ ਉਸਦੇ ਸੁਹਰੇ ਘਰੋ ਗ੍ਰਿਫਤਾਰ ਕਰ ਲਿਆ ਗਿਆ।
ਮਾਸਟਰ ਅਮੀਰ ਚੰਦ ਦੇ ਘਰ ਦੀ ਤਲਾਸ਼ੀ ਵਿਚ ਮਿਲੇ ਕਾਗਜ਼ਾਤ ਦੇ ਕਿਸੇ ਐਮ. ਐਸ ਦੇ ਹੱਥ ਦੇ ਲਿਖੇ ਕਾਗਜ਼ ਵੀ ਸਨ। ਪੁਲਿਸ ਤਫਤੀਸ਼ ਦੌਰਾਨ ਇਹ ਪਤਾ ਲਗਾਉਣ ਵਿਚ ਕਈ ਦਿਨਾਂ ਬਾਅਦ ਸਫਲ ਹੋ ਗਈ ਕਿ ਐਮ. ਐਸ. ਦਾ ਮਤਲਬ ਦੀਨਾ ਨਾਥ ਹੈ । ਹੁਣ ਦੀਨਾ ਨਾਥ ਦੀ ਤਲਾਸ਼ ਸ਼ੁਰੂ ਹੋ ਗਈ। ਦਿੱਲੀ ਵਿਚ ਪਹਿਲਾਂ ਤਿੰਨ ਦੀਨਾ ਨਾਥ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੂੰ ਨਿਰਦੋਸ਼ ਸਮਝ ਕੇ ਛੱਡ ਦਿੱਤਾ ਗਿਆ। ਜਦੋਂ ਚੌਥੇ ਦੀਨਾ ਨਾਥ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਪੁਲਿਸ ਦੇ ਹੱਥ ਪੈਂਦਿਆਂ ਹੀ ਰੋਣ ਲੱਗ ਪਿਆ। ਮਾਰ ਦੇ ਡਰੋਂ ਪਾਰਟੀ ਦਾ ਸਾਰਾ ਰਾਜ਼ ਇਕ ਹੀ ਝੜੱਪ ਵਿਚ ਉੱਗਲ ਦਿੱਤਾ। ਪਰੰਤੂ ਵਾਇਸਰਾਏ ਉਪਰ ਬੰਬ ਸੁਟਣ ਵਾਲੇ ਦਾ ਦੀਨਾ ਨਾਥ ਨੂੰ ਵੀ ਕੁਝ ਪਤਾ ਨਹੀਂ ਸੀ। ਅਦਾਲਤ ਵਿਚ 13 ਆਦਮੀਆਂ ਵਿਰੁੱਧ ਮੁਕਦਮਾ ਚਲਾਇਆ ਗਿਆ। ਮਾਸਟਰ ਅਮੀਰ ਚੰਦ ਵਿਰੁੱਧ ਇਨਕੁਆਰੀ ਵਿਚ ਉਹਨਾਂ ਜੁੰਮੇ ਲਿਬਰਟੀ ਨਾਮਕ ਪਰਚੇ ਵਿਚ ਕੁਝ ਲੇਖ ਲਿਖਣ ਤੋਂ ਸਿਵਾ ਕੋਈ ਦੋਸ਼ ਸਾਬਿਤ ਨਾ ਹੋ ਸਕਿਆ। ਸੱਤ ਮਹੀਨੇ ਤਕ ਮੁਕੱਦਮਾ ਚਲਦਾ ਰਿਹਾ। ਮਾਸਟਰ ਅਮੀਰ ਚੰਦ ਦਾ ਭਤੀਜਾ ਸੁਲਤਾਨ ਚੰਦ ਜਿਸ ਨੂੰ ਇਹਨਾਂ ਦੋ ਸਾਲ ਦੀ ਉਮਰ ਵਿਚ ਗੋਦ ਲੈ ਕੇ ਪਾਲਿਆ ਸੀ, ਉਹ ਮਾਰ ਦੇ ਡਰ ਤੋਂ ਸੁਲਤਾਨੀ ਗਵਾਹ ਬਣ ਗਿਆ ਜਦੋਂ ਅਦਾਲਤ ਵਿਚ ਸੁਲਤਾਨ ਚੰਦ ਅਤੇ ਦੀਨਾ ਨਾਥ ਦੋਵੇਂ ਗਵਾਹ ਪੇਸ਼ ਹੋਏ ਤਾਂ ਮਾਸਟਰ ਅਮੀਰ ਚੰਦ ਆਪਣੇ ਭਤੀਜੇ ਨੂੰ ਵੇਖ ਕੇ ਰੋ ਪਏ। ਮਾਸਟਰ ਜੀ ਦਾ ਇਕ ਨੌਕਰ ਰਾਜੂ ਵੀ ਸੀ ਜਿਸਨੇ ਪੁਲਿਸ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਵੀ ਨਹੀਂ ਦਸਿਆ। ਇਸ ਤੋਂ ਪਹਿਲਾ ਜਦੋਂ ਮਾਸਟਰ ਅਮੀਰ ਚੰਦ ਗ੍ਰਿਫਤਾਰ ਹੋ ਕੇ ਹਵਾਲਾਤ ਵਿਚ ਬੰਦ ਸਨ। ਇਕ ਦਿਨ ਇਹਨਾਂ ਦਾ ਨੌਕਰ ਰਾਜੂ ਜੋ ਉਹਨਾਂ ਲਈ ਖਾਣਾ ਲੈ ਕੇ ਥਾਣੇ ਜਾ ਰਿਹਾ ਸੀ। ਰਸਤੇ ਵਿਚ ਉਸ ਨੂੰ ਰਾਸ ਬਿਹਾਰੀ ਬੋਸ ਵਿਖਾਈ ਦਿੱਤਾ। ਉਹਨਾਂ ਨਾਲ ਇਸ ਦੀ ਪਹਿਲਾ ਤੋਂ ਹੀ ਜਾਨ-ਪਛਾਨ ਸੀ। ਉਸਨੇ ਮਾਸਟਰ ਜੀ ਦੀ ਗ੍ਰਿਫਤਾਰੀ ਅਤੇ ਘਰ ਦੀ ਤਲਾਸ਼ੀ ਦੀ ਸਾਰੀ ਵਾਰਦਾਤ ਇਹਨਾਂ ਨੂੰ ਦੱਸ ਦਿੱਤੀ ਇਸ ਤੇ ਰਾਸ ਬਿਹਾਰੀ ਬੋਸ ਉਲਟੇ ਪੈਰੀਂ ਸਟੇਸ਼ਨ ਪੁੱਜੇ। ਜੇਬ ਵਿਚ ਪਏ ਪੈਸਿਆਂ ਦੀ ਜਾਂਚ ਕੀਤੀ। ਜੇਬ ਵਿਚ ਸਿਰਫ ਇੰਨੇ ਹੀ ਪੈਸੇ ਸਨ ਕਿ ਉਹਨਾ ਨਾਲ ਚੰਦਨ ਨਗਰ ਤੱਕ ਦੀ ਟਿਕਟ ਹੀ ਖਰੀਦਿਆ ਜਾ ਸਕਦਾ ਸੀ।
5 ਅਕਤੂਬਰ 1914 ਨੂੰ ਮੁਕਦਮੇ ਦਾ ਫੈਸਲਾ ਸੁਣਾਉਂਦੇ ਹੋਏ ਜੱਜ ਨੇ ਮਾਸਟਰ ਅਮੀਰ ਚੰਦ, ਅਵਧ ਬਿਹਾਰੀ, ਭਾਈ ਬਾਲ ਮੁਕੰਦ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ 8 ਮਈ 1915 ਨੂੰ ਦਿੱਲੀ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ। ਬਸੰਤ ਕੁਮਾਰ ਬਿਸ਼ਵਾਸ ਨੂੰ ਉਮਰ ਕੈਦ ਕਾਲੇ ਪਾਨੀ ਦੀ ਸਜ਼ਾ ਮਿਲੀ । ਪਰ ਚੀਫ ਕੋਰਟ ਵਿਚ ਇਹ ਫੈਸਲਾ ਹੋਰ ਵੀ ਸਖ਼ਤ ਹੋ ਗਿਆ ਅਤੇ ਇਹਨਾਂ ਨੂੰ ਅੰਬਾਲਾ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਜਦ ਕਿ ਬਲਰਾਜ ਭੱਲਾ ਅਤੇ ਹਨਨੂੰਤ ਸਹਾਏ ਨੂੰ ਸੱਤ-ਸੱਤ ਸਾਲ ਦੀ ਸਜ਼ਾ ਮਿਲੀ।

ਅਵਧ ਬਿਹਾਰੀ

ਲਾਰਡ ਹਾਰਡਿੰਗ ਬੰਬ ਕੇਸ ਵਿੱਚ ਆਪ ਨੂੰ ਫਾਂਸੀ ਦੀ ਸਜ਼ਾ ਹੋਈ। ਦੂਜੇ ਤਿੰਨ ਸਾਥੀ ਮਾਸਟਰ ਅਮੀਰ ਚੰਦ, ਭਾਈ ਬਾਲ ਮੁਕੰਦ ਅਤੇ ਬਸੰਤ ਕੁਮਾਰ ਬਿਸਵਾਸ ਨੂੰ ਵੀ ਇਸੇ ਜੁਰਮ ਵਿੱਚ ਫਾਂਸੀ ਤੇ ਲਟਕਾਇਆ ਗਿਆ।
ਅਵਧ ਬਿਹਾਰੀ ਦਾ ਜਨਮ 1889 ਵਿਚ ਦਿੱਲੀ ਦੇ ਇਕ ਮਾਮੂਲੀ ਪਰਿਵਾਰ ਵਿੱਚ ਹੋਇਆ। ਆਪ ਹਨਵੰਤ ਸਹਾਏ ਵੱਲੋਂ ਚਲਾਏ ਗਏ ਕੌਮੀ ਸਕੂਲ ਚਹਿਲਪੁਰੀ ਵਿਚ ਦਾਖਲ ਹੋ ਗਏ। ਮਾਸਟਰ ਅਮੀਰ ਚੰਦ ਨੇ ਆਪ ਦੀ ਸਿੱਖਿਆ ਮਿਡਲ ਅਤੇ ਹਾਈ ਸਕੂਲ ਤੱਕ ਦਾ ਸਾਰਾ ਖਰਚਾ ਸਹਿਣ ਕੀਤਾ। ਭਾਵੇਂ ਲਾਲਾ ਹਨਵੰਤ ਸਹਾਏ ਨੇ ਸ਼ਹਿਜ਼ਾਦਾ ਹਾਈ ਸਕੂਲ ਵਿੱਚ ਦਾਖਲ ਕਰਵਾਇਆ ਸੀ ਪਰ ਹਾਈ ਸਕੂਲ ਦੀ ਸਿੱਖਿਆ ਤੋਂ ਬਾਅਦ ਵੀ ਮਾਸਟਰ ਅਮੀਰ ਚੰਦ ਵੱਲੋਂ ਇਹਨਾਂ ਦੀ ਸਰਪ੍ਰਸਤੀ ਜਾਰੀ ਰਹੀ। ਇਹਨਾਂ ਦੀ ਵਫਾਦਾਰੀ ਅਤੇ ਨਰਮ ਸੁਭਾਅ ਕਾਰਣ ਮਾਸਟਰ ਜੀ ਨੇ ਇਹਨਾਂ ਨੂੰ ਮਿਸ਼ਨ ਕਾਲਜ ਦਿੱਲੀ ਵਿੱਚ ਦਾਖਲ ਕਰਵਾਇਆ ਸੀ ਅਤੇ ਕਾਲਜ ਦਾ ਸਾਰਾ ਖਰਚਾ ਆਪ ਸਹਿਣ ਕੀਤਾ ਸੀ। ਕਾਲਜ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਅਵਧ ਬਿਹਾਰੀ ਇਸੇ ਚਹਿਲਪੁਰੀ ਵਾਲੇ ਕੌਮੀ ਸਕੂਲ ਵਿਚ ਮਾਸਟਰ ਲੱਗ ਗਏ। ਇਸ ਸਕੂਲ ਦੇ ਕਰਤਾ-ਧਰਤਾ ਮਾਸਟਰ ਅਮੀਰ ਚੰਦ ਹੀ ਸਨ।
ਦਿੱਲੀ ਵਿੱਚ ਕ੍ਰਾਂਤੀਕਾਰੀ ਕੰਮ ਸ਼ੁਰੂ ਕਰਨ ਵਾਲੇ ਲਾਲਾ ਹਰਦਿਆਲ ਸਨ। ਉਹਨਾਂ ਦੇ ਵਲੈਤ ਚੱਲੇ ਜਾਣ ਤੇ ਦਿੱਲੀ ਦੇ ਕੰਮ ਦੀ ਜ਼ਿੰਮੇਵਾਰੀ ਮਾਸਟਰ ਅਮੀਰ ਚੰਦ ਨੇ ਸੰਭਾਲ ਲਈ। ਇਹ ਦਲ ਪਹਿਲਾਂ ਸਮਾਜਿਕ ਕੰਮਾਂ ਦਾ ਦਲ ਸੀ। ਬਾਅਦ ਵਿੱਚ ਇਹ ਦਲ ਕ੍ਰਾਂਤੀਕਾਰੀ ਦਲ ਬਣ ਗਿਆ। ਇਸ ਦਲ ਵਿੱਚ ਨਵੇਂ ਮੈਂਬਰ ਭਰਤੀ ਕੀਤੇ ਗਏ। ਇਹਨਾਂ ਸਾਰਿਆਂ ਵਿੱਚ ਅਵਧ ਬਿਹਾਰੀ ਹੀ ਸਰਗਰਮ ਵਰਕਰ ਸਨ। ਇਹਨਾਂ ਕ੍ਰਾਂਤੀਕਾਰੀਆਂ ਦਾ ਬੰਗਾਲ ਦੇ ਨੌਜਵਾਨਾਂ ਨਾਲ ਵੀ ਸੰਪਰਕ ਰਿਹਾ। ਕਦੀ ਇਹ ਸੰਪਰਕ ਟੁੱਟ ਜਾਂਦਾ ਕਦੀ ਫਿਰ ਸਥਾਪਿਤ ਹੋ ਜਾਂਦਾ। 1910 ਵਿਚ ਅਲੀਪੁਰ ਸਾਜ਼ਿਸ਼ ਕੇਸ ਖਤਮ ਹੋ ਜਾਣ ਤੇ ਇਹਨਾਂ ਲੋਕਾਂ ਦਾ ਸੰਬੰਧ ਹਮੇਸ਼ਾ ਲਈ ਟੁੱਟ ਗਿਆ। ਰਾਸ ਬਿਹਾਰੀ ਬੋਸ ਦੇ ਆ ਜਾਣ ਨਾਲ ਇਹਨਾਂ ਦਾ ਸਬੰਧ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਫਿਰ ਜੁੜ ਗਿਆ। ਮਹਾਤਮਾ ਹੰਸ ਰਾਜ ਦੇ ਵੱਡੇ ਸਪੁੱਤਰ ਬਲਰਾਜ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਸਨ। ਇਸ ਤੋਂ ਇਲਾਵਾ ਦੀਨਾ ਨਾਥ, ਜੇ. ਐੱਨ. ਚੈਟਰਜੀ, ਚਰਨਦਾਸ, ਮੰਨੂ ਲਾਲ ਅਤੇ ਖੁਦੀ ਰਾਮ ਬੋਸ ਵੀ ਇਸ ਦਲ ਵਿੱਚ ਸ਼ਾਮਿਲ ਸਨ। ਇਸ ਦਲ ਨੂੰ ਪਹਿਲਾਂ ਮਾਸਟਰ ਅਮੀਰ ਚੰਦ, ਲਾਲਾ ਹਨਵੰਤ ਸਹਾਏ, ਅਵਧ ਬਿਹਾਰੀ, ਭਾਈ ਬਾਲ ਮੁਕੰਦ ਅਤੇ ਬਸੰਤ ਕੁਮਾਰ ਬਿਸਵਾਸ ਚਲਾ ਰਹੇ ਸਨ ।

ਅਵਧ ਬਿਹਾਰੀ

16 ਅਕਤੂਬਰ 1905 ਨੂੰ ਲਾਰਡ ਕਰਜ਼ਨ ਨੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਬੰਗਾਲ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਪੂਰਬੀ ਬੰਗਾਲ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਸੀ। ਜਦਕਿ ਪੱਛਮੀ ਬੰਗਾਲ ਵਿੱਚ ਹਿੰਦੂਆਂ ਦਾ ਪਲੜਾ ਭਾਰੀ ਸੀ। ਬੰਗਾਲੀਆਂ ਨੇ ਇਸ ਵੰਡ ਦਾ ਬੁਰਾ ਮਨਾਇਆ। ਜਲੂਸ ਕੱਢੇ, ਜਲਸੇ ਕੀਤੇ, ਰੋਸ ਪ੍ਰਦਰਸ਼ਨ ਹੋਏ। ਵਿਦੇਸ਼ੀ ਮਾਲ ਦਾ ਬਾਈਕਾਟ ਕੀਤਾ ਗਿਆ ਪਰ ਸਰਕਾਰ ਟਸ ਤੋਂ ਮਸ ਨਾ ਹੋਈ। ਲਾਰਡ ਕਰਜ਼ਨ ਦੀ ਆਦਤ ਸੀ ਕਿ ਉਹ ਜਿਸ ਕੰਮ ਨੂੰ ਕਰਨ ਦਾ ਇਰਾਦਾ ਕਰਦੇ ਉਸਨੂੰ ਕਰਕੇ ਹੀ ਰਹਿੰਦੇ ਭਾਵੇਂ ਉਸਦਾ ਸਿੱਟਾ ਕੁਝ ਵੀ ਨਿਕਲਦਾ। ਬੰਗਾਲ ਵਿਚ ਬਹੁਤ ਬੇਚੈਨੀ ਫੈਲ ਗਈ। ਅੰਗਰੇਜ਼ਾਂ ਨੂੰ ਵੀ ਇਸਦਾ ਡਰ ਸਤਾਉਣ ਲੱਗਾ। 1910 ਵਿੱਚ ਬਾਦਸ਼ਾਹ ਐਡਵਰਡ ਸੱਤਵੇਂ ਦੇ ਮਰਨ ਉਪਰੰਤ ਜਾਰਜ ਪੰਜਵੇਂ ਨੂੰ ਉਹਨਾਂ ਦਾ ਜਾਨਸ਼ੀਨ ਬਣਾਇਆ ਗਿਆ। ਬੰਗਾਲੀਆਂ ਦੀ ਬੇਚੈਨੀ ਨੂੰ ਦੂਰ ਕਰਨ ਲਈ ਕੁਝ ਲੋਕਾਂ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਕਿ ਉਹ ਖੁਦ ਹਿੰਦੁਸਤਾਨ ਆਉਣ। ਇਸ ਨਾਲ ਬੰਗਾਲੀਆਂ ਦੀ ਬੇਚੈਨੀ ਆਪਣੇ ਆਪ ਦੂਰ ਹੋ ਜਾਵੇਗੀ। ਇਸ ਸਕੀਮ ਅਧੀਨ 12 ਦਸੰਬਰ 1911 ਨੂੰ ਦਿੱਲੀ ਵਿੱਚ ਇਕ ਸ਼ਾਹੀ ਦਰਬਾਰ ਲਗਾਇਆ ਗਿਆ। ਬਾਦਸ਼ਾਹ ਨੇ ਆਪ ਇਸ ਅਵਸਰ ਤੇ ਐਲਾਨ ਕੀਤਾ ਕਿ ਬੰਗਾਲੀਆਂ ਦੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਨਤਾ ਦੀ ਹਮਦਰਦ ਸਰਕਾਰ ਬੰਗਾਲ ਦੇ ਵਿਭਾਜਨ ਨੂੰ ਰੱਦ ਕਰਦੀ ਹੈ। ਪੂਰਬੀ ਤੇ ਪੱਛਮੀ ਬੰਗਾਲ ਨੂੰ ਮਿਲਾ ਕੇ ਲੈਫਟੀਨੈਂਟ ਗਵਰਨਰ ਦੇ ਅਧੀਨ ਕੀਤਾ ਜਾਂਦਾ ਹੈ ਪਰ ਇਸ ਵਿਚੋਂ ਛੋਟਾ ਨਾਗਪੁਰ, ਬਿਹਾਰ ਤੇ ਉੜੀਸਾ ਦੇ ਜ਼ਿਲ੍ਹੇ ਵੱਖ ਕਰਕੇ ਇਸ ਸੂਬੇ ਦਾ ਨਾਂ ਬਿਹਾਰ ਉੜੀਸਾ ਰੱਖਿਆ ਗਿਆ ਜਿਸਦੀ ਰਾਜਧਾਨੀ ਪਾਟਲੀਪੁੱਤਰ ਭਾਵ ਪਟਨਾ ਬਣਾਈ ਗਈ। ਅਸਲ ਵਿੱਚ ਅੰਗਰੇਜ਼ੀ ਸਰਕਾਰ ਬੰਗਾਲੀਆਂ ਤੋਂ ਭੈ-ਭੀਤ ਹੋ ਗਈ ਸੀ ਅਤੇ ਪੂਰੇ ਹਿੰਦੋਸਤਾਨ ਦੀ ਰਾਜਧਾਨੀ ਕਲਕੱਤੇ ਵਿੱਚ ਰੱਖ ਕੇ ਦੇਸ਼ ਦਾ ਰਾਜ ਪ੍ਰਬੰਧ ਸੋਹਣੇ ਢੰਗ ਨਾਲ ਨਹੀਂ ਚਲਾ ਸਕਦੀ ਸੀ। ਇਸ ਦੌਰਾਨ ਵਿਸ਼ਵ ਯੁੱਧ ਦੇ ਬੱਦਲ ਯੂਰਪ ਦੇ ਅਸਮਾਨ ਤੇ ਮੰਡਰਾ ਰਹੇ ਸਨ। ਅਜਿਹੀ ਹਾਲਤ ਵਿੱਚ ਰਾਜਧਾਨੀ ਸਮੁੰਦਰ ਤੋਂ ਦੂਰ ਹਿੰਦੁਸਤਾਨ ਦੇ ਮੱਧ ਵਿੱਚ ਰੱਖਣਾ ਹੀ ਉੱਚਿਤ ਸੀ। ਬਾਦਸ਼ਾਹ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਹਿੰਦੁਸਤਾਨ ਦੀ ਰਾਜਧਾਨੀ ਕਲਕੱਤਾ ਦੀ ਬਜਾਏ ਦਿੱਲੀ ਹੋਵੇਗੀ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਇੰਦਰਪ੍ਰਸਤ ਦੀ ਮਹਾਨਤਾ ਦਾ ਧਿਆਨ ਰਖਦੇ ਹੋਏ ਦਿੱਲੀ ਰਾਜਧਾਨੀ ਬਣਾਈ ਜਾਂਦੀ ਹੈ। ਅਸਲ ਵਿਚ ਅੰਗਰੇਜ਼ ਨਿੱਤ ਦਿਨ ਹੋਣ ਵਾਲੇ ਬੰਬ ਧਮਾਕਿਆਂ, ਜਲਸੇ-ਜਲੂਸਾਂ ਅਤੇ ਹੜਤਾਲਾਂ ਤੋਂ ਤੰਗ ਆ ਗਏ ਸਨ ਪਰ ਬੰਗਾਲੀਆਂ ਅਤੇ ਦੂਜੇ ਕ੍ਰਾਂਤੀਕਾਰੀਆਂ ਦੀ ਇਸ ਨਾਲ ਤਸੱਲੀ ਨਾ ਹੋਈ । ਇਹ ਲੋਕ ਬੰਗਾਲ ਦੀ ਵੰਡ ਨਾਲ 6 ਸਾਲ ਦੇ ਸਮੇਂ ਵਿਚ ਬਹੁਤ ਅੱਗੇ ਨਿਕਲ ਚੁੱਕੇ ਸਨ ਅਤੇ ਸੰਪੂਰਨ ਅਜ਼ਾਦੀ ਦੀ ਮੰਗ ਜ਼ੋਰ ਫੜ ਚੁੱਕੀ ਸੀ।
ਅੰਗਰੇਜ਼ੀ ਹਕੂਮਤ ਨੇ ਲਾਰਡ ਹਾਰਡਿੰਗ ਨੂੰ ਹਿੰਦੁਸਤਾਨ ਦਾ ਵਾਇਸਰਾਏ ਬਣਾ ਕੇ ਭੇਜਿਆ ਅਤੇ ਇਹ ਫੈਸਲਾ ਹੋਇਆ ਕਿ ਵਾਇਸਰਾਏ 23 ਦਸੰਬਰ 1922 ਨੂੰ ਪੂਰੇ ਸ਼ਾਨ-ਓ-ਸ਼ੌਕਤ ਅਤੇ ਠਾਠ-ਬਾਠ ਨਾਲ ਦਿੱਲੀ ਵਿਚ ਦਾਖਿਲ ਹੋਣ। ਹਜ਼ਾਰਾਂ ਹਾਥੀ ਘੋੜੇ ਤੋਪ, ਬੰਦੂਕ, ਦੇਸ਼ ਦੇ ਨਵਾਬਾਂ, ਰਾਜਿਆਂ, ਮਹਾਰਾਜਿਆਂ ਅਤੇ ਫੌਜ ਦੇ ਨਾਲ ਇਹ ਸ਼ਾਹੀ ਜਲੂਸ ਨਿਕਲਿਆ। ਪਹਿਲੀ ਨਜ਼ਰੇ ਤਾਂ ਸਰਕਾਰ ਇਹ ਦੱਸਣਾ ਚਾਹੁੰਦੀ ਸੀ ਕਿ ਹੁਣ ਬ੍ਰਿਟਿਸ਼ ਹਕੂਮਤ ਹਮੇਸ਼ਾ ਲਈ ਇੱਥੇ ਡੇਰਾ ਜਮਾਉਣ ਆ ਰਹੀ ਹੈ। ਇਸ ਵੇਲੇ ਦੇਸ਼ ਭਗਤਾਂ ਦੀ ਹਾਲਤ ਬੜੀ ਅਜੀਬ ਜਿਹੀ ਸੀ। ਇੰਨਾ ਵੱਡਾ ਜਲੂਸ ਵੇਖ ਕੇ ਉਹਨਾਂ ਦੇ ਮਨ ਵਿਚ ਇਹ ਵਿਚਾਰ ਉਠਦਾ ਕਿ ਜਿਸ ਹਕੂਮਤ ਦੀ ਏਨੀ ਵੱਡੀ ਸਲਤਨਤ ਹੈ ਕਿ ਜਿਸ ਵਿੱਚ ਕਦੀ ਸੂਰਜ ਨਹੀਂ ਡੁੱਬਦਾ, ਇੰਨੀ ਵੱਡੀ ਬੇਅੰਤ ਸਿਖਲਾਈ ਪ੍ਰਾਪਤ ਫੌਜ ਹੈ, ਅਣ-ਗਿਣਤ ਹਥਿਆਰ ਹਨ ਅਤੇ ਧੰਨ- ਦੌਲਤ ਦੀ ਕੋਈ ਗਿਣਤੀ ਨਹੀਂ ਸਾਰਾ ਦੇਸ਼ ਇਹਨਾਂ ਦੇ ਅਧੀਨ ਹੈ। ਇਸਦੇ ਨਾਲ ਮੁੱਠੀ ਭਰ ਕ੍ਰਾਂਤੀਕਾਰੀ ਜਿਹਨਾਂ ਕੋਲ ਨਾ ਪੈਸਾ ਹੈ ਨਾ ਹਥਿਆਰ ਅਤੇ ਨਾ ਹੀ ਫੌਜ, ਭਲਾ ਉਹ ਕਿਸ ਤਰ੍ਹਾਂ ਇਸ ਨਾਲ ਲੋਹਾ ਲੈ ਸਕਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਇਹੀ ਪ੍ਰਭਾਵ ਲੋਕਾਂ ਦੇ ਦਿਲਾਂ ਉੱਪਰ ਛੱਡਣ ਲਈ ਅੰਗਰੇਜ਼ੀ ਹਕੂਮਤ ਨੇ ਇਹ ਡਰਾਮਾ ਰਚਿਆ ਸੀ ਪਰ ਦਿੱਲੀ ਦੇ ਮੁੱਠੀ ਭਰ ਕ੍ਰਾਂਤੀਕਾਰੀ ਇਸ ਅਵਸਰ ਤੇ ਕੁਝ ਹੋਰ ਹੀ ਖੇਡ ਖੇਡਣਾ ਚਾਹੁੰਦੇ ਸਨ।
ਜਦੋਂ ਇਹ ਸ਼ਾਹੀ ਜਲੂਸ ਦਿੱਲੀ ਦੇ ਮੱਧ ਭਾਵ ਚਾਂਦਨੀ ਚੌਕ ਵਿੱਚ ਭੁੱਜਾ ਤਾਂ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਚੁਬਾਰੇ ਵਿਚੋਂ ਕਿਸੇ ਮਨਚਲੇ ਨੌਜਵਾਨ ਨੇ ਵਾਇਸਰਾਏ ਉੱਪਰ ਬੰਬ ਸੁੱਟਿਆ। ਬੰਬ ਠੀਕ ਨਿਸ਼ਾਨੇ ਤੇ ਨਾ ਬੈਠਿਆ।ਫਿਰ ਵੀ ਜਲੂਸ ਦੀ ਠਾਠ-ਬਾਠ ਤੇ ਪਾਣੀ ਫਿਰ ਗਿਆ। ਇੱਕ ਵਾਰ ਸਾਰੇ ਹਿੰਦੋਸਤਾਨ ਨੂੰ ਪਤਾ ਚੱਲ ਗਿਆ ਕਿ ਹਿੰਦੁਸਤਾਨ ਬਹਾਦਰਾਂ ਤੋਂ ਖਾਲੀ ਨਹੀਂ। ਦੇਸ਼ ਭਗਤਾਂ ਦੇ ਦਿਲਾਂ ਵਿੱਚ ਲੱਡੂ ਫੁੱਟ ਰਹੇ ਸਨ। ਭਾਵੇਂ ਨਿਸ਼ਾਨਾ ਵਾਇਸਰਾਏ ਉੱਪਰ ਠੀਕ ਨਹੀਂ ਬੈਠਿਆ ਸੀ ਫਿਰ ਵੀ ਉਸਦਾ ਬਾਡੀ ਗਾਰਡ ਮਾਰਿਆ ਗਿਆ ਅਤੇ ਵਾਇਸ ਰਾਏ ਨੂੰ ਮਾਮੂਲੀ ਚੋਟਾਂ ਆਈਆਂ। ਸਾਰੇ ਜਲੂਸ ਵਿਚ ਭਗਦੜ ਮਚ ਗਈ। ਪੁਲਿਸ ਨੇ ਚਾਂਦਨੀ ਚੌਕ ਨੂੰ ਚੁਫੇਰਿਓਂ ਘੇਰ ਲਿਆ ਪਰ ਬੰਬ ਸੁੱਟਣ ਵਾਲੇ ਦਾ ਕੋਈ ਅਤਾ ਪਤਾ ਨਾ ਲੱਗਿਆ। ਬਾਅਦ ਵਿਚ ਲਿਬਰਟੀ ਨਾਮ ਦਾ ਪਰਚਾ ਵੰਡਿਆ ਗਿਆ। ਇਸ ਵਿਚ ਕ੍ਰਾਂਤੀਕਾਰੀਆਂ ਦੇ ਇਸ ਦਲੇਰੀ ਭਰੇ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ ਗਈ। ਇਸ ਵਿਚ ਲਿਖਿਆ ਸੀ ਕਿ ਗੀਤਾ, ਪੁਰਾਣ, ਵੇਦ ਤੇ ਕੁਰਾਨ ਵਾਰ-ਵਾਰ ਇਹੋ ਪੁਕਾਰਦੇ ਹਨ ਕਿ ਦੇਸ਼ ਦੇ ਦੁਸ਼ਮਣਾਂ ਨੂੰ ਭਾਵੇਂ ਉਹ ਕਿਸੇ ਵੀ ਕੌਮ ਜਾਂ ਧਰਮ ਦੇ ਹੋਣ, ਨੂੰ ਮਾਰਨਾ ਜਾਇਜ਼ ਹੈ। ਦਿੱਲੀ ਵਿਚ ਦਸੰਬਰ ਵਿਚ ਜੋ ਘਟਨਾ ਹੋਈ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਬੁਰੇ ਦਿਨ ਹੁਣ ਖਤਮ ਹੋਣ ਵਾਲੇ ਹਨ। ਇਹ ਪਰਚਾ ਮਾਸਟਰ ਅਮੀਰ ਚੰਦ ਦੇ ਹੱਥ ਦਾ ਲਿਖਿਆ ਹੋਇਆ ਸੀ। ਇਸ ਤੋਂ ਪਹਿਲਾਂ 27 ਮਈ 1912 ਨੂੰ ਲਾਹੌਰ ਦੇ ਲਾਰੈਂਸ ਬਾਗ ਵਿਚ ਜਿੱਥੇ ਸ਼ਹਿਰ ਦੇ ਗੋਰੇ ਇਕੱਠੇ ਹੋਏ ਸਨ ਵਿੱਚ ਜੋ ਬੰਬ ਫਟਿਆ ਸੀ ਉਹ ਵੀ ਇਹਨਾਂ ਹੀ ਨੌਜਵਾਨਾਂ ਦਾ ਰੱਖਿਆ ਹੋਇਆ ਸੀ। ਇਸ ਵਿਚ ਕੋਈ ਗੋਰਾ ਨਹੀਂ ਮਰਿਆ ਸੀ। ਪਰ ਇੱਕ ਹਿੰਦੁਸਤਾਨੀ ਅਰਦਲੀ ਜਿਸ ਦਾ ਬੰਬ ਉੱਤੇ ਪੈਰ ਆ ਗਿਆ ਸੀ, ਮਾਰਿਆ ਗਿਆ।
ਇਹਨੀ ਦਿਨੀਂ ਬੰਗਾਲ ਵਿੱਚ ਮੇਮਨ ਸਿੰਘ ਭਦੇਸ਼ਵਰ ਅਤੇ ਮੌਲਵੀ ਬਾਜ਼ਾਰ ਵਿੱਚ ਬੰਬ ਧਮਾਕੇ ਹੋਏ ਸਨ। ਸਿਲਹਟ ਦੇ ਜ਼ਿਲ੍ਹਾ ਕੁਲੈਕਟਰ ਦੇ ਬਾਗ ਵਿਚ ਕਾਗਜ਼ ਵਿਚ ਲਿਪਟਿਆ ਹੋਇਆ ਬੰਬ ਮਿਲਿਆ ਸੀ। ਇਸ ਕਾਗਜ਼ ਤੋਂ ਸੀ ਆਈ. ਡੀ. ਵਾਲਿਆਂ ਨੂੰ ਰਾਜਾ ਬਾਜ਼ਾਰ ਦੀ ਇੱਕ ਪ੍ਰੈੱਸ ਦਾ ਪਤਾ ਮਿਲ ਗਿਆ ਸੀ । ਰਾਸ ਬਿਹਾਰੀ ਬੋਸ ਨੇ ਲਾਰਡ ਹਾਰਡਿੰਗ ਉੱਪਰ ਬੰਬ ਸੁਟਵਾਉਣ ਉਪਰੰਤ ਭਗੋੜਾ ਹੋ ਗਿਆ ਸੀ, ਇਸ ਵੇਲੇ ਕਲਕੱਤੇ ਵਿੱਚ ਮੌਜੂਦ ਸੀ। ਉਸਦੀ ਤਲਾਸ਼ ਵਿੱਚ ਰਾਜਾ ਬਾਜ਼ਾਰ ਵਿਚ ਕਈ ਥਾਈਂ ਛਾਪੇ ਮਾਰੇ ਗਏ। ਉਹ ਆਪ ਤਾਂ ਲਾਪਤਾ ਹੋ ਗਿਆ ਪਰ ਅਵਧ ਬਿਹਾਰੀ ਦਾ ਪਤਾ ਚੱਲ ਗਿਆ ਅਤੇ ਇਹ ਵੀ ਪਤਾ ਲੱਗ ਗਿਆ ਕਿ ਅਵਧ ਬਿਹਾਰੀ ਦਿੱਲੀ ਵਿਚ ਮਾਸਟਰ ਅਮੀਰ ਚੰਦ ਦੇ ਘਰ ਰਹਿ ਰਿਹਾ ਹੈ। ਇਸ ਤੇ ਛਾਪਾ ਮਾਰਿਆ ਅਤੇ ਘਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਈ ਅਹਿਮ ਕਾਗਜ਼ਾਤ ਕ੍ਰਾਂਤੀਕਾਰੀ ਪਰਚੇ ਅਤੇ ਇੱਕ ਬੰਬ ਦੀ ਟੋਪੀ ਮਿਲੀ। ਇਸ ਤੇ ਮਾਸਟਰ ਅਮੀਰ ਚੰਦ ਉਹਨਾਂ ਦੇ ਭਤੀਜੇ ਸੁਲਤਾਨ ਚੰਦ ਅਤੇ ਅਵਧ ਬਿਹਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਕਾਗਜ਼ਾਂ ਵਿ ਕੁਝ ਐੱਮ. ਐੱਸ. ਦੇ ਹਸਤਾਖਰਾਂ ਵਾਲੇ ਕਾਗਜ਼ ਸਨ। ਪੁਲਿਸ ਕੁਝ ਹੀ ਦਿਨਾਂ ਵਿਚ ਪਤਾ ਲੱਗਾ ਲਿਆ ਕਿ ਐੱਮ. ਐੱਸ. ਦਾ ਅਸਲੀ ਨਾਂ ਦੀਨਾ ਨਾਥ ਹੈ| ਹੁਣ ਦੀਨਾ ਨਾਥ ਦੀ ਤਲਾਸ਼ ਸ਼ੁਰੂ ਹੋਈ। ਇਸ ਨਾਂ ਦੇ ਕਈ ਲੋਕ ਫੜੇ ਜਾਂਦੇ ਅਤੇ ਪੁੱਛ-ਗਿੱਛ ਕਰਕੇ ਛੱਡੇ ਜਾਂਦੇ ਰਹੇ ਪਰ ਜਦੋਂ ਅਸਲੀ ਦੀਨਾ ਨਾਥ ਸਾਹਮਣੇ ਆਇਆ ਤਾਂ ਉਹ ਪੁਲਿਸ ਦੇ ਕੁਟਾਪੇ ਤੋਂ ਡਰਦਾ ਰੋਣ ਲੱਗ ਪਿਆ ਅਤੇ ਪਾਰਟੀ ਦੇ ਸਾਰੇ ਭੇਤ ਉਗਲ ਦਿੱਤੇ। ਉਸਨੂੰ ਮੁਖਬਰ ਬਣਾ ਲਿਆ ਗਿਆ।
ਪੁਲਿਸ ਨੇ 13 ਆਦਮੀਆਂ ਤੇ ਮਾਰਚ 1914 ਵਿਚ ਮੁਕੱਦਮਾ ਚਲਾਇਆ। ਦੀਨਾ ਨਾਥ ਤੋਂ ਇਲਾਵਾ ਮਾਸਟਰ ਅਮੀਰ ਚੰਦ ਦਾ ਭਤੀਜਾ ਸੁਲਤਾਨ ਚੰਦ ਵੀ ਮੁਖਬਰ ਹੋ ਗਿਆ। 7 ਮਹੀਨੇ ਤੱਕ ਮੁਕੱਦਮਾ ਚੱਲਣ ਉਪਰੰਤ 5 ਅਕਤੂਬਰ 1914 ਨੂੰ ਸੈਸ਼ਨ ਜੱਜ ਨੇ ਫੈਸਲਾ ਸੁਣਾ ਦਿੱਤਾ ਜਿਸ ਵਿੱਚ ਮਾਸਟਰ ਅਮੀਰ ਚੰਦ, ਅਵਧ ਬਿਹਾਰੀ ਅਤੇ ਬਾਲ ਮੁਕੰਦ ਨੂੰ ਫਾਂਸੀ ਦੀ ਸਜ਼ਾ ਮਿਲੀ । ਬਸੰਤ ਕੁਮਾਰ ਨੂੰ ਉਮਰ ਕੈਦ ਕਾਲਾਪਾਣੀ ਅਤੇ ਬਾਅਦ ਵਿੱਚ ਚੀਫ ਕੋਰਟ ਨੇ ਫਾਂਸੀ ਦੀ ਸਜ਼ਾ ਦਿੱਤੀ। ਬਲਰਾਜ ਅਤੇ ਹਨਵੰਤ ਸਹਾਏ ਨੂੰ 7-7 ਸਾਲ ਦੀ ਸਜ਼ਾ ਹੋਈ। ਬਲਰਾਜ ਵੱਲੋਂ ਲਾਹੌਰ ਹਾਈਕੋਰਟ ਦੇ ਵਕੀਲ ਬਖਸ਼ੀ ਟੇਕ ਚੰਦ ਨੇ ਪੈਰਵੀ ਕੀਤੀ। ਜਦਕਿ ਬਾਕੀ ਦੋਸ਼ੀਆਂ ਵੱਲੋਂ ਸੀ. ਆਰ. ਦਾਸ ਨੇ ਪੈਰਵੀ ਕੀਤੀ। ਬਲਰਾਜ ਦੇ ਬਾਪ ਮਹਾਤਮਾ ਹੰਸ ਰਾਜ ਨੇ ਹਕੂਮਤ ਦੇ ਡਰ ਤੋਂ ਆਪਣੇ ਪੁੱਤਰ ਨਾਲ ਹਰ ਪ੍ਰਕਾਰ ਦੇ ਸੰਬੰਧ ਤੋੜ ਲਏ ਤੇ ਉਸਨੂੰ ਬੇਦਖਲ ਕਰ ਦਿੱਤਾ। ਅਵਧ ਬਿਹਾਰੀ, ਭਾਈ ਬਾਲ ਮੁਕੰਦ ਅਤੇ ਮਾਸਟਰ ਅਮੀਰ ਚੰਦ ਨੂੰ ਦਿੱਲੀ ਦੀ ਜੇਲ੍ਹ ਵਿਚ 8 ਮਈ 1915 ਨੂੰ ਫਾਂਸੀ ਹੋਈ ਜਦਕਿ ਬਸੰਤ ਕੁਮਾਰ ਬਿਸਵਾਸ ਨੂੰ 11 ਮਈ 1915 ਨੂੰ ਅੰਬਾਲਾ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ।
ਫਾਂਸੀ ਵੇਲੇ ਅਵਧ ਬਿਹਾਰੀ ਤੋਂ ਇਕ ਅੰਗਰੇਜ਼ ਅਫਸਰ ਨੇ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ। ਇਸ ਤੇ ਅਵਧ ਬਿਹਾਰੀ ਨੇ ਤੁਰੰਤ ਜਵਾਬ ਦਿੱਤਾ ਕਿ ਮੇਰੀ ਇੱਕ ਇੱਛਾ ਹੈ ਅੰਗਰੇਜ਼ੀ ਸਰਕਾਰ ਦਾ ਸਤਿਆਨਾਸ਼ ਹੋਵੇ। ਇਸ ਤੇ ਅੰਗਰੇਜ਼ ਅਫਸਰ ਨੇ ਕਿਹਾ ਹੁਣ ਤਾਂ ਤੂੰ ਇਤਮਿਨਾਨ ਨਾਲ ਮਰ। ਇਸ ਤੇ ਹੱਸਕੇ ਜਵਾਬ ਦਿੱਤਾ ਕਿ ਇਹ ਕਿਹੋ ਜਿਹਾ ਇਤਮਿਨਾਨ ਹੈ ਮੈਂ ਤਾਂ ਚਾਹੁੰਦਾ ਹਾਂ ਕਿ ਕ੍ਰਾਂਤੀ ਦੀ ਅੱਗ ਇੰਨੀ ਜ਼ਬਰਦਸਤ ਅਤੇ ਜ਼ੋਰ ਨਾਲ ਭੜਕੇ ਜਿਸ ਵਿਚ ਸਾਰੀ ਬ੍ਰਿਟਿਸ਼ ਹਕੂਮਤ ਸੜ ਕੇ ਸੁਆਹ ਹੋ ਜਾਵੇ।

ਭਾਈ ਬਾਲ ਮੁਕੰਦ

ਬਾਲ ਮੁਕੰਦ ਜ਼ਿਲ੍ਹਾ ਜਿਹਲਮ ਦੇ ਇੱਕ ਪਿੰਡ ਕੜਿਆਲਾ ਵਿਚ ਮਥਰਾ ਦਾਸ ਦੇ ਘਰ ਪੈਦਾ ਹੋਇਆ। ਸਿੱਖ ਇਤਿਹਾਸ ਦੇ ਨਾਮੀ ਸ਼ਹੀਦ ਮਤੀ ਦਾਸ ਦੇ ਪਰਿਵਾਰ ਨਾਲ ਸੰਬੰਧ ਸੀ । ਭਾਈ ਪਰਮਾਨੰਦ ਦੇ ਚਚੇਰੇ ਭਰਾ ਸਨ। ਬੀ.ਏ. ਪਾਸ ਕਰਨ ਉਪਰੰਤ ਇੱਕ ਸਕੂਲ ਵਿਚ ਅਧਿਆਪਕ ਹੋ ਗਏ । ਪੜ੍ਹਾਈ ਕਰਦਿਆਂ-ਕਰਦਿਆਂ ਹੀ ਦੇਸ਼ ਭਗਤੀ ਦੀਆਂ ਲਹਿਰਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਲਾਹੌਰ ਵਿੱਚ ਇਨਕਲਾਬੀ ਪਾਰਟੀ ਦੇ ਮੈਂਬਰ ਹੋ ਗਏ ਸਨ। ਦੇਸ਼ ਭਗਤੀ ਦਾ ਸਾਹਿਤ ਤਿਆਰ ਕਰਨ ਅਤੇ ਵੰਡਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਮਾਸਟਰ ਅਮੀਰ ਚੰਦ, ਲਾਲਾ ਹਨਵੰਤ ਸਹਾਏ ਅਤੇ ਅਵਧ ਬਿਹਾਰੀ ਦੇ ਨਾਲ ਮਿਲ ਕੇ ਲਾਰਡ ਹਾਰਡਿੰਗ ਦੇ ਜਲੂਸ ਉੱਤੇ 23 ਦਸੰਬਰ 1412 ਨੂੰ ਚਾਂਦਨੀ ਚੌਕ ਵਿਚ ਬੰਬ ਸੁੱਟਿਆ ਜਿਸ ਵਿੱਚ ਲਾਰਡ ਤਾਂ ਬਚ ਗਿਆ ਪਰ ਅੰਗ ਰੱਖਿਅਕ ਮਾਰਿਆ ਗਿਆ। ਪੁਲਿਸ ਦੀ ਪਕੜ ਤੋਂ ਬਚ ਕੇ ਜੋਧਪੁਰ ਚਲੇ ਗਏ। ਉੱਥੇ ਰਾਜਾ ਦੇ ਲੜਕਿਆਂ ਦੇ ਟਿਊਟਰ (ਘਰ ਜਾ ਕੇ ਪੜ੍ਹਾਉਣ ਵਾਲਾ ਮਾਸਟਰ) ਬਣ ਕੇ ਪੜਾਉਣ ਦਾ ਕੰਮ ਸ਼ੁਰੂ ਕੀਤਾ। ਜਦੋਂ ਪੁਲਿਸ ਨੇ ਕੁਝ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਦੀਨਾ ਨਾਥ ਨਾਂ ਦਾ ਇਕ ਸਾਥੀ ਪੁਲਿਸ ਦੇ ਹੱਥੇ ਚੜਦਿਆਂ ਹੀ ਮੁਖਬਰ ਬਣ ਗਿਆ ਅਤੇ ਸਾਰੇ ਰਾਜ਼ ਪੁਲਿਸ ਨੂੰ ਦੱਸ ਦਿੱਤੇ। ਉਹਨਾਂ ਨੂੰ ਜੋਧਪੁਰ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਉਂਦਾ ਗਿਆ । ਤਲਾਸ਼ੀ ਦੌਰਾਨ ਉਹਨਾਂ ਕੋਲੋਂ ਦੋ ਬੰਬ ਵੀ ਬਰਾਮਦ ਹੋਏ ਅਤੇ ਘਰ ਦੇ ਮਕਾਨ ਦੀ ਜ਼ਮੀਨ ਨੂੰ ਦੋ-ਤਿੰਨ ਗਜ ਡੂੰਘਾ ਪੁੱਟਿਆ ਗਿਆ। ਪੁਲਿਸ ਨੂੰ ਸ਼ੱਕ ਸੀ ਕਿ ਇਹਨਾਂ ਦੇ ਘਰ ਵਿਚ ਭੂਮੀਗਤ ਬੰਬ ਕਾਰਖਾਨਾ ਹੈ ਪਰ ਪੁਲਿਸ ਦੇ ਹੱਥ ਕੁਝ ਨਾ ਲਗਿਆ।

ਭਾਈ ਬਾਲ ਮੁਕੰਦ

ਲਾਰਡ ਹਾਰਡਿੰਗ ਬੰਬ ਕੇਸ ਦਾ ਮੁਕੱਦਮਾ ਚਲਿਆ ਅਤੇ ਪੰਜ ਅਕਤੂਬਰ 1914 ਨੂੰ ਦਿੱਲੀ ਦੇ ਸੈਸ਼ਨ ਜੱਜ ਨੇ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਅਮੀਰ ਚੰਦ, ਅਵਧ ਬਿਹਾਰੀ, ਬਾਲ ਮੁਕੰਦ ਅਤੇ ਬਸੰਤ ਕੁਮਾਰ ਬਿਸਵਾਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਭਾਈ ਪਰਮਾਨੰਦ ਨੇ ਇਹਨਾਂ ਲਈ ਕਾਫੀ ਦੂਰ ਤੱਕ ਅਪੀਲਾਂ ਕੀਤੀਆਂ ਪਰ ਕੁਝ ਫਾਇਦਾ ਨਾ ਹੋਇਆ। ਆਖਿਰਕਾਰ 8 ਮਈ 1915 ਨੂੰ ਆਪਣੇ ਸਾਥੀਆਂ ਨਾਲ ਦਿੱਲੀ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤੇ ਗਏ।
ਭਾਈ ਬਾਲ ਮੁਕੰਦ ਦੇ ਵਿਆਹ ਹੋਏ ਨੂੰ ਅਜੇ ਇੱਕ ਸਾਲ ਹੀ ਹੋਇਆ ਸੀ। ਉਹਨਾਂ ਦੀ ਪਤਨੀ ਦਾ ਨਾਮ ਰਾਮਰੱਖੀ ਸੀ। ਹਿੰਦੁਸਤਾਨ ਵਿਚ ਕਈ ਔਰਤਾਂ ਅਜਿਹੀਆਂ ਹੋਈਆਂ ਹਨ ਜਿੰਨਾਂ ਆਪਣੇ ਪਤੀ ਦੀ ਜੁਦਾਈ ਬਰਦਾਸ਼ਤ ਨਾ ਕਰਦਿਆਂ ਉਹਨਾਂ ਦੇ ਨਾਲ ਹੀ ਆਪਣੀ ਜਾਨ ਦੇ ਦਿੱਤੀ । ਸ੍ਰੀਮਤੀ ਰਾਮ ਰੱਖੀ ਵੀ ਇਹਨਾਂ ਕੁਝ ਔਰਤਾਂ ਵਿਚੋਂ ਇੱਕ ਸੀ। ਉਹ ਕੋਈ ਕ੍ਰਾਂਤੀਕਾਰੀ ਨਹੀਂ ਸੀ ਪਰ ਫਿਰ ਵੀ ਉਸਦਾ ਜ਼ਿਕਰ ਕੀਤੇ ਬਿਨਾਂ ਭਾਈ ਬਾਲ ਮੁਕੰਦ ਦੀ ਕਹਾਣੀ ਅਧੂਰੀ ਰਹਿ ਜਾਂਦੀ ਹੈ। ਮੁਕੱਦਮੇ ਦੌਰਾਨ ਉਹ ਇੱਕ ਵਾਰ ਉਹਨਾਂ ਨਾਲ ਮੁਲਾਕਾਤ ਕਰਨ ਲਈ ਜ਼ੇਲ੍ਹ ਗਈ। ਗੱਲਾਂ- ਗੱਲਾਂ ਵਿੱਚ ਉਸਨੇ ਭਾਈ ਜੀ ਨੂੰ ਪੁੱਛਿਆ ਕਿ ਜੇਲ੍ਹ ਵਿਚ ਰੋਟੀ ਕਿਹੋ ਜਿਹੀ ਮਿਲਦੀ ਹੈ ਅਤੇ ਸੌਂਦੇ ਕਿੱਥੇ ਹੋ? ਉਹਨਾਂ ਜਵਾਬ ਦਿੱਤਾ ਮਿੱਟੀ ਮਿਲੇ ਆਟੇ ਦੀ ਰੋਟੀ ਅਤੇ ਕਾਲ ਕੋਠੜੀ ਵਿਚ ਦੇ ਕੰਬਲਾਂ ਉੱਤੇ ਸੌਣਾ ਪੈਂਦਾ ਹੈ। ਉਸ ਦਿਨ ਤੋਂ ਉਹ ਆਟੇ ਵਿਚ ਮਿੱਟੀ ਮਿਲਾ ਕੇ ਖਾਣ ਲੱਗ ਪਈ ਅਤੇ ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਜ਼ਮੀਨ ਉੱਤੇ ਸੌਣਾ ਸ਼ੁਰੂ ਕਰ ਦਿੱਤਾ। ਉਸਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਹੁਣ ਖੈਰ ਨਹੀਂ। ਉਹ ਇਸ ਦਿਨ ਤੋਂ ਗ਼ਮ ਵਿੱਚ ਸੁੱਕਣ ਲੱਗੀ ਜਿਸ ਦਿਨ ਭਾਈ ਜੀ ਨੂੰ ਫਾਂਸੀ ਹੋਈ ਸੀ । ਉਹ ਨਵੇਂ ਕੱਪੜੇ ਤੇ ਜ਼ੇਵਰ ਪਹਿਣ ਕੇ ਇੱਕ ਚਬੂਤਰੇ ਤੇ ਬੈਠ ਗਈ। ਉਹ ਬਿਮਾਰ ਨਹੀਂ ਸੀ ਅਤੇ ਨਾ ਹੀ ਉਸਨੇ ਜ਼ਹਿਰ ਖਾਧਾ ਸੀ। ਅਜਿਹੀ ਬੈਠੀ ਕਿ ਪਤੀ ਗ਼ਮ ਵਿਚ ਫਿਰ ਨਹੀਂ ਉੱਠੀ। ਦੋਹਾਂ ਪਤੀ-ਪਤਨੀ ਦੀਆਂ ਲਾਸ਼ਾਂ ਇੱਠੀਆਂ ਜਲਾਈਆਂ ਗਈਆਂ।

ਬਸੰਤ ਕੁਮਾਰ ਬਿਸਵਾਸ

ਬਸੰਤ ਕੁਮਾਰ ਬਿਸਵਾਸ ਪੂਰਬੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਪਾਰਾਗਾਛਾ ਪਿੰਡ ਦੇ ਰਹਿਣ ਵਾਲੇ ਸਨ। ਕੰਮ-ਕਾਜ ਦੀ ਤਲਾਸ਼ ਵਿੱਚ ਰਾਸ ਬਿਹਾਰੀ ਕੋਲ ਦੇਹਰਾਦੂਨ ਆ ਗਏ ਸਨ। ਇਹਨਾਂ ਕੋਲ ਹਰੀਦਾਸ ਨਾਂ ਨਾਲ ਨੌਕਰ ਬਣ ਕੇ ਰਹੇ। ਬਾਅਦ ਵਿਚ ਮੁਖਬਰ ਦੀਨਾ ਨਾਥ ਨੇ ਦੱਸ ਦਿੱਤਾ ਕਿ ਲਾਹੌਰ ਦੇ ਲਾਰੰਸ ਬਾਗ ਵਿਚ ਜੋ ਬੰਬ ਧਮਾਕਾ ਹੋਇਆ ਸੀ ਉਹ ਬਸੰਤ ਕੁਮਾਰ ਦਾ ਹੀ ਕਾਰਾ ਸੀ । 1912 ਵਿੱਚ ਆਪ ਲਾਹੌਰ ਆ ਗਏ ਅਤੇ ਇੱਥੇ ਕ੍ਰਾਂਤੀਕਾਰੀ ਪਾਰਟੀ ਵਿਚ ਸ਼ਾਮਿਲ ਹੋ ਗਏ। ਰੋਜ਼ੀ-ਰੋਟੀ ਕਮਾਉਣ ਲਈ ਇੱਕ ਡਿਸਪੈਂਸਰੀ ਵਿੱਚ ਕੰਪਾਊਂਡਰ ਦੀ ਜਗ੍ਹਾ ਸੰਭਾਲੀ ਅਤੇ ਭਾਈ ਬਾਲ ਮੁਕੰਦ ਨਾਲ ਮਿਲ ਕੇ ਕ੍ਰਾਂਤੀਕਾਰੀ ਕੰਮਾਂ ਵਿੱਚ ਜੁੱਟ ਗਏ। ਇਸ ਉਪਰੰਤ ਆਪ ਦੋਵੇਂ ਦਿੱਲੀ ਆ ਗਏ। ਇੱਥੇ ਮਾਸਟਰ ਅਮੀਰ ਚੰਦ ਅਤੇ ਲਾਲਾ ਹਨਵੰਤ ਸਹਾਏ ਨਾਲ ਸੰਪਰਕ ਪੈਦਾ ਕੀਤਾ । ਕ੍ਰਾਂਤੀ ਦੀ ਚਿੰਗਾਰੀ ਦਿਲ ਵਿਚ ਸੁਲਗ ਰਹੀ ਸੀ ਜਿਹੜੀ ਇਹਨਾਂ ਨੂੰ ਮਿਲ ਕੇ ਹੋਰ ਭੜਕ ਉੱਠੀ। ਲਾਰਡ ਹਾਰਡਿੰਗ ਉੱਤੇ ਬੰਬ ਸੁੱਟਣ ਦੀ ਯੋਜਨਾ ਬਣਾਈ ਗਈ। ਇਸ ਸਾਰੇ ਕੰਮ ਦੀ ਸਰਪ੍ਰਸਤੀ ਰਾਸ ਬਿਹਾਰੀ ਬੋਸ ਨੇ ਸੰਭਾਲੀ। 23 ਦਸੰਬਰ 1912 ਨੂੰ ਲਾਰਡ ਹਾਰਡਿੰਗ ਦਾ ਜਲੂਸ ਬੜੀ ਸ਼ਾਨੋ-ਸ਼ੋਕਤ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਲੰਘ ਰਿਹਾ ਸੀ । ਬਸੰਤ ਕੁਮਾਰ ਬਿਸਵਾਸ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਚੌਬਾਰੇ ਵਿੱਚ ਜ਼ਨਾਨੇ ਕੱਪੜੇ ਪਾ ਕੇ ਮਹਿਲਾਵਾਂ ਵਿੱਚ ਜਾ ਬੈਠੇ ।

ਬਸੰਤ ਕੁਮਾਰ ਬਿਸਵਾਸ

ਜਦੋਂ ਲਾਰਡ ਹਾਰਡਿੰਗ ਦਾ ਹਾਥੀ ਉੱਥੋਂ ਦੀ ਲੰਘਿਆ ਤਾਂ ਦੂਜੇ ਪਾਸੇ ਦੇ ਸਾਹਮਣੇ ਚੁਬਾਰੇ ਵਿਚੋਂ ਰਾਸ ਬਿਹਾਰੀ ਬੋਸ ਨੇ ਬਸੰਤ ਕੁਮਾਰ ਬਿਸਵਾਸ ਨੂੰ ਇਸ਼ਾਰਾ ਕੀਤਾ। ਉਸ ਨੇ ਝਟ ਬੰਬ ਲਾਰਡ ਉੱਤੇ ਸੁੱਟਿਆ ਅਤੇ ਆਪ ਉੱਥੋਂ ਚੰਪਤ ਹੋ ਗਿਆ। ਲਾਰਡ ਨੂੰ ਤਾਂ ਮਾਮੂਲੀ ਸੱਟਾਂ ਲੱਗੀਆਂ ਪਰ ਉਸਦਾ ਬਾਡੀਗਾਰਡ ਮਾਰਿਆ ਗਿਆ। ਇਹ ਜਲੂਸ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਅੰਗਰੇਜ਼ੀ ਸਰਕਾਰ ਦਾ ਦਬਦਬਾ ਬਿਠਾਉਣ ਲਈ ਕੱਢਿਆ ਗਿਆ। ਉਹ ਸਾਰੀ ਸ਼ੇਖੀ ਕਿਰਕਰੀ ਹੋ ਗਈ। ਪੁਲਿਸ ਨੇ ਸਾਰੇ ਚਾਂਦਨੀ ਚੌਕ ਨੂੰ ਘੇਰ ਲਿਆ ਪਰ ਦੋਸ਼ੀ ਪਕੜ ਵਿੱਚ ਨਾ ਆ ਸਕੇ। ਆਪ ਉਥੋਂ ਹੀ ਬੰਗਾਲ ਚੱਲੇ ਗਏ। ਜਦੋਂ ਦੀਨਾ ਨਾਥ ਫੜਿਆ ਗਿਆ ਤਾਂ ਉਸਨੇ ਸਾਰੇ ਸਾਥੀਆਂ ਦੇ ਨਾਂ ਦੱਸ ਦਿੱਤੇ। ਆਪ ਨੂੰ ਦਸੰਬਰ 1913 ਵਿੱਚ ਕਲਕੱਤੇ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਅਤੇ ਮੁਕੱਦਮਾ ਚਲਾ ਕੇ ਆਪ ਦੇ ਤਿੰਨ ਸਾਥੀਆਂ ਮਾਸਟਰ ਅਮੀਰ ਚੰਦ, ਬਾਲ ਮੁਕੰਦ ਅਤੇ ਅਵਧ ਬਿਹਾਰੀ ਨੂੰ ਮੌਤ ਦੀ ਸਜ਼ਾ ਹੋਈ ਜਦਕਿ ਆਪ ਨੂੰ ਉਮਰ ਕੈਦ ਦੀ ਸਜ਼ਾ ਮਿਲੀ। ਪੁਲਿਸ ਦੀ ਨਿਗਰਾਨੀ ਤੇ ਚੀਫ ਕੋਰਟ ਨੇ ਆਪ ਨੂੰ ਵੀ ਫਾਂਸੀ ਸਜ਼ਾ ਦੇ ਦਿੱਤੀ। 11 ਮਈ 1915 ਨੂੰ ਆਪ ਨੂੰ ਅੰਬਾਲਾ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ। ਉਸ ਵੇਲੇ ਆਪ ਦੀ ਉਮਰ 23 ਸਾਲ ਦੀ ਸੀ।

ਕਰਤਾਰ ਸਿੰਘ ਸਰਾਭਾ (1896 3 1915)

ਦਰੇ ਤਦਬੀਰ ਪਰ ਸਰ ਫੋੜਨਾ ਸ਼ੇਵਾਹ ਰਹਾ ਆਪਣਾ।

ਵਸੀਲੇ ਹਾਥ ਆਏ ਨ ਕਿਸਮਤ ਆਜ਼ਮਾਈ ਕੇ॥

ਵੈਸੇ ਕ੍ਰਾਂਤੀਕਾਰੀ ਇਤਿਹਾਸ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਖੁਸ਼ੀ-ਖੁਸ਼ੀ ਫਾਂਸੀ ਦਾ ਫੰਦਾ ਆਪਣੇ ਗਲੇ ਵਿੱਚ ਪਾਇਆ, ਅੰਡੇਮਾਨ ਦੇ ਟਾਪੂਆਂ ਦੀਆਂ ਕਾਲ ਕੋਠੜੀਆਂ ਵਿਚ ਅੱਡੀਆਂ ਰਗੜ-ਰਗੜ ਕੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਦਿੱਤੀਆਂ, ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਰਹਿ ਕੇ ਤਸੀਹੇ ਝੋਲੇ, ਬੈਂਤਾਂ ਦੀ ਸਜ਼ਾ ਦਾ ਸ਼ਿਕਾਰ ਹੋਏ, 2- 2 ਮਹੀਨੇ ਤੱਕ ਭੁੱਖ ਹੜਤਾਲ ਕੀਤੀ, ਡੰਡਾ-ਬੇੜੀ, ਕੈਦ ਤਨਹਾਈ, ਗਰਜ਼ ਏ ਕਿ ਕੋਈ ਅਜਿਹੀ ਸਜ਼ਾ ਨਹੀਂ ਸੀ ਜਿਹੜੇ ਇਨ੍ਹਾਂ ਜਿਆਲੇ ਨੌਜਵਾਨਾਂ ਨੇ ਸਹਿਣ ਨਾ ਕੀਤੀ ਹੋਵੇ ਪਰ ਫਿਰ ਵੀ ਸਾਬਤ ਕਦਮੀ ਨਾਲ ਆਪਣੇ ਟੀਚੇ ਵੱਲ ਵੱਧਦੇ ਰਹੇ। ਕਿਸੇ ਵੀ ਵੇਲੇ ਉਨ੍ਹਾਂ ਦਾ ਮਨ ਨਹੀਂ ਡੋਲਿਆ ਅਤੇ ਨਾ ਹੀ ਕਦੀ ਉਨ੍ਹਾਂ ਦੀ ਇੱਛਾ ਸ਼ਕਤੀ ਵਿੱਚ ਘਾਟ ਆਈ। ਇਨ੍ਹਾਂ ਕ੍ਰਾਂਤੀਕਾਰੀਆਂ ਦੀ ਨਿਸਵਾਰਥ ਸੇਵਾ ਅੱਜ ਦੇ ਜ਼ਮਾਨੇ ਵਿੱਚ ਸੁਣ ਕੇ ਦਿਮਾਗ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ। ਅਲਫ ਲੈਲਾ ਦੇ ਕਿੱਸੇ ਕਹਾਣੀਆਂ ਵਾਂਗ ਇਨ੍ਹਾਂ ਨੂੰ ਵੀ ਕਾਲਪਨਿਕ ਹੀ ਸਮਝਦਾ ਹੈ ਪਰੰਤੂ ਉਸ ਜ਼ਮਾਨੇ ਵਿੱਚ ਇਨ੍ਹਾਂ ਲੋਕਾਂ ਦੀ ਬਹਾਦਰੀ ਦੇ ਕਾਰਨਾਮੇ, ਉੱਚੇ ਹੌਂਸਲੇ, ਸਵੈ ਵਿਸ਼ਵਾਸ ਅਤੇ ਨਿਸਵਾਰਥ ਸੇਵਾ ‘ਤੇ ਹੈਰਾਨੀ ਹੁੰਦੀ ਹੈ। ਅਜੋਕੇ ਯੁੱਗ ਦੇ ਲੀਡਰਾਂ ਦੀਆਂ ਕਾਲੀਆਂ ਕਰਤੂਤਾਂ ਵੇਖ ਕੇ ਉਨ੍ਹਾਂ ਦੀਆਂ ਰੂਹਾਂ ਤੜਪ ਉੱਠਦੀਆਂ ਹੋਣਗੀਆਂ।

ਕਰਤਾਰ ਸਿੰਘ ਸਰਾਭਾ (1896 3 1915)

ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ ਵਿੱਚ ਫਾਂਸੀ ‘ਤੇ ਚੜ੍ਹੇ। ਇਸ ਤੋਂ ਪਹਿਲਾਂ ਬੰਗਾਲ ਦੇ ਇਕ ਨੌਜਵਾਨ ਖੁਦੀ ਰਾਮ ਬੋਸ ਵੀ 17 ਸਾਲ ਦੀ ਉਮਰ ਵਿੱਚ ਫਾਂਸੀ ਦੇ ਤਖਤੇ ‘ਤੇ ਚੜ੍ਹ ਚੁੱਕੇ ਸਨ। ਹਰੀ ਕ੍ਰਿਸ਼ਨ ਨੇ 22 ਸਾਲ ਦੀ ਉਮਰ ਵਿਚ ਫਾਂਸੀ ਦੇ ਫੰਦੇ ਨੂੰ ਚੁੰਮਿਆ। ਇਹ ਤਿੰਨੋਂ ਸ਼ਹੀਦ ਬਾਅਦ ਵਿਚ ਦੇਸ਼ ਲਈ ਕੁਰਬਾਨ ਹੋਣ ਵਾਲੇ ਕ੍ਰਾਂਤੀਕਾਰੀਆਂ ਲਈ ਚਾਨਣ ਮੁਨਾਰੇ ਬਣੇ। ਭਗਤ ਸਿੰਘ, ਰਾਮ ਪ੍ਰਸਾਦ ਬਿਸਮਲ ਅਤੇ ਹੋਰ ਅਨੇਕਾਂ ਕ੍ਰਾਂਤੀਕਾਰੀਆਂ ਨੇ ਇਨ੍ਹਾਂ ਤੋਂ ਸ਼ਹਾਦਤ ਦਾ ਪਾਠ ਪੜ੍ਹਿਆ। ਅਜੇ ਇਨ੍ਹਾਂ ਕ੍ਰਾਂਤੀਕਾਰੀਆਂ ਦੇ ਬੁੱਤ ਥਾਂ-ਥਾਂ ਲੱਗੇ ਹੋਏ ਹਨ ਜੋ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੇ ਹਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਪਾਏ ਪੂਰਨਿਆਂ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ।
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਨੂੰ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਸ਼ਹੀਦ ਪੈਦਾ ਕਰਨ ਦਾ ਮਾਨ ਪ੍ਰਾਪਤ ਹੈ। ਇਹ ਪਿੰਡ ਲੁਧਿਆਣਾ ਤੋਂ ਪੂਰਬ ਵੱਲ 17 ਮੀਲ ਦੇ ਫਾਸਲੇ ‘ਤੇ ਹੈ। ਬਾਪ ਮੰਗਲ ਸਿੰਘ ਨੇ ਇੱਕ ਅਜਿਹੇ ਸੂਰਮੇ ਨੂੰ ਜਨਮ ਦਿੱਤਾ ਜੋ ਚੰਦ ਸੂਰਜ ਵਾਂਗ ਰਹਿੰਦੀ ਦੁਨੀਆ ਤੱਕ ਚਮਕਦਾ ਰਹੇਗਾ। ਪਰੰਤੂ ਪਿਤਾ ਨੂੰ ਆਪਣੇ ਇਸ ਸਪੁੱਤਰ ਦੇ ਕਾਰਨਾਮਿਆਂ ਨੂੰ ਵੇਖਣਾ ਨਸੀਬ ਨਹੀਂ ਹੋਇਆ ਅਤੇ ਉਹ ਆਪਣੇ ਨੰਨ੍ਹੇ ਬਾਲਕ ਨੂੰ ਸਦੀਵੀ ਵਿਛੋੜਾ ਦੇ ਗਿਆ। ਦਾਦਾ ਨੇ ਇਸ ਬਾਲਕ ਦੇ ਪਾਲਨ-ਪੋਸ਼ਣ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਸ਼ੁਰੂ ਤੋਂ ਹੀ ਆਪ ਦਾ ਰੁਝਾਨ ਪੜ੍ਹਾਈ ਨਾਲੋਂ ਖੇਡਾਂ ਵੱਲ ਵਧੇਰੇ ਸੀ। ਸੁਭਾਅ ਵਿੱਚ ਚੁਸਤੀ-ਚਲਾਕੀ ਅਤੇ ਜੋਸ਼ ਨੂੰ ਵੇਖ ਕੇ ਸਾਥੀ ਮੁੰਡੇ ਆਪ ਨੂੰ ਅਫਲਾਤੂਨ ਕਹਿ ਕੇ ਬੁਲਾਇਆ ਕਰਦੇ ਸਨ। ਅਫਲਾਤੂਨ ਯੂਨਾਨ ਦੇ ਫਲਾਸਫਰ ਪਲਾਟੂ ਦਾ ਵਿਗੜਿਆ ਹੋਇਆ ਨਾਂ ਹੈ। ਅਗਲੀ ਸਿੱਖਿਆ ਲਈ ਲੁਧਿਆਣਾ ਦੇ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਲਿਆ। ਕਰਤਾਰ ਸਿੰਘ ਪੰਜਾਬ ਦੇ ਇਕ ਰੱਜੇ-ਪੁੱਜੇ ਜੱਟ ਗਰੇਵਾਲ ਪਰਿਵਾਰ ਦਾ ਲਾਡਲਾ ਸੀ । ਦਾਦਾ ਉਸ ਨੂੰ ਜਿਮੀਂਦਾਰਾ ਕੰਮ ਤੱਕ ਹੀ ਸੀਮਤ ਰੱਖਣਾ ਨਹੀਂ ਚਾਹੁੰਦੇ ਸਨ। ਉਹ ਇਸ ਨੂੰ ਉੱਚ ਸਿੱਖਿਆ ਦਿਵਾ ਕੇ ਕਿਸੇ ਵੱਡੇ ਸਰਕਾਰੀ ਅਹੁੱਦੇ ਤੇ ਵੇਖਣਾ ਚਾਹੁੰਦੇ ਸਨ। ਬਾਲਕ ਕਰਤਾਰ ਸਿੰਘ ਬਚਪਨ ਤੋਂ ਹੀ ਖਿਡਾਰੀ ਤਬੀਅਤ ਦਾ ਸੀ। ਫੁੱਟਬਾਲ ਕ੍ਰਿਕਟ ਉਸ ਦੇ ਮਨ ਪਸੰਦ ਖੇਲ ਸਨ। ਇਨ੍ਹਾਂ ਵਿਚ ਕੈਪਟਨ ਵਾਲੀਆਂ ਸਾਰੀਆਂ ਖੂਬੀਆਂ ਮੌਜੂਦ ਸਨ। ਇਨ੍ਹਾਂ ਵਿਚ ਖੇਡ ਦੇ ਮੈਦਾਨ ਵਿਚ ਆਪਣੇ ਸਾਥੀ ਖਿਲਾੜੀਆਂ ਨੂੰ ਕੰਟਰੋਲ ਅਤੇ ਅਨੁਸ਼ਾਸ਼ਨ ਵਿਚ ਰੱਖਣ ਦੇ ਸਾਰੇ ਗੁਣ ਮੌਜੂਦ ਸਨ। ਸਕੂਲ ਦੇ ਸਾਰੇ ਅਧਿਆਪਕ ਆਪ ਨੂੰ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਸਨ। ਆਪ ਇਕ ਸੁੰਦਰ ਤੇ ਸੁਡੋਲ ਕਦ-ਕਾਠ ਵਾਲੇ 5 ਫੁੱਟ 8 ਇੰਚ ਲੰਮੇ ਗੱਭਰੂ ਸਨ । ਨੌਵੀਂ ਕਲਾਸ ਵਿੱਚ ਹੀ ਸਕੂਲ ਛੱਡ ਦਿੱਤਾ ਅਤੇ ਉੜੀਸਾ ਵਿੱਚ ਆਪਣੇ ਚਾਚਾ ਜੀ ਕੋਲ ਚੱਲੇ ਗਏ ਜੋ ਵਣ-ਵਿਭਾਗ ਵਿੱਚ ਇਕ ਅਫਸਰ ਸਨ। ਉੱਥੇ ਹੀ ਮੈਟ੍ਰਿਕ ਪਾਸ ਕੀਤੀ। ਆਪ ਅੰਗਰੇਜ਼ੀ ਬੜੀ ਰਵਾਨੀ ਨਾਲ ਬੋਲ ਸਕਦੇ ਸਨ । ਉੜੀਸਾ ਵਿੱਚ ਪੰਜਾਬ ਦੇ ਮੁਕਾਬਲੇ ਆਜ਼ਾਦੀ ਪ੍ਰਾਪਤੀ ਲਈ ਜਾਗ੍ਰਤੀ ਵੱਧ ਸੀ। ਉੱਥੇ ਹੀ ਆਪ ਨੇ ਆਜ਼ਾਦੀ ਪ੍ਰਾਪਤੀ ਨਾਲ ਸਬੰਧਤ ਕੁਝ ਲਿਟਰੇਚਰ ਦਾ ਅਧਿਅਨ ਕੀਤਾ। ਉੱਥੋਂ ਹੀ ਆਪਦੇ ਮਨ ਵਿਚ ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਕੁਝ ਕਰ ਗੁਜ਼ਾਰਨ ਦੀ ਇੱਛਾ ਪੈਦਾ ਹੋਈ। ਵੈਸੇ ਵੀ ਆਪ ਪੈਦਾਇਸ਼ ਤੋਂ ਹੀ ਕ੍ਰਾਂਤੀਕਾਰੀ ਸੁਭਾਅ ਲੈ ਕੇ ਪੈਦਾ ਹੋਏ ਸਨ। ਬਗ਼ਾਵਤ ਦੇ ਕੀਟਾਣੂ ਆਪ ਦੇ ਖੂਨ ਵਿਚ ਘਰ ਕਰ ਚੁੱਕੇ ਸਨ। ਉਹ ਪਨਪਨੇ ਲਈ ਢੁਕਵੇਂ ਸਮੇਂ ਦੀ ਉਡੀਕ ਵਿਚ ਸਨ। ਕਰਤਾਰ ਸਿੰਘ ਨੂੰ ਉੱਚ ਸਿੱਖਿਆ ਪ੍ਰਾਪਤੀ ਲਈ ਅਮਰੀਕਾ ਭੇਜਿਆ ਗਿਆ। ਪੰਜਾਬ ਤੋਂ ਕਾਫੀ ਸਿੱਖ ਕਿਸਾਨ ਰੋਜ਼ੀ ਰੋਟੀ ਦੀ ਤਲਾਸ਼ ਵਿਚ ਅਮਰੀਕਾ ਗਏ ਹੋਏ ਸਨ। ਉਹ 1 ਜਨਵਰੀ 1912 ਨੂੰ ਸਾਨਫਰਾਂਸਿਸਕੋ ਦੀ ਬੰਦਰਗਾਹ ਤੇ ਉਤਰੇ। ਇੰਮੀਗਰੇਸ਼ਨ ਵਾਲਿਆਂ ਨੇ ਦੂਜੇ ਸਾਰੇ ਦੇਸ਼ਾਂ ਦੇ ਮੁਸਾਫਰਾਂ ਨੂੰ ਤਾਂ ਉਤਰਨ ਦੀ ਆਗਿਆ ਦੇ ਦਿੱਤੀ ਪਰ ਹਿੰਦੁਸਤਾਨੀ ਮੁਸਾਫਰਾਂ ਨੂੰ ਰੋਕ ਲਿਆ ਜਿਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਿਲ ਸੀ। ਇਹ ਉਸਦੀ ਅਮਰੀਕਾ ਵੱਲੋਂ ਕੀਤੀ ਗਈ ਪਹਿਲੀ ਬੇਇਜ਼ਤੀ ਸੀ। ਇੰਮੀਗਰੇਸ਼ਨ ਅਫਸਰ ਨੇ ਕਰਤਾਰ ਸਿੰਘ ਤੋਂ ਅਮਰੀਕਾ ਆਉਣ ਦਾ ਕਾਰਣ ਪੁੱਛਿਆ। ਉਨਾਂ ਉੱਚ ਸਿੱਖਿਆ ਪ੍ਰਾਪਤ ਕਰਨਾ ਉੱਤਰ ਦਿੱਤਾ। ਦੂਜਾ ਸਵਾਲ ਸੀ ਕੀ ਤੁਸੀਂ ਅਜਿਹੀ ਸਿੱਖਿਆ ਆਪਣੇ ਦੇਸ਼ ਵਿਚ ਪ੍ਰਾਪਤ ਨਹੀਂ ਕਰ ਸਕਦੇ। ਕਰਤਾਰ ਸਿੰਘ ਨੇ ਜਵਾਬ ਦਿੱਤਾ ਕਿ ਮੇਰੇ ਦੇਸ਼ ਵਿਚ ਵੀ ਅਜਿਹੇ ਅਦਾਰੇ ਹਨ ਪਰ ਮੈਂ ਮਾਡਰਨ ਸਿੱਖਿਆ ਪ੍ਰਾਪਤ ਕਰਨ ਲਈ ਕੈਲੀਫੋਰਨੀਆ ਅਤੇ ਬਰਕਲੇ ਯੂਨੀਵਰਸਿਟੀਆਂ ਵਿੱਚ ਆਇਆ ਹਾਂ। ਇੰਮੀਗਰੇਸ਼ਨ ਵਲਿਆਂ ਦਾ ਕਹਿਣਾ ਸੀ ਜੇ ਤੁਹਾਨੂੰ ਅਮਰੀਕਾ ਵਿੱਚ ਉਤਰਨ ਨਾ ਦਿੱਤਾ ਗਿਆ ਤਾਂ ਤੁਸੀਂ ਕੀ ਕਰੋਗੇ? ਜਵਾਬ ਵਿਚ ਕਰਤਾਰ ਸਿੰਘ ਬੋਲਿਆ ਕਿ ਇਹ ਸਾਡੇ ਲਈ ਬਹੁਤ ਵੱਡੀ ਬੇਇਜ਼ਤੀ ਹੋਵੇਗੀ। ਜੇ ਹਿੰਦੁਸਤਾਨੀ ਵਿੱਦਿਆਰਥੀਆਂ ਨੂੰ ਅਮਰੀਕਾ ਵਿੱਚ ਆਧੁਨਿਕ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰੱਖਿਆ ਗਿਆ ਤਾਂ ਦੁਨੀਆਂ ਕਿਵੇਂ ਤਰੱਕੀ ਕਰੇਗੀ। ਜੇ ਮੈਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਆਗਿਆ ਦੇ ਦਿੱਤੀ ਗਈ ਤਾਂ ਮੈਂ ਆਪਣੇ ਦੇਸ਼ ਦੇ ਲਾਭ ਹਿੱਤ ਕੁਝ ਨਾ ਕੁਝ ਕਰਾਂਗਾ ਅਤੇ ਜੇ ਮੈਨੂੰ ਇਸ ਸਿੱਖਿਆ ਤੋਂ ਮਹਿਰੂਮ ਰੱਖਿਆ ਗਿਆ ਤਾਂ ਦੁਨੀਆ ਤੇ ਆਪਣੇ ਦੇਸ਼ ਲਈ ਮੈਨੂੰ ਜੋ ਕੁਝ ਭਲਾਈ ਦਾ ਕੰਮ ਕਰਨਾ ਹੈ ਉਹ ਨਹੀਂ ਕਰ ਸਕਾਂਗਾ। ਕਰਤਾਰ ਸਿੰਘ ਦੇ ਇਸ ਢੁਕਵੇਂ ਤੇ ਤੁਰੰਤ ਜਵਾਬ ਤੋਂ ਖੁਸ਼ ਹੋ ਕੇ ਕੇ ਇੰਮੀਗਰੇਸ਼ਨ ਅਫਸਰ ਨੇ ਉਤਰਨ ਦੀ ਆਗਿਆ ਦੇ ਦਿੱਤੀ। ਸਾਥ ਹੀ ਉਸਦੇ ਕੋਲ ਜੋ ਰਕਮ ਸੀ ਆਪਣੇ ਸਾਹਮਣੇ ਮੇਜ਼ ਤੇ ਗਿਣਵਾ ਕੇ ਕਾਨੂੰਨ ਅਨੁਸਾਰ ਆਪਣੀ ਤਸੱਲੀ ਕਰ ਲਈ। ਕਰਤਾਰ ਸਿੰਘ ਸਿੱਧਾ ਯਲੂ ਸੂਬਾ ਵਿੱਚ ਗਿਆ ਜਿੱਥੇ ਉਸਦੇ ਪੰਜਾਬੀ ਸਾਥੀ ਖੇਤਾਂ ਅਤੇ ਬਾਗਾਂ ਵਿੱਚ ਮਜ਼ਦੂਰੀ ਕਰ ਰਹੇ ਸਨ। ਉਹ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਰੋਜ਼ਾਨਾ ਮਜ਼ਦੂਰੀ ਦੋ ਜਾਂ ਤਿੰਨ ਡਾਲਰ ਤੇ ਸੇਬ, ਆੜੂ ਅਤੇ ਹੋਰ ਫਲਾਂ ਨੂੰ ਤੋੜਨ ਦਾ ਕਮ ਤੇ ਲੱਗ ਗਏ। ਦੋ-ਤਿੰਨ ਮਹੀਨਿਆਂ ਵਿੱਚ ਹੀ ਕਰਤਾਰ ਸਿੰਘ ਨੂੰ ਚੰਗੀ ਤਰ੍ਹਾਂ ਪਤਾ ਚੱਲ ਗਿਆ ਕਿ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿੱਚ ਹਿੰਦੁਸਤਾਨੀ ਕਿਸ ਪ੍ਰਕਾਰ ਅਪਮਾਨਜਨਕ ਜੀਵਨ ਬਿਤਾ ਰਹੇ ਹਨ। ਅਮਰੀਕਾ ਦੇ ਸਥਾਨਕ ਵਸਨੀਕ ਜੋ ਟੋਰੀ ਕਹਿਲਾਉਂਦੇ ਸਨ ਉਹ ਤਿੰਨ ਸੂਬਿਆਂ ਵਾਸ਼ਿੰਗਟਨ, ਔਰਗਨ ਅਤੇ ਕੈਲੀਫੋਰਨੀਆ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਨਾਲ ਹਕੂਮਤ ਚੱਲਾ ਰਹੇ ਸਨ। ਇਨ੍ਹਾਂ ਸੂਬਿਆਂ ਵਿੱਚ ਪੰਜਾਬੀ ਮਜ਼ਦੂਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਇਥੋਂ ਦੀ ਬ੍ਰਿਟਿਸ਼ ਕੈਨੇਡੀਅਨ ਸਰਕਾਰ ਹਿੰਦੁਸਤਾਨੀਆਂ ਦੇ ਹੋਰ ਦਾਖਲੇ ਦੇ ਹੱਕ ਵਿਚ ਨਹੀਂ ਸੀ। ਸਿਰਫ ਏਨਾ ਹੀ ਨਹੀਂ ਬਲਕਿ ਪਹਿਲਾਂ ਤੋਂ ਰਹਿ ਰਹੇ ਹਿੰਦੋਸਤਾਨੀਆਂ ਨੂੰ ਅਮਰੀਕਾ ਦੇ ਸ਼ਹਿਰੀ ਹਕੂਕ ਦੇਣ ਤੋਂ ਵੀ ਗੁਰੇਜ਼ ਕਰ ਰਹੀ ਸੀ। ਉਹ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਦੇ ਬਹਾਨੇ ਲੱਭ ਰਹੀ ਸੀ। ਪਰ ਇੱਥੇ ਕੁਝ ਡੈਮੋਕਰੇਟਿਕ ਪਾਰਟੀ ਦੇ ਮੈਂਬਰ ਸਨ ਜੋ ਆਪਣੇ ਬਜ਼ੁਰਗਾਂ ਨੂੰ ਅੰਗਰੇਜ਼ਾਂ ਦੇ ਨਾਲ ਲੜਕੇ ਅਮਰੀਕਾ ਵਿੱਚੋਂ ਕਢਵਾਉਣ ਵਿਚ ਗੌਰਵ ਮਹਿਸੂਸ ਕਰ ਰਹੇ ਸਨ। ਉਹ ਇਨ੍ਹਾਂ ਹਿੰਦੁਸਤਾਨੀ ਮਜ਼ਦੂਰਾਂ ਨੂੰ ਅੰਗਰੇਜ਼ਾਂ ਅਧੀਨ ਗੁਲਾਮ ਬਣਾਕੇ ਰਹਿਣ ਕਾਰਣ ਝਿੜਕਦੇ ਸਨ ਅਤੇ ਅਜ਼ਾਦੀ ਪ੍ਰਾਪਤ ਕਰਨ ਲਈ ਯਤਨ ਨਾ ਕਰਨ ਕਰਕੇ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਸਨ ਅਤੇ ਇਹਨਾਂ ਨੂੰ ਦਾੜ੍ਹੀ ਵਾਲੀਆਂ ਔਰਤਾਂ ਅਤੇ ਭੇਡਾਂ ਨਾਲ ਇਹਨਾਂ ਦੀ ਤੁਲਨਾ ਕਰਕੇ ਇਹਨਾਂ ਦੀਆਂ ਸੁੱਤੀਆਂ ਭਾਵਨਾਵਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਸਨ। ਵਧੀਆ ਅਤੇ ਉੱਚ ਪੱਧਰ ਦੇ ਹੋਟਲਾਂ ਦੇ ਦਰਵਾਜ਼ੇ ਉੱਤੇ ਲਿਖਿਆ ਹੁੰਦਾ ਸੀ ਕਿ ਕੁਤੇ ਤੇ ਹਿੰਦੁਸਤਾਨੀ ਅੰਦਰ ਨਹੀਂ ਆ ਸਕਦੇ। ਅਮਰੀਕਨ ਲੋਕ ਆਮ ਕਰਕੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਇਹ ਦੋ ਮਿਹਣੇ ਮਾਰਿਆ ਕਰਦੇ ਸਨ। ਹਿੰਦੁਸਤਾਨ ਵਿੱਚ ਤੁਹਾਡੀ ਗਿਣਤੀ 30 ਕਰੋੜ ਹੈ ਜਦਕਿ ਅੰਗਰੇਜ਼ 4-5 ਲੱਖ ਹਨ। ਫਿਰ ਵੀ ਤੁਸੀਂ 150 ਸਾਲ ਤੋਂ ਉਹਨਾਂ ਦੇ ਗੁਲਾਮ ਚੱਲੇ ਆ ਰਹੇ ਹੋ| ਦੂਜਾ ਹਿੰਦੁਸਤਾਨ ਦੇ ਝੰਡੇ ਬਾਰੇ ਪੁੱਛਣ ਤੇ ਯੂਨੀਅਨ ਜੈਕ ਵੱਲ ਇਸ਼ਾਰਾ ਹੁੰਦਾ ਤਾਂ ਉਹ ਕਹਿੰਦੇ ਕਿ ਇਹ ਤਾਂ ਅੰਗਰੇਜ਼ਾਂ ਦਾ ਝੰਡਾ ਹੈ ਇਸ ਤੇ ਹਿੰਦੁਸਤਾਨੀ ਮਜ਼ਦੂਰਾਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ। ਇੱਕ ਵਾਰ ਸੰਤ ਤੇਜਾ ਸਿੰਘ ਕੈਨੇਡਾ ਤੋਂ ਸੋਹਣ ਸਿੰਘ ਭੱਕਣਾ ਨੂੰ ਮਿਲਣ ਲਈ ਅਮਰੀਕਾ ਆਏ। ਛੁੱਟੀ ਦਾ ਦਿਨ ਸੀ ਇਕ ਚੰਗੇ ਜਿਹੇ ਹੋਟਲ ਵਿੱਚ ਰੋਟੀ ਖਾਣ ਚਲੇ ਗਏ। ਹੋਟਲ ਬੜਾ ਸ਼ਾਨਦਾਰ ਸੀ। ਬੜੇ ਸੋਹਣੇ ਢੰਗ ਨਾਲ ਕੁਰਸੀਆਂ ਸਜਾਈਆਂ ਹੋਈਆਂ ਸਨ ਅਤੇ ਸਾਰਾ ਸਮਾਨ ਸੁਚੱਜੇ ਢੰਗ ਨਾਲ ਰੱਖਿਆ ਹੋਇਆ ਸੀ। ਅੰਗਰੇਜ਼ ਲੋਕ ਅਤੇ ਅਮਰੀਕਨ ਖਾਣੇ ਦਾ ਅਨੰਦ ਮਾਣ ਰਹੇ ਸਨ । ਖਾਲੀ ਸਥਾਨ ਵੇਖ ਕੇ ਦੋਵੇਂ ਸਾਥੀ ਕੁਰਸੀਆਂ ਤੇ ਬੈਠ ਗਏ। ਹੋਟਲ ਦਾ ਕੋਈ ਬਹਿਰਾ ਵੀ ਉਹਨਾਂ ਕੋਲ ਨਾ ਆਇਆ। ਬੁਲਾਉਣ ਤੇ ਵੀ ਇਹਨਾਂ ਦੀ ਗੱਲ ਅਨਸੁਣੀ ਕਰ ਦਿੱਤੀ। ਇਸਤੇ ਬਾਬਾ ਸੋਹਣ ਸਿੰਘ ਭੱਕਣਾ ਕੁਰਸੀ ਤੋਂ ਉੱਠ ਕੇ ਮੈਨੇਜਰ ਕੋਲ ਸ਼ਿਕਾਇਤ ਕਰਨ ਗਏ ਤਾਂ ਉਹ ਬੜੀ ਗੰਭੀਰਤਾ ਨਾਲ ਬੋਲਿਆ, “ਤੁਸੀਂ ਇੱਥੇ ਖਾਣਾ ਨਹੀਂ ਖਾ ਸਕਦੇ। ਕਾਰਣ ਪੁੱਛਣ ਤੇ ਮੈਨੇਜਰ ਨੇ ਜਵਾਬ ਦਿੱਤਾ ਇਹ ਅਮਰੀਕਨ ਹੋਟਲ ਹੈ । ਬਾਬਾ ਜੀ ਨੇ ਕਿਹਾ ਅਸੀਂ ਵੀ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਾਂ ਤਾਂ ਮੈਨੇਜਰ ਨੇ ਗੁੱਸੇ ਹੋ ਕੇ ਕਿਹਾ ਹਿੰਦੁਸਤਾਨੀਆਂ ਲਈ ਇਸ ਹੋਟਲ ਦੇ ਦਰਵਾਜ਼ੇ ਬੰਦ ਹਨ। ਕੀ ਤੁਸੀਂ ਬਾਹਰ ਦਰਵਾਜ਼ੇ ਤੇ ਲਿਖਿਆ ਹੋਇਆ ਪੜ੍ਹਿਆ ਨਹੀਂ। ਦੋਵੇਂ ਸਾਥੀ ਮੂੰਹ ਲਟਕਾ ਕੇ ਬਾਹਰ ਨਿਕਲ ਗਏ।
ਇੱਕ ਵਾਰ ਕੇਹਰ ਸਿੰਘ ਅਤੇ ਬਾਬਾ ਸੋਹਣ ਸਿੰਘ ਭੱਕਣਾ ਕੰਮ ਲੱਭਣ ਲਈ ਇੱਕ ਕਾਰਖਾਨੇ ਵਿੱਚ ਗਏ। ਮਿਲ ਮੈਨੇਜਰ ਨੇ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ। ਕਾਰਣ ਪੁੱਛਣ ਤੇ ਉਸਨੇ ਦੱਸਿਆ ਕਿ ਕੰਮ ਤਾਂ ਬਹੁਤ ਹੈ ਪਰ ਤੁਹਾਨੂੰ ਕੰਮ ਨਹੀਂ ਦਿੱਤਾ ਜਾ ਸਕਦਾ। ਇਸ ਦਾ ਕਾਰਣ ਵੀ ਉਸਨੇ ਆਪ ਹੀ ਦੱਸ ਦਿੱਤਾ ਕਿ ਮੇਰਾ ਜੀਅ ਕਰਦਾ ਹੈ ਕਿ ਤੁਹਾਨੂੰ ਦੋਵਾਂ ਨੂੰ ਗੋਲੀ ਮਾਰ ਦੇਵਾਂ । ਮਿਲ ਮਾਲਕ ਨੇ ਅੱਗੇ ਜਾ ਕੇ ਦੱਸਿਆ ਕਿ ਹਿੰਦੁਸਤਾਨ ਵਿਚ ਤੁਹਾਡੀ ਜਨਸੰਖਿਆ 30 ਕਰੋੜ ਹੈ ਜਦਕਿ ਅੰਗਰੇਜ਼ਾਂ ਦੀ ਸਿਰਫ 4-5 ਲੱਖ। ਮਿੱਲ ਮੈਨੇਜਰ ਨੇ ਗੁੱਸੇ ਦੀ ਰੌ ਵਿੱਚ ਕਿਹਾ ਤੁਸੀਂ 30 ਕਰੋੜ ਆਦਮੀ ਹੋ ਜਾਂ ਭੇਡਾਂ। ਜੇ ਆਦਮੀ ਹੋ ਤਾਂ ਆ ਚੁੱਕੋ ਬੰਦੂਕਾਂ ਤੇ ਅੰਗਰੇਜ਼ਾਂ ਨੂੰ ਮਾਰ ਭਜਾਓ। ਇਸ ਗੱਲ ਨੇ ਭਾਰਤੀਆਂ ਦੀ ਅਣਖ ਨੂੰ ਲਲਕਾਰਿਆ ਅਤੇ ਕੁਝ ਕਰਨ ਲਈ ਮਜਬੂਰ ਕੀਤਾ। ਅਮਰੀਕਨ ਲੋਕ ਆਮ ਤੌਰ ‘ਤੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਹਿੰਦੂ ਸਲੇਵ (ਗੁਲਾਮ) ਜਾਂ ਡੈਮ ਹਿੰਦੂ ਕਹਿ ਕੇ ਬੁਲਾਇਆ ਕਰਦੇ ਸਨ। ਅਮਰੀਕਾ ਦਾ ਹਿੰਦੁਸਤਾਨੀ ਮਜ਼ਦੂਰਾਂ ਲਈ ਇਹ ਆਮ ਹੀ ਤਕੀਆ ਕਲਾਮ ਸੀ। ਇਹਨਾਂ ਹਾਲਾਤਾਂ ਨੇ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੁਸਤਾਨੀਆਂ ਦੇ ਦਿਲਾਂ ਵਿੱਚ ਇਹ ਗੱਲ ਚੰਗੀ ਤਰ੍ਹਾਂ ਭਰ ਦਿੱਤੀ ਕਿ ਉਹਨਾਂ ਦਾ ਇਹ ਅਪਮਾਨ ਅਤੇ ਉਹਨਾਂ ਪ੍ਰਤੀ ਇਹ ਅਪਮਾਨਜਨਕ ਵਤੀਰਾ ਅੰਗਰੇਜ਼ਾਂ ਦੀ ਗੁਲਾਮੀ ਕਾਰਣ ਹੀ ਹੈ। ਸਾਨਫਰਾਂਸਿਸਕੋ, ਤੁਰਕੀ, ਆਇਰਲੈਂਡ ਅਤੇ ਮਿਸਰੀ ਇਨਕਲਾਬੀਆਂ ਦਾ ਕੇਂਦਰ ਸੀ। ਜਿਹਨਾਂ ਦੇ ਦੇਸ਼ ਅੰਗਰੇਜ਼ਾਂ ਦੇ ਗੁਲਾਮ ਸਨ। ਇਹਨਾਂ ਵਿੱਚ ਕੁਝ ਪੜ੍ਹਨ ਵਾਲੇ ਵਿਦਿਆਰਥੀ ਅਤੇ ਕੁਝ ਖੇਤਾਂ, ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਸਨ । ਉਹ ਲੋਕ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਪਾਉਣ ਲਈ ਮੀਟਿੰਗਾਂ ਕਰਿਆ ਕਰਦੇ ਅਤੇ ਆਪਣੇ ਸਾਂਝੇ ਦੁਸ਼ਮਣ ਦੇ ਵਿਰੁੱਧ ਬਗ਼ਾਵਤ ਕਰਨ ਦੀ ਯੋਜਨਾਵਾਂ ਬਣਾਉਂਦੇ। ਇਹਨਾਂ ਸਾਰੀਆਂ ਪਰਸਥਿਤੀਆਂ ਦਾ ਨੌਜਵਾਨ ਕਰਤਾਰ ਸਿੰਘ ਉੱਤੇ ਡੂੰਘਾ ਪ੍ਰਭਾਵ ਪਿਆ ਤੇ ਉਹ ਕ੍ਰਾਂਤੀਕਾਰੀ ਬਣਨ ਲਈ ਮਜਬੂਰ ਹੋ ਗਿਆ।
ਮਈ 1911 ਵਿਚ ਜੀ. ਡੀ. ਕੁਮਾਰ ਕੈਨੇਡਾ ਛੱਡ ਕੇ ਸੀ ਆਟਿਲ ਆ ਗਿਆ। ਬਾਬੂ ਹਰਨਾਮ ਸਿੰਘ ਕਾਹਰੀ ਨੂੰ ਨਾਲ ਲੈ ਕੇ ਕੋਲੰਬੀਆ ਦੌਰਿਆਂ ਦੇ ਹਿੰਦੀ ਡੇਰਿਆਂ ਦਾ ਦੌਰਾ ਸ਼ੁਰੂ ਕੀਤਾ। ਬਰਾਇਡ ਵੈਲ ਦੇ ਹਰਨਾਮ ਸਿੰਘ ਕੋਟਲਾ, ਨੋਧ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਇਹਨਾਂ ਨੂੰ ਸਮਝਾਇਆ ਕਿ ਹੁਣ ਦੇਸ਼ ਦੀ ਅਜ਼ਾਦੀ ਲਈ ਕੋਈ ਠੋਸ ਕੰਮ ਕਰਨਾ ਚਾਹੀਦਾ ਹੈ। ਇਸ ਲਈ ਕੋਈ ਅਜਿਹੀ ਪਾਰਟੀ ਬਣਾਈ ਜਾਵੇ ਜਿਸਦੀ ਤੁਸੀਂ ਅਗਵਾਈ ਕਰੋ। ਇਸ ਸੁਝਾਅ ਤੇ 1912 ਦੇ ਸ਼ੁਰੂ ਵਿੱਚ ਪੋਰਟਲੈਂਡ ਵਿਚ ਇੱਕ ਇਕੱਠ ਹੋਇਆ ਜਿਸ ਵਿਚ ਬਰਾਇਡ ਵੈਲ ਤੋਂ ਹਰਬੰਸ ਸਿੰਘ ਕੋਟਲਾ, ਨੋਧ ਸਿੰਘ ਅਤੇ ਉਹਨਾਂ ਦੇ ਸਾਥੀ ਸ਼ਾਮਿਲ ਹੋਏ। ਸਰਬ ਸਹਿਮਤੀ ਨਾਲ ਫੈਸਲਾ ਹੋਇਆ ਕਿ ਹਿੰਦੁਸਤਾਨ ਐਸੋਸੀਏਸ਼ਨ ਨਾਂ ਦੀ ਜੱਥੇਬੰਦੀ ਬਣਾਈ ਜਾਵੇ ਅਤੇ ਪੋਰਟ ਲੈਂਡ ਵਿੱਚ ਕਿਰਾਏ ਤੇ ਮਕਾਨ ਲੈਕੇ ਦਫਤਰ ਖੋਲ੍ਹਿਆ ਜਾਵੇ। ਇਸ ਇਕੱਠ ਵਿਚ ਆਏ ਸਾਰੇ ਸਾਥੀ ਇਸ ਪਾਰਟੀ ਦੇ ਮੈਂਬਰ ਬਣ ਗਏ। ਇਸ ਤੋਂ ਬਾਅਦ ਅਹੁੱਦੇਦਾਰਾਂ ਦੀ ਚੋਣ ਹੋਈ। ਭਾਈ ਸੋਹਣ ਸਿੰਘ ਭਕਨਾ ਜਿਹਨਾਂ ਨੂੰ ਉਹਨਾਂ ਦੇ ਸਿਆਸੀ ਵਿਚਾਰਾਂ ਕਾਰਣ ਕਾਫੀ ਮਾਨ-ਸਨਮਾਨ ਦਿੱਤਾ ਜਾਂਦਾ ਸੀ ਨੂੰ ਇਸ ਪਾਰਟੀ ਦਾ ਪ੍ਰਧਾਨ ਜੀ. ਡੀ. ਕੁਮਾਰ (ਗੁਰੂ ਦਿੱਤਾ ਕੁਮਾਰ) ਜਨਰਲ ਸਕੱਤਰ, ਪੰਡਿਤ ਕਾਸ਼ੀ ਰਾਮ ਖਜ਼ਾਨਚੀ ਥਾਪੇ ਗਏ। ਹਿੰਦੁਸਤਾਨ ਨਾਮ ਦਾ ਇਕ ਸਪਤਾਹਿਕ ਅਖਬਾਰ ਕੱਢਣ ਦਾ ਵੀ ਫੈਸਲਾ ਹੋਇਆ। ਦਸੰਬਰ 1912 ਵਿੱਚ ਸੋਹਣ ਸਿੰਘ ਭੱਕਣਾ, ਉੱਧਮ ਸਿੰਘ ਕਸੇਲ, ਭਾਈ ਕੇਸਰ ਸਿੰਘ ਠਠਗੜ੍ਹ ਦੇ ਕੋਲ ਇਸਟੋਰੀਆ ਚੱਲੇ ਗਏ। ਉੱਥੇ ਵੀ ਇਸ ਨਾਮ ਦੀ ਇੱਕ ਜੱਥੇਬੰਦੀ ਕਾਇਮ ਹੋਈ ਜਿਸ ਦੇ ਪ੍ਰਧਾਨ ਕੇਸਰ ਸਿੰਘ ਠੱਠਗੜ੍ਹ, ਸਕੱਤਰ ਮੁੰਸ਼ੀ ਕਰੀਮ ਬਖਸ਼ ਅਤੇ ਖਜ਼ਾਨਚੀ ਮੁਨਸ਼ੀ ਰਾਮ ਚੁਣੇ ਗਏ। ਇਸ ਸਭਾ ਨੂੰ ਪੋਰਟਲੈਂਡ ਵਾਲੀ ਪਾਰਟੀ ਦੀ ਬਰਾਂਚ ਸਮਝਿਆ ਗਿਆ।
ਲਾਲਾ ਹਰਦਿਆਲ 25 ਮਾਰਚ 1913 ਨੂੰ ਸੇਂਟ ਜਾਨ ਆ ਗਏ। ਉਹਨਾਂ ਦੇ ਨਾਲ ਭਾਈ ਪਰਮਾਨੰਦ ਲਾਹੌਰ ਵਾਲੇ ਵੀ ਸਨ। ਲਾਲਾ ਜੀ ਦਾ ਕਹਿਣਾ ਸੀ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਾਨੂੰ ਆਪ ਹਿੰਮਤ ਕਰਨੀ ਚਾਹੀਦੀ ਹੈ। ਅਤੇ ਇਹ ਕੰਮ ਕ੍ਰਾਂਤੀਕਾਰੀ ਲੀਹਾਂ ਭਾਵ ਤੋੜ ਫੋੜ ਤੇ ਹੋਣਾ ਚਾਹੀਦਾ ਹੈ। ਇਹ ਵਿਦੇਸ਼ੀ ਹਕੂਮਤ ਹੀ ਹਿੰਦੁਸਤਾਨੀਆਂ ਦੇ ਦੁੱਖ-ਤਕਲੀਫਾਂ ਦੀ ਜੜ੍ਹ ਹੈ ਇਸਨੂੰ ਤਾਕਤ ਨਾਲ ਖਦੇੜਨਾ ਚਾਹੀਦਾ ਹੈ। ਲਾਲਾ ਜੀ ਦੇ ਇਸ ਸੁਝਾਅ ਨਾਲ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਲਾਲਾ ਜੀ ਦਾ ਵਿਚਾਰ ਸੀ ਕਿ ਅੰਗਰੇਜ਼ੀ ਸਰਕਾਰ ਵਿਰੁੱਧ ਹਥਿਆਰ ਚੁੱਕਣਾ ਗ਼ਦਾਰੀ ਨਹੀਂ ਸਗੋਂ ਇੱਕ ਸ਼ੁੱਭ ਕਾਰਜ ਹੈ। ਭਾਵੇਂ ਅੰਗਰੇਜ਼ ਸਾਰੇ ਇਸ ਸ਼ੁੱਭ ਕਾਰਜ ਅਤੇ ਨੇਕ ਮਕਸਦ ਨੂੰ ਗ਼ੱਦਾਰੀ ਕਹਿਣਗੇ। ਉਹਨਾਂ ਨੇ ਤਾਂ 1857 ਦੀ ਅਜ਼ਾਦੀ ਦੀ ਲੜਾਈ ਨੂੰ ਵੀ ਗ਼ਦਰ ਦਾ ਨਾਂ ਦਿੱਤਾ ਸੀ। ਗ਼ਦਰ ਦਾ ਸ਼ਬਦ ਸਾਰੀ ਅੰਗਰੇਜ਼ੀ ਰਾਜ ਵਿਰੁੱਧ ਅਜ਼ਾਦੀ ਦੀ ਲੜਾਈ ਨੂੰ ਪ੍ਰਗਟਾਉਂਦਾ ਹੈ ਜਿਹੜਾ ਅੰਗਰੇਜ਼ੀ ਹਾਕਮਾ ਨੂੰ ਚੁਭਦਾ ਹੈ ਅਤੇ ਉਹ ਇਸ ਤੋਂ ਚਿੜ ਮੰਨਦੇ ਹਨ। ਇਸ ਲਈ ਅੰਗਰੇਜ਼ੀ ਹਕੂਮਤ ਨੂੰ ਹੋਰ ਚਿੜਾਉਣ ਲਈ ਅਤੇ 1857 ਦੀ ਜੰਗੇ ਅਜ਼ਾਦੀ ਨੂੰ ਹਮੇਸ਼ਾ ਯਾਦ ਰੱਖਣ ਲਈ ਅਸੀਂ ਆਪਣੀ ਇਸ ਲੜਾਈ ਨੂੰ ਗ਼ਦਰ ਦੇ ਨਾਂ ਨਾਲ ਹੀ ਲੜਾਂਗੇ। ਕਾਫੀ ਸੋਚ ਵਿਚਾਰ ਤੋਂ ਬਾਅਦ ਜਿਹੜਾ ‘ਹਿੰਦੁਸਤਾਨ’ ਨਾਮਕ ਸਪਤਾਹਿਕ ਅਖ਼ਬਾਰ ਕੱਢਣ ਦਾ ਫੈਸਲਾ ਲਿਆ ਗਿਆ ਸੀ, ਲਾਲਾ ਹਰਦਿਆਲ ਦੇ ਸੁਝਾਅ ਤੇ ਉਸਦਾ ਨਾਂ ਬਦਲ ਕੇ ‘ਗ਼ਦਰ’ ਅਖ਼ਬਾਰ ਰੱਖ ਦਿੱਤਾ ਗਿਆ। ਜੱਥੇਬੰਦੀ ਦਾ ਹੈਡਕੁਆਰਟਰ ਸਾਨਫਰਾਂਸਿਸਕੋ ਵਿੱਚ ਰੱਖਣ ਅਤੇ ਦਫਤਰ ਦਾ ਨਾਮ ਯੁੱਗ-ਅੰਤਰ ਆਸ਼ਰਮ ਭਾਵ ਗ਼ਦਰ ਆਸ਼ਰਮ ਰੱਖਿਆ ਗਿਆ। ਹਰ ਐਤਵਾਰ ਛੁੱਟੀ ਵਾਲੇ ਦਿਨ ਇਹਨਾਂ ਹਿੰਦੀ ਮਜ਼ਦੂਰਾਂ ਦੀ ਕਿਸੇ ਨਾ ਕਿਸੇ ਥਾਂ ਮੀਟਿੰਗ ਹੁੰਦੀ। ਲਾਲਾ ਹਰਦਿਆਲ ਇਹਨਾਂ ਸਾਰੇ ਵਰਕਰਾਂ ਨੂੰ ਅੰਗਰੇਜ਼ਾਂ ਵਿਰੁੱਧ ਭੜਕਾਉਂਦੇ ਰਹਿੰਦੇ। 21 ਅਪ੍ਰੈਲ 1913 ਨੂੰ ਐਤਵਾਰ ਵਾਲੇ ਦਿਨ ਇੱਕ ਮੀਟਿੰਗ ਇਸਟੋਰੀਆ ਵਿਖੇ ਇੱਕ ਆਰਾ ਮਿੱਲ ਭਾਈ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ਤੇ ਹੋਈ। ਇਸ ਮੀਟਿੰਗ ਵਿਚ ਬਰਾਇਡ ਵੈਲ, ਪੋਰਟਲੈਂਡ, ਵਾਨਾ, ਸੇਂਟ ਜਾਨ ਅਤੇ ਲਿਨਟਨ ਦੇ ਨੁਮਾਇੰਦੇ ਸ਼ਾਮਿਲ ਹੋਏ। ਕਰਤਾਰ ਸਿੰਘ ਸਰਾਭਾ ਵੀ ਛੁੱਟੀਆਂ ਵਿਚ ਆਪਣੇ ਪਿੰਡ ਦੇ ਰੁਲੀਆ ਸਿੰਘ ਕੋਲ ਮਜ਼ਦੂਰੀ ਕਰਨ ਲਈ ਆਇਆ ਹੋਇਆ ਸੀ। ਸਰਵ ਸਹਿਮਤੀ ਨਾਲ ਜੱਥੇਬੰਦੀ ਦਾ ਨਾਮ ‘ਐਸੋਸੀਏਸ਼ਨ ਆਫ ਪੈਸੀਫਿਕ ਕੋਸਟ’ ਰੱਖਿਆ ਗਿਆ। ਇਸ ਮੀਟਿੰਗ ਵਿੱਚ ਹੋਰ ਵੀ ਕਈ ਫੈਸਲੇ ਲਏ ਗਏ ਅਤੇ ਅਹੁੱਦੇਦਾਰਾਂ ਦੀ ਚੋਣ ਇਸ ਪ੍ਰਕਾਰ ਹੋਈ । ਸੋਹਣ ਸਿੰਘ ਭੱਕਣਾ ਪ੍ਰਧਾਨ, ਕੇਸਰ ਸਿੰਘ ਠੱਠਗੜ੍ਹ ਉਪ ਪ੍ਰਧਾਨ, ਲਾਲਾ ਹਰਦਿਆਲ ਜਨਰਲ ਸਕੱਤਰ, ਲਾਲਾ ਠਾਕੁਰ ਦਾਸ ਧੁਰੀ ਜੁਆਇੰਟ ਸਕੱਤਰ ਅਤੇ ਪੰਡਿਤ ਕਾਸ਼ੀਰਾਮ ਖਜ਼ਾਨਚੀ ਚੁਣੇ ਗਏ। ‘ਗ਼ਦਰ ਸਾਜਿਸ਼ ਦੀ ਵਿਥੀਆ’ ਨਾਮਕ ਪੁਸਤਕ ਵਿਚ ਇਹ ਮੀਟਿੰਗ 2 ਜੂਨ 1913 ਨੂੰ ਹੋਈ ਦੱਸੀ ਗਈ ਹੈ। ਇਸ ਉਪਰੰਤ ਇਸਟੋਰੀਆ ਵਾਲੀ ਬਰਾਂਚ ਦੀ ਚੋਣ ਹੋਈ ਜਿਸਦੇ ਕੇਸਰ ਸਿੰਘ ਪ੍ਰਧਾਨ, ਮੁਨਸ਼ੀ ਕਰੀਮ ਬਖਸ਼ ਸਕੱਤਰ ਅਤੇ ਲਾਲਾ ਮੁਨਸ਼ੀ ਰਾਮ ਖਜ਼ਾਨਚੀ ਥਾਪੇ ਗਏ।
ਕਰਤਾਰ ਸਿੰਘ ਵਧੇਰੇ ਸਿੱਖਿਆ ਪ੍ਰਾਪਤ ਕਰਨ ਲਈ ਕੈਲੀਫੋਰਨੀਆ ਅਤੇ ਬਰਕਲੇ ਯੂਨੀਵਰਸਿਟੀ ਵਿੱਚ ਦਾਖਲ ਹੋ ਗਏ ਅਤੇ ਪੰਜਾਬੀਆਂ ਦੇ ਹੋਟਲ ਵਿਚ ਰਹਾਇਸ਼ ਰੱਖੀ। ਇਸ ਯੂਨੀਵਰਸਿਟੀ ਵਿੱਚ ਲਗਭਗ 30 ਹਿੰਦੁਸਤਾਨੀ ਵਿੱਦਿਆਰਥੀ ਸਨ ਜਿਹਨਾਂ ਵਿਚੋਂ ਵਧੇਰੇ ਪੰਜਾਬੀ ਤੇ ਬੰਗਾਲੀ ਸਨ। ਇਹਨਾਂ ਦੀ ਰਿਹਾਇਸ਼ ਦੋਹਾਂ ਪੰਜਾਬੀ ਅਤੇ ਗੈਰ-ਪੰਜਾਬੀ ਹੋਟਲਾਂ ਵਿੱਚ ਸੀ। ਇਹ ਵਿਦਿਆਰਥੀ ਰਾਜਨੀਤਿਕ ਪੱਖੋਂ ਦੋ ਗੁੱਟਾਂ ਵਿੱਚ ਵੰਡੇ ਹੋਏ ਸਨ। ਪੰਜਾਬੀ ਮੁੰਡੇ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕਣ ਦੇ ਹਾਮੀ ਸਨ ਅਤੇ ਅਜ਼ਾਦੀ ਪ੍ਰਾਪਤ ਕਰਨ ਲਈ ਹਰ ਸੰਭਵ ਕੁਰਬਾਨੀ ਦੇਣ ਤੇ ਤੁਲੇ ਹੋਏ ਸਨ ਜਦੋਂ ਕਿ ਦੂਜੇ ਗੁੱਟ ਦੇ ਮੁੰਡੇ ਅਜ਼ਾਦੀ ਲੈਣ ਲਈ ਕਾਂਗਰਸ ਦੀ ਪੈਰਵੀ ਕਰਦੇ ਹੋਏ ਅਹਿੰਸਾ ਦੇ ਹਾਮੀ ਸਨ। ਉਹਨਾਂ ਦੀ ਦਿਲੀ ਇੱਛਾ ਵਲੈਤ ਵਿਚ ਉੱਚ ਸਿੱਖਿਆ ਪ੍ਰਾਪਤ ਕਰਕੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਵਿੱਚ ਉੱਚ ਅਹੁੱਦੇ ਪ੍ਰਾਪਤ ਕਰਨਾ ਸੀ। ਦੋਵੇਂ ਗਰੁੱਪ ਇਸ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਕਰਦੇ ਰਹਿੰਦੇ।
ਲਾਲਾ ਹਰਦਿਆਲ ਦੀ ਸਲਾਹ ਤੇ ਦਸੰਬਰ 1912 ਦੇ ਅਖੀਰੀ ਹਫਤੇ ਇਹਨਾਂ ਹਿੰਦੁਸਤਾਨੀ ਵਿਦਿਆਰਥੀ ਦੀ ਇਕ ਸਾਂਝੀ ਮੀਟਿੰਗ ਕਰਵਾਈ ਗਈ ਜਿਸ ਵਿਚ ਦੋਹਾਂ ਪਾਰਟੀਆਂ ਨੂੰ ਆਪਸ ਵਿਚ ਲੜਨ ਦੀ ਬਜਾਏ ਮਿਲਕੇ ਕੰਮ ਕਰਨ ਦੀ ਸਲਾਹ ਦਿੱਤੀ ਗਈ। ਇਸ ਮੀਟਿੰਗ ਵਿੱਚ ਲਾਲਾ ਜੀ ਨੇ ਦੇਸ਼ ਭਗਤ ਬਣਕੇ ਦੇਸ਼ ਲਈ ਮਰ ਮਿੱਟਣ ਅਜ਼ਾਦੀ ਪ੍ਰਾਪਤ ਲਈ ਸਖ਼ਤ ਤਕਲੀਫਾਂ ਝੇਲਣ ਅਤੇ ਕੁਰਬਾਨੀ ਦੀ ਭਾਵਨਾ ਪੈਦਾ ਕਰਨ ਤੇ ਜ਼ੋਰ ਦਿੱਤਾ ਅਤੇ ਇਹ ਵੀ ਕਿਹਾ ਕਿ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿਚੋਂ ਕੱਢਣ ਲਈ ਤੁਹਾਨੂੰ ਮਰਨਾ ਵੀ ਪਵੇਗਾ। ਤੁਹਾਡੇ ਵਿਚੋਂ ਕੋਈ ਕੁਲੈਕਟਰ ਅਤੇ ਕੋਈ ਉਸ ਤੋਂ ਵੀ ਵੱਡਾ ਅਫਸਰ ਬਣ ਸਕਦਾ ਹੈ ਪਰ ਅੱਜ ਹਿੰਦੁਸਤਾਨ ਨੂੰ ਆਪਣੀ ਜਾਨ ਤੇ ਖੇਡਣ ਵਾਲਿਆਂ ਦੀ ਸਖ਼ਤ ਲੋੜ ਹੈ। ਅੰਗਰੇਜ਼ੀ ਸਰਕਾਰ ਅਧੀਨ ਕੁਲੈਕਟਰ ਜਾਂ ਕੋਈ ਹੋਰ ਵੱਡਾ ਅਫਸਰ ਬਣਕੇ ਰਹਿਣ ਨਾਲੋਂ ਮਰਨਾ ਕਈ ਦਰਜੇ ਚੰਗਾ ਹੈ। ਡਾਕਟਰ ਦਰਸੀ ਚੈਨਚਈਆ ਜੋ ਤਾਮਿਲਨਾਡੂ ਦੇ ਰਹਿਣ ਵਾਲੇ ਸਨ ਅਤੇ ਇਸ ਯੂਨੀਵਰਸਿਟੀ ਵਿਚ ਪੜ੍ਹ ਰਹੇ ਸਨ ਉਹ ਲਿਖਦੇ ਹਨ ਕਿ ਸਿਰਫ ਅੱਠ ਮੁੰਡਿਆਂ ਨੇ ਲਾਲਾ ਜੀ ਦੀ ਗੱਲ ਤੇ ਫੁੱਲ ਚੜ੍ਹਾਏ। ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ, ਜਤਿੰਦਰ ਨਾਥ ਲਾਹਰੀ, ਕੇਦਾਰ ਨਾਥ ਹਰਿਆਣਾ, ਗੋਬਿੰਦ ਬਿਹਾਰੀ ਲਾਲ, ਖੁਦ ਡਾਕਟਰ ਸਾਹਿਬ ਅਤੇ ਤਿੰਨ ਦੂਜੇ ਲੜਕੇ ਸ਼ਾਮਿਲ ਸਨ। ਬਾਅਦ ਵਿਚ ਇਹ ਅੱਠ ਮੁੰਡੇ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇੱਕ ਹੋਟਲ ਦੀ ਨੀਂਹ ਰੱਖੀ ਜਿਸਨੂੰ ਨਾਲੰਦਾ ਬਰਕਲੇ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ। ਲਾਲਾ ਹਰਦਿਆਲ ਦੋਹਾਂ ਥਾਵਾਂ ਤੇ ਭਾਵ ਯੁੱਗ-ਅੰਤਰ ਆਸ਼ਰਮ ਜੋ ਗ਼ਦਰ ਪਾਰਟੀ ਦਾ ਹੈੱਡ ਕੁਆਰਟਰ ਸੀ ਅਤੇ ਨਲੰਦਾ ਬਰਕਲੇ ਹੋਸਟਲ ਵਿਚ ਰਿਹਾ ਕਰਦੇ ਸਨ । ਇਹਨਾਂ ਦੋਵਾਂ ਥਾਵਾਂ ਦਾ ਪੈਂਡਾ 32-33 ਮੀਲ ਸੀ।
ਅਖਬਾਰ ਨਿਕਲਣ ਵਿਚ ਕਈ ਕਾਰਣਾਂ ਕਰਕੇ ਦੇਰੀ ਹੁੰਦੀ ਰਹੀ। ਹਿੰਦੁਸਤਾਨੀ ਅਖਬਾਰ ਕੱਢਣ ਲਈ ਜ਼ਿਦ ਕਰ ਰਹੇ ਸਨ। ਆਖਿਰਕਾਰ ਅਖਬਾਰ ਦਾ ਪਹਿਲਾ ਪਰਚਾ ਉਰਦੂ ਵਿਚ 1 ਨਵੰਬਰ 1913 ਨੂੰ ਛਪਿਆ। ਕਰਤਾਰ ਸਿੰਘ ਸਰਾਭਾ ਨੂੰ ਪੜ੍ਹਾਈ ਲਈ ਘਰੋਂ 250 ਡਾਲਰ ਆਇਆ ਕਰਦੇ ਸਨ। ਉਹ ਵੀ ਉਸਨੇ ਪਾਰਟੀ ਫੰਡ ਵਿੱਚ ਦੇ ਦਿੱਤੇ ਅਤੇ ਪੜ੍ਹਾਈ ਛੱਡ ਦਿੱਤੀ। ਉਰਦੂ ਅਖਬਾਰ ਦੇ ਪਰਚੇ ਸਾਈਕਲੋਸਟਾਇਲ ਮਸ਼ੀਨ ਉੱਤੇ ਛਾਪੇ ਜਾਂਦੇ ਸਨ । ਸ਼ੁਰੂ ਵਿਚ ਇਹ ਪਰਚਾ ਸਪਤਾਹਿਕ ਸੀ। 8 ਜਨਵਰੀ 1914 ਤੋਂ ਗ਼ਦਰ ਅਖਬਾਰ ਪੰਜਾਬੀ ਭਾਸ਼ਾ ਵਿਚ ਛੱਪਣ ਲੱਗਾ ਕਿਉਂਕਿ ਉੱਥੇ ਪੰਜਾਬੀ ਸਿੱਖਾਂ ਦੀ ਗਿਣਤੀ ਵਧੇਰੇ ਸੀ ਜੋ ਸਿਰਫ ਪੰਜਾਬੀ ਭਾਸ਼ਾ ਹੀ ਜਾਣਦੇ ਸਨ। ਇਸ ਪਰਚੇ ਦੀ ਸਾਰੀ ਜ਼ਿੰਮੇਵਾਰੀ ਕਰਤਾਰ ਸਿੰਘ ਸਰਾਭਾ ਤੇ ਆ ਪਈ ਕਿਉਂਕਿ ਉਹ ਇਕੱਲਾ ਹੀ ਪੰਜਾਬੀ ਸੋਹਣੇ ਢੰਗ ਨਾਲ ਲਿਖ ਸਕਦਾ ਸੀ ਅਤੇ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਲਿਖਣਾ ਪੈਂਦਾ ਸੀ। ਜਦੋਂ ਅਖਬਾਰ ਦੀ ਮੰਗ ਵੱਧ ਗਈ ਤਾਂ ਸਾਨਫਰਾਂਸਿਸਕੋ ਵਿੱਚ ਹੀ ਆਪਣਾ ਛਾਪਾ ਖਾਨਾ ਲਾ ਲਿਆ। ਜਿਹੜੇ ਮੁੰਡੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਨ ਉਹ ਹਫਤੇ ਦੇ ਅਖੀਰੀ ਦੋ ਦਿਨ ਸ਼ਨੀ ਤੇ ਐਤਵਾਰ ਯੁੱਗ-ਅੰਤਰ ਆਸ਼ਰਮ ਵਿਚ ਹੀ ਗੁਜ਼ਾਰਿਆ ਕਰਦੇ ਸਨ। ਉੱਥੇ ਦਫਤਰ ਦੇ ਕੰਮ ਤੋਂ ਇਲਾਵਾ ਅਖਬਾਰ ਲਈ ਆਰਟੀਕਲ ਲਿਖਣ, ਅਖਬਾਰਾਂ ਨੂੰ ਬਾਹਰ ਭੇਜਣ ਅਤੇ ਹਿਸਾਬ ਕਿਤਾਬ ਰੱਖਣ ਦਾ ਕੰਮ ਕਰਿਆ ਕਰਦੇ ਸਨ। ਅਪ੍ਰੈਲ 1914 ਤੱਕ ਇਹ ਅਖਬਾਰ ਲਾਲਾ ਹਰਦਿਆਲ ਦੇ ਸੰਪਾਦਕੀ ਵਿੱਚ ਨਿਕਲਦਾ ਰਿਹਾ ਪਰ ਜਦੋਂ ਉਹ ਅਮਰੀਕਾ ਛੱਡਣ ਲਈ ਮਜਬੂਰ ਹੋ ਗਏ ਤਾਂ ਅਖਬਾਰ ਦਾ ਸਾਰਾ ਬੋਝ ਹਰਨਾਮ ਸਿੰਘ ਟੁੰਡੀਲਾਟ, ਸੰਤੋਖ ਸਿੰਘ, ਰਾਮ ਚੰਦ ਪਿਸ਼ੋਰੀਆ, ਜਗਤ ਰਾਮ ਹਰਿਆਣਾ, ਸੋਹਣ ਲਾਲ ਪਾਠਕ ਅਤੇ ਕਰਤਾਰ ਸਿੰਘ ਸਰਾਭਾ ਤੇ ਆ ਪਿਆ। ਕਰਤਾਰ ਸਿੰਘ ਬਹੁਤ ਹੀ ਜੋਸ਼ੀਲੇ ਤੇ ਅਣਥੱਕ ਵਰਕਰ ਸਨ ਅਤੇ ਹਰਫਨ ਮੌਲਾ ਸਨ । ਜਦੋਂ ਉਹ ਸਾਈਕਲੋਸਟਾਇਲ ਮਸ਼ੀਨ ਉੱਤੇ ਕੰਮ ਕਰਦੇ-ਕਰਦੇ ਥੱਕ ਜਾਂਦੇ ਤਾਂ ਅਕਸਰ ਇਹ ਸ਼ੇਅਰ ਗੁਨਗੁਨਾਇਆ ਕਰਦੇ ਸਨ-

“ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ।
ਗੱਲਾਂ ਕਰਨੀਆਂ ਹੋਰ ਸੁਖਾਲੀਆਂ ਨੇ॥
ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।”

ਅਖਬਾਰ ਦਾ ਦਫਤਰ 436 ਹਿਲ ਸਟਰੀਟ ਸਾਨਫਰਾਂਸਿਸਕੋ ਵਿੱਚ ਸੀ। ਗ਼ਦਰ ਅਖਬਾਰ ਛੇਤੀ ਹੀ ਉਰਦੂ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਗੁਜਰਾਤੀ ਵਿੱਚ ਵੀ ਨਿਕਲਣ ਲੱਗਾ। ਲਾਲਾ ਖੇਮ ਚੰਦ ਗੁਜਰਾਤੀ ਸਨ। ਇਸ ਲਈ ਮਹੀਨੇ ਭਰ ਦੀਆਂ ਤਿੰਨ ਚਾਰ ਅਖਬਾਰਾਂ ਨਿਚੋੜ ਕੱਢ ਕੇ ਗੁਜਰਾਤੀ ਅਡੀਸ਼ਨ ਕੱਢਣ ਲੱਗ ਪਏ। ਇਸੇ ਪ੍ਰਕਾਰ ਰਘਵੀਰ ਦਿਆਲ ਗੁਪਤਾ ਜੋ ਹਿੰਦੀ ਵਿੱਚ ਮਾਹਿਰ ਸਨ ਦੋ-ਤਿੰਨ ਅਖਬਾਰਾਂ ਦਾ ਨਿਚੋੜ ਹਿੰਦੀ ਵਿਚ ਛਾਪ ਦਿੰਦੇ ਸਨ। ਇਹਨਾਂ ਅਖਬਾਰਾਂ ਨੇ ਜਿੱਥੇ ਹਿੰਦੁਸਤਾਨੀਆਂ ਨੂੰ ਗਫਲਤ ਦੀ ਨੀਂਦ ਤੋਂ ਜਗਾਇਆ ਉੱਥੇ ਇਹਨਾਂ ਨੂੰ ਜੱਥੇਬੰਦ ਹੋ ਕੇ ਇਨਕਲਾਬ ਦੀਆਂ ਲੀਹਾਂ ਉੱਤੇ ਚੱਲਣਾ ਵੀ ਸਿਖਾਇਆ। ਜਦੋਂ ਅਖਬਾਰ ਦਾ ਕੰਮ ਬਹੁਤ ਵੱਧ ਗਿਆ ਤਾਂ ਵੈਲਨੇਸ਼ੀਆ ਸਟਰੀਟ ਵਿੱਚ 1324 ਨੰਬਰ ਮਕਾਨ ਕਿਰਾਏ ਤੇ ਲੈ ਲਿਆ ਅਤੇ ਬਿਜਲੀ ਨਾਲ ਚੱਲਣ ਵਾਲੀ ਲੀਥੋ ਮਸ਼ੀਨ ਖਰੀਦ ਕੇ ਇਸ ਮਕਾਨ ਵਿਚ ਲਗਾਈ ਗਈ। ਇਸ ਨਾਲ ਆਦਮੀਆਂ ਦੀ ਵੀ ਵੱਧ ਲੋੜ ਮਹਿਸੂਸ ਹੋਈ। ਕਰਤਾਰ ਸਿੰਘ ਸਰਾਭਾ ਅਤੇ ਰਘਵੀਰ ਦਿਆਲ ਗੁਪਤਾ ਤੋਂ ਇਲਾਵਾ ਕਰਤਾਰ ਸਿੰਘ ਦੁੱਕੀਥਾਲਾ, ਬਸੰਤ ਸਿੰਘ ਚੋਂਦਾ, ਹਰਨਾਮ ਸਿੰਘ ਕੋਟਲਾ ਨੋਧ ਸਿੰਘ ਅਤੇ ਖੇਮ ਚੰਦ ਦਾਸ ਨੂੰ ਬੁਲਾ ਕੇ ਅਖਬਾਰ ਦੇ ਕੰਮ ਵਿਚ ਲਗਾਇਆ ਗਿਆ । ਅਖਬਾਰ ਤੋਂ ਇਲਾਵਾ ਦੂਸਰੇ ਪੈਂਫਲਟ ਅਤੇ ਕਿਤਾਬਚੇ ਜਿਵੇਂ ‘ਫਰੰਗੀ ਦਾ ਫਰੇਬ’ ਲਾਰਡ ਹਾਰਡਿੰਗ ਤੇ ਬੰਬ ਸੁੱਟਣ ਵਾਲਿਆਂ ਲਈ ‘ਸ਼ਾਬਾਸ਼’ ਨਾਮੀ ਕਿਤਾਬਚਾ ਗ਼ਦਰ ਦੀ ਗੂੰਝ, ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ, ਤਿਲਕ ਦੀ ਰਿਹਾਈ, ਨਵਾਂ ਜ਼ਮਾਨਾ, ਪੰਜਾਬੀ ਭਰਾਵਾਂ ਦੇ ਨਾਂ ਸੰਦੇਸ਼, ‘ਅੰਗਾਂ ਦੀ ਗੁਵਾਹੀ’ ਰਾਹੀਂ ਹਿੰਦੁਸਤਾਨੀ ਸਿਪਾਹੀਆਂ ਅਤੇ ਫੌਜਾਂ ਵਿਚ ਬਗ਼ਾਵਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਹਨਾਂ ਅਖਬਾਰਾਂ ਅਤੇ ਕਿਤਾਬਚਿਆਂ ਨੇ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਅੰਗਰੇਜ਼ਾਂ ਵਿਰੁੱਧ ਜ਼ਹਿਰ ਭਰ ਦਿੱਤਾ ਅਤੇ ਹਰ ਘੜੀ ਉਹਨਾਂ ਨੂੰ ਦੇਸ਼ ਵਿਚੋਂ ਕੱਢਣ ਦੀਆਂ ਯੋਜਨਾਵਾਂ ਬਣਨ ਲੱਗੀਆਂ। ਇਹਨੀ ਦਿਨੀਂ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਚਲਾਉਣ ਅਤੇ ਮੁਰੰਮਤ ਦਾ ਕੰਮ ਸਿੱਖਣ ਲਈ ਜਰਮਨ ਕੰਪਨੀ ਦੇ ਕੋਲ ਨਿਊਯਾਰਕ ਭੇਜਿਆ ਗਿਆ। ਉਸਨੇ 6 ਮਹੀਨੇ ਦਾ ਕੋਰਸ 4 ਮਹੀਨੇ ਵਿੱਚ ਖਤਮ ਕਰ ਲਿਆ। ਮਾਸਟਰ ਉਧਮ ਸਿੰਘ ਕਸੇਲ ਫੌਜੀ ਸਿੱਖਿਆ ਵਿੱਚ ਮਾਹਿਰ ਸਨ। ਉਹ ਹਾਂਗਕਾਂਗ ਵਿਚ ਅੰਗਰੇਜ਼ੀ ਤੋਪਖਾਨੇ ਵਿਚ ਮੁਲਾਜ਼ਿਮ ਰਹਿ ਚੁੱਕੇ ਸਨ। ਇਹਨਾਂ ਨੂੰ ਵਲੰਟੀਅਰਾਂ ਦਾ ਇੱਕ ਜੱਥਾ ਸਿਖਲਾਈ ਲਈ ਦਿੱਤਾ ਗਿਆ। ਜਿੰਨ੍ਹਾ ਨੇ ਇਹਨਾਂ ਨੂੰ ਗੁਰੀਲਾ ਲੜਾਈ, ਫੌਜੀ ਸਿਖਲਾਈ, ਬੰਬ ਪਿਸਤੋਲ ਬੰਦੂਕ ਚਲਾਉਣ ਵਿੱਚ ਮਾਹਿਰ ਕਰ ਦਿੱਤਾ। ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ ਇੱਕ ਗੋਰੇ ਮਿੱਤਰ ਕੋਲੋਂ ਬੰਬ ਬਣਾਉਣਾ ਸਿੱਖਿਆ ਸੀ। ਉਹਨਾਂ ਕਰਤਾਰ ਸਿੰਘ ਸਰਾਭਾ ਅਤੇ ਪ੍ਰਿਥੀ ਸਿੰਘ ਅਜ਼ਾਦ ਨੂੰ ਵੀ ਸਿਖਾ ਦਿੱਤਾ। ਇੱਕ ਵਾਰ ਬੰਬ ਬਣਾਉਣ ਤੋਂ ਬਾਅਦ ਜੋ ਮਸਾਲਾ ਬਚ ਗਿਆ ਸੀ ਉਸਨੂੰ ਕਿਸੇ ਹੋਰ ਕੰਮ ਵਿਚ ਵਰਤਨ ਦੀ ਸਲਾਹ ਬਣਾਈ। ਜਦੋਂ 5 ਜੁਲਾਈ 1914 ਨੂੰ ਹਰਨਾਮ ਸਿੰਘ ਇਸ ਮਸਾਲੇ ਨੂੰ ਹੱਥ ਵਿਚ ਲਈ ਖੜਾ ਸੀ ਤਾਂ ਉਹ ਮਸਾਲਾ ਹੱਥ ਵਿਚ ਹੀ ਫੱਟ ਗਿਆ ਜਿਸ ਨਾਲ ਹੱਥ ਉੜ ਗਿਆ। ਇਲਾਜ ਕਰਵਾਇਆ ਗਿਆ। ਜਾਨ ਤਾਂ ਬਚ ਗਈ ਪਰ ਉਸ ਦਿਨ ਤੋਂ ਹਰਨਾਮ ਸਿੰਘ ਦਾ ਨਾਂ ਹਰਨਾਮ ਸਿੰਘ ਟੁੰਡੀਲਾਟ ਪੈ ਗਿਆ।
ਇਹਨਾਂ ਦਿਨਾਂ ਵਿਚ ਕਾਮਾਗਾਟਾ ਮਾਰੂ ਜਹਾਜ਼ ਹਿੰਦੁਸਤਾਨੀਆਂ ਵਿਸੇਸ਼ਕਰ ਪੰਜਾਬੀਆਂ ਨੂੰ ਲੈ ਕੇ 23 ਮਈ 1914 ਨੂੰ ਵੈਂਕੁਵਰ ਦੀ ਬੰਦਰਗਾਹ ਤੇ ਪੁੱਜਾ। ਜਹਾਜ਼ ਵਿੱਚ 351 ਸਿੱਖ ਅਤੇ 24 ਪੰਜਾਬੀ ਮੁਸਲਮਾਨ ਸਨ । ਮਹਿਕਮਾ ਇਮੀਗਰੇਸ਼ਨ ਵਾਲਿਆਂ ਨੇ ਇਸ ਨੂੰ ਬੰਦਰਗਾਹ ਤੇ ਨਹੀਂ ਲੱਗਣ ਦਿੱਤਾ। ਇਸ ਜਹਾਜ਼ ਨੂੰ ਵਾਪਿਸ ਜਾਣ ਲਈ ਕਿਹਾ ਗਿਆ। ਤਰ੍ਹਾਂ-ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਜਹਾਜ਼ ਨੂੰ ਤਬਾਹ ਕਰਨ ਦੀ ਯੋਜਨਾ ਵੀ ਬਣਾ ਲਈ ਗਈ। ਅਦਾਲਤ ਦਾ ਦਰਵਾਜ਼ਾ ਵੀ ਖਟਖਟਾਇਆ ਪਰ ਫਿਰ ਵੀ ਸਫਲਤਾ ਨਾ ਮਿਲੀ। ਆਖਿਰ ਦੋ ਮਹੀਨਿਆਂ ਦੀ ਜਦੋ-ਜਹਿਦ ਤੋਂ ਬਾਅਦ ਇਹ ਜਹਾਜ਼ 24 ਜੁਲਾਈ 1914 ਨੂੰ ਵਾਪਸ ਹਿੰਦੁਸਤਾਨ ਮੁੜਨ ਲਈ ਮਜਬੂਰ ਹੋ ਗਿਆ। ਅਮਰੀਕਨ ਸਰਕਾਰ ਦੇ ਇਸ ਗੈਰ-ਕਾਨੂੰਨੀ ਅਤੇ ਦੁਖਦਾਇਕ ਵਤੀਰੇ ਨੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਵਿਰੁੱਧ ਹੋਰ ਭੜਕਾ ਦਿੱਤਾ। ਉਹ ਮਰਨ ਮਾਰਨ ਤੇ ਉਤਾਰੂ ਹੋ ਗਏ। ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣ ਦੀਆਂ ਵਿਉਂਤਾਂ ਬਣਾਉਣ ਲੱਗੇ। ਕਾਮਾਗਾਟਾ ਮਾਰੂ ਜਹਾਜ਼ ਦੇ ਹਿੰਦੁਸਤਾਨ ਲਈ ਵਾਪਿਸ ਰਵਾਨਾ ਹੋਣ ਤੋਂ ਦੋ ਦਿਨ ਪਹਿਲਾਂ 22 ਜੁਲਾਈ ਨੂੰ ਬਾਬਾ ਸੋਹਣ ਸਿੰਘ ਭੱਕਣਾ ਵੀ ਸਾਨਫਰਾਂਸਿਸਕੋ ਤੋਂ ਚੱਲ ਪਏ। ਉਹਨਾਂ ਨੇ ਚੱਲਣ ਤੋਂ ਪਹਿਲਾਂ ਜਹਾਜ਼ ਵਿੱਚ ਇੱਕ ਕਮਰਾ ਬੁੱਕ ਕਰਵਾ ਲਿਆ ਸੀ। ਕਰਤਾਰ ਸਿੰਘ ਸਰਾਭਾ ਨੇ ਕਾਰਤੂਸਾ ਸਮੇਤ ਸੌ ਪਿਸਤੌਲ ਇਸ ਕਮਰੇ ਵਿੱਚ ਰੱਖ ਦਿੱਤੇ । ਸੀ. ਆਈ. ਡੀ. ਦੀਆਂ ਨਜ਼ਰਾਂ ਤੋਂ ਬਚਣ ਲਈ ਜਹਾਜ਼ ਚੱਲਣ ਤੋਂ ਸਿਰਫ 15 ਮਿੰਟ ਪਹਿਲਾਂ ਬਾਬਾ ਸੋਹਣ ਸਿੰਘ ਭੱਕਣਾ ਇਸ ਵਿਚ ਸਵਾਰ ਹੋਏ । ਕਾਮਾਗਾਟਾ ਮਾਰੂ ਜਹਾਜ਼ ਜਦੋਂ ਕਲਕੱਤੇ ਦੀ ਬਜ-ਬਜ ਘਾਟ ਤੇ ਪਹੁੰਚਿਆ ਤਾਂ ਪੁਲਿਸ ਉੱਥੇ ਪਹਿਲਾਂ ਹੀ ਮੌਜੂਦ ਸੀ। ਉਹ ਇਹਨਾਂ ਸਵਾਰਾਂ ਨੂੰ ਉਤਾਰ ਕੇ ਰੇਲ ਗੱਡੀ ਰਾਹੀਂ ਪੰਜਾਬ ਭੇਜਣਾ ਚਾਹੁੰਦੇ ਸਨ ਪਰ ਉਹ ਇਸ ਲਈ ਤਿਆਰ ਨਹੀਂ ਸਨ । ਪੁਲਿਸ ਨਾਲ ਖੂਬ ਮੁਕਾਬਲਾ ਹੋਇਆ। ਬਹੁਤ ਸਾਰੇ ਆਦਮੀ ਮਾਰੇ ਗਏ ਅਤੇ ਇਹਨਾਂ ਤੋਂ ਵੱਧ ਜ਼ਖਮੀ ਹੋ ਗਏ। ਸਾਰੇ ਮੁਸਲਮਾਨ ਗੱਡੀ ਵਿੱਚ ਸਵਾਰ ਹੋ ਕੇ ਲੁਧਿਆਣੇ ਪਹੁੰਚੇ । ਬਾਬਾ ਗੁਰਦਿੱਤ ਸਿੰਘ ਰੂਹਪੋਸ਼ ਹੋ ਗਏ ਅਤੇ ਕਾਫੀ ਸਮਾਂ ਰੂਹਪੋਸ਼ੀ ਵਿੱਚ ਹੀ ਗੁਜ਼ਰਿਆ।
ਇਸੇ ਦੌਰਾਨ ਪਹਿਲਾਂ ਮਹਾਯੁੱਧ ਛਿੜ ਗਿਆ। ਬਾਬਾ ਸੋਹਣ ਸਿੰਘ ਭੱਕਣਾ ਕੋਬੇ ਵਿੱਚ ਸਨ। ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਜਪਾਨ ਜਾਣ ਲਈ ਬਹਮ ਰਾਹੀਂ ਗੁਪਤੂ ਅਤੇ ਇੱਕ ਅਮਰੀਕੀ ਅਨਾਰਕਿਸਟ ਜੈਕਬ ਸੋਹਣ ਸਿੰਘ ਨੂੰ ਕੋਬੇ ਵਿੱਚ ਮਿਲਿਆ ਉਸਨੂੰ ਦੱਸਿਆ ਗਿਆ ਕਿ ਜੰਗ ਛਿੜ ਜਾਣ ਦੀ ਸੂਰਤ ਵਿਚ ਪਾਰਟੀ ਨੇ ਇਹ ਫੈਸਲਾ ਲਿਆ ਗਿਆ ਸਾਰੇ ਹਿੰਦੁਸਤਾਨੀ ਵਾਪਸ ਆਪਣੇ ਦੇਸ਼ ਪੁੱਜਣ। ਬਹੁਤੇ ਕ੍ਰਾਂਤੀਕਾਰੀ ਵੱਖ-ਵੱਖ ਜਹਾਜ਼ਾਂ ਰਾਹੀਂ ਹਿੰਦੁਸਤਾਨ ਲਈ ਚੱਲ ਪਏ। ਕਰਤਾਰ ਸਿੰਘ ਨਿਪਨ ਮਾਰੂ ਜਹਾਜ਼ ਰਾਹੀਂ ਕੋਲੰਬੋ ਪੁੱਜਾ ਅਤੇ ਉੱਥੋਂ ਮਦਰਾਸ ਹੁੰਦਾ * ਹੋਇਆ ਪੁਲਿਸ ਦੀ ਪਕੜ ਤੋਂ ਬਚ ਕੇ ਪੰਜਾਬ ਪਹੁੰਚ ਗਿਆ। ਅੰਗਰੇਜ਼ੀ ਹਕੂਮਤ ਨੂੰ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਸੀ ਕਿ ਅਮਰੀਕਾ ਤੋਂ ਹਿੰਦੁਸਤਾਨੀ ਗ਼ਦਰ ਦੇ ਇਰਾਦੇ ਨਾਲ ਹਿੰਦੁਸਤਾਨ ਆ ਰਹੇ ਹਨ। ਲਗਭਗ 400 ਆਦਮੀਆਂ ਨੂੰ ਬੰਦਰਗਾਹ ਤੇ ਉਤਰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਨੂੰ ਮੁਲਤਾਨ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ। ਲਗਭਗ ਢਾਈ ਹਜ਼ਾਰ ਗ਼ਦਰੀਆਂ ਨੂੰ ਉਹਨਾਂ ਦੇ ਪਿੰਡਾਂ ਵਿੱਚ ਹੀ ਨਜ਼ਰਬੰਦ ਰੱਖਿਆ ਗਿਆ ਅਤੇ ਬਾਕੀ ਪੰਜ ਹਜ਼ਾਰ ਹਿੰਦੁਸਤਾਨੀਆਂ ਨੂੰ ਲੰਬਰਦਾਰਾਂ ਅਤੇ ਜ਼ੈਲਦਾਰਾਂ ਦੀ ਨਿਗਰਾਨੀ ਹੇਠ ਆਪਣੇ-ਆਪਣੇ ਪਿੰਡਾਂ ਵਿੱਚ ਰਹਿਣ ਦਿੱਤਾ ਗਿਆ। ਲਗਭਗ ਸਾਰੇ ਹੀ ਸਰਗਰਮ ਵਰਕਰ ਗ੍ਰਿਫਤਾਰ ਹੋ ਗਏ। ਹੁਣ ਕਰਤਾਰ ਸਿੰਘ ਸਰਾਭਾ ਨੂੰ ਨਵੇਂ ਸਿਰਿਓਂ ਪੰਜਾਬ ਵਿਚ ਗ਼ਦਰ ਪਾਰਟੀ ਕਾਇਮ ਕਰਨੀ ਪਈ। ਕਰਤਾਰ ਸਿੰਘ 18 ਸਾਲ ਦਾ ਲੰਮਾ ਅਤੇ ਪਤਲਾ ਜਿਹਾ ਨੌਜਵਾਨ ਸੀ। ਉਹ ਬੜਾ ਮਨਚਲਾ ਨਿਡੱਰ ਅਤੇ ਅਣਥੱਕ ਵਰਕਰ ਸੀ। ਉਹ ਜ਼ਿਲ੍ਹਾ ਲੁਧਿਆਣਾ ਦੇ ਗ਼ਦਰੀਆਂ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਦੇ ਜੇਲ੍ਹ ਘਰ ਵਿੱਚ ਬੰਦ ਕੀਤੇ ਹੋਏ ਦਰਵਾਜ਼ੇ ਦੇ ਸਾਹਮਣੇ ਸਟੇਸ਼ਨ ਅਤੇ ਬਾਜ਼ਾਰਾਂ ਵਿੱਚ ਖੁੱਲ੍ਹੇ ਫਿਰਦਾ ਰਹਿੰਦਾ ਸੀ। ਸਭ ਤੋਂ ਪਹਿਲਾਂ ਸੋਹਣ ਸਿੰਘ ਭੱਕਣੇ ਨੂੰ ਮਿਲਿਆ। ਪੁਲਿਸ ਉਹਨਾਂ ਨੂੰ ਤਾਂਗੇ ਵਿਚ ਬਿਠਾ ਕੇ ਲੈ ਜਾ ਰਹੇ ਸੀ। ਉਹਨਾਂ ਨਾਲ ਪਾਰਟੀ ਨੂੰ ਨਵੇਂ ਸਿਰਿਓਂ ਸੰਗਠਿਤ ਕਰਨ ਬਾਰੇ ਗੱਲਬਾਤ ਹੋਈ। ਗ਼ਦਰੀ ਜਿਹੜੇ ਪੁਲਿਸ ਦੀ ਪਕੜ ਤੋਂ ਬਾਹਰ ਸਨ ਉਹਨਾਂ ਜ਼ਿਮੇ ਇਹ ਕੰਮ ਲਗਾਇਆ ਗਿਆ ਕਿ ਉਹ ਅਮਰੀਕਾ ਤੋਂ ਆਏ ਗ਼ਦਰੀਆਂ ਨੂੰ ਉਹਨਾਂ ਦੇ ਪਿੰਡਾਂ ਵਿਚ ਜਾ ਕੇ ਮਿਲਣ ਅਤੇ ਉਹਨਾਂ ਨੂੰ ਫਿਰ ਤੋਂ ਸੰਗਠਿਤ ਕਰਨ। ਇਸ ਮੰਤਵ ਲਈ ਵਰਕਰਾਂ ਦੀਆਂ ਜ਼ਿਲ੍ਹਾ ਵਾਰ ਡਿਊਟੀਆਂ ਲਗਾਈਆਂ ਗਈਆਂ। ਇਸ ਪ੍ਰਕਾਰ ਲਾਹੌਰ ਜ਼ਿਲ੍ਹੇ ਵਿੱਚ ਪ੍ਰੇਮ ਸਿੰਘ ਸੁਰਸੰਘੀਆ, ਅੰਮ੍ਰਿਤਸਰ ਵਿਚ ਭਾਈ ਗੁਜਰ ਸਿੰਘ ਭਕਣਾ, ਹੁਸ਼ਿਆਰਪੁਰ ਵਿਚ ਭਾਈ ਜਿਵੰਦ ਸਿੰਘ ਨੰਗਲ ਕਲਾ, ਜਲੰਧਰ ਵਿਚ ਅੰਗਾ ਸਿੰਘ ਖੁਰਦਪੁਰ, ਲੁਧਿਆਣੇ ਵਿਚ ਉਤਮ ਸਿੰਘ ਹਾਂਸ ਅਤੇ ਫਿਰੋਜ਼ਪੁਰ ਵਿਚ ਭਾਈ ਈਸ਼ਰ ਸਿੰਘ ਢੁੱਡੀਕੇ ਦੀ ਡਿਊਟੀ ਲਗਾਈ ਗਈ। ਇਹ ਵਰਕਰ ਅਮਰੀਕਾ ਤੋਂ ਆਏ ਗ਼ਦਰੀਆਂ ਦਾ ਪਤਾ ਠਿਕਾਣਾ ਲੱਭ ਕੇ ਉਹਨਾਂ ਨਾਲ ਤਾਲਮੇਲ ਪੈਦਾ ਕਰਦੇ ਸਨ।
ਕਰਤਾਰ ਸਿੰਘ ਸਰਾਭਾ ਦੀ ਭਾਈ ਪਰਮਾਨੰਦ ਨਾਲ ਅਮਰੀਕਾ ਵਿੱਚ ਹੀ ਜਾਣ-ਪਛਾਣ ਹੋ ਗਈ ਸੀ। ਇਹਨਾਂ ਦੀ ਦਵਾਈਆਂ ਦੀ ਦੁਕਾਨ ਲਾਹੌਰ ਦੇ ਮੱਛੀ ਹੱਟਾ ਬਾਜ਼ਾਰ ਵਿਚ ਸੀ। ਇੱਥੇ ਹੀ ਸਾਰੇ ਗ਼ਦਰੀ ਆ ਕੇ ਇਕ ਦੂਜੇ ਨੂੰ ਮਿਲਦੇ ਅਤੇ ਭਵਿੱਖ ਲਈ ਸਲਾਹ ਮਸ਼ਵਰੇ ਕਰਿਆ ਕਰਦੇ ਸਨ । ਹੁਣ ਹਥਿਆਰਾਂ ਦੀ ਲੋੜ ਮਹਿਸੂਸ ਹੋਈ। ਅਮਰੀਕਾ ਤੋਂ ਚੱਲਣ ਲੱਗਿਆਂ ਰਾਮ ਚੰਦ ਪਸ਼ੋਰੀਆ ਨੇ ਹਥਿਆਰ ਗੋਲੀ ਅਤੇ ਰਕਮ ਭੇਜਣ ਦਾ ਵਾਅਦਾ ਕੀਤਾ ਸੀ ਉਹ ਵੀ ਨਾ ਪਹੁੰਚ ਸਕਿਆ। ਜੋ ਹਥਿਆਰ ਇੱਥੇ ਪੰਜਾਬ ਵਿਚ ਮਿਲ ਸਕੇ ਉਹਨਾਂ ਨਾਲ ਪੂਰਾ ਨਹੀਂ ਸਰਦਾ ਸੀ। ਰਕਮ ਤੇ ਹਥਿਆਰ ਇਕੱਠੇ ਕਰਨ ਲਈ ਡਾਕੇ ਮਾਰਨੇ ਤੋਂ ਸਿਵਾ ਹੋਰ ਕੋਈ ਰਾਹ ਨਾ ਬਚੀ। ਪੰਜਾਬ ਦੇ ਲੋਕ ਅੰਗਰੇਜ਼ੀ ਹਕੂਮਤ ਦੇ ਡਰੋਂ ਇਹਨਾਂ ਗ਼ਦਰੀਆਂ ਦੀ ਸਹਾਇਤਾ ਕਰਨ ਤੋਂ ਕੰਨੀ ਕਤਰਾਉਂਦੇ ਸਨ । ਛਾਉਣੀਆਂ ਵਿੱਚ ਜਾ-ਜਾ ਕੇ ਫੌਜੀਆਂ ਨੂੰ ਆਪਣੇ ਨਾਲ ਮਿਲਾਉਣ ਦੇ ਯਤਨ ਕੀਤੇ ਗਏ । ਖਾਸਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਗ਼ਦਰੀਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਫੈਸਲਾ ਹੋਇਆ ਕਿ 15 ਨਵੰਬਰ ਨੂੰ ਗ਼ਦਰ ਕੀਤਾ ਜਾਵੇ। ਇਸ ਮਕਸਦ ਲਈ ਡਾਕਟਰ ਮਥੁਰਾ ਸਿੰਘ, ਕਰਤਾਰ ਸਿੰਘ ਸਰਾਭਾ, ਪੰਡਿਤ ਜਗਤ ਰਾਮ, ਨਿਧਾਨ ਸਿੰਘ ਚੋਘਾ ਅਤੇ ਗੁਜਰ ਸਿੰਘ ਭੱਕਣਾ ਲੀਡਰ ਚੁਣੇ ਗਏ। ਲੋੜ ਅਨੁਸਾਰ ਹਥਿਆਰ ਨਾ ਮਿਲਣ ਕਾਰਣ ਗ਼ਦਰ ਨਾ ਹੋ ਸਕਿਆ। 23 ਨਵੰਬਰ ਨੂੰ ਬਦੋਵਾਲ ਅਤੇ ਮੁਲਾਂਪੁਰ ਰੇਲਵੇ ਸਟੇਸ਼ਨ ਦੇ ਵਿਚਕਾਰ ਗ਼ਦਰੀਆਂ ਦੀ ਇੱਕ ਹੋਰ ਮੀਟਿੰਗ ਹੋਈ ਜਿਸ ਵਿੱਚ ਨਿਧਾਨ ਸਿੰਘ ਚੋਘਾ, ਕਰਤਾਰ ਸਿੰਘ ਸਰਾਭਾ, ਗਾਂਧਾ ਸਿੰਘ, ਜਗਤ ਸਿੰਘ, ਧਿਆਨ ਸਿੰਘ, ਪੰਡਿਤ ਕਾਂਸ਼ੀ ਰਾਮ, ਰਹਿਮਤ ਅਲੀ ਖਾਂ, ਜੀਵਨ ਸਿੰਘ, ਅਮਰ ਸਿੰਘ ਰਾਜਪੂਤ ਅਤੇ ਨਵਾਬ ਖਾਂ ਨੇ ਹਿੱਸਾ ਲਿਆ। ਨਿਧਾਨ ਸਿੰਘ ਚੋਘਾ ਅਤੇ ਪੰਡਿਤ ਕਾਸ਼ੀ ਰਾਮ ਦੀ ਰਿਪੋਰਟ ਮੀਆਂ ਮੀਰ ਮੈਗਜ਼ੀਨ ਤੇ ਹਮਲਾ ਕਰਨ ਦੇ ਹੱਕ ਵਿਚ ਸੀ। ਪਾਰਟੀ ਨੇ ਆਪਣੇ ਆਦਮੀ ਇਕੱਠੇ ਕਰਕੇ 25 ਨਵੰਬਰ ਨੂੰ ਮੈਗਜ਼ੀਨ ਤੇ ਹਮਲਾ ਕਰਨਾ ਸੀ। ਇਤਫਾਕ ਨਾਲ ਕਰਤਾਰ ਸਿੰਘ ਸਰਾਭਾ ਦੀ ਰੇਲ ਵਿਚ ਸਫਰ ਕਰਦੇ ਹੋਏ ਇਕ ਫੌਜੀ ਨਾਲ ਮੁਲਾਕਾਤ ਹੋਈ। ਸਰਾਭਾ ਨੇ ਬੜੀ ਨਿਡਰਤਾ ਨਾਲ ਉਸਨੂੰ ਕਿਹਾ ਕਿ ਤੁਸੀਂ ਨੌਕਰੀ ਕਿਉਂ ਨਹੀਂ ਛੱਡ ਦਿੰਦੇ। ਇਸ ਫੌਜੀ ਹਵਲਦਾਰ ਤੇ ਕਰਤਾਰ ਸਿੰਘ ਸਰਾਭਾ ਦੀ ਇਸ ਨਿਡਰਤਾ ਦਾ ਚੰਗਾ ਪ੍ਰਭਾਵ ਪਿਆ। ਉਸਨੇ ਜਵਾਬ ਦਿੱਤਾ ਕਿ ਤੁਸੀਂ ਆਪਣੇ ਆਦਮੀ ਲੈ ਆਓ ਮੈਗਜ਼ੀਨ ਦੀਆਂ ਚਾਬੀਆਂ ਮੇਰੇ ਕੋਲ ਹੀ ਹਨ। ਮੈਂ ਤੁਹਾਡੇ ਹਵਾਲੇ ਕਰ ਦੇਵਾਂਗਾ। ਇਹਨਾਂ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ 25 ਨਵੰਬਰ ਨੂੰ ਮੈਗਜ਼ੀਨ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਗਈ। ਹਥਿਆਰਾਂ ਨਾਲ ਲੈਸ ਹੋ ਕੇ ਉੱਥੇ ਹਮਲਾ ਕਰਨਾ ਸੀ । ਨਵਾਬ ਖਾਂ ਤੇ ਉਸਦੇ ਸਾਥੀਆਂ ਦੀ ਡਿਊਟੀ ਰੇਲ ਦੀ ਪਟੜੀ ਉਖਾੜਨ ਤੇ ਲਗਾਈ ਗਈ ਜਦੋਂ ਕਿ ਕਰਤਾਰ ਸਿੰਘ ਸਰਾਭਾ ਦੀ ਤਾਰ ਅਤੇ ਟੈਲੀਫੋਨ ਦੀਆਂ ਤਾਰਾਂ ਕੱਟਣ ਦੀ ਪੂਰੀ ਤਿਆਰੀ ਨਾਲ ਹਮਲਾ ਕਰਨ ਲਈ ਉੱਥੇ ਪੁੱਜੇ ਤਾਂ ਪਤਾ ਲਗਿਆ ਕਿ ਉਹ ਸਿਪਾਹੀ ਜਿਸ ਨੇ ਮੈਗਜ਼ੀਨ ਦੀਆਂ ਚਾਬੀਆਂ ਦੇਣੀਆਂ ਸਨ, ਦੀ ਇਕ ਦਿਨ ਪਹਿਲਾਂ ਹੀ ਬਦਲੀ ਹੋ ਗਈ ਸੀ। ਇੰਝ ਇਹ ਸਕੀਮ ਵੀ ਚੌਪਟ ਹੋ ਗਈ।
ਕਰਤਾਰ ਸਿੰਘ ਸਰਾਭਾ, ਭਾਈ ਪਰਮਾਨੰਦ ਦੀ ਚਿੱਠੀ ਅਤੇ ਦੋ ਹਜ਼ਾਰ ਰੁਪਏ ਲੈ ਕੇ ਕਲਕੱਤੇ ਤੋਂ ਇਕ ਇਨਕਲਾਬੀ ਦੀ ਮਾਰਫਤ ਹਥਿਆਰ ਲੈਣ ਲਈ ਗਿਆ। ਉਹਨਾਂ ਇਸ ਨੂੰ ਸੀ. ਆਈ. ਡੀ. ਦਾ ਬੰਦਾ ਸਮਝ ਕੇ ਯਕੀਨ ਨਹੀਂ ਕੀਤਾ ਅਤੇ ਇਹ ਖਾਲੀ ਹੱਥ ਵਾਪਿਸ ਪਰਤ ਆਏ।
ਭਾਈ ਪਰਮਾਨੰਦ ਕੋਲੋਂ ਪਤਾ ਲੱਗਾ ਕਿ 1907 ਵਿੱਚ ਬਣੀ ਭਾਰਤ ਮਾਤਾ ਸੁਸਾਇਟੀ ਦੇ ਮੈਂਬਰ ਲਾਲਾ ਰਾਮ ਸ਼ਰਨ ਤਲਵਾੜ ਕਪੂਰਥਲਾ, ਮਹਿਤਾ ਆਨੰਦ ਕਿਸ਼ੋਰ, ਲਾਲਾ ਕੇਦਾਰ ਨਾਥ ਸਹਿਗਲ ਵਰਗੇ ਵਰਕਰ ਲਾਹੌਰ ਵਿੱਚ ਹੀ ਮੌਜੂਦ ਹਨ ਜਿਹਨਾਂ ਨੂੰ ਬੰਗਾਲ ਦੇ ਕ੍ਰਾਂਤੀਕਾਰੀ ਗਿਰੋਹ ਬਾਰੇ ਪੂਰੀ ਜਾਣਕਾਰੀ ਹੈ ਅਤੇ ਪ੍ਰਸਿੱਧ ਕ੍ਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਦੀ ਪਾਰਟੀ ਦੀ ਇਕ ਬਰਾਂਚ ਲਾਹੌਰ ਵਿੱਚ ਵੀ ਹੈ। ਗ਼ਦਰੀ ਰਾਸ ਬਿਹਾਰੀ ਬੋਸ ਬਾਰੇ ਅਮਰੀਕਾ ਵਿੱਚ ਹੀ ਜਾਣ ਚੁੱਕੇ ਸਨ ਕਿ ਲਾਰਡ ਹਾਰਡਿੰਗ ਤੇ ਬੰਬ ਸੁੱਟਣ ਵਾਲਾ ਰਾਸ ਬਿਹਾਰੀ ਬੋਸ ਰੂਹਪੋਸ਼ੀ ਦੇ ਦਿਨ ਗੁਜ਼ਾਰ ਰਿਹਾ ਹੈ। ਇਸ ਲਈ ਗ਼ਦਰ ਪਾਰਟੀ ਨੇ ਇਹਨਾਂ ਰਾਹੀਂ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਰਮਾਨੰਦ ਝਾਂਸੀ ਵੀ ਇਹਨਾਂ ਕ੍ਰਾਂਤੀਕਾਰੀ ਗਿਰੋਹਾਂ ਨੂੰ ਜਾਣਦੇ ਸਨ। ਉਹਨਾਂ ਨੇ ਇਹਨਾਂ ਇਨਕਲਾਬੀ ਗਿਰੋਹਾਂ ਨਾਲ ਸੰਪਰਕ ਕਾਇਮ ਕਰ ਲਿਆ। ਕਰਤਾਰ ਸਿੰਘ ਸਰਾਭਾ ਬਨਾਰਸ ਗਿਆ ਪਰ ਵਾਕਫਿਅਤ ਦੀ ਘਾਟ ਕਾਰਣ ਰਾਸ ਬਿਹਾਰੀ ਦੇ ਗਿਰੋਹ ਨਾਲ ਸੰਪਰਕ ਪੈਦਾ ਨਾ ਕਰ ਸਕਿਆ। ਭਾਈ ਪਰਮਾਨੰਦ ਲਾਹੌਰ ਰਾਹੀਂ ਰਾਮ ਸਰਨ ਕਪੂਰਥਲਾ ਨੂੰ ਸਦਿਆ ਗਿਆ। ਇਹਨਾਂ ਦਾ ਲਾਹੌਰ ਦੇ ਲਾਰੰਸ ਬਾਗ ਵਿਚ 27 ਮਈ 1912 ਨੂੰ ਬੰਬ ਫੱਟਣ ਦੀ ਘਟਨਾ ਅਤੇ ਦਿੱਲੀ ਵਿਚ ਲਾਰਡ ਹਾਰਡਿੰਗ ਉੱਤੇ 23 ਦਸੰਬਰ 1912 ਨੂੰ ਬੰਬ ਸੁੱਟਣ ਵਿੱਚ ਹੱਥ ਸੀ। ਇਹਨਾਂ ਨੂੰ ਰਾਸ ਬਿਹਾਰੀ ਦੇ ਬਨਾਰਸ ਵਾਲੇ ਅੱਡੇ ਤੇ ਭੇਜਿਆ ਗਿਆ। ਉਹ ਆਪ ਤਾਂ ਨਾ ਆਏ ਪਰ ਸਚਿੰਦਰ ਨਾਥ ਸਾਨਿਆਲ ਨੂੰ ਪੰਜਾਬ ਦੀ ਗ਼ਦਰ ਪਾਰਟੀ ਦੇ ਹਾਲਾਤ ਜਾਨਣ ਲਈ ਭੇਜਿਆ ਗਿਆ। ਸਾਨਿਆਲ ਜਦ ਲੁਧਿਆਣਾ ਰੇਲਵੇ ਸਟੇਸ਼ਨ ਤੇ ਪੁੱਜਾ ਤਾਂ ਉਹਨਾਂ ਦੇ ਸਾਥੀ ਨੇ ਸਟੇਸ਼ਨ ਉੱਤੇ ਮੌਜੂਦ ਕਰਤਾਰ ਸਿੰਘ ਸਰਾਭਾ ਨਾਲ ਜਾਣ-ਪਛਾਣ ਕਰਵਾਈ। ਉਹ ਇਹਨਾਂ ਦੀ ਹੀ ਉਡੀਕ ਕਰ ਰਿਹਾ ਹੈ। ਇਹਨਾਂ ਨਾਲ ਗੱਡੀ ਵਿਚ ਸਵਾਰ ਹੋ ਕੇ ਜਲੰਧਰ ਸਟੇਸ਼ਨ ਤੇ ਪੁੱਜੇ। ਉੱਥੇ ਪਹਿਲਾਂ ਹੀ ਕੁਝ ਸਾਥੀ ਮੌਜੂਦ ਸਨ। ਇਹ ਸਾਰੇ ਸਟੇਸ਼ਨ ਦੇ ਨਾਲ ਵਾਲੇ ਬਾਗ ਵਿੱਚ ਚਲੇ ਗਏ। ਉੱਥੇ ਕੁਝ ਹੋਰ ਸਾਥੀ ਅਮਰ ਸਿੰਘ ਰਾਜਪੂਤ, ਪ੍ਰਿਥੀ ਸਿੰਘ ਅਜ਼ਾਦ, ਰਾਮ ਰੱਖਾ ਅਤੇ ਦੂਜੇ ਸਾਥੀ ਮੌਜੂਦ ਸਨ । ਸਾਨਿਆਲ ਨਾਲ ਗੱਲਬਾਤ ਹੋ ਗਈ। ਕਰਤਾਰ ਸਿੰਘ ਸਰਾਭਾ ਨੇ ਰਾਸ ਬਿਹਾਰੀ ਦੇ ਆਉਣ ਤੇ ਜ਼ੋਰ ਦਿੱਤਾ ਅਤੇ ਨਾਲ ਹੀ ਬੰਬ ਪਿਸਤੌਲ ਆਦਿ ਹਥਿਆਰ ਮੰਗੇ। ਸਾਨਿਆਲ ਪੰਜ-ਸੱਤ ਦਿਨ ਪੰਜਾਬ ਵਿੱਚ ਰੁਕਿਆ ਅਤੇ ਇਥੋਂ ਦੇ ਪੂਰੇ ਹਾਲਾਤ ਬਾਰੇ ਜਾਣਕਾਰੀ ਲਈ ਅਤੇ ਬੰਬ ਪਿਸਤੌਲ ਵੱਡੀ ਮਾਤਰਾ ਵਿਚ ਦੇਣ ਤੋਂ ਅਸਮਰਥਤਾ ਪ੍ਰਗਟਾਈ। ਇਹਨੀ ਦਿਨੀਂ 20 ਨਵੰਬਰ 1914 ਨੂੰ ਵਿਸ਼ਨੂੰ ਗਨੇਸ਼ ਪਿੰਗਲੇ ਸਲਾਮਸ ਨਾਮਕ ਜਹਾਜ਼ ਰਾਹੀਂ ਕਲਕੱਤੇ ਉਤਰਿਆ ਉਹ ਕਈ ਰਾਜਨੀਤਿਕ ਅਤੇ ਕ੍ਰਾਂਤੀਕਾਰੀ ਜੱਥੇਬੰਦੀਆਂ ਨੂੰ ਜਾਣਦੇ ਸਨ । ਉਹ ਬੰਗਾਲ ਵਿਚ ਕ੍ਰਾਂਤੀਕਾਰੀ ਗਿਰੋਹ ਨੂੰ ਮਿਲਿਆ ਅਤੇ ਰਾਸ ਬਿਹਾਰੀ ਬੋਸ ਦੇ ਬਨਾਰਸ ਵਾਲੇ ਅੱਡੇ ਦਾ ਪਤਾ ਲੱਗਾ ਅਤੇ ਉਹਨਾਂ ਕੋਲ ਪਹੁੰਚ ਗਿਆ ਅਤੇ ਅਮਰੀਕਾ ਤੋਂ ਸੱਤ-ਅੱਠ ਹਜ਼ਾਰ ਗ਼ਦਰੀਆਂ ਦੇ ਪੰਜਾਬ ਪਹੁੰਚਣ ਬਾਰੇ ਉਹਨਾਂ ਨੂੰ ਦੱਸਿਆ ਅਤੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਗ਼ਦਰ ਬਰਪਾ ਕਰਨ ਲਈ ਕਾਹਲੀ ਵਿੱਚ ਹਨ। ਇਸ ਤੇ ਸਾਨਿਆਲ ਤੇ ਰਾਸ ਬਿਹਾਰੀ ਬੋਸ ਬਹੁਤ ਖੁਸ਼ ਹੋਏ ਅਤੇ ਉਹਨਾਂ ਨੂੰ ਵਾਪਸ ਪੰਜਾਬ ਦੇ ਹੋਰ ਹਾਲਾਤ ਜਾਨਣ ਲਈ ਭੇਜ ਦਿੱਤਾ। ਉਹਨਾਂ ਰਾਮ ਸਰਣ ਕਪੂਰਥਲਾ ਦੀ ਮਾਰਫਤ ਨਿਧਾਨ ਸਿੰਘ ਚੋਘਾ, ਕਰਤਾਰ ਸਿੰਘ ਸਰਾਭਾ, ਪਰਮਾਨੰਦ ਝਾਂਸੀ ਆਦਿ ਨਾਲ ਮਿਲ ਕੇ ਸਲਾਹ ਮਸ਼ਵਰੇ ਕੀਤੇ। ਇਹ ਦਸੰਬਰ ਦੇ ਤੀਜੇ ਹਫਤੇ ਦੀ ਗੱਲ ਹੈ। ਫੈਸਲਾ ਹੋਇਆ ਕਿ ਰਾਸ ਬਿਹਾਰੀ ਬੋਸ ਨੂੰ ਪੰਜਾਬ ਬੁਲਾਇਆ ਜਾਵੇ। ਪਿੰਗਲੇ ਪੰਜਾਬ ਦੇ ਸਾਰੇ ਹਾਲਾਤ ਬਾਰੇ ਪੂਰੀ ਜਾਣਕਾਰੀ ਲੈ ਕੇ ਵਾਪਿਸ ਬਨਾਰਸ ਚਲਾ ਗਿਆ। ਹੁਣ ਫਿਰ ਰਾਸ ਬਿਹਾਰੀ ਬੋਸ ਨੇ ਦੋਹਾਂ ਪਿੰਗਲੇ ਅਤੇ ਸਾਨਿਆਲ ਨੂੰ ਪੰਜਾਬ ਭੇਜਿਆ ਅਤੇ ਇਹ ਹਦਾਇਤ ਦਿਤੀ ਕਿ ਇੱਕ ਤਾਂ ਪਾਰਟੀ ਦਾ ਦਫਤਰ ਬਣਾਇਆ ਜਾਵੇ ਦੂਜੇ ਉਹਨਾਂ ਲਈ ਦੋ ਮਕਾਨ ਵੱਖ-ਵੱਖ ਥਾਵਾਂ ਤੇ ਉਪਲੱਬਧ ਕਰਵਾਏ ਜਾਣ। ਇੱਕ ਦੋ ਮਕਾਨ ਤਾਂ ਲਾਹੌਰ ਅਤੇ ਅੰਮ੍ਰਿਤਸਰ ਵਿੱਚ ਸਾਨਿਆਲ ਨੇ ਆਪ ਪਸੰਦ ਕੀਤੇ। ਤਸੱਲੀ ਹੋ ਜਾਣ ਉਪਰੰਤ 12 ਜਨਵਰੀ 1915 ਨੂੰ ਦੋਵੇਂ ਵਾਪਿਸ ਬਨਾਰਸ ਚੱਲੇ ਗਏ ਅਤੇ ਪੰਜਾਬ ਬਾਰੇ ਵਿਸਥਾਰ ਪੂਰਵਕ ਰਿਪੋਰਟ ਰਾਸ ਬਿਹਾਰੀ ਬੋਸ ਨੂੰ ਦਿੱਤੀ । ਹੁਣ ਉਹ ਪਿੰਗਲੇ ਨੂੰ ਨਾਲ ਲੈ ਕੇ 25 ਜਨਵਰੀ ਨੂੰ ਅੰਮ੍ਰਿਤਸਰ ਆ ਗਏ। ਸਾਨਿਆਲ ਨੇ ਗ਼ਦਰ ਪਾਰਟੀ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇੱਕ ਬੰਬ ਤਿਆਰ ਕਰਨ ਤੇ 16 ਰੁਪਏ ਖਰਚ ਆਉਂਦੇ ਹਨ। ਇਸ ਲਈ ਬੰਬਾਂ ਵਾਸਤੇ ਰਕਮ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ। ਹੁਣ ਬੰਬ ਬਣਾਉਣੇ ਸ਼ੁਰੂ ਕੀਤੇ। ਬੰਬਾਂ ਦੇ ਖੋਲ ਤਿਆਰ ਕਰਨ ਲਈ ਲਾਹੌਰ ਦੀ ਰਾਘਵ ਫੈਕਟਰੀ ਨੂੰ ਆਡਰ ਦਿੱਤਾ ਗਿਆ। ਅਮਰ ਸਿੰਘ ਅਤੇ ਡਾਕਟਰ ਮਥੁਰਾ ਸਿੰਘ ਲਾਹੌਰ ਨੇ ਰਾਮ ਰੱਖਾ ਨਾਂ ਦੇ ਇੱਕ ਕੈਮਿਸਟ ਕੋਲੋਂ ਦੂਜੀਆਂ ਦਵਾਈਆਂ ਦੇ ਨਾਲ ਬੰਬ ਬਣਾਉਣ ਦਾ ਵੀ ਕੁਝ ਸਮਾਨ ਲੈ ਆਏ। ਅੰਮ੍ਰਿਤਸਰ ਵਿੱਚ ਬੰਬ ਬਣਾਉਣ ਲਈ ਹਿਰਦੇ ਰਾਮ ਨਾਲ ਡਾਕਟਰ ਮਥੁਰਾ ਸਿੰਘ ਅਤੇ ਪਰਮਾਨੰਦ ਯੂ. ਪੀ. ਨੇ ਮੁੱਖ ਭੂਮਿਕਾ ਨਿਭਾਈ। ਨਿਧਾਨ ਸਿੰਘ ਚੋਘਾ ਦੇ ਸੁਝਾਅ ਤੇ ਲੁਧਿਆਣਾ ਨੇੜੇ ਝਬੇਵਾਲ ਪਿੰਡ ਵਿੱਚ ਬੰਬ ਫੈਕਟਰੀ ਖੋਲ੍ਹੀ ਗਈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਵੀ ਇਕ ਅਜਿਹੀ ਫੈਕਟਰੀ ਸੀ। ਬੰਬ ਬਣਾਉਣ ਲਈ ਜਿਹੜਾ ਮਸਾਲਾ ਅਮਰ ਸਿੰਘ ਅਤੇ ਡਾਕਟਰ ਮਥੁਰਾ ਸਿੰਘ ਨੇ ਖਰੀਦਿਆ ਸੀ ਉਹ ਵੀ ਝਬੇਆਲ ਵਾਲੀ ਫੈਕਟਰੀ ਵਿੱਚ ਭੇਜ ਦਿੱਤਾ ਗਿਆ। ਅੰਮ੍ਰਿਤਸਰ ਵਾਲੀ ਫੈਕਟਰੀ ਵਿਚ ਕੰਮ ਮੱਧਮ ਪੈ ਗਿਆ। ਡਾਕਟਰ ਮਥੁਰਾ ਸਿੰਘ ਅਤੇ ਪਰਮਾਨੰਦ ਯੂਪੀ ਝਬੇਵਾਲ ਵਾਲੀ ਫੈਕਟਰੀ ਵਿਚ ਖੂਬ ਮਨ ਲਗਾ ਕੇ ਕੰਮ ਕਰਨ ਲੱਗ ਪਏ। ਸ਼ੱਕ ਹੋ ਜਾਣ ਤੇ ਉਹ ਦੋਵੇਂ 12 ਫਰਵਰੀ ਨੂੰ ਇਥੋਂ ਚਲੇ ਗਏ ਅਤੇ ਫੈਕਟਰੀ ਇਥੋਂ ਸ਼ਿਫਟ ਕਰਕੇ ਨਾਭਾ ਰਿਆਸਤ ਦੇ ਲੋਹਟਬੱਧੀ ਪਿੰਡ ਵਿੱਚ ਲਗਾਈ ਗਈ। ਗਾਂਧਾ ਸਿੰਘ ਦੀ ਦੇਖ-ਰੇਖ ਹੇਠ ਕੰਮ ਚੱਲਣ ਲੱਗਾ। ਗ਼ਦਰੀਆਂ ਕੋਲ ਹਰ ਵੇਲੇ ਪੈਸੇ ਦੀ ਘਾਟ ਰਹਿੰਦੀ ਸੀ । ਇਸ ਘਾਟ ਨੂੰ ਪੂਰਾ ਕਰਨ ਲਈ ਡਾਕੇ ਮਾਰਨ ਦੀ ਯੋਜਨਾ ਬਣਾਈ ਗਈ। ਬੰਗਾਲ ਵਿਚ ਵੀ ਡਾਕੇ ਮਾਰ ਕੇ ਪੈਸੇ ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਸੀ। ਸਭ ਤੋਂ ਪਹਿਲਾਂ ਡਾਕਾ 23 ਜਨਵਰੀ 1915 ਨੂੰ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਮਾਰਿਆ ਗਿਆ। ਇਸ ਵਿਚ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸੰਗ, ਰੁਲੀਆ ਸਿੰਘ, ਬਲਵੰਤ ਸਿੰਘ ਸਠਿਆਲਾ, ਬਲਵੰਤ ਸਿੰਘ ਦੂਜਾ ਅਤੇ ਰਾਮ ਰੱਖਾ ਹਥਿਆਰਾਂ ਨਾਲ ਲੈਸ ਹੋ ਕੇ ਸਾਹਨੇਵਾਲ ਪਹੁੰਚੇ। ਬੀਬੀ ਸ਼ੋਭੀ, ਉਸਦੀ ਲੜਕੀ ਅਤੇ ਪਤੀ ਮੁਨਸ਼ੀ ਰਾਮ ਨੂੰ ਮਾਰ ਕੁੱਟ ਕਰਕੇ ਸਾਰੇ ਗਹਿਣੇ ਲੈ ਲਏ। ਮੁਨਸ਼ੀ ਰਾਮ ਮਾਰ ਕੁੱਟ ਨਾ ਝੇਲਦਾ ਹੋਇਆ ਬਾਅਦ ਵਿੱਚ ਮਰ ਗਿਆ। ਕਰਤਾਰ ਸਿੰਘ ਸਰਾਭਾ ਦੀ ਡਿਊਟੀ ਬਾਹਰ ਗਲੀ ਵਿਚ ਪਹਿਰਾ ਦੇਣ ਤੇ ਲੱਗੀ ਸੀ। ਲੋਕਾਂ ਦੇ ਇਕੱਠੇ ਹੋ ਜਾਣ ਤੇ ਉਹਨਾਂ ਦੱਸਿਆ ਕਿ ਅਸੀਂ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣ ਲਈ ਹਥਿਆਰ ਖਰੀਦਣ ਲਈ ਰਕਮ ਇਕੱਠੀ ਕਰ ਰਹੇ ਹਾਂ ਅਸੀਂ ਕੋਈ ਪੇਸ਼ਾਵਰ ਡਾਕੂ ਨਹੀਂ ਹਾਂ। ਇਸੇ ਦੌਰਾਨ ਇੱਕ ਸਾਥੀ ਨੇ ਘਰ ਵਿੱਚ ਨੌਜਵਾਨ ਸੁੰਦਰ ਲੜਕੀ ਨਾਲ ਛੇੜਖਾਨੀ ਕੀਤੀ। ਲੜਕੀ ਰੋਣ ਤੇ ਚੀਕਾਂ ਮਾਰਨ ਲੱਗੀ। ਕਰਤਾਰ ਸਿੰਘ ਸਰਾਭਾ ਝੱਟ ਮੌਕੇ ਤੇ ਪੁੱਜਾ ਤੇ ਲੜਕੀ ਨੂੰ ਛੇੜਨ ਵਾਲੇ ਸਾਥੀ ਤੋਂ ਪਿਸਤੌਲ ਲੈ ਲਿਆ ਅਤੇ ਆਪਣੇ ਪਿਸਤੌਲ ਨਾਲ ਉਸਨੂੰ ਮਾਰਨਾ ਚਾਹਿਆ ਅਤੇ ਨਾਲ ਹੀ ਉਸਨੂੰ ਡਾਂਟਿਆ ਕਿ ਤੂੰ ਆਪਣੀ ਪਾਰਟੀ ਦਾ ਅਸੂਲ ਭੰਗ ਕੀਤਾ ਹੈ। ਤੂੰ ਇੱਕ ਮਹਾਂਪਾਪ ਕੀਤਾ ਹੈ ਹੁਣ ਤੂੰ ਮੌਤ ਦੀ ਸਜ਼ਾ ਦਾ ਹੱਕਦਾਰ ਹੈਂ ਜਾਂ ਦੂਜਾ ਢੰਗ ਇਹ ਹੈ ਕਿ ਲੜਕੀ ਨੂੰ ਆਪਣੀ ਭੈਣ ਸਮਝ ਕੇ ਉਸ ਤੋਂ ਮਾਫੀ ਮੰਗ ਲੈ ਜੇ ਉਹ ਤੈਨੂੰ ਮਾਫੀ ਦੇ ਦਿੰਦੀ ਹੈ ਤਾਂ ਹੀ ਜੀਊਂਦੇ ਰਹਿਣ ਦੇ ਯੋਗ ਹੋਵੇਂਗਾ ਨਹੀਂ ਤਾਂ ਕਤਲ ਕਰ ਦਿੱਤਾ ਜਾਵੇਂਗਾ । ਸਾਥੀ ਨੇ ਲੜਕੀ ਕੋਲੋਂ ਮਾਫੀ ਮੰਗ ਲਈ ਤੇ ਉਸਨੂੰ ਮਾਫੀ ਦੇ ਦਿੱਤੀ ਗਈ। ਇਸ ਪ੍ਰਕਾਰ ਮਾਮਲਾ ਰਫਾ-ਦਫਾ ਹੋ ਗਿਆ। ਲੜਕੀ ਦੀ ਮਾਂ ਇਸ ਘਟਨਾ ਤੋਂ ਬੇਹੱਦ ਪ੍ਰਭਾਵਿਤ ਹੋਈ। ਅੱਖਾਂ ਵਿੱਚ ਹੰਝੂ ਭਰ ਕੇ ਕਰਤਾਰ ਸਿੰਘ ਸਰਾਭਾ ਨੂੰ ਕਹਿਣ ਲੱਗੀ, ‘ਪ੍ਰਮਾਤਮਾ ਤੋਂ ਡਰਨ ਵਾਲੇ ਏਨੇ ਉੱਚੇ ਇਖਲਾਕ ਦੇ ਮਾਲਿਕ ਮੇਰੇ ਬੇਟੇ ਅਜਿਹੇ ਘਿਣੌਨੇ ਕੰਮ ਵਿੱਚ ਤੂੰ ਕਿਵੇਂ ਫੱਸ ਗਿਆ ਹੈ। ਕਰਤਾਰ ਸਿੰਘ ਨੇ ਡਾਕਾ ਮਾਰਨ ਦਾ ਮਤਲਬ ਸਮਝਾਇਆ ਤਾਂ ਉਸ ਔਰਤ ਨੇ ਕਿਹਾ ਕਿ ਅਸੀਂ ਇਸ ਕੁੜੀ ਦੀ ਛੇਤੀ ਹੀ ਸ਼ਾਦੀ ਕਰਨ ਵਾਲੇ ਹਾਂ ਜਿਸ ਵਾਸਤੇ ਇਹ ਧਨ ਇਕੱਠਾ ਕਰ ਰੱਖਿਆ ਹੈ। ਕੁਝ ਰਕਮ ਇਸ ਨੇਕ ਕੰਮ ਲਈ ਛੱਡ ਜਾ ਤਾਂ ਕਰਤਾਰ ਸਿੰਘ ਲੁੱਟੀ ਹੋਈ ਸਾਰੀ ਰਕਮ ਉਸਦੇ ਅਗੇ ਰੱਖ ਦਿੱਤੀ ਤੇ ਕਿਹਾ ਜਿੰਨੀ ਲੋੜ ਹੈ ਲੈ ਲਵੋ। ਉਸਨੇ ਔਰਤ ਨੇ ਕੁਝ ਰਕਮ ਉਸ ਵਿਚੋਂ ਲੈ ਲਈ ਅਤੇ ਬਾਕੀ ਉਸਨੂੰ ਵਾਪਸ ਕਰ ਦਿੱਤੀ। ਇਸ ਘਟਨਾ ਤੋਂ ਕਰਤਾਰ ਸਿੰਘ ਦੇ ਉੱਚਾ ਚਰਿੱਤਰ ਅਤੇ ਦਲੇਰੀ ਦਾ ਪਤਾ ਲਗਦਾ ਹੈ।
ਰਾਸ ਬਿਹਾਰੀ ਬੋਸ ਦੇ ਆ ਜਾਣ ਨਾਲ ਪਾਰਟੀ ਨੇ ਆਪਣਾ ਕੰਮ ਪੂਰੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ। ਫੌਜਾਂ ਵਿੱਚ ਜਾ ਕੇ ਬਗ਼ਾਵਤ ਫੈਲਾਉਣ ਅਤੇ ਹਥਿਆਰ ਇਕੱਠੇ ਕਰਨ ਵੱਲ ਵਧੇਰੇ ਧਿਆਨ ਦਿੱਤਾ ਗਿਆ। ਇਸ ਲਈ ਭਾਈ ਹਰਨਾਮ ਸਿੰਘ ਕੋਟਾ, ਰਾਵਲਪਿੰਡੀ, ਬਨੂੰ, ਨੌਸ਼ਿਹਰਾ ਅਤੇ ਪੇਸ਼ਾਵਰ ਚਲੇ ਗਏ। ਭਾਈ ਪਿਆਰਾ ਸਿੰਘ ਲੰਗੇਰੀ ਕੋਹਾਟ, ਗੁਰਮੁੱਖ ਸਿੰਘ ਲਲਤੋਂ ਅਤੇ ਉੱਧਮ ਸਿੰਘ ਬੜਿੰਗ ਰਾਵਲਪਿੰਡੀ, ਜਿਹਲਮ, ਹੋਤੀ ਮਰਦਾਨ ਅਤੇ ਪੇਸ਼ਾਵਰ ‘ਚ ਫੌਜੀਆਂ ਦਾ ਹਾਲ ਚਾਲ ਪਤਾ ਕਰਨ ਲਈ ਗਏ। ਛਾਉਣੀਆਂ ਤੋਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਗ਼ਦਰ ਸ਼ੁਰੂ ਹੋ ਜਾਣ ਤੇ ਸਾਰੇ ਫੌਜੀ ਗ਼ਦਰੀਆਂ ਦਾ ਸਾਥ ਦੇਣਗੇ। ਗ਼ਦਰ ਦਾ ਪਹਿਲਾ ਨਿਸ਼ਾਨਾ ਲਾਹੌਰ, ਫਿਰੋਜ਼ਪੁਰ, ਅਤੇ ਮੀਆਂ ਮੀਰ ਛਾਉਣੀਆਂ, ਜਿੱਥੇ ਗੋਲਾ ਬਾਰੂਦ ਤਿਆਰ ਕੀਤਾ ਜਾਂਦਾ ਹੈ, ਹੋਵੇਗਾ। ਹਿੰਦੁਸਤਾਨ ਤੋਂ ਬਾਹਰ ਦੀ ਦੇਸੀ ਫ਼ੌਜਾਂ ਵਿਚ ਕੈਨੇਡਾ ਤੋਂ ਆਉਂਦੇ ਹੋਏ ਗ਼ਦਰੀ ਗ਼ਦਰ ਕਰਨ ਦੀ ਹਦਾਇਤ ਦਿੰਦੇ ਆਏ। ਇਸ ਲਈ ਸਿੰਘਾਈ, ਹਾਂਗਕਾਂਗ, ਸਿੰਘਾਪੁਰ, ਪਿਨਾਂਗ, ਰੰਗੂਨ ਆਦਿ ਥਾਵਾਂ ਤੇ ਰਹਿ ਰਹੇ ਹਿੰਦੁਸਤਾਨੀ ਫੌਜੀਆਂ ਵਿਚ ਖੂਬ ਚਰਚਾ ਹੋਈ। ਹਿੰਦੁਸਤਾਨ ਦੇ ਅੰਦਰ ਦੀ ਫੌਜਾਂ ਨੂੰ ਖੂਬ ਵਰਗਲਾਇਆ ਗਿਆ। ਪ੍ਰੇਮ ਸਿੰਘ ਸੁਰਸੰਗ ਨੇ ਮੀਆਂਮੀਰ ਛਾਉਣੀ ਦੇ 23ਵੇਂ ਘੋੜ ਸਵਾਰ ਰਸਾਲੇ ਨਾਲ ਚੰਗੇ ਸੰਬੰਧ ਪੈਦਾ ਕਰ ਲਏ। ਚਾਂਦਮਾਰੀ ਦੇ ਨੇੜੇ ਇਸ ਰਸਾਲਾ ਦੇ ਫੌਜੀਆਂ ਦਾ ਇੱਕ ਇਕੱਠ ਹੋਇਆ। ਦਫਾਦਾਰ ਲਛਮਣ ਸਿੰਘ ਨੇ ਐਲਾਨ ਕੀਤਾ ਕਿ 23 ਦਸੰਬਰ ਨੂੰ ਗ਼ਦਰ ਹੋਵੇਗਾ। ਰਸਾਲਾ ਦੇ ਜਵਾਨ ਇਸ ਤੋਂ ਬਾਅਦ ਕਈ ਮੀਟਿੰਗਾਂ ਕਰਦੇ ਰਹੇ। ਬਾਅਦ ਵਿੱਚ ਜੈਕਬਾਬਾਦ, ਬਨੂੰ, ਕੁਹਾਟ, ਰਾਵਲਪਿੰਡੀ, ਨੌਸ਼ਿਹਰਾ, ਪੇਸ਼ਾਵਰ, ਜਿਹਲਮ ਅਤੇ ਹੋਤੀ ਮਰਦਾਨ ਦੀਆਂ ਛਾਉਣੀਆਂ ਵਿਚ ਆਦਮੀ ਭੇਜ ਕੇ ਪ੍ਰਚਾਰ ਜਾਰੀ ਰੱਖਿਆ। ਕਪੂਰਥਲਾ, ਮੇਰਠ, ਆਗਰਾ, ਇਲਾਹਾਬਾਦ, ਬਨਾਰਸ, ਫੈਜ਼ਾਬਾਦ ਅਤੇ ਲਖਨਊ ਦੀਆਂ ਛਾਉਣੀਆਂ ਵਿਚ ਵੀ ਫੌਜੀਆਂ ਨੂੰ ਬਗ਼ਾਵਤ ਲਈ ਤਿਆਰ ਕੀਤਾ ਗਿਆ। ਸਚਿੰਦਰ ਨਾਥ ਸਾਨਿਆਲ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਵਾਲਿਆਂ ਨੂੰ ਵਿਸ਼ੇਸ਼ਕਰ ਸਿੱਖਾਂ ਨੂੰ ਛਾਉਣੀਆਂ ਵਿੱਚ ਜਾਣ ਦੀ ਸਹੂਲਤ ਪ੍ਰਾਪਤ ਹੈ ਇਸ ਤਰ੍ਹਾਂ ਦਾ ਮੌਕਾ ਜੇ ਬੰਗਾਲੀਆਂ ਨੂੰ ਮਿਲਿਆ ਹੁੰਦਾ ਤਾਂ ਕਦੇ ਦਾ ਗ਼ਦਰ ਹੋ ਚੁੱਕਿਆ ਹੁੰਦਾ। ਸਿੱਖ ਗ਼ਦਰੀਆਂ ਦੀ ਦੇਖਾ-ਦੇਖੀ ਬੰਗਾਲੀਆਂ ਨੇ ਵੀ ਯੂ. ਪੀ., ਬਿਹਾਰ, ਬੰਗਾਲ ਦੀਆਂ ਵੱਖ-ਵੱਖ ਛਾਉਣੀਆਂ ਵਿੱਚ ਆਦਮੀ ਮੁਕੱਰਰ ਕੀਤੇ ਅਤੇ ਬਭੂਤੀ ਅਤੇ ਪ੍ਰਿਆਨਾਥ ਦੀ ਡਿਊਟੀ ਬਨਾਰਸ ਵਿੱਚ ਅਤੇ ਨਲਨੀ ਮੋਹਨ ਮੁਕਰਜੀ ਦੀ ਜਬਲਪੁਰ ਛਾਉਣੀ ਵਿੱਚ ਡਿਊਟੀ ਲਗਾਈ ਗਈ। ਇਹਨਾਂ ਦਿਨਾਂ ਵਿੱਚ ਸ਼ੱਕ ਦੇ ਅਧਾਰ ‘ਤੇ ਹੀ ਛਾਉਣੀਆਂ ਕੋਲੋਂ ਲੰਘਦੇ ਰਾਹਗੀਰਾਂ ਨੂੰ ਹੀ ਫੜ ਕੇ ਬੰਦ ਕਰ ਦਿੱਤਾ ਜਾਂਦਾ ਪਰ ਕਰਤਾਰ ਸਿੰਘ ਸਰਾਭਾ ਮੀਆਂ ਮੀਰ ਦੀ ਛਾਉਣੀ ਵਿੱਚ ਬਿਨਾਂ ਰੋਕ ਟੋਕ ਕੇ ਚਲਿਆ ਜਾਂਦਾ ਅਤੇ ਸੰਪਰਕ ਕਾਇਮ ਕਰਦਾ। ਦਾਮੋਦਰ ਸਰੂਪ ਸੇਠ ਦੀ ਡਿਊਟੀ ਪ੍ਰਆਗ ਕੇਂਦਰ ਤੇ ਲਗਾਈ ਗਈ। ਜਨਵਰੀ 1915 ਵਿਚ ਜਮਾਦਾਰ ਬੂਟਾ ਸਿੰਘ ਨੂੰ ਪਤਾ ਲੱਗਾ ਕਿ ਕਰਤਾਰ ਸਿੰਘ ਦੀ ਲਾਹੌਰ ਦੀ ਮੀਆਂਮੀਰ ਛਾਉਣੀ ਵਿਚ ਆਉਣੀ- ਜਾਣੀ ਹੈ ਅਤੇ ਉਹ ਫੌਜੀਆਂ ਨੂੰ ਬਗ਼ਾਵਤ ਲਈ ਉਕਸਾ ਰਿਹਾ ਹੈ। ਵਿਸ਼ੇਸ਼ਕਰ ਉਹਨਾਂ ਫੌਜੀਆਂ ਨੂੰ ਜਿਹੜੇ ਹਾਂਗਕਾਂਗ ਤੋਂ ਬਦਲ ਕੇ ਇਧਰ ਆਏ ਸਨ। ਉਸਨੇ ਆਪਣੇ ਅਫਸਰ ਕੈਪਟਨ ਕਾਰਗਿੱਲ (Cargil) ਨੂੰ ਇਸ ਬਾਰੇ ਸ਼ਕਾਇਤ ਕੀਤੀ ਜਿਸਦੇ ਸਿੱਟੇ ਵਜੋਂ ਬਹੁਤ ਸਾਰੇ ਸਿਪਾਹੀ ਰੈਜਮੈਂਟ ਵਿਚੋਂ ਕੱਢ ਦਿੱਤੇ ਗਏ। ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਸੀ ਫੌਜਾਂ ਸਰਕਾਰ ਕੋਲੋਂ ਕਿਉਂ ਬੇਮੁੱਖ ਹੋ ਰਹੀਆਂ ਸਨ ਅਤੇ ਬਗ਼ਾਵਤ ਵਿਚ ਸ਼ਾਮਿਲ ਹੋਣ ਨੂੰ ਕਿਉਂ ਤਰਜੀਹ ਦੇ ਰਹੀਆਂ ਸਨ। ਇਸਦਾ ਇੱਕ ਕਾਰਣ ਤਾਂ ਇਹ ਹੈ ਕਿ ਜੰਗ ਛਿੜਦਿਆਂ ਹੀ ਦੇਸੀ ਫੌਜਾਂ ਨੂੰ ਲੜਾਈ ਦੇ ਮੁਹਾਜ਼ ਉੱਤੇ ਜਰਮਨਾਂ ਨਾਲ ਮੁਕਾਬਲਾ ਕਰਨ ਲਈ ਭੇਜਿਆ ਜਾਣਾ ਸੀ। ਹਿੰਦੁਸਤਾਨੀ ਫੌਜਾਂ ਜਰਮਨ ਹੱਥੋਂ ਬੁਰੀ ਤਰ੍ਹਾਂ ਹਾਰ ਰਹੀਆਂ ਸਨ ਬਲਕਿ ਗਾਜਰ ਮੂਲੀ ਵਾਂਗ ਕੱਟ ਰਹੀਆਂ ਸਨ। ਇਹਨਾਂ ਖਬਰਾਂ ਬਾਰੇ ਹਿੰਦੁਸਤਾਨੀ ਫੌਜੀ ਵੀ ਸੁਚੇਤ ਹੋ ਰਹੇ ਸਨ। ਦੂਜੇ ਇਹ ਆਮ ਅਫਵਾਹ ਫੈਲ ਰਹੀ ਸੀ ਕਿ ਜਰਮਨ ਫੌਜਾਂ ਅੰਗਰੇਜ਼ੀ ਫੌਜਾਂ ਉੱਤੇ ਲੜਾਈ ਦੇ ਮੁਹਾਜ਼ ‘ਤੇ ਗੋਲਾ ਬਾਰੂਦ ਵਿਚ ਵੱਧ ਤਾਕਤਵਰ ਹਨ। ਤੀਜੇ ਹਿੰਦੁਸਤਾਨੀ ਫੌਜਾਂ ਨੂੰ ਹਰ ਪਲ ਇਹ ਖਤਰਾ ਰਹਿੰਦਾ ਸੀ ਕਿ ਪਤਾ ਨਹੀਂ ਕਦੋਂ ਲੜਾਈ ਤੇ ਮੁਹਾਜ਼ ਉੱਪਰ ਜਾਣ ਲਈ ਉਹਨਾਂ ਦਾ ਨੰਬਰ ਆ ਜਾਵੇ। ਚੌਥੇ ਹਿੰਦੁਸਤਾਨੀ ਸਿਪਾਹੀਆਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਵਿਚ ਛੇਤੀ-ਛੇਤੀ ਤਬਦੀਲ ਕਰ ਦਿੱਤਾ ਜਾਂਦਾ ਸੀ। ਅੰਗਰੇਜ਼ਾਂ ਨੂੰ ਹਰ ਵੇਲੇ ਇਹ ਡਰ ਰਹਿੰਦਾ ਸੀ ਕਿ ਕ੍ਰਾਂਤੀਕਾਰੀ ਇਹਨਾਂ ਫੌਜਾਂ ਨੂੰ ਗੁਮਰਾਹ ਨਾ ਕਰ ਦੇਣ। ਪੰਜਵੇਂ ਗ਼ਦਰ ਪਾਰਟੀ ਦੇ ਵਰਕਰ ਛਾਉਣੀਆਂ ਵਿਚ ਜਾ ਕੇ ਫੌਜੀਆਂ ਨੂੰ ਉਤਸ਼ਾਹਿਤ ਕਰਦੇ ਸਨ। ਇਸ ਲਈ ਹਿੰਦੁਸਤਾਨੀ ਸਿਪਾਹੀ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਹਿੰਦੁਸਤਾਨ ਤੋਂ ਬਾਹਰ ਲੜਾਈ ਦੇ ਮੁਹਾਜ਼ ਉੱਪਰ ਭੇਜ ਦਿੱਤਾ ਜਾਵੇ ਹਿੰਦੁਸਤਾਨ ਵਿਚ ਹੀ ਫੌਜੀ ਬਗ਼ਾਵਤ ਨੂੰ ਤਰਜੀਹ ਦਿੰਦੇ ਸਨ ਅਤੇ ਬੜੀ ਬੇਸਬਰੀ ਨਾਲ ਬਗ਼ਾਵਤ ਦੀ ਤਰੀਕ ਦੀ ਉਡੀਕ ਕਰਦੇ ਸਨ। ਉੱਧਰ ਗ਼ਦਰ ਪਾਰਟੀ ਵਾਲਿਆਂ ਨੂੰ ਵੀ ਇਹ ਪਤਾ ਲੱਗ ਚੁੱਕਾ ਸੀ ਕਿ ਬਹੁਤੀਆਂ ਫੌਜਾਂ ਨੂੰ ਲੜਾਈ ਦੇ ਮੁਹਾਜ਼ ਉੱਤੇ ਬਾਹਰ ਭੇਜਿਆ ਜਾ ਚੁੱਕਾ ਹੈ ਅਤੇ ਬਹੁਤ ਥੋੜ੍ਹੀ ਗਿਣਤੀ ਵਿਚ ਹੀ ਫੌਜ ਛਾਉਣੀਆਂ ਵਿਚ ਰਹਿ ਰਹੀ ਹੈ। ਕਰਤਾਰ ਸਿੰਘ ਸਰਾਭਾ ਇਸ ਗ਼ਦਰ ਦੇ ਕੰਮ ਵਿੱਚ ਮੋਹਰੀ ਸੀ। ਕ੍ਰਾਂਤੀਕਾਰੀਆਂ ਨੇ ਦੋ ਨਵੰਬਰ 1914 ਨੂੰ ਨਨਕਾਣਾ ਸਾਹਿਬ ਵਿਚ ਅਤੇ ਕੁਝ ਦਿਨਾਂ ਪਿੱਛੋਂ ਖਾਸਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਮੀਟਿੰਗ ਬੁਲਾਈ ਅਤੇ ਫੈਸਲਾ ਹੋਇਆ ਕਿ ਸਭ ਤੋਂ ਪਹਿਲਾਂ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਤੇ ਹਮਲਾ ਕੀਤਾ ਜਾਵੇ। ਕੰਮ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਕਿ ਬਿਆਸ ਦਰਿਆ ਦੇ ਲਹਿੰਦੇ ਪਾਸੇ ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹੇ ਦੇ ਵਰਕਰ ਮੀਆਂ ਮੀਰ ਛਾਉਣੀ ਤੇ ਹਮਲਾ ਕਰਨਗੇ ਜਦ ਕਿ ਇਸ ਦਰਿਆ ਦੇ ਚੜ੍ਹਦੇ ਵਾਲੇ ਪਾਸੇ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਰਕਰ ਫਿਰੋਜ਼ਪੁਰ ਛਾਉਣੀ ਤੇ ਹੱਲਾ ਬੋਲਣਗੇ ਅਤੇ ਮੈਗਜ਼ੀਨਾਂ ਨੂੰ ਲੁੱਟ ਕੇ ਹਥਿਆਰ ਤੇ ਗੋਲੀ ਸਿੱਕਾ ਪ੍ਰਾਪਤ ਕਰਨਗੇ ਅਤੇ ਇਹ ਵੀ ਪਤਾ ਚੱਲ ਜਾਵੇਗਾ ਕਿ ਇਹਨਾਂ ਛਾਉਣੀਆਂ ਦੇ ਫੌਜੀ ਕਿੱਥੋਂ ਤੱਕ ਬਗ਼ਾਵਤ ਵਿੱਚ ਸਾਥ ਦਿੰਦੇ ਹਨ। ਇਹ ਐਕਸ਼ਨ 26 ਨਵੰਬਰ ਨੂੰ ਹੋਣਾ ਤਹਿ ਪਾਇਆ ਸੀ ਪਰ ਕਿਸੇ ਖਾਸ ਕਾਰਣ ਕਰਕੇ ਇਹ ਸਕੀਮ ਸਿਰੇ ਨਾ ਚੜ੍ਹ ਸਕੀ। ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਬਗ਼ਾਵਤ ਦੀ ਤਿਆਰੀ ਦੇ ਨਾਲ-ਨਾਲ ਰਕਮ ਇਕੱਠੀ ਕਰਨ ਵਾਸਤੇ ਡਾਕੇ ਮਾਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਇਸ ਲਈ ਦੂਜਾ ਡਾਕਾ 27 ਜਨਵਰੀ ਨੂੰ ਮੰਨਸੂਰਾਂ ਪਿੰਡ ਵਿਚ ਮਾਰਿਆ ਗਿਆ। ਇਸ ਵਿਚ ਗੁਰਮੁੱਖ ਸਿੰਘ ਲਲਤੋਂ, ਅਰਜਨ ਸਿੰਘ ਤੇ ਰਾਮ ਰੱਖਾ ਛੱਤ ‘ਤੇ ਚੜ੍ਹ ਗਏ ਅਤੇ ਅੰਦਰ ਜਾ ਕੇ ਦਰਵਾਜ਼ਾ ਖੋਲ੍ਹ ਦਿੱਤਾ। ਕਰਤਾਰ ਸਿੰਘ ਸਰਾਭਾ, ਦਲੀਪ ਸਿੰਘ, ਰਾਮ ਰੱਖਾ ਦੀ ਡਿਊਟੀ ਗਲੀ ਵਿਚ ਪਹਿਰਾ ਦੇਣ ਦੀ ਸੀ। ਕਰਤਾਰ ਸਿੰਘ ਨੇ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਇਹ ਡਾਕਾ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣ ਲਈ ਮਾਰਿਆ ਜਾ ਰਿਹਾ ਹੈ। ਇਸ ਡਾਕੇ ਵਿਚ ਸੋਨੇ ਦੇ ਗਹਿਣੇ, 11 ਸੋਨੇ ਦੀਆਂ ਮੋਹਰਾਂ ਅਤੇ ਕੁਝ ਚਾਂਦੀ ਹੱਥ ਲੱਗੀ। ਇਸ ਘਰ ਦੀ ਸੂਚਨਾ ਗੁਰਮੁੱਖ ਸਿੰਘ ਲਲਤੋਂ ਨੇ ਦਿੱਤੀ ਸੀ। 29 ਜਨਵਰੀ ਨੂੰ ਝੁਨੀਰ ਰਿਆਸਤ ਮਾਲੇਰਕੋਟਲਾ ਵਿਚ ਡਾਕਾ ਮਾਰਿਆ ਗਿਆ। ਇਸ ਘਰ ਦੀ ਸੂਚਨਾ ਸੁੰਦਰ ਸਿੰਘ ਪਟਿਆਲਾ ਨੇ ਦਿੱਤੀ ਸੀ। ਡਾਕੇ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸੁੰਦਰ ਸਿੰਘ, ਗਾਂਧਾ ਸਿੰਘ, ਕਰਮ ਸਿੰਘ, ਨੰਦ ਸਿੰਘ ਆਦਿ ਸਨ। ਇਸ ਡਾਕੇ ਵਿਚ 16 ਸੇਰ ਚਾਂਦੀ ਅਤੇ 7 ਤੋਲੇ ਸੋਨਾ ਹੱਥ ਲੱਗਾ। 2 ਫਰਵਰੀ ਨੂੰ ਚੌਥਾ ਡਾਕਾ ਰਾਹੋਂ ਵਿਖੇ ਮਾਰਿਆ ਗਿਆ। ਪੇਸ਼ਾਵਰ ਡਾਕੂ ਪਹਿਲਾਂ ਕਈ ਵਾਰ ਇਸ ਘਰ ਵਿੱਚ ਡਾਕਾ ਮਾਰ ਚੁੱਕੇ ਸਨ ਪਰ ਸਫਲ ਨਹੀਂ ਸਨ ਹੋਏ। ਹੁਣ ਗਾਂਧਾ ਸਿੰਘ ਨੇ ਕੁਝ ਪੇਸ਼ਾਵਰ ਡਾਕੂਆਂ ਨੂੰ ਨਾਲ ਲੈ ਕੇ ਡਾਕਾ ਮਾਰਿਆ। ਚੂਹੜ ਸਿੰਘ ਕੈਲ ਵੀ ਨਾਲ ਸਨ। ਬੀਬੀ ਸਾਰਦੀ ਦੇ ਘਰੋਂ ਕਾਫੀ ਮਾਲ ਬਰਾਮਦ ਹੋਇਆ। ਇਸ ਰਕਮ ਵਿਚੋਂ 1 ਹਜ਼ਾਰ ਰੁਪਇਆ ਨਿਧਾਨ ਸਿੰਘ ਚੋਘਾ ਦੀ ਮਾਰਫਤ ਮੋਲਾ ਸਿੰਘ ਨੂੰ ਅੰਮ੍ਰਿਤਸਰ ਪਹੁੰਚਾਇਆ ਗਿਆ। ਦੋ ਅਤੇ ਤਿੰਨ ਫਰਵਰੀ ਦੀ ਦਰਮਿਆਨੀ ਰਾਤ ਨੂੰ ਚੱਬਾ ਵਿਚ ਬੇਲੀ ਰਾਮ ਸ਼ਾਹੂਕਾਰ ਦੇ ਘਰ ਡਾਕਾ ਮਾਰਿਆ ਗਿਆ। ਵਸਾਵਾ ਸਿੰਘ ਗਿਲਵਾਲੀ ਜਿਸ ਨੇ ਬੇਲੀ ਰਾਮ ਦਾ ਕਰਜ਼ਾ ਦੇਣਾ ਸੀ ਉਸ ਵੱਲੋਂ ਦਿੱਤੀ ਸੂਚਨਾ ਤੇ ਡਾਕਾ ਮਾਰਿਆ ਗਿਆ। ਇਸ ਡਾਕੇ ਵਿੱਚ ਗ਼ਦਰੀਆਂ ਤੋਂ ਇਲਾਵਾ ਪਿੰਡ ਦੇ ਲੋਕ ਜੋ ਬੇਲੀ ਰਾਮ ਤੋਂ ਦੁੱਖੀ ਸਨ ਉਹ ਵੀ ਇਸ ਡਾਕੇ ਵਿਚ ਸ਼ਾਮਿਲ ਹੋਏ। ਗ਼ਦਰੀਂ ਨੂੰ ਇਹ ਡਾਕਾ ਬਹੁਤ ਮਹਿੰਗਾ ਪਿਆ। ਦੋ ਸਾਥੀ ਰਾਮ ਰੱਖਾ, ਵਰਿਆਮ ਸਿੰਘ ਅਮਲੀ ਬੰਬ ਫਟਣ ਨਾਲ ਸਖ਼ਤ ਜ਼ਖ਼ਮੀ ਹੋ ਗਏ। ਰਾਮ ਰੱਖਾ ਦੇ ਦੋਨੋਂ ਹੱਥ ਉੱਡ ਗਏ ਉਸ ਨੂੰ ਗ਼ਦਰੀ ਚੁੱਕ ਕੇ ਆਪਣੇ ਨਾਲ ਲੈ ਗਏ। ਵਰਿਆਮ ਸਿੰਘ ਅਮਲੀ ਮੌਕੇ ‘ਤੇ ਦਮ ਤੋੜ ਗਿਆ। ਕਾਲਾ ਸਿੰਘ ਲੋਹਾਰ ਜਿਸ ਨੂੰ ਅੰਮਿ੍ਤਸਰ ਤੋਂ ਵਿਸ਼ੇਸ਼ ਤੌਰ ‘ਤੇ ਸੇਫ ਤੋੜਨ ਲਈ ਲਿਆਂਦਾ ਗਿਆ ਸੀ, ਪੁਲਿਸ ਹੱਥੇ ਚੜ੍ਹ ਗਿਆ, ਉਸਨੇ ਸਾਰਾ ਰਾਜ਼ ਉਗਲ ਦਿੱਤਾ। ਇਸ ਡਾਕੇ ਵਿੱਚ ਹਰਨਾਮ ਸਿੰਘ ਸਿਆਲਕੋਟੀ, ਰਾਮ ਰੱਖਾ, ਵੀਰ ਸਿੰਘ ਬਾਹੂਆਲ, ਜੋਧ ਸਿੰਘ, ਵਰਿਆਮ ਸਿੰਘ ਅਮਲੀ, ਅਰਜਨ ਸਿੰਘ, ਜਗਤ ਸਿੰਘ, ਪ੍ਰੀਤਮ ਸਿੰਘ ਸੁਰਸਿੰਗ, ਬਖਸ਼ੀਸ਼ ਸਿੰਘ ਅਤੇ ਨਰੈਣ ਸਿੰਘ ਸ਼ਾਮਿਲ ਸਨ। ਲੁੱਟ ਦਾ ਸਾਰਾ ਮਾਲ ਮੋਲਾ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ। ਉਸਨੇ ਸੋਨਾ ਪਿਘਲਾ ਕੇ ਰਾਸ ਬਿਹਾਰੀ ਬੋਸ ਦੇ ਹਵਾਲੇ ਕਰ ਦਿੱਤਾ ਅਤੇ ਚਾਂਦੀ ਬਨਾਰਸ ਲੈ ਜਾਣ ਲਈ ਵਿਨਾਇਕ ਰਾਏ ਕਾਬਲੇ ਨੂੰ ਦੇ ਦਿੱਤੀ। ਹੋਰ ਵੀ ਛੋਟੇ-ਮੋਟੇ ਡਾਕੇ ਹੋਏ ਜਿਵੇਂ ਮਾਲਵੇ ਦੇ ਡਾਕੇ ਤੋਂ 1500 ਰੁਪਏ, ਸ਼ੇਖੂਪੁਰਾ ਦੇ ਡਾਕੇ ਤੋਂ 9130 ਰੁਪਏ, ਅਲਾਵਲਪੁਰ ਦੇ ਡਾਕੇ ਤੋਂ 1400 ਰੁਪਏ ਹੱਥ ਲੱਗੇ । ਚੱਬਾ ਦੇ ਡਾਕੇ ਵਿੱਚ ਗ੍ਰਿਫਤਾਰ ਹੋਏ ਕਾਲਾ ਸਿੰਘ ਲੋਹਾਰ ਨੇ ਸੁਖੈਣ ਸਿੰਘ ਅਤੇ ਪ੍ਰੇਮ ਸਿੰਘ ਸੁਰਸੰਗ ਦਾ ਨਾਂ ਦੱਸ ਦਿੱਤਾ। ਇਹ ਦੋਵੇਂ ਗ੍ਰਿਫਤਾਰ ਹੋ ਗਏ। ਲਿਆਕਤ ਹੈਯਾਤ ਖਾਂ ਡਿਪਟੀ ਸੁਪਰੀਡੈਂਟ ਖੁਫੀਆ ਪੁਲਿਸ ਅੰਮ੍ਰਿਤਸਰ ਜੋ ਸਿਕੰਦਰ ਹਯਆਤ ਖਾਂ ਦਾ ਭਰਾ ਸੀ, ਤਫਤੀਸ਼ ਦੌਰਾਨ ਇਸ ਸਿੱਟੇ ‘ਤੇ ਪੁੱਜਾ ਕਿ ਇਹ ਡਾਕਾ ਅਮਰੀਕਾ ਤੋਂ ਆਏ ਗ਼ਦਰੀਆਂ ਦਾ ਕੰਮ ਹੈ। ਇਸ ਤੇ ਉਹਨਾਂ 7 ਫਰਵਰੀ ਨੂੰ ਮਾਧੋਕੇ ਬਰਾੜ ਬੇਲਾ ਸਿੰਘ ਜ਼ੈਲਦਾਰ ਨੂੰ ਕਿਹਾ ਕਿ ਕੋਈ ਅਜਿਹਾ ਆਦਮੀ ਲੱਭਿਆ ਜਾਵੇ ਜੋ ਇਹਨਾਂ ਗ਼ਦਰੀਆਂ ਨਾਲ ਮੇਲ ਮਿਲਾਪ ਕਰਕੇ ਇਹਨਾਂ ਦੇ ਰਾਜ਼ ਪਤਾ ਕਰ ਸਕੇ । 9 ਫਰਵਰੀ ਨੂੰ ਬੇਲਾ ਸਿੰਘ ਨੇ ਸ਼ਿੰਘਾਈ ਤੋਂ ਆਏ ਹੋਏ ਕਿਰਪਾਲ ਸਿੰਘ ਨੂੰ ਲਿਆਕਤ ਹਯਆਤ ਖਾਨ ਅੱਗੇ ਪੇਸ਼ ਕੀਤਾ। ਉਸਨੇ ਕੁਝ ਹਦਾਇਤਾਂ ਦੇ ਕੇ ਉਸਨੂੰ ਨੌਕਰ ਰੱਖ ਲਿਆ ਅਤੇ ਗ਼ਦਰੀਆਂ ਦੇ ਹਾਲਾਤ ਜਾਨਣ ਦੀ ਡਿਊਟੀ ਲਗਾਈ। ਇਸਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਬਲਵੰਤ ਸਿੰਘ ਅਮਰੀਕਾ ਤੋਂ ਆ ਕੇ 23ਵੇਂ ਰਸਾਲਾ ਵਿੱਚ ਭਰਤੀ ਹੋ ਗਿਆ। ਕਿਰਪਾਲ ਸਿੰਘ ਦੀ ਨਿਧਾਨ ਸਿੰਘ ਚੋਘਾ ਨਾਲ ਸ਼ਿਘਾਈ ਵਿਚ ਹੀ ਜਾਣ ਪਛਾਣ ਹੋ ਗਈ ਸੀ। ਉਸਦੀ ਸਿਫਾਰਿਸ਼ ਤੇ ਕਿਰਪਾਲ ਸਿੰਘ ਨੂੰ ਗ਼ਦਰ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ। ਮੌਲਾ ਸਿੰਘ ਮੀਰਾਂ ਕੋਟੀਆ ਜੋ ਪਾਰਟੀ ਵਿਚ ਸਰਗਰਮ ਵਰਕਰ ਸੀ ਅਤੇ ਉਹ ਗ੍ਰਿਫਤਾਰ ਹੋ ਚੁੱਕਾ ਸੀ ਉਸਦੀ ਥਾਂ ਕਿਰਪਾਲ ਸਿੰਘ ਨੂੰ ਦੇ ਦਿੱਤੀ ਗਈ। ਗ਼ਦਰ ਪਾਉਣ ਲਈ 21 ਫਰਵਰੀ ਦਾ ਦਿਨ ਨਿਰਧਾਰਿਤ ਹੋਇਆ ਅਤੇ ਥਾਂ-ਥਾਂ ਸੂਚਨਾ ਦੇਣ ਲਈ ਆਦਮੀ ਭੇਜੇ ਗਏ। ਇੰਨੇ ਵਿਚ ਗ਼ਦਰੀਆਂ ਨੂੰ ਕਿਰਪਾਲ ਸਿੰਘ ਦੀਆਂ ਹਰਕਤਾਂ ਤੇ ਸ਼ੱਕ ਹੋ ਗਿਆ। ਉਹ ਆਮ ਤੌਰ ‘ਤੇ ਸਾਥੀਆਂ ਨੂੰ ਬੇਮਤਲਬੀ ਜਿਹੇ ਸਵਾਲ ਪੁੱਛਦਾ ਰਹਿੰਦਾ ਸੀ। 17 ਫਰਵਰੀ ਨੂੰ ਦੁਪਹਿਰ ਵੇਲੇ ਉਸਦੀ ਡਿਊਟੀ ਵਰਕਰਾਂ ਨੂੰ ਗ਼ਦਰ ਦੀ ਤਰੀਕ ਦੱਸਣ ਲਈ ਲਗਾਈ ਗਈ। ਸੱਜਣ ਸਿੰਘ ਨਾਰੰਗਵਾਲ ਉਸ ਉੱਪਰ ਨਜ਼ਰ ਰੱਖਣ ਲਈ ਉਸਦੇ ਪਿੱਛੇ ਚੱਲ ਪਿਆ। ਉਸ ਨੇ ਕਿਰਪਾਲ ਸਿੰਘ ਨੂੰ ਸਟੇਸ਼ਨ ਤੇ ਜਾਉਣ ਤੋਂ ਪਹਿਲਾਂ ਸੀ. ਆਈ. ਡੀ. ਦੇ ਦਫਤਰ ਜਾਂਦਾ ਦੇਖ ਲਿਆ। ਹੁਣ ਪਾਰਟੀ ਨੂੰ ਉਸਦੇ ਜਾਸੂਸ ਹੋਣ ਦਾ ਪੱਕਾ ਯਕੀਨ ਹੋ ਗਿਆ। ਪਾਰਟੀ ਨੇ ਉਹਦੇ ਵਾਪਿਸ ਆਉਣ ਤੋਂ ਪਹਿਲਾਂ ਹੀ 21 ਫਰਵਰੀ ਦੀ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ। ਇਸ ਬਦਲੀ ਹੋਈ ਤਰੀਕ ਦੀ ਸੂਚਨਾ ਇੱਕ ਵਰਕਰ ਪਿੰਡ-ਪਿੰਡ ਦੇ ਆਇਆ। ਜਦੋਂ ਰਾਸ ਬਿਹਾਰੀ ਨੂੰ ਇਸ ਬਦਲੀ ਤੋਂ ਤਰੀਕ ਦੀ ਸੂਚਨਾ ਦਿੱਤੀ ਗਈ ਤਾਂ ਕਿਰਪਾਲ ਸਿੰਘ ਵੀ ਕੋਲ ਬੈਠਾ ਸੀ ਇਸ ਪ੍ਰਕਾਰ ਉਸਨੂੰ ਵੀ ਬਦਲੀ ਹੋਈ ਤਾਰੀਕ ਦਾ ਪਤਾ ਲੱਗ ਗਿਆ। ਝੱਟ ਜਾ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਚੇਤੇ ਰਹੇ ਕਿ ਲਿਆਕਤ ਹਯਆਤ ਖਾਂ ਨੇ ਆਪਣਾ ਹੈੱਡ ਕੁਆਰਟਰ ਅੰਮ੍ਰਿਤਸਰ ਤੋਂ ਬਦਲ ਕੇ ਲਾਹੌਰ ਬਣਾ ਲਿਆ ਸੀ ਤਾਂ ਜੋ ਗ਼ਦਰ ਬਾਰੇ ਸੂਚਨਾ ਕਿਰਪਾਲ ਸਿੰਘ ਛੇਤੀ ਦੇ ਸਕੇ। ਇੱਕ ਵਾਰ ਜਾਸੂਸ ਕਿਰਪਾਲ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਵੀ ਬਣਾਈ ਗਈ ਪਰ ਉਹ ਬਚ ਗਿਆ। ਪ੍ਰੋਗਰਾਮ ਅਨੁਸਾਰ ਕਰਤਾਰ ਸਿੰਘ, ਸੰਤ ਰਣਧੀਰ ਸਿੰਘ ਦੇ ਜੱਥੇ ਨਾਲ ਢੋਲਕ ਵਾਜਾ ਵਜਾਉਂਦਾ ਹੋਇਆ 19 ਫਰਵਰੀ ਨੂੰ ਫਿਰੋਜ਼ਪੁਰ ਛਾਉਣੀ ਤੇ ਹਮਲਾ ਕਰਨ ਲਈ ਗਿਆ।ਉੱਥੇ ਜਾ ਕੇ ਪਤਾ ਲੱਗਾ ਕਿ ਉਸਦੇ ਭਰੋਸੇਮੰਦ ਅੱਠ ਫੌਜੀ ਡਿਸਚਾਰਜ ਕਰ ਦਿੱਤੇ ਗਏ ਹਨ ਅਤੇ ਦੂਜੀਆਂ ਛਾਉਣੀਆਂ ਦੇ ਅਫਸਰਾਂ ਨੂੰ ਵੀ ਤਾਰ ਰਾਹੀਂ ਗ਼ਦਰ ਦੀ ਸੂਚਨਾ ਦੇ ਦਿੱਤੀ ਗਈ ਹੈ। ਇਹੋ ਹਾਲਤ ਮੀਆਂ ਮੀਰ ਛਾਉਣੀ ਦੀ ਵੀ ਹੋਈ। ਸਰਕਾਰ ਨੇ 19 ਫਰਵਰੀ ਸ਼ਾਮ ਨੂੰ ਗ਼ਦਰੀਆਂ ਦੇ ਅੱਡੇ ਤੇ ਛਾਪਾ ਮਾਰ ਕੇ ਬਹੁਤ ਸਾਰੇ ਵਰਕਰ ਗਿ੍ਫ਼ਤਾਰ ਕਰ ਲਏ। 20 ਫਰਵਰੀ ਸਵੇਰ ਨੂੰ 40-50 ਮੀਲ ਦੇ ਸਫਰ ਤਹਿ ਕਰਕੇ ਕਰਤਾਰ ਸਿੰਘ ਰਾਸ ਬਿਹਾਰੀ ਕੋਲ ਪੁੱਜਾ ਤਾਂ ਉਹ ਉਹ ਮੰਜੀ ਵਿਚ ਮੂੰਹ ਫਸਾਈ ਪਿਆ ਸੀ । ਉਸ ਨੂੰ ਕੁਝ ਦੱਸੇ ਬਿਨਾਂ ਹੀ ਕਰਤਾਰ ਸਿੰਘ ਦੂਜੀ ਮੰਜੀ ਤੇ ਲੇਟ ਗਿਆ। ਕੁਝ ਦੇਰ ਪਿੱਛੋਂ ਰਾਸ ਬਿਹਾਰੀ ਬੋਸ ਨੇ ਫਿਰੋਜ਼ਪੁਰ ਛਾਉਣੀ ਬਾਰੇ ਜਾਨਣਾ ਚਾਹਿਆ ਉਸ ਵੇਲੇ ਉਹਨਾਂ ਦੋਹਾਂ ਤੋਂ ਇਲਾਵਾ ਤੀਸਰਾ ਰਾਮ ਸਰਣ ਤਲਵਾੜ ਮੌਜੂਦ ਸੀ। ਇੰਨੇ ਵਿਚ ਫੈਸਲਾ ਹਇਆ ਕਿ ਅੱਜ ਰਾਤ ਨੂੰ ਰਾਸ ਬਿਹਾਰੀ ਬੋਸ ਨੂੰ ਬਨਾਰਸ ਲਈ ਗੱਡੀ ਚੜਾ ਦਿੱਤਾ ਜਾਵੇ । ਏਨੇ ਨੂੰ ਹਰਨਾਮ ਸਿੰਘ ਵੀ ਆ ਗਿਆ। ਰਾਮ ਸਰਣ ਆਪਣੇ ਪਿੰਡ ਕਪੂਰਥਲਾ ਨੂੰ ਚਲਿਆ ਗਿਆ। ਅੱਧੀ ਰਾਤ ਨੂੰ ਹਰਨਾਮ ਸਿੰਘ ਅਤੇ ਕਰਤਾਰ ਸਿੰਘ, ਰਾਸ ਬਿਹਾਰੀ ਬੋਸ ਬਨਾਰਸ ਲਈ ਗੱਡੀ ਵਿਚ ਬਿਠਾ ਆਏ। ਉਹ ਦੂਜੇ ਦਿਨ ਸਹੀ ਸਲਾਮਤ ਬਨਾਰਸ ਪਹੁੰਚ ਗਿਆ। ਦੂਜੇ ਦਿਨ ਜਗਤ ਸਿੰਘ ਸੁਰਸੰਗ ਵੀ ਆ ਗਿਆ। ਉਸੇ ਰਾਹ ਤਿੰਨੋਂ ਲਾਇਲਪੁਰ ਲਈ ਚੱਲ ਪਏ। ਉਥੋਂ ਇਕ ਦੋਸਤ ਹਰਚਰਨ ਸਿੰਘ ਕੋਲੋਂ ਸੌ ਰੁਪਏ ਲੈ ਕੇ ਪੇਸ਼ਾਵਰ ਚੱਲੇ ਗਏ। ਅੱਗੇ ਅਫਗਾਨਿਸਤਾਨ ਜਾਣ ਦਾ ਇਰਾਦਾ ਸੀ। ਇੱਕ ਥਾਂ ਬੈਠ ਗਏ। ਕਰਤਾਰ ਸਿੰਘ ਨੇ ‘ਗ਼ਦਰ ਦੀ ਗੂੰਝ’ ਨਾਮਕ ਪੈਂਫਲੇਟ ਵਿਚੋਂ ਇਕ ਨਜ਼ਮ ਦਾ ਪਹਿਰਾ ਗੁੰਨਗੁਨਾਇਆ। ਮਿਸਰਾ ਸੀ ‘ਬਨੀ ਭਾ ਸਰ ਸ਼ੇਰਾਂ ਦੇ ਕੀ ਜਾਣਾ ਹੈ ਭੱਜ ਕੇ। ਕਰਤਾਰ ਸਿੰਘ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਨਜ਼ਮ ਦੂਜਿਆਂ ਲਈ ਹੈ ਸਾਡੇ ਲਈ ਨਹੀਂ। ਚਲੋ ਹਥਿਆਰ ਲੈ ਕੇ ਆਪਣੇ ਸਾਥੀਆਂ ਨੂੰ ਜੇਲ੍ਹ ਵਿਚੋਂ ਛੁਡਵਾਈਏ। ਉਹ ਵਾਪਿਸ ਮੁੜੇ 2 ਮਾਰਚ 1915 ਨੂੰ ਉਹ ਜਗਤ ਸਿੰਘ ਦੇ ਇਕ ਵਾਕਫਕਾਰ ਕੋਲ ਚੱਕ ਨੰਬਰ 5 ਸਰਗੋਧਾ ਆ ਗਏ ਉੱਥੇ 22 ਨੰ. ਰਸਾਲੇ ਲਈ ਘੋੜੇ ਪਾਲੇ ਜਾਂਦੇ ਸਨ । ਰਜਿੰਦਰ ਸਿੰਘ ਨਾਂ ਦਾ ਇੱਕ ਪੈਨਸ਼ਨਰ ਸਿਪਾਹੀ ਜਗਤ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸਨੇ ਗ਼ਦਰ ਲਈ ਜਗਤ ਸਿੰਘ ਨੂੰ ਬੰਦੂਕਾ ਦੇਣ ਦਾ ਵਾਅਦਾ ਕੀਤਾ ਸੀ। ਰਜਿੰਦਰ ਸਿੰਘ ਨੇ ਉਥੋਂ ਦੇ ਰਸਾਲਾ ਇੰਚਾਰਜ ਗੰਡਾ ਸਿੰਘ ਰਸਾਲਦਾਰ ਨੂੰ ਪਹਿਲਾ ਹੀ ਦਸ ਰੱਖਿਆ ਸੀ । ਉਸਨੇ ਹਥਿਆਰ ਤਾਂ ਕੀ ਦੇਣੇ ਸਨ ਬਲਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ। ਸਖ਼ਤ ਮੁਕਾਬਲੇ ਪਿੱਛੋਂ ਤਿੰਨੋਂ ਗ੍ਰਿਫਤਾਰ ਹੋ ਗਏ। ਬਾਅਦ ਵਿੱਚ ਗ਼ਦਰੀਆਂ ਨੇ ਗੰਡਾ ਸਿੰਘ ਨੂੰ ਕਤਲ ਕਰ ਦਿੱਤਾ । ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਅਤੇ ਨੌ ਲੱਖਾ ਥਾਣੇ ਵਿਚ ਬੰਦ ਕਰ ਦਿੱਤਾ। ਕਰਤਾਰ ਸਿੰਘ ਨੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਮਿਸਟਰ ਟਾਮ ਕਿਨਸ (Tom Kins) ਤੋਂ ਨਾਸ਼ਤੇ ਲਈ ਕੁਝ ਮੰਗਿਆ ਉਸਨੇ ਮੂੰਹ ਫੇਰ ਲਿਆ। ਇਸ ਪਿੱਛੋਂ ਕੁਝ ਗ੍ਰਿਫਤਾਰੀਆਂ ਹੋਰ ਹੋਈਆਂ। ਇਹਨਾਂ ਵਿੱਚੋਂ ਕੁਝ ਵਾਅਦਾ ਮੁਆਫ ਗੁਆਹ ਬਣ ਗਏ ਉਹਨਾਂ ਦੀ ਮੁਖਬਰੀ ਤੇ ਪੰਜਾਬ ਭਰ ਵਿਚ ਗ੍ਰਿਫਤਾਰੀਆਂ ਦਾ ਚੱਕਰ ਚੱਲ ਪਿਆ। ਪੰਜਾਬ ਲਈ ਅਮਰੀਕਾ ਤੋਂ ਆਏ ਹੋਏ ਗ਼ਦਰੀ ਜਿੰਨ੍ਹਾ ਨੂੰ ਗ੍ਰਿਫਤਾਰ ਕਰਕੇ ਮੁਲਤਾਨ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿਚ ਰੱਖਿਆ ਹੋਇਆ ਸੀ, ਨੂੰ ਵੀ ਇਸ ਮੁਕੱਦਮੇ ਅਧੀਨ ਬਾਹਰੋਂ ਜੇਲ੍ਹ ਵਿਚ ਲਿਆਂਦਾ ਗਿਆ। ਇਹਨਾਂ ਵਿਚ ਸੋਹਣ ਸਿੰਘ ਭੱਕਣਾ, ਕੇਸਰ ਸਿੰਘ ਠੱਠਗੜ੍ਹ, ਸ਼ੇਰ ਸਿੰਘ ਵੇਈਂ ਪੂਈ’, ਮਾਸਟਰ ਉੱਧਮ ਸਿੰਘ ਕਸੇਲ, ਮੰਗਲ ਸਿੰਘ ਭੰਗੜਾ, ਪੰਡਿਤ ਜਗਤ ਰਾਮ ਹਰਿਆਣਾ, ਪ੍ਰਿਥੀ ਸਿੰਘ ਆਜ਼ਾਦ, ਗੁਜਰ ਸਿੰਘ ਭੱਕਣਾ, ਭਾਈ ਪਰਮਾਨੰਦ ਲਾਹੌਰ ਅਤੇ ਕਿਦਾਰ ਨਾਥ ਸਹਿਗਲ ਸ਼ਾਮਿਲ ਸਨ, ਕਈ ਗ਼ਦਰੀ ਭਗੋੜੇ ਹੋ ਗਏ। ਇਹਨਾਂ 62 ਆਦਮੀਆਂ ਤੇ ਲਾਹੌਰ ਸਾਜ਼ਿਸ਼ ਨਾਂ ਦਾ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਦੀ ਸੁਣਵਾਈ 26 ਅਪ੍ਰੈਲ 1915 ਨੂੰ ਜੇਲ੍ਹ ਦੇ ਅੰਦਰ ਹੀ ਹੋਣੀ ਸ਼ੁਰੂ ਹੋਈ। 17 ਆਦਮੀ ਭਗੋੜੇ ਘੋਸ਼ਿਤ ਕੀਤੇ ਗਏ। ਜਨਰਲ ਉਡਵਾਇਰ ਗਵਰਨਰ ਪੰਜਾਬ ਦਸੰਬਰ 1914 ਨੂੰ ਹੀ ਕੇਂਦਰੀ ਸਰਕਾਰ ਨੂੰ ਇਸ ਮੁਕੱਦਮੇ ਦਾ ਛੇਤੀ ਤੋਂ ਛੇਤੀ ਫੈਸਲਾ ਲਿਖਣ ਲਈ ਲਿਖਿਆ ਸੀ ਅਤੇ ਇਹ ਵੀ ਸਲਾਹ ਦਿੱਤੀ ਸੀ ਕਿ ਮੁਜਰਿਮਾਂ ਦੇ ਹੱਕਾਂ ਦੀ ਸੁਰੱਖਿਆ ਦਾ ਕਾਨੂੰਨ ਵਾਪਿਸ ਲਿਆ ਜਾਵੇ। ਭਾਵ ਮੁਕੱਦਮੇ ਨੂੰ ਪਹਿਲਾਂ ਮੈਜਿਸਟ੍ਰੇਟ ਦੀ ਅਦਾਲਤ ਫਿਰ ਸੈਸ਼ਨ ਕੋਰਟ ਅਤੇ ਬਾਅਦ ਵਿੱਚ ਹਾਈ ਕੋਰਟ ਵਿਚ ਅਪੀਲ ਕਰਨ ਦੀ ਰਵਾਇਤ ਨੂੰ ਰੱਦ ਕਰ ਦਿੱਤਾ ਜਾਵੇ । ਬੱਸ ਇੱਕ ਟ੍ਰੀਬਿਊਨਲ ਨਿਯੁਕਤ ਕਰਕੇ ਮੁਕੱਦਮੇ ਦਾ ਫੈਸਲਾ ਸੁਣਾਇਆ ਜਾਵੇ । ਬਿਊਨਲ ਦਾ ਫੈਸਲਾ ਅੰਤਿਮ ਹੋਵੇਗਾ। ਅਪੀਲ ਬਿਲਕੁਲ ਬੰਦ ਕਰ ਦਿੱਤੀ ਜਾਵੇ । ਇਸ ਆਰਡੀਨੈਂਸ ਦਾ ਖਰੜਾ ਤਿਆਰ ਕਰਕੇ ਹਿੰਦ ਸਰਕਾਰ ਨੂੰ ਭੇਜਿਆ ਗਿਆ। ਆਪਣੇ ਇਸ ਪ੍ਰਭਾਵ ਦੀ ਹਿਮਾਇਤ ਵਿੱਚ 27 ਫਰਵਰੀ 1915 ਨੂੰ ਚਾਪਲੂਸ ਸਿੱਖ ਗ਼ਦਾਰਾਂ, ਜਗੀਰਦਾਰਾਂ ਦੀ ਇੱਕ ਮੀਟਿੰਗ ਬੁਲਾਈ। ਇਹਨਾਂ ਸਿੱਖ ਗ਼ਦਾਰਾਂ ਨੇ ਗ਼ਦਰੀਆਂ ਨੂੰ ਫੜ ਕੇ ਬੰਦ ਕਰਨ ਦੀ ਸਲਾਹ ਦਿੱਤੀ। ਲੁਧਿਆਣਾ ਦੇ ਸੱਜਣ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇ ਗ਼ਦਰੀਆਂ ਵਿਰੁੱਧ ਚਲ ਰਹੇ ਮੁਕੱਦਮੇ ਲੰਮੇ ਸਮੇਂ ਤੱਕ ਚਲਦੇ ਰਹੇ ਤਾਂ ਬਾਕੀ ਲੋਕਾਂ ਤੇ ਇਸਦਾ ਬੁਰਾ ਪ੍ਰਭਾਵ ਪਵੇਗਾ। ਇਸ ਲਈ ਇਹਨਾਂ ਵਿਰੁੱਧ ਸਮਰੀ ਟਰਾਇਲ (Summary Trail) ਭਾਵ ਪੁਲਿਸ ਦੀ ਰਿਪੋਰਟ ਤੇ ਹੀ ਮੁਕੱਦਮੇ ਚਲਾਏ ਜਾਣ। ਇਸ ਸਲਾਹ ਨਾਲ ਸਾਰੇ ਖੁਸ਼ਾਮਦੀ ਸਿੱਖਾਂ ਦੀ ਇਸ ਸਲਾਹ ਤੇ ਹਿੰਦ ਸਰਕਾਰ ਕੋਲੋਂ ਹਿੰਦੁਸਤਾਨ ਦੀ ਸੁਰੱਖਿਆ ਭਾਵ (Defence of India) ਦਾ ਕਾਲਾ ਕਾਨੂੰਨ ਪਾਸ ਕਰਾਉਣ ਲਈ ਜ਼ੋਰ ਦਿੱਤਾ। ਇੱਥੋਂ ਤੱਕ ਕਿ ਗਵਰਨਰ ਨੇ ਆਪ ਦਿੱਲੀ ਜਾ ਕੇ ਵਾਇਸਰਾਏ ਤੇ ਇਹ ਜ਼ੋਰ ਪਾ ਕੇ ਕਾਨੂੰਨ ਪਾਸ ਕਰਵਾ ਲਿਆ। ਇਸ ਕਾਨੂੰਨ ਅਨੁਸਾਰ ਪਹਿਲਾਂ ਸਿਰਫ ਬਾਹਰ ਤੋਂ ਹਿੰਦੁਸਤਾਨ ਵਿਚ ਦਾਖਲ ਹੋਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਪਰ ਇਸ ਕਾਨੂੰਨ ਅਨੁਸਾਰ ਹਿੰਦੁਸਤਾਨ ਵਿਚ ਰਹਿਣ ਵਾਲੇ ਕਿਸੇ ਵੀ ਆਦਮੀ ਨੂੰ ਬਿਨਾਂ ਵਾਰੰਟ ਦੇ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕੀਤਾ ਜਾ ਸਕਦਾ ਸੀ ਜਾਂ ਕਿਸੇ ਵਿਸ਼ੇਸ਼ ਖੇਤਰ ਵਿਚੋਂ ਦੇਸ਼ ਨਿਕਾਲਾ ਦੇਣ ਜਾਂ ਕਿਸੇ ਵਿਸ਼ੇਸ਼ ਥਾਂ ਤੇ ਨਜ਼ਰਬੰਦ ਕੀਤਾ ਜਾ ਸਕਦਾ ਸੀ। ਇਸ ਕਾਨੂੰਨ ਦੀ ਹਿੰਦੁਸਤਾਨ ਦੇ ਅਖਬਾਰਾਂ ਵਿਚ ਸਖ਼ਤ ਵਿਰੋਧਤਾ ਹੋਈ। ਇੱਥੋਂ ਤੱਕ ਕਿ ਵਾਇਸਰਾਏ ਦੀ ਲੈਜਿਸਲੇਟਿਵ ਕੋਂਸਿਲ ਦੇ ਹਿੰਦੀ ਮੈਂਬਰਾਂ ਨੇ ਵਾਇਸਰਾਏ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਉਹ ਇਸ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਦੇ ਬਹੁਤ ਵਿਰੋਧੀ ਹਨ। ਜਦੋਂ ਇਹ ਕਾਨੂੰਨ ਵਾਇਸਰਾਏ ਦੀ ਲੈਜਿਸਲੇਟਿਵ ਕੌਂਸਿਲ ਵਿੱਚ ਪੇਸ਼ ਹੋਇਆ ਤਾਂ ਸਾਰੇ ਹਿੰਦੀ ਮੈਂਬਰ ਇਸ ਦੀਆਂ ਸਖ਼ਤ ਧਾਰਾਵਾਂ ਵਿਰੁੱਧ ਲੜੇ ਅਤੇ ਸੋਧ ਕਰਵਾ ਕੇ ਅਪੀਲ ਦਾ ਹੱਕ ਬਹਾਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਸੋਧ ਦੇ ਹੱਕ ਵਿੱਚ ਸਾਰੇ ਹਿੰਦੀ ਮੈਂਬਰ ਸਹਿਮਤ ਸਨ। ਇਥੋਂ ਤੱਕ ਕਿ ਵਾਇਸਰਾਏ ਦੀ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਨੇ ਵੀ ਸੋਧ ਦੇ ਹੱਕ ਵਿੱਚ ਰਾਏ ਦਿੱਤੀ ਪਰ ਸਾਰੇ ਗੋਰੇ ਮੈਂਬਰ ਇਸ ਸੋਧ ਦੇ ਵਿਰੁੱਧ ਸਨ। ਉਹਨਾਂ ਦੀ ਗਿਣਤੀ ਵੱਧ ਸੀ। ਇਸ ਲਈ ਇਹ ਸੋਧ ਪਾਸ ਨਾ ਹੋ ਸਕੀ। ਗਵਰਨਰ ਉਡਵਾਇਰ ਨੇ ਲਾਹੌਰ ਵਿੱਚ ਇਕ ਸਪੈਸ਼ਲ ਟ੍ਰੀਬਿਊਨਲ ਭਾਵ ਤਿੰਨ ਜੱਜੀ ਅਦਾਲਤ ਕਾਇਮ ਕੀਤੀ
ਜਿਸਦਾ ਪ੍ਰਧਾਨ ਏ. ਏ. ਅਰਵਨ, ਮੈਂਬਰਾਂ ਵਿਚ ਟੀ. ਪੀ. ਏਲਸ ਅਤੇ ਸ਼ਿਵ ਨਰਾਇਣ ਸਨ। ਇਸ ਅਦਾਲਤ ਵਿਚ ਸੀ. ਆਈ. ਡੀ. ਸੁਪਰੀਡੈਂਟ ਐੱਚ. ਡਬਲੀਉ ਸੀ। ਸਰਕਾਰ ਵੱਲੋਂ ਮਿਸਟਰ ਸੀ. ਬੀਉਨ ਪਿਟਮੈਨ ਅਤੇ ਤਾਜਈਨ ਕੁਰੈਸ਼ੀ ਵਕੀਲ ਸਨ। ਮੁਕੱਦਮੇ ਵਿਚ 404 ਗੁਆਹ ਭੁਗਤੇ 81 ਮੈਂਬਰਾਂ ਵਿਚੋਂ 64 ਅਦਾਲਤ ਵਿਚ ਪੇਸ਼ ਹੋਏ। ਮੁਜਰਿਮਾਂ ਵੱਲੋਂ ਅਦਾਲਤ ਵਿਚ 6 ਵਕੀਲ ਖੜ੍ਹੇ ਕੀਤੇ ਗਏ ਜੋ ਹੁਣੇ-ਹੁਣੇ ਹੀ ਵਕਾਲਤ ਦਾ ਇਮਤਿਹਾਨ ਪਾਸ ਕਰਕੇ ਆਏ ਸਨ। ਇਹਨਾਂ ਨੂੰ 20 ਰੁਪਏ ਰੋਜ਼ਾਨਾ ਫੀਸ ਦੇ ਮਿਲਦੇ ਸਨ। ਜਦਕਿ ਸਰਕਾਰੀ ਵਕੀਲ ਮਿਸਟਰ ਪਿਟਮੈਨ ਨੂੰ 2000 ਰੁਪਏ ਰੋਜ਼ਾਨਾ ਫੀਸ ਦੇ ਰੂਪ ਵਿਚ ਸਰਕਾਰ ਦੇ ਵੱਲੋਂ ਮਿਲਦੇ ਸਨ। ਸਰਕਾਰ ਨੇ 81 ਮੁਜਰਿਮਾਂ ਵਿਰੁੱਧ ਸ਼ਕਾਇਤ ਪੇਸ਼ ਕੀਤੀ ਅਤੇ ਸਮਰੀ ਟਰਾਇਲ ਅਨੁਸਾਰ ਇਸ ਸ਼ਿਕਾਇਤ ਦੀ ਹਿਮਾਇਤ ਵਿਚ ਗਵਾਹੀਆਂ ਪੇਸ਼ ਕੀਤੀਆਂ ਗਈਆਂ। ਇਸ ਅਦਾਲਤ ਨੇ ਲਾਹੌਰ ਸਾਜ਼ਿਸ਼ ਕੇਸ ਦੇ ਬਾਕੀ ਪੰਜ ਮੁਕੱਦਮੇ ਅਤੇ ਖੁਸ਼ਾਮਦੀਆਂ ਦੇ ਕਤਲ ਦੇ ਮੁਕੱਦਮਿਆਂ ਦੀ ਵੀ ਸੁਣਵਾਈ ਕੀਤੀ। ਇਸ ਮੁਕੱਦਮੇ ਵਿਚ ਮੁਲਜ਼ਮਾਂ ਵਿਰੁੱਧ ਧਾਰਾ 121 ਏ ਅੇਤ 122 ਅਧੀਨ ਮੁਕੱਦਮਾ ਚਲਾਇਆ ਗਿਆ। 81 ਦੋਸ਼ੀਆਂ ਵਿਚੋਂ 64 ਅਦਾਲਤ ਵਿੱਚ ਪੇਸ਼ ਹੋਏ। ਬਾਕੀ 17 ਭਗੋੜੇ ਸਨ ਇੱਕ ਵਾਰ ਭਾਈ ਪਰਮਾਨੰਦ ਨੇ ਜੇਲ੍ਹ ਦੇ ਅੰਦਰ ਕਰਤਾਰ ਸਿੰਘ ਨੂੰ ਪੁੱਛਿਆ ਕਿ ਮਜ਼ੇ ਨਾਲ ਸਾਨਫਰਾਂਸਿਸਕੋ ਵਿਚ ਰਹਿ ਰਹੇ ਸੀ। ਇੱਥੇ ਦੋਜ਼ੱਖ ਦੀ ਅੱਗ ਵਿਚ ਸੜ ਰਹੇ ਹਾਂ। । ਕਰਤਾਰ ਸਿੰਘ ਦਾ ਜਵਾਬ ਸੀ ‘ਕਿ ਜਦੋਂ ਕੋਈ ਅਮਰੀਕਨ ਫ ਸਾਨੂੰ ਡੈਮ ਹਿੰਦੂਰ ਸਲੇਵ (Slave) ਹਿੰਦੂ ਕਹਿ ਕੇ ਪੁਕਾਰਦਾ ਤਾਂ ਮੈਨੂੰ ਅੱਗ ਜਿਹੀ ਲੱਗ ਜਾਂਦੀ ਸੀ । ਭਾਈ ਨੇ ਕਿਹਾ, ਤੂੰ ਤਾਂ ਮੈਨੂੰ ਵੀ ਲਪੇਟ ਲਿਆ ਹੈ। ਕਰਤਾਰ ਸਿੰਘ ਨੇ ਜਵਾਬ ਦਿੱਤਾ ਇਸ ਲਈ ਤੁਸੀਂ ਆਪ ਜ਼ਿੰਮੇਵਾਰ ਹੈ । ਹਵਾਈ ਜਹਾਜ਼ ਦੀ ਮਸ਼ਕ ਕਰਨ ਦੌਰਾਨ ਇਕ ਵਾਰ ਮੇਰੇ ਹੱਥ ਦੀ ਹੱਡੀ ਟੁੱਟ ਗਈ ਸੀ ਅਤੇ ਮੈਂ ਤੁਹਾਡੇ ਕੋਲ ਸਾਨਫਰਾਂਸਿਸਕੋ ਡਰਗ ਸਟੋਰ ਤੇ ਆਇਆ। ਤੁਸੀਂ ਮੈਨੂੰ ਦੂਜੇ ਹਸਪਤਾਲ ਲੈ ਗਏ ਅਤੇ ਮੈਂ ਤੁਹਾਡੇ ਕੋਲ ਹੀ ਰਿਹਾ। ਰਾਤ ਨੂੰ ਤੁਸਾਂ ਮੈਨੂੰ ਇਕ ਸਵਾਲ ਕੀਤਾ ਸੀ ਕਿ ਕੀ ਭਾਰਤ ਦਾ ਇਤਿਹਾਸ ਪੜ੍ਹਿਆ ਹੈ? ਮੈਂ ਹਾਂ ਵਿਚ ਜਵਾਬ ਦਿੱਤਾ। ਇਸ ਮੁਰਦਾ ਦੇਸ਼ ਗੁਰੂ ਗੋਬਿੰਦ ਸਿੰਘ ਨੇ ਜਾਨ ਪਾਈ ਹੈ। ਇਸ ਤੋਂ ਪਹਿਲਾਂ ਸਾਰਾ ਦੇਸ਼ ਗੁਲਾਮ ਸੀ। ਪੱਛਮੀ ਧਾਵਕ ਜਦੋਂ ਚਾਹੁੰਦੇ ਇਥੋਂ ਧਨ ਦੌਲਤ ਅਤੇ ਇੱਜ਼ਤ ਲੁੱਟ ਕੇ ਲੈ ਜਾਂਦੇ ਸਨ । ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਸਿਰਫ ਇਸ ਸਿੱਖ ਕੌਮ ਨੇ ਇਹਨਾਂ ਧਾਵਕਾਂ ਨੂੰ ਰੋਕਿਆ।
ਇਕ ਵਾਰ ਕਿਸੇ ਸ਼ੱਕ ਦੇ ਅਧਾਰ ਤੇ ਕਰਤਾਰ ਸਿੰਘ ਦੀ ਕੋਠੜੀ ਦੀ ਤਲਾਸ਼ੀ ਲਈ ਗਈ। ਉਸਦੀ ਦਰੀ ਦੇ ਬਲਿਓਂ ਇਕ ਧਾਗਾ ਅਤੇ ਸ਼ੀਸ਼ੇ ਦਾ ਪੀਸਿਆ ਹੋਇਆ ਪਾਊਡਰ ਮਿਲਿਆ। ਸਕੀਮ ਇਹ ਸੀ ਕਿ ਧਾਗੇ ਨੂੰ ਭਿਉਂ ਕੇ ਸ਼ੀਸ਼ਾ ਇਸ ਉੱਤੇ ਚਿਪਕਾ ਦਿੱਤਾ ਜਾਵੇ ਅਤੇ ਧਾਗਾ ਸੁੱਕ ਜਾਣ ਤੇ ਇਸ ਨਾਲ ਖਿੜਕੀ ਦੇ ਸਰੀਏ ਕੱਟ ਕੇ ਬਾਹਰ ਭਜਿਆ ਜਾਵੇ ਪਰ ਅਜਿਹਾ ਹੋ ਨਾ ਸਕਿਆ।
ਜਨਰਲ ਡਾਇਰ ਰਾਜਪਾਲ ਪੰਜਾਬ ਦੀ ਬਣਾਈ ਹੋਈ ਇਹ ਅਦਾਲਤ ਜ਼ੁਲਮ ਇਤਿਹਾਸ ਦਾ ਗੜ੍ਹ ਬਣ ਗਈ। ਇਸ ਅਦਾਲਤ ਨੇ ਸਾਮਰਾਜੀ ਕਨੂੰਨ ਅਨੁਸਾਰ ਸ਼ਹਾਦਤਾਂ ਵਿਚ ਹੇਰ ਫੇਰ ਜਾਂ ਸ਼ਨਾਖਤ ਕਰਨ ਵਿਚ ਅਸਫਲਤਾ ਜਾਂ ਗਵਾਹਾਂ ਦੀ ਦੋਸ਼ੀਆਂ ਨਾਲ ਨਿੱਜੀ ਕਿੜ ਦੀ ਰੌਸ਼ਨੀ ਵਿਚ ਫੈਸਲਾ ਕਰਨ ਦੇ ਢੰਗ ਨੂੰ ਤਿਆਗ ਦਿੱਤਾ ਅਤੇ ਮੁਲਜ਼ਮਾਂ ਦੇ ਗਵਾਹਾਂ ਉੱਤੇ ਕੀਤੇ ਗਏ ਇਤਰਾਜਾਂ ਨੂੰ ਵੀ ਅਣਗੋਲਿਆ ਕਰ ਦਿੱਤਾ। ਇਕ ਗਵਾਹ ਮੁਲਜ਼ਮ ਦੀ ਸ਼ਨਾਖਤ ਨ ਕਰ ਸਕਿਆ ਜਦੋਂ ਜੱਜ ਨੇ ਇਸ ਦਾ ਕਾਰਣ ਪੁੱਛਿਆ ਤਾਂ ਜਵਾਬ ਦਿੱਤਾ ਕਿ ਦੋਸ਼ੀਆਂ ਨੇ ਪਗੜੀਆਂ ਉਲਟਾ ਕੇ ਬੰਨ ਰੱਖੀਆਂ ਹਨ ਇਸ ਲਈ ਸ਼ਨਾਖਤ ਨਹੀਂ ਹੋ ਸਕਦੀ। ਇਸ ਤੇ ਭਾਈ ਜਵਾਲਾ ਸਿੰਘ ਠੱਠੀਆਂ ਨੇ ਚੋਟ ਕੀਤੀ ਕਿ ਪਗੜੀਆਂ ਹੀ ਬਦਲੀਆਂ ਹਨ ਮੂੰਹ ਤਾਂ ਨਹੀਂ ਬਦਲੇ। ਇਸ ਮਾਮੂਲੀ ਜਿਹੀ ਗੱਲ ਤੇ ਸਾਮਰਾਜੀ ਜੱਜ ਸੜ੍ਹ ਕੇ ਸੁਆਹ ਹੋ ਗਿਆ ਅਤੇ ਜਵਾਲਾ ਸਿੰਘ ਨੂੰ 30 ਬੈਂਤਾਂ ਦੀ ਸਜ਼ਾ ਦਿੱਤੀ।
ਭਾਈ ਬਲਵੰਤ ਸਿੰਘ ਖੁਰਦਪੁਰੀ ਅਤੇ ਉਨ੍ਹਾਂ ਦੇ ਸਾਥੀ ਹਾਫਜ਼ ਅਬਦੁਲਾ ਜਗਰਾਉਂ, ਬਾਬੂ ਅਤੇ ਨਾਮਾ ਨੇ ਹਿੰਦੁਸਤਾਨ ਦੇ ਗ਼ਦਰ ਵਿੱਚ ਕੋਈ ਭਾਗ ਨਹੀਂ ਲਿਆ ਪਰ ਉਡਵਾਇਰ ਨੇ ਬਲਵੰਤ ਸਿੰਘ ਦੇ ਸੰਬੰਧ ਵਿੱਚ ਆਪ ਲਿਖ ਕੇ ਦਿੱਤਾ ਕਿ ਇਹ ਬਹੁਤ ਖ਼ਤਰਨਾਕ ਆਦਮੀ ਹੈ ਇਸ ਕਰਕੇ ਉਸ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ।
ਨਵਾਬ ਖਾਂ ਵਾਅਦਾ ਮੁਆਫ਼ ਗਵਾਹ ਇਕ ਕਮਜ਼ੋਰ ਵਰਕਰ ਸੀ। ਉਸ ਨੂੰ ਜਰਾਹ ਦੌਰਾਨ ਜੱਜ ਨੇ ਸਵਾਲ ਕੀਤਾ ਕਿ ਤੂੰ ਗ਼ਦਰ ਪਾਰਟੀ ਵਿਚ ਸ਼ਾਮਲ ਕਿਉਂ ਹੋਇਆ? ਉਸਦਾ ਜਵਾਬ ਸੀ ਕਿ ਵਿਦੇਸ਼ਾਂ ਵਿਸ਼ੇਸ਼ਕਰ ਅਮਰੀਕਾ ਵਰਗੇ ਆਜ਼ਾਦ ਦੇਸ਼ ਵਿਚ ਸਾਡੀ ਕੋਈ ਇੱਜ਼ਤ ਨਹੀਂ ਸੀ। ਅਮਰੀਕੀ ਲੋਕ ਆਮ ਤੌਰ ਤੇ ਸਾਨੂੰ ਹਿੰਦੂ ਸਲੇਵ ਜਾਂ ਡੈਮ ਹਿੰਦੂ ਕਹਿ ਕੇ ਪੁਕਾਰਿਆ ਕਰਦੇ ਸਨ ਅਤੇ ਵਧੀਆ ਸਟੈਂਡਰਡ ਦੇ ਹੋਟਲਾਂ ਵਿਚ ਸਾਨੂੰ ਖਾਨਾ ਤੱਕ ਨਹੀਂ ਖਾਣ ਦਿੱਤਾ ਜਾਂਦਾ। ਹੋਟਲਾਂ ਦੇ ਬਾਹਰ ਬੋਰਡ ਤੇ ਲਿਖਿਆ ਹੁੰਦਾ ਹੈ ਕਿ ਕੁੱਤੇ ਤੇ ਹਿੰਦੁਸਤਾਨੀ ਇਸ ਹੋਟਲ ਵਿਚ ਨਹੀਂ ਆ ਸਕਦੇ। ਉਸ ਵੇਲੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ।
ਕਰਤਾਰ ਸਿੰਘ ਸ਼ੁਰੂ ਤੋਂ ਹੀ ਜਾਣ ਗਿਆ ਸੀ ਕਿ ਗ਼ਦਰ ਕਰਨ ਦੀ ਸਜ਼ਾ ਫਾਂਸੀ ਹੈ। ਉਹ ਮੁਕੱਦਮੇ ਦੌਰਾਨ ਬੜੀ ਗੰਭੀਰਤਾ ਨਾਲ ਧਿਆਨ ਦਿੰਦਾ ਰਿਹਾ। ਉਸ ਨੇ ਆਪਣੇ ਮੁਕੱਦਮੇ ਲਈ ਕੋਈ ਵਕੀਲ ਖੜਾ ਨਹੀਂ ਕੀਤਾ ਅਤੇ ਸਾਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ। ਕਰਤਾਰ ਸਿੰਘ ਨੂੰ ਜੱਜ ਨੇ ਕਿਹਾ, ਅਜੇ ਤੂੰ ਇਕਬਾਲੇ ਜੁਰਮ ਨਾ ਕਰ। ਉਸਨੂੰ ਦੋਬਾਰਾ ਸੋਚ ਕੇ ਬਿਆਨ ਦੇਣ ਲਈ ਇਕ ਦਿਨ ਦਾ ਸਮਾਂ ਦਿੱਤਾ ਗਿਆ। ਦੂਜੇ ਦਿਨ ਵੀ ਕਰਤਾਰ ਸਿੰਘ ਦਾ ਬਿਆਨ ਉਸੇ ਪ੍ਰਕਾਰ ਸੀ। ਮੈਂ ਇਸ ਜ਼ਾਲਮ ਵਿਦੇਸ਼ੀ ਸਰਕਾਰ ਦਾ ਤਖਤਾ ਉਲਟਨ ਲਈ ਆਪਣੇ ਕਾਰਨਾਮੇ ਛੁਪਾ ਕੇ ਆਪਣੀ ਚਮੜੀ ਬਚਾਉਣਾ ਨਹੀਂ ਚਾਹੁੰਦਾ। ਇਸ ਅਦਾਲਤ ਦੀ ਗੋਰੇ ਸ਼ਾਹੀ ਇਸ ਸੱਚਾਈ ਤੋਂ ਜ਼ਾਹਿਰ ਹੁੰਦੀ ਹੈ ਕਿ ਕਈ ਗ਼ਦਰੀਆਂ ਭਾਵ ਮੁਲਜ਼ਮਾਂ ਬਾਰੇ ਜਦੋਂ ਜੱਜ ਆਪਸ ਵਿਚ ਸਹਿਮਤ ਨਹੀਂ ਹੁੰਦੇ ਤਾਂ ਦੋਵੇਂ ਗੋਰੇ ਜੱਜ ਹਮੇਸ਼ਾ ਇਕ ਪਾਸੇ ਤੇ ਤੀਸਰਾ ਹਿੰਦੁਸਤਾਨੀ ਜੱਜ ਇਕੱਲਾ ਇਕ ਪਾਸੇ ਹੁੰਦਾ। ਜੱਜ ਨੇ 13 ਸਤੰਬਰ 1915 ਨੂੰ ਮੁਕੱਦਮੇ ਦਾ ਫੈਸਲਾ ਬਣਾ ਦਾ ਕੇਸਰ ਆਦਮੀਆਂ ਨੂੰ ਮੌਤ ਅਤੇ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ। ਜਿਨ੍ਹਾਂ ਵਿਚੋਂ ਸੋਹਣ ਸਿੰਘ ਡੱਕਣਾ, ਕੇਸਰ ਸਿੰਘ ਨਾਠਗੜ੍ਹ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਤੋਂ ਵੀ ਸਵਾ ਬਣਾਈ। ਸੋਠੀਆਂ, ਉੱਧਮ ਸਿੰਘ ਕਸੇਲ, ਸ਼ੇਰ ਸਿੰਘ ਵੇਈਂ ਪੂਈ ਅਤੇ ਮੰਗਲ ਸਿੰਘ ਲਾਲਪੁਰ ਢੋਟੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹਾਲਾਂਕਿ ਇਨ੍ਹਾਂ ਛੇਹਾਂ ਦਾ ਹਿੰਦੁਸਤਾਨ ਦੀ ਧਰਤੀ ‘ਤੇ ਕੋਈ ਜੁਰਮ ਨਹੀਂ ਕੀਤਾ ਸੀ। ਇਨ੍ਹਾਂ ਨੂੰ ਤਾਂ ਅਮਰੀਕਾ ਤੋਂ ਆਉਂਦਿਆਂ ਹੀ ਜਹਾਜ਼ ਤੋਂ ਗ੍ਰਿਫਤਾਰ ਕਰਕੇ ਮਿੰਟਗੁਮਰੀ ਜ਼ੇਲ੍ਹ ਵਿਚ ਭੇਜ ਦਿੱਤਾ ਗਿਆ ਸੀ। 27 ਸੁੰਦਰੀਆਂ ਨੂੰ ਜਾਇਦਾਦ ਜ਼ਬਤ ਕਰਨ ਅਤੇ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ । 6 ਆਦਮੀਆਂ ਨੂੰ ਉਮਰ ਕੈਦ ਤੋਂ ਘੱਟ ਦੀ ਸਜ਼ਾ ਹੋਈ ਅਤੇ 4 ਨੂੰ ਬਰੀ ਕਰ ਦਿੱਤਾ ਗਿਆ। ਜੱਜ ਨੇ ਆਪਣੇ ਫੈਸਲੇ ਵਿਚ ਕਰਤਾਰ ਸਿੰਘ ਬਾਰ ਲਿਖਿਆ ਹੈ ਕਿ ਇਹ ਬਹੁਤ ਹੀ ਘੱਟ ਉਮਰ ਦਾ ਕੈਦੀ ਕਿਸੇ ਪ੍ਰਕਾਰ ਦੇ ਰਹਿਮ ਦਾ ਹੱਕਦਾਰ ਨਹੀਂ ਹੈ। ਇਸ ਨੂੰ ਆਪਣੇ ਕੀਤੇ ਤੇ ਰੱਤੀ ਭਰ ਵੀ ਪਛਤਾਵਾ ਨਹੀਂ। ਭਾਈ ਪਰਮਾਨੰਦ ਬਾਰੇ ਟਿੱਪਣੀ ਦਿੱਤੀ ਹੈ ਕਿ ਇਸ ਮੁਜਰਮ ਨੇ ਗ਼ਦਰ ਪਾਉਣ ਵਿਚ ਮੁੱਖ ਭੂਮਿਕਾ ਨਿਭਾਈ ਹੈ ਪਰ ਪਰਲੇ ਦਰਜੇ ਦਾ ਡਰਪੋਕ ਤੇ ਕਾਇਰ ਹੈ ਇਹ ਦੂਜਿਆਂ ਨੂੰ ਅੱਗੇ ਧਕੇਲਦਾ ਹੈ ਅਤੇ ਆਪ ਪਿੱਛੇ ਹੱਟ ਜਾਂਦਾ ਹੈ। ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਨੂੰ ਮਜ਼ਬੂਤੀ ਦੇਣ ਲਈ ਭਾਈ ਜੀ ਨੇ ਤਾਰੀਖ-ਏ-ਹਿੰਦ ਲਿਖੀ ਹੈ। ਵੀਰ ਸਾਵਰਕਰ ਨੇ ਜੋ ਗ਼ਦਰ ਦਾ ਇਤਿਹਾਸ ਲਿਖਿਆ ਹੈ ਉਸ ਤੋਂ ਕਿਤੇ ਵੱਧ ਇਸ ਕਿਤਾਬ ਨੇ ਗ਼ਦਰ ਪਾਉਣ ਦਾ ਕੰਮ ਕੀਤਾ ਹੈ।
ਇੰਝ ਲੱਗਦਾ ਹੈ ਕਿ ਇਹ ਜੱਜ ਹਿੰਦੁਸਤਾਨੀਆਂ ਦਾ ਪੈਦਾਇਸ਼ੀ ਦੁਸ਼ਮਣ ਹੈ। ਉਹ ਆਪਣੀ ਇਸ ਨਫ਼ਰਤ ਅਤੇ ਦੁਸ਼ਮਣੀ ਨੂੰ ਛੁਪਾ ਨਹੀਂ ਸਕਿਆ। ਲਾਲਾ ਹਰਦਿਆਲ ਬਾਰੇ ਲਿਖਦਾ ਹੈ ਕਿ ਇਹ ਦਰਮਿਆਨੇ ਦਰਜੇ ਦਾ ਆਦਮੀ ਹੈ। ਪੰਜਾਬ ਸਰਕਾਰ ਨੇ ਆਕਸਫੋਰਡ ਯੂਨੀਵਰਸਿਟੀ ਲੰਡਨ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇਸ ਨੂੰ ਵਜ਼ੀਫਾ ਦਿੱਤਾ ਹੈ ਜਿਸ ਨੂੰ ਇਹ ਅਖੀਰ ਤੱਕ ਲੈਂਦਾ ਰਿਹਾ। ਅਖੀਰ ਵਿਚ ਦੁਨੀਆ ਨੂੰ ਵਿਖਾਉਣ ਲਈ ਇਸ ਤੋਂ ਅਸਤੀਫਾ ਦੇਣ ਦਾ ਢੋਂਗ ਰਚਿਆ ਹੈ। ਇਸ ਤੋਂ ਅੱਗੇ ਚੱਲ ਕੇ ਜੱਜ ਸਾਹਿਬ ਲਿਖਦੇ ਹਨ ਕਿ ਇਸ (ਹਰਦਿਆਲ) ਨੇ ਲੋਕਾਂ ਵਿਚ ਇਹ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਮਝਦਾਰ ਆਦਮੀ ਹੈ ਪਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਜਿਹਾ ਕਰਕੇ ਇਸ ਨੇ ਜੋ ਚਾਲਾਕ ਬਣਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਖਿਆਲ ਵਿਚ ਇਸ ਨੂੰ ਨਾ ਤਾਂ ਅਕਲਮੰਦ ਹੈ ਤੇ ਨਾ ਹੀ ਇਸਦਾ ਮਾਨਸਿਕ ਸੰਤੁਲਨ ਕਾਇਮ ਹੈ ਬਲਕਿ ਇਹ ਪੂਰਾ ਬਦਮਾਸ਼ ਹੈ। ਅਜਿਹੇ ਕ੍ਰਾਂਤੀਕਾਰੀ ਅਤੇ ਦੇਸ਼ ਭਗਤ ਬਾਰੇ ਅਜਿਹੀ ਘਟੀਆ ਟਿੱਪਣੀ ਮਹਾਂਪਾਪ ਦੇ ਤੁਲ ਹੈ।
ਇਹ ਜੱਜ 13 ਸਤੰਬਰ 1915 ਨੂੰ ਇਸ ਮੁਕੱਦਮੇ ਦਾ ਫੈਸਲਾ ਸੁਣਾਉਣ ਉਪਰੰਤ ਦੂਜੇ ਹੀ ਦਿਨ 14 ਸਤੰਬਰ ਨੂੰ ਮਰ ਜਾਂਦਾ ਹੈ। ਇੰਝ ਲੱਗਦਾ ਹੈ ਕਿ ਇੰਨਾ ਜ਼ਾਲਮਾਨਾ ਫੈਸਲਾ ਲਿਖਣ ਤੇ ਜੱਜ ਨੇ ਖੁਦ ਹੀ ਸ਼ਰਮ ਮਹਿਸੂਸ ਕੀਤੀ ਹੋਵੇਗੀ ਅਤੇ ਇਸੇ ਬੇਸ਼ਰਮੀ ਵਿੱਚ ਆਪਣੇ ਆਪ ਤੋਂ ਲਾਹਨਤਾਂ ਪਾਉਂਦਾ ਇਸ ਸੰਸਾਰ ਤੋਂ ਤੁਰ ਗਿਆ ਜਾਂ ਦੂਜੇ ਸ਼ਬਦਾਂ ਵਿਚ ਕੁਦਰਤ ਨੇ ਇਹੋ ਠੀਕ ਸਮਝਿਆ ਕਿ ਅਜਿਹੇ ਅਤਿਆਚਾਰੀ ਅਤੇ ਗ਼ਲਤ ਇਨਸਾਫ ਕਰਨ ਵਾਲੇ ਦੇ ਬੋਝ ਤੋਂ ਧਰਤੀ ਨੂੰ ਹਲਕਾ ਕਰ ਦਿੱਤਾ ਜਾਵੇ। ਗ਼ਦਰੀਆਂ ਨੂੰ ਟਰਬਿਊਨਲ ਦੇ ਇਸ ਫੈਸਲੇ ਤੋਂ ਬਾਅਦ ਰਹਿਮ ਦੀਆਂ ਅਪੀਲਾਂ ਕਰਨ ਲਈ ਕਿਹਾ ਗਿਆ ਪਰ ਕਿਸੇ ਵੀ ਗ਼ਦਰੀ ਨੇ ਇਸ ਜ਼ਾਲਿਮ ਸਰਕਾਰ ਕੋਲ ਰਹਿਮ ਦੀ ਅਪੀਲ ਨਾ ਕੀਤੀ। ਇਸ ਸਾਮਰਾਜੀ ਕਹਿਰ ਉੱਤੇ ਸਾਰੇ ਹਿੰਦੁਸਤਾਨ ਵਿਚ ਹਾਹਾਕਾਰ ਮੱਚ ਗਈ। ਅਖਬਾਰਾਂ ਨੇ ਅੰਗਰੇਜ਼ੀ ਸਰਕਾਰ ਨੂੰ ਪਾਣੀ ਪੀ-ਪੀ ਕੇ ਕੋਸਨਾ ਸ਼ੁਰੂ ਕਰ ਦਿੱਤਾ। ਗਲੀ-ਮੁਹੱਲੇ ਅਤੇ ਕਲੱਬਾਂ ਵਿਚ ਇਸ ਜ਼ਾਲਮਾਨਾ ਫੈਸਲੇ ਦੀ ਚਰਚਾ ਹੋਣ ਲੱਗ ਪਈ। ਦੇਸ਼ ਦੇ ਮਹਾਨ ਅਤੇ ਅਤਿ ਸਤਿਕਾਰਤ ਨੇਤਾਵਾਂ ਨੇ ਇਸ ਫੈਸਲੇ ਵਿਰੁੱਧ ਆਵਾਜ਼ ਉਠਾਈ। ਜਦੋਂ ਲਾਰਡ ਹਾਰਡਿੰਗ ਨੂੰ ਪਤਾ ਲੱਗਾ ਕਿ ਕਲਕੱਤੇ ਦੇ ਵਕੀਲ ਇਸ ਫੈਸਲੇ ਦੀਆਂ ਕਮਜ਼ੋਰੀਆਂ ਤੇ ਖਾਮੀਆਂ ਨੂੰ ਭਾਂਪ ਗਏ ਹਨ। ਅਤੇ ਉਹ ਇਸ ਉਡੀਕ ਵਿਚ ਹਨ ਕਿ ਰਹਿਮ ਦੀ ਦਰਖਾਸਤਾਂ ਦੇਣ ਦੀ ਮਿਆਦ ਨਿਕਲ ਜਾਣ ਤੋਂ ਬਾਅਦ ਉਹ ਵਿਸ਼ੇਸ਼ ਅਦਾਲਤ ਭਾਵ ਟ੍ਰਿਬਿਊਨਲ ਅਤੇ ਡਿਫੈਂਸ ਆਫ ਇੰਡੀਆ ਐਕਟ ਵਿਰੁੱਧ ਏਜੀਟੇਸ਼ਨ ਸ਼ੁਰੂ ਕਰਨ ਵਾਲੇ ਹਨ। ਤਾਂ ਉਹ ਬੋਖ਼ਲਾ ਗਿਆ ਅਤੇ ਇਹ ਸੋਚਣ ਲੱਗਾ ਕਿ ਮੈ ਬੰਦਰ ਦੇ ਹੱਥ ਵਿਚ ਜਲਦੀ ਸੋਟੀ ਕਿਉਂ ਫੜਾ ਦਿੱਤੀ, ਉਸ ਨੇ ਸਾਰੀ ਲੰਕਾ ਭਾਵ ਪੂਰੀ ਪੰਜਾਬ ਨੂੰ ਆਪਣੀ ਅੱਗ ਦੀ ਲਪੇਟ ਵਿਚ ਲੈ ਲਿਆ ਹੈ। ਉਹ ਖੁਦ ਦੌੜਿਆ-ਦੌੜਿਆ ਪੰਜਾਬ ਦੇ ਗਵਰਨਰ ਉਡਵਾਇਰ ਕੋਲ ਆਇਆ ਅਤੇ ਉਸਨੂੰ ਖੂਬ ਡਾਂਟਿਆ ਅਤੇ ਕਿਹਾ ਕਿ ਉਹ ਛੇ ਆਦਮੀਆਂ ਜਿਨ੍ਹਾਂ ਖੁਦ ਕਤਲਾਂ ਅਤੇ ਡਾਕਿਆਂ ਵਿਚ ਹਿੱਸਾ ਲਿਆ ਹੈ, ਬਾਕੀਆਂ ਲਈ ਫਾਂਸੀ ਦੀ ਸਜ਼ਾ ਦੀ ਆਗਿਆ ਨਹੀਂ ਦੇ ਸਕਦਾ। ਅਪੀਲ ਕਰਨ ਦੀ ਤਾਂ ਆਗਿਆ ਵੀ ਹੀ ਨਹੀਂ ਅਤੇ ਰਹਿਮ ਦੀ ਵੀ ਕੋਈ ਬੇਨਤੀ ਨਹੀਂ ਕੀਤੀ ਗਈ। ਇਸ ਲਈ ਵਾਇਸਰਾਏ ਨੇ ਖੁਦ ਸੱਤ (7) ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖ ਕੇ ਬਾਕੀ 17 ਗ਼ਦਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਕਾਲੇ ਪਾਣੀ ਵਿਚ ਬਦਲ ਦਿੱਤਾ। ਫਾਂਸੀ ਦੀ ਸਜ਼ਾ ਪਾਉਣ ਵਾਲੇ ਗ਼ਦਰੀ ਕਰਤਾਰ ਸਿੰਘ ਸਰਾਭਾ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਦੂਸਰਾ ਗਿਲਵਾਲੀ, ਜਗਤ ਸਿੰਘ ਸੁਰਸੰਗ, ਹਰਨਾਮ ਸਿੰਘ ਭੱਟੀ ਅਤੇ ਵਿਸ਼ਨੂੰ ਗਨੇਸ਼ ਪਿੰਗਲੇ ਸਨ। ਕਰਤਾਰ ਸਿੰਘ ਦਾ ਦਾਦਾ ਮੁਲਾਕਾਤ ਲਈ ਜੇਲ੍ਹ ਵਿਚ ਆਇਆ। ਬਜ਼ੁਰਗ ਹੋਣ ਤੋਂ ਇਲਾਵਾ ਉਸ ਨੂੰ ਆਪਣੇ ਪੋਤੇ ਨੂੰ ਫਾਂਸੀ ਦੀ ਸਜ਼ਾ ਮਿਲਣ ਦਾ ਬਹੁਤ ਦੁੱਖ ਸੀ। ਕਰਤਾਰ ਸਿੰਘ ਨੂੰ ਮਿਲਦਿਆਂ ਹੀ ਉਸ ਨੇ ਸਵਾਲ ਕੀਤਾ, “ਬਰਖੁਰਦਾਰ । ਤੂੰ ਕਿਸ ਲਈ ਮਰ ਰਿਹਾ ਹੈਂ। ਇਨ੍ਹਾਂ ਲੋਕਾਂ ਲਈ ਜੋ ਤੁਹਾਨੂੰ ਗਾਲ੍ਹਾਂ ਕੱਢਦੇ ਹਨ। ਤੇਰੀ ਮੌਤ ਨਾਲ ਦੇਸ਼ ਨੂੰ ਕੀ ਲਾਭ ਹੋਵੇਗਾ?” ਕਰਤਾਰ ਸਿੰਘ ਨੇ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਮੇਰੇ ਪੜੋਸੀ ਚਾਚਾ ਕਿੱਥੇ ਹਨ? ਜਵਾਬ ਮਿਲਿਆ ਕਿ ਉਹ ਤਾਂ ਹੈਜ਼ੇ ਕਾਰਣ ਮਰ ਗਏ ਹਨ। ਦੂਜਾ ਸਵਾਲ ਸੀ ਕਿ ਮੇਰੇ ਪਿਤਾ ਜੀ ਦੇ ਫਲਾਨੇ ਮਿੱਤਰ ਕਿੱਥੇ ਹਨ ਉਨ੍ਹਾਂ ਦਾ ਕੀ ਹਾਲ ਹੈ ? ਜਵਾਬ ਸੀ ਕਿ ਉਹ ਤਾਂ ਪਲੇਗ ਨਾਲ ਮਰ ਗਿਆ ਹੈ। ਕੀ ਉਨ੍ਹਾਂ ਕੋਈ ਅਜਿਹਾ ਕੰਮ ਕੀਤਾ ਜਿਸ ਨਾਲ ਉਨ੍ਹਾਂ ਦੀ ਯਾਦ ਬਾਕੀ ਰਹੇਗੀ? ਦਾਦਾ ਨੇ ਜਵਾਬ ਦਿੱਤਾ ਕਿ ਨਹੀਂ। ਕਰਤਾਰ ਸਿੰਘ ਬੋਲਿਆ ਮੇਰੇ ਬਜ਼ੁਰਗ ਦਾਦਾ ਜੀ, ਤੇਰਾ ਇਹ ਪਿਆਰਾ ਪੋਤਾ ਦੇਸ਼ ਦੀ ਆਜ਼ਾਦੀ ਲਈ ਆਪਣੀ ਪਿਆਰੀ ਜਾਨ ਕੁਰਬਾਨ ਕਰ ਰਿਹਾ ਹੈ ਇਸ ਨਾਲ ਆਉਣ ਵਾਲੇ ਜ਼ਮਾਨੇ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ ਅਤੇ ਰਹਿੰਦੀ ਦੁਨੀਆ ਤੱਕ ਲੋਕ ਤੁਹਾਡੇ ਪੋਤੇ ਨੂੰ ਯਾਦ ਰੱਖਣਗੇ।
ਇਸ ਤੋਂ ਬਾਅਦ ਦੂਜੇ ਗ਼ਦਰੀਆਂ ਨਾਲ ਵੀ ਮੁਲਾਕਾਤ ਕੀਤੀ। 16 ਨਵੰਬਰ 1915 ਨੂੰ ਜਦੋਂ ਇਨ੍ਹਾਂ ਸੱਤਾਂ ਨੌਜਵਾਨਾਂ ਨੂੰ ਫਾਂਸੀ ਘਰ ਲਿਜਾਇਆ ਜਾ ਰਿਹਾ ਸੀ ਤਾਂ ਸਾਥੀਆਂ ਨੇ ਇਹ ਗੀਤ ਗਾਇਆ-
“ਫਖ਼ਰ ਹੈ ਭਾਰਤ ਕੋ ਇਕ ਕਰਤਾਰ ਤੋਂ ਜਾਤਾ ਹੈ ਆਜ।
ਜਗਤ ਅਤੇ ਪਿੰਗਲੇ ਕੋ ਸਾਥ ਲੇ ਜਾਤਾ ਹੈ ਆਜ।
ਕਸਮ ਹੈ ਹਿੰਦੀ ਤੁਮਹਾਰੇ ਖੂਨ ਸੇ ਗਾਤਾ ਹੈ ਆਜ
ਹਮ ਤੁਮਹਾਰੇ ਮਿਸ਼ਨ ਕੋ ਪੂਰਾ ਕਰੇਂਗੇ ਸਾਥੀਓ।
ਇਸ ਦੇ ਜਵਾਬ ਵਿਚ ਕਰਤਾਰ ਸਿੰਘ ਨੇ ਇੰਝ ਕਿਹਾ-
“ਯਹੀ ਪਾਉਗੇ ਮਹਿਸ਼ਰ ਮੈਂ ਜਬਾਂ ਮੇਰੀ ਬਿਆਂ ਮੇਰਾ।
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ ਹੈ ਹਿੰਦੋਸਤਾਨ ਮੇਰਾ।
ਮੈਂ ਹਿੰਦੀ ਠੇਠ ਹਿੰਦੀ ਖੂਨ ਹਿੰਦੀ ਜਾਤ ਹਿੰਦੀ।
ਯਹੀ ਮਜ਼ਹਬ ਯਹੀ ਫਿਰਕਾ ਯਹੀ ਖਾਨਦਾਨ ਮੇਰਾ।
ਮੈਂ ਇਸ ਉਜੜੇ ਹੁਏ ਭਾਰਤ ਕੇ ਖੰਡਰ ਕਾ ਏਕ ਜ਼ਰਾ ਹੂੰ।
ਯਹੀ ਬਸ ਇਕ ਪਤਾ ਮੇਰਾ ਯਹੀ ਨਾਮ-ਓ-ਨਿਸ਼ਾਂ ਮੇਰਾ।
ਕਦਮ ਨੂੰ ਮਾਦਰ-ਏ-ਭਾਰਤ ਤੇਰੇ ਮੈਂ ਉਠਤੇ ਬੈਠਤੇ।
ਕਹਾਂ ਕਿਸਮਤ ਮੇਰੀ ਐਸੀ ਨਸੀਬਾ ਕਹਾਂ ਯੇ ਮੇਰਾ॥
ਤੇਰੀ ਖਿਦਮਤ ਮੇਂ ਐ ਭਾਰਤ ਯੇ ਸਰ ਜਾਏ ਯੇ ਜਾਨ ਜਾਏ।
ਤੋ ਸਮਝੂੰਗਾ ਯੇ ਮਰਨਾ ਹਯਾਤ ਜਾ ਵਿਦਾਂ ਮੇਰਾ॥

ਪੰਡਿਤ ਸੋਹਨ ਲਾਲ ਪਾਠਕ (1883-1916)

ਆਪ ਦਾ ਜਨਮ 7 ਜਨਵਰੀ 1883 ਨੂੰ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਇਕ ਗਰੀਬ ਬ੍ਰਾਹਮਣ ਪਰਿਵਾਰ ਵਿਚ ਹੋਇਆ। ਪਿਤਾ ਦਾ ਨਾਮ ਚੰਦਰ ਰਾਮ ਸੀ। ਆਪ ਜਨਮ ਵੇਲੇ ਏਨੇ ਕਮਜ਼ੋਰ ਸਨ ਕਿ ਆਪ ਦੀ ਦਾਦੀ ਆਪ ਨੂੰ ਤੀਲੇ ਨਾਲ ਹਿਲਾਉਂਦੀ ਸੀ ਅਤੇ ਡਰ ਕੇ ਪਿੱਛੇ ਹੱਟ ਜਾਂਦੀ ਸੀ।
ਮੁੱਢਲੀ ਸਿੱਖਿਆ ਆਪਣੇ ਪਿੰਡ ਵਿਚ ਹੀ ਅਤੇ ਨਾਰਮਲ ਦੀ ਪ੍ਰੀਖਿਆ ਫਸਟ ਡਵੀਜ਼ਨ ਵਿਚ ਪਾਸ ਕੀਤੀ। ਇਸ ਲਈ ਆਪ ਨੂੰ ਟ੍ਰੇਨਿੰਗ ਕਾਲਜ ਲਾਹੌਰ ਵਿਚ ਸੀਨੀਅਰ ਵਰਨੈਕੁਲਰ ਕਲਾਸ ਲਈ ਦਸ ਰੁਪਏ ਮਹੀਨਾ ਵਜ਼ੀਫਾ ਦੇ ਕੇ ਬੁਲਾਇਆ ਗਿਆ ਅਤੇ ਕਾਲਜ ਵਿਚ ਦਾਖਿਲ ਹੋ ਗਏ।
ਆਪ ਦੇ ਕਾਲਜ ਦਾ ਪ੍ਰੋਫੈਸਰ ਲਾਲਾ ਰਲਾ ਰਾਮ ਪਟਿਆਲਵੀ ਪੜ੍ਹਾਈ ਵੇਲੇ ਵੀ ਰਾਜਨੀਤਿ ਗੱਲਾਂ ਕਰ ਲੈਂਦਾ ਸੀ ਜਿਹਨਾਂ ਨਾਲ ਨੌਜਵਾਨਾਂ ਦਾ ਦਿਲ ਅੰਗਰੇਜ਼ੀ ਰਾਜ ਵਿਰੁੱਧ ਗਰਮਾ ਜਾਂਦਾ। 1905 ਤੋਂ ਲੈ ਕੇ 1908 ਤੱਕ ਕੁਝ ਅਜਿਹੀਆਂ ਘਟਨਾਵਾਂ ਘਟੀਆ ਜਿੰਨਾ ਨਾਲ ਦੇਸ਼ ਦਾ ਵਾਤਾਵਰਨ ਧਾਰਮਿਕ ਤੋਂ ਰਾਜਨੀਤਿਕ ਵਿਚਾਰਾਂ ਵਿਚ ਬਦਲ ਗਿਆ। ਲਾਲਾ ਲਾਜਪਤ ਰਾਏ ਆਪਣੇ ਭਾਸ਼ਣਾਂ ਵਿਚ ਅੰਗਰੇਜ਼ੀ ਸਰਕਾਰ ਦੇ ਅੱਤਿਆਚਾਰ ਅਤੇ ਵਧੀਕੀਆਂ ਨੂੰ ਨੰਗਾ ਕਰਦੇ ਤਾਂ ਉਸ ਸਮੇਂ ਆਪ ਉੱਤੇ ਇਕ ਵਜਿਦ ਜਿਹਾ ਤਾਰੀ ਹੋ ਜਾਂਦਾ ਅਤੇ ਮੁਲਕ ਲਈ ਕੁਝ ਕਰ ਗੁਜ਼ਰਨ ਨੂੰ ਤਿਆਰ ਹੋ ਜਾਂਦਾ। ਆਪ ਆਪਣੇ ਇਕ ਸਾਥੀ ਖੇਮਕਰਨ ਦੇ ਮੇਹਰ ਚੰਦਰ ਨਾਲ ਅੰਮ੍ਰਿਤਸਰ ਦੇ ਬੈਜ ਨਾਥ ਸਕੂਲ ਵਿਚ ਮੁਲਾਜ਼ਿਮ ਹੋ ਗਏ। ਇਹਨਾਂ ਦਿਨਾਂ ਵਿਚ ਜ਼ਿਲ੍ਹਾ ਲਾਹੌਰ ਦੇ ਇੰਸਪੈਕਟਰ ਆਫ ਸਕੂਲ ਦਾਨਿਸ਼ਮੰਦ ਸੁਕਰਾਤ ਐੱਮ. ਏ. ਨੇ ਸਾਰੇ ਸੀਨੀਅਰ ਵਰਨੈਕੁਲਰ ਮਾਸਟਰਾਂ ਨੂੰ ਲਾਹੌਰ ਬੁਲਾਇਆ ਆਪ ਵੀ ਪਹੁੰਚ ਗਏ। ਇੰਸਪੈਕਟਰ ਨੇ ਬੜੀ ਬਦ-ਦਿਮਾਗੀ ਨਾਲ ਹਰੇਕ ਟੀਚਰ ਤੋਂ ਪੁੱਛਿਆ ਕਿ ਤੁਸੀਂ ਕਿੱਥੇ ਨੌਕਰੀ ਕਰਨਾ ਚਾਹੁੰਦੇ ਹੋ ਇਸ ਤੇ ਆਪ ਨੇ ਇੰਸਪੈਕਟਰ ਦੇ ਭੈੜੇ ਵਤੀਰੇ ਕਾਰਣ ਨੌਕਰੀ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਚੱਲੇ ਗਏ । ਬਾਅਦ ਵਿਚ ਆਪ ਲਾਲਾ ਲਾਜਪਤ ਰਾਏ ਵੱਲੋਂ ਚਲਾਏ ਗਏ ਡੀ. ਏ. ਵੀ. ਹਾਈ ਸਕੂਲ ਲਾਹੌਰ ਵਿਚ 21 ਰੁਪਏ ਮਹੀਨੇ ਤੇ ਮਾਸਟਰ ਲੱਗ ਗਏ। ਆਪ ਦਾ ਸਾਥੀ ਗਿਆਨ ਸਿੰਘ ਗੁਜਰਾਂਵਾਲਾ ਖਾਲਸਾ ਹਾਈ ਸਕੂਲ ਵਿੱਚ ਟੀਚਰ ਲੱਗ ਗਿਆ। ਕੁਝ ਮਹੀਨਿਆਂ ਬਾਅਦ ਉਹ ਵੀ ਲਾਹੌਰ ਆ ਗਿਆ ਅਤੇ ਗੌਰਮਿੰਟ ਹਾਈ ਸਕੂਲ ਵਿਚ ਨੌਕਰੀ ਸ਼ੁਰੂ ਕਰ ਦਿੱਤੀ।

ਪੰਡਿਤ ਸੋਹਨ ਲਾਲ ਪਾਠਕ (1883-1916)

ਦੋਹਾਂ ਸਾਥੀਆਂ ਨੇ ਇਕ ਅਹਿਦ ਕੀਤਾ ਕਿ ਜਾਨ ਦੀ ਬਾਜ਼ੀ ਲਗਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣਾ ਚਾਹੀਦਾ ਹੈ। ਇਸ ਲਈ ਗਿਆਨ ਸਿੰਘ ਨੇ ਸਰਕਾਰੀ ਨੌਕਰੀ ਛੱਡ ਕੇ ਸਿਆਮ (ਬੈਂਕਕਾਕ) ਵਿਚ ਜਾ ਕੇ ਬਜਾਜੀ ਦੀ ਦੁਕਾਨ ਕਰ ਲਈ। ਡੀ. ਏ. ਵੀ. ਹਾਈ ਸਕੂਲ ਦੇ ਹੈੱਡ ਮਾਸਟਰ ਬਖਸ਼ੀ ਰਾਮ ਰਤਨ ਬੀ. ਏ. ਬੀ. ਟੀ. ਸਨ। ਇਕ ਵਾਰ ਖਲੀਫਾ ਇਮਾਮ-ਉਲ-ਦੀਨ ਅਸਿਸਟੈਂਟ ਇੰਸਪੈਕਟਰ ਆਫ ਸਕੂਲਜ਼ ਅਤੇ ਮਿਸਟਰ ਕਰਾਸ ਇੰਸਪੈਕਟਰ ਆਫ ਸਕੂਲਜ਼ ਦੋਵੇਂ ਨਰੀਖਣ ਲਈ ਸਕੂਲ ਆਏ। ਖਲੀਫਾ ਨੇ ਸੋਹਨ ਲਾਲ ਨੂੰ ਵਿਦਿਆਰਥੀਆਂ ਤੋਂ ਕੋਈ ਨਜ਼ਮ ਸੁਣਾਉਣ ਲਈ ਕਿਹਾ। ਆਪ ਨੇ ਬੱਚਿਆਂ ਨੂੰ ਹਕੀਕਤ ਰਾਏ ਧਰਮੀ ਦੀ ਨਜ਼ਮ ਸੁਨਾਉਣ ਦਾ ਇਸ਼ਾਰਾ ਕੀਤਾ। ਬੱਚਿਆਂ ਨੇ ਮਿਲ ਕੇ ਨਜ਼ਮ ਗਾਉਣੀ ਸ਼ੁਰੂ ਕਰ ਦਿੱਤੀ। ਇਸ ਵਿਚ ਇਕ ਸ਼ੇਅਰ ਸੀ-

“ਮੁਸਲਮਾਨ ਹੋਣੇ ਕੋ ਐ ਕਿਬਲਾ ਮੈਂ ਤਿਆਰ ਨਹੀਂ।
ਆਪ ਕੀ ਨਜ਼ਰ ਹੈ ਜ਼ਰਾ ਇਨਕਾਰ ਨਹੀਂ।”

ਇਹ ਸੁਣ ਕੇ ਖਲੀਫਾ ਅੱਗ ਬਬੂਲਾ ਹੋ ਗਿਆ ਅਤੇ ਮਿਸਟਰ ਕਰਾਸ ਸਮੇਤ ਕਲਾਸ ਤੋਂ ਬਾਹਰ ਨਿਕਲ ਗਏ। ਹੈੱਡ ਮਾਸਟਰ ਬਹੁਤ ਘਬਰਾਇਆ ਅਤੇ ਆਪ ਨੂੰ ਡਾਂਟਣ ਲੱਗਾ ਕਿ ਖਲੀਫਾ ਵਰਗੇ ਕੱਟੜ ਮੁਸਲਮਾਨ ਨੂੰ ਜੇ ਨਜ਼ਮ ਸੁਣਾਉਣੀ ਸੀ ਤਾਂ ਹਕੀਕਤ ਰਾਏ ਦੀ ਹੀ ਸੁਣਾਉਣੀ ਸੀ। ਆਪ ਨੇ ਜਵਾਬ ਦਿੱਤਾ ਕਿ ਤੁਸੀਂ ਇਸ ਨਜ਼ਮ ਨੂੰ ਪਾਠਕ੍ਰਮ ਵਿਚ ਹੀ ਕਿਉਂ ਰੱਖਿਆ ਹੈ। ਇਸ ਤੇ ਹੈੱਡ ਮਾਸਟਰ ਚੁੱਪ ਹੋ ਗਿਆ। ਇਹਨਾਂ ਦੀ ਦਿਨਾਂ ਵਿਚ ਲਾਲਾ ਹਰਦਿਆਲ ਲੰਦਨ ਤੋਂ ਆਈ. ਸੀ. ਐੱਸ. ਦੀ ਪ੍ਰੀਖਿਆ ਅਧੂਰੀ ਛੱਡ ਕੇ ਲਾਹੌਰ ਆਏ। ਆਪ ਦੀ ਇਹਨਾਂ ਕੋਲ ਆਉਣੀ ਜਾਉਣੀ ਸ਼ੁਰੂ ਹੋ ਗਈ ਜੋ ਡੂੰਘੀ ਮਿੱਤਰਤਾ ਵਿਚ ਬਦਲ ਗਈ। ਬਖਸ਼ੀ ਰਾਮ ਰਤਨ ਨੇ ਆਪ ਨੂੰ ਲਾਲਾ ਹਰਦਿਆਲ ਨਾਲ ਸਰਕਾਰ ਦਾ ਬਾਗ਼ੀ ਹੋਣ ਕਾਰਣ ਮੇਲ ਮਿਲਾਪ ਵਧਾਉਣ ਤੋਂ ਰੋਕਿਆ ਤਾਂ ਆਪ ਨੇ ਝੱਟ ਸਕੂਲ ਤੋਂ ਅਸਤੀਫਾ ਦੇ ਦਿੱਤਾ।
ਇਹਨੀ ਦਿਨੀਂ ਆਪ ਦੇ ਘਰ ਇਕ ਲੜਕੇ ਨੇ ਜਨਮ ਲਿਆ। ਆਪ ਦੀ ਪਤਨੀ ਬਿਮਾਰ ਹੋ ਗਈ ਅਤੇ ਬੱਚੇ ਸਮੇਤ ਇਸ ਜਹਾਨ ਤੋਂ ਚਲੀ ਗਈ। ਆਪ ਦੇ ਛੋਟੇ ਭਰਾ ਮੋਹਨ ਲਾਲ ਓਵਰਸੀਅਰੀ ਦੀ ਪ੍ਰੀਖਿਆ ਵਿਚ ਫੇਲ੍ਹ ਹੋ ਗਏ। ਇਸ ਲਈ ਉਸਨੂੰ ਦੁਬਾਰਾ ਪੜ੍ਹਾਉਣ ਲਈ ਕੁਝ ਸਮਾਂ ਘਰ ਤੇ ਹੀ ਰੁਕਣਾ ਪਿਆ। ਲਾਲਾ ਲਾਜਪਤ ਰਾਏ ਨੇ ਰਿੰਗ ਰੋਡ ਉੱਤੇ ਇਕ ਦਿਆਨੰਦ ਬ੍ਰਹਮਚਾਰੀ ਆਸ਼ਰਮ ਖੋਲ੍ਹਿਆ ਅਤੇ ਸੋਹਨ ਲਾਲ ਨੂੰ ਇਸ ਵਿਚ ਮਾਸਟਰ ਰੱਖ ਲਿਆ। ਸੁਪਰੀਡੈਂਟ ਲਾਲਾ ਰਾਮ ਪ੍ਰਸ਼ਾਦ ਬੀ. ਏ. ਸਨ। ਆਪ ਬੰਦੇ ਮਾਤਰਮ ਅਖਬਾਰ ਦੇ ਸਹਾਇਕ ਐਡੀਟਰ ਹੋ ਗਏ ਜਦੋਂਕਿ ਲਾਲਾ ਜੀ ਆਪ ਇਸ ਅਖਬਾਰ ਦੇ ਐਡੀਟਰ ਸਨ । ਪਾਠਕ ਜੀ ਨੂੰ ਇਸ ਆਸ਼ਰਮ ਵਿਚ 25 ਰੁਪਏ ਮਹੀਨਾ ਤਨਖਾਹ ਤੋਂ ਇਲਵਾ 15 ਰੁਪਏ ਮਹੀਨਾ ਖੁਰਾਕ ਖਰਚ ਅਤੇ ਰਿਹਾਇਸ਼ ਲਈ ਕਮਰਾ ਮੁਫਤ ਮਿਲਿਆ ਹੋਇਆ ਸੀ। ਆਪ ਇਸ ਤਨਖਾਹ ਵਿਚੋਂ ਕੁਝ ਰਕਮ ਬਚਾ ਕੇ ਆਪਣੇ ਭਰਾ ਮੋਹਨ ਲਾਲ ਨੂੰ ਖਰਚਾ ਭੇਜਦੇ ਸਨ ਜੋ ਫੇਲ੍ਹ ਹੋ ਜਾਣ ਉਪਰੰਤ ਉਸ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ।
ਪਤਨੀ ਦੇ ਮਰ ਜਾਣ ਉਪਰੰਤ ਪਾਠਕ ਜੀ ਦੀ ਸਗਾਈ ਲਈ ਕਈ ਰਿਸ਼ਤੇ ਆਏ ਪਰ ਆਪ ਇਨਕਾਰ ਕਰਦੇ ਰਹੇ। ਮੋਹਨ ਲਾਲ ਵੱਲੋਂ ਇਮਤਿਹਾਨ ਪਾਸ ਕਰ ਲੈਣ ਉਪਰੰਤ ਆਪ ਨੇ ਤੁਰੰਤ ਸਕੂਲ ਤੋਂ ਅ ‘ ਤੋਂ ਅਸਤੀਫਾ ਦੇ ਦਿੱਤਾ ਅਤੇ ਵਿਧਵਾ ਭੈਣ ਤੇ ਬੁੱਢੇ ਬਾਪ ਨੂੰ ਛੱਡ ਕੇ 1909 ਵਿਚ ਇਕ ਸਾਥੀ ਦੇ ਨਾਲ ਮੁਲਕ ਸਿਆਮ ਗਿਆਨ ਸਿੰਘ ਕੋਲ ਚਲੇ ਗਏ। ਆਜ਼ਾਦ ਮੁਲਕ ਸਿਆਮ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ । ਡਾਕੂ ਖੁੱਲ੍ਹੇ ਆਮ ਲੋਕਾਂ ਨੂੰ ਤੰਗ ਕਰਦੇ ਸਨ। ਜ਼ਹਿਰੀਲੇ ਜਾਨ ਵਰਾਂ ਦੀ ਭਰਮਾਰ ਸੀ। ਭਾਵ ਇਹ ਜਗ੍ਹਾ ਕ੍ਰਾਂਤੀਕਾਰੀਆਂ ਲਈ ਢੁਕਵੀਂ ਸੀ । ਬੈਂਕਾਕ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਸੀ ਜਿਨਾਂ ਵਿਚ ਗੁਜਰਾਂਵਾਲਾ ਤੋਂ ਗਏ ਹੋਏ ਅਰੋੜਾ ਜਾਤੀ ਦੇ ਲੋਕ ਵੱਧ ਗਿਣਤੀ ਵਿਚ ਸਨ। ਸਿਆਮ ਖੇਤੀ ਉਤਪਾਦਨ ਅਤੇ ਖਣਿਜ ਪਦਾਰਥਾਂ ਨਾਲ ਮਾਲਾਮਾਲ ਸੀ। ਵਿਸ਼ਵ ਦੀਆਂ ਸਿਆਣੀਆਂ ਅਤੇ ਮਾਲਦਾਰ ਕੌਮਾਂ ਨੇ ਇੱਥੇ ਆਪਣੇ ਅੱਡੇ ਜਮਾਏ ਹੋਏ ਸਨ। ਆਪ ਦੇ ਦਿਮਾਗ ਉੱਤੇ ਆਜ਼ਾਦੀ ਦਾ ਭੂਤ ਸਵਾਰ ਸੀ। ਇਕੋ ਵਾਰ ਆਪਣੇ ਭਰਾ ਮੋਹਨ ਲਾਲ ਦੇ ਵਿਆਹ ਤੇ ਘਰ ਆਏ ਸਨ ਅਤੇ ਗਿਆਨ ਸਿੰਘ ਵੀ ਉਦਾਸ ਹੋ ਕੇ ਵਾਪਸ ਆ ਗਿਆ ਸੀ। ਇਥੇ ਸੋਹਨ ਲਾਲ ਨੇ ਮਸ਼ਵਰਾ ਕੀਤਾ ਅਤੇ ਦੁਬਾਰਾ ਛੇ ਆਦਮੀਆਂ ਸੋਹਨ ਲਾਲ, ਈਸ਼ਰ ਦਾਸ ਸੂਦ, ਗਿਆਨ ਚੰਦ ਕੌਲ, ਕਰਤਾਰ ਸਿੰਘ ਸੰਧੂ, ਕਰਮ ਚੰਦ ਕੌਲ ਅਤੇ ਗਿਆਨ ਸਿੰਘ ਦੀ ਕੰਪਨੀ ਬਣਾ ਕੇ ਤਿਆਰ ਹੋ ਗਏ। ਕਿਰਾਇਆ ਭਾੜਾ ਅਤੇ ਸਫਰ ਖਰਚ ਦੇ ਸਾਰੇ ਪੈਸੇ ਇਕ ਆਦਮੀ ਕੋਲ ਸਨ। ਉਹ ਬੇਇਮਾਨ ਹੋ ਗਿਆ ਅਤੇ ਇਹ ਸਾਰੀ ਰਕਮ ਲੈ ਕੇ ਖਿਸਕ ਗਿਆ। ਜਦੋਂ ਇਹ ਪੰਜੇ ਬੈਂਕਾਕ ਪਹੁੰਚੇ ਤਾਂ ਜੇਬਾਂ ਖਾਲੀ ਸਨ । ਗਿਆਨ ਸਿੰਘ ਆਪਣੇ ਕਿਸੇ ਜਾਣ-ਪਛਾਣ ਵਾਲੇ ਕੋਲੋਂ ਪੈਸੇ ਉਧਾਰ ਲੈਣ ਲਈ ਹੈਡਨ ਬੰਦਰਗਾਹ ਤੇ ਪੁੱਜਾ ਅਤੇ ਆਪਣੇ ਉਪਰੋਕਤ ਸਾਥੀਆਂ ਨੂੰ ਬੈਂਕਾਕ ਭੇਜ ਦਿੱਤਾ। ਇਕ ਸਮਾਂ ਅਜਿਹਾ ਆਇਆ ਕਿ ਆਪ ਨੂੰ ਖਰਚੇ ਦੀ ਤੰਗੀ ਕਾਰਣ ਆਪਣੇ ਰੇਸ਼ਮੀ ਕੱਪੜੇ, ਸੋਨੇ ਦੀ ਅੰਗੂਠੀ ਅਤੇ ਘੜੀ ਉੱਥੇ ਦੇ ਜਾਣਕਾਰ ਸੇਠ ਬੁੱਢਾ ਸਿੰਘ ਕੋਲ ਗਿਰਵੀ ਰੱਖਣਾ ਚਾਹਿਆ ਪਰ ਉਸਨੇ ਇਹਨਾਂ ਚੀਜਾਂ ਨੂੰ ਗਿਰਵੀ ਰੱਖਣ ਵਿਚ ਸ਼ਰਮ ਮਹਿਸੂਸ ਕੀਤੀ ਅਤੇ ਰਕਮ ਉਧਾਰ ਵੀ ਨਾ ਦਿੱਤੀ।
ਸਰਦਾਰ ਅਮੀਰ ਸਿੰਘ ਨੇ ਗਿਆਨ ਸਿੰਘ ਨੂੰ ਚਿੱਠੀ ਲਿਖ ਕੇ ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ ਉੱਥੇ ਸਿਆਮ ਰੇਲਵੇ ਲਾਈਨ ਤਿਆਰ ਹੋ ਰਹੀ ਸੀ। ਅਮੀਰ ਸਿੰਘ ਨੇ ਆਪ ਨੂੰ 80 ਰੁਪਏ ਮਹੀਨਾ ਤੇ ਨੌਕਰ ਰੱਖ ਲਿਆ ਅਤੇ ਬਾਕੀਆਂ ਨੂੰ ਵੀ ਉਹਨਾਂ ਦੀ ਯੋਗਤਾ ਅਨੁਸਾਰ ਤਨਖਾਹ ਤੈਅ ਕਰਕੇ ਕੰਮ ਤੇ ਲਗਾ ਦਿੱਤਾ।
ਇਕ ਦਿਨ ਪਾਠਕ ਜੀ ਨੂੰ ਸੁਪਨੇ ਵਿਚ ਭਗਵਾਨ ਕ੍ਰਿਸ਼ਨ ਨੇ ਅਮਰੀਕਾ ਪਹੁੰਚਣ ਦੇ ਆਦੇਸ਼ ਦਿੱਤੇ। ਆਪ ਇਕ ਸਾਥੀ ਈਸ਼ਰ ਦਾਸ ਨੂੰ ਨਾਲ ਲੈ ਕੇ ਅਮਰੀਕਾ ਲਈ ਚੱਲ ਪਏ। ਸਾਥੀ ਈਸ਼ਰ ਦਾਸ ਬੈਂਕਾਕ ਵਿੱਚ ਹੀ ਹੈਜ਼ਾ ਹੋ ਜਾਣ ਤੇ ਕਾਰਣ ਮਰ ਗਏ। ਆਪ ਹਾਂਗਕਾਂਗ ਪਹੁੰਚੇ ਅਤੇ ਇਕ ਐਂਗਲੋ ਇੰਡੀਅਨ ਸਕੂਲ ਵਿਚ 40 ਡਾਲਰ ਭਾਵ 360 ਰੁਪਏ ਮਾਸਿਕ ਤੇ ਨੌਕਰੀ ਕਰ ਲਈ। ਉਥੋਂ ਪਾਠਕ ਜੀ ਨੇ ਆਪਣੇ ਘਰ ਇਕ ਚਿੱਠੀ ਲਿਖੀ ਕਿ ਮੇਰਾ ਇਰਾਦਾ ਅਮਰੀਕਾ ਜਾਣ ਦਾ ਹੈ, ਹੋ ਸਕੇ ਤਾਂ 300 ਰੁਪਏ ਭਿਜਵਾ ਦਿਉ ਜਿਸ ਦੇ ਜਵਾਬ ਵਿਚ ਇਕ ਚਿੱਠੀ ਮਿਲੀ ਕਿ ਹਾਂਗਕਾਂਗ ਦੀ ਨੌਕਰੀ ਛੱਡ ਕੇ ਪੜ੍ਹਾਈ ਲਈ ਅਮਰੀਕਾ ਚਲੇ ਜਾਉ । ਤੁਹਾਨੂੰ ਪੜ੍ਹਾਈ ਲਈ ਖਰਚਾ ਭੇਜਦੇ ਰਹਾਂਗੇ। ਇਸ ਪ੍ਰਕਾਰ ਤਿੰਨ ਸੌ ਰੁਪਏ ਬੈਂਕ ਡਰਾਫਟ ਰਾਹੀਂ ਹਾਂਗਕਾਂਗ ਭੇਜ ਦਿੱਤੇ ਗਏ ਅਤੇ ਨਾਲ ਹੀ ਇਕ ਚਿੱਠੀ ਵੀ ਭੇਜੀ ਗਈ। ਪਾਠਕ ਜੀ ਨੌਕਰੀ ਛੱਡ ਕੇ ਫਿਲਪਾਈਨ ਦੀ ਰਾਜਧਾਨੀ ਮਨੀਲਾ ਪਹੁੰਚ ਗਏ। ਉਥੇ ਪੰਡਿਤ ਰਲਾ ਰਾਮ ਜੀ ਸ਼ੇਰੀ ਪੱਟੀ ਵਾਲਿਆ ਕੋਲ ਠਹਿਰੇ। ਉਥੇ ਛੋਟੇ-ਛੋਟੇ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ। ਪੰਡਿਤ ਰਲਾ ਰਾਮ ਜੀ ਦੇ ਪੁੱਛਣ ਤੇ ਆਪ ਨੇ ਦੱਸਿਆ ਕਿ ਬੜੇ ਜਾਨਵਰਾਂ ਅੰਗਰੇਜ਼ਾਂ ਨੂੰ ਮਾਰਨ ਲਈ ਛੋਟੇ ਜਾਨਵਰਾਂ ਤੇ ਅਭਿਆਸ ਕਰ ਰਿਹਾ ਹੈ।
ਆਪ 1911 ਵਿਚ ਮਨਾਲੀ ਤੋਂ ਅਮਰੀਕਾ ਪਹੁੰਚ ਗਏ। ਬਹਾਨਾ ਪੜ੍ਹਾਈ ਦਾ ਸੀ ਪਰ ਅਸਲ ਨਿਸ਼ਾਨਾ ਅਜਾਦੀ ਦੀ ਲਗਨ ਸੀ। ਜਦੋਂ ਅਪ੍ਰੈਲ 1914 ਵਿਚ ਲਾਲਾ ਹਰਦਿਆਲ ਨੂੰ ਜਲਾਵਤਨ ਕਰਕੇ ਸਵਿਟਜ਼ਰਲੈਂਡ ਭੇਜਿਆ ਗਿਆ ਤਾਂ ਆਪ ਗ਼ਦਰ ਅਖਬਾਰ ਦੇ ਦਫਤਰ ਯੁਗ-ਅੰਤਰ ਆਸ਼ਰਮ ਵਿਚ ਕੰਮ ਕਰਨ ਲੱਗ ਗਏ। ਆਪ ਦੇ ਨਾਲ ਰਾਮ ਚੰਦ ਪਿਸ਼ੇਰੀ, ਪੰਡਿਤ ਜਗਤ ਰਾਮ ਹਰਿਆਣਾ ਅਤੇ ਭਾਈ ਸੰਤੋਖ ਸਿੰਘ ਜੀ ਕੰਮ ਕਰਦੇ ਸਨ। ਐਡੀਟਰੀ ਦਾ ਕੰਮ ਭਾਈ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਨੇ ਸੰਭਾਲਿਆ। ਆਪ ਚਾਰੇ ਜਣੇ ਉਹਨਾਂ ਦੀ ਸਹਾਇਤਾ ਕਰਦੇ ਸਨ। 25 ਜੁਲਾਈ 1914 ਨੂੰ ਜਦੋਂ ਪਹਿਲਾ ਵਿਸ਼ਵ ਯੁੱਧ ਜਰਮਨ ਵੱਲੋਂ ਸ਼ੁਰੂ ਕੀਤਾ ਗਿਆ ਤਾਂ ਸਾਰੇ ਵਰਕਰ ਕੈਨੇਡਾ ਅਤੇ ਅਮਰੀਕਾ ਤੋਂ ਅੰਗਰੇਜ਼ਾਂ ਵਿਰੁੱਧ ਗ਼ਦਰ ਕਰਨ ਲਈ ਹਿੰਦੁਸਤਾਨ ਵਾਪਿਸ ਆਉਣੇ ਸ਼ੁਰੂ ਹੋ ਗਏ। ਆਪ ਦੀ ਡਿਊਟੀ ਸਤੰਬਰ 1914 ਨੂੰ ਬਰਮਾ ਜਾ ਕੇ ਪ੍ਰਚਾਰ ਕਰਨ ਦੀ ਲੱਗੀ ਕਿਉਂਕਿ ਆਪ ਪਹਿਲਾਂ ਇਸ ਇਲਾਕੇ ਵਿਚ ਰਹਿ ਚੁੱਕੇ ਸਨ। ਸਤੰਬਰ ਦੇ ਸ਼ੁਰੂ ਵਿਚ ਆਪ ਅਮਰੀਕਾ ਤੋਂ ਬੈਂਕਾਕ ਆਏ। ਅਕਤੂਬਰ 1914 ਨੂੰ ਭਾਈ ਸੰਤੋਖ ਸਿੰਘ ਆਪਣੇ ਸਾਥੀ ਆਤਮਾ ਰਾਮ ਜਾਹਮਣ ਲਾਹੌਰ, ਸ਼ਿਵ ਦਿਆਲ ਕਪੂਰ ਨਾਲੇ ਘਣੂਪੁਰਾ ਨੂੰ ਸ਼ਿਘਾਈ ਤੋਂ ਲੈ ਕੇ ਬੈਂਕਕਾਕ ਪਹੁੰਚ ਗਏ। ਇਥੇ ਆਪ ਦੀ ਦੇਖ-ਰੇਖ ਵਿਚ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ। ਇਥੋਂ ਹੀ ਬਰਮਾ ਵਿਚ ਕੰਮ ਕਰਨ ਲਈ ਵਰਕਰ ਤਿਆਰ ਕੀਤੇ ਗਏ।
ਫਰਵਰੀ 1915 ਵਿਚ ਵਰਕਰ ਬਰਮਾ ਜਾਣੇ ਸ਼ੁਰੂ ਹੋ ਗਏ। ਜਨਵਰੀ ਅਖੀਰ 1915 ਨੂੰ ਬਾਬੂ ਹਰਨਾਮ ਸਿੰਘ ਸਾਹਰੀ ਵੀ ਬੈਂਕਾਕ ਆ ਗਏ ਸਨ। ਪਹਿਲਾਂ ਸ੍ਰੀ ਹੁਸੈਨ ਖਾਂ ਪੰਜ ਲਸਾ ਜ਼ਿਲ੍ਹਾ ਅੰਬਾਲਾ ਅਤੇ ਸ੍ਰੀ ਚੇਤ ਰਾਮ ਵੈਰੋਵਾਲ ਜ਼ਿਲ੍ਹਾ ਸਿਆਲਕੋਟ ਨੂੰ ਰੰਗੂਨ ਵਿਚ ਪਾਰਟੀ ਦੀ ਰਿਹਾਇਸ਼ ਲਈ ਕਿਸੇ ਮਕਾਨ ਦਾ ਪ੍ਰਬੰਧ ਕਰਨ ਲਈ ਭੇਜ ਦਿੱਤਾ ਗਿਆ। ਬਾਬੂ ਹਰਨਾਮ ਸਿੰਘ ਸਾਹਰੀ ਅਤੇ ਸੋਹਨ ਲਾਲ ਫਰਵਰੀ 1915 ਵਿਚ ਸਿਆਮ ਅਤੇ ਬਰਮਾ ਦੀ ਸਰਹੱਦ ਤੇ ਸਥਿਤ ਰਾਹਸਿੰਗ ਚਲੇ ਗਏ। ਉਥੋਂ ਮਾਰਚ 1915 ਨੂੰ ਸਿਆਮ ਦੀ ਹੱਦ ਪਾਰ ਕਰਕੇ ਬਰਮਾ ਦੇ ਮੈਸਵਰਟ ਅਤੇ ਮਾਇਆ ਵਰਜ਼ੀ ਸ਼ਹਿਰਾਂ ਵਿਚੋਂ ਹੁੰਦੇ ਹੋਏ ਰੰਗੂਨ ਪਹੁੰਚ ਗਏ। ਉਥੇ ਅੰਤਰ ਰਾਸ਼ਟਰੀ ਪੱਧਰ ਤੇ ਇਸਲਾਮਿਕ ਇਤਹਾਦ ਵਿਚ ਯਕੀਨ ਰੱਖਣ ਵਾਲਿਆਂ ਦਾ ਇਕ ਗਰੁੱਪ ਸੀ ਜਿਸ ਵਿਚ ਅੱਬੂ ਸੱਯਦ ਨਾਂ ਦਾ ਇਕ ਪੰਜਾਬੀ ਸਕੂਲ ਮਾਸਟਰ ਚਲਦਾ ਫਿਰਦਾ ਵਰਕਰ ਸੀ। ਉਸਨੂੰ ਗ਼ਦਰ ਅਖਬਾਰ ਦੇ ਬੰਗਲਾ ਵਿਚ ਤੁਰਕੀ ਦੇ ਵਜ਼ੀਰ ਅਨਵਰ ਪਾਸ਼ਾ ਦਾ ਮਸ਼ਹੂਰ ਐਲਾਨ ‘ਜਹਾਨ- ਏ-ਇਸਲਾਮ’ ਆਇਆ ਸੀ ਜਿਸ ਵਿਚ ਦੁਨੀਆ ਭਰ ਦੇ ਸਮੂਹ ਮੁਸਲਮਾਨਾਂ ਨੂੰ ਖਿਲਾਫਤ ਦੀ ਸੁਰੱਖਿਆ ਲਈ ਅੰਗਰੇਜ਼ਾਂ ਵਿਰੁੱਧ ਲੜਨ ਅਤੇ ਤੁਰਕੀ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਸੀ। ਇਹ ਐਲਾਨ ਗ਼ਦਰ ਅਖਬਾਰ ਦੇ ਨਾਲ ਫੌਜਾਂ ਵਿਚ ਵੰਡਿਆ ਗਿਆ। 1914 ਦੇ ਅਖੀਰ ਵਿਚ ਦੋ ਹਿੰਦੁਸਤਾਨੀ ਹਕੀਮ ਫਹਿਮ ਅਲੀ ਅਤੇ ਅਲੀ ਅਹਿਮਦ ਸਦੀਕੀ ਸ਼ਹਿਜ਼ਾਦਪੁਰ ਯੂ. ਪੀ. ਤੋਂ ਰੰਗੂਨ ਆਏ। ਇਸ ਪ੍ਰਕਾਰ ਉਥੇ ਇਕ ਕਾਫੀ ਵੱਡਾ ਮੁਸਲਿਮ 5 ਸਿਆਸੀ ਗਰੁੱਪ ਬਣ ਗਿਆ। ਇਸ ਗਰੁੱਪ ਨੇ 130ਵੀਂ ਮੁਸਲਿਮ ਬਲੋਚ ਰੈਜਮੈਂਟ ਵਿਚ ਗ਼ਦਰ ਅਖਬਾਰ ਦੇ ਪਰਚੇ ਵੰਡੇ। ਪੰਡਿਤ ਜੀ ਨੇ ਮੁਜ਼ਤਬਾ ਹੁਸੈਨ ਦੀ ਮਾਰਫਤ ਗ਼ਦਰ ਪਾਰਟੀ ਦਾ ਸੰਬੰਧ ਇਸ ਮੁਸਲਿਮ ਗਰੁੱਪ ਨਾਲ ਗੰਢ ਲਿਆ।
ਕੁਝ ਸਮਾਂ ਪਿੱਛੋਂ ਭਾਈ ਸੰਤੋਖ ਸਿੰਘ ਵੀ ਰੰਗੂਨ ਪਹੁੰਚ ਗਏ। ਉਥੇ ਪਾਰਟੀ ਨੂੰ ਮਜ਼ਬੂਤ ਕਰਕੇ ਭਾਈ ਜੀ, ਪਾਠਕ ਜੀ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਨਾਲ ਲੈ ਕੇ ਉੱਤਰੀ ਬਰਮਾ ਵੱਲ ਚਲੇ ਗਏ ਜਿੱਥੇ ਮਾਂਡਲੇ, ਮੈਮੂਨ, ਪਿਆਬੂਟੀ ਅਤੇ ਦੂਜੇ ਸ਼ਹਿਰਾਂ ਦੀਆਂ ਛਾਉਣੀਆਂ ਵਿਚ ਫੌਜੀਆਂ ਅਤੇ ਪੁਲਿਸ ਵਾਲਿਆਂ ਵਿਚ ਗ਼ਦਰ ਦਾ ਪ੍ਰਚਾਰ = ਸ਼ੁਰੂ ਕੀਤਾ। ਅੰਗਰੇਜ਼ਾਂ ਨੇ ਆਪਣੇ ਵਿਰੁੱਧ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਦਬਾਉਣ ਲਈ ਪੁਲਿਸ ਨੂੰ ਹਥਿਆਰਾਂ ਨਾਲ ਲੈਸ ਕੀਤਾ ਹੋਇਆ ਸੀ। ਇਸ ਵਿਚ ਸਿੱਖ ਅਤੇ ਮੁਸਲਿਮ ਜਾਟ ਭਾਰਤੀ ਸਨ। ਪੰਡਿਤ ਜੀ ਨੇ ਇਸ ਹਥਿਆਰਬੇਦ ਪੁਲਿਸ ਵਿਚ ਆਪਣੀ ਜਾਣ-ਪਛਾਣ ਬਣਾ ਲਈ ਅਤੇ 23ਵੇਂ ਤੋਪਖਾਨਾ ਵਿਚ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਪਿਆਬੂਟੀ ਦੀ ਬਰਮਾ ਫੌਜੀ ਪੁਲਿਸ ਵਿਚ ਕਿਰਪਾ ਰਾਮ ਮਾਂਗਟ ਸਿਪਾਹੀਆਂ ਨੂੰ ਪੜ੍ਹਾਉਣ ਲਈ ਨਿਯੁਕਤ ਸੀ । ਉਹ ਪੰਡਿਤ ਜੀ ਦਾ ਸਕੂਲ ਫੈਲੋ ਨਿਕਲ ਆਇਆ ਅਤੇ ਗ਼ਦਰ ਪਾਰਟੀ ਦਾ ਮੈਂਬਰ ਬਣ ਗਿਆ। ਉਸਨੇ ਆਪਣੇ ਫੌਜੀਆਂ ਵਿਚ ਗ਼ਦਰ ਦਾ ਬਹੁਤ ਪ੍ਰਚਾਰ ਕੀਤਾ।
ਇਨੇ ਵਿਚ 21 ਫਰਵਰੀ 1915 ਵਾਲੇ ਗ਼ਦਰ ਦੇ ਫੇਲ੍ਹ ਹੋ ਜਾਣ ਵਾਲੀਆਂ ਖਬਰਾਂ ਪਹੁੰਚ ਗਈਆਂ। ਭਾਈ ਸੰਤੋਖ ਸਿੰਘ ਪੰਡਿਤ ਜੀ ਨੂੰ ਨਾਲ ਲੈ ਕੇ ਵਾਪਿਸ ਸਿਆਮ ਚਲੇ ਗਏ। ਬਾਬੂ ਹਰਨਾਮ ਸਿੰਘ ਨੂੰ ਰੰਗੂਨ ਵਾਲੀ ਪਾਰਟੀ ਦੀ ਇਚਾਰਜ ਲਗਾਇਆ ਗਿਆ। ਹੁਣ ਮੁਸ਼ਕਿਲ ਇਹ ਸੀ ਕਿ ਅਮਰੀਕਾ ਤੋਂ ਗ਼ਦਰੀ ਧੜਾਧੜ ਆ ਰਹੇ ਸਨ ਪਰ ਅਮਰੀਕਾ ਵਾਲਿਆਂ ਨੂੰ ਹਿੰਦੁਸਤਾਨ ਵਿਚ ਗ਼ਦਰ ਦੇ ਫੇਲ੍ਹ ਹੋ ਜਾਣ ਬਾਰੇ ਕੋਈ ਖਬਰ ਨਹੀਂ ਸੀ। ਹੁਣ ਗ਼ਦਰੀਆਂ ਨੂੰ ਸਮੁੰਦਰ ਦੀ ਬਜਾਏ ਬਰਾਸਤਾ ਖੁਸ਼ਕੀ ਸਿਆਮ ਤੋਂ ਬਰਮਾ ਪਹੁੰਚਾਣ ਦੀ ਯੋਜਨਾ ਬਣੀ ਅਤੇ ਬੈਂਕਾਕ ਹੈੱਡ ਕੁਆਰਟ ਬਣਾਇਆ ਗਿਆ। ਭਾਈ ਸੰਤੋਖ ਸਿੰਘ, ਪੰਡਿਤ ਜੀ ਅਤੇ ਅਮਰ ਸਿੰਘ ਜੋ ਸਿਆਮ ਗਰੁੱਪ ਦਾ ਇੰਚਾਰਜ ਸੀ ਨੂੰ ਨਾਲ ਲੈ ਕੇ ਜਨਰਲ ਕੌਂਸਲ ਨੂੰ ਮਿਲੇ। ਇਸਨੇ ਸਿਆਮ ਵਿਚ ਬੈਠੇ ਸਾਰੇ ਜਰਮਨਾਂ ਅਤੇ ਹਿੰਦੁਸਤਾਨੀਆਂ ਨੂੰ ਫੌਜੀ ਸਿਖਲਾਈ ਦੀ ਸਲਾਹ ਦਿੱਤੀ ਅਤੇ ਬਰਮਾ ਵਿਚ ਬੈਠੇ ਹਿੰਦੁਸਤਾਨੀ ਫੌਜੀਆਂ ਦੇ ਨਾਲ ਮਿਲਕੇ ਗ਼ਦਰ ਕਰਨ ਦੀ ਸਲਾਹ ਦਿੱਤੀ। ਇਸ ਮੰਤਵ ਲਈ ਪੰਡਿਤ ਜੀ ਦੂਜੇ ਗ਼ਦਰੀਆਂ ਨੂੰ ਨਾਲ ਲੈਕੇ ਬਰਮਾ ਚਲੇ ਗਏ।
ਭਾਈ ਸੰਤੋਖ ਸਿੰਘ ਨੇ ਆਪਣਾ ਹੈੱਡ ਕੁਆਰਟਰ ਉੱਤਰੀ ਆਸਾਮ ਦੇ ਪਾਖੋ ਨਾਮਕ ਕਸਬੇ ਵਿਚ ਬਣਾ ਲਿਆ। ਅਮਰੀਕਾ ਤੋਂ ਭਾਈ ਹਰਦਿੱਤ ਸਿੰਘ ਲੰਮੇ ਜੱਟਪੁਰਾ, ਕਪੂਰ ਸਿੰਘ ਮਹੀ, ਭਾਈ ਨਿਰੰਜਣ ਸਿੰਘ ਸੰਗਤਪੁਰਾ ਲੁਧਿਆਣਾ ਅਤੇ ਇਕ ਅਮਰੀਕਨ ਮਿਸਟਰ ਚਾਰਲਸ ਰੇਲਨ ਮਨੀਲਾ ਅਤੇ ਹਾਂਗਕਾਂਗ ਤੋਂ ਹੁੰਦੇ ਹੋਏ ਬੈਂਕਕਾਕ ਪਹੁੰਚ ਗਏ। ਇਹਨਾਂ ਦੇ ਆਉਣ ਨਾਲ ਵਰਕਰਾਂ ਦੇ ਹੌਂਸਲੇ ਬੁਲੰਦ ਹੋ ਗਏ। ਦਸ ਦਿਨਾਂ ਬਾਅਦ ਇਹਨਾਂ ਨੂੰ ਬਰਮਾ ਜਾ ਕੇ ਰੰਗੂਨ ਦੀ ਪਾਰਟੀ ਨਾਲ ਕੰਮ ਕਰਨ ਦਾ ਹੁਕਮ ਹੋਇਆ। ਪੰਡਿਤ ਜੀ ਨੇ ਰੰਗੂਨ ਜਾ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇਥੋਂ ਹੁਸੈਨ ਖਾਂ ਅਤੇ ਬੋਧ ਸਿੰਘ ਨੂੰ ਚੀਨ ਦੇ ਯੂਨਾਨ ਸੂਬਾ ਦੇ ਗਵਰਨਰ ਕੋਲ ਸਹਾਇਤਾ ਲਈ ਭੇਜਿਆ ਗਿਆ। ਉਹ ਮਨ ਗਿਆ ਕਿ ਬਰਮਾ ਵਿਚ ਇਨਕਲਾਬ ਪੈਦਾ ਹੋਣ ਤੇ ਉਹ ਸਹਾਇਤਾ ਦੇਵੇਗਾ। ਗ਼ਦਰ ਫੇਲ੍ਹ ਹੋਣ ਦੀ ਖਬਰ ਪਹੁੰਚਣ ਤੇ ਅੰਗਰੇਜ਼ਾਂ ਨੇ ਬਹੁਤ ਸਖ਼ਤੀ ਸ਼ੁਰੂ ਕਰ ਦਿੱਤੀ। ਸਿਆਮ ਤੋਂ ਬਰਮਾ ਵਿਚ ਦਾਖਲੇ ਵੇਲੇ ਕਈ ਗ਼ਦਰੀ ਵਰਕਰ ਗ੍ਰਿਫਤਾਰ ਹੋ ਗਏ। ਪੰਡਿਤ ਜੀ, ਭਾਈ ਜੀਵਨ ਸਿੰਘ ਨੀਲੂਕੇ, ਭਾਈ ਨਿਰੰਜਣ ਸਿੰਘ, ਪਾਲਾ ਸਿੰਘ, ਨਰਾਇਣ ਸਿੰਘ ਬਿੱਲੂ ਅਤੇ ਲਛਮਣ ਸਿੰਘ ਇਹ ਛੇ ਇਨਕਲਾਬੀ ਸਰਕਾਰ ਦੀਆਂ ਪੇਸ਼ ਬੰਦੀਆਂ ਤੋਂ ਪਹਿਲਾਂ ਹੀ ਬਰਮਾ ਪਹੁੰਚ ਗਏ ਅਤੇ ਉੱਤਰੀ ਬਰਮਾ ਦੀ ਫੌਜੀ ਪੁਲਿਸ ਦੇ ਤੋਪਖਾਨੇ ਦੀ ਛਾਉਣੀ ਵਿਚ ਪਹੁੰਚੇ। ਯੋਜਨਾ ਇਹ ਬਣਾਈ ਗਈ ਕਿ ਭਾਈ ਜੀਵਨ ਸਿੰਘ ਤੇ ਲਛਮਣ ਸਿੰਘ ਮਾਂਡਲੇ ਵਿਚ ਦੁਕਾਨ ਖੋਲ੍ਹ ਲੈਣ ਤਾਂ ਜੋ ਅੰਗਰੇਜ਼ੀ ਹਕੂਮਤ ਨੂੰ ਸ਼ੱਕ ਨਾ ਹੋਵੇ ਅਤੇ ਇਹ ਦੁਕਾਨ ਹੈੱਡ ਕੁਆਰਟਰ ਦਾ ਕੰਮ ਵੀ ਦਿੰਦੀ ਰਹੇਗੀ। ਪੰਡਿਤ ਜੀ ਅਤੇ ਨਰਾਇਣ ਸਿੰਘ ਇਥੋਂ ਹੀ ਫੌਜੀਆਂ ਦੀ ਛਾਉਣੀ ਵਿਚ ਪ੍ਰਚਾਰ ਲਈ ਆਇਆ ਜਾਇਆ ਕਰਨਗੇ ਪਰ ਹਾਲਾਤ ਦੀ ਨਜ਼ਾਕਤ ਨੂੰ ਭਾਂਪਦਿਆਂ ਨਿਰੰਜਣ ਸਿੰਘ ਅਤੇ ਪਾਲਾ ਸਿੰਘ ਪਿਆਬੂਟੀ ਚਲੇ ਗਏ। ਉਥੇ ਪੰਡਿਤ ਜੀ ਦਾ ਸਕੂਲ ਫੈਲੋ ਕਿਰਪਾ ਰਾਮ ਮਾਂਗਟ ਫੌਜੀਆਂ ਨੂੰ ਪੜ੍ਹਾਇਆ ਕਰਦਾ ਸੀ । ਉਹ ਗ਼ਦਰ ਪਾਰਟੀ ਦਾ ਮੈਂਬਰ ਵੀ ਸੀ ਨਾਲ ਹੀ ਕਾਲਾ ਸਿੰਘ ਨਾਇਕ ਅਤੇ ਪ੍ਰਤਾਪ ਸਿੰਘ ਸਹਾਇਕ ਟੀਚਰ ਵੀ ਇਸ ਗ਼ਦਰ ਪਾਰਟੀ ਦੇ ਮੈਂਬਰ ਸਨ। ਪੰਡਿਤ ਜੀ ਅਤੇ ਭਾਈ ਨਰੈਣ ਸਿੰਘ ਬਮੀਉਂ ਦੀ ਛਾਉਣੀ ਵਿਚ 23 ਨੰਬਰ ਤੋਪਖਾਨੇ ਵਿਚ ਗਏ ਜਿਥੋਂ ਦੇਸੀ ਫੌਜੀ ਅਫਸਰਾਂ ਨੇ ਇਸ ਪਹਿਲੇ ਦੌਰੇ ਗ਼ਦਰ ਪਾਰਟੀ ਨਾਲ ਮਿਲਣ ਦੀ ਹਾਮੀ ਭਰੀ ਸੀ। ਉਹਨਾਂ ਦਾ ਜਮਾਂਦਾਰ ਆਪਣੇ ਟਰੁੱਪ ਨੂੰ ਨਾਲ ਲੈ ਕੇ ਬਾਹਰ ਜੰਗਲ ਵਿਚ ਪਰੇਡ ਕਰਵਾਉਣ ਗਿਆ ਹੋਇਆ ਸੀ। ਪੰਡਿਤ ਜੀ ਉਸਨੂੰ ਸੜਕ ਤੇ ਬਾਹਰੋਂ ਆਉਂਦੇ ਹੋਏ ਮਿਲੇ। ਉਹ ਆਪਣੇ ਟਰੁੱਪ ਦੀ ਕਮਾਨ ਕਰਦਾ ਆ ਰਿਹਾ ਸੀ ਅਤੇ ਪੰਡਿਤ ਜੀ ਉਸ ਨਾਲ ਗਲਬਾਤ ਕਰਦੇ ਛਾਉਣੀ ਪਹੁੰਚ ਗਏ। ਉਹ ਭੋਲਾ ਜਿਹਾ ਬਣਕੇ ਪੰਡਿਤ ਜੀ ਦੀ ਹਰੇਕ ਗੱਲ ਵਿਚ ਹਾਂ ਵਿਚ ਹਾਂ ਭਰਦਾ ਰਿਹਾ। ਛਾਉਣੀ ਪਹੁੰਚ ਕੇ ਜਮਾਂਦਾਰ ਨੇ ਅਗਲੇ ਦਿਨ ਆਉਣ ਲਈ ਕਿਹਾ। ਚਲਦੇ ਸਮੇਂ ਜਦੋਂ ਜਮਾਂਦਾਰ ਨੇ ਪੰਡਿਤ ਜੀ ਨਾਲ ਹੱਥ ਮਿਲਾਇਆ ਤਾਂ ਜਮਾਂਦਾਰ ਨੇ ਪੰਡਿਤ ਜੀ ਦੀ ਵਿਦਾਇਗੀ ਜੱਫੀ ਭਰ ਲਈ ਅਤੇ ਚੰਗੀ ਤਰ੍ਹਾਂ ਕਾਬੂ ਕਰਕੇ ਆਪਣੇ ਜਵਾਨਾਂ ਨੂੰ ਇਸ਼ਾਰਾ ਕੀਤਾ। ਸਾਰਿਆਂ ਨੇ ਮਿਲ ਕੇ ਪੰਡਿਤ ਜੀ ਨੂੰ ਜਕੜ ਲਿਆ ਇਸ ਪ੍ਰਕਾਰ ਆਪ ਗ੍ਰਿਫਤਾਰ ਹੋ ਗਏ। ਤਲਾਸ਼ੀ ਲੈਣ ਤੇ ਆਪ ਕੋਲੋਂ ਲਾਲਾ ਹਰਦਿਆਲ ਦਾ ਬਾਗਿਆਨਾ ਲੇਖ, ਅੰਗਰੇਜ਼ਾਂ ਵਿਰੁੱਧ ਲੜਨ ਲਈ ਇਸਲਾਮੀ ਫਤਵਾ, ਬੰਬ ਬਣਾਉਣ ਦਾ ਨੁਸਕਾ, ਗ਼ਦਰ ਅਖ਼ਬਾਰ ਦਾ ਇਕ ਪਰਚਾ, ਤਿੰਨ ਆਟੋਮੈਟਿਕ ਪਿਸਤੌਲ ਅਤੇ 283 ਗੋਲੀਆਂ ਬਰਾਮਦ ਹੋਏ। ਆਪ ਨੂੰ ਗ੍ਰਿਫਤਾਰ ਕਰਕੇ ਮਾਂਡਲੇ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਗਿਆ। ਮੁਕੱਦਮਾ ਮਾਂਡਲੇ ਦੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਦਸੰਬਰ 1915 ਵਿਚ ਸ਼ੁਰੂ ਹੋਇਆ। ਆਪ ਨੂੰ ਬਗ਼ਾਵਤ ਕਰਨ ਅਤੇ ਬਾਦਸ਼ਾਹ ਦੀਆਂ ਫੌਜਾਂ ਵਿਚ ਬਗ਼ਾਵਤ ਫੈਲਾਉਣ ਦੇ ਜੁਰਮ ਵਿੱਚ ਫਾਂਸੀ ਦੀ ਸਜ਼ਾ ਹੋਈ। ਜੇਲ੍ਹ ਦੇ ਕਾਨੂੰਨ ਅਨੁਸਾਰ ਹਰੇਕ ਕੈਦੀ ਨੂੰ ਜੇਲ੍ਹ ਅਫਸਰਾਂ ਦੇ ਆਉਣ ਤੇ ਉਹਨਾਂ ਤੇ ਸਤਿਕਾਰ ਵਜੋਂ ਖੜਾ ਹੋਣਾ ਪੈਂਦਾ ਸੀ ਪਰ ਆਪ ਦਾ ਕਹਿਣਾ ਸੀ ਕਿ ਜਦੋਂ ਮੈਂ ਅੰਗਰੇਜ਼ੀ ਸਰਕਾਰ ਨੂੰ ਸਰਕਾਰ ਹੀ ਨਹੀਂ ਮੰਨਦਾ ਤਾਂ ਇਸਦੇ ਕਾਨੂੰਨ ਨੂੰ ਕਿਉਂ ਮੰਨਾ। ਇਕ ਵਾਰ ਗਵਰਨਰ ਬਰਮਾ ਨੇ ਪਾਠਕ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਜੇਲ੍ਹ ਸੁਪਰੀਡੈਂਟ ਨੇ ਉਹਨਾਂ ਨੂੰ ਦੱਸਿਆ ਕਿ ਪਾਠਕ ਜੀ ਕਿਸੇ ਅਫਸਰ ਦੇ ਸਾਹਮਣੇ ਖੜੇ ਹੋ ਕੇ ਗੱਲ ਨਹੀਂ ਕਰਦੇ ਪਰ ਉਹਨਾਂ ਦਾ ਇਹ ਵੀ ਅਸੂਲ ਹੈ ਕਿ ਜੋ ਕੋਈ ਉਹਨਾਂ ਦੇ ਸਾਹਮਣੇ ਖਲੋ ਕੇ ਗੱਲ ਕਰੇ ਤਾਂ ਉਹ ਵੀ ਖਲੋ ਕੇ ਹੀ ਉਸਦਾ ਜਵਾਬ ਦਿੰਦੇ ਹਨ। ਇਸ ਲਈ ਸੁਪਰੀਡੈਂਟ ਜੇਲ੍ਹ ਨੇ ਗਵਰਨਰ ਨੂੰ ਕਿਸੇ ਵਿਸ਼ੇਸ਼ ਦਿਨ ਵਿਸ਼ੇਸ਼ ਸਮੇਂ ਤੇ ਆਉਣ ਦੀ ਸਲਾਹ ਦਿੱਤੀ । ਉਸ ਨਿਰਧਾਰਿਤ ਸਮੇਂ ਤੋਂ ਥੋੜ੍ਹਾ ਸਮਾਂ ਪਹਿਲਾਂ ਪਾਠਕ ਜੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗਵਰਨਰ ਵੀ ਨਿਰਧਾਰਿਤ ਸਮੇਂ ਤੇ ਪਾਠਕ ਜੀ ਦੀ ਕੋਠੜੀ ਦੇ ਸਾਹਮਣੇ ਪਹੁੰਚ ਗਿਆ ਅਤੇ ਖੜ੍ਹੇ- ਖੜ੍ਹੇ ਹੀ ਉਹਨਾਂ ਨਲ ਕੁਝ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਸੀਂ ਬਗ਼ਾਵਤ ਕਿਉਂ ਫੈਲਾਉਂਦੇ ਹੋ, ਕਿਉਂਕਿ ਤੁਸੀਂ ਸਾਡੇ ਤੇ ਜ਼ੁਲਮ ਕਰਦੇ ਹੋ। ਗਵਰਨਰ ਜੀ ਨੇ ਪਾਠਕ ਜੀ ਨੂੰ ਮਾਫੀ ਮੰਗ ਕੇ ਰਿਹਾਈ ਪਾਉਣ ਦੀ ਸਲਾਹ ਦਿੱਤੀ । ਪੰਡਿਤ ਜੀ ਨੇ ਜਵਾਬ ਦਿੱਤਾ ਮਾਫੀ ਤੁਸੀਂ ਮੰਗੋ ਮੈਂ ਕਿਉਂ ਮੰਗਾ ਮਾਫੀ? ਜ਼ੁਲਮ ਤੁਸੀਂ ਕਰਦੇ ਹੋ ਤੇ ਮਾਫੀ ਮੈਂ ਮੰਗਾ। ਗਵਰਨਰ ਇਹ ਜਵਾਬ ਸੁਣ ਕੇ ਨਿਰਾਸ਼ ਹੋ ਗਿਆ ਅਤੇ ਵਾਪਿਸ ਚਲਾ ਗਿਆ । ਫਾਂਸੀ ਤੋਂ ਇਕ ਹਫਤਾ ਪਹਿਲਾਂ ਆਪਨੂੰ ਸੂਚਨਾ ਦਿੱਤੀ ਗਈ ਕਿ ਫਲਾਂ ਦਿਨ ਫਾਂਸੀ ਹੋ ਜਾਵੇਗੀ, ਇਸ ਦਿਨ ਤੋਂ ਪੰਡਿਤ ਜੀ ਦਾ ਵਜ਼ਨ ਘੱਟਣ ਦੀ ਬਜਾਏ ਵੱਧਣਾ ਸ਼ੁਰੂ ਹੋ ਗਿਆ। 10 ਫਰਵਰੀ 1916 ਨੂੰ ਸਵੇਰੇ 6 ਵਜੇ ਉਲਟੀ ਹੱਥਕੜੀ ਲਗਾ ਕੇ ਅਤੇ ਪੈਰਾਂ ਵਿਚ ਬੇੜੀਆਂ ਪਾ ਕੇ ਫਾਂਸੀ ਘਰ ਲਿਆਂਦਾ ਗਿਆ। ਜੇਲ੍ਹ ਦੇ ਇਰਦ-ਗਿਰਦ ਫੌਜੀ ਪਹਿਰਾ ਸੀ । ਫਾਂਸੀ ਦੇ ਨੇੜੇ ਕਾਨੂੰਨ ਅਨੁਸਾਰ ਮੈਜਿਸਟ੍ਰੇਟ, ਡਾਕਟਰ, ਪਾਦਰੀ, ਜਲੱਦ, ਸੁਪਰੀਡੈਂਟ ਜੇਲ੍ਹ ਅਤੇ ਸੁਪਰੀਡੈਂਟ ਆਫ ਪੁਲਿਸ ਖੜ੍ਹੇ ਸਨ। ਸਾਰੇ ਹੈਰਾਨ ਸਨ ਕਿ ਫਾਂਸੀ ਕਿਉਂ ਨਹੀਂ ਦਿੱਤੀ ਜਾ ਰਹੀ। ਮੈਜਿਸਟ੍ਰੇਟ ਨੇ ਅੱਗੇ ਵੱਧ ਕੇ ਪੰਡਿਤ ਜੀ ਨੂੰ ਕਿਹਾ ਕਿ ਮੇਰੇ ਕੋਲ ਹੁਣੇ-ਹੁਣੇ ਹੁਕਮ ਆਇਆ ਹੈ ਕਿ ਜੇ ਤੁਸੀਂ ਜੁਬਾਨੀ ਹੀ ਮਾਫੀ ਮੰਗ ਲਵੋ ਤਾਂ ਫਾਂਸੀ ਦੀ ਸਜ਼ਾ ਰੱਦ ਹੋ ਸਕਦੀ ਹੈ। ਮੈਜਿਸਟ੍ਰੇਟ ਦੇ ਮੂੰਹੋਂ ਮਾਫੀ ਦਾ ਸ਼ਬਦ ਸੁਣਦਿਆਂ ਹੀ ਆਪ ਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਅਤੇ ਕੜਕ ਕੇ ਬੋਲੇ, ਓ ਗੁਸਤਾਖ ਅੰਗਰੇਜ਼ ! ਤੂੰ ਮੈਨੂੰ ਮਾਫੀ ਮੰਗਣ ਲਈ ਕਹਿੰਦਾ ਹੈਂ ਮੈਂ ਹਰਗਿਜ਼ ਮਾਫੀ ਨਹੀਂ ਮੰਗ ਸਕਦਾ। ਮੈਜਿਸਟ੍ਰੇਟ ਨੇ ਦੁਬਾਰਾ ਕਿਹਾ ਕਿਉਂ ਆਪਣੀ ਜਾਨ ਗੁਆਂਦੇ ਹੋ| ਮਾਫੀ ਮੰਗਣ ਨਾਲ ਤੁਹਾਡਾ ਕੀ ਵਿਗੜਦਾ ਹੈ। ਤਦ ਪੰਡਿਤ ਜੀ ਨੇ ਜਵਾਬ ਦਿੱਤਾ, ਚੰਗਾ ਮੈਨੂੰ ਲਿਖ ਕੇ ਦੇ ਕਿ ਅਸੀਂ ਤੈਨੂੰ ਛੱਡ ਦਿਆਂਗੇ ਤੂੰ ਆਪਣੀ ਇੱਛਾ ਅਨੁਸਾਰ ਜਿੱਥੇ ਚਾਹੇ ਜਾ ਸਕੇਂਗਾ ਤਦ ਮੈਂ ਤੁਹਾਡੀ ਇਸ ਗੱਲ ‘ਤੇ ਗੌਰ ਕਰ ਸਕਦਾ ਹਾਂ । ਮੈਜਿਸਟ੍ਰੇਟ ਨੇ ਇਸ ਗੱਲ ਤੋਂ ਆਪਣੀ ਅਸਮਰਥਤਾ ਪ੍ਰਗਟਾਈ। ਜਲਾਦ ਨੂੰ ਫੰਦਾ ਪਾਉਣ ਦਾ ਹੁਕਮ ਹੋਇਆ। ਉਸਨੇ ਜਵਾਬ ਦਿੱਤਾ ਭਾਵੇਂ ਮੈਨੂੰ ਗੋਲੀ ਮਾਰ ਦਿਉ ਮੈਂ ਇਸ ਬੇਕਸੂਰ ਪੰਡਿਤ ਦੇ ਗਲੇ ਵਿਚ ਫੰਦਾ ਨਹੀਂ ਪਾਵਾਂਗਾ। ਉਸਨੂੰ ਡਰਾਇਆ ਧਕਾਇਆ ਗਿਆ ਲਾਲਚ ਵੀ ਦਿੱਤਾ ਗਿਆ ਪਰ ਉਹ ਜਦ ਟਸ ਤੋਂ ਮਸ ਨਾ ਹੋਇਆ। ਫਿਰ ਜੇਲ੍ਹ ਦੂਜੇ ਅਮਲੇ ਜਿੰਨਾ ਵਿਚ ਹਿੰਦੂ, ਸਿੱਖ, ਇਸਾਈ, ਮੁਸਲਮਾਨ, ਬੋਧੀ ਅਤੇ ਬਰਮੀ ਵੀ ਸਨ ਇਹਨਾਂ ਨੂੰ ਫੰਦਾ ਪਾਉਣ ਦਾ ਹੁਕਮ ਦਿੱਤਾ ਗਿਆ ਪਰ ਸਭ ਨੇ ਨਾਂਹ ਕਰ ਦਿੱਤੀ। ਅੰਗਰੇਜ਼ ਵੀ ਇਨਕਾਰ ਕਰ ਗਏ। ਆਖਿਰ ਵਿਚ ਅਸਿਸਟੈਂਟ ਜੇਲ੍ਹਰ ਮਿਸਟਰ ਵਿਲੀਅਮ ਜੋ ਮਦਰਾਸ ਦਾ ਇਸਾਈ ਸੀ ਉਸਨੂੰ ਇਸ ਕੰਮ ਲਈ ਮਨਾ ਲਿਆ ਗਿਆ। ਉਸਨੇ ਅੱਗੇ ਵੱਧ ਕੇ ਫਾਂਸੀ ਦਾ ਫੰਦਾ ਇਹਨਾਂ ਦੇ ਗੱਲ ਵਿਚ ਪਾ ਦਿੱਤਾ। ਹੇਠਾਂ ਤੋਂ ਤਖਤਾ ਹਟਾ ਦਿੱਤਾ ਗਿਆ ਅਤੇ ਪਾਠਕ ਜੀ ਅਮਰ ਹੋ ਗਏ। ਅਸਿਸਟੈਂਟ ਜੇਲ੍ਹਰ ਨੇ ਡਰ ਦੇ ਮਾਰੇ ਆਪਣੀ ਬਦਲੀ ਕਰਵਾ ਲਈ। ਬਾਅਦ ਵਿਚ ਪਤਾ ਲੱਗਾ ਕਿ ਉਹ ਬਰਮਾ ਦੀ ਸ਼ਵਾਸ਼ ਵਿਚ ਬਾਲ ਬੱਚਿਆਂ ਸਮੇਤ ਮਾਰਿਆ ਗਿਆ। ਫਾਂਸੀ ਤੋਂ ਪਹਿਲਾਂ ਪੰਡਿਤ ਜੀ ਦੀ ਅੰਤਿਮ ਇੱਛਾ ਇਹ ਸੀ ਕਿ ਮਰਨ ਉਪਰੰਤ ਮੇਰੀ ਲਾਸ਼ ਜਲਾ ਦਿੱਤੀ ਜਾਵੇ ਕਿਉਂਕਿ ਆਮ ਤੌਰ ਤੇ ਫਾਂਸੀ ਪਾਉਣ ਵਾਲਿਆਂ ਨੂੰ ਦਫਨਾ ਦਿੱਤਾ ਜਾਂਦਾ ਸੀ। ਸਰਕਾਰ ਨੇ ਉਹਨਾਂ ਦੀ ਇੱਛਾ ਮੰਨ ਲਈ ਅਤੇ ਲਾਸ਼ ਨੂੰ ਜਲਾ ਦਿੱਤਾ ਗਿਆ।

ਮਹਾਤਮਾ ਨੰਦ ਗੋਪਾਲ

ਆਪ ਦਾ ਜਨਮ ਹਾਫਜ਼ਾਬਾਦ ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਚ ਹੋਇਆ। 1906 ਵਿਚ ਆਪ ਲਾਹੌਰ ਦੇ ‘ਆਰੀਆ ਗਜ਼ਟ’ ਅਖਬਾਰ ਦੇ ਐਡੀਟਰ ਲੱਗੇ। ਇਸ ਅਖਬਾਰ ਨੂੰ ਛੱਡ ਕੇ ਦੇਸ਼ ਸੇਵਾ ਲਈ ਇਨਕਲਾਬ ਨਾਂ ਦਾ ਅਖਬਾਰ ਕੱਢਿਆ। ਇਹ ਅਖਬਾਰ ਆਪ ਦੇ ਕੌਮੀ ਪ੍ਰੈੱਸ ਵਿਚ ਛਪਦਾ ਸੀ। ਆਪ ਵੱਲੋਂ ਅੰਗਰੇਜ਼ੀ ਸਰਕਾਰ ਵਿਰੁੱਧ ਬਾਜ਼ਿਆਨਾ ਐਡੀਟੋਰੀਅਲ ਲਿਖਣ ਤੇ ਆਪ ਦੀ ਇਹ ਪ੍ਰੈੱਸ ਜ਼ਬਤ ਕਰ ਲਈ ਗਈ ਸੀ। ਇਸ ਹੁਕਮ ਵਿਰੁੱਧ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਗਿਆ । ਲਾਲਾ ਦੁਨੀ ਚੰਦ ਪ੍ਰਧਾਨ ਪੰਜਾਬ ਕਾਂਗਰਸ ਆਪਦੇ ਇਸ ਮੁਕੱਦਮੇ ਵਿਚ ਵਕੀਲ ਵਜੋਂ ਪੇਸ਼ ਹੋਏ ਪਰ ਹਾਈ ਕੋਰਟ ਨੇ ਮੁਕੱਦਮਾ ਖਾਰਿਜ ਕਰ ਦਿਤਾ।
ਉਧਰ ਇਲਾਹਾਬਾਦ ਵਿਚ ਇਕ ਇਨਕਲਾਬੀ ਸ਼ਾਂਤੀ ਨਰਾਇਣ ਭਟਨਾਗਰ ਨੇ 1907 ਵਿਚ ਸਵਰਾਜ ਨਾਮੀ ਅਖਬਾਰ ਜਾਰੀ ਕੀਤਾ। ਅੰਗਰੇਜ਼ੀ ਸਰਕਾਰ ਵਿਰੁੱਧ ਲਿਖਣ ਤੇ ਇਹਨਾਂ ਤੇ ਵੀ ਮੁਕੱਦਮਾ ਚਲਿਆ ਅਤੇ ਸਾਢੇ ਤਿੰਨ ਸਾਲ ਦੀ ਸਜ਼ਾ ਹੋਈ। ਇਸ ਤੇ ਬਾਅਦ ਇਸ ਅਖਬਾਰ ਦੀ ਐਡੀਟਰੀ ਦਾ ਕੰਮ ਰਾਮ ਦਾਸ ਸੁਰਾਇਆ ਨੇ ਸੰਭਾਲ ਲਿਆ। ਉਹਨਾਂ ਵਿਰੁੱਧ ਵੀ ਵਰੰਟ ਗ੍ਰਿਫਤਾਰੀ ਜਾਰੀ ਹੋ ਗਏ ਪਰ ਉਹ ਰੂਹਪੋਸ਼ ਹੋ ਗਏ। ਬਾਅਦ ਵਿਚ ਹਰਿਆਣਾ ਦੇ ਮੋਤੀ ਲਾਲ ਵਰਮਾ ਨੇ ਇਸ ਅਖਬਾਰ ਨੂੰ ਜਾਰੀ ਕੀਤਾ। ਇਹਨਾਂ ਨੂੰ ਵੀ ਅੰਡੇਮਾਨ ਜੇਲ੍ਹ ਦੀ ਹਵਾ ਖਾਣੀ ਪਈ। ਹੁਣ ਬਾਬੂ ਰਾਮ ਲਹਿਰੀ ਦੀ ਵਾਰੀ ਆਈ। ਇਹਨਾਂ ਨੂੰ ਵੀ ਆਪਣੇ ਭਰਾ ਕੋਲ ਕਾਲੇਪਾਣੀ ਜਾਣ ਦੀ ਸਜ਼ਾ ਮਿਲੀ। ਹੁਣ ਇਸ ਅਖਬਾਰ ਦੇ ਨੰਦ ਗੋਪਾਲ ਐਡੀਟਰ ਬਣ ਗਏ। ਦੱਸ-ਗਿਆਰਾ ਮਹੀਨੇ ਤੱਕ ਕੰਮ ਕੀਤਾ। ਤਿੰਨ ਐਡੀਟੋਰੀਅਲ ਸਰਕਾਰ ਦੇ ਵਿਰੁੱਧ ਲਿਖਣ ਤੇ ਮੁਕੱਦਮਾ ਚਲਿਆ। ਇਸ ਮੁਕੱਦਮੇ ਦਾ ਸਾਰਾ ਖਰਚ ਲਾਲਾ ਲਾਜਪਤ ਰਾਏ ਨੇ ਸਹਿਣ ਕੀਤਾ। ਮੁਕੱਦਮੇ ਦੀ ਪੈਰਵੀ ਰੁਸਤਮ ਜੀ ਵਕੀਲ ਨੇ ਕੀਤੀ। ਆਖਿਰਕਾਰ ਮੁਕੱਦਮੇ ਦਾ ਫੈਸਲਾ ਹੋਇਆ। 10 ਸਾਲ ਦੀ ਸਖ਼ਤ ਸਜ਼ਾ ਦੇ ਕੇ ਜੇਲ੍ਹ ਭੇਜ ਦਿੱਤਾ ਗਿਆ। ਪਰਿਆਗ ਦੀਆਂ ਦੋਹਾਂ ਜੇਲ੍ਹਾਂ ਵਿਚ ਰੱਖਣ ਤੋਂ ਬਾਅਦ 1909 ਵਿਚ ਆਪ ਨੂੰ ਅੰਡੇਮਾਨ ਭੇਜ ਦਿੱਤਾ ਗਿਆ। ਜਿੱਥੇ ਆਪ ਲਗਭਗ ਸਾਢੇ ਪੰਜ ਸਾਲ ਤੱਕ ਰਹੇ।
ਇਸ ਤੋਂ ਪਹਿਲਾਂ ਆਪ ਨੂੰ ਲਾਹੌਰ ਵਿਚ ਇੱਕ ਕਿਤਾਬ ‘ਕੌਮੀ ਇਸਲਾਹ’ ਦੇ ਦੋ ਹਿੱਸੇ ਲਿਖਣ ਤੇ ਸੱਤ ਸਾਲ ਦੀ ਸਜ਼ਾ ਹੋਈ ਸੀ। ਅੰਡੇਮਾਨ ਵਿੱਚ ਆਪ ਦੇ ਨਾਲ ਵੀਰ ਸਾਵਰਕਰ, ਵਰਿੰਦਰ ਕੁਮਾਰ ਘੋਸ਼, ਆਰਵਿੰਦ ਕੁਮਾਰ ਘੋਸ਼ ਦੇ ਛੋਟੇ ਭਰਾ ਸਨ। ਉਲਾਸਕਰ ਦੱਤ, ਲੱਧਾ ਰਾਮ ਆਦਿ ਕਈ ਚੋਟੀ ਦੇ ਇਨਕਲਾਬੀ ਸਜ਼ਾ ਭੁਗਤ ਰਹੇ ਸਨ। ਆਪ ਨੇ ਗੁਪਤ ਰੂਪ ਵਿਚ ਇੱਕ ਚਿੱਠੀ ਲਿਖ ਕੇ ਹਿੰਦੁਸਤਾਨ ਭੇਜੀ ਜਿਸ ਵਿਚ ਅੰਡੇਮਾਨ ਦੀ ਜੇਲ੍ਹ ਵਿਚ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜ਼ਿਕਰ ਸੀ। ਇਸ ਚਿੱਠੀ ਦੇ ਅਖਬਾਰਾਂ ਵਿਚ ਛੱਪਣ ਤੇ ਇਨਕੁਆਰੀ ਹੋਈ ਅਤੇ ਰਿਪੋਰਟ ਵਾਇਸਰਾਏ ਤੱਕ ਪਹੁੰਚੀ। ਇਸ ਤੇ ਆਪ ਨੂੰ ਵਾਪਿਸ ਹਿੰਦੁਸਤਾਨ ਭੇਜ ਦਿੱਤਾ ਗਿਆ ਅਤੇ ਕਰਾਚੀ ਜੇਲ੍ਹ ਵਿਚ ਰੱਖਿਆ ਗਿਆ। ਇਥੇ ਹੀ ਆਪ ਨੇ ਜੇਲ੍ਹ ਇੰਸਪੈਕਟਰ ਵਿਰੁੱਧ ਆਟੇ ਵਿਚ ਮਿੱਟੀ ਮਿਲਾਉਣ ਸੰਬੰਧੀ ਆਵਾਜ਼ ਚੁੱਕੀ ਸੀ ਜਿਸ ਦੇ ਸਿੱਟੇ ਵਜੋਂ ਕੈਦੀਆਂ ਨੂੰ ਜਿਹੜੀ ਕਟੌਤੀ ਮਿਲਦੀ ਸੀ ਉਹ ਨਾ ਮਿਲੀ ਅਤੇ ਪੂਰੀ ਸਜ਼ਾ ਕੱਟਣੀ ਪਈ। ਰਿਹਾਈ ਤੋਂ ਬਾਅਦ ਆਪ ਨੂੰ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦਾ ਸਕੱਤਰ ਬਣਾਇਆ ਗਿਆ। ਇਸ ਸਾਲ ਆਪ ਨੂੰ ਲਾਲਾ ਲਾਜਪਤ ਰਾਏ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। 1922 ਵਿੱਚ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿਚ ਆਪ ਤੇ ਮੁਕੱਦਮਾ ਚਲਾਇਆ ਗਿਆ ਤੇ ਫਿਰ ਇਕ ਸਾਲ ਦੀ ਸਜ਼ਾ ਦੇ ਕੇ ਮੀਆਂ ਵਾਲੀ ਜੇਲ੍ਹ ਵਿਚ ਭੇਜ ਦਿੱਤੇ ਗਏ। ਰਿਹਾਈ ਤੋਂ ਬਾਅਦ ਕਾਂਗਰਸ ਦਾ ਕੰਮ ਸ਼ੁਰੂ ਕੀਤਾ ਅਤੇ 1924 ਵਿਚ ਆਪ ਨੇ ਦਿਆਲ ਬਾਗ਼ ਆਗਰਾ ਵਿਖੇ ਪੱਕੀ ਰਿਹਾਇਸ਼ ਰੱਖ ਲਈ। ਹੁਣ ਤੱਕ ਉੱਥੇ ਹੀ ਰਹਿ ਰਹੇ ਹਨ ਅਤੇ ਪ੍ਰੇਮ ਪ੍ਰਚਾਰਕ ਅਖਬਾਰ ਦੇ ਐਡੀਟਰ ਹਨ।

ਫੀਲਡ ਮਾਰਸ਼ਲ ਲੱਧਾ ਰਾਮ

ਆਪ ਸੂਬਾ ਸਰਹੱਦ ਦੇ ਰਹਿਣ ਵਾਲੇ ਸਨ। 1910 ਵਿਚ ਇਲਾਹਾਬਾਦ ਦੇ ਉਰਦੂ ਅਖਬਾਰ ‘ਸਵਰਾਜ’ ਦੇ ਤਿੰਨ ਐਡੀਟੋਰੀਅਲ ਲਿਖਣ ਤੇ ਦੱਸ-ਦੱਸ ਸਾਲ ਦੀਆਂ ਤਿੰਨ ਵੱਖ-ਵੱਖ ਸਜ਼ਾਵਾਂ ਹੋਈਆਂ ਅਤੇ ਅੰਡੇਮਾਨ ਜੇਲ੍ਹ ਵਿਚ ਜਾਣਾ ਪਿਆ। ਆਪ ਇਸ ਅਖਬਾਰ ਦੇ ਪੰਜਵੇਂ ਐਡੀਟਰ ਸਨ। ਇਸ ਤੋਂ ਪਹਿਲਾਂ ਚਾਰ ਐਡੀਟਰਾਂ ਨੂੰ ਅੰਗਰੇਜ਼ਾਂ ਵਿਰੁੱਧ ਲਿਖਣ ਤੇ ਅੰਡੇਮਾਨ ਜੇਲ੍ਹ ਦੀ ਸਜ਼ਾ ਮਿਲ ਚੁੱਕੀ ਸੀ। ਸਖ਼ਤ ਸਜ਼ਾ ਲਈ ਅੰਡੇਮਾਨ ਦੀ ਜੇਲ੍ਹ ਮਸ਼ਹੂਰ ਸੀ। ਇਥੋਂ ਦੇ ਜ਼ਾਲਮ ਜੇਲ੍ਹ ਅਫਸਰ ਯਮਦੂਤ ਸਨ। ਚਾਰ ਸਾਲ ਇਥੇ ਜੇਲ੍ਹ ਦੀ ਸਜ਼ਾ ਕੱਟਣ ਉੱਪਰ ਭਾਰਤ ਦੀ ਜੇਲ੍ਹ ਵਿਚ ਬਦਲ ਦਿੱਤੇ ਗਏ।

 

ਫੀਲਡ ਮਾਰਸ਼ਲ ਲੱਧਾ ਰਾਮ

ਆਪ ਆਪਣੀ ਜੇਲ੍ਹ ਦੀ ਹੱਡ ਬੀਤੀ ਸੁਣਾਉਂਦਿਆਂ ਲਿਖਦੇ ਹਨ, 1911 ਦੇ ਸ਼ੁਰੂ ਵਿਚ ਜਦੋਂ ਮੈਂ ਅੰਡੇਮਾਨ ਦੀ ਸੈਲੂਰ ਜੇਲ੍ਹ ਵਿਚ ਗਿਆ ਤਾਂ ਉਥੋਂ ਦੇ ਜੇਲ੍ਹਰ ਨੇ ਮੇਰੇ ਤੇ ਰੋਅਬ ਜਮਾਉਣ ਲਈ ਹਦਾਇਤਾਂ ਦੇਣੀਆਂ ਸ਼ੁਰੂ ਕੀਤੀਆਂ। ਜਦੋਂ ਕੁਝ ਹਦਾਇਤਾਂ ਦੇ ਚੁੱਕਾ ਤਾਂ ਮੈਂ ਉਸਦੀ ਖਿੱਲੀ ਉਡਾਉਣ ਦੇ ਲਹਿਜੇ ਵਿਚ ਕਿਹਾ ਕਿ ਜੇ ਕੋਈ ਹੋਰ ਆਇਤ ਬਾਕੀ ਹੈ ਤਾਂ ਉਹ ਵੀ ਮੈਨੂੰ ਦੱਸ ਦਿਉ ਉਹ ਇਸਾਈ ਸੀ। ਇਸ ਮੁਸਲਮਾਨੀ ਸ਼ਬਦ ਆਇਤ ਤੋਂ ਚਿੜ ਗਿਆ ਅਤੇ ਪਹਿਲੇ ਹੀ ਦਿਨ ਕੋਹਲੂ ਚਲਾਉਣ ਲਈ ਸਖ਼ਤ ਮੁਸ਼ੱਕਤ ਨਾਲ ਮੇਰੀ ਆਉ-ਭਗਤ ਕੀਤੀ ਜਿਸ ਵਿਚ ਰੋਜ਼ਾਨਾ ਇਕ ਕੈਦੀ ਨੂੰ ਤੀਹ ਪੌਂਡ ਨਾਰੀਅਲ ਦਾ ਤੇਲ ਕੱਢਣਾ ਪੈਂਦਾ ਸੀ। ਮੈਂ ਇਸ ਮੁਸ਼ੱਕਤ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਭੈਂਸਿਆਂ ਦਾ ਕੰਮ ਹੈ ਜੇ ਇਹ ਕੰਮ ਜੇਲ੍ਹਰ ਇਕ ਦਿਨ ਆਪ ਕਰਕੇ ਦਿਖਾ ਦੇਵੇ ਤਾਂ ਮੈਂ ਵੀ ਇਹ ਮੁਸ਼ੱਕਤ ਕਰਨਾ ਲਈ ਤਿਆਰ ਹਾਂ। ਇਸ ‘ਤੇ ਜੇਲ੍ਹਰ ਬਹੁਤ ਸਟਪਟਾਇਆ ਅਤੇ ਮੈਨੂੰ ਖੜ੍ਹੇ ਹੱਥ ਹੱਥਕੜੀ ਲਗਾ ਕੇ ਦੀਵਾਰ ਨਾਲ ਖੂੰਟੇ ਨਾਲ ਬੰਨ੍ਹ ਦਿੱਤਾ। ਕੋਹਲੂ ਦੀ ਤੁਲਨਾ ਵਿਚ ਇਹ ਸਜ਼ਾ ਘੱਟ ਦੁੱਖਦਾਈ ਸੀ । ਕੁਝ ਦਿਨਾਂ ਪਿੱਛੋਂ ਮੈਨੂੰ ਇਸ ਗੱਲ ਦੀ ਚੀਫ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਜੋ ਮੁਆਇਨੇ ਦੀ ਖਾਤਿਰ ਜੇਲ੍ਹ ਆਇਆ ਸੀ। ਉਸਨੂੰ ਮੇਰੇ ਤੇ ਤਰਸ ਆ ਗਿਆ ਅਤੇ ਡਾਕਟਰੀ ਮੁਆਇਨੇ ਲਈ ਹਸਪਤਾਲ ਭੇਜ ਦਿਤਾ ਗਿਆ ਅਤੇ ਮੈਂ ਦੂਜੇ ਸਿਆਸੀ ਕੈਦੀਆਂ ਨਾਲ ਰਹਿਣ ਲੱਗਾ। ਇਕ ਵਾਰ ਮੈਂ ਪੜ੍ਹਨ ਲਈ ਕਿਤਾਬਾਂ ਦੀ ਮੰਗ ਕੀਤੀ ਇਸ ਤੇ ਮੈਨੂੰ ਸਖ਼ਤ ਸਜ਼ਾ ਦਿੱਤੀ ਗਈ। ਮੈਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖ ਹੜਤਾਲ 35 ਦਿਨ ਤੱਕ ਚੱਲੀ ਅਤੇ ਸਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ। ਇੱਥੇ ਇਕ ਦੂਜੇ ਇਨਕਲਾਬੀ ਇੰਦੂ ਭੂਸ਼ਨ ਰਾਏ ਨੂੰ ਜੇਲ੍ਹ ਸੁਪਰੀਡੈਂਟ ਕੈਪਟਨ ਮਰੀ ਨੇ ਰਾਮ ਬਾਂਸ ਦੀ ਸਜ਼ਾ ਦਿੱਤੀ ਜਿਸਦਾ ਮਤਲਬ ਕਿਸੇ ਤੇਜ਼ਾਬੀ ਰੱਸ ਨਾਲ ਸਰੀਰ ਅੰਦਰ ਖੁਜਲੀ ਪੈਦਾ ਕਰਨਾ ਹੁੰਦਾ ਹੈ। ਖੁਜਲੀ ਨਾਲ ਇੰਦੂ ਭੂਸ਼ਣ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਕੋਠੜੀ ਅੰਦਰ ਹੀ ਖੁਦਖੁਸ਼ੀ ਕਰਨ ਤੇ ਮਜਬੂਰ ਹੋ ਗਿਆ। ਦੂਜੇ ਇਨਕਲਾਬੀ ਉਲਾਸਕਰ ਦੱਤ ਨਾਲ ਵੀ ਬਹੁਤ ਸਖ਼ਤੀ ਕੀਤੀ ਗਈ ਜਿਸ ਕਾਰਣ ਉਹ ਪਾਗਲ ਹੋ ਗਿਆ। ਸ੍ਰੀ ਲੱਧਾ ਰਾਮ ਨੂੰ ਬੁਖਾਰ ਦੀ ਹਾਲਤ ਵਿਚ ਕੱਪੜੇ ਉਤਰਵਾਕੇ ਠੰਡੀ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਪੁੱਛਣ ਤੇ ਜਵਾਬ ਮਿਲਿਆ ਕਿ “This is Cold Slow poisoning and Judicial death”. बाद टि वैली रैली क्षति रे वे ਕਾਨੂੰਨੀ ਮੌਤ ਹੈ। ਇਸ ਦੌਰਾਨ ਇਕ ਹਿੰਦੁਸਤਾਨੀ ਜਮਾਂਦਾਰ ਛੁੱਟੀ ਤੇ ਹਿੰਦੁਸਤਾਨ ਗਿਆ। ਆਪ ਨੇ ਉਸਨੂੰ ਇਕ ਚਿੱਠੀ ਵਰਿੰਦਰ ਕੁਮਾਰ ਘੋਸ਼ ਨਾਲ ਸਲਾਹ ਕਰਕੇ ਐਡੀਟਰ ਸੁਰਿੰਦਰ ਨਾਥ ਬੈਨਰਜੀ ਨੂੰ ਭੇਜੀ ਜਿਸ ਵਿਚ ਅੰਡੇਮਾਨ ਜੇਲ੍ਹ ਵਿਚ ਦਿੱਤੇ ਜਾ ਰਹੇ ਅਣਮਨੁੱਖੀ ਤਸੀਹੇ ਅਤੇ ਕੈਦੀਆਂ ਤੇ ਹੋ ਰਹੇ ਜ਼ੁਲਮਾਂ ਦਾ ਕੱਚਾ ਚਿੱਠਾ ਛਾਪਣ ਲਈ ਭੇਜਿਆ ਗਿਆ। ਬੈਨਰਜੀ ਨੇ ਇਸਨੂੰ ਆਪਣੇ ਅਖਬਾਰ ਵਿਚ ਛਾਪ ਦਿੱਤਾ। ਇਕ ਸਰਕਾਰੀ ਮੈਂਬਰ ਜਾਂਚ ਲਈ ਅੰਡੇਮਾਨ ਗਿਆ ਪਰ ਕੋਈ ਫਰਕ ਨਾ ਪਿਆ। ਜੇਲ੍ਹਰ ਕੈਪਟਨ ਮਰੀ ਨੇ ਆਪ ਨੂੰ ਹੋਰ ਵਧੇਰੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਾਇਸਰਾਏ ਕੌਂਸਲ ਤੋਂ ਅਸੀਂ ਸਿਆਸੀ ਕੈਦੀਆਂ ਨੇ ਅੱਛਾ ਵਤੀਰਾ ਕਰਨ ਲਈ ਪੁੱਛਿਆ। ਇਹਨਾਂ ਕੈਦੀਆਂ ਨੂੰ ਖਤਰਨਾਕ ਦੱਸ ਕੇ ਜਵਾਬ ਨਾਂਹ ਵਿਚ ਮਿਲਿਆ। ਆਪ ਅਤੇ ਆਪ ਦੇ ਦੋ ਸਾਥੀਆਂ ਤੇ ਜੇਲ੍ਹ ਦੀ ਧਾਰਾ 51 ਅਧੀਨ ਮੁਕੱਦਮਾ ਚਲਾ ਕੇ ਸਜ਼ਾ ਵਿਚ ਇਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਗਿਆ। ਹੁਣ ਆਪ ਪੂਰੀ ਆਕੜ ਨਾਲ ਜੇਲ੍ਹ ਵਿਚ ਰਹਿਣ ਲੱਗੇ ਕਿਉਂਕਿ ਜੇਲ੍ਹ ਦੇ ਕਾਨੂੰਨ ਅਨੁਸਾਰ ਇਸ ਤੋਂ ਵੱਧ ਹੋਰ ਕੋਈ ਸਜ਼ਾ ਨਹੀਂ ਹੋ ਸਕਦੀ ਸੀ। ਹੁਣ ਜੇਲ੍ਹਰ ਸ਼ਰਮਿੰਦਾ ਜਿਹਾ ਰਹਿਣ ਲੱਗਾ ਕਿਉਂਕਿ ਉਹ ਆਪਣੀ ਪੂਰੀ ਵਾਹ ਲਾ ਚੁਕਿਆ ਸੀ। ਇਸਦੇ ਚੌਥੇ ਦਿਨ ਆਪ ਨੂੰ ਉਥੋਂ ਬਦਲ ਕੇ ਕਲਕੱਤਾ ਪਹੁੰਚਾ ਦਿੱਤਾ ਗਿਆ। ਆਪ ਦੇ ਨਾਲ ਦੋ ਹੋਰ ਸਾਥੀ ਸਨ। ਸੱਤ-ਸੱਤ ਸਾਲ ਤੱਕ ਕੇਨੀਆਲੌਰ ਅਤੇ ਵੈਲੂਰ ਦੀਆਂ ਜੇਲ੍ਹਾਂ ਵਿਚ ਬੰਦ ਰਹੇ।
ਅੰਡੇਮਾਨ ਦੀ ਜੇਲ੍ਹ ਵਿਚ ਆਪ ਦੇ ਜਾਣ ਤੋਂ ਕੁਝ ਸਮਾਂ ਬਾਅਦ ਵੀਰ ਸਾਵਰਕਰ ਵੀ ਉਥੇ ਪਹੁੰਚ ਗਏ ਸਨ ਜਿੰਨਾ ਨੂੰ ਦੋ ਮੌਤਾਂ ਭਾਵ 55 ਸਲ ਕਾਲੇਪਾਣੀ ਦੀ ਸਜ਼ਾ ਮਿਲੀ ਸੀ। ਨਾਲ ਹੀ ਵਰਿੰਦਰ ਕੁਮਾਰ ਘੋਸ਼, ਗਨੇਸ਼ ਸਾਵਰਕਰ (ਵੀਰ ਸਾਵਰਕਰ ਦੇ ਵੱਡੇ ਭਰਾ), ਹੇਮ ਚੰਦਰ ਦਾਸ, ਉਲਾਸਕਰ ਦੱਤ, ਸੁਧੀਰ ਕੁਮਾਰ ਸਰਕਾਰ ਵਰਗੇ ਮਸ਼ਹੂਰ ਕ੍ਰਾਂਤੀਕਾਰੀ ਵੀ ਇਥੇ ਇਕੱਠੇ ਹੋ ਗਏ। ਅਕਸਰ ਇਹ ਲੋਕ ਇਕੱਠੇ ਬੈਠ ਕੇ ਦੇਸ਼ ਦੀ ਹਾਲਤ ਬਾਰੇ ਸੋਚਦੇ। ਇਹਨਾਂ ਦਿਨਾਂ ਵਿਚ ਆਪ ਦੇ ਜੋਸ਼ੀਲੇ ਵਿਚਾਰਾਂ ਕਰਕੇ ਹੀ ਆਪ ਨੂੰ ਫੀਲਡ ਮਾਰਸ਼ਲ ਦੀ ਉਪਾਧੀ ਦਿੱਤੀ ਗਈ ਸੀ।
ਆਪ ਸੂਫੀ ਅੰਬਾ ਪ੍ਰਸਾਦ ਨੂੰ ਆਪਣਾ ਗੁਰੂ ਮੰਨਦੇ ਸਨ। 1908 ਵਿਚ ਇਕ ਵਾਰ ਆਪ ਚੀਨ ਅਤੇ ਇਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਗਏ। ਉਥੇ ਗੁਲਾਮ ਹਿੰਦੁਸਤਾਨੀਆਂ ਦੀ ਪਸ਼ੂਆਂ ਨਾਲੋਂ ਵੀ ਭੈੜੀ ਹਾਲਤ ਵੇਖ ਕੇ ਆਜ਼ਾਦੀ ਪ੍ਰਾਪਤ ਕਰਨ ਦੀ ਤੜਪ ਦਿਲ ਵਿਚ ਪੈਦਾ ਹੋਈ । ਸੂਫੀ ਸਾਹਿਬ ਨੂੰ ਵੀ ਅਜ਼ਾਦੀ ਪ੍ਰਾਪਤੀ ਲਈ ਲਲਕਾਰਿਆ ਪਰੰਤੂ ਅਜ਼ਾਦੀ ਮਿਲ ਜਾਣ ਉਪਰੰਤ ਆਪ ਦੀ ਮਾਲੀ ਹਾਲਤ ਬਹੁਤ ਖਸਤਾ ਹੋ ਗਈ। ਸਰਕਾਰ ਨੇ ਵੀ ਕੋਈ ਸਹਾਇਤਾ ਨਾ ਦਿੱਤੀ। ਸਿਰਫ ਇਕ ਵਾਰ ਸਰਕਾਰ ਤੋਂ 2 ਹਜ਼ਾਰ ਰੁਪਏ ਦਾ ਕਰਜ਼ ਲਿਆ। ਦੇਸ਼ ਦੀ ਵੰਡ ਤੋਂ ਬਾਅਦ ਯੂ. ਪੀ. ਦੇ ਜ਼ਿਲ੍ਹਾ ਅਲੀਗੜ੍ਹ ਦੇ ਇਕ ਪਿੰਡ ਵਿਚ ਆ ਕੇ ਵੱਸ ਗਏ। ਗੁਜ਼ਾਰੇ ਲਈ ਆਟੇ ਦੀ ਚੱਕੀ ਲਗਾ ਲਈ ਪਰ ਕਰਜ਼ਾ ਅਦਾ ਨ ਕਰ ਸਕਣ ਕਰਕੇ ਇਹ ਚੱਕੀ ਵੀ ਨਿਲਾਮ ਹੋ ਗਈ। ਨੰਗੇ ਪੈਰ ਅਤੇ ਭੁੱਖੇ ਪੇਟ ਰਹਿ ਕੇ ਗੁਜ਼ਾਰਾ ਕਰਨਾ ਪਿਆ। ਕਰਜ਼ ਅਦਾ ਨਾ ਕਰ ਸਕਣ ਕਾਰਣ 21 ਦਸੰਬਰ 1962 ਨੂੰ ਆਪ ਨੂੰ ਜ਼ਿਲ੍ਹਾ ਅਲੀਗੜ੍ਹ ਦੀ ਕੋਲ ਤਹਿਸੀਲ ਦੀ ਜੇਲ੍ਹ ਦੀ ਹਵਾ ਖਾਣੀ ਪਈ। ਇਸ ਵੇਲੇ ਆਪ ਦੀ ਉਮਰ 83 ਵਰਿਆਂ ਦੀ ਸੀ। ਇਸ ਅਨੁਸਾਰ ਆਪ ਦਾ ਜਨਮ ਲਗਭਗ 1879 ਦਾ ਸੀ। ਇਸ ਉਪਰੰਤ ਆਪ ਬੇਯਾਰ ਅਤੇ ਮਦਦਗਾਰ ਦਿੱਲੀ ਦੀ ਇਕ ਤੰਗ ਜਿਹੀ ਕਿਰਾਏ ਦੀ ਕੋਠੜੀ ਵਿਚ ਜੀਵਨ ਦੇ ਬਾਕੀ ਦਿਨ ਗੁਜ਼ਾਰਨ ਲੱਗੇ। ਇਸ ਵਿਚ ਆਪ ਨੂੰ ਇਸ ਬੇਦਰਦ ਦੁਨੀਆ ਤੋਂ ਮੁਕਤੀ ਮਿਲ ਗਈ। ਆਪ ਦੇ ਪਿੱਛੇ ਆਪ ਦਾ ਲੜਕਾ ਤਿਲਕ ਰਾਜ ਚੱਢਾ ਹੈ ਉਹ ਵੀ ਅੱਤ ਦੀ ਗਰੀਬੀ ਵਿਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਅਮੀਰ ਚੰਦ ਬੰਬਵਾਲ ਨੇ ਆਪ ਦੇ ਲੜਕੇ ਤਿਲਕ ਰਾਜ ਜੀ ਲਈ ਇਮਦਾਦ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਨਾ ਕਰ ਸਕੇ। ਇਸ ਮਹਾਨ ਕ੍ਰਾਂਤੀਕਾਰੀ ਨੇਤਾ ਦੀ ਕਾਂਗਰਸੀ ਸਰਕਾਰ ਨੇ ਜਾਣ ਬੁਝ ਕੇ ਕੋਈ ਵਿੱਤੀ ਸਹਾਇਤਾ ਨਾ ਕੀਤੀ ਅਤੇ ਇਸੇ ਹਾਲਤ ਵਿਚ ਅੱਡੀਆਂ ਰਗੜ-ਰਗੜ ਕੇ ਤਰਸਯੋਗ ਹਾਲਤ ਵਿਚ ਇਹ ਜਹਾਨ ਛੱਡਣ ਲਈ ਮਜਬੂਰ ਹੋ ਗਏ।

ਬਾਬਾ ਪ੍ਰਿਥੀ ਸਿੰਘ ਅਜ਼ਾਦ (15-9-1892 3 5-3-1989)

ਇਸ ਤੋਂ ਪਹਿਲਾਂ ਦੋ ਅਜ਼ਾਦ ਕ੍ਰਾਂਤੀਕਾਰੀਆਂ ਦਾ ਜ਼ਿਕਰ ਇਸੇ ਕਿਤਾਬ ਵਿਚ ਹੋ ਚੁੱਕਿਆ ਹੈ। ਵੈਸੇ ਇਨ੍ਹਾਂ ਤੋਂ ਇਲਾਵਾ ਆਜ਼ਾਦੀ ਸੰਘਰਸ਼ ਵਿਚ ਚਮਨ ਲਾਲ ਆਜ਼ਾਦ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ ਹੈ। ਗ਼ਦਰ ਪਾਰਟੀ ਦੇ ਸਰਗਰਮ ਵਰਕਰ, ਸਭ ਤੋਂ ਵੱਧ ਲੰਮੀ ਉਮਰ ਵਾਲੇ ਦੇਸ਼ ਭਗਤ, ਪੁਲਿਸ ਹਿਰਾਸਤ ਵਿਚੋਂ 2 ਵਾਰ ਬੇੜੀਆਂ, ਹੱਥਕੜੀਆਂ ਸਮੇਤ ਚਲਦੀ ਗੱਡੀ ਵਿਚੋਂ ਫਰਾਰ ਹੋਣ ਵਾਲੇ, ਇਕੋ ਵਕਤ ਕ੍ਰਾਂਤੀਕਾਰੀ ਤੇ ਤਮਗਾ ਜੇਤੂ ਖਿਲਾੜੀ ਸਨ। ਜਨਮ ਤੋਂ ਹੀ ਆਪ ਨੇ ਗਰੀਬੀ ਤੇ ਦਰਿਦਰਤਾ ਦੇ ਮਾਹੌਲ ਵਿਚ ਪਰਵਰਿਸ਼ ਪਾਈ। ਆਪ ਦਾ ਜੱਦੀ ਪਿੰਡ ਲਾਲੜੂ ਅੰਬਾਲਾ ਤੋਂ ਸੱਤ ਮੀਲ ਦੀ ਦੂਰੀ ਤੇ ਕਾਲਕਾ ਸੜਕ ਉੱਤੇ ਹੈ। ਇਥੇ ਚੌਧਰੀਆਂ ਦੀ ਪੱਟੀ ਵਿਸ਼ੇਸ਼ ਤੌਰ ਤੇ ਮਸ਼ਹੂਰ ਹੈ। ਇਹ ਚੌਧਰੀ ਅੱਜ ਤੋਂ 300 ਸਾਲ ਪਹਿਲਾਂ ਕਾਲ ਪੈ ਜਾਣ ਕਾਰਣ ਜੈਸਲਮੇਰ ਨੂੰ ਛੱਡਕੇ ਪੰਜਾਬ ਦੇ ਪਿੰਡ ਲਾਲੜੂ ਵਿੱਚ ਆ ਵੱਸੇ ਸਨ।
ਪ੍ਰਿਥੀ ਸਿੰਘ ਦਾ ਖਾਨਦਾਨ ਭੱਟੀ ਰਾਜਪੂਤ ਹੈ। ਇਨ੍ਹਾਂ ਦਾ ਦਾਦਾ ਅਰਜਨ ਸਿੰਘ ਚਾਰ ਭਰਾ ਸਨ। ਅਰਜਨ ਸਿੰਘ ਦਾ ਪੁੱਤਰ ਸ਼ਾਦੀ ਰਾਮ ਜੋ ਪ੍ਰਿਥੀ ਸਿੰਘ ਦਾ ਪਿਤਾ ਜੀ ਇਸੇ ਪਿੰਡ ਲਾਲੜੂ ਵਿਚ ਪੈਦਾ ਹੋਇਆ ਸੀ। ਉਸ ਦੀ ਪਤਨੀ ਚੋਹਾਨ ਰਾਜਪੂਤ ਖਾਨਦਾਨ ਵਿਚੋਂ ਸੀ। ਉਸ ਦਾ ਨਾਂ ਚਮੇਲੀ ਸੀ। ਪਰਿਵਾਰਿਕ ਰੀਤੀ-ਰਿਵਾਜ ਅਨੁਸਾਰ ਉਨ੍ਹਾਂ ਦੇ ਪਹਿਲੇ ਬੱਚੇ ਪ੍ਰਿਥੀ ਸਿੰਘ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਵਿਚ ਹੋਇਆ। ਉਸ ਨੂੰ ਰਾਜਪੂਤੀ ਰੀਤ ਅਨੁਸਾਰ ਲੋਹੇ ਦੇ ਖੰਡੇ ਨੂੰ ਛੁਆ ਕੇ ਪਾਣੀ ਦੀ ਗੁੜ੍ਹਤੀ ਪਿਲਾਈ ਗਈ ਸੀ। ਬਚਪਨ ਵਿਚ ਹੀ ਪ੍ਰਿਥੀ ਸਿੰਘ ਦੀ ਮਾਂ ਮਰ ਗਈ। ਬਾਪ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਆਪਣੇ ਵੱਡੇ ਭਰਾ ਨਾਰਾਇਣ ਸਿੰਘ ਕੋਲ ਬਰਮਾ ਚਲਾ ਗਿਆ। ਉਹ ਫੌਜ ਵਿਚ ਮੁਲਾਜ਼ਮ ਸੀ ਅਤੇ ਸ਼ਾਦੀ ਰਾਮ ਨੂੰ ਵੀ ਫੌਜ ਵਿਚ ਭਰਤੀ ਕਰਵਾਉਣਾ ਚਾਹੁੰਦਾ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ। ਸ਼ਾਦੀ ਰਾਮ ਨੇ ਦੁੱਧ ਵੇਚਣ ਦਾ ਧੰਦਾ ਅਪਣਾਇਆ। ਉਸ ਦੇ ਬੱਚੇ ਲਾਲੜੂ ਵਿਚ ਆਪਣੇ ਦਾਦਾ-ਦਾਦੀ ਕੋਲ – ਰਹਿੰਦੇ ਸਨ। ਪਰ ਬਦਕਿਸਮਤੀ ਨਾਲ ਉਹ ਦੋਵੇਂ ਰੱਬ ਨੂੰ ਪਿਆਰੇ ਹੋ ਗਏ ਅਤੇ ਬੱਚਿਆਂ ਨੂੰ ਆਪਣੇ ਨਾਨਕੇ ਜਾਣਾ ਪਿਆ। ਪ੍ਰਿਥੀ ਸਿੰਘ ਨੂੰ ਆਪਣੇ ਮਾਮਾ ਦੀ ਰੀਸੋ-ਰੀਸੀ ਸ਼ਿਕਾਰ ਦਾ ਸ਼ੌਕ ਹੋ ਗਿਆ ਅਤੇ ਸਿੱਖਿਆ ਤੋਂ ਵਾਂਝੇ ਰਹਿ ਗਏ। ਨਰਾਇਣ ਸਿੰਘ ਵਿਆਹ ਕਰਵਾਉਣ ਲਈ ਆਪਣੇ ਪਿੰਡ ਲਾਲੜੂ ਆਇਆ ਅਤੇ ਵਿਆਹ ਤੋਂ ਬਾਅਦ ਪ੍ਰਿਥੀ ਸਿੰਘ ਅਤੇ ਉਸ ਦੇ ਛੋਟੇ ਭਰਾ ਨੂੰ ਆਪਣੇ ਨਾਲ ਬਰਮਾ ਲੈ ਗਿਆ। ਉਥੇ ਹੀ ਮਿਸ਼ਨ ਸਕੂਲ ਵਿਚ ਅੰਗਰੇਜ਼ੀ ਤੇ ਬਰਮੀ ਭਾਸ਼ਾ ਪੜ੍ਹੀ। ਇਸ ਤੋਂ ਇਲਾਵਾ ਆਪਣੀ ਮਾਤ ਭਾਸ਼ਾ ਉਰਦੂ ਵਿਚ ਵੀ ਮੁਹਾਰਤ ਹਾਸਲ ਕਰ ਲਈ। ਹੁਣ ਪ੍ਰਿਥੀ ਸਿੰਘ ਦੀ ਉਮਰ 15 ਕੁ ਸਾਲ ਦੀ ਹੋ ਚੁਕੀ ਸੀ। ਜੀਵਨ ਵਿਚ ਇਹ ਉਮਰ ਕ੍ਰਾਂਤੀਕਾਰੀ ਦੀ ਹੁੰਦੀ ਹੈ। ਇਸ ਉਮਰ ਵਿਚ ਨੌਜਵਾਨ ਆਪਣੀ ਮਰਜ਼ੀ ਨਾਲ ਉੜਾਨ ਭਰਨਾ ਚਾਹੁੰਦੇ ਹਨ। ਖੁਸ਼ਕਿਸਮਤੀ ਨਾਲ ਇਸ ਉਮਰ ਵਿਚ ਜੇ ਕੋਈ ਚੰਗਾ ਪਥ ਪ੍ਰਦਰਸ਼ਕ ਮਿਲ ਜਾਵੇ ਤਾਂ ਜੀਵਨ ਨੂੰ ਚੰਗੇ ਪਾਸੇ ਲੈ ਜਾਂਦਾ ਹੈ ਅਤੇ ਭਵਿੱਖ ਸ਼ਾਨਦਾਰ ਬਣ ਜਾਂਦਾ ਹੈ ।

ਬਾਬਾ ਪ੍ਰਿਥੀ ਸਿੰਘ ਅਜ਼ਾਦ (15-9-1892 3 5-3-1989)

1907-08 ਵਿਚ ਪੰਜਾਬ ਵਿਚ ਆਰੀਆ ਸਮਾਜ ਦਾ ਬਹੁਤ ਜ਼ੋਰ ਸੀ। ਇਨ੍ਹਾਂ ਦੇ ਜਲਸਿਆਂ ਵਿਚ ਸਰਕਾਰ ਵਿਰੁੱਧ ਲੈਕਚਰ ਹੋਇਆ ਕਰਦੇ ਸਨ ਜਿਨ੍ਹਾਂ ਦਾ ਪ੍ਰਿਥੀ ਸਿੰਘ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਇਸ ਜ਼ਮਾਨੇ ਵਿਚ ਹਿੰਦੁਸਤਾਨ ਦੀ ਫਿਜ਼ਾ ਵਿਚ ਆਜ਼ਾਦੀ ਹਾਸਲ ਕਰਨ ਲਈ ਜੋ ਹਾਲਾਤ ਬਣ ਰਹੇ ਸਨ ਜਿਵੇਂ ਬੰਗਾਲ ਦੀ ਸਵਦੇਸ਼ੀ ਲਹਿਰ, ਬਾਂਕੇ ਦਿਆਲ ਦੀ ਨਜ਼ਮ ਪੱਗੜੀ ਸੰਭਾਲ ਓ ਜੱਟਾ, ਲੋਕ ਮਾਨਿਆ ਤਿਲਕ, ਲਾਲਾ ਲਾਜਪਤ ਰਾਏ, ਅਜੀਤ ਸਿੰਘ ਦੀ ਜਲਾਵਤਨੀ, ਖੁਦੀ ਰਾਮ ਬੋਸ ਦੀ ਸ਼ਹਾਦਤ, ਬੰਗਾਲ ਵਿਚ ਬੰਬ ਧਮਾਕੇ, ਜਾਪਾਨ ਵਰਗੇ ਛੋਟੇ ਜਿਹੇ ਦੇਸ਼ ਦਾ ਰੂਸ ਵਰਗੀ ਮਹਾਸ਼ਕਤੀ ਨੂੰ ਲੋਹੇ ਦੇ ਚਨੇ ਚਬਾਉਣਾ ਅਤੇ ਕਰਾਰੀ ਹਾਰ ਦੇਣੀ, ਦੱਖਣੀ ਅਫਰੀਕਾ ਵਿਚ ਬੋਇਰੋਂ ਦਾ ਆਜ਼ਾਦੀ ਲਈ ਸੰਘਰਸ਼ ਕਰਨਾ ਆਦਿ ਇਹ ਸਾਰੇ ਹਾਲਾਤ ਪ੍ਰਿਥੀ ਸਿੰਘ ਬਰਮਾ ਵਿਚ ਅਖਬਾਰਾਂ ਰਾਹੀਂ ਪੜ੍ਹ ਚੁੱਕਿਆ ਸੀ। ਰਾਜਪੂਤ ਖਾਨਦਾਨ ਦੇ ਚਸ਼ਮ-ਓ-ਚਿਰਾਗ ਦੇ ਮਨ ਵਿਚ ਜੈਸਲਮੇਰ ਦੇ ਭਾਟਾਂ ਦੇ ਜੋਸ਼ੀਲੇ ਗੀਤ ਸੁਣ ਕੇ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਇੱਛਾ ਪੈਦਾ ਹੋਈ। ਇਸ ਦੌਰਾਨ ਪ੍ਰਿਥੀ ਸਿੰਘ ਫਿਰ ਬਰਮਾ ਚੱਲਾ ਗਿਆ ਪਰ ਦਿਲ ਨਾ ਲਗਿਆ। ਘਰ ਦਾ ਹਿਸਾਬ-ਕਿਤਾਬ ਉਸ ਦੇ ਕੋਲ ਸੀ। ਉਸ ਵਿਚੋਂ ਇਕ ਸੌ ਰੁਪਿਆ ਲੈ ਕੇ ਅਮਰੀਕਾ ਨੂੰ ਚਲ ਪਿਆ। ਉਸ ਨੇ ਸੁਣ ਰੱਖਿਆ ਸੀ ਕਿ ਅਮਰੀਕਾ ਵਿਚ ਕ੍ਰਾਂਤੀਕਾਰੀਆਂ ਦਾ ਭਾਰੀ ਅੱਡਾ ਬਣ ਚੁੱਕਾ ਹੈ ਅਤੇ ਪੈਸੇ ਕਮਾਉਣ ਲਈ ਅਮਰੀਕਾ ਇਕ ਵਧੀਆ ਦੇਸ਼ ਹੈ। ਪੰਜਾਬ ‘ਚੋਂ ਗਏ ਕਾਫੀ ਸਿੱਖ ਕਿਸਾਨ ਉੱਥੇ ਰਹਿ ਰਹੇ ਹਨ। ਇਹ ਵਿਚਾਰ ਆਉਂਦਿਆਂ ਹੀ ਉਹ ਇਕ ਜਹਾਜ਼ ਵਿਚ ਸਵਾਰ ਹੋ ਗਿਆ। 13 ਦਿਨ ਦੇ ਕਠਿਨ ਸਫਰ ਉਪਰੰਤ ਉਹ ਹਾਂਗਕਾਂਗ ਪਹੁੰਚ ਗਿਆ। ਉਸ ਕੋਲ ਹੁਣ ਸਿਰਫ 65 ਰੁਪਏ ਰਹਿ ਗਏ ਸਨ ਜਿਨ੍ਹਾਂ ਵਿਚੋਂ 60 ਰੁਪਏ ਚੋਰੀ ਹੋ ਗਏ। ਹੁਣ ਰੋਟੀ ਦੇ ਵੀ ਲਾਲੇ ਪੈ ਗਏ। ਸੋਢਾ ਵਾਟਰ ਫੈਕਟਰੀ ਵਿਚ ਨੌਕਰੀ ਕਰ ਲਈ। ਰਾਤ ਨੂੰ ਘੜੀ ਦੋ ਘੜੀ ਗੁਰਦੁਆਰੇ ਜਾ ਕੇ ਆਰਾਮ ਕਰ ਲੈਂਦਾ। ਉੱਥੇ ਬਲਵੰਤ ਸਿੰਘ ਨਾਂ ਦੇ ਇਕ ਪੰਜਾਬੀ ਨਾਲ ਜਾਣ-ਪਛਾਣ ਹੋ ਗਈ। ਉਹ ਵੀ ਦੇਸ਼ ਪ੍ਰੇਮ ਦੀ ਖਾਤਿਰ ਅਮਰੀਕਾ ਜਾ ਰਿਹਾ ਸੀ। ਪ੍ਰਿਥੀ ਸਿੰਘ ਦੀ ਮਨੀਲਾ ਵਿਚ ਬਸੰਤ ਸਿੰਘ ਨਾਂ ਦੇ ਇਕ ਪੰਜਾਬੀ ਨਾਲ ਜਾਣ- ਪਛਾਣ ਹੋ ਗਈ। ਉਸ ਨਾਲ ਉਹ ਮਨੀਲਾ ਚਲਾ ਗਿਆ। 1912 ਦੀ ਗੱਲ ਹੈ ਕਿ ਪ੍ਰਿਥੀ ਸਿੰਘ ਅਤੇ ਉਸਦੇ ਸਾਥੀ ਮਨਸੋਟਾ ਨਾਮਕ ਜਹਾਜ਼ ਤੇ ਸਵਾਰ ਹੋ ਕੇ ਅਮਰੀਕਾ ਦੀ ਸਿਆਟਲ ਬੰਦਰਗਾਹ ਤੇ ਪਹੁੰਚ ਗਏ। ਉੱਥੇ ਦਾ ਕਾਨੂੰਨ ਸੀ ਕਿ 50 ਡਾਲਰ ਵਾਲਿਆਂ ਨੂੰ ਬੰਦਰਗਾਹ ਤੋਂ ਉਤਰਨ ਦਿੱਤਾ ਜਾਂਦਾ ਸੀ। ਪੰਜ ਸਾਥੀਆਂ ਨੇ ਦਸ-ਦਸ ਡਾਲਰ ਦੇ ਕੇ ਪ੍ਰਿਥੀ ਸਿੰਘ ਨੂੰ ਉਤਰਨ ਦੇ ਯੋਗ ਬਣਾ ਦਿੱਤਾ। ਕਸਟਮ ਵਾਲੇ ਪਹਿਲਾਂ 50 ਡਾਲਰ ਵੇਖਦੇ ਸਨ ਅਤੇ ਰਿਵਾਜ ਅਨੁਸਾਰ ਕੁਝ ਸਵਾਲ ਪੁੱਛੇ ਜਾਂਦੇ ਸਨ । ਮੁਸਾਫਰਾਂ ਦੇ ਜਵਾਬ ਲਈ ਕਿਸੇ ਅਨੁਵਾਦਕ ਦਾ ਪ੍ਰਬੰਧ ਕੀਤਾ ਜਾਂਦਾ ਸੀ। ਅੰਗਰੇਜ ਅਨੁਵਾਦਕ ਨ ਮਿਲਣ ਤੇ ਇਹ ਡਿਊਟੀ ਪ੍ਰਿਥੀ ਸਿੰਘ ਨੇ ਨਿਭਾਈ। ਸਿਆਟਲ ਤੋਂ ਰੇਲ ਰਾਹੀਂ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਚਲੇ ਗਏ। ਇਥੇ ਜਵਾਲਾ ਸਿੰਘ ਅਤੇ ਸੰਤ ਵਸਾਖਾ ਸਿੰਘ ਦਾ ਆਲੂਆਂ ਦਾ ਫਾਰਮ ਸੀ । ਬਹੁਤ ਸਾਰੇ ਮਜ਼ਦੂਰ ਇਥੇ ਕੰਮ ਕਰਦੇ ਸਨ। ਪ੍ਰਿਥੀ ਸਿੰਘ ਵੀ ਇਨ੍ਹਾਂ ਦੇ ਨਾਲ ਕੰਮ ਤੇ ਲੱਗ ਪਿਆ। ਉਰੀਗਨ ਸਟੇਟ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਲਕੜੀ ਦੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਹਿੰਦੀ ਮਜ਼ਦੂਰ ਕੈਲੀਫੋਰਨੀਆ ਵਿਚ ਕੰਮ ਕਰਨ ਵਾਲਿਆਂ ਨਾਲੋਂ ਵਧੇਰੇ ਖੁਸ਼ਹਾਲ ਸਨ। ਖਾਲੀ ਸਮੇਂ ਵਿਚ ਦੇਸ਼ ਦੀ ਆਜ਼ਾਦੀ ਬਾਰੇ ਸੋਚਦੇ ਸਨ ਕਿਉਂਕਿ ਇਥੇ ਰੂਸ, ਚੀਨ ਅਤੇ ਯੂਰਪ ਦੇ ਕ੍ਰਾਂਤੀਕਾਰੀਆਂ ਨਾਲ ਮੇਲ-ਜੋਲ ਹੋ ਗਿਆ ਸੀ। ਇਕ ਵਾਰ ਪ੍ਰਿਥੀ ਸਿੰਘ ਨੂੰ ਸਿਆਟਲ ਵਿਚ ਜਾਣ ਦਾ ਮੌਕਾ ਮਿਲ ਗਿਆ। ਇਥੇ ਆਪ ਦੀ ਮੁਲਾਕਾਤ ਬਾਬਾ ਕੇਸਰ ਸਿੰਘ, ਊਧਮ ਸਿੰਘ ਕਸੇਲ ਅਤੇ ਬਲਵੰਤ ਸਿੰਘ ਨਾਲ ਹੋ ਗਈ। ਉਹ ਕੱਟੜ ਦੇਸ਼ ਭਗਤ ਸਨ । ਇਨ੍ਹਾਂ ਕੋਲੋਂ ਦੇਸ਼ ਪ੍ਰੇਮ ਦਾ ਪਾਠ ਪੜ੍ਹਿਆ। ਇਸੇ ਦੌਰਾਨ ਸ਼੍ਰੀ. ਜੀ. ਡੀ. ਕੁਮਾਰ ਅਤੇ ਤਾਰਕ ਨਾਥ ਦਾਸ ਵੀ ਉਥੇ ਆ ਗਏ। ਅਮਰੀਕਾ ਵਿਚ ਵੱਸਣ ਵਾਲੇ ਹਿੰਦੁਸਤਾਨੀਆਂ ਵਿਚ ਇਨ੍ਹਾਂ ਦੀ ਕਾਫੀ ਸ਼ੋਹਰਤ ਸੀ। ਆਰੇ ਦੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਹਿੰਦੀ ਮਜ਼ਦੂਰਾਂ ਨੇ ਇਨ੍ਹਾਂ ਦੇ ਜੋਸ਼ੀਲੇ ਭਾਸ਼ਣਾਂ ਤੋਂ ਪ੍ਰਭਾਵਤ ਹੋ ਕੇ ਇਕ ਐਸੋਸੀਏਸ਼ਨ ਸਥਾਪਤ ਕੀਤੀ ਜਿਸਦਾ ਨਾਂ ‘ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ’ ਰੱਖਿਆ ਗਿਆ। ਕੈਲੀਫੋਰਨੀਆਂ ਦੇ ਮਸ਼ਹੂਰ ਸ਼ਹਿਰ ਸਾਨਫਰਾਂਸਿਸਕੋ ਵਿਚ ਯੁਗਾਂਤਰ ਨਾਂ ਦਾ ਇਕ ਆਸ਼ਰਮ ਖੋਲ੍ਹਿਆ ਗਿਆ ਅਤੇ ਇਥੇ ਹੀ ਲਾਲਾ ਲਾਜਪਤ ਰਾਏ ਦੀ ਰਾਏ ਨਾਲ ਹਫਤਾਵਾਰੀ ਗ਼ਦਰ ਨਾਮਕ ਅਖਬਾਰ ਕੱਢਿਆ ਗਿਆ। ਇਹ ਮਾਰਚ 1913 ਦੀ ਗੱਲ ਹੈ। ਇਸ ਤੋਂ ਬਾਅਦ 1 ਅਕਤੂਬਰ 1913 ਨੂੰ ਗ਼ਦਰ ਅਖਬਾਰ ਉਰਦੂ, ਹਿੰਦੀ, ਪੰਜਾਬੀ ਅਤੇ ਗੁਜਰਾਤੀ ਭਾਸ਼ਾ ਵਿਚ ਪ੍ਰਕਾਸ਼ਿਤ ਹੋਣ ਲੱਗੀ। ਪ੍ਰਿਥੀ ਸਿੰਘ ਨੇ ਆਪਣੀ ਕਮਾਈ ਨਾਲ ਇਸ ਅਖਬਾਰ ਦੀ ਮਦਦ ਕੀਤੀ ਅਤੇ ਆਪ ਵੀ ਯੁਗਾਂਤਰ ਆਸ਼ਰਮ ਵਿਚ ਰਹਿ ਬਿਨਾਂ ਤਨਖਾਹ ‘ਤੇ ਕੰਮ ਕਰਨ ਲੱਗੇ।
ਅਮਰੀਕਾ ਦੇ ਮਸ਼ਹੂਰ ਸ਼ਹਿਰ ਸੀਕਰੋ ਮਿਨੰਟੋ ਵਿਚ ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਲੋਕਾਂ ਦੀ ਇਕ ਮੀਟਿੰਗ ਹੋਈ ਅਤੇ ਕਈ ਹੋਰ ਮਾਮਲਿਆਂ ਤੇ ਵਿਚਾਰ-ਵਟਾਂਦਰਾ ਹੋਇਆ। ਇਸ ਮੀਟਿੰਗ ਵਿਚ ਬਾਬਾ ਸੋਹਨ ਸਿੰਘ ਭਕਨਾ, ਬਾਬਾ ਕੇਸਰ ਸਿੰਘ, ਪੰਡਿਤ ਜਗਤ ਰਾਮ ਹਰਿਆਣਾ, ਭਾਈ ਭਗਵਾਨ ਸਿੰਘ ਗ੍ਰੰਥੀ, ਮੌਲਵੀ ਬਰਕਤਉੱਲਾ ਅਤੇ ਮਹਾਸ਼ੈ ਰਾਮ ਚੰਦਰ ਨੇ ਆਪਣੇ-ਆਪਣੇ ਵਿਚਾਰ ਰੱਖੇ ਅਤੇ ਬੜੇ ਜੋਸ਼ੀਲੇ ਭਾਸ਼ਣਾਂ ਨਾਲ ਲੋਕਾਂ ਵਿੱਚ ਇਕ ਨਵਾਂ ਜੋਸ਼ ਭਰ ਦਿੱਤਾ। ਪਹਿਲਾ ਮਹਾਯੁੱਧ ਸ਼ੁਰੂ ਹੋ ਚੁਕਾ ਸੀ। ਇਹ ਫੈਸਲਾ ਹੋਇਆ ਕਿ ਪੰਜਾਬ ਚੱਲਕੇ ਲੋਕਾਂ ਨੂੰ ਗ਼ਦਰ ਲਈ ਤਿਆਰ ਕੀਤਾ ਜਾਵੇ ਅਤੇ ਛਾਉਣੀਆਂ ਵਿਚ ਫੌਜੀਆਂ ਨੂੰ ਵੀ ਆਪਣਾ ਹਮਖਿਆਲ ਬਣਾਇਆ ਜਾਵੇ।
ਪ੍ਰਿਥੀ ਸਿੰਘ ਅਮਰੀਕਾ ਤੋਂ ਪ੍ਰਿੰਸਸ ਕੋਰੀਆ ਨਾਮਕ ਜਹਾਜ਼ ਤੇ ਸਵਾਰ ਹੋ ਕੇ ਆਇਆ। ਉਸ ਨਾਲ ਗ਼ਦਰ ਪਾਰਟੀ ਦੇ 153 ਵਰਕਰ ਵੀ ਸਨ। ਇਹ ਸਾਰੇ ਲੋਕ ਖੁਲ੍ਹੇ ਆਮ ਜਹਾਜ਼ ਵਿਚ ਅੰਗਰੇਜ਼ਾਂ ਵਿਰੁੱਧ ਆਪਣੀ ਭੜਾਸ ਕੱਢ ਕੇ ਆ ਰਹੇ ਸਨ। ਇਸ ਦੀ ਖਬਰ ਸਾਰੇ ਅਖਬਾਰਾਂ ਵਿੱਚ ਛੱਪ ਗਈ। ਜਦੋਂ ਜਹਾਜ਼ ਯੋਕੋਹਾਮਾ ਵਿਚ ਪੁੱਜਾ ਤਾਂ ਪਰਮਾਨੰਦ ਝਾਂਸੀ ਬੰਦਰਗਾਹ ਤੇ ਆ ਕੇ ਝੱਟ ਪ੍ਰਿਥੀ ਸਿੰਘ ਨੂੰ ਲਿਪਟ ਗਿਆ ਜਿਵੇਂ ਉਹ ਪਹਿਲਾਂ ਤੋਂ ਹੀ ਪੱਕੇ ਮਿੱਤਰ ਹੋਣ। ਸਾਰੇ ਭਾਰਤੀ ਇੱਥੇ ਹੀ ਉਤਰ ਗਏ ਅਤੇ ਜਹਾਜ਼ ਵਾਪਸ ਚਲਾ ਗਿਆ ਜੋ ਹਥਿਆਰ ਲੋਕਾਂ ਨੇ ਖਰੀਦੇ ਸਨ ਉਹ ਸਾਰੇ ਇਕ ਪੇਟੀ ਵਿਚ ਬੰਦ ਕਰਕੇ ਜਗਤ ਰਾਮ ਹਰਿਆਣਾ ਦੇ ਸਪੁਰਦ ਕਰ ਦਿੱਤੇ ਗਏ। ਉਸ ਨੇ ਜਹਾਜ਼ ਦੇ ਡਾਕਟਰ ਦੇ ਕਮਰੇ ਵਿਚ ਛੁਪਾ ਕੇ ਰੱਖ ਦਿੱਤੇ। ਜਦੋਂ ਜਹਾਜ਼ ਕਲਕੱਤਾ ਬੰਦਰਗਾਹ ਤੇ ਪੁੱਜਾ ਤਾਂ ਅੰਗਰੇਜ਼ੀ ਫੌਜ ਨੇ ਜਹਾਜ਼ ਨੂੰ ਘੇਰ ਲਿਆ ਅਤੇ ਇਕ-ਇਕ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਸਾਰਿਆਂ ਨੂੰ ਬਾਹਰ ਖੜੀ ਰੇਲ ਗੱਡੀ ਤੇ ਸਵਾਰ ਕਰਕੇ ਸਾਰਿਆਂ ਨੂੰ ਲਾਹੌਰ ਰਵਾਨਾ ਕਰ ਦਿੱਤਾ। ਜਦੋਂ ਗੱਡੀ ਰਾਏਵਿੰਡ ਸਟੇਸ਼ਨ ਤੇ ਪੁੱਜੀ ਤਾਂ ਪ੍ਰਿਥੀ ਸਿੰਘ ਅੱਖ ਝਪਕਣ ਦੀ ਦੇਰ ਵਿਚ ਗੱਡੀ ਤੋਂ ਉਤਰ ਕੇ ਭੀੜ ਵਿਚ ਘੁਸ ਗਿਆ ਅਤੇ ਪਲਕ ਝਪਕਦਿਆਂ ਹੀ ਪਲੇਟਫਾਰਮ ਪਾਰ ਕਰ ਗਿਆ। ਬਾਅਦ ਵਿਚ ਦੂਜੀ ਗੱਡੀ ਰਾਹੀਂ ਲਾਹੌਰ ਪੁੱਜਾ। ਉਥੇ ਕੁਝ ਸਾਥੀ ਮਿਲ ਗਏ ਅਤੇ ਨਵੰਬਰ 1914 ਵਿਚ ਲੱਢੋਵਾਲ ਵਿਚ ਇਕ ਮੀਟਿੰਗ ਬੁਲਾਈ ਗਈ ਜਿਸ ਵਿਚ ਬਾਬਾ ਨਿਧਾਨ ਸਿੰਘ ਚੋਘਾ, ਬਾਬਾ ਪਿਆਰਾ ਸਿੰਘ ਲੰਗੇਰੀ, ਕਰਤਾਰ ਸਿੰਘ ਸਰਾਭਾ, ਪੰਡਿਤ ਜਗਤ ਰਾਮ ਹਰਿਆਣਾ, ਅਮਰ ਸਿੰਘ ਰਾਜਪੂਤ ਅਤੇ ਕੁਝ ਹੋਰ ਵਰਕਰ ਸ਼ਾਮਲ ਹੋਏ। ਮੀਟਿੰਗ ਵਿਚ ਤਿੰਨ ਗੱਲਾਂ ਤੇ ਸੋਚ ਵਿਚਾਰ ਕੀਤੀ ਗਈ, ਪਹਿਲੀ ਰਕਮ ਇਕੱਠੀ ਕਰਨੀ, ਦੂਜੇ ਹਥਿਆਰ ਮੁਹੱਈਆ ਕਰਵਾਉਣ ਅਤੇ ਤੀਜੇ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਸੰਪਰਕ ਪੈਦਾ ਕਰਨਾ।
ਸਰਕਾਰ ਨੂੰ ਪ੍ਰਿਥੀ ਸਿੰਘ ਦੇ ਅੰਬਾਲਾ ਵਿਚ ਹੋਣ ਬਾਰੇ ਜਾਣਕਾਰੀ ਮਿਲ ਚੁੱਕੀ ਸੀ ਅਤੇ ਪੁਲਿਸ ਬੜੀ ਸਰਗਰਮੀ ਨਾਲ ਉਸ ਦੀ ਭਾਲ ਵਿਚ ਸੀ। 7 ਦਸੰਬਰ 1914 ਨੂੰ ਪ੍ਰਿਥੀ ਸਿੰਘ ਅੰਬਾਲਾ ਦੇ ਰਾਜਪੂਤ ਹੋਟਲ ਵਿਚ ਆਪਣੇ ਜਾਣਕਾਰਾਂ ਕੋਲ ਠਹਿਰਿਆ ਹੋਇਆ ਸੀ। ਰਾਏ ਬਹਾਦੁਰ ਲਹਿਣਾ ਸਿੰਘ ਰਾਜਪੂਤ ਮੰਗਲਾ ਵਾਲੇ ਨੇ ਪੁਲਿਸ ਨੂੰ ਮੁਖਬਰੀ ਕੀਤੀ। ਇਸੇ ਸਰਕਾਰ ਪ੍ਰਸਤੀ ਦੇ ਇਵਜ਼ ਵਿਚ ਉਸ ਨੂੰ ਰਾਏ ਬਹਾਦੁਰ ਦੀ ਉਪਾਧੀ ਮਿਲੀ ਹੋਈ ਸੀ। ਅਮਰ ਸਿੰਘ ਰਾਜਪੂਤ ਪੁਲਿਸ ਇੰਸਪੈਕਟਰ ਹੋਟਲ ਵਿਚ ਆ ਕੇ ਪ੍ਰਿਥੀ ਸਿੰਘ ਨੂੰ ਫੜਨ ਲੱਗਾ ਇਸ ਤੇ ਦੋਵੇਂ ਗੁੱਥਮ ਗੁੱਥਾ ਹੋ ਗਏ ਅਤੇ ਲੜਦੇ-ਲੜਦੇ ਦੋਵੇਂ ਬੇਹੋਸ਼ ਹੋ ਗਏ। ਹੋਰ ਪੁਲਿਸ ਫੋਰਸ ਨੇ ਆ ਕੇ ਪ੍ਰਿਥੀ ਸਿੰਘ ਨੂੰ ਫੜ ਲਿਆ ਅਤੇ ਥਾਣੇ ਲੈ ਗਈ। ਉਸ ਤੇ ਪੁਲਿਸ ਵਾਲੇ ਤੋਂ ਰੀਵਾਲਵਰ ਖੋਹਣ ਦਾ ਦੋਸ਼ ਲਗਾਇਆ ਗਿਆ। ਜੇਲ੍ਹ ਦੀ ਚਾਰਦੀਵਾਰੀ ਅੰਦਰ ਮੁਕੱਦਮਾ ਚਲਿਆ। ਲਹਿਣਾ ਸਿੰਘ ਮੁਖਬਰ ਪੁਲਿਸ ਦਾ ਗਵਾਹ ਬਣ ਗਿਆ। ਲਾਲਾ ਦੁਨੀ ਚੰਦ ਅੰਬਾਲਵੀ ਐਡਵੋਕੇਟ ਨੇ ਪ੍ਰਿਥੀ ਸਿੰਘ ਦੀ ਵਕਾਲਤ ਕੀਤੀ। ਮੈਜਿਸਟ੍ਰੇਟ ਨੇ ਮੁਕੱਦਮਾ ਸੈਸ਼ਨ ਜੱਜ ਦੇ ਸਪੁਰਦ ਕਰ ਦਿੱਤਾ। ਪ੍ਰਿਥੀ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 307-353 ਲਗਾਈ ਗਈ। ਸੈਸ਼ਨ ਜੱਜ ਦੇ ਕੋਲ ਤਿੰਨ ਅਸੈਸਰਾਂ ਦੋ ਹਿੰਦੂ ਮਹਾਜਨ ਅਤੇ ਇਕ ਪੜ੍ਹਿਆ ਲਿਖਿਆ ਮੁਸਲਮਾਨ ਸੀ। ਫੈਸਲਾ ਸੁਣਾਉਣ ਤੋਂ ਪਹਿਲਾਂ ਸੈਸ਼ਨ ਜੱਜ ਨੇ ਅਸੈਸਰਾਂ ਦੀ ਰਾਏ ਜਾਨਣੀ ਚਾਹੀ। ਉਨ੍ਹਾਂ ਪ੍ਰਿਥੀ ਸਿੰਘ ਨੂੰ ਨਿਰਦੋਸ਼ ਠਹਿਰਾਇਆ ਪਰ ਫਿਰ ਵੀ ਸੈਸ਼ਨ ਜੱਜ ਨੇ ਪੁਲਿਸ ਦੀ ਰਿਪੋਰਟ ਨੂੰ ਸਹੀ ਮੰਨਕੇ ਪ੍ਰਿਥੀ ਸਿੰਘ ਨੂੰ ਦਸ ਸਾਲ ਦੀ ਸਜ਼ਾ ਦਿੱਤੀ ਅਤੇ ਜੇਲ੍ਹ ਵਿਚ ਫਾਂਸੀ ਵਾਲੀ ਕੋਠਰੀ ਵਿਚ ਬੰਦ ਕਰ ਦਿੱਤਾ।
ਜੇਲ੍ਹ ਵਿਚ ਪ੍ਰਿਥੀ ਸਿੰਘ ਨੂੰ ਪਤਾ ਲੱਗਾ ਕਿ ਗ਼ਦਰ ਫੇਲ੍ਹ ਹੋ ਗਿਆ ਹੈ ਅਤੇ ਸਾਰੇ ਗ਼ਦਰੀ ਗ੍ਰਿਫਤਾਰ ਕਰ ਲਏ ਗਏ ਹਨ। ਜੇਲ੍ਹ ਵਿਚ ਪ੍ਰਿਥੀ ਸਿੰਘ ਦੇ ਕੋਲ ਦੋ ਅੰਗਰੇਜ਼ ਅਫਸਰ ਗ਼ਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਏ। ਉਨ੍ਹਾਂ ਵਿਚੋਂ ਇਕ ਦਾ ਨਾਂ ਪੀਟਰਕ ਅਤੇ ਦੂਜੇ ਦਾ ਨਾਂ ਡੀਨਹਮ ਸੀ ਜੋ ਕਹਾਣੀ ਪ੍ਰਿਥੀ ਸਿੰਘ ਨੇ ਦੱਸੀ ਉਸ ਨਾਲ ਉਨ੍ਹਾਂ ਦੀ ਤਸੱਲੀ ਨਾ ਹੋਈ ਅਤੇ ਪ੍ਰਿਥੀ ਸਿੰਘ ਨੂੰ ਗ਼ਦਰ ਦੇ ਮੁਕੱਦਮੇ ਦੇ ਸੰਘਰਸ਼ ਵਿਚ ਲਾਹੌਰ ਸੈਂਟਰ ਜੇਲ੍ਹ ਵਿਚ ਭੇਜ ਦਿੱਤਾ। ਮੁਕੱਦਮੇ ਦੀ ਸੁਣਵਾਈ ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ ਕੀਤੀ ਜਿਨ੍ਹਾਂ ਦੇ ਨਾਂ ਸਨ ਇਰਵਨ ਏ. ਏ. ਸਦਰਈ, ਟੀ.ਪੀ. ਏਲਸ ਅਤੇ ਇਕ ਹਿੰਦੁਸਤਾਨੀ ਮੈਂਬਰ ਪੰਡਿਤ ਸ਼ਿਵ ਨਾਰਾਇਣ ਸਨ। ਅਦਾਲਤ ਨੇ ਜੇਲ੍ਹ ਦੇ ਅੰਦਰ ਹੀ ਮੁਕੱਦਮੇ ਦੀ ਸੁਣਵਾਈ ਸ਼ੁਰੂ ਕੀਤੀ। ਸਰਕਾਰ ਵੱਲੋਂ ਪਿਟਮੈਨ ਅਤੇ ਤਾਜਦੀਨ ਕੁਰੈਸ਼ੀ ਵਕੀਲ ਸਨ। ਇਨ੍ਹਾਂ ਨੂੰ ਸਰਕਾਰ ਵੱਲੋਂ ਰੋਜ਼ਾਨਾ ਦੋ ਹਜ਼ਾਰ ਰੁਪਏ ਫੀਸ ਦੇ ਰੂਪ ਵਿਚ ਮਿਲਦੇ ਸਨ । ਜਦੋਂ ਕਿ ਦੋਸ਼ੀਆਂ ਵੱਲੋਂ ਛੇ ਵਕੀਲ ਖੜ੍ਹੇ ਕੀਤੀ ਗਏ ਸਨ, ਇਨ੍ਹਾਂ ਨੂੰ 20 ਰੁਪਏ ਰੋਜ਼ਾਨਾ ਪੇਸ਼ੀ ਦੇ ਮਿਲਦੇ ਸਨ। ਫਿਰ ਹੁਣੇ-ਹੁਣੇ ਹੀ ਵਕਾਲਤ ਦੀ ਪ੍ਰੀਖਿਆ ਪਾਸ ਕਰਕੇ ਆਏ ਸਨ। ਪੁਲਿਸ ਨੇ 85 ਦੋਸ਼ੀਆਂ ਵਿਚ 65 ਵਿਰੁੱਧ ਚਾਲਾਨ ਅਦਾਲਤ ਵਿਚ ਪੇਸ਼ ਕੀਤੇ। ਅਮਰ ਸਿੰਘ ਰਾਜਪੂਤ ਅਤੇ ਨਵਾਬ ਖਾਂ ਸੁਲਤਾਨੀ ਗਵਾਹ ਬਣ ਗਏ। ਇਨ੍ਹਾਂ ਤੋਂ ਇਲਾਵਾ ਗ਼ਦਰੀਆਂ ਵਿਚੋਂ ਸੱਤ ਗਵਾਹ ਹੋਰ ਸਨ। ਮੁਕੱਦਮੇ ਦਾ ਫੈਸਲਾ 14 ਸਤੰਬਰ 1915 ਨੂੰ ਸੁਣਾਇਆ ਗਿਆ ਜਿਸ ਵਿਚ 24 ਆਦਮੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ। ਇਨ੍ਹਾਂ ਵਿਚੋਂ ਇਕ ਪ੍ਰਿਥੀ ਸਿੰਘ ਵੀ ਸਨ। 15 ਨਵੰਬਰ 1916 ਨੂੰ ਵਾਈਸਰਾਏ ਦੀ ਕੌਂਸਲ ਨੇ ਫੈਸਲਾ ਦਿੱਤਾ ਜਿਸ ਵਿਚ ਸਿਰਫ 7 ਨੂੰ ਮੌਤ ਦੀ ਸਜ਼ਾ ਬਹਾਲ ਰੱਖੀ ਗਈ ਅਤੇ ਬਾਕੀਆਂ ਦੀ ਸਜ਼ਾ ਉਮਰ ਕੈਦ ਕਾਲੇਪਾਣੀ ਵਿਚ ਬਦਲ ਦਿੱਤੀ ਗਈ। ਪ੍ਰਿਥੀ ਸਿੰਘ ਵੀ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਪਾਉਣ ਵਾਲਿਆਂ ਵਿਚੋਂ ਸਨ । ਪ੍ਰਿਥੀ ਸਿੰਘ ਦੇ ਗਲੇ ਵਿਚ ਜੋ ਕੈਦੀਆਂ ਵਾਲੀ ਤਖਤੀ ਪਾਈ ਗਈ ਉਸ ਉੱਤੇ ਰਿਹਾਈ ਦੀ ਤਰੀਕ 1951 ਲਿਖੀ ਸੀ। ਕੁਝ ਦਿਨਾਂ ਪਿਛੋਂ ਇਨ੍ਹਾਂ ਕੈਦੀਆਂ ਨੂੰ ਕਲਕੱਤਾ ਤੋਂ ਰਾਜਾ ਨਾਮਕ ਜਹਾਜ਼ ਵਿੱਚ ਬਿਠਾ ਕੇ ਅੰਡੇਮਾਨ ਭੇਜ ਦਿੱਤਾ ਗਿਆ। ਉੱਥੇ ਕਈ ਹੋਰ ਕ੍ਰਾਂਤੀਕਾਰੀ ਜਿਵੇਂ ਵੀਰ ਸਾਵਰਕਰ, ਉਨ੍ਹਾਂ ਦੇ ਵੱਡੇ ਭਰਾ ਗਣੇਸ਼ ਸਾਵਰਕਰ, ਹੇਮ ਚੰਦਰ ਦਾਸ, ਵਰਿੰਦਰ ਕੁਮਾਰ ਘੋਸ਼ ਆਦਿ ਵੀ ਸਨ। ਅੰਡੇਮਾਨ ਵਿਚ ਮਿਸਟਰ ਬੇਰੀ (Berry) ਜੇਲ੍ਹਰ ਦੀ ਹਕੂਮਤ ਸੀ। ਉਹ ਆਇਰਲੈਂਡ ਦਾ ਰਹਿਣ ਵਾਲਾ ਸੀ ਅਤੇ ਬਹੁਤ ਜ਼ਾਲਮ ਸੀ । ਕੈਦੀ ਉਸਨੂੰ ਖੁਦਾ ਸਮਝਦੇ ਸਨ । ਪਹਿਲੇ ਹੀ ਦਿਨ ਪ੍ਰਿਥੀ ਸਿੰਘ ਨੂੰ ਨਾਰੀਅਲ ਦਾ ਛਿਲਕਾ ਕੁਟਕੇ ਤਾਰ ਕੱਢਣ ਦੀ ਮੁਸ਼ੱਕਤ ਦਿੱਤੀ ਗਈ। ਅੰਬਾਲਾ ਦੇ ਕੋਲ ਸ਼ਹਿਜਾਦਪੁਰ ਦਾ ਰਹਿਣ ਵਾਲਾ ਇਕ ਰਹਿਮਤ ਅਲੀ ਨਾਂ ਦਾ ਡਾਕੂ ਵੀ ਇਸੇ ਜੇਲ੍ਹ ਵਿ ਬੰਦ ਸੀ। ਉਸ ਨੂੰ ਇਹ ਪਤਾ ਲੱਗਾ ਕਿ ਅੰਬਾਲਾ ਜ਼ਿਲ੍ਹਾ ਦੇ ਲਾਲੜੂ ਪਿੰਡ ਦਾ ਪ੍ਰਿਥੀ ਸਿੰਘ ਕੈਦ ਹੋ ਕੇ ਆਇਆ ਹੈ ਤਾਂ ਉਸ ਨੇ ਦੂਜੇ ਕੈਦੀਆਂ ਕੋਲੋਂ ਨਾਰੀਅਲ ਦੇ ਛਿਲਕੇ ਕੁਟਵਾ ਕੇ ਅੱਧਾ ਸੇਰ ਤਾਰਾਂ ਦੀ ਗੁੱਛੀ ਪ੍ਰਿਥੀ ਸਿੰਘ ਕੋਲ ਚਾਰ ਵਜੇ ਤੋਂ ਪਹਿਲਾਂ ਹੀ ਪਹੁੰਚਾ ਦਿੱਤੀ ਅਤੇ ਜੇਲ੍ਹ ਦੇ ਮੁਲਾਜ਼ਮ ਇਹ ਗੁੱਛੀ
ਪਾ ਕੇ ਬਹੁਤ ਹੈਰਾਨ ਹੋਏ। ਬੇਰੀ (Berry) ਜੇਲ੍ਹਰ ਬਹੁਤ ਜ਼ਾਲਮ ਸੀ ਉਹ ਕ੍ਰਾਂਤੀਕਾਰੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿਆ ਕਰਦਾ ਸੀ। ਜੇਲ੍ਹ ਵਿਚ ਕੁਝ 90 ਕੈਦੀ ਸਨ ਜਿਨ੍ਹਾਂ ਵਿੱਚ 45 ਪੰਜਾਬ ਦੇ ਸਨ । ਬਾਬਾ ਭਾਨ ਸਿੰਘ ਨੂੰ ਵਹਿਸ਼ੀਪੁਣੇ ਨਾਲ ਕੁਟਣ ਤੇ ਬਾਬਾ ਸੋਹਨ ਸਿੰਘ ਭਕਨਾ ਨੇ ਭੁੱਖ ਹੜਤਾਲ ਕਰ ਦਿੱਤੀ। ਪ੍ਰਿਥੀ ਸਿੰਘ ਨੇ ਵੀ ਭੁੱਖ ਹੜਤਾਲ ਵਿਚ ਭਾਗ ਲਿਆ। ਇਸ ਨੇ ਪਾਣੀ ਤੱਕ ਨਹੀਂ ਪੀਤਾ। ਹਸਪਤਾਲ ਦੇ ਡਾਕਟਰਾਂ ਨੇ ਨਲੀ ਰਾਹੀਂ ਦੁੱਧ ਦੇਣਾ ਸ਼ੁਰੂ ਕੀਤਾ। ਦੂਜੇ ਸਾਰੇ ਸਾਥੀਆਂ ਨੇ ਪ੍ਰਿਥੀ ਸਿੰਘ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਸਲਾਹ ਦਿੱਤੀ ਪਰ ਅਸਫਲ ਰਹੇ। ਸ਼ੇਰ ਸਿੰਘ ਵੇਈਂ ਕੋਈਂ ਨੇ ਸ਼ੀਸ਼ਾ ਪੀਹ ਕੇ ਪਾਣੀ ਨਾਲ ਆਪਣੇ ਅੰਦਰ ਲੰਘਾਹ ਲਿਆ। ਉਸਨੂੰ ਉਲਟੀਆਂ ਤੇ ਦਸਤ ਸ਼ੁਰੂ ਹੋ ਗਏ। ਉਸਨੂੰ ਹਸਪਤਾਲ ਲੈ ਜਾਣਾ ਪਿਆ। ਇਸ ਪ੍ਰਕਾਰ ਉਸਨੇ ਹਸਪਤਾਲ ਵਿਚ ਪਹੁੰਚ ਕੇ ਪ੍ਰਿਥੀ ਸਿੰਘ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਮਜਬੂਰ ਕੀਤਾ ਪਰ ਬੇਅਸਰ। ਸ਼ੇਰ ਸਿੰਘ ਦਾ ਪੇਟ ਸਾਫ ਕੀਤਾ ਗਿਆ ਅਤੇ ਉਹ ਮਰਨ ਤੋਂ ਬਚ ਗਿਆ। ਆਖਿਰਕਾਰ 125ਵੇਂ ਦਿਨ ਪ੍ਰਿਥੀ ਸਿੰਘ ਨੂੰ ਭੁੱਖ ਹੜਤਾਲ ਖਤਮ ਕਰ ਦਿੱਤੀ। ਇਕ ਹਫਤਾ ਤੱਕ ਤਾਂ ਉਸ ਨੂੰ ਦੁੱਧ, ਮੱਖਣ, ਅੰਡੇ, ਡਬਲਰੋਟੀ ਦਿੱਤੀ ਗਈ ਪਰ ਬਾਅਦ ਵਿਚ ਜੇਲ੍ਹ ਦੀ ਰੋਟੀ ਨਾਲ ਹੀ ਗੁਜ਼ਾਰਾ ਕਰਨਾ ਪਿਆ।
ਬੇਰੀ ਦੀ ਨੌਕਰੀ ਖਤਮ ਹੋ ਗਈ ਅਤੇ ਹੁਣ ਉਹ ਬੀਮਾਰ ਵੀ ਰਹਿਣ ਲੱਗ ਪਿਆ। ਉਸਨੇ ਕੈਦੀਆਂ ਤੇ ਸਖ਼ਤੀ ਬੰਦ ਕਰ ਦਿੱਤੀ ਅਤੇ ਆਪਣੇ ਹੱਥ ਠੋਕੇ ਮਿਰਜਾ ਖਾਂ ਨੂੰ ਵੀ ਸਖ਼ਤੀ ਕਰਨ ਤੋਂ ਵਰਜ ਦਿੱਤਾ। ਬੇਰੀ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉਸਨੂੰ ਕੈਦੀਆਂ ਦੀ ਸਹਾਇਤਾ ਨਾਲ ਸਟੀਮਰ ਤੇ ਸਵਾਰ ਕੀਤਾ ਗਿਆ। ਹਿੰਦੁਸਤਾਨ ਪਹੁੰਚਦਿਆਂ ਹੀ ਉਸ ਦੇ ਪੰਖ ਪਖੇਰੂ ਉਡ ਗਏ। ਇਸ ਦੀ ਥਾਂ ਤੇ ਬਾਰਕਰ ਸੁਪਰੀਡੈਂਟ ਅਤੇ ਮੈਡੀਕਲ ਅਫਸਰ ਬਣਕੇ ਅੰਡੇਮਾਨ ਆਇਆ। ਪ੍ਰਿਥੀ ਸਿੰਘ ਦੀ ਇਸ ਨਾਲ ਵੀ ਨਾ ਬਣ ਸਕੀ।
ਬੇਰੀ ਦਾ ਜਵਾਈ ਡਗਨ ਇਸ ਦੀ ਥਾਂ ਤੇ ਜੇਲ੍ਹਰ ਬਣਕੇ ਆਇਆ। ਇਹ ਵੀ ਆਇਰਲੈਂਡ ਦਾ ਹੀ ਰਹਿਣ ਵਾਲਾ ਸੀ। ਇਸਨੂੰ ਅੰਗਰੇਜ਼ਾਂ ਨਾਲ ਨਫਰਤ ਸੀ। ਇਸ ਲਈ ਕੈਦੀਆਂ ਨਾਲ ਹਮਦਰਦੀ ਰੱਖਣ ਲੱਗਾ। ਹੁਣ ਕੈਦੀਆਂ ਨੂੰ ਹਿੰਦੁਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਭੇਜਣ ਦਾ ਸਵਾਲ ਪੇਸ਼ ਆਇਆ। ਸਾਰੇ ਕੈਦੀਆਂ ਨੂੰ ਸੂਬਾ ਮਦਰਾਸ ਦੀਆਂ ਜੇਲ੍ਹਾਂ ਵਿਚ ਰੱਖਣ ਦਾ ਫੈਸਲਾ ਹੋਇਆ। ਜੂਨ-ਜੁਲਾਈ 1920 ਵਿਚ ਇਨ੍ਹਾਂ ਕੈਦੀਆਂ ਨੂੰ ਅੰਡੇਮਾਨ ਤੋਂ ਜਹਾਜ਼ ਰਾਹੀਂ ਮਦਰਾਸ ਪਹੁੰਚਾਇਆ ਗਿਆ। ਇਥੇ Ponetex cory ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਦੂਜੇ ਦਿਨ ਪ੍ਰਿਥੀ ਸਿੰਘ, ਕੇਸਰ ਸਿੰਘ ਅਤੇ ਖੁਸ਼ਹਾਲ ਸਿੰਘ ਨੂੰ ਹਥਕੜੀਆਂ ਤੇ ਬੇੜੀਆਂ ਵਿਚ ਜਕੜ ਕੇ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਅਤੇ ਤਿੰਨਾਂ ਨੂੰ ਰੇਲਵੇ ਸਟੇਸ਼ਨ ਲਿਜਾ ਕੇ ਕਲਕੱਤੇ ਵਾਲੀ ਗੱਡੀ ਵਿਚ ਬਿਠਾ ਦਿੱਤਾ ਗਿਆ। ਇਨ੍ਹਾਂ ਨਾਲ ਤਿੰਨ ਸਿਪਾਹੀ ਬਤੌਰ ਸੁਰੱਖਿਅਕ ਵੀ ਸਨ ਅਤੇ ਤਿੰਨਾਂ ਨੇ ਇਕ-ਇਕ ਕੈਦੀ ਨੂੰ ਫੜ ਰੱਖਿਆ ਸੀ। ਪ੍ਰਿਥੀ ਸਿੰਘ ਨੇ ਪੇਸ਼ਾਬ ਦਾ ਬਹਾਨਾ ਕੀਤਾ ਸਿਪਾਹੀ ਨੇ ਹੱਥਕੜੀ ਖੋਲ੍ਹ ਦਿੱਤੀ। ਪ੍ਰਿਥੀ ਸਿੰਘ ਨੇ ਸਿਪਾਹੀ ਨੂੰ ਸੌਂਦਾ ਵੇਖ ਗੱਡੀ ਤੋਂ ਬਾਹਰ ਛਲਾਂਗ ਲਗਾ ਦਿੱਤੀ। ਚਲਦੀ ਗੱਡੀ ਵਿਚੋਂ ਕੁਦਣ ਤੇ ਪ੍ਰਿਥੀ ਸਿੰਘ ਨੂੰ ਸਖ਼ਤ ਚੋਟਾਂ ਲੱਗੀਆਂ। ਡੱਬੇ ਵਿਚ ਹਲਚਲ ਮਚ ਗਈ। ਜੰਜੀਰ ਖਿੱਚਣ ਤੇ ਗੱਡੀ ਰੁੱਕ ਗਈ। ਰਾਤ ਹਨੇਰੀ ਸੀ। ਪ੍ਰਿਥੀ ਸਿੰਘ ਦੀ ਬਹੁਤ ਭਾਲ ਕੀਤੀ ਗਈ ਪਰ ਸਭ ਬੇਕਾਰ। ਇਹ ਘਟਨਾ ਆਂਗੋਲ (Ongole) ਸਟੇਸ਼ਨ ਦੇ ਕੋਲ ਘਟੀ।
ਪ੍ਰਿਥੀ ਸਿੰਘ ਨੇ ਕਿਸੇ ਨਾ ਕਿਸੇ ਢੰਗ ਨਾਲ ਬੇੜੀਆਂ ਨੂੰ ਤੋੜਿਆ, ਕਿਤੇ ਛੁੱਪਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਪਨਾਹ ਨਾ ਮਿਲੀ ਅਤੇ ਕਿਤੋਂ ਰੋਟੀ ਵੀ ਨਾ ਮਿਲ ਸਕੀ। ਆਖਿਰਕਾਰ ਉਹ ਰੇਲ ਦੀ ਪਟੜੀ ਦੇ ਨਾਲ-ਨਾਲ ਤਲਕੀ ਦੂਜੇ ਸਟੇਸ਼ਨ ਤੇ ਪੁੱਜਾ। ਪੁਲਿਸ ਦੀ ਗਸ਼ਤੀ ਪਾਰਟੀ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਆਂਗੋਲ ਦੇ ਬ੍ਰਾਹਮਣ ਅਜਿਸਟ੍ਰੇਟ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਇਕ ਸਾਲ ਦੀ ਸਜ਼ਾ ਮਿਲੀ ਅਤੇ ਰਾਜਾ ਮਹਿੰਦਰੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ। ਇਸ ਜੇਲ੍ਹ ਵਿਚ ਜਗਤ ਰਾਮ ਹਰਿਆਣਾ, ਸੰਤ ਰਣਧੀਰ ਸਿੰਘ ਅਤੇ ਕਰਤਾਰ ਸਿੰਘ ਵੀ ਸਨ। ਜੇਲ੍ਹਰ ਦਾ ਡਰੋਸੇਯੋਗ ਜਮਾਦਾਰ ਇਕ ਕਾਲਜ ਦਾ ਵਿਦਿਆਰਥੀ ਲਕਸ਼ਮਨ ਰਾਉ ਸੀ ਜੋ ਇਕ ਔਰਤ ਨਾਲ ਜ਼ੋਰ ਜਬਰਦਸਤੀ ਕਰਨ ਦੇ ਦੋਸ਼ ਵਿਚ ਸਜ਼ਾ ਕੱਟ ਰਿਹਾ ਸੀ । ਪੈਸੇ ਦੇ ਜ਼ੋਰ ਨਾਲ ਉਸ ਨੇ ਜੇਲ੍ਹ ਦੇ ਸਾਰੇ ਕਰਮਚਾਰੀਆਂ ਨੂੰ ਆਪਣਾ ਹਮਦਰਦ ਬਣਾਇਆ ਹੋਇਆ ਸੀ । ਜੇਲ੍ਹ ਦਾ ਕਲਰਕ ਰਾਮ ਕ੍ਰਿਸ਼ਨ ਮੂਰਤੀ ਇਕ ਗਰੈਜੂਏਟ ਸੀ। ਉਹ ਰਾਤ ਵੇਲੋਂ ਚੱਕਰ ਦੌਰਾਨ 2-2 ਘੰਟੇ ਪ੍ਰਿਥੀ ਸਿੰਘ ਨਾਲ ਗੱਲਾਂ ਕਰਦਾ ਰਹਿੰਦਾ ਜਿਸ ਬਾਰੇ ਜੇਲ੍ਹ ਦੇ ਵੱਡੇ ਅਫਸਰਾਂ ਨੂੰ ਵੀ ਪਤਾ ਚੱਲ ਗਿਆ। ਇਸ ਤੇ ਪ੍ਰਿਥੀ ਸਿੰਘ ਨੂੰ ਉਸ ਦੇ ਤਿੰਨਾਂ ਸਾਥੀਆਂ ਸਮੇਤ ਅੱਠ ਅੰਗਰੇਜ਼ ਸਿਪਾਹੀਆਂ ਅਤੇ ਇਕ ਅੰਗਰੇਜ਼ ਇੰਸਪੈਕਟਰ ਦੀ ਨਿਗਰਾਨੀ ਹੇਠ ਸਟੇਸ਼ਨ ਤੇ ਪਹੁੰਚਾਇਆ ਅਤੇ ਗੱਡੀ ਵਿਚ ਸਵਾਰ ਹੋ ਗਏ। ਗੱਡੀ ਆਪਣੀ ਪੂਰੀ ਰਫਤਾਰ ਤੇ ਜਾ ਰਹੀ ਸੀ ਜਦੋਂ ਗੱਡੀ ਨਾਗਪੁਰ ਰੇਲਵੇ ਸਟੇਸ਼ਨ ਦੇ ਕੋਲ ਉਮਰਾਵਤੀ ਰੇਲਵੇ ਸਟੇਸ਼ਨ ਤੋਂ ਲੰਘੀ। ਚਾਰ ਸਿਪਾਹੀ ਅਤੇ ਇੰਸਪੈਕਟਰ ਸੌਂ ਰਹੇ ਸਨ, ਦੂਜੇ ਚਾਰ ਸਿਪਾਹੀ ਤਾਸ਼ ਖੇਡਣ ਵਿਚ ਮਸਤ ਸਨ। ਪ੍ਰਿਥੀ ਸਿੰਘ ਨੇ ਟੱਟੀ ਦੇ ਰਸਤੇ ਬਾਹਰ ਛਾਲ ਮਾਰੀ ਅਤੇ ਨੌ ਦੋ ਗਿਆਰਾ ਹੋ ਗਿਆ। ਇਹ ਘਟਨਾ 29 ਨਵੰਬਰ 1922 ਦੀ ਹੈ। ਉਹ ਚਲਦਾ- ਚਲਦਾ ਅਮਰਾਵਤੀ ਸ਼ਹਿਰ ਵਿਚ ਆ ਗਿਆ ਅਤੇ ਡਾਕਟਰ ਬਰਹਾਰਡ ਪਾਂਡੇ ਦੇ ਘਰ ਜਾ ਕੇ ਪਨਾਹ ਲਈ । ਦੂਜੇ ਦਿਨ ਇਨ੍ਹਾਂ ਤੋਂ 15 ਰੁਪਏ ਲੈ ਕੇ ਬੰਬਈ ਪਹੁੰਚ ਗਿਆ ਅਤੇ ਵੀਰ ਸਾਵਰਕਰ ਦੇ ਭਰਾ ਡਾ. ਨਾਰਾਇਣ ਦਾਮੋਦਰ ਸਾਵਰਕਰ ਦੇ ਮਕਾਨ ਵਿਚ ਜਾ ਕੇ ਆਰਾਮ ਕੀਤਾ। ਉਹ ਦੰਦਾਂ ਦੇ ਮਸ਼ਹੂਰ ਡਾਕਟਰ ਸਨ । ਖਾਣਾ ਖਾਣ ਤੋਂ ਬਾਅਦ ਇਕ ਨੌਜਵਾਨ ਪ੍ਰਿਥੀ ਸਿੰਘ ਨੂੰ ਬੰਬਈ ਦੀ ਮਸ਼ਹੂਰ ਪ੍ਰਿੰਸੈਸ ਨਾਂ ਦੀ ਗਲੀ ਦੇ ਥਾਣੇ ਦੀ ਉਪਰਲੀ ਮੰਜਿਲ ਤੇ ਇਕ ਕਮਰੇ ਵਿਚ ਲੈ ਗਿਆ ਅਤੇ ਉਥੇ ਹੀ ਡੇਰਾ ਲਗਾ ਦਿੱਤਾ।
ਪ੍ਰਿਥੀ ਸਿੰਘ ਦੂਜੇ ਦਿਨ ਪੂਨਾ ਚਲਾ ਗਿਆ ਅਤੇ ਕਾਕਾ ਸਾਹਿਬ ਗਾਡਗਿੱਲ ਦੇ ਘਰ ਜਾ ਕੇ ਆਰਾਮ ਕੀਤਾ। ਇਸਦਾ ਨਾਂ ਸਰ ਹਰੀ ਵਿਸ਼ਨੂੰ ਸੀ ਜੋ ਬਾਅਦ ਵਿਚ 1959 ਪੰਜਾਬ ਦੇ ਗਵਰਨਰ ਗਾਡਗਿੱਲ ਦੇ ਨਾਂ ਆਏ ਸਨ। ਇਕ ਦਿਨ ਪ੍ਰਤਾਪ ਸਿੰਘ ਕੈਰੋ ਪ੍ਰਿਥੀ ਸਿੰਘ ਨੂੰ ਗਵਰਨਰ ਦੇ ਕੋਲ ਚੰਡੀਗੜ੍ਹ ਲੈ ਗਏ ਅਤੇ ਜਾਣ-ਪਛਾਣ ਕਰਵਾਈ। ਸ਼੍ਰੀ ਗਾਡਗਿੱਲ ਨੇ ਹੱਸ ਕੇ ਕਿਹਾ ਕਿ ਤੁਸੀਂ ਇਹਨਾਂ ਬਾਰੇ ਕੀ ਜਾਣਦੇ ਹੋ ? ਅੱਜ ਤੋਂ 40 ਸਾਲ ਪਹਿਲਾਂ ਚਲਦੀ ਗੱਡੀ ਵਿਚੋਂ ਛਲਾਂਗ ਲਗਾ ਕੇ ਮੇਰੇ ਹੀ ਘਰ ਪੂਨੇ ਵਿਚ ਰਹੇ ਸਨ। ਇਹ ਗੱਲ ਸੁਣ ਕੇ ਪ੍ਰਤਾਪ ਸਿੰਘ ਕੈਰੋ ਹੈਰਾਨ ਰਹਿ ਗਿਆ। ਕੁਝ ਸਮੇਂ ਲਈ ਬਾਅਦ ਨਗਰ ਵਿਚ ਸਨਾਤਨ ਧਰਮ ਸਕੂਲ ਵਿਚ ਸਿਰਫ ਇਕ ਘੰਟਾ ਬੱਚਿਆਂ ਨੂੰ ਕਸਰਤ ਕਰਵਾਉਣ ਦੀ ਡਿਊਟੀ 30 ਰੁਪਏ ਮਾਸਿਕ ਤੇ ਲਈ ਜਿਸ ਨਾਲ ਉਹਨਾਂ ਦੀ ਕੱਪੜੇ ਅਤੇ ਖੁਰਾਕ ਦੀ ਲੋੜ ਪੂਰੀ ਹੋ ਗਈ।
1923 ਦੀਆਂ ਗਰਮੀਆਂ ਵਿਚ ਪ੍ਰਿਥੀ ਸਿੰਘ ਲਾਹੌਰ ਵਿਚ ਭਾਈ ਪਰਮਾਨੰਦ ਨੂੰ ਮਿਲਿਆ। ਉਹਨਾਂ ਇਸਨੂੰ ਹਸਪਤਾਲ ਵਿਚ ਰਹਿਣ ਦੀ ਸਲਾਹ ਦਿੱਤੀ ਪਰ ਇਸਨੇ ਸਾਧੂ ਬਣਕੇ ਹਰਿਦੁਆਰ ਵਿਚ ਰਹਿਣਾ ਪਸੰਦ ਕੀਤਾ। ਕੁਝ ਸਮਾਂ ਪਿਛੋਂ ਪ੍ਰਿਥੀ ਸਿੰਘ ਫਿਰ ਭਾਵਨਗਰ ਚਲਾ ਗਿਆ। ਸ਼ਹਿਰ ਦੇ ਡਾਕਟਰ ਪ੍ਰਸ਼ੋਤਮ ਦਾਸ ਵਿਨਾਇਕ ਕਾਣੇ ਪ੍ਰਿਥੀ ਸਿੰਘ ਦੇ ਭਰੋਸੇਯੋਗ ਆਦਮੀ ਸਨ। ਉਹਨਾਂ ਨੇ ਅਪ੍ਰੇਸ਼ਨ ਕਰਕੇ ਪ੍ਰਿਥੀ ਸਿੰਘ ਦੀ ਬਾਂਹ ਤੇ ਲਿਖਿਆ ਉਸ ਦਾ ਨਾਂ ਮਿਟਾ ਦਿੱਤਾ। ਬਾਂਹ ਠੀਕ ਹੋਣ ਤੇ ਜਹਾਜ਼ ਵਿਚ ਸਵਾਰ ਹੋ ਕੇ ਉਹ ਬਰਮਾ ਪਹੁੰਚ ਗਿਆ। ਸਫਰ ਖਰਚ ਲਈ ਡਾਕਟਰ ਨੇ ਉਸਨੂੰ 200 ਰੁਪਏ ਦੇ ਦਿੱਤੇ ਸਨ।
1929 ਦੀ ਗੱਲ ਹੈ ਕਿ ਇਕ ਖੁਫੀਆ ਪੁਲਿਸ ਵਾਲੇ ਨੇ ਪ੍ਰਿਥੀ ਸਿੰਘ ਦਾ ਨਾਂ ਅਤੇ ਪੂਰਾ ਪਤਾ ਜਾਨਣਾ ਚਾਹਿਆ। ਉਸਨੂੰ ਸ਼ੱਕ ਸੀ ਕਿ ਇਹ ਆਦਮੀ ਰਾਜਗੁਰੂ ਅਤੇ ਭਗਤ ਸਿੰਘ ਦਾ ਸਾਥੀ ਹੈ ਜੋ ਭਗੋੜਾ ਹੈ। ਪ੍ਰਿਥੀ ਸਿੰਘ ਭਾਵਨਗਰ ਵਿਚ ਇਕ ਕਸਰਤੀ ਅਖਾੜੇ ਦੇ ਮਾਸਟਰ ਸਨ ਅਤੇ ਸਵਾਮੀ ਰਾਉ ਦੇ ਨਾਂ ਨਾਲ ਪ੍ਰਸਿੱਧ ਸਨ। ਇਕ ਦਿਨ ਸਵਾਮੀ ਰਾਉ ਮਕਾਨ ਦੀ ਛੱਤ ਤੇ ਜੰਗਲ ਪਾਣੀ ਲਈ ਗਏ ਕਿ ਵੇਖਿਆ ਕਿ ਦੋ ਸਿਪਾਹੀ ਹੇਠਾਂ ਆ ਕੇ ਕੁਰਸੀਆਂ ਤੇ ਬੈਠ ਗਏ ਹਨ। ਜਦੋਂ ਪ੍ਰਿਥੀ ਸਿੰਘ ਥੱਲੇ ਆਇਆ ਤਾਂ ਉਹਨਾਂ ਨੇ ਬੜੇ ਅਦਬ ਨਾਲ ਨਮਸਕਾਰ ਕੀਤੀ ਅਤੇ ਅਤਾ- ਪਤਾ ਜਾਨਣਾ ਚਾਹਿਆ। ਪ੍ਰਿਥੀ ਸਿੰਘ ਨੇ ਜਵਾਬ ਦਿੱਤਾ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਰਾਜਗੁਰੂ ਸਮਝ ਕੇ ਗ੍ਰਿਫਤਾਰ ਕਰਨ ਲਈ ਆਏ ਹੋ। ਇਹ ਖਬਰ ਮੈਨੂੰ ਬੜੌਦਾ ਦੇ ਕਸਰਤੀ ਅਖਾੜੇ ਦੇ ਪ੍ਰੋਫੈਸਰ ਵਿਨਾਇਕ ਰਾਓ ਤੋਂ ਮਿਲ ਚੁੱਕੀ ਹੈ।
ਪਰੰਤੂ ਫਿਰ ਵੀ ਪੁਲਿਸ ਪ੍ਰਿਥੀ ਸਿੰਘ ਤੋਂ ਨਾਮ ਤੇ ਪੂਰਾ ਪਤਾ ਪੁੱਛਣ ਦੀ ਜ਼ਿੱਦ ਕਰਦੀ ਰਹੀ। ਪ੍ਰਿਥੀ ਸਿੰਘ ਨੇ ਕਾਗਜ਼ ਦੇ ਇਕ ਟੁਕੜੇ ਤੇ ਸਵਾਮੀ ਰਾਊ ਦਯਾ ਰਾਮ ਪਿੰਡ ਕਮਾਲਪੁਰ ਤਹਿਸੀਲ ਹਿਮਾਲਪੁਰ ਜ਼ਿਲ੍ਹਾ ਨਾਗਪੁਰ ਲਿਖ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਫਿਰ ਕਿਸੇ ਨੇ ਕੁਝ ਨਹੀਂ ਪੁੱਛਿਆ। ਪ੍ਰਿਥੀ ਸਿੰਘ ਫਿਰ ਬਹਾਉਲਦੀਨ ਚਲਾ ਗਿਆ ਅਤੇ ਉਥੋਂ ਇਕ ਮੁਸਲਮਾਨ ਦੇ ਭੇਸ ਵਿਚ ਬੰਬਈ ਪਹੁੰਚ ਗਿਆ।
ਸਰਕਾਰੀ ਜਸੂਸਾਂ ਰਾਹੀਂ ਪ੍ਰਿਥੀ ਸਿੰਘ ਦੇ ਜਿੰਦਾ ਹੋਣ ਦੀ ਤਸਦੀਕ ਹੁੰਦੀ ਰਹੀ। ਭਗਤ ਸਿੰਘ ਨੂੰ ਜੇਲ੍ਹ ਵਿੱਚ ਪੁਲਿਸ ਵਾਲਿਆਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਪ੍ਰਿਥੀ ਸਿੰਘ ਗੁਜਰਾਤ ਸੂਬੇ ਦੇ ਕਿਸੇ ਵੱਡੇ ਸ਼ਹਿਰ ਵਿਚ ਰਹਿ ਰਿਹਾ ਹੈ। ਇਸ ਲਈ ਭਗਤ ਸਿੰਘ ਨੇ ਮੁਲਾਕਾਤ ਕਰਨ ਲਈ ਆਉਣ ਵਾਲਿਆਂ ਨੂੰ ਦੱਸ ਦਿੱਤਾ ਕਿ ਪ੍ਰਿਥੀ ਸਿੰਘ ਗੁਜਰਾਤ ਸੂਬੇ ਦੇ ਕਿਸੇ ਵੱਡੇ ਸ਼ਹਿਰ ਵਿਚ ਹੈ। ਉਸਦੀ ਖਬਰ ਸਾਰ ਲੈਣੀ ਚਾਹੀਦੀ ਹੈ। ਧਨਵੰਤਰੀ ਨੇ ਪ੍ਰਿਥੀ ਸਿੰਘ ਨੂੰ ਲੱਭਣ ਦੀ ਜਿੰਮੇਵਾਰੀ ਲਈ। ਉਸਨੇ ਭਾਈ ਪਰਮਾਨੰਦ ਤੋਂ ਪ੍ਰਿਥੀ ਸਿੰਘ ਦਾ ਪਤਾ ਪੁੱਛਿਆ ਅਤੇ ਬੰਬਈ ਤੋਂ ਹੁੰਦਾ ਹੋਇਆ ਇਲਾਹਬਾਦ ਜਾ ਕੇ ਉਸਨੂੰ ਮਿਲਿਆ। ਉਥੇ ਚੰਦਰ ਸ਼ੇਖਰ ਆਜ਼ਾਦ ਅਤੇ ਸੁਖਦੇਵ ਵੀ ਪ੍ਰਿਥੀ ਸਿੰਘ ਨੂੰ ਮਿਲੇ। ਅਜ਼ਾਦ ਨੇ ਉਸਨੂੰ ਰੂਸ ਜਾ ਕੇ ਕ੍ਰਾਂਤੀ ਲਿਆਉਣ ਦੇ ਆਧੁਨਿਕ ਢੰਗ ਸਿੱਖਣ ਦੀ ਸਲਾਹ ਦਿੱਤੀ । ਅਜ਼ਾਦ ਨੇ ਜਾਂਦੀ ਵਾਰ ਪ੍ਰਿਥੀ ਸਿੰਘ ਨੂੰ ਇਕ ਪਿਸਤੌਲ ਅਤੇ 50 ਕਾਰਤੂਸ ਵੀ ਦਿੱਤੇ ਪਰ ਪ੍ਰਿਥੀ ਸਿੰਘ ਰੂਸ ਨਾ ਜਾ ਕੇ ਰਾਜਸਥਾਨ ਚਲਾ ਗਿਆ। ਉਥੇ ਕੰਮ ਨਾ ਬਣਦਾ ਵੇਖ ਕੇ ਵਾਪਿਸ ਬੰਬਈ ਆ ਗਿਆ। ਇਸੇ ਦੌਰਾਨ ਧਨਵੰਤਰੀ ਦੀ ਸਹਾਇਤਾ ਨਾਲ ਬੰਬਈ ਵਿਚ ਪ੍ਰਿਥੀ ਸਿੰਘ ਕੋਲ ਸੁਖਦੇਵ ਰਾਜ ਅਤੇ ਦੁਰਗਾ ਭਾਭੀ ਵੀ ਪਹੁੰਚੇ ਅਤੇ ਲਿਮਿੰਗਟਨ ਰੋਡ ਤੇ ਸਥਿਤ ਪੁਲਿਸ ਸਟੇਸ਼ਨ ਤੇ ਗਏ। ਪ੍ਰਿਥੀ ਸਿੰਘ ਨੇ ਆਪਣੇ ਇਕ ਦੋਸਤ ਤੋਂ ਕਾਰ ਲਿਤੀ ਅਤੇ ਬਾਪਟ ਡਰਾਇਵਰ ਨੂੰ ਵੀ ਆਪਣਾ ਹਮ ਖਿਆਲ ਬਣਾ ਲਿਆ। ਇਸੇ ਦਿਨ ਰਾਤ ਦੇ 12 ਵਜੇ ਪੁਲਿਸ ਸਟੇਸ਼ਨ ਤੇ ਜਾ ਕੇ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਉਥੇ ਗੋਰੇ ਸਾਰਜੰਟ ਰਹਿੰਦੇ ਸਨ ਇਹਨਾਂ ਦੀ ਗੋਲੀ ਨਾਲ ਇਕ ਸਾਰਜੰਟ ਮਾਰਿਆ ਗਿਆ। ਵਰਦੀਆਂ ਗੋਲੀਆਂ ਦੌਰਾਨ ਇਕ ਗੋਲੀ ਨਾਲ ਮੇਮ ਵੀ ਜ਼ਖ਼ਮੀ ਹੋ ਗਈ। ਇਹ ਦੌੜ ਕੇ ਕਾਰ ਦੇ ਮਾਲਕ ਦੇ ਕੋਲ ਆ ਗਏ। ਪੁਲਿਸ ਨੇ ਕਾਰ ਦੇ ਮਾਲਿਕ ਦਾ ਪਤਾ ਲੱਗਾ ਲਿਆ ਅਤੇ ਮਾਲਕ ਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਗੱਡੀ ਦਾ ਮਾਲਕ ਗਨੇਸ਼ ਰਘੁਨਾਥ ਵਸ਼ੈਸ਼ਪਾਇਨ ਸੀ। ਉਸ ਨੇ ਪੁਲਿਸ ਦੀ ਮਾਰ ਦੇ ਡਰੋਂ ਸਭ ਕੁਝ ਦੱਸ ਦਿੱਤਾ ਪਰ ਇਹ ਤਿੰਨੋਂ ਸੁਖਦੇਵ ਰਾਜ, ਦੁਰਗਾ ਭਾਬੀ ਅਤੇ ਪ੍ਰਿਥੀ ਸਿੰਘ ਨਾ ਫੜੇ ਜਾ ਸਕੇ। ਪ੍ਰਿਥੀ ਸਿੰਘ 30 ਮੀਲ ਪੈਦਲ ਚੱਲ ਕੇ ਇਕ ਗੱਡੀ ਵਿਚ ਸਵਾਰ ਹੋ ਗਿਆ। ਪੁਲਿਸ ਵਾਲੇ ਵੀ ਗੱਡੀ ਵਿਚ ਉਸਦੀ ਭਾਲ ਵਿਚ ਸਨ। ਜਦੋਂ ਗੱਡੀ ਬਾਹਰਲੇ ਸਿਗਨਲ ਦੇ ਕੋਲ ਰੁਕੀ ਤਾਂ ਪ੍ਰਿਥੀ ਸਿੰਘ ਛਾਲ ਮਾਰ ਕੇ ਪੁਲਿਸ ਦੀ ਪਕੜ ਤੋਂ ਭੱਜ ਨਿਕਲਿਆ।
ਅਖਬਾਰਾਂ ਵਿਚ ਲੈਮਿੰਗਟਨ ਰੋਡ ਸ਼ੂਟਿੰਗ ਦੀ ਖਬਰ ਛਪੀ। ਮੁਕੱਦਮੇ ਦੀ ਪਹਿਲਾਂ ਸ਼੍ਰੀ ਦਸਤੁਰਕੇ ਸੈਸ਼ਨ ਜੱਜ ਦੀ ਅਦਾਲਤ ਵਿਚ ਸੁਣਵਾਈ ਹੋਈ। ਗਨੇਸ਼ ਰਘੁਨਾਥ ਰਾਏ ਵਸ਼ੈਸ਼ਪਾਇਨ ਦੋਸ਼ੀ ਨੰਬਰ ਇਕ ਦੇ ਨਾਂ ਨਾਲ ਮਸ਼ਹੂਰ ਹੋਏ। ਇਹਨਾਂ ਵੱਲੋਂ ਬਰਿਸਟਰ ਪੰਡਿਤ ਰਣਜੀਤ ਦੇ ਭਾਈ ਅਤੇ ਬਾਪਟ ਵਛਾਮਕਰਨ ਵੱਲੋਂ ਬਰਿਸਟਰ ਰੰਗੇ ਅਤੇ ਕੀਰਤਿਕਾ ਪੈਰਵੀ ਕਰਨ ਲੱਗੇ। ਸੈਸ਼ਨ ਕੋਰਟ ਤੋਂ ਮੁੱਕਦਮਾ ਹਾਈ ਕੋਰਟ ਵਿਚ ਚਲਾ ਗਿਆ। ਜੀਊਰੀ ਦੇ ਫੋਰਮੈਨ ਇਕ ਯਹੂਦੀ ਸਨ। 4 ਮਈ 1931 ਨੂੰ ਜੀਊਰੀ ਦੀ ਰਾਏ ਨਾਲ ਸਹਿਮਤੀ ਪ੍ਰਗਟਾਉਂਦਿਆਂ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਅਤੇ ਬੈਰਿਸਟਰ ਛਾਗਲਾ ਨੇ ਆਪਣੀਆਂ ਦਲੀਲਾਂ ਦੇ ਜ਼ੋਰ ਨਾਲ ਅਦਾਲਤ ਨੂੰ ਸੰਤੁਸ਼ਟ ਕਰ ਦਿੱਤਾ ਅਤੇ ਉਹ ਦੋਸ਼ੀਆਂ ਨੂੰ ਰਿਹਾ ਕਰਨ ਵਿਚ ਮਜਬੂਰ ਹੋ ਗਈ।
ਹੁਣ ਪ੍ਰਿਥੀ ਸਿੰਘ ਲਈ ਹਿੰਦੁਸਤਾਨ ਵਿਚ ਰਹਿਣਾ ਦੁਭਰ ਹੋ ਗਿਆ। ਸਿਰ ਤੇ ਉਸਤਰਾ ਫਿਰਵਾ ਕੇ ਕਾਲਾ ਕੇਬਲ ਲੈ ਕੇ ਹੱਥ ਵਿੱਚ ਮੰਡਲ ਫੜ ਕੇ ਸਾਧੂ ਦੇ ਭੇਸ ਵਿਚ ਉਥੋਂ ਚਲ ਪਿਆ। ਹੁਣ ਕਰਾਚੀ ਦੇ 26 ਦਸੰਬਰ 1931 ਵਾਲੇ ਸਾਲਨਾ ਜਲਸੇ ਵਿਚ ਸਿਰਫ ਤਿੰਨ ਮਹੀਨੇ ਰਹਿ ਗਏ ਸਨ । ਪੈਦਲ ਚਲ ਕੇ ਹਲਦੀ ਘਾਟੀ ਪੁੱਜਾ ਉਥੇ ਰਾਣਾ ਪ੍ਰਤਾਪ ਦੇ रे ਚੇਤਕ ਘੋੜੇ ਦੀ ਸਮਾਧੀ ਨੂੰ ਸਜਦਾ ਕੀਤਾ ਅਤੇ ਉਦੈਪੁਰ ਹੁੰਦਾ ਹੋਇਆ ਕਰਾਚੀ ਪੁੱਜਾ ਪਰ ਜਲਸੇ ਵਿਚ ਸ਼ਾਮਿਲ ਹੋਣਾ ਕੋਈ ਅਸਾਨ ਕੰਮ ਨਹੀਂ ਸੀ। ਸਰਕਾਰ ਦੇ ਜਾਸੂਸ ਅੱਖਾਂ ਫਾੜ-ਫਾੜ ਕੇ ਕ੍ਰਾਂਤੀਕਾਰੀਆਂ ਨੂੰ ਲੱਭ ਰਹੇ ਸਨ। ਸਰਦਾਰ ਕਿਸ਼ਨ ਸਿੰਘ, ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਅਸਥੀਆਂ ਲੈ ਕੇ ਜਦੋਂ ਜਲਸਾਗਾਹ ਵਿਚ ਪੁਜੇ ਤਾਂ ਪੰਡਾਲ ਇਨਕਲਾਬ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ। ਕ੍ਰਾਂਤੀਕਾਰੀਆਂ ਨੇ ਗਾਂਧੀ ਨੂੰ ਕਾਲੇ ਫੁੱਲ ਭੇਂਟ ਕੀਤੇ। ਗਾਂਧੀ ਨੇ ਭਰੀ ਹੋਈ ਅਵਾਜ਼ ਵਿਚ ਕਿਹਾ, ‘ਮੇਰੇ ਬੱਚੇ ਮੇਰੇ ਮੱਥੇ ਤੇ ਇਹ ਸਿਆਹ
ਧੱਬਾ ਹਮੇਸ਼ਾ ਲਈ ਰਹੇਗਾ। ਸਰਦਾਰ ਪਟੇਲ ਨੇ ਇਸ ਜਲਸੇ ਦੀ ਪ੍ਰਧਾਨਗੀ ਕਰਨੀ ਸੀ। ਨੌਜਵਾਨਾਂ ਵਿਚ ਇੰਨਾ ਜੋਸ਼ ਸੀ ਕਿ ਪਟੇਲ ਦਾ ਜਲੂਸ ਸ਼ਹਿਰ ਵਿਚ ਨਾ ਨਿਕਲ ਸਕਿਆ। ਸਗੋਂ ਨੌਜਵਾਨਾਂ ਨੇ ਇਕ ਬਹੁਤ ਵੱਡਾ ਮਾਤਮੀ ਜਲੂਸ ਕੱਢਿਆ ਜਿਸ ਵਿਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਸਥੀਆਂ ਚੁੱਕੀਆਂ ਹੋਈਆਂ ਸਨ। ਹਰ ਜ਼ੁਬਾਨ ਤੇ ਇਹ ਸ਼ਬਦ ਸਨ “ਦੇਖੋ ਕਿਸ ਸ਼ਾਨ ਸੇ ਜਾਤਾ ਹੈ ਜਨਾਜ਼ਾ ਮੇਰੇ ਸਰਦਾਰ ਕਾ” ਇਸ ਜਲਸੇ ਵਿਚ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਥੇ ਨਾਲ ਹੀ ਇਸ ਪੰਡਾਲ ਹੇਠ ਲਾਲਾ ਦੁਨੀਚੰਦ ਅੰਬਾਲਵੀ ਅਤੇ ਸਿੰਧ ਅਬਜ਼ਰਵਰ ਦੇ ਐਡੀਟਰ ਪੁਨੀਆ ਦੀ ਸਹਾਇਤਾ ਨਾਲ ਖਾਨ ਅਬਦੁਲ ਗੁਫਾਰ ਖਾਂ ਨਾਲ ਮੁਲਾਕਾਤ ਹੋਈ। ਇਸ ਪੰਡਾਲ ਵਿਚ ਬਾਬਾ ਗੁਰਮੁੱਖ ਸਿੰਘ ਲਲਤੋਂ, ਬਾਬਾ ਸੋਹਨ ਸਿੰਘ ਭਕਣਾ, ਪਿਆਰਾ ਸਿੰਘ ਲੰਗੇਰੀ ਵੀ ਮੌਜੂਦ ਸਨ । ਆਂਧਰਾ ਪ੍ਰਦੇਸ਼ ਦੇ ਬਲਮੋਸਾਹਬ ਮੂਰਤੀ ਵੀ ਸਨ ਜੋ ਵਕਾਲਤ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ । ਅਬਦੁਲ ਗੁਫਾਰ ਖਾਂ ਨੇ ਉਹਨਾਂ ਨੂੰ ਆਪਣੇ ਲੜਕੇ ਦੇ ਹਵਾਲੇ ਕਰ ਦਿੱਤਾ । ਉਹ ਕਾਲਜ ਦਾ ਵਿਦਿਆਰਥੀ ਸੀ। ਉਹ ਬੜਾ ਹੀ ਨਿਡੱਰ ਅਤੇ ਦਲੇਰ ਸੀ। ਉਹ ਪ੍ਰਿਥੀ ਸਿੰਘ ਨੂੰ ਲੈ ਕੇ ਪਿਸ਼ਾਵਰ ਵਿਚ ਆਪਣੇ ਘਰ ਪੁੱਜਾ। ਦੂਜੇ ਦਿਨ ਪ੍ਰਿਥੀ ਸਿੰਘ ਨੂੰ ਹਾਜੀ ਸਰੰਗ ਜ਼ਈ ਅਤੇ ਉਹਨਾਂ ਲੜਕੇ ਪਾਸ਼ਾ ਗੁਲ ਜੋ ਅੰਗਰੇਜ਼ੀ ਹਕੂਮਤ ਦੇ ਕੱਟੜ ਦੁਸ਼ਮਣ ਸਨ, ਦੇ ਘਰ ਪਹੁੰਚਾ ਦਿੱਤਾ ਗਿਆ। ਉਥੋਂ ਪ੍ਰਿਥੀ ਸਿੰਘ ਨੂੰ ਕਾਬੁਲ ਲਿਜਾਇਆ ਗਿਆ। ਬੱਸ ਅੱਡੇ ਤੇ ਉਸਨੂੰ ਆਪਣਾ ਇਕ ਪੁਰਾਣਾ ਗ਼ਦਰੀ ਸਾਥੀ ਰਤਨ ਸਿੰਘ ਮਿਲ ਗਿਆ। ਉਸਨੇ ਇਹਨਾਂ ਨੂੰ ਇਕ ਮੁਸਲਮਾਨ ਦੇ ਘਰ ਰੱਖਿਆ। ਮਹਿਮੂਦ ਅਲੀ ਸਲਮਾਨ ਮਹਾਜਰ ਰਾਹੀਂ ਗਜ਼ਨੀ ਪਹੁੰਚ ਗਏ। ਹੁਣ ਪ੍ਰਿਥੀ ਸਿੰਘ ਨੂੰ ਗਜ਼ਨੀ ਸ਼ਹਿਰ ਦਾ ਸ਼ੌਕ ਚੜ੍ਹ ਗਿਆ। ਹਿੰਦੁਸਤਾਨ ਤੇ 17 ਵਾਰ ਹਮਲਾ ਕਰਨ ਵਾਲੇ ਮਹਿਮੂਦ ਗਜ਼ਨੀ ਦੇ ਮਹਿਲ ਹੁਣ ਖੰਡਰ ਬਣ ਚੁੱਕੇ ਸਨ। ਗਜ਼ਨੀ ਦੇ ਮਹਿਲਾਂ ਦੇ ਦਰਵਾਜ਼ੇ ਸੋਮਨਾਥ ਦੇ ਹੀਰੇ ਜਵਾਹਰਾਤ ਨਾਲ ਜੜੇ ਹੋਏ ਕਰੋੜਾ ਦੇ ਬਣੇ ਹੋਏ ਸਨ। ਹਜ਼ਾਰੋਂ ਮਣ ਸੋਨਾ ਅਤੇ ਕਰੋੜਾਂ ਦੇ ਹੀਰੇ ਜਵਾਹਰਾਤ ਪਤਾ ਨਹੀਂ ਕਿਥੇ ਗਾਇਬ ਹੋ ਗਏ ਸਨ। ਦਿਲ ਵਿਚ ਖਿਆਲ ਆਇਆ ਕਿ ਕਿਸੇ ਦੂਜੇ ਦੇਸ਼ ਦੇ ਸ਼ਹਿਰਾਂ ਨੂੰ ਲੁਟ ਕੇ ਆਪਣੇ ਸ਼ਹਿਰਾਂ ਨੂੰ ਨਹੀਂ ਵਸਾਇਆ ਜਾ ਸਕਦਾ। ਜਿੰਨਾ ਸ਼ਹਿਰਾਂ ਨੂੰ ਲੁੱਟਿਆ ਗਿਆ ਸੀ ਉਹ ਅੱਜ ਵੀ ਖੁਸ਼ਹਾਲ ਨਜ਼ਰ ਆ ਰਹੇ ਸਨ ਪਰ ਗਜ਼ਨੀ ਹੁਣ ਸੁੰਨਸਾਨ ਸੀ। ਇਥੋਂ ਲਾਰੀ ਵਿਚ ਸਵਾਰ ਹੋ ਕੇ ਪ੍ਰਿਥੀ ਸਿੰਘ ਅਤੇ ਮਹਿਮੂਦ ਅਲੀ ਕਂਧਾਰ ਪਹੁੰਚੇ। ਉਥੇ ਮਹਿਮੂਦ ਅਲੀ ਦੇ ਇਕ ਰਿਸ਼ਤੇਦਾਰ ਦੇ ਘਰ ਰਾਤ ਕੱਟੀ ਅਤੇ ਇਕ ਹਫਤਾ ਪਿਛੋਂ ਹਰਾਤ ਪਹੁੰਚ ਗਏ। ਅੱਗੇ ਰਸਤਾ ਬਹੁਤ ਮੁਸ਼ਕਿਲ ਸੀ । ਕਈ ਨਦੀ-ਨਾਲੇ ਵੀ ਰਸਤੇ ਵਿਚ ਪੈਂਦੇ ਸਨ ਜਿਹਨਾਂ ਨੂੰ ਪਾਰ ਕਰਕੇ ਰੂਸ ਦੀ ਧਰਤੀ ਨੂੰ ਜਾ ਛੂਹਿਆ। ਕਸਟਮ ਵਾਲਿਆਂ ਨੇ ਪ੍ਰਿਥੀ ਸਿੰਘ ਦੀ ਚੰਗੀ ਆਉ ਭਗਤ ਕੀਤੀ ਅਤੇ ਖਾਣਾ ਵੀ ਖੁਆਇਆ। ਰਾਤ ਦੇ 12 ਵਜੇ ਦੋ ਸਿਪਾਹੀਆਂ ਨੇ ਪ੍ਰਿਥੀ ਸਿੰਘ ਨੂੰ ਲਿਜਾ ਕੇ ਇਕ ਕੈਦਖਾਨੇ ਵਿਚ ਬੰਦ ਕਰ ਦਿੱਤਾ। ਉਥੇ ਪਹਿਲਾਂ ਵੀ ਕਈ ਕੈਦੀ ਸਿਸਕ ਕੇ ਜ਼ਿੰਦਗੀ ਗੁਜ਼ਾਰ ਰਹੇ ਸਨ। ਦੋ ਦਿਨ ਬਾਅਦ ਪ੍ਰਿਥੀ ਸਿੰਘ ਨੂੰ ਪੁਲਿਸ ਤਾਸ਼ਕੰਦ ਲੈ ਗਈ ਅਤੇ ਉਥੋਂ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ। ਉਥੇ ਪਹਿਲਾਂ ਹੀ 25 ਸਿਆਸੀ ਬੰਦ ਸਨ ਜੋ ਚੰਗੇ ਬੁੱਧੀਜੀਵੀ ਲਗਦੇ ਸਨ।
ਰੇਲ ਰਾਹੀਂ ਮਾਸਕੋ ਜਾਣ ਵਿਚ ਚਾਰ ਦਿਨ ਲੱਗ ਗਏ। ਸਟੇਸ਼ਨ ਤੋਂ ਉਤਾਰ ਕੇ ਪ੍ਰਿਥੀ ਸਿੰਘ ਨੂੰ ਈਸਟਰਨ ਯੂਨੀਵਰਸਿਟੀ ਦੇ ਇਕ ਮੈਦਾਨ ਵਿਚ ਰੱਖਿਆ ਗਿਆ ਜਿੱਥੇ ਹਰ ਪ੍ਰਕਾਰ ਦੀ ਸਹੂਲਤ ਉਪਲਬੱਧ ਸੀ। ਇਸ ਯੂਨੀਵਰਸਿਟੀ ਵਿਚ ਕਮੀਊਨਿਜ਼ਮ ਦੀ ਸਿੱਖਿਆ ਦਿੱਤੀ ਜਾਂਦੀ ਸੀ। ਉਥੇ ਦੂਜੇ ਦੇਸ਼ਾਂ ਜਰਮਨ, ਸਪੇਨਿਸ਼, ਇੰਡੋ ਚਾਈਨਾ ਅਤੇ ਚੀਨ ਵਿਚ ਕਮੀਊਨਿਜ਼ਮ ਦੀ ਸਿੱਖਿਆ ਪ੍ਰਾਪਤ ਕਰ ਰਹੇ ਸਨ । ਪ੍ਰਿਥੀ ਸਿੰਘ ਰੂਸ ਵਿਚ ਢਾਈ ਸਾਲ ਰਹੇ ਅਤੇ 1933 ਵਿਚ ਵਾਪਿਸ ਪਰਤੇ ਅਤੇ ਹਿੰਦੁਸਤਾਨ ਪਹੁੰਚਣ ਦੀਆਂ ਯੋਜਨਾਵਾਂ ਬਣਾਉਣ ਲੱਗੇ। ਇਸ ਦੌਰਾਨ ਬਾਬਾ ਗੁਰਮੁਖ ਸਿੰਘ ਵੀ ਇਹਨਾਂ ਨੂੰ ਮਿਲ ਗਏ ਸਨ। ਹੁਣ ਇਹਨਾਂ ਨੂੰ ਅਫਗਾਨਿਸਤਾਨ ਰਾਹੀਂ ਵਾਪਿਸ ਜਾਣ ਦੀ ਚਿੰਤਾ ਸਤਾਉਣ ਲੱਗੀ। ਇਕ ਨਦੀ ਪਾਰ ਕੀਤੀ ਅਤੇ ਕਾਬੁਲ ਦੇ ਖੇਤਰ ਵਿਚ ਦਾਖਿਲ ਹੋ ਗਏ। ਜਲਾਲਾਬਾਦ ਵਿਚ ਗ੍ਰਿਫਤਾਰ ਹੋ ਗਏ। ਉਥੋਂ ਰਿਹਾਈ ਤੋਂ ਬਾਅਦ ਕਾਬੁਲ ਪਹੁੰਚ ਗਏ ਅਤੇ ਕਾਬੁਲ ਦੀ ਜੇਲ੍ਹ ਵਿਚ ਬੰਦ ਕਰ ਦਿੱਤੇ ਗਏ। ਬਾਬਾ ਜਵਾਲਾ ਸਿੰਘ ਨੂੰ ਜਦੋਂ ਇਹਨਾਂ ਦੋਹਾਂ ਦੇ ਕਾਬੁਲ ਦੀ ਜੇਲ੍ਹ ਵਿਚ ਬੰਦ ਹੋਣ ਬਾਰੇ ਪਤਾ ਲੱਗਾ ਤਾਂ ਉਹਨਾਂ ਸਾਰੇ ਹਿੰਦੁਸਤਾਨ ਵਿੱਚ ਹੰਗਾਮਾ ਮਚਾ ਦਿੱਤਾ ਅਤੇ ਅਮਰੀਕਾ ਵਿਚ ਰਹਿ ਰਹੇ ਗ਼ਦਰੀਆਂ ਨੇ ਅਫ਼ਗ਼ਾਨਿਸਤਾਨ ਦੀ ਸਰਕਾਰ ਤੇ ਦਬਾਅ ਪਾਇਆ ਅਤੇ ਰੂਸੀ ਹਕੂਮਤ ਨੂੰ ਵੀ ਬੇਨਤੀ ਕੀਤੀ ਗਈ ਕਿ ਇਹਨਾਂ ਦੋਹਾਂ ਕ੍ਰਾਂਤੀਕਾਰੀਆਂ ਨੂੰ ਹਵਾਈ ਜਹਾਜ਼ ਰਾਹੀਂ ਰੂਸ ਲਿਆਂਦਾ ਜਾਵੇ ਅਤੇ ਇੰਝ ਹੀ ਹੋਇਆ। ਇਹ ਕੋਈ ਜੂਨ ਜੁਲਾਈ 1933 ਦੀ ਗੱਲ ਹੈ। ਜਹਾਜ਼ ਮਿਲਟਰੀ ਦਾ ਸੀ ਅਤੇ ਤਾਸ਼ਕੰਦ ਵਿਚ ਜਾ ਉਤਰਿਆ। ਉਥੇ ਖਾਣ-ਪੀਣ ਦਾ ਚੰਗਾ ਪ੍ਰਬੰਧ ਸੀ ਉਹ ਤਿੰਨ ਮਹੀਨੇ ਇਥੇ ਹੀ ਰਹੇ। ਇਸ ਉਪਰੰਤ ਸਮੁੰਦਰੀ ਜਹਾਜ਼ ਰਾਹੀਂ ਜਾਲੀ ਪਾਸਪੋਰਟ ਉੱਤੇ ਚੱਲ ਪਏ। ਇਹ ਜਹਾਜ਼ ਰੂਸੀ ਬੰਦਰਗਾਹ ਅਡੀਸਾ ਤੋਂ ਹਿੰਦੁਸਤਾਨ ਲਈ ਰਵਾਨਾ ਹੋਇਆ। ਜਹਾਜ਼ ਇਟਲੀ ਦਾ ਸੀ ਜਿਹੜਾ ਕੋਲੰਬੋ ਮਦਰਾਸ ਹੁੰਦਾ ਹੋਇਆ ਪਾਂਡੀਚਿਰੀ ਪੁੱਜਾ। ਪ੍ਰਿਥੀ ਸਿੰਘ ਜਹਾਜ਼ ਤੋਂ ਉਤਰ ਕੇ ਇਕ ਹੋਟਲ ਵਿਚ ਚਲਾ ਗਿਆ ਜਿਥੇ ਸ਼ੇਖ ਉਸਮਾਨ ਦੇ ਘਰ ਡੇਰੇ ਲਗਾਏ। ਫਿਰ ਜੀਵਨ ਲਾਲ ਕੰਪਨੀ ਵੱਲ ਚਲੇ ਗਏ। ਇਥੇ ਵੀ ਦਿਲ ਨਹੀਂ ਲੱਗਾ ਫਿਰ ਬੰਬਈ ਆ ਗਏ ਅਤੇ ਬੇਲ ਚੰਦ ਮੋਦੀ ਦੇ ਕੋਲ ਢਾਈ ਸਾਲ ਤੱਕ ਨੌਕਰੀ ਕੀਤੀ। 1936 ਵਿਚ ਜਦੋਂ ਤਕਲੀਫਾਂ ਅਤੇ ਭੱਜ ਦੌੜ ਤੋਂ ਥੱਕ ਕੇ ਉਕਤਾ ਗਏ ਤਾਂ 1938 ਵਿਚ ਆਪਣੇ-ਆਪ ਨੂੰ ਗਾਂਧੀ ਦੇ ਹਵਲੇ ਕਰਨ ਦਾ ਫੈਸਲਾ ਲਿਆ। ਇਸ ਮੰਤਵ ਲਈ ਪਿਟਾਭੀ ਸੀਤਾ ਰਮੱਈਆ ਅਤੇ ਨਾਨਾ ਭਾਈ ਪੱਟ ਦੀ ਮਾਰਫਤ ਗਾਂਧੀ ਦੇ ਸਾਹਮਣੇ ਹਾਜ਼ਿਰ ਹੋਏ ਅਤੇ ਉਹਨਾਂ ਦੇ ਕਹਿਣ ਅਨੁਸਾਰ ਆਪਣੀ ਸਾਰੀ ਸਵੈ ਜੀਵਨੀ ਲਿਖ ਕੇ ਉਹਨਾਂ ਦੇ ਹਵਾਲੇ ਕਰ ਦਿੱਤੀ । ਗਾਂਧੀ ਜੀ ਨੇ ਇਸਨੂੰ ਪੜ੍ਹਨ ਉਪਰੰਤ ਕਿਹਾ ਕਿ ਤੁਸੀਂ ਇਕ ਖਤਰਨਾਕ ਕੈਦੀ ਹੋ। ਪਤਾ ਨਹੀਂ ਸਰਕਾਰ ਤੁਹਾਨੂੰ ਜ਼ਿੰਦਾ ਰਹਿਣ ਦੇਵੇਗੀ ਕਿ ਨਹੀਂ। ਚੰਗਾ ਇਹ ਹੀ ਹੋਵੇਗਾ ਕਿ ਜਿਸ ਤਰ੍ਹਾਂ ਪਹਿਲਾਂ ਜ਼ਿੰਦਗੀ ਦੇ 16 ਸਾਲ ਭਗੋੜਾ ਹੋ ਕੇ ਗੁਜ਼ਾਰ ਲਏ ਹਨ ਉਸੇ ਤਰ੍ਹਾਂ ਬਾਕੀ ਜਿੰਦਗੀ ਵੀ ਕੱਟ ਲਉ। ਪ੍ਰਿਥੀ ਸਿੰਘ ਦੀ ਜ਼ਿਦ ਤੇ ਗਾਂਧੀ ਜੀ ਨੇ ਬੰਬਈ ਦੇ ਪੁਲਿਸ ਕਮਿਸ਼ਨਰ ਨੂੰ ਪ੍ਰਿਥੀ ਸਿੰਘ ਦੀ ਆਪਣੇ ਕੋਲ ਮੌਜੂਦਗੀ ਅਤੇ ਗ੍ਰਿਫਤਾਰੀ ਬਾਰੇ ਦੱਸਿਆ। ਉਸਨੇ ਵਾਇਸਰਾਏ ਨਾਲ ਗੱਲਬਾਤ ਕਰਕੇ ਦੂਜੇ ਦਿਨ ਗਾਂਧੀ ਜੀ ਕੋਲ ਆਉਣ ਲਈ ਲਿਖਿਆ ਅਤੇ ਪੁਲਿਸ ਕਮਿਸ਼ਨਰ ਆਪਣੇ ਵਚਨ ਅਨੁਸਾਰ ਦੂਜੇ ਦਿਨ ਗਾਂਧੀ ਜੀ ਕੋਲ ਪਹੁੰਚ ਗਏ। ਪ੍ਰਿਥੀ ਸਿੰਘ ਨੂੰ ਗ੍ਰਿਫਤਾਰ ਕਰਕੇ ਬੰਬਈ ਲੈ ਗਿਆ। ਇਹ ਘਟਨਾ 9 ਮਈ 1938 ਦੀ ਹੈ। ਦੂਜੇ ਦਿਨ ਇਹਨਾਂ ਨੂੰ ਥਾਨਾ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਉਥੇ ਇਹਨਾਂ ਨੂੰ ਕੈਦੀ ਇਤਿਹਾਸ ਦਾ ਕਾਰਡ ਮਿਲਿਆ ਜਿਸ ਉੱਤੇ ਰਿਹਾਈ ਦੀ ਤਰੀਕ 1966 ਲਿਖੀ ਗਈ। ਸੀ. ਆਈ. ਡੀ. ਵਿਭਾਗ ਦੇ ਇਕ ਮੁਲਾਜ਼ਮ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ 16 ਸਾਲ ਕਿੱਥੇ ਗੁਜ਼ਾਰੇ ਹਨ। ਪ੍ਰਿਥੀ ਸਿੰਘ ਨੇ ਜਵਾਬ ਦਿੱਤਾ ਕਿ ਜੇ ਇਹ ਗੱਲ ਮੇਰੇ ਕੋਲੋਂ ਹੀ ਪੁੱਛਣੀ ਹੈ ਤਾਂ ਤੂੰ ਤਨਖਾਹ ਕਿਸ ਗੱਲ ਦੀ ਲੈਂਦਾ ਹੈ। ਉਹ ਟੋਪੀ ਉਤਾਰ ਕੇ ਸਲੂਟ ਮਾਰ ਕੇ ਇਹਨਾਂ ਦੇ ਸਾਹਮਣੇ ਖੜਾ ਹੋ ਗਿਆ ਅਤੇ ਕਿਹਾ ਕਿ ਤੁਹਾਡੇ ਅੱਗੇ ਸਿਰ ਝੁਕਾਉਂਦਾ ਹਾਂ । ਬੰਬਈ ਵਜ਼ਾਰਤ ਵਿਚ ਕੇ. ਐੱਮ. ਮੁੰਸ਼ੀ ਗ੍ਰਹਿ ਸਕੱਤਰ ਸਨ। ਇਸ ਲਈ ਜੇਲ੍ਹ ਵਿਚ ਰਿਸ਼ਤੇਦਾਰਾਂ ਅਤੇ ਮਿੱਤਰ ਪ੍ਰੇਮੀਆਂ ਰਾਹੀਂ ਗ੍ਰਿਫਤਾਰੀ ਦੀ ਖਬਰ ਸੁਣ ਕੇ ਇਹਨਾਂ ਦੇ ਰਿਸ਼ਤੇਦਾਰ ਮੁਲਾਕਾਤ ਲਈ ਆਏ। ਪ੍ਰਿਥੀ ਸਿੰਘ ਥਾਨਾ ਜੇਲ੍ਹ ਵਿਚ 50 ਦਿਨ ਤੱਕ ਰਿਹਾ।
ਪੰਜਾਬ ਵਿਚ ਉਸ ਵੇਲੇ ਸਿਕੰਦਰ ਹਯਾਤ ਖਾਂ ਦੀ ਵਜ਼ਾਰਤ ਸੀ । ਉਸਨੂੰ ਵਾਇਸਰਾਏ ਨੂੰ ਕਹਿ ਕੇ ਪ੍ਰਿਥੀ ਸਿੰਘ ਨੂੰ ਰਾਵਲਪਿੰਡੀ ਜੇਲ੍ਹ ਵਿਚ ਬੰਦ ਕਰ ਦਿੱਤਾ। ਜੇਲ੍ਹ ਦਾ ਸੁਪਰੀਡੈਂਟ ਇਕ ਫੌਜੀ ਅੰਗਰੇਜ਼ ਕੈਪਟਨ ਹੌਡਰ ਸੀ ਅਤੇ ਡਿਪਟੀ ਸੁਪਰੀਡੈਂਟ ਚੌਧਰੀ ਨਜ਼ੀਰ ਅਹਿਮਦ ਮੁਸਲਮਾਨ ਰਾਜਪੂਤ ਸੀ ਜੋ ਆਪਣੀ ਵਫਾਦਾਰੀ, ਇਮਾਨਦਾਰੀ ਅਤੇ ਸਖ਼ਤੀ ਲਈ ਮਸ਼ਹੂਰ ਸੀ। ਪ੍ਰਿਥੀ ਸਿੰਘ ਦੇ ਚਰਿੱਤਰ ਅਤੇ ਵਧੀਆ ਵਰਤਾਉ ਤੋਂ ਉਹ ਹੈਰਾਨ ਰਹਿ ਗਿਆ ਅਤੇ ਰਾਜਪੂਤ ਦੇ ਨਾਤੇ ਉਸਨੂੰ ਯੂਰੋਪੀਅਨ ਜੇਲ੍ਹ ਵਿਚ ਬੰਦ ਕਰ ਦਿੱਤਾ। ਜਿੱਥੇ ਹਰ ਪ੍ਰਕਾਰ ਦੀ ਸੁਵਿਧਾ ਉਪਲਬੱਧ ਸੀ। 1938 ਦੇ ਕਿਸਾਨ ਅੰਦੋਲਨ ਦੇ ਚਾਰ ਸੌ ਕਿਸਾਨ ਪੰਜਾਬ ਤੋਂ ਗ੍ਰਿਫਤਾਰ ਕਰਕੇ ਇਸੇ ਜੇਲ੍ਹ ਵਿਚ ਰੱਖੇ ਗਏ ਸਨ। ਇਹ ਸਾਰੇ ਹੀ ਬਾਬਾ ਸੋਹਨ ਸਿੰਘ ਭੱਕਣਾ ਦੀ ਸਰਪ੍ਰਸਤੀ ਵਿਚ ਸਨ । ਪ੍ਰਿਥੀ ਸਿੰਘ ਨੇ ਸੋਹਨ ਸਿੰਘ ਨਾਲ ਮਿਲਕੇ ਕਿਸਾਨਾਂ ਨੂੰ ਆਪਣੇ ਕੰਟਰੋਲ ਵਿਚ ਰੱਖਿਆ। ਗਾਂਧੀ ਜੀ ਨੇ ਪ੍ਰਿਥੀ ਸਿੰਘ ਨੂੰ ਦੋ ਚਿੱਠੀਆਂ 14 ਜੂਨ 1939 ਅਤੇ 21 ਜੁਲਾਈ 1939 ਨੂੰ ਜੇਲ੍ਹ ਵਿਚ ਭੇਜੀਆਂ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਤੁਹਾਡੀ ਰਿਹਾਈ ਦੀ ਕੋਈ ਆਸ ਨਹੀਂ। ਇਹਨਾਂ ਦਿਨਾਂ ਵਿਚ ਪੰਜਾਬ ਵਿਚ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਮੇਜਰ ਬਾਰਕਰ ਸਨ ਜੋ ਅੰਡੇਮਾਨ ਜੇਲ੍ਹ ਵਿਚ ਸੁਪਰੀਡੈਂਟ ਅਤੇ ਮੈਡੀਕਲ ਅਫਸਰ ਰਹਿ ਚੁੱਕੇ ਸਨ। ਜਿੰਨਾ ਉਥੇ ਅੰਡੇਮਾਨ ਵਿਚ ਕਈ ਵਾਰ ਪ੍ਰਿਥੀ ਸਿੰਘ ਨਾਲ ਝੜਪ ਹੋ ਚੁੱਕੀ ਸੀ ਪਰ
ਹੁਣ ਉਹ ਬਦਲ ਚੁੱਕੇ ਸਨ ਅਤੇ ਪ੍ਰਿਥੀ ਸਿੰਘ ਨੂੰ ਸਾਰੀਆਂ ਸਹੂਲਤਾਂ ਉਪਲਬੱਧ ਕਰਵਾ ਦਿੱਤੀਆਂ। ਸਤੰਬਰ 1939 ਵਿਚ ਦੂਜਾ ਵਿਸ਼ਵ ਯੁੱਧ ਛਿੜ ਜਾਣ ਤੇ ਸਰਕਾਰ ਨੂੰ ਹਿੰਦੁਸਤਾਨ ਤੋਂ ਕਾਫੀ ਸਹਾਇਤਾ ਦੀ ਲੋੜ
ਪਈ ਅਤੇ ਵਾਇਸਰਾਏ ਨੇ ਗਾਂਧੀ ਨੂੰ ਦਿੱਲੀ ਬੁਲਾਇਆ। ਪ੍ਰਿਥੀ ਸਿੰਘ ਦੀ ਰਿਹਾਈ ਲਈ ਮਹਾਦੇਵ ਭਾਈ ਡਿਸਾਈ ਨੇ ਵਾਇਸਰਾਏ ਅਤੇ ਸਿਕੰਦਰ ਹਿਆਤ ਖਾਂ ਨੂੰ ਮਿਲ ਕੇ ਕਾਫੀ ਕੋਸ਼ਿਸ਼ ਕੀਤੀ। ਵਾਇਸਰਾਏ ਨੇ ਗਾਂਧੀ ਨੂੰ ਮਿਲਦਿਆਂ ਹੀ ਪ੍ਰਿਥੀ ਸਿੰਘ ਦੀ ਰਿਹਾਈ ਦੀ ਖੁਸ਼ਖਬਰੀ ਸੁਣਾਈ ਅਤੇ 23-9-39 ਨੂੰ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਮਗਰ ਇਸ ਲਈ ਪੰਜਾਬ ਮੰਤਰੀ ਮੰਡਲ ਨੇ ਦੋ ਸ਼ਰਤਾਂ ਰੱਖ ਦਿੱਤੀਆਂ ਇਕ ਤਾਂ ਪ੍ਰਿਥੀ ਸਿੰਘ ਰਿਹਾਈ ਤੋਂ ਬਾਅਦ ਪੰਜਾਬ ਵਿਚ ਨਹੀਂ ਰਹੇਗਾ ਅਤੇ ਦੂਜੇ ਉਹ ਬਾਪੂ ਦੇ ਆਸ਼ਰਮ ਵਿਚ ਜ਼ਿੰਦਗੀ ਦੇ ਬਾਕੀ ਦਿਨ ਗੁਜ਼ਾਰੇਗਾ। ਇਸ ਪ੍ਰਕਾਰ ਪ੍ਰਿਥੀ ਸਿੰਘ ਅੰਗਰੇਜ਼ਾਂ ਦੀ ਕੈਦ ਤੋਂ ਛੁਟ ਕੇ ਬਾਪੂ ਦਾ ਕੈਦੀ ਬਣ ਗਿਆ। ਬਾਪੂ ਨੇ ਪ੍ਰਿਥੀ ਸਿੰਘ ਨੂੰ ਪਹਿਲਾਂ ਜੋ ਹਿਦਾਇਤ ਕੀਤੀ ਉਹ ਇਹ ਸੀ ਕਿ ਆਸ਼ਰਮ ਵਿਚ ਉਹ ਹਰ ਔਰਤ ਨੂੰ ਆਪਣੀ ਮਾਂ-ਭੈਣ ਅਤੇ ਧੀ ਸਮਝਣਗੇ।
ਆਸ਼ਰਮ ਵਿਚ ਸਭ ਲਈ ਸਾਦਾ ਖਾਣਾ ਸੀ ਅਤੇ ਜ਼ਮੀਨ ਤੇ ਬੀਛੋਣਾ ਬਿਛਾ ਕੇ ਸੌਣਾ ਪੈਂਦਾ ਸੀ। ਖਾਣਾ ਖਾਣ ਉਪਰੰਤ ਹਰ ਕੋਈ ਆਪਣੇ-ਆਪਣੇ ਕੰਮ ਵਿਚ ਲੱਗ ਜਾਂਦਾ ਜਿਵੇਂ ਸੂਤ ਕੱਤਣਾ, ਕੱਪੜਾ ਬੁਨਣਾ ਆਦਿ। ਆਸ਼ਰਮ ਵਿਚ ਸਾਬਣ ਦੀ ਵਰਤੋਂ ਵਰਜਿਤ ਸੀ। ਬਾਪੂ ਜੀ ਖੁਸ਼ਕ ਖਾਣਾ ਜਿਵੇਂ ਖਜੂਰ, ਇੰਜੀਰ, ਕਿਸ਼ਮਿਸ਼ ਅਤੇ ਕਈ ਵਾਰ ਮੇਵਰ ਫਲਾਂ ਦੀ ਵੀ ਵਰਤੋਂ ਕਰਦੇ ਸਨ। ਬੱਕਰੀ ਦੇ ਦੁੱਧ ਤੋਂ ਇਲਾਵਾ ਬਾਪੂ ਜੀ ਹੋਰ ਕੋਈ ਦੁੱਧ ਨਹੀਂ ਪੀਂਦੇ ਸਨ। ਆਸ਼ਰਮ ਵਿਚ ਮਹਾਦੇਵ ਭਾਈ ਡਿਸਾਈ, ਵੱਲਭ ਭਾਈ ਪਟੇਲ, ਭਾਈ ਪਿਆਰੇ ਲਾਲ, ਰਾਜ ਕੁਮਾਰੀ ਅੰਮ੍ਰਿਤ ਕੌਰ ਵੀ ਰਹਿ ਰਹੇ ਸਨ ਜੋ ਗਾਂਧੀ ਦੀ ਸੇਵਾ ਕਰਨ ਵਿਚ ਮਾਣ ਮਹਿਸੂਸ ਕਰਦੇ ਸਨ । ਇਹਨਾਂ ਤੋਂ ਇਲਾਵਾ ਪਿਆਰੇ ਲਾਲ ਦੀ ਛੋਟੀ ਭੈਣ ਸੋਸ਼ੀਲਾ ਨੱਯਰ, ਜੀਨਤ ਉਲ ਇਸਲਾਮ ਅਤੇ ਮੀਰਾ ਭੈਣ ਵੀ ਸਨ। ਇਹਨਾਂ ਤਿੰਨਾਂ ਰਾਹੀਂ ਬਾਪੂ ਦਾ ਬਾਹਰ ਦੀ ਦੁਨੀਆ ਨਾਲ ਸੰਪਰਕ ਸੀ।
ਮੀਰਾ ਭੈਣ-ਸੁੱਘੜ ਸਿਆਣੀ ਸੇਵਾ ਭਾਵਨਾ ਵਾਲੀ ਨੇਕ ਚਾਲ-ਚਲਣ ਅਤੇ ਮਿਹਨਤ ਦੀ ਜੀਊਂਦੀ ਜਾਗਦੀ ਮਿਸਾਲ ਸਨ। ਇਸੇ ਕਾਰਣ ਇਹਨਾਂ ਨੂੰ ਬਾਪੂ ਕੋਲੋਂ ਮੀਰਾ ਦਾ ਖਿਤਾਬ ਮਿਲਿਆ ਹੋਇਆ ਸੀ। ਇਹਨਾਂ ਦਾ ਬਚਪਨ ਦਾ ਨਾਂ ਮਿਸ ਸਲੀਡ ਸੀ ਅਤੇ ਇੰਗਲੈਂਡ ਦੇ ਇਕ ਰੱਜੇ-ਪੁੱਜੇ ਸਤਿਕਾਰਿਕ ਘਰਾਨੇ ਦੀ ਲੜਕੀ ਸੀ। ਇਸ ਨੇ ਪ੍ਰਿਥੀ ਸਿੰਘ ਨੂੰ ਚਰਖਾ ਕੱਤਣ, ਰੂੰ ਪਿੰਜਣ, ਪੂਣੀਆਂ ਵੱਟਣ ਅਤੇ ਕੱਪੜਾ ਬੁਨਣ ਦਾ ਕੰਮ ਸਿਖਾ ਦਿੱਤਾ। ਮੀਰਾ ਭੈਣ ਇਹਨਾਂ ਨਾਲ ਦਿਲੀ ਹਮਦਰਦੀ ਰੱਖਦੀ ਸੀ ਪਰ ਪ੍ਰਿਥੀ ਸਿੰਘ ਇਹਨਾਂ ਤੋਂ ਦੂਰ-ਦੂਰ ਰਹਿੰਦਾ ਅਤੇ ਇਹ ਸੋਚਦਾ ਕਿ ਜੇ ਸਾਡੀ ਮਹੁੱਬਤ ਦਾ ਬਾਪੂ ਨੂੰ ਪਤਾ ਚੱਲ ਗਿਆ ਤਾਂ ਸਾਡਾ ਕੀ ਹਾਲ ਹੋਵੇਗਾ। ਇਸ ਤੋਂ ਬਚਣ ਲਈ ਘਰ ਜਾਣ ਦਾ ਬਹਾਨਾ ਕੀਤਾ। ਉਹ ਛੁੱਟੀ ਲੈ ਕੇ ਆਸ਼ਰਮ ਤੋਂ ਬਰਮਾ ਲਈ ਚੱਲ ਪਿਆ। ਇਸ ਵਾਰ ਮੀਰਾ ਭੈਣ ਨੇ ਪ੍ਰਿਥੀ ਸਿੰਘ ਨੂੰ ਵਿਆਹ ਲਈ ਖੁੱਲ੍ਹ ਕੇ ਲਿਖਿਆ ਅਤੇ ਆਪਣਾ ਇਹ ਵਿਚਾਰ ਬਾਪੂ ਦੇ ਅੱਗੇ ਵੀ ਜ਼ਾਹਿਰ ਕਰ ਦਿੱਤਾ। ਬਾਪੂ ਨੇ ਨਾਨਾ ਭਾਈ ਭੱਟ ਨੂੰ ਪ੍ਰਿਥੀ ਸਿੰਘ ਬਾਰੇ ਲਿਖਿਆ ਅਤੇ ਕਿਹਾ ਕਿ ਤੁਸੀਂ ਇਸਨੂੰ ਮੀਰਾ ਭੈਣ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਕਰੋ। ਮੀਰਾ ਭੈਣ ਦਾ ਕਹਿਣਾ ਹੈ ਕਿ ਮੇਰਾ ਪ੍ਰਿਥੀ ਸਿੰਘ ਨਾਲ ਪਿਛਲੇ ਜਨਮ ਦਾ ਪਤੀ-ਪਤਨੀ ਵਾਲਾ ਸੰਬੰਧ ਹੈ। ਮੈਂ ਸਿਰਫ ਪ੍ਰਿਥੀ ਸਿੰਘ ਦੇ ਵੀਰਜ ਤੋਂ ਇਕ ਲੜਕਾ ਪੈਦਾ ਕਰਨ ਦੀ ਇੱਛੁਕ ਹਾਂ ਪਰ ਪ੍ਰਿਥੀ ਸਿੰਘ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਵਿਆਹ ਕਰਵਾਉਣ ਲਈ ਰਾਜ਼ੀ ਨਾ ਹੋਏ। ਮੀਰਾ ਆਸ਼ਰਮ ਵਿਚ ਸਿਰ ਮੁੰਡਵਾ ਕੇ ਸਾਧਵੀਆਂ ਦੇ ਬਾਣੇ ਵਿਚ ਰਿਹਾ ਕਰਦੀ ਸੀ ਪਰ ਜਦੋਂ ਤੋਂ ਉਸਨੇ ਬਾਪੂ ਕੋਲ ਵਿਆਹ ਕਰਵਾਉਣ ਦੀ ਇੱਛਾ ਪ੍ਰਗਟਾਈ ਸੀ ਉਦੋਂ ਉਸਨੇ ਸਿਰ ਮੁੰਡਵਾਣਾ ਅਤੇ ਸਾਧੂ ਬਾਣਾ ਪਾਉਣਾ ਤਿਆਗ ਦਿੱਤਾ ਸੀ। ਪ੍ਰਿਥੀ ਸਿੰਘ ਦੇ ਇਨਕਾਰ ਕਰਨ ਤੇ ਉਹ ਆਸ਼ਰਮ ਨੂੰ ਛੱਡ ਕੇ ਪਹਾੜਾਂ ਵਿਚ ਜਾ ਕੇ ਪ੍ਰਭੂ ਭਗਤੀ ਵਿਚ ਲੀਨ ਰਹਿ ਕੇ ਦਿਨ ਕੱਟਣ ਲੱਗੀ।
ਪ੍ਰਿਥੀ ਸਿੰਘ ਨੇ ਬੰਬਈ ਜਾ ਕੇ ਫਿਰ ਕਸਰਤੀ ਅਖਾੜਾ ਸ਼ੁਰੂ ਕਰ ਦਿੱਤਾ। ਲਗਭਗ 1200 ਦੇ ਕਰੀਬ ਮੁੰਡੇ- ਕੁੜੀਆਂ ਦੇ ਇਸ ਅਖਾੜੇ ਵਿਚ ਦਾਖਲ ਸਨ। ਇਹ ਕੈਂਪ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਕ ਮਹੀਨੇ ਲਈ ਲਗਾਇਆ ਗਿਆ ਸੀ। ਕੈਂਪ ਵਧੀਆ ਢੰਗ ਨਾਲ ਚੱਲ ਨਿਕਲਿਆ। ਜਦੋਂ ਇਸ ਦੀ ਖਬਰ ਬਾਪੂ ਤੱਕ ਪਹੁੰਚੀ ਤਾਂ ਉਹਨਾਂ ਮਹਾਦੇਵ ਭਾਈ ਡਿਸਾਈ, ਕਿਸ਼ੋਰੀ ਲਾਲ ਸ਼ਰੂਵਾਲਾ ਅਤੇ ਜੇ. ਬੀ. ਕਿਰਪਲਾਨੀ ਨੂੰ ਇਸ ਕੈਂਪ ਦੇ ਨਰੀਖਣ ਲਈ ਬੰਬਈ ਭੇਜਿਆ। ਉਹ ਤਿੰਨੋਂ ਇਸ ਕੈਂਪ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਵਾਪਿਸ ਆ ਕੇ ਮਹਾਤਮਾ ਜੀ ਨੂੰ ਪ੍ਰਿਥੀ ਸਿੰਘ ਦਾ ਕੰਮ ਤਸੱਲੀਬਖਸ਼ ਦੱਸਿਆ। ਬੰਬਈ ਦੇ ਨਾਲ ਲਗਦੇ ਖੇਤਰ ਮਿਲਾਡ ਵਿਚ ਸੱਤ ਏਕੜ ਦੇ ਬਗੀਚੇ ਵਿਚ ਇਕ ਆਲੀਸ਼ਾਨ ਭਵਨ ਤਿੰਨ ਸੌ ਰੁਪਏ ਮਾਸਿਕ ਕਿਰਾਏ ਉੱਤੇ ਪੰਜ ਸਾਲਾਂ ਵਾਸਤੇ ਲਿਆ ਗਿਆ ਸੀ। ਇਸ ਕਸਰਤੀ ਅਖਾੜੇ ਲਈ ਘਨਸ਼ਾਮ ਦਾਸ ਬਿਰਲਾ ਤੋਂ ਮਦਦ ਮੰਗੀ ਤਾਂ ਉਸਨੇ ਟਾਲ ਦਿੱਤਾ। ਫਿਰ ਉਸਦੇ ਭਰਾ ਰਮੇਸ਼ਵਰ ਦਾਸ ਇਸ ਅਖਾੜੇ ਨੂੰ ਵੇਖਣ ਲਈ ਆਏ ਤਾਂ ਬਹੁਤ ਪ੍ਰਭਾਵਿਤ ਹੋਏ ਅਤੇ ਜਾਂਦੇ ਹੋਏ 12 ਹਜ਼ਾਰ ਰੁਪਏ ਦਾ ਚੈੱਕ ਦੇ ਗਏ। ਹੋਰ ਵੀ ਦਾਨੀ ਸੱਜਣਾਂ ਨੇ ਕਾਫੀ ਸਹਾਇਤਾ ਕੀਤੀ। ਅਖਾੜੇ ਦਾ ਮਾਸਿਕ ਖਰਚਾ ਤਿੰਨ ਹਜ਼ਾਰ ਰੁਪਏ ਦੇ ਲਗਭਗ ਸੀ ਜਿਹੜਾ ਬੜੇ ਆਰਾਮ ਨਾਲ ਨਿਕਲਣ ਲੱਗਾ। ਫਿਰ ਘਨਸ਼ਾਮ ਦਾਸ ਬਿਰਲਾ ਨੇ ਇਸ ਸਾਰੇ ਅਖਾੜੇ ਦਾ ਖਰਚ ਆਪਣੇ ਜ਼ਿੰਮੇ ਲੈ ਲਿਆ। ਇਕ ਦਿਨ ਬਾਪੂ ਜੀ ਵੀ ਇਸ ਕਸਰਤੀ ਅਖਾੜੇ ਨੂੰ ਵੇਖਣ ਲਈ ਬੰਬਈ ਆਏ। ਉਹਨਾਂ ਨਾਲ ਮਹਾਦੇਵ ਭਾਈ ਡਿਸਾਈ, ਘਨਸ਼ਾਮ ਦਾਸ ਬਿਰਲਾ ਅਤੇ ਸਰਦਾਰ ਪਟੇਲ ਵੀ ਸਨ। ਉਹਨਾਂ ਪਟੇਲ ਰਾਹੀਂ ਪ੍ਰਿਥੀ ਸਿੰਘ ਨੂੰ ਕਹਿ ਕੇ ਇਹ ਅਖਾੜਾ ਵਾਰਧਾ ਵਿਚ ਲੈ ਜਾਣ ਲਈ ਕਿਹਾ। ਕਿਦਾਰ ਨਾਥ ਸਾਹਨੀ ਬਾਪੂ ਦੇ ਨਾਲ ਬਿਰਲਾ ਭਵਨ ਪੁੱਜੇ ਅਤੇ ਦੱਸਿਆ ਕਿ ਪ੍ਰਿਥੀ ਸਿੰਘ ਦਾ ਤੁਹਾਡੇ ਸਿਆਸੀ ਕੰਮਕਾਜ ਕਰਨ ਦੇ ਢੰਗ ਤੋਂ ਵਿਸ਼ਵਾਸ ਉਠ ਗਿਆ। ਪ੍ਰਿਥੀ ਸਿੰਘ ਨੂੰ ਬੁਲਾਇਆ ਗਿਆ। ਕਾਫੀ ਦੇਰ ਤੱਕ ਚਰਚਾ ਹੁੰਦੀ ਰਹੀ। ਆਖਿਰਕਾਰ ਪ੍ਰਿਥੀ ਸਿੰਘ ਨੇ ਸਪੱਸ਼ਟ ਰੂਪ ਵਿਚ ਐਲਾਨਿਆ ਕਹਿ ਦਿੱਤਾ ਕਿ ਤੁਹਾਡੇ ਪ੍ਰਭਾਵ ਹੇਠ ਰਹਿ ਕੇ ਤੁਹਾਡੇ ਅਹਿੰਸਾ ਦੇ ਅਸੂਲਾਂ ਤੇ ਚੱਲਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਕਿਸ਼ੋਰ ਲਾਲ ਸ਼ਰੂਵਾਲਾ ਨੇ ਵੀ ਪ੍ਰਿਥੀ ਸਿੰਘ ਨੂੰ ਬਥੇਰਾ ਸਮਝਾਇਆ ਪਰ ਉਹਨਾਂ ਨੇ ਕਿਸੇ ਦੀ ਗੱਲ ਨਾ ਮੰਨੀ। ਆਖਿਰਕਾਰ ਹਰ ਪਾਸਿਉਂ ਨਿਰਾਸ਼ ਹੋ ਕੇ ਬਹਾਉ ਨਗਰ ਵਿਚ ਰਾਜਾ ਕ੍ਰਿਸ਼ਨ ਕੁਮਾਰ ਕੋਲ ਚੱਲੇ ਗਏ ਜਿਹਨਾਂ ਕਸਰਤੀ ਅਖਾੜੇ ਲਈ ਸ਼ਹਿਰ ਦੇ ਵਿਚ ਇਕ ਜਗ੍ਹਾ ਪ੍ਰਵਾਨ ਕਰਵਾਈ। ਇਸ ਕੰਮ ਲਈ ਤਿੰਨ ਲੱਖ ਰੁਪਏ ਮਨਜ਼ੂਰ ਹੋਏ। ਬਹਾਉ ਨਗਰ ਰਿਆਸਤ ਦੇ ਚੀਫ ਇੰਜੀਨੀਅਰ ਨੂੰ ਅਖਾੜੇ ਦੀ ਜਗ੍ਹਾ ਦਾ ਨਕਸ਼ਾ ਅਤੇ ਮਾਡਲ ਬਣਾਉਣ ਦਾ ਹੁਕਮ ਦਿੱਤਾ ਗਿਆ।
ਇਹਨੀਂ ਦਿਨੀਂ ‘ਭਾਰਤ ਛੱਡੋ’ ਅੰਦੋਲਨ ਜ਼ੋਰਾਂ ਤੇ ਚੱਲ ਰਿਹਾ ਸੀ। ਰਿਆਸਤ ਦੇ ਮੁੱਖ ਮੰਤਰੀ ਅਨੰਤ ਰਾਮ ਪਟਨੀ ਸਨ। ਇਹਨੀਂ ਦਿਨੀਂ ਰਿਆਸਤਾਂ ਦੇ ਵਜ਼ੀਰਾਂ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ ਪਰ ਇਸ ਕੰਮ ਲਈ ਇਹਨਾਂ ਦੀ ਸਲਾਹ ਨਹੀਂ ਲਈ ਗਈ ਜਿਸਦਾ ਮੰਤਰੀ ਜੀ ਨੇ ਬੁਰਾ ਮਨਾਇਆ ਅਤੇ ਪ੍ਰਿਥੀ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਦੀ ਸੋਚੀ। ਉਸਨੇ ਅੰਗਰੇਜ਼ੀ ਸਰਕਾਰ ਨੂੰ ਇਹ ਸੁਝਾਉ ਦਿੱਤਾ ਕਿ ਪ੍ਰਿਥੀ ਸਿੰਘ ਇਕ ਖਤਰਨਾਕ ਆਦਮੀ ਹੈ ਅਤੇ ਭਾਰਤ ਛੱਡੋ ਅੰਦੋਲਨ ਨੂੰ ਵੱਡੇ ਪੱਧਰ ਤੇ ਲੈ ਜਾਣਾ ਚਾਹੁੰਦਾ ਹੈ । ਰਾਤ ਦੇ 2 ਵਜੇ ਉਹਨਾਂ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਾਜਕੋਟ ਦੀ ਜੇਲ੍ਹ ਵਿਚ ਪੁਲਿਸ ਦੇ ਸਖ਼ਤ ਪਹਿਰੇ ਵਿਚ ਫਾਂਸੀ ਦੀ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ। ਇਸ ਜੇਲ੍ਹ ਵਿਚ ਕਾਂਗਰਸ ਦੇ ਨੇਤਾ ਯੂ. ਐੱਨ. ਧੀਬਰ ਵੀ ਸਨ । ਬਾਅਦ ਵਿਚ ਪ੍ਰਿਥੀ ਸਿੰਘ ਨੂੰ ਬੜੌਦਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਇਹਨਾਂ ਦਾ ਛੋਟਾ ਭਰਾ ਬਰਮਾ ਸਿੰਘ ਜਪਾਨ ਦੇ ਬਰਮਾ ਉੱਤੇ ਹਮਲਾ ਕਰਨ ਦੇ ਡਰ ਤੋਂ ਦੌੜ ਕੇ ਬੰਬਈ ਆ ਗਿਆ। ਉਸਦੀ ਪਤਨੀ ਨੇ ਇਲਾਜ ਲਈ ਪ੍ਰਿਥੀ ਸੰਘ ਦੀ ਰਿਹਾਈ ਦੀ ਮੰਗ ਕੀਤੀ। ਉਹਨਾਂ ਨੂੰ ਪੈਰੋਲ ਤੋਂ ਛੱਡ ਦਿੱਤਾ ਗਿਆ। ਬਹਾਉ ਨਗਰ ਆ ਕੇ ਉਸਨੇ ਭਰਾ ਦਾ ਇਲਾਜ ਕਰਵਾਇਆ ਤੇ ਉਹ ਰਾਜ਼ੀ ਬਾਜ਼ੀ ਹੋ ਗਏ। ਪ੍ਰਿਥੀ ਸਿੰਘ ਦਾ ਵਿਆਹ-ਗ੍ਰਿਫਤਾਰ ਹੋਣ ਤੋਂ ਪਹਿਲਾਂ 1942 ਵਿਚ ਦੱਖਣ ਮੁਵਾਤੀ ਦਾ ਇਕ ਵਿਦਿਆਰਥੀ ਚੰਦੂ ਲਾਲ ਭੱਟ ਬਿਮਾਰ ਹੋ ਗਿਆ। ਪ੍ਰਿਥੀ ਸਿੰਘ ਅਕਸਰ ਉਸਦਾ ਹਾਲ-ਚਾਲ ਪੁੱਛਣ ਲਈ ਉਸਦੇ ਕੋਲ ਜਾਇਆ ਕਰਦਾ ਸੀ। ਚੰਦੂ ਲਾਲ ਦੀ ਛੋਟੀ ਸਾਲੀ ਪ੍ਰਭਾਵਤੀ ਨਾਲ ਉਥੇ ਮੁਲਾਕਾਤ ਹੋਈ। ਉਹ ਐੱਮ. ਏ. ਪਾਸ ਕਰਕੇ ਆਈ ਸੀ। ਉਸਨੂੰ ਕਾਂਡੀਵਲੀ (ਬੰਬਈ) ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵਿਚ ਦਾਖਲ ਕਰਵਾ ਦਿੱਤਾ। ਬਹਾਉ ਨਗਰ ਦੇ ਰਾਜਾ ਕ੍ਰਿਸ਼ਨ ਕੁਮਾਰ ਦੇ ਕਹਿਣ ਤੇ ਉਸਨੂੰ ਸੌ ਰੁਪਏ ਮਹੀਨਾ ਕਾਲਜ ਖਰਚ ਲਈ ਮਿਲਣ ਲੱਗੇ । ਇਹਨਾਂ ਦਿਨਾਂ ਵਿਚ ਪ੍ਰਿਥੀ ਸਿੰਘ ਫਿਰ ਗ੍ਰਿਫਤਾਰ ਹੋ ਗਿਆ ਅਤੇ ਪ੍ਰਭਾਵਤੀ ਕਾਲਜ ਤੋਂ ਫਿਜ਼ੀਕਲ ਐਜੂਕੇਸ਼ਨ ਦੀ ਪ੍ਰੀਖਿਆ ਪਾਸ ਕਰਕੇ ਘਰ ਆ ਗਈ। ਉਸਨੂੰ ਭਾਰਤੀ ਅਕਾਊਂਟਸ ਗਾਈਡ ਵਿਚ ਨੌਕਰੀ ਮਿਲ ਗਈ। ਜਦੋਂ ਪ੍ਰਿਥੀ ਸਿੰਘ ਪੈਰੋਲ ਤੋਂ ਰਿਹਾ ਹੋਏ ਤਾਂ ਪ੍ਰਭਾਵਤੀ ਨਾਲ ਖੁੱਲ੍ਹ ਕੇ ਗੱਲਾਂ ਹੋਈਆਂ ਉਸਨੇ ਵੀ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਪਰ ਉਸਦੀ ਨਾਨੀ ਕਸਤੂਰਬਾ, ਭੈਣ ਮਨਸਾ ਦੇਵੀ ਅਤੇ ਬਹਿਨੋਈ ਇਕ ਕੁਲੀਨ ਬ੍ਰਾਹਮਣ ਦੀ ਲੜਕੀ ਦੀ ਸ਼ਾਦੀ ਅਜਿਹੇ ਵਿਅਕਤੀ ਨਾਲ ਕਰਨ ਤੋਂ ਤਿਆਰ ਨਹੀਂ ਸਨ ਜੋ ਸਾਰੀ ਉਮਰ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਕਰਦਾ ਰਿਹਾ ਹੋਵੇ ਪਰ ਪ੍ਰਭਾਵਤੀ ਇਹਨਾਂ ਸਾਰਿਆਂ ਦੀ ਪ੍ਰਵਾਹ ਕੀਤੇ ਬਿਨਾਂ ਤਿੰਨ ਕੱਪੜਿਆਂ ਵਿਚ ਪ੍ਰਿਥੀ ਸਿੰਘ ਦੇ ਨਾਲ ਚਲੀ ਗਈ ਤੇ ਬੰਬਈ ਪਹੁੰਚ ਗਏ। ਉਥੇ ਦੋਸਤਾਂ ਨੇ ਤਰ੍ਹਾਂ-ਤਰ੍ਹਾਂ ਦੇ ਮੇਹਣੇ ਮਾਰੇ ਅਤੇ ਆਲੋਚਨਾ ਕੀਤੀ। ਪ੍ਰਿਥੀ ਸਿੰਘ ਨੇ ਪੈਰੋਲ ਦੀ ਮਿਆਦ ਖਤਮ ਹੋਣ ਤੇ ਫਿਰ ਜੇਲ੍ਹ ਜਾਣਾ ਸੀ । ਇਸੇ ਦਿਨ ਵਿਆਹ ਦੀ ਰਜਿਸਟ੍ਰੇਸ਼ਨ ਹੋਈ। ਖੁਸ਼ਕਿਸਮਤੀ ਨਾਲ ਉਸੇ ਵੇਲੇ ਜੇਲ੍ਹ ਦੇ ਪਿਆਦੇ ਨੇ ਆ ਕੇ ਕਿਹਾ ਕਿ ਤੁਹਾਡੀ ਪੈਰੋਲ ਇਕ ਮਹੀਨਾ ਹੋਰ ਵਧਾ ਦਿੱਤੀ ਗਈ ਹੈ। ਉਹ ਸਿਪਾਹੀ ਇਹ ਸੂਚਨਾ ਦੇ ਕੇ ਚਲਿਆ ਗਿਆ। ਪ੍ਰਿਥੀ ਸਿੰਘ ਬਿਲਕੁਲ ਖਾਲੀ ਹੱਥ ਸੀ ਕਿ ਅਚਾਨਕ ਇਕ ਸ਼ਾਹੂਕਾਰ ਨੇ ਉਸਦੀ ਜੇਬ ਵਿਚ ਇਕ ਹਜ਼ਾਰ ਰੁਪਏ ਦੇ ਨੋਟ ਪਾ ਦਿੱਤੇ। ਪ੍ਰਿਥੀ ਸਿੰਘ ਨੇ ਜੇਲ੍ਹ ਜਾਣਾ ਸੀ। ਉਸਨੇ ਦੋਸਤਾਂ ਦੀ ਮਦਦ ਨਾਲ ਪ੍ਰਭਾਵਤੀ ਲਈ ਬੰਬਈ ਦੇ ਨਾਲ ਲਗਦੇ ਖੇਤਰ ਅੰਧੇਰੀ ਵਿਚ ਕੁਰਲਾ ਰੋਡ ਉੱਤੇ ਰੂਬੀ ਟਰੇਸ ਨਾਮਕ ਮਕਾਨ ਵਿਚ ਰਿਹਾਇਸ਼ ਲਈ ਚਾਰ ਕਮਰੇ ਕਿਰਾਏ ਤੇ ਲੈ ਲਏ ਅਤੇ ਦੋਸਤਾਂ ਦੀ ਸਹਾਇਤਾ ਨਾਲ ਹਰ ਤਰ੍ਹਾਂ ਦਾ ਆਰਾਮ ਮਿਲ ਗਿਆ। ਤਿੰਨ ਅਕਤੂਬਰ 1944 ਨੂੰ ਪ੍ਰਿਥੀ ਸਿੰਘ ਦੇ ਘਰ ਇਕ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਇਸ ਤੋਂ ਬਾਅਦ 9 ਜੁਲਾਈ 1948 ਨੂੰ ਇਕ ਲੜਕੀ ਨੇ ਜਨਮ ਲਿਆ ਜੋ ਪ੍ਰਿਗਿਆ ਦੇ ਨਾਂ ਨਾਲ ਮਸ਼ਹੂਰ ਹੋਈ।
ਹਿੰਦੁਸਤਾਨ ਅਜ਼ਾਦ ਹੋਣ ਤੇ ਦੇਸ਼ ਦੇ ਹਾਲਾਤ ਬਦਲ ਗਏ। ਸਾਰੀਆਂ ਰਿਆਸਤਾਂ ਖਤਮ ਕਰ ਦਿੱਤੀਆਂ ਗਈਆਂ। ਇਸ ਨਾਲ ਰਾਜਸਥਾਨ ਦੇ ਜਗੀਰਦਾਰਾਂ ਨੂੰ ਬੜਾ ਭਾਰੀ ਧੱਕਾ ਲੱਗਾ। ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਿਥੀ ਸਿੰਘ ਨੂੰ ਕਿਹਾ ਕਿ ਉਹ ਰਾਜਸਥਾਨ ਵਿਚ ਜਾ ਕੇ ਜਗੀਰਦਾਰਾਂ ਨੂੰ ਆਪਣੀਆਂ ਜਗੀਰਾਂ ਛੱਡਣ ਦੀ ਸਲਾਹ ਦੋਵੇ। ਉਸ ਤੋਂ ਬਾਅਦ ਉਹਨਾਂ ਦੀ ਮਾਲੀ ਹਾਲਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਵਾਹਰ ਲਾਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਮੋਹਨ ਲਾਲ ਸੁਖਾਡੀਆ ਨੂੰ ਵੀ ਇਸ ਮੰਤਵ ਦੀ ਇਕ ਚਿੱਠੀ ਲਿਖ ਦਿੱਤੀ। ਜਦੋਂ ਪ੍ਰਿਥੀ ਸਿੰਘ ਨੇ ਇਹਨਾਂ ਜਗੀਰਦਾਰਾਂ ਨੂੰ ਜੋਧਪੁਰ ਵਿਚ ਇਕੱਠਾ ਕੀਤਾ ਅਤੇ ਉਹਨਾਂ ਸਾਹਮਣੇ ਹਕੂਮਤ ਵੱਲੋਂ ਹੁਕਮ ਸੁਣਾਇਆ ਅਤੇ ਇਹ ਵੀ ਕਿਹਾ ਕਿ ਜਿਹੜੇ ਰਾਜਿਆਂ ਨੇ ਤੁਹਾਨੂੰ ਜਾਗੀਰਦਾਰਾਂ ਨੂੰ ਹਕੂਮਤ ਦਾ ਥੰਮ ਬਣਾਇਆ ਸੀ ਅਤੇ ਜਿੰਨਾ ਦੇ ਬਲਬੂਤੇ ਤੇ ਤੁਸੀਂ ਕੁਦਿਆ ਕਰਦੇ ਸੀ ਹੁਣ ਉਹ ਰਾਜੇ ਵੀ ਨਹੀਂ ਰਹੇ। ਹੁਣ ਸਾਰੇ ਦੇਸ਼ ਦੇ ਸ਼ਹਿਰੀਆਂ ਦੇ ਬਰਾਬਰ ਤੁਹਾਡੇ ਵੀ ਅਧਿਕਾਰ ਹਨ। ਆਖਿਰਕਾਰ ਇਹਨਾਂ ਜਗੀਰਦਾਰਾਂ ਨੇ ਆਪਣੀਆਂ ਜਗੀਰਾਂ ਛੱਡ ਦਿੱਤੀਆਂ ਅਤੇ ਜ਼ਮੀਨ ਖੇਤੀ ਕਰਨ ਲਈ ਜਿਮੀਂਦਾਰਾਂ ਨੂੰ ਮਿਲ ਗਈ। 18 ਦਸੰਬਰ 1957 ਨੂੰ ਪ੍ਰਿਥੀ ਸਿੰਘ ਬੰਬਈ ਤੋਂ ਆ ਕੇ ਪੰਜਾਬ ਵਿਚ ਵੱਸ ਗਿਆ। ਇਸ ਤੋਂ ਪਹਿਲਾਂ 1934 ਵਿਚ ਰੂਸ ਤੋਂ ਆ ਕੇ ਪੰਡਿਤ ਨਹਿਰੂ ਨੂੰ ਕਾਂਗਰਸ ਦੇ ਜਲਸੇ ਮੌਕੇ ਲਖਨਊ ਵਿਚ ਮਿਲਿਆ ਸੀ ਅਤੇ ਕੁਝ ਕਹਿਣਾ ਚਾਹਿਆ ਸੀ ਪਰ ਉਹਨਾਂ ਇਲਾਹਾਬਾਦ ਆ ਕੇ ਆਪਣੀ ਰਾਮ ਕਹਾਣੀ ਸੁਣਾਉਣ ਦੀ ਇੱਛਾ ਪ੍ਰਗਟ ਕੀਤੀ। ਪੰਜ ਦਿਨਾਂ ਵਿਚ ਪ੍ਰਿਥੀ ਸਿੰਘ ਨੇ ਆਪਣੀ ਰਾਮ ਕਹਾਣੀ ਪੂਰੀ ਕੀਤੀ। ਪੰਡਿਤ ਨਹਿਰ ਨੇ ਉਸਨੂੰ ਅਲਮੋੜਾ ਦੀ ਇਕ ਪਹਾੜੀ ਦੇ ਸੁਰੱਖਿਅਕ ਸਥਾਨ ਤੇ ਰਹਿਣ ਦਾ ਮਸ਼ਵਰਾ ਦਿੱਤਾ। ਪਰੰਤੂ ਪ੍ਰਿਥੀ ਸਿੰਘ ਇਸ ਲਈ ਤਿਆਰ ਨਹੀਂ ਸਨ। ਅਮਨ ਸ਼ਾਂਤੀ ਸਥਾਪਿਤ ਕਰਨ ਲਈ ਸਾਰੇ ਦੇਸ਼ਾਂ ਇਕ ਕਾਨਫਰੰਸ ਚੀਨ ਵਿਚ ਹੋਣੀ ਤੈਅ ਹੋਈ ਅਤੇ ਪ੍ਰਿਥੀ ਸਿੰਘ ਨੂੰ ਵੀ ਦੀ ਇਸ ਵਿਚ ਸ਼ਾਮਿਲ ਹੋਣ ਦਾ ਮਾਨ ਮਿਲ ਗਿਆ। ਇਸੇ ਦੌਰਾਨ ਚੀਨ ਨੇ 1962 ਵਿਚ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ। ਮੀਟਿੰਗ ਵਿਚਾਲੇ ਹੀ ਰਹਿ ਗਈ।
ਪ੍ਰਿਥੀ ਸਿੰਘ ਨੇ 25 ਅਪੈ੍ਲ 1964 ਨੂੰ ਨਹਿਰੂ ਨਾਲ ਮੁਲਾਕਾਤ ਕੀਤੀ ਅਤੇ ਕਾਫੀ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ। 30 ਜੂਨ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਆਸਾਮ ਜਾਣਾ ਸੀ ਪਰ ਅਚਾਨਕ ਨਹਿਰੂ ਦੀ 27 ਮਈ 1964 ਨੂੰ ਮੌਤ ਹੋ ਗਈ। ਉਹਨਾਂ ਦੀ ਅਰਥੀ ਵਿਚ ਸ਼ਾਮਿਲ ਹੋਣ ਲਈ ਦਿੱਲੀ ਚੱਲੇ ਗਏ। ਪ੍ਰਿਥੀ ਸਿੰਘ 49 ਸਾਲ ਦੀ ਜਲਾਵਤਨੀ ਪਿਛੋਂ 1957 ਵਿਚ ਆਪਣੇ ਜੱਦੀ ਪਿੰਡ ਲਾਲੜੂ ਵਿਚ ਰਹਿਣ ਲੱਗੇ। ਬਾਅਦ ਵਿਚ ਉਹ ਚੰਡੀਗੜ੍ਹ ਦੇ ਸੈਕਟਰ ਤਿੰਨ ਵਿਚ ਜਾ ਵਸੇ । ਉਹਨਾਂ ਦਾ ਲੜਕਾ ਹਿਸਾਰ ਵਿਖੇ ਮੁਲਾਜ਼ਮ ਹੈ। ਉੱਥੇ ਹੀ ਆਪ ਨੇ ਮਿਤੀ ਪੰਜ ਮਾਰਚ 1989 ਨੂੰ ਹਸਪਤਾਲ ‘ਚ ਦਮ ਤੋੜਿਆ। ਆਪ ਦੀ ਅਰਥੀ ਦੇ ਨਾਲ ਗਿਆਨੀ ਜ਼ੈਲ ਸਿੰਘ, ਚੋਧਰੀ ਦੇਵੀ ਲਾਲ ਮੁੱਖ ਮੰਤਰੀ ਹਰਿਆਣਾ ਅਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ।

ਸਚਿੰਦਰ ਨਾਥ ਸਾਨਿਆਲ (1892-1960)

ਲਹੂ ਸੇ ਅਪਣੇ ਚਮਨ ਕੋ ਚਮਨ ਬਣਾਇਆ ਹੈ।
ਮਤਾਹੇ ਜਿਸਤ ਵਤਨ ਕੇ ਲੀਏ ਲੁਟਾਇਆ ਹੈ॥

ਬੜੀ ਮੁਸ਼ਕਿਲ ਨਾਲ ਆਜ਼ਾਦੀ ਮਿਲੀ। ਅਫਸੋਸ ਕਿ ਇਸ ਅਜ਼ਾਦੀ ਦਾ ਲੁਤਫ ਨਹੀਂ ਉਠਾਇਆ ਹੈ। ਬੰਗਾਲ ਹਮੇਸ਼ਾ ਹੀ ਕ੍ਰਾਂਤੀਕਾਰੀਆਂ ਦਾ ਗੜ੍ਹ ਰਿਹਾ ਹੈ। ਬੰਗ ਭੰਗ ਤੋਂ ਬਾਅਦ ਉਨ੍ਹਾਂ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ ਅਤੇ ਆਜ਼ਾਦੀ ਦੀ ਲੜਾਈ ਦੀ ਲਹਿਰ ਸਿਖਰਾਂ ਤੇ ਪਹੁੰਚ ਗਈ। ਬੰਗਾਲ ਦੇ ਉਸ ਵੇਲੇ ਦੇ ਲੀਡਰਾਂ ਵਿਚ ਵਿਪਨ ਚੰਦਰ ਪਾਲ, ਅਰਬਿੰਦੋ ਕੁਮਾਰ ਘੋਸ਼, ਵਰਿੰਦਰ ਕੁਮਾਰ ਘੋਸ਼, ਚਿਤਰਜੰਨ ਦਾਸ, ਭੋਲਾ ਨਾਥ ਚਟੋਪਾਧਿਆਇ, ਸੁਰਿੰਦਰ ਮੋਹਨ ਘੋਸ਼ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਉਣ ਦਾ ਨਾਅਰਾ ਲਾਇਆ। ਨਤੀਜੇ ਵਜੋਂ ਅੰਗਰੇਜ਼ ਅਫਸਰਾਂ ਦੀ ਸ਼ਾਮਤ ਆ ਗਈ। ਜੈਕਸਨ, ਕਿੰਗਸਫੋਰਡ, ਬਸੰਤ ਕੁਮਾਰ ਚੈਟਰਜੀ ਕ੍ਰਾਂਤੀਕਾਰੀਆਂ ਦੀ ਗੋਲੀ ਦਾ ਨਿਸ਼ਾਨਾ ਬਣੇ।

ਸਚਿੰਦਰ ਨਾਥ ਸਾਨਿਆਲ (1892-1960)

ਬੰਗਾਲ ਦਾ ਕ੍ਰਾਂਤੀਕਾਰੀ ਦਲ ਇਕ ਅਜਿਹਾ ਗਿਰੋਹ ਸੀ ਜਿਸ ਵਿਚ ਲਗਭਗ ਬਾਲਗ ਵਿਦਿਆਰਥੀ ਅਤੇ ਨੌਜਵਾਨ ਵਰਗ ਹੀ ਸ਼ਾਮਿਲ ਸੀ। ਇਹਨਾਂ ਵਿਚੋਂ ਬਹੁਤਿਆਂ ਨੂੰ ਤਾਂ ਇਸ ਅੰਦੋਲਨ ਦਾ ਮਤਲਬ ਵੀ ਪਤਾ ਨਹੀਂ ਸੀ। ਇਹਨਾਂ ਦੀ ਉਮਰ ਲਗਭਗ 16 ਤੋਂ 20 ਸਾਲ ਦੇ ਵਿਚਕਾਰ ਸੀ। ਬੰਗਾਲ ਵਿਚ ਇਹ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਜੋ ਨੌਜਵਾਨ 30 ਸਾਲ ਵੱਧ ਉਮਰ ਦੇ ਹੋ ਜਾਂਦੇ ਉਹਨਾਂ ਦਾ ਜੋਸ਼ ਮੱਧਮ ਪੈ ਜਾਂਦਾ ਹੈ। ਅਜਿਹੀ ਹਾਲਤ ਵਿਚ ਉਹ ਘਰ ਦਾ ਕੰਮ-ਧੰਦਾ ਨਿਪਟਾਉਣ ਤੋਂ ਸਿਵਾ ਕਿਸੇ ਹੋਰ ਕੰਮ ਜੋਗੇ ਨਹੀਂ ਰਹਿ ਜਾਂਦੇ । ਬੰਗਾਲੀਆਂ ਨੇ ਜਦੋਂ ਵੀ ਜਿਸ ਕੰਮ ਨੂੰ ਸ਼ੁਰੂ ਕੀਤਾ ਉਸਨੂੰ ਆਪਣੇ ਜਾਨ ਦੀ ਬਾਜ਼ੀ ਲਗਾ ਕੇ ਪੂਰਾ ਕੀਤਾ ਹੈ। ਇਹੋ ਕਾਰਣ ਹੈ ਕਿ ਮੌਜੂਦਾ ਜ਼ਮਾਨੇ ਵਿਚ ਬੰਗਾਲੀਆਂ ਨੇ ਜਦੋਂ ਕ੍ਰਾਂਤੀ ਦਾ ਰਾਹ ਫੜਿਆ ਫੇਰ ਉਹਨਾਂ ਨੇ ਕਿਸੇ ਹੋਰ ਪਾਸੇ ਧਿਆਨ ਨਹੀਂ ਦਿੱਤਾ ਅਤੇ ਇਸ ਕੰਮ ਵਿਚ ਰੁਝ ਗਏ ਕਿ ਵਿਆਹ ਕਰਾਉਣ ਦੀ ਲੋੜ ਮਹਿਸੂਸ ਨਾ ਕੀਤੀ ਅਤੇ ਨਾ ਹੀ ਧਨ ਦੌਲਤ ਜਮਾਂ ਕਰਨ ਦਾ ਲਾਲਚ ਦਿਮਾਗ ਵਿਚ ਆਇਆ। ਘਰ-ਬਾਰ ਨੂੰ ਤਿਲਾਂਜਲੀ ਦੇ ਕੇ ਕ੍ਰਾਂਤੀਕਾਰੀ ਮੈਦਾਨ ਵਿਚ ਕੁੱਦ ਪਏ। ਸੱਚ ਪੁੱਛੋਂ ਤਾਂ ਅੰਗਰੇਜ਼ਾਂ ਦੀ ਗੁਲਾਮੀ ਨੂੰ ਵੀ ਇਹਨਾਂ ਬੰਗਾਲੀਆਂ ਨੇ ਹੀ ਸਭ ਤੋਂ ਪਹਿਲਾਂ ਕਬੂਲ ਕੀਤਾ ਸੀ। ਘਰ ਦੀ ਜਮ੍ਹਾ ਪੂੰਜੀ ਖਰਚ ਕਰਕੇ ਅੰਗਰੇਜ਼ੀ ਸਿੱਖਿਆ ਪ੍ਰਾਪਤ ਕੀਤੀ। ਫਿਰ ਇਹਨਾਂ ਦੇ ਮੁਨਸ਼ੀ ਗੁਮਾਸਤੇ ਅਤੇ ਅਨੁਵਾਦਕ ਬਣਕੇ ਇਹਨਾਂ ਦੇ ਝੰਡੇ ਥੱਲੇ ਅੱਗੇ ਵੱਧਦੇ ਗਏ। ਇਹਨਾਂ ਦੀ ਜਿੱਤ ਵਿਚ ਸਹਾਈ ਸਿੱਧ ਹੋਏ। ਅਸਲ ਵਿਚ ਇਹਨਾਂ ਨੂੰ ਇਹ ਭੁਲੇਖਾ ਪੈ ਗਿਆ ਸੀ ਕਿ ਉਹ ਬਾਕੀ ਹਿੰਦੁਸਤਾਨੀਆਂ ਨਾਲੋਂ ਵਧੀਆ ਹਨ। ਇਨ੍ਹਾਂ ਹੀ ਨਹੀਂ ਬਲਕਿ ਸੂਬੇਪਨ ਦਾ ਤੁਅੱਸਬ ਉਹਨਾਂ ਦੇ ਦਿਮਾਗ ਵਿਚ ਘਰ ਕਰ ਗਿਆ ਸੀ। ਇਸ ਲਈ ਉਹ ਨਾ ਕੇਵਲ ਆਪ ਗੁਲਾਮ ਬਣੇ ਸਗੋਂ ਦੂਜੇ ਹਿੰਦੁਸਤਾਨੀਆਂ ਦੀਆਂ ਗਰਦਨਾਂ ਵਿੱਚ ਵੀ ਗੁਲਾਮੀ ਦਾ ਜੂਲਾ ਪਾਉਣ ਵਿਚ ਸਹਾਈ ਸਿੱਧ ਹੋਏ।
ਸਚਿੰਦਰ ਨਾਥ ਸਾਨਿਆਲ ਬਹੁਤ ਵੱਡੇ ਕ੍ਰਾਂਤੀਕਾਰੀ ਸਨ । ਲਾਲਾ ਹਰਦਿਆਲ, ਰਾਸ ਬਿਹਾਰੀ ਬੋਸ ਅਤੇ ਸੁਭਾਸ਼ ਚੰਦਰ ਬੋਸ ਤੋਂ ਇਲਾਵਾ ਹੋਰ ਕੋਈ ਕ੍ਰਾਂਤੀਕਾਰੀ ਉਹਨਾਂ ਦੇ ਬਰਾਬਰ ਦਿਖਾਈ ਨਹੀਂ ਦਿੰਦਾ। ਇਹੋ ਨਹੀਂ ਬਲਕਿ ਦੂਜੇ ਦੇਸ਼ਾਂ ਵਿਚ ਇਹਨੇ ਵੱਡੇ ਕ੍ਰਾਂਤੀ ਘੱਟ ਹੀ ਜਨਮ ਲੈਂਦੇ ਹਨ ਜੋ ਇਹਨਾਂ ਮੁਲਕਾਂ ਦੇ ਕ੍ਰਾਂਤੀਕਾਰੀ ਲੀਡਰ ਨਾਲ ਇਹਨਾਂ ਦਾ ਮੁਕਾਬਲਾ ਕਰਨਾ ਹੋਵੇ ਤਾਂ ਇਹਨਾਂ ਨੂੰ ਮੇਜ਼ਨੀ, ਗੈਰੀ ਬਾਲਡੀ, ਡੀ ਵਲੇਰਾ ਅਤੇ ਮੁਸਤਫਾ ਕਮਾਲ ਪਾਸ਼ਾ ਦੇ ਪੱਧਰ ਤੇ ਰੱਖਿਆ ਜਾ ਸਕਦਾ ਹੈ। ਇਹਨਾਂ ਦੀ ਕ੍ਰਾਂਤੀਕਾਰੀ ਮਹਾਨਤਾ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਦੋ ਅਲਗ-ਅਲਗ ਮੁਕਦਮਿਆਂ ਵਿਚ ਦੋ ਵਾਰ ਉਮਰ ਕੈਦ ਦੀ ਸਜ਼ਾ ਮਿਲੀ ਸੀ। ਉਹਨਾਂ ਨੇ ਕਰਤਾਰ ਸਿੰਘ ਸਰਾਭਾ ਦੀ ਗ਼ਦਰ ਪਾਰਟੀ ਵਿਚ ਰਾਸ ਬਿਹਾਰੀ ਦੇ ਨਾਲ ਰਹਿ ਕੇ ਮੁੱਖ ਭੂਮਿਕਾ ਨਿਭਾਈ। ਫੇਰ ਅੰਡੇਮਾਨ ਤੋਂ ਰਿਹਾਈ ਤੋਂ ਉਪਰੰਤ ਰਾਮ ਪ੍ਰਸਾਦ ਬਿਸਮਲ ਦੇ ਗਰੁੱਪ ਦੇ ਲੀਡਰ ਬਣੇ। ਸਰਦਾਰ ਭਗਤ ਸਿੰਘ ਨੂੰ ਆਪ ਹੀ ਕ੍ਰਾਂਤੀਕਾਰੀ ਮੈਦਾਨ ਵਿਚ ਲੈ ਆਏ ਸਨ। ਉਹਨਾਂ ਨੇ ਭਾਰਤ ਦੇ ਕ੍ਰਾਂਤੀਕਾਰੀਆਂ ਨੂੰ ਸਭ ਤੋਂ ਵੱਡੀ ਦੇਣ ਉਹਨਾਂ ਦੀ ਲਿਖੀ ‘ਬੰਦੀ ਜੀਵਨ’ ਨਾਮਕ ਪੁਸਤਕ ਹੈ ਜਿਸ ਵਿਚ ਆਪ ਨੇ ਗ਼ਦਰ ਪਾਰਟੀ ਦਾ ਹਾਲ ਬੜੇ ਸੋਹਣੇ ਢੰਗ ਨਾਲ ਲਿਖਿਆ ਹੈ ਅਤੇ ਆਪਣੇ ਜੇਲ੍ਹ ਜੀਵਨ ਤੋਂ ਹੀ ਇਸ ਕਿਤਾਬ ਦਾ ਨਾਮ ‘ਬੰਦੀ ਜੀਵਨ’ ਰੱਖਿਆ। ਸਚਿੰਦਰ ਨਾਥ ਸਾਨਿਆਲ 1893 ਈ. ਵਿੱਚ ਬਨਾਰਸ ਵਿਚ ਪੈਦਾ ਹੋਏ ਅਤੇ ਉੱਥੇ ਹੀ ਪਲ ਕੇ ਜਵਾਨ ਹੋਏ। ਆਪ ਦੇ ਛੋਟੇ ਤਿੰਨ ਭਰਾ ਭੁਪਿੰਦਰ ਨਾਥ ਸਾਨਿਆਲ, ਜਤਿੰਦਰ ਨਾਥ ਸਾਨਿਆਲ ਅਤੇ ਰਵਿੰਦਰ ਨਾਥ ਸਾਨਿਆਲ ਸਨ । ਪਿਤਾ ਦੇ ਪਿਆਰ ਤੋਂ ਬਚਪਨ ਵਿਚ ਹੀ ਮਹਿਰੂਮ ਹੋ ਗਏ। ਇਕ ਬੁੱਢੀ ਮਾਂ ਸੀ। ਘਰ ਦੀ ਮਾਲੀ ਹਾਲਤ ਠੀਕ ਹੀ ਸੀ। ਉਹਨਾਂ ਦੇ ਤਿੰਨੇ ਭਰਾ ਕ੍ਰਾਂਤੀਕਾਰੀ ਦਲ ਵਿਚ ਭਾਗ ਲੈਣ ਲੱਗ ਗਏ ਸਨ। ਲਗਭਗ ਸਾਰਿਆਂ ਨੇ ਜੇਲ੍ਹ ਯਾਤਰਾ ਵੀ ਕੀਤੀ। ਉਹ ਲਿਖਦੇ ਹਨ ਕਿ ਜਦੋਂ ਮੈਂ ਅਜੇ ਮਾਸੂਮ ਬੱਚਾ ਹੀ ਸੀ ਤਾਂ ਮੇਰੇ ਦਿਲ ਵਿਚ ਆਪਣੇ ਦੇਸ਼ ਆਜ਼ਾਦ ਕਰਾਉਣ ਦਾ ਵਿਚਾਰ ਬਾਰ-ਬਾਰ ਉੱਠਦਾ। ਇਹ ਵਿਚਾਰ ਮੈਂ ਕਿਸੇ ਤੋਂ ਉਧਾਰ ਨਹੀਂ ਲਿਆ ਸੀ ਅਤੇ ਨਾ ਹੀ ਕਿਸੇ ਤੋਂ ਖੋਹਿਆ ਸੀ। ਇਹ ਧੁਨ ਹਮੇਸ਼ਾ ਮੇਰੇ ਦਿਮਾਗ ਤੇ ਸਵਾਰ ਰਹਿੰਦੀ। ਅਕਸਰ ਮੈਂ ਆਪਣੇ ਛੋਟੇ ਭਰਾਵਾਂ ਨਾਲ ਇਸ ਵਿਚਾਰ ਦੀ ਚਰਚਾ ਕਰਦਾ ਰਹਿੰਦਾ। ਜਦੋਂ ਮੈਂ ਸੁਰਤ ਸੰਭਾਲੀ ਅਤੇ ਆਪਣੇ ਇਸ ਵਿਚਾਰ ਨੂੰ ਲੋਕਾਂ ਸਾਹਮਣੇ ਰੱਖਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਵਿਚਾਰ ਸਿਰਫ ਮੇਰੇ ਦਿਲ ਵਿਚ ਹੀ ਨਹੀਂ ਸਨ ਉਠਦੇ ਸਗੋਂ ਮੇਰੇ ਵਰਗੇ ਹੋਰ ਬਹੁਤ ਸਾਰੇ ਨੌਜਵਾਨ ਹਨ ਜੋ ਇਸ ਵਿਚਾਰ ਦੇ ਹਾਮੀ ਸਨ।
ਬਨਾਰਸ ਹਿੰਦੁਆਂ ਦਾ ਪਵਿੱਤਰ ਸਥਾਨ ਹੈ। ਇੱਥੇ ਦੋ ਕਾਲਜ ਅਤੇ ਬਹੁਤ ਸਾਰੇ ਹਾਈ ਸਕੂਲ ਸਨ। ਇਸ ਵਿਚ ਰਹਿਣ ਵਾਲੇ ਬੰਗਾਲੀਆਂ ਦੀ ਗਿਣਤੀ ਵੀ ਖਾਸੀ ਸੀ। 1908 ਦੇ ਲਗਭਗ ਸਚਿੰਦਰ ਨਾਥ ਸਾਨਿਆਲ ਨੇ ਇਕ ਪਾਰਟੀ ਕਾਇਮ ਕੀਤੀ ਜਿਸ ਨੂੰ ਬਨਾਉਣ ਦਾ ਮਤਲਬ ਅੰਗਰੇਜ਼ਾਂ ਵਿਰੁੱਧ ਜ਼ਮੀਨ ਤਿਆਰ ਕਰਨਾ ਸੀ। ਇਸ ਪਾਰਟੀ ਦੇ ਇਕ ਮੈਂਬਰ ਦੇਵ ਨਰਾਇਣ ਮੁਖਰਜੀ ਅਨੁਸਾਰ ਅੰਗਰੇਜ਼ਾਂ ਨੂੰ ਬਹੁਤ ਗੰਦੀਆਂ ਗਾਲ੍ਹਾਂ ਦਿੱਤੀਆਂ ਜਾਂਦੀਆਂ ਸਨ। ਭਗਵਤ ਗੀਤਾ ਨਾਂ ਦੀ ਕਲਾਸ ਖੋਲ੍ਹ ਕੇ ਅੰਗਰੇਜ਼ਾਂ ਵਿਰੁੱਧ ਭੜਕਾਇਆ ਜਾਂਦਾ ਸੀ ਅਤੇ ਸਾਲ ਦੇ ਆਖੀਰ ਵਿਚ ਸਫੈਦ ਕੁਮਹਰਦਾ ਅਰਥਾਤ ਪੇਠੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ ਜਿਸਦਾ ਮਤਲਬ ਇਹ ਹੁੰਦਾ ਸੀ ਕਿ ਸਫੈਦ ਚਮੜੀ ਵਾਲੇ ਭਾਵ ਅੰਗਰੇਜ਼ਾਂ ਨੂੰ ਮਾਰਨਾ ਹੁੰਦਾ। ਸ਼ੁਰੂ ਵਿਚ ਇਸ ਪਾਰਟੀ ਦੀਆਂ ਸਰਗਰਮੀਆਂ ਸਿਰਫ ਲਾਠੀ ਚਲਾਉਣ, ਕੁਸ਼ਤੀ ਲੜਨ ਅਤੇ ਜਿਮਨਾਸਟਿਕ ਦੀਆਂ ਖੇਡਾਂ ਸਿਕਾਉਣ ਤੱਕ ਹੀ ਸੀਮਿਤ ਸਨ। ਇਸ ਪਾਰਟੀ ਦਾ ਨਾਂ ‘ਅਨੁਵੇਸ਼ਨ ਸੰਮਤੀ’ ਰੱਖਿਆ ਗਿਆ ਪਰ ਬੰਗਾਲ ਵਿਚ ਇਹ ਸੰਮਤੀ ਕਾਨੂੰਨ ਦੇ ਖਿਲਾਫ ਘੋਸ਼ਿਤ ਕੀਤੀ ਜਾ ਚੁੱਕੀ ਸੀ। ਤਦ ਸਾਨਿਆਲ ਆਪਣੀ ਪਾਰਟੀ ਦਾ ਨਾਂ ਬਦਲ ਕੇ ‘ਯੰਗਮੈਨ ਐਸੋਸੀਏਸ਼ਨ’ ਰੱਖ ਲਿਆ। ਅਜੇ ਇਹਨਾਂ ਦਾ ਮਨ ਪੂਰੀ ਤਰ੍ਹਾਂ ਨਹੀਂ ਬਣ ਪਾਇਆ ਸੀ ਕਿ ਸਚਿੰਦਰ ਨਾਥ ਸਾਨਿਆਲ ਢਾਕਾ ਦੇ ਮਾਖਣ ਸੇਨ ਨੂੰ ਮਿਲੇ। ਉਹਨਾਂ ਦਾ ਦਿਲ ਰਾਜਨੀਤਿਕ ਦੀ ਬਜਾਏ ਧਰਮ ਨੂੰ ਪਹਿਲ ਦਿੰਦਾ ਸੀ। ਇਥੇ ਵੀ ਆਪ ਦੀ ਤਸੱਲੀ ਨਾ ਹੋਈ।
ਸਚਿੰਦਰ ਨਾਥ ਆਮ ਤੌਰ ‘ਤੇ ਕਲਕੱਤਾ ਜਾਇਆ ਕਰਦੇ ਸਨ। ਉੱਥੇ ਰਾਜਾ ਬਾਜ਼ਾਰ ਦੇ ਮਸ਼ਹੂਰ ਬੰਬ ਬਾਜ਼ ਸੰਨਸ਼ਾਕ ਹਾਜਰਾ ਨੂੰ ਮਿਲਦੇ ਰਹਿੰਦੇ ਅਤੇ ਲੋੜ ਅਨੁਸਾਰ ਬੰਬ ਅਤੇ ਮਾਲੀ ਸਹਾਇਤਾ ਪ੍ਰਾਪਤ ਕਰਦੇ ਰਹਿੰਦੇ ਹਨ। ਸੇਨਸ਼ਾਕ ਹਾਜਰਾ ਰਾਜਾ ਬਾਜ਼ਾਰ ਦੇ ਇਕ ਮਾਮੂਲੀ ਮਕਾਨ ਵਿਚ ਚੁਬਾਰੇ ਤੇ ਰਹਿੰਦੇ ਸਨ। ਉਹ ਜਦੋਂ ਗ੍ਰਿਫਤਾਰ ਹੋਏ ਤਾਂ ਸਾਨਿਆਲ ਇਸੇ ਰਾਜਾ ਬਾਜ਼ਾਰ ਵਿਚ ਮੌਜੂਦ ਸੀ। ਤਲਾਸ਼ੀ ਲੈਣ ‘ਤੇ ਬੰਬਾਂ ਦੇ ਉੱਪਰ ਵਾਲੇ ਖੋਲ ਅਤੇ ਹੋਰ ਕ੍ਰਾਂਤੀਕਾਰੀ ਸਾਹਿਤ ਵੀ ਪੁਲਿਸ ਦੇ ਹੱਥ ਲੱਗ ਗਿਆ। ਬੰਗਾਲ ਵਿਚ ਉਸ ਵੇਲੇ ਕਈ ਦਲ ਕੰਮ ਕਰ ਰਹੇ ਸਨ। 1912 ਵਿਚ ਢਾਕਾ ਅਨਵੇਸ਼ਨ ਸੰਮਤੀ ਦੇ ਫਰਾਰ ਅੰਮ੍ਰਿਤ ਜਾਂ ਸੰਨਸ਼ਾਕ ਹਾਜਰਾ ਅਤੇ ਹੋਰ ਕ੍ਰਾਂਤੀਕਾਰੀਆਂ ਨੂੰ ਅਚਾਨਕ ਖਿਆਲ ਆਇਆ ਕਿ ਛੋਟੇ-ਛੋਟੇ ਦਲ ਬਣਾ ਕੇ ਕੰਮ ਨਹੀਂ ਚੱਲੇਗਾ। ਹੋ ਨਾ ਹੋ ਇਹ ਸਾਰੇ ਦਲ ਆਪਸ ਵਿਚ ਮਿਲ ਜਾਣ ਪਰ ਕੁਝ ਨੌਜਵਾਨਾਂ ਦਾ ਖਿਆਲ ਸੀ ਕਿ ਦਲ ਨੂੰ ਕਿਸੇ ਦਲ ਦਾ ਕੋਈ ਵਰਕਰ ਗ੍ਰਿਫਤਾਰ ਹੋ ਜਾਂਦਾ ਹੈ ਤਾਂ ਉਹ ਸਿਰਫ ਆਪਣੇ ਦਲ ਹੀ ਭੇਦ ਖੋਲ੍ਹ ਕੇ ਦਲ ਲਈ ਖਤਰਾ ਬਣ ਸਕਦਾ ਹੈ। ਦੂਜੇ ਦਲ ਤਾਂ ਸੁਰੱਖਿਅਤ ਰਹਿਣਗੇ। ਇਹ ਖਿਆਲ ਕਿਸੇ ਹੱਦ ਤੱਕ ਠੀਕ ਵੀ ਸੀ ਪਰ ਇਕ ਦਲ ਬਨਾਏ ਬਿਨਾਂ ਕੰਮ ਵੀ ਨਹੀਂ ਚੱਲ ਸਕਦਾ ਸੀ। ਕੁਝ ਦਲਾਂ ਦੇ ਲੀਡਰ ਆਪਣੇ ਲੀਡਰੀ ਨੂੰ ਖਤਰਾ ਮਹਿਸੂਸ ਕਰਦੇ ਹੋਏ ਰੋੜੇ ਅਟਕਾ ਰਹੇ ਸਨ। ਸਮੁੱਚੇ ਤੌਰ ‘ਤੇ ਇਹ ਸੋਚਿਆ ਗਿਆ ਕਿ ਜਦੋਂ ਸਾਰਿਆਂ ਦਾ ਟੀਚਾ ਇਕ ਹੀ ਹੈ ਤਾਂ ਕਿਉਂ ਨਾ ਸਾਰੇ ਦਲ ਮਿਲ ਕੇ ਇਕ ਹੀ ਦਲ ਬਣ ਜਾਵੇ। ਦੋ ਦਲਾਂ ਬੰਗਾਲ ਦਾ ਅਨਵੇਸ਼ਨ ਦਲ ਅਤੇ ਸਚਿੰਦਰ ਨਾਥ ਦੇ ਦਲ ਦੀ ਆਪਸ ਵਿਚ ਗੱਲਬਾਤ ਹੋਈ। ਸਚਿੰਦਰ ਨਾਥ ਸਾਨਿਆਲ ਬਹੁਤ ਵਿਦਵਾਨ ਅਤੇ ਦੂਰ ਦੀ ਸੋਚਣ ਵਾਲੇ ਸਨ । ਉਹਨਾਂ ਦੇ ਵਿਚਾਰ ਭਵਿੱਖ ਬਾਰੇ ਸੋਚਣ ਵਾਲੇ ਸਨ ਪਰ ਬੰਗਾਲ ਦੇ ਜਦ ਉਹ ਅਨਵੇਸ਼ਨ ਦਲ ਵਾਲੇ ਕੁਝ ਹਿਚਕਿਚਾਹਟ ਮਹਿਸੂਸ ਕਰ ਰਹੇ ਸਨ। ਆਖਿਰਕਾਰ ਆਪਸੀ ਗੱਲਬਾਤ ਸਫਲ ਰਹੀ ਅਤੇ ਦੋਵੇਂ ਦਲ ਮਿਲ ਕੇ ਇਕ ਦਲ ਬਣਾ ਲਿਆ ਗਿਆ। ਇਹ 1913 ਦੀ ਗੱਲ ਹੈ। ਆਪ ਅਨਵੇਸ਼ਨ ਦੇ ਮੈਂਬਰਾਂ ਨੂੰ ਮਿਲਣ ਲਈ ਰਾਜਾ ਬਾਜ਼ਾਰ ਗਏ ਅਤੇ ਉਹਨਾਂ ਦੇ ਅੱਡੇ ਨੂੰ ਵੀ ਵੇਖਿਆ। ਰਵੀ ਸੇਨ ਅਨੁਸਾਰ ਜਦੋਂ ਸਚਿੰਦਰ ਨਾਥ ਸਾਨਿਆਲ ਰਾਜਾ ਬਾਜ਼ਾਰ ਆਏ ਤਾਂ ਸਿਰ ਤੇ ਇਕ ਮੋਟੀ ਚੁਟਿਆ ਅਤੇ ਕੋਟ ਪਾਇਆ ਹੋਇਆ ਸੀ। ਉਹ ਵੇਖਣ ਤੋਂ ਬੰਗਾਲੀ ਨਹੀਂ ਲੱਗ ਰਹੇ ਸਨ । ਰਾਜਾ ਬਾਜ਼ਾਰ ਵਿਚ ਉਹਨਾਂ ਦੀ ਕਈ ਕ੍ਰਾਂਤੀਕਾਰੀਆਂ ਨਾਲ ਭੇਂਟ ਹੋਈ। ਇਹਨਾਂ ਵਿਚੋਂ ਸੁਰੇਸ਼ ਬਾਬੂ, ਸਚਿੰਦਰ ਨਾਥ ਸਾਨਿਆਲ ਨੂੰ ਚੰਦਰ ਨਗਰ ਲੈ ਗਏ। ਉੱਥੇ ਆਪ ਦੀ ਰਾਸ ਬਿਹਾਰੀ ਨਾਲ ਮੁਲਾਕਾਤ ਕਰਾਈ ਗਈ। ਨਲਨੀ ਬਾਬੂ ਲਿਖਦੇ ਹਨ ਕਿ ਜਦੋਂ ਪਹਿਲੀ ਵਾਰ ਸਚਿੰਦਰ ਨਾਥ ਸਾਨਿਆਲ ਰਾਸ ਬਿਹਾਰੀ ਦੇ ਸਾਹਮਣੇ ਆਏ ਤਾਂ ਉਹਨਾਂ ਦੀ ਇਸ ਦੀ ਚਾਲ-ਢਾਲ ਬਜਾ ਕੱਤਾ ਨੂੰ ਸਰਸਰੀ ਨਜ਼ਰ ਨਾਲ ਵੇਖਿਆ। ਮੰਨੋ ਕਿ ਜਿਵੇਂ ਉਹ ਬਾਰੂਦ ਦੇ ਢੇਰ ਹੋਣ। ਤਬੀਅਤ ਵਿਚ ਚੰਚਲਾਪਨ ਸੀ। ਇਹਨਾਂ ਦੀ ਚੰਚਲਤਾ ਨੂੰ ਵੇਖ ਕੇ ਰਾਸ ਬਿਹਾਰੀ ਇਹਨਾਂ ਦਾ ਨਾਂ ਲੱਟੂ ਰੱਖ ਦਿੱਤਾ। ਸਚਿੰਦਰ ਨਾਥ ਸਾਨਿਆਲ ਵਿਚ ਕੰਮ ਕਰਨ ਦੀ ਅਥਾਹ ਸ਼ਕਤੀ ਸੀ ਅਤੇ ਹਰ ਨਵੇ ਕੰਮ ਨੂੰ ਕਰਨ ਦਾ ਸ਼ੌਕ ਸੀ। ਪਰੰਤੂ ਰਾਸ ਬਿਹਾਰੀ ਬੋਸ ਇਹਨਾਂ ਨੂੰ ਆਪਣੇ ਗਰੁੱਪ ਵਿਚ ਮਿਲਾਉਣ ਲਈ ਝਿਜਕ ਮਹਿਸੂਸ ਕੀਤਾ ਅਤੇ ਦਿਲ ਵਿਚ ਸੋਚਿਆ ਕਿਸ ਮੈਂ ਅੰਗਰੇਜ਼ਾਂ ਵਿਰੁੱਧ ਛਾਉਣੀਆਂ ਵਿਚ ਜਾ ਕੇ ਅੰਗਰੇਜ਼ੀ ਫੌਜ ਵਿਚ ਬਗ਼ਾਵਤ ਦਾ ਪ੍ਰਚਾਰ ਕਰ ਰਿਹਾ ਹਾਂ। ਇਹ ਨਾ ਹੋਵੇ ਕਿ ਸਚਿੰਦਰ ਨਾਥ ਸਾਨਿਆਲ ਸਾਡੇ ਗਰੁੱਪ ਵਿੱਚ ਰਲ ਕੇ ਕੋਈ ਨਵਾਂ ਗੁੱਲ ਨਾ ਖਿਲਾ ਦੇਵੇ। ਆਪਣੇ ਨਾਲ ਮਿਲਾਉਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣਾ ਜ਼ਰੂਰੀ ਹੈ। ਇਕ ਮਸ਼ਹੂਰ ਬੰਗਾਲੀ ਲੀਡਰ ਪਰਤਲ ਗਾਂਗੁਲੀ ਇਹਨਾਂ ਦਿਨਾਂ ਵਿਚ ਫਰਾਰੀ ਜੀਵਨ ਗੁਜ਼ਾਰ ਰਿਹਾ ਸੀ। ਉਸਦੇ ਜਿੰਮੇ ਉੱਤਰ ਪ੍ਰਦੇਸ਼ ਵਿਚ ਜਾ ਕੇ ਸਚਿੰਦਰ ਨਾਥ ਸਾਨਿਆਲ ਸੰਬੰਧੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਆਪਣੇ ਰਿਪੋਰਟ ਭੇਜਣ ਦੀ ਡਿਊਟੀ ਸੀ। ਉਹਨਾਂ ਨੇ ਪੂਰੀ ਘੋਖ ਕਰਨ ਤੋਂ ਬਾਅਦ ਇਹਨਾਂ ਦੇ ਹੱਕ ਵਿਚ ਬਹੁਤ ਵਧੀਆ ਰਿਪੋਰਟ ਕੀਤੀ ਜਿਸਦੇ ਸਿੱਟੇ ਵਜੋਂ ਸਚਿੰਦਰ ਨਾਥ ਸਾਨਿਆਲ, ਰਾਸ ਬਿਹਾਰੀ ਬੋਸ ਦੇ ਸੱਜਾ ਹੱਥ ਬਣ ਗਏ ਅਤੇ ਆਖਿਰੀ ਦਮ ਤੱਕ ਪੂਰੀ ਤਨਦੇਹੀ ਅਤੇ ਸੱਚੇ ਦਿਲ ਨਾਲ ਸਾਥ ਨਿਭਾਇਆ।
ਬਨਾਰਸ ਇਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਸੂਬੇ ਦੇ ਲੋਕ ਰਹਿੰਦੇ ਹਨ ਜੋ ਲਗਭਗ ਅਲੱਗ-ਅਲੱਗ ਮੁਹੱਲਿਆਂ ਵਿਚ ਰਹਿੰਦੇ ਹਨ। ਬੰਗਾਲੀ ਟੋਲਾ ਬੰਗਾਲੀਆਂ ਦਾ ਇਕ ਖਾਸ ਮੁਹੱਲਾ ਹੈ। ਇਹ ਲਗਭਗ ਇਕ ਅਜਿਹਾ ਮੁਹੱਲਾ ਹੈ ਜਿਸਦੇ ਲੋਕ ਆਪਣੇ ਹੀ ਦਾਇਰੇ ਵਿਚ ਰਹਿੰਦੇ ਹਨ। ਇਸ ਤਰ੍ਹਾਂ ਗੈਰ ਬੰਗਾਲੀ ਪੁਲਿਸ ਲਈ ਜੋ ਬੰਗਲਾ ਭਾਸ਼ਾ ਨਾ ਤਾਂ ਬੋਲ ਸਕਦੀ ਹੈ ਤੇ ਨਾ ਹੀ ਸਮਝ ਸਕਦੀ ਹੈ, ਦੇ ਲਈ ਇਹ ਇਕ ਬਹੁਤ ਮੁਸੀਬਤ ਬਣੀ ਹੈ ਕਿ ਬੰਗਾਲੀ ਟੋਲਾ ਮੁਹੱਲੇ ਦੇ ਲੋਕਾਂ ਤੇ ਠੀਕ-ਠੀਕ ਨਿਗਰਾਨੀ ਕਿਵੇਂ ਰੱਖੀ ਜਾਵੇ। ਰਾਸ ਬਿਹਾਰੀ ਬੋਸ 1914 ਵਿਚ ਇਸੇ ਬੰਗਾਲੀ ਟੋਲਾ ਵਿਚ ਰਹਿੰਦੇ ਸਨ ਅਤੇ ਸਿਰਫ ਰਾਤ ਵੇਲੇ ਹੀ ਸੈਰ ਕਰਨ ਲਈ ਬਾਹਰ ਨਿਕਲਦੇ ਸਨ। ਸਚਿੰਦਰ ਨਾਥ ਸਾਨਿਆਲ ਅਤੇ ਇਸਦੇ ਸਾਥੀ ਕਦੀ ਕਦਾਈਂ ਇਹਨਾਂ ਨੂੰ ਮਿਲਦੇ ਰਹਿੰਦੇ ਸਨ। ਇਕ ਵਾਰ ਬੰਬ ਅਤੇ ਪਿਸਤੌਲ ਵਰਕਰਾਂ ਨੂੰ ਦਿਖਾਇਆ ਸੀ। ਨਵੰਬਰ 1914 ਦੀ ਇਕ ਰਾਤ ਨੂੰ ਜਦੋਂ ਉਹ ਇਕ ਬੰਬ ਦੀ ਟੋਪੀ ਦੀ ਜਾਂਚ ਕਰ ਰਹੇ ਸਨ ਅਚਾਨਕ ਉਹ ਫਟ ਗਿਆ ਅਤੇ ਦੋਵੇਂ ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਬੋਸ ਨੂੰ ਚੋਟ ਲੱਗ ਗਈ। ਇਸ ਘਟਨਾ ਤੋਂ ਬਾਅਦ ਰਾਸ ਬਿਹਾਰੀ ਬੋਸ ਇਕ ਦੂਜੇ ਮਕਾਨ ਵਿੱਚ ਰਹਿਣ ਲੱਗ ਪਏ। ਸਚਿੰਦਰ ਨਾਥ ਸਾਨਿਆਲ ਕਾਂਸ਼ੀ ਵਿਚ ਨੌਜਵਾਨਾਂ ਵਿਚ ਇਕ ਵਯਾਯਾਮ ਕਲੱਬ ਚਲਾਉਂਦੇ ਸਨ । ਇਹਨਾਂ ਦੇ ਇਰਦ-ਗਿਰਦ ਬਹੁਤ ਸਾਰੇ ਹੋਣਹਾਰ ਕ੍ਰਾਂਤੀਕਾਰੀ ਇੱਕਠੇ ਹੋ ਰਹੇ ਸਨ ਜਿੰਨਾ ਵਿਚ ਦਮੋਦਰ ਸਰੂਪ ਸੇਠ ਅਤੇ ਭੱਟਾਚਾਰੀਆ ਵੀ ਸਨ । ਰਾਸ ਬਿਹਾਰੀ ਇਹਨੂੰ ਦੇ ਕੰਮ ਨੂੰ ਵੇਖ ਕੇ ਪ੍ਰਸ਼ੰਸਾ ਕੀਤੇ ਬਿਨਾਂ ਨਾ ਰਹਿ ਸਕੇ। 1914 ਵਿਚ ਪਹਿਲਾ ਮਹਾਯੁੱਧ ਜਰਮਨੀ ਅਤੇ ਬਰਤਾਨੀਆ ਵਿਚਕਾਰ ਛਿੜ ਗਿਆ। ਕੈਨੇਡਾ ਵਿਚ ਬੈਠੇ ਗ਼ਦਰ ਪਾਰਟੀ ਦੇ ਮੈਂਬਰਾਂ ਇਸ ਮੌਕੇ ਨੂੰ ਗਨੀਮਤ ਸਮਝਿਆ ਅਤੇ ਗ਼ਦਰ ਕਰਨ ਲਈ ਵੱਖ-ਵੱਖ ਜਹਾਜ਼ਾਂ ਰਾਹੀਂ ਹਿੰਦੁਸਤਾਨ ਆਉਣੇ ਸ਼ੁਰੂ ਹੋ ਗਏ। ਅੰਗਰੇਜ਼ੀ ਸਰਕਾਰ ਨੂੰ ਵੀ ਇਹਨਾਂ ਗ਼ਦਰੀਆਂ ਬਾਰੇ ਜਾਣਕਾਰੀ ਮਿਲ ਚੁੱਕੀ ਸੀ। ਕੁਝ ਨੂੰ ਤਾਂ ਜਹਾਜ਼ ਤੋਂ ਉਤਰਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਝ ਬਚ ਗਏ। ਗ੍ਰਿਫਤਾਰ ਹੋਣ ਵਾਲਿਆਂ ਨੂੰ ਮੁਲਤਾਨ ਅਤੇ ਮਿੰਟਗੁਮਰੀ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ ਅਤੇ ਕੁਝ ਆਪਣੇ-ਆਪਣੇ ਪਿੰਡ ਨਜ਼ਰਬੰਦ ਕਰ ਦਿੱਤਾ ਗਿਆ। ਜੋ ਗ਼ਦਰੀ ਬਚ ਗਏ ਉਹ ਜਲੰਧਰ ਅਤੇ ਲਾਹੌਰ ਵਿੱਚ ਇਕੱਠੇ ਹੋਏ ਅਤੇ ਗ਼ਦਰ ਕਰਨ ਦੀ ਯੋਜਨਾਵਾਂ ਸੋਚਣ ਲੱਗੇ ਪਰ ਉਹਨਾਂ ਵਿਚ ਕੋਈ ਵੀ ਤਜਰਬੇਕਾਰ ਵਿਅਕਤੀ ਨਹੀਂ ਸੀ। ਹਾਰਡਿੰਗ ਬੰਬ ਕੇਸ ਵਿਚ ਦੇ ਫਰਾਰ ਰਾਸ ਬਿਹਾਰੀ ਬੋਸ ਦੇ ਸੰਬੰਧ ਵਿੱਚ ਉਹਨਾਂ ਅਮਰੀਕਾ ਵਿਚ ਸੁਣ ਰੱਖਿਆ। ਉਸ ਨਾਲ ਸੰਪਰਕ ਕਰਨ ਲਈ ਕਰਤਾਰ ਸਿੰਘ ਸਰਾਭਾ ਨੂੰ ਬਨਾਰਸ ਭੇਜਿਆ ਗਿਆ। ਭਾਈ ਪਰਮਾਨੰਦ ਨੇ ਹੱਥਿਆਰ ਖਰੀਦਣ ਲਈ 2000 ਰੁਪਏ ਵੀ ਦਿੱਤੇ ਅਤੇ ਇਕ ਚਿੱਠੀ ਆਪਣੇ ਕਿਸੇ ਸਾਥੀ ਦੇ ਨਾਂ ਦਿੱਤੀ ਪਰ ਜਾਣ-ਪਛਾਣ ਨਾ ਹੋਣ ਕਰਕੇ ਉਹ ਖਾਲੀ ਹੱਥ ਮੁੜ ਆਏ।
ਭਾਰਤ ਮਾਤਾ ਸੁਸਾਇਟੀ ਦੇ ਮੈਂਬਰ ਰਾਮਸ਼ਰਨ ਤਲਵਾੜ ਕਪੂਰਥਲਾ, ਆਨੰਦ ਕਿਸ਼ੋਰ ਮਹਿਤਾ ਅਤੇ ਕਿਦਾਰ ਨਾਥ ਸਹਿਗਲ ਲਾਹੌਰ ਵਾਲੇ ਨੂੰ ਬੰਗਾਲ ਵਾਲੇ ਕ੍ਰਾਂਤੀਕਾਰੀ ਗਿਰੋਹ ਦੀ ਪਹਿਲਾ ਤੋਂ ਹੀ ਜਾਣਕਾਰੀ ਸੀ। ਰਾਸ ਬਿਹਾਰੀ ਬੋਸ ਦੀ ਇਕ ਸ਼ਾਖ ਲਾਹੌਰ ਵਿਚ ਸੀ । ਹੁਣ ਰਾਸ ਬਿਹਾਰੀ ਨਾਲ ਸੰਪਰਕ ਕਰਨ ਲਈ ਭਾਈ ਪਰਮਾ ਨੰਦ ਨੇ ਇਹ ਕੰਮ ਰਾਮ ਸ਼ਰਨ ਦਾਸ ਕਪੂਰਥਲਾ ਦੇ ਜ਼ਿੰਮੇ ਲਗਾ ਦਿੱਤਾ ਕਿਉਂਕਿ ਉਸਦਾ ਲਾਰੈਂਸ ਗਾਰਡਨ ਲਾਹੌਰ ਹਾਰਡਿੰਗ ਬੰਬ ਕੇਸ ਵਿਚ ਹੱਥ ਸੀ। ਉਹ ਬਨਾਰਸ ਪੁੱਜਾ। ਉੱਥੇ ਰਾਸ ਬਿਹਾਰੀ ਨੂੰ ਮਿਲਣ ਦਾ ਢੰਗ ਇਹ ਸੀ ਕਿ ਜਦੋਂ ਕੋਈ ਆਦਮੀ ਇਹਨਾਂ ਨੂੰ ਮਿਲਣ ਲਈ ਬਨਾਰਸ ਜਾਂਦਾ ਤਾਂ ਉਸਨੂੰ ਇਕ ਵੱਖਰੇ ਮਕਾਨ ਵਿਚ ਠਹਿਰਾਇਆ ਜਾਂਦਾ ਅਤੇ ਛੁੱਪ ਕੇ ਜਾਂ ਪੁੱਛ ਗਿੱਛ ਕਰਕੇ ਉਸਦੀ ਪਛਾਣ ਕਰ ਲਈ ਜਾਂਦੀ। ਤਸੱਲੀ ਹੋਣ ਤੇ ਉਸਦੀ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਕਰਾਈ ਜਾਂਦੀ। ਰਾਮ ਸ਼ਰਨ ਨੇ ਰਾਸ ਬਿਹਾਰੀ ਨੂੰ ਦੱਸਿਆ ਕਿ ਪੰਜਾਬ ਦੇ ਸਿੱਖ ਲੋਕ ਪੰਜ-ਛੇ ਹਜ਼ਾਰ ਦੀ ਗਿਣਤੀ ਵਿਚ ਅਮਰੀਕਾ ਤੋਂ ਆ ਕੇ ਗ਼ਦਰ ਕਰਨ ਲਈ ਤਿਆਰ ਬੈਠੇ ਹਨ। ਆਪ ਦਾ ਨਾਂ ਲਾਰਡ ਹਾਰਡਿੰਗ ਬੰਬ ਕੇਸ ਵਿਚ ਭਗੋੜਾ ਹੋਣ ਤੇ ਅਮਰੀਕਾ ਵਿਚ ਹੀ ਸੁਣ ਰੱਖਿਆ ਸੀ। ਕਈ ਕਾਰਣਾਂ ਕਰਕੇ ਉਹ ਪੰਜਾਬ ਨਾ ਆ ਸਕੇ ਅਤੇ ਸਚਿੰਦਰ ਨਾਥ ਸਾਨਿਆਲ ਨੂੰ ਪੰਜਾਬ ਦੇ ਹਾਲਾਤ ਜਾਨਣ ਲਈ ਭੇਜਿਆ। ਉਹ ਜਲੰਧਰ ਵਿਚ ਸਿੱਖ ਲੀਡਰਾਂ ਦੀ ਗੱਲ ਸੁਣਨ ਲਈ ਪੁੱਜਾ ਸੀ। 1914 ਦਾ ਨਵੰਬਰ ਮਹੀਨਾ ਖਤਮ ਹੋਣ ਵਾਲਾ ਸੀ। ਸਚਿੰਦਰ ਨਾਥ ਲੁਧਿਆਣਾ ਪੁੱਜਾ। ਉੱਥੇ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਉਡੀਕ ਵਿਚ ਸੀ। ਉਹ ਗੱਡੀ ਵਿਚ ਉਹਨਾਂ ਦੇ ਨਾਲ ਹੀ ਸਵਾਰ ਹੋ ਗਿਆ ਅਤੇ ਜਲੰਧਰ ਸਟੇਸ਼ਨ ਤੇ ਪੁੱਜ ਗਏ। ਇੱਥੇ ਕਰਤਾਰ ਸਿੰਘ ਦੇ ਕੁਝ ਸਾਥੀ ਇਹਨਾਂ ਦੀ ਪਹਿਲਾਂ ਹੀ ਉਡੀਕ ਕਰ ਰਹੇ ਸਨ। ਉਹ ਸਾਰੇ ਰੇਲ ਦੀ ਪਟੜੀ ਦੇ ਨਾਲ-ਨਾਲ ਚੱਲ ਪਏ ਅਤੇ ਨੇੜੇ ਦੇ ਇਕ ਬਾਗ ਪੁੱਜੇ। ਉੱਥੇ ਕਰਤਾਰ ਸਿੰਘ ਸਰਾਭਾ ਦੇ ਸਾਥੀ ਪ੍ਰਿਥੀ ਸਿੰਘ ਆਜ਼ਾਦ, ਅਮਰ ਸਿੰਘ, ਰਾਮ ਰੱਖਾ ਅਤੇ ਦੂਜੇ ਕੁਝ ਹੋਰ ਵਰਕਰ ਮੌਜੂਦ ਸਨ। ਇਹਨਾਂ ਨਾਲ ਗੱਲਬਾਤ ਹੋਈ। ਸਚਿੰਦਰ ਨਾਥ ਸਾਨਿਆਲ ਨੇ ਮਹਿਸੂਸ ਕੀਤਾ ਕਿ ਉਹ ਉਹਨਾਂ ਸਾਰਿਆਂ ਤੋਂ ਛੋਟੀ ਉਮਰ ਦੇ ਹਨ। ਰਾਮ ਸ਼ਰਨ ਨੇ ਇਹਨਾਂ ਸਾਰੇ ਵਰਕਰਾਂ ਨਾਲ ਜਾਣ-ਪਛਾਣ ਕਰਾਈ ਅਤੇ ਇਹ ਵੀ ਦੱਸਿਆ ਕਿ ਰਾਸ ਬਿਹਾਰੀ ਬੋਸ ਆਪ ਪੰਜਾਬ ਆਉਣ ਤੋਂ ਪਹਿਲਾਂ ਆਪਣੇ ਭਰੋਸੇਮੰਦ ਸਾਥੀ ਸਚਿੰਦਰ ਨਾਥ ਸਾਨਿਆਲ ਤੋਂ ਪੰਜਾਬ ਦੇ ਹਾਲਾਤ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ। ਅਮਰ ਸਿੰਘ ਰਾਜਪੂਤ ਨੇ ਜਵਾਬ ਦਿੱਤਾ ਕਿ ਸਾਡੀ ਪੰਜਾਬੀ ਦੀ ਗ਼ਦਰ ਪਾਰਟੀ ਦਾ ਕੋਈ ਲੀਡਰ ਨਹੀਂ, ਸਾਨੂੰ ਲੀਡਰੀ ਲਈ ਰਾਸ ਬਿਹਾਰੀ ਦੀ ਲੋੜ ਹੈ। ਇਸ ਤੋਂ ਇਲਾਵਾ ਸਾਡੇ ਕੋਲ ਹਥਿਆਰਾਂ ਦੀ ਵੀ ਘਾਟ ਹੈ। ਸਾਡਾ ਕੋਈ ਕੰਮ ਸਿਲਸਿਲੇ ਵਾਰ ਨਹੀਂ ਚੱਲ ਰਿਹਾ ਹੈ। ਸਚਿੰਦਰ ਨਾਥ ਸਾਨਿਆਲ ਸਾਰੇ ਹਾਲਾਤ ਸੁਣਨ ਤੋਂ ਬਾਅਦ ਇਸ ਨਤੀਜੇ ਤੇ ਪੁੱਜਾ ਕਿ ਇਹ ਗ਼ਦਰ ਕਰਨ ਲਈ ਬਹੁਤ ਕਾਹਲੀ ਵਿੱਚ ਹਨ। ਸਿਰਫ ਹਥਿਆਰਾਂ ਅਤੇ ਆਗੂ ਦੀ ਘਾਟ ਮਹਿਸੂਸ ਕਰ ਰਹੇ ਹਨ। ਇਹਨਾਂ ਲੋਕਾਂ ਦਾ ਸਭ ਤੋਂ ਵੱਡਾ ਹਥਿਆਰ ਫੌਜਾਂ ਨਾਲ ਤਾਲ ਮੇਲ ਹੈ। ਕਿਸਨੇ ਕਰਤਾਰ ਸਿੰਘ ਸਰਾਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਸਾਨੂੰ ਬੰਗਾਲੀਆਂ ਨੂੰ ਫੌਜੀ ਛਾਉਣੀਆਂ ਵਿਚ ਇਸ ਤਰ੍ਹਾਂ ਜਾਣ-ਪਛਾਣ ਬਣਾਉਣ ਦੀ ਸਹੂਲਤ ਹੁੰਦੀ ਤਾਂ ਬੰਗਾਲ ਵਿਚ ਕਦੋਂ ਦਾ ਗ਼ਦਰ ਹੋ ਗਿਆ ਹੁੰਦਾ ਅਤੇ ਇਹ ਵੀ ਯਾਦ ਰੱਖੋ ਕਿ ਜਿਸ ਦਿਨ ਪੰਜਾਬ ਵਿਚ ਗ਼ਦਰ ਹੋਵੇਗਾ ਤਾਂ ਬੰਗਾਲ ਬੈਠ ਕੇ ਤਮਾਸ਼ਾ ਨਹੀਂ ਦੇਖੇਗਾ ਸਗੋਂ ਵੱਧ ਚੜ੍ਹ ਕੇ ਹਿੱਸਾ ਲਵੇਗਾ। ਇਸ ਪ੍ਰਕਾਰ ਅੰਗਰੇਜ਼ਾਂ ਦੋਹਾਂ ਪਾਸਿਆਂ ਤੋਂ ਬੰਗਾਲ ਅਤੇ ਪੰਜਾਬ ਵਿਚ ਇਕ ਹੀ ਸਮੇਂ ਮੁਸੀਬਤ ਵਿਚ ਫਸ ਜਾਵੇਗਾ। ਸਚਿੰਦਰ ਨਾਥ ਸਾਨਿਆਲ ਨੇ ਸਿੱਖ ਗ਼ਦਰੀਆਂ ਨੂੰ ਇਹ ਰਾਏ ਦਿੱਤੀ ਕਿ ਛੋਟੇ-ਛੋਟੇ ਜੱਥੇ ਬਣਾ ਕੇ ਉਹਨਾਂ ਦੇ ਜੱਥੇਦਾਰ ਨਿਯੁਕਤ ਕਰੋ ਅਤੇ ਇਕ ਕੇਂਦਰ ਵੀ ਕਾਇਮ ਕਰੋ । ਕਰਤਾਰ ਸਿੰਘ ਦੇ ਬਾਰ-ਬਾਰ ਹਠ ਕਰਨ ਤੇ ਸਚਿੰਦਰ ਨਾਥ ਸਾਨਿਆਲ ਨੇ ਕੁਝ ਪਿਸਤੌਲ ਅਤੇ ਗੋਲੀਆਂ ਜੋ ਉਹ ਆਪਣੇ ਨਾਲ ਲਿਆਏ ਸਨ ਇਹਨਾਂ ਦੇ ਹਵਾਲੇ ਕਰ ਦਿੱਤੀਆਂ ਅਤੇ ਇਹ ਹਦਾਇਤ ਕੀਤੀ ਕਿ ਬੰਗਾਲ ਦਾ ਬੰਬ, ਪੰਜਾਬ ਦੇ ਬੰਬ ਨਾਲੋਂ ਕਿਤੇ ਵੱਧ ਤਾਕਤਵਰ ਹੈ। ਸਚਿੰਦਰ ਨਾਥ ਸਾਨਿਆਲ ਨੂੰ ਇਕ ਗੁਰਦੁਆਰੇ ਵਿਚ ਠਹਿਰਾਇਆ ਗਿਆ। ਇਸ ਨੇ ਪੰਜਾਬ ਦੀ ਦਾਲ-ਰੋਟੀ ਦੀ ਬਹੁਤ ਤਾਰੀਫ ਕੀਤੀ ਅਤੇ ਇਕ ਹੋਟਲ ਤੇ ਸਾਥੀ ਦੇ ਮਾਸ ਨਾ ਖਾਣ ਤੇ ਉਸਨੂੰ ਮਹਿਰੂਮ ਰਹਿਣਾ ਪਿਆ ਜੋ ਕਦੀ ਮਾਸ ਖਾ ਲੈਂਦੇ ਸਨ ਤੇ ਕਦੀ ਵੈਸ਼ਨੂੰ ਬਣ ਜਾਂਦੇ ਸਨ । ਇਸ ਤੇ ਉਹਨਾਂ ਨੇ ਘਟਨਾ ਸੁਣਾਈ ਕਿ ਇਕ ਵਾਰ ਲਕਸਰ ਰੇਲਵੇ ਸਟੇਸ਼ਨ ਤੇ ਰਾਸ ਬਿਹਾਰੀ ਦੀ ਉਡੀਕ ਕਰ ਰਹੇ ਸਨ। ਉਹ ਨਿਰਧਾਰਿਤ ਸਮੇਂ ਤੇ ਨਾ ਪਹੁੰਚ ਸਕੇ। ਆਪ ਸਟੇਸ਼ਨ ਤੇ ਹੀ ਇਕ ਹੋਟਲ ਵਿਚ ਠਹਿਰ ਗਏ। ਹੋਟਲ ਵਾਲੇ ਨੇ ਰੋਟੀ ਤੇ ਤਰਕਾਰੀ ਮੰਗਣ ਉਹਨਾਂ ਨੂੰ ਮਾਸ ਅਤੇ ਰੋਟੀ ਦੇ ਦਿੱਤੀ। ਉਹ ਥੋੜ੍ਹਾ ਝਿਜਕੋ ਕਿਉਂਕਿ ਉਹ ਇਸ ਤੋਂ ਪਹਿਲਾਂ ਮਾਸ ਛੱਡ ਚੁੱਕੇ ਸਨ ਅਤੇ ਮਾਸ ਵਾਪਿਸ ਵੀ ਕਰਨਾ ਨਹੀਂ ਚਾਹੁੰਦੇ ਸਨ। ਇਸ ਪ੍ਰਕਾਰ ਉਹਨਾਂ ਦੁਚਿੱਤੀ ਵਿੱਚ ਮਾਸ ਖਾ ਲਿਆ। ਰਾਤ ਨੂੰ ਜਦੋਂ ਰਾਸ ਬਿਹਾਰੀ ਬੋਸ ਨਾਲ ਮਿਲਕੇ ਰੋਟੀ ਖਾਣ ਬੈਠੇ ਤਾਂ ਹੋਟਲ ਵਾਲੇ ਨੇ ਦੋਹਾਂ ਅੱਗੇ ਮਾਸ ਅਤੇ ਰੋਟੀ ਧਰ ਦਿੱਤੀ। ਹੁਣ ਰਾਸ ਬਿਹਾਰੀ ਬੋਸ ਸਚਿੰਦਰ ਨਾਥ ਵੱਲ ਵੇਖ ਕੇ ਮੁਸਕਰਾਏ ਤੇ ਕਿਹਾ ਉਏ ਤੂੰ ਤਾਂ ਮਾਸ ਨਹੀਂ ਖਾਂਦਾ ਇਹ ਕਹਿ ਕੇ ਮੇਰੀ ਰੋਟੀ ਵਾਪਸ ਹੀ ਕਰਨ ਵਾਲੇ ਸਨ ਕਿ ਮੈਂ ਰੋਕ ਲਿਆ ਅਤੇ ਦੁਪਹਿਰ ਵਾਲੀ ਗੱਲ ਸੁਣਾਈ।
ਕਰਤਾਰ ਸਿੰਘ ਸਰਾਭਾ ਦੀ ਇੱਛਾ ਅਨੁਸਾਰ ਸਚਿੰਦਰ ਨਾਥ ਸਾਨਿਆਲ ਆਪਣੇ ਅੱਡੇ ਤੋਂ ਕੁਝ ਬੰਬ, ਗੋਲੇ ਲੈਣ ਲਈ ਗਏ। ਉਥੇ ਮੌਜੂਦ ਸਾਥੀ ਨੂੰ ਕਿਹਾ ਕਿ ਇਕ ਸਿੱਖ ਬੰਬ, ਗੋਲੇ ਲੈਣ ਲਈ ਆਵੇਗਾ ਤੁਸੀਂ ਉਸਨੂੰ ਇਹ ਸਾਮਾਨ ਦੇ ਦੇਣਾ। ਉਹ ਡਰ ਗਿਆ ਅਤੇ ਸਚਿੰਦਰ ਨਾਥ ਸਾਨਿਆਲ ਨੂੰ ਕਿਹਾ ਕਿ ਸਿੱਖਾਂ ਨਾਲ ਮੇਲ-ਜੋਲ ਨਾ ਰੱਖਣਾ ਇਹਨਾਂ ਤੇ ਸਰਕਾਰ ਦੀ ਕੜੀ ਨਜ਼ਰ ਹੈ ਪਰ ਕਰਤਾਰ ਸਿੰਘ ਸਰਾਭਾ ਬੰਬ ਲੈਣ ਨਹੀਂ ਆਇਆ ਤੇ ਸਚਿੰਦਰ ਵਾਪਸ ਲਾਹੌਰ ਆਇਆ। ਇੱਥੇ ਇਹਨਾਂ ਦੀ ਪ੍ਰਿਥੀ ਸਿੰਘ ਨਾਲ ਮੁਲਾਕਾਤ ਹੋਈ। ਇਸਨੇ ਦੋ-ਚਾਰ ਦਿਨਾਂ ਤੱਕ ਬਨਾਰਸ ਆ ਕੇ ਰਾਸ ਬਿਹਾਰੀ ਨਾਲ ਮਿਲਣ ਦਾ ਵਾਅਦਾ ਕੀਤਾ ਪਰ ਉਹ ਛੇਤੀ ਹੀ ਗ੍ਰਿਫਤਾਰ ਹੋ ਗਿਆ ਅਤੇ ਬਨਾਰਸ ਨਾ ਜਾ ਸਕਿਆ। ਸਚਿੰਦਰ ਨਾਥ ਸਾਨਿਆਲ ਇਹ ਵਾਅਦਾ ਕਰਕੇ ਕਿ ਮੈਂ ਰਾਸ ਬਿਹਾਰੀ ਬੋਸ ਨੂੰ ਛੇਤੀ ਹੀ ਪੰਜਾਬ ਭੇਜਾਂਗਾ, ਉਹ ਬਨਾਰਸ ਚਲਾ ਗਿਆ।
ਬਨਾਰਸ ਵਿੱਚ ਸਚਿੰਦਰ ਨਾਥ ਸਾਨਿਆਲ ਤੇ ਪੁਲਿਸ ਦੀ ਕੜੀ ਨਿਗਰਾਨੀ ਸੀ। ਘਰ ਦੇ ਬੂਹੇ ਤੋਂ ਬਾਹਰ ਨਿਕਲਦਿਆਂ ਹੀ ਪੁਲਿਸ ਪਰਛਾਵੇਂ ਵਾਂਗ ਉਹਨਾਂ ਦੇ ਪਿੱਛੇ ਲੱਗ ਜਾਂਦੀ ਸੀ ਜਿਸ ਵੀ ਕਿਸੇ ਜਾਣਕਾਰ ਵਿਅਕਤੀ ਨਾਲ ਗੱਲਬਾਤ ਹੁੰਦੀ ਪੁਲਿਸ ਉਸਦੀ ਵੀ ਨਿਗਰਾਨੀ ਕਰਨ ਲੱਗ ਜਾਂਦੀ। ਇਸ ਪ੍ਰਕਾਰ ਉਹਨਾਂ ਦਿਨਾਂ ਵਿਚ ਆਪ ਵਰਗੇ ਆਦਮੀ ਨੂੰ ਮਿਲਣਾ ਵੀ ਜੁਰਮ ਹੁੰਦਾ ਸੀ। ਇੰਨੀ ਸਖ਼ਤ ਪੁਲਿਸ ਨਿਗਰਾਨੀ ਵਿਚ ਵੀ ਉਹ ਬੰਗਾਲ ਤੋਂ ਬੰਬ ਅਤੇ ਦੂਸਰੇ ਹਥਿਆਰ ਲੈ ਆਉਂਦੇ ਅਤੇ ਉਹਨਾਂ ਪੰਜਾਬ ਤੇ ਦੂਜੀਆਂ ਥਾਵਾਂ ਤੇ ਪਹੁੰਚਾਇਆ ਜਾਂਦਾ। ਪੁਲਿਸ ਵਾਲੇ ਉਹਨਾਂ ਦੇ ਘਰ ਦਿਨ ਵਿਚ ਤਿੰਨ-ਚਾਰ ਵਾਰ ਚੱਕਰ ਲਗਾਂਦੇ ਅਤੇ ਹਰੇਕ ਵਾਰ ਉਹ ਘੰਟਿਆਂ ਬੱਧੀ ਖੜ੍ਹੇ ਰਹਿੰਦੇ। ਇਕ ਵਾਰ ਜਦੋਂ ਸਚਿੰਦਰ ਨਾਥ ਸਾਨਿਆਲ ਬਾਹਰ ਤੋਂ ਘਰ ਦੇ ਦਰਵਾਜ਼ੇ ਤੇ ਆਏ ਤਾਂ ਇਕ ਥਾਣੇਦਾਰ ਨੂੰ ਦੋ ਸਿਪਾਹੀਆਂ ਦੇ ਨਾਲ ਦਰਵਾਜ਼ੇ ਤੇ ਖੜ੍ਹਾ ਵੇਖਿਆ। ਥਾਣੇਦਾਰ ਮੁਸਕਰਾ ਕੇ ਪੁੱਛਿਆ ਤੁਸੀਂ ਹਵਾ ਖੋਰੀ ਕਰਕੇ ਆਏ ਹੋ ਉਹਨਾਂ ਹਾਂ ਵਿਚ ਜਵਾਬ ਦਿੱਤਾ। ਉਹ ਚਲਾ ਗਿਆ। ਉਸ ਦਿਨ ਇਹਨਾਂ ਦੀ ਕੋਟ ਦੀ ਅੰਦਰਲੀ ਜੇਬ ਵਿੱਚ ਗਨ ਦਾ ਬਟਨ ਸੀ ਜਿਸ ਨਾਲ ਬੰਬ ਚਲਾਉਣ ਦੀ ਬੱਤੀ ਦਾ ਪਲੀਤਾ ਤਿਆਰ ਹੁੰਦਾ ਹੈ।
ਹੁਣ ਛਾਉਣੀਆਂ ਵਿੱਚ ਜਾ ਕੇ ਫੌਜੀਆਂ ਨਾਲ ਤਾਲ-ਮੇਲ ਕਰਨ ਦਾ ਵਿਚਾਰ ਮਨ ਵਿਚ ਆਇਆ। ਇਕ ਵਾਰ ਬਨਾਰਸ ਛਾਉਣੀ ਵਿਚ ਚਲੇ ਗਏ ਪਰ ਜਾਣ-ਪਛਾਣ ਦੀ ਘਾਟ ਕਾਰਣ ਬੈਰਕਾਂ ਵਿਚ ਘੁੰਮਣ ਦੀ ਹਿੰਮਤ ਨਾ ਹੋਈ। ਦੋ ਤਿੰਨ ਸਿੱਖ ਫੌਜੀ ਨਜ਼ਰ ਆਏ। ਇਹਨਾਂ ਦਿਨਾਂ ਵਿਚ ਸ਼ੱਕ ਦੇ ਆਧਾਰ ਦੇਸੀ ਫੌਜੀਆਂ ਨੂੰ ਛੇਤੀ-ਛੇਤੀ ਬਦਲ ਦਿੱਤਾ ਜਾਂਦਾ ਸੀ । 5 ਦਸੰਬਰ ਨੂੰ ਸਚਿੰਦਰ ਨਾਥ ਸਾਨਿਆਲ ਪ੍ਰਿਥੀ ਸਿੰਘ ਆਜ਼ਾਦ ਦੀ ਉਡੀਕ ਵਿਚ ਸਟੇਸ਼ਨ ਤੇ ਗਏ। ਉਹ ਗੱਡੀ ਵਿਚੋਂ ਨਾ ਉਤਰੇ ਕਿਉਂਕਿ ਉਹ ਗ੍ਰਿਫਤਾਰ ਹੋ ਚੁੱਕੇ ਸਨ। ਹੁਣ ਰਾਸ ਬਿਹਾਰੀ ਨਾਲ ਸਲਾਹ ਮਸ਼ਵਰਾ ਕਰਕੇ ਆਪ ਬੰਗਾਲ ਚੱਲੇ ਗਏ। ਕਲਕੱਤੇ ਤੋਂ ਜਦੋਂ ਵਾਪਸ ਪਰਤੇ ਤਾਂ ਇਕ ਵਾਰ ਫਿਰ ਕਿਸੇ ਯਾਰ-ਦੋਸਤ ਨਾਲ ਬਨਾਰਸ ਛਾਉਣੀ ਵਿਚ ਚੱਲੇ ਗਏ। ਕੁਝ ਫੌਜੀਆਂ ਨਾਲ ਗੱਲਬਾਤ ਹੋਈ। ਇਹ ਪਹਿਲਾ ਮੌਕਾ ਸੀ ਕਿ ਸਚਿੰਦਰ ਨਾਥ ਸਾਨਿਆਲ ਅੰਗਰੇਜ਼ੀ ਫੌਜੀ ਛਾਉਣੀ ਬੈਰਕਾਂ ਵਿਚ ਜਾਣ ਦਾ ਮੌਕਾ ਮਿਲਿਆ। ਕੁਝ ਵਾਕਫ ਸਿਪਾਹੀਆਂ ਨਾਲ ਗੱਪ-ਸ਼ੱਪ ਸ਼ੁਰੂ ਹੋਈ। ਉਹਨਾਂ ਨੇ ਚੁੱਪ-ਚੁਪੀਤੇ ਇਹਨਾਂ ਲਈ ਮਿਠਾਈ ਮੰਗਵਾਉਣੀ ਚਾਹੀ ਇਹਨਾਂ ਨੂੰ ਸ਼ੱਕ ਹੋ ਗਿਆ ਕਿ ਕਿਤੇ ਇਹ ਕਿਸ ਨੂੰ ਸੂਚਨਾ ਦੇ ਕੇ ਗ੍ਰਿਫਤਾਰ ਹੀ ਨਾ ਕਰਵਾ ਦੇਣ। ਇਹਨਾਂ ਨੇ ਆਪਣੇ ਆਪ ਨੂੰ ਰਾਜਪੂਤ ਦੱਸਿਆ ਕਿਉਂਕਿ ਉੱਥੇ ਰਾਜਪੂਤਾਂ ਲਈ ਇਕ ਫੌਜੀ ਸਕੂਲ ਖੋਲ੍ਹਿਆ ਹੋਇਆ ਸੀ। ਸਾਡੇ ਵਾਕਫ ਫੌਜੀ ਨੇ ਹਵਾਲਦਾਰ ਦਲ ਸਿੰਘ ਨਾਲ ਜਾਣ-ਪਛਾਣ ਕਰਾਈ। ਗੱਲਬਾਤ ਦੌਰਾਨ ਇਹਨਾਂ ਨੂੰ ਉਸ ਤੋਂ ਡਰ ਲੱਗਿਆ ਅਤੇ ਜਾਣਕਾਰ ਸਿਪਾਹੀ ਤੋਂ ਇਹਨਾਂ ਬਾਰੇ ਹੋਰ ਤਸੱਲੀ ਚਾਹੀ। ਉਸਨੇ ਇਹਨਾਂ ਨੂੰ ਭਰੋਸਾ ਦਿਵਾ ਦਿੱਤਾ ਇਸ ਤੋਂ ਬਾਅਦ ਇਹਨਾਂ ਦਾ ਫੌਜੀ ਬੈਰਕਾਂ ਵਿਚ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਉਣਾ-ਜਾਣਾ ਸ਼ੁਰੂ ਹੋ ਗਿਆ।
ਇਹਨਾਂ ਦਿਨਾਂ ਵਿਚ ਵਿਸ਼ਨੂੰ ਗਨੇਸ਼ ਪਿੰਗਲੇ ਜੋ ਪੂਨੇ ਦੇ ਇਕ ਬ੍ਰਾਹਮਣ ਨੌਜਵਾਨ ਸਨ, ਕੁਝ ਸਮਾਂ ਪਹਿਲਾਂ ਸਾਧੂ ਝੁਣਕੇ ਪੂਰੇ ਹਿੰਦੁਸਤਾਨ ਵਿਚ ਘੁੰਮ ਚੁੱਕੇ ਸਨ ਅਤੇ ਇੰਜੀਨੀਅਰ ਦੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਚੱਲੇ ਹੋਏ। ਉਨ੍ਹਾਂ ਦੀ ਮੁਲਾਕਾਤ ਗ਼ਦਰੀ ਲੋਕਾਂ ਨਾਲ ਹੋ ਗਈ ਸੀ। ਇਸ ਲਈ ਉਹ ਇੰਜੀਨੀਅਰ ਤੋਂ ਗ਼ਦਰੀ ਬਣ ਗਏ। ਗਏ ਪਹਿਲਾ ਮਹਾਯੁੱਧ ਸ਼ੁਰੂ ਹੋਇਆ ਤਾਂ ਮੌਕੇ ਨੂੰ ਗਨੀਮਤ ਜਾਣ ਕੇ ਗ਼ਦਰ ਪਾਉਣ ਲਈ ਸਾਰੇ ਕ੍ਰਾਂਤੀਕਾਰੀ ਪੰਜਾਬ ਵੱਲ ਚੱਲ ਪਏ। ਵਿਸ਼ਨੂੰ ਗਨੇਸ਼ ਪਿੰਗਲੇ ਨੇ ਸਲਾਮਸ ਨਾਮਕ ਜਹਾਜ਼ ਰਾਹੀਂ 20 ਨਵੰਬਰ 1914 ਨੂੰ ਕਲਕੱਤਾ ਬੇਦਰਗਾਹ ਉਤਰੇ। ਪੁਲਿਸ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਅਤੇ ਮਿਸ਼ਨ ਦੀ ਪੂਰਤੀ ਲਈ ਬੰਗਾਲ ਦੇ ਕ੍ਰਾਂਤੀਕਾਰੀਆਂ ਨੂੰ ਮਿਲੇ ਅਤੇ ਪੰਜਾਬ ਵਿਚ ਗ਼ਦਰ ਕਰਨ ਦੀ ਗੱਲ ਦੱਸੀ ਪਰ ਇਹ ਅਫਵਾਹ ਪਹਿਲਾਂ ਹੀ ਬੰਗਾਲ ਵਿਚ ਫੈਲ ਚੁੱਕੀ ਸੀ। ਬਲਕੱਤਾ ਤੋਂ ਹੀ ਬਨਾਰਸ ਦੇ ਦਲ ਬਾਰੇ ਪਤਾ ਲੱਗਾ। ਆਪ ਉਥੋਂ ਸਿੱਧੇ ਬਨਾਰਸ ਪਹੁੰਚੇ। ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਪਹਿਲਾਂ ਹੀ ਉੱਥੇ ਸਨ। ਖੂਬ ਚਰਚਾ ਹੋਈ। ਪਿੰਗਲੇ ਨੇ ਦੱਸਿਆ ਕਿ ਅਮਰੀਕਾ ਤੋਂ ਸੱਤ ਹਜ਼ਾਰ ਗ਼ਦਰੀ ਸਿੱਖ ਪੰਜਾਬ ਪਹੁੰਚ ਚੁੱਕੇ ਹਨ ਅਤੇ ਹੋਰਨਾਂ ਦੇ ਆਉਣ ਦੀ ਉਮੀਦ ਹੈ। ਉਹ ਪੰਜਾਬ ਵਿਚ ਅੰਗਰੇਜ਼ਾਂ ਵਿਰੁੱਧ ਗ਼ਦਰ ਕਰਨ ਲਈ ਪੂਰੀਆਂ ਤਿਆਰੀਆਂ ਖਿੱਚੀ ਬੈਠੇ ਹਨ। ਸਾਨਿਆਲ ਅਤੇ ਉਸਦੀ ਪਾਰਟੀ ਦੁਚਿੱਤੀ ਵਿੱਚ ਸੀ ਕਿਉਂਕਿ 5 ਦਸੰਬਰ ਨੂੰ ਨਾ ਤਾਂ ਪ੍ਰਿਥੀ ਸਿੰਘ ਆਇਆ ਅਤੇ ਨਾ ਹੀ ਪੰਜਾਬ ਤੋਂ ਕੋਈ ਖਬਰ ਆਈ। ਪਿੰਗਲੇ ਤੇ ਆ ਜਾਣ ਨਾਲ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਇਸਨੂੰ ਇਕ-ਦੋ ਦਿਨ ਰੱਖ ਕੇ ਆਖਰੀ ਦਿਸੰਬਰ ਵਿਚ ਪੰਜਾਬ ਭੇਜ ਦਿੱਤਾ ਗਿਆ। ਪੰਜਾਬ ਵਾਲਿਆਂ ਦੀ ਮੰਗ ਸੀ ਕਿ ਕਾਫੀ ਮਾਤਰਾ ਵਿਚ ਬੰਬ, ਗੋਲੇ ਭੇਜੇ ਜਾਣ ਪਰ ਇਕ ਬੰਬ ਦੀ ਤਿਆਰੀ ਸੋਲ੍ਹਾਂ ਰੁਪਏ ਖਰਚ ਆਉਂਦੇ ਸਨ। ਇਸ ਲਈ ਉਹਨਾਂ ਤੋਂ ਪੇਸ਼ਗੀ ਰਕਮ ਮੰਗੀ ਗਈ । ਪਿੰਗਲੇ ਦੇ ਪੰਜਾਬ ਪਹੁੰਚਣ ਨਾਲ ਉਥੋਂ ਦੇ ਕ੍ਰਾਂਤੀਕਾਰੀਆਂ ਦੇ ਹੌਂਸਲੇ ਵੱਧ ਗਏ ਅਤੇ ਬੰਗਾਲੀ ਕ੍ਰਾਂਤੀਕਾਰੀਆਂ ਨਾਲ ਤਾਲ-ਮੇਲ ਪੈਦਾ ਹੋਣ ਦੀ ਉਮੀਦ ਵਧੀ। ਪਿੰਗਲੇ ਦੇ ਪੰਜਾਬ ਆਉਂਦਿਆਂ ਹੀ ਅਮਰ ਸਿੰਘ ਰਾਜਪੂਤ ਨੂੰ ਨਾਲ ਲੈ ਕੇ ਸਿੱਧਾ ਕਪੂਰਥਲਾ ਚਲਾ ਗਿਆ। ਨਿਧਾਨ ਸਿੰਘ ਚੋਘਾ, ਕਰਤਾਰ ਸਿੰਘ ਸਰਾਭਾ, ਪਰਮਾਨੰਦ ਯੂਪੀ ਅਤੇ ਰਾਮ ਸਰਨ ਨੂੰ ਮਿਲੇ । ਗ਼ਦਰ ਬਾਰੇ ਗੱਲਬਾਤ ਚੱਲੀ ਅਤੇ ਬੰਗਾਲ ਪਾਰਟੀ ਦੇ ਹਮਾਇਤ ਕਰਨ ਦੀ ਗੱਲ ਦੱਸੀ ਗਈ। ਬਾਅਦ ਵਿਚ 31 ਦਸੰਬਰ ਨੂੰ ਅੰਮ੍ਰਿਤਸਰ ਦੀ ਧਰਮਸ਼ਾਲਾ ਵਿੱਚ ਇਕੱਠ ਹੋਇਆ ਜਿਸ ਵਿਚ ਮੋਲਾ ਸਿੰਘ, ਅਮਰ ਸਿੰਘ ਜੋ ਬਾਅਦ ਵਿਚ ਵਾਅਦਾ ਮਾਫ ਗਵਾਹ ਬਣ ਗਏ, ਇਨ੍ਹਾਂ ਤੋਂ ਇਲਾਵਾ ਕਰਤਾਰ ਸਿੰਘ ਸਰਾਭਾ, ਪਰਮਾਨੰਦ ਝਾਂਸੀ, ਹਰਨਾਮ ਸਿੰਘ ਜੇਲ੍ਹਮ, ਪਿੰਗਲੇ, ਨਿਧਾਨ ਸਿੰਘ ਚੋਘਾ, ਡਾ. ਮਥੁਰਾ ਸਿੰਘ, ਹਰਨਾਮ ਸਿੰਘ ਸਿਆਲਕੋਟੀ ਅਤੇ ਦੂਜੇ ਕ੍ਰਾਂਤੀਕਾਰੀ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਗ਼ਦਰ ਕਰਨ ਲਈ ਵੱਖ-ਵੱਖ ਪਹਿਲੂਆਂ ਤੇ ਸੋਚ-ਵਿਚਾਰ ਕੀਤੀ ਗਈ। ਖ਼ਜਾਨੇ ਲੁੱਟਣ, ਚੰਦਾ ਇਕੱਠਾ ਕਰਨ, ਫੌਜਾਂ ਨੂੰ ਤਿਆਰ ਕਰਨ ਅਤੇ ਡਾਕੇ ਮਾਰਨ ਸੰਬੰਧੀ ਵੀ ਚਰਚਾ ਹੋਈ। ਇਹ ਗੱਲ ਵੀ ਤੈਅ ਹੋਈ ਕਿ ਬਨਾਰਸ ਤੋਂ ਰਾਸ ਬਿਹਾਰੀ ਬਾਬੂ ਨੂੰ ਪੰਜਾਬ ਲਿਆਂਦਾ ਜਾਵੇ। ਪਿੰਗਲੇ ਛੇਤੀ ਇਕ ਹਫਤੇ ਵਿਚ ਬਨਾਰਸ ਚਲਾ ਗਿਆ ਅਤੇ ਪੰਜਾਬ ਦੀ ਸਥਿਤੀ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। ਉਹ ਦੋ-ਤਿੰਨ ਦਿਨ ਬਨਾਰਸ ਰੁਕ ਗਿਆ ਪਰ ਰਾਸ ਬਿਹਾਰੀ ਨੇ ਪੰਜਾਬ ਜਾਣ ਤੋਂ ਪਹਿਲਾਂ ਇਕ ਵਾਰ ਫਿਰ ਸਚਿੰਦਰ ਨਾਥ ਅਤੇ ਪਿੰਗਲੇ ਦੋਹਾਂ ਨੂੰ ਜ਼ਰੂਰੀ ਹਦਾਇਤ ਦੇ ਕੇ ਪੰਜਾਬ ਭੇਜਿਆ। ਦੋਵੇਂ ਸਾਥੀ ਅੰਮਿ੍ਤਸਰ ਪਹੁੰਚ ਗਏ। ਦਿਸੰਬਰ ਮਹੀਨੇ ਵਿਚ ਪੰਜਾਬ ਵਿਚ ਠੰਡ ਜ਼ੋਰਾਂ ਤੇ ਹੁੰਦੀ ਹੈ। ਸਚਿੰਦਰ ਨਾਥ ਸਧਾਰਣ ਹਿੰਦੁਸਤਾਨੀ ਪਹਿਰਾਵੇ ਵਿਚ ਸਨ ਅਤੇ ਉਹ ਨਾ ਤਾਂ ਪੰਜਾਬੀ ਬੋਲ ਸਕਦੇ ਸੀ ਤੇ ਨਾ ਹੀ ਸਮਝ ਸਕਦੇ ਸੀ ਪਰ ਪਿੰਗਲੇ ਪੰਜਾਬੀ ਬੋਲਣ ਅਤੇ ਸਮਝਣ ਵਿਚ ਮਾਹਿਰ ਸੀ। ਦੋਵੇਂ ਗੁਰਦੁਆਰੇ ਵਿਚ ਠਹਿਰੇ। ਪਿੰਗਲੇ ਤੇ ਸਚਿੰਦਰ ਨਾਥ ਸਾਨਿਆਲ ਦੀ ਮੋਲਾ ਸਿੰਘ ਨਾਲ ਜਾਣ-ਪਛਾਣ ਕਰਾ ਦਿੱਤੀ। ਉਸਨੇ ਮੋਲਾ ਸਿੰਘ ਨੂੰ ਇਕ ਹੈੱਡ ਕੁਆਰਟਰ ਬਣਾਉਣ ਦੀ ਡਿਊਟੀ ਲਾਈ। ਉਸਨੇ ਇਹ ਕੰਮ ਖੁਸ਼ੀ-ਖੁਸ਼ੀ ਆਪਣੇ ਜ਼ਿੰਮੇ ਲੈ ਲਿਆ। ਸਾਨਿਆਲ ਨੂੰ ਗੱਲਾਂ-ਗੱਲਾਂ ਵਿਚ ਇਹ ਵੀ ਪਤਾ ਲੱਗਾ ਕਿ ਗ਼ਦਰ ਖੜ੍ਹਾ ਹੋਣ ਦੀ ਸੂਰਤ ਵਿਚ ਬਹੁਤ ਸਾਰੀਆਂ ਫੌਜੀਆਂ ਪਲਟਨਾਂ ਇਹਨਾਂ ਨਾਲ ਗ਼ਦਰ ਵਿਚ ਸ਼ਾਮਿਲ ਹੋ ਜਾਣਗੀਆਂ। ਸਚਿੰਦਰ ਨਾਥ ਸਾਨਿਆਲ ਨੇ ਮੋਲਾ ਸਿੰਘ ਨੂੰ ਕਿਹਾ ਕਿ ਜਿੰਨ੍ਹਾਂ ਛਾਉਣੀਆਂ ਨਾਲ ਹੁਣ ਤੱਕ ਕੋਈ ਰਾਬਤਾ ਪੈਦਾ ਨਹੀਂ ਹੋ ਸਕਿਆ ਉਨ੍ਹਾਂ ਦੀ ਸੂਚੀ ਤਿਆਰ ਕਰੋ ਅਤੇ ਇਹਨਾਂ ਛਾਉਣੀਆਂ ਵਿਚ ਆਦਮੀ ਭੇਜਣ ਦੀ ਕੋਸ਼ਿਸ਼ ਕਰੋ। ਪਿੰਗਲੇ ਖੁਦ ਇਕੱਲਾ ਮੁਕਤਸਰ ਦਾ ਮੇਲਾ ਵੇਖਣ ਚਲਾ ਗਿਆ। ਉਹ ਉਥੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਮਿਲਿਆ। ਜਦੋਂ ਵਾਪਿਸ ਅੰਮ੍ਰਿਤਸਰ ਆਇਆ ਤਾਂ ਉਸ ਵੱਲੋਂ ਕਰਤਾਰ ਸਿੰਘ, ਅਮਰ ਸਿੰਘ ਤੇ ਹੋਰ ਕ੍ਰਾਂਤੀਕਾਰੀ ਗੁਰਦੁਆਰੇ ਵਿਚ ਮੌਜੂਦ ਸਨ। ਸਚਿੰਦਰ ਨਾਥ ਸਾਨਿਆਲ ਨੂੰ ਵੇਖ ਕੇ ਕਰਤਾਰ ਸਿੰਘ ਬਹੁਤ ਖੁਸ਼ ਹੋਇਆ ਅਤੇ ਰਾਸ ਬਿਹਾਰੀ ਦੀ ਪੰਜਾਬ ਬਾਰੇ ਪੁੱਛਿਆ। ਸਾਨਿਆਲ ਨੇ ਜਵਾਬ ਦਿੱਤਾ, “ਹੁਣ ਉਨ੍ਹਾਂ ਦੇ ਪੰਜਾਬ ਆਉਣ ਵਿਚ ਕੋਈ ਹਰਜ ਨਹੀਂ ਸਿਰਫ ਉਹਨਾਂ ਦੇ ਠਹਿਰਣ ਲਈ ਲਾਹੌਰ ਅਤੇ ਅੰਮ੍ਰਿਤਸਰ ਵਿਚ ਦੋ-ਦੋ ਮਕਾਨਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਕੇਂਦਰ ਬਣਾਉਣ ਦੀ ਲੋੜ ਨੂੰ ਸਮਝਾਇਆ ਤੇ ਨਾਲ ਹੀ ਕੰਮ ਨੂੰ ਸਿਲਸਿਲੇ ਵਾਂਗ ਚਲਾਉਣ ਦੀ ਹਦਾਇਤ ਦਿੱਤੀ।’ ਅੰਮ੍ਰਿਤਸਰ ਵਿਚ ਦੋ ਮਕਾਨ ਤਾਂ ਸਾਨਿਆਲ ਨੇ ਆਪ ਪਸੰਦ ਕੀਤੇ। ਅਮਰੀਕਾ ਤੋਂ ਇਕ ਹੋਰ ਦਲ ਸਾਨਿਆਲ ਦੀ ਮੌਜੂਦਗੀ ਵਿਚ ਅੰਮ੍ਰਿਤਸਰ ਪੁੱਜਾ। ਉਨ੍ਹਾਂ 500 ਰੁਪਏ ਪਾਰਟੀ ਨੂੰ ਇਨਾਮ ਦਿੱਤੇ। ਇਸ ਉਪਰੰਤ ਸਾਰੇ ਪ੍ਰਬੰਧ ਮੁਕੰਮਲ ਹੋ ਜਾਣ ਤੇ ਦੋਵੇਂ ਵਾਪਸ ਬਨਾਰਸ ਪਰਤ ਗਏ। ਪੰਜਾਬ ਵਿਚ ਗ਼ਦਰ ਦੀ ਤਿਆਰੀ ਅਤੇ ਮਕਾਨਾਂ ਦੇ ਪ੍ਰਬੰਧ ਬਾਰੇ ਸਾਰੀ ਜਾਣਕਾਰੀ ਰਾਸ ਬਿਹਾਰੀ ਨੂੰ ਦਿੱਤੀ। ਉਹ ਉਸੇ ਵੇਲੇ ਪੰਜਾਬ ਲਈ ਚੱਲ ਪਏ।
ਪੰਜਾਬ ਦਾ ਗ਼ਦਰ ਇੱਕ ਗ਼ੱਦਾਰ ਕਿਰਪਾਲ ਸਿੰਘ ਦੀ ਗ਼ੱਦਾਰੀ ਕਾਰਣ ਫੇਲ੍ਹ ਹੋ ਗਿਆ। ਲਗਭਗ ਦੇ ਸੌ ਆਦਮੀ ਕੈਦੀ ਬਣੇ, 7 ਆਦਮੀਆਂ ਨੂੰ ਫ਼ਾਂਸੀ ਦਿੱਤੀ ਗਈ। ਸਚਿੰਦਰ ਨਾਥ ਸਾਨਿਆਲ 21 ਫਰਵਰੀ ਨੂੰ ਬਨਾਰਸ ਸਟੇਸ਼ਨ ‘ਤੇ ਪੰਜਾਬ ਦਾ ਹਾਲ ਪਤਾ ਕਰਨ ਲਈ ਗਿਆ, ਉਥੇ ਅਖ਼ਬਾਰ ਪੜ੍ਹ ਕੇ ਪਤਾ ਲੱਗਾ ਕਿ ਲਾਹੌਰ ਵਿੱਚ ਧੜਾ-ਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ ਅਤੇ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਫ਼ੌਜ ਪਹਿਰਾ ਦੇ ਰਹੀ ਹੈ। ਇਸ ਤੋਂ ਅਨੁਮਾਨ ਲਗਾਇਆ ਗਿਆ ਕਿ ਪੰਜਾਬ ਵਿੱਚ ਸਾਰੀਆਂ ਕੀਤੀਆਂ ਕਰਾਈਆਂ ਤਿਆਰੀਆਂ ਤੇ ਪਾਣੀ ਫਿਰ ਗਿਆ। ਸਚਿੰਦਰ ਨਾਥ ਸਾਨਿਆਲ ਉਦਾਸ ਹੋ ਕੇ ਆਪਣੇ ਡੇਰੇ ਤੇ ਵਾਪਸ ਚਲਾ ਗਿਆ ਅਤੇ ਆਪਣੇ ਸਾਥੀਆਂ ਨੂੰ ਇਹ ਗੱਲ ਦੱਸੀ। ਛੇਤੀ ਹੀ ਰਾਸ ਬਿਹਾਰੀ ਬਨਾਰਸ ਪਹੁੰਚ ਗਿਆ ਅਤੇ ਪੰਜਾਬ ਦੇ ਗ਼ਦਰ ਫੇਲ੍ਹ ਹੋਣ ਦੀ ਸਾਰੀ ਗਾਥਾ ਕਹਿ ਸੁਣਾਈ ਅਤੇ ਇਸ ਨੇ ਸਚਿੰਦਰ ਨਾਥ ਸਾਨਿਆਲ ਨੂੰ ਤੁਰੰਤ ਬਨਾਰਸ ਛੱਡਣ ਲਈ ਮਜਬੂਰ ਕਰ ਦਿੱਤਾ।
ਪੁਲਿਸ ਨੇ ਪੂਰਾ ਬਨਾਰਸ ਸ਼ਹਿਰ ਆਪਣੇ ਘੇਰੇ ਵਿੱਚ ਲਿਆ ਅਤੇ ਰਾਸ ਬਿਹਾਰੀ ਆਪਣੀ ਪੂਰੀ ਚਤੁਰਾਈ ਨਾਲ ਸਾਰੇ ਵਰਕਰਾਂ ਨੂੰ ਬਨਾਰਸ ਤੋਂ ਨਿਕਲਣ ਵਿੱਚ ਮਦਦ ਕਰਦਾ ਰਿਹਾ। ਸਭ ਤੋਂ ਪਹਿਲਾਂ ਸਚਿੰਦਰ ਨਾਥ ਸਾਨਿਆਲ ਨੇ ਬਨਾਰਸ ਛੱਡਿਆ। ਕੁਝ ਦਿਨਾਂ ਪਿੱਛੋਂ ਬਨਾਰਸ ਵਿੱਚ ਤਲਾਸ਼ੀਆਂ ਸ਼ੁਰੂ ਹੋ ਗਈਆਂ ਪਰ ਵਰਕਰ ਤਾਂ ਪਹਿਲਾਂ ਨੌਂ ਦੋ ਗਿਆਰਾਂ ਹੋ ਚੁੱਕੇ ਸਨ । ਬੰਗਾਲੀ ਆਪਣੇ ਸੂਬੇ ਬੰਗਾਲ ਵਿੱਚ ਚਲੇ ਗਏ। ਯੂ. ਪੀ. ਵਾਲੇ ਆਪਣੇ ਸੂਬੇ ਨੂੰ ਚਲੇ ਗਏ।
ਇਕ ਵਾਰ ਸਚਿੰਦਰ ਨਾਥ ਸਾਨਿਆਲ ਕਲਕੱਤੇ ਤੋਂ ਆਪਣੀ ਮਾਸੀ ਦੇ ਨਾਲ ਕਾਂਸ਼ੀ ਆ ਰਹੇ ਸਨ ਮੁਗ਼ਲ ਸਰਾਏ ਸਟੇਸ਼ਨ ਦੇ ਇਸੇ ਡੱਬੇ ਵਿੱਚ ਸਵਾਰ ਇਕ ਖੁਫਿਆ ਪੁਲਿਸ ਵਾਲੇ ਨਾਲ ਭੇਟ ਹੋ ਗਈ। ਮਾਸੀ ਨਾਲ ਹੋਣ ਕਰਕੇ ਡੱਬੇ ਵਿਚੋਂ ਖਿਸਕਣਾ ਵੀ ਮੁਸ਼ਕਿਲ ਸੀ। ਇਕ ਬੰਗਾਲੀ ਨੌਜਵਾਨ ਕੁਝ ਬੰਬ ਲੈ ਕੇ ਇਸੇ ਗੱਡੀ ਵਿੱਚ ਦੂਜੇ ਡੱਬੇ ਸਵਾਰ ਹੋ ਕੇ ਆ ਰਿਹਾ ਸੀ। ਸਚਿੰਦਰ ਨੇ ਜਾ ਕੇ ਉਸਨੂੰ ਚੌਕਸ ਕਰ ਦਿੱਤਾ ਅਤੇ ਉਸਨੂੰ ਆਪਣੇ ਡੱਬੇ ਵਿੱਚ ਆਉਣ ਤੋਂ ਰੋਕ ਦਿੱਤਾ ਅਤੇ ਮਾਲਤੀ ਮਾਸੀ ਨੂੰ ਵੀ ਦੱਸ ਦਿੱਤਾ ਤੇ ਕਿਹਾ ਕਿ ਜੇ ਮੈਂ ਫੜਿਆ ਗਿਆ ਤਾਂ ਤੂੰ ਫਲਾਨੇ ਪਤੇ ਤੇ ਕਾਂਸ਼ੀ ਪਹੁੰਚ ਜਾਵੀਂ | ਖੁਫਿਆ ਪੁਲਿਸ ਵਾਲੇ ਨੇ ਸਚਿੰਦਰ ਨਾਥ ਤੋਂ ਨਾਲ ਵਾਲੀ ਔਰਤ ਬਾਰੇ ਪੁੱਛਿਆ ਪਰ ਉਹ ਦੋਵੇ ਕੋਈ ਘਟਨਾ ਵਾਪਰੇ ਬਿਨਾਂ ਕਾਂਸ਼ੀ ਘਰ ਪਹੁੰਚ ਗਏ ਪਰ ਗ੍ਰਿਫ਼ਤਾਰੀ ਦਾ ਡਰ ਹਰ ਪਲ ਸਤਾ ਰਿਹਾ ਸੀ। ਇਸ ਖੁਫਿਆ ਪੁਲਿਸ ਵਾਲੇ ਨੇ ਥਾਣੇ ਵਿੱਚ ਸੂਚਨਾ ਦੇ ਦਿੱਤੀ ਉਸਦੇ ਘਰ ਦੀ ਤਲਾਸ਼ੀ ਹੋਈ ਪਰ ਸਚਿੰਦਰ ਨਾਥ ਗ੍ਰਿਫ਼ਤਾਰ ਨਾ ਹੋ ਸਕੇ। ਉਹ ਪੁਲਿਸ ਦੇ ਆਉਣ ‘ਤੇ ਮਕਾਨ ਦੀ ਛੱਤ ‘ਤੋਂ ਹੋ ਕੇ ਨਿਕਲ ਗਏ ਅਤੇ ਕਲਕੱਤੇ ਪਹੁੰਚ ਕੇ ਹੀ ਦਮ ਲਿਆ। ਸਚਿੰਦਰ ਨਾਥ ਦਿੱਲੀ ਵਿੱਚ ਦੁਬਾਰਾ ਕ੍ਰਾਂਤੀਕਾਰੀ ਕੰਮ ਸ਼ੁਰੂ ਕਰਨ ਲਈ ਰਾਜਪੂਤਾਨਾ ਗਏ ਉੱਥੇ ਦੇ ਇਕ ਨੌਜਵਾਨ ਪ੍ਰਤਾਪ ਸਿੰਘ ਰਾਜਪੂਤ ਨੂੰ ਨਾਲ ਲੈ ਕੇ ਦਿੱਲੀ ਆਏ। ਇਹ ਪ੍ਰਤਾਪ ਸਿੰਘ, ਕੇਸਰੀ ਸਿੰਘ ਰਾਜਪੂਤ ਦਾ ਲੜਕਾ ਸੀ। ਇਹ ਰਾਜਪੂਤਾਂ ਨਾਲ ਚਾਰਨ ਖ਼ਾਨਦਾਨ ਵਿੱਚੋਂ ਸੀ, ਅਤੇ ਰਾਜਪੂਤਾਨਾ ਦੇ ਕੋਟਾ ਦੇ ਜ਼ਿਮੀਂਦਾਰ ਸਨ ਅਤੇ ਦੇਸ਼ ਸੇਵਾ ਕਰਕੇ ਘਰ ਬਰਬਾਦ ਹੋ ਗਿਆ ਸੀ। ਉਸ ਤੋਂ ਪਹਿਲਾਂ ਦਿੱਲੀ ਸਾਜ਼ਸ਼ ਕੇਸ ਵਿੱਚ ਗ੍ਰਿਫ਼ਤਾਰ ਹੋਏ ਪਰ ਸਬੂਤਾਂ ਦੀ ਘਾਟ ਕਾਰਣ ਛੱਡ ਦਿੱਤੇ ਗਏ । ਬਾਅਦ ਵਿੱਚ ਕੋਟਾ ਵਿੱਚ ਕਿਸੇ ਮੁਲਕੀ ਸਾਜ਼ਸ਼ ਵਿੱਚ ਫਿਰ ਗਿ੍ਫ਼ਤਾਰ ਕਰ ਲਿਆ ਗਿਆ। ਇਸ ਲਈ ਕੇਸਰੀ ਸਿੰਘ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ ਅਤੇ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਅਤੇ ਇਕ ਦਮ ਅਮੀਰ ਤੋਂ ਫ਼ਕੀਰ ਬਣ ਗਏ।
ਅਵਧ ਬਿਹਾਰੀ ਅਤੇ ਅਮੀਰ ਚੰਦ ਦੇ ਗ੍ਰਿਫ਼ਤਾਰ ਹੋ ਜਾਣ ਤੋਂ ਬਾਅਦ ਦਿੱਲੀ ਦਾ ਕੰਮ ਲਗਭਗ ਠੱਪ ਹੋ ਗਿਆ ਸੀ। ਡਰ ਕਾਰਣ ਕਿਸੇ ਵਿੱਚ ਵੀ ਦਿੱਲੀ ਦਾ ਕੰਮ ਚਲਾਉਣ ਲਈ ਹਿੰਮਤ ਨਹੀਂ ਸੀ। ਫੇਰ ਵੀ ‘ਜੋ ਹੋਵੇਗਾ ਵੇਖਿਆ ਜਾਵੇਗਾ’ ਉੱਤੇ ਅਮਲ ਕਰਦੇ ਹੋਏ ਦਲ ਦੇ ਸਾਰੇ ਕੰਮ ਦਾ ਬੋਝ ਲਛਮੀ ਨਰਾਇਣ ਅਤੇ ਗਨੇਸ਼ੀ ਲਾਲ ‘ਤੇ ਆ ਪਿਆ। ਗਨੇਸ਼ੀ ਲਾਲ ਫਾਰਸੀ ਦੇ ਆਲਮ ਫਾਜ਼ਲ ਸਨ ਅਤੇ ਦੇਸ਼ ਭਗਤੀ ਦੀਆਂ ਬਹੁਤ ਵਧੀਆ ਨਜ਼ਮਾਂ ਲਿਖਿਆ ਕਰਦੇ ਸਨ, ਜੋ ਕਈ ਵਾਰ ਗ਼ਦਰ ਅਖਬਾਰ ਵਿੱਚ ਛਪੀਆਂ ਸਨ । ਬਾਅਦ ਵਿੱਚ ਲਾਹੌਰ ਸਾਜ਼ਸ਼ ਕੇਸ ਬਾਰੇ ਨਜ਼ਮਾਂ ਲਿਖਣ ਦੇ ਜੁਰਮ ਵਿੱਚ ਇਨ੍ਹਾਂ ਨੂੰ ਅਕਾਲ ਦੀ ਸਜ਼ਾ ਹੋਈ ਸੀ। ਸ਼ੁਰੂ-ਸ਼ੁਰੂ ਵਿੱਚ ਲਛਮੀ ਨਰਾਇਣ ਅਤੇ ਗਨੇਸ਼ੀ ਲਾਲ ਦਲ ਦਾ ਕੰਮ ਕਰਨ ਲਈ ਬਹੁਤ ਸ਼ੌਕ ਸੀ। ਪਰ ਹੌਲੀ-ਹੌਲੀ ਇਹ ਸ਼ੌਕ ਠੰਡਾ ਪੈਂਦਾ ਗਿਆ। ਸਚਿੰਦਰ ਨਾਥ ਸਾਨਿਆਲ ਦਲ ਦਾ ਵੀ ਦਿੱਲੀ ਆਇਆ ਕਰਦੇ ਸਨ ਅਤੇ ਦਲ ਦੇ ਵਰਕਰਾਂ ਨਾਲ ਪੂਰੀ ਜਾਣ-ਪਛਾਣ ਸੀ। ਐਤਕੀ ਉਹ ਤੇ ਪ੍ਰਤਾਪ ਸਿੰਘ ਰਾਜਪੂਤ ਦਿੱਲੀ ਵਿੱਚ ਨਵੇਂ ਸਿਰੇ ਕ੍ਰਾਂਤੀਕਾਰੀ ਕੰਮ ਕਰਨ ਲਈ ਆਏ। ਦਿੱਲੀ ਆਉਣ ਦਾ ਇਕ ਖਾਸ ਮਕਸਦ ਸੀ ਗੁਰ ਰਜਿਨਲਡ ਕੈਡਕ ਦੇ ਦਿੱਲੀਓਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦਾ ਇਹ ਕੰਮ ਅਧੂਰਾ ਰਹਿ ਗਿਆ ਪਰ ਫੇਰ ਵੀ ਦਿੱਲੀ ਦਲ ਦਾ ਕੰਮ ਸ਼ੁਰੂ ਕਰ ਹੀ ਦਿੱਤਾ। ਲਛਮੀ ਨਰਾਇਣ ਉਨ੍ਹਾਂ ਲਈ ਮਕਾਨ ਕਿਰਾਏ ‘ਤੇ ਲੈਣ ਦੇਣ ਅਤੇ ਪੁਰਾਣੇ ਸਾਥੀਆਂ ਨਾਲ ਮੁਲਾਕਾਤ ਕਰਵਾ ਦੇਣ ਤੋਂ ਸਿਵਾ ਕ੍ਰਾਂਤੀਕਾਰੀ ਕੰਮਾਂ ਤੋਂ ਕਤਰਾਉਂਦਾ ਸੀ। ਸਚਿੰਦਰ ਨਾਥ ਅਤੇ ਪ੍ਰਤਾਪ ਸਿੰਘ ਦਿੱਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਲਗਭਗ 15 ਦਿਨ ਰਹੇ। ਇਸ ਦੌਰਾਨ ਪ੍ਰਤਾਪ ਸਿੰਘ ਦੇ ਵਾਰ ਜੋਧਪੁਰ ਗਿਆ। ਉਨ੍ਹਾਂ ਦਾ ਮਕਸਦ ਸੀ ਕਿ ਰਾਜਪੂਤਾਨਾ ਦੇ ਕੁਝ ਨੌਜਵਾਨ ਲਿਆ ਕੇ ਦਿੱਲੀ ਦੇ ਨੌਜਵਾਨਾਂ ਨਾਲ ਮਿਲ ਕੇ ਸੋਹਣੇ ਢੰਗ ਨਾਲ ਕ੍ਰਾਂਤੀਕਾਰੀ ਕੰਮ ਕੀਤੇ ਜਾਣ। ਕੁਝ ਦਿਨਾਂ ਪਿੱਛੋਂ ਗਨੇਸ਼ੀ ਲਾਲ ਦਾ ਪੁਰਾਣਾ ਸ਼ੌਕ ਫਿਰ ਜਾਗ ਪਿਆ ਅਤੇ ਉਹ ਵੀ ਦਲ ਦੇ ਕੰਮਾਂ ਵਿੱਚ ਜੁੱਟ ਗਏ। ਉਸ ਦੀ ਸਹਾਇਤਾ ਨਾਲ ਦਿੱਲੀ ਦੇ ਮੁਸਲਮਾਨ ਕ੍ਰਾਂਤੀਕਾਰੀ ਦਲ ਨਾਲ ਵੀ ਜਾਣ-ਪਛਾਣ ਹੋ ਗਈ ਅਤੇ ਡੂੰਘੀ ਮਿੱਤਰਤਾ ਹੋ ਗਈ। ਸਚਿੰਦਰ ਨਾਥ ਨੇ ਇਨ੍ਹਾਂ ਤੋਂ ਪਿਸਤੌਲ, ਰਿਵਾਲਵਰ ਗੋਲੀ ਸਿੱਕੇ ਦੀ ਮਦਦ ਚਾਹੀ ਅਤੇ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਨੇ ਵੀ ਆਪਣੀ ਵਿੱਤ ਅਨੁਸਾਰ ਅੱਛੀ ਖਾਸੀ ਹਥਿਆਰਾਂ ਦੀ ਅਤੇ ਮਾਲੀ ਸਹਾਇਤਾ ਦਿੱਤੀ। ਇਸ ਪ੍ਰਕਾਰ ਦਿੱਲੀ ਦਲ ਦਾ ਕੰਮ ਵੱਡੇ ਪੱਧਰ ਤੇ ਚਲ ਪਿਆ। ਇਸੇ ਦੌਰਾਨ ਉਹ ਇੱਕ ਦਿਨ ਦਿੱਲੀ ਦੇ ਬਾਜ਼ਾਰ ਵਿੱਚ ਸਾਈਕਲ ‘ਤੇ ਜਾ ਰਹੇ ਸਨ। ਪੁਲਿਸ ਦੀ ਹਦਾਇਤ ਅਨੁਸਾਰ ਸਾਈਕਲ ਦਾ ਲੈਂਪ ਜਗਾ ਲਿਆ ਸੀ। ਪਰ ਬੱਤੀ ਖਰਾਬ ਹੋਣ ਕਾਰਣ ਲੈਂਪ ਬੁਝ ਗਿਆ। ਆਪ ਸਾਈਕਲ ‘ਤੇ ਬੜੀ ਤੇਜ਼ੀ ਨਾਲ ਜਾ ਰਹੇ ਸਨ ਕਿ ਅਚਾਨਕ ਇੱਕ ਅੰਗਰੇਜ਼ ਘੋੜ ਸਵਾਰ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਬੱਤੀ ਨਾ ਜਗਾਉਣ ਦਾ ਕਾਰਣ ਪੁੱਛਿਆ ਤਾਂ ਜਵਾਬ ਦਿੱਤਾ ਕਿ ਬੱਤੀ ਹੁਣੇ ਹੀ ਬੁੱਝੀ ਹੈ, ਵੇਖ ਲਉ ਲੈਂਪ ਗਰਮ ਹੈ। ਉਹ ਦੁਬਾਰਾ ਲੈਂਪ ਦੀ ਬੱਤੀ ਜਗਾਉਣ ਦੀ ਹਦਾਇਤ ਦੇ ਕੇ ਚਲਿਆ ਗਿਆ। ਸਚਿੰਦਰ ਨਾਥ ਸਾਨਿਆਲ ਨੂੰ ਉਸ ਅੰਗਰੇਜ਼ ਦੀ ਗੱਲ ਬੁਰੀ ਤਰ੍ਹਾਂ ਅਖਰੀ ਅਤੇ ਦਿਲ ਵਿੱਚ ਸੋਚਿਆ ਕਿ ਕਦੇ ਅਸੀਂ ਵੀ ਇਸ ਤਰ੍ਹਾਂ ਗਰਦਨ ਉੱਚੀ ਕਰਕੇ ਘੋੜੇ ‘ਤੇ ਸਵਾਰ ਹੋ ਕੇ ਨਿਕਲਿਆ ਕਰਾਂਗੇ। ਇਸ ਤੋਂ ਬਾਅਦ ਅਚਾਨਕ ਸਚਿੰਦਰ ਨਾਥ ਸਾਨਿਆਲ ਬੀਮਾਰ ਪੈ ਗਏ। ਨਿਮੋਨੀਆ ਦੀ ਸ਼ਿਕਾਇਤ ਹੋ ਗਈ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਸਾਥੀਆਂ ਨੇ ਬਹੁਤ ਸੇਵਾ ਕੀਤੀ। ਪੇਸ਼ਾਬ ਤੱਕ ਆਪਣੇ ਹੱਥਾਂ ਨਾਲ ਚੁੱਕ ਕੇ ਸੁਟਦੇ ਅਤੇ ਦਵਾ ਦਾਰੂ ਵੀ ਕਰਵਾਉਂਦੇ ਸਨ। ਇਹ ਕੁਝ ਠੀਕ ਹੋ ਜਾਣ ਤੇ ਸਚਿੰਦਰ ਨਾਥ ਸਾਨਿਆਲ ਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਬੰਗਾਲ ਆਪਣੇ ਹੈੱਡਕੁਆਰਟਰ ਤੇ ਆ ਗਿਆ। ਇਥੇ ਵੀ ਉਹ ਲਗਾਤਾਰ 15 ਦਿਨ ਤੱਕ ਮੰਜੀ ਨਾਲ ਜੁੜੇ ਰਹੇ। ਇਥੇ ਦੋ ਸਾਥੀਆਂ ਨੇ ਵੀ ਆਪ ਦੀ ਬਹੁਤ ਸੇਵਾ ਕੀਤੀ। ਪ੍ਰਤਾਪ ਸਿੰਘ ਰਾਜਪੂਤਾਨਾ ਚਲਾ ਗਿਆ ਅਤੇ ਸਚਿੰਦਰ ਨਾਥ ਨੇ ਵੀ ਠੀਕ ਹੋਣ ਉਪਰੰਤ ਰਾਜਪੂਤਾਨਾ ਆਉਣ ਦਾ ਵਾਅਦਾ ਕੀਤਾ। ਕਿਉਂਕਿ ਉਥੇ ਹੀ ਕ੍ਰਾਂਤੀਕਾਰੀ ਕੰਮ ਕਰਨ ਦੀ ਸਲਾਹ ਸੀ। ਪਰ ਉਥੇ ਜਾਣਾ ਨਸੀਬ ਨਾ ਹੋਇਆ।
ਬਿਮਾਰੀ ਦੇ ਦਿਨਾਂ ਵਿੱਚ ਬੰਗਾਲ ਦੇ ਇੱਕ ਲੀਡਰ ਸ਼੍ਰੀ ਨਗਿੰਦਰ ਨਾਥ (ਗਿਰਜਾ ਬਾਬੂ) ਉਨ੍ਹਾਂ ਕੋਲ ਅਕਸਰ ਆਇਆ ਕਰਦੇ ਸਨ। ਉਨ੍ਹਾਂ ਨਾਲ ਰਾਸ ਬਿਹਾਰੀ ਬੋਸ ਨੂੰ ਵਿਦੇਸ਼ ਭੇਜਣ ਦੀ ਚਰਚਾ ਹੋਇਆ ਕਰਦੀ ਸੀ। ਕਿਉਂਕਿ ਹੁਣ ਉਨ੍ਹਾਂ ਦਾ ਹਿੰਦੁਸਤਾਨ ਵਿੱਚ ਹੋਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ। ਅਜਿਹੀ ਹਾਲਤ ਵਿੱਚ ਵੀ ਰਾਸ ਬਿਹਾਰੀ ਕਾਸ਼ੀ ਵਿੱਚ ਹੀ ਰਹੇ ਅਤੇ ਉਥੋਂ ਦੇ ਵਿਨਾਇਕ ਰਾਉ ਕਾਬਲੇ ਦੇ ਨਾਲ ਨਦੀਆ ਗਏ ਅਤੇ ਆਪਣਾ ਦੇਸ਼ ਛੱਡਣ ਤੱਕ ਕਲਕੱਤਾ ਦੇ ਆਲ਼ੇ-ਦੁਆਲ਼ੇ ਹੀ ਘੁੰਮਦੇ ਰਹੇ ਅਤੇ ਕਲਕੱਤਾ ਵਿੱਚ ਆ ਕੇ ਬੀ. ਐੱਨ. ਟੈਗੋਰ ਦੇ ਨਾਂ ਨਾਲ ਪਾਸਪੋਰਟ ਬਣਵਾਇਆ। ਅਪ੍ਰੈਲ 1915 ਨੂੰ ਗਿਰਜਾ ਬਾਬੂ ਅਤੇ ਸਚਿੰਦਰ ਨਾਥ ਸਾਨਿਆਲ ਇਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਕਰਨ ਲਈ ਕਲਕੱਤਾ ਤੋਂ ਗੱਡੀ ਵਿੱਚ ਸਵਾਰ ਹੋਏ। ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਇੱਕ ਡੱਬੇ ਵਿੱਚ ਸਵਾਰ ਹੋਏ। ਜਦਕਿ ਗਿਰਜਾ ਬਾਬੂ ਦੂਜੇ ਡੱਬੇ ਵਿੱਚ ਬੈਠੇ । ਗੱਡੀ ਵਿੱਚ ਰਾਸ ਬਿਹਾਰੀ ਨੇ ਆਪਣੇ ਸਾਥੀ ਸਚਿੰਦਰ ਨਾਥ ਨੂੰ ਕਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣਾ ਦੇਸ਼ ਛੱਡਣ ਲੱਗਿਆਂ ਮੈਨੂੰ ਕਿੰਨੀ ਮਾਨਸਿਕ ਪੀੜਾ ਮਹਿਸੂਸ ਹੋ ਰਹੀ ਹੈ। ਇਸ ਨੂੰ ‘ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੇਰੇ ਪਿੱਛੇ ਪੂਰੀ ਚੌਕਸੀ ਅਤੇ ਈਮਾਨਦਾਰੀ ਨਾਲ ਦੇਸ਼ ਸੇਵਾ ਦਾ ਕੰਮ ਕਰਦੇ ਰਹਿਣਾ ਅਤੇ ਜਦੋਂ ਵੀ ਮੌਕਾ ਲੱਗੇ ਮੇਰੇ ਕੋਲ ਆ ਜਾਣਾ। ਰਾਸ ਬਿਹਾਰੀ ਨੇ ਚੱਲਣ ਲੱਗਿਆ ਸਚਿੰਦਰ ਨਾਥ ਸਾਨਿਆਲ ਦੀ ਮਾਂ ਕੋਲੋਂ ਇੱਕ ਹਜ਼ਾਰ ਰੁਪਏ ਸਫ਼ਰ ਖਰਚ ਲਈ ਲਏ ਸੀ । ਗਿਰਜਾ ਬਾਬੂ ਅਤੇ ਸਚਿੰਦਰ ਨਾਥ ਸਾਨਿਆਲ 12 ਮਈ 1915 ਨੂੰ ਰਾਸ ਬਿਹਾਰੀ ਨੂੰ ਜਹਾਜ਼ ਵਿੱਚ ਸਵਾਰ ਕਰਕੇ ਵਾਪਸ ਆ ਗਏ। ਸਚਿੰਦਰ ਨਾਥ ਸਾਨਿਆਲ ਦੇ ਵੀ ਵਾਰੰਟ ਗ੍ਰਿਫ਼ਤਾਰੀ ਨਿਕਲੇ ਹੋਏ ਸਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਕਿਸੇ ਵੀ ਵੇਲੇ ਸੰਭਵ ਸੀ। ਪੰਜਾਬ ਦਾ ਗ਼ਦਰ ਫੇਲ੍ਹ ਹੋ ਜਾਣ ਕਾਰਣ ਲਾਹੌਰ ਵਿੱਚ ਧੜਾਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਸਨ। ਲਗਭਗ ਦੋ ਸੌ ਇਨਕਲਾਬੀਆਂ ਵਿਰੁੱਧ ਮੁਕੱਦਮਾ ਸ਼ੁਰੂ ਹੋਇਆ। ਇਸ ਉਪਰੰਤ ਸਰਕਾਰ ਦਾ ਧਿਆਨ ਦੂਜੇ ਭਗੌੜੇ ਕ੍ਰਾਂਤੀਕਾਰੀਆਂ ਵੱਲ ਗਿਆ। ਵਾਅਦਾ ਮਾਫ਼ ਗਵਾਹਾਂ ਨੇ ਬਨਾਰਸ ਵਾਲੇ ਮਕਾਨ ਦਾ ਠਿਕਾਣਾ ਦੱਸ ਦਿੱਤਾ। ਪੁਲਿਸ ਇਨ੍ਹਾਂ ਗਵਾਹਾਂ ਦੀ ਨਿਸ਼ਾਨਦੇਹੀ ‘ਤੇ ਬਨਾਰਸ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਕ੍ਰਾਂਤੀਕਾਰੀ ਇਹ ਮਕਾਨ ਛੱਡ ਕੇ ਜਾ ਚੁੱਕੇ ਸਨ। ਪੁਲਿਸ ਨੇ ਜਾਂਦਿਆਂ ਹੀ ਇਸ ਮਕਾਨ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਬਦਕਿਸਮਤੀ ਨਾਲ ਇਕ ਵਰਕਰ ਬਭੂਤੀ ਚਰਨ ਇਸ ਮਕਾਨ ਵਿਚੋਂ ਕੱਪੜਿਆਂ ਦਾ ਬੰਡਲ ਚੁੱਕਣ ਲਈ ਆਇਆ। ਪੁਲਿਸ ਨੇ ਉਸ ਨੂੰ ਫੜ ਲਿਆ। ਪੁਲਿਸ ਦੀ ਮਾਰ ਤੋਂ ਡਰ ਕੇ ਉਸ ਨੇ ਸਭ ਕੁਝ ਉਗਲ ਦਿੱਤਾ ਅਤੇ ਵਾਅਦਾ ਮਾਫ਼ ਗਵਾਹ ਬਣ ਗਿਆ। ਸਾਰੇ ਵਰਕਰ ਜਿਨ੍ਹਾਂ ਗਿਣਤੀ 25 ਸੀ, ਜੋ ਉਥੇ ਮੌਜੂਦ ਸਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਉਣ ਵਿੱਚ ਪੂਰੀ ਮਦਦ ਦਿੱਤੀ । 16 ਆਦਮੀ ਫ਼ਤਾਰ ਹੋ ਗਏ। ਜਿਨ੍ਹਾਂ ਵਿੱਚ ਧਰਮ ਸਿੰਘ ਅਤੇ ਜਾਦੋ ਨਾਥ ਸਿੰਘ ਫ਼ੌਜੀ ਵੀ ਸਨ। 6 ਭਗੌੜੇ ਹੋ ਗਏ। ਹਕੂਮਤ ਨੇ ਲਾਹੌਰ ਸਾਜ਼ਿਸ਼ ਕੇਸ ਵਾਂਗ ਸਪੈਸ਼ਲ ਟ੍ਰਿਬਿਊਨਲ ਬਣਾ ਕੇ 25 ਗ਼ਦਰੀਆਂ ਦਾ ਚਲਾਨ ਪੇਸ਼ ਕੀਤਾ। ਸਚਿੰਦਰ ਨਾਥ ਸਾਨਿਆਲ ਵੀ 26 ਜੂਨ 1915 ਨੂੰ ਗ੍ਰਿਫ਼ਤਾਰ ਹੋ ਗਏ। ਰਾਊ ਗੋਪਾਲ ਸਿੰਘ ਜਿਸ ਨੇ ਰਾਸ ਬਿਹਾਰੀ ਨੂੰ ਕਾਫ਼ੀ ਮਾਤਰਾ ਵਿੱਚ ਹਥਿਆਰ ਤੇ ਆਦਮੀ ਦੇਣ ਦਾ ਵਾਅਦਾ ਕੀਤਾ ਸੀ, ਉਸ ਤੋਂ ਕਿਸੇ ਕਾਰਣ ਮੁਕੱਦਮਾ ਵਾਪਸ ਲੈ ਲਿਆ ਗਿਆ। ਅਦਾਲਤ ਵਿੱਚ 16 ਮੁਜਰਿਮ ਦਾਖਲ ਹੋਏ। ਉਨ੍ਹਾਂ ਵਿਰੁੱਧ ਗ਼ਦਰੀ ਸਾਹਿਤ ਵੰਡਣ, ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਉਣ, ਫ਼ੌਜਾਂ ਵਿੱਚ ਬਗ਼ਾਵਤ ਫੈਲਾਉਣ ਅਤੇ ਪੰਜਾਬ ਦਿੱਲੀ ਤੇ ਮੇਰਠ ਵਰਗੇ ਮੁੱਖ ਸਥਾਨਾਂ ‘ਤੇ ਗੋਲਾ-ਬਾਰੂਦ ਪਹੁੰਚਾਉਣ ਦੇ ਇਲਜ਼ਾਮ ਲਗਾਏ ਗਏ। ਟ੍ਰਿਬਿਊਨਲ ਨੇ 14.2.1916 ਨੂੰ ਫੈਸਲਾ ਸੁਣਾਉਂਦੇ ਹੋਏ ਸਚਿੰਦਰ ਨਾਥ ਸਾਨਿਆਲ ਨੂੰ ਉਮਰ ਕੈਦ ਕਾਲਾਪਾਣੀ ਅਤੇ ਇਸਦੇ ਭਰਾ ਜਤਿੰਦਰ ਨਾਥ ਸਾਨਿਆਲ ਨੂੰ ਦੋ ਸਾਲ, ਦਾਮੋਦਰ ਸਰੂਪ ਸੇਠ, ਗਨੇਸ਼ੀ ਲਾਲ ਨੂੰ 7-7 ਸਾਲ, ਲਛਮੀ ਨਰਾਇਣ, ਨਲਨੀ ਮੋਹਨ ਮੁਕਰਜੀ, ਪ੍ਰਤਾਪ ਸਿੰਘ ਨੂੰ ਪੰਜ-ਪੰਜ ਸਾਲ, ਗਿਰਜਾ ਬਾਬੂ ਉਰਫ ਨਗਿੰਦਰ ਨਾਥ ਦੱਤ ਪੰਜ ਸਾਲ ਕੈਦ ਅਤੇ ਪੰਜ ਸੌ ਰੁਪਏ ਜੁਰਮਾਨਾ, ਸ੍ਰੀ ਰਨਾਦਾ ਬਕਿੰਮ ਚੰਦਰ ਮਿੱਤਰ ਅਤੇ ਕਾਲੀ ਮਾਧੋਲਕਰ ਜੀ ਨੂੰ ਤਿੰਨ-ਤਿੰਨ ਸਾਲ ਕੈਦ ਬਾ-ਮੁਸ਼ਕਤ ਦੀ ਸਜ਼ਾ ਦਿੱਤੀ। ਦੋ ਫ਼ੌਜੀ ਸਿਪਾਹੀ ਜੋ ਮੇਰਠ ਛਾਉਣੀ ਦੇ ਸਨ, ਬਰੀ ਕਰ ਦਿੱਤੇ ਗਏ। ਇਹ ਲਾਹੌਰ ਸਾਜ਼ਿਸ਼ ਕੇਸ ਦੀ ਇੱਕ ਕੜੀ ਸੀ। ਜੋ ਬਨਾਰਸ ਸਾਜ਼ਿਸ਼ ਕੇਸ ਦੇ ਨਾਲ ਮਸ਼ਹੂਰ ਹੋਈ। ਸਚਿੰਦਰ ਨਾਥ ਸਾਨਿਆਲ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ। ਆਪ ਅਗਸਤ 1916 ਤੱਕ ਬਨਾਰਸ ਸੈਂਟਰਲ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਕਾਲੇਪਾਣੀ ਭੇਜ ਦਿੱਤਾ ਗਿਆ। 18 ਅਗਸਤ ਨੂੰ ਇਸ ਟਾਪੂ ਵਿੱਚ ਪੈਰ ਪਾਏ ਅਤੇ 1920 ਤੱਕ ਬਾਕੀ ਕੈਦੀਆਂ ਨਾਲ ਇਥੇ ਹੀ ਰਹੇ। 20 ਫਰਵਰੀ 1920 ਵਿੱਚ ਪਹਿਲੇ ਮਹਾਯੁੱਧ ਦੀ ਜਿੱਤ ਦੀ ਖੁਸ਼ੀ ਵਿੱਚ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਆਪ ਅੰਡੇਮਾਨ ਤੋਂ ਰਿਹਾਅ ਹੋਏ। ਸਚਿੰਦਰ ਨਾਥ ਸਾਨਿਆਲ ਅੰਡੇਮਾਨ ਤੋਂ ਰਿਹਾਈ ਵੇਲ਼ੇ ਦੀ ਹਾਲਾਤ ਆਪਣੀ ਕਿਤਾਬ ‘ਬੰਦੀ ਜੀਵਨ’ ਵਿੱਚ ਇੰਝ ਲਿਖਦੇ ਹਨ।
“ਸਾਨੂੰ ਰਿਹਾਈ ਲਈ ਅੰਡੇਮਾਨ ਤੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਸੀ। ਸਾਡੇ ਨਾਲ ਗ਼ਦਰ ਪਾਰਟੀ ਦੇ ਪੰਜਾਬ ਦੇ ਕੁਝ ਸਿੱਖ ਕੈਦੀ ਵੀ ਸਨ। ਉਨ੍ਹਾਂ ਦੇ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਸਨ। ਜੇਲ੍ਹ ਦੇ ਫਾਟਕ ਤੋਂ ਨਿਕਲਦਿਆਂ ਹੀ ਉਨ੍ਹਾਂ ਨੇ ਬੜੇ ਜ਼ੋਰ ਨਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਲਾਏ। ਪਹਿਲਾਂ ਇੱਕ ਨੇ ਜੋ ਬੋਲੇ ਸੋ ਨਿਹਾਲ ਕਿਹਾ। ਜਵਾਬ ਵਿੱਚ ਸਾਰਿਆਂ ਨੇ ਸਤਿ ਸ੍ਰੀ ਅਕਾਲ ਦਾ ਨਾਅਰਾ ਲਾਇਆ। ਫਾਟਕ ਦੇ ਅੰਦਰ ਤਾਂ ਸਖ਼ਤ ਅਨੁਸ਼ਾਸਨ ਸੀ ਅਤੇ ਫਾਟਕ ਦੇ ਬਾਹਰ ਵੀ ਇੱਕ ਕਿਸਮ ਦਾ ਜੇਲ੍ਹ-ਖਾਨਾ ਹੀ ਸੀ। ਇਨ੍ਹਾਂ ਨਾਅਰਿਆਂ ਦੀ ਗੂੰਜ ਭਰੀ ਆਵਾਜ਼ ਨਾਲ ਜੇਲ੍ਹ ਦੇ ਮੁਲਾਜ਼ਮ ਇਨ੍ਹਾਂ ਦਾ ਮੂੰਹ ਤੱਕਦੇ ਰਹਿ ਗਏ। ਸਵੇਰ ਦਾ ਵੇਲ਼ਾ ਸੀ। ਚਾਰੇ ਪਾਸੇ ਸਮੁੰਦਰ ਵਿੱਚ ਲਹਿਰਾਂ ਉਠ ਰਹੀਆਂ ਸਨ । ਹਰ ਨਾਅਰੇ ਦੇ ਨਾਲ ਮੇਰੇ ਜਿਸਮ ਦੇ ਰੌਂਗਟੇ ਖੜੇ ਹੋ ਜਾਂਦੇ। ਜਦੋਂ ਕਈ ਵਾਰ ਨਾਅਰੇ ਲੱਗ ਚੁੱਕੇ ਤਾਂ ਅਸੀਂ ਅੱਗੇ ਵਧੇ। ਨਾਅਰਿਆਂ ਦੀ ਜਗ੍ਹਾ ਹੁਣ ਪੰਜਾਬੀ ਭਾਸ਼ਾ ਵਿੱਚ ਗਾਣੇ ਹੋਣ ਲੱਗੇ। ਇਨ੍ਹਾਂ ਵਿੱਚੋਂ ਇਕ ਗਾਣੇ ਦੇ ਸ਼ਬਦ ਕੁਝ ਇਸ ਤਰ੍ਹਾਂ ਸਨ:
“ਚਿੜੀਓਂ ਸੇ ਮੈਂ ਬਾਜ ਲੜਾਉ।
ਤਬੀ ਗੋਬਿੰਦ ਸਿੰਘ ਨਾਮ ਕਹਾਉ॥
ਪਹਿਲਾਂ ਵਾਂਗ ਹੀ ਦੇ ਤਿੰਨ ਆਦਮੀ ਇਸ ਗਾਣੇ ਦੀ ਇੱਕ ਕੜੀ ਸ਼ੁਰੂ ਕਰਦੇ। ਬਾਅਦ ਵਿੱਚ ਸਾਰੇ ਆਦਮੀ ਉਸ ਨੂੰ ਦੁਹਰਾਉਂਦੇ। ਅਜਿਹੇ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਮੇਰੀਆਂ ਅੱਖਾਂ ਭਰ ਆਈਆਂ । ਰਿਹਾਈ ਤੋਂ ਬਾਅਦ ਘਰ ਜਾ ਕੇ ਫਿਰ ਤੋਂ ਸਿਆਸੀ ਮੈਦਾਨ ਵਿੱਚ ਕੁੱਦਣ ਦਾ ਅਹਿਦ ਕੀਤਾ।”
1912 ਵਿੱਚ ਹੋਰਾ-ਚੋਰੀ ਕਾਂਡ ਕਾਰਣ ਗਾਂਧੀ ਨੇ ਪੂਰੇ ਜ਼ੋਰਾਂ ਤੇ ਚੱਲ ਰਹੇ ਅਸਹਿਯੋਗ ਅੰਦੋਲਨ ਵੀ ਪਿੱਠ ਵਿੱਚ ਛੁਰਾ ਖੇਡ ਦਿੱਤਾ। ਇਨਕਲਾਬੀ ਸੋਚ ਵਾਲੇ ਗਾਂਧੀ ਦੀ ਇਸ ਬੁਜ਼ਦਿਲਾਨਾ ਹਰਕਤ ਤੋਂ ਨਾਰਾਜ਼ ਹੋ ਗਏ ਅਤੇ ਹਿੰਸਾ ਦੀ ਰਾਹ ‘ਤੇ ਚੱਲ ਪਏ। ਸਮੁੰਦਰ ਨਾਥ ਸਾਨਿਆਲ ਉਸ ਵੇਲੇ ਅੰਡੇਮਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਆਏ ਸਨ ਅਤੇ ਪਾਰਟੀ ਨੂੰ ਦੁਬਾਰਾ ਜਥੇਬੰਦ ਕਰਨ ਦੀ ਸੋਚ ਰਹੇ ਸਨ। ਅਜਿਹੇ ਮੌਕੇ ਨੂੰ ਗਨੀਮਤ ਜਾਣ ਕੇ ਕ੍ਰਾਂਤੀਕਾਰੀਆਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। ਇੱਕ ਵਾਰ ਫਿਰ ਉੱਤਰੀ ਭਾਰਤ ਵਿੱਚ ਕ੍ਰਾਂਤੀਕਾਰੀ ਦਲ ਅੰਗੜਾਈ ਲੈ ਕੇ ਉਠ ਖੜਾ ਹੋਇਆ। ਰਾਮ ਪ੍ਰਸਾਦ ਬਿਸਮਿਲ ਆਪਣੇ ਸਾਥੀਆਂ ਅਸ਼ਫਾਕ-ਉੱਲਾ, ਠਾਕੁਰ ਰੋਸ਼ਨ ਸਿੰਘ, ਪ੍ਰੇਮ ਕਿਸ਼ਨ ਖੰਨਾ ਸਮੇਤ ਇਸ ਦਲ ਵਿੱਚ ਸ਼ਾਮਲ ਹੋ ਗਏ। ਦਲ ਦਾ ਕੰਮ ਚਲਾਉਣ ਲਈ ਰਾਮ ਪ੍ਰਸਾਦ ਨੂੰ ਡਾਕੇ ਮਾਰਨ ਦਾ ਵਿਸ਼ੇਸ਼ ਤਜਰਬਾ ਸੀ। ਇਸ ਦਲ ਦਾ ਨਾਂ ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ।
ਸਚਿੰਦਰ ਨਾਥ ਸਾਨਿਆਲ ਨੇ ਅੰਡੇਮਾਨ ਤੋਂ ਰਿਹਾਈ ਤੋਂ ਬਾਅਦ ਵਿਆਹ ਕਰਵਾ ਲਿਆ ਅਤੇ ਦੋ ਬੱਚੇ ਵੀ ਪੈਦਾ ਹੋਏ। ਉਸ ਲਈ ਹੁਣ ਉਸ ਨੂੰ ਇਹ ਮੁਸ਼ਕਲ ਪੇਸ਼ ਆਉਣ ਲੱਗੀ ਕਿ ਬੀਵੀ ਬੱਚੇ ਕਿਸ ਦੇ ਸਹਾਰੇ ਛੱਡ ਕੇ ਭਗੌੜਾ ਹੋਵੇ। ਉਹ ‘ਬੰਦੀ ਜੀਵਨ’ ਨਾਮਕ ਪੁਸਤਕ ਵਿੱਚ ਇੰਝ ਲਿਖਦੇ ਹਨ ਕਿ “ਮੈਂ ਸਭ ਤੋਂ ਵੱਡਾ ਸੀ। ਦੂਜਾ ਭਰਾ ਜਤਿੰਦਰ ਨਾਥ ਵੀ ਵਿਆਹ ਕਰਵਾ ਚੁੱਕਾ ਸੀ। ਮੇਰੇ ਤੀਸਰੇ ਭਰਾ ਰਵਿੰਦਰ ਨੇ ਅਜੇ ਤੱਕ ਵਿਆਹ ਨਹੀਂ ਸੀ ਕਰਵਾਇਆ। ਸਰਕਾਰੀ ਪੁਲਿਸ ਵਿੱਚ ਮੁਲਾਜ਼ਮ ਸੀ । ਸਭ ਤੋਂ ਛੋਟਾ ਭਰਾ ਭੁਪਿੰਦਰ ਕਾਲਜ ਵਿੱਚ ਪੜ੍ਹ ਰਿਹਾ ਸੀ। ਮੇਰਾ ਮੰਡਲਾ ਭਰਾ ਜਤਿੰਦਰ ਕ੍ਰਾਂਤੀਕਾਰੀ ਕੰਮਾਂ ਵਿੱਚ ਹਿੱਸਾ ਲੈਣ ਕਰਕੇ ਹਮੇਸ਼ਾ ਮੇਰੇ ਨਾਲ ਨਾਰਾਜ਼ ਰਹਿੰਦਾ ਸੀ। ਮੇਰੇ ਤੀਸਰੇ ਭਰਾ ਰਵਿੰਦਰ ਕਿਹਾ ਕਰਦੇ ਸਨ ਕਿ ਤੇਰੇ ਕਾਰਣ ਸਾਡੀ ਨੌਕਰੀ ਵੀ ਚਲੀ ਜਾਵੇਗੀ ਅਤੇ ਮਕਾਨ ਦਾ ਕਿਰਾਇਆ ਤੱਕ ਵੀ ਨਹੀਂ ਦੇ ਪਾਵਾਂਗੇ। ਮਾਂ ਵੀ ਦੁਖੀ ਸੀ। ਉਹ ਬੇਚਾਰੀ 30 ਸਾਲ ਦੀ ਉਮਰ ਵਿੱਚ ਵਿਧਵਾ ਹੋ ਚੁੱਕੀ ਸੀ। ਉਸ ਨੂੰ ਆਪਣੇ ਜੀਵਨ ਵਿੱਚ ਕਦੀ ਵੀ ਸੁੱਖ ਨਹੀਂ ਮਿਲਿਆ। ਕਾਲੇਪਾਣੀ ਤੋਂ ਵਾਪਸ ਆ ਕੇ ਵਿਆਹ ਵੀ ਹੋ ਗਿਆ ਅਤੇ ਦੇ ਬੱਚਿਆਂ ਦਾ ਬਾਪ ਵੀ ਬਣ ਚੁੱਕਾ ਸੀ। ਮਾਂ ਇਸ ਆਸ ਵਿੱਚ ਸੀ ਕਿ ਗ੍ਰਿਹਸਤੀ ਬਣ ਜਾਣ ਤੋਂ ਬਾਅਦ ਆਪਣੇ ਆਪ ਕ੍ਰਾਂਤੀਕਾਰੀ ਕੰਮਾਂ ਤੋਂ ਪਿੱਛੇ ਹਟ ਜਾਵੇਗਾ ਪਰ ਮਾਂ ਦੀਆਂ ਸਾਰੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ। ਬੀਵੀ ਬੱਚੇ ਮਾਂ ਭਾਈ ਸਭ ਪਰੇਸ਼ਾਨ ਸਨ। ਇਕ ਜਾਂ ਦੋ ਜਾਂ ਚਾਰ ਦਿਨ ਦੀ ਗੱਲ ਹੋਵੇ ਤਾਂ ਕੋਈ ਬਰਦਾਸ਼ਤ ਕਰ ਲਵੇ। ਇਹ 12 ਮਹੀਨਿਆਂ ਦੀ ਗੱਲ ਸੀ। ਮੈਂ ਆਪਣੇ ਭਰਾਵਾਂ ਨੂੰ ਸਾਫ ਕਹਿ ਦਿੱਤਾ ਸੀ ਕਿ ਮੈਂ ਜਿਸ ਰਾਹੇ ਚਲ ਪਿਆ ਹਾਂ, ਪਿੱਛੇ ਨਹੀਂ ਹਟਾਂਗਾ। ਮੇਰੇ ਬੀਵੀ ਬੱਚਿਆਂ ਦਾ ਬੋਝ ਤੁਹਾਨੂੰ ਹੀ ਚੁੱਕਣਾ ਪਵੇਗਾ। ਮੇਰੇ ਭਰਾ ਜਤਿੰਦਰ ਨੇ ਇਹ ਬੋਝ ਚੁੱਕਣ ਦਾ ਵਾਅਦਾ ਵੀ ਕਰ ਲਿਆ ਸੀ ਪਰ ਬੀਵੀ ਬੱਚਿਆਂ, ਮਾਂ ਅਤੇ ਛੋਟੇ ਭਾਈਆਂ ਦੀ ਇਹ ਪ੍ਰੇਸ਼ਾਨੀ ਦੇਖੀ ਨਹੀਂ ਜਾਂਦੀ ਸੀ। ਬਾਰ-ਬਾਰ ਮੇਰੇ ਦਿਲ ਵਿੱਚ ਇਹ ਖ਼ਿਆਲ ਆਉਂਦਾ ਸੀ। ਇਹ ਐਵੇਂ ਹੀ ਬੇਗਾਨੀ ਲੜਕੀ ਨੂੰ ਵਿਆਹ ਕੇ ਮਹਾਪਾਪ ਦਾ ਭੋਗੀ ਬਣ ਚੁੱਕਿਆ ਹਾਂ ਅਤੇ ਉਸ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਦੋਸ਼ੀ ਬਣਾਂਗਾ ਅਤੇ ਇਹ ਮਾਸੂਮ ਬਾਲਕ ਹਮੇਸ਼ਾ ਲਈ ਬਾਪ ਦੇ ਪਿਆਰ ਤੋਂ ਵਾਂਝੇ ਹੋ ਜਾਣਗੇ। ਗੱਲ ਕੀ ਮਾਂ ਅਤੇ ਭਰਾਵਾਂ ਦੇ ਪਿਆਰ ਅਤੇ ਬੀਵੀ ਬੱਚਿਆਂ ਨੂੰ ਤਿਲਾਂਜਲੀ ਦੇ ਕੇ ਘਰ ਛੱਡਣਾ ਕੋਈ ਸੌਖਾ ਕੰਮ ਨਹੀਂ ਸੀ। ਕਈ ਵਾਰ ਘਰ ਛੱਡਣ ਦੇ ਇਰਾਦੇ ਨੂੰ ਅੱਗੇ ਪਾਉਣਾ ਪਿਆ। ਪਰ ਫਿਰ ਦਿਲ ਵਿੱਚ ਸੋਚਿਆ ਕਿ ਗੌਤਮ ਬੁੱਧ ਨੇ ਵੀ ਤਾਂ ਰਾਜ ਭਾਗ ਅਤੇ ਬੀਵੀ ਬੱਚਿਆਂ ਦਾ ਮੋਹ ਤਿਆਗ ਦਿੱਤਾ ਸੀ। ਆਖਿਰ ਦੇਸ਼ ਸੇਵਾ ਲਈ ਘਰ ਬਾਰ ਛੱਡਣਾ ਹੀ ਪਿਆ। ਹੁਣ ਮਾਂ ਸਭ ਤੋਂ ਵਧ ਪ੍ਰੇਸ਼ਾਨ ਸੀ। ਉਹ ਮਮਤਾ ਦੀ ਮਾਰੀ ਪੁੱਤਰ ਲਈ ਕੀ ਕੁਝ ਨਹੀਂ ਕਰ ਰਹੀ ਸੀ। ਇੱਕ ਵਾਰ ਉਹ 1922 ਵਿੱਚ ਅਰਧ ਕੁੰਭ ਮੇਲੇ ਦੇ ਅਵਸਰ ਤੇ ਇਸ਼ਨਾਨ ਲਈ ਹਰਦੁਆਰ ਗਈ। ਮੈਂ ਵੀ ਨਾਲ ਸੀ। ਇੱਕ ਸਾਧੂ ਤੋਂ ਮੇਰੇ ਬਾਰੇ ਪੁੱਛਿਆ। ਇਸ ਸਾਧੂ ਕੋਲ ਮੈਂ ਵੀ ਪਹਿਲਾਂ ਕਈ ਵਾਰ ਜਾ ਚੁੱਕਾ ਸਾਂ। ਜਦੋਂ ਮਾਂ ਨੇ ਆਪਣਾ ਦੁੱਖ ਸਾਧੂ ਦੇ ਸਾਹਮਣੇ ਰੱਖਿਆ ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਕਿ ਮਾਤਾ ਤੇਰੇ ਚਾਰ ਪੁੱਤਰ ਹਨ। ਜੇ ਇੱਕ ਪੁੱਤਰ ਦੇਸ਼ ਸੇਵਾ ਕਰਦਾ ਹੋਇਆ ਕੁਰਬਾਨ ਵੀ ਹੋ ਜਾਵੇ, ਫਿਰ ਵੀ ਤੂੰ ਖੁਸ਼ਕਿਸਮਤ ਹੈ। ਉਸ ਵੇਲੇ ਸਾਧੂ ਦੇ ਕੋਲ ਮੇਰੀ ਮਾਂ ਤੋਂ ਇਲਾਵਾ ਮੇਰੀ ਪਤਨੀ ਅਤੇ ਡੇਢ ਸਾਲ ਦਾ ਬੱਚਾ ਵੀ ਸੀ। ਮੇਰੀ ਮਾਂ ਨੇ ਇਹ ਦਲੀਲ ਦਿੱਤੀ ਕਿ ਹਿੰਦੂ ਸ਼ਾਸਤਰ ਅਨੁਸਾਰ ਜਦ ਤੁਸੀਂ ਵਿਆਹ ਕਰ ਲਿਆ ਤਾਂ ਜੋ ਵੀ ਕੰਮ ਕਰਨਾ ਹੋਵੇਗਾ ਆਪਣੀ ਪਤਨੀ ਦੀ ਸਲਾਹ ਨਾਲ ਹੀ ਕਰਨਾ ਹੋਵੇਗਾ। ਮੈਂ ਜਵਾਬ ਦਿੱਤਾ ਕਿ ਮੈਂ ਪਹਿਲਾਂ ਹੀ ਮੰਜ਼ੂਰੀ ਲੈ ਲਈ ਹੈ। ਇਸ ਦੀ ਪੁਸ਼ਟੀ ਲਈ ਸਾਧੂ ਨੇ ਮੇਰੀ ਪਤਨੀ ਤੋਂ ਪੁੱਛਿਆ, “ਕਿਉਂ ਬੇਟੀ! ਕੀ ਤੂੰ ਅਜਿਹਾ ਕੰਮ ਕਰਨ ਲਈ ਆਪਣੇ ਪਤੀ ਨੂੰ ਆਗਿਆ ਦੇ ਦਿੱਤੀ ਹੈ।” ਇਸ ਅਬਲਾ ਨੇ ਸੀਨੇ ‘ਤੇ ਪੱਥਰ ਰੱਖ ਕੇ ਹਾਂ ਕਰ ਦਿੱਤੀ। ਇਸ ਵੇਲੇ ਮਾਂ ਪਤਨੀ ਅਤੇ ਛੋਟਾ ਬੱਚਾ ਰੋ ਰਹੇ ਸਨ । ਸਾਧੂ ਨੂੰ ਤਰਸ ਆ ਗਿਆ, ਉਸ ਨੇ ਮੈਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੇਰੀ ਪਤਨੀ ਛੋਟੀ ਉਮਰ ਦੀ ਹੈ। ਇਸ ਨੇ ਅਲ੍ਹੜਪੁਣੇ ਵਿੱਚ ਜੋ ਆਗਿਆ ਦਿੱਤੀ ਹੈ, ਉਹ ਪ੍ਰਵਾਨ ਨਹੀਂ ਹੈ। ਮੈਂ ਸਾਧੂ ਨੂੰ ਵਚਨ ਦਿੱਤਾ ਕਿ ਜਦੋਂ ਤੱਕ ਮੇਰੀ ਪਤਨੀ ਮੈਨੂੰ ਖੁਸ਼ ਹੋ ਕੇ ਆਗਿਆ ਨਹੀਂ ਦੇਵੇਗੀ ਮੈਂ ਘਰ ਨਹੀਂ ਛੱਡਾਂਗਾ।” ਫਰਵਰੀ 1922 ਵਿੱਚ ਅਰਧ ਕੁੰਭੀ ਮੇਲਾ ਸੀ। ਇਸ ਤੋਂ ਚਾਰ ਮਹੀਨੇ ਬਾਅਦ ਮੈਂ ਅਤੇ ਮੇਰੇ ਪਰਿਵਾਰ ਦੇ ਸਾਰੇ
ਮੈਂਬਰ ਇਲਾਹਾਬਾਦ ਵਾਲੇ ਘਰ ਵਿੱਚ ਮੌਜੂਦ ਸੀ। ਮੇਰੇ ਘਰ ਛੱਡਣ ਦੀ ਚਰਚਾ ਚੱਲ ਪਈ। ਮੇਰੇ ਮੰਜਲੇ ਭਰਾ ਵੀ ਕਾਲਜ ਬੰਦ ਹੋਣ ਕਾਰਣ ਘਰ ਆਏ ਹੋਏ ਸਨ, ਉਹ ਅਕਸਰ ਮੈਨੂੰ ਇਸ ਕੰਮ ਤੋਂ ਰੋਕਦੇ ਰਹਿੰਦੇ ਸਨ । ਮੈਂ ਕੋਲ ਬੈਠੀ ਮਾਂ ਨੂੰ ਪੁੱਛਿਆ ਕਿ ਤੂੰ ਵੀ ਮੇਰੇ ਇਸ ਦੇਸ਼ ਸੇਵਾ ਦੇ ਕੰਮ ਤੋਂ ਖੁਸ਼ ਨਹੀਂ ਹੈਂ। ਉਸ ਨੇ ਜਵਾਬ ਦਿੱਤਾ ਕਿ ਮੈਂ ਇੰਝ ਤਾਂ ਨਹੀਂ ਕਹਿੰਦੀ ਕਿ ਤੂੰ ਗ਼ਲਤ ਰਸਤੇ ‘ਤੇ ਜਾ ਰਿਹਾ ਹੈਂ ਪਰ ਮੈਂ ਇੰਨਾ ਜ਼ਰੂਰ ਕਹਿੰਦੀ ਹਾਂ ਕਿ ਮੇਰੇ ਕੋਲ ਤੇਰੀ ਗ੍ਰਿਫ਼ਤਾਰੀ, ਜੇਲ੍ਹ ਦੀਆਂ ਮੁਸੀਬਤਾਂ ਵੇਖ ਕੇ ਬਰਦਾਸ਼ਤ ਨਹੀਂ ਹੋ ਸਕਦਾ। ਤੇਰੀ ਪਹਿਲੀ ਗ੍ਰਿਫ਼ਤਾਰੀ ਵੇਲੇ ਕੱਪੜੇ ਦਾ ਖੂੰਟਾ ਤੇਰੇ ਗੱਲ ਵਿੱਚ ਸੀ, ਹੱਥਕੜੀ ਨਾਲ ਦੋਵੇਂ ਹੱਥ ਬੰਨੇ ਹੋਏ ਸਨ। ਇੱਕ ਬਿਸਤਰਾ ਸਿਰ ‘ਤੇ ਚੁੱਕੀ ਤੂੰ ਥਾਣੇ ਵੱਲ ਜਾ ਰਿਹਾ ਸੀ। ਇਹ ਘਟਨਾ 26 ਜੂਨ 1915 ਦੀ ਸੀ। ਮੇਰੀ ਮਾਤਾ ਨੇ ਸਵਾਲ ਕੀਤਾ ਕਿ ਤੈਨੂੰ ਡਰ ਨਹੀਂ ਲੱਗਦਾ, ਮੇਰਾ ਜਵਾਬ ਸੀ ਕਿ ਉਹ ਭਿਆਨਕ ਦ੍ਰਿਸ਼ ਮੈਨੂੰ ਅੱਜ ਵੀ ਯਾਦ ਹੈ। ਇਸ ਤੋਂ ਮੈਂ ਪ੍ਰੇਸ਼ਾਨ ਵੀ ਹੋ ਜਾਂਦਾ ਹਾਂ ਅਤੇ ਡਰ ਵੀ ਲੱਗਦਾ ਹੈ। ਜੇਲ੍ਹ ਦੀ ਜਲੀ ਸੜੀ ਮਿੱਟੀ ਮਿਲੀ ਰੋਟੀ, ਜੇਲ੍ਹ ਮੁਲਾਜ਼ਮਾਂ ਦਾ ਅੱਤਿਆਚਾਰੀ ਸਲੂਕ, ਇਕਲਾਪੇ ਦਾ ਜੀਵਨ, ਘਰ ਵਾਲਿਆਂ ਦੀ ਯਾਦ, ਦੇਸ਼ ਦੀ ਆਜ਼ਾਦੀ ਦੀ ਚਿੰਤਾ, ਇਹ ਸਭ ਚੀਜ਼ਾਂ ਯਾਦ ਆਉਂਦਿਆਂ ਹੀ ਮੇਰੇ ਸਰੀਰ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਪਰ ਮਾਂ ! ਅਜਿਹੀ ਕੁਰਬਾਨੀ ਤੋਂ ਬਿਨਾਂ ਦੇਸ਼ ਆਜ਼ਾਦ ਵੀ ਨਹੀਂ ਹੋ ਸਕਦਾ ਅਤੇ ਮੇਰੇ ਵਰਗੇ ਹਜ਼ਾਰਾਂ ਨੌਜਵਾਨਾਂ ਨੂੰ ਜੇਲ੍ਹ ਦੇ ਤਸੀਹੇ, ਪੁਲਿਸ ਦੀ ਮਾਰ ਅਤੇ ਤਰ੍ਹਾਂ-ਤਰ੍ਹਾਂ ਦੇ ਦੁੱਖ ਝੇਲਣੇ ਪੈਂਦੇ ਹਨ। ਇਥੋਂ ਤੱਕ ਕਿ ਫਾਂਸੀ ਦੇ ਫੰਦੇ ਤੱਕ ਵੀ ਝੂਲਨਾ ਪਵੇਗਾ ਅਤੇ ਮੈਂ ਵੀ ਜਾਣਦਾ ਹਾਂ ਕਿ ਜਿਸ ਰਾਹ ‘ਤੇ ਮੈਂ ਚੱਲ ਰਿਹਾ ਹਾਂ ਉਹ ਕੰਡਿਆਂ ਭਰਿਆ ਰਾਹ ਹੈ। ਚਲਦੀ ਵਾਰ ਮੈਂ ਆਪਣੀ ਮਾਂ ਤੋਂ ਖਰਚ ਲਈ ਇੱਕ ਹਜ਼ਾਰ ਰੁਪਏ ਮੰਗੇ । ਉਸ ਦਾ ਜਵਾਬ ਸੀ ਕਿ ਬੇਟਾ ਇਹ ਰਕਮ ਵੀ ਤੂੰ ਗੁਆ ਦੇਵੇਂਗਾ। ਇਸ ਲਈ ਖਰਚੇ ਲਈ 25 ਰੁਪਏ ਮਹੀਨਾ ਭੇਜਦੀ ਰਹਾਂਗੀ। ਉਸ ਵੇਲੇ ਘਰ ਤੋਂ ਵਿਦਾ ਲੈਣ ਵੇਲੇ ਬੜਾ ਅਜੀਬ ਜਿਹਾ ਨਜ਼ਾਰਾ ਸੀ। ਸਭ ਰੋ ਰਹੇ ਸਨ। ਮਾਤਾ ਜੀ ਸਬਰ ਦੀ ਹੱਦ ਨੂੰ ਪਾਰ ਕਰ ਚੁੱਕੇ ਸਨ। ਜਿੰਨਾ ਵਧ ਉਹ ਰੋਂਦੀ ਸੀ, ਉਸ ਤੋਂ ਕਿਤੇ ਵਧ ਉਸਦਾ ਸਰੀਰ ਹਿੱਲ ਰਿਹਾ ਸੀ। ਹੋਠ ਕੰਬ ਰਹੇ ਸਨ। ਮੇਰੇ ਭਾਈ, ਮੇਰੀ ਬੀਵੀ ਅਤੇ ਦੋਹਾਂ ਬੱਚਿਆਂ ਨੂੰ ਲੈ ਕੇ ਸਿੱਧੇ ਸਟੇਸ਼ਨ ਤੇ ਪਹੁੰਚੇ ਅਤੇ ਗੱਡੀ ਦੇ ਇੱਕ ਡੱਬੇ ਵਿੱਚ ਬੈਠਾ ਦਿੱਤਾ। ਇਲਾਹਾਬਾਦ ਦੀ ਸਾਰੀ ਪੁਲਿਸ ਮੈਨੂੰ ਜਾਣਦੀ ਸੀ। ਵਰੰਟ ਗ੍ਰਿਫ਼ਤਾਰੀ ਨਿਕਲ ਚੁੱਕਾ ਸੀ । ਲੁਕਦਾ ਲੁਕਾਂਦਾ ਸਟੇਸ਼ਨ ਤੇ ਪੁੱਜਾ ਅਤੇ ਗੱਡੀ ਚੱਲਣ ਤੋਂ ਇੱਕ ਅੱਧਾ ਮਿੰਟ ਪਹਿਲਾਂ ਹੀ ਕਿਸੇ ਤਰ੍ਹਾਂ ਬੱਚਿਆਂ ਦੇ ਕੋਲ ਗੱਡੀ ਦੇ ਡੱਬੇ ਵਿੱਚ ਜਾ ਸਵਾਰ ਹੋਇਆ ਅਤੇ ਮੈਂ ਸਿੱਧਾ ਕਲਕੱਤੇ ਪਹੁੰਚ ਗਿਆ। 1920 ਵਿੱਚ ਰਿਹਾਈ ਤੋਂ ਬਾਅਦ ਨਵੇਂ ਸਿਰੇ ਤੋਂ ਖੁਫ਼ੀਆ ਇਨਕਲਾਬੀ ਪਾਰਟੀ ਨੂੰ ਸੰਗਠਿਤ ਕੀਤਾ। ਇਸ ਸਿਲਸਿਲੇ ਵਿੱਚ 1922 ਵਿੱਚ ਜਦੋਂ ਆਪ ਯੂ. ਪੀ. ਦਾ ਦੌਰਾ ਕਰਦੇ ਹੋਏ ਫਤਿਹਗੜ੍ਹ ਮੇਲੇ ਵਿੱਚ ਪੁੱਜੇ। ਪਿੰਡਾਂ ਅਤੇ ਸ਼ਹਿਰਾਂ ਤੋਂ ਵਾਪਸ ਆ ਕੇ ਗੰਗਾ ਕਿਨਾਰੇ ਆਰਾਮ ਕਰ ਰਹੇ ਸਨ। ਅਚਾਨਕ ਆਪ ਦੀ ਨਜ਼ਰ ਘਾਟ ਦੇ ਕੰਡੇ ਇੱਕ ਖੁੱਲ੍ਹੇ ਕਮਰੇ ਵਿੱਚ ਬੈਠੇ ਨੌਜਵਾਨ ‘ਤੇ ਪਈ, ਜੋ ਕਿਤਾਬ ਪੜ੍ਹ ਰਿਹਾ ਸੀ। ਬਿਨਾਂ ਕਿਸੇ ਝਿਜਕ ਦੇ ਉਸ ਦੇ ਕੋਲ ਚਲੇ ਗਏ। ਉਸ ਅਜਨਬੀ ਨੌਜਵਾਨ ਨੇ ਆਪ ਦਾ ਸੁਆਗਤ ਕੀਤਾ। ਕਿਤਾਬ ਜੋ ਉਹ ਪੜ੍ਹ ਰਿਹ ਸੀ, ਇਤਿਹਾਸ ਦੀ ਕਿਤਾਬ ਸੀ। ਇਸ ਵਿਸ਼ੇ ‘ਤੇ ਗੱਲਬਾਤ ਚੱਲ ਪਈ। ਉਸ ਨੌਜਵਾਨ ਨੇ ਦੱਸਿਆ ਕਿ ਉਹ ਲਾਹੌਰ ਵਿੱਚ ਰਹਿੰਦਾ ਹੈ। ਉਸਦੀ ਭੈਣ ਪਾਰਵਤੀ ਨੂੰ ਬਾਗ਼ੀਆਨਾ ਭਾਸ਼ਣ ਦੇਣ ਦੇ ਦੋਸ਼ ਵਿੱਚ ਦੋ ਸਾਲ ਕੈਦ ਦੀ ਸਜ਼ਾ ਹੋਈ ਸੀ। ਉਹ ਹੁਣ ਫਤਿਹਗੜ੍ਹ ਸੈਂਟਰਲ ਜੇਲ੍ਹ ਵਿੱਚ ਹੈ ਅਤੇ ਮੈਂ ਉਸ ਨਾਲ ਮੁਲਾਕਾਤ ਕਰਨ ਲਈ ਆਇਆ ਹਾਂ। ਉਸ ਨੇ ਆਪਣੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਉਥੋਂ ਦੇ ਨੈਸ਼ਨਲ ਕਾਲਜ ਵਿੱਚ ਪ੍ਰੋਫੈਸਰ ਹਾਂ ਅਤੇ ਨਾਮ ਜੈ ਚੰਦ ਵਿੱਦਿਆ ਅਲੰਕਾਰ ਹੈ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਚਿੰਦਰ ਨਾਥ ਸਾਨਿਆਲ ਇੱਕ ਬਹੁਤ ਵੱਡੇ ਕ੍ਰਾਂਤੀਕਾਰੀ ਹਨ ਅਤੇ ਵਰ੍ਹਿਆਂ ਬੱਧੀ ਕ੍ਰਾਂਤੀਕਾਰੀ ਕੰਮਾਂ ਵਿੱਚ ਹਿੱਸਾ ਲੈਣ ਕਾਰਣ ਅੰਡੇਮਾਨ ਜੇਲ੍ਹ ਦੀ ਯਾਤਰਾ ਕਰ ਚੁੱਕੇ ਹਨ ਤਾਂ ਉਨ੍ਹਾਂ ਨਾਲ ਸੰਬੰਧ ਬਣਾਉਣ ਲਈ ਬੇਤਾਬ ਹੋ ਉੱਠਿਆ ਅਤੇ ਇਹ ਫੈਸਲਾ ਲਿਆ ਕਿ ਉਹ ਫਤਿਹਗੜ੍ਹ ਤੋਂ ਲਾਹੌਰ ਜਾਂਦੇ ਹੋਏ ਇਲਾਹਾਬਾਦ ਵਿੱਚ ਸਾਨਿਆਲ ਨੂੰ ਫਿਰ ਮਿਲਣਗੇ। ਇਨ੍ਹੀਂ ਦਿਨੀਂ ‘ਬੰਦੀ ਜੀਵਨ’ ਨਾਮਕ ਪੁਸਤਕ ਛਪ ਚੁੱਕੀ ਸੀ। ਸਾਨਿਆਲ ਨੇ ਪੜ੍ਹਨ ਲਈ ਉਨ੍ਹਾਂ ਨੂੰ ਇਹ ਕਿਤਾਬ ਦੇ ਦਿੱਤੀ, ਜਿਸ ਨੂੰ ਪੜ੍ਹ ਕੇ ਉਹ ਬਹੁਤ ਪ੍ਰਭਾਵਿਤ ਹੋਏ। ਇਹ ਮੁਲਾਕਾਰ ਹੁਣ ਦੋਸਤੀ ਵਿੱਚ ਬਦਲ ਗਈ। ਅਗਲੇ ਦਿਨ ਜੈ ਚੰਦ ਲਾਹੌਰ ਲਈ ਕੇ ਉਹ ਬਹੁਤ ਸਰਦੇ ਹੋਏ ਸਾਨਿਆਲ ਨੂੰ ਲਾਹੌਰ ਆਉਣ ਦਾ ਸੱਦਾ ਦੇ ਗਏ। ਸਾਨਿਆਲ ਲਾਹੌਰ ਗਏ ਅਤੇ ਜੈ ਚੰਦ ਦੇ ਮਕਾਨ ਅਤੇ ਬਹਿਰੇ। ਸਾਨਿਆਲ ਨਾਲ ਭਗਤ ਸਿੰਘ ਦੀ ਪਹਿਲੀ ਮੁਲਾਕਾਤ ਇਥੇ ਹੀ ਹੋਈ ਸੀ। ਕਈ ਦੂਜੇ ਦੇਸ਼ ਭਗਤ ਨੌਜਵਾਨ ਭਗਵਤੀ ਚਰਨ, ਯਸ਼ਪਾਲ ਅਤੇ ਸੁਖਦੇਵ ਆਦਿ ਨਾਲ ਵੀ ਇਥੇ ਹੀ ਮੁਲਾਕਾਤ ਕਰਵਾਈ ਗਈ। ਜੈ ਚੰਦ ਨੇ ਦੱਸਿਆ ਕਿਉਂਝ ਤਾਂ ਮੈਂ ਸਾਨਿਆਲ ਬਾਰੇ ਬਹੁਤ ਕੁਝ ਜਾਣ ਚੁੱਕਾ ਸਾਂ ਪਰ ਮੇਰੀ ਆਪਣੀ ਮੁਲਾਕਾਤ 1937 ਵਿੱਚ ਹੋਈ,ਉਹ ਇੰਝ ਕਿ ਉਹ ਦਸ ਸਾਲ ਦੀ ਲੰਬੀ ਕੈਦ ਤੋਂ ਰਿਹਾਅ ਹੋਏ ਸਨ। ਇਸ ਸਾਲ ਮੈਂ ਵੀ ਮਿੰਟਗੁੰਮਰੀ ਦੀ ਜੇਲ੍ਹ ਤੋਂ ਵਰ੍ਹਿਆਂ ਦੀ ਨਜ਼ਰਬੰਦੀ ਤੋਂ ਰਿਹਾਅ ਹੋ ਕੇ ਦਿੱਲੀ ਆਇਆ ਸਾਂ। ਅਸੀਂ ਸਾਨਿਆਲ ਅਤੇ ਕਾਕੋਰੀ ਕੇਸ ਦੇ ਸਾਥੀਆਂ ਨੂੰ ਦਿੱਲੀ ਬੁਲਾਇਆ ਅਤੇ ਉਥੇ ਸਾਰਿਆਂ ਨਾਲ ਮੁਲਾਕਾਤ ਹੋਈ।
ਸਚਿੰਦਰ ਨਾਥ ਸਾਨਿਆਲ ਅੰਮ੍ਰਿਤਸਰ ਗਏ। ਉਸ ਸਮੇਂ ਜੈਤੋ ਦਾ ਮੋਰਚਾ ਚੱਲ ਰਿਹਾ ਸੀ। ਉਸ ਨੇ ਸਿੱਖਾਂ ਦੀ ਬਹਾਦਰੀ ਦਾ ਜੋ ਨਜ਼ਾਰਾ ਵੇਖਿਆ, ਉਸ ਦੀ ਮਿਸਾਲ ਦੂਸਰੀ ਕੌਮ ਵਿੱਚ ਸਾਰੇ ਹਿੰਦੁਸਤਾਨ ਵਿੱਚ ਨਹੀਂ ਮਿਲ ਸਕਦੀ। ਜੈਤੋਂ ਵਿੱਚ ਗੋਲੀ ਚੱਲ ਰਹੀ ਸੀ ਅਤੇ ਸਿੱਖਾਂ ਦੇ ਜੱਥੇ ਹਰ ਰੋਜ਼ ਗੋਲੀਆਂ ਦਾ ਮੁਕਾਬਲਾ ਕਰਨ ਲਈ ਜੈਤੋ ਜਾਂਦੇ ਸਨ। ਇਨ੍ਹਾਂ ਜਥਿਆਂ ਵਿੱਚ ਹਰ ਕਿਸਮ ਦੇ ਸਿੱਖ ਨੌਜਵਾਨ, ਬੁੱਢੇ, ਮਜ਼ਦੂਰ, ਕਿਸਾਨ ਬੱਚੇ, ਪੰਜਾਬ ਦੇ ਹਰ ਹਿੱਸੇ ਤੋਂ ਸ਼ਾਮਲ ਹੁੰਦੇ ਸਨ। ਜ਼ਖ਼ਮੀਆਂ ਅਤੇ ਰਸਦ ਦਾ ਅੰਮ੍ਰਿਤਸਰ ਵਿੱਚ ਵਿਸ਼ੇਸ਼ ਪ੍ਰਬੰਧ ਸੀ। ਇਸ ਮੌਕੇ ‘ਤੇ ਇੱਕ ਸਿਆਣੇ ਸਿੱਖ ਲੀਡਰ ਨਾਲ ਸਾਨਿਆਲ ਦੀ ਗੱਲਬਾਤ ਹੋਈ। ਉਸ ਨੇ ਦੱਸਿਆ ਕਿ ਹੁਣ ਅੰਦੋਲਨ ਇਸ ਪੁਜ਼ੀਸ਼ਨ ਵਿੱਚ ਆ ਗਿਆ ਹੈ ਕਿ ਇਸ ਨੂੰ ਅੱਗੇ ਵਧਾਉਣਾ ਮੁਸ਼ਕਲ ਹੈ। ਅਜਿਹੀ ਪ੍ਰਸਥਿਤੀ ਵਿੱਚ ਕੋਈ ਵੱਡਾ ਇਨਕਲਾਬੀ ਐਕਸ਼ਨ ਕੀਤਾ ਜਾਵੇ ਤਾਂ ਸਰਕਾਰ ‘ਤੇ ਦਬਾਅ ਪੈ ਸਕਦਾ ਹੈ। ਸਾਨਿਆਲ ਨੇ ਜਵਾਬ ਦਿੱਤਾ ਕਿ ਕਾਂਗਰਸ ਦੇ ਲੀਡਰ ਜੇ ਇਸ ਦੀ ਵਿਰੋਧਤਾ ਨਾ ਕਰਨ ਤਾਂ ਅਜਿਹਾ ਐਕਸ਼ਨ ਹੋ ਸਕਦਾ ਹੈ। ਉਨ੍ਹਾਂ ਨੂੰ ਇਥੇ ਅੰਮ੍ਰਿਤਸਰ ਵਿੱਚ ਪਤਾ ਲੱਗਾ ਕਿ ਲਾਹੌਰ ਸਾਜ਼ਿਸ਼ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਪੰਜਾਬ ਦੇ ਮਸ਼ਹੂਰ ਕ੍ਰਾਂਤੀਕਾਰੀ ਗੁਰਮੁਖ ਸਿੰਘ ਲਲਤੋਂ ਪੁਲਿਸ ਦੀ ਹਿਰਾਸਤ ਵਿੱਚੋਂ ਭੱਜ ਚੁੱਕੇ ਹਨ। ਇਨ੍ਹਾਂ ਨਾਲ ਸਾਨਿਆਲ ਦੀ ਪਹਿਲੀ ਮੁਲਾਕਾਤ ਅੰਡੇਮਾਨ ਜੇਲ੍ਹ ਵਿੱਚ ਹੋਈ ਸੀ। ਸਾਨਿਆਲ ਦੀ ਰਿਹਾਈ ਤੋਂ ਬਾਅਦ ਇਨ੍ਹਾਂ ਨੂੰ ਵੀ ਕਿਸੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ । ਬਾਅਦ ਵਿੱਚ ਮਦਰਾਸ ਦੀ ਜੇਲ੍ਹ ਤੋਂ ਕਿਸੇ ਦੂਸਰੀ ਜੇਲ੍ਹ ਵਿੱਚ ਲਿਜਾਂਦੇ ਹੋਏ ਰਾਤ ਦੇ ਸਮੇਂ ਮੌਕਾ ਵੇਖ ਕੇ ਹੱਥਕੜੀਆਂ ਅਤੇ ਬੇੜੀਆਂ ਸਮੇਤ ਪੁਲਿਸ ਦੀ ਹਿਰਾਸਤ ਵਿਚੋਂ ਭੱਜ ਨਿਕਲੇ। ਸਾਨਿਆਲ ਇਨ੍ਹਾਂ ਨੂੰ ਮਿਲਣ ਲਈ ਬੇਤਾਬ ਹੋ ਗਏ। ਪਤਾ ਲੱਗਾ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੋਲ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿ ਰਹੇ ਹਨ। ਉਹ ਉਥੇ ਹੀ ਚਲੇ ਗਏ। ਉਥੇ ਇੱਕ ਸਿੱਖ ਲੀਡਰ ਅਕਾਲੀ ਮੋਰਚਾ ਚਲਾਉਣ ਵਾਲੇ ਵੀ ਮੌਜੂਦ ਸਨ। ਅਕਾਲੀ ਅੰਦੋਲਨ ਨੂੰ ਸਫਲ ਬਣਾਉਣ ਦੀ ਤਜਵੀਜ਼ ਇਸੇ ਕੰਮ ਵਿੱਚ ਹੋਈ ਅਤੇ ਇਹ ਫੈਸਲਾ ਹੋਇਆ ਕਿ ਵਾਇਸਰਾਏ ਉੱਤੇ ਬੰਬ ਅਤੇ ਗੋਲੀਆਂ ਨਾਲ ਹਮਲਾ ਕੀਤਾ ਜਾਵੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿੱਖ ਅੰਦੋਲਨ ਇਸ ਹੱਦ ਤੱਕ ਫੈਲ ਚੁੱਕਿਆ ਸੀ ਕਿ ਵੱਡੇ ਤੋਂ ਵੱਡਾ ਸਿੱਖ ਅਫਸਰ ਵੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਸੀ। ਗੁਰਮੁੱਖ ਸਿੰਘ ਦੇ ਕਮਰੇ ਵਿੱਚ ਇਕ ਵੱਡਾ ਸਿੱਖ ਅਫਸਰ ਮੌਜੂਦ ਸੀ। ਉਸਨੇ ਸਾਨਿਆਲ ਨੂੰ ਦੱਸਿਆ ਕਿ ਵਾਇਸਰਾਏ ਉਤੇ ਸ਼ਿਮਲੇ ਵਿੱਚ ਹੀ ਹਮਲਾ ਹੋ ਸਕਦਾ ਹੈ। ਇਸ ਲਈ ਸ਼ਿਮਲੇ ਵਿੱਚ ਸਾਨਿਆਲ ਦੇ ਆਉਣ ਜਾਣ ਦਾ ਪ੍ਰਬੰਧ ਕਰ ਦਿੱਤਾ ਗਿਆ। ਇਸ ਸੰਬੰਧ ਵਿੱਚ ਇਕ ਵਰਣਨਯੋਗ ਗੱਲ ਇਹ ਹੈ ਕਿ ਉਹਨਾਂ ਨੂੰ ਇਕ ਤਾਰ ਦੀ ਨਕਲ ਵਿਖਾਈ ਗਈ ਇਹ ਤਾਰ ਕਮਾਂਡਰ-ਇਨ- ਚੀਫ਼ ਵੱਲੋਂ ਨਾਭੇ ਵਿੱਚ ਤਾਇਨਾਤ ਬਹੁਤ ਵੱਡੇ ਫ਼ੌਜੀ ਅਫਸਰ ਨੂੰ ਦਿੱਤੀ ਜਾਣੀ ਸੀ। ਇਹ ਤਾਰ ਗੁਪਤ ਕੋਡ ਵਿੱਚ ਸੀ ਅਤੇ ਕਿਸੇ ਸਿੱਖ ਅਫਸਰ ਨੇ ਇਸ ਨੂੰ ਤਾਰ ਘਰ ਤੋਂ ਉਸ ਕੇ ਅਕਾਲੀ ਨੇਤਾ ਨੂੰ ਦੇ ਦਿੱਤਾ ਸੀ। ਇਹੋ ਨਹੀਂ ਸਗੋਂ ਅਕਾਲੀਆਂ ਨੇ ਕਮਾਂਡਰ-ਇਨ-ਚੀਫ਼ ਦੇ ਦਫ਼ਤਰ ਤੋਂ ਨਾਭਾ ਬਾਰੇ ਪੂਰੀ ਫਾਇਲ ਹੀ ਗਾਇਬ ਕਰ ਦਿੱਤੀ। ਸਾਨਿਆਲ ਨੇ ਵਾਇਸਰਾਏ ਉੱਤੇ ਬੰਬ ਸੁੱਟਣ ਲਈ ਕਲਕੱਤਾ ਵਿੱਚ ਸੀ. ਆਰ ਦਾਸ ਨਾਲ ਮਸ਼ਵਰਾ ਕੀਤਾ ਅਤੇ ਕਿਹਾ ਜੇ ਵਾਇਸਰਾਏ ਤੇ ਹਮਲਾ ਕਰਨ ਨਾਲ ਗਾਂਧੀ ਜੀ ਦੀ ਲਹਿਰ ਤੇ ਕੋਈ ਪ੍ਰਤੀਕੂਲ ਪ੍ਰਭਾਵ ਨਾ ਪੈਂਦਾ ਹੋਵੇ ਤਾਂ ਹਮਲਾ ਕੀਤਾ ਜਾ ਸਕਦਾ ਹੈ। ਇਸ ਤੇ ਉਹ ਦੁਚਿੱਤੀ ਵਿੱਚ ਫਸ ਗਏ। ਆਖ਼ਿਰਕਾਰ ਕਾਫ਼ੀ ਦੇਰ ਸੋਚ ਵਿਚਾਰ ਤੋਂ ਬਾਅਦ ਜਵਾਬ ਦਿੱਤਾ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਤੁਸੀਂ ਲੋਕ ਅਜਿਹਾ ਕਰ ਸਕਦੇ ਹੋ।
ਸਚਿੰਦਰ ਨਾਥ ਸਾਨਿਆਲ ਨੇ ਅੰਡੇਮਾਨ ਤੋਂ ਰਿਹਾਈ ਤੋਂ ਪਿੱਛੋਂ ਦੋ ਸਾਲ ਬਾਅਦ 1922 ਤੋਂ ਫਿਰ ਇਨਕਲਾਬੀ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਨਕਲਾਬੀ ਲਹਿਰ ਨੂੰ ਦੁਬਾਰਾ ਸੰਗਠਿਤ ਕਰਕੇ ਇਕ ਨਵੀਂ ਪਾਰਟੀ ਦੀ ਨੀਂਹ ਰੱਖੀ। ਇਹ ਖੁਫੀਆ ਪਾਰਟੀ ‘ਦਾ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ’ ਦੇ ਨਾਂ ਨਾਲ ਮਸ਼ਹੂਰ ਹੋਈ। ਉਹਨਾਂ ਨੇ ਇਨ੍ਹਾਂ ਦਿਨਾਂ ਵਿੱਚ ਆਪਣੀ ਮਸ਼ਹੂਰ ਕਿਤਾਬ ‘ਬੰਦੀ ਜੀਵਨ’ ਭਾਗ ਪਹਿਲਾ ਲਿਖੀ ਜੋ ਕ੍ਰਾਂਤੀਕਾਰੀਆਂ ਦੀ ਗੀਤਾ ਵਜੋਂ ਪ੍ਰਸਿੱਧ ਹੋਈ। ਸਰਕਾਰ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ। ਫਿਰ ਵੀ ਨੌਜਵਾਨ ਇਸ ਨੂੰ ਚੋਰੀ ਛੁਪੇ ਪੜ੍ਹਦੇ ਸਨ। ਇਸ ਕਿਤਾਬ ਵਿੱਚ ਪਹਿਲੀ ਵਿਸ਼ਵ ਯੁੱਧ ਦੌਰਾਨ ਅੰਗਰੇਜ਼ੀ ਸਰਕਾਰ ਦਾ ਤਖ਼ਤਾ ਪਲਟਨ ਲਈ ਭਾਰਤੀ ਕ੍ਰਾਂਤੀਕਾਰੀਆਂ ਵੱਲੋਂ ਬਹੁਤ ਵੱਡੇ ਪੱਧਰ ‘ਤੇ ਕੀਤੇ ਗਏ ਹਥਿਆਰ ਬੰਦ ਸੰਘਰਸ਼ ਦੀ ਗਾਥਾ ਵੀ ਬਿਆਨ ਕੀਤੀ ਗਈ ਹੈ। ਇਸ ਕਿਤਾਬ ਦਾ ਦੂਜਾ ਭਾਗ ਇਸ ਤੋਂ ਬਾਅਦ ਲਿਖਣਾ ਸ਼ੁਰੂ ਕੀਤਾ ਜਿਸ ਦੀਆਂ ਕੁਝ ਲਿਖਤਾਂ ਹਿੰਮਤ ਕੁਮਾਰ ਦੀ ਅਖ਼ਬਾਰ ਨਰਾਇਣ ਵਿੱਚ ਵੀ ਛਪੀਆਂ ਸਨ ਅਤੇ ਕੁਝ ਭਾਗ ‘ਬੰਗ ਬਾਣੀ ਅਖ਼ਬਾਰ ਵਿੱਚ ਵੀ ਨਿਕਲੇ ਸਨ। 1924 ਵਿੱਚ ਇਹ ਦੂਜਾ ਭਾਗ ਵੀ ਪੂਰਾ ਹੋ ਗਿਆ।
1925 ਵਿੱਚ ਬੰਗਾਲ ਦੇ ਕ੍ਰਾਂਤੀਕਾਰੀਆਂ ਦੀ ਅਗਵਾਈ ਸਚਿੰਦਰ ਨਾਥ ਸਾਨਿਆਲ ਕਰ ਰਹੇ ਸਨ । ਜਤਿੰਦਰ ਨਾਥ ਦਾਸ ਇਹਨਾਂ ਦੀ ਅਗਵਾਈ ਵਿੱਚ ਇਸ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ। ਜਦੋਂ ਸਚਿੰਦਰ ਬਾਬੂ ਕਲਕੱਤਾ ਗਏ ਤਾਂ ਉਹਨਾਂ ਵੱਖ ਵੱਖ ਆਰਗਨਾਇਜ਼ੇਸ਼ਨਾਂ ਦੀ ਇਕ ਸਾਂਝੀ ਮੀਟਿੰਗ ਕਲਤੱਕਾ ਨੈਸ਼ਨਲ ਸਕੂਲ ਦੀ ਬਿਲਡਿੰਗ ਵਿੱਚ ਬੁਲਾਈ। ਜਿਸ ਵਿੱਚ ਇਹ ਮਤਾ ਕਿ ਸਾਰੇ ਦਲਾਂ ਨੂੰ ਮਿਲਾ ਕੇ ਇਕ ਹੀ ਦਲ ‘ਦਾ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ’ ਦਲ ਕਾਇਮ ਕੀਤਾ ਜਾਵੇ, ਪੇਸ਼ ਕੀਤਾ ਗਿਆ। ਇਹ ਮਤਾ ਸਰਵ ਸੰਮਤੀ ਨਾਲ ਪਾਸ ਹੋ ਗਿਆ। ਸਚਿੰਦਰ ਨਾਥ ਸਾਨਿਆਲ ਨੇ ਐਸੋਸੀਏਸ਼ਨ ਦੇ ਕੰਮ ਨੂੰ ਅੰਤਿਮ ਰੂਪ ਦੇਣ ਲਈ ਇਕ ਦਸਤਾਵੇਜ਼ ਪਹਿਲਾਂ ਹੀ ਤਿਆਰ ਕਰ ਰੱਖਿਆ ਸੀ ਉਸਦੇ ਅਨੁਸਾਰ ਦਲ ਦੇ ਅਸੂਲਾਂ ਦੀ ਤਸ਼ਕੀਲ ਪੇਸ਼ ਕੀਤੀ ਗਈ ਬੈਠਕ ਵਿੱਚ ਦੋਵੇਂ ਦਸਤਾਵੇਜ਼ ਵਾਨ ਕਰ ਲਏ ਗਏ। ਅੱਗੇ ਚਲ ਕੇ ਇਹ ਦੋਵੇਂ ਦਸਤਾਵੇਜ “ਦਾ ਰੈਵੋਲੂਸ਼ਨਰੀ ਯੈਲੋ ਲੀਫ” (ਪੀਲਾ ਪਰਚਾ) ਦੇ ਨਾਂ ਨਾਲ ਮਸ਼ਹੂਰ ਹੋਏ। ਸਰਕਾਰੀ ਕਾਲਜਾਂ ਵਿੱਚ ਵੀ ਇਹਨਾਂ ਦਸਤਾਵੇਜਾਂ ਦਾ ਜ਼ਿਕਰ ਯੈਲੋ ਲੀਫ (Yellow leaf) ਨਾਲ ਹੀ ਆਇਆ ਹੈ। ਪਾਰਟੀ ਦੇ ਅਸੂਲਾਂ ਵਾਲਾ ਕਾਗ਼ਜ਼ ਪੀਲੇ ਰੰਗ ਦਾ ਸੀ । ਇਸ ਲਈ ਇਸ ਪਰਚੇ ਦਾ ਨਾਂ ਪੀਲਾ ਪਰਚਾ ਹੀ ਪੈ ਗਿਆ। ਰੈਵੋਲੂਸ਼ਨਰੀ ਅਤੇ ਪੀਲਾ ਪਰਚਾ ਦੇ ਛਪਵਾਉਣ ਦਾ ਪ੍ਰਬੰਧ ਜਤਿੰਦਰ ਨਾਥ ਦਾਸ ਨੇ ਕੀਤਾ।ਰੈਵੋਲੂਸ਼ਨਰੀ ਪਰਚੇ ਦੀ ਵੰਡ ਸਾਰੇ ਉੱਤਰੀ ਭਾਰਤ ਵਿੱਚ ਇਕੋ ਹੀ ਸਮੇਂ ਅਤੇ ਇਕ ਹੀ ਦਿਨ ਵਿੱਚ ਕੀਤੀ ਗਈ। ਬੰਗਾਲ ਵਿੱਚ ਇਸ ਪਰਚੇ ਦੀ ਵੰਡ ਦਾ ਕੰਮ ਜਤਿੰਦਰ ਨਾਥ ਦਾਸ ਨੇ ਕੀਤਾ। ਇਸੇ ਦੌਰਾਨ ਬੰਗਾਲ ਦਾ ਕਾਲਾ ਕਾਨੂੰਨ ਪਾਸ ਹੋਇਆ। ਜਿਸ ਨੂੰ ਬੰਗਾਲ ਆਰਡੀਨੈਂਸ ਕਹਿੰਦੇ ਹਨ। ਬੰਗਾਲ ਕੌਂਸਲ ਵਿੱਚ ਜਦੋਂ ਹੋਮ ਮੈਂਬਰ ਸਰ ਹਿਯੂ ਸਟੀਫਨਸਨ ਨੇ ਇਹ ਕਾਨੂੰਨ ਪਾਸ ਕੀਤਾ ਤਾਂ ਉਸ ਵਿੱਚ ਸਚਿੰਦਰ ਨਾਥ ਸਾਨਿਆਲ ਅਤੇ ਉਸਦੇ ਐਲਾਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਸੀ।
ਬੰਗਾਲ ਪੁਲਿਸ ਦੇ ਰੀਕਾਰਡ ਵਿੱਚ ਦੋ ਬੰਗਾਲੀਆਂ ਰਾਬਿਨ ਅਤੇ ਗੋਰਾ ਦਾ ਜ਼ਿਕਰ ਆਇਆ ਹੈ ਜਿਨ੍ਹਾਂ ਨੂੰ ਸਾਨਿਆਲ ਦੇ ਲੈਫਟੀਰੈਂਟ ਮੰਨਿਆ ਜਾਂਦਾ ਸੀ। ਪੁਲਿਸ ਨੇ ਇਹ ਵੀ ਸੁਰਾਗ ਲਗਾ ਲਿਆ ਸੀ ਕਿ ਜਤਿੰਦਰ ਨਾਥ ਦਾਸ ਨੇ ਰਾਬਿਨ ਅਤੇ ਵਿਸਵਾਨਾਥ ਮੁਖਰਜੀ ਨੇ ਗੋਰਾ ਦੇ ਜਰਮਨ ਨਾਂ ਰੱਖੇ ਹੋਏ ਹਨ। ਪੁਲਿਸ ਦੀ ਇਸੇ ਰਿਪੋਰਟ ਵਿਚੋਂ ਇਹ ਵੀ ਪਤਾ ਚਲਦਾ ਹੈ ਕਿ ਸਚਿੰਦਰ ਨਾਥ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿ ਇਹਨਾਂ ਹੀ ਦੋ ਸੱਜਣਾਂ ਨੇ ਆਪਣੇ ਇਲਾਕੇ ਵਿੱਚ ਨਾ ਸਿਰਫ਼ ਇਹ ਕਿ ਕ੍ਰਾਂਤੀਕਾਰੀ ਲਹਿਰ ਨੂੰ ਸਰਗਰਮ ਰੱਖਿਆ ਸਗੋਂ ਹਿੰਦੋਸਤਾਨ ਰਿਪਬਲਿਕ ਆਰਮੀ ਦੀਆਂ ਪੰਜਾਬ ਅਤੇ ਯੂ.ਪੀ. ਸ਼ਾਖ਼ਾਵਾਂ ਨਾਲ ਵੀ ਸੰਪਰਕ ਕਾਇਮ ਕਰ ਲਿਆ। ਕਲਕੱਤੇ ਵਿੱਚ ਇਹ ਸੰਸਥਾ ਸਚਿਨ ਬਾਬੂ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ 1925 ਵਿੱਚ ਕਾਇਮ ਕੀਤੀ ਸੀ।
ਫਰਵਰੀ 1925 ਵਿੱਚ ਆਪ ਗ੍ਰਿਫ਼ਤਾਰ ਹੋ ਗਏ। ਬਾਂਕੜਾ ਸੈਡੀਸ਼ਨ ਕੇਸ ਵਿੱਚ ਦੋ ਸਾਲ ਦੀ ਸਜ਼ਾ ਹੋਈ। 1925 ਦੇ ਸ਼ੁਰੂ ਵਿੱਚ ਆਪ ਨੇ ਰੈਵੋਲੂਸ਼ਨਰੀ ਪਰਚੇ ਇਕ ਹੀ ਦਿਨ ਵਿੱਚ ਸਾਰੇ ਉੱਤਰੀ ਭਾਰਤ ਵਿੱਚ ਵੰਡੇ। ਇਸ ਜੁਰਮ ਵਿੱਚ ਆਪ ‘ਤੇ ਮੁਕੱਦਮਾ ਚਲਾਇਆ ਗਿਆ ਕਿ ਲਿਫ਼ਾਫਿਆਂ ਉੱਤੇ ਆਪ ਨੇ ਹਸਤਾਖ਼ਰਾਂ ਹੇਠ ਲਿਖੇ ਪਤਿਆਂ ਦੀ ਪੁਲਿਸ ਮਾਹਰਾਂ ਨੇ ਪੁਸ਼ਟੀ ਕੀਤੀ ਸੀ। ਜਦੋਂ ਕਾਕੋਰੀ ਕੇਸ ਵਿੱਚ ਆਪ ਪੇਸ਼ ਹੋਏ ਤਾਂ ਸਰਕਾਰੀ ਵਕੀਲ ਅਤੇ ਪੁਲਿਸ ਅਫਸਰ ਗਵਾਹ ਨੂੰ ਸਵਾਲ ਕੀਤਾ ਕਿ ਤੁਸੀਂ ਮੈਨੂੰ ਇਸ ਪਰਚੇ ਦਾ ਲੇਖਕ ਅਤੇ ਯੋਗਤਾ ਨਾਲ ਭਰਪੂਰ ਮੰਨਦੇ ਹੋ ਤਾਂ ਹਾਂ ਵਿੱਚ ਜਵਾਬ ਮਿਲਣ ਤੇ ਦੂਸਰਾ ਸਵਾਲ ਕੀਤਾ ਕਿ ਤੁਸੀਂ ਸਮਝਦੇ ਹੋ ਕਿ ਜੋ ਆਦਮੀ ਇਸ ਪਰਚੇ ਦਾ ਲੇਖਕ ਹੋਵੇਗਾ ਉਹ ਇੰਨਾ ਮੂਰਖ ਹੋਵੇਗਾ ਕਿ ਲਿਫ਼ਾਫਿਆਂ ਉੱਤੇ ਪਤੇ ਦੀ ਆਪਣੇ ਹੱਥ ਨਾਲ ਲਿਖੇਗਾ। ਇਸੇ ਪੁਲਿਸ ਅਫ਼ਸਰ ਨੂੰ ਸੰਬੋਧਨ ਕਰਕੇ ਆਪ ਨੇ ਤੀਸਰਾ ਸਵਾਲ ਕੀਤਾ ਕਿ ਭਾਵੇਂ ਤੂੰ ਆਪਣੇ ਆਪ ਨੂੰ ਬਹੁਤ ਚਲਾਕ ਅਤੇ ਹੁਸ਼ਿਆਰ ਸਮਝਦਾ ਹੈਂ ਪਰ ਰੂਹਪੋਸ਼ੀ ਦੀ ਹਾਲਤ ਵਿੱਚ ਮੈਂ ਤੇਰੇ ਨਾਲ ਕਲਕੱਤੇ ਗੱਡੀ ਵਿੱਚ ਕਿੰਨਾ ਸਫ਼ਰ ਕਰਦਾ ਰਿਹਾ ਹਾਂ ਤੈਨੂੰ ਕੁਝ ਪਤਾ ਹੈ ? ਆਪ ਆਪਣੇ ਮੁਕੱਦਮੇ ਵਿੱਚ ਆਪਣੀ ਵਕਾਲਤ ਖ਼ੁਦ ਕਰਿਆ ਕਰਦੇ ਸਨ। ਸਪੈਸ਼ਲ ਮੈਜਿਸਟਰੇਟ ਮਿਸਟਰ ਐਨ- ਉਲ-ਦੀਨ ਨੇ ਆਪ ਦੀ ਬਹੁਤ ਪ੍ਰਸੰਸਾ ਕੀਤੀ। ਆਪ ਕਕੋਰੀ ਸਟੇਸ਼ਨ ਦੇ ਡਾਕੇ ਵਿੱਚ ਸ਼ਾਮਿਲ ਨਹੀਂ ਸਨ। ਪਰ ਫਿਰ ਵੀ ਆਪ ਨੂੰ ਇਸ ਮੁਕੱਦਮੇ ਵਿੱਚ ਘਸੀਟ ਲਿਆ ਗਿਆ ਅਤੇ ਬਾਗਿਆਨਾ ਸਾਹਿਤ ਲਿਖਣ ਅਤੇ ਉਸਨੂੰ ਵੰਡਣ ਦਾ ਦੋਸ਼ ਲਗਾਇਆ ਗਿਆ। ਭਗਤ ਸਿੰਘ ਇਸ ਮੁਕੱਦਮੇ ਦੀ ਕਾਰਵਾਈ ਸੁਣਨ ਲਈ ਲਖਨਊ ਦੀ ਅਦਾਲਤ ਵਿੱਚ ਜਾਇਆ ਕਰਦੇ ਸਨ। ਉਹ ਸਾਨਿਆਲ ਦੀ ਸਖ਼ਸ਼ੀਅਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਦੇ ਜੀਵਨ ਵਿੱਚ ਇਕ ਨਵਾਂ ਮੋੜ ਆ ਗਿਆ ਅਤੇ ਦੇਸ਼ ਸੇਵਾ ਲਈ ਜਾਨ ਦੀ ਬਾਜ਼ੀ ਲਗਾਉਣ ਤੱਕ ਦਾ ਅਹਿਦ ਕੀਤਾ। ਮੁਕੱਦਮੇ ਦਾ ਫ਼ੈਸਲਾ 6 ਅਪ੍ਰੈਲ 1927 ਨੂੰ ਸੈਸ਼ਨ ਜੱਜ ਹੈਮਿਲਟਨ ਨੇ ਸੁਣਾਇਆ। ਆਪ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਦਿੱਤੀ। ਆਪ ਤੋਂ ਇਲਾਵਾ ਰਾਮ ਪ੍ਰਸ਼ਾਦ ਬਿਸਮਲ ਆਦਿ ਚਾਰ ਆਦਮੀਆਂ ਨੂੰ ਫਾਂਸੀ ਦੀ ਸਜ਼ਾ ਅਤੇ ਬਾਕੀ 25 ਆਦਮੀਆਂ ਨੂੰ ਵੱਖ-ਵੱਖ ਅਰਸੇ ਦੀ ਸਜ਼ਾ ਦਿੱਤੀ ਗਈ। ਸ਼ੁਰੂ-ਸ਼ੁਰੂ ਵਿੱਚ ਆਪ ਨੂੰ ਹਿੰਦੋਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ ਪਰ ਬਾਅਦ ਵਿੱਚ ਅੰਡੇਮਾਨ ਭੇਜ ਦਿੱਤਾ ਗਿਆ।
1931 ਦੀ ਗੱਲ ਹੈ ਕਿ ਆਪ ਅਜੇ ਬਰੇਲੀ ਜੇਲ੍ਹ ਵਿੱਚ ਹੀ ਸਨ। ਐੱਮ.ਐੱਨ. ਰਾਏ ਵੀ ਇਸੇ ਜੇਲ੍ਹ ਵਿੱਚ ਕੈਦ ਸੀ ਪਰ ਦੋਵੇ ਵੱਖ-ਵੱਖ ਕੋਠੜੀਆਂ ਵਿੱਚ ਬੰਦ ਸਨ। ਇਕ ਦੂਜੇ ਨੂੰ ਕਿਸੇ ਦਾ ਇਲਮ ਨਹੀਂ ਸੀ। ਜੇਲ੍ਹ ਦੇ ਵਾਡਰਾਂ ਰਾਹੀਂ ਇਕ ਦੂਜੇ ਦੀ ਮੌਜੂਦਗੀ ਬਾਰੇ ਪਤਾ ਲੱਗਾ। ਕੁਝ ਭਰੋਸੇ ਯੋਗ ਕੈਦੀਆਂ ਰਾਹੀਂ ਦੋਹਾਂ ਵਿਚਕਾਰ ਆਪਸ ਵਿੱਚ ਪੱਤਰ ਵਿਹਾਰ ਸ਼ੁਰੂ ਹੋ ਗਿਆ। ਐੱਮ.ਐੱਨ. ਰਾਏ ਮਾਦਾਪ੍ਰਸਤ ਬੰਦੀ ਸਨ । ਜਦੋਂ ਕਿ ਸਚਿੰਦਰ ਨਾਥ ਸਾਨਿਆਲ ਈਸ਼ਵਰ ਨੂੰ ਮੰਨਣ ਵਾਲੇ ਸਨ। ਦੋਹਾਂ ਵਿਚਕਾਰ ਇਸੇ ਵਿਸ਼ੇ ‘ਤੇ ਵਿਚਾਰ ਗੋਸ਼ਟੀ ਚਲਦੀ ਰਹਿੰਦੀ ਅਤੇ ਇਹ ਵਿਚਾਰ ਗੋਸ਼ਟੀ ਕਾਗ਼ਜ਼ਾਂ ਉੱਤੇ ਲਿਖ ਕੇ ਚੋਰੀ ਛੁਪੇ ਇਕ ਦੂਜੇ ਤੱਕ ਪਹੁੰਚਾਈ ਜਾਂਦੀ। ਸਾਨਿਆਲ ਦਾ ਕਹਿਣਾ ਸੀ ਕਿ ਜੋ ਵੀ ਕੰਮ ਹੁੰਦਾ ਹੈ ਈਸ਼ਵਰ ਦੀ ਮਰਜ਼ੀ ਨਾਲ ਹੁੰਦਾ ਹੈ। ਜਦੋਂ ਕਿ ਐੱਮ.ਐੱਨ.ਰਾਏ ਇਸਦੇ ਵਿਰੁੱਧ ਦਲੀਲ ਦਿੰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਨਸਾਨ ਆਪਣੀ ਤਕਦੀਰ ਖ਼ੁਦ ਬਣਾਉਂਦਾ ਹੈ। ਇਸ ਤਰ੍ਹਾਂ ਦੇ ਵਿਚਾਰ ਵਟਾਂਦਰੇ ਵਿੱਚ ਵਿਗਿਆਨ ਅਤੇ ਜੋਤਿਸ਼ ਆਦਿ ‘ਤੇ ਵੀ ਚਰਚਾ ਹੁੰਦੀ ਰਹਿੰਦੀ ਅਤੇ ਇਤਿਹਾਸ ਵਿਚੋਂ ਹਵਾਲੇ ਦੇ ਦੇ ਕੇ ਆਪਣੀ ਗੱਲ ਨੂੰ ਸੱਚ ਸਾਬਤ ਕੀਤਾ ਜਾਂਦਾ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਚਿੱਠੀ ਪੱਤਰ ਗੁਪਤ ਹੋਣ ਕਾਰਣ ਪੜ੍ਹਨ ਉਪਰੰਤ ਨਸ਼ਟ ਕਰ ਦਿੱਤੇ ਜਾਂਦੇ। ਸਚਿੰਦਰ ਨਾਥ ਸਾਨਿਆਲੀ ਦੀ ਸਲਾਹ ‘ਤੇ ਐੱਮ.ਐੱਨ.ਰਾਏ ਨੇ ਹਿੰਦੋਸਤਾਨੀ ਫਿਲਾਸਫੀ ਦੇ ਮੂਲ ਗ੍ਰੰਥਾਂ ਦਾ ਅਧਿਐਨ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅੰਡੇਮਾਨ ਜੇਲ੍ਹ ਵਿੱਚ ਭੇਜ ਦਿੱਤੇ ਗਏ। 12 ਸਾਲ ਇਸ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜਦੋਂ 1937 ਵਿੱਚ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਆਪ ਨੂੰ ਰਿਹਾਅ ਕਰ ਦਿੱਤਾ ਗਿਆ। ਪਰ 1939 ਵਿੱਚ ਜਦੋਂ ਦੂਸਰੀ ਵਿਸ਼ਵ ਯੁੱਧ ਛਿੜ ਗਈ ਤਾਂ ਆਪ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੇਵਲੀ ਜੇਲ੍ਹ ਕੈਂਪ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਥੇ ਆਪ ਨੂੰ ਤਪਦਿਕ ਦੀ ਬਿਮਾਰੀ ਨੇ ਘੇਰ ਲਿਆ ਅਤੇ ਆਪ ਨੂੰ ਬਿਮਾਰੀ ਦੀ ਹਾਲਤ ਵਿੱਚ ਹੀ ਸੁਲਤਾਨਪੁਰ ਜੇਲ੍ਹ ਵਿੱਚ ਹੀ ਲਿਆਂਦਾ ਗਿਆ। ਜਦੋਂ ਇਥੇ ਵੀ ਆਪ ਨੂੰ ਸਿਹਤ ਵਿੱਚ ਕੁਝ ਸੁਧਾਰ ਨਾ ਹੋਇਆ ਤਾਂ ਆਪ ਨੂੰ ਰਿਹਾਅ ਕਰ ਦਿੱਤਾ ਗਿਆ। ਜੀਵਨ ਦਾ ਵੱਡਾ ਹਿੱਸਾ ਜੇਲ੍ਹਾਂ ਵਿੱਚ ਰਹਿਣ ਅਤੇ ਖੁਰਾਕ ਅਤੇ ਇਲਾਜ ਦੀ ਘਾਟ ਕਾਰਣ ਆਪ ਦਾ ਸਰੀਰ ਚੂਰ-ਚੂਰ ਹੋ ਚੁੱਕਾ ਸੀ। ਆਖ਼ਿਰਕਾਰ 1960 ਵਿੱਚ ਇਸੇ ਤਪਦਿਕ ਦੀ ਬਿਮਾਰੀ ਨਾਲ ਲੜਦੇ ਹੋਏ ਇਸ ਜਹਾਨ ਤੋਂ ਕੂਚ ਕਰ ਗਏ।
19 ਸਤੰਬਰ 1929 ਨੂੰ ਜਦੋਂ ਸ਼ਹੀਦ ਜਤਿੰਦਰ ਨਾਥ ਦਾਸ ਦੀ ਲਾਸ਼ ਇਲਾਹਾਬਾਦ ਸਟੇਸ਼ਨ ‘ਤੇ ਪੁੱਜੀ ਤਾਂ ਸਚਿੰਦਰ ਨਾਥ ਸਾਨਿਆਲ ਦੀ ਪਤਨੀ ਸ੍ਰੀਮਤੀ ਪ੍ਰਤਿਭਾ ਦੇਵੀ ਨੇ ਸ਼ਹੀਦ ਦੀ ਲਾਸ਼ ‘ਤੇ ਫੁੱਲ ਮਾਲਾਵਾਂ ਚੜ੍ਹਾਈਆਂ।

ਰਾਸ ਬਿਹਾਰੀ ਬੋਸ (26 ਮਈ 1886-21 ਜਨਵਰੀ 1945)

“ਜ਼ੁਬਾਨ ਬੇ ਬਾਰ ਖ਼ੁਦਾਯਾ ਯੇ ਕਿਸਕਾ ਨਾਮ ਆਇਆ ਹੈ,
ਕਿ ਮੇਰੇ ਨਤਕ ਨੇ ਸੌ ਬਾਰ ਬੋਸੇ ਮੇਰੀ ਜ਼ੁਬਾਨ ਕੇ ਲਿਏ”

ਉਹ ਇਕ ਬਾਗ਼ੀ ਸੀ। ਉਹ ਇਕ ਗੁੰਮਨਾਮ ਸ਼ਹੀਦ ਸੀ। ਜਿਸ ਦੇ ਜੀਵਨ ਵਿੱਚ ਜ਼ਬਰਦਸਤ ਇੱਛਾ ਆਜ਼ਾਦ ਹਿੰਦੋਸਤਾਨ ਵਿੱਚ ਹਿਮਾਲਿਆ ਪਹਾੜ ਦੀ ਚੋਟੀ ‘ਤੇ ਕਿਸੇ ਕੁਟੀਆ ਵਿੱਚ ਗੁੰਮਨਾਮੀ ਦੀ ਹਾਲਤ ਵਿੱਚ ਮਰਨ ਦੀ ਸੀ। ਇਹ ਇਕ ਜਲਾਵਤਨ ਦੇਸ਼ ਭਗਤ ਦੀ ਕਹਾਣੀ ਹੈ ਜਿਸ ਨੇ ਆਪਣੇ ਜੀਵਨ ਦੇ ਅਖ਼ੀਰੀ ਬੇਹਤਰੀਨ 30 ਸਾਲ ਜਾਪਾਨ ਵਿੱਚ ਜਲਾਵਤਨੀ ਦੇ ਗੁਜ਼ਾਰੇ। ਇਹ ਬਾਗ਼ੀ ਰਾਸ ਬਿਹਾਰੀ ਬੋਸ ਸੀ ਜਿਸਨੇ ਸਿੰਘਾਪੁਰ ਤੋਂ ਲੈ ਕੇ ਜਾਪਾਨ ਤੱਕ ਆਜ਼ਾਦ ਹਿੰਦੋਸਤਾਨ ਦਾ ਝੰਡਾ ਲਹਿਰਾਇਆ ਸੀ। ਇਹ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਦਾ ਹੀ ਕ੍ਰਿਸ਼ਮਾ ਸੀ ਜਿਸ ਨੇ 23 ਦਸੰਬਰ 1912 ਨੂੰ ਚਾਂਦਨੀ ਚੌਂਕ ਦਿੱਲੀ ਵਿੱਚ ਦਿਨ ਦਿਹਾੜੇ ਲਾਰਡ ਹਾਰਡਿੰਗ ਉੱਤੇ ਬੰਬ ਸੁੱਟ ਕੇ ਬਰਤਾਨਵੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਇਹ ਦੇਸ਼ ਪ੍ਰੇਮੀ ਰਾਸ ਬਿਹਾਰੀ ਬੋਸ ਹੀ ਸੀ ਜਿਸ ਨੇ 8 ਦਸੰਬਰ 1941 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਸਮੁੰਦਰ ਪਾਰ ਦੇ 20 ਲੱਖ ਹਿੰਦੋਸਤਾਨੀਆਂ ਨੂੰ ਜਾਪਾਨੀ ਜੇਲ੍ਹ ਵਿੱਚ ਜਾਣ ਤੋਂ ਬਚਾ ਲਿਆ ਸੀ । ਛੋਟਾ ਜਿਹਾ ਕੱਦ, ਭਾਰੀ ਭਰਕਮ ਸਰੀਰ, ਮਿੱਠੀ ਜ਼ੁਬਾਨ ਹੱਦ ਤੋਂ ਵੱਧ ਕੇ ਹਲੀਮੀ ਤੇ ਨਮਰਤਾ, ਇਸਾਰ ਤੇ ਕੁਰਬਾਨੀ ਦਾ ਨਮੂਨਾ, ਨਿਰਸੁਆਰਥ ਦੇਸ਼ ਸੇਵਾ ਦੀ ਭਾਵਨਾ ਇਹਨਾਂ ਸਾਰਿਆਂ ਗੁਣਾਂ ਦਾ ਮਾਲਕ ਹੁੰਦੇ ਹੋਏ ਉਹ ਕ੍ਰਾਂਤੀਕਾਰੀ ਲੱਗਦਾ ਹੀ ਨਹੀਂ ਸੀ। ਉਹ ਕਰਮਵੀਰ ਅਤੇ ਖ਼ਾਮੋਸ਼ੀ ਨਾਲ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨ ਵਾਲਾ ਬੰਗਾਲੀ ਨੌਜਵਾਨ ਸੀ। 26 ਮਈ 1886 ਨੂੰ ਇਹਨਾਂ ਦਾ ਜਨਮ ਬਰਧਵਾਨ ਜ਼ਿਲ੍ਹੇ ਦੇ ਸਿਆਲਦਾ ਕਸਬੇ ਵਿੱਚ ਸ੍ਰੀ ਵਿਨੋਦ ਬਿਹਾਰੀ ਦੇ ਘਰ ਹੋਇਆ। ਉਹ ਪਟਨਾ ਵਿੱਚ ਸਰਕਾਰੀ ਕਲਰਕ ਸਨ। ਛੋਟੀ ਉਮਰੇ ਹੀ ਉਹਨਾਂ ਦੇ ਮਾਤਾ ਜੀ ਸਦੀਵੀ ਵਿਛੋੜਾ ਦੇ ਗਏ। ਬਾਪ ਵਿਨੋਦ ਬਿਹਾਰੀ ਆਪਣੇ ਪੁੱਤਰ ਰਾਸ ਬਿਹਾਰੀ ਨੂੰ ਲੈ ਕੇ ਫਰਾਂਸੀਸੀ ਬਸਤੀ ਚੰਦਨ ਨਗਰ ਵਿੱਚ ਆ ਗਏ। ਆਪ ਨੂੰ ਉੱਚ ਸਿੱਖਿਆ ਦਿਵਾਉਣ ਦੀ ਪਿਤਾ ਜੀ ਦੀ ਇੱਛਾ ਪੂਰੀ ਨਾ ਹੋ ਸਕੀ। ਰਾਸ ਬਿਹਾਰੀ ਨੇ ਫ਼ੌਜ ਵਿੱਚ ਭਰਤੀ ਹੋਣਾ ਚਾਹਿਆ ਪਰ ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ ਬੰਗਾਲੀਆਂ ਨੂੰ ਫ਼ੌਜ ਵਿੱਚ ਭਰਤੀ ਨਹੀਂ ਕਰਦੇ ਸਨ ਕਿਉਂਕਿ ਉਹ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਸਨ। 1901 ਵਿੱਚ ਚੰਦਨ ਨਗਰ ਦੇ ਹੋਰਨਾਂ ਕ੍ਰਾਂਤੀਕਾਰੀਆਂ ਵਾਂਗ ਜਤਿੰਦਰ ਨਾਥ ਬੰਦਾ ਉਪਾਧਿਆਇ ਰਾਹੀਂ ਅਰਵਿੰਦੋ ਘੋਸ਼ ਦੀ ਬਾਗ਼ੀ ਸਿਆਸਤ ਦਾ ਅਸਰ ਕਬੂਲ ਕੀਤਾ ਅਤੇ ‘ਸੋਹਿਰਦ ਸੰਮੇਲਨ’ ਕ੍ਰਾਂਤੀਕਾਰੀ ਜਥੇਬੰਦੀ ਦੇ ਮੈਂਬਰ ਬਣ ਗਏ। ਇਸ ਸਮੇਂ ਬੰਗਾਲ ਵਿੱਚ ਕਈ ਕ੍ਰਾਂਤੀਕਾਰੀ ਦਲ ਕੰਮ ਕਰ ਰਹੇ ਸਨ । ਰਾਸ ਬਿਹਾਰੀ ਬੋਸ ਚੰਦਰ ਨਗਰ ਕ੍ਰਾਂਤੀਕਾਰੀ ਦਲ ਦੇ ਨੇਤਾ ਚੁਣੇ ਗਏ। ਇਕ ਦੂਸਰਾ ਢਾਕਾ ਦਾ ਅਨੁਵੇਸ਼ਨ ਦਲ ਜਿਸਦੇ ਲੀਡਰ ਸ਼ਨਸ਼ਾਕ ਹਾਜਰਾ ਸਨ ਜੋ 1912 ਵਿੱਚ ਭਗੋੜੇ ਹੋ ਚੁੱਕੇ ਸਨ। ਇਸ ਲਈ ਇਹ ਦੋਵੇਂ ਦਲ ਮਿਲ ਗਏ। 1908 ਵਿੱਚ ਸਚਿੰਦਰ ਨਾਥ ਸਾਨਿਆਲ ਨੇ ਇਕ ਦੂਜਾ ਦਲ ਕਾਇਮ ਕੀਤਾ। ਉਸਦਾ ਨਾਂ ਵੀ ਅਨੁਵੇਸ਼ਨ ਸਮਿਤੀ ਰੱਖਿਆ ਗਿਆ। ਪਰ ਇਸ ਸਮੇਂ ਬੰਗਾਲ ਵਿੱਚ ਅਨੁਵੇਸ਼ਨ ਸਮਿਤੀ ਨੂੰ ਕਾਨੂੰਨ ਦੇ ਵਿਰੁੱਧ ਘੋਸ਼ਿਤ ਕੀਤਾ ਜਾ ਚੁੱਕਾ ਸੀ। ਇਸ ਲਈ ਇਸ ਦਲ ਦਾ ਨਾਂ ਬਦਲ ਕੇ ਯੰਗਮੈਨ ਐਸੋਸੀਏਸ਼ਨ ਰੱਖਿਆ ਗਿਆ। ਅਜੇ ਇਹਨਾਂ ਦਾ ਦਲ ਪੂਰੀ ਤਰ੍ਹਾਂ ਬਣ ਵੀ ਨਹੀਂ ਪਾਇਆ ਸੀ ਕਿ ਸਚਿੰਦਰ ਨਾਥ ਸਾਨਿਆਲ ਢਾਕਾ ਦੇ ਮਾਖਣ ਸ਼ੇਖ ਨੂੰ ਮਿਲੇ। ਉਹਨਾਂ ਦਾ ਦਲ ਰਾਜਨੀਤੀ ਨਾਲੋਂ ਧਰਮ ਨੂੰ ਪਹਿਲ ਦਿੰਦਾ ਸੀ । ਇਥੇ ਵੀ ਇਹਨਾਂ ਦੀ ਤਸੱਲੀ ਨਾ ਹੋਈ। 1913 ਵਿੱਚ ਅਨੁਵੇਸ਼ਨ ਸਮਿਤੀ ਦੇ ਮੈਂਬਰਾਂ ਨਾਲ ਭੇਟ ਹੋਈ। ਨਾਲ ਹੀ ਇਹਨਾਂ ਦੇ ਰਾਜਾ ਬਾਜ਼ਾਰ ਵਾਲੇ ਅੱਡੇ ਨੂੰ ਵੀ ਦੇਖਣ ਗਏ। ਰਵੀ ਸੇਨ ਅਨੁਸਾਰ ਜਦੋਂ ਸਚਿੰਦਰ ਨਾਥ ਸਾਨਿਆਲ ਰਾਜਾ ਬਾਜ਼ਾਰ ਆਏ ਤਾਂ ਸਿਰ ਉੱਤੇ ਇਕ ਮੋਟੀ ਚੁਟੀਆ ਅਤੇ ਕੋਟ ਪਹਿਨਿਆ ਹੋਇਆ ਸੀ । ਉਹ ਬੰਗਾਲੀ ਨਹੀਂ ਲੱਗਦੇ ਸਨ। ਰਾਜਾ ਬਾਜ਼ਾਰ ਵਿੱਚ ਆਪ ਦੀ ਕਈ ਦੂਜੇ ਕਾਰੀਕਰਥੀਆਂ ਨਾਲ ਮੁਲਾਕਾਰ ਹੋਈ। ਇਹਨਾਂ ਵਿੱਚ ਸੁਰੇਸ਼ ਬਾਬੂ, ਸਚਿੰਦਰ ਨਾਥ ਸਾਨਿਆਲ ਨੂੰ ਕੇਂਦਰ ਨਗਰ ਲੈ ਗਏ। ਉਥੇ ਆਪ ਦੀ ਰਾਸ ਬਿਹਾਰੀ ਨਾਲ ਮੁਲਾਕਾਤ ਹੋਈ। ਨਲਨੀ ਬਾਬੂ ਨੇ ਲਿਖਿਆਨਿਆਲ ਨੂੰ ਪਹਿਲੀ ਵਾਰ ਸਚਿੰਦਰ ਨਾਥ ਸਾਨਿਆਲ ਰਾਸ ਬਿਹਾਰੀ ਦੇ ਸਾਹਮਣੇ ਆਏ ਤਾਂ ਉਹਨਾਂ ਨੇ ਇਹਨਾਂ ਦੀ ਚਾਲ ਢਾਲ, ਬੁਕਲ ਸੂਰਤ, ਚਿਹਰੇ ਮੋਹਰੇ ਨੂੰ ਸਰਸਰੀ ਨਜ਼ਰ ਨਾਲ ਵੇਖਿਆ ਮਾਨੋ ਉਹ ਬਰੂਦ ਦੇ ਅਨਾਰ ਸਨ। ਸੁਭਾਅ ਵਿੱਚ ਚਲਪਨ ਬਹੁਤ ਸੀ। ਇਹਨਾਂ ਦੀ ਇਸ ਚੰਚਲਤਾ ਨੂੰ ਵੇਖ ਕੇ ਹੀ ਰਾਸ ਬਿਹਾਰੀ ਨੇ ਇਹਨਾਂ ਦਾ ਨਾਂ ਲੱਟੂ ਰੱਖਿਆ। ਸਚਿੰਦਰ ਨਾਥ ਸਾਨਿਆਲ ਵਿੱਚ ਕੰਮ ਕਰਨ ਦੀ ਅਸਾਧਾਰਣ ਸ਼ਕਤੀ ਸੀ। ਉਹ ਹਰ ਇਕ ਨਵੇਂ ਕੰਮ ਨੂੰ ਕਰਨ ਦਾ ਸ਼ੌਕ ਰੱਖਦੇ ਸਨ। ਪਰ ਰਾਸ ਬਿਹਾਰੀ ਬੋਸ ਨੇ ਆਪਣੇ ਗਰੁੱਪ ਨਾਲ ਇਹਨਾਂ ਦੇ ਗਰੁੱਪ ਨੂੰ ਮਿਲਾਉਣ ਵਿੱਚ ਝਿਜਕ ਮਹਿਸੂਸ ਕੀਤੀ ਅਤੇ ਦਿਲ ਵਿੱਚ ਸੋਚਿਆ ਕਿ ਮੈਂ ਅੰਗਰੇਜ਼ਾਂ ਵਿਰੁੱਧ ਫ਼ੌਜ ਵਿੱਚ ਬਗ਼ਾਵਤ ਦੇ ਬੀਜ ਬੋ ਰਿਹਾ ਹਾਂ ਇਹ ਨਾ ਹੋਵੇ ਕਿ ਸਚਿੰਦਰ ਨਾਥ ਸਾਨਿਆਲ ਸਾਰੇ ਗਰੁੱਪ ਨਾਲ ਮਿਲ ਕੇ ਕੋਈ ਨਵਾਂ ਚੰਨ ਚਾੜ੍ਹ ਦੇਵੇ। ਆਪਣੇ ਨਾਲ ਮਿਲਾਉਣ ਤੋਂ ਪਹਿਲਾਂ ਉਹ ਇਸਦੀ ਜਾਂਚ-ਪਰਖ ਕਰਨਾ ਜ਼ਰੂਰੀ ਸਮਝਦੇ ਸਨ। ਇਕ ਮਸ਼ਹੂਰ ਬੰਗਾਲੀ ਕ੍ਰਾਂਤੀਕਾਰੀ ਪਰਤਲ ਗਾਂਗੁਲੀ ਇਹਨਾਂ ਦਿਨਾਂ ਵਿੱਚ ਭਗੌੜੇ ਦਾ ਜੀਵਨ ਗੁਜ਼ਾਰ ਰਹੇ ਸਨ। ਉਹਨਾਂ ਜ਼ਿੰਮੇ ਉਤਰ ਪ੍ਰਦੇਸ਼ ਵਿੱਚ ਜਾ ਕੇ ਸਚਿੰਦਰ ਨਾਥ ਸਾਨਿਆਲ ਬਾਰੇ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਕੇ ਆਪਣੀ ਰਿਪੋਰਟ ਭੇਜਣ ਦੀ ਡਿਊਟੀ ਲਗਾਈ ਗਈ। ਉਹਨਾਂ ਪੂਰੀ ਘੋਖ਼ ਕਰਨ ਉਪਰੰਤ ਇਹਨਾਂ ਦੇ ਹੱਕ ਵਿੱਚ ਬਹੁਤ ਵਧੀਆ ਰਿਪੋਰਟ ਲਿਖੀ। ਜਿਸਦੇ ਨਤੀਜੇ ਵਜੋਂ ਸਚਿੰਦਰ ਨਾਥ ਸਾਨਿਆਲ ਰਾਸ ਬਿਹਾਰੀ ਬੋਸ ਦਾ ਸੱਜਾ ਹੱਥ ਬਣ ਗਿਆ ਅਤੇ ਅਖ਼ੀਰੀ ਦਮ ਤੱਕ ਪੂਰੀ ਤਨ ਦੇਹੀ ਅਤੇ ਸੱਚੇ ਦਿਲ ਨਾਲ ਸਾਥ ਨਿਭਾਇਆ।

ਰਾਸ ਬਿਹਾਰੀ ਬੋਸ (26 ਮਈ 1886-21 ਜਨਵਰੀ 1945)

ਰਾਸ ਬਿਹਾਰੀ ਬੋਸ ਚੰਦਰ ਨਗਰ ਵਿੱਚ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ ਪਰ ਉਸ ਸਮੇਂ ਅੰਗਰੇਜ਼ ਬੰਗਾਲੀਆਂ ਨੂੰ ਫ਼ੌਜ ਵਿੱਚ ਭਰਤੀ ਨਹੀਂ ਕਰਦੇ ਸਨ ਕਿਉਂਕਿ ਇਕ ਤਾਂ ਉਹ ਸਰੀਰਕ ਪੱਖੋਂ ਕਮਜ਼ੋਰ ਹੁੰਦੇ ਸਨ ਦੂਜੇ ਫ਼ੌਜ ਵਿੱਚ ਰਹਿ ਕੇ ਅੰਗਰੇਜ਼ਾਂ ਵਿਰੁੱਧ ਸਾਜ਼ਿਸ਼ਾਂ ਕਰਨ ਦੇ ਆਦੀ ਸਨ। ਫ਼ੌਜ ਵਿੱਚ ਭਰਤੀ ਨਾ ਹੋ ਕੇ ਹੁਣ ਉਹ ਰੋਜ਼ੀ ਰੋਟੀ ਕਮਾਉਣ ਲਈ ਵਣ ਵਿਭਾਗ ਵਿੱਚ ਮੁਲਾਜ਼ਮ ਹੋ ਗਏ। ਡੇਹਰਾਦੂਨ ਦੀ ਫਾਰੈਸਟ ਇੰਸਟੀਚਿਊਟ ਵਿੱਚ ਬਤੌਰ ਕਲਰਕ ਕੰਮ ਕਰਨਾ ਸ਼ੁਰੂ ਕੀਤਾ। ਦੋਸਤਾਂ ਦੀ ਪ੍ਰੇਰਣਾ ਤੇ ਸਰਕਾਰੀ ਸੇਵਾ ਵਿੱਚ ਭਰਤੀ ਹੋਏ। ਕਹਿਣ ਨੂੰ ਤਾਂ ਉਹ ਸਰਕਾਰੀ ਮੁਲਾਜ਼ਮ ਸਨ ਪਰ ਪਰਦੇ ਪਿੱਛੇ ਬਹੁਤੀ ਦਿਲਚਸਪੀ ਕ੍ਰਾਂਤੀਕਾਰੀ ਕੰਮਾਂ ਵਿੱਚ ਸੀ। ਸਰਕਾਰ ਨੇ ਆਪ ਨੂੰ ਵਫ਼ਾਦਾਰ ਸਮਝ ਕੇ ਆਪ ਦੇ ਜ਼ਿੰਮੇ ਚੰਦਰ ਨਗਰ ਦੇ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਪਰ ਆਪ ਵਿਹਲੇ ਸਮੇਂ ਵਿੱਚ ਬੰਬ ਬਣਾਉਣਾ ਸਿੱਖਦੇ ਤੇ ਸਿਕਾਉਂਦੇ ਰਹੇ। ਆਪ ਦੇ ਸਾਥੀ ਦਿੱਲੀ, ਲਾਹੌਰ, ਬਨਾਰਸ ਅਤੇ ਪਟਨਾ ਵਿੱਚ ਫੈਲੇ ਹੋਏ ਸਨ।
ਦਿੱਲੀ ਵਿੱਚ ਦੇਸ਼ ਭਗਤਾਂ ਦਾ ਇਕ ਗਿਰੋਹ ਮਾਸਟਰ ਅਮੀਰ ਚੰਦ ਦੀ ਅਗਵਾਈ ਵਿੱਚ ਕੰਮ ਕਰ ਰਿਹਾ ਸੀ। ਲਾਲਾ ਹਨਵੰਤ ਸਹਾਏ ਅਤੇ ਅਵਧ ਬਿਹਾਰੀ ਮਾਸਟਰ ਜੀ ਦੇ ਚੇਲਿਆਂ ਵਿਚੋਂ ਸਨ। ਅਵਧ ਬਿਹਾਰੀ ਦਾ ਇਕ ਗਰੀਬ ਪਰਿਵਾਰ ਨਾਲ ਸੰਬੰਧ ਸੀ। ਮਾਸਟਰ ਜੀ ਨੇ ਇਹਨਾਂ ਨੂੰ ਮਿਡਲ ਅਤੇ ਫਿਰ ਮੈਟ੍ਰਿਕ ਤੱਕ ਆਪਣੀ ਜੇਬ ਵਿਚੋਂ ਖਰਚਾ ਦੇ ਕੇ ਸਿੱਖਿਆ ਦਿਵਾਈ। ਹਾਈ ਸਕੂਲ ਤੋਂ ਬਾਅਦ ਵੀ ਮਾਸਟਰ ਅਮੀਰ ਚੰਦ ਵਲੋਂ ਇਹਨਾਂ ਦੀ ਸਰਸਤੀ ਕੀਤੀ ਜਾਂਦੀ ਰਹੀ। ਇਹਨਾਂ ਦੀ ਹਲੀਮੀ ਅਤੇ ਮਿਲਣਸਾਰੀ ਕਾਰਣ ਮਾਸਟਰ ਜੀ ਨੇ ਅਵਧ ਬਿਹਾਰੀ ਨੂੰ ਦਿੱਲੀ ਦੇ ਮਿਸ਼ਨ ਕਾਲਜ ਵਿੱਚ ਦਾਖ਼ਿਲ ਕਰਵਾ ਦਿੱਤਾ ਅਤੇ ਕਾਲਜ ਦਾ ਸਾਰਾ ਖਰਚ ਆਪ ਹੀ ਚੁੱਕਾਂਦੇ ਰਹੇ। ਇਸ ਆਪਸੀ ਮੁਹੱਬਤ ਨੇ ਇਹਨਾਂ ਦੋਹਾਂ ਨੂੰ ਇਕ ਦੂਜੇ ਨਾਲ ਜ਼ਿੰਦਗੀ ਅਤੇ ਮੌਤ ਦੇ ਰਿਸ਼ਤੇ ਨੂੰ ਇਕ ਧਾਗੇ ਨਾਲ ਬੰਨ੍ਹ ਦਿੱਤਾ।
ਲਾਲਾ ਹਰਦਿਆਲ ਦਿੱਲੀ ਦੇ ਰਹਿਣ ਵਾਲੇ ਸਨ। ਸਰਕਾਰੀ ਵਜੀਫੇ ‘ਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਅੰਗਰੇਜ਼ੀ ਸਰਕਾਰ ਵਿੱਚ ਕਿਸੇ ਉੱਚ ਅਹੁਦੇ ‘ਤੇ ਨੌਕਰੀ ਕਰਕੇ ਆਪਣੀ ਜ਼ਿੰਦਗੀ ਬੜੇ ਆਰਾਮ ਤੇ ਮਜ਼ੇ ਨਾਲ ਗੁਜ਼ਾਰ ਸਕਦੇ ਸਨ। ਪਰ ਦੇਸ਼ ਦੀ ਆਜ਼ਾਦੀ ਦੀ ਤੜਪ ਨੇ ਇਹਨਾਂ ਸਾਰੇ ਐਸ਼-ਓ-ਆਰਾਮ ਨੂੰ ਠੋਕਰ ਮਾਰ ਕੇ ਅੰਗਰੇਜ਼ਾਂ ਵਿਰੁੱਧ ਅਗਲੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਵਲੈਤ ਤੋਂ ਵਾਪਸ ਆ ਕੇ ਆਪ ਦਿੱਲੀ ਦੇ ਮਾਸਟਰ ਅਮੀਰ ਚੰਦ ਦੇ ਗਰੁੱਪ ਦੇ ਨੇੜੇ ਆ ਗਏ। ਲਾਲਾ ਜੀ ਇਕ ਬਹੁਤ ਹੀ ਯੋਗ ਹੋਣਹਾਰ, ਸੱਚੇ-ਸੁੱਚੇ ਅਤੇ ਸਾਦਗੀ ਪਸੰਦ ਦੇਸ਼ ਭਗਤ ਸਨ। ਉਹ ਦਾਵਤਾਂ, ਪਾਰਟੀਆਂ ਆਦਿ ਦੇ ਸਖ਼ਤ ਵਿਰੋਧੀ ਸਨ। ਉਹਨਾਂ ਦੀ ਉਹੀ ਸੋਚ ਅਤੇ ਦਲੇਰੀ ਕਾਰਣ ਦਿੱਲੀ ਦੇ ਸਾਰੀ ਕ੍ਰਾਂਤੀਕਾਰੀ ਉਹਨਾਂ ਨੂੰ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਦਿੱਲੀ ਦੇ ਦੇਸ਼ ਭਗਤਾਂ ਨੂੰ ਸੰਗਠਿਤ ਕੀਤਾ। ਜਿਸ ਵਿੱਚ ਮਾਸਟਰ ਅਮੀਰ ਚੰਦ, ਲਾਲਾ ਹਨਵੰਤ ਸਹਾਏ, ਦੀਨਾ ਨਾਥ, ਅਵਧ ਬਿਹਾਰੀ, ਭਾਈ ਬਾਲ ਮੁਕੰਦ, ਜੇ. ਐੱਨ. ਚੈਟਰਜੀ ਅਤੇ ਬਲਰਾਜ ਆਦਿ ਸ਼ਾਮਿਲ ਸਨ। ਇਹਨਾਂ ਦੀ ਸੰਸਥਾ ਸਮੇਂ-ਸਮੇਂ ਤੇ ਇਨਕਲਾਬੀ ਪਰਚੇ ਕੱਢਦੀ ਅਤੇ ਫ਼ੌਜਾਂ ਵਿੱਚ ਵੰਡਦੀ। ਬਾਅਦ ਵਿੱਚ ਜਦੋਂ ਅੰਗਰੇਜ਼ਾਂ ਨੂੰ ਇਹਨਾਂ ਇਨਕਲਾਬੀ ਵਰਕਰਾਂ ਦੀਆਂ ਕਾਰਵਾਈਆਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਅਜਿਹੇ ਪਰਚੇ ਛਾਪਣੇ ਬੰਦ ਕਰ ਦਿੱਤੇ। ਅਜਿਹੇ ਹਾਲਾਤ ਵਿੱਚ ਲਾਲਾ ਜੀ ਦਾ ਦਿੱਲੀ ਵਿੱਚ ਰਹਿਣਾ ਦੁੱਭਰ ਹੋ ਗਿਆ। ਹਰ ਪਲ ਗ੍ਰਿਫ਼ਤਾਰੀ ਦਾ ਡਰ ਸਤਾਉਂਦਾ ਰਹਿੰਦਾ। ਇਸੇ ਡਰੋਂ ਲਾਲਾ ਜੀ ਨੇ ਦਿੱਲੀ ਛੱਡ ਦਿੱਤੀ।
ਰਾਸ ਬਿਹਾਰੀ ਬੋਸ ਨੂੰ ਜਦੋਂ ਲਾਲਾ ਜੀ ਦੀ ਗ਼ੈਰ ਹਾਜ਼ਰੀ ਬਾਰੇ ਪਤਾ ਲੱਗਾ ਉਹਨਾਂ ਨੇ ਦਿੱਲੀ ਗਰੁੱਪ ਨਾਲ ਪਹਿਲਾਂ ਤੋਂ ਹੀ ਜਾਣ ਪਛਾਣ ਸੀ। ਡੇਹਰਾਦੂਨ ਵਿੱਚ ਇਕ ਬੰਗਾਲੀ ਨੌਜਵਾਨ ਬਿਸ਼ਵਾਸ ਨਾਂ ਦਾ ਨੌਕਰ ਸੀ, ਉਸਨੂੰ ਵੀ ਆਪਣੇ ਨਾਲ ਲੈ ਕੇ ਦਿੱਲੀ ਪੁੱਜੇ। ਲਾਲਾ ਹਰਦਿਆਲ ਦੇ ਲਗਾਏ ਪੌਦਿਆਂ ਨੂੰ ਸਿੰਜਣਾ ਸ਼ੁਰੂ ਕੀਤਾ। ਲਿਬਰਟੀ ਨਾਂ ਦਾ ਪਰਚਾ ਛਪਵਾ ਕੇ ਵੰਡਿਆ ਅਤੇ ਬੰਬ ਆਦਿ ਬਣਾਉਣ ਦੀ ਫੈਕਟਰੀ ਦਿੱਲੀ ਵਿੱਚ ਖੁਲਵਾਈ ਅਤੇ ਲਾਰਡ ਹਾਰਡਿੰਗ ਉੱਪਰ ਸੁੱਟਣ ਲਈ ਜੋ ਦੋ ਬੰਬ ਉਪਲਬਧ ਕਰਵਾਏ ਗਏ ਸਨ ਉਨ੍ਹਾਂ ਵਿੱਚ ਇਕ ਕਲਕੱਤੇ ਤੋਂ ਲਿਆਂਦਾ ਗਿਆ ਸੀ ਅਤੇ ਦੂਜਾ ਦਿੱਲੀ ਵਿੱਚ ਹੀ ਬਣਾਇਆ ਗਿਆ ਸੀ।
1905 ਵਿੱਚ ਲਾਰਡ ਕਰਜ਼ਨ ਨੇ ਬੰਗਾਲ ਨੂੰ ਪੂਰਬੀ ਅਤੇ ਪੱਛਮੀ ਬੰਗਾਲ ਵਿੱਚ ਵੰਡ ਦਿੱਤਾ ਜਿਸਦਾ ਮੰਤਵ ਇਹ ਸੀ ਕਿ ਪੂਰਬੀ ਬੰਗਾਲ ਦੇ ਮੁਸਲਿਮ ਬਹੁ ਗਿਣਤੀ ਪੱਛਮੀ ਬੰਗਾਲ ਦੇ ਹਿੰਦੂ ਗ਼ਲਬੇ ਤੋਂ ਇਲਹਿਦਾ ਰਹਿ ਕੇ ਆਪਣੀ ਮਰਜ਼ੀ ਅਨੁਸਾਰ ਪਣਪ ਸਕੇ। ਬੰਗਾਲੀ ਇਸ ਤਰਕੀਬ ਤੋਂ ਭੜਕ ਗਏ ਹਿੰਸਕ ਵਾਰਦਾਤਾਂ ਸ਼ੁਰੂ ਹੋ ਗਈਆਂ। ਆਏ ਦਿਨ ਕਿਸੇ ਨਾ ਕਿਸੇ ਅੰਗਰੇਜ਼ ਅਫ਼ਸਰ ‘ਤੇ ਹਮਲੇ ਹੋਣ ਲੱਗੇ। ਇਹਨਾਂ ਪੰਜ ਛੇ ਸਾਲਾਂ ਵਿੱਚ ਕਈ ਅੰਗਰੇਜ਼ ਅਫ਼ਸਰ ਮਾਰੇ ਗਏ ਅਤੇ ਕੁਝ ਜ਼ਖ਼ਮੀ ਹੋ ਗਏ। ਬੰਗਾਲੀਆਂ ਦਾ ਵੀ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਅੰਗਰੇਜ਼ ਇਸ ਦਹਿਸ਼ਤ ਪਸੰਦ ਮਾਹੌਲ ਤੋਂ ਘਬਰਾ ਗਏ। ਕੁਝ ਬੁੱਧੀ ਜੀਵੀਆਂ ਦੇ ਸਲਾਹ ਮਸ਼ਵਰੇ ਨਾਲ ਬਾਦਸ਼ਾਹ ਜਾਰਜ ਪੰਜਮ ਨੂੰ ਹਿੰਦੋਸਤਾਨ ਬੁਲਾਇਆ ਗਿਆ ਅਤੇ 12 ਦਸੰਬਰ 1911 ਨੂੰ ਦਿੱਲੀ ਵਿੱਚ ਇਕ ਬਹੁਤ ਬੜੇ ਸ਼ਾਹੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ। ਇਸ ਇਜਲਾਸ ਵਿੱਚ ਬੰਗਾਲ ਦੀ ਵੰਡ ਨੂੰ ਰੱਦ ਕਰਨ ਦਾ ਐਲਾਨ ਹੋਇਆ ਅਤੇ ਨਾਲ ਹੀ ਕਲਕੱਤੇ ਦੀ ਬਜਾਏ ਦਿੱਲੀ ਨੂੰ ਦੇਸ਼ ਦੀ ਰਾਜਧਾਨੀ ਬਣਾਉਣ ਦੀ ਫ਼ੈਸਲਾ ਹੋਇਆ। ਬਹਾਨਾ ਇਹ ਕੀਤਾ ਗਿਆ ਕਿ ਦਿੱਲੀ (ਇੰਦਰਪ੍ਰਸਤ) ਦੀ ਪੁਰਾਣੀ ਸ਼ਾਨ ਦਾ ਧਿਆਨ ਰੱਖਦੇ ਹੋਏ ਇਹ ਕਦਮ ਚੁਕਣਾ ਪਿਆ ਹੈ। ਪਰ ਅਸਲ ਕਾਰਣ ਇਹ ਸੀ ਕਿ ਸਰਕਾਰ ਬੰਗਾਲੀਆਂ ਤੋਂ ਡਰੀ ਹੋਈ ਸੀ। ਲਾਰਡ ਹਾਰਡਿੰਗ 1910 ਵਿੱਚ ਹਿੰਦੋਸਤਾਨ ਦੇ ਵਾਇਸਰਾਏ ਮੁਕੱਰਰ ਹੋ ਕੇ ਆਏ ਸਨ ਅਤੇ ਫ਼ੈਸਲਾ ਇਹ ਹੋਇਆ ਸੀ ਕਿ ਲਾਰਡ ਸਾਹਿਬ 23 ਦਸੰਬਰ 1912 ਨੂੰ ਬੜੀ ਸ਼ਾਨ-ਓ-ਸ਼ੌਕਤ ਨਾਲ ਘੋੜੇ, ਹਾਥੀ ਅਤੇ ਫ਼ੌਜਾਂ ਦੇ ਨਾਲ ਦਿੱਲੀ ਵਿੱਚ ਜਲੂਸ ਕੱਢਣਗੇ। ਇਸ ਨੀਤੀ ਅਧੀਨ ਕਿ ਭਾਰਤੀ ਗ਼ੁਲਾਮ ਜਨਤਾ ਦੇ ਦਿਲਾਂ ਵਿੱਚ ਅੰਗਰੇਜ਼ੀ ਸਰਕਾਰ ਦਾ ਦਬਦਬਾ ਬਣਾਉਣ ਲਈ। ਇਕ ਬਹੁਤ ਵੱਡੇ ਜਲੂਸ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸਾਰੇ ਹਿੰਦੋਸਤਾਨ ਦੇ ਵਫ਼ਾਦਾਰ ਰਾਜੇ ਮਹਾਰਾਜੇ, ਨਵਾਬ, ਜਾਗੀਰਦਾਰ, ਤੁਅਲਕਦਾਰ ਅਤੇ ਰਹੀਸ ਸ਼ਾਮਿਲ ਹੋਏ। ਜਲੂਸ ਸਟੇਸ਼ਨ ਤੋਂ ਲਾਲ ਕਿਲੇ ਵੱਲ ਰਵਾਨਾ ਹੋਇਆ। ਪੁਲਿਸ ਦਾ ਵੱਡੇ ਪੱਧਰ ‘ਤੇ ਪ੍ਰਬੰਧ ਸੀ। ਇਕ ਅਨੁਮਾਨ ਅਨੁਸਾਰ ਇਸ ਜਲੂਸ ਵਿੱਚ ਦੋ ਸੁਪਰਡੈਂਟ ਪੁਲਿਸ, ਚਾਰ ਇੰਸਪੈਕਟਰ ਪੁਲਿਸ, 13 ਸਬ ਇੰਸਪੈਕਟਰ ਪੁਲਿਸ, ਪੰਜ ਸਾਰਜੰਟ, 75 ਹੈੱਡ ਕਾਂਸਟੇਬਲ, 34 ਘੋੜ ਸਵਾਰ ਕਾਂਸਟੇਬਲ, ਇਕ ਗਰੁੱਪ ਗਿਆਰਵੀਂ ਲਾਂਸਰਜ਼ (ਜੋ ਸਿਰਫ਼ ਪੁਲਿਸ ਦੀ ਡਿਊਟੀ ਸੰਭਾਲ ਰਿਹਾ ਸੀ) ਨਿਯੁਕਤ ਸਨ। ਇਸ ਤੋਂ ਇਲਾਵਾ ਸੀ. ਆਈ.ਡੀ. ਦੇ ਇਕ ਡਿਪਟੀ ਐੱਸ.ਪੀ., ਦੋ ਇੰਸਪੈਕਟਰ, 8 ਸਬ ਇੰਸਪੈਕਟਰ,9 ਹੈੱਡ ਕਾਂਸਟੇਬਲ 79 ਕਾਂਸਟੇਬਲ ਅਤੇ ਢਾਈ ਹਜ਼ਾਰ ਤੋਂ ਵੱਧ ਪੁਲਿਸ ਅਫ਼ਸਰ ਸਾਦੇ ਕੱਪੜਿਆਂ ਵਿੱਚ ਜਲੂਸ ਵਿੱਚ ਸ਼ਾਮਿਲ ਸਨ। ਇਹਨਾਂ ਤੋਂ ਇਲਾਵਾ ਸੈਂਕੜੇ ਜਾਸੂਸ ਇੰਗਲੈਂਡ ਤੋਂ ਦੇਖ ਭਾਲ ਲਈ ਆਏ ਹੋਏ ਸਨ। ਸਾਰਾ ਰਸਤਾ ਯੂਨੀਅਨਜੈਕ ਦੇ ਝੰਡਿਆਂ ਅਤੇ ਸਵਾਗਤੀ ਦਰਵਾਜ਼ਿਆਂ ਨਾਲ ਸਜਾਇਆ ਗਿਆ ਸੀ। ਰਾਜੇ ਮਹਾਰਾਜੇ ਅਤੇ ਅੰਗਰੇਜ਼ਾਂ ਦੇ ਵਫ਼ਾਦਾਰ ਲੋਕ ਪੂਰੇ ਸ਼ਹਿਰ ਵਿੱਚ ਰਸਤੇ ਦੇ ਦੋਵੇਂ ਪਾਸੇ ਵਾਇਸਰਾਏ ‘ਤੇ ਫੁੱਲ ਵਰਸਾਉਣ ਲਈ ਲਾਈਨਾਂ ਲਾ ਕੇ ਖੜੇ ਸਨ। ਜਦੋਂ ਜਲੂਸ ਚਾਂਦਨੀ ਚੌਂਕ ਜਿੱਥੇ ਹੁਣ ਸ਼ਰਧਾ ਨੰਦ ਦਾ ਬੁੱਤ ਲੱਗਿਆ ਹੋਇਆ ਹੈ ਵਿਖੇ ਪੁੱਜਾ ਤਾਂ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਇਕ ਚੁਬਾਰੇ ਵਿਚੋਂ ਰਾਸ ਬਿਹਾਰੀ ਦੇ ਇਸ਼ਾਰੇ ਤੇ ਹਾਰਡਿੰਗ ਉੱਤੇ ਬੰਬ ਸੁੱਟਿਆ ਗਿਆ। ਬੰਬ ਸੁੱਟਣ ਵਾਲਾ ਜਵਾਨ ਜਨਾਨਾ ਪਹਿਰਾਵੇ ਵਿੱਚ ਔਰਤਾਂ ਦੀ ਭੀੜ ਵਿੱਚ ਚੁਬਾਰੇ ‘ਤੇ ਬੈਠਾ ਸੀ। ਬੰਬ ਸੁੱਟਦਿਆਂ ਹੀ ਉਹ ਨੌਂ ਦੋ ਗਿਆਰਾਂ ਹੋ ਗਿਆ। ਇਹ ਨੌਜਵਾਨ ਬਸੰਤ ਕੁਮਾਰ ਬਿਸ਼ਵਾਸ 20-22 ਸਾਲ ਦਾ ਉਠਦੀ ਜਵਾਨੀ ਦਾ ਉਹਨਾਂ ਦੇ ਬੱਬ ਦੀ ਮਾਰ ਨਾਲ ਹਾਰਡਿੰਗ ਨੂੰ ਮਾਮੂਲੀ ਚੋਟਾਂ ਲੱਗੀਆਂ ਪਰ ਦਹਿਸ਼ਤ ਕਾਰਣ ਦੋਵੇਂ ਲਾਰਡ ਅਤੇ ਲੋਗਾ ਮੁੰਡਾ ਹੈ। ਬੇਹੋਸ਼ ਹੋ ਗਏ। ਉਹਨਾਂ ਦਾ ਬਾਡੀਗਾਰਡ ਮਾਰਿਆ ਗਿਆ। ਸਾਰੇ ਜਲੂਸ ਵਿੱਚ ਭਗਦੜ ਮਚ ਗਈ। ਪੁਲਿਸਿੰਗ ਸ਼ਿਕਾਰੀ ਕੁੱਤੇ ਦੋਸ਼ੀ ਦੀ ਭਾਲ ਵਿੱਚ ਆਦਮਬੋ ਕਰਨ ਲੱਗੇ ਪਰ ਕ੍ਰਾਂਤੀਕਾਰੀ ਆਪਣਾ ਕੰਮ ਕਰਕੇ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਅੰਗਰੇਜ਼ੀ ਸਰਕਾਰ ਦੀ ਸਾਰੀ ਸ਼ੇਖੀ ਕਿਰਕਰੀ ਹੋ ਗਈ।
ਦੂਜੇ ਦਿਨ ਰਾਸ ਬਿਹਾਰੀ ਬੋਸ ਡੇਹਰਾਦੂਨ ਵਿੱਚ ਜਿੱਥੇ ਉਹ ਵਣ ਵਿਭਾਗ ਵਿੱਚ ਹੈੱਡ ਕਲਰਕ ਲੱਗਾ ਹੋਇਆ ਸੀ, ਨੇ ਇਕ ਜਲਸਾ ਆਯੋਜਿਤ ਕਰਕੇ ਲਾਰਡ ਹਾਰਡਿੰਗ ‘ਤੇ ਬੰਬ ਸੁੱਟਣ ਵਾਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਇਸ ਘਟਨਾ ‘ਤੇ ਬਹੁਤ ਅਫ਼ਸੋਸ ਜ਼ਾਹਿਰ ਕੀਤਾ। ਕਲਕੱਤਾ ਦੇ ਰਾਜਾ ਬਾਜ਼ਾਰ ਵਾਲੇ ਅੱਡੇ ਦੀ ਤਲਾਸ਼ੀ ਹੋਈ ਇਸ ਵਿੱਚ ਦਿੱਲੀ ਦੇ ਅਵਧ ਬਿਹਾਰੀ ਦਾ ਲਿਖਿਆ ਇਕ ਖ਼ਤ ਹੱਥ ਆ ਗਿਆ ਅਤੇ ਇਹ ਵੀ ਪਤਾ ਲੱਗਾ ਕਿ ਅਵਧ ਬਿਹਾਰੀ ਦਿੱਲੀ ਵਿੱਚ ਮਾਸਟਰ ਅਮੀਰ ਚੰਦ ਦੇ ਘਰ ਰਹਿ ਰਿਹਾ ਹੈ। ਅਮੀਰ ਚੰਦ ਦੇ ਘਰ ਦੀ ਤਲਾਸ਼ੀ ਹੋਈ ਜਿਸ ਵਿੱਚ ਬਹੁਤ ਸਾਰਾ ਕ੍ਰਾਂਤੀਕਾਰੀ ਲਿਟਰੇਚਰ ਤੇ ਪਰਚੇ ਮਿਲੇ। ਇਹ ਪਰਚੇ ‘ਤੇ ਐੱਮ.ਐੱਸ (M.S.) ਦੇ ਹਲਤਾਖ਼ਰ ਸਨ। ਤਫ਼ਤੀਸ਼ ਦੌਰਾਨ ਪੁਲਿਸ ਨੇ ਪਤਾ ਲੱਗਾ ਲਿਆ ਕਿ ਐੱਮ. ਐੱਸ ਦਾ ਮਤਲਬ ਦੀਨਾ ਨਾਥ ਹੈ। ਹੁਣ ਦੀਨਾ ਨਾਥ ਦੀ ਭਾਲ ਸ਼ੁਰੂ ਹੋਈ। ਕਈ ਦੀਨਾ ਨਾਥ ਫੜੇ ਗਏ ਅਤੇ ਛੱਡ ਦਿੱਤੇ ਗਏ। ਅਖ਼ੀਰ ਵਿੱਚ ਲਾਹੌਰ ਦੇ ਦੀਨਾ ਨਾਥ ਦਾ ਪਤਾ ਲੱਗਾ, ਉਹ ਗਿ੍ਫ਼ਤਾਰ ਹੋਇਆ ਤਾਂ ਸਾਰੀ ਚੌਕੜੀ ਭੁੱਲ ਗਿਆ। ਪੁਲਿਸ ਦੇ ਹੱਥ ਪੈਂਦਿਆਂ ਹੀ ਉਸ ਨੇ ਸਭ ਕੁਝ ਉਗਲ ਦਿੱਤਾ। ਮਾਸਟਰ ਅਮੀਰ ਚੰਦ ਦਾ ਭਤੀਜਾ ਜੋ ਉਹਨਾਂ ਗੋਦ ਲੈ ਕੇ ਪਾਲਿਆ ਸੀ ਅਤੇ ਜਿਸ ਨੂੰ ਮੁਤਬੰਨਾ (ਵਾਰਸ) ਬਣਾ ਰੱਖਿਆ ਸੀ। ਉਹ ਵੀ ਸਰਕਾਰੀ ਗਵਾਹਾਂ ਵਿੱਚ ਸ਼ਾਮਿਲ ਹੋ ਗਿਆ। ਇਸ ਦੌਰਾਨ ਰਾਸ ਬਿਹਾਰੀ ਬੋਸ ਡੇਹਰਾਦੂਨ ਤੋਂ ਛੁੱਟੀ ਲੈ ਕੇ ਲਾਹੌਰ ਆਏ ਹੋਏ ਸਨ। ਉਥੇ ਉਹਨਾਂ ਦੇ ਸਾਥੀ ਰਾਮ ਸਰਨ ਤਲਵਾੜ ਕਪੂਰਥਲਾ, ਮਹਿਤਾ ਨੰਦ ਕਿਸ਼ੋਰ ਅਤੇ ਕਿਦਾਰ ਨਾਥ ਸਹਿਗਲ ਜੋ ਭਾਰਤ ਮਾਤਾ ਸੁਸਾਇਟੀ ਦੇ ਸਰਗਰਮ ਵਰਕਰ ਸਨ, ਨਾਲ ਭੇਂਟ ਹੋਈ। ਬੰਬ ਕੇਸ ਦੇ ਸੰਬੰਧ ਵਿੱਚ ਦਿੱਲੀ ਵਿੱਚ ਤਲਾਸ਼ੀ ਅਭਿਐਨ ਪੂਰੇ ਜ਼ੋਰ ਸ਼ੋਰਾਂ ਤੇ ਚਲ ਰਿਹਾ ਸੀ। ਜਿਸ ਆਦਮੀ ਦੇ ਮਕਾਨ ਤੋਂ ਲਾਹੌਰ ਦੇ ਦੀਨਾ ਨਾਥ ਦਾ ਪਤਾ ਮਿਲਿਆ ਸੀ ਉਸੇ ਆਦਮੀ ਦੇ ਮਕਾਨ ਤੋਂ ਰਾਸ ਬਿਹਾਰੀ ਦਾ ਟਰੰਕ ਅਤੇ ਕੁਝ ਕੱਪੜੇ ਵੀ ਮਿਲੇ ਪਰ ਉਹਨਾਂ ਦੇ ਲਾਹੌਰ ਵਾਲੇ ਮਕਾਨ ਦਾ ਪਤਾ ਨਾ ਲੱਗ ਸਕਿਆ। ਲਾਹੌਰ ਵਿੱਚ ਦੀਨਾ ਨਾਥ ਦੀ ਗਿ੍ਫ਼ਤਾਰੀ ਦੀ ਖ਼ਬਰ ਲਾਹੌਰ ਦੇ ਡੀ.ਏ.ਵੀ. ਕਾਲਜ ਦੇ ਇਕ ਵਿਦਿਆਰਥੀ ਨੇ ਰਾਸ ਬਿਹਾਰੀ ਨੂੰ ਦਿੱਤੀ। ਆਪ ਇਸੇ ਰਾਤ ਲਾਹੌਰ ਤੋਂ ਦਿੱਲੀ ਚਲੇ ਗਏ। ਉਹ ਵਿਦਿਆਰਥੀ ਰਾਤ ਜ਼ਿਆਦਾ ਗੁਜ਼ਰ ਜਾਣ ਕਾਰਣ ਉੱਥੇ ਹੀ ਰਾਸ ਬਿਹਾਰੀ ਦੇ ਘਰ ਵਿੱਚ ਹੀ ਸੋ ਗਿਆ। ਸਵੇਰ ਹੁੰਦੇ ਹੀ ਪੁਲਿਸ ਨੇ ਇਸ ਮਕਾਨ ‘ਤੇ ਛਾਪਾ ਮਾਰਿਆ। ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ ਹੋ ਗਏ। ਦਿੱਲੀ ਪਹੁੰਚਣ ‘ਤੇ ਰਾਸ ਬਿਹਾਰੀ ਬੋਸ ਮਾਸਟਰ ਅਮੀਰ ਚੰਦ ਦੇ ਘਰ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਇਹਨਾਂ ਦਾ ਨੌਕਰ ਰਾਜੂ ਮਾਸਟਰ ਜੀ ਦੀ ਰੋਟੀ ਥਾਣੇ ਵਿੱਚ ਲਿਜਾਂਦਾ ਹੋਇਆ ਮਿਲ ਗਿਆ। ਮਾਸਟਰ ਅਮੀਰ ਚੰਦ ਇਕ ਦਿਨ ਪਹਿਲਾਂ ਗ੍ਰਿਫ਼ਤਾਰ ਹੋ ਚੁੱਕੇ ਸਨ। ਰਾਸ ਬਿਹਾਰੀ ਬੋਸ ਨੇ ਇਸ ਨੌਕਰ ਨੂੰ ਪਹਿਚਾਣ ਕੇ ਮਾਸਟਰ ਅਮੀਰ ਚੰਦ ਬਾਰੇ ਪੁਛਣਾ ਚਾਹਿਆ। ਉਹਨਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੁਣ ਕੇ ਰਾਸ ਬਿਹਾਰੀ ਪਿਛਲੇ ਪੈਰੀਂ ਸਟੇਸ਼ਨ ਵੱਲ ਮੁੜੇ। ਜੇਬ ਵਿੱਚ ਵੇਖਿਆ ਤਾਂ ਇੰਨੀ ਹੀ ਰਕਮ ਸੀ ਕਿ ਜਿਸ ਨਾਲ ਕਲਕੱਤੇ ਦਾ ਟਿਕਟ ਖਰੀਦਿਆ ਜਾ ਸਕਦਾ ਸੀ। ਉਹ ਰੋਲ ਵਿੱਚ ਸਵਾਰ ਹੋ ਕੇ ਸਿੱਧੇ ਚੰਦਰ ਨਗਰ ਪਹੁੰਚ ਗਿਆ ਇੱਥੋਂ ਹੀ ਉਹਨਾਂ ਦਾ ਰੂਪੋਸ਼ੀ ਦਾ ਜੀਵਨ ਸ਼ੁਰੂ ਹੁੰਦਾ ਹੈ।
1914 ਵਿੱਚ ਰਾਸ ਬਿਹਾਰੀ ਬੋਸ ਬਨਾਰਸ ਆਏ। ਉਹ ਦਿੱਲੀ ਬੰਬ ਕੇਸ ਦੇ ਮਸ਼ਹੂਰ ਇਨਕਲਾਬੀ ਵਰਕਰ ਸਨ ਅਤੇ ਫਰਾਰੀ ਦਾ ਜੀਵਨ ਗੁਜ਼ਾਰ ਰਹੇ ਸਨ। ਇਹਨਾਂ ਦੀ ਗ੍ਰਿਫ਼ਤਾਰੀ ਲਈ ਸਾਢੇ ਸੱਤ ਹਜ਼ਾਰ ਰੁਪਏ ਦਾ ਇਨਾਮ ਅੰਗਰੇਜ਼ੀ ਸਰਕਾਰ ਵੱਲੋਂ ਰੱਖਿਆ ਹੋਇਆ ਸੀ। ਇਹਨਾਂ ਦੀ ਫੋਟੋ ਹਰ ਰੇਲਵੇ ਸਟੇਸ਼ਨ, ਪੁਲਿਸ ਚੌਂਕੀ ਅਤੇ ਹੋਰ ਆਮ ਰਸਤਿਆਂ ‘ਤੇ ਲੱਗੀ ਹੋਈ ਸੀ। ਪਰ ਫਿਰ ਵੀ ਪੁਲਿਸ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੇ ਰਹੇ। ਇੰਨੀ ਤਾਕਤਵਰ ਸਰਕਾਰ ਜਿਸਦੇ ਰਾਜ ਵਿੱਚ ਕਦੇ ਸੂਰਜ ਨਹੀਂ ਡੁੱਬਦਾ, ਇਹਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੀ। ਇਕ ਵਾਰ ਪਾਰਟੀ ਲਈ ਰਕਮ ਦੀ ਘਾਟ ਮਹਿਸੂਸ ਕਰਦਿਆਂ ਰਾਸ ਬਿਹਾਰੀ ਨੇ ਇਸ਼ਾਰਾ ਕੀਤਾ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਸਾਢੇ ਸੱਤ ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕਰ ਲਿਆ ਜਾਵੇ। ਸਚਿੰਦਰ ਨਾਥ ਸਾਨਿਆਲ ਨੇ ਆਪਣੀ ਕਿਤਾਬ ‘ਬੰਦੀ ਜੀਵਨ’ ਵਿੱਚ ਇਸ ਘਟਨਾ ਦਾ ਜ਼ਿਕਰ ਚੰਗੀ ਤਰ੍ਹਾਂ ਕੀਤਾ ਹੈ। ਬਨਾਰਸ ਇਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਸੂਬੇ ਦੇ ਲੋਕ ਲਗਭਗ ਵੱਖ-ਵੱਖ ਮੁਹੱਲਿਆਂ ਵਿੱਚ ਰਹਿੰਦੇ ਹਨ। ਬੰਗਾਲੀ ਟੋਲਾ ਜੋ ਬੰਗਾਲੀਆਂ ਦਾ ਵਿਸ਼ੇਸ਼ ਮੁਹੱਲਾ ਹੈ ਜਿਸ ਵਿੱਚ ਬੰਗਾਲੀ ਆਪਣੇ ਦਾਇਰੇ ਵਿੱਚ ਰਹਿੰਦੇ ਹਨ। ਇਸ ਲਈ ਗੈਰ ਬੰਗਾਲੀ ਪੁਲਿਸ ਸ ਬੰਗਲਾ ਭਾਸ਼ਾ ਨਾ ਤਾਂ ਬੋਲ ਸਕਦੀ ਸੀ ਤੇ ਨਾ ਹੀ ਸਮਝ ਸਕਦੀ ਸੀ, ਲਈ ਇਸ ਮੁਹੱਲੇ ਵਿੱਚ ਬੰਗਾਲੀਆਂ ‘ਤੇ ਨਜ਼ਰ ਰੱਖਣਾ ਬਹੁਤ ਮੁਸ਼ਕਲ ਕੰਮ ਸੀ। ਰਾਸ ਬਿਹਾਰੀ ਬੋਸ 1914 ਤੋਂ ਇਸੇ ਮੁਹੱਲੇ ਦੇ ਕੋਲ ਇਕ ਵੱਖਰੇ ਮਕਾਨ ਵਿੱਚ ਰਹਿ ਰਹੇ ਸਨ। ਸਚਿੰਦਰ ਨਾਥ ਸਾਨਿਆਲ ਵੀ ਇਸੇ ਮੁਹੱਲੇ ਦਾ ਰਹਿਣ ਵਾਲਾ ਸੀ । ਉਸਦੇ ਦਲ ਦੇ ਆਦਮੀ ਰਾਸ ਬਿਹਾਰੀ ਬੋਸ ਨੂੰ ਲੋੜ ਪੈਣ ਤੇ ਮਿਲਦੇ ਰਹਿੰਦੇ ਸਨ। ਇਕ ਵਾਰ ਨਵੰਬਰ 1914 ਦੀ ਰਾਤ ਨੂੰ ਦੋਵੇਂ ਸਰਿੰਦਰ ਨਾਥ ਸਾਨਿਆਲ ਤੇ ਰਾਸ ਬਿਹਾਰੀ ਬੋਸ ਇਕ ਬੰਬ ਦੀ ਟੋਪੀ ਦੀ ਜਾਂਚ ਕਰ ਰਹੇ ਸਨ ਉਹ ਫਟ ਗਿਆ ਅਤੇ ਦੋਹਾਂ ਨੂੰ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਰਾਸ ਬਿਹਾਰੀ ਬੋਸ ਨੇ ਆਪਣਾ ਮਕਾਨ ਬਦਲ ਲਿਆ।
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੋਸਤਾਨ ਵਿਸ਼ੇਸ਼ਕਰ ਪੰਜਾਬ ਤੋਂ ਕਿਸਾਨ ਤੇ ਮਜ਼ਦੂਰ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਕੈਨੇਡਾ ਗਏ ਹੋਏ ਸਨ। ਇਸ ਦੇਸ਼ ਦੀ ਆਜ਼ਾਦ ਹਵਾ ਵਿੱਚ ਇਨ੍ਹਾਂ ਲੋਕਾਂ ਨੂੰ ਆਪਣੀ ਗੁਲਾਮੀ ਦੀ ਜ਼ਿੰਦਗੀ ਤੋਂ ਨਜ਼ਰਤ ਹੋ ਗਈ ਸੀ। ਦੂਜੇ ਇੱਥੋਂ ਦੇ ਵਸਨੀਕ ਇਨ੍ਹਾਂ ਹਿੰਦੋਸਤਾਨੀ ਗੁਲਾਮਾਂ ਪ੍ਰਤੀ ਤਰ੍ਹਾਂ-ਤਰ੍ਹਾਂ ਦੇ ਨਫ਼ਰਤ ਭਰੇ ਮਿਹਣਿਆਂ ਤੇ ਇਨ੍ਹਾਂ ਵਿੱਚ ਆਜ਼ਾਦੀ ਪ੍ਰਾਪਤ ਕਰਨ ਦੀ ਇੱਛਾ ਨੂੰ ਜਗਾਇਆ। ਲਾਲਾ ਹਰਦਿਆਲ, ਮੌਲਵੀਂ ਬਰਕਤ ਉੱਲਾ, ਬਾਪੂ ਹਰਨਾਮ ਸਿੰਘ ਕਾਹਰੀ ਸਾਹਰੀ ਅਤੇ ਕਰਤਾਰ ਸਿੰਘ ਸਰਾਭਾ ਦੇ ਯਤਨਾਂ ਸਦਕਾ ਕੈਨੇਡਾ ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ। 1 ਨਵੰਬਰ 1913 ਨੂੰ ਗਦਰ ਅਖ਼ਬਾਰ ਦਾ ਪਹਿਲਾ ਪਰਚਾ ਉਰਦੂ ਭਾਸ਼ਾ ਵਿੱਚ ਜਾਰੀ ਹੋਇਆ। ਜੋ ਬਾਅਦ ਵਿੱਚ ਦੂਜੀਆਂ ਭਾਸ਼ਾਵਾਂ ਹਿੰਦੀ, ਪੰਜਾਬੀ ਤੇ ਗੁਜਰਾਤੀ ਵਿੱਚ ਵੀ ਛਪਣ ਲੱਗਾ। ਇਸ ਵਿੱਚ ਆਜ਼ਾਦੀ ਪ੍ਰਾਪਤ ਕਰਨ ਅਤੇ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਮਾਰ ਭਜਾਉਣ ਲਈ ਜੋਸ਼ੀਲੇ ਲੇਖ ਛਪਿਆ ਕਰਦੇ ਸਨ। ਇਸੇ ਸਾਲ ਪਹਿਲਾ ਮਹਾਂਯੁੱਧ ਸ਼ੁਰੂ ਹੋ ਗਿਆ ਅਤੇ ਇਸ ਗ਼ਦਰ ਪਾਰਟੀ ਵਾਲਿਆਂ ਨੇ ਇਸ ਅਵਸਰ ਨੂੰ ਗਨੀਮਤ ਸਮਝਿਆ। ਰਾਸ ਬਿਹਾਰੀ ਬੋਸ ਵੱਲੋਂ ਦਿੱਲੀ ਵਿੱਚ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਣ ਦੀ ਭਿਣਕ ਵੀ ਇਨ੍ਹਾਂ ਲੋਕਾਂ ਦੇ ਕੰਨਾਂ ਤੱਕ ਪਹੁੰਚ ਚੁੱਕੀ ਸੀ। ਬਹੁਤ ਸਾਰੇ ਗ਼ਦਰ ਪਾਰਟੀ ਵਰਕਰਾਂ ਨੂੰ ਵੱਖ-ਵੱਖ ਸਮੁੰਦਰੀ ਜਹਾਜ਼ਾਂ ਰਾਹੀਂ ਹਿੰਦੋਸਤਾਨ ਆਉਣਾ ਸ਼ੁਰੂ ਕਰ ਦਿੱਤਾ। ਉਹ ਦੂਜੇ ਹਿੰਦੋਸਤਾਨੀ ਭਰਾਵਾਂ ਨਾਲ ਮਿਲ ਕੇ ਅੰਗਰੇਜ਼ਾਂ ਵਿਰੁੱਧ ਗ਼ਦਰ ਕਰਨਾ ਚਾਹੁੰਦੇ ਸਨ। ਇਨ੍ਹਾਂ ਗ਼ਦਰੀਆਂ ਵਿੱਚ ਵਧੇਰੇ ਪੰਜਾਬੀ ਸਿੱਖ ਕਿਸਾਨ ਸਨ ਜਿਨ੍ਹਾਂ ਨੂੰ ਜਹਾਜ਼ਾਂ ਤੋਂ ਉਤਰਦਿਆਂ ਹੀ ਬੰਦਰਗਾਹਾਂ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਲਤਾਨ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਕੁਝ ਵਰਕਰਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਬਾਕੀ ਜੋ ਥੋੜ੍ਹੇ ਬਹੁਤੇ ਗ੍ਰਿਫ਼ਤਾਰ ਹੋਣ ਤੋਂ ਬਚ ਗਏ ਪਿੰਡ-ਪਿੰਡ ਘੁੰਮ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਗ਼ਦਰ ਕਰਨ ਦੀ ਤਿਆਰੀ ਵਿੱਚ ਲੱਗ ਗਏ।
ਭਾਰਤ ਮਾਤਾ ਸੋਸਾਇਟੀ ਦੇ ਵਰਕਰਾਂ ਰਾਮ ਸਰਨ ਤਲਵਾੜ ਕਪੂਰਥਲਾ, ਮਹਿਤਾ ਨੰਦ ਕਿਸ਼ੋਰ ਅਤੇ ਕੇਦਾਰ ਨਾਥ ਸਹਿਗਲ ਲਾਹੌਰ ਨੂੰ ਬੰਗਾਲ ਦੇ ਕ੍ਰਾਂਤੀਕਾਰੀਆਂ ਗਿਰੋਹ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਰਾਸ ਬਿਹਾਰੀ ਬੋਸ ਦੀ ਪਾਰਟੀ ਦੀ ਇਕ ਸ਼ਾਖਾ ਲਾਹੌਰ ਵਿੱਚ ਵੀ ਸੀ। ਕਰਤਾਰ ਸਿੰਘ ਸਰਾਭਾ ਆਪ ਰਾਸ ਬਿਹਾਰੀ ਬੋਸ ਨੂੰ ਮਿਲਣ ਲਈ ਬਨਾਰਸ ਗਿਆ। ਪਰ ਮੁਲਾਕਾਤ ਨਾ ਹੋਣ ਕਾਰਣ ਬੇਨੀਲ ਦਾਰਾਮ ਵਾਪਸ ਆ ਗਿਆ। ਭਾਈ ਪਰਮਾਨੰਦ ਨੇ ਇਹ ਕੰਮ ਰਾਮ ਸ਼ਰਨ ਦਾਸ ਤਲਵਾੜ ਦੋ ਜਿੰਮੇ ਲਗਾਇਆ। ਕਿਉਂਕਿ ਉਸ ਦਾ ਲਾਰੰਸ ਗਾਰਡਨ ਲਾਹੌਰ ਅਤੇ ਦਿੱਲੀ ਹਾਰਡਿੰਗ ਬੰਬ ਕੇਸ ਵਿੱਚ ਹੱਥ ਸੀ। ਉਹ ਰਾਸ ਬਿਹਾਰੀ ਬੋਸ ਕੋਲ ਬਨਾਰਸ ਪੁੱਜਾ। ਉਸ ਨੇ ਆਪਣੇ ਇੱਕ ਭਰੋਸੇਮੰਦ ਸਾਥੀ ਸਚਿੰਦਰ ਨਾਥ ਸਾਨਿਆਲ ਨੂੰ ਪੰਜਾਬ ਦੇ ਹਾਲਾਤ ਜਾਣਨ ਲਈ ਸਤੰਬਰ 1914 ਵਿੱਚ ਪੰਜਾਬ ਭੇਜਿਆ। ਉਸ ਨੇ ਕਰਤਾਰ ਸਿੰਘ ਸਰਾਭਾ ਨੂੰ ਮਿਲ ਕੇ ਪੰਜਾਬ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਜਲੰਧਰ ਵਿੱਚ ਗ਼ਦਰ ਪਾਰਟੀ ਦੇ ਸਾਥੀਆਂ ਨੇ ਆਪਣੇ ਲੀਡਰ ਦੀ ਘਾਟ ਨੂੰ ਮਹਿਸੂਸ ਕਰਦਿਆਂ ਰਾਸ ਬਿਹਾਰੀ ਬੋਸ ਨੂੰ ਪੰਜਾਬ ਭੇਜਣ ‘ਤੇ ਜ਼ੋਰ ਦਿੱਤਾ। ਅਤੇ ਗੋਲੀ ਸਿੱਕੇ ਦੇ ਰੂਪ ਵਿੱਚ ਸਹਾਇਤਾ ਦੀ ਵੀ ਮੰਗ ਕੀਤੀ।
ਵਿਸ਼ਨੂ ਗਨੇਸ਼ ਪਿੰਗਲੇ ਜੋ ਪੂਨਾ ਦੇ ਮਰਾਠਾ ਬ੍ਰਾਹਮਣ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਅਮਰੀਕਾ ਵਿੱਚ ਇੰਜੀਨੀਅਰੀ ਦੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਗਏ ਹੋਏ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਗਦਰ ਪਾਰਟੀ ਵਾਲਿਆਂ ਨਾਲ ਹੋਈ। ਉਹ ਇਸ ਅੰਦੋਲਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਆਪਣੀ ਇਸ ਪੜ੍ਹਾਈ ਨੂੰ ਛੱਡ ਕੇ ਦੂਸਰੀ ਪੜ੍ਹਾਈ ਵਿੱਚ ਰੁਝ ਗਏ। ਜਦੋਂ ਕਾਫ਼ੀ ਗਿਣਤੀ ਵਿੱਚ ਗ਼ਦਰੀ ਹਿੰਦੁਸਤਾਨ ਪਰਤੇ ਤਾਂ ਵਿਸ਼ਨੂ ਗਨੇਸ਼ ਪਿੰਗਲੇ ਵੀ 20 ਸਤੰਬਰ 1914 ਨੂੰ ਸਲਾਮਸ ਨਾਮਕ ਜਹਾਜ਼ ਰਾਹੀਂ ਕਲਕੱਤਾ ਬੰਦਰਗਾਹ ‘ਤੇ ਉਤਰਿਆ। ਉਹ ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਪਹਿਲਾਂ ਸਾਧੂ ਦੇ ਭੇਸ ਵਿੱਚ ਸਾਰੇ ਭਾਰਤ ਦੀ ਸੈਰ ਕਰ ਚੁਕਿਆ ਸੀ ਅਤੇ ਸਾਰੇ ਰਾਜਨੀਤਿਕ ਅਤੇ ਕ੍ਰਾਂਤੀਕਾਰੀ ਗਿਰੋਹਾਂ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ। ਕਲਕੱਤਾ ਵਿੱਚ ਉਸਨੂੰ ਰਾਸ ਬਿਹਾਰੀ ਬੋਸ ਦੇ ਬਨਾਰਸ ਵਾਲੇ ਗਿਰੋਹ ਬਾਰੇ ਪਤਾ ਲੱਗਾ ਤਾਂ ਸਿੱਧਾ ਬਨਾਰਸ ਪਹੁੰਚ ਗਿਆ। ਰਾਸ ਬਿਹਾਰੀ ਬੋਸ ਨਾਲ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਅਮਰੀਕਾ ਤੋਂ ਉਸ ਸਾਲ ਚਾਰ ਹਜ਼ਾਰ ਸਿੱਖ ਨੌਜਵਾਨ ਅੰਗਰੇਜ਼ਾਂ ਵਿਰੁੱਧ ਗ਼ਦਰ ਕਰਨ ਲਈ ਭਾਰਤ ਪਹੁੰਚ ਚੁੱਕੇ ਹਨ ਅਤੇ ਦੋ ਹਜ਼ਾਰ ਨੌਜਵਾਨਾਂ ਦੇ ਆਉਣ ਦੀ ਹੋਰ ਆਸ ਹੈ। ਉਹਨਾਂ ਨੂੰ ਕਿਸੇ ਤਜਰਬੇਕਾਰ ਲੀਡਰ ਦੀ ਲੋੜ ਹੈ ਅਤੇ ਬੰਬ ਅਤੇ ਹੋਰ ਅਸਲੇ ਦੀ ਵੀ ਲੋੜ ਹੈ। ਬੰਬ ਉਪਲਬਧ ਕਰਵਾਉਣ ਲਈ ਜ਼ਰੂਰੀ ਖ਼ਰਚਾ ਲੈ ਕੇ ਉਹਨਾਂ ਨੂੰ ਅਸਲਾ ਉਪਲਬਧ ਕਰਵਾਉਣ ਦੀ ਗੱਲ ਪੱਕੀ ਹੋ ਗਈ ਅਤੇ ਪਿੰਗਲੇ ਪੰਜਾਬੀ ਕ੍ਰਾਂਤੀਕਾਰੀਆਂ ਨਾਲ ਗੱਲਬਾਤ ਕਰਨ ਲਈ ਪੰਜਾਬ ਆ ਗਿਆ। ਕਪੂਰਥਲੇ ਵਿੱਚ ਉਸ ਨੇ ਰਾਮ ਸ਼ਰਨ ਦਾਸ ਤਲਵਾੜ ਰਾਹੀਂ ਗ਼ਦਰ ਪਾਰਟੀ ਦੇ ਉੱਘੇ ਲੀਡਰ ਨਿਧਾਨ ਸਿੰਘ ਚੋਘਾ, ਕਰਤਾਰ ਸਿੰਘ ਸਰਾਭਾ ਅਤੇ ਪਰਮਾਨੰਦ ਝਾਂਸੀ ਨਾਲ ਗੱਲਬਾਤ ਕੀਤੀ ਅਤੇ ਬਨਾਰਸ ਵਿੱਚ ਰਾਸ ਬਿਹਾਰੀ ਬੋਸ ਨਾਲ ਹੋਈ ਗੱਲਬਾਤ ਬਾਰੇ ਦੱਸਿਆ। ਇਹ ਗੱਲ ਦਸੰਬਰ 1914 ਦੇ ਤੀਜੇ ਹਫ਼ਤੇ ਦੀ ਹੈ। ਇਹ ਫ਼ੈਸਲਾ ਹੋਇਆ ਕਿ ਰਾਸ ਬਿਹਾਰੀ ਬੋਸ ਨੂੰ ਬਨਾਰਸ ਤੋਂ ਪੰਜਾਬ ਲਿਆਂਦਾ ਜਾਵੇ । ਪਿੰਗਲੇ ਛੇਤੀ ਹੀ ਬਨਾਰਸ ਪਰਤ ਗਿਆ। ਇਸ ਬਾਰੇ ਸਾਚਿੰਦਰ ਨਾਥ ਸਾਨਿਆਲ ਤੇ ਪਿੰਗਲੇ ਦੋਵੇਂ ਪੰਜਾਬ ਆਏ। ਉਹਨਾਂ ਦੇ ਆਉਣ ਦਾ ਮਕਸਦ ਰਾਸ ਬਿਹਾਰੀ ਬੋਸ ਲਈ ਅੰਮ੍ਰਿਤਸਰ ਵਿੱਚ ਕਿਸੇ ਸੁਰੱਖਿਅਤ ਮਕਾਨ ਦੀ ਤਲਾਸ਼ ਕਰਨਾ ਸੀ। ਜਦੋਂ ਦੋਵੇਂ ਅੰਮ੍ਰਿਤਸਰ ਪੁੱਜੇ ਤਾਂ ਸਚਿੰਦਰ ਨਾਥ ਸਾਨਿਆਲ ਪੰਜਾਬੀ ਪਹਿਰਾਵੇ ਵਿੱਚ ਪਿੰਗਲੇ ਦੇ ਨਾਲ ਇਕ ਗੁਰਦੁਆਰੇ ਵਿੱਚ ਠਹਿਰਿਆ। ਸਾਨਿਆਲ ਨਾਂ ਤਾਂ ਪੰਜਾਬੀ ਬੋਲ ਸਕਦਾ ਸੀ ਨਾ ਹੀ ਸਮਝ ਸਕਦਾ ਸੀ। ਰਾਸ ਬਿਹਾਰੀ ਬੋਸ ਦੀ ਹਦਾਇਤ ਅਨੁਸਾਰ ਉਹਨਾਂ ਦੇ ਰਹਿਣ ਲਈ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਦੋ-ਦੋ ਮਕਾਨਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਇਹ ਪ੍ਰਬੰਧ ਪੂਰਾ ਕਰਕੇ ਦੋਵੇਂ 12 ਜਨਵਰੀ 1915 ਨੂੰ ਬਨਾਰਸ ਪਰਤ ਗਏ। ਹੁਣ ਰਾਸ ਬਿਹਾਰੀ ਬੋਸ ਦੇ ਪੰਜਾਬ ਆਉਣ ਵਿੱਚ ਕੋਈ ਰੁਕਾਵਟ ਨਹੀਂ ਰਹਿ ਗਈ ਸੀ। ਆਪ ਬਨਾਰਸ ਤੋਂ ਵਿਸ਼ਨੂੰ ਗਨੇਸ਼ ਪਿੰਗਲੇ ਦੇ ਨਾਲ ਮੱਧ ਜਨਵਰੀ 1915 ਨੂੰ ਪੰਜਾਬ ਲਈ ਚੱਲ ਪਏ। ਦਿੱਲੀ ਤੱਕ ਰਸਤੇ ਵਿੱਚ ਕੋਈ ਵਿਸ਼ੇਸ਼ ਘਟਨਾ ਨਾ ਘਟੀ। ਜਦੋਂ ਗੱਡੀ ਦਿੱਲੀ ਤੋਂ ਪੰਜਾਬ ਲਈ ਚਲ ਪਈ ਤਾਂ ਅਚਾਨਕ ਆਪ ਦੀ ਨਜ਼ਰ ਸੀ. ਆਈ. ਡੀ. ਦੇ ਇਕ ਦਰੋਗਾ ਤੇ ਪਈ। ਉਹ ਘੂਰ-ਘੂਰ ਕੇ ਉਹਨਾਂ ਵੱਲ ਟਿਕਟਿਕੀ ਲਗਾ ਕੇ ਵੇਖ ਰਿਹਾ ਸੀ। ਡੱਬਾ ਛੋਟਾ ਜਿਹਾ ਸੀ। ਉਸ ਵਿੱਚ ਕੁਝ ਆਦਮੀਆਂ ਦੇ ਬੈਠਣ ਦੀ ਜਗ੍ਹਾ ਸੀ। ਦਰੋਗਾ ਆਪ ਨੂੰ ਪਹਿਚਾਨਣ ਦੀ ਪੂਰਾ ਕੋਸ਼ਿਸ਼ ਕਰ ਰਿਹਾ ਸੀ। ਖ਼ੁਸ਼ਕਿਸਮਤੀ ਨਾਲ ਆਪ ਨੇ ਇਸ ਵੇਲੇ ਸਿਰ ਉੱਤੇ ਟੋਪੀ ਪਾਈ ਹੋਈ ਸੀ ਅਤੇ ਆਪ ਭੇਸ ਬਦਲਣ ਵਿੱਚ ਪਹਿਲਾਂ ਤੋਂ ਹੀ ਮਾਹਿਰ ਸਨ। ਅਗਲਾ ਸਟੇਸ਼ਨ ਆਉਣ ਤੇ ਆਪ ਇਸ ਡੱਬੇ ਵਿਚੋਂ ਉੱਤਰ ਕੇ ਦੂਜੇ ਡੱਬੇ ਵਿੱਚ ਸਵਾਰ ਹੋ ਗਏ ਪਰ ਗਏ ਉਸੇ ਗੱਡੀ ਵਿੱਚ। ਇਸ ਪ੍ਰਕਾਰ ਆਪ ਸੁੱਖੀ ਸਾਂਦੀ ਅੰਮ੍ਰਿਤਸਰ ਪਹੁੰਚ ਗਏ। 20 ਦਿਨ ਤੱਕ ਬਾਬਾ ਅਟੱਲ ਚੌਂਕ ਵਿੱਚ ਕਿਰਾਏ ਦੇ ਇਕ ਮਕਾਨ ਵਿੱਚ ਰੁਕੇ। ਇਸ ਸਮੇਂ ਦੌਰਾਨ ਆਪ ਕਦੇ ਵੀ ਬਾਹਰ ਨਹੀਂ ਨਿਕਲੇ। ਕ੍ਰਾਂਤੀਕਾਰੀਆਂ ਨਾਲ ਗੱਲਬਾਤ ਕਰਨ ਲਈ ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਸੀ। ਮੋਲਾ ਸਿੰਘ ਨਾਂ ਦਾ ਇਕ ਗ਼ਦਰੀ ਰਾਸ ਬਿਹਾਰੀ ਬੋਸ ਦਾ ਭਰੋਸੇਮੰਦ ਆਦਮੀ ਬਣ ਗਿਆ। ਪਰ ਬਾਅਦ ਵਿੱਚ ਇਹ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ। 15- 20 ਦਿਨ ਬਾਅਦ ਰਾਸ ਬਿਹਾਰੀ ਬੋਸ ਨੇ ਆਪਣਾ ਹੈੱਡ ਕੁਆਟਰ ਅੰਮ੍ਰਿਤਸਰ ਤੋਂ ਲਾਹੌਰ ਬਦਲ ਲਿਆ। ਇੱਥੇ ਚਾਰ ਮਕਾਨ ਕਿਰਾਏ ‘ਤੇ ਲਏ ਗਏ। ਇਕ ਮਕਾਨ ਮੋਚੀ ਦਰਵਾਜ਼ੇ ਦੇ ਬਾਹਰ, ਇਕ ਗੋਆਲ ਮੰਡੀ ਵਿੱਚ, ਇਕ ਵਛੋਲੀ ਵਾਲੀ ਅਤੇ ਇਕ ਮਕਾਨ ਗੁਮਸਟੀ ਬਜ਼ਾਰ ਵਿੱਚ ਸੀ। ਆਖ਼ਿਰੀ ਦੋ ਮਕਾਨ ਲਿਟਰੇਚਰ ਛਾਪਣ ਲਈ ਵਰਤੇ ਜਾਂਦੇ। ਮੋਚੀ ਦਰਵਾਜ਼ੇ ਵਾਲਾ ਮਕਾਨ ਗ਼ਦਰ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਅਤੇ ਆਪਸੀ ਮੇਲ-ਮਿਲਾਪ ਲਈ ਰੱਖਿਆ ਗਿਆ। ਗੋਆਲ ਮੰਡੀ ਵਾਲੇ ਮਕਾਨ ਵਿੱਚ ਰਾਸ ਬਿਹਾਰੀ ਬੋਸ ਨੇ ਆਪਣੀ ਰਿਹਾਇਸ਼ ਰੱਖੀ। ਉਸਦੀ ਜਾਣਕਾਰੀ ਕੁਝ ਚੋਣਵੇ ਲੀਡਰਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਸੀ। ਪੰਜਵਾਂ ਇਕ ਹੋਰ ਮਕਾਨ ਗਵਾਲ ਮੰਡੀ ਵਿੱਚ ਲਿਆ ਗਿਆ। ਕਿਉਂਕਿ ਪਹਿਲੇ ਮਕਾਨ ਵਿੱਚ ਹੋਸਟਲ ਦੇ ਵਿਦਿਆਰਥੀਆਂ ਦਾ ਆਉਣਾ ਜਾਣਾ ਬਹੁਤ ਵੱਧ ਗਿਆ ਸੀ। ਅੰਮ੍ਰਿਤਸਰ ਦੀ ਬਜਾਏ ਲਾਹੌਰ ਨੂੰ ਇਸ ਲਈ ਵੀ ਚੁਣਿਆ ਗਿਆ ਕਿ 23ਵਾਂ ਰਸਾਲਾ ਜੋ ਮੀਆਂ ਮੀਰ ਲਾਹੌਰ ਛਾਉਣੀ ਵਿੱਚ ਟਿਕਿਆ ਹੋਇਆ ਸੀ। ਜਿਸ ਨੇ ਸਭ ਤੋਂ ਪਹਿਲਾਂ ਗ਼ਦਰ ਵਿੱਚ ਸ਼ਾਮਿਲ ਹੋਣ ਦਾ ਵਾਅਦਾ ਕੀਤਾ ਸੀ, ਨੂੰ ਹਰ ਪ੍ਰਕਾਰ ਦੀ ਹਦਾਇਤ ਦੇਣ ਦੀ ਸਹੂਲਤ ਸੀ। ਇਕ ਵਾਰ ਆਪ ਦੀ ਮੁਲਾਕਾਤ ਦਫ਼ਾਦਾਰ ਲਛਮਣ ਸਿੰਘ ਚੌਸਲਵੇੜ ਅਤੇ ਅਬਦੁੱਲਾ ਸਾਲਬੰਧ ਲਾਹੌਰ ਨਾਲ ਹੋਈ। ਦੋਵੇਂ 23 ਵੀਂ ਰਸਾਲੇ ਵਿੱਚ ਘੋੜਸਵਾਰ ਸਨ ਅਤੇ ਆਪਣੇ ਰਸਾਲੇ ਦੀ ਜਵਾਨਾਂ ਵਲੋਂ ਗ਼ਦਰ ਵਿੱਚ ਹਿੱਸਾ ਲੈਣ ਦਾ ਭਰੋਸਾ ਦਿਵਾਇਆ ਸੀ । 13 ਫਰਵਰੀ ਮੇਲਾ ਸਿੰਘ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਹੋ ਗਿਆ ਅਤੇ ਅੰਮ੍ਰਿਤਸਰ ਹੈੱਡ ਕੁਆਟਰ ਦਾ ਸਾਰਾ ਕੰਮ ਬਿਲਕੁਲ ਠੱਪ ਹੋ ਗਿਆ। ਰਾਸ ਬਿਹਾਰੀ ਦੇ ਪੰਜਾਬ ਆਉਣ ਤੇ ਗ਼ਦਰ ਕਰਨ ਦੇ ਸਾਰੇ ਕੰਮ ਦੀ ਜ਼ਿੰਮੇਵਾਰੀ ਇਹਨਾਂ ਦੀ ਦੇਖ ਰੇਖ ਵਿਚ ਹੋਣ ਲੱਗੀ। ਇਸ ਤੋਂ ਪਹਿਲਾਂ ਆਪ ਇਸ ਪਾਰਟੀ ਵਿੱਚ ਇਕ ਸਾਧਾਰਨ ਜਿਹੇ ਵਰਕਰ ਸਨ। ਪ੍ਰੰਤੂ ਬਾਅਦ ਵਿੱਚ ਆਪਣੀ ਕਾਰਗੁਜ਼ਾਰੀ ਅਤੇ ਯੋਗਤਾ ਦੇ ਸਿਰ ਤੇ ਪਾਰਟੀ ਦੇ ਲੀਡਰ ਬਣ ਗਏ। ਦੋ ਤਿੰਨ ਫਰਵਰੀ 1915 ਨੂੰ ਗ਼ਦਰ ਪਾਰਟੀ ਵਾਲਿਆਂ ਨੇ ਚੱਬਾ(ਅੰਮ੍ਰਿਤਸਰ) ਦੇ ਇਕ ਸ਼ਾਹੂਕਾਰ ਬੇਲੀ ਰਾਮ ਦੇ ਘਰ ਡਾਕਾ ਮਾਰਿਆ ਜੋ ਮਾਲ ਹੱਥ ਲੱਗਿਆ ਉਸ ਵਿਚੋਂ ਸੋਨਾ ਪਿਘਲਾ ਤੇ ਰਾਸ ਬਿਹਾਰੀ ਬੋਸ ਨੂੰ ਦੇ ਦਿੱਤਾ ਗਿਆ ਅਤੇ ਚਾਂਦੀ ਬਨਾਰਸ ਲਿਜਾਉਣ ਲਈ ਸ੍ਰੀ ਰਾਉ ਦੇ ਹਵਾਲੇ ਕੀਤੀ। ਰਾਸ ਬਿਹਾਰੀ ਨੇ ਸੁੱਚਾ ਸਿੰਘ ਨਾਮਕ ਗ਼ਦਰੀ ਨੂੰ ਇਹ ਹਦਾਇਤ ਦੇ ਕੇ ਅੰਬਾਲੇ ਭੇਜਿਆ ਕਿ ਗ਼ਦਰ ਦੀ ਖ਼ਬਰ ਮਿਲਦਿਆਂ ਹੀ ਅੰਬਾਲੇ ਵਿੱਚ ਠਹਿਰੀ ਹੋਈ ਅੰਗਰੇਜ਼ੀ ਪਲਟਨ ਨੂੰ ਕਤਲ ਕਰ ਦਿੱਤਾ ਜਾਵੇ। ਪੰਚਾਇਤੀ ਰਾਜ ਦਾ ਐਲਾਨ ਕੀਤਾ ਜਾਵੇ। ਦੇਸੀ ਫ਼ੌਜ ਦੇ ਸੋ ਸਵਾਰ ਲਾਹੌਰ ਭੇਜੇ ਜਾਣ। ਬਾਕੀ ਦੇਸੀ ਫ਼ੌਜ ਨੂੰ ਲੈ ਕੇ ਦਿੱਲੀ ਵੱਲ ਮਾਰਚ ਕੀਤਾ ਜਾਵੇ। ਰਾਸ ਬਿਹਾਰੀ ਬੋਸ ਦੇ ਗਿਰੋਹ ਦਾ ਸੰਬੰਧ ਰਾਜਸਥਾਨ ਦੇ ਠਾਕੁਰ ਗੋਪਾਲ ਸਿੰਘ ਕਰਵਾਹ ਨਾਲ ਸੀ। ਇਸ ਠਾਕੁਰ ਕੋਲ ਬਹੁਤ ਸਾਰਾ ਅਸਲਾ ਵੀ ਸੀ ਜੋ ਇਸ ਨੇ ਗ਼ਦਰ ਪਾਰਟੀ ਨੂੰ ਦੇਣ ਦਾ ਵਚਨ ਦੇ ਰੱਖਿਆ ਸੀ ਅਤੇ ਨਾਲ ਹੀ ਆਪਣੇ ਤਿੰਨ ਹਜ਼ਾਰ ਫ਼ੌਜੀ ਵੀ ਦੇਣ ਦੀ ਗੱਲ ਕਹੀ ਸੀ। ਸੱਜਣ ਸਿੰਘ ਸਾਰੰਗਵਾਲ ਜੋ ਲੁਧਿਆਣਾ ਹਾਈ ਸਕੂਲ ਦਾ ਵਿਦਿਆਰਥੀ ਸੀ, ਦੀ ਗ਼ਦਰ ਪਾਰਟੀ ਵਾਲਿਆਂ ਨਾਲ ਚੰਗੀ ਜਾਣ ਪਛਾਣ ਹੋ ਗਈ ਸੀ। ਇਸਦੇ ਸੰਬੰਧ ਵਿੱਚ ਲਾਹੌਰ ਸਾਜ਼ਿਸ਼ ਕੇਸ ਦੇ ਫ਼ੈਸਲੇ ਵਿੱਚ ਇਸ ਪ੍ਰਕਾਰ ਜ਼ਿਕਰ ਆਉਂਦਾ ਹੈ “ਇਹ ਨੌਜਵਾਨ ਬੜਾ ਬਦਮਾਸ਼ ਹੈ,ਇਸ ਨੂੰ ਆਪਣੇ ਕੀਤੇ ‘ਤੇ ਰੱਤੀ ਭਰ ਵੀ ਪਛਤਾਵਾ ਨਹੀਂ ਹੈ। ਸਮਾਂ ਆਉਣ ‘ਤੇ ਦੂਜਾ ਕਰਤਾਰ ਸਿੰਘ ਸਰਾਭਾ ਸਾਬਿਤ ਹੁੰਦਾ” ਇਹ ਲਾਹੌਰ ਵਿੱਚ ਰਾਸ ਬਿਹਾਰੀ ਦਾ ਲੈਫਟੀਨੈਂਟ ਸੀ। ਇਸ ਨੇ 23 ਵੇਂ ਰਸਾਲੇ ਵਿੱਚ ਸੁਨੇਹੇ ਭੇਜਣ ਦੀ ਅਹਿਮ ਡਿਊਟੀ ਸਾਂਭੀ ਹੋਈ ਸੀ। ਗ਼ਦਰ ਕਰਨ ਲਈ 21 ਫਰਵਰੀ 1915 ਦੀ ਤਰੀਕ ਨਿਰਧਾਰਿਤ ਸੀ। ਜਿਸ ‘ਬਾਰੇ ਕ੍ਰਿਪਾਲ ਸਿੰਘ ਜਾਸੂਸ ਨੂੰ ਵੀ ਪੂਰੀ ਜਾਣਕਾਰੀ ਸੀ । ਕਿਉਂਕਿ ਉਹ ਪਾਰਟੀ ਦਾ ਇਕੋ ਅਹਿਮ ਮੈਂਬਰ ਸੀ। ਪਰ ਸ਼ੱਕ ਹੋਣ ‘ਤੇ ਤਰੀਕ ਬਦਲ ਕੇ 19 ਫਰਵਰੀ ਕਰ ਦਿੱਤੀ ਗਈ। ਰਾਸ ਬਿਹਾਰੀ ਬੋਸ ਮੋਚੀ ਦਰਵਾਜ਼ੇ ਵਾਲੇ ਮਕਾਨ ਵਿੱਚ ਬੈਠੇ ਸਨ। ਕਿਰਪਾਲ ਸਿੰਘ ਵੀ ਇਥੇ ਮੌਜੂਦ ਸੀ । ਇਕ ਗ਼ਦਰੀ ਇਸ ਬਦਲੀ ਹੋਈ ਤਰੀਕ ਦੀ ਸੂਚਨਾ ਦੇਣ ਲਈ ਰਾਸ ਬਿਹਾਰੀ ਕੋਲ ਪੁੱਜਾ ਤਾਂ ਕਿਰਪਾਲ ਸਿੰਘ ਜਾਸੂਸ ਵਲੋਂ ਇਸ ਬਦਲੀ ਹੋਈ ਤਰੀਕ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ। ਇਸੇ ਰਾਤ 18 ਫਰਵਰੀ ਨੂੰ ਗ੍ਰਿਫ਼ਤਾਰੀਆਂ ਸੁਰੂ ਹੋ ਗਈਆਂ। ਬਹੁਤ ਸਾਰੇ ਵਰਕਰ ਪੁਲਿਸ ਹੱਥੋਂ ਫੜੇ ਗਏ। ਛਾਉਣੀ ਦੇ ਸ਼ੱਕੀ ਫ਼ੌਜੀ ਬਦਲ ਦਿੱਤੇ ਗਏ। ਕਈਆਂ ਨੂੰ ਨਿਹੱਥੇ ਕਰਕੇ ਲਾਈਨ ਹਾਜ਼ਿਰ ਕਰ ਦਿੱਤਾ ਗਿਆ। ਰਾਸ ਬਿਹਾਰੀ ਦਾ ਰਸੋਈਆ ਜਮਨਾ ਦਾਸ ਵੀ ਗ੍ਰਿਫ਼ਤਾਰ ਹੋ ਗਿਆ। ਪੁਲਿਸ ਰਾਸ ਬਿਹਾਰੀ ਬੋਸ ਨੂੰ ਗ੍ਰਿਫ਼ਤਾਰ ਕਰਨ ਲਈ ‘ਭੱਜ ਦੌੜ ਕਰਨ ਲੱਗੀ । ਲਾਹੌਰ ਦਾ ਮਾਹੌਲ ਇਕ ਦਮ ਗਰਮਾ ਗਿਆ ਅਤੇ ਰਾਸ ਬਿਹਾਰੀ ਦਾ ਇਥੇ ਰਹਿਣਾ ਦੁੱਭਰ ਹੋ ਗਿਆ। 19 ਫਰਵਰੀ ਦੀ ਰਾਤ ਨੂੰ ਕਰਤਾਰ ਸਿੰਘ ਸਰਾਭਾ ਫ਼ਿਰੋਜ਼ਪੁਰ ਛਾਉਣੀ ਤੋਂ ਖ਼ਾਲੀ ਹੱਥ ਮੁੜਿਆ ਅਤੇ ਸਿੱਧਾ ਰਾਸ ਬਿਹਾਰੀ ਦੇ ਮਕਾਨ ਤੇ ਪੁੱਜਾ। ਕਰਤਾਰ ਸਿੰਘ ਸਰਾਭਾ ਇਕ ਸੁਲਝਿਆ ਹੋਇਆ ਤਜ਼ਰਬੇਕਾਰ ਨੌਜਵਾਨ ਸੀ। ਆਉਂਦਿਆਂ ਹੀ ਸਭ ਕੁਝ ਭਾਂਪ ਗਿਆ। ਰਾਸ ਬਿਹਾਰੀ ਬੋਸ ਬਹੁਤ ਨਿਰਾਸ਼ਾ ਦੀ ਹਾਲਤ ਵਿੱਚ ਮੁਰਦਿਆਂ ਵਾਂਗ ਇਕ ਮੰਜੀ ‘ਤੇ ਪਿਆ ਸੀ। ਉਹ ਵੀ ਚੁੱਪ-ਚਾਪ ਦੂਜੀ ਮੰਜੀ ‘ਤੇ ਪੁੱਠੇ ਮੂੰਹ ਲੇਟ ਗਿਆ। ਦਿਨ ਰਾਤ ਦੀ ਭੱਜ ਦੌੜ ਕਾਰਣ ਸਰੀਰ ਟੁੱਟ ਚੁੱਕਾ ਸੀ। ਦੋਵੇਂ ਇਕ ਦੂਜੇ ਨੂੰ ਬਿਨਾ ਬੁਲਾਏ ਦੜ ਵੱਟੀ ਪਏ ਸਨ। ਭਾਂਤ-ਭਾਂਤ ਦੇ ਵਿਚਾਰ ਦਿਲ ਵਿੱਚ ਉਠਦੇ। ਇਸ ਸਮੇਂ ਇਹ ਖ਼ਿਆਲ ਵੀ ਦਿਲ ਵਿੱਚ ਆਇਆ ਕਿ ਇਸ ਮਤਲਬ ਲਈ ਇਕ ਮੁਸਲਮਾਨ ਸਾਥੀ ਤੋਂ ਕਲਮਾ ਪੜ੍ਹਨਾ ਵੀ ਸਿੱਖ ਲਿਆ ਫਿਰ ਇਕ ਦਮ ਦੂਜਾ ਖ਼ਿਆਲ ਆਇਆ ਅਤੇ ਕਾਬੁਲ ਜਾਣ ਦਾ ਵਿਚਾਰ ਹਾਲ ਦੀ ਘੜੀ ਪਿੱਛੇ ਪਾ ਦਿੱਤਾ ਗਿਆ। ਹਰਨਾਮ ਸਿੰਘ ਟੁੰਡੀਲਾਟ ਅਤੇ ਕਰਤਾਰ ਸਿੰਘ ਸਰਾਭੇ ਦੀ ਰਾਏ ਨਾਲ 20 ਫਰਵਰੀ ਦੀ ਰਾਤ ਨੂੰ ਪੰਜਾਬੀ ਪਹਿਰਾਵੇ ਵਿੱਚ ਸਟੇਸ਼ਨ ਤੋਂ ਗੱਡੀ ਚੜ੍ਹਾ ਦਿੱਤਾ ਗਿਆ। ਉਹ ਦੂਜੇ ਦਿਨ ਬਨਾਰਸ ਪੁੱਜ ਗਏ। ਰਾਸ ਬਿਹਾਰੀ ਕੋਲ ਲਾਹੌਰ ਵਿੱਚ ਦੋ ਸਾਥੀ ਇਕ ਵਿਨਾਇਕ ਰਾਉ ਕਾਪਲੇ ਮਰਾਠਾ ਨੌਜਵਾਨ ਤੇ ਦੂਜਾ ਗੰਗਾ ਰਾਮ ਸੀ। ਕਾਪਲੇ ਤਾਂ ਰਾਸ ਬਿਹਾਰੀ ਨਾਲ ਬਨਾਰਸ ਚਲਾ ਗਿਆ ਪਰ ਦੂਜਾ ਗੰਗਾ ਰਾਮ ਲਾਹੌਰ ਵਿੱਚ ਗ੍ਰਿਫ਼ਤਾਰ ਹੋ ਗਿਆ। ਉਸਨੇ ਰਾਸ ਬਿਹਾਰੀ ਦਾ ਸਾਰਾ ਭੇਤ ਖੋਲ੍ਹ ਦਿੱਤਾ। ਹੁਣ ਪੁਲਿਸ ਰਾਸ ਬਿਹਾਰੀ ਦੇ ਪਿੱਛੇ ਹੱਥ ਧੋ ਕੇ ਪੈ ਗਈ ਅਤੇ ਇਹ ਤਸੱਲੀ ਹੋ ਜਾਣ ਤੇ ਕਿ ਰਾਸ ਬਿਹਾਰੀ ਬੋਸ ਬਨਾਰਸ ਚਲਾ ਗਿਆ ਹੈ, ਉਥੋਂ ਦੇ ਮਸ਼ਹੂਰ-ਮਸ਼ਹੂਰ ਅੱਡਿਆਂ ‘ਤੇ ਖੁਫ਼ੀਆ ਪੁਲਿਸ ਦੇ ਆਦਮੀ ਤਾਇਨਾਤ ਕਰ ਦਿੱਤੇ ਪਰ ਉਹ ਇਹਨਾਂ ਦੀ ਪਕੜ ਵਿੱਚ ਨਾ ਆ ਸਕੇ। ਬਲਕਿ ਆਪਣੇ ਦਲ ਦੇ ਆਦਮੀ ਜੋ ਉਥੇ ਮੌਜੂਦ ਸਨ, ਨੂੰ ਸ਼ਹਿਰ ਤੋਂ ਬਾਹਰ ਕੱਢਣ ਦੀਆਂ ਯੋਜਨਾਵਾਂ ਸੋਚਣ ਲੱਗੇ। ਰਾਤ ਨੂੰ ਹਰੇਕ ਕ੍ਰਾਂਤੀਕਾਰੀ ਦੇ ਅੱਡੇ ‘ਤੇ ਆਪ ਜਾ ਜਾ ਕੇ ਸ਼ਹਿਰੋਂ ਬਾਹਰ ਚਲੇ ਜਾਣ ਦੀ ਹਦਾਇਤ ਦੇ ਕੇ ਆਉਂਦੇ। ਸਭ ਤੋਂ ਪਹਿਲਾਂ ਸਚਿੰਦਰ ਨਾਥ ਸਾਨਿਆਲ ਨੇ ਬਨਾਰਸ ਨੂੰ ਅਲਵਿਦਾ ਆਖੀ। ਇਸ ਤੋਂ ਬਾਅਦ ਹੌਲ਼ੀ-ਹੌਲ਼ੀ ਇਕ ਇਕ ਕਰਕੇ ਦੂਜਿਆਂ ਨੇ ਵੀ ਨਿਕਲਣਾ ਸ਼ੁਰੂ ਕਰ ਦਿੱਤਾ। ਬੰਗਾਲੀ ਵਰਕਰ ਬੰਗਾਲ ਚਲੇ ਗਏ ਅਤੇ ਯੂ.ਪੀ. ਦੇ ਲੋਕ ਇਕ ਸ਼ਹਿਰ ਛੱਡ ਕੇ ਦੂਜੇ ਸ਼ਹਿਰ ਵਿੱਚ ਚਲੇ ਗਏ। ਇਸ ਪ੍ਰਕਾਰ ਲਖਨਊ ਵਾਲੇ ਕਾਸ਼ੀ ਚਲੇ ਗਏ ਅਤੇ ਕਾਸ਼ੀ ਵਾਲੇ ਲਖਨਊ ਪਹੁੰਚ ਗਏ। ਇਸੇ ਉਧੇੜ ਬੂੰਨ ਵਿੱਚ ਰਾਸ ਬਿਹਾਰੀ ਇਕ ਮਹੀਨਾ ਤੱਕ ਕਾਸ਼ੀ ਵਿੱਚ ਸੁਰੱਖਿਅਤ ਰਹੇ। ਹੁਣ ਰਾਸ ਬਿਹਾਰੀ ਦਾ ਸਾਰੇ ਭਾਰਤ ਵਿੱਚ ਰਹਿਣਾ ਦੁੱਭਰ ਹੋ ਗਿਆ। ਹਰ ਪਲ ਗ੍ਰਿਫ਼ਤਾਰੀ ਦਾ ਡਰ ਬਣਿਆ ਰਹਿੰਦਾ। ਸਰਕਾਰ ਦੀ ਪੁਲਿਸ ਦੇ ਕੁੱਤੇ ਬਨਾਰਸ ਦਾ ਕੋਨਾ-ਕੋਨਾ ਸੁੰਘਦੇ ਫਿਰਦੇ ਸਨ। ਇਹਨਾਂ ਦੀ ਗ੍ਰਿਫ਼ਤਾਰੀ ਲਈ ਸਾਢੇ ਸੱਤ ਹਜ਼ਾਰ ਰੁਪਏ, ਲਾਰਡ ਹਾਰਡਿੰਗ ਬੰਬ ਕੇਸ ਦਾ ਢਾਈ ਹਜ਼ਾਰ, ਲਾਹੌਰ ਸਾਜਿਸ਼ ਕੇਸ ਦਾ ਅਤੇ ਬਨਾਰਸ ਸਾਜਿਸ਼ ਕੇਸ ਦਾ ਢਾਈ ਹਜ਼ਾਰ ਇਸ ਤੋਂ ਵੱਖ ਸੀ । ਇਸ ਪ੍ਰਕਾਰ ਆਪ ਦੀ ਗਿ੍ਫ਼ਤਾਰੀ ‘ਤੇ ਕੁਲ ਮਿਲਾ ਕੇ ਸਾਢੇ ਬਾਰਾਂ ਹਜ਼ਾਰ ਰੁਪਏ ਦਾ ਇਨਾਮ ਸੀ। ਸਾਥੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਪੱਕੀ ਹੋਈ ਕਿ ਰਾਸ ਬਿਹਾਰੀ ਨੂੰ ਵਿਦੇਸ਼ ਭੇਜ ਦਿੱਤਾ ਜਾਵੇ । ਪਰ ਉਹ ਵਿਦੇਸ਼ ਜਾਣ ਵਿੱਚ ਖ਼ੁਸ਼ ਨਹੀਂ ਸਨ। ਪਰ ਹਾਲਾਤ ਨੇ ਉਹਨਾਂ ਨੂੰ ਇਸਦੇ ਲਈ ਮਜਬੂਰ ਕਰ ਦਿੱਤਾ ਅਤੇ ਦੂਸਰੇ ਪਾਰਟੀ ਸਰਗਰਮੀਆਂ ਨੂੰ ਅੱਗੇ ਲਈ ਜਾਰੀ ਰੱਖਣ ਵਾਸਤੇ ਹਥਿਆਰਾਂ ਦੀ ਲੋੜ ਸੀ ਅਤੇ ਇਹ ਹਥਿਆਰ ਵਿਦੇਸ਼ਾਂ ਤੋਂ ਸਿਵਾ ਹੋਰ ਕਿਤੋਂ ਮਿਲ ਨਹੀਂ ਸਕਦੇ ਸਨ। ਸਲਾਹ ਮਸ਼ਵਰੇ ਤੋਂ ਬਾਅਦ ਰਾਸ ਬਿਹਾਰੀ ਕਾਫਲੇ ਨੂੰ ਨਾਲ ਲੈ ਕੇ ਪਹਿਲਾਂ ਨਦੀਆ ਗਿਆ ਅਤੇ ਵਿਦੇਸ਼ ਰਵਾਨਾ ਹੋਣ ਤੱਕ ਕਲਕੱਤੇ ਦੇ ਆਲੇ-ਦੁਆਲ ਘੁੰਮਦੇ ਰਹੇ। ਚਾਰ ਦਿਨ ਪਹਿਲਾਂ ਕਲਕੱਤੇ ਵਿੱਚ ਪਹੁੰਚੇ ਅਤੇ ਪਾਸਪੋਰਟ ਲਈ ਕਲਕੱਤੇ ਦੇ ਪੁਲਿਸ ਕਮਿਸ਼ਨਰ ਤੱਕ ਪਹੁੰਚ ਕੀਤੀ। ਉਹਨਾਂ ਨੂੰ ਦਿੱਤੀ ਅਰਜ਼ੀ ਵਿੱਚ ਆਪਣੇ ਆਪ ਨੂੰ ਰਵਿੰਦਰ ਨਾਥ ਟੈਗੋਰ ਦਾ ਸਕੱਤਰ ਪੀ. ਐੱਨ. ਟੈਗੋਰ ਦੱਸਿਆ ਅਤੇ ਜਾਪਾਨ ਵਿੱਚ ਉਹਨਾਂ ਦੇ ਦੌਰੇ ਦਾ ਪ੍ਰਬੰਧ ਕਰਨਾ ਜਾਣ ਦਾ ਮਕਸਦ ਦੱਸਿਆ। ਇਸ ਪ੍ਰਕਾਰ ਪਾਸਪੋਰਟ ਬਹੁਤ ਛੇਤੀ ਬਣ ਗਿਆ। ਅਪ੍ਰੈਲ 1915 ਵਿਚ ਗਿਰਜਾ ਬਾਬੂ ਅਤੇ ਸਚਿੰਦਰ ਨਾਥ ਸਾਨਿਆਲ ਇਹਨਾਂ ਨੂੰ ਜਹਾਜ਼ ਵਿੱਚ ਸਵਾਰ ਕਰਨ ਲਈ ਕਲਕੱਤੇ ਤੋਂ ਗੱਡੀ ਵਿੱਚ ਬੈਠੇ । ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਇਕ ਡੱਬੇ ਵਿੱਚ ਅਤੇ ਗਿਰਜਾ ਬਾਬੂ ਦੂਸਰੇ ਡੱਬੇ ਵਿੱਚ ਸਵਾਰ ਹੋਏ। ਗੱਡੀ ਵਿੱਚ ਰਾਸ ਬਿਹਾਰੀ ਬੋਸ ਨੇ ਆਪਣੇ ਸਾਥੀ ਸਚਿੰਦਰ ਨਾਥ ਸਾਨਿਆਲ ਨੂੰ ਕਿਹਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣਾ ਦੇਸ਼ ਛੱਡਣ ਲੱਗਿਆਂ ਮੈਨੂੰ ਕਿੰਨਾ ਦਰਦ ਮਹਿਸੂਸ ਹੋ ਰਿਹਾ ਹੈ, ਇਹ ਮੈਂ ਤੈਨੂੰ ਦੱਸ ਨਹੀਂ ਸਕਦਾ। ਮੇਰੇ ਪਿੱਛੋਂ ਪੂਰੀ ਚੌਕਸੀ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨਾ ਅਤੇ ਜਦੋਂ ਵੀ ਮੌਕਾ ਮਿਲੇ ਮੇਰੇ ਕੋਲ ਜਪਾਨ ਆ ਜਾਣਾ। ਰਾਸ ਬਿਹਾਰੀ ਨੇ ਕਾਸ਼ੀ ਤੋਂ ਚਲਣ ਲੱਗਿਆਂ ਸਚਿੰਦਰ ਨਾਥ ਦੀ ਮਾਂ ਤੋਂ ਸਫ਼ਰ ਖ਼ਰਚ ਲਈ ਇਕ ਹਜ਼ਾਰ ਰੁਪਏ ਲਏ ਸਨ। ਰਾਸ ਬਿਹਾਰੀ ਜਿੰਨਾ ਚਿਰ ਕਾਸ਼ੀ ਵਿੱਚ ਕਿਹਾ ਉਹਨਾਂ ਨੂੰ ਕਿਤੇ ਵੀ ਕੱਲ੍ਹਿਆਂ ਨਹੀਂ ਜਾਣ ਦਿੱਤਾ ਗਿਆ। ਕੋਈ ਨਾ ਕੋਈ ਕ੍ਰਾਂਤੀਕਾਰੀ ਭਰੇ ਪਿਸਤੌਲ ਨਾਲ ਉਹਨਾਂ ਦੇ ਨਾਲ ਰਹਿੰਦਾ ਸੀ। ਉਹ ਸਰੀਰਕ ਪੱਖੋਂ ਭਾਰੀ ਭਰਕਮ ਸਨ। ਇਸ ਲਈ ਉਨ੍ਹਾਂ ਲਈ ਦੌੜਨਾ ਮੁਸ਼ਕਿਲ ਸੀ। ਗਿਰਜਾ ਬਾਬੂ ਅਤੇ ਸਚਿੰਦਰ ਨਾਥ ਸਾਨਿਆਲ 12 ਮਈ 1915 ਦੇ ਇਸ ਰਾਸ ਬਿਹਾਰੀ ਨੂੰ ਰਾਜਾ ਨਾਮਕ ਜਹਾਜ਼ ਵਿੱਚ ਸਵਾਰ ਕਰਕੇ ਵਾਪਸ ਕਲਕੱਤਾ ਆ ਪਹੁੰਚੇ। ਇਸ ਪ੍ਰਕਾਰ ਆਪ ਸ਼ਿੰਘਾਈ ਵਿੱਚ ਨੀਲ ਸੇਨ ਕੋਲ ਪਹੁੰਚ ਗਏ। ਜਿਨ੍ਹਾਂ ਦਾ ਸੰਬੰਧ ਸਿੰਘਾਈ ਵਿੱਚ ਨਿਯੁਕਤ ਜਨਰਲ ਕੌਂਸਲ ਨਾਲ ਸੀ। ਵੈਸੇ ਤਾਂ ਉਹਨਾਂ ਨੂੰ ਗ਼ਦਰੀਆਂ ਨਾਲ ਹਮਦਰਦੀ ਸੀ ਕਿਉਂਕਿ ਉਹ ਪਹਿਲਾਂ ਹੀ ਇਹਨਾਂ ਦੇਸ਼ ਭਗਤਾਂ ਦੀਆਂ ਅੰਗਰੇਜ਼ ਵਿਰੋਧੀ ਕਾਰਵਾਈਆਂ ਬਾਰੇ ਸੁਣ = ਚੁੱਕੇ ਸਨ ਪਰ ਹਥਿਆਰ ਦੇਣ ਵਿੱਚ ਹਿਚਕਚਾਹਟ ਦਿਖਾਈ। ਇਸ ਲਈ ਰਾਸ ਬਿਹਾਰੀ ਬੋਸ ਨਿਰਾਸ਼ ਹੋ ਕੇ ਜਪਾਨ ਚਲੇ ਗਏ ਅਤੇ ਜਾਂਦਿਆਂ ਹੀ ਕ੍ਰਾਂਤੀਕਾਰੀ ਸਰਗਰਮੀਆਂ ਵਿੱਚ ਜੁੱਟ ਗਏ। ਉਥੇ ਆਪ ਦੀ ਭੇਂਟ ਲਾਲਾ ਲਾਜਪਤ ਰਾਏ ਅਤੇ ਹੀਰਮ ਲਾਲ ਗੁਪਤਾ ਨਾਲ ਹੋਈ। ਇਹ ਦੋਵੇਂ ਜਪਾਨੀ ਭਾਸ਼ਾ ਨਾ ਬੋਲ ਸਕਦੇ ਸਨ ਤੇ ਨਾ ਹੀ ਸਮਝ ਸਕਦੇ ਸਨ। ਦੂਸਰੀ ਤਰਫ਼ ਬਹੁਤ ਘੱਟ ਜਪਾਨੀ ਅਜਿਹੇ ਸਨ ਜੋ ਅੰਗਰੇਜ਼ੀ ਬੋਲ ਚਾਲ ਸਮਝ ਸਕਦੇ ਹੋਣ। ਫਿਰ ਰਾਸ ਬਿਹਾਰੀ ਬੋਸ ਨੇ ਜਪਾਨ ਦੇ ਇਕ ਸ਼ਹਿਰ ਵਿੱਚ ਜਲਸੇ ਦਾ ਪ੍ਰਬੰਧ ਕੀਤਾ। ਉੱਥੇ ਆਪ ਨੇ ਅੰਗਰੇਜ਼ਾਂ ਵਿਰੁੱਧ ਜੀਅ ਭਰ ਕੇ ਜ਼ਹਿਰ ਉਗਲਿਆ। ਬ੍ਰਿਟਿਸ਼ ਦੂਤ ਘਰ ਨੂੰ ਵੀ ਇਸ ਦਾ ਪਤਾ ਲੱਗ ਗਿਆ ਅਤੇ ਪਹਿਚਾਣ ਲਿਆ ਕਿ ਰਾਜਾ ਪੀ.ਐੱਨ. ਟੈਗੋਰ ਹੋਰ ਕੋਈ ਨਹੀਂ ਰਾਸ ਬਿਹਾਰੀ ਬੋਸ ਹੀ ਹੈ।
ਜਦੋਂ ਬ੍ਰਿਟਿਸ਼ ਦੂਤਘਰ ਵਾਲਿਆਂ ਨੇ ਜਪਾਨੀ ਸਰਕਾਰ ‘ਤੇ ਜ਼ੋਰ ਦਿੱਤਾ ਕਿ ਇਹਨਾਂ ਤਿੰਨਾਂ ਹਿੰਦੋਸਤਾਨੀਆਂ ਨੂੰ ਸਾਡੇ ਹਵਾਲੇ ਕੀਤਾ ਜਾਵੇ । ਲਾਲਾ ਲਾਜਪਤ ਰਾਏ ਤਾਂ ਅਮਰੀਕਾ ਖਿਸਕ ਗਏ ਪਰ ਹੀਰਮ ਲਾਲ ਗੁਪਤਾ ਅਤੇ ਰਾਸ ਬਿਹਾਰੀ ਬੋਸ ਇਥੇ ਹੀ ਰਹਿ ਗਏ। ਕੁਝ ਜਪਾਨੀ ਦੇਸ਼ ਭਗਤਾਂ ਨੇ ਦੋਹਾਂ ਨੂੰ ਟੋਕੀਓ ਤੋਂ ਬਾਹਰ ਇਕ ਛੋਟੇ ਜਿਹੇ ਕਮਰੇ ਵਿੱਚ ਬਹੁਤ ਦਿਨਾਂ ਤੱਕ ਛੁਪਾਈ ਰੱਖਿਆ। ਸੱਤ ਸਾਲ ਤੱਕ ਅਜਿਹੀ ਗੁੰਮਨਾਮੀ ਦੀ ਹਾਲਤ ਵਿੱਚ ਜਪਾਨੀ ਦੇਸ਼ ਭਗਤਾਂ ਦੇ ਘਰ ਰੂਹਪੋਸ਼ ਰਹੇ। ਹੀਰਮ ਲਾਲ ਅਜਿਹੇ ਤਨਹਾਈ ਦੇ ਜੀਵਨ ਤੋਂ ਤੰਗ ਆ ਗਿਆ ਅਤੇ ਜਪਾਨੀ ਪਹਿਰਾਵੇ ਵਿੱਚ ਜਪਾਨ ਤੋਂ ਚਲਾ ਗਿਆ।
ਪਹਿਲੇ ਮਹਾਯੁੱਧ ਵਿੱਚ ਜਾਪਾਨ ਅੰਗਰੇਜ਼ਾਂ ਦਾ ਸਾਥੀ ਸੀ। ਰਾਸ ਬਿਹਾਰੀ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨ ਲਈ ਜਾਪਾਨੀ ਸਰਕਾਰ ‘ਤੇ ਦਬਾਉ ਪਾਇਆ ਗਿਆ ਪਰ ਜਾਪਾਨ ਦੀ ਖੁਫੀਆ ਸੋਸਾਇਟੀ ‘ਬਲੈਕ ਡਰੈਗਨ’ ਅਤੇ ਇਸ ਦੇ ਲੀਡਰ ਮਿਤ ਸੂਈ ਤੋਯਾਮਾ ਦਾ ਸਹਾਰਾ ਰਾਸ ਬਿਹਾਰੀ ਨੂੰ ਮਿਲ ਗਿਆ। ਰਾਸ ਬਿਹਾਰੀ ਦੇ ਇਹ ਦਿਨ ਬਹੁਤ ਬੁਰੀ ਹਾਲਤ ਵਿੱਚ ਗੁਜ਼ਰ ਰਹੇ ਸਨ। ਟੋਕੀਓ ਸ਼ਹਿਰ ਤੋਂ ਬਾਹਰ ਇੱਕ ਛੋਟੇ ਜਿਹੇ ਕਮਰੇ ਵਿੱਚ ਦਿਨ ਕੱਟਣਾ ਪੈਂਦਾ। ਸਾਰਾ ਦਿਨ ਨਿਕੰਮੇ ਰਹਿਣਾ ਪੈਂਦਾ। ਕੋਈ ਸਾਥੀ ਨਹੀਂ ਸੀ । ਕੁਝ ਸਮਾਂ ਪਿੱਛੋਂ ਆਪ ਦੇ ਵਾਰੰਟ ਗ੍ਰਿਫ਼ਤਾਰੀ ਜਾਰੀ ਹੋ ਗਏ। ਇਸੇ ਜਾਪਾਨੀ ਦੇਸ਼ ਭਗਤ ਦੀਆਂ ਕੋਸ਼ਿਸ਼ਾਂ ਸਦਕਾ ਇਹ ਵਾਰੰਟ ਰੱਦ ਹੋਏ ਪਰ ਖੁਫੀਆ ਪੁਲਿਸ ਫਿਰ ਵੀ ਆਪ ਦਾ ਪਿੱਛਾ ਨਹੀਂ ਛੱਡ ਰਹੀ ਸੀ। ਮਿਤ ਸੂਈ ਤੋਯਾਮਾ ਨੇ ਰਾਸ ਬਿਹਾਰੀ ਦੇ ਬਚਾਓ ਲਈ ਸਾਰੇ ਰੀਤੀ ਰਿਵਾਜਾਂ ਨੂੰ ਛਿੱਕੇ ਟੰਗ ਕੇ ਇੱਕ ਸਤਿਕਾਰਿਤ ਜਾਪਾਨੀ ਵਪਾਰੀ ਪਰਿਵਾਰ ਦੀ ਲੜਕੀ ਹੋਸ਼ੀ ਨਾਲ ਇਨ੍ਹਾਂ ਦਾ ਵਿਆਹ ਕਰਵਾ ਦਿੱਤਾ। ਇਸ ਪ੍ਰਕਾਰ ਸੁਰੱਖਿਅਤ ਹੋ ਗਏ। ‘ਬਲੈਕ ਡਰੈਗਨ’ ਇਕ ਬਹੁਤ ਹੀ ਦੇਸ਼-ਪ੍ਰਸਤ ਆਰਗੇਨਾਈਜ਼ੇਸ਼ਨ ਸੀ। ਮਿਤ ਸੂਈ ਤੋਯਾਮਾ ਦਾ ਜਾਪਾਨੀ ਸਰਕਾਰ ਵਿੱਚ ਏਨਾ ਦਬਦਬਾ ਸੀ ਕਿ ਉਹ ਸਰਕਾਰ ਨੂੰ ਤੋੜ ਵੀ ਸਕਦਾ ਸੀ ਅਤੇ ਬਚਾਅ ਵੀ ਸਕਦਾ ਸੀ। ਹੁਣ ਰਾਸ ਬਿਹਾਰੀ ਦੇ ਮਾਮਲੇ ਵਿੱਚ ਬ੍ਰਿਟਿਸ਼ ਦੂਤਘਰ ਅਤੇ ਮਿਤ ਸੂਈ ਤੋਯਾਮਾ ਵਿਚਕਾਰ ਰੱਸਾਕਸ਼ੀ ਸ਼ੁਰੂ ਹੋ ਗਈ, ਜਿਸ ਵਿਚ ਜਾਪਾਨੀ ਸਰਕਾਰ ਨੇ ਤੋਯਾਮਾ ਦਾ ਸਾਥ ਦਿੱਤਾ। ਫਿਰ ਵੀ ਰਾਸ ਬਿਹਾਰੀ ਲਈ ਖ਼ਤਰਾ ਬਣਿਆ ਰਿਹਾ ਕਿਉਂਕਿ ਅੰਗਰੇਜ਼ੀ ਦੂਤਘਰ ਦੇ ਭਾੜੇ ਦੇ ਟੱਟੂ ਰਾਸ ਬਿਹਾਰੀ ਨੂੰ ਜ਼ਿੰਦਾ ਜਾਂ ਮੁਰਦਾ ਫੜ ਕੇ ਬਾਹਰ ਭੇਜ ਸਕਦੇ ਸਨ। ਇਸ ਲਈ ਇਨ੍ਹਾਂ ਨੂੰ ਭੂਮੀਗਤ ਹੋਣਾ ਪਿਆ ਅਤੇ ਰਾਸ ਬਿਹਾਰੀ ਦੇ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ। ਇਕ ਵਾਰ ਜਾਪਾਨੀ ਵਪਾਰੀ ਨੇ ਆਪ ਨੂੰ ਗ੍ਰਿਫ਼ਤਾਰ ਹੋਣ ਤੋਂ ਵਾਲ-ਵਾਲ ਬਚਾਇਆ ਅਤੇ ਆਪਣੇ ਘਰ ਵਿਚ ਸ਼ਰਨ ਦਿੱਤੀ। ਇਸ ਵਪਾਰੀ ਦੀ ਪਤਨੀ ਸ੍ਰੀਮਤੀ ਸੋਮਾ ਅਤੇ ਉਨ੍ਹਾਂ ਦੀ ਪੁੱਤਰੀ ਤੋਸ਼ੀ ਜਿਸ ਨੇ ਕਿ ਬਾਅਦ ਵਿੱਚ ਰਾਸ ਬਿਹਾਰੀ ਨਾਲ ਵਿਆਹ ਕਰ ਲਿਆ ਸੀ, ਨੇ ਆਪਦੀ ਸੁਰੱਖਿਆ ਦਾ ਕੰਮ ਬੜੀ ਹੁਸ਼ਿਆਰੀ ਨਾਲ ਨਿਭਾਇਆ। ਇਸ ਪ੍ਰਕਾਰ ਇਨ੍ਹਾਂ ਦੀ ਸੁਰੱਖਿਆ ਦਾ ਸਾਰਾ ਬੋਝ ਇਨ੍ਹਾਂ ਦੀ ਪਤਨੀ ਤੋਸ਼ੀ ‘ਤੇ ਆ ਗਿਆ। ਲਗਾਤਾਰ ਅੱਠ ਸਾਲ ਤੱਕ ਇਸ ਦੀ ਸਹਾਇਤਾ ਨਾਲ ਗ੍ਰਿਫ਼ਤਾਰੀ ਤੋਂ ਬਚਦੇ ਰਹੇ। ਰਾਸ ਬਿਹਾਰੀ ਦੀ ਸੱਸ ਸ਼੍ਰੀਮਤੀ ਸੋਮਾ ਬਹੁਤ ਤਾਕਤਵਰ ਅਤੇ ਦਲੇਰ ਨਾਰੀ ਸੀ। ਇਨ੍ਹਾਂ ਦੇ ਯਤਨਾਂ ਸਦਕਾ ਹੀ 1923 ਵਿੱਚ ਰਾਸ ਬਿਹਾਰੀ ਨੂੰ ਜਾਪਾਨੀ ਨਾਗਰਿਕਤਾ ਦਾ ਅਧਿਕਾਰ ਮਿਲ ਗਿਆ। ਇਨ੍ਹਾਂ ਅੱਠਾਂ ਸਾਲਾਂ ਵਿੱਚ ਰਾਸ ਬਿਹਾਰੀ ਨੇ ਭਗੌੜਿਆਂ ਵਰਗੀ ਜ਼ਿੰਦਗੀ ਗੁਜ਼ਾਰੀ। ਬ੍ਰਿਟਿਸ਼ ਦੂਤਘਰ ਦੇ ਖੂਨੀ ਪੰਜੇ ਤੋਂ ਬਚਣ ਲਈ ਇਨ੍ਹਾਂ ਨੂੰ 17 ਵਾਰ ਜਗ੍ਹਾ ਬਦਲਣੀ ਪਈ। ਜਦੋਂ ਜਾਪਾਨ ਦੀ ਨਾਗਰਿਕਤਾ ਮਿਲ ਗਈ ਤਦ ਕਿਤੇ ਜਾ ਕੇ ਬ੍ਰਿਟਿਸ਼ ਰਾਜਦੂਤ ਨੇ ਇਨ੍ਹਾਂ ਨੂੰ ਖੁੱਲ੍ਹਮ ਖੁੱਲ੍ਹਾ ਤੰਗ ਕਰਨਾ ਬੰਦ ਕੀਤਾ। ਰਾਸ ਬਿਹਾਰੀ ਰੂਪੋਸ਼ ਦੇ ਦਿਨਾਂ ਵਿੱਚ ਵੀ ਟਿਕ ਕੇ ਨਹੀਂ ਬੈਠੇ ਬਲਕਿ ਭਾਰਤੀ ਕ੍ਰਾਂਤੀਕਾਰੀਆਂ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਵਿਅਸਤ ਰੱਖਿਆ। 1915 ਵਿੱਚ ਪਹਿਲੀ ਵਿਸ਼ਵ ਯੁੱਧ ਦਿਨਾਂ ਵਿੱਚ ਜਾਪਾਨ ਅੰਗਰੇਜ਼ਾਂ ਦਾ ਸਾਥੀ ਸੀ। ਇਸ ਲਈ ਉਸ ਨੂੰ ਇਸ ਕੰਮ ਵਿੱਚ ਵਿਸ਼ੇਸ਼ ਸਫ਼ਲਤਾ ਨਾ ਮਿਲੀ। ਰਾਸ ਬਿਹਾਰੀ ਨੇ ਜਾਪਾਨੀ ਭਾਸ਼ਾ ਸਿਖ ਲਈ ਸੀ। ਇਨ੍ਹੀਂ ਦਿਨੀਂ ਚੀਨ ਦੇ ਦੇਸ਼ ਭਗਤ ਡਾ ਸਾਨਿਆ ਸੇਨ ਵੀ ਜਾਪਾਨ ਵਿਚ ਮਿਤ ਸੂਈ ਤੋਯਾਮਾ ਦੀ ਸੁਰੱਖਿਆ ਵਿਚ ਰਹਿ ਰਹੇ ਸਨ। ਦੋਵੇਂ ਸਾਥੀ ਇਕ ਹੀ ਮੰਜ਼ਿਲ ਦੇ ਰਾਹੀ ਮਿਲ ਗਏ ਅਤੇ ਆਪਣੇ-ਆਪਣੇ ਦੇਸ਼ ਦੀ ਆਜ਼ਾਦੀ ਦੇ ਸੁਪਨੇ ਦੇਖਣ ਲੱਗੇ। ਹੁਣ ਰਾਸ ਬਿਹਾਰੀ ਕੋਲ ਪੈਸਾ ਕਮਾਉਣ ਦੇ ਕਾਫੀ ਸਾਧਨ ਸਨ । ਉਸ ਨੇ ਡਾ. ਸਾਨਿਆਤ ਸੇਨ ਨੂੰ ਜਾਪਾਨ ਵਿੱਚ ਉਥੋਂ ਦੀ ਮੁਦਰਾ ਦੇ 20 ਹਜ਼ਾਰ ਰੁਪਏ ਦੁਆਏ। ਇਸ ਤੋਂ ਇਲਾਵਾ ਇਨ੍ਹਾਂ ਟੋਕੀਓ ਵਿੱਚ ਇਕ ਹੋਟਲ ਵੀ ਖੋਲ੍ਹਿਆ ਜਿਥੇ ਭਾਰਤੀ ਲੋਕ ਆ ਕੇ ਰਹਿੰਦੇ ਅਤੇ ਹਿੰਦੁਸਤਾਨੀ ਖਾਣਾ ਨਸੀਬ ਹੁੰਦਾ। ਇਸ ਜ਼ਮਾਨੇ ਵਿੱਚ ਜੋ ਵੀ ਕ੍ਰਾਂਤੀਕਾਰੀ ਜਾਪਾਨ ਜਾਂਦਾ, ਉਹ ਰਾਸ ਬਿਹਾਰੀ ਦੇ ਹੋਟਲ ਵਿੱਚ ਹੀ ਠਹਿਰਦਾ ਅਤੇ ਵਿੱਤੀ ਸਹਾਇਤਾ ਵੀ ਪ੍ਰਾਪਤ ਕਰਦਾ।
ਕਵਿੰਦਰ, ਰਵਿੰਦਰ ਇਕ ਵਾਰ ਘੁੰਮਦੇ ਘੁੰਮਾਉਂਦੇ ਜਪਾਨ ਪਹੁੰਚ ਗਏ ਤਾਂ ਉਨ੍ਹਾਂ ਨੇ ਵੀ ਰਾਸ ਬਿਹਾਰੀ ਬੋਸ ਦੇ ਭਾਰਤ ਪ੍ਰਤੀ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹ ਇਨ੍ਹਾਂ ਦੇ ਘਰ ਵੀ ਗਏ ਅਤੇ ਇਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਫੋਟੋ ਖਿਚਵਾਈਆਂ। ਇਸ ਤੋਂ ਬਾਅਦ ਕਵਿੰਦਰ ਅਤੇ ਰਵਿੰਦਰ ਜਦੋਂ ਭਾਰਤ ਵਾਪਸ ਪਰਤੇ ਤਾਂ ਸੁਣਿਆ ਕਿ ਹਾਲ ਦੇ ਭੂਚਾਲ ਵਿੱਚ ਰਾਸ ਬਿਹਾਰੀ ਦਾ ਮਕਾਨ ਵੀ ਤਬਾਹ ਹੋ ਗਿਆ ਹੈ। ਇਸ ‘ਤੇ ਉਨ੍ਹਾਂ ਨੇ ਸਹਾਇਤਾ ਵਜੋਂ 600 ਰੁਪਏ ਰਾਸ ਬਿਹਾਰੀ ਨੂੰ ਭੇਜੇ । ਇਹ ਕਵਿੰਦਰ ਦਾ ਹੀ ਹੌਸਲਾ ਸੀ ਕਿ ਅੰਗਰੇਜ਼ੀ ਸਰਕਾਰ ਦੀ ਭਗੌੜੇ ਮੁਜਰਿਮ ਨੂੰ ਇਸ ਤਰ੍ਹਾਂ ਖੁੱਲ੍ਹਮ-ਖੁੱਲ੍ਹਾ ਸਹਾਇਤਾ ਦਿੱਤੀ । ਰਾਸ ਬਿਹਾਰੀ ਬੋਸ ਨੇ ‘ਨਿਊ ਏਸ਼ੀਆ’ ਨਾਮ ਦਾ ਇੱਕ ਅਖਬਾਰ ਕੱਢਿਆ, ਜਿਸ ਵਿੱਚ ਹਿੰਦੁਸਤਾਨ ਬਾਰੇ ਵਿਸ਼ੇਸ਼ ਤੌਰ ‘ਤੇ ਲੇਖ ਲਿਖੇ ਜਾਂਦੇ ਸਨ । ਉਹ ਹਰ ਸਾਲ ਜੱਲ੍ਹਿਆਂਵਾਲਾ ਬਾਗ ਡੇ ਮਨਾਉਂਦੇ ਸਨ। ਉਨ੍ਹਾਂ ਨੇ ਜਪਾਨੀ ਭਾਸ਼ਾ ਵਿੱਚ 16 ਕਿਤਾਬਾਂ ਲਿਖੀਆਂ। ਜਿਨ੍ਹਾਂ ਦੇ ਨਾਂ ਭਾਰਤੀ ਆਜ਼ਾਦੀ, ਸੰਸਕ੍ਰਿਤਕ ਲੋਕ ਕਥਾ, ਰਾਮਾਇਣ, ਭਗਵਤ ਗੀਤਾ ਅਤੇ ਰਵਿੰਦਰ ਕਾਰ ਦਾ ਵੀ ਤਰਜਮਾ ਕੀਤਾ। ਉਨ੍ਹਾਂ ਨੇ ਜਾਪਾਨੀ ਭਾਸ਼ਾ ਵਿੱਚ ਹਿੰਦੁਸਤਾਨੀ ਸਾਹਿਤ ਰਚ ਕੇ ਜਾਪਾਨੀ ਲੋਕਾਂ ਦੇ ਦਿਲਾਂ ਵਿੱਚ ਆਪਣੇ ਲਈ ਸਨਮਾਨਜਨਕ ਸਥਾਨ ਬਣਾ ਲਿਆ।
ਦੂਰ ਯੂਰਪ ਵਿੱਚ ਬਰਤਾਨਵੀਆਂ ਦਾ ਦਬਦਬਾ ਘਟਦਾ ਜਾ ਰਿਹਾ ਸੀ, ਰਾਸ ਬਿਹਾਰੀ ਨੇ ਇਸ ਦਾ ਫਾਇਦਾ ਉਠਾਉਣਾ ਚਾਹਿਆ। ਜਾਪਾਨ ਅਤੇ ਹੋਰਨਾਂ ਦੇਸ਼ਾਂ ਵਿੱਚ ਹਿੰਦੁਸਤਾਨੀ ਦੇਸ਼ ਭਗਤਾਂ ਦੇ ਅੰਦੋਲਨਾਂ ਨੂੰ ਨਵੇਂ ਸਿਰਿਓਂ ਸੰਗਠਿਤ ਕਰਨਾ ਸ਼ੁਰੂ ਕੀਤਾ। ਜਥੇਬੰਦੀ ਦੀ ਵੀ ਤਿਆਰੀ ਕੀਤੀ। ਆਪ ਸਾਰੀ ਕਾਰਵਾਈ ਖੁਫੀਆ ਤੌਰ ਤੇ ਕਰਦੇ ਰਹੇ। ਅਕਸਰ ਹਿੰਦੁਸਤਾਨੀ ਕ੍ਰਾਂਤੀਕਾਰੀਆਂ ਨਾਲ ਚਿੱਠੀ ਪੱਤਰ ਕਰਦੇ ਰਹਿੰਦੇ। 1924 ਵਿੱਚ ਆਪ ਨੇ ਜਾਪਾਨ ਵਿਚ ਇਨਡੀਪੈਂਨਡੈਂਟ ਲੀਗ ਸਥਾਪਤ ਕੀਤੀ। 1939 ਵਿੱਚ ਦੂਜੀ ਵਿਸ਼ਵ ਜੰਗ ਛਿੜ ਗਈ। ਤਦ ਰਾਸ ਬਿਹਾਰੀ ਨੇ ਸਮਝਿਆ ਕਿ ਸ਼ਾਇਦ ਹੁਣ ਮੈਨੂੰ ਕੰਮ ਕਰਨ ਦਾ ਮੌਕਾ ਮਿਲ ਗਿਆ। ਜੋ ਕੰਮ ਮੈਂ ਪਹਿਲੇ ਵਿਸ਼ਵ ਯੁੱਧ ਵੇਲੇ ਨਹੀਂ ਕਰ ਸਕਿਆ, ਉਸ ਨੂੰ ਕਰਨ ਦਾ ਸਮਾਂ ਹੁਣ ਆ ਗਿਆ ਹੈ। ਇਨ੍ਹੀਂ ਦਿਨੀਂ ਡੀ. ਏ. ਦੇਸਪਾਂਡੇ ਨਾਂ ਦਾ ਇਕ ਮਹਾਰਾਸ਼ਟਰੀ ਯੁਵਕ ਆਪ ਦੇ ਸਕੱਤਰ ਵਜੋਂ ਕੰਮ ਕਰ ਰਿਹਾ ਸੀ। 8 ਦਸੰਬਰ 1941 ਨੂੰ ਜਾਪਾਨ ਨੇ ਜਰਮਨੀ ਦੀ ਸਹਾਇਤਾ ਕਰਨ ਦਾ ਐਲਾਨ ਕਰ ਦਿੱਤਾ। ਇਸ ਤੇ ਰਾਸ ਬਿਹਾਰੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਉਸ ਨੇ ਸਾਰੇ ਹਿੰਦੁਸਤਾਨੀਆਂ ਨੂੰ ਟੋਕੀਓ ਵਿੱਚ ਬੁਲਾਇਆ ਅਤੇ ਉਨ੍ਹਾਂ ਨੂੰ ਇੰਝ ਸੰਬੋਧਨ ਕੀਤਾ ਕਿ ਹੁਣ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਇਹ ਸੁਨਹਿਰੀ ਮੌਕਾ ਆਇਆ ਹੈ। ਜਾਪਾਨ ਦੇ ਐਲਾਨੇ ਜੰਗ ਦੇ 18ਵੇਂ ਦਿਨ ਟੋਕੀਓ ਵਿੱਚ ਮੌਜੂਦ ਸਾਰੇ ਹਿੰਦੁਸਤਾਨੀਆਂ ਨੇ ਰਾਸ ਬਿਹਾਰੀ ਦੀ ਅਗਵਾਈ ਵਿੱਚ ਭਾਰਤ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ । ਇਸ ਮਕਸਦ ਲਈ ਇੰਡੀਅਨ ਇੰਡੀਪੈਂਡੈਂਟ ਲੀਗ ਜਾਂ ਆਈ. ਆਈ. ਐੱਲ. ਦੀ ਨੀਂਹ ਟੋਕੀਓ ਦੇ ਸਨੋ ਹੋਟਲ ਵਿੱਚ ਰੱਖੀ। ਭਾਵੇਂ ਰਾਸ ਬਿਹਾਰੀ ਬੋਸ ਹਿੰਦੁਸਤਾਨੀਆਂ ਦੇ ਲੀਡਰ ਵਜੋਂ ਸਾਹਮਣੇ ਆਏ ਅਤੇ ਜਾਪਾਨੀ ਸਰਕਾਰ ਦਾ ਵੀ ਇਨ੍ਹਾਂ ‘ਤੇ ਪੂਰਾ ਭਰੋਸਾ ਸੀ ਪਰ ਫਿਰ ਰਾਸ ਬਿਹਾਰੀ ਸੋਚਦੇ ਸਨ ਕਿ ਹਿੰਦੁਸਤਾਨੀ ਇਨ੍ਹਾਂ ਨੂੰ ਭੁੱਲ ਚੁੱਕੇ ਹਨ। ਜੋ ਕੋਈ ਨਵਾਂ ਹਿੰਦੁਸਤਾਨੀ ਗੱਭਰੂ ਜਿਹਾ ।ਲੀਡਰ ਲੋਕਾਂ ਦੀ ਮਨਪਸੰਦ ਦਾ ਆ ਜਾਵੇ ਤਾਂ ਚੰਗਾ ਹੋਵੇਗਾ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਹੀ ਸੁਭਾਸ਼ ਚੰਦਰ ਬੋਸ ਨੂੰ । ਵੀਰ ਸਾਵਰਕਰ ਰਾਹੀਂ ਇਸ ਕੰਮ ਅਤੇ ਆਪਣੀ ਤਿਆਰੀ ਬਾਰੇ ਖਬਰ ਭੇਜੀ ਸੀ । ਜਪਾਨ ਦੇ ਜੰਗ ਵਿੱਚ ਕੁੱਦਣ ਨਾਲ ਖਣੀ ਪੂਰਬੀ ਏਸ਼ੀਆ ਦੇ ਦੇਸ਼ਾਂ ਦੀ ਇਕ ਤੋਂ ਬਾਅਦ ਇਕ ਜਿੱਤ ਨਾਲ ਜੰਗ ਦਾ ਪਾਸਾ ਹੀ ਪਲਟ ਗਿਆ। ਜਾਪਾਨ ਨੇ ਇਕ ਪਾਸੇ ਸਿੰਘਾਪੁਰ ਵਿੱਚ ਬਰਤਾਨਵੀ ਸਮੁੰਦਰੀ ਬੇੜੇ ਨੂੰ ਤਬਾਹ ਕਰਕੇ ਬਰਤਾਨੀਆ ਦੀ ਕਮਰ ਤੋੜ ਦਿੱਤੀ ਸੀ, ਰੱਜੇ ਪਾਸੇ ਪਰਲ ਹਾਖਬਰ ਵਾਜ਼ ਅਮਰੀਕਨ ਸਰਕਾਰ ਦੇ ਅਮਰੀਕੀ ਬਹਿਰੀ ਬੇੜੇ ਦਾ ਸਤਿਆਨਾਸ਼ ਕਰ ਦਿੱਤਾ ਸੀ। ਇਸ ਪ੍ਰਕਾਰ ਬਰਤਾਨੀਆ ਅਤੇ ਅਮਰੀਕਾ ਦਾ ਘਮੰਡ ਮਿੱਟੀ ਵਿਚ ਮਿਲ ਗਿਆ। ਜਿਨ੍ਹਾਂ-ਜਿਨ੍ਹਾਂ ਦੇਸ਼ਾਂ ਉੱਤੇ ਜਪਾਨ ਦਾ ਕਬਜ਼ਾ ਹੁੰਦਾ ਗਿਆ, ਇਨ੍ਹਾਂ ਦੇਸ਼ਾਂ ਵਿੱਚ ਹਿੰਦੁਸਤਾਨੀ ਦੇਸ਼ ਭਗਤਾਂ ਨੂੰ ਸੰਗਠਿਤ ਕਰ ਕੇ ਆਈ. ਐੱਨ.ਏ.ਭਾਵ ਆਜ਼ਾਦ ਹਿੰਦ ਫੌਜ਼ ਕਾਇਮ ਕੀਤੀ। ਰਾਸ ਬਿਹਾਰੀ ਇਸ ਆਜ਼ਾਦ ਹਿੰਦ ਫ਼ੌਜ ਦੇ ਪ੍ਰਧਾਨ ਥਾਪੇ ਗਏ। ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਲੱਖਾਂ ਹਿੰਦੁਸਤਾਨੀ ਆਬਾਦ ਸਨ। ਇਨ੍ਹਾਂ ਵਲੋਂ ਤਨ, ਮਨ ਅਤੇ ਧਨ ਦੀ ਸਹਾਇਤਾ ਦੇ ਕੇ ਆਜ਼ਾਦ ਹਿੰਦ ਫ਼ੌਜ ਨੂੰ ਹੋਰ ਤਾਕਤਵਰ ਬਣਾਇਆ ਗਿਆ ਅਤੇ ਜਪਾਨ ਦੀ ਕੈਦ ਵਿੱਚ ਬੰਦ ਹਿੰਦੁਸਤਾਨੀਆਂ ਨੂੰ ਆਜ਼ਾਦ ਕਰਵਾ ਕੇ ਇੰਡੀਅਨ ਨੈਸ਼ਨਲ ਆਰਮੀ ਭਾਵ ਆਜ਼ਾਦ ਹਿੰਦ ਫ਼ੌਜ ਵਿਚ ਸ਼ਾਮਲ ਕਰ ਲਿਆ ਗਿਆ। ਓਧਰ ਸੁਭਾਸ਼ ਚੰਦਰ ਬੋਸ ਖੁਫੀਆ ਤੌਰ ਤੇ ਬਰਾਸਤਾ ਕਾਬੁਲ ਜਾਪਾਨ ਪਹੁੰਚ ਚੁੱਕੇ ਸਨ। ਇਸ ਦੀ ਜਾਣਕਾਰੀ ਰਾਸ ਬਿਹਾਰੀ ਬੋਸ ਨੂੰ ਮਿਲ ਗਈ ਸੀ। ਉਹ ਜਰਮਨੀ ਪਹੁੰਚਣ ਦੇ ਬਹੁਤ ਹੀ ਇੱਛੁਕ ਸਨ। ਇਸ ਲਈ ਜਰਮਨ ਵਿੱਚ ਨਿਯੁਕਤ ਜਾਪਾਨੀ ਰਾਜਦੂਤ ਰੂਸ਼ਾ ਨਾਲ ਭੇਂਟ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਦਿਲੀ ਇੱਛਾ ਤੋਂ ਜਾਣੂ ਕਰਵਾਇਆ। ਟੋਕੀਓ ਤੋਂ ਹਰ ਵਾਰ ਨਾਂਹ ਵਿਚ ਜਵਾਬ ਆਉਂਦਾ ਰਿਹਾ। ਉਹ ਇਨ੍ਹਾਂ ਸ਼ਬਦਾਂ ਵਿੱਚ ਜਵਾਬ ਦਿੰਦੇ ਸਨ ਕਿ ਇਥੇ ਟੋਕੀਓ ਵਿਚ ਬਹੁਤ ਵੱਡਾ ਹਿੰਦੁਸਤਾਨੀ ਕ੍ਰਾਂਤੀਕਾਰੀ ਰਾਸ ਬਿਹਾਰੀ ਨਾਂ ਦਾ ਪਹਿਲਾਂ ਤੋਂ ਹੀ ਰਹਿ ਰਿਹਾ ਹੈ। ਅਜਿਹੀ ਸਥਿਤੀ ਵਿਚ ਬਰਲਨ ਤੋਂ ਇਕ ਹੋਰ ਹਿੰਦੁਸਤਾਨੀ ਕ੍ਰਾਂਤੀਕਾਰੀ ਨੂੰ ਬੁਲਾ ਕੇ ਆਪਣੇ ਗਲ ਮੁਸੀਬਤ ਪਾਉਣ ਵਾਲੀ ਗੱਲ ਹੈ।
1942 ਵਿਚ ਜਪਾਨ ਦਾ ਸਿੰਘਾਪੁਰ ‘ਤੇ ਸੰਪੂਰਨ ਕਬਜ਼ਾ ਹੋ ਗਿਆ। ਇਹ ਸੁਣ ਕੇ ਸੁਭਾਸ਼ ਚੰਦਰ ਬੋਸ ਹਰ ਹਫ਼ਤੇ ਜਪਾਨੀ ਰਾਜਦੂਤ ਰੂਸ਼ਾ ਕੋਲ ਟੋਕੀਓ ਜਾਣ ਲਈ ਬੇਨਤੀ ਕਰਕੇ ਰਹਿੰਦੇ ਸਨ। ਇਕ ਦਿਨ ਜਪਾਨੀ ਰਾਜਦੂਤ ਰੂਸ਼ਾ ਦੇ ਸਹਾਇਕ ਸ਼੍ਰੀ ਸੇਮਨ ਹੰਗੋਈ ਨਾਲ ਖੁੱਲ੍ਹ ਕੇ ਗੱਲਬਾਤ ਹੋਈ। ਸੁਭਾਸ਼ ਚੰਦਰ ਬੋਸ ਨੇ ਇਨ੍ਹਾਂ ਨੂੰ ਦੱਸਿਆ ਕਿ ਰਾਸ ਬਿਹਾਰੀ ਬੋਸ ਬਹੁਤ ਸਾਲਾਂ ਤੋਂ ਹਿੰਦੁਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਹੈ। ਜੇ ਮੈਂ ਰਾਸ ਬਿਹਾਰੀ ਬੋਸ ਦੇ ਅਧੀਨ ਇਕ ਸਿਪਾਹੀ ਵਜੋਂ ਲੜ ਸਕਾਂ ਤਾਂ ਇਹ ਮੇਰੇ ਲਈ ਬਹੁਤ ਹੀ ਖੁਸ਼ੀ ਅਤੇ ਗੌਰਵ ਵਾਲੀ ਗੱਲ ਹੋਵੇਗੀ। ਮੇਰੀ ਬੇਨਤੀ ਇਹ ਹੈ ਕਿ ਜਿੰਨਾ ਛੇਤੀ ਹੋ ਸਕੇ, ਮੈਨੂੰ ਜਪਾਨ ਭੇਜਿਆ ਜਾਵੇ। ਇਸ ਦੌਰਾਨ ਟੋਕੀਓ ਦੇ ਵਿਦੇਸ਼ ਮਾਮਲਿਆਂ ਦੇ ਦਫ਼ਤਰ ਵਿਚ ਤਬਦੀਲੀ ਆ ਗਈ ਅਤੇ ਬਰਲਨ ਵਿਚ ਨਿਯੁਕਤ ਆਪਣੇ ਰਾਜਦੂਤ ਨੂੰ ਲਿਖਿਆ ਕਿ ਜੇ ਤੁਸੀਂ ਇਨ੍ਹਾਂ ਨੂੰ ਜਪਾਨ ਵਿੱਚ ਸੁਰੱਖਿਆ ਭੇਜਣ ਦੀ ਗਾਰੰਟੀ ਲੈ ਸਕਦੇ ਹੋ ਤਾਂ ਭੇਜ ਦਿਓ। 2 ਜਨਵਰੀ 1943 ਨੂੰ ਸੁਭਾਸ਼ ਚੰਦਰ ਬੋਸ ਹਿਟਲਰ ਨੂੰ ਮਿਲੇ। ਉਨ੍ਹਾਂ ਨੇ ਇਕ ਜਰਮਨ ਯਨ ਡੀ ਰਾਹੀਂ ਮੱਧ ਫਰਵਰੀ 1943 ਵਿਚ ਜਪਾਨ ਭੇਜਣ ਦਾ ਹੁਕਮ ਦਿੱਤਾ। ਇਸ ਪ੍ਰਕਾਰ ਆਪ 16 ਮਈ ਨੂੰ ਸਹੀ ਸਲਾਮਤ ਟੋਕੀਓ ਪਹੁੰਚ ਗਏ। ਭਾਵੇਂ ਰਾਸ ਬਿਹਾਰੀ ਬੋਸ ਅਤੇ ਸੁਭਾਸ਼ ਚੰਦਰ ਬੋਸ ਨੂੰ ਕਾਫ਼ੀ ਪੁਰਾਣੇ ਕ੍ਰਾਂਤੀਕਾਰੀ ਸਨ, ਉਨ੍ਹਾਂ ਦੇ ਸਿਰ ‘ਤੇ ਫਾਂਸੀ ਦਾ ਫੰਦਾ ਲਟਕ ਰਿਹਾ ਸੀ, ਫਿਰ ਵੀ ਉਹ ਇਕ ਮੁਸ਼ਕਲ ਵਿੱਚ ਸਨ । ਜਪਾਨੀ ਉਨ੍ਹਾਂ ‘ਤੇ ਭਾਰੂ ਰਹਿੰਦੇ ਸਨ ਕਿਉਂਕਿ ਰਾਸ ਬਿਹਾਰੀ ਬੋਸ ‘ਤੇ ਜਪਾਨੀਆਂ ਦੇ ਇਨੇ ਅਹਿਸਾਨ ਸਨ ਕਿ ਉਹ ਉਨ੍ਹਾਂ ਦੇ ਭਾਰ ਥੱਲੇ ਦੱਬੇ ਜਾਂਦੇ ਸਨ। ਇਸ ਲਈ ਜਪਾਨ ਵਿਚ ਰਹਿੰਦੇ ਹੋਏ ਉਹ ਜਪਾਨੀ ਮਾਹੌਲ ਦੇ ਇਕ ਹੱਦ ਤੱਕ ਆਪਣੀ ਮਰਜ਼ੀ ਜਾਂ ਬਿਨਾਂ ਮਰਜ਼ੀ ਦੇ ਸ਼ਿਕਾਰ ਦੇ ਹੋ ਚੁੱਕੇ ਸਨ। ਜਿਸ ਅਨੁਸਾਰ ਇਹ ਯਕੀਨ ਕੀਤਾ ਜਾਂਦਾ ਸੀ ਕਿ ਜਪਾਨ ਦੀ ਹਕੂਮਤ ਦਾ ਮਤਲਬ ਦਿਖਾਉਣ ਨੂੰ ਹਿੰਦੁਸਤਾਨ ਦੀ ਆਜ਼ਾਦੀ ਦਾ ਹੈ ਪਰ ਰਾਸ ਬਿਹਾਰੀ ਜਪਾਨੀ ਸਰਕਾਰ ਦੀ ਨੰਗੀ ਸ਼ਕਲ ਨੂੰ ਸਮਝ ਨਹੀਂ ਪਾਏ। ਜੇ ਇੰਝ ਵੀ ਨਾ ਕਿਹਾ ਜਾਵੇ ਤਾਂ ਇਹ ਕਹਿਣਾ ਪਵੇਗਾ ਕਿ ਉਹ ਇਨ੍ਹਾਂ ਦੇ ਵਿਰੁੱਧ ਚਲ ਨਹੀਂ ਸਕਦੇ ਸਨ। ਇਸ ਤੋਂ ਇਲਾਵਾ ਸੁਭਾਸ਼ ਚੰਦਰ ਬੋਸ ਜਪਾਨੀ ਸਰਕਾਰ ਦੇ ਕਿਸੇ ਪ੍ਰਕਾਰ ਦੇ ਦਬਾਓ ਹੇਠ ਨਹੀਂ ਸਨ। ਉਹ ਇਕ ਆਜ਼ਾਦ ਕ੍ਰਾਂਤੀਕਾਰੀ ਨੇਤਾ ਦੇ ਰੂਪ ਵਿਚ ਜਪਾਨ ਗਏ ਸਨ। ਉਥੋਂ ਉਨ੍ਹਾਂ ਸਿੰਘਾਪੁਰ ਜਾਣ ਦਾ ਫੈਸਲਾ ਕੀਤਾ ਅਤੇ 2 ਜੁਲਾਈ 1943 ਨੂੰ ਸਿੰਘਾਪੁਰ ਦੀ ਧਰਤੀ ‘ਤੇ ਪੈਰ ਰੱਖਿਆ। ਰਾਸ ਬਿਹਾਰੀ ਪਹਿਲਾਂ ਹੀ ਇਥੇ ਮੌਜੂਦ ਸਨ। ਉਨ੍ਹਾਂ ਨੇ ਆਪ ਨੂੰ ਪਲਕਾਂ ‘ਤੇ ਬਿਠਾਇਆ ਅਤੇ ਬਹੁਤ ਹੀ ਨਿੱਘਾ ਸਵਾਗਤ ਕੀਤਾ। ਉਹ ਕੰਮ ਦੀ ਜ਼ਿਆਦਤੀ ਕਾਰਣ ਪਹਿਲਾਂ ਹੀ ਥਕਾਨ ਮਹਿਸੂਸ ਕਰ ਰਹੇ ਸਨ। ਆਪਣੀ ਜਵਾਨੀ ਦੇ 23 ਸਾਲ ਜਲਾਵਤਨੀ ਵਿਚ ਗੁਜ਼ਾਰ ਚੁੱਕੇ ਸਨ । ਡਾਕਟਰਾਂ ਨੇ ਵੀ ਆਪ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਹਰ ਵੇਲੇ ਗ੍ਰਿਫ਼ਤਾਰੀ ਦਾ ਡਰ, ਪਿਆਰੇ ਦੇਸ਼ ਦੀ ਯਾਦ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਚਿੰਤਾ ਅਤੇ ਰਿਸ਼ਤੇਦਾਰਾਂ ਦੀ ਜੁਦਾਈ, ਇਨ੍ਹਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਆਪ ਦੀ ਸਿਹਤ ‘ਤੇ ਪ੍ਰਤੱਖ ਨਜ਼ਰ ਆ ਰਿਹਾ ਸੀ ਅਤੇ ਬੁਢਾਪੇ ਦੇ ਚਿੰਨ੍ਹ ਵਿਖਾਈ ਦੇਣ ਲੱਗ ਪਏ ਸਨ। 57 ਸਾਲ ਦੀ ਉਮਰ ਹ ਚੁੱਕੀ ਸੀ। 4 ਜੁਲਾਈ 1943 ਨੂੰ ਪੰਜਾਹ ਹਜ਼ਾਰ ਹਿੰਦੁਸਤਾਨੀਆਂ ਦੀ ਮੌਜੂਦਗੀ ਵਿਚ ਰਾਸ ਬਿਹਾਰੀ ਬੋਸ ਨੇ ਇੰਡੀਅਨ ਇੰਡੀਪੈਂਡੈਂਸ ਲੀਗ ਦੀ ਕਮਾਨ ਸੁਭਾਸ਼ ਚੰਦਰ ਬੋਸ ਦੇ ਹਵਾਲੇ ਕਰ ਦਿੱਤੀ। ਆਪ ਬੜੀ ਖੁਸ਼ੀ ਨਾਲ ਸਵੈ-ਇੱਛੁਕ ਤੌਰ ਤੇ ਇਸ ਦੀ ਪ੍ਰਧਾਨਗੀ ਤੋਂ ਅਲੱਗ ਹੋ ਗਏ। ਆਪ ਨੇ ਆਜ਼ਾਦ ਹਿੰਦ ਫ਼ੌਜ ਦੇ ਜਵਾਨਾਂ ਦੇ ਸਾਹਮਣੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਇਨ੍ਹਾਂ ਸ਼ਬਦਾਂ ਵਿੱਚ ਕੀਤਾ, “ਮੇਰੇ ਦੋਸਤੋ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਮੈਂ ਆਪਣੇ ਦੇਸ਼ ਦੇ ਕਾਜ਼ ਲਈ ਟੋਕੀਓ ਵਿਚ ਰਹਿ ਕੇ ਇਨ੍ਹਾਂ 23 ਸਾਲਾਂ ਵਿੱਚ ਕੀ ਕੀਤਾ ਹੈ ਅਤੇ ਹੁਣ ਮੈਂ ਤੁਹਾਡੇ ਲਈ ਕੀ ਤੋਹਫ਼ਾ ਲਿਆਇਆ ਹਾਂ। ਤਾਂ ਲਓ ਸੁਭਾਸ਼ ਚੰਦਰ ਬੋਸ ਤੁਹਾਡੇ ਸਾਹਮਣੇ ਇਹ ਤੋਹਫ਼ਾ ਹੈ। ਜਿਸ ਦੀ ਜਾਣ-ਪਛਾਣ ਲਈ ਤੁਹਾਨੂੰ ਆਪਣੇ ਹਿੰਦੁਸਤਾਨੀਆਂ ਨੂੰ ਜਾਂ ਦੁਨੀਆ ਦੇ ਦੱਸਣ ਦੀ ਕੋਈ ਲੋੜ ਨਹੀਂ। ਮੈਂ ਇਨ੍ਹਾਂ ਦੀ ਮੌਜੂਦਗੀ ਵਿਚ ਆਪਣੇ ਅਹੁਦੇ ਤੋਂ ਤਿਆਗ-ਪੱਤਰ ਦਿੰਦਾ ਹਾਂ ਅਤੇ ਇੰਡੀਅਨ ਇੰਡੀਪੈਂਡੈਂਟ ਲੀਗ ਦੇ ਪ੍ਰੈਜ਼ੀਡੈਂਟ ਵਜੋਂ ਸੁਭਾਸ਼ ਚੰਦਰ ਬੋਸ ਨੂੰ ਨਾਮਜ਼ਦ ਕਰਦਾ ਹਾਂ। ਜੈ ਹਿੰਦ।” ਇਸ ਮੌਕੇ ‘ਤੇ ਰਾਸ ਬਿਹਾਰੀ ਬੋਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਧਾਰਾ ਬਹਿ ਨਿਕਲੀ। ਇਹ ਹੰਝੂ ਖੁਸ਼ੀ ਅਤੇ ਜੋਸ਼ ਦੇ ਹੰਝੂ ਸਨ। ਇੰਜ ਲੱਗ ਰਿਹਾ ਸੀ ਕਿ ਇਕ ਬਾਪ ਆਪਣੇ ਪੁੱਤਰ ਨੂੰ ਸਰਦਾਰੀ ਸੌਂਪਣ ਜਾ ਰਿਹਾ ਹੈ। ਉਸ ਵੇਲੇ ਆਜ਼ਾਦ ਹਿੰਦ ਫ਼ੌਜ ਦੇ ਜਵਾਨਾਂ ਨੇ ਦੋਹਾਂ ਰਾਸ ਬਿਹਾਰੀ ਅਤੇ ਸੁਭਾਸ਼ ਚੰਦਰ ਦੀ ਇੱਜ਼ਤ ਅਫ਼ਜ਼ਾਈ ਲਈ ਜ਼ੋਰਦਾਰ ਤਾੜੀਆਂ ਵਜਾਈਆਂ। ਰਾਸ ਬਿਹਾਰੀ ਬੋਸ ਟੋਕੀਓ ਚਲੇ ਗਏ। ਇਸ ਤੋਂ ਡੇਢ ਸਾਲ ਬਾਅਦ ਕਈ ਮਹੱਤਵਪੂਰਨ ਘਟਨਾਵਾਂ ਘਟੀਆਂ। ਬਰਮਾ ਦੀ ਸਰਹੱਦ ਦੇ ਪਾਰ ਆ ਵਾਜ ਹਿੰਦ ਫ਼ੌਜ ਹਰਕਤ ਵਿਚ ਆਈ। ਇੰਫ਼ਾਲ ਅਤੇ ਕੋਹੀਮਾ ਦੀਆਂ ਇਤਿਹਾਸਕ ਲੜਾਈਆਂ ਲੜੀਆਂ ਗਈਆ। ਇਸ ਵੇਲੇ ਰਾਸ ਬਿਹਾਰੀ ਬੋਸ ਟੋਕੀਓ ਵਿਚ ਚਾਰਪਾਈ ਤੇ ਬੀਮਾਰ ਪਏ ਸਨ । ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਹੁਣ ਕੁਝ ਹੀ ਦਿਨਾਂ ਦੇ ਮਹਿਮਾਨ ਹਨ। ਰੇਡੀਓ ਹਰ ਵੇਲੇ ਉਨ੍ਹਾਂ ਦੀ ਚਾਰਪਾਈ ਕੋਲ ਪਿਆ ਰਹਿੰਦਾ। ਉਹ ਹਰ ਘੰਟੇ ਪਿੱਛੋਂ ਜੰਗ ਦੀਆਂ ਖ਼ਬਰਾਂ ਸੁਣਦੇ ਰਹਿੰਦੇ। ਕਦੇ ਖੁਸ਼ ਹੋ ਜਾਂਦੇ ਤੇ ਕਦੇ ਉਦਾਸ ਹੋ ਜਾਂਦੇ। ਅੰਗਰੇਜ਼ਾਂ ਦਾ ਪੱਲੜਾ ਭਾਰੀ ਹੋ ਗਿਆ। ਟੋਕੀਓ ‘ਤੇ ਬੰਬਾਰੀ ਹੋਣੀ ਸ਼ੁਰੂ ਹੋ ਗਈ। ਰਾਸ ਬਿਹਾਰੀ ਬਿਸਤਰੇ ਮਰਗ ‘ਤੇ ਪਏ ਸਨ ਪਰ ਫਿਰ ਵੀ ਉਨ੍ਹਾਂ ਨੂੰ ਆਜ਼ਾਦ ਹਿੰਦ ਫ਼ੌਜ ਦੀ ਚਿੰਤਾ ਸਤਾ ਰਹੀ ਸੀ। ਸਰਦੀ ਦਾ ਅਖੀਰ ਸੀ। 21 ਜਨਵਰੀ 1945 ਨੂੰ ਆਪ ਇਸ ਸੰਸਾਰ ਤੋਂ ਚਲ ਵਸੇ। ਕੁਝ ਦਿਨਾਂ ਬਾਅਦ ਇਸ ਛੋਟੇ ਜਿਹੇ ਮਕਾਨ ਨੂੰ ਜਿਸ ਨੂੰ ਉਨ੍ਹਾਂ ਟੋਕੀਓ ਦੇ ਨੇੜੇ ਬਣਾਇਆ ਸੀ, ਬੰਬਾਰੀ ਕਾਰਣ ਅੱਗ ਦੀ ਭੇਟ ਚੜ੍ਹ ਗਿਆ। ਇਹ ਉਸ ਮਹਾਨ ਬਾਗੀ ਦੀ ਸ਼ਹਾਦਤ ਸੀ, ਜਿਸ ਦੀ ਮੌਤ ਤੇ ਕੋਈ ਵੀ ਅੱਖ ਗਿੱਲੀ ਨਾ ਹੋਈ। ਉਨ੍ਹਾਂ ਦੀ ਅੰਤਮ ਇੱਛਾ ਸੀ ਕਿ ਆਜ਼ਾਦ ਹਿੰਦੁਸਤਾਨ ਵਿੱਚ ਹਿਮਾਲਿਆ ਪਹਾੜ ਦੀ ਕਿਸੇ ਚੋਟੀ ‘ਤੇ ਕੁਟੀਆ ਬਣਾ ਕੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਗੁਜ਼ਾਰਾਂਗਾ। ਪਰ ਉਨ੍ਹਾਂ ਦੀ ਇਹ ਇੱਛਾ ਵੀ ਪੂਰੀ ਨਾ ਹੋ ਸਕੀ ਅਤੇ ਸਾਰੇ ਅਰਮਾਨ ਦਿਲ ਵਿਚ ਸਮੋ ਕੇ ਇਸ ਜਹਾਨ ਤੋਂ ਤੁਰ ਗਏ।

ਪੰਡਿਤ ਪਰਮਾਨੰਦ ਝਾਂਸੀ (1892)

1872 ਦੀ ਕੂਕਾ ਲਹਿਰ ਤੋਂ ਬਾਅਦ ਗ਼ਦਰ ਪਾਰਟੀ ਇਕ ਬਹੁਤ ਵੱਡੀ ਲਹਿਰ ਸੀ ਜੋ ਅਮਰੀਕਾ ਵਿੱਚ ਪੈਦਾ ਹੋਈ, ਪੰਜਾਬ ਵਿੱਚ ਪ੍ਰਵਾਨ ਚੜ੍ਹੀ ਅਤੇ ਆਪਣੇ ਹੀ ਇਕ ਸਾਥੀ ਕਾਰਣ ਫੇਲ੍ਹ ਹੋਈ। ਇਸ ਲਹਿਰ ਵਿੱਚ ਵਧੇਰੇ ਕਰਕੇ ਪੰਜਾਬ ਦੇ ਅਨਪੜ੍ਹ ਸਿੱਖ ਕਿਸਾਨਾਂ ਨੇ ਯੋਗਦਾਨ ਪਾਇਆ। ਇਸ ਲਹਿਰ ਵਿੱਚ ਕੁਝ ਪੜ੍ਹੇ-ਲਿਖੇ ਹਿੰਦੂ ਨੌਜਵਾਨ ਵੀ ਸ਼ਾਮਿਲ ਸਨ। ਰਾਸ ਬਿਹਾਰੀ ਬੋਸ ਨੇ ਇਸ ਲਹਿਰ ਨੂੰ ਸੰਗਠਿਤ ਕੀਤਾ। ਸਚਿੰਦਰ ਨਾਥ ਸਾਨਿਆਲ ਅਤੇ ਵਿਸ਼ਨੂੰ ਗਨੇਸ਼ ਪਿੰਗਲੇ ਨੇ ਵੀ ਇਸ ਲਹਿਰ ਵਿੱਚ ਭਰਪੂਰ ਸਹਾਇਤਾ ਕੀਤੀ। ਪੰਜਾਬ ਦੇ ਹਿੰਦੂ ਰਾਜਪੂਤ ਅਮਰ ਸਿੰਘ ਅਤੇ ਬਾਬਾ ਪ੍ਰਿਥੀ ਸਿੰਘ ਆਜ਼ਾਦ ਵੀ ਇਸ ਲਹਿਰ ਨਾਲ ਜੁੜੇ ਰਹੇ ਅਤੇ ਫਾਂਸੀ ਤੋਂ ਬਚ ਕੇ ਉਮਰ ਕੈਦ ਅੰਡੇਮਾਨ ਦੀ ਸਜ਼ਾ ਪਾਈ ਜਿੱਥੇ ਆਪਨੂੰ ਬੈਤਾਂ ਦੀ ਸਜ਼ਾ ਨਾਲ ਨਿੱਤ ਨਵਾਜਿਆ ਜਾਂਦਾ।
ਆਪ ਦਾ ਪੂਰਾ ਨਾਮ ਪਰਮਾਨੰਦ ਗਯਾ ਪ੍ਰਸ਼ਾਦ ਸੀ। ਕੌਮ ਦੇ ਬ੍ਰਾਹਮਣ ਸੀ। ਪਿਤਾ ਦਾ ਨਾਂ ਗਯਾ ਪ੍ਰਸ਼ਾਦ ਸੀ ਅਤੇ ਪਿੰਡ ਲਾਠ ਜ਼ਿਲ੍ਹਾ ਹਮੀਰਪੁਰ ਯੂ.ਪੀ. ਵਿੱਚ 1892 ਵਿੱਚ ਪੈਦਾ ਹੋਏ। ਉਮਰ ਦਾ ਬਹੁਤ ਹਿੱਸਾ ਝਾਂਸੀ ਵਿੱਚ ਹੀ ਗੁਜ਼ਾਰਿਆ ਅਤੇ ਇਥੇ ਹੀ ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਆਏ। ਬਾਅਦ ਵਿੱਚ ਝਾਂਸੀ ਨੂੰ ਭਗਵਾਨ ਦਾਸ ਮਾਹੌਰ, ਸਦਾ ਸ਼ਿਵ ਰਾਉ ਮਲਕਾ ਪੁਰਕਰ ਵਰਗੇ ਮਹਾਨ ਕ੍ਰਾਂਤੀਕਾਰੀ ਪੈਦਾ ਕਰਨ ਦਾ ਮਾਣ ਪ੍ਰਾਪਤ ਹੋਇਆ। ਚੰਦਰ ਸ਼ੇਖ਼ਰ ਆਜ਼ਾਦ ਨੇ ਵੀ ਰੂਪੋਸ਼ੀ ਦੇ ਦਿਨਾਂ ਵਿੱਚ ਝਾਂਸੀ ਨੂੰ ਹੀ ਆਪਣਾ ਡੇਰਾ ਬਣਾਇਆ ਸੀ। 1914 ਵਿੱਚ ਪਹਿਲੀ ਵਿਸ਼ਵ ਯੁੱਧ ਛਿੜ ਜਾਣ ਤੇ ਲਾਲਾ ਹਰਦਿਆਲ ਨੇ ਆਪ ਨੂੰ ਅਮਰੀਕਾ ਸੱਦਿਆ ਅਤੇ ਇਹ ਹਦਾਇਤ ਕੀਤੀ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਹਿੰਦੁਸਤਾਨੀਆਂ ਨਾਲ ਸੰਪਰਕ ਪੈਦਾ ਕਰੋ ਅਤੇ ਭਾਰਤ ਵਿੱਚ ਇਨਕਲਾਬ ਲਿਆਉਣ ਲਈ ਉਹਨਾਂ ਤੋਂ ਮੱਦਦ ਹਾਸਿਲ ਕਰੋ। ਆਪ ਉਸ ਸਮੇਂ ਦੇ ਜਾਪਾਨ ਦੇ ਸ਼ਹਿਰ ਯੋਕਾਹਾਮਾ ਵਿੱਚ ਠਹਿਰੇ ਹੋਏ ਸਨ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਮੰਤਵ ਨਾਲ ਅਮਰੀਕਾ ਜਾ ਰਹੇ ਸਨ। ਇਸੇ ਦੌਰਾਨ ਰਾਜਾ ਮਹਿੰਦਰ ਪ੍ਰਤਾਪ ਸਿੰਘ ਦੀ ਅਸਥਾਈ ਸਰਕਾਰ ਦੇ ਮੁੱਖ ਮੰਤਰੀ ਮੌਲਵੀ ਬਰਕਤ ਉੱਲਾ ਭੋਪਾਲੀ ਨੇ ਆਪ ਨੂੰ ਫ਼ੌਜੀ ਟਰੇਨਿੰਗ ਲਈ ਤਿਆਰ ਕੀਤਾ। ਉਹਨਾਂ ਦੇ ਕਹਿਣ ਤੇ ਆਪ ਨੇ ਤੁਰਕੀ ਦੇ ਸਿਪਾਹੀਆਂ ਦੇ ਨਾਲ ਅੱਠ ਦਸ ਮਹੀਨੇ ਫ਼ੌਜੀ ਟਰੇਨਿੰਗ ਪ੍ਰਾਪਤ ਕੀਤੀ।
ਜਦੋਂ ਗ਼ਦਰ ਪਾਰਟੀ ਵਾਲਿਆਂ ਦਾ ਕੋਰੀਆ ਨਾਮਕ ਜਹਾਜ਼ ਅਮਰੀਕਾ ਤੋਂ ਹਿੰਦੁਸਤਾਨ ਵਿੱਚ ਗ਼ਦਰ ਪਾਉਣ ਦੇ ਆਸ਼ੇ ਨਾਲ ਆ ਰਿਹਾ ਸੀ ਅਤੇ ਗ਼ਦਰੀ ਲੋਕ ਅੰਗਰੇਜ਼ਾਂ ਵਿਰੁੱਧ ਜਹਾਜ਼ ਵਿੱਚ ਹੀ ਜੋਸ਼ੀਲੇ ਅਤੇ ਭੜਕਾਉ ਭਾਸ਼ਣ ਕਰਦੇ ਆ ਰਹੇ ਸਨ। ਪਰਮਾਨੰਦ ਉਹਨਾਂ ਦੇ ਇਹਨਾਂ ਭਾਸ਼ਣਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉੱਚ ਸਿੱਖਿਆ ਲਈ ਅਮਰੀਕਾ ਜਾਣ ਦਾ ਇਰਾਦਾ ਛੱਡ ਦਿੱਤਾ ਅਤੇ ਵਾਪਸ ਹਿੰਦੁਸਤਾਨ ਨੂੰ ਚੱਲ ਪਿਆ। ਜਹਾਜ਼ ਹਾਂਗਕਾਂਗ ਆ ਕੇ ਠਹਿਰ ਗਿਆ। ਉੱਥੋਂ ਦੇ ਗੁਰਦੁਆਰੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਗ਼ਜਰੀ ਮੌਜੂਦ ਸਨ। ਰੋਜ਼ਾਨਾ ਅੰਗਰੇਜ਼ਾਂ ਵਿਰੁੱਧ ਲੈਕਚਰ ਹੁੰਦੇ ਜਿਨ੍ਹਾਂ ਵਿੱਚੋਂ ਉਥੋਂ ਦੇ ਹਿੰਦੋਸਤਾਨੀ ਪੁਲਿਸ ਵਾਲੇ ਅਤੇ ਫ਼ੌਜੀ ਵੀ ਸ਼ਾਮਿਲ ਹੁੰਦੇ। ਭਾਈ ਸ਼ੇਰ ਸਿੰਘ ਵੇਈਂ ਪੇਈਂ, ਸੱਜਣ ਸਿੰਘ ਬੇਲਾ, ਕੇਸਰ ਸਿੰਘ, ਜਵਾਲਾ ਸਿੰਘ, ਬੀਬੀ ਗੁਲਾਬ ਕੌਰ ਅਤੇ ਪਰਮਾਨੰਦ ਬਹੁਤ ਜੋਸ਼ੀਲੇ ਅਤੇ ਭੜਕਾਉ ਲੈਕਚਰ ਕਰਦੇ । ਜਦੋਂ ਜਹਾਜ਼ ਉਥੋਂ ਚਲ ਕੇ ਸਿੰਘਾਪੁਰ ਪੁੱਜਾ ਤਾਂ ਉਥੇ ਵੀ ਅੰਗਰੇਜ਼ਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਹੁੰਦਾ ਸੀ। ਪਰਮਾਨੰਦ, ਹਾਫ਼ਿਜ਼ ਅਬਦੁੱਲਾ, ਬੀਬੀ ਗੁਲਾਬ ਕੌਰ ਅਤੇ ਕੇਸਰ ਸਿੰਘ ਦੀਆਂ ਤਕਰੀਰਾਂ ਨੇ ਬਾਰੂਦ ਦਾ ਕੰਮ ਕੀਤਾ। ਉੱਥੇ ਮੌਜੂਦ ਮਲਾਇਆ ਸਟੈਟਸ ਗਾਈਡਰਸ ਅਤੇ ਪੰਜ ਨੰਬਰ ਛੋਟੇ ਤੋਪਖ਼ਾਨੇ ਦੇ ਮੁਸਲਮਾਨ ਫ਼ੌਜੀ ਇਹਨਾਂ ਤਕਰੀਰਾਂ ਦਾ ਪੂਰਾ ਆਨੰਦ ਮਾਣਦੇ । ਮਲਾਇਆ ਸਟੈਟਸ ਗਾਈਡਰਸ ਤੁਰਕੀ ਦੀ ਹਮਾਇਤ ਵਿੱਚ ਸਨ ਅਤੇ ਆਪ ਦੀ ਸਹਾਇਤਾ ਲਈ ਤੁਰਕੀ ਨੂੰ ਇਕ ਜੰਗੀ ਜਹਾਜ਼ ਭੇਜਣ ਲਈ ਇਕ ਚਿੱਠੀ ਲਿਖੀ ਜੋ ਕਿਸੇ ਤਰ੍ਹਾਂ ਅੰਗਰੇਜ਼ਾਂ ਦੇ ਹੱਥ ਲੱਗ ਗਿਆ। ਇਸ ਲਈ ਉਹਨਾਂ ਮਲਾਇਆ ਸਟੈਟਸ ਗਾਈਡਰਸ ਨੂੰ ਦਸੰਬਰ ਦੇ ਅੰਤ ਤੱਕ ਬਦਲ ਦਿੱਤਾ।
ਹੁਣ ਸਿੰਘਾਪੁਰ ਵਿੱਚ ਸਿਰਫ਼ ਪੰਜਵੀ ਪਲਟਨ ਨੇ ਵੀ ਗ਼ਦਰ ਕੀਤਾ। ਇਸ ਪਲਟਨ ਵਿੱਚ ਸਾਰੇ ਫ਼ੌਜੀ ਮੁਸਲਮਾਨ ਸਨ। ਪਰਮਾਨੰਦ ਨੇ ਸਿੰਘਾਪੁਰ ਵਿੱਚ ਤਿੰਨ ਹਜ਼ਾਰ ਹਿੰਦੋਸਤਾਨੀ ਫ਼ੌਜੀਆਂ ਸਾਹਮਣੇ ਜੋ ਭਾਸ਼ਣ ਦਿੱਤਾ ਉਹ ਕੁਝ ਇਸ ਪ੍ਰਕਾਰ ਸੀ। “ਅੰਗਰੇਜ਼ਾਂ 1857 ਦੇ ਗ਼ਦਰ ਨੂੰ ਕੁਚਲਣ ਤੋਂ ਬਾਅਦ ਪਟਨਾ ਤੋਂ ਦਿੱਲੀ ਤੱਕ ਜੀ.ਟੀ. ਰੋਡ ‘ਤੇ ਖੜ੍ਹੇ ਦਰਖ਼ਤਾਂ ਨਾਲ ਤੁਹਾਡੇ ਬਜ਼ੁਰਗਾਂ ਨੂੰ ਉਲਟਾ ਲਟਕਾ-ਲਟਕਾ ਕੇ ਫਾਂਸੀਆਂ ਦਿੱਤੀਆਂ। ਉਹਨਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਅਣਮਨੁੱਖੀ ਜ਼ੁਲਮ ਢਾਹੇ। ਗਰਮੀ ਦੇ ਮੌਸਮ ਵਿੱਚ ਇਕ ਹੀ ਕਮਰੇ ਵਿੱਚ ਦੋ-ਦੋ ਤਿੰਨ ਸੌ ਹਿੰਦੋਸਤਾਨੀ ਬੰਦ ਕਰ ਦਿੱਤੇ ਜਾਂਦੇ। ਜਿਨ੍ਹਾਂ ਵਿੱਛੋਂ ਦੂਜੇ ਦਿਨ ਕੋਈ ਭਾਗਾਂ ਵਾਲਾ ਹੀ ਜਿਊਂਦਾ ਨਿਕਲਦਾ। ਅੰਬਾਲਾ ਤੋਂ ਦਿੱਲੀ ਜੀ. ਟੀ. ਰੋਡ ਦੇ ਨਾਲ ਲਗਦਿਆਂ ਪਿੰਡਾਂ ਦੇ ਲੋਕਾਂ ਨੂੰ ਸੜਕ ‘ਤੇ ਪੁੱਠੇ ਮੂੰਹ ਲਿਟਾ ਕੇ ਉਪਰੋਂ ਲਕੜੀ ਦਾ ਮਨਾਂ ਭਾਰੀ ਰੋਲਰ ਫੇਰ ਦਿੱਤਾ ਜਾਂਦਾ ਜਿਸ ਨੂੰ ਅੱਠ ਘੋੜੇ ਖਿੱਚਦੇ ਸਨ। ਅੱਜ ਉਹੀ ਅੰਗਰੇਜ਼ ਜਰਮਨੀ ਨਾਲ ਲੜਾਈ ਵਿੱਚ ਉਲਝਿਆ ਹੋਇਆ ਹੈ। ਤੁਹਾਡੇ ਬਜ਼ੁਰਗ ਸਵਰਗ ਵਿੱਚ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਆਸ ਲਾਈ ਬੈਠੇ ਹਨ । ਤੁਸੀਂ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਕੇ ਉਹਨਾਂ ’ਤੇ ਕੀਤੇ ਗਏ ਜ਼ੁਲਮਾਂ ਦਾ ਗਿਣ-ਗਿਣ ਕੇ ਬਦਲਾ ਲਉ। ਇਸ ਲੜਾਈ ਵਿੱਚ ਤੁਹਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਸਨ ਉਹਨਾਂ ਤੋਂ ਉਹਨਾਂ ਦੇ ਪੋਤਿਆਂ ਦੇ ਦਿਲਾਂ ਵਿੱਚ ਦੁਗਣੀ ਤਿਗਣੀ ਅੱਗ ਭੜਕਾ ਕੇ ਉਹਨਾਂ ਦੀਆਂ ਆਰਜ਼ੂਆਂ ਨੂੰ ਪੂਰਾ ਕਰੋ ਅਤੇ ਜੇ ਉਹਨਾਂ ਦੀ ਔਲਾਦ ਵਿੱਚ ਦਲੇਰੀ ਭਰਿਆ ਜੋਸ਼ ਠੰਡਾ ਪੈ ਚੁੱਕਾ ਹੈ ਤਾਂ ਮੈਂ ਇਹੀ ਕਹਾਂਗਾ ਕਿ ਸ਼ਾਇਦ ਤੁਹਾਡੇ ਖੂਨ ਵਿੱਚ ਉਹ ਪਵਿੱਤਰਤਾ ਨਹੀਂ ਰਹੀ ਹੈ। 20 ਮਿੰਟ ਦੇ ਇਸ ਜੋਸ਼ੀਲੇ ਭਾਸ਼ਣ ਨੇ ਅਜਿਹਾ ਜਾਦੂ ਭਰਿਆ ਕੰਮ ਕੀਤਾ ਕਿ ਇਸਦੇ ਤੁਰੰਤ ਬਾਅਦ ਹੀ ਹਿੰਦੋਸਤਾਨੀਆਂ ਨੇ ਅੰਗਰੇਜ਼ਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਛੇ ਸੌ ਅੰਗਰੇਜ਼ ਅਤੇ ਉਹਨਾਂ ਦੇ ਦੂਜੇ ਦੇਸ਼ਾਂ ਆਸਟ੍ਰੇਲੀਆ ਆਦਿ ਦੇ ਹਮਾਇਤੀ ਸਾਥੀਆਂ ਨੂੰ ਵੀ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸਿੰਘਾਪੁਰ ਕਿਲ੍ਹੇ ‘ਤੇ ਆਜ਼ਾਦੀ ਦਾ ਝੰਡਾ ਲਹਿਰਾ ਦਿੱਤਾ। ਇਸ ਝੰਡੇ ‘ਤੇ ਹਿੰਦੋਸਤਾਨ ਦਾ ਨਕਸ਼ਾ ਬਣਿਆ ਹੋਇਆ ਸੀ ਅਤੇ ਇਹ ਝੰਡਾ ਵੀ ਭਾਰਤ ਤੋਂ ਹੀ ਆਇਆ ਸੀ। ਲਗਾਤਾਰ ਸੱਤ ਦਿਨਾਂ ਤੱਕ ਇਹਨਾਂ ਗ਼ਦਰੀਆਂ ਦਾ ਸਿੰਘਾਪੁਰ ‘ਤੇ ਪੂਰਾ ਕਬਜ਼ਾ ਰਿਹਾ। ਬੜੀ ਮੁਸ਼ਕਿਲ ਨਾਲ ਅੰਗਰੇਜ਼ਾਂ ਨੇ ਰੂਸੀ ਅਤੇ ਜਪਾਨੀ ਸਮੁੰਦਰੀ ਜਹਾਜ਼ਾਂ ਦੀ ਮਦਦ ਨਾਲ ਇਸ ਬਗ਼ਾਵਤ ਨੂੰ ਦਬਾਇਆ।
ਜਦੋਂ ਆਪ ਹਿੰਦੋਸਤਾਨ ਵਿੱਚ ਕਲਕੱਤਾ ਬੰਦਰਗਾਹ ਤੇ ਪੁੱਜੇ ਤਾਂ ਉਹਨਾਂ ਕੋਲ ਲੜਾਈ ਦੇ ਗੁਪਤ ਨਕਸ਼ੇ ਸਨ ਜੋ ਜਪਾਨ ਵਿੱਚ ਨਿਯੁਕਤ ਜਰਮਨ ਰਾਜਦੂਤ ਨੇ ਇਹਨਾਂ ਨੂੰ ਦਿੱਤੇ ਸਨ। ਇਹਨਾਂ ਨਕਸ਼ਿਆਂ ਨੂੰ ਬੜੀ ਹੁਸ਼ਿਆਰੀ ਨਾਲ ਅੰਗਰੇਜ਼ ਸਰਕਾਰ ਦੀ ਅੱਖ ਤੋਂ ਬਚਾ ਕੇ ਲਿਆਏ ਸਨ। ਕਲਕੱਤਾ ਬੰਦਰਗਾਹ ਤੇ ਜਹਾਜ਼ ਰੁਕਣ ਤੇ ਆਪ ਨੇ ਕੁਲੀ ਦਾ ਭੇਸ ਬਦਲਿਆ ਅਤੇ ਦੂਜੇ ਕੁਲੀਆਂ ਨਾਲ ਬਾਹਰ ਨਿਕਲ ਆਏ। ਆਪ ਦੇ ਹੱਥ ਵਿੱਚ ਇਕ ਬਾਲਟੀ ਸੀ ਅਤੇ ਬਾਲਟੀ ਵਿੱਚ ਰੱਖੇ ਬੂਟਾਂ ਦੀਆਂ ਜੁਰਾਬਾਂ ਵਿੱਚ ਉਹ ਨਕਸ਼ੇ ਸਨ। ਅਮਰੀਕਾ ਤੋਂ ਹੋ ਆਏ ਹਿੰਦੋਸਤਾਨੀਆਂ ਨੂੰ ਗਿ੍ਫ਼ਤਾਰ ਕਰਨ ਲਈ ਬ੍ਰਿਟਿਸ਼ ਹਕੂਮਤ ਦੀ ਪੁਲਿਸ ਘਾਤ ਲਗਾਈ ਬੈਠੀ ਸੀ। ਕਈ ਗ਼ਦਰੀ ਬਚ ਕੇ ਨਿਕਲ ਆਉਂਦੇ ਅਤੇ ਕਈ ਗ੍ਰਿਫ਼ਤਾਰ ਕਰ ਲਏ ਜਾਂਦੇ। ਪਰਮਾਨੰਦ, ਪੰਡਿਤ ਜਗਤ ਰਾਮ ਅਤੇ ਪ੍ਰਿਥੀ ਸਿੰਘ ਆਜ਼ਾਦ ਕਲਕੱਤਾ ਤੋਂ ਲੁਧਿਆਣਾ ਆਉਂਦੇ ਹੋਏ ਰਸਤੇ ਵਿੱਚ ਗੱਡੀ ਤੋਂ ਉਤਰ ਗਏ। ਗਾਰਡ ਨੇ ਗ਼ੈਰ-ਸਿੱਖ ਸਮਝ ਕੇ ਇਹਨਾਂ ਨੂੰ ਨਹੀਂ ਰੋਕਿਆ। ਅੰਗਰੇਜ਼ੀ ਹਕੂਮਤ ਇਸ ਲਹਿਰ ਨੂੰ ਸਿੱਖਾਂ ਦੀ ਲਹਿਰ ਸਮਝ ਕੇ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਛੱਡ ਦਿੰਦੀ ਸੀ। ਗੱਡੀ ਤੋਂ ਉਤਰ ਕੇ ਆਪ ਲਾਹੌਰ ਥਾਣੀ ਪਰਮਾਨੰਦ ਦੇ ਕੋਲ ਪੁੱਜੇ ਅਤੇ ਸਾਰੇ ਹਾਲਾਤ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ। ਭਾਈ ਜੀ ਨੇ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਕਪੂਰਥਲਾ ਸ਼ਹਿਰ ਦੇ ਇਕ ਮੰਦਿਰ ਵਿੱਚ ਠਹਿਰਣ ਲਈ ਭੇਜ ਦਿੱਤਾ। ਉੱਥੇ ਮੌਜੂਦ ਸਚਿੰਦਰ ਨਾਥ ਸਾਨਿਆਲ, ਵਿਸ਼ਨੂੰ ਗਨੇਸ਼ ਪਿੰਗਲੇ, ਰਾਸ ਬਿਹਾਰੀ ਬੋਸ, ਰਾਮ ਸਰਨ ਤਲਵਾੜ, ਕਰਤਾਰ ਸਿੰਘ ਸਰਾਭਾ ਨਾਲ ਬੈਠ ਕੇ ਹਿੰਦੋਸਤਾਨ ਵਿੱਚ ਗ਼ਦਰ ਪਾਉਣ ਦੀਆਂ ਸਕੀਮਾਂ ਸੋਚਣ ਲੱਗੇ। ਇਹ ਸਕੀਮ 1857 ਵਰਗੇ ਰਾਣੀ ਲਕਸ਼ਮੀ ਬਾਈ, ਨਾਨਾ ਸਾਹਿਬ, ਤਾਂਤੀਆ ਟੋਪੇ ਦੀ ਸਕੀਮ ਤੋਂ ਬਾਅਦ ਇਹ ਦੂਜੀ ਵੱਡੀ ਸਕੀਮ ਸੀ। ਉਤਰੀ ਭਾਰਤ ਦੀਆਂ ਲਗਭਗ ਸਾਰੀਆਂ ਛਾਉਣੀਆਂ ਨਾਲ ਤਾਲਮੇਲ ਬਣਾ ਰੱਖਿਆ ਸੀ ਅਤੇ ਫ਼ੌਜੀਆਂ ਨੇ ਵੀ ਸਮੇਂ ‘ਤੇ ਗ਼ਦਰੀਆਂ ਦੇ ਨਾਲ ਹਥਿਆਰਾਂ ਸਮੇਤ ਮਿਲ ਜਾਣ ਦਾ ਵਾਅਦਾ ਕਰ ਰੱਖਿਆ ਸੀ। ਮੀਟਿੰਗ ਵਿੱਚ ਇਹ ਵੀ ਪੱਕੀ ਕੀਤੀ ਗਈ ਸੀ ਕਿ ਹਿੰਦੋਸਤਾਨ ਦੇ ਇੱਕੀ (21) ਚੋਣਵੇਂ ਸ਼ਹਿਰਾਂ ਅਤੇ ਛਾਉਣੀਆਂ ‘ਤੇ ਇਕੋ ਵੇਲੇ ਇਕ ਸਾਥ ਕਬਜ਼ਾ ਕਰ ਲਿਆ ਜਾਵੇ । ਇਹ ਸ਼ਹਿਰ ਸਨ: ਅੰਮ੍ਰਿਤਸਰ, ਜਲੰਧਰ, ਲਾਹੌਰ, ਮੇਰਠ, ਦਿੱਲੀ, ਆਗਰਾ, ਗੋਰਖ਼ਪੁਰ, ਪਟਨਾ, ਪੂਨਾ, ਜਬਲਪੁਰ, ਝਾਂਸੀ, ਕਾਨ੍ਹਪੁਰ, ਇਲਾਹਾਬਾਦ, ਬਨਾਰਸ, ਮਦਰਾਸ, ਕਲਕੱਤਾ, ਜਮਰੋਦ, ਪੇਸ਼ਾਵਰ, ਰਾਵਲਪਿੰਡੀ, ਕੋਇਟਾ, ਕਰਾਂਚੀ। ਇਹਨਾਂ ਤੋਂ ਇਲਾਵਾ 12 ਅਹਿਮ ਪੁਲ ਵੀ ਉਖਾੜ ਦੇਣੇ ਸਨ ਅਤੇ ਨਾਲ ਹੀ ਟੈਲੀਗ੍ਰਾਮ ਦੀਆਂ ਤਾਰਾਂ ਕੱਟ ਕੇ ਸਾਰੇ ਹਿੰਦੋਸਤਾਨ ਵਿੱਚ ਇਕੋ ਹੀ ਸਮੇਂ ਗ਼ਦਰ ਬਰਪਾ ਕਰ ਦੇਣਾ ਸੀ। ਇਸ ਮੰਤਵ ਲਈ 2 ਦਰਜਨ ਬੰਬ, ਦੋ ਹਜ਼ਾਰ ਤਾਰ ਕੱਟਣ ਵਾਲੇ ਔਜ਼ਾਰਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਸੀ । ਮਜ਼ੇਦਾਰ ਗੱਲ ਇਹ ਸੀ ਕਿ ਵੱਖ-ਵੱਖ ਛਾਉਣੀਆਂ ਦੇ 25 ਹਜ਼ਾਰ ਫ਼ੌਜੀ ਵੀ ਇਹਨਾਂ ਦਾ ਸਾਥ ਦੇਣ ਲਈ ਤਿਆਰ ਬੈਠੇ ਸਨ
ਬੰਬ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਡਾ. ਮਥਰਾ ਸਿੰਘ, ਹਿਰਦੇ ਰਾਮ ਅਤੇ ਪਰਮਾਨੰਦ ਨੇ ਇਸ ਕੰਮ ਦੀ ਡਿਊਟੀ ਆਪਣੇ ਸਿਰ ਲੈ ਲਈ। ਹਿਰਦੇ ਰਾਮ ਇਕ ਪੀਤਲ ਦੀ ਦਵਾਤ ਲੈ ਆਇਆ ਅਤੇ ਡਾ. ਮਥਰਾ ਸਿੰਘ ਨੇ ਇਸ ਵਿੱਚ ਮਸਾਲਾ ਭਰ ਦਿੱਤਾ। ਪਰਮਾਨੰਦ, ਹਿਰਦੇ ਰਾਮ ਅਤੇ ਮੌਲਾ ਸਿੰਘ ਨੇ ਇਸ ਬੰਬ ਦੀ ਜਾਂਚ ਅੰਮ੍ਰਿਤਸਰ ਦੇ ਕੋਲ ਇਕ ਨਹਿਰ ਤੇ ਜਾ ਕੇ ਕੀਤੀ ਅਤੇ ਇਹ ਬੰਬ ਸਫ਼ਲ ਰਿਹਾ। ਇਸ ਤੋਂ ਬਾਅਦ ਸਾਥੀਆਂ ਦੀ ਸਲਾਹ ਨਾਲ ਲੁਧਿਆਣਾ ਨੇੜੇ ਝੱਬੇਵਾਲ ਵਿਖੇ ਬੰਬ ਬਣਾਉਣ ਦਾ ਕਾਰਖ਼ਾਨਾ ਖੋਲ੍ਹਿਆ। ਡਾ. ਮਥਰਾ ਸਿੰਘ, ਪਰਮਾਨੰਦ ਯੂ.ਪੀ. ਝੱਬੇਵਾਲ ਬੰਬ ਬਣਾਉਣ ਦੇ ਕਾਰਖ਼ਾਨੇ ਕੰਮ ਕਰਨ ਲੱਗ ਪਏ। ਇਸ ਦਾ ਪੁਲਿਸ ਨੂੰ ਵੀ ਪਤਾ ਲੱਗ ਗਿਆ। ਫਿਰ ਇਹ ਫ਼ੈਕਟਰੀ ਨਾਭਾ ਰਿਆਸਤ ਦੇ ਲੋਹਟ ਬਧੀ ਪਿੰਡ ਵਿੱਚ ਸ਼ਿਫਟ ਕਰ ਦਿੱਤੀ ਗਈ। ਇਕ ਵਾਰ ਜਦੋਂ ਸਚਿੰਦਰ ਨਾਥ ਸਾਨਿਆਲ ਨੇ ਇਹ ਪਿੱਤਲ ਵਾਲੀ ਦਵਾਤ ਦੇ ਬੰਬ ਵੇਖੇ ਤਾਂ ਉਸ ਨੇ ਇਨ੍ਹਾਂ ਨੂੰ ਨਕਾਰਾ ਕਰਾਰ ਦਿੱਤੇ ਅਤੇ ਕਿਹਾ ਕਿ ਜੋ ਬੰਬ ਬੰਗਾਲੀ ਬਣਾ ਰਹੇ ਹਨ ਇਹ ਇਨ੍ਹਾਂ ਤੋਂ ਕਈ ਗੁਣਾ ਵਧੀਆ ਹਨ। ਪਰਮਾਨੰਦ ਨੇ ਕਿਹਾ ਕਿ ਮੇਰੇ ਇਕ ਬੰਗਾਲੀ ਦੋਸਤ ਨੇ ਮੈਨੂੰ ਪੰਜ ਸੋ ਬੰਬ ਦੇਣ ਦਾ ਵਾਅਦਾ ਕੀਤਾ ਸੀ। ਇਸ ਮੰਤਵ ਲਈ ਉਹ ਬੰਗਾਲ ਵੀ ਗਿਆ ਪਰ ਖ਼ਾਲੀ ਹੱਥ ਵਾਪਸ ਆ ਗਿਆ।
ਇਹ ਸਭ ਤਿਆਰੀਆਂ ਹੋ ਚੁੱਕੀਆਂ ਸਨ ਅਤੇ 21 ਫਰਵਰੀ 1915 ਨੂੰ ਰਾਤ ਦੇ ਬਾਰਾਂ ਵਜੇ ਭਾਰਤ ਮਾਤਾ ਦੀ ਗ਼ੁਲਾਮੀ ਦੀਆਂ ਬੇੜੀਆਂ ਕੱਟ ਦੇਣ ਦਾ ਸਮਾਂ ਨਿਸਚਿਤ ਹੋਇਆ। ਹੁਣ ਗ਼ਦਰ ਪਾਉਣ ਦੀ ਇਹ ਤਰੀਕ ਦੀ ਸੂਚਨਾ ਸਭ ਛਾਉਣੀਆਂ ਵਿੱਚ ਵਰਕਰ ਭੇਜ ਕੇ ਦਿੱਤੀ ਜਾਣ ਲੱਗੀ। ਪਰਮਾਨੰਦ ਦੀ ਡਿਊਟੀ ਪੇਸ਼ਾਵਰ ਛਾਉਣੀ ਵਿੱਚ ਫ਼ੌਜੀਆਂ ਨੂੰ ਤਿਆਰ ਕਰਨ ਅਤੇ ਨਿਯਤ ਮਿਤੀ ਤੇ ਗ਼ਦਰ ਕਰਨ ਲਈ ਕਰਾਈ ਗਈ। ਅਚਾਨਕ ਇਕ ਗ਼ੱਦਾਰ ਕਿਰਪਾਲ ਸਿੰਘ ਨੇ ਨਿਸ਼ਚਿਤ ਮਿਤੀ ਤੋਂ ਕੇਵਲ ਪੰਜ ਦਿਨ ਪਹਿਲਾਂ ਇਹ ਸਾਰੀ ਕਾਰਵਾਈ ਸੰਬੰਧੀ ਅੰਗਰੇਜ਼ੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਨਕਲਾਬੀਆਂ ਨੂੰ ਵੀ ਕਿਰਪਾਲ ਸਿੰਘ ਦੀ ਇਸ ਕਰਤੂਤ ਦੀ ਜਾਣਕਾਰੀ ਮਿਲ ਗਈ। ਗ਼ਦਰ ਦੀ ਮਿਤੀ ਬਦਲ ਕੇ 19 ਫਰਵਰੀ ਕਰ ਦਿੱਤੀ ਗਈ। ਪਰ ਇਸ ਬਦਲੀ ਹੋਈ ਤਰੀਕ ਦੀ ਸੂਚਨਾ ਵੀ ਸਰਕਾਰ ਨੂੰ ਮਿਲ ਗਈ। ਨਤੀਜਾ ਇਹ ਨਿਕਲਿਆ ਕਿ ਸਰਕਾਰ ਚੌਕੰਨੀ ਹੋ ਗਈ ਅਤੇ ਛਾਉਣੀਆਂ ਦੇ ਹਿੰਦੋਸਤਾਨੀਆਂ ਸਿਪਾਹੀਆਂ ਨੂੰ ਨਿਹੱਥੇ ਕਰ ਦਿੱਤਾ ਅਤੇ ਭਾਰੀ ਸੰਖਿਆ ਵਿੱਚ ਫ਼ੌਜੀਆਂ ਦੇ ਤਬਾਦਲੇ ਕਰ ਦਿੱਤੇ ਗਏ। ਲਗਭਗ ਦੋ ਸੌ ਕ੍ਰਾਂਤੀਕਾਰੀ ਜੋ ਛਾਉਣੀਆਂ ਵਿੱਚ ਪ੍ਰਚਾਰ ਕਰ ਰਹੇ ਸਨ, ਉਹ ਵੀ ਗ੍ਰਿਫ਼ਤਾਰ ਕਰ ਲਏ ਗਏ। ਇਹਨਾਂ ਵਿੱਚ ਬਹੁਤਿਆਂ ਨੂੰ ਸੂਲੀ ‘ਤੇ ਟੰਗ ਦਿੱਤਾ ਗਿਆ। ਹੁਣ ਪੁਲਿਸ ਨੇ 19 ਫਰਵਰੀ ਨੂੰ ਛਾਪਾ ਮਾਰ ਕੇ ਹੈੱਡ ਕੁਆਟਰ ਮੌਜੂਦ ਕੁਝ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਘਾਤ ਲਗਾ ਕੇ ਪੁਲਿਸ ਬਾਹਰ ਬੈਠ ਗਈ। ਦੂਜੇ ਦਿਨ 20 ਫਰਵਰੀ ਨੂੰ ਪਰਮਾਨੰਦ ਦੂਜੇ ਸਾਥੀਆਂ ਇੰਦਰ ਸਿੰਘ ਭਸੀਨ, ਕਿਰਪਾਲ ਸਿੰਘ ਬੋਪਾਰਾਏ, ਗੁਰਮੁੱਖ ਸਿੰਘ ਲਲਤੋਂ ਅਤੇ ਰਾਸ ਬਿਹਾਰੀ ਦੇ ਰਸੋਈਏ ਜਮਨਾ ਦਾਸ ਸਮੇਤ ਗ੍ਰਿਫ਼ਤਾਰ ਹੋ ਗਏ। ਉਸ ਵੇਲੇ ਪਰਮਾਨੰਦ ਦੇ ਕੋਲ ਉਹ ਖ਼ਤਰਨਾਕ ਨਕਸ਼ੇ ਵੀ ਸਨ ਜੋ ਆਪ ਜਾਪਾਨ ਤੋਂ ਲਿਆਂਦੇ ਸਨ। ਆਪ ਦੇ ਦੂਜੇ ਸਾਥੀ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਨੇਸ਼ ਪਿੰਗਲੇ ਅਤੇ ਹੋਰ ਕਾਫ਼ੀ ਦੂਜੇ ਗ਼ਦਰੀ ਵੀ ਗਿ੍ਫ਼ਤਾਰ ਕਰ ਲਏ ਗਏ । ਮੁਕੱਦਮੇ ਦੀ ਕਾਰਵਾਈ ਲਈ ਸਦਰ ਏ.ਏ. ਇਰਵਨ ਮੈਂਬਰਾਨ ਟੀ.ਪੀ. ਏਲਿਸ ਅਤੇ ਸ਼ਿਵ ਨਾਰਾਇਣ ਤੇ ਆਧਾਰਿਤ ਤਿੰਨ ਮੈਂਬਰੀ ਸਪੈਸ਼ਲ ਟ੍ਰਿਬਿਊਨਲ ਗਠਤ ਕੀਤਾ ਗਿਆ। ਅਦਾਲਤ ਵਿੱਚ ਸੀ.ਆਈ.ਡੀ. ਦੇ ਸੁਪਰਡੈਂਟ ਐੱਲ. ਡਬਲਿਊ. ਦੀ ਡਿਊਟੀ ਸੀ। ਹੇਅਰ ਸਕਾਟ ਪੁਲਿਸ ਅਫ਼ਸਰ ਨੇ ਦੋਸ਼ੀਆਂ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ। ਸਰਕਾਰ ਵਲੋਂ ਮਿਸਟਰ ਸੀ. ਬਿਊਨ ਪਿਟਮੈਨ ਅਤੇ ਤਾਜ ਦੀਨ ਕੁਰੈਸ਼ੀ ਵਕੀਲ ਸਨ । ਮੁਕੱਦਮੇ ਵਿਚ 404 ਗਵਾਹ ਪੇਸ਼ ਹੋਏ। 81 ਦੋਸ਼ੀਆਂ ਵਿਚੋਂ 64 ਹਜ਼ਾਰ ਹੋਏ, ਬਾਕੀ ਸਾਰੇ ਭਗੌੜੇ ਘੋਸ਼ਿਤ ਕਰ ਦਿੱਤੇ ਗਏ। ਮੁਕੱਦਮਾ ਧਾਰਾ 121, 121 ਏ ਅਤੇ 122 ਇੰਡੀਅਨ ਪੀਨਲ ਕੋਡ ਅਧੀਨ ਚਲਾਇਆ ਗਿਆ। ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਜੱਜ ਆਪਸ ਵਿਚ ਸਹਿਮਤ ਨਹੀਂ ਹੋਏ। ਦੋਵੇਂ ਗੋਰੇ ਜੱਜਾਂ ਸਦਰ ਅਤੇ ਇਕ ਮੈਂਬਰ ਨੇ ਆਪਣਾ ਫੈਸਲਾ ਅਲੱਗ ਦਿਤਾ ਜਦਕਿ ਹਿੰਦੋਸਤਾਨੀ ਮੈਂਬਰ ਸ਼ਿਵ ਨਾਰਾਇਣ ਨੇ ਆਪਣਾ ਫੈਸਲਾ ਵੱਖਰਾ ਲਿਖਿਆ। ਅਦਾਲਤ ਨੇ 13 ਸਤੰਬਰ 1915 ਨੂੰ ਆਪਣਾ ਫੈਸਲਾ ਬਹੁਮਤ ਨਾਲ ਸੁਣਾ ਦਿੱਤਾ, ਜਿਸ ਅਨੁਸਾਰ 24 ਆਦਮੀਆਂ ਨੂੰ ਮੌਤ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਮਿਲੀ ਅਤੇ 27 ਦੋਸ਼ੀਆਂ ਨੂੰ ਜਾਇਦਾਦ ਜ਼ਬਤੀ ਅਤੇ ਕਾਲੇ ਪਾਣੀ ਦੀ ਸਜ਼ਾ ਦਿੱਤੀ । 6 ਆਦਮੀਆਂ ਨੂੰ ਉਮਰ ਕੈਦ ਤੋਂ ਘਟ ਦੀ ਸਜ਼ਾ ਹੋਈ, ਚਾਰ ਆਦਮੀ ਬਰੀ ਕਰ ਦਿਤੇ ਗਏ ਅਤੇ ਇਕ ਵਾਅਦਾ ਮੁਆਫ਼ ਗਵਾਹ ਬਣ ਗਿਆ। ਇਸ ਫੈਸਲੇ ਦੇ ਵਿਰੋਧ ਵਿਚ ਦੇਸ਼ ਦੇ ਲੀਡਰਾਂ ਨੇ ਲਾਰਡ ਹਾਰਡਿੰਗ ਵਾਇਸਰਾਏ ਹਿੰਦ ਨਾਲ ਮੁਲਾਕਾਤ ਕੀਤੀ ਅਤੇ ਇਹ ਮਾਮਲਾ ਕ੍ਰਾਂਤੀਕਾਰੀਆਂ ਦੀ ਹਿਫ਼ਾਜ਼ਤ ਖ਼ੁਦ ਅਖਤਿਆਰੀ ਦਾ ਦੱਸਿਆ। ਨਾਲ ਹੀ ਇਹ ਵੀ ਸੁਝਾਉ ਦਿੱਤਾ ਕਿ ਜੇ ਇਕ ਸਾਥ ਇੰਨੇ ਆਦਮੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਸਾਰੇ ਦੇਸ਼ ਵਿਚ ਬਗ਼ਾਵਤ ਫੈਲ ਜਾਵੇਗੀ। ਕਿਉਂਕਿ ਬਹੁਤੇ ਇਨਕਲਾਬੀ ਛਾਉਣੀਆਂ ਵਿਚ ਪ੍ਰਚਾਰ ਕਰਦੇ ਗ੍ਰਿਫ਼ਤਾਰ ਹੋਏ ਸਨ ਅਤੇ ਫ਼ੌਜੀ ਇਨ੍ਹਾਂ ਕ੍ਰਾਂਤੀਕਾਰੀਆਂ ਨਾਲ ਹਮਦਰਦੀ ਰੱਖਦੇ ਸਨ। ਇਸ ਤੋਂ ਇਲਾਵਾ ਜਦੋਂ ਲਾਰਡ ਹਾਰਡਿੰਗ ਨੂੰ ਇਹ ਮਾਲੂਮ ਹੋਇਆ ਕਿ ਕਲਕੱਤਾ ਦੇ ਵਕੀਲ ਟ੍ਰਿਬਿਊਨਲ ਦੇ ਇਸ ਫੈਸਲੇ ਦੀਆਂ ਰਰਟੀਆਂ ਅਤੇ ਕਮਜ਼ੋਰੀਆਂ ਨੂੰ ਭਾਂਪ ਗਏ ਹਨ ਅਤੇ ਨਾਲ ਹੀ ਉਹ ਇਸ ਉਡੀਕ ਵਿਚ ਹਨ ਕਿ ਰਹਿਮ ਦੀਆਂ ਦਰਖਾਸਤਾਂ ਦੀ ਮਿਆਦ ਪੁਗ ਜਾਣ ਤੇ ਉਹ ਸਪੈਸ਼ਲ ਟ੍ਰਿਬਿਊਨਲ ਅਤੇ ਡਿਫੈਂਸ ਆਫ਼ ਇੰਡੀਆ ਐਕਟ ਵਿਰੁੱਧ ਮੁਜ਼ਾਹਰਾ ਸ਼ੁਰੂ ਕਰਨਗੇ ਤਾਂ ਉਹ ਬੌਖਲਾ ਗਏ ਅਤੇ ਆਪ ਦੌੜ ਕੇ ਪੰਜਾਬ ਦੇ ਗਵਰਨਰ ਉਡਵਾਇਰ ਕੋਲ ਆਇਆ ਅਤੇ ਉਸ ਨੂੰ ਰੱਜ ਕੋ ਡਾਂਟਿਆ ਤੇ ਕਿਹਾ ਕਿ ਉਹ 6 ਆਦਮੀ ਜਿਨ੍ਹਾਂ ਆਪ ਕਤਲਾਂ ਅਤੇ ਡਾਕਿਆਂ ਵਿਚ ਸ਼ਾਮਲ ਹੋਣਾ ਮੰਨਿਆ ਹੈ, ਤੋਂ ਇਲਾਵਾ ਬਾਕੀਆਂ ਲਈ ਫ਼ਾਂਸੀ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਅਪੀਲ ਕਰਨ ਦੀ ਤਾਂ ਆਗਿਆ ਸੀ ਹੀ ਨਹੀਂ ਅਤੇ ਰਹਿਮ ਲਈ ਵੀ ਕੋਈ ਅਪੀਲ ਨਹੀਂ ਆਈ। ਇਸ ਲਈ ਵਾਇਸਰਾਏ ਨੇ ਆਪਣੇ ਹੱਥੀਂ 7 ਆਦਮੀਆਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖ ਕੇ ਬਾਕੀ 17 ਆਦਮੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਕਾਲੇ ਪਾਣੀ ਵਿਚ ਬਦਲ ਦਿਤਾ। ਪਰਮਾਨੰਦ ਝਾਂਸੀ ਵੀ ਇਨ੍ਹਾਂ 17 ਵਿਚੋਂ ਇਕ ਸਨ। ਮਜ਼ੇਦਾਰ ਗੱਲ ਇਹ ਸੀ ਕਿ ਜਦੋਂ ਟ੍ਰਿਬਿਊਨਲ ਨੇ ਪਰਮਾਨੰਦ ਸਮੇਤ 24 ਆਦਮੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ, ਉਸ ਵੇਲੇ ਆਪ ਅਦਾਲਤ ਦੇ ਸਾਹਮਣੇ ਹੱਸ ਪਏ। ਸਰਕਾਰੀ ਵਕੀਲ ਨੇ ਅਦਾਲਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਬ ਵੇਖੋ ਕਿ 22 ਸਾਲਾ ਗੱਭਰੂ ਮੌਤ ਨਾਲ ਕਿਵੇਂ ਮਜ਼ਾਕ ਕਰ ਰਿਹਾ ਹੈ। ਆਪ ਦੀ ਦੇਖਾ ਦੇਖੀ ਦੂਸਰੇ ਸਾਥੀ ਭਾਈ ਪਰਮਾਨੰਦ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਮਿਲੀ ਸੀ, ਉਸ ਨੇ ਅਦਾਲਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਲ੍ਹ ਦੀ ਸਜ਼ਾ ਤਾਂ ਮੈਂ ਆਪਣਾ ਅਪਮਾਨ ਸਮਝਦਾ ਹਾਂ। ਮੈਂ ਤਾਂ ਮੌਤ ਦਾ ਹੱਕਦਾਰ ਹਾਂ। ਇਸ ਤੇ ਸਰਕਾਰੀ ਵਕੀਲ ਹੈਰਾਨ ਰਹਿ ਗਿਆ ਅਤੇ ਜੱਜ ਨੇ ਵੀ ਮੂੰਹ ਵਿਚ ਉਂਗਲ ਪਾ ਕੇ ਇਸ ਨੂੰ ਹਾਈਕੋਰਟ ਵਿਚ ਅਪੀਲ ਕਰਨ ਦੀ ਸਲਾਹ ਦਿੱਤੀ।
ਅਦਾਲਤ ਦਾ ਫੈਸਲਾ ਸੁਣਨ ਤੋਂ ਬਾਅਦ ਪਰਮਾਨੰਦ ਅਤੇ ਉਸ ਦੇ ਸਾਥੀਆਂ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ। ਇਨ੍ਹਾਂ ਕੈਦੀਆਂ ਦੇ ਅੰਡੇਮਾਨ ਪੁੱਜਣ ‘ਤੇ ਜੇਲ੍ਹਰ ਬਾਰੀ ਨੇ ਸ਼ਰਾਰਤ ਕੀਤੀ ਅਤੇ ਇਨ੍ਹਾਂ ਨੂੰ ਪਹਿਲੇ ਹੀ ਦਿਨ ਨਾਰੀਅਲ ਦਾ ਛਿਲਕਾ ਕੁੱਟਣ ਲਈ ਦਿੱਤਾ ਪਰ ਸ਼ਾਮ ਤੱਕ ਇਹ ਮੁਸ਼ੱਕਤ ਪੂਰੀ ਨਾ ਹੋ ਸਕੀ। ਇਸ ਤੇ ਜੇਲ੍ਹਰ ਨੇ ਭਾਈ ਪਰਮਾਨੰਦ ਅਤੇ ਪਰਮਾਨੰਦ ਝਾਂਸੀ ਦੋਹਾਂ ਨੂੰ 6 ਬੁਲਾਇਆ ਅਤੇ ਦੋਹਾਂ ਨੂੰ ਧਮਕਾਉਣਾ ਸ਼ੁਰੂ ਕੀਤਾ। ਭਾਈ ਪਰਮਾਨੰਦ ਨੇ ਤਾਂ ਅੱਛਾ ਜੀਕ वरिवे ਆਪਣੀ ਜਾਨ ਛੁਡਵਾ ਲਈ ਪਰ ਪਰਮਾਨੰਦ ਝਾਂਸੀ ਬੇਪ੍ਰਵਾਹ ਹੋ ਕੇ ਖੜਾ ਰਿਹਾ ਅਤੇ ਜੇਲ੍ਹਰ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਅਗਲੇ ਦਿਨ ਵੀ ਮੁਸ਼ੱਕਤ ਪੂਰੀ ਨਾ ਹੋਣ ਤਾਂ ਫਿਰ ਪੇਸ਼ੀ ਹੋਈ। ਇਸ ‘ਤੇ ਜੇਲ੍ਹਰ ਭਾਈ ਪਰਮਾਨੰਦ ਨੂੰ ਮਾਰਨ ਲਈ ਕੁਰਸੀ ਤੋਂ ਉਠ ਕੇ ਉਸ ਵੱਲ ਲਪਕਿਆ ਹੀ ਸੀ ਕਿ ਪਰਮਾਨੰਦ ਨੇ ਉਸ ਦੀ ਗੋਗੜ ਭਾਵ ਵਧੇ ਹੋਏ ਢਿੱਡ ‘ਤੇ ਲੱਤ ਮਾਰ ਕੇ ਕੁਰਸੀ ‘ਤੇ ਸੁੱਟ ਦਿੱਤਾ। ਜੇਲ੍ਹਰ ਕੁਰਸੀ ਉਲਟ ਜਾਣ ਕਰਕੇ ਜ਼ਮੀਨ ‘ਤੇ ਡਿੱਗ ਪਿਆ। ਇਸ ਤੇ ਜੇਲ੍ਹ ਦੇ ਜਮਾਂਦਾਰ ਅਤੇ ਟੰਡਲ ਪਰਮਾਨੰਦ ਨੂੰ ਟੁੱਟ ਕੇ ਪੈ ਗਏ ਅਤੇ ਇੰਨਾ ਕੁੱਟਿਆ ਕਿ ਉਸ ਦੇ ਸਿਰ ਮੂੰਹ ਅਤੇ ਨੱਕ ਵਿਚੋਂ ਲਹੂ ਵਗਣ ਲੱਗਾ।
ਜੇਲ੍ਹਰ ਬਾਰੀ ਨੂੰ ਇਸ ਧਰਤੀ ‘ਤੇ ਨਰਕ ਦੇ ਨਮੂਨੇ ਕਾਲੇ ਪਾਣੀ ਦੀ ਜੇਲ੍ਹ ਵਿਚ ਯਮਦੂਤ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ। ਵਰਿੰਦਰ ਕੁਮਾਰ ਘੋਸ਼ ਨੇ ਅੰਡੇਮਾਨ ਦੀ ਆਪ ਬੀਤੀ ਵਿਚ ਜੇਲ੍ਹਰ ਬਾਰੀ ਨੂੰ ਯਮਰਾਜ ਦੀ ਉਪਾਧੀ ਦਿੱਤੀ ਹੈ। ਜੇਲ੍ਹਰ ਬਾਰੀ ਦੇ ਨਾਂ ਤੋਂ ਸਾਰੇ ਕੈਦੀ ਥਰ-ਥਰ ਕੰਬਦੇ ਸਨ। ਇਥੋਂ ਤੱਕ ਕਿ ਜੇਲ੍ਹ ਦੇ ਕਰਮਚਾਰੀ ਵੀ ਉਸ ਤੋਂ ਬਹੁਤ ਡਰਦੇ ਸਨ। ਪਰ ਅੰਦਰੋਂ ਜੇਲ੍ਹਰ ਬਾਰੀ ਦੇ ਪਰਮਾਨੰਦ ਹੱਥੋਂ ਕੁੱਟੇ ਜਾਣ ‘ਤੇ ਬਹੁਤ ਖੁਸ਼ ਸਨ। ਜਦੋਂ ਪਰਮਾਨੰਦ ਨੂੰ ਜੇਲ੍ਹ ਦੇ ਸੁਪਰਡੈਂਟ ਦੇ ਸਾਹਮਣੇ ਪੇਸ਼ ਕਰਨ ਲੱਗੇ ਤਾਂ ਉਹ ਲਹੂ-ਲੁਹਾਨ ਸੀ। ਉਸ ਦੇ ਮੂੰਹ ਅਤੇ ਸਿਰ ਤੋਂ ਲਹੂ ਸਾਫ਼ ਕੀਤਾ ਗਿਆ ਕਿਉਂਕਿ ਜੇਲ੍ਹਰ ਬਾਰੀ ਸੁਪਰਡੈਂਟ ਕੋਲੋਂ ਬਹੁਤ ਡਰਦਾ ਸੀ। ਜਦੋਂ ਪਰਮਾ ਨੰਦ ਦੀ ਸੁਪਰਡੈਂਟ ਸਾਹਮਣੇ ਪੇਸ਼ੀ ਹੋਈ ਤਾਂ ਉਸ ਨੂੰ 20 ਬੈਤ ਅਤੇ 6 ਮਹੀਨੇ ਡੰਡਾ ਬੇੜੀ ਬੰਦ ਕੋਠਰੀ ਦੀ ਸਜ਼ਾ ਮਿਲੀ। ਪਰਮਾਨੰਦ ਨੇ ਬੈਂਤਾਂ ਦੀ ਸਜ਼ਾ ਬਹੁਤ ਦਲੇਰੀ ਅਤੇ ਹੌਸਲੇ ਨਾਲ ਸਹਿਣ ਕੀਤੀ। ਬੈਂਤਾਂ ਪੈਂਦੀਆਂ ਰਹੀਆਂ ਪਰ ਉਨ੍ਹਾਂ ਉਫ਼ ਤੱਕ ਨਾ ਕੀਤੀ। ਜਦ ਸਜ਼ਾ ਭੁਗਤਣ ਤੋਂ ਬਾਅਦ ਆਪ ਦੇ ਹੱਥ ਪੈਰ ਟਿਕਟਿਕੀ ਨਾਲੋਂ ਖੋਲ੍ਹੇ ਗਏ ਤਾਂ ਆਪ ਨੇ ਜੇਲ੍ਹਰ ਬਾਰੀ ਨੂੰ ਕਿਹਾ ਕਿ ਮੈਂ ਤੈਨੂੰ ਵੇਖ ਲਵਾਂਗਾ। ਕਿਸੇ ਪ੍ਰਕਾਰ ਦੀ ਤਕਲੀਫ਼ ਜਾਂ ਦੁੱਖ ਦਾ ਪ੍ਰਗਟਾਵਾ ਕੀਤੇ ਬਿਨਾਂ ਖੂਨ ਵਿਚ ਲਥਪਥ ਉਹ ਤੁਰੰਤ ਖਟਖਟ ਕਰਦਾ ਹੋਇਆ ਜੇਲ੍ਹ ਦੀ ਦੋ ਮੰਜ਼ਿਲਾ ਇਮਾਰਤ ਦੀਆਂ ਪੌੜੀਆਂ ਚੜ੍ਹ ਕੇ ਉਹ ਸਿੱਧਾ ਆਪਣੇ ਕਮਰੇ ਵਿਚ ਪਹੁੰਚ ਗਿਆ। ਇਹ ਘਟਨਾ 13 ਦਸੰਬਰ 1915 ਦੀ ਹੈ। ਪਰਮਾਨੰਦ ਨੂੰ ਮਿਲੀ ਇਸ ਅਣਮਨੁੱਖੀ ਸਜ਼ਾ ਕਾਰਣ ਕੈਦੀਆਂ ਨੇ ਹੜਤਾਲ ਕਰ ਦਿੱਤੀ। ਜੇਲ੍ਹਰ ਬਾਰੀ ਨੇ ਕੈਦੀਆਂ ਨਾਲ ਸੁਲਾਹ ਸਫਾਈ ਕਰਨ ਲਈ ਭਾਈ ਪਰਮਾਨੰਦ ਨੂੰ ਕਿਹਾ। ਉਨ੍ਹਾਂ ਕੈਦੀਆਂ ਨਾਲ ਰਾਏ-ਮਸ਼ਵਰਾ ਕਰਕੇ ਇਸ ਸ਼ਰਤ ‘ਤੇ ਸੁਲਾਹ ਕਰਵਾਈ ਕਿ ਪਰਮਾਨੰਦ ਝਾਂਸੀ ਦੀ ਬਾਕੀ ਸਜ਼ਾ ਡੰਡਾ-ਬੇੜੀ ਕੋਠੀ ਰੱਦ ਕਰ ਦਿੱਤੀ ਜਾਵੇਗੀ। ਕੈਦੀਆਂ ਨੇ ਹੜਤਾਲ ਖ਼ਤਮ ਕਰ ਦਿੱਤੀ ਪਰ ਬਾਅਦ ਵਿਚ ਜੇਰ ਬਾਰੀ ਆਪਣੇ ਕੋਲ ਕਰਾਰ ਤੋਂ ਫਿਰ ਗਿਆ ਅਤੇ ਪਰਮਾਨੰਦ ਝਾਂਸੀ ਨੂੰ ਪੂਰੇ 6 ਮਹੀਨੇ ਦੀ ਸਜ਼ਾ ਭੁਗਤਨੀ ਪਈ।
1923 ਵਿਚ ਪਰਮਾਨੰਦ ਝਾਂਸੀ ਨੂੰ ਦੂਜੇ 15 ਸਿੱਖ ਕੈਦੀਆਂ ਨਾਲ ਅੰਡੇਮਾਨ ਤੋਂ ਯਰੋਦਾ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਇਨ੍ਹਾਂ 15 ਸਿੱਖ ਕੈਦੀਆਂ ਦੇ ਕੱਛੇ ਤੇ ਪਗੜੀਆਂ ਜ਼ਬਰਦਸਤੀ ਉਤਾਰੀਆਂ ਗਈਆਂ। ਇਨ੍ਹਾਂ ਨੂੰ ਸਿਰਫ਼ ਇਕ ਕੰਬਲ ਵਿਚ ਲਪੇਟ ਕੇ ਕੋਠਰੀਆਂ ਵਿਚ ਬੰਦ ਕਰ ਦਿੱਤਾ ਗਿਆ। ਇਸ ਤੇ ਇਨ੍ਹਾਂ ਸਿੱਖ ਕੈਦੀਆਂ ਨੇ ਭੁਖ ਹੜਤਾਲ ਕਰ ਦਿੱਤੀ। ਇਨ੍ਹਾਂ ਨਾਲ ਹਿਰਦੇ ਰਾਮ ਅਤੇ ਪੰਡਤ ਪਰਮਾਨੰਦ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੋ ਗਏ। ਹਾਲਾਂਕਿ ਸਿੱਖ ਗ਼ਦਰੀਆਂ ਨੇ ਇਨ੍ਹਾਂ ਨੂੰ ਹੜਤਾਲ ਵਿਚ ਸ਼ਾਮਲ ਹੋਣ ਤੋਂ ਬਹੁਤ ਰੋਕਿਆ ਸੀ ਪਰ ਆਪ ਦੋਵੇਂ ਨਾ ਮੰਨੇ। ਆਪ ਉਥੇ ਲਗਭਗ 6 ਸਾਲ ਰਹੇ। ਇਸ ਉਪਰੰਤ ਆਪ ਨੂੰ ਅਹਿਮਦਾਬਾਦ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ। ਇਸ ਜੇਲ੍ਹ ਵਿਚ ਆਪ ਨਵਾਰ ਤੇ ਕੱਪੜਾ ਬੁਣਨ ਦੇ ਕਾਰਖਾਨੇ ਵਿਚ ਮਾਸਟਰ ਲੱਗ ਗਏ ਜਿਸ ਨਾਲ ਜੇਲ੍ਹ ਵਿਚ ਘੁੰਮਣ ਫਿਰਨ ਦੀ ਆਜ਼ਾਦੀ ਹੋ ਗਈ। ਇਸ ਜੇਲ੍ਹ ਵਿਚ ਭਗਵਾਨ ਦਾਸ ਮਾਹੌਰ ਨਾਲ 1930 ਵਿਚ ਮੇਲ ਹੋਇਆ। ਉਨ੍ਹਾਂ ਭਗਵਾਨ ਦਾਸ ਨੂੰ ਜੇਲ੍ਹ ਵਿਚ ਪਹੁੰਚਣ ਤੋਂ ਪਹਿਲਾਂ ਆਪਣਾ ਛੋਟਾ ਭਾਈ ਮਸ਼ਹੂਰ ਕਰ ਰੱਖਿਆ ਸੀ । ਜੇਲ੍ਹ ਵਿਚ ਪਹੁੰਚਣ ਤੋਂ ਬਾਅਦ ਦੂਸਰੇ ਦਿਨ ਜਦੋਂ ਭਗਵਾਨ ਦਾਸ ਡਾਕਟਰੀ ਮੁਆਇਨੇ ਲਈ ਡਾਕਟਰ ਅੱਗੇ ਪੇਸ਼ ਹੋਇਆ ਤਾਂ ਡਾਕਟਰ ਨੇ ਕੋਲ ਖੜੇ ਇਕ ਕੈਦੀ ਵੱਲ ਇਸ਼ਾਰਾ ਕਰਦੇ ਕਿਹਾ ਕਿ ਕੀ ਤੁਸੀਂ ਇਨ੍ਹਾਂ ਨੂੰ ਪਛਾਣਦੇ ਹੋ। ਉਹ ਪੀਲੀ ਟੱਪੀ ਪਹਿਨੀ ਬੜੇ ਅਪਣੇਪਨ ਨਾਲ ਭਗਵਾਨ ਦਾਸ ਵੱਲ ਵੇਖ ਰਿਹਾ ਸੀ। ਗੱਲ ਸਪੱਸ਼ਟ ਸੀ ਕਿ ਇਹ ਕੈਦੀ ਲਾਜ਼ਮੀ ਤੌਰ ‘ਤੇ ਕੋਈ ਪ੍ਰਮੁਖ ਵਿਅਕਤੀ ਹੋਵੇਗਾ ਤਾਹੀਓਂ ਤਾਂ ਡਾਕਟਰ ਨੇ ਉਸ ਨੂੰ ਇੰਨੇ ਮਾਣ ਤੇ ਸਤਿਕਾਰ ਨਾਲ ਬੁਲਾਇਆ ਸੀ। ਅਚਾਨਕ ਜਦੋਂ ਭਗਵਾਨ ਦਾਸ ਦੀ ਨਜ਼ਰ ਉਸ ਦੇ ਛਾਤੀ ਉਤੇ ਲਟਕਦੀ ਕੈਦੀ ਫੱਟੀ ਉੱਤੇ ਪਈ, ਉਸ ਉਤੇ ਉਸ ਦਾ ਪੂਰਾ ਨਾਂ ਪਰਮਾਨੰਦ ਪ੍ਰਸਾਦ ਲਿਖਿਆ ਵੇਖ ਕੇ ਹੈਰਾਨ ਪ੍ਰੇਸ਼ਾਨ ਰਹਿ ਗਿਆ। ਕਿਥੇ ਤਾਂ ਉਸ ਦੀ ਕਲਪਨਾ ਵਾਲਾ ਮਹਾਨ ਜੁੱਸੇ ਵਾਲਾ ਲੰਮਾ, ਗਠੇ ਹੋਏ ਸਰੀਰ ਵਾਲਾ ਪਹਿਲਵਾਨ ਪੰਡਤ ਪਰਮਾਨੰਦ ਕਿਥੇ ਇਹ ਸਾਹਮਣੇ ਖੜਾ ਦੁਬਲਾ ਪਤਲਾ ਇਨਸਾਨ। ਤਦੇ ਪੰਡਤ ਜੀ ਨੇ ਜੋਸ਼ ਅਤੇ ਖੁਸ਼ੀ ਨਾਲ ਭਗਵਾਨ ਦਾਸ ਨੂੰ ਆਪਣੀਆਂ ਬਾਹਾਂ ਵਿਚ ਭਰ ਲਿਆ। ਕੁਝ ਦੇਰ ਲਈ ਸਾਰੀਆਂ ਦੁਖ ਤਕਲੀਫ਼ਾਂ ਭੁੱਲ ਗਏ। ਕਾਫ਼ੀ ਸਮੇਂ ਤੱਕ ਗੱਲਬਾਤ ਹੁੰਦੀ ਰਹੀ। ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਭਗਵਾਨ ਦਾਸ ਨੂੰ ਵਾਰਡ ਨੰ. 3 ਦੀ ਕੋਠਰੀ ਵਿਚ ਰੱਖਿਆ ਗਿਆ ਅਤੇ ਪਹਿਲੇ ਹੀ ਦਿਨ ਇਨ੍ਹਾਂ ਨੂੰ ਚੱਕੀ ਪੀਸਣ ਦੀ
ਮੁਸ਼ੱਕਤ ਦਿੱਤੀ ਗਈ ਪਰ ਪਰਮਾਨੰਦ ਇਸ ਮੁਸ਼ੱਕਤ ਨੂੰ ਦੂਜੇ ਕੈਦੀਆਂ ਨੂੰ ਕਹਿ ਕੇ ਪੂਰੀ ਕਰਵਾ ਦਿੰਦੇ ਸਨ। 1930 ਵਿਚ ਦੇਸ਼’ ਵਿਚ ਸਿਵਲ ਨਾਫਰਮਾਨੀ ਦੀ ਲਹਿਰ ਜ਼ੋਰਾਂ ਤੇ ਸੀ। ਹੈ। ਇਸ ਦੀ ਸੂਚਨਾ ਸੂਚਨਾ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਵੀ ਮਿਲ ਰਹੀ ਸੀ। ਐਤਵਾਰ ਵਾਲੇ ਦਿਨ ਇਕ ਮਹਾਸ਼ਾ ਕੈਦੀਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਆਏ ਜਿਸ ਨੂੰ ਸੁਣਨ ਲਈ ਸਾਰੇ ਕੈਦੀਆਂ ਨੂੰ ਵਾਰਡ ਨੰਬਰ 3 ਵਿਚ ਇਕੱਠੇ ਹੋਣ ਦਾ ਮੌਕਾ ਮਿਲ ਗਿਆ। ਜਦੋਂ ਮਹਾਸ਼ਾ ਨੇ ਰਾਜਾ ਰਾਮ ਚੰਦਰ ਜੀ ਦੀ ਜੈ ਦਾ ਨਾਅਰਾ ਲਾਇਆ ਤਾਂ ਕੁਝ ਜੋਸ਼ੀਲੇ ਕੈਦੀਆਂ ਨੇ ਮਹਾਤਮਾ ਗਾਂਧੀ ਅਤੇ ਬੰਦੇ ਮਾਤਰਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਵਿਚੋਂ ਹੀ ਕਿਸੇ ਮਨਚਲੇ ਕੈਦੀ ਨੇ ਪਰਮਾਨੰਦ ਦੀ ਜੈ ਦਾ ਨਾਅਰਾ ਲਗਾ ਦਿੱਤਾ। ਕਈ ਕੈਦੀਆਂ ਨੇ ਆਪਣੀਆਂ ਚਾਦਰਾਂ ਫਾੜ ਕੇ ਤਰੰਗੇ ਝੰਡੇ ਬਣਾ ਕੇ ਦਰੱਖਤਾਂ ‘ਤੇ ਲਟਕਾ ਦਿਤੇ। ਹਾਲਾਤ ਕਾਬੂ ਤੋਂ ਬਾਹਰ ਹੋ ਗਏ। ਇਨ੍ਹਾਂ ਨੂੰ ਕੰਟਰੋਲ ਵਿਚ ਲਿਆਉਣ ਲਈ ਜੇਲ੍ਹ ਸੁਪਰਡੈਂਟ ਕੈਪਟਨ ਰਾਮ ਕਿਸ਼ਨ ਅਡਵਾਨੀ ਨੂੰ ਬਾਹਰੋਂ ਪੁਲਿਸ ਮੰਗਵਾਉਣੀ ਪਈ। ਕੈਦੀਆਂ ਨੂੰ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਦੋ ਦਿਨ ਤੱਕ ਨਾਅਰੇਬਾਜ਼ੀ ਹੁੰਦੀ ਰਹੀ। ਕੈਦੀਆਂ ਨੇ ਜੇਲ੍ਹ ਦੇ ਜਮਾਂਦਾਰਾਂ ਅਤੇ ਵਾਰਡਰਾਂ ਨੂੰ ਗੰਦੀਆਂ ਗਾਲ੍ਹਾਂ ਕੱਢ ਕੇ ਆਪਣਾ ਗੁੱਸਾ ਠੰਡਾ ਕੀਤਾ। ਜੇਲ੍ਹ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗਾਲ੍ਹਾਂ ਨਾਅਰਿਆਂ ਦਾ ਰੂਪ ਧਾਰਨ ਕਰ ਗਈਆਂ। ਪਰਮਾਨੰਦ ਕੋਠਰੀ ਵਿਚ ਬੰਦ ਸੀ। ਇਨ੍ਹਾਂ ਕੈਦੀਆਂ ਨੂੰ ਸ਼ਾਂਤ ਕਰਨ ਵਾਲਾ ਕੋਈ ਨਹੀਂ ਸੀ। ਜੇਲ੍ਹ ਅਧਿਕਾਰੀਆਂ ਨੇ ਇਸ ਘਟਨਾ ਨੂੰ ਗ਼ਦਰ ਦਾ ਨਾਂ ਦਿੱਤਾ। ਹੁਣ ਹਾਲਾਤ ਕਾਬੂ ਵਿਚ ਆਉਣ ‘ਤੇ ਕੈਦੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਜ਼ਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ। ਬੈਂਤਾਂ ਲਗਾਉਣ ਲਈ ਖੁੱਲ੍ਹੇਆਮ ਟਿਕਟਿਕੀ ਲਗਾ ਕੇ ਬੈਂਤਾਂ ਲਗਾਈਆਂ ਜਾਣ ਲੱਗ ਗਈਆਂ ਤਾਂ ਜੋ ਦੂਜੇ ਕੈਦੀ ਦਹਿਸ਼ਤ ਮੰਨੇ ਜਾਣ । ਭਗਵਾਨ ਦਾਸ ਮਾਹੌਰ ਨੂੰ ਤਿੰਨ ਮਹੀਨੇ ਟਾਟ-ਕੱਪੜਾ, ਡੰਡਾ-ਬੇੜੀ ਅਤੇ ਕੈਦ ਤਨਹਾਈ ਦੀ ਸਜ਼ਾ ਮਿਲੀ। ਮਨਮੋਹਨ ਗੁਪਤ ਅਤੇ ਪਰਮਾਨੰਦ ਨੂੰ ਵੀ ਇਹੋ ਸਜ਼ਾ ਮਿਲੀ ਕਿਉਂਕਿ ਇਸ ਸਾਰੀ ਸਾਜ਼ਿਸ਼ ਦੀ ਜੜ੍ਹ ਪੰਡਤ ਜੀ ਨੂੰ ਹੀ ਮੰਨਿਆ ਜਾ ਰਿਹਾ ਸੀ। ਉਨ੍ਹਾਂ ਦੀ ਮਾਸਟਰੀ ਵੀ ਗਈ ਅਤੇ ਤਨ-ਤਨਹਾ ਕੋਠਰੀ ਵਿਚ ਬੰਦ ਹੋਣਾ ਪਿਆ। ਜਦੋਂ 1937 ਵਿਚ ਬੰਬਈ ਪ੍ਰੈਜ਼ੀਡੈਂਸੀ ਵਿਚ ਪਹਿਲੀ ਵਾਰ ਕਾਂਗਰਸ ਸਰਕਾਰ ਸੱਤਾ ਵਿਚ ਆਈ ਤਾਂ ਆਪ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਆਪ ਆਪਣੇ ਪਿੰਡ ਝਾਂਸੀ ਚਲੇ ਗਏ।

ਪੰਡਿਤ ਕਾਂਸ਼ੀ ਰਾਮ ਮੜੋਲੀ (13 ਅਕਤੂਬਰ 1882-27 ਮਾਰਚ 1916)

“ਰਖ ਲੀ ਲਾਜ ਹਰਿਆਣਾ ਕੀ ਫਾਂਸੀ ਕਾ ਫੰਦਾ ਗਲੇ ਮੈਂ ਡਾਲ ਕਰ।

ਵਰਨਾ ਕਿਆ ਥਾਂ ਪਾਸ ਹਮਾਰੇ ਆਜ਼ਾਦੀ ਦੀ ਬੇਦੀ ਪਰ ਬਲੀ ਦੇਨੇ ਕੇ ਲਿਏ।”

ਇਕ ਵਾਰ ਕਿਸੇ ਨੇ ‘ਪ੍ਰਤਾਪ’ ਅਖਬਾਰ ਦਿੱਲੀ ਦੇ ਐਡੀਟਰ ਨੂੰ ਇਕ ਚਿੱਠੀ ਲਿਖ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਆਜ਼ਾਦੀ ਦੇ ਘੋਲ ਵਿਚ ਹਰਿਆਣੇ ਦਾ ਕੀ ਯੋਗਦਾਨ ਹੈ? ਕਿੰਨੇ ਆਦਮੀ ਫਾਂਸੀ ‘ਤੇ ਚੜ੍ਹੇ ਸਨ ਅਤੇ ਕਿੰਨੇ ਅੰਡੇਮਾਨ ਦੀਆਂ ਜੇਲ੍ਹਾਂ ਦੇ ਤਸੀਹੇ ਝੇਲਦੇ ਹੋਏ ਸ਼ਹੀਦ ਹੋਏ ਹਨ? ਉਸ ਨੇ ਜਵਾਬ ਵਿੱਚ ਪੰਡਿਤ ਕਾਂਸ਼ੀ ਰਾਮ ਮੜੋਲੀ ਤੋਂ ਇਲਾਵਾ ਇਕ ਦੋ ਦੂਜੇ ਕਾਂਗਰਸੀਆਂ ਦੇ ਨਾਂ ਆਪਣੇ ਅਖਬਾਰ ਵਿਚ ਛਾਪ ਦਿਤੇ।

ਪੰਡਿਤ ਕਾਂਸ਼ੀ ਰਾਮ ਮੜੋਲੀ (13 ਅਕਤੂਬਰ 1882-27 ਮਾਰਚ 1916)

ਸ਼ਾਹ ਬਾਉਂਡਰੀ ਕਮੀਸ਼ਨ ਦੀ ਬਦ-ਦਿਆਨਤੀ ਸਮਝੋ ਜਾਂ ਉਸ ਵੇਲੇ ਦੇ ਹੋਮ ਮਨਿਸਟਰ ਗੁਲਜ਼ਾਰੀ ਲਾਲ ਨੰਦਾ ਦੀ ਭਵਿੱਖ ਬਾਰੇ ਨਾਸਮਝੀ ਕਿ ਜ਼ਿਲ੍ਹਾ ਅੰਬਾਲਾ ਦੇ ਪਿੰਡ ਮੜੋਲੀ ਕਲਾਂ ਨੂੰ 1966 ਵਿਚ ਹਰਿਆਣੇ ਵਿਚ ਸ਼ਾਮਲ ਕਰ ਦਿੱਤਾ। ਸੱਚ ਪੁੱਛੋ ਤਾਂ ਜ਼ਿਲ੍ਹਾ ਅੰਬਾਲਾ ਦੇ ਸਾਰੇ ਪਿੰਡ ਅਜਿਹੇ ਹਨ, ਜਿਨ੍ਹਾਂ ਦਾ ਰਹਿਣ-ਸਹਿਣ, ਬੋਲ-ਚਾਲ, ਪਹਿਰਾਵਾ, ਖਾਣ-ਪਾਨ ਅਤੇ ਸਭਿਅਤਾ ਪੰਜਾਬੀ ਹੈ। ਪਰ ਵਕਤ ਦੇ ਹਿੰਦੂ ਲੀਡਰਾਂ ਨੇ ਕੱਟੜਪੁਣੇ ਵਿਚ ਆ ਕੇ ਹਰਿਆਣਾ ਰਾਜ ਦੀਆਂ ਸੀਮਾਵਾਂ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਕੁਰੂਕਸ਼ੇਤਰ ਤੋਂ ਕਾਲਕਾ ਤੱਕ ਦਾ ਖੇਤਰ ਹਰਿਆਣਾ ਵਿਚ ਸ਼ਾਮਲ ਕਰਵਾ ਦਿੱਤਾ। ਮੜੋਲੀ ਕਲਾਂ ਅਤੇ ਉਸ ਦੇ ਇਰਦ-ਗਿਰਦ ਦੇ ਇਲਾਕੇ ਦੇ ਲੋਕਾਂ ਦੇ ਸਿਰਾਂ ‘ਤੇ ਵਾਲ ਨਾ ਦੇਖ ਕੇ ਪੰਜਾਬ ਤੋਂ ਵੱਖ ਕਰ ਦਿੱਤਾ। ਪੰਡਿਤ ਜੀ ਜੇ ਅੱਜ ਜਿਊਂਦੇ ਹੁੰਦੇ ਤਾਂ ਆਪਣੇ ਪਿੰਡ ਨੂੰ ਕਦੇ ਵੀ ਪੰਜਾਬ ਤੋਂ ਬਾਹਰ ਨਾ ਵੇਖਦੇ। ਸੱਚ ਪੁੱਛੋ ਤਾਂ ਬਿਨਾਂ ਕਿਸੇ ਕੁਰਬਾਨੀ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਅਤੇ ਹਿੰਦੂਆਂ ਨੂੰ ਹਰਿਆਣਾ। ਹੁਣ ਪਾਕਿਸਤਾਨ ਹਿੰਦੁਸਤਾਨ ਨੂੰ ਤੰਗ ਕਰ ਰਿਹਾ ਹੈ ਅਤੇ ਹਰਿਆਣਵੀ ਹਿੰਦੂ ਪੰਜਾਬ ਨੂੰ ਖ਼ਤਮ ਕਰਨ ‘ਤੇ ਤੁਲੇ ਹੋਏ ਹਨ। ਪਾਕਿਸਤਾਨ ਦੀ ਕਮੀਨੀ ਹਰਕਤ ਵੇਖੋ ਕਿ 1971 ਦੀ ਜੰਗ ਵਿਚ ਮੁਸਲਮਾਨਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬੀ. ਕੇ. ਦੱਤ ਦੀਆਂ ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਸਥਿਤ ਸਮਾਧਾਂ ਨੂੰ ਵੀ ਨਸ਼ਟ ਕਰ ਦਿੱਤਾ ਅਤੇ ਉਨ੍ਹਾਂ ਦੇ ਬੁੱਤ ਵੀ ਚੁੱਕ ਕੇ ਨਾਲ ਲੈ ਗਏ ਜੋ ਅਜੇ ਤੱਕ ਵਾਪਸ ਨਹੀਂ ਕੀਤੇ।
ਪੰਡਿਤ ਜੀ ਨੇ ਆਜ਼ਾਦੀ ਪ੍ਰਾਪਤੀ ਲਈ ਗ਼ਦਰ-ਪਾਰਟੀ ਨਾਲ ਮਿਲ ਕੇ ਮੁਖ ਭੂਮਿਕਾ ਨਿਭਾਈ। ਉਹ ਪੰਜਾਬੀ ਸਿੱਖਾਂ ਅਤੇ ਹਿੰਦੂਆਂ ਦੇ ਨਾਲ ਮਿਲ ਕੇ ਆਜ਼ਾਦੀ ਦੀ ਜੰਗ ਵਿਚ ਨਿਤਰੇ ਸਨ ਅਤੇ ਇਨ੍ਹਾਂ ਦੇ ਨਾਲ ਹੀ ਆਪਣੀ ਤਕਦੀਰ ਨੂੰ ਜੋੜਿਆ ਸੀ। ਇਹੋ ਕਾਰਣ ਹੈ ਕਿ ਫਾਂਸੀ ਦੀ ਤਖ਼ਤੇ ‘ਤੇ ਝੂਲਦੇ ਸਮੇਂ ਖੱਬੇ-ਸੱਜੇ ਪੰਜਾਬੀ ਸਿੱਖ ਹੀ ਸਨ। ਉਂਝ ਤਾਂ ਹਰਿਆਣੇ ਦੀ ਧਰਤੀ ਨੂੰ ਬਹਾਦਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਮਹਾਭਾਰਤ ਦੀ ਯੁੱਧ ਵੀ ਇਸੇ ਧਰਤੀ ‘ਤੇ ਲੜੀ ਗਈ ਸੀ। ਪਰ ਇਤਿਹਾਸ ਇਸ ਜੰਗ ਬਾਰੇ ਕੁਝ ਵੀ ਦੱਸਣ ਤੋਂ ਅਸਮਰਥ ਹੈ। 1857 ਵਿਚ ਅੰਗਰੇਜ਼ਾਂ ਵਿਰੁੱਧ ਲੜਾਈ ਵਿਚ ਹਰਿਆਣਾ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਹਿੱਸਾ ਲਿਆ। ਪਰ ਅੰਗਰੇਜ਼ਾਂ ਨੇ ਜਿੱਤ ਤੋਂ ਬਾਅਦ ਇਸ ਖੇਤਰ ਦਾ ਉਹ ਕਚੂਮਰ ਕੱਢਿਆ ਕਿ ਸ਼ਾਇਦ ਸਦੀਆਂ ਤੱਕ ਸਰਕਾਰ ਵਿਰੁੱਧ ਸਿਰ ਚੁੱਕਣ ਦੀ ਹਿੰਮਤ ਨਾ ਹੋ ਸਕੇਗੀ। ਇਹੋ ਕਾਰਣ ਹੈ ਕਿ ਜੰਗੇ ਆਜ਼ਾਦੀ ਦੇ ਇਸ 90 ਸਾਲਾ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਹਰਿਆਣਵੀ ਟਾਵੇਂ-ਟਾਵੇਂ ਹੀ ਵੇਖਣ ਨੂੰ ਮਿਲਦੇ ਹਨ।
13 ਅਕਤੂਬਰ 1882 ਨੂੰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਮੜੋਲੀ ਕਲਾਂ ਵਿਚ ਪੰਡਿਤ ਗੰਗਾ ਰਾਮ ਜੋਸ਼ੀ ਦੇ ਘਰ ਇਕ ਬਾਲਕ ਨੇ ਜਨਮ ਲਿਆ ਜੋ ਅੱਗੇ ਚੱਲ ਕੇ ਕਾਂਸ਼ੀ ਰਾਮ ਦੇ ਨਾਂ ਨਾਲ ਪ੍ਰਸਿੱਧ ਹੋਇਆ। ਮੁੱਢਲੀ ਸਿੱਖਿਆ ਆਪ ਨੇ ਪਿੰਡ ਵਿਚ ਹੀ ਲਈ। 10 ਸਾਲ ਦੀ ਉਮਰ ਵਿੱਚ ਹੀ ਵਿਆਹ ਹੋ ਗਿਆ। ਇੰਟਰੈਂਸ ਪਟਿਆਲਾ ਦੇ ਮਹਿੰਦਰਾ ਹਾਈ ਸਕੂਲ ਜੋ ਹੁਣ ਕਾਲਜ ਹੈ, ਤੋਂ ਪਾਸ ਕੀਤੀ। ਇਸ ਤੋਂ ਬਾਅਦ ਟੈਲੀਗ੍ਰਾਫ਼ੀ ਦਾ ਕੰਮ ਸਿੱਖਿਆ ਅਤੇ ਅੰਬਾਲਾ ਦੇ ਡਾਕਖਾਨਾ ਦੇ ਟੈਲੀਗ੍ਰਾਮ ਵਿਭਾਗ ਵਿਚ 30 ਰੁਪਏ ਮਾਸਿਕ ‘ਤੇ ਨੌਕਰੀ ਕਰ ਲਈ। ਕੁਝ ਮਹੀਨਿਆਂ ਪਿੱਛੋਂ ਤਰੱਕੀ ਲੈ ਕੇ 60 ਰੁਪਏ ਮਹੀਨਾ ਤੇ ਦਿੱਲੀ ਵਿਚ ਤਬਾਦਲਾ ਕਰਵਾ ਲਿਆ । ਪਰ ਆਪ ਨੂੰ ਅੰਗਰੇਜ਼ਾਂ ਦੀ ਸਰਕਾਰ ਅਧੀਨ ਨੌਕਰੀ ਕਰਨਾ ਉੱਕਾ ਹੀ ਪਸੰਦ ਨਹੀਂ ਸੀ। ਇਸ ਲਈ 1896 ਵਿਚ ਆਪ ਕੰਮ ਧੰਦੇ ਦੀ ਭਾਲ ਵਿਚ ਅਮਰੀਕਾ ਚਲੇ ਗਏ। ਆਪ ਦੇ ਪਿਛੋਂ ਆਪ ਦੀ ਪਤਨੀ ਦਾ ਦਿਹਾਂਤ ਹੋ ਗਿਆ। ਅਮਰੀਕਾ ਵਿਚ ਪੰਜਾਬ ਤੋਂ ਸਿੱਖ ਕਿਸਾਨ ਅਤੇ ਰਿਟਾਇਰਡ ਫ਼ੌਜੀ ਰੋਜ਼ੀ ਰੋਟੀ ਦੀ ਤਲਾਸ਼ ਵਿਚ ਭਾਰੀ ਸੰਖਿਆ ਵਿਚ ਪਹਿਲਾਂ ਹੀ ਜਾ ਚੁੱਕੇ ਸਨ । ਉਹ ਮਾਮੂਲੀ ਜਿਹੀ ਪੰਜਾਬੀ ਭਾਸ਼ਾ ਜਾਣਦੇ ਸਨ। ਪੰਡਿਤ ਜੀ ਅਮਰੀਕਾ ਦੇ ਸੇਂਟ ਜਾਨ ਕਸਬੇ ਵਿਚ ਜਾ ਟਿਕੇ। ਉਸ ਵੇਲੇ ਇਸ ਖੇਤਰ ਵਿਚ ਇਸਟੋਰੀਆ, ਟੋਕੋਮਾ, ਮੋਨਾਰਕ, ਮਿਸਟਨ, ਸੈਂਟ ਜਾਨ, ਪੋਰਟਲੈਂਡ, ਵੀਆਨਾ, ਬਰਾਇਡਵੈਲ, ਫਰੀਰੋਕ, ਯੂਰੋਕ, ਵਿੱਲਹੈੱਮ, ਵੂਡ ਲੈਂਡ, ਬੈਲਿੰਥਮ ਅਤੇ ਐਬੋਰਸਟ ਸ਼ਹਿਰਾਂ ਅਤੇ ਕਸਬਿਆਂ ਦੀਆਂ ਆਰਾ ਮਿੱਲਾਂ ਰੇਲਵੇ ਵਰਕਸ਼ਾਪਾਂ, ਰੇਲ ਪੱਟੜੀਆਂ ‘ਤੇ ਸੈਂਕੜੇ ਹਿੰਦੀ ਮਜ਼ਦੂਰ 20-20, 25-25 ਦੀਆਂ ਟੁਕੜੀਆਂ ਵਿਚ ਮਜ਼ਦੂਰੀ ਕਰਦੇ ਸਨ ਅਤੇ ਇਕੱਠੇ ਹਿੰਦੀਆਂ ਦੇ ਡੇਰੇ ਵਿਚ ਰਿਹਾ ਕਰਦੇ ਸਨ। ਕੈਲੀਫੋਰਨੀਆ ਅਤੇ ਸਿਆਟਲ ਵਿਚ ਪੜ੍ਹਨ ਲਈ ਹਿੰਦੁਸਤਾਨ ਤੋਂ ਆਏ ਹੋਏ ਵਿਦਿਆਰਥੀ ਛੁੱਟੀਆਂ ਦੇ ਦਿਨਾਂ ਵਿਚ ਅਤੇ ਹਿੰਦੁਸਤਾਨ ਤੋਂ ਰੋਜ਼ੀ ਰੋਟੀ ਦੀ ਤਲਾਸ਼ ਵਿਚ ਪਹਿਲੀ ਵਾਰ ਆਉਣ ਵਾਲੇ ਯੁਵਕ ਇਨ੍ਹਾਂ ਹਿੰਦੀ ਮਜ਼ਦੂਰਾਂ ਦੇ ਡੇਰਿਆਂ ‘ਤੇ ਹੀ ਆ ਕੇ ਰਿਹਾ ਕਰਦੇ ਸਨ ਅਤੇ ਇਨ੍ਹਾਂ ਵਲੋਂ ਦੱਸੇ ਗਏ ਥਾਵਾਂ ਤੇ ਕੰਮ ‘ਤੇ ਲੱਗ ਜਾਂਦੇ ਸਨ। ਇਥੇ 1906 ਵਿਚ ਰਾਜਨੀਤਿਕ ਵਿਚਾਰਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਸਨ। ਇਨ੍ਹਾਂ ਰਾਜਨੀਤਕ ਗਤੀਵਿਧੀਆਂ ਦਾ ਕੇਂਦਰ ਪੋਰਟ ਲੈਂਡ ਸ਼ਹਿਰ ਦੇ ਕੋਲ ਇਕ ਛੋਟਾ ਜਿਹਾ ਕਸਬਾ ਸੇਂਟ ਜਾਨ ਸੀ। ਪੰਡਿਤ ਕਾਂਸ਼ੀ ਰਾਮ ਨੇ ਘਰੇਲੂ ਖਰਚ ਪੂਰੇ ਕਰਨ ਲਈ ਸਰਕਾਰ ਦੀ ਬਾਰੂਦ ਫੈਕਟਰੀ ਵਿਚ ਨੌਕਰੀ ਕਰ ਲਈ। ਪਰ ਇਥੇ ਦਿਲ ਨਾ ਲੱ ਗਿਆ ਅਤੇ ਤਿਆਗ ਪੱਤਰ ਦੇ ਕੇ ਨੇੜੇ ਹੀ ਇੱਕ ਸੋਨੇ ਦੀ ਕਾਨ ਖੁਦਵਾਉਣ ਦਾ ਠੇਕਾ ਲੈ ਲਿਆ। ਇਸੇ ਦੌਰਾਨ ਗ਼ਦਰ ਪਾਰਟੀ ਵਾਲਿਆਂ ਨਾਲ ਜਾਣ-ਪਛਾਣ ਹੋ ਗਈ, ਜਿਸ ਨਾਲ ਆਪ ਅੰਦਰ ਦੇਸ਼ ਭਗਤੀ ਦੀ ਸੁਲਗਦੀ ਚਿੰਗਾਰੀ ਅੱਗ ਦਾ ਭਬੂਕਾ ਬਣ ਕੇ ਭੜਕ ਉੱਠੀ। ਕਾਨ ਦੀ ਖੁਦਾਈ ਦਾ ਕੰਮ ਛੱਡ ਕੇ ਸੇਂਟ ਜਾਨ ਦੀ ਆਰਾ ਮਿੱਲ ਵਿਚ 20-25 ਹਿੰਦੀ ਮਜ਼ਦੂਰਾਂ ਦੇ ਗਿਰੋਹ ਦਾ ਮੇਟ ਬਣ ਗਿਆ ਅਤੇ ਕਿਸੇ ਆਰਾ ਮਿੱਲ ਵਿਚ ਕੰਮ ਕਰਨ ਲੱਗਾ। ਕੈਲੀਫੋਰਨੀਆ ਦੇ ਜਵਾਲਾ ਸਿੰਘ ਦੇ ਡੇਰੇ ਵਾਂਗ ਸੇਂਟ ਜਾਨ ਦਾ ਡੇਰਾ ਵੀ ਰਾਜਨੀਤਕ ਵਿਚਾਰਾਂ ਅਤੇ ਇਨ੍ਹਾਂ ‘ਤੇ ਅਮਲ ਕਰਨ ਦਾ ਮਸ਼ਹੂਰ ਅੱਡਾ ਬਣ ਗਿਆ। ਇਸ ਅੱਡੇ ‘ਤੇ ਸੰਤ ਰਣਜੀਤ ਸਿੰਘ ਨਾਰੰਗਵਾਲ ਅਤੇ ਡਾਕਟਰ ਗਨੀ ਬਾਹਰੋਂ ਆ ਕੇ ਪ੍ਰਚਾਰ ਕਰਿਆ ਕਰਦੇ ਸਨ । ਉਸ ਦੇ ਨਾਂ ‘ਤੇ ਸਾਨ ਫਰਾਂਸਿਸਕੋ ਤੇ ਰਾਮ ਨਾਥ ਪੁਰੀ ਦੀ ‘ਆਜ਼ਾਦੀ ਦੀ ਗਸ਼ਤੀ ਚਿੱਠੀ’ ਅਤੇ ਮੌਲਵੀ ਬਰਕਤ ਉੱਲਾ ਵਲੋਂ ਛਾਪਿਆ ਹੋਇਆ ਸਿਆਸੀ ਸਾਹਿਤ ਜਪਾਨ ਤੋਂ ਆਉਂਦਾ ਸੀ। ਯੂਰਪ ਤੋਂ ਸ਼੍ਰੀਮਤੀ ਮੈਡਮ ਕਾਮਾ ਅਤੇ ਹੋਰਨਾਂ ਕ੍ਰਾਂਤੀਕਾਰੀਆਂ ਦੀਆਂ ਅੰਗਰੇਜ਼ੀ ਸਰਕਾਰ ਵਿਰੁੱਧ ਲਿਖਤਾਂ ਵੀ ਕਦੀ-ਕਦਾਈਂ ਇਥੇ ਆ ਜਾਂਦੀਆਂ ਸਨ। ਇਹ ਸੇਂਟ ਜਾਨ ਕਸਬਾ ਹਿੰਦੀ ਮਜ਼ਦੂਰਾਂ ਲਈ ਸਿਆਸੀ ਕਾਰਜਾਂ ਦੇ ਵਿਕਾਸ ਦਾ ਕੇਂਦਰ ਬਣ ਗਿਆ। ਇਸ ਤੋਂ ਇਲਾਵਾ ਇਕ ਹੋਰ ਮਸ਼ਹੂਰ ਅੱਡਾ ਵਾਸ਼ਿੰਗਟਨ ਰਿਆਸਤ ਦੇ ਸਮੁੰਦਰੀ ਕੰਢੇ ‘ਤੇ ਵੱਸੇ ਸ਼ਹਿਰ ਸਿਆਟਲ ਵਿੱਚ ਸੀ।
1911 ਵਿੱਚ ਜੀ.ਡੀ. ਕੁਮਾਰ ਕੈਨੇਡਾ ਛੱਡ ਕੇ ਸਿਆਟਲ ਵਿੱਚ ਆ ਗਿਆ। ਬਾਬੂ ਹਰਨਾਮ ਸਿੰਘ ਕਾਹਰੀ ਸਾਹਰੀ ਨੂੰ ਨਾਲ ਲੈ ਕੇ ਹਿੰਦੀ ਡੇਰਿਆਂ ਵਿੱਚ ਧਾਰਮਿਕ ਪ੍ਰਚਾਰ ਲਈ ਘੁੰਮਣ ਲੱਗਾ। ਬਰਾਇਡ ਵੈਲ ਜਾਣ ‘ਤੇ ਹਰਨਾਮ ਸਿੰਘ ਕੋਟਲਾ ਨੋਧ ਸਿੰਘ ਅਤੇ ਉਸਦੇ ਸਾਥੀਆਂ ਨੇ ਇਹਨਾਂ ਨੂੰ ਸਮਝਾਇਆ ਕਿ ਹੁਣ ਧਾਰਮਿਕ ਵਿਚਾਰਾਂ ਦੇ ਪ੍ਰਚਾਰ ਕਰਨ ਦਾ ਸਮਾਂ ਨਹੀਂ ਬਲਕਿ ਦੇਸ਼ ਨੂੰ ਅੰਗੇਰਜ਼ਾਂ ਦੀ ਗ਼ੁਲਾਮੀ ਤੋਂ ਮੁਕਤੀ ਦਿਵਾਉਣ ਲਈ ਕੋਈ ਰਸਤਾ ਤਲਾਸ਼ ਕਰਨ ਦੀ ਸੋਚੀ ਜਾਵੇ। 1912 ਦੇ ਸ਼ੁਰੂ ਵਿੱਚ ਪੋਰਟ ਲੈਂਡ ਵਿੱਚ ਇਕ ਇਕੱਠ ਕੀਤਾ ਗਿਆ ਜਿਸ ਵਿੱਚ ਬਰਾਇਡ ਵੈਲ ਤੋਂ ਹਰਨਾਮ ਸਿੰਘ ਅਤੇ ਉਸਦੇ ਸਾਥੀ ਸੇਂਟ ਜਾਨ ਤੋਂ ਪੰਡਿਤ ਕਾਂਸ਼ੀ ਰਾਮ, ਰਾਮ ਰੱਖਾ ਸਾਹਿਬਾ ਨੜਵਾ ਅਤੇ ਉਹਨਾਂ ਦੇ ਸਾਥੀ ਮੁਨਾਰਕ ਮਿੱਲ ਤੋਂ ਭਾਈ ਸੋਹਣ ਸਿੰਘ ਭਕਨਾ, ਊਧਮ ਸਿੰਘ ਕਸੇਲ ਅਤੇ ਉਹਨਾਂ ਦੇ ਪੋਰਟ ਲੈਂਡ ਵਾਲੇ ਸਾਥੀ ਇਸ ਸਭਾ ਵਿੱਚ ਸ਼ਾਮਿਲ ਹੋਏ। ਸਰਵ-ਸੰਮਤੀ ਨਾਲ ਇਹ ਫੈਸਲਾ ਹੋਇਆ ਕਿ ‘ਹਿੰਦੋਸਤਾਨ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਨਾਂ ਦੀ ਇਕ ਜੱਥੇਬੰਦੀ ਬਣਾਈ ਜਾਵੇ ਅਤੇ ਪੋਰਟ ਵਿੱਚ ਇਕ ਮਕਾਨ ਕਿਰਾਏ ‘ਤੇ ਲੈ ਕੇ ਇਸ ਜੱਥੇਬੰਦੀ ਦਾ ਦਫ਼ਤਰ ਖੋਲ੍ਹਿਆ ਜਾਵੇ। ਇਸ ਇਕੱਠ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਸਾਥੀਆਂ ਨੇ ਇਸ ਜਥੇਬੰਦੀ ਦਾ ਮੈਂਬਰ ਬਣਨਾ ਪ੍ਰਵਾਨ ਕਰ ਲਿਆ। ਇਸ ਉਪਰੰਤ ਇਸ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਹੋਈ। ਭਾਈ ਸੋਹਣ ਸਿੰਘ ਭਕਨਾ ਜਿਨ੍ਹਾਂ ਨੂੰ ਆਪਣੇ ਸਿਆਸੀ ਵਿਚਾਰਾਂ ਕਾਰਣ ਇਹਨੀਂ ਦਿਨੀਂ ਬਹੁਤ ਮਾਣ ਸਤਿਕਾਰ ਦਿੱਤਾ ਜਾ ਰਿਹਾ ਸੀ ਅਤੇ ਕੂਕਾ ਲਹਿਰ ਦੇ ਮੁੱਢਲੇ ਵਰਕਰ ਵੀ ਰਹਿ ਚੁੱਕੇ ਸਨ। ਇਸ ਤੋਂ ਇਲਾਵਾ ਆਜ਼ਾਦ ਬਾਬਾ ਕੇਸਰ ਸਿੰਘ ਦੀ ਨੇੜਤਾ ਵੀ ਪ੍ਰਾਪਤ ਸੀ ਨੂੰ ਇਸ ਸਭਾ ਦਾ ਪ੍ਰਧਾਨ ਚੁਣਿਆ ਗਿਆ । ਸ੍ਰੀ. ਜੀ.ਡੀ. ਕੁਮਾਰ ਜਨਰਲ ਸਕੱਤਰ ਅਤੇ ਪੰਡਿਤ ਕਾਂਸ਼ੀ ਰਾਮ ਖ਼ਜ਼ਾਨਚੀ ਬਣਾਏ ਗਏ। ਉਰਦੂ ਭਾਸ਼ਾ ਵਿੱਚ ‘ਹਿੰਦੋਸਤਚਾਨ’ ਨਾਂ ਦਾ ਇਕ ਸਪਤਾਹਿਕ ਪੱਤਰ ਕੱਢਣ ਦਾ ਵੀ ਫੈਸਲਾ ਹੋਇਆ।
ਇਸ ਸਭਾ ਦੀਆਂ ਹਰ ਐਤਵਾਰ ਨੂੰ ਮੀਟਿੰਗਾਂ ਹੋਣ ਲੱਗੀਆਂ। ਜਿਨ੍ਹਾਂ ਵਿੱਚ ਰਾਜਨੀਤਿਕ ਅਤੇ ਸਮਾਜਿਕ ਸਮੱਸਿਆਵਾਂ ‘ਤੇ ਚਰਚਾ ਹੁੰਦੀ। ਇਹਨਾਂ ਦਿਨਾਂ ਵਿੱਚ ਲਾਲਾ ਠਾਕੁਰ ਦਾਸ ਧੁਰੀ ਵਾਲੇ, ਸੋਹਨ ਸਿੰਘ ਭਕਨਾ ਅਤੇ ਪੰਡਿਤ ਕਾਂਸ਼ੀ ਰਾਮ ਨੂੰ ਸਲਾਹ ਦਿੱਤੀ ਕਿ ਕੈਲੀਫੋਰਨੀਆ ਤੋਂ ਲਾਲਾ ਹਰਦਿਆਲ ਨੂੰ ਸੱਦਿਆ ਜਾਵੇ ਅਤੇ ਸਭਾ ਦਾ ਕੰਮ ਉਹਨਾਂ ਦੇ ਹਵਾਲੇ ਕੀਤਾ ਜਾਵੇ। ਪੋਰਟ ਲੈਂਡ ਵਾਲੀ ਮੀਟਿੰਗ ਨੇ ਇਸ ਸੁਝਾਅ ਨੂੰ ਮੰਨ ਲਿਆ ਅਤੇ ਲਾਲਾ ਹਰਦਿਆਲ ਨੂੰ ਇਕ ਚਿੱਠੀ ਲਿਖੀ ਗਈ। ਉਹ 25 ਮਾਰਚ 1913 ਨੂੰ ਸੇਂਟ ਜਾੱਨ ਆ ਗਏ। ਉਹਨਾਂ ਨਾਲ ਭਾਈ ਪਰਮਾਨੰਦ ਲਾਹੌਰ ਵਾਲੇ ਵੀ ਸਨ। ਪੰਡਿਤ ਕਾਂਸ਼ੀ ਰਾਮ ਨੂੰ ਟੈਲੀਫੋਨ ਰਾਹੀਂ ਆਲੇ-ਦੁਆਲੇ ਦੀਆਂ ਮਿੱਲਾਂ ‘ਤੇ ਹਿੰਦੋਸਤਾਨੀਆਂ ਨੂੰ ਬੁਲਾ ਲਿਆ। ਰਾਤ ਨੂੰ ਸਲਾਹ ਮਸ਼ਵਰਾ ਹੋਇਆ। ਲਾਲਾ ਹਰਦਿਆਲ ਨੇ ਸੁਝਾਅ ਦਿੱਤਾ ਕਿ ਹਿੰਦੋਸਤਾਨ ਵਿੱਚੋਂ ਅੰਗਰੇਜ਼ੀ ਸਰਕਾਰ ਨੂੰ ਭਜਾਏ ਬਿਨਾਂ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਦੂਰ ਨਹੀਂ ਹੋ ਸਕਦੇ। ਇਸ ਲਈ ਹਥਿਆਰਬੰਦ ਇਨਕਲਾਬ ਲਿਆਉਣਾ ਜ਼ਰੂਰੀ ਹੈ। ਅੰਗਰੇਜ਼ੀ ਸਰਕਾਰ ਨੇ ਸਕੂਲਾਂ, ਕਾਲਜਾਂ ਵਿੱਚ ਪੜ੍ਹੇ ਲਿਖੇ ਨੌਜਵਾਨ ਦੇਸ਼ ਦੀ ਆਜ਼ਾਦੀ ਲਈ ਕੁਝ ਨਹੀਂ ਕਰ ਸਕਦੇ। ਸਿਰਫ਼ ਸਮਝਦਾਰ ਕਿਸਾਨ ਅਤੇ ਮਜ਼ਦੂਰ ਹੀ ਦੇਸ਼ ਦੀ ਆਜ਼ਾਦੀ ਲਈ ਕੁਝ ਕਾਰਗਰ ਸਿੱਧ ਹੋ ਸਕਦੇ ਹਨ। ਲੋਕਾਂ ਵਿੱਚ ਜਾਗ੍ਰਿਤੀ ਲਿਆਉਣ ਲਈ ਇਸ ਅਖ਼ਬਾਰ ਦਾ ਹੋਣਾ ਵੀ ਜ਼ਰੂਰੀ ਹੈ। ਲਾਲਾ ਹਰਦਿਆਲ ਦਾ ਵਿਚਾਰ ਕਿ ਅੰਗਰੇਜ਼ੀ ਸਰਕਾਰ ਵਿਰੁੱਧ ਹਥਿਆਰ ਚੁੱਕਣਾ ਗ਼ਦਾਰੀ ਨਹੀਂ ਸਗੋਂ ਇਕ ਬਹੁਤ ਵੱਡਾ ਪੁੰਨ ਦਾ ਕੰਮ ਹੈ, ਨੂੰ ਸਭ ਭਾਈਆਂ ਨੇ ਸਰਵ-ਸੰਮਤੀ ਨਾਲ ਮੰਨ ਲਿਆ। ਉਨ੍ਹਾਂ ਦੱਸਿਆ ਕਿ ਅਸੀਂ ਵਿਦੇਸ਼ੀ ਸਰਕਾਰ ਦੇ ਵਫ਼ਾਦਾਰ ਨਹੀਂ ਹਾਂ ਸਗੋਂ ਕੱਟੜ ਦੁਸ਼ਮਣ ਹਾਂ। ਸਾਡੀ ਇਸ ਦੁਸ਼ਮਣੀ ਨੂੰ ਅੰਗਰੇਜ਼ ਤਾਂ ਗ਼ੱਦਾਰ ਹੀ ਕਹਿਣਗੇ। ਇਸੇ ਕਾਰਣ ਇਨ੍ਹਾਂ ਵਲੋਂ ਸਾਡੀ 1857 ਦੀ ਆਜ਼ਾਦੀ ਦੀ ਲੜਾਈ ਨੂੰ ਗ਼ਦਰ ਦਾ ਨਾਂ ਦਿੱਤਾ ਗਿਆ ਸੀ। ਕਿਉਂਕਿ ਇਹ ਗ਼ਦਰ ਦਾ ਸ਼ਬਦ ਸਾਡੀ ਅੰਗਰੇਜ਼ੀ ਸਰਕਾਰ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਪ੍ਰਤੀਕ ਬਣ ਚੁੱਕਿਆ ਹੈ ਜੋ ਅੰਗਰੇਜ਼ੀ ਸਰਕਾਰ ਨੂੰ ਬਹੁਤ ਚੁਭਦਾ ਹੈ। ਇਸ ਲਈ ਅੰਗਰੇਜ਼ੀ ਸਰਕਾਰ ਨੂੰ ਹੋਰ ਚਿੜਾਉਣ ਲਈ ਅਤੇ 1857 ਦੀ ਜੰਗ ਨੂੰ ਹਮੇਸ਼ਾ ਯਾਦ ਰੱਖਣ ਲਈ ਅਸੀਂ ਆਪਣੀ ਆਜ਼ਾਦੀ ਦੀ ਇਸ ਲੜਾਈ ਨੂੰ ਗ਼ਦਰ ਦੇ ਨਾਂ ਨਾਲ ਹੀ ਲੜਾਂਗੇ। ਇਸ ਲਈ ਜਥੇਬੰਦੀ ਦੀਆਂ ਰਾਜਨੀਤਕ ਗਤੀਵਿਧੀਆਂ ਅਤੇ ਪ੍ਰੋਗਰਾਮ ਦਾ ਪ੍ਰਾਪੋਗੰਡਾ ਕਰਨ ਲਈ ਦੇਸੀ ਭਾਸ਼ਾਵਾਂ ਵਿਚ ਇਕ ਸਪਤਾਹਿਕ ਅਖਬਾਰ ਨੂੰ ਕੱਢਣ ਦਾ ਫੈਸਲਾ ਹੋਇਆ ਸੀ । ਲਾਲਾ ਹਰਦਿਆਲ ਦੇ ਮਸ਼ਵਰੇ ਨਾਲ ਇਸ ਅਖ਼ਬਾਰ ਦਾ ਨਾਂ ਬਦਲ ਕੇ ਗ਼ਦਰ ਅਖ਼ਬਾਰ ਰੱਖਣਾ ਤੈਅ ਹੋਇਆ। ਜਥੇਬੰਦੀ ਦਾ ਹੈੱਡਕੁਆਰਟਰ ਸਾਨ ਫਰਾਂਸਿਸਕੋ ਵਿਚ ਰੱਖਣ ਦਾ ਫੈਸਲਾ ਹੋਇਆ ਅਤੇ ਦਫ਼ਤਰ ਦਾ ਨਾਂ ਗ਼ਦਰ ਆਸ਼ਰਮ ਜਾਂ ਯੁੱਗ-ਅੰਤਰ ਆਸ਼ਰਮ ਰੱਖਿਆ ਗਿਆ। ਅਖ਼ਬਾਰ ਦੋ ਭਾਸ਼ਾਵਾਂ ਉਰਦੂ ਅਤੇ ਪੰਜਾਬੀ ਵਿੱਚ ਕੱਢਣ ਦਾ ਫੈਸਲਾ ਹੋਇਆ। ਇਹ ਵੀ ਫੈਸਲਾ ਹੋਇਆ ਕਿ ਇਸ ਸਭਾ ਦੀ ਹਰ ਐਤਵਾਰ ਨੂੰ ਕਿਤੇ ਨਾ ਕਿਤੇ ਮੀਟਿੰਗ ਜ਼ਰੂਰ ਹੋਇਆ ਕਰੇਗੀ। ਇਸ ਲਈ ਅਗਲੇ ਐਤਵਾਰ 31 ਮਾਰਚ 1913 ਨੂੰ ਇਸ ਸਭਾ ਦੀ ਮੀਟਿੰਗ ਬਰਾਇਡ ਵੈੱਲ ਵਿਚ ਰੱਖੀ ਗਈ। ਸੇਂਟ ਜਾਨ ਤੋਂ ਪੰਡਿਤ ਕਾਂਸ਼ੀ ਰਾਮ ਅਤੇ ਉਨ੍ਹਾਂ ਦੇ ਦੂਜੇ ਸਾਥੀ ਲਾਲਾ ਹਰਦਿਆਲ ਦੇ ਨਾਲ ਬਰਾਇਡ ਵੈੱਲ ਪੁੱਜੇ । ਉਥੋਂ ਦੀ ਆਰਾ ਮਿੱਲ ਦੇ 20 ਹਿੰਦੀ ਮਜ਼ਦੂਰ ਇਸ ਸਭਾ ਦੇ ਮੈਂਬਰ ਬਣ ਗਏ। 14 ਅਪ੍ਰੈਲ 1913 ਨੂੰ ਵੀਆਨਾ ਵਿਚ ਮੀਟਿੰਗ ਹੋਈ, ਇਸ ਮੀਟਿੰਗ ਵਿਚ ਇਕ ਵਡੇਰੀ ਉਮਰ ਦੇ ਰਿਟਾਇਰਡ ਹਵਲਦਾਰ ਨੇ ਸੁਝਾਅ ਦਿੱਤਾ ਕਿ ਅਖ਼ਬਾਰ ਕੱਢ ਕੇ ਸਮਾਂ ਨਸ਼ਟ ਕਰਨ ਦੀ ਬਜਾਏ ਸਾਰੇ ਸਾਥੀ ਹਿੰਦੁਸਤਾਨ ਨੂੰ ਵਹੀਰਾਂ ਘੱਤਣ। ਉਥੇ ਜਾ ਕੇ ਆਪਣੀ ਇਸ ਕਾਰਵਾਈ ਨੂੰ ਵਿਵਹਾਰਿਕ ਰੂਪ ਦੇਣ ਲਈ ਆਪਣੇ ਫ਼ੌਜੀ ਭਾਈਆਂ ਨੂੰ ਸਮਝਾਉਣ ਅਤੇ ਗ਼ਦਰ ਲਈ ਤਿਆਰ ਕਰਨ। ਹਿੰਦੁਸਤਾਨ ਵਿਚ ਅੰਗਰੇਜ਼ਾਂ ਦੀ ਗਿਣਤੀ ਹੀ ਕਿੰਨੀ ਹੈ। ਪੰਜ-ਪੰਜ ਸੌ ਹਿੰਦੁਸਤਾਨੀਆਂ ਦੇ ਹਿੱਸੇ ਵਿਚ ਇਕ ਅੰਗਰੇਜ਼ ਆਉਂਦਾ ਹੈ। ਹਵਲਦਾਰ ਦਾ ਇਹ ਸੁਝਾਅ ਅੱਗੇ ਚੱਲ ਕੇ ਗ਼ਦਰ ਪਾਰਟੀ ਦੀ ਕ੍ਰਾਂਤੀ ਦਾ ਰਾਹ ਪੱਧਰਾ ਕਰਨ ਵਿਚ ਕਾਰਗਰ ਸਿੱਧ ਹੋਇਆ ਅਤੇ ਪਾਰਟੀ ਵਰਕਰ ਫ਼ੌਜੀਆਂ ਨੂੰ ਨਾਲ ਲੈ ਕੇ ਇਨਕਲਾਬ ਦੀਆਂ ਤਿਆਰੀਆਂ ਵਿਚ ਜੁੱਟ ਗਏ। ਅਖ਼ੀਰੀ ਮੀਟਿੰਗ 21 ਅਪ੍ਰੈਲ 1913 ਨੂੰ ਇਸਟੋਰੀਆ ਦੀ ਇੱਕ ਮਿੱਲ ਭਾਈ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ‘ਤੇ ਹੋਈ। ਇਸ ਵਿਚ ਬਰਾਇਡ ਵੈੱਲ, ਵੀਆਨਾ, ਸੇਂਟ ਜਾਨ ਅਤੇ ਨਿਸਟਨ ਤੋਂ ਪ੍ਰਤੀਨਿਧ ਸ਼ਾਮਲ ਹੋਏ। ਇਹ ਇਕ ਪ੍ਰਕਾਰ ਸਾਰੇ ਮੰਡ ਦੇ ਖੇਤਰ ਦੇ ਪ੍ਰਤੀਨਿਧਾਂ ਦੀ ਮੀਟਿੰਗ ਸੀ। ਇਥੇ ਕਰਤਾਰ ਸਿੰਘ ਸਰਾਭਾ ਆਪਣੇ ਪਿੰਡ ਦੇ ਰੁਲੀਆ ਸਿੰਘ ਸਰਾਭਾ ਕੋਲ ਛੁੱਟੀਆਂ ਵਿਚ ਮਿਹਨਤ ਮਜ਼ਦੂਰੀ ਕਰਨ ਲਈ ਆਇਆ ਹੋਇਆ ਸੀ। ਲਾਲਾ ਹਰਦਿਆਲ ਅਤੇ ਦੂਜੇ ਸਾਥੀਆਂ ਦੇ ਭਾਸ਼ਨਾਂ ਤੋਂ ਬਾਅਦ ਇਹ ਮਤਾ ਪਾਸ ਹੋਇਆ ਕਿ (1) ਜਥੇਬੰਦੀ ਦਾ ਨਾਂ ‘ਹਿੰਦੀ ਪੈਸੇਫਿਕ ਕੋਸਟ’ ਰਖਿਆ ਜਾਵੇ, (2) ਜੋ ਜਥੇਬੰਦੀ ਦਾ ਅਸਲ ਮਕਸਦ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ੀ ਗੁਲਾਮੀ ਤੋਂ ਹਿੰਦੁਸਤਾਨ ਨੂੰ ਮੁਕਤੀ ਦਿਵਾਉਣਾ ਹੈ। (3) ਜਥੇਬੰਦੀ ਦਾ ਹੈੱਡਕੁਆਰਟਰ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਰੱਖਿਆ ਜਾਵੇ ਜੋਕਿ ਸਮੁੰਦਰੀ ਘਾਟ ਵੀ ਹੈ ਅਤੇ ਵਿਸ਼ਵ ਦੇ ਕ੍ਰਾਂਤੀਕਾਰੀਆਂ ਦਾ ਕੇਂਦਰ ਵੀ। (4) ਜਥੇਬੰਦੀ ਦਾ ਅਖ਼ਬਾਰ ਜੋ ਸਪਤਾਹਿਕ ਪ੍ਰਕਾਸ਼ਿਤ ਹੋਵੇਗਾ ਦਾ ਨਾਂ ਗ਼ਦਰ ਹੋਵੇਗਾ, ਇਹ ਅਖ਼ਬਾਰ ਹਿੰਦੁਸਤਾਨ ਦੀ ਉਰਦੂ, ਪੰਜਾਬੀ, ਹਿੰਦੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਵੀ ਛਪਿਆ ਕਰੇਗਾ। (5) ਇਸ ਜਥੇਬੰਦੀ ਦੀ ਹਰ ਸਾਲ ਚੋਣ ਹੋਇਆ ਕਰੇਗੀ। (6) ਹਰੇਕ ਕਾਰਖਾਨੇ ਜਾਂ ਰੇਲ ਮਜ਼ਦੂਰਾਂ ਦੀ ਟੁਕੜੀ ਵਿਚ ਕੰਮ ਕਰਨ ਵਾਲੇ ਹਿੰਦੀ ਮਜ਼ਦੂਰਾਂ ਦੀ ਆਪਣੀ ਇਕ ਚੁਣੀ ਹੋਈ ਕਮੇਟੀ ਹੋਵੇਗੀ ਜਿਸ ਦਾ ਸੰਬੰਧ ਕੇਂਦਰੀ ਕਮੇਟੀ ਨਾਲ ਹੋਵੇਗਾ, (7) ਇਨ੍ਹਾਂ ਵੱਖ-ਵੱਖ ਕਮੇਟੀਆਂ ਜੋ ਚੁਣੇ ਹੋਏ ਮੈਂਬਰਾਂ ਦੀ ਇਕ ਕੇਂਦਰੀ ਕਮੇਟੀ ਹੋਵੇਗੀ, ਜੋ ਅਖ਼ਬਾਰ ਪ੍ਰੈੱਸ ਅਤੇ ਦੂਜੇ ਕੰਮਾਂ ਨੂੰ ਚਲਾਵੇਗੀ। (8) ਪ੍ਰਬੰਧਕੀ ਕਮੇਟੀ ਆਪਣੇ ਮੈਂਬਰਾਂ ਵਿਚੋਂ ਇਕ ਤਿੰਨ ਮੈਂਬਰੀ ਕਮੀਸ਼ਨ ਦੀ ਚੋਣ ਕਰੇਗੀ, ਜਿਸ ਕੋਲ ਜਥੇਬੰਦੀ ਦੀ ਸਿਆਸੀ ਤਾਕਤ ਅਤੇ ਖੁਫੀਆ ਕੰਮ ਦੀ ਸਾਰੀ ਜ਼ਿੰਮੇਵਾਰੀ ਹੋਵੇਗੀ। (9) ਹਰੇਕ ਮੈਂਬਰ ਘੱਟੋ-ਘੱਟ ਇਕ ਡਾਲਰ ਮਾਸਿਕ ਚੰਦਾ ਦੇਵੇਗਾ। (10) ਜਥੇਬੰਦੀ ਵਿਚ ਧਾਰਮਿਕ ਬਹਿਸ ਆਦਿ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਧਰਮ ਹਰੇਕ ਦਾ ਨਿੱਜੀ ਮਾਮਲਾ ਹੋਵੇਗਾ ਅਤੇ ਹਰੇਕ ਮੈਂਬਰ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ। (11) ਜਥੇਬੰਦੀ ਦੇ ਹਰੇਕ ਸਿਪਾਹੀ ਦਾ ਇਹ ਫ਼ਰਜ਼ ਹੋਵੇਗਾ ਕਿ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਵੇ, ਜੋ ਉਥੇ ਆਜ਼ਾਦੀ ਲਈ ਲੜਾਈ ਲੜੀ ਜਾਵੇ ਤਾਂ ਉਹ ਉਸ ਵਿਚ ਜ਼ਰੂਰ ਹਿੱਸਾ ਲਵੇਗਾ। ਇਸ ਤੋਂ ਇਲਾਵਾ ਹਰੇਕ ਮੈਂਬਰ ਜੋ ਪਾਰਟੀ ਦਾ ਕੰਮ ਕਰੇਗਾ, ਉਹ ਬਿਨਾਂ ਤਨਖਾਹ ਤੇ ਕਰੇਗਾ ਪਰ ਉਸ ਨੂੰ ਲੋੜ ਅਨੁਸਾਰ ਪਾਰਟੀ ਫੰਡ ਵਿਚੋਂ ਰੋਟੀ ਤੇ ਕੱਪੜਾ ਉਪਲਬਧ ਕਰਵਾਇਆ ਜਾਵੇਗਾ। ਇਹ ਮਤੇ ਪਾਸ ਹੋਣ ਉਪਰੰਤ ਹੇਠ ਲਿਖੇ ਅਨੁਸਾਰ ਪਾਰਟੀ ਅਹੁਦੇਦਾਰਾਂ ਦੀ ਚੋਣ ਹੋਵੇਗੀ। ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਉਪ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਜੁਆਇੰਟ ਸਕੱਤਰ ਲਾਲ ਠਾਕੁਰ ਦਾਸ ਧੁਰੀ, ਖਜ਼ਾਨਚੀ ਪੰਡਿਤ ਕਾਂਸ਼ੀ ਰਾਮ ਚੁਣੇ ਗਏ। ਸਤੰਬਰ 1913 ਨੂੰ ਲਾਲਾ ਹਰਦਿਆਲ ਨੇ ਪ੍ਰਧਾਨ ਨੂੰ ਚਿੱਠੀ ਲਿਖੀ ਕਿ ਉਹ ਸਿਹਤ ਠੀਕ ਨਾ ਰਹਿਣ ਕਰਕੇ ਅਖ਼ਬਾਰ ਕੱਢਣ ਦਾ ਕੰਮ ਨਹੀਂ ਕਰ ਸਕਦੇ। ਇਸ ਪ੍ਰਕਾਰ ਅਖ਼ਬਾਰ ਕੱਢਣ ਦੇ ਕੰਮ ਵਿਚ ਦੇਰੀ ਹੋ ਗਈ। ਉਧਰ ਲੋਕ ਅਖ਼ਬਾਰ ਲਈ ਹੱਠ ਕਰਨ ਲੱਗੇ ਅਤੇ ਅਖ਼ਬਾਰ ਲਈ ਜ਼ੋਰਦਾਰ ਮੰਗ ਹੋਣ ਲੱਗੀ। ਆਖਿਰਕਾਰ ਸਤੰਬਰ 1913 ਦੇ ਪਹਿਲੇ ਹਫ਼ਤੇ ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਉਰਦੂ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਇਆ। ਕੁਝ ਸਮਾਂ ਪਿਛੋਂ ਪੰਜਾਬੀ ਕਿਸਾਨਾਂ ਦੀ ਮੰਗ ਤੇ ਗ਼ਦਰ ਅਖ਼ਬਾਰ ਦਾ ਪਰਚਾ ਪੰਜਾਬੀ ਭਾਸ਼ਾ ਵਿਚ ਵੀ ਨਿਕਲਣ ਲੱਗਾ। ਪਾਰਟੀ ਦਾ ਖੁਫੀਆ ਕੰਮ ਚਲਾਉਣ, ਮੈਂਬਰਾਂ ਦੀ ਛਾਣਬੀਣ ਕਰਨ ਅਤੇ ਵਰਕਰਾਂ ਦੇ ਕੰਮ ਦੀ ਨਿਗਰਾਨੀ ਲਈ ਬਾਬਾ ਸੋਹਣ ਸਿੰਘ ਭਕਨਾ, ਭਾਈ ਸੰਤੋਖ ਸਿੰਘ ਅਤੇ ਪੰਡਿਤ ਕਾਂਸ਼ੀ ਰਾਮ ‘ਤੇ ਆਧਾਰਤ ਤਿੰਨ ਮੈਂਬਰੀ ਖੁਫੀਆ ਕਮਿਸ਼ਨ ਨਿਯੁਕਤ ਹੋਇਆ। ਇਸ ਕਮਿਸ਼ਨ ਨੂੰ ਇਹ ਅਖਤਿਆਰ ਦਿੱਤਾ ਗਿਆ ਕਿ ਜੇ ਉਹ ਖੁਫੀਆ ਪ੍ਰਬੰਧ ਐਗਜ਼ੈਕਟਿਵ ਤੋਂ ਗੁਪਤ ਰੱਖਣਾ ਚਾਹੁਣ ਤਾਂ ਰੱਖ ਸਕਦੇ ਹਨ। 25 ਜੁਲਾਈ 1914 ਨੂੰ ਪਹਿਲਾ ਵਿਸ਼ਵ ਯੁੱਧ ਜਰਮਨੀ ਵਲੋਂ ਸਾਈਬੇਰੀਆ ‘ਤੇ ਹਮਲਾ ਕਰਨ ਨਾਲ ਸ਼ੁਰੂ ਹੋ ਗਿਆ। 26 ਜੁਲਾਈ ਨੂੰ ਆਕਸਫੋਰਡ ਕਸਬੇ ਵਿਚ ਹੋ ਰਹੀ ਮੀਟਿੰਗ ਦੌਰਾਨ ਪਾਰਟੀ ਮੈਂਬਰਾਂ ਨੇ ਐਲਾਨ ਕੀਤਾ ਕਿ ਜੰਗ ਛਿੜ ਗਈ ਹੈ। ਹੁਣ ਇਹ ਸੁਨਹਿਰੀ ਮੌਕਾ ਹੈ, ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿਚੋਂ ਕੱਢਣ ਦਾ, ਇਸ ਲਈ ਸਾਨੂੰ
ਚਾਹੀਦਾ ਹੈ ਕਿ ਹਿੰਦੁਸਤਾਨ ਜਾ ਕੇ ਫ਼ੌਜਾਂ ਵਿਚ ਬਗ਼ਾਵਤ ਫੈਲਾਈ ਜਾਵੇ। ਜੰਗ ਛਿੜਦਿਆਂ ਹੀ ਪਾਰਟੀ ਲੀਡਰਾਂ ਨੇ ਸਾਰੇ ਵਰਕਰਾਂ ਨੂੰ ਵੱਖ-ਵੱਖ ਹਿੰਦੁਸਤਾਨੀ ਡੇਰਿਆਂ ਤੋਂ ਯੁੱਗ-ਅੰਤਰ ਆਸ਼ਰਮ ਵਿਚ ਬੁਲਾਇਆ। ਦੂਜੇ ਵਰਕਰਾਂ ਤੋਂ ਇਲਾਵਾ ਸੇਂਟ ਜਾਨ ਤੋਂ ਪੰਡਿਤ ਕਾਂਸ਼ੀ ਰਾਮ ਮੜੋਲੀ ਵੀ ਆ ਗਏ। ਕਾਫੀ ਸੋਚ ਵਿਚਾਰ ਅਤੇ ਸਲਾਹ-ਮਸ਼ਵਰੇ ਪਿਛੋਂ ਸਰਵਸੰਮਤੀ ਨਾਲ ਫੈਸਲਾ ਹੋਇਆ ਕਿ ਅੰਗਰੇਜ਼ਾਂ ਵਿਰੁੱਧ ਐਲਾਨੇ- ਜੰਗ ਕਰ ਦਿੱਤਾ ਜਾਵੇ। ਸੋ ਇਸ ਫੈਸਲੇ ਦੀ ਰੋਸ਼ਨੀ ਵਿਚ 5 ਅਗਸਤ 1914 ਦੇ ਗ਼ਦਰ ਅਖ਼ਬਾਰ ਪਰਚੇ ਵਿੱਚ ਅੰਗਰੇਜ਼ਾਂ ਵਿਰੁੱਧ ਐਲਾਨੇ-ਜੰਗ ਕਰ ਦਿੱਤਾ ਗਿਆ ਅਤੇ ਇਹ ਅਖ਼ਬਾਰ ਸਭਨੀ ਥਾਈਂ ਭੇਜਿਆ ਗਿਆ। ਨਾਲ ਹੀ ਇਹ ਵੀ ਫੈਸਲਾ ਹੋਇਆ ਕਿ ਨਵੰਬਰ 1914 ਦੇ ਪਹਿਲੇ ਹਫ਼ਤੇ ਤੱਕ ਸਾਰੇ ਵਰਕਰਾਂ ਨੂੰ ਹਿੰਦੁਸਤਾਨ ਪਹੁੰਚਾਇਆ ਜਾਵੇ। ਇਸ ਯੋਜਨਾ ਅਨੁਸਾਰ ਸਾਰੇ ਵਰਕਰਾਂ ਨੇ ਹਿੰਦੁਸਤਾਨ ਜਾਣ ਦੀ ਤਿਆਰੀ ਕਰ ਲਈ ਅਤੇ ਜਾਣੇ ਸ਼ੁਰੂ ਵੀ ਹੋ ਗਏ। ਉਨ੍ਹਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਪਹਿਲਾਂ ਹਿੰਦੁਸਤਾਨ ਪਹੁੰਚ ਜਾਣ, ਉਹ ਪਿੰਡ-ਪਿੰਡ ਜਾ ਕੇ ਲੋਕਾਂ ਵਿਚ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਆਪਣਾ ਹਮ-ਖਿਆਲ ਬਣਾਉਣ।
ਪੰਡਿਤ ਕਾਂਸ਼ੀ ਰਾਮ ਕੁਝ ਹਥਿਆਰ ਤੇ ਰੁਪਇਆ ਲੈ ਕੇ ਲਾਮਾ ਜਹਾਜ਼ ਰਾਹੀਂ 12 ਨਵੰਬਰ 1914 ਨੂੰ ਕਲਕੱਤਾ ਬੰਦਰਗਾਹ ‘ਤੇ ਉਤਰਿਆ। ਪੁਲਿਸ ਦੀ ਨਿਗਰਾਨੀ ਸਖ਼ਤ ਹੋਣ ਕਾਰਣ ਉਹ ਹਥਿਆਰਾਂ ਦੀਆਂ ਪੇਟੀਆਂ ਨਾ ਲਿਆ ਸਕਿਆ ਪਰ ਆਪ ਸਹੀ ਸਲਾਮਤ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲਣ ਵਿਚ ਸਫ਼ਲ ਹੋ ਗਿਆ। ਬਹੁਤ ਸਾਰੇ ਗ਼ਦਰੀ ਬੰਦਰਗਾਹਾਂ ‘ਤੇ ਹੀ ਗ੍ਰਿਫ਼ਤਾਰ ਕਰ ਲਏ ਗਏ। ਜਿਹੜੇ ਬਚ ਕੇ ਨਿਕਲ ਆਏ, ਉਹ ਪੰਜਾਬ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅਗਲੇ ਪ੍ਰੋਗਰਾਮ ਲਈ ਮੀਟਿੰਗਾਂ ਹੋਣ ਲੱਗੀਆਂ। ਬਾਬਾ ਨਿਧਾਨ ਸਿੰਘ ਚੋਘਾ ਦੀ ਜਥੇਦਾਰੀ ਵਿਚ ਗ਼ਦਰੀ ਮੋਗੇ ਵਿਚ ਇਕੱਠੇ ਹੋਏ। 23 ਨਵੰਬਰ ਤਕ ਕਿਸੇ ਖਾਸ ਕਾਰਵਾਈ ਲਈ ਇਧਰ-ਉਧਰ ਘੁੰਮਦੇ ਰਹੇ। ਇਸੇ ਦੌਰਾਨ ਲੁਧਿਆਣਾ ਨੇੜੇ ਲੌਂਡੋਵਾਲ ਵਿਖੇ 17 ਨਵੰਬਰ ਨੂੰ ਇਕ ਮੀਟਿੰਗ ਹੋਈ। ਇਸ ਮੀਟਿੰਗ ਵਿਚ ਭਾਗ ਲੈਣ ਵਾਲਿਆਂ ਵਿਚ ਬਾਬਾ ਪ੍ਰਿਥੀ ਸਿੰਘ ਆਜ਼ਾਦ, ਪੰਡਿਤ ਜਗਤ ਰਾਮ ਹਰਿਆਣਾ, ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੋਘਾ, ਰਾਮ ਰੱਖਾ ਸਾਹਿਬ ਸਰੋੜ, ਜੀਵਨ ਸਿੰਘ, ਪੰਡਿਤ ਕਾਂਸ਼ੀ ਰਾਮ ਅਤੇ ਜਗਤ ਸਿੰਘ ਸ਼ਾਮਲ ਸਨ। ਇਸ ਮੀਟਿੰਗ ਵਿਚ ਬੰਬ ਬਣਾਉਣ ਅਤੇ ਗ਼ਦਰੀ ਸਾਹਿਤ ਛਾਪ ਕੇ ਵੰਡਣ ਬਾਰੇ ਵਿਚਾਰ-ਵਟਾਂਦਰਾ ਹੋਇਆ ਪਰ ਮੁਖ ਕੰਮ ਖਜ਼ਾਨਾ ਆਦਿ ਲੁੱਟ ਕੇ ਰਕਮ ਇਕੱਠੀ ਕਰਨ ਦਾ ਸੀ ਅਤੇ ਨਾਲ ਹੀ ਆਪਣੇ-ਆਪਣੇ ਆਦਮੀ ਇਕੱਠੇ ਕਰਕੇ 19 ਨਵੰਬਰ ਨੂੰ ਮੋਗਾ ਵੀ ਪਹੁੰਚਣਾ ਸੀ। ਇਸ ਤਰੀਕ ਨੂੰ ਮੋਗੇ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਪੰਡਿਤ ਕਾਂਸ਼ੀ ਰਾਮ, ਨਿਧਾਨ ਸਿੰਘ ਚੋਘਾ, ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਬਾਬਾ ਪ੍ਰਿਥੀ ਸਿੰਘ ਅਤੇ ਨਵਾਬ ਖਾਂ ਸ਼ਾਮਲ ਹੋਏ। ਖਜ਼ਾਨਾ ਲੁੱਟਣ ਦਾ ਕੰਮ ਅੱਗੇ ਪਾ ਦਿੱਤਾ ਗਿਆ। ਅਹਿਮ ਫੈਸਲਾ ਇਹ ਹੋਇਆ ਕਿ 25 ਨਵੰਬਰ ਨੂੰ ਮੀਆਂਮੀਰ ਛਾਉਣੀ ਦਾ ਮੈਗਜ਼ੀਨ ਲੁੱਟਿਆ ਜਾਵੇ ਪ੍ਰੰਤੂ ਮੀਆਂਮੀਰ ਛਾਉਣੀ ਦਾ ਸਿਪਾਹੀ, ਜਿਸ ਨੇ ਮੈਗਜ਼ੀਨ ਦੀਆਂ ਚਾਬੀਆਂ ਗ਼ਦਰੀਆਂ ਦੇ ਹਵਾਲੇ ਕਰਨੀਆਂ ਸਨ, ਦੀ ਬਦਲੀ ਹੋ ਗਈ ਅਤੇ ਇਹ ਸਕੀਮ ਧਰੀ ਦੀ ਧਰੀ ਰਹਿ ਗਈ। ਇਸ ਸਕੀਮ ਦੇ ਫੇਲ੍ਹ ਹੋ ਜਾਣ ਤੇ ਗ਼ਦਰੀਆਂ ਨੂੰ ਫਿਰੋਜ਼ਪੁਰ ਵਿਖੇ ਇਕੱਠੇ ਹੋਣ ਲਈ ਕਿਹਾ ਗਿਆ। 26 ਨਵੰਬਰ 1914 ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਅਦ ਜਲਾਲਾਬਾਦ ਰੋਡ ਤੇ ਗ਼ਦਰੀਆਂ ਦਾ ਇਕ ਇਕੱਠ ਹੋਇਆ। ਜਿਸ ਵਿਚ ਪੰਡਿਤ ਕਾਂਸ਼ੀ ਰਾਮ ਤੋਂ ਇਲਾਵਾ ਹੋਰ ਵੀ ਕਾਫੀ ਗ਼ਦਰੀ ਸ਼ਾਮਲ ਹੋਏ। ਅੰਮ੍ਰਿਤਸਰ ਤੋਂ ਸੰਦੇਸ਼ਾ ਆਇਆ ਕਿ ਮੀਆਂਮੀਰ ਛਾਉਣੀ ‘ਤੇ ਹਮਲਾ ਨਹੀਂ ਹੋ ਸਕਿਆ ਅਤੇ ਨਿਧਾਨ ਸਿੰਘ ਚੋਘਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਇੱਕ ਪਠਾਨ ਰੈਜਮੈਂਟ ਤੋਂ ਕੁਝ ਹਥਿਆਰ 30 ਨਵੰਬਰ ਨੂੰ ਲੈਣ ਦਾ ਬੰਦੋਬਸਤ ਕੀਤਾ ਗਿਆ ਹੈ। ਇਸ ਲਈ ਇਸ ਤਰੀਕ ਤੋਂ ਬਾਅਦ ਹੀ ਕੋਈ ਅਗਲੇਰੀ ਕਾਰਵਾਈ ਹੋ ਸਕੇਗੀ। 27 ਨਵੰਬਰ ਨੂੰ ਬਹੁਤ ਸਾਰੇ ਗ਼ਦਰੀ ਮੋਗੇ ਦਾ ਖਜ਼ਾਨਾ ਲੁੱਟਣ ਲਈ ਰੇਲ ਵਿਚ ਸਵਾਰ ਹੋ ਗਏ। ਬਾਕੀ 18-20 ਵਰਕਰ ਜੋ ਗੱਡੀ ਵਿਚ ਸਵਾਰ ਹੋਣ ਤੋਂ ਰਹਿ ਗਏ ਸਨ, ਉਹ ਫਿਰੋਜ਼ਪੁਰ ਤੋਂ ਤਿੰਨ ਚਾਰ ਤਾਂਗੇ ਕਿਰਾਏ ਤੇ ਲੈ ਕੇ ਮੋਗਾ ਵੱਲ ਚੱਲ ਪਏ। ਫੇਰੂ ਸ਼ਹਿਰ ਦੇ ਕੋਲ ਨਹਿਰ ਦੇ ਮਿਸਰੀ ਵਾਲੇ ਪੁਲ ‘ਤੇ ਪੁਲਿਸ ਕਪਤਾਨ ਦੀ ਉਡੀਕ ਵਿਚ ਥਾਣੇਦਾਰ ਜ਼ੈਲਦਾਰ ਅਤੇ ਹੋਰ ਬਹੁਤ ਸਾਰੇ ਲੋਕ ਖੜੇ ਸਨ। ਜਵਾਲਾ ਸਿੰਘ ਜ਼ੈਲਦਾਰ ਨੇ ਥਾਣੇਦਾਰ ਨੂੰ ਇਸ਼ਾਰਾ ਕੀਤਾ ਕਿ ਇਹ ਲੋਕ ਸ਼ੱਕੀ ਹਨ । ਥਾਣੇਦਾਰ ਨੇ ਤਾਂਗੇ ਰੋਕਣੇ ਚਾਹੇ ਪਰ ਉਹ ਤੇਜ਼ੀ ਨਾਲ ਅੱਗੇ ਨਿਕਲ ਗਏ। ਥਾਣੇਦਾਰ ਨੇ ਘੋੜਾ ਭਜਾ ਕੇ ਤਾਂਗੇ ਰੋਕ ਲਏ ਅਤੇ ਸਵਾਰੀਆਂ ਨੂੰ ਉਤਾਰ ਕੇ ਹੇਠਾਂ ਜ਼ਮੀਨ ‘ਤੇ ਬਿਠਾ ਲਿਆ। ਉਸ ਨੇ ਰੋਅਬ ਜਮਾਉਣ ਲਈ ਰਹਿਮਤ ਅਲੀ ਨੇ ਸ਼ਾਹ ਵਜੀਦ ਦੇ ਇੱਕ ਜ਼ੋਰਦਾਰ ਥੱਪੜ ਮਾਰਿਆ, ਜਿਸ ‘ਤੇ ਗਦਰੀ ਤਿਲਮਿਲਾ ਉਠੇ ਤੇ ਭਾਈ ਭਗਤ ਸਿੰਘ ਕੱਚਰਭੰਨ ਤੋਂ ਨਾ ਰਿਹਾ ਗਿਆ। ਉਸ ਨੇ ਆਪਣੇ ਕੰਬਲ ਵਿਚੋਂ ਪਿਸਤੌਲ ਕੱਢ ਕੇ ਥਾਣੇਦਾਰ ਬਸ਼ਾਰਤ ਅਲੀ ਦੀ ਕੰਨਪਟੀ ‘ਤੇ ਰੱਖ ਕੇ ਗੋਲੀ ਚਲਾ ਦਿੱਤੀ। ਉਹ ਇੱਕ ਹੀ ਗੋਲੀ ਵਿਚ ਢੇਰ ਹੋ ਗਿਆ। ਦੂਜੀ ਗੋਲੀ ਜਵਾਲਾ ਸਿੰਘ ਜ਼ੈਲਦਾਰ ਦੀ ਛਾਤੀ ਵਿਚ ਮਾਰੀ, ਉਹ ਵੀ ਥੋੜ੍ਹੀ ਦੇਰ ਤੜਫ-ਤੜਫ ਕੇ ਠੰਡਾ ਹੋ ਗਿਆ। ਬਾਕੀ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜ ਗਏ। ਕੁਝ ਗ਼ਦਰੀ ਵੀ ਇਨ੍ਹਾਂ ਲੋਕਾਂ ਨਾਲ ਭੱਜਣ ਵਿਚ ਸਫ਼ਲ ਹੋ ਗਏ। ਸਿਰਫ਼ 9 ਆਦਮੀ ਦੌੜ ਕੇ ਨਾਲ ਵਾਲੇ ਜੰਗਲ ਵਿੱਚ ਜਾ ਛੁਪੇ। ਹੁਣ ਪੁਲਿਸ ਨੇ ਭੱਜੇ ਜਾਂਦੇ ਆਦਮੀਆਂ ਨੂੰ ਇਕੱਠਾ ਕੀਤਾ। ਨੇੜਲੇ ਥਾਣੇ ਤੋਂ ਹੋਰ ਪੁਲਿਸ ਫੋਰਸ ਮੰਗਾ ਲਈ ਗਈ ਅਤੇ ਜੰਗਲ ਨੂੰ ਘੇਰ ਲਿਆ ਗਿਆ । ਹੁਣ ਦੋਵੇਂ ਪਾਸਿਓਂ ਗੋਲੀਆਂ ਚੱਲੀਆਂ। ਗ਼ਦਰੀਆਂ ਕੋਲ ਪਿਸਤੌਲ ਅਤੇ ਪੁਲਿਸ ਕੋਲ ਰਫ਼ਲਾਂ ਸਨ ਪਰ ਫਿਰ ਵੀ ਗ਼ਦਰੀਆਂ ਨੇ ਹਾਰ ਨਹੀਂ ਮੰਨੀ। ਇਸ ਤੇ ਪੁਲਿਸ ਨੇ ਜੰਗਲ ਨੂੰ ਅੱਗ ਲਗਾ ਦਿੱਤੀ। ਦੋ ਗ਼ਦਰੀ ਧਿਆਨ ਸਿੰਘ ਤੇਗਸੀਪੁਰਾ ਅਤੇ ਚੰਦਾ ਸਿੰਘ ਬੜੈਚ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ। ਦੂਜੇ ਗ਼ਦਰੀ ਪੰਡਿਤ ਕਾਂਸ਼ੀ ਰਾਮ ਮੜੋਲੀ, ਜੀਵਨ ਸਿੰਘ ਟੌਲੇ ਸਿੰਘ ਵਾਲਾ, ਰਹਿਮਤ ਅਲੀ ਵਜੀਦਕੇ, ਬਖਸ਼ੀਸ਼ ਸਿੰਘ ਖਾਨਪੁਰ, ਲਾਲ ਸਿੰਘ ਸਾਹਿਬਾਣਾ, ਜਗਤ ਸਿੰਘ ਬਿੰਝਲ ਅਤੇ ਭਾਈ ਧਿਆਨ ਸਿੰਘ ਉਮਰਪੁਰੀਆਂ ਗ੍ਰਿਫ਼ਤਾਰ ਕਰ ਲਏ ਗਏ। ਫਿਰੋਜ਼ਪੁਰ ਸੈਸ਼ਨ ਜੱਜ ਦੀ ਅਦਾਲਤ ਵਿਚ ਮੁਕੱਦਮਾ ਚਲਾਇਆ ਗਿਆ ਅਤੇ ਸੱਤਾਂ ਜਵਾਨਾਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਦੌਰਾਨ ਜਦੋਂ ਪੰਡਿਤ ਕਾਂਸ਼ੀ ਰਾਮ ਦਾ ਬਾਪ ਇਨ੍ਹਾਂ ਨਾਲ ਮੁਲਾਕਾਤ ਕਰਨ ਲਈ ਜੇਲ੍ਹ ਗਿਆ ਤਾ ਇਨ੍ਹਾਂ ਨੇ ਕਿਹਾ ਕਿ ਅਮਰੀਕਾ ਤੋਂ ਇਨ੍ਹਾਂ ਦੇ ਨਾਂ ਕੁਝ ਚੀਜ਼ਾਂ ਆਉਣਗੀਆਂ। ਉਨ੍ਹਾਂ ਦਾ ਖਿਆਲ ਰੱਖਿਆ ਜਾਵੇ । 27 ਮਾਰਚ 1915 ਨੂੰ ਕਵਾਚਾਮਾਰੂ ਜਹਾਜ਼ ਤੋਂ ਕਲਕੱਤਾ ਬੰਦਰਗਾਹ ‘ਤੇ ਪੁਲਿਸ ਨੇ ਦੋ ਪੇਟੀਆਂ ਕਾਬੂ ਕਰ ਲਈਆਂ। ਇੱਕ ‘ਤੇ ਅੰਗਰੇਜ਼ੀ ਵਿਚ K.R.M. ਅਤੇ ਦੂਜੀ ‘ਤੇ ਵੀ K.R.M. ਲਿਖਿਆ ਹੋਇਆ ਸੀ। ਇਨ੍ਹਾਂ ਪੇਟੀਆਂ ਵਿਚ ਉਪਰ ਕੁਝ ਹੋਰ ਮਾਲ ਸੀ ਅਤੇ ਥੱਲੇ ਡਬਲ ਪੈਂਦੇ ਲਗਵਾ ਕੇ ਇਕ ਮਾਊਜ਼ਰ ਪਿਸਤੌਲ, ਦੋ ਰਫਲਾਂ, 1500 ਰਫ਼ਲਾਂ ਦੇ ਕਾਰਤੂਸ ਅਤੇ ਤਿੰਨ ਸੌ ਪਿਸਤੌਲ ਦੀਆਂ ਗੋਲੀਆਂ ਛੁਪਾਈਆਂ ਹੋਈਆਂ ਸਨ। ਇਨ੍ਹਾਂ ਸਾਰੇ ਗ਼ਦਰੀਆਂ ਨੂੰ 27 ਮਾਰਚ 1916 ਨੂੰ ਫਿਰੋਜ਼ਪੁਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ ਅਤੇ ਇਨ੍ਹਾਂ ਦੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਇਥੋਂ ਤੱਕ ਕਿ ਮੁਕੱਦਮੇ ਦੀ ਪੈਰਵੀ ਕਰਨ ਲਈ ਕਾਂਸ਼ੀ ਰਾਮ ਦੇ ਪਿਤਾ ਕੋਲ ਇੱਕ ਫੁੱਟੀ ਕੌਡੀ ਵੀ ਨਹੀਂ ਸੀ।
19 ਜੂਨ 1952 ਵਿਚ ਸ਼ਮਸ਼ੇਰ ਸਿੰਘ ਜੋਸ਼ ਸਾਬਕਾ ਐੱਮ. ਐੱਲ. ਏ. ਪੰਜਾਬ ਨੇ ਆਪਦੀ ਯਾਦ ਨੂੰ ਤਾਜ਼ਾ ਕਰਨ ਲਈ ਸ਼ਹੀਦ ਕਾਂਸ਼ੀ ਰਾਮ ਐਜੂਕੇਸ਼ਨ ਟਰੱਸਟ ਕਾਇਮ ਕੀਤਾ। ਜਿਸ ਨੇ ਭਾਗੋਮਾਜਰਾ ਵਿਖੇ ਡਿਗਰੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੀ ਨੀਂਹ ਰੱਖੀ। ਇਸ ਟਰੱਸਟ ਵਲੋਂ ਇਕ ਹਫ਼ਤਾਵਾਰੀ ਅਖ਼ਬਾਰ ‘ਸਚਿੱਤਰ ਪੰਜਾਬ ਪੱਤ੍ਰਿਕਾ’ ਕੱਢਣ ਦਾ ਫੈਸਲਾ ਲਿਆ ਗਿਆ। ਪ੍ਰੋਫੈਸਰ ਐੱਚ. ਐੱਸ. ਦਿਲਗੀਰ ਦੀ ਸਹਾਇਤਾ ਨਾਲ ਜੋ ਸਲਾਬਤ ਖੇੜੀ ਦਾ ਰਹਿਣ ਵਾਲਾ ਹੈ, ਨੇ ਇਕ ਕਮੇਟੀ ਬਣਾਈ, ਜਿਸ ਵਲੋਂ ਸ਼ਹੀਦ ਦੀ 13 ਅਕਤੂਬਰ 1982 ਨੂੰ ਸੌ ਸਾਲਾ ਜਨਮ ਸ਼ਤਾਬਦੀ ਮਨਾਈ ਗਈ ਤੇ ਉਸ ਦੇ ਪਿੰਡ ਮੜੋਲੀ ਕਲਾਂ ਵਿੱਚ ਸ਼ਹੀਦ ਦਾ ਇਕ ਬੁੱਤ ਲਗਾਇਆ ਗਿਆ। ਗਿਆਨੀ ਜ਼ੈਲ ਸਿੰਘ ਨੇ ਇਸ ਬੁੱਤ ਦੀ ਰਸਮ ਘੁੰਡ ਚੁਕਾਈ ਅਦਾ ਕੀਤੀ ਸੀ।

ਗ਼ਦਰ ਪਾਰਟੀ ਦੇ ਕੁਝ ਹੋਰ ਹੀਰੋ ਅਤੇ ਉਹਨਾਂ ਦੇ ਸੰਖੇਪ ਹਾਲਾਤ

(1) ਹਰਨਾਮ ਸਿੰਘ ਕਾਹਰੀ ਸਾਹਰੀ-ਆਪ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਸਾਹਰੀ ਦੇ ਰਹਿਣ ਵਾਲੇ ਸਨ। ਪਿਤਾ ਦਾ ਨਾਮ ਲਾਭ ਸਿੰਘ ਸੀ। 16 ਸਾਲ ਦੀ ਉਮਰ ਵਿਚ ਮਿਡਲ ਦੀ ਪ੍ਰੀਖਿਆ ਪਾਸ ਕੀਤੀ ਅਤੇ ਫੌਜ ਦੇ ਰਸਾਲਾ ਨੰਬਰ 30 ਵਿਚ 11 ਰੁਪਏ ਮਾਸਿਕ ਵੇਤਨ ਤੇ ਭਰਤੀ ਹੋ ਗਏ। ਸੇਵਾ ਦੌਰਾਨ ਆਪ ਦਾ ਬਲਵੰਤ ਸਿੰਘ ਸ਼ਹੀਦ ਨਾਲ ਸੰਪਰਕ ਹੋ ਗਿਆ। ਡੇਢ ਸਾਲ ਦੀ ਸੇਵਾ ਉਪਰੰਤ ਤਿਆਗ ਪੱਤਰ ਦੇ ਦਿੱਤਾ ਅਤੇ ਵਾਪਿਸ ਆਪਣੇ ਪਿੰਡ ਆ ਗਏ। ਦਸੰਬਰ 1907 ਵਿਚ ਕੈਨੇਡਾ ਚਲੇ ਗਏ। ਉਥੇ ਅਗਲੇਰੀ ਸਿੱਖਿਆ ਲਈ ਦਾਖਲਾ ਲੈ ਲਿਆ। ਤਿੰਨ ਸਾਲ ਵਿਚ ਸਿੱਖਿਆ ਪੂਰੀ ਕਰਨ ਉਪਰੰਤ ਇੰਡੀਆ ਟ੍ਰੇਡਿੰਗ ਕੰਪਨੀ ਵਿਚ ਭਰਤੀ ਹੋ ਗਏ ਜੋ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਸ਼ੁਰੂ ਕੀਤੀ ਸੀ। ਅਮਰੀਕਾ ਵਿਚ ਗ਼ਦਰ ਲਹਿਰ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਬਾਬੂ ਹਰਨਾਮ ਸਿੰਘ ਨੇ ਇਸ ਨੂੰ ਹੋਰ ਅੱਗੇ ਤੋਰਿਆ। ਇਸ ਮੰਤਵ ਲਈ ਉਹਨਾਂ ਹਿੰਦੁਸਤਾਨ ਨਾਂ ਦਾ ਅਖਬਾਰ ਕੱਢਿਆ। ਕੈਨੇਡਾ ਸਰਕਾਰ ਨੇ ਆਪ ਦੀਆਂ ਇਹਨਾਂ ਸਰਗਰਮੀਆਂ ਨੂੰ ਪਸੰਦ ਨਹੀਂ ਕੀਤਾ ਅਤੇ 48 ਘੰਟਿਆਂ ਵਿਚ ਦੇਸ਼ ਵਿਚੋਂ ਚਲੇ ਜਾਣ ਦਾ ਹੁਕਮ ਦਿੱਤਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਡੱਬਵਾਲੀ ਵਾਪਿਸ ਭੇਜਣ ਦੀ ਧਮਕੀ ਦਿੱਤੀ। ਇਸ ਲਈ ਇਹਨਾਂ ਨੂੰ ਕੁਝ ਸਮੇਂ ਲਈ ਕੈਨੇਡਾ ਛੱਡਣਾ ਪਿਆ। ਸਰਕਾਰ ਨੇ ਬਾਅਦ ਵਿਚ ਇਹ ਹੁਕਮ ਰੱਦ ਕਰ ਦਿੱਤਾ ਅਤੇ ਮੁੜ ਕੈਨੇਡਾ ਆ ਗਏ।
1911 ਵਿਚ ਆਪ ਕੈਲੀਫੋਰਨੀਆ ਚਲੇ ਗਏ। ਉਥੇ ਉੱਚ ਸਿੱਖਿਆ ਦੇ ਮੰਤਵ ਨਾਲ ਉੱਥੇ ਬਰਕਲੇ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। 1913 ਵਿਚ ਗ਼ਦਰ ਅਖਬਾਰ ਸ਼ੁਰੂ ਹੋਣ ਤੇ ਆਪ ਇਸ ਵਿਚ ਮਜ਼ਮੂਨ ਲਿਖਣ ਦੇ ਕੰਮ ਤੇ ਲੱਗ ਗਏ। ਆਪਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਦੀ ਮੁਸੀਬਤ ਵਿਚ ਸੇਵਾ ਕੀਤੀ। ਉਹਨਾਂ ਨਾਲ ਖੁਫੀਆ ਮਸ਼ਵਰੇ ਕਰਨ ਦੇ ਦੋਸ਼ ਵਿਚ ਆਪ ਨੂੰ ਕੁਝ ਦੂਜੇ ਸਾਥੀਆਂ ਨਾਲ ਗ੍ਰਿਫਤਾਰ ਹੋਣਾ ਪਿਆ। ਇਸ ਦੇ ਤੁਰੰਤ ਬਾਅਦ ਇਮੀਗ੍ਰੇਸ਼ਨ ਕਾਨੂੰਨ ਅਧੀਨ ਦੇਸ਼ ਵਿਚੋਂ ਨਿਕਲ ਜਾਣ ਦਾ ਹੁਕਮ ਮਿਲਿਆ। ਇਸ ਨਾਜ਼ੁਕ ਘੜੀ ਵਿਚ ਕੈਲੀਫੋਰਨੀਆ ਵਿਚ ਉਹਨਾਂ ਦੇ ਹਮਵਤਨ ਉਹਨਾਂ ਦੀ ਸਹਾਇਤਾ ਲਈ ਅਗੇ ਆਏ ਅਤੇ 2500 ਰੁਪਏ ਦੀ ਜ਼ਮਾਨਤ ਜਮ੍ਹਾਂ ਕਰਵਾ ਕੇ ਇਹਨਾਂ ਨੂੰ ਰਿਹਾ ਕਰਵਾ ਲਿਆ। ਬਾਅਦ ਵਿਚ ਜਦੋਂ ਪਤਾ ਲੱਗਾ ਕਿ ਮੁਕੱਦਮੇ ਦਾ ਫੈਸਲਾ ਇਹਨਾਂ ਦੇ ਹੱਕ ਵਿਚ ਨਹੀਂ ਹੋਵੇਗਾ ਤਾਂ ਜ਼ਮਾਨਤ ਦੀ ਰਕਮ ਵਾਪਿਸ ਲੈ ਲਈ ਅਤੇ ਹਿੰਦੁਸਤਾਨ ਵਿਚ ਗ਼ਦਰ ਪਾਉਣ ਲਈ ਵਾਪਿਸ ਭੇਜ ਦਿੱਤਾ। ਚੀਨ ਅਤੇ ਜਪਾਨ ਤੋਂ ਹੁੰਦੇ ਹੋਏ ਬਰਮਾ ਅਤੇ ਸਿਆਮ ਵਿਚ ਵੀ ਰਹੇ। ਇਥੇ ਆਪ ਨੇ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ। ਫੌਜ ਅਤੇ ਦੂਜੇ ਖੇਤਰਾਂ ਵਿਚ ਹਿੰਦੁਸਤਾਨੀਆਂ ਨੂੰ ਇਨਕਲਾਬ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਕੰਮ ਵਿਚ ਸੋਹਣ ਲਾਲ ਪਾਠਕ ਆਪ ਦੇ ਕਰੀਬੀ ਸਾਥੀ ਰਹੇ। ਉਹ ਬਰਮਾ ਵਿਚ ਅੰਗਰੇਜ਼ਾਂ ਵਿਰੁੱਧ ਨਫ਼ਰਤ ਫੈਲਾਉਣ ਦਾ ਕੰਮ ਪੂਰੇ ਜ਼ੋਰਾਂ ਤੇ ਚਲਾ ਰਹੇ ਸਨ। ਉਹਨਾਂ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ। ਇਹਨਾਂ ਦੇ ਮੁਕੱਦਮੇ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤ ਕਾਇਮ ਕੀਤੀ ਗਈ ਜਿਸਨੇ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ। ਫਾਂਸੀ ਤੋਂ ਪਹਿਲਾਂ ਜੇਲ੍ਹ ਵਿਚੋਂ ਭੱਜਣ ਵਿਚ ਸਫਲ ਹੋ ਗਏ ਪਰ ਛੇਤੀ ਹੀ ਦੁਬਾਰਾ ਗ੍ਰਿਫਤਾਰ ਕਰ ਲਏ ਗਏ। 14 ਅਗਸਤ 1914 ਨੂੰ ਆਪ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ।
(2) ਡਾਕਟਰ ਮਥੁਰਾ ਸਿੰਘ-1883 ਵਿਚ ਜ਼ਿਲ੍ਹਾ ਜਿਹਲਮ ਦੇ ਪਿੰਡ ਢੱਡੀਆਲ ਵਿਚ ਪੈਦਾ ਹੋਏ। 1913 ਵਿਚ ਆਪਣੀ ਲੜਕੀ ਅਤੇ ਪਤਨੀ ਦੀ ਮੌਤ ਤੇ ਅਮਰੀਕਾ ਜਾਣ ਦੀ ਸੋਚੀ ਅਤੇ ਸ਼ਿੰਘਾਈ ਪੁੱਜ ਗਏ। ਉਹਨਾਂ ਨੇ ਅਤੇ ਇਹਨਾਂ ਦੇ ਭਰਾ ਨੇ ਹਾਂਗਕਾਂਗ ਵਿਚ ਰੁਕਣ ਦਾ ਫੈਸਲਾ ਕੀਤਾ। ਇੱਥੇ ਆਪ ਗ਼ਦਰ ਅਖਬਾਰ ਦੀਆਂ ਸਾਈਕਲੋਸਟਾਇਲ ਕਾਪੀਆਂ ਵੰਡਦੇ ਰਹੇ। 1914 ਵਿਚ ਵਾਪਿਸ ਪੰਜਾਬ ਆ ਗਏ ਅਤੇ ਇਨਕਲਾਬੀ ਸਰਗਰਮੀਆਂ ਵਿਚ ਜੁੱਟ ਗਏ। ਉਹਨਾਂ ਨੇ ਬੰਬ ਬਣਾਉਣਾ ਸ਼ੁਰੂ ਕੀਤਾ। ਪੁਲਿਸ ਨੇ ਆਪ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੇ ਭੱਜ ਕੇ ਕਾਬੁਲ ਚਲੇ ਗਏ। ਇਥੇ ਅਫਗ਼ਾਨਿਸਤਾਨ ਸਰਕਾਰ ਵੱਲੋਂ ਚੀਫ ਮੈਡੀਕਲ ਅਫਸਰ ਬਣਾਏ ਗਏ ਅਤੇ ਕਾਬੁਲ ਵਿਚ ਰਾਜਾ ਮਹਿੰਦਰ ਪ੍ਰਤਾਪ ਦੀ ਅਸਥਾਈ ਸਰਕਾਰ ਵਿਚ ਮੰਤਰੀ ਦੇ ਅਹੁੱਦੇ ਤੇ ਵੀ ਰਹੇ। ਇਸ ਉਪਰੰਤ ਆਪ ਰੂਸ ਚਲੇ ਗਏ ਪਰ ਆਪਣੇ ਹਿੰਦੁਸਤਾਨੀ ਸਾਥੀ ਦੀ ਗ਼ੱਦਾਰੀ ਕਾਰਣ ਤਾਸ਼ਕੰਦ ਵਿਚ ਗ੍ਰਿਫਤਾਰ ਕਰ ਲਏ ਗਏ ਅਤੇ 2 ਨਵੰਬਰ 1916 ਨੂੰ ਮਸ਼ਹੱਦ (ਇਰਾਨ) ਵਿਚ ਨਿਯੁਕਤ ਅੰਗਰੇਜ਼ੀ ਸਰਕਾਰ ਦੇ ਕੌਂਸਲ ਦੇ ਹਵਾਲੇ ਕਰ ਦਿੱਤੇ ਗਏ। ਉਥੋਂ ਆਪ ਨੂੰ ਹਿੰਦੁਸਤਾਨ ਲਿਆ ਕੇ ਲਾਹੌਰ ਵਿਚ ਮੁਕੱਦਮਾ ਚਲਾਇਆ ਗਿਆ ਅਤੇ ਮੌਤ ਦੇ ਨਾਲ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਦਿੱਤੀ ਗਈ। 21 ਮਾਰਚ 1917 ਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ। ਆਪ ਵਿਰੁੱਧ ਤੀਸਰਾ ਸਪਲੀਮੈਂਟਰੀ ਸਾਜਿਸ਼ ਕੇਸ ਲਾਹੌਰ ਵੀ ਚਲਾਇਆ ਗਿਆ।
( 3 ) ਜਗਤ ਸਿੰਘ ਉਰਫ ਜੈ ਸਿੰਘ-ਆਪ ਮੌਜ਼ਾ ਸਰਸੰਗ ਵਿਚ ਪੈਦਾ ਹੋਏ ਜੋ ਪਹਿਲਾਂ ਜ਼ਿਲ੍ਹਾ ਲਾਹੌਰ ਵਿਚ ਸੀ ਅਤੇ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੈ। ਆਪ ਸਤਿਕਾਰਯੋਗ ਸਰਦਾਰ ਅਰੂੜ ਸਿੰਘ ਦੇ ਸਪੁੱਤਰ ਸਨ । ਵਿਦੇਸ਼ ਜਾਣ ਤੋਂ ਪਹਿਲਾਂ ਜਗਤ ਸਿੰਘ ਭਾਰਤੀ ਰਸਾਲਾ ਨੰ. 35 ਵਿਚ ਮੁਲਾਜ਼ਮ ਸੀ । ਕੁਝ ਸਮੇਂ ਪਿੱਛੋਂ ਨੌਕਰੀ ਛੱਡ ਕੇ ਆਪ ਦਾ ਸੈਰ ਸਪਾਟੇ ਦਾ ਰੁਜ਼ਾਨ ਹੋ ਗਿਆ। ਇਸ ਲਈ ਉਹ ਬਹੁਤੀ ਦੇਰ ਤੱਕ ਘਰ ਨਹੀਂ ਠਹਿਰ ਸਕੇ। ਛੇਤੀ ਹੀ ਚੀਨ ਚੱਲੇ ਗਏ। ਉੱਥੇ ਕੁਝ ਸਮਾਂ ਤੱਕ ਚੌਕੀਦਾਰੀ ਕੀਤੀ ਫਿਰ ਕੈਨੇਡਾ ਚੱਲੇ ਗਏ। ਉੱਥੇ ਇਕ ਹੋਟਲ ਵਿਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਲਗਭਗ 320 ਹਿੰਦੁਸਤਾਨੀ ਵਰਕਰ ਪਹਿਲਾਂ ਹੀ ਕੰਮ ਕਰ ਰਹੇ ਸਨ। ਇਨ੍ਹਾਂ ਹਿੰਦੁਸਤਾਨੀ ਮਜ਼ਦੂਰਾਂ ਨੇ ਉਥੇ ਇਕ ਗੁਰਦੁਆਰਾ ਵੀ ਬਣਾ ਰੱਖਿਆ ਸੀ ਜਿਸ ਦੇ ਪ੍ਰਬੰਧ ਲਈ ਇਕ ਸੱਤ ਮੈਂਬਰੀ ਕਮੇਟੀ ਵੀ ਬਣਾਈ ਹੋਈ ਸੀ। ਜਗਤ ਸਿੰਘ ਵੀ ਇਸ ਕਮੇਟੀ ਦੇ ਮੈਂਬਰ ਸਨ। ਕੈਨੇਡਾ ਦੇ ਮਾਹੌਲ ਦਾ ਇਨ੍ਹਾਂ ਦੇ ਮਨ ਉੱਤੇ ਬਹੁਤ ਪ੍ਰਭਾਵ ਪਿਆ। ਇਨ੍ਹਾਂ ਇਹ ਮਹਿਸੂਸ ਕੀਤਾ ਕਿ ਮਾਤ-ਭੂਮੀ ਦੀ ਆਜ਼ਾਦੀ ਲਈ ਕੁਝ ਕਰਨਾ ਇਨ੍ਹਾਂ ਦਾ ਵੀ ਫਰਜ਼ ਬਣਦਾ ਹੈ। ਇਸ ਲਈ ਇਨ੍ਹਾਂ ਨੇ 1913 ਵਿਚ ਗ਼ਦਰ ਪਾਰਟੀ ਦੀ ਸਥਾਪਨਾ ਨੂੰ ਚੰਗਾ ਮੌਕਾ ਸਮਝਿਆ।
1914 ਵਿਚ ਜਦੋਂ ਪਹਿਲਾ ਮਹਾਯੁੱਧ ਛਿੜ ਗਿਆ ਤਾਂ ਗ਼ਦਰ ਪਾਰਟੀ ਨੇ ਮੈਂਬਰਾਂ ਨੇ ਆਜ਼ਾਦੀ ਘੁਲਾਟੀਆਂ ਦਾ ਇਕ ਗਿਰੋਹ ਹਿੰਦੁਸਤਾਨ ਭੇਜਣ ਦਾ ਫੈਸਲਾ ਕੀਤਾ ਤਾਂ ਜੋ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕੀਤੀ ਜਾ ਸਕੇ। ਜਗਤ ਸਿੰਘ ਵੀ ਇਨ੍ਹਾਂ ਜੱਥਿਆਂ ਵਿਚ ਇਕ ਜੱਥੇ ਨਾਲ ਹਿੰਦੁਸਤਾਨ ਆ ਗਿਆ। ਜੱਥੇ ਦੇ ਮੈਂਬਰ ਜਿਹੜੇ ਪੁਲਿਸ ਦੀਆਂਜਰਾਂ ਤੋਂ ਬਚ ਗਏ, ਉਨ੍ਹਾਂ ਇਨਕਲਾਬੀ ਕੰਮ ਸ਼ੁਰੂ ਕਰ ਦਿੱਤੇ ਪਰੰਤੂ ਉਨ੍ਹਾਂ ਦੀ ਇਹ ਕੋਸ਼ਿਸ਼ ਸਫਲ ਨਾ ਹੋ ਸਕੀ। ਇਨ੍ਹਾਂ ਦੇ ਬਹੁਤ ਸਾਰੇ ਗੁਪਤ ਕੇਂਦਰਾਂ ਤੇ ਪੁਲਿਸ ਨੇ ਛਾਪਾ ਮਾਰ ਕੇ ਆਪਣੇ ਕਬਜ਼ੇ ਵਿਚ ਕਰ ਲਏ ਸਨ। ਇਸ ਤੇ ਵੀ ਉਨ੍ਹਾਂ ਦੇ ਹੌਂਸਲੇ ਨਹੀਂ ਡੋਲੇ। ਉਨ੍ਹਾਂ ਬਹੁਤੀ ਦੇਰ ਤੱਕ ਕੰਮ ਜਾਰੀ ਰੱਖਣ ਲਈ ਜੱਥੇ ਬਾਹਰ ਭੇਜਣ ਦਾ ਫੈਸਲਾ ਕੀਤਾ। ਜਗਤ ਸਿੰਘ ਵੀ ਬਾਹਰ ਜਾਣ ਵਾਲੇ ਜੱਥੇ ਵਿਚ ਸਨ।
ਗ਼ੱਦਾਰ ਕਿਰਪਾਲ ਸਿੰਘ ਦੇ ਕਾਰੇ ਸਦਕਾ ਸਾਰਾ ਕੰਮ ਚੋਪਟ ਹੋ ਗਿਆ ਅਤੇ ਧਰ ਪਕੜ ਸ਼ੁਰੂ ਹੋ ਗਈ। 19 ਫਰਵਰੀ ਰਾਤ ਨੂੰ ਰਾਸ ਬਿਹਾਰੀ ਬੋਸ ਨੂੰ ਬਨਾਰਸ ਲਈ ਗੱਡੀ ਤੇ ਚੜਾਇਆ ਗਿਆ । ਜਗਤ ਸਿੰਘ ਸਰਸੰਗ, ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਸਿਆਲਕੋਟੀ ਲਾਇਲਪੁਰ ਚੱਲੇ ਗਏ ਪਰ ਕਿਸੇ ਕਾਰਣ ਇਹ ਤਿੰਨੋਂ ਵਾਪਸ ਆ ਗਏ। 12 ਮਾਰਚ 1915 ਨੂੰ ਇਹ ਤਿੰਨੋਂ ਜਗਤ ਸਿੰਘ ਦੇ ਇਕ ਜਾਣਕਾਰ ਕੋਲ ਚੱਕ ਨੰ. 15 ਸਰਗੋਧਾ ਆ ਗਏ। ਰਾਜਿੰਦਰ ਸਿੰਘ ਨਾਮਕ ਇਕ ਪੈਨਸ਼ਨਰ ਸਿਪਾਹੀ ਅਤੇ ਗੰਡਾ ਸਿੰਘ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਨ੍ਹਾਂ ਤੇ ਲਾਹੌਰ ਸਾਜਿਸ਼ ਕੇਸ ਅਧੀਨ ਮੁਕੱਦਮਾ ਚਲਾਇਆ ਗਿਆ ਅਤੇ 11 ਨਵੰਬਰ 1915 ਨੂੰ ਆਪ ਨੂੰ ਛੇ ਹੋਰ ਸਾਥੀਆਂ ਸਮੇਤ ਲਾਹੌਰ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ।
(4) ਅਰੂੜ ਸਿੰਘ ਸੰਘੋਵਾਲ-ਡਾ. ਅਰੂੜ ਸਿੰਘ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਘੋਵਾਲ ਵਿਚ 1890 ਵਿਚ ਪੈਦਾ ਹੋਏ। ਆਪ ਦੇ ਪਿਤਾ ਜੀ ਦਾ ਨਾਂ ਸਰਦਾਰ ਪਾਲ ਸਿੰਘ ਉਰਫ ਅਰਜਨ ਸਿੰਘ ਸੀ। ਅਰੂੜ ਸਿੰਘ ਸਿਰਫ ਪੰਜਵੀਂ ਜਮਾਤ ਤੱਕ ਹੀ ਪੜ੍ਹ ਸਕੇ ਪਰੰਤੂ ਜਲੰਧਰ ਦੇ ਵੈਟਰਨਰੀ ਹਸਪਤਾਲ ਵਿਚ ਬਤੌਰ ਕੰਪਾਊਂਡਰ ਕੰਮ ਕਰਦੇ ਰਹੇ। ਉਨ੍ਹਾਂ ਨੇ ਪਸ਼ੂਆਂ ਦੇ ਇਲਾਜ ਲਈ ਕਾਫੀ ਮੁਹਾਰਤ ਹਾਸਲ ਕਰ ਲਈ। ਇਸ ਲਈ ਇਨ੍ਹਾਂ ਨੂੰ ਡਾ. ਅਰੂੜ ਸਿੰਘ ਦੇ ਨਾਂ ਨਾਲ ਪੁਕਾਰਿਆ ਜਾਣ ਲੱਗ ਪਿਆ। ਉਹ ਚੜ੍ਹਦੀ ਉਮਰ ਵਿਚ ਹੀ ਮੱਲਾਂ ਮਾਰਨ ਅਤੇ ਬੁਲੰਦ ਹੌਂਸਲੇ ਲਈ ਪ੍ਰਸਿੱਧ ਸਨ। ਉਨ੍ਹਾਂ ਦੇ ਇਕ ਪਿੰਡ ਨਿਵਾਸੀ ਬੰਤਾ ਸਿੰਘ ਨੇ ਉਨ੍ਹਾਂ ਦੇ ਜੀਵਨ ਵਿਚ ਇਕ ਨਵਾਂ ਅਧਿਆਇ ਜੋੜ ਦਿੱਤਾ। ਉਹ ਗ਼ਦਰ ਪਾਰਟੀ ਦੇ ਸਰਗਰਮ ਮੈਂਬਰ ਸਨ। ਦਸੰਬਰ 1912 ਵਿਚ ਭਾਰਤ ਦੀ ਕ੍ਰਾਂਤੀ ਦੇ ਕਾਜ਼ ਨੂੰ ਹੋਰ ਬਲ ਬਖਸ਼ਣ ਦੀ ਪੱਕੀ ਧਾਰ ਕੇ ਭਾਰਤ ਪਰਤੇ ਸਨ। ਡਾ. ਅਰੂੜ ਸਿੰਘ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਇਨਕਲਾਬੀ ਸੰਗਠਨ ਦੇ ਸਰਗਰਮ ਮੈਂਬਰ ਬਣ ਗਏ। ਉਨ੍ਹਾਂ ਰੇਲਵੇ ਪਟੜੀ ਅਤੇ ਟੈਲੀਫੋਨ ਦੀਆਂ ਤਾਰਾਂ ਨੂੰ ਉਖਾੜਿਆ। ਇਸ ਤੇ ਉਨ੍ਹਾਂ ਵਿਰੁੱਧ ਵਾਰੰਟ ਗ੍ਰਿਫਤਾਰੀ ਜਾਰੀ ਹੋ ਗਏ। ਉਹ 2 ਸਾਲ ਤੱਕ ਰੂਪੋਸ਼ ਰਹੇ ਅਤੇ ਲੋਕਾਂ ਨੂੰ ਅੰਗਰੇਜ਼ੀ ਸਰਕਾਰ ਵਿਰੁੱਧ ਬਗ਼ਾਵਤ ਲਈ ਉਕਸਾਉਂਦੇ ਰਹੇ। ਜਦੋਂ ਉਹ ਇਸ ਕੰਮ ਵਿਚ ਰੁਝੇ ਹੋਏ ਸਨ ਤਦ ਉਨ੍ਹਾਂ ਨੇ ਇਕ ਗ਼ੱਦਾਰ ਅਤੇ ਸੱਤ ਪੁਲਿਸ ਦੇ ਸਿਪਾਹੀਆਂ ਨੂੰ ਕਤਲ ਕਰ ਦਿੱਤਾ ਸੀ। ਉਹ ਦਿੱਲੀ ਵਿਚ ਵਾਇਸਰਾਏ ਉੱਤੇ ਬੰਬ ਸੁੱਟਣ ਦੀ ਘਟਨਾ ਵਿਚ ਵੀ ਸ਼ਾਮਲ ਸਨ। ਇਕ ਵਾਰ ਉਹ ਲਾਹੌਰ ਜੇਲ ਵਿਚ ਆਪਣੇ ਇਕ ਸਾਥੀ ਨੂੰ ਜੋ ਇਸੇ ਜੇਲ੍ਹ ਵਿਚ ਬੰਦ ਸੀ ਮਿਲਣ ਗਏ ਤਾਂ ਉਸ ਨੂੰ ਆਪਣਾ ਨਾਂ ਦੱਸਣ ਲਈ ਕਿਹਾ। ਉਨ੍ਹਾਂ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਨਾਂ ਦਸ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਆਪ ਜੇਲ੍ਹ ਭੇਜ ਦਿੱਤੇ ਗਏ। ਇਹ ਘਟਨਾ 8 ਨਵੰਬਰ 1916 ਦੀ ਹੈ। ਡਾ. ਅਰੂੜ ਸਿੰਘ ਉੱਤੇ ਦੂਜੇ ਜ਼ਿਮਨੀ ਲਾਹੌਰ ਸਾਜ਼ਸ਼ ਕੇਸ ਦਾ ਮੁਕੱਦਮਾ ਚਲਿਆ। ਇਹ ਮੁਕੱਦਮਾ 8 ਨਵੰਬਰ 1916 ਤੋਂ 5 ਜਨਵਰੀ 1917 ਤੱਕ ਚਲਦਾ ਰਿਹਾ। ਇਸ ਵਿਚ ਆਪ ਨੂੰ ਦੂਜੇ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਮਿਲੀ । ਮੁਕੱਦਮੇ ਦੀ ਸੁਣਵਾਈ ਦੌਰਾਨ ਇਨ੍ਹਾਂ ਆਪਣੀ ਸਫਾਈ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀਆਂ ਸਿਆਸੀ ਸਰਗਰਮੀਆਂ ਬਾਰੇ ਖੁਲ੍ਹੇ ਤੌਰ ਤੇ ਸਭ ਕੁਝ ਮੰਨ ਲਿਆ। ਮੌਤ ਦਾ ਇਨ੍ਹਾਂ ਨੂੰ ਕੋਈ ਡਰ ਨਹੀਂ ਸੀ। ਕਿਹਾ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਤੱਕ ਡੂੰਘੀ ਨੀਂਦ ਦਾ ਆਨੰਦ ਮਾਣਦੇ ਰਹੇ। ਅਰੂੜ ਸਿੰਘ ਦੇ ਪਰਿਵਾਰ ਨੂੰ ਵੀ ਇਨ੍ਹਾਂ ਕਰਕੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦੇ ਲੜਕੇ ਨੂੰ ਸਿਰਫ ਇਸ ਕਰਕੇ ਫੌਜ ਵਿਚੋਂ ਡਿਸਚਾਰਜ ਕਰ ਦਿੱਤਾ ਗਿਆ ਕਿ ਉਹ ਅਰੂੜ ਸਿੰਘ ਦਾ ਲੜਕਾ ਸੀ।
(5) ਬੰਤਾ ਸਿੰਘ ਸੰਘੋਵਾਲ-ਆਪ ਦਾ ਜਨਮ ਪਿੰਡ ਸੰਘੋਵਾਲ ਜ਼ਿਲ੍ਹਾ ਜਲੰਧਰ ਵਿਚ ਹੋਇਆ। ਆਪ ਦੇ ਪਿਤਾ ਬੂਟਾ ਸਿੰਘ ਇਕ ਖੁਸ਼ਹਾਲ ਕਿਸਾਨ ਸਨ। ਪਿੰਡ ਵਿਚ ਇਨ੍ਹਾਂ ਨੂੰ ਬਹੁਤ ਮਾਨ ਸਤਿਕਾਰ ਮਿਲਦਾ ਸੀ। ਬੰਤਾ ਸਿੰਘ ਨੇ ਮੁਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਹੀ ਪ੍ਰਾਪਤ ਕੀਤੀ। ਇਸ ਉਪਰੰਤ ਇਨ੍ਹਾਂ ਐਂਗਲੋ ਸੰਸਕ੍ਰਿਤ ਹਾਈ ਸਕੂਲ ਜਲੰਧਰ ਤੋਂ ਦਸਵੀਂ ਪਾਸ ਕੀਤੀ। ਇਸ ਉਪਰੰਤ ਆਪ ਨੇ ਵਿਦੇਸ਼ ਜਾਣ ਦਾ ਇਰਾਦਾ ਕੀਤਾ। ਅਮਰੀਕਾ ਜਾਂਦੇ ਹੋਏ ਇਨ੍ਹਾਂ ਨੂੰ ਹਾਂਗਕਾਂਗ ਅਤੇ ਸਿੰਗਾਪੁਰ ਵਿਖੇ ਕੁਝ ਜਾਣਕਾਰ ਮਿਲ ਗਏ। ਉਹ ਬੜੀ ਮੁਸੀਬਤ ਵਿਚ ਸਨ। ਉਨ੍ਹਾਂ ਦੀ ਰੁਪਏ ਪੈਸੇ ਨਾਲ ਮਦਦ ਕੀਤੀ। ਹਾਲਾਂਕਿ ਇਨ੍ਹਾਂ ਨੂੰ ਆਪ ਇਕ-ਇਕ ਪਾਈ ਦੀ ਸਖ਼ਤ ਲੋੜ ਸੀ। ਜਦੋਂ ਕੈਨੇਡਾ ਪੁੱਜੇ ਤਾਂ ਇਨ੍ਹਾਂ ਆਪਣੇ ਹਮਵਤਨਾਂ ਨੂੰ ਰਾਸ਼ਟਰੀ ਲਹਿਰ ਨਾਲ ਤਨੋ-ਮਨੋ-ਧਨੋ ਜੁੜੇ ਹੋਏ ਵੇਖਿਆ ਜਿਸ ਦਾ ਇਕੋ ਇਕ ਮਕਸਦ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਖਦੇੜਨਾ ਸੀ। ਉਹ ਇਸ ਲਹਿਰ ਵੱਲ ਆਪਣੇ ਆਪ ਖਿੱਚਦੇ ਚਲੇ ਗਏ ਅਤੇ ਪਾਰਟੀ ਦੇ ਤਰਜਮਾਨ ਗ਼ਦਰ ਅਖਬਾਰ ਲਈ ਕੰਮ ਕਰਨ ਲੱਗ ਪਏ। ਜਦੋਂ ਅੰਤਰ ਰਾਸ਼ਟਰੀ ਆਕਾਸ਼ ਉੱਪਰ ਜੰਗ ਦੇ ਬੱਦਲ ਪੂਰੀ ਤਰ੍ਹਾਂ ਮੰਡਰਾਉਣ ਲੱਗ ਪਏ ਤਾਂ ਇਨ੍ਹਾਂ ਮਹਿਸੂਸ ਕੀਤਾ ਕਿ ਇਨ੍ਹਾਂ ਲਈ ਕੰਮ ਦਾ ਸਥਾਨ ਅਮਰੀਕਾ ਨਹੀਂ ਭਾਰਤ ਹੈ। ਉਨ੍ਹਾਂ ਫੌਜੀ ਛਾਉਣੀਆਂ ਵਿਚ ਭਾਰਤੀ ਫੌਜੀਆਂ ਨੂੰ ਕੌਮੀ ਕਾਜ਼ ਦਾ ਸਮੱਰਥਕ ਬਣਾਉਣ ਦੀ ਯੋਜਨਾ ਤੇ ਕੰਮ ਸ਼ੁਰੂ ਕੀਤਾ। ਇਨ੍ਹਾਂ ਦਾ ਘਰ ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ, ਮਨਸ਼ਾ ਸਿੰਘ ਦੁਖੀ ਅਤੇ ਰਾਸ ਬਿਹਾਰੀ ਬੋਸ ‘ਵਰਗੇ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । ਨੌਜਵਾਨਾਂ ਦੇ ਟੋਲੇ ਦੇ ਨਾਲ ਜਿਨ੍ਹਾਂ ਵਿਚ ਬਹੁਤੇ ਇਨ੍ਹਾਂ ਦੇ ਆਪਣੇ ਪਿੰਡ ਦੇ ਹੀ ਸਨ। ਸੂਰਾਨੂਸੀ ਰੇਲਵੇ ਸਟੇਸ਼ਨ ਦੇ ਕੋਲ ਰੇਲ ਪਟੜੀ ਨੂੰ ਉਖਾੜਿਆ ਅਤੇ ਟੈਲੀਫੋਨ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਕਸਬਾ ਅਲਾਵਲਪੁਰ ਵਿਚ ਸਿਆਸੀ ਡਾਕਾ ਮਾਰਿਆ। ਜਦੋਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਤਾਂ ਇਨ੍ਹਾਂ ਦੇ ਪਿੰਡ ਵਿਚ ਚੌਕੀ ਬਿਠਾ ਦਿੱਤੀ ਗਈ ਤਾਂ ਆਪ ਉਥੋਂ ਖਿਸਕ ਗਏ। ਇਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਇਨ੍ਹਾਂ ਦੇ ਪਿਤਾ ਬੂਟਾ ਸਿੰਘ, ਭਰਾ ਸੰਤਾ ਸਿੰਘ ਅਤੇ 2 ਕਰੀਬੀ ਰਿਸ਼ਤੇਦਾਰਾਂ ਨੂੰ ਹਿਰਾਸਤ ਵਿਚ ਲੈ ਲਿਆ । ਬਾਅਦ ਵਿਚ ਆਪ ਦੇ ਪਿਤਾ ਜੀ ਨੂੰ ਛੱਡ ਦਿੱਤਾ ਗਿਆ ਪਰੰਤੂ ਇਨ੍ਹਾਂ ਦੇ ਭਰਾ ਨੂੰ ਚੌਦਾਂ ਸਾਲ ਅਤੇ ਰਿਸ਼ਤੇਦਾਰਾਂ ਨੂੰ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਹੋਈ। ਜਦੋਂ ਬੰਤਾ ਸਿੰਘ ਭੂਮੀਗਤ ਸਰਗਰਮੀਂ ਵਿਚ ਰੁਝਾ ਹੋਇਆ ਸੀ ਤਾਂ ਇਕ ਦਿਨ ਲਾਹੌਰ ਗਿਆ ਤਾਂ ਜੋ ਜ਼ਬਰਦਸਤੀ ਕੁਝ ਹਥਿਆਰ ਪ੍ਰਾਪਤ ਕਰ ਸਕੇ। ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲ ਗਈ। ਪੁਲਿਸ ਦੇ 2 ਸਿਪਾਹੀਆਂ ਨੇ ਇਨ੍ਹਾਂ ਅਤੇ ਇਨ੍ਹਾਂ ਦੇ ਸਾਥੀ ਸੱਜਣ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੇ ਵੀ ਜਵਾਬੀ ਵਾਰ ਕੀਤਾ ਜਿਸ ਵਿਚ ਇਕ ਸਿਪਾਹੀ ਮਾਰਿਆ ਗਿਆ। ਇਹ ਬਚ ਨਿਕਲਣ ਵਿਚ ਸਫਲ ਹੋ ਗਏ ਅਤੇ ਮੁਗਲਪੁਰਾ ਰੇਲਵੇ ਸਟੇਸ਼ਨ ਤੋਂ ਗੱਡੀ ਵਿਚ ਸਵਾਰ ਹੋ ਗਏ। ਪੁਲਿਸ ਵਾਲੇ ਵੀ ਇਨ੍ਹਾਂ ਦਾ ਪਿੱਛਾ ਕਰਦੇ ਹੋਏ ਇਸੇ ਗੱਡੀ ਵਿਚ ਚੜ੍ਹ ਗਏ। ਬੰਤਾ ਸਿੰਘ ਨੇ ਚਲਦੀ ਗੱਡੀ ਵਿਚ ਛਲਾਂਗ ਲਗਾ ਦਿੱਤੀ ਅਤੇ ਪੁਲਿਸ ਮੂੰਹ ਵੇਖਦੀ ਹੀ ਰਹਿ ਗਈ। ਇਸ ਉਪਰੰਤ ਇਨ੍ਹਾਂ ਛੇਤੀ ਹੀ ਦੂਜੇ ਕ੍ਰਾਂਤੀਕਾਰੀਆਂ ਦੇ ਨਾਲ ਮਿਲ ਕੇ ਪੁਲਿਸ ਚੌਕੀ ਮਾਨਾਂਵਾਲਾ ਤੇ ਹਮਲਾ ਕਰ ਦਿੱਤਾ। ਇੱਥੇ ਸਾਰੇ ਹਥਿਆਰ ਲੁੱਟ ਲਏ। ਜਦੋਂ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਬੰਤਾ ਸਿੰਘ ਤੋਂ ਸਿਵਾ ਸਾਰੇ ਸਾਥੀ ਗ੍ਰਿਫਤਾਰ ਕਰ ਲਏ ਗਏ। ਜੋ ਕੁਝ ਵੀ ਹੋਇਆ ਉਸ ਦੀ ਪ੍ਰਵਾਹ ਕੀਤੇ ਬਿਨਾਂ ਬੰਤਾ ਸਿੰਘ ਨੇ ਆਪਣਾ ਕੰਮ ਜਾਰੀ ਰੱਖਿਆ। ਇਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਅਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ 2 ਮੁਰੱਬੇ ਜ਼ਮੀਨ ਅਤੇ ਦਸ ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਇਨ੍ਹਾਂ ਦਾ ਆਪਣਾ ਰਿਸ਼ਤੇਦਾਰ ਪ੍ਰਤਾਪ ਸਿੰਘ ਜੋ ਥਾਨਾ ਟਾਂਡਾ ਦੇ ਪਿੰਡ ਜੋੜਾ ਦਾ ਰਹਿਣ ਵਾਲਾ ਸੀ ਇਸ ਲਾਲਚ ਵਿਚ ਆ ਗਿਆ ਅਤੇ ਗ਼ੱਦਾਰੀ ਕਰਕੇ ਇਨ੍ਹਾਂ ਨੂੰ 13 ਜੂਨ 1915 ਨੂੰ ਪੁਲਿਸ ਹਵਾਲੇ ਕਰ ਦਿੱਤਾ। ਲਾਹੌਰ ਸੈਂਟਰਲ ਜੇਲ੍ਹ ਵਿਚ ਕਤਲ ਦਾ ਮੁਕੱਦਮਾ ਚਲਿਆ ਅਤੇ ਮੌਤ ਦੀ ਸਜ਼ਾ ਮਿਲੀ। 15 ਅਗਸਤ 1915 ਨੂੰ ਜੇਲ੍ਹ ਵਿਚ ਹੀ ਫਾਂਸੀ ਦੇ ਦਿੱਤੀ ਗਈ।

ਬਨਾਰਸ ਸਾਜ਼ਿਸ਼ ਕੇਸ

ਬਨਾਰਸ ਸਾਜ਼ਿਸ਼ ਕੇਸ ਲਾਹੌਰ ਸਾਜ਼ਿਸ਼ ਕੇਸ ਦੀ ਇਕ ਸ਼ਾਖਾ ਸੀ। ਇੱਥੇ ਰਾਸ ਬਿਹਾਰੀ ਬੋਸ ਦੇ ਲੈਫਟੀਨੈਂਟ ਅਤੇ ਕਰੀਬੀ ਸਾਥੀ ਸਚਿੰਦਰ ਨਾਥ ਸਾਨਿਆਲ ਦੇ ਕ੍ਰਾਂਤੀਕਾਰੀ ਕੰਮਾਂ ਦਾ ਕੇਂਦਰ ਸੀ । ਉਹ ਆਪਣੀ ਸਾਰੀ ਕਾਰਵਾਈ ਇੱਥੋਂ ਹੀ ਚਲਾਉਂਦੇ ਸਨ। ਪੰਜਾਬ ਦੀ ਗ਼ਦਰ ਲਹਿਰ ਨਾਲ ਵੀ ਸੰਪਰਕ ਕਾਇਮ ਹੋਇਆ ਸੀ। ਜਦੋਂ ਕਿ ਉਹਨਾਂ ਦੇ ਗੁਰੂ ਪੰਜਾਬ ਦੀ ਇਸ ਗ਼ਦਰ ਲਹਿਰ ਦੇ ਕਰਤਾ-ਧਰਤਾ ਸਨ ਅਤੇ ਪੰਜਾਬ ਵਿੱਚ ਹੀ ਰਹਿ ਕੇ ਗ਼ਦਰੀ ਵਰਕਰਾਂ ਦੀ ਯੋਗ ਅਗਵਾਈ ਕਰ ਰਹੇ ਸਨ। ਬੰਗਾਲ ਦੇ ਸਮੂਹ ਕ੍ਰਾਂਤੀਕਾਰੀ ਗਿਰੋਹਾਂ ਦੇ ਇੱਕ ਸਾਥ ਮਿਲ ਕੇ ਕ੍ਰਾਂਤੀਕਾਰੀ ਕੰਮ ਕਰਨ ਕਰਕੇ ਇਸ ਕੇਂਦਰ ਦੀ ਮਹੱਤਤਾ ਬਹੁਤ ਵੱਧ ਗਈ ਸੀ।
ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਨੂੰ ਫਾਂਸੀ ਅਤੇ ਲੰਬੀਆਂ ਸਜ਼ਾਵਾਂ ਦੇਣ ਤੋਂ ਬਾਅਦ ਸਰਕਾਰ ਦਾ ਧਿਆਨ ਭਗੋੜੇ ਵਰਕਰਾਂ ਵੱਲ ਗਿਆ। ਵਾਅਦਾ ਮੁਆਫ ਗੁਆਹਾਂ ਨੇ ਬਨਾਰਸ ਵਾਲੇ ਘਰ ਦਾ ਅਤਾ-ਪਤਾ ਦੱਸ ਦਿੱਤਾ ਸੀ। ਪੰਜਾਬ ਪੁਲਿਸ ਇਹਨਾਂ ਗੁਆਹਾਂ ਨੂੰ ਨਾਲ ਲੈ ਕੇ ਬਨਾਰਸ ਪੁੱਜੀ ਪਰ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਸਾਰੇ ਇਨਕਲਾਬੀ ਵਰਕਰ ਇਸ ਘਰ ਨੂੰ ਛੱਡ ਕੇ ਹੋਰ ਕਿਤੇ ਚੱਲੇ ਗਏ ਸਨ ਕਿਉਂਕਿ ਪੰਜਾਬ ਵਿਚ ਹੋਈਆਂ ਗ੍ਰਿਫਤਾਰੀਆਂ ਤੋਂ ਇਹਨਾਂ ਦੀ ਸੂਚਨਾ ਮਿਲ ਚੁੱਕੀ ਸੀ। ਪੁਲਿਸ ਨੇ ਇਸ ਘਰ ਦੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। ਬਦਕਿਸਮਤੀ ਾਲ ਇੱਕ ਵਰਕਰ ਬਭੂਤੀ ਚਰਨ ਇਸ ਘਰ ਵਿੱਚ ਪਏ ਕੱਪੜਿਆਂ ਦਾ ਬੰਡਲ ਲੈਣ ਆਇਆ, ਪੁਲਿਸ ਨੇ ਉਸਨੂੰ ਫੜ ਲਿਆ। ਉਸਨੇ ਪੁਲਿਸ ਦੀ ਮਾਰ ਦੇ ਡਰੋਂ ਸਾਰਾ ਭੇਤ ਖੋਲ੍ਹ ਦਿੱਤਾ ਅਤੇ ਵਾਅਦ ਮਾਫ ਗਵਾਹ ਬਣ ਗਿਆ। ਸਾਰੇ ਵਰਕਰ ਜਿੰਨਾ ਦੀ ਗਿਣਤੀ 25 ਸੀ ਅਤੇ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿਚ ਛੁਪੇ ਹੋਏ ਸਨ, ਨੂੰ ਗ੍ਰਿਫਤਾਰ ਕਰਵਾਉਣ ਵਿਚ ਮਦਦ ਕੀਤੀ। 26 ਜੂਨ 1915 ਨੂੰ 16 ਆਦਮੀ ਗਿ੍ਫ਼ਤਾਰ ਹੋਏ ਅਤੇ ਲਾਹੌਰ ਸਾਜਿਸ਼ ਕੇਸ ਵਾਂਗ ਇਕ ਸਪੈਸ਼ਲ ਟ੍ਰੀਬਿਊਨਲ ਮੁਕੱਦਮੇ ਦੀ ਸੁਣਵਾਈ ਲਈ ਨਿਯੁਕਤ ਕੀਤਾ ਗਿਆ। ਪਹਿਲੇ ਦਿਨ 25 ਆਦਮੀਆਂ ਦਾ ਚਲਾਨ ਪੇਸ਼ ਕੀਤਾ ਗਿਆ। ਉਹਨਾਂ ਵਿਚੋਂ 16 ਹਾਜ਼ਰ ਸਨ। 6 ਭਗੋੜੇ ਹੋ ਗਏ ਜਿਹਨਾਂ ਵਿਚੋਂ 2 ਫੌਜੀ ਯਾਦਵ ਨਾਥ ਅਤੇ ਧਰਮ ਸਿੰਘ ਬਨਾਰਸ ਛਾਉਣੀ ਦੀ ਸੱਤਵੀਂ ਰਾਜਪੂਤ ਰੈਜਮੈਂਟ ਦੇ ਸਿਪਾਹੀ ਸਨ। ਗੋਪਾਲ ਸਿੰਘ ਕੜਵਾਹ ਰਾਜਸਥਾਨ ਦਾ ਰਹਿਣ ਵਾਲਾ ਸੀ । ਉਸਨੇ ਰਾਸ ਬਿਹਾਰੀ ਨੂੰ ਹਥਿਆਰ ਤੇ ਫੌਜੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ। ਉਸ ਉੱਤੇ ਦਰਜ ਮੁਕੱਦਮਾ ਕਈ ਸਿਆਸੀ ਕਾਰਣਾਂ ਕਰਕੇ ਵਾਪਸ ਲੈ ਲਿਆ ਗਿਆ। ਇਹਨਾਂ ਸਾਰੇ ਵਰਕਰਾਂ ਵਿਰੁੱਧ ਇਸ਼ਤਿਹਾਰ ਵੰਡਣ, ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਉਣ, ਫੌਜ ਵਿਚ ਬਗ਼ਾਵਤ ਕਰਾਉਣ ਅਤੇ ਪੰਜਾਬ, ਦਿੱਲੀ, ਮੇਰਠ ਵਰਗੇ ਸਥਾਨਾਂ ‘ਤੇ ਬੰਬ ਸੁੱਟਣ ਅਤੇ ਗੋਲਾ ਬਾਰੂਦ ਉਪਲੱਬਧ ਕਰਾਉਣ ਦੇ ਇਲਜ਼ਾਮ ਲਗਾਏ ਗਏ। 14 ਫਰਵਰੀ 1916 ਨੂੰ ਮੁਕੱਦਮੇ ਦਾ ਫੈਸਲਾ ਸੁਣਾਇਆ ਗਿਆ। ਇਸ ਪਾਰਟੀ ਦੇ ਲੀਡਰ ਸਚਿੰਦਰ ਨਾਥ ਜੋ ਪੰਜਾਬ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਥੋਂ ਦੀ ਗ਼ਦਰ ਵਿਚ ਪੂਰਾ ਹੱਥ ਸੀ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਦਿੱਤੀ ਗਈ। ਦਾਮੋਦਰ ਸਰੂਪ ਅਤੇ ਗਨੋਸ਼ੀ ਲਾਲ ਨੂੰ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ। ਪ੍ਰਤਾਪ ਸਿੰਘ, ਲੱਛਮੀ ਨਾਰਾਇਣ, ਨਲਨੀ ਮੋਹਨ ਮੁਖਰਜੀ ਨੂੰ ਪੰਜ-ਪੰਜ ਸਾਲ ਦੀ ਕੈਦ ਹੋਈ। ਗਿਰਜਾ ਬਾਬੂ ਉਰਫ ਨਗਿੰਦਰ ਨਾਥ ਦੱਤ ਨੂੰ ਪੰਜ ਸਾਲ ਦੀ ਸਜ਼ਾ ਤੋਂ ਇਲਾਵਾ ਪੰਜ ਸੌ ਰੁਪਏ ਜੁਰਮਾਨਾ ਵੀ ਕੀਤਾ ਗਿਆ। ਅਨਾਦਾ, ਬੰਨਕਮ ਚੰਦਰ ਮਿਤਰਾ ਅਤੇ ਅਕਾਲੀ ਮਾਧੋ ਮੁਖਰਜੀ ਨੂੰ ਤਿੰਨ-ਤਿੰਨ ਸਾਲ ਕੈਦ ਸਖ਼ਤ ਦੀ ਸਜ਼ਾ ਹੋਈ। ਸਚਿੰਦਰ ਨਾਥ ਸਾਨਿਆਲ ਦੇ ਇੱਕ ਭਰਾ ਜਤਿੰਦਰ ਨਾਥ ਸਾਨਿਆਲ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਦੂਜੇ ਭਰਾ ਭੁਪਿੰਦਰ ਨਾਥ ਸਾਨਿਆਲ ਨੂੰ ਬਰੀ ਕਰ ਦਿੱਤਾ ਗਿਆ। ਦੋਵੇਂ ਫੌਜੀ ਧਰਮ ਸਿੰਘ ਅਤੇ ਯਾਦਵ ਨਾਥ ਵੀ ਬਰੀ ਹੋ ਗਏ ਕਿਉਂਕਿ ਨਾ ਤਾਂ ਉਹਨਾਂ ਵਿਰੁੱਧ ਕੋਈ ਗਵਾਹ ਸੀ ਅਤੇ ਨਾ ਹੀ ਕਿਸੇ ਗਵਾਹ ਨੇ ਉਹਨਾਂ ਦੀ ਸ਼ਨਾਖਤ ਕੀਤੀ।
ਟ੍ਰੀਬਿਊਨਲ ਦੀ ਰਾਏ ਸੀ ਕਿ ਲਾਹੌਰ, ਦਿੱਲੀ ਅਤੇ ਬਨਾਰਸ ਦੀਆਂ ਸਾਜ਼ਸ਼ਾਂ ਇੱਕ ਹੀ ਵੱਡੀ ਲਹਿਰ ਦੇ ਅੰਗੂ ਸਨ। ਇਸ ਲਹਿਰ ਦਾ ਕੇਂਦਰ ਪੰਜਾਬ ਸੀ ਜਿੱਥੋਂ ਦੇ ਕ੍ਰਾਂਤੀਕਾਰੀਆਂ ਨੂੰ ਅਸੀਂ ਚੰਗੀ ਤਰ੍ਹਾਂ ਦਬਾ ਦਿੱਤਾ। ਉਹ ਬੰਗਾਲ ਦੇ ਨੌਜਵਾਨਾਂ ਨਾਲੋਂ ਵੱਖ ਸਨ।
ਲਾਹੌਰ ਸਾਜ਼ਿਸ਼ ਕੇਸ ਤੋਂ ਬਾਅਦ 19-20 ਮੁਕੱਦਮੇ ਪਾਰਟੀ ਦੇ ਵਰਕਰਾਂ ਵਿਰੁੱਧ ਚਲਾਏ ਗਏ ਸਨ। ਬਹੁਤ ਸਾਰੇ ਵਰਕਰ ਲਾਹੌਰ ਸਾਜਿਸ਼ ਕੇਸ ਵੇਲੇ ਹੀ ਭਗੋੜੇ ਹੋ ਗਏ ਸਨ ਵੀਹਦੇ ਫੁੱਲੀ-ਹੌਲੀ ਗ੍ਰਿਫਤਾਰ ਹੁੰਦੇ ਗਏ ਅਤੇ ਮੁਕੱਦਮੇ ਚਲਦੇ ਰਹੇ।
(1) ਪਹਿਲਾ ਸਪਲੀਮੈਂਟਰੀ ਸਾਜ਼ਿਸ਼ ਕੇਸ ਲਾਹੌਰ—ਇਸ ਮੁਕੱਦਮੇ ਦੀ ਸੁਣਵਾਈ ਲਾਹੌਰ ਸੈਂਟਰਲ ਜੇਲ੍ਹ ਵਿਚ ਹੀ ਕੀਤੀ ਗਈ। ਇਸ ਦੇ ਕਮਿਸ਼ਨਰ ਪਹਿਲੇ ਕਰਤਾਰ ਸਿੰਘ ਸਰਾਭਾ ਵਾਲੇ ਮੁਕੱਦਮੇ ਵਾਲੇ ਹੀ ਸਨ। ਇਹ ਮੁਕੱਦਮਾ 25/29 ਅਕਤੂਬਰ 1915 ਨੂੰ ਸ਼ੁਰੂ ਹੋ ਕੇ 30 ਮਾਰਚ 1916 ਨੂੰ ਖਤਮ ਹੋਇਆ। ਸ਼ੁਰੂ ਵਿਚ ਇਸ ਮੁਕੱਦਮੇ ਵਿਚ 102 ਮੁਜਰਿਮ ਸ਼ਾਮਿਲ ਕੀਤੇ ਗਏ। ਇਹਨਾਂ ਵਿਚੋਂ ਕੁਝ ਭਗੋੜੇ ਸਨ। ਬਾਕੀ 74 ਮੁਜਰਿਮ ਰਹਿ ਗਏ। ਇਹਨਾਂ ਵਿਚੋਂ 6 ਮੁਜਰਿਮ ਵੀਰ ਸਿੰਘ ਪੁੱਤਰ ਬੂਟਾ ਸਿੰਘ ਬਾਹੂਵਾਲ ਜ਼ਿਲ੍ਹਾ ਹੁਸ਼ਿਆਰਪੁਰ, ਈਸ਼ਰ ਸਿੰਘ ਪੁੱਤਰ ਬਚਨ ਸਿੰਘ ਢੁੱਡੀਕੇ ਜ਼ਿਲ੍ਹਾ ਫਿਰੋਜ਼ਪੁਰ, ਰੰਗਾ ਸਿੰਘ ਪੁੱਤਰ ਗੁਰਦਿੱਤ ਸਿੰਘ ਖੁਰਦਪੁਰ ਜ਼ਿਲ੍ਹਾ ਜਲੰਧਰ, ਰੂੜ ਸਿੰਘ ਪੁੱਤਰ ਸਮੁੰਦਰ ਸਿੰਘ ਤਲਵੰਡੀ ਦੋਸਾਂਝ ਜ਼ਿਲ੍ਹਾ ਫਿਰੋਜ਼ਪੁਰ, ਉੱਤਮ ਸਿੰਘ ਪੁੱਤਰ ਜੈਤਾ ਸਿੰਘ ਹਾਂਸ ਜ਼ਿਲ੍ਹਾ ਲੁਧਿਆਣਾ, ਹੀਰਾ ਸਿੰਘ ਪੁੱਤਰ ਮੁਨਾ ਸਿੰਘ ਚਰੜ ਜ਼ਿਲ੍ਹਾ ਲਾਹੌਰ ਨੂੰ ਮੌਤ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਬਾਅਦ ਵਿਚ ਹੀਰਾ ਸਿੰਘ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਵਿਚ ਬਦਲ ਦਿੱਤਾ ਗਿਆ। 45 ਕੈਦੀਆਂ ਨੂੰ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। 8 ਮੁਜਰਿਮਾਂ ਨੂੰ ਉਮਰ ਕੈਦ ਤੋਂ ਘੱਟ ਸਜ਼ਾ ਹੋਈ।
(2) ਦੂਸਰਾ ਸਪਲੀਮੈਂਟਰੀ ਸਾਜ਼ਿਸ਼ ਕੇਸ ਲਾਹੌਰ-ਇਸ ਮੁਕੱਦਮੇ ਦੀ ਸੁਣਵਾਈ ਲਾਹੌਰ ਵਿਚ ਟੀ. ਪੀ. ਏਲਿਸ (T.P. Elles) ਮੇਜਰ ਫਰੀਜ਼ਲੇ (Frizelle) ਰਾਏ ਬਹਾਦੁਰ ਗੋਪਾਲ ਦਾਸ ਭੰਡਾਰੀ ਨੇ ਕੀਤੀ। ਇਹ ਮੁਕੱਦਮਾ 8 ਨਵੰਬਰ 1916 ਨੂੰ ਸ਼ੁਰੂ ਹੋ ਕੇ 5 ਜਨਵਰੀ 1917 ਨੂੰ ਖਤਮ ਹੋਇਆ। ਇਸ ਮੁਕੱਦਮੇ ਵਿਚ 17 ਮੁਜਰਿਮ ਸਨ ਜਿਨ੍ਹਾਂ ਵਿਚੋਂ ਛੇ ਬਾਬੂ ਰਾਮ ਪੁੱਤਰ ਗਾਂਧੀ ਵਾਸੀ ਫਤਿਹਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ, ਬਲਵੰਤ ਸਿੰਘ ਕੈਨੇਡੀਅਨ ਪੁੱਤਰ ਬੁੱਧ ਸਿੰਘ ਖੁਰਦਪੁਰ ਜ਼ਿਲ੍ਹਾ ਜਲੰਧਰ, ਨਾਮਾ ਉਰਫ ਹਰਨਾਮ ਸਿੰਘ ਪੁੱਤਰ ਗੋਪਾਲ ਫਤਿਹਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ, ਹਾਫਿਜ਼ ਅਬਦੁੱਲਾ ਮਨੀਲਾ ਵਾਲੇ ਪੁੱਤਰ ਨਿਜ਼ਾਮਦੀਨ ਜਗਰਾਉ ਜ਼ਿਲ੍ਹਾ ਲੁਧਿਆਣਾ, ਰੂੜ ਸਿੰਘ ਪੁੱਤਰ ਅਰਜਨ ਸਿੰਘ ਸੰਘੋਆਲ ਜ਼ਿਲ੍ਹਾ ਜਲੰਧਰ, ਕਰਤਾਰ ਸਿੰਘ ਪੁੱਤਰ ਸੁੰਦਰ ਸਿੰਘ ਨਵੇਂ ਚੰਦ ਜ਼ਿਲ੍ਹਾ ਫਿਰੋਜ਼ਪੁਰ ਨੂੰ ਮੌਤ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ। ਬਾਅਦ ਵਿਚ ਕਰਤਾਰ ਸਿੰਘ ਦੀ ਸਜ਼ਾ ਬਦਲ ਕੇ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਕਰ ਦਿੱਤੀ। ਪੰਜ ਦੋਸ਼ੀਆਂ ਬਤਨ ਸਿੰਘ ਪੁੱਤਰ ਮਿਹਰ ਸਿੰਘ ਕਾਹਰੀ ਸਾਹਰੀ ਜ਼ਿਲ੍ਹਾ ਹੁਸ਼ਿਆਰਪੁਰ, ਫਜ਼ਲਦੀਨ ਪੁੱਤਰ ਨੂਰਾ, ਹਰੀ ਸਿੰਘ ਪੁੱਤਰ ਭੱਖਾ ਸਿੰਘ ਛੋਟੀਆਂ ਥੋਪਾ ਜ਼ਿਲਾ ਫਿਰੋਜ਼ਪੁਰ, ਕੇਹਰ ਸਿੰਘ ਪੁੱਤਰ ਬਘੇਲ ਸਿੰਘ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ, ਮਨਸ਼ਾ ਸਿੰਘ ਦੁਖੀ ਪੁੱਤਰ ਨਿਹਾਲ ਸਿੰਘ ਜੰਡਿਆਲਾ ਜ਼ਿਲਾ ਜਲੰਧਰ, ਅਮਰ ਸਿੰਘ ਪੁੱਤਰ ਬੂਟਾ ਸਿੰਘ ਕੋਟਲਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਦਿੱਤੀ ਗਈ। ਬਾਅਦ ਵਿਚ ਅਮਰ ਸਿੰਘ ਦੀ ਸਜ਼ਾ ਬਦਲ ਕੇ ਦੋ ਸਾਲ ਸਖ਼ਤ ਸਜ਼ਾ ਕਰ ਦਿੱਤੀ ਗਈ।
(3) ਤੀਸਰਾ ਸਪਲੀਮੈਂਟਰੀ ਸਾਜ਼ਿਸ਼ ਕੇਸ ਲਾਹੌਰ–ਡਾਕਟਰ ਮਥੁਰਾ ਸਿੰਘ ਭਗੋੜਾ ਹੋ ਗਿਆ ਸੀ। ਉਸਨੂੰ ਰੂਸ ਦੇ ਸੂਬਾ ਤੁਰਕੁਸਤਾਨ ਦੇ ਗਵਰਨਰ ਨੇ ਗ੍ਰਿਫਤਾਰ ਕਰਕੇ 2 ਨਵੰਬਰ 1916 ਨੂੰ ਮਸ਼ਹਦ (ਈਰਾਨ) ਵਿਚ ਅੰਗਰੇਜ਼ੀ ਹਕੂਮਤ ਦੇ ਕੌਂਸਲ ਦੇ ਹਵਾਲੇ ਕਰ ਦਿੱਤਾ। ਉਸਨੂੰ ਹਿੰਦੁਸਤਾਨ ਲਿਆ ਕੇ ਲਾਹੌਰ ਵਿਚ ਮੁਕੱਦਮਾ ਚਲਾਇਆ ਗਿਆ। ਜਿਸ ਰਾਹੀਂ ਉਸਨੂੰ ਮੌਤ ਅਤੇ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਦਿੱਤੀ ਗਈ। 27 ਮਾਰਚ 1917 ਨੂੰ ਲਾਹੌਰ ਦੀ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ। ਇਹ ਢਡਿਆਲ ਜ਼ਿਲ੍ਹਾ ਜਿਹਲਮ ਦਾ ਰਹਿਣ ਵਾਲਾ ਸੀ।
(4) ਚੌਥਾ ਸਪਲੀਮੈਂਟਰੀ ਸਾਜ਼ਿਸ਼ ਕੇਸ ਲਾਹੌਰ-ਜਿਵੰਦ ਸਿੰਘ ਪੁੱਤਰ ਨਰਾਇਣ ਸਿੰਘ ਨੰਗਲ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ 28 ਮਾਰਚ 1917 ਨੂੰ ਕਾਲੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਮੁਕੱਦਮਾ ਚਲਾ ਕੇ 26 ਮਈ 1917 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਅਤੇ ਇਸਦੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ।
(5) ਮਾਂਡਲੇ ( ਬਰਮਾ) ਪਹਿਲਾ ਸਾਜ਼ਿਸ਼ ਕੇਸ-ਇਸ ਮੁਕੱਦਮੇ ਦੀ ਸੁਣਵਾਈ ਮਾਂਡਲੇ ਬਰਮਾ ਵਿੱਚ ਐੱਸ. ਐੱਮ. ਰੋਬੇਸਨ ਸਦਰ ਮੋਂਗਕਿਨ (Mongkin) ਅਤੇ ਐੱਚ. ਈ. ਮੈਕੋਲ (H.E. Mecoll) ਨੇ ਕੀਤੀ। 27 ਜੁਲਾਈ 1916 ਨੂੰ ਹੁਕਮ ਸੁਣਾਇਆ ਗਿਆ ਜਿਸ ਅਨੁਸਾਰ ਸੱਤ ਮੁਜਰਿਮ ਹਰਨਾਮ ਸਿੰਘ ਬਾਬੂ ਪੁੱਤਰ ਲਾਭ ਸਿੰਘ ਕਾਹਰੀ ਸਾਹਰੀ ਜ਼ਿਲ੍ਹਾ ਹੁਸ਼ਿਆਰਪੁਰ, ਚਾਲੀਆ ਰਾਮ ਪੁੱਤਰ ਸ਼ੰਕਰਦਾਸ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ, ਬਸਾਵਾ ਸਿੰਘ ਪੁੱਤਰ ਝੰਡਾ ਸਿੰਘ ਵਾੜਾ ਜ਼ਿਲ੍ਹਾ ਹੁਸ਼ਿਆਰਪੁਰ, ਨਰਾਇਣ ਸਿੰਘ ਪੁੱਤਰ ਬਾਬੂ ਬਾਲੂ ਜ਼ਿਲ੍ਹਾ ਪਟਿਆਲਾ, ਨਰੰਜਣ ਸਿੰਘ ਪੁੱਤਰ ਜਵਾਲਾ ਸਿੰਘ ਸੰਗਤਪੁਰ ਜ਼ਿਲ੍ਹਾ ਲੁਧਿਆਣਾ, ਪਾਲਾ ਸਿੰਘ ਪੁੱਤਰ ਜੈਮਲ ਸਿੰਘ ਸ਼ੇਰਪੁਰ ਜ਼ਿਲ੍ਹਾ ਲੁਧਿਆਣਾ, ਕਿਰਪਾ ਰਾਮ ਪੁੱਤਰ ਬਰਿਜ ਲਾਲ ਮਾਂਗਟ ਜ਼ਿਲ੍ਹਾ ਗੁਜਰਾਤ ਨੂੰ ਮੌਤ ਅਤੇ ਜਾਇਦਾਦ ਜ਼ਬਤ ਦੀ ਸਜ਼ਾ ਹੋਈ। ਇਸ ਤੋਂ ਇਲਾਵਾ ਚੇਤਰਾਮ ਪੁੱਤਰ ਬਿਸ਼ਨ ਦਾਸ ਵੀਰੋਵਾਲ ਜ਼ਿਲ੍ਹਾ ਸਿਆਲਕੋਟ, ਜੀਵਨ ਸਿੰਘ ਪੁੱਤਰ ਈਸ਼ਰ ਸਿੰਘ ਫਲੋਕੇ ਜ਼ਿਲ੍ਹਾ ਗੁਜਰਾਂਵਾਲਾ, ਕਪੂਰ ਸਿੰਘ ਪੁੱਤਰ ਦਿੱਤ ਸਿੰਘ ਮੋਹੀ ਜ਼ਿਲ੍ਹਾ ਲੁਧਿਆਣਾ, ਹਰਦਿੱਤ ਸਿੰਘ ਪੁੱਤਰ ਭਗਵਾਨ ਸਿੰਘ ਲੰਮੇ ਜੱਟਪੁਰਾ ਜ਼ਿਲਾ ਲੁਧਿਆਣਾ, ਬੁੱਢਾ ਸਿੰਘ ਪੁੱਤਰ ਸ਼ਾਮ ਸਿੰਘ ਫਲਕੇ ਜ਼ਿਲ੍ਹਾ ਗੁਜਰਾਂਵਾਲਾ, ਗਿਆਨ ਚੰਦ ਪੁੱਤਰ ਸੋਹਣ ਲਾਲ ਮੇਰੀ ਮਰਲ ਜ਼ਿਲ੍ਹਾ ਲਾਹੌਰ ਨੂੰ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਮਿਲੀ ਅਤੇ ਕਿਰਪਾ ਰਾਮ ਦੀ ਮੌਤ ਦੀ ਸਜ਼ਾ ਬਦਲ ਕੇ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਵਿਚ ਬਦਲ ਦਿੱਤੀ ਗਈ।
6. ਮਾਂਡਲੇ (ਬਰਮਾ) ਦੂਸਰਾ ਸਾਜ਼ਿਸ਼ ਕੇਸ-ਇਸ ਮੁਕੱਦਮੇ ਦਾ ਕੋਈ ਰੀਕਾਰਡ ਉਪਲਬੱਧ ਨਹੀਂ ਹੋ ਸਕਿਆ। ਸਿਰਫ ਏਨਾ ਹੀ ਪਤਾ ਚੱਲ ਸਕਿਆ ਕਿ ਇਸ ਮੁਕੱਦਮੇ ਵਿਚ ਤਿੰਨ ਮੁਜਤਬਾ ਹੁਸੈਨ ਪੁੱਤਰ ਸੱਯਦ ਹੁਸੈਨ ਜੋਧਪੁਰ (ਯੂਪੀ), ਅਮਰ ਸਿੰਘ ਇੰਜੀਨੀਅਰ ਪੁੱਤਰ ਵਰਿਆਮ ਸਿੰਘ ਸ਼ੇਰਪੁਰ ਕਲਾਂ ਜ਼ਿਲ੍ਹਾ ਲੁਧਿਆਣਾ, ਅਲੀ ਅਹਿਮਦ ਸਦੀਕੀ ਪੁੱਤਰ ਕੁਰਬਾਨ ਅਲੀ ਸ਼ਹਿਜਾਦਪੁਰ ਫੈਜ਼ਾਬਾਦ (ਯੂਪੀ), ਰਾਮ ਰੱਖਾ ਪੁੱਤਰ ਜਵਾਹਰਾ ਰਾਮ ਮਸੋਲੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ ਅਤੇ ਇਹਨਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਲਈਆਂ ਗਈਆਂ।
(7) ਮਾਂਡਲੇ (ਬਰਮਾ) ਦਾ ਤੀਸਰਾ ਮੁਕੱਦਮਾ-ਇਸ ਮੁਕੱਦਮੇ ਵਿਚ ਸੋਹਣ ਲਾਲ ਪਾਠਕ ਪੁੱਤਰ ਜਿੰਦੂ ਰਾਮ ਪੱਟੀ ਤਰਨਤਾਰਨ ਦੇ ਵਿਰੁੱਧ ਦਸੰਬਰ 1915 ਵਿਚ ਸੁਣਵਾਈ ਸ਼ੁਰੂ ਹੋਈ ਅਤੇ ਫਾਂਸੀ ਦੀ ਸਜ਼ਾ ਦਿੱਤੀ ਗਈ। ਆਪ ਨੂੰ 10 ਫਰਵਰੀ 1916 ਨੂੰ ਮਾਂਡਲੇ ਜੇਲ੍ਹ ਵਿਚ ਫਾਂਸੀ ਤੇ ਲਟਕਾ ਦਿੱਤਾ ਗਿਆ।
(8) ਸਾਨਫਰਾਂਸਿਸਕੋ ਕੇਸ-ਇਹ ਮੁਕੱਦਮਾ 22 ਨਵੰਬਰ 1917 ਨੂੰ ਸਾਨ ਫਰਾਂਸਿਸਕੋ ਵਿਚ ਕਈ ਜਰਮਨ ਅਤੇ ਅਮਰੀਕਨ ਤੋਂ ਇਲਾਵਾ 15 ਹਿੰਦੁਸਤਾਨੀਆਂ ਨੂੰ ਵੀ ਸਜ਼ਾ ਹੋਈ। ਗੋਪਾਲ ਸਿੰਘ ਪੁੱਤਰ ਨਰਾਇਣ ਸਿੰਘ ਸੋਹੀਆ ਜ਼ਿਲ੍ਹਾ ਲੁਧਿਆਣਾ ਨੂੰ ਇਕ ਸਾਲ ਇਕ ਦਿਨ, ਭਗਵਾਨ ਸਿੰਘ ਪੁੱਤਰ ਗੁਰਮੁੱਖ ਸਿੰਘ ਵੜਿੰਗ ਜ਼ਿਲ੍ਹਾ ਅੰਮ੍ਰਿਤਸਰ ਨੂੰ ਡੇਢ ਸਾਲ, ਕਿਦਾਰ ਨਾਥ ਦਾਸ ਪੁੱਤਰ ਕਾਲੀ ਮੋਹਨ ਦਾਸ ਮੋਹਪਾਰਾ ਜ਼ਿਲ੍ਹਾ ਬੀਸ ਪਰਗਨਾ ਨੂੰ ਇਕ ਸਾਲ ਦਸ ਮਹੀਨੇ, ਗੋਬਿੰਦ ਬਿਹਾਰੀ ਲਾਲ ਪੁੱਤਰ ਬਿਸ਼ਨ ਦਾਸ ਦਿੱਲੀ ਨੂੰ ਦਸ ਮਹੀਨੇ, ਬਿਸ਼ਨ ਸਿੰਘ (ਬਿਸ਼ਨ ਬਿਹਾਰੀ ਹਿੰਦੀ) ਪੁੱਤਰ ਸਦਾ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਨੌ ਮਹੀਨੇ, ਭਾਈ ਸੰਤੋਖ ਸਿੰਘ ਪੁੱਤਰ ਜਵਾਲਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਨੂੰ 21 ਮਹੀਨੇ, ਗੋਧਾ ਰਾਮ ਪੁੱਤਰ ਸ਼੍ਰੀ ਸ਼ਾਨਾ ਰਾਮ ਜ਼ਿਲ੍ਹਾ ਸ਼ਾਹਪੁਰ ਨੂੰ 11 ਮਹੀਨੇ, ਨਰੰਜਣ ਦਾਸ ਪੁੱਤਰ ਮੇਘ ਗਏ ਪੁਰਾਣੀ ਕੋਤਵਾਲੀ ਲਾਹੌਰ ਨੂੰ 6 ਮਹੀਨੇ, ਮਹਾਂਦੇਵ ਆਬਾਜੀ ਨੰਦੀਕਾਰ ਨੂੰ 3 ਮਹੀਨੇ, ਮੁਨਸ਼ੀਰਾਮ ਨੂੰ ਦੋ ਮਹੀਨੇ, ਨਿਧਾਨ ਸਿੰਘ ਨੂੰ 4 ਮਹੀਨੇ, ਇਮਾਮਦੀਨ ਨੂੰ ਚਾਰ ਮਹੀਨੇ, ਧਰਿੰਦਰ ਸਰਕਾਰ ਨੂੰ 4 ਮਹੀਨੇ, ਚੰਦਰਕਾਂਤਾ ਚਕਰਵਤੀ ਨੂੰ 1 ਮਹੀਨਾ ਕੈਦ ਅਤੇ 5000 ਡਾਲਰ ਜੁਰਮਾਨਾ, ਸੁੰਦਰ ਸਿੰਘ ਘਾਲੀ ਪੁੱਤਰ ਮੰਗਲ ਸਿੰਘ ਘਲਕਲਾਂ ਜ਼ਿਲ੍ਹਾ ਫਿਰੋਜ਼ਪੁਰ ਨੂੰ ਤਿੰਨ ਮਹੀਨੇ ਦੀ ਸਜ਼ਾ ਹੋਈ। ਜੱਜ ਨੇ ਫੈਸਲੇ ਵਿਚ ਅਫਸੋਸ ਪ੍ਰਗਟਾਇਆ ਕਿ ਕਾਨੂੰਨ ਜਿਸ ਅਧੀਨ ਇਹ ਮੁਕੱਦਮਾ ਚਲਾਇਆ ਗਿਆ ਮੁਜਰਿਮਾਂ ਨੂੰ ਇਸ ਤੋਂ ਵੱਧ ਸਜ਼ਾ ਦੇਣ ਦੀ ਆਗਿਆ ਨਹੀਂ ਦਿੰਦਾ। ਇਸ ਸੂਚੀ ਵਿੱਚ ਜਰਮਨਾਂ ਅਤੇ ਅਮਰੀਕਨਾਂ ਨੂੰ ਜੋ ਸਜ਼ਾ ਹੋਈ ਹੈ ਉਹਨਾਂ ਦੇ ਨਾਮ ਅਤੇ ਵੇਰਵੇ ਨਹੀਂ ਲਿਖੇ ਗਏ। ਇਹ ਮੁਕੱਦਮਾ ਅੰਗਰੇਜ਼ਾਂ ਦੇ ਕਹਿਣ ਤੇ ਅਮਰੀਕਨ ਸਰਕਾਰ ਨੇ ਚਲਾਇਆ ਸੀ। ਇਸ ਵਿਚ ਅਗਰਜ ਕੁਮਾਰ ਚੈਟਰਜੀ ਵਾਅਦਾ ਮੁਆਫ ਗਵਾਹ ਸੀ। ਇਸਦਾ ਛੋਟਾ ਭਰਾ ਪਰਨ ਵੇਸ਼ ਕੁਮਾਰ ਚੈਟਰਜੀ ਕਾਕੋਰੀ ਕੇਸ ਵਿਚ ਵਾਅਦਾ ਮੁਆਫ ਗਵਾਹ ਸੀ।
(9) ਸ਼ਿਕਾਗੋ ਮੁਕੱਦਮਾ-ਇਸ ਮੁਕੱਦਮੇ ਦਾ ਫੈਸਲਾ ਨਹੀਂ ਮਿਲ ਸਕਿਆ। ਇਸ ਦਾ ਸੰਬੰਧ ਮੁਵੇਰਕ ਅਤੇ ਏਨੀ ਲਾਰੰਸ ਜਹਾਜ਼ ਨਾਲ ਹੈ। ਇਸ ਵਿਚ ਜੈਕਬਸਨ ਅਮਰੀਕਨ ਬੋਇਮ ਜਰਮਨ (Boehm) ਅਤੇ ਵੇਡੇ ਜਰਮਨ (Wehde) ਤਿੰਨਾਂ ਨੂੰ ਤਿੰਨ-ਤਿੰਨ ਸਾਲ ਕੈਦ ਅਤੇ 13-13 ਹਜ਼ਾਰ ਡਾਲਰ ਜੁਰਮਾਨਾ ਹੋਇਆ ਸੀ। ਹਰੰਭਾ ਲਾਲ ਗੁਪਤ ਨੂੰ ਡੇਢ ਸਾਲ ਕੈਦ ਅਤੇ 700 ਡਾਲਰ ਜੁਰਮਾਨਾ ਕੀਤਾ ਗਿਆ ਸੀ।
(10) ਮੰਡੀ ਸਾਜਿਸ਼ ਕੇਸ-ਇਸ ਮੁਕੱਦਮੇ ਦੀ ਸੁਣਵਾਈ ਟੀ. ਪੀ. ਏਲਿਸ (T.P. Elles) ਸਪੈਸ਼ਲ ਕਮਿਸ਼ਨਰ ਨੇ ਕੀਤੀ। ਇਸ ਨੇ ਹੇਠ ਲਿਖੇ ਪੰਜ ਗ਼ਦਰੀਆਂ ਨੂੰ ਸਜ਼ਾਵਾਂ ਦਿੱਤੀਆਂ। ਮੀਆਂ ਜਵਾਹਰ ਸਿੰਘ ਪੁੱਤਰ ਭੀਕਮ ਸੈਣੀ ਹੋਰੀ ਮੰਡੀ ਰਿਆਸਤ ਉਮਰ ਕੈਦ ਕਾਲੇਪਾਣੀ ਅਤੇ ਜਾਇਦਾਦ ਜ਼ਬਤੀ, ਜਵਾਹਰ ਪੁੱਤਰ ਜਿੱਦੂ ਬਰਸੂ ਪੰਜ ਸਾਲ ਕੈਦ ਸਖ਼ਤ ਅਤੇ ਜਾਇਦਾਦ ਕੁਰਕੀ, ਲੱਧੂ ਪੁੱਤਰ ਫਕੀਰਾ ਨੂੰ ਤਿੰਨ ਸਾਲ ਕੈਦ ਸਖ਼ਤ, ਬਦਰੀ ਪੁੱਤਰ ਜਵਾਹਰ ਸਿੰਘ ਨੂੰ ਡੇਢ ਸਾਲ ਕੈਦ ਸਖਤ, ਲਧੂ ਪੁੱਤਰ ਟੀਕੂ ਪਿੰਡ ਨਾਗਰ ਨੂੰ 14 ਸਾਲ ਕੈਦ ਸਖ਼ਤ ਦੀ ਸਜ਼ਾ ਹੋਈ ਨਾਲ ਹੀ ਸਾਰਿਆਂ ਦੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਇਹ ਸਾਰੇ ਰਿਆਸਤ ਮੰਡੀ ਦੇ ਰਹਿਣ ਵਾਲੇ ਸਨ।
(11) ਮੰਡੀ ਸਾਜ਼ਿਸ਼ ਸਪਲੀਮੈਂਟਰੀ ਮੁਕੱਦਮਾ-ਇਸ ਮੁਕੱਦਮੇ ਵਿਚ ਸਾਧੂ ਪੁੱਤਰ ਪੀਰ ਸਹਾਏ ਪਿੰਡ ਬਰਸੂ ਰਿਆਸਤ ਮੰਡੀ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ ਅਤੇ ਨਾਲ ਹੀ ਉਸਦੀ ਸਾਰੀ ਜਾਇਦਾਦ ਵੀ ਜ਼ਬਤ ਕਰ ਲਈ ਗਈ।
(12) ਫੇਰੂ ਸ਼ਹਿਰ (ਫਿਰੋਜ਼ਪੁਰ) ਦੀ ਘਟਨਾ-27 ਨਵੰਬਰ 1914 ਨੂੰ ਫਿਰੋਜ਼ਪੁਰ ਸ਼ਹਿਰ ਤੋਂ ਲਗਭਗ 18-20 ਗ਼ਦਰੀ ਟਾਂਗੇ ਵਿਚ ਸਵਾਰ ਹੋ ਕੇ ਮੋਗੇ ਵੱਲ ਜਾ ਰਹੇ ਸਨ। ਫੇਰੂ ਸ਼ਹਿਰ ਦੇ ਨੇੜੇ ਨਹਿਰ ਦੇ ਕੋਲ ਪੁਲਿਸ ਅਤੇ ਜ਼ੈਲਦਾਰ ਪੁਲਿਸ ਕਪਤਾਨ ਦੀ ਉਡੀਕ ਕਰ ਰਹੇ ਸਨ। ਬਸ਼ਾਰਤ ਅਲੀ ਥਾਣੇਦਾਰ ਨੇ ਤਾਂਗਾ ਰੋਕ ਕੇ ਰਹਿਮਤ ਅਲੀ ਸ਼ਾਹ ਵਜੀਦ ਨੂੰ ਥੱਪੜ ਮਾਰਿਆ। ਇਸਦੇ ਭਗਤ ਸਿੰਘ ਕੱਚਰਭੰਨ ਨੇ ਥਾਣੇਦਾਰ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਕੋਲ ਖੜ੍ਹੇ ਜ਼ੈਲਦਾਰ ਦਾ ਵੀ ਕੰਮ ਤਮਾਮ ਕਰ ਦਿੱਤਾ । ਨੌ ਗ਼ਦਰੀ ਜੰਗਲ ਵਿਚ ਛੱਪ ਗਏ ਇਹਨਾਂ ਨੂੰ ਪੁਲਿਸ ਨੇ ਘੇਰ ਲਿਆ। ਚੰਦਰ ਸਿੰਘ ਵੜੈਚ ਅਤੇ ਧਿਆਨ ਸਿੰਘ ਬਰਾਸੀਪੁਰਾ ਜ਼ਿਲ੍ਹਾ ਲੁਧਿਆਣਾ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਜਦੋਂ ਕਿ ਬਾਕੀ ਸੱਤ ਪੰਡਿਤ ਕਾਸ਼ੀ ਰਾਮ ਪੁੱਤਰ ਗੰਗਾ ਰਾਮ ਮੜੋਲੀ ਜ਼ਿਲ੍ਹਾ ਅੰਬਾਲਾ, ਜੀਵਨ ਸਿੰਘ ਪੁੱਤਰ ਵਜ਼ੀਰ ਸਿੰਘ ਦੂਲੇ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ, ਰਹਿਮਤ ਅਲੀ ਸ਼ਾਹ ਵਜੀਦਕੇ ਜ਼ਿਲ੍ਹਾ ਪਟਿਆਲਾ, ਬਖਸ਼ੀਸ਼ ਸਿੰਘ ਪੁੱਤਰ ਦੇਵਾ ਸਿੰਘ ਖਾਨਪੁਰ ਜ਼ਿਲ੍ਹਾ ਲੁਧਿਆਣਾ, ਲਾਲ ਸਿੰਘ ਪੁੱਤਰ ਦਿਆ ਸਿੰਘ ਸਹਿਬਾਜ ਜ਼ਿਲ੍ਹਾ ਲੁਧਿਆਣਾ, ਧਿਆਨ ਸਿੰਘ ਪੁੱਤਰ ਕਰਮ ਸਿੰਘ ਉਮਰਪੁਰ ਜ਼ਿਲ੍ਹਾ ਅੰਮਿ੍ਤਸਰ, ਜਗਤ ਸਿੰਘ ਬੰਝਲ ਜ਼ਿਲ੍ਹਾ ਲੁਧਿਆਣਾ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਲਿਆਂਦੇ ਗਏ। ਸੈਸ਼ਨ ਜੱਜ ਫਿਰੋਜ਼ਪੁਰ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ 8-3-1916 ਨੂੰ ਫਿਰੋਜ਼ਪੁਰ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਗਾਂਧਾ ਸਿੰਘ ਪੁੱਤਰ ਜਵਾਲਾ ਸਿੰਘ ਕੱਚਰਭੰਨ ਜ਼ਿਲ੍ਹਾ ਫਿਰੋਜ਼ਪੁਰ ਨੂੰ ਵੀ ਸੈਸ਼ਨ ਜੱਜ ਨੇ ਫਾਂਸੀ ਸਜ਼ਾ ਦਿੱਤੀ ਅਤੇ ਇਸੇ ਦਿਨ 8 ਮਾਰਚ 1916 ਨੂੰ ਆਪਣੇ ਸਾਥੀਆਂ ਨਾਲ ਫਾਂਸੀ ਤੇ ਲਟਕਾ ਦਿੱਤਾ ਗਿਆ।
(13) ਚੱਬਾ ਜ਼ਿਲ੍ਹਾ ਅੰਮ੍ਰਿਤਸਰ ਦਾ ਡਾਕਾ-2 ਫਰਵਰੀ 1915 ਨੂੰ ਚੱਬਾ ਵਿਖੇ ਬੇਲੀ ਰਾਮ ਸ਼ਾਹੂਕਾਰ ਦੇ ਘਰ ਡਾਕਾ ਮਾਰਿਆ ਗਿਆ ਜਿਸ ਵਿਚ ਵਰਿਆਮ ਸਿੰਘ ਅਮਲੀ ਬੰਬ ਫੱਟਣ ਕਾਰਣ ਮੌਕੇ ਤੇ ਹੀ ਮਾਰਿਆ ਗਿਆ ਅਤੇ ਰਾਮ ਰੱਖਾ ਸਾਹਿਬਾ ਨੜਵਾ ਜ਼ਿਲ੍ਹਾ ਹੁਸ਼ਿਆਰਪੁਰ ਸਖ਼ਤ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਲਿਆਉਂਦਾ ਹੋਇਆ ਦਮ ਤੋੜ ਗਿਆ । ਬਾਅਦ ਵਿਚ 6 ਗ਼ਦਰੀਆਂ ਵਰਿਆਮ ਸਿੰਘ ਬਿੱਟੂ ਭਾਈਕੇ ਜ਼ਿਲ੍ਹਾ ਗੁਜਰਾਂਵਾਲਾ, ਸਰਦਾਰਾ ਸਿੰਘ ਬਾਲਾ ਮੋਗਾ, ਸ਼ੇਰ ਸਿੰਘ ਬੂਈਵਾਲਾ (ਜ਼ੀਰਾ), ਕਰਤਾਰ ਸਿੰਘ ਦੁੱਕੀ ਤਾਅਲਾ, ਵਰਿਆਮ ਸਿੰਘ, ਬਚਨ ਸਿੰਘ ਭਿੱਖੀ ਪਿੰਡ ਜ਼ਿਲ੍ਹਾ ਬਠਿੰਡਾ ਗ੍ਰਿਫਤਾਰ ਕਰ ਲਏ ਗਏ। ਕਰਤਾਰ ਸਿੰਘ ਦੁੱਕੀ ਲਤਾਲਾ ਨੂੰ ਤਿੰਨ ਸਾਲ ਅਤੇ ਬਾਕੀਆਂ ਨੂੰ ਪੰਜ-ਪੰਜ ਸਾਲ ਕੈਦ ਸਖ਼ਤ ਦੀ ਸਜ਼ਾ ਹੋਈ। ਸੁਰਜਨ ਸਿੰਘ ਪੁੱਤਰ ਬੂਟਾ ਸਿੰਘ ਫਤਿਹਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੈਸ਼ਨ ਜੱਜ ਫਿਰੋਜ਼ਪੁਰ ਨੇ ਮੌਤ ਦੀ ਸਜ਼ਾ ਦਿੱਤੀ ਅਤੇ ਫਾਂਸੀ ਤੇ ਲਟਕਾ ਦਿੱਤਾ ਗਿਆ। ਇਹ ਡਾਕਾ ਗ਼ਦਰੀਆਂ ਨੂੰ ਬਹੁਤ ਮਹਿੰਗਾ ਪਿਆ ਅਤੇ ਕਾਲਾ ਸਿੰਘ ਲੁਹਾਰ ਦੇ ਗ੍ਰਿਫਤਾਰ ਹੋ ਜਾਣ ਤੇ ਸਾਰਾ ਭੇਦ ਖੁੱਲ੍ਹ ਗਿਆ ਅਤੇ ਲਿਆਕਤ ਹਿਆਤ ਖਾਂ ਡਿਪਟੀ ਸੁਪਰੀਡੈਂਟ ਖੁਫ਼ੀਆ ਪੁਲਿਸ ਅੰਮ੍ਰਿਤਸਰ ਨੇ ਮਾਧੋ ਕੇ ਬਰਾਡ਼ਕੇ ਜ਼ੈਲਦਾਰ ਬੇਲਾ ਸਿੰਘ ਦੀ ਮਾਲਫਤ ਕਿਰਪਾਲ ਸਿੰਘ ਨੂੰ ਜਾਸੂਸ ਬਣਾਇਆ। ਉਸਨੇ ਪਾਰਟੀ ਵਿਚ ਘੁੱਸ ਕੇ ਗ਼ਦਰੀਆਂ ਦੀ ਸਾਰੀ ਸਕੀਮ ਨੂੰ ਪੁਲਿਸ ਤੱਕ ਪਹੁੰਚਾਇਆ ਅਤੇ ਇਹ ਗ਼ਦਰ ਫੇਲ੍ਹ ਹੋ ਗਿਆ।
(14) ਵੱਲਾ ਰੇਲਪੁੱਲ ਦੀ ਘਟਨਾ-11 ਜੂਨ 1915 ਨੂੰ ਕਈ ਕ੍ਰਾਂਤੀਕਾਰੀਆਂ ਨੇ ਹਥਿਆਰਾਂ ਦੀ ਖਾਤਿਰ ਵੱਲਾ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਲ ਰੇਲਵੇ ਪੁੱਲ ਉੱਤੇ ਤਾਇਨਾਤ ਫੌਜੀ ਬਕਟ ਤੇ ਹਮਲਾ ਕੀਤਾ| ਦੋ ਫੌਜੀ ਮਾਰੇ ਗਏ। ਇਸ ਸੰਬੰਧ ਵਿੱਚ ਕਾਲਾ ਸਿੰਘ ਜਗਤਪੁਰ ਜ਼ਿਲ੍ਹਾ ਅੰਮ੍ਰਿਤਸਰ, ਚੰਨਣ ਸਿੰਘ ਪੁੱਤਰ ਬੱਲ ਸਿੰਘ ਬੂੜਚੰਦ ਜ਼ਿਲ੍ਹਾ ਲਾਹੌਰ, ਹਰਨਾਮ ਸਿੰਘ ਠੱਠੀ ਖਾਰਾ ਜ਼ਿਲ੍ਹਾ ਅੰਮ੍ਰਿਤਸਰ, ਆਤਮਾ ਸਿੰਘ ਠੱਠੀਖਾਰਾ ਜ਼ਿਲ੍ਹਾ ਅੰਮ੍ਰਿਤਸਰ, ਬੰਤਾ ਸਿੰਘ ਪੁੱਤਰ ਬੂਟਾ ਸਿੰਘ ਜ਼ਿਲ੍ਹਾ ਜਲੰਧਰ ਨੂੰ ਮੌਤ ਦੀ ਸਜ਼ਾ ਹੋਈ।
(15) ਅਨਾਰਕਲੀ ਲਾਹੌਰ ਦੀ ਘਟਨਾ-20 ਜਨਵਰੀ 1915 ਨੂੰ ਅਰਜੁਨ ਸਿੰਘ ਖਖਰਾਇਣ ਹਰਨਾਮ ਸਿੰਘ ਕਕਲੋਟੀ ਅਤੇ ਬੰਤਾ ਸਿੰਘ ਸੰਘੋਵਾਲ ਲਾਹੌਰ ਨੇ ਅਨਾਰਕਲੀ ਬਾਜ਼ਾਰ ਵਿਚ ਜਾ ਰਹੇ ਸਨ। ਮਾਸੂਮ ਅਲੀ ਸ਼ਾਹ ਹੈੱਡ ਕਾਂਸਟੇਬਲ ਦੇ ਰੋਕਣ ਤੇ ਅਰਜਨ ਸਿੰਘ ਨੇ ਉਸਨੂੰ ਗੋਲੀ ਮਾਰ ਦਿੱਤੀ ਜਿਸ ਕਾਰਣ ਉਹ ਤਾਂ ਮਰ ਹੀ ਗਿਆ ਪਰ ਇਸਦੇ ਨਾਲ ਮੁਹੰਮਦ ਮੂਸਾ ਠਾਣੇਦਾਰ ਵੀ ਜ਼ਖ਼ਮੀ ਹੋ ਗਿਆ। ਦੂਜੇ ਸਾਥੀ ਤਾਂ ਭੱਜ ਗਏ ਪਰ ਅਰਜਨ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਨੇ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ।
16) ਪੱਧਰੀ ਦਾ ਕਤਲ–ਪੱਧਰੀ ਜ਼ਿਲ੍ਹਾ ਲਾਹੌਰ ਦੇ ਕਪੂਰ ਸਿੰਘ ਨੂੰ 2 ਅਗਸਤ 1915 ਨੂੰ ਕਤਲ ਕਰ ਦਿੱਤਾ ਗਿਆ। ਉਸਨੇ ਝਾੜ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੀ 27-28 ਨਵੰਬਰ 1914 ਵਾਲੀ ਮੀਟਿੰਗ ਦੀ ਖਬਰ ਪੁਲਿਸ ਨੂੰ ਦਿੱਤੀ ਸੀ। ਭਾਈ ਲਾਲ ਸਿੰਘ ਭੂਰੇ ਨੂੰ ਗ੍ਰਿਫਤਾਰ ਕਰਵਾਇਆ ਸੀ। ਕੁਝ ਫੌਜੀ ਸਵਾਰ ਵੀ ਗ੍ਰਿਫਤਾਰ ਕਰਵਾਏ ਸਨ। ਲਾਹੌਰ ਸਾਜ਼ਿਸ਼ ਕੇਸ ਵਿਚ ਇਹ ਮੁੱਖ ਗਵਾਹ ਸੀ। ਇਸਦੇ ਕਤਲ ਦੇ ਜੁਰਮ ਵਿਚ ਪ੍ਰੇਮ ਸਿੰਘ ਪੁੱਤਰ ਜੀਵਨ ਸਿੰਘ ਸਰਸੰਗ ਅਤੇ ਇੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਪੱਧਰੀ ਕਲਾਂ ਨੂੰ ਫਾਂਸੀ ਦਿੱਤੀ ਗਈ ਅਤੇ ਖੜਕ ਸਿੰਘ ਸੋਹਲ, ਸੱਜਣ ਸਿੰਘ ਪੁੱਤਰ ਝੰਡਾ ਸਿੰਘ ਸੋਰਵਿੰਡ, ਬਘੇਲ ਸਿੰਘ ਪੁੱਤਰ ਬੂੜ੍ਹ ਚੰਦ, ਲਾਲ ਸਿੰਘ ਪੁੱਤਰ ਸੁਜੀਤ ਸਿੰਘ ਪੱਧਰੀ ਕਲਾਂ ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਦਿੱਤੀ ਗਈ। ਖ਼ਜਾਨ ਸਿੰਘ ਪੁੱਤਰ ਬੂੜ ਸਿੰਘ (ਬੂੜ ਚੰਦ) ਨੂੰ ਚਾਰ ਸਾਲ ਦੀ ਸਜ਼ਾ ਮਿਲੀ।
(17) ਨੰਗਲ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਘਟਨਾ-ਨੰਗਲ ਕਲਾਂ ਦੇ ਜ਼ੈਲਦਾਰ ਚੰਦਾ ਸਿੰਘ ਨੇ ਮਿਤੀ 12-4-1915 ਨੂੰ ਪਿਆਰਾ ਸਿੰਘ ਲੰਘੇਰੀ ਨੂੰ ਗ੍ਰਿਫਤਾਰ ਕਰਵਾਇਆ ਸੀ। ਇਸ ਗੁੱਸੇ ਕਾਰਣ 25-4-1915 ਗ਼ਦਰੀਆਂ ਨੇ ਉਸਨੂੰ ਖਤਮ ਕਰ ਦਿੱਤਾ। ਇਸ ਜੁਰਮ ਵਿਚ ਬੂਟਾ ਸਿੰਘ ਪੁੱਤਰ ਸ਼ੇਰ ਸਿੰਘ ਕਾਲਗੜ੍ਹ ਖੁਰਦ ਜ਼ਿਲ੍ਹਾ ਲੁਧਿਆਣਾ ਅਤੇ ਬੰਤਾ ਸਿੰਘ ਸੰਘੋਵਾਲ ਤੇ ਵੀ ਮੁਕੱਦਮਾ ਚਲਾਇਆ ਗਿਆ । ਲਾਹੌਰ ਦੇ ਸਪੈਸ਼ਲ ਟਰਬਿਊਨਲ ਨੇ ਅਕਤੂਬਰ 1915 ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ।
(18) ਜਗਤਪੁਰ ਦੀ ਘਟਨਾ-ਜਗਤਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਜ਼ੈਲਦਾਰ ਰਾਏ ਬਹਾਦੁਰ ਅੱਛਰ ਸਿੰਘ ਕ੍ਰਾਂਤੀਕਾਰੀਆਂ ਦੇ ਵਿਰੁੱਧ ਪਰਾਪੋਗੰਡਾ ਕਰਦਾ ਸੀ । ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਦੀਵਾਰ ਦੇ ਸੰਬੰਧ ਵਿਚ ਉਹ ਅੰਗਰੇਜ਼ਾਂ ਦੀ ਹਮਾਇਤ ‘ਤੇ ਸੀ। ਕਾਲਾ ਸਿੰਘ ਚੰਨਣ ਸਿੰਘ ਪੁੱਤਰ ਬਲ ਸਿੰਘ ਬੂੜ ਚੰਦ ਜ਼ਿਲ੍ਹਾ ਲਾਹੌਰ ਨੇ ਇਸਨੂੰ 4 ਜੂਨ 1915 ਨੂੰ ਕਤਲ ਕਰ ਦਿੱਤਾ ਸੀ। ਇਹਨਾਂ ਦੋਹਾਂ ਨੂੰ ਬਾਅਦ ਵਿਚ ਵੱਲਾ ਰੇਲ ਪੁਲ ਦੇ ਸੰਬੰਧ ਵਿਚ ਦੂਜੇ ਸਾਥੀਆਂ ਦੇ ਨਾਲ ਹੀ ਫਾਂਸੀ ਤੇ ਲਟਕਾ ਦਿੱਤਾ ਗਿਆ।
(19) ਲਾਹੌਰ ਸ਼ਹਿਰ ਸਾਜ਼ਿਸ਼ ਮੁਕੱਦਮਾ—ਇਹ ਮੁਕੱਦਮਾ 2 ਅਪ੍ਰੈਲ 1917 ਨੂੰ ਸ਼ੁਰੂ ਹੋਇਆ ਅਤੇ 11 ਜੂਨ 1917 ਨੂੰ ਖ਼ਤਮ ਹੋਇਆ। ਇਸ ਮੁਕੱਦਮੇ ਵਿਚ ਲਾਲ ਚੰਦ ਫਲਕ ਮੁੱਖ ਦੋਸ਼ੀ ਸੀ। ਅਦਾਲਤ ਨੇ ਉਸਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਦਿੱਤੀ ਅਤੇ ਬੂਹੜ ਸਿੰਘ ਪੁੱਤਰ ਸਾਵਨ ਸਿੰਘ ਸੂਤਰ ਮੰਡੀ ਲਾਹੌਰ ਨੂੰ ਦੱਸ ਸਾਲ, ਪਿਆਰੇ ਲਾਲ ਪੁੱਤਰ ਜਵਾਲਾ ਪ੍ਰਸਾਦ ਕੂਚਾ ਲੈਲਾ ਮਜਨੂੰ ਲਾਹੌਰ ਨੂੰ ਦਸ ਸਾਲ, ਗੁਲਾਮ ਹੁਸੈਲ ਪੁੱਤਰ ਇਬਰਾਹੀਮ ਲੋਹਾਰੀ ਮੰਡੀ ਲਾਹੌਰ ਨੂੰ ਇਕ ਸਾਲ ਕੈਦ ਅਤੇ ਪੰਜ ਸੌ ਰੁਪਏ ਜੁਰਮਾਨਾ, ਗੁਰਦਿਆਲ ਸਿੰਘ ਪੁੱਤਰ ਪ੍ਰਤਾਪ ਸਿੰਘ ਅਨਾਰਕਲੀ ਲਾਹੌਰ ਨੂੰ ਦਸ ਸਾਲ ਦੀ ਕੈਦ ਅਤੇ ਪੰਜ ਸੌ ਰੁਪਏ ਜੁਰਮਾਨਾ ਦੀ ਸਜ਼ਾ ਦਿੱਤੀ।
(20) ਕੋਰਟ ਮਾਰਸ਼ਲ-23ਵਾਂ ਰਸਾਲਾ ਜੋ ਲਾਹੌਰ ਮੀਆਂ ਮੀਰ ਛਾਉਣੀ ਵਿੱਚ ਤਾਇਨਾਤ ਸੀ ਇਹਨਾਂ ਉੱਤੇ ਡਿਕਸਟੀ ਵਿੱਚ ਕੋਰਟ ਮਾਰਸ਼ਲ ਕੀਤਾ ਗਿਆ। ਇਹਨਾਂ 12 ਫੌਜੀਆਂ ਭਾਗ ਸਿੰਘ ਪੁੱਤਰ ਬੂਹੜ ਸਿੰਘ, ਮੋਤਾ ਸਿੰਘ ਪੁੱਤਰ ਈਸ਼ਰ ਸਿੰਘ, ਤਾਰਾ ਸਿੰਘ ਪੁੱਤਰ ਸ਼ਾਮ ਸਿੰਘ, ਦਫਾਦਾਰ ਬਧਾਵਾ ਸਿੰਘ ਪੁੱਤਰ ਸਰੈਣ ਸਿੰਘ ਚਾਰੋਂ ਰੋੜੀਵਾਲਾ ਅੰਮ੍ਰਿਤਸਰ ਦੇ ਸਨ। ਇੰਦਰ ਸਿੰਘ ਜੀੳ ਬਾਲਾ, ਇੰਦਰ ਸਿੰਘ ਸਾਹਬਾਜ਼ਪੁਰ, ਦਫੇਦਾਰ ਲਛਮਣ ਸਿੰਘ ਚੂਸਲਵੇੜ, ਬੂਟਾ ਸਿੰਘ ਕਸੇਲ, ਗੁੱਜਰ ਸਿੰਘ ਲੋਹਕੇ, ਜੇਠਾ ਸਿੰਘ ਪੁੱਤਰ ਬਹਾਦਰ ਸਿੰਘ ਲੋਹਕੇ, ਬੁੱਧ ਸਿੰਘ ਪੁੱਤਰ ਹੀਰਾ ਸਿੰਘ ਢੋਟੀਆ, ਅਬਦੁਲਾ ਨਾਅਲਬੰਦ ਲਾਹੌਰ ਬਾਕੀ ਸਾਰੇ ਅੰਮ੍ਰਿਤਸਰ ਦੇ ਸਨ। ਇਹਨਾਂ ਸਾਰਿਆਂ ਨੂੰ ਫਾਂਸੀ ਤੇ ਲਟਕਾਇਆ ਗਿਆ। ਇਸ ਰਸਾਲੇ ਦੇ ਬਾਕੀ 6 ਫੌਜੀਆਂ ਬਿਸ਼ਨ ਸਿੰਘ ਢੋਟੀਆਂ, ਬਿਸ਼ਨ ਸਿੰਘ ਦੂਜਾ ਢੋਟੀਆਂ, ਨਥਾ ਸਿੰਘ, ਕਹਿਰ ਸਿੰਘ ਢੋਟੀਆਂ, ਚੰਨਣ ਸਿੰਘ ਢੰਡਕਸੇਲ, ਨੰਦ ਸਿੰਘ ਰਾਏਕੇ ਬੁਰਜ ਇਹ ਸਾਰੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਨ, ਨੂੰ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਹੋਈ।
ਇਸ ਪ੍ਰਕਾਰ ਗ਼ਦਰ ਪਾਰਟੀ ਦੇ ਫੇਲ ਹੋ ਜਾਣ ਤੇ 12 ਆਦਮੀਆਂ ਨੂੰ ਫਾਂਸੀ, 120 ਆਦਮੀਆਂ ਨੂੰ ਉਮਰ ਕੈਦ ਕਾਲੇਪਾਣੀ ਅਤੇ 46 ਆਦਮੀਆਂ ਨੂੰ ਉਮਰ ਕੈਦ ਤੋਂ ਘੱਟ ਦੀ ਸਜ਼ਾ ਹੋਈ ਨਾਲ ਹੀ ਇਹਨਾਂ ਕੈਦੀਆਂ ਦੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਜੇਲ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਇਹਨਾਂ ਤੋਂ ਇਲਾਵਾ ਸੀ।

ਕਿਰਪਾਲ ਸਿੰਘ ਜਾਸੂਸ

ਇਹ ਮਾਦੋ ਕੇ ਬਰਾੜ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਇਸ ਨੇ ਸ਼ਿਘਾਈ ਵਿਚ ਪੁਲਿਸ ਦੀ ਨੌਕਰੀ ਕੀਤੀ ਸੀ। ਉੱਥੇ ਹੀ ਇਸ ਦੀ ਨਿਧਾਨ ਸਿੰਘ ਚੁੱਘਾ ਮਸ਼ਹੂਰ ਗ਼ਦਰੀ ਨਾਲ ਜਾਣ-ਪਛਾਣ ਹੋ ਗਈ ਸੀ। ਇਸਦੇ ਚਾਚੇ ਦੇ ਪੁੱਤਰ ਪੂਰਨ ਸਿੰਘ 23 ਨੰ. ਰਸਾਲਾ ਮੀਆਂ ਮੀਰ ਛਾਉਣੀ ਲਾਹੌਰ ਵਿਚ ਭਰਤੀ ਹੋ ਗਿਆ ਸੀ। ਬਾਅਦ ਵਿਚ ਇਸ ਦੇ ਤਾਏ ਦਾ ਪੁੱਤਰ ਸ਼ਿਘਾਈ ਤੋਂ ਆ ਕੇ ਗ਼ਦਰ ਪਾਰਟੀ ਵਾਲਿਆਂ ਦੇ ਕਹਿਣ ਤੇ ਫੌਜ ਵਿਚ ਕੰਮ ਕਰਨ ਲਈ 23 ਨੰਬਰ ਰਸਾਲਾ ਮੀਆਂ ਮੀਰ ਛਾਉਣੀ ਵਿਚ ਭਰਤੀ ਹੋ ਗਿਆ।
ਚੱਬਾ ਦੇ ਡਾਕੇ 2 ਫਰਵਰੀ 1915 ਨੂੰ ਗ਼ਦਰੀ ਆਪਣੇ ਨਾਲ ਅੰਮ੍ਰਿਤਸਰ ਦੇ ਇਕ ਬੁੱਢੇ ਲੋਹਾਰ ਕਾਲਾ ਸਿੰਘ ਨੂੰ ਸੇਫ ਅਤੇ ਲੋਹੇ ਦੀ ਪੇਟੀ ਤੋੜਨ ਲਈ ਲੈ ਗਏ ਪਰ ਉਸਨੂੰ ਪਿੰਡ ਵਾਲਿਆਂ ਨੇ ਫੜ ਲਿਆ। ਉਸਨੇ ਪੁਲਿਸ ਨੂੰ ਗਿਲਵਾਲੀ ਦੇ ਸੁਰੈਣ ਸਿੰਘ ਦਾ ਨਾਂ ਦਸ ਦਿੱਤਾ। ਪੁਲਿਸ ਨੇ ਉਸਨੂੰ ਘੇਰ ਕੇ ਲਹੂ ਵਾਲੇ ਕੱਪੜਿਆਂ ਸਮੇਤ ਗ੍ਰਿਫਤਾਰ ਕਰ ਲਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਇਸ ਡਾਕੇ ਵਿਚ ਮੌਲਾ ਸਿੰਘ ਮੀਰਾ ਕੋਟੀਆ ਅਤੇ ਪ੍ਰੇਮ ਸਿੰਘ ਸਰਸੰਗ ਦਾ ਹੱਥ ਹੈ। ਲਿਆਕਤ ਹਿਆਤ ਖਾਂ ਡਿਪਟੀ ਸੁਪਰੀਡੈਂਟ ਖੁਫੀਆ ਪੁਲਿਸ ਅੰਮ੍ਰਿਤਸਰ ਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਇਹ ਡਾਕਾ ਅਮਰੀਕਾ ਤੋਂ ਆਉਣ ਵਾਲੇ ਗ਼ਦਰੀਆਂ ਨੇ ਮਾਰਿਆ ਹੈ। ਉਸਨੇ 7 ਫਰਵਰੀ 1915 ਨੂੰ ਬੇਲਾ ਸਿੰਘ ਜ਼ੈਲਦਾਰ ਮਾਦੋ ਕੇ ਬਰਾੜ ਨੂੰ ਵਿਦੇਸ਼ ਤੋਂ ਆਏ ਹੋਏ ਕਿਸੇ ਆਦਮੀ ਨੂੰ ਜਾਸੂਸ ਬਣਾਉਣ ਲਈ ਕਿਹਾ। 9 ਫਰਵਰੀ 1915 ਨੂੰ ਜ਼ੈਲਦਾਰ ਆਪਣੇ ਨਜ਼ਦੀਕੀ ਕਿਰਪਾਲ ਸਿੰਘ ਨੂੰ ਲਿਆਕਤ ਹਿਆਤ ਖਾਂ ਦੇ ਕੋਲ ਲੈ ਗਿਆ। ਜਦੋਂ ਤੋਂ ਸ਼ਿਘਾਈ ਤੋਂ ਵਾਪਿਸ ਆਇਆ ਸੀ ਸਰਕਾਰ ਦੀ ਤਾਕਤ ਤੋਂ ਡਰਦਾ ਮਾਰਾ ਆਪਣੇ ਘਰ ਵਿਚ ਹੀ ਬੈਠਾ ਸੀ। ਲਿਆਕਤ ਹਯਆਤ ਖਾਂ ਨੇ ਤੁਰੰਤ ਉਸਨੂੰ ਨੌਕਰ ਰੱਖ ਲਿਆ। ਹੁਣ ਕਿਰਪਾਲ ਸਿੰਘ ਨੇ ਆਪਣੇ ਭਾਈ ਬਲਵੰਤ ਸਿੰਘ ਦੀ ਮਾਰਫਤ ਗ਼ਦਰ ਪਾਰਟੀ ਵਿਚ ਘੁਸਣ ਦੀ ਯੋਜਨਾ ਬਣਾਈ। ਉਹ ਲਾਹੌਰ ਜਾ ਕੇ ਆਪਣੇ ਭਾਈ ਬਲਵੰਤ ਸਿੰਘ ਨੂੰ ਮੀਆਂ ਮੀਰ ਛਾਉਣੀ ਵਿੱਚ ਮਿਲਿਆ ਅਤੇ ਗ਼ਦਰ ਪਾਰਟੀ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ। ਬਲਵੰਤ ਸਿੰਘ ਤੋਂ ਉਸਨੂੰ ਮੌਲਾ ਸਿੰਘ ਬਾਰੇ ਕੁਝ ਜਾਣਕਾਰੀ ਮਿਲੀ ਪਰ ਨਾਲ ਜਾਣ ਲਈ ਉਸਨੂੰ ਰਸਾਲੇ ਤੋਂ ਛੁੱਟੀ ਨਾ ਮਿਲੀ । ਸੀ. ਆਈ. ਡੀ. ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਨੇ ਹਾਈ ਕਮਾਨ ਅਫਸਰ ਨੂੰ ਚਿੱਠੀ ਲਿਖ ਕੇ ਬਲਵੰਤ ਸਿੰਘ ਨੂੰ ਛੁਟੀ ਦਿਲਵਾਈ। 10 ਫਰਵਰੀ ਨੂੰ ਕਿਰਪਾਲ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਮੌਲਾ ਸਿੰਘ ਪੰਜਾਬ ਸਿੰਘ ਦੇ ਨਾਂ ਨਾਲ ਲਾਹੌਰ ਵਿਚ ਰਹਿ ਰਿਹਾ ਹੈ। ਬਲਵੰਤ ਸਿੰਘ 12 ਫਰਵਰੀ ਨੂੰ ਕਿਰਪਾਲ ਸਿੰਘ ਨੂੰ ਨਾਲ ਲੈ ਕੇ ਮੌਲਾ ਸਿੰਘ ਦੀ ਤਲਾਸ਼ ਵਿਚ ਅੰਮ੍ਰਿਤਸਰ ਪੁੱਜਾ । ਉਥੋਂ ਪਤਾ ਲੱਗਾ ਕਿ ਮੌਲਾ ਸਿੰਘ ਲਾਹੌਰ ਵਿਚ ਹੈ। ਇਹ ਦੋਵੇਂ ਮੀਆਂ ਮੀਰ ਵਿੱਚ ਦੇਸ਼ ਭਗਤ ਮਦਨ ਸਿੰਘ ਗਾਗਾ ਤਰਖਾਣ ਦੀ ਦੁਕਾਨ ਤੇ ਗਏ। ਪਤਾ ਲੱਗਾ ਕਿ ਉਹ ਅੰਮ੍ਰਿਤਸਰ ਚਲਾ ਗਿਆ ਹੈ। ਅਸਲ ਵਿਚ ਕਿਰਪਾਲ ਸਿੰਘ ਮੌਲਾ ਸਿੰਘ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਜਿੱਤਣਾ ਚਾਹੁੰਦਾ ਸੀ। ਇਹ ਗੱਲ ਉਸਨੇ ਆਪਣੇ ਭਾਈ ਬਲਵੰਤ ਸਿੰਘ ਨੂੰ ਵੀ ਦਸ ਦਿੱਤੀ ਸੀ। ਕਿਰਪਾਲ ਸਿੰਘ ਦੇ ਇਨਕਲਾਬੀਆਂ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਅਧੀਨ ਉਸਦੀ ਅਮਰ ਸਿੰਘ ਰਾਜਪੂਤ ਨਾਲ ਮੋਚੀ ਦਰਵਾਜ਼ੇ ਵਾਲੇ ਮਕਾਨ ਲਾਹੌਰ ਵਿਖੇ ਜਾਣ-ਪਛਾਣ ਕਰਵਾਈ ਗਈ। ਅਮਰ ਸਿੰਘ, ਕਿਰਪਾਲ ਸਿੰਘ ਅਤੇ ਬਲਵੰਤ ਸਿੰਘ ਮੌਲਾ ਸਿੰਘ ਨੂੰ ਮਿਲਣ ਲਈ ਅੰਮ੍ਰਿਤਸਰ ਗਏ ਪਰ ਮੌਲਾ ਸਿੰਘ 13 ਫਰਵਰੀ ਨੂੰ ਸਟੇਸ਼ਨ ਤੇ ਗ੍ਰਿਫਤਾਰ ਹੋ ਚੁੱਕਾ ਸੀ । ਜੋ ਬਾਅਦ ਵਿਚ ਵਾਅਦਾ ਮੁਆਫ ਗਵਾਹ ਬਣ ਗਿਆ। ਇਸ ਤੇ ਤਿੰਨੋਂ ਰਸੂਲਪੁਰੀਆਂ ਦੀ ਹਵੇਲੀ ਗਏ। ਫਿਰ ਵਰਿਪਾਲੀ ਧਰਮਸ਼ਾਲਾ ਦਾ ਰੁਖ ਕੀਤਾ। ਉੱਥੇ ਨਿਧਾਨ ਸਿੰਘ ਚੋਘਾ, ਕਿਹਰ ਸਿੰਘ ਸਰਹਾਨਾ, ਬਸਾਵਾ ਸਿੰਘ ਗਿਲਵਾਲੀ, ਹਰਨਾਮ ਸਿੰਘ ਟੁੰਡੀਲਾਟ ਅਤੇ ਹੋਰ ਇਨਕਲਾਬੀ ਮੌਜੂਦ ਸਨ। ਬਲਵੰਤ ਸਿੰਘ ਨੇ ਕਿਰਪਾਲ ਸਿੰਘ ਬਾਰੇ ਉਹਨਾਂ ਨੂੰ ਦੱਸਿਆ ਕਿ ਇਹ ਮੇਰਾ ਭਾਈ ਹੈ ਅਤੇ ਪਾਰਟੀ ਵਿੱਚ ਕੋਮ ਕਰਨਾ ਚਾਹੁੰਦਾ ਹੈ। ਨਿਧਾਨ ਸਿੰਘ ਚੋਘਾ ਦੀ ਕਿਰਪਾਲ ਸਿੰਘ ਨਾਲ ਸ਼ਿਘਾਈ ਤੋਂ ਹੀ ਪੁਰਾਣੀ ਜਾਣ-ਪਛਾਣ ਸੀ। ਨਿਧਾਨ ਸਿੰਘ ਦੀ ਸਿਫਾਰਿਸ਼ ਤੇ ਉਸਨੂੰ 13 ਫਰਵਰੀ ਨੂੰ ਮੌਲਾ ਸਿੰਘ ਦੀ ਥਾਂ ਰੱਖ ਲਿਆ ਗਿਆ। ਇਸਨੇ ਆਪਣਾ ਵਿਸ਼ਵਾਸ ਜਮਾਉਣ ਲਈ ਪਾਰਟੀ ਨੂੰ ਲੋਪੋਕੇ ਦਾ ਥਾਣਾ ਲੁੱਟ ਕੇ ਹਥਿਆਰ ਪ੍ਰਾਪਤ ਕਰਨ ਦੀ ਸਲਾਹ ਦਿੱਤੀ । ਪਾਰਟੀ ਨੇ ਉਸਨੂੰ ਦੁਪਹਿਰ ਨੂੰ ਇਨਕਲਾਬੀਆਂ ਨੂੰ ਇਨਕਲਾਬ ਲਈ 21 ਫਰਵਰੀ ਦੀ ਤਾਰੀਕ ਦਾ ਸੁਨੇਹਾ ਦੇਣ ਲਈ ਭੇਜਿਆ। ਉਹ ਇਹ ਕੰਮ ਕਰਕੇ 14 ਫਰਵਰੀ ਨੂੰ ਵਾਪਿਸ ਲਾਹੌਰ ਹੈੱਡ ਕੁਆਰਟਰ ਤੇ ਆ ਗਿਆ। ਉੱਥੇ ਇਸ ਮੁਹਿੰਮ ਨੂੰ ਸ਼ੁਰੂ ਕਰਨ ਅਤੇ ਸਫਲਤਾ ਪੂਰਵਕ ਅੰਜਾਮ ਤੱਕ ਪਹੁੰਚਾਉਣ ਲਈ ਪਾਰਟੀ ਦੇ ਉੱਘੇ ਮੈਂਬਰ ਇਕੱਠੇ ਹੋ ਰਹੇ ਸਨ ਅਤੇ ਮੀਟਿੰਗ ਲਾਹੌਰ ਦੇ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਹੋ ਰਹੀ ਸੀ। ਵਰਕਰਾਂ ਦੀਆਂ ਛਾਉਣੀਆਂ ਵਿੱਚ ਕੰਮ ਕਰਨ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਹਨਾਂ ਇਕੱਠੇ ਹੋਏ ਇਨਕਲਾਬੀਆਂ ਵਿਚ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੋਘਾ, ਡਾਕਟਰ ਮਥਰਾ ਸਿੰਘ, ਜਗਤ ਸਿੰਘ ਸਰਸੰਗ, ਹਿਰਦੇ ਰਾਮ, ਖੜਕ ਸਿੰਘ, ਜਵੰਦ ਸਿੰਘ ਨੰਗਲਕਲਾਂ, ਬਲਵੰਤ ਸਿੰਘ ਸਠੀਆਲਾ, ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਨੇਸ਼ ਪਿੰਗਲੇ, ਪਰਮਾਨੰਦ ਝਾਂਸੀ, ਅਰਜੁਨ ਸਿੰਘ ਖਖਰੋਣ, ਸੱਜਣ ਸਿੰਘ ਸਾਰੰਗਵਾਲ, ਕਿਰਪਾਲ ਸਿੰਘ ਬੋਪਾਰਾਏ, ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ ਅਤੇ ਰਾਸ ਬਿਹਾਰੀ ਬੋਸ ਮੌਜੂਦ ਸਨ। ਇਹ ਸਾਰੇ ਆਪਣੀਆਂ-ਆਪਣੀਆਂ ਡਿਊਟੀਆਂ ਸੁਣ ਕੇ ਚਲੇ ਗਏ। ਕਿਰਪਾਲ ਸਿੰਘ ਦਾ ਲਾਹੌਰ ਦੀ ਪੁਲਿਸ ਨਾਲ ਸੰਬੰਧ ਨਹੀਂ ਸੀ। ਇਸਦਾ ਸੰਬੰਧ ਅੰਮ੍ਰਿਤਸਰ ਦੀ ਪੁਲਿਸ ਨਾਲ ਸੀ। ਮੀਟਿੰਗ ਦੇ ਦੌਰਾਨ ਹੀ ਉਸਨੇ ਰੇਲਵੇ ਸਟੇਸ਼ਨ ਤੇ ਜਾਕੇ ਅੰਮ੍ਰਿਤਸਰ ਪੁਲਿਸ ਨੂੰ ਛੇਤੀ ਆਉਣ ਦੀ ਸੂਚਨਾ ਤਾਰ ਰਾਹੀਂ ਦਿੱਤੀ ਪਰ ਤਾਰ ਪਹੁੰਚਣ ਵਿੱਚ ਦੇਰ ਹੋ ਗਈ ਅਤੇ ਪੁਲਿਸ ਉਸ ਦਿਨ 14 ਫਰਵਰੀ ਨੂੰ ਨਾ ਆ ਸਕੀ। ਮੀਟਿੰਗ ਵਿਚ ਗ਼ਦਰ ਕਰਨ ਦੀ ਤਰੀਕ 21 ਫਰਵਰੀ ਨਿਸ਼ਚਿਤ ਕੀਤੀ ਗਈ ਸੀ। ਅਗਲੇ ਦਿਨ ਕਿਰਪਾਲ ਸਿੰਘ ਨੂੰ 23ਵੇਂ ਰਸਾਲਾ ਨੂੰ ਗ਼ਦਰ ਦੀ ਤਰੀਕ ਦੀ ਸੂਚਨਾ ਦੇਣ ਨੂੰ ਮਦਨ ਸਿੰਘ ਗਾਗਾ ਦੀ ਦੁਕਾਨ ਤੇ ਭੇਜਿਆ ਗਿਆ। ਉਹ ਮੀਆਂ ਮੀਰ ਜਾਣ ਦੀ ਬਜਾਏ ਤਾਰ ਰਾਹੀਂ ਬੁਲਾਈ ਗਈ ਪੁਲਿਸ ਦਾ ਪਤਾ ਕਰਨ ਲਈ ਰੇਲਵੇ ਸਟੇਸ਼ਨ ਚਲਾ ਗਿਆ। ਉਥੇ ਉਸਨੂੰ ਡਾਕਟਰ ਮਥਰਾ ਸਿੰਘ, ਨਿਧਾਨ ਸਿੰਘ ਚੋਘਾ ਅਤੇ ਹਰਨਾਮ ਸਿੰਘ ਟੁੰਡੀਲਾਟ ਨੇ ਵੇਖ ਲਿਆ। ਕਿਰਪਾਲ ਸਿੰਘ ਨੇ ਅੰਮ੍ਰਿਤਸਰ ਤੋਂ ਆਈ ਪੁਲਿਸ ਨੂੰ ਸਟੇਸ਼ਨ ਤੇ ਹੀ ਦੱਸ ਦਿੱਤਾ ਕਿ ਹੁਣ ਸਮਾਂ ਨਿਕਲ ਗਿਆ ਹੈ। ਜੇ ਕਿਰਪਾਲ ਸਿੰਘ ਦਾ ਸਿੱਧਾ ਸੰਬੰਧ ਲਾਹੌਰ ਪੁਲਿਸ ਨਾਲ ਹੁੰਦਾ ਤਾਂ ਤਾਰ ਲੇਟ ਨਾ ਹੁੰਦੀ ਅਤੇ ਪਾਰਟੀ ਦੇ ਸਾਰੇ ਉੱਘੇ ਵਰਕਰ ਗ੍ਰਿਫਤਾਰ ਹੋ ਜਾਂਦੇ। ਪੁਲਿਸ ਦੇ ਪਹੁੰਚਣ ਤੇ ਮਕਾਨ ਤੇ ਸਿਰਫ ਤਿੰਨ ਵਰਕਰ ਮੌਜੂਦ ਸਨ । ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਉਚਿਤ ਨਾ ਸਮਝਿਆ। ਮੁਖਬਰ ਨੂੰ ਸਿਰਫ ਇਸੇ ਇਕ ਮਕਾਨ ਬਾਰੇ ਜਾਣਕਾਰੀ ਸੀ। ਪਾਰਟੀ ਕੋਲ ਤਿੰਨ ਹੋਰ ਮਕਾਨ ਸਨ। ਮੁਖਬਰ ਨੇ ਸਾਰੇ ਹਾਲਾਤ ਬਾਰੇ 16-2-1915 ਨੂੰ ਪੁਲਸ ਨੂੰ ਵਿਸਥਾਰ ਪੂਰਵਕ ਰਿਪੋਰਟ ਦੇ ਦਿੱਤੀ ਅਤੇ ਇਹ ਵੀ ਲਿਖਿਆ ਕਿ ਲਗਦਾ ਹੈ ਸ਼ਾਇਦ ਇਨਕਲਾਬੀਆਂ ਦੀ ਅਗਲੀ ਮੀਟਿੰਗ ਲਾਹੌਰ ਦੇ ਮੋਚੀ ਦਰਵਾਜੇ ਵਾਲੇ ਮਕਾਨ ਵਿਚ ਹੋਵੇਗੀ। ਲਿਆਕਤ ਹਯਆਤ ਖਾਂ ਨੇ ਇਸ ਮਕਾਨ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ। ਲਾਹੌਰ ਦੇ ਬਾਜ਼ਾਰਾਂ ਅਤੇ ਮੁੱਖ ਸੜਕਾਂ ਤੇ ਪੁਲਿਸ ਦੀ ਨਿਗਰਾਨੀ ਸਖ਼ਤ ਕਰ ਦਿੱਤੀ ਗਈ ਤਾਂ ਜੋ ਕਿਰਪਾਲ ਸਿੰਘ ਦੇ ਇਸ਼ਾਰੇ ਤੇ ਛਾਪਾ ਮਾਰਿਆ ਜਾ ਸਕੇ। ਇਸ ਤੋਂ ਇਲਾਵਾ ਲਿਆਕਤ ਹਯਆਤ ਖਾਂ ਨੇ ਅੰਮ੍ਰਿਤਸਰ ਦੀ ਬਜਾਏ ਲਾਹੌਰ ਵਿਚ ਹੀ ਡੇਰਾ ਲਗਾ ਲਿਆ। ਕਰਤਾਰ ਸਿੰਘ ਦੇ ਦੱਸਣ ਤੇ ਲਾਹੌਰ ਦੇ 23ਵੇਂ ਰਸਾਲਾ ਅਤੇ ਫਿਰੋਜ਼ਪੁਰ ਦੀ 26ਵੀਂ ਪੰਜਾਬੀ ਪਲਟਨ ਤੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿਤੀ ਪਰ ਜ਼ਾਹਰੀ ਤੌਰ ਤੇ ਅਗਲਾ ਕਦਮ ਚੁੱਕਣ ਤੋਂ ਗੁਰੇਜ਼ ਕੀਤਾ। ਨਿਧਾਨ ਸਿੰਘ ਚੋਘਾ ਜਿਸ ਨੇ ਸਿਫਾਰਿਸ਼ ਕਰਕੇ ਕਿਰਪਾਲ ਸਿੰਘ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ ਸੀ ਸਭ ਤੋਂ ਪਹਿਲਾਂ ਉਸਨੂੰ ਹੀ ਕਿਰਪਾਲ ਸਿੰਘ ਦੇ ਜਾਸੂਸ ਹੋਣ ਬਾਰੇ ਸ਼ੱਕ ਹੋਇਆ ਕਿਉਂਕਿ ਉਸਨੇ ਹੀ ਉਸਨੂੰ ਲਾਹੌਰ ਰੇਲਵੇ ਸਟੇਸ਼ਨ ਉੱਤੇ ਘੁੰਮਦਾ ਵੇਖਿਆ ਸੀ। ਦੂਜੇ ਉਹ ਆਮ ਤੌਰ ‘ਤੇ ਬੇਮਤਲਬੀ ਸਵਾਲ ਪੁੱਛਦਾ ਰਹਿੰਦਾ ਸੀ। ਪਾਰਟੀ ਦੀ ਸਲਾਹ ਤੇ ਉਸ ਉੱਪਰ ਕੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ। ਕਿਸੇ ਵੇਲੇ ਉਸਨੂੰ ਖਤਮ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਪਰ ਫਿਰ ਸੋਚਿਆ ਕਿ ਗ਼ਦਰ ਦੀ ਤਰੀਕ ਵਿੱਚ ਸਿਰਫ ਦੋ-ਚਾਰ ਦਿਨ ਹੀ ਰਹਿ ਗਏ ਹਨ ਜੇ ਇਸਨੂੰ ਅਜਿਹੇ ਵੇਲੇ ਖਤਮ ਕੀਤਾ ਤਾਂ ਕੋਈ ਨਵਾਂ ਬਖੇੜਾ ਖੜਾ ਨਾ ਹੋ ਜਾਵੇ। ਆਪਣੇ ਇਸ ਸ਼ੱਕ ਦੀ ਤਸੱਲੀ ਕਰਨ ਲਈ ਉਸ ਨੂੰ 17 ਫਰਵਰੀ ਨੂੰ ਦਦੇਹਰ ਦੇ ਇਨਕਲਾਬੀਆਂ ਨੂੰ ਗ਼ਦਰ ਲਈ 21 ਫਰਵਰੀ ਦੀ ਤਰੀਕ ਦੀ ਸੂਚਨਾ ਦੇਣ ਲਈ ਭੇਜਿਆ ਗਿਆ ਅਤੇ ਸੱਜਣ ਸਿੰਘ ਨਾਰੰਗਵਾਲ ਸਟੇਸ਼ਨ ਤਕ ਉਸਦੇ ਪਿੱਛੇ ਗਏ ਉਸਨੇ ਕਿਰਪਾਲ ਸਿੰਘ ਨੂੰ ਸਟੇਸ਼ਨ ਤੇ ਜਾਣ ਤੋਂ ਪਹਿਲਾਂ ਸੀ. ਆਈ. ਡੀ. ਦੇ ਦਫਤਰ ਜਾਂਦੇ ਵੇਖ ਲਿਆ। ਹੁਣ ਪਾਰਟੀ ਨੂੰ ਇਸਦੇ ਮੁਖਬਰ ਹੋਣ ਵਿਚ ਕੋਈ ਸ਼ੱਕ ਨਾ ਰਿਹਾ। ਪਾਰਟੀ ਨੇ ਇਸਦੇ ਦਦੇਹਰ ਤੋਂ ਮੁੜਨ ਤੋਂ ਪਹਿਲਾਂ ਹੀ ਗ਼ਦਰ ਦੀ ਤਰੀਕ 21 ਫਰਵਰੀ ਦੀ ਬਜਾਏ 19 ਫਰਵਰੀ ਕਰ ਦਿੱਤੀ ਅਤੇ ਕਿਰਪਾਲ ਸਿੰਘ ਨੂੰ ਛੇਤੀ ਖਤਮ ਕਰਨ ਦਾ ਫੈਸਲਾ ਲਿਆ। ਕਿਰਪਾਲ ਸਿੰਘ ਨੇ ਪੁਲਿਸ ਨਾਲ ਇਹ ਤੈਅ ਕੀਤਾ ਹੋਇਆ ਸੀ ਕਿ ਉਹ ਦਦੇਹਰ ਤੋਂ 18 ਫਰਵਰੀ ਨੂੰ ਵਾਪਿਸ ਆ ਜਾਵੇਗਾ ਪਰ ਉਸਨੂੰ ਦੇਰ ਹੋ ਗਈ ਅਤੇ ਉਹ 19 ਫਰਵਰੀ ਦੀ ਸਵੇਰ ਨੂੰ ਲਾਹੌਰ ਪੁੱਜਾ। ਉਹ ਪੁਲਿਸ ਨੂੰ ਮਿਲ ਕੇ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਗ਼ਦਰੀਆਂ ਕੋਲ ਚੱਲਾ ਗਿਆ । ਹੁਣ ਕਿਰਪਾਲ ਸਿੰਘ ਨੂੰ ਆਪਣੀ ਕਰਤੂਤ ਤੋਂ ਡਰ ਲੱਗਣ ਲੱਗਾ ਸੀ ਅਤੇ ਹੁਣ ਉਸ ‘ਤੇ ਕੜੀ ਨਿਗਾਹ ਰੱਖੀ ਜਾ ਰਹੀ ਸੀ। ਅਜਿਹੀ ਹਾਲਤ ਵਿਚ ਉਸ ਲਈ ਇੰਨੀ ਦੂਰ ਜਾ ਕੇ ਪੁਲਿਸ ਨੂੰ ਰਿਪੋਰਟ ਦੇਣਾ ਔਖਾ ਹੋ ਗਿਆ ਸੀ। ਇਸ ਲਈ ਪੁਲਿਸ ਨੇ ਸਾਦੀ ਵਰਦੀ ਵਿਚ ਇੱਕ ਸਿਪਾਹੀ ਦੀ ਡਿਊਟੀ ਇਸ ਮਕਾਨ ਉੱਪਰ ਨਜ਼ਰ ਰੱਖਣ ਲਈ ਲੱਗਾ ਦਿੱਤਾ। ਕਿਰਪਾਲ ਸਿੰਘ ਜੋ ਵੀ ਗੱਲ ਕਰਨੀ ਹੁੰਦੀ ਜਾਂ ਇਸ਼ਾਰਾ ਦੇਣਾ ਹੁੰਦਾ ਉਹ ਇਸ ਸਿਪਾਹੀ ਨੂੰ ਦੇ ਦਿੰਦਾ। ਗ਼ਦਰੀਆਂ ਨੂੰ ਇਹ ਵਿਸ਼ਵਾਸ ਸੀ ਕਿ ਮੁਖਬਰ ਨੂੰ ਗ਼ਦਰ ਦੀ ਬਦਲੀ ਹੋਈ ਤਰੀਕ 19 ਫਰਵਰੀ ਬਾਰੇ ਕੁਝ ਪਤਾ ਨਹੀਂ। ਇਸ ਲਈ ਪੁਲਿਸ ਨੂੰ ਵੀ ਇਸ ਤਰੀਕ ਬਾਰੇ ਨਹੀਂ ਪਤਾ ਹੋਵੇਗਾ। ਜਦੋਂ ਮੋਚੀ ਦਰਵਾਜੇ ਵਾਲੇ ਮਕਾਨ ਵਿਚ ਗ਼ਦਰੀ ਇਕੱਠੇ ਹੋ ਰਹੇ ਸਨ ਤਾਂ ਇਕ ਵਰਕਰ ਜਿਸ ਨੂੰ ਕਿਰਪਾਲ ਸਿੰਘ ਦੇ ਮੁਖਬਰ ਹੋਣ ਬਾਰੇ ਕੋਈ ਗਿਆਨ ਨਹੀਂ ਸੀ ਉਹ ਮੀਆਂ ਮੀਰ ਛਾਉਣੀ ਵਿਚ ਬਦਲੀ ਹੋਈ 19 ਫਰਵਰੀ ਦੀ ਤਰੀਕ ਦੀ ਸੂਚਨਾ ਦੇ ਕੇ ਆਇਆ ਤਾਂ ਉਸ ਵੇਲੇ ਕਿਰਪਾਲ ਸਿੰਘ ਵੀ ਰਾਸ ਬਿਹਾਰੀ ਬੋਸ ਦੇ ਕੋਲ ਹੀ ਬੈਠਾ ਸੀ। ਉਸਨੇ ਰਾਸ ਬਿਹਾਰੀ ਨੂੰ ਇਸਦੇ ਸਾਹਮਣੇ ਬਦਲੀ ਹੋਈ ਤਰੀਕ ਦੀ ਸੂਚਨਾ ਦੇ ਦਿੱਤੀ। ਇਸ ਪ੍ਰਕਾਰ ਕਿਰਪਾਲ ਸਿੰਘ ਨੂੰ ਵੀ ਬਦਲੀ ਹੋਈ ਤਰੀਕ ਬਾਰੇ ਪਤਾ ਲੱਗ ਚੁੱਕਾ ਸੀ।
ਦੁਪਹਿਰ ਵੇਲੇ ਜਦੋਂ ਸਾਰੇ ਇਨਕਲਾਬੀ ਖਾਣਾ ਖਾਣ ਲਈ ਗਏ ਤਾਂ ਕਿਰਪਾਲ ਸਿੰਘ ਨੇ ਮਕਾਨ ਵਿਚੋਂ ਖਿਸਕਣ ਦੀ ਸੋਚੀ ਪਰ ਨਿਗਰਾਨੀ ਕਰਨ ਵਾਲੇ ਵੀ ਉਸਦੇ ਪਿੱਛੇ ਪਰਛਾਵੇਂ ਵਾਂਗ ਲੱਗੇ ਹੋਏ ਸਨ। ਮਕਾਨ ਤੋਂ ਬਾਹਰ ਝਾਕਦਿਆਂ ਹੀ ਉਸਨੂੰ ਖੁਫੀਆ ਪੁਲਿਸ ਦਾ ਸਿਪਾਹੀ ਨਜ਼ਰ ਆਇਆ ਸੀ ਉਸਨੇ ਇਸਨੂੰ ਗ਼ਦਰ ਦੀ ਬਦਲੀ ਹੋਈ ਤਰੀਕ 19 ਫਰਵਰੀ ਬਾਰੇ ਸੂਚਨਾ ਦੇ ਦਿੱਤੀ। ਜਦੋਂ ਕਿਰਪਾਲ ਸਿੰਘ ਵਾਪਿਸ ਮਕਾਨ ਵਿਚ ਆਇਆ ਤਾਂ ਗ਼ਦਰੀ ਉਸਨੂੰ ਖਤਮ ਕਰਨ ਦੀ ਸੋਚ ਰਹੇ ਸਨ ਕਿ ਉਹ ਵੀ ਤਾੜ ਗਿਆ ਕਿ ਅੱਜ ਖੈਰ ਨਹੀਂ। ਉਹ ਪੇਸ਼ਾਬ ਕਰਨ ਦੇ ਬਹਾਨੇ ਮਕਾਨ ਦੀ ਛੱਤ ਤੇ ਚੜ੍ਹ ਗਿਆ ਅਤੇ ਪੁਲਿਸ ਨੂੰ ਛੇਤੀ ਛਾਪਾ ਮਾਰਨ ਦਾ ਇਸ਼ਾਰਾ ਕੀਤਾ ਹਾਲਾਂਕਿ ਉਸ ਵੇਲੇ ਮਕਾਨ ਵਿਚ ਪਾਰਟੀ ਦੇ ਵੱਡੇ ਲੀਡਰ ਮੌਜੂਦ ਨਹੀਂ ਸਨ। ਪੁਲਿਸ ਨੇ ਝੱਟ ਮਕਾਨ ਤੇ ਛਾਪਾ ਮਾਰ ਕੇ ਹਿਰਦੇ ਰਾਮ ਮੰਡੀ, ਬਲਵੰਤ ਸਿੰਘ ਸਠੀਆਲਾ, ਖੜਕ ਸਿੰਘ ਬੋਪਾਰਾਏ ਅਤੇ ਸਰਸੰਗ ਦੇ ਤਿੰਨ ਵਰਕਰ ਕਾਲਾ ਸਿੰਘ, ਜੋਧ ਸਿੰਘ ਅਤੇ ਗੁਰਦਿੱਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਫਿਰ ਲੁਕ ਕੇ ਬੈਠ ਗਈ। ਅਗਲੇ ਦਿਨ 20 ਫਰਵਰੀ ਨੂੰ ਬਾਹਰੋਂ ਆਏ ਵਰਕਰ ਇੰਦਰ ਸਿੰਘ ਭਸੀਨ, ਕਿਰਪਾਲ ਸਿੰਘ ਬੋਪਾਰਾਏ, ਪਰਮਾਨੰਦ ਝਾਂਸੀ, ਗੁਰਮੁੱਖ ਸਿੰਘ ਲਲਤੋ ਅਤੇ ਰਾਸ ਬਿਹਾਰੀ ਦੇ ਰਸੋਈਏ ਜਮਨਾ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੁਕੱਦਮੇ ਵਿਚ ਕਿਰਪਾਲ ਸਿੰਘ ਦੇ ਭਾਈ ਬਲਵੰਤ ਸਿੰਘ ਅਤੇ ਪੂਰਨ ਸਿੰਘ 23ਵੇਂ ਰਸਾਲਾ ਮੀਆਂ ਮੀਰ ਬਾਰੇ ਗਵਾਹ ਸਨ। ਇਸ ਪ੍ਰਕਾਰ ਕਿਰਪਾਲ ਸਿੰਘ ਕਤਲ ਹੋਣ ਤੋਂ ਬਚ ਗਿਆ।
ਅੰਗਰੇਜ਼ੀ ਸਰਕਾਰ ਨੇ ਕਿਰਪਾਲ ਸਿੰਘ ਨੂੰ ਇਸ ਗ਼ਦਾਰੀ ਦੇ ਬਦਲੇ ਪੰਜ ਮੁਰੱਬੇ ਜ਼ਮੀਨ ਮੀਆਂ ਚਨੂੰ ਜ਼ਿਲ੍ਹਾ ਮੁਲਤਾਨ ਦੇ ਕੋਲ ਕਿਸੇ ਪਿੰਡ ਵਿਚ ਅਲਾਟ ਕੀਤੀ ਅਤੇ ਉਸਨੇ ਚੱਕ ਨੰਬਰ 102/152 ਤਹਿਸੀਲ ਖਾਨੇਵਾਲ ਵਿਚ ਰਿਹਾਇਸ਼ ਰੱਖੀ। ਬਹਿਰਾਲ ਇਸ ਪ੍ਰਕਾਰ ਬੱਬਰ ਅਕਾਲੀ ਤੇ ਗ਼ਦਰੀ ਉਸਨੂੰ ਕਤਲ ਕਰਨ ਤੇ ਤੁਲੇ ਹੋਏ ਸਨ ਪਰ ਮੌਕੇ ਦੀ ਉਡੀਕ ਸੀ। ਸਰਕਾਰ ਨੇ ਕਿਰਪਾਲ ਸਿੰਘ ਦੀ ਹਰ ਪ੍ਰਕਾਰ ਹਿਫਾਜ਼ਤ ਕਰਨ ਦਾ ਪ੍ਰਬੰਧ ਕਰ ਰੱਖਿਆ ਸੀ। ਉਸਨੂੰ ਆਪਣੀ ਸੁਰੱਖਿਆ ਲਈ ਬੰਦੂਕ ਅਤੇ ਰੀਵਾਲਵਰ ਦਾ ਲਾਈਸੈਂਸ ਵੀ ਦੇ ਰੱਖਿਆ ਸੀ। ਆਖਿਰ 18 ਸਾਲ ਬਾਅਦ ਉਹ ਸ਼ੁੱਭ ਘੜੀ ਆ ਗਈ ਜਿਸ ਦੀ ਲੰਬੇ ਸਮੇਂ ਤੋਂ ਉਡੀਕ ਸੀ। ਤਿੰਨ ਵਰਕਰ ਉਸਦੀ ਭਾਲ ਵਿਚ ਉਸਦੇ ਪਿੰਡ ਪਹੁੰਚੇ। ਤਿੰਨ ਚਾਰ ਦਿਨ ਮੌਕੇ ਦੀ ਤਲਾਸ਼ ਵਿਚ ਲੱਗ ਗਏ। ਆਖਿਰਕਾਰ 29 ਜੂਨ 1933 ਨੂੰ ਰਾਤ ਨੂੰ 12 ਵਜੇ ਛੱਤ ਤੇ ਸੁੱਤੇ ਪਏ ਗ਼ੱਦਾਰ ਕਿਰਪਾਲ ਸਿੰਘ ਨੂੰ ਕਤਲ ਕਰ ਦਿੱਤਾ ਗਿਆ। ਉਸਦੀ ਨੱਕ, ਅੱਖ, ਅੱਧੀ ਸ਼ਾਹ ਰਗ ਕੱਟ ਦਿੱਤੀ ਗਈ ਤਾਂ ਜੋ ਉਹ ਤੜਫ-ਤੜਫ ਕੇ ਮਰੇ। ਦੂਜੇ ਦਿਨ ਉਹ ਅੱਡੀਆਂ ਰਗੜ-ਰਗੜ ਕੇ ਆਪਣੇ ਕੀਤੇ ਦੀ ਸਜ਼ਾ ਭੁਗਤਦਾ ਹੋਇਆ ਮਰ ਗਿਆ।
ਯਾਦ ਰਹੇ ਕਿ 23ਵੇਂ ਰਸਾਲਾ ਮੀਆਂ ਮੀਰ ਵਿਚ ਬਲਵੰਤ ਸਿੰਘ ਮਾਧੋ ਕੇ ਬਰਾੜ ਸ਼ਿੰਘਾਈ ਤੋਂ ਆ ਕੇ ਭਰਤੀ ਹੋ ਗਿਆ ਸੀ। ਉਸਨੇ ਮਾਧੋ ਕੇ ਬਰਾੜ ਅਤੇ ਆਲੇ-ਦੁਆਲੇ ਦੇ ਸਵਾਰਾਂ ਨੂੰ ਆਪਣੇ ਨਾਲ ਮਿਲਾ ਕੇ ਇਕ ਵੱਖਰੀ ਪਾਰਟੀ ਬਣਾ ਲਈ ਸੀ ਅਤੇ ਉਹਨਾਂ ਸਾਰਿਆਂ ਦੀ ਪ੍ਰੇਮ ਸਿੰਘ ਸਰਸੰਗ ਨਾਲ ਜਾਣ-ਪਛਾਣ ਕਰਵਾ ਦਿੱਤੀ। ਲਛਮਣ ਸਿੰਘ ਦਫਾਦਾਰ ਚੋਸਲਵੇੜ ਵੀ ਇਸੇ ਰਸਾਲੇ ਵਿਚ ਭਰਤੀ ਸੀ । ਉਹ ਬਹੁਤ ਦੂਰ ਦੀ ਸੋਚਣ ਵਾਲਾ ਸੀ । ਉਸਨੇ ਪ੍ਰੇਮ ਸਿੰਘ ਨੂੰ ਕਈ ਵਾਰ ਚੇਤਾਵਨੀ ਦਿੱਤੀ ਸੀ ਕਿ ਉਹ ਮਾਧੋ ਕੇ ਬਰਾੜ ਵਾਲਿਆਂ ਨੇ ਭਰੋਸਾ ਨਾ ਕਰੇ ਪਰ ਪ੍ਰੇਮ ਸਿੰਘ ਨੇ ਉਸਦੀ ਇਕ ਨਾ ਸੁਣੀ। ਆਖਿਰਕਾਰ ਲਛਮਣ ਸਿੰਘ ਦੀ ਗੱਲ ਸੱਚ ਨਿਕਲੀ। ਗ਼ਦਰ ਫੇਲ੍ਹ ਹੋ ਜਾਣ ਤੇ ਮਾਧੋ ਕੇ ਬਰਾੜ ਵਾਲੇ ਸਾਰੇ ਵਾਅਦਾ ਮਾਫ ਗੁਆਹ ਬਣ ਗਏ ਜਦਕਿ ਬੇਲਾ ਸਿੰਘ ਜ਼ੈਲਦਾਰ ਕਿਰਪਾਲ ਸਿੰਘ ਜਸੂਸ ਪੂਰਨ ਸਿੰਘ ਬਲਵੰਤ ਸਿੰਘ ਇਹ ਸਾਰੇ ਮਾਧੋ ਕੇ ਬਰਾੜ ਦੇ ਹੀ ਰਹਿਣ ਵਾਲੇ ਸਨ।

ਬੇਲਾ ਸਿੰਘ ਗੱਦਾਰ

ਇਸ ਗ਼ੱਦਾਰ ਦਾ ਸੰਬੰਧ ਵੀ ਗ਼ਦਰ ਪਾਰਟੀ ਨਾਲ ਸੀ। ਇਹ ਜੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ । ਜੀਆਂ ਹੁਸ਼ਿਆਰਪੁਰ ਤੋਂ 2 ਮੀਲ ਦੀ ਦੂਰੀ ਤੇ ਹੈ। ਇਹ 1908 ਵਿਚ ਕੰਮ-ਧੰਦੇ ਦੀ ਤਲਾਸ਼ ਵਿਚ ਦੂਜੇ ਪੰਜਾਬੀ ਸਿੱਖ ਕਿਸਾਨਾਂ ਵਾਂਗ ਕੈਨੇਡਾ ਆ ਗਏ ਸੀ। ਹਾਪਕਨ ਇਕ ਅੰਗਰੇਜ਼ ਅਫਸਰ ਕੈਨੇਡਾ ਵਿਚ ਇਮੀਗਰੇਸ਼ਨ ਵਿਭਾਗ ਵਿਚ ਨੌਕਰੀ ਕਰਦਾ ਸੀ। ਉਸਦੀ ਡਿਊਟੀ ਕੈਨੇਡਾ ਵਿਚ ਰਹਿ ਰਹੇ ਹਿੰਦੁਸਤਾਨੀ ਦੇਸ਼ ਭਗਤਾਂ ਨੂੰ ਕੁਚਲਣ ਦੀ ਲਗਾਈ ਗਈ ਸੀ। ਇਸ ਦਾ ਵਿਸ਼ੇਸ਼ ਨਿਸ਼ਾਨਾ ਭਾਈ ਭਾਗ ਸਿੰਘ ਕੈਨੇਡੀਅਨ ਉੱਤੇ ਸੀ। ਬਦਨਾਮ ਹਾਪਕਨ ਨੇ ਫ਼ਰੰਗੀ ਕੁਲਹਾੜੀ ਵਿਚ ਹਿੰਦੁਸਤਾਨੀ ਦਸਤਾ ਪਾਉਣ ਦੀ ਸਕੀਮ ਤਿਆਰ ਕੀਤੀ। ਦੋ ਹਿੰਦੁਸਤਾਨੀ ਮਜ਼ਦੂਰ ਬੇਲਾ ਸਿੰਘ ਜੀਆਂ ਅਤੇ ਬਾਵਾ ਸਿੰਘ ਲਿਤਰਾਂ ਨੂੰ ਆਪਣੇ ਹੱਥੇ ਚਾੜ੍ਹ ਲਿਆ ਅਤੇ ਭਾਈ ਭਾਗ ਸਿੰਘ ਨੂੰ ਖਤਮ ਕਰਨ ਦੀ ਸਲਾਹ ਬਣਾਈ। ਕਈ ਵਾਰ ਇਹਨਾਂ ਤੇ ਹਮਲਾ ਕੀਤਾ ਗਿਆ ਪਰ ਸਫਲ ਨਾ ਹੋਏ। 5 ਸਤੰਬਰ 1914 ਨੂੰ ਜਦੋਂ ਸਾਰੀ ਸੰਗਤ ਵੈਂਕੁਵਰ ਦੇ ਗੁਰਦਵਾਰੇ ਵਿਚ ਅਰਜੁਨ ਸਿੰਘ ਦੀ ਮੌਤ ਤੇ ਜੁੜ ਰਹੀ ਸੀ ਤਾਂ ਬੇਲਾ ਸਿੰਘ ਨੇ ਆਪਣੇ ਰੀਵਾਲਰ ਚੋਂ ਭਾਈ ਭਾਗ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੇ ਬੈਠੇ ਹੋਇਆਂ ਤੇ ਗੋਲੀ ਚਲਾ ਦਿੱਤਾ । ਉਹ ਉਥੇ ਹੀ ਦਮ ਤੋੜ ਗਿਆ। ਭਾਈ ਵਤਨ ਸਿੰਘ ਕਬੜਵਾਲ ਜ਼ਿਲ੍ਹਾ ਪਟਿਆਲਾ ਉਸਨੂੰ ਫੜਨ ਲਈ ਉਠਿਆ ਉਸਨੂੰ ਵੀ ਬੁਰੀ ਤਰ੍ਹਾਂ ਘਾਇਲ ਕਰ ਦਿੱਤਾ। ਉਹ ਵੀ ਹਸਪਤਾਲ ਜਾ ਕੇ ਦਮ ਤੋੜ ਗਿਆ। ਬੇਲਾ ਸਿੰਘ ‘ਤੇ ਅਦਾਲਤ ਵਿੱਚ ਮੁਕੱਦਮਾ ਚੱਲਿਆ। ਉਸਨੇ ਬਿਆਨ ਦਿੱਤਾ ਕਿ ਪਹਿਲਾਂ ਗੋਲੀ ਭਾਗ ਸਿੰਘ ਨੇ ਮੇਰੇ ਉੱਪਰ ਚਲਾਈ ਸੀ ਬਾਅਦ ਵਿਚ ਮੈਨੂੰ ਆਪਣੇ ਬਚਾਉ ਲਈ ਪਿਸਤੌਲ ਦੀ ਵਰਤੋਂ ਕੀਤੀ। ਇਮੀਗ੍ਰੇਸ਼ਨ ਵਾਲਿਆਂ ਨੇ ਵੀ ਉਸਦੇ ਹੱਕ ਵਿਚ ਗਵਾਹੀ ਦਿੱਤੀ। ਅਦਾਲਤ ਨੇ ਉਸਨੂੰ ਇਕ ਸਾਲ ਦੀ ਸਜ਼ਾ ਦਿੱਤੀ। ਇਸੇ ਗੁੱਸੇ ਕਾਰਣ ਸੇਵਾ ਸਿੰਘ ਲੋਪੋਕੇ ਅੰਮ੍ਰਿਤਸਰ ਨੇ 21 ਅਕਤੂਬਰ 1917 ਨੂੰ ਜਿਸ ਦਿਨ ਭਾਈ ਭਾਗ ਸਿੰਘ ਦੇ ਕਤਲ ਦੀ ਪੇਸ਼ੀ ਸੀ ਭਰੀ ਅਦਾਲਤ ਵਿਚ ਹਾਪਕਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ। ਇਸ ਜੁਰਮ ਵਿਚ ਉਸਨੂੰ 30 ਅਕਤੂਬਰ 1914 ਨੂੰ ਉਸਨੂੰ ਫਾਂਸੀ ਦੀ ਸਜ਼ਾ ਹੋਈ ਅਤੇ 11 ਜਨਵਰੀ 1915 ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ।
ਇਸ ਦਿਨ ਬੇਲਾ ਸਿੰਘ ਦੇ ਮੁਕੱਦਮੇ ਦੀ ਪੇਸ਼ੀ ਵਾਲੇ ਦਿਨ ਅਦਾਲਤ ਵਿਚ ਅੱਠ ਹਿੰਦੁਸਤਾਨੀ ਵਰਕਰ ਦਲੀਪ ਸਿੰਘ ਫਾਲਾਹ, ਜਵਾਲਾ ਸਿੰਘ, ਮੋਹਨ ਲਾਲ, ਕਾਬਲ ਸਿੰਘ, ਭਗਤ ਸਿੰਘ, ਜਵਾਲਾ ਸਿੰਘ ਦੂਸਰਾ ਅਤੇ ਬੰਤਾ ਸਿੰਘ ਗਵਾਹੀ ਦੇਣ ਲਈ ਆਏ ਹੋਏ ਸਨ। ਸੇਵਾ ਸਿੰਘ ਦੇ ਨਾਲ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਕੱਦਮਾ ਚਲਾਇਆ ਗਿਆ ਪਰ ਦਸੰਬਰ 1914 ਨੂੰ ਇਹ ਸਾਰੇ ਬਰੀ ਹੋ ਗਏ। ਅੰਗਰੇਜ਼ੀ ਹਕੂਮਤ ਨੇ ਬੋਲਾ ਸਿੰਘ ਨੂੰ ਇਸ ਗ਼ੱਦਾਰੀ ਦੇ ਬਦਲੇ ਹਿੰਦੁਸਤਾਨ ਭੇਜ ਕੇ ਸਫੈਦ ਪੋਸ਼ੀ ਦੇ ਆਨਰੇਰੀ ਅਹੁੱਦੇ ਨਾਲ ਨਿਵਾਜਿਆ। ਉਸਨੂੰ ਪੰਜ ਮੁਰੱਬੇ ਜ਼ਮੀਨ ਜ਼ਿਲ੍ਹਾ ਲਾਇਲਪੁਰ ਵਿਚ ਦਿੱਤੀ ਗਈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਜਲੰਧਰ ਨੂੰ ਖਾਸ ਹਦਾਇਤ ਕੀਤੀ ਗਈ ਕਿ ਉਹ ਇਸ ਦੀ ਹਰ ਤਰ੍ਹਾਂ ਸੁਰੱਖਿਆ ਦਿੱਤੀ ਗਈ। ਸਵੈ-ਸੁਰੱਖਿਆ ਲਈ ਪਿਸਤੌਲ ਅਤੇ ਰੀਵਾਲਵਰ ਦਾ ਲਾਈਸੈਂਸ ਵੀ ਦੇ ਦਿੱਤਾ ਗਿਆ। ਪਰੰਤੂ ਇਨਕਲਾਬੀ ਦੇਸ਼ ਭਗਤ ਉਸਨੂੰ ਜੀਊਂਦਾ ਨਹੀਂ ਵੇਖਣਾ ਚਾਹੁੰਦੇ ਸਨ। ਉਹ ਮੁਦਦੱਤਾਂ ਤੋਂ ਇਸ ਨੂੰ ਖਤਮ ਕਰਨ ਦੀ ਤਲਾਸ਼ ਵਿਚ ਸਨ। ਅੱਠ ਦਸੰਬਰ 1933 ਨੂੰ ਬੇਲਾ ਸਿੰਘ ਆਪਣੇ ਪਿੰਡ ਦੇ ਬੱਸ ਅੱਡੇ ਤੇ ਚਾਹ ਦੀ ਦੁਕਾਨ ਤੇ ਆਇਆ। ਉੱਥੇ ਪਹਿਲਾਂ ਤੋਂ ਹੀ ਮੌਜੂਦ ਹਰੀ ਸਿੰਘ ਸੂੰਡ ਬੱਬਰ ਅਕਾਲੀ ਅਤੇ ਸੰਤ ਇੰਦਰ ਸਿੰਘ ਮੁਰਾਰੀ ਨੇ ਉਸਨੂੰ ਵੇਖ ਲਿਆ। ਹਨੇਰਾ ਹੋ ਚਲਿਆ ਸੀ। ਸਰਦੀਆਂ ਦੇ ਦਿਨ ਸਨ ਸੰਤ ਇੰਦਰ ਸਿੰਘ ਮੁਰਾਰੀ ਨੇ ਉਸਦਾ ਹੱਥ ਮਜਬੂਤੀ ਨਾਲ ਫੜ ਲਿਆ ਅਤੇ ਨਾਲ ਖੜ੍ਹੇ ਹਰੀ ਸਿੰਘ ਸੂਡ ਨੇ ਤਲਵਾਰ ਦੇ ਇਕ ਹੀ ਵਾਰ ਨਾਲ ਉਸਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ।

ਦਾਸਤਾਨ ਸ਼ਹੀਦਾਨ ਏ ਹਿੰਦ

 

 

 

Credit – ਸ. ਲਟਕਨ ਸਿੰਘ ਚਾਵਲਾ

 

Leave a comment

error: Content is protected !!