ਦੁੱਲੇ ਦੀ ਢਾਬ ਰਾਮ ਸਰੂਪ ਅਣਖੀ

 

 

ਭਾਗ ਪਹਿਲਾ

 

1

 

ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ।

 

ਦੁੱਲਾ ਉਦਾਸ ਤੇ ਪਰੇਸ਼ਾਨ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਸਰਦਾਰੋ ਨੇ ਕਿਧਰੇ ਬਾਹਰ ਰਾਤ ਕੱਟੀ ਹੋਵੇ। ਉਹ ਚਿੱਤ ਵਿਚ ਗੱਲ ਚਿਤਾਰਦਾ, ਬਾਜ਼ੀਗਰਨੀ ਕਿਧਰੇ ਵੀ ਫਿਰ-ਤੁਰ ਆਵੇ, ਆਥਣ ਨੂੰ ਆਪਣੇ ਡੇਰੇ ਆ ਕੇ ਰਾਤ ਕੱਟਦੀ ਹੈ। ਉਹ ਦੋ ਰਾਤਾਂ ਰਹੀ ਤਾਂ ਰਹੀ ਕਿੱਥੇ? ਉਹਨੂੰ ਕੋਈ ਸਮਝ ਨਾ ਆਉਂਦੀ। ਨਾ ਉਹਨੂੰ ਪਹਿਲੀ ਰਾਤ ਨੀਂਦ ਆਈ ਸੀ ਤੇ ਨਾ ਹੁਣ ਪਿਛਲੀ ਰਾਤ। ਉਹ ਆਪਣੀ ਕਰੜ-ਬਰ੍ਹੜੀ ਦਾੜ੍ਹੀ ਦੇ ਵਾਲਾਂ ਨੂੰ ਖੁਰਕਦਾਂ, ਉਹਦੇ ਖਾਨੇ ਕੋਈ ਵੀ ਗੱਲ ਨਾ ਪੈਂਦੀ।

 

ਬਾਜ਼ੀਗਰਾਂ ਦੇ ਡੇਰੇ ਭੀਖੀ ਤੇ ਭਾਈਰੂਪੇ ਵੀ ਸਨ, ਜਿੱਥੇ ਉਹਨਾਂ ਦੀਆਂ ਸਕੀਰੀਆਂ ਸਨ । ਹੋ ਸਕਦੈ।’ ਉਹ ਭੀਖੀ ਗਈ ਹੋਵੇ ਜਾਂ ਭਾਈਰੂਪੇ ਜਾ ਵੜੀ ਹੋਵੇ। ਕਈ ਦਿਨਾਂ ਤੋਂ ਵੱਟੀ-ਵੱਟੀ ਰਹਿੰਦੀ ਸੀ। ਤੀਵੀ ਦਾ ਕੀ ਵਸਾਹ, ਉਹਦਾ ਮਨ ਕਦੋਂ ਬਦਲ ਜਾਵੇ । ਇਉਂ ਤਾਂ ਉਹ ਵੀਂਹ ਵਾਰੀ ਲੜੇ-ਝਗੜੇ ਸਨ। ਪਰ ਉਹਨੇ ਇਉਂ ਕਦੇ ਨਹੀਂ ਕੀਤਾ ਸੀ ਕਿ ਮੁੜ ਕੇ ਆਵੇ ਹੀ ਨਾ।

 

ਗੱਲ ਤਾਂ ਐਨੀ ਹੋਈ ਸੀ, ਉਹਨੇ ਸਰਦਾਰੋ ਨੂੰ ਖਾਸਾ ਹੀ ਘੂਰ ਦਿੱਤਾ ਸੀ। ਗੱਲ ਘੂਰਨ ਵਾਲੀ ਹੀ ਸੀ। ਮੈਂਗਲ ਨਿੱਤ ਆ ਬਹਿੰਦਾ ਹੈ। ਬਿਨਾਂ ਪੁੱਛੇ ਉਹ ਚਾਹ ਧਰ ਲੈਂਦੀ। ਕੰਜਰ ਦਾ ਮਚਲਿਆ ਜੱਟ ਅੱਖਾਂ ਵਿਚ ਹੀ ਹੱਸਦਾ। ਅਖੇ-ਦੁੱਲਾ ਸਿਆਂ, ਬੋਤੀ ਦੇ ਦੁੱਧ ਦੀ ਚਾਹ ਸੁਆਦ ਬਹੁਤ ਬਣਦੀ ਐ। ਮੱਝਾਂ, ਗਊਆਂ ਤੇ ਬੱਕਰੀਆਂ ਦੇ ਦੁੱਧਾਂ ਵਿਚ ਇਹ ਨਜ਼ਾਰਾ ਕਿੱਥੇ?

 

ਦੁੱਲਾ ਸੋਚਦਾ, ਬੋਤੀ ਦੇ ਦੁੱਧ ਦੀ ਚਾਹ ਕਿਉਂ ਲਗਦੀ ਐ ਜੱਟ ਨੂੰ ਸੁਆਦ? ਉਹ ਮਨ ਵਿਚ ਹੀ ਕੂੜ੍ਹਦਾ। ਅਖ਼ੀਰ ਇਕ ਦਿਨ ਮੈਂਗਲ ਦੇ ਜਾਣ ਬਾਅਦ ਉਹਨੇ ਸਰਦਾਰੋ ਨੂੰ ਸੋਟੀਆਂ ਨਾਲ ਕੁੱਟ ਦਿੱਤਾ। ਮੁੜ ਕੇ ਨਾ ਮੈਂਚਾਲ ਘਰ ਆਇਆ ਤੇ ਨਾ ਚਾਹ ਬਣੀ। ਸਰਦਾਰੋ ਉਦਣ ਤੋਂ ਹੀ ਘੁੱਟੀ-ਵੱਟੀ ਰਹਿਣ ਲੱਗੀ। ਫੇਰ ਇਕ ਦਿਨ ਉਹ ਰੋਈ ਵੀ ਸੀ। ਅੱਖਾਂ ਵਿਚੋਂ ਖਾਸਾ ਹੀ ਪਾਣੀ ਵਗਾ ਲਿਆ ਸੀ । ਬੋਲੀ ਕੁਝ ਨਹੀਂ। ਅੱਖਾਂ ਦੇ ਡੇਲੇ ਲਾਲ ਸਨ। ਉਹ ਦੁੱਲੇ ਵਲ ਝਾਕੀ ਤੇ ਝਾਕਦੀ ਹੀ ਰਹੀ। ਜਿਵੇਂ ਉਹਨੂੰ ਸਰਦਾਰੋ ਨੇ ਬਹੁਤ ਬੁਰਾ ਕੁਝ ਆਖਿਆ ਹੋਵੇ। ਜਿਵੇਂ ਉਹਦੇ ਉੱਤੇ ਕੋਈ ਵੱਡੀ ਲਾਹਣਤ ਪਾਈ ਹੋਵੇ। ਜਿਵੇਂ ਉਹਨੂੰ ਕੁਝ ਪੁੱਛਿਆ ਹੋਵੇ। ਉਹਦੀ ਝਾਕਣੀ ਵਿਚ ਕਹਿਰਾਂ ਦੀ ਨਫ਼ਰਤ ਸੀ। ਜਿੱਦਣ ਦੀ ਉਹਨੇ ਸਰਦਾਰੋ ਨੂੰ ਘੂਰ-ਘੱਪ ਕੀਤੀ ਸੀ, ਉਹ ਸੰਵਾਰ ਕੇ ਰੋਟੀ-ਟੁੱਕ ਦਾ ਨਾ ਕਰਦੀ ਤੇ ਨਾ ਹੀ ਸੰਵਾਰ ਕੇ ਕੁਝ ਖਾਂਦੀ-ਪੀਂਦੀ। ਦੁੱਲਾ ਸੋਚਦਾ, ਉਹ ਮੈਂਗਲ ਨਾਲ ਹੀ ਨਾਂ ਕਿਧਰੇ ਤੁਰ ਗਈ ਹੋਵੇ? ਪਰ ਇਹ ਬੁਰਾ ਖਿਆਲ ਉਹਦੇ ਦਿਮਾਗ ਵਿਚ ਬਿੰਦ ਦੀ ਬਿੰਦ ਆਉਂਦਾ। ਉਹ ਇਉਂ ਨਹੀਂ ਕਰ ਸਕਦੀ। ਇਉਂ ਕਰਕੇ ਉਹ ਜਾਊਗੀ ਕਿੱਥੇ? ਉਹ ਜ਼ਰੂਰ ਭੀਖੀ ਹੋਣੀ ਐ। ਦੋ-ਚਾਰ ਰਾਤਾਂ ਉਹਨਾਂ ਨਾਲ ਦੁਖ-ਸੁਖ ਕਰਕੇ ਮੁੜ ਆਊਗੀ। ਜਾਂ ਫੇਰ ਭਾਈਰੂਪੇ ਗਈ ਹੋਊ। ਤੀਜੀ ਰਾਤ ਵੀ ਦੁੱਲੇ ਨੂੰ ਨੀਂਦ ਨਹੀਂ ਆਈ।

 

ਇਹ ਉਹਦਾ ਤੀਜਾ ਵਿਆਹ ਸੀ। ਪਹਿਲੇ ਵਿਆਹ ਦੀ ਤੀਵੀ ਇਕ ਮੁੰਡਾ ਛੱਡ ਕੇ ਮਰ ਗਈ ਸੀ। ਓਦੋਂ ਤਾਂ ਦੁੱਲੇ ਦੀ ਉਮਰ ਮਸਾਂ ਵੀਹ ਸਾਲ ਸੀ। ਬਾਅਦ ਵਿਚ ਇਹ ਮੁੰਡਾ ਵੀ ਮਰ ਗਿਆ। ਦੂਜੇ ਵਿਆਹ ਵਿਚੋਂ ਉਹਦੇ ਚਾਰ ਮੁੰਡੇ ਹੋਏ। ਦੋ ਕੁੜੀਆਂ। ਦੂਜੀ ਤੀਵੀ ਬੜੀ ਚੰਗੀ ਸੀ। ਬੰਦਿਆਂ ਵਾਂਗ ਕੰਮ ਕਰਦੀ। ਪਰ ਫੇਰ ਬੀਮਾਰ ਰਹਿਣ ਲੱਗੀ। ਦਿਨੋ-ਦਿਨ ਘਟਦੀ ਤੁਰੀ ਜਾਂਦੀ। ਅਖ਼ੀਰ ਉਹ ਵੀ ਮਰ ਗਈ। ਉਸ ਵੇਲੇ ਦੁੱਲੇ ਦੀ ਉਮਰ ਪੰਜਾਹ ਸਾਲ ਹੋ ਚੁੱਕੀ ਸੀ। ਉਹਦੇ ਮਾਂ-ਬਾਪ ਮਰ ਚੁੱਕੇ ਸਨ। ਉਹਨੇ ਵੱਡੇ ਦੋਵੇਂ ਮੁੰਡੇ ਵਿਆਹ ਲਏ ਸਨ। ਕੁੜੀਆਂ ਵੀ ਦੋਵੇਂ ਵਿਆਹ ਦਿੱਤੀਆਂ ਸਨ। ਛੋਟੇ ਦੋਵੇਂ ਮੰਗੇ ਹੋਏ ਸਨ। ਪਰ ਹਾਲੇ ਉਹਨਾਂ ਦਾ ਵਿਆਹ ਨਹੀਂ ਕੀਤਾ ਸੀ। ਜਿੰਨੀ ਦੇਰ ਉਹਦੀ ਘਰਵਾਲੀ ਜਿਉਂਦੀ ਸੀ, ਇਕੱਠ ਨਿਭਦਾ ਰਿਹਾ। ਪਰ ਉਹਦੇ ਮਰਦਿਆਂ ਹੀ ਬਹੂਆਂ ਵਿਚ ਕਲੇਸ਼ ਰਹਿਣ ਲੱਗਿਆ।

 

ਉਹ ਊਠਾਂ ਦਾ ਵਪਾਰ ਕਰਦੇ ਸਨ। ਬਾਜ਼ੀ ਦੁੱਲੇ ਦੇ ਬਾਪ ਨੇ ਕਦੇ ਏਸ ਪਿੰਡ ਵਿਚ ਪਾਈ ਸੀ। ਤੇ ਫੇਰ ਉਹ ਏਥੇ ਹੀ ਟਿਕ ਗਿਆ। ਦੁੱਲਾ ਇਸ ਕੰਮ ਵਿਚ ਦਿਲਚਸਪੀ ਨਹੀਂ ਲੈਂਦਾ ਸੀ। ਉਹਦੇ ਪਿਉ ਨੇ ਉਹਨੂੰ ਖਵਾਇਆ-ਪਿਆਇਆ ਤਾਂ ਪੂਰਾ ਸੀ। ਉਹ ਐਡਾ ਵੱਡਾ ਖੂਬਸੂਰਤ ਜਵਾਨ ਸੀ। ਅੰਨ੍ਹਾ ਜ਼ੋਰ, ਦਿਉਆਂ ਵਾਂਗ ਖਾਂਦਾ। ਤੁਰਦਾ ਤਾਂ ਧਰਤੀ ਹਿਲਦੀ! ਉੱਚਾ ਕੱਦ, ਭਰਵਾਂ ਸਰੀਰ। ਉਹਦੀ ਦਿਲਚਸਪੀ ਊਠਾਂ ਦੇ ਵਪਾਰ ਵਲ ਹੋ ਗਈ। ਪਿਓ ਨੂੰ ਦੁੱਲਾ ਆਖਦਾ ਹੁੰਦਾ, “ਇਹ ਕੀ ਗੱਲ ਹੋਈ, ਬਾਂਦਰਾਂ ਵਾਂਗੂੰ ਪੁੱਠੀਆਂ ਸਿੱਧੀਆਂ ਛਾਲਾਂ ਮਾਰੀ ਜਾਓ ਤੇ ਫੇਰ ਦਾਣੇ ‘ਕੱਠੇ ਕਰੋ ਥਈ, ਮੰਗਤਿਆਂ ਵਾਂਗੂੰ। ” ਊਠਾਂ ਦੇ ਵਪਾਰ ਵਿਚ ਉਹਦੇ ਮਾਮੇ ਨੇ ਉਹਨੂੰ ਪਾਇਆ ਸੀ । :

 

ਦੁੱਲਾ ਢੋਲ ਵਧੀਆ ਵਜਾਉਂਦਾ। ਇਹ ਢੋਲ ਉਹਦੇ ਪਿਓ ਵਾਲਾ ਹੀ ਸੀ। ਹਾੜੀ ਨੂੰ ਜੱਟਾਂ ਦੇ ਖੇਤਾਂ ਵਿਚ ਜਾਂਦਾ। ਜੱਟ ਉਹਨੂੰ ਲਾਂਗਾ ਦਿੰਦੇ । ਨਾਲ ਊਠ ਲੈ ਕੇ ਗਿਆ ਉਹਦਾ ਕੋਈ ਮੁੰਡਾ ਹੁੰਦਾ। ਊਠ ਲੱਦ ਕੇ ਉਹ ਘਰ ਮੁੜਦੇ। ਫੇਰ ਇਕੱਠਾ ਲਾਂਗਾ ਗਾਹ ਲੈਂਦੇ । ਦਾਣੇ ਖਾਣ ਨੂੰ ਹੋ ਜਾਂਦੇ। ਤੂੜੀ ਤੇ ਫੋਲਿਆਂ ਦਾ ਨੀਰਾ ਊਠਾਂ ਦੇ ਕੰਮ ਆਉਂਦਾ। ਮੂੰਗੀ ਤੇ ਮੋਠਾਂ ਦਾ ਭੋਹ ਵੀ ਇਕੱਠਾ ਕਰਦੇ ਉਹ। ਗੁਆਰੇ ਦਾ ਨੀਰਾ ਵੀ ।

 

ਦੁੱਲੇ ਨੂੰ ਲਗਦਾ ਸੀ, ਜਿਵੇਂ ਉਹਦੀ ਸੇਵਾ ਨਹੀਂ ਹੁੰਦੀ। ਬਹੂਆਂ ਉਹਦਾ ਉਕਰ-ਆਦਰ ਘੱਟ ਕਰਦੀਆਂ ਹਨ। ਵੱਡੇ ਮੁੰਡੇ ਸਿੱਧੇ ਮੂੰਹ ਨਹੀਂ ਬੋਲਦੇ। ਉਹ ਜਿਵੇਂ ਹਨੇਰਾ ਢੋਹ ਰਿਹਾ ਹੋਵੇ? ਤੇ ਫੇਰ ਕੀ ਹੋਇਆ, ਉਹਨੇ ਇਕ ਦਿਨ ਸਰਦਾਰੋ ਨੂੰ ਘਰ ਲਿਆ ਬਿਠਾਇਆ। ਸਰਦਾਰੋ ਦੇ ਮਾਪੇ ਅਬੋਹਰ ਬੈਠੇ ਸਨ। ਦੁੱਲੇ ਦੀ ਚੜ੍ਹਤ ਨੂੰ ਉਹ ਜਾਣਦੇ ਸਨ। ਉਹਨਾਂ ਨੂੰ ਪਤਾ ਸੀ, ਦੁੱਲਾ ਊਠਾਂ ਦਾ ਵੱਡਾ ਵਪਾਰੀ ਹੈ । ਉਹ ਪੰਦ੍ਹਰਾਂ ਊਨਾਂ ਦਾ ਮਾਲਕ ਸੀ। ਅੰਦਰਖਾਤੇ ਦੁੱਲੇ ਨੇ ਸਰਦਾਰੋ ਦੇ ਪਿਓ ਨੂੰ ਪੈਸੇ ਦਿੱਤੇ ਸਨ। ਅਬੋਹਰ ਵਾਲੀ ਬਰਾਦਰੀ ਦੀ ਰਜ਼ਾਮੰਦੀ ਨਾਲ ਹੀ ਉਹਨਾਂ ਨੇ ਸਰਦਾਰੋ ਨੂੰ ਦੁੱਲੇ ਨਾਲ ਤੋਰਿਆ ਸੀ।

 

ਉਸ ਵੇਲੇ ਸਰਦਾਰੋ ਸਿਰਫ਼ ਵੀਹ-ਬਾਈ ਸਾਲ ਦੀ ਹੋਵੇਗੀ। ਦੁੱਲਾ ਉਹਨੂੰ ਖੰਡ-ਖੇਡਣੇ ਵਾਂਗ ਸਾਂਭ-ਸਾਂਭ ਰਖਦਾ। ਨੂੰਹਾਂ ਹੱਸਦੀਆਂ ਤੇ ਗੱਲਾਂ ਕਰਦੀਆਂ। ਸਰਦਾਰੋ ਵੱਡੀ ਨੂੰਹ ਤੋਂ ਛੋਟੀ ਸੀ। ਨੂੰਹਾਂ ਝੋਰਾ ਕਰਦੀਆਂ, ”ਬੁੜ੍ਹੇ ਦੀ ਅਕਲ ‘ਤੇ ਪੜਦਾ ਪੈ ਗਿਆ। ਕੀ ਲੋੜ ਸੀ ਇਹਨੂੰ ਏਸ ਉਮਰ ‘ਚ ਨਵੀਂ ਤੀਮੀ ਘਰ ਲਿਆ ਕੇ ਬਿਠਾਉਣ ਦੀ? ਸ਼ਰਮ ਲਾਹ ‘ਤੀ ਧੋਲ-ਦਾੜ੍ਹੀਏ ਨੇ।’

 

ਵੱਡੇ ਮੁੰਡੇ ਵਿੱਚੇ-ਵਿੱਚ ਖਿਝਦੇ। ਇਕ ਦਿਨ ਉਹਨਾਂ ਨੇ ਮਸ਼ਵਰਾ ਕੀਤਾ ਤੇ ਦੁੱਲੇ ਨੂੰ ਕਿਹਾ ਕਿ ਉਹ ਉਹਨਾਂ ਨੂੰ ਦੋ-ਦੋ ਊਠ ਦੇ ਦੇਵੇ। ਉਹ ਏਥੇ ਨਹੀਂ ਰਹਿਣਗੇ। ਜਿੱਥੇ ਮਰਜ਼ੀ ਜਾਣ, ਆਪਣਾ ਕਾਰੋਬਾਰ ਆਪ ਕਰਨਗੇ। ਦੁੱਲੇ ਨੇ ਕੋਈ ਨਾਂਹ-ਨੁੱਕਰ ਨਹੀਂ ਕੀਤੀ। ਉਹਨੂੰ ਕੀ ਹੇਜ ਸੀ ਨੂੰਹਾਂ ਦਾ। ਮੁੰਡਿਆਂ ਦਾ ਵੀ ਕੋਈ ਸਹਾਰਾ ਨਹੀਂ ਸੀ। ਕੰਮ ਕਰਨ ਵਾਲੇ ਉਹਦੇ ਕੋਲ ਛੋਟੇ ਦੋ ਸਨ। ਵੱਡਿਆਂ ਨੂੰ ਦੁੱਲੇ ਨੇ ਉੱਛਲ ਦਿੱਤੀ, ”ਜਿਹੜੇ ਮਰਜੀ ਦੋ ਦੋ ਊਠ ਲੈ ਜੋ । ਸੁਖੀ ਰਹੋ । ਵਸੋ ਰਸੋ, ਮੌਜਾਂ ਕਰੋ। ਮੈਨੂੰ ਕੋਈ ਘਾਟਾਂ ਨਹੀਂ। ਰੱਬ ਹੋਰ ਦੇਊਂਗਾ।’ :

 

ਉਹ ਪਿੰਡ ਛੱਡ ਗਏ। ਊਨਾਂ ਉੱਤੇ ਆਪਣਾ ਛਿੱਛ-ਪੱਤ ਲੱਦ ਕੇ ਲੈ ਗਏ, ਜੋ ਵੀ ਪਿਓ ਨੇ ਦਿੱਤਾ . ਉਹਨਾਂ ਨੂੰ। ਨੂੰਹਾਂ ਜਾਂਦੀਆਂ ਹੋਈਆਂ ਸਰਦਾਰੋ ਨੂੰ ਕਹਿਣ ਲੱਗੀਆਂ, “ਲੈ ਅੰਮਾਂ ਰਾਣੀ, ਖੁੱਲ੍ਹੀ ਹੋ ਹੋ ਬੈਠ ਹੁਣ। ਬੁੜ੍ਹਾ ਵੀ ਕਰ ਲੇ ਆਵਦਾ ਚਿੱਤ ਰਾਜੀ।’.

 

ਸਰਦਾਰੋ ਕਹਿੰਦੀ, ”ਮੈਂ ਤਾਂ ਭਾਈ ਥੋਨੂੰ ਕਦੇ ਪੰਜ-ਤਿੰਨ ਨਹੀਂ ਆਖੀ। ਤੁਸੀਂ ਜਾਣੋ, ਥੋਡਾ ਸਹੁਰਾ ਜਾਣੇ ।” ਸਰਦਾਰੋ ਨੇ ਅੱਖਾਂ ਭਰ ਲਈਆਂ ਸਨ।

 

0: ਦੋਵੇਂ ਕੁੜੀਆਂ ਕਦੇ ਕਦੇ ਆਉਂਦੀਆਂ। ਉਹ ਦੂਜੇ-ਚੌਥੇ ਮਹੀਨੇ ਹੀ ਗੇੜਾ ਮਾਰਦੀਆਂ। ਆਉਂਦੀਆਂ ਤਾਂ ਉਹਨਾਂ ਦੇ ਘਰ ਵਾਲੇ ਵੀ ਨਾਲ ਹੁੰਦੇ । ਜਵਾਕ ਹੁੰਦੇ। ਉਹ ਪੰਜ-ਪੰਜ ਸੱਤ-ਸੱਤ ਦਿਨ ਓਥੇ ਹੀ ਰਹਿੰਦੀਆਂ। ਕੁੜੀਆਂ ਆਉਂਦੀਆਂ ਤਾਂ ਸਰਦਾਰੋ ਦਾ ਜੀਅ ਲੱਗਿਆ ਰਹਿੰਦਾ। ਉਹ ਸਰਦਾਰੋ ਨੂੰ ਮਾਸੀ ਆਖਦੀਆਂ। ਉਹਨੂੰ ਬਹੁਤ ਪਿਆਰ ਕਰਦੀਆਂ। ਆਖਦੀਆਂ, ”ਬਾਪੂ ਹੋਰ ਕੀ ਕਰਦਾ। ਨੂੰਹਾਂ ਦੇ ਹੱਥਾਂ ਕੰਨੀ ਕਦੋਂ ਤੱਕ ਝਾਕਦਾ ਰਹਿੰਦਾ। ਚੰਗਾ ਕੀਤਾ ਤੈਨੂੰ ਲੈ ਆਇਆ। ਬਾਪੂ ਦੀ ਉਮਰ ਕੰਨੀ ਨਾ ਦੇਖੀਂ, ਇਹ ਤਾਂ ਉਵੇਂ ਜਿਵੇਂ ਪਿਐ।”

 

ਜੁਆਈ ਸਰਦਾਰੋ ਨਾਲ ਹੱਸ-ਹੱਸ ਗੱਲਾਂ ਕਰਦੇ, ਜਿਵੇਂ ਉਹ ਉਹਨਾਂ ਦੀ ਸਾਲੀ ਹੋਵੇ। ਪਰ ਅੱਖ ਮੈਲੀ ਨਾ ਕਰਦੇ। ਸੱਸ ਸਮਝਦੇ। ਸਰਦਾਰੋ ਉਹਨਾਂ ਦੀ ਪੂਰੀ ਸੇਵਾ ਕਰਦੀ। ਜਾਂਦੇ ਤਾਂ ਜਾਣ ਨਾ ਦਿੰਦੀ। ਜੁਆਕਾਂ ਨੂੰ ਲੀੜਾ-ਕੱਪੜਾ ਪੂਰਾ ਦਿੰਦੀ। ਕੁੜੀਆਂ ਦੇ ਝੋਲੇ ਭਰ ਕੇ ਤੋਰਦੀ। ਪੈਸੇ ਦਿੰਦੀ। ਕੁੜੀਆਂ ਮਾਸੀ ਨਾਲ ਹੋਰ ਮਿੱਠੀਆਂ-ਪਿਆਰੀਆਂ ਬਣ ਕੇ ਰਹਿੰਦੀਆਂ।

 

ਦੁੱਲੇ ਨੂੰ ਲਗਦਾ, ਉਹਦੇ ਦੋਵੇਂ ਜੁਆਈ ਹੀ ਹੁਣ ਜਿਵੇਂ ਉਹਦੇ ਵੱਡੇ ਮੁੰਡੇ ਹੋਣ। ਉਹ ਉਹਨਾਂ ਨੂੰ ਮੱਤਾਂ ਦਿੰਦਾ ਕਿ ਉਹ ਵਪਾਰ ਵਿਚ ਪੈ ਜਾਣ। ਊਠਾਂ ਦਾ ਨਹੀਂ ਤਾਂ ਮੱਝਾਂ ਦਾ ਧੰਦਾ ਹੀ ਕਰਨ। ਬਾਜ਼ੀਗਰਾਂ ਵਾਲੇ ਕੰਮਾਂ ਵਿਚ ਕੀ ਪਿਆ ਹੈ। ਹੁਣ ਉਹ ਜ਼ਮਾਨਾ ਨਹੀਂ ਰਿਹਾ। ਆਪਣੀ ਕਾਰ ਕਰਕੇ ਖਾਓ ਭਾਈ! ਫਿਲਮਾਂ ਆ ਗੀਆਂ, ਸਰਕਸਾਂ ਆ ਗੀਆਂ, ਥੋਡੀਆਂ ਛਾਲਾਂ ਨੂੰ ਕੌਣ ਦੇਖਦੈ ਹੁਣ। ਉਹ ਹੱਸਦਾ; ‘‘ਛੱਡੋ ਹੁਣ ਜਾਂਘੀਏ ਦਾ ਖਹਿੜਾ।”

 

ਸਰਦਾਰੋ ਪਹਿਲੇ ਸਾਲ ਹੀ ਤੀਜੇ ਨੰਬਰ ਦੇ ਮੁੰਡੇ ਖੱਡੂ ਨਾਲ ਖਾਸਾ ਖੁੱਲ੍ਹ ਗਈ ਸੀ। ਸਰਦਾਰੋ ਦਾ ਚਿੱਤ ਫੁੱਲ ਵਾਂਗ ਖਿੜਿਆ ਰਹਿੰਦਾ। ਤੁਰਦੀ ਫਿਰਦੀ ਉਹ ਗੀਤ ਗੁਣਗੁਣਾਉਂਦੀ। ਦੁੱਲੇ ਨੂੰ ਤਸੱਲੀ ਸੀ ਕਿ ਉਹ ਕਿੰਨੀ ਖੁਸ਼ ਹੈ। ਉਹਦਾ ਕਿੰਨਾ ਜੀਅ ਲੱਗਿਆ ਹੋਇਆ ਸੀ। ਉਹਨੂੰ ਲਗਦਾ, ਉਹ ਮੁੜ ਕੇ ਜਵਾਨ ਹੋ ਗਿਆ ਹੈ। ਉਹਦੇ ਅੰਗਾਂ ਵਿਚ ਨਵੀਂ ਫੁਰਤੀ ਉੱਤਰ ਆਈ। ਉਹ ਸਰਦਾਰੋ ਨਾਲ ਨਵੇਂ ਖਰੀਦੇ ਊਠਾਂ ਦੀਆਂ ਗੱਲਾਂ ਕਰਦਾ। ਉਹਨੇ ਸਰਦਾਰੋ ਨੂੰ ਬੋਤੀਆਂ ਦੀ ਧਾਰ ਕੱਢਣੀ ਸਿਖਾ ਦਿੱਤੀ। ਤੇ ਫੇਰ ਸਰਦਾਰੋ ਤੇ ਖੱਡੂ ਰਲ ਕੇ ਬੋਤੀਆਂ ਚੋਂਦੇ। ਤਿੰਨ ਬੋਤੀਆਂ ਸਨ। ਉਹ ਤਾਂ ਘੰਟਾ-ਘੰਟਾ ਲਾ ਦਿੰਦੇ। ਦੁੱਧ ਘੱਟ ਚੋਂਦੇ, ਹਿੜ-ਹਿੜ ਦੰਦ ਬਹੁਤੇ ਕਢਦੇ। ਦੁੱਲਾ ਸੁਣਦਾ, ਸਗੋਂ ਖੁਸ਼ ਹੁੰਦਾ ਕਿ ਸਰਦਾਰੋ ਦੀ ਮੁੰਡਿਆਂ ਨਾਲ ਕਿੰਨੀ ਬਣਦੀ ਹੈ। ਛੋਟਾ ਚੰਨੂ ਚੁੱਪ-ਚਾਪ ਰਹਿੰਦਾ। ਉਹ ਗੰਭੀਰ ਸੀ। ਘੱਟ ਬੋਲਦਾ-ਹਸਦਾ। ਸਰਦਾਰੋ ਉਹਨੂੰ ਵੀ ਛੇੜਦੀ। ਪਰ ਉਹਦੇ ਨਾਲ ਉਹ ਗੱਲ ਨਹੀਂ ਸੀ।

 

ਬੰਨਿਆਂ ਵਿਚ ਊਠ ਲੈ ਕੇ ਜਾਂਦੇ ਤਾਂ ਦੁੱਲਾ ਤੇ ਚੰਨੂ ਹੁੰਦੇ। ਖੱਡੂ ਬਹਾਨਾ ਲਾ ਕੇ ਘਰ ਨੂੰ ਭੱਜ ਆਉਂਦਾ ਸੀ! ਕਦੇ ਉਹਦਾ ਢਿੱਡ ਦੁਖਦਾ, ਕਦੇ ਜੀਅ ਕੱਚਾ ਹੁੰਦਾ। ਆਨੀ-ਬਹਾਨੀ ਸਿਰ ਦੁਖਣ ਲਾ ਲੈਂਦਾ । ਦੁੱਲਾ ਉਹਨੂੰ ਗਾਲਾਂ ਕਢਦਾ। ਊਠ ਚਾਰਨ ਜੇ ਕਦੇ ਦੁੱਲਾ ਨਾ ਜਾਂਦਾ, ਘਰ ਰਹਿੰਦਾ ਤਾਂ ਖੱਡੂ ਜਾਂਦਾ। ਚੰਨੂ ਉਹਤੋਂ ਕੁੱਟ ਖਾ ਕੇ ਚੁੱਪ ਕਰ ਜਾਂਦਾ। ਬਿੰਦ ਦੀ ਬਿੰਦ ਚੋਂਦਾ। ਇਕ ਦਿਨ ਉਹਨੇ ਖੱਡ ਨੂੰ ਸਰਦਾਰੋ ਨਾਲ ਦੇਖ ਲਿਆ ਸੀ। ਬੱਸ ਉਹ ਦਿਨ ਸੋ ਉਹ ਦਿਨ ਮੁੜ ਕੇ ਖੱਡੂ ਨੇ ਚੰਨੂ ਨੂੰ ਕਦੇ ਕੁਝ ਨਹੀਂ ਆਖਿਆ ਸੀ। ਉਹਤੋਂ ਡਰਦਾ ਰਹਿੰਦਾ। ਜੋ ਕਦੇ ਮਾੜੀ ਮੋਟੀ ਇੱਲਤ ਖੱਡ ਕਰਦਾ ਵੀ ਉਹਦੇ ਨਾਲ ਤਾਂ ਇੱਕੋ ਡਰਾਵਾ ਹੁੰਦਾ ਚੰਨੂ ਕੋਲ, “ਦੱਸਾਂ ਬਾਪੂ ਨੂੰ?”

 

ਹਵੇਲੀ ਦਾ ਆਕਾਰ ਪੂਰੇ ਘੁਮਾਂ ਵਿਚ ਫੈਲਿਆ ਹੋਇਆ ਸੀ । ਮੁਹਰੇ ਵੱਡਾ ਦਰਵਾਜ਼ਾ1 ਦਰਵਾਜ਼ੇ ਵਿਚ ਸੱਜੇ ਹੱਥ ਲੰਮੀ ਖੁਰਲੀ ਤੇ ਖੱਬੇ ਹੱਥ ਬੈਠਕ ਸੀ। ਧੁਰ ਤੋਂ ਧੁਰ ਤੱਕ। ਇਸ ਬੈਠਕ ਵਿਚ ਸਰਦਾਰਾਂ ਦਾ ਸਾਮਾਨ ਸੀ, ਪਤਾ ਨਹੀਂ ਕੀ ਕੀ ਸੀ। ਵਿਹੜੇ ਦੇ ਖੱਬੇ ਹੱਥ ਦੋ ਵੱਡੀਆਂ-ਵੱਡੀਆਂ ਸਬਾਤਾਂ ਸਨ। ਵਿਹੜੇ ਤੋਂ ਅਗਾਂਹ ਲੰਮਾ-ਚੌੜਾ ਚੌਗਾਨ ਸੀ, ਜਿਸ ਵਿਚ ਨਿੰਮ ਤੇ ਟਾਹਲੀਆਂ ਦੇ ਰੁੱਖ ਸਨ। ਸਿਆਲਾਂ ਵਿਚ ਊਠ ਇਕ ਸਬਾਤ ਵਿਚ ਖੜ੍ਹਦੇ ਜਾਂ ਦਰਵਾਜ਼ੇ ਵਿਚ ਖੁਰਲੀ ਉੱਤੇ। ਗਰਮੀਆਂ ਵਿਚ ਉਹਨਾਂ ਲਈ ਚੌਗਾਨ ਸੀ।

 

ਸਿਆਲਾਂ ਵਿਚ ਮੁੰਡੇ ਰਾਤ ਨੂੰ ਦਰਵਾਜ਼ੇ ਵਿਚ ਮੰਜੇ ਡਾਹ ਲੈਂਦੇ ਤੇ ਹਾੜ੍ਹਾਂ ਵਿਚ ਚੌਗਾਨ ਬਥੇਰਾ ਸੀ। ਦੁੱਲਾ ਤੇ ਸਰਦਾਰੋ ਕੋਠੇ ਉੱਤੇ ਸੌਂਦੇ। ਸਿਆਲ ਹੁੰਦਾ ਤਾਂ ਚੁਬਾਰੇ ਵਿਚ, ਹਾੜ੍ਹ ਹੁੰਦਾ ਤਾਂ ਚੁਬਾਰਿਆਂ ਮੂਹਰੇ।

 

ਬੈਠਕ ਉੱਤੇ ਦੋ ਚੁਬਾਰੇ ਸਨ। ਮੁੰਡੇ ਅੱਡ ਅੱਡ ਸੌਂਦੇ। ਖੱਡੂ ਕਿਤੇ ਹੁੰਦਾ ਤੇ ਚੰਨੂ ਕਿਤੇ । ਖੱਡੂ ਜਾਣ ਕੇ ਉਹਨੂੰ ਆਪਣੇ ਕੋਲ ਨਹੀਂ ਸੀ ਸੌਣ ਦਿੰਦਾ।

 

ਗਰਮੀਆਂ ਦੇ ਦਿਨ ਸਨ। ਆਸਮਾਨ ਉੱਤੇ ਬੱਦਲ ਸਨ। ਮਿੰਨ੍ਹੀ-ਮਿੰਨ੍ਹੀ ਹਵਾ ਵਗਦੀ ਸੀ। ਸਰਦਾਰੋ ਸਦੇਹਾਂ ਜਾਗਦੀ ਹੁੰਦੀ। ਰਾਤ ਦੇ ਰੱਖੇ ਦੁੱਧ ਦੀ ਚਾਹ ਬਣਾਉਂਦੀ। ਮੁੰਡਿਆਂ ਨੂੰ ਉਹਨਾਂ ਦੇ ਮੰਜਿਆਂ ਉੱਤੇ ਹੀ ਚਾਹ ਦੇ ਗਿਲਾਸ ਫੜਾ ਆਉਂਦੀ। ਗੜਵੀ ਭਰ ਕੇ ਉੱਤੇ ਲਿਆਉਂਦੀ। ਦੁੱਲੇ ਨੂੰ ਵਾਟੀ ਵਿਚ ਚਾਹ ਪੀਣ ਦਾ ਸੁਭਾਅ ਸੀ।

 

ਚੌਗਾਨ ਦੇ ਪਰਲੇ ਪਾਸੇ ਖੱਡੂ ਨੂੰ ਚਾਹ ਦੇਣ ਜਾਂਦੀ ਉਹ ਖਾਸਾ ਚਿਰ ਲਾ ਆਉਂਦੀ। ਸਬਾਤਾਂ ਅੱਗੇ . ਪਏ ਚੰਨੂ ਦੇ ਸਿਰ੍ਹਾਣੇ ਥੱਲੇ ਗਿਲਾਸ ਰਖਦੀ ਉਹ ਐਨਾ ਹੀ ਆਖਦੀ, “ਉੱਠ ਵੇ, ਚਾਹ!”

 

ਉਸ ਦਿਨ ਸਵੇਰੇ ਉਹ ਸਰਦਾਰੋ ਦੇ ਨਾਲ ਹੀ ਜਾਗ ਉਠਿਆ। ਖਾਸਾ ਮੂੰਹ-ਹਨ੍ਹੇਰਾ ਸੀ। ਦੁੱਲੇ ਅੰਦਰ ਕੋਈ ਬੇਚੈਨੀ ਸੀ। ਉਹ ਥੱਲੇ ਗਈ ਤਾਂ ਉਹ ਉੱਠ ਕੇ ਬੈਠ ਗਿਆ । ਜੰਗਲੇ ਦੇ ਝਰੋਖੇ ਵਿਚ ਚੋਰੀਓਂ ਦੇਖਦਾ ਰਿਹਾ। ਰਸੋਈ ਵਿਚ ਅੱਗ ਬਾਲ ਕੇ ਉਹਨੇ ਚਾਹ ਬਣਾਈ। ਪਹਿਲਾਂ ਓਧਰ ਖੱਡੂ ਵਲ ਤੁਰ ਪਈ। ਖਾਸਾ ਚਿਰ ਲਾ ਕੇ ਆਈ। ਫੇਰ ਦਰਵਾਜ਼ੇ ਵਿਚ ਗਈ ਤੇ ਨਾਲ ਦੀ ਨਾਲ ਮੁੜ ਆਈ। ਤੇ ਫੇਰ ਗੜਵੀ ਲੈ ਕੇ ਉਤਾਂਹ ਆ ‘ਗਈ। ਉਦੋਂ ਨੂੰ ਲੋਅ ਲੱਗ ਚੁੱਕੀ ਸੀ। ਮੂੰਹ ਨੂੰ ਮੂੰਹ ਸਾਫ ਦਿਸਦਾ। ਉਹ ਵਾਰ-ਵਾਰ ਆਪਣੀਆਂ ਗੱਲ੍ਹਾਂ ਨੂੰ ਮਲਦੀ। ਜਿਵੇਂ ਸੁੱਤੇ ਪਿਆਂ ਬਾਂਹ ਉੱਤੇ ਕੜਾ ਚੁਭਣ ਦਾ ਨਿਸ਼ਾਨ ਪੈ ਜਾਂਦਾ ਤੇ ਬੰਦਾ ਮਾਸ ਮਲ-ਮਲ ਕੇ ਉਹਨੂੰ ਮਿਟਾਉਣਾ ਚਾਹੁੰਦਾ ਹੋਵੇ। ਦੁੱਲੇ ਨੇ ਆਪਣੀ ਬਾਂਹ ਉੱਤੇ ਦੰਦੀ ਵੱਢੀ ਤੇ ਫੇਰ ਦੰਦਾਂ ਦੇ ਨਿਸ਼ਾਨ ਨੂੰ ਦੂਜੇ ਹੱਥ ਦੇ ਗੂਠੇ ਨਾਲ ਮਲ-ਮਲ ਕੇ ਪੱਧਰ ਕਰਨ ਲੱਗਿਆ। ਸਰਦਾਰੋ ਉਹਨੂੰ ਇੰਜ ਕਰਦਾ ਦੇਖ ਕੇ ਹੱਸ ਪਈ ਸੀ। ਉਹਦੇ ਬੁੱਲ੍ਹਾਂ ਉੱਤੇ ਹਾਸੀ ਸੀ ਪਰ ਅੱਖਾਂ ਵਿਚ ਡਰ ਤੇ ਹੈਰਾਨੀ। ਆਖਣ ਲੱਗੀ, ”ਇਹ ਕੀ ਕਮਲਵਾਅ ਘੋਟੀ ਜਾਨੈ, ਤੜਕੇ ਈ ਤੜਕੇ?”

 

”ਤੜਕੇ ਦੀ ਤੜਕੇ!” ਕਹਿ ਕੇ ਉਹ ਵੀ ਹੱਸਿਆ।

 

ਅਗਲੀ ਸਵੇਰ ਜਦੋਂ ਉਹ ਉੱਠੀ, ਉਹ ਜਾਗੋ-ਮੀਟੀ ਪਿਆ ਸੀ। ਉਠਿਆ ਤੇ ਕੱਲ੍ਹ ਵਾਂਗ ਜੰਗਲੇ ਦੇ ਝਰੋਖੇ ਨਾਲ ਲੱਗ ਕੇ ਬੈਠ ਗਿਆ। ਚਾਹ ਦਾ ਗਿਲਾਸ ਲੈ ਕੇ ਉਹ ਚੌਗਾਨ ਵੱਲ ਜਾਣ ਲੱਗੀ ਤਾਂ ਉਹ ਦਬਾਸੱਟ ਪਰ ਹੌਲੀ-ਹੌਲੀ ਪੌੜੀਆਂ ਉਤਰ ਕੇ ਉਹਦੇ ਮਗਰ ਹੋ ਗਿਆ। ਮੋਟੀ ਟਾਹਲੀ ਦੀ ਓਟ ਵਿਚ ਖੜ੍ਹ ਕੇ ਉਹ ਚੋਰ-ਅੱਖ ਨਾਲ ਉਹਨਾਂ ਨੂੰ ਦੇਖਦਾ ਰਿਹਾ। ਜਿਵੇਂ ਉਹਦਾ ਕਾਲਜਾ ਢੇਰੀ ਹੋ ਰਿਹਾ ਹੋਵੇ। ਉਹ ਛੇਤੀ ਦੇ ਕੇ ਆ ਕੇ ਪੌੜੀਆਂ ਚੜ੍ਹਿਆ ਤੇ ਮੰਜੇ ਉੱਤੇ ਪੈ ਗਿਆ। ਜਿਵੇਂ ਕੁਝ ਦੇਖਿਆ ਹੀ ਨਾ ਹੋਵੇ। ਕੁਝ ਚਿਰ ਬਾਅਦ ਉਹ ਉਤਾਂਹ ਆਈਂ। ਉਹਦੇ ਬੋਲਾਂ ਵਿਚ ਓਹੀ ਬਰਕਤ ਸੀ, ਓਹੀ ਹਾਸਾ, ਓਹੀ ਚਾਅ । ਉਸ ਸਵੇਰ ਦੁੱਲੇ ਨੇ ਚਾਹ ਨਹੀਂ ਪੀਤੀ। ਆਖਦਾ ਸੀ, ‘ਉੱਪਰ-ਛਲ ਆਉਣ ਵਰਗਾ ਚਿੱਤ ਹੋਇਆ ਪਿਐ। ਮੈਨੂੰ ਬੁਲਾ ਨਾ ਟਿਕ ਕੇ ਪਿਆ ਰਹਿਣ ਦੇ।” ਸਰਦਾਰੋ ਨੇ ਆਪਣੀ ਚਾਹ ਪੀਤੀ ਤੇ ਬਾਕੀ ਬਚਦੀ ਲੈ ਕੇ ਥੱਲੇ ਉੱਤਰ ਗਈ। ਕੰਮ-ਧੰਦਿਆਂ ਵਿਚ ਪੈ ਗਈ। ਦੁੱਲਾ ਖਾਸਾਂ ਦਿਨ-ਚੜ੍ਹੇ ਉਠਿਆ।

 

2

 

ਦੁੱਲਾ ਓਸੇ ਦਿਨ ਤੋਂ ਬੁਝਿਆ-ਬੁਝਿਆ ਰਹਿੰਦਾ। ਮੂੰਹ ਵਿਚ ਟੁੱਕ ਦੀ ਬੁਰਕੀ ਪਾਉਂਦਾ, ਜਿਵੇਂ ਬਾਹਰ ਨੂੰ ਆਉਂਦੀ ਹੋਵੇ। ਉਹਦੀ ਖੁਰਾਕ ਘਟ ਚੁੱਕੀ ਸੀ। ਚਾਹ ਦਾ ਸੁਆਦ ਬਂਕ-ਥਕਾ ਹੋ ਗਿਆ। ਪਾਣੀ ਕੌੜਾ ਲਗਦਾ। ਖੱਡੂ ਨੂੰ ਉਹ ਕੀ ਆਖਦਾ। ਉਹਦੇ ਵੱਲ ਝਾਕਦਾ ਵੀ ਨਾ। ਸਰਦਾਰੋ ਵਲ ਝਾਕਦਿਆਂ . ਉਹਦੀਆਂ ਅੱਖਾਂ ਵਿਚ ਲਾਲੀ ਉੱਤਰ ਆਉਂਦੀ। ਗੱਲ ਛੇੜਨ ਦਾ ਉਹ ਕੋਈ ਬਹਾਨਾ ਭਾਲਦਾ ਸੀ। ਚਾਰ ਦਿਨ ਬੀਤ ਚੁੱਕੇ ਸਨ। ਚਾਰੇ ਦਿਨ ਜਿਵੇਂ ਉਹਦੀਆਂ ਹੱਡੀਆਂ ਨੂੰ ਚੀਰ ਕੇ ਲੰਘੇ ਹੋਣ।

 

ਉਸ ਦਿਨ ਦੋਵੇਂ ਮੁੰਡੇ ਊਠ ਲੈ ਕੇ ਬੰਨੇ ਵੱਲ ਨਿਕਲੇ ਹੋਏ ਸਨ। ਦੁਪਹਿਰ ਢਲ ਚੁਕੀ ਸੀ। ਸਰਦਾਰੋ ਨੇ ਚਾਹ ਬਣਾਈ। ਵਾਟੀ ਲੈ ਕੇ ਉਹਦੇ ਮੰਜੇ ਕੋਲ ਆ ਖੜ੍ਹੀ। ਉਹ ਰਸੋਈ ਅੱਗੇ ਨਿੰਮ ਦੀ ਛਾਂ ਥੱਲੇ ਮੰਜੇ ਉੱਤੇ ਪਿਆ ਸੀ। ”ਥੱਲੇ ਰੱਖ ਦੇ, ਆਪੇ ਚੱਕ ਲੂੰਗਾ ਮੈਂ।” ਉਹਦੀ ਆਵਾਜ਼ ਜਿਵੇਂ ਖੂਹ ਵਿਚੋਂ ਆਈ ਹੋਵੇ। ਭਰੀ ਵਾਟੀ ਸਰਦਾਰੋ ਨੇ ਉਹਦੇ ਪਾਵੇ ਕੋਲ ਟਿਕਾਅ ਦਿੱਤੀ। ਉਹ ਉਠਿਆ ਨਹੀਂ। ਜਿਵੇਂ ਚਾਹ ਰੱਖੀ ਦਾ ਉਹਨੂੰ ਪਤਾ ਹੀ ਨਾ ਹੋਵੇ। ‘ਚਾਹ ਪਾਣੀ ਬਣਗੀ।” ਸਰਦਾਰੋ ਦੂਰੋਂ ਚੀਕੀ। ਸਰਦਾਰੋ ਦਾ ਬੋਲ ਉਹਦੇ ਮੱਥੇ ਵਿਚ ਵਜਿਆ, ਜਿਵੇਂ ਉਹਦੇ ਦਿਮਾਗ ਵਿਚ ਅਚਾਨਕ ਕੋਈ ਖੜਕਾ ਹੋਇਆ ਹੋਵੇ। ਫੇਰ ਉਹ ਆਪ ਉੱਠ ਕੇ ਉਹਦੇ ਕੋਲ ਆਈ ਤੇ ਚਾਹ ਦੀ ਵਾਟੀ ਉਹਨੂੰ ਫੜਾਉਣ ਲੱਗੀ। ਦੁੱਲੇ ਦੇ ਹੱਥਾਂ ਵਿਚ ਜਾਨ ਨਹੀਂ ਸੀ। ਵਾਟੀ ਥੱਲੇ ਡਿੱਗ ਪਈ। ਚਾਹ ਡੁੱਲ੍ਹ ਗਈ। ਦੁੱਲਾ ਭੜਕ ਪਿਆ। ਬੁੜ੍ਹਕਿਆ। “ਕੁੱਤੀ ਹਰਾਮਜਾਦੀ। ਕਿੱਧਰ ਨਿਗਾਅ ਐ ਤੇਰੀ?”

 

‘”ਨਿਗਾਅ ਤੇਰੇ ਕੰਨੀ ਐ, ਜਿਹੜਾ ਸਹੇੜ ‘ਤਾ ਮਾਪਿਆਂ ਨੇ। ਹੋਰ ਕਿੱਧਰ ਐ ਨਿਗਾਅ ਮੇਰੀ।” ਉਹਨੇ ਵੀ ਤਿੱਖਾ ਬੋਲ ਕੱਢਿਆ।

 

“ਨਹੀਂ ਚੰਗਾ ਲਗਦਾ, ਉਠ ਜਾ ਏਥੋਂ। ਕੋਈ ਹੋਰ ਸਹੇੜ ਦੇਣਗੇ।’

 

“ਹੁਣ ਕਿੱਧਰ ਜਾਮਾਂ ਮੈਂ? ਜ਼ਿੰਦਗੀ ਤਾਂ ਤੇਰੇ ਘਰ ਗਾਲ ‘ਤੀ। ਲਾ ‘ਤੀ ਲੜ ਮੌਲੇ ਬਲਦ ਦੇ।’

 

“ਦੱਸਾਂ ਤੈਨੂੰ, ਆਮਾਂ?” ਦੁੱਲਾ ਜੁੱਤੀ ਚੁੱਕ ਕੇ ਖੜ੍ਹਾ ਹੋ ਗਿਆ।

 

‘ਆ ਜਾ, ਕੀ ਕਰਲੇਂਗਾ ਤੂੰ ਮੇਰਾ। ਭੈਣ ਦਾ ਜਾਰ, ਕੁੱਤਾ ਨਾ ਹੋਵੇ। ਤੜੀਆਂ ਦਖਾਉਂਦੈ ।”

 

ਦੁੱਲੇ ਦੀਆਂ, ਅੱਖਾਂ ਮੂਹਰੇ ਹਨ੍ਹੇਰਾ ਆ ਗਿਆ। ਉਹਨੇ ਪੀੜ੍ਹੀ ਉੱਤੇ ਬੈਠੀ ਸਰਦਾਰੋ ਨੂੰ ਜੁੱਤੀਆਂ ਨਾਲ ਧੇਹ-ਧੇਹ ਕੁੱਟ ਸੁੱਟਿਆ। ਗੋਡਾ ਉਹਦੀ ਢੂਹੀ ਵਿਚ ਮਾਰਿਆ। ਸਰਦਾਰੋ ਦੀਆਂ ਚੀਕਾਂ ਨਿਕਲ ਗਈਆਂ। ਜਿਵੇਂ ਉਹਦਾ ਅੰਦਰ ਹਿੱਲ ਗਿਆ ਹੋਵੇ। ਫੇਰ ਉਹ ਹੁੱਬਕੀ-ਹੁੱਬਕੀ ਰੋਣ ਲੱਗੀ।

 

. “ਬਥੇਰਾ ਹਰਾ ਚਰਦੀ ਐਂ, ਮੈਨੂੰ ਮੌਲਾ ਬਲਦ ਦਸਦੀ ਐਂ।” ਦੁੱਲੇ ਨੇ ਮੰਜੇ ਉੱਤੇ ਪੈਂਦਿਆਂ ਮੱਧਮ ਜਿਹਾ ਬੋਲ ਕਢਿਆ। BOOKCLUB.COM

 

“ਕੀ?” ਸਰਦਾਰੋ ਦੇ ਕੰਨ ਦੁੱਲੇ ਵਲ ਹੋ ਗਏ।

 

”ਅਜੇ ਕੀ? ਮੈਂ ਆਪ ਦੇਖਿਐ, ਖੇਹ ਖਾਨੀਐ, ਮੁੰਡੇ ਨਾਲ। ਹੋਰ ਤੜਕੇ ਤੜਕੇ ਕਿਹੜੀ ਚਾਹ ਦੇਣ ਜਾਨੀ ਐਂ ਉਹਨੂੰ ਤੂੰ।” ਦੁੱਲੇ ਦੇ ਬੋਲਾਂ ਵਿਚ ਕਰੜਾਈ ਸੀ।

 

“ਕੰਜਰਾ, ਦੂਸ਼ਣ ਲਾਉਨੈ ਮੇਰੇ ‘ਤੇ? ਕੀੜੇ ਨ੍ਹੀ ਪੈਣਗੇ ਤੇਰੇ।” ਸਰਦਾਰੋ ਬਦਹਵਾਸ ਹੋ ਗਈ।

 

”ਕੀੜੇ ਤੇਰੇ ਪੈਣਗੇ ਕੁੱਤੀ ਰੰਨ ਦੇ। ਨਿੱਤ ਚੂੰਡਦੀ ਐਂ ਮੁੰਡੇ ਨੂੰ । ਓਥੇ ਮਾਪਿਆਂ ਕੋਲ ਵੀ ਕੀ ਪਤਾ ਕੀ ਕਰਦੀ ਆਈ ਐਂ। ਤਾਂਹੀ ਜੁਆਕ ਨ੍ਹੀ ਹੁੰਦਾ ਨਾ ਤੇਰੇ।” ਦੁੱਲੇ ਦੇ ਉੱਚੇ ਬੋਲਾਂ ਨੇ ਸਰਦਾਰੋ ਦਾ ਕਾਲਜਾ ਵਿੰਨ੍ਹ ਦਿੱਤਾ।

 

ਉਹ ਉੱਠੀ ਤੇ ਦੁੱਲੇ ਦੀ ਦਾੜ੍ਹੀ ਨੂੰ ਜਾ ਚਿੰਬੜੀ। ਕਹਿੰਦੀ, “ਹੋਰ ਦੱਸ, ਕਿਹੜੇ ਕਿਹੜੇ ਕੁਫਰ ਤੋਲੇਂਗਾ, ਕੁੱਤੇ ਦਿਆ ਬੀਆ?”

 

ਦੁੱਲੇ ਨੇ ਉਹਨੂੰ ਧੱਕਾ ਦੇ ਕੇ ਪਰ੍ਹੇ ਸੁੱਟਾ ਦਿੱਤਾ। ਮੰਜੇ ਕੋਲ ਪਈ ਉਹਦੇ ਹੱਥ ਵਿਚ ਬੇਰੀ ਦੀ ਸੋਟੀ ਆ ਗਈ। ਉਹਨੇ ਸਰਦਾਰੋ ਦਾ ਪੋਰ-ਪੋਰ ਭੰਨ ਦਿੱਤਾ। ਜਿਵੇਂ ਕੋਈ ਪਾਂਡੂ ਦੇ ਡਲਿਆਂ ਨੂੰ ਕੁੱਟਦਾ ਹੋਵੇ । ਉਹ ਥੱਲੇ ਪਈ ਬਕੜਵਾਅ ਮਾਰੀ ਜਾ ਰਹੀ ਸੀ। ਆਖ ਰਹੀ ਸੀ, ‘ ‘ਹੋਰ ਮਾਰ ਲੈ, ਜਿੰਨਾ ਮਾਰਨੈ। ਜਾਨੋ ਮਾਰ ਸਿੱਟ ਮੈਨੂੰ। ਗੰਡਾਸਾ ਲਿਆ, ਗਲ਼ ਕਿਉਂ ਨੀ ਵੱਢ ਦਿੰਦਾ ਮੇਰਾ?'” ਫੇਰ ਬੋਲੀ, “ਜਾਹ, ਹੈਗੀਆਂ ਮੈਂ ਖੱਡੂ ਨਾਲ। ਲਾ ਲੈ ਜੋਰ ।” ਉਹਨੇਂ ਆਪਣੀ ਹਿੱਕ ਉੱਤੇ ਹੱਥ ਮਾਰਿਆ, “ਜਾਹ, ਕਰ ਲੈ ਜੋ ਹੁੰਦੈ। ਦੁੱਲਿਆ, ਦੁੱਲਿਆ! ਮੈਂ ਤੇਰੀ ਰੰਨ ਨਹੀਂ, ਖੱਡੂ ਦੀ ਰੰਨ ਆਂ।’

 

4 ਉਹ ਨਿਤਾਕਤਾ ਹੋ ਕੇ ਮੰਜੇ ਉੱਤੇ ਬੈਠ ਗਿਆ। ਸਰਦਾਰੋ ਨੂੰ ਐਨਾ ਕੁੱਟ ਕੇ ਜਿਵੇਂ ਉਹਦੇ ਹੱਥਾਂ- ਪੈਰਾਂ ਵਿਚੋਂ ਜਾਨ ਨਿਕਲ ਗਈ ਹੋਵੇ। ਉਹਦੇ ਮੂੰਹ ਵਿਚ ਬੋਲ ਵੀ ਕੋਈ ਨਹੀਂ ਸੀ। ਹੁਣ ਸਰਦਾਰੋ ਰੋ ਰਹੀ ਸੀ।

 

i

 

ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝਦੀ ਤੇ ਵਿਰਲਾਪ ਕਰਦੀ। ਮਾਂ-ਬਾਪ ਨੂੰ ਗਾਲਾਂ ਕਢਦੀ, ਉਹਨਾਂ ਦੇ ਪੁੱਤ ਪਿਟਦੀ, ਜਿਹਨਾਂ ਨੇ ਉਹਦੇ ਪਿਓ ਦੀ ਉਮਰ ਦੇ ਬੰਦੇ ਮਗਰ ਉਹਨੂੰ ਤੋਰ ਦਿੱਤਾ ਸੀ। ਫੇਰ ਉਹ ਆਪਣੇ ਆਪ ਨੂੰ ਕੋਸਣ ਲੱਗੀ। ਰੱਬ ਨੂੰ ਕੋਸਣ ਲੱਗੀ। ਰੱਬ ਨੇ ਉਹਨੂੰ ਜੁਆਨੀ ਕਿਉਂ ਦਿੱਤੀ? ਉਹਦੇ ਉੱਤੇ ਜੁਆਨੀ ਆਉਂਦੀ ਹੀ ਨਾਂ। ਉਹਦੇ ਕਰਮ! ਫੇਰ ਜਿਵੇਂ ਆਪਣੇ ਆਪ ਨੂੰ ਆਖ ਰਹੀ ਹੋਵੇ। ‘ਚੰਦਰੇ ਦਿਲ ਦਾ ਕੀ ਲਾਜ ਬਣਾਮਾਂ ਮੈਂ? ਹਾਏ! ਪਾਣੀ ਦਾ ਰੋੜ੍ਹ ਐ, ਨੀਮੋ ਥਾਂ ਨੂੰ ਵਗ ਤੁਰਿਆ।’

 

  • ਖੱਡੂ ਉਸ ਦਿਨ ਆਥਣ ਨੂੰ ਹਵੇਲੀ ਵਿਚ ਨਹੀਂ ਆਇਆ। ਪਤਾ ਨਹੀਂ ਕਿੱਥੇ ਸੀ। ਪਿੰਡ ਵਿਚ ਹੀ ਕਿਧਰੇ ਸੀ ਜਾਂ ਪਤਾ ਨਹੀਂ ਕਿੱਧਰ ਚਲਿਆ ਗਿਆ। ਚੰਨੂ ਊਠ ਲੈ ਕੇ ਮੁੜਿਆ ਤਾਂ ਦੁੱਲਾ ਚੁਬਾਰੇ ਵਿਚ ਸੀ . ‘ਤੇ ਸਰਦਾਰੋ ਓਵੇਂ ਜਿਵੇਂ ਵਿਹੜੇ ਦੀ ਨਿੰਮ ਥੱਲੇ ਮੂਧੇ ਮੂੰਹ ਪਈ ਹੋਈ ਸੀ। ਨਾ ਹਿਲਦੀ, ਨਾ ਬੋਲਦੀ, ਚੰਨ੍ਹ ਨੇ ਊਠਾਂ ਦੀਆਂ ਮੁਹਾਰਾਂ ਖੋਲ੍ਹੀਆਂ ਤੇ ਉਹਨਾਂ ਦੇ ਪੈਰਾਂ ਵਿਚ ਨਿਊਲ ਲਾ ਦਿੱਤੇ। ਫੇਰ ਸਰਦਾਰੋ ਕੋਲ ਆ ਕੇ ਉਸ ਨੇ ਆਖਿਆ, ਮਾਸੀ! ਉਹ ਡੁੱਬ ਮਾਰ ਕੇ ਬੈਠੀ ਹੋ

 

ਗਈ। ਚੰਨੂ ਨੇ ਉਹਨੂੰ ਪਾਣੀ ਲਿਆ ਕੇ ਦਿੱਤਾ । ਪਾਣੀ ਉਹਨੇ ਪੀ ਲਿਆ। ਬੋਲੀ, ”ਜਿਉਂਦਾ ਰਹਿ ਭਾਈ ਵੇ!” ਫੇਰ ਪੁਛਿਆ, “ਉਹ ਕਿੱਥੇ ਐ, ਖੱਡੂ? ਮੇਰੀ ਜਾਨ ਦਾ ਵੈਰੀ।” ਚੰਨੂ ਬੋਲਿਆ ਨਹੀਂ।

 

ਹਨੇਰਾ ਹੋਇਆ ਤਾਂ ਚੰਨੂ ਨੇ ਲਾਲਟੈਣ ਡੰਗ ਲਈ। ਉੱਤੇ ਜਾ ਕੇ ਬਾਪੂ ਨੂੰ ਦੇਖ ਆਇਆ। ਚੰਨੂ ਸਭ ਸਮਝ ਗਿਆ। ਉਹਨੂੰ ਤਾਂ ਕਿੱਦਣ ਦਾ ਪਤਾ ਸੀ ਕਿ ਇਹ ਗੱਲ ਇਕ ਦਿਨ ਕਦੇ ਬਾਹਰ ਆਏਗੀ। ਚੰਨੂ ਨੇ ਧੋਤੀ ਮੂੰਗੀ ਦੀ ਦਾਲ ਬਣਾਈ ਤੇ ਆਟਾ ਗੁੰਨ੍ਹ ਕੇ ਰੋਟੀਆਂ ਪੰਕਾ ਲਈਆਂ। ਥਾਲੀ ਵਿਚ ਰੋਟੀਆਂ ਧਰ ਕੇ ਤੇ ਦਾਲ ਦੀ ਕੌਲੀ ਨਾਲ ਗੰਢਾ ਰੱਖ ਕੇ ਉਹ ਚੁਬਾਰੇ ਵਿਚ ਗਿਆ ਤੇ ਆਖਿਆ, ‘ਬਾਪੂ, ਲੈ ਫੜ ਰੋਟੀ ਖਾਲੈ,” ਦੁੱਲਾ ਚੁੱਪ ਕੀਤਾ ਹੀ ਰੋਟੀ ਖਾਣ ਲੱਗਿਆ। ਰੋਟੀ ਖਾਂਦਾ ਵੀ ਉਹ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ। ਉਹਦੀ ਨਿਗਾਹ ਦੂਰ ਕਿਤੇ ਸੀ। ਜਿਵੇਂ ਕੋਈ ਹੋਰ ਰੋਟੀ ਖਾ ਰਿਹਾ ਹੋਵੇ। ਉਹ ਦੋ ਰੋਟੀਆਂ ਹੀ ਖਾ

 

 

ਸਕਿਆ। ਪਾਣੀ ਪੀਤਾ ਤੇ ਮੰਜਾ ਬਾਹਰ ਕੱਢ ਕੇ ਪੈ ਗਿਆ। ਭਾਂਡੇ ਚੁੱਕਣ ਚੰਨੂ ਆਇਆ ਤਾਂ ਉਹਨੇ ਪੁੱਛਿਆ, ?” SIKHROOKCLUB.COM

 

”ਉਹ ਤਾਂ ਸੈਂਤ ਉਹਨਾਂ ਕੋਲ ਉਠ ਗਿਆ।‘

 

”ਕੀਹਨਾਂ ਕੋਲ?”

 

“ਵੱਡਿਆਂ ਕੋਲ।”

 

ਦੁੱਲਾ ਸਮਝ ਗਿਆ। ਫੇਰ ਪੁੱਛਿਆ, ”ਤੇਰੀ ਮਾਸੀ ਨੇ ਖਾ ਲੀ ਰੋਟੀ? ” .

 

”ਨਾਂਹ, ਦਿੰਨਾਂ ਹੁਣ ਜਾ ਕੇ। ਕੁੱਛ ਬੋਲਦੀ ਜੀ ਨੀ।’

 

”ਆਖ-ਵੇਖ ਕੇ ਰੋਟੀ ਖੁਆ ਦੇ ਭਾਈ ਉਹਨੂੰ। ਕੀ ਹੋ ਸਕਦੈ ਹੁਣ। ਫੇਰ ਵੀ ਰੱਬ ਦਾ ਜੀਅ ਐ।” ਦੁੱਲੇ ਦੇ ਮਨ ਵਿਚ ਸਰਦਾਰੋ ਸਬੰਧੀ ਜਿਵੇਂ ਕੋਈ ਤਰਸ ਜਾਗ ਪਿਆ ਹੋਵੇ।

 

“ਰੋਟੀ ਤਾਂ ਕੋਈ ਨ੍ਹੀ ਬਾਪੂ ਖੁਆ ਦਿੰਨਾਂ ਮੈਂ।'”

 

”ਬੋਤੀਆਂ ਵੀ ਚੋਅ ਲੀਂ ਫੇਰ।'”

 

”ਸਭ ਕਰ ਲੂੰ ਮੈਂ ਆਪੇ।” ਭਾਂਡੇ ਲੈ ਕੇ ਚੰਨੂ ਥੱਲੇ ਉੱਤਰ ਗਿਆ।

 

: ਮਿੰਨਤਾਂ ਕਰਕੇ ਉਹਨੇ ਸਰਦਾਰੋ ਨੂੰ ਦਾਲ ਨਾਲ ਇਕ ਰੋਟੀ ਖਵਾ ਦਿੱਤੀ। ਬੁਰਕੀ ਉਹਦੇ ਮਸਾਂ ਹੀ . ਸੰਘੋਂ ਥੱਲੇ ਉਤਰਦੀ ਸੀ। ਲਾਲਟੈਣ ਦੇ ਚਾਨਣ ਵਿਚ ਉਹਨੇ ਦੇਖਿਆ, ਉਹਦੇ ਮੱਥੇ ਉੱਤੇ ਇਕ ਵੱਡਾ ਗਘੋੜਾ ਸੀ। ਹੱਥਾਂ ਦੀਆਂ ਉਂਗਲਾਂ ਸੁੱਜੀਆ ਹੋਈਆਂ ਸਨ। ਉਹ ਮਸਾਂ ਹੀ ਰੋਟੀ ਦੀ ਬੁਰਕੀ ਤੋੜਦੀ। ਮਸਾਂ ਹੀ ਬੁਰਕੀ ਦਾਲ ਨਾਲ ਲਬੇੜਦੀ ਤੇ ਮੂੰਹ ਵਿਚ ਪਾਉਂਦੀ। ਬੁਰਕੀ ਚਿਥਦੀ ਜਿਵੇਂ ਉਹਦੇ ਦੰਦ ਦੁਖਦੇ ਹੋਣ। ਹਰ ਬੁਰਕੀ ਪਿੱਛੋਂ ਪਾਣੀ ਦੀ ਘੁੱਟ ਭਰਦੀ। ਰੋਟੀ ਖਾ ਕੇ ਉਹ ਖੜ੍ਹੀ ਹੋਈ ਤਾਂ ਤੁਰਨ ਲੱਗੀ ਡਿੱਗ ਪਈ। ਚੰਨੂ ਨੇ ਉਹਨੂੰ ਸਹਾਰਾ ਦਿੱਤਾ ਤੇ ਮੰਜੇ ਉੱਤੇ ਪਾ ਦਿੱਤਾ। ਘਰੋੜੇ ਹੀ ਪਈ ਉਹ ਕਰਾਹ ਕੇ ਬੋਲੀ, ”ਚੁੱਲੇ ਦੀ ਅੱਗ ‘ਚ ਰੋੜਾ ਸਿੱਟ ਦੀ ਚੰਨੂ ਇਕ।” ਰੋਟੀ ਖਾਂਦਾ ਉਹ ਸਮਝ ਗਿਆ ਕਿ ਬਾਪੂ ਤੋਂ ਅੱਜ ਕੁਝ ਜ਼ਿਆਦਾ ਹੀ ਸੱਟਾਂ ਲੱਗ ਗਈਆਂ ਹਨ।

 

ਪਹਿਲਾਂ ਉਹਨੇ ਭਾਂਡੇ ਮਾਂਜੇ, ਫੇਰ ਬੋਤੀਆਂ ਦਾ ਦੁੱਧ ਤੱਤਾ ਕੀਤਾ ਤੇ ਫੇਰ ਚੁੱਲ੍ਹੇ ਵਿਚੋਂ ਰੋੜਾ ਕੱਢ ਕੇ ਪਾਣੀ ਵਿਚ ਪਾ ਲਿਆ। ਪੋਣੇ ਵਿਚ ਰੋੜਾ ਵਲ੍ਹੇਟ ਕੇ ਉਹ ਸਰਦਾਰੋ ਦੇ ਮੰਜੇ ਉੱਤੇ ਆ ਬੈਠਾ। ਪੁੱਛਣ ਲੱਗਿਆ, ”ਮਾਸੀ, ਕਿੱਥੇ ਕਿੱਥੇ ਦੇਵਾਂ ਸੇਕ? ਸੂਤ ਹੋ ਕੇ ਪੈ।”

 

ਉਹਨੇ ਫੇਰ ਭੁੱਬ ਕੱਢੀ, ‘ਵੇ ਭਾਈ, ਕੋਈ ਥਾਂ ਛੱਡਿਆ ਹੋਵੇ ਤਾਂ ਦੱਸਾਂਝ ਸਾਰੇ ਈ ਦੇ ਦੇ ਸੇਕ। ਇੱਟ ਬਹੁਤੀ ਗਰਮ ਤਾਂ ਨਹੀਂ?” .

 

”ਨਹੀਂ ਮਾਸੀ, ਐਨੀ ਤੱਤੀ ਨਹੀਂ। ਤੂੰ ਪਹਿਲਾਂ ਮੂਧੀ ਪੈ।” ਪਹਿਲਾਂ ਉਹਨੇ ਮੋਢੇ ਸੇਕੇ। ਫੇਰ ਸਾਰੀ ਦੂਹੀ। ਚੂਲੇ, ਪੱਟ, ਫੇਰ ਪਿੰਜਣੀਆਂ। ਡੌਲਿਆਂ ਉੱਤੇ ਬਹੁਤੀਆਂ ਸੱਟਾਂ ਸਨ। ਫ਼ੇਰ ਉਹ ਸਿੱਧੀ ਪੈ ਗਈ। ਪੱਟ, ਵੱਖੀਆਂ, ਛਾਤੀਆਂ, ਮੋਢੇ, ਡੌਲੇ, ਬਾਂਹਾਂ ਤੇ ਮੱਥਾ, ਉਹ ਪੂਰਾ ਘੰਟਾ ਬੈਠਾ ਸੇਕ ਦਿੰਦਾ ਰਿਹਾ। ਰੋੜੇ ਵਿਚ ਸੇਕ ਨਹੀਂ ਰਿਹਾ ਸੀ। ਸਰਦਾਰੋ ਦਾ ਅੰਗ-ਅੰਗ ਉਹਨੂੰ ਅਸੀਸਾਂ ਦੇ ਰਿਹਾ ਸੀ। ਐਨਾ ਤਾਂ ਕੋਈ ਸਕਾ ਪੁੱਤ ਵੀ ਨਹੀਂ ਕਰਦਾ ਹੁੰਦਾ। ਅੱਧੀ ਵਾਟੀ ਦੁੱਧ ਦੀ ਪਿਆ ਦਿੱਤੀ ਸਰਦਾਰੋ ਨੂੰ। ਉੱਤੇ ਖੇਸ ਦੇ ਦਿੱਤਾ। ਕਹਿੰਦਾ, “ਮੁੜ੍ਹਕਾ ਆ ਕੇ ਸਰੀਰ ਖੁਲ੍ਹ ਜੁ ਤੇਰਾ, ਮਾਸੀ।’

 

ਅਗਲੇ ਦਿਨ ਆਥਣ ਨੂੰ ਵੱਡੀ ਕੁੜੀ ਕਰਮੋ ਆ ਗਈ। ਉਵੇਂ ਜਿਵੇਂ ਸਾਰਾ ਜੁਆਕ-ਜੱਲਾ ਨਾਲ ਤੇ ਉਹਦਾ ਘਰਵਾਲਾ ਵੀ। ਉਹ ਆਪਣੀਆਂ ਸੱਜਰ-ਸੂਈਆਂ ਦੋ ਬੱਕਰੀਆਂ ਵੀ ਨਾਲ ਲੈ ਆਏ ਸਨ1 ਘੰਟਾ- ਅੱਧਾ ਘੰਟਾ ਬੀਤਣ ਬਾਅਦ ਦੁੱਲਾ ਕਰਮੋ ਨੂੰ ਅੱਡ ਲੈ ਕੇ ਬਹਿ ਗਿਆ। ਉਹਨੂੰ ਸਾਰੀ ਕਹਾਣੀ ਸੁਣਾਈ। ਪਿਓ-ਧੀ ਦੀ ਬੁੱਕਲ ਖੁੱਲ੍ਹੀ ਸੀ। ਇਹ ਤੀਜਾ ਵਿਆਹ ਵੀ ਉਹਨੇ ਕਰਮੋ ਦੀ ਸਲਾਹ ਨਾਲ ਕਰਾਇਆ ਸੀ। ਪਿਓ ਨਾਲ ਉਹ ਸਾਰਾ ਦੁੱਖ-ਸੁੱਖ ਕਰਦੀ।

 

”ਕਿੱਥੇ ਐ ਖੱਡੂ ਫੇਰ ਹੁਣ?” ਕਰਮੋ ਨੇ ਪੁੱਛਿਆ। ਉਹਨੇ ਕੋਈ ਵਿਉਂਤ ਬਣਾ ਲਈ ਲਗਦੀ ਸੀ।

 

”ਵੱਡਿਆਂ ਕੋਲ ਐ, ਚੰਨੂ ਦਸਦੈ। ਓਧਰ ਦੀ ਓਧਰ ਤੁਰ ਗਿਆ ਸੀ, ਇਹ ਕਹਿੰਦਾ।”

 

“ਆਪਾਂ ਉਹਦੇ ਕੋਲ ਚੰਨੂ ਨੂੰ ਤੋਰਦੇ ਆਂ, ਤੜਕੇ ਈ। ਬਈ ਕਰਮੋ ਆਈ ਹੋਈ ਐ।’ ਕੁੜੀ ਨੇ ਆਖਿਆ।

 

“ਸੱਦ ਕੇ ਏਥੇ ਕੀ ਕਰੇਂਗੀ ਉਹਨੂੰ? ਮੇਰੀ ਡਾਂਗ-ਸੋਟੀ ਨਾ ਹੋ ਜੇ ਉਹਦੇ ਨਾਲ? ਪਿਓ-ਪੁੱਤ ਵੱਢਕੇ ਮਰਜੀਏ ਕਿੜੇ?”

 

”ਨਹੀਂ ਬਾਪੂ, ਤੂੰ ਸਿਆਣਪ ਕਰ। ਚੁੱਪ ਹੋ ਜਾ ਬੱਸ। ਪੁੱਤ ਹੱਥੋਂ ਗਿਆ ਤਾਂ ਮਾੜਾ, ਇਹ ਹੱਥੋਂ, ਗਈ ਤਾਂ ਮਾੜੀ। ਖੱਡ ਨੂੰ ਆ ਲੈਣ ਦੇ, ਫੇਰ ਮੈਂ ਜਾਊਂ ਗਿੱਦੜਬਹੇ।”

 

”ਗਿੱਦੜ ਬਹੇ?”

 

“ਹਾਂ, ਓਥੇ ਈ ਬੈਠੇ ਨੇ ਨਾ ਉਹ ਅੱਜ ਕਲ੍ਹ?”

 

“ਹਾਂ, ਓਥੇ ਪੱਕਾ ਡੇਰਾਂ ਐ ਉਹਨਾਂ ਦਾ।”

 

ਖੱਡੂ ਆਥਣ ਨੂੰ ਚੰਨੂ ਨਾਲ ਆ ਗਿਆ। ਭੈਣ ਨੇ ਅੱਡ ਬੈਠ ਕੇ ਉਹਨੂੰ ਗੱਲਾਂ ਆਖੀਆਂ। ਉਹ ਸਭ ਸੁਣੀ ਗਿਆ। ਸਭ ਮੰਨੀ ਗਿਆ। :

 

ਅਗਲੇ ਦਿਨ ਇਕੱਲੀ ਹੀ ਕਰਮੋ ਗਿੱਦੜਬਹੇ ਨੂੰ ਤੁਰ ਪਈ। ਥੰਮਣ ਵਾਲੇ ਤੋਂ ਰੇਲਵੇ ਸਟੇਸ਼ਨ ਸੱਤ ਮੀਲ ਵਾਟ ਸੀ। ਰਾਹ ਵਿਚ ਇਕ ਪਿੰਡ ਟਿੱਬਾ ਸੀ ਬੱਸ। ਥੰਮ੍ਹਣ ਵਾਲੇ ਤੋਂ ਟਿੱਬਾ ਪੰਜ ਮੀਲ ਤੇ ਟਿੱਬੇ ਤੋਂ ਰੋਡੂ ਸ਼ਾਹ ਦਾ ਰੇਲਵੇ-ਸਟੇਸ਼ਨ ਦੋ ਮੀਲ ਅਗਾਂਹ ਸੀ। ਉਹ ਸੱਤੇ ਮੀਲ ਪੈਰੀਂ ਤੁਰ ਕੇ ਗਈ। ਗੱਡੀ ਚੜ੍ਹਕੇ ਬਠਿੰਡੇ ਜਾਂ ਉੱਤਰੀ। ਬਠਿੰਡੇ ਤੋਂ ਫੇਰ ਗਿੱਦੜਬਹੇ। ਪੁੱਛ ਕੇ ਬਾਜ਼ੀਗਰਾਂ ਦੇ ਡੇਰੇ ਪਹੁੰਚੀ। ਓਥੇ ਉਹਨਾਂ ਦੀਆਂ ਦਸ- ਬਾਰਾਂ ਕੁੱਲੀਆਂ ਸਨ। ਖੱਡੂ ਦੇ ਸਹੁਰੇ ਦਾ ਨਾਂ ਲਿਆ। ਸਾਹਮਣੇ ਹੀ ਸੀ ਬੰਤੂ ਬਾਜ਼ੀਗਰ ਦੀ ਕੁੱਲੀਂ। ਉਡਾਰ ਉਮਰ ਦੀਆਂ ਦੋ ਕੁੜੀਆਂ ਕੁੱਲੀ ਤੋਂ ਬਾਹਰ ਬੈਠੀਆਂ ਸਨ। ਕੋਈ ਕੰਮ ਕਰਦੀਆਂ ਸਨ। ਬੰਤੂ ਤੇ ਉਹਦੀ ਘਰ ਵਾਲੀ ਕੁੱਲੀ ਵਿਚ ਨਹੀਂ ਸਨ। ਕੁੱਲੀ ਅੰਦਰ ਇਕ ਜੁਆਨ ਮੁੰਡਾ ਸਿਲਵਰ ਦੇ ਕੌਲੇ ਵਿਚ ਖੱਟੀ ਲੱਸੀ ਪਾ ਕੇ ਬੈਠਾ ਲਾਲ ਮਿਰਚ ਦੇ ਆਚਾਰ ਨਾਲ ਰੋਟੀ ਖਾ ਰਿਹਾ ਸੀ। ਉਹਨੇ ਮੁੰਡੇ ਨੂੰ ਦੱਸਿਆ ਕਿ ਉਹ ਥੰਮ੍ਹਣ ਵਾਲੇ ਤੋਂ ਆਈ ਹੈ, ਦੁੱਲੇ ਦੀ ਕੁੜੀ। ਬਾਹਰ ਬੈਠੀਆਂ ਕੁੜੀਆਂ ਨੇ ਕੰਨ ਚੁੱਕ ਲਏ। ਥੰਮਣ ਵਾਲੇ ਦਾ ਨਾਂ ਸੁਣ ਕੇ ਉਹਨਾਂ ਦੇ ਕਾਲਜੇ ਬੁੜ੍ਹਕਣ ਲੱਗੇ। ਉਹ ਇਕ-ਦੂਜੀ ਵੱਲ ਝਾਕੀਆਂ। ਉਹਨਾਂ ਦੀਆਂ ਅੱਖਾਂ ਵਿਚ ਚੰਗਿਆੜੇ ਮੱਚ ਰਹੇ ਸਨ। ਉਹਨਾਂ ਦੇ ਮਾਂ-ਪਿਓ ਥੰਮ੍ਹਣ ਵਾਲੇ ਦੀਆਂ ਨਿੱਤ ਗੱਲਾਂ ਕਰਦੇ ਸਨ । ਕਰਮੋ ਨੇ ਅੰਦਾਜ਼ਾ ਲਾਇਆ, ਇਹੀ ਉਹ ਦੋ ਕੁੜੀਆਂ ਹਨ, ਜਿਹਨਾਂ ਨੇ ਉਹਦੇ ਪਿਓ ਦੀਆਂ ਨੂੰਹਾਂ ਬਣ ਕੇ ਥੰਮਣ ਵਾਲੇ ਜਾਣਾ ਹੈ।

 

ਬੰਤੂ ਤੇ ਉਹਦੇ ਘਰਵਾਲੀ ਆਥਣ ਤੱਕ ਨਹੀਂ ਮੁੜੇ। ਮੁੰਡੇ ਦੇ ਪੈਰ ਉੱਤੇ ਸੱਟ ਲੱਗੀ ਹੋਈ ਸੀ। ਪੈਰ ਸੁੱਜ ਕੇ ਪਾਥੜਾ ਬਣਿਆ ਪਿਆ ਸੀ। ਤੁਰਨਾ ਤਾਂ ਕੀ, ਲੱਤ ਮਸਾਂ ਹਿਲਦੀ। ਕੁੜੀਆਂ ਨੇ ਰੋਟੀਆਂ ਪਕਾਈਆਂ। ਤੰਦੂਰ ਦੀਆਂ ਰੋਟੀਆਂ। ਖੱਟੀ ਲੱਸੀ ਪਈ ਸੀ, ਕੜ੍ਹੀ ਬਣਾ ਲਈ। ਉਹ ਸਾਰਾ ਜ਼ੋਰ ਲਾ ਰਹੀਆਂ ਸਨ। ਕਿਤੇ ਉਹਨਾਂ ਦੀ ਨਣਦ ਰੋਟੀ ਨੂੰ ਨਿੰਦ ਨਾ ਦੇਵੇ।

 

ਉਸ ਰਾਤ ਕਰਮੋ ਨੂੰ ਓਥੇ ਹੀ ਰਹਿਣਾ ਪਿਆ। ਕੁੜੀਆਂ ਦੇ ਮਾਂ-ਪਿਓ ਆਏ ਤਾਂ ਇਹ ਜਾਣ ਕੇ ਬਹੁਤ ਖੁਸ਼ ਸਨ ਕਿ ਦੁੱਲੇ ਦੀ ਧੀ ਆਈ ਹੈ।

 

ਕਰਮੋ ਨੇ ਬਣਾ-ਸੰਵਾਰ ਕੇ ਗੱਲ ਤੋਰੀ। ਅਖੇ-ਮੁੰਡਿਆਂ ਦੀ ਮਤੇਰ ਨਾਲ ਬਣਦੀ ਨਹੀਂ। ਉਹਦਾ ਪਿਓ ਦੁਖੀ ਰਹਿੰਦੈ। ਵਿਆਹ ਦੀ ਤਰੀਕ ਦਿਓ।

 

ਮਾਂ ਕਹਿੰਦੀ, “ਅਸੀਂ ਤਾਂ ਧੀਏ ਪਹਿਲਾਂ ਤਿਆਰ ਆਂ। ਬਈ ਕੋਈ ਸੁਨੇਹਾ ਆਵੇ ਤੇ ਕਾਰਜ ਰਚਾਈਏ।”

 

ਵੀਹ ਦਿਨਾਂ ਦਾ ਵਿਆਹ ਦੇ ਦਿੱਤਾ, ਦੋਵਾਂ ਕੁੜੀਆਂ ਦਾ। ਉਹਨਾਂ ਨੇ ਬਰਾਦਰੀ ਦੇ ਬੰਦੇ ਵੀ ਸੱਦ ਲਏ ਸਨ। ਦੋਵੇਂ ਕੁੜੀਆਂ ਕਰਮੋਂ ਦੇ ਸਹੁਰਿਆਂ ਵਲੋਂ ਵਿਚ ਪੈ ਕੇ ਥੰਮ੍ਹਣ ਵਾਲੇ ਮੰਗੀਆਂ ਗਈਆਂ ਸਨ। ਕਈ ਵਰ੍ਹੇ ਹੋ ਗਏ ਸਨ। ਓਦੋਂ ਤਾਂ ਕੁੜੀਆਂ ਬਹੁਤ ਛੋਟੀਆਂ ਸਨ। ਓਧਰ ਮੁੰਡੇ ਵੀ ਉੱਠਦੀ ਜਵਾਨੀ ਵਿਚ ਸਨ।

 

ਬੰਨ੍ਹੀ ਹੋਈ ਤਰੀਕ ਵਾਲੇ ਦਿਨ ਦੁੱਲਾ ਦੋਵੇਂ ਮੁੰਡਿਆਂ ਨੂੰ ਲੈ ਕੇ ਗਿੱਦੜਬਹੇ ਗਿਆ। ਨਾਲ ਬਰਾਦਰੀ ਦੇ ਹੋਰ ਬੰਦੇ ਵੀ ਸਨ। ਦੋਵੇਂ ਜੁਆਈ ਤੇ ਕੁੜੀਆਂ। ਉਹਨਾਂ ਦਾ ਨਿੱਕਾ-ਨਿਆਣਾ ਵੀ। ਵੱਡੇ ਦੋਵੇਂ ਵੀ ਆਏ ਸਨ। ਰੱਜ ਕੇ ਸ਼ਰਾਬਾਂ ਪੀਤੀਆਂ ਗਈਆਂ। ਗਿੱਦੜਬਹੇ ਵਾਲਿਆਂ ਨੇ ਬੱਕਰਾ ਵੱਢਿਆ ਸੀ।

 

ਵਿਆਹ ਤੋਂ ਦਸ ਦਿਨ ਪਹਿਲਾਂ ਕਰਮੋ ਸਮਝਾ-ਬੁਝਾ ਕੇ ਸਰਦਾਰੋ ਨੂੰ ਅਬੋਹਰ ਛੱਡ ਆਈ ਸੀ। ਉਹ ਕਰਮੋ ਦੀ ਗੱਲ ਮੰਨ ਲੈਂਦੀ।

 

3

 

ਖੱਡੂ ਦੀ ਬਹੂ ਨੂੰ ਇਕ ਮਹੀਨਾ ਮਸਾਂ ਹੋਇਆ ਸੀ ਕਿ ਉਹ ਥੰਮ੍ਹਣ ਵਾਲੇ ਤੋਂ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਵਿਆਹਾਂ ਤੋਂ ਬਾਅਦ ਵੀ ਕਰਮੋ ਓਥੇ ਹੀ ਸੀ। ਦੁੱਲੇ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ। ਆਖ ਰਿਹਾ ਸੀ, ”ਜਿੰਨਾ ਚਿਰ ਖੱਡੂ ਏਥੋਂ ਵਗ ਨ੍ਹੀ ਜਾਂਦਾ ਕਿਧਰੇ, ਤੂੰ ਟਿਕੀ ਰਹਿ ਚੁੱਪ ਕਰ ਕੇ। ਜੁਆਕਾਂ ਦੇ ਖਾਣ-ਪੀਣ ਨੂੰ ਖੁੱਲ੍ਹਾ ਐ। ਜੁਆਕਾਂ ਦਾ ਪਿਓ ਵੀ ਐਸ਼ਾਂ ਕਰੇ।”

 

ਸਹੁਰਾ-ਜੁਆਈ ਨਿੱਤ ਆਥਣੇ ਪੀਣ ਬੈਠ ਜਾਂਦੇ । ਜੁਆਈ ਨੂੰ ਉਹਦੇ ਅੰਦਰਲੇ ਦੁੱਖ ਦਾ ਕੋਈ ਪਤਾ. ਨਹੀਂ ਸੀ। ਉਹ ਪਸ਼ੂਆਂ ਦੀਆਂ ਗੱਲਾਂ ਕਰਦੇ। ਦੁੱਲਾ ਉਹਨੂੰ ਊਠਾਂ ਦੀਆਂ ਆਦਤਾਂ ਬਾਰੇ ਦਿਲਚਸਪ ਗੱਲਾਂ ਸੁਣਾਉਂਦਾ। ਆਖਦਾ, ‘ਬੰਦੇ ਨਾਲੋਂ ਵੱਧ ਦਮਾਕ ਹੁੰਦੈ ਏਸ ਜਾਨਵਰ ‘ਚ । ਸਾਰੀ ਗੱਲ ਸਮਝਦੈ। ਮਾਲਕ ਦਾ ਪਿਆਰ ਬਹੁਤ ਕਰਦੈ, ਖੋਰੀ ਵੀ ਪੂਰਾ। ਜਿਹੜਾ ਕੋਈ ਇਹਨੂੰ ਬੇਵਜਾਹ ਕੁੱਟੇ-ਮਾਰੇ, ਇਹ ਫੇਰ ਉਹਤੋਂ ਬਦਲਾ ਲੈਂਦੈ।’

 

”ਬਦਲਾ ਕਿਮੇਂ?” ਜੁਆਈ ਪੁੱਛਦਾ।

 

”ਜਾਨ ਲੈਂਦੈ ਬੱਸ। ਕੇਰਾਂ ਇਹਦੇ ਕਾਬੂ ਆ ਜੋ ਬੰਦਾ। ਪੈਰਾਂ ਥੱਲੇ ਮਿੱਧ ਕੇ ਮਾਰ ਦਿੰਦੈ। ਜਾਂ ਢਾਹ ਕੇ ਉੱਤੇ ਬੈਠੂ। ਜਿੰਨਾ ਚਿਰ ਬੰਦਾ ਮਰ ਨਾ ਜਾਵੇ, ਛੱਡਦਾ ਨ੍ਹੀ। ਬੁਰਕ ਭਰ ਲਵੇ ਤਾਂ ਲੀਰ ਵਾਂਗੂੰ ਪਾੜ ਕੇ ਰੱਖ ਦਿੰਦੈ ਅਗਲੇ ਨੂੰ।’

 

ਜੁਆਈ ਬਹੁਤ ਹੈਰਾਨ ਹੁੰਦਾ। ਜਿਵੇਂ ਉਹਦੀ ਦਾਰੂ ਉੱਤਰਦੀ ਜਾਂਦੀ ਹੋਵੇ। ਆਖਦਾ, ”ਫੇਰ ਤਾਂ ਏਸ ਤੋਂ ਬਚ ਕੇ ਰਹੇ। ਊਠਾਂ ਦੀ ਥਾਂ ਬਲਦ ਘੋੜੇ ਠੀਕ ਨੇ!”

 

ਦੁੱਲਾ ਕਹਾਣੀਆਂ ਤੋਰ ਲੈਂਦਾ, ”ਇਕ ਵਾਰੀ ਇਕ ਬੰਦੇ ਨੇ ਬੋੜੇ ਨੂੰ ਨਜੈਜ ਕੁੱਟਿਆ। ਬੰਦੇ ਦੇ ਹੱਥ ‘ਚ ਨਕੇਲ ਸੀ, ਕੁੱਟ ਖਾਈ ਗਿਆ ਉਹ। ਰਿੰਗਦਾ ਵੀ ਸੀ। ਬੰਦਾ ਅਗਲੇ ਦਿਨ ਵੀਹ ਕੋਹ ਦੂਰ ਕਿਸੇ ਸਾਕ- ਸਕੀਰੀ ‘ਚ ਚਲਿਆ ਗਿਆ। ਹਾੜ੍ਹ ਦਾ ਮਹੀਨਾ ਸੀ । ਕੇਸੀ ਨ੍ਹਾ ਕੇ ਬੰਦਾ ਕੋਠੇ ‘ਤੇ ਸੌਂ ਗਿਆ, ਰਾਤ ਨੂੰ। ਊਠ ‘ਨੇ ਓਸ ਦਿਨ ਆਥਣ ਨੂੰ ਕੱਖ ਨ੍ਹੀ ਖਾਧੇ। ਬੱਸ ਰੀਂ-ਰੀਂ ਕਰੀਂ ਜਾਵੇ ਤੇ ਆਸੇ-ਪਾਸੇ ਝਾਕੇ। ਅੱਧੀ ਰਾਤ ਉਹ ਪਤਾ ਨ੍ਹੀ ਕਿਵੇਂ ਨਿਉਲ ਖੁੱਲ੍ਹਾ ਕੇ ਘਰੋਂ ਬਾਹਰ ਹੋ ਗਿਆ। ਕੁੱਟਣ ਵਾਲੇ ਬੰਦੇ ਦੀ ਪੈੜ ਦੱਬ ਲੀ। ਪੈੜਾਂ ਸੁੰਘਦਾ ਤੁਰਿਆ ਜਾਵੇ। ਸੂਰਜ ਚੜ੍ਹਨ ਤੋਂ ਪਹਿਲਾਂ ਉਹ ਉਸ ਪਿੰਡ ਓਸ ਘਰ ਦੇ ਕੋਠੇ ਮਗਰ ਜਾ ਖੜ੍ਹਾ, ਜਿਸ ਦੀ ਛੱਤ ਉੱਤੇ ਬਨੇਰੇ ਦੇ ਐਨ ਨਾਲ ਮੰਜੀ ਡਾਹ ਕੇ ਉਹ ਬੰਦਾ ਸੁੱਤਾ ਪਿਆ ਸੀ। ਉਹਦੇ ਖੁੱਲ੍ਹੇ ਕੇਸ ਸਰ੍ਹਾਣੇ ਤੋਂ ਥੱਲ੍ਹੇ ਲਮਕ ਰਹੇ ਸੀ। ਊਂਠ ਨੇ ਗਰਦਨ ਉੱਚੀ ਕਰ ਕੇ ਕੇਸਾਂ ਤੋਂ ਖਿੱਚ ਲਿਆ ਬੱਸ ਉਹਨੂੰ। ਥੱਲੇ ਪਟਕਾ ਮਾਰਿਆ। ਪੈਰਾਂ ਥੱਲੇ ਇਉਂ ਲੱਤੜ ਤਾ, ਜਿਵੇਂ ਕੀੜਾ-ਮਕੌੜਾ ਹੋਵੇ ਕੋਈ। ਕਰੀਹ ਕਰ ‘ਤੀ ਬੱਸ ਬੰਦੇ ਦੀ। ਐਡਾ ਖੋਰ ਹੁੰਦੈ, ਏਸ ਪਸੂ ‘ਚ।”

 

ਇਸ ਦੌਰਾਨ ਸਰਦਾਰੋ, ਵੀ ਅਬੋਹਰ ਤੋਂ ਨਹੀਂ ਆਈ। ਕਰਮੇ ਨੇ ਉਹਨੂੰ ਛੱਡਣ ਗਈ ਨੂੰ ਹੀ ਸਮਝਾ

 

ਦਿੱਤਾ ਸੀ ਕਿ ਬਾਪੂ ਤੈਨੂੰ ਲੈ ਕੇ ਜਾਊ। ਤੂੰ ਆਪ ਨਹੀਂ ਆਉਣਾ। ਬੱਸ ਏਸੇ ਵਿਚ ਭਲਾ ਐ ਤੇਰਾ। ਕਰਮੋ ਜਦੋਂ ਵੀ ਵਕਤ ਲਗਦਾ ਖੱਡੂ ਨੂੰ ਸਮਝਾਉਂਦੀ ਰਹਿੰਦੀ। ਉਹਦੀ ਬਹੂ ਨੂੰ ਵੀ। ਖੱਡੂ ਨੂੰ ਆਖਦੀ, ”ਕਲੇਸ਼ ‘ਚੋਂ ਨਿਕਲ ਜਾ ਭਰਾਵਾ। ਆਵਦਾ ਘਰ ਬੰਨ੍ਹ! ਸਿਆਣਾ ਬਣ। ਬਰਾਬਰ ਦਾ ਐਂ, ਹੋਰ ਕਿਵੇਂ ਸਮਝਾਵਾਂ ਤੈਨੂੰ।”OO

 

ਬਹੂ ਨੂੰ ਆਖਦੀ “ਤੇਰ ਤਾਂ ਮਤੇਰ ਰਹਿੰਦੀ ਐ, ਕਿੰਨਾ ਕਰੀਂ ਜਾਈਂ, ਸਿਰ ‘ਚ ਖੋਹ ਪਊ ਇਕ ਦਿਨ। ਕੀ ਲਗਦੀ ਐਂ ਤੂੰ ਉਹਦੀ! ਬੇਬੇ ਹੁੰਦੀ ਤਾਂ ਸੌ ਲਾਡ ਲਡਾਉਂਦੀ ਤੇਰੇ। ਮੈਂ ਕਿੰਨਾ ਕੁ ਚਿਰ ਬੈਠੀ ਰਹੂੰਗੀ ਪਿਓ ਦੇ ਬਾਰ। ਨਿਕਲ ਜੋ ਏਥੋਂ ਚੰਦਰੇ ਘਰੋਂ। ਰੱਬ ਥੋਨੂੰ ਚੰਗੀ ਚੀਜ ਦੇਵੇ।”

 

ਕਰਮੋ ਦੇ ਆਖੇ ਤੋਂ ਦੁੱਲੇ ਨੇ ਖੱਡੂ ਨੂੰ ਦੋ ਊਠ ਦੇ ਦਿੱਤੇ। ਜਿਵੇਂ ਵੱਡਿਆਂ ਨੂੰ ਦੋ-ਦੇ ਊਠ ਕਦੇ ਦਿੱਤੇ ਸਨ। ਇਹ ਵੀ ਕਹਿ ਦਿੱਤਾ, ‘ ਇਹ ਨੂੰ ਕਹਿ ਦੇ, ਜਿਹੜੇ ਮਰਜ਼ੀ ਦੇ ਲੈ ਜੇ। ਮੈਨੂੰ ਕੋਈ ਉਜਰ ਨ੍ਹੀ।’

 

ਦੋਵੇਂ ਊਠਾਂ ਉੱਤੇ ਸਾਮਾਨ ਲੱਦ ਕੇ ਉਹ ਪਹਿਲਾਂ ਵੱਡਿਆਂ ਕੋਲ ਹੀ ਗਏ। ਉਹ ਹੱਸ ਰਹੇ ਸਨ, ”ਆ ਜਾ, ਆ ਗਿਆ ਤੂੰ ਵੀ? ਇਕ ਰਹਿ ਗਿਆ ਹੁਣ। ਉਹ ਵੀ ਆ ਜੂ ਕਦੇ। ਬਾਪੂ ਨੂੰ ਲੈਣ ਦਿਓ ਐਸ਼ਾਂ। ਕਰਨ ਦਿਓ ਬਹਾਰਾਂ। ਨਵੀਂ ਜੁਆਨੀ ਚੜ੍ਹੀ ਐ, ਬੁੱਢੇ ਜੱਤਲ ਕੁੱਤੇ ਨੂੰ।”

 

ਖੱਡੂ ਦੇ ਜਾਣ ਬਾਅਦ ਕਰਮੋ ਹੀ ਗਈ ਅਬੋਹਰ ਨੂੰ। ਓਥੇ ਜਾ ਕੇ ਦੱਸਿਆ ਕਿ ਬਾਪੂ ਬੀਮਾਰ ਹੈ। ਆ ਨਹੀਂ ਸਕਿਆ। ਸਰਦਾਰੋ ਦੇ ਮਾਂ-ਪਿਓ ਕੋਲ ਝੂਠ ਬੋਲਿਆ ਕਿ ਖੱਡੂ ਦੀ ਮਾਸੀ ਨਾਲ ਬਣਦੀ ਨਹੀਂ ਸੀ। ਨਿੱਤ ਦਾ ਕਲੇਸ਼ ਰਹਿੰਦਾ ਸੀ। ਏਸੇ ਕਰਕੇ ਉਹਦਾ ਵਿਆਹ ਕਰ ਦਿੱਤਾ ਹੈ ਤੇ ਘਰੋਂ ਤੋਰ ਦਿੱਤਾ, ਦੋ ਊਠ ਦੇ ਕੇ। ਛੋਟਾ ਮੁੰਡਾ ਚੰਨੂ ਚੰਗਾ ਹੈ। ਉਹਦੇ ਨਾਲ ਮਾਸੀ ਦੀ ਚੰਗੀ ਸੱਥਰੀ ਪੈਂਦੀ ਹੈ। ਉਹਦੀ ਬਹੂ ਵੀ ਕੁਨੀ ਹੈ। ਉਹਨਾ ਦੀ ਤਾਂ ਪੂਰੀ ਨਿਭਣੀ ਐ ਮਾਸੀ ਨਾਲ।

 

ਸਰਦਾਰੋ ਨੂੰ ਸਭ ਪਤਾ ਸੀ ਕਿ ਕਰਮੋ ਚਾਲਾਕੀਆਂ ਖੇਡ ਰਹੀ ਹੈ। ਉਹਦੇ ਮਾਪਿਆਂ ਦਾ ਚਿੱਤ ਰਾਜ਼ੀ ਰੱਖਣ ਲਈ। ਉਹਨਾਂ ਨੂੰ ਸਰਦਾਰੋ ਨਾਲ ਖੱਡੂ ਦੇ ਨਾਜਾਇਜ਼ ਸਬੰਧਾਂ ਦੀ ਕੋਈ ਭਿਣਕ ਨਹੀਂ ਸੀ। ਸਰਦਾਰੋ ਆਗਿਆਕਾਰ ਪਾਲਤੂ ਜਾਨਵਰ ਵਾਂਗ ਉੱਠ ਕੇ ਕਰਮੋ ਨਾਲ ਤੁਰ ਪਈ।

 

ਫੇਰ ਤਾਂ ਕਰਮੋ ਦੋ ਦਿਨ ਹੀ ਰਹੀ ਥੰਮ੍ਹਣ ਵਾਲੇ। ਦੁੱਲੇ ਨੂੰ ਕਹਿੰਦੀ, “ਲੈ ਬਾਪੂ, ਆਪਣੀਆਂ ਸਾਰੀਆਂ ਗੱਲਾਂ ਸਿਰੇ ਚੜ੍ਹਗੀਆਂ। ਮੁੰਡੇ ਵੀ ਵਿਆਹੇ ਗਏ ਤੇ ਖੱਡੂ ਪਰ੍ਹੇ ਵੀ ਹੋ ਗਿਆ। ਚੰਨੂ ਹੁਣ ਅਹਿਓ ਜਾ ਨ੍ਹੀ ਅੱਗੇ ਨੂੰ ਤੂੰ ਹੁਣ ਆਵਦੀ ਸੋਘਵੀਂ ਰੱਖੀਂ। ਮਾਸੀ ਦਾ ਵਸਾਹ ਨਾ ਕਰੀਂ ਹੁਣ। ਘੂਰੀ ਨਾ ਕਦੇ ਹੁਣ ਇਹਨੂੰ। ਤੀਮੀ ਇਕ ਵਾਰੀ ਦੇਲ੍ਹੀ ਟੱਪ ‘ਜੇ, ਮੁੜ ਕੇ ਕੱਖ ਨ੍ਹੀ ਰਹਿੰਦਾ ਉਹਦਾ। ਬੱਸ ਸਮਝ ਕਰੀਂ ਹੁਣ।”

 

ਕਰਮੋ ਆਪਣਾ ਟੱਬਰ-ਟੀਹਰ ਲੈ ਕੇ ਘਰੋਂ ਤੁਰੀ ਤਾਂ ਦੁੱਲੇ ਦਾ ਸੰਸਾਰ ਮੁੜ ਕੇ ਅਮਨ-ਚੈਨ ਨਾਲ ਵਸਣ ਲੱਗਿਆ। ਚੰਨੂ ਦੀ ਬਹੂ ਗਾਨੀ ਸਾਰਾ ਕੰਮ ਕਰਦੀ। ਸਰਦਾਰੋ ਨੂੰ ਰਾਣੀ ਬਣਾ ਦਿੱਤਾ ਮੁੰਡੇ-ਬਹੂ ਨੇ। ਚੰਨੂ ਆਖਦਾ, ”ਮਾਸੀ; ਤੂੰ ਚਾਹੇ ਡੱਕਾ ਨਾ ਤੋੜ। ਗਾਨੀ ਕਰੂ ਸਭ। ਤੂੰ ਬੱਸ ਸਿੱਧੀ ਰਿਹਾ ਕਰ ਬਾਪੂ ਨਾਲ। ਬਾਪੂ ਨੇ ਜਿਹੜੀਆਂ ਗੱਲਾਂ ਖਾਤਰ ਤੈਨੂੰ ਵਿਆਹ ਕੇ ਲਿਆਂਦੈ, ਉਹ ਸੁੱਖ ਉਹਨੂੰ ਮਿਲਣਾ ਚਾਹੀਦੈ । ਤੂੰ ਮਨ -‘ਤੇ ਬੋਝ ਨਾ ਰੱਖੀਂ। ਕਿਸੇ ਵੀ ਗੱਲ ਦਾ।’ :

 

ਸਰਦਾਰੋ ਨੂੰ ਲੱਗਦਾ ਜਿਵੇਂ ਉਹਨੂੰ ਖੁੱਲ੍ਹੀ ਜੇਲ੍ਹ ਵਿਚ ਕੈਦ ਕਰ ਦਿੱਤਾ ਗਿਆ ਹੋਵੇ। ਉਹਦੇ ਲਈ ਕੰਮ ਹੀ ਕੋਈ ਨਹੀਂ, ਇਹ ਬਹੁਤ ਵੱਡੀ ਸਜ਼ਾ ਸੀ।

 

ਸਰਦਾਰੋ ਦਾ ਰੰਗ ਕਣਕ-ਵੰਨਾ ਸੀ। ਅੱਖਾਂ ਕਾਲੀਆਂ ਤੇ ਮੋਟੀਆਂ। ਚਿਹਰਾ ਲੰਬੂਤਰਾ। ਨੱਕ ਛੋਟਾ ਪਰ ਤਿੱਖਾ । ਦੰਦ ਬਹੁਤ ਚਿੱਟੇ ‘ਤੇ ਸੋਹਣੇ। ਹੱਸਦੀ ਤਾਂ ਕਲੀਆਂ ਵਾਂਗ ਚਮਕਦੇ। ਕੱਦ ਐਨਾਂ ਲੰਮਾ ਨਹੀਂ ਸੀ, ਮਧਰੀ ਵੀ ਨਹੀਂ ਸੀ। ਬੱਸ ਸੂਤ ਸਿਰ ਦਾ ਕੱਦ। ਤੋੜ ਘੱਗਰੀ ਪਾਉਂਦੀ ਗੋਲ ਪਿੰਜਣੀ ਤੱਕ ਲੱਤਾਂ ਨੰਗੀਆਂ ‘ ਰਹਿੰਦੀਆਂ। ਪੈਰਾਂ ਵਿਚ ਕੱਢਵੀਂ ਦੁਖੱਲੀ ਜੁੱਤੀ, ਖੜ੍ਹੀਆਂ ਨੋਕਾਂ ਵਾਲੀ। ਉਹਦੇ ਕੋਲ ਤਿੰਨ ਘੱਗਰੀਆਂ ਸਨ- ਕਾਲੀ, ਲਾਲ ਤੇ ਨੀਲੀ। ਕੁੜਤੀਆਂ ਵੀ ਤਿੰਨ। ਚੁੰਨੀ ਦਾ ਸਿਰ ਨੂੰ ਮੰਡਾਸਾ ਜਿਹਾ ਮਾਰ ਲੈਂਦੀ। ਉਹਦੇ ਨੱਕ ਵਿਚ ਸੋਨੇ ਦੀ ਕਿੰਗਰੀਦਾਰ ਤੀਲੀ ਬਣ-ਬਣ ਉੱਠਦੀ। ਪਰ ਲੱਗਦਾ, ਜੇ ਨੱਕ ਦੀ ਕੋਠੀ ਥੋੜੀ ਜਿਹੀ ਹੋਰ ਉੱਚੀ ਹੁੰਦੀ ਤਾਂ ਕਮਾਲ ਹੀ ਹੋ ਜਾਣਾ ਸੀ। ਕੰਨਾਂ ਵਿਚ ਵੱਡੇ ਵੱਡੇ ਬਾਲੇ। ਹੱਥਾਂ ਵਿਚ ਚਾਂਦੀ ਦੀਆਂ ਚੂੜੀਆਂ। ਵਿਆਹ ਨੂੰ ਢਾਈ-ਤਿੰਨ ਸਾਲ ਲੰਘ ਜਾਣ ਪਿੱਛੋਂ ਵੀ ਉਹ ਇਉਂ ਲਗਦੀ ਜਿਵੇਂ ਕੱਲ ਮੁਕਲਾਵੇ ਆਈ ਹੋਵੇ। ਨ੍ਹਾ-ਧੋ ਕੇ ਰਹਿੰਦੀ। ਮਜਾਲ ਹੈਂ। ਕੱਪੜਿਆਂ ਵਿਚ ਭੋਰਾ ਭਰ ਵੀ ਮੈਲ ਪੈ ਜਾਵੇ। ਅੱਖਾਂ ਵਿਚ ਸੁਰਮੇ ਦੀਆਂ ਧਾਰੀਆਂ ਕੋਇਆਂ ਤੋਂ ਬਾਹਰ ਨਿਕਲੀਆਂ ਦਿਸਦੀਆਂ। ਝਾਕਦੀ ਤਾਂ ਅਗਲੇ ਵੱਲ ਨਿਗਾਹ ਗੱਡ ਕੇ ਝਾਕਦੀ। .ਉਹ ਅੱਖ ਨਾ ਝਮਕਦੀ। ਅਗਲੇ ਦੀ ਬੇਸ਼ੱਕ ਨੀਵੀਂ ਪੈ ਜਾਵੇ।

 

ਉਹਨੂੰ ਕਿਸੇ ਚੀਜ਼ ਦੀ ਟੋਟ ਨਹੀਂ ਸੀ। ਫੇਰ ਵੀ ਉਹ ਸ਼ਿਕਾਇਤਾਂ ਕਰਦੀ ਰਹਿੰਦੀ ਕਿ ਉਹਦੇ ਕੋਲ ਇਕ ਵੀ ਘੱਗਰੀ ਨਹੀਂ। ਕੁੜੜੀਆਂ ਬੋਦੀਆਂ ਹੋ ਗਈਆਂ। ਉਹਦੀਆਂ ਚੁੰਨੀਆਂ ਵਿਚ ਮਘੋਰੇ ਹੋਏ ਪਏ ਨੇ। ਉਹ ਦੁੱਲੇ ਸਾਹਮਣੇ ਚੁੰਨੀ ਨੂੰ ਚਾਦਰ ਵਾਂਗ ਖੋਲ੍ਹ ਕੇ ਦਿਖਾਉਂਦੀ। ਆਖਦੀ, ਦੇਖ ਗਲੀਆਂ। ਵੱਡਾ ਊਠਾਂ ਦਾ ਵਪਾਰੀ ਬਣਿਆ ਫਿਰਦੈਂ। ਮੈਨੂੰ ਲਿਆਂਦਾ ਕਾਹਨੂੰ ਸੀ? ਕੀ ਸੁੱਖ ਹੋਇਆ ਮੈਨੂੰ ਤੇਰੇ ਏਸ ਵਾੜੇ ਵਿਚ ਆ ਕੇ। ਮੈਨੂੰ ਤਾਂ ਮੰਡੀ ਜਾ ਕੇ ਨਵੀਂ ਘੱਗਰੀ, ਨਵੀਂ ਕੁੜਤੀ, ਨਵੀਂ ਚੁੰਨੀ ਤੇ ਨਵੀਂ ਜੁੱਤੀ ਲੈ ਕੇ ਦੇਹ।’

 

ਅਜਿਹੀਆਂ ਫਰਮਾਇਸ਼ਾਂ ਉਹ ਓਦੋਂ ਕਰਦੀ, ਜਦੋਂ ਰਾਤ ਨੂੰ ਦੁੱਲਾ ਉਹਨੂੰ ਬਾਹੋਂ ਫੜ ਕੇ ਆਪਣੇ ਮੰਜੇ ਉੱਤੇ ਖਿੱਚ ਰਿਹਾ ਹੁੰਦਾ । ਉਹ ਬਹੁਤਾ ਹੀ ਬੋਲੀ ਜਾਂਦੀ ਤਾਂ ਉਹ ਆਖਦਾ, ”ਚੰਗਾ ਬਾਬਾ, ਜੋ ਕਹੇਂਗੀ ਲੈਦੂੰਗਾ।” ‘ਹਾਂ’ ਕੁਹਾ ਕੇ ਫੇਰ ਕਈ ਕਈ ਦਿਨ ਉਹ ਦੁੱਲੇ ਦਾ ਖਹਿੜਾ ਨਾ ਛੱਡਦੀ ਆਖਦੀ, ‘ਚੱਲ ਫੇਰ ਮੰਡੀ ਨੂੰ ਦਿਵਾ ਮੈਨੂੰ ਸਾਰੀਆਂ ਚੀਜਾਂ ।” : :

 

** ਉਹ ਹਿਸਾਬ-ਕਿਤਾਬ ਜਿਹਾ ਲਾ ਕੇ ਉਹਨੂੰ ਪੈਸੇ ਫੜਾ ਦਿੰਦਾ। ਦੁੱਗਣੇ ਪੈਸੇ ਦਿੰਦਾ, ਆਖਦਾ, ‘‘ਗਾਨੀ ਨੂੰ ਨਾਲ ਲੈਜਾ। ਮੈਂ ਕੀ ਕਰੂੰਗਾ। ਇਹਨੂੰ ਵੀ ਦਿਵਾ ਦੀਂ ਜੋ ਆਖੇ।” `

 

ਉਹ ਨੋਟ ਗਿਣਦੀ ਤੇ ਦੁੱਲੇ ਵੱਲ ਸੁੱਟ ਦਿੰਦੀ। ‘ਐਨਿਆਂ ਨਾਲ ਤਾਂ ਮੈਨੂੰ ਮਸਾਂ ਸਰੂਗਾ। ਗਾਨੀ ਨੂੰ ‘ਕੀ ਲੈਂਦੂੰਗੀ ਮੈਂ?”

 

ਉਹ ਨੋਟ ਚੁੱਕ ਕੇ ਜੇਬ ਵਿਚਂ ਪਾ ਲੈਂਦਾ । ਲੈਣ ਵਾਲੀਆਂ ਚੀਜ਼ਾਂ ਦੇ ਹਿਸਾਬ-ਕਿਤਾਬ ਲਾ ਕੇ ਦਸਦਾ। ਉਹ ਨਾਲ ਦੀ ਨਾਲ ਗਿਣਾਈ-ਜਾਂਦੀ। ਉਹ ਕੁਝ ਮੰਨਦਾ, ਕੁਝ ਮੰਨਦਾ ਨਾਂ। ਉਹ ਪੂਰੀ ਜਿਰ੍ਹਾ ਕਰਦੀ। ਪਹਿਲਾ ਵਾਲੇ ਪੈਸਿਆਂ ਨਾਲੋਂ ਅੱਧੇ ਪੈਸੇ ਉਹ ਆਪਣੇ ਬਟੂਏ ਵਿਚੋਂ ਹੋਰ ਕੱਢਦਾ। ਤੇ ਫੇਰ ਸਾਰੇ ਉਹ ਨੂੰ ਫੜਾ ਕੇ ਆਖਦਾ, ‘ਹੁਣ ਨਾ. ਬੋਲੀਂ। ਮੇਰੇ ਕੋਲ ਐਨੇ ਈ ਸੀ ਬੱਸ।” ਉਹ ਅੱਧਾ ਕੁ ਮੰਨ ਜਾਂਦੀ। ਅਗਲੇ ਬਿੰਦ ਹੀ ਗ਼ਾਨੀ ਨਾਲ ਮੰਡੀ ਜਾਣ ਦੀਆਂ ਗੱਲਾਂ ਕਰਨ ਲੱਗਦੀ। ਉਹਦੇ ਸਹੁਰੇ ਨੂੰ ਬੁਰਾ-ਭਲਾ ਵੀ ਆਖਦੀ। ‘ਬੁੱਢਾ ਕੰਜਰ’ ਆਖ ਕੇ ਉਹਦੀ ਬਦਖੋਈ ਕਰਦੀ। ਗਾਨੀ ਚੁੱਪ ਰਹਿੰਦੀ। ਉਹਨੇ ਕਦੇ ਕੁਝ ਨਹੀਂ ਮੰਗਿਆ ਸੀ। ਨਾ ਸਰਦਾਰੋ ਤੋਂ ਤੇ ਨਾ ਚੰਨੂ ਤੋਂ। ਸਹੁਰੇ ਸਾਹਮਣੇ ਤਾਂ ਉਹ ਹੁੰਦੀ ਹੀ ਨਹੀਂ ਸੀ।..

 

ਖੱਡੂ ਨੂੰ ਯਾਦ ਕਰਕੇ ਦੁੱਲੇ ਦਾ ਦਿਲ ਬੁਝਿਆ ਰਹਿੰਦਾ। ਕਦੇ ਉਹ ਖੱਡੂ ਨੂੰ ਬੁਰਾ ਆਖਦਾ, ਕਦੇ ਸਰਦਾਰੋ ਨੂੰ। ਅਖੀਰ ਸਰਦਾਰੋ ਹੀ ਉਹਦਾ ਨਿਸ਼ਾਨਾ ਬਣ ਜਾਂਦੀ। ਮਨ ਵਿਚ ਚਿਤਵਦਾ ਉਹ, ਇਹੀ ਖਰਾਬ ਐ। ਮੁੰਡੇ ਨੂੰ ਵਸਾ ਲਿਆ ਹੋਣੈ। ਉਹ ਕਾਹਨੂੰ ਸੀ ਇਹੋ ਜਿਹਾ। ਦੁੱਲੇ ਦਾ ਜ਼ਿੰਦਗੀ ਵਿਚੋਂ ਹੀ ਵਿਸ਼ਵਾਸ ਖ਼ਾਰਜ ਹੋਣ ਲੱਗਿਆ। ਸਾਰੇ ਪਸ਼ੂ ਵੇਚ ਕੇ ਉਹਨੇ ਤਿੰਨ ਊਠ ਰੱਖ ਲਏ ਤੇ ਇਕ ਬੋਤੀ। ਕਦੇ ਕਿਸੇ ਊਠ ਦਾ ਸੌਦਾ ਹੋ ਜਾਂਦਾ ਤਾਂ ਉਹਦੇ ਪੈਸੇ ਵੱਟ ਕੇ ਉਹ ਨਵਾਂ ਊਠ ਖ਼ਰੀਦ ਲੈਂਦਾ। ਰੱਖਦਾ ਐਨੇ ਪਸ਼ੂ ਹੀ।

 

ਹੁਣ ਉਹ ਮੁਕਤਸਰ ਦੀ ਮੰਡੀ ਜਾਣੋ ਹਟ ਗਿਆ। ਰਾਜਸਥਾਨ ਵਿਚ ਗੁੱਗੇ ਦੀ ਮਾੜ੍ਹੀ ਬਾਰੇ ਤਾਂ ਹੁਣ · ਸੋਚਦਾਂ ਵੀ ਨਹੀਂ ਸੀ। ਉਹਦਾ ਚਿੱਤ ਆਖਦਾ, ‘ਕੀ ਕਰਾਂਗੇ ਹੁਣ ਵਪਾਰ ਕਰਕੇ। ਕੀ ਰਹਿ ਗਿਆ ਕੋਲ, ਇਕ ਮੁੰਡਾ (“ਕਾਹਨੂੰ ਜੰਮਣੀ ਸੀ ਐਨੀ ਔਲਾਦ? ਕਾਹਨੂੰ ਕਰਾਉਣਾ ਸੀ ਇਹ ਤੀਜਾ ਵਿਆਹ? ਜਾਨ ਨੂੰ ਕੰਡੇ ਬੀਜ ਲਏ। ਇਹਨੇ ਤਾਂ ਹੁਣੇ ਆਹ ਰੰਗ ਦਿਖਾ ਦਿੱਤੇ, ਮਰੇ ਪਿੱਛੋਂ ਪਤਾ ਨਹੀਂ ਕੀ ਗੁੱਲ ਖਿਲਾਏਗੀ।’

 

ਚੰਨੂ ਇਕੱਲਾ ਹੀ ਊਠ ਲੈ ਕੇ ਬੰਨਿਆਂ ਨੂੰ ਜਾਂਦਾ। ਦੁੱਲਾ ਸਾਰਾ ਦਿਨੇ ਘਰ ਪਿਆ ਰਹਿੰਦਾ। ਕਦੇ ‘ ਜੀਅ ਕਰਦਾ, ਉੱਠ ਕੇ ਵਿਹੜੇ ਵਿਚ ਗੇੜੇ ਕੱਢਣ ਲੱਗਦਾ। ਬੇਮਤਲਬ ਹੀ ਪਿੰਡ ਦੀਆਂ ਗਲੀਆਂ ਦਾ ਚੱਕਰ ‘ ਮਾਰਦਾ। ਜੀਅ ਕਰਦਾ ਤਾਂ ਚੌਗਾਨ ਵਿਚ ਜਾ ਕੇ ਢੋਲ ਵਜਾਉਣ ਲੱਗਦਾ। ਲਗਾਤਾਰ ਵੱਜਦਾ ਢੋਲ ਪਿੰਡ ਦੀ ਫਿਜ਼ਾ ਵਿਚ ਨਵੀਂ ਰੂਹ ਭਰ ਦਿੰਦਾ।

 

  • ਊਠ ਬੰਨਿਆਂ ਵਿਚ ਜਾ ਕੇ ਮਲ੍ਹੇ-ਝਾੜੀਆਂ ਦੇ ਪੱਤੇ ਸੂਤਦੇ। ਰੇਰੂ, ਜੰਡ ਕਰੀਰ ਜਾਂ ਕਿੱਕਰਾਂ ਦੀ ਲੁੰਗ ਮੁੱਛਦੇ। ਟਾਂਹਲੀਆਂ ਦੇ ਪੱਤੇ ਖਾ ਲੈਂਦੇ। ਟਾਹਲੀ ਦੇ ਪੱਤੇ ਬਹੁਤੇ ਖਾ ਜਾਂਦੇ ਤਾਂ ਉਹਨਾਂ ਨੂੰ ਲਾਲ ਪਿਸ਼ਾਬ • ਆਉਂਦਾ। ਚੰਨੂ ਭੱਖੜਾ ਖੋਤ ਕੇ ਲਿਆਉਂਦਾ ਤੇ ਉਹਦਾ ਟੋਕਾ ਕਰਕੇ ਤੂੜੀ ਵਿਚ ਮਿਲਾ ਦਿੰਦਾ। ਗੁਆਰੇ ਦੀ ਰੁੱਤ ਹੁੰਦੀ ਤਾਂ ਹਰੇ ਗੁਆਰੇ ਦਾ ਕੁਤਰਾ ਕਰਕੇ ਤੂੜੀ ਵਿਚ ਮਿਲਾਉਂਦੇ। ਊਠ ਕਰਾਰੀਆਂ ਚੀਜ਼ਾਂ ਨੂੰ ਚਾਹ ਕੇ ਖਾਂਦੇ ਸਨ। ਪਹਿਲਾਂ ਰੱਜ ਕੇ ਖਾ ਲੈਂਦੇ, ਪਾਣੀ ਪੀਂਦੇਂ ਤੇ ਫੇਰ ਉਗਾਲਾਂ ਪੁੱਟਦੇ। ਉਗਾਲੀ ਕਰਦਾ ਊਠ ਜੁਆਕਾਂ ਲਈ ਮਨੋਰੰਜਨ ਦਾ ਸਾਧਨ ਬਣ ਜਾਂਦਾ। ਢਿੱਡ ਵਿਚੋਂ ਗਰਲ ਦੇ ਕੇ ਕੋਈ ਗੋਲਾ ਜਿਹਾ ਤੁਰਦਾ ਉਹਦੇ ਮੂੰਹ ਵਿਚ ਆਉਂਦਾ। ਫੇਰ ਕੁੱਝ ਚਿਰ ਬਾਅਦ ਉਹ ਚੱਬਿਆਂ-ਚਿੱਥਿਆ ਪਦਾਰਥ ਸੰਘੋਂ ਥੱਲੇ ਉੱਤਰ ਕੇ ਢਿੱਡ ਵਲ ਜਾਂਦਾ। ਓਵੇਂ ਜਿਵੇਂ ਅਜੀਬ ਜਿਹੀ ਆਵਾਜ਼ ਸੁਣਾਈ ਦਿੰਦੀ। ਢਿੱਡ ਤੋਂ ਮੂੰਹ ਤੇ ਮੂੰਹ ਤੋਂ ਢਿੱਡ ਵਲ ਆਉਂਦੇ-ਜਾਂਦੇ ਇਹ ਗੋਲੇ ਇਕ ਦਿਲਚਸਪ ਨਜ਼ਾਰਾ ਪੇਸ਼ ਕਰਦੇ।

 

ਦੁੱਲੇ ਦੇ ਮਨ ਦੀ ਅਜੀਬ ਹਾਲਤ ਰਹਿੰਦੀ। ਕਦੇ ਉਹ ਸਰਦਾਰੋ ਨੂੰ ਬਹੁਤ ਚਾਹੁੰਦਾ। ਉਹਨੂੰ ਬੁੱਕਲ ‘ਵਿਚ ਲੈ ਲੈਂਦਾ ਤੇ ਹੌਲੀ ਹੌਲੀ ਘੁੱਟਦਾ। ਉਹਨੂੰ ਉਹ ਗੁੱਡੀ ਜਿਹੀ ਲਗਦੀ। ਲੱਕੋਂ ਚੁੱਕ ਕੇ ਉਹਨੂੰ ਘੁੰਮਾ ਦਿੰਦਾ: ਸਰਦਾਰੋ ਫਿਟਕਾਰਦੀ: ਬੱਸ ਕਰ ਬੁੜ੍ਹਿਆ, ਕੋਈ ਨਾਝ ਜਰਾਕਾਂ ਮਾਰ ਜੂ ਤੇਰੀ। ਰੋਗੀ ਹੋ ਕੇ ਬਹਿ ਜੇਂਗਾ। ਕਿਉਂ ਦਿਖਾਵਾਂ ਕਰਦੈਂ ਵਿਚ ਤਾਂ ਕੁੱਛ ਹੈ ਨ੍ਹੀ ਤੇਰੇ।”

 

? ਉਹਨੂੰ ਖੱਡੂ ਯਾਦ ਆਉਂਦਾ ਤਾਂ ਉਹ ਸਰਦਾਰੋ ਨੂੰ ਪਾਪਣ ਸਮਝਦਾ। ਉਹ ਉਹਨੂੰ ਚੁਪੀ ਹੋਈ ਗੁਠਲੀ ਲਗਦੀ। ਉਹ ਨਿਰਾਸ਼ ਹੋ ਜਾਂਦਾ ਅਤੇ ਹਉਕੇ ਲੈਂਦਾ। ਮਨ ਦੀ ਅਜਿਹੀ ਦਸ਼ਾ ਵੇਲੇ ਹੀ ਉਹ ਢੋਲ ਵਜਾਉਂਦਾ ਸੀ। ਢੋਲ ਵਜਾ ਕੇ ਉਹਦਾ ਮਨ ਸ਼ਾਂਤ ਹੋ ਜਾਂਦਾ। ਢੋਲ ਵਜਾਉਂਦਾ ਉਹ ਜਿਵੇਂ ਰੱਬ ਦੀ ਦਰਗਾਹ ਵਿਚ ਜਾ ਉੱਤਰਦਾ ਹੋਵੇ। ਉਹਨੂੰ ਮਹਿਸੂਸ ਹੁੰਦਾ, ਢੋਲ ਵਿਚੋਂ ਨਿਕਲਦੀ ਆਵਾਜ਼ ਜਿਵੇਂ ਕਿਸੇ ਪੀੜਤ 1 ਜਾਨਵਰ ਦੀ ਆਵਾਜ਼ ਹੋਵੇ। ਕਿਸੇ ਅਤਿ-ਦੁਖੀ ਬੰਦੇ ਦੇ ਲਗਾਤਾਰ ਰੋਣ ਦੀ ਆਵਾਜ਼।

 

ਉਪਰ’ ਜਦੋਂ ਉਹਦੀਆਂ ਸਾਰੀਆਂ ਵਿਰਤੀਆਂ ਇਕਾਗਰ ਹੁੰਦੀਆਂ, ਨਾੜਾਂ ਦਾ ਖੂਨ ਆਪਣੇ ਟਿਕਵੇਂ ਵੇਂਗ ਵਿਚ ਚੱਲ ਰਿਹਾ ਹੁੰਦਾ ਤਾਂ ਉਹ ਸਰਦਾਰੋ ਨੂੰ ਨਿਰਦੋਸ਼ ਸਮਝਦਾ। ਆਪਣੇ ਆਪ ਨੂੰ ਦੋਸ਼ੀ। ਉਮਰਾਂ ਦੇ ਫਰਕ ਨੂੰ ਦੇਖਕੇ ਉਹਨੂੰ ਸਰਦਾਰੋ ਉੱਤੇ ਤਰਸ ਆਉਣ ਲਗਦਾ। ਉਹਨੂੰ ਲਗਦਾ ਜਿਵੇਂ ਉਹਨੇ ਸਰਦਾਰੋ ਦਾ ਅੰਗ-ਅੰਗ ਵੱਢ-ਟੁੱਕ ਰੱਖਿਆ ਹੋਵੇ। ਸਾਬਤ-ਸਬੂਤੀ ਔਰਤ ਉਹ ਰਹੀ ਹੀ ਨਾ ਹੋਵੇ। ਉਹ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰਨ ਲਗਦਾ। ਜੇ ਉਹ ਸਰਦਾਰੋ ਨੂੰ ਨਾ ਵਿਆਹ ਕੇ ਲਿਆਉਂਦਾ ਤਾ ਉਹਦਾ ਘਰ ਨਾ ਉੱਜੜਦਾ। ਸਾਰੇ ਮੁੰਡੇ ਇੱਕੋ ਟੱਬਰ ਵਿਚ ਰਹਿੰਦੇ। ਘਰ ਮੇਲੇ ਵਰਗਾ ਲਗਦਾ। ਉਹਨੇ ਆਪਣੇ ਸਰੀਰ ਦਾ ਸੁੱਖ ਦੇਖਿਆ, ਮੁੰਡਿਆਂ ਨੂੰ ਪਰ੍ਹੇ ਧੱਕ ਦਿੱਤਾ।

 

4

 

ਚੌਥੇ ਦਿਨ ਦੁੱਲਾ ਬਹੁਤ ਉਦਾਸ ਸੀ। ਪਹਿਲਾਂ ਤਾਂ ਤੜਕੇ-ਤੜਕੇ ਚੌਗਾਨ ਵਿਚ ਖੜ੍ਹਾ ਢੋਲ ਵਜਾਉਂਦਾ ਰਿਹਾ। ਢੋਲ ਵਜਾਉਂਦਾ ਵਜਾਉਂਦਾ ਗਹਿਰੇ ਖਿਆਲਾਂ ਵਿਚ ਉੱਤਰ ਜਾਂਦਾ। ਡੱਗੇ ਵਾਲਾ ਹੱਥ ਢੋਲ •ਉੱਤੇ ਆ ਟਿਕਦਾ। ਇਕੱਲੀ ਛਿਟੀ ਵਜਦੀ ਵਜਦੀ ਵੀ ਬੰਦ ਹੋ ਜਾਂਦੀ। ਉਹ ਬੁੱਤ ਬਣਿਆ ਖੜ੍ਹਾ ਰਹਿੰਦਾ। ਫੇਰ ਢੋਲ ਗਲੋਂ ਲਾਹਕੇ ਥੱਲੇ ਧਰ ਦਿੰਦਾ। ਆਪ ਵੀ ਢੋਲ ਕੋਲ ਬੈਠ ਜਾਂਦਾ। ਉਹਨੂੰ ਲਗਦਾ, ਢੋਲ ਅਜੇ ਜਿਵੇਂ ਵੱਜ ਰਿਹਾ ਹੋਵੇ। ਉਹਦੇ ਕੰਨਾਂ ਵਿੱਚ ਦੈਂਗੜ-ਦੈਂਗੜ ਡੱਗਾ ਵੱਜਣ ਦੀ ਆਵਾਜ਼ ਪੈਂਦੀ। ਉਹ ਖਾਸਾ ਚਿਰ ਇੰਜ ਹੀ ਬੈਠਾ ਰਹਿੰਦਾ। ਸਰਦਾਰੋ ਬਾਰੇ ਸੋਚੀ ਜਾਂਦਾ। ਗਈ ਕਿੱਧਰ? ਉਹਦਾ ਮਨ ਆਖਦਾ, ਮੈਂਗਲ ਨਾਲ ਉਹਦੀ ਕੋਈ ਗੱਲ ਸੀ ਤਾਂ ਕੀ ਸੀ! ਸਰਦਾਰੋ ਉਹਦੇ ਕੋਲ ਤਾਂ ਸੀ । ਉਹਨੂੰ ਨਿੱਤ ਦਿਸਦੀ ਤਾਂ ਸੀ। ਪਰ ਉਹਨੇ ਜਾਣਾ ਨਹੀਂ ਸੀ। ਇਹ ਉਹਨੇ ਮਾੜਾ ਕੰਮ ਕੀਤਾ। ਉਹ ਇਕੱਲੇ ਨੂੰ ਛੱਡ ਗਈ। ਚੰਨੂ ਤੇ ਬਹੂ ਦਾ ਘਰ ਵਿਚ ਕੋਈ ਅਹਿਸਾਸ ਨਹੀਂ ਸੀ ਦੁੱਲੇ ਨੂੰ। ਉਹ ਜਿਵੇਂ ਹਵੇਲੀ ਵਿਚ ਹੋਣ ਹੀ ਨਾ। ਹਵੇਲੀ ਵਿਚ ਸਰਦਾਰੋ ਨਹੀਂ ਸੀ ਤਾ ਕੋਈ ਵੀ ਨਹੀਂ ਸੀ। ਉਥੇ ਕੁਝ ਵੀ ਨਹੀਂ ਸੀ। ਉਹ ਆਪਣੇ ਆਪ ਉੱਤੇ ਲਾਹਣਤਾਂ ਪਾਉਂਦਾ, ਉਹਨੇ ਸਰਦਾਰੋ ਨੂੰ ਕੁੱਟਣਾ-ਮਾਰਨਾ ਕਾਹਨੂੰ ਸੀ। ਮੂੰਹ ਦੀ ਭੁਕਾਈ ਮਾਰਦਾ ਰਹਿੰਦਾ ਸੀ, ਮਾਰਦਾ ਰਹਿੰਦਾ। ਮੂੰਹ ਦੀ ਭੁਕਾਈ ਨਾਲ ਸਰਦਾਰੋ ਦਾ ਕੀ ਵਿਗੜਦਾ ਸੀ। ਦੁੱਲੇ ਦਾ ਮਨ ਹੌਲਾ ਪੈ ਜਾਂਦਾ। ਉਹ ਘੋਰ-ਨਿਰਾਸ਼ਾ ਦੇ ਵਹਿਣਾਂ ਵਿਚ ਗਲ਼-ਗਲ ਉੱਤਰ ਜਾਂਦਾ। ਤੇ ਫੇਰ ਖੜ੍ਹਾ ਹੁੰਦਾ ਤੇ ਢੋਲ ਨੂੰ ਥਲਿਓਂ ਚੁੱਕ ਕੇ ਗਲ ਵਿਚ ਪਾ ਲੈਂਦਾ। ਢੋਲ ਤੇਜ਼-ਤੇਜ਼ ਫੇਰ ਵੱਜਣ ਲਗਦਾ।

 

ਸਵੇਰ ਦੇ ਪੰਛੀ ਚੜ੍ਹਦੇ ਵੱਲ ਉੱਡੇ ਜਾਂਦੇ ਬੰਦ ਹੋ ਗਏ। ਧੁੱਪ ਚਮਕਣ ਲੱਗੀ ਤਾਂ ਉਹ ਹਵੇਲੀਓਂ ਬਾਹਰ ਆ ਖੜ੍ਹਾ। ਹੱਥ ਉੱਚੇ ਕਰਕੇ ਅਗਵਾੜੀਆਂ ਭੰਨਣ ਲੱਗਿਆ। ਉਹਨੇ ਦੇਖਿਆ, ਪਰ੍ਹਾਂ ਖੂਹ ਦੀ ਚੌਕੜੀ ਉੱਤੇ ਬੰਦੇ ਬੈਠੇ ਸਨ। ਉਹ ਕੋਈ ਗੱਲ ਕਰਕੇ ਹੱਸ ਰਹੇ ਸਨ। ਦੁੱਲੇ ਨੂੰ ਉਹਨਾਂ ਦੀ ਹਾਸੀ ਜ਼ਹਿਰ ਲੱਗੀ। ਲੱਗਿਆ ਜਿਵੇਂ ਉਹ ਸਰਦਾਰੋ ਦੀ ਕੋਈ ਗੱਲ ਕਰਕੇ ਹੱਸੇ ਹੋਣ। ਕਿੱਡੇ ਮਾੜੇ ਲੋਕ ਹਨ ਪਿੰਡ ਦੇ। ਉਹਨੇ ਆਪਣੇ ਮਨ ਵਿਚ ਉਹਨਾਂ ਨੂੰ ਬੁਰਾ-ਭਲਾ ਆਖਿਆ। ਉਹ ਲੋਕਾਂ ਵਲ ਹੀ ਤੁਰ ਪਿਆ। ਸਾਹਮਣੇ ਮੈਂਗਲ ਬੈਂਠਾ ਸੀ। ਉਹ ਹੋਰ ਨੇੜੇ ਗਿਆ ਤਾਂ ਮੈਂਗਲ ਉਹਨੂੰ ਸਾਫ ਦਿਸਿਆ। ਦੁੱਲੇ ਨੂੰ ਤਸੱਲੀ ਹੋਈ ਕਿ ਇਹ ਤਾਂ ਆਹ ਬੈਠਾ ਹੈ। ਫੇਰ ਸਰਦਾਰੋ ਕਿੱਥੇ ਹੈ? ਪਰ ਉਹਨੇ ਮੈਂਗਲ ਨਾਲ ਅੱਖ ਨਹੀਂ ਮਿਲਾਈ। ਪੈਰ ਵੀ ਨਹੀਂ ਮਲਿਆ। ਖੂਹ ਦੀ ਚੌਕੜੀ ਤੋਂ ਅਗਾਂਹ ਹੀ. ਉਹ ਨਿਆਈਆਂ ਵੱਲ ਮੁੜ ਗਿਆ। ਤੁਰਿਆ ਗਿਆ। ਜਿਵੇਂ ਓਧਰ ਖੇਤਾਂ ਵਿਚ ਜੰਗਲ-ਪਾਣੀ ਜਾ ਰਿਹਾ ਹੋਵੇ। ਉਹ ਬੇਮਤਲਬ ਹੀ ਪਹੇ-ਪਹੇ ਤੁਰਿਆ ਜਾ ਰਿਹਾ ਸੀ। ਕਦੇ ਉਹਦਾ ਪੈਰ ਗੱਡੇ ਦੇ ਲੀਹੇ ਵਿਚ ਜਾ ਡਿੱਗਦਾ ਤਾ ਉਹਨੂੰ ਆਪਣੀ ਬੇਧਿਆਨੀ ਦਾ ਅਹਿਸਾਸ ਹੁੰਦਾ। ਉਹਦੇ ਖਿਆਲਾਂ ਦੀ ਲੜੀ ਟੁੱਟ ਜਾਂਦੀ। ਉਹਨੇ ਪੱਕਾ ਲੇਪਣ ਲਾਇਆ ਕਿ ਉਹ ਰੁੱਸ ਕੇ ਗਈ ਹੈ। ਭੀਖੀ ਬੈਠੀ ਹੈ ਜਾਂ ਭਾਈ ਰੂਪੇ ਬੈਠੀ ਹੈ, ਨਹੀਂ ਤਾਂ ਪੱਕੀ ਗੱਲ ਹੈ, ਉਹ ਅਬੋਹਰ ਹੈ ਆਪਣੇ ਮਾਪਿਆਂ ਕੋਲ।

 

ਮੁੰਡੇ-ਬਹੂ ਨਾਲ ਉਹਨੇ ਕਦੇ ਸਰਦਾਰੇ ਬਾਰੇ ਗੱਲ-ਗੁਰਬਤ ਨਹੀਂ ਕੀਤੀ। ਉਹ ਜਾਣਦੇ ਸਨ ਕਿ ਬਾਪੂ ਉਦਾਸ ਹੈ। ਰੋਟੀ ਵੇਲੇ ਰੋਟੀ ਦੇ ਦਿੰਦੇ, ਚਾਹ ਵੇਲੇ ਚਾਹ। ਦੁੱਲਾ ਚੁੱਪ-ਚਾਪ ਖਾਂਦਾ-ਪੀਂਦਾ। ਕਿਸੇ ਡੰਗ ਰੋਟੀ ਖਾਂਦਾ ਵੀ ਨਾ। ਚਿੱਤ ਭਰਿਆ ਜਾ ਪਿਐ, ਕਹਿਕੇ ਥਾਲੀ ਮੋੜ ਦਿੰਦਾ।

 

ਚੰਨੂ ਊਠ ਲੈਕੇ ਬਾਹਰ ਜਾ ਚੁੱਕਿਆ ਸੀ। ਦੁੱਲੇ ਨੇ ਬਹੂ ਨੂੰ ਦੱਸਿਆ, ”ਚੰਗਾ ਭਾਈ ਗਾਨੀ, ਮੈਂ ਭੀਖੀ ਨੂੰ ਜਾਨਾਂ। ਕੀਹ ਐ ਓਥੇ ਬੈਠੀ ਹੋਵੇ । ਪਤਾ ਲੈਨਾਂ ਜਾਕੇ।”

 

ਭੀਖੀ ਵੱਡੇ ਟੋਭੇ ਦੇ ਕਿਨਾਰੇ ਬੋੜਾਵਾਲ ਦੇ ਰਾਹ ਉੱਤੇ ਬਾਜ਼ੀਗਰ ਬੈਠੇ ਸਨ । ਉਹ ਓਥੇ ਕਈ ਸਾਲਾਂ ਤੋਂ ਸਨ। ਦੁੱਲੇ ਨੇ ਜਾ ਕੇ ਸਾਰੀ ਗੱਲ ਦੱਸੀ। ਉਹ ਹੈਰਾਨ ਸਨ। ਏਥੇ ਤਾਂ ਉਹ ਆਈ ਹੀ ਨਹੀਂ। ਏਦਾਂ ਇਕੱਲੀ ਪਹਿਲਾਂ ਵੀ ਕਦੇ ਨਹੀਂ ਆਈ ਸੀ। ਦੁੱਲਾ ਓਥੇ ਆਥਣੇ ਜਿਹੇ ਪਹੁੰਚਿਆ ਸੀ। ਉਹ ਦਾਰੂ ਪੀਣ ਲੱਗ ਪਏ। ਦਾਰੂ ਪੀਂਦਾ ਦੁੱਲਾ ਸਰਦਾਰੋ ਦੀਆਂ ਗੱਲਾਂ ਹੀ ਕਰਦਾ ਰਿਹਾ। ਵਿਚ ਦੀ ਕਦੇ ਅੱਖਾਂ ਵੀ ਭਰ ਲੈਂਦਾ। ਦੂਜੇ ਬੰਦੇ ਉਹਦੀਆਂ ਗੱਲਾਂ ਚੁੱਪ-ਚਾਪ ਸੁਣਦੇ। ਕਦੇ ਉਹਦਾ ਦਿਲ ਧਰਾਉਣ ਲਗਦੇ, ”ਓਏ, ਕਿਉਂ ਓਦਰਿਐਂ ਦੁੱਲਣਾ। ਆ ਜਾਣੈ ਉਹਨੇ। ਕਿਧਰੇ ਨਹੀਂ ਗਈ। ਅਬੋਹਰ ਜਾਹ, ਓਥੇ ਬੈਠੀਐ। ਹੁਣ ਦਾਰੂ ਪੀ ਏਥੇ ਤਾਂ ‘ਰਮਾਨ ਨਾਲ। ਕਿਉਂ ਝੇੜਾ ਕਰੀਂ ਜਾਨੈਂ ਵਾਧੂ ਦਾ, ਸਾਡਾ ਵੀ ਦਿਲ ਦੁਖੀ ਕਰਦੈਂ। ਤੇਰੀਆਂ ਗੱਲਾਂ ਸੁਣ ਸੁਣ ਸਾਲੀ ਚੜ੍ਹਦੀ ਈ ਨਹੀਂ।’’

 

ਰਾਤ ਕੱਟ ਕੇ ਦੂਜੇ ਦਿਨ ਸਦੋਹਾਂ ਹੀ ਉਹ ਬੁਢਲਾਡੇ ਨੂੰ ਤੁਰ ਪਿਆ। ਗੱਡੀ ਆਈ ਤਾਂ ਬਠਿੰਡੇ ਪਹੁੰਚ ਗਿਆ। ਬਠਿੰਡੇ ਤੋਂ ਅਬੋਹਰ। ਅਬੋਹਰ ਵਾਲੇ ਦੁੱਲੇ ਨੂੰ ਦੇਖਕੇ ਬਹੁਤ ਖੁਸ਼ ਹੋਏ। ਜੁਆਕ ਚਾਂਭੜਾਂ ਪਾਉਣ ਲੱਗੇ। ਉਹਨੇ ਪਾਣੀ-ਧਾਣੀ ਪੀਤਾ। ਸੱਸ ਸਰਦਾਰੋ ਦਾ ਹਾਲ-ਚਾਲ ਪੁੱਛ ਰਹੀ ਸੀ। ਦੁੱਲਾ ਮਾੜਾ-ਮੋਟਾ ਜਵਾਬ ਦਿੰਦਾ। ਸੱਸ ਦੀਆਂ ਗੱਲਾਂ ਤੋਂ ਜਾਣ ਗਿਆ ਕਿ ਸਰਦਾਰੋ ਓਥੇ ਨਹੀਂ ਸੀ। ਉਹ ਥੋੜਾ ਚਿਰ ਹੀ ਉਹਨਾਂ ਦੇ ਬੈਠਾ। ਬਹਾਨਾ ਬਣਾਇਆ ਕਿ ਉਹ ਊਠਾਂ ਦੀ ਗਾਹਕੀ ਕਰਕੇ ਐਧਰ ਆਇਆ ਸੀ। ਕਈ ਪਿੰਡਾਂ ਵਿਚ ਪਸ਼ੂ ਦੇਖੇ ਹਨ। ਸੌਦਾ ਕਿਧਰੇ ਬਣਿਆ ਨਹੀਂ। ਹੁਣ ਕਦੇ ਫੇਰ ਗੇੜਾ ਮਾਰੇਗਾ। ਆਥਣ ਹੋ ਚੁੱਕਿਆ ਸੀ । ਉਹ ਵਾਪਸ ਸਟੇਸ਼ਨ ਨੂੰ ਮੁੜ ਪਿਆ। ਉਹਨੇ ਸੋਚ ਰੱਖਿਆ ਸੀ ਕਿ ਜੋ ਵੀ ਗੱਡੀ ਆਵੇਗੀ, ਉਹ ਉਸਤੇ ਚੜ੍ਹਕੇ ਬਠਿੰਡੇ ਪਹੁੰਚੇਗਾ। ਗੱਡੀ ਅੱਧੀ ਰਾਤ ਤੋਂ ਬਾਅਦ ਆਈ। ਓਨੀ ਦੇਰ ਤੱਕ ਉਹ ਸਟੇਸ਼ਨ ਉੱਤੇ ਹੀ ਬੈਠਾ ਰਿਹਾ। ਕੁਝ ਢਾਬੇ ਸਨ, ਇਕ ਢਾਬੇ ਉੱਤੇ ਰੋਟੀ ਖਾ ਲਈ।

 

  • ਸਟੇਸ਼ਨ ਦੇ ਇਕ ਬੈਂਚ ਉੱਤੇ ਪਿਆ ਉਹ ਸਰਦਾਰੋ ਬਾਰੇ ਘੱਟ ਤੇ ਆਪਣੇ ਬਾਰੇ ਵੱਧ ਸੋਚ ਰਿਹਾ ਸੀ। ਵਿਚ ਦੀ ਦੋ ਵਾਰ ਉਹਨੂੰ ਨੀਂਦ ਦੇ ਟੂਲੇ ਆਏ ਸਨ । ਅੱਖ ਮਿਚਦੀ ਤੇ ਕੜੱਕ ਦੇ ਕੇ ਫੇਰ ਖੁੱਲ੍ਹ ਜਾਂਦੀ। ਉਹ ਆਪਣੇ ਆਪ ਨੂੰ ਹੀ ਆਖਦਾ, ”ਕੀ ਲੈਣਾ ਸੀ ਇਹ ਤੀਜਾ ਵਿਆਹ ਕਰਾ ਕੇ? ਆਪਣੀ ਜਾਨ ਕੰਡਿਆਂ ‘ਚ ਫਸਾ ਲੀ। ਹੁਣ ਆਹ ਫਿਰਦਾਂ ਉਹਨੂੰ ਭਾਲਦਾ। ਏਸ ਚੰਦਰੀ ਤੀਵੀਂ ਕਰਕੇ ਸਾਰਾ ਘਰ ਖੇਰੂੰ ਹੋ ਗਿਆ।’

 

ਉਹ ਸੋਚਦਾ, ਜੇ ਉਹਦੀ ਪਹਿਲੀ ਤੀਵੀਂ ਹੀ ਜਿਉਂਦੀ ਰਹਿੰਦੀ ਤਾਂ ਦੂਜੀ ਕਾਹਨੂੰ ਆਉਂਦੀ। ਦੂਜੀ ਨੇ ਛੇ ਜੁਆਕ ਜੰਮੇ। ਪਹਿਲੀ ਦਾ ਇੱਕੋ ਸ਼ੇਰ ਬਥੇਰਾ ਸੀ। ਕੀ ਲੈਣਾ ਸੀ; ਦੂਜੀ ਦੀ ਐਨੀ ਹੇੜ੍ਹ ਜੰਮਕੇ? ਉਹ ਕਿਹੜਾ ਫੇਰ ਕੋਲ ਰਹਿ ਗਏ, ਕੁੜੀਆਂ ਨੇ ਤਾਂ ਬਿਗਾਨੇ ਘਰੀਂ ਜਾਣਾ ਹੀ ਸੀ, ਵੱਡੇ ਤਿੰਨ ਮੁੰਡੇ ਵੀ ਗਏ। ਜਿਵੇਂ ਉਹਨਾਂ ਦਾ ਉਸ ਪਰਿਵਾਰ ਨਾਲ ਕੋਈ ਵੀ ਲਗਾਓ ਨਾ ਰਹਿ ਗਿਆ ਹੋਵੇ। ਪਹਿਲੀ ਜਿਉਂਦੀ ਰਹਿੰਦੀ, ਉਹਦਾ ਮੁੰਡਾ ਜਿਉਂਦਾ ਹੁੰਦਾ ਤਾਂ ਉਹਦੇ ਬਰਾਬਰ ਦਾ ਹੁੰਦਾ। ਚੱਲ, ਪਹਿਲੀ ਦਾ ਕੋਈ ਨਾਂ-ਨਿਸ਼ਾਨ ਨਹੀਂ ਰਿਹਾ ਸੀ ਤਾਂ ਦੂਜੀ ਆਪ ਤਾਂ ਜਿਉਂਦੀ ਰਹਿੰਦੀ ਮਾੜੇ ਕਰਮਾਂ ਵਾਲੀ। ਇਹ ਦੂਜੀ ਨੇਕ ਬੜੀ ਸੀ। ਕਿੰਨਾ ਬਾਹਰ ਫਿਰ ਤੁਰ ਆਉਂਦੀ, ਆਥਣ ਨੂੰ ਘਰੇ ਹੁੰਦੀ। ਉਹਦੀ ਕਦੇ ਕੋਈ ਸ਼ਿਕਾਇਤ ਨਹੀਂ ਸੁਣੀ ਸੀ। ਉਹ ਤਾਂ ਰੱਬ ਦਾ ਰੂਪ ਸੀ। ਨਾ ਉਹਦੇ ਨਾਲ ਕਿਸੇ ਗੱਲ ਉੱਤੇ ਉਹਦਾ ਕੋਈ ਝਗੜਾ ਕਦੇ ਹੋਇਆ ਸੀ। ਇਹ ਸਰਦਾਰੋ ਮਾਰੀ ਤਾਂ ਜਿੱਦਣ ਦੀ ਆਈ ਹੈ, ਉਹਨੂੰ ਤਪਾਅ ਰੱਖਿਆ ਹੈ। ਹੇ ਮੇਰੇ ਰਾਮ, ਕੀ ਕੀ ਗੱਲਾਂ ਹੋ ਗਈਆਂ । ਕਦੇ ਸੁਣੀਆਂ ਸੀ ਅਜਿਹੀਆਂ ਗੱਲਾਂ ਉਹਨੇ ਆਪਣੀ ਜ਼ਿੰਦਗੀ ਵਿਚ, ਬਈ ਆਪਣਾ ਮੁੰਡਾ ਹੀ… । ਕੁੱਤੀ ਕਿਸੇ ਥਾਂ ਦੀ। ਸਰਦਾਰੋ ਕਰਕੇ ਉਹਨੇ ਆਪਣੇ ਤਿੰਨ ਮੁੰਡੇ ਘਰੋਂ ਕੱਢ ਦਿੱਤੇ। ਚੱਲ ਇਹ ਸਾਰਾ ਕੁਝ ਹੋ ਗਿਆ ਸੀ ਤਾਂ ਉਹ ਘਰੇ ਤਾਂ ਟਿਕ ਕੇ ਬੈਠਦੀ। ਮੈਂ ਤਾਂ ਫੁੱਲਾਂ-ਪਾਨਾਂ ਵਾਂਗੂੰ ਰੱਖਦਾ ਰਿਹਾ ਹਾਂ ਉਸ ਨੂੰ। ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ। ਜੋ ਮੰਗਿਆ, ਓਹੀ ਹਾਜ਼ਰ ਕੀਤਾ। ਫੇਰ ਐਡੀ ਕਿਹੜੀ ਚੀਜ਼ ਸੀ, ਜੋ ਮੇਰੇ ਕੋਲ ਨਹੀਂ ਸੀ ਤੇ ਉਹ ਹੋਰ ਕਿਧਰੇ ਸੀ। ਛੱਡਕੇ ਤੁਰ ਗਈ ਕੁੱਤੀ ਜਾਤ।

 

ਉਹ ਸੋਚ ਰਿਹਾ ਸੀ, ਬੰਦਾ ਹਾਰਦਾ ਨਹੀਂ ਹੁੰਦਾ, ਇਹ ਤੀਵੀਂ ਹਰਾਉਂਦੀ ਹੈ ਬੰਦੇ ਨੂੰ। ਹੁਣ ਉਹ ਗਈ, ਪਤਾ ਨਹੀਂ ਕਿੱਧਰ ਗਈ, ਕੀਹਦੇ ਨਾਲ ਗਈਂ, ਉਹ ਆਪ ਨਿਤਾਣਾ ਹੋ ਕੇ ਰਹਿ ਗਿਆ ਹੈ। ਜਿਵੇਂ ਉਹਦੇ ਅੰਦਰਲਾ ਮਰਦ ਝੂਠਾ ਪੈ ਗਿਆ ਹੋਵੇ। ਉਹ ਬੰਦਾ ਤਾਂ ਰਿਹਾ ਹੀ ਨਾ ਹੋਵੇ।

 

ਉਹ ਬਠਿੰਡੇ ਪਹੁੰਚਿਆ। ਇਹੀ ਗੱਡੀ ਅਗਾਂਹ ਅੰਬਾਲੇ ਜਾਂਦੀ ਸੀ। ਰਾਮਪੁਰਾਫੂਲ ਰਾਹ ਵਿਚ ਪੈਂਦਾ। ਰਾਮਪੁਰਿਓਂ ਉਹ ਭਾਈ ਰੂਪੇ ਜਾ ਵੜਿਆ। ਭਾਈ ਰੂਪੇ ਵੀ ਸਰਦਾਰੋ ਕਿੱਥੇ ਸੀ । ਭੀਖੀ ਵਾਲਿਆਂ ਵਾਂਗੂ ਉਹ ਵੀ ਹੈਰਾਨ ਰਹਿ ਗਏ। ਦੁੱਲੇ ਦੀ ਦੇਹ ਝੂਠੀ ਪੈ ਗਈ। ਬਾਜ਼ੀਗਰਾਂ ਦਾ ਡੇਰਾ ਸੇਲਬਰਾਹ ਦੇ ਰਾਹ ਉੱਤੇ ਸੀ। ਨੇੜੇ ਟੋਭਾ ਸੀ ਤੇ ਕੱਸੀ ਦਾ ਪਾਣੀ ਵਗਦਾ। ਉਹ ਦਿਲ ਵਿਚ ਕਹਿੰਦਾ ਸੀ ਕਿ ਉਹ ਮੁੜ ਕੇ ਹੁਣ ਥੰਮਣ ਵਾਲੇ ਜਾਵੇ ਹੀ ਨਾ। ਹੋਰ ਕਿਧਰੇ ਹੀ ਤੁਰ ਜਾਵੇ। ਭਾਈਰੂਪੇ ਵਾਲੇ ਰਿਸ਼ਤੇਦਾਰਾਂ ਕੋਲ ਉਹ ਝੇੜੇ ਕਰਦਾ ਰਿਹਾ। ਰੋਟੀ ਖਾਧੀ; ਫੇਰ ਦੁਪਹਿਰ ਢਲਣ ਲੱਗੀ। ਆਥਣ ਹੋ ਗਿਆ। ਉਹ ਮਿੱਟੀ ਬਣਿਆ ਭਾਈ ਰੂਪੇ ਹੀ ਬੈਠਾ ਸੀ। ਉੱਠ ਕੇ ਤੁਰਨ ਦੀ ਹਿੰਮਤ ਨਹੀਂ ਸੀ। ਫੇਰ ਉਹ ਦਾਰੂ ਪੀਣ ਲੱਗੇ।

 

ਦਾਰੂ ਦੇ ਲੋਰ ਵਿਚ ਉਹ ਸਰਦਾਰੋ ਦਾ ਰੁਦਨ ਬਹੁਤਾ ਕਰਨ ਲੱਗ ਪਿਆ। ਉਹਦਾ ਦੁਖੀ ਮਨ ਭਰ- ਭਰ ਉੱਛਲਦਾ। ਉਹ ਆਖ ਰਿਹਾ ਸੀ, ”ਮੈਂ ਤਾਂ ਚੰਦਰੀ ਨੂੰ ਕਦੇ ਕੁੱਛ ਆਖਿਆ ਨਹੀਂ ਸੀ। ਝਿੜਕਿਆ- ਘੂਰਿਆ ਨਹੀਂ ਸੀ। ਕੀਹਐ ਕਦੇ ਕੋਲ ਕੋਲ ਪਏ ਤਾਂ ਭਾਂਡੇ ਵੀ ਠਹਿਕ ਪੈਂਦੇ ਨੇ। ਆਦਮੀ-ਤੀਮੀ ‘ਚ ਲੜਾਈ ਕੀਹਦੇ ਨਹੀਂ ਹੁੰਦੀ। ਪਰ ਨਾ, ਮੈਂ ਤਾਂ ਉਹਨੂੰ ਰਾਣੀ ਬਣਾਕੇ ਰੱਖਿਆ ਹੋਇਆ ਸੀ। ਉਹ ਤਾਂ ਸਰਦਾਰਨੀਂ ਸੀ। ਕੰਮ ਦਾ ਡੱਕਾ ਦੂਹਰਾ ਨਾ ਕਰਦੀ। ਸਭ ਬਹੂ ਕਰਦੀ ਐ, ਚੰਨੂ ਦੀ । ਉਹ ਤਾਂ ਨ੍ਹਾ ਲੀ, ਧੋਤੇ ਕੱਪੜੇ ਪਾ ‘ਲੇ, ਹਾਰ ਸੰਗਾਰ ਕਰ ਲਿਆ ਤੇ ਬੱਸ। ਭਲਾਂ ਪੁੱਛਣ ਆਲਾ ਹੋਵੇ, ਕੀ ਦੁੱਖ ਸੀ ਉਹਨੂੰ? ਚਲਦੀ ਬਣੀ ਘੱਗਰੀ ਬੋਚ ਕੇ।” :

 

ਮਨ ਵਿਚ ਫੇਰ ਉਹਨੇ ਵਿਚਾਰ ਕੀਤੀ ਕਿ ਉਹ ਜਿਹੜੀ ਉਹਨੂੰ ਇਕੱਲੇ ਨੂੰ ਛੱਡ ਗਈ, ਉਹ ਉਹਤੋਂ ਦੁਖੀ ਸੀ। ਉਹ ਉਹਨੂੰ ਤੰਗ ਰੱਖਦਾ ਸੀ। ਜੇ ਉਹ ਹੁਣ ਮੁੜ ਆਵੇ ਤਾਂ ਉਹ ਉਸਨੂੰ ਕਦੇ ਵੀ ਕੁਝ ਨਹੀਂ ਆਖੇਗਾ। ਉਹ ਜੋ ਮਰਜ਼ੀ ਕਰਦੀ ਫਿਰੇ, ਜਿੱਥੇ ਮਰਜ਼ੀ ਜਾਵੇ-ਆਵੇ। ਮੈਂਗਲ ਕੀ ਸਾਲਾ ਉਹਨੂੰ ਮੂੰਹ ਵਿਚ ਪਾ ਕੇ ਲੈ ਜਾਏਗਾ। ਘਰ ਆਉਂਦਾ ਹੈ, ਆਉਂਦਾ ਰਹੇ। ਉਹ ਘਰ ਵਿਚ ਦੁੱਲੇ ਨੂੰ ਦਿਸਦੀ ਰਹੇ ਬੱਸ। ਉਹ ਉਹਦੀਆਂ ਪੁਰਾਣੀਆਂ ਸਭ ਭੁੱਲਾਂ ਮਾਫ ਕਰ ਦੇਵੇਗਾ।

 

ਭਾਈ ਰੂਪੇ ਰਾਤ ਕੱਟ ਕੇ ਉਹ ਥੰਮਣ ਵਾਲੇ ਨੂੰ ਚੱਲ ਪਿਆ। ਉਹਨੂੰ ਪੱਕਾ ਵਿਸ਼ਵਾਂਸ ਸੀ ਕਿ ਸਰਦਾਰੋ ਮੁੜ ਆਈ ਹੋਵੇਗੀ। ਘਰ ਆ ਕੇ ਬੈਠੀ ਹੋਵੇਗੀ। ਉਹ ਸਗੋਂ ਦੁੱਲੇ ਨੂੰ ਉਡੀਕ ਰਹੀ ਹੋਵੇਗੀ। ਐਵੇਂ ਉਹ ਉਹਨੂੰ ਜੰਗਲ-ਬੇਲਿਆਂ ਵਿਚ ਭਾਲਦਾ ਫਿਰਦਾ ਹੈ। ·

 

ਜਦੋਂ ਸਰਦਾਰੋ ਦਾ ਘਰ ਵਿਚ ਜੀਅ ਨਹੀਂ ਲਗਦਾ ਹੁੰਦਾ ਸੀ, ਇਕ ਦਿਨ ਉਹ ਰੋਡ ਸ਼ਾਹ ਦੀ ਮੰਡੀ ਗਈ ਸੀ ਤੇ ਉਥੋਂ ਬਾਜ਼ੀਗਰਨੀਆਂ ਵਾਲੀ ਕੋਥਲੀ ਖਰੀਦ ਲਿਆਈ ਸੀ। ਕਾਲੇ ਕੱਪੜੇ ਦੀ ਕੋਥਲੀ ਉੱਤੇ ਚਿੱਟੀ ਜ਼ਰੀ ਦੀਆਂ ਧਾਰੀਆਂ ਸਨ। ਨਾਲ ਨਗੰਦਿਆਂ ਦੀ ਜ਼ੰਜੀਰੀ ਟੁੱਕੀ ਹੋਈ ਸੀ। ਉਸ ਵਿਚ ਔਰਤਾਂ ·ਲਈ ਸਾਰਾ ਸਾਮਾਨ ਹੁੰਦਾ। ਛੋਟੀਆਂ ਸੂਈਆਂ, ਕੰਧੂਈਆਂ, ਰੰਗਦਾਰ ਧਾਗੇ, ਪਰਾਂਦੇ, ਸੁਰਮਾ, ਕੱਜਲ ਅਤੇ ਔਰਤਾਂ ਦੀਆਂ ਗੁਪਤ ਬੀਮਾਰੀਆਂ ਲਈ ਦੁਆਈਆਂ ਵੀ। ਵਾਲ-ਸਫਾ ਸਾਬਣ ਹੁੰਦਾ। ਕੋਥਲੀ ਲੈਕੇ ਉਹ ਨੇੜੇ-ਤੇੜੇ ਦੇ ਪਿੰਡਾਂ ਵਿਚ ਜਾਣ ਲੱਗੀ। ਸਵੇਰੇ ਰੋਟੀ-ਟੁੱਕ ਖਾ ਕੇ ਨਿਕਲਦੀ, ਆਥਣ ਨੂੰ ਘਰ ਮੁੜ ਆਉਂਦੀ। ਇੰਜ ਕਰਨ ਨਾਲ ਉਹਦਾ ਚੰਗਾ ਦਿਨ ਨਿਕਲ ਜਾਂਦਾ ਸੀ। ਪੰਜਵੇਂ ਸੱਤਵੇਂ ਦਿਨ ਉਹ ਰੋਡ ਸ਼ਾਹ ਦੀ ਮੰਡੀ ਜਾਂਦੀ ਤੇ ਵੇਚਣ ਵਾਲਾ ਨਵਾਂ ਸਾਮਾਨ ਲੈ ਆਉਂਦੀ। ਫੇਰ ਉਹ ਦੂਰ ਦੂਰ ਦੇ ਪਿੰਡਾਂ ਵਲ ਵੀ ਜਾਣ ਲੱਗੀ। ਪੈਰੀਂ ਤੁਰ ਕੇ ਜਾਂਦੀ ਪੈਰੀਂ ਤੁਰ ਕੇ ਮੁੜਦੀ। ਉਹਦੇ ਵਿਚ ਬੜੀ ਜਾਨ ਸੀ। ਨਾ ਅੱਕਦੀ, ਨਾ ਥੱਕਦੀ। ਦੁੱਲਾ ਉਹਨੂੰ ਕਿਸੇ ਗੱਲੋਂ ਵਰਜਦਾ-ਟੋਕਦਾ ਨਹੀਂ ਸੀ। ਉਹਦੇ ਕੋਲ ਜੁਆਕ ਨਹੀਂ ਸੀ। ਚਲੋ ਫਿਰ ਤੁਰ ਕੇ ਹੀ ਉਹਦਾ ਜੀਅ ਪਰਚਿਆ ਰਹਿੰਦਾ ਹੈ। ਉਹ ਕੁਝ ਵਾਧੂ ਵੀ ਕਮਾ ਲੈਂਦੀ। ਉਹਦਾ ਆਪਣਾ ਲੀੜਾ-ਲੱਤਾ ਚੱਲੀ ਜਾਂਦਾ। ਉਹਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਹੋਈ ਜਾਂਦੀਆਂ। ਫੇਰ ਉਹ ਦੁੱਲੇ ਤੋਂ ਕਦੇ ਕਦੇ ਹੀ ਪੈਸੇ ਮੰਗਦੀ।

 

ਆਪਣੀ ਕਮਾਈ ਵਿਚੋਂ ਹੀ ਉਹ ਕਦੇ ਕਦੇ ਗਾਨੀ ਵਾਸਤੇ ਕੱਪੜੇ ਲਿਆ ਦਿੰਦੀ। ਕੱਜਲ, ਦੰਦਾਸਾ, ਚੂੜੀਆਂ, ਨ੍ਹਾਉਣ ਦੀਆਂ ਸਾਬਣਾਂ, ਖਸ਼ਬੂਦਾਰ ਤੇਲ ਤੇ ਹੋਰ ਕਈ ਚੀਜ਼ਾਂ ਵੀ ਲਿਆ ਕੇ ਦਿੰਦੀ। ਨੂੰਹ ਆਪਣੀ ਸੱਸ ਉੱਤੇ ਖੁਸ਼ ਰਹਿੰਦੀ। ਸਰਦਾਰੋ ਦਾ ਆਪਣਾ ਸ਼ਿੰਗਾਰ ਦਾ ਸਾਮਾਨ ਏਧਰ-ਓਧਰ ਆਮ ਖਿੰਡਦਾ ਫਿਰਦਾ। ਦੁੱਲਾ ਵੀ ਸਾਬਣ ਨਾਲ ਨਹਾਉਂਦਾ ਤੇ ਦਾੜ੍ਹੀ ਨੂੰ ਖੂਸ਼ਬੂਦਾਰ ਤੇਲ ਲਾ ਲੈਂਦਾ।

 

ਨਹਿਰੂ ਨੂੰ ਸਰਦਾਰੋ ਨਵੇਂ ਝੱਗੇ ਸਿਲਾ ਕੇ ਲਿਆਉਂਦੀ। ਉਹਨੂੰ ਖਿਡੌਣੇ ਲਿਆ ਕੇ ਦਿੰਦੀ। ਜਦੋਂ ਵੀ ਮੰਡੀ ਜਾਂਦੀ ਨਵਾਂ ਖਿਡੌਣਾ ਲਿਆਉਂਦੀ। ਉਹਨੂੰ ਗੋਦੀ ਚੁੱਕਦੀ ਤੇ ਬਹੁਤ ਪਿਆਰ ਕਰਦੀ। ਉਹਦੇ ਨਾਲ ਖੇਡਦੀ ਤੇ ਉਹਨੂੰ ਗੀਤ ਸੁਣਾਉਂਦੀ। ਉਹ ਖਿਲ-ਬਿਲੀਏਂ ਹੁੰਦਾ ਰਹਿੰਦਾ। ਦਾਦੀ ਨੂੰ ਦੇਖਕੇ ਚਾਂਭੜਾਂ ਪਾਉਣ ਲਗਦਾ। ਉਹ ਉਹਨੂੰ ਗੋਦੀ ਨਾ ਚੁੱਕਦੀ ਤਾਂ ਉਹ ਰੋਂਦਾ। ਚੀਜ਼ ਲੈਣ ਲਈ ਰਿਹਾੜ ਕਰਦਾ। ਉਹਦੇ ਲਈ ਤੜਾਗੀ ਸਰਦਾਰੋ ਨੇ ਆਪ ਬਣਾਈ ਸੀ। ਕਾਲੇ ਧਾਗੇ ਦੀ ਤੜਾਗੀ, ਵਿੱਚ ਚਿੱਟੇ ਤੇ ਲਾਲ ਮਣਕੇ ਗੁੰਦ ਕੇ।

 

ਨਹਿਰੂ ਚੰਨੂ ਦੇ ਮੁੰਡੇ ਦਾ ਨਾਂ ਸੀ। ਉਹਨਾਂ ਦਿਨਾਂ ਵਿਚ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ। ਦੁੱਲੇ ਨੇ ਪੋਤੇ ਦਾ ਨਾਂ ਨਹਿਰੂ ਰੱਖ ਲਿਆ। ਉਹਨੂੰ ਲੋਰੀਆਂ ਦਿੰਦਾ, ”ਇਹ ਤਾਂ ਮੇਰਾ ਜੁਆਹਰ ਲਾਲ ਐ। ਇਹ ਤਾਂ ਮੇਰਾ ਨਹਿਰੂ ਐ। ਇਹ ਕਾਰਾਂ ‘ਤੇ ਚੜ੍ਹਿਆ ਕਰੂ।”

 

ਉਹ ਪਿੰਡ ਪਹੁੰਚਿਆ ਤਾਂ ਹਵੇਲੀ ਵਲ ਜਾਣ ਤੋਂ ਪਹਿਲਾਂ ਉਹਨੇ ਖੂਹ ਦੀ ਚੌਕੜੀ ਉੱਤੇ ਬੋਹੜ ਦੀ ਛਾਂ ਥੱਲੇ ਬੈਠੇ ਬੰਦਿਆਂ ਵਲ ਨਿਗਾਹ ਮਾਰੀ। ਮੈਂਗਲ ਤਾਂ ਉਹਨਾਂ ਵਿਚ ਹੀ ਬੈਠਾ ਸੀ। ਜਿਵੇਂ ਉਸ ਦਿਨ ਬੈਠਾ ਸੀ। ਉਹਨੂੰ ਪੱਕਾ ਧਰਵਾਸ ਹੋਇਆ ਕਿ ਸਰਦਾਰੋ ਘਰ ਹੀ ਹੈ। ਮੈਂਗਲ ਨਾਲ ਨਹੀਂ ਗਈ। ਉਹ ਤਾਂ ਆਹ ਬੈਠਾ ਹੈ। ਉਸ ਦਿਨ ਵੀ ਬੈਠਾ ਸੀ। ਇਹ ਤਾਂ ਪਿੰਡ ਵਿਚ ਹੀ ਹੈ। ਉਹ ਕਿਧਰੇ ਨਹੀਂ ਗਈ। ਮੁੜ ਆਈ ਹੋਵੇਗੀ, ਘਰ ਵਿਚ ਹੀ ਹੈ।

 

ਦੁੱਲਾ ਹਵੇਲੀ ਦਾ ਦਰਵਾਜ਼ਾ ਟੱਪਕੇ ਰਸੋਈ ਵਲ ਗਿਆ। ਗਾਨੀ ਰੋਟੀਆਂ ਪਕਾ ਰਹੀ ਸੀ। ਦੁਪਹਿਰ ਹੋ ਚੁੱਕੀ ਸੀ। ਨਹਿਰੂ ਗਾਨੀ ਦੀ ਪਿੱਠ ਨਾਲ ਚਿੰਬੜਿਆ ਰੋ ਰਿਹਾ ਸੀ। ਚੰਨੂ ਕਿਧਰੇ ਨਹੀਂ ਸੀ। ਊਠ ਵੀ ਨਹੀਂ ਸਨ। ਉਹਨੇ ਸੋਚਿਆ, ਚੰਨੂ ਊਠ ਲੈਕੇ ਬਾਹਰ ਗਿਆ ਹੋਇਆ ਹੈ। ਫੇਰ ਵੀ ਉਹਨੇ ਬਹੂ ਨੂੰ ਪੁੱਛਿਆ, ‘‘ਚੰਨੂ ਭਾਈ?” :

 

”ਉਹ ਤਾਂ. ਬਾਪੂ, ਊਠ ਲੈਕੇ ਗਿਐ।'”

 

”ਤੂੰ ਫੇਰ ਇਹ ਰੋਟੀਆਂ ਐਸ ਵੇਲੇ?”

 

”ਉਹ ਤਾਂ ਖਾ ਕੇ ਗਿਐ। ਥੋੜੀਆਂ ਰਹਿ ਗੀਆਂ ਸੀ। ਮਖਿਆ ਦੋ ਰੋਟੀਆਂ ਹੋਰ ਲਾਹ ਲਾਂ। ਚਾਹ ਵੇਲੇ ਪਿਛਲੇ ਪਹਿਰ ਨਹਿਰੂ ਮੰਗਦੈ ਖਾਣ ਨੂੰ।”

 

ਦੁੱਲੇ ਨੇ ਸਰਦਾਰੋ ਬਾਰੇ ਗਾਨੀ ਨੂੰ ਨਹੀਂ ਪੁੱਛਿਆ। ਉਹ ਤਾਂ ਸਗੋਂ ਉਹਦੇ ਵਲ ਕੁਝ ਪੁੱਛਣ-ਪੁੱਛਣ ਕਰਦੀਆਂ ਅੱਖਾਂ ਨਾਲ ਝਾਕ ਰਹੀ ਸੀ। ਦੁੱਲੇ ਨੇ ਸਭ ਸਮਝ ਲਿਆ ਕਿ ਸਰਦਾਰੋ ਏਥੇ ਨਹੀਂ ਹੈ। ਏਥੇ ਹੁੰਦੀ ਤਾਂ ਮੁੰਡਾ ਬਹੂ ਨਾਲ ਚਿੰਬੜਿਆਂ ਕਾਹਨੂੰ ਰੋ ਰਿਹਾ ਹੁੰਦਾ।

 

5

 

ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਰਿਆਸਤੀ ਇਲਾਕਾ ਸੀ। ਪੰਜਾਬ ਵਿਚ ਜਿੱਥੇ ਅੰਗ੍ਰੇਜ਼ਾਂ ਦਾ ਰਾਜ ਸੀ, ਉਸਨੂੰ ਅੰਗ੍ਰੇਜ਼ੀ ਇਲਾਕਾ ਕਹਿੰਦੇ। ਰਿਆਸਤਾਂ ਦੇ ਇਲਾਕੇ ਨੂੰ ਰਿਆਸਤੀ ਇਲਾਕਾ। ਰਿਆਸਤੀ ਇਲਾਕੇ ਵਿਚ ਸੱਤ-ਅੱਠ ਨਿੱਕੇ ਵੱਡੇ ਰਾਜਿਆਂ ਦਾ ਰਾਜ ਸੀ। ਹਰ ਕੋਈ ਆਪਣੇ ਆਪ ਨੂੰ ਮਹਾਰਾਜਾ ਕਹਾਉਂਦਾ। ਯਾਨੀ ਰਾਜਿਆਂ ਦਾ ਰਾਜਾ, ਮਹਾਰਾਜਾ। ਰਿਆਸਤੀ ਇਲਾਕੇ ਦੇ ਲੋਕ ਦੂਹਰੀ ਗੁਲਾਮੀ ਭੋਗਦੇ ਸਨ। ਇਕ ਅੰਗ੍ਰੇਜ਼ ਦੀ ਗੁਲਾਮੀ ਤੇ ਦੂਜੀ ਰਾਜੇ ਦੀ ਗੁਲਾਮੀ। ਜਿਸ ਰਿਆਸਤ ਵਿਚ ਥੰਮ੍ਹਣ ਵਾਲਾ ਪਿੰਡ ਸੀ, ਓਥੋਂ ਦਾ ਰਾਜਾ ਵਿਲਾਸੀ ਬਹੁਤ ਸੀ । ਚਾਰ ਰਾਣੀਆਂ ਤਾਂ ਉਹਨੇ ਵਿਆਹ ਕੇ ਲਿਆਂਦੀਆਂ ਸਨ। ਚਾਰਾਂ ਦੇ ਔਲਾਦ ਸੀ। ਪਰ ਕਈ ਔਰਤਾਂ ਉਹਦੀਆਂ ਰਖੇਲਾਂ ਸਨ।

 

ਉਹ ਕਦੇ ਕਦੇ ਆਪਣੀ ਰਿਆਸਤ ਦੇ ਪਿੰਡਾਂ ਵਿਚ ਚੱਕਰ ਮਾਰਦਾ। ਪਿੰਡ ਵਿਚ ਰਾਤ ਕੱਟਦਾ। ਚੋਰੀ ਛਿਪੇ ਉਹਨੂੰ ਕੁੜੀਆਂ ਪੇਸ਼ ਕੀਤੀਆਂ ਜਾਂਦੀਆਂ। ਐਵੇਂ ਉਹ ਕਿਸੇ ਕੁੜੀ ਨੂੰ ਕੁਝ ਨਹੀਂ ਆਖਦਾ ਸੀ। ਹੱਥ ਨਾਲ ਛੋਂਹਦਾ ਤੱਕ ਨਹੀਂ ਸੀ। ਜਿਹੜੀ ਕੁੜੀ ਉਹਨੂੰ ਪਸੰਦ ਆ ਜਾਂਦੀ, ਉਹਨੂੰ ਉਹਦੇ ਮਹਿਲਾਂ ਵਿਚ ਜਾਣ ਦਾ ਹੁਕਮ ਹੋ ਜਾਂਦਾ। ਇੰਜ ਉਸ ਘਰ ਨੂੰ ਜਾਗੀਰਾਂ ਲੱਗ ਜਾਂਦੀਆਂ। ਪਿੰਡ ਵਿਚ ਉਸ ਘਰ ਦੀ ਮਾਨਤਾ ਹੋਣ ਲਗਦੀ। ਅਹਿਲਕਾਰਾਂ ਦੇ ਸੁਝਾਵਾਂ ਅਨੁਸਾਰ ਉਸ ਕੰਨਿਆ ਦੀ ਪੂਰੀ ਪਰਵਰਿਸ਼ ਕੀਤੀ ਜਾਂਦੀ। ਉਹਨੂੰ ਪੌਸ਼ਟਿਕ ਪਦਾਰਥਾਂ ਵਾਲਾ ਭੋਜਨ ਦਿੱਤਾ ਜਾਂਦਾ। ਉਹਦੀ ਸਿਹਤ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ। ਉਹਦੇ ਪਿੰਡੇ ਉੱਤੇ ਦੇਸੀ ਘਿਓ ਦਾ ਕੜਾਹ ਬੰਨ੍ਹਦੇ। ਇਉਂ ਹਰ ਅੰਗ ਉੱਤੇ ਕੜਾਹ ਬੰਨ੍ਹਿਆਂ ਜਾਂਦਾ । ਕੰਨਿਆ ਦਾ ਪਿੰਡਾ ਐਨਾ ਮੁਲਾਇਮ ਹੋ ਜਾਂਦਾ, ਜਾਣੋ ਕਦੇ ਕਿਸੇ ਨੇ ਦੇਖਿਆ ਹੀ ਨਾ ਹੋਵੇ ਅਜਿਹਾ ਸਰੀਰ। ਨਿਸ਼ਚਤ ਸਮੇਂ ਉੱਤੇ ਫੇਰ ਰਾਜੇ ਦੇ ਬੰਦੇ ਉਹਨੂੰ ਲੈ ਜਾਂਦੇ। ਮਾਪੇ ਉਹਨੂੰ ਵੀ ਰਾਣੀ ਬਣੀ ਸਮਝਦੇ। ਪਰ ਹੁੰਦੀ ਉਹ ਰਾਜੇ ਦੀ ਰਖੇਲ ਹੀ। ਰਖੇਲ ਨੂੰ ਬੱਚਾ ਵੀ ਹੋ ਜਾਂਦਾ ਸੀ। ਉਸ ਬੱਚੇ ਦਾ ਪਾਲਣ-ਪੋਸ਼ਣ ਵੀ ਉੱਚ ਦਰਜੇ ਦਾ ਹੁੰਦਾ, ਜਿਵੇਂ ਰਾਜਿਆਂ ਦੇ ਘਰ ਹੁੰਦਾ ਹੈ। ਏਦਾਂ ਹੀ ਇਸ ਪਿੰਡ ਦਾ ਇਕ ਮੁਕੰਦ ਸਿੰਘ ਸੀ । ਉਹਦੀ ਬੇਟੀ ਨੂੰ ਮਹਾਰਾਜੇ ਨੇ ਸਵੀਕਾਰ ਕੀਤਾ ਸੀ।

 

ਉਹਨਾਂ ਦਿਨਾਂ ਵਿਚ ਰਾਜਾ ਬੁੱਢਾ ਹੋ ਚੁੱਕਿਆ ਸੀ, ਪਰ ਉਹਦੇ ਵਿਚ ਹਿਰਸ ਬਾਕੀ ਸੀ। ਕਹਿੰਦੇ ਸਨ, ਉਹ ਕੋਈ ਬਿਜਲੀ-ਯੰਤਰ ਲਾਕੇ ਔਰਤ ਦਾ ਸੰਗ ਕਰਦਾ। ਅਜਿਹੇ ਸਮੇਂ ਮੁਕੰਦ ਸਿੰਘ ਦੀ ਬੇਟੀ ਉਹਤੋਂ ਮਰ ਗਈ ਸੀ। ਵਿਰੋਧੀ ਲੋਕਾਂ ਨੇ ਰੌਲਾ ਪਾਇਆ ਕਿ ਉਹ ਮਲਕਾ ਵਿਕਟੋਰੀਆ ਕੋਲ ਜਾ ਕੇ ਰਾਜੇ ਦੇ ਇਸ ਅਪਰਾਧ ਦੀ ਸ਼ਿਕਾਇਤ ਕਰਨਗੇ । ਹੁਣ ਸ਼ਿਕਾਇਤ ਤਦ ਹੋ ਸਕਦੀ ਸੀ, ਜੇ ਮੁਕੰਦ ਸਿੰਘ ਆਪ ਅਰਜ਼ੀ ਦੇਵੇ। ਵਿਰੋਧੀ ਬੰਦੇ ਮੁਕੰਦ ਸਿੰਘ ਕੋਲ ਆਏ ਵੀ ਸਨ। ਪਰ ਰਾਜੇ ਦੇ ਅਹਿਲਕਾਰਾਂ ਨੇ ਮੁਕੰਦ ਸਿੰਘ ਦਾ ਮੂੰਹ ਬੰਦ ਕਰਵਾ ਦਿੱਤਾ। ਉਹਨੂੰ ਐਨਾ ਧਨ ਦਿੱਤਾ ਗਿਆ ਤੇ ਜ਼ਮੀਨ ਦਿੱਤੀ ਗਈ ਕਿ ਮੁਕੰਦ ਸਿੰਘ ਨੂੰ ਆਪਣੀ ਧੀ ਵਿਸਰ ਗਈ।

 

ਇਹ ਹਵੇਲੀ ਉਹਨੂੰ ਰਾਜੇ ਨੇ ਹੀ ਬਣਵਾਕੇ ਦਿੱਤੀ ਸੀ। ਢਾਈ ਹਲ ਦੀ ਜ਼ਮੀਨ ਦਿੱਤੀ। ਐਨਾ ਪੈਸਾ ਦਿੱਤਾ ਕਿ ਸਾਰੀ ਉਮਰ ਉਹ ਵਿਹਲਾ ਬੈਠਾ ਖਾਵੇ। ਇਸ ਹਵੇਲੀ ਨੂੰ ਹੁਣ ਤੱਕ ਵੀ ਮੁਕੰਦ ਸੂੰ ਦੀ ਹਵੇਲੀ ਕਿਹਾ ਜਾਂਦਾ ਹੈ।

 

ਮੁਕੰਦ ਸਿੰਘ ਦੇ ਦੋ ਮੁੰਡੇ ਸਨ। ਉਹਨਾ ਦਿਨਾਂ ਵਿਚ ਉਹ ਛੋਟੇ ਛੋਟੇ ਸਨ। ਰਿਆਸਤ ਦੀ ਰਾਜਧਾਨੀ ਵਿਚ ਉਹਨਾਂ ਨੂੰ ਪੜ੍ਹਨ ਭੇਜਿਆ ਗਿਆ। ਉਹ ਸਰਕਾਰੀ ਖਰਚ ਉੱਤੇ ਪੜ੍ਹਦੇ ਸਨ। ਉਹਨਾਂ ਦੇ ਲੀੜੇ-ਕੱਪੜੇ ਤੇ ਖਾਣ-ਪੀਣ ਦਾ ਸਾਰਾ ਖਰਚ ਸਰਕਾਰੀ ਸੀ। ਮੁਕੰਦ ਸਿੰਘ ਹਵੇਲੀ ਵਿਚ ਠਾਠ ਨਾਲ ਰਹਿੰਦਾ। ਦਾਰੂ ਪੀ ਛੱਡਦਾ ਤੇ ਮੌਜਾਂ ਕਰਦਾ। ਮਹੀਨੇ ਵਿਚ ਇਕ ਵਾਰ ਦੋਵੇਂ ਮੁੰਡੇ ਪਿੰਡ ਆਕੇ ਉਹਨੂੰ ਮਿਲ ਜਾਂਦੇ । ਮੰਡੀ ਰੋਡੂ ਸ਼ਾਹ ਦੇ ਸਟੇਸ਼ਨ ‘ਤੇ ਉਹ ਗੱਡੀਓ` ਉੱਤਰਦੇ। ਸਟੇਸ਼ਨ ਤੋਂ ਬਾਹਰ ਉਹਨਾਂ ਦੀ ਸਵਾਰੀ ਲਈ ਘੋੜੀ ਤਿਆਰ ਖੜ੍ਹੀ ਹੁੰਦੀ। ਘੋੜੀ ਉੱਤੇ ਚੜ੍ਹਕੇ ਉਹ ਥੰਮ੍ਹਣ ਵਾਲੇ ਪਹੁੰਚਦੇ। ਰਾਜੇ ਦੇ ਪੁੱਤਰਾਂ ਜਿਹੀ ਚੜ੍ਹਤ ਸੀ ਉਹਨਾਂ ਦੀ। ਪਿੰਡ ਦੀਆਂ ਸੱਥਾਂ ਵਿਚ ਲੋਕ ਗੁੱਝੀ ਚਰਚਾ ਕਰਦੇ-

 

“ਮੁਕੰਦ ਸੂੰ ਰਾਜੇ ਤੋਂ ਘੱਟ ਤਾਂ ਨਹੀਂ?”

 

”ਹੋਰ! ਐਡੀ ਵੱਡੀ ਹਵੇਲੀ, ਐਨੀ ਜ਼ਮੀਨ, ਪੂਰੀ ਟੌਹਰ ਐ ਅੱਜ ਤਾਂ ਮੁਕੰਦ ਸੂੰ ਦੀ।”

 

‘ ‘ ‘ਮੁੰਡੇ ਦੇਖ ਲੈ ਪੜ੍ਹਾਈ ਕਰੀ ਜਾਂਦੇ ਨੇ । ਆਪਣੇ ਤਾਂ ਊੜਾ-ਆੜਾ ਵੀ ਨ੍ਹੀਂ ਜਾਣਦੇ। ਕੱਲ੍ਹ ਨੂੰ ਮੁਕੰਦ ਸੂੰ ਦੇ ਮੁੰਡੇ ਈ ਅਹਿਲਕਾਰ ਬਣਨਗੇ ਰਾਜੇ ਦੇ।’

 

”ਸਦੀ ਪਲਟ ‘ਗੀ ਭਾਈ, ਮੁਕੰਦ ਸੂੰ ਦੀ। ਕੀਹ ਸੀ ਇਹਦੇ ਕੋਲ, ਮਸਾਂ ਚਾਰ ਸਿਆੜ। ਪੰਜ ਘੁਮਾਂ ਸੀ ਕੁੱਲ। ਮੌਲਿਆਂ ਦੇ ਪੁੜੇ ਕੁੱਟਦਾ ਹੁੰਦਾ। ਅੱਜ ਦੇਖ ਲੈ ਸਰਦਾਰ ਬਣਿਆ ਬੈਠੇ।”

 

”ਮੈਂ ਦੱਸਾਂ, ਕੋਈ ਸੁਣਦਾ ਤਾਂ ਨ੍ਹੀਂ? ਮੁਕੰਦ ਸੂੰ ਨੇ ਕੰਮ ਵੀ ਭਾਈ ਬਹੁਤ ਵੱਡਾ ਕੀਤੈ। ਆਪਾਂ ਨਹੀਂ ਕਰ ਸਕਦੇ ਇਹ ਕੰਮ?”

 

”ਕਿਹੜਾ ਵੱਡਾ ਕੰਮ?”

 

”ਆਵਦੀ ਕੁੜੀ ਰਾਜੇ ਦੇ ਪਲੰਘ ‘ਤੇ ਪਾ ‘ਤੀ, ਇਹ ਕੋਈ ਛੋਟਾ ਕੰਮ ਐਂ।”

 

”ਉਹ ਤਾਂ ਉਹਦਾ ਵਿਆਹ ਕੀਤੈ। ਇਹ ਕੀ ਗੱਲ ਹੋਈ ਬਈ?”

 

”ਲੈ, ਵਿਆਹ ਨਾ ਕਿਤੇ ਹੋਰ ਕੁੱਛ। ਇਹੋ-ਜੇ ਵਿਆਹ ਤਾਂ ਰਾਜੇ ਨੇ ਕਈ ਕਰਾਏ ਹੋਏ ਨੇ। ਓਥੇ ਜਾਕੇ ਦੇਖੀਂ ਕਦੇ। ਅਨੇਕਾਂ ਕੁੜੀਆਂ ਆਪਣੇ ਆਪਣੇ ਮਹਿਲਾਂ ਦੀਆਂ ਰਾਣੀਆਂ ਬਣੀਆਂ ਬੈਠੀਆਂ ਨੇ। ਪਰ ਝੁਰਦੀਆਂ ਨੇ ਆਪਣੀ ਮਾੜੀ ਕਿਸਮਤ ਨੂੰ । ਸਿਰ ਦੇ ਵਾਲ ਕਿੰਨਾ ਪੱਟੀਂ ਜਾਣ, ਕੈਦਣਾਂ ਨੇ। ਕਦੇ ਕਦੇ ਰਾਜੇ ਦੀ ਮਿਹਰ ਹੁੰਦੀ ਐ ਉਹਨਾਂ ’ਤੇ। ਉਹ ਆਪਣੀ ਰਾਤ ਨੂੰ ਤਰਸਦੀਆਂ ਰਹਿੰਦੀਆਂ ਨੇ।”

 

“ਓਏ ਕਿਉਂ ਭਰਾਵੋ, ਰੱਬ ਹੈਗਾ ਕਿਤੇ?”

 

”ਆਹੋ ਹੈਗਾ। ਰੱਬ ਤਾਂ ਬਥੇਰਾ ਹੈਗਾ।”

 

”ਨਾ, ਹੈਨ੍ਹੀ ਰੱਬ। ਜੇ ਹੁੰਦਾ ਤਾਂ ਮੁਕੰਦ ਸੂੰ ਦਾ ਬੇੜਾ ਫਨਾਹ ਹੋਣਾ ਚਾਹੀਦੈ। ਰੱਬ ਤਾਂ ਹੈਨ੍ਹੀ ਕਿਤੇ ਮੇਰਾ ਸਾਲਾ। “

 

ਮੁਕੰਦ ਸਿੰਘ ਦੇ ਦੋਵੇਂ ਮੁੰਡਿਆਂ ਨੇ ਦਸਵੀਂ ਪਾਸ ਕਰ ਲਈ। ਵੱਡਾ ਰਾਜਿੰਦਰ ਸਿੰਘ ਤਾਂ ਅਲੱਥ ਨਿਕਲ ਗਿਆ। ਛੋਟਾ ਮਹਿੰਦਰ ਸਿੰਘ ਅਠਾਰਾਂ ਸਾਲ ਦਾ ਹੋ ਕੇ ਫੌਜ ਵਿਚ ਭਰਤੀ ਹੋ ਗਿਆ। ਉਹ ਹੁਸ਼ਿਆਰ ਬੁੱਧੀ ਦਾ ਮਾਲਕ ਸੀ। ਸਰੀਰ ਦਾ ਵੀ ਤਕੜਾ। ਮੇਜਰ-ਕਪਤਾਨ ਬਣਕੇ ਰਿਟਾਇਰ ਹੋਇਆ। ਪਰ ਮੁੜ ਕੇ ਥੰਮਣ ਵਾਲੇ ਨਹੀਂ ਆਇਆ। ਰਿਆਸਤ ਤੋਂ ਬਾਹਰ ਹੀ ਕਿਧਰੇ ਕਿਸੇ ਸ਼ਹਿਰ ਵਿਚ ਗਿਆ। ਕਹਿੰਦੇ ਨੇ, ਇਕ ਵਾਰੀਂ ਉਹ ਮੁਕੰਦ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਭੋਗ ਉੱਤੇ ਆਇਆ ਸੀ ! ਲੰਮੀ-ਕਾਲੀ ਕਾਰ ਸੀ। ਨਾਲ ਉਹਦੀ ਸਰਦਾਰਨੀ ਵੀ ਸੀ। ਸਰਦਾਰਨੀ ਹੀ ਉਹਨੂੰ ਏਥੇ ਲੈ ਕੇ ਆਈ ਸੀ। ਨਹੀਂ ਤਾਂ ਉਹਦਾ ਆਪਣਾ ਮਨ ਬਿਲਕੁਲ ਨਹੀਂ ਸੀ ਕਿ ਉਹ ਪਿੰਡ ਜਾਵੇ। ਉਹਨੂੰ ਉਹਦੇ ਪਿਓ ਦੀ ਕਹਾਣੀ ਦਾ ਸਾਰਾ ਪਤਾ ਸੀ। ਉਹ ਲੋਕਾਂ ਤੋਂ ਸ਼ਰਮ ਮੰਨਦਾ। ਸਰਦਾਰਨੀ ਨੂੰ ਇਸ ਕੌੜੇ ਸੱਚ ਦਾ ਇਲਮ ਨਹੀਂ ਹੋਵੇਗਾ। ਮਹਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਗੱਲਾਂ ਵੀ ਘੱਟ ਕੀਤੀਆਂ। ਬੱਸ, ਸਰਦਾਰਨੀ ਦੀ ਰਿਹਾੜ ਪੂਰੀ ਕਰ ਗਿਆ। ਬਾਅਦ ਵਿਚ ਸੁਣਿਆ ਸੀ ਕਿ ਸਰਦਾਰਨੀ ਉਹਨੂੰ ਜ਼ਮੀਨ ਵੰਡਾਉਣ ਲਈ ਵੀ ਆਖਦੀ ਰਹੀ ਸੀ। ਪਰ ਉਹ ਮੰਨਿਆ ਨਹੀਂ ਸੀ। ਕਹਿੰਦਾ, ”ਆਪਣੇ ਕੋਲ ਆਪ ਕੀ ਘਾਟਾ ਐ ਕੋਈ? ਪਿੰਡ ਵਾਲੀ ਜ਼ਮੀਨ ਆਪਾਂ ਨਹੀਂ ਲੈਣੀ।

 

ਰਾਜਿੰਦਰ ਸੂੰ ਕਰੇ ਮੌਜਾਂ। ’‘

 

ਇਹ ਗੱਲਾਂ ਸੁਣ ਕੇ ਪਿੰਡ ਦੇ ਲੋਕ ਮਹਿੰਦਰ ਸਿੰਘ ਦੀ ਉਸਤਤ ਕਰਦੇ।

 

”ਮਿੰਦਰ ਨੂੰ ਭਾਈ ਅਸਲੀ ਜੱਟ ਐ, ਅਣਖ ਵਾਲਾ। ‘’

 

”ਹੋਰ! ਮੁਕੰਦ ਨੂੰ ਤਾਂ ਕੰਜਰ ਸੀ। ਹੁਣ ਉਹਦਾ ਮੁੰਡਾ ਇਹ ਰਜਿੰਦਰ ਕੰਜਰ ਐ। ਦੇਖ ਕੀ ਲੱਛਣ ਕਰਦੈ।

 

”ਇਹ ਪਾਪ ਦੀ ਜ਼ਮੀਨ ਐ। ਪਿੰਦਰ ਨੂੰ ਜ਼ਮੀਨ ਦਾ ਅੱਧ ਲੈ ਸਕਦਾ ਸੀ, ਪਰ ਨਾਂਹ। ਉਹਨੇ ਜੱਟ ਆਲਾ ਰੰਗੜਊ ਕੈਮ ਰੱਖਿਆ। ਉਹਦੇ ‘ਤੇ ਉਂਗਲ ਨਹੀਂ ਧਰ ਸਕਦਾ ਹੁਣ ਕੋਈ।”

 

”ਓਏ ਭਾਈ, ਉਹ ਨਾਨਕਿਆਂ ‘ਤੇ ਗਿਐ। ਤੂੰ ਹੋਰ ਨਹੀਂ ਚਿਤਾਰੀ ਕਦੇ?

 

”ਕੀ ਬਈ ?

 

”ਸੇਲਬਰਾਹ ਵਾਲੇ ਕਦੇ ਆਕੇ ਨਹੀਂ ਛਿਪੇ ਇਹਨਾਂ ਦੇ। “

 

‘‘ਸੇਲਬਰਾਹ ਕੀ ਸੀ ਇਹਨਾਂ ਦਾ?

 

  • ”ਬਈ ਵਾਹ! ਸੇਲਬਰਾਹ ਮੁਕਦ ਸੂੰ ਵਿਆਹਿਆ ਹੋਇਆ ਸੀ।”

 

”ਫੇਰ ਤਾਂ ਉਹ ਵੀ ਅਸਲੀ ਜੱਟ ਨਿਕਲੇ। ਕੰਜਰ ਤਾਂ ਇਹੀ ਸੀ, ਧੀ ਦੀ ਕਮਾਈ ਖਾਣ ਆਲਾ ਮੁਕੰਦ ਸੂੰ। ”

 

ਰਾਜਿੰਦਰ ਸਿੰਘ ਵੱਡੇ ਘਰ ਵਿਆਹਿਆ ਗਿਆ। ਸਰਦਾਰਾਂ ਦੇ। ਚਾਹੇ ਉਹ ਅਲੱਥ ਸੀ, ਪਰ ਜ਼ਮੀਨ-ਜਾਇਦਾਦ ਵਾਲੇ ਪਿਓ ਦਾ ਪੁੱਤ ਸੀ। ਢਾਈ ਹਲ ਦੀ ਜ਼ਮੀਨ ਸੀ । ਸਾਰੀ ਨੂੰ ਨਹਿਰ ਦਾ ਪਾਣੀ ਲਗਦਾ। ਐਡੀ ਵੱਡੀ ਹਵੇਲੀ। ਕੁੜੀ ਸੁਰਗ ਭੋਗੇਗੀ। ਅਕਾਲਗੜ੍ਹ ਵਾਲੇ ਸਰਦਾਰਾਂ ਨੇ ਸਗੋਂ ਖੁਸ਼ੀ ਮਨਾਈ ਸੀ ਕਿ ਮੁੰਡਾ ਅਲੱਥ ਹੈ ਤਾਂ ਵਧੀਆ ਗੱਲ ਹੈ। ਉਹ ਕੁੜੀ ਬਹਾਨੇ ਉਹਨੂੰ ਆਪ ਲੁੱਟ-ਲੁੱਟ ਖਾਣਗੇ।

 

ਰਾਜਿੰਦਰ ਸਿੰਘ ਸਰਦਾਰ ਦੇ ਅਗਾਂਹ ਇਕ ਮੁੰਡਾ ਸੀ। ਮੁੜ ਕੇ ਕੋਈ ਜੁਆਕ ਨਹੀਂ ਹੋਇਆ। ਮੁੰਡਾ ਉਹਨੇ ਉਵੇਂ ਪੜ੍ਹਨ ਲਾਇਆ ਜਿਵੇਂ ਕਦੇ ਆਪ ਉਹ ਰਿਆਸਤ ਦੀ ਰਾਜਧਾਨੀ ਵਿਚ ਪੜ੍ਹਦਾ ਹੁੰਦਾ ਜਾਂ ਉਹਦਾ ਛੋਟਾ ਭਾਈ ਮਹਿੰਦਰ ਸਿੰਘ ਪੜ੍ਹਦਾ ਹੁੰਦਾ। ਰਾਜਿੰਦਰ ਸਿੰਘ ਚਾਹੁੰਦਾ ਸੀ ਕਿ ਉਹਦਾ ਮੁੰਡਾ ਮਨਜਿੰਦਰਪਾਲ ਸਿੰਘ ਪੜ੍ਹ ਲਿਖ ਕੇ ਕੋਈ ਵੱਡਾ ਅਫਸਰ ਬਣੇ। ਐਡਾ ਅਫਸਰ ਕਿ ਉਹਦੀ ਹਵਾ ਆਪਣੇ ਚਾਚੇ ਮਹਿੰਦਰ ਸਿੰਘ ਦੇ ਉੱਤੋਂ ਦੀ ਹੋਵੇ। ਮਨਜਿੰਦਰਪਾਲ ਇਉਂ ਹੀ ਪੜ੍ਹਿਆ। ਦਸਵੀਂ ਕਰਕੇ ਫੇਰ ਬੀ.ਏ.

 

ਪਾਸ ਕੀਤੀ। ਰਿਆਸਤਾਂ ਟੁੱਟ ਗਈਆਂ ਸਨ। ਰਾਜਿਆਂ ਦੇ ਉਹ ਰਾਜ ਨਾ ਰਹੇ। ਪਿੰਡਾਂ ਦੇ ਸਰਦਾਰ ਜ਼ਮੀਨਾਂ ਦੇ ਮਾਲਕ ਨਹੀਂ ਰਹਿ ਗਏ ਸਨ। ਮੁਜਾਰੇ ਜ਼ਮੀਨਾਂ ਦੇ ਮਾਲਕ ਹੋ ਗਏ। ਪਰ ਮੁਕੰਦ ਸਿੰਘ ਉਹਨਾਂ ਸਰਦਾਰਾਂ, ਵਿਚੋਂ ਨਹੀ ਸੀ। ਉਹਨੂੰ ਤਾਂ ਇਹ ਢਾਈ ਹਲ ਜਾਗੀਰ ਵਜੋਂ ਮਿਲੇ ਹੋਏ ਸਨ। ਇਹਨਾਂ ਢਾਈ ਹਲਾਂ ਦਾ ਉਹ ਖੁਦ ਮਾਲਕ ਸੀ। ਰਾਜਿੰਦਰ ਸਿੰਘ ਨੇ ਸਾਰੀ ਉਮਰ ਐਸ਼ ਕੀਤੀ। ਹਵੇਲੀ ਵਿਚ ਗੁਸਲਖਾਨੇ ਸਾਹਮਣੇ ਖੂਹੀ ਸੀ। ਖੂਹੀ ਦਾ ਪਾਣੀ ਬੜਾ ਠੰਡਾ ਤੇ ਮਿੱਠਾ। ਲੋਹੇ ਦੀ ਭੌਣੀ ਤੇ ਲੋਹੇ ਦੀ ਸੰਗਲੀ ਨਾਲ ਬੰਨ੍ਹਿਆ ਲੋਹੇ ਦਾ ਹੀ ਡੋਲ। ਉਹ ਘਰ ਦੀ ਸ਼ਰਾਬ ਕੱਢਕੇ ਪੀਂਦਾ ਉਹਦੇ ਕੋਲ ਪੱਥਰ ਦੇ ਦੋ ਵੱਡੇ-ਵੱਡੇ ਮਰਤਬਾਨ ਸਨ। ਉਹਨਾਂ ਵਿਚ ਨਿੱਕ-ਸੁੱਕ ਪਾਕੇ ਖੂਹ ਦੇ ਪਾਣੀ ਵਿਚ ਲਮਕਾ ਦਿੰਦਾ। ਗੁੜ ਤੇ ਕਿੱਕਰ ਦਾ ਸੱਕ ਤਾਂ ਹੁੰਦਾ ਹੀ, ਵਿੱਚ ਹੋਰ ਚੀਜ਼ਾਂ ਵੀ ਪਾਉਂਦਾ ਜਿਵੇਂ ਸੰਗਤਰੇ ਦੀਆਂ ਫਾੜੀਆਂ, ਅੰਗੂਰ ਤੇ ਹੋਰ ਮੇਵੇ! ਲੋਹੇ ਦੀ ਸੰਗਲੀ ਨਾਲ ਬੰਨ੍ਹੇ ਮਰਤਬਾਨ ਖੂਹੀ ਦੇ ਪਾਣੀ ਵਿਚ ਡੁੱਬੇ ਰਹਿੰਦੇ। ਇਕ ਮਰਤਬਾਨ ਦੀ ਸ਼ਰਾਬ ਉੱਠ ਖੜ੍ਹਦੀ ਤਾਂ ਉਹਨੂੰ ਕਸ਼ੀਦ ਕਰ ਲੈਦਾ। ਉਹਨੂੰ ਪੀਂਦਾ ਰਹਿੰਦਾ। ਐਨੇ ਨੂੰ ਦੂਜਾ ਮਰਤਬਾਨ ਤਿਆਰ ਹੋ ਜਾਂਦਾ। ਸ਼ਰਾਬ ਨੂੰ ਦੋ ਵਾਰ ਕਸ਼ੀਦ ਕਰਦਾ। ਉਹਦੀ ਕੁੜੱਤਣ ਮਰ ਜਾਂਦੀ ਤੇ ਨਸ਼ਾ ਵਧ ਜਾਂਦਾ। ਇਸ ਸ਼ਰਾਬ ਨੂੰ ਉਹ ‘ਦੋਆਤਸ਼ਾ’ ਆਖਦਾ। ਘੁੱਟ ਭਰੋ ਤਾਂ ਸਰੀਰ ਨੂੰ ਚੀਰਦੀ ਜਾਂਦੀ । ਦੋ ਪੈਗ ਹੀ ਬਹੁਤ ਹੁੰਦੇ। ਰਾਜਿੰਦਰ ਸੂੰ ਦੀ ਕੱਢੀ ਸ਼ਰਾਬ ਜਣਾ-ਖਣਾ ਨਹੀਂ ਪੀ ਸਕਦਾ ਸੀ।

 

ਉਹ ਹਮੇਸ਼ਾ ਮੀਟ ਨਾਲ ਰੋਟੀ ਖਾਂਦਾ। ਦੁਪਹਿਰੇ ਵੀ ਤੇ ਰਾਤ ਨੂੰ ਵੀ। ਉਹਦੇ ਕੋਲ ਦੁਨਾਲੀ ਬੰਦੂਕ ਸੀ, ਬਾਰਾਂ ਬੋਰ ਦੀ। ਪੰਜਵੇਂ ਸੱਤਵੇਂ ਦਿਨ ਉਹ ਖੇਤਾਂ-ਬੰਨਿਆਂ ਵਿਚ ਮਿਰਗ ਦਾ ਸ਼ਿਕਾਰ ਖੇਡਣ ਜਾਂਦਾ।

 

ਨਿਸ਼ਾਨੇ ਦਾ ਪੂਰਾ ਮਾਹਰ ਸੀ। ਉਹਨਾਂ ਦਿਨਾਂ ਵਿਚ ਬੰਨੇ ਆਮ ਸਨ। ਬੰਨਿਆਂ ਵਿਚ ਮਿਰਗਾਂ ਦੀਆਂ ਡਾਰਾਂ ਰਹਿੰਦੀਆਂ। ਪਿੰਡ ਵਿਚ ਹੋਰ ਸ਼ਿਕਾਰੀ ਵੀ ਸਨ ਜੋ ਕੁੱਤਿਆਂ ਨਾਲ ਮਿਰਗ ਦਾ ਸ਼ਿਕਾਰ ਕਰਦੇ। ਸ਼ਿਕਾਰੀ ਕੁੱਤੇ ਦੀ ਨਸਲ ਇਕ ਵੱਖਰੀ ਨਸਲ ਸੀ। ਲੱਕ ਬਹੁਤ ਪਤਲਾ, ਟੰਗਾਂ ਲੰਮੀਆਂ, ਕੱਦ ਵੀ ਲੰਮਾ, ਸ਼ਿਕਾਰੀ ਕੁੱਤਾ ਮਿਰਗ ਜਿੰਨਾ ਹੀ ਤੇਜ਼ ਦੌੜ ਸਕਦਾ। ਕੁੱਤੇ ਦਾ ਕੰਮ ਹੁੰਦਾ, ਮਿਰਗ ਨੂੰ ਗਰਦਨ ਤੋਂ ਫੜਨਾ। ਐਨੇ ਨੂੰ ਬੰਦੇ ਪਹੁੰਚ ਜਾਂਦੇ ਤੇ ਮਿਰਗ ਨੂੰ ਕਾਬੂ ਕਰ ਲੈਦੇ । ਉਥੇ ਹੀ ਜਿਉਂਦੇ ਨੂੰ ਮਾਰ ਲੈਂਦੇ। ਪਹਿਲਾਂ ਉਹਦੀਆਂ ਟੰਗਾਂ ਤੋੜਦੇ। ਉਹਤੋਂ ਭੱਜਿਆ ਨਾ ਜਾਂਦਾ ਤਾਂ ਤੇਜ਼ ਹਥਿਆਰ ਨਾਲ ਉਹਦੀ ਧੌਣ ਵੱਢ ਦਿੰਦੇ। ਜਾਨਵਰ ਥਾਂ ਦੀ ਥਾਂ ਠੰਡਾ ਹੋ ਜਾਂਦਾ। ਪਰ ਰਾਜਿੰਦਰ ਸਿੰਘ ਦਾ ਕੰਮ ਸੁਖਾਲਾ ਸੀ । ਉਹ ਇੱਕੋ ਕਾਰਤੂਸ ਠੰਡਾ ਕਰਦਾ। ਨਾਲ ਉਹਦੇ ਇੱਕ ਬੰਦਾ ਜਾਂਦਾ ਜਿਹੜਾ ਮਾਰੇ ਹੋਏ ਮਿਰਗ ਨੂੰ ਮੋਢਿਆਂ ਉੱਤੇ ਚੁੱਕ ਲਿਆਉਂਦਾ । ਮਗਰ-ਮਗਰ ਬੰਦਾ, ਮੂਹਰੇ ਮੂਹਰੇ ਰਾਜਿੰਦਰ ਸਿੰਘ ਮੋਢੇ ਦੁਨਾਲੀ ਰੱਖ ਕੇ ਇਉਂ ਆਕੜ-ਆਕੜ ਤੁਰਦਾ ਜਿਵੇਂ ਇਹ ਜਾਨਵਰ ਮਾਰ ਕੇ ਉਹਨੇ ਕੋਈ ਦੁਨੀਆਂ ਜਿੱਤ ਲਈ ਹੋਵੇ। ਉਹਦੇ ਨਿਸ਼ਾਨੇ ਹੇਠ ਕਦੇ ਕਦੇ ਕਾਲਾ ਮਿਰਗ ਵੀ ਆਉਂਦਾ।

 

ਐਡਾ ਉੱਚਾ ਕੱਦ, ਲੰਮੇ-ਲੰਮੇ ਸਿੰਗ, ਉਸ ਦਿਨ ਤਾਂ ਰਾਜਿੰਦਰ ਸਿੰਘ ਨੂੰ ਲਗਦਾ, ਜਿਵੇਂ ਉਹਨੇ ਸ਼ੇਰ ਮਾਰਿਆ ਹੋਵੇ। ਸਿਆਲਾਂ ਵਿਚ ਉਹ ਮਿਰਗ ਦਾ ਆਚਾਰ ਪਾਉਂਦਾ। ਰਿਸ਼ਤੇਦਾਰੀਆਂ ਵਿਚ, ਆਚਾਰ ਦੇ ਛੋਟੇ ਮਰਤਬਾਨ ਭੇਜਦਾ।

 

ਸਵੇਰੇ ਸਵੇਰੇ ਚਾਹ ਪੀ ਕੇ ਉਹ ਖੇਤਾਂ ਵਿਚ ਜੰਗਲ-ਪਾਣੀ ਜਾਂਦਾ। ਫੇਰ ਨ੍ਹਾ-ਧੋ ਕੇ ਦੁੱਧ ਦਾ ਗਿਲਾਸ ਪੀਂਦਾ। ਭੁੱਖ ਚਮਕਣ ਲਗਦੀ ਤਾਂ ਉਹ ਇਕ ਪੈੱਗ ਲਾ ਲੈਂਦਾ। ਫੇਰ ਇਕ ਹੋਰ ਪੈੱਗ। ਹੌਲੀ ਹੌਲੀ ਪੀਂਦਾ। ਦੁਪਹਿਰ ਦੀ ਰੋਟੀ ਖਾ ਕੇ ਸੌ ਜਾਂਦਾ। ਪਿਛਲੇ ਪਹਿਰ ਉੱਠ ਕੇ ਚਾਹ ਪੀਂਦਾ। ਫੇਰ ਦੋ ਬੰਦਿਆਂ ਤੋਂ ਬੰਦੂਕ ਦੀ ਨਾਲੀ ਸਾਫ ਕਰਾਉਂਦਾ। ਕੌਲੀ-ਚੱਟ ਬੰਦੇ ਉਹਦੇ ਕੋਲ ਬੈਠੇ ਹੀ ਰਹਿੰਦੇ ਸਨ। ਆਥਣ ਉੱਤਰਨ ਲਗਦੀ ਤਾਂ ਉਹ ਪੀਣੀ ਸ਼ੁਰੂ ਕਰ ਦਿੰਦਾ। ਇਕ ਪੈੱਗ, ਦੋ ਪੈੱਗ, ਤਿੰਨ ਪੈੱਗ ਆਪਣੇ ਖਾਸ ਬੰਦਿਆਂ ਨੂੰ ਵੀ ਪੈੱਗ ਦਿੰਦਾ। ਉਹਦਾ ਬੱਸ ਇਹੀ ਸੰਸਾਰ ਸੀ। ਪੀਂਦਾ ਤੁਰਿਆ ਜਾਂਦਾ ।

 

ਉਹਦੀ ਜ਼ਮੀਨ ਪਿੰਡ ਦੇ ਲੋਕ ਹਿੱਸੇ ਉੱਤੇ ਵਾਹੁੰਦੇ-ਬੀਜਦੇ। ਬਥੇਰੇ ਦਾਣੇ ਹਵੇਲੀ ਆ ਕੇ ਡਿਗਦੇ। ਪੈਦਾਵਾਰ ਦਾ ਅੰਤ ਨਹੀਂ ਸੀ।

 

ਉਹਦਾ ਮੁੰਡਾ ਮਨਜਿੰਦਰਪਾਲ ਛੋਟੀ ਨੌਕਰੀ ਲੈਂਦਾ ਨਹੀਂ, ਵੱਡੀ ਕੋਈ ਨੌਕਰੀ ਉਹਨੂੰ ਮਿਲਦੀ ਨਹੀਂ ਸੀ। ਉਹ ਵੀ ਚੋਰੀ-ਛਿਪੇ ਸ਼ਰਾਬ ਪੀਂਦਾ। ਸਿਗਰਟਾਂ ਪੀਂਦਾ ਤੇ ਜ਼ਰਦਾ ਖਾਂਦਾ। ਜ਼ਰਦਾ ਖਾ ਕੇ ਏਧਰ-ਓਧਰ ਥੁੱਕਦਾ ਫਿਰਦਾ। ਥਾਂ-ਥਾਂ ਕੁੱਕੜਾਂ ਦੀਆਂ ਵਿੱਨਾਂ ਜਿਹੀਆਂ ਨਜ਼ਰ ਆਉਂਦੀਆਂ। ਰਾਜਿੰਦਰ ਸਿੰਘ ਦੇ ਸਾਹਮਣੇ ਉਹ ਘੱਟ ਆਉਂਦਾ। ਉਹਦੀ ਮਾਂ ਨੂੰ ਉਹਦੀਆਂ ਸਾਰੀਆਂ ਖੋਟੀਆਂ ਵਹਿਬਤਾਂ ਦਾ ਪਤਾ ਸੀ। ਆੜ੍ਹਤੀਆਂ ਦਿਓਂ ਪੈਸੇ ਫੜ ਲਿਜਾਂਦਾ। ਉਹਨੂੰ ਫਿਲਮ ਦੇਖਣ ਦਾ ਰੋਗ ਵੀ ਸੀ। ਰਾਜਿੰਦਰ ਸਿੰਘ ਉਹਨੂੰ ਕੋਈ ਵੱਡਾ ਅਫਸਰ ਲਗਵਾਉਣਾ ਚਾਹੁੰਦਾ ਸੀ। ਮੁੰਡਾ ਆਪ ਵੀ ਕੋਈ ਧਿਆਨ ਨਾ ਕਰਦਾ। ਬੀ.ਏ. ਪਤਾ ਨਹੀਂ ਕਿਵੇਂ ਕਰ ਗਿਆ ਸੀ। ਪਿੱਛੋਂ ਉਹਨੂੰ ਅਖਬਾਰ ਜਾਂ ਹੋਰ ਕੋਈ ਕਿਤਾਬ-ਰਿਸਾਲਾ ਪੜ੍ਹਨ ਦਾ ਕੋਈ ਸ਼ੌਂਕ ਨਹੀਂ ਸੀ। ਇਹ ਤਾਂ ਉਹਨੇ ਸੋਚਿਆ ਤੱਕ ਨਹੀਂ ਸੀ ਕਿ ਉਹ ਕੋਈ ਕੋਰਸ ਕਰ ਲਵੇ। ਉਹਦੇ ਦਿਮਾਗ ਵਿਚ ਕਿਸੇ ਨੇ ਇਹ ਗੱਲ ਵੀ ਵਾੜ ਦਿੱਤੀ ਸੀ ਕਿ ਤੂੰ ਢਾਈ ਹਲ ਦਾ ਮਾਲਕ ਹੈ । ਤੂੰ ਤਾਂ ਖੁਦ ਰਾਜਾ ਹੈਂ । ਤੂੰ ਨੌਕਰੀ ਤੋਂ ਕੀ ਲੈਣੈ? ਪਹਿਲਾਂ ਤੇਰੇ ਬਾਪ ਨੇ ਐਸ਼ ਕੀਤੀ, ਹੁਣ ਤੂੰ ਐਸ਼ ਕਰ।

 

ਮਨਜਿੰਦਰਪਾਲ ਚਾਹੇ ਨਸ਼ਿਆਂ ਦਾ ਖਾਧਾ ਸੀ। ਉਹਦੇ ਵਿਚ ਨੌਜਵਾਨਾਂ ਵਾਲਾ ਤੰਤ ਕਿਧਰੇ ਰਹਿ ਹੀ ਨਹੀਂ ਗਿਆ ਸੀ। ਫੇਰ ਵੀ ਉਹਨੂੰ ਸਾਕ ਹੋ ਗਿਆ। ਨੰਗਲ ਵਾਲੇ ਸਰਦਾਰਾਂ ਦੀ ਧੀ ਐਮ.ਏ. ਪਾਸ ਸੀ। ਮੁੰਡੇ ਵਿਚ ਇਕ ਗੁਣ ਸਭ ਤੋਂ ਵੱਡਾ ਸੀ ਕਿ ਉਹ ਢਾਈ ਹਲ ਭੋਇੰ ਦਾ ਮਾਲਕ ਸੀ। ਰਾਜਿੰਦਰ ਸਿੰਘ ਦੇ ਮਰਨ ਉਪਰੰਤ ਸਾਰੀ ਜ਼ਮੀਨ ਓਸੇ ਨੂੰ ਮਿਲਣੀ ਸੀ। ਹੋਰ ਕੋਈ ਭੈਣ-ਭਾਈ ਨਹੀਂ ਸੀ ਤੇ ਨਾ ਭੂਆ।

 

ਕੁਦਰਤ ਦੇ ਰੰਗ ਨਿਆਰੇ ਹਨ। ਭਵਿੱਖ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ। ਬੰਦਾ ਸੋਚਦਾ ਕੀ ਹੈ ਤੇ ਕੀ ਹੋ ਜਾਂਦਾ ਹੈ। ਆਖਰੀ ਦਿਨਾਂ ਵਿਚ ਰਾਜਿੰਦਰ ਸਿੰਘ ਨੂੰ ਗੁਰਦਿਆਂ ਦਾ ਰੋਗ ਹੋ ਗਿਆ। ਉਹ ਨੂੰ ਸ਼ੱਕਰ-ਰੋਗ ਵੀ ਸੀ। ਪਰ ਉਹਨੇ ਸ਼ਰਾਬ ਨਹੀਂ ਛੱਡੀ। ਅਖ਼ੀਰ ਅਕਾਲ-ਚਲਾਣਾ ਕਰ ਗਿਆ ਇਕ ਦਿਨ। ਜ਼ਮੀਨ ਅੱਧੀ-ਅੱਧੀ ਉਹਦੀ ਘਰਵਾਲੀ ਤੇ ਮੁੰਡੇ ਮਨਜਿੰਦਰਪਾਲ ਦੇ ਨਾਂ ਚੜ੍ਹ ਗਈ। ਉਹ ਕੋਈ ਵਸੀਅਤ ਕਰਵਾ ਕੇ ਨਹੀਂ ਮਰਿਆ ਸੀ । ਹੁਣ ਮਨਜਿੰਦਰਪਾਲ ਦੀ ਮਾਂ ਦਾ ਘਰ ਵਿਚ ਉਕਰ-ਆਦਰ ਬਹੁਤ ਜ਼ਿਆਦਾ ਹੋਣ ਲੱਗਿਆ। ਅਕਾਲਗੜ੍ਹ ਵਾਲੇ ਵੀ ਉਹਨੂੰ ਬਹੁਤ ਚਾਹੁਣ ਲੱਗੇ।

 

ਕੁਦਰਤ ਨੇ ਇਕ ਰੰਗ ਹੋਰ ਦਿਖਾਇਆ। ਮਨਜਿੰਦਰਪਾਲ ਦੇ ਸਕੂਟਰ ਦੀ ਟੱਕਰ ਹੋ ਗਈ। ਲੋਹੇ ਦਾ ਭਰਿਆ ਟਰੱਕ ਸੀ। ਸਕੂਟਰ ਖੱਖੜੀ-ਖੱਖੜੀ ਹੋ ਕੇ ਖਿੰਡ ਗਿਆ ਤੇ ਨਾਲ ਹੀ ਮਨਜਿੰਦਰਪਾਲ ਦਾ ਸਰੀਰ ਤੁੱਥ-ਮੁੱਖ ਹੋ ਗਿਆ । ਥਾਂ ਉੱਤੇ ਹੀ ਉਹਦੀ ਮੌਤ ਹੋ ਗਈ ਸੀ। ਮਨਜਿੰਦਰਪਾਲ ਦੀ ਜਮੀਨ ਉਹਦੀ ਬਹੂ ਦੇ ਨਾਂ ਚੜ੍ਹ ਗਈ। ਉਹਨਾਂ ਦੇ ਜੁਆਕ ਵੀ ਕੋਈ ਨਹੀਂ ਸੀ।

 

ਮਨਜਿੰਦਰਪਾਲ ਦੀ ਮਾਂ ਨੂੰ ਅਕਾਲਗੜ੍ਹ ਵਾਲੇ ਲੈ ਗਏ ਤੇ ਉਹਦੀ ਬਹੂ ਨੂੰ ਨੰਗਲ ਵਾਲੇ ਲੈ ਗਏ। ਪਹਿਲਾਂ ਅਕਾਲਗੜ੍ਹ ਵਾਲੇ ਜ਼ਮੀਨ ਵੇਚ ਕੇ ਗਏ ਤੇ ਫੇਰ ਨੰਗਲ ਵਾਲੇ ਵੇਚ ਗਏ। ਮੁਕੰਦ ਸਿੰਘ ਦਾ ਕਿਧਰੇ ਨਾਂ-ਨਿਸ਼ਾਨ ਵੀ ਨਹੀਂ ਰਹਿ ਗਿਆ ਸੀ। ਇਹ ਇਕੋ-ਇਕ ਹਵੇਲੀ ਪਤਾ ਨਹੀਂ ਉਹ ਕਿਵੇਂ ਛੱਡ ਗਏ। ਨਾ ਇਹਨੂੰ ਅਕਾਲਗੜ੍ਹ ਵਾਲੇ ਵੇਚਣ ਆਏ ਤੇ ਨਾ ਨੰਗਲ ਵਾਲੇ। ਕੁਝ ਵਰ੍ਹਿਆਂ ਬਾਅਦ ਮਨਜਿੰਦਰਪਾਲ ਦੀ ਮਾਂ ਵੀ ਮਰ ਗਈ। ਉਹਦੀ ਬਹੂ ਨੂੰ ਹੋਰ ਕਿਸੇ ਥਾਂ ਬਿਠਾ ਦਿੱਤਾ ਗਿਆ ਸੀ । ਬਹੂ ਨੂੰ ਜ਼ਮੀਨ ਦਾ ਮਿਲਿਆ ਲੱਖਾਂ ਰੁਪਿਆ ਕਿੱਧਰ ਗਿਆ, ਕਿੱਧਰ ਨਹੀਂ ਗਿਆ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਅਕਾਲਗੜ੍ਹ ਵਾਲੇ ਝੁਰਦੇ ਕਿ ਰਾਜਿੰਦਰ ਸਿੰਘ ਨੇ ਇਕ ਦਿਨ ਤਾਂ ਮਰਨਾ ਹੀ ਸੀ। ਪਹਿਲਾਂ ਹੀ ਕਿਉਂ ਨਹੀਂ ਮਰ ਗਿਆ। ਮੁੰਡਾ ਜੰਮਣ ਦੀ ਕੀ ਲੋੜ ਸੀ।

 

6

 

ਦੁੱਲਾ ਸਰਦਾਰੋ ਦੀ ਭਾਲ ਵਿਚ ਭੀਖੀ, ਅਬੋਹਰ ਤੇ ਭਾਈ ਰੂਪੇ ਹੋ ਕੇ ਜਦੋਂ ਪਿੰਡ ਮੁੜਿਆ ਸੀ ਤਾਂ ਉਹਨੇ ਖੂਹ ਦੀ ਚੌਕੜੀ ਉੱਤੇ ਬੰਦਿਆਂ ਵਿਚ ਮੈਂਗਲ ਬੈਠਾ ਦੇਖ ਕੇ ਪੱਕਾ ਅੰਦਾਜ਼ਾ ਲਾਇਆ ਸੀ ਕਿ ਉਹਨੂੰ ਮੈਂਗਲ ਨਹੀਂ ਲੈ ਕੇ ਗਿਆ।

 

ਆਥਣੇ ਊਠ ਲੈ ਕੇ ਚੰਨੂ ਜਦੋਂ ਘਰੇ ਆਇਆ ਤਾਂ ਦੁੱਲੇ ਨੇ ਮੁੰਡੇ ਨਾਲ ਗੱਲ ਛੇੜੀ। ਐਨੇ ਦਿਨ ਲੰਘ ਗਏ ਸਨ, ਦੁੱਲਾ ਆਪਣੇ ਆਪ ਵਿਚ ਹੀ ਗੁੰਮ-ਸੁੰਮ ਸੀ। ਨਾ ਉਹਨੇ ਚੰਨੂ ਨਾਲ ਕੋਈ ਗੱਲ ਕੀਤੀ ਸੀ ਤੇ ਨਾ ਉਹਦੀ ਬਹੂ ਗਾਨੀ ਨਾਲ। ਗਰਮੀਆਂ ਦੇ ਦਿਨ ਸਨ। ਖੂਹੀ ਦੇ ਪਾਣੀ ਨਾਲ ਨਾ ਕੇ ਜਦੋਂ ਚੰਨੂ ਮੰਜੀ ਉੱਤੇ ਰੋਟੀ ਖਾਣ ਬੈਠਾ ਤਾਂ ਦੁੱਲਾ ਉਹਦੇ ਨੇੜੇ ਹੋ ਗਿਆ। ਨਹਿਰੂ ਚੰਨੂ ਦੇ ਗੋਡੇ ਨੂੰ ਹੱਥ ਲਾ ਕੇ ਉਡੀਕ ਰਿਹਾ ਸੀ ਕਿ ਕਦੋਂ ਉਹਦਾ ਬਾਪ ਉਹਦੇ ਮੂੰਹ ਵਿਚ ਬੁਰਕੀ ਪਾਉਂਦਾ ਹੈ।

 

”ਚੰਨੂ ਜਾਰ, ਗਜਬ ਹੋ ਗਿਆ। ਮੈਂ ਤਾਂ ਸਾਰੇ ਜਾ ਆਇਆਂ। ਕਿਧਰੇ ਮੁਸਕ ਵੀ ਨ੍ਹੀ ਤੇਰੀ ਮਾਸੀ ਦਾ।”

 

OKCLUB

 

ਚੰਨੂ ਨੀਵੀਂ ਪਾ ਕੇ ਰੋਟੀ ਖਾਂਦਾ ਰਿਹਾ। ਉਹਦੇ ਕੋਲ ਕੋਈ ਜਵਾਬ ਨਹੀਂ ਸੀ, ਕੋਈ ਸਲਾਹ ਨਹੀਂ ਸੀ । ਦੁੱਲਾ ਉਹਦੇ ਮੂੰਹ ਵੱਲ ਝਾਕਦਾ ਰਿਹਾ, ਜਿਵੇਂ ਉਹਦਾ ਕੋਈ ਇਕ ਬੋਲ ਉਡੀਕਦਾ ਹੋਵੇ। ਚੰਨੂ ਨੇ ਬੁਰਕੀ ਸੰਘੋਂ ਥੱਲੇ ਕਰਕੇ ਨਵੀਂ ਇਕ ਛੋਟੀ ਬੁਰਕੀ ਨਹਿਰੂ ਦੇ ਮੂੰਹ ਵਿਚ ਪਾਉਂਦਿਆਂ ਐਨਾ ਹੀ ਆਖਿਆ, “ਕੀ ਕੀਤਾ ਜਾਵੇ ਹੁਣ, ਬਾਪੂ?”

 

”ਤੂੰ ਪਿੰਡ ‘ਚ ਪਤਾ ਕਰ ਕੋਈ ਉਹਦਾ। ਮੈਂ ਵੀ ਬੈਨੂੰ ਲੋਕਾਂ ‘ਚ ਜਾ ਕੇ, ਕੀਹ ਐ ਕਿਧਰੋਂ ਕੋਈ ਕਨਸੋਅ ਮਿਲ ਜਾਂਦੀ ਐ।”

 

ਗਾਨੀ ਨੇ ਥਾਲੀ ਵਿਚ ਰੋਟੀ ਰੱਖੀ ਤੇ ਦੁੱਲੇ ਨੂੰ ਫੜਾ ਦਿੱਤੀ । ਕੌਲੀ ਵਿਚ ਮੂੰਗੀ ਦੀ ਦਾਲ ਸੀ ਤੇ ਤਿੰਨ ਰੋਟੀਆਂ ਦੇ ਖੰਨੇ। ਪਾਣੀ ਦਾ ਵਾਟਾ । ਦੂਜੀ ਮੰਜੀ ਉੱਤੇ ਬੈਠਾ ਉਹ ਵੀ ਰੋਟੀ ਖਾਣ ਲੱਗਿਆ। ਉਹ ਹੌਲੀ ਹੌਲੀ ਬੁਰਕੀ ਮੂੰਹ ਵਿਚ ਪਾਉਂਦਾ ਤੇ ਹੌਲੀ ਹੌਲੀ ਚਿੱਬਦਾ। ਜਿਵੇਂ ਕੋਈ ਕਈ ਦਿਨਾਂ ਦਾ ਬੀਮਾਰ ਬੰਦਾ ਰੋਟੀ ਖਾਂਦਾ ਹੋਵੇ। ਚੰਨ-ਚਾਨਣੀ ਰਾਤ ਸੀ। ਨਿੰਮ੍ਹ ਦੀ ਛਾਂ ਤੋਂ ਪਰ੍ਹਾਂ ਬੈਠੇ ਉਹ ਸਰਦਾਰੋ ਦਾ ਝੇੜਾ ਕਰੀ ਜਾ ਰਹੇ ਸਨ।

 

ਉਹਨਾਂ ਦੀ ਰੋਟੀ ਮੁੱਕਣ ਵਾਲੀ ਸੀ ਕਿ ਗਾਨੀ ਚੁੱਲ੍ਹੇ ਦਾ ਕੰਮ ਨਿਬੇੜ ਕੇ ਉਹਨਾਂ ਕੋਲ ਆ ਬੈਠੀ। ਉਹਨੇ ਆਪ ਅਜੇ ਰੋਟੀ ਖਾਧੀ ਨਹੀਂ ਸੀ। ਉਹਦੇ ਕੰਨਾਂ ਵਿਚ ਪਿਓ-ਪੁੱਤ ਦੇ ਦੁਖੀ ਬੋਲ ਪਏ ਸਨ, ਏਸੇ ਕਰ ਕੇ ਉਹ ਉਹਨਾਂ ਕੋਲ ਆ ਬੈਠੀ ਸੀ। ਆਖਣ ਲੱਗੀ, ‘ਚੰਗੀ ਭਲੀ ਗਈ ਐ, ਮੋਢੇ ਕੋਥਲੀ ਲਮਕਾ ਕੇ। ਸਾਰਾ ਸਮਾਨ ਪਾ ਕੇ। ਆਖ ਕੇ ਗਈ ਐ ਮੈਨੂੰ, ਅੱਜ ਪਹਿਲਾਂ ਟਿੱਬੇ ਜਾਊਂਗੀ। ਆਥਣ ਨੂੰ ਮੁੜ ਆਉਂਦੀ ਸੀ। ਖਬਰੈ ਕੀ ਭਾਣਾ ਬੀਤ ਗਿਆ। ਕੀ ਸਮਝੀਏ ਹੁਣ?” ·

 

”ਉਹ ਤਾਂ ਮੇਰਾ ਸਾਲਾ ਐਥੇ ਫਿਰਦੈ, ਜੇ ਭਲਾਂ ਮੈਂਗਲ ‘ਤੇ ਸ਼ੱਕ ਕਰੀਏ ਆਪਾਂ।” ਚੰਨੂ ਖੁੱਲ੍ਹ ਕੇ ਗੱਲ ਕਰਨ ਲੱਗਿਆ। ਹੁਣ ਜਦੋਂ ਪਾਣੀ ਜਮ੍ਹਾਂ ਸਿਰ ਉੱਤੋਂ ਦੀ ਫਿਰ ਗਿਆ ਲਗਦਾ ਸੀ, ਹੁਣ ਕੀ ਓਹਲਾ ਰਹਿ ਗਿਆ, ਦੁੱਲੇ ਤੇ ਨੂੰਹ-ਪੁੱਤ ਵਿਚਕਾਰ। ਹੁਣ ਤਾਂ ਉਹ ਸਿੱਧੀਆਂ ਸਪਾਟ ਗੱਲਾਂ ਕਰਨ ਲੱਗੇ ਸਨ। –

 

ਗਾਨੀ ਦੋਵਾਂ ਦੇ ਜੂਠੇ ਭਾਂਡੇ ਚੁੱਕ ਕੇ ਲੈ ਗਈ। ਨਹਿਰੂ ਗੱਲ ਨਹੀਂ ਕਰਨ ਦਿੰਦਾ ਸੀ। ਵਿਚ ਦੀ ਬੋਲੀ ਜਾਂਦਾ ਤੇ ਤੰਗ ਕਰਦਾ। ਉਹ ਉਹਨੂੰ ਚੁੱਕ ਕੇ ਆਪਣੇ ਨਾਲ ਰਸੋਈ ਵੱਲ ਲੈ ਗਈ। ਮੁੰਡੇ ਨੂੰ ਖੇਡ ਲਾ ਕੇ ਉਹ ਖ਼ੁਦ ਰੋਟੀ ਖਾਣ ਲੱਗੀ। ਪਰ ਕੰਨ ਉਹਦਾ ਪਿਓ-ਪੁੱਤ ਦੀਆਂ ਗੱਲਾਂ ਵੱਲ ਰਿਹਾ। ਕਦੇ ਕਦੇ ਉਹ ਮੂੰਹ ਵਿਚ ਬੁਰਕੀ ਪਾ ਕੇ ਥਾਂ ਦੀ ਥਾਂ ਰੁਕ ਜਾਂਦੀ ਤੇ ਮੁੰਡੇ ਨੂੰ ਝਿੜਕਦੀ, ”ਚੁੱਪ ਵੇ।’

 

ਕੁਝ ਦਿਨ ਪਹਿਲਾਂ ਮੀਂਹ ਪੈ ਕੇ ਹਟਿਆ ਸੀ। ਉੱਡਦੀ ਧੂੜ ਜੰਮ ਗਈ। ਉਸ ਦਿਨ ਆਸਮਾਨ ਸਾਫ ਸੀ। ਪਰ ਕੋਈ-ਕੋਈ ਬੱਦਲ ਵੀ ਸੀ। ਬੱਦਲ ਜਦੋਂ ਚੰਦ ਦੇ ਨੇੜੇ ਆਉਂਦਾ ਤਾਂ ਲਗਦਾ, ਚੰਦ ਬਰਫ ਦੀ ਤਸ਼ਤਰੀ ਵਾਂਗ ਤੈਰ ਰਿਹਾ ਹੈ। ਥੋੜ੍ਹੀ-ਥੋੜ੍ਹੀ ਹਵਾ ਵਗ ਰਹੀ ਸੀ। ਪਰ ਟੱਬਰ ਦੇ ਤਿੰਨਾਂ ਜੀਆਂ ਅੰਦਰ ਕਿਧਰੇ ਪੂਰਾ ਵੱਟ ਸੀ।

 

”ਭੀਖੀ ਵਾਲੇ ਕੀ ਕਹਿੰਦੇ?” ਚੰਨੂ ਨੇ ਪੁੱਛਿਆ।

 

”ਉਹਨਾਂ ਕੀ ਆਖਣਾ ਸੀ। ਮੈਂ ਸਾਰੀ ਕਹਾਣੀ ਦੱਸੀ । ਉਹ ਤਾਂ ਆਪ ਦੁਖੀ ਹੋਏ। ਫੇਰ ਦਾਰੂ ਪੀਣ ਬੈਠ ‘ਗੇ ਤੇ ਮੇਰਾ ਦਿਲ ਧਰਾਉਣ ਲੱਗੇ। ਊਂ ਮੈਂ ਕਹਿਕੇ ਆਇਆਂ ਉਹਨਾਂ ਨੂੰ, ਬਈ ਪਤਾ ਕਰੋ ਕਿਧਰੇ।”

 

:

 

”ਤੇ ਓਥੇ ਅਬੋਹਰ?”

 

”ਅਬੋਹਰ ਤੇਰੀ ਨਾਨੀ ਸਰਦਾਰੋ ਦਾ ਹਾਲ-ਚਾਲ ਪੁੱਛਣ ਲੱਗੀ। ਮੈਂ ਸਮਝ ਗਿਆ ਉਹ ਹੈਨ੍ਹੀ ਐਥੇ। ਮੈਂ ਫੇਰ ਕੀ ਗੱਲ ਛੇੜਦਾ। ਓਥੋਂ ਮੈਂ ਉਹਨੀਂ ਪੈਰੀਂ ਮੁੜ ਪਿਆ ਸੀ।

 

”ਭਾਈ ਰੂਪੇ ਨ੍ਹੀ ਗਿਆ!”

 

”ਗਿਆ ਸੀ, ਤੈਨੂੰ ਦੱਸਿਆ ਤਾਂ ਹੈ। ਤਿੰਨੇ ਥਾਈਂ ਗਿਆ। ਕਿਧਰੇ ਮੁਸਕ ਨ੍ਹੀ ਉਹਦਾ। ਭਾਈ ਰੂਪੇ ਵਾਲਿਆਂ ਨੂੰ ਵੀ ਕਹਿਕੇ ਆਇਆਂ ਇਹੀ ਗੱਲ, ਬਈ ਭਾਲ-ਟੋਲ੍ਹ ਕਰੋ ਕਿਧਰੇ ਉਹਦੀ।”

 

SIKHBOOKCLUB.COM

 

ਰੂਪੇ ਵਾਲੇ ਤਾਂ ਦੀ ਗਾਲਾਂ ਕੱਢਣ ਤੂੰ ਖੁਈਨੇ ”ਭਾਈ ਰੂਪੇ ਵਾਲੇ ਤਾਂ ਉਲਟਾ ਮੈਨੂੰ ਈ ਗਾਲਾਂ ਕੱਢਣ ਲੱਗੇ। ਅਖੇ-ਤੂੰ ਖੁਲ੍ਹੀ ਕਰ ਛੱਡਿਆ ਸੀ ਉਹਨੂੰ।”

 

ਰੋਟੀ ਖਾਂਦੀ ਖਾਂਦੀ ਥਾਲੀ ਹੱਥ ਵਿਚ ਲੈ ਕੇ ਗਾਨੀ ਉਹਨਾਂ ਦੇ ਕੋਲ ਆ ਖੜ੍ਹੀ। ਬੋਲੀ, ”ਇਹ ਗੱਲ ਤਾਂ ਮੈਂ ਵੀ ਕਹਿਨੀ ਆਂ, ਬਾਪੂ। ਉਹਦੇ ਲੱਛਣ ਵਸਣ ਵਾਲੇ ਨ੍ਹੀ ਸੀ। ਤੂੰ ਬਾਪੂ, ਉਹਨੂੰ ਬਹੁਤ ਝਮਲਾ ਦਿੱਤਾ। ਜਿੱਦਣ ਦੀ ਕੋਥਲੀ ਲੈ ਕੇ ਜਾਣ ਲੱਗੀ ਐ. ਉਹਨੂੰ ਓਪਰੀ ਹਵਾ ਚਿੰਬੜ ‘ਗੀ ਸੀ। ਫੇਰ ਉਹਦਾ ਘਰੇ ਕਿੱਥੋਂ ਜੀਅ ਲਗਦਾ ।”

 

“ਓਏ, ਮੈਂ ਤਾਂ ਭਾਈ ਉਹਨੂੰ ਬਈ ਉਹ ਸੁਖੀ ਰਹੇ, ਉਹਦਾ ਚਿੱਤ ਓਦਰੇ ਨਾ। ਮੈਂ ਝਮਲਾਉਣਾ ਕਾਹਦਾ ਸੀ ਉਹਨੂੰ? ਏਥੇ ਕੀ ਘਾਟਾ ਐ ਕਿਸੇ ਚੀਜ਼ ਦਾ। ਮਨਮਰਜੀ ਦਾ ਖਾਂਦੀ ਪੀਂਦੀ ਸੀ, ਸੁਰਗ ਭੋਗਦੀ ਸੀ। ਮੱਥੇ ਦੀ ਠੀਕਰੀ ਤਾਂ ਇਹ ਫੁੱਟਦੀ ਐ, ਬਈ ਉਹ ਗਈ ਕਿਉਂ?”

 

ਮੁੰਡੇ-ਬਹੂ ਕੋਲ ਦੁੱਲੇ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ।

 

ਫੇਰ ਦੁੱਲਾ ਚੁੱਪ ਕਰਕੇ ਬੈਠ ਗਿਆ। ਜਿਵੇਂ ਸਾਰੀਆਂ ਗੱਲਾਂ ਮੁੱਕ ਗਈਆਂ ਹੋਣ। ਨਹਿਰੂ ਉਹਦੀ ਮੰਜੀ ਕੋਲ ਦੋ ਵਾਰੀ ਆਇਆ, ਖੜ੍ਹਾ ਝਾਕਦਾ ਰਿਹਾ। ਦੁੱਲੇ ਨੇ ਉਹਨੂੰ ਬੁਲਾਇਆ ਨਹੀਂ। ਕੋਈ ਪਿਆਰ ਨਹੀਂ ਦਿੱਤਾ। ਉਹਦੇ ਕੋਲ ਤਾਂ ਜਿਵੇਂ ਕੋਈ ਆਇਆ ਹੀ ਨਾ ਹੋਵੇ । ਰੋਟੀ ਖਾਣ ਬਾਅਦ ਸਾਰਾ ਟੱਬਰ ਘੁੱਟ-ਘੁੱਟ ਦੁੱਧ ਪੀਂਦਾ ਹੁੰਦਾ। ਵਾਟੀ ਥੱਲੇ ਰੱਖ ਕੇ ਦੁੱਲਾ ਉੱਠਿਆ ਤੇ ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹਿਆ। ਉਹ ਕੋਠੇ ਉੱਤੇ ਚੁਬਾਰਿਆਂ ਅੱਗੇ ਸੌਂਦਾ ਹੁੰਦਾ। ਚੁਬਾਰੇ ਵਿਚੋਂ ਪਹਿਲਾਂ ਉਹਨੇ ਇਕ ਮੰਜਾ ਬਾਹਰ ਕੱਢਿਆ। ਬਿਸਤਰਾ ਕੱਢ ਕੇ ਵਿਛਾ ਲਿਆ। ਫੇਰ ਦੂਜਾ ਮੰਜਾ ਵੀ ਕੱਢ ਲਿਆ। ਦੂਜੇ ਮੰਜੇ ਉੱਤੇ ਬਿਸਤਰਾ ਲਿਆ ਕੇ ਨਹੀਂ ਰੱਖਿਆ। ਉਹਨੂੰ ਯਾਦ ਆ ਗਿਆ ਸੀ ਕਿ ਸਰਦਾਰੋ ਤਾਂ ਹੈ ਨਹੀਂ। ਦੂਜਾ ਮੰਜਾ ਕੀਹਦੀ ਖਾਤਰ ਕੱਢਿਆ ਹੈ?

 

ਕੁੜਤਾ ਗਲੋਂ ਲਾਹ ਕੇ ਅੰਦਰ ਚੁਬਾਰੇ ਵਿਚ ਕਿੱਲੇ ਉੱਤੇ ਟੰਗ ਦਿੱਤਾ। ਬੰਨ੍ਹੀ-ਬੰਨ੍ਹਾਈ ਆਪਣੀ ਪਗੜੀ ਵੀ ਓਸੇ ਕਿੱਲੇ ਉੱਤੇ ਟਿਕਾ ਦਿੱਤੀ। ਤੇੜ ਦਾ ਚਾਦਰਾ ਲਾਹ ਕੇ ਸਿਰ੍ਹਾਣੇ ਰੱਖ ਲਿਆ। ਮੰਜੇ ਉੱਤੇ ਟੇਢਾ ਹੋਣ ਵੇਲੇ ਉਹਦੇ ਅੰਦਰੋਂ ਇਕ ਲੰਮਾ ਹਉਕਾ ਨਿਕਲ ਗਿਆ। ਸਾਹ ਸੂਤ ਕੇ ਲੈ ਜਾਣ ਵਾਲਾ ਹਉਕਾ। ਐਡੀ ਵੱਡੀ ਦੇਹ ਸੀ ਉਹਦੀ, ਤੁਰਦਾ ਤਾਂ ਧਰਤੀ ਕੰਬਦੀ ਹੁੰਦੀ। ਹੁਣ ਉਹਨੂੰ ਲੱਗਿਆ ਜਿਵੇਂ ਉਹ ਬਹੁਤ ਛੋਟਾ ਰਹਿ ਗਿਆ ਹੋਵੇ। ਜਿਵੇਂ ਉਹਦੇ ਪਿੰਡੇ ਦਾ ਮਾਸ ਘਟ ਗਿਆ ਹੋਵੇ ਤੇ ਉਹਦਾ ਕੱਦ ਛਾਂਗਿਆ ਗਿਆ ਹੋਵੇ। ਕੱਛਾਂ ਦਾ ਮੁੜ੍ਹਕਾ ਪੂੰਝ ਕੇ ਚਾਦਰੇ ਦਾ ਲੜ ਉਹਨੇ ਸਿਰ੍ਹਾਣੇ ਥੱਲੇ ਕੀਤਾ ਤਾਂ ਉਹਨੂੰ ਆਪਣੇ ਪਿੰਡੇ ਵਿਚੋਂ ਹੀ ਦੁਰਗੰਧ ਆਈ।

 

ਚੌਧਵੀਂ ਦਾ ਚੰਦ ਸਿਖਰ ਆ ਚੁੱਕਿਆ ਸੀ। ਹੁਣ ਹਵਾ ਐਨੀ ਨਹੀਂ ਸੀ।-ਰੁਕ-ਰੁਕ ਕੇ ਕੋਈ ਬੁੱਲਾ ਆਉਂਦਾ । ਪਰ ਦੁੱਲੇ ਨੂੰ ਗਰਮੀ ਦਾ ਕੋਈ ਅਹਿਸਾਸ ਨਹੀਂ ਸੀ। ਉਹਦੇ ਲਈ ਤਾਂ ਹਮੇਸ਼ਾ ਹੀ ਜਿਵੇਂ ਇਹ ਰੁੱਤ ਚੰਦਰੀ ਹੋਵੇ। ਚੰਦ ਵੀ ਅੱਗ ਵਰਸਾ ਰਿਹਾ ਸੀ।

 

ਓਧਰ ਥੱਲੇ ਚੰਨੂ ਤੇ ਗਾਨੀ ਨੇ ਮੰਜੇ ਕੋਲ-ਕੋਲ ਕਰਕੇ ਡਾਹ ਲਏ। ਨਹਿਰੂ ਦੁੱਧ ਪੀ ਕੇ ਸੌਂ ਗਿਆ ਸੀ। ਗਾਨੀ ਨੇ ਭਾਂਡਾ-ਟੀਂਡਾ ਸਾਰਾ ਸਾਂਭ ਕੇ ਆਪਣੀ ਪੁਰਾਣੀ ਦਰੀ ਝਾੜੀ ਤੇ ਵਿਛਾ ਕੇ ਪੈ ਗਈ। ਨਹਿਰੂ ਚੰਨੂ ਦੇ ਮੰਜੇ ਉੱਤੇ ਸੀ। ਉਹ ਹੌਲੀ ਹੌਲੀ ਗੱਲਾਂ ਕਰਨ ਲੱਗੇ। ਗਾਨੀ ਆਖ ਰਹੀ ਸੀ, ‘ਬਾਪੂ ਦਾ ਕਸੂਰ ਐ ਸਾਰਾ। ਉਹਨੂੰ ਘੂਰ ਕੇ ਕੰਮਾਂ ‘ਚ ਤਾਂ ਕਦੇ ਵੀ ਨਾ ਪਾਇਆ। ਉਹ ਤਾਂ ਬੱਸ ਪਹਿਨ-ਪੱਚਰ ਕੇ ਰਹਿੰਦੀ। ਜਿਮੇਂ ਪ੍ਰਾਹੁਣੀ ਆਈ ਹੋਵੇ। ਕਦੇ ਊਠਾਂ ਦੇ ਲੇਡੇ ’ਕੱਠੇ ਕੀਤੇ ਉਹਨੇ? ਕਦੇ ਟਿੱਬਿਆਂ ਤੋਂ ਰੇਤੇ ਦੇ ਬੱਠਲ ਲੈ ਕੇ ਆਈ ਪਸ਼ੂਆਂ ਥੱਲੇ ਵਿਛਾਉਣ ਨੂੰ? ਬੋਤੀ ਦੀ ਧਾਰ ਕੱਢਣੀ ਕਿੱਥੇ ਆਉਂਦੀ ਸੀ ਉਹਨੂੰ?’’

 

“ਨਹੀਂ, ਗੱਲ ਇਹ ਨ੍ਹੀ। ਜੇ ਉਹ ਕੰਮਾਂ ‘ਚ ਵੀ ਹੁੰਦੀ, ਤਾਂ ਸੁਭਾਅ ਉਹਦਾ ਇਹੀ ਰਹਿਣਾ ਸੀ। ਇਹ ਗੱਲ ਨ੍ਹੀ ਸੀ।’ ਚੰਨੂ ਨੇ ਕਿਹਾ।

 

”ਨਹੀਂ ਭੈੜਿਆ, ਤੀਮੀ ਕੰਮਾਂ-ਕਾਰਾਂ ‘ਚ ਫਸੀ ਰਹੇ ਤਾਂ ਹੋਰ ਪਾਸੇ ਧਿਆਨ ਨ੍ਹੀ ਜਾਂਦਾ ਉਹਦਾ। ਵਿਹਲੀ ਰੰਨ ਈ ਇਹਨਾਂ ਕੁਚੱਜਾਂ ‘ਚ ਪੈਂਦੀ ਐ।”

 

”ਕੁਚੱਜ ਤਾਂ ਬਾਪੂ ਨੇ ਕੀਤਾ। ਕਿੱਥੇ ਬਾਪੂ ਦੀ ਉਮਰ; ਕਿੱਥੇ ਮਾਸੀ ਦੀ ਉਮਰ। ਉਮਰਾਂ ਦਾ ਫਰਕ ਵੀ ਦੇਖ। ਜੇ ਦੇਖੀਏ, ਮਾਸੀ ਮੇਰੀ ਉਮਰ ਦੀ ਐ। ਬਾਪੂ ਤਾਂ ਪਿਓ ਲਗਦੈ ਉਹਦਾ। ਇਹ ਕੁਚੱਜ ਨ੍ਹੀ ਤਾਂ ਹੋਰ ਕੀਹ ਐ? ਓਦੋਂ ਤਾਂ ਦੇਖਿਆ ਨਾ ਬਾਪੂ ਨੇ, ਲੈ ਆਇਆ ਚੱਕ ਕੇ ਉਹਨੂੰ।’’

 

”ਉਮਰਾਂ ਦੀ ਗੱਲ ਵੀ ਠੀਕ ਐ। ਪਰ ਤੀਮੀ ਦਾ ਜੇ ਪੈਰ ਬਾਹਰ ਨਾ ਨਿਕਲੇ ਤਾਂ ਕੁੱਛ ਨ੍ਹੀ ਵਿਗੜਦਾ ਉਹਦਾ । ਤੀਮੀ ਉਮਰ-ਅਮਰ ਨੂੰ ਕੁੱਛ ਨ੍ਹੀ ਜਾਣਦੀ ਹੁੰਦੀ। ਬਾਪੂ ਦੀ ਉਮਰ ਚਾਹੇ ਕਿੱਡੀ ਐ, ਐਡੀ ਵੱਡੀ ਵੀ ਨ੍ਹੀ। ਪਰ ਬਾਪੂ ਦੀ ਦੇਹ ਤਕੜੀ ਐ। ਕਿਹੜਾ ਪਾਸਾ ਬੁੜ੍ਹਾ ਐ ਬਾਪੂ ਦਾ? ਪਰ ਮਾਸੀ ਦਾ ਆਉਂਦੀ ਦਾ ਈ ਢਾਂਚਾ ਵਿਗੜ ਗਿਆ।”

 

”ਇਹਨੂੰ ਵਿਆਹ ਕਰਾਉਣ ਦੀ ਲੋੜ ਈ ਨ੍ਹੀ ਸੀ। ਕੀ ਲੋੜ ਸੀ ਵਿਆਹ ਦੀ। ਆਵਦਾ ਸੁਆਦ ਦੇਖ ਲਿਆ ਇਕ ਬੱਸ। ਅਸੀਂ ਛੀ ਸੀ ਪਹਿਲਾਂ, ਹਾਲੇ ਰੱਜਿਆ ਨ੍ਹੀ ਸੀ ਬਾਪੂ? ਘਰੇ ਚਾਰ ਚਾਰ ਨੂੰਹਾਂ ਫਿਰਦੀਆਂ ਹੋਣ ਤੇ ਬੁੜ੍ਹਾ ਇਹ ਚੱਜ ਕਰੇ। ਇਹ ਤਾਂ ਹੋਣਾ ਈ ਸੀ ਇਕ ਦਿਨ ਇਹਦੇ ਨਾਲ । ਹੁਣ ਫਿਰਦੈ ਮੂੰਹ ਜਾ ਮੀਚੀਂ। ਅਖੇ-ਭਾਲ-ਟੋਲ ਕਰੋ ਭਾਈ ਥੋਡੀ ਮਾਸੀ ਦੀ।”

 

”ਮੈਂ ਦੱਸਾਂ, ਇਹ ਸਾਰਾ ਕੁੱਛ ਕਰਮੋ ਭੈਣ ਦੇ ਪੈਰੋਂ ਹੋਇਐ। ਓਹੀ ਐ ਬੀਅ ਬੀਜਣ ਆਲੀ । ਉਹ ਆਪ ਦਸਦੀ ਸੀ ਇਕ ਦਿਨ ਮੈਨੂੰ । ਕਹਿੰਦੀ ਸੀ, ਆਵਦੀ ਤੀਮੀ ਬਿਨਾਂ ਬੰਦੇ ਦਾ ਕੀ ਵੱਟੀਦੈ, ਗਾਨੀ। ਆਪਾਂ ਆਵਦੇ ਕੰਨੀ ਦੇਖੀਏ ਤਾਂ ਆਪਣੇ ਆਦਮੀਆਂ ਨੂੰ ਸਰ ਜਾਂਦੈ ਭਲਾਂ ਆਪਣੇ ਬਗੈਰ। ਆਪਾਂ ਹੁੰਨੀਆਂ ਤਾਂ ਸੌ ਗੱਲ-ਗੁਰਬਤ ਕਰਦੇ ਨੇ ਬੰਦੇ ਆਪਣੇ ਨਾਲ। ਬਾਪੂ ਵਿਚਾਰਾ, ਅਖੇ-ਹੁਣ ਕੀਹਦੇ ਨਾਲ ਕਰੇ ਗੱਲ- ਗੁਰਬਤ, ਜੇ ਮਾਸੀ ਨਾ ਹੋਵੇ। ਧੀਆਂ ਕਿਹੜਾ ਨਿੱਤ ਬੈਠੀਆਂ ਰਹਿੰਦੀਆਂ ਨੇ ਕੋਲ। ਨੂੰਹਾਂ ਨਾਲ ਕੀ ਗੱਲ ਕਰੂਗਾ ਸਹੁਰਾ। ਕਰਮੋ ਨੇ ਈ ਬਾਪੂ ਨੂੰ ਚੋਕ ਦਿੱਤੀ, ਉਹਨੇ ਕਰਾਇਆ ਵਿਆਹ ਬਾਪੂ ਦਾ।’

 

”ਬਾਪੂ ਨੂੰ ਆਪਣੇ ਮਰਦਊਪਣੇ ‘ਤੇ ਗੁਮਾਨ ਸੀ। ਇਹਨੂੰ ਐਂ ਸੀ, ਬਈ ਮੈਂ ਸਦਾ ਈ ਇਹੋਜ਼ਾ ਰਹੂੰਗਾ। ਵਖ਼ਤ ਨਾਲ ਬੰਦੇ ਦਾ ਸਰੀਰ ਢਲ ਜਾਂਦੈ। ਉਹ ਗੱਲ ਨ੍ਹੀ ਰਹਿੰਦੀ। ਨਾਲੇ ਕਿੱਥੇ ਚਾਹੇ ਪਿਓ ਐ, ਗੱਲ ਕਰਨੀ ਠੀਕ ਨ੍ਹੀ, ਕਿੱਥੇ ਬੁੱਢਾ ਮਾਸ, ਕਿੱਥੇ ਨਵਾਂ ਮਾਸ। ਮਾਸੀ ਕੀ ਕਰਦੀ ਵਿਚਾਰੀ। ਉਹਦਾ ਕਸੂਰ ਭੋਰਾ ਸ੍ਰੀ ਸੀ। ਇਕ ਰੱਤੀ ਵੀ ਕਸੂਰ ਨੀ ਉਹਦਾ। ਉਹ ਕੀ ਕਰਦੀ, ਰੱਸਾ ਚੱਬਣ ਲੱਗ ਪੀ। ਜਦੋਂ ਖੁਰਲੀ ‘ਚ ਤਾਂ ਕੁੱਛ ਹੈਨ੍ਹੀ ਸੀ।’

 

ਨਿੰਮ ਵਿਚ ਦੀ ਚੰਦ ਕਦੇ ਕਦੇ ਝਾਤੀ ਮਾਰਦਾ। ਇਕ ਬੱਦਲ ਖ਼ਤਮ ਹੁੰਦਾ ਦੂਜਾ ਆ ਘੇਰਦਾ। ਉਹ ਗੱਲਾਂ ਕਰ ਹੀ ਰਹੇ ਸਨ ਕਿ ਓਧਰੋਂ ਚੌਗਾਨ ਵਲੋਂ ਉਹਨਾਂ ਨੂੰ ਮੱਧਮ ਜਿਹੀ ਕੋਈ ਆਵਾਜ਼ ਸੁਣਾਈ ਦਿੱਤੀ। ਜਿਵੇਂ ਕੋਈ ਚੀਜ਼ ਟੁੱਟ ਕੇ ਡਿੱਗਦੀ ਹੋਵੇ । ਇਹ ਆਵਾਜ਼ ਹੌਲ਼ੀ ਹੌਲ਼ੀ ਉੱਚੀ ਹੁੰਦੀ ਜਾ ਰਹੀ ਸੀ। ਜਿਵੇਂ ਖੜਕਾ ਏਧਰ ਨੂੰ ਤੁਰਿਆ ਆ ਰਿਹਾ ਹੋਵੇ। ਚੰਨੂ ਨੇ ਉੱਠ ਕੇ ਦੇਖਿਆ ਤੇ ਗਾਲ ਕੱਢੀ, ‘ਓਏ; ਮੇਰੇ ਸਾਲੇ ਦਿਆ।”

 

“ਕਿਉਂ, ਕੀ ਹੋਇਆ?” ਗਾਨੀ ਵੀ ਆਪਣੇ ਮੰਜੇ ਉੱਤੇ ਉੱਠ ਕੇ ਬੈਠ ਗਈ।

 

ਇਕ ਊਠ ਐਧਰ ਨੂੰ ਆ ਰਿਹਾ ਸੀ । ਚਾਹੇ ਉਹਦੀਆਂ ਮੂਹਰਲੀਆਂ ਦੋਵੇਂ ਲੱਤਾਂ ਨੂੰ ਨਿਉਲ ਲੱਗਿਆ ਹੋਇਆ ਸੀ, ਪਰ ਉਹ ਜੁੜੀਆਂ ਹੋਈਆਂ ਦੋਵੇਂ ਲੱਤਾਂ ਇੱਕੋ ਵਾਰ ਅੱਗੇ ਰੱਖਦਾ ਤੇ ਮਗਰਲੀਆਂ ਦੋਵੇਂ ਲੱਤਾਂ ਅੱਗੇ ਲਿਆ ਕੇ ਫੇਰ ਇੰਜ ਕਰਦਾ। ਇਹ ਉਹਦਾ ਅਜੀਬ ਤਰੀਕਾ ਸੀ, ਤੁਰਨ ਦਾ। ਉਹਨੇ ਥੋੜ੍ਹਾ ਹੀ ਪੰਧ ਨਿਬੇੜਿਆ ਸੀ। ਚੰਨੂ ਭੱਜ ਕੇ ਗਿਆ। ਬੁਸ਼ਕਰ ਮਾਰੀ। ਊਠ ਦੀਆਂ ਦੋਵੇਂ ਲੱਤਾਂ ਵਿਚੋਂ ਨਿਉਲ ਖੋਲ੍ਹ ਦਿੱਤਾ। ਊਠ ਕੰਬ ਰਿਹਾ ਸੀ। ਚੀੜ੍ਹ ਵੀ ਕਰੀ ਜਾਂਦਾ। ਉਹਦੀ ਧੌਣ ਦੁਆਲੇ ਸਿਰ ਦਾ ਸਾਫਾ ਵਲ੍ਹੇਟ ਕੇ ਉਹ ਊਠ ਨੂੰ ਉਹਦੇ ਕਿੱਲੇ ਵੱਲ ਤੋਰ ਕੇ ਲੈ ਗਿਆ। ਸਾਰੇ ਊਠ ਚੰਨੂ ਵੱਲ ਝਾਕ ਰਹੇ ਸਨ। ਸਾਰੇ ਹੀ ਜਿਵੇਂ ਆਪਣੇ ਨਿਉਲ ਤੁੜਾਉਣੇ ਚਾਹੁੰਦੇ ਹੋਣ। ਹਿਲਦੇ-ਜੁਲਦੇ ਵੀ ਸਨ। ਚੰਨੂ ਨੂੰ ਯਾਦ ਆਇਆ, ‘ਓਏ ਸਾਲਿਓ, ਊਠਾਂ ਨੂੰ ਪਾਣੀ ਨ੍ਹੀ ਪਿਆਇਆ ਸੀ ਅੱਜ। ਬਾਪੂ ਦੇ ਝਗੜੇ ‘ਚ ਭੁੱਲ ਈ ਗਏ ਇਹ ਤਾਂ। ਉੱਤੋਂ ਗਰਮੀ ਦਾ ਮਹੀਨਾ। ਪਸ਼ੂ ਵਿਚਾਰਾ ਬੋਲ ਤਾਂ ਸਕਦਾ ਹੈ। ਤਾਂ ਈ ਆਉਂਦਾ ਸੀ ਉਠ ਸਣੇ ਨਿਉਲ ਏਧਰ ਨੂੰ।” ਚੰਨੂ ਆਪਣੇ ਆਪ ਨੂੰ ਹੀ ਬੋਲ ਰਿਹਾ ਸੀ। ਉਹਨੇ ਗਾਨੀ ਨੂੰ ਆ ਕੇ ਦੱਸਿਆ ਤੇ ਹੱਸਣ ਲੱਗਿਆ। ਕਿਹਾ, ”ਤੂੰ ਖੂਹੀ ‘ਚੋਂ ਪਾਣੀ ਕੱਢ ਚੁਬੱਚਾ ਭਰ ਦੇ। ਮੈਂ ਇਕ ਇਕ ਊਠ ਲੈ ਕੇ ਆਉਨਾਂ ਐਧਰ।”

 

ਸਾਰਿਆਂ ਪਸ਼ੂਆਂ ਨੇ ਰੱਜ ਕੇ ਪਾਣੀ ਪੀਤਾ। ਚੰਨੂ ਆਖੀ ਜਾ ਰਿਹਾ ਸੀ, ”ਲੈ ਦੇਖ, ਇਹਨਾਂ ਨੇ ਕੀ ਬੋਲ ਕੇ ਆਖ ਦੇਣਾ ਸੀ।’

 

ਪਾਣੀ ਪੀ ਕੇ ਉਹ ਸਭ ਆਰਾਮ ਨਾਲ ਖੜ੍ਹੇ ਸਨ। ਚੰਨੂ ਨੇ ਸਭ ਦੇ ਨਿਉਲ ਲਾਏ। ਨਿਉਲਾਂ ਦੇ ਰੱਸੇ ਉਹਨਾਂ ਦੇ ਕਿੱਲਿਆਂ ਨਾਲ ਬੰਨ੍ਹ ਦਿੱਤੇ। ਨਿਉਲ ਦਾ ਰੱਸਾ ਤੁੜਾ ਕੇ ਵਿਹੜੇ ਵਿਚ ਗਿਆ ਊਠ ਹੁਣ ਮੂਤਦੀ ਬੋਤੀ ਦਾ ਪਿੱਠਾ ਸੁੰਘ ਰਿਹਾ ਸੀ। ਫੇਰ ਇਕ ਇਕ ਕਰਕੇ ਊਠ ਬੈਠਣ ਲੱਗੇ। ਬੈਠੇ ਬੈਠੇ ਟੇਢੇ ਹੋ ਗਏ। ਚੰਨੂ ਗਾਨੀ ਕੋਲ ਆਇਆ। ਉਹਦੀ ਅੱਖ ਲੱਗ ਚੁੱਕੀ ਸੀ। ਤੇ ਫੇਰ ਚੰਨੂ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਹਵਾ ਵਿਚ ਊਠਾਂ ਦੇ ਲੇਡਿਆਂ ਤੇ ਮੂਤ ਦੀ ਦੁਰਗੰਧ ਘੁਲੀ ਹੋਈ ਸੀ। ਇਸ ਬਾਜ਼ੀਗਰ-ਪਰਿਵਾਰ ਨੂੰ ਇਹ ਬਦਬੂ ਸੁਖਾਵੀਂ-ਸੁਖਾਵੀਂ ਲਗਦੀ।

 

ਚੁਬਾਰਿਆਂ ਅੱਗੇ ਪਿਆ ਦੁੱਲਾ ਅੱਧੀ ਰਾਤ ਤਕ ਉੱਸਲਵੱਟੇ ਲੈਂਦਾ ਰਿਹਾ। ਕਦੇ ਓਸ ਬਾਹੀ ਨਾਲ ਹਿੱਕ ਜੋੜਦਾ, ਕਦੇ ਓਸ ਬਾਹੀ ਨਾਲ। ਸਿੱਧਾ ਪੈਂਦਾ ਤਾਂ ਉਹਦੀ ਅੱਖ ਖੁੱਲ੍ਹ ਜਾਂਦੀ। ਅੱਖ ਖੁੱਲ੍ਹੀ ਤੋਂ ਉਹ ਦੇਖਦਾ, ਆਸਮਾਨ ਵਿਚ ਕਦੇ ਬੱਦਲ ਹੁੰਦੇ, ਕਦੇ ਨਾ ਹੁੰਦੇ, ਚੰਦ ਹੋਰ ਥੱਲੇ ਲਹਿ ਗਿਆ ਹੁੰਦਾ। ਪਹੁ ਹਾਲੇ ਪਾਟੀ ਨਹੀਂ ਸੀ ਕਿ ਉਹ ਉੱਠ ਕੇ ਬਹਿ ਗਿਆ। ਸਿਰ੍ਹਾਣੇ ਰੱਖੀ ਮੱਘੀ ਵਿਚੋਂ ਪਾਣੀ ਪੀਤਾ। ਮੱਘੀ ਵਿਚ ਥੋੜਾ ਹੀ ਪਾਣੀ ਬਾਕੀ ਰਹਿ ਗਿਆ ਸੀ। ਉਹ ਦੋ ਵਾਰ ਉੱਠ ਕੇ ਪਹਿਲਾਂ ਵੀ ਪਾਣੀ ਪੀ ਚੁੱਕਿਆ ਸੀ। ਅੱਚਵੀ ਬਹੁਤੀ ਹੀ ਲੱਗ ਜਾਂਦੀ ਤਾਂ ਉਹ ਉੱਠ ਕੇ ਪਾਣੀ ਪੀਂਦਾ। ਪਰ੍ਹਾਂ ਖੂੰਜੇ ਵਿਚ ਜਾ ਕੇ ਪਰਨਾਲੇ ਉੱਤੇ ਪਿਸ਼ਾਬ ਕਰਦਾ। ਮੁੜ ਕੇ ਮੰਜੇ ਉੱਤੇ ਆਉਂਦਾ ਤਾਂ ਕੁਝ ਚੈਨ ਮਿਲਦੀ। ਪਰ ਕਿੱਥੇ ਸੀ ਚੈਨ, ਉਹ ਫੇਰ ਪਾਸੇ ਮਾਰਨ ਲੱਗਦਾ । ਸਾਰੀ ਰਾਤ ਉਹਨੂੰ ਉੱਖੜੀ-ਉੱਖੜੀ ਨੀਂਦ ਆਈ। ਭੁਲੇਖੇ ਵਾਲੀ ਨੀਂਦ। ਜਿਵੇਂ ਆਈ ਹੋਵੇ ਤੇ ਨਾ ਵੀ ਆਈ ਹੋਵੇ।

 

ਉਹ ਚੁਬਾਰੇ ਵਿਚ ਗਿਆ। ਕਿੱਲੇ ਉੱਤੇ ਟੰਗਿਆ ਢੋਲ ਥੱਲੇ ਉਤਾਰ ਲਿਆ। ਉੱਤੋਂ ਕੱਪੜਾ ਲਾਹਿਆ। ਗਰਦ ਪੈਣ ਤੋਂ ਇਹ ਕੱਪੜਾ ਢੋਲ ਉੱਤੇ ਵਲ੍ਹੇਟ ਕੇ ਬੰਨ੍ਹਿਆ ਹੋਇਆ ਸੀ। ਡੱਗਾ ਤੇ ਛਿਟੀ ਢੋਲ ਦੀਆਂ ਡੋਰਾਂ ਵਿਚੋਂ ਬਾਹਰ ਕੱਢੇ। ਉਹਨੇ ਓਥੇ ਹੀ ਛੱਲਿਆਂ ਨੂੰ ਕੱਸਣਾ ਚਾਹਿਆ। ਪਰ ਨਹੀਂ। ਉਹ ਥੱਲੇ ਜਾ ਕੇ ਡੋਰਾਂ ਕੱਸ ਲਵੇਗਾ। ਹਾਲੇ ਪਹ ਨਹੀਂ ਫ਼ਟੀ ਸੀ। ਢੋਲ ਦੀ ਆਵਾਜ਼ ਸੁਣ ਕੇ ਲੋਕ ਪਤਾ ਨਹੀਂ ਕੀ ਆਖਣਗੇ। ਕਹਿਣਗੇ, ਕੀ ਹੋ ਗਿਆ ਅੱਜ ਦੁੱਲੇ ਨੂੰ, ਅੱਧੀ ਰਾਤ ਹੀ ਡੱਗਾ ਲਾ ਦਿੱਤਾ। ਉਹ ਹੌਲੀ ਹੌਲੀ ਪੌੜੀਆਂ ਉੱਤਰਿਆ। ਵਿਹੜੇ ਵਿਚ ਮੁੰਡਾ ਤੇ ਬਹੂ ਹਾਲੇ ਜਾਗੇ ਨਹੀਂ ਸਨ। ਉਹਨੇ ਖੰਘੂਰ ਮਾਰੀ। ਉਹ ਫੇਰ ਵੀ ਨਹੀਂ ਜਾਗੇ। ਚੌਗਾਨ ਵਿਚ ਜਾ ਕੇ ਉਹਨੇ ਢੋਲ ਕੱਸ ਲਿਆ। ਹੱਥ ਦੀ ਥਾਪ ਲਾਈ। ਢੋਲ ਦੀ ਗੜ੍ਹਕਵੀਂ ਆਵਾਜ਼ ਸੀ। ਤੇ ਫੇਰ ਉਹਨੇ ਛਿਟੀ ਨਾਲ ਤਿਰੜ-ਤਿਰੜ ਕੀਤਾ। ਡੱਗਾ ਲਾਇਆ। ਬੱਝਵੇਂ ਸੁਰ ਵਿਚ ਢੋਲ ਵੱਜਣ ਲੱਗਿਆ। ਜਿਵੇਂ ਸੂਰਜ ਨੂੰ ਵੀ ਸੁਣਿਆ ਹੋਵੇ । ਪਹੁ ਫਟਣ ਲੱਗੀ ਸੀ।

 

7

 

ਖੂਹ ਦੀ ਚੌਕੜੀ ਉੱਤੇ ਬੈਠੇ ਲੋਕ ਆਥਣ-ਸਵੇਰ ਗੱਲਾਂ ਕਰਦੇ-

 

“ਓਏ ਭਾਈ, ਦੁੱਲੇ ਦੀ ਸਰਦਾਰੋ ਨੂੰ ਕੀ ਹੋ ਗਿਆ, ਕਿੱਧਰ ਗਈ ਉਹ?’’

 

”ਤੈਨੂੰ ਢੋਲ ਨ੍ਹੀ ਸੁਣਦਾ ਹੁੰਦਾ ਦੁੱਲੇ ਦਾ?”

 

“ਸੁਣਦੈ, ਨਿੱਤ ਸੁਣਦੈ।’

 

”ਬੱਸ, ਜਦੋਂ ਦੁੱਲਾ ਢੋਲ ਵਜਾਵੇ, ਉਹਦਾ ਚਿੱਤ ਉਦਾਸ ਹੁੰਦੈ। ਹੁਣ ਏਸੇ ਕਰਕੇ ਢੋਲ ਗੂੰਜਦੈ विरा, घष्टी भावे वैली।”OOKCLUB.COM

 

“ਕਿੱਧਰ ਗਈ?”

 

”ਖ਼ਬਰੈ, ਕਿਹੜੇ ਖੂਹ-ਖਾਤੇ ਜਾ ਪਈ।”

 

”ਓਏ ਭਾਈ, ਬਦਕਾਰ ਸੀ ਉਹ। ਅੰਦਰੋ-ਅੰਦਰੀ ਗੱਲ ਸੁਲਗਦੀ ਰਹੀ ਐ। ਬੁੜ੍ਹੀਆਂ ਦੱਸਦੀਆਂ ਨੇ, ਬਈ ਉਹ ਦੁੱਲੇ ਦੇ ਮੁੰਡੇ ਨਾਲ ਫਸੀ ਹੋਈ ਸੀ।”

 

‘ ”ਅੱਛਾ! ਅਨਰਥ ਐ ਇਹ ਤਾਂ ਜਾਰ।’

 

”ਹੋਰ! ਇਹੀ ਤਾਂ ਗੱਲ ਸੀ, ਬਈ ਦੁੱਲੇ ਨੇ ਮੁੰਡੇ ਨੂੰ ਫਟਾਫਟ ਵਿਆਹਿਆ ਤੇ ਤੁਰਦਾ ਕੀਤਾ।”

 

”ਹੁਣ ਆਹ ਛੋਟਾ ਚੰਨੂ, ਇਹਦੇ ਨਾਲ ਫਸ ‘ਗੀ ਹੋਊ ਫੇਰ?”

 

”ਨਾ, ਇਹ ਅਹਿਆ-ਜ੍ਹਾ ਨ੍ਹੀ। ਇਹ ਤਾਂ ਸਰਦਾਰੋ ਨੂੰ ਜਮ੍ਹਾਂ ਪੁੱਤਾਂ ਵਾਂਗੂੰ ਐਂ।

 

”ਮੈਂ ਭਾਈ, ਹੋਰ ਲੇਪਣ ਲਾਉਨਾਂ, ਬਈ ਉਹ ਮੁੰਡਾ ਈ ਲੈ ਗਿਆ ਹੋਣੈ ਸਰਦਾਰੋ ਨੂੰ। ਕੀ ਨਾਂ ਸੀ ਉਹਦਾ, ਖੱਡੂ, ਹਾਂ ਖੱਡੂ ਖੱਡੂ।‘

 

”ਉਹ ਤਾਂ ਵਿਆਹ ‘ਤਾ ਸੀ।'”

 

”ਵਿਆਹਿਆ ਹੋਵੇ, ਹਜ਼ਾਰ ਵਾਰੀ ਵਿਆਹਿਆ ਹੋਵੇ। ਇਹ ਚੋਰੀ ਦਾ ਗੁੜ ਸਾਲਾ ਹੁੰਦਾ ਈ ਐਨਾ ਸੁਆਦ ਐ, ਬਈ ਬੰਦਾ ਛੱਡ ਨ੍ਹੀ ਸਕਦਾ ਇਹਨੂੰ । ਨਾ ਤੀਮੀ ਛੱਡੇ। ਸੁਣਿਆ ਨ੍ਹੀ, ਘਰ ਦੀ ਸ਼ੱਕਰ ਬੂਰੇ ਵਰਗੀ, ਗੁੜ ਚੋਰੀ ਦਾ ਖਾਵੇ।”

 

”ਕੀ ਕਹਿ ਸਕਦੇ ਆਂ ਭਾਈ। ਕੁਦਰਤ ਜਾਣਦੀ ਐ।”

 

‘‘ਮੈਂਗਲ ਨਾਲ ਵੀ ਗੇੜ ਸੀ ਉਹਦਾ।”

 

“ਕਿਹੜਾ ਮੈਂਗਲ?”

 

”ਧੌਕਲ ਦਾ ਛੋਟਾ ਭਾਈ, ਮੈਂਗਲ। ਓਏ ਔਹ ਔਲਖ ਪੱਤੀ ‘ਚੋਂ, ਜਾਣਦਾ ਨ੍ਹੀ?”

 

“ਅੱਛਾ, ਉਹ ਮੇਰਾ ਸਾਲਾ। ਐਨੀਆਂ ਪੱਤੀਆਂ ਛੱਡ ਕੇ ਐਧਰ ਆਉਂਦਾ ਹੁੰਦਾ?”

 

”ਹੋਰ! ਐਥੇ ਆ ਕੇ ਬੈਠਦੈ ਆਪਣੀ ਪੱਤੀ ‘ਚ, ਖੂਹ ‘ਤੇ, ਏਥੇ ਈ।”

 

‘”ਬੱਲੇ ਬੱਲੇ, ਮੈਂ ਵੀ ਆਖਿਆ, ਇਹ ਸਾਲਾ ਏਥੇ ਕਿਉਂ ਬੈਠਾ ਹੁੰਦੈ, ਦੂਜੇ ‘ਗਵਾੜ ਦਾ।’

 

”ਏਸੇ ਕਰ ਕੇ ਬੈਠਦਾ ਸੀ। ਬਾਜੀਗਿਰਨੀ ਦੀ ਝਾਕ ਰਹਿੰਦੀ ਸੀ ਉਹਨੂੰ।’’

 

”ਉਹਦਾ ਬਾਜੀਗਿਰਾਂ ਨਾਲ ਗੇੜ ਕਿਵੇਂ ਹੋਇਆ ਬਈ?”

 

”ਉਹ ਵੀ ਊਠ ਰੱਖਦੇ ਨੇ । ਮੈਂਗਲ ਦਾ ਵੱਡਾ ਭਾਈ ਤਾਂ ਖੱਬੀਖਾਨ ਵਪਾਰੀ ਐ ਊਠਾਂ ਦਾ। ਬੱਸ ਊਠਾਂ ਕਰ ਕੇ ਇਹਨਾਂ ਦਾ ਆਉਣ-ਜਾਣ ਸੀ ਇਕ-ਦੂਜੇ ਦੇ। ਪਰ ਧੌਂਕਲ ਹੁਣ ਛੱਡਦਾ ਜਾਂਦੈ, ਊਠਾਂ ਦਾ ਵਪਾਰ।”

 

”ਇਹ ਵੀ ਛੱਡ ਗਿਆ, ਦੁੱਲਾ । ਹੁਣ ਤਾਂ ਦੋ-ਤਿੰਨ ਊਠ-ਊਠਣੀਆਂ ਨੇ ਬੱਸ ਇਹਨਾਂ ਕੋਲ। ਚੰਨੂ ਦੇਖਿਆ ਨ੍ਹੀ, ਲਈ ਜਾਂਦਾ ਹੁੰਦੈ ਬੰਨੇ ਕੰਨੀ?”

 

”ਕਿਉਂ ਬਈ, ਮੈਂਗਲ ਐਥੇ ਕਿਉਂ ਆਉਂਦਾ ਸੀ, ਉਹਦੇ ਭਰਜਾਈ ਹੈਗੀ ਐ?” 4

 

“ਭਰਜਾਈ ਲਵੇ ਨ੍ਹੀ ਲੱਗਣ ਦਿੰਦੀ ਹੋਣੀ। ਛੜ੍ਹਾਂ ਮਾਰਦੀ ਹੋਊ। ਉਹ ਬਾਜੀਗਿਰਾਂ ਦੇ ਆਉਣ ਲੱਗ ਪਿਆ।’

 

”ਛੜਾਂ ਮਾਰਨ ਨੂੰ ਉਹ ਕੀ ਸੱਚੀ-ਸੁੱਚੀ ਐ। ਉਹ ਵੀ ਤਾਂ ਨਿਕਲ ਕੇ ਆਈ ਐ ਕਿਧਰੋਂ। ਬਾਮ੍ਹਣੀ ਐ. ਜੱਟੀ ਤਾਂ ਉਹ ਹੈ ਨ੍ਹੀ।’

 

‘‘ਬਾਮ੍ਹਣੀ ਐ, ਏਸੇ ਕਰ ਕੇ ‘ਸੁੱਚ’ ਰੱਖਦੀ ਐ। ਇਕ ਵਾਰੀ ਨਿਕਲ ਕੇ ਆ ‘ਗੀ ਸੋ ਆ ‘ਗੀ। ਮੁੜ ਕੇ ਧੌਂਕਲ ਤੋਂ ਬਿਨਾਂ ਕੋਈ ਹੋਰ ਬੰਦਾ ਉਹਨੇ ਨੇੜੇ ਨ੍ਹੀ ਲਾਇਆ। ਇਹ ਮੈਂਗਲ ਵੀ ਦੂਰ ਰੱਖਿਐ।”

 

”ਤੈਨੂੰ ਕਿਵੇਂ ਪਤੈ? ਤੂੰ ਵੀ ਛੇੜੀ ਹੋਊ ਉਹ ਫੇਰ? ਛੜ ਤੂੰ ਵੀ ਖਾਧੀ ਲਗਦੀ ਐ।”

 

‘‘ਨਾ, ਮੈਂ ਤਾਂ ਕਿਉਂ ਛੇੜਨਾ ਸੀ ਵਚਾਰੀ ਨੂੰ। ਬੁੜੀਆਂ ਤੋਂ ਪਿੰਡ ਦੇ ਸਾਰੇ ਭੇਤ ਮਿਲਦੇ ਐ। ਇਕ “ਗੱਲ ਪੱਕੀ ਜਾਣ ਲੈ ਤੂੰ, ਪਿੰਡ ‘ਚ ਕਿਧਰੇ ਕੁੱਛ ਵੀ ਹੁੰਦਾ ਹੋਵੇ, ਬੁੜ੍ਹੀਆਂ ਤੋਂ ਗੁੱਝਾ ਨ੍ਹੀ ਰਹਿੰਦਾ।’

 

”ਬਾਮ੍ਹਣੀ ਨੇ ਜਦੋਂ ਆਵਦਾ ਬਾਮ੍ਹਣ ਛੱਡਿਆ, ਓਦੋਂ ਤਾਂ ਧਰਮ ਜਾਦ ਨਾ ਰਿਹਾ ਉਹਦੇ। ਹੁਣ ਧੌਂਕਲ ਦੇ ਆ ਕੇ ਧਰਮ ਪਾਲਦੀ ਐ, ਅਖੇ-ਓਪਰਾ ਆਦਮੀ ਅੰਗ ਨ੍ਹੀ ਲਾਉਣਾ। ਵਾਹ ਨੀ ਤੇਰੇ, ਬਾਮ੍ਹਣੀਏ। ਫੇਰ ਤਾਂ ਪੂਰੀ ‘ਸੁੱਚ’ ਰੱਖਦੀ ਐ ਬਈ ਉਹ।”

 

”ਹੋਰ! ਦੇਖਿਆ ਨ੍ਹੀ ਕਦੇ? ਗਲ ‘ਚ ਮਾਲਾ ਪਾ ਕੇ ਰੱਖੂ, ਤਿਲਕ ਲਾਉਂਦੀ ਐ। ਕਹਿੰਦੇ, ਪੂਜਾ- ਪਾਠ ਵੀ ਕਰਦੀ ਐ ਘਰੇ।”

 

‘”ਫੇਰ ਤਾਂ ਪੂਰਾ ਬਰ੍ਹਮ ਰੱਖਦੀ ਐ ਬਈ। ਉਹਦਾ ਪੂਜਾ-ਪਾਠ ਤਾਂ ਫੇਰ ਧੌਂਕਲ ਨੂੰ ਵੀ ਫੈਦਾ ਪੁਚਾਉਂਦਾ ਹੋਊ!”

 

”ਘਰ ਦੇਖ ਕਿੰਨਾ ਵਧੀਆ ਪਾਇਐ ਧੌਂਕਲ ਨੇ। ਓਸ ਪੱਤੀ ‘ਚ ਧੌਕਲ ਵਰਗਾ ਕਿਸੇ ਦਾ ਮਕਾਨ ਨ੍ਹੀ। ਚੁਬਾਰੇ ‘ਤੇ ਮੋਰਨੀ ਖੜ੍ਹੀ ਕਰ ਰੱਖੀ ਐ। ਘੁੰਮਦੀ ਐ ਹਵਾ ਦੇ ਰੁਖ਼ ।’’

 

”ਪਰ ਜਾਰ, ਮੈਂਗਲ ਹੁਣ ਨ੍ਹੀ ਦੇਖਿਆ ਕਦੇ ਐਥੇ ਚੌਕੜੀ ‘ਤੇ ਬੈਠਾ?”

 

“ਕੱਲ੍ਹ ਬੈਠਾ ਸੀ। ਤੂੰ ਆਪ ਹੀ ਆਇਆ ਹੋਏਂਗਾ ਐਥੇ।”

 

“ਹਾਂ, ਠੀਕ ਐ। ਕੱਲ੍ਹ ਮੈਂ ਮੰਡੀ ਗਿਆ ਸੀ । ਸੌਦਾ-ਸੂਤ ਜਾ ਲਿਆਉਣਾ ਸੀ।”

 

”ਊਂ ਦੇਖ ਸਾਲਾ ਕਿੱਥੇ ਆਉਂਦੈ, ਬਾਜੀਗਿਰਾਂ ਦੇ, ਜੱਟ ਹੋ ਕੇ। ਉਹਨੂੰ ਜੱਟੀ ਨਾ ਟੱਕਰੀ ਕੋਈ?”

 

”ਜਿੱਥੇ ਅੜ ‘ਗੀ ਕੁੰਡੀ, ਅੜ ‘ਗੀ। ਜੱਟੀ-ਜੁੱਟੀ ਦਾ ਸਵਾਲ ਨ੍ਹੀ ਏਥੇ। ਏਸ ਕੰਮ ‘ਚ ਦੀਨ- ਧਰਮ ਕੌਣ ਦੇਖਦਾ ਹੁੰਦੈ!”

 

”ਮੈਂ ਹੋਰ ਕਹਿਨਾਂ ਭਾਈ। ਧੌਂਕਲ ਕੇ ਵੀ ਤਾਂ ਬਾਜੀਗਰਾਂ ਵਰਗੇ ਈ ਐ। ਜੱਟ ਕੌਣ ਆਖੂ ਉਹਨਾਂ ਨੂੰ। ਇਕ ਮਕਾਨ ਈ ਮਕਾਨ ਐ, ਜਮੀਨ ਤਾਂ ਹੈਨ੍ਹੀ । ਊਠਾਂ ਦਾ ਵਪਾਰ ਸੀ, ਉਹ ਵੀ ਹੁਣ ਮੁੱਕਿਆ ਈ ਸਮਝ। ਦੋ ਚਾਰ ਬੋਤੇ-ਬੋਤੀਆਂ ਹੋਣਗੇ।’

 

“ਐਂ ਆਖ ਬਈ ਕੰਮ ਸਾਰੇ ਬਾਜੀਗਰਾਂ ਆਲੇ।”

 

”ਜੱਟ ਹੁੰਦੇ ਉਹ, ਜਮੀਨ ਦੇ ਦੋ ਖੁੱਡ ਹੁੰਦੇ ਕੋਲ ਤਾਂ ਸਾਕ ਨਾ ਹੋ ਜਾਂਦਾ। ਚੱਲ, ਧੌਂਕਲ ਨੂੰ ਨਹੀਂ ਹੋਇਆ ਸੀ, ਏਸ ਮੈਂਗਲ ਨੂੰ ਹੋ ਜਾਂਦਾ। ਐਡਾ ਕੜੀ ਅਰਗਾ ਜੁਆਨ ਐ।”

 

ਦੁੱਲਾ ਕਈ ਦਿਨਾਂ ਪਿੱਛੋਂ ਹਵੇਲੀ ਵਿਚੋਂ ਬਾਹਰ ਆਇਆ। ਨਹੀਂ ਤਾਂ ਬੱਸ ਅੰਦਰ ਹੀ ਰਹਿੰਦਾ। ਜਾਂ ਤਾਂ ਵਿਹੜੇ ਵਿਚ ਨਿੰਮ ਥੱਲੇ ਬੈਠਾ ਹੁੰਦਾ। ਮੰਜੇ ਉੱਤੇ ਲੱਤਾਂ ਲਮਕਾ ਕੇ ਬੈਠਾ ਨਿੰਮ ਦੇ ਡੱਕੇ ਨਾਲ ਧਰਤੀ ਉੱਤੇ ਲਕੀਰਾਂ ਕੱਢਦਾ। ਜਾਂ ਫੇਰ ਚੁਬਾਰੇ ਵਿਚ ਪਿਆ ਖਜੂਰ ਦੀ ਪੱਖੀ ਝਲਦਾ ਰਹਿੰਦਾ। ਪੱਖੀ ਝਲਦਾ ਝਲਦਾ ਸਰਦਾਰੋ ਨਾਲ ਗੱਲਾਂ ਕਰਦਾ, ਜਿਵੇਂ ਉਹ ਉਹਦੇ ਸਾਹਮਣੇ ਬੈਠੀ ਹੋਵੇ। ਗੱਲਾਂ ਵਿਚ ਬਹੁਤ ਗਹਿਰਾਈ ਤੱਕ ਉੱਤਰ ਜਾਂਦਾ ਤਾਂ ਪੱਖੀ ਖੜ੍ਹ ਜਾਂਦੀ। ਪੱਖੀ ਦਾ ਉਹਨੂੰ ਕੋਈ ਸਵੇਤਾ ਨਹੀਂ ਸੀ। ਪੱਖੀ ਝੱਲਣਾ, ਨਾ ਝੱਲਣਾ, ਇੱਕੋ ਗੱਲ ਸੀ। ਮੁੜ੍ਹਕਾ ਤਾਂ ਲਗਾਤਾਰ ਆਉਂਦਾ ਰਹਿੰਦਾ।

 

ਸਵੇਰ ਦਾ ਵੇਲਾ ਸੀ। ਸਾਹਮਣੇ ਖੂਹ ਦੀ ਚੌਕੜੀ ਉੱਤੇ ਚਾਰ ਕੁ ਬੰਦੇ ਬੈਠੇ ਸਨ। ਉਸ ਦਿਨ ਉਹਨਾਂ ਵਿਚ ਮੈਂਗਲ ਨਹੀਂ ਸੀ। ਮੈਂਗਲ ਬੈਠਾ ਹੁੰਦਾ ਤਾਂ ਉਹਨੂੰ ਬੇਹੱਦ ਖੁਸ਼ੀ ਹੁੰਦੀ। ਤਸੱਲੀ ਮਿਲਦੀ ਕਿ ਮੈਂਗਲ ਪਿੰਡ ਵਿਚ ਹੀ ਹੈ। ਉਹ ਪਿੰਡ ਵਿਚ ਹੈ ਤਾਂ ਸਰਦਾਰੋ ਉਹਦੇ ਨਾਲ ਨਹੀਂ ਗਈ। ਖੂਹ ਦੀ ਚੌਕੜੀ ਉੱਤੇ ਬੈਠੇ ਬੰਦਿਆਂ ਵੱਲ ਬੱਸ ਉਹ ਇਕ ਪਲ ਝਾਂਕਿਆ ਹੀ, ਪੈਰ ਨਹੀਂ ਮਲਿਆ। ਉਹਨੂੰ ਲੱਗਿਆ, ਉਹ ਉਹਦੇ ਵੱਲ ਬਹੁਤ ਭੇਤ ਭਰੀ ਨਿਗਾਹ ਨਾਲ ਚੁੱਪ-ਚਾਪ ਝਾਕ ਰਹੇ ਹਨ। ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲ ਜਾਣਾ ਚਾਹੁੰਦਾ ਸੀ। ਪਰ ਇਕ ਬੰਦੇ ਨੇ ਬੋਲ ਮਾਰ ਕੇ ਜਿਵੇਂ ਉਹਦੀਆਂ ਲੱਤਾਂ ਨੂੰ ਜੂੜ ਪਾ ਲਿਆ ਹੋਵੇ। ਕਹਿੰਦਾ, “ਕੀ ਗੱਲ ਦੁੱਲਾ ਸਿਆਂ, ਕੋਲ ਕੋਲ ਦੀ ਲੰਘ ਚੱਲਿਆ? ਕਦੇ ਦੇਖਿਆ ਈ ਨ੍ਹੀ ਤੈਨੂੰ। ਐਥੇ ਈ ਹੁੰਨੈ? ਸੁੱਖ ਤਾਂ ਹੈ?” !

 

“ਹਾਂ, ਸਭ ਸੁੱਖ ਐ, ਭਾਈ ਸਾਅਬ । ਤੂੰ ਸੁਣਾ ਆਵਦੀ?” ਦੁੱਲਾ ਲੁਕੋਅ ਰੱਖਣਾ ਚਾਹੁੰਦਾ ਸੀ।

 

”ਹੋਰ ਕਿਵੇਂ ਐ?” ਸੰਤੋਖਾ ਉਹਦੀ ਉਮਰ ਦਾ ਹੀ ਸੀ। ਹਵੇਲੀ ਦੇ ਘਰਾਂ ਕੋਲ ਹੀ ਉਹਨਾਂ ਦਾ ਘਰ ਸੀ। ਉਹਨਾਂ ਵਿਚ ਬੋਲ-ਚਾਲ ਹੈਗੀ ਸੀ।

 

”ਬੱਸ ਠੀਕ ਐ। ਸ਼ੁਕਰ ਐ ਰੱਬ ਦਾ।’ ਦੁੱਲੇ ਨੇ ਜਵਾਬ ਤਾਂ ਦਿੱਤਾ। ਪਰ ਸੰਤੋਖੇ ਨਾਲ ਅੱਖ ਨਹੀਂ ਮਿਲਾਈ। ਸੰਤੋਖਾ ਉਹਦੇ ਵਿਚੋਂ ਕੁਝ ਕੱਢਣਾ ਚਾਹੁੰਦਾ ਸੀ।

 

“ਸਰਦਾਰੋ ਨ੍ਹੀ ਦਿਸੀ ਕਦੇ? ਅਬੋਹਰ ਗਈ ਹੋਈ ਐ?”

 

‘ਹਾਂ, ਅਬੋਹਰ ਈ ਸਮਝ।”

 

”ਖਾਸੇ ਦਿਨ ਹੋਗੇ, ਦੇਖੀ ਨੀ ਕਦੇ, ਤਾਂ ਈ ਮਖਿਆ। ਗਰਾਂ-ਘੋਹੀ ਗਈ ਲਗਦੀ ਐ।”

 

ਦੁੱਲਾ ਓਥੋਂ ਕਾਹਲ ਨਾਲ ਤੁਰ ਪਿਆ। ਉਹ ਸੰਤੋਖੇ ਦੇ ਹੋਰ ਸਵਾਲਾਂ ਤੋਂ ਬਚਣਾ ਚਾਹੁੰਦਾ ਸੀ। ਸਵਾਲ ਜਿਹੜੇ ਉਹਦੇ ਕਾਲਜੇ ਨੂੰ ਚੀਰ-ਚੀਰ ਜਾਂਦੇ ਸਨ। ਸਵਾਲ ਜਿਹੜੇ ਉਹਦੇ ਫੱਟਾਂ ਉੱਤੇ ਲੂਣ ਵਾਂਗ ਭੁੱਕੇ ਜਾਂਦੇ। .:

 

ਖੂਹ ਤੋਂ ਉੱਚੇ ਰਾਹ ਪੈ ਕੇ ਉਹ ਹਥਾਈ ਵੱਲ ਮੁੜ ਗਿਆ। ਹਥਾਈ ਦੇ ਪਿੱਪਲ ਥੱਲੇ ਬੰਦੇ ਬੈਠੇ ਹੋਣਗੇ। ਓਥੋਂ ਕੋਈ ਗੱਲ ਨਿਕਲੇਗੀ। ਉਹ ਕੁਝ ਤਾਂ ਦੱਸਣਗੇ। ਕੁਝ ਤਾਂ ਬੋਲਣਗੇ। ਦੇਖੀਏ, ਕੀ ਆਖਦੇ ਹਨ। ਸਾਹਮਣੇ ਵਾਲੇ ਘਰਾਂ ਦੀਆਂ ਤਿੰਨ-ਚਾਰ ਔਰਤਾਂ ਦੁੱਲੇ ਵੱਲ ਲਗਾਤਾਰ ਝਾਕੀ ਜਾ ਰਹੀਆਂ ਸਨ। ਔਰਤਾਂ ਨੂੰ ਤਾਂ ਵਾਣ ਹੁੰਦੀ ਹੈ, ਬੰਦੇ ਵੱਲ ਝਾਕਣ ਦੀ। ਜਿਸ ਬੰਦੇ ਨੂੰ ਵਰ੍ਹਿਆਂ ਤੋਂ ਜਾਣਦੀਆਂ ਹੋਣ, ਉਹ ਉਹਦੇ ਵੱਲ ਵੀ ਲਗਾਤਾਰ-ਝਾਕੀ ਜਾਣਗੀਆਂ, ਜਿਵੇਂ ਉਹਨੂੰ ਪਹਿਲੀ ਵਾਰ ਦੇਖ ਰਹੀਆਂ ਹੋਣ। ਪਰ ਦੁੱਲੇ ਨੂੰ ਲੱਗਿਆ, ਨਹੀਂ, ਅੱਜ ਕੋਈ ਖਾਸ ਗੱਲ ਹੈ। ਉਹ ਜ਼ਰੂਰ ਸਰਦਾਰੋ ਬਾਰੇ ਪੁਛਣਗੀਆਂ। ਇਹਨਾਂ ਨੂੰ ਸਾਰਾ ਪਤਾ ਹੋਣਾ ਹੈ। ਉਹਨੇ ਦੂਜੇ ਬਿੰਦ ਸੋਚਿਆ, ਕੀ ਪਤੈ ਸੁਭਾਇਕੀ ਝਾਕਦੀਆਂ ਹੋਣ। ਪਰ ਦਾਨੋ ਬੁੜ੍ਹੀ ਨੇ ਪੁੱਛ ਹੀ ਲਿਆ। ਦਾਨੋ ਜਿਹੜੀ ਉਹਦੀ ਮਾਂ ਵਰਗੀ ਲਗਦੀ ਸੀ। ਉਹ ਉਹਨੂੰ ਤਾਈ ਆਖਦਾ ਹੁੰਦਾ। ਕਹਿਣ ਲੱਗੀ, ”ਕਿਉਂ ਭਾਈ ਦੁੱਲਾ ਸੂੰ, ਸਰਦਾਰੋ ਦੀ ਦੇਹ ਕੋਈ ਸੁੱਖ-ਸਾਂਦ। ਲੱਗਿਆ ਕੋਈ ਪਤਾ?”

 

ਓਹੀ ਗੱਲ, ਇਹਨਾਂ ਬੁੜੀਆਂ ਨੂੰ ਸਭ ਪਤਾ ਸੀ। ਦੱਸਣ ਲੱਗਿਆ, ”ਤਾਈ; ਸਾਰੇ ਜਾ ਆਏ ਆਂ। ਕਿਧਰੇ ਸੂੰਹ ਨ੍ਹੀ ਮਿਲੀ ਕੋਈ।” .

 

‘‘ਅੱਛਾ ਭਾਈ, ਫੇਰ ਤਾਂ ਬੜੀ ਮਾੜੀ ਗੱਲ ਹੋਈ ਤੇਰੇ ਨਾਲ।‘

 

”ਹੋਰ ਤਾਈ, ਕੀ ਕਹਿ ਸਕਦੇ ਆਂ ਹੁਣ।’

 

”ਕਿਉਂ ਦੁੱਲਿਆ, ਕੋਈ ਝਗੜਾ-ਝੇੜਾ ਹੋਇਆ ਸੀ ਓਸ ਦਿਨ, ਜਿੱਦਣ ਗਈ ਐ?”

 

‘‘ਨਾ, ਜਮ੍ਹਾਂ ਕੋਈ ਗੱਲ ਨ੍ਹੀ ਹੋਈ, ਇਕ ਰਿਸ਼ਮ ਭਰ ਦੀ ਵੀ। ਚੰਗੀ ਭਲੀ ਗਈ ਐ, ਆਪਣੀ ,ਕੋਥਲੀ ਲੈ ਕੇ। ਸਾਰੀਆਂ ਚੀਜਾਂ ਪਾਈਆਂ ਉਹਦੇ ‘ਚ। ਬਹੂ ਦਸਦੀ ਐ, ਬਹੂ ਦੇ ਸਾਹਮਣੇ ਗਈ ਐ। ਨਹਿਰੂ ਨੂੰ ਪਿਆਰ ਦੇ ਕੇ ਗਈ। ਕੋਈ ਵਾਸਤਾ ਨੂੰ ਸੀ ਏਸ ਗੱਲ ਦਾ, ਬਈ ਮੁੜੂਗੀ ਨ੍ਹੀ ਉਹ।”

 

:

 

”ਜਿੱਥੇ ਜਿੱਥੇ ਥੋਡੇ ਬੰਦੇ ਬੈਠੇ ਐ, ਦੇਖ ਆਇਆ ਤੂੰ ਸਾਰੇ?”

 

”ਸਾਡੇ ਖਾਸ ਬੰਦੇ ਤਾਂ ਤਾਈ, ਭੀਖੀ ਨੇ, ਭਾਈ ਰੂਪੇ ਨੇ ਜਾਂ ਅਬੋਹਰ ਇਹਦੇ ਪੇਕੇ ਬੈਠੇ ਐ।”

 

‘‘ਮੁੰਡਿਆਂ ਦੇ ਸਹੁਰੀਂ ਜਾ ਆਉਂਦਾ, ਜਿੱਥੇ ਜਿੱਥੇ ਹੈਗੇ ਉਹ। ਕੁੜੀਆਂ ਕੋਲ ਨਾ ਹੋਵੇ, ਕਿਸੇ ਕੁੜੀ ਦੇ ਬੈਠੀ ਹੋਊ ਕੀਹ ਐ ਰੁੱਸ ਕੇ। ਕੋਈ ਗੱਲ ਤਾਂ ਹੋਈ ਹੋਣੀ ਐ, ਦੁੱਲਿਆ। ਐਂ ਨ੍ਹੀ ਜਾਂਦੀ ਸੀ ਉਹ। ਤੂੰ ਦੱਸ ਚਾਹੇ ਨਾ ਦੱਸ।’

 

”ਨਹੀਂ ਤਾਈ, ਇਹ ਗੱਲ ਨ੍ਹੀ। ਬੱਸ, ਊਈ ਨ੍ਹੀ ਮੁੜੀ ਉਹ। ਕੋਈ ਨ੍ਹੀ, ਆਜੂਗੀ।” ਦੁੱਲੇ ਨੇ ਮੱਥੇ ਦਾ ਮੁੜ੍ਹਕਾ ਪੂੰਝਿਆ। ਚਾਦਰੇ ਦਾ ਲੜ ਭਿੱਜ ਗਿਆ ਸੀ, ਜਿਵੇਂ ਪਾਣੀ ਵਿਚ ਭਿਉਂਤਾ ਹੋਵੇ। ਉਹਨੇ ਕਿੰਨੀ ਵਾਰ ਮੁੜ੍ਹਕਾ ਪੂੰਝਿਆ ਸੀ । ਹਾੜ੍ਹ-ਸਾਉਣ ਦਾ ਮਹੀਨਾ ਸੀ। ਪਰ ਇਕ ਹਾੜ੍ਹ-ਸਾਉਣ ਜਿਹੜਾ ਉਹਦੇ ਅੰਦਰ ਬੈਠ ਗਿਆ ਸੀ. ਉਹਦਾ ਉਹ ਕੀ ਕਰਦਾ? ਉਸ ਹਾੜ੍ਹ-ਸਾਉਣ ਦੇ ਮੁੜ੍ਹਕੇ ਨੂੰ ਕਿਵੇਂ ਪੂੰਝਦਾ?

 

”ਕੋਈ ਨ੍ਹੀ ਭਾਈ, ਰੱਬ ‘ਤੇ ਨਿਹਚਾ ਰੱਖ। ਆਜੂਗੀ ਆਪੇ। ਡੋਲੀ ਨਾ । ਬੱਸ, ਐਨਾ ਐ ਬਈ ਰਾਜੀ ਖੁਸ਼ੀ ਹੋਵੇ ਵਚਾਰੀ ਸਤਿਆਮਾਨ ਦੁੱਲਾ ਸਿਆਂ, ਇਕ ਗੱਲ ਮੇਰੀ ਪੱਕ ਜਾਣ, ਹੈ ਉਹ ਥੋਡੀ ਬਰਾਦਰੀ ‘ਚ ਈ ਕਿਧਰੇ। ਦੂਰ ਹੋਵੇ, ਨੇੜੇ ਹੋਵੇ।’’

 

“ਇਹ ਤਾਂ ਠੀਕ ਐ, ਤਾਈ! ਜਾਨੇ ਆਂ ਕਿਧਰੇ। ਹੋਰ ਥਾਵਾਂ ‘ਤੇ ਵੀ ਜਾਮਾਂਗੇ। ਦੇਖੋ।’ ਬੁੜ੍ਹੀਆਂ ਕੋਲੋਂ ਤੁਰਨ ਲੱਗਿਆ ਦੁੱਲੇ ਨੇ ਖਾਲੀ ਹੱਥ ਝਾੜੇ।

 

ਦੂਜੀਆਂ ਬੁੜ੍ਹੀਆਂ ਦੁੱਲੇ ਵੱਲ ਲਗਾਤਾਰ ਝਾਕਦੀਆਂ ਰਹੀਆਂ ਸਨ। ਉਹਨੂੰ ਲਗਾਤਾਰ ਸੁਣਦੀਆਂ ਰਹੀਆਂ ਸਨ। ਜਦੋਂ ਉਹ ਦੂਰ ਚਲਿਆ ਗਿਆ ਤਾਂ ਬੁੜੀਆਂ ਆਪਸ ਵਿਚ ਗੱਲਾਂ ਕਰਨ ਲੱਗੀਆਂ। ਗੱਲਾਂ ਕਰਦੀਆਂ ਹੱਸਦੀਆਂ ਨਹੀਂ ਸਨ। ਜਿਵੇਂ ਗੁੱਝੀਆਂ ਗੱਲਾਂ ਹੋਣ। ਜਿਵੇਂ ਚੋਰੀ-ਚੋਰੀ ਕੋਈ ਗੱਲ ਕਰਦੀਆਂ ਹੋਣ :

 

”ਇਹਦੇ ਨ੍ਹੀ ਵਸਦੀ ਉਹ।’

 

”ਬਗਾਨੀ ਚਾਟ ‘ਤੇ ਲੱਗੀ ਤੀਮੀ ਤਾਂ ਗਈ ਹੱਥੋਂ।’

 

“ਕੁੜੇ, ਵਚਾਰਾ ਦੁੱਲਾ! ਪਿਛਲੀ ਉਮਰ ‘ਚ ਜੀਹਦੀ ਤੀਮੀ ਭੱਜ ‘ਜੇ, ਬਣਦਾ ਕੁੱਛ ਨ੍ਹੀ।”

 

”ਪਹਿਲੇ ਦਿਨੋਂ ਤਾੜ ਕੇ ਰੱਖਦਾ। ਪਹਿਲਾਂ ਤਾਂ ਰੰਗਵੈਲੀ ਬਣਾਈ ਰੱਖਿਆ। ਹੱਥੋਂ ਗਈ, ਹੁਣ ਰੋਵੇ ਅੱਖਾਂ ‘ਚ ਘਸੁੰਨ ਦੇ ਦੇ।”

 

‘ਕੁੜੇ, ਸੁਣਿਐ, ਧੌਂਕਲ ਕਾ ਮੁੰਡਾ ਲੈ ਗਿਆ ਉਹਨੂੰ। ਧੌਂਕਲ ਦਾ ਛੋਟਾ ਭਾਈ ਐ, ਮੈਂਗਲ।”

 

‘ ”ਮੈਂ ਵੀ ਇਹੀ ਸੁਣਿਐ ਕੂੜੇ। ਇਹੀ ਪੱਕੀ ਗੱਲ ਐ। ਤਾਈ ਤਾਂ ਐਮੇਂ ਦੁੱਲੇ ਦਾ ਦਿਲ ਧਰਾਉਂਦੀ ਸੀ, ਅਖੇ-ਥੋਡੀ ਈ ਬਰਾਦਰੀ ‘ਚ ਹੋਣੀ ਐ ਕਿਧਰੇ । ਬਰਾਦਰੀ ‘ਚ ਹੁੰਦੀ ਤਾਂ ਹੁਣ ਨੂੰ ਕਦੋਂ ਦੀ ਆ ਜਾਂਦੀ ਜਾਂ ਉਹ ਛੱਡ ਜਾਂਦੇ ਉਹਨੂੰ ਵਰਿਆ-ਤਰਿਆ ਕੇ, ਜੇ ਭਲਾਂ ਰੁੱਸ ਕੇ ਗਈ ਹੋਵੇ।’

 

ਹਥਾਈ ਦੇ ਵਰਾਂਢੇ ਅੱਗੇ ਵੱਡਾ ਪਿੱਪਲ ਸੀ। ਪਿੱਪਲ ਥੱਲੇ ਲੋਕ ਮੰਜੇ ਡਾਹੀ ਬੈਠੇ ਸਨ। ਪੰਜ-ਸੱਤ ਬੰਦੇ ਹੀ ਸਨ। ਬੁੜ੍ਹੇ ਜਾਂ ਫੇਰ ਜਿਹਨਾਂ ਨੂੰ ਖੇਤਾਂ ਵਿਚ ਕੰਮ ਕੋਈ ਨਹੀਂ ਸੀ। ਨਹੀਂ ਤਾਂ ਇਹ ਦਿਨ ਬਹੁਤ ਕੰਮ ਦੇ ਦਿਨ ਸਨ। ਕਪਾਹਾਂ-ਮੱਕੀਆਂ ਦੀ ਰੁੱਤ ਸੀ। ਬੰਦੇ ਕੁੜਤੇ ਲਾਹ ਕੇ ਮੋਢੇ ਰੱਖੀਂ ਬੈਠੇ ਸਨ। ਪਿੰਡਿਆਂ ਨੂੰ ਹਵਾ ਲਵਾ ਰਹੇ ਸਨ। ਹਵਾ ਦਾ ਕੋਈ ਬੁੱਲਾ ਆਉਂਦਾ ਤਾਂ ਬਿੰਦ ਦੀ ਬਿੰਦ ਸਰੀਰਾਂ ਵਿਚ ਠੰਢ ਭਰ ਜਾਂਦੀ। ਨਹੀਂ ਤਾਂ ਖਾਧਾ-ਪੀਤਾ ਬਾਹਰ ਆਉਣ ਨੂੰ ਹੁੰਦਾ ਰਹਿੰਦਾ। ਕਰਸਾਹ ਦੀ ਇਹ ਕਿੰਨੀ ਚੰਦਰੀ ਰੁੱਤ ਸੀ। ਪਰ ਖੇਤਾਂ ਲਈ ਇਹ ਰੁੱਤ ਬਹੁਤ ਸੁਖਾਵੀਂ ਸੀ। ਪਹੇ ਵਿਚ ਤੁਰਦਿਆਂ ਸੱਜੇ-ਖੱਬੇ ਨਿਗਾਹ ਮਾਰੋ ਤਾਂ ਚਿੱਤ ਹਰੇਵਾਈ ਨਾਲ ਟਹਿਕਣ ਲਗਦਾ। ਮੱਕੀਆਂ-ਕਪਾਹਾਂ ਦੇ ਬੂਟੇ ਪੂਰੇ ਜਲੌ ਵਿਚ ਟਹਿਕਦੇ। ਕਿਸੇ ਕਿਸੇ ਖੇਤ ਵਿਚ ਖੱਬਲ ਦਿਸਦਾ ਤਾਂ ਟੱਬਰ ਦੀ ਕਮਜ਼ੋਰੀ ਤੋਂ ਨਾਲਾਇਕੀ ਜ਼ਾਹਰ ਹੋਣ ਲਗਦੀ। ਟਾਹਲੀਆਂ ਦੇ ਪੱਤੇ ਹਵਾ ਨਾਲ ਹਿਲਦੇ ਤਾਂ ਮਨਾਂ ਵਿਚ ਨਿੱਕੇ ਘੁੰਗਰੂਆਂ ਜਿਹੀ ਝਣਕਾਰ ਛੇੜ ਜਾਂਦੇ। ਪਰ ਇਸ ਸਮੇਂ ਦੁੱਲੋਂ ਲਈ ਕੁਝ ਵੀ ਚੰਗਾ ਨਹੀਂ ਸੀ। ਡੋਲਦੇ-ਖਿੰਡਦੇ ਮਨ ਵਿਚੋਂ ਸੁੱਕੇ ਪੱਤੇ ਝੜਦੇ ਤੇ ਰੇੜੇ-ਮਿੱਟੀ ਦੀ ਜੂਨ ਹੰਢਾਉਣ ਲਗਦੇ। ਉਹ ਹਥਾਈ ਵਿਚ ਜਾ ਕੇ ਖੜ੍ਹਾ ਤਾਂ ਸਭ ਦੀਆਂ ਅੱਖਾਂ ਉਹਦੇ ਵੱਲ ਟੱਡੀਆਂ ਗਈਆਂ। ਜਿਵੇਂ ਉਹ ਸਭ ਓਸੇ  ਂ ਨੂੰ ਉਡੀਕ ਰਹੇ ਹੋਣ। ਇਕ ਬੰਦੇ ਨੇ ਉਹਨੂੰ ਮੰਜੇ ਉੱਤੇ ਬੈਠਣ ਲਈ ਥਾਂ ਛੱਡੀ। ਉਹਦਾ ਹਾਲ-ਚਾਲ ਪੁੱਛਿਆ। ਫੇਰ ਆਖਣ ਲੱਗਿਆ, ”ਦੁੱਲਿਆ ਭਾਈ, ਅਸੀਂ ਸੁਣ ‘ਲੀ ਸਾਰੀ ਕਹਾਣੀ। ਦਰਿਆਉਣ ਦੀ ਲੋੜ ਨੀ। ਤੂੰ ਵੀ ਜਾਣਦੈਂ, ਅਸੀਂ ਵੀ ਜਾਣਦੇ ਆਂ। ਪਰ ਤੂੰ ਪਤਾ ਕਰ, ਕਿੱਥੇ ਐ ਉਹ? ਜਾ ਕੇ ਲੈ ਆਮਾਂਗੇ। ਅਸੀਂ ਨਾਲ ਚੱਲਾਂਗੇ ਤੇਰੇ।”

 

“ਦੁੱਲਿਆ, ਉਹਨੂੰ ਮੇਰੇ ਸਾਲੇ ਨੂੰ ਘਰੇ ਕਾਹਨੂੰ ਆਉਣ ਦਿੰਦਾ ਸੀ ਤੂੰ । ਉਹਨਾਂ ਦੀ ਪੜਤ ਮਾੜੀ ਐ। ਪਹਿਲਾਂ ਧੌਂਕਲ ਲਈ ਬੈਠੇ ਕਿਤੋਂ ਦੀ ਬਾਮ੍ਹਣੀ। ਹੁਣ ਇਹ ਮੈਂਗਲ ਇਕ ਹੋਰ ਕੋਈ ਬੋਲਿਆ। . ਪਿਛਲੀ ਮੰਜੀ ਉੱਤੇ ਬੈਠਾ

 

ਇਕ ਹੋਰ ਪਰ੍ਹੇ ਬੈਠਾ ਪਤਲੀ ਜਿਹੀ ਨੀਵੀਂ ਆਵਾਜ਼ ਕੱਢ ਕੇ ਕਹਿਣ ਲੱਗਿਆ, ‘ਨਾਲੇ ਕਹਿੰਦੇ, ਉਹ ਤਾਂ ਐਥੇ ਈ ਫਿਰਦੈ ਪਿੰਡ ‘ਚ। ਉਹ ਤਾਂ ਕਿਧਰੇ ਗਿਆ ਈ ਨ੍ਹੀਂ।

 

ਦੁੱਲੇ ਕੋਲ ਬੈਠਾ ਬੰਦਾ ਫੇਰ ਬੋਲਿਆ, “ਓਏ, ਕੀ ਕਹਿ ਸਕਦੇ ਆਂ ਭਾਈ, ਸੌ ਚਾਲਾਂ ਹੁੰਦੀਆਂ ਨੇ ਇਹਨਾਂ ਬਦਮਾਸ਼ਾਂ ਦੀਆਂ।” ਤੇ ਫੇਰ ਉਹਨੇ ਦੁੱਲੇ ਨੂੰ ਆਖਿਆ, “ਤੂੰ ਪਤਾ ਕਰ ਭਾਈ, ਨੇੜੇ-ਤੇੜੇ ਈ ਹੋਊ विजे।”

 

ਹਥਾਈ ਵਿਚੋਂ ਉੱਠ ਕੇ ਉਹ ਸਿੱਧਾ ਧੌਂਕਲ ਦੇ ਘਰ ਗਿਆ। ਧੌਂਕਲ ਬੈਠਕ ਵਿਚ ਪਿਆ ਪੱਖਾ ਝੱਲ ਰਿਹਾ ਸੀ। ਉਹਦੀ ਔਰਤ ਅੰਦਰ ਵਿਹੜੇ ਵਿਚ ਕੋਈ ਕੰਮ-ਧੰਦਾ ਕਰਦੀ ਫਿਰਦੀ ਸੀ। ਧੌਂਕਲ ਨੇ ਦੁੱਲੇ ਨੂੰ ਆਦਰ ਨਾਲ ਬਿਠਾਇਆ। ਘਰਵਾਲੀ ਨੂੰ ਹਾਕ ਮਾਰ ਕੇ ਦੁੱਲੇ ਨੂੰ ਠੰਡਾ ਪਾਣੀ ਪਿਆਇਆ। ਫੋਰ ਕਿਹਾ ਕਿ ਉਹ ਘੁੱਟ-ਘੱਟ ਚਾਹ ਬਣਾਵੇ। ਕਿੰਨੇ ਦਿਨਾਂ ਪਿਛੋਂ ਦੁੱਲਾ ਮਸਾਂ ਕਿਤੇ ਘਰ ਆਇਆ ਹੈ।

 

ਦੁੱਲੇ ਨੇ ਗੱਲ ਛੇੜੀ, ਮੈਂਗਲ ਕਿੱਥੇ ਐ?”

 

”ਮੈਂਗਲ ਐਥੇ ਈ ਐ। ਕੱਲ ਏਥੇ ਸੀ। ਰਾਤ ਫੇਰ ਨ੍ਹੀ ਆਇਆ। ਉਹਦਾ ਕੋਈ ਪਤਾ ਨ੍ਹੀ ਲਗਦਾ। ਦੋ ਦਿਨ ਏਥੇ ਹੁੰਦੈ, ਦੋ ਦਿਨ ਪਤਾ ਨ੍ਹੀ ਕਿੱਥੇ ਹੁੰਦੈ। ਮੇਰੇ ਕੰਨੀਓਂ ਤਾਂ ਗਿਆ ਭਾਈ ਉਹ। ਪਸ਼ੂ ਜਿਹੜੇ ਹੈਗੇ ਐ, ਮੈਂ ਆਪ ਈ ਸਾਂਭਦਾਂ ਹੁਣ। ਉਹ ਤਾਂ ਡੱਕਾ ਦੂਹਰਾ ਨ੍ਹੀ ਕਰਦਾ। ਖਬਰੈ, ਕਿੱਥੇ ਰਹਿੰਦੈ?” ਧੌਂਕਲ ਆਪਣਾ ਦੁੱਖ ਲੈ ਕੇ ਬਹਿ ਗਿਆ।

 

ਦੁੱਲੇ ਨੂੰ ਕੋਈ ਸਮਝ ਨਹੀਂ ਆਉਂਦੀ ਸੀ। ਧੌਂਕਲ ਊਠਾਂ ਦੀਆਂ ਗੱਲਾਂ ਕਰਨ ਲੱਗਿਆ। ਦੁੱਲਾ- ਹਾਂ-ਹੂੰ ਕਰਦਾ ਤੇ ਚੁੱਪ-ਚਾਪ ਚਾਹ ਦੇ ਸੜ੍ਹਾਕੇ ਮਾਰਦਾ। ਧੌਂਕਲ ਦੀ ਘਰਵਾਲੀ ਵੀ ਉਹਨਾਂ ਕੋਲ ਪੀੜ੍ਹੀ ਉੱਤੇ ਆ ਬੈਠੀ ਸੀ। ਉਹ ਦੁੱਲੇ ਦੇ ਪਰਿਵਾਰ ਦਾ ਹਾਲ-ਚਾਲ ਪੁੱਛ ਰਹੀ ਸੀ। ਗੱਲ ਕਰਦੀ ਵਿਚ ਦੀ ਹੱਸਣ ਦੀ ਕੋਸ਼ਿਸ਼ ਕਰਦੀ। ਪਰ ਦੁੱਲੇ ਦਾ ਮਸੋਸਿਆ ਮੂੰਹ ਦੇਖ ਕੇ ਪਤਾ ਨਹੀਂ ਕੀ ਸੋਚਣ ਲਗਦੀ। ਕੋਈ ਹੋਰ ਗੱਲ ਛੇੜ ਲੈਂਦੀ।

 

“ਮਿਲਿਆ-ਗਿਲਿਆ ਕਰ ਦੁੱਲਿਆ। ਊਠਾਂ ਦਾ ਵਪਾਰ ਮੁੱਕ ਗਿਆ, ਮਿਲਣਾ-ਗਿਲਣਾ ਤਾਂ ਨ੍ਹੀ ਮੁੱਕਿਆ। ਤੂੰ ਤਾਂ ਭੈੜਿਆ ਜਮ੍ਹਾਂ ਈ ਸਹੁੰ ਪਾ ‘ਤੀ ਜਿਮੇਂ।’ ਧੌਂਕਲ ਨਹੋਰਿਆਂ ਉੱਤੇ ਉੱਤਰ ਆਇਆ ਸੀ।

 

8

 

ਇਹ ਉਹਨਾਂ ਦਿਨਾਂ ਦੀ ਗੱਲ ਹੈ. ਜਦੋਂ ਦੁੱਲੇ ਦੇ ਵੱਡੇ ਦੋਵੇਂ ਮੁੰਡੇ ਪਿੰਡ ਛੱਡ ਗਏ ਸਨ ਤੇ ਮੁਕੰਦ ਸੂੰ ਦੀ ਹਵੇਲੀ ਵਿਚ ਦੁੱਲਾ ਹੁੰਦਾ, ਦੁੱਲੇ ਦੀ ਸਰਦਾਰੋ ਤੇ ਦੁੱਲੇ ਦੇ ਛੋਟੇ ਦੋਵੇਂ ਮੁੰਡੇ ਖੱਡ ਤੇ ਚੰਨੂ।

 

ਮੈਂਗਲ ਦੀ ਖੱਡੂ ਨਾਲ ਬਹੁਤੀ ਬਣਦੀ। ਉਹ ਖੱਡੂ ਤੋਂ ਕੁਝ ਵਰ੍ਹੇ ਹੀ ਵੱਡਾ ਹੋਵੇਗਾ। ਦੋਵਾਂ ਦੀ ਦੋਸਤੀ ਬਹੁਤ ਸੀ। ਇਕੱਠੇ ਬਹਿੰਦੇ-ਉੱਠਦੇ ਤੇ ਬੰਨਿਆਂ ਵਿਚ ਊਠ ਚਾਰਨ ਜਾਂਦੇ। ਅੱਠ-ਦਸ-ਊਠ- ਊਠਣੀਆਂ ਦੁੱਲੇ ਦੀਆਂ ਸਨ ਤੇ ਐਨੇ ਕੁ ਪਸ਼ੂ ਧੌਂਕਲ ਦੇ ਹੁੰਦੇ। ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜਾ ਊਠ ਜਾਂ ਕਿਹੜੀ ਊਠਣੀ ਦੁੱਲੇ ਦੀ ਹੈ ਤੇ ਕਿਹੜਾ ਊਠ ਜਾਂ ਊਠਣੀ ਧੌਂਕਲ ਦੀ। ਖੱਡੂ ਤੇ ਮੈਂਗਲ ਪੂਰੀ ਸਿਆਣ ਰੱਖਦੇ। ਬੰਨੇ ਵਿਚ ਪਸ਼ੂ ਇਕੱਠੇ ਚਰਦੇ ਰਹਿੰਦੇ। ਹੋਰ ਕਿਸੇ ਦੇਖਣ ਵਾਲੇ ਨੂੰ ਕੋਈ ਪਤਾ ਨਹੀਂ ਹੋ ਸਕਦਾ ਸੀ ਕਿ ਇਹ ਸਾਰੇ ਊਠ-ਊਠਣੀਆਂ ਇੱਕੋ ਘਰ ਦੇ ਹਨ ਜਾਂ ਦੋ ਘਰਾਂ ਦੇ ਤੇ ਕਿਹੜਾ ਪਸ਼ੂ ਕਿਸ ਘਰ ਦਾ ਹੈ। ਜਦੋਂ ਉਹ ਘਰਾਂ ਨੂੰ ਆਉਣ ਲਗਦੇ ਤਾਂ ਆਪਣੇ-ਆਪਣੇ ਪਸ਼ੂ ਅੱਡ ਨਿਖੇੜ ਲੈਂਦੇ।

 

ਅਸਲ ਵਿਚ ਲਿਹਾਜ਼ ਤਾਂ ਧੌਂਕਲ ਤੇ ਦੁੱਲੇ ਦੀ ਸੀ। ਦੋਵੇਂ ਊਠਾਂ ਦੇ ਵਪਾਰੀ ਸਨ । ਉਹ ਆਪਸ ਵਿਚ ਵੀ ਊਠਾਂ ਦਾ ਲੈਣ-ਦੇਣ ਕਰਦੇ ਰਹਿੰਦੇ। ਊਠ ਲੈ ਕੇ ਇਕੱਠੇ ਮੰਡੀਆਂ ਉੱਤੇ ਜਾਂਦੇ। ਮੁਕਤਸਰ ਦੀ ਮੰਡੀ ਤਾਂ ਹਰ ਸਾਲ ਜਾਂਦੇ ਸਨ। ਕਦੇ ਕਦੇ ਰਾਜਸਥਾਨ ਵਿਚ ਗੁੱਗਾ ਮਾੜੀ ਵੀ ਜਾਂਦੇ। ਫੇਰ ਖੱਡੂ ਤੇ ਮੈਂਗਲ ਦੀ ਓਵੇਂ ਹੀ ਜੋੜੀ ਬਣ ਗਈ, ਜਿਵੇਂ ਕਦੇ ਦੁੱਲੇ ਤੇ ਧੌਂਕਲ ਦੀ ਸੀ। ਬੰਨੇ ਵਿਚ ਊਠ ਲੈ ਕੇ ਖੱਡੂ ਜਾਂਦਾ ਤਾਂ ਛੋਟਾ ਚੰਨੂ ਵੀ ਉਹਦੇ ਨਾਲ ਹੁੰਦਾ। ਖੱੜੂ ਚੰਨੂ ਤੋਂ ਹੀ ਬਹੁਤਾ ਕੰਮ ਕਰਾਉਂਦਾ, ਆਪ ਮੈਂਗਲ ਨਾਲ ਬੈਠਾ ਗੱਲਾਂ ਮਾਰਦਾ ਜਾਂ ਉਹ ਤਾਸ਼ ਖੇਡਦੇ। ਚੰਨੂ ਤਾਂ ਵਿਚਾਰਾ ਮੋੜੇ ਲਾਉਣ ‘ਤੇ ਰਹਿੰਦਾ। ਡਰ ਬਣਿਆ ਰਹਿੰਦਾ, ਕੋਈ ਊਠ ਨੇੜੇ ਦੇ ਖੇਤ ਵਿਚ ਨਾ ਜਾ ਵੜੇ ਤੇ ਫਸਲ ਦਾ ਨੁਕਸਾਨ ਕਰੇ।

 

ਕਦੇ ਕਦੇ ਸਵੇਰੇ ਹੀ ਊਠ ਬੰਨਿਆਂ ਵਿਚ ਲਿਜਾਣ ਤੋਂ ਪਹਿਲਾਂ ਮੈਂਗਲ ਉਹਨਾਂ ਦੀ ਹਵੇਲੀ ਵਿਚ ਆ ਬੈਠਦਾ ਤੇ ਦੁੱਲੇ ਨਾਲ ਦੋ-ਚਾਰ ਗੱਲਾਂ ਮਾਰ ਕੇ ਖੱਡੂ ਨਾਲ ਗੱਲਾਂ ਕਰਨ ਲੱਗਦਾ। ਉਹ ਪਤਾ ਨਹੀਂ ਕੀ ਗੱਲਾਂ ਕਰਦੇ। ਕਦੇ ਉੱਚਾ-ਉੱਚਾ ਹੱਸਣ ਲਗਦੇ ਤੇ ਕਦੇ ਬਹੁਤ ਨੀਵਾਂ ਬੋਲ-ਬੋਲ ਗੁੱਝੀਆਂ ਗੱਲਾਂ ਕਰਦੇ। ਮੈਂਗਲ ਦੀ ਅੱਖ ਹਮੇਸ਼ਾ ਸਰਦਾਰੋ ਵੱਲ ਰਹਿੰਦੀ। ਉਹ ਉਹਨਾਂ ਨੂੰ ਚਾਹ ਦੇਣ ਆਉਂਦੀ ਤਾਂ ਮੈਂਗਲ ਐਵੇਂ ਹੀ ਕੁਝ ਨਾ ਕੁਝ ਖੱਡੂ ਨੂੰ ਆਖਦਾ। ਅਸਲ ਵਿਚ ਉਹ ਸਰਦਾਰੋ ਨੂੰ ਕੁਝ ਕਹਿ ਰਿਹਾ ਹੁੰਦਾ। ਸਰਦਾਰੋ ਨਿਆਣੀ ਨਹੀਂ ਸੀ। ਉਹ ਬਣਦਾ-ਤਣਦਾ ਜਵਾਬ ਵੀ ਦੇ ਜਾਂਦੀ। ਇਕ ਦਿਨ ਸਰਦਾਰ ਨੇ ਪਹਿਲ ਕਰ ਦਿੱਤੀ, ”ਮੈਂਗਲਾ, ਤੇਰਾ ਵਿਆਹ ਕਦੇ ਹੋਊ ਕਿ ਭਰਜਾਈ ‘ਤੇ ਈ ਬੈਠਾ ਰਹੇਂਗਾ?”

 

”ਭਰਜਾਈ ਤਾਂ ਖੰਘਣ ਨ੍ਹੀ ਦਿੰਦੀ। ਭਰਜਾਈ ਦੀਆਂ ਕੀ ਗੱਲਾਂ ਨੇ।” ਮੈਂਗਲ ਨੇ ਜਵਾਬ ਦਿੱਤਾ।

 

”ਫੇਰ ਰਹਿ ਗਿਆ ਵੇ ਤੂੰ ਤਾਂ ਢੋਡਰ ਦਾ ਢੋਡਰ, ਕਾਂ-ਕਾਂ ਕਰੀ ਜਾਇਆ ਕਰ। ਲੋਕਾਂ ਦੇ ਟੁਕੜਿਆਂ ਕੰਨੀ ਝਾਕਦਾ।’.

 

”ਨਹੀਂ, ਮੈਂ ਕਿਉਂ ਆਖਦੀ ਐਂ, ਮਾਸੀ, ਸਾਡਾ ਕੀ ਭੁੰਨ ਕੇ ਬੀਜਿਆ ਹੋਇਐ। ਸਾਡੇ ਵੀ ਕਦੇ ਦਿਨ ਆਉਣਗੇ। ਵਿਆਹ ਵੀ ਹੋਜੂ।” ਖੱਡੂ ਦੀ ਰੀਸ ਮੈਂਗਲ ਵੀ ਸਰਦਾਰੋ ਨੂੰ ਮਾਸੀ ਆਖਦਾ।

 

ਆਥਣ ਵੇਲੇ ਜਦੋਂ ਮੈਂਗਲ ਆਪਣੇ ਊਠ-ਊਠਣੀਆਂ ਕਿੱਲਿਆਂ ‘ਤੇ ਬੰਨ੍ਹ ਆਉਂਦਾਂ ਤਾਂ ਹਵੇਲੀ ਵਿਚ ਗੇੜਾ ਮਾਰਦਾ। ਖੱਡੂ ਤੇ ਉਹ ਫੇਰ ਗੱਲਾਂ ਕਰਦੇ। ਉਹਨਾਂ ਦੀਆਂ ਗੱਲਾਂ ਮੁਕਦੀਆਂ ਨਹੀਂ ਸਨ। ਆਥਣੇ ਵੀ ਸਰਦਾਰੋ ਨਾਲ ਕੋਈ ਗੱਲ-ਕੱਥ ਹੋ ਜਾਂਦੀ। ਕਦੇ ਕੋਈ ਤਿੱਖੀ ਗੱਲ ਤੇ ਕਦੇ ਮੋਹ-ਭਰੀ। ਚਖਾ-ਮੁਖੀ ਚਲਦੀ ਰਹਿੰਦੀ। ਗੱਲਾਂ ਵਿਚ ਖੱਡੂ ਵੀ ਹਿੱਸਾ ਲੈਂਦਾ। ਚੰਨੂ ਉਹਨਾਂ ਤੋਂ ਛੋਟਾ ਹੋਣ ਕਰ ਕੇ ਪਰ੍ਹਾਂ ਹੀ ਕਿਧਰੇ ਰਹਿੰਦਾ।

 

ਇਕ ਦਿਨ ਸਿਆਲ ਦਾ ਮਹੀਨਾ ਸੀ ਕੋਈ। ਬੰਨੇ ਵਿਚ ਊਠ ਦੂਰ ਕਿਧਰੇ ਦਰੱਖਤਾਂ ਦੀਆਂ ਪਲੂਲ੍ਹਣਾਂ ਮੁੱਛ ਰਹੇ ਸਨ। ਚੰਨੂ ਵੀ ਓਧਰ ਹੀ ਸੀ ਕਿਧਰੇ। ਖੱਡੂ ਤੇ ਮੈਂਗਲ ਟਿੱਬੀ ਉੱਤੇ ਬੈਠੇ ਤਾਸ਼ ਖੇਡ ਰਹੇ ਸਨ। ਆਸਮਾਨ ਵਿਚ ਕੋਈ ਬੱਦਲ ਨਹੀਂ ਸੀ। ਸੂਰਜ ਆਪਣੇ ਪੂਰੇ ਜਲੌ ਵਿਚ ਚਮਕ ਰਿਹਾ ਸੀ। ਧੁੱਪ ਪਿੰਡਿਆਂ ਵਿਚ ਨਿੱਘ ਭਰਦੀ ਤੇ ਨਵੀਂ ਤਾਕਤ ਬਖਸ਼ ਰਹੀ ਸੀ । ਤਾਸ਼ ਦੇ ਪੱਤੇ ਫੈਂਟਣ ਵੇਲੇ ਮੈਂਗਲ ਖੱਡ ਵੱਲ ਨਿਗਾਹ ਭਰ ਕੇ ਝਾਕਿਆ ਤੇ ਬੋਲਿਆ, “ਕਿਉਂ ਖੱਡੂ, ਮਾਸੀ ਤੇਰੀ ਜਮ੍ਹਾਂ ਨਾਗ ਦੀ ਬੱਚੀ ਐ। ਬਚ ਕੇ ਰਹੀਂ, ਡੰਗ ਮਾਰੂ ਇਕ ਦਿਨ।”

 

ਖੱਡੂ ਉਹਦੇ ਵੱਲ ਭੰਵੱਤਰਿਆ ਜਿਹਾ ਦੇਖਣ ਲੱਗਿਆ। ਜਿਵੇਂ ਗੱਲ ਉਹਦੀ ਸਮਝ ਵਿਚ ਨਾ ਆਈ ਹੋਵੇ। ਉਹ ਬੋਲਿਆ ਕੁਝ ਨਹੀਂ।

 

ਅਗਲੀ ਵਾਰ ਪੱਤੇ ਵੰਡਣ ਵੇਲੇ ਮੈਂਗਲ ਫੇਰ ਬੋਲ ਪਿਆ, ‘ਕਿਉਂ ਖੱਡੂ, ਛੇੜੀ ਨ੍ਹੀ ਕਦੇ ਵੇਰ?”

 

“ਨਾ, ਇਹ ਕੰਮ ਨ੍ਹੀ ਕਰਨਾ।”

 

”ਕਿਉਂ?”

 

‘‘ਬੱਸ ਨਹੀਂ।’

 

“ਓਏ ਜਾਣ ਦੇ। ਝੂਠ ਬੋਲਦੈਂ ਕੰਜਰਾ।”

 

ਉਹ ਪੱਤੇ ਸੁੱਟਣ ਲੱਗੇ। ਖੱਡੂ ਬਾਜ਼ੀ ਹਾਰ ਗਿਆ। ਹੁਣ ਪੱਤੇ ਵੰਡਣ ਦੀ ਉਹਦੀ ਵਾਰੀ ਸੀ। ਪਹਿਲਾਂ ਮੈਂਗਲ ਨੇ ਖੱਡੂ ਦੇ ਦੋਵੇਂ ਹੱਥ ਫੜ ਲਏ ਤੇ ਕਿਹਾ, ‘ਐਧਰ ਝਾਕ, ਮੇਰੀਆਂ ਅੱਖਾਂ ‘ਚ ਅੱਖਾਂ ਪਾ ਕੇ ਦੇਖ।’‘

 

”ਲੈ, ਕਿਉਂ?” ਖੱਡੂ ਉਹਦੇ ਵੱਲ ਇਕ-ਟੱਕ ਦੇਖ ਰਿਹਾ ਸੀ।

 

‘‘ਨਾ, ਸਿੱਧਾ ਝਾਕ। ਪਾਸੇ ਨਿਗਾਅ ਕਿਉਂ ਕਰਦੈ? ਬੱਸ ਲੱਗ ਗਿਆ ਪਤਾ। ਦਾਲ ‘ਚ ਕਾਲਾ ਕਾਲਾ ਜ਼ਰੂਰ ਐ ਕੁੱਝ। ਮੰਨ ਚਾਹੇ ਨਾ ਮੰਨ।”

 

”ਨਾ, ਤੇਰੀ ਸਹੁੰ।”

 

”ਚੰਗਾ ਖੜ੍ਹ।” ਮੈਂਗਲ ਉੱਠ ਕੇ ਪਰ੍ਹਾਂ ਗਿਆ ਤੇ ਝਾੜ-ਮਲ੍ਹੇ ਦੀ ਇਕ ਸੁੱਕੀ ਡਾਹਣੀ ਚੁੱਕ ਲਿਆਇਆ। ਉਹਦੇ ਨਾਲੋਂ ਇਕ ਡੱਕਾ ਤੋੜ ਕੇ ਖੱਡੂ ਦੇ ਸਿਰ ਉੱਤੇ ਰੱਖਿਆ।

 

”ਮੇਰਿਆ ਸਾਲਿਆ ਬਾਜੀਗਰਾ, ਐਸ ਡੱਕੇ ਵਾਂਗੂ ਸੁੱਕ ਜੇ ਜੇ ਝੂਠ ਬੋਲੇਂ? ਦੱਸ?”

 

‘‘ਹਾਂ, ਸੁੱਕ ਜਾਂ।’’

 

”ਫੇਰ ਛੇੜਦਾ ਕਿਉਂ ਨ੍ਹੀ ਉਹਨੂੰ? ਤੇਰੀ ਕੀ ਉਹ ਮਾਂ ਲਗਦੀ ਐ?”

 

”ਹੋਰ, ਮਾਂ ਈ ਲਗਦੀ ਐ। ਜਦੋਂ ਬਾਪੂ ਵਿਆਹ ਕੇ ਲਿਆਇਐ ਉਹਨੂੰ।’

 

‘‘ਓਏ, ਛੱਡ ਪਰ੍ਹੇ। ਕੋਹੜੀ ਐਂ ਤੂੰ ਤਾਂ ਜਹਾਨ ਦਾ । ਤੇਰੀ ਥਾਂ ਮੈਂ ਹੋਵਾਂ। ਓਏ, ਤੇਰੀ ਉਹ ਸਕੀ ਮਾਂ ਤਾਂ ਨ੍ਹੀ? ਭੈਣ ਦੇਣਿਆ, ਜਮ੍ਹਾਂ ਮਿੱਟੀ. ਐਂ। ਇਕ ਦਿਨ ਹੱਥ ਜਾ ਲਾ ਕੇ ਦੇਖੀਂ। ਕਿਰੀ ਲਸੂੜ੍ਹੀ ਵਾਂਗੂੰ ਟਸਕੀ ਪਈ ਐ। ਮੂੰਹ ‘ਚ ਆ ਡਿੱਗੂ।”

 

ਉਹਨਾਂ ਨੇ ਸੁਣਿਆ, ਦੂਰ ਕਿਧਰੋਂ ਕਿਸੇ ਦੇ ਉੱਚਾ-ਉੱਚਾ ਬੋਲਣ ਦੀ ਆਵਾਜ਼ ਆ ਰਹੀ ਸੀ। ਫੇਰ ਚੰਨੂ ਦਾ ਬੋਲ ਸੁਣਿਆ। ਉਹ ਉਹਨਾਂ ਨੂੰ ਹੀ ਹਾਕਾਂ ਮਾਰ ਰਿਹਾ ਸੀ । ਉਹਨਾਂ ਨੇ ਤਾਸ਼ ਇੱਕਠੀ ਕਰ ਕੇ ਡੱਬੀ ਵਿਚ ਪਾਈ ਤੇ ਉੱਠ ਖੜ੍ਹੇ। ਖੱਡੂ ਨੇ ਬਾਂਹ ਖੜ੍ਹੀ ਕੀਤੀ ਤੇ ਉਹ ਦੋਵੇਂ ਚੰਨੂ ਵੱਲ ਭੱਜ ਪਏ। ਉਹ ਨਿੰਮੋਝੂਣਾ ਹੋਇਆ ਖੜ੍ਹਾ ਸੀ ਤੇ ਖੇਤ ਦੇ ਮਾਲਕ ਚੰਦ ਡੁੱਡੇ ਵੱਲ ਕਹਿਰੀਆਂ ਨਜ਼ਰਾਂ ਨਾਲ ਝਾਕ ਰਿਹਾ ਸੀ । ਚੰਦ ਉਹਨੂੰ ਅਜੇ ਵੀ ਗਾਲਾਂ ਕੱਢੀ ਜਾ ਰਿਹਾ ਸੀ।

 

‘ਓਏ, ਕੀ ਹੋ ਗਿਆ ਭਾਈ, ਚੰਦ ਸਿੰਆਂ?” ਮੈਂਗਲ ਬੋਲਿਆ।

 

”ਇਹ ਛੋਲੇ ਥੋਡੇ ਊਠਾਂ ਖਾਤਰ ਬੀਜੇ ਐ ਅਸੀਂ? ਆ ਜਾਨੇ ਓ ਮੂੰਹ ਚੱਕ ਕੇ ਏਧਰ।”

 

ਚੰਨੂ ਰੋਣ ਵਾਲਿਆਂ ਵਾਂਗ ਬੋਲਿਆ, ‘ਛੋਲਿਆਂ ‘ਚ ਊਠ ਵੜਿਆ ਵੀ ਐ? ਐਮੇਂ ਬੋਲੀ ਜਾਨੈਂ।” ”ਨਹੀਂ ਵੜਿਆ, ਵੜ ਜਾਂਦਾ। ਜੇ ਮੈਂ ਦੂਰੋਂ ਲਲਕਰਾ ਨਾ ਮਾਰਦਾ।” ਚੰਦ ਸਾਹੋ-ਸਾਹ ਹੋਇਆ – ਖੜ੍ਹਾ ਸੀ।

 

”ਫੇਰ ਤੂੰ ਗਾਲਾਂ ਕਿਉਂ ਦੇਈਂ ਜਾਨੈ? ਊਂ ਆਖਦੇ। ਗਾਲਾਂ ਕੱਢਣ ਨੂੰ ਹੋਰ ਕਿਸੇ ਦੇ ਕੀ ਮੂੰਹ ਨ੍ਹੀ?” ਖੱਡੂ ਬੋਲਿਆ।

 

”ਆਮਾਂ ਫੇਰ?” ਚੰਦ ਉਰ੍ਹਾਂ ਨੂੰ ਹੋਇਆ।

 

“ਆਜਾ। ਕੀ ਕਰ ਦੇਂਗਾ ਤੂੰ?” ਖੱਡੂ ਵੀ ਤੱਤਾ ਹੋ ਗਿਆ।

 

”ਊਠ ਦੀ ਪੈੜ ਦਿਖਾ ਦੇ ਤੇਰੇ ਵਾਹਣ ‘ਚ। ਜੇ ਤਾਂ ਭਾਈ ਤੇਰਾ ਕੋਈ ਨੁਕਸਾਨ ਹੋਇਐ, ਫੇਰ ਤਾਂ ਗਾਲਾਂ ਦਿੰਦਾ ਚੰਗਾ ਲਗਦੈਂ ਤੂੰ। ਨਹੀਂ ਤਾਂ ਮਾੜੀ ਗੱਲ ਐ ਤੇਰੀ। ਗਾਲ ਨਾ ਦੇਹ।” ਮੈਂਗਲ ਬੋਲ ਰਿਹਾ मी।

 

”ਮਾੜੀ ਤਾਂ ਆਪੇ ਐ। ਪਤੈ ਥੋਨੂੰ, ਕਿਮੇਂ ਲਹੂ-ਪਾਣੀ ਇਕ ਕਰ ਕੇ ਹੁੰਦੇ ਐ ਦਾਣੇ? ਤੁਸੀਂ ਤਾਂ ਊਠ ਓਂ। ਊਠ ਰੱਖ ਲੈ ਊਠਾਂ ਵਰਗੀ ਅਕਲ ਹੋ ‘ਗੀ। ਪਰ੍ਹੇ ਰੱਖਿਆ ਕਰੋ ਆਵਦੇ ਪਸੂ, ਕਹਿ ‘ਤਾ ਇਕ ਵਾਰੀਂ। ਨਹੀਂ ਫੇਰ ਹੋਰ ਸਿਆਪਾ ਛਿੜੂ ਕੋਈ।” ਸੋਟੀ ਸਹਾਰੇ ਲੰਗ ਮਾਰਦਾ ਉਹ ਪਰ੍ਹਾਂ ਕਣਕਾਂ ਵੱਲ ਤੁਰ ਗਿਆ।

 

ਪਿੱਛੋਂ ਤਿੰਨੇ ਜਣੇ ਉਹਨੂੰ ਗਾਲਾਂ ਕੱਢਣ ਲੱਗੇ।

 

”ਕੁੱਤਾ ਜੱਟ, ਵਾਧੂ ਦਾ ਗਲ ਪੈਂਦੈ!” ਮੈਂਗਲ ਨੇ ਕਿਹਾ।

 

”ਤੂੰ ਕਿੱਥੇ ਸੀ, ਜਦੋਂ ਊਠ ਛੋਲਿਆਂ ਕੰਨੀ ਗਿਐ?” ਖੱਡੂ ਨੇ ਚੰਨੂ ਨੂੰ ਪੁੱਛਿਆ।

 

”ਮੈਂ ਐਥੇ ਈ ਖੜ੍ਹਾ ਸੀ। ਊਠ ਤਾਂ ਉਰ੍ਹੇ-ਉਰ੍ਹੇ ਚਰਦਾ ਸੀ, ਕਾਹਨੂੰ ਗਿਐ ਛੋਲਿਆਂ ‘ਚ।” ਚੰਨੂ ਦਿੜ੍ਹਤਾ ਨਾਲ ਦੱਸ ਰਿਹਾ ਸੀ।OKCLUB.COM

 

”ਚਲੋ ਛੱਡੋ। ਐਮੇਂ ਸਾਲਾ, ਡੁੱਡਾ ਕਲੰਦਰੀ, ਬਹੂ ਆਈ ਚੰਦਰੀ।’ ਮੈਂਗਲ ਨੇ ਕਿਹਾ।

 

ਉਹ ਤਿੰਨੇ ਤਾੜੀ ਮਾਰ ਕੇ ਹੱਸਣ ਲੱਗੇ ਤੇ ਫੇਰ ਪਰ੍ਹਾਂ ਨੂੰ ਤੁਰ ਗਏ, ਜਿੱਧਰ ਊਠ-ਊਠਣੀਆਂ ਬਹੁਤੇ ਖੜ੍ਹੇ ਸਨ ਤੇ ਦਰੱਖਤਾਂ ਨੂੰ ਮੂੰਹ ਮਾਰ ਰਹੇ ਸਨ।

 

ਖੱਡੂ ਆਪਣੇ ਘਰ ਆਇਆ ਤਾਂ ਪਸ਼ੂ ਕਿੱਲਿਆਂ ‘ਤੇ ਬੰਨ੍ਹ ਕੇ ਵਿਹੜੇ ਵਿਚ ਮੰਜੇ ਉੱਤੇ ਆ ਬੈਠਾ। ਚੰਨੂ ਨੂੰ ਕਹਿੰਦਾ, “ਮਾਸੀ ਨੂੰ ਕਹਿ, ਚਾਹ ਬਣਾਊਗੀ, ਓਏ।”

 

ਚੰਨੂ ਪਰ੍ਹਾਂ ਧੁੱਪ ਦੇ ਸੀਹੇ ਬੈਠੇ ਦੁੱਲੇ ਕੋਲ ਜਾ ਬੈਠਾ ਤੇ ਕੋਈ ਗੱਲ ਕਰਨ ਲੱਗਿਆ। ਉਹ ਜ਼ਰੂਰ ਚੰਦ ਛੱਡੇ ਦੀ ਗੱਲ ਕਰਦਾ ਹੋਵੇਗਾ। ਏਸੇ ਕਰ ਕੇ ਸ਼ਾਇਦ ਦੁੱਲਾ ਮੂੰਹ ਉਤਾਂਹ ਚੁੱਕ ਕੇ ਉਹਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ।

 

ਸਰਦਾਰੋ ਖੱਡੂ ਨੂੰ ਚਾਹ ਫੜਾਉਣ ਆਈ ਤਾਂ ਖੱਡੂ ਉਹਦੇ ਮੂੰਹ ਵੱਲ ਹੀ ਝਾਕੀ ਜਾਵੇ । ਸਰਦਾਰੋ ਨੇ ਇਕ ਵਾਰ ਦੇਖਿਆ, ਦੋ ਵਾਰ ਦੇਖਿਆ, ਫੇਰ ਕਹਿੰਦੀ, ”ਕੀ ਹੋ ਗਿਆ ਵੇ ਅੱਜ ਤੈਨੂੰ, ਐਂ ਝਾਕਦੈਂ?”

 

ਖੱਡੂ ਨੇ ਨੀਵੀ ਪਾ ਲਈ। ਉਹਨੂੰ ਮੈਂਗਲ ਦੀਆਂ ਗੱਲਾਂ ਯਾਦ ਆ ਰਹੀਆਂ ਸਨ। ਪਰ ਉਹ ਬੋਲਿਆ ਕੁਝ ਨਹੀਂ। ਰਾਤ ਨੂੰ ਰੋਟੀ ਖਾ ਕੇ ਉਹ ਦਰਵਾਜ਼ੇ ਵਿਚ ਜਾ ਪਿਆ। ਉਥੇ ਹੀ ਊਠ ਬੰਨ੍ਹੇ ਹੁੰਦੇ। ਉਥੇ ਹੀ ਚੰਨੂ ਪੈਂਦਾ ਹੁੰਦਾ। ਦਰਵਾਜ਼ੇ ਦੀ ਛੱਤ ਬਹੁਤ ਉੱਚੀ ਸੀ। ਬਾਰ ਦੇ ਤਖ਼ਤੇ ਵੱਡੇ ਵੱਡੇ ਸਨ, ਉਨੇ ਹੀ ਉੱਚੇ। ਜਿਵੇਂ ਕਿਸੇ ਕਿਲੇ ਦੇ ਤਖਤੇ ਹੋਣ। ਮੋਟੇ ਮੋਟੇ ਫੱਟਾਂ ਦੇ ਤਖਤੇ। ਏਸ ਰੁੱਤ ਵਿਚ ਊਠ ਮੱਘੇ ਕੱਢਦੇ ਤੇ ਬੁੱਕਦੇ। ਮੱਕੜਾ ਮਾਰਦੇ। ਉਹਨਾਂ ਵਿਚੋਂ ਤਿੱਖੀ ਦੁਰਗੰਧ ਨਿਕਲਦੀ। ਇਹ ਦੁਰਗੰਧ ਲੇਡਿਆਂ ਤੇ ਪਿਸ਼ਾਬ ਦੀ ਦੁਰਗੰਧ ਵਿਚ ਮਿਲ ਕੇ ਹਵਾ ਨੂੰ ਹੋਰ ਵੀ ਸਾਹ-ਘੋਟੂ ਬਣਾਉਣ ਲਗਦੀ। ਪਰ ਇਹਨਾਂ ਪਸ਼ੂਆਂ ਵਿਚ ਰਹਿਣ ਵਾਲੇ ਬੰਦਿਆਂ ਲਈ ਇਹ ਤਿੱਖੀ ਤੇਜ਼ ਬਦਬੂ ਕੋਈ ਖਾਸ ਮਾਰੂ ਨਹੀਂ ਸੀ। ਉਹਨਾਂ ਦੀ ਤਾਂ ਆਦਤ ਬਣ ਚੁੱਕੀ ਸੀ। ਸਗੋਂ }

 

:

 

ਇਸ ਬਦਬੂ ਵਿਚ ਰਾਤਾਂ ਸਮੇਂ ਉਹਨਾਂ ਨੂੰ ਗੂੜ੍ਹੀ ਨੀਂਦ ਆਉਂਦੀ । ਉਸ ਰਾਤ ਖੱਡੂ ਨੂੰ ਉੱਖੜੀ-ਉੱਖੜੀ ਨੀਂਦ ਆਈ। ਦੇਰ ਤੱਕ ਉਹ ਪਾਸੇ ਮਾਰਦਾ ਰਿਹਾ। ਜਦੋਂ ਹੀ ਉਹਦੀ ਅੱਖ ਖੁੱਲ੍ਹਦੀ, ਮੈਂਗਲ ਦੀਆਂ ਗੱਲਾਂ ਉਹਦੇ ਮੱਥੇ ਨਾਲ ਆ ਵਜਦੀਆਂ। ਉਹ ਚਿੱਤ ਵਿਚ ਹੀ ਉਹਨੂੰ ਗਾਲਾਂ ਕੱਢਦਾ, ‘‘ਮੇਰੇ ਸਾਲੇ ਜੱਟ ਨੇ ਮੈਨੂੰ ਕਿਮੇਂ ਸੋਚਣ ਲਾ ‘ਤਾ।”

 

ਸਰਦਾਰੋ ਰੋਜ਼ ਵਾਂਗ ਹੀ ਸਵੇਰੇ ਸਦੇਹਾਂ ਜਾਗੀ। ਬੋਤੀ ਦਾ ਦੁੱਧ ਰਾਤ ਦਾ ਚੋਅ ਕੇ ਰੱਖਿਆ ਪਿਆ ਸੀ। ਰਸੋਈ ਵਿਚ ਜਾ ਕੇ ਉਹਨੇ ਚੁੱਲ੍ਹੇ ਅੱਗ ਬਾਲੀ । ਚਾਹ ਬਣਾ ਲਈ। ਡੋਲਣੇ ਵਿਚ ਚਾਹ ਪਾ ਕੇ ਪਹਿਲਾਂ ਉਹ ਉੱਤੇ ਚੁਬਾਰੇ ਵਿਚ ਰੱਖ ਆਈ। ਦੋ ਵਾਟੀਆਂ ਵੀ। ਦੁੱਲੇ ਨੂੰ ਕਿਹਾ, “ਉੱਠ, ਚਾਹ ਪੀ ਲੈ। ਆਹ ਪਈ ਐ। ਠੰਡੀ ਨਾ ਹੋ ‘ਜੇ।”

 

ਉਹ ਫੇਰ ਥੱਲੇ ਰਸੋਈ ਵਿਚ ਆਈ। ਪਿੱਤਲ ਦੇ ਗਿਲਾਸਾਂ ਵਿਚ ਚਾਹ ਲੈ ਕੇ ਦਰਵਾਜ਼ੇ ਦੇ ਬਾਰ ਅੱਗੇ ਜਾ ਖੜ੍ਹੀ। ਹਾਕ ਮਾਰੀ, ”ਵੇ ਖੱਡੂ, ਵੇ ਚੰਨੂ, ਉੱਠੋ ਵੇ। ਲਓ ਫੜੋ, ਛੇਤੀ ਕਰੋ। ਠੰਡੀ ਹੋਈ ਜਾਂਦੀ मैं।”

 

ਖੱਡੂ ਪਹਿਲਾਂ ਹੀ ਜਾਗਦਾ ਪਿਆ ਸੀ। ਉੱਠ ਕੇ ਬੈਠ ਗਿਆ। ਉਹਨੂੰ ਲੱਗਿਆ, ਸਰਦਾਰੋ ਕਿੰਨਾ ਮੋਹ ਨਾਲ ਬੋਲਦੀ ਹੈ। ਉਹਦੀ ਜ਼ੁਬਾਨ ਵਿਚ ਕਿੰਨੀ ਮਿਠਾਸ ਹੈ। ਚੰਨੂ ਦਾ ਗਿਲਾਸ ਉਹਦੇ ਸਿਰ੍ਹਾਣੇ ਰੱਖ ਕੇ ਉਹ ਖੱਡੂ ਨੂੰ ਗਿਲਾਸ ਫੜਾਉਣ ਲੱਗੀ। ਗਿਲਾਸ ਫੜਨ ਲਈ ਖੱਡੂ ਨੇ ਰਜ਼ਾਈ ਵਿਚੋਂ ਬਾਂਹ ਬਾਹਰ ਕੱਢੀ। ਪਰ ਗਿਲਾਸ ਫੜਨਾ ਭੁੱਲ ਕੇ ਉਹ ਸਰਦਾਰੋ ਦੇ ਮੂੰਹ ਵਲ ਹੀ ਲਗਾਤਾਰ ਝਾਕੀ ਜਾ ਰਿਹਾ ਸੀ। ਪਹੁ ਕਦੋਂ ਦੀ ਫਟ ਚੁੱਕੀ ਸੀ। ਚਾਨਣ ਦੀਆਂ ਜੀਭਾਂ ਹਨ੍ਹੇਰੇ ਨੂੰ ਵਾਹੋ-ਦਾਹੀ ਚਟਦੀਆਂ ਤੁਰੀਆਂ ਜਾ ਰਹੀਆਂ ਸਨ । ਕੁਝ ਪਲ ਅੱਖਾਂ ਮੀਚੋ, ਅਗਲੇ ਪਲ ਚੀਜ਼ਾਂ ਹੋਰ ਸਾਫ ਦਿਸਣ ਲਗਦੀਆਂ। ਦਰਵਾਜ਼ੇ ਵਿਚ ਮੂੰਹ ਨੂੰ ਮੂੰਹ ਦਿਸਦਾ ਸੀ। ਬੀਹੀ ਵੱਲ ਦੇ ਵੱਡੇ ਤਖਤਿਆਂ ਵਿਚ ਵਿਰਲਾਂ ਸਨ । ਖੱਡੂ ਨੂੰ ਗਿਲਾਸ ਫੜਾ ਕੇ ਸਰਦਾਰੇ ਨੇ ਉਹਦੇ ਮੋਢੇ ਉੱਤੇ ਚੂੰਢੀ ਵੱਢੀ! ਬੋਲੀ, ‘ਕੱਲ੍ਹ ਦਾ ਕੀ ਹੋਈ ਜਾਂਦੈ ਵੇ ਤੈਨੂੰ?”

 

ਖੱਡੂ ਉੱਠਿਆ ਬਿਸਤਰਾ ਇੱਕਠਾ ਕਰ ਕੇ ਬਾਹਰ ਨਿਆਈਆਂ ਵੱਲ ਨਿਕਲ ਗਿਆ। ਜੰਗਲ- ਪਾਣੀ ਜਾ ਕੇ ਉਹ ਖੂਹ ਦੀ ਚੌਕੜੀ ਉੱਤੇ ਹੀ ਖਾਸਾ ਚਿਰ ਬੈਠਾ ਰਿਹਾ। ਸੂਰਜ ਉੱਚਾ ਉੱਠ ਆਇਆ ਸੀ। ਚੌਕੜੀ ਉੱਤੇ ਬੈਠੇ ਲੋਕ ਧੁੱਪ ਸੇਕਦੇ ਤੇ ਕਣਕਾਂ ਦੀਆਂ ਗੱਲਾਂ ਕਰ ਰਹੇ ਸਨ। ਮੀਂਹ ਦੀ ਉਡੀਕ ਕਰਦੇ ਤੇ ਸੁੰਨੇ ਛੱਡੇ ਡੰਗਰਾਂ ਦੇ ਮਾਲਕਾਂ ਨੂੰ ਕਰਾਰੀਆਂ-ਕਰਾਰੀਆਂ ਗਾਲਾਂ ਕੱਢਦੇ। ਖੱਡੂ ਦਾ ਧਿਆਨ ਉਹਨਾਂ ਦੀਆਂ ਗੱਲਾਂ ਵੱਲ ਨਹੀਂ ਸੀ। ਉਹਦੇ ਮੋਢੇ ਉੱਤੇ ਚੂੰਢੀ ਵਾਲਾ ਥਾਂ ਹਾਲੇ ਵੀ ਚਿਲੂੰ-ਚਿਲੂੰ ਕਰੀ ਜਾ ਰਿਹਾ ਸੀ। ਚੰਨੂ ਉਹਨੂੰ ਸੱਦਣ ਆ ਗਿਆ। ਆਖ ਰਿਹਾ ਸੀ, ‘ਰੋਟੀ ਪੱਕੀ ਜਾਂਦੀਐ, ਤੂੰ ਐਥੇ ਬੈਠੈ। ਚੱਲੀਏ, ਊਠ ਛੱਡ रे?”

 

ਉਹ ਦੋਵੇਂ ਹਵੇਲੀ ਵਿਚ ਆਏ। ਖੱਡੂ ਨੇ ਸਾਰੇ ਪਸੂ ਦਰਵਾਜ਼ੇ ਵਿਚੋਂ ਖੋਲ੍ਹ ਕੇ ਓਧਰ ਚੌਗਾਨ ਵਿਚ ਜਾ ਬੰਨ੍ਹੇ। ਚੰਨੂ ਫਾਹੁੜਾ ਲੈ ਕੇ ਉਹਨਾਂ ਦੇ ਲੇਡੇ ਇਕੱਠੇ ਕਰਨ ਲੱਗਿਆ। ਫੇਰ ਵਿਹੜੇ ਵਿਚ ਪਿਆ ਕੱਕਾ ਰੇਤਾ ਬੱਠਲ ਭਰ ਭਰ ਦਰਵਾਜ਼ੇ ਵਿਚ ਖਿੰਡਾ ਦਿੱਤਾ। ਗਿੱਲਾ ਥਾਂ ਢੱਕਿਆ ਗਿਆ।

 

ਖੱਡੂ ਨੇ ਓਧਰ ਚੌਗਾਨ ਵਿਚੋਂ ਹੀ ਚੰਨੂ ਨੂੰ ਹਾਕ ਮਾਰੀ ਤੇ ਕਿਹਾ, ”ਮੇਰੀ ਰੋਟੀ ਐਥੇ ਈ ਫੜਾ ਜਾ ਓਏ। ਖਾ ਲੈਨੇ ਆਂ।”

 

ਸਰ੍ਹੋਂ ਦੇ ਸਾਗ ਨਾਲ ਬਾਜਰੇ ਦੀਆਂ ਰੋਟੀਆਂ ਸਨ। ਖੱਟੀ ਲੱਸੀ ਉਹ ਗੁਆਂਢ ਵਿਚੋਂ ਮੰਗ ਲਿਆਉਂਦੇ। ਖੱਡੂ ਨੇ ਰੋਟੀ ਖਾਧੀ ਤੇ ਓਧਰ ਚੌਗਾਨ ਵਿਚ ਹੀ ਖਾਲੀ ਪਏ ਮੰਜੇ ਉੱਤੇ ਪੈ ਗਿਆ। ਖੱਦਰ ਦੀ ਖੇਸੀ ਲੱਤਾਂ ਉੱਤੇ ਕਰ ਲਈ। ਮੰਜੇ ਤੱਕ ਧੁੱਪ ਪਹੁੰਚ ਰਹੀ ਸੀ। ਰੋਟੀ ਖਾ ਕੇ ਚੰਨੂ ਵੀ ਓਧਰ ਚੌਗਾਨ ਵਿਚ ਆ ਗਿਆ। ਇਕ ਊਠ ਦਾ ਨੱਕ ਪੱਕ ਗਿਆ ਸੀ। ਉਹਦੀ ਨਕੇਲ ਕੱਢ ਰੱਖੀ ਸੀ। ਚੰਨੂ ਦੇਖਣ ਲੱਗਿਆ ਕਿ ਉਹਦਾ ਨੱਕ ਹੁਣ ਕਿਵੇਂ ਹੈ। ਕਿਤੇ ਮੱਖੀ ਹਾਈ ਨਾ ਹੱਗ ਗਈ ਹੋਵੇ ਤੇ ਵਖਾਧ ਹੋਰ ਵਧ ਜਾਵੇ| ਫੇਰ ਉਹ ਅੰਦਰ ਵਿਹੜੇ ਵਿਚ ਗਿਆ ਤੇ ਦਵਾਈ ਦੀ ਕਾਲੀ ਜਿਹੀ ਬੋਤਲ ਚੁੱਕ ਲਿਆਇਆ। ਲੀਰ ਬੰਨ੍ਹ ਕੇ ਡੱਕਾ ਬੋਤਲ ਵਿਚ ਹੀ ਸੁੱਟਿਆ ਹੋਇਆ ਸੀ । ਡੱਕਾ ਕਾਲੀ ਦਵਾਈ ਵਿਚ ਭਿਉਂ ਦੇ ਉਹਨੇ ਊਠ ਦਾ ਰੱਸਾ ਖਿੱਚਿਆ। ਉਹਦਾ ਮੂੰਹ ਆਪਣੇ ਸਾਹਮਣੇ ਕਰ ਲਿਆ। ਊਠ ਅਰੜਾ ਰਿਹਾ ਸੀ । ਚੰਨੂ ਨੇ ਦਵਾਈ ਨੱਕ ਉੱਤੇ ਚੰਗੀ ਤਰ੍ਹਾਂ ਲਾ ਦਿੱਤੀ।

 

ਚੌਗਾਨ ਵੱਲ ਤੁਰੇ ਆਉਂਦੇ ਦੁੱਲੇ ਨੇ ਉੱਚਾ ਬੋਲ ਕੱਢਿਆ, ”ਓਏ ਭਾਈ, ਜਾਓ ਹੁਣ। ਖੋਲ੍ਹੋ ਪਸੂਆਂ ਨੂੰ। ਕਿੱਡਾ ਦਿਨ ਆ ਗਿਆ।”

 

ਖੱਡੂ ਉੱਠ ਕੇ ਬੈਠ ਗਿਆ। ਤੇ ਫੇਰ ਚੰਨੂ ਵੱਲ ਝਾਕਣ ਲੱਗਿਆ। ਦੁੱਲਾ ਨਿਆਈਆਂ ਵੱਲ ਤੁਰ ਗਿਆ ਸੀ। ਦਵਾਈ ਵਿਹੜੇ ਦੇ ਆਲੇ ਵਿਚ ਰੱਖ ਕੇ ਚੰਨੂ ਊਠਾਂ ਵੱਲ ਆਇਆ ਤੇ ਖੱਡੂ ਨੂੰ ਕਹਿਣ ਲੱਗਿਆ,

 

”ਖੋਲ੍ਹੀਏ ਊਠ? ਚੱਲੀਏ? ”

 

ਖੱਡੂ ਨੇ ਸਿਰ ਹਿਲਾ ਕੇ ‘ਹਾਂ’ ਆਖੀ ਤੇ ਆਪ ਖੂਹੀ ਵੱਲ ਆ ਗਿਆ। ਰਸੋਈ ਵਿਚ ਸਰਦਾਰੋ ਚੁੱਲ੍ਹੇ ਮੂਹਰੇ ਬੈਠੀ ਭਾਂਡੇ ਮਾਂਜ ਰਹੀ ਸੀ। ਸੁੱਕੇ ਲੇਡਿਆਂ ਦੀ ਅੱਗ ਦਾ ਪੂਰਾ ਸੇਕ ਸੀ। ਖੱਡੂ ਹੌਲੀ ਦੇ ਕੇ ਚੁੱਲ੍ਹੇ ਅੱਗੇ ਆ ਬੈਠਾ ਤੇ ਹੱਥ ਸੇਕਣ ਲੱਗਿਆ। ਉਹਦੀਆਂ ਆਪਣੀਆਂ ਅੱਖਾਂ ਵੀ ਚੰਗਿਆੜੇ ਵਾਂਗ ਬਲ ਰਹੀਆਂ ਸਨ । ਉਹ ਲਗਾਤਾਰ ਸਰਦਾਰੋ ਦੇ ਮੂੰਹ ਵੱਲ ਝਾਕ ਰਿਹਾ ਸੀ। ਕੋਲ ਬੈਠਦਿਆਂ ਹੀ ਉਹ ਲਾਜਵੰਤੀ ਦੇ ਬੂਟੇ ਵਾਂਗ ਸੁੰਗੜ ਗਈ। ਖੱਡੂ ਨੇ ਆਪਣਾ ਕੰਬਦਾ ਹੱਥ ਸਰਦਾਰੋ ਦੇ ਗੋਡੇ ਉੱਤੇ ਧਰ ਦਿੱਤਾ। ਨਾਲ ਦੀ ਨਾਲ ਸਰਦਾਰੋ ਥੋੜ੍ਹਾ ਪਰ੍ਹੇ ਹੋਈ ਤੇ ਆਪਣਾ ਸੁਆਹ ਲਿੱਬੜਿਆ ਥੱਪੜ ਖੱਡੂ ਦੇ ਮੂੰਹ ਉੱਤੇ ਜੜ ਦਿੱਤਾ। ਉਹ ਚਿੱਤੜਾਂ-ਭਾਰ ਪਰ੍ਹੇ ਡਿੱਗ ਪਿਆ। ਸਰਦਾਰੋ ਕੜਕ ਕੇ ਬੋਲੀ, ‘ਟੁੱਟ ਜਾਣਾ। ਕਦੋਂ ਦੀ ਦੇਖੀ ਜਾਨੀ ਆਂ। ਕੀ ਲਗਦੀਆਂ ਵੇ ਮੈਂ ਤੇਰੀ?”

 

ਖੱਡੂ ਸਿੱਧਾ ਹੋ ਕੇ ਬੈਠ ਗਿਆ। ਉਹਦੀਆਂ ਅੱਖਾਂ ਦਾ ਸੇਕ ਮੱਧਮ ਪੈ ਗਿਆ ਸੀ। ਬੇਸ਼ਰਮ ਹੋਇਆ ਹੁਣ ਉਹ ਸਰਦਾਰੋ ਦੀ ਘੱਗਰੀ ਦਾ ਲੜ ਫੜੀ ਬੈਠਾ ਸੀ। ਉਹ ਖੜ੍ਹੀ ਹੋ ਗਈ। ਖੱਡੂ ਵੀ ਉੱਠ ਖੜ੍ਹਾ। ਸਰਦਾਰੋ ਦਾ ਅੱਗਾ ਰੋਕਣ ਲੱਗਿਆ। ਸਰਦਾਰੋ ਨੇ ਉਹਨੂੰ ਅੱਖਾਂ ਵਿਚ ਹੀ ਸਮਝਾਇਆ “ਦੇਖ, ਔਧਰ दिग्ले ‘उ ठु ढिग्टै ।”

 

BOOKCLUB.COM

 

9

 

”ਜੁੱਤੀਆਂ ਤਾਂ ਤੇਰੇ ਲਾਮਾਂ, ਕੁੱਤਿਆ।” ਸਰਦਾਰੋ ਹਰਖੀ ਬੈਠੀ ਸੀ ਤੇ ਮੈਂਗਲ ਨੂੰ ਕੌੜੇ ਬੋਲ ਸੁਣਾ ਰਹੀ ਸੀ।

 

ਮੈਂਗਲ ਕਈ ਦਿਨਾਂ ਪਿੱਛੋਂ ਉਹਨਾਂ ਦੀ ਹਵੇਲੀ ਆਇਆ ਸੀ । ਦੁੱਲਾ ਜੰਗਲ-ਪਾਣੀ ਗਿਆ ਹੋਇਆ ਸੀ। ਮੁੜਿਆ ਨਹੀਂ ਸੀ। ਸ਼ਾਇਦ ਖੂਹ ਦੀ ਚੌਕੜੀ ਉੱਤੇ ਆ ਬੈਠਾ ਹੋਵੇ। ਚੰਨੂ ਵੀ ਓਧਰ ਚੌਗਾਨ ਵਿਚ ਕੰਮ-ਧੰਦੇ ਜਿਹੇ ਕਰਦਾ ਫਿਰਦਾ ਸੀ। ਉਹ ਦੋਵੇਂ ਵਿਹੜੇ ਦੀ ਨਿੰਮ ਤੋਂ ਪਰ੍ਹੇ ਮੰਜਾ ਡਾਹ ਕੇ ਬੈਠੇ ਸਨ। ਹਮੇਸ਼ਾ ਵਾਂਗ ਸਰਦਾਰੋ ਉਹਨਾਂ ਵਾਸਤੇ ਚਾਹ ਦੀਆਂ ਵਾਟੀਆਂ ਲੈ ਆਈ ਸੀ। ਸਰਦਾਰੋ ਦੀਆਂ ਅੱਖਾਂ ਵਿਚ ਪਾਣੀ ਸੀ। ਉਹਦਾ ਬੋਲ ਭਰੜਾਇਆ ਹੋਇਆ ਤੇ ਗੁੱਸੇ ਭਰਿਆ ਸੀ। ਉਹ ਇਕ ਦਿਨ ਸਵੇਰੇ ਸਵੇਰੇ ਪਹੁ ਫਟਣ ਤੋਂ ਪਹਿਲਾਂ ਜਦੋਂ ਚੌਗਾਂਨ ਵੱਲ ਗਏ ਸਨ ਤਾਂ ਸਰਦਾਰੋ ਨੇ ਖੱਡੂ ਨੂੰ ਪੁੱਛਿਆ ਸੀ, “ਵੇ ਤੈਨੂੰ ਇਹ ਭਿੱਤੀ ਪੜ੍ਹਾਈ ਕੀਹਨੇ? ਤੂੰ ਆਪ ਤਾਂ ਐਹਾ-ਜ੍ਹਾ ਹੈਨੀ ਸੀ?” ਖੱਡੂ ਨੇ ਮੈਂਗਲ ਦਾ ਨਾਂ ਲਿਆ ਸੀ। ਦੱਸਿਆ ਕਿ ਬੰਨੇ ਵਿਚ ਜਦੋਂ ਉਹ ਊਠ ਲੈ ਕੇ ਜਾਂਦੇ ਹੁੰਦੇ ਤਾਂ ਉਹ ਉਹਨੂੰ ਇਹ ਗੱਲਾਂ ਸਿਖਾਉਂਦਾ ਰਹਿੰਦਾ ਸੀ। ਖੱਡੂ ਸ਼ਰਮਸਾਰ ਜਿਹਾ ਵੀ ਸੀ ਤੇ ਆਖ ਰਿਹਾ ਸੀ ਕਿ ਜੇ ਮੈਂਗਲ ਉਹਦੇ ਦਿਮਾਗ਼ ਵਿਚ ਇਹ ਸ਼ਰਾਰਤਾਂ ਨਾ ਭਰਦਾ ਰਹਿੰਦਾ ਤਾਂ ਉਹਨੇ ਏਥੋਂ ਤੱਕ ਪਹੁੰਚਣਾ ਹੀ ਨਹੀਂ ਸੀ। ਪਰ ਪਤਾ ਨਹੀਂ ਕਿਵੇਂ ਫੇਰ ਉਹ ਇਹੀ ਸੋਚਦਾ ਰਹਿੰਦਾ ਸੀ। ਉਹਦੇ ਦਿਮਾਗ ਅੰਦਰ ਇਕ ਅੱਗ ਜਿਹੀ ਸੁਲਗਦੀ ਰਹਿੰਦੀ। ਉਹਦੇ ਦਿਮਾਗ਼ ਨੂੰ ਇਹ ਗੱਲ ਸੁੱਖੇ ਦੀ ਘੂਕੀ ਵਾਂਗ ਚੜ੍ਹ ਗਈ ਸੀ। ਉਹਨੂੰ ਤਾਂ ਇਹ ਬਿਲਕੁਲ ਪਤਾ ਨਹੀਂ ਸੀ ਕਿ ਇਹ ਗੱਲਾਂ ਜੋ ਉਹ ਸੋਚ ਰਿਹਾ ਹੈ, ਚੰਗੀਆਂ ਹਨ ਜਾਂ ਮਾੜੀਆਂ। ਇਕ ਮੈਂਗਲ ਮੇਰਾ ਸਾਲਾ ਖਹਿੜਾ ਨਹੀਂ ਛੱਡਦਾ ਸੀ। ਪਤਾ ਨਹੀਂ, ਉਹਦੇ ਦਿਮਾਗ਼ ਨੂੰ ਵੀ ਕੀ ਲਿੱਛ ਚੜ੍ਹੀ ਹੋਈ ਸੀ। ਆਖ਼ਰ ਉਹਨੇ ਗੱਲ ਮੁਕਾਈ ਸੀ, ”ਮਾਸੀ, ਤੂੰ ਤਾਂ ਮੇਰੇ ਹੱਡਾਂ ‘ਚ ਰਚ ‘ਗੀ ਸੀ । ਪਾਰੇ ਵਾਂਗੂ । ਹਰਦਮ ਸੁਰਤ ਤੇਰੇ ਕੰਨੀ ਰਹਿੰਦੀ। ਹੁਣ ਤੂੰ ਚਾਹੇ ਰੱਖ ਲੈ, ਚਾਹੇ ਮਾਰ ਦੇ। ਮੈਂ ਮਾਝਾ ਕੀਤਾ ਤਾਂ ਜਹਿਰ ਦੇ ਦੇ ਮੈਨੂੰ। ਮੈਂ ਹੱਸ ਕੇ ਖਾ ਲੂੰਗਾ।’

 

ਸਰਦਾਰੇ ਨੇ ਉਹਦੇ ਗਲ ਉੱਤੋਂ ਦੀ ਬਾਂਹ ਕੱਢ ਕੇ ਉਹਦਾ ਸਿਰ ਆਪਣੀ ਛਾਤੀ ਨਾਲ ਘੁੱਟ ਲਿਆ ਸੀ ਤੇ ਆਖਿਆ, ‘ਜਿਹੜੀ ਹੋਣੀ ਸੀ ਹੋ ‘ਗੀ, ਹੁਣ ਐਂ ਆਵਦਾ ਚਿੱਤ ਭੈੜਾ ਨਾ ਕਰ। ਸਮਝ ਨਾਲ ਚੱਲ। ਮੈਂ ਤੈਨੂੰ ਪਿੱਛਾ ਨ੍ਹੀ ਦਿੰਦੀ।’ ਤੇ ਫੇਰ ਉਹਤੋਂ ਪਰ੍ਹੇ ਹੋ ਕੇ ਉਹ ਬੋਲੀ ਸੀ, ‘ਖੱਡੂ, ਤੂੰ ਮੈਨੂੰ ਬਚਾ ਲਿਆ। ਨਹੀਂ ਤਾਂ ਮੈਂ ।”

 

ਚਾਹ ਪੀਂਦਾ ਮੈਂਗਲ ਅੱਖਾਂ ਵਿਚ ਹੱਸਦਾ ਸੀ। ਸਰਦਾਰੋ ਉਹਨੂੰ ਬੋਲ ਕੁਬੋਲ ਕਰਦੀ ਤਾਂ ਉਹ ਮੂੰਹੋਂ ਤਾਂ ਕੁਝ ਨਾ ਬੋਲਦਾ ਪਰ ਅੰਦਰੋਂ ਹੱਸਣ ਨਾਲ ਉਹਦੀਆਂ ਵੱਖੀਆਂ ਫੜਕਣ ਲਗਦੀਆਂ। ਖਾਲੀ ਵਾਟੀ ਉਹਨੇ ਪਰ੍ਹਾਂ ਰੱਖੀ ਤੇ ਮੰਜੇ ਦੀ ਪਿਛਲੀ ਬਾਹੀ ਨੂੰ ਹੱਥ ਪਾ ਕੇ ਬੈਠ ਗਿਆ। ਚੌੜਾ ਹੋ ਕੇ ਬੋਲਿਆ, ‘ਮਾਸੀ, ਤੂੰ ਜਾਣ, ਇਹ ਜਾਣੇ। ਮੈਂ ਤਾਂ ਇਹਨੂੰ ਕੁੱਝ ਨ੍ਹੀ ਆਖਿਆ।” ਉਹਦੀਆਂ ਅੱਖਾਂ ਵਿਚ ਖਚਰੀ ਮੁਸਕਾਣ ਸੀ। ਤੇ ਫੇਰ ਉਹ ਆਖਣ ਲੱਗਿਆ, ”ਮੈਂ ਤਾਂ ਇਹਨੂੰ ਕਹੂੰਗਾ, ਖੂਹ ‘ਚ ਛਾਲ ਮਾਰ । ਇਹ ਮਾਰੂਗਾ ਫੇਰ?”

 

– ”ਖੂਹ ‘ਚ ਛਾਲ ਤਾਂ ਮਰਵਾ ‘ਤੀ ਫੇਰ ਤੂੰ। ਹੋਰ ਐਦੂੰ ਵੱਡੀ ਗੱਲ ਕੀ ਕਰੇਂਗਾ?”

 

ਸਰਦਾਰੋ ਜੂਠੇ ਭਾਂਡੇ ਚੁੱਕ ਕੇ ਲੈ ਗਈ। ਪਿੱਛੋਂ ਉਹ ਦੋਵੇਂ ਜਣੇ ਛੇਤੀ-ਛੇਤੀ ਆਪਣੀਆਂ ਗੱਲਾਂ ਕਰਨ ਲੱਗੇ। ਕਦੇ ਹੌਲੀ-ਹੌਲੀ ਬੋਲਦੇ ਤੇ ਕਦੇ ਉੱਚਾ ਹੱਸਦੇ। ਮੈਂਗਲ ਖੱਡੂ ਦੇ ਚੂੰਢੀ ਵੱਢਦਾ ਤਾਂ ਉਹ ਚੀਕ ਮਾਰਦਾ।

 

ਸਿਆਲਾਂ ਵਿਚ ਖੱਡੂ ਤੇ ਚੰਨੂ ਰਾਤ ਨੂੰ ਦਰਵਾਜ਼ੇ ਵਿਚ ਸੌਂਦੇ। ਦੁੱਲਾ ਤੇ ਸਰਦਾਰੋ ਉੱਤੇ ਚੁਬਾਰੇ ਵਿਚ ਪੈਂਦੇ। ਉਹ ਆਥਣੇ ਹੀ ਕਿਸੇ ਵੇਲੇ ਮਿਥ ਲੈਂਦੇ ਕਿ ਉਹ ਉਸ ਨੂੰ ਸਵੇਰੇ ਸਦੇਹਾਂ ਜਗਾਉਣ ਆਵੇਗੀ। ਆਮ ਤੌਰ ਉੱਤੇ ਸਰਦਾਰੋ ਸੂਰਜ ਦੇ ਉਭਾਰ ਨਾਲ ਜਾਗਦੀ ਤੇ ਉੱਠ ਕੇ ਚਾਹ ਬਣਾਉਂਦੀ। ਪਰ ਜਿਸ ਦਿਨ ਖੱਡੂ ਨੂੰ ਜਗਾਉਣਾ ਹੁੰਦਾ ਤਾਂ ਉਹ ਪਹੁ ਵਟਣ ਤੋਂ ਪਹਿਲਾਂ ਹੀ ਉੱਠ ਖੜ੍ਹਦੀ ਸੀ। ਉਹ ਓਧਰ ਚੌਗਾਨ ਵੱਲ ਚਲੇ ਜਾਂਦੇ। ਚੌਗਾਨ ਵਿਚ ਕਿੱਕਰਾਂ, ਟਾਹਲੀਆਂ ਤੇ ਨਿੰਮ ਦੇ ਦਰੱਖ਼ਤ ਸਨ। ਰੁੱਖਾਂ ਦੀ ਛਾਂ ਵਿਚ ਹਨ੍ਹੇਰਾ ਘੁੱਪ ਹੁੰਦਾ। ਉਹ ਇੰਜ ਪੰਜਵੇਂ ਚੌਥੇ ਦਿਨ ਹੀ ਚੌਗਾਨ ਵਿਚ ਜਾਂਦੇ। ਐਨੇ ਨੂੰ ਪਹੁ ਫਟ ਚੁੱਕੀ ਹੁੰਦੀ ਤੇ ਚਾਨਣ ਫੈਲਣ ਲਗਦਾ। ਉਹ ਚਾਹ ਬਣਾਉਣ ਦੇ ਆਹਰ ਵਿਚ ਰੁੱਝ ਜਾਂਦੀ। ਖੱਡੂ ਦੁਬਾਰਾ ਰਜਾਈ ਵਿਚ ਆ ਵੜਦਾ।

 

ਗਰਮੀ ਦੇ ਦਿਨਾਂ ਵਿਚ ਊਠ ਚੌਗਾਨ ਵਿਚ ਬੰਨ੍ਹੇ ਹੁੰਦੇ। ਚੰਨੂ ਖੂਹੀ ਕੋਲ ਵਿਹੜੇ ਵਿਚ ਸੌਂਦਾ ਤੇ ਸਰਦਾਰੋ ਦੁੱਲੇ ਕੋਲ ਚੁਬਾਰਿਆਂ ਅੱਗੇ ਮੰਜਾ ਡਾਹੁੰਦੀ। ਖੱਡੂ ਹਮੇਸ਼ਾ ਚੌਗਾਨ ਵਿਚ ਪੈਂਦਾ। ਇਕ ਖੂੰਜੇ ਜਿਹੇ ਮੰਜਾ ਡਾਹੁੰਦਾ। ਉਹ ਸਦੇਹਾਂ ਉੱਠ ਕੇ ਉਹਦੇ ਕੋਲ ਆਉਂਦੀ।

 

ਦਿਨ-ਮਹੀਨੇ ਲੰਘਦੇ ਜਾ ਰਹੇ ਸਨ। ਸਾਲ ਬੀਤਣ ਲੱਗੇ। ਸਿਲਸਲਾ ਜਾਰੀ ਸੀ। ਦੂਜੇ-ਚੌਥੇ ਦਿਨ ਸਵੇਰੇ-ਸਵੇਰੇ ਬੰਨਿਆਂ ਵਿਚ ਊਠ ਲਿਜਾਣ ਤੋਂ ਪਹਿਲਾਂ ਮੈਂਗਲ ਉਹਨਾਂ ਦੀ ਹਵੇਲੀ ਆਉਂਦਾ ਤਾਂ ਸਰਦਾਰੋ ਉਹਨੂੰ ਛੇੜਦੀ। ਗੱਲੀਂ-ਗੱਲੀਂ ਉਹਨੂੰ ਠਿੱਠ ਕਰਦੀ। ਇਕ ਦਿਨ ਖੱਡੂ ਆਪਣੀ ਚਾਹ ਛੇਤੀ-ਛੇਤੀ ਪੀ ਕੇ ਚੌਗਾਨ ਵਿਚ ਉਠਾਂ ਵੱਲ ਤੁਰ ਗਿਆ। ਪਿੱਛੋਂ ਮੈਂਗਲ ਤੇ ਸਰਦਾਰੋ ਇਕੱਲੇ ਰਹਿ ਗਏ। ਨੇੜੇ-ਤੇੜੇ ਕਿਧਰੇ ਨਾ ਚੰਨੂ ਸੀ ਤੇ ਨਾ ਦੁੱਲਾ। ਮੈਂਗਲ ਕਹਿੰਦਾ, “ਮਾਸੀ, ਤੇਰਾ ਕੰਡਾ ਜਾ ਵੀ ਇਕ ਦਿਨ ਕੱਢਣਾ ਪਊ। ਇਉਂ ਨ੍ਹੀ ਤੂੰ ਹਟਦੀ ਜਧ-ਖਧੀਆਂ ਕਰਨੋ। ਨਿੱਤ ਭੁੰਜੇ ਲਾਹੁਨੀ ਐਂ ਮੈਨੂੰ।”

 

”ਚੁੱਪ ਕਰ ਕੇ ਬੈਠਾ ਰਹਿ ਵੇ। ਕੀ ਕੰਡਾ ਕੱਢੇ ਗਾ ਤੂੰ ਮੇਰਾ? ਆਹ ਛਿੱਤਰ ਦੀਂਹਦੈ?” ਸਰਦਾਰੋ ਨੇ ਆਪਣੇ ਪੈਰ ਨੂੰ ਹੱਥ ਲਾਇਆ।

 

”ਜੁੱਤੀ ਦਖਾਉਨੀ ਐਂ ਤਾਂ ਆਪਣੀ ਸਾਸਰੀਕਾਲ। ਐਦੂੰ ਮੁੜ ਕੇ ਹੀ ਆਉਂਦਾ ਮੈਂ ਬੱਸ ਥੋਡੇ।”

 

ਉਹਦੀ ਲਾਚੜ ਗਾਇਬ ਸੀ।

 

”ਨਹੀਂ ਆਏਂਗਾ, ਜੁੱਤੀ ਫੇਰ ਵੀ ਤਿਆਰ ਐ। ਕਿਉਂ ਨ੍ਹੀ ਆਏਂਗਾ?’ ਸਰਦਾਰੋ ਦੀ ਜੁੱਤੀ ਵਿਚ ਅੰਤਾਂ ਦਾ ਮੋਹ ਸੀ।

 

ਤੇ ਫੇਰ ਖੱਡੂ ਨਾਲ ਸਰਦਾਰੋ ਦਾ ਪਾਜ ਖੁੱਲ੍ਹ ਗਿਆ। ਦੁੱਲਾ ਸਰਦਾਰੋ ਉੱਤੇ ਬੇਹੱਦ ਖ਼ਫ਼ਾ ਸੀ। ਖੱਡੂ ਓਸੇ ਦਿਨ ਘਰੋਂ ਭੱਜ ਗਿਆ। ਵੱਡੀ ਕੁੜੀ ਕਰਮੋ ਆਈ ਸੀ। ਖੱੜੂ ਨੂੰ ਉਹਦੇ ਵੱਡੇ ਭਰਾਵਾਂ ਕੋਲੋਂ ਬੁਲਾ ਕੇ ਉਹਦਾ ਵਿਆਹ ਕਰ ਦਿੱਤਾ ਗਿਆ। ਨਾਲ ਹੀ ਚੰਨੂ ਦਾ ਵਿਆਹ ਵੀ ਜਿੰਨਾ ਚਿਰ ਤੱਕ ਖੱਡੂ ਨੂੰ ਘਰੋਂ ਕੱਢ ਨਹੀਂ ਦਿੱਤਾ ਗਿਆ। ਸਰਦਾਰੋ ਮਾਪਿਆਂ ਕੋਲ ਅਬੋਹਰ ਹੀ ਟਿਕੀ ਰਹੀ।

 

ਫੇਰ ਮੈਂਗਲ ਦਾ ਚੰਨੂ ਨਾਲ ਸਾਥ ਹੋ ਗਿਆ। ਸਰਦਾਰੋ ਅਬੋਹਰ ਤੋਂ ਆ ਚੁੱਕੀ ਸੀ। ਦੁੱਲੇ ਨੇ ਕਈ ਊਠ ਵੇਚ ਦਿੱਤੇ। ਉਹਦਾ ਦਿਲ ਟੁੱਟ ਗਿਆ ਸੀ। ਸਰਦਾਰੋ ਨਾਲ ਬੱਸ ਉਹ ਨਿਭਾਉਂਦਾ ਹੀ ਸੀ। ਉਹਦੀ ਧੀ ਕਰਮੋ ਵੀ ਉਹਨੂੰ ਇਹੀ ਸਮਝਾ ਕੇ ਗਈ ਸੀ। ਕਹਿੰਦੀ ਸੀ, ”ਜਿਹੜਾ ਹੋ ਗਿਆ ਮਿੱਟੀ ਪਾ ਦੇ, ਬਾਪੂ। ਬਹੁਤਾ ਕਲਪੇਂਗਾ ਤਾਂ ਤੇਰੀ ਈ ਦੇਹ ਘਟੂ।”

 

ਓਧਰ ਧੌਂਕਲ ਨੇ ਵੀ ਕਈ ਊਠ ਵੇਚ ਦਿੱਤੇ। ਦੋ-ਤਿੰਨ ਪਸੂ ਰੱਖੇ ਬੱਸ। ਉਹਦਾ ਜੂਨ-ਗੁਜ਼ਾਰਾ ਹੋਈ ਜਾਂਦਾ। ਦੋ ਤਾਂ ਜੀਅ ਸਨ। ਕੋਈ ਜੁਆਕ-ਜੱਲਾ ਨਹੀਂ ਸੀ। ਮੈਂਗਲ ਹੁਣ ਘਰ ਦੇ ਕੰਮਾਂ ਵਿਚ ਦਿਲਚਸਪੀ ਘੱਟ ਲੈਂਦਾ। ਫੇਰੇ-ਤੋਰੇ ਉੱਤੇ ਬਹੁਤਾ ਰਹਿੰਦਾ। ਕਦੇ ਕਿਸੇ ਰਿਸ਼ਤੇਦਾਰੀ ਵਿਚ ਚਲਿਆ ਜਾਂਦਾ, ਕਦੇ ਕਿਸੇ ਰਿਸ਼ਤੇਦਾਰੀ ਵਿਚ। ਮੇਲੇ ਦੇਖਣ ਜਾਂਦਾ। ਮੰਡੀ ਨੂੰ ਤੁਰਿਆ ਰਹਿੰਦਾ। ਦੁੱਲੇ ਦੀ ਹਵੇਲੀ ਮੈਂਗਲ ਜ਼ਰੂਰ ਗੇੜਾ ਮਾਰਦਾ। ਨਿੱਤ ਵਾਂਗ ਹੀ ਜਾਂਦਾ। ਸਵੇਰੇ-ਸਵੇਰੇ ਜਾਂਦਾ ਜਾਂ ਆਥਣ ਨੂੰ। ਸਰਦਾਰੋ ਨਾਲ ਅੱਡ ਬਹਿ ਕੇ ਗੱਲਾਂ ਮਾਰਦਾ। ਦੁੱਲੇ ਨੂੰ ਉਹਦੇ ਉੱਤੇ ਕੋਈ ਸ਼ੱਕ-ਸੁਬ੍ਰਾ ਨਹੀਂ ਸੀ। ਉਹਦੇ ਲਈ ਤਾਂ ਮੈਂਗਲ ਚੰਨੂ ਵਾਂਗ ਸੀ। ਉਹਨੂੰ ਇਹ ਯਕੀਨ ਸੀ ਕਿ ਮੈਂਗਲ ਚੰਨੂ ਕਰਕੇ ਉਹਨਾਂ ਦੇ ਘਰ ਆਉਂਦਾ ਹੈ। ਮੈਂਗਲ ਚੰਨੂ ਦੀ ਬਹੂ ਵੱਲ ਕਦੇ ਅੱਖ ਭਰ ਕੇ ਨਹੀਂ ਝਾਕਿਆ ਸੀ। ਜਦੋਂ ਮੈਂਗਲ ਆਉਂਦਾ, ਗਾਨੀ ਆਪ ਹੀ ਉਸਦੇ ਸਾਹਮਣੇ ਨਹੀਂ ਆਉਂਦੀ मी।

 

SIKHBOO

 

ਚੰਨੂ ਤੇ ਮੈਂਗਲ ਊਠ ਲੈ ਕੇ ਹੁਣ ਬੰਨਿਆਂ ਨੂੰ ਇਕੱਠੇ ਨਹੀਂ ਜਾਂਦੇ ਸਨ। ਮੈਂਗਲ ਤਾਂ ਊਠਾਂ ਦਾ ਕੰਮ ਲਗਭਗ ਛੱਡ ਹੀ ਗਿਆ ਸੀ। ਉਹ ਧੌਂਕਲ ਦੇ ਕਹਿਣੇ ਵਿਚ ਨਹੀਂ ਸੀ। ਮਨ-ਮਰਜ਼ੀ ਕਰਦਾ। ਚੰਨੂ ਜ਼ਰੂਰ ਬੰਨੇ ਵਿਚ ਜਾਂਦਾ। ਇਹ ਤਿੰਨ ਚਾਰ ਜੋ ਪਸੂ ਸਨ, ਓਸ਼ੇ ਦੇ ਸਨ। ਦੁੱਲਾ ਤਾਂ ਉਦਾਸ ਰਹਿੰਦਾ। ਉਹਨੂੰ ਊਠਾਂ ਵਿਚ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਚੰਨੂ ਕੋਈ ਰਾਏ-ਮਸ਼ਵਰਾ ਕਰਦਾ ਤਾਂ ਪਿਓ-ਪੁੱਤ ਗੱਲਾਂ ਕਰ ਲੈਂਦੇ। ਚੰਨੂ ਇਕ ਸੱਜਰ-ਸੂਈ ਮੱਝ ਵੀ ਲੈ ਆਇਆ। ਦੁੱਲੇ ਨੇ ਹੀ ਉਹਨੂੰ ਇਹ ਮੱਝ ਲੈ ਕੇ ਦਿੱਤੀ ਸੀ। ਅਖੋ- “ਬੋਤੀ ਦੇ ਦੁੱਧ ਨਾਲ ਕੀ ਬਣਦੈਂ। ਨਹਿਰੂ ਦੀ ਉਮਰ ਐ, ਇਹਨੂੰ ਪ੍ਰੈਸ ਦਾ ਦੁੱਧ ਦਿਆ ਕਰੋ। ਮਖਣੀ ਚਟਾਇਆ ਕਰੋ। ਗਾਨੀ ਸਹੁਰੀ ਨੇ ਵੀ ਕੀ ਦੇਖਿਐ ਆਪਣੇ ਘਰ ਦਾ। ਇਹ ਵੀ ਖੁੱਲ੍ਹਾ ਖਾਊ-ਪੀਊਗੀ। ਲੱਸੀ ਹੋ ਜਿਆ ਕਰੂ। ਜੱਟਾਂ ਦੇ ਘਰੀਂ ਡਿੱਬਰਾ ਫੜ ਕੇ ਜਾਨੇ ਆਂ।'”

 

ਅੰਦਰ-ਗਤੀ ਦੁੱਲਾ ਇਹ ਵੀ ਚਾਹੁੰਦਾ ਸੀ ਕਿ ਸਰਦਾਰੋ ਖੁੱਲ੍ਹਾ ਖਾਵੇ-ਪੀਵੇ ਤਾਂ ਕਿ ਉਹ ਖੁਸ਼ ਰਹੇ। ਉਹਦਾ ਜੀਅ ਲੱਗਿਆ ਰਹੇ। ਉਹ ਏਥੇ ਟਿਕੀ ਰਹੇ। ਉਹ ਚੜ੍ਹਦੇ ਤੋਂ ਚੜ੍ਹਦਾ ਕੱਪੜਾ ਪਹਿਨਦੀ। ਦੁੱਧ ਪੀਂਦੀ, ਦਾਲ-ਸਬਜ਼ੀ ਵਿਚ ਘਿਓ ਉਤੋਂ ਦੀ ਤਰਦਾ। ਉਹਦੇ ਹੱਥਾਂ ਨੂੰ ਵਰਜਣ ਵਾਲਾ ਕੌਣ ਸੀ। ਪੰਜ ਕਰੇ, ਪੰਜਾਹ ਕਰੋ। ਸਰਦਾਰੋ ਗਾਂਨੀ ਨੂੰ ਵੀ ਬਰਾਬਰ ਦਾ ਰੱਖਦੀ। ਇਉਂ ਖੁੱਲ੍ਹਾ ਸੁਭਾਅ ਸੀ ਸਰਦਾਰੋ ਦਾ।

 

ਜਦੋਂ ਹੁਣ ਮੈਂਗਲ ਚੰਨੂ ਕੋਲ ਆਉਂਦਾ, ਸਰਦਾਰੋ ਉਹਨਾਂ ਕੋਲ ਆ ਬੈਠਦੀ। ਉਹ ਏਧਰ-ਓਧਰ ਦੀਆਂ ਸਾਧਾਰਨ ਗੱਲਾਂ ਕਰਦੇ। ਦੁੱਲਾ ਚੁਬਾਰੇ ਵਿਚੋਂ ਥੱਲੇ ਨਹੀਂ ਉੱਤਰਦਾ ਸੀ। ਜਾਂ ਬੱਸ ਖੂਹ ਦੀ ਚੌਕੜੀ ਉੱਤੇ ਜਾ ਬੈਠਦਾ ਤੇ ਲੋਕਾਂ ਦੀਆਂ ਗੱਲਾਂ ਸੁਣਦਾ।

 

ਜਦੋਂ ਚੰਨੂ ਉੱਠ ਕੇ ਹਵੇਲੀ ਵਿਚ ਹੀ ਕਿਧਰੇ ਏਧਰ-ਓਧਰ ਜਾਂਦਾ ਤਾਂ ਸਰਦਾਰੋ ਮੈਂਗਲ ਕੋਲ ਆਪਣਾ ਦੁੱਖ ਲੈ ਕੇ ਬੈਠ ਜਾਂਦੀ। ਅੱਖਾਂ ਭਰ ਲੈਂਦੀ। ਖੱਡੂ ਦੀਆਂ ਗੱਲਾਂ ਕਰਦੀ। ਉਹ ਉਹਨੂੰ ਬਹੁਤ ਯਾਦ i

 

ਆਉਂਦਾ ਸੀ। ਉਹਦੇ ਦਿਲ ਵਿਚੋਂ ਨਿਕਲਦਾ ਨਹੀਂ ਸੀ। ਇਕ ਦਿਨ ਮੈਂਗਲ ਉਹਨੂੰ ਕਹਿਣ ਲੱਗਿਆ, ”ਮਾਸੀ ਤੂੰ ਓਦਰ ਨਾ। ਉਹ ਤਾਂ ਹੁਣ ਆਉਂਦਾ ਨ੍ਹੀ। ਪਿਓ ਨੇ ਜਦੋਂ ਇਕ ਵਾਰੀ ਧੱਕਾ ਦੇ ‘ਤਾ। ਨਾਲੇ ਉਹਦਾ ਛੱਡ ਖਹਿੜਾ ਜਿਮੇਂ ਤੂੰ ਉਹਨੂੰ ਦਿਲ ‘ਚ ਲਈ ਬੈਠੀ ਐਂ, ਕੀ ਪਤੈ ਉਹ ਤੈਨੂੰ ਜਾਦ ਕਰਦੈ ਕਿ ਨਹੀਂ। ਉਹਦਾ ਵਿਆਹ ਹੋ ਗਿਆ, ਉਹ ਤਾਂ ਆਵਦੀ ਤੀਮੀ ਦਾ ਐ ਹੁਣ, ਮਾਸੀ।”

 

‘‘ਹਾਏ ਵੇ, ਕੀ ਕਰਾਂ ਮੈਂ, ਕਿੱਧਰ ਨੂੰ ਜਾਮਾਂ? ਇਉਂ ਕਿਮੇਂ ਕੱਢ ਦਿਆਂ ਅੰਦਰੋਂ ਉਹਨੂੰ?’ “

 

”ਫੇਰ ਕਿਮੇਂ ਦਿਨ ਨਿਕਲਣਗੇ ਤੇਰੇ? ਉਹਨੇ ਆਉਣਾ ਨ੍ਹੀ. ਤੂੰ ਦਿਲ ਧਰਨਾ ਨ੍ਹੀ। ਇਉਂ ਤਾਂ ਫੇਰ ਜਿੰਦਗਾਨੀ ਰੁਲਜੂਗੀ ਤੇਰੀ।’

 

”ਮੈਨੂੰ ਏਸ ਦੁੱਲੇ ‘ਚੋਂ ਬੁੱਢੇ ਬੋਕ ਵਰਗਾ ਮੁਸਕ ਮਾਰਦੈ। ਇਹਦੇ ਗੰਦੇ ਸਾਹ ਮੇਰੀਆਂ ਨਾਸਾਂ ਨੂੰ ਚੜ੍ਹ ਜਾਂਦੇ ਨੇ। ਹਉਂਕਦੈ ਫੇਰ, ਜਿਮੇਂ ਦੂਰੋਂ ਭੱਜ ਕੇ ਆਇਆ ਖਰਸ ਖਾਧਾ ਕੁੱਤਾ ਸਾਹ ਲੈਂਦਾ ਹੋਵੇ । ਮੇਰੀ ਸਿਉਨੇ ਵਰਗੀ ਦੇਹ, ਭੰਗ ਦੇ ਭਾਣੇ ਰੁੜ੍ਹੀ ਜਾਂਦੀ ਐ।”

 

”ਤੂੰ ਐਂ ਕਰੀ, ਮਾਸੀ। ਤੜਕੇ ਲੋਅ ਲੱਗਣ ਤੋਂ ਪਹਿਲਾਂ ਜਦੋਂ ਗੇਂਦਾ ਝਿਉਰ ਪਹਿਲਾ ਬੋਕਾ ਲਾਉਂਦੈ ਤੇ ਉੱਚਾ ਬੋਲ ਕੱਢਦੈ—ਰਾਮ ਬਈ ਓਏ! ਓਦੋਂ ਉੱਠ ਖੜ੍ਹੀ।” ਕਹਿ ਕੇ ਮੈਂਗਲ ਚੁੱਪ ਹੋ ਗਿਆ ਤੇ ਸਰਦਾਰੋ ਦੇ ਮੂੰਹ ਵੱਲ ਝਾਕਣ ਲੱਗਿਆ।

 

ਸਰਦਾਰੋ ਦੀਆਂ ਅੱਖਾਂ ਚੌੜੀਆਂ ਹੋ ਗਈਆਂ। ਚਿਹਰਾ ਗੰਭੀਰ ਸੀ। ਬੋਲੀ, “ਹਾਂ, ਗਹਾਂ ਗੱਲ

 

ਕਰ।’

 

”ਮੈਂ ਓਧਰੋਂ ਖੇਤਾਂ ਵੰਨੀ ਦੀ ਆਉਂ। ਕੰਧ ਟੱਪੂੰਗਾ ਮੈਂ।’ ਮੈਂਗਲ ਨੇ ਗੱਲ ਕਹਿ ਕੇ ਦੂਜੇ ਪਾਸੇ ਮੂੰਹ ਭੰਵਾ ਲਿਆ। ਆਪਣੀ ਜਾਣ ਵਿਚ ਦੇਖਣ ਲੱਗਿਆ ਕਿ ਕੋਈ ਨੇੜੇ-ਤੇੜੇ ਸੁਣਦਾ ਤਾਂ ਨਹੀਂ। ਅਸਲ ਵਿਚ ਉਹਦਾ ਮਨ ਥਾਲੀ ਦੋ ਪਾਣੀ ਵਾਂਗ ਡੋਲ ਗਿਆ ਸੀ, ਇਹ ਗੱਲ ਕਹਿ ਕੇ। ਡਰ ਸੀ, ਪਤਾ ਨਹੀਂ ਉਹ ਕੀ ਜਵਾਬ ਦੇਵੇਗੀ।

 

ਸਰਦਾਰੋ ਰੋਣ ਲੱਗ ਪਈ। ਤ੍ਰਿਪ-ਤ੍ਰਿਪ ਹੰਝੂ ਡਿੱਗੀ ਜਾਣ। ਉਹ ਉਹਦੇ ਵੱਲ ਲਗਾਤਾਰ ਝਾਕ ਵੀ ਰਹੀ ਸੀ। ਉਹਦੀਆਂ ਅੱਖਾਂ ਢਾਂਡੇ ਦੀਆਂ ਅੱਖਾਂ ਵਾਂਗ ਫੈਲੀਆਂ ਹੋਈਆਂ ਸਨ। ਅੱਖਾਂ ਵਿਚ ਹੀ ਉਹ ਕੀ ਕਹਿ ਰਹੀ ਸੀ, ‘ਕੀ ਪੁੱਛ ਰਹੀ ਸੀ, ਮੈਂਗਲ ਨੂੰ ਕੋਈ ਸਮਝ ਨਹੀਂ ਸੀ। ਉਹ ਓਥੋਂ ਉਠਿਆ ਤੇ ਚੌਗਾਨ ਵੱਲ ਚੰਨੂ ਕੋਲ ਚਲਿਆ ਗਿਆ। ਉਹਦੇ ਨਾਲ ਬੇਮਤਲਬ ਜਿਹੀਆਂ ਦੋ-ਚਾਰ ਗੱਲਾਂ ਕੀਤੀਆਂ ਤੇ ਫੇਰ ਹਵੇਲੀ ਵਿਚੋਂ ਬਾਹਰ ਹੋ ਗਿਆ।

 

ਆਪਣੇ ਘਰ ਨੂੰ ਤੁਰਿਆ ਜਾਂਦਾ ਉਹ ਸੋਚ ਰਿਹਾ ਰਿਹਾ ਸੀ ਕਿ ਸਰਦਾਰੋ ਨੇ ਉਹਦੀ ਗੱਲ ਦਾ ਬੁਰਾ ਮਨਾਇਆ ਜਾਂ ਚੰਗਾ ਸਮਝਿਆ, ਕੋਈ ਸਮਝ ਨਹੀਂ ਲਗਦੀ। ਰਾਤ ਨੂੰ ਪਿਆ ਵੀ ਉਹ ਇਹੀ ਗਿਣਤੀਆਂ- ਮਿਣਤੀਆਂ ਕਰਦਾ ਰਿਹਾ। ਅਖੀਰ ਇਹ ਫ਼ੈਸਲਾ ਕਰ ਕੇ ਸੁੱਤਾ ਕਿ ਉਹ ਜਾਵੇਗਾ ਜ਼ਰੂਰ ।

 

ਗੇਂਦਾ ਬਿਉਰ ਪਹੁ ਫਟਣ ਤੋਂ ਪਹਿਲਾਂ ਖੂਹ ਉੱਤੇ ਜਾਂਦਾ। ਬੋਕਾ ਤੇ ਲੱਜ ਝੋਟੇ ਉੱਤੇ ਲੱਦ ਲੈਂਦਾ। ਝੋਟੇ ਦੀ ਬੀਂਡੀ ਵੀ। ਉਹਦਾ ਛੋਟਾ ਮੁੰਡਾ ਉਹਦੇ ਨਾਲ ਹੁੰਦਾ। ਉਹਦੇ ਵਾਂਗ ਹੀ ਹੱਡਾਂ-ਪੈਰਾਂ ਦਾ ਖੁੱਲ੍ਹਾ ਸੀ ਤੇ ਸਰੀਰ ਦਾ ਨਰੋਆ। ਬੀਂਡੀ ਵਿਚ ਕਿੱਲੀ ਫਸਾ ਕੇ ਛਾਲ ਮਾਰਦਾ ਤੇ ਲੱਜ ਉੱਤੇ ਬੈਠ ਜਾਂਦਾ। ਗੇਂਦਾ ਜਦੋਂ ਪਹਿਲਾ ਬੋਕਾ ਖੂਹ ਵਿਚ ਛੱਡਦਾ ਤਾਂ ਉੱਚਾ-ਉੱਚਾ ਬੋਲ ਕੇ ਕੋਈ ਰਾਗ ਅਲਾਪਦਾ । ਉਹਦਾ ਬੋਲ ਸਾਰੇ ਪਿੰਡ ਵਿਚ ਸੁਣਦਾ ਸੀ। ਬੋਕਾ ਭਰ ਕੇ ਉਤਾਂਹ ਆਉਂਦਾ ਤਾਂ ਉਹ ਬਹੁਤ ਉੱਚਾ ਬੋਲਦਾ, ‘ਰਾਮ ਬਈ ਓਏ।’ ਗੇਂਦੇ ਦਾ ਬੋਲ ਸੁਣ ਕੇ ਸੁਆਣੀਆਂ ਆਪਣੇ ਮੰਜੇ ਛੱਡਦੀਆਂ ਤੇ ਕੰਮਾਂ-ਧੰਦਿਆਂ ਵਿਚ ਜੁਟ ਜਾਂਦੀਆਂ। ਗੇਂਦਾ ਝੋਕੇ ਡੋਲ੍ਹਦਾ ਰਹਿੰਦਾ। ਪਾਣੀ ਚੁਬੱਚੇ ਵਿਚ ਭਰੀ ਜਾਂਦਾ। ਪਿੰਡ ਦੀਆਂ ਬਹੂਆਂ ਤੇ ਕੁੜੀਆਂ -ਬੁੜ੍ਹੀਆਂ ਤੌੜੇ ਲੈ ਕੇ ਆਉਂਦੀਆਂ। ਚੁਬੱਚੇ ਦੀ ਟੂਟੀ ਛੱਡ ਕੇ ਤੌੜਾ ਭਰਦੀਆਂ।

 

ਉਹਨਾਂ ਦਿਨਾਂ ਵਿਚ ਥੰਮ੍ਹਣ ਵਾਲੇ ਬਹੁਤ ਘੱਟ ਨਲਕੇ ਸਨ। ਪਹੁੰਚ ਵਾਲੇ ਘਰਾਂ ਵਿਚ ਹੀ ਨਲਕੇ ਲੱਗੇ ਹੁੰਦੇ। ਆਮ ਲੋਕ ਖੂਹ ਦਾ ਪਾਣੀ ਵਰਤਦੇ। ਜਦੋਂ ਦਿਨ ਖਾਸਾ ਚੜ੍ਹ ਜਾਂਦਾ ਤੇ ਔਰਤਾਂ ਘੜੇ ਲਿਜਾਣੋ ਹਟ ਜਾਂਦੀਆਂ ਤੇ ਫੇਰ ਗੇਂਦਾ ਮਸ਼ਕਾਂ ਭਰ ਭਰ ਆਪ ਕੁਝ ਲੋਕਾਂ ਦੇ ਘਰੀ ਜਾਂਦਾ। ਇਹ ਉਹ ਘਰ ਹੁੰਦੇ ਜਿਹਨਾਂ ਦੀਆਂ ਔਰਤਾਂ ਖੂਹ ਉੱਤੇ ਨਹੀਂ ਜਾਂਦੀਆਂ ਸਨ। ਆਰਥਿਕ ਪੱਖੋਂ ਉਹ ਤਕੜੇ ਲੋਕ ਹੁੰਦੇ। ਕੁਝ ਲੋਕ ਉਹ ਵੀ ਸਨ, ਜਿਹਨਾਂ ਦੇ ਪੰਪਾਂ ਦੇ ਪਾਣੀ ਸੁਆਦ ਨਹੀਂ ਸਨ। ਪੀਣ ਵਾਸਤੇ ਉਹ ਖੂਹ ਦਾ ਪਾਣੀ ਵਰਤਦੇ। ਇਸ ਖੂਹ ਦਾ ਪਾਣੀ ਮਿੱਠਾ ਸੀ, ਮਿਸ਼ਰੀ ਵਰਗਾ ਤੇ ਠੰਡਾ ਬਰਫ ਜਿਹਾ। ਗਰਮੀ ਵਿਚ ਠੰਡਾ ਤੇ ਸਰਦੀ ਵਿਚ ਨਿੱਘਾ।

 

ਉਸ ਰਾਤ ਮੈਂਗਲ ਨੂੰ ਚੈਨ ਨਹੀਂ ਸੀ। ਉਹ ਪਹੁ ਫਟਣ ਤੋਂ ਪਹਿਲਾਂ ਉੱਠ ਖੜ੍ਹਾ। ਗੇਂਦੇ ਦਾ ਬੋਲ ਤਾਂ ਕਿਧਰੇ ਵੀ ਨਹੀਂ ਸੁਣਨ ਲੱਗਿਆ ਸੀ। ਉਹਨੂੰ ਭੁਲੇਖਾ ਪੈਂਦਾ, ਜਿਵੇਂ ਗੇਂਦਾ ਬੋਲਦਾ ਹੋਵੇ। ਉਹ ਉਠਿਆ ਤੇ ਘਰੋਂ ਬਾਹਰ ਹੋ ਗਿਆ। ਆਸਮਾਨ ਵਿਚ ਚੰਦ ਨਹੀਂ ਸੀ। ਤਾਰਿਆਂ ਦੀ ਛਾਂ ਸੀ। ਪਿੰਡ ਦੀਆਂ ਗਲੀਆਂ ਵਿਚ ਦੀ ਗੁਜ਼ਰਦਾ ਹੋਇਆ ਉਹ ਖੂਹ ਕੋਲ ਆ ਖੜ੍ਹਾ। ਰਾਹ ਵਿਚ ਉਹਨੂੰ ਕਈ ਕੁੱਤੇ ਭੌਂਕੇ ਸਨ। ਖੜ੍ਹਾ- ਖੜ੍ਹਾ ਉਹ ਆਸਮਾਨ ਵੱਲ ਝਾਕਿਆ। ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਰਾਤ ਕਿੰਨੀ ਕੁ ਰਹਿੰਦੀ ਹੈ, ਕਿੰਨੀ ਕੁ ਲੰਘ ਗਈ। ਉਹਦੇ ਕੋਲ ਕਿਹੜਾ ਕੋਈ ਘੜੀ ਸੀ। ਉਹਨਾਂ ਦਿਨਾਂ ਵਿਚ ਪਿੰਡ ਦੇ ਪੰਜ-ਸੱਤ ਬੰਦਿਆਂ ਕੋਲ ਹੀ ਘੜੀਆਂ ਸਨ। ਗੇਂਦਾ ਹਾਲੇ ਆਇਆ ਨਹੀਂ ਸੀ। ਉਹ ਖੂਹ ਦੀ ਮਣ ਦੇ ਨਾਲ ਲੱਗ ਕੇ ਬੈਠ ਗਿਆ। ਮਣ ਉੱਚੀ ਸੀ। ਮਣ ਦੀ ਛਾਂ ਵਿਚ ਬੈਠਾ ਬੰਦਾ ਹੋਰ ਕਿਸੇ ਨੂੰ ਨਹੀਂ ਦਿਸਦਾ ਹੋਵੇਗਾ। ਉਹ ਗੇਂਦੇ ਨੂੰ ਉਡੀਕ ਰਿਹਾ ਸੀ। ਖਾਸਾ ਚਿਰ ਲੰਘ ਗਿਆ। ਉਹਨੂੰ ਲੱਗਿਆ, ਕੀਹ ਐ ਗੇਂਦੇ ਨੇ ਅੱਜ ਖੂਹ ‘ਤੇ ਨਾ ਹੀ ਚੜ੍ਹਨਾ ਹੋਵੇ। ਉਹਦਾ ਜੀਅ ਕਰਦਾ ਸੀ, ਉਹ ਸਿੱਧਾ ਹੀ ਹਵੇਲੀ ਵੱਲ ਜਾਵੇ ਤੇ ਦਰਵਾਜ਼ੇ ਦੇ ਤਖ਼ਤੇ ਤੋੜ ਕੇ ਅੰਦਰ ਸਰਦਾਰੋ ਨੂੰ ਜਾ ਮਿਲੇ। ਦੂਜੇ ਬਿੰਦੁ ਉਹ ਸੋਚਦਾ, ਇਉਂ ਕਿਵੇਂ ਹੋ ਸਕਦਾ ਹੈ। ਤਖਤੇ ਤਾਂ ਟੁੱਟਣੇ ਨਹੀਂ।

 

ਤੇ ਫੇਰ ਉਹਨੇ ਟੱਲੀ ਦੀ ਆਵਾਜ਼ ਸੁਣੀ। ਹਨ੍ਹੇਰੇ ਵਿਚ ਦਿਸਦਾ ਕੁਝ ਨਹੀਂ ਸੀ। ਟੱਲੀ ਦੀ ਆਵਾਜ਼ ਨੇੜੇ ਹੋ ਗਈ। ਉਹਨੇ ਸੁਣਿਆ, ਆਵਾਜ਼ ਏਧਰ ਨੂੰ ਹੀ ਆ ਰਹੀ ਸੀ। ਗੇਂਦਾ ਵੀ ਕੁਝ ਬੋਲਦਾ ਆਉਂਦਾ ਸੁਣਿਆ। ਮੈਂਗਲ ਖੂਹ ਦੀ ਮਣ ਤੋਂ ਪਰ੍ਹਾਂ ਪਰਛਾਵੇਂ ਵਾਂਗ ਖੇਤ ਵੱਲ ਖਿਸਕ ਗਿਆ।

 

ਚੌਗਾਨ ਦੇ ਤਿੰਨ ਪਾਸੇ ਬੰਦੇ ਤੋਂ ਉੱਚੀ ਪੱਕੀ ਕੰਧ ਸੀ । ਉਹ ਖੇਤਾਂ ਵਲੋਂ ਮੁੜ ਕੇ ਆਇਆ ਤੇ ਕੰਧ ਦੇ ਕੋਲ ਹੋ ਕੇ ਬੈਠ ਗਿਆ। ਜਿਵੇਂ ਕੋਈ ਜੰਗਲ-ਪਾਣੀ ਬੈਠਾ ਹੋਵੇ। ਖਾਸਾ ਚਿਰ ਇੰਜ ਹੀ ਬੈਠਾ ਰਿਹਾ। ਉਡੀਕ ਰਿਹਾ ਸੀ ਕਿ ਗੇਂਦੇ ਦੀ ਆਵਾਜ਼ ਖੂਹ ਵਲੋਂ ਕਦੋਂ ਆਉਂਦੀ ਹੈ।

 

ਤੇ ਫੇਰ ਗੇਂਦੇ ਦਾ ਉੱਚਾ ਬੋਲ ਸੁਣਾਈ ਦਿੱਤਾ ‘ਰਾਮ ਬਈ ਓਏ!’ ਮੈਂਗਲ ਕੰਧ ਵੱਲ ਝਾਕਣ ਲੱਗਿਆ। ਮੁਕੰਦ ਸਿੰਘ ਨੇ ਇੱਟਾਂ ਦੀ ਟੀਪ ਕਰਾਈ ਹੋਵੇਗੀ। ਚੂਨੇ ਦੀ ਟੀਪ ਸੀ। ਉਹਨਾਂ ਦਿਨਾਂ ਵਿਚ ਸੀਮਿੰਟ ਆਮ ਨਹੀਂ ਮਿਲਦਾ ਸੀ। ਚੂਨੇ ਨੂੰ ਹੀ ਬਹੁਤ ਮਜ਼ਬੂਤ ਸਮਝਿਆ ਜਾਂਦਾ। ਇੱਟਾਂ ਦੀ ਚਿਣਾਈ ਵੀ ਚੂਨੇ ਵਿਚ ਸੀ। ਟੀਪ ਦਾ ਚੂਨਾ ਥਾਂ ਥਾਂ ਤੋਂ ਉਖੜਿਆ ਹੋਇਆ ਸੀ। ਦਰਜਾਂ ਵਿਚ ਪੈਰ ਦਾ ਅੰਗੂਠਾ ਅੜ੍ਹਕ ਸਕਦਾ।

 

ਉਹ ਬਾਂਦਰ ਵਾਂਗ ਟਪੂਸੀ ਮਾਰ ਕੇ ਕੰਧ ਉੱਤੇ ਜਾ ਬੈਠਾ। ਦੂਜੇ ਪਾਸੇ ਇਕ ਪਰਛਾਵਾਂ ਪਹਿਲਾਂ ਹੀ ਤਿਆਰ ਖੜ੍ਹਾ ਉਹਨੂੰ ਉਡੀਕ ਰਿਹਾ ਸੀ। ਉਹਨੇ ਕੰਧ ਉੱਤੋਂ ਥੱਲੇ ਥਬੂਕਾ ਮਾਰਿਆ।

 

10

 

ਹਾੜ੍ਹ ਹੋਵੇ, ਸਿਆਲ ਹੋਵੇ, ਗੇਂਦੇ ਝਿਉਰ ਦਾ ਪਹਿਲਾ ਬੋਲ ‘ਰਾਮ ਬਈ ਓਏ’ ਉਹਨਾਂ ਦਾ ਪੱਕਾ ਟੀਚਾ ਸੀ। ਸਿਆਲਾਂ ਵਿਚ ਚੰਨੂ ਤੇ ਗਾਨੀ ਸਬਾਤਾਂ ਵਿਚ ਪੈਂਦੇ ਤੇ ਹਾੜ੍ਹਾਂ ਵਿਚ ਵਿਹੜਾ ਖੁੱਲ੍ਹਾ ਸੀ। ਓਧਰ ਚੌਗਾਨ ਵਿਚ ਰਾਤ ਨੂੰ ਕੋਈ ਨਾ ਹੁੰਦਾ। ਮੈਂਗਲ ਵੱਡੇ ਤੜਕੇ, ਜਦੋਂ ਮੂੰਹ ਨੂੰ ਮੂੰਹ ਹਾਲੇ ਦਿਸਦਾ ਨਾ ਹੁੰਦਾ, ਚੌਗਾਨ ਦੀ ਕੰਧ ਟੱਪਦਾ ਤੇ ਸਰਦਾਰੋ ਨੂੰ ਆ ਮਿਲਦਾ। ਉਹ ਦਰੱਖਤਾਂ ਦੀ ਛਾਂ ਵਿਚ ਹੋ ਜਾਂਦੇ।

 

ਫੇਰ ਤਾਂ ਮੈਂਗਲ ਕਈ ਕਈ ਦਿਨਾਂ ਪਿੱਛੋਂ ਕੰਧ ਟੱਪਦਾ। ਜਿਸ ਦਿਨ ਉਹਨੇ ਕੰਧ ਟੱਪਣੀ ਹੁੰਦੀ, ਉਹ 1

 

ਇਕ ਦਿਨ ਪਹਿਲਾਂ ਉਹਨਾਂ ਦੀ ਹਵੇਲੀ ਆਉਂਦਾ। ਸਰਦਾਰੋ ਬਿਨਾ ਕਹੇ ਸਮਝ ਜਾਂਦੀ ਕਿ ਕੱਲ੍ਹ ਨੂੰ ਕੰਧ ਟੱਪਣੀ ਹੈ। ਜਦੋਂ ਵੀ ਉਹ ਆਉਂਦਾ। ਉਹ ਚਾਹ ਧਰ ਲੈਂਦੀ । ਚਾਹ ਵਿਚ ਬੋਤੀ ਦਾ ਦੁੱਧ ਪਾਉਂਦੀ। ਬੋਤੀ ਦੇ ਦੁੱਧ ਦੀ ਚਾਹ ਮੈਂਗਲ ਨੂੰ ਸੁਆਦ ਲੱਗਦੀ ਸੀ। ਚੰਨੂ ਤੇ ਮੈਂਗਲ ਚਾਹ ਪੀਂਦੇ, ਸਰਦਾਰੋ ਉਹਨਾਂ ਕੋਲ ਸਾਧਾਰਨ ਜਿਹਾ ਬੈਠ ਜਾਂਦੀ। ਮਾੜੀ ਮੋਟੀ ਗੱਲ ਕਰਦੀ। ਫੇਰ ਉੱਠ ਖੜ੍ਹਦੀ ਤੇ ਬਹੂ ਕੋਲ ਜਾ ਬੈਠਦੀ। ਨੂੰਹ-ਸੱਸ ਨਹਿਰੂ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਦੀਆਂ। ਲਗਦਾ ਜਿਵੇਂ ਮੈਂਗਲ ਵੱਲ ਸਰਦਾਰੋ ਦਾ ਕੋਈ ਧਿਆਨ ਹੀ ਨਾ ਹੋਵੇ।

 

ਇਕ ਸਵੇਰ ਚੌਗਾਨ ਦੇ ਹਨ੍ਹੇਰੇ ਵਿਚ ਉਹਨਾਂ ਨੇ ਝੇੜਾ ਕੀਤਾ ਕਿ ਇਉਂ ਕਿੰਨਾ ਕੁ ਚਿਰ ਉਹ ਇਸ ਤਰ੍ਹਾਂ ਚੋਰਾਂ ਵਾਂਗ ਮਿਲਦੇ ਰਹਿਣਗੇ। ਮੈਂਗਲ ਕਹਿ ਰਿਹਾ ਸੀ, ”ਆਹ ਸਾਲੀ ਕੰਧ ਟੱਪਣੀ ਬੜੀ ਔਖੀ ਲੱਗਦੀ ਐ ਹੁਣ।”

 

“ਕਿਉਂ, ਹਾਰ ਗਿਆਂ ਤੂੰ?” ਸਰਦਾਰੋ ਨੇ ਉਹਦਾ ਮੋਢਾ ਫੜਿਆ।

 

”ਨਹੀਂ, ਹਾਰਿਆ ਤਾਂ ਮੇਰਾ ਕਿਹੜਾ ਪਾਸਾ ਐ। ਪਰ ਕੋਈ ਹੋਰ ਢੰਗ ਨ੍ਹੀ ਹੋ ਸਕਦਾ?”

 

”ਹੋਰ ਕਿਮੇਂ?”

 

”ਬਈ ਹੋਰ ਕਿਧਰੇ ਮਿਲ ਲਿਆ ਕਰੀਏ ਆਪਾਂ।”

 

‘‘ਹਾਂ, ਇਹੀ ਮੈਂ ਕਹਿਨੀ ਆਂ। ਜਦੋਂ ਮੈਂ ਦੁੱਲੇ ਕੋਲੋਂ ਉੱਠ ਕੇ ਆਉਨੀ ਆਂ। ਮੈਨੂੰ ਡਰ ਜਾ ਰਹਿੰਦੈ, ਜਿਮੇਂ ਉਹ ਮੇਰੇ ਮਗਰੇ ਆ ਰਿਹਾ ਹੋਵੇ। ਜੇ ਕਦੇ ਫੜੇ ਗਏ, ਦੁੱਲੇ ਦਾ ਹਰਖ ਭੈੜੇ। ਮਾਰਦੂ ਮੈਨੂੰ ਤਾਂ ਉਹ।”

 

‘‘ਹੋਰ ਫੇਰ ਕਿਮੇਂ ਕਰੀਏ?” ਮੈਂਗਲ ਨੇ ਫਿਕਰ ਕੀਤਾ।

 

“ਇਕ ਗੱਲ ਮੇਰੇ ਦਮਾਕ ‘ਚ ਆਉਂਦੀ ਐਂ, ਮੈਂ ਬਾਜੀਗਿਰਨੀਆਂ ਵਾਲੀ ਕੋਥਲੀ ਲੈ ਲੈਨੀ ਆਂ। ਪਿੰਡਾਂ ‘ਚ ਜਾਇਆ ਕਰੂੰ। ਚੀਜ਼ਾਂ ਵੇਚਣ। ਮੈਨੂੰ ਆਉਂਦੈ ਇਹ ਕੰਮ। ਮੇਰੀ ਮਾਂ ਕਰਦੀ ਹੁੰਦੀ ਸੀ।”

 

”देव?”

 

”ਫੇਰ ਓਧਰ ਈ ਕਿੱਧਰੇ ਟੱਕਰ ਜਿਆ ਕਰਾਂਗੇ । ਊਂ ਤਾਂ ਘਰੋਂ ਨਿੱਕਲਿਆ ਨ੍ਹੀ ਜਾਂਦਾ।” ਸਰਦਾਰੋ

 

ਮੈਂਗਲ ਹੱਸਣ ਲੱਗਿਆ, ”ਹੁਣ ਇਹ ਕੰਮ ਕਰੇਂਗੀ?”

 

CLUB

 

”ਕੀ ਮਾੜਾ ਐ। ਨਾਲੇ ਮੇਰਾ ਫੇਰਾ ਤੋਰਾ ਹੋ ਜਿਆ ਕਰੂ। ਹਵੇਲੀ ‘ਚ ਤਾਂ ਕੈਦਣ ਬਣ ਕੇ ਰਹਿਨੀ ਆਂ ਮੈਂ। ਨਾ ਕਿਧਰੇ ਆਉਣ ਨਾ ਜਾਣ।'”

 

”ਪਰ ਕਿੱਥੇ ਮਿਲਿਆ ਕਰਾਂਗੇ?”

 

”ਵਾਹ ਵੇ ਤੇਰੇ। ਖੇਤ ਥੋੜੇ ਨੇ, ਮੱਕੀਆਂ, ਕਪਾਹਾਂ, ਇੱਖਾਂ ਤੇ ਬਾਜਰਿਆਂ ਦੇ। ਅੱਖ ਬਚਾ ਕੇ ਫਸਲ ‘ਚ ਜਾ ਵੜਿਆ ਕਰਾਂਗੇ।”

 

“ਇਹਦਾ ਮਤਲਬ ਤੈਨੂੰ ਪਹਿਲਾਂ ਵੀ ਗਿਆਨ ਹੈਗਾ, ਇਹਨਾਂ ਕੰਮਾਂ ਦਾ। ਬੜੀ ਚਲਾਕ ਐ ਨ੍ਹੀ ਤੂੰ

 

अं।”

 

”ਸਭ ਤੂੰ ਸਿਖਾਇਐ। ਮੈਨੂੰ ਕਦੋਂ ਪਤਾ ਸੀ ਇਹਨਾਂ ਗੱਲਾਂ ਦਾ।”

 

‘‘ਪਹਿਲਾਂ ਵੀ ਜਾਂਦੀ ਹੋਏਂਗੀ ਇੱਖਾਂ ਕਪਾਹਾਂ ‘ਚ?”

 

“ਆਹੋ, ਜਾਹ! ਤੂੰ ਟੱਪਦਾ ਹੁੰਦਾ ਸੀ ਕੰਧਾਂ ਪਹਿਲਾਂ? ਇਹ ਤੈਨੂੰ ਕੀਹਨੇ ਸਿਖਾਇਆ?”

 

ਪਰ ਉਹਨਾਂ ਦਾ ਇਹ ਸਿਲਸਲਾ ਸਾਲ-ਛੇ ਮਹੀਨੇ ਹੀ ਚੱਲ ਸਕਿਆ। ਜਿਸ ਦਿਨ ਸਰਦਾਰੋ ਨੇ ਕੋਥਲੀ ਲੈ ਕੇ ਪਿੰਡਾਂ ਵਿਚ ਜਾਣਾ ਹੁੰਦਾ, ਇਕ ਦਿਨ ਪਹਿਲਾਂ ਮੈਂਗਲ ਉਹਨਾਂ ਦੀ ਹਵੇਲੀ ਆਉਂਦਾ। ਅੱਗਾ- ਪਿੱਛਾ ਦੇਖ ਕੇ ਉਹ ਉਹਨੂੰ ਪਿੰਡ ਦਾ ਨਾਂ ਦੱਸ ਦਿੰਦੀ। ਉਹ ਉਸ ਦਿਨ ਸਵੇਰੇ ਸਵੇਰੇ ਚਾਹ ਪੀ ਕੇ ਘਰੋਂ ਨਿਕਲਦੀ। ਦੋ-ਤਿੰਨ ਪਰੌਂਠੇ ਪਕਾ ਕੇ ਨਾਲ ਲੈ ਜਾਂਦੀ। ਵਿਚ ਗੰਢੇ ਦੀਆਂ ਫਾੜੀਆਂ ਤੇ ਕੋਈ ਆਚਾਰ ਰੱਖ ਲੈਂਦੀ। ਉਸ ਪਿੰਡ ਦੇ ਰਾਹ ਵਿਚ ਕਿਧਰੇ ਬੈਠਾ ਮੈਂਗਲ ਪਹਿਲਾਂ ਹੀ ਉਹਨੂੰ ਉਡੀਕ ਰਿਹਾ ਹੁੰਦਾ। ਆਮ ਤੌਰ ਉੱਤੇ ਉਹ ਕਿਸੇ ਉੱਚੀ ਫਸਲ ਨੇੜੇ ਖੜ੍ਹਦਾ। ਫਸਲ ਨਾ ਹੁੰਦੀ ਤਾਂ ਉੱਚੇ-ਉੱਚੇ ਸਰਕੜੇ ਦੇ ਝੁੰਬ ਹੁੰਦੇ।

 

ਝਾੜ-ਮਲ੍ਹਿਆਂ ਦੀਆਂ ਓਟਾਂ ਹੁੰਦੀਆਂ। ਨਹੀਂ ਤਾਂ ਮੈਂਗਲ ਕਿਸੇ ਦੀ ਸੁੰਨੀ ਤੂੰਬੀ ਪਹਿਲਾਂ ਹੀ ਦੇਖ ਰੱਖਦਾ। ਜਦੋਂ ਉਹ ਪਹੇ-ਪਹੇ ਆਉਂਦੀ ਦਿਸਦੀ, ਮੈਂਗਲ ਉਹਨੂੰ ਦੂਰੋਂ ਹੀ ਇਸ਼ਾਰਾ ਕਰ ਦਿੰਦਾ।

 

ਕਦੇ ਕਦੇ ਅਜਿਹਾ ਹੁੰਦਾ ਕਿ ਸਰਦਾਰੋ ਪਛੜ ਕੇ ਆਉਂਦੀ। ਉਹ ਮੀਲ ਵਾਂਗ ਗਡਿਆ ਖੜ੍ਹਾ ਸੁੱਕ ਜਾਂਦਾ ਤੇ ਮਨ ਵਿਚ ਹੀ ਉਹਨੂੰ ਗਾਲਾਂ ਕੱਢਦਾ। ਕਦੇ ਅਜਿਹਾ ਵੀ ਹੁੰਦਾ ਕਿ ਉਹ ਪਹਿਲਾਂ ਲੰਘ ਜਾਂਦੀ ਤੇ ਮੈਂਗਲ ਪਿਛੋਂ ਆ ਕੇ ਦੁਪਹਿਰ ਤੱਕ ਖੜ੍ਹਾ ਰਹਿੰਦਾ। ਉਹ ਮਿਲ ਹੀ ਨਾ ਸਕਦੇ। ਪਿੰਡ ਵਿਚ ਵੜੀ ਸਰਦਾਰੋ ਪਤਾ ਨਹੀਂ ਕਦੋਂ ਮੁੜਦੀ। ਕਦੇ ਕਦੇ ਖੇਤਾਂ ਵਿਚ ਏਧਰ- ਓਧਰ ਬੰਦੇ ਫਿਰਦੇ ਦਿਸਦੇ ਤੇ ਉਹ ਇਕੱਠੇ ਹੋ ਹੀ ਨਾ ਸਕਦੇ। ਉਹਨਾਂ ਦੀਆਂ ਦੋਹਾਂ ਕੰਬਣ ਲਗੀਆਂ। ਕਿਤੇ ਫੜੇ ਨਾ ਜਾਈਏ। ਉਸ ਦਿਨ ਉਹ ਬਿਨਾ ਮਿਲੇ ਵਾਪਸ ਆ ਜਾਂਦੇ।

 

ਇਕ ਦਿਨ ਪਹੇ ਤੋਂ ਦੂਰ ਪਰ੍ਹੇ ਇਕ ਸੁੰਨੀ ਝੂੰਬੀ ਵਿਚ ਉਹ ਬੈਠੇ ਪਰੌਂਠੇ ਖਾ ਰਹੇ ਸਨ। ਕੋਲ ਦੀ ਨਿੱਤਰੇ ਹੋਏ ਪਾਣੀ ਦਾ ਖਾਲ ਵਗਦਾ ਸੀ। ਮੈਂਗਲ ਹੱਸਣ ਲੱਗਿਆ. ‘ਘੱਗਰੀ ਪਾ ਕੇ ਤਾਂ ਤੂੰ ਬਾਂਦਰੀ ਜੀ ਲਗਦੀ ਐਂ। ਸੁੱਥਣ- ਕੁੜਤੀ ਪਾਇਆ ਕਰ। ਸਿਰ ਦੇ ਵਾਲਾਂ ਦੀਆਂ ਐਨੀਆਂ ਮੀਢੀਆਂ ਵੀ ਨਾ ਕਰਿਆ ਕਰ। ਸਿਰ ਨੂੰ ਐਨ ਮੜ੍ਹ ਲੈਨੀ ਐਂ ਖਿੱਦੋ ਵਾਂਗੂੰ।”

 

“ਫੇਰ ਕੀ ਹੋ ਜੂ?”

 

”ਫੇਰ ਜੱਟੀ ਲੱਗਿਆ ਕਰੇਂਗੀ। ਜੱਟੀਆਂ ਵਾਂਗੂ ਰਹਿਆ ਕਰ।”

 

‘‘ਹੁਣ ਵੀ ਤਾਂ ਜੱਟੀ ਆਂ, ਜਿਹੜੀ ਜੱਟ ਮਗਰ ਤੁਰੀ ਫਿਰਦੀ ਆਂ।’ ਉਹ ਵੀ ਹੱਸੀ।

 

ਦੋਵੇਂ ਹੀ ਹੰਭੇ ਪਏ ਸਨ। ਫੇਰ ਇਕ ਦਿਨ ਸਰਦਾਰੋ ਬੋਲੀ, ਇਹ ਨਿੱਤ ਦਾ ਕੁੱਤ- ਖਾਨਾ ਮੁਕਾਅ ਕਿਉਂ ਨ੍ਹੀ ਦਿੰਦਾ, ਮੈਂਗਲਾ?’’

 

“ਕਿਮੇਂ ਮੁੱਕੂ ਇਹ?”

 

”ਮੈਨੂੰ ਲੈ ਚੱਲ ਕਿਧਰੇ। ਕਿਤੇ ਵੀ ਲੈ ਜਾ। ਮੈਨੂੰ ਏਸ ਬੁੜ੍ਹੇ ਦੀ ਕੈਦ ਚੋਂ ਛੁਡਾ ਦੇ। ਆਪਾਂ ਕੋਈ ਕੰਮ ਕਰ ਲਾਂਗੇ। ਰੋਟੀ ਖਾਈਂ ਜਾਮਾਂਗੇ। ਮੈਂ ਤੇਰੀ ਬਾਂਦੀ ਬਣ ਕੇ ਰਹੂੰਗੀ।”

 

”ਅੱਛਾ! ਇਹ ਗੱਲ ਐ?” ਮੈਂਗਲ ਸੋਚਾਂ ਵਿਚ ਪੈ ਗਿਆ। ਤੇ ਫੇਰ ਬੋਲਿਆ, ‘ਚੰਗਾ, ਠੀਕ ਐ। ਕਰਦੇ ਆਂ ਫੇਰ ਕੋਈ ਹੀਲਾ।”

 

ਹਾੜ੍ਹ- ਸਾਉਣ ਦਾ ਮਹੀਨਾ ਸੀ। ਆਸਮਾਨ ਨੂੰ ਬਾਦਾਮੀ ਖੱਖ ਚੜ੍ਹੀ ਹੋਈ ਸੀ। ਪਹਿਲਾਂ ਤਾਂ ਸਵੇਰੇ ਸਵੇਰੇ ਲੱਗਿਆ ਸੀ ਜਿਵੇਂ ਬੱਦਲ ਹੋਣ। ਉਮੀਦ ਸੀ, ਮੀਂਹ ਦਾ ਢਾਣਸ ਬਣਦਾ ਜਾ ਰਿਹਾ ਹੈ। ਪਰ ਫੇਰ ਆਕਾਸ਼ ਗੁੰਮ ਸੁੰਮ ਹੀ ਹੋ ਗਿਆ। ਹਨ੍ਹੇਰੀ ਵਗੀ ਤੇ ਆਸਮਾਨ ਉੱਤੇ ਜਾ ਕੇ ਠਹਿਰ ਗਈ। ਫੇਰ ਹਵਾ ਬੰਦ ਹੋ ਗਈ, ਪੂਰਾ ਹੁੰਮਸ ਸੀ । ਸਾਹ ਮਸਾਂ ਆਉਂਦਾ। ਪਿੰਡੇ ਵਿਚੋਂ ਮੁੜ੍ਹਕੇ ਦੀਆਂ ਤਤੀਹਰੀਆਂ ਫੁੱਟਦੀਆਂ। ਪੰਦਰਾਂ ਕੁ ਦਿਨ ਪਹਿਲਾਂ ਥੋੜੀ ਜਿਹੀ ਬਾਰਸ਼ ਹੋਈ ਸੀ। ਠੰਡੀ ਹਵਾ ਵਗੀ ਸੀ। ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ। ਪਰ ਫੇਰ ਆਹ ਹਾਲ ਹੋ ਗਿਆ। ਮੱਕੀਆਂ ਤੇ ਕਪਾਹਾਂ ਖੜ੍ਹੀਆਂ ਖੜ੍ਹੀਆਂ ਕੁਮਲਾ ਰਹੀਆਂ ਸਨ। ਕਿਸਾਨਾਂ ਨੂੰ ਫਸਲਾਂ ਉੱਤੇ ਤਰਸ ਆਉਂਦਾ। ਉਹ ਰੱਬ ਨੂੰ ਗਾਲਾਂ ਕੱਢਦੇ, ‘ਪੜ੍ਹਿਉਰਾ ਮੇਰਾ, ਹੁਣ ਐਦੂੰ ਪਿੱਛੋਂ ਕਦੋਂ ਵਰ੍ਹੇਗਾ? ਰੱਬ ਵੀ ਮੇਰਾ ਸਾਲਾ ਬਦਲੇ ਲੈਂਦੈ ਗਿਣ ਗਿਣ।”

 

ਸਰਦਾਰੋ ਨੇ ਸਵੇਰੇ ਸਦੇਹਾਂ ਉੱਠ ਕੇ ਪਰੌਂਠੇ ਪਕਾਏ। ਉਸ ਦਿਨ ਦੁੱਗਣੇ ਪਕਾਏ। ਅੰਬ ਦਾ ਆਚਾਰ ਰੱਖ ਲਿਆ ਤੇ ਗੰਢੇ। ਉਹ ਹਮੇਸ਼ਾ ਵਾਂਗ ਤਿਆਰ ਹੋਈ। ਕੋਥਲੀ ਮੋਢੇ ਰੱਖੀ ਤੇ ਤੂਤ ਦੀ ਛਿਟੀ ਲੈ ਕੇ ਚੱਲ ਪਈ। ਜਾਣ ਲੱਗੀ ਨੇ ਚੰਨੂ ਤੇ ਗਾਨੀ ਨਾਲ ਗੱਲਾਂ ਕੀਤੀਆਂ। ਨਹਿਰੂ ਨੂੰ ਕੱਛਾਂ ਤੋਂ ਚੁੱਕ ਕੇ ਪਿਆਰ ਕੀਤਾ। ਪੁੱਛਿਆ, ”ਤੇਰੇ ਵਾਸਤੇ ਕੀ ਲੈ ਕੇ ਆਮਾਂ ?”

 

ਉਹ ਟਿੱਬੇ ਜਾ ਕੇ ਸਿੱਧਾ ਰੋਡ ਸ਼ਾਹ ਦੇ ਸਟੇਸ਼ਨ ਪਹੁੰਚੀ। ਲੋਹੇ ਦੇ ਬੈਂਚ ਉੱਤੇ ਉੱਕ ਵਾਂਗ ਬੈਠਾ ਮੈਂਗਲ ਉਹਨੂੰ ਉਡੀਕ ਰਿਹਾ ਸੀ। ਉਹਨਾਂ ਨੇ ਛੇਤੀ ਛੇਤੀ ਦੋ- ਚਾਰ ਗੱਲਾਂ ਕੀਤੀਆਂ ਤੇ ਫੇਰ ਅੱਡ- ਅੱਡ ਬੈਂਚਾਂ ਉੱਤੇ ਜਾ ਬੈਠੇ। ਟਿਕਟਾਂ ਮਿਲਣ ਦੀ ਘੰਟੀ ਖੜਕੀ ਤਾਂ ਮੈਗਲ ਦੋ ਟਿਕਟਾਂ ਬਠਿੰਡੇ ਦੀਆਂ ਲੈ ਆਇਆ। ਅੱਧੇ ਘੰਟੇ ਬਾਅਦ ਗੱਡੀ ਆ ਗਈ। ਉਹ ਚੁੱਪ ਚੁਪੀਤੇ ਹੀ ਦੋ ਡੱਬਿਆਂ ਵਿਚ ਚੜ੍ਹ ਗਏ। ਜਿਵੇਂ ਇਕ- ਦੂਜੇ ਨੂੰ ਜਾਣਦੇ ਹੀ ਨਾ ਹੋਣ। ਮੈਂਗਲ ਨੇ ਨਿਗਾਹ ਮਾਰੀ, ਉਹਨਾਂ ਦੇ ਪਿੰਡ ਦਾ ਨਾ ਕੋਈ ਚੜ੍ਹਿਆ ਸੀ ਤੇ ਨਾ ਕੋਈ ਉੱਤਰਿਆ ਸੀ।

 

ਇਹ ਬਾਰਾਂ ਵਜੇ ਵਾਲੀ ਗੱਡੀ ਸੀ। ਰਾਮਪੁਰਾ ਫੂਲ ਜਾ ਕੇ ਉਹ ਇਕ ਡੱਬੇ ਵਿਚ ਹੋ ਗਏ। ਇਸ ਡੱਬੇ ਵਿਚ ਟਾਵੀਂ-ਟਾਵੀਂ ਸਵਾਰੀ ਬੈਠੀ ਸੀ। ਕਰਸਾਹ ਦੀ ਰੁੱਤ ਸੀ। ਉਹ ਸਭ ਬੌਦਲੇ ਜਿਹੇ ਬੈਠੇ ਸਨ। ਡੱਬੇ ਦੇ ਪੱਖੇ ਬੰਦ ਸਨ। ਸਰਦਾਰੋ ਨੇ ਕੋਥਲੀ ਵਿਚੋਂ ਸੁੱਥਣ ਕੁੜਤੀ ਕੱਢੀ। ਗੁਸਲਖਾਨੇ ਵਿਚ ਜਾਕੇ ਘੱਗਰੀ ਲਾਹ ਦਿੱਤੀ। ਘੱਗਰੀ ਵਾਲੀ ਉੱਚੀ ਜਿਹੀ ਕੁੜਤੀ ਵੀ। ਸੁੱਥਣ ਕੁੜਤੀ ਪਹਿਨ ਲਈ। ਉਸ ਦਿਨ ਉਹਨੇ ਆਪਣੇ ਸਿਰ ਦੀਆਂ ਮੀਢੀਆਂ ਵੀ ਘੱਟ ਕੀਤੀਆਂ ਸਨ। ਇਕ ਦਿਨ ਪਹਿਲਾਂ ਹੀ ਸਿਰ ਨ੍ਹਾਤੀ ਸੀ। ਦੁੱਲੇ ਦੇ ਖਹਿੜੇ ਪੈਕੇ ਉਹਨੇ ਇਹ ਸੁੱਥਣ- ਕੁੜਤੀ ਸਿਲਵਾਈ ਸੀ। ਘੱਗਰੀ- ਕੁੜਤੀ ਗੁੱਛਾ- ਮੁੱਛਾ ਕਰਕੇ ਉਹਨੇ ਕੋਥਲੀ ਵਿਚ ਪਾ ਲਈ। ਨਵੀਂ ਨਕੋਰ ਚੁੰਨੀ ਕੱਢਕੇ ਸਿਰ ਉੱਤੇ ਲੈ ਲਈ। ਇਹ ਚੁੰਨੀ ਉਸ ਤਰ੍ਹਾਂ ਦੀ ਸੀ. ਜਿਹੋ ਜਿਹੀਆਂ ਚੁੰਨੀਆਂ ਥੱਮਣ ਵਾਲੇ ਪਿੰਡ ਦੀਆਂ ਆਮ ਜਨਾਨੀਆਂ ਆਪਣੇ ਸਿਰਾਂ ਉੱਤੇ ਰੱਖਦੀਆਂ ਸਨ1 ਖੜ੍ਹੀ ਹੋ ਕੇ ਕਹਿਣ ਲੱਗੀ, ”ਕਿਉਂ, ਲਗਦੀ ਆਂ ਨਾ ਹੁਣ ਜੱਟੀ?” ਉਹ ਮੈਂਗਲ ਦੇ ਕੰਨ ਵਿਚ ਬੋਲੀ ਸੀ।

 

ਮੈਂਗਲ ਨੇ ਹੈਰਾਨੀ ਨਾਲ ਪੁੱਛਿਆ, ”ਇਹ ਕੱਪੜੇ ਕਦੋਂ ਬਣਵਾ ‘ਲੇ ਸੀ ਤੂੰ?”

 

”ਜਿੱਦਣ ਤੂੰ ਕਹਿ ‘ਤਾ ਸੀ, ਦੂਜੇ ਦਿਨ ਹੀ ਆ ‘ਗੇ ਇਹ ਕੱਪੜੇ।”

 

”ਫੇਰ ਤਾਂ ਤੂੰ ਜਾਦ ਰੱਖੀ ਮੇਰੀ ਗੱਲ।”

 

”ਹੋਰ! ਤੂੰ ਖੁਸ਼ ਚਾਹੀ ਦੈਂ, ਮੇਰਿਆ ਜੱਟਾ।’

 

ਕੋਥਲੀ ਵਿਚੋਂ ਸਰਦਾਰੋਂ ਨੇ ਨੋਟਾਂ ਦੀ ਕਾਫੀ ਵੱਡੀ ਥਹੀ ਕੱਢੀ ਤੇ ਆਪਣੀ ਕੁੜਤੀ ਦੀ ਅੰਦਰਲੀ ਜੇਬ ਵਿਚ ਪਾ ਲਈ। ਉਹਨਾਂ ਦਿਨਾਂ ਵਿਚ ਕੁੜਤੀ ਨੂੰ ਖੱਬੀ ਵੱਖੀ ਵਾਲੇ ਪਾਸੇ ਅੰਦਰਲੀ ਜੇਬ ਲਵਾਉਣ ਦਾ ਰਿਵਾਜ ਸੀ।

 

“ਐਨੇ ਨੋਟ ਇਹ ਕਿਥੋਂ ਲਏ ਨੇ ਤੂੰ?” ਮੈਂਗਲ ਹੈਰਾਨ ਸੀ।

 

OM

 

”ਜਿੰਨੇ ਸੀ ਬੁੜ੍ਹੇ ਕੁੰਜਰ ਦੀ ਜੇਬ ‘ਚ, ਸਭ ਕੱਢ ਲਿਆਈ। ਉਹ ਤਾਂ ‘ਕੱਲਾ ਚਾਦਰਾ ਪਾਈ ਚੁਬਾਰੇ ਤੋਂ ਬਾਹਰ ਬੈਠਾ ਸੀ ਪਿੰਡੇ ਨੂੰ ਸਮੋਸੇ ਦੀ ਝੱਲ ਮਾਰਦਾ। ਕੁੜਤਾ ਉਹਦਾ ਅੰਦਰ ਸੀ ਚੁਬਾਰੇ ‘ਚ, ਕਿੱਲੋ ਉੱਤੇ ਲਮਕਦਾ।”

 

ਜਦੋਂ ਕਿਸੇ ਸਟੇਸ਼ਨ ਉੱਤੇ ਗੱਡੀ ਰੁਕਦੀ, ਲੋਕਾਂ ਦੇ ਸਾਹ ਵੀ ਰੁਕ ਜਾਂਦੇ। ਚਲਦੀ ਗੱਡੀ ਵਿਚ ਹਵਾ ਦੇ ਫੱਰਾਟੇ ਆਉਂਦੇ। ਕੁਝ ਆਰਾਮ ਰਹਿੰਦਾ। ਪਰ ਮੈਂਗਲ ਤੇ ਸਰਦਾਰੋ ਨੂੰ ਗਰਮੀ ਸਰਦੀ ਦਾ ਕੋਈ ਅਹਿਸਾਸ ਨਹੀਂ ਸੀ। ਉਹ ਤਾਂ ਬੱਸ ਸੋਚਾਂ ਦੇ ਘੋੜਿਆਂ ਉੱਤੇ ਸਵਾਰ ਸਨ ਤੇ ਗੱਡੀ ਦੀ ਰਫਤਾਰ ਤੋਂ ਵੀ ਤੇਜ਼ ਕਿਧਰੇ ਦੂਰ ਉੱਡੇ ਜਾ ਰਹੇ ਸਨ। ਉਹ ਇਕ ਜਹਾਨ ਛੱਡ ਆਏ ਸਨ, ਦੂਜਾ ਜਹਾਨ ਪਤਾ ਨਹੀਂ ਕਿੱਥੇ ਸੀ ਤੇ ਕਿਹੋ ਜਿਹਾ ਸੀ। ਸੱਚਮੁੱਚ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਹੇ ਹਨ। ਬੱਸ ਉਹ ਤਾਂ ਜਾ ਰਹੇ ਸਨ। ਸੁਪਨਿਆਂ ਦੇ ਖੰਭ ਬੜੀ ਤੇਜ਼ੀ ਨਾਲ ਫੜਫੜਾਉਂਦੇ। ਉਹ ਜਿੱਥੇ ਵੀ ਜਾਣਗੇ, ਇਹ ਉਹਨਾਂ ਦੀ ਆਪਣੀ ਦੁਨੀਆਂ ਹੋਵੇਗੀ। ਇਸ ਦੁਨੀਆਂ ਵਿਚ ਉਹ ਫੇਫੜੇ ਭਰ ਭਰ ਸਾਹ ਲਿਆ ਕਰਨਗੇ।

 

ਬਠਿੰਡਾ ਆਉਣ ਵਾਲਾ ਸੀ । ਸਰਦਾਰੋ ਬਾਰੀ ਕੋਲ ਆ ਖੜ੍ਹੀ। ਦਰੱਖਤ ਪਿਛਾਂਹ ਨੂੰ ਬਹੁਤ ਤੇਜ਼ ਭੱਜੇ ਜਾ ਰਹੇ ਸਨ। ਰਾਹ ਵਿਚ ਉੱਚੇ ਉੱਚੇ ਟਿੱਬੇ ਆਉਂਦੇ ਤੇ ਕਦੇ ਕਦੇ ਮਲ੍ਹੇ-ਝਾੜੀਆਂ ਦਾ ਅੰਨ੍ਹਾ ਜੰਗਲ ਵੀ। ਉਹਨੇ ਆਪਣੀ ਕੋਥਲੀ ਬੈਂਚ ਤੋਂ ਮੱਲ੍ਹਕ ਦੇ ਕੇ ਚੁੱਕੀ ਤੇ ਦੁਬਾਰਾ ਬਾਰੀ ਵਿਚ ਜਾ ਖੜ੍ਹੀ। ਮੈਂਗਲ ਹੈਰਾਨ ਸੀ ਤੇ ਗੁੱਝਾ ਗੁੱਝਾ ਹੱਸਦਾ ਵੀ ਸੀ ਕਿ ਇਹ ਕੀ ਕਰਦੀ ਫਿਰਦੀ ਹੈ। ਜਦੋਂ ਝਾੜੀਆਂ ਦਾ ਇਕ ਝੁੰਡ ਜਿਹਾ ਆਇਆ, ਉਹਨੇ ਆਪਣੀ ਕੋਥਲੀ ਦੂਰ ਵਗਾਹ ਮਾਰੀ। ਤੇ ਭੱਜਕੇ ਆਕੇ ਮੈਂਗਲ ਕੋਲ ਬੈਠ ਗਈ। ਬੋਲੀ,

 

‘‘ਮੁੱਕਿਆ ਸਿਆਪਾ ਕੋਥਲੀ ਦਾ। ਹੁਣ ਕੋਈ ਐਂ ਨਹੀਂ ਆਖੂ ਬਈ ਮੈਂ ਬਾਜੀਗਿਰਨੀ ਆਂ।”

 

ਡੱਬੇ ਵਿਚ ਬੈਠੇ ਦੂਜੇ ਪੰਜ-ਚਾਰ ਬੰਦੇ ਪਰਲੇ ਪਾਸੇ ਸਨ। ਉਹ ਸਭ ਪਰ੍ਹਾਂ ਖਿੜਕੀਆਂ ਵਿਚ ਦੀ ਬਾਹਰ ਝਾਕ ਰਹੇ ਸਨ। ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਸੀ ਕਿ ਉਸ ਔਰਤ ਨੇ ਗੱਡੀ ਵਿਚੋਂ ਬਾਹਰ ਕੀ ਸੁੱਟਿਆ ਹੈ।

 

ਉਹ ਬਠਿੰਡੇ ਉੱਤਰ ਗਏ ਤੇ ਮੁਸਾਫਰਖਾਨੇ ਵਿਚ ਜਾਕੇ ਪਰੌਂਠੇ ਖਾਣ ਲੱਗੇ। ਉਹਨਾਂ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ। ਪਰੌਂਠੇ ਸੁਆਦ ਲੱਗ ਰਹੇ ਸਨ । ਉਸ ਸਮੇਂ ਦੁਪਹਿਰ ਢਲ ਚੁੱਕੀ ਸੀ। ਮਨਾਂ ਹੀ ਮਨ੍ਹਾਂ ਵਿਚ ਉਹ ਦੋਵੇਂ ਬਿਨਾਂ ਖੰਭਾਂ ਤੋਂ ਉੱਡ ਰਹੇ ਸਨ। ਬੱਸ ਡਰ ਇਕੋ ਸੀ ਕਿ ਕਿਧਰੇ ਕੋਈ ਉਹਨਾਂ ਦੇ ਪਿੰਡ ਦਾ ਬੰਦਾ ਉਹਨਾਂ ਨੂੰ ਦੇਖ ਨਾ ਲਵੇ। ਉਹ ਮੁਸਾਫਰਖਾਨੇ ਵਿਚ ਬਹੁਤਾ ਚਿਰ ਨਹੀਂ ਬੈਠੇ ਤੇ ਨਾ ਹੀ ਬਾਜ਼ਾਰ ਵਿਚ ਗਏ। ਬਾਜ਼ਾਰ ਵਿਚ ਤਾਂ ਕੋਈ ਨਾ ਕੋਈ ਉਹਨਾਂ ਨੂੰ ਦੇਖ ਹੀ ਲਵੇਗਾ। ਥੰਮਣ ਵਾਲੇ ਦਾ ਨਾ ਸਹੀ, ਬਾਜ਼ਾਰ ਵਿਚ ਜ਼ਰੂਰ ਕੋਈ ਬੰਦਾ ਸਰਦਾਰੋ ਦੀ ਰਿਸ਼ਤੇਦਾਰੀ ਵਿਚੋਂ ਫਿਰਦਾ ਹੋ ਸਕਦਾ ਹੈ। ਅਬੋਹਰ ਦਾ ਹੋ ਸਕਦਾ ਹੈ, ਗਿੱਦੜਬਹੇ ਦਾ ਹੋਵੇਗਾ ਜਾਂ ਭਾਈਰੂਪੇ ਦਾ ਵੀ। ਸਰਦਾਰੋ ਨੂੰ ਲਗਦਾ, ਜਿਵੇਂ ਸਾਰੀ ਦੁਨੀਆਂ ਉਹਨੂੰ ਜਾਣਦੀ ਹੋਵੇ । ਉਹ ਮੁਸ਼ਕਿਲ ਨਾਲ ਹੀ ਕਿਧਰੇ ਲੁਕ-ਛਿਪ ਕੇ ਰਹਿ ਸਕੇਗੀ। ਮੁਸਾਫਰਖਾਨਾ ਛੱਡਕੇ ਉਹ ਪਲੈਟਫਾਰਮ ਦੇ ਇਕ ਬੈਂਚ ਉੱਤੇ ਆ ਬੈਠੇ। ਇਸ ਬੈਂਚ ਉਤਲਾ ਪੱਖਾ ਬੰਦ ਸੀ। ਏਸੇ ਕਰਕੇ ਏਥੇ ਇਕ-ਦੋ-ਬੰਦੇ ਹੀ ਬੈਠੇ ਸਨ। ਦੂਜਿਆਂ ਬੈਂਚਾਂ ਉੱਤੇ ਪਾਸਾ ਮਾਰਨ ਨੂੰ ਥਾਂ ਨਹੀਂ ਸੀ। ਉਹਨਾਂ ਬੈਂਚਾ ਦੇ ਪੱਖੋਂ ਫਰਾਟੇ ਨਾਲ ਚੱਲ ਰਹੇ ਸਨ। ਸਰਦਾਰੋ ਉਥੇ ਬੈਠੀ ਰਹੀ ਤੇ ਮੈਂਗਲ ਜਾਖਲ ਦੀਆਂ ਦੋ ਟਿਕਟਾਂ ਲੈ ਆਇਆ। ਜਾਖਲ ਜਾਕੇ ਉਹ ਕੀ ਕਰਨਗੇ, ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਉਹ ਤਾਂ ਬੱਸ ਦੂਰ ਭੱਜ ਜਾਣਾ ਚਾਹੁੰਦੇ ਸਨ, ਜਿੱਥੇ ਉਹਨਾਂ ਨੂੰ ਕੋਈ ਨਾ ਜਾਣਦਾ ਹੋਵੇ | ਜਾਖਲ ਪਹੁੰਚ ਕੇ ਉਹਨਾਂ ਨੂੰ ਰਾਤ ਪੈ ਗਈ। ਹੁਣ ਕਿੱਧਰ ਜਾਣ? ਸਟੇਸ਼ਨ ਤੋਂ ਬਾਹਰ ਢਾਬਿਆਂ ਵਾਲੇ ਸਨ। ਇਕ ਢਾਬੇ ਤੋਂ ਉਹਨਾਂ ਨੇ ਰੋਟੀ ਖਾਧੀ ਤੇ ਦੁੱਧ ਪੀਤਾ। ਬਾਬੂ ਤੋਂ ਪੁੱਛਿਆ, ਇਕ ਗੱਡੀ ਰਾਤ ਦੇ ਗਿਆਰਾਂ ਵਜੇ ਆਉਣੀ ਸੀ। ਇਹ ਗੱਡੀ ਦਿੱਲੀ ਤੋਂ ਧੂਰੀ ਤੱਕ ਜਾਂਦੀ ਤੇ ਸ਼ਾਇਦ ਅਗਾਂਹ ਵੀ ਕਿਧਰੋਂ ਵੀ ਕੋਈ ਗੱਡੀ ਆਉਂਦੀ, ਉਹਨਾਂ ਨੇ ਚੜ੍ਹ ਜਾਣਾ ਸੀ। ਉਹਨਾਂ ਨੇ ਧੂਰੀ ਦੀਆਂ ਦੋ ਟਿਕਟਾਂ ਲੈ ਲਈਆਂ।

 

ਉਹ ਜਾਖਲ ਦੇ ਸਟੇਸ਼ਨ ਉੱਤੇ ਜਿੱਚ ਹੋਏ ਬੈਠੇ ਸਨ । ਉਹਨਾਂ ਨੂੰ ਪਤਾ ਲੱਗਿਆ ਸੀ ਕਿ ਗੱਡੀ ਇਕ ਘੰਟਾ ਲੇਟ ਹੈ। ਇਕ ਘੰਟਾ ਵੀ ਲੰਘ ਗਿਆ। ਫੇਰ ਪਤਾ ਲੱਗਿਆ ਕਿ ਅੱਧਾ ਘੰਟਾ ਹੋਰ ਲੇਟ ਹੈ। ਲੇਟ ਦਾ ਸਮਾਂ ਹਰ ਵਾਰ ਵਧ ਜਾਂਦਾ। ਉਹ ਇਕ ਵਾਰ ਸੌਂ ਵੀ ਲਏ, ਪਰ ਗੱਡੀ ਨਹੀਂ ਆਈ। ਅਖ਼ੀਰ ਚਾਰ ਵਜੇ ਸਵੇਰੇ ਗੱਡੀ ਆਈ। ਪਤਾ ਲਗਿਆ ਕਿ ਇੰਜਣ ਖਰਾਬ ਹੋ ਗਿਆ ਸੀ, ਫੇਰ ਹੋਰ ਇੰਜਣ ਆਇਆ। ਗੱਡੀ ਵਿਚ ਬੈਠਿਆਂ ਸਰਦਾਰੋ ਨੇ ਪੁੱਛਿਆ, ”ਤੂੰ ਮੈਨੂੰ ਐਂ ਲਈ ਫਿਰਦੈਂ। ਕਿਤੇ ਟਿਕਾਣਾ ਤਾਂ ਦੱਸ?”

 

“ਕਿੱਥੇ ਕਰੀਏ ਟਿਕਾਣਾ, ਤੂੰ ਦੱਸ?”

 

”ਮੈਨੂੰ ਕੀ ਪਤੈ, ਤੂੰ ਬੰਦਾ ਐਂ। ਬੰਦਿਆਂ ਨੂੰ ਪਤਾ ਹੁੰਦੈ, ਕਿੱਥੇ ਰਹਿਣੈ। ਤੀਮੀਆਂ ਤਾਂ ਬੰਦਿਆਂ ਮਗਰ

 

हे।”

 

”ਚੱਲ, ਮੁੜ ਚੱਲੀਏ ਪਿੰਡ ਨੂੰ। ਓਥੇ ਈ ਰਹਾਂਗੇ।’‘

 

”ਪਿੰਡ ਕੀਹ ਐ ਤੇਰਾ? ਨਾਲੇ ਤੇਰੇ ‘ਚ ਐਡੀ ਹਿੰਮਤ ਹੈਗੀ ਮੈਨੂੰ ਪਿੰਡ ਰੱਖਣ ਦੀ?”

 

”ਦੇਖੀ ਜਾਊ।”

 

”ਨਹੀਂ, ਪਿੰਡ ਨਹੀਂ ਮੁੜਨਾ ।” ਸਰਦਾਰੋ ਪੱਕੀ ਸੀ।

 

“ਹੋਰ ਫੇਰ ਕਿੱਥੇ ਜਾਈਏ?”

 

“ਕਿਸੇ ਵੀ ਪਿੰਡ ਚੱਲ। ਜਿੱਥੇ ਆਪਣਾ ਕਿਸੇ ਨੂੰ ਪਤਾ ਨਾ ਲੱਗੇ।”

 

ਮੈਂਗਲ ਚੁੱਪ ਹੋ ਗਿਆ। ਅੱਖਾਂ ਮੀਚ ਲਈਆਂ। ਉਹ ਫੇਰ ਬੋਲੀ, ”ਦੱਸ ਵੀ ਹੁਣ? ਘੁੱਗੂ ਜ੍ਹਾ ਨਾ ਹੋਵੇ। ਮੈਨੂੰ ਲੈਕੇ ਕਿਉਂ ਤੁਰਿਆ ਸੀ?”

 

ਉਹਨੇ ਅੱਖਾਂ ਖੋਲ੍ਹੀਆਂ ਤੇ ਕਿਹਾ, ”ਹਾਂ!”

 

“ਧੂਰੀ ਪਹੁੰਚ ਕੇ, ਫੇਰ?’ ਸਰਦਾਰੋ ਉਹਦੇ ਵਲ ਕਹਿਰੀਆਂ ਅੱਖਾਂ ਨਾਲ ਝਾਕਣ ਲੱਗੀ।

 

ਉਹ ਗੁੰਮ ਸੁੰਮ ਹੋਕੇ ਬੈਠ ਗਿਆ। ਕੁਝ ਸੋਚ ਰਿਹਾ ਹੋਵੇਗਾ ਕਿ ਕਿਹੜੇ ਪਿੰਡ ਜਾਣ ਉਹ। ਸ਼ਇਦ ਕੁਝ ਵੀ ਨਹੀਂ ਸੋਚ ਰਿਹਾ ਸੀ। ਉਹਨੂੰ ਕੁਝ ਸੁਝ ਨਹੀਂ ਰਿਹਾ ਹੋਵੇਗਾ। ਸ਼ਾਇਦ ਪਛਤਾ ਰਿਹਾ ਹੋਵੇ। ਹੁਣ ਸਰਦਾਰੋ ਵੀ ਚੁੱਪ ਹੋਈ ਬੈਠੀ ਸੀ। ਡੱਬੇ ਤੋਂ ਬਾਹਰ ਸਵੇਰ ਦਾ ਨਿੰਮ੍ਹਾ- ਨਿੰਮ੍ਹਾ ਚਾਨਣ ਸੀ। ਲਹਿਰੇਗਾਗੇ ਦਾ ਸਟੇਸ਼ਨ ਆ ਗਿਆ। ਸਵਾਰੀਆਂ ਘੱਟ ਹੀ ਉੱਤਰੀਆਂ ਤੇ ਘੱਟ ਹੀ ਚੜ੍ਹੀਆਂ। ਇਸ ਬੇਵਕਤ ਗੱਡੀ ਉੱਤੇ ਕਿਸੇ ਨੂੰ ਵਿਸ਼ਵਾਸ ਨਹੀਂ ਰਿਹਾ ਸੀ। ਮੈਂਗਲ ਜਿਵੇਂ ਪਹਿਲਾਂ ਹੀ ਮਨ ਬਣਾ ਚੁਕਿਆ ਹੋਵੇ, ਉੱਠ ਖੜ੍ਹਾ। ਸਰਦਾਰੋ ਨੂੰ ਕਿਹਾ, ”ਚਲ, ਉੱਠ ਐਥੇ ਉੱਤਰਦੇ ਆਂ।’

 

”ਇਹ ਕਿਹੜਾ ਟੇਸਣ ਐ?” ਸਰਦਾਰੋ ਉੱਠੀ ਨਹੀਂ।

 

‘ਚੱਲ, ਤੂੰ ਥੱਲੇ ਉੱਤਰ, ਫੇਰ ਕਰਦੇ ਆਂ ਗੱਲ। ਗੱਡੀ ਚੱਲਣ ਵਾਲੀ ਐ। ਸੀਟੀ ਵੱਜ ਗਈ।”

 

ਜੱਕੋਤਕੀ ਵਿਚ ਸਰਦਾਰੋ ਗੱਡੀਓਂ ਉੱਤਰ ਖੜ੍ਹੀ। ਉਹ ਮੰਡੀ ਵਾਲੇ ਪਾਸੇ ਤੁਰ ਪਏ। ਇਕ ਦੁਕਾਨ ਉੱਤੇ ਚਾਹ ਪੀਤੀ। ਚਾਹ ਵਿਚ ਡੋਬ- ਡੋਬ ਡਬਲਰੋਟੀਆਂ ਵੀ ਖਾ ਲਈਆਂ। ਮੈਂਗਲ ਨੇ ਦੱਸਿਆਂ, ‘‘ਨੇੜੇ ਈ ਇਕ ਪਿੰਡ ਐ, ਲੇਲ੍ਹ- ਛੋਟੀ ਲੇਲ੍ਹ। ਓਥੇ ਚਲਦੇ ਆਂ। ਓਥੇ ਰਹਾਂਗੇ। ਛੋਟਾ ਹੁੰਦਾ ਮੈਂ ਇਕ ਵਾਰੀਂ ਏਥੇ ਆਇਆ ਸੀ। ਵਧੀਆ ਪਿੰਡ ਐ। ਧੌਂਕਲ ਤੇ ਮੈਂ ਆਏ ਸੀ । ਏਥੋਂ ਦੋ ਊਠ ਖਰੀਦੇ ਸੀ ਅਸੀਂ। ਬਾਹਲੇ ਸਾਲ ਹੋਗੇ। ਹੁਣ ਮੈਨੂੰ ਕੌਣ ਜਾਣਦਾ ਹੋਊ ਏਥੇ। ਓਦੋਂ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਬਈ ਅਸੀਂ ਕਿੱਥੋਂ ਦੇ ਆਂ। ਲੋਕ ਰੁੱਖਾ- ਰੁੱਖਾ ਬੋਲਦੇ ਨੇ, ਪਰ ਵਿਚੋਂ ਚੰਗੇ ਐ।”

 

11

 

ਦੁੱਲਾ ਪਿੰਡ ਵਿਚ ਫਿਰ ਕੇ ਸੱਥਾਂ ਦੇ ਲੋਕਾਂ ਕੋਲ ਖੜ੍ਹਦਾ ਤੇ ਗੱਲਾਂ ਕਰਦਾ ਪਰ ਸਰਦਾਰੋ ਦਾ ਕੋਈ ਪਤਾ ਨਹੀਂ ਲਗਦਾ ਸੀ। ਉਹ ਜਾਣ-ਪਛਾਣ ਵਾਲੇ ਬੰਦਿਆਂ ਦੇ ਘਰੀਂ ਵੀ ਗਿਆ ਸੀ। ਕਈ ਦਿਨ ਪਿੰਡ ਅੰਦਰ ਫਿਰਦਾ ਰਿਹਾ! ਨਾ ਉਹਨੂੰ ਹਵੇਲੀ ਵਿਚ ਚੈਨ ਸੀ ਤੇ ਨਾ ਹੋਰ ਕਿਧਰੇ ਬੈਠ ਖੜ੍ਹਕੇ। ਜਿੱਥੇ ਵੀ ਕਿਧਰੇ ਸਰਦਾਰੋ ਦੀ ਗੱਲ ਛਿੜੀ, ਬੰਦਿਆਂ ਨੇ ਉਹਦੇ ਨਾਲ ਪੂਰੀ ਹਮਦਰਦੀ ਦਿਖਾਈ ਸੀ। ਉਹਨੂੰ ਲੱਗਿਆ ਨਹੀਂ ਸੀ ਕਿ ਉਹ ਕੋਈ ਗ਼ੈਰ ਹੈ। ਮੈਂਗਲ ਦਾ ਨਾਂ ਆਉਂਦਾ ਤਾਂ ਚੁੱਪ ਕਰ ਜਾਂਦੇ। ਬਹੁਤੇ ਇਹੀ ਆਖਦੇ ਕਿ ਉਹ ਤਾਂ ਪਿੰਡ ਵਿਚ ਹੀ ਹੈ। ਪਿੰਡ ਦੀਆਂ ਜਾਣੂ-ਪਛਾਣੂ ਬੁੜ੍ਹੀਆਂ ਦੁੱਲੇ ਨੂੰ ਆਪ ਖੜ੍ਹਾ ਲੈਂਦੀਆਂ ਤੇ ਉਹਦੇ ਨਾਲ ਸਰਦਾਰੋ ਦੀਆਂ ਗੱਲਾਂ ਕਰਦੀਆਂ। ਉਹਨੂੰ ਚਿੱਤ ਟਿਕਾਣੇ ਰੱਖਣ ਲਈ ਆਖਦੀਆਂ। ਦੁੱਲੇ ਨੂੰ ਕੋਈ ਸਮਝ ਨਾ ਆਉਂਦੀ, ਉਹ ਕੀ ਕਰੋ, ਕੀ ਨਾ ਕਰੇ। ਕਿੱਥੇ ਜਾਵੇ ਹੁਣ ਸਰਦਾਰੋ ਦਾ ਪਤਾ ਲੈਣ। ਉਹ ਤਾਂ ਸਾਰੇ ਜਾ ਆਇਆ ਸੀ। ਕੁੜੀਆਂ ਨੂੰ ਪਤਾ ਲੱਗਿਆ, ਉਹ ਵੀ ਆਈਆਂ। ਚਾਰ-ਚਾਰ, ਪੰਜ-ਪੰਜ ਦਿਨ ਰਹੀਆਂ ਤੇ ਚਲੀਆਂ ਗਈਆਂ, ਪਿਓ ਨਾਲ ਦੁੱਖ-ਸੁੱਖ ਕਰ ਗਈਆਂ। ਜੁਆਈ ਵੀ ਆਏ ਸਨ। ਆਖ ਰਹੇ ਸਨ, “ਕੋਈ ਨਹੀਂ ਅਸੀਂ ਵੀ ਕਰਾਂਗੇ ਕਿਧਰੇ ਪਤਾ-ਸੁਤਾ। ਜੋ ਕਿਧਰੇ ਜਿਉਂਦੀ ਹੋਈ ਤਾਂ ਆਪੇ ਆ ਜੂ।” ਕਰਮੋ ਝੋਰਾ ਕਰਦੀ ਸੀ, ”ਮਾਸੀ ਨੂੰ ਕਿਸੇ ਨੇ ਮਾਰ ‘ਤਾ ਨਾ ਹੋਵੇ ਬਾਪੂ?”

 

ਵੱਡੇ ਦੋਵੇਂ ਮੁੰਡੇ ਨਹੀਂ ਆਏ। ਖੱਡੂ ਨੇ ਤਾਂ ਆਉਣਾ ਕਾਹਦਾ ਸੀ। ਤੇ ਫੇਰ ਅਬੋਹਰ ਵਾਲੇ ਆਏ ਸਨ। ਉਹਨਾਂ ਨੂੰ ਦੁੱਲੇ ਨਾਲੋਂ ਵੱਡਾ ਦੁੱਖ ਸੀ। ਉਹਨਾਂ ਦੀ ਧੀ ਗਈ ਕਿਧਰ? ਕਦੇ ਕਦੇ ਉਹ ਦੁੱਲੇ ਉੱਤੇ ਹੀ ਸ਼ੱਕ ਕਰਦੇ। ਉਹਤੋਂ ਊਟ-ਪਟਾਂਗ ਸਵਾਲ ਪੁੱਛਦੇ। ਦੁੱਲੇ ਦਾ ਵੱਡਾ ਸਾਲਾ ਤਾਂ ਇੱਥੋਂ ਤੱਕ ਵੀ ਕਹਿ ਗਿਆ, ‘”ਕੁੜੀ ਅਸੀਂ ਤੇਰੇ ਹੱਡਾਂ ‘ਚੋਂ ਕੱਢਣੀ ਐ, ਦੁਲਿਆ। ਤੂੰ ਆਪ ਈ ਕੁੱਛ ਕੀਤੈ ਉਹਨੂੰ।’

 

ਅਬੋਹਰ ਵਾਲਿਆਂ ਦੀਆਂ ਗੱਲਾਂ ਸੁਣ ਕੇ ਦੁੱਲਾ ਹੋਰ ਦੁਖੀ ਹੁੰਦਾ। ਉਹ ਹੈਰਾਨ ਪਰੇਸ਼ਾਨ ਸੀ, ”ਉਹਦੀ ਤੀਵੀਂ ਗਈ, ਇਹ ਸਾਲੇ ਆਹ ਗੱਲਾਂ ਕਰਦੇ ਐ।”

 

ਤੇ ਫੇਰ ਜਦੋਂ ਮੈਂਗਲ ਪੰਦਰਾਂ ਵੀਹ ਦਿਨ ਪਿੰਡ ਵਿਚ ਦੇਖਿਆ ਹੀ ਨਾ ਕਿਧਰੇ, ਦੁੱਲੇ ਦਾ ਸ਼ੱਕ ਪੱਕਾ ਹੋ ਗਿਆ। ਪਿੰਡ ਦੇ ਲੋਕ ਵੀ ਇਹੀ ਗੱਲਾਂ ਕਰਦੇ। ਪਰ ਉਹ ਹੈਰਾਨ ਇਸ ਗੱਲ ਉੱਤੇ ਸਨ ਕਿ ਮੈਂਗਲ ਪਹਿਲਾਂ ਪਹਿਲਾਂ ਇਥੇ ਹੀ ਕਿਉਂ ਫਿਰਦਾ ਸੀ? ਸਰਦਾਰੋ ਨਹੀਂ ਸੀ ਤੇ ਉਹ ਏਥੇ ਸੀ। ਇਹ ਕੀ ਚਾਲਾਕੀ ਹੋਈ ਬਈ ਮੈਂਗਲ ਦੀ? ਬੰਦੇ ਧੌਂਕਲ ਨੂੰ ਜਾ ਕੇ ਵੀ ਪੁੱਛਦੇ। ਧੌਂਕਲ ਤਾਂ ਆਪ ਹੈਰਾਨ ਸੀ ਕਿ ਮੈਂਗਲ ਗਿਆ ਕਿੱਧਰ । ਕੋਈ ਕੰਮ ਉਹ ਹੁਣ ਬੇਸ਼ੱਕ ਨਹੀਂ ਕਰਦਾ ਸੀ। ਲੰਡੋਰ ਬਣਿਆ ਫਿਰਦਾ ਰਹਿੰਦਾ। ਪਰ ਉਹ ਉਹਦਾ ਭਾਈ ਤਾਂ ਸੀ। ਉਹਦੀ ਬਾਂਹ ਸੀ। ਉਹ ਕਿੱਥੇ ਹੈ? ਧੌਂਕਲ ਦੁਖੀ ਹੁੰਦਾ। ਦੁੱਲਾ ਮੁੜ ਕੇ ਧੌਂਕਲ ਦੇ ਘਰ ਨਹੀਂ ਗਿਆ।

 

ਉਸ ਦਿਨ ਜੋਰ ਦਾ ਮੀਂਹ ਪਿਆ ਸੀ। ਤੇ ਫੇਰ ਸਾਰੀ ਰਾਤ ਕਣੀਆਂ ਪੈਂਦੀਆਂ ਰਹੀਆਂ ਸਨ। ਕਦੇ ਕਦੇ ਭਾਰੀ ਛੜਾਕਾ ਉੱਤਰਦਾ। ਬੱਦਲ ਗੜ ਗੜ ਕਰਕੇ ਗੱਜਦਾ ਜਿਵੇਂ ਪਾਟ ਕੇ ਕਿਧਰੇ ਖੇਤਾਂ ਵਿਚ ਢੇਰੀ ਹੋ ਗਿਆ ਹੋਵੇ। ਚੁਬਾਰੇ ਦੇ ਅੰਦਰ ਤੱਕ ਬਿਜਲੀ ਚਮਕ ਜਾਂਦੀ। ਅਜਿਹਾ ਬਰਸਾਤੀ ਮੌਸਮ ਦੁੱਲੇ ਨੂੰ ਹੋਰ ਇਕੱਲਾ ਕਰ ਜਾਂਦਾ। ਉਹਦੇ ਕੋਲ ਪਈ ਖਾਲੀਂ ਮੰਜੀ ਉਹਨੂੰ ਡਰਾਉਂਦੀ। ਹਨ੍ਹੇਰੇ ਵਿਚ ਕਦੇ ਉਹਨੂੰ ਲਗਦਾ ਸੀ ਕਿ ਮੰਜੀ ਖੜ੍ਹੀ ਹੋ ਗਈ ਹੈ। ਹੁਣ ਉਸਨੇ ਸਰਦਾਰੋ ਦਾ ਰੂਪ ਧਾਰਣ ਕਰ ਲਿਆ ਹੈ । ਛੇਤੀ ਹੀ ਉਹ ਉਹਦੇ ਬਿਸਤਰੇ ਉੱਤੇ ਆ ਬੈਠੇਗੀ ਤੇ ਉਹਦੇ ਪਿੰਡੇ ਨੂੰ ਹੱਥ ਲਾ ਕੇ ਉਹਨੂੰ ਜਗਾਵੇਗੀ। ਪਰ ਅਜਿਹਾ ਕੁਝ ਵੀ ਨਾ ਵਾਪਰਦਾ। ਦੁੱਲੇ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ।

 

ਦੁੱਲੇ ਨੂੰ ਨੀਂਦ ਆਉਂਦੀ ਸੀ, ਨਹੀਂ ਵੀ ਆਉਂਦੀ ਸੀ। ਉੱਖੜੀ ਉੱਖੜੀ ਨੀਂਦ। ਜਿਵੇਂ ਉਹ ਜਾਗਦਾ ਹੀ ਪਿਆ ਹੋਵੇ। ਉਹਦੇ ਦਿਮਾਗ ਵਿਚ ਖਿਆਲਾਂ ਦੀ ਲੜੀ ਸੱਪ ਵਾਂਗ ਵਲ ਖਾ ਕੇ ਤੁਰਦੀ। ਉਹ ਸੋਚਦਾ, ਸਰਦਾਰੋਂ ਹੁਣ ਮੁੜ ਕੇ ਉਹਦੇ ਕੋਲ ਕਦੇ ਨਹੀਂ ਆਵੇਗੀ। ਉਹ ਉਹਨੂੰ ਹੁਣ ਕਦੇ ਨਹੀਂ ਮਿਲੇਗੀ।

 

ਉਹਦਾ ਦਿਲ ਨਰਮ ਪੈਂ ਜਾਂਦਾ । ਗੁੱਸਾ ਕਿਧਰੇ ਦੂਰ ਜਾ ਖੜਾ ਹੁੰਦਾ । ਉਹਨੂੰ ਆਪਣੇ ਆਪ ਨਾਲ ਘਿਰਣਾ ਹੋਣ ਲਗਦੀ। ਉਹ ਆਪਣੇ ਉਤੇ ਲਾਹਣਤਾਂ ਪਾਉਂਦਾ। ਉਹ ਕਿਉਂ ਸਰਦਾਰੋ ਨੂੰ ਮਿੱਟੀ ਵਾਂਗ ਕੁਟ ਸੁੱਟਦਾ ਸੀ? ਉਹ ਵੀ ਤਾਂ ਆਖ਼ਰ ਹੱਡ-ਮਾਸ ਦੀ ਬਣੀ ਹੋਈ ਸੀ। ਸੁੱਕੀ ਲੱਕੜ ਨਹੀਂ ਸੀ। ਉਹਨੂੰ ਕੀ ਅਧਿਕਾਰ ਸੀ, ਉਹਨੂੰ ਮਾਰਨ-ਕੁੱਟਣ ਦਾ? ਪਤੀ ਹੋਣ ਕਰਕੇ ਜੋ ਕੋਈ ਅਧਿਕਾਰ ਸੀ, ਤਾਂ ਕੀ ਉਹ ਅਧਿਕਾਰ ਉਹਦੇ ਕੋਲ ਕਾਇਮ ਰਹਿ ਗਿਆ? ਆਹ ਬੈਠਾ ਹੈ, ਇੱਕਲੇ ਦਾ ਇੱਕਲਾ!

 

ਉਹਨੂੰ ਯਾਦ ਆਇਆ। ਜਦੋਂ ਉਹਨੇ ਸਰਦਾਰੋ ਨੂੰ ਖੱਡੂ ਦੇ ਮੰਜੇ ਉੱਤੇ ਪਈ ਦੇਖ ਲਿਆ ਸੀ ਤਾਂ ਪਿੱਛੋਂ ਉਹਨੂੰ ਕਿੰਨਾ ਕੁੱਟਿਆ ਸੀ। ਕੁੱਟ-ਕੁੱਟ ਅੱਧ-ਮਰੀ ਕਰ ਦਿੱਤਾ ਸੀ। ਉਹਦਾ ਅੰਗ-ਅੰਗ ਪਾਂਡੂ ਦੇ ਪਾਥੜੇ ਵਾਂਗ ਕੁੱਟ ਦਿੱਤਾ ਸੀ। ਦੁੱਲਾ ਸੋਚਦਾ, ਉਸ ਦਿਨ ਉਹਦੇ ਵਿਚ ਕਿੰਨਾ ਜ਼ਾਲਿਮ ਮਨੁੱਖ ਉੱਤਰ ਆਇਆ ਸੀ। ਉਸ ਸਮੇਂ ਉਹ ਆਦਮੀ ਨਹੀਂ ਰਹਿ ਗਿਆ ਸੀ। ਉਹ ਤਾਂ ਕੋਈ ਖੂੰਖਾਰ ਜਾਨਵਰ ਸੀ। ਉਹ ਸੋਚਦਾ, ਉਸ ਦਿਨ ਦੀ ਕੁੱਟ ਉਹ ਸਾਰੀ ਉਮਰ ਨਹੀਂ ਭੁੱਲ ਸਕੇਗੀ। ਮਨ ਵਿਚ ਬਾਰ ਬਾਰ ਚਿਤਾਰਦੀ ਹੋਵੇਗੀ। ਉਹਨੂੰ ਉਹਦੇ ਨਾਲ ਕਿੰਨੀ ਨਫ਼ਰਤ ਹੋ ਚੁੱਕੀ ਹੋਵੇਗੀ। ਉਹ ਝੁਰਦਾ, ਉਹਨੂੰ ਉਸ ਦਿਨ ਸਰਦਾਰੋ ਨੂੰ ਕੁੱਟਣਾ ਨਹੀਂ ਚਾਹੀਦਾ ਸੀ। ਘੁੱਟ ਵੱਟ ਲੈਂਦਾ ਤੇ ਮੁੰਡੇ ਦਾ ਵਿਆਹ ਕਰਕੇ ਘਰੋਂ ਤੋਰ ਦਿੰਦਾ। ਉਂਜ ਵੀ ਤਾਂ ਉਸ ਨੇ ਇਹੀ ਕੀਤਾ ਸੀ। ਫੇਰ ਉਹਨੇ ਇਹ ਵੀ ਸੋਚਿਆ ਕਿ ਉਹਨੇ ਆਪਣੇ ਪੁੱਤਰ ਖੱਡੂ ਨੂੰ ਕਿਉਂ ਨਾ ਕੁੱਟਿਆ-ਮਾਰਿਆ? ਖੱਡੂ ਨੂੰ ਵੀ ਕੁੱਟਦਾ। ਉਹਨੇ ਖੱਡੂ ਨੂੰ ਏਸ ਕਰਕੇ ਨਹੀਂ ਕੁਟਿਆ ਕਿ ਉਹ ਆਪਣਾ ਪੁੱਤਰ ਸੀ। ਸਰਦਾਰੋ ਬੇਗਾਨੀ ਸੀ। ਇਕ ਗੱਲ ਇਹ ਵੀ ਸੀ ਕਿ ਖੱਡੂ ਖੁਦ ਮਰਦ ਸੀ। ਉਹ ਖੱਡੂ ਨੂੰ ਹੱਥ ਲਾਉਂਦਾ ਤਾਂ ਸ਼ਾਇਦ ਖੱਡੂ ਉਲਟਾ ਓਸੇ ਨੂੰ ਛੁਲਕ ਦਿੰਦਾ। ਖੱਡੂ ਆਖ਼ਰ ਨੌਜਵਾਨ ਸੀ। ਨਵਾਂ ਹੱਡ ਸੀ ਤੇ ਦੁੱਲਾ ਬੁੱਢਾ ਆਦਮੀ। ਹੱਡਾਂ ਦੀ ਥੋਥ। ਇਕ ਤਿੱਖਾ ਤਰਕ ਉਹਦੀ ਸੋਚ ਨੂੰ ਬੁਰੀ ਤਰ੍ਹਾਂ ਰੱਦ ਕਰਦਾ ਕਿ ਕੀ ਕੋਈ ਔਰਤ ਮੁੜ ਕੇ ਉਸ ਮਰਦ

 

ਨੂੰ ਉਹੋ ਜਿਹਾ ਪਿਆਰ ਕਰ ਸਕਦੀ ਹੈ ਜਿਸਨੇ ਉਹਦੇ ਪੁੜੇ ਗਾਂ-ਮੱਝ ਵਾਂਗ ਕੁੱਟੇ ਹੋਣ, ਭੰਨੇ ਹੋਣ? ਉਹ

 

ਦਿਨ, ਉਹ ਸਮਾਂ ਉਹਨੂੰ ਯਾਦ ਆਇਆ ਤਾਂ ਉਹ ਆਪਣਾ ਮੱਥਾ ਫੜ ਕੇ ਬੈਠ ਗਿਆ। ਸਰਦਾਰੋ ਨੂੰ ਘਰੋਂ

 

ਕੱਢਣ ਦਾ ਕੰਮ ਉਹਦੇ ਆਪਣੇ ਪੈਰੋਂ ਹੀ ਸ਼ੁਰੂ ਹੋਇਆ ਸੀ।

 

ਦੁੱਲਾ ਉੱਠ ਕੇ ਬੈਠ ਗਿਆ। ਚੁਬਾਰੇ ਅੰਦਰ ਹੁੰਮਸ ਸੀ। ਉਹਨੇ ਬਾਰ ਅੱਗੇ ਖੜ੍ਹਕੇ ਦੇਖਿਆ, ਨਿੱਕੀ-ਨਿੱਕੀ ਕਣੀ ਪੈਣ ਦੀ ਆਵਾਜ਼ ਸੀ। ਕਿਧਰੇ ਬਿਜਲੀ ਦੀ ਲਿਸ਼ਕ ਨਹੀਂ ਸੀ, ਨਾ ਹੀ ਬੱਦਲ ਗੱਜਦਾ ਸੀ।

 

ਆਸਮਾਨ ਘੁਲਿਆ ਖੜ੍ਹਾ ਸੀ। ਕਿਤੇ ਵੀ ਅੰਬਰ ਦੀ ਚਿੱਟੀ ਕੰਨੀ ਨਹੀਂ ਦਿਸਦੀ ਸੀ। ਬਾਰ ਵਿਚ ਥੋੜ੍ਹੀ ਥੋੜ੍ਹੀ ਜਿਹੀ ਹਵਾ ਸੀ। ਉਹਨੇ ਮੰਜਾ ਘੜੀਸ ਕੇ ਬਾਰ ਅੱਗੇ ਕਰ ਲਿਆ। ਏਥੇ ਕੁਝ ਆਰਾਮ ਸੀ। ਫੇਰ ਉਹਦੇ ਦਿਮਾਗ ਵਿਚ ਮੈਂਗਲ ਆਇਆ। ਕੀ ਕੀਤਾ, ਸਾਲੇ ਜੱਟ ਨੇ। ਉਹਦਾ ਘਰ ਹੀ ਉਜਾੜ ਦਿੱਤਾ। ਉਹਨੂੰ ਯਾਦ ਆ ਰਿਹਾ ਸੀ ਕਿ ਧੌਂਕਲ ਨਾਲ ਊਠਾਂ ਦੇ ਵਪਾਰ ਦੀ ਸਾਂਝ ਹੋਣ ਕਰਕੇ ਮੈਂਗਲ ਉਹਨਾਂ ਦੇ ਘਰ-ਆਉਂਦਾ ਜਾਂਦਾ ਸੀ। ਪਹਿਲਾਂ ਉਹਦੀ ਖੱਡੂ ਨਾਲ ਲਿਹਾਜ਼ ਸੀ, ਫੇਰ ਚੰਨੂੰ ਨਾਲ ਹੋ ਗਈ। ਪਰ ਸਾਲੇ ਦਾ ਕੀ ਪਤਾ ਸੀ, ਉਹ ਕਿਹੜੀ ਮਾਰ ਉੱਤੇ ਆਉਂਦਾ ਹੈ। ਕੀ ਪਤਾ, ਉਹਦਾ ਕਿੰਨੇ ਕੁ ਚਿਰ ਤੋਂ ਸਰਦਾਰੋ ਨਾਲ ਸੰਬੰਧ ਸੀ? ਆਉਂਦਾ ਸੀ, ਖੱਡੂ ਨਾਲ ਗੱਲਾਂ ਮਾਰ ਰਿਹਾ ਹੁੰਦਾ। ਉਹ ਸਮਝਦਾ, ਉਹ ਊਠ ਲੈ ਕੇ ਬੰਨਿਆਂ ਵਿਚ ਜਾਂਦੇ ਹਨ। ਮੁੰਡਿਆਂ ਦੀ ਦੋਸਤੀ ਹੈ। ਮੁੰਡੇ-ਖੁੰਡੇ ਗੱਲਾਂ ਕਰਦੇ ਹੀ ਹੁੰਦੇ ਨੇ। ਇਕ ਦੂਜੇ ਦੇ ਘਰੀਂ ਜਾਂਦੇ ਨੇ । ਪਰ ਕੀ ਪਤਾ ਸੀ ਉਹ ਕਿਉਂ ਆਉਂਦਾ ਸੀ? ਉਹਨਾਂ ਦਿਨਾਂ ਤੋਂ ਹੀ ਸਰਦਾਰੋ ਨਾਲ ਉਹਦੀ ਗੱਲ-ਬਾਤ ਹੋਵੇਗੀ। ਪਰ ਸਰਦਾਰੋ ਤਾਂ ਖੱਡੂ ਨਾਲ ਸੀ। ਮੈਂਗਲ ਨਾਲ ਕਿਵੇਂ ਹੋਈ। ਉਹਨੂੰ ਸਮਝ ਨਾ ਆਉਂਦੀ ਕਿ ਉਹਨਾਂ ਦਿਨਾਂ ਵਿਚ ਉਹ ਕਿਉਂ ਖੱਡੂ ਕੋਲ ਆਉਂਦਾ ਸੀ। ਫੇਰ ਚੰਨੂੰ ਕੋਲ ਆਉਣ ਲੱਗਿਆ। ਚੰਨੂੰ ਕੋਲ ਵੀ ਓਵੇਂ ਜਿਵੇਂ ਬੈਠਾ ਗੱਲਾਂ ਮਾਰਦਾ, ਜਿਵੇਂ ਕਦੇ ਖੱਡੂ ਕੋਲ ਬੈਠਾ ਹੁੰਦਾ ਸੀ। ਕਦੇ ਕਦੇ ਉਹ ਦੇਖਦਾ, ਮੈਂਗਲ ਤੇ ਸਰਦਾਰੋ ਦੋਵੇਂ ਬੈਠੇ ਗੱਲਾਂ ਕਰ ਰਹੇ ਹੁੰਦੇ। ਹੱਸਦੇ ਵੀ ਸੁਣਦੇ। ਉਹ ਸਮਝਦਾ ਕਿ ਮੈਂਗਲ ਚੰਨੂੰ ਵਾਂਗ ਹੀ ਹੈ। ਚੰਨੂੰ ਸਰਦਾਰੋ ਨਾਲ ਗੱਲਾਂ ਮਾਰਦਾ ਹੈ ਤਾਂ ਮੈਂਗਲ ਵੀ ਮਾਰੀ ਜਾਵੇ ਗੱਲਾਂ, ਕੀ ਫਰਕ ਪੈਂਦਾ ਹੈ। ਦੁੱਲੇ ਦੇ ਮਨ ਵਿਚ ਮੈਂਗਲ ਬਾਰੇ ਕਦੇ ਭੋਰਾ ਵੀ ਮੈਲ ਨਹੀਂ ਉੱਠੀ ਸੀ। ਹਾਂ, ਓਦੋਂ ਸ਼ੱਕ ਜ਼ਰੂਰ ਹੋਇਆਂ, ਜਦੋਂ ਉਹ ਕਦੇ ਕਦੇ ਸਵੇਰੇ ਹੀ ਘਰ ਆਉਂਦਾ ਤੇ ਸਰਦਾਰੋ ਬਿਨਾਂ ਕਹੇ ਉਹਦੇ ਲਈ ਚਾਹ ਬਣਾਉਂਦੀ ਤੇ ਉਹ ਚਾਹ ਪੀਂਦੇ ਗੁੱਝੀਆਂ ਜਿਹੀਆਂ ਗੱਲਾਂ ਕਰਦੇ। ਆਸਾ-ਪਾਸਾ ਤਾੜਦੇ। ਅਜਿਹਾ ਉਹ ਉਦੋਂ ਕਰਦੇ, ਜਦੋਂ ਚੰਨੂੰ ਉਹਨਾਂ ਕੋਲੋਂ ਉੱਠ ਕੇ ਕਿਧਰੇ चुत मिश्रा । KABOOKCLUB.

 

ਦੁੱਲੇ ਨੂੰ ਉਹ ਦਿਨ ਵੀ ਨਹੀਂ ਭੁੱਲਦਾ ਸੀ, ਜਦੋਂ ਉਹਨੇ ਮੈਂਗਲ ਕਰਕੇ ਸਰਦਾਰੋ ਨੂੰ ਖਾਸਾ ਹੀ ਘੂਰ ਦਿੱਤਾ ਸੀ। ਉਹ ਉਹਦੇ ਵਲ ਚੰਗਿਆੜੇ ਵਾਂਗ ਮੱਚਦੀਆਂ ਅੱਖਾਂ ਨਾਲ ਝਾਕੀ ਸੀ। ਜਿਵੇਂ ਉਹਨੂੰ ਖਾ ਜਾਣਾ ਹੋਵੇ। ਉਸ ਤੋਂ ਬਾਅਦ ਫੇਰ ਤਾਂ ਉਹ ਚਲੀ ਹੀ ਗਈ।

 

ਅਸਲ ਵਿਚ ਸਰਦਾਰੋ ਉਹਤੋਂ ਅੱਕੀ ਪਈ ਸੀ। ਉਹ ਨਿੱਤ ਉਹਨੂੰ ਘੂਰਦਾ ਸੀ। ਨਿੱਤ ਉਹਨੂੰ

 

ਤਾੜ-ਫਾੜ ਕਰਦਾ; ਅਖੀਰ ਇਕ ਦਿਨ ਉਹਨੇ ਘਰੋਂ ਭੱਜ ਕੇ ਹੀ ਸਾਹ ਲਿਆ। ਬਹੁਤ ਮਾੜਾ ਕੀਤਾ ਉਹਨੇ। ਆਖਰੀ ਉਮਰ ਵਿਚ ਉਹ ਉਹਨੂੰ ਐਨ ਵਿਚਾਲੇ ਡੋਬਾ ਦੇ ਗਈ। ਉਹਨੇ ਤਾਂ ਤੀਜਾ ਵਿਆਹ ਇਸ ਕਰਕੇ ਕਰਾਇਆ ਸੀ ਕਿ ਇਹ ਔਰਤ ਬੁੱਢੇ ਵਾਰੇ ਉਹਦਾ ਸਹਾਰਾ ਬਣੇਗੀ। ਪਰ ਉਹ ਤਾਂ ਆਪ ਹੀ ਉਹਨੂੰ ਬੇਸਹਾਰਾ ਕਰ ਕੇ ਤੁਰਦੀ ਬਣੀ।

 

ਪਹੁ ਫਟ ਚੁੱਕੀ ਸੀ। ਬਾਹਰ ਮੱਧਮ ਜਿਹਾ ਚਾਨਣ ਸੀ। ਕਣੀਆਂ ਬੰਦ ਸਨ। ਪਰ ਆਸਮਾਨ ਬੱਦਲਾਂ ਨਾਲ ਭਰਿਆ ਹੋਇਆ ਸੀ। ਇਹ ਬੱਦਲ ਚੜ੍ਹਦੇ ਵਲ ਭੱਜੇ ਜਾ ਰਹੇ ਸਨ। ਦੁੱਲੇ ਨੇ ਬਾਹਰ ਨਿਕਲ ਕੇ ਦੇਖਿਆ, ਹਵਾ ਚੱਲ ਰਹੀ ਸੀ। ਉਹਨੂੰ ਸੌਖਾ ਸਾਹ ਆਇਆ। ਜੰਗਲੇ ਉਤੋਂ ਦੀ ਨਿਗਾਹ ਮਾਰੀ, ਚੰਨੂੰ ਦੀ ਬਹੂ ਖੂਹ ਵਿਚੋਂ ਪਾਣੀ ਖਿੱਚ ਰਹੀ ਸੀ। ਉਹਨੇ ਲੇਪਣ ਲਾਇਆ। ਹੁਣ ਉਹ ਚਾਹ ਬਣਾਏਗੀ। ਉਹਨੇ ਖਾਲੀ ਮੰਜਾ

 

ਬਾਹਰ ਕੱਢ ਲਿਆ ਤੇ ਪੈ ਗਿਆ।

 

ਥੋੜੀ ਦੇਰ ਬਾਅਦ ਗਾਨੀ ਚਾਹ ਦੀ ਗੜਵੀ ਲੈ ਕੇ ਆਈ, ਵਾਟੀ ਵਿਚ ਰੱਖਕੇ। ਵਾਟੀ ਥੱਲੇ ਚੁੰਨੀ ਦਾ ਪੜ ਸੀ। ਦੁੱਲੇ ਦਾ ਸੀਤ ਨਿਕਲ ਗਿਆ, ਏਦਾਂ ਹੀ ਸਰਦਾਰੋ ਚਾਹ ਦੀ ਗੜਵੀ ਲੈ ਕੇ ਆਉਂਦੀ ਹੁੰਦੀ। ਉਹ ਕਿੰਨੀ ਸੇਵਾ ਕਰਦੀ ਸੀ ਉਹਦੀ। ਉਹਦੇ ਕੱਪੜੇ ਧੋਂਦੀ। ਚੌਥੇ ਦਿਨ ਕੁੜਤਾ-ਚਾਦਰਾਂ ਧੋ ਦੇਣਾ। ਪੱਗ ਧੋ ਦੇਣੀ। ਕੇਸੀਂ ਉਹਨੂੰ ਆਪ ਨ੍ਹਵਾਉਂਦੀ। ਖੱਟੀ ਲੱਸੀ ਤੱਤੀ ਕਰ ਲੈਂਦੀ। ਵਿੱਚ ਸਰ੍ਹੋਂ ਦਾ ਤੇਲ ਪਾ ਲੈਂਦੀ । ਉਹਨੂੰ ਪਟੜੇ ਉੱਤੇ ਬਿਠਾ ਕੇ ਆਪ ਪੀੜ੍ਹੀ ਲੈ ਕੇ ਬੈਠ ਜਾਂਦੀ। ਮਲ-ਮਲ ਕੇ ਵਾਲਾਂ ਦੀ ਮੈਲ ਕੱਢਦੀ। ਉਹਦੇ ਹੱਥਾਂ ਵਿਚ ਕੋਈ ਅਣੋਖਾ ਸੁਆਦ ਸੀ।

 

ਤੇ ਫੇਰ ਰਾਤ ਸਮੇਂ ਜਦੋਂ ਉਹ ਉਹਦੀਆਂ ਬਾਹਾਂ ਵਿਚ ਹੁੰਦੀ; ਲਗਦਾ, ਉਹਦੇ ਅੰਗਾਂ ਦਾ ਗੋਲ ਮਾਸ ਉਹਦੇ ਆਪਣੇ ਸਰੀਰ ਦਾ ਹੀ ਹਿੱਸਾ ਹੋਵੇ। ਉਹਦੇ ਆਪਣੇ ਅੰਗਾਂ ਵਿਚੋਂ ਵੀ ਸੁਆਦ ਉੱਠਦਾ। ਉਹ ਤਾਂ ਰਾਮਤੋਰੀ ਦੀ ਵੇਲ ਵਾਂਗ ਲਿਪਟ ਜਾਂਦੀ ਸੀ ਉਹਦੇ ਸਰੀਰ ਨਾਲ। ਕਿੰਨਾ ਨਿੱਘ ਸੀ ਉਹਦੇ ਅੰਗਾਂ ਵਿਚ, ਕਿੰਨਾ ਸੁਆਦ ਸੀ ਉਹਦੇ ਅੰਗਾਂ ਵਿਚ। ਉਸ ਸਮੇਂ ਉਹ ਸਾਰੀ ਦੀ ਸਾਰੀ ਉਹਦੀ ਹੁੰਦੀ। ਦੁੱਲੇ ਨੂੰ ਉਹਦੇ ਸਾਰੇ ਕਸੂਰ ਭੁੱਲ ਜਾਂਦੇ। ਉਹਦੇ ਲੰਮੇ ਸਾਹ ਦੁੱਲੇ ਨੂੰ ਜੁਆਨ ਕਰ-ਕਰ ਜਾਂਦੇ।

 

ਦੁੱਲੇ ਨੂੰ ਇਹ ਗੱਲ ਭੁੱਲਦੀ ਜਾਪਦੀ ਕਿ ਸਰਦਾਰੋ ਪਹਿਲਾਂ ਖੱਡੂ ਨਾਲ ਸੀ ਤੇ ਫੇਰ ਮੈਂਗਲ ਨਾਲ।. ਕੀ ਹੋਇਆ, ਜੇ ਉਹਨਾਂ ਨਾਲ ਉਹਦਾ ਸਰੀਰਕ ਸਬੰਧ ਸੀ। ਫੇਰ ਵੀ ਉਹ ਉਸਦੀ ਸੀ, ਉਹਦੀ ਆਪਣੀ ਔਰਤ। ਉਹਦੇ ਉੱਤੇ ਪੂਰਾ ਕਬਜ਼ਾ ਸੀ ਉਹਦਾ। ਹੁਣ ਉਹਦੇ ਉੱਤੇ ਉਸਦਾ ਕੋਈ ਕਬਜ਼ਾ ਨਹੀਂ ਰਹਿ ਗਿਆ। ਸਰਦਾਰੋ ਤਾਂ ਫੁੱਲ ਸੀ ਗੁਲਾਬ ਦਾ । ਖਿੜਿਆ ਹੋਇਆ ਤੇ ਚਾਰ ਚੁਫੇਰੇ ਮਹਿਕਾਂ ਵੰਡਦਾ। ਜੇ ਉਹਨੂੰ ਕੋਈ ਹੋਰ ਵੀ ਸੁੰਘ ਲੈਂਦਾ ਸੀ ਤਾਂ ਕੀ ਸੀ । ਗੁਲਾਬ ਦਾ ਬੂਟਾ ਤਾਂ ਉਹਦੇ ਆਪਣੇ ਵਿਹੜੇ ਵਿਚ ਸੀ। ਉਸੇ ਦਾ ਸੀ। ਸੁੰਘਣ ਵਾਲਿਆਂ ਨੂੰ ਉਹਨੇ ਵਰਜਿਆ ਤਾਂ ਉਹ ਜ਼ਾਲਮ ਗੁਲਾਬ ਨੂੰ ਜੜ੍ਹੋਂ ਉਖੇੜ ਕੇ ਹੀ ਲੈ ਗਏ ਕਿਧਰੇ।

 

ਦੁੱਲੇ ਨੂੰ ਸਰਦਾਰੋ ਦੇ ਅਹੁੜਕੇ ਆਉਂਦੇ। ਜਿਵੇਂ ਉਹ ਥੱਲੇ ਵਿਹੜੇ ਵਿਚ ਹੀ ਕਿਧਰੇ ਖੜ੍ਹੀ ਹੈ। ਗਾਨੀ ਨਾਲ ਗੱਲਾਂ ਕਰਦੀ ਹੈ। ਨਹਿਰੂ ਨੂੰ ਗੋਦੀ ਚੁੱਕਿਆ ਹੋਇਆ ਹੈ। ਖੂਹੀ ਦੇ ਫਰਸ਼ ਉੱਤੇ ਕੱਪੜੇ ਧੋ ਰਹੀ ਹੈ। ਆਪਣੀ ਕੋਥਲੀ ਵਿਚ ਚੀਜ਼ਾਂ ਕੱਢ-ਪਾ ਰਹੀ ਹੈ। ਹੁਣੇ ਪੌੜੀਆਂ ਚੜ੍ਹੇਗੀ ਤੇ ਮਹਿਕ ਵਾਂਗ ਉਹਦੇ ਕੋਲ ਹੋਵੇਗੀ। ਉਹਦੇ ਵਜੂਦ ਵਿਚ ਅਜੀਬ ਤਰ੍ਹਾਂ ਦੀ ਮਹਿਕ ਸੀ। ਹਵਾ ਇਸ ਮਹਿਕ ਦੇ ਨਾਲ-ਨਾਲ ਚਲਦੀ।

 

ਦੁੱਲਾ ਚਾਹ ਪੀ ਕੇ ਉੱਠਿਆ। ਚੁੱਪ-ਚੁਪੀਤਾ ਜਿਹਾ ਹੀ ਬਾਹਰ ਨਿਆਈਆਂ ਵਿਚ ਜੰਗਲ-ਪਾਣੀ ਗਿਆ। ਜਾਂਦਾ ਹੋਇਆ ਉਹ ਖੂਹ ਦੀ ਚੌਕੜੀ ਵੱਲ ਝਾਕਿਆ ਸੀ। ਇਕ ਬੰਦਾ ਬੈਠਾ ਸੀ । ਉਹਦਾ ਮੂੰਹ ਦੂਜੇ ਪਾਸੇ ਸੀ। ਉਹ ਮੁੜ ਕੇ ਆਇਆ ਤਾਂ ਚੌਕੜੀ ਉੱਤੇ ਪੰਜ-ਸੱਤ ਬੰਦੇ ਸਨ। ਉੱਚਾ-ਉੱਚਾ ਬੋਲ ਕੇ ਮੀਂਹ ਦੀਆਂ ਗੱਲਾਂ ਕਰਦੇ। ਜਦੋਂ ਉਹਨਾਂ ਦੀ ਨਿਗਾਹ ਦੁੱਲੇ ਉੱਤੇ ਪਈ ਤਾਂ ਉਹ ਸਭ ਚੁੱਪ ਹੋ ਗਏ। ਉਹਨਾਂ ਦੀ ਇਹ ਚੁੱਪ ਦੁੱਲੇ ਨੂੰ ਛੁਰੀ ਵਾਂਗ ਚੀਰ ਗਈ। ਉਹ ਉਹਨਾਂ ਵੱਲ ਬਹੁਤਾ ਝਾਕਿਆ ਨਹੀਂ। ਉਹਨੂੰ ਡਰ ਸੀ, ਉਹ ਉਹਨਾਂ ਵੱਲ ਝਾਕਿਆ ਤਾਂ ਉਹਨਾਂ ਦੀਆਂ ਅੱਖਾਂ ਦੇ ਤੀਰ ਉਹਦੇ ਪੁਰ-ਪੁਰ ਨੂੰ ਵਿੰਨ੍ਹ ਦੇਣਗੇ।

 

ਚੁਬਾਰੇ ਚੜ੍ਹਕੇ ਉਹਨੇ ਢੋਲ ਦਾ ਕੱਪੜਾ ਲਾਹਿਆ। ਥੱਲੇ ਵਿਹੜੇ ਵਿਚ ਆ ਕੇ ਛੱਲੇ ਕੱਸ ਲਏ। ਢੋਲ ਗਲ ਵਿਚ ਪਾ ਕੇ ਛਿਟੀ ਦੀ ਤਿਰੜ-ਤਿਰੜ ਕੀਤੀ ਤੇ ਡੱਗਾ ਲਾ ਦਿੱਤਾ। ਢੋਲ ਦੈਂਗੜ-ਦੈਂਗੜ ਕਰਕੇ ਵੱਜਣ ਲੱਗਿਆ। ਵਿਹੜਾ ਛੱਡ ਕੇ ਉਹ ਚੌਗਾਨ ਵਿਚ ਚਲਿਆ ਗਿਆ। ਤੇਜ਼ੀ ਨਾਲ ਢੋਲ ਵਜਾਉਣ ਲੱਗਿਆ। ਇਕ ਬਿੰਦ ਢੋਲ ਵਜਾਉਣਾ ਬੰਦ ਕੀਤਾ ਤਾਂ ਉਹਨੇ ਸੁਣਿਆ ਜਿਵੇਂ ਪਿੰਡ ਦੇ ਚੜ੍ਹਦੇ ਪਾਸੇ ਵੀ ਢੋਲ ਵਜਦਾ ਹੋਵੇ। ਉਹਨੇ ਬੜੀ ਤੇਜ਼ੀ ਨਾਲ ਢੋਲ ਵਜਾਇਆ। ਜਿਵੇਂ ਢੋਲ ਦਾ ਮੁੜ੍ਹਕਾ ਕੱਢ ਦੇਣਾ ਹੋਵੇ।

 

ਚੌਗਾਨ ਵਿਚੋਂ ਤੁਰ ਕੇ ਉਹ ਢੋਲ ਵਜਾਉਂਦਾ-ਵਜਾਉਂਦਾ ਖੂਹੀ ਕੋਲ ਆ ਖੜ੍ਹਾ ਤੇ ਤੇਜ਼ੀ ਨਾਲ ਢੋਲ ਵਜਾਇਆ। ਉਹਦਾ ਮਨ ਇਕ ਥਾਂ ਠਹਿਰਦਾ ਨਹੀਂ ਸੀ। ਉਹਦਾ ਚਿੱਤ ਸੀ ਕਿ ਧਰਤੀ ਦਾ ਕਣ-ਕਣ ਉਹਦੇ ਢੋਲ ਨੂੰ ਸੁਣੇ। ਉਹ ਢੋਲ ਵਜਾਉਂਦਾ-ਵਜਾਉਂਦਾ ਹੇਵਲੀ ਤੋਂ ਬਾਹਰ ਹੋ ਗਿਆ । ਖੂਹ ਕੋਲ ਆ ਖੜ੍ਹਾ। ਉਹਦਾ ਡੱਗਾ ਢੋਲ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਸੀ। ਡੱਗੋ ਦੀ ਤੇਜ਼ ਰਫ਼ਤਾਰ ਆਵਾਜ਼ ਨਾਲ ਖੂਹ ਦਾ ਮਹਿਲ ਵੀ ਬੋਲਣ ਲੱਗਿਆ। ਜਿਵੇਂ ਢੋਲ ਦੀ ਆਵਾਜ਼ ਖੂਹ ਵਿਚੋਂ ਆਉਂਦੀ ਹੋਵੇ। ਉਹਨੂੰ ਕੋਈ ਪਤਾ ਨਹੀਂ ਸੀ ਕਿ ਖੂਹ ਦੀ ਚੌਕੜੀ ਉੱਤੇ ਕੌਣ ਬੈਠਾ ਹੈ। ਉਹਦੇ ਬਾਰੇ ਉਹ ਕੀ ਗੱਲਾਂ ਕਰਦੇ ਨੇ। ਖੂਹ ਦੇ ਬੋਹੜ ਉੱਤੇ ਬੈਠੇ ਪੰਛੀ ਫਰ-ਫਰ ਕਰਕੇ ਉੱਡ ਗਏ। ਢੋਲ ਦੀ ਆਵਾਜ਼ ਨਾਲ ਬੋਹੜ ਦੇ ਪੱਤੇ ਕੰਬਣ ਲੱਗੇ।

 

ਦੁੱਲਾ ਖੂਹ ਤੋਂ ਵੀ ਅੱਗੇ ਤੁਰ ਗਿਆ। ਤੁਰਦਾ-ਤੁਰਦਾ ਨਿਆਈਆਂ ਟੱਪਕੇ ਉਹ ਟਿੱਬੇ ਉੱਤੇ ਜਾ ਚੜ੍ਹਿਆ ਤੇ ਬਹੁਤ ਤੇਜ਼ ਗਤੀ ਨਾਲ ਢੋਲ ਵਜਾਉਣ ਲੱਗਿਆ। ਢੋਲ ਵਜਾ ਕੇ ਉਹਦੇ ਮਨ ਨੂੰ ਰਾਹਤ ਮਿਲ ਰਹੀ ਸੀ।

 

ਮੀਂਹ ਹਟਿਆ ਦੇਖ ਕੇ ਪਿੰਡ ਦੇ ਮੁੰਡੇ ਡੰਗਰਾਂ ਨੂੰ ਖੇਤਾਂ ਵੱਲ ਲੈ ਆਏ ਸਨ । ਉਹਨਾਂ ਦੇ ਪਸ਼ੂ ਬੰਜਰ ਜ਼ਮੀਨਾਂ ਵਿਚ ਖੜ੍ਹੇ ਸਨ। ਖਾਣ ਨੂੰ ਕੁਝ ਮਿਲਦਾ ਤਾਂ ਮੂੰਹ ਮਾਰਦੇ। ਕੁਝ ਪਸ਼ੂ ਬੰਨਿਆਂ ਵੱਲ ਜਾ ਰਹੇ ਸਨ। ਟਿੱਬੇ ਉੱਤੇ ਢੋਲ ਵਜਦਾ ਦੇਖਕੇ ਕਿੰਨੇ ਸਾਰੇ ਮੁੰਡੇ ਦੁੱਲੇ ਕੋਲ ਆ ਖੜ੍ਹੇ ਤੇ ਉਹਦਾ ਢੋਲ ਸੁਣਨ ਲੱਗੇ। ਦੁੱਲੇ ਦਾ ਮੁੰਡਿਆਂ ਵਲ ਕੋਈ ਧਿਆਨ ਨਹੀਂ ਸੀ। ਉਹਦੀਆਂ ਅੱਖਾਂ ਬੰਦ ਸਨ। ਉਹ ਬੇਤਹਾਸ਼ਾ ਢੋਲ ਨੂੰ ਕੁੱਟ ਰਿਹਾ ਸੀ। ਸਿਰ ਦਾ ਭਾਰ ਇਕ ਪਾਸੇ ਸਿੱਟ ਕੇ ਜਿਵੇਂ ਕੋਈ ਭਜਨ ਕਰਦਾ ਹੋਵੇ।

 

ਸੁਹਾਣੀ ਹਵਾ ਚੱਲ ਰਹੀ ਸੀ। ਲਗਦਾ ਹੀ ਨਹੀਂ ਸੀ ਕਿ ਇਹ ਗਰਮੀ ਦਾ ਮੌਸਮ ਹੈ, ਆਸਮਾਨ ਵਿਚ ਬੱਦਲ ਚੜ੍ਹਦੇ ਵਲ ਭੱਜੇ ਜਾ ਰਹੇ ਸਨ। ਦੁੱਲਾ ਕਦੇ ਕਦੇ ਢੋਲ ਵਜਾਉਣਾ ਬੰਦ ਕਰਦਾ ਤੇ ਬਿੰਦ ਦੀ ਬਿੰਦ ਉਹਨੂੰ ਸੁਣਦਾ ਕਿ ਪਿੰਡ ਦੇ ਪਰਲੇ ਪਾਸੇ ਵੀ ਢੋਲ ਵੱਜ ਰਿਹਾ ਹੈ। ਓਧਰ ਢੋਲ ਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਲਈ ਆਪਣਾ ਢੋਲ: ਫੇਰ ਵਜਾਉਣ ਲਗਦਾ।

 

ਉਹਨੇ ਢੋਲ ਵਜਾਉਣਾ ਬੰਦ ਕਰਕੇ ਟਿੱਬੇ ਦੇ ਸਾਫ ਗਿੱਲੇ ਰੇਤੇ ਉੱਤੇ ਡੱਗੇ ਨਾਲ ਬਰਾਬਰ ਦੋ ਲਕੀਰਾਂ ਖਿੱਚੀਆਂ। ਇਕ ਵੱਡੀ ਲਕੀਰ ਤੇ ਇਕ ਛੋਟੀ ਤੇ ਫੇਰ ਢੋਲ ਵਜਾਉਣ ਲੱਗਿਆ। ਢੋਲ ਵਜਾਉਂਦੇ-ਵਜਾਉਂਦੇ ਉਹਨੇ ਅੱਖਾਂ ਖੋਲ੍ਹੀਆਂ। ਉਹਨੂੰ ਦਿਸਿਆ ਜਿਵੇਂ ਲਕੀਰਾਂ ਦੇ ਸਿਰੇ ਮਿਲ ਗਏ ਹੋਣ। ਹੁਣ ਉਹ ਹੋਰ ਤੇਜ਼ੀ ਨਾਲ ਢੋਲ ਵਜਾ ਰਿਹਾ ਸੀ।

 

12

 

ਥੰਮਣ ਵਾਲੇ ਪਿੰਡ ਦੇ ਕਿਸਾਨ ਦਾਣਾ-ਫੱਕਾ ਰੋਡ ਸ਼ਾਹ ਦੀ ਮੰਡੀ ਵੇਚਣ ਜਾਂਦੇ। ਹਾੜ੍ਹੀ-ਸੌਣੀ ਦੀਆਂ ਦੋਵੇਂ ਫਸਲਾਂ। ਓਥੇ ਉਹਨਾਂ ਦੇ ਪਿੰਡੋਂ ਦੋ-ਤਿੰਨ ਆੜ੍ਹਤ ਦੀਆਂ ਦੁਕਾਨਾਂ ਸਨ। ਕਿਸਾਨਾਂ ਦੇ ਆਪੋ-ਆਪਣੇ ਆੜ੍ਹਤੀਏ ਸਨ। ਆਪਣੇ ਆੜ੍ਹਤੀਆਂ ਨਾਲ ਹੀ ਉਹਨਾਂ ਦਾ ਦੇਣ-ਲੈਣ ਸੀ।

 

ਥੰਮਣ ਵਾਲੇ ਤੋਂ ਰੋਡ ਸ਼ਾਹ ਦੀ ਮੰਡੀ ਸੱਤ ਮੀਲ ਦੂਰ ਸੀ । ਸੌਣੀ ਵੇਲੇ ਤਾਂ ਸਰ ਜਾਂਦਾ, ਸਿਆਲ ਉੱਤਰ ਆਉਂਦਾ। ਪਰ ਹਾੜ੍ਹੀ ਵੇਚਣ ਗਏ ਲੋਕਾਂ ਤੇ ਉਹਨਾਂ ਦੇ ਪਸ਼ੂਆਂ ਲਈ ਪੂਰੀ ਗਰਮੀ ਹੁੰਦੀ। ਥੰਮਣ ਵਾਲੇ ਤੋਂ ਟਿੱਬੇ ਤੱਕ ਪੰਜ ਮੀਲ ਦੀ ਵਾਟ ਰੇਤੇ ਦਾ ਰਾਹ ਸੀ। ਰਾਹ ਵਿਚ ਬੰਨੇ ਸਨ। ਖੇਤਾਂ ਵਿਚ ਉਸਰੀਆਂ ਉੱਚੀਆਂ ਦੌੜਾਂ ਦੇ ਤੇ ਧੋੜੇ ਸਨ। ਪੰਜ ਮੀਲਾਂ ਦੀ ਵਾਟ ਦੌਰਾਨ ਬੰਦਿਆਂ ਨੂੰ ਤੇਹ ਵੀ ਲਗਦੀ ਤੇ ਕੁਝ ਪਲ ਆਰਾਮ ਕਰਨ ਲਈ ਉਹ ਕੋਈ ਆਸਰਾ ਵੀ ਭੁੱਲਦੇ। ਗੱਡੇ ਵਿਚ ਨਾਲ ਜੇ ਜੁਆਕ ਤੇ ਜਨਾਨੀਆਂ ਹੁੰਦੀਆਂ, ਫੇਰ ਤਾਂ ਬਹੁਤ ਹੀ ਔਖਾ ਸੀ। ਬੰਦਾ ਤਾਂ ਭੁੱਖਾ-ਤਿਹਾਇਆ ਰਹਿ ਸਕਦਾ ਹੈ, ਜੁਆਕ ਨਹੀਂ ਕੱਟਦੇ।

 

ਪਿੰਡੋਂ ਤੁਰਨ ਵੇਲੇ ਤਾਂ ਲੋਕ ਸਦੇਹਾਂ ਤੁਰ ਪੈਂਦੇ, ਸੂਰਜ ਚੜ੍ਹਨ ਤੋਂ ਵੀ ਪਹਿਲਾਂ। ਤੜਕੇ-ਤੜਕੇ ਤਾਂ ਠੰਡ ਹੁੰਦੀ। ਜਦੋਂ ਨੂੰ ਸੂਰਜ ਤਪਣ ਲੱਗਦਾ, ਓਦੋਂ ਨੂੰ ਗੱਡੇ ਟਿੱਬਾ ਟੱਪ ਗਏ ਹੁੰਦੇ। ਟਿੱਬਾ ਛੋਟਾ ਹੀ ਪਿੰਡ ਸੀ। ਓਥੇ ਕੋਈ ਅਜਿਹੀ ਥਾਂ ਨਹੀਂ ਸੀ, ਜਿੱਥੇ ਆਰਾਮ ਕੀਤਾ ਜਾ ਸਕਦਾ। ਮੰਡੀਓਂ ਮੁੜਨ ਵੇਲੇ ਗੱਡੇ ਟਿੱਬੇ ਪਿੰਡ ਵਿਚ ਦੀ ਲੰਘ ਕੇ ਆਉਂਦੇ। ਅਗਾਂਹ ਥੰਮਣ ਵਾਲ਼ੇ ਤੱਕ ਪੰਜ ਮੀਲ ਦੀ ਵਾਟ ਰੋਹੀ-ਬੀਆਬਾਨ ਸੀ। ਉੱਤੋਂ ਸਿਖਰ ਦੁਪਹਿਰਾ ਜਾਂ ਪਿਛਲਾ ਪਹਿਰ ਹੁੰਦਾ। ਸੂਰਜ ਅਹਿਰਨ ਦੇ ਵਾਲੇ ਵਾਂਗ ਤਪਦਾ । ਭੁੱਜ ਜਾਂਦਾ ਗੱਡੇ ਦਾ ਪਾਟੀ ਤੇ ਵਿਚ ਬੈਠੀਆਂ ਸਵਾਰੀਆਂ। ਬਹੁਤ ਔਖਾ ਸੀ । ਥੰਮਣ ਵਾਲੇ ਪਹੁੰਚਣ ਤੱਕ ਲੋਕ ਬੌਂਦਲ ਜਾਂਦੇ। ਪੈਰੀਂ ਤੁਰਕੇ ਮੰਡੀ ਜਾਣ ਵਾਲਿਆਂ ਲਈ ਤਾਂ ਇਹ ਵਾਟ ਹੋਰ ਵੀ ਔਖੀ ਸੀ।.

 

ਥੰਮਣ ਵਾਲੇ ਤੋਂ ਤਿੰਨ ਮੀਲ ਵਾਟ ਉੱਤੇ ਪਹੇ ਦੇ ਇਕ ਪਾਸੇ ਚਸ਼ਮਾ ਸੀ। ਚਸ਼ਮੇ ਨੂੰ ਲੋਕ ‘ਚੁਸਮਾ’ ਆਖਦੇ । ਟਿੱਬਾ ਓਥੋਂ ਦੋ ਮੀਲ ਰਹਿ ਜਾਂਦਾ। ਪਰ ਚਸ਼ਮੇ ਵਾਲੀ ਥਾਂ ਥੰਮਣ ਵਾਲੇ ਦੀ ਜ਼ਮੀਨ ਵਿਚ ਸੀ। ਥੰਮਣ ਵਾਲੇ ਪਿੰਡ ਦੀ ਜ਼ਮੀਨ ਦਾ ਚੱਕ ਵੱਡਾ ਸੀ। ਟਿੱਬੇ ਕੋਲ ਥੋੜ੍ਹੀ ਹੀ ਜ਼ਮੀਨ ਸੀ।

 

ਹੱਲਿਆਂ ਤੋਂ ਸੱਤ-ਅੱਠ ਸਾਲ ਬਾਅਦ ਵੱਡੇ ਮੀਂਹ ਪਏ ਸਨ। ਪਿੰਡਾਂ ਦੇ ਨੀਵੇਂ ਥਾਂ ਪਾਣੀ ਭਰ ਗਿਆ ਤੇ ਘਰ ਢਹਿ ਗਏ। ਲੋਕਾਂ ਨੇ ਖੇਤਾਂ ਵਿਚ ਜਾ ਕੇ ਮਕਾਨ ਬਣਾ ਲਏ। ਇਹਨਾਂ ਵੱਡੇ ਮੀਂਹਾਂ ਤੋਂ ਪਹਿਲਾਂ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਸੀ। ਕਿਸੇ ਕਿਸੇ ਪਿੰਡ ਖੂਹਾਂ ਦਾ ਪਾਣੀ ਮੌਣ ਉੱਤੋਂ ਦੀ ਗਲ ਕੱਢਕੇ ਦੇਖਦੇ ਤਾਂ ਥੱਲੇ ਤਾਰੇ ਵਾਂਗ ਚਮਕਦਾ ਦਿਸਦਾ। ਪਿੰਡ ਵਿਚ ਇਕ-ਦੋ ਖੂਹ ਮਸਾਂ ਹੁੰਦੇ। ਨਲਕੇ ਹੁੰਦੇ ਹੀ ਨਹੀਂ ਸਨ। ਜੇ ਕਿਸੇ ਪਿੰਡ ਵਿਚ ਨਲਕਾ ਲਗਦਾ ਵੀ, ਤਾਂ ਬਹੁਤ ਮਹਿੰਗਾ ਪੈਂਦਾ।

 

ਉਹਨਾਂ ਸਾਲਾਂ ਵਿਚ ਇਕ ਦਿਨ ਥੰਮਣ ਵਾਲੇ ਪਿੰਡ ਦੇ ਇਕ ਘਰ ਨੇ ਆਪਣੇ ਖੇਤ ਵਿਚ ਇਕ ਟੋਆ ਪੁੱਟਣਾ ਸ਼ੁਰੂ ਕੀਤਾ। ਇਸ ਖੇਤ ਨੂੰ ਕੱਸੀ ਦਾ ਪਾਣੀ ਲਗਦਾ ਸੀ। ਮੱਕੀਆਂ-ਕਪਾਹਾਂ ਦੀ ਰੁੱਤ ਸੀ। ਉਹਨਾਂ ਨੇ ਸੋਚਿਆ ਸੀ ਕਿ ਜਦੋਂ ਕੁੱਸੀ ਦੀ ਵਾਰੀ ਆਈ, ਉਹ ਇਹ ਟੋਆ ਪਾਣੀ ਨਾਲ ਭਰ ਲੈਣਗੇ। ਪਾਣੀ ਨਿੱਤਰ ਜਾਵੇਗਾ ਤਾਂ ਇਹ ਪੀਣ ਦੇ ਕੰਮ ਆਵੇਗਾ। ਪਸ਼ੂ ਵੀ ਪੀਣਗੇ। ਦੋ ਬੰਦੇ ਟੋਆ ਪੁੱਟਣ ਲੱਗੇ। ਖਾਸਾ ਲੰਮਾ-ਚੌੜਾ। ਟੋਆ ਉਹਨਾਂ ਨੇ ਲੱਕ ਤੀਕ ਪੁੱਟ ਲਿਆ। ਕਹੀਆਂ ਨਾਲ ਮਿੱਟੀ ਦੇ ਚੇਪੇ ਬਾਹਰ ਸੁੱਟੀ ਜਾਂਦੇ ਤੇ ਫਿਰ ਇਕ ਜਣੇ ਨੇ ਜਦੋਂ ਕਹੀ ਦਾ ਇਕ ਭਰਵਾਂ ਟੱਕ ਟੋਏ ਦੇ ਐਨ ਵਿਚਕਾਰ ਲਾਇਆ ਤਾਂ ਥੱਲਿਓਂ ਪਾਣੀ ਸਿੰਮ ਆਇਆ। ਬੰਦਾ ਡਰ ਗਿਆ। ਦੋਵੇਂ ਬੰਦੇ ਛਾਲਾਂ ਮਾਰ ਕੇ ਟੋਏ ਤੋਂ ਬਾਹਰ ਆ ਖੜ੍ਹੇ। ਕੰਬੀਂ ਜਾਣ ਤੇ ਗੁੱਝਾ ਗੁੱਝਾ ਖੁਸ਼ ਵੀ। ਉਹਨਾਂ ਨੇ ਕਪਾਹ ਗੁੱਡਦੇ ਦੂਜੇ ਬੰਦਿਆਂ ਨੂੰ ਹਾਕਾਂ ਮਾਰੀਆਂ। ਹੋਰ ਖੇਤਾਂ ਦੇ ਲੋਕ ਵੀ ਆਪਣੇ ਕੰਮ ਛੱਡਕੇ ਆ ਗਏ। ਹਰ ਕੋਈ ਆਖ ਰਿਹਾ ਸੀ, ”ਇਹ ਤਾਂ ਖੁਆਜਾ ਪਰਗਟ ਹੋ ਗਿਆ. ਭਾਈ।” ਤੇ ਫੇਰ ਜਿਹਨਾਂ ਕੋਲ ਗੁੜ ਸੀ, ਗੁੜ ਦੀਆਂ ਰੋੜੀਆਂ ਟੋਏ ਵਿਚ ਸੁੱਟਕੇ ਮੱਥਾ ਟੇਕਿਆ। ਜਿਹਨਾਂ ਕੋਲ ਚਾਹ ਲਈ ਰੱਖਿਆ ਦੁੱਧ ਸੀ, ਉਹ ਦੁੱਧ ਦਾ ਮੱਥਾ ਟੇਕ ਗਏ। ਗੋਹਾ ਲਿਆ ਕੇ ਅੱਗ ਭਖਾਈ ਗਈ। ਧੁੱਖਦੇ ਗੋਹਿਆਂ ਉੱਤੇ ਵੀ ਦੁੱਧ ਸੁੱਟਿਆ ਜਾਂਦਾ ਤੇ ਗੁੜ ਦੀਆਂ ਰੋੜੀਆਂ। ਨੇੜੇ- ਤੇੜੇ ਦੇ ਖੇਤਾਂ ਵਾਲੋ ਅਸ਼- ਅਸ਼ ਕਰ ਉੱਠੇ। ਦੋਵੇਂ ਪਿੰਡਾਂ ਵਿਚ ਪਤਾ ਲੱਗਿਆ ਤਾਂ ਤੀਵੀਆਂ ਪਤਾਸੇ, ਗੁੜ, ਆਟਾ, ਸਰ੍ਹੋਂ ਦਾ ਤੇਲ, ਸੂਤ ਦੀਆਂ ਅੱਟੀਆਂ ਤੇ ਡਬਲੀ ਪੈਸੇ ਲੈ ਕੇ ਉੱਲਰ ਪਈਆਂ। ਖੁਆਜੇ ਦੀ ਮੰਨਤਾ ਹੋਣ ਲੱਗੀ । ਆਥਣ ਤੱਕ ਟੋਏ ਦਾ ਪਾਣੀ ਗਿੱਟੇ-

 

ਗਿੱਟੇ ਹੋ ਗਿਆ ਦੇ ਲੋਕਾਂ ਲਈ ਖੁਆਜਾ ਦਾ ਖਾਸ ਕਿਸੇ ਖੁਆਜਾ ਖਿਜ਼ਰ ਦਾ ਖਾਸ ਮਹੱਤਵ ਹੈ। ਜਦੋਂ ਕਿਸੇ ਦੋ ਖੇਤ ਵਿਚ ਖੂਹ ਪੁੱਟਿਆ ਜਾਂਦਾ ਤੇ ਥੱਲਿਓਂ ਪਾਣੀ ਨਿਕਲ ਆਉਂਦਾ ਤਾਂ ਖੂਹ ਲਾਉਣ ਵਾਲਾ ਝਿਉਰ ਖੁਆਜੇ ਦੀ ਕੜਾਹੀ ਕਰਦਾ। ਇਹ ਗੁੜ ਵਾਲੇ ਮਿੱਠੇ ਚੌਲ ਹੁੰਦੇ, ਲੌਗ ਪਾ ਕੇ ਰਿੰਨ੍ਹੇ ਹੋਏ।

 

ਖੁਆਜਾ ਖਿਜ਼ਰ ਪਾਣੀ ਦਾ ਦੇਵਤਾ ਹੈ। ਪੰਜਾਬ ਦੇ ਕੀ ਹਿੰਦੂ, ਕੀ ਸਿੱਖ ਤੇ ਕੀ ਮੁਸਲਮਾਨ ਸਭ ਇਸ ਦੀ ਪੂਜਾ ਕਰਦੇ ਹਨ। ਮੁਸਲਮਾਨ ਤਾਂ ਖੁਆਜਾ ਖਿਜ਼ਰ ਨੂੰ ਪੰਜਾਂ ਪੀਰਾਂ ਵਿਚੋਂ ਇਕ ਮੰਨਦੇ ਹਨ।

 

ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਖਿਜ਼ਰ ਸਕੰਦਰ ਮਹਾਨ ਦਾ ਵਜ਼ੀਰ ਸੀ । ਉਸ ਨੂੰ ਆਬੇ- ਹਯਾਤ ਦਾ ਉਹ ਚਸ਼ਮਾ ਲੱਭ ਪਿਆ, ਜਿਹੜਾ ਸੰਕਦਰ ਨੂੰ ਨਹੀਂ ਲੱਭਿਆ ਸੀ। ਇਕ ਯੂਨਾਨੀ ਦੰਦ- ਕਥਾ ਅਨੁਸਾਰ ਸਕੰਦਰ ਦਾ ਰਸੋਈਆ ਅੰਦਰੀਸ਼ ਅਸਲ ਵਿਚ ਖ਼ਿਜ਼ਰ ਹੀ ਸੀ। ਇਕ ਦਿਨ ਉਹ ਮਰੀ ਮੱਛੀ ਧੋਣ ਲਈ ਇਕ ਚਸ਼ਮੇ ਉੱਤੇ ਗਿਆ। ਪਰ ਉਹ ਮੱਛੀ ਪਾਣੀ ਦੀ ਛੋਹ ਪ੍ਰਾਪਤ ਕਰਦਿਆਂ ਹੀ ਜਿਉਂਦੀ ਹੋ ਗਈ ਤੇ ਰਸੋਈਏ ਦੇ ਹੱਥਾਂ ਵਿਚੋਂ ਤਿਲ੍ਹਕ ਗਈ। ਰਸੋਈਏ ਨੇ ਉਸ ਚਸ਼ਮੇ ਦੇ ਪਾਣੀ ਦੀਆਂ ਦੋ- ਚਾਰ ਘੁੱਟਾਂ ਆਪ

 

ਵੀ ਪੀ ਲਈਆਂ! ਇਹ ਅੰਮ੍ਰਿਤ ਸੀ। ਰਸੋਈਆ ਅਮਰ ਹੋ ਗਿਆ। ਉਹਨੇ ਇਹ ਸੰਕਦਰ ਨੂੰ ਆ ਕੇ ਦੱਸਿਆ। ਸੰਕਦਰ ਨੂੰ ਉਸ ਚਸ਼ਮੇ ਦਾ ਰਾਹ ਹੀ ਨਹੀਂ ਲੱਭਿਆ। ਸੰਕਦਰ ਕਰੋਧ ਵਿਚ ਆ ਗਿਆ। ਰਸੋਈਏ ਦੇ ਗਲ ਵਿਚ ਭਾਰੀ ਪੱਥਰ ਬੰਨ੍ਹ ਕੇ ਉਸ ਨੂੰ ਸਮੁੰਦਰ ਵਿਚ ਸੁੱਟ ਦਿੱਤਾ। ਓਥੇ ਉਹ ਸਮੁੰਦਰੀ ਦਾਨਵ ਬਣ ਗਿਆ।

 

ਦੋਵੇਂ ਪਿੰਡਾਂ ਦੇ ਕਹਿਣ ਉੱਤੇ ਉਸ ਕਿਸਾਨ ਨੇ ਢਸ਼ਮੇ ਵਾਲੀ ਦੋ ਵਿੱਘੇ ਥਾਂ ਛੱਡ ਦਿੱਤੀ। ਕਹਿੰਦੇ ਨੇ, ਉਸ ਘਰ ਕੋਈ ਔਲਾਦ ਨਹੀਂ ਸੀ। ਤੇ ਫੇਰ ਉਹਨਾਂ ਦੇ ਮੁੰਡਾ ਹੋਇਆ। ਇਸ ਖੁਸ਼ੀ ਵਿਚ ਉਹਨੇ ਦੋ ਵਿੱਘੇ ਹੋਰ ਛੱਡ ਦਿੱਤੇ। ਇਸ ਥਾਂ ਉੱਤੇ ਸੁੱਖਾਂ ਸੁੱਖੀਆਂ ਜਾਣ ਲੱਗੀਆਂ। ਬੁੜ੍ਹੀਆਂ ਵੀਰਵਾਰ ਵਾਲੇ ਦਿਨ ਮਿੱਠੇ ਚੌਲਾਂ ਦੀ ਕੜ੍ਹਾਹੀ ਵੰਡ ਕੇ ਆਉਂਦੀਆਂ। ਖੁਆਜੇ ਦੇ ਇਸ ਟੋਏ ਨੂੰ ਪਵਿੱਤਰ ਤੇ ਕਰਨੀ ਵਾਲਾ ਸਥਾਨ ਮੰਨਿਆ ਜਾਣ ਲੱਗਿਆ।

 

ਵੱਡੇ ਮੀਹਾਂ ਵੇਲੇ ਪੰਜਾਬ ਵਿਚ ਸਾਰੇ ਪਾਸੇ ਹੜ੍ਹ ਆ ਗਏ। ਫਸਲਾਂ ਮਾਰੀਆਂ ਗਈਆਂ ਤੇ ਕੱਚੇ ਕੋਠੇ ਢਹਿ ਗਏ। ਕੱਚੇ ਕੀ, ਪੱਕੇ ਵੀ ਢਹਿ ਗਏ। ਬੜੀ ਭਾਰੀ ਕਰੋਪੀ ਸੀ ਰੱਬ ਦੀ। ਮਹੀਨਾ ਮਹੀਨਾ ਨੀਵੇਂ ਖੇਡਾਂ ਦਾ ਪਾਣੀ ਨਹੀਂ ਸੁੱਕਿਆ। ਕਈ ਖੇਤਾਂ ਦਾ ਪਾਣੀ ਤਾਂ ਸੁੱਕਿਆ ਹੀ ਨਹੀਂ। ਖੜ੍ਹੇ ਦਾ ਖੜ੍ਹਾ ਰਿਹਾ। ਤੇ ਫੇਰ ਕਈ ਸਾਲ ਓਥੇ ਫਸਲ ਨਹੀਂ ਹੋਈ। ਧਰਤੀ ਥੱਲੇ ਪਾਣੀਆਂ ਦੇ ਰੌਅ ਚੱਲ ਕੇ ਸੇਮ ਆ ਗਈ। ਸੇਮ ਮਾਰੀ ਧਰਤੀ ਵਿਚ ਕਦੋਂ ਫਸਲਾਂ ਹੁੰਦੀਆਂ ਨੇ। ਧਰਤੀ ਹੇਠਲਾ ਪਾਣੀ ਸਾਰੇ ਪਾਸੇ ਹੀ ਉਤਾਂਹ ਆ ਗਿਆ। ਜਦੋਂ ਕਿ ਕਦੇ ਓਥੇ ਸੱਠ ਸੱਠ, ਸੱਤਰ- ਸੱਤਰ ਹੱਥ ਉੱਤੇ ਪਾਣੀ ਹੁੰਦਾ ਸੀ। ਹੁਣ ਤਾਂ ਪਾਣੀ ਉੱਤੇ ਹੀ ਪਿਆ ਸੀ। ਕਈ ਖੇਤਾਂ ਵਿਚ ਤਾਂ ਕਹੀ ਦੇ ਚਾਰ ਡੂੰਘੇ ਟੱਕ ਹੀ ਬਥੇਰੇ ਸਨ। ਥੱਲਿਓਂ ਪਾਣੀ ਨਿਕਲ ਆਉਂਦਾ। ਖੇਤਾਂ ਵਿਚ ਕੰਮ ਕਰਦੇ ਬੰਦਿਆਂ ਨੇ ਪਾਣੀ ਪੀਣਾ ਹੁੰਦਾ ਜਾਂ ਚਾਹ ਧਰਨੀ ਹੁੰਦੀ, ਦੋ- ਚਾਰ ਟੱਕ ਮਾਰ ਕੇ ਟੋਆ ਪੁੱਟ ਲੈਂਦੇ। ਪਾਣੀ ਸਿੰਮਕੇ ਟੋਆ ਭਰ ਜਾਂਦਾ। ਤੇ ਫੇਰ ਕੁਝ ਚਿਰ ਬਾਅਦ ਪਾਣੀ ਨਿੱਤਰ ਜਾਂਦਾ। ਲੋੜ ਅਨੁਸਾਰ ਟੋਏ ਦਾ ਪਾਣੀ ਵਰਤ ਲੈਂਦੇ। ਹੁਣ ਇਸ ਚਸ਼ਮੇ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਸੀ । ਥਾਂ- ਥਾਂ ਚਸ਼ਮੇ ਬਣੇ ਪਏ ਸਨ। ਚਸ਼ਮੇ ਦੀ ਮਾਨਤਾ ਵੀ ਘਟ ਗਈ। ਕੋਈ ਕੋਈ ਬੁੜ੍ਹੀ ਕੜ੍ਹਾਹੀ ਵੰਡ ਕੇ ਆਉਂਦੀ।

 

ਤੇ ਫੇਰ ਸਮਾਂ ਪਾਕੇ ਚਾਰ- ਪੰਜ ਸਾਲਾਂ ਬਾਅਦ ਸੇਮ ਘਟਣ ਲੱਗੀ। ਧਰਤੀ ਉਤਲੇ ਪਾਣੀ ਸੁੱਕ ਗਏ। ਧਰਤੀ ਹੇਠਲਾ ਪਾਣੀ ਥੱਲੇ ਜਾਣ ਲੱਗਿਆ। ਚਸ਼ਮਾ ਵੀ ਸੁੱਕ ਗਿਆ। ਪਰ ਉਹ ਜ਼ਿਮੀਦਾਰ ਜਿਸ ਨੇ ਇਕ ਘੁਮਾਂ ਜ਼ਮੀਨ ਚਸ਼ਮੇ ਦੇ ਨਾਂ ਛੱਡ ਰੱਖੀ ਸੀ, ਮੁੜ ਕੇ ਹਲ਼ ਥੱਲੇ ਨਹੀਂ ਲਿਆਂਦੀ। ਆਖਦਾ ਸੀ, ਦੇ ਦਿੱਤੀ ਸੋ ਦੇ ਦਿੱਤੀ। ਜ਼ਮੀਨ ਖੁਆਜੇ ਦੀ ਹੋ ਚੁੱਕੀ।

 

ਇਕ ਦਿਨ ਦੁੱਲੇ ਨੂੰ ਕੀ ਲਿੱਛ ਉੱਠੀ, ਉਹ ਢੋਲ ਵਜਾਉਂਦਾ ਚਸ਼ਮੇ ਤੱਕ ਪਹੁੰਚ ਗਿਆ। ਚਸ਼ਮੇ ਵਾਲੇ ਟੋਏ ਦੇ ਕਿਨਾਰੇ ਖੜ੍ਹਕੇ ਜ਼ੋਰ ਜ਼ੋਰ ਦੀ ਢੋਲ ਵਜਾਉਣ ਲੱਗਿਆ। ਢੋਲ ਦੀ ਆਵਾਜ਼ ਦੋਵਾਂ ਪਿੰਡਾਂ ਤੱਕ ਜਾਂਦੀ ਸੀ। ਟਿੱਬੇ ਦੇ ਲੋਕ ਇਕੱਠੇ ਹੋਕੇ ਆ ਗਏ। ਹੈਰਾਨ ਸਨ, ‘ਅੱਜ ਇਹ ਬਾਜੀਗਰ ਏਥੇ ਕਿਉਂ ਢੋਲ ਵਜਾ ਰਿਹਾ ਹੈ? ਪਹਿਲਾਂ ਤਾਂ ਉਹ ਉਹਨੂੰ ਦੇਖਦੇ ਰਹੇ. ਫੇਰ ਉਹਦੇ ਹੋਰ ਨੇੜੇ ਹੋ ਗਏ। ਉਹ ਉਹਨੂੰ ਪੁੱਛਣਾ ਚਾਹੁੰਦੇ ਸਨ ਕਿ ਉਹ ਏਥੇ ਕਿਉਂ ਢੋਲ ਵਜਾਉਂਦਾ ਹੈ? ਪਰ ਦੁੱਲਾ ਮਸਤ ਸੀ । ਅੱਖਾਂ ਮੀਚੀਆਂ ਹੋਈਆਂ, ਸਿਰ ਇਕ ਪਾਸੇ ਨੂੰ ਸੁੱਟਿਆਂ ਹੋਇਆ। ਲਗਾਤਾਰ ਵੱਜ ਰਿਹਾ ਸੀ ਉਹਦਾ ਢੋਲ। ਜਿਵੇਂ ਉਹਨੂੰ ਜੱਗ- ਜਹਾਨ ਦੀ ਕੋਈ ਸੁਰਤ ਨਾ ਹੋਵੇ। ਉਹਨੂੰ ਕੋਈ ਪਤਾ ਨਹੀਂ ਸੀ ਕਿ ਉਹਦੇ ਆਲੇ- ਦੁਆਲੇ ਬੰਦਿਆਂ ਦਾ ਇਕੱਠ ਹੈ। ਢੋਲ ਵਜਾਉਂਦਾ ਉਹ ਥਕਦਾ ਨਹੀਂ ਸੀ। ਉਹਨੂੰ ਲਗਦਾ, ਹੁਣੇ ਚਸ਼ਮੇ ਦੀ ਧਾਰ ਫੁੱਟੇਗੀ ਤੇ ਪਾਣੀ ਦੀ ਧਾਰ ਵਿਚੋਂ ਮਰਦਾਰੋ ਨਿਕਲ ਆਵੇਗੀ। ਉਹਨੂੰ ਮਹਿਸੂਸ ਹੋਇਆ ਜਿਵੇਂ ਚਸ਼ਮੇ ਦੀ ਧਾਰ ਫੁੱਟ ਪਈ ਹੈ। ਉਹ ਹੋਰ ਤੇਜ਼ ਢੋਲ ਵਜਾਉਣ ਲੱਗਿਆ। ਤੇਜ਼, ਹੋਰ ਤੇਜ਼। ਉਹਦੇ ਹੱਥ ਕਿਸੇ ਮਸ਼ੀਨੀ- ਯੰਤਰ ਦੇ ਪੁਰਜ਼ਿਆਂ ਵਾਂਗ ਚੱਲ ਰਹੇ ਸਨ। ਤੇ ਫੇਰ ਉਹਨੂੰ ਦਿਸਿਆ, ਪਾਣੀ ਦੀ ਧਾਰ ਵਿਚੋਂ ਔਰਤ ਦਾ ਚਿਹਰਾ ਬਾਹਰ ਆ ਰਿਹਾ ਹੈ। ਅੱਖਾਂ ਬੰਦ ਤੇ ਮੁਸਕਰਾਉਂਦੀ ਹੋਈ। ਬਹੁਤ ਭੋਲਾ ਚਿਹਰਾ ਸੀ। ਜਿਵੇਂ ਸਾਮਰਤੱਖ ਸਾਰਦਾਰੋ ਦਾ ਚਿਹਰਾ ਹੋਵੇ। ਉਹ ਢੋਲ ਵਜਾਉਂਦਾ ਹੋਇਆ ਪਿੱਛੇ ਨੂੰ ਹਟਿਆ ਤਾਂ ਕਿ ਪਾਣੀ ਦੀ ਧਾਰ ਵਿਚੋਂ ਮੁੰਕਮਲ ਔਰਤ ਬਾਹਰ ਨਿਕਲ ਆਵੇ। ਔਰਤ ਸਾਰੀ ਦੀ ਸਾਰੀ ਬਾਹਰ ਆ ਗਈ। ਉਹਨੇ ਢੋਲ ਵਜਾਉਣਾ ਬੰਦ ਕਰ ਦਿੱਤਾ ਤੇ ਅੱਖਾਂ ਖੋਲ੍ਹੀਆਂ। ਟੋਏ ਵਿਚ ਕੁਝ ਵੀ ਨਹੀਂ ਸੀ। ਨਾ ਕਿਧਰੇ ਪਾਣੀ ਦੀ ਧਾਰ ਤੇ ਨਾ ਧਾਰ ਵਿਚੋਂ ਨਿਕਲੀ ਕੋਈ ਔਰਤ 1 ਟੋਏ ਦੇ ਆਲੇ- ਦੁਆਲੇ ਲੋਕ ਖੜ੍ਹੇ ਸਨ। ਉਹਨੂੰ ਲੱਗਿਆ, ਉਹ ਲੋਕ ਜਿਵੇਂ ਉਹਦੇ ਢੋਲ ਦੀ ਕਰਾਮਾਤ ਨੇ ਹੀ ਏਥੇ ਪੈਦਾ ਕੀਤੇ ਹੋਣ। ਜਾਂ ਫੇਰ ਉਸ ਔਰਤ ਤੋਂ ਫੈਲ ਕੇ ਇਹ ਬਣ ਗਏ ਹੋਣ।

 

”ਓਏ ਬੱਲੇ ਤੇਰੇ, ਦੁੱਲਾ ਸਿੰਆਂ!” ਇਕ ਬੰਦਾ ਹੱਸਿਆ ਤੇ ਫੇਰ ਬੋਲਿਆ, ”ਅੱਜ ਤਾਂ ਰੌਣਕਾਂ ਲਾ ‘ਤੀਆਂ ਬਈ।”

 

”ਤੂੰ ਏਥੇਂ ਕਿਮੇਂ ਆ ਗਿਆ ਅੱਜ?” ਇਕ ਹੋਰ ਨੇ ਕੜਕਵੀਂ ਆਵਾਜ਼ ਕੱਢੀ। ‘‘ਤੈਨੂੰ ਕੋਈ ਸੁਫਨਾਂ ਆਇਐ ਬਈ, ਏਥੇ ਆ ਕੇ ਢੋਲ ਵਜਾਉਣ ਦਾ?”

 

”ਏਥੇ ਕੀ ਦਿਸਦੈ ਤੈਨੂੰ, ਢੋਲ ਵਜਾਈਂ ਜਾਨੈਂ?”

 

”ਅਸੀਂ ਆਖਿਆ, ਕੀ ਗੱਲ ਐ ਬਈ, ਢੋਲ ਵੱਜੀਂ ਜਾਂਦੈ ਕਿਸੇ ਦਾ।’

 

”ਤੂੰ ਬੋਲਦਾ ਕਿਉਂ ਨਹੀਂ? ਬੋਲ, ਕਿਉਂ ‘ਕੱਠੇ ਕੀਤੇ ਐ ਬੰਦੇ ਢੋਲ ਵਜਾ ਕੇ।”

 

”ਬੰਦੇ ਤਾਂ ਜਾਰ ਔਧਰ ਦੇਖ, ਥੰਮਣ ਆਲੇ ਦੇ ਵੀ ਤੁਰੇ ਆਉਂਦੇ ਨੇ।”

 

ਦੋਵੇਂ ਪਿੰਡਾਂ ਦੇ ਲੋਕਾਂ ਨੇ ਇਕ- ਦੂਜੇ ਨੂੰ ਫਤਿਹ ਬੁਲਾਈ, ਹੱਥ ਮਿਲਾਏ ਤੇ ਹਾਲ- ਚਾਲ ਪੁੱਛਣ ਲੱਗੇ। ਦੁੱਲਾ ਓਵੇਂ ਦਾ ਓਵੇਂ ਟੋਏ ਦੇ ਕਿਨਾਰੇ ਉਤੇ ਖੜ੍ਹਾ ਸੀ। ਢੋਲ ਗਲੋਂ ਉਤਾਰ ਕੇ ਉਹਨੇ ਧਰਤੀ ਉੱਤੇ ਰੱਖ ਦਿੱਤਾ। ਡੱਗਾ ਤੇ ਛਿਟੀ ਆਪਣੇ ਹੱਥ ਵਿਚ ਰੱਖੇ। ਉਹ ਦੋਵੇਂ ਪਿੰਡਾਂ ਦੇ ਇਹਨਾਂ ਸਾਰੇ ਲੋਕਾਂ ਨੂੰ ਜਾਣਦਾ ਸੀ।

 

‘‘ਦੁੱਲਿਆ, ਕੀ ਗੱਲ ਭਾਈ?” ਥੰਮਣ ਵਾਲੇ ਦੇ ਇਕ ਬਜ਼ੁਰਗ ਨੇ ਪੁੱਛਿਆ।

 

ਦੁੱਲੇ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਟੇਏ ਦੇ ਐਨ ਵਿਚਕਾਰ ਸਿੱਧੀ ਕੀਤੀ। ਬੋਲਿਆ, “लखें।” “স্পষ্ট।

 

“ਓਥੇ ਕੀਹ ਐ?” ਓਸੇ ਬਜ਼ੁਰਗ ਨੇ ਫੇਰ ਪੁੱਛਿਆ।’’

 

ਦੁੱਲੇ ਨੇ ਢੋਲ ਚੁਕਿਆ ਤੇ ਗੱਲ ਵਿਚ ਪਾ ਲਿਆ। ਪਹਿਲਾਂ ਵਾਂਗ ਹੀ ਤੇਜ਼-ਤੇਜ਼ ਵਜਾਉਣ ਲੱਗਿਆ। ਅੱਖਾਂ ਮੀਚ ਲਈਆਂ ਤੇ ਸਿਰ ਇਕ ਪਾਸੇ ਸੁੱਟ ਲਿਆ। ਬੰਦੇ ਸਾਰੇ ਗਾਇਬ ਸਨ। ਪਾਣੀ ਦੀ ਧਾਰ ਫੇਰ ਫੁੱਟਣ ਲੱਗੀ। ਪਾਣੀ ਦੀ ਧਾਰ ਵਿਚੋਂ ਔਰਤ ਦਾ ਚਿਹਰਾ ਦਿੱਸਣ ਲੱਗ ਪਿਆ। ਉਹਨੇ ਢੋਲ ਹੋਰ ਤੇਜ਼ ਕਰ ਦੱਤਾ। ਉਹਦੇ ਹੱਥ ਕਾਹਲ ਨਾਲ ਚੱਲ ਰਹੇ ਸਨ।

 

ਮਈ- ਜੂਨ ਦਾ ਮਹੀਨਾ ਸੀ। ਤੱਤੀਆਂ ਹਵਾਵਾਂ ਵਗਦੀਆਂ। ਸਵੇਰੇ ਸਵੇਰੇ ਹੀ ਕੁਝ ਆਰਾਮ ਹੁੰਦਾ। ‘ਸੁਖਾਵੀਂ ਹਵਾ ਥੋੜ੍ਹਾ ਚਿਰ ਹੀ ਚਲਦੀ। ਸੂਰਜ ਉਤਾਂਹ ਉੱਠਦੇ ਹੀ ਹਵਾ ਗਰਮ ਹੋਣ ਲਗਦੀ। ਦੁਪਹਿਰ ਵੇਲੇ ਤਾਂ ਭੱਠ ਤਪਦੇ। ਕਾਂ- ਅੱਖ ਨਿਕਲਦੀ। ਸੂਰਜ ਛਿਪਣ ਵੇਲੇ ਤੱਕ ਇਹ ਤਪਸ਼ ਬਣੀ ਰਹਿੰਦੀ। ਰੇਤਾ ਠੰਡਾ ਹੋ ਜਾਂਦਾ ਤਾਂ ਹਵਾ ਵੀ ਠਰ ਜਾਂਦੀ। ਰਾਤ ਨੂੰ ਲੋਕ ਕੋਠਿਆਂ ਉੱਤੇ ਸੌਂਦੇ। ਠੰਡੀ ਹਵਾ ਸੁਰਗ ਦੇ ਝੂਟੇ ਦਿੰਦੀ। ਨੀਂਦ ਵਿਚ ਘੂਕੀ ਹੁੰਦੀ।

 

ਵਸਾਖੀ ਲੰਘੀ ਨੂੰ ਮਹੀਨਾ ਮਸਾਂ ਹੋਇਆ ਸੀ। ਇਹਨੀਂ ਦਿਨੀਂ ਖੇਤਾਂ ਵਿਚ ਕੁਝ ਵਿਹਲ ਹੁੰਦੀ ਹੈ। ਸੌਣੀ ਦੀਆਂ ਫਸਲਾਂ ਬੀਜਣ ਲਈ ਮੀਹਾਂ ਨੂੰ ਉਡੀਕਦੇ ਕਿਸਾਨ ਕਿਸੇ ਹੋਰ ਧੰਦੇ ਵਿਚ ਮਸਤ ਰਹਿੰਦੇ ਹਨ। ਇਹਨਾਂ ਦਿਨਾਂ ਵਿਚ ਹੀ ਜ਼ਮੀਨਾਂ ਨੂੰ ਕਰਾਹ ਲਗਦੇ ਹਨ। ਟੋਭੇ ਪੁੱਟੇ ਜਾਂਦੇ ਹਨ। ਖੇਤਾਂ ਦੀਆਂ ਭੜੀਆਂ ਪੈਂਦੀਆਂ ਹਨ। ਸਾਧੂ- ਸੰਤ ਧੂਣੀਆਂ ਤਾਪਦੇ ਹਨ। ਮੀਂਹ ਦੀ ਉਡੀਕ ਵਿਚ ਜੱਗ ਕੀਤੇ ਜਾਂਦੇ ਹਨ।

 

ਉਸ ਦਿਨ ਲੋਕਾਂ ਨੂੰ ਵਿਹਲ ਹੋਵੇਗੀ। ਏਸੇ ਕਰਕੇ ਦੋਵੇਂ ਪਿੰਡਾਂ ਦੇ ਬੰਦੇ ਇੱਕਠ ਬੰਨ੍ਹ ਕੇ ਚਸ਼ਮੇ ਵਾਲੀ ਥਾਂ ਉੱਤੇ ਆ ਖੜ੍ਹੇ ਸਨ। ਉਹ ਗਿਣਤੀ ਵਿਚ ਬਹੁਤੇ ਨਹੀਂ ਸਨ। ਦਸ ਕੁ ਬੰਦੇ ਟਿੱਬੇ ਦੇ ਤੇ ਏਨੇ ਕੁ ਹੀ ਥੰਮਣ ਵਾਲੇ ਦੇ ਹੋਣਗੇ।

 

ਥੰਮਣ ਵਾਲੇ ਪਿੰਡ ਵਿਚ ਸਰਦਾਰੋ ਦੀ ਗੱਲ ਵਿਸਥਾਰ ਨਾਲ ਹੁਣ ਕੋਈ ਨਹੀਂ ਕਰਦਾ ਸੀ। ਕਈ ਸਾਲ ਬੀਤ ਚੁੱਕੇ ਸਨ। ਪਿੰਡ ਦਾ ਪੱਕਾ ਨਿਰਣਾ ਇਹੀ ਸੀ ਕਿ ਧੌਂਕਲ ਦਾ ਭਰਾ ਮੈਂਗਲ ਉਹਨੂੰ ਕਿਧਰੇ ਲੈ ਗਿਆ ਹੈ। ਵਿਚ ਵਿਚ ਇਹ ਗੱਲ ਵੀ ਕਦੇ ਹੁੰਦੀ ਕਿ ਸਰਦਾਰੋ ਕਿਧਰੇ ਮਰ ਖਪ ਗਈ ਹੋਵੇਗੀ। ਕੁਝ ਲੋਕ ਇਉਂ ਵੀ ਸੋਚਦੇ ਸਨ ਕਿ ਉਹਨਾ ਦੋਵਾਂ ਨੂੰ ਕਿਸੇ ਨੇ ਮਾਰ ਦਿੱਤਾ ਹੈ। ਜਿਉਂਦੇ ਹੁੰਦੇ ਤਾਂ ਕਿਧਰੇ ਤਾਂ ਕੋਈ ਉੱਘ ਸੁੱਘ ਨਿਕਲਦੀ।

 

ਪਰ ਦੁੱਲੇ ਲਈ ਇਹ ਜਿਵੇਂ ਕੱਲ੍ਹ ਦੀ ਘਟਨਾ ਹੋਵੇਂ। ਉਹ ਜਿਵੇਂ ਕੱਲ੍ਹ ਕਿਧਰੇ ਗਈ ਹੋਵੇ ਤੇ ਅੱਜ ਵਾਪਸ ਆ ਜਾਵੇਗੀ। ਉਹ ਤੜਕੇ ਤੜਕੇ ਵਿਹੜੇ ਵਿਚ ਨਿੰਮ ਥੱਲੇ ਬੈਠਾ ਰਹਿੰਦਾ। ਗਰਮੀ ਲੱਗਣ ਲਗਦੀ ਤਾਂ ਉੱਤੇ ਚੁਬਾਰੇ ਵਿਚ ਜਾ ਪੈਂਦਾ। ਖੂਹੀ ਦਾ ਪਾਣੀ ਕੱਢ ਕੇ ਦਿਨ ਵਿਚ ਕਈ ਵਾਰ ਨ੍ਹਾਉਂਦਾ। ਚੌਗਾਨ ਵਿਚ ਖੜ੍ਹਕੇ ਆਥਣੇ ਢੋਲ ਵਜਾਉਂਦਾ। ਕਦੇ ਨਿਆਈਆਂ ਵਿਚ ਨਿਕਲ ਜਾਂਦਾ।

 

ਉਸ ਦਿਨ ਖਾਸਾ ਸਦੇਹਾਂ ਉਹ ਚਸ਼ਮੇ ‘ਤੇ ਗਿਆ ਸੀ। ਢੋਲ ਵਜਦਾ ਸੁਣਕੇ ਦੋਵੇਂ ਪਿੰਡਾਂ ਦੇ ਲੋਕ ਓਥੇ ਇਕੱਠੇ ਹੋਏ ਸਨ। ਪਹਿਲਾਂ ਉਹਨਾਂ ਨੂੰ ਇਹ ਪੱਕਾ ਪਤਾ ਨਹੀਂ ਸੀ ਕਿ ਕੋਈ ਢੋਲ ਵਜਾ ਰਿਹਾ ਹੈ। ਟਿੱਬੇ ਵਾਲਿਆਂ ਨੇ ਸੋਚਿਆ ਸੀ ਕਿ ਚਸ਼ਮੇ ਦਾ ਕੁਝ ਨਵਾਂ ਕਰਨਾ ਹੋਵੇਗਾ ਤੇ ਥੰਮਣ ਵਾਲੇ ਪਿੰਡ ਦੇ ਲੋਕ ਢੋਲ ਵਜਾਕੇ ਬੰਦਿਆਂ ਨੂੰ ਸੱਦ ਰਹੇ ਸਨ। ਥੰਮਣ ਵਾਲੇ ਪਿੰਡ ਦੇ ਲੋਕਾਂ ਨੇ ਸੋਚਿਆ ਸੀ ਕਿ ਸ਼ਾਇਦ ਟਿੱਬੇ ਵਾਲੇ ਚਸ਼ਮੇ ਦਾ ਕੁਝ ਕਰ ਰਹੇ ਹਨ। ਉਹ ਕਿਸੇ ਢੋਲ ਵਾਲੇ ਨੂੰ ਵੀ ਸੱਦ ਲਿਆਏ ਹੋਣਗੇ।

 

ਦੁੱਲੇ ਨੇ ਆਪਣਾ ਹੱਥ ਟੋਏ ਵੱਲ ਜਦੋਂ ਕੀਤਾ ਤਾਂ ਦੋਵੇਂ ਪਿੰਡਾਂ ਦੇ ਲੋਕ ਨਹੀਂ ਸਮਝੇ ਕਿ ਉਹ ਕੀ ਕਹਿੰਦਾ ਹੈ। ਉਹਨਾਂ ਨੂੰ ਡੌਰ- ਭੌਰ ਝਾਕਦਿਆਂ ਦੇਖਕੇ ਦੁੱਲਾ ਦੁਬਾਰਾ ਬੋਲਿਆ, ”ਅੰਥੋਂ, ਔਥੋਂ ਪੱਟੇ ਧਰਤੀ। ਅੱਥੋਂ ਪੱਟੋ।”

 

ਲੋਕਾਂ ਨੂੰ ਇਹ ਗੱਲ ਇਲਹਾਮ ਵਾਂਗ ਲੱਗੀ। ਉਹਨਾਂ ਨੇ ਸੋਚਿਆ, ਇਸ ਵਿਚ ਕੋਈ ਗੁੱਝੀ ਗੱਲ ਹੈ। ਆਲੇ- ਦੁਆਲੇ ਦੇ ਖੇਤਾਂ ਵਿਚ ਕੰਮ ਕਰਦੇ ਬੰਦੇ ਵੀ ਓਥੇ ਆ ਖੜ੍ਹੇ ਸਨ। ਕੁਝ ਖੇਤਾਂ ਵਿਚ ਕਹੀਆਂ ਵੀ ਸਨ। ਕਹੀਆਂ ਲਿਆਕੇ ਦੋ- ਤਿੰਨ ਬੰਦੇ ਟੋਆ ਪੁੱਟਣ ਲੱਗੇ। ਦੁੱਲਾ ਢੋਲ ਵਜਾ ਰਿਹਾ ਸੀ। ਅੱਖਾਂ ਮੀਚ ਕੇ ਸਿਰ ਇਕ ਖਾਸੇ ਸੁੱਟਿਆ ਹੋਇਆ। ਉਹ ਮੁੜ੍ਹਕੋ— ਮੁੜ੍ਹਕੀ ਹੋਇਆ ਪਿਆ ਸੀ। ਉਹਦੇ ਦਿਮਾਗ ਵਿਚ ਪਾਣੀ ਦੀ ਧਾਰ ਫੁੱਟ ਆਈ ਹੋਵੇਗੀ। ਪਾਣੀ ਦੀ ਧਾਰ ਵਿਚੋਂ ਉਹਨੂੰ ਔਰਤ ਦਾ ਚਿਹਰਾ ਦਿਸ ਰਿਹਾ ਹੋਵੇਗਾ। ਏਸੇ ਲਈ ਤਾਂ ਉਹ ਐਨਾ ਮਸਤ ਹੋ ਕੇ ਢੋਲ ਵਜਾ ਜਿਹਾ ਸੀ। ਉਹਨੇ ਢੋਲ ਬੰਦ ਕੀਤਾ। ਅੱਖਾਂ ਖੋਲ੍ਹੀਆਂ। ਟੋਏ ਵਿਚ ਪਾਣੀ ਦੀ ਇਕ ਬੂੰਦ ਵੀ ਕਿਧਰੇ ਨਹੀਂ ਸੀ। ਬੰਦੇ ਟੋਆ ਡੂੰਘਾ ਕਰੀਂ ਜਾ ਰਹੇ ਸਨ।

 

13

 

ਥੰਮਣ ਵਾਲਾ ਤੇ ਟਿੱਬਾ ਦੋਵੇਂ ਪਿੰਡਾਂ ਦੇ ਸਿਆਣੇ ਬੰਦਿਆਂ ਨੇ ਇਕ ਦਿਨ ਇਕੱਠ ਕੀਤਾ। ਓਥੇ ਚਸ਼ਮੋ ਕੋਲ ਹੀ ਨੇੜੇ ਇਕ ਟਾਹਲੀ ਦੀ ਛਾਂ ਥੱਲੇ ਬੈਠ ਗਏ। ਬਹੁਤੇ ਬੰਦੇ ਥੰਮਣ ਵਾਲੇ ਦੇ ਸਨ।

 

ਮੰਡੀ ਨੂੰ ਲੋਕਾਂ ਦਾ ਨਿੱਤ ਆਉਣ-ਜਾਣ ਸੀ। ਹਾੜ੍ਹੀ-ਸੌਣੀ ਵੇਚਣ ਤਾਂ ਜਾਂਦੇ ਹੀ ਜਾਂਦੇ, ਉਂਜ ਵੀ ਸੌਦਾ-ਸੂਤ ਲੈਣ ਜਾਣਾ ਪੈਦਾ। ਗਰਮੀ ਦੇ ਦਿਨਾਂ ਵਿਚ ਸੱਤ ਮੀਲ ਲਗਾਤਾਰ ਤੁਰੇ ਜਾਣਾ, ਰਾਹ ਵਿਚ ਕਿਤੇ ਵੀ ਨਾ ਠਹਿਰਨਾ, ਉਹਨਾਂ ਲਈ ਬਹੁਤ ਔਖਾ ਸੀ। ਦਮ ਲੈਣ ਦੀ ਗੱਲ ਵੱਖਰੀ, ਤੇਹ ਲਗਦੀ ਤਾਂ ਰਾਹ ਵਿਚ ਕਿਤੇ ਵੀ ਪਾਣੀ ਨਾ ਮਿਲਦਾ। ਪਹਾ ਛੱਡ ਕੇ ਟਿੱਬੇ ਦੇ ਘਰਾਂ ਵਿਚ ਪਾਣੀ ਪੀਣ ਜਾਣਾ ਹੋਰੁੰ ਹੋਰੂੰ ਲਗਦਾ। ਪਹੇ ਨੇੜੇ ਦੇ ਘਰ ਪਾਣੀ ਪਿਆ ਤਾਂ ਦਿੰਦੇ ਪਰ ਨਿੱਤ ਇਹ ਕੰਮ ਔਖਾ ਸੀ। ਉਹਨਾਂ ਦੇ ਘਰ ‘ਪਿਆਓ’ ਥੋੜ੍ਹਾ ਸਨ। ਥੰਮਣ ਵਾਲੇ ਪਿੰਡ ਦੇ ਲੋਕਾਂ ਨੇ ਸੋਚਿਆ ਤਾਂ ਉਹਨਾਂ ਦੇ ਮਨਾਂ ਵਿਚ ਗੱਲ ਪੱਕੀ ਗੁਡ ਗਈ ਕਿ ਜੇ ਚਸ਼ਮੇ ਵਾਲੀ ਥਾਂ ਖੂਹੀ ਲੱਗ ਜਾਵੇ, ਪੰਜ-ਸੱਤ ਦਰੱਖਤ ਲੱਗ ਜਾਣ, ਪਾਣੀ ਦਾ ਛੱਪੜ ਹੋਵੇ ਤਾਂ ਮੌਜ ਹੀ ਮੌਜ ਹੈ। ਉਹ ਮੰਡੀ ਨੂੰ ਆਉਂਦੇ-ਜਾਂਦੇ ਓਥੇ ਦਰੱਖਤਾਂ ਥੱਲੇ ਬਹਿ ਕੇ ਵਿਸ਼ਰਾਮ ਕਰਿਆ ਕਰਨਗੇ, ਖੂਹੀ ਦਾ ਠੰਡਾ ਪਾਣੀ ਪੀਣਗੇ। ਤੇ ਉਹਨਾਂ ਦੇ ਊਠ-ਬਲਦ ਛੱਪੜ ਤੋਂ ਪਾਣੀ ਪੀਆ ਕਰਨਗੇ। ਇਹ ਥਾਂ ਤਾਂ ਇਕ ਪੜਾਅ ਬਣ ਜਾਵੇਗਾ ਪਿੰਡ ਦਾ। ਉਹਨਾਂ ਦੇ ਮੱਥਿਆਂ ਵਿਚ ਪੂਰਾ ਚਾਨਣ ਸੀ ਕਿ ਚਸ਼ਮੇ ਵਾਲੀ ਥਾਂ ਉੱਤੇ ਇਕ ਨਵਾਂ ਸੰਸਾਰ ਸਿਰਜਿਆ ਜਾਵੇ।

 

ਟਿੱਬੇ ਦੇ ਬੰਦੇ ਸੋਚਦੇ ਸਨ ਕਿ ਚਸ਼ਮੇ ਵਾਲੀ ਥਾਂ ਜੇ ਖੂਹੀ ਲੱਗ ਜਾਂਦੀ ਹੈ, ਛੱਪੜ ਪੁੱਟਿਆ ਜਾਂਦਾ ਹੈ, . ਦਰੱਖਤ ਲੱਗ ਜਾਣ ਤਾਂ ਉਹਨਾਂ ਦੇ ਪਿੰਡ ਨੂੰ ਵੀ ਫਾਇਦਾ ਹੈ। ਨੇੜੇ ਦੇ ਖੇਤਾਂ ਵਾਲੇ ਜਾਕੇ ਬੈਠਿਆ ਕਰਨਗੇ। ਪਸੂ ਪਾਣੀ ਪੀਣਗੇ । ਟਿੱਬਾ ਪਿੰਡ ਵਿਚ ਨਾ ਤਾਂ ਕੋਈ ਮੰਦਰ-ਗੁਰਦੁਆਰਾ ਸੀ ਤੇ ਨਾ ਹੋਰ ਕੋਈ ਅਜਿਹੀ ਸਾਂਝੀ ਥਾਂ ਜਿੱਥੇ ਜਾ ਕੇ ਲੋਕ ਬੈਠ ਸਕਣ ਤੇ ਵਿਹਲੀਆਂ ਗੱਲਾਂ ਮਾਰ ਸਕਣ। ਉਹ-ਸੋਚਦੇ, ਜਮੀਨ ਤਾਂ ਥੰਮਣ ਵਾਲੇ ਦੀ ਹੈ, ਆਪਣੀ ਤਾਂ ਉਂਗਲ ਹੀ ਉਂਗਲ ਹੈ। ਲੱਗ-ਲੱਗਾ ਕੇ ਟੋਭਾ ਪੁਟਣਾ ਹੋਵੇ ਤਾਂ ਉਹਨਾਂ ਦਾ ਹਿੱਸਾ ਵੀ

 

ਸ਼ਾਮਲ ਹੋ ਜਾਵੇਗਾ। ਸਾਂਝੀ ਥਾਂ ਹੈ ਖੁਆਜੇ ਪੀਰ ਦੀ।

 

ਦੋਵੇਂ ਪਿੰਡਾਂ ਨੇ ਆਖਰ ਫੈਸਲਾ ਕੀਤਾ ਕਿ ਖੁਆਜੇ ਵਾਲੀ ਥਾਂ ਉੱਤੇ ਛੱਪੜ ਪੁੱਟਿਆ ਜਾਵੇ, ਬਾਕੀ ਫੇਰ ਦੇਖਾਂਗੇ। ਦੁੱਲਾ ਢੋਲ ਲਈ ਓਥੇ ਹੀ ਬੈਠਾ ਸੀ। ਦੋਵੇਂ ਪਿੰਡਾਂ ਦੇ ਲੋਕਾਂ ਨੇ ਇਕ ਆਵਾਜ਼ ਹੋ ਕੇ ਆਖਿਆ, ”ਲੈ ਬਈ ਦੁੱਲਿਆ, ਲਾ ਦੇ ਡੱਗਾ। ਕਰਦੇ ਕੰਮ ਸ਼ੁਰੂ।”

 

ਦੁੱਲਾ ਖੜ੍ਹਾ ਹੋ ਗਿਆ। ਉਹ ਓਥੇ ਖੜ੍ਹਾ ਹੀ ਢੋਲ ਵਜਾਉਣ ਲੱਗਿਆ। ਪਹਿਲਾਂ ਹੀ ਕੱਸੀ ਬੈਠਾ ਸੀ। ਉਹ ਚਸ਼ਮੇ ਉੱਤੇ ਆ ਖੜ੍ਹਾ। ਜ਼ੋਰ ਜ਼ੋਰ ਦੀ ਢੋਲ ਵਜਾ ਰਿਹਾ ਸੀ। ਮਗਰ-ਮਗਰ ਲੋਕ ਵੀ ਆ ਖੜ੍ਹੇ ਸਨ। ਥੰਮਣ ਵਾਲੇ ਦੇ ਨੰਬਰਦਾਰ ਕੁੰਢਾ ਸਿੰਘ ਨੇ ਆਖਿਆ, ਦੇਖਦੇ ਕੀਹ ਓ. ਚੱਕ ਲਿਆਓ ਕਹੀਆਂ-ਟੋਕਰੇ ਹੁਣੇ।” ਢੋਲ ਵੱਜੀ ਗਿਆ। ਚਾਰ-ਪੰਜ ਬੰਦੇ ਟਿੱਬੇ ਨੂੰ ਤੁਰ ਗਏ।

 

ਥੰਮਣ ਵਾਲੇ ਦੇ ਪੰਜ-ਸੱਤ ਬੰਦੇ ਆਪਣੇ ਪਿੰਡ ਨੂੰ ਚਲੇ ਗਏ। ਦੋ ਘੰਟਿਆਂ ਪਿੱਛੋਂ ਕਹੀਆਂ ਦੇ ਖੜਕਾਟ ਪੈਣ ਲੱਗੇ । ਦੋਵੇਂ ਪਿੰਡਾਂ ਦੇ ਹੋਰ ਬੰਦੇ ਵੀ ਆ ਗਏ ਸਨ। ਚੋਬਰ ਮੁੰਡੇ ਮਿੱਟੀ ਦੇ ਟੋਕਰੇ ਭਰ-ਭਰ ਦੂਰ ਲਿਜਾਕੇ ਸੁੱਟਦੇ। ਮਿੱਟੀ ਪੁੱਟਣ ਵਾਲੇ ਅੱਡ ਬੰਦੇ ਸਨ, ਜੋ ਨਾਲ ਦੀ ਨਾਲ ਟੋਕਰੇ ਵੀ ਭਰੀ ਜਾਂਦੇ। ਟੋਕਰੇ ਚੁਕਾਉਣ ਵਾਲੇ ਹੋਰ ਸਨ। ਭਰੇ ਟੋਕਰੇ ਚੁੱਕਕੇ ਸੁੱਟਣ ਵਾਲੇ ਹੋਰ। ਆਥਣ ਤੱਕ ਢੋਲ਼ ਵਜਦਾ ਰਿਹਾ ਤੇ ਟੋਆ ਚੌੜਾ ਹੁੰਦਾ ਗਿਆ। ਟਿੱਬੇ ਦਾ ਨੰਬਰਦਾਰ ਤੋਤਾ ਸਿੰਘ ਵੀ ਆ ਗਿਆ ਸੀ। ਉਹਦਾ ਕੱਦ ਮੱਧਰਾ ਸੀ ਪਰ ਢਿੱਡ ਵੱਡਾ। ਉਹਨੂੰ ਤੋਤਾ ਢਿੱਡਲ ਵੀ ਆਖਦੇ। ਤੋਤੇ ਢਿੱਡਲ ਨੇ ਵਿੱਘਾ ਥਾਂ ਵਗਲ ਦਿੱਤਾ। ਇਕ ਸੋਟੀ ਲੈ ਕੇ ਲਕੀਰ ਖਿੱਚਣ ਲੱਗਿਆ। ਸੋਟੀ ਦੇ ਸਿਰੇ ਨੂੰ ਇਕ ਮੁੰਡੇ ਨੇ ਦੱਬ ਰੱਖਿਆ ਸੀ ਤਾਂ ਕਿ ਸੋਟੀ ਦੀ ਲਕੀਰ ਧਰਤੀ ਉੱਤੇ ਪੂਰੀ ਉੱਘੜ ਆਵੇ। ਤੇ ਫੇਰ ਤੋਤੇ ਨੇ ਆਪਣੇ ਪਿੰਡ ਦੇ ਇਕ ਬੰਦੇ ਨੂੰ ਕਿਹਾ ਕਿ ਉਹ ਇਸ ਲਕੀਰ ਉੱਤੇ ਕਹੀ ਦੇ ਡੂੰਘੇ ਟੱਕ ਲਾ ਦੇਵੇ। ਨਿਸ਼ਾਨੀ ਰਹੇ ਕਿ ਇੱਥੋਂ ਤੱਕ ਟੋਭਾ ਪੁੱਟਣਾ ਹੈ।

 

ਦੋਵੇਂ ਪਿੰਡਾਂ ਵਿਚ ਡੌਡਕੀ ਪਿੱਟ ਦਿੱਤੀ ਗਈ ਕਿ ਚਸ਼ਮੇ ਵਾਲੀ ਥਾਂ ਛੱਪੜ ਪੁੱਟਿਆ ਜਾ ਰਿਹਾ ਹੈ। ਟੋਕਰੇ ਤੇ ਕਹੀਆਂ ਲੈ ਕੇ ਚੱਲੋ। ਪੁੰਨ ਦਾ ਕੰਮ ਹੈ।

 

ਅਗਲੇ ਦਿਨ ਦੁੱਲਾ ਪਹੁ ਫਟਦੀ ਨਾਲ ਜਾਗ ਪਿਆ। ਉੱਠ ਕੇ ਰਾਤ ਦੇ ਰੱਖੇ ਕੋਰੇ ਤਪਲੇ ਵਿਚੋਂ ਠੰਡਾ ਪਾਣੀ ਪੀਤਾ। ਖੰਘਿਆ, ਤਿੱਖੀਆਂ ਖੰਘੂਰਾਂ ਮਾਰੀਆਂ। ਚੰਨੂ ਤੇ ਗਾਨੀ ਹਾਲੇ ਤੱਕ ਜਾਗੇ ਨਹੀਂ ਸਨ। ਉਹ ਚਾਹੁੰਦਾ ਸੀ, ਛੇਤੀ ਚਾਹ ਪੀ ਕੇ ਜੰਗਲ-ਪਾਣੀ ਜਾਵੇ। ਤੇ ਫੇਰ ਨ੍ਹਾ-ਧੋ ਕੇ ਢੋਲ ਵਜਾਵੇ। ਉਡੀਕ ਉਹ ਖੁਦ ਹੀ ਬੱਲੇ ਉੱਤਰ ਆਇਆ। ਦੂਰੋਂ ਹੀ ਹਾਕਾਂ ਮਾਰਨ ਲੱਗਿਆ, “ਨਹਿਰੂ, ਓਏ ਨਹਿਰੂ। ਉੱਠੇ ਭਾਈ। ਕਰੇਂ ਕੋਈ ਚਾਹ-ਚਪੱਟਾ। ’” .

 

ਦੁੱਲੇ ਦਾ ਉੱਚਾ ਬੋਲ ਸੁਣ ਕੇ ਗਾਨੀ ਜਾਗ ਉੱਠੀ। ਤੜਕੇ ਦੀ ਵਧੀਆ ਠੰਡੀ ਹਵਾ ਵਗ ਰਹੀ ਸੀ। ਨੀਦ ਦੀ ਪੂਰੀ ਘੂਕੀ ਸੀ। ਇਹ ਵੇਲਾ ਮਿੱਠੀ ਨੀਂਦ ਲੈਣ ਦਾ ਹੁੰਦਾ ਹੈ। ਉਹ ਦੁੱਲੇ ਉੱਤੇ ਥੋੜਾ ਖਿਝੀ ਵੀ, ”ਤੀਮੀ ਭੱਜ ‘ਗੀ, ਬੁੜ੍ਹੇ ਨੂੰ ਟੇਕ ਕਿੱਥੇ ? ਬਈ ਉਹ ਤਾਂ ਹੁਣ ਮੁੜਦੀ ਨ੍ਹੀ, ਪਤਾ ਨ੍ਹੀ ਕਿੱਧਰ ਮਰ-ਖਪ ‘ਗੀ, ਤੂੰ ‘ਰਾਮ ਕਰ ਹੁਣ। ਚੌਰਾ, ਨਾ ਆਪ ਸੌਂਦੈ, ਨਾ ਦੂਜਿਆਂ ਨੂੰ ਸੌਣ ਦਿੰਦੈ।“

 

ਰਸੋਈ ਵਿਚ ਜਾ ਕੇ ਉਹ ਲੱਕੜਾਂ ਤੋੜਨ ਲੱਗੀ। ਚੁੱਲ੍ਹੇ ਅੱਗ ਬਾਲ ਲਈ ਤੇ ਪਤੀਲਾ ਧਰ ਦਿੱਤਾ। ਦੁੱਲਾ ਓਧਰ ਚੌਗ਼ਾਨ ਵਿਚ ਤੁਰਿਆ ਫਿਰਦਾ ਸੀ । ਊਠ ਲਿਟੇ ਪਏ ਸਨ। ਬੋਤੀ ਧੌਣ ਚੁੱਕੀ ਬੈਠੀ ਸੀ। ਮੱਝ ਆਪਣੇ ਕਿੱਲੇ ਨਾਲ ਸਿੰਗ ਠੋਹਕਰ ਰਹੀ ਸੀ। ਉਹ ਬੋਤੀ ਨੇੜੇ ਚਲਿਆ ਗਿਆ। ਉਹਦੀ ਗਰਦਨ ਉੱਤੇ ਹੱਥ ਫੇਰਨ ਲੱਗਿਆ। ਬੋੜੀ ਉਹਦੇ ਵੱਲ ਮੋਹ ਭਰੀਆਂ ਅੱਖਾਂ ਨਾਲ ਝਾਕ ਰਹੀ ਸੀ । ਉਹਨੂੰ ਬੋਤੀ ਦਾ ਚਿਹਰਾ ਬੜਾ ਭੋਲਾ-ਭਾਲਾ ਦਿਸਿਆ। ਲੱਗਿਆ ਜਿਵੇਂ ਬੋਤੀ ਦਾ ਚਿਹਰਾ ਸਰਦਾਰੋ ਦਾ ਚਿਹਰਾ ਹੋਵੇ। ਉਹ ਕਿੰਨੀ ਚੰਗੀ ਸੀ। ਜਿੰਨੇ ਸਾਲ ਰਹੀ ਕਿੰਨੇ ਮੋਹ ਨਾਲ ਰਹੀ। ਉਹੀ ਪਾਪੀ ਬਣ ਗਿਆ, ਜਿਹੜਾ ਉਹਨੂੰ ਤੁਹਮਤਾਂ ਲਾਉਂਦਾ ਰਿਹਾ। ਦੁੱਲਾ ਸੋਚਦਾ, ਉਹ ਪਤਾ ਨਹੀਂ ਹੁਣ ਕਿਸ ਹਾਲ ਵਿਚ ਹੋਵੇਗੀ। ਦੁੱਲੇ ਨੂੰ ਯਕੀਨ ਸੀ ਕਿ ਉਹਦੇ ਜਿੰਨਾ ਮੋਹ-ਪਿਆਰ ਸਰਦਾਰੋ ਨੂੰ ਧਰਤੀ ਦੀ ਕੰਡ ਉੱਤੇ ਕੋਈ ਵੀ ਹੋਰ ਨਹੀਂ ਕਰਦਾ ਹੋਵੇਗਾ। ਉਹ ਤਾਂ ਇਕ ਮੂਰਤ ਸੀ, ਮੂਰਤ ਉਹਤੋਂ ਸਾਂਭੀ ਨਾ ਗਈ। ਜੇ ਉਹ ਉਹਨੂੰ ਤੰਗ ਨਾ ਕਰਦਾ, ਤਾਂ ਉਹਨੇ ਏਵੇਂ-ਜਿਵੇਂ

 

:

 

ਏਥੇ ਹਵੇਲੀ ਵਿਚ ਹੀ ਉਹਦੇ ਕੋਲ ਟਿਕੀ ਰਹਿਣਾ ਸੀ। ਜਿਹੜੀ ਉਹਦੀ ਮੌਜ ਸੀ, ਕਰੀ ਜਾਂਦੀ। ਚਾਹੇ ਉਹ ਕਿਵੇਂ ਸੀ ਜਾਂ ਨਹੀ ਸੀ, ਉਹਨੂੰ ਤਾਂ ਪੂਰਾ ਮੋਹ ਕਰਦੀ ਸੀ। ਦੁੱਲੇ ਨੂੰ ਆਪਣੇ ਨਾਲ ਘਿਰਣਾ ਹੋਈ। ਉਹਤੋਂ ਇਹ ਮੋਹ ਸੰਭਾਲ ਕੇ ਰੱਖਿਆ ਨਾ ਗਿਆ। ਬੋਤੀ ਦੀ ਪਿੱਠ ਉੱਤੇ ਹੱਥ ਫੇਰ ਕੇ ਤੇ ਉਹਨੂੰ ਥਾਪੀ ਦੇ ਕੇ ਉਹ ਉਹਦੇ ਕੋਲ ਹੀ ਪੈਰਾਂ ਭਾਰ ਬੈਠ ਗਿਆ। ਉਹ ਦਾ ਜੀਅ ਕੀਤਾ, ਉਹ ਏਥੇ ਹੀ ਠੰਡੀ ਠੰਡੀ ਮਿੱਟੀ ਉੱਤੇ ਲਿਟ ਜਾਵੇ। ਬੋੜੀ ਦੀ ਨੇੜਤਾ ਉਹਨੂੰ ਚੰਗੀ ਲੱਗ ਰਹੀ ਸੀ। ਐਨੇ ਨੂੰ ਗਾਨੀ ਨੇ ਹਾਕ ਮਾਰ ਦਿੱਤੀ, ”ਬਾਪੂ ਚਾਹ ਪੀ ਲੈ ਆ ਕੇ, ਬਣ ’ਗੀ।

 

ਚਾਹ ਪੀ ਕੇ ਉਹ ਨਿਆਈਆਂ ਵੱਲ ਨਿਕਲ ਗਿਆ । ਜੰਗਲ-ਪਾਣੀ ਜਾ ਕੇ ਛੇਤੀ ਹੀ ਮੁੜ ਆਇਆ। ਖੂਹੀ ਦਾ ਪਾਣੀ ਕੱਢਿਆ ਤੇ ਨ੍ਹਾ ਲਿਆ । ਠੰਡਾ-ਠਾਰ ਪਾਣੀ ਉਹਦੀ ਦੇਹ ਨੂੰ ਤਾਜ਼ਾ ਕਰ ਗਿਆ। ਉਹ ਕਾਹਲ ਨਾਲ ਚੁਬਾਰੇ ਵਿਚ ਗਿਆ ਤੇ ਢੋਲ ਲੈ ਕੇ ਥੱਲੇ ਆ ਗਿਆ। ਖੂਹ ਦੀ ਚੌਕੜੀ ਕੋਲ ਖੜ੍ਹ ਕੇ ਢੋਲ ਵਜਾਉਣ ਲੱਗਿਆ। ਉਸ ਸਮੇਂ ਤੱਕ ਸੂਰਜ ਦਾ ਉਭਾਰ ਦਿਸਣ ਲੱਗ ਪਿਆ ਸੀ। ਢੋਲ ਵਜਾਉਂਦੇ-ਵਜਾਉਂਦੇ ਉਹਨੇ ਇਕ ਗੇੜਾ ਪਿੰਡ ਵਿਚ ਦਿੱਤਾ। ਢੋਲ ਦੀ ਆਵਾਜ਼ ਸੁਣ ਕੇ ਨੰਬਰਦਾਰ ਕੁੰਢਾ ਸਿੰਘ ਘਰੋਂ ਬਾਹਰ ਆ ਗਿਆ। ਉਹ ਨ੍ਹਾ-ਧੋ ਕੇ ਪਹਿਲਾਂ ਹੀ ਤਿਆਰ ਬੈਠਾ ਸੀ। ਸੱਥ ਵਿਚ ਆ ਕੇ ਬੈਠ ਗਿਆ। ਜਿਹੜੇ ਕੁਝ ਬੰਦੇਂ ਉਹਦੇ ਕੋਲ ਆਏ, ਉਹ ਉਹਨਾਂ ਨੂੰ ਹਿਦਾਇਤਾਂ ਦਿੰਦਾ ਗਿਆ। ਘੰਟੇ-ਅੱਧੇ ਘੰਟੇ ਵਿਚ ਹੀ ਕਹੀਆਂ ਵਾਲੇ ਪੰਜਾਹ ਬੰਦੇ ਓਥੇ ਆ ਕੇ ਬੈਠ ਗਏ। ਉਹਨਾਂ ਕੋਲ ਇਕ ਇਕ ਟੋਕਰਾ ਵੀ ਸੀ। ਓਥੇ ਬੈਠੇ ਬੈਠੇ ਉਹ ਆਪਣੇ ਟੋਕਰਿਆਂ ਵਿਚ ਬੋਰੀਆਂ ਦੇ ਪੱਲੜ ਸਿਊਣ ਲੱਗੇ। ਪੱਲੜ ਉਹ ਆਪਣੇ ਘਰੋਂ ਹੀ ਲੈ ਕੇ ਆਏ ਸਨ। ਕਈ ਬੰਦਿਆਂ ਕੋਲ ਸੇਬੇ ਤੇ ਸੂਏ ਵੀ ਸਨ। ਨੰਬਰਦਾਰ ਕੁੰਢਾ ਸਿੰਘ ਦੀ ਪੂਰੀ ਚੜ੍ਹਤ ਸੀ। ਢੋਲ ਵੱਜ ਰਿਹਾ ਸੀ। ਕੁੰਢਾ ਸਿੰਘ ਜਿਵੇਂ ਆਪਣੀ ਫੌਜ ਲੈ ਕੇ ਕੋਈ ਜੰਗ ਜਿੱਤਣ ਜਾ ਰਿਹਾ ਹੋਵੇ।

 

ਤੋਤਾ ਢਿੱਡਲ ਟਿੱਬੇ ਦੇ ਵੀਹ ਬੰਦੇ ਲੈ ਕੇ ਪਹਿਲਾਂ ਹੀ ਆਇਆ ਬੈਠਾ ਸੀ। ਉਹਨਾਂ ਕੋਲ ਵੀ ਆਪਣੀਆਂ ਆਪਣੀਆਂ ਕਹੀਆਂ ਤੇ ਟੋਕਰੇ ਸਨ।

 

ਢੋਲ ਦੀ ਆਵਾਜ਼ ਦੋਵਾਂ ਪਿੰਡਾਂ ਤੱਕ ਪਹੁੰਚ ਰਹੀ ਸੀ। ਢਾਬ ਦੀ ਮਿੱਟੀ ਟੋਕਰਾ ਟੋਕਰਾ ਹੋ ਕੇ ਬਾਹਰ ਜਿੱਥੇ ਡਿੱਗ ਰਹੀ ਸੀ, ਓਥੇ ਇਕ ਲੰਮਾ-ਚੌੜਾ ਥੜ੍ਹਾ ਬਣਦਾ ਜਾ ਰਿਹਾ ਸੀ। ਕੁਝ ਬੰਦੇ ਕਹੀਆਂ ਲੈ ਕੇ ਨਾਲ ਦੀ ਨਾਲ ਉਸ ਥੜ੍ਹੇ ਨੂੰ ਪੱਧਰ ਕਰਦੇ ਜਾ ਰਹੇ ਸਨ।

 

ਦੋਵੇਂ ਪਿੰਡਾਂ ਵੱਲੋਂ ਓਥੇ ਹੀ ਲੰਗਰ ਖੁੱਲ੍ਹ ਗਏ। ਡਬਲ ਇੱਟਾਂ ਦੇ ਚੁੱਲ੍ਹਿਆਂ ਉੱਤੇ ਚਾਹ ਦੇ ਦੇਗੇ ਉੱਬਲਣ ਲੱਗੇ। ਉਹ ਆਪੋ-ਆਪਣੇ ਪਿੰਡਾਂ ਤੋਂ ਭਾਂਡਿਆਂ ਦੀਆਂ ਬੇਲਾਂ ਲੈ ਕੇ ਆਏ ਸਨ। ਪਹਿਲਾਂ ਸਭ ਨੂੰ ਚਾਹ ਵਰਤਾਈ ਗਈ। ਨੰਬਰਦਾਰਾਂ ਕੋਲ ਫੀਮ ਦੇ ਪਿੰਨੇ ਵੀ ਸਨ । ਫੀਮ ਖਾਣ ਵਾਲਿਆਂ ਨੇ ਇਕ-ਇਕ ਮਾਵਾ ਖਾਧਾ ਤੇ ਤਰਾਰੇ ਵਿਚ ਆ ਗਏ। ‘ਬੋਲੇ ਸੋ ਨਿਹਾਲ, ਸਾਸਰੀਕਾਲ’ ਦੇ ਜੈਕਾਰਿਆਂ ਨਾਲ ਕੰਮ ਦੁਬਾਰਾ ਸ਼ੁਰੂ ਹੋ ਗਿਆ। ਟੋਕਰੇ ਢੋਂਹਦੇ ਮਨੁੱਖ ਇਉਂ ਲੱਗ ਰਹੇ ਸਨ ਜਿਵੇਂ ਇਹ ਸਭ ਫਰਿਹਾਦ ਹੋਣ ਤੇ ਸ਼ੀਰੀ ਦੀ ਨਹਿਰ ਪੁੱਟਣ ਲਈ ਪਹਾੜ ਨੂੰ ਮੱਥਾ ਲਾਇਆ ਹੋਇਆ ਹੋਵੇ। ਚਾਹ ਦੇ ਦੇਗੇ ਓਵੇਂ ਹੀ ਉੱਬਲਦੇ ਰਹੇ। ਜਿਸ ਕਿਸੇ ਨੂੰ ਤਲਬ ਲਗਦੀ, ਆ ਕੇ ਚਾਹ ਦਾ ਗਿਲਾਸ ਪੀ ਲੈਂਦਾ। ਦੋਵੇਂ ਪਿੰਡਾਂ ਦੇ ਵਿਹਲੇ ਬੰਦੇ ਢਾਬ ਪੁੱਟੀਂਦੀ ਦੇਖਣ ਲਈ ਓਥੇ ਆ ਖੜ੍ਹੇ ਸਨ। ਜਿਹੜਾ ਕੋਈ ਆਉਂਦਾ, ਹਰ ਇਕ ਨੂੰ ਚਾਹ ਦਾ ਗਿਲਾਸ ਦਿੱਤਾ ਜਾਂਦਾ । ਗੁੜ ਦੀ ਚਾਹ ਸੀ, ਵੱਧ ਦੁੱਧ ਵਾਲੀ। ਜੱਗ ਦੀ ਚਾਹ ਸੁਆਦ ਬਹੁਤ ਲੱਗਦੀ।

 

ਫੇਰ ਬੁੜ੍ਹੀਆਂ, ਕੁੜੀਆਂ ਤੇ ਬਹੂਆਂ ਆ ਗਈਆਂ। ਦੋਵੇਂ ਪਿੰਡਾਂ ਤੋਂ। ਚੁੱਲ੍ਹਿਆਂ ਉੱਤੇ ਤਵੀਆਂ ਰੱਖ ਕੇ ਰੋਟੀਆਂ ਪਕਾਉਣ ਲੱਗੀਆਂ। ਆਟੇ ਦੀਆਂ ਬੋਰੀਆਂ ਸਨ। ਵੱਡੀਆਂ ਵੱਡੀਆਂ ਪਰਾਤਾਂ ਵਿਚ ਕੁਝ ਔਰਤਾਂ ਆਟਾ ਗੁੰਨ੍ਹਣ ਦਾ ਕੰਮ ਹੀ ਕਰਦੀਆਂ। ਕੁਝ ਔਰਤਾਂ ਪੇੜੇ ਹੀ ਬਣਾਈ ਜਾਂਦੀਆਂ। ਕੁਝ ਚਕਲੇ-ਵੇਲਣੇ ਨਾਲ ਰੋਟੀਆਂ ਵੇਲੀ ਜਾਂਦੀਆਂ? ਤਵੀ ਉੱਤੇ ਰੋਟੀਆਂ ਉਥੱਲਣ ਵਾਲੀਆਂ ਹੋਰ ਔਰਤਾਂ ਸਨ ਤੇ ਚਿਮਟੇ ਫੜਕੇ ਅੱਗ ਉਤੇ ਰੋਟੀਆਂ ਸੇਕਣ ਵਾਲੀਆਂ ਹੋਰ ਔਰਤਾਂ। ਰੋਟੀਆਂ ਚੋਪੜਨ ਵਾਲੀਆਂ ਹੋਰ। ਟੋਕਰਿਆਂ ਵਿਚ ਰੋਟੀਆਂ ਦੇ ਢੇਰ ਲਗਦੇ ਜਾ ਰਹੇ ਸਨ। ਪਚਰੰਗੇ ਆਚਾਰ ਦੇ ਡੱਬੇ ਲਿਆਂਦੇ ਗਏ। ਗੰਢੇ ਸਨ । ਇਕ ਪਾਸੇ ਨਵਾਂ ਚੁੱਲ੍ਹਾ ਬਣਾ ਕੇ ਸਾਬਤ ਮੂੰਗੀ ਦੀ ਦਾਲ ਰਿੰਨ੍ਹੀ ਜਾ ਰਹੀ ਸੀ । ਦੁਪਹਿਰ ਦਾ ਵੇਲਾ ਹੋਇਆ ਤਾਂ ਸਭ ਲੋਕ ਮੂੰਹ-ਹੱਥ ਧੋ ਕੇ ਟੁੱਟ ਪਏ ਰੋਟੀ ‘ਤੇ। ਵਾਟੀਆਂ ਵਿਚ ਦਾਲ ਪਾ ਦਿੱਤੀ ਜਾਂਦੀ। ਗੰਢੇ ਚੀਰ ਕੇ ਰੱਖੇ ਪਏ ਸਨ। ਰੋਟੀਆਂ ਹੱਥਾਂ ਉੱਤੇ ਹੀ ਫੜਾਈਆਂ ਜਾਂਦੀਆਂ। ਉੱਤੇ ਗੰਢੇ ਦੀਆਂ ਫਾੜੀਆਂ ਤੇ ਪਚਰੰਗਾ। ਬੰਦੇ ਰੋਟੀ ਖਾਂਦੇ ਤੇ ਦਾਲ ਦੀ ਲਿੱਬੜੀ ਵਾਟੀ ਵਿਚ ਪਾਣੀ ਪਵਾ ਕੇ ਪੀ ਲੈਂਦੇ। ਜਿਹਨਾਂ ਨੇ ਪਹਿਲਾਂ ਰੋਟੀ ਖਾ ਲਈ, ਨੇੜੇ ਦੇ ਕਿਸੇ ਦੱਰਖ਼ਤ ਥੱਲੇ ਜਾ ਕੇ ਗੱਲਾਂ ਮਾਰਨ ਲੱਗੇ। ਦੁੱਲੇ ਦਾ ਢੋਲ ਚੁੱਪ ਸੀ। ਉਹ ਰੋਟੀ ਖਾ ਕੇ ਇਕੱਲਾ ਇਕ ਰੁੱਖ ਥੱਲੇ ਜਾ ਬੈਠਾ ਤੇ ਢੋਲ ਦਾ ਸਿਰਾਣਾ ਲਾ ਕੇ ਆਰਾਮ ਕਰਨ ਲੱਗਿਆ। ਰੋਟੀ ਖਾ ਕੇ ਸਾਰੇ ਬੰਦੇ ਹੀ ਦੱਰਖਤਾਂ ਥੱਲੇ ਜਾ ਲਿਟੇ। ਲੋਅ ਵਗ ਰਹੀ ਸੀ। ਕੋਈ ਜਣਾ ਬੈਠਾ ਹੋ ਕੇ ਗੱਲ ਕਰਦਾ। ਉਹਨਾਂ ਨੇ ਸਿਰਫ ਰੋਟੀ ਥੱਲੇ ਕਰਨੀ ਸੀ, ਸੌਣਾ ਨਹੀ ਸੀ। ਫੇਰ ਵੀ ਕੁਝ ਆਲਸੀ ਬੰਦੇ ਘੁਰਾੜੇ ਮਾਰਨ ਲੱਗੇ। ਬੁੜੀਆਂ, ਕੁੜੀਆਂ ਤੇ ਬਹੂਆਂ ਰੋਟੀ ਦਾ ਕੰਮ ਨਿਬੇੜ ਕੇ ਤੇ ਭਾਂਡੇ ਮਾਂਜ ਕੇ ਪਿੰਡਾਂ ਨੂੰ ਚਲੀਆਂ ਗਈਆਂ।

 

ਨੰਬਰਦਾਰ ਕੁੰਢਾ ਸਿੰਘ ਨੇ ਚਾਹ ਵਾਲਿਆਂ ਨੂੰ ਲਲਕਾਰਾ ਮਾਰਿਆ, ‘ਲੈ ਬਈ ਧਰੋ ਦੇਗਾਂ ਹੁਣ। ਬਣਾਓ, ਕੰਡੇਦਾਰ ਜੀ। ਬੱਸ ਇਹ ਸਮਝੋ ਬਈ ਸਰੀਰਾਂ ‘ਚ ਜਾਨ ਪੈ ਜੇ। ”

 

ਦੋਵੇਂ ਪਿੰਡਾਂ ਦੀਆਂ ਦੇਗਾਂ ਉੱਬਲਣ ਲੱਗੀਆਂ। ਲੰਮੀ ਪੱਤੀ ਦੀ ਚਾਹ ਖੱਦ-ਖੱਦ ਕਰ ਕੇ ਕੰਢਿਆਂ ਨੂੰ ਛੋਂਹਦੀ। ਗੁੜ ਦੇ ਡਲੇ ਭੰਨ-ਭੰਨ ਦੇਗਾਂ ਵਿਚ ਸੁੱਟੇ ਗਏ। ਦੁੱਧ ਤੱਤਾ ਕਰ ਕੇ ਰੱਖਿਆ ਪਿਆ ਸੀ। ਇਕ ਮਧਰਾ ਜਿਹਾ ਬੰਦਾ ਕੁੰਢਾ ਸਿਓਂ ਕੋਲ ਆਇਆ ਤੇ ਬੋਲਿਆ, ”ਨੰਬਰਦਾਰਾ, ਮੈ ਹੋਰ ਕਹਿਨਾਂ, ਦੇਗੇ ਵਿਚ ਈ ਸਿੱਟ ਦੇ ਦੋ ਤੋਲੇ। ਬੱਝਮਾਂ ਨਸ਼ਾ ਚੜ੍ਹਜੂ ਸਾਰਿਆਂ ਨੂੰ । ਤਰਾਰੇ ਬੱਝ ਜਾਣਗੇ। ਕੰਮ ਹੁੰਦਾ ਦੇਖੀਂ।”

 

”ਨਹੀਂ ਓਏ, ਕੋਈ ਬੰਦਾ ਨਹੀਂ ਖਾਣ ਵਾਲਾ ਹੁੰਦਾ। ਜੀਹਨੇ ਖਾਣੀ ਐ, ਊਂ ਕੀ ਜਵਾਬ ਐ ਕੋਈ ਆਪਣੇ ਕੰਨੀਓ? ” ਨੰਬਰਦਾਰ ਨੇ ਉਹਨੂੰ ਝਿੜਕਿਆ।

 

ਤੋਤਾ ਨੰਬਰਦਾਰ ਕੁੰਢਾ ਸਿੰਘ ਕੋਲ ਆਇਆ ਤੇ ਪੁੱਛਿਆ, ”ਮਾਵਾ-ਮਾਵਾ ਹੁਣ ਵੀ ਦੇਈਏ ਇਹਨਾਂ तुं वि…..?

 

”ਨੰਬਰਦਾਰਾ, ਸੁਰਤ ਕਰ। ਫੀਮ ਖਾ ਕੇ ਅਫਰੇਮਾ ਹੋਜੂ। ਹੁਣੇ ਤਾਂ ਰੋਟੀ ਖਾ ਕੇ ਹਟੇ ਐ। ਕੰਮ ਨ੍ਹੀ ਹੋਣਾ ਫੇਰ। ਅਫਰੇਮੇ ਨਾਲ ਟੰਗਾਂ ਮਣ-ਮਣ ਦੀਆਂ ਹੋ ਜਾਣਗੀਆਂ। ਪੜ੍ਹਿਆ ਵਚਾਰ, ਕਮਲਾ ਨਾ ਹੋਵੇ। ਅਜੇ ਤਾਂ ਇਕ ਵਾਰੀ ਹੋਰ ਕਰਾਂਗੇ ਚਾਹ। ਓਦੋਂ ਦੇਮਾਂਗੇ। ਰੋਟੀ ਹਜਮ ਹੋ ਚੁੱਕੀ ਹੋਊ ਓਦੋਂ ਨੂੰ। ” ਕੁੰਢਾ ਸਿੰਘ ਨੇ ਉਹਨੂੰ ਸਮਝਾਇਆ।

 

ਥੰਮਣ ਵਾਲੇ ਪਿੰਡ ਦੇ ਬੰਦੇ ਚਾਹਾਂ ਦੇ ਗਿਲਾਸ ਪੀ ਕੇ ਹਟੇ ਤਾਂ ਚਾਹ ਵਾਲੇ ਇਕ ਬਾਲਟੀ ਹੋਰ ਭਰੀ ਹੋਈ ਲੈ ਆਏ। ਕਹਿ ਰਹੇ ਸਨ, ”ਹੋਰ ਲਓ ਵੀ, ਜੀਹਨੇ ਲੈਣੀ ਐ। ਵਾਧੂ ਐ, ਨਹੀਂ ਐਮੇ ਜਾਊ। ”

 

ਕੁਝ ਬੰਦਿਆਂ ਨੇ ਆਪਣੇ ਗਿਲਾਸਾਂ ਵਿਚ ਥੋੜ੍ਹੀ-ਥੋੜ੍ਹੀ ਚਾਹ ਪਵਾ ਲਈ। ਬਹੁਤਿਆਂ ਨੇ ਨਾਂਹ ਆਖ ਦਿੱਤੀ । ਕੁਝ ਬੰਦੇ ਆਪਣੇ ਗਿਲਾਸ ਮਾਂਜ ਚੁੱਕੇ ਸਨ। ਇਕ ਬੰਦੇ ਨੇ ਆਪਣਾ ਗਿਲਾਸ ਮਾਂਜ ਕੇ ਚਾਹ ਲਈ ਅੱਗੇ ਕਰ ਦਿੱਤਾ।

 

ਨਾਲ ਦਾ ਬੋਲਿਆ, “ਹੋਰ ਪੀਣੀ ਸੀ, ਭਲਿਆ ਮਾਣਸਾ ਗਿਲਾਸ ਕਿਉਂ ਮਾਂਜਿਆ ਫੇਰ? ” ਇਕ ਹੋਰ ਟਿਚਰੀ ਬੰਦੇ ਨੇ ਜਵਾਬ ਦਿੱਤਾ, ” ਇਹ ਭਾਈ ਆਵਦਾ ਜੂਠਾ ਨ੍ਹੀ ਪੀਂਦਾ ਹੁੰਦਾ।”

 

ਨੇੜੇ ਬੈਠੇ ਸਾਰੇ ਹੱਸ ਪਏ।

 

ਕੁੰਢਾ ਸਿੰਘ ਨੇ ਦੁੱਲੇ ਨੂੰ ਬੋਲ ਮਾਰਿਆ, “ਕਿਉਂ, ਪੀ’ ਲੀ ਚਾਹ ? “ਫੇਰ ਲਾ ਦੇ ਡੱਗਾ। ਕਰਦੇ ਤਰਾਰੇ ‘ਚ ਸਾਰੀ ਸੰਗਤ ਨੂੰ।

 

”ਹਾਂ ਮਾਰਾਜ, ਛਕ ‘ਲੀ।

 

ਦੁੱਲਾ ਫੁਰਤੀ ਨਾਲ ਖੜ੍ਹਾ ਹੋਇਆ। ਢੋਲ ਗਲ ਵਿਚ ਪਾਇਆ ਤੇ ਛਿਟੀ ਨਾਲ ਤਿਰੜ-ਤਿਹੜ ਕੀਤੀ। ਡੱਗਾ ਵੱਜਣ ਲੱਗਿਆ1 ਢੋਲ ਦੀ ਆਵਾਜ਼ ਨਾਲ ਜਿਵੇਂ ਰੋਹੀ ਬੀਆਬਾਨ ਵਿਚ ਜ਼ਿੰਦਗੀ ਧੜਕ ਪਈ ਹੋਵੇ।

 

ਸੂਰਜ ਸਿਖਰ ਆਇਆ ਖੜ੍ਹਾ ਸੀ। ਟਿਕਵੀਂ ਗਰਮ ਹਵਾ ਚੱਲ ਰਹੀ ਸੀ। ਐਨੀ ਗਰਮ ਕਿ ਪਿੰਡਿਆਂ ਨੂੰ ਪਲਸੇਕ ਕੇ ਲੰਘਦੀ। ਆਸਮਾਨ ਵਿਚ ਕਿਧਰੇ ਕੋਈ ਬੱਦਲ ਨਹੀਂ ਸੀ। ਦਰਖਤਾਂ ਦੇ ਨਵੇਂ ਪੱਤੇ ਟਹਿਕੇ ਖੜ੍ਹੇ ਸਨ। ਆਕਾਸ਼ ਤੋਂ ਅੱਗ ਦੀਆਂ ਲਸਰਾਂ ਜਿਹੀਆਂ ਥੱਲੇ ਉੱਤਰਦੀਆਂ ਦਿਸਦੀਆਂ। ਕਿਧਰੇ ਕੋਈ ਨਿੱਕਾ ਜਿਹਾ ‘ਵਾ-ਵਰੋਲਾ ਉੱਠਦਾ ਤੇ ਗੋਲ ਗੋਲ ਘੁੰਮਦਾ ਦੂਰ ਨਿਕਲ ਜਾਂਦਾ, ਆਪਣਾ ਆਕਾਰ ਖਾਸਾ ਵੱਡਾ ਬਣਾ ਕੇ। ਕਦੇ ਕਦੇ ਐਨਾ ਵੱਡਾ ਕਿ ਧਰਤੀ ਤੋਂ ਲੈ ਕੇ ਧੁਰ ਆਸਮਾਨ ਤੱਕ ਭੱਠੇ ਦੀ ਚਿਮਨੀ ਜਿਹੀ ਖੜ੍ਹੀ ਦਿਸਦੀ।

 

ਦੋਵੇਂ ਨੰਬਰਦਾਰਾਂ ਦੇ ਮੋਢਿਆਂ ਦੇ ਸਮੋਸੇ ਹਵਾ ਵਿਚ ਲਹਿਰਾ ਰਹੇ ਸਨ, ‘ਚਲੋ, ਉੱਠੋ ਬਈ ਚੋਥਰੋਂ, ਨਹੀਂ ਫੇਰ ਆਲੰਘ ਚੜ੍ਹ ਜੂ। ਚੱਕੋ ਕਹੀਆਂ-ਟੋਕਰੇ । ਮਾਰੋ ਮੜ੍ਹਾਸੇ।

 

ਬੰਦਿਆਂ ਦੀਆਂ ਟੋਲੀਆਂ ਢਾਬ ਵੱਲ ਵਧਣ ਲੱਗੀਆਂ। ਦੁੱਲਾ ਤੇਜ਼ ਰਫਤਾਰ ਨਾਲ ਢੋਲ ਵਜਾ ਰਿਹਾ

 

मी।

 

ਕੰਮ ਉੱਤੇ ਲੱਗਣ ਤੋਂ ਪਹਿਲਾਂ ਬੰਦਿਆਂ ਨੇ ਦੇਖਿਆ ਖਾਸੀ ਮਿੱਟੀ ਚੁੱਕੀ ਗਈ ਹੈ। ਦੁੱਲੇ ਕੋਲ ਦੀ ਲੰਘਦੇ ਬੰਦੇ ਬੋਲੇ, “ਇਹ ਸਭ ਦੁੱਲਾ ਸੁੰ ਦਾ ਤਰੱਦਦ ਐ ਭਾਈ। ”ਪਰ ਉਹਨਾਂ ਦੀ ਗੱਲ ਦੁੱਲੇ ਦੇ ਕੰਨੀਂ ਨਹੀਂ ਪਈ।

 

ਸੂਰਜ ਪੱਛੋਂ ਵਿਚ ਖਾਸਾ ਥੱਲੇ ਲਹਿ ਗਿਆ ਤਾਂ ਚਾਹ ਦੀਆਂ ਦੇਗਾਂ ਫੇਰ ਉੱਬਲਣ ਲੱਗੀਆਂ। ਸਾਰੇ ਬੰਦੇ ਦਰੱਖਤਾਂ ਥੱਲੇ ਜਾ ਬੈਠੇ। ਕਿੱਕਰਾਂ, ਟਾਹਲੀਆਂ, ਨਿੰਮ, ਜੰਡ ਤੇ ਤੂਤਾਂ ਦੇ ਦਰੱਖਤ ਵਿਰਲੇ ਵਿਰਲੇ ਕਈ ਸਨ। ਕੋਰੀ ਅੱਗ ਵਰ੍ਹਦੀ ਤੇ ਪਿੰਡੋ ਲੂਹੇ ਜਾ ਰਹੇ ਸਨ । ਦੋਵੇਂ ਨੰਬਰਦਾਰ ਆਪਣੇ ਆਪਣੇ ਬੰਦਿਆਂ ਨੂੰ ਪਿੰਨਾ ਤੋੜ ਤੋੜ ਦੇ ਰਹੇ ਸਨ। ਕੋਈ ਜਣਾ ਚੂੰਢੀ ਤੋੜ ਕੇ ਨਾਲ ਦੇ ਨੂੰ ਫੜਾ ਦਿੰਦਾ, ‘ਮੈਂ ਤਾਂ ਬੱਸ ਐਨੀ ਕੁ ਦਾ ਭਾਈਵਾਲ ਆਂ।’ ਕੋਈ ਜਣਾ ਹੋਰ ਮੰਗਦਾ, ‘‘ਨਬੰਰਦਾਰਾ ਖੁੱਲ੍ਹੇ ਹੱਥ ਨਾਲ ਦੇਹ। ਕਿਰਸ ਨਾ ਕਰ ਹੁਣ, ਜੇ ਟੋਭਾ ਪਟੌਣੇ।’

 

ਦਿਨ ਛਿਪਣ ਵਾਲਾ ਸੀ। ਮਿੱਟੀ ਦਾ ਥੜ੍ਹਾ ਐਨਾ ਉੱਚਾ ਹੋ ਗਿਆ, ਲਗਦਾ ਸੀ ਜਿਵੇਂ ਧਰਤੀ ਦਿਉਂਆਂ ਦੀ ਪੁੱਟੀ ਹੋਵੇ। ਕਹੀਆਂ, ਟੋਕਰੇ ਟੋਕਰੀਆਂ ਤੇ ਭਾਂਡੇ ਸਾਂਭ ਕੇ ਦੋਵੇਂ ਪਿੰਡ ਘਰਾਂ ਨੂੰ ਚੱਲ ਪਏ। ਪਰ ਦੁੱਲਾ ਓਵੇਂ ਦਾ ਓਵੇਂ ਖੜ੍ਹਾ ਢੋਲ ਵਜਾ ਰਿਹਾ ਸੀ । ਅੱਖਾਂ ਬੰਦ ‘ਤੇ ਸਿਰ ਇਕ ਪਾਸੇ ਨੂੰ ਸਿੱਟਿਆ ਹੋਇਆ। ਉਹ ਮਸਤ ਸੀ। ਉਹਨੇ ਫੀਮ ਵੀ ਨਹੀਂ ਖਾਧੀ ਸੀ। ਅੱਖਾਂ ਅੱਗੇ ਢਾਬ ਵਿਚ ਐਨ ਵਿਚਕਾਰ ਪਾਣੀ ਦੀ ਮੋਟੀ ਧਾਰ ਉਤਾਂਹ ਉੱਠ ਰਹੀ ਸੀ। ਧਾਰ ਵਿੱਚੋਂ ਉਹਨੂੰ ਔਰਤ ਦਾ ਚਿਹਰਾ ਸਾਫ਼ ਦਿਸ ਰਿਹਾ ਸੀ। ਜਿਉਂ-ਜਿਉਂ ਚਿਹਰਾ ਹੋਰ ਉੱਘੜਦਾ, ਉਹਦਾ ਡੱਗਾ ਤੇਜ਼ ਵੱਜਣ ਲੱਗਦਾ।

 

14

 

ਚਾਰ ਦਿਨਾਂ ਵਿਚ ਢਾਬ ਮੁਕੰਮਲ ਪੁੱਟ ਦਿੱਤੀ ਗਈ। ਐਨੀ ਡੂੰਘੀ ਕਿ ਵਿਚ ਖੜ੍ਹਾ ਆਦਮੀ ਦੂਰੋਂ ਨਾ ਦਿਸਦਾ ਹੋਵੇ।

 

ਦੋਵੇਂ ਪਿੰਡਾਂ ਦੇ ਕੁਝ ਅਜਿਹੇ ਬੰਦੇ ਸਨ, ਜਿਹੜੇ ਨਿੱਤ ਆਉਂਦੇ। ਬਾਕੀ ਸਭ ਬਦਲਵੇਂ ਬੰਦੇ ਹੁੰਦੇ। ਦੋਵੇਂ ਨੰਬਰਦਾਰ ਚਾਰੇ ਦਿਨ ਹਾਜ਼ਰ ਰਹੇ। ਸਵੇਰ ਤੋਂ ਆਥਣ ਤੱਕ। ਢਾਬ ਦੀ ਸਾਰੀ ਜ਼ਿੰਮੇਵਾਰੀ ਨੰਬਰਦਾਰਾਂ ਸਿਰ ਸੀ। ਲੰਗਰ ਦਾ ਕੰਮ ਲਗਾਤਾਰ ਚੱਲਿਆ। ਦੋਵੇਂ ਪਿੰਡਾਂ ਵਲੋਂ ਹੀ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਰਹੀ। ਥੜ੍ਹੇ ਦੀ ਮਿੱਟੀ ਬਾਕੀ ਸਾਰੀ ਜ਼ਮੀਨ ਵਿਚ ਵਿਛਾ ਦਿੱਤੀ ਗਈ। ਥੜ੍ਹਾ ਆਦਮੀ ਦੇ ਲੱਕ ਬਰਾਬਰ ਉੱਚਾ ਸੀ। ਬੰਦੇ ਫਿਰਦੇ-ਤੁਰਦੇ ਸੀ। ਨਾਲ ਦੀ ਨਾਲ ਮਿੱਟੀ ਲੜੜੀ ਵੀ ਗਈ। ਥੱਲਿਓਂ ਪੱਕੀ ਮਿੱਟੀ ਨਿਕਲੀ ਸੀ। ਕਿਧਰੇ ਕਾਲੀ ਮਿੱਟੀ, ਕਿਧਰੇ ਪੀਲੀ ਮਿੱਟੀ ਤੇ ਕਿਧਰੇ ਰੋੜਾਂ ਵਾਲੀ ਪੀਲੀ ਮਿੱਟੀ। ਰਲਾ-ਮਿਲਾ ਕੇ ਥੜ੍ਹੇ ਉੱਤੇ ਸੀਮਿੰਟ ਵਾਂਗ ਜੰਮ ਗਈਆਂ ਮਿੱਟੀ ਦੀਆਂ ਤਹਿਆਂ।

 

ਫੇਰ ਦੋਵੇਂ ਪਿੰਡਾਂ ਵਿਚੋਂ ਬਾਸ਼ ਇਕੱਠੀ ਕੀਤੀ ਗਈ। ਥੰਮਣ ਵਾਲੇ ਵਿਚੋਂ ਵੱਧ ਪੈਸੇ ਬਣੇ। ਟਿੱਬੇ ਵਾਲੇ ਕੰਜੂਸ ਨਿਕਲੇ। ਥੜ੍ਹੇ ਦੇ ਟਿੱਥੇ ਵਾਲੇ ਪਾਸੇ ਖੂਹੀ ਲੱਗ ਗਈ । ਪਾਣੀ ਬਹੁਤੀ ਦੂਰ ਨਹੀਂ ਸੀ। ਪਾਣੀ ਪੀਣ ਵਿਚ ਸੁਆਦ ਸੀ। ਦਿਨ ਲੰਘੇ ਤਾਂ ਮੀਹ ਦੀ ਉਡੀਕ ਹੋਣ ਲੱਗੀ। ਬੱਦਲਾਂ ਨਾਲ ਆਸਮਾਨ ਤਾਂ ਭਰਿਆ ਰਹਿੰਦਾ, ਪਰ ਕਿਧਰੇ ਵਰ੍ਹਦਾ ਨਹੀਂ ਸੀ। ਫਸਲਾਂ ਬੀਜਣ ਲਈ ਕਿਸਾਨ ਉਤਾਵਲੇ ਸਨ। ਇਕ ਮੀਂਹ ਪਵੇ ਤਾਂ ਉਹ ਜ਼ਮੀਨਾਂ ਵਾਹੁਣ। ਕਰਸਾਹ ਦੀ ਰੁੱਤ ਬੜੀ ਚੰਦਰੀ ਰੁੱਤ ਸੀ। ਐਵੇ ਹੀ ਮੁੜਕਾ ਆਈ ਜਾਂਦਾ। ਖੜ੍ਹੇ-ਖੜ੍ਹੇ ਹੀ ਪਿੰਡਾਂ ਤ੍ਰਿਪ-ਤ੍ਰਿਪ ਚਿਉਣ ਲਗਦਾ।

 

ਕਾਲੇ ਰੋੜ, ਪੀਲੇ ਰੋੜ। ਹਾੜ੍ਹੇ ਰੱਬਾ, ਵੱਟਾਂ ਤੋੜ।

 

ਤੇ ਫੇਰ ਵੱਟਾਂ-ਤੋੜ ਹੀ ਬੱਦਲ ਵਰ੍ਹਿਆ। ਜਲ-ਥਲ ਇਕ ਹੋ ਗਿਆ। ਨੇੜੇ ਦੇ ਖੇਤਾਂ ਦਾ ਪਾਣੀ ਵੀ ਢਾਬ ਵਿਚ ਇਕੱਠਾ ਹੋ ਗਿਆ। ਥੜ੍ਹਾ ਦੱਬਿਆ ਗਿਆ ਤੇ ਨੀਵਾਂ ਹੋ ਗਿਆ। ਢਾਬ ਦਾ ਪਾਣੀ ਕੰਢਿਆਂ ਨੂੰ ਛੋਹਣ ਲੱਗਿਆ। ਖੂਹੀ ਉੱਤੇ ਇਕ ਟੁੱਟੀ ਜਿਹੀ ਬਾਲਟੀ ਰੱਸਾ ਬੰਨ੍ਹ ਕੇ ਰੱਖ ਦਿੱਤੀ ਗਈ ਸੀ। ਰੱਸੇ ਦਾ ਇਕ ਸਿਰਾ ਖੂਹੀ ਦੀ ਮਣ ਵਿਚ ਲੱਗੇ ਕੁੰਡੇ ਨਾਲ ਬੰਨ੍ਹਿਆ ਰਹਿੰਦਾ। ਬਾਲਟੀ ਚਿਉਂਦੀ ਸੀ। ਉੱਤੇ ਆਉਂਦੀ ਅੱਧੀ ਹੋ ਜਾਂਦੀ। ਪੀਣ ਵੇਲੇ ਤੱਕ ਆਦਮੀ ਦੀ ਤੇਹ ਜਿੰਨਾ ਹੀ ਪਾਣੀ ਬਾਕੀ ਬਚਦਾ। ਇਹ ਟੁੱਟੀ ਬਾਲਟੀ ਠੀਕ ਹੀ ਕਿਸੇ ਨੇ ਰੱਖੀ ਸੀ। ਨਵੀਂ ਬਾਲਟੀ ਹੁੰਦੀ ਤਾਂ ਗਾਇਬ ਹੋ ਜਾਂਦੀ। ਨਵੀਂ ਚੀਜ਼ ਨੂੰ ਕੌਣ ਛੱਡਦਾ ਹੈ। ਰੋਹੀ ਬੀਆਬਾਨ ਵਿਚ

 

ਦੁੱਲਾ ਖੂਹੀ ਲੱਗਣ ਵੇਲੇ ਵੀ ਢੋਲ ਲੈ ਕੇ ਏਥੇ ਆਉਂਦਾ ਰਿਹਾ। ਢੋਲ ਵਜਾ ਕੇ ਲੋਕਾਂ ਨੂੰ ਇੱਕਠੇ ਕਰਦਾ। ਕੰਮ ਕਰਦੇ ਬੰਦੇ ਉਹਦੇਂ ਢੋਲ ਕਰ ਕੇ ਤਾਜ਼ਾ ਦਮ ਬਣੇ ਰਹਿੰਦੇ। ਜਿਵੇਂ ਉਹਨਾਂ ਨੂੰ ਨਾਲ ਦੀ ਨਾਲ ਸ਼ਾਬਾਸ਼ ਮਿਲ ਰਹੀ ਹੋਵੇ। ਬਰਸਾਤਾਂ ਦੇ ਦਿਨ ਸਨ । ਹੁਣ ਜਦੋਂ ਕਦੇ ਮੌਸਮ ਚੰਗਾ ਹੁੰਦਾ, ਮੀਂਹ ਪੈ ਕੇ ਹਟਦਾ ਤੇ ਮਿੱਠੀ ਮਿੱਠੀ ਹਵਾ ਵਗਦੀ ਉਹ ਢੋਲ ਲੈ ਕੇ ਢਾਬ ‘ਤੇ ਆ ਜਾਂਦਾ ਤੇ ਇੱਕਲਾ ਹੀ ਢੋਲ ਵਜਾਉਣ ਲਗਦਾ। ਢਾਬ ਦਾ ਪਾਣੀ ਨੀਵਾਂ ਹੁੰਦਾ ਰਹਿੰਦਾ। ਨਵੀਂ ਮਿੱਟੀ ਸੀ, ਪਾਣੀ ਸੋਕਦੀ। ਪਰ ਹੋਰ ਮੀਂਹ ਪੈ ਜਾਂਦਾ ਤੇ ਢਾਬ ਓਵੇਂ ਦੀ ਓਵੇਂ ਭਰ ਜਾਂਦੀ। ਟੋਏ ਵਿਚੋਂ ਪਾਣੀ ਦੀ ਧਾਰ ਉੱਠਣ ਦਾ ਨਜ਼ਾਰਾ ਹੁਣ ਦੁੱਲੇ ਦੇ ਸੁਪਨਿਆਂ ਵਿਚ ਕਿਧਰੇ ਨਹੀਂ ਰਹਿ ਗਿਆ ਸੀ। ਪਰ ਔਰਤ ਦਾ ਚਿਹਰਾ ਨਹੀਂ ਭੁੱਲਦਾ ਸੀ ਉਸਨੂੰ। ਇਹ ਚਿਹਰਾ ਸਰਦਾਰੋ ਦਾ ਸੀ । ਉਹ ਢੋਲ ਵਜਾਉਂਦਾ ਤੇ ਅੱਖਾਂ ਮੀਚ ਲੈਂਦਾ। ਸਿਰ ਇਕ ਪਾਸੇ ਸੁੱਟ ਲੈਂਦਾ। ਸਰਦਾਰੋ ਉਹਦੇ ਸਾਹਮਣੇ ਆ ਖੜ੍ਹੀ ਹੁੰਦੀ। ਪਰ ਉਹ ਸਰਦਾਰੋ ਨੂੰ ਹੱਥ ਲਾ ਕੇ ਨਹੀਂ ਛੋਹ ਸਕਦਾ ਸੀ। ਜਦੋਂ ਹੀ ਢੋਲ ਬੰਦ ਹੁੰਦਾ ਤੇ ਉਹ ਅੱਖਾਂ ਖੋਲ੍ਹਦਾ ਤਾਂ ਸਰਦਾਰੋ ਗਾਇਬ ਹੋ ਜਾਂਦੀ। ਉਹ ਘੰਟਿਆਂ ਬੱਧੀ ਢਾਬ ਕਿਨਾਰੇ ਖੜ੍ਹਾ ਢੋਲ ਵਜਾਉਂਦਾ ਰਹਿੰਦਾ। ਤੇਹ ਲਗਦੀ ਤਾਂ ਬਾਲਟੀ ਖਿੱਚ ਕੇ ਖੂਹੀ ਦਾ ਪਾਣੀ ਪੀ ਲੈਂਦਾ। ਫੇਰ ਢੋਲ ਵਜਾਉਣ ਲਗਦਾ। ਕਦੇ ਉਹਦੀ ਰੂਹ ਬਹੁਤਾ ਹੀ ਕੁਰਲਾ ਉੱਠਦੀ ਤਾਂ ਢੋਲ ਫੇਰ ਗਲੋਂ ਲਾਹ ਕੇ ਉੱਚੀ ਉੱਚੀ ਹੀਰ ਗਾਉਣ ਲਗਦਾ।

 

ਹੀਰ ਆਖਦੀ ਜੋਗੀਆ ਝੂਠ ਬੋਲੋਂ, ਕੌਣ ਰੁੱਠੜੇ ਯਾਰ ਮਨਾਉਂਦਾ ਏ, ਸਾਡੇ ਚੰਮ ਦੀਆਂ ਜੁੱਤੀਆਂ ਕਰੇ ਸੋਈ, ਜਿਹੜਾ ਜਿਊਦਾ ਰੋਗ ਗਵਾਉਂਦਾ ਏ।

 

ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਦੇਖਾਂ ਆਣ ਕੇ ਕਦੋਂ ਬੁਝਾਉਂਦਾ ਏ।

 

ਦੋਵਾਂ ਚੂਰੀਆਂ ਘਿਓ ਦੇ ਬਾਲ ਦੀਵੇ,

 

ਵਾਰਸ ਸ਼ਾਹਾ ਜੇ ਸੁਣਾਂ ਮੈਂ ਆਉਂਦਾ ਏ।

 

ਦੁੱਲੇ ਦਾ ਹਵੇਲੀ ਵਿਚ ਜੀਅ ਨਾ ਲਗਦਾ। ਹਵੇਲੀ ਜਿਵੇਂ ਉਜਾੜ ਹੋਵੇ। ਉਹਦੇ ਨੂੰਹ-ਪੁੱਤ ਤੇ ਪੋਤਾ ਉਹਨੂੰ ਤੁਰਦੇ-ਫਿਰਦੇ ਭੂਤ ਨਜ਼ਰ ਆਉਂਦੇ। ਨਹਿਰੂ ਨੂੰ ਉਹਨੇ ਕਦੇ ਲਾਡ ਨਾ ਕੀਤਾ, ਕਦੇ ਬੁਲਾਇਆ ਨਹੀਂ । ਚੰਨੂ ਤੇ ਗਾਨੀ ਹੈਰਾਨ ਤੇ ਵਿਕਰਮੰਦ ਸਨ ਕਿ ਬਾਪੂ ਨੂੰ ਕੀ ਹੋ ਗਿਆ ਹੈ। ਉਹ ਅੰਦਰੇ-ਅੰਦਰ ਕਿਉਂ ਮਰਦਾ ਜਾਂਦਾ ਹੈ। ਤੀਵੀਂ ਨਹੀਂ ਤਾਂ ਕੀ, ਉਹ ਸਬਰ ਕਿਉਂ ਨਹੀਂ ਕਰ ਲੈਂਦਾ। ਕਿਉਂ ਉਹਨੂੰ ਝੂਰਦਾ ਹੈ ਤੇ ਆਪਣਾ ਅੰਦਰ ਸਾੜਦਾ ਰਹਿੰਦਾ ਹੈ। ਬਾਪੂ ਨੂੰ ਪੁੱਛਣ ਦੀ ਉਹਨਾਂ ਵਿਚ ਹਿੰਮਤ ਵੀ ਨਹੀਂ ਸੀ। ਉਹ ਉਹਦੀ ਚੁੱਪ ਤੋਂ ਡਰਦੇ ਸਨ। ਉਹਦੇ ਅੱਗੇ ਲਿਜਾ ਕੇ ਰੋਟੀ ਰੱਖ ਦਿੰਦੇ, ਉਹ ਚੁੱਪ-ਚਾਪ ਖਾ ਲੈਂਦਾ। ਚਾਹ ਦਿੰਦੇ, ਚਾਹ ਪੀ ਲੈਂਦਾ। ਆਪਣੇ ਕੱਪੜੇ ਆਪ ਧੋਂਦਾ। ਉਹਦੀ ਕੋਈ ਮੰਗ ਨਹੀਂ ਸੀ। ਉਹਦੀ ਕੋਈ ਸ਼ਿਕਾਇਤ ਨਹੀਂ ਸੀ। ਗਾਨੀ ਦੇਖਦੀ, ਉਹ ਆਪਣੇ ਕੱਪੜੇ ਆਪ ਧੋਂਦਾ ਰੋ ਰਿਹਾ ਹੁੰਦਾ। ਇਕ ਦਿਨ ਗਾਨੀ ਨੇ ਕਿਹਾ, “ਲਿਆ ਬਾਪੂ, ਮੈਂ ਧੋ ਦਿੰਨੀ ਆਂ ਤੇਰਾ ਕੁੜਤਾ” । ਪਰ ਉਹਨੇ ਇਨਕਾਰ ਵਿਚ ਉਂਗਲ ਮਾਰ ਦਿੱਤੀ। ਇਕ ਦਿਨ ਊਠ ਦਾ ਗਾਹਕ ਆਇਆ ਕੋਈ। ਸੌਦਾ ਹੋ ਗਿਆ। ਪਰ ਚੰਨੂ ਚਾਹੁੰਦਾ ਸੀ, ਬਾਪੂ ਨੂੰ ਪੁੱਛ ਲਵਾਂ । ਗਾਹਕ ਨੂੰ ਨਾਲ ਲੈ ਕੇ ਉਹ ਚੁਬਾਰੇ ਵਿਚ ਗਿਆ। ਦੁੱਲਾ ਮੰਜੇ ਉੱਤੇ ਟੇਢਾ ਜਿਹਾ ਹੋ ਕੇ ਬੈਠਾ ਕੁਝ ਸੋਚ ਰਿਹਾ ਸੀ। ਬਿੰਦੇ-ਬਿੰਦੇ ਦਾੜ੍ਹੀ ਵਿਚ ਖੁਰਕ ਕਰਦਾ ਤੇ ਕੰਨ ਵਿਚ ਉਂਗਲ ਫੇਰਦਾ। ਆਪਣਾ ਸਿਰ ਝੰਜਕਦਾ। ਉਹਨਾਂ ਨੂੰ ਦੇਖ ਕੇ ਉਹ ਸਿੱਧਾ ਹੋ ਕੇ ਬੈਠ ਗਿਆ। ਗਾਹਕ ਦੇ ਚਿਹਰੇ ਵੱਲ ਗਹੁ ਨਾਲ ਦੇਖਿਆ।

 

”ਬਾਪੂ, ਊਠ ਵਿਕਦੈ, ਵੇਚ ਦੀਏ?” ਚੰਨੂ ਖੜ੍ਹਾ-ਖੜ੍ਹਾ ਹੀ ਬੋਲਿਆ। ਦੁੱਲੇ ਨੇ ਪੁੱਛਿਆ, ”ਕਿਹੜਾ?’’

 

”ਓਹੀ, ਕਾਲੀ ਪੂਛ ਵਾਲਾ, ਜਿਹੜਾ ਆਪਾਂ ਕਾਲੇਕਿਆਂ ਤੋਂ ਲਿਆਂਦਾ ਸੀ।’

 

ਦੁੱਲੇ ਨੇ ਇਹ ਨਹੀਂ ਪੁੱਛਿਆ ਕਿ ਕਿੰਨੇ ਦਾ ਵਿਕਦਾ ਹੈ। ਇਹ ਵੀ ਨਹੀਂ ਪੁੱਛਿਆ ਕਿ ਇਹ ਭਾਈ ਕਿੱਥੋਂ ਹੈ? ਬੱਸ ਹੱਥ ਮਾਰ ਦਿੱਤਾ। ਜਿਸ ਦਾ ਮਤਲਬ ਸੀ, ਦੇ ਦਿਓ। ਗਾਹਕ ਨੇ ਪੈਸੇ ਖਰੇ ਕਰਾਏ ਤੇ ਊਠ ਦੀ ਮੁਹਾਰ ਪੱਲੇ ਪਵਾ ਕੇ ਤੁਰ ਗਿਆ। ਇਹ ਊਠ ਉਹਨਾਂ ਕੋਲ ਦੋ ਸਾਲ ਤੋਂ ਸੀ। ਚੰਨੂ ਨੇ ਹਉਂਕਾ ਲਿਆ, ਕਿੰਨਾ ਸੀਲ-ਸੁਭਾਅ ਸੀ। ਜਿਵੇਂ ਉਹਨੇ ਬੰਦਾ ਵੇਚਿਆ ਹੋਵੇ। ਨੋਟਾਂ ਦੀ ਥੱਬੀ ਲੈ ਕੇ ਉਹ ਚੁਬਾਰੇ ਵਿਚ ਗਿਆ ਤੇ ਦੁੱਲੇ ਨੂੰ ਕਿਹਾ, “ਬਾਪੂ, ਲੈ ਵੜ। ਵੇਚ ‘ਤਾ।’

 

ਦੁੱਲੇ ਨੇ ਨੋਟ ਨਹੀਂ ਫੜੇ। ਇਸ਼ਾਰਾ ਕੀਤਾ ਜਿਸ ਦਾ ਮਤਲਬ ਸੀ ਕਿ ਉਹ ਪੈਸੇ ਆਪਣੇ ਕੋਲ ਹੀ ਰੱਖੇ। ਚੰਨੂ ਬੜਾ ਹੈਰਾਨ ਹੋਇਆ ਤੇ ਬੇਥਾਹ ਖੁਸ਼ ਵੀ। ਏਦਾਂ ਤਾਂ ਬਾਪੂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ। ਉਹਨੇ ਥੱਲੇ ਜਾ ਕੇ ਗਾਨੀ ਨੂੰ ਦੱਸਿਆ। ਗਾਨੀ ਵੀ ਹੈਰਾਨ। ਪਰ ਫਿਕਰ ਕੀਤਾ। ਉਹਦਾ ਸਹੁਰਾ ਉਹਦੀ ਸੱਸ ਦਾ ਕਿੰਨਾ ਦਰੇਗ ਕਰ ਗਿਆ। ਹੁਣ ਉਹਨੂੰ ਕੁਝ ਵੀ ਚੰਗਾ ਨਹੀਂ ਲਗਦਾ। ਪੈਸਿਆਂ ਦੀ ਕੋਈ ਕੀਮਤ ਨਹੀਂ ਰਹੀ। ਮਾਲ-ਪਸ਼ੂ ਉਹਦੇ ਲਈ ਫਜ਼ੂਲ ਹਨ। ਉਹਨੂੰ ਬੰਦੇ ਵੀ ਚੰਗੇ ਨਹੀਂ ਲਗਦੇ। ਬੇਗਾਨਿਆਂ ਵਾਂਗ ਫੜ ਕੇ ਰੋਟੀ ਖਾ ਲੈਂਦਾ ਹੈ। ਚਾਹ ਪੀ ਲੈਂਦਾ ਹੈ। ਕੱਪੜੇ ਆਪ ਧੌਂਦਾ ਹੈ। ਉਹ ਗਹਿਰਾਈ ਵਿਚ ਸੋਚਦੀ, ਕੀ ਬਣੇਗਾ ਇਸ ਬਜ਼ੁਰਗ ਦਾ? ਝੁਰਦੀ, ਪਿਛਲੀ ਉਮਰ ਵਿਚ ਜੀਹਦੀ ਤੀਵੀ ਖੁੱਸ ਜਾਵੇ, ਉਹਦੀ ਖਾਤਰ ਸਾਰਾ ਸੰਸਾਰ ਉਜਾੜ ਬੀਆਬਾਨ ਬਣ ਜਾਂਦਾ ਹੈ। ਉਹਨੂੰ ਹੁਣ ਪੈਸਿਆਂ ਦੀ ਖੁਸ਼ੀ ਘੱਟ ਤੇ ਸਹੁਰੇ ਦਾ ਫਿਕਰ ਬਹੁਤਾ ਸੀ। ਉਹਨੇ ਚੰਨੂ ਨਾਲ ਸਾਰੀ ਗੱਲ ਸਾਂਝੀ ਕੀਤੀ ਤਾਂ ਉਹ ਵੀ ਪਰੇਸ਼ਾਨ ਹੋ ਗਿਆ। ਪੈਸੇ ਆਪਣੀ ਜੋਬ ਵਿਚ ਇਉਂ ਪਾ ਲਏ, ਜਿਵੇਂ ਇਹ ਕਾਗਜ਼ਾਂ ਦੇ ਨੋਟ ਉਹਦੇ ਪਿਓ ਦੀ ਭੈੜੀ ਲਿਖਤਕਾਰ ਹੋਣ।

 

ਦੁੱਲੇ ਨੇ ਨੰਬਰਦਾਰ ਕੁੰਢਾ ਸਿੰਘ ਨੂੰ ਆਖ ਕੇ ਢਾਬ ‘ਤੇ ਇਕ ਕੁੱਲੀ ਛਤਵਾ ਲਈ। ਦੁੱਲੇ ਨੇ ਆਪ ਨਾਲ ਕੰਮ ਕਰਾਇਆ। ਭੱਠੇ ਤੋਂ ਪੱਕੀਆਂ ਇੱਟਾਂ ਸੁਟਵਾ ਲਈਆਂ। ਕਾਰੀਗਰ ਤੋਂ ਕੁੱਲੀ ਦੀਆਂ ਕੰਧਾਂ ਕਢਵਾ ਲਈਆਂ। ਆਦਮੀ ਦੇ ਮੋਢੇ ਜਿੰਨੀਆਂ ਉੱਚੀਆਂ ਪਿਛਲੀਆਂ ਤਿੰਨੇ ਕੰਧਾਂ ਤੇ ਅੱਗੇ ਬਾਰ ਰਖਵਾ ਲਿਆ। ਬਾਰ ਨੂੰ ਤਖਤੇ ਲੱਗ ਗਏ। ਇਹ ਪੁਰਾਣੇ ਤੇ ਲਾਹੇ ਪਏ ਬੇਕਾਰ ਤਖੜੇ ਸਨ, ਜਿਹੜੇ ਉਹ ਕਿਸੇ ਦੇ ਘਰੋਂ ਮੁਫਤ ਵਿਚ ਹੀ ਚੁੱਕ ਲਿਆਇਆ ਸੀ। ਤਖਤਿਆਂ ਨੂੰ ਜਿੰਦਾ-ਕੁੰਡਾ ਲਗਦਾ। ਕੁੱਲੀ ਦੀਆਂ ਕੰਧਾਂ ਦੇ ਐਨ ਵਿਚਕਾਰ ਇਕ ਬੱਲੀ ਬੀੜ ਉੱਤੇ ਸਰਕੜੇ ਦਾ ਛੱਪਰ ਬੰਨ੍ਹ ਦਿੱਤਾ । ਮੁੰਜ ਦੀਆਂ ਰੱਸੀਆਂ ਪ੍ਰੀਤ ਨਾਲ ਪਰੋਈਆਂ ਗਈਆਂ ਸਨ। ਕਿਸੇ ਸੋਹਣੇ ਸੁਥਰੇ ਕਮਰੇ ਵਾਂਗ ਸਜ ਗਈ ਕੁੱਲੀ। ਥੱਲਿਓਂ ਥਾਂ ਲਿੱਪ ਲਿਆ ਦੁੱਲੇ ਨੇ ਆਪ ਹੀ। ਬੁੜ੍ਹੀਆਂ ਵਾਂਗ ਮਿੱਟੀ ਦੀ ਤਲੀ ਦੇ ਲਈ। ਇਕ ਮੰਜਾ ਲਿਆ ਕੇ ਹੁਣ ਦੁੱਲਾ ਓਥੇ ਹੀ ਰਹਿਣ ਲੱਗਿਆ। ਆਪਣੇ ਢੋਲ ਸਮੇਤ। ਘਰ-ਪਰਿਵਾਰ ਦਾ ਮੋਹ ਉਹਨੂੰ ਪਹਿਲਾਂ ਹੀ ਨਹੀਂ ਰਿਹਾ ਸੀ।

 

ਬਰਸਾਤਾਂ ਖ਼ਤਮ ਹੋ ਚੁੱਕੀਆਂ ਸਨ। ਅੱਸੂ-ਕੱਤੇ ਦੀ ਰੁੱਤ ਸੀ। ਦੀਵਾਲੀ ਨੇੜੇ ਆ ਰਹੀ ਸੀ। ਕਣਕਾਂ ਬੀਜਣ ਲਈ ਕਿਸਾਨ ਜ਼ਮੀਨਾਂ ਵਾਹ-ਸੁਹਾਗ ਰਹੇ ਸਨ। ਕਪਾਹਾਂ ਕਦੋਂ ਦੀਆਂ ਚੁਗੀਆਂ ਗਈਆਂ ਤੇ ਮੱਕੀਆਂ ਡੂੰਗ ਲਈਆਂ ਗਈਆਂ ਸਨ। ਮਿੱਠੀ-ਮਿੱਠੀ ਠੰਡ ਉੱਤਰਨ ਲੱਗੀ ਸੀ। ਦਿਨ ਵੇਲੇ ਗਰਮੀ ਹੁੰਦੀ ਤੇ ਰਾਤ ਨੂੰ ਪਾਲਾ ਹੋ ਜਾਂਦਾ। ਬਹੁਤ ਸੋਹਣੀ ਰੁੱਤ ਹੁੰਦੀ ਹੈ ਪੰਜਾਬ ਵਿਚ ਇਹ। ਕਿਸਾਨਾਂ ਨੇ ਸੌਣੀ ਕਿਉਂਟਣੀ ਹੁੰਦੀ ਹੈ ਤੇ ਹਾੜ੍ਹੀ ਬੀਜਣੀ ਹੁੰਦੀ ਹੈ। ਕਹਿੰਦੇ ਨੇ, ਕੱਤੇ ਦੇ ਮਹੀਨੇ ਜੱਟ ਨੂੰ ਮਰਨ ਦੀ ਵੀ ਵਿਹਲ ਨਹੀਂ ਹੁੰਦੀ। ਦੰਦ-ਕਥਾ ਮਸ਼ਹੂਰ ਹੈ, ਅਖੇ ਇਕ ਜੱਟ ਦੀ ਮਾਂ ਮਰ ਗਈ। ਜੱਟ ਨੇ ਬੁੜ੍ਹੀ ਨੂੰ ਭੜੋਲੇ ਵਿਚ ਪਾ ਕੇ ਰੱਖ ਦਿੱਤਾ। ਕਹਿੰਦਾ, ਪਹਿਲਾਂ ਕਣਕ ਬੀਜ ਲਈਏ, ਵੇਰ ਫੂਕਣ ਜਾਵਾਂਗੇ ਬੇਬੇ ਨੂੰ।

 

ਦੁੱਲਾ ਰਾਤ ਢਾਬ ਦੀ ਕੁੱਲੀ ਵਿਚ ਕੱਟਦਾ। ਆਥਣ ਦੀ ਰੋਟੀ ਉਹ ਹਵੇਲੀ ਵਿਚ ਨੂੰਹ-ਪੁੱਤ ਕੋਲੋਂ ਖਾ ਜਾਂਦਾ । ਦੁੱਧ ਪੀ ਜਾਂਦਾ। ਤੜਕੇ ਦੀ ਚਾਹ ਵਾਸਤੇ ਵੀ ਦੁੱਧ ਲੈ ਜਾਂਦਾ। ਨੂੰਹ-ਪੁੱਤ ਉਹਦੀ ਰਜ਼ਾ ‘ਤੇ ਰਾਜ਼ੀ ਸਨ। ਜਿਵੇਂ ਕਰਦਾ ਹੈ, ਕਰੀ ਜਾਵੇ। ਉਹਨੂੰ ਕੋਈ ਵਰਜਣ-ਟੋਕਣ ਵਾਲਾ ਨਹੀਂ ਸੀ। ਦੁਪਹਿਰ ਦੀ ਰੋਟੀ ਉਹ ਟਿੱਬੇ ਜਾ ਕੇ ਕਿਸੇ ਦੇ ਘਰ ਖਾ ਲੈਂਦਾ। ਟਿੱਬੇ ਦੇ ਕਈ ਘਰਾਂ ਨੇ ਉਸ ਨੂੰ ਕਿਹਾ ਹੋਇਆ ਸੀ ਕਿ ਜਦੋਂ ਮਰਜ਼ੀ ਆ ਕੇ ਪਰਸ਼ਾਦਾ ਛਕ ਲਿਆ ਕਰ। ਉਹ ਕਿਸੇ ਵੀ ਘਰ ਜਾਂਦਾ। ਖੰਘੂਰ ਜਿਹੀ ਮਾਰ ਕੇ ਅਗਲੇ ਦੇ ਦਰਵਾਜ਼ੇ ਵਿਚ ਮੌਜਾ-ਪੀੜ੍ਹੀ ਦੇਖਦਾ ਤੇ ਬੈਠ ਜਾਂਦਾ। ਘਰ ਦੀਆਂ ਬੁੜ੍ਹੀਆਂ-ਕੁੜੀਆਂ ਜਾਣਦੀਆਂ ਹੁੰਦੀਆਂ ਕਿ ਉਹ ਰੋਟੀ ਖਾਣ ਆਇਆ ਹੈ। ਕੋਈ ਵੀ ਵੇਲਾ ਹੁੰਦਾ, ਉਹਦੇ ਲਈ ਸੱਜਰੀ ਰੋਟੀ ਪਕਾਈ ਜਾਂਦੀ। ਸਬਜ਼ੀ-ਦਾਲ ਹੁੰਦੀ ਤਾਂ ਠੀਕ, ਨਹੀਂ ਤਾਂ ਕਿਸਾਨ-ਘਰਾਂ ਵਿਚ ਗੰਢੇ, ਆਚਾਰ ਜਾਂ ਘਿਓ ਆਮ ਸੀ। ਸ਼ੱਕਰ ਵਿਚ ਘਿਓ ਪਾ ਦਿੰਦੇ ( ਲੋਕ ਦੁੱਲੇ ਦੀ ਇੱਜ਼ਤ ਕਰਦੇ। ਉਹਨੂੰ ਰੋਟੀ ਖਵਾ ਕੇ ਪੁੰਨ ਸਮਝਦੇ। ਉਹ ਅਸੀਸਾਂ ਵੀ ਦਿੰਦਾ ਸੀ। ਜਿੱਥੇ ਦੁਪਹਿਰ ਦੀ ਰੋਟੀ ਖਾਂਦਾ, ਓਥੋਂ ਪਿਛਲੇ ਪਹਿਰ ਦੀ ਚਾਹ ਨੂੰ ਦੁੱਧ ਦੀ ਘੁੱਟ ਵੀ ਲੈ ਜਾਂਦਾ।

 

ਕੁੱਲੀ ਵਿਚ ਮਿੱਟੀ ਦੇ ਪੱਕੇ ਡਲੇ ਜੋੜ ਕੇ ਤੇ ਵਿਚੋਂ ਥਾਂ ਡੂੰਘਾ ਕਰਕੇ ਉਹਨੇ ਆਜੜੀਆਂ ਵਾਲਾ ਆਰਜ਼ੀ ਚੁੱਲ੍ਹਾ ਬਣਾ ਰੱਖਿਆ ਸੀ। ਚੁੱਲ੍ਹੇ ਉੱਤੇ ਪਤੀਲੀ ਐਨ ਮੇਚ ਦੀ ਟਿਕਦੀ। ਸੁੱਕੀਆਂ ਡਾਹਣੀਆਂ, ਪੱਤੇ, ਸੱਕ ਤੇ ਘਾਹ ਦੀਆਂ ਤ੍ਰਿੜਾਂ ਲਟ-ਲਟ ਬਲਦੀਆਂ। ਪਤੀਲੀ ਵਿਚ ਚਾਹ ਖੱਦ-ਖੱਦ ਉੱਬਲਦੀ। ਉਹਦੇ ਕੋਲ ਨੇੜੇ-ਤੇੜੇ ਦੇ ਖੇਤਾਂ ਦਾ ਕੋਈ ਬੰਦਾ ਆ ਬੈਠਦਾ ਤਾਂ ਉਹ ਉਹਨੂੰ ਵੀ ਚਾਹ ਦਿੰਦਾ। ਆਲੇ-ਦੁਆਲੇ ਦੇ ਖੇਤਾਂ ਵਿਚ ਉਹਦੀ ਪਰਚੀ ਵਧ ਰਹੀ ਸੀ।

 

ਤੇ ਫੇਰ ਦੁੱਲਾ ਟਿੱਬੇ ਵੀ ਜਾਂਦਾ । ਦੁਪਹਿਰ ਦੀ ਰੋਟੀ ਵੀ ਓਥੇ ਤੇ ਰਾਤ ਦੀ ਰੋਟੀ ਵੀ ਓਥੇ। ਤੋਤੇ ਢਿੱਡਲ ਨੇ ਉਹਦੇ ਲਈ ਘਰ ਬੰਨ੍ਹ ਦਿੱਤੇ ਸਨ। ਉਹ ਥੰਮਣ ਵਾਲੇ ਵੱਲ ਘੱਟ ਹੀ ਮੂੰਹ ਕਰਦਾ। ਇਕ ਤਾਂ ਥੰਮਣ ਵਾਲਾ ਢਾਬ ਤੋਂ ਦੂਰ ਸੀ। ਜਦੋਂ ਕਿ ਟਿੱਬਾ ਨੇੜੇ ਪੈਦਾ। ਦੂਜਾ ਕਾਰਨ ਸੀ, ਥੰਮਣ ਵਾਲੇ ਜਾਣ ਨਾਲ ਉਹਨੂੰ ਸਰਦਾਰੋ ਯਾਦ ਆਉਂਦੀ। ਥੰਮਣ ਵਾਲੇ ਪਿੰਡ ਦੇ ਲੋਕਾਂ ਦੀਆਂ ਨਜ਼ਰਾਂ ਉਹਨੂੰ ਵੱਢ-ਵੱਢ ਖਾਂਦੀਆਂ। ਜਿਹੜਾ ਵੀ ਕੋਈ ਉਹਦੇ ਵੱਲ ਝਾਕਦਾ, ਬੰਦਾ ਹੁੰਦਾ ਜਾਂ ਬੁੜ੍ਹੀ, ਉਹਨੂੰ ਲਗਦਾ ਕਿ ਉਹ ਉਹਨੂੰ ਤਰਸ ਭਰੀਆਂ ਅੱਖਾਂ ਨਾਲ ਦੇਖ ਰਿਹਾ ਹੈ। ਉਹਨੂੰ ਨਿਤਾਣਾ, ਵਿਚਾਰਾ ਤੇ ਮੂਰਖ ਸਮਝ ਰਿਹਾ ਹੈ। ਇੰਜ ਝਾਕਣ ਨਾਲ ਤਾਂ ਉਹ ਧਰਤੀ ਵਿਚ ਨਿੱਘਰਨ ਵਾਲਾ ਹੋ ਜਾਂਦਾ। ਉਹਨੇ ਥੰਮਣ ਵਾਲੇ ਜਾਣਾ ਹੀ ਛੱਡ ਦਿੱਤਾ। ਕਦੇ ਹੀ ਜਾਂਦਾ । ਜਿੱਦਣ ਜਾਂਦਾ, ਨੰਬਰਦਾਰ ਕੁੰਢਾ ਸਿੰਘ ਨੂੰ ਮਿਲ ਆਉਂਦਾ। ਹਵੇਲੀ ਵਿਚ ਜਾਂਦਾ। ਰੋਟੀ ਦਾ ਵੇਲਾ ਹੁੰਦਾ, ਰੋਟੀ ਖਾ ਲੈਂਦਾ। ਚਾਹ ਦਾ ਵੇਲਾ ਹੁੰਦਾ, ਚਾਹ ਪੀ ਲੈਂਦਾ। ਉਹਨੇ ਚੰਨੂ ਜਾਂ ਗਾਨੀ ਨੂੰ ਉਹਨਾਂ ਦੀ ਕਬੀਲਦਾਰੀ ਬਾਰੇ ਕਦੇ ਕੋਈ ਗੱਲ ਨਹੀਂ ਪੁੱਛੀ ਸੀ। ਉਹਨਾਂ ਨਾਲ ਕਦੇ ਵੀ ਕੋਈ ਦੁੱਖ-ਸੁੱਖ ਸਾਂਝਾ ਨਹੀਂ ਕੀਤਾ ਸੀ। ਨਹਿਰੂ ਖਾਸਾ ਉਡਾਰ ਸੀ। ਉਹ ਆਪਣੇ-ਆਪ ਹੀ ਉਹਦੀ ਬੁੱਕਲ ਵਿਚ ਆ ਬੈਠਦਾ ਤਾਂ ਦੁੱਲਾ ਉਹਦੇ ਸਿਰ ਉੱਤੇ ਹੱਥ ਫੇਰਦਾ। ਉਹਦੀ ਗੱਲ੍ਹ ਨਾਲ ਆਪਣੀ ਗੱਲ੍ਹ ਲਾ ਲੈਂਦਾ। ਉਹਨੂੰ ਕੋਈ ਚੀਜ਼ ਖਾਣ ਲਈ ਪੈਸੇ ਦੇ ਦਿੰਦਾ।

 

ਦੁੱਲੋ ਨੂੰ ਇੰਜ ਕਰਨਾ ਓਪਰਾ ਓਪਰਾ ਲੱਗਦਾ।

 

ਉਹਨੇ ਢਾਬ ਵਾਲੇ ਥੜ੍ਹੇ ਦੇ ਚਾਰੇ ਪਾਸੇ ਛਾਂ-ਦਾਰ ਦਰੱਖ਼ਤ ਲਾ ਦਿੱਤੇ। ਉਹਨਾਂ ਵਿਚ ਢਾਬ ਵਿਚੋਂ · ਲਿਆ ਕੇ ਪਾਣੀ ਦੀਆਂ ਬਾਲਟੀਆਂ ਪਾਉਂਦਾ। ਦਰੱਖ਼ਤਾਂ ਦੇ ਬੂਟੇ ਵਧਣੇ ਸ਼ੁਰੂ ਹੋ ਗਏ। ਨਿੱਤ ਨਵੇਂ ਪੱਤੇ ਕੱਢਦੇ। ਨਵੇਂ ਫੁੱਟੇ ਪੱਤੇ ਦੇਖਕੇ ਦੁੱਲੇ ਨੂੰ ਜ਼ਿੰਦਗੀ ਦੀ ਸਾਰਥਿਕਤਾ ਦਾ ਅਹਿਸਾਸ ਹੁੰਦਾ। ਉਹਨੂੰ ਲਗਦਾ, ਜੀਣ ਦਾ ਕੋਈ ਤਾਂ ਹੱਜ ਹੈ, ਮਤਲਬ ਹੈ। ਉਹਨੇ ਕੁੱਲੀ ਦੇ ਇਕ ਪਾਸੇ ਤਿੰਨ ਰੁੱਖ ਕੋਲ-ਕੋਲ ਲਾਏ। ਨਿੰਮ, ਪਿੱਪਲ ਤੇ ਬੋਹੜ। ਪਿੱਪਲ ਤੇ ਬੋਹੜ ਉਹ ਕਿਧਰੋਂ ਖੁੱਗ ਲਿਆਇਆ ਸੀ। ਨਿੰਮ ਦੇ ਬੂਟੇ ਵੱਡੇ ਨਿੰਮਾਂ ਥੱਲੋ ਆਮ ਮਿਲ ਜਾਂਦੇ। ਨਮੋਲੀਆਂ ਡਿਗਦੀਆਂ, ਹਿੜ੍ਹਕਾਂ ਉੱਗ ਪੈਂਦੀਆਂ। ਨਿੱਕੇ-ਨਿੱਕੇ ਨਿੰਮਾਂ ਦੇ ਅਨੇਕਾਂ ਬੂਟੇ ਦਿਸਣ ਲਗਦੇ।

 

ਉਹ ਸਵੇਰੇ ਸਦੇਹਾਂ ਜਾਗਦਾ। ਰਾਤ ਦੇ ਰੱਖੇ ਦੁੱਧ ਦੀ ਚਾਹ ਬਣਾਉਂਦਾ। ਖੇਤਾਂ ਵਿਚ ਜੰਗਲ-ਪਾਣੀ ਜਾ ਕੇ ਖੂਹੀ ਦੇ ਨਿੱਘੇ ਪਾਣੀ ਨਾਲ ਨ੍ਹਾ ਲੈਂਦਾ। ਐਨ ਤਿਆਰ-ਬਿਆਰ ਹੋ ਕੇ ਫੇਰ ਢੋਲ ਬਾਹਰ ਕੱਢ ਲੈਂਦਾ ਤੇ ਵਜਾਉਂਦਾ। ਉਹਦਾ ਢੋਲ ਦੂਰ-ਦੂਰ ਤੱਕ ਸੁਣਦਾ। ਥੰਮਣ ਵਾਲੇ ਪਿੰਡ ਦੇ ਲੋਕਾਂ ਨੂੰ ਢੋਲ ਦੀ ਆਵਾਜ਼ ਸੁਣਦੀ ਤਾਂ ਉਹ ਦੂੱਲੇ ਬਾਰੇ ਸੋਚਣ ਲਗਦੇ। ਗੱਲਾਂ ਕਰਦੇ-

 

‘’ਢੋਲ ਸੁਣਦੈ ਤਾਂ ਲਗਦੈ ਜਾਰ ਜਿਮੇਂ ਦੁੱਲਾ ਰੋਂਦਾ ਹੋਵੇ।’

 

”ਉਹ ਜਦੋਂ ਉਦਾਸ ਹੁੰਦੈ, ਢੋਲ ਵਜਾਉਂਦੈ।”

 

”ਜੁਆਨੀ ਪਹਿਰੇ ਤੀਮੀ ਮਰੀ ਦਾ ਜਮ੍ਹਾਂ ਦੁੱਖ ਨ੍ਹੀ। ਬੁਢੇਪੇ ‘ਚ ਤੀਮੀ ਖੁੱਸ ਜੋ ਜੀਹਦੀ, ਬੰਦਾ ਨਾ ਮਰਦਾ ਨਾ ਜਿਉਂਦਾ।’

 

”ਇਕ ਨਾ ਇਕ ਦਿਨ ਤਾਂ ਸਭ ਨੇ ਈ ਮਰਨਾ ਹੁੰਦੈ। ਕਦੇ ਬੰਦਾ ਪਹਿਲਾਂ ਮਰ ਜਾਂਦੈ, ਕਦੇ ਤੀਮੀ। ਮਰਨ ਦੀ ਗੱਲ ਖਾਸ ਨ੍ਹੀ ਕੋਈ। ਜੀਹਦੀ ਤੀਮੀ ਇਉਂ ਵਿਛੋੜਾ ਦੇ ਜੋ, ਜਿਮੇਂ ਸਰਦਾਰੋ ਗਈ ਐ, ਇਹ ਤਾਂ ਭਾਈ ਮਰਨ ਨਾਲੋਂ ਵੀ ਭੈੜੀ ਗੱਲ ਐ।”

 

“ਦੇਖ ਲੋ, ਦੁੱਲੇ ਨੇ ਨੂੰਹ-ਪੁੱਤ ਵੀ ਤਿਆਗ ‘ਤੇ। ਇਹਨਾਂ ਦੀ ਕੋਈ ਪਰਵਾਹ ਨੂੰ ਉਹਨੂੰ।’

 

”ਸਾਧ ਹੋ ਗਿਆ ਇਕ ਤਰ੍ਹਾਂ ਦਾ। ਔਹ ਬੈਠੇ ਢਾਬ ‘ਤੇ ਕੁੱਲੀ ਖਾਈ। ਜਿਮੇਂ ਕੋਈ ਘਰ-ਪਰਵਾਰ ਹੋਵੇ ਈ ਨਾ।”

 

”ਤੀਮੀ ਖਾਤਰ ਉਹਨੇ ਵੱਡੇ ਤਿੰਨੇ ਪੁੱਤ ਘਰੋਂ ਨ੍ਹੀ ਕੱਢੇ? ਜੀਹਦੀ ਖਾਤਰ ਘਰ ਉਜਾੜਿਆ, ਫੇਰ ਉਹ ਵੀ ਨਾ ਰਹੀ।'”

 

”ਜੇ ਦੁੱਲਾ ਨਾ ਕਰਾਉਂਦਾ ਇਹ ਤੀਜਾ ਵਿਆਹ, ਚਾਰੇ ਨੂੰਹਾਂ-ਪੁੱਤਾਂ ‘ਚ ਰਹਿੰਦਾ। ਸਾਰੇ ਸੇਵਾ ਕਰਦੇ ਉਹਦੀ। ਐਡਾ ਵੱਡਾ ਕੰਮ ਸੀ ਦੁੱਲੇ ਦਾ। ਕਿੰਨੇ ਊਠ ਹੁੰਦੇ ਸੀ, ਇਹਨਾਂ ਕੋਲ। ਸਰਦਾਰੀ ਸੀ । ਹੁਣ ਦੋ-ਤਿੰਨ ਪਸੂ ਨੇ ਬੱਸ।’

 

”ਓਏ ਜਾਰ, ਇਹ ਤੀਮੀ ਦੀ ਜਾਤ ਬੜੀ ਚੀਜ਼ ਐ। ਜੀਹਦੇ ਵਸ ’ਜੋ, ਬਣਾ ਦਿੰਦੀ ਐ। ਜੀਹਦੇ ਨਾ ਵਸੇ, ਉਜਾੜ ਦਿੰਦੀ ਐ।”

 

”ਫਨਾਹ ਕਰ ‘ਤਾ ਵਚਾਰਾ ਦੁੱਲਾ। ਢੋਲ ਈ ਢੋਲ ਕੋਲੋ ਰਹਿ ਗਿਆ।”

 

”ਉਹ ਤਾਂ ਵੱਜੀ ਜਾਂਦੈ।”

 

ਇਕ ਦਿਨ ਖੱਡੂ ਥੰਮਣ ਵਾਲੇ ਆਇਆ। ਕਿਧਰੋਂ ਆਇਆ ਸੀ। ਪਿੰਡ ਕੋਲ ਦੀ ਲੰਘ ਰਿਹਾ ਸੀ। ਉਹ ਤੋਂ ਰਿਹਾ ਨਾ ਗਿਆ, ਉਹ ਹਵੇਲੀ ਆ ਵੜਿਆ। ਵੱਡੇ ਤਿੰਨਾਂ ਮੁੰਡਿਆਂ ਨੂੰ ਸਰਦਾਰੋ ਦਾ ਪਤਾ ਸੀ। ਦੁੱਲੇ ਦਾ ਵੀ ਪਤਾ ਸੀ ਕਿ ਉਹ ਹੁਣ ਹਵੇਲੀ ਵਿਚ ਨਹੀਂ ਰਹਿੰਦਾ। ਰੋਡ ਸ਼ਾਹ ਮੰਡੀ ਦੇ ਰਾਹ ਉੱਤੇ ਟਿੱਥੇ ਕੋਲ ਢਾਬ ਪੁਟਵਾ ਕੇ ਕੁੱਲੀ ਪਾਈ ਬੈਠਾ ਹੈ। ਓਥੇ ਹੀ ਰਹਿੰਦਾ ਹੈ। ਖੱਡੂ ਨੂੰ ਛੋਟੇ ਭਾਈ ਦਾ ਮੋਹ ਜਾਗ ਪਿਆ ਤੇ ਉਹ ਹਵੇਲੀ ਆ ਗਿਆ। ਚੰਨੂ ਤੇ ਗਾਨੀ ਉਹਨੂੰ ਦੇਖ ਕੇ ਬਹੁਤ ਖੁਸ਼ ਹੋਏ। ਚੰਨੂ ਉਹਦਾ ਭਾਈ ਤਾਂ ਸੀ ਹੀ, ਸਾਢੂ ਵੀ ਸੀ। ਗਾਨੀ ਨੇ ਚਾਰ ਬਣਾਈ। ਉਹ ਤਿੰਨੇ ਚਾਹ ਪੀ ਰਹੇ ਸਨ। ਨਹਿਰੂ ਖੱਡੂ ਵੱਲ ਓਪਰਾ-ਓਪਰਾ ਝਾਕ ਰਿਹਾ ਸੀ। ਖੱਡੂ ਉਹਨੂੰ ਬੁਲਾਉਂਦਾ ਤਾਂ ਨਹਿਰੂ ਪਾਸੇ ਮੂੰਹ ਭੁੰਵਾ ਲੈਂਦਾ। ਉਹ ਗਿੱਦੜਬਹੇ ਹੀ ਕਦੇ ਮਿਲੇ ਸਨ, ਦੋ-ਚਾਰ ਵਾਰ। ਨਹਿਰੂ ਲਈ ਫੇਰ ਵੀ ਖੱਡੂ ਓਪਰਾ ਸੀ। ਦੁਪਹਿਰ ਦਾ ਵੇਲਾ ਸੀ। ਖੱਡੂ ਊਠ ਲੈ ਕੇ ਆਇਆ ਸੀ। ਉਹ ਓਥੇ ਵੱਡੇ ਭਰਾਵਾਂ ਕੋਲ ਹੀ ਰਹਿੰਦਾ ਸੀ। ਤਿੰਨ ਭਰਾਵਾਂ ਦਾ ਕੰਮ ਅੱਡ ਅੱਡ ਸੀ, ਇਹੀ ਊਨਾਂ ਦਾ ਵਪਾਰ। ਪਰ ਰਹਿੰਦੇ ਇਕੱਠੇ ਸਨ। ਇੱਕੋ ਪਿੰਡ। ਓਥੇ ਵੀ ਉਹਨਾਂ ਨੂੰ ਇਕ ਸਰਦਾਰ ਦਾ ਸੁੰਨਾ ਘਰ ਮਿਲ ਗਿਆ ਸੀ। ਘਰ ਨਾਲ ਲਗਦਾ ਹੀ ਵੱਡਾ ਸਾਰਾ ਚੌਗਾਨ ਸੀ।

 

ਦੁੱਲਾ ਅਚਾਨਕ ਥੰਮਣ ਵਾਲੇ ਆ ਗਿਆ। ਪਿੰਡ ਵਿਚ ਆਇਆ ਸੀ, ਹਵੇਲੀ ਨੂੰ ਵੀ ਤੁਰ ਆਇਆ। ਖੱਡੂ ਉਹਨੂੰ ਦੇਖ ਕੇ ਭੈਭੀਤ ਹੋ ਗਿਆ। ਡਰ ਗਿਆ ਤੇ ਉੱਠਣ ਲੱਗਿਆ। ਗਾਨੀ ਨੇ ਉਹਨੂੰ ਇਸ਼ਾਰਾ ਕੀਤਾ ਕਿ ਉਹ ਘਬਰਾਏ ਨਾ, ਬੈਠਾ ਰਹੇ। ਦੇਖੀ ਜਾਊ, ਜੋ ਹੋਵੇਗਾ।

 

ਖੱਡੂ ਨੂੰ ਦੇਖ ਕੇ ਦੁੱਲੇ ਦੀਆਂ ਅੱਖਾਂ ਹੋਰ ਚੌੜੀਆਂ ਹੋ ਗਈਆਂ। ਉਹ ਕਾਹਲ ਨਾਲ ਉਹਨਾਂ ਵੱਲ ਆਇਆ ਤੇ ਖੱਡੂ ਨੂੰ ਆਪਣੀ ਬੁੱਕਲ ਵਿਚ ਲੈ ਲਿਆ। ਹਿੱਕ ਨਾਲ ਘੁੱਟੀ ਰੱਖਿਆ। ਰੋਣ ਲੱਗਿਆ। ਰੋਈ ਹੀ ਜਾਵੇ। ਚੰਨੂ ਤੇ ਗਾਨੀ ਹੈਰਾਨ ਹੋਏ। ਬਾਪੂ ਨੂੰ ਇਹ ਕੀ ਹੋ ਗਿਆ? ਕੀ ਉਹਨੇ ਖੱਡੂ ਨੂੰ ਮਾਫ ਕਰ ਦਿੱਤਾ?

 

ਪਰ੍ਹਾਂ ਬਹਿ ਕੇ ਦੁੱਲਾ ਖੱਡੂ ਵੱਲ ਲਗਾਤਾਰ ਝਾਕੀ ਜਾ ਰਿਹਾ ਸੀ। ਖੱਡੂ ਵਿਚੋਂ ਉਹਨੂੰ ਪਤਾ ਨਹੀਂ ਕੀ ਦਿਸ ਰਿਹਾ ਸੀ? ਦੁੱਲਾ ਬੋਲਿਆ ਇਕ ਸ਼ਬਦ ਵੀ ਨਹੀਂ। ਥੋੜਾ ਚਿਰ ਹੀ ਬੈਠਾ ਤੇ ਤੁਰ ਗਿਆ।

 

15

 

ਐਨੇ ਚਿਰਾਂ ਤੋਂ ਕਿਸੇ ਨੇ ਮੁਕੰਦ ਸੂੰ ਦੀ ਹਵੇਲੀ ਦੀ ਉੱਘ-ਸੁੱਘ ਨਹੀਂ ਲਈ ਸੀ। ਪਰ ਪਿੰਡ ਦੇ ਲੋਕਾਂ ਨੂੰ ਉਡੀਕ ਜ਼ਰੂਰ ਸੀ ਕਿ ਉਹ ਇਕ ਦਿਨ ਆਉਣਗੇ। ਇਸ ਹਵੇਲੀ ਉੱਤੇ ਅਕਾਲਗੜ੍ਹ ਤੇ ਨੰਗਲ ਵਾਲਿਆਂ ਦਾ ਹੀ ਹੱਕ ਸੀ। ਡਰਦਾ ਹੋਰ ਕੋਈ ਇਸ ਹਵੇਲੀ ਉੱਤੇ ਜ਼ਬਰਦਸਤੀ ਕਬਜ਼ਾ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਸਰਦਾਰ ਸਨ। ਅਕਾਲਗੜ੍ਹ ਤੇ ਨੰਗਲ ਵਾਲੇ ਸਰਦਾਰ ਮਸ਼ਹੂਰ ਸਨ। ਸਰਕਾਰੇ- ਦਰਬਾਰੇ ਉਹਨਾਂ ਦੀ ਪੂਰੀ ਪੁੱਛ-ਪ੍ਰਤੀਤ ਸੀ। ਉਹਨਾਂ ਦੀਆਂ ਰਿਸ਼ਤੇਦਾਰੀਆਂ ਤਕੜਿਆਂ ਨਾਲ ਸਨ। ਰਿਸ਼ਤੇਦਾਰੀ ਵਿਚੋਂ ਵੱਡੇ ਵੱਡੇ ਅਫਸਰ ਤੇ ਅਹਿਲਕਾਰ ਸਨ। ਮਰਨਾ ਸੀ ਕਿਸੇ ਨੇ ਹਵੇਲੀਂ ਨੂੰ ਹੱਥ ਪਾ ਕੇ? ਇਹ ਤਾਂ ਥੰਮਣ ਵਾਲੇ ਦੇ ਨੰਬਰਦਾਰ ਕੁੰਢਾ ਸਿੰਘ ਤੇ ਹੋਰ ਮੋਹਤਬਰ ਬੰਦਿਆਂ ਨੇ ਬਾਜ਼ੀਗਰਾਂ ਨੂੰ ਹਵੇਲੀ ਵਿਚ ਬਿਠਾ ਦਿੱਤਾ ਸੀ। ਉਹਨਾਂ ਨੇ ਤਾਂ ਚੰਗਾ ਹੀ ਕੀਤਾ ਸੀ ਕਿਉਂਕਿ ਬਾਜ਼ੀਗਰਾਂ ਨੇ ਹਵੇਲੀ ਦੀ ਸਾਂਭ-ਸੰਭਾਲ ਰੱਖਣੀ ਸੀ। ਜਿਸ ਮਕਾਨ ਵਿਚ ਜਿਹੜਾ ਰਹਿੰਦਾ ਹੋਵੇ, ਉਹਦਾ ਲਿਪਣ-ਪੋਚਣ ਵੀ ਕਰਦਾ ਹੈ, ਸੰਭਰਦਾ- ਸੂਹਰਦਾ ਹੈ। ਤੇ ਨਾਲੇ ਮਕਾਨ ਵਸਦਿਆਂ ਨਾਲ ਹੀ ਹੁੰਦੇ ਹਨ। ਕੁੰਢਾ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਜੇ ਸਰਦਾਰਾਂ ਦਾ ਕੋਈ ਆ ਕੇ ਇਤਰਾਜ਼ ਕਰੇ ਤਾਂ ਭਾਈ ਬਾਜ਼ੀਗਰ ਤੁਰਤ ਛੱਡ ਦੇਣਗੇ ਹਵੇਲੀ ਨੂੰ। ਲਓ ਭਾਈ ਸਾਂਭੋ ਆਪਣੀ ਜਗ੍ਹਾ।

 

ਪਰ ਸਰਦਾਰ ਹੁਣ ਉਹ ਸਰਦਾਰ ਨਹੀਂ ਰਹੇ ਸਨ। ਉਹਨਾਂ ਦਾ ਆਰਥਿਕ ਤੇ ਸਮਾਜਕ ਪੱਧਰ ਐਨਾ ਨਿੱਘਰ ਚੁੱਕਿਆ ਸੀ ਕਿ ਲੋਕ ਉਹਨਾਂ ਨੂੰ ਹੁਣ ‘ਸਰਦਾਰੜੇ’ ਆਖਦੇ। ਪੈਪਸੂ ਵਿਚ ਮਜ਼ਾਰਾ ਲਹਿਰ ਚੱਲੀ। ਸਰਦਾਰਾਂ ਦੀਆਂ ਜ਼ਮੀਨਾਂ ਖੁੱਸ ਗਈਆਂ। ਮਜ਼ਾਰੇ ਜ਼ਮੀਨਾਂ ਦੇ ਮਾਲਕ ਬਣ ਗਏ। ਸਰਦਾਰਾਂ ਨੂੰ ਕੁਝ ਕਿੱਲੇ ਜ਼ਮੀਨ ਹੀ ਮਿਲੀ, ਜਿਹੜੀ ਉਹ ਪਿੱਛੋਂ ਵੇਚ-ਵੇਚ ਖਾ ਗਏ। ਦਿਨੋ ਦਿਨ ਨੰਗ ਹੋਣ ਲੱਗੇ। ਪੱਲੇ ਧੇਲਾ ਨਾ ਹੁੰਦਾ, ਪਰ ਸਰਦਾਰੀ ਠਾਠ ਓਹੀ ਕਾਇਮ ਰਖਦੇ। ਦੂਜੀ ਗੱਲ ਇਹ ਕਿ ਉਹ ਨਸ਼ਿਆਂ-ਪੱਤਿਆਂ ਵਿਚ ਪੈ ਗਏ ! ਮੀਟ ਨਾਲ ਰੋਟੀ ਖਾਣੀ ਤੇ ਸ਼ਰਾਬਾਂ ਪੀਣੀਆਂ। ਵੀਮਾਂ ਖਾਣ ਲੱਗੇ। ਜ਼ਰਦਾ ਲਾਉਂਦੇ। ਅਜਿਹਾ ਕਰਨ ਨਾਲ ਉਹਨਾਂ ਦਾ ਸਮਾਜਕ ਪ੍ਰਭਾਵ ਘਟ ਗਿਆ।

 

ਪਿੰਡਾਂ ਦੇ ਲੋਕ ਇਹਨਾਂ ਸਰਦਾਰਾਂ ਦੇ ਮੁੰਡਿਆਂ ਨੂੰ ਮੂੰਹ ਉੱਤੇ ਤਾਂ ‘ਕਾਕਾ ਜੀ’ ਆਖਦੇ, ਪਿੱਛੋਂ ਉਹਨਾਂ ਦਾ ਮਖੌਲ ਉਡਾਉਂਦੇ।

 

‘’ਕਿਉਂ ਭਾਈ, ਜਮਾਨੇ ਦਾ ਰੰਗ ਦੇਖੋ। ਜਦੋਂ ਇਹ ਸਰਦਾਰ ਆਪਾਂ ਤੋਂ ਵਟਾਈ ਲੈਂਦੇ ਹੁੰਦੇ, ਆਪਾਂ ਮਜਾਰੇ ਹੁੰਦੇ ਇਹਨਾਂ ਦੇ, ਆਪਣੀ ਤੀਮੀ ਕੋਈ ਖੇਤੋਂ ਛਿਟੀਆਂ ਦੀ ਭਰੀ ਲੈ ਕੇ ਆਉਂਦੀ, ਇਹ ਸਰਦਾਰ ਫਲ੍ਹੇਵਾਰਗੇ ਖੜ੍ਹੇ ਹੁੰਦੇ। ਭਰੀ ਸਿਟਾਅ ਲੈਂਦੇ। ਖੁਲ੍ਹਵਾਕੇ ਦੇਖਦੇ। ਵਿਚ ਛੋਲਿਆਂ ਦੇ ਬੂਟੇ ਦੇਖਦੇ। ਉਹ ਕੁੱਤੇ- ਖਾਣੀ ਕਰਦੇ ਆਪਣੀ ਤੀਮੀ ਦੀ, ਬਈ ਰਹੇ ਰੱਬ ਦਾ ਨਾਉਂ| ਮੇਰੇ ਸਾਲੇ ਛਿੱਤਰ ਮਾਰਨ ਤਾਈ ਜਾਂਦੇ ਅਗਲੀ ਦੇ।” ਵੱਡੀ ਉਪਰ ਦਾ ਬੰਦਾ ਕੋਈ ਸੱਥ ਵਿਚ ਖੜ੍ਹਕੇ ਗੱਲ ਸੁਣਾਉਂਦਾ।

 

ਨੌਜਵਾਨ ਮੁੰਡਾ ਕੋਈ ਪੁੱਛਦਾ, “ਕਿਉਂ ਤਾਇਆ, ਉਹ ਛਿਟੀਆਂ ‘ਚ ਛੋਲਿਆਂ ਦੇ ਬੂਟੇ ਲਕੋਅ ਕੇ ਕਿਉਂ ਲਿਆਉਂਦੀ?”

 

”ਫਸਲਾਂ ਦਾ ਪਹਿਰਾ ਰਖਦੇ ਇਹ ਸਰਦਾਰ। ਜ਼ਮੀਨਾਂ ਦੇ ਮਾਲਕ ਇਹ ਹੁੰਦੇ, ਆਪਾਂ ਤਾਂ ਹਿੱਸੇ ‘ਤੇ ਵਾਹੁੰਦੇ-ਬੀਜਦੇ ਸੀ। ਇਹ ਵਟਾਈ ਲੈਂਦੇ ਆਪਾਂ ਤੋਂ। ਤੀਮੀਆਂ ਨੇ ਸਾਗ ਤੋੜ ਕੇ ਲਿਆਉਣਾ ਸਰ੍ਹੋਂ ਦਾ। ਇਹਨਾਂ ਨੇ ਫਲ੍ਹੇਵਾਰਗੇ ਖੜ੍ਹ ਜਾਣਾ। ਸਾਗ ਦਾ ਹਿੱਸਾ ਓਥੇ ਈ ਧਰਾ ਲੈਂਦੇ।”

 

”ਫੇਰ ਤਾਂ ਸਰਦਾਰੀ ਸੀ ਪੂਰੀ ਇਹਨਾਂ ਦੀ, ਤਾਇਆ।”

 

”ਹੁਣ ਜਦੋਂ ਜ਼ਮੀਨਾਂ ਦੇ ਮਾਲਕ ਖੁਦ ਆਪ ਆਂ ਆਪਾਂ, ਇਹ ਦੇਖ ਲੈ ਭੁੱਖ- ਨੰਗ ਨਾਲ ਘੁਲਣ ਲੱਗ ‘ਪੇ। ਸਰਦਾਰਾਂ ਦਾ ਕੋਈ ਬੰਦਾ ਜੱਟ ਦੇ ਖੇਤ ‘ਚੋਂ ਬੂਟੇ ਪੱਟ ਲਵੇ ਛੋਲਿਆਂ ਦੇ ਤਾਂ ਜੱਟ ਅਲੀ- ਅਲੀ ਕਰਕੇ ਪੈ ਜਾਂਦੈ। ਹੁਣ ਇਹ ਜੱਟਾਂ ਦੇ ਹੱਥਾਂ ਕੰਨੀ ਝਾਕਦੇ ਐ। ਜਮਾਨੇ ਦੇ ਰੰਗ ਨੇ ਭਾਈ।”

 

ਨੰਗਲ ਮਾਨਸਾ ਨੇੜੇ ਸੀ ਤੇ ਅਕਾਲਗੜ੍ਹ ਸੰਗਰੂਰ ਨੇੜੇ। ਦੋਵੇਂ ਪਿੰਡਾਂ ਵਿਚ ਸਰਦਾਰਾਂ ਦੀ ਵਟਾਈ ਸੀ। ਨੰਗਲ ਵਾਲੇ ਸਰਦਾਰਾਂ ਨੇ ਸਿਆਣਪ ਕੀਤੀ, ਮੁੰਡੇ ਪੜ੍ਹਾ- ਲਿਖਾ ਲਏ। ਸਰਕਾਰੀ ਨੌਕਰੀਆਂ ਲੈ ਲਈਆਂ। ਇਕ ਦੋ ਨੇ ਮਾਨਸਾ ਆਪਣਾ ਕੰਮ ਤੌਰ ਲਿਆ। ਪਿੰਡ ਵਾਲੀ ਜ਼ਮੀਨ ਭਾਈਏਂ- ਵੰਡ ਪੈ ਕੇ ਥੋੜੀ ਰਹਿ ਗਈ। ਉਹਨਾਂ ਵਿਚੋਂ ਜਿਹੜੇ ਪਿੰਡ ਵਿਚ ਹੀ ਫਸੇ ਬੈਠੇ ਰਹੇ, ਬੁਰਾ ਹਾਲ ਹੋ ਗਿਆ ਉਹਨਾਂ ਦਾ।

 

ਏਵੇਂ ਹੀ ਅਕਾਲਗੜ੍ਹ ਵਾਲੇ ਸਰਦਾਰਾਂ ਵਿਚੋਂ ਕੁਝ ਤਾਂ ਸੰਗਰੂਰ ਜਾ ਬੈਠੇ, ਆਪਣੇ ਧੰਦੇ ਤੋਰ ਲਏ। ਕੁਝ ਨੇ ਸਰਕਾਰੀ ਨੌਕਰੀ ਕਰ ਲਈ, ਮੱਧ- ਵਰਗੀ ਜੀਵਨ ਬਤੀਤ ਕਰਨ ਲੱਗੇ। ਜਿਹਨਾਂ ਨੇ ਆਕਾਲਗੜ੍ਹ ਬੈਠ ਕੇ ਹੀ ਰੰਗੜਊ ਰੱਖਿਆ, ਉਹ ਤਬਾਹ ਹੋ ਗਏ। ਨਾ ਤਾਂ ਉਹਨਾਂ ਤੋਂ ਖੇਤੀ ਦਾ ਕੰਮ ਹੁੰਦਾ ਸੀ ਤੇ ਨਾ ਉਹ ਜਮੀਨਾਂ ਜੱਟਾਂ ਨੂੰ ਹਿੱਸੇ- ਠੇਕੇ ਉੱਤੇ ਦੇ ਕੇ ਸਾਰਦੇ ਸਨ। ਠਾਨ ਓਹੀ ਸਰਦਾਰਾਂ ਵਾਲੇ। ਨਸ਼ਿਆਂ ਵਿਚ ਪੈ ਗਏ। ‘ਕਾਕਾ ਜੀ’ ਅਖਵਾਕੇ ਨਾਸਾਂ ਚੌੜੀਆਂ ਕਰ ਲੈਂਦੇ ਤੇ ਲੱਤਾਂ ਫੈਲਾ ਕੇ ਤੁਰਦੇ। ਲੱਤਾਂ ਚੌੜੀਆਂ ਕਰਕੇ ਤਾਂ ਉਹ ਤੁਰੇ ਕੋਈ, ਜੀਹਦੇ ਪੱਟ ਭਿੜਦੇ ਹੋਣ। ਇਹਨਾਂ ਕਾਕਿਆਂ ਦੇ ਪੱਟ ਕਿੱਥੇ ਸਨ, ਟੰਗੜੀਆਂ ਸਨ।

 

ਤੇ ਫੇਰ ਇਕ ਦਿਨ ਦੋ ਬੰਦੇ ਥੰਮਣ ਵਾਲੇ ਆਏ। ਵੱਡੀ ਉਮਰ ਦਾ ਮਨੋਹਰ ਸਿੰਘ ਤੇ ਛੋਟੀ ਉਮਰ ਦਾ ਦਲਭੰਜਣ ਸਿੰਘ। ਮਨੋਹਰ ਸਿੰਘ ਦਾੜ੍ਹੀ ਰੰਗ ਕੇ ਰਖਦਾ, ਚਿੱਟਾ ਕੁੜਤਾ, ਚਿੱਟਾ ਚਾਦਰਾ ਤੇ ਚਿੱਟੀ ਹੀ ਪਗੜੀ ਬੰਨ੍ਹਦਾ। ਤਿੰਨਾਂ ਕੱਪੜਿਆਂ ਨੂੰ ਨੀਲ ਵੜੀ ਦਿੱਤੀ ਹੁੰਦੀ। ਉਹਦੀ ਇਕ ਅੱਖ ਛੋਟੀ ਸੀ। ਐਨਕ ਲਾਉਂਦਾ। ਚਿਲਮ ਪੀਣ ਦਾ ਸੁਭਾਅ ਸੀ ਉਹਦਾ। ਨਿੱਕੀ ਜਿਹੀ ਚਿਲਮ । ਸਾਫੀ ਲਾਕੇ ਪੀਂਦਾ। ਫੀਮ ਵੀ ਖਾਂਦਾ ਸੀ। ਫੀਮ ਖਾ ਕੇ ਕੋਈ ਮਿੱਠੀ ਚੀਜ਼ ਮੂੰਹ ਵਿਚ ਚੂਸਦਾ ਰਹਿੰਦਾ। ਰਿਉੜੀਆਂ, ਪੜਾਸੇ, ਚੂਸਣ ਵਾਲੀਆਂ ਗੋਲੀਆਂ ਜਾਂ ਮਿੱਠੀਆਂ ਖਿੱਲਾਂ। ਉਹਦੇ ਥੱਲੇ ਵਾਲੇ ਦੋ ਦੰਦ ਨਿਕਲੇ ਹੋਏ ਸਨ।

 

ਦਲਭੰਜਣ ਸਿੰਘ ਪੈਂਟ- ਬੁਸ਼ਰਟ ਪਹਿਨਦਾ ਸੀ। ਦਾੜ੍ਹੀ ਮੁੱਛਾਂ ਛਾਂਗ ਕੇ ਰੱਖਦਾ। ਉਹਦੀ ਕਰੜ- ਬਰ੍ਹੜੀ ਦਾੜ੍ਹੀ ਸੀ। ਸਿਰ ਉੱਤੇ ਮਾਵੇ ਵਾਲੀ ਪੱਗ ਬੰਨ੍ਹਦਾ ਪੂਣੀ ਕਰਾ ਕੇ। ਉਹ ਹਰ ਵੇਲੇ ਜ਼ਰਦਾ ਖਾਂਦਾ ਰਹਿੰਦਾ। ਬੈਠਾ- ਖੜ੍ਹਾ ਕਿਤੇ ਵੀ ਹੋਵੇ, ਥੁੱਕੀ ਜਾਂਦਾ। ਫੀਮ ਦਾ ਕੰਡਾ ਵੀ ਛਕ ਲੈਂਦਾ ਸੀ। ਅੱਖਾਂ ਉਹਦੀਆਂ ਤੇਜ਼ ਸਨ, ਬਾਜ਼ ਵਰਗੀਆਂ।

 

ਉਹ ਦੋਵੇਂ ਇਕੱਠੇ ਹੀ ਕਿਧਰੋਂ ਆਏ ਸਨ। ਪਹਿਲਾਂ ਮੁਕੰਦ ਸਿੰਘ ਦੀ ਹਵੇਲੀ ਗਏ। ਚੰਨੂ ਘਰ ਨਹੀਂ ਸੀ ਤੇ ਨਾ ਹੀ ਨਹਿਰੂ। ਗਾਨੀ ਨੇ ਉਹਨਾਂ ਵਾਸਤੇ ਚਾਹ ਬਣਾਈ। ਸਿਆਲ ਉੱਤਰ ਰਿਹਾ ਸੀ। ਮਿੱਠੀ ਮਿੱਠੀ ਠੰਡ ਹੁੰਦੀ। ਗਾਨੀ ਨੇ ਸਮਝਿਆ, ਕਿਤੋਂ ਆਏ ਨੇ, ਊਠਾਂ ਦੀ ਗਾਹਕੀ ਹੋਵੇਗੀ।

 

ਉਹਨਾਂ ਨੇ ਚਾਹ ਪੀਤੀ ਤੇ ਬੈਠੇ ਰਹੇ। ਊਠਾਂ ਦੀ ਗੱਲ ਕੋਈ ਨਹੀਂ ਕੀਤੀ। ਵਿਹੜੇ ਵਿਚ ਬੈਠੇ ਬਿੰਦੇ- ਬਿੰਦੇ ਹਵੇਲੀ ਵਲ ਝਾਕਦੇ। ਵੱਡੇ ਬੰਦੇ ਨੇਂ ਪੁੱਛਿਆ, “ਤੁਸੀਂ ਭਾਈ ਹੁਣ ਏਥੋਂ ਰਹਿਨੇ ਓ?”

 

”ਅਸੀਂ ਆਂ’ ਬੱਸ, ਬਾਬਾ। ਬਾਪੂ ਤਾਂ ਢਾਬ ‘ਤੇ ਰਹਿੰਦੈ।’

 

‘ਤੁਸੀਂ, ਕੌਣ ਕੌਣ?’

 

”ਚੰਨੂ, ਮੈਂ ਤੇ ਨਹਿਰੂ ਸਾਡਾ।”

 

”ਨਹਿਰੂ, ਨਹਿਰੂ ਕੌਣ? ”

 

‘ਨਹਿਰੂ, ਬਾਬਾ, ਸਾਡੇ ਮੁੰਡੇ ਦਾ ਨਾਂ ਐ।” `

 

ਉਹ ਦੋਵੇ ਹੱਸਣ ਲੱਗੇ।

 

ਫੇਰ ਵੱਡੇ ਨੇ ਕਿਹਾ, ”ਉੱਤੇ ਭਾਈ ਚੁਬਾਰੇ ਨੂੰ ਜਿੰਦਾ ਤਾਂ ਨ੍ਹੀ ਲੱਗਿਆ ਵਿਆ?” ਅਸੀਂ ਥੋੜ੍ਹਾ ਚਿਰ ਆਰਾਮ ਕਰਾਂਗੇ। ਫੇਰ ਕਰਦੇ ਆਂ ਗੱਲ।’

 

”ਨਹੀਂ ਬਾਬਾ, ਖੁਲ੍ਹਾ ਹੀ ਪਿਐ ਚੁਬਾਰਾ ਤਾਂ। ਮੰਜੇ ਵੀ ਨੇ ਉੱਤੇ। ਆਹ ਪੌੜੀਆਂ ਚੜ੍ਹ ‘ਜੋ।”

 

‘ ਮਨੋਹਰ ਸਿੰਘ ਆਪਣੀ ਭੈਣ ਵੇਲੇ ਏਥੇ ਆਉਂਦਾ ਰਿਹਾ ਸੀ। ਉਹ ਪਿੰਡ ਦਾ ਵਾਕਿਫ਼ ਸੀ ਤੇ ਇਸ ਹਵੇਲੀ ਦਾ ਵੀ। ਉਹ ਅਕਾਲਗੜ੍ਹ ਤੋਂ ਸੀ, ਰਾਜਿੰਦਰ ਸਿੰਘ ਦਾ ਸਾਲਾਂ। ਦਲਭੰਜਣ ਸਿੰਘ ਇਸ ਪਿੰਡ ਪਹਿਲੀ ਵਾਰ ਆਇਆ ਸੀ। ਉਹ ਨੰਗਲ ਤੋਂ ਸੀ। ਮਨਜਿੰਦਰਪਾਲ ਦੀ ਬਹੂ ਦਾ ਭਤੀਜਾ। ਦੋਵੇਂ ਕੋਈ ਗੱਲ ਮਿਥਕੇ ਏਥੇ ਆਏ ਸਨ। ਉਹ ਉੱਤੇ ਚੁਬਾਰੇ ਵਿਚ ਮੰਜੇ ਡਾਹਕੇ ਪੈ ਗਏ। ਪਏ- ਪਏ ਗੱਲਾਂ ਕਰਨ ਲੱਗੇ। ਕੋਈ ਜਣਾ ਤਾਅ ਵਿਚ ਆ ਕੇ ਗੱਲ ਕਰਦਾ ਤਾਂ ਮੰਜੇ ਉੱਤੇ ਉੱਠ ਕੇ ਬੈਠ ਜਾਂਦਾ। ਗੱਲ ਮੁਕਾ ਕੇ ਫੇਰ ਪੈ ਜਾਂਦਾ। ਦੋਵੇਂ ਖੁਸ਼ ਸਨ ਤੇ ਚਾਂਭੜਾਂ ਪਾ ਰਹੇ ਸਨ। ਦਲਭੰਜਣ ਜਰਦੇ ਦੀ ਚੁਟਕੀ ਜੀਭ ਥੱਲੇ ਰੱਖ ਕੇ ਆਖ ਰਿਹਾ ਸੀ, ”ਆਪਾਂ ਤਾਂ ਸਮਝੇ ਸੀ. ਬਾਜੀਗਰਾਂ ਦਾ ਪੂਰਾ ਟੱਬਰ ਹੋਊ, ਅੱਠ ਦਸ ਹੋਣਗੇ, ਐਨਿਆਂ ਨੂੰ ਕਿਮੇਂ ਕੱਢਾਂਗੇ, ਇਹ ਤਾਂ ਇੱਕੋ ਐ ਚੰਨੂ- ਮੰਨੂ ਕੋਈ। ਇਹ ਆਪਣੇ ਕੀ ਜਾਦ ਐ। ਜਦੋਂ ਮਰਜੀ ਕੱਢ ਕੇ ਬਾਹਰ ਮਾਰਦੇ ਆਂ। ਹਵੇਲੀ ਆਪਣੀ।’

 

”ਨਹੀਂ, ਐਂ ਨਹੀਂ। ਸਿਆਣਪ ਨਾਲ ਈ ਹਵੇਲੀ ਖਾਲੀ ਕਰਾਮਾਂਗੇ ਇਹਤੋਂ। ਨੰਬਰਦਾਰ ਕੋਲ ਚਲਦੇ ਆਂ। ਉਹ ਮੰਨੀ- ਦੰਨੀ ਦਾ ਆਦਮੀ ਐ, ਏਸ ਪਿੰਡ ਦਾ ਨੰਬਰਦਾਰ ਕੁੰਢਾ ਸੂ।” ਮਨੋਹਰ ਸਿੰਘ ਨੇ ਕਿਹਾ।

 

ਆਥਣ ਹੋਇਆ ਤਾਂ ਚੰਨੂ ਵੀ ਊਠ ਲੈ ਕੇ ਆ ਗਿਆ। ਗਾਨੀ ਨੇ ਉਹਨੂੰ ਚੁਬਾਰੇ ਵਿਚ ਪਏ ਬੰਦਿਆਂ ਬਾਰੇ ਦੱਸਿਆ। ਊਠ ਕਿੱਲਿਆਂ ਉੱਤੇ ਬੰਨ੍ਹਕੇ ਉਹ ਚੁਬਾਰੇ ਜਾਂ ਚੜ੍ਹਿਆ। ਸਤਿ ਸ੍ਰੀ ਅਕਾਲ ਬੁਲਾਈ। ਦੋਵੇਂ ਉਹਦੇ ਵਲ ਝਾਕਣ ਲੱਗੇ! ਉਹਦਾ ਬਾਜ਼ੀਗਰਾਂ ਵਾਲਾ ਚਿਹਰਾ- ਮੋਹਰਾ ਪਛਾਣ ਕੇ ਮਨੋਹਰ ਸਿੰਘ ਬੋਲਿਆ,

 

”ਤੂੰ ਰਹਿਨੈਂ” ਭਾਈ ਏਥੇ?”

 

”ਹਾਂ ਜੀ, ਮੈਂ ਈ ਆਂ। ਜਾਂ ਮੇਰਾ ਟੱਬਰ ਐ। ਬਾਪੂ ਤਾਂ ਢਾਬ ‘ਤੋਂ ਹੁੰਦੈ।”

 

“ਬਾਪੂ ਕੌਣ?'”

 

‘‘ਦੁੱਲਾ ਸਿਓਂ, ਪਿਓ ਐ ਮੇਰਾ।’

 

“ਸੁਣਿਆ ਸੀ, ਪਹਿਲਾਂ ਤਾਂ ਤੁਸੀਂ ਬਹੁਤ ਜਣੇ ਹੁੰਦੇ ਸੀ ਏਥੋ, ਬਾਕੀ ਕਿੱਧਰ ਗਏ?” ਮਨੋਹਰ ਸਿੰਘ ਨੇਂ ਸੁਭਾਇਕੀ ਪੁੱਛਿਆ। ::

 

”ਹਾਂ ਅਸੀਂ ਚਾਰ ਭਰਾ ਆਂ। ਸਾਰੇ ਏਥੇ ਈ ਹੁੰਦੇ ਸੀ। ਉਹਨਾਂ ਦੇ ਟੱਬਰ ਵੀ। ਹੁਣ ਮੈਂ ਈ ਆਂ ‘ਕੱਲਾ।’ ਤੋਂ ਫੇਰ ਚੰਨੂ ਨੇ ਉਲਟਾ ਕੇ ਪੁੱਛਿਆ “ਤੁਸੀਂ ਕਿਥੋਂ ਆਏ ਓ?”

 

”ਮੈਂ ਤਾਂ ਭਾਈ ਅਕਾਲਗੜ੍ਹ ਤੋਂ ਆਂ। ਇਹ ਮੁੰਡਾ ਨੰਗਲ ਦਾ ਐ। ਸਮਝ ਗਿਆ ਹੋਏਂਗਾ?”

 

ਮਨੋਹਰ ਸਿੰਘ ਉਹਦੋ ਵਲ ਟੇਢੀ ਨਿਗਾਹ ਕਰਕੇ ਝਾਕਿਆ।

 

ਚੰਨੂ ਨੇ ਦੁੱਲੇ ਤੋਂ ਇਹ ਸਭ ਗੱਲਾਂ ਸੁਣੀਆਂ ਹੋਈਆਂ ਸਨ। ਉਹਦੇ ਕੰਨ ਪਟਾਕ ਦੇ ਕੇ ਖੁੱਲ੍ਹ ਗਏ। ਉਹ ਅੰਦਰੇ- ਅੰਦਰ ਹੈਰਾਨ ਹੋਇਆ. “ਕਿਉਂ ਆਏ ਨੇ ਇਹ ਸਰਦਾਰ ਓਥੋਂ ਦੇ?'”

 

ਚੰਨੂ ਉਹਨਾਂ ਖਾਤਰ ਕਰੜੀ ਜਿਹੀ ਚਾਹ ਬਣਵਾ ਕੇ ਲਿਆਇਆ। ਚਾਹ ਪੀਂਦੋ ਉਹ ਪੁਰਾਣੇ ਵਕਤਾਂ ਦੀਆਂ ਗੱਲਾਂ ਕਰਨ ਲੱਗੇ। ਮਨੋਹਰ ਸਿੰਘ ਦਲਭੰਜਣ ਨੂੰ ਸਾਰੇ ਕਿੱਸੇ ਸੁਣਾ ਰਿਹਾ ਸੀ। ਚੰਨੂ ਉਹਨਾਂ ਦੇ ਕੋਲ ਹੀ ਬੈਠਾ ਸੀ। ਬਹੁਤੀਆਂ ਗੱਲਾਂ ਤੋਂ ਉਹ ਪਹਿਲਾਂ ਹੀ ਜਾਣੂ ਸੀ । ਮਨੋਹਰ ਸਿੰਘ ਦਲਭੰਜਣ ਨੂੰ ਨਹੀਂ, ਅਸਲ ਵਿਚ ਇਹ ਗੱਲਾਂ ਚੰਨੂ ਨੂੰ ਸੁਣਾ ਰਿਹਾ ਸੀ, ਤਾਂ ਕਿ ਉਹ ਚੰਗੀ ਤਰ੍ਹਾਂ ਸਮਝ ਜਾਵੇ ਕਿ ਹਵੇਲੀ ਦੇ ਮਾਲਕ ਓਹੀ ਹਨ, ਜਿਹੜੇ ਉਹਦੇ ਸਾਹਮਣੇ ਬੈਠੇ ਹਨ।

 

ਉਸ ਸ਼ਾਮ ਉਹ ਪਿੰਡ ਵਿਚ ਨਹੀਂ ਗਏ। ਆਥਣ ਦੀ ਰੋਟੀ ਚੰਨੂ ਨੇ ਹੀ ਖਵਾਈ। ਆਪਣੀ ਜਾਣ ਵਿਚ ਵਧੀਆ ਰੋਟੀ ਬਣਾ ਕੇ ਦਿੱਤੀ ਗਾਨੀ ਨੇ। ਸ਼ੱਕਰ- ਘਿਓ ਵੀ ਪਾਇਆ। ਆਲੂ ਗੋਭੀ ਦੀ ਸਬਜ਼ੀ ਸੀ। ਸਬਜ਼ੀ ਵਿਚ ਘਿਓ ਉੱਤੋਂ ਦੀ ਤਿਰਦਾ ਫਿਰਦਾ। ਉਹਨਾਂ ਨੰਗ ਸਰਦਾਰਾਂ ਦੇ ਘਰੀਂ ਅਜਿਹੀ ਰੋਟੀ ਕਦੋਂ ਮਿਲਦੀ ਹੋਵੇਗੀ। ਉਹ ਪੂਰੇ ਖੁਸ਼ ਹੋਏ। ਰਾਤ ਨੂੰ ਮੱਝ ਦਾ ਦੁੱਧ ਵੀ ਪੀਤਾ। ਅਣਘਾਲਿਆ ਦੁੱਧ, ਵਿੱਚ ਖੰਡ- ਪਾਈ ਹੋਈ। ਮੌਜਾਂ ਸਨ, ਕਾਕਿਆਂ ਦੀਆਂ।

 

ਅਗਲੇ ਦਿਨ ਨ੍ਹਾ ਧੋ ਕੋ ਤੇ ਚਾਹ ਨਾਲ ਸਲੂਣੇ ਪਰੌਂਠੇ ਖਾ ਕੇ ਉਹ ਪਿੰਡ ਵਿਚ ਵੜ ਗਏ। ਦਲਭੰਜਣ ਨੂੰ ਕੋਈ ਨਹੀਂ ਜਾਣਦਾ ਸੀ। ਮਨੋਹਰ ਸਿੰਘ ਨੂੰ ਕਈ ਬੰਦੇ ਮਿਲੇ। ਹਰ ਕੋਈ ਪੁੱਛਦਾ, ` ‘ਓਏ ਸੁਣਾ ਬਈ ਮਨੋਹਰੀ? ਤੂੰ ਅਹਿਆ- ਜਾ ਹੋ ਗਿਆ ਹੁਣ? ਬਹੁਤਾ ਈ ਬੁੜ੍ਹਾ ਜਾ ਲਗਦੈਂ।”

 

‘ਬੁੜ੍ਹਾ’ ਸ਼ਬਦ ਸੁਣਕੇ ਉਹ ਆਪਣੀ ਐਨਕ ਠੀਕ ਕਰਦਾ ਤੇ ਮੁੱਛਾਂ ਨੂੰ ਤਾਅ ਦੇਣ ਲਗਦਾ।

 

ਉਹ ਨੰਬਰਦਾਰ ਕੁੰਢਾ ਸਿੰਘ ਦੇ ਘਰ ਗਏ। ਇਵੇਂ ਹੀ ਉਹ ਬੋਲਿਆ, ”ਮਨੋਹਰੀ ਐਂ?”

 

”ਹੋਰ ਤੈਨੂੰ ਕੌਣ ਦਿਸਦਾਂ ਨੰਬਰਦਾਰਾ?” ਉਹਦੇ ਵਿਚ ਸਰਦਾਰੀ ਰੋਅਬ ਕਾਇਮ ਸੀ।

 

ਨੰਬਰਦਾਰ ਨੇ ਉਹਨਾਂ ਨੂੰ ਬੈਠਕ ਵਿਚ ਕੁਰਸੀਆਂ ਉੱਤੇ ਬਿਠਾਇਆ। ਚਾਹ ਪਿਆਈ। ਮਨੋਹਰ ਸਿੰਘ ਨੇ ਆਪ ਹੀ ਦੱਸਿਆ, ” ਇਹ ਕਾਕਾ ਨੰਗਲ ਤੋਂ ਐਂ।’ ਮਨਜਿੰਦਰਪਾਲ ਸੂੰ ਦੇ ਸਾਲੇ ਦਾ ਮੁੰਡਾ।’

 

ਨੰਬਰਦਾਰ ਸਾਰੀ ਗੱਲ ਸਮਝ ਗਿਆ ਕਿ ਉਹ ਕਿਵੇਂ ਆਏ ਨੇ ਏਥੇ। ਫੇਰ ਵੀ ਪੁੱਛਿਆ, ”ਐਨੇ ਚਿਰ ਪਿੱਛੋਂ ਗੇੜਾ ਮਾਰਿਐ, ਸਰਦਾਰ ਮਨੋਹਰ ਸਿੰਆਂ? ਕਿਮੇਂ ਆਉਣਾ ਹੋਇਆ?”

 

”ਬੱਸ ਆ ’ਗੇ। ਮਖਿਆ, ਮਿਲ ਆਈਏ ਨੰਬਰਦਾਰ ਕੁੰਢਾ ਸੂੰ ਨੂੰ। ਮਨੋਹਰ ਸਿੰਘ ਗੱਲ ਨੂੰ ਟਾਲ ਰਿਹਾ ਸੀ।

 

”ਸਿੱਧਾ ਹੋ ਕੇ ਬੋਲ, ਹਵੇਲ਼ੀ ‘ਤੇ ਕਬਜਾ ਕਰਨੈਂ?”

 

”ਕਬਜਾ? ਕਬਜਾ ਤਾਂ ਪਹਿਲਾਂ ਈ ਐ। ਹਵੇਲੀ ਆਪਣੀ ਐ। ਹੋਰ ਬਾਜੀਗਰਾਂ ਦੀ ਥੋੜੀ ਐ?”

 

‘’ਬਾਜੀਗਰਾਂ ਦੀ ਨਹੀਂ ਕਹਿੰਦਾ ਮੈਂ। ਬਾਜੀਗਰਾਂ ਨਾਲ ਤਾਂ ਪਹਿਲਾਂ ਗੱਲ ਹੋਈ ਵਈ ਐ। ਮੈਂ ਈ ਬਠਾਏ ਸੀ ਇਹ ਬਾਜੀਗਰ। ਜਦੋਂ ਕਹਾਂਗੇ, ਨਿਕਲ ਜਾਣਗੇ। ਇਕ ਮੁੰਡਾ ਰਹਿੰਦੈ ਹੁਣ ਤਾਂ। ਮੈਂ ਤਾਂ ਗੱਲ ਕਰਦਾਂ, ਬਈ ਕੋਈ ਹੋਰ ਉਜਰ ਤਾਂ ਨਹੀਂ ਕਰੂ?”

 

”ਹੋਰ ਕੌਣ?” ਮਨੋਹਰ ਸਿੰਘ ਨੇ ਫਿਕਰ ਕੀਤਾ।

 

”ਥੋਡੇ ‘ਚੋਂ ਈ, ਅਕਾਲਗੜ੍ਹ ਵਾਲਾ ਕੋਈ ਜਾਂ ਨੰਗਲ ਆਲੇ?”

 

”ਅਕਾਲਗੜ੍ਹ ਮੈਂ ਆਂ, ਪੰਜ ਕਰਾਂ, ਪੰਜਾਹ ਕਰਾਂ। ਮੈਂ ਵਾਰਸ ਆਂ। ਮੈਂ ਹੱਕਦਾਰ ਆਂ। ਓਧਰ ਮਨਜਿੰਦਰਪਾਲ ਦੀ ਬਹੂ ਕੰਨੀਉਂ ਆਹ ਮੁੰਡਾ ਬੈਠੈ ਨੰਗਲ ਆਲਿਆਂ ਦਾ। ਹੋਰ ਉਜਰ ਕੀਹਨੇ ਕਰਨੈਂ?”

 

“ਆਖੀਏ ਫੇਰ ਉਸ ਮੁੰਡੇ ਨੂੰ? ਦੁੱਲੇ ਦਾ ਮੁੰਡਾ ਐ ਉਹ ਚੰਨੂ!”.

 

”ਅਜੇ ਤਾਂ ਕਾਹਨੂੰ ਆਖਣੈ। ਹੌਲੀ ਹੌਲੀ ਆਖਾਂਗੇ| ਗਰੀਬ ਨੇ ਵਚਾਰੇ। ਅਜੇ ਤਾਂ ਅਸੀਂ ਐਥੇ ਈ ਆਂ।” ਮਨੋਹਰ ਸਿੰਘ ਤੇ ਦਲਭੰਜਣ ਦੇ ਚਿੱਤ ਵਿਚ ਕੋਈ ਹੋਰ ਕਹਾਣੀ ਸੀ। ਗੱਲਾਂ ਮਾਰ ਕੇ ਉਹ ਹਵੇਲੀ ਨੂੰ

 

ਆ ਗਏ। ਦੁਪਹਿਰਾ ਹੋ ਰਿਹਾ ਸੀ। ਗਾਨੀ ਨੇ ਉਹਨਾਂ ਲਈ ਰੋਟੀ ਬਣਾਈ।

 

ਉਹ ਤਾਂ ਡਟ ਹੀ ਗਏ। ਆਥਣੇ- ਦੁਪਹਿਰੇ ਚੰਨੂ ਕੋਲੋਂ ਰੋਟੀ ਖਾ ਛੱਡਦੇ। ਦੋਵੇਂ ਵੇਲਿਆਂ ਦੀ ਚਾਹ ਪੀਂਦੇ। ਚਾਹ ਤਾਂ ਜਦੋਂ ਜੀਅ ਕਰਦਾ ਗਾਨੀ ਤੋਂ ਪਤੀਲਾ ਧਰਵਾ ਲੈਂਦੇ ਸਨ । ਗਾਨੀ ਨ੍ਹਾਉਣ ਲਈ ਉਹਨਾਂ ਨੂੰ ਤੱਤਾ ਪਾਣੀ ਦਿੰਦੀ। ਕੱਪੜੇ ਦਲਭੰਜਣ ਆਪ ਧੋ ਲੈਂਦਾ, ਮਨੋਹਰ ਸਿੰਘ ਦੇ ਵੀ। ਮਨੋਹਰ ਨੂੰ ਉਹ ਮਾਮਾ ਆਖਦਾ, ਨਾਂ- ਧੋ ਕੇ ਤੇ ਪਰੌਂਠੇ ਖਾ ਕੇ ਉਹ ਸਵੇਰੇ ਹੀ ਪਿੰਡ ਵਿਚ ਨਿਕਲ ਜਾਂਦੇ। ਲੋਕਾਂ ਨਾਲ ਗੁੱਝੀਆਂ ਗੱਲਾਂ ਕਰਦੇ। ਆਥਣ ਵੇਲੇ ਦੋਵੇਂ ਸਰਦਾਰ ਘਰ ਦੀ ਕੱਢੀ ਦਾਰੂ ਪੀਂਦੇ। ਦਾਰੂ ਪੀ ਕੇ ਰਾਜੇ ਬਣੇ ਹੁੰਦੇ। ਲੱਛਣ ਕਰਦੇ ਸਰਦਾਰਾਂ ਵਾਲੇ। ਚੰਨੂ ਉਹਨਾਂ ਦੀ ਸੇਵਾ ਕਰਦਾ ਫਿਰਦਾ।

 

ਪਿੰਡ ਵਿਚ ਘਰ ਦੀ ਕੱਢੀ ਰੂੜੀ ਮਾਰਕਾ ਸ਼ਰਾਬ ਗੁੱਝੀ ਗੁੱਝੀ ਆਮ ਮਿਲਦੀ ਸੀ। ਲੋਕ ਖੇਤਾਂ ਵਿਚ ਤੌੜੇ ਦੱਬ ਦਿੰਦੇ। ਖੇਤਾਂ ਵਿਚ ਹੀ ਕੱਢ ਲੈਂਦੇ । ਕੋਈ ਕੋਈ ਤਾਂ ਢੋਲ ਪਾਉਂਦਾ। ਤੌੜਿਆਂ ਵਾਲੇ ਆਪਣੀ ਖਾਤਰ ਸ਼ਰਾਬ ਕੱਢਦੇ। ਢੋਲਾਂ ਵਾਲਿਆਂ ਦਾ ਇਹ ਧੰਦਾਂ ਸੀ। ਪਹਿਲੇ ਤੋੜ ਦੀ ਸ਼ਰਾਬ ਪੀਣ ਵਾਲੇ ਦੀ ਨਿਸ਼ਾ ਕਰਵਾ ਦਿੰਦੀ। ਨਿੱਤ ਦੀ ਪੀਣ ਵਾਲੇ ਠੇਕੇ ਵਲ ਮੂੰਹ ਨਾ ਕਰਦੇ। ਠੇਕੇ ਦੀ ਸ਼ਰਾਬ ਤਾਂ ਨਿਰਾ ਪਾਣੀ ਹੁੰਦਾ। ਜਾਂ ਗੋਲੀਆਂ ਪਾ ਕੇ ਵੇਚਦੇ। ਕਿੰਨੀ ਪੀਂਦੇ ਜਾਓ, ਚੜ੍ਹੀ ਜਾਂਦੀ ਤੇ ਨਾਲ ਦੀ ਨਾਲ ਉੱਤਰਦੀ ਜਾਂਦੀ। ਪਿੰਡ ਵਿਚ ਘਰ ਦੀ ਸ਼ਰਾਬ ਕੱਢਣ ਦਾ ਧੰਦਾ ਐਨਾ ਵਧ ਚੁੱਕਿਆ ਸੀ ਕਿ ਤੀਵੀਆਂ ਵੀ ਸ਼ਰਾਬ ਕੱਢਦੀਆਂ। ਕੀ ਕਰਦੀਆਂ, ਬੰਦਿਆਂ ਦੀ ਕਮਾਈ ਥੋੜੀ ਰਹਿ ਗਈ ਸੀ, ਇਕ ਦੋ ਬੋਤਲਾਂ ਨਿੱਤ ਵੇਚ ਲੈਂਦੀਆਂ ਜਿਸ ਨਾਲ ਘਰ ਦਾ ਲੂਣ- ਪਾਣੀ ਤੁਰਦਾ ਰਹਿੰਦਾ। ਸ਼ਰਾਬ ਲੈਣ ਦਲਭੰਜਣ ਜਾਂਦਾ। ਉਹਨੇ ਪਿੰਡ ਦੀਆਂ ਸਾਰੀਆਂ ਠੋਹੀਆਂ ਦਾ ਪਤਾ ਕਰ ਲਿਆ ਸੀ। ਫੀਮ ਵੀ ਮਿਲ ਜਾਂਦੀ। ਫੇਰ ਤਾਂ ਸਗੋਂ ਦਲਭੰਜਣ ਆਪ ਫੀਮ ਵੇਚਣ ਲੱਗਿਆ। ਫੀਮ ਦਾ ਪਿੰਨਾ ਉਹਨੂੰ ਪਿੰਡ ਵਿਚੋਂ ਹੀ ਮਿਲ ਜਾਂਦਾ। ਪਿੰਡ ਦੇ ਦੋ-ਤਿੰਨ ਮੁੰਡੇ ਮੋਟਰ-ਸਾਈਕਲ ਉੱਤੇ ਫੀਮ ਦਾ ਧੰਦਾ ਕਰਦੇ ਸਨ। ਦਲਭੰਜਣ ਆਪਣਾ ਖਰਚ ਕੱਢ ਲੈਂਦਾ। ਮਾਮਾ ਉਹਦੇ ਇਹਨਾਂ ਕਿੱਤਿਆਂ ਉੱਤੇ ਬਾਗੋ- ਬਾਗ ਸੀ।

 

16

 

ਦਲਭੰਜਣ ਸਿੰਘ ਨੰਗਲ ਵਾਲੇ ਸਰਦਾਰਾਂ ਦੀ ਰਹਿੰਦ ਖੂੰਹਦ ਸੰਤਾਨ ਸੀ। ਭਲੇ ਵੇਲਿਆਂ ਵਿਚ ਉਹਦਾ ਵਿਆਹ ਦਬੜੀਖਾਨੇ ਵਾਲੇ ਸਰਦਾਰਾਂ ਦੇ ਹੋ ਗਿਆ ਸੀ। ਉਹਦੀ ਘਰਵਾਲੀ ਨਿਰਮਲ ਕੌਰ ਪੁੱਜ ਕੇ ਛੈਲ ਸੀ। ਦੋ ਮੁੰਡੇ ਹੋਏ, ਕੁੜੀ ਕੋਈ ਨਹੀਂ। ਜ਼ਮੀਨ ਮਜ਼ਾਰਿਆਂ ਵਿਚ ਵੰਡੀ ਗਈ ਤਾਂ ਉਹਨਾਂ ਨੂੰ ਆਪ ਨੂੰ ਜਿੰਨੀ ਜ਼ਮੀਨ ਮਿਲੀ ਸੀ, ਉਹ ਭਾਈਏਂ- ਵੰਡ ਪੈ ਕੇ ਥੋੜੀ ਥੋੜੀ ਰਹਿ ਗਈ। ਦਲਭੰਜਣ ਸਿੰਘ ਖੇਤੀ ਆਪ ਕਰਾਉਂਦਾ। ਟਰੈਕਟਰ ਲੈ ਲਿਆ, ਬੈਂਕ ਤੋਂ ਕਰਜ਼ਾ ਲੈ ਕੇ। ਮੁੰਡੇ ਪੜ੍ਹਾਈ ਵਿਚ ਦੋਵੇਂ ਹੀ ਅਲੱਥ ਨਿਕਲੇ। ਉਹਨਾਂ ਨੂੰ ਵੀ ਦਲਭੰਜਣ ਨੇ ਖੇਤੀ ਦੇ ਕੰਮ ਵਿਚ ਪਾ ਲਿਆ। ਖੇਤੀ ਵਿਚ ਉਹ ਵਾਹਵਾ ਸਨ। ਸੀਰੀ ਹੀ ਬਹੁਤਾ ਕੰਮ ਕਰਦਾ। ਟਰੈਕਟਰ ਮੁੰਡੇ ਆਪ ਚਲਾਉਂਦੇ। ਦਲਭੰਜਣ ਸਿੰਘ ਸਰਦਾਰੀ ਠਾਠ ਉੱਤੇ ਬਹੁਤ ਰਹਿੰਦਾ। ਉਹਦਾ ਸਰੀਰ ਨਸ਼ਿਆਂ ਨੇ ਖਾ ਲਿਆ। ਉਹ ਇਕ ਕਿਸਮ ਦਾ ਘੋਰੀ ਹੋ ਚੁੱਕਿਆ ਸੀ। ਫੇਰ ਉਹ ਠਗੀਆਂ ਦੇ ਜਾਲ ਵਿਚ ਫਸਿਆ ਰਹਿੰਦਾ। ਮੁੰਡੇ ਉਹਨੂੰ ਨਫਰਤ ਕਰਨ ਲੱਗੇ। ਨਿਰਮਲ ਕੌਰ ਉਹਨੂੰ ਬੰਦਾ ਨਹੀਂ ਸਮਝਦੀ ਸੀ। ਬੰਦਾ ਉਹ ਰਿਹਾ ਹੀ ਨਹੀਂ ਸੀ। ਇਹੀ ਕਾਰਨ ਸੀ ਕਿ ਨਿਰਮਲ ਕੌਰ ਉਹਨਾਂ ਦੇ ਸੀਰੀ ਮੱਖਣ ਨਾਲ ਖੁੱਲ੍ਹ ਗਈ। ਮੱਖਣ ਸਰੀਰ ਦਾ ਨਰੋਆ ਸੀ । ਸੋਹਣਾ ਵੀ ਸੀ। ਅੱਖਾਂ ਵਿਚ ਸੁਰਮਾ ਪਾ ਕੇ ਰੱਖਦਾ। ਸਰਦਾਰਾਂ ਦੇ ਘਰ ਕੰਮ ਕਰਨ ਕਰਕੇ ਉਹਦੇ ਆਪਣੇ ਵੀ ਸਰਦਾਰੀ ਤੌਰ ਤਰੀਕੇ ਸਨ। ਸਰਦਾਰਨੀ ਘਰ ਵਿਚ ਉਹ ਤੋਂ ਓਨਾ ਹੀ ਕੰਮ ਲੈਂਦੀ, ਜਿੰਨਾ ਖੇਤ ਵਿਚ। ਫੇਰ ਤਾਂ ਹਰ ਪਾਸੇ ਮੱਖਣ ਦੀ ਸਲਾਹ ਹੀ ਮੰਨੀ ਜਾਂਦੀ। ਉਹ ਕਿਰਸਾਣੀ ਕੰਮਾਂ ਦਾ ਮਾਹਰ ਸੀ। ਮੁੰਡੇ ਉਹਨੂੰ ਪੁੱਛਕੇ ਖੇਤ ਜਾਂਦੇ। ਕਦੇ ਕਦੇ ਮੱਖਣ ਤੇ ਦਲਭੰਜਣ ਸਿੰਘ ਇੱਕਠੇ ਬੈਠ ਕੇ ਸ਼ਰਾਬ ਪੀਂਦੇ। ਦਲਭੰਜਣ ਉਹਨੂੰ ਹਿਦਾਇਤਾਂ ਜਿਹੀਆਂ ਕਰਦਾ, ਮੱਖਣ ਹਾਂ ਜੀ ਹਾਂ ਜੀ ਕਰੀ ਜਾਂਦਾ। ”ਹਾਂ ਜੀ, ਕਾਕਾ ਜੀ। ਠੀਕ ਐ, ਕਾਕਾ ਜੀ। ਸੱਤਬਚਨ, ਕਾਕਾ ਜੀ।” ਮੁੰਡੇ ਉਹਨਾਂ ਦੀ ਵਾਰਤਾਲਾਪ ਸੁਣਦੇ ਤੇ ਮੁਸਕੜੀਏਂ ਹਸਦੇ ਫਿਰਦੇ। ਮਾਂ ਕੋਲ ਗੱਲਾਂ ਕਰਦੇ, ਉਹ ਵੀ ਹੱਸਦੀ। ਘਰ ਵਿਚ ਦਲਭੰਜਣ ਸਿੰਘ ਦੀ ਕੋਈ ਥਾਂ ਨਹੀਂ ਰਹਿ ਗਈ। ਉਹ ਪੈਂਟ- ਬੁਸ਼ਰਟ ਪ੍ਰੈਸ ਕਰਾ ਕੇ ਪਹਿਨਦਾ। ਜੁੱਤੀ, ਲਿਸ਼ਕਵੀਂ ਰੱਖਦਾ। ਪਟਿਆਲੇ- ਸ਼ਾਹੀ ਟੂਟੀਦਾਰ ਪੱਗ ਬੰਨ੍ਹਦਾ। ਦਾੜ੍ਹੀ ਮੁੱਛਾਂ ਛਾਂਗੀਆਂ ਹੋਈਆਂ। ਪਹਿਲਾਂ ਉਹ ਭੂਆ ਦੇ ਨਾਂ ਲੱਗੀ ਥੰਮਣ ਵਾਲੇ ਦੀ ਜ਼ਮੀਨ ਦਾ ਪੈਸਾ ਖੁਰਦ ਬੁਰਦ ਕਰ ਗਿਆ ਸੀ। ਗੁਲਛੱਰੇ ਉਡਾਏ ਸਨ। ਹੁਣ ਉਹਦੀ ਅੱਖ ਥੰਮਣ ਵਾਲੇ ਮੁੰਕਦ ਸੂੰ ਦੀ ਹਵੇਲੀ ਉੱਤੇ ਸੀ।

 

ਮਨੋਹਰ ਸਿੰਘ ਤਾਂ ਸੀ ਹੀ ਨੰਗ ਮਲੰਗ । ਉਹਦੀ ਸ਼ਕਲ ਭੈੜੀ ਸੀ। ਇਕ ਅੱਖ ਛੋਟੀ ਤੇ ਮੂੰਹ ਕੁਢਬਾ ਸੀ। ਛੋਟੀ ਉਮਰ ਵਿਚ ਉਹ ਥੰਮਣ ਵਾਲੇ ਹੀ ਰਹਿੰਦਾ ਹੁੰਦਾ। ਅਕਾਲਗੜ੍ਹ ਪਿਓ ਵਲੋਂ ਉਹਨੂੰ ਡੰਡੇ ਪੈਂਦੇ। ਉਹ ਨਿਕੰਮਾ ਸੀ। ਨਾ ਪੜ੍ਹਿਆ ਤੇ ਨਾ ਕਿਸੇ ਕੰਮ ਵਿਚ ਪਿਆ। ਉਲਟਾ ਵੈਲਾਂ ਵਿਚ ਪੈਂਦਾ ਜਾ ਰਿਹਾ ਸੀ। ਭੈਣ ਉਹਨੂੰ ਥੰਮਣ ਵਾਲੇ ਰਖਦੀ। ਰਾਜਿੰਦਰ ਸਿੰਘ ਨਾਲ ਮਨੋਹਰ ਸਿੰਘ ਦੀ ਚੰਗੀ ਸੱਥਰੀ ਪੈਂਦੀ ਸੀ। ਨਸ਼ਾ- ਪੱਤਾ ਕਰਨ ਵਿਚ ਦੋਵੇਂ ਸੰਗੀ- ਸਾਥੀ ਸਨ। ਫੇਰ ਉਹ ਅਕਾਲਗੜ੍ਹ ਨੂੰ ਵਾਪਸ ਚੱਲਿਆ ਗਿਆ। ਭੈਣ ਨੇ ਹੀ ਉਹਨੂੰ ਓਥੋਂ ਭੇਜ ਦਿੱਤਾ ਸੀ। ਉਹਦੇ ਲੱਛਣ ਦਿਨੋ ਦਿਨ ਹੋਰ ਵਿਗੜਦੇ ਜਾ ਰਹੇ ਸਨ।

 

ਅਕਾਲਗੜ੍ਹ ਜਾ ਕੇ ਉਹਦਾ ਵਿਆਹ ਹੋ ਗਿਆ ਸੀ । ਜ਼ਮੀਨ ਨੂੰ ਕੁੜੀ ਦਿੱਤੀ ਅਗਲੇ ਨੇ, ਉਹਨੂੰ ਨਹੀਂ। ਉਹ ਤਿੰਨ ਭਾਈ ਸਨ । ਦੋ ਭਾਈ ਮਨੋਹਰ ਸਿੰਘ ਤੋਂ ਵੱਡੇ ਸਨ। ਪਿਓ ਮਰੇ ਤੋਂ ਵੱਡੇ ਦੋਵੇਂ ਸੰਗਰੂਰ ਜਾ ਵਸੇ। ਜ਼ਮੀਨਾਂ ਵੇਚ ਦਿੱਤੀਆਂ। ਸ਼ਹਿਰ ਵਿਚ ਕੋਠੀਆਂ ਪਾ ਲਈਆਂ। ਉਹਨਾਂ ਦੇ ਮੁੰਡੇ ਅਗਾਂਹ ਪੜ੍ਹ ਲਿਖ ਗਏ ਤੇ ਸਰਕਾਰੀ ਨੌਕਰੀਆਂ ਕਰਨ ਲੱਗੇ। ਪਿੰਡ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਰਹਿ ਗਿਆ ਸੀ। ਪਿੰਡ ਦੀ ਸਰਦਾਰੀ ਤਾਂ ਫੇਰ ਮਨੋਹਰ ਸਿੰਘ ਕੋਲ ਸੀ। ਉਹਦੇ ਲੱਛਣ ਦੇਖਕੇ ਉਹਦੇ ਸਹੁਰੇ ਉਹਨੂੰ ਲੁੱਟਣ- ਖਾਣ ਲੱਗੇ। ਉਹਨਾਂ ਵਿਚੋਂ ਕੋਈ ਨਾ ਕੋਈ ਓਥੇ ਆਇਆ ਹੀ ਰਹਿੰਦਾ ਤੇ ਮਿੱਠਾ- ਪਿਆਰਾ ਹੋ ਕੇ ਮਨੋਹਰ ਸਿੰਘ ਤੋਂ ਪੈਸੇ ਲੈ ਜਾਂਦਾ। ਉਹਨੇ ਆਪਣੀ ਜ਼ਮੀਨ ਨੂੰ ਵਾਢਾ ਧਰਿਆ ਹੋਇਆ ਸੀ। ਪਹਿਲਾਂ ਜੱਟਾਂ ਨੂੰ ਗਹਿਣੇ ਦੇ ਦਿੰਦਾ। ਪੈਸੇ ਚੜ੍ਹਾਈ ਜਾਂਦਾ, ਫੇਰ ਬੈਅ ਕਰਵਾ ਦਿੰਦਾ। ਉਹਦੇ ਬੱਚਾ ਕੋਈ ਨਹੀਂ ਸੀ। ਜ਼ਮੀਨ ਜਦੋਂ ਸਾਰੀ ਖਾ- ਪੀ ਲਈ ਤਾਂ ਤੀਵੀ ਵੀ ਪੇਕੀਂ ਜਾ ਬੈਠੀ। ਪਿੱਛੋਂ ਪਤਾ ਨਹੀਂ ਉਹਦਾ ਕੀ ਬਣਿਆ। ਸ਼ਾਇਦ ਮਾਂ- ਬਾਪ ਨੇ ਉਹਨੂੰ ਕਿਧਰੇ ਹੋਰ ਬਿਠਾ ਦਿੱਤਾ ਸੀ। ਮਨੋਹਰ ਸਿੰਘ ਕਾਕਾ ਜੀ ਰਹਿ ਗਏ ਛੜੇ ਛੜਾਂਗ।

 

ਸੁਲਫੇ- ਭੰਗਾਂ ਪੀਣ ਲੱਗਿਆ। ਭੈਣ ਮਰੀ ਤੋਂ ਤਿੰਨੇ ਭਰਾ ਥੰਮਣ ਵਾਲੇ ਆਏ ਸਨ ਤੇ ਜ਼ਮੀਨ ਵੇਚ ਗਏ ਸਨ। ਕੁਝ ਸਾਲ ਮਨੋਹਰ ਸਿੰਘ ਦੇ ਉਹਨਾਂ ਪੈਸਿਆਂ ਨਾਲ ਚੰਗੇ ਲੰਘੇ। ਸੰਗਰੂਰ ਬੈਂਕ ਵਿਚ ਉਹਦਾ ਖਾਤਾ ਸੀ। ਪਹਿਲਾਂ ਉਹਦੀ ਆਪਣੀ ਜ਼ਮੀਨ ਦੇ ਤੇ ਫੇਰ ਉਹਨੇ ਥੰਮਣ ਵਾਲੇ ਦੀ ਜ਼ਮੀਨ ਦੇ ਪੈਸੇ ਓਥੇ ਬੈਂਕ ਵਿਚ ਰੱਖੇ ਹੋਏ ਸਨ। ਲੋੜ ਵੇਲੇ ਪੈਸੇ ਕਢਵਾ ਲੈਂਦਾ ਤੇ ਛਕਦਾ- ਛਕਾਉਂਦਾ ਰਹਿੰਦਾ।

 

ਤੇ ਹੁਣ ਜਦੋਂ ਬੈਂਕ ਵਿਚ ਉਹਦੇ ਕੋਲ ਥੋੜੇ ਹੀ ਪੈਸੇ ਰਹਿ ਗਏ ਤਾਂ ਉਹ ਨੰਗਲ ਵਾਲੇ ਮੁੰਡੇ ਨੂੰ ਨਾਲ ਲੈਕੇ ਥੰਮਣੇ ਵਾਲੇ ਆਂ ਬੈਠਾ। ਦਲਭੰਜਣ ਸਿੰਘ ਫੀਮ ਦਾ ਧੰਦਾ ਕਰਦਾ। ਉਹਨਾਂ ਦਾ ਨੁਕਲ- ਪਾਣੀ ਚੰਗਾ ਚੱਲ ਰਿਹਾ ਸੀ। ਰੋਟੀ ਚਾਹ ਚੰਨੂ ਦਿੰਦਾ।

 

ਜਿਸ ਆਸ ਨਾਲ ਉਹ ਥੰਮਣ ਵਾਲੇ ਆਏ ਸਨ, ਹਾਲੇ ਤੱਕ ਕਾਮਯਾਬ ਨਹੀਂ ਹੋਏ। ਪਿੰਡ ਵਿਚ ਨਿੱਤ ਗੇੜਾ ਮਾਰਦੇ। ਕਦੇ ਇਕੱਲੇ- ਇਕੱਲੇ, ਕਦੇ ਇਕੱਠੇ। ਪਹਿਲਾਂ ਪਹਿਲਾਂ ਕਈ ਬੰਦਿਆਂ ਨੇ ਹਿੱਕ ਕੱਢੀ। ਪਰ ਕਈ ਕਾਰਨਾਂ ਕਰਕੇ ਪਿੱਛੇ ਹਟ ਗਏ। ਸਰਦਾਰ ਪੈਸੇ ਵੀ ਬਹੁਤ ਮੰਗਦੇ ਸਨ । ਕੁਝ ਬੰਦਿਆਂ ਨੂੰ ਸ਼ੱਕ ਸੀ ਕਿ ਇਹ ਦੋਵੇਂ ਜਣੇ ਹਵੇਲੀ ਵੇਚਣ ਦੇ ਹੱਕਦਾਰ ਵੀ ਹਨ ਜਾਂ ਨਹੀਂ। ਕਿਸੇ ਨੇ ਇਹ ਵੀ ਤਰਸ ਕੀਤਾ ਕਿ ਚੰਨੂ ਵਿਚਾਰੇ ਨੂੰ ਟੱਬਰ-ਟੀਹਰ ਲੈਕੇ ਏਥੋਂ ਜਾਣਾ ਪਵੇਗਾ।

 

ਚੰਨੂ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਹ ਹਵੇਲੀ ਵੇਚਣ ਖਾਤਰ ਆਏ ਹਨ ਤੇ ਏਸੇ ਕਰਕੇ ਏਥੇ

 

ਟਿਕੇ ਹੋਏ ਹਨ। ਬਾਜੀਗਰ ਐਨੇ ਸਾਲਾਂ ਤੋਂ ਹਵੇਲੀ ਵਿਚ ਮੁਫਤ ਰਹਿ ਰਹੇ ਸਨ। ਰੋਟੀ ਦੇਣਾ ਉਹਨਾਂ ਦਾ ਫਰਜ਼ ਬਣਦਾ ਸੀ। ਉਹ ਉਹਨਾਂ ਨੂੰ ਰੋਟੀ ਪਾਣੀ ਨਾ ਦਿੰਦਾ, ਉਹਨਾਂ ਦੀ ਸੇਵਾ ਨਾ ਕਰਦਾ ਤਾਂ ਸਰਦਾਰਾਂ ਨੇ ਓਸੇ ਦਿਨ ਉਸ ਨੂੰ ਓਥੋਂ ਕੱਢ ਦੇਣਾ ਸੀ। ਬੱਸ ਏਸੇ ਝੋਪ ਵਿਚ ਚੰਨੂ ਉਹਨਾਂ ਦੀ ਸੇਵਾ ਕਰਦਾ।

 

ਚੰਨੂ ਦੋ ਵਾਰੀ ਢਾਬ ‘ਤੇ ਦੁੱਲੇ ਕੋਲ ਆਇਆ ਸੀ। ਪੁੱਛਿਆ, ”ਕਿਮੇਂ ਕਰੀਏ ਬਾਪੂ? ਉਹ ਕੰਜਰ ਤਾਂ ਧਰਨਾ ਦੇਈ ਬੈਠੇ ਨੇ। ਇਕ ਦਿਨ ਤਾਂ ਵੇਚਣਗੇ ਈ। ਮੈਂ ਫੇਰ ਕਿੱਥੇ ਜਾਊਂ?”

 

ਦੁੱਲੇ ਨੇ ਉਹਦੀ ਸਮੱਸਿਆ ਵਲ ਕੋਈ ਖਾਸ ਧਿਆਨ ਨਹੀਂ ਦਿੱਤਾ। ਗੱਲਾਂ ਸੁਣੀਆਂ ਜ਼ਰੂਰ, ਸਝਾਓ ਕੋਈ ਨਹੀਂ ਦਿਤਾ। ਜਦੋਂ ਚੰਨੂ ਕਚੀਰਾ ਕਰੀਂ ਗਿਆ, ਤਾਂ ਦੁੱਲਾ ਬੋਲਿਆ, ”ਜਿੱਥੇ ਉਹ ਤਿੰਨੇ ਗਏ, ਤੂੰ ਵੀ ਜਾਹ। ਹਵੇਲੀ ਸਰਦਾਰਾਂ ਦੀ ਐ, ਆਪਣਾ ਉਹਨਾਂ ‘ਤੇ ਕੀ ਜੋਰ ਐ। ਜਦੋਂ ਕਹਿਣਗੇ, ਆਵਦੀ ਟਿੰਡ ਫਹੁੜੀ ਚੱਕੀਂ ਤੇ ਤੁਰ ਪੀਂ।’’

 

ਘਰ ਆ ਕੇ ਚੰਨੂ ਨੇ ਗਾਨੀ ਨਾਲ ਸਾਰੀਆਂ ਗੱਲਾਂ ਕੀਤੀਆਂ ਤੇ ਬਾਪੂ ਦਾ ਜਵਾਬ ਵੀ ਦੱਸਿਆ। ਕੁੱਝ ਨਹੀਂ ਹੋ ਸਕਦਾ ਸੀ। ਇਕ ਦਿਨ ਉਹਨਾਂ ਨੂੰ ਹਵੇਲੀ ਵਿਚੋਂ ਬਾਹਰ ਹੋਣਾ ਹੀ ਪੈਣਾ ਸੀ। ਕੋਈ ਜੱਟ ਹੁੰਦਾ ਤਾਂ ਕਬਜ਼ਾ ਕਰੀਂ ਰੱਖਦਾ। ਨਾਬਰ ਹੋ ਕੇ ਬੈਠ ਜਾਂਦਾ। ਕੀ ਕਰ ਲੈਂਦੇ ਉਹ ਪੂਛਾਂ? ਪਰ ਉਹ ਬਾਜ਼ੀਗਰ ਸੀ। ਪਿੰਡ ਦੇ ਸਮਾਜ ਵਿਚ ਉਹਨਾਂ ਦੀ ਕੋਈ ਥਾਂ ਨਹੀਂ ਸੀ।

 

ਚੰਨੂ ਤੇ ਗਾਨੀ ਨੇ ਇਹੀ ਸਲਾਹ ਬਣਾਈ ਕਿ ਜਿੰਨੇ ਦਿਨ ਕੱਟੀਂਦੇ ਨੇ, ਕੱਟੀ ਜਾਂਦੇ ਹਾਂ। ਜਿੱਦਣ ਉਹ ਕਹਿਣਗੇ, ਨਿਕਲ ਜਾਵਾਂਗੇ। ਰੋਟੀ- ਪਾਣੀ ਉਹ ਖਾਈਂ ਜਾਂਦੇ ਨੇ, ਤਾਂ ਕੀਹ ਐ। ਉਹਨਾ ਦੀ ਰੋਟੀ ਕੋਈ ਮਹਿੰਗੀ ਨਹੀਂ।

 

ਮਨੋਹਰ ਤੇ ਦਲਭੰਜਣ ਬਾਜੀਗਰਾਂ ਨੂੰ ਇਸ ਲਈ ਕੁਝ ਨਹੀਂ ਆਖ ਰਹੇ ਸਨ, ਹਵੇਲੀ ਵਿਚੋਂ ਨਿਕਲਣ ਲਈ, ਇਕ ਦਿਨ ਵੀ ਨਹੀਂ ਕਿਹਾ ਸੀ, ਕਿਉਂਕਿ ਉਹ ਉਹਨਾਂ ਦੇ ਸਿਰੋਂ ਰੋਟੀ ਖਾਂਦੇ ਸਨ। ਉਹਨਾਂ ਨੂੰ ਚੰਨੂ ਦਾ ਹੋਰ ਬਹੁਤ ਸੁੱਖ ਸੀ। ਰੋਟੀ ਤੇ ਇਹ ਸੁੱਖ ਪਿੰਡ ਵਿਚ ਹੋਰ ਕਿਤੇ ਨਹੀਂ ਮਿਲ ਸਕਦਾ ਸੀ। ਕੀ ਪਤਾ, ਉਹਨਾਂ ਨੂੰ ਕਿੰਨੇ ਦਿਨ ਹੋਰ ਥੰਮਣ ਵਾਲੇ ਰਹਿਣਾ ਪੈ ਜਾਵੇ।OM

 

ਦਲਭੰਜਣ ਨਹਿਰੂ ਲਈ ਦੁਕਾਨ ਤੋਂ ਕਦੇ ਬਿਸਕੁਟਾਂ ਦਾ ਪੈਕਟ ਲਿਆ ਕੇ ਦਿੰਦਾ, ਕਦੇ ਰਿਉੜੀਆਂ ਤੇ ਕਦੇ ਮਿੱਠੀਆਂ ਗੋਲੀਆਂ। ਨਹਿਰੂ ਵੀ ਉਹਦਾ ਤਿਉਹ ਕਰਨ ਲੱਗ ਪਿਆ। ਦਲਭੰਜਣ ਦੇ ਨਿੱਕੇ ਨਿੱਕੇ ਕੰਮ ਕਰਦਾ ਫਿਰਦਾ। ਉਹਨੂੰ ਪਾਣੀ ਦਾ ਗਿਲਾਸ ਲਿਆ ਕੇ ਦਿੰਦਾ। ਕੱਪੜੇ ਸੁੱਕਣੇ ਪਾਉਣ ਵਿਚ ਉਹਦੀ ਮਦਦ ਕਰਦਾ, ਦੁਕਾਨ ਤੋਂ ਕੋਈ ਚੀਜ਼ ਮੰਗਾਉਣੀ ਹੁੰਦੀ, ਲਿਆ ਦਿੰਦਾ। ਕਦੇ ਕਦੇ ਦਲਭੰਜਣ ਉਹਨੂੰ ਪੈਸੇ ਵੀ ਦਿੰਦਾ। ਅੱਠ ਆਨੇ, ਕਦੇ ਰੁਪਈਆ। ਨਹਿਰੂ ਪੂਰਾ ਧਿਜ ਗਿਆ ਸੀ । ਜਿਵੇਂ ਟੁੱਕ ਦੀ ਬੁਰਕੀ ਪਾਉਣ ਨਾਲ ਕਤੂਰਾ ਧਿਜ ਜਾਂਦਾ ਹੈ।

 

ਗਾਨੀ ਨਹਿਰੂ ਨੂੰ ਇੰਜ ਦਲਭੰਜਣ ਦੇ ਨਾਲ- ਨਾਲ ਫਿਰਦਾ ਦੇਖ ਕੇ ਖੁਸ਼ ਹੁੰਦੀ। ਦਲਭਜੰਣ ਉਹਨੂੰ ਚੰਗਾ ਚੰਗਾ ਲਗਦਾ ਕਿ ਉਹ ਮੁੰਡੇ ਦਾ ਕਿੰਨਾ ਮੋਹ ਕਰਦਾ ਹੈ। ਉਹਨੂੰ ਕਿੰਨਾ ਚਾਹੁੰਦਾ ਹੈ। ਉਹ ਸੋਚਦੀ, ਉਹਦਾ ਆਪਣਾ ਕੋਈ ਅਜਿਹਾ ਪੁੱਤਰ ਹੋਵੇਗਾ। ਇਹ ਹੁਣ ਨਹਿਰੂ ਨੂੰ ਆਪਣਾ ਓਹੀ ਪੁੱਤਰ ਸਮਝਦਾ ਹੈ। ਫੇਰ ਸੋਚਦੀ ਹੋ ਸਕਦਾ ਹੈ; ਇਹਦੇ ਕੋਈ ਪੁੱਤਰ ਹੋਵੇ ਹੀ ਨਾ। ਪੁੱਤਰ ਦੀ ਅਣਹੋਂਦ ਕਰਕੇ ਹੀ ਉਹ ਇਸ ਬੱਚੇ ਨੂੰ ਪਿਆਰ ਕਰਦਾ ਹੈ। ਇਕ ਤਰ੍ਹਾਂ ਨਾਲ ਆਪਣਾ ਅੰਦਰਲਾ ਖਾਲੀਪਣ ਭਰਦਾ ਹੈ। ਅਜਿਹਾ ਸੋਚਣ ਵੇਲੇ ਗਾਨੀ ਨੂੰ ਉਹਦੇ ਉੱਤੇ ਤਰਸ ਆਉਂਦਾ। ਉਹਨੇ ਦਲਭੰਜਣ ਨੂੰ ਕਦੇ ਨਹੀਂ ਪੁੱਛਿਆ ਸੀ ਕਿ ਉਹਦੇ ਆਪਣੇ ਕਿੰਨੇ ਬੱਚੇ ਸਨ। ਉਹ ਸ਼ਾਦੀ ਸ਼ੁਦਾ ਵੀ ਹੈ ਜਾਂ ਨਹੀਂ। ਉਹਦੇ ਨਾਲ ਅਜਿਹੀਆਂ ਗੱਲਾਂ ਕਰਨ ਦਾ ਕਦੇ ਕੋਈ ਮੌਕਾ ਹੀ ਨਹੀ ਮਿਲਿਆ ਸੀ। ਨਾ ਹੀ ਲੋੜ ਸੀ।

 

ਇਕ ਦਿਨ ਗਾਨੀ ਨੂੰ ਲੱਗਿਆ ਜਿਵੇਂ ਦਲਭੰਜਣ ਦੀ ਨਿਗਾਹ ਬਦਲੀ ਹੋਈ ਹੋਵੇ। ਉਹ ਉਹਦੇ ਵਲ ਖਾਸਾ ਗਹੁ ਨਾਲ ਝਾਕ ਰਿਹਾ ਸੀ। ਉਹਦੀਆਂ ਅੱਖਾਂ ਵਿਚ ਲਾਲੀ ਜਿਹੀ ਸੀ, ਸ਼ਰਾਰਤ ਜਿਹੀ। ਗਹਿਰੀਆਂ ਅੱਖਾਂ ਨਾਲ ਝਾਕਦਾ ਸੀ। ਪਹਿਲਾਂ ਵੀ ਸ਼ਾਇਦ ਇੰਜ ਝਾਕਦਾ ਹੋਵੇਗਾ, ਪਰ ਗਾਨੀ ਨੇ ਕਦੇ ਗੌਰ ਨਹੀਂ ਕੀਤਾ :

 

ਸੀ। ਫੇਰ ਉਹ ਜਦੋਂ ਵੀ ਗਾਨੀ ਵਲ ਝਾਕਦਾ, ਇਸ ਤਰ੍ਹਾਂ ਹੀ ਓਪਰਾ ਓਪਰਾ ਝਾਕਦਾ। ਕਦੇ ਗੱਲ ਕਰਦਾ ਕੋਈ ਤਾਂ ਉਹਦਾ ਬੋਲ ਉੱਖੜ- ਉੱਖੜ ਜਾਂਦਾ। ਜਿਵੇਂ ਕਿਸੇ ਮਾਨਸਿਕ ਰੁਕਾਵਟ ਕਰਕੇ ਉਹਨੂੰ ਗੱਲ ਔੜ ਨਾ ਰਹੀ ਹੋਵੇ ਜਾਂ ਉਹ ਪੂਰੀ ਗੱਲ ਸਮਝਾ ਨਾ ਸਕਦਾ ਹੋਵੇ। ਉਹ ਸੋਚਦੀ. ਇੰਜ ਕਿਉਂ ਕਰਦਾ ਹੈ ਇਹ? ਫੇਰ ਉਹ ਉਹਨੂੰ ਚੰਗਾ ਨਾ ਲੱਗਿਆ। ਉਹਨੂੰ ਲੱਗਿਆ, ਉਹਦੀ ਨਿਗਾਹ ਵਿਚ ਮੈਲ ਹੈ। ਉਹ ਚੰਗਾ ਬੰਦਾ ਨਹੀਂ। ਉਹਨੇ ਨਹਿਰੂ ਨੂੰ ਵੀ ਖਾਸਾ ਝਿੜਕਿਆ, ”ਇਹਨਾਂ ਤੋਂ ਕੋਈ ਚੀਜ਼ ਨਾ ਲਿਆ ਕਰ ਵੇ, ਟੁੱਟ ਜਾਣਿਆ। ਤੇਰਾ ਬਾਪੂ ਹੈਗਾ। ਉਹਤੋਂ ਕਿਉਂ ਨਹੀਂ ਮੰਗਦਾ ਬਿਸਕੁਟ?”

 

”ਉਹ ਲਿਆ ਕੇ ਦੇਵੇ ਵੀ।’ ਨਹਿਰੂ ਨੇ ਲਾਚੜ ਕੇ ਜਵਾਬ ਦਿੱਤਾ।

 

ਪਹਿਲਾਂ ਚੁਬਾਰੇ ਵਿਚ ਗਾਨੀ ਉਹਨਾਂ ਨੂੰ ਆਪ ਰੋਟੀ ਦੇ ਆਉਂਦੀ ਸੀ। ਚਾਹ ਫੜਾ ਜਾਂਦੀ। ਫੇਰ ਉਹਨੇ ਉੱਤੇ ਜਾਣਾ ਛੱਡ ਦਿੱਤਾ। ਚੰਨੂ ਘਰ ਹੁੰਦਾ ਤਾਂ ਉਹ ਰੋਟੀ- ਚਾਹ ਫੜਾ ਆਉਂਦਾ। ਨਹੀਂ ਤਾਂ ਨਹਿਰੂ ਸੀ। ਨਹਿਰੂ ਵੀ ਉਡਾਰ ਸੀ।

 

ਇਕ ਦਿਨ ਆਥਣ ਦਾ ਵੇਲਾ ਸੀ । ਸਿਆਲ ਗੂੜ੍ਹਾ ਉੱਤਰ ਆਇਆ ਸੀ। ਕੱਪੜਿਆਂ ਨੂੰ ਪਿੰਡੇ ਨਾਲ ਘੁੱਟ ਘੁੱਟ ਕੇ ਰੱਖਣ ਦੀ ਰੁੱਤ। ਨਿੱਤ ਵਾਂਗ ਹੀ ਦੋਵੇਂ ਸਰਦਾਰ ਪੀ ਰਹੇ ਸਨ। ਦੋ ਪੈੱਗ ਲਾ ਕੇ ਦਲਭੰਜਣ ਥੱਲੇ ਉੱਤਰਿਆ। ਖੰਘੂਰ ਮਾਰੀ। ਚੰਨੂ ਤੇ ਨਹਿਰੂ ਦੋਵੇਂ ਘਰ ਨਹੀਂ ਸਨ। ਉਹ ਸਿੱਧਾ ਰਸੋਈ ਵਲ ਗਿਆ। ਗਾਨੀ ਨੇ ਚੁੱਲ੍ਹੇ ਸਾਗ ਧਰਿਆ ਹੋਇਆ ਸੀ ਤੇ ਸੇਕ ਮੂਹਰੇ ਬੈਠੀ ਦੋ ਚਾਰ ਭਾਂਡੇ ਮਾਂਜ ਰਹੀ ਸੀ। ਹੱਥ ਸੁਆਹ ਨਾਲ ਲਿਬੜੇ ਹੋਏ। ਉਹਨੂੰ ਆਇਆ ਦੇਖਕੇ ਉਹ ਲਿੱਬੜੇ ਹੱਥੀਂ ਖੜ੍ਹੀ ਹੋ ਗਈ। ਰਸੋਈ ਵਿਚ ਚੁੱਲ੍ਹੇ ਦਾ ਚਾਨਣ ਸੀ। ਲਾਲਟੈਣ ਹਾਲੇ ਉਹਨੇ ਡੰਗੀ ਨਹੀਂ ਸੀ। ਹੱਥ ਦੀਆਂ ਦੋ ਉਂਗਲਾਂ ਨਾਲ ਉਹਨੇ ਗਲ਼ ਦਾ ਪੱਲਾ ਠੀਕ ਕੀਤਾ। ਦਲਭੰਜਣ ਬੋਲਿਆ ਕੁਝ ਨਹੀਂ। ਉਹਦੀ ਬਾਂਹ ਨੂੰ ਹੱਥ ਪਾਇਆ। ਉਹ ਤਕੜੀ ਸੀ। ਗਠਿਆ ਹੋਇਆ ਜਾਂਗਲੀ ਸਰੀਰ। ਦਲਭੰਜਣ ਤਾਂ ਹੱਡੀਆਂ ਦਾ ਪਿੰਜਰ ਸੀ। ਗਾਨੀ ਨੇ ਧੱਕਾ ਦੇ ਕੇ ਉਹਨੂੰ ਰਸੋਈ ਤੋਂ ਬਾਹਰ ਮਾਰਿਆ। ਵਿਹੜੇ ਨਾਲੋਂ ਰਸੋਈ ਦਾ ਫਰਸ਼ ਉੱਚਾ ਸੀ। ਦਲਭੰਜਣ ਦਾ ਮੱਥਾ ਲੱਕੜ ਦੀ ਨੋਕਦਾਰ ਚੁਗਾਠ ਨਾਲ ਵੱਜਿਆ। ਉਹ ਵਿਹੜੇ ਵਿਚ ਬਾਹਰ ਜਾ ਡਿੱਗਿਆ ਜਿਵੇਂ ਕੋਈ ਰੇਲ ਗੱਡੀ ਦੇ ਡੱਬੇ ਵਿਚੋਂ ਬਾਹਰ ਜਾ ਡਿੱਗੇ। ਭੰਵੱਤਰ ਗਿਆ ਉਹ। ਦਾਰੂ ਦਾ ਲੋਰ ਕਿਧਰੇ ਗਿਆ। ਉਹਦੇ ਮੱਥੇ ਵਿਚੋਂ ਖੂਨ ਵਗ ਰਿਹਾ ਸੀ। ਉਹਦਾ ਹੱਥ ਭਿੱਜ ਗਿਆ। ਪਰ ਉਹ ਉੱਠਿਆ ਤੇ ਰਸੋਈ ਵਲ ਫੇਰ ਅਹੁਲਿਆ। ਗਾਨੀ ਨੇ ਅੰਦਰੋਂ ਕੁੰਡਾ ਲਾ ਲਿਆ ਸੀ। ਉੱਚੀ ਉੱਚੀ ਗਾਲਾਂ ਕੱਢਣ ਲੱਗੀ। ਦਲਭੰਜਣ ਨੇ ਤਖ਼ਤਿਆਂ ਨੂੰ ਧੱਕੇ ਮਾਰੇ। ਗਾਨੀ ਨੂੰ ਗਾਲਾਂ ਦਿੱਤੀਆਂ। ਜਿਵੇਂ ਸਰਦਾਰੀ ਰੁਅਬ ਝਾੜ ਰਿਹਾ ਹੋਵੇ। ਪਰ ਫੇਰ ਉਹਦੇ ਦਿਲ ਵਿਚ ਹੱਤਕ ਦਾ ਅਹਿਸਾਸ ਪੈਦਾ ਹੋਣ ਲੱਗਿਆ। ਉਹ ਠੇਡੇ ਜਿਹੇ ਖਾਂਦਾ ਵਿਹੜੇ ਵਲ ਤੁਰ ਪਿਆ। ਉਹਦੇ ਬੁਸ਼ਰਟ ਉੱਤੇ ਲਹੂ ਦੇ ਤੁਬਕੇ ਡਿੱਗ ਰਹੇ ਸਨ। ਉਹ ਕਾਹਲ ਨਾਲ ਪੌੜੀਆਂ ਚੜ੍ਹਿਆ। ਮਨੋਹਰ ਸਿੰਘ ਲੈਂਪ ਬਾਲੀ ਬੈਠਾ ਸੀ। ਦਲਭੰਜਣ ਦੇ ਮੱਥੇ ਦਾ ਖੂਨ ਦੇਖਕੇ ਬੋਲਿਆ, ”ਪਾ ਆਇਆ ਪੂਰੀਆਂ? ਮੈਨੂੰ ਤੇਰੀਆਂ ਗਾਲਾਂ ਸੁਣਦੀਆਂ ਸੀ। ਮੈਂ ਤੈਨੂੰ ਕਿਹਾ ਸੀ, ਇਹ ਗੱਲਾਂ ਮੰਨ- ਮਨੌਤੀ ਨਾਲ ਸੋਭਦੀਆਂ ਨੇ। ਤੱਤਾ ਕਾਹਨੂੰ ਲੱਕਿਆ, ਮਾਂ ਚੋਦਾ?”

 

ਮਨੋਹਰ ਸਿੰਘ ਨੇ ਉੱਠਕੇ ਉਹਦਾ ਓਹੜ-ਪੋਹੜ ਕੀਤਾ। ਉਹਦੀ ਹੀ ਪੱਗ ਨਾਲੋਂ ਲੀਰ ਪਾੜ ਕੇ ਉਹਦੇ ਮੱਥੇ ਉੱਤੇ ਗਿੱਲੀ ਪੱਟੀ ਬੰਨ੍ਹੀ। ਥੋੜੇ ਚਿਰ ਬਾਅਦ ਖੂਨ ਬੰਦ ਹੋ ਗਿਆ। ਮਨੋਹਰ ਸਿੰਘ ਨੇ ਤਕੜੇ ਗਿਲਾਸ ਭਰੇ ਤੇ ਉਹ ਫੇਰ ਪੀਣ ਲੱਗੇ।

 

ਚੰਨੂ ਤੇ ਨਹਿਰੂ ਬਾਹਰੋਂ ਕਿਧਰੋਂ ਆਏ ਤਾਂ ਗਾਨੀ ਨੇ ਰੋ-ਰੋ ਚੰਨੂ ਨੂੰ ਸਾਰੀ ਗੱਲ ਸੁਣਾਈ। ਚੰਨੂ ਨੂੰ ਅੱਗ ਲੱਗ ਗਈ। ਉਹ ਭੱਜਿਆ-ਭੱਜਿਆ ਨੰਬਰਦਾਰ ਕੁੰਢਾ ਸਿੰਘ ਦੇ ਘਰ ਗਿਆ। ਸਾਰੀ ਕਹਾਣੀ ਸੁਣਾਈ। ਨੰਬਰਦਾਰ ਤੁਰਤ-ਪੈਰ ਉੱਠਕੇ ਹਵੇਲੀ ਵਿਚ ਆਇਆ ਤੇ ਪੌੜੀਆਂ ਚੜ੍ਹਕੇ ਉਹਨਾਂ ਦੀ ਬੇਇਜ਼ਤੀ ਕਰਨ ਲੱਗਿਆ। ਦੋਵੇਂ ਨਿੰਮੋ-ਝੂਣੇ ਹੋਏ ਬੈਠੇ ਸਨ। ਨੰਬਰਦਾਰ ਝਿੜਕ ਰਿਹਾ ਸੀ, ” ਢੇਕੇ ਸਰਦਾਰੀਆਂ ਦੇ। ਖੰਡਿਆ ‘ਤੀ ਬੈਂਗਣੀ?” ਫੇਰ ਬੋਲਿਆ, ” ਬੋਤਲ ਚੱਕੋ ਤੇ ਚੱਲੋ ਮੇਰੇ ਘਰ। ਓਥੇ ਜਾ ਕੇ ਡੱਫ ਲਿਓ। ਓਥੇ ਰਹੋ ਅੱਜ ਮੇਰੇ ਕੋਲ। ਤੜਕੇ ਨੂੰ ਤੋਰ ਦਿੰਨੇ ਆ ਚੰਨੂ ਨੂੰ ਹਵੇਲੀ ‘ਚੋਂ। ਹਰਾਮੀਆਂ ਤੋਂ ਰੋਟੀਆਂ ਨਹੀਂ ਖਾਧੀਆਂ

ਗਈਆਂ।”

 

ਉਹਨਾਂ ਨੇ ਆਪਣੇ ਗਲ-ਤੇੜ ਦੇ ਕੱਪੜੇ ਸਾਂਭੇ। ਦਾਰੂ ਦਾ ਇਕ-ਇਕ ਗਿਲਾਸ ਹੋਰ ਅੰਦਰ ਸੁੱਟਿਆ। ਚੁਬਾਰੇ ਨੂੰ ਜਿੰਦਰਾ ਮਾਰ ਕੇ ਨੰਬਰਦਾਰ ਦੇ ਪਿੱਛੇ ਪਿੱਛੇ ਤੁਰਨ ਲੱਗੇ।

 

ਅਗਲੇ ਦਿਨ ਚੰਨੂ ਨੇ ਆਪਣਾ ਸਾਰਾ ਮਾਲ-ਅਸਬਾਬ ਊਠਾਂ ਉੱਤੇ ਲੱਦਿਆ ਤੇ ਤੁਰ ਪਿਆ। ਉਹਨਾਂ ਦੀ ਮੰਜ਼ਲ ਵਡੇ ਤਿੰਨੇ ਭਰਾ ਸੀ। ਜੱਟ ਹੁੰਦਾ ਤਾਂ ਸੀਰਮੇ ਪੀ ਜਾਂਦਾ ਸਰਦਾਰੜਿਆਂ ਦੇ। ਉਹ ਸੀ ਹੀ ਬਾਜ਼ੀਗਰ। ਮੀਲਾਂ ਤੱਕ ਉਹ ਦੰਦ ਕਰੀਚਦਾ ਗਿਆ। ਗਾਨੀ ਤੇ ਨਹਿਰੂ ਬੋਤੀ ਉੱਤੇ ਸਨ। ਲੱਦੇ ਹੋਏ ਊਠ ਦੀ ਮੁਹਾਰ ਫੜਕੇ ਚੰਨੂ ਮੱਝ ਨੂੰ ਹਿੱਕ ਰਿਹਾ ਸੀ।

 

ਨੰਬਰਦਾਰ ਕੁੰਢਾ ਸਿੰਘ ਨੇ ਗੱਲ ਦੀ ਭਾਫ ਨਹੀਂ ਨਿਕਲਣ ਦਿੱਤੀ। ਅਗਲੇ ਦਿਨ ਆਥਣੇ ਜਿਹੇ ਉਹ ਆਪਣੀ ਹਵੇਲੀ ਵਿਚ ਆਏ ਤੇ ਚੁਬਾਰੇ ਚੜ੍ਹਕੇ ਦਾਰੂ ਪੀਣ ਲੱਗੇ। ਮਨੋਹਰ ਸਿੰਘ ਗੁਰਦੁਆਰੇ ਜਾਕੇ ਦੁਪਹਿਰ ਦੀਆਂ ਬੇਹੀਆਂ ਰੋਟੀਆਂ ਤੇ ਕੌਲੇ ਵਿਚ ਛੋਲੇ-ਮੋਠਾਂ ਦੀ ਦਾਲ ਪਵਾ ਲਿਆਇਆ ਸੀ । ਠੰਡੀ ਦਾਲ- ਰੋਟੀ ਸੁਆਦ ਸੀ। ਪਰ ਉਹਨਾਂ ਦੀਆ ਬੁਰਕੀਆਂ ਕਸੈਲੀਆਂ ਹੋ-ਹੋ ਸੰਘੋਂ ਬੱਲੇ ਉੱਤਰਦੀਆਂ।

 

ਭੀਮ ਸੈਨ ਬਾਣੀਏ ਦੇ ਮੁੰਡੇ ਵਿਜੇ ਕੁਮਾਰ ਨਾਲ ਹਵੇਲੀ ਦੀ ਗੱਲ ਕਈ ਦਿਨਾਂ ਤੋਂ ਚੱਲ ਰਹੀ ਸੀ। ਭੀਮ ਸੈਨ ਦੀ ਆੜ੍ਹਤ ਦੀ ਦੁਕਾਨ ਰੋਡ ਸ਼ਾਹ ਦੀ ਮੰਡੀ ਸੀ । ਥੰਮਣ ਵਾਲੇ ਹੁਣ ਉਹਨਾਂ ਦਾ ਕੋਈ ਨਹੀਂ ਰਹਿੰਦਾ ਸੀ। ਭੀਮ ਸੈਨ ਆਪ ਵੀ ਨਹੀਂ ਰਿਹਾ ਸੀ। ਉਹਦੇ ਮਰਨ ਪਿੱਛੋਂ ਵਿਜੇ ਕੁਮਾਰ ਨੇ ਆੜ੍ਹਤ ਦੇ ਨਾਲ-ਨਾਲ ਹੋਰ ਵੀ ਕਈ ਕੰਮ ਛੇੜ ਰੱਖੇ ਸਨ । ਉਹ ਭੱਠਾ-ਮਾਲਕ ਵੀ ਸੀ। ਮੁਰਗੀਖਾਨਾ ਖੋਲ੍ਹਣ ਲਈ ਥਾਂ ਦੀ ਤਲਾਸ਼ ਕਰ ਰਿਹਾ ਸੀ। ਹਵੇਲੀ ਉਹਨੂੰ ਸੂਤ ਬੈਠਦੀ ਸੀ । ਪਰ ਸਰਦਾਰ ਆਪਣੇ ਮੂੰਹੋਂ ਕੱਢੇ ਮੁੱਲ ਤੋਂ ਥੱਲੇ ਨਹੀਂ ਉੱਤਰਦੇ ਸਨ । ਵਿਜੇ ਕੁਮਾਰ ਨੂੰ ਐਨਾ ਮੁੱਲ ਪੁਗਦਾ ਨਹੀਂ ਸੀ। ਚਾਰ ਦਿਨ ਪਹਿਲਾਂ ਉਹ ਆਪਣੀ ਆਖਰੀ ਗੱਲ ਆਖ ਗਿਆ ਸੀ। ਕਿਹਾ ਸੀ, ‘¨ ਐਨਾ ਪੁਗਦੈ ਤਾਂ ਫੜੋ ਬਿਆਨਾ। ਰਜਿਸਟਰੀ ਦਾ ਮੈਂਨੂੰ ਕੋਈ ਵਹਿਮ ਨ੍ਹੀਂ। ਜੋ ਗਲਤ ਰਜਿਸਟਰੀ ਕਰਾਉਂਗੇ ਤਾਂ ਤੁਸੀਂ ਫਸੋਂਗੇ, ਗਵਾਹ ਫਸਣਗੇ। ਤਸੀਲਦਾਰ ਨੇ ਪੈਸਾ ਲੈਣਾ ਹੁੰਦੈ, ਚਾਹੇ ਕੁੱਤੇ— ਬਿੱਲੀ ਤੋਂ ਕਰਾ ਲੋ ਰਜਿਸਟਰੀ। ਪਟਵਾਰੀ ਦਾ ਸਭ ਸੈਟਲ ਕੀਤਾ ਹੁੰਦੈ। ਬੋਲੋ।”

 

ਉਹਨਾਂ ਨੇ ਚਾਰ ਦਿਨ ਹੋਰ ਮੰਗੇ ਸਨ। ਫੇਰ ਉਹਨਾਂ ਨੇ ਐਨੀ ਰਕਮ ਲੈਣੀ ਹੀ ਵਾਜਬ ਸਮਝੀ। ਵਿਜੇ ਕੁਮਾਰ ਆਇਆ ਤੇ ਨੰਬਰਦਾਰ ਕੁੰਢਾ ਸਿੰਘ ਨੂੰ ਨਾਲ ਲੈ ਕੇ ਸਾਈ ਦਾ ਇਕ ਹਜ਼ਾਰ ਰੁਪਿਆ ਫੜਾ ਦਿੱਤਾ। ਦੋ ਦਿਨਾਂ ਬਾਅਦ ਮੰਡੀ ਜਾ ਕੇ ਅਰਜ਼ੀ ਨਵੀਸ ਦੇ ਬਿਆਨਾ ਹੋ ਗਿਆ। ਬਿਆਨੇ ਤੋਂ ਦਸ ਦਿਨਾਂ ਬਾਅਦ ਰਜਿਸਟਰੀ ਹੋ ਗਈ। ਸਰਦਾਰਾਂ ਨੇ ਰਕਮ ਪੱਲੇ ਪਵਾਈ ਤੇ ਥੰਮਣ ਵਾਲੇ ਪਿੰਡ ਨੂੰ ਅਲਵਿਦਾ ਕਹਿ ਗਏ।

 

17

 

ਢਾਬ ਦੀ ਤ੍ਰਿਵੈਣੀ ਦੇ ਰੁੱਖ ਛਾਂ ਦੇਣ ਲੱਗੇ। ਕੁੱਲੀ ਦੀ ਥਾਂ ਹੁਣ ਪੱਕਾ ਕਮਰਾ ਸੀ, ਜਿਸ ਨੂੰ ਬਾਬਾ ਦੁੱਲਾ ਕੁਟੀਆ ਆਖਦਾ। ਇਸ ਵਿਚ ਉਹਦਾ ਆਪਣਾ ਨਿਵਾਸ ਸੀ। ਜਿੰਦਾ-ਕੁੰਡਾ ਲਗਦਾ। ਪਰ੍ਹਾਂ ਦੂਰ ਇਕ ਖੂੰਜੇ ਦੁੱਲੇ ਨੇ ਛੱਪਰ ਪਵਾ ਲਿਆ। ਥੰਮੀਆਂ ਗੱਡ ਕੇ ਸਰਕੜੇ ਦਾ ਛੱਪਰ। ਇਸ ਥੱਲੇ ਤਿੰਨ-ਚਾਰ ਮੰਜੇ ਪਏ ਰਹਿੰਦੇ, ਜਿੱਥੇ ਆਏ-ਗਏ ਮੁਸਾਫਰ ਆਰਾਮ ਕਰਦੇ। ਖੂਹੀ ਉੱਤੇ ਹੁਣ ਨਵਾਂ ਡੋਲ ਸੀ, ਲੋਹੇ ਦੀ ਨਵੀ ਸੰਗਲੀ ਵਾਲਾ। ਨ੍ਹਾਉਣ-ਧੋਣ ਲਈ ਉੱਚਾ ਚੌਤਰਾ ਤੇ ਕੁੰਡ ਸੀ। ਲੱਕੜਾਂ ਗੱਡ ਕੇ ਲੋਹੇ ਦੀ ਤਾਰ ਬੰਨ੍ਹੀ ਹੋਈ, ਜਿਸ ਉੱਤੇ ਸੁੱਕਣ ਲਈ ਗਿੱਲੇ ਕੱਪੜੇ ਪਾਏ ਜਾਂਦੇ। ਛੱਪਰ ਥੱਲੇ ਚਾਰ-ਪੰਜ ਕੋਰੇ ਘੜੇ ਪਾਣੀ ਦੋ ਭਰ ਕੇ ਧਰੇ ਹੁੰਦੇ। ਪਿੱਤਲ ਦੀ ਛੋਟੀ ਗੜਵੀ ਜਿਸ ਦੇ ਗਲ ਵਿਚ ਲੋਹੇ ਦੇ ਪਤਲੇ ਸਰੀਏ ਦਾ ਹੱਥਾ ਕਸਿਆ ਹੁੰਦਾ। ਲੌਕ ਘੜੇ ਵਿਚੋਂ ਠੰਡੇ-ਠਾਰ ਪਾਣੀ ਦੀ ਗੜਵੀ ਭਰਦੇ ਤੇ ਮੂੰਹ ਨੂੰ ਹੱਥ ਦੀ ਉਂਜਲ ਲਾ ਕੇ ਪਾਣੀ ਪੀਂਦੇ।

 

ਥੰਮਣ ਵਾਲੇ ਪਿੰਡ ਲਈ ਦੁੱਲੇ ਦੀ ਢਾਬ ਰੇਗਿਸਤਾਨ ਵਿਚ ਨਖਿਲਸਤਾਨ ਸਮਾਨ ਸੀ। ਬਲਦ- ਗੱਡਿਆਂ ਵਾਲੇ ਜਾਂ ਪੈਦਲ ਲੋਕ ਮੰਡੀ ਨੂੰ ਜਾਂਦੇ ਤਾਂ ਓਧਰੋਂ ਮੁੜਨ ਵੇਲੇ ਤਿੱਖਾ ਦੁਪਹਿਰਾ ਹੋ ਚੁੱਕਿਆ ਹੁੰਦਾ। ਜਾਂ ਕੜਕਦੀ ਧੁੱਪ ਵਾਲਾ ਪਿਛਲਾ ਪਹਿਰ ਹੁੰਦਾ। ਢਾਬ ‘ਤੇ ਆ ਕੇ ਉਹ ਦਮ ਲੈਂਦੇ । ਬਲਦਾਂ ਨੂੰ ਪਾਣੀ ਪਿਆ ਲੈਂਦੇ। ਆਪ ਖੂਹੀ ਦਾ ਠੰਡਾ-ਮਿੱਠਾ ਪਾਦੀ ਪੀਂਦੇ। ਘੜਿਆਂ ਵਿਚ ਬਰਫ ਵਰਗਾ ਪਾਣੀ ਹੁੰਦਾ । ਪੈਦਲ ਬੰਦੇ ਘੜੀ ਦੋ ਘੜੀ ਮੰਜਿਆਂ ਉੱਤੇ ਆਰਾਮ ਕਰ ਕੇ ਪਿੰਡ ਨੂੰ ਤੁਰਦੇ।

 

ਦੁੱਲਾ ਹੁਣ ਬੋਲਣ ਲੱਗ ਪਿਆ ਸੀ। ਵਖਿਆਨ ਕਰਦਾ। ਪਹਿਲਾਂ ਵਾਂਗ ਚੁੱਪ ਨਹੀਂ ਰਹਿੰਦਾ ਸੀ। ਉਹਦੇ ਅੰਦਰ ਕਿਧਰੇ ਉਦਾਸੀ ਜ਼ਰੂਰ ਸੀ। ਪਰ ਬਾਹਰੋਂ ਤੇ ਗੱਲ-ਬਾਤ ਤੋਂ ਕੋਈ ਪਤਾ ਨਹੀਂ ਲਗਦਾ ਸੀ ਕਿ ਉਹਨੂੰ ਸਰਦਾਰੋ ਦਾ ਦਰੇਗ ਹੈ ਤੇ ਉਸ ਦਰੇਗ ਵਿਚ ਉਹਨੇ ਵੈਰਾਗ ਧਾਰ ਰੱਖਿਆ ਹੈ। ਦਰਵੇਸ਼ੀ ਜੀਵਨ ਜਿਉਂ ਰਿਹਾ ਹੈ। ਉਹਨੂੰ ਆਪਣੇ ਧੀਆਂ-ਪੁੱਤ ਯਾਦ ਨਹੀਂ ਸਨ। ਉਨ੍ਹਾਂ ਦੀ ਗੱਲ ਕਦੇ ਨਾ ਕਰਦਾ। ਉਹਨਾਂ ਵਿਚੋਂ ਵੀ ਕਦੇ ਕੋਈ ਓਥੇ ਉਹਨੂੰ ਮਿਲਣ ਨਹੀਂ ਆਉਂਦਾ ਸੀ।

 

ਆਏ-ਗਏ ਬੰਦਿਆਂ ਨੂੰ ਉਹ ਤ੍ਰਿਵੈਣੀ ਬਾਰੇ ਦੱਸਣ ਲਗਦਾ। ਆਖਦਾ, ” ਅਸਲ ਤਰਬੇਣੀ ਤਾਂ ਭਾਈ ਪੁਰਾਗ ਐ। ਓਥੇ ਤਿੰਨ ਨਦੀਆਂ ਇੱਕੋ ਥਾਂ ਕੱਠੀਆਂ ਹੁੰਦੀਆਂ ਨੇ। ਗੰਗਾ, ਜਮਨਾ ਤੇ ਸੁਰੱਸਤੀ। ਸੰਗਮ ਐ ਤਿੰਨ ਨਦੀਆਂ ਦਾ। ਬਾਰਾ ਸਾਲਾਂ ਪਿੱਛੋਂ ਕੁੰਭ ਦਾ ਮੇਲਾ ਲਗਦੈ ਓਥੇ। ਅਸੀਂ ਇਹਨਾਂ ਤਿੰਨ ਰੁੱਖਾਂ ਨੂੰ ਤਰਬੇਣੀ ਕਹਿਣੇ ਆਂ। ਕੱਠੇ ਲੱਗੇ ਹੋਣ ਜਿੱਥੇ। ਇਹ ਤਿੰਨ ਰੁੱਖ ਵੀ ਤਿੰਨ ਨਦੀਆਂ ਨੇ ਇਕ ਮੂਜਬ। ਨਦੀ ਜੀਵਨ-ਦਾਤੀ ਹੁੰਦੀ ਐ, ਏਮੇਂ ਇਹ ਰੁੱਖ ਵੀ ਜੀਵਨ-ਦਾਤੇ ਨੇ।’

 

”ਹੋਰ ਨ੍ਹੀ ਤਾਂ ਛਾਂ ਈ. ਦਿੰਦੇ ਨੇ।” ਅਗਲਾ ਉਹਦੀ ਗੱਲ ਵਿਚ ਗੱਲ ਰਲਾਉਂਦਾ।

 

”ਪਿੱਪਲ ਤਾਂ ਬਰਮਾ ਦਾ ਰੂਪ ਐ। ਗਰੰਥ ਕਹਿੰਦੇ ਐ, ‘ਦੁੱਲਾ ਦੱਸਣ ਲਗਦਾ, ¨ ਪਿੱਪਲ ਵਿਚ ਤਿੰਨ ਦੇਵਤਿਆਂ ਦਾ ਵਾਸ ਹੁੰਦੈ। ਜੜਾਂ ‘ਚ ਬਰ੍ਹਮਾ, ਤਣੇ ‘ਚ ਵਿਸ਼ਨੂੰ ਤੇ ਡਾਹਣਿਆਂ ‘ਚ ਸ਼ਿਵਜੀ। ਪਹਿਲੇ ਸਮਿਆਂ ‘ਚ ਪਿੱਪਲ ਦੀ ਲੱਕੜ ਨੂੰ ਫੂਕਦੇ ਨ੍ਹੀ ਸੀ ਹੁੰਦੇ। ਪਵਿੱਤਰ ਸਮਝਦੇ। ਹੁਣ ਭਾਈ ਕਲਜੁੱਗ ਆ ਗਿਆ। ਹੇਠਲੀ ਉੱਤੇ ਆ ‘ਗੀ।’

 

COM

 

ਫੇਰ ਦਸਦਾ, ”ਬੋਹੜ ਲੰਮੀ ਉਮਰ ਵਾਲਾ ਦਰਖਤ ਐ। ਇਹਦੀਆਂ ਗੋਲ੍ਹਾਂ ਖਾਣ ਨਾਲ ਬੰਦੇ ਦੀ ਆਯੂ ਵਧਦੀ ਐ। ਬੋਹੜ ਦੀ ਦਾੜ੍ਹੀ ਨੂੰ ਸ਼ਿਵਜੀ ਦੀਆਂ ਜਟਾਂ ਆਖਿਆ ਜਾਂਦੈ। ਸਾਧੂ-ਮਹਾਤਮਾ ਬੋਹੜ ਥੱਲੇ ਈ ਸਮਾਧੀ ਲਾਉਂਦੇ ਐ। ਮਹਾਤਮਾ ਬੁੱਧ ਨੂੰ ਬੋਹੜ ਥੱਲੇ ਗਿਆਨ ਪਰਾਪਤ ਹੋਇਆ। ਪਰਾਗ ਜਿੱਥੇ ਸੰਗਮ ਐ, ਓਥੇ ਇਕ ਬੋਹੜ ਹੁੰਦਾ। ਏਸ ਬੋਹੜ ਤੋਂ ਡਿੱਗ ਕੇ ਜਿਹੜਾ ਬੰਦਾ ਮਰ ਜਾਂਦਾ, ਮੁਕਤੀ ਹੋ ਜਾਂਦੀ ਉਹਦੀ। ਸਿੱਧਾ ਸੁਰਗ ਨੂੰ ਜਾਂਦਾ । ਬਹੁਤ ਲੋਕ ਮਰਨ ਲੱਗੇ। ਫੇਰ ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਓਥੋਂ ਵਢਾ ‘ਤਾ मी।”

 

”ਪਰਾਗ ਕਿੱਥੇ ਜੇ ਐ, ਬਾਬਾ?” ਅਗਲਾ ਪੁੱਛ ਬੈਠਦਾ।

 

”ਜੂਪੀ ‘ਚ ਐ। ਅੱਜਕਲ੍ਹ ਪਰਾਗ ਨੂੰ ‘ਲਾਹਬਾਦ ਕਹਿੰਦੇ ਐ। ਇਹ ਨਾਂ ਬਾਦਸ਼ਾਹ ਅਕਬਰ ਨੇ ਰੱਖਿਆ ਸੀ।” ਦੁੱਲੇ ਦਾ ਗਿਆਨ ਸਿਖਰਾਂ ਛੋਹਣ ਲਗਦਾ।

 

“ਹੁਣ ਨਿੰਮ ਦੀਆਂ ਵੀ ਸੁਣਾ ਦੇ ਲਗਦੇ ਹੱਥ, ਬਾਬਾ ਦੁੱਲਿਆ।”

 

”ਨਿੰਮ ਬੜਾ ਗੁਣਾਕਾਰੀ ਹੁੰਦੈ। ਅੰਗਰੇਜ਼ ਆਖਦੇ ਹੁੰਦੇ ਬਈ ਜਦੋਂ ਥੋਡੀ ਧਰਤੀ ‘ਤੇ ਨਿੰਮ ਐ, ਥੋਡੇ ਬੰਦੇ ਬਮਾਰ ਕਿਉਂ ਹੁੰਦੇ ਐ। ਬੱਚਾ ਜੰਮੇ ਤੋਂ ਘਰ ਮੂਹਰੇ ਨਿੰਮ ਬੰਨ੍ਹਿਆ ਜਾਂਦੈ। ਇਹ ਹਵਾ ਨੂੰ ਸ਼ੁੱਧ ਕਰਦੈ। ਨਿੰਮ ਦੇ ਪੱਤੇ ਦਵਾਈਆਂ ‘ਚ ਪੈਦੇ ਐ। ਨਿੰਮ ਦੇ ਪੱਤੇ ਘੋਟ ਕੇ ਸੱਤ ਦਿਨ ਪੀਓ, ਛੋੜਾ-ਫਿਣਸੀ ਸਾਰੀ ਉਮਰ ਨ੍ਹੀ ਨਿਕੱਲੂ। ਨਿੰਮ ਦੀ ਛਾਂ ਥੱਲੇ ਸੌਣ ਨਾਲ ਬੰਦਾ ਨਰੋਆ ਰਹਿੰਦੈ। ਨਿੰਮ ਦੀ ਦਾਤਣ ਕਰਨੀ ਚਾਹੀਦੀ ਐ।”

 

”ਐਨਾ ਗਿਆਨ ਤੁਸੀਂ ਕਿੱਥੋਂ ਲਿਐ, ਬਾਬਾ? ਕਿਹੜੇ ਡੇਰੇ ਪੜ੍ਹੇ ਸੀ ਤੁਸੀਂ?’’

 

”ਮੈਂ ਤਾਂ ਅੱਖਰ ਵੀ ਨ੍ਹੀ ਜਾਣਦਾ, ਭਾਈ। ਨਾ ਕਿਸੇ ਡੇਰੇ ਗਿਆ ਮੈਂ। ਬੱਸ ਆਉਂਦੇ-ਜਾਂਦੇ ਬੰਦੇ ਗੱਲਾਂ ਸੁਣਾ ਜਾਂਦੇ ਐ, ਮੈਨੂੰ ਹਿਫਜ਼ ਹੋ ਜਾਂਦੀ ਐਂ।’

“ਲਗਦਾ ਤਾਂ ਐਂ ਹੈਗਾ, ਬਈ ਕਈ ਗਰੰਥ ਵਾਚੇ ਹੋਣਗੇ ਤੁਸੀਂ।’ .

 

”ਨਾ ਭਾਈ, ਕਾਲਾ ਅੱਖਰ, ਪ੍ਰੈਸ ਬਰੋਬਰ, ਬੱਸ ਲੋਕ ਈ ਗਰੰਥ ਨੇ ਮੇਰੇ ਤਾਂ। ਏਥੇ ਬਹੁਤ ਆਉਂਦੀ ਐ ਦੁਨੀਆਂ।’

 

ਦੁੱਲਾ ਤੜਕੇ ਤੜਕੇ ਟਿੱਬੇ ਦਾ ਗੇੜਾ ਮਾਰਦਾ। ਦੁੱਧ ਮੰਗ ਲਿਆਉਂਦਾ। ਫੇਰ ਦੁਪਹਿਰੇ ਜਾਂਦਾ, ਰੋਟੀਆਂ ਮੰਗ ਲਿਆਉਂਦਾ, ਸਬਜ਼ੀਆਂ-ਦਾਲਾਂ ਵੀ। ਆਥਣ ਦਾ ਗੇੜਾ ਨਹੀਂ ਲਾਉਂਦਾ ਸੀ। ਕਦੇ ਇਉਂ ਵੀ ਕਰਦਾ, ਦਿਨ ਚੜ੍ਹੇ ਜਾਂਦਾ। ਦੁੱਧ ਤੇ ਰੋਟੀਆਂ ਇੱਕਠੇ ਹੀ ਲੈ ਆਉਂਦਾ।

 

ਢਾਬ ‘ਤੇ ਆ ਕੇ ਦੁੱਧ ਗਰਮ ਕਰਦਾ। ਠੰਡੇ ਪਾਣੀ ਵਿਚ ਰੱਖ ਦਿੰਦਾ। ਇੰਜ. ਦੁੱਧ ਫਟਦਾ ਨਹੀਂ ਸੀ। ਕਈ ਵਾਰ ਚਾਹ ਹੋ ਜਾਂਦੀ। ਮੰਗ ਕੇ ਲਿਆਂਦੀਆਂ ਰੋਟੀਆਂ ਤੇ ਦਾਲਾਂ ਸਬਜ਼ੀਆਂ ਨੂੰ ਵੀ ਸੰਭਾਲ ਕੇ ਰੱਖਦਾ। ਰਾਹੀ-ਪਾਂਧੀ ਖਾ ਜਾਂਦੇ ਜਾਂ ਖੇਤਾਂ ਦੇ ਪਾਲੀ ਮੁੰਡੇ ਖਾਂਦੇ। ਆਪ ਉਹ ਅੱਠ-ਪਹਿਰੀ ਰੋਟੀ ਖਾਂਦਾ ਸੀ। ਦੁਪਹਿਰੇ ਜਿਹੇ ਖਾਂਦਾ ਰੋਟੀ। ਦੁੱਧ ਬਹੁਤ ਹੁੰਦਾ। ਰਾਤ ਨੂੰ ਦੁੱਧ ਪੀ ਕੇ ਸਾਰ ਲੈਂਦਾ। ਉਹਦਾ ਵਿਸ਼ਵਾਸ ਸੀ ਕਿ ਬੰਦੇ ਨੂੰ ਬਹੁਤਾ ਖਾਣਾ-ਪੀਣਾ ਨਹੀਂ ਚਾਹੀਦਾ। ਬਹੁਤ ਖਾਣ ਨਾਲ ਸਰੀਰ ਵਿਚ ਵਕਾਰ ਪੈਦਾ ਹੁੰਦੇ ਹਨ। ਓਨਾ ਹੀ ਖਾਣਾ ਚਾਹੀਦਾ ਹੈ, ਜਿੰਨੇ ਨਾਲ ਦੇਹ-ਪਰਾਣ ਚਲਦੇ ਰਹਿਣ। ਆਖਦਾ, “ਬਹੁਤ ਖਾਧਾ ਆਪਣੀ ਉਮਰ ‘ਚ, ਅੰਤ ਨ੍ਹੀ ਛੱਡਿਆ। ਦੇਸੀ ਘਿਓ ਦੀਆਂ ਬਲ੍ਹਣੀਆਂ ਪਈਆਂ ਰਹਿੰਦੀਆਂ। ਦੁੱਧ ਦੀ ਬਾਲਟੀ ਊਣੀ ਕਰ ਦੇਈ ਦੀ ਸੀ। ਹੁਣ ਲੋੜ ਈ ਨ੍ਹੀ ਸਰੀਰ ਨੂੰ। ਹੁਣ ਕੀ ਕਰਨੈ ਸਰੀਰ ਦਾ? ਬੱਸ, ਤੁਰ ਫਿਰ ਲੈਨੇ ਆਂ।”

 

ਉਹ ਥੰਮਣ ਵਾਲੇ ਘਟ ਹੀ ਜਾਂਦਾ। ਬਹਾਨਾ ਇਹ ਲਾਉਂਦਾ ਕਿ ਉਹ ਦੂਰ ਹੈ। ਪਰ ਥੰਮਣ ਵਾਲੇ ਪਿੰਡ ਨਾਲ ਉਹਨੂੰ ਨਫ਼ਰਤ ਸੀ, ਸਾਰੇ ਪਿੰਡ ਨਾਲ ਹੀ। ਦੂਜਿਆਂ ਨੇ ਉਹਦਾ ਕੀ ਵਿਗਾੜਿਆ ਸੀ। ਨਫ਼ਰਤ ਤਾਂ ਉਹਨੂੰ ਸਿਰਫ ਧੌਂਕਲ ਦੇ ਘਰ ਨਾਲ ਹੋਣੀ ਚਾਹੀਦੀ ਸੀ। ਜਦੋਂ ਵੀ ਕਦੇ ਜਾਂਦਾ, ਦੂਜੇ ਬੁੜ੍ਹੇ-ਬੁੜ੍ਹੀਆਂ ਉਹਨੂੰ ਬਹੁਤ ਮੋਹ ਨਾਲ ਬੁਲਾਉਂਦੇ ਸਨ। ਉਹਦਾ ਹਾਲ-ਚਾਲ ਪੁੱਛਦੇ। ਜਿਸ ਘਰ ਵੀ ਉਹ ਜਾਂਦਾ, ਘਰ ਦੀ ਮਾਲਕਣ ਉਹਨੂੰ ਦੁੱਧ ਦੀ ਗੜ੍ਹਵੀ ਦਿੰਦੀ। ਬਹਿ ਕੇ ਰੋਟੀ ਖਾਣ ਲਈ ਆਖਦੀ ਜਾਂ ਦੋ ਰੋਟੀਆਂ ਉਂਜ ਫੜਾ ਦਿੰਦੀ। ਢਾਬ ਦੀ ਥਾਂ ਨੂੰ ਥੰਮਣ ਵਾਲੇ ਪਿੰਡ ਦੇ ਲੋਕ ਪਵਿੱਤਰ ਸਮਝਦੇ। ਪੂਜਣ ਲੱਗੇ ਸਨ। ਓਥੇ ਨੂੰ ਦਿੱਤੇ ਰੋਟੀ-ਟੁੱਕ ਦਾ ਪੁੰਨ ਲਗਦਾ। ਇਹ ਰੋਟੀ-ਟੁੱਕ ਫੱਕਰ-ਲੋਕਾਂ ਦੇ ਮੂੰਹ ਪੈਂਦਾ ਸੀ। ਪਤਾ ਨਹੀਂ, ਕਿਸੇ ਨੇ ਕੀ ਅਸੀਸ ਦੇਣੀ ਹੁੰਦੀ ਹੈ। ਪਰ ਨਹੀਂ, ਉਹਨੂੰ ਸਾਰਾ ਪਿੰਡ ਧਾੜਵੀ ਲਗਦਾ। ਉਹ ਡਾਕੂ ਤੇ ਬੇਈਮਾਨ ਸਨ, ਜਿਹਨਾਂ ਨੇ ਉਹਦੀ ਤੀਵੀਂ ਖਾ ਲਈ। ਊਈਂ ਕਿਧਰੇ ਖਤਮ ਕਰ ਦਿੱਤੀ। ਜਿਸ ਪਿੰਡ ਵਿਚ ਉਹਨੇ ਐਨਾ ਟੱਬਰ ਬੰਨ੍ਹਿਆ ਤੇ ਫੇਰ ਇਹ ਸਾਰਾ ਟੱਬਰ ਵਣ ਦੀਆਂ ਲੱਕੜਾਂ ਵਾਂਗ ਇਕ-ਇਕ ਕਰ ਕੇ ਖਿੰਡ ਗਿਆ। ਉਹ ਇਕੱਲਾ ਰਹਿ ਗਿਆ। ਸੱਚ ਹੈ, ਇਸ ਸੰਸਾਰ ਵਿਚ ਬੰਦਾ ਇਕੱਲਾ ਆਉਂਦਾ ਤੇ ਇਕੱਲਾ ਤੁਰ ਜਾਂਦਾ ਹੈ। ਏਥੇ ਕੋਈ ਕਿਸੇ ਦਾ ਲਾਗੂ ਨਹੀਂ।

 

ਇਕ ਦਿਨ ਉਹ ਥੰਮਣ ਵਾਲੇ ਗਿਆ । ਸਵੇਰ ਦਾ ਵੇਲਾ ਸੀ। ਸਿਆਲ ਦੀ ਰੁੱਤ ਤੇ ਧੁੰਦ ਪੈ ਰਹੀ ਸੀ। ਸੂਰਜ ਹਾਲੇ ਕਿਧਰੇ ਦਿਸਿਆ ਨਹੀਂ ਸੀ। ਉਹਨੇ ਪੰਜ-ਸੱਤ ਘਰਾਂ ਤੋਂ ਦੁੱਧ ਲਿਆ, ਬਗਲੀ ਵਿਚ ਰੋਟੀਆਂ ਪਵਾਈਆਂ, ਇਕ ਡੋਲੂ ਵਿਚ ਦਾਲ-ਸਬਜ਼ੀ-ਸਾਗ ਸਭ ਇੱਕਠਾ । ਮੁਕੰਦ ਸੂੰ ਦੀ ਹਵੇਲੀ ਵੱਲ ਉਹਦਾ ਮੂੰਹ ਹੋ ਗਿਆ। ਦਰਵਾਜ਼ੇ ਵਿਚ ਜਾ ਖੜ੍ਹਾ। ਖੁਰਲੀ ਢਾਹ ਦਿੱਤੀ ਗਈ ਸੀ । ਵਿਹੜਾ ਓਹੀ ਸੀ, ਖੂਹੀ ਨਾਲ ਲਗਦੀ ਰਸੋਈ ਤੇ ਗੁਸਲਖਾਨਾ ਵੀ ਓਹੀ। ਸਬਾਤਾਂ ਵਿਚ ਬੋਰੀਆਂ ਸਨ। ਪਰ ਅਗਾਂਹ ਚੌਗਾਨ ਦਾ ਹੁਲੀਆ ਬਦਲਿਆ ਹੋਇਆ ਸੀ। ਧੁਰ ਤੋਂ ਧੁਰ ਤੱਕ ਮੁਰਗੀਆਂ ਦੇ ਖੁੱਡੇ ਸਨ। ਐਨ ਸਿੱਧੀਆਂ ਕਤਾਰਾਂ ਵਿਚ। ਖੁੱਡਿਆਂ ਵਿਚ ਬਿਜਲੀ ਦੇ ਬਲਬ ਜਗ ਰਹੇ ਸਨ। ਮੁਰਗੀਆਂ ਦੀ ਕੁਰਬਲ-ਕੁਰਬਲ, ਕੁੜਕੁੜ-ਕੁੜਕੁੜ ਕਦੇ ਕੋਈ ਉਚੀ ਆਵਾਜ਼ ਨਿਕਲਦੀ ਤੇ ਨਾਲ ਦੀ ਨਾਲ ਖ਼ਤਮ ਹੋ ਜਾਂਦੀ। ਚਾਰ-ਪੰਜ ਬੰਦੇ ਏਧਰ ਓਧਰ ਕੋਈ ਕੰਮ-ਧੰਦਾ ਜਿਹਾ ਕਰਦੇ ਫਿਰਦੇ ਸਨ। ਇਕ ਖੂੰਜੇ ਵਿਚ ਇੰਜਣ ਚੱਲ ਰਿਹਾ ਸੀ। ਬੋਰ ਦਾ ਪਾਣੀ ਨਿਕਲ਼ਦਾ ਤੇ ਬਿਜਲੀ ਪੈਦਾ ਹੁੰਦੀ। ਉਹ ਵਿਹੜੇ ਵਿਚ ਮੁੜ ਆਇਆ। ਉਹਦਾ ਜੀਅ ਕਰਦਾ ਸੀ, ਉਹ ਪੌੜੀਆਂ ਚੜ੍ਹਕੇ ਉੱਤੇ ਚੁਬਾਰੇ ਵਿਚ ਜਾਵੇ । ਪਰ ਉਹ ਗਿਆ ਨਹੀਂ। ਖੂਹੀ ਵੱਲ ਹੋ ਗਿਆ। ਰਸੋਈ ਵਿਚ ਗਿਆ। ਰਸੋਈ ਵਿਚ ਗੰਦਾ ਮੁਸ਼ਕ ਮਾਰ ਰਿਹਾ ਸੀ। ਲਗਦਾ ਸੀ, ਉਹਦੀ ਸਫਾਈ ਕਦੇ ਕਿਸੇ ਨੇ ਨਹੀਂ ਕੀਤੀ ਹੋਵੇਗੀ। ਸਰਦਾਰੋ ਤਾਂ ਰਸੋਈ ਨੂੰ ਚਮਕਾ ਕੇ ਰੱਖਦੀ ਸੀ। ਗਾਨੀ ਦਾ ਵੀ ਇਹੀ ਸੁਭਾਓ ਸੀ। ਖੂਹੀ ਦੋ ਚੁਬੱਚੇ ਵਿਚ ਮੁਰਗੀਆਂ ਦੇ ਖੰਭ ਸਨ। ਉਹਨੂੰ ਲੱਗਿਆ। ਖੂਹੀ ਸਾਹਮਣੇ ਖੜ੍ਹੀ ਨਿੰਮ ਜਿਵੇਂ ਬਹੁਤ ਉਦਾਸ ਹੋਵੇ। ਪੱਤਿਆਂ ਉੱਤੇ ਗਰਦ ਚੜ੍ਹੀ ਹੋਈ ਤੇ ਜਾਨਵਰਾਂ ਦੀਆਂ ਵਿੱਠਾਂ ਦੇ ਨਿਸ਼ਾਨ ਸਨ। ਹਵੇਲੀ ਵਿਚ ਇਹੋ ਇਕ ਦਰਖ਼ਤ ਰਹਿ ਗਿਆ ਸੀ। ਓਧਰ ਚੌਗਾਨ ਦੇ ਦਰੱਖ਼ਤ ਤਾਂ ਸਭ ਪੁੱਟ ਦਿੱਤੇ ਗਏ ਸਨ। ਹੁਣ ਉਹਨਾਂ ਦਾ ਕਿਧਰੇ ਕੋਈ ਨਾਂ-ਨਿਸ਼ਾਨ ਵੀ ਨਹੀਂ ਰਹਿ ਗਿਆ ਸੀ। ਉਹਦੇ ਦਿਮਾਗ਼ ਵਿਚ ਉਹ ਸਾਰੇ ਦਰੱਖ਼ਤ ਆ ਖੜ੍ਹੇ ਤੇ ਉਹਨਾਂ ਦਰੱਖ਼ਤਾਂ ਦੀ ਛਾਂ ਥੱਲੇ ਖੜ੍ਹੇ ਉਹਦੇ ਊਠ-ਉਠਣੀਆਂ। ਸਿਆਲ ਮਹੀਨੇ ਊਠ ਮੱਕੜਾ ਮਾਰਦੇ ਤੇ ਮੱਘੇ ਕੱਢਦੇ। ਕਿਧਰ ਗਿਆ ਉਹ ਸੰਸਾਰ ਜਦੋਂ ਉਹਦੇ ਚਾਰੇ ਮੁੰਡੇ ਏਥੇ ਸਨ, ਬਹੂਆਂ ਸਨ ਸਰਦਾਰੋ ਸੀ ਤੇ ਊਠ-ਊਠਣੀਆਂ ਸਨ। ਉਹਨਾਂ ਦਿਨਾਂ ਵਿਚ ਉਹ ਤਾਂ ਇਉਂ ਸੀ, ਜਿਵੇਂ ਓਹੀ ਇਸ ਹਵੇਲੀ ਦਾ ਸਰਦਾਰ ਹੋਵੇ। ਸਰਦਾਰੋ ਇਸ ਹਵੇਲੀ ਦੀ ਸਰਦਾਰਨੀ ਸੀ। ਉਹਦੇ ਵਿਚ ਸਰਦਾਰਨੀਆਂ ਨਾਲੋਂ ਕੀ ਘੱਟ ਸੀ? ਵਿਹੜੇ ਵਿਚ ਤੁਰੀ ਫਿਰਦੀ, ਵਿਹੜਾ ਮਹਿਕ ਉੱਠਦਾ, ਉਹਦੀ ਘੱਗਰੀ ਦੀ ਸਰਸਰਾਹਟ ਨਾਲ। ਚੁਬਾਰੇ ਵਿਚ ਜਾਂਦੀ ਤਾਂ ਅਗਰਬੱਤੀਆਂ ਧੁਖਣ ਲਗਦੀਆਂ। ਰਾਤ ਨੂੰ ਮੰਜੇ ਉੱਤੇ ਪਈ ਹੁੰਦੀ ਤਾਂ ਚੰਮੇਲੀਆਂ ਦੇ ਬੱਦਲ ਘਿਰ ਆਉਂਦੇ। ਉਹਦਾ ਪਿੰਡਾ ਜਿਵੇਂ ਹਵੇਲੀ ਤਾਂ ਓਸੇ ਦਿਨ ਉੱਜੜ ਗਈ ਸੀ, ਜਿਸ ਦਿਨ ਏਥੇ ਸਰਦਾਰੋ ਨਹੀਂ ਸੀ।

 

ਮੁਰਗੀਖਾਨੇ ਵਿਚ ਕੰਮ ਕਰਦੇ ਬੰਦੇ ਉਹਦੇ ਵੱਲ ਝਾਕਦੇ ਤੇ ਹੈਰਾਨ ਹੁੰਦੇ, ”ਇਹ ਢਾਬ ਆਲਾ ਬਾਬਾ ਅੱਜ ਏਥੇ ਕੀ ਦੇਖਦਾ ਫਿਰਦੈ, ਹਵੇਲੀ ‘ਚ?’ ਉਹ ਬਾਹਰਲੇ ਬੰਦੇ ਸਨ। ਉਹਨਾਂ ਵਿਚੋਂ ਕਿਸੇ ਇਕ ਨੂੰ ਵੀ ਪਤਾ ਨਹੀਂ ਹੋਵੇਗਾ ਕਿ ਦੁੱਲਾ ਕਦੇ ਆਪਣੇ ਘਰ-ਪਰਿਵਾਰ ਸਮੇਤ ਇਸ ਹਵੇਲੀ ਵਿਚ ਰਹਿੰਦਾ ਹੁੰਦਾ ਸੀ। ਉਹ ਹੁਣ ਵਾਂਗ ਕੱਲਮ-ਕੱਲਾ ਨਹੀਂ ਸੀ।

 

ਹੁਣ ਬਹੁਤਾ ਕਰ ਕੇ ਦੁੱਲਾ ਟਿੱਬੇ ਦਿਨ-ਚੜ੍ਹੇ ਹੀ ਜਾਂਦਾ। ਜਾਣ ਵਿਚ ਕੋਈ ਔਖਿਆਈ ਨਾ ਮੰਨਦਾ। ਦੋ ਮੀਲ ਵਾਟ ਉਹਦੇ ਲਈ ਕੁਝ ਵੀ ਨਹੀਂ ਸੀ । ਲੱਤਾਂ ਮੋਕਲੀਆਂ ਹੋ ਜਾਂਦੀਆਂ। ਸਵੇਰੇ ਦੁੱਧ ਦਾ ਗਜਾ ਕਰਨ ਜਾਣਾ ਤੇ ਫੇਰ ਦੁਪਹਿਰੇ ਰੋਟੀਆਂ ਨੂੰ ਜਾਣਾ, ਦੋ ਗੇੜੇ ਉਹਨੂੰ ਅਕੇਵੇਂ ਭਰੇ ਲਗਦੇ। ਸੋ ਦਿਨ ਚੜ੍ਹੇ ਜਾ ਕੇ ਇਕੋ ਵਾਰ ਸਭ ਮੁਕਾ ਆਉਂਦਾ। ਇਕ ਹੱਥ ਦੁੱਧ ਦੀ ਬਾਲਟੀ, ਸੱਜੇ ਹੱਥ ਵਿਚ। ਦੂਜੇ ਹੱਥ ਦੀ ਕੂਹਣੀ ਨਾਲ ਲਮਕਦਾ ਡੋਲੂ, ਜਿਸ ਵਿਚ ਸਬਜ਼ੀ-ਦਾਲ ਪਵਾਉਂਦਾ ਤੇ ਮੋਢੇ ਰੋਟੀਆਂ ਵਾਲੀ ਬਗਲੀ। ਉਹ ਦੁਪਹਿਰਾ ਕਰ ਕੇ ਪਿੰਡੋਂ ਮੁੜਦਾ। ਜਿੱਥੇ ਖੜ੍ਹ ਜਾਂਦਾ, ਖੜਾ ਰਹਿੰਦਾ। ਕੋਈ ਉਹਨੂੰ ਗੱਲੀਂ ਲਾ ਲੈਂਦਾ ਤਾਂ ਹਿਲਦਾ ਹੀ ਨਹੀਂ ਸੀ। ਬੁੜ੍ਹੀਆਂ ਨਾਲ ਦੁੱਖ-ਸੁੱਖ ਕਰਦਾ। ਉਹਨੂੰ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਜ਼ੁਬਾਨੀ ਯਾਦ ਸਨ। ਘਰ ਮੂਹਰੇ ਜਾ ਕੇ ਖੜ੍ਹਦਾ ਤਾਂ ਤੁਕਾਂ ਬੋਲਣ ਲਗਦਾ। ਅਗਲੇ ਸਮਝ ਲੈਂਦੇ ਕਿ ਬਾਬਾ ਦੁੱਲਾ ਹੈ।

 

ਉਹ ਸਾਰੇ ਪਿੰਡ ਵਿਚ ਨਹੀਂ ਮੰਗਦਾ ਸੀ। ਬਿਨਾਂ ਆਖੇ ਕਿਸੇ ਦੇ ਘਰ ਨਾ ਜਾਂਦਾ। ਉਹਦੇ ਘਰ ਬੰਨ੍ਹੇ ਹੋਏ ਸਨ। ਇਹ ਕੋਈ ਵੀਹ ਕੁ ਘਰ ਸਨ। ਉਹਨਾਂ ਘਰਾਂ ਵਿਚ ਹੀ ਉਹ ਜਾਂਦਾ। ਕਦੇ ਕੋਈ ਘਰ ਉਹਨੂੰ ਵਰਜ ਦਿੰਦਾ ਤਾਂ ਨਵਾਂ ਘਰ ਕੋਈ ਹੋਰ ਆਖ ਦਿੰਦਾ, ‘ਬਾਬਾ, ਦੋ ਮੰਨੀਆਂ ਸਾਡਿਓਂ ਲੈ ਜਿਆ ਕਰ । ਦੁੱਧ ਦਾ ਪਲਾ ही।

 

ਤੜਕੇ ਸਦੇਹਾਂ, ਉੱਠ ਕੇ ਉਹ ਢੋਲ ਵਜਾਉਂਦਾ। ਢੋਲ ਹੀ ਉਹਦੀ ਆਰਾਧਨਾ ਸੀ। ਢੋਲ ਵਜਾ ਕੇ ਉਹਨੂੰ ਮਾਨਸਿਕ ਤਸੱਲੀ ਮਿਲਦੀ। ਹਮੇਸ਼ਾ ਵਾਂਗ ਪਹਿਲਾਂ ਉਹ ਛਿਟੀ ਦੀ ਤਿਰੜ-ਤਿਰੜ ਕਰਦਾ। ਫੇਰ ਡੱਗਾ ਮਾਰਦਾ ਤੇ ਚੱਲ ਪੈਂਦਾ। ਉਹਦੇ ਡੱਗੇ ਤੇਜ਼ ਤੋਂ ਤੇਜ਼ ਵੱਜਣ ਲਗਦੇ। ਢੋਲ ਦੀ ਆਵਾਜ਼ ਇਉਂ ਲਗਦੀ, ਜਿਵੇਂ ਲਗਾਤਾਰ ਬੱਦਲ ਗੱਜ ਰਹੇ ਹੋਣ। ਜਿਵੇਂ ਮੂਹਲੇਧਾਰ ਵਰਖਾ ਹੁੰਦੀ ਹੋਵੇ। ਉਹ ਅੱਖਾਂ ਮੀਚ ਕੇ ਸਿਰ ਇਕ ਪਾਸੇ ਸੁੱਟ ਲੈਂਦਾ 1 ਅਜਿਹੇ ਸਮੇਂ ਉਹਦੀ ਸੁਰਤੀ ਦਸਵੇਂ ਦੁਆਰ ਪਹੁੰਚੀ ਹੁੰਦੀ। ਉਹਦੇ ਦਿਮਾਗ ਵਿਚ ਮਿੱਠੇ-ਮਿੱਠੇ ਸੁਪਨੇ ਜਾਗਦੇ। ਢਾਬ ਦਾ ਪਾਣੀ ਸ਼ੀਸ਼ਾ ਬਣ ਜਾਂਦਾ। ਨਿਰਮਲ ਤੇ ਸਵੱਛ। ਸ਼ੀਸ਼ੇ ਵਿਚ ਉਹਨੂੰ ਇਕ ਨਹੀਂ, ਕਈ ਚਿਹਰੇ ਦਿਸਦੇ। ਸਿਰਫ਼ ਔਰਤ ਦੇ ਚਿਹਰੇ ਨਹੀਂ ਬੰਦਿਆਂ ਦੇ ਚਿਹਰੇ ਵੀ। ਸ਼ੀਸ਼ੇ ਵਿਚ ਇਕ ਸੰਸਾਰ ਵੱਸ ਗਿਆ ਜਾਪਦਾ। ਚਿਹਰੇ ਉਹਦੇ ਵੱਲ ਝਾਕਦੇ ਤੇ ਅੱਖਾਂ ਹੀ ਅੱਖਾਂ ਵਿਚ ਗੱਲਾਂ ਕਰਦੇ।

 

ਇਹ ਸੰਸਾਰ ਉਹਨੂੰ ਪਿਆਰਾ ਲਗਦਾ। ਮੋਹ-ਭਿੱਜਿਆ ਤੇ ਲੁਭਾਇਮਾਨ ਇਕ ਦੁਨੀਆਂ।

 

ਤੇ ਫੇਰ ਡੱਗਾ ਰੁਕ ਜਾਂਦਾ। ਛਿਟੀ ਵਾਲਾ ਹੱਥ ਢੋਲ ਉੱਤੇ ਆ ਟਿਕਦਾ। ਜਦੋਂ ਤੱਕ ਉਹਨੇ ਅੱਖਾਂ ਨਾ ਖੋਲ੍ਹੀਆਂ ਹੁੰਦੀਆਂ, ਉਹਨੂੰ ਦੂਰ ਕਿਤੇ ਢੋਲ ਵਜਦਾ ਸੁਣਦਾ। ਅੱਖਾਂ ਖੋਲ੍ਹਦਾ ਤੇ ਉਹ ਆਪਣੀਆਂ ਬਾਹਾਂ ਵੱਲ ਝਾਕਦਾ। ਬਾਹਾਂ ਉੱਤੇ ਚਿੱਟੇ ਵਾਲ ਹੁੰਦੇ। ਕਾਲੀਆਂ ਕਾਲੀਆਂ ਬਾਹਾਂ ਉੱਤੇ ਇਹ ਵਾਲ ਹੋਰ ਵੀ ਚਿੱਟੇ ਦਿਸਦੇ। ਢਾਬ ਉਹੀ ਹੁੰਦੀ, ਘਸਮੈਲਾ ਪਾਣੀ। ਤ੍ਰਿਵੈਣੀ ਦੇ ਰੁੱਖ ਉਹਦੇ ਵੱਲ ਉਦਾਸ ਨਿਗਾਹਾਂ ਨਾਲ ਝਾਕ ਰਹੇ ਹੁੰਦੇ। ਉਹ ਗਲੋਂ ਢੋਲ ਲਾਹੁੰਦਾ ਤੇ ਟਿੱਬੇ ਨੂੰ ਜਾਣ ਦੀ ਤਿਆਰੀ ਕਰਨ ਲਗਦਾ। ਤਿਆਰੀ ਕਰਦਿਆਂ ਖਾਸਾ ਦਿਨ ਚੜ੍ਹ ਚੁੱਕਿਆ ਹੁੰਦਾ।

 

ਇਕ ਦਿਨ ਢਾਬ ‘ਤੇ ਇਕ ਰਮਤਾ ਸਾਧੂ ਆਇਆ। ਨਾਲ ਉਹਦੇ ਇਕ ਮੁੰਡਾ ਸੀ । ਚੌਵੀ-ਪੱਚੀ ਸਾਲ ਦਾ। ਦਾੜ੍ਹੀ-ਮੁੱਛਾਂ ਦੀ ਲੂਈ ਫੁੱਟੀ ਹੋਈ। ਗੋਰਾ ਰੰਗ ਤੇ ਸਰੀਰ ਪਤਲਾ ਛਮਕ ਜਿਹਾ। ਬੱਸ ਇੱਕੋ ਨੁਕਸ ਕਿ ਉਹਦੇ ਖੱਬੇ ਹੱਥ ਦੀਆਂ ਚੀਚੀ ਵੱਲੋਂ ਦੋ ਉਗਲਾਂ ਕੱਟੀਆਂ ਹੋਈਆਂ ਸਨ। ਉਹ ਦੁਪਹਿਰੇ ਜਿਹੇ ਆਏ ਸਨ। ਚੇਤ-ਵਸਾਖ ਦੀ ਰੁੱਤ ਸੀ । ਇਹਨਾਂ ਦਿਨਾਂ ਵਿਚ ਕਿਰਸਾਣ ਕੁਝ ਵਿਹਲੇ ਹੁੰਦੇ ਹਨ। ਹਾੜ੍ਹੀ ਵੱਢਣ ਤੇ ਕੱਢਣ ਲਈ ਸੰਦ ਸੰਵਾਰਦੇ ਜਾਂ ਨਵੇਂ ਬਣਾਉਂਦੇ ਹਨ। ਹਵਾ ਵਿਚ ਮਹਿਕਾਂ ਘੁਲੀਆਂ ਹੁੰਦੀਆਂ ਹਨ। ਕਣਕਾਂ ਦੇ ਸਮੁੰਦਰ ਸੁਨਹਿਰੀ ਭਾਅ ਮਾਰਦੇ ਦੂਰ ਤੱਕ ਫੈਲੇ ਲਗਦੇ ਹਨ। ਮਨੁੱਖਾਂ ਦੇ ਅੰਗਾਂ ਵਿਚ ਇਕ ਤਾਜ਼ਗੀ ਭਰ ਰਹੀ ਹੁੰਦੀ ਹੈ। ਖੇਤਾਂ ਦੇ ਬੰਦੇ ਐਵੇਂ ਹੀ ਢਾਬ ‘ਤੇ ਆ ਬਹਿੰਦੇ ਸਨ। ਕੋਈ ਜਣਾ ਪਰਸ਼ਾਦਾ ਛਕਦਾ ਤੇ ਤੁਰ ਜਾਂਦਾ। ਚਾਹਾਂ ਦੇ ਗੱਫੇ ਵਰਤਦੇ ਰਹਿੰਦੇ। ਚਾਹ ਪੀਣ ਵਾਲੇ ਪਿੰਡੋਂ ਦੁੱਧ ਲੈ ਕੇ ਆਉਂਦੇ। ਆਖਦੇ, ‘ਚਾਹ ਪੀਮਾਂਗੇ ਤਾਂ ਓਥੇ ਈ ( ਪਰ ਦੁੱਧ ਲੈ ਚੱਲੀਏ। ਕੀਹ ਐ ਬਾਬੇ ਕੋਲ ਮੁੱਕਿਆ ਹੁੰਦੈ।” ਗੁੜ ਤੇ ਲੰਮੀ ਪੱਤੀ ਦੀ ਚਾਹ ਤਾਂ ਬਾਬਾ ਦੁੱਲਾ ਆਮ ਰੱਖਦਾ। ਲੋਕ ਚਾਹਾਂ ਪੀਂਦੇ, ਗੱਲਾਂ ਮਾਰਦੇ ਤੇ ਤੁਰ ਜਾਂਦੇ। ਦੁੱਲੇ ਨੇ ਸੋਚਿਆ, ਏਵੇਂ ਹੀ ਉਹ ਸਾਧੂ ਤੇ ਉਹਦਾ ਮੁੰਡਾ ਰੋਟੀ-ਪਾਣੀ ਛਕਣਗੇ ਤੇ ਤੁਰ ਜਾਣਗੇ। ਪਰ ਨਹੀਂ।

 

ਚਾਹ ਬਣ ਕੇ ਹਟੀ ਸੀ। ਟਿੱਬੇ ਪਿੰਡ ਦੇ ਚਾਰ ਬੰਦੇ ਚਾਹ ਪੀ ਰਹੇ ਸਨ। ਸਾਧੂ ਤੇ ਉਹਦੇ ਮੁੰਡੇ ਨੇ ਵੀ ਚਾਹ ਪੀਤੀ। ਤੇ ਫੇਰ ਮੁੰਡਾ ਫੁਰਤੀ ਨਾਲ ਉਠਿਆ। ਸਭ ਦੇ ਜੂਠੇ ਭਾਂਡੇ ਇਕੱਠੇ ਕਰ ਕੇ ਸੁਆਹ ਦੀ ਢੇਰੀ ਉੱਤੇ ਲੈ ਗਿਆ। ਲੱਗਿਆ ਮਾਂਜਣ। ਦੁੱਲੇ ਨੇ ਮੁੰਡੇ ਵੱਲ ਦੇਖਿਆ ਤੇ ਦੇਖਦਾ ਹੀ ਰਿਹਾ। ਕੁਝ ਚਿਰ ਠਹਿਰ ਕੇ ਫੇਰ ਉਹਨਾਂ ਨੇ ਪਰਸ਼ਾਦਾ ਛਕਿਆ। ਫੇਰ ਆਰਾਮ ਕਰਨ ਲਈ ਉਹ ਸਾਧੂ ਦੁੱਲੇ ਦੀ ਕੁਟੀਆ ਵਿਚ ਭੁੰਜੇ ਹੀ ਕੱਪੜਾ ਵਿਛਾ ਕੇ ਲਿਟ ਗਿਆ। ਮੁੰਡਾ ਭਾਂਡੇ ਮਾਂਜ ਕੇ ਬਾਹਰ ਹੀ ਕਿਧਰੇ ਬੈਠ ਗਿਆ। ਸਾਧੂ ਪਿਆ-ਪਿਆ ਦੁੱਲੇ ਨਾਲ ਗਿਆਨ-ਗੋਸ਼ਟ ਕਰਨ ਲੱਗਿਆ। ਦੁੱਲੇ ਨੂੰ ਉਹਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ।

 

ਸਾਧੂ ਬੋਲ ਰਿਹਾ ਸੀ, ” ਪ੍ਰਾਣੀ ਕੋ ਆਪਣੇ ਭਵਿੱਸ਼ ਕਾ ਨਹੀਂ ਸੋਚਣਾ ਚਾਹੀਏ, ਵਰਤਮਾਨ ਹੈ ਸੋ ਹੈ। ਵਰਤਮਾਨ ਅੱਛਾ ਰਹੇ ਤੋਂ ਭਵਿੱਸ਼ ਆਪਣੇ-ਆਪ ਅੱਛਾ ਰਹੇਗਾ। ਭਵਿੱਸ਼ ਕਯਾ ਹੈ? ਭਵਿੱਸ਼ ਧੀਰੇ ਧੀਰੇ ਨਿਕਟ ਆਤਾ ਜਾਤਾ ਹੈ ਔਰ ਵਰਤਮਾਨ ਦੇ ਵਿੱਚ ਢਲਤਾ ਜਾਤਾ ਹੈ। ਵਰਤਮਾਨ ਹੀ ਸਭ ਕੁੱਛ ਹੈ। ਵਰਤਮਾਨ ਕੋ ਸੰਵਾਰ ਰਹੋ ਬੱਸ।”

 

ਗੱਲਾਂ ਕਰਦਿਆਂ ਆਥਣ ਹੋ ਗਿਆ। ਸਾਧੂ ਆਪਣਾ ਲੀੜਾ-ਕੱਪੜਾ ਸਾਂਭ ਰਿਹਾ ਸੀ। ਮੁੰਡੇ ਨੂੰ ਹਾਕ ਮਾਰੀ, ” ਰਾਮ, ਚੱਲ ਬਈ ਚੱਲੀਏ।”

 

ਦੁੱਲੇ ਨੇ ਬੇਨਤੀ ਕੀਤੀ, ” ਅੱਜ ਮਾਰਾਜ ਜੀ, ਵਰਾਜੋ। ਹੁਣ ਐਸ ਵੇਲੇ ਕਿੱਥੇ ਜਾਉਂਗੇ? ਤੜਕੇ. ਚਾਹ-ਪਾਣੀ ਛਕ ਕੇ ਚਲੇ ਜਾਣਾ।”

 

ਸਾਧੂ ਨੇ ‘ਮੋਢਿਆਂ ਦਾ ਸਾਮਾਨ ਵਾਪਸ ਰੱਖ ਦਿੱਤਾ। ਬੋਲਿਆ, ”ਆਪਦੀ ਇੱਛਿਆ ਬ੍ਰਾਈ।”

 

ਦੁੱਲੇ ਨੇ ਦੁੱਧ ਵਿਚ ਪੱਤੀ ਪਾ ਕੇ ਗਾੜ੍ਹੀ ਚਾਹ ਬਣਾਈ। ਚਾਹ ਬਣਾਉਣ ਵੇਲੇ ਰਾਮ ਚੁੱਲੇ ਵਿਚ ਡੱਕੇ ਤੋੜ-ਤੋੜ ਸੁੱਟਦਾ ਰਿਹਾ ਸੀ। ਚਾਹ ਦੇ ਜੂਠੇ ਭਾਂਡੇ ਵੀ ਓਸ ਨੇ ਮਾਂਜੇ-ਧੋਤੇ।

 

ਆਟਾ ਪਿਆ ਸੀ ਤੇ ਰੋਟੀ ਦਾ ਹੋਰ ਨਿੱਕ-ਸੁੱਕ ਵੀ। ਰਾਤ ਪੈਣ ਲੱਗੀ ਤਾਂ ਰਾਮ ਨੇ ਰੋਟੀ ਪਕਾ ਲਈ। ਸਬਜ਼ੀ-ਦਾਲ ਸਵੇਰ ਦੀ ਬਚੀ ਪਈ ਸੀ। ਤੱਤੀ ਕਰ ਲਈ। ਬਹੁਤ ਸੁਆਦ ਸੀ। ਦੇਸੀ ਘਿਓ ਵੀ ਸੀ। ਚੌਲ ਪਏ ਸਨ। ਦੁੱਲੇ ਨੇ ਆਪ ਖੀਰ ਰਿੰਨ੍ਹੀ। ਦੁੱਧ ਬਹੁਤ ਸੀ। ਭੋਜਨ ਕਰਕੇ ਉਹ ਫੇਰ ਗੱਲਾਂ ਕਰਨ ਲੱਗੇ। ਰਾਮ ਨੇ ਸਾਰੇ ਭਾਂਡੇ ਸਾਫ ਕਰਕੇ ਤੇ ਚੱਲ੍ਹੇ ਵਾਲੀ ਥਾਂ ਸੁੰਭਰ ਕੇ ਆਪਣੇ ਗੁਰੂ ਦੇ ਪੈਰ ਘੁੱਟੇ। ਫੇਰ ਉਹ ਦੁੱਲੇ ਦੀਆਂ · ਲੱਤਾਂ ਵੀ ਘੁੱਟਣ ਲੱਗ ਪਿਆ। ਦੁੱਲਾ ਆਖ ਰਿਹਾ ਸੀ, ” ਨਾ ਬਈ ਰਾਮ, ਇਹ ਕੰਮ ਨਹੀਂ। ਮੈਂ ਤਾਂ ਸਾਰੀ ਉਮਰ ਲੱਤਾਂ ਨਹੀਂ ਘੁਟਾਈਆਂ ਕਿਸੇ ਤੋਂ। ਐਮੇਂ ਨਮੀ ਆਦਤ ਪਾਈ ਜਾਨੈਂ। ਮੈਂ ਤਾਂ ਭਾਈ ਤਕੜਾਂ ਹਾਲੇ। ਕੱਲ੍ਹ ਦਾ ਪਤਾ ਨਹੀਂ। ਨਾ, ਇਹ ਕੰਮ ਨਹੀਂ।”

 

ਤੜਕੇ ਜਦੋਂ ਉਹ ਜਾਗੇ, ਅੰਮ੍ਰਿਤ ਵੇਲਾ ਸੀ । ਉਹ ਜੰਗਲ ਪਾਣੀ ਜਾ ਆਏ। ਫੇਰ ਤਿੰਨਾਂ ਨੇ ਖੂਹੀ ਦਾ ਕੁੰਡ ਭਰ ਕੇ ਇਸ਼ਨਾਨ ਕੀਤਾ। ਦੁੱਲੇ ਨੇ ਚਾਹ ਬਣਾਈ। ਰਾਮ ਨੇ ਦੁੱਲੇ ਦੇ ਆਖੇ ਮਿੰਟਾਂ ਦੇ ਹਿਸਾਬ ਪਰੌਂਠੇ ਲਾਹ ਲਏ ਸਨ। ਮਿਰਚਾਂ ਤੇ ਗਲਗਲਾਂ ਦਾ ਆਚਾਰ ਸੀ।

 

ਜਦੋਂ ਉਹ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਦੁੱਲੇ ਨੇ ਉਹਨਾਂ ਨੂੰ ਬੇਨਤੀ ਕੀਤੀ, ” ਰਾਮ ਨੂੰ ਤਾਂ ਐਥੇ ਈ ਛੱਡ ਜੋ, ਮ੍ਹਾਰਾਜ ਜੀ।`’

 

”ਆਪ ਦੀ ਇੱਛਿਆ ਬਈ। ਰੱਖ ਲੋ ਇਹਨੂੰ। ਇਸ ਨੇ ਤੋ ਸੇਵਾ ਈ ਕਰਨੀ ਐ। ਯਹਾਂ ਕਰੀ ਜਾਏਗਾ।”

 

”ਇਹ ਥੋਡਾ ਪੁੱਤਰ ਐ, ਮਹਾਰਾਜ ਜੀ?” ਦੁੱਲੇ ਨੇ ਹੱਥ ਜੋੜ ਕੇ ਪੁੱਛਿਆ।

 

”ਪੁੱਤਰ ਈ ਸਮਝੋ। ਜੋ ਸੇਵਾ ਕਰਤਾ ਹੈ, ਪੁੱਤਰ ਹੀ ਤੋ ਹੈ। ਅਬ ਤੁਮ੍ਹਾਰਾ ਪੁੱਤਰ ਹੋ ਚੁੱਕਾ। ਸੰਭਾਲ ਕੇ ਰੱਖਨਾ ਇਸੇ। ਜ਼ਰਾ ਨਾਦਾਨ ਹੈ। ਸੇਵਾ ਭਾਓ ਬਹੁਤ ਹੈ। ਈਮਾਨਦਾਰ ਹੈ, ਖਰਾ। ਏਕਦਮ ਚਾਂਦੀ ਕਾ ਰੁਪਈਆ ਹੈ।’

 

18

 

ਦੁੱਲਾ ਖਾਸਾ ਬਜ਼ੁਰਗ ਹੋ ਗਿਆ। ਹੁਣ ਉਹਤੋਂ ਟਿੱਬੇ ਨਹੀਂ ਜਾਇਆ ਜਾਂਦਾ ਸੀ । ਥੰਮਣ ਵਾਲੇ ਤਾਂ ਕਈ ਵਰ੍ਹਿਆਂ ਤੋਂ ਨਹੀਂ ਗਿਆ। ਓਥੋਂ ਦੇ ਲੋਕ ਢਾਬ ‘ਤੇ ਆਉਂਦੇ ਰਹਿੰਦੇ। ਉਹ ਸਭ ਨੂੰ ਜਾਣਦਾ ਸੀ। ਉਹਨਾਂ ਦੇ ਘਰਾਂ ਦੀ ਸੁੱਖ-ਸਾਂਦਾ ਪੁੱਛਦਾ। ਪਾਣੀ-ਧਾਣੀ ਪਿਆਉਂਦਾ। ਰੋਟੀ ਖਾਣ ਵਾਲੇ ਰੋਟੀ ਖਾ ਜਾਂਦੇ। ਚਾਹਾਂ ਪੀ ਕੇ ਜਾਂਦੇ । ਪਰ ਉਹ ਆਪ ਥੰਮਣ ਵਾਲੇ ਨਾ ਜਾ ਸਕਦਾ। ਲੱਤਾਂ ਕਮਜ਼ੋਰ ਹੋ ਗਈਆਂ ਸਨ । ਤੁਰਦਾ ਤਾਂ ਭਾਰ ਨਾ ਝੱਲਦੀਆਂ। ਉਹਦੇ ਡੌਲਿਆਂ ਤੇ ਪੱਟਾਂ ਦਾ ਮਾਸ ਢਿਲਕ ਗਿਆ ਸੀ। ਗਰਦਨ ਉੱਤੇ ਕਈ ਵੱਟ ਪੈਂਦੇ। ਕਦੇ ਨੰਗਾ ਬੈਠਾ ਹੁੰਦਾ ਤਾਂ ਛਾਤੀਆਂ ਲਮਕਦੀਆਂ ਦਿਸਦੀਆਂ। ਪਰ ਅੱਖਾਂ ਦੀ ਚਮਕ ਬਾਕੀ ਸੀ। ਨਿਗਾਹ ਕਾਇਮ ਸੀ। ਦੰਦ ਮਜ਼ਬੂਤ ਸਨ। ਉਹਦੇ ਲਈ ਐਨੀ ਹਿੰਮਤ ਹੁਣ ਬਹੁਤ ਸੀ ਕਿ ਤੜਕੇ ਉੱਠ ਕੇ ਢੋਲ ਵਜਾ ਸਕੇ। ਡੋਰਾਂ ਕੱਸ ਕੇ ਰਾਮ ਢੋਲ ਉਹਦੇ ਖੜ੍ਹੇ-ਖੜ੍ਹੇ ਦੇ ਗਲ ਵਿਚ ਪਾ ਦਿੰਦਾ। ਡੱਗਾ ਤੇ ਛਿਟੀ ਫੜਾ ਦਿੰਦਾ। ਦੁੱਲਾ ਹੌਲੀ ਹੌਲੀ ਢੋਲ ਵਜਾਉਂਦਾ। ਢੋਲ ਵਿਚ ਉਹ ਪਹਿਲਾਂ ਵਾਲੀ ਗਰਮਾਇਸ਼ ਨਹੀ ਰਹਿ ਗਈ ਸੀ। ਬੱਸ ਇਉਂ ਸੀ ਜਿਵੇਂ ਕੋਈ ਜੁਆਕ ਪਹਿਲਾਂ ਉੱਚੀ ਉੱਚੀ ਰੋਂਦਾ ਹੋਵੇ, ਚੀਕਾਂ ਮਾਰ-ਮਾਰ ਅਤੇ ਜਦੋਂ ਥੱਕ-ਹਾਰ ਜਾਵੇ ਤਾਂ ਫੇਰ ਹੌਲੀ-ਹੌਲੀ ਰੋਣ ਲੱਗੇ-ਬੈਠੇ ਹੋਏ ਗਲੇ ਨਾਲ।

 

ਜਿੱਦਣ ਦਾ ਧੰਨਾ ਬੁੜ੍ਹਾ ਓਥੇ ਆ ਕੇ ਰਹਿਣ ਲੱਗਿਆ, ਢਾਬ ਦਾ ਕੰਮ ਸੁਖਾਲਾ ਹੋ ਗਿਆ। ਧੰਨਾ ਥੰਮਣ ਵਾਲੇ ਗਜਾ ਕਰਨ ਜਾਂਦਾ ਤੇ ਰਾਮ ਟਿੱਬੇ। ਦੋਵੇਂ ਦਿਨ-ਚੜ੍ਹੇ ਜਿਹੇ ਇੱਕੋ ਸਮੇਂ ਤੁਰਦੇ ਤੇ ਦੁਪਹਿਰ ਤੱਕ ਵਾਪਸ ਆ ਜਾਂਦੇ। ਖਾਲੀ ਬਾਲਟੀ, ਡੋਲੂ ਤੇ ਬਗਲੀ ਲੈ ਕੇ ਜਾਂਦੇ, ਮੁੜਦੇ ਹੋਏ ਹਉਂਕਦੇ ਆਉਂਦੇ। ਬਾਲਟੀ ਦੁੱਧ ਦੀ ਭਰੀ ਹੁੰਦੀ, ਡੋਲੂ ਸਬਜ਼ੀਆਂ ਦਾਲਾਂ ਦਾ ਤੇ ਬਗਲੀ ਦਾ ਢਿੱਡ ਰੋਟੀਆਂ ਨਾਲ ਬਾਹਰ ਨਿਕਲ ਆਇਆ ਦਿਸਦਾ}

 

ਰਾਮ ਸਿਆਣਾ ਤੇ ਹਿੰਮਤੀ ਮੁੰਡਾ ਸੀ। ਉਹ ਪੜ੍ਹਿਆ-ਲਿਖਿਆ ਸੀ। ਬਹੁਤਾ ਪੜ੍ਹਿਆ-ਲਿਖਿਆ ਤਾਂ ਨਹੀਂ ਸੀ, ਦਸਵੀਂ ਤੱਕ ਪਹੁੰਚਿਆ ਹੋਇਆ ਸੀ। ਦਸਵੀਂ ਵਿਚ ਪੜ੍ਹਦਾ ਹਟ ਗਿਆ। ਹੁਸ਼ਿਆਰ ਸੀ, ਤਿੱਖੀ ਬੁੱਧੀ ਦਾ ਮਾਲਕ। ਕੋਈ ਉਹਨੂੰ ਪੜ੍ਹਾਉਣ ਵਾਲਾ ਹੁੰਦਾ ਤਾਂ ਉਹ ਕਿਤੇ ਦੀ ਕਿਤੇ ਪਹੁੰਚਦਾ। ਚਾਰ-ਪੰਜ ਸਾਲਾਂ ਵਿਚ ਹੀ ਰਾਮ ਨੇ ਆਪਣਾ ਰੰਗ ਦਿਖਾ ਦਿੱਤਾ। ਉਹ ਟਿੱਬੇ ਤਾਂ ਗਜਾ ਕਰਨ ਜਾਂਦਾ ਹੀ ਸੀ, ਕਦੇ ਕਦੇ ਥੰਮਣ ਵਾਲੇ ਵੀ ਜਾ ਆਉਂਦਾ। ਢਾਬ ‘ਤੇ ਆਉਂਦੇ-ਜਾਂਦੇ ਲੋਕ ਉਹਦੇ ਸਿਆਣੂ-ਗਿਆਣੂ ਹੋ ਚੁੱਕੇ ਸਨ। ਉਹ ਦੋਵੇਂ ਪਿੰਡਾਂ ਵਿਚ ਜਾ ਕੇ ਢਾਬ ਦਾ ਮੂੰਹ-ਮੱਥਾ ਸੰਵਾਰਨ ਲਈ ਲੋਕਾਂ ਨੂੰ ਪਰੇਰਦਾ ਰਹਿੰਦਾ। ਰੋਡ ਸ਼ਾਹ ਦੀ ਮੰਡੀ ਵੀ ਜਾਂਦਾ। ਸਾਈਕਲ ਜਾਣਦਾ ਸੀ। ਦੁੱਲੇ ਨੇ ਉਹਨੂੰ ਨਵਾਂ ਸਾਈਕਲ ਖ਼ਰੀਦ ਦਿੱਤਾ। ਰਾਹ ਚਾਹੇ ਕੱਚੇ ਤੇ ਟਿੱਬਿਆਂ ਵਾਲੇ ਸਨ, ਪਰ ਗੱਡੇ ਦੀ ਲੀਹ ਪਾ ਕੇ ਕਿਤੇ ਸਾਈਕਲ ਚੱਲ ਪੈਂਦਾ, ਕਿਤੇ ਹੈਡਲ ਫੜ ਕੇ ਟੋਰਨਾ ਪੈਂਦਾ। ਮੀਹ ਪਿਆ ਹੁੰਦਾ, ਮਿੱਟੀ ਪੱਕ ਜਾਂਦੀ ਤਾਂ ਰਾਮ ਦਾ ਸਾਈਕਲ ਡਾਕ ਗੱਡੀ ਬਣਿਆ ਭੱਜਿਆ ਜਾਂਦਾ।

 

ਰਾਮ ਨੇ ਮੰਡੀ ਦੇ ਕੁਝ ਸੇਠ ਪਰ ਲਏ ਸਨ । ਥੰਮਣ ਵਾਲੇ ਤੇ ਟਿੱਬੇ ਦੇ ਬੰਦੇ ਵੀ ਪੁੰਨ-ਦਾਨ ਕਰਨਾ ਚਾਹੁੰਦੇਂ ਸਨ। ਖੁਆਜੇ ਦੀ ਜਗ੍ਹਾ ਸੀ ਤੇ ਫੇਰ ਇਸ ਸਥਾਨ ਉੱਤੇ ਦੁੱਲੇ ਜਿਹਾ ਦਰਵੇਸ਼ ਬੈਠਾ ਸੀ। ਦਾਨ ਦੇਣ ਵਾਲੇ ਦਾ ਪੁੰਨ ਹੀ ਪੁੰਨ ਸੀ। ਪਹੇ ਵਾਲੇ ਪਾਸੇ ਤੇ ਕੁਟੀਆ ਵੱਲ ਢਾਬ ਦੀਆਂ ਪੱਕੀਆਂ ਪੌੜੀਆਂ ਬਣ ਗਈਆਂ। ਥੰਮੀਆਂ ਵਾਲਾ ਛੱਪਰ ਢਾਹ ਦਿੱਤਾ ਗਿਆ। ਉਸ ਥਾਂ ਛੋਟੇ-ਛੋਟੇ ਤਿੰਨ ਕਮਰੇ ਬਣ ਗਏ। ਕਮਰਿਆਂ ਅੱਗੇ ਵਰਾਂਢਾ ਵੀ। ਕਮਰਿਆਂ ਨਾਲ ਲਗਦਾ ਪੱਕਾ ਲੰਗਰ ਬਣ ਗਿਆ। ਏਥੇ ਹੀ ਹੁਣ ਅੰਨ-ਪਾਣੀ ਬਣਦਾ। ਉਹਨਾਂ ਨੇ ਰੋਟੀਆਂ ਦਾ ਗਜਾ ਛੱਡ ਦਿੱਤਾ। ਸਿਰਫ ਦੁੱਧ ਦਾ ਗਜਾ ਕਰਦੇ। ਡੋਲੂ ਵਿਚ ਜਿੱਥੇ ਪਹਿਲਾਂ ਸਬਜ਼ੀ-ਦਾਲ ਆਉਂਦੀ ਸੀ, ਹੁਣ ਮੱਖਣੀ ਆਉਂਣ ਲੱਗੀ। ਅਣਘਾਲਿਆ ਦੁੱਧ ਦਾ ਗਜਾ ਕਰਦੇ ਉਹ। ਰਾਮ ਤਿੱਖਾ ਸੀ. ਧੰਨੇ ਨੂੰ ਵੀ ਕਹਿ ਕੇ ਭੇਜਦਾ। ”ਗ਼ਲਾਸ ਦੀ ਥਾਂ ਚਾਹੇ ਅੱਧਾ ਗਲਾਸ ਪਾਵੇ ਕੋਈ, ਪਰ ਅਣਘਾਲਿਆ ਹੋਵੇ। ਪਾਣੀ ਵਾਲੇ ਦੁੱਧ ਦਾ ਪੁੰਨ੍ਹ ਨ੍ਹੀ ਲਗਦਾ। ਨਿਹਫਲ ਐ।”

 

ਓਹੀ ਥੰਮੀਆਂ ਤੇ ਛੱਪਰ ਦੂਜੇ ਥਾਂ ਲਿਜਾ ਕੇ ਬੰਨ੍ਹ ਦਿੱਤਾ। ਛੱਪਰ ਥੱਲੇ ਬੈਠ ਕੇ ਰਾਮ ਜੁਆਕਾਂ ਨੂੰ ਪੜ੍ਹਾਉਂਦਾ। ਵੱਡੇ-ਵੱਡੇ ਮੁੰਡੇ ਵੀ ਪੜ੍ਹਦੇ। ਛੋਟੀਆਂ ਕੁੜੀਆਂ ਤੇ ਛੋਟੇ ਮੁੰਡੇ ਕਈ ਸਨ। ਛੋਟੇ ਬੱਚਿਆਂ ਨੂੰ ਉਹ ਤੜਕੇ ਪੜ੍ਹਾਉਂਦਾ ਤੇ ਵੱਡੇ ਮੁੰਡਿਆਂ ਨੂੰ ਦੁਪਹਿਰ ਵੇਲੇ। ਛੋਟੇ ਬੱਚੇ ਟਿੱਬੇ ਤੋਂ ਆਉਂਦੇ। ਵੱਡੇ ਮੁੰਡੇ ਥੰਮਣ ਵਾਲੇ ਦੇ ਵੀ ਹੁੰਦੇ ਤੇ ਟਿੱਬੇ ਦੇ ਵੀ । ਥੰਮਣ ਵਾਲੇ ਪ੍ਰਾਇਮਰੀ ਸਕੂਲ ਸੀ। ਟਿੱਬੇ ਕੋਈ ਸਕੂਲ ਨਹੀਂ ਸੀ। ਰੋਡ ਸ਼ਾਹ ਦੀ ਮੰਡੀ ਹਾਈ ਸਕੂਲ ਸੀ। ਚੌਥੀ ਜਮਾਤ ਤੋਂ ਬਾਅਦ ਮੁੰਡੇ ਮੰਡੀ ਪੜ੍ਹਨ ਜਾਂਦੇ। ਕੁਝ ਮੁੰਡੇ ਹੀ ਮੰਡੀ ਪੜ੍ਹਦੇ ਸਨ। ਸੱਤ ਮੀਲ ਤੁਰ ਕੇ ਜਾਂਦੇ। ਟਿੱਬੇ ਦੇ ਮੁੰਡੇ ਵੀ ਮੰਡੀ ਪੜ੍ਹਦੇ ਸਨ। ਉਹਨਾਂ ਨੂੰ ਤਾਂ ਨੇੜੇ ਹੀ ਸੀ। ਏਸੇ ਕਰ ਕੇ ਟਿੱਬੇ ਦੇ ਕਈ ਮੁੰਡੇ ਦਸਵੀਂ ਪਾਸ ਕਰ ਗਏ ਸਨ । ਜਦੋਂ ਕਿ ਥੰਮਣ ਵਾਲੇ ਦਾ ਕੋਈ ਕੋਈ ਮੁੰਡਾ ਦਸਵੀਂ ਪਾਸ ਕਰਦਾ। ਟਿੱਥੇ ਦੀਆਂ ਕੁੜੀਆਂ ਮੰਡੀ ਦੇ ਸਕੂਲ ਨਹੀਂ ਜਾਂਦੀਆ ਸਨ। ਢਾਬ ਆ ਕੇ ਪੜ੍ਹਦੀਆਂ। ਲੋਕਾਂ ਦਾ ਕਹਿਣਾ ਸੀ, ”ਭਾਈ ਰਾਮ ਦਾਸ, ਕੁੜੀ ਚਿੱਠੀ ਲਿਖਣ ਜੋਗੀ ਹੋ ਜੇ ਬੱਸ! ਹੋਰ ਆਪਾਂ ਇਹ ਨੂੰ ਕਿਹੜਾ ਦਫ਼ਤਰ ‘ਤੇ ਬਿਠਾਉਣੈ।’

 

ਵੱਡੇ ਮੁੰਡੇ ਆਲੇ-ਦੁਆਲੇ ਦੇ ਖੇਤਾਂ ਵਿਚੋਂ ਹੀ ਓਥੇ ਆ ਜਾਂਦੇ। ਪੜ੍ਹ ਜਾਂਦੇ ਤੇ ਦੁਪਹਿਰਾ ਵੀ ਢਾਲ ਜਾਂਦੇ। ਉਹਨਾਂ ਵੱਡੇ ਮੁੰਡਿਆਂ ਵਿਚ ਰਾਮ ਦਾ ਜੀਅ ਲਗਦਾ। ਉਹਨੂੰ ਆਪਣਾ ਪਿਛਲਾ ਪਿੰਡ ਯਾਦ ਆਉਂਦਾ ਤੇ ਲਗਦਾ ਜਿਵੇਂ ਹਾਣੀ ਮੁੰਡਿਆਂ ਨਾਲ ਖੇਡ ਰਿਹਾ ਹੋਵੇ। ਉਹਨੇ ਮੁੰਡਿਆਂ ਨੂੰ ਸਿਖਾਇਆ ਹੋਇਆ ਸੀ ਕਿ ਉਹ ਉਹਨੂੰ ‘ਗੁਰੂ ਜੀ’ ਆਖਿਆ ਕਰਨ। ਪਰ ਬਰਾਬਰ ਦੇ ਮੁੰਡੇ ਸਨ। ਕੁਝ ਇਕ ਦੇ ਮੂੰਹ ਤਾਂ ‘ਗੁਰੂ ਜੀ’ ਸ਼ਬਦ ਛੇਤੀ ਹੀ ਚੜ੍ਹ ਗਿਆ, ਪਰ ਕੁਝ ਮੁੰਡੇ ‘ਗੁਰੂ ਜੀ’ ਕਹਿਣਾ ਭੁੱਲ ਜਾਂਦੇ ਤੇ ਰਾਮ ਨੂੰ ‘ਯਾਰ’ ਕਹਿ ਬੈਠਦੇ। ਬਾਲ ਉਪਦੇਸ਼ ਸਾਹਮਣੇ ਕਰ ਕੇ ਕੋਈ ਜਣਾ ਪੁੱਛਦਾ, ”ਯਾਰ, ਇਹ ਅੱਖ਼ਰ ਫੇਰ ਦੱਸੀ। ਦੂਜੇ ਮੁੰਡੇ ਹੱਸ ਪੈਦੇ। ਰਾਮ ਅੰਦਰੋਂ ਬਹੁਤ ਖੁਸ਼ ਹੁੰਦਾ। ਬਾਹਰੋਂ ਉਹ ਵੀ ਹੱਸਦਾ ਤੇ ਆਖਦਾ।’ਚੱਲ ਕੋਈ ਨ੍ਹੀ । ਅੱਗੇ ਤੋਂ ‘ਗੁਰੂ ਜੀ’ ਆਖਣੈ।”;

 

ਰਾਮਦਾਸ ਨੇ ਇਕ ਤਰ੍ਹਾਂ ਨਾਲ ਆਪਣਾ ਹੀ ਸੰਸਾਰ ਵਸ਼ਾ ਲਿਆ। ਹੁਣ ਉਹਨੂੰ ਆਪਣਾ ਪਿੰਡ ਭੁੱਲ ਗਿਆ। ਜਿਵੇਂ ਇਹ ਬਾਬੇ ਦੁੱਲੇ ਦੀ ਢਾਬ ਹੀ ਉਹਦਾ ਘਰ ਹੋਵੇ ਤੇ ਬਾਬਾ ਦੁੱਲਾ ਉਹਦਾ ਮਾਂ-ਬਾਪ ਦੋਨ ਇਕ ਦਿਨ ਸਵੇਰੇ-ਸਵੇਰੇ ਬਾਬਾ ਦੁੱਲਾ ਢੋਲ ਵਜਾਉਣ ਲਈ ਖੜ੍ਹਾ ਹੋਇਆ। ਪਰ ਉਹਤੋਂ ਖੜ੍ਹਾ ਰਿਹਾ ਨਾ ਗਿਆ। ਉਹ ਬੈਠ ਗਿਆ। ਖਾਸਾ ਚਿਰ ਬੈਠਾ ਰਿਹਾ। ਰਾਮ ਦਾਸ ਉਹਦੇ ਵੱਲ ਝਾਕ-ਝਾਕ ਦੁਖੀ ਹੋ ਰਿਹਾ ਸੀ। ਉਹਨੇ ਬਾਬੇ ਦੀਆਂ ਬਗਲਾਂ ਵਿਚ ਹੱਥ ਪਾ ਕੇ ਉਹਨੂੰ ਖੜ੍ਹਾ ਕੀਤਾ। ਢੋਲ ਉਹਦੇ ਗਲ ਵਿਚ ਪਾਇਆ ਤੇ ਡੱਗਾ—ਛਿਟੀ ਫੜਾ ਦਿੱਤੇ। ਬਾਬੇ ਦੀਆਂ ਲੱਤਾਂ ਕੰਬ ਰਹੀਆਂ ਸਨ। ਪਰ ਉਹ ਢੋਲ ਵਜਾ ਰਿਹਾ ਸੀ। ਧੀਮੀ ਚਾਲ ਵਿਚ! ਅੱਖਾਂ ਮੀਚ ਕੇ ਤੇ ਸਿਰ ਇਕ ਪਾਸੇ ਸੁੱਟ ਕੇ। ਉਹ ਥੋੜਾ ਚਿਰ ਹੀ ਢੋਲ ਵਜਾ ਸਕਿਆ। ਰਾਮਦਾਸ ਓਨਾ ਚਿਰ ਕੋਲ ਖੜ੍ਹਾ ਰਿਹਾ। ਉਹਨੇ ਬਾਬੇ ਦੇ ਗਲ਼ ਵਿਚੋਂ ਢੋਲ ਲਾਹ ਲਿਆ। ਢੋਲ ਭੁੰਜੇ ਰੱਖ ਕੇ ਉਹ ਬਾਬੇ ਨੂੰ ਕੁਟੀਆ ਵਿਚ ਲੈ ਗਿਆ। ਪਲੰਘ ਉੱਤੇ ਪਾ ਦਿੱਤਾ। ਆਖਿਆ, ” ਬਾਬਾ ਜੀ, ਅੱਗੇ ਤੋਂ ਢੋਲ ਮੈਂ ਵਜਾਇਆ ਕਰੂੰ। ਤੁਸੀਂ ਹੁਣ ਢੋਲ ਵਜਾ ਨ੍ਹੀ ਸਕਦੇ ।’

 

”ਨਹੀਂ, ਤੂੰ ਕਿਉਂ ਵਜਾਏਂਗਾ ਢੋਲ? ਢੋਲ ਤਾਂ ਮੇਰੀ ਕਿਸਮਤ ‘ਚ ਲਿਖਿਆ ਸੀ। ਸੁੱਖੀ-ਸਾਂਦੀ ਤੂੰ ਕਿਉਂ ਵਜਾਵੇਂ ਢੋਲ। ਕਮਲਾ ਨਾ ਹੋਵੇ, ਸਹੁਰਾ।” ਦੁੱਲੇ ਨੇ ਉਹਨੂੰ ਵਰਜ ਦਿੱਤਾ।

 

ਰਾਮਦਾਸ ਦੁੱਲੇ ਦੇ ਅੰਦਰਲੇ ਮਰਮ ਨੂੰ ਨਹੀਂ ਸਮਝ ਸਕਿਆ, ਉਹਨੂੰ ਉਹਦੀ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ।

 

ਅਗਲੀ ਸਵੇਰ ਦੁੱਲਾ ਐਨਾ ਸਦੇਹਾਂ ਨਹੀਂ ਉੱਠ ਸਕਿਆ, ਜਿੰਨਾ ਸਦੇਹਾਂ ਪਹਿਲਾਂ ਉੱਠਦਾ ਹੁੰਦਾ ਸੀ। ਰਾਮਦਾਸ ਨੇ ਉਹਨੂੰ ਚਾਹ ਦਿੱਤੀ। ਚਾਹ ਪਿੱਛੋਂ ਉਹ ਹੌਲੀ-ਹੌਲੀ ਸੋਟੀ ਫੜ ਕੇ ਖੇਤਾਂ ਵਿਚ ਜੰਗਲ-ਪਾਣੀ ਜਾ ਆਇਆ। ਜੰਗਲ-ਪਾਣੀ ਜਾਣ ਵੇਲੇ ਹਮੇਸ਼ਾਂ ਉਹ ਪਾਣੀ ਦੀ ਗੜਵੀ ਨਾਲ ਲੈ ਕੇ ਜਾਂਦਾ। ਗੜਵੀ ਓਧਰ ਹੀ ਕਿਧਰੇ ਮਾਂਜ ਕੇ ਲਿਆਉਂਦਾ। ਢਾਬ ਵਿਚ ਆਪ ਤਾਂ ਉਹਨੇ ਕਦੇ ਜੰਗਲ ਵਾਲੇ ਹੱਥ ਕਾਹਦੇ ਧੋਣੇ ਸੀ, ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਤੋਂ ਵਰਜਦਾ। ਢਾਬ ਵਿਚ ਪਸ਼ੂਆਂ ਨੂੰ ਵੜਨ ਨਾ ਦਿੰਦਾ। ਪੱਤਣ ਉੱਤੇ ਖੜ੍ਹ ਕੇ ਹੀ ਪਸ਼ੂ ਪਾਣੀ ਪੀਂਦੇ। ਬਲਦ, ਊਠ, ਮੱਝਾਂ, ਗਊਆਂ ਤੇ ਬੱਕਰੀਆਂ ਭੇਡਾਂ। ਜੋ ਕਿਸੇ ਦੀ ਮੱਝ ਮੱਲੋ-ਮੱਲੀ ਢਾਬ ਵਿਚ ਵੜ ਜਾਂਦੀ ਤਾਂ ਦੁੱਲਾ ਮਾਲਕ ਨੂੰ ਮੱਝ ਛੇਤੀ ਬਾਹਰ ਕੱਢਣ ਲਈ ਆਖਦਾ ਤੇ ਅਗਲੇ ਨੂੰ ਬੁਰਾ- ਭਲਾ ਵੀ ਬੋਲ ਜਾਂਦਾ। ਉਹ ਢਾਬ ਨੂੰ ਗੋਹੇ-ਮੂਤ ਤੋਂ ਪਵਿੱਤਰ ਰੱਖਣਾ ਚਾਹੁੰਦਾ ਸੀ। ਪਰ ਕਦੇ ਕਦੇ ਅਵੱਗਿਆ ਹੋ ਜਾਂਦੀ। ਪਸ਼ੂ ਕਿਹੜਾ ਮਨੁੱਖ ਹੁੰਦੇ ਹਨ। ਅਵੱਗਿਆ ਤਾਂ ਮਨੁੱਖ ਵੀ ਕਰ ਜਾਂਦਾ ਹੈ।

 

ਉਸ ਦਿਨ ਦੁੱਲੇ ਨੇ ਢੋਲ ਨਹੀਂ ਵਜਾਇਆ। ਖੂਹੀ ਦੇ ਕੁੰਡ ਵਿਚੋਂ ਪਾਣੀ ਲੈ ਕੇ ਗੜਵੀ ਧੋਤੀ ਤੇ ਹੱਥ ਧੋ ਲਏ। ਗੜਵੀ ਦੇ ਪਾਣੀ ਨਾਲ ਮੂੰਹ ਧੋ ਲਿਆ। ਪਾਣੀ ਦੀ ਗੜਵੀ ਲੈ ਕੇ ਉਹਨੇ ਕੁਟੀਆ ਵੱਲ ਜਾਣਾ ਸੀ, ਪਰ ਢਾਬ ਦੀਆਂ ਪੌੜੀਆਂ ਉੱਤੇ ਜਾ ਬੈਠਾ। ਢਾਬ ਦੇ ਪਾਣੀ ਵੱਲ ਨੀਝ ਲਾ ਕੇ ਦੇਖ ਰਿਹਾ ਸੀ। ਉਹਦੀ ਨਿਗਾਹ ਕਾਇਮ ਸੀ। ਪਾਣੀ ਵੱਲ ਦੇਖਦੇ-ਦੇਖਦੇ ਉਹਨੂੰ ਲੱਗਿਆ ਜਿਵੇਂ ਢੋਲ ਵੱਜ ਰਿਹਾ ਹੋਵੇ। ਉਹਨੇ ਅੱਖਾਂ ਮੀਚ ਲਈਆਂ। ਸਿਰ ਇਕ ਪਾਸੇ ਸੁੱਟ ਲਿਆ। ਢਾਬ ਦੇ ਪਾਣੀ ਵਿਚੋਂ ਉਹਨੂੰ ਮਨੁੱਖੀ ਚਿਹਰੇ ਨਜ਼ਰ ਆਉਣ ਲੱਗੇ। ਚਿਹਰੇ ਦਿਸਦੇ ਤੇ ਗਾਇਬ ਹੋ ਜਾਂਦੇ। ਕੋਈ ਕੋਈ ਚਿਹਰਾ ਸਾਮਰਤੱਖ ਸਰਦਾਰੋ ਦਾ ਚਿਹਰਾ ਹੁੰਦਾ। ਦੁੱਲੇ ਦਾ ਦਿਲ ਕਰਦਾ, ਉਹ ਚਿਹਰਾ ਉਹਨੂੰ ਖਾਸਾ ਚਿਰ ਦਿਸਦਾ ਰਹੇ। ਪਰ ਨਹੀਂ, ਉਹ ਚਿਹਰਾ ਦੂਜੇ ਚਿਹਰਿਆਂ ਵਾਂਗ ਹੀ ਪਲ-ਛਿਣ ਲਈ ਆਪਣੀ ਝਲਕ ਦਿਖਾਉਂਦਾ ਤੇ ਅਲੋਪ ਹੋ ਜਾਂਦਾ। ਦੁੱਲੇ ਨੇ ਖਿਝ ਕੇ ਅੱਖਾਂ ਖੋਲ੍ਹੀਆਂ। ਢਾਬ ਵਿਚ ਕੁਝ ਵੀ ਨਹੀਂ ਸੀ। ਨਿਰਮਲ ਜਲ ਸੀ। ਉਹ ਪੌੜੀਆਂ ਉੱਤੋਂ ਉਠਿਆ ਤੇ ਮਿੱਟੀ ਦੇ ਕੱਚੇ ਡਲੇ ਚੁੱਕ ਲਿਆਇਆ। ਡਲਾ ਭੰਨ ਕੇ ਨਿੱਕੀਆਂ ਨਿੱਕੀਆਂ ਡਲੀਆਂ ਬਣਾਈਆਂ। ਇਕ ਡਲੀ ਪਾਣੀ ਵਿਚ ਦੂਰ ਵਗਾਹ ਮਾਰਦਾ। ਪਾਣੀ ਵਿਚ ਟੋਆ ਪੈਂਦਾ ਤੇ ਫੇਰ ਪਾਣੀ ਦੀਆਂ ਲਹਿਰਾਂ ਬਣ ਜਾਂਦੀਆਂ। ਪਾਣੀ ਨੂੰ ਛੇੜ ਕੇ ਦੁੱਲੇ ਨੂੰ ਮਜ਼ਾ ਆਉਂਦਾ ਸੀ। ਬਾਬੇ ਨੂੰ ਇੰਜ ਕਰਦਿਆਂ ਰਾਮ ਦਾਸ ਨੇ ਦੇਖਿਆ ਨਹੀਂ ‘ਸੀ। ਧੰਨੇ ਨੇ ਵੀ ਨਹੀਂ ਦੇਖਿਆ। ਨਾ ਹੋਰ ਕਿਸੇ ਨੇ। ਕੋਈ ਦੇਖਦਾ ਤਾਂ ਬਾਬੇ ਉੱਤੇ ਹੱਸਦਾ ਜ਼ਰੂਰ। ਕੋਈ ਦੇਖਦਾ ਤਾਂ ਉਹਨੂੰ ਬਾਬੇ ਦੇ ਮਨ ਦੀ ਕੀ ਸਮਝ ਆਉਂਦੀ ਭਲਾਂ? ਖੂਹੀ ਦਾ ਪਾਣੀ ਉਹਨੇ ਢਾਬ ਵਿਚ ਡੋਲ੍ਹ ਦਿੱਤਾ ਤੇ ਢਾਬ ਵਿਚੋਂ ਨਵੇਂ ਪਾਣੀ ਦੀ ਗੜਵੀ ਭਰ ਲਈ। ਉੱਠ ਕੇ ਹੌਲੀ-ਹੌਲੀ ਕੁਟੀਆ ਵਿੱਚ ਆ ਗਿਆ। ਕੁਟੀਆ ਦੀਆ ਕੰਧਾਂ ਉੱਤੇ ਬਾਹਰੋਂ ਧੁੱਪ ਪੈ ਰਹੀ ਸੀ। ਕੁਟੀਆ ਤੋਂ ਬਾਹਰ ਦਰੱਖਤਾਂ ਦੇ ਪੱਤੇ ਹਿਲਦੇ ਤਾਂ ਅੰਦਰ ਕੰਧਾਂ ਉੱਤੇ ਆਕਾਰ ਬਣਨ ਲਗਦੇ। ਇਸ ਧੁੱਪ-ਛਾਂ ਦੀ ਖੇਡ ਵਿਚ ਮਨੁੱਖੀ ਚਿਹਰੇ ਨਜ਼ਰ ਆਉਂਦੇ। ਦੁੱਲੇ ਨੂੰ ਔਰਤ ਦਾ ਚਿਹਰਾ ਬਣਿਆ ਦਿਸਦਾ। ਕਦੇ ਕਦੇ ਇਹ ਚਿਹਰਾ ਸਾਮਰਤੱਖ ਸਰਦਾਰੋ ਦਾ ਚਿਹਰਾ ਹੁੰਦਾ। ਦੁੱਲਾ ਓਨਾ ਚਿ ਇਹਨਾਂ ਪਰਛਾਵਿਆਂ ਦੀ ਖੇਡ ਦੇਖਦਾ ਰਿਹਾ, ਜਦੋਂ ਤੱਕ ਸੂਰਜ ਉੱਚਾ ਨਹੀਂ ਚਲਿਆ ਗਿਆ।

 

ਟਿੱਬੇ ਦੇ ਲੋਕਾਂ ਵਿਚ ਬਹਿਸ ਛਿੜੀ ਰਹੀ। ਕੋਈ ਕਹਿੰਦਾ ਸੀ, ਅੱਜ ਢੋਲ ਵੱਜਿਆ ਹੈ। ਕੋਈ ਕਹਿੰਦਾ ਸੀ, ਅੱਜ ਢੋਲ ਨਹੀਂ ਵੱਜਿਆ। ਸੁਣਨ ਵਾਲੇ ਆਖਦੇ ਸਨ, ‘’ ਸਾਡੇ ਵੀ ਜਾਰ ਕੰਨ ਨੇ। ਆਪ ਸੁਣਿਆ ਅਸੀਂ ਢੋਲ।” ਨਾ ਸੁਣਨ ਵਾਲੇ ਆਖਦੇ, ” ਤੇਰੇ ਕੰਨ ਬੋਲਦੇ ਹੋਣਗੇ ਭਾਈ। ਢੋਲ ਅੱਜ ਨਹੀਂ ਵੱਜਿਆ।”

 

ਥੰਮਣ ਵਾਲੇ ਤਾਂ ਕਈ ਦਿਨਾਂ ਤੋਂ ਢੋਲ਼ ਨਹੀਂ ਸੁਣਿਆ ਸੀ। ਬਾਬੇ ਦੇ ਡੱਗੇ ਵਿਚ ਹੁਣ ਉਹ ਜ਼ੋਰ ਨਹੀਂ ਰਹਿ ਗਿਆ ਸੀ ਕਿ ਢੋਲ ਦੀ ਆਵਾਜ਼ ਥੰਮਣ ਵਾਲੇ ਤੱਕ ਪਹੁੰਚੇ। ਏਧਰਲੇ ਖੇਤਾਂ ਵਾਲੇ ਢੋਲ ਜ਼ਰੂਰ ਸੁਣਦੇ, ਜੇ ਕਦੇ ਕੋਈ ਉਸ ਸਮੇਂ ਖੇਤ ਆਇਆ ਹੁੰਦਾ।

 

ਟਿੱਬੇ ਦੇ ਲੋਕ ਬਾਬੇ ਦੁੱਲੇ ਦੀ ਖ਼ਬਰ-ਸਾਰ ਨੂੰ ਆਉਂਦੇ। ਆਖਦੇ, ” ਇਹ ਤਾਂ ਕਦੇ ਸੁਣਿਆ ਈ ਨਹੀਂ ਕਿ ਬਾਬੇ ਦਾ ਢੋਲ ਨਾ ਵਜਦਾ ਹੋਵੇ। ਜ਼ਰੂਰ ਢਿੱਲਾ-ਮੱਠਾ ਹੋਣੈ ਬਾਬਾ। ਚੱਲੀਏ ਬਈ, ਪਤਾ ਲਈਏ ।

 

ਦੁੱਲੇ ਦਾ ਸਰੀਰ ਥਿਵ ਗਿਆ। ਉਹਦੇ ਬੋਲ ਵਿਚ ਵੀ ਉਹ ਬਰਕਤ ਨਹੀਂ ਰਹਿ ਗਈ ਸੀ। ਥੰਮਣ ਵਾਲੇ ਦੇ ਬੰਦੇ ਵੀ ਉਹਦਾ ਪਤਾ ਲੈਣ ਆਉਂਦੇ। ਉਹ ਹੌਲੀ-ਹੌਲੀ ਤੇ ਰੁਕ-ਰੁਕ ਕੇ ਗੱਲਾਂ ਕਰਦਾ। ਆਪਣੀ ਜਾਣ ਵਿਚ ਆਪਣੇ ਆਪ ਨੂੰ ਅਜੇ ਤਕੜਾ ਦਸਦਾ।

 

ਲੋਕ ਪੁੱਛਦੇ, ” ਬਾਬਾ ਕੋਈ ਡਾਕਟਰ ਲੈਕੇ ਆਈਏ? ਟੀਕੇ-ਟੂਕੇ ਲੱਗ ਜਾਣਗੇ। ਤਾਕਤ ਪੈ ਜੂ ਸਰੀਰ ‘ਚ?”

 

ਉਹ ਜਵਾਬ ਦਿੰਦਾ, ” ਨਾ, ਡਾਕਟਰ ਦਾ ਹੱਥ ਨਹੀਂ ਲਵਾਉਣਾ। ਮੈਂ ਸਾਰੀ ਉਮਰ ਕਦੇ ਕੋਈ ਦਵਾਈ ਨਹੀਂ ਲਈ। ਹੁਣ ਕਾਹਨੂੰ ਐਮੇਂ ਨੇਮ ਤੋੜਨੈਂ।”

 

ਟਿੱਬੇ ਦੇ ਲੋਕਾਂ ਨੂੰ ਤੇ ਏਧਰਲੇ ਖੇਤਾਂ ਵਿਚ ਕੰਮ ਕਰਦੇ ਥੰਮਣ ਵਾਲੇ ਦੇ ਬੰਦਿਆਂ ਨੂੰ ਲਗਦਾ, ਜਿਵੇਂ ਢਾਬ ‘ਤੇ ਢੋਲ ਵਜਦਾ ਹੋਵੇ। ਅਸਲ ਵਿਚ ਸੱਚੀਂ ਉਹਨਾਂ ਦੇ ਕੰਨ ਬੋਲਦੇ ਸਨ, ਢੋਲ ਕਿਧਰੇ ਕਾਹਨੂੰ ਵਜਦਾ मी।

 

ਰਾਮਦਾਸ ਦੁੱਲੇ ਦੀ ਬਹੁਤ ਸੇਵਾ-ਸੰਭਾਲ ਕਰਦਾ। ਹੁਣ ਉਹ ਕੁਟੀਆ ਵਿਚ ਹੀ ਪਲੰਘ ਉੱਤੇ ਪਿਆ ਰਹਿੰਦਾ। ਉੱਠ-ਬੈਠ ਸਕਦਾ ਸੀ। ਤੜਕੇ ਉੱਠਕੇ ਜੰਗਲ-ਪਾਣੀ ਜਾ ਆਉਂਦਾ। ਚਾਹ ਪੀ ਕੇ ਫੇਰ ਕੁਝ ਦਮ ਲੈਂਦਾ। ਗਰਮ ਪਾਣੀ ਨਾਲ ਨਾ ਲੈਂਦਾ। ਨ੍ਹਾ ਕੇ ਰੱਬ ਦਾ ਨਾਂ ਲੈਂਦਾ। ਖਾਸਾ ਦਿਨ ਚੜ੍ਹ ਆਉਂਦਾ ਤਾਂ ਉਹ ਦੁੱਧ ਵਿਚ ਰਿੰਨ੍ਹਿਆਂ ਭੁੰਨੀ ਕਣਕ ਦਾ ਦਲੀਆ ਖਾਂਦਾ। ਖਾਣਾ ਕੀ, ਬੱਸ ਵਾਟੀ ਨੂੰ ਮੂੰਹ ਲਾ ਕੇ ਪੀ ਲੈਂਦਾ। ਪਤਲਾ ਦਲੀਆ ਬਣਵਾਉਂਦਾ। ਕਦੇ ਕਦੇ ਲਾਵਸੀ ਪੀਂਦਾ। ਦੇਸ਼ੀ ਘਿਓ ਵਿਚ ਆਟਾ ਭੁੰਨ ਕੇ ਤੇ ਵਿਚ ਖੰਡ ਪਾ ਕੇ ਬਣਾਈ ਹੁੰਦੀ ਇਹ ਲਾਵਸੀ । ਕਈ ਸਾਲਾਂ ਤੋਂ ਉਹਦਾ ਸੁਭਾਓ ਸੀ. ਉਹ ਅੱਠ-ਪਹਿਰੀ ਰੋਟੀ ਖਾਂਦਾ। ਹੁਣ ਵੀ ਦਲੀਆ ਜਾਂ ਲਾਵਸੀ ਇੱਕੋ ਵੇਲੇ ਲੈਂਦਾ। ਰਾਤ ਨੂੰ ਥੋੜਾ ਜਿਹਾ ਦੁੱਧ ਪੀ ਲੈਂਦਾ। ਐਨੀ ਹੀ ਉਹਦੀ ਖੁਰਾਕ ਰਹਿ ਗਈ ਸੀ।

 

ਇਕ ਦਿਨ ਉਹਦੇ ਚਿੱਤ ਵਿਚ ਕੀ ਆਈ, ਰਾਮ ਦਾਸ ਨੂੰ ਕਹਿਣ ਲੱਗਿਆ, ” ਰਾਮ, ਓਏ ਭਾਈ ਰਾਮ। ਢੋਲ ਦੀਆਂ ਡੋਰਾਂ ਕੱਸ।'”

 

i ‘’ਕਿਉਂ ਬਾਬਾ ਜੀ, ਅੱਜ ਕਰਦੈ ਚਿੱਤ ਢੋਲ ਵਜਾਉਣ ਨੂੰ?”

 

”ਮੈਥੋਂ ਤਾਂ ਕਿੱਥੋਂ ਵਜਾਇਆ ਜਾਊ। ਮੈਂ ਤਾਂ ਆਹ ਪਿਆਂ ਹੁਣ। ਮੈਥੋਂ ਆਪਣਾ-ਆਪ ਤਾਂ ਮਸਾਂ ਚੱਕਿਆ ਜਾਂਦੈ, ਢੋਲ ਕੀ ਚੱਕੂ ਮੈਂ?” :

 

”ਹੋਰ ਫੇਰ, ਡੋਰਾਂ ਕਿਉਂ ਕੱਸਣੀਆਂ ਨੇ?”

 

”ਅੱਜ ਤੂੰ ਵਜਾ ਢੋਲ, ਮੈਂ ਸੁਣੂੰਗਾ।”

 

ਜਦੋਂ ਦੁੱਲਾ ਢੋਲ ਵਜਾਉਂਦਾ ਹੁੰਦਾ, ਰਾਮਦਾਸ ਤਾਲ ਨਾਲ ਤਾਲ ਮਿਲਾ ਕੇ ਆਪਣੇਂ ਦੋਵੇਂ ਹੱਥਾਂ ਦੀਆਂ ਉਂਗਲਾਂ ਕਿਸੇ ਚੀਜ਼ ਉੱਤੇ ਮਾਰਦਾ ਰਹਿੰਦਾ। ਉਹਨੂੰ ਢੋਲ ਦੀ ਤਾਲ ਆਉਂਦੀ ਸੀ। ਦੋ-ਚਾਰ ਵਾਰ ਉਹਨੇ ਡੱਗਾ-ਛਿਟੀ ਲੈ ਕੇ ਬਾਬੇ ਤੋਂ ਚੋਰੀਓਂ ਢੋਲ ਵਜਾਇਆ ਵੀ ਸੀ। ਖੱਬੇ ਹੱਥ ਵਿਚ ਛਿਟੀ ਚੰਗੂੰ ਫੜੀ ਸੀ। ਤੇ ਅੱਜ ਜਦੋਂ ਦੁੱਲੇ ਨੇ ਆਖਿਆ ਤਾਂ ਉਹਨੇ ਡੋਰਾਂ ਕੱਸ ਕੇ ਢੋਲ ਗਲ ਵਿਚ ਪਾ ਲਿਆ। ਦੁੱਲੇ ਵਾਂਗ ਹੀ ਛਿਟੀ ਦੀ ਤਿਰੜ-ਤਿਰੜ ਕਰ ਕੇ ਡੱਗਾ ਮਾਰਿਆ ਤੇ ਫੇਰ ਚੱਲ ਸੋ ਚੱਲ। ਮੀਹ ਵਰ੍ਹਨ ਲਾ ਦਿੱਤਾ। ਉਹਦਾ ਢੋਲ ਜ਼ਰੂਰ ਦੋਵਾਂ ਪਿੰਡਾਂ ਵਿਚ ਸੁਣਿਆਂ ਹੋਵੇਗਾ

 

ਅੱਸੂ ਦੇ ਨਰਾਤੇ ਸਨ। ਨਾਰੀ ਉੱਤਰ ਆਈ ਸੀ। ਕਿਰਸਾਣ ਲੋਕ ਕਣਕਾਂ ਬੀਜਣ ਲਈ ਵਾਹਣ ਵਾਹ-ਸੰਵਾਰ ਰਹੇ ਸਨ। ਕਿਸੇ ਨੂੰ ਵਿਹਲ ਨਹੀਂ ਸੀ । ਢਾਬ ‘ਤੇ ਲੋਕ ਘੱਟ ਹੀ ਆਉਂਦੇ। ਜਿੱਥੋਂ ਤੱਕ ਵੀ ਢੋਲ ਦੀ ਆਵਾਜ਼ ਪਹੁੰਚੀ ਹੋਵੇਗੀ ਤੇ ਜਿਸ ਕਿਸੇ ਨੇ ਵੀ ਆਵਾਜ਼ ਸੁਣੀ ਹੋਵੇਗੀ, ਉਹ ਬਹੁਤ ਖੁਸ਼ ਹੋਇਆ ਹੋਵੇਗਾ ਕਿ ਬਾਬਾ ਦੁੱਲਾ ਫੇਰ ਤਰਾਂਘੇ ਵਿਚ ਆ ਗਿਆ ਹੈ।

 

ਰਾਮ ਦਾਸ ਬੜੀ ਤੇਜ਼ੀ ਨਾਲ ਢੋਲ ਵਜਾ ਰਿਹਾ ਸੀ। ਦੁੱਲੇ ਵਾਂਗ ਹੀ ਅੱਖਾਂ ਮੀਚ ਕੇ ਤੇ ਸਿਰ ਨੂੰ ਇਕ ਪਾਸੇ ਸੁੱਟ ਕੇ। ਤੇ ਫੇਰ ਉਹਨੇ ਢੋਲ ਬੰਦ ਕਰ ਦਿੱਤਾ। ਥੱਲੇ ਰੱਖਿਆ। ਦੁੱਲੇ ਨੂੰ ਪੁੱਛਿਆ, ‘ ਕਿਉਂ ਬਾਬਾ ਜੀ, ਕਿਵੇਂ ਐ? ਠੀਕ ਵਜਾਇਆ ਢੋਲ ਮੈਂ?

 

ਦੁੱਲਾ ਪਲੰਘ ਉਤੇ ਸ਼ਾਂਤ ਚਿੱਤ ਹੋਇਆ ਪਿਆ ਸੀ । ਸਿੱਧਾ-ਸਤੋਲ। ਉਹ ਬੋਲਿਆ ਨਹੀਂ। ਰਾਮ ਦਾਸ ਨੇ ਫੇਰ ਕਿਹਾ, ” ਬੋਲੇ ਨਹੀਂ ਬਾਬਾ ਜੀ?”

 

ਦੁੱਲਾ ਫੇਰ ਚੁੱਪ।

 

ਰਾਮਦਾਸ ਦੇ ਮਨ ਵਿਚ ਪਤਾ ਨਹੀਂ ਕੀ ਸ਼ੰਕਾ ਜਾਗੀ। ਉਹਨੇ ਦੁੱਲੇ ਦੇ ਪੈਰ ਦਾ ਅੰਗੂਠਾ ਫੜ ਕੇ ਦੱਬਿਆ। ਉਹ ਫੇਰ ਵੀ ਨਹੀਂ ਬੋਲਿਆ। ਅੱਖਾਂ ਪਹਿਲਾਂ ਹੀ ਬੰਦ ਸਨ। ਰਾਮ ਦਾਸ ਨੇ ਫੇਰ ਉਹਦੀ ਛਾਤੀ ਝੰਜੋੜੀ। ਉਹ ਫੇਰ ਵੀ ਨਹੀਂ ਬੋਲਿਆ। ਨਾ ਹਿੱਲਿਆ। ਦੁੱਲਾ ਏਥੇ ਕਿੱਥੇ ਸੀ । ਏਥੇ ਤਾਂ ਉਹਦਾ ਸਿਰਫ ਸਰੀਰ मी।

 

19

 

ਲਿਹਲ ਖੁਰਦ ਪਿੰਡ ਸੁਨਾਮ ਵਲ ਲਹਿਰੇ ਗਾਗੇ ਕੋਲ ਹੈ। ਲਹਿਰੇ ਗਾਗੇ ਤੋਂ ਸਿਰਫ ਇਕ-ਡੇਢ ਮੀਲ ਦੂਰ। ਇਸ ਪਿੰਡ ਦੇ ਲੋਕ ਬਾਂਗਰੂ ਬੋਲੀ ਬੋਲਦੇ ਹਨ ਤੇ ਪੰਜਾਬੀ ਵੀ। ਬਾਹਰੋਂ ਆਏ ਬੰਦਿਆਂ ਨਾਲ ਪੰਜਾਬੀ ਬੋਲਣਗੇ ਤੇ ਆਪੋ-ਵਿਚ ਬਾਂਗਰੂ! ਬਹੁਤ ਵਰ੍ਹੇ ਪਹਿਲਾਂ ਮੈਂਗਲ ਏਥੇ ਆਪਣੇ ਵੱਡੇ ਭਰਾ ਧੌਂਕਲ ਨਾਲ ਆਇਆ ਸੀ। ਪਿੰਡਾਂ ਵਿਚ ਫਿਰ-ਤੁਰ ਕੇ ਉਹਨਾਂ ਨੇ ਕਈ ਊਠ ਤੇ ਊਠਣੀਆਂ ਖਰੀਦੀਆਂ ਸਨ। ਉਹਨਾਂ ਦਿਨਾਂ ਵਿਚ ਊਠਾਂ ਦੇ ਵਪਾਰ ਵਿਚ ਧੌਂਕਲ ਦੀ ਪੂਰੀ ਚੜ੍ਹਤ ਸੀ। ਪਿੰਡਾਂ ਵਿਚ ਜਾਂਦਾ ਤਾਂ ਸੌ-ਸੌ ਦੇ ਨੋਟਾਂ ਦੀ ਬਾਂਸਣੀ ਲੱਕ ਨਾਲ ਬੰਨ੍ਹ ਕੇ ਲਿਜਾਂਦਾ। ਲਿਹਲ ਖੁਰਦ ਤੋਂ ਉਹਨਾਂ ਨੇ ਦੋ ਊਠ ਖ਼ਰੀਦੇ ਸਨ- ਮੋਰਨੀਆਂ ਵਰਗੇ। ਇਕ ਘਰ ਦਾ ਮੈਂਗਲ ਨੂੰ ਧੁੰਦਲਾ ਜਿਹਾ ਚੇਤਾ ਸੀ। ਐਨਾ ਪੱਕਾ ਵਿਸ਼ਵਾਸ ਵੀ ਕਿ ਘਰ ਦਾ ਮਾਲਕ ਸੁਭਾਓ ਦਾ ਬਹੁਤ ਚੰਗਾ ਹੈ। ਜੇ ਉਹ ਅਜੇ ਵੀ ਊਠਾਂ ਦਾ ਵਪਾਰ ਕਰਦਾ ਹੋਇਆ ਤਾਂ ਉਹ ਉਹਦੇ ਘਰ ਰਹਿ ਸਕਣਗੇ। ਮੈਂਗਲ ਉਹਦੇ ਉਠ ਸੰਭਾਲੇਗਾ ਤੇ ਸਰਦਾਰੋ ਉਹਨਾਂ ਦਾ ਘਰ ਦਾ ਕੰਮ ਕਰੇਗੀ।

 

ਅੰਦਾਜ਼ਾ ਜਿਹਾ ਲਾ ਕੇ ਉਹ ਗਏ ਤਾਂ ਜੁਆਲਾ ਸਿੰਘ ਘਰ ਹੀ ਸੀ। ਮੈਂਗਲ ਨੇ ਸਤਿ ਸ੍ਰੀ ਅਕਾਲ ਆਖੀ। ਫੇਰ ਮੁਸਕਰਾ ਕੇ ਪੁੱਛਿਆ, ”ਪਛਾਣਿਆ ਮੈਨੂੰ?” :

 

”ਗੱਭਰੂਆ, ਕਦੇ ਦੇਖਿਆ ਤਾਂ ਹੈ ਤੈਨੂੰ। ਕੈਠੇ ਦੇਖਿਆ ਤਾ, ਨਿਊ ਨਹੀਂ ਪਤਾ ਈਬ।” ਜੁਆਲਾ ਸਿੰਘ ਨੇ ਬਾਂਗਰੂ ਅੰਦਾਜ਼ ਵਿਚ ਜਵਾਬ ਦਿੱਤਾ। :

 

”ਅਸੀਂ ਦੋ ਜਣੇ ਆਏ ਸੀ । ਊਠ ਲੈਗੇ ਸੀ। ਮੇਰਾ ਵੱਡਾ ਭਾਈ ਸੀ ਮੇਰੇ ਨਾਲ।”

 

”ਹਾਂ ਹਾਂ, ਆਏ ‘ਤੇ ਡ੍ਰਾਈ, ਬਰਨਾਲੇ ਕੋਲ ਕੇ ਬੰਦੇ ਆਏ ‘ਤੇ।’

 

. ‘‘ਹਾਂ, ਓਹੀ ਆਂ ਮੈਂ। ਇਹ ਮੇਰੀ ਘਰ ਆਲੀ ਐ । ਭਾਈ ਨਾਲ ਲੜਾਈ ਹੋਗੀ । ਬੱਸ ਐਂ ਸਮਝ, ਘਰੋਂ ਈ ਕੱਢ ‘ਤਾ ਸਾਨੂੰ।” ਮੈਂਗਲ ਆਪਣਾ ਸੰਘ ਭਾਰਾ ਕਰੀ ਖੜ੍ਹਾ ਸੀ ।

 

ਜੁਆਲਾ ਸਿੰਘ ਨੇਂ ਉਹਨਾਂ ਨੂੰ ਮੰਜਿਆਂ ਉੱਤੇ ਬਿਠਾਇਆ। ਪਾਣੀ ਦਿੱਤਾ । ਤੇ ਫੇਰ ਹਵਾ ਝੱਲਣ ਨੂੰ ਪੱਖੀਆਂ ਦਿੱਤੀਆਂ। ਮੌਸਮ ਅਜਿਹਾ ਸੀ ਕਿ ਸਰੀਰ ਦੇ ਜਿਸ ਹਿੱਸੇ ਉਤੇ ਹਵਾ ਲਗਦੀ, ਆਰਾਮ ਰਹਿੰਦਾ, ਦੂਜੇ ਪਾਸੇ ਮੁੜ੍ਹਕੇ ਦੀਆਂ ਤਤੀਹਰੀਆਂ ਵਗੀ ਜਾਂਦੀਆਂ। ਕਈ ਦਿਨਾਂ ਤੋਂ ਪੂਰਾ ਵਗ ਰਿਹਾ ਸੀ, ਪਰ ਮੀਂਹ ਨਹੀਂ ਵਰ੍ਹਦਾ ਸੀ। ਫੇਰ ਉਹਨਾਂ ਨੂੰ ਚਾਹ ਦਿੱਤੀ। ਉਹ ਭੁੱਖੇ ਸਨ। ਉਡੀਕ ਰਹੇ ਸਨ, ਜੁਆਲਾ ਸਿੰਘ ਕਦੋਂ ਰੋਟੀ ਨੂੰ ਪੁੱਛੇਗਾ। ਕੁਝ ਚਿਰ ਉਹ ਗੱਲਾਂ ਕਰਦੇ ਰਹੇ। ਮੈਂਗਲ ਨੇ ਇਹ ਜਾਣਨਾ ਚਾਹਿਆ ਕਿ ਉਹ ਹੁਣ ਊਠਾਂ ਦਾ ਵਪਾਰ ਕਰਦਾ ਹੈ ਜਾਂ ਨਹੀਂ? ਕੀਹ ਐ, ਇਹ ਕੰਮ ਛੱਡ ਦਿੱਤਾ ਹੋਵੇ ਉਹਨੇ ਵੀ, ਧੌਂਕਲ ਤੇ ਦੁੱਲੇ ਵਾਂਗੂੰ। ਉਹਨੇ ਪੁੱਛਿਆ, ” ਕਿੰਨੇ ਪਸੂ ਨੇ ਹੁਣ ਫੇਰ?” 14

 

”ਸਤਾਈ ਬੋਤੇ ਅਰ ਪਾਂਜ ਬੋਤੀਆਂ, ਥੱਤੀ ਨਗ ਨੇ। ਐਤਕੀ ਮੈਂ ਮੁਕਸਰ ਕੀ ਮੰਡੀ ਪਰ ਗਿਆ ਤਾਂ, ਔਠੇ ਤੇ ਵੱਧ ਪਸੂ ਆ ‘ਗੇ। ਅੱਗੈ ਰੁੱਤ ਆਉਣ ਵਾਲੀ ਐ, ਚੰਗੇ ਪੈਸੇ ਬਾਟ ਲਿਆਂਗੇ।’ ਜੁਆਲਾ ਸਿੰਘ ਖੁਸ਼ ਸੀ।

 

”ਐਨੇ ਪਸੂ ਤਾਂ ਬਹੁਤ ਨੇ। ਐਨੇ ਕੀਹਦੇ ਕੋਲ ਹੁੰਦੇ ਐ। ਫੇਰ ਤਾਂ ਰੰਗ ਲੱਗਿਆ ਵਿਐ।” ਮੈਂਗਲ ਵੀ ਖੁਸ਼ ਹੋਇਆ। ਉਹਨੂੰ ਆਸ ਬੱਝੀ ਕਿ ਇਥੇ ਹੁਣ ਉਹਨਾਂ ਦਾ ਗੁਜ਼ਾਰਾ ਹੋ ਜਾਏਗਾ।

 

ਦੁਪਹਿਰ ਹੋਣ ਵਾਲੀ ਸੀ। ਉਹਨਾਂ ਦੇ ਘਰ ਰੋਟੀ ਪੱਕ ਰਹੀ ਸੀ। ਜੁਆਲਾ ਸਿੰਘ ਪਹਿਲਾਂ ਹੀ-ਸਮਝ ਗਿਆ ਸੀ ਕਿ ਇਹ ਰੋਟੀ ਵੇਲੇ ਆਏ ਹਨ ਤਾਂ ਰੋਟੀ ਖਾਣਗੇ ਹੀ। ਉਹ ਕਿਸੇ ਵੇਲੇ ਅੰਦਰ ਜਾਕੇ ਰੋਟੀ ਨੂੰ ਕਹਿ ਆਇਆ ਹੋਵੇਗਾ, ਉਹਦੀ ਪੋਤ-ਨੂੰਹ ਬਾਲੀਆਂ ਵਿਚ ਰੋਟੀ ਪਾ ਕੇ ਲਿਆਈ ਤੇ ਉਹਨਾਂ ਨੂੰ ਮੰਜਿਆਂ ਉੱਤੇ ਬੈਠਿਆਂ ਨੂੰ ਹੀ ਇਕ-ਇਕ ਥਾਲੀ ਫੜਾ ਦਿੱਤੀ। ਮਗਰੋਂ ਪਾਣੀ ਦੇ ਗਿਲਾਸ ਵੀ ਰੱਖ ਗਈ। ਪੋਤ-ਨੂੰਹ ਘੁੰਡ ਵਿਚ ਦੀ ਸਰਦਾਰੋ ਨੂੰ ਚੰਗੀ ਤਰ੍ਹਾਂ ਨਿਰਖ-ਪਰਖ ਗਈ ਸੀ। ਉਹ ਮਲਵਈ ਪਿੰਡਾਂ ਦੀ ਧੀ ਸੀ। ਜਾਕੇ ਸੱਸ ਨੂੰ ਕਹਿਣ ਲੱਗੀ, ” ਓਪਰੀ ਜਹੀ ਲੱਗੀ ਮੈਨੂੰ ਤਾਂ ਜਾਣੀਦੀ। ਆਪਣੇ ਕੰਨੀ ਦੀ ਤਾਂ ਲੱਗਦੀ ਨਹੀਂ।’

 

”ਬੰਦੇ ਦਾ ਕੀ ਪਤੈਂ, ਬਈ ਯਾਹ ਕੌਣ ਸੀ ਜਾਤ ਕੈ। ‘

 

“ਜਾਣ ਲੱਗੇ ਸੈ, ਮਾਂ, ਉਹ ਤਾਂ।” ਕੁੜੀ ਬੋਲੀ।

 

ਪੋਤ-ਨੂੰਹ ਹੋਰ ਰੋਟੀਆਂ ਲੈ ਕੇ ਆਈ, ਸਰਦਾਰੋ ਨੇ ਨਾਂਹ ਆਖ ਦਿੱਤੀ। ਪਰ ਮੈਂਗਲ ਨੇ ਦੋ ਰੋਟੀਆਂ ਧਰਾ ਲਈਆਂ। ਕੜ੍ਹੀ ਵੀ ਹੋਰ ਮੰਗੀ।”.

 

ਰੋਟੀ ਪਿੱਛੋਂ ਜੁਆਲਾ ਸਿੰਘ ਮੈਂਗਲ ਨੂੰ ਬੈਠਕ ਵਿਚ ਲੈ ਗਿਆ। ਸ਼ਰਦਾਰੋ ਕੁੜੀਆਂ- ਬੁੜ੍ਹੀਆਂ ਵਿਚ ਜਾ ਬੈਠੀ ਤੇ ਗੱਲਾਂ ਕਰਨ ਲੱਗੀ। ਸਭ ਉਹਦੇ ਚਿਹਰੇ-ਮੋਹਰੇ ਵਲ ਦੇਖ ਰਹੀਆਂ ਸਨ। ਉਹਦੇ ਸੱਜੇ ਹੱਥ ਉੱਤੇ ਖੁਣੀ ਨਿੱਕੀ ਜਿਹੀ ਮੋਰਨੀ ਉਹਨੂੰ ਸ਼ੱਕਾਂ ਵਿਚ ਪਾ ਰਹੀ ਸੀ। ਕੁੜੀ ਨੇ ਨਿਸ਼ੰਗ ਹੋਕੇ ਪੁੱਛ ਲਿਆ, ”ਤੁਸੀਂ ਕੌਣ ਹੁੰਨੇ ਓ?”

 

“ਅਸੀਂ ਜੱਟ ਆਂ, ਹੋਰ ਕੌਣ?'” ਸਰਦਾਰੋ ਹੱਸ ਪਈ। ਉਹਦੇ ਦੰਦ ਬਹੁਤ ਚਿੱਟੇ ਸਨ, ਨਿੱਖਰਵੇਂ ਤੇ ਸੋਹਣੇ। ਕਾਲੀਆਂ ਅੱਖਾਂ ਜਿਵੇਂ ਬਲਦੀਆਂ ਹੋਣ।

 

ਉਹ ਚੁੱਪ ਹੋ ਗਈਆਂ। ਸੋਚਿਆ ਹੋਵੇਗਾ, ਓਧਰ ਦੀਆਂ ਕੁੜੀਆਂ ਬਹੂਆਂ ਹੱਥਾਂ ਉੱਤੇ ਮੋਰਨੀਆਂ- ਚੰਦ-ਸੱਪ ਆਮ ਹੀ ਖੁਣਵਾ ਲੈਂਦੀਆਂ ਹੋਣਗੀਆਂ। ਏਧਰ ਵੀ ਤਾਂ ਅਜਿਹਾ ਕਰਦੀਆਂ ਹਨ। ਸਰਦਾਰੋ ਦੇ ਸਿਰ ਉੱਤੇ ਮੀਢੀਆਂ ਕੁਝ ਵੱਧ ਸਨ। ਉਹਨਾਂ ਦਾ ਨਿਸ਼ਚਾ ਬਣਿਆ, ਓਧਰ ਐਨੀਆਂ ਮੀਢੀਆਂ ਹੀ ਕਰਦੀਆਂ ਹੋਣਗੀਆਂ। ਉਹਨਾਂ ਨੇ ਸਰਦਾਰੋ ਦਾ ਪਿੰਡ ਨਹੀਂ ਪੁੱਛਿਆ ਫੇਰ।

 

ਓਧਰ ਬੈਠਕ ਵਿਚ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਉਹ ਮੱਥੇ ਦਾ ਮੁੜ੍ਹਕਾ ਪੂੰਝਦੇ ਤੇ ਇਕ-ਦੂਜੇ ਨੂੰ ਸਵਾਲ ਕਰਦੇ। ਗੱਲਾਂ-ਗੱਲਾਂ ਵਿਚ ਜੁਆਲਾ ਸਿੰਘ ਨੇ ਪੁੱਛਿਆ, ”ਧਾਰੇ ਕੋਲੇ ਜਮੀਨ ਨਹੀਂ डी?”

 

”ਜ਼ਮੀਨ ਹੁੰਦੀ ਤਾਂ ਗੱਲ ਕਾਹਦੀ ਸੀ। ਵੰਡਾ ਕੇ ਵਾਹੀ ਦਾ ਕੰਮ ਕਰਦਾ ਮੈਂ। ਭਾਈ ਨੇ ਊਠ ਵੀ ਇਕ-ਇਕ ਕਰਕੇ ਸਭ ਵੇਚ ‘ਤੇ। ਉਹਦੇ ਬੱਚਾ ਨਹੀਂ ਕੋਈ। ਕਬੀਲਦਾਰੀ ਛੋਟੀ ਐ। ਆਮਦਨ ਬੰਦ ਹੋਗੀ। ਘਰ ‘ਚ ਕਲੇਸ ਰਹਿੰਦਾ ਸੀ। ਹਾਰ ਕੇ ਮੈਂ ਘਰ ਈ ਛੱਡ ‘ਤਾ। ਜਾਂ ਕੱਢ ‘ਤਾ ਮੈਨੂੰ ਭਾਈ ਨੇ, ਕਿਮੇਂ ਸਮਝ ਲੋ। ਉਹ ਬੇਈਮਾਨ ਐ। ਗੋਝੀ ਕਰਦਾ ਰਿਹੈ। ਹੱਥ-ਪੱਲੇ ਓਸੇ ਦੇ ਸੀ ਸਭ। ਮੈਂ ਤਾਂ ਨੌਕਰਾਂ ਵਾਗੂੰ ਕੰਮ ਕਰਦਾ मी।”

 

”ਈਬ ਕੇ ਸਲਾਹ ਐ ਫਿਰ?” ਜੁਆਲਾ ਸਿੰਘ ਸਿੱਧੀ ਗੱਲ ਉੱਤੇ ਆਇਆ।

 

“ਬੱਸ, ਰੱਖ ਲੋ ਸਾਨੂੰ, ਮੈਂ ਊਠਾਂ ਦਾ ਸਭ ਕਰੂੰ। ਓਥੇ ਵੀ ਇਹੀ ਕਰਦਾ ਸੀ। ਮੇਰੀ ਤੀਮੀ ਵੀ ਕਰੂ ਇਹੀ ਕੰਮ। ਸਾਨੂੰ ਤਾਂ ਇਕ ਰੋਟੀ ਚਾਹੀਦੀ ਐ। ਸਿਰ-ਤੇੜ ਦੇ ਕੱਪੜੇ।” ਮੈਂਗਲ ਅਧੀਨ ਹੋ ਕੇ ਬੋਲਿਆ।

 

”ਦੇਖ ਰੇ, ਬਾਹਰਲਾ ਘਰ ਖੇਤ ਮੇਂ ਐ ਮ੍ਹਾਰਾ। ਊਠੈ ਸਾਰੇ ਪਸੂਐ। ਧਾਰੇ ਰਹਿਣ ਵਾਸਤੇ ਕੋਠੈ। ਖੇਤ ਮੇਂ ਵਗ ਚਾਲੋ। ਪਕਾਓ ਔਰ ਖਾਓ। ਨਲਕਾ ਲਗਿਆ ਓਇਐ। ਮਾਂਜੇ-ਛੱਜੇ ਵੀ ਬਹੁਤ ਪੜੇ ਐ।” ਜੁਆਲਾ ਸਿੰਘ ਨੇ ਆਖਿਆ।

 

ਮੈਂਗਲ ਗੱਲ ਸੁਣਦਾ ਉਹਦੇ ਵਲ ਲਗਾਤਾਰ ਝਾਕ ਰਿਹਾ ਸੀ। ਜਿਵੇਂ ਕੁਝ ਹੋਰ ਪੁੱਛਣਾ ਚਾਹੁੰਦਾ ਹੋਵੇ।

 

”ਹੋਰ ਬਤਾ ਕੇ ਲੋੜ ਐ?” ਜੁਆਲਾ ਸਿੰਘ ਉਹਦੇ ਵਲ ਝਾਕਣ ਲੱਗਿਆ। ‘ਬਸ, ਠੀਕ ਐ।’’ ਮੈਂਗਲ ਨੇ ਜੱਕੋ-ਤੱਕੀ ਵਿਚ ਹੁੰਗਾਰਾ ਭਰਿਆ।

 

”ਬਾਤ ਨਿਊ ਐ, ਬ੍ਰਈ ਹਮੇਂ ਤੈਨੂੰ ਪਾਂਜ ਸੋ ਰੁਪਿਆ ਮਹੀਨੇ ਕਾ ਦਿਆ ਕਰਾਂਗੇ। ਉੱਕਾ-ਪੁੱਕਾ। ਆਟਾ ਲੇ ਜਾਇਆ ਕਰੋ। ਸਬਜੀ-ਭਾਜੀ ਹੋ ਜਿਆ ਕਰੇਗੀ, ਲਗਾ ਲੀਆ ਕਰ। ਨਹਿਰ ਦਾ ਪਾਣੀ ਐ। ਕੱਦੂ ਹੋ ਸਕੈਂ, ਗੋਭੀ, ਬੈਂਗਣ, ਮਿਰਚਾਂ, ਤੇਰੀ ਖੇਚਲ ਐ।” ਜੁਆਲਾ ਸਿੰਘ ਉਹਦਾ ਮਨ ਬਣਾ ਰਿਹਾ ਸੀ।

 

:. ਉਹ ਆਥਣੇ ਜਿਹੇ ਮੈਂਗਲ ਨੂੰ ਬਾਹਰ ਲੈ ਗਿਆ। ਲਹਿਰੇ ਗਾਗੇ ਦੇ ਰਾਹ ਉੱਤੇ ਪਿੰਡ ਦੇ ਕੋਲ ਹੀ ਉਹਨਾਂ ਦਾ ਖੇਤ ਸੀ। ਇਥੇ ਉੱਚੇ-ਉੱਚੇ ਛੱਪਰ ਸਨ, ਮੋਟੀਆਂ ਲੱਕੜਾਂ ਗੱਡ ਕੇ ਬਣਾਏ ਹੋਏ। ਗਰਮੀਆਂ ਵਿਚ ਪਸ਼ੂ ਛੱਪਰਾਂ ਥੱਲੇ ਖੜ੍ਹਦੇ। ਇਕ ਪਾਸੇ ਲੰਮਾ ਵਰਾਂਢਾ ਸੀ। ਧੁਰ ਤੱਕ ਖੁਰਲੀ। ਖੁਰਲੀ ਨਾਲ ਕੁੰਡੇ ਪੱਕੇ ਕੀਤੇ ਹੋਏ ਸਨ, ਜਿਹਨਾਂ ਨਾਲ ਊਠਾਂ ਦੇ ਨਿਉਲ ਬੰਨ੍ਹੇ ਜਾਂਦੇ। ਸਿਆਲਾਂ ਵਿਚ ਊਠ ਵਰਾਂਢੇ ਵਿਚ ਹੁੰਦੇ। ਬਹੁਤਾ ਪਾਲਾ ਹੁੰਦਾ ਤਾਂ ਵਰਾਂਢੇ ਦੇ ਬਾਰਾਂ ਅੱਗੇ ਬੋਰੇ ਦੀਆਂ ਪੱਲੀਆਂ ਬੰਨ੍ਹ ਦਿੱਤੀਆਂ ਜਾਂਦੀਆਂ। ਬਾਹਰਲੀ ਹਵਾ ਅੰਦਰ ਨਹੀਂ ਜਾਂਦੀ ਸੀ। ਬੰਦਿਆਂ ਦੇ ਰਹਿਣ ਲਈ ਕੋਠਾ ਕਾਫੀ ਵੱਡਾ ਸੀ, ਪਰ ਵਾਧੂ ਦੇ ਸਾਮਾਨ ਨਾਲ ਤੁਰਿਆ ਪਿਆ ਸੀ। ਜੁਆਲਾ ਸਿੰਘ ਨੇ ਸੁਝਾਓ ਦਿੱਤਾ ਕਿ ਇਹ ਸਭ ਕੱਢ ਕੇ ਬਾਹਰ ਰੱਖ ਦਿਓ

 

ਉਸ ਰਾਤ ਉਹ ਜੁਆਲਾ ਸਿੰਘ ਦੇ ਅੰਦਰਲੇ ਘਰ ਹੀ ਸੁੱਤੇ। ਰੋਟੀ-ਪਾਣੀ ਖ਼ਾਧਾ ਤੇ ਇਕ ਸਬਾਤ

 

ਉੱਤੇ ਅੱਡ ਮੰਜੇ ਡਾਹ ਕੇ ਪੈ ਗਏ। ਅੱਧੀ ਰਾਤ ਤੱਕ ਉਹ ਆਪਣੀਆਂ ਗੱਲਾ ਹੀ ਕਰਦੇ ਰਹੇ। ਅਸਮਾਨ ਨਿਰਮਲ ਸੀ, ਤਾਰਿਆਂ ਨਾਲ ਭਰਿਆ ਹੋਇਆ। ਪੁਰੇ ਦੀ ਹਵਾ ਦਾ ਤੇਜ਼ ਬੁੱਲਾ ਕਦੇ ਆਉਂਦਾ ਤਾਂ ਸ਼ਿਮਲਾ ਵਰਤ ਜਾਂਦਾ; ਨਹੀਂ ਤਾਂ ਬੜਾ ਹੁੰਮਸ ਸੀ। ਕਦੇ ਕਦੇ ਤਾਂ ਸਾਹ ਰੁਕਣ ਲਗਦਾ। ਮੌਸਮ ਚਾਹੇ ਕਿਵੇਂ ਸੀ, ਉਹਨਾਂ ਦੇ ਅੰਦਰਲਾ ਮੌਸਮ ਰਿਮ-ਝਿਮ ਸੀ। ਉਹਨਾਂ ਨੂੰ ਅੱਜ ਪਹਿਲੀ ਵਾਰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਪੂਰਨ ਤੌਰ ਉੱਤੇ ਆਜ਼ਾਦ ਪੰਛੀ ਹੋਣ। ਰੁੱਖਾਂ ਦੀਆਂ ਟਹਿਣੀਆਂ ਉੱਤੇ ਜਿੱਥੇ ਮਰਜ਼ੀ ਬੈਠਦੇ, ਜਿੱਧਰ ਮਰਜ਼ੀ ਉੱਡਣ, ਜੋ ਮਰਜ਼ੀ ਖਾਂਦੇ-ਪੀਂਦੇ। ਉਹਨਾਂ ਲਈ ਕੋਈ ਪਿੰਜਰਾ ਨਹੀਂ ਸੀ। ਉਹਨਾਂ ਦੇ ਪੈਰਾਂ ਨੂੰ ਕਿਧਰੇ ਵੀ ਡੋਰਾਂ ਨਹੀਂ ਬੰਨ੍ਹੀਆਂ ਹੋਈਆਂ ਸਨ। ਹੁਣ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕਰਨਗੇ। ਥੰਮਣ ਵਾਲੇ ਦਾ ਕਦੇ ਮੂੰਹ ਵੀ ਨਹੀਂ ਦੇਖਣਗੇ। ਉਹਨਾਂ ਲਈ ਅੱਜ ਦੀ ਰਾਤ ਸੁਹਾਗ ਰਾਤ ਸੀ। ਪਹਿਲਾਂ ਉਹ ਜਿੰਨੀ ਵਾਰ ਵੀ ਇਕੱਠੇ ਹੋਏ ਸਨ, ਖੇਹ ਹੀ ਖਾਧੀ। ਅੱਜ ਦੀ ਰਾਤ ਉਹਨਾਂ ਦੀ ਆਪਣੀ ਰਾਤ ਸੀ। ਅਗਲੀਆਂ ਸਭ ਰਾਤਾਂ ਉਹਨਾਂ ਦੀਆਂ ਆਪਣੀਆਂ ਹੋਣਗੀਆਂ।

 

ਅਗਲੀ ਸਵੇਰ ਉਹ ਸਦੇਹਾਂ ਹੀ ਜਾਗ ਉੱਠੇ। ਉਹ ਜਾਣ ਕੇ ਸਦੇਹਾਂ ਜਾਗੇ ਸਨ ਤਾਂਕਿ ਮਾਲਕ ਨੂੰ ਇਹ ਮਹਿਸੂਸ ਨਾ ਹੋਵੇ ਕਿ ਇਹ ਤਾਂ ਆਲਸੀ ਹਨ। ਸੁੱਤੇ ਹੀ ਰਹਿੰਦੇ ਹਨ, ਇਹ ਕੀ ਕੰਮ ਕਰਨਗੇ। ਉਹ ਸੁੱਤੇ ਵੀ ਕਦੋਂ ਸਨ। ਉਹ ਤਾਂ ਜਿਵੇਂ ਸਾਰੀ ਰਾਤ ਜਾਗਦੇ ਹੀ ਰਹੇ ਹੋਣ। ਸਵੇਰੇ ਸਵੇਰੇ ਅੱਧ-ਸੁੱਤੇ ਜਿਹੇ ਸੁੱਤੇ ਸਨ। ਉੱਖੜੀ-ਉੱਖੜੀ ਨੀਂਦ ਸੀ ਉਹਨਾਂ ਦੀ। ਹੁਣ ਤਾਂ ਬੱਸ ਐਨਾ ਸੀ ਕਿ ਉਹ ਅੱਡੋ-ਅੱਡ ਮੰਜਿਆਂ ਉੱਤੇ ਉੱਠਕੇ ਬੈਠ ਗਏ ਸਨ।

 

ਚਾਹ ਪੀਕੇ ਉਹ ਬਾਹਰਲੇ ਘਰ ਨੂੰ ਤੁਰ ਪਏ, ਆਪਣੇ ਆਪ। ਸਰਦਾਰੋ ਬੱਠਲ ਲੈ ਕੇ ਊਠਾਂ ਦੇ ਲੇਡੇ ਇਕੱਠੇ ਕਰਨ ਲੱਗੀ। ਬੱਠਲ ਭਰ ਭਰ ਰੂੜੀ ਉੱਤੇ ਸੁੱਟਦੀ ਜਾ ਰਹੀ ਸੀ । ਮੈਂਗਲ ਨੇ ਖੁਰਲੀਆਂ ਵਿਚ ਨਵੇਂ ਕੱਖ ਪਾਏ। ਊਠ ਉਹਨਾਂ ਦੋਵਾਂ ਵਲ ਓਪਰੀ ਓਪਰੀ ਨਿਗਾਹ ਨਾਲ ਝਾਕਦੇ। ਜਦੋਂ ਉਹ ਨੇੜੇ ਜਾਂਦੇ, ਕੁਝ ਊਠ ਤਾਂ ਟੱਪ ਕੇ ਪਰ੍ਹੇ ਜਾ ਹੁੰਦੇ। ਪਰ ਕਿੱਧਰ ਜਾ ਸਕਦੇ ਸੀ ਉਹ। ਉਹਨਾਂ ਦੇ ਪੈਰਾਂ ਨੂੰ ਤਾਂ ਨਿਉਲ ਸਨ।

 

ਗਰਮੀ ਨਾਲ ਉਹ ਅੱਕਲਕਾਣ ਸਨ। ਸਰਦਾਰੋ ਨੇ ਕੋਠੇ ਦੀ ਕੰਧ ਨਾਲ ਮੰਜਾ ਟੇਢਾ ਕੀਤਾ ਤੇ ਨਲਕੇ ਤੋਂ ਪਾਣੀ ਦੀ ਬਾਲਟੀ ਭਰਕੇ ਓਟੇ ਵਿਚ ਨ੍ਹਾ ਲਈ। ਫੇਰ ਮੈਂਗਲ ਨ੍ਹਾ ਲਿਆ। ਜਦੋਂ ਨੂੰ ਘਰ ਦੇ ਬੰਦੇ ਓਥੇ ਆਏ, ਉਹ ਸਾਰਾ ਕੰਮ ਮੁਕਾ ਕੇ ਮੰਜੇ ਉੱਤੇ ਬੈਠੇ ਗੱਲਾਂ ਮਾਰ ਰਹੇ ਸਨ । ਬੰਦੇ ਹੈਰਾਨ ਹੋਏ ਤੇ ਖੁਸ਼ ਵੀ। ਆਖ ਰਹੇ ਸਨ, ‘‘ਯਾਹ ਤਾਂ ਬੜੇ ਨੇ ਬ੍ਰਈ। ਲੋਡੋ ਉਠਾ ਵੀ ਦੀਏ। ਕੱਖ-ਕੰਡਾ ਵੀ ਡਾਲ ਦੀਆ।’ ਇਹ ਬੰਦੇ ਜੁਆਲਾ ਸਿੰਘ ਦੇ ਆਪਣੇ ਹੀ ਪੁੱਤ-ਪੋਤੇ ਸਨ। ਉਹ ਖੇਤੀ ਦਾ ਕੰਮ ਵੀ ਕਰਦੇ ਸਨ । ਖਾਸਾ ਵੱਡਾ ਲਾਣਾ ਸੀ। ਉਹਨਾਂ ਨੂੰ ਇਕ ਅਜਿਹੇ ਬੰਦੇ ਦੀ ਲੋੜ ਸੀ, ਜਿਹੜਾ ਹਮੇਸ਼ਾ ਬਾਹਰਲੇ ਘਰ ਹੀ ਰਹੇ. ਜਿਹੜਾ ਹਮੇਸ਼ਾ ਊਠਾਂ ਲਈ ਹੋਵੇ। ਹੁਣ ਇਹ ਮੈਂਗਲ ਉਹਨਾਂ ਨੂੰ ਬਹੁਤ ਸੂਤ ਸੀ। ਪਹਿਲਾਂ ਵੀ ਇਕ ਬੰਦਾ ਉਹਨਾਂ ਕੋਲ ਹੁੰਦਾ ਸੀ। ਉਹ ਖਰਾਬੀ ਕਰਨ ਲੱਗਿਆ ਤੇ ਅਖੀਰ ਭੱਜ ਗਿਆ।

 

ਮੈਂਗਲ ਤੇ ਸਰਦਾਰੋ ਕੋਠੇ ਵਿਚੋਂ ਸਮਾਨ ਬਾਹਰ ਕੱਢਣ ਲੱਗੇ । ਜੁਆਲਾ ਸਿੰਘ ਆਪ ਆ ਗਿਆ। ਉਹਨੇ ਮੁੰਡਿਆਂ ਨੂੰ ਨਾਲ ਲਾ ਦਿੱਤਾ। ਕੁਝ ਸਮੇਂ ਵਿਚ ਹੀ ਕੋਠਾ ਖ਼ਾਲੀ ਹੋ ਗਿਆ। ਸਰਦਾਰੋ ਨੇ ਬਹੁਕਰ ਚੁੱਕੀ ਤੇ ਥਾਂ ਸੁੰਭਰ ਦਿੱਤਾ । ਬਹੁਕਰ ਨਾਲ ਹੀ ਕੰਧਾਂ ਝਾੜ ਦਿੱਤੀਆਂ। ਕਮਰੇ ਦਾ ਮੂੰਹ-ਮੱਥਾ ਦਿਸਣ ਲੱਗਿਆ। ਓਨੀ ਦੇਰ ਤੱਕ ਜੁਆਲਾ ਸਿੰਘ ਬਾਹਰ ਮੰਜੇ ਉੱਤੇ ਬੈਠਾ ਮੈਂਗਲ ਨੂੰ ਕੰਮ ਸਮਝਾਉਂਦਾ ਰਿਹਾ।

 

ਪਹਿਲਾ ਦਿਨ ਸੀ। ਜੁਆਲਾ ਸਿੰਘ ਨੇ ਘਰੋਂ ਲੂਣ-ਮਿਰਚ-ਮਸਾਲਾ ਸਭ ਮੰਗਵਾ ਦਿੱਤਾ। ਧੋਤੀ ਮੂੰਗੀ ਦੀ ਦਾਲ ਤੇ ਆਟੇ ਦਾ ਪੀਪਾ ਵੀ। ਕੋਠੇ ਨਾਲ ਹੀ ਛੋਟੀ ਜਿਹੀ ਰਸੋਈ ਸੀ। ਪਹਿਲਾ ਨੌਕਰ ਇਹ ਰਸੋਈ ਵਰਤਦਾ ਹੁੰਦਾ। ਚੁੱਲ੍ਹਾ ਤੇ ਤਵਾ-ਪਰਾਤ ਸਾਰੀਆਂ ਚੀਜ਼ਾ ਸਨ ਓਥੇ। ਦੁਪਹਿਰ ਦੀ ਰੋਟੀ ਸਰਦਾਰੋ ਨੇ ਓਥੇ ਹੀ ਬਣਾਈ। ਜੁਆਲਾ ਸਿੰਘ ਸਰਦਾਰੋ ਨੂੰ ਸੁਣਾ ਕੇ ਮੈਂਗਲ ਨੂੰ ਆਖ ਰਿਹਾ ਸੀ, ” ਬੋੜੀਆਂ ਚੋਅ ਲੀਅ ਕਰੋ, ਥਾਰਾ ਈ ਥਾਰਾ। ਚਾਹ ਕਰੋ, ਪੀ ਲੀਆ ਕਰੋ, ਕੁੱਛ ਵੀ ਕਰੋ।’

 

ਆਥਣ ਤੱਕ ਉਹ ਆਪਣਾ ਘਰ ਵਸਾ ਕੇ ਬੈਠ ਗਏ। ਇਹ ਕੋਠਾ ਹੀ ਉਹਨਾਂ ਦਾ ਘਰ-ਬਾਰ ਸੀ। ਇਹੀ ਉਹਨਾਂ ਦਾ ਸੰਸਾਰ ਸੀ। ਰਾਤ ਦਾ ਰੋਟੀ-ਟੁੱਕ ਮੁਕਾ ਕੇ ਤੇ ਪਸ਼ੂਆਂ ਦਾ ਕੰਮ ਨਿਬੇੜ ਕੇ ਉਹ ਸੁੱਤੇ ਨਹੀਂ। ਕੋਠੇ ਅੱਗੇ ਮੰਜੇ ਡਾਹਕੇ ਵਿਛਾ ਤਾਂ ਲਏ, ਪਰ ਪਏ ਨਹੀਂ। ਓਥੋਂ ਹੀ ਦੁਪੱਟੇ ਜਿਹੇ ਲੈ ਕੇ ਲੱਕਾਂ ਨੂੰ ਵਲ੍ਹੇਟ ਲਏ। ਰਾਤ ਕਾਫੀ ਹੋ ਚੁੱਕੀ ਸੀ। ਇਸ ਵੇਲੇ ਏਥੇ ਕਿਸੇ ਨੇ ਨਹੀਂ ਆਉਣਾ ਸੀ। ਮੈਂਗਲ ਪੰਪ ਗੇੜਦਾ ਰਿਹਾ ਤੇ ਸਰਦਾਰੋ ਨੇ ਦੋਵਾਂ ਦੇ ਕੱਪੜੇ ਧੋ ਲਏ। ਕੱਪੜੇ ਧੋਣ ਵਾਲਾ ਸਾਬਣ ਉਹਨੇ ਦਿਨੇ ਹੀ ਕਿਤੇ ਮੰਗਵਾ ਲਿਆ ਸੀ। ਨ੍ਹਾਉਣ ਵਾਲਾ ਸਾਬਣ ਤੇ ਸਿਰ ਦੇ ਵਾਲਾਂ ਨੂੰ ਲਾਉਣ ਲਈ ਸਰ੍ਹੋਂ ਦਾ ਤੇਲ ਵੀ। ਕੱਪੜੇ ਸੁੱਕਣੇ ਪਾ ਕੇ ਸਰਦਾਰੋ ਸਿਰ ਕ੍ਰਾਂਤੀ। ਫੇਰ ਮੈਂਗਲ ਨੇ ਆਪਣੇ ਕੇਸ ਧੋ ਲਏ। ਮੰਜਿਆਂ ਉੱਤੇ ਪਏ ਉਹ ਹੱਸਦੇ ਰਹੇ, ‘’ ਜੇ ਕੋਈ ਹੁਣ ਆ ਜਾਵੇ, ਕੀ ਆਖੇ ਆਪਾਂ ਨੂੰ? ਆਪਾਂ ਤਾਂ ਜਮ੍ਹਾ ਨੰਗ-ਧੜੰਗ ਆਂ।'” :

 

”ਦੋ ਘੰਟਿਆਂ ਨੂੰ ਕੱਪੜੇ ਸੁੱਕ ਜਾਣਗੇ। ਸੁੱਕੇ-ਗਿੱਲੇ ਪਾ ਲਾਂਗੇ, ਹੋਰ ਕੀ। ਕੱਲ੍ਹ ਨੂੰ ਕਿਸੇ ਵੇਲੇ ਮੰਡੀ ਚੱਲੀਏ। ਮੈਂ ਇਕ ਕੁੜਤਾ-ਚਾਦਰਾ ਹੋਰ ਲੈ ਲਾਂ । ਤੂੰ ਕੁੜਤੀ-ਸਲਵਾਰ ਬਣਵਾ ਇਕ ਹੋਰ। ਇਉਂ ਤਾਂ ਸਰਨਾ ਨਹੀਂ।” ਮੈਂਗਲ ਨੇ ਕਿਹਾ।

 

”ਪੈਸੇ ਹੈਗੇ ਮੇਰੇ ਕੋਲ। ਸਭ ਸਰਜੂ।” ਸਰਦਾਰੋ ਨੇ ਹਾਂਮੀ ਭਰੀ।

 

ਗੱਲਾਂ ਕਰਦੇ-ਕਰਦੇ ਉਹ ਅਜਿਹੇ ਸੁੱਤੇ ਤੇ ਐਨੀ ਗੁੜ੍ਹੀ ਨੀਦ ਆਈ ਉਹਨਾਂ ਨੂੰ ਕਿ ਉਹ ਓਦੋਂ ਹੀ ਉੱਠੇ ਜਦੋਂ ਇਕ ਊਠ ਆਪਣਾ ਨਿਉਲ ਤੁੜਵਾਕੇ ਖੜਕਾ ਕਰਦਾ ਉਹਨਾਂ ਦੇ ਸਿਰ੍ਹਾਣੇ ਕੋਲ ਦੀ ਖੇਲ ਵਲ ਪਾਣੀ ਪੀਣ ਜਾ ਰਿਹਾ ਸੀ । ਉਹ ਖੇਸ ਤਾਣੀ ਸੁੱਤੇ ਪਏ ਸਨ। ਸੁਖਾਵੀਂ ਹਵਾ ਵਗ ਰਹੀ ਸੀ। ਆਸਮਾਨ ਵਿਚ ਬੱਦਲ ਏਧਰੋਂ ਓਧਰ ਜਾ ਰਹੇ ਸਨ। ਪਤਾ ਨਹੀਂ, ਬੱਦਲਾਂ ਨੇ ਕਿੱਥੇ ਪਹੁੰਚਣਾ ਸੀ। ਪਹਿਲਾਂ ਮੈਂਗਲ ਉਠਿਆ। ਪਹੁ ਫਟ ਚੁੱਕੀ ਸੀ। ਉਹਨੇ ਊਠ ਨੂੰ ਪਾਣੀ ਪੀ ਲੈਣ ਦਿੱਤਾ। ਫੇਰ ਉਹਦੇ ਪੈਰਾਂ ਵਿਚੋਂ ਨਿਉਲ ਖੋਲ੍ਹਿਆ। ਉਹਦੇ ਗਲ ਵਿਚ ਰੱਸਾ ਪਾ ਕੇ ਉਹਨੂੰ ਉਹਦੇ ਕੁੰਡੇ ਉੱਤੇ ਲੈ ਆਇਆ। ਨਵਾਂ ਨਿਊਲ ਕਿਧਰੇ ਕੋਈ ਲਭਦਾ ਨਹੀਂ ਸੀ। ਊਠ ਦੇ ਇਕ ਪੈਰ ਨੂੰ ਰੱਸਾ ਬੰਨ੍ਹ ਕੇ ਓਧਰ ਕੁੰਡੇ ਵਿਚ ਕੱਸ ਦਿੱਤਾ। ਫੇਰ ਛੇਤੀ ਛੇਤੀ ਆ ਕੇ ਉਹਨੇ ਚਾਦਰਾ ਬੰਨ੍ਹਿਆ, ਸੁੱਕਿਆ ਪਿਆ ਸੀ। ਕੁੜਤਾ ਪਾਇਆ। ਸਰਦਾਰੇ ਦੀ ਕੁੜਤੀ-ਸਲਵਾਰ ਉਹਦੇ ਵਲ ਵਗਾਹ ਮਾਰੀਂ। ਆਖਿਆ”ਖੜ੍ਹੀ ਹੋ ਜਾ। ਦਿਨ ਤਾਂ ਕਿੰਨਾ ਚੜ੍ਹ ਆਇਆ। ਪਤਾ ਈ ਨਹੀਂ ਲੱਗਿਆ ਸਾਲਾ।”

 

  • ਉਸ ਪਿੰਡ ਵਿਚ ਬੰਨਾ ਕੋਈਂ ਨਹੀਂ ਸੀ, ਜਿੱਥੇ ਊਠਾਂ ਨੂੰ ਚਾਰਨ ਲਿਜਾਇਆ ਜਾ ਸਕਦਾ। ਫੇਰਨ- ਤੋਰਨ ਲਈ ਹੋਰ ਵੀ ਕੋਈ ਥਾਂ ਨਹੀਂ ਸੀ। ਟੋਭਾ ਸੀ ਬੱਸ ਇਕ, ਬਾਬਾ ਭਗੌਤੀ ਦਾਸ ਦੇ ਡੇਰੇ ਕੋਲ। ਟੋਭੇ ਦੇ ਨਾਲ ਹੀ ਖੁੱਲ੍ਹਾ ਮੈਦਾਨ ਸੀ, ਰੋੜਾਂ ਵਾਲੀ ਧਰਤੀ ਦਾ। ਤੜਕੇ ਤੇ ਆਖਣੇ ਟੋਭੇ ‘ਤੇ ਹੀ ਊਠਾਂ ਨੂੰ ਲਿਆਂਦਾ ਜਾਂਦਾ। ਉਹ ਪਾਣੀ ਪੀ ਲੈਂਦੇ। ਉਹਨਾਂ ਦੇ ਹੱਡ-ਪੈਰ ਖੁੱਲ੍ਹ ਜਾਂਦੇ ਤੇ ਰੋੜਾਂ ਵਾਲੀ ਧਰਤੀ ਉੱਤੇ ਉਹ ਲਿਟ ਵੀ ਲੈਂਦੇ। ਉਹਨਾਂ ਨੂੰ ਨੀਚਾ-ਦਾਣਾ ਖੁਰਲੀਆਂ ਵਿਚ ਹੀ ਮਿਲਦਾ।

 

ਮੈਂਗਲ ਊਠਾਂ ਨੂੰ ਟੋਭੇ ਉੱਤੇ ਫੇਰ ਲਿਆਇਆ। ਮਗਰੋਂ ਸਰਦਾਰੋ ਨੇ ਸਾਰੇ ਲੇਡੇ ਇਕੱਠੇ ਕਰਕੇ ਰੂੜੀ ਉੱਤੇ ਸੁੱਟ ਦਿੱਤੇ। ਉੱਚਾ-ਨੀਵਾਂ ਥਾਂ ਪੱਧਰ ਕਰਕੇ ਸੁੰਭਰ ਦਿੱਤਾ। ਖੁਰਲੀਆਂ ਸਾਫ ਕਰ ਦਿੱਤੀਆਂ।

 

ਰੋਟੀ ਖਾ ਕੇ ਉਹ ਲਹਿਰੇਗਾਗੇ ਨੂੰ ਤੁਰ ਪਏ। ਦੋ ਦੁਕਾਨਾਂ ਉੱਤੇ ਗਏ। ਕੱਪੜੇ ਉਹਨਾਂ ਨੂੰ ਜਚੇ ਨਹੀਂ। ਤੀਜੀ ਦੁਕਾਨ ਉੱਤੇ ਚੰਗਾ ਕੱਪੜਾ ਸੀ। ਪਹਿਲਾਂ ਸਰਦਾਰੋ ਲਈ ਸੂਟ ਸਿਉਣਾ ਦੇ ਦਿੱਤਾ। ਪਹਿਲਾਂ ਹੀ ਆਖ ਦਿੱਤਾ ਸੀ ਕਿ ਇਹ ਹੁਣੇ ਸਿਉਣਾ ਹੈ। ਮੈਂਗ਼ਲ ਖਾਤਰ ਚਾਰਖਾਨੇ ਦਾ ਚਾਂਦਰਾ ਤੇ ਚਿੱਟੀ ਪਾਪਲਿਨ ਦਾ ਕੁੜਤਾ ਲੈ ਲਿਆ। ਸਿਰ ਦਾ ਸਾਫਾ ਵੀ। ਕੁੜਤਾ ਤੇ ਚਾਦਰਾ ਵੀ ਹੁਣੇ ਬਣਾ ਕੇ ਦੇਣ ਨੂੰ ਕਿਹਾ। ਦਰਜੀ ਨੇ ਆਪਣਾ ਹੱਥਲਾ ਕੰਮ ਛੱਡ ਦਿੱਤਾ।

 

ਦੋਵਾਂ ਨੇ ਨਵੀਆਂ ਜੁੱਤੀਆਂ ਵੀ ਖਰੀਦ ਲਈਆਂ। ਸਰਦਾਰੋ ਨੇ ਆਪਣੇ ਸ਼ੰਗਾਰ ਲਈ ਕੁਝ ਚੀਜ਼ਾਂ ਲਈਆਂ। ਮੈਂਗਲ ਨੇ ਉਹਦੇ ਕੰਨ ਵਿਚ ਕਿਹਾ ਸੀ, ” ਦੇਖ ਕੇ ਖਰੀਦ ਇਹ ਸੁਰਮੇ-ਦੰਦਾਸੇ: ਹੁਣ ਤੂੰ ਜੱਟੀ ਐਂ, ਬਾਜੀਗਿਰਨੀ ਨਹੀਂ।’’

 

20

 

ਲਿਹਲ ਖੁਰਦ ਰਹਿੰਦਿਆਂ ਉਹਨਾਂ ਨੂੰ ਦੋ ਸਾਲ ਗੁਜ਼ਰ ਗਏ, ਪਤਾ ਵੀ ਨਹੀਂ ਲੱਗਿਆ। ਇਸ ਦੌਰਾਨ ਜੁਆਲਾ ਸਿੰਘ ਨੂੰ ਬਹੁਤ ਲਾਭ ਹੋਇਆ। ਉਹਦੇ ਪੰਦਰਾਂ ਊਠ ਵਿਕ ਗਏ। ਸਾਰੇ ਨਫ਼ਾ ਦੇ ਕੇ ਗਏ। ਫੇਰ ਜੁਆਲਾ ਸਿੰਘ ਨੇ ਅੱਠ ਮੱਝਾਂ ਖਰੀਦ ਲਈਆਂ। ਅੱਠੇ ਦੁੱਧ ਦਿੰਦੀਆਂ। ਬਾਹਰਲੇ ਘਰ ਹੀ ਮੱਝਾਂ ਦਾ ਪ੍ਰਬੰਧ ਕਰ ਲਿਆ। ਮੱਝਾਂ ਵੀ ਓਹੀ ਸਾਂਭਦੇ। ਮੈਂਗਲ ਧਾਰਾਂ ਵੀ ਕੱਢ ਲੈਂਦਾ। ਸਰਦਾਰੋ ਗੋਹਾ-ਕੂੜਾ ਕਰਦੀ। ਮੱਝਾਂ ਕਰਕੇ ਕੰਮ ਵਧ ਗਿਆ ਸੀ। ਉਹਨਾਂ ਨੂੰ ਨਿੱਤ ਨ੍ਹਵਾਉਣਾ ਪੈਂਦਾ। ਐਨੇ ਪਸੂਆਂ ਲਈ ਪੰਪ ਥੋੜਾ ਸੀ। ਮੱਝਾਂ ਟੋਭੇ ਵਿਚ ਨ੍ਹਾ ਕੇ ਆਉਂਦੀਆਂ। ਕਦੇ ਕਦੇ ਅਜਿਹਾ ਹੁੰਦਾ ਕਿ ਕੋਈ ਮੱਝ ਟੋਭੇ ਤੇ ਜਾ ਕੇ ਨਹਾਉਂਦੀ ਘੱਟ, ਲਿੱਬੜਦੀ ਬਹੁਤਾ, ਖਰਮਸਤੀ ਕਰਦੀ। ਕਾਬੂ ਵੀ ਨਹੀਂ ਆਉਂਦੀ ਸੀ।

 

ਪਿੰਡ ਵਿਚ ਬਿਜਲੀ ਆ ਚੁੱਕੀ ਸੀ। ਲਹਿਰੇਂਗਾਗੇ ਤਾਂ ਪਹਿਲਾਂ ਹੀ ਸੀ, ਹੁਣ ਲਿਹਲ ਖੁਰਦ ਨੂੰ ਵੀ ਤਾਰਾਂ ਆ ਗਈਆਂ। ਮੈਂਗਲ ਦੇ ਸੁਝਾਓ ਨਾਲ ਜੁਆਲਾ ਸਿੰਘ ਨੇ ਬਾਹਰਲੇ ਘਰ ਬੋਰ ਕਰਵਾਇਆ ਤੇ ਮੋਟਰ ਲਵਾ ਲਈ। ਮੋਟਰ ਅੱਗੇ ਵੱਡਾ ਚੁਬੱਚਾਂ। ਮੋਟਰ ਦਾ ਪਾਣੀ ਨਹਿਰ ਦੇ ਮੋਘੇ ਜਿੰਨਾ ਸੀ। ਆਦਮੀ ਦੀ ਗਰਦਨ ਤੋਂ ਮੋਟੀ ਧਾਰ ਡਿੱਗਦੀ। ਊਠਾਂ ਤੇ ਮੱਝਾਂ ਤੋਂ ਪਾਣੀ ਮੁਕਦਾ ਨਹੀਂ ਸੀ। ਹੁਣ ਸਾਰੇ ਪਸੂ ਚੁਬੱਚੇ ਦਾ ਹੀ ਪਾਣੀ ਪੀਂਦੇ। ਮੱਝਾਂ ਨੂੰ ਵੀ ਓਥੇ ਹੀ ਨ੍ਹਵਾਉਂਦੇ। ਨ੍ਹਾਤੀ ਹੋਈ ਮੱਝ ਨਿੱਸਲ ਹੋ ਜਾਂਦੀ ਤੇ ਪੂਰਾ ਦੁੱਧ ਲਾਹੁੰਦੀ। ਲਹਿਰੇਗਾਗੇ ਤੋਂ ਇਕ ਬੰਦਾ ਵੱਡੇ-ਵੱਡੇ ਢੋਲ ਲੈ ਕੇ ਆਉਂਦਾ। ਉਹਦੇ ਕੋਲ ਮੋਟਰਸਾਈਕਲ ਸੀ, ਕਾਲਾ ਜਿਹਾ। ਦੁੱਗ-ਦੁੱਗ ਕਰਕੇ ਚਲਦਾ ਜਿਵੇਂ ਢੱਠਾ ਬੜ੍ਹਕਾਂ ਮਾਰਦਾ ਹੋਵੇ, ਆਥਣ-ਉੱਗਣ ਉਹ ਦੋਵੇਂ ਵੇਲੇ ਆਉਂਦਾ ਤੇ ਮੱਝਾਂ ਚੁਆ ਕੇ ਲੈ ਜਾਂਦਾ। ਈਮਾਨਦਾਰ ਬੰਦਾ ਸੀ। ਖ਼ੁਦ ਹੀ ਦੁੱਧ ਮਿਣਦਾ ਤੇ ਖੁਦ ਹੀ ਮੈਂਗਲ ਦੀ ਕਾਪੀ ਵਿਚ ਲਿਖ ਜਾਂਦਾ। ਕਦੇ ਕਦੇ ਜੁਆਲਾ ਸਿੰਘ ਆਪ ਆਉਂਦਾ ਤੇ ਬਹਿ ਕੇ ਦੇਖਦਾ। ਉਹ ਮੈਂਗਲ ਦੇ ਕੰਮ ਉੱਤੇ ਬਹੁਤ ਖੁਸ਼ ਸੀ। ਉਹਨੇ ਮੈਂਗਲ ਦੇ ਪੈਸੇ ਵਧਾ ਦਿੱਤੇ । ਉਸ ਸਾਲ ਉਹਨੇ ਮੈਂਗਲ ਤੇ ਸਰਦਾਰੇ ਨੂੰ ਨਵੇਂ ਕੱਪੜੇ ਵੀ ਲੈਕੇ ਦਿੱਤੇ। ਜੁਆਲਾ ਸਿੰਘ ਮੈਂਗਲ ਨੂੰ ਆਪ ਮੰਡੀ ਲੈ ਕੇ ਗਿਆ ਸੀ। ਸਰਦਾਰੋ ਨੂੰਹ ਨਾਲ ਗਈ।

 

ਪਸ਼ੂਆਂ ਦੇ ਕੰਮ ਤੋਂ ਵਿਹਲੀ ਹੋ ਕੇ ਸਰਦਾਰੋ ਅੰਦਰਲੇ ਘਰ ਚਲੀ ਜਾਂਦੀ। ਉਹਨਾਂ ਦੇ ਨਿੱਕੇ-ਨਿੱਕੇ ਕੰਮ ਕਰਦੀ। ਕੱਪੜੇ ਧੋ ਦਿੰਦੀ। ਪੀਹਣਾ ਛੱਡ ਦਿੰਦੀ। ਭਾਂਡੇ ਮਾਂਜਦੀ। ਕਦੇ ਕਦੇ ਰੋਟੀ ਪਕਾਉਣ ਲਗਦੀ। ਉਹਨੂੰ ਦਾਲਾਂ-ਸਬਜ਼ੀਆਂ ਬਹੁਤ ਵਧੀਆ ਆਉਂਦੀਆਂ ਸਨ। ਮੁੰਡੇ ਰੋਟੀ ਖਾਂਦੇ ਤਾਂ ਸੀ-ਸੀ ਕਰਦੇ। ਇਹ ਨਹੀਂ ਕਿ ਮਿਰਚਾਂ ਜ਼ਿਆਦਾ ਹੁੰਦੀਆਂ। ਦਾਲ-ਸਬਜ਼ੀ ਸੁਆਦ ਹੀ ਐਨੀ ਹੁੰਦੀ ਕਿ ਮੂੰਹੋਂ ਮੱਲੋ-ਮੱਲੀ ਸੀ-ਸੀ ਨਿਕਲਦਾ। ਪੁੱਛਦੇ, ‘ਅੱਜ ਦਾਲ ਕੀਹਨੇ ਬਣਾਈ ਐ?’

 

ਕੁੜੀਆਂ ਇਕੱਠਾ ਬੋਲ ਕੱਢਦੀਆਂ, ” ਸਰਦਾਰੋ ਨੇ।”

 

ਸਰਦਾਰੋ ਉਹਨਾਂ ਦੇ ਟੱਬਰ ਵਿਚ ਇਉਂ ਘੁਲ-ਮਿਲ ਗਈ, ਜਿਵੇਂ ਸਰ੍ਹੋਂ ਦੇ ਸਾਗ ਵਿਚ ਪਾਲਕ- ਬਾਥੂ ਘੁਲ ਜਾਂਦਾ ਹੈ। ਜੁਆਲਾ ਸਿੰਘ ਦੀ ਨੂੰਹ ਜਸਮੇਲ ਕੌਰ ਉਹਦਾ ਮੋਹ ਵੀ ਬਹੁਤ ਕਰਨ ਲੱਗੀ। ਕਦੇ ਕਦੇ ਉਹਨੂੰ ਆਪਣੇ ਕੋਲ ਬਿਠਾ ਕੇ ਉਹਦੇ ਨਾਲ ਗੱਲਾਂ ਕਰਦੀ। ਇਕ ਦਿਨ ਪੁੱਛਣ ਲੱਗੀ, ” ਧਾਰੇ ਵਿਆਹ ਨੂੰ ਕਿਤਨਾ ਚਿਰ ਹੋ ਗਿਆ?”

 

”ਚਾਰ ਸਾਲ।” ਸਰਦਾਰੋਂ ਨੇ ਐਵੇਂ ਹੀ ਆਖ ਦਿੱਤਾ। ਦੋ ਸਾਲ ਤੋਂ ਉਤੋਂ ਤਾਂ ਏਥੇ ਹੋ ਗਏ ਸਨ।

 

“ਤੁਸੀਂ ਬੋਲਦੇ-ਚਾਲਦੇ ਨ੍ਹੀ ਹੁੰਦੇ?”

 

”ਕੀ ਬੋਲਦੇ-ਚੱਲਦੇ?”

 

”ਬੋਤੀਆਂ ਜੰਮੈਂ, ਝੋਟੀ ਸੂਐ, ਤੌਂ ਕਿਮੇਂ ਐ ਬ੍ਰਾਈ?” ਸਰਦਾਰੋ ਹੱਸ ਪਈ। ਬਹੁਤ ਹੱਸੀ।

 

”ਈਬ ਦਾਦ ਕਿਉਂ ਕਾਢੇ?”

 

”ਐਮੇਂ ਬੱਸ।’ ਸਰਦਾਰੋ ਫੇਰ ਹੱਸਣ ਲੱਗੀ।

 

”ਫੇਰ ਹਾਲ ਤਾਈ…. ? ” …

 

ਸਰਦਾਰੋ ਚੁੱਪ ਹੋ ਗਈ। ਅੱਖਾਂ ਮੀਚੀਆਂ।

 

ਸਰਦਾਰੋ ਨੇ ਫੇਰ ਅੱਖਾਂ ਮੀਚੀਆਂ।

 

ਜਸਮੇਲ ਕੌਰ ਖਿਡ਼-ਪੁੜ ਗਈ ਤੇ ਉਹਦੀ ਪਿੱਠ ਉੱਤੇ ਪੋਲਾ ਜਿਹਾ ਧੱਫਾ ਮਾਰਿਆ। ਬੋਲੀ, ” ਬੇਵਾ ਕੈਠੇ ਕੀ। ਨਿਊ ਬਤਾ ਫਿਰ।’ ਉਹਨੇ ਆਪਣੀ ਕੁੜਤੀ ਦੇ ਗੀਝੇ ਵਿਚੋਂ ਲੀਰ ਲੜ ਬੰਨ੍ਹੇ ਦੋ ਰੁਪਏ ਕੱਢੇ ਤੇ ਕੁੜੀ ਨੂੰ ਹਾਕ ਮਾਰੀ, ” ਕੁੜੇ ਅੱਕੋ, ਲੇ, ਫੜ। ਜਾਹ, ਜਗਨੇ ਕੀ ਦੁਕਾਨ ਪਰ ਜਾਹ। ਪਤਾਸੇ ਲੈ ਆ। ਭਾਜ ਕੇ ਜਾਹ।'”

 

”ਕਿਤਨਾ ਲਾਗਿਆ ਰੇ?”

 

‘’ਪੰਜਵਾਂ।” ਸਰਦਾਰੋ ਗੰਭੀਰ ਸੀ। ਪਰ ਉਹਦੀਆਂ ਅੱਖਾਂ ਵਿਚ ਸ਼ਰਾਰਤਾਂ ਨੱਚ ਰਹੀਆਂ ਸਨ।

 

ਸਾਰੇ ਘਰ ਵਿਚ ਪਤਾਸ਼ੇ ਵੰਡੇ ਗਏ।

 

ਦੋ ਮਹੀਨੇ ਹੋਰ ਸਰਦਾਰੋ ਬਾਹਰਲੇ ਘਰ ਕੰਮ ਕਰਦੀ ਰਹੀ। ਅੱਠਵਾਂ ਚੜ੍ਹਿਆ ਤਾਂ ਜਸਮੇਲ ਕੌਰ ਨੇ ਉਹਨੂੰ ਘਰ ਬੁਲਾ ਲਿਆ। ਸਰਦਾਰੋ ਹੁਣ ਅੰਦਰਲੇ ਘਰ ਹੀ ਰਹਿੰਦੀ। ਘਰ ਦੇ ਕੰਮ ਕਰਦੀ, ਮੈਂਗਲ ਬਾਹਰਲੇ ਘਰ ਹੁੰਦਾ। ਰਾਤ ਨੂੰ ਵੀ ਓਥੇ ਹੀ ਸੌਂਦਾ। ਸਾਰਾ ਕੰਮ ਆਪ ਕਰਦਾ। ਊਠਾਂ ਦੇ ਲੇਡੇ ਚੁੱਕਦਾ ਤੇ ਮੱਝਾਂ ਦਾ ਗੋਹਾ- ਕੂੜਾ ਵੀ ਕਰਦਾ। ਉਹ ਥੱਕਦਾ ਨਹੀਂ ਸੀ। ਸਰਦਾਰੋ ਦੀ ਹੋਂਦ ਦਾ ਅਹਿਸਾਸ ਉਹਦੇ ਲਈ ਇਕ ਨਸ਼ਾ ਸੀ।

 

ਜਸਮੇਲ ਕੌਰ ਨੇ ਆਪਣੇ ਘਰ ਆਪ ਸਰਦਾਰੋ ਦਾ ਜਾਪਾ ਕਰਾਇਆ। ਉਹਨੇ ਮੁੰਡਾ ਜੰਮਿਆ ਸੀ। ਸਾਰੇ ਟੱਬਰ ਨੂੰ ਚਾਅ ਚੜ੍ਹ ਗਿਆ। ਪੰਜ ਕਿਲੋ ਦੇਸੀ ਘੀ ਦੀ ਪੰਜੀਰੀ ਰਲਾਈ ਗਈ। ਵਿੱਚ ਸਾਰੀਆਂ ਚੀਜ਼ਾਂ ਪਾ ਕੇ। ਪਹਿਲੇ ਦਿਨ ਮੈਂਗਲ ਮੁੰਡੇ ਦਾ ਮੂੰਹ ਦੇਖਣ ਤੋਂ ਸੰਗਦਾ ਸੀ। ਸਰਦਾਰੋ ਤੇ ਉਹ ਅੱਖਾਂ ਵਿਚ ਹੀ ਗੱਲਾਂ ਕਰਦੇ। ਉਹ ਦੋ ਚਾਰ ਮਿੰਟਾਂ ਲਈ ਮੁੰਡੇ ਨੂੰ ਚੁੱਕ ਵੀ ਲੈਂਦਾ।

 

ਸਾਲ ਭਰ ਦਾ ਮੁੰਡਾ ਹੋਇਆ, ਤਦ ਹੀ ਸਰਦਾਰੋ ਬਾਹਰਲੇ ਘਰ ਜਾਣ ਲੱਗੀ। ਮੁੰਡੇ ਨੂੰ ਨਾਲ ਨਹੀਂ ਲੈਕੇ ਜਾਂਦੀ ਸੀ। ਕੁੜੀਆਂ ਜਾਂ ਛੋਟੇ ਮੁੰਡੇ ਉਹਨੂੰ ਸੰਭਾਲ ਲੈਂਦੇ : ਜਸਮੇਲ ਕੌਰ ਆਪ ਮੁੰਡੇ ਨੂੰ ਗੋਦੀ ਵਿਚ ਲੈ ਕੇ ਬੈਠ ਜਾਂਦੀ। ਉਹਦਾ ਟੱਟੀ ਪਿਸ਼ਾਬਂ ਉਸਨੂੰ ਬੁਰਾ ਨਹੀਂ ਲਗਦਾ ਸੀ। ਜਸਮੇਲ ਕੌਰ ਬੜੀ ਧਰਮਾਤਮਾ ਬਿਰਤੀ ਦੀ ਔਰਤ ਸੀ। ਉਹਦੇ ਵਲੋਂ ਸਰਦਾਰੋ ਨੂੰ ਮਾਂ ਜਿਹਾ ਪਿਆਰ ਮਿਲਦਾ। ਸਰਦਾਰੋ ਬਾਹਰਲੇ ਘਰ ਜਾਕੇ ਪਸ਼ੂਆਂ ਦਾ ਗੋਹਾ- ਕੂੜਾ ਕਰਦੀ । ਸਾਰਾ ਘਰ ਸੁੰਭਰ ਦਿੰਦੀ। ਤੇ ਮੈਂਗਲ ਨਾਲ ਬੈਠਕੇ ਗੱਲਾਂ ਮਾਰਦੀ। ਉਹਦੇ ਦੁੱਧ ਭਾਰੀ ਹੋਣ ਲਗਦੇ ਤਾਂ ਉਹ ਅੰਦਰਲੇ ਘਰ ਜਾਣ ਦੀ ਕਾਹਲ ਕਰਦੀ।

 

ਜਸਮੇਲ ਕੌਰ ਨੇ ਸਰਦਾਰੋ ਦੇ ਮੁੰਡੇ ਦਾ ਨਾ ਜਸਵੰਤ ਰੱਖਿਆ- ਜੱਸੀ ਕਹਿਕੇ ਬੁਲਾਉਂਦੇ ਸਭ। ਉਹ ਦਿਨੋ- ਦਿਨ ਉਡਾਰ ਹੁੰਦਾ ਜਾ ਰਿਹਾ ਸੀ- ਦਿਨੋ ਦਿਨ ਸੰਭਲਦਾ ਜਾਂਦਾ। ਉਹਨੂੰ ਜਸਮੇਲ ਕੌਰ ਦੀ ਗੋਦੀ ਦਾ ਭੁਸ ਬਹੁਤਾ ਸੀ, ਸਰਦਾਰੋ ਦਾ ਤਾਂ ਬੱਸ ਦੁੱਧ ਚੁੰਘਦਾ।

 

ਜੁਆਲਾ ਸਿੰਘ ਦਾ ਅੰਦਰਲਾ ਘਰ ਵੀ ਬਹੁਤ ਖੁੱਲ੍ਹਾ ਡੁੱਲ੍ਹਾ ਸੀ। ਕਿੰਨੇ ਹੀ ਕਮਰੇ ਤੇ ਸਬਾਤਾਂ ਸਨ। ਐਡਾ ਵੱਡਾ ਲੰਮਾ- ਚੌੜਾ ਵਿਹੜਾ ਸੀ। ਵਿਹੜੇ ਵਿਚ ਨਿੰਮ ਤੇ ਟਾਹਲੀਆਂ ਸਨ। ਉਹਦੇ ਘਰ ਨਾਲ ਲਗਦੇ ਪੰਜ- ਸੱਤ ਮੁਸਲਮਾਨਾਂ ਦੇ ਜੋ ਘਰ ਸਨ, ਹੱਲਿਆਂ ਵੇਲੇ ਉਹ ਤਾਂ ਸਭ ਮਾਰੇ ਗਏ ਸਨ ਜਾਂ ਕੁਝ ਪਾਕਿਸਤਾਨ ਨੂੰ ਚਲੇ ਗਏ, ਉਹਨਾਂ ਘਰਾਂ ਉੱਤੇ ਜੁਆਲਾ ਸਿੰਘ ਨੇ ਕਬਜ਼ਾ ਕਰ ਲਿਆ। ਕੱਚੇ ਘਰ ਸਨ, ਢਾਹ ਕੇ ਵਗਲ ਮਾਰ ਲਿਆ।

 

ਮੁਸਲਮਾਨਾਂ ਦੇ ਘਰਾਂ ਦੀ ਇਕ ਬੈਠਕ ਪੱਕੀ ਸੀ, ਇਹ ਨਹੀਂ ਢਾਹੀ ਸੀ, ਤੂੜੀ ਕੱਢ ਕੇ ਇਹ ਬੈਠਕ ਵਿਹਲੀ ਹੋਈ ਤਾਂ ਜਸਮੇਲ ਕੌਰ ਨੇ ਉਸ ਵਿਚ ਸਰਦਾਰੋ ਦਾ ਡੇਰਾ ਲਾ ਦਿੱਤਾ। ਕੁੜੀਆਂ ਨੇ ਨਾਲ ਲੱਗਕੇ ਉਹਨੂੰ ਸੁੰਭਰ ਸੂਹਰ ਦਿੱਤਾ । ਹੁਣ ਸਰਦਾਰੋ ਏਥੇ ਹੀ ਪੈਂਦੀ ਬਹਿੰਦੀ। ਇਹ ਬੈਠਕ ਹੀ ਉਹਦਾ ਘਰ ਸੀ। ਦਿਨ ਵੇਲੇ ਮੈਂਗਲ ਕਦੇ ਉਹਦੇ ਕੋਲ ਬੈਠਕ ਵਿਚ ਆ ਜਾਂਦਾ। ਮੁੰਡਾ ਚੁੱਕ ਕੇ ਉਹ ਵੀ ਬਾਹਰਲੇ ਘਰ ਜਾਂਦੀ। ਮੈਂਗਲ ਨੂੰ ਉਹ ਬਹੁਤਾ ਕਰਕੇ ਬਾਹਰਲੇ ਘਰ ਹੀ ਮਿਲਦੀ। ਉਹ ਜੱਸੀ ਨਾਲ ਕਮਲੀਆਂ- ਬੌਲੀਆਂ ਮਾਰਦੇ। ਉਹਦੇ ਮੋਹ ਵਿਚ ਪਾਗਲ ਬਣੇ ਰਹਿੰਦੇ। ਬੈਠਕ ਦੀਆਂ ਅਲਮਾਰੀਆਂ ਵਿਚ ਸਾਮਾਨ ਵਧਣ ਲੱਗਿਆ। ਟਰੰਕ ਆ ਗਏ। ਟਰੰਕਾਂ ਵਿਚ ਕੱਪੜੇ ਵਧਣ ਲੱਗੇ। ਦਰੀਆਂ, ਖੇਸ, ਸਿਰ੍ਹਾਣੇ ਤੇ ਰਜ਼ਾਈਆਂ- ਗੁਦੈਲੇ ਆ ਗਏ।

 

. ਜੁਆਲਾ ਸਿੰਘ ਨੇ ਨਵੇਂ ਊਠ- ਊਠਣੀਆਂ ਖਰੀਦਣੇ ਬੰਦ ਕਰ ਦਿੱਤੇ। ਖਰੀਦਦਾ ਤਾਂ ਕੋਈ ਨਵੀਂ ਮੱਝ ਹੀ ਖਰੀਦਦਾ। ਉਨ ਬੇਚਣ ਲੱਗਿਆ। ਜਿਹੜੇ ਦੋ ਚਾਰ ਰਹਿ ਗਏ, ਉਹ ਮੁਕਤਸਰ ਦੀ ਮੰਡੀ ਜਾਕੇ ਸਾਰੇ ਵੇਚ ਆਇਆ। ਇਕ ਤਰ੍ਹਾਂ ਨਾਲ ਊਠਾਂ ਦਾ ਵਪਾਰ ਉਹਨੇ ਛੱਡ ਹੀ ਦਿੱਤਾ। ਮੱਝਾਂ ਹੋਰ ਲੈ ਲਈਆਂ।

 

ਜੱਟ- ਕਿਸਾਨਾਂ ਦੇ ਘਰਾਂ ਵਿਚ ਟਰੈਕਟਰ ਆਉਣ ਲੱਗੇ ਸਨ। ਜ਼ਮੀਨ ਵਾਹੁਣ ਲਈ ਲੋਹੇ ਦੇ ਹਲ ਸਨ ਤੇ ਭਾਰ ਢੋਣ ਲਈ ਟਰਾਲੀਆਂ। ਲਿਹਲ ਖੁਰਦ ਵਿਚ ਹੀ ਪੰਦਰਾਂ ਟਰੈਕਟਰ ਹੋ ਗਏ। ਘਰਾਂ ਵਿਚ ਬਲਦ ਤਾਂ ਸਨ, ਪਰ ਊਠ ਕਿਸੇ ਕਿਸੇ ਘਰ ਹੀ ਰਹਿ ਗਿਆ ਸੀ।

 

ਕਣਕ ਦੀ ਖੇਤੀ ਤਾਂ ਜ਼ੋਰ- ਸ਼ੋਰ ਨਾਲ ਹੁੰਦੀ, ਕਪਾਹਾਂ- ਮੱਕੀਆਂ ਘਟਣ ਲੱਗੀਆਂ। ਚਾਵਲ ਸ਼ੁਰੂ ਹੋ ਗਏ। ਚੌਲਾਂ ਨੂੰ ਜੀਰੀ ਆਖਦੇ । ਕਿਧਰੇ ਇਹਨੂੰ ਝੋਨਾ ਆਖਦੇ, ਕਿਧਰੇ ਧਾਨ। ਪਹਿਲੇ ਸਾਲਾਂ ਵਿਚ ਤਾਂ ਜੀਰੀ ਇਕ ਅਚੰਭਾ ਸੀ। ਫੇਰ ਜੀਰੀ ਦੀ ਖੇਤੀ ਵਧਣ ਲੱਗੀ। ਕਪਾਹਾਂ ਕਦੋਂ ਦੀਆਂ ਮੁੱਕ ਗਈਆਂ ਸਨ। ਕਪਾਹ ਦੀ ਥਾਂ ਨਰਮੇ ਨੇ ਲੈ ਲਈ। ਨਰਮਾ ਅਸਲ ਵਿਚ ਅਮਰੀਕਨ ਕਪਾਹ ਸੀ। ਫੇਰ ਨਰਮੇ ਦੀ ਬੋਲੀ ਹੀ ਨਹੀਂ ਲਗਦੀ ਸੀ। ਨਰਮੇ ਨੂੰ ਬੀਮਾਰੀਆਂ ਬਹੁਤ ਪੈਂਦੀਆਂ। ਜੀਰੀ ਦਾ ਰਿਵਾਜ ਬਹੁਤਾ ਪੈ ਗਿਆ। ਇਕ ਵਾਰ ਜ਼ਮੀਨ ਕੱਦੂ ਕਰ ਕੇ ਚੌਲਾਂ ਦੀ ਪੌਧ ਲਾ ਦਿਓ, ਮੁੜ ਕੇ ਪੱਕਣ ਤੱਕ ਬੱਸ ਪਾਣੀ ਲਾਉਂਦੇ ਜਾਓ। ਵੱਡੇ ਤੋਂ ਵੱਡਾ ਕੰਮ ਇਹ ਸੀ ਕਿ ਇਕ ਵਾਰੀ ਕੱਖ ਕੱਢ ਦਿਓ। ਲੋਕ ਹੱਸਦੇ, “ਜੀਰੀ ਤਾਂ ਇਉਂ ਐਂ ਜਿਵੇਂ ਟੋਭੇ ਵਿਚ ਫਸਲ ਬੀਜਣੀ ਹੋਵੇ।” ਕੋਈ ਆਖਦਾ, “ਜੀਰੀ ਦੇ ਬੂਟੇ ਮੱਛੀਆਂ ਨੇ ਮੱਛੀਆਂ। ਪਾਣੀ ‘ਚੋਂ ਬਾਹਰ ਕੱਢੋ, ਕੁਮਲਾ ਜਾਣਗੀਆਂ ‘

 

ਲਹਿਰੇਗਾਗੇ ਦੀ ਮੰਡੀ ਮਿਲਕ ਪਲਾਂਟ ਦਾ ਸੈਂਟਰ ਖੁੱਲ੍ਹ ਗਿਆ ਸੀ। ਜੁਆਲਾ ਸਿੰਘ ਦਾ ਸਾਰਾ ਦੁੱਧ ਓਥੇ ਜਾਂਦਾ। ਮੱਝਾਂ ਲਈ ਮੈਂਗਲ ਇਕੱਲਾ ਬਹੁਤ ਸੀ। ਓਹੀ ਉਹਨਾਂ ਨੂੰ ਨ੍ਹਵਾਉਂਦਾ, ਓਹੀਂ ਉਹਨਾਂ ਦੀਆਂ ਧਾਰਾਂ ਕੱਢਦਾ। ਸਰਦਾਰੋ ਗੋਹਾ ਸਾਂਭਦੀ। ਸੱਤਵੇਂ ਅੱਠਵੇਂ ਦਿਨ ਕੱਕੇ ਰੇਤੇ ਦੀ ਟਰਾਲੀ ਆਉਂਦੀ ਤੇ ਮੱਝਾਂ ਥੱਲੇ ਗੁਦੈਲੇ ਵਿਛ ਜਾਂਦੇ।

 

ਮੈਂਗਲ ਦਾ ਪੂਰਾ ਘਰ ਬੱਝਿਆ ਹੋਇਆ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜੱਸੀ ਚਾਰ- ਪੰਜ ਸਾਲ ਦਾ ਹੋ ਚੁੱਕਿਆ ਸੀ। ਜੁਆਲਾ ਸਿੰਘ ਦੇ ਟੱਬਰ ਵਿਚ ਹੀ ਉਹ ਜੁਆਕਾਂ ਨਾਲ ਖੇਡਦਾ ਰਹਿੰਦਾ। ਵਿਹੜੇ ਵਿਚ ਨਿੰਮਾਂ ਟਾਹਲੀਆਂ ਥੱਲੇ ਬੱਚੇ ਸਾਰਾ ਸਾਰਾ ਦਿਨ ਖੇਡਦੇ। ਉੱਚਾ ਉੱਚਾ ਬੋਲਦੇ, ਕਿਲਕਾਰੀਆਂ ਮਾਰਦੇ, * ਕਦੇ ਲੜ ਪੈਂਦੇ। ਜੇ ਜੱਸੀ ਨੂੰ ਕੋਈ ਤੰਗ ਕਰਦਾ ਤਾਂ ਉਹ ਸਰਦਾਰੋ ਕੋਲ ਸ਼ਿਕਾਇਤ ਲਿਜਾਣ ਦੀ ਥਾਂ ਜਸਮੇਲ ਕੌਰ ਕੋਲ ਜਾਂਦਾ । ਉਹ ਅਗਲੇ ਨੂੰ ਝਿੜਕ ਦਿੰਦੀ। ਜੱਸੀ ਖ਼ੁਸ਼ ਹੋ ਜਾਂਦਾ ਤੇ ਪਹਿਲਾਂ ਵਾਂਗ ਹੀ ਖੇਡਣ ਲਗਦਾ।

 

ਪਿੰਡ ਵਿਚ ਪ੍ਰਾਇਮਰੀ ਸਕੂਲ ਸੀ। ਧਰਮਸ਼ਾਲਾ ਵਿਚ ਦੋ ਮਾਸਟਰ ਰਹਿੰਦੇ। ਧਰਮਸ਼ਾਲਾ ਹੀ ਉਹਨਾਂ ਦਾ ਸਕੂਲ ਸੀ। ਰੋਟੀ ਉਹ ਆਪ ਪਕਾ ਕੇ ਖਾਂਦੇ । ਦੁੱਧ ਲਈ ਮੁੰਡਿਆਂ ਦੇ ਘਰੀਂ ਗੜਵੀਆਂ ਬੰਨ੍ਹੀਆਂ ਹੋਈਆਂ ਸਨ। ਤੜਕੇ ਆਇਆ ਦੁੱਧ ਆਥਣ ਤੱਕ ਵਰਤਦੇ। ਜੁਆਲਾ ਸਿੰਘ ਦੀ ਇਕ ਪੋਤੀ ਤੇ ਦੋ ਪੋਤੇ ਸਕੂਲ ਪੜ੍ਹਨ ਲਾਏ ਤਾਂ ਚੌਥਾ ਜਸਵੰਤ ਵੀ ਨਾਲ ਸੀ। ਜਸਮੇਲ ਕੌਰ ਆਪ ਚਾਰੇ ਜੁਆਕਾਂ ਨੂੰ ਦਾਖਲ ਕਰਾ ਕੇ ਆਈ।

 

ਭਾਦੋਂ ਦਾ ਮਹੀਨਾ ਸੀ। ਇਕ ਦਿਨ ਸਵੇਰੇ ਸਵੇਰੇ ਸਰਦਾਰੋ ਚਾਹ ਕਰਨ ਲਈ ਛਿਟੀਆਂ ਦੀ ਬੱਬੀ ਲੈਣ ਗਈ। ਵਿਹੜੇ ਦੇ ਕਿ ਖੂੰਜੇ ਵਿਚ ਨਰਮੇ ਦੀਆਂ ਛਿਟੀਆਂ ਦਾ ਢੇਰ ਲੱਗਿਆ ਹੋਇਆ ਸੀ। ਦੋ- ਤਿੰਨ ਸਾਲ ਪੁਰਾਣੀਆਂ ਛਿਟੀਆਂ ਸਨ ਇਹ। ਢੇਰ ਥੱਲੇ ਚੂਹਿਆਂ ਨੇ ਖੱਡਾਂ ਬਣਾ ਲਈਆਂ ਸਨ । ਸਰਦਾਰੋ ਨੇ ਛੋਟੀਆਂ ਨੂੰ ਹੱਥ ਪਾਇਆ ਹੀ ਸੀ। ਉਹਨੂੰ ਲੱਗਿਆ ਜਿਵੇਂ ਉਹਦੇ ਹੱਥ ਵਿਚ ਕੋਈ ਤਿੱਖੀ ਸੂਲ ਖੁਭ ਗਈ ਹੋਵੇ। ਉਹਨੇ ਉੱਚੀ ਦੇ ਕੇ ਚੀਕ ਮਾਰੀ। ਛਿਟੀਆਂ ਦੀ ਥੱਬੀ ਲਿਆ ਕੇ ਚੁੱਲ੍ਹੇ ਮੂਹਰੇ ਸੁੱਟੀ ਤਾਂ ਉਹਨੂੰ ਘੁਮੇਰ ਜਿਹੀ ਚੜ੍ਹਨ ਲੱਗੀ। ਪਰ ਉਹਨੇ ਕੋਈ ਉੱਤਾ ਨਹੀਂ ਕੀਤਾ। ਸੋਚਿਆ, ਗਰਮੀ ਦੀ ਰੁੱਤ ਕਰਕੇ ਸਿਰ ਨੂੰ ਚੱਕਰ ਆਉਂਦੇ ਹਨ। ਪਰ ਘੁਮੇਰ ਤਾਂ ਵਧਦੀ ਜਾ ਰਹੀ ਸੀ। ਉਹਨੇ ਆਪਣਾ ਸੱਜਾ ਹੱਥ ਦੇਖਿਆ, ਸੁੱਜਿਆ ਪਿਆ ਸੀ। ਇੱਕ ਉਂਗਲ ਡੱਡ ਵਾਂਗ ਫੁਲਦੀ ਜਾ ਰਹੀ ਸੀ। ਚਾਹ ਦੀ ਪਤੀਲੀ ਚੁੱਲ੍ਹੇ ਉੱਤੇ ਹੀ ਉੱਬਲਦੀ ਛੱਡ ਕੇ

 

ਉਹ ਜਸਮੇਲ ਕੌਰ ਵੱਲ ਜਾਣ ਲੱਗੀ ਤਾਂ ਕਿ ਉਹਨੂੰ ਆਪਣਾ ਹੱਥ ਦਿਖਾਵੇ। ਉਹਨੇ ਵਿਹੜਾ ਅੱਧਾ ਵੀ ਪਾਰ ਨਹੀਂ ਕੀਤਾ ਸੀ ਕਿ ਉਹ ਡਿੱਗ ਪਈ ਜਿਵੇਂ ਕੋਈ ਭਾਰੀ ਲੱਕੜ ਡਿਗਦੀ ਹੋਵੇ। ਉਹਨੇ ਆਪਣਾ ਸੱਜਾ ਹੱਥ ਖੱਬੇ ਹੱਥ ਨਾਲ ਘੁੱਟਿਆ ਹੋਇਆ ਸੀ। ਤੀਵੀਆਂ ਨੇ ਉਹਦੀ ਦੰਦਲ ਭੰਨੀ। ਉਹਨੂੰ ਸਾਹ ਤਾਂ ਆਉਂਦਾ ਸੀ, ਪਰ ਸੁਰਤ ਨਹੀਂ ਸੀ। ਅੱਧੇ- ਪੌਣੇ ਘੰਟੇ ਦੇ ਅੰਦਰ ਅੰਦਰ ਉਹ ਤੜਫਦੀ ਲੱਤਾਂ- ਬਾਹਾਂ ਮਾਰਦੀ, ਤੋੜ ਤੋੜ ਸੁੱਟਦੀ ਮੁੱਕ ਗਈ। ਸੱਪ ਬਹੁਤ ਜ਼ਹਿਰੀਲਾ ਹੋਵੇਗਾ। :

 

21

 

ਪੰਜਾਬ ਵਿਚ ਜੀਰੀ ਬੀਜਣ ਦਾ ਰੁਝਾਨ ਵਧਿਆ ਤਾਂ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਖੇਤ- ਮਜ਼ਦੂਰ ਵੀ ਆਉਣ ਲੱਗੇ। ਉਹ ਸਾਲ ਵਿਚ ਦੋ ਵਾਰ ਬਹੁਤਾ ਆਉਂਦੇ। ਓਧਰ ਕਣਕ ਦੀ ਵਾਢੀ ਵੇਲੇ ਤੇ ਓਧਰ ਜੀਰੀ ਦੀ ਬਿਜਾਈ ਵੇਲੇ। ਰੇਲ ਗੱਡੀਆਂ ਦੇ ਡੱਬੇ ਤੂੜੇ ਹੁੰਦੇ। ਪੰਜਾਬ ਦੀ ਖੇਤੀ ਦਾ ਕੰਮ ਭਈਆਂ ਉੱਤੇ ਨਿਰਭਰ ਰਹਿਣ ਲੱਗਿਆ। ਉਹ ਖੇਤੀ ਤੋਂ ਬਿਨਾ ਹੋਰ ਕੰਮ ਵੀ ਕਰਦੇ ਸਨ। ਮੁਰਗੀਖਾਨੇ ਦਾ ਕੰਮ, ਮੱਝਾਂ ਦਾ ਕੰਮ ਤੇ ਸ਼ਹਿਰਾਂ ਵਿਚ ਰਿਕਸ਼ਾ ਚਲਾਉਂਦੇ।

 

ਮੈਂਗਲ ਇਕੱਲੇ ਤੋਂ ਮੱਝਾਂ ਦਾ ਸਾਰਾ ਕੰਮ ਹੁੰਦਾ ਨਹੀਂ ਸੀ। ਬਹੁਤ ਕੰਮ ਸੀ। ਉਹਦੇ ਵਿਚ ਉਹ ਪੁਰਾਣੀ ਹਿੰਮਤ ਨਹੀਂ ਰਹਿ ਗਈ ਸੀ। ਸਰਦਾਰੋ ਜਿਵੇਂ ਉਹਦੇ ਸਾਹ ਕੱਢ ਕੇ ਲੈ ਗਈ ਹੋਵੇ। ਉਹਦਾ ਕੋਈ ਸੰਸਾਰ ਨਹੀਂ ਰਹਿ ਗਿਆ ਸੀ । ਜੱਸੀ ਨੂੰ ਦੇਖ ਦੇਖ ਸਗੋਂ ਉਹ ਬਹੁਤਾ ਦੁਖੀ ਹੁੰਦਾ। ਜੱਸੀ ਅੰਦਰਲੇ ਘਰ ਹੀ ਰਹਿੰਦਾ। ਸਕੂਲ ਜਾਂਦਾ ਤੇ ਪਰਿਵਾਰ ਦੇ ਛੋਟੇ ਮੁੰਡੇ- ਕੁੜੀਆਂ ਵਿਚ ਉਹਦਾ ਦਿਲ ਪਰਚਿਆ ਰਹਿੰਦਾ। ਜਦੋਂ ਵੀ ਮੈਂਗਲ ਅੰਦਰਲੋ ਘਰ ਜਾਂਦਾ, ਜੱਸ੍ਰੀ ਭੱਜ ਕੇ ਉਹਦੀਆਂ ਲੱਤਾਂ ਨੂੰ ਆ ਚਿੰਬੜਦਾ। ਮੈਂਗਲ ਉਹਨੂੰ ਡੋਲਿਆਂ ਤੋਂ ਫੜ ਕੇ ਉਤਾਂਹ ਚੁੱਕਦਾ ਤੇ ਹਿੱਕ ਨਾਲ ਘੁੱਟ ਲੈਂਦਾ। ਉਹਦੇ ਕਾਲਜੇ ਠੰਡ ਪੈਂਦੀ। ਲਗਦਾ ਜਿਵੇਂ ਸਰਦਾਰੋ ਆਪ ਉਹਦੇ ਪਿੰਡੇ ਨਾਲ ਚਿੱਚੜੀ ਵਾਂਗ ਚਿੰਬੜੀ ਪਈ ਹੋਵੇ।

 

ਜੁਆਲਾ ਸਿੰਘ ਨੇ ਇਕ ਭਈਆ ਨੌਕਰ ਰੱਖ ਲਿਆ। ਇਹ ਬਿਹਾਰੀ ਭਈਆ ਸੀ। ਉਹਦੀ ਮਹੀਨਾਵਾਰ ਤਨਖਾਹ ਸੀ ਤੇ ਨਾਲ ਰੋਟੀ ਚਾਹ ਵੀ । ਮੱਝਾਂ ਦਾ ਗੋਹਾ ਇਕੱਠਾ ਕਰਨ ਤੇ ਉਹਨਾਂ ਨੂੰ ਨ੍ਹਵਾਉਣ ਦਾ ਕੰਮ ਭਈਆ ਲਾਲੂ ਪ੍ਰਸ਼ਾਦ ਕਰਦਾ। ਉਹ ਰਾਤ ਨੂੰ ਬਾਹਰਲੇ ਘਰ ਪੈਂਦਾ ਵੀ। ਮੈਂਗਲ ਤੇ ਲਾਲੂ ਵਿਹਲੇ ਵੇਲੇ ਬੈਠ ਕੇ ਫਜੂਲ ਜਿਹੀਆਂ ਗੱਲਾਂ ਕਰਦੇ। ਦਿਨ ਵੇਲੇ ਜਦੋਂ ਮੱਝਾਂ ਦਾ ਕੰਮ ਕੋਈ ਨਾ ਹੁੰਦਾ ਤਾਂ ਲਾਲੂ ਪ੍ਰਸ਼ਾਦ ਨਾ- ਧੋ ਕੇ ਨਵੇਂ ਧੋਤੇ ਕੱਪੜੇ ਪਾਉਂਦਾ। ਸਿਰ ਦੇ ਵਾਲਾਂ ਨੂੰ ਖੁਸ਼ਬੂਦਾਰ ਤੇਲ ਨਾਲ ਚੋਪੜ ਕੇ ਕੰਘੀ ਕਰਦਾ। ਤੇ ਫੇਰ ਟੌਰ ਕੱਢ ਕੇ ਸਾਈਕਲ ਉੱਤੇ ਲਹਿਰੇਂਗਾਗੇ ਦੀ ਮੰਡੀ ਜਾਂਦਾ। ਓਥੇ ਫਜ਼ੂਲ ਹੀ ਮੂੰਹ ਦੀਆਂ ਸੀਟੀਆਂ ਮਾਰਦਾ ਫਿਰਦਾ। ਕਿਸੇ ਦੁਕਾਨ ਤੋਂ ਚਾਹ ਦਾ ਕੱਪ ਪੀਂਦਾ ਤੇ ਨਮਕੀਨ ਮੱਠੀ ਖਾਂਦਾ। ਲਹਿਰੇਗਾਗੇ ਦੇ ਰੇਲਵੇ ਸਟੇਸ਼ਨ ਤੋਂ ਪਾਰ ਇਕ ਟੁੱਟਿਆ ਜਿਹਾ ਸਿਨਮਾ ਸੀ। ਨਵੀਂ ਫਿਲਮ ਲਗਦੀ ਤਾਂ ਉਹ ਜ਼ਰੂਰ ਦੇਖਦਾ।

 

ਮੈਂਗਲ ਸਿਰਫ ਧਾਰਾਂ ਕੱਢਦਾ। ਦੁੱਧ ਮਿਣਕੇ ਦਿੰਦਾ। ਢੋਲਾਂ ਵਾਲਾ ਆਪ ਵੀ ਦੁੱਧ ਮਿਣ ਲੈਂਦਾ ਸੀ। ਜੁਆਲਾ ਸਿੰਘ ਹੁਣ ਆਪ ਨਹੀਂ ਆਉਂਦਾ ਸੀ। ਉਹਨੂੰ ਮੈਂਗਲ ਉੱਤੇ ਪੂਰਾ ਇਤਬਾਰ ਸੀ। ਉਹ ਹੁਣ ਉਹਨਾਂ ਦੇ ਘਰ ਦਾ ਬੰਦਾ ਸੀ।

 

ਮੈਂਗਲ ਕੰਮ-ਧੰਦਿਆਂ ਵਿਚ ਲੱਗਿਆ ਰਹਿੰਦਾ। ਇੰਜ ਉਹਨੂੰ ਸਰਦਾਰੋ ਭੁੱਲੀ ਰਹਿੰਦੀ। ਪਰ ਕਦੋਂ-ਕਦੇ ਉਹਦੀਆਂ ਯਾਦਾਂ ਐਨਾ ਸਤਾਉਣ ਲਗਦੀਆਂ, ਉਹ ਸੋਚਾਂ ਵਿਚ ਐਨਾ ਗੁੰਮ ਹੋ ਜਾਂਦਾ ਕਿ ਹੱਥਲਾ ਕੰਮ ਭੁੱਲ ਜਾਂਦਾ। ਉਹਨੇ ਧਾਰ ਕੱਢਣ ਲਈ ਬਾਲਟੀ ਚੁੱਕਣੀ ਹੁੰਦੀ, ਪਰ ਬੱਠਲ ਚੁੱਕ ਲਿਆਉਂਦਾ। ਬਾਲਟੀ ਲੈਕੇ ਮੱਝ ਦੇ ਸਿੰਗਾਂ ਵੱਲ ਜਾ ਖੜ੍ਹਦਾ। ਉਹਨੂੰ ਆਪਣੀ ਭੁੱਲ ਦਾ ਪਤਾ ਲਗਦਾ ਤਾਂ ਉਹ ਹੋਰ ਦੁਖੀ ਹੁੰਦਾ। ਉਹਦੇ ਮੂੰਹੋਂ ਡੂੰਘੇ ਸਾਹ ਨਿਕਲਦੇ ਰਹਿੰਦੇ। ਰਾਤ ਵੇਲੇ ਉਹਦੀ ਭੜੱਕ ਦੇ ਕੇ ਅੱਖ ਖੁੱਲ ਜਾਂਦੀ ਤੇ ਮੁੜ ਕੇ ਨੀਦ ਨਹੀਂ ਆਉਂਦੀ ਸੀ। ਉੱਖੜੀ ਉਖੱੜੀ ਨੀਂਦ ਵਿਚ ਉਹਨੂੰ ਸਰਦਾਰੋ ਦੇ ਸੁਪਨੇ ਆਉਂਦੇ। ਉਹ ਉਹਦੇ ਨਾਲ ਗੱਲਾਂ ਕਰਦੀ, ਜਿਵੇਂ ਸੱਚੀਂ-ਮੁੱਚੀਂ ਦੀ ਸਾਹਮਣੇ ਬੈਠੀ ਹੋਵੇ । ਉਹ ਉਹਨੂੰ ਹੱਥ ਲਾਉਣ ਲਗਦਾ ਤਾਂ ਉਹਦੀ ਨੀਦ ਖੁੱਲ ਜਾਂਦੀ। ਸਰਦਾਰੋ ਕਿਧਰੇ ਵੀ ਨਹੀਂ ਹੁੰਦੀ ਸੀ।

 

ਜੁਆਲਾ ਸਿੰਘ ਜਦੋਂ ਮਹੀਨੇ ਪਿੱਛੋਂ ਮੈਂਗਲ ਨੂੰ ਨੌਕਰੀ ਦੇ ਪੈਸੇ ਦੇਣ ਲਗਦਾ ਤਾਂ ਮੈਂਗਲ ਨੂੰ ਇਹ ਪੈਸੇ ਵਾਧੂ ਜਿਹੇ ਲਗਦੇ। ਕੀ ਕਰਨੇ ਹੁੰਦੇ ਨੇ ਉਹਨੇ ਇਹ ਰੁਪਈਏ? ਪਹਿਲਾਂ ਵੀ ਉਹਦੇ ਕੋਲ ਰੁਪਏ ਜਮ੍ਹਾਂ ਸਨ। ਉਹਦੇ ਕੋਲੋਂ ਤਾਂ ਇਹ ਰੁਪਏ ਖ਼ਰਚ ਹੀ ਨਹੀਂ ਹੁੰਦੇ ਕਿਸੇ ਪਾਸੇ। ਸਰਦਾਰੋ ਹੁੰਦੀ ਸੀ ਤਾਂ ਸਾਰੀ ਨੌਕਰੀ ਦੋ-ਚਾਰ ਦਿਨਾਂ ਵਿਚ ਹੀ ਕਿਧਰੇ ਦੀ ਕਿਧਰੇ ਉੱਡ ਜਾਂਦੀ। ਜੱਸੀ ਦਾ ਹੁਣ ਕੋਈ ਖ਼ਰਚ ਨਹੀਂ ਸੀ। ਉਹਨੇ ਤਾਂ ਦੋ ਰੁਪਏ ਵੀ ਕਦੇ ਜੱਸੀ ਉੱਤੇ ਖ਼ਰਚ ਨਹੀਂ ਕੀਤੇ ਸਨ। ਜੁਆਲਾ ਸਿੰਘ ਦਾ ਪਰਿਵਾਰ ਹੀ ਜੱਸੀ ਦਾ ਸਭ ਕਰਦਾ। ਮੈਂਗਲ ਨੂੰ ਛੇ ਮਹੀਨਿਆਂ ਬਾਅਦ ਤੇੜ-ਸਿਰ ਦੇ ਨਵੇਂ ਕੱਪੜੇ ਮਿਲ ਜਾਂਦੇ। ਰੋਟੀ-ਚਾਹ ਜੁਆਲਾ ਸਿੰਘ ਦੇ ਘਰੋਂ ਸੀ। ਦੁੱਧ ਜਿੰਨਾ ਮਰਜੀ ਪੀਵੇ। ਹੋਰ ਉਹਨੇ ਕੀ ਲੈਣਾ ਸੀ। ਉਹ ਕਦੇ ਇਕ ਦਿਨ ਵੀ ਲਾਲੂ ਪ੍ਰਸ਼ਾਦ ਵਾਂਗ ਲਹਿਰੇਗਾਗੇ ਨਹੀਂ ਗਿਆ ਸੀ। ਅਗਲੇ ਮਹੀਨੇ ਜਦੋਂ ਜੁਆਲਾ ਸਿੰਘ ਉਹਨੂੰ ਨੌਕਰੀ ਦੇਣ ਲੱਗਿਆ ਤਾਂ ਉਹਨੇ ਇਨਕਾਰ ਕਰ ਦਿੱਤਾ। ਸਗੋਂ ਆਪਣੀ ਜਾਕਟ ਦੀ ਅੰਦਰਲੀ ਜੇਬ ਵਿਚੋਂ ਨੋਟਾਂ ਦੀ ਥਹੀ ਕੱਢ ਕੇ ਜੁਆਲਾ ਸਿੰਘ ਨੂੰ ਫੜਾ ਦਿੱਤੀ। ਆਖਿਆ, ‘ਚਾਚਾ, ਇਹ ਵੀ ਹੁਣ ਤੂੰ ਰੱਖ। ਮੈਨੂੰ ਸਾਂਭਣੇ ਔਖੇ ਨੇ। ਕਦੇ ‘ਕੱਠੇ ਈ ਲੈ ਲਾਂਗੇ। ਪੈਸੇ ਮੈਂ ਕੀ ਕਰਨੇ ਐ।”

 

ਜੁਆਲਾ ਸਿੰਘ ਨੇ ਦੇਖਿਆ, ਮੈਂਗਲ ਅੱਖਾਂ ਭਰੀ ਖੜ੍ਹਾ ਸੀ। ਉਹ ਮੈਂਗਲ ਦੇ ਅੰਦਰਲੇ ਦੁੱਖ ਨੂੰ ਸਭ ਸਮਝਦਾ ਸੀ। ਤੇ ਫੇਰ ਪਤਾ ਨਹੀਂ ਉਹਨੇ ਪਲਾਂ-ਛਿਨਾਂ ਵਿਚ ਹੀ ਕੀ ਫ਼ੈਸਲਾ ਕਰ ਲਿਆ, ਰੁਪਈਆਂ ਦੀ ਥਹੀ ਮੈਂਗ਼ਲ ਹੱਥੋਂ ਫੜ ਲਈ। ਮੈਂਗਲ ਦਾ ਮੋਢਾ ਫੜ ਕੇ ਉਹਨੂੰ ਹੌਸਲਾ ਦਿੱਤਾ। ਕਿਹਾ, ‘ਰੇ ਮੈਂਗਲ ਹਮੇਂ ਤੇਰੇ ਸਾਰੇ ਹੈਗੇ ਆਂ। ਤੁੰ ਦਿਲ ਰੱਖ ਮੇਰੇ ਯਾਰ। ਆਪਣਾ ਘਰ ਸਮਝ ਕੈ ਰਹੁ ਇਨੈ। ਯਹ ਤੇਰਾ ਈ ਘਰ मै।”

 

ਜੱਸੀ ਪੰਜਵੀਂ ਵਿਚ ਪੜ੍ਹਦਾ ਸੀ। ਆਥਣੇ ਧਾਰਾਂ ਕੱਢਣ ਵੇਲੇ ਘਰ ਦੇ ਜੁਆਕ ਬਾਹਰਲੇ ਘਰ ਆ ਜਾਂਦੇ। ਮੈਂਗਲ ਸਭ ਨੂੰ ਕੱਚਾ ਦੁੱਧ ਪਿਆਉਂਦਾ। ਜੱਸੀ ਵੀ ਪੀਂਦਾ। ਬਾਕੀ ਬੱਚੇ ਅੱਧਾ-ਅੱਧਾ ਗਿਲਾਸ ਮਸਾਂ ਪੀਂਦੇ, ਜੱਸੀ ਨੂੰ ਉਹ ਆਖ-ਆਖ ਕੇ ਭਰਿਆ ਗਿਲਾਸ ਪਿਆ ਦਿੰਦਾ । ਉਤਲੇ ਬੁੱਲ੍ਹ ਉੱਤੇ ਲੱਗੀ ਝੱਗ ਨੂੰ ਦਿਖਾ- ਦਿਖਾ ਬੱਚੇ ਹੱਸਦੇ, ”ਦੇਖ ਮੇਰੀਆਂ ਮੁੱਛਾਂ।” ਜੱਸੀ ਵੀ ਮੈਂਗਲ ਨੂੰ ਆਪਣੀਆਂ ਮੁੱਛਾਂ ਦਿਖਾਉਂਦਾ। ਮੈਂਗਲ ਉਹਦੀਆਂ ਮੁੱਛਾਂ ਦੇਖ ਕੇ ਖ਼ੁਸ਼ ਹੁੰਦਾ ਕਿ ਇਹ ਵੱਡਾ ਹੋ ਜਾਵੇਗਾ ਤਾਂ ਇਹਦੇ ਸੱਚੀਂ-ਮੁੱਚੀਂ ਮੁੱਛਾਂ ਆ ਜਾਣਗੀਆਂ। ਉਹ ਇਹਦਾ ਵਿਆਹ ਕਰੇਗਾ। ਘਰ ਵਿਚ ਨੂੰਹ ਆਵੇਗੀ। ਨੂੰਹ ਉਹਦੀ ਸੇਵਾ ਕਰੇਗੀ। ਉਹਨੂੰ ਸਰਦਾਰੋ ਭੁੱਲ ਜਾਵੇਗੀ।

 

ਜੱਸੀ ਦੇ ਵਾਲਾਂ ਦਾ ਜੂੜਾ ਕੀਤਾ ਹੁੰਦਾ। ਉਹ ਪੱਗ ਬੰਨ੍ਹਦਾ ਸੀ। ਜਸਮੇਲ ਕੌਰ ਨੇ ਉਹਦੇ ਵਾਲ ਵੱਡੇ . ਕੀਤੇ ਸਨ। ਓਹੀ ਉਹਨੂੰ ਨਵਾਉਂਦੀ ਤੇ ਵਾਲ ਸੁੱਕਿਆਂ ਤੋਂ ਸਰ੍ਹੋਂ ਦਾ ਤੇਲ ਝੱਸ ਕੇ ਜੂੜਾ ਕਰ ਦਿੰਦੀ। ਫੇਰ ਉਹਨੂੰ ਪੱਗ ਬੰਨ੍ਹਣੀ ਸਿਖਾਈ ਗਈ। ਘਰ ਦੇ ਦੂਜੇ ਮੁੰਡਿਆਂ ਨੇ ਹੀ ਉਹਨੂੰ ਪੱਗ ਬੰਨ੍ਹਣ ਲਾ ਦਿੱਤਾ ਸੀ। ਫੇਰ ਤਾਂ ਉਹ ਜਦੋਂ ਥੋੜਾ ਹੋਰ ਉਡਾਰ ਹੋ ਗਿਆ, ਆਪੇ ਹੀ ਕੇਸ ਵਾਹ ਲੈਂਦਾ, ਆਪੇ ਜੂੜਾ ਕਰ ਲੈਂਦਾ ਤੇ ਆਪੇ ਹੀ ਪੱਗ ਬੰਨ੍ਹ ਲੈਂਦਾ। ਪੂਣੀ ਕਰਵਾ ਕੇ ਬੰਨ੍ਹਦਾ, ਟੂਟੀਦਾਰ ਪੱਗ। ਬਹੁਤ ਸੋਹਣਾ ਲੱਗਦਾ। ਠੁਮਕ-ਠੁਮਕ ਤੁਰਦਾ, ਉਹ ਮੈਂਗਲ ਦੇ ਆਪਣੇ ਸਰੀਰ ਵਿਚ ਤਰੰਗਾਂ ਛੇੜ ਜਾਂਦਾ। ਉਹਦਾ ਚਿਹਰਾ ਇੰਨ-ਬਿੰਨ ਸਰਦਾਰੋ ਦਾ ਚਿਹਰਾ ਸੀ। ਓਹੀ ਨੱਕ, ਓਹੀ ਅੱਖਾਂ। ਕਦੇ ਕਦੇ ਉਹ ਬਾਹਰਲੇ ਘਰ ਆਉਂਦਾ। ਦੂਜੇ ਜੁਆਕ ਵੀ ਨਾਲ ਹੁੰਦੇ। ਖੇਡਦੇ-ਖੇਡਦੇ ਉਹਦੀ ਪੱਗ ਢਿਲਕ ਜਾਂਦੀ। ਉਹ ਬਾਪੂ ਨੂੰ ਆਖਦਾ ਕਿ ਉਹ ਉਹਦੀ ਪੱਗ ਬੰਨ੍ਹ ਦੇਵੇ। ਮੈਂਗਲ ਉਹਦੀ ਪੱਗ ਬੰਨ੍ਹ ਦਿੰਦਾ। ਪਰ ਮੈਗਲ ਦੀ ਬੰਨ੍ਹੀ ਪੱਗ ਉਹਨੂੰ ਠੀਕ ਨਾ ਲਗਦੀ। ਮੈਂਗਲ ਤਾਂ ਐਵੇਂ ਹੀ ਰੱਸੇ ਵਾਂਗ ਲੜਾਂ ਨੂੰ ਵਲ੍ਹੇਟ ਦਿੰਦਾ ਸੀ। ਇਕ ਵੀ ਪੇਚ ਸਹੀ ਨਾ ਹੁੰਦਾ। ਪਾੜ੍ਹੇ ਮੁੰਡਿਆਂ ਦੀ ਪੱਗ ਦਾ ਢੰਗ ਕੁਝ ਹੋਰ ਹੁੰਦਾ ਹੈ। ਮੈਂਗਲ ਦੀ ਬੰਨ੍ਹੀ ਪੱਗ ਨੂੰ ਦੇਖ ਕੇ ਦੂਜੇ ਜੁਆਕ ਹੱਸਣ ਲਗਦੇ। ਤੇ ਫੇਰ ਜੱਸੀ ਪੱਗ ਢਾਹ ਕੇ ਆਪ ਬੰਨ੍ਹਦਾ। ਇਕ ਦਿਨ ਉਹਦਾ ਜੂੜਾ ਵੀ ਖੁੱਲ ਗਿਆ। ਲੱਕੜ ਦਾ ਕੰਘਾ ਜੱਸੀ ਸਿਰ ਵਿਚ ਹੀ ਰੱਖਦਾ ਸੀ! ਜੂੜੇ ਦੂਆਲੇ ਲਪੇਟਿਆ ਕਾਲਾ ਧਾਗਾ। ਇਸ ਧਾਗੇ ਨਾਲ ਹੀ ਲੱਕੜ ਦਾ ਕੰਘਾ ਬੰਨ੍ਹਿਆ ਹੁੰਦਾ। ਇੰਜ ਵਾਲਾਂ ਦਾ ਜੂੜਾ ਕਰਕੇ ਤੇ ਫੇਰ ਕੰਘਾ ਜੂੜੇ ਵਿਚ ਹੀ ਟੰਗ ਕੇ, ਉੱਤੋਂ ਦੀ ਧਾਗਾ ਵਲ੍ਹੇਟਣਾ ਉਹਨੂੰ ਬੇਬੇ ਜਸਮੇਲ ਕੌਰ ਨੇ ਸਿਖਾਇਆ ਸੀ। ਮੈਂਗਲ ਨੇ ਜੱਸੀ ਨੂੰ ਫੜ ਲਿਆ ਤੇ ਕਿਹਾ, ”ਲਿਆ ਮੈ ਵਾਹਾਂ ਤੇਰੇ ਵਾਲ ਤੇ ਜੂੜਾ ਕਰ ਦਿਆਂ।” ਉਹਨੇ ਜੱਸੀ ਦੇ ਵਾਲ ਵਾਹੇ ਤੇ ਫੇਰ ਜੂੜਾ ਕਰਨ ਦੀ ਥਾਂ ਵਾਲ ਪਿੱਛੇ ਨੂੰ ਵਾਹ ਦਿੱਤੇ, ਜਿਵੇਂ ਤੀਵੀਆਂ ਵਾਹੁੰਦੀਆ ਹਨ, ਆਪਣੇ ਵਾਲ ਤੇ ਗੁੱਤ ਕਰ ਦਿੱਤੀ। ਜੁਆਕ ਹੱਸਣ ਲੱਗੇ, “ਆਹਾ ਜੀ, ਜੱਸੀ ਕੁੜੀ ਬਣ ਗਿਆ। ”

 

ਮੈਂਗਲ ਦੇ ਦਿਲ ਉੱਤੇ ਜੋ ਬੀਤੀ, ਉਹ ਓਹੀ ਜਾਣਦਾ ਸੀ। ਉਹ ਲਗਾਤਾਰ ਜੱਸੀ ਦੇ ਚਿਹਰੇ ਵੱਲ ਤੱਕੀ ਜਾ ਰਿਹਾ ਸੀ। ਉਹਦੀਆਂ ਅੱਖਾਂ ਵਿਚ ਪਾਣੀ ਆ ਗਿਆ। ਉਹ ਲੰਮੇ ਸਾਹ ਲੈਣ ਲੱਗਿਆ। ਤੇ ਫੇਰ ਮੂੰਹੋਂ ਐਨਾ ਹੀ ਬੋਲਿਆ, ”ਹੇ ਵਾਹੇਗੁਰੂ!’’

 

ਜੁਆਕਾਂ ਨੇ ਜੱਸੀ ਦੀ ਗੁੱਤ ਖੋਲ੍ਹ ਦਿੱਤੀ, ਵਾਲ ਖਿੰਡਾ ਦਿੱਤੇ । ਫੇਰ ਜੱਸੀ ਨੇ ਖੜ੍ਹਾ ਹੋ ਕੇ ਆਪ ਵਾਲ ਵਾਹੇ। ਆਪ ਜੂੜਾ ਕੀਤਾ ਤੇ ਆਪ ਪੱਗ ਬੰਨ੍ਹੀ। ਮੈਂਗਲ ਪਰ੍ਹਾਂ ਮੱਝਾਂ ਵੱਲ ਤੁਰ ਗਿਆ ਸੀ।

 

ਅੰਦਰਲੇ ਘਰ ਮੁਸਲਮਾਨਾਂ ਵਾਲੀ ਬੈਠਕ ਵਿਚ ਮੈਂਗਲ ਦਾ ਸਿਰਫ ਸਾਮਾਨ ਪਿਆ ਸੀ, ਬੈਠਕ ਨੂੰ ਜਿੰਦਾ ਲੱਗਿਆ ਰਹਿੰਦਾ। ਮੈਂਗਲ ਜਦੋਂ ਕਦੇ ਅੰਦਰਲੇ ਘਰ ਜਾਂਦਾ ਤਾਂ ਬੈਠਕ ਖੋਲ੍ਹ ਕੇ ਜ਼ਰੂਰ ਦੇਖਦਾ। ਦੋ ਪਲ ਅੰਦਰ ਕਿਤੇ ਬੈਠ ਵੀ ਜਾਂਦਾ। ਬੈਠੇ-ਬੈਠੇ ਉਹਦਾ ਦਿਮਾਗ਼ ਸੁੰਨ ਹੋ ਜਾਂਦਾ। ਕਾਹਦੀ ਖਾਂਤਰ ਛੱਡਿਆ ਆਪਣਾ ਪਿੰਡ, ਕਾਹਦੀ ਖਾਤਰ ਕੀਤੀਆਂ ਸਾਰੀਆਂ ਗੱਲਾਂ ਇਹ, ਕਾਹਦੀ ਖਾਤਰ ਬੈਠੇ ਆਂ ਹੁਣ ਏਥੇ ਸੀਰੀਆਂ ਸਾਂਝੀਆਂ ਵਾਂਗ ਕੰਮ ਕਰਦੇ, ਜੇ ਸਰਦਾਰੋ ਨੇ ਇਸ ਸੰਸਾਰ ਵਿਚ ਰਹਿਣਾਂ ਹੀ ਨਹੀਂ ਸੀ। ਸਰਦਾਰੋ ਉਹਦੀ ਜ਼ਿੰਦਗੀ ਵਿਚ ਇਕ ਝਲਕਾਰੇ ਵਾਂਗ ਆਈ ਬੱਸ ਤੇ ਚਲੀ ਗਈ। ਬੈਠਕ ਦਾ ਸਾਮਾਨ ਵੀ ਜਿਵੇਂ ਉਦਾਸ ਹੋਵੇ! ਬੈਠਕ ਦਾ ਸਾਮਾਨ ਜਿਵੇਂ ਸਰਦਾਰੋ ਨੂੰ ਉਡੀਕਦਾ ਹੋਵੇ। ਬੈਠਕ ਦਾ ਸਾਮਾਨ ਵੀ ਜਿਵੇਂ ਮਰ-ਮੁੱਕ ਗਿਆ ਹੋਵੇ। ਉਹ ਕਿਸੇ ਵੀ ਚੀਜ਼ ਵੱਲ ਗਹੁ ਨਾਲ ਝਾਕਦਾ, ਹਰ ਚੀਜ਼ ਹਉਕੇ ਲੈ ਰਹੀ ਹੁੰਦੀ।

 

ਸਰਦਾਰੋ ਆਖਦੀ ਹੁੰਦੀ, ”ਹੁਣ ਤਾਂ ਬਹੁਤ ਸਾਲ ਬੀਤ ‘ਗੇ, ਹੁਣ ਆਪਾਂ ਥੰਮਣ ਵਾਲੇ ਨੂੰ ਚੱਲੀਏ। ਓਥੇ ਰਹਾਂਗੋ, ਆਪਣੇ ਪਿੰਡ। ਕੋਈ ਕਾਰੋਬਾਰ ਕਰ ਲਾਂਗੇ।”

 

”ਥੰਮਣ ਆਲੇ ਕਿਮੋਂ ਵਗ ਜੀਏ, ਦੁੱਲਾ ਬੈਠਾ ਹੋਣੈ ? “

 

”ਹੁਣ ਤਾਈਂ ਕਿੱਥੇ ਹੋਊਗਾ ਉਹ। ਮਰ ਮੁੱਕ ਗਿਆ ਹੋਣੈ। ਪਹਿਲਾਂ ਪਤਾ ਲੈ ਲੈ ਕਿਮੇਂ ਨਾ ਕਿਮੇਂ

 

ਉਹਦਾ ।’

 

ਤੇ ਹੁਣ ਕਦੇ-ਕਦੇ ਉਹ ਆਪ ਵੀ ਸੋਚਦਾ ਕਿ ਥੰਮਣ ਵਾਲੇ ਨੂੰ ਵਗ ਜਾਵੇ। ਆਪਣਾ ਪਿੰਡ ਹੈ ਫੇਰ ਵੀ। ਬਿਗਾਨਾ ਪਿੰਡ ਬਿਗਾਨਾ ਹੁੰਦਾ ਹੈ। ਏਥੇ ਉਹਦਾ ਭਾਈਚਾਰਾ ਨਹੀਂ ਹੈ। ਜੱਸੀ ਤਕੜਾ ਹੋ ਗਿਆ ਹੈ। ਉਹ ਦੋਵੇਂ ਕੰਮ ਕਰਨਗੇ ਤਾਂ ਖਾਣਗੇ। ਦੁੱਲਾ ਹੁਣ ਕੀ ਕਰੇਗਾ, ਸਰਦਾਰੋ ਤਾਂ ਰਹੀ ਨਹੀਂ।

 

ਇਕ ਦਿਨ ਉਹ ਲਹਿਰੇਗਾਗੇ ਗਿਆ। ਉਹ ਮਸਾਂ ਹੀ ਕਦੇ ਮੰਡੀ ਜਾਂਦਾ ਸੀ। ਕੋਈ ਲੋੜ ਹੀ ਨਹੀਂ ਸੀ। ਸਭ ਕੁਝ ਉਹਨੂੰ ਪਿੰਡ ਬੈਠੇ ਨੂੰ ਮਿਲ ਜਾਂਦਾ। ਉਸ ਦਿਨ ਉਹ ਕਿਸੇ ਡਾਕਟਰ ਕੋਲ ਗਿਆ ਸੀ। ਉਹਦਾ ਸਿਰ ਦੁਖਦਾ ਰਹਿੰਦਾ ਤੇ ਭੁੱਖ ਘੱਟ ਲਗਦੀ। ਕਦੇ-ਕਦੇ ਘੁਮੇਰਾਂ ਜਿਹੀਆਂ ਆਉਣ ਲਗਦੀਆਂ। ਲੱਤਾਂ ਫੁੱਲੀਆਂ ਰਹਿੰਦੀਆਂ। ਡਾਕਟਰ ਤੋਂ ਦਵਾਈ ਲੈ ਕੇ ਉਹ ਰੇਲਵੇ-ਸਨੇਸ਼ਨ ਉੱਤੇ ਜਾ ਬੈਠਾ। ਪਲੇਟਫਾਰਮ ਉੱਤੇ ਖਾਸੀ ਭੀੜ ਸੀ। ਕੋਈ ਗੱਡੀ ਆਉਣ ਵਾਲੀ ਸੀ। ਉਹਨੇ ਸੋਚਿਆ, ਚੱਲ ਹੁਣ ਗੱਡੀ ਦੇਖਕੇ ਜਾਵਾਂਗੇ। ਕਮਾਲ ਹੋ ਗਈ, ਇਕ ਬੰਦੇ ਨੇ ਉਹਦਾ ਮੋਢਾ ਆ ਫੜਿਆ। ਉਹਨੇ ਸਿਆਣਿਆ, ਇਹ ਤਾਂ ਉਹਨਾਂ ਦੇ ਪਿੰਡ ਦਾ ਤਰਸੇਮ ਬਾਣੀਆ ਹੈ। ਉਹ ਜੱਫੀ ਪਾ ਕੇ ਮਿਲੇ। ਤੇ ਫੇਰ ਓਸੇ ਬੈਂਚ ‘ਤੇ ਬੈਠ ਗਏ। ਗੱਲਾਂ ਕਰਨ ਲੱਗੇ। ਮੈਂਗਲ ਉਹਤੋਂ ਪਿੰਡ ਦੀਆਂ ਗੱਲਾਂ ਪੁੱਛ ਰਿਹਾ ਸੀ । ਅਤਾ-ਪਤਾ ਲੈਣ ਲੱਗਿਆ। ਤਰਸੇਮ ਨੇ ਦੱਸਿਆ ਕਿ ਮੁਕੰਦ ਸੂੰ ਦੀ ਹਵੇਲੀ ਵਿਚ ਹੁਣ ਬਾਜੀਗਰਾਂ ਦਾ ਕੋਈ ਨਹੀਂ ਰਹਿੰਦਾ। ਹੇਵਲੀ ਵੇਚ ਗਏ ਸੀ ਸਰਦਾਰ ਆ ਕੇ। ਹੁਣ ਓਥੋ ਭੀਮ ਸੈਨ ਦੇ ਮੁੰਡੇ ਵਿਜੇ ਕੁਮਾਰ ਦਾ ਮੁਰਗੀਖਾਨਾ ਹੈ। ਵਿਜੇ ਕੁਮਾਰ ਜੀਹਦੀ ਰੋਡ ਸ਼ਾਹ ਦੀ ਮੰਡੀ ਆੜ੍ਹਤ ਦੀ ਦੁਕਾਨ ਹੈ। ਦੁੱਲਾ ਢਾਬ ‘ਤੇ ਰਹਿੰਦਾ ਹੁੰਦਾ।

 

‘‘ਢਾਬ ਕਿਹੜੀ?” ਮੈਂਗਲ ਨੂੰ ਕੋਈ ਪਤਾ ਨਹੀਂ ਸੀ।

 

”ਆਪਣੇ ਪਿੰਡ ਤੇ ਟਿੱਬੇ ਦੇ ਦੋਵੇਂ ਪਿੰਡਾਂ ਵਚਾਲੇ ਇਕ ਢਾਬ ਐ। ਇਹ ਦੁੱਲੇ ਨੇ ਈ ਪਟਵਾਈ ਸੀ।

 

ਦੁੱਲਾ ਓਥੇ ਜਾ ਕੇ ਰਹਿਣ ਲੱਗ ਪਿਆ ਸੀ। ਫੇਰ ਮਰ ਗਿਆ।”

 

”ਮਰ ਗਿਆ?” ਮੈਂਗਲ ਹੈਰਾਨ ਹੋਇਆ।

 

”ਹਾਂ, ਮਰ ਗਿਆ।’ ਤਰਸੇਮ ਨੇ ਸਾਧਾਰਨ ਵਾਂਗ ਦੱਸਿਆ।

 

”ਅੱਛਾ ਜਾਰ?” ਮੈਂਗਲ ਅਜੇ ਤੱਕ ਵੀ ਦੰਗ ਹੋਇਆ ਬੈਠਾ ਸੀ।

 

ਫੇਰ ਤਰਸੇਮ ਨੇ ਪੁੱਛਿਆ, ‘ਬਾਜੀਗਿਰਨੀ ਨੂੰ ਤੂੰ ਲੈ ਗਿਆ ਸੀ, ਸੁਣਿਐ?”

 

‘‘ਹਾਂ, ਮੈਂ ਈ ਲੈ ਗਿਆ ਸੀ।”

 

“ਇਹ ਸੱਚੀ ਗੱਲ ਐ?”

 

”ਹੋਰ, ਝੂਠੀ ਐ? ਮੈਂ ਈ ਲੈ ਗਿਆ ਸੀ।”

 

”ਨਾਲੇ, ਐ ਕਹੀ ਜਾਂਦੇ ਐ ਪਿੰਡ ਆਪਣੇ ਬਈ ਉਹ ਮਰ ‘ਗੀ ਕਿਧਰੇ?”

 

‘’ਹਾਂ, ਮਰ ‘ਗੀ।’

 

”ਫੇਰ ਤੂੰ ਕਿਮੇਂ ਆਖਦੈ, ਬਈ ਮੈਂ ਲੈ ਗਿਆ ਸੀ?” ‘

 

”ਉਹ ਮੇਰੇ ਕੋਲ ਈ ਮਰੀ.ਐ।” ਮੈਂਗਲ ਜਿਵੇਂ ਆਪਣੇ ਆਪ ਨੂੰ ਹੀ ਦੱਸ ਰਿਹਾ ਹੋਵੇ। ਉਹਨੇ ਤਰਸੇਮ ਨੂੰ ਚਾਹ-ਪਾਣੀ ਪੁੱਛਿਆ ਪਰ ਉਹ ਕਹਿੰਦਾ, ‘’ਤੂੰ ਦੱਸ ਕੋਈ ਸੇਵਾ? ਆਪਣੀ ਮਾਸੀ ਐ ਏਥੇ। ਐਧਰ ਪਿੰਡ ‘ਚ ਐ ਘਰ ਉਹਨਾਂ ਦਾ।”

 

ਜਦੋਂ ਉਹ ਨਿੱਖੜਨ ਲੱਗੇ ਤਾਂ ਮੈਂਗਲ ਨੇ ਪੁੱਛਿਆ, ”ਸਾਡਿਆਂ ਦਾ ਕੀ ਹਾਲ ਐ?”

 

‘‘ਅੱਛਿਆ!” ਤਰਸੇਮ ਮੈਂਗਲ ਦੇ ਸਵਾਲ ਉੱਤੇ ਉਦਾਸ ਹੋ ਗਿਆ। ਤੇ ਦੱਸਿਆ, ”ਧੌਂਕਲ ਵੀ ਗੁਜ਼ਰ ਗਿਆ ਭਾਈ। ਬਮਾਰ ਜਾ ਰਹਿੰਦਾ ਸੀ। ਤੇਰੀ ਭਰਜਾਈ ਹੈ ਗੀ।’’

 

ਮੈਂਗਲ ਲਈ ਇਹ ਭਾਰੀ ਸਦਮਾ ਸੀ। ਧੌਂਕਲ ਫੇਰ ਵੀ ਭਾਈ ਸੀ ਉਹਦਾ। ਮਾਂ-ਜਾਇਆ ਭਰਾ। ਉਹ ਇਕ ਢਿੱਡੋਂ ਜੰਮੇ ਸਨ। 5 ਉਹਨੇ ਅੱਖਾਂ ਭਰ ਲਈਆਂ। ਉਹਦੇ ਨਾਲ ਹੱਥ ਮਿਲਾ ਕੇ ਆਖਿਆ, ”ਚੰਗਾ

 

”ਤੂੰ ਪਿੰਡ ਆ ਕੇ ਈ ਰਹਿ ਜਾਰ। ਏਥੇ ਹੁਣ ਕਿੱਥੇ ਹੁੰਨੈ?’’

 

”ਬੱਸ, ਐਥੇ ਈ ਆਂ।”

 

“ਐਥੇ ਲਹਿਰੇ?”

 

”ਹਾਂ ਬੱਸ, ਐਥੇ ਈ ਸਮਝ।’

 

ਲਿਹਲ ਖੁਰਦ ਨੂੰ ਮੁੜਦਿਆਂ ਮੈਂਗਲ ਨੂੰ ਲੱਗ ਰਿਹਾ ਸੀ, ਜਿਵੇਂ ਤਰਸੇਮ ਕੀ ਮਿਲਿਆ, ਉਹਨੂੰ ਸਾਰਾ ਹੀ ਥੰਮਣ ਵਾਲਾ ਮਿਲ ਪਿਆ ਹੋਵੇ। ਜਿਵੇਂ ਮੈਂਗਲ ਆਪ ਥੰਮਣ ਵਾਲੇ ਜਾ ਆਇਆ ਹੋਵੇ।

 

22

 

_ ਇਸ ਦੌਰਾਨ ਜੁਆਲਾ ਸਿੰਘ ਗੁਜ਼ਰ ਗਿਆ। ਉਹਦੀ ਉਮਰ ਵੀ ਤਾਂ ਅੱਸੀਆਂ ਤੋਂ ਉੱਤੇ ਸੀ। ਉਹਨੂੰ ਕੋਈ ਬਿਮਾਰੀ ਨਹੀਂ ਸੀ। ਚੰਗਾਂ-ਭਲਾ ਤੁਰਿਆ ਫਿਰਦਾ ਸੀ। ਉਹ ਮੰਜੇ ਉੱਤੇ ਪੈ ਕੇ ਨਹੀਂ ਮਰਿਆ। ਬੱਸ ਚਲਦਾ-ਫਿਰਦਾਂ ਹੀ ਮੁੱਕ ਗਿਆ। ਪਿੰਡ ਵਿਚ ਗੱਲਾਂ ਹੋ ਰਹੀਆਂ ਸਨ, ਇਹੋ ਜਿਹੀ ਮੌਤ ਰੱਬ ਹਰ ਕਿਸੇ ਨੂੰ ਦੇਵੇ। ਰਾਤ ਨੂੰ ਰੋਟੀ ਖਾ ਕੇ ਤੇ ਦੁੱਧ ਪੀ ਕੇ ਪਿਆ, ਤੜਕੇ ਨੂੰ ਨਹੀਂ ਸੀ। ਲੋਕ ਆਖਦੇ, ‘ਭਾਗ ਆਲਾ ਤਾ। ਭਰਿਆ ਪਰਵਾਰ ਛੋੜ ਕੇ ਗਿਐ।’

 

ਜੁਆਲਾ ਸਿੰਘ ਦੀ ਘਰਵਾਲੀ ਵੀਹ ਸਾਲ ਪਹਿਲਾਂ ਗੁਜ਼ਰ ਗਈ ਸੀ। ਉਹ ਵੀ ਇਵੇਂ-ਜਿਵੇਂ ਹੀ, ਤੁਰਦੀ-ਫਿਰਦੀ ਮੁੱਕੀ ਸੀ। ਤਾਪ-ਸਰਵਾਹ ਕੁਝ ਵੀ ਨਹੀਂ ਸੀ।

 

ਜੁਆਲਾ ਸਿੰਘ ਦਾ ਇਕੋ ਮੁੰਡਾ ਸੀ। ਸੱਸ ਦੀ ਥਾਂ ਬਹੂ ਨੇ ਲੈ ਲਈ। ਜਸਮੇਲ ਕੌਰ ਦਾ ਸੁਭਾਓ ਸੱਸ ਨਾਲੋਂ ਵੀ ਚੰਗਾ ਸੀ। ਕੁਝ ਸਾਲਾਂ ਬਾਅਦ ਹੀ ਉਹ ਘਰ ਦੀ ਮਾਲਕਿਣ ਬਣ ਗਈ। ਪੰਜ ਕਰੇ, ਪੰਜਾਹ ਕਰੇ, ਉਹਨੂੰ ਕੋਈ ਰੋਕਦਾ-ਟੋਕਦਾ ਨਹੀਂ ਸੀ। ਜੁਆਲਾ ਸਿੰਘ ਦੇ ਅਗਾਂਹ ਤਿੰਨ ਪੋਤੇ ਸਨ । ਤਿੰਨੇ ਜੁਆਲਾ ਸਿੰਘ ਨੇ ਆਪ ਵਿਆਹੇ। ਪੋਤਿਆਂ ਦੇ ਵੀ ਅਗੇ ਜੁਆਕ ਸਨ।

 

ਜੁਆਲਾ ਸਿੰਘ ਮਰੇ ਤੋਂ ਮੈਂਗਲ ਹੋਰ ਵੀ ਉਦਾਸ ਹੋ ਗਿਆ। ਚਾਹੇ ਜਸਮੇਲ ਕੌਰ ਉਹਦੀ ਮਾਂ ਸਮਾਨ ਸੀ, ਉਹਦਾ ਮੋਹ ਕਰਦੀ। ਪਰ ਜੁਆਲਾ ਸਿੰਘ ਦੀ ਗੱਲ ਹੋਰ ਸੀ। ਜਿਵੇਂ ਉਹਦਾ ਪਿਓ ਮਰ ਗਿਆ ਹੋਵੇ।

 

ਜੁਆਲਾ ਸਿੰਘ ਜਿਉਂਦੇ ਤੋਂ ਹੀ ਮੈਂਗਲ ਜ਼ਿਦ ਕਰਦਾ ਆ ਰਿਹਾ ਸੀ ਕਿ ਉਹ ਵਾਪਸ ਆਪਣੇ ਪਿੰਡ ਜਾਣਾ ਚਾਹੁੰਦਾ ਹੈ। ਉਹਦਾ ਭਰਾ ਗੁਜ਼ਰ ਗਿਆ ਹੈ। ਭਰਜਾਈ ਇੱਕਲੀ ਹੈ। ਘਰ ਬਾਰ ਸਭ ਕੁਝ ਹੈ ਉਹਦਾ। ਉਹ ਓਥੇ ਜਾ ਕੇ ਵਸੇਗਾ। ਕੋਈ ਆਪਣਾ ਕਾਰੋਬਾਰ ਕਰੇਗਾ। ਉਹਦੇ ਪਿੰਡ ਨਾਲ ਹੀ ਮੰਡੀ ਸਕੂਲ ਹੈ। ਜੱਸੀ ਓਥੇ ਪੜ੍ਹੇਗਾ।

 

ਜੁਆਲਾ ਸਿੰਘ ਮੈਂਗਲ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਦਾ। ਹਰ ਵਾਰ ਇਹੀ ਆਖਦਾ, ”ਇਨੈ ਕਰਲੇ ਜੋ ਕਰਨੈਂ ਬ੍ਰਾਈ। ਖੇਤੀ ਕਰ ਲੇ। ਜ਼ਮੀਨ ਦੇ ਦਿੰਦੇ ਹਾਂ। ਬੈਠਕ ਧਮੇਂ ਦਿੱਤੀ ਹੋਈ ਐ। ਜੱਸੀ ਪੜ੍ਹਦਾ ਐ, ਪੜ੍ਹੀ ਜਾਏ। ਇਸ ਨੂੰ ਇਠੈ ਹੀ ਵਿਆਹਾਂਗੇ।’

 

ਜੁਆਲਾ ਸਿੰਘ ਦਾ ਪੁੱਤਰ ਬਲਵੰਤ ਸਿੰਘ ਰੱਬੀ ਰੂਹ ਸੀ। ਘਰ-ਕਬੀਲਦਾਰੀ ਵਿਚ ਉਹਦਾ ਕੋਈ ਦਖ਼ਲ ਨਹੀਂ ਸੀ। ਕੰਮ ਵਿਚ ਧਿਆਨ ਰੱਖਦਾ। ਕਬੀਲਦਾਰੀ ਜੁਆਲਾ ਸਿੰਘ ਦੇ ਹੱਥ ਸੀ ਜਾਂ ਫੇਰ ਬਲਵੰਤ ਸਿੰਘ ਦੀ ਬਹੂ ਜਸਮੇਲ ਕੌਰ ਦੇ ਹੱਥ। ਹੁਣ ਜਦੋਂ ਜੁਆਲਾ ਸਿੰਘ ਨਹੀਂ ਸੀ ਤਾਂ ਵੀ ਬਲਵੰਤ ਸਿੰਘ ਨੇ ਕਬੀਲਦਾਰੀ ਨਹੀਂ ਸਾਂਭੀ। ਉਹ ਤਾਂ ਖੇਤ ਜਾਂਦਾ, ਕੰਮ ਕਰਦਾ। ਗੱਲਾਂ ਕਰਦਾ ਤਾਂ ਫਸਲਾਂ ਨਾਲ ਗੱਲਾਂ ਕਰਦਾ। ਉਹਨੇ ਤਾਂ ਹੁਣ ਜਸਮੇਲ ਕੌਰ ਨਾਲ ਵੀ ਕਦੇ ਬੈਠ ਕੇ ਗੱਲ-ਗੁਰਬਤ ਨਹੀਂ ਕੀਤੀ ਸੀ। ਮੈਂਗਲ ਨਾਲ ਉਹ ਮਸਾਂ ਹੀ ਗੱਲ ਕਰਦਾ। ਬਲਵੰਤ ਦੇਵਤਾ ਆਦਮੀ ਸੀ। ਨਾ ਚੜ੍ਹੀ ਦੀ, ਨਾ ਲੱਥੀ ਦੀ। ਜਦੋਂ ਸਰਦਾਰੋ ਮਰੀ ਤਾਂ ਇਕ ਦਿਨ ਮੈਂਗਲ ਨੂੰ ਗਮਗੀਨ ਬੈਠਾ ਦੇਖ ਕੇ ਬਲਵੰਤ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਤੇ ਸਿਰਫ਼ ਐਨਾ ਹੀ ਕਿਹਾ, “ਬੱਸ।”

 

‘ਹੁਣ ਜਦੋਂ ਮੈਂਗਲ ਜਸਮੇਲ ਕੌਰ ਨਾਲ ਉੱਚੀ-ਉੱਚੀ ਬੋਲ ਕੇ ਗੱਲਾਂ ਕਰਦਾ ‘ਤੇ ਜ਼ੋਰ ਦਿੰਦਾ ਕਿ. ਉਹਨੇ ਏਥੋਂ ਜਾਣਾ ਹੈ ਤਾਂ ਬਲਵੰਤ ਸਿੰਘ ਸੁਣਦਾ ਰਹਿੰਦਾ। ਅਖੀਰ ਇਕ ਦਿਨ ਉਸ ਨੇ ਮੈਂਗਲ ਨੂੰ ਕਿਹਾ. ”ਏਠੋਂ ਕਿਉਂ ਜਾਨੈਂ ਬ੍ਰਾਈ ਤੌਂ, ਉਰੇ ਈ ਰਹਿ।”

 

ਪਰ ਮੈਂਗਲ ਨੇ ਆਪਣੀ ਜ਼ਿੱਦ ਨਹੀਂ ਛੱਡੀ। ਜਸਮੇਲ ਕੌਰ ਵੀ ਉਹਦੀ ਨਿੱਤ ਦੀ ਗੱਲ ਤੋਂ ਅੱਕੀ ਪਈ ਸੀ । ਉਹ ਉਹਨੂੰ ਬਹੁਤ ਸਮਝਾ-ਸਮਝਾ ਥੱਕ ਚੁੱਕੀ ਸੀ। ਪਰ ਉਹ ਸਮਝਦਾ ਨਹੀਂ ਸੀ। ਬੱਚਿਆਂ ਵਾਲੀ ਹਿੰਡ ਸੀ। ਅੜੀ ਫੜ ਰੱਖੀ ਸੀ ਬੱਸ। ਅਖੀਰ ਜਸਮੇਲ ਕੌਰ ਨੇ ਕਿਹਾ, ‘ਜਾਨੈਂ ਤਾਂ ਜਾਹ ਫੇਰ। ਪਰ ਜੱਸੀ ਨੂੰ ਇਠੈ ਛੋੜ ਜਾ।”

 

ਉਹ ਇਹ ਵੀ ਨਹੀਂ ਮੰਨਦਾ ਸੀ। ਮੈਂਗਲ ਦੀ ਤਿਆਰੀ ਹੋ ਗਈ। ਜੱਸੀ ਜਾਣਾ ਨਹੀਂ ਚਾਹੁੰਦਾ ਸੀ। ਰੋਣ ਲਗਦਾ ਜਾਂ ਕਿਧਰੇ ਲੁਕ ਜਾਂਦਾ। ਪਰ ਮੈਂਗਲ ਉਹਦੇ ਵੱਲ ਘੂਰ ਕੇ ਦੇਖਦਾ ਤਾਂ ਉਹ ਚੁੱਪ ਹੋ ਜਾਂਦਾ। ਜਸਮੇਲ ਕੌਰ ਨੇ ਭਰੇ ਮਨ ਨਾਲ ਕਿਹਾ, ”ਮੈਂਗਲ ਚਲਿਆ ਜਾਹ ਫੇਰ। ਐਸਾਂ ਵਿਚੋਂ ਇਕ ਪ੍ਰੈਸ ਲੈ ਜਾ। ਜ਼ੋ ਵੀ ਤੈਨੂੰ ਪਸੰਦ ਐ। ਦੁੱਧ ਪੀਣ ਨੂੰ ਪ੍ਰੈਸ ਦਿੰਨੀ ਆਂ ਮੈਂ ਤੈਨੂੰ।”

 

ਮੈਂਗਲ ਜਸਮੇਲ ਕੌਰ ਦੀ ਗੱਲ ਸੁਣ ਕੇ ਮੋਹ ਵਿਚ ਰੋਣ ਲੱਗ ਪਿਆ। ਆਪਣੇ ਲੀੜੇ-ਕੱਪੜੇ ਸਾਂਭ ਲਏ। ਜੱਸੀ ਦੇ ਕੱਪੜੇ ਘਰ ਦੇ ਜੁਆਕਾਂ ਨੇ ਉਹਦੇ ਝੋਲੇ ਵਿਚ ਪਾ ਦਿੱਤੇ। ਉਹਦੀਆਂ ਕਿਤਾਬਾਂ-ਕਾਪੀਆਂ ਇਕ ਅਲੱਗ ਝੋਲੇ ਵਿਚ ਸਨ। ਇਹ ਝੋਲਾ ਉਹਦਾ ਸਕੂਲ ਵਾਲਾ ਬਸਤਾ ਸੀ । ਉਹ ਓਦੋਂ ਸੱਤਵੀਂ ਜਮਾਤ ਵਿਚ ਸੀ। ਤੇਰਾਂ-ਚੌਂਦਾਂ ਸਾਲ ਦੀ ਉਮਰ ਹੋਵੇਗੀ।

 

ਮੈਂਗਲ ਆਪ ਮੱਝ ਨਹੀਂ ਖੋਲ੍ਹ ਰਿਹਾ ਸੀ। ਚੁੱਪ ਖੜ੍ਹਾ ਸੀ। ਨਾ ਹੀ ਇਹ ਆਖਦਾ ਸੀ ਕਿ ਆਪੇ ਦੇ ਦਿਓ ਜਿਹੜੀ ਦੇਣੀ ਹੈ। ਜਸਮੇਲ ਕੌਰ ਨੇ ਆਪ ਹੀ ਫੇਰ ਇਕ ਮੱਝ ਕਿੱਲੇ ਤੋਂ ਖੋਲ੍ਹੀ। ਇਹਦੇ ਮਗਰ ਕੁਝ ਨਹੀਂ ਸੀ। ਪਰ ਦੁੱਧ ਦਿੰਦੀ। ਕੱਟੀ ਦੋ ਮਹੀਨੇ ਦੀ ਹੋ ਕੇ ਮਰ ਗਈ ਸੀ। ਮੱਝ ਹੁਣ ਭਾੜੇ ਉੱਤੇ ਮਿਲਦੀ। ਜਸਮੇਲ ਕੌਰ ਨੇ ਇਹ ਵੀ ਦੇਖਿਆ ਸੀ ਕਿ ਕੱਟਰੂ ਵਾਲੀ ਮੱਝ ਐਨੀ ਦੂਰ ਕਿਵੇਂ ਪਹੁੰਚੇਗੀ। ਕੱਟਰੂ ਤਾਂ ਰਾਹ ਵਿਚ ਹੀ ਮਰ ਜਾਏਗਾ। ਕੱਟਰੂ ਤਾਂ ਨਾ ਤੁਰੇ, ਨਾ ਚੁੱਕਿਆ ਜਾਵੇ। ਮੈਂਗਲ ਨੇ ਮੱਝ ਦਾ ਰੱਸਾ ਫੜ ਲਿਆ। ਮੱਥੇ ਨੂੰ ਲਾਇਆ।

 

ਛੱਡ ਦਿੱਤੀ ਪਿਓ-ਪੁੱਤ ਨੇ ਲਿਹਲ ਖੁਰਦ। ਛੱਡ ਦਿੱਤੀ ਉਹਨਾਂ ਨੇ ਇਹ ਮਿੱਟੀ, ਜਿਸ ਮਿੱਟੀ ਵਿਚ ਸਰਦਾਰੋ ਦੀ ਮਿੱਟੀ ਭਸਮ ਹੋ ਗਈ ਸੀ। ਛੱਡ ਦਿੱਤੀ ਉਹਨਾਂ ਨੇ ਉਹ ਮਿੱਟੀ, ਜਿਸ ਮਿੱਟੀ ਵਿਚੋਂ ਐਨੇ ਵਰ੍ਹੇ ਉਹ ਅੰਨ-ਪਾਣੀ ਖਾਂਦੇ ਰਹੇ ਸਨ। ਸਾਰਾ ਪਰਿਵਾਰ ਉਹਨਾਂ ਨੂੰ ਵਿਦਾਅ ਕਰਨ ਆਇਆ। ਮੈਂਗਲ ਦੀਆਂ ਅੱਖਾਂ ਭਰੀਆਂ ਹੋਈਆਂ ਸਨ, ਜੱਸੀ ਦੀਆਂ ਅੱਖਾਂ ਵਿਚ ਪਾਣੀ ਸੀ। ਮੱਝ ਨੇ ਅਰੜਾਟ ਪਾਇਆ ਹੋਇਆ ਸੀ। ਓਧਰ ਪਰਿਵਾਰ ਦੇ ਜੁਆਕਾਂ ਦੀਆਂ ਅੱਖਾਂ ਗਿੱਲੀਆਂ ਸਨ। ਜਸਮੇਲ ਕੌਰ ਨੇ ਜੱਸੀ ਨੂੰ ਹਿੱਕ ਨਾਲ ਲਾ ਕੇ ਪਿਆਰ ਦਿੱਤਾ। ਜੱਸੀ ਦੀਆਂ ਲੇਰਾਂ ਨਿਕਲ ਗਈਆਂ। ਉਹਨੂੰ ਚੁੱਪ ਕਰਾ ਕੇ ਤੇ ਪਰ੍ਹਾਂ ਲਿਜਾ ਕੇ ਜਸਮੇਲ ਕੌਰ ਨੇ ਉਹਦੇ ਕੰਨ ਵਿਚ ਕੁਝ ਆਖਿਆ।

 

ਪਹਿਲਾਂ ਉਹ ਲਹਿਰਾਗਾਗੇ ਤੋਂ ਪੁੱਛਦੇ-ਪੁੱਛਾਉਂਦੇ ਪਿੰਡਾਂ ਨੂੰ ਹੋ ਲਏ। ਮੈਂਗਲ ਨੇ ਲਿਹਲ ਖੁਰਦ ਹੀ ਸਿਆਣੇ ਬੰਦਿਆਂ ਤੋਂ ਪਿੰਡਾਂ ਦਾ ਰਾਹ ਪੁੱਛ ਲਿਆ ਸੀ। ਤੇ ਫੇਰ ਜੱਸੀ ਨੂੰ ਉਹਨੇ ਕਿਹਾ ਸੀ ਕਿ ਉਹ ਇਹਨਾਂ ਪਿੰਡਾਂ ਦੇ ਨਾਂ ਆਪਣੀ ਕਿਸੇ ਕਾਪੀ ਵਿਚ ਲਿਖ ਲਵੇ।

 

ਤੜਕੇ ਸਦੇਹਾਂ ਦੇ ਚਲੇ ਹੋਏ ਉਹ ਦਿਨ ਛਿਪਦੇ ਨੂੰ ਥੰਮਣ ਵਾਲੇ ਪਹੁੰਚ ਗਏ। ਖਾਸੇ ਸਾਰੇ ਪਰੌਂਠੇ, ਆਚਾਰ ਤੇ ਗੰਢੇ ਇਕ ਵੱਡੇ ਪੋਣੇ ਵਿਚ ਬੰਨ੍ਹ ਕੇ ਜਸਮੇਲ ਕੌਰ ਨੇ ਉਹਨਾਂ ਨੂੰ ਦਿੱਤੇ ਸਨ। ਰਾਹਾਂ ਵਿਚ ਤਿੰਨ ਥਾਂ ਬੈਠ ਕੇ ਉਹਨਾਂ ਨੇ ਰੋਟੀ ਖਾਧੀ ਸੀ। ਮੱਝ ਵੀ ਦਮ ਲੈ ਲੈਂਦੀ। ਦੋ ਪਿੰਡਾਂ ਵਿਚ ਚਾਹ ਪੀਤੀ। ਫਿਰਨੀ ਉੱਤੇ ਘਰ ਸਨ। ਚੰਗੇ ਬੰਦੇ ਸਨ, ਖਾਂਦੇ-ਪੀਂਦੇ ਲੋਕ।

 

ਮੱਝ ਨੂੰ ਤੜਕੇ ਚੋਅ ਕੇ ਉਹ ਤੁਰੇ ਸਨ, ਥੰਮਣ ਵਾਲੇ ਆਥਣੇ ਆ ਕੇ ਉਹਨੇ ਦੁੱਧ ਨਹੀਂ ਦਿੱਤਾ। ਬੈਠ ਗਈ ਤੇ ਬੈਠੀ ਹੀ ਰਹੀ। ਮੈਂਗਲ ਨੇ ਡੰਡੇ ਮਾਰ ਕੇ ਉਹਨੂੰ ਖੜ੍ਹੀ ਕੀਤਾ ਸੀ । ਚਾਟ ਨੂੰ ਮੂੰਹ ਨਹੀਂ ਲਾਇਆ। ਨਾ ਦੁੱਧ ਲਾਹਿਆ। ਫੇਰ ਬੈਠ ਗਈ। ਐਨਾ ਲੰਮਾ ਪੈਂਡਾ ਮਾਰ ਕੇ ਉਹ ਪੂਰਾ ਥੱਕ ਗਈ ਸੀ।.

 

ਥੰਮਣ ਵਾਲੇ ਜਾਣ ਤੋਂ ਪਹਿਲਾਂ ਹੀ ਮੈਂਗਲ ਦੀ ਹਵਾ ਓਥੇ ਪੰਹੁਚੀ ਹੋਈ ਸੀ। ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਇਕ ਮੁੰਡਾ ਵੀ ਹੈ। ਉਹ ਓਪਰਿਆਂ ਵਾਂਗ ਪਿੰਡ ਵੜੇ ਸਨ। ਕਿਸੇ ਨੇ ਵੀ ਮੈਂਗਲ ਨੂੰ ਸਿਆਣਿਆ ਨਹੀਂ। ਉਹਦੀਆਂ ਦਾੜ੍ਹੀ-ਮੁੱਛਾਂ ਵਧੀਆਂ ਹੋਈਆਂ ਸਨ। ਦਾੜ੍ਹੀ ਵਿਚ ਕੋਈ-ਕੋਈ ਚਿੱਟਾ ਵਾਲ ਸੀ । ਦਾੜ੍ਹੀ-ਮੁੱਛਾਂ ਐਨੀਆਂ ਫੈਲੀਆਂ ਹੋਈਆਂ ਸਨ ਕਿ ਚਿਹਰੇ ਦਾ ਪਤਾ ਹੀ ਨਹੀਂ ਲਗਦਾ ਸੀ। ਢਿਲਕੀ ਹੋਈ ਪਗੜੀ ਨੇ ਚਿਹਰੇ ਨੂੰ ਹੋਰ ਵੀ ਢੱਕ ਲਿਆ। ਮੈਂਗਲ ਨੇ ਬੰਦੇ ਸਿਆਣ ਲਏ ਸਨ. ਪਰ ਕਿਸੇ ਨੂੰ ਬੁਲਾਇਆ ਨਹੀਂ। ਸੋਚਿਆ ਸੀ, ਕੱਲ੍ਹ ਨੂੰ ਹੀ ਗੱਲ ਕਰਾਂਗੇ ਇਹਨਾਂ ਨਾਲ। ਉਹ ਅੱਖਾਂ ਵਿਚ ਹੀ ਹੱਸਦਾ। ਉਹਦੇ ਬੁੱਲ੍ਹ ਕਦੇ ਸੁੰਗੜਦੇ, ਕਦੇ ਫੈਲ ਜਾਂਦੇ। ਉਹ ਕਦੇ ਖੁਸ਼ ਹੁੰਦਾ, ਕਦੇ ਹੈਰਾਨ। ਉਹ ਜਿੱਥੋਂ ਵੀ ਲੰਘ ਗਿਆ, ਸੋ ਲੰਘ ਗਿਆ। ਮੁੜ ਕੇ ਨਹੀਂ ਝਾਕਿਆ। ਸੱਥਾਂ ਵਿਚ ਬੈਠੇ ਲੋਕ ਜ਼ਰੂਰ ਹੈਰਾਨ ਹੁੰਦੇ ਤੇ ਗੱਲ ਕਰਦੇ ਕਿ ਇਹ ਕੌਣ ਹੋਇਆ ਬਈ, ਕੀਹਦੇ ਜਾਣਾ ਹੈ? .

 

ਘਰ ਦਾ ਬਾਰਖੁੱਲ੍ਹਾ ਸੀ। ਮੱਝ ਦਾ ਰੱਸਾ ਜੱਸੀ ਨੂੰ ਫੜਾ ਕੇ ਪਹਿਲਾਂ ਮੈਂਗਲ ਅੰਦਰ ਗਿਆ। ਪਰਸਿੰਨੀ ਚੁੱਲ੍ਹੇ ਮੂਹਰੇ ਬੈਠੀ ਦਾਲ ਰਿੰਨ੍ਹ ਰਹੀ ਸੀ। ਆਟਾ ਗੁੰਨ੍ਹ ਕੇ ਥਾਲੀ ਵਿਚ ਪੋਣੇ ਨਾਲ ਢਕਿਆ ਪਿਆ ਸੀ। ਚੁੱਲ੍ਹੇ ਵਿਚ ਛਿਟੀਆਂ ਦਾ ਕੋਈ-ਕੋਈ ਡੱਕਾ ਸੁੱਟਦੀ ਤੇ ਬਲ ਰਹੀਆਂ ਛਿੱਟੀਆਂ ਦੇ ਰੁੱਗ ਨੂੰ ਅਗਾਂਹ ਕਰਦੀ ਉਹ ਨਿਸ਼ਚਿੰਤ ਜਿਹੀ ਬੈਠੀ ਸੀ । ਅੱਗ ਲਟ-ਲਟ ਬਲਣ ਲਗਦੀ ਤਾਂ ਉਹ ਦੋਵੇਂ ਹੱਥ ਜੋੜਦੀ ਤੇ ਮੱਥੇ ਨੂੰ ਲਾ ਕੇ ਬੈਠ ਜਾਂਦੀ। ਮੈਂਗਲ ਨੇ ਖਘੂਰ ਮਾਰੀ। ਉਹ ਮੱਥੇ ਤੋਂ ਹੱਥ ਪਰ੍ਹਾਂ ਹਟਾ ਕੇ ਵਿਹੜੇ ਵਲ ਗੌਰ ਨਾਲ ਝਾਕੀ।

 

ਮੈਂਗਲ ਨੇ ਉਹਨੂੰ ਮੱਥਾ ਟੇਕਿਆ। ਪੈਰੀਂ ਹੱਥ ਲਾਏ। ਬੋਲਿਆ, “ਸਿਆਣਿਆ ਨਹੀਂ ਮੈਨੂੰ?”

 

”ਨਾ ਭਾਈ ਮੈਂ ਤਾਂ ਸਿਆਣਿਆ ਨ੍ਹੀ। ਐਥੋਂ ਈ ਐ ਕਿ ਪਾਸਿਓਂ ਕਿਧਰੋਂ?”

 

”ਬੋਲ ਤੋਂ ਵੀ ਪਛਾਣ ਨਹੀਂ ਆਉਂਦੀ?”

 

”ਨਾ ਭਾਈ, ਕੋਈ ਪਤਾ ਨਹੀਂ ਲੱਗਦਾ ਮੈਨੂੰ ਤਾਂ।’’

 

‘‘ਰਸੋਈ ਵਿਚ ਘੁਸ-ਮੁਸਾ ਸੀ। ਸਿਆਲ ਦੀ ਰੁੱਤ ਸੀ। ਉਹ ਪਰਸਿੰਨੀ ਦੇ ਸਾਹਮਣੇ ਬੈਠਾ ਸੀ। ਚੁੱਲ੍ਹੇ ਦੇ ਚਾਨਣ ਵਿਚ ਮੈਂਗਲ ਦਾ ਚਿਹਰਾ ਦਿਸਦਾ। ਉਹ ਫੋਕਾ ਫੋਕਾ ਜਿਹਾ ਹੱਸ ਰਹੀ ਸੀ। ਆਖਦੀ ਸੀ, ‘ਨਾ ਭਾਈ, ਮੇਰੀ ਸਮਝੋ ਤਾਂ ਬਾਹਰ ਐ। ਤੂੰ ਆਪ ਈ ਦੱਸ ਦੇ। ਕੌਣ ਐਂ ਤੂੰ?”

 

‘”ਬੱਸ, ਜਮ੍ਹਾਂ ਨਹੀਂ ਸਿਆਣਿਆ ਮੈਨੂੰ?”

 

”ਨਾ ਭਾਈ।” ਉਹ ਫੇਰ ਨਿੱਕਾ-ਨਿੱਕਾ ਹੱਸੀ।

 

‘‘ਥੋਡਾ ਧੌਂਕਲ ਕਿੱਥੇ ਐ?’’

 

”ਉਹ ਤਾਂ ਗੁਜ਼ਰ ਗਿਆ, ਭਾਈ। ਗਿਆ ਓਥੇ।” ਪਰਸਿੰਨੀ ਨੇ ਉਤਾਂਹ ਹੱਥ ਕੀਤਾ।

 

”ਤੇ ਮੈਂਗਲ?”

 

“ਉਹਦਾ ਕੋਈ ਪਤਾ ਨਹੀਂ। ਕਈ ਸਾਲ ਹੋ ‘ਗੇ।” ਉਹਨੇ ਖਾਲੀ ਹੱਥ ਹਿਲਾਇਆ।

 

”ਮੈਂਗਲ ਆਉਂਦਾ ਨਹੀਂ ਹੁਣ?”

 

”ਕੀ ਪਤੈ, ਹੋਊਗਾ ਤਾਂ ਆਜੂਗਾ।'”

 

‘’ਤਾਂ ਫੇਰ ਆਹ ਬੈਠਾਂ ਮੈਂ! ਮੈਂ ਮੈਂਗਲ ਆਂ।’

 

”ਤੂੰ ਮੈਂਗਲ ਐ?”

 

‘‘ਹਾਂ, ਤੇਰੇ ਸਾਮ੍ਹਣੇ ਆਂ। ਹੁਣ ਆਉਨਾਂ ਸਿਆਣ ‘ਚ ਕਿ ਹਾਲੇ ਵੀ ਨਹੀਂ?”

 

ਭਰਜਾਈ ਨੇ ਦੋਵੇਂ ਹੱਥਾਂ ਦੀ ਤਾੜੀ ਮਾਰੀ! ਤੇ ਮੂੰਹੋਂ ਅਜੀਬ ਜਿਹੀ ਆਵਾਜ਼ ਕੱਢੀ, ‘‘ਹੂ ਊ…’

 

ਮੈਂਗਲ ਨੇ ਦੁਬਾਰਾ ਉਹਦੇ ਪੈਰ ਫੜੇ। CLUB COM

 

”ਮੈਂ ਮਰ ਜਾਂ!” ਉਹ ਉੱਠਕੇ ਖੜੀ ਹੋ ਗਈ। ਉਹਦਾ ਹਾਲ-ਚਾਲ ਪੁੱਛਣ ਲੱਗੀ।

 

”ਮੁੰਡਾ ਵੀ ਐ।”

 

‘‘ਮੁੰਡਾ ਕੌਣ?’’

 

‘”ਪੁੱਤ ਆਪਣਾ।”

 

ਉਹ ਸਮਝੀ ਨਹੀਂ। ਮੈਂਗਲ ਨੇ ਜੱਸੀ ਨੂੰ ਹਾਕ ਮਾਰੀ ਤੇ ਕਿਹਾ ਕਿ ਉਹ ਅਗਲੇ ਬਾਰ ਜਾ ਕੇ ਐਸ ਨੂੰ ਅੰਦਰ ਬੰਨ੍ਹ ਦੇਵੇ ! ਜੱਸੀ ਨੂੰ ਅਗਲੇ ਬਾਰ ਦਾ ਕੋਈ ਪਤਾ ਨਹੀਂ ਸੀ। ਉਹ ਤਾਂ ਸਭ ਕਾਸੇ ਤੋਂ ਅਣਜਾਣ ਸੀ। ਤੇ ਫੇਰ ਮੈਂਗਲ ਆਪ ਬੈਠਕ ਦੇ ਬਾਰ ਤੋਂ ਬਾਹਰ ਗਿਆ। ਮੱਝ ਦਾ ਰੱਸਾ ਫੜ ਕੇ ਅੱਗੇ ਨੂੰ ਹੋ ਗਿਆ। ਤਖਤੇ ਖੁੱਲ੍ਹੇ ਹੀ ਸਨ। ਉਹਨੇ ਮੱਝ ਅੰਦਰ ਲਿਜਾ ਕੇ ਕਿੱਲੇ ਨਾਲ ਬੰਨ੍ਹ ਦਿੱਤੀ। ਖੁਰਲੀ ਓਹੀ ਸੀ। ਕਿੱਲੇ ਓਹੀ ਸਨ। ਪਰ ਘਰ ਵਿਚ ਪਸ਼ੂ ਕੋਈ ਨਹੀਂ ਸੀ। ਪਸ਼ੂਆਂ ਲਈ ਨੀਰਾ-ਚਾਰਾ ਵੀ ਕਿੱਥੋਂ ਹੋਣਾ ਸੀ।

 

”ਤਾਈ ਦੇ ਪੈਰੀਂ ਹੱਥ ਲਾ ਓਏ।’`

 

ਜੱਸੀ ਨੇ ਮੱਥਾ ਟੇਕਿਆ ਤੇ ਬੁੜ੍ਹੀ ਦੇ ਪੈਰੀਂ ਹੱਥ ਲਾ ਦਿੱਤੇ। ਉਹ ਅਸੀਸਾਂ ਦੇਣ ਲੱਗੀ। ਪਰ ਸਮਝੀ ਅਜੇ ਵੀ ਨਹੀਂ।

 

”ਬੈਠ ਕੇ ਦਸਦਾਂ। ਸਾਹ ਲੈ ਲੀਏ।” ਮੈਂਗਲ ਨੇ ਕਿਹਾ!

 

ਪਰਸਿੰਨੀ ਦਾ ਸੁਭਾਓ ਸੀ, ਉਹ ਕੀੜੇ-ਪਤੰਗੇ ਤੋਂ ਆਥਣ ਦੀ ਰੋਟੀ ਸਦੇਹਾਂ ਹੀ ਪਕਾ ਲੈਂਦੀ। ਇਸ ਗੱਲ ਦਾ ਮੈਂਗਲ ਨੂੰ ਪਤਾ ਸੀ।

 

ਪਰਸਿੰਨੀ ਨੇ ਕੱਲ੍ਹ ਵਾਸਤੇ ਵੀ ਸਾਬਤ ਮੂੰਗੀ ਦੀ ਦਾਲ ਹੁਣੇ ਬਣਾ ਲਈ ਸੀ। ਏਸ ਕਰਕੇ ਉਹਨਾਂ ਤਿੰਨਾਂ ਨੂੰ ਸਰ ਗਿਆ। ਆਟਾ ਮੱਕੀ ਦਾ ਉਹਨੇ ਹੋਰ ਗੁੰਨ੍ਹ ਲਿਆ। ਘਰ ਵਿਚ ਦੇਸੀ ਘਿਓ ਵੀ ਸੀ। ਮੈਂਗਲ ਨੂੰ ਆਪਣੇ ਘਰ ਦੀ ਰੋਟੀ ਖਾ ਕੇ ਪੂਰਾ ਅਨੰਦ ਆਇਆ। ਐਨੀ ਸੁਆਦ ਰੋਟੀ ਪਿਛਲੇ ਪੰਦਰਾਂ ਸਾਲਾਂ ਤੋਂ ਕਿਧਰੇ ਨਹੀਂ ਖਾਧੀ ਸੀ। ਹਰੀਆਂ ਮਿਰਚਾਂ ਦਾ ਆਚਾਰ ਰਾਈ ਪਾ ਕੇ ਬਣਾਇਆ ਹੋਇਆ, ਸਾਬਤ ਮੂੰਗੀ ਦੀ ਦਾਲ ਮਸਾਲੇਦਾਰ ਤੇ ਮੱਕੀ ਦੀਆਂ ਰੋਟੀਆਂ। ਇਹ ਪਦਾਰਥ ਹੋਰ ਕਿਧਰੇ ਨਹੀਂ ਸੀ। ਪਰ ਜੱਸੀ ਨੇ ਨੱਕ ਮਾਰ ਕੇ ਰੋਟੀ ਖਾਧੀ। ਉਹਨੂੰ ਏਥੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਉਹਦਾ ਬਾਪ ਉਹਨੂੰ ਕਿੱਥੇ ਏਥੇ ਚੁੱਕ ਲਿਆਇਆ ਸੀ।

 

ਮੱਝ ਵਾਸਤੇ ਕੱਖ ਮੈਂਗਲ ਗੁਆਂਢੀਆਂ ਦਿਓ ਮੰਗ ਲਿਆਇਆ। ਗੁਆਂਢੀਆਂ ਨੂੰ ਪਤਾ ਲੱਗਿਆ ਤਾਂ ਜਿਵੇਂ ਅਣੋਖਾ ਚਾਅ ਚੜ੍ਹ ਗਿਆ ਹੋਵੇ ਉਹਨਾਂ ਨੂੰ। ਕਹਿਣ ਲੱਗੇ, ‘ਹੋਰ ਲੈਜਾ ਜੋ ਮਰਜੀ, ਜਿਹੜੀ ਵੀ ਚੀਜ਼ ਦੀ ਲੋੜ ਐ।’

 

ਰੋਟੀ-ਟੁੱਕ ਖਾ ਕੇ ਉਹਨਾਂ ਨੇ ਸਬਾਤ ਵਿਚ ਮੰਜੇ ਡਾਹ ਲਏ। ਰਜ਼ਾਈਆਂ-ਗੁਦੈਲੇ ਘਰ ਵਿਚ ਹੈਗੇ ਸਨ। ਦਿਉਰ-ਭਰਜਾਈ ਗੱਲਾਂ ਕਰਨ ਲੱਗੇ। ਕਿੱਲੇ ਟੰਗੀ ਲਾਲਟੈਣ ਲਗਾਤਾਰ ਬਲ ਰਹੀ ਸੀ। ਪਿੰਡ ਵਿਚ ਬਿਜਲੀ ਆ ਚੁੱਕੀ ਸੀ। ਪਰ ਲੰਗੇ ਡੰਗ ਹੀ ਲਾਟੂ ਬਲਦੇ । ਉਸ ਦਿਨ ਤਾਂ ਸਵੇਰ ਤੋਂ ਹੀ ਬਿਜਲੀ ਨਹੀਂ ਸੀ। ਜੱਸੀ ਛੇਤੀ ਹੀ ਸੌਂ ਗਿਆ। :

 

ਪਹਿਲਾਂ ਤਾਂ ਪਰਸਿੰਨੀ ਨੇ ਧੌਂਕਲ ਬਾਰੇ ਸਭ ਦੱਸਿਆ। ਉਹਨੂੰ ਮਰੇ ਨੂੰ ਸੱਤ ਸਾਲ ਬੀਤ ਚੁੱਕੇ ਸਨ। ਕਿਵੇਂ ਉਹਦੀਆਂ ਦੋਵੇਂ ਕਲਾਂ ਛੁੱਟ ਪਈਆਂ ਸਨ।। ਓਧਰ ਟੁੱਟੀਆਂ ਤੇ ਓਧਰ ਉੱਪਰ-ਛੱਲਾਂ। ਸ਼ਰੀਕੇ ਦੇ ਬੰਦੇ ਉਹਨੂੰ ਚੁੱਕ ਕੇ ਰੋਡ ਸ਼ਾਹ ਦੀ ਮੰਡੀ ਲੈ ਗਏ। ਘਰ ਤਾਂ ਉਹਦੀ ਲੋਥ ਆਈ। ਪਰਸਿੰਨੀ ਆਖ ਰਹੀ ਸੀ, ”ਓਦਣ, ਮੈਂਗਲਾ, ਮੈਂ ਤੈਨੂੰ ਬਹੁਤ ਯਾਦ ਕੀਤਾ। ਹਾਏ! ਛੋਟਾ ਏਥੇ ਹੁੰਦਾ ਤਾਂ ਉਹੀ ਲਾਉਂਦਾ ਚਿਤਾ ਨੂੰ ਅੱਗ।” ਦਿਉਰ-ਭਰਜਾਈ ਦੋਵੇਂ ਹੀ ਰਜ਼ਾਈਆਂ ਵਿਚ ਬੈਠੇ ਰੋਂਦੇ ਰਹੇ। ਫੇਰ ਪਰਸਿੰਨੀ ਨੇ ਅੱਖਾਂ ਪੂੰਝੀਆਂ। ਖੰਘ ਕੇ ਗਲਾ ਸਾਫ ਕੀਤਾ। ਮੁੰਜੇ ਨੇੜੇ ਹੀ ਥੁੱਕਿਆ। ਬੋਲੀ, ‘‘ਹੁਣ ਤੂੰ ਸੁਣਾ ਆਵਦੀ। ਕਿੱਥੇ ਰਿਹਾ ਐਨੇ ਸਾਲ? ਇਹ ਮੁੰਡਾ ਕੌਣ ਐ?’’

 

ਮੈਂਗਲ ਨੇ ਸਰਦਾਰੋ ਦੀ ਸਾਰੀ ਕਹਾਣੀ ਸੁਣਾਈ। ਕਿਵੇਂ ਉਹ ਉਹਨੂੰ ਏਥੋਂ ਲੈ ਕੇ ਗਿਆ। ਕਿਵੇਂ ਉਹ ਲਹਿਰੇਗਾਗੇ ਦੀ ਮੰਡੀ ਕੋਲ ਲਿਹਲ਼ ਖੁਰਦ ਪਹੁੰਚੇ। ਜੁਆਲਾ ਸਿੰਘ ਦੇ ਪਰਿਵਾਰ ਬਾਰੇ ਦੱਸਿਆ ਤੇ ਜਸਮੇਲ ਕੌਰ ਦਾ ਖਾਸ ਤੌਰ ਉੱਤੇ। ਕਹਿਣ ਲੱਗਿਆ, ‘ਇਹ ਮੁੰਡਾ ਮਸਾਂ ਸੱਤ ਵਰ੍ਹਿਆਂ ਦਾ ਸੀ, ਜਦੋਂ ਉਹ ਮਰ ‘ਗੀ। ਸੱਪ ਲੜ ਕੇ ਮਰ ‘ਗੀ ਸੀ।” ਮੈਂਗਲ ਚੁੱਪ ਹੋ ਗਿਆ, ਜਿਵੇਂ ਅੱਜ ਹੀ ਉਹਨੇ ਆਪਣਾ ਦੁੱਖ ਕਿਸੇ ਆਪਣੇ ਨੂੰ ਦੱਸਿਆ ਹੋਵੇ। ਉਹਨੂੰ ਅਜੀਬ ਜਿਹੀ ਰਾਹਤ ਮਿਲੀ :

 

ਲਾਲਟੈਣ ਦਾ ਤੇਲ ਮੁੱਕ ਗਿਆ। ਭੱਕ ਕਰਕੇ ਬੁਝ ਗਈ! ਮੈਂਗਲ ਉੱਠਕੇ ਬਾਹਰ ਗਿਆ। ਆਸਮਾਨ ਵਲ ਝਾਕਿਆ, ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਸੀ। ਉਹਨੇ ਪ੍ਰੈਸ ਨੂੰ ਜਾ ਕੇ ਦੇਖਿਆ। ਉਹ ਪੈਰ ਪਸਾਰ ਕੇ ਪਈ ਹੋਈ ਸੀ। ਪਾਲਾ ਕੋਈ ਖਾਸ ਨਹੀਂ ਸੀ।

 

ਅਗਲੇ ਦਿਨ ਸਾਰੇ ਪਿੰਡ ਵਿਚ ਚਰਚਾ ਸੀ ਕਿ ਧੌਕਲ ਦਾ ਛੋਟਾ ਭਾਈ ਪੰਦਰਾਂ ਵਰ੍ਹਿਆਂ ਪਿੱਛੋਂ ਵਾਪਸ ਆ ਗਿਆ ਹੈ। ਦੁੱਲੇ ਬਾਜੀਗਰ ਦੀ ਘਰਵਾਲੀ ਸਰਦਾਰੋ ਨੂੰ ਓਹੀ ਲੈ ਗਿਆ ਸੀ । ਉਹ ਸੁਨਾਮ ਵਲ ਕਿਧਰੇ ਜਾ ਟਿਕੇ ਸਨ। ਬਾਜੀਗਿਰਨੀ ਤਾਂ ਸੱਪ ਲੜ ਕੇ ਮਰ ਗਹੀ। ਉਹਨੇ ਮੈਂਗਲ ਦਾ ਮੁੰਡਾ ਜੰਮਿਆ ਸੀ। ਉਹ ਮੁੰਡਾ ਹੁਣ ਨਾਲ ਆਇਆ ਹੈ।

 

ਆਂਢੀ-ਗੁਆਂਢੀ ਤੇ ਪਿੰਡ ਦੇ ਹੋਰ ਲੋਕ ਧੌਂਕਲ ਦੇ ਘਰ ਆਉਣ ਲੱਗੇ। ਕੋਈ ਕੋਈ ਤਾਂ ਜੱਸੀ ਦੇ ਮੂੰਹ ਉੱਤੇ ਆਖ ਦਿੰਦਾ, ”ਇਹ ਬਾਜਗਰਨੀ ਦਾ ਮੁੰਡਾ ਐ।” ਜੱਸੀ ਨੂੰ ਬੜੀ ਸ਼ਰਮ ਆਉਂਦੀ। ਉਹ ਧਰਤੀ ਵਿਚ ਨਿੱਘਰ-ਨਿੱਘਰ ਜਾਂਦਾ। ਉਹਦੀ ਹੋਂਦ ਦੇ ਭੇਤ ਖੁੱਲ੍ਹ ਰਹੇ ਸਨ। ਮੈਂਗਲ ਉਹਨੂੰ ਓਪਰਾ-ਓਪਰਾ ਲੱਗਣ ਲਗਦਾ।

 

ਕੁਝ ਦਿਨਾਂ ਬਾਅਦ ਮੈਂਗਲ ਆਪ ਜਾ ਕੇ ਜੱਸੀ ਨੂੰ ਰੋਡ ਸ਼ਾਹ ਦੇ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਆਇਆ। ਲਹਿਰੇਗਾਗੇ ਤੋਂ ਸਕੂਲ ਛੱਡਣ ਦਾ ਸਰਟੀਫੀਕੇਟ ਉਹ ਲੈਕੇ ਆਏ ਸਨ। ਸੱਤ ਮੀਲ ਉਹ ਤੁਰ ਕੇ ਜਾਂਦਾ, ਤੁਰਕੇ ਵਾਪਸ ਆਉਂਦਾ। ਥੱਕ ਜਾਂਦਾ । ਪੜ੍ਹਾਈ ਵਿਚ ਉਹਦਾ ਜੀਅ ਨਹੀਂ ਲਗਦਾ ਸੀ। ਪਿੰਡ ਦੇ ਮੁੰਡੇ ਉਹਨੂੰ ਖਿਝਾਉਂਦੇ ਵੀ ਰਹਿੰਦੇ। ‘‘ਓਏ ਬਾਜੀਗਰਨੀ ਦਿਆ’’ ਆਖਦੇ। ਲਹਿਰੇਗਾਰੇ ਉਹ ਪੂਰਾ ਹੁਸ਼ਿਆਰ ਸੀ, ਏਥੇ ਆ ਕੇ ਪਹਿਲਾ ਵੀ ਭੁੱਲਣ ਲੱਗਿਆ।

 

ਪਰਸਿੰਨੀ ਉਹਨੂੰ ਬਹੁਤ ਪਿਆਰ ਕਰਦੀ। ਪੁੱਚ-ਪੁੱਚ ਕਰਦੀ ਰਹਿੰਦੀ। ਉਹਨੂੰ ਵਧੀਆ ਖਾਣ ਨੂੰ ਦਿੰਦੀ। ਉਹਦੇ ਨਾਲ ਗੱਲਾਂ ਕਰਦੀ। ਉਹਦੀ ਮਾਂ ਬਾਰੇ ਪੁੱਛੰਦੀ। ਆਖਦੀ, ‘‘ਮੈਂ ਵੀ ਤੇਰੀ ਮਾਂ ਆਂ। ਤੂੰ ਓਦਰਿਆ ਨਾ ਕਰ। ਜੀਅ ਲਾ ਕੇ ਪੜ੍ਹਾਈ ਕਰ ਆਵਦੀ। ਅਫਸਰ ਬਣਜੇਂਗਾ।’

 

ਮੱਝ ਖਾਸਾ ਦੁੱਧ ਦਿੰਦੀ । ਉਹਨਾਂ ਤਿੰਨਾਂ ਤੋਂ ਮੁੱਕਦਾ ਨਹੀਂ ਸੀ। ਮੈਂਗਲ ਮੱਝ ਲੈ ਕੇ ਖੇਤਾਂ ਨੂੰ ਜਾਂਦਾ! ਚਾਰ ਲਿਆਉਂਦਾ। ਉਹਦੇ ਕੋਲ ਪੈਸੇ ਸਨ। ਖਰਚ ਕੋਈ ਖਾਸ ਨਹੀਂ ਸੀ। ਘਰ ਦਾ ਸਾਰਾ ਖਰਚ ਪਰਸ਼ਿੰਨੀ ਸਿਰ ਸੀ। ਧੌਂਕਲ ਕਈ ਹਜ਼ਾਰ ਰੁਪਿਆ ਛੱਡ ਗਿਆ ਸੀ। ਇਹ ਹੁਣ ਰੋਡ ਸ਼ਾਹ ਦੀ ਮੰਡੀ ਵਿਜੇ ਕੁਮਾਰ ਆੜ੍ਹਤੀਏ ਕੋਲ ਜਮ੍ਹਾਂ ਸੀ। ਉਹਦਾ ਤੀਜੇ ਮਹੀਨੇ ਵਿਆਜ ਹੀ ਐਨਾ ਆ ਜਾਂਦਾ, ਜਿਹੜਾ ਉਹਨਾਂ ਤਿੰਨਾਂ ਲਈ ਕਾਫੀ ਸੀ। ਵਿਜੇ ਕੁਮਾਰ ਆਪ ਆ ਕੇ ਵਿਆਜ ਦੇ ਜਾਂਦਾ। ਇਹ ਰੁਪਈਆਂ ਧੌਂਕਲ ਨੇ ਇਹ ਕਹਿਕੇ ਵਿਜੇ ਕੁਮਾਰ ਨੂੰ ਫੜਾਇਆ ਹੋਇਆ ਸੀ ਕਿ ਜੇ ਉਹਨੂੰ ਉਹਨੂੰ ਕਦੇ ਕੋਈ ‘ਹੀਮ-ਕੀਮ’ ਹੋ ਜਾਵੇ ਤਾਂ ਇਹ ਪੈਸਾ ਉਹਦੀ ਘਰਵਾਲੀ ਪਰਸਿੰਨੀ ਦਾ ਹੈ। ਉਹਨੂੰ ਦਿੱਤਾ ਜਾਵੇ।

 

ਮੈਂਗਲ ਨੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਸੀ ਕਿ ਉਹ ਕਿਹੜਾ ਕੰਮ ਸ਼ੁਰੂ ਕਰੇ। ਉਹ ਸੱਥ ਵਿਚ ਬੈਠ ਜਾਂਦਾ ਤੇ ਲੋਕਾਂ ਨਾਲ ਗੱਲਾਂ ਕਰਦਾ। ਵਸਾਖੀ ਤੋਂ ਬਾਅਦ ਉਹ ਇਕ ਜੱਟ ਨਾਲ ਸੀਰੀ ਰਲ ਗਿਆ। ਇਹ ਜੱਟ ਦੂਜੇ ਅਗਵਾੜੋਂ- ਸੀ। ਉਹਨਾਂ ਦੇ ਸ਼ਰੀਕੇ ਵਿਚੋਂ ਨਹੀਂ ਸੀ।

 

ਜੱਸੀ ਨੇ ਸੱਤਵੀਂ ਜਮਾਤ ਮਸਾਂ ਹੀ ਪਾਸ ਕੀਤੀ। ਅੱਠਵੀਂ ਵਿਚ ਹੋ ਗਿਆ। ਨਵੀਆਂ ਕਿਤਾਬਾਂ ਲੈ ਲਈਆਂ। ਪਰ ਉਹਦਾ ਜੀਅ ਨਹੀਂ ਲੱਗਿਆ। ਹਾਲੇ ਤੱਕ ਵੀ ਉਹਨੂੰ ਲਿਹਲ ਖੁਰਦ ਦੇ ਸੁਪਨੇ ਆਉਂਦੇ। ਬੇਬੇ ਜਸਮੇਲ ਕੌਰ ਹਿੱਕ ਉੱਤੇ ਚੜ੍ਹੀ ਰਹਿੰਦੀ। ਜੱਸੀ ਦਾ ਦਿਲ ਕਰਦਾ, ਉਹ ਉਹਨਾਂ ਹੀ ਜੁਆਕਾਂ ਵਿਚ ਜਾ ਕੇ ਬੈਠੇ। ਉਹਨਾਂ ਨਾਲ ਖੇਡੇ ਤੇ ਲਹਿਰੇ ਗਾਗੇ ਸਕੂਲ ਜਾਇਆ ਕਰੇ। ਉਹਦੀ ਸਿਹਤ ਅੱਧੀ ਵੀ ਨਹੀਂ ਰਹਿ ਗਈ ਸੀ। ਉਹ ਸੁੱਕ ਕੇ ਤਾਂਬੜ ਹੋਇਆ ਪਿਆ ਸੀ। ਭੁੱਖ ਨਹੀਂ ਲਗਦੀ ਸੀ। ਰੋਟੀ ਖਾਣ ਲਗਦਾ, ਬੁਰਕੀ ਮੂੰਹ ਵਿਚ ਫੁੱਲ ਜਾਂਦੀ। ਤਾਈ ਪਰਸਿੰਨੀ ਦਾ ਪਿਆਰ ਉਹਨੂੰ ਓਪਰਾ-ਓਪਰਾ ਲਗਦਾ। ਉਹਨੂੰ ਆਪਣਾ ਬਾਪ ਵੀ ਓਪਰਾ ਸੀ। ਜਿਵੇਂ ਕੋਈ ਹੋਰ ਬੰਦਾ ਉਹਨੂੰ ਜ਼ਬਰਦਸਤੀ ਫੜ ਕੇ ਇਸ ਪਿੰਡ ਵਿਚ ਲੈ ਆਇਆ ਹੋਵੇ1

 

ਮਈ-ਜੂਨ ਦਾ ਮਹੀਨਾ ਸੀ। ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਹਾਲੇ ਹੋਈਆਂ ਨਹੀਂ ਸਨ। ਜੱਸੀ ਨੇ ਪਿਓ ਕੋਲ ਬਹਾਨਾ ਲਾਇਆ ਕਿ ਉਹਨੇ ਦੋ ਕਿਤਾਬਾਂ ਤੇ ਚਾਰ ਕਾਪੀਆਂ ਹੋਰ ਮੁੱਲ ਲੈਣੀਆਂ ਹਨ। ਨਵਾਂ ਪੈੱਨ ਤੇ ਜੁਮੈਟਰੀ-ਬਕਸ ਵੀ ਖ਼ਰੀਦਣਾ ਹੈ। ਮੈਂਗਲ ਅਣਪੜ੍ਹ ਬੰਦਾ ਸੀ। ਉਹਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਸੀ। ਉਹਨੇ ਪੁੱਛਿਆ, ”ਤੂੰ ਪੈਸੇ ਦੱਸ, ਕਿੰਨੇ ਚਾਹੀਦੇ ਨੇ?”

 

”ਤੀਹ ਰੁਪਈਏ।” ਜੁੱਸ਼ੀ ਨੇ ਕਿਹਾ।

 

ਮੈਂਗਲ ਨੇ ਪਰਸਿੰਨੀ ਤੋਂ ਉਹਨੂੰ ਤੀਹ ਰੁਪਏ ਦਿਵਾ ਦਿੱਤੇ। ਪਰਸਿੰਨੀ ਬੋਲੀ, ‘ਤੂੰ ਡੱਡੇ, ਮੈਥੋਂ ਈ ਸਿੱਧਾ ਮੰਗ ਲੈਂਦਾ।’’

 

ਤਾਈ ਦੀ ਗੱਲ ਸੁਣ ਕੇ ਉਹ ਸੰਗਣ ਲੱਗਿਆ। ਅੱਜ ਉਹ ਖ਼ੁਸ਼-ਖ਼ੁਸ਼ ਦਿਸਦਾ ਸੀ। ਬਸਤਾ ਚੁੱਕ ਕੇ ਉਹ ਰੋਡ ਸ਼ਾਹ ਨੂੰ ਤੁਰ ਪਿਆ। ਪਰ ਸਕੂਲ ਨਹੀਂ ਗਿਆ। ਉਹਨੇ ਲਹਿਰੇਗਾਗੇ ਪਹੁੰਚਣ ਲਈ ਕਈ ਦਿਨ ਪਹਿਲਾਂ ਹੀ ਰੋਡ ਸ਼ਾਹ ਦੇ ਬੱਸ-ਅੱਡੇ ਤੋਂ ਪੁੱਛ ਰੱਖਿਆ ਸੀ। ਕਿਹੜੀ-ਕਿਹੜੀ ਥਾਂ ਬੱਸ ਬਦਲੇਗੀ। ਲਹਿਰਗਾਗੇ ਤੱਕ ਕਿਰਾਇਆ ਕਿੰਨਾ ਹੈ।

 

ਓਧਰ ਮੈਂਗਲ ਤੇ ਪਰਸਿੰਨੀ ਕਿੰਨੀ ਹੀ ਰਾਤ ਤੱਕ ਸੁੱਤੇ ਨਹੀਂ ਕਿ ਜੱਸੀ ਆਥਣ ਨੂੰ ਸਕੂਲੋਂ ਮੁੜਿਆ ਕਿਉਂ ਨਹੀਂ? ਪਿੰਡ ਦੇ ਹੋਰ ਸਭ ਮੁੰਡੇ ਆ ਗਏ. ਉਹ ਕਿੱਥੇ ਹੈ? ਉਹਦੇ ਜਮਾਤੀਆਂ ਤੋਂ ਪਤਾ ਕੀਤਾ ਸੀ- ਘਰ ਘਰ ਜਾ ਕੇ। ਹਰ ਕੋਈ ਆਖਦਾ ਸੀ, ਉਹ ਤਾਂ ਅੱਜ ਸਕੂਲ ਗਿਆ ਹੀ ਨਹੀਂ। ਉਹ ਦੂਜੇ ਦਿਨ ਵੀ ਕਿਧਰੋਂ ਨਹੀਂ ਮੁੜਿਆ। ਮੈਂਗਲ ਨੂੰ ਪੱਕਾ ਯਕੀਨ ਸੀ ਕਿ ਉਹ ਲਿਹਲ ਖ਼ੁਰਦ ਜਾ ਪਹੁੰਚਿਆ ਹੈ। ਪਰ ਉਹਦਾ ਦਿਲ ਟਿਕਾਣੇ ਨਹੀਂ ਸੀ। ਉਹਦੇ ਧੁਰ ਅੰਦਰ ਕਿਧਰੇ ਸ਼ੱਕ ਜਾਗਦਾ, ਕਿਤੇ ਉਹਨੂੰ ਬਾਜੀਗਿਰ ਨਾ ਕਿਧਰੇ ਲੈ ਗਏ ਹੋਣ ਤੇ ਅਗਾਂਹ ਕਿਧਰੇ ਲਿਜਾ ਕੇ ਉਹਨੂੰ ਮਾਰ ਦਿੱਤਾ ਹੋਵੇ। ਦੁੱਲੇ ਦੇ ਮੁੰਡੇ ਕਿਤੇ ਵੀ ਰਹਿੰਦੇ ਹੋਣ, ਉਹਨਾਂ ਨੂੰ ਥੰਮਣ ਵਾਲੇ ਦੀ ਖ਼ਬਰ ਤਾਂ ਸਾਰੀ ਪਹੁੰਚਦੀ ਹੋਵੇਗੀ। ਪਿੰਡਾਂ ਦੇ ਬੰਦੇ ਆਪਸ ਵਿਚ ਕਦੇ ਨਾ ਕਦੇ ਤਾਂ ਮਿਲ ਹੀ ਜਾਂਦੇ ਹਨ। ਮਿਲਦੇ ਹਨ ਤਾਂ ਇਕ-ਦੂਜੇ ਦੇ ਪਿੰਡ ਦੀਆਂ ਗੱਲਾਂ ਵੀ ਜ਼ਰੂਰ ਕਰਦੇ ਹਨ। ਉਭਰਵੀਆਂ ਗੱਲਾਂ ਤਾਂ ਸੁਭਾਇਕੀ ਮੂੰਹੋਂ ਨਿਕਲ ਤੁਰਦੀਆਂ ਹਨ।

 

ਦੋ ਦਿਨ ਮੈਂਗਲ ਤੇ ਪਰਸਿੰਨੀ ਕਲਪਦੇ ਰਹੇ। ਚੌਥੇ ਦਿਨ ਮੈਂਗਲ ਸਿੰਘ ਦੇ ਨਾਂ ਇਕ ਚਿੱਠੀ ਮਿਲੀ। ਉਹਨੇ ਬਾਣੀਏ ਦੀ ਦੁਕਾਨ ਉੱਤੇ ਜਾ ਕੇ ਚਿੱਠੀ ਪੜ੍ਹਵਾਈ। ਇਹ ਲਿਹਲ ਖੁਰਦ ਤੋਂ ਜਸਵੰਤ ਸਿੰਘ ਦੀ ਚਿੱਠੀ ਸੀ। ਐਨਾ ਸੁਣ ਕੇ ਹੀ ਮੈਂਗਲ ਨੂੰ ਅਥਾਹ ਤਸੱਲੀ ਹੋਈ ਕਿ ਉਹ ਜਿਉਂਦਾ ਹੈ। ਲਿਖਿਆ ਸੀ ਕਿ ਉਹ ਹੁਣ ਲਿਹਲ ਖ਼ੁਰਦ ਹੀ ਰਹੇਗਾ ਹਮੇਸ਼ਾ ਵਾਸਤੇ। ਉਹਦਾ ਬਾਪੂ ਉਹਨੂੰ ਕਦੇ ਵੀ ਲੈਣ ਨਾ ਆਵੇ। ਇਕ-ਦੋ ਦਿਨਾਂ ਤੱਕ ਬੇਬੇ ਜਸਮੇਲ ਕੌਰ ਉਹਨੂੰ ਲਹਿਰਗਾਗੇ ਸਕੂਲ ਦਾਖਲ ਕਰਾਉਣ ਜਾਵੇਗੀ।

 

ਭਾਗ ਦੂਜਾ

 

1

 

ਪਿਛਲੇ ਪਹਿਰ ਚੁਮਾਸੇ ਦਾ ਪਹਿਲਾ ਬੱਦਲ ਵਰ੍ਹ ਗਿਆ। ਕੱਚੀ ਮਿੱਟੀ ਦੀ ਭਿੰਨੀ ਭਿੰਨੀ ਸੁਗੰਧ ਚੰਗੀ ਚੰਗੀ ਲਗਦੀ। ਹਵਾ ਵਗ ਰਹੀ ਸੀ। ਪਿੱਪਲ ਦੇ ਪੱਤੇ ਇਕ ਦੂਜੇ ਨਾਲ ਟਕਰਾਉਂਦੇ ਤੇ ਵਾਤਾਵਰਣ ਖੁਸ਼ਗਵਾਰ ਬਣ-ਬਣ ਉੱਠਦਾ।

 

ਦਿਨ ਛਿਪਦੇ ਹੀ ਜਲਕੁਰ ਨੇ ਪ੍ਰੈਸ ਦੀ ਧਾਰ ਕੱਢੀ ਤੇ ਚੁੱਲ੍ਹੇ ਖੀਰ ਧਰ ਦਿੱਤੀ। ਉਹਨੇ ਰਾਮ ਨੂੰ ਖਬਰਦਾਰ ਕੀਤਾ ਕਿ ਉਹ ਮੱਠੀ ਮੱਠੀ ਅੱਗ ਰਹਿਣ ਦੇਵੇ। ਨਿਗਾਹ ਰੱਖੇ, ਅੱਗ ਬੁਝੇ ਵੀ ਨਾ ਤੇ ਬਹੁਤੀ ਭੜਕੇ ਵੀ ਨਾ। ਕਹਿੰਦੀ, ਦੁੱਧ ਬਾਹਰ ਨਿੱਕਲ ਗਿਆ ਤਾਂ ਤੇਰੇ ਕੰਨ ਪੱਟੂ ।

 

ਚੌਲ ਛੰਡ- ਸੰਵਾਰ ਕੇ ਪਹਿਲਾਂ ਹੀ ਭਿਉਂਤੇ ਪਏ ਸਨ। ਦੁੱਧ ਦੇ ਦੋ ਕੁ ਉਬਾਲੇ ਆ ਚੁੱਕੇ ਤਾਂ ਜਲਕੁਰ ਨੇ ਪਾਣੀ ਨਿਤਾਰ ਕੇ ਚੌਲ ਪਤੀਲੇ ਵਿਚ ਪਾਏ। ਨਾਲ ਦੀ ਨਾਲ ਕੜਛੀ ਫੇਰ ਦਿੱਤੀ । ਉਹ ਰਾਮ ਵੱਲ ਫੇਰ ਝਾਕੀ, ‘‘ਸਮਝ ‘ਲੀ ਨਾ ਮੇਰੀ ਗੱਲ? ਐਥੇ ਈ ਬੈਠਾ ਰਹਿ। ਤੇਰੀ ਇਹੀ ਡੂਟੀ ਐ ਬੱਸ। ਫੇਰ ਡਿੱਬਰਾ ਫੜ ਕੇ ਮੂਹਰੇ ਹੋ ਜਾਨੈਂ, ਅਖੇ- ਪਹਿਲਾਂ ਮੈਨੂੰ ਪਾ, ਚਾਚੀ।”

 

ਪੂੜੇ ਪਕਾਉਣ ਵੇਲੇ ਮੌਸਮ ਫੇਰ ਵੱਟ ਖਾ ਗਿਆ। ਆਸਮਾਨ ਵਿਚ ਬੱਦਲ ਸਨ। ਲਗਦਾ ਸੀ, ਫੇਰ ਵਰ੍ਹੇਗਾ। ਚੁੱਲ੍ਹੇ ਤੋਂ ਉਤਾਂਹ ਕੰਧ ਵਿਚ ਕਿੱਲ ਗੱਡ ਕੇ ਲਾਲਟੈਣ ਟੰਗੀ ਹੋਈ ਸੀ। ਮਾਂਜੀ- ਸੰਵਾਰੀ ਚਿਮਨੀ ਦਾ ਚਿੱਟਾ ਚਾਨਣ ਸੀ, ਜਿਵੇਂ ਗੈਸ ਜਗਦਾ ਹੋਵੇ। ਜਲਕੁਰ ਦੇ ਮੱਥੇ ਉੱਤੇ ਮੁੜ੍ਹਕਾ ਸੀ । ਗੁੜ ਘੋਲ ਕੇ ਗੁੰਨ੍ਹਿਆ ਪਰਾਤ ਵਿਚ ਪਤਲਾ ਆਟਾ ਜਿਵੇਂ ਮਣ ਪੱਕਾ ਹੋਵੇ। ਉਹ ਤਵੇ ਉੱਤੇ ਆਟੇ ਦੀ ਕੌਲੀ ਪਾਉਂਦੀ ਤੇ ਫੇਰ ਪਿੱਪਲ ਦੇ ਚੌੜੇ- ਮੋਟੇ ਪੱਤੇ ਨਾਲ ਪੂੜਾ ਫੈਲਾਉਣ ਲਗਦੀ। ਪੂੜੇ ਦੇ ਚਾਰ- ਚੁਫੇਰੇ ਸਰ੍ਹੋਂ ਦੇ ਤੇਲ ਦਾ ਡੱਕਾ ਫੇਰਦੀ। ਕਪਾਹ ਦੀ ਛਿਟੀ ਦੇ ਡੱਕੇ ਅੱਗੇ ਲੀਰ ਬੰਨ੍ਹੀ ਹੋਈ ਸੀ । ਤਵੇ ਉੱਤੇ ਤੇਲ ਪੈਂਦਾ ਤਾਂ ਪੂੜੇ ਦੀ ਛਣ ਛਣ ਹੁੰਦੀ। ਛਣ ਛਣ ਵਿਚੋਂ ਉੱਠਦੀ ਸੁਗੰਧੀ ਘਰ ਦੇ ਖੂੰਜਿਆਂ ਵਿਚ ਤੈਰਨ ਲਗਦੀ ਤਾਂ ਸਭਨਾਂ ਦੇ ਕਾਲਜਿਆਂ ਵਿਚ ਭੁੱਖ ਦੀ ਖੋਹ ਜਾਗਦੀ! ਖੁਸ਼ਬੋ ਗੁਆਂਢੀ ਘਰਾਂ ਵਿਚ ਪਹੁੰਚਦੀ ਤਾਂ ਦੂਜੇ ਵੀ ਬਨੇਰਿਆਂ ਉਤੋਂ ਦੀ ਝਾਕਣ ਲਗਦੇ। ਜਲਕੁਰ ਹਾਕਾਂ ਮਾਰਦੀ, ”ਵੇ ਭਾਈ, ਨਾਲ ਦੀ ਨਾਲ ਚੱਕੀ ਜਾਓ। ਠੰਡੀਆਂ ਲੱਕੜਾਂ ਖਾਣ ਦਾ ਫੇਰ ਕੀ ਵੈਦਾ। ਆਵਦੇ ਭਾਂਡੇ ਲਿਆਓ। ਆਪੇ ਪਾਓ ਖੀਰ ਤੇ ਆਪੇ ਚੱਕੋ ਪੂੜੇ।”

 

ਨੇੜੇ- ਤੇੜੇ ਹੋਰ ਕੋਈ ਨਹੀਂ ਸੀ। ਪਰ੍ਹਾਂ ਵਰਾਂਢੇ ਵਿਚ ਬੈਠਾ ਭਜਨਾ ਰਾਮ ਨੂੰ ਕੁਝ ਪੁੱਛੀ ਜਾ ਰਿਹਾ ਸੀ।

 

”ਵੇ ਰਾਮ, ਵੇ ਸ਼ਿਆਮਿਆ, ਕਿੱਥੇ ਮਰ ‘ਗੇ ਵੇ ਟੁੱਟ ਜਾਣਿਓ! ਆਜੋ ਹੁਣ । ਖਾ ਲੋ। ਨਿੱਬੜੇ ਕੰਮ। ਰੱਬ ਦਾ ਰੱਥ ਤਾਂ ਦੇਖੋ। ਕੋਈ ਪਤਾ ਨ੍ਹੀਂ ਇਹਦਾ, ਕਦੋਂ ਕਣੀਆਂ ਪੈਣ ਲੱਗ ਪੈਣ। ਫੇਰ ਔਖਾ ਹੋ ਜੂ, ਚੁੱਲ੍ਹੇ- ਚੌਕੇ ਦਾ।” ਜਲਕੁਰ ਆਪ- ਮੁਹਾਰਾ ਹੀ ਬੋਲੀ ਜਾ ਰਹੀ ਸੀ।

 

ਚਾਚੀ ਦੀ ਬੁੜਬੁੜ ਸੁਣ ਕੇ ਰਾਮ ਚੁੱਲ੍ਹੇ ਵੱਲ ਆਇਆ। ਥਾਲੀ ਵਿਚ ਖੀਰ ਤੇ ਇਕ ਵਾਟੀ ਵਿਚ ਦੋ ਪੂੜੇ ਰੱਖ ਕੇ ਵਰਾਂਢੇ ਵਿਚ ਲੈ ਆਇਆ। ਵਰਾਂਢੇ ਵਿਚ ਮਿੱਟੀ ਦੇ ਤੇਲ ਦਾ ਛੋਟਾ ਲੈਂਪ ਬਲ ਰਿਹਾ ਸੀ। ਭਜਨਾ ਮੰਜੇ ਉੱਤੇ ਮੁਟਕੜੀ ਮਾਰੀ ਬੈਠਾ ਰੋਟੀ ਦੀ ਉਡੀਕ ਕਰ ਰਿਹਾ ਸੀ। ਥਾਲੀ ਤੇ ਵਾਟੀ ਫੜ ਕੇ ਉਹ ਬੋਲਿਆ, ‘”ਖਾਸਾ ਨ੍ਹੇਰਾ ਕਰ ‘ਤਾ ਸਹੁਰੇ ਨੇ। ਹੁਣ ਤਾਈਂ ਕੀ ਕਰਦੈ ਉਹ ਓਥੇ ਮੰਡੀ ‘ਤੇ?”

 

”ਆਜੂ ਕੋਈ ਨ੍ਹੀਂ, ਬਾਪੂ। ਤੂੰ ਰੋਟੀ ਖਾਹ। ਕਿੱਧਰ ਜਾਣੈ ਉਹਨੇ। ਦੂਜੇ ਮੁੰਡਿਆਂ ਦੀ ਢਾਣੀ ਨਾਲ ਰਲ ਗਿਆ ਹੋਣੈ। ਦਾਰੂ ਪੀਣ ਲੱਗ ਪੇ ਹੋਣਗੇ। ਹੋਰ ਕੀ।’

 

ਰਾਮ ਦੂਜੀ ਵਾਰ ਆਇਆ ਤੇ ਪਾਣੀ ਦਾ ਗਿਲਾਸ ਦੇ ਗਿਆ।

 

”ਸ਼ਿਆਮਾ ਕਿੱਥੇ ਐ ਅੱਜ ਵੇ? ਉਹ ਵੀ ਖਾ ਲੈਂਦਾ ਮੁਕਾਉਂਦਾ ਪਰ੍ਹੇ।” ਜਲਕੁਰ ਨੇ ਕਿਹਾ।

 

‘‘ਤੈਨੂੰ ਨ੍ਹੀਂ ਪਤਾ, ਚਾਚੀ, ਉਹ ਤਾਂ ਮੰਡੀ ‘ਤੇ ਗਿਐ।”

 

”ਕਦੋਂ ਵਗ ਗਿਆ? ਐਥੋਂ ਤਾਂ ਖੇਤ ਨੂੰ ਗਿਐ, ਤੇਰੇ ਚਾਚੇ ਨਾਲ। ਦੋਵੇਂ ਕੱਠੇ ਗਏ ਐ।”

 

”ਚਾਚਾ ਈ ਦਸਦੈ, ਖੇਤੋਂ ਉਠ ਗਿਆ ਸੀ ਉਹ।”

 

”ਲੈ ਦੱਸ, ਬਾਹਲਾ ਸ਼ੌਕ ਐ ਮੰਡੀ ਦਾ ਕਮੂਤ ਨੂੰ । ਜਦੋਂ ਵੀ ਮੰਡੀ ਲੱਗੇ, ਜ਼ਰੂਰ ਜਾਂਦੈ।”

 

ਰਾਮ ਨੇ ਆਪਣੀ ਥਾਲੀ ਵਿਚ ਖੀਰ ਦੀਆਂ ਦੋ ਤਿੰਨ ਕੜਛੀਆਂ ਪਾਈਆਂ। ਦੋ ਪੂੜੇ ਥਾਲੀ ਦੇ ਹੀ ਇਕ ਪਾਸੇ ਰੱਖ ਲਏ। ਪਾਣੀ ਦਾ ਗਿਲਾਸ ਪੰਪ ਤੋਂ ਭਰਿਆ ਤੇ ਓਥੇ ਚੌਂਤਰੇ ਉੱਤੇ ਹੀ ਇਕ ਖੂੰਜੇ ਬਹਿ ਕੇ ਖਾਣ ਲੱਗ ਪਿਆ।

 

”ਤੇਰਾ ਚਾਚਾ ਨ੍ਹੀਂ ਦੀਹਦਾ ਵੇ?”

 

”ਸੱਥ ‘ਚ ਬੈਠਾ ਹੋਊ, ਹੋਰ ਕੀ। ਡੰਗਰਾਂ ਨੂੰ ਕੱਖ ਪਾ ਗਿਆ। ਹੁਣ ਬਰੀ ਐ, ਜਦੋਂ ਮਰਜੀ ਆਵੇ ।”

 

ਵਰਾਂਢੇ ਵਿਚ ਮੰਜੇ ਡਾਹ ਕੇ ਪਿਓ- ਪੁੱਤ ਸ਼ਿਆਮੇ ਦੀਆਂ ਗੱਲਾਂ ਕਰ ਰਹੇ ਸਨ। ਹਨੇਰਾ ਬਹੁਤ ਸੰਘਣਾ ਸੀ। ਉਹਨਾਂ ਨੂੰ ਫ਼ਿਕਰ ਸੀ, ਉਹ ਆਇਆ ਕਿਉਂ ਨਹੀਂ? ਇਸ ਪਿੱਛੋਂ ਹੁਣ ਕਦੋਂ ਆਵੇਗਾ? ਸੋਚਦੇ, ਕੀਹ ਐ ਦੂਜੇ ਪਿੰਡ ਦੇ ਕਿਸੇ ਮੁੰਡੇ ਨਾਲ ਓਧਰ ਨੂੰ ਹੀ ਨਾ ਚਲਿਆ ਗਿਆ ਹੋਵੇ, ਉਹਦੇ ਪਿੰਡ। ਯਾਰ- ਮਿੱਤਰ ਇਕ ਦੂਜੇ ਨਾਲ ਉਹਨਾਂ ਦੇ ਪਿੰਡੀਂ ਚਲੇ ਹੀ ਜਾਂਦੇ ਹਨ ਅਕਸਰ । ਸ਼ਿਆਮੇ ਨਾਲ ਵੀ ਤਾਂ ਕਈਂ ਮੁੰਡੇ ਦੂਜੇ ਪਿੰਡਾਂ ਦੇ ਇਥੇ ਆ ਕੇ ਰਾਤਾਂ ਕੱਟਦੇ ਨੇ। ਫ਼ਿਕਰ ਤਾਂ ਉਹਨਾਂ ਨੂੰ ਇਹ ਸੀ ਕਿ ਸ਼ਿਆਮਾ ਸੁੱਖ ਸਾਂਦ ਨਾਲ ਹੋਵੇ। :

 

ਤੇ ਫੇਰ ਬਾਰ ਦੇ ਤਖ਼ਤੇ ਖੜਕੇ। ਰਾਮ ਨੇ ਭੱਜ ਕੇ ਬਾਰ ਖੋਲ੍ਹਿਆ। ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। .

 

“ਸ਼ਿਆਮਿਆ, ਆਹ ਵੇਲਾ ਓਏ?” ਰਾਮ ਉੱਚਾ ਬੋਲਿਆ।

 

ਪਰ ਇਹ ਕੀ, ਇਹ ਤਾਂ ਉਹਦਾ ਚਾਚਾ ਸੀ ਗੁਰਮੇਲ।

 

“ਆਇਆ ਨ੍ਹੀਂ ਹਾਲੇ?” ਉਲਟਾ ਗੁਰਮੇਲ ਨੇ ਸਵਾਲ ਕੀਤਾ।

 

”ਨਾ, ਹਾਲ ਤਾਈਂ ਤਾਂ ਉੱਘ ਨਾ ਸੁੱਘ। ਪਤਾ ਨ੍ਹੀਂ ਕਿੱਥੇ ਬੈਠੈ।” ਰਾਮ ਨੇ ਫ਼ਿਕਰ ਕੀਤਾ।

 

”ਖੇੜੋਂ ਚੰਗਾ- ਭਲਾ ਗਿਐ। ਕਹਿੰਦਾ, ਮੰਡੀ ਨੂੰ ਜਾਨਾਂ। ਕੀ ਸਮਝੀਏ ਹੁਣ?” ਗੁਰਮੇਲ ਵਿਹੜੇ ਨੂੰ ਤੁਰਿਆ ਜਾਂਦਾ ਬੋਲ ਰਿਹਾ ਸੀ।

 

ਉਹਨੂੰ ਉਡੀਕ- ਉਡੀਕ ਜਲਕੁਰ ਖੀਰ ਪੂੜੇ ਖਾ ਰਹੀ ਸੀ। ਬੋਲੀ, ”ਤੂੰ ਕਿਧਰ ਉੱਜੜਿਆ ਹੋਇਆ ਸੀ? ਵੇਲੇ ਸਿਰ ਰੋਟੀ ਤਾਂ ਖਾ ਲਿਆ ਕਰ। ਕਦੋਂ ਦੀ ਬੈਠੀ ਆਂ ਤੇਰੇ ਕੰਨੀ ਝਾਕਦੀ। ਹੁਣ ਵੀ ਆਉਂਦੈ, ਹੁਣ ਵੀ.ਆਉਂਦੈ।’ ਫੇਰ ਪੁੱਛਿਆ, “ਸ਼ਿਆਮਾ ਕਿੱਥੇ ਐ?”.

 

”ਮੰਡੀ ਗਿਆ ਸੀ। ਕੀ ਪਤੈ ਹੁਣ?” ਗੁਰਮੇਲ ਨੇ ਸਾਧਾਰਣ ਜਿਹਾ ਜਵਾਬ ਦਿੱਤਾ, ਜਿਵੇਂ ਉਹਨੂੰ ਕੋਈ ਫ਼ਿਕਰ ਨਾ ਹੋਵੇ।

 

ਤੇ ਹੁਣ ਸਭ ਖਾ- ਪੀ ਕੇ ਆਪੋ- ਆਪਣੇ ਮੰਜੇ ਵਿਛਾਈ ਪਏ ਸਨ। ਜਲਕੁਰ ਭਾਂਡੇ ਮਾਂਜ ਰਹੀ ਸੀ। ਪਿੰਡ ਵਿਚ ਪੈਂਦਾ ਰੌਲਾ- ਗੋਲਾ ਖਤਮ ਸੀ। ਕਿਧਰੋਂ ਕਿਧਰੋਂ ਕੋਈ ਕੁੱਤਾ ਭੌਂਕਣ ਦੀ ਆਵਾਜ਼ ਸੁਣਾਈ ਦਿੰਦੀ ਜਾਂ ਫੇਰ ਉੱਜੜੇ ਘਰਾਂ ਦੀਆਂ ਕੋਚਰੀਆਂ ਬੋਲਦੀਆਂ। ਦੋਵੇਂ ਬਲਦ ਤੇ ਪ੍ਰੈਸ ਕੱਖ ਕੰਡਾ ਖਾ ਕੇ ਬੈਠ ਗਏ ਸਨ ਤੇ ਆਰਾਮ ਨਾਲ ਲਿਟੇ ਪਏ ਸਨ। ਅੱਧੀ ਰਾਤ ਦਾ ਵੇਲਾ ਸੀ। ਆਸਮਾਨ ਵਿਚ ਬੱਦਲ ਇਕੱਠੇ ਜਿਹੇ ਹੋਕੇ ਬੈਠ ਗਏ ਸਨ! ਨਾ ਕਿਧਰੇ ਤੁਰਦੇ ਨਜ਼ਰ ਆਉਂਦੇ ਤੇ ਨਾ ਆਪਣਾ ਰੰਗ ਬਦਲਦੇ। ਚੰਦ ਦਾ ਚਾਨਣ ਘਸਮੈਲਾ ਹੋ ਕੇ ਧਰਤੀ ਉੱਤੇ ਵਿਛ ਗਿਆ ਸੀ। ਕਿਸੇ ਨੇ ਬਾਰ ਖੜਕਾਇਆ। ਇਕ ਵਾਰ ਸੁਣਿਆ ਨਹੀਂ, ਤਾਂ ਬਾਹਰੋਂ ਕਿਸੇ ਨੇ ਫੇਰ ਕੁੰਡਾ ਭੰਨਿਆ। ਭਜਨਾ ਬੋਲਿਆ, “ਕਿਹੜੈ ਬਈ ਓਏ?”

 

‘’ਮੈਂ ਤਾਂ, ਤਾਇਆ, ਹਰਨੇਕ ਆਂ। ਬਾਰ ਖੋਲ੍ਹ।’

 

ਭਜਨਾ ਹੌਲੀ-ਹੌਲੀ ਉੱਠ ਕੇ ਬਾਰ ਤੱਕ ਗਿਆ ਤੇ ਅੰਦਰਲਾ ਕੁੰਡਾ ਖੋਲ੍ਹ ਦਿੱਤਾ। ਬੀਹੀ ਵਿਚ ਦੋ ਮੁੰਡੇ ਖੜ੍ਹੇ ਸਨ। ਭਜਨਾ ਵੀ ਬੀਹੀ ਵਿਚ ਬਾਹਰ ਆ ਗਿਆ। ਉਹਨੇ ਸਿਆਣ ਲਿਆ, ਇਹ ਆਪਣੇ ਹੀ ਮੁੰਡੇ ਸਨ, ਉਹਨਾਂ ਦੇ ਸ਼ਰੀਕੇ ਵਿਚੋਂ।

 

”ਅੰਦਰ ਲੰਘ ਆਓ।’ ਭਜਨੇ ਨੇ ਸੁਲਾਹ ਮਾਰੀ।

 

”ਬੱਸ, ਤਾਇਆ।” ਹਰਨੇਕ ਬੋਲਿਆ।

 

‘ਹੋਰ ਫੇਰ, ਉਹ ਥੋਡੇ ਨਾਲ ਨ੍ਹੀਂ ਸੀ? ਉਹ ਕਿੱਥੇ ਐ?”

 

”ਸਾਡੇ ਨਾਲ ਈ ਗਿਐ, ਤਾਇਆ। ਉਹ ਤਾਂ ਭਰਤੀ ਹੋ ਗਿਆ। ਫੌਜੀ ਆਏ ਸੀ, ਲੈ ਗੇ ਉਹਨੂੰ। ਹਰਨੇਕ ਨੇ ਨਿਸ਼ੰਗ ਹੋ ਕੇ ਦੱਸ ਦਿੱਤਾ।

 

”ਕਿੱਥੇ ਲੈ ‘ਗੇ?”

 

”ਕਹਿੰਦੇ ਸੀ, ਪਹਿਲਾਂ ਕੇਰਾਂ ਅੰਮਾਲੇ ਜਾਣਗੇ।”

 

ਭਜਨੇ ਦੇ ਤੇੜ ਚਾਦਰਾ ਸੀ ਸਿਰਫ, ਪੈਰ ਨੰਗੋ, ਉਹਨੇ ਸਿਰ ਵਿਚ ਹੱਥਾਂ ਦੀਆਂ ਉਂਗਲਾਂ ਦੀ ਕੰਘੀ ਕਰ ਕੇ ਜੂੜਾ ਬੰਨ੍ਹਿਆ ਤੇ ਦਾੜ੍ਹੀ ਵਿਚ ਖੁਰਕ ਕਰਨ ਲੱਗਿਆ, ਜਿਵੇਂ ਉਹਦੇ ਔਸਾਣ ਮਾਰੇ ਗਏ ਹੋਣ। ”ਕਿਉਂ ਹੋ ਗਿਆ ਭਰਤੀ, ਸ਼ਿਆਮਾ? ਉਹਨੂੰ ਕੀ ਦੁੱਖ ਸੀ?” ਉਹਨੇ ਆਪਣੇ- ਆਪ ਨੂੰ ਪੁੱਛਿਆ।

 

ਫੇਰ ਇਕ ਫ਼ਜ਼ੂਲ ਜਿਹਾ ਸਵਾਲ ਕੀਤਾ, “ਤੁਸੀਂ ਨ੍ਹੀਂ ਹੋਏ ਭਰਤੀ ਫੇਰ?”

 

.‘ਨਾ, ਅਸੀਂ ਨ੍ਹੀਂ ਖੜ੍ਹੇ ਉਹਨਾਂ ’ਚ ਜਾ ਕੇ। ਅਸੀਂ ਤਾਂ ਪਿੰਡ ਈ ਠੀਕ ਆਂ, ਤਾਇਆ।” ਹਰਨੇਕ ਨੇ ਕਿਹਾ।

 

‘‘ਆਪਣੇ ਪਿੰਡ ਦਾ ਹੋਰ ਕੌਣ-ਕੌਣ ਸੀ?” ਭਜਨੇ ਨੇ ਕੋਈ ਝੂਠੀ ਤੱਸਲੀ ਲੈਣੀ ਚਾਹੀ।

 

”ਇਕ ਮਜ਼੍ਹਬੀਆਂ ਦਾ ਮੁੰਡਾ ਸੀ, ਕਰਨੈਲ। ਇਕ ਇਹ ਆਪਣਾ ਸ਼ਿਆਮਾ। ਦੋਵੇਂ ਰੱਖ ਲੇ ਉਹਨਾਂ ਨੇ। ਇਹਨਾਂ ਦਾ ਸਾਰਾ ਕੁੱਛ ਸਹੀ ਸੀ। ਅਸੀਂ ਖੜ੍ਹੇ ਦੇਖਦੇ ਰਹੇ ਆਂ।” ਇਸ ਵਾਰ ਹਰਨੇਕ ਨਾਲ ਦਾ ਮੁੰਡਾ ਬੋਲਿਆ।

 

”ਚੰਗਾ ਭਾਈ, ਅਸੀਂ ਸੋਚਦੇ ਸੀ, ਬਈ ਆਇਆ ਕਿਉਂ ਨ੍ਹੀ। ਐਨਾ ਨ੍ਹੇਰਾ ਹੋ ਗਿਆ, ਕਿੱਥੇ ਐ ਉਹ।” ਭਜਨਾ ਬਾਰੋਂ ਅੰਦਰ ਹੋ ਗਿਆ। ਹਰਨੇਕ ਤੇ ਦੂਜਾ ਮੁੰਡਾ ਆਪਣੇ ਘਰਾਂ ਨੂੰ ਚਲੇ ਗਏ।

 

ਭਜਨਾ ਮੰਜੇ ਉੱਤੇ ਜਾ ਕੇ ਪਿਆ. ਉਹਨੂੰ ਨੀਂਦ ਨਹੀਂ ਆਈ। ਖੁਲ੍ਹਵਾਰੇ ਵਰਾਂਢੇ ਵਿਚ ਹਵਾ ਲਗਦੀ ਸੀ। ਬੀਹੀ ਵੱਲ ਕੰਧ ਵਿਚ ਝਰੋਖੇ ਵੀ ਸਨ। ਪਰ ਭਜਨੇ ਦੇ ਅੰਦਰ ਇਕ ਤਿੱਖਾ ਹੁੰਮਸ ਭਰਨ ਲੱਗਿਆ। ਉਹਦੀ ਮਾਂ ਜਿਉਂਦੀ ਹੁੰਦੀ ਤਾਂ ਹੁਣ ਇਉਂ ਟਿਕ ਕੇ ਪੈਣ ਦਿੰਦੀ ਮੈਨੂੰ? ਹੁਣੇ ਭੇਜਦੀ, ਜਾਹ, ਲੈ ਕੇ ਆ ਕਿਧਰੋਂ ਮੇਰੇ ਲਾਲ ਨੂੰ । ਪਰ ਉਹ ਸੋਚਦਾ, ਉਹਦੀ ਮਾਂ ਜੇ ਜਿਉਂਦੀ ਹੁੰਦੀ ਤਾਂ ਉਹ ਭਰਤੀ ਈ ਕਾਹਨੂੰ ਹੁੰਦਾ। ਫੇਰ ਤਾਂ ਅਸੀਂ ਜ਼ਮੀਨ ਵੰਡਾ ਕੇ ਅੱਡ ਵਾਹੀ ਕਰਦੇ। ਸ਼ਿਆਮਾ ਹੁਣ ਨੂੰ ਸਿਰਖੁਦ ਹਾਲੀ ਹੁੰਦਾ। ਘਰ ਦਾ ਸਾਰਾ ਕੰਮ ਸਾਂਭਦਾ ਖੇਤੀ ਪੱਤੀ ਦਾ। ਛੋਟਾ ਪੜ੍ਹਦਾ ਸੀ, ਪੜ੍ਹੀ ਜਾਂਦਾ।

 

ਭਜਨੇ ਦੀ ਘਰਵਾਲੀ ਦਸ ਵਰ੍ਹੇ ਹੋਏ ਪਾਣੀਝਾਰੇ ਨਾਲ ਮਰ ਗਈ ਸੀ। ਰਾਮ ਓਦੋਂ ਪੰਜ ਛੇ ਸਾਲ ਦਾ ਸੀ। ਸਕੂਲ ਜਾਣ ਲੱਗਿਆ ਹੀ ਸੀ। ਦੂਜੇ ਮੁੰਡਿਆਂ ਨਾਲ ਗੁਰਦਿਆਲ ਕਰ ਉਹਨੂੰ ਛੱਡ ਆਉਂਦੀ। ਕਿੰਨਾ ਚਾਅ ਸੀ ਉਹਨੂੰ ਆਪਣਾ ਪੁੱਤ ਸਕੂਲ ਪੜ੍ਹਾਉਣ ਦਾ। ਤੇ ਫੇਰ ਚੱਲ ਮੰਜੇ ‘ਤੇ ਪੈ ਗਈ। ਅਜਿਹਾ ਮੰਜਾ ਫੜਿਆ ਕਿ ਮੁੜ ਕੇ ਨਹੀਂ ਉੱਠੀ। ਰਾਮ ਡਾਲੀ ਬੰਨ੍ਹਵਾਂ ਸਕੂਲ ਜਾਂਦਾ। ਉਹਨੂੰ ਆਪ ਵੀ ਬਹੁਤ ਗਹੁ ਸੀ ਪੜ੍ਹਾਈ ਦਾ।

 

ਗੁਰਦਿਆਲ ਕੁਰ ਤਾਂ ਮਰਨ ਵਾਲੀ ਮਰ ਗਈ, ਪਰ ਰਾਮ ਨੇ ਪੜ੍ਹਾਈ ਨਹੀਂ ਛੱਡੀ। ਪਹਿਲਾਂ ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਚਾਰ ਜਮਾਤਾਂ ਪਾਸ ਕੀਤੀਆਂ, ਫੇਰ ਬੁਢਲਾਡੇ ਜਾਣ ਲੱਗਿਆ। ਬੁਢਲਾਡਾ ਹਮੀਰਗੜ੍ਹ ਤੋਂ ਸਾਰਾ ਹੀ ਡੇਢ ਮੀਲ ਵਾਟ ਸੀ। ਪਿੰਡ ਦੇ ਹੋਰ ਮੁੰਡੇ ਵੀ ਬੁਢਲਾਡੇ ਪੜ੍ਹਨ ਜਾਂਦੇ। ਮੁੰਡਿਆਂ ਨਾਲ ਰਲ ਕੇ ਉਹ ਵੀ ਜਾਂਦਾ। ਓਥੇ ਮਿਡਲ ਸਕੂਲ ਸੀ। ਰਾਮ ਦੇ ਕਰਮਾਂ ਨੂੰ ਹੀ ਪਤਾ ਨਹੀਂ, ਜਦੋਂ ਉਹਨੇ ਅੱਠਵੀਂ ਪਾਸ ਕੀਤੀ, ਬੁਢਲਾਡੇ ਦਾ ਓਹੀ ਸਕੂਲ ਮਿਡਲ ਤੋਂ ਹਾਈ ਬਣ ਗਿਆ।

 

ਹੁਣ ਜਦੋਂ ਸ਼ਿਆਮਾ ਭਰਤੀ ਹੋਇਆ, ਰਾਮ ਦਸਵੀਂ ਵਿਚ ਸੀ। ਪੜ੍ਹਨ ਵਿਚ ਪੂਰਾ ਹੁਸ਼ਿਆਰ ਸੀ। ਵਿਚ ਦੀ ਖੇਤੀ ਦੇ ਕੰਮ ਨੂੰ ਵੀ ਹੱਥ ਪਵਾ ਜਾਂਦਾ, ਸ਼ੌਕੀਆ ਤੌਰ ‘ਤੇ ਹੀ।

 

ਗੁਰਮੇਲ ਤੇ ਸ਼ਿਆਮਾ ਖੇਤ ਮੱਕੀ ਦੀਆਂ ਵੱਟਾਂ ਪਾ ਰਹੇ ਸਨ। ਸਵੇਰੇ ਹੀ ਗਏ ਸਨ। ਚਾਹੇ ਉਸ ਦਿਨ ਬੁਢਲਾਡੇ ਪਸ਼ੂਆਂ ਦੀ ਮੰਡੀ ਸੀ, ਪਿੰਡ ਦੇ ਮੁੰਡੇ ਹਰ ਸਾਲ ਓਥੇ ਜਾਂਦੇ, ਸ਼ਿਆਮਾ ਵੀ ਜਾਂਦਾ, ਪਰ ਖੇਤ ਜਾਣਾ ਜ਼ਰੂਰੀ ਸੀ। ਉਸ ਦਿਨ ਵੱਟਾਂ ਨਾ ਪਾਉਂਦੇ ਤਾਂ ਮੱਕੀ ਦੇ ਦਾਣੇ ਹੋਰ ਫੁੱਟ ਆਉਣੇ ਸਨ । ਜਿੰਦਰੇ ਨਾਲ ਉਹਨਾਂ ਦੀਆਂ ਜੜ੍ਹਾਂ ਵੱਢੀਆਂ ਜਾਂਦੀਆਂ। ਪਿਛਲੇ ਦੋ ਦਿਨ ਉਹਨਾਂ ਨੂੰ ਇਕ ਹੋਰ ਤੱਦੀ ਦਾ ਕੰਮ ਸੀ। ਉਹ ਵੀ ਜ਼ਰੂਰੀ ਸੀ। ਸ਼ਿਆਮੇ ਨੇ ਤਾਂ ਕਿਹਾ ਸੀ ਕਿ ਚੰਨ ਚਾਨਣੀ ਰਾਤ ਐ। ਚੱਲ, ਚਾਚਾ, ਹੁਣ ਪਾ ਆਉਨੇ ਆਂ ਵੱਟਾਂ। ਪਰ ਗੁਰਮੇਲ ਤਿਆਰ ਨਹੀਂ ਹੋਇਆ। ਕਹਿੰਦਾ, ‘ਵੜੇਵਿਆਂ ਦਾ ਛਿੱਟਾ ਦਿੰਦੇ ਦਿੰਦੇ ਮੇਰੀਆਂ ਤਾਂ ਖੁੱਚਾਂ ਮਰੀਆਂ ਪਈਆਂ ਨੇ। ਭੈਣ ਮਰਾਵੇ ਤੇਰੀ ਮੰਡੀ, ਨਾ ਜਾਈ ਕੱਲ੍ਹ ਨੂੰ, ਮੰਡੀ ਤਾਂ ਤਿੰਨ ਦਿਨ ਰਹਿੰਦੀ ਐ, ਪਰਸੋਂ ਨੂੰ ਵਗ ਜੀ। ਅੱਜ ਤਾਂ ਸਊਂਗਾ ਮੈਂ ਸੰਵਾਰ ਕੇ।”

 

ਗੁਰਮੇਲ ਜਿੰਦਰਾ ਦਬਦਾ ਤੇ ਸ਼ਿਆਮਾ ਮੂਹਰਿਓਂ ਰੱਸਾ ਖਿੱਚਦਾ। ਉਹਨੇ ਹਾਲੇ ਜਿੰਦਰਾ ਦੱਬਿਆ ਹੀ ਨਹੀਂ ਹੁੰਦਾ ਸੀ ਕਿ ਸ਼ਿਆਮਾ ਪਹਿਲਾਂ ਹੀ ਰੱਸਾ ਖਿੱਚ ਲੈਂਦਾ। ਇੰਜ ਕਰਨ ‘ਤੇ ਉਹ ਸ਼ਿਆਮੇ ਨੂੰ ਗਾਲ ਕੱਢਦਾ। ਕਦੇ ਕਦੇ ਜਿੰਦਰਾ ਐਨਾ ਬਹੁਤਾ ਦੱਬਿਆ ਜਾਂਦਾ ਕਿ ਸਿੰਆਮਾ ਖਿੱਚ ਹੀ ਨਾ ਸਕਦਾ। ਉਹਦਾ ਪੂਰਾ ਜ਼ੋਰ ਲੱਗ ਜਾਂਦਾ। ਇਸ ਸਮੇਂ ਵੀ ਉਹ ਉਹਨੂੰ ਗਾਲ ਕੱਢਦਾ, ‘ਖਿੱਚ ਹੁਣ ਪਿਓ ਆਵਦੇ ਨੂੰ। ਮਾਂ- ਚੋਦਾ ਰੋਟੀ ਨ੍ਹੀ ਖਾਂਦਾ?”

 

ਕਦੇ ਉਹ ਪਾਸਾ ਬਦਲ ਲੈਂਦੇ । ਗੁਰਮੇਲ ਮੂਹਰਿਓਂ ਰੱਸਾ ਖਿੱਚਦਾ ਤੇ ਸ਼ਿਆਮਾ ਦੱਬਦਾ। ਸ਼ਿਆਮਾ ਬਹੁਤਾ ਦੱਬ ਦਿੰਦਾ ਤਾਂ ਜਿੰਦਰਾ ਗੁਰਮੇਲ ਤੋਂ ਖਿੱਚਿਆ ਹੀ ਨਾ ਜਾਂਦਾ। ਇਸ ਸਮੇਂ ਉਹ ਗਾਲ ਕੱਢਦਾ। ਸ਼ਿਆਮੇ ਨੇ ਜਿੰਦਰਾ ਹਾਲੇ ਦੱਬਿਆ ਵੀ ਨਹੀਂ ਹੁੰਦਾ ਸੀ ਕਿ ਗੁਰਮੇਲ ਮੂਹਰਿਓਂ ਖਾਲੀ ਰੱਸਾ ਖਿੱਚ ਲੈਂਦਾ। ਇਕ ਵਾਰ ਅਜਿਹਾ ਹੋਇਆ ਕਿ ਸ਼ਿਆਮੇ ਨੇ ਜਿੰਦਰਾ ਹਾਲੇ ਧਰਤੀ ਨੂੰ ਵੀ ਨਹੀਂ ਲਾਇਆ ਸੀ ਕਿ ਗੁਰਮੇਲ ਖਾਲੀ ਰੱਸਾ ਖਿੱਚ ਕੇ ਚਿੱਤੜਾਂ- ਭਾਰ ਪਰ੍ਹੇ ਜਾ ਡਿੱਗਿਆ। ਉਹ ਪਿਆ- ਪਿਆ ਹੀ ਗਾਲਾਂ ਕੱਢਣ ਲੱਗਿਆ। ਮਾਂ- ਭੈਣ ਇਕ ਕਰ ਦਿੱਤੀ। ਉੱਠਿਆ ਤੇ ਜਿੰਦਰੇ ਦੇ ਰੱਸੇ ਵਿਚੋਂ ਡੰਡਾ ਕੱਢ ਕੇ ਜ਼ਿਆਮੇ ਦੇ ਦੋ ਤਿੰਨ ਜੜ . ਦਿੱਤੀਆਂ। ਸ਼ਿਆਮਾ ਅੱਗੋਂ ਬੋਲਿਆ ਨਹੀਂ। ਸੁੰਨ-ਵੱਟਾ ਬਣਿਆ ਥਾਂ ਦੀ ਥਾਂ ਖੜ੍ਹਾ ਜਿਹਾ । ਗੁਰਮੇਲ ਭੌਂਕੀ ਜਾ ਰਿਹਾ ਸੀ, ”ਸਾਲਾ ਵਾਹੀਆਂ ਕਰਨ ਦਾ। ਤੈਥੋਂ ਕੁੱਛ ਵੀ ਨ੍ਹੀ ਹੋਣਾ ਧੀ ਦਿਆ ਜਾਰਾ। ਭੁੱਖਾ ਮਰੇਂਗਾ। ਵੱਟਾਂ ਵੀ ਕੋਈ ਕੰਮ ਐ ਭਲਾਂ। ਤੈਥੋਂ ਇਹ ਵੀ ਨ੍ਹੀ ਹੁੰਦਾ।” ਫੇਰ ਉਹ ਕੜਕ ਕੇ ਬੋਲਿਆ, ”ਜਾਹ, ਭੱਜ ਜਾ। ਦੇਖ ਮੰਡੀ ਜਾ ਕੇ। ਤੇਰਾ ਮਨ ਐਥੇ ਹੋਵੇ ਤਾਂ ਕਰੇਂ ਕੰਮ। ਸੁਤਾਅ ਤਾਂ ਭੈਣਚੋਦ ਦੀ ਬਲਾਢੇ ਫਿਰਦੀ ਐ।”

 

ਉਹ ਫੇਰ ਵੀ ਥਾਂ ਦੀ ਥਾਂ ਖੜ੍ਹਾ ਸੀ। ਅੱਖਾਂ ਲਾਲ ਸਨ ਤੇ ਪਾਣੀ ਦੀਆਂ ਭਰੀਆਂ ਹੋਈਆਂ। ਪਤਾ ਨਹੀਂ, ਕੀ ਕਹਿਣਾ ਚਾਹੁੰਦਾ ਸੀ। ਪਤਾ ਨਹੀਂ, ਕੀ ਸੋਚ ਰਿਹਾ ਸੀ। ਪਰ ਉਹਦੇ ਅੰਦਰ ਇਕ, ਭਾਂਬੜ ਜ਼ਰੂਰ ਸੀ ਗੁੱਸੇ ਦਾ ਜੋ ਬਾਰੂਦ ਵਾਂਗ ਫਟਣ ਵਾਲਾ ਸੀ। ਗੁਰਮੇਲ ਉਹਦੀ ਚੁੱਪ- ਝਾਕਣੀ ਤੋਂ ਡਰ ਗਿਆ ਹੋਵੇ ਜਿਵੇਂ, ਉਹਨੇ ਜਿੰਦਰਾ ਚੁੱਕਿਆ ਤੇ ਟਾਹਲੀ ਥੱਲੇ ਜਾ ਬੈਠਾ। ਸਿਰ ਦਾ ਚਾਰਖਾਨਾ ਦੁੱਪਟਾ ਵਿਛਾ ਕੇ ਪੈ ਗਿਆ। ਬੇਮਤਲਬ ਦੀ ਖਿੱਝ ਨੇ ਉਹਨੂੰ ਨਿਢਾਲ ਕਰ ਦਿੱਤਾ ਸੀ। ਕੁਝ ਸਮੇਂ ਬਾਅਦ ਉਹਨੇ ਪਾਸਾ ਪਰਤ ਕੋ !

 

ਦੇਖਿਆ, ਸ਼ਿਆਮਾ ਓਥੇ ਨਹੀਂ ਸੀ। ਉਹ ਉੱਠ ਕੇ ਬੈਠ ਗਿਆ। ਚਾਰ- ਚੁਫੇਰੇ ਨਿਗਾਹ ਮਾਰੀ। ਸ਼ਿਆਮਾ ਤਾਂ ਕਿਧਰੇ ਵੀ ਨਹੀਂ ਸੀ। ਪਿੰਡ ਨੂੰ ਚਲਿਆ ਗਿਆ ਸੀ ਜਾਂ ਬੁਢਲਾਡੇ ਦੇ ਰਾਹ ਹੀ ਪੈ ਗਿਆ। ਗੁਰਮੇਲ ਕੋਈ ਅੰਦਾਜ਼ਾ ਨਾ ਲਾ ਸਕਿਆ।

 

ਗੁਰਮੇਲ ਨੇ ਖੀਰ- ਪੂੜੇ ਖਾਧੇ ਤੇ ਚੁੱਪ- ਕੀਤਾ ਜਿਹਾ ਆਪਣਾ ਮੰਜਾ ਡਾਹ ਕੇ ਪੈ ਗਿਆ। ਜਲਕੁਰ ਨੇ ਰੋਟੀ ਖਾਣ ਬਾਅਦ ਭਾਂਡੇ ਮਾਂਜੇ ਸਨ ਤੇ ਫੇਰ ਉਹਨਾਂ ਨੂੰ ਥਾਂ- ਥਾਂ ਸਾਂਭਿਆ ਸੀ। ਫੇਰ ਉਹ ਵੀ ਪੈ ਗਈ। ਤੜਕੇ ਉੱਠ ਕੇ ਰਾਮ ਤੋਂ ਪਤਾ ਲੱਗਿਆ ਕਿ ਸ਼ਿਆਮਾ ਫੌਜ ਵਿਚ ਸਿਪਾਹੀ ਭਰਤੀ ਹੋ ਗਿਆ ਹੈ। ਜਲਕੁਰ ਨੂੰ ਉਹਦੇ ਭਰਤੀ ਹੋਣ ਦਾ ਦੁੱਖ ਹੋਇਆ। ਉਹਨਾਂ ਦੇ ਆਪਣੇ ਕੋਈ ਔਲਾਦ ਨਹੀਂ ਸੀ। ਉਹ ਸ਼ਿਆਮੇ ਤੇ ਰਾਮ ਨੂੰ ਪੁੱਤਾਂ ਵਾਂਗ ਹੀ ਸਮਝਦੀ। ਚਾਹੇ ਉਹਦਾ ਰੁੱਖਾ ਸੁਭਾਓ ਸੀ। ਗਾਲਾਂ ਦਿੰਦੀ ਰਹਿੰਦੀ, ਖਿਝਦੀ ਖਪਦੀ ਵੀ, ਪਰ ਅੰਦਰੋਂ ਦੋਵਾਂ ਮੁੰਡਿਆਂ ਨੂੰ ਮੋਹ ਕਰਦੀ। ਹੋਰ ਉਹਦਾ ਕੌਣ ਸੀ? ਮੁੰਡਿਆਂ ਦਾ ਵੀ ਕੋਈ ਨਹੀਂ ਸੀ। ਗੁਰਦਿਆਲ ਕੁਰ ਮਰਨ ਬਾਅਦ ਹੁਣ ਤਾਂ ਚਾਚੀ ਹੀ ਉਹਨਾਂ ਦੀ ਮਾਂ ਸੀ।

 

ਜਲਕੁਰ ਨੇ ਚਿੰਤਾ ਕੀਤੀ ਤੇ ਪੁੱਛਿਆ, ”ਕਿਤੇ ਤੈਂ ਤਾਂ ਨ੍ਹੀ ਆਖ ‘ਤਾ ਕੁਛ ਮੁੰਡੇ ਨੂੰ, ਭਰਤੀ ਜਾ ਹੋਇਆ?”

 

”ਮੈਂ ਕੀ ਆਖਣਾ ਸੀ। ਉਹਦਾ ਚਿੱਤ ਸੀ, ਹੋ ਗਿਆ ਭਰਤੀ।” ਗੁਰਮੇਲ ਨੇ ਬੇਸਿਰ- ਪੈਰਾ ਜਵਾਬ ਦਿੱਤਾ।

 

”ਝਿੜਕ ‘ਤਾ ਹੋਊਗਾ ਤੂੰ ਉਹਨੂੰ ਕਿਸੇ ਗੱਲ ਤੋਂ। ਨਹੀਂ ਤਾਂ ਉਹ ਚਾਣਚੱਕ ਇਉਂ ਨ੍ਹੀਂ ਸੀ ਕਰਦਾ। ਭਰਤੀ ਹੋਣ ਦੀ ਕਦੇ ਉਹਨੇ ਘਰੇ ਤਾਂ ਗੱਲ ਨ੍ਹੀ ਕੀਤੀ।’

 

”ਮੈਂ ਕੀ ਕਰਾਂ ਫੇਰ। ਬਹੁਤਾ ਦਰੇਗਾ ਕਰਦੀ ਐਂ, ਮੋੜ ਲਿਆ ਜਾ ਕੇ। ਅੰਮਾਲੇ ਐ, ਜਾਹ ਵਗ ਜਾ।” ਉਹ ਪੈਰਾਂ ਉੱਤੇ ਪਾਣੀ ਨਹੀਂ ਪੈਣ ਦੇ ਰਿਹਾ ਸੀ।

 

”ਉਹਦੀ ਮਾਂ ਹੁੰਦੀ ਤਾਂ ਹੁਣ ਤੜਫ ਤੜਫ ਜਾਂਦੀ। ਓਸੇ ਦਾ ਮਚਦਾ ਕਾਲਜਾ। ਚਾਚਾ ਵੈਰੀ ਹੋ ਗਿਆ। ਪਿਓ ਕੀ ਆਖੇ, ਉਹਨੇ ਟੁੱਕ ਖਾਣੈ।’ ਉਹ ਵਰਾਂਢੇ ਵੱਲ ਅਹੁਲੀ ਤੇ ਦੇਖਿਆ, ਭਜਨਾ ਗੋਡਿਆਂ ਵਿਚ ਸਿਰ ਦੇਈਂ, ਮੰਜੇ ਉੱਤੇ ਬੈਠਾ ਸੀ। ਉਹ ਬੋਲੀ, ‘ਤੂੰ ਜਾਹ ਅੰਮਾਲੇ ਨੂੰ। ਕਿਸੇ ਨੂੰ ਨਾਲ ਲੈ ਜਾ। ਨੰਬਰਦਾਰ ਵਗਜੂਗਾ ਜਾਂ ਹੋਰ ਕੋਈ ਸਿਆਣਾ ਬੰਦਾ ਹੋਵੇ। ਮੁੰਡੇ ਨੂੰ ਮੋੜ ਕੇ ਲਿਆਓ । ਫੌਜੀ ਤਾਂ ਉਹਦਾ ਘੂਰ ਕੱਢ ਦੇਣਗੇ। ਬੰਦਾ ਨ੍ਹੀਂ ਰਹਿਣਾ ਉਹ।”

 

2

 

ਆਖਣ ਨੂੰ ਤਾਂ ਨੰਬਰਦਾਰ ਮਿਲਿਆ ਨਾ, ਅਗਲੇ ਦਿਨ ਸਦੇਹਾਂ ਉੱਠ ਕੇ ਭਜਨਾ ਉਹਦੇ ਘਰ ਗਿਆ। ਉਹ ਆਪਣੀ ਤਿਆਰੀ- ਬਿਆਰੀ ਜਿਹੀ ਕਰਦਾ ਫਿਰਦਾ ਸੀ। ਕਿਧਰੇ ਜਾਣਾ ਹੋਵੇਗਾ। ਭਜਨੇ ਦਾ ਚਿੱਤ ਉਦਾਸ ਸੀ। ਮੂੰਹ ਤੋਂ ਮੱਖੀ ਨਹੀਂ ਉੱਡਦੀ ਸੀ। ਉਹਨੇ ਨੰਬਰਦਾਰ ਨੂੰ ਸਾਰੀ ਗੱਲ ਦੱਸੀ। ਭਜਨੇ ਨੂੰ ਜਲਕੁਰ ਤੋਂ ਇਸ ਗੱਲ ਦੀ ਕਨਸੋਅ ਮਿਲ ਗਈ ਸੀ ਕਿ ਸ਼ਿਆਮਾ ਗੁਰਮੇਲ ਨਾਲ ਲੜ ਝਗੜ ਕੇ ਹਰਖ ਵਿਚ ਭਰਤੀ ਹੋਇਆ ਹੈ। ਇਹੀ ਗੱਲ ਉਹਨੇ ਨੰਬਰਦਾਰ ਨੂੰ ਜਾ ਦੱਸੀ।

 

”ਹੁਣ ਕਿਮੇਂ ਕਰਨੈਂ ਫੇਰ?” ਨੰਬਰਦਾਰ ਨੇ ਪੁੱਛਿਆ।

 

“ਕਰਨਾ ਕੀਹ ਐ ਨੰਬਰਦਾਰਾ, ਆਪਾਂ ਅੰਮਾਲੇ ਚੱਲੀਏ। ਉਹ ਕਿਹੜਾ ਮਰਜੀ ਨਾਲ ਭਰਤੀ ਹੋਇਐ। ਚਾਚੇ ਨਾਲ ਗੁੱਸੇ ਗਿਲੇ ਹੋਇਆ ਤੇ ਜਾ ਖੜ੍ਹਾ ਮੰਡੀ ‘ਚ ਫੌਜੀਆਂ ਕੋਲ। ਆਪਾਂ ਕਿਮੇਂ ਨਾ ਕਿਮੇਂ ਉਹਨੂੰ ਮੋੜ ਕੇ ਲਿਆਈਏ।’

 

”ਮੈਂ ਦੱਸਾਂ ਤੈਨੂੰ, ਉਹ ਨ੍ਹੀ ਮੁੜਦਾ ਹੁਣ। ਇਕ ਵਾਰੀ ਭਰਤੀ ਹੋ ਗਿਆ, ਹੁਣ ਨ੍ਹੀਂ ਛੱਡਦੇ ਫੌਜੀ ਉਹਨੂੰ 1 ਮੈਂ ਅੱਗੇ ਵੀ ਗੱਲਾਂ ਸੁਣੀਆਂ ਨੇ।”

 

”ਕਿਉਂ ਨੰਬਰਦਾਰਾ, ਉਹ ਪਸੂ ਐ ਜਾਰ। ਬਈ ਫਾਟਕ ਵਾਲੇ ਲੈ ‘ਗੇ ਨਰੜ ਕੇ ਤੇ ਛੱਡਦੇ ਨ੍ਹੀਂ। ਮਿੰਨਤ ਤਰਲਾ ਕਰੇ ਤੋਂ ਤਾਂ ਫਾਟਕ ਵਾਲੇ ਵੀ ਪਸੂ ਛੱਡ ਦਿੰਦੇ ਐ, ਇਹ ਤਾਂ ਬੰਦਾ ਐ। ਆਪਾਂ ਅਰਜ ਕਰਾਂਗੇ ਤਾਂ ਉਹ ਸ਼ਿਆਮੇ ਨੂੰ ਛੱਡਣਗੇ ਕਿਮੇਂ ਨ੍ਹੀਂ? ਆਪਾਂ ਚੱਲੀਏ ਅੰਮਾਲੇ। ਤੂੰ ਨਾਲ ਚੱਲ ਮੇਰੇ। ਮੈਂ ਅਣਪੜ੍ਹ ਆਂ, ਤੈਨੂੰ ਤਾਂ ਸਾਰਾ ਗਿਆਨ ਐ। ਤੂੰ ਚਾਰ ਅੱਖਰਾਂ ਦਾ ਸਿਆਣੂ ਐ। ਨਾਲੇ ਨਬੰਰਦਾਰ ਐਂ, ਪਿੰਡ ਦਾ ਮੋਢੀ।”

 

”ਦੇਖ, ਮੰਨ ਲੀ ਤੇਰੀ ਗੱਲ। ਪਰ ਅੱਜ ਨ੍ਹੀਂ ਜਾਇਆ ਜਾਣਾ।'”

 

”ਕਿਉਂ, ਅੱਜ ਕੀ ਐ? ਬਲਾਢੇ ਚੱਲਦੇ ਆਂ। ਦਸ ਆਲੀ ਗੱਡੀ ਚੜ੍ਹਾਂਗੇ। ਬਠਿੰਡੇ ਜਾ ਕੇ ਸਿੱਧਾ ਅੰਮਾਲੇ ਨੂੰ।’

 

‘‘ਅੱਜ ਮਾਨਸਾ ਜਾਣੈ ਮੈਂ1 ਤਸੀਲਦਾਰ ਦੇ ਕੰਮ ਐ ਇਕ। ਮੈਂ ਤਾਂ ਤਿਆਰ ਬੈਠਾਂ । ਤੂੰ ਪੰਜ ਮਿੰਟ ਹੋਰ ਨਾ ਆਉਂਦਾ ਤਾਂ ਮੈਂ ਘਰੋਂ ਨਿਕਲ ਜਾਣਾ ਸੀ।’

 

”ਹੋਰ ਫੇਰ ਕਦੋਂ ਜਾਏਂਗਾ?”

 

”ਪਰਸੋਂ ਨੂੰ ਚੱਲਾਂਗੇ, ਪੱਕਾ। ਮੈਂ ਅੱਜ ਰਾਤ ਨੂੰ ਵੀ ਮੁੜਨਾ ਨੀ। ਮਾਨਸਾ ਤੋਂ ਗਾਹਾਂ ਜਾਣਾ ਪਊ, ਮੈਨੂੰ ਲਗਦੈ। ਕੱਲ੍ਹ ਨੂੰ ਆਉਂ। ਫੇਰ ਪਰਸੋਂ ਨੂੰ ਚੱਲਾਂਗੇ।’’

 

”ਚੰਗਾ ਫੇਰ। ਹੋਰ ਕਿਸੇ ਨੂੰ ਹਾਂ ਨਾ ਆਖੀਂ। ਕੰਮ ਕਰਨੈਂ ਆਪਾਂ ਇਹ। ਐਵੇਂ ਸਹੁਰਾ ਤੁਰ ਗਿਆ ਘਰੋਂ ।’ ਭਜਨੇ ਦੀ ਆਵਾਜ਼ ਭਾਰੀ ਸੀ।

 

ਉਹ ਘਰ ਮੁੜਿਆ ਤਾਂ ਚਾਚੇ- ਭਤੀਜੇ ਵਿਚ ਕਲੇਸ਼ ਪਿਆ ਹੋਇਆ ਸੀ। ਗੁਰਮੇਲ ਆਖ ਰਿਹਾ ਸੀ, ”ਅੱਜ ਸਕੂਲ ਰਹਿਣ ਦੇ, ਖੇਤ ਚੱਲ। ਮੱਕੀ ਦੀਆਂ ਵੱਟਾਂ ਪਵਾ ਮੇਰੇ ਨਾਲ। ਨਹੀਂ ਵੱਤ ਜਾਂਦੀ ਐ।”

 

ਰਾਮ ਬੋਲਦਾ ਸੀ, ”ਅੱਗੇ ਵੀ ਤੂੰ ਲੈ ਜਾਨੈਂ ਮੈਨੂੰ ਖੇਤ। ਮੇਰੀਆਂ ਗ਼ੈਰਹਾਜਰੀਆਂ ਲੱਗੀ ਜਾਂਦੀਆਂ ਨੇ । ਹਾਜਰੀਆਂ ਘਟ ਗੀਆਂ ਤਾਂ ਹੈਡਮਾਸਟਰ ਨੇ ਫੀਸ ਨੀ ਭੇਜਣੀ ਮੇਰੀ ਇਮਤਿਹਾਨਾਂ ਵੇਲੇ।”

 

”ਕੋਈ ਨ੍ਹੀਂ, ਇਕ ਦਿਨ ਨਾਲ ਕੋਈ ਫਰਕ ਨ੍ਹੀਂ ਪੈਂਦਾ।”

 

‘‘ਪੈਂਦਾ ਕਿਉਂ ਨ੍ਹੀਂ? ਏਮੇ- ਜਿਮੇ ਇਕ- ਇਕ ਦਿਨ ਕਰਕੇ ਤੂੰ ਮੇਰਾ ਸਾਲ ਮਰਵਾਏਂਗਾ।”

 

ਗੁਰਮੇਲ ਗੁੱਸੇ ਵਿਚ ਆ ਗਿਆ। ਉਹਨੇ ਰਾਮ ਦੇ ਚਪੇੜ ਕੱਢ ਮਾਰੀ। ਕੜਕਿਆ, “ਸਾਲਾ ਪੜ੍ਹਾਈਆਂ ਦਾ। ਕੰਮ ਤੇਰਾ ਲਗਦਾ ਕੌਣ ਕਰੂ?”

 

”ਜਾਹ, ਮੈਂ ਨ੍ਹੀਂ ਜਾਂਦਾ।” ਉਹ ਵੀ ਅੱਗੋਂ ਤਿੜਕ ਪਿਆ।

 

”ਓਏ ਤੁਸੀਂ ਲੜਦੇ ਕਾਹਨੂੰ ਓਂ। ਮੈਂ ਵਰਾ ਜਾਨਾਂ ਔਖਾ ਸਖਾਲਾ। ਬਥੇਰਾ ਪਵਾ ਦੂੰ ਵੱਟਾਂ ਮੈਂ। ਐਨੇ ਕੁ ਜੋਗਾ ਤਾਂ ਹੈਗਾ ਮੈਂ। ਇਹਨੂੰ ਜਾਣਦੇ ਸਕੂਲ, ਮੇਲੂ।” ਭਜਨਾ ਕਲਪ ਰਿਹਾ ਸੀ!

 

”ਤੂੰ ਕਿਮੇਂ ਪਵਾ ਦੇਂਗਾ ਵੱਟਾਂ? ਵੱਖੀ ਜੀ ਫੜ ਕੇ ਬੈਠਾ ਰਹਿਨੈਂ। ਕੰਮ ਨਾਲ ਹੋਰ ਤੰਗ ਹੋਜੇਂਗਾ। ਕੰਮ ਤੋਂ ਵੱਧ ਪੈਸੇ ਤੇਰੇ ‘ਲਾਜ ‘ਤੇ ਲੱਗ ਜਾਣਗੇ। ਅੱਗੇ ਕੀ ਹੋਈ ਨ੍ਹੀਂ। ਤੂੰ ਬੈਠਾ ਰਹਿ ਚੁੱਪ ਕਰਕੇ। ਅੱਜ ਤਾਂ ਰਾਮ ਈ ਜਾਊ। ਫੇਰ ਨਾ ਜਾਵੇ ਕਦੇ।” ਗੁਰਮੇਲ ਅੜਿਆ ਖੜ੍ਹਾ ਸੀ।

 

”ਚੰਗਾ, ਜਾਹ ਵਗ ਜਾ ਵੇ, ਕੋਈ ਨ੍ਹੀਂ, ਅੱਜ ਵਗ ਜਾ। ਇਕ ਦਿਨ ਨਾਲ ਕੁਛ ਨ੍ਹੀਂ ਹੁੰਦਾ ਤੇਰੇ ਸਕੂਲ ਨੂੰ।” ਜਲਕੁਰ ਨੇ ਰਾਮ ਨੂੰ ਪੁਚਕਾਰਿਆ।

 

ਰਾਮ ਨੇ ਕਿਤਾਬਾਂ ਕਾਪੀਆਂ ਵਾਲਾ ਝੋਲਾ ਚਲਾ ਕੇ ਸੰਦੂਖ ‘ਤੇ ਮਾਰਿਆ। ਕਿਹਾ, ‘ਚੰਗਾ ਫੇਰ, ਚੱਲ ਹੁਣ।” ਜਿਵੇਂ ਉਹ ਓਸੇ ਵੇਲੇ ਖੇਤ ਜਾਣ ਲਈ ਤਿਆਰ ਹੋਵੇ।

 

”ਵੇ ਹੁਣੇ ਕਿਧਰ? ਰੋਟੀਆਂ ਤਾਂ ਖਾ ਲੋ ਦੋ-ਦੋ ਚਾਹ ਨਾਲ।” ਜਲਕੁਰ ਬੋਲੀ।

 

” ਲਿਆ ਦੇਹ।” ਗੁਰਮੇਲ ਠੰਡਾ- ਸੀਲਾ ਹੋ ਕੇ ਮੰਜੇ ਉੱਤੇ ਬੈਠ ਗਿਆ।

 

”ਬੈਠ ਵੇ, ਤੂੰ ਵੀ ਖਾ ਲੈ।’ ਜਲਕੁਰ ਨੇ ਦੂਰ ਪਰ੍ਹਾਂ ਖੜ੍ਹੇ ਰਾਮ ਨੂੰ ਬੋਲ ਮਾਰਿਆ।

 

‘’ਮੈਨੂੰ ਭੁੱਖ ਨ੍ਹੀਂ। ਨਾਂਹ, ਮੈਂ ਨ੍ਹੀਂ ਖਾਣੀ।’ ਗੁੱਸਾ ਉਹਦੇ ਅੰਦਰ ਗਲ ਤੱਕ ਭਰਿਆ ਹੋਇਆ ਸੀ।

 

ਗੁਰਮੇਲ ਰੋਟੀ ਖਾਂਦਾ ਕਹਿੰਦਾ, ‘ਪੋਣੇ ਲੜ ਬੰਨ੍ਹਦੇ, ਖੇਤ ਜਾ ਕੇ ਆਪੇ ਖਵਾ ਦੂੰ ਮੈਂ। ਓਥੇ ਜਾ ਕੇ ਬਥੇਰਾ ਪਲੋਸ ਲੂੰ ਮੈਂ ਇਹਨੂੰ। ਇਹਦੀ ਰੋਟੀ ਦਾ ਫਿਕਰ ਨਾ ਕਰ ਤੂੰ।”

 

ਇਕ ਪੋਣੇ ਵਿਚ ਜਲਕੁਰ ਨੇ ਪੰਜ ਰੋਟੀਆਂ ਬੰਨ੍ਹ ਦਿੱਤੀਆਂ। ਦੋ ਗੰਢੇ ਤੇ ਅੰਬ ਦੇ ਆਚਾਰ ਦੀਆਂ ਛਾੜੀਆਂ। ਚਾਹ ਦਾ ਸਾਮਾਨ ਅੱਡ ਬੰਨ੍ਹ ਦਿੱਤਾ । ਅੱਧੀ ਬੋਤਲ ਦੁੱਧ ਦੀ ਵੀ। ਕਹਿੰਦੀ, ‘‘ਵੱਟਾਂ ਦਾ ਕੰਮ ਹੁਣ ਨਬੇੜ ਕੇ ਆਇਓ। ਇਹਦਾ ਪੜ੍ਹਾਈ ਦਾ ਕੰਮ ਐ। ਇਹ ਵੀ ਸੱਚਾ ਐ, ਜਾਂ ਸਕੂਲ ਜਾਇਆ ਜਾਊ ਜਾਂ ਖੇਤ। ਇੱਕੋ ਕੰਮ ਹੋਊ, ਦੋ ਤਾਂ ਹੁੰਦੇ ਨ੍ਹੀਂ।” ਥੋੜਾ ਉੱਚਾ ਬੋਲ ਕੇ ਉਹ ਪਰ੍ਹਾਂ ਬੈਠੇ ਰਾਮ ਨੂੰ ਵੀ ਸੁਣਾ ਰਹੀ ਸੀ।

 

ਚਾਚਾ ਭਤੀਜਾ ਖੇਤ ਨੂੰ ਗਏ ਤਾਂ ਉਹ ਗੋਹੇ ਕੂੜੇ ਦਾ ਕੰਮ ਕਰਨ ਲੱਗੀ। ਭਜਨਾ ਕੁਤਰੇ ਵਾਲੀ ਮਸ਼ੀਨ ਕੋਲ ਛਤਨੇ ਥੱਲੇ ਮੰਜਾ ਡਾਹ ਕੇ ਪੈ ਗਿਆ। ਉਹ ਖੱਟੀ ਲੱਸੀ ਨਾਲ ਘੁੱਟਾ- ਬਾਟੀ ਦੋ ਬੋਸਣੀਆਂ ਰੋਟੀਆਂ ਖਾ ਚੁੱਕਿਆ ਸੀ। ਪਹਿਲਾਂ ਤਾਂ ਉਹਨੇ ਦੋ- ਚਾਰ ਉੱਚੇ ਖੰਘੂਰੇ ਮਾਰੇ। ਫੇਰ ਜਲਕੁਰ ਨੂੰ ਬੋਲ ਮਾਰਿਆ, ”ਐਧਰ ਆਈਂ ਨੀ। ਆਹ ਦੇਖੀਂ। ਫੜੀ ਐਥੋਂ।’’

 

ਉਹ ਲਿੱਬੜੇ ਹੱਥੀਂ ਛਤਨੇ ਥੱਲੇ ਆਈ ਤੇ ਪੁੱਛਣ ਲੱਗੀ, “ਹਾਂ, ਕੀਹ ਐ?'”

 

”ਆਹ, ਐਥੋਂ ਦੱਬੀਂ ਕਾਲਜਾ।” ਭਜਨਾ ਮੰਜੇ ਉੱਤੇ ਸਿੱਧਾ ਹੋਇਆ ਇਕ ਹੱਥ ਨਾਲ ਆਪਣੇ ਕਾਲਜੇ ਨੂੰ ਫੜੀ ਪਿਆ ਸੀ।

 

ਜਲਕੁਰ ਨੇ ਕੁਤਰੇ ਵਾਲੀ ਮਸ਼ੀਨ ਦੇ ਗੰਦੇ ਬੋਰੇ ਨਾਲ ਆਪਣੇ ਹੱਥ ਪੂੰਝੇ ਤੇ ਸੱਜੇ ਹੱਥ ਦੀ ਮੁੱਕੀ ਵੱਟ ਕੇ ਉਹ ਦੇ ਕਾਲਜੇ ਉੱਤੇ ਧਰ ਦਿੱਤੀ। ਹੌਲੀ-ਹੌਲੀ ਦੱਬਣ ਲੱਗੀ। ਉਹਦਾ ਕਾਲਜਾ ਤੇਜ਼ ਤੇਜ਼ ਧੜਕ ਰਿਹਾ ਸੀ। ਜਿਵੇਂ ਉਹਦੇ ਢਿੱਡ ਅੰਦਰ ਕੋਈ ਮਸ਼ੀਨ ਰੱਖੀ ਹੋਵੇ।

 

”ਏਥੋਂ ਈ ਇਕ ਵਾਰੀ ਫੇਰ ਦੱਬ।’ ਭਜਨੇ ਨੂੰ ਆਰਾਮ ਆ ਰਿਹਾ ਸੀ।

 

ਜਲਕੁਰ ਨੇ ਆਪਣੇ ਦੋਵੇਂ ਪੰਜੇ ਭਜਨੇ ਦੇ ਕਾਲਜੇ ਵਿਚ ਖੁਭੋ ਦਿੱਤੇ। ਭਜਨੇ ਨੂੰ ਸਾਹ ਨਹੀਂ ਆਰਿਹਾ ਸੀ। ਉਹਦੀਆਂ ਅੱਖਾਂ ਬੁਝ ਰਹੀਆਂ ਸਨ। ਜਲਕੁਰ ਦੀ ਛਾਤੀ ਦਾ ਉਭਾਰ ਭਜਨੋ ਦੀਆਂ ਨਾਸਾਂ ਕੋਲ ਝੁਕਿਆ ਹੋਇਆ ਸੀ। ਉਹਨੂੰ ਜਲਕੁਰ ਦੇ ਪਿੰਡੇ ਵਿਚੋਂ ਜਾਣੀ ਪਛਾਣੀ ਬੋਅ ਆਉਣ ਲੱਗੀ। ਕਹਿੰਦਾ, ‘ਹੁਣ ਐਧਰਲੀ ਵੱਖੀ ਦੱਬ।” ਫੇਰ ਕਹਿੰਦਾ, ‘‘ਹੁਣ ਐਧਰਲੀ।’ ਫੇਰ ਉਹਨੇ ਕਿਹਾ ਕਿ ਉਹ ਦੋਵੇਂ ਹੱਥਾਂ ਦੇ ਪੰਜਿਆਂ ਨਾਲ ਉਹਦਾ ਪੇਡੂ ਦੱਬੇ। ਕੁੱਲਿਆਂ ਦੀ ਭਾਵ ਕਢਵਾਈ। ਫੇਰ ਕਹਿਣ ਲੱਗਿਆ, ”ਇਕ ਵਾਰੀ ਕਾਲਜਾ ਫੇਰ ਦੱਬ, ਮੁੱਕੀ ਦੇ ਕੇ। ਫੇਰ ਬੱਸ।”

 

ਜਲਕੁਰ ਨੇ ਉਹਦੇ ਕਾਲਜੇ ਵਿਚ ਦੱਬ ਕੇ ਮੁੱਕੀ ਦਿੱਤੀ। ਉਹਦੀ ਦੋਹ ਸਾਰੀ ਦੀ ਸਾਰੀ ਭਜਨੇ ਉੱਤੇ ਝੁਕੀ ਹੋਈ ਸੀ। ਭਜਨੇ ਦਾ ਢਿੱਡ ਪੋਲਾ ਹੋ ਗਿਆ। ਕਹਿੰਦਾ, “ਬੱਸ ਹੁਣ।” ਅਤੇ ਨਾਲ ਦੀ ਨਾਲ ਉਹਨੇ ਜਲਕੁਰ ਨੂੰ ਆਪਣੀ ਹਿੱਕ ਉੱਤੇ ਘੁੱਟ ਲਿਆ, ਉਤੋਂ ਦੀ ਬਾਹਾਂ ਕੱਢ ਕੇ।

 

ਇਕ ਬਿੰਦ ਤਾਂ ਉਹ ਦੱਬੀ- ਘੁੱਟੀ ਉਹਦੀ ਦੇਹ ਨਾਲ ਚਿੰਬੜੀ ਪਈ ਰਹੀ। ਫੇਰ ਬੋਲੀ,‘ਟੁੱਟ ਜਾਣਾ ਨਾ ਹੋਵੇ । ਏਸੇ ਕੰਮ ਨੂੰ ਬੁਲਾਇਆ ਸੀ ਮੈਨੂੰ। ਛੱਡਦੇ ਹੁਣ। ਸਾਰਾ ਕੰਮ ਪਿਐ ਮੇਰਾ।”

 

”ਨੀ ਕੰਮ ਤਾਂ ਹੋਜੂ! ਤੂੰ ਕੇਰਾਂ ।” ਭਜਨੇ ਦਾ ਸਾਹ ਚੜ੍ਹਿਆ ਹੋਇਆ ਸੀ। ਤੇ ਫੇਰ ਕਿਹਾ, ”ਜਾਹ, ਬਾਰ ਦਾ ਅੰਦਰਲਾ ਕੁੰਡਾ ਲਾ ਕੇ ਆ।”

 

”ਨਾਂਹ, ਇਹ ਕੰਮ ਨੀ।”

 

”ਤੈਨੂੰ ਮੇਰੀ ਸਹੁੰ ਲੱਗੇ।’`

 

”ਤੇਰਾ ਤਾਂ ਨਿੱਤ ਦਾ ਇਹੀ ਕੰਮ ਐ। ਕਿਹੜੀਆਂ ਵੱਖੀਆਂ ਦੁਖਦੀਆਂ ਨੇ ਤੇਰੀਆਂ।’

 

ਭਜਨਾ ਬੈਠਾ ਹੋ ਗਿਆ। ਕੰਧ ਨਾਲ ਲੱਗੀ ਖੜ੍ਹੀ ਜਲਕੁਰ ਦੇ ਪੈਰਾਂ ਕੋਲ ਬਹਿ ਕੇ ਉਹਦੀਆਂ ਪਿੰਜਣੀਆਂ ਘੁੱਟਣ ਲੱਗਿਆ। ਆਖ ਰਿਹਾ ਸੀ, ” ਐਂ ਨਾ ਕਰ, ਹਾੜ੍ਹੇ।”

 

”ਚੰਗਾ ਛੱਡ, ਹੋ ਪਰ੍ਹੇ।” ਉਹ ਬਾਰ ਦਾ ਕੁੰਡਾ ਲਾਉਣ ਲਈ ਛੜਨੇ ਵਿਚੋਂ ਬਾਹਰ ਨਿਕਲੀ।

 

ਉਹ ਏਵੇਂ ਹੀ ਕਰਦਾ। ਜਲਕੁਰ ਪਹਿਲਾਂ ਸਮਝ ਚੁੱਕੀ ਹੁੰਦੀ। ਜਿਸ ਦਿਨ ਭਜਨੇ ਦਾ ਇਰਾਦਾ ਹੁੰਦਾ, ਉਹ ਕੁਤਰੇ ਵਾਲੀ ਮਸ਼ੀਨ ਦੇ ਛਤਨੇ ਵਿਚ ਪਏ ਮੰਜੇ ਦੀ ਦੌਣ ਕੱਸਣ ਲਗਦਾ। ਹੋਰ ਕੋਈ ਘਰ ਨਾ ਹੁੰਦਾ ਤਾਂ ਉਹ ਜਲਕੁਰ ਨੂੰ ਸੱਦਦਾ ਕਿ ਉਹ ਆ ਕੇ ਉਹਦਾ ਕਾਲਜਾ ਦੱਬੇ। ਉਹ ਖਿਝਦੀ, ਗਾਲਾਂ ਕੱਢਦੀ ਪਰ ਕਿਸੇ ਜਾਦੂ- ਟੂਣੇ ਦੇ ਅਸਰ ਵਾਂਗ ਇਹ ਸਭ ਕੁਝ ਕਰਦੀ ਰਹਿੰਦੀ।

 

ਦੋਵਾਂ ਭਰਾਵਾਂ ਕੋਲ ਦਸ ਕਿੱਲੇ ਜ਼ਮੀਨ ਸੀ। ਪਿਓ ਮਰੇ ਤੋਂ ਬਾਅਦ ਵੀ ਉਹਨਾਂ ਨੇ ਵਾਹੀ ਇਕੱਠੀ ਰੱਖੀ। ਜਦੋਂ ਭਜਨੇ ਦੀ ਘਰਵਾਲੀ ਗੁਰਦਿਆਲ ਕੁਰ ਮਰੀ, ਓਦੋਂ ਤਾਂ ਦੋਵੇਂ ਘਰਾਂ ਦਾ ਇੱਕਠੇ ਰਹਿਣਾ ਜ਼ਰੂਰੀ ਹੋ ਗਿਆ। ਤਿੰਨੇ ਪਿਓ- ਪੁੱਤਾਂ ਦੀ ਰੋਟੀ ਦਾ ਸਵਾਲ ਸੀ। ਦੁੱਖ ਵਿਚ ਉਹ ਇਕੱਠੇ ਸਨ।

 

ਅਸਲ ਗੱਲ ਇਹ ਸੀ ਕਿ ਜੇ ਉਹ ਅੱਡ ਹੁੰਦੇ ਤਾਂ ਪੰਜ- ਪੰਜ ਕਿੱਲਿਆਂ ਨਾਲ ਦੋਵੇਂ ਘਰਾਂ ਦਾ ਬਣਦਾ ਕੱਖ ਨਹੀਂ ਸੀ। ਪੰਜ ਕਿੱਲਿਆਂ ਦੀ ਵਾਹੀ ਵੀ ਕੁਝ ਨਹੀਂ ਹੁੰਦੀ। ਦਸ ਕਿੱਲੇ ਦੀ ਵਾਹੀ ਠੀਕ ਸੀ। ਉਹਨਾਂ ਦਾ ਇਕੱਠ ਨਿਭੀ ਜਾਂਦਾ। ਵਿਚਲੀ ਗੱਲ ਇਹ ਵੀ ਸੀ ਕਿ ਭਜਨੇ ਨੂੰ ਜਲਕੁਰ ਬਗੈਰ ਸਰਦਾ ਨਹੀਂ ਸੀ। ਇਹੀ ਉਹਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਇਸੇ ਕਮਜ਼ੋਰੀ ਪਿੱਛੇ ਉਹ ਆਪਣੀ ਪੰਜ ਕਿੱਲੇ ਛੱਡੀਂ ਬੈਠਾ ਸੀ। ਘਰ ਦੀ ਸਾਰੀ ਕਬੀਲਦਾਰੀ ਜਲਕੁਰ ਦੇ ਹੱਥ ਸੀ। ਇਕ ਤਰ੍ਹਾਂ ਨਾਲ ਗੁਰਮੇਲ ਵੀ ਉਹਦੇ ਹੱਥ ਥੱਲੇ ਸੀ। ਉਹਨੂੰ ਪੁੱਛ ਕੇ ਹਰ ਗੱਲ ਕਰਦਾ। ਕਿਧਰੇ ਜਾਣਾ ਹੁੰਦਾ ਜਾਂ ਕੋਈ ਹੋਰ ਖਰਚ ਹੁੰਦਾ ਤਾਂ ਜਲਕੁਰ ਤੋਂ ਮੰਗ ਕੇ ਪੈਸੇ ਲਿਜਾਂਦਾ। ਭਜਨੇ ਤੇ ਮੁੰਡਿਆਂ ਨੂੰ ਵੀ ਉਹੀ ਪੈਸੇ ਦਿੰਦੀ। ਆਪਣੀ ਜਾਣ ਵਿਚ ਉਹ ਦਾਨੀ ਬੁੜ੍ਹੀ ਬਣ ਕੇ ਰਹਿੰਦੀ।

 

ਭਜਨੇ ਦੀ ਆਪਣੀ ਕਮਜ਼ੋਰੀ ਕਰ ਕੇ ਉਹ ਆਪਣੇ ਪੁੱਤਾਂ ਵੱਲ ਉਚੇਚਾ ਧਿਆਨ ਨਹੀਂ ਦਿੰਦਾ ਸੀ। ਨਹੀ ਤਾਂ ਕੀ ਮਜਾਲ ਸੀ, ਗੁਰਮੇਲ ਸ਼ਿਆਮੇ ਨੂੰ ਇੰਜ ਮਾਰਦਾ- ਕੁੱਟਦਾ ਤੇ ਉਹ ਇੰਜ ਅੱਕ ਕੇ ਫੌਜ ਵਿਚ ਭਰਤੀ ਜਾ ਹੁੰਦਾ। ਰਾਮ ਚੰਗਾ- ਭਲਾ ਸਕੂਲ ਪੜ੍ਹ ਰਿਹਾ ਹੈ। ਪਰ ਗੁਰਮੇਲ ਉਹ ਨੂੰ ਇੰਜ ਜ਼ਬਰਦਸਤੀ ਖਿੱਚ ਕੇ ਖੇਤ ਨੂੰ ਲੈ ਤੁਰਦਾ ਹੈ, ਜਿਵੇਂ ਰਾਮ ਦਾ ਆਪਣਾ ਕੋਈ ਜ਼ੋਰ ਨਾ ਹੋਵੇ, ਆਪਣੀ ਕੋਈ ਮਰਜ਼ੀ ਨਾ ਹੋਵੇ।

 

ਕਦੇ-ਕਦੇ ਭਜਨਾ ਸੋਚਦਾ, ਗੁਰਮੇਲ ਦਾ ਤੰਗ ਕੀਤਾ ਹੀ ਜਿਵੇਂ ਸ਼ਿਆਮਾ ਘਰੋਂ ਨਿਕਲ ਗਿਆ ਹੈ. ਇਵੇਂ ਜਿਵੇਂ ਕਿਧਰੇ ਰਾਮ ਵੀ ਨਾ ਭੱਜ ਜਾਵੇ। ਪਰ ਅਜਿਹਾ ਉਹ ਕਦੇ ਹੀ ਸੋਚਦਾ। ਆਪਣੀ ਕਮਜ਼ੋਰੀ ਉਹਨੂੰ ਅਜਿਹੀਆਂ ਸੋਚਾਂ ਤੋਂ ਪਰ੍ਹੇ ਰੱਖਦੀ।

 

ਚਾਹੀਦਾ ਤਾਂ ਉਹਨੂੰ ਇਹ ਸੀ ਕਿ ਉਹ ਵੱਡੇ ਮੁੰਡੇ ਸ਼ਿਆਮੇ ਨੂੰ ਵਿਆਹ ਲੈਂਦਾ। ਘਰ ਨੂੰਹ ਆ ਜਾਂਦੀ ਤੇ ਉਹਨਾਂ ਦੀ ਰੋਟੀ ਪਕਦੀ ਹੋ ਜਾਂਦੀ। ਰਾਮ ਪੜ੍ਹਦਾ ਸੀ, ਪੜ੍ਹੀ ਜਾਂਦਾ। ਇਕ ਸੀਰੀ ਰਲਾ ਕੇ ਉਹ ਖੇਤੀ ਦਾ ਕੰਮ ਕਰਦੇ। ਪਰ ਸਿਰਫ ਪੰਜ ਕਿੱਲੇ ਜ਼ਮੀਨ ਹੋਣ ਕਰ ਕੇ ਅਜਿਹਾ ਸੰਭਵ ਨਹੀਂ ਸੀ। ਸ਼ਿਆਮੇ ਨੂੰ ਢਾਈ ਕਿੱਲਿਆਂ ਉੱਤੇ ਕੋਈ ਸਾਕ ਵੀ ਤਾਂ ਕਿਧਰੋਂ ਨਹੀਂ ਆਇਆ ਸੀ।

 

ਜਦੋਂ ਜਲਕੁਰ ਵਿਆਹੀ ਆਈ ਸੀ, ਉਹਦਾ ਸੁਭਾਅ ਚੰਚਲ ਜਿਹਾ ਸੀ। ਟਪਦੀ ਨੱਚਦੀ ਫਿਰਦੀ ਰਹਿੰਦੀ। ਐਵੇਂ ਹੀ ਦੰਦ ਕੱਢੀ ਜਾਂਦੀ! ਭਜਨੇ ਤੋਂ ਘੁੰਡ ਵੀ ਕਢਦੀ ਤੇ ਉਹਨੂੰ ਮਿੱਠੀਆਂ ਚਹੇਡਾਂ ਵੀ ਕਰਦੀ।

 

ਗੁਰਮੇਲ ਤਾਂ ਉਹਦਾ ਆਦਮੀ ਹੈਗਾ ਹੀ ਸੀ, ਉਹ ਭਜਨੇ ਨੂੰ ਵੀ ਆਪਣੇ ਵੱਸ ਵਿਚ ਕਰਨ ਦੀ ਕੋਸ਼ਿਸ਼

 

ਕਰਦੀ। ਸਾਰੇ ਟੱਬਰ ਨੂੰ ਮੱਤਾਂ ਦਿੰਦੀ, ਜਿਵੇਂ ਓਹੀ ਸਭ ਤੋਂ ਸਿਆਣੀ ਹੋਵੇ, ਸਮਝਦਾਰ ਹੋਵੇ ਕਾਢੂ ਤੀਵੀਂ ਹੋਵੇ। ਗੁਰਦਿਆਲ ਕੁਰ ਕੁਨੀ ਸੀ। ਸਾਊ ਬੁੜੀਆਂ ਵਰਗੀ ਬੁੜ੍ਹੀ,। ਘੱਟ ਬੋਲਦੀ, ਬਹੁਤਾ ਸੋਚਦੀ, ਉਹ ਦਰਾਣੀ ਨੂੰ ਹੱਸਦੀ-ਖੇਡਦੀ ਦੇਖ ਕੇ ਸਗੋਂ ਖੁਸ਼ ਹੁੰਦੀ। ਜਲਕੁਰ ਭਜਨੇ ਨੂੰ ਟਿੱਚਰਾਂ ਕਰਦੀ, ਗੁਰਦਿਆਲ ਕੁਰ ਸੋਚਦੀ ਉਮਰ ਐ, ਕਰੀ ਜਾਵੇ। ਦਿਨ ਪਾ ਕੇ ਆਪੇ ਸਮਝ ਆਜੂ।” ਕਦੇ ਕਦੇ ਪਿਆਰ ਨਾਲ ਸਮਝਾਉਂਦੀ, ”ਐ ਨਾ ਆਖਿਆ ਕਰ ਨ੍ਹੀਂ, ਤੇਰੇ ਪਿਉਆਂ ਵਰਗਾ ਐ।’ ਜਲਕੁਰ ਬੋਲਣ ਲੱਗੀ ਸੋਚਦੀ ਨਹੀਂ ਸੀ। ਆਖਦੀ, ”ਤੇਰਾ ਹੋਊਗਾ ਇਹ ਪਿਓ, ਮੇਰਾ ਕਿਉਂ?” ਫੇਰ ਚਾਂਭਲ ਜਾਂਦੀ। ਗਾਉਣ ਲਗਦੀ,

 

”ਜੋਠ ਨੂੰ ਲੱਸੀ ਨੂੰ ਦੋਣੀ, ਦਿਉਰ ਭਾਵੇਂ ਮੱਝ ਚੁੰਘ ਜੇ।” ਹਉਕਾ ਲੈਂਦੀ, ‘‘ਹਾਏ ਨੀਂ, ਮੇਰਾ ਤਾਂ ਦਿਉਰ ਵੀ ਨ੍ਹੀਂ ਕੋਈ।’

 

ਗੁਰਦਿਆਲ ਕੁਰ ਵੀ ਹੱਸਣ ਲਗਦੀ ‘ਦਿਉਰ ਦਾ ਕੀ ਕਰਨੈ ਤੋਂ, ਭਜਨੇ ਨੂੰ ਦਿਉਰਾਂ ਨਾਲੋਂ ਵੱਧ ਬਣਾਈ ਫਿਰਦੀ ਐ।’

 

”ਹਾਂ ਨੀ, ਮੇਰਾ ਤਾਂ ਜੇਠ ਵੀ ਇਹ, ਦਿਉਰ ਵੀ ਇਹ।” ਮਚਲਦੀ, ”ਨੀ ਸੱਚ, ਸਹੁਰਾ ਵੀ ਇਹ।” ਉਹਨਾਂ ਦਾ ਸਹੁਰਾ ਨਹੀਂ ਸੀ।

 

ਉਹ ਜਦੋਂ ਭਜਨੇ ਦੇ ਬਹੁਤੇ ਹੀ ਪੈਰ ਵੱਢਣ ਲੱਗੀ, ਉਹਨੇ ਇਕ ਦਿਨ ਉਹਦੀ ਆਕੜ ਭੰਨ ਦਿੱਤੀ। ਇਹੀ ਉਹ ਚਾਹੁੰਦੀ ਸੀ। ਅਜਿਹਾ ਹੋਣ ਨਾਲ ਹੀ ਉਹ ਭਜਨੇ ਨੂੰ ਆਪਣੇ ਕਾਬੂ ਕਰਨਾ ਚਾਹੁੰਦੀ ਸੀ। ਅਜਿਹੇ ਸਬੰਧ ਹੋਣ ਨਾਲ ਉਹ ਸੋਚਦੀ ਕਿ ਭਜਨਾ ਗੁਰਦਿਆਲ ਕੁਰ ਨਾਲੋਂ ਉਹਦੀ ਗੱਲ ਬਹੁਤੀ ਮੰਨਿਆ ਕਰੇਗਾ। ਉਹ ਨਵਾਂ ਹੱਡ ਹੈ ਤੇ ਗੁਰਦਿਆਲ ਕੁਰ ਬੋਦੀ ਲੱਕੜ। ਉਹ ਸੀ ਵੀ ਵਿਚਾਰੀ ਸੜੀ ਸੁਕੀ ਜਿਹੀ। ਜਲਕੁਰ ਦਾ ਭਰਵਾਂ ਸਰੀਰ ਸੀ, ਖਿੱਦੋ ਵਾਂਗ ਮੜ੍ਹਿਆ ਹੋਇਆ, ਗੁੰਦਵਾਂ। ਉਂਗਲ ਨਾ ਖੁਭਦੀ। ਓਦੋਂ ਤਾਂ ਉਹ ਭਜਨੋ- ਲਈ ਖਿਡੌਣਾ ਸੀ। ਗੁਰਦਿਆਲ ਕੁਰ ਦਾ ਖਹਿੜਾ ਜਮ੍ਹਾ ਹੀ ਛੱਡ ਗਿਆ। ਦੋ ਜੁਆਕ ਰੱਬ ਨੇ ਦੇ ਦਿੱਤੇ ਸੋ ਦੇ ਦਿੱਤੇ, ਮੁੜ ਕੇ ਉਹਦੇ ਨਾਲ ਭਜਨੇ ਨੇ ਕਲਾਮ ਨਹੀਂ ਕੀਤੀ। ਉਹ ਭਜਨੇ ਦੇ ਸੰਗ ਨੂੰ ਤਰਸਦੀ ਮਰ ਗਈ। ਪਾਣੀਝਾਰਾ ਤਾਂ ਇਕ ਬਹਾਨਾ ਸੀ। ਅਸਲ ਵਿਚ ਉਹਨੂੰ ਇਹ ਉਮਰ ਭਰ ਦਾ ਰੋਗ ਸੀ ਕਿ ਉਹਦਾ ਬੰਦਾ ਦਰਾਣੀ ਨੇ ਸਾਂਭ ਰੱਖਿਆ ਹੈ। ਉਹ ਦਰਾਣੀ ਦੀਆਂ ਉਂਗਲਾਂ ਉੱਤੇ ਨੱਚਦਾ ਹੈ। ਉਹ ਮਨ ਵਿਚ ਜਲਕੁਰ ਨੂੰ ਗਾਲਾਂ ਕੱਢਦੀ, ਬੋਲ ਕੇ ਕੁਝ ਨਾ ਸੁਣਾਉਂਦੀ। ਆਖਦੀ, ”ਸੰਢ ਨੇ ਬੰਦਾ ਖਾ ਲਿਆ ਮੇਰਾ। ਤਾਈਂ ਤਾਂ ਰੱਬ ਨੇ ਵੇਲ-ਤੂਮੜੀ ਮਗਰ ਨੂੰ ਲਾਈ ਕੋਈ। ਪਾਪਣੇ, ਮੈਂ ਤਾਂ ਕਹਿਨੀ ਆਂ, ਕੀੜੇ ਪੈ ਕੋ ਮਰੇਂ। ਸੁੰਡ ਚੱਲਣ ਤੇਰੇ। ਜਿਹੜਾ ਮੈਨੂੰ ਤਪਾਉਨੀ ਐ।’ ਭਜਨੇ ਨੂੰ ਕੁਫ਼ਰ ਤੋਲਦੀ। ਮਨ ਨਾਲ ਹੀ ਝੇੜਾ ਕਰਦੀ, ”ਚੰਗਾ ਭਜਨਿਆ ਬੰਦਿਆ, ਰੱਬ ਕਰੂ ਨਬੇੜੇ।”

 

ਦੂਜੇ ਦਿਨ ਵੀ ਰਾਤ ਨੂੰ ਨੰਬਰਦਾਰ ਪਿੰਡ ਨਹੀਂ ਆਇਆ। ਭਜਨੇ ਨੂੰ ਬੇਚੈਨੀ ਸੀ, ਕਦੋਂ ਨੰਬਰਦਾਰ ਆਵੇ ਤੇ ਕਦੋਂ ਉਹ ਅੰਬਾਲੇ ਨੂੰ ਜਾਣ। ਤੀਜੇ ਦਿਨ ਨੰਬਰਦਾਰ ਦਿਨ-ਛਿਪੇ ਘਰ ਵੜਿਆ। ਭਜਨਾ ਉਹਨਾਂ ਦੇ ਘਰ ਕਈ ਗੇੜੇ ਮਾਰ ਗਿਆ ਸੀ। ਨੰਬਰਦਾਰ ਦੀ ਘਰਵਾਲੀ ਬੋਲੀ, ”ਭਜਨਿਆ, ਹੁਣ ਨਾ ਆਈਂ ਤੂੰ। ਐਵੇਂ ਔਖਾ ਹੁੰਦਾ ਫਿਰਦੈ। ਜਦੋਂ ਆ ਗਿਆ ਨੰਬਰਦਾਰ, ਤੈਨੂੰ ਓਸੇ ਵੇਲੇ ਤਲਾਹ ਹੋਊ। ਪੋਤਾ ਜਾਊ ਓਸੇ ਵਖਤ ਥੋਡੇ ਘਰ।’

 

ਖਾਸਾ ਹਨੇਰੇ ਪੋਤਾ ਭਜਨੇ ਕੋਲ ਆਇਆ ਤੇ ਕਿਹਾ, ”ਬਾਬੇ ਨੇ ਕਿਹੈ, ਬਾਬਾ! ਉਹ ਥੱਕਿਆ ਵਿਐ। ਤੜਕੇ ਨ੍ਹੀ ਜਾਇਆ ਜਾਣਾ। ਪਰਸੋਂ ਫੇਰ ਐਤਵਾਰ ਐ। ਫੈਦਾ ਕੋਈ ਨ੍ਹੀਂ ਜਾਣ ਦਾ। ਸੋਮਵਾਰ ਨੂੰ ਚੱਲਾਂਗੇ ਪੱਕਾ। ਬਲਾਢਿਓਂ ਦਸ ਆਲੀ ਗੱਡੀ ਚੜ੍ਹਾਂਗੇ।”

 

ਅਗਲੇ ਦਿਨ ਸਦੇਹਾਂ ਹੀ ਭਜਨਾ ਨੰਬਰਦਾਰ ਦੇ ਘਰ ਗਿਆ। ਆਖਣ ਲੱਗਿਆ, ”ਨੰਬਰਦਾਰਾ, ਤੇਰੀ ਗੱਲ ਮੰਨ ਲੀ ਮੈਂ, ਚੱਲਾਂਗੇ ਤਾਂ ਸੋਮਵਾਰ ਨੂੰ ਹੀ। ਪਰ ਆਪਾਂ ਜੇ ਹੋਰ ਕਰੀਏ, ਐਧਰ ਦੀ ਜਾਖਲ-ਧੂਰੀ ਹੋ ਕੇ ਚੱਲੀਏ।”

 

“ਕਿਮੇਂ?”ਨੰਬਰਦਾਰ ਨੇ ਕੰਨ ਚੁੱਕੇ।

 

”ਰਾਤ ਨੂੰ ਇਕ ਵਜੇ ਜਾਂਦੀ ਐ ਗੱਡੀ ਦਿੱਲੀ ਆਲੀ1 ਬਲਾਢਿਓਂ ਬੈਠ ਕੇ ਜਾਖਲ ਜਾ ਉੱਤਰਾਂਗੇ। ਜਾਖਲੋਂ ਫੇਰ ਇਕ ਗੱਡੀ ਸਦੇਹਾਂ ਮਿਲੂ ਤੜਕੇ-ਧੂਰੀ ਲੁਧਿਆਣੇ ਨੂੰ ਜਾਣ ਆਲੀ। ਧੂਰੀ ਉੱਤਰ ਕੇ ਓਥੋਂ ਕੋਈ ਅੰਮਾਲੇ ਆਲੀ ਫੜਲਾਂਗੇ। ਮੇਲ ਮਲਾਉਂਦੀ ਹੈ ਇਕ ਗੱਡੀ, ਮੈਂ ਪਤਾ ਕੀਤੈ।”

 

”ਭਜਨਿਆ, ਤੂੰ ਤਾਂ ਮੂਰਖ ਐਂ ਜਾਰ, ਕਿੱਥੇ ਸਾਰੀ ਰਾਤ ਤੁਰੇ ਫਿਰਾਂਗੇ। ਜਾਗਰਾ ਝਾਖਦੇ? ਬਲਾਢਿਓਂ ਐਧਰ ਬਠਿੰਡਾ ਠੀਕ ਐ। ਬਠਿੰਡਿਓਂ ਅੰਮਾਲਾ। ਪਿਛਲੇ ਪਹਿਰ ਨੂੰ ਪਹੁੰਚ ਜਾਂਗੇ ਓਥੇ, ਮੈਨੂੰ ਪਤੈ। ਜਾਣਸਾਰ ਪਤਾ ਲੱਗ ਜੂ ਸ਼ਿਆਮੇ ਦਾ। ਰੱਬ ਸੁੱਖ ਰੱਖੇ। ਬਣੂ ਆਪਣਾ ਕੰਮ ਨਿਹਚਾ ਰੱਖ ਸੱਚੇ ਪਾਤਸ਼ਾਹ ‘ਤੇ।” ਸਤਿਬਚਨ ਕਹਿ ਕੇ ਭਜਨਾ ਘਰ ਨੂੰ ਮੁੜ ਆਇਆ।

 

ਉਹ ਅੰਬਾਲੇ ਪਹੁੰਚੇ। ਰੰਗਰੂਟ ਸ਼ਿਆਮ ਸਿੰਘ ਪੁੱਤਰ ਭਜਨ ਸਿੰਘ ਪਿੰਡ ਹਮੀਰਗੜ੍ਹ ਥਾਣਾ ਬੁਢਲਾਡਾ ਜ਼ਿਲਾ ਬਠਿੰਡਾ ਦਾ ਪਤਾ ਲੱਗ ਗਿਆ। ਉਹ ਸੱਚਮੁੱਚ ਬੁਢਲਾਡੇ ਤੋਂ ਭਰਤੀ ਹੋ ਕੇ ਇਥੇ ਅੰਬਾਲਾ ਛਾਉਣੀ ਆਇਆ ਸੀ। ਪਰ ਉਹ ਹੁਣ ਅੰਬਾਲਾ ਛਾਉਣੀ ਨਹੀਂ ਸੀ। ਅਗਾਂਹ ਕਿਸੇ ਹੋਰ ਥਾਂ ਤੋਰ ਦਿੱਤਾ ਗਿਆ ਹੈ. ਸਿਖਲਾਈ ਲਈ। ਅੰਬਾਲਾ ਛਾਉਣੀ ਵਾਲੇ ਦੱਸਦੇ ਨਹੀਂ ਸਨ ਕਿ ਉਹ ਕਿੱਥੇ ਹੈ। ਨਬੰਰਦਾਰ ਤੇ ਭਜਨਾ ਬੁਸਿਆ ਮੂੰਹ ਲੈ ਕੇ ਪਿੰਡ ਆ ਵੜੇ।

 

3

 

ਗੁਰਮੇਲ ਘਰ ਵਿਚ ਪਿੱਟ-ਪਟਊਆ ਰੱਖਦਾ ਕਿ ਉਹ ਇਕੱਲਾ ਹੁਣ ਖੇਤੀ ਦਾ ਐਨਾ ਔਖਾ ਕੰਮ ਕਿਵੇਂ ਕਰੇ। ਸ਼ਿਆਮਾ ਭਰਤੀ ਹੋ ਗਿਆ, ਸੀਰੀ ਵੀ ਕੋਈ ਨਹੀਂ । ਭਜਨਾ ਹਮੇਸ਼ਾਂ ਬੀਮਾਰ ਰਹਿੰਦਾ ਹੈ। ਰਾਮ ਸਕੂਲ ਜਾਂਦਾ ਹੈ। ਉਹ ਤੋਂ ਨਹੀਂ ਹੁੰਦਾ ਇਹ ਖੇਤੀ ਦਾ ਸਿੜ੍ਹੀ-ਸਿਆਪਾ। ਉਹ ਕਹਿੰਦਾ, ‘‘ਜਾਂ ਤਾਂ ਨੌਕਰ ਰੱਖ ਕੇ ਦਿਓ ਮੈਨੂੰ ਜਾਂ ਫੇਰ ਰਾਮ ਹਟੇ ਸਕੂਲੋਂ।”

 

ਜਲਕੁਰ ਆਖਦੀ, ”ਹੁਣ ਐਸ ਰੁੱਤ ਕਿਹੜਾ ਮਿਲੂ ਤੈਨੂੰ ਨੌਕਰ। ਨੌਕਰ ਤਾਂ ਜੀਹਦੇ-ਜੀਹਦੇ ਨਾਲ ਕਿਸੇ ਨੇ ਰਲਣਾ ਸੀ, ਰਲਗੇ। ਨੌਕਰ ਭਾਲਦੈਂ ਤੂੰ ।’

 

”ਓਏ ਭਾਈ, ਮੈਂ ਵਗ ਜਿਆ ਕਰੂੰ ਖੇਤ, ਜਿੰਨਾ ਕੁ ਮੈਥੋਂ ਹੁੰਦੈ। ਅੱਗੇ ਕਿਹੜਾ ਮੈਂ ਕਰਾਉਂਦਾ ਨ੍ਹੀਂ। ਪਰ ਭਾਈ ਸੱਚੀ ਗੱਲ ਐ, ਮੈਥੋਂ ਜੋਰ ਆਲਾ ਕੰਮ ਤਾਂ ਕੋਈ ਹੋਣਾ ਨ੍ਹੀਂ। ਨਿੱਕਾ-ਮੋਟਾ ਮੈਂ ਕਰੀ ਜਾਊਂ। ਤੂੰ ਐਤਕੀ ਹਾਰ-ਨਮਾਰ ਕਰ । ਅਗਲੇ ਸਾਲ ਦੇਖੀ ਜਾਊ। ਨੌਕਰ ਰੱਖ ਲਿਓ ਜਾਂ ਸੀਰੀ ਰਲਾ ਲਿਓ।” ਭਜਨਾ ਆਖ ਰਿਹਾ ਸੀ।

 

”ਤੈਨੂੰ ਓਦੋਂ ਪਤਾ ਨ੍ਹੀਂ ਸੀ, ਸ਼ਿਆਮੇ ਨੂੰ ਭੱਜ-ਭੱਜ ਪੈਂਦਾ ਹੁੰਦਾ। ਔਹ ਗਿਆ ਉਹ ਤਾਂ । ਹੁਣ ਰਹਿ ਗਿਆ ਨਾ ‘ਕੱਲਾ।” ਜਲਕੁਰ ਨੇ ਕਿਹਾ।

 

”ਕੱਲਾ ਕਿਉਂ ਆਂ, ਤਿੰਨ ਆਂ। ਇਹਨਾਂ ਦੋਹਾਂ ਨੂੰ ਕਿਉਂ ਨ੍ਹੀਂ ਗਿਣਦੀ ਵਿਚ? ਇਉਂ ਕਹਿ ਬਈ ਇਹ ਦੋਮੇਂ ਕਰਦੇ ਨ੍ਹੀਂ ਕੁੱਛ, ਆਪੇ ਰਹਿ ਗਿਆ ‘ਕੱਲਾ ਮੈਂ।” ਫੇਰ ਗੁਰਮੇਲ ਠੰਡਾ-ਸੀਲਾ ਜਿਹਾ ਹੋ ਕੇ ਕਹਿਣ ਲੱਗਿਆ, ”ਮੈਂ ਉਹਨੂੰ ਕੀ ਕਹਿੰਦਾ ਸੀ। ਮੈਂ ਤਾਂ ਉਹਨੂੰ ਦਸਦਾ ਹੁੰਦਾ, ਬਈ ਭਾਈ, ਐਂ ਕਰ ਕੰਮ, ਐਂ ਨਾ ਕਰ। ਉਹ ਸਿਖਦਾ ਤਾਂ ਹੈ ਨ੍ਹੀਂ ਸੀ। ਆਕੜ ਕਰਦਾ, ਰੁੱਸ ਕੇ ਬਹਿ ਜਾਂਦਾ। ਉਹ ਕੰਮ ਦਾ ਸਚਿਆਰਾ ਨ੍ਹੀਂ ਸੀ। ਮੈਥੋਂ ਜਰਿਆ ਨ੍ਹੀਂ ਜਾਂਦਾ ਸੀ। ਭੱਜ ਗਿਆ ਉਹ।” ਫੇਰ ਉੱਚਾ ਬੋਲਣ ਲੱਗਿਆ, ”ਫੌਜ ਵਿਚ ਕੀ ਕੱਟੂ ਉਹ। ਓਥੇ ਵੀ ਕਰਨਾ ਪਊ। ਫੌਜੀ ਤਾਂ ਮਾਰ-ਮਾਰ ਬੂਟਾਂ ਦੇ ਨੁੰਡੇ ਵੱਟ ਕੱਢ ਦਿੰਦੇ ਐ, ਉਹ ਕੀਹਦਾ ਵਚਾਰਾ ਐ। ਓਥੋਂ ਹੁਣ ਕਿਧਰ ਜਾਊ। ਨਾ ਉਹ ਭੱਜਣ ਦੇਣ। ਐਥੇ ਮੈਥੋਂ ਜੁੱਤੀਆਂ ਖਾਂਦਾ ਸੀ, ਓਥੇ ਬਗਾਨੇ ਪੁੱਤਾਂ ਦੇ ਵੱਸ ਐ, ਸਿੱਧਾ ਕਰ ਦੇਣਗੇ ਉਹ ਤਾਂ। ਸਾਰੇ ਵਲ ਨਿਕਲ ਜਾਣਗੇ ।’ ਗੁਰਮੇਲ ਜਿਵੇਂ ਸ਼ਿਆਮੇ ਨੂੰ ਝੂਰ ਰਿਹਾ ਹੋਵੇ।

 

”ਬਹੁਤਾ ਪਿੱਟੀ ਨਾ ਜਾਹ ਐਮੇਂ। ਕਿੰਨੀ ਕੁ ਜ਼ਮੀਨ ਐ ਤੇਰੇ ਕੋਲ, ਦਸ ਕਿੱਲੇ। ਜਿੱਦਣ ਬਹੁਤਾ ਕੰਮ ਹੋਵੇ, ਦਿਹਾੜੀਆ ਲੈ ਜਿਆ ਕਰ, ਹੋਰ ਕੀਹ ਐ।’ ਜਲਕੁਰ ਨੇ ਸਲਾਹ ਦਿੱਤੀ।

 

”ਓਏ ਮੈਂ ਚੱਲਿਆ ਕਰੂੰ ਨਾਲ ਤੇਰੇ। ਤੂੰ ਚਿੰਤਾ ਨਾ ਕਰ। ਚੱਲ ਉੱਠ, ਅੱਜ ਚੱਲਦਾਂ, ਕੀ ਕੰਮ ਐ ਅੱਜ।” ਭਜਨੋ ਨੇ ਊਰਮਾ ਕੀਤਾ।

 

”ਕਦੇ ਕਦੇ ਰਾਮ ਦਾ ਵੀ ਡਰ ਨ੍ਹੀ। ਰਾਮ ਜੋ ਕਦੇ ਨਹੀਂ ਜਾਊ ਸਕੂਲ ਤਾਂ ਕੀਹ ਐ। ਊਂ ਕੀ ਬਮਾਰ-ਠਮਾਰ ਨ੍ਹੀਂ ਹੁੰਦੇ ਮੁੰਡੇ।” ਜਲਕੁਰ ਨੇ ਉਹਨੂੰ ਠੰਡਾ-ਸੀਲਾ ਕਰਨਾ ਚਾਹਿਆ। :

 

ਉਸ ਦਿਨ ਐਤਵਾਰ ਸੀ । ਰਾਮ ਘਰ ਹੀ ਸੀ। ਉਹ ਬੋਲਿਆ, ” ਛੁੱਟੀ ਆਲੇ ਦਿਨ ਚਾਚਾ ਮੈਂ ਵਗ ਜਿਆ ਕਰੂੰ। ਮ੍ਹੀਨੇ ‘ਚ ਚਾਰ ਤਾਂ ਐਤਵਾਰ ਈ ਹੁੰਦੇ ਨੇ। ਊਂ ਵੀ ਆ ਜਾਂਦੀਆਂ ਨੇ ਦੋ-ਚਾਰ ਛੁੱਟੀਆਂ। ਹੋਰ ਦੱਸ।”

 

”ਲੈ, ਹੁਣ ਤਾਂ ਰਾਮ ਆਪ ਕਹਿੰਦੈ ਤੈਨੂੰ। ਬੱਸ? ਅੱਜ ਲੈਜਾ ਇਹਨੂੰ ਜਿੱਥੇ ਲਿਜਾਣੈ।” ਜਲਕੁਰ ਰਾਮ ਉੱਤੇ ਖੁਸ਼ ਹੋਈ। ਉਹਨੂੰ ਲੱਗਿਆ ਜਿਵੇਂ ਰਾਮ ਦੀ ਗੱਲ ਨਾਲ ਗੁਰਮੇਲ ਨੂੰ ਵੀ ਕੋਈ ਸਹਾਰਾ ਮਿਲਿਆ ਹੋਵੇ।

 

ਅੱਸੂ-ਕੱਤੇ ਦੀ ਰੁੱਤ ਸੀ। ਇਹਨਾਂ ਦਿਨਾਂ ਵਿਚ ਜੱਟਾਂ ਨੂੰ ਮਰਨ ਦੀ ਵਿਹਲ ਨਹੀਂ ਹੁੰਦੀ। ਸੌਣੀ ਕਿਉਂਟਣੀ ਹੁੰਦੀ ਹੈ ਤੇ ਇਹ ਕਣਕ ਬੀਜਣ ਦੇ ਦਿਨ ਹੁੰਦੇ ਹਨ। ਗੁਰਮੇਲ ਏਸੇ ਕਰ ਕੇ ਖਿਝਿਆ ਹੋਇਆ ਸੀ। ਉਹਨਾਂ ਦਾ ਦਸ ਕਿੱਲੇ ਦਾ ਖੇਤ ਇੱਕੋ ਥਾਂ ਸੀ। ਮੱਕੀ ਦੇ ਫੌਰ ਹਾਲੇ ਚੁੱਕੇ ਨਹੀਂ ਸਨ। ਨਾ ਹੀ ਕਪਾਹ ਦੀਆਂ ਛਿਟੀਆਂ ਵੱਢੀਆਂ ਸਨ। ਕਣਕ ਬੀਜਣ ਵਾਲੀ ਜ਼ਮੀਨ ਇਕੋ ਵਾਰ ਵਾਹੀ ਸੀ। ਦੂਜੀ ਵਾਰ ਫੇਰ ਵਾਹੁਣੀ ਸੀ। ਤੇ ਫੇਰ ਤੀਜੀ ਵਾਰ ਵਾਹਕੇ ਸੁਹਾਗੀ ਮਾਰ ਦੇਣੀ ਸੀ। ਫੇਰ ਕਿਤੇ ਜਾ ਕੇ ਕਣਕ ਬੀਜ਼ੀ ਜਾਣੀ ਸੀ। ਗੁਰਮੇਲ ਖੇਤ ਜਾਂਦਾ ਤਾਂ ਕੰਮਾਂ ਨੂੰ ਦੇਖ ਕੇ ਉਹਦੀ ਦੇਹ ਕੰਬਣ ਲਗਦੀ। ਸ਼ਿਆਮਾ ਹੁੰਦਾ ਸੀ ਤਾਂ ਉਹਨੂੰ ਐਨਾ ਫਿਕਰ ਨਹੀਂ ਸੀ। ਹੁਣ ਉਹਨੂੰ ਸ਼ਿਆਮਾ ਯਾਦ ਆਉਂਦਾ। ਇਕ ਤਰ੍ਹਾਂ ਨਾਲ ਸ਼ਿਆਮੇ ਦੇ ਕੰਮ ਯਾਦ ਆਉਂਦੇ।

 

ਉਸ ਦਿਨ ਛਿਟੀਆਂ ਵੱਢਣੀਆਂ ਸਨ। ਸਵੇਰ ਦਾ ਵੇਲਾ ਸੀ। ਜਲਕੁਰ ਹਥਲੇ ਕੰਮ ਛੱਡ ਕੇ ਆਪ ਚਮਿਆਰਾਂ ਵਿਹੜੇ ਗਈ। ਆਖ ਰਹੀ ਸੀ, ” ਮੈਂ ਜਾਨੀ ਆਂ। ਲਿਆਉਨੀ ਆਂ ਕੋਈ ਦਿਹਾੜੀਆ। ਤੁਸੀਂ ਦੋਮੇਂ ਭਰਾ ਤਾਂ ਤੀਮੀਆਂ ਨਾਲੋਂ ਭੈੜੇ ਓਂ।’’ ਘਰੋਂ ਬਾਹਰ ਜਾਣ ਲੱਗੀ ਕਹਿੰਦੀ, ” ਰਾਮ, ਤੂੰ ਚਾਹ ਧਰ ਲੈ ਵੇ। ਪੀ ਕੇ ਜਾਇਓ ਹੁਣ। ਹਾਜਰੀ ਰੋਟੀਆਂ ਆਵਦੀਆਂ ਚੱਕੋ ਤੇ ਖਾ ਲੋ ਦੋ-ਦੋ। ਦੁਪਹਿਰ ਦੀ ਰੋਟੀ ਮੈਂ ਲੈ ਕੇ ਆਊਂ ਖੇਤ।”

 

ਜਿਹੜੇ ਬੰਦੇ ਦਿਹਾੜੀ ਉੱਤੇ ਖੇਤਾਂ ਨੂੰ ਚਲੇ ਗਏ ਸਨ, ਉਹ ਰਾਤ ਦੇ ਪੁੱਛੇ ਹੋਏ ਸਨ। ਇਹ ਜਲਕੁਰ ਨੂੰ ਵੀ ਪਤਾ ਸੀ, ਐਸ ਵੇਲੇ ਕੌਣ ਹੁੰਦੈ ਘਰ। ਫੇਰ ਵੀ ਉਹ ਦੋ ਚਾਰ ਘਰੀ ਗਈ। ਉਹਦੀ ਗੱਲ ਸੁਣ ਕੇ ਚਮਿਆਰਾਂ ਦੀਆਂ ਬੁੜ੍ਹੀਆਂ ਹੱਸਦੀਆਂ,” ਕੁੜੇ ਜਲਕੁਰੇ, ਹੁਣ ਤੈਨੂੰ ਯਾਦ ਆ ਗਿਆ ਦਿਹਾੜੀਆ। ਰਾਤ ਆਉਂਦੀ ਗਾਂ। ਨ੍ਹੇਰਾ ਸੀ ਤਾਂ ਭਜਨ ਨੂੰ ਨੂੰ ਭੇਜਦੀ ਜਾਂ ਗੁਰਮੇਲ ਸੂੰ ਕਹਿ ਜਾਂਦਾ, ਬੰਦਾ ਵਗ ਜਾਂਦਾ। ਹੁਣ ਤਾਂ ਕੋਈ ਮਸਾਂ ਈ ਥਿਆਉ।”

 

ਵਿਹੜੇ ਦੀ ਬੀਹੀ ਦੇ ਇਕ ਚੌਂਤਰੇ ਉੱਤੇ ਚਾਰ-ਪੰਜ ਬੰਦੇ ਖੇਸਾਂ ਦੀਆਂ ਬੁੱਕਲਾਂ ਮਾਰੀ ਬੈਠੇ ਸਨ। ਚਮਿਆਰਾਂ ਦੀ ਇਕ ਬੁੜ੍ਹੀ ਜਲਕੁਰ ਦੇ ਨਾਲ ਹੋ ਲਈ। ਬੁੜ੍ਹੀ ਨੇ ਹੀ ਪੁੱਛਿਆ, ” ਕੋਈ ਬੰਦਾ ਹੋਵੇ ਵਾਧੂ ਭਾਈ, ਦਿਹਾੜੀ ‘ਤੇ ਜਾਣ ਆਲਾ?”

 

”ਹੁਣ ਬੰਦਾ ਕਿੱਥੇ, ਤਾਈ? ਕੀਹਦੇ ਜਾਣੈ?”

 

“ਇਹਨਾਂ ਦੇ, ਭਜਨ ਨੂੰ ਕੇ। ਆਹ ਖੜ੍ਹੀ ਐ ਬਹੂ ਉਹਨਾਂ ਦੀ। ਇਹਨਾਂ ਨੂੰ ਚਾਹੀਦੈ।’

 

“ਕੰਮ ਕੀਹ ਐ? ਓਹੀ ਬੰਦਾ ਫੇਰ ਬੋਲਿਆ।

 

‘‘ਕੰਮ ਤਾਂ, ਕਪਾਹ ਦੀਆਂ ਛਿਟੀਆਂ ਵੱਢਣੀਆਂ ਨੇ, ਕੋਈ ਜੋਰ ਦਾ ਕੰਮ ਨ੍ਹੀ। ਥੋਡ਼ੇ ‘ਚੋਂ ਵਗ ਜੋ ਕੋਈ।” ਜਲਕੁਰ ਬੋਲਣ ਲੱਗੀ ਸੰਗ-ਸ਼ਰਮ ਨਹੀਂ ਮੰਨਦੀ ਸੀ।

 

ਬੋਲਣ ਵਾਲਾ ਬੰਦਾ ਕੋਲ ਬੈਠੇ ਇਕ ਅੱਧਖੜ ਜਿਹੇ ਬੰਦੇ ਨੂੰ ਕਹਿਣ ਲੱਗਿਆ, ” ਹੁਣ ਤਾਂ ਤੇਰਾ ਸਿਰ ਠੀਕ ਹੋਣੈ?”

 

”ਹੁਣ ਕੁੱਝ ‘ਰਾਮ ਐ, ਹੁਣ ਨ੍ਹੀ ਦੁਖਦਾ। ਬੁਖਾਰ ਵੀ ਹੈ ਨ੍ਹੀ। ਰਾਤ ਸੀ।”

 

”ਫੇਰ ਤੂੰ ਵਗ ਜਾ। ਐਡਾ ਤਾਂ ਦਿਨ ਚੜ੍ਹ ਆਇਐ। ਸਖਾਲਾ ਈ ਐ ਕੰਮ ਤਾਂ ਖਪਰਾ ਮਾਰ-ਮਾਰ ਵੱਢੀ ਜਾਣੀਆਂ ਨੇ ਛਿਟੀਆਂ। ਬੈਠੇ-ਬੈਠੇ ਈ ਕੱਠੀਆਂ ਕਰੀ ਜਾਓ। ਕੋਈ ਖਾਸ ਕੰਮ ਨ੍ਹੀ। ਆਥਣ ਨੂੰ ਕੁੱਟ ਲਿਆਏਂਗਾ ਦੁਆਈ ਦੇ ਪੈਸੇ।’

 

ਭਾਨ ਨੂੰ ਉੱਠ ਕੇ ਖੜ੍ਹਾ ਹੋ ਗਿਆ। ਕਹਿੰਦਾ, ”ਚੱਲ, ਮੈਂ ਚੱਲਦਾਂ। ਘਰੋਂ ਗੋਲੀਆਂ ਚੁੱਕ ਲਿਆਮਾਂ ਡਾਕਧਾਰ ਦੀਆਂ। ਦੁਪਹਿਰੇ ਓਥੇ ਈ ਲੈ ਲਾਂਗੇ।” ਫੇਰ ਪੁੱਛਣ ਲੱਗਿਆ, “ਸਿੱਧਾ ਖੇਤ ਨੂੰ ਜਾਣੈ, ਜਲਕੁਰੇ ਕਿ ਘਰੇ ਚੱਲੀਏ ਪਹਿਲਾਂ?”

 

”ਚਾਹ ਪੀ ਕੇ ਜਾਇਓ। ਉਹ ਤਿੰਨੇ ਵੀ ਤਾਂ ਘਰ ਈ ਨੇ।” ਜਲਕੁਰ ਭਾਨ ਨੂੰ ਨੂੰ ਲੈ ਕੇ ਘਰ ਪਹੁੰਚੀ ਤਾਂ ਉਹ ਹਾਜ਼ਰੀ ਰੋਟੀਆਂ ਖਾ ਕੇ ਚਾਹ ਦੀਆਂ ਬਾਟੀਆਂ ਫੜੀ ਬੈਠੇ ਸਨ। ਗੁਰਮੇਲ ਤੇ ਰਾਮ ਨੇ ਮਿਸੀਆ ਰੋਟੀਆਂ ਮਖਣੀ, ਦਹੀ ਤੇ ਲੱਸੀ ਨਾਲ ਖਾ ਲਈਆਂ ਸਨ। ਭਜਨਾ ਬੇਸਣੀ ਰੋਟੀ ਚਾਹ ਵਿਚ ਡੋਬ- ਡੋਬ ਖਾ ਰਿਹਾ ਸੀ। ਨਾ ਉਹਨੂੰ ਦਹੀ ਲੱਸੀ ਮਾਫ਼ਕ ਸੀ ਤੇ ਨਾ ਘਿਓ-ਮੱਖਣ। ਭਾਨ ਸੂੰ ਨੇ ਵੀ ਇਕ ਬੇਸਣੀ ਰੋਟੀ ਚਾਹ ਨਾਲ ਖਾ ਲਈ। ਦੋ ਖਪਰੇ ਘਰ ਵਿਚ ਸਨ. ਦੋ ਹੋਰ ਉਹਨਾਂ ਨੇ ਗੁਆਂਢ ਵਿਚੋਂ ਮੰਗ ਲਏ। ਉਹ ਖੇਤ ਪਹੁੰਚੇ ਤਾਂ ਖਾਸਾ ਦਿਨ ਚੜ੍ਹ ਆਇਆ ਸੀ। ਗੁਆਂਢੀ ਖੇਤਾਂ ਵਾਲੇ ਉਹਨਾਂ ਵੱਲ ਖੜ੍ਹੇ ਹੋ-ਹੋ ਦੇਖ ਰਹੇ ਸਨ। ਮੁਸਕਰਾਉਂਦੇ ਹੋਣਗੇ, ” ਆ ਗਿਆ ਬਈ ਭਜਨ ਸੂੰ ਦਾ ਲਾਣਾ ਐਸ ਵੇਲੇ।”

 

ਗੁਰਮੇਲ ਨੇ ਕੰਮ ਉੱਤੇ ਲੱਗਣ ਤੋਂ ਪਹਿਲਾਂ ਆਲੇ-ਦੁਆਲੇ ਦੇ ਖੇਤਾਂ ਵੱਲ ਨਿਗਾਹ ਮਾਰੀ। ਦੋ ਖੇਤਾਂ ਵਿਚ ਦੋ ਹਲ ਚੱਲ ਰਹੇ ਸਨ। ਉਹ ਠੀਕ ਸਮੇਂ ਉਤੇ ਕਣਕ ਬੀਜ ਰਹੇ ਸਨ । ਦੀਵਾਲੀ ਲੰਘੀ ਨੂੰ ਦੋ- ਤਿੰਨ ਦਿਨ ਹੋ ਚੁੱਕੇ ਸਨ। ਇਹੀ ਤਾਂ ਦਿਨ ਸਨ ਕਣਕ ਬੀਜਣ ਦੇ। ਏਦੂੰ ਬਾਅਦ ਤਾਂ ਪਛੇਤ ਹੀ ਪਛੇਤ ਹੈ। ਇਕ ਖੇਤ ਵਿਚ ਛੱਲੀਆਂ ਦਾ ਪਿੜ ਸੀ। ਚਾਰ-ਪੰਜ ਜਣੇ ਟੁੰਬਿਆਂ ਨਾਲ ਛੱਲੀਆਂ ਕੁੱਟ ਰਹੇ ਸਨ। ਪਰ੍ਹਾਂ ਬੈਠੀਆਂ ਦੋ-ਤਿੰਨ ਬੁੜ੍ਹੀਆਂ ਟਾਂਡਿਆਂ ਨਾਲੋਂ ਛੱਲੀਆਂ ਡੂੰਗ ਰਹੀਆਂ ਸਨ। ਕਪਾਹ ਦੀਆਂ ਛਿਟੀਆਂ ਕਿਸੇ ਹੋਰ ਖੇਤ ਵਿਚ ਨਹੀਂ ਖੜ੍ਹੀਆਂ ਸਨ। ਏਧਰ-ਓਧਰ ਛਿਟੀਆਂ ਦੇ ਢੇਰ ਸਨ। ਓਹੀ ਨਿਕੰਮੇ ਸਨ, ਜਿਹਨਾਂ ਦੇ ਖੇਤ ਦੀਆਂ ਛਿਟੀਆਂ ਅੱਜ ਵੱਢੀਆਂ ਜਾ ਰਹੀਆਂ ਸਨ। ਗੁਆਰੇ ਵਾਲੇ ਕਿਆਰਿਆਂ ਨੂੰ ਵੀ ਇਕ ਵਾਰੀ ਵਾਹਿਆ ਗਿਆ ਸੀ। ਮੱਕੀ ਦਾ ਖੇਤ ਕਦੋਂ ਵਾਹਿਆ ਗਿਆ, ਕਦੋਂ ਕਣਕ ਬੀਜੀ ਗਈ। ਏਵੇਂ ਹੀ ਕਪਾਹ ਵਾਲੇ ਕਿਆਰੇ ਪਤਾ ਨਹੀਂ ਕਦੋਂ ਵਾਹੇ ਜਾਣੇ ਸਨ। ਅੱਠ ਕਿੱਲੇ ਪੂਰੀ ਦੀ ਪੂਰੀ ਜੇ ਕਣਕ ਬੀਜੀ ਜਾਵੇ, ਤਦ ਹੀ ਉਹਨਾਂ ਦਾ ਨਿਰਵਾਹ ਹੋ ਸਕੇਗਾ। ਪਰ ਮੂਹਰੇ ਕੰਮ ਕਿੰਨੇ ਸਨ। ਗੁਰਮੇਲ ਕੰਮ ਲੱਗਣ ਤੋਂ ਪਹਿਲਾਂ ਹੀ ਖਿਝਣ ਲੱਗਿਆ।

 

ਉਹਨਾਂ ਨੇ ਤੇੜ-ਸਿਰ ਦੇ ਕੱਪੜੇ ਲਾਹ ਕੇ ਸਿਰਾਂ ਉੱਤੇ ਸਮੋਸੇ ਬੰਨ੍ਹ ਲਏ, ਤੇੜ ਕਛਹਿਰੇ-ਜਾਂਘੀਏ ਸਨ ਹੀ। ਗੁਰਮੇਲ ਤੇ ਰਾਮ ਕੋਡੇ ਹੋ ਕੇ ਛਿਟੀਆਂ ਵੱਢ ਰਹੇ ਸਨ। ਭਜਨਾ ਤੇ ਭਾਨ ਸੂ ਬੈਠੇ-ਬੈਠੇ ਅੱਗੇ ਤੁਰੱਦੇ। ਦੋ-ਦੋ ਜਣਿਆਂ ਨੇ ਇਕ-ਇਕ ਕਿਆਰਾ ਸਾਂਭਿਆ ਹੋਇਆ ਸੀ। ਚਾਚਾ-ਭਤੀਜਾ ਤੇਜ਼ੀ ਨਾਲ ਕੰਮ ਕਰਦੇ। ਭਜਨਾ ਤੇ ਭਾਨ ਸ੍ਰੀ ਮੱਠੇ ਸਨ। ਵੱਢੀਆਂ ਹੋਈਆਂ ਛਿਟੀਆਂ ਦੀਆਂ ਢੇਰੀਆਂ ਦੀਆਂ ਢੇਰੀਆਂ ਲਗਦੀਆਂ ਜਾ ਰਹੀਆਂ ਸਨ। ਦੁਪਹਿਰ ਦੀ ਰੋਟੀ ਆਈ ਤਾਂ ਉਹ ਅੱਧਾ ਖੇਤ ਵੱਢ ਚੁੱਕੇ ਸਨ। ਰੋਟੀਆਂ ਵਾਲਾ ਟੋਕਰਾ ਥੱਲੇ ਲਾਹ ਕੇ ਜਲਕੁਰ ਸਾਰੇ ਖੇਤ ਵੱਲ ਝਾਕੀ। ਫੇਰ ਆਲੇ-ਦੁਆਲੇ ਦੇ ਖੇਤਾਂ ਵੱਲ ਉਹਦੀ ਨਿਗਾਹ ਗਈ। ਤੇ ਫੇਰ ਉਹ ਉਹਨਾਂ ਚਹੁੰਆਂ ਵੱਲ ਗਹੁ ਨਾਲ ਦੇਖਣ ਲੱਗੀ । ਉਹਨਾਂ ਨੇ ਖਾਸਾ ਕੰਮ ਨਿਬੇੜ ਲਿਆ ਸੀ। ਉਹਦਾ ਮੱਥਾ ਖਿੜ ਉਠਿਆ। ਅੱਖਾਂ ਵਿਚ ਚਮਕ ਆ ਗਈ। ਬੁੱਲ੍ਹ ਮੀਚੇ ਨਹੀਂ ਰਹੇ। ਉਹਨੇ ਰਾਮ ਦਾ ਨਾਂ ਲੈ ਕੇ ਹਾਕ ਮਾਰੀ, ”ਆ ਜੋ ਵੇ ਹੁਣ। ਰੋਟੀ ਖਾ ਲੋ। ਨਾਲੇ ਦਮ ਲੈ ਲੋਂਗੇ।”

 

ਟਾਹਲੀ ਕੋਲ ਬੈਠ ਕੇ ਉਹ ਰੋਟੀ ਖਾਣ ਲੱਗੇ। ਜਲਕੁਰ ਸਭ ਨੂੰ ਪਿਆਰ-ਮੋਹ ਨਾਲ ਰੋਟੀ ਖਵਾ ਰਹੀ ਸੀ। ਉਹ ਕਦੇ ਹੋਰ ਰੋਟੀ ਪੁੱਛਦੀ, ਕਦੇ ਦਾਲ ਹੋਰ ਤੇ ਕਦੇ ਪਾਣੀ। ਸਭ ਰੋਟੀ ਖਾ ਚੁੱਕੇ ਤਾਂ ਜਲਕੁਰ ਨੇ ਪਤੀਲੀ, ਚਾਰ ਬਾਟੀਆਂ, ਚਾਹ, ਗੁੜ ਤੇ ਦੁੱਧ ਦੀ ਬੋਤਲ ਰਾਮ ਨੂੰ ਸੰਭਾਲ ਕੇ ਟੋਕਰੇ ਵਿਚ ਬਾਕੀ ਭਾਂਡਾ- ਟੀਂਡਾ ਰੱਖਿਆ ਤੇ ਪਿੰਡ ਨੂੰ ਤੁਰ ਪਈ।

 

ਪਿਛਲੇ ਪਹਿਰ ਦੀ ਚਾਹ ਪੀ ਕੇ ਉਹ ਫੇਰ ਜੁਟਂ ਪਏ। ਚਾਚਾ-ਭਤੀਜਾ ਜਦੋਂ ਕਿਆਰਾ ਖਤਮ ਕਰ ਲੈਂਦੇ, ਓਦੋਂ ਤੱਕ ਦੂਜੇ ਦੋਵਾਂ ਦਾ ਕਿਆਰਾ ਅਜੇ ਖਾਸਾ ਥਾਕੀ ਪਿਆ ਹੁੰਦਾ। ਗੁਰਮੇਲ ਨੂੰ ਭਜਨੇ ਉੱਤੇ ਤਾਂ ਤਰਸ ਆਉਂਦਾ ਕਿ ਉਹ ਬਿਮਾਰ ਹੋ ਕੇ ਵੀ ਕੰਮ ਕਰ ਰਿਹਾ ਹੈ। ਖੁਸ਼ੀ ਵੀ ਹੁੰਦੀ ਕਿ ਚਲੋ, ਉਹ ਕੁਝ ਤਾ ਹੱਥ-ਪੱਲਾ ਮਾਰਨ ਲੱਗਿਆ, ਘਰੇ ਵਿਹਲਾ ਤਾਂ ਨਹੀਂ ਬੈਠਾ। ਪਰ ਚਮਿਆਰ ਉੱਤੇ ਗੁੱਸਾ ਆਉਂਦਾ, ” ਕੰਜਰ ਦੀ ਜਾਤ, ਦਿਹਾੜੀ ਪੂਰੀ ਲਊ. ਕੰਮ ਅੱਧੇ ਬੰਦੇ ਜਿੰਨਾ ਨ੍ਹੀ ਕਰਦਾ।’

 

ਦਿਨ ਛਿਪਦਾ ਜਾ ਰਿਹਾ ਸੀ, ਕਿਆਰੇ ਹਾਲੇ ਤਿੰਨ ਪਏ ਸਨ। ਗੁਰਮੇਲ ਚਾਹੇ ਕਿੰਨੇ ਲਲਕਾਰੇ ਮਾਰਦਾ, ”ਓਏ ਚੁੱਕ ਦਿਆਂਗੇ ਤੇਲ ‘ਚੋਂ ਕੌਡੀ। ਦੇਖਦਾ ਕੀਹ ਐਂ, ਸੂਰਜ ਖੜ੍ਹਾ ਛੱਡਾਂਗੇ।” ਬੋਲਦਾ- ਬੋਲਦਾ ਉਹ ਭਾਨ ਨੂੰ ਵੱਲ ਝਾਕਦਾ। ਆਖਦਾ, ” ਭਾਨ ਸਿਆਂ, ਥੋੜ੍ਹਾ ਹੱਥ ਤੇਜ਼ ਚਲਾ ਭਾਈ। ਤੈਨੂੰ ਦੇਖ- ਦੇਖ ਭਜਨਾ ਪਿੱਛੇ ਰਹਿ ਜਾਂਦੈ। ਮਾਰ ਝੁੱਟੀ, ਉਡਾਦੇ ਫੱਕੀ। ਬੱਸ ਥੋੜਾ ਈ ਰਹਿ ਗਿਆ ਹੁਣ ਤਾਂ।”

 

ਛਿਟੀਆਂ ਵੱਢੀਆਂ ਜਾ ਰਹੀਆਂ ਸਨ। ਗੁਰਮੇਲ ਬੋਲਿਆ, ”ਭਾਨ ਸਿਆਂ, ਤੂੰ ਐਧਰ ਆ ਜਾ ਮੇਰੇ ਨਾਲ। ਰਾਮ ਪਿਓ ਨਾਲ ਠੀਕ ਐ ਆਵਦੇ ਨਾਲ।” ਇਉਂ ਕਰਨ ਨਾਲ ਉਹ ਬਰਾਬਰ-ਬਰਾਬਰ ਤੁਰਨ ਲੱਗੇ।

 

ਦੋ ਕਿਆਰੇ ਰਹਿੰਦੇ ਸਨ ਕਿ ਭਾਨ ਸੂੰ ਪਿੱਠ-ਪਰਨੇ ਡਿੱਗ ਪਿਆ। ਓਥੇ ਹੀ ਲੰਮਾ ਪੈ ਗਿਆ। ਹਾਏ- ਹਾਏ ਕਰਨ ਲੱਗਿਆ। ਗੁਰਮੇਲ ਭੱਜ ਕੇ ਪਾਣੀ ਲਿਆਇਆ। ਭਾਨ ਨੇ ਬੈਠ ਕੇ ਓਕ ਨਾਲ ਪਾਣੀ ਪੀਤਾ। ਉਹਨੂੰ ਜਿਵੇਂ ਸੁਰਤ ਆ ਗਈ। ਉਹਨੇ ਆਪਣਾ ਗਿੱਲਾ ਹੱਥ ਮੱਥੇ ਉੱਤੇ ਫੇਰਿਆ। ਮੱਥਾ ਤਪ ਰਿਹਾ ਸੀ। ਉਹਨੂੰ ਬੁਖਾਰ ਨੇ ਦੁਬਾਰਾ ਆ ਘੇਰਿਆ ਸੀ। ਦੁਪਹਿਰੇ ਗੋਲੀ ਵੀ ਲਈ ਸੀ। ਪਰ ਹੁਣ ਫੇਰ ਬੁਖਾਰ ਸੀ। ਉਹ ਕੰਮ ਛੱਡ ਕੇ ਬੈਠ ਗਿਆ। ਹੌਲੀ-ਹੌਲੀ ਬੋਲਿਆ, ‘ਮੇਲੂ ਭਰਾਵਾ, ਜਿੰਨੇ ਦੇਣੇ ਐ ਦੇਦੀਂ, ਹੁਣ ਨ੍ਹੀ ਹੁੰਦਾ ਮੈਥੋਂ। ਮੈਂ ਤਾਂ ਚੱਲਿਆਂ ਪਿੰਡ ਨੂੰ ਔਖਾ-ਸਖਾਲਾ।”

 

ਗੁਰਮੇਲ ਨੇ ਭਾਨ ਸੂੰ ਦੀ ਬਾਂਹ ਫੜ ਕੇ ਦੇਖੀ, ਗਰਮ ਸੀ। ਬੋਲਿਆ, ” ਤੈਨੂੰ ਤਾਂ ਤਾਪ ਐ ਓਏ। ਜਾਹ ਫੇਰ, ਐਸ ਹਾਲਤ ‘ਚ ਕਾਹਨੂੰ ਕੰਮ ਕਰਨੈ। ਪੈਸੇ ਘਰੇ ਦੇ ਕੇ ਆਉਂ। ਤੂੰ ਫਿਕਰ ਨਾ ਕਰੀ। ਪੂਰੇ ਦੋ ਕੇ ਆਉਂ। ਹੁਣ ਜਾਹ ਤੂੰ।”

 

ਭਾਨ ਸੂੰ ਨੂੰ ਤੁਰਿਆ ਜਾਂਦਾ ਦੇਖ ਕੇ ਭਜਨੇ ਦੇ ਵੀ ਹਰਾਸ ਟੁੱਟ ਗਏ। ਉਹ ਵੀ ਹੰਭਿਆ ਪਿਆ ਸੀ।’ ਪਰ ਉਹ ਹੌਲੀ-ਹੌਲੀ ਕਰੀ ਜਾ ਰਿਹਾ ਸੀ । ਕਦੇ ਪਿੰਡ ਵੱਲ ਝਾਕਦਾ, ਕਦੇ ਸਿਰ ਦੇ ਕੱਪੜੇ ਦਾ ਲੜ ਲੋਟ ਕਰਦਾ ਚੋਰ-ਅੱਖ ਨਾਲ ਗੁਰਮੇਲ ਨੂੰ ਵੀ ਭਾਂਪਦਾ। ਗੁਰਮੇਲ ਨੇ ਉਹਨੂੰ ਤਾੜ ਲਿਆ। ਕਹਿੰਦਾ, ” ਬਾਈ, ਤੂੰ ਵੀ ਜਾਹ। ਥੋੜ੍ਹਾ ਈ ਰਹਿ ਗਿਆ ਹੁਣ। ਤੂੰ ਨ੍ਹਾ-ਧੋ ਜਾ ਕੇ। ਅਸੀਂ ਕਰ ਲਾਂਗੇ।”

 

ਇਕ ਕਿਆਰਾ ਬਾਕੀ ਸੀ। ਦਿਨ ਵੀ ਡੁੱਬ-ਡੁਬੀਏਂ ਸੀ। ਗੁਰਮੇਲ ਦਾ ਖਪਰਾ ਕੁਤਰੇ ਵਾਲੀ ਮਸ਼ੀਨ ਦੇ ਟੋਕਿਆਂ ਵਾਂਗ ਚੱਲ ਰਿਹਾ ਸੀ । ਉਹ ਮੁਕਾ ਦੇਣਾ ਚਾਹੁੰਦਾ ਸੀ। ਝੁੱਟੀ ਲੈ ਕੇ ਕੰਮ ਕਰਦਾ। ਧੂਹੀ ਜਾ ਰਿਹਾ ਸੀ ਕੰਮ ਨੂੰ। ਰਾਮ ਵੀ ਉਹਦੀ ਰੀਸ ਕਰਦਾ। ਬਥੇਰਾ ਹੱਥ-ਪੈਰ ਤੋੜਦਾ, ਉਹਤੋਂ ਚਾਚੇ ਜਿੰਨਾ ਕੰਮ ਨਹੀਂ ਹੁੰਦਾ ਸੀ। ਗੁਰਮੇਲ ਤਾਂ ਹੰਢਿਆ ਹੋਇਆ ਕਿਰਸਾਣ ਸੀ । ਰਾਮ ਨਵਾਂ ਅਲੇਲ ਮੁੰਡਾ ਸੀ। ਉਹ ਕਿਰਸਾਣੀ ਕੰਮ ਵਿਚ ਹਾਲੇ ਐਨਾ ਖੁਭਿਆ ਨਹੀਂ ਸੀ । ਜੱਟਾਂ ਦੀ ਬੋਲੀ ਵਿਚ ‘ਪਾੜ੍ਹਾ’ ਵੀ ਸੀ।

 

”ਓਏ ਬਾਬਾ ਰਾਮਿਆ, ਓਏ ਬੱਲੇ ਰਾਮਿਆ, ਚੁੱਕ ਦੇ ਰਾਮਿਆ, ਮਾਰ ਝੁੱਟੀ ਓਏ। ਗੁਰਮੇਲ ਨੂੰ ਜਿਵੇਂ ਕੋਈ ਭੂਤ ਚਿੰਬੜੀ ਹੋਵੇ। ਉਹਨੂੰ ਕੰਮ ਦਾ ਕਮਲਵਾਅ ਚੜ੍ਹਿਆ ਹੋਇਆ ਸੀ।

 

ਰਾਮ ਨੇ ਉੱਚੀ ਚੀਕ ਮਾਰੀ, ” ਹਾਏ ਓਏ ਚਾਚਾ, ਓਏ ਮਰ ਗਿਆ।’

 

”ਓਏ ਕੀ ਹੋ ਗਿਆ ਤੈਨੂੰ?” ਗੁਰਮੇਲ ਭੱਜ ਕੇ ਉਹ ਦੇ ਕੋਲ ਹੋਇਆ। ਰਾਮ ਦੇ ਖੱਬੇ ਹੱਥ ਦੀਆਂ ਦੋ ਉਂਗਲਾਂ ਕਪਾਹ ਦੇ ਸੁੱਕੇ-ਹਰੇ ਪੱਤਿਆਂ ਉਤੇ ਪਈਆਂ ਤੜਫ ਰਹੀਆਂ ਸਨ। ਉਹਨੇ ਆਪਣਾ ਹੱਥ ਦੂਜੇ ਹੱਥ ਵਿਚ ਘੁੱਟਿਆ ਹੋਇਆ ਸੀ। ਦੋਵੇਂ ਹੱਥ ਲਹੂ-ਲੁਹਾਣ ਸਨ। ਗੁਰਮੇਲ ਭੱਜ ਕੇ ਟਾਹਲੀ ਥੱਲੇ ਗਿਆ। ਆਪਣਾ ਸਾਫਾ ਪਾੜ ਕੇ ਲੰਮੀ-ਚੌੜੀ ਇਕ ਲੀਰ ਪਾਣੀ ਨਾਲ ਭਿਉਂ ਲਈ। ਉਹਨੇ ਰਾਮ ਦੇ ਹੱਥ ਨੂੰ ਘੁੱਟ ਕੇ ਪੱਟੀ ਬੰਨ੍ਹ ਦਿੱਤੀ। ਖੂਨ ਪੱਟੀ ਵਿਚ ਦੀ ਵੀ ਬਾਹਰ ਸਿੰਮ ਰਿਹਾ ਸੀ। ਉਹਨੂੰ ਟਾਹਲੀ ਥੱਲੇ ਲੈ ਗਿਆ ਉਹ। ਇਕ ਪੱਟੀ ਹੋਰ ਗਿੱਲ਼ੀ ਕਰ ਕੇ ਉਤੋਂ ਦੀ ਬੰਨ੍ਹੀ। ਖਪਰੇ ਤੇ ਭਾਂਡਾ ਟੀਂਡਾ ਲੈ ਕੇ ਗੁਰਮੇਲ ਪਿੰਡ ਨੂੰ ਆ ਗਿਆ। ਕਸੀਸ ਵੱਟ ਕੇ ਰਾਮ ਵੀ ਉਹਦੇ ਪਿੱਛੇ-ਪਿੱਛੇ ਤੁਰ ਆਇਆ। ਗੁਰਮੇਲ ਦਾ ਚਿੱਤ ਭੈਅਮਾਨ ਸੀ। ਕੰਮ ਦੀ ਤੱਦੀ ਵਿਚ ਮੁੰਡੇ ਦੇ ਬੱਜ ਪਾ ਲਈ। ਉਹ ਘਰ ਪਹੁੰਚੇ ਤਾਂ ਹਨੇਰਾ ਉੱਤਰ ਆਇਆ ਸੀ।

 

ਘਰ ਦੀ ਕੱਢੀ ਸ਼ਰਾਬ ਲਿਆਂਦੀ ਗਈ। ਗੁਰਮੇਲ ਨੇ ਮੱਲੋਮੱਲੀ ਇਕ ਕੌਲੀ ਰਾਮ ਦੇ ਸੰਘੋਂ ਥੱਲੇ ਕਰ ਦਿੱਤੀ। ਫੇਰ ਇਕ ਕੌਲੀ ਹੋਰ। ਉਹਦੇ ਹੱਥ ਦੀਆਂ ਪੱਟੀਆ ਖੋਲ੍ਹੀਆਂ। ਮਲਮਲ ਦੀ ਇਕ ਸੁੱਕੀ ਲੀਰ ਲੈ. ਕੇ ਉਨੂੰ ਸ਼ਰਾਬ ਵਿਚ ਭਿਉਂ ਲਿਆ। ਚੀਚੀ ਤੇ ਉਹਦੇ ਨਾਲ ਲਗਦੀ ਉਂਗਲ ਦੋਵੇਂ ਅੱਧੀਆਂ-ਅੱਧੀਆਂ ਕੱਟੀਆਂ ਗਈਆਂ ਸਨ। ਛੱਡਦੈ ਖਪਰਾ, ਦਾਤ ਵਰਗਾ ਤਿੱਖਾ ਸੀ। ਹੁਣ ਲਹੂ ਨਹੀਂ ਵਗ ਰਿਹਾ ਸੀ। ਪਰ ਮਾਸ ਗਾਜਰ ਵਾਂਗ ਲਾਲ ਸੀ। ਸ਼ਰਾਬ ਵਿਚ ਭਿਉਂਤੀ ਪੱਟੀ ਉਹਨੇ ਰਾਮ ਦੀਆਂ ਉਂਗਲਾਂ ਉੱਤੇ ਧਰ ਦਿੱਤੀ। ਪੱਟੀ ਨੂੰ ਉਂਗਲਾਂ ਵਿਚ ਹੀ ਵਲ੍ਹੇਟ ਦਿੱਤਾ। ਉੱਤੋਂ ਦੀ ਸੁੱਕੀ ਪੱਟੀ ਇਕ ਹੋਰ ਬੰਨ੍ਹੀ! ਫੱਟਾਂ ਉਤੇ ਸ਼ਰਾਬ ਸੂਈਆਂ ਵਾਂਗ ਚੜ ਕੇ ਮਾਰ ਰਹੀ ਸੀ। ਰਾਮ ਦੀ ਦੰਦਾਂ ਵਿਚ ਜੀਭ ਸੀ। ਸ਼ਰਾਬ ਪੀਤੀ ਹੋਣ ਕਰ ਕੇ ਉਹ ਚੀਕਿਆ ਨਹੀਂ। ਪਰ ਦਰਦ ਬਹੁਤ ਸੀ। ਉਹਦੇ ਮੱਥੇ ਉੱਤੇ ਮੁੜ੍ਹਕਾ ਆ ਗਿਆ।

 

‘’ਲੈ, ਪੈ ਜਾ ਹੁਣ। ਤੜਕੇ ਚੱਲਾਂਗੇ ਬਲਾਢੇ।” ਗੁਰਮੇਲ ਨੇ ਕਿਹਾ।

 

ਫੇਰ ਗੁਰਮੇਲ ਤੇ ਭਜਨੇ ਨੇ ਆਪ ਵੀ ਸ਼ਰਾਬ ਦੀਆਂ ਦੋ-ਦੋ ਕੌਲੀਆਂ ਲੈ ਲਈਆਂ। ਰਾਮ ਨੂੰ ਇਕ ਕੌਲੀ ਹੋਰ ਦਿੱਤੀ। ਦਾਰੂ ਪੀ ਕੇ ਗੁਰਮੇਲ ਹੌਸਲੇ ਵਿਚ ਬੋਲ ਰਿਹਾ ਸੀ। ਜਿਵੇਂ ਚਾਂਭਲਿਆ ਬੈਠਾ ਹੋਵੇ। ਭਜਨਾ ਘਾਊਂ-ਮਾਊਂ ਹੋਇਆ ਬੈਠਾ ਸੀ। ਉਹਨੂੰ ਮੁੰਡੇ ਦਾ ਹੱਥ ਵੱਢੇ ਜਾਣ ਦਾ ਬਹੁਤ ਸੰਸਾ ਸੀ। ਚਿੱਤ ਵਿਚ ਕਲਪਦਾ, ” ਭੈਣ ਮਰਾਉਂਦੀਆਂ ਕਮਾਈਆਂ, ਉਂਗਲਾ ਗੁਆ ਕੇ ਬਹਿ ਗਿਆ ਸਹੁਰਾ।”

 

ਜਲਕੁਰ ਗੁਰਮੇਲ ਨੂੰ ਗਾਲਾਂ ਦੇਣ ਲੱਗੀ, ” ਕਿਉਂ ਭੌਂਕੀ ਜਾਨੈ ਕੁੱਤਿਆ ਹੁਣ। ਪਹਿਲਾਂ ਵੱਡਾ ਊਂ ਲੜ ਕੇ ਘਰੋਂ ਕੱਢ ਤਾ, ਇਹਦੇ ‘ਚ ਆਹ ਬੱਜ ਪਵਾ ਲਿਆਇਆ। ਸਭ ਤੇਰੀਆਂ ਕਰਤੂਤਾਂ ਨੇ। ਆਵਦੇ ਕੋਈ ਚੂਣਾ ਨ੍ਹੀ, ਭਾਈ ਦੇ ਜੁਆਕ ਤਾਂ ਸਾਂਭ ਲੈ ਪਾਪੀਆ।”

 

”ਕਿਉਂ ਮੈਂ ਕੀ ਕਰ ‘ਤਾ ਭਾਈ ਦੇ ਜੁਆਕਾਂ ਨੂੰ? ਹੁਣ ਮੈਂ ਤਾਂ ਨ੍ਹੀ ਮਾਰਿਆ ਇਹਦੇ ਖਪਰਾ। ਆਪੇ ਵੱਢ ਲਿਆਇਆ ਆਵਦੀਆਂ ਉਂਗਲਾਂ, ਮੈਂ ਦੱਸ ਕੀ ਕਰਦਾ?”

 

ਉਂਗਲਾਂ ਵੱਢੀਆਂ ਜਾਣ ਕਰ ਕੇ ਮਹੀਨਾ ਰਾਮ ਸਕੂਲ ਨਹੀਂ ਗਿਆ। ਜਖ਼ਮਾਂ ਉੱਤੇ ਜਦੋਂ ਖਰੀਂਢ ਆ ਗਏ, ਉਹ ਫੇਰ ਵੀ ਕੱਪੜਾ ਵਲ੍ਹੇਟੀ ਰੱਖਦਾ। ਮਿੱਟੀ-ਘੱਟਾ ਪੈਣ ਦਾ ਡਰ ਸੀ। ਉਂਜ ਵੀ ਉਹਨੂੰ ਸ਼ਰਮ ਜਿਹੀ ਆਉਂਦੀ। ਇਕ ਦਿਨ ਪੈਂਟ ਦੀ ਜੇਬ ਵਿਚ ਹੱਥ ਪਾ ਕੇ ਉਹ ਬੁਢਲਾਡੇ ਸਕੂਲ ਵਿਚ ਗਿਆ। ਉਹਦਾ ਨਾਂ ਕੱਟਿਆ ਜਾ ਚੁੱਕਿਆ ਸੀ ਅਤੇ ਦਸਵੀਂ ਦੇ ਇਮਤਿਹਾਨ ਦੀਆਂ ਦਾਖਲਾ-ਫੀਸਾਂ ਜਾ ਚੁੱਕੀਆਂ ਸਨ। ਉਹ ਪਹਿਲਾਂ ਆਪਣੇ ਹਾਜ਼ਰੀ-ਮਾਸਟਰ ਨੂੰ ਮਿਲਿਆ ਤੇ ਫੇਰ ਹੈਡਮਾਸਟਰ ਨੂੰ। ਦੋਵੇਂ ਹੀ ਉਹਦੇ ਉੱਤੇ ਹੱਸ ਰਹੇ ਸਨ। ਆਖਦੇ ਸਨ,” ਕਿੱਥੇ ਰਿਹਾ ਐਨੇ ਦਿਨ ਮੌਜਾਂ ਕਰਦਾ? ਪੇਪਰ ਦੇਣ ਦਾ ‘ਰਾਦਾ ਹੁੰਦਾ ਤਾਂ ਸਕੂਲ ਆਉਣਾ ਸੀ। ਹੁਣ ਤਾਂ ਹਾਜ਼ਰੀਆਂ ਵੀ ਪੂਰੀਆਂ ਨ੍ਹੀ ਤੇਰੀਆਂ। ਅਗਲੇ ਸਾਲ ਆਈਂ।”

 

/ ਉਹਨੇ ਜੇਬ ਵਿਚੋਂ ਹੱਥ ਨਹੀਂ ਕੱਢਿਆ। ਉਹ ਨਹੀਂ ਚਾਹੁੰਦਾ ਸੀ, ਉਹਦੇ ਉੱਤੇ ਕੋਈ ਤਰਸ ਖਾ ਕੇ ਉਹਨੂੰ ਸ਼ਰਮਸਾਰ ਕਰੇ। ਉਹ ਵਾਪਸ ਮੁੜ ਆਇਆ। ਜਮਾਤੀ ਮੁੰਡਿਆਂ ਨੂੰ ਵੀ ਸੰਵਾਰ ਕੇ ਨਹੀਂ ਮਿਲਿਆ। ਖੱਬੇ ਹੱਥ ਨੂੰ ਹਮੇਸ਼ਾ ਹੀ ਪੈਂਟ ਦੀ ਜੇਬ ਵਿਚ ਪਾਈ ਰੱਖਿਆ।

 

ਬੁਢਲਾਡੇ ਦੇ ਰੇਲਵੇ ਸਟੇਸ਼ਨ ਉੱਤੇ ਆ ਕੇ ਉਹ ਰੇਲ ਦੀ ਪਟੜੀ ਪੈ ਗਿਆ। ਹਾਲੇ ਵੀ ਉਹਦਾ ਹੱਥ ਜੇਬ ਵਿੱਚ ਸੀ। ਸੱਜੇ ਹੱਥ ਨਾਲ ਉਹ ਪਟੜੀ ਤੋਂ ਪੱਥਰ ਚੁੱਕਦਾ ਤੇ ਦੂਰ ਵਗਾਹ ਮਾਰਦਾ। ਪੱਥਰਾਂ ਨਾਲ ਪੱਥਰਾਂ ਦੇ ਨਿਸ਼ਾਨੇ ਲਾਉਂਦਾ ਤੁਰਿਆ ਜਾਂਦਾ। ਉਹਦਾ ਦਿਮਾਗ ਕੁਝ ਵੀ ਨਹੀਂ ਸੋਚ ਰਿਹਾ ਸੀ। ਭਵਿੱਖ ਵਿਚ ਉਹਦੇ ਲਈ ਹਨੇਰ-ਗੁਬਾਰ ਸੀ । ਉਹਨੂੰ ਆਪਣੀ ਮਾਂ ਯਾਦ ਆਈ। ਉਹ ਜਿਉਂਦੀ ਹੁੰਦੀ ਤਾਂ ਉਹ ਸੋਚਦੀ ਉਹਦੇ ਬਾਰੇ ਕੁਝ। ਚਾਚੀ ਜਲਕੁਰ ਵੀ ਮਾਂ ਜਿੰਨਾ ਹੀ ਮੋਹ ਕਰਦੀ ਹੈ। ਪਰ ਜਲਕੁਰ ਮਾਂ ਨਹੀਂ ਬਣ ਸਕਦੀ, ਉਹ ਸੋਚਦਾ। ਅੱਧੀ ਵਾਟ ਤੱਕ ਉਹ ਏਵੇਂ-ਜਿਵੇਂ ਪੱਥਰਾਂ ਨਾਲ ਖੇਡਦਾ ਤੁਰਿਆ ਗਿਆ। ਦੋ ਪੱਥਰ ਚੁੱਕਦਾ, ਇਕ ਦੂਰ ਵਗਾਹ ਮਾਰਦਾ। ਫੇਰ ਉਹਨੂੰ ਦੂਜੇ ਪੱਥਰ ਦਾ ਨਿਸ਼ਾਨਾ ਲਾਉਂਦਾ। ਪੱਥਰ ਵਿਚ ਪੱਥਰ ਕਦੇ ਕਦੇ ਹੀ ਵਜਦਾ। ਆਮ ਤੌਰ ਉੱਤੇ ਪਰ੍ਹਾਂ ਕਿਧਰੇ ਜਾ ਡਿਗਦਾ। ਅੱਗੇ ਚਲਿਆ ਜਾਂਦਾ ਤਾਂ ਪਿਛਾਂਹ ਰਹਿ ਜਾਂਦਾ। ਅਗਾਂਹ ਜਾ ਕੇ ਉਹ ਇਕ ਪੁਲੀ ਉੱਤੇ ਬੈਠ ਗਿਆ। ਉਹਨੇ ਆਪਣਾ ਖੱਬਾ ਹੱਥ ਪੈਂਟ ਦੀ ਜੇਬ ਵਿਚੋਂ ਬਾਹਰ ਕੱਢ ਲਿਆ। ਹੱਥ ਨੂੰ ਗੋਡੇ ਉੱਤੇ ਰੱਖ ਕੇ ਗਹੁ ਨਾਲ ਦੇਖਣ ਲੱਗਿਆ। ਇਹ ਉਹਦੇ ਸੱਜੇ ਹੱਥ ਦੀ ਜ਼ਿਆਦਤੀ ਸੀ। ਖੱਬੇ ਦੀਆਂ ਦੋ ਉਂਗਲਾਂ ਵੱਢ ਕੇ ਪਰ੍ਹੇ ਮਾਰੀਆਂ। ਪਤਾ ਵੀ ਨਹੀਂ ਲੱਗਿਆ, ਕਦੋਂ ਵੱਢੀਆਂ ਗਈਆਂ ਸਨ। ਉਹਨੇ ਕਪਾਹ ਦੇ ਬੂਝੇ ਨੂੰ ਜੜ੍ਹਾਂ ਦੇ ਬਹੁਤ ਨੇੜਿਓਂ ਫੜਿਆ ਸੀ। ਬੂਝੇ ਨੂੰ ਇਕ ਪਾਸੇ ਕਰ ਕੇ ਦੇਖਿਆ ਵੀ ਨਹੀਂ ਸੀ ਕਿ ਖਪਰੇ ਦਾ ਟੱਕ ਕਿੱਥੇ ਲਾਉਣਾ ਹੈ। ਬੂਝਾ ਫੜਿਆ ਤੇ ਬੱਸ ਖਪਰਾ ਚਲਾ ਦਿੱਤਾ। ਉਹਨੂੰ ਚਾਹੀਦਾ ਸੀ ਕਿ ਬੂਝੇ ਨੂੰ ਜ਼ਰਾ ਉਤੋਂ ਫੜਦਾ। ਅਸਲ ਵਿਚ ਉਹਦੀ ਨਿਗਾਹ ਚਾਚੇ ਵੱਲ ਹੋ ਗਈ ਸੀ ਜੋ ਕੁਤਰੇ ਵਾਲੀ ਮਸ਼ੀਨ ਦੇ ਟੋਕਿਆਂ ਵਾਂਗ ਖਪਰਾ ਚਲਾ ਰਿਹਾ ਸੀ। ਉਹਦੇ ਕੋਲੋਂ ਚਾਚੇ ਜਿੰਨੀ ਤੇਜ਼ੀ ਨਾਲ ਛਿੱਟੀਆਂ ਨਹੀਂ ਵੱਢੀਆਂ ਜਾ ਰਹੀਆਂ ਸਨ। ਉਤੋਂ ਚਾਚਾ ਲਲਕਾਰੇ ਤੇ ਲਲਕਾਰਾ ਮਾਰਦਾ ਜਾ ਰਿਹਾ ਸੀ। ਹੀਣ-ਭਾਵਨਾ ਕਰ ਕੇ ਤੇ ਥਕੇਵੇਂ ਕਾਰਨ ਉਹਦੀ ਸੁੱਧ-ਬੁੱਧ ਕਾਇਮ ਨਹੀਂ ਸੀ।

 

ਹੁਣ ਉਹ ਬੈਠਾ-ਬੈਠਾ ਸੋਚ ਰਿਹਾ ਸੀ ਕਿ ਅਗਲੇ ਸਾਲ ਦਸਵੀ ਜਮਾਤ ਵਿਚ ਉਹਨੂੰ ਕੀਹਨੇ ਦਾਖਲ ਕਰਾਉਣਾ ਹੈ। ਚਾਚਾ ਤਾਂ ਪਹਿਲਾਂ ਹੀ ਉਹਦੀ ਪੜ੍ਹਾਈ ਉੱਤੇ ਰਾਜ਼ੀ ਨਹੀਂ। ਉਹ ਤਾਂ ਚਾਹੁੰਦਾ ਹੈ ਕਿ ਮੈਂ ਖੇਤਾਂ ਵਿਚ ਹੀ ਕੰਮ ਕਰਾਂ। ਉਹਦੇ ਆਪਣੇ ਵਾਂਗ। ਚਾਚੀ ਠੰਡਾ ਛਿੜਕ ਸਕਦੀ ਹੈ। ਉਹ ਮੈਨੂੰ ਪੜ੍ਹਾ ਸਕਦੀ ਹੈ। ਪੈਸੇ ਦੇ ਸਕਦੀ ਹੈ। ਪਰ ਹੁਣ ਕੀ ਪਤੈ? ਬਾਪੂ ਦੀ ਤਾਂ ਪੁਗਦੀ ਕੋਈ ਨਹੀਂ। ਐਨਾ ਹੈ ਕਿ ਉਹ ਪੰਜ ਕਿੱਲੇ ਦਾ ਮਾਲਕ ਹੈ। ਜ਼ਮੀਨ ਦਾ ਮਾਲਕ ਹੋਣ ਕਰ ਕੇ ਹੀ ਉਹਨੂੰ ਰੋਟੀ ਮਿਲਦੀ ਹੈ। ਵਿਹਲ ਮਿਲਦੀ ਹੈ। ਘਰ-ਕਬੀਲਦਾਰੀ ਵਿਚ ਹੋਰ ਉਹਦਾ ਕੋਈ ਦਖ਼ਲ ਨਹੀਂ।

 

ਉਹ ਪੁਲੀ ਤੋਂ ਉਠਿਆ ਤੇ ਹੌਲੀ-ਹੌਲੀ ਅੱਗੇ ਤੁਰਨ ਲੱਗਿਆ। ਪਿੰਡ ਸਾਹਮਣੇ ਸੀ। ਬੱਸ ਇਕ ਦਰੱਖਤਾਂ ਦਾ ਓਹਲਾ ਸੀ। ਦਰੱਖਤਾਂ ਅੰਦਰ ਜਾ ਕੇ ਫੇਰ ਤਾਂ ਪਿੰਡ ਹੀ ਪਿੰਡ ਸੀ।

 

ਪਿੰਡ ਵਿਚ ਤਿੰਨ ਪੱਤੀਆਂ ਨੇ। ਗੜ੍ਹੀ ਪੱਤੀ ਵਿਚ ਉਹਨਾਂ ਦਾ ਘਰ ਹੈ। ਇਹ ਗੜ੍ਹੀ ਪੱਤੀ ਹੀ ਪਿੰਡ ਦਾ ਮੁੱਢ ਹੈ! ਉਹਦਾ ਮਨ ਆਪਣੇ ਘਰ ਜਾਣ ਨੂੰ ਨਹੀਂ ਸੀ। ਜਿਵੇਂ ਉਸ ਘਰ ਨਾਲ ਉਹਦਾ ਕੋਈ ਲਗਾਓ ਨਾ ਹੋਵੇ। ਕੋਈ ਉਹਨੂੰ ਉਸ ਘਰ ਵਿਚ ਨਹੀਂ ਉਡੀਕ ਰਿਹਾ ਸੀ। ਚਾਚਾ-ਚਾਚੀ ਉਹਦੇ ਕੁਝ ਨਹੀਂ ਲਗਦੇ ਸਨ। ਉਹ ਉਹਦੇ ਲਈ ਬਹੁਤ ਓਪਰੇ ਸਨ। ਬਾਪ ਓਪਰਾ ਸੀ। ਬਾਪ ਦੀ ਉਹਦੇ ਨਾਲ ਕੋਈ ਉਣਸ ਨਹੀਂ ਸੀ। ਪਤਾ ਨਹੀਂ ਕਿਸ ਚੀਜ਼ ਖਾਤਰ ਉਹਦਾ ਬਾਪ ਇਸ ਘਰ ਨਾਲ ਚਿੰਬੜਿਆ ਬੈਠਾ ਹੈ। ਪੰਜ ਕਿੱਲੇ ਦੀ ਕਮਾਈ ਵਿਚੋਂ ਇਕ ਰੋਟੀ ਖਾਂਦਾ ਹੈ ਸਿਰਫ। ਹੋਰ ਉਹਨੂੰ ਕੀ ਮਿਲਦਾ ਹੈ, ਛਿੱਕੂ? ਬਾਪੂ ਦੀ ਅਕਲ ਉੱਤੇ ਪਰਦਾ ਪਿਆ ਹੋਇਆ ਹੈ, ਰਾਮ ਸੋਚ ਰਿਹਾ ਸੀ। ਉਹਦੀ ਅਕਲ ਕੰਮ ਕਰਦੀ ਹੁੰਦੀ ਤਾਂ ਵੱਡਾ ਕਿਉਂ ਭਜਦਾ ਘਰੋਂ। ਉਹ ਭਾਈ ਨਾਲੋਂ ਅੱਡ ਹੋ ਜਾਂਦਾ। ਸ਼ਿਆਮੇ ਨੂੰ ਵਿਆਹ ਲੈਂਦਾ, ਕਿਵੇਂ ਨਾ ਕਿਵੇਂ। ਪੰਜ ਕਿੱਲੇ ਥੋੜ੍ਹੇ ਹੁੰਦੇ ਨੇ ਕਿਤੇ। ਸਾਕ ਤਾਂ ਹੋ ਜਾਣਾ ਸੀ। ਉਹਦੀ ਬਹੂ ਘਰ ਆ ਜਾਂਦੀ। ਰੋਟੀ ਪੱਕਦੀ ਹੋ ਜਾਂਦੀ। ਜੀਹਦੀ ਖਾਤਰ ਉਹ ਚਿੰਬੜਿਆ ਬੈਠਾ ਹੈ ਭਰਾ-ਭਰਜਾਈ ਨਾਲ।

 

ਉਹ ਰੇਲ ਦੀ ਪਟੜੀ ਤੋਂ ਥੱਲੇ ਉੱਤਰ ਗਿਆ। ਪਿੰਡ ਨੂੰ ਖੱਬੇ ਹੱਥ ਹੁਣ ਇਹ ਵਧੀਆ ਰਾਹ ਸੀ। ਪੱਕੀ ਮਿੱਟੀ ਦਾ ਰਾਹ। ਜਿਵੇਂ ਸੜਕ ਬਣੀ ਪਈ ਹੋਵੇ । ਉਹ ਅਜੇ ਪੰਦਰਾਂ-ਵੀਹ ਕਰਮਾਂ ਹੀ ਗਿਆ ਹੋਵੇਗਾ ਕਿ ਖੱਬੇ ਹੱਥ ਝਿੜੀ ਵਾਲਾ ਪਹਾ ਆ ਗਿਆ। ਉਹ ਥਾਂ ਦੀ ਥਾਂ ਖੜ ਗਿਆ, ਜਿਵੇਂ ਉਹਨੂੰ ਕਿਸੇ ਗੈਬੀ ਸ਼ਕੜੀ: ਨੇ ਰੋਕ ਲਿਆ ਹੋਵੇ । ਪਹੇ ਦੇ ਮੱਥੇ ਉੱਤੇ ਸੰਘਣੇ-ਭਰਵੇਂ ਵਣ ਦਾ ਰੁੱਖ ਸੀ। ਰੇਲ ਦੀ ਪਟੜੀ ਵਾਲੇ ਪਾਸੇ ਇਕ: ਛੋਟੀ ਕਿੱਕਰ ਖੜ੍ਹੀ ਸੀ ਤੇ ਕਿੱਕਰ ਦੀਆਂ ਜੜ੍ਹਾਂ ਵਿਚ ਕਰੀਰ ਸੀ। ਉਹਦਾ ਜੀਅ ਕੀਤਾ, ਉਹ ਝਿੜੀ ਵਾਲੇ ਪਹੇ ਪੈ ਜਾਵੇ, ਘਰ ਨੂੰ ਜਾਵੇ ਹੀ ਨਾ। ਕੀਹ ਐ ਉਹਦਾ ਘਰ ਵਿਚ? ਇਕ ਬਿੰਦ ਉਹਨੇ ਉਲਟਾ ਕੇ ਸੋਚਿਆ, ਝਿੜੀ ਵਾਲੇ ਪਾਸੇ ਵੀ ਕੀ ਹੈ? ਕਿੱਕਰਾਂ, ਬੇਰੀਆਂ, ਮਲ੍ਹੇ ਝਾੜੀਆਂ, ਜੰਡਾਂ, ਕਰੀਰਾਂ ਤੇ ਪਿੱਪਲਾਂ-ਬੋਹੜਾਂ ਦੇ ਸੰਘਣੇ ਜੰਗਲ ਵਿਚ ਬਾਬੇ ਦੀ ਕੁਟੀਆ ਹੈ। ਕੁਟੀਆ ਵਿਚ ਸਾਧ ਰਹਿੰਦਾ ਹੈ, ਬਾਬਾ ਚਿੱਭੜ ਦਾਸ। ਘਰ ਜਾ ਕੇ ਉਹ ਨੂੰ ਚਾਚੇ ਨਾਲ ਖੇਤੀ ਦਾ ਕੰਮ ਕਰਾਉਣਾ ਪਵੇਗਾ। ਉਹ ਪੜ੍ਹ-ਲਿਖ ਜਾਂਦਾ, ਦਸਵੀ ਪਾਸ ਕਰ ਲੈਂਦਾ ਤਾਂ ਕਿਸੇ ਸਰਕਾਰੀ ਨੌਕਰੀ ਦੇ ਸਿਰ ਹੋ ਸਕਦਾ ਸੀ। ਖੇੜੀ ਤੋਂ ਖਹਿੜਾ ਤਦ ਹੀ ਛੁੱਟ ਸਕਦਾ, ਜੇ ਉਹਨੂੰ ਸਰਕਾਰੀ ਨੌਕਰੀ ਮਿਲਦੀ। ਹੁਣ ਪੜ੍ਹਾਈ ਤਾਂ ਉਹਦੀ ਖਤਮ ਸਮਝੋ। ਖੇਤੀ ਦੇ ਕੰਮ ਤੋਂ ਉਹਨੂੰ ਨਫਰਤ ਹੈ। ਖੇਤੀ ਦੇ ਕੰਮ ਵਿਚ ਤਾਂ ਮਿੱਟੀ ਨਾਲ ਮਿੱਟੀ ਹੋਣਾ ਹੈ। ਬੰਦਾ ਨਾ ਦਿਨ ਦੇਖਦਾ ਹੈ ਤੇ ਨਾ ਰਾਤ, ਪਸ਼ੂ ਬਣਿਆ ਰਹਿੰਦਾ ਹੈ। ਘੱਟਾ ਢੋਂਹਦਾ ਹੈ।

 

ਉਹਦਾ ਵਿਆਹ ਵੀ ਨਹੀਂ ਹੋ ਸਕਦਾ। ਵੱਢੇ ਹੱਥ ਵਾਲੇ ਮੁੰਡੇ ਨੂੰ ਕੌਣ ਕਰੇਗਾ ਰਿਸ਼ਤਾ? ਵੱਢੇ ਹੱਥ ਵਾਲੇ ਮੁੰਡੇ ਨੂੰ ਤਾਂ ਕੋਈ ਡੁੱਡੀ-ਲੰਗੜੀ ਜਾਂ ਅੰਨ੍ਹੀ-ਕਾਣੀ ਕੁੜੀ ਹੀ ਮਿਲ ਸਕਦੀ ਹੈ। ਅਜਿਹੀ ਅਪਾਹਜ ਕੁੜੀ ਨਾਲੋਂ ਤਾਂ ਉਹ ਐਵੇ ਚੰਗਾ। ਉਹਨੂੰ ਘਰ ਦਾ ਰਾਹ ਭੈੜਾ-ਭੈੜਾ ਲੱਗਿਆ। ਇਸ ਨਾਲੋਂ ਤਾਂ ਬੰਦਾ ਸਾਧ ਹੋ ਜਾਵੇ। ਮੌਜਾਂ ਕਰੇ। ਝਿੜੀ ਦਾ ਰਾਹ ਉਹਦੇ ਪੈਰਾਂ ਨੂੰ ਖਿੱਚ ਰਿਹਾ ਸੀ। ਉਹ ਝਿੜੀ ਦੇ ਰਾਹ ਪੈ ਗਿਆ। ਸਾਧ ਬਣਨਾ ਜਾਂ ਨਾ ਬਣਨਾ ਪਿੱਛੋਂ ਸੋਚਾਂਗੇ, ਪਹਿਲਾਂ ਬਾਬੇ ਚਿੱਭੜ ਦਾਸ ਕੋਲ ਜਾਂਦਾ ਹਾਂ । ਰੋਟੀ ਓਥੇ ਹੀ ਖਾਵਾਂਗਾ। ਦੋ ਬਿੰਦ ਬਹਿ ਕੇ ਆਰਾਮ ਕਰਾਂਗਾ। ਬਾਬੇ ਦੀਆਂ ਗੱਲਾਂ ਸੁਣਾਂਗਾ।

 

ਚਿੱਭੜ ਦਾਸ ਉੱਚੇ ਤਖਤਪੋਸ਼ ਉੱਤੇ ਵੱਡੇ ਰੇਸ਼ਮੀ ਸਿਰ੍ਹਾਣੇ ਦਾ ਢਾਸਣਾ ਲਾਈ ਬੈਠਾ ਸੀ। ਹੇਠ ਲਾਲ ਗੁਦੈਲੇ ਉੱਤੇ ਚਿੱਟੀ ਚਾਦਰ ਵਿਛੀ ਹੋਈ ਸੀ। ਸੱਜੇ ਹੱਥ ਵਿਚ ਛੋਟੀ ਮਾਲਾ ਸੀ। ਉਹ ਮਾਲਾ ਵੀ ਫੇਰਦਾ ਤੇ ਵਿਚ-ਵਿਚ ਦੀ ਗੱਲ ਵੀ ਕਰੀ ਜਾਂਦਾ। ਦੋਵੇਂ ਹੱਥਾਂ ਦੀਆਂ ਉਂਗਲਾਂ ਵਿਚ ਦੋ-ਦੋ ਛਾਪਾਂ ਸਨ। ਇਹ ਛਾਪਾਂ ਸੋਨੇ ਦੀਆਂ ਨਹੀਂ ਸਨ। ਹੋਰ ਕਿਸੇ ਧਾਤ ਦੀਆਂ ਸਨ, ਜਿਹਨਾਂ ਵਿਚ ਕਾਲੇ-ਚਿੱਟੇ ਪੱਥਰ ਜੜੇ ਹੋਏ ਸਨ। ਦਾੜ੍ਹੀ ਕੇਸ ਰੱਖ ਕੇ ਸਿਰ ਉੱਤੇ ਗੇਰੂ ਰੰਗੀ ਪਗੜੀ ਤੇ ਗਲ ਗੇਰੂਏ ਰੰਗ ਦਾ ਹੀ ਲੰਮਾ-ਖੁੱਲ੍ਹਾ ਚੋਗਾ ਸੀ। ਪੈਰਾ ਵਿਚ ਮੋਟੀ ਕੈਨਵਸ ਦੀ ਰਿਕਾਬੀ ਸੀ, ਜੋ ਹੁਣ ਉਹਨੇ ਉਤਾਰ ਕੇ ਤਖਤਪੋਸ਼ ਥੱਲੇ ਰੱਖ ਛੱਡੀ ਸੀ। ਤਖਤਪੋਸ਼ ਤੋਂ ਥੋੜਾ ਪਰ੍ਹਾਂ ਹਟ ਕੇ ਬੋਰੀਆਂ ਵਿਛੀਆਂ ਹੋਈਆਂ ਸਨ। ਸ਼ਰਧਾਲੂ ਸੱਜਣ ਬਾਬੇ ਦੇ ਪੈਰੀਂ ਹੱਥ ਲਾਉਂਦੇ.

 

ਨਮਸਕਾਰ ਕਰਦੇ ਤੇ ਪਰ੍ਹਾਂ ਜਾ ਕੇ ਬੋਰੀ ਉੱਤੇ ਬੈਠ ਜਾਂਦੇ। ਬਾਬਾ ਹਰ ਆਏ ਗਏ ਦਾ ਹਾਲ-ਚਾਲ ਪੁੱਛਦਾ । ਅੰਤ ਵਿਚ ਅਸੀਸ ਦਿੰਦਾ, ” ਰਾਮ ਭਲੀ ਕਰੇ, ਬਣੇ ਰਹੋ।’

 

ਰਾਮ ਨੇ ਬਾਬਾ ਚਿੱਭੜ ਦਾਸ ਦੇ ਪੈਰਾਂ ਉੱਤੇ ਆਪਣਾ ਸਿਰ ਰੱਖ ਦਿੱਤਾ। ਇਕ ਬਿੰਦ ਸਿਰ ਚੁੱਕਿਆ ਹੀ ਨਹੀਂ। ਉਹਦੇ ਪੈਰ ਘੁੱਟਣ ਲੱਗਿਆ। ਬਾਬੇ ਨੂੰ ਆਰਾਮ ਆ ਰਿਹਾ ਹੋਵੇਗਾ। ਉਹਨੇ ਮੁੰਡੇ ਨੂੰ ਵਰਜਿਆ ਨਹੀ। ਉਹਦੇ ਚਿਹਰੇ ਵੱਲ ਬਾਬਾ ਗਹੁ ਨਾਲ ਝਾਕਿਆ। ਇਹ ਮੁੰਡਾ ਉਹਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਪਰ ਲਗਦਾ ਹਮੀਰਗੜ੍ਹੋਂ ਹੀ ਸੀ। ਕਿਉਂਕਿ ਥੱਲੇ ਬੋਰੀਆਂ ਉੱਤੇ ਬੈਠੇ ਦੋ-ਤਿੰਨ ਬੰਦੇ ਉਹਦੇ ਵੱਲ ਦੇਖ ਕੇ ਮੁਸਕਰਾਏ ਸਨ। ਉਹ ਬੰਦੇ ਹਮੀਰਗੜ੍ਹ ਦੇ ਸਨ। ਜ਼ਰੂਰ ਉਹਨੂੰ ਜਾਣਦੇ ਹੋਣਗੇ।

 

”ਕਿਹੜੇ ਪਿੰਡੋਂ ਐ, ਚੋਬਰਾ?” ਚਿੱਭੜ ਦਾਸ ਨੇ ਪੁੱਛਿਆ।

 

ਰਾਮ ਪੈਰ ਘੁੱਟਣ ਵਿਚ ਮਸਤ ਸੀ। ਉਹਨੂੰ ਸੁਣਿਆ ਨਹੀ। ਬੰਦਿਆਂ ਵਿਚੋਂ ਇਕ ਬੋਲਿਆ, ” ਇਹ ਤਾਂ ਮਹਾਰਾਜ ਜੀ, ਗੜ੍ਹੀ-ਵਿਹੜੇ ਦੇ ਭਜਨ ਸ੍ਵੈ ਦਾ ਮੁੰਡਾ ਐ, ਪਾੜ੍ਹਾ ਐ। ਪਿੱਛੇ ਜੇ ਇਹਦਾ ਹੱਥ ਨੁਕਸਾਨਿਆ ਗਿਆ ਜੀ। ਬਾਹਲਾ ਲੈਕ ਐ ਜੀ।”

 

ਰਾਮ ਦੇ ਹੱਥ ਬਾਬੇ ਦੇ ਪੈਰਾਂ ਜਿੰਨੇ ਹੀ ਸੋਹਣੇ ਸਨ। ਗੋਰੇ-ਗੋਰੇ, ਨੀਮ-ਸੁਰਖ। ਬਾਬਾ ਕਹਿੰਦਾ, ‘‘ ਕਿੰਨਾ ਪਿਆਰਾ ਮੂੰਹ ਐ ਮੁੰਡੇ ਦਾ। ਇਕ ਹੱਥ ਨੇ ਗਾਲ ‘ਤਾ ਕੰਮ।” ਫੇਰ ਪੁੱਛਣ ਲੱਗਿਆ, ” ਕਿਉਂ ” ਕੱਟੀਆਂ ਗਈਆਂ ਬਈ ਤੇਰੀਆਂ ਇਹ ਦੋ ਉਂਗਲਾ?”

 

ਉਹ ਬਾਬੇ ਦੇ ਪੈਰ ਛੱਡ ਕੇ ਥੱਲੇ ਬੋਰੀ ਉੱਤੇ ਬੈਠ ਗਿਆ ਤੇ ਦੱਸਣ ਲੱਗਿਆ। ਦਸਦਾ-ਦਸਦਾ ਰੋ ਪਿਆ।

”ਰੋ ਨਾ ਗੱਭਰੂਆ, ਰੌਂਦਾ ਕਾਹਨੂੰ ਐ? ਤੇਰੀਆਂ ਬਾਕੀ ਦੀਆਂ ਤਿੰਨ ਈ ਪੰਜਾਂ ਜਿੰਨਾ ਕੰਮ ਕਰਨਗੀਆਂ। ਜੋ ਪਰਮਾਤਮਾ ਨੇ ਕਰ ‘ਤਾ, ਠੀਕ ਐ। ਮਨ ਨੂੰ ਸ਼ਾਂਤੀ ਵਿਚ ਰੱਖਿਆ ਕਰ। ਜੀਅ ਲਾ ਕੇ ਪੜ੍ਹ।” ਪੁੱਛਿਆ, ” ਕਿਹੜੀ ਜਮਾਤ ‘ਚ ਪੜ੍ਹਦੈਂ ਭਾਈ?”

 

”ਦਸਮੀ ‘ਚ ਆਂ ਜੀ।’ ਉਹਨੇ ਸਾਬਤ ਸ਼ਬਦਾਂ ਵਿਚ ਜਵਾਬ ਦਿੱਤਾ। ਰੋਣਾ ਬੰਦ ਕਰ ਦਿੱਤਾ। ਉਹ ਤਾਂ ਐਵੇਂ ਉਹਦਾ ਦਿਲ ਉੱਛਲ ਆਇਆ ਸੀ।

 

ਬਾਬੇ ਨੇ ਇਕ ਸੇਵਕ ਨੂੰ ਹਾਕ ਮਾਰੀ, ” ਮੋਦਨਾ, ਇਹਨੂੰ ਦੁੱਧ ਦਾ ਗਲਾਸ ਲਿਆ ਕੇ ਦੇਹ ਬਈ। ਵਿਦਿਆਰਥੀ ਦਾ ਪੁੰਨ ਐ।’

 

ਮੋਦਨ ਉਹਨੂੰ ਮੱਲੋ ਮੱਲੀ ਕੋਸੇ ਦੁੱਧ ਦਾ ਗਿਲਾਸ ਫੜਾ ਗਿਆ। ਰਾਮ ਲੈਂਦਾ ਨਹੀਂ ਸੀ। ਦੁੱਧ ਪੀ ਕੇ ਰਾਮ ਨੂੰ ਸ਼ਾਂਤੀ ਆ ਗਈ। ਸਵੇਰ ਦਾ ਉਹਨੇ ਕੁਝ ਵੀ ਨਹੀਂ ਖਾਧਾ-ਪੀਤਾ ਸੀ। ਦਿਨ ਢਲ ਰਿਹਾ ਸੀ। ਫੇਰ ਬਾਬੇ ਨੇ ਪੁੱਛਿਆ, ” ਮੰਨੀਆਂ ਛੱਕ ਲੈਂਦਾ?”

 

“ਬੱਸ ਜੀ।” ਰਾਮ ਦੇ ਮੂੰਹੋਂ ਐਵੇਂ-ਐਵੇਂ ਨਿਕਲ ਗਿਆ।

 

ਉਸ ਰਾਤ ਉਹ ਝਿੜੀ ਵਿਚ ਹੀ ਠਹਿਰ ਪਿਆ। ਮੋਦਨ ਹੋਰ ਕਿਸੇ ਪਿੰਡ ਦਾ ਸੀ। ਗੱਲਾਂ-ਗੱਲਾਂ ਵਿਚ ਹੀ ਰਾਮ ਨੇ ਉਹਦੇ ਨਾਲ ਲਿਹਾਜ ਪਾ ਲਈ: ਦੋ ਬੰਦੇ ਹੋਰ ਸਨ। ਉਹ ਦੋਵੇਂ ਢਲਦੀ ਉਮਰ ਵਿਚ ਸਨ। ਉਹ ਵੀ ਹੋਰ ਪਿੰਡਾਂ ਦੇ ਸਨ। ਡੇਰੇ ਦੀ ਸੇਵਾ ਕਰਦੇ ਤੇ ਆਥਣ-ਸਵੇਰ ਅੰਨ-ਪਾਣੀ ਛਕ ਲੈਂਦੇ। ਡੇਰੇ ਕੋਲ ਦੋ- ਤਿੰਨ ਲਵੇਰੀਆਂ ਗਊਆਂ ਵੀ ਸਨ। ਉਂਜ ਆਥਣ-ਉੱਗਣ ਮੋਦਨ ਹਮੀਰਗੜ੍ਹ ਦੁੱਧ ਦਾ ਗਜਾ ਕਰ ਕੇ ਲਿਆਉਂਦਾ। ਮੰਨੀਆਂ ਡੇਰੇ ਵਿਚ ਪਕਦੀਆਂ। ਦਾਲ-ਸਬਜ਼ੀ ਵੀ ਓਥੇ ਹੀ ਬਣਦੀ। ਡੇਰੇ ਵਿਚ ਦੋ ਪੰਪ ਲੱਗੇ ਹੋਏ ਸਨ। ਇਕ ਪੰਪ ਲੰਗਰ ਅੱਗੇ ਸੀ ਤੇ ਦੂਜਾ ਪੰਪ ਪਰ੍ਹੇ ਖੁੱਲ੍ਹੇ ਥਾਂ ਵਿਚ। ਲੰਗਰ ਵਾਲੇ ਪੰਪ ਦਾ ਪਾਣੀ ਲੰਗਰ ਵਿਚ ਵਰਤਿਆ ਜਾਂਦਾ। ਖੁੱਲ੍ਹੇ ਥਾਂ ਲੱਗੇ ਪੰਪ ਤੋਂ ਆਮ ਲੋਕ ਪਾਣੀ ਪੀਂਦੇ। ਨ੍ਹਾਉਂਦੇ-ਧੋਂਦੇ। ਦੋ ਪੱਕੇ ਕੁੰਡ ਬਣੇ ਹੋਏ ਸਨ। ਪੱਕਾ ਫਰਸ਼ ਸੀ। ਬਾਬੇ ਦੀ ਕੁਟੀਆ ਤੌਂ ਪਰ੍ਹੇ ਸਰਕੜੇ ਦਾ ਛੱਪਰ ਸੀ। ਇਸ ਛੱਪਰ ਥੱਲੇ ਦਸ ਮੰਜੇ ਡਹਿ ਸਕਦੇ ਸਨ। ਜੇਠ-ਹਾੜ੍ਹ ਦੇ ਮਹੀਨੇ ਇਹ ਛੱਪਰ ਖੁਲ੍ਹਵਾਰਾ ਰਹਿੰਦਾ, ਸਿਆਲਾਂ ਵਿਚ ਪਾਸਿਆਂ . ਨੂੰ ਬੋਰਿਆਂ ਦੀਆਂ ਪੱਲੀਆਂ ਲਟਕਾ ਲੈਂਦੇ| ਕੁਟੀਆਂ ਦੇ ਨਾਲ ਹੀ ਬਾਬਾ ਪਿਰਥੀ ਦਾਸ ਦੀ ਸਮਾਧ ਸੀ। ਕਹਿੰਦੇ ਨੇ, ਇਹ ਕੋਈ ਕਰਨੀ ਵਾਲਾ ਸਾਧ ਸੀ। ਇਸ ਸਮਾਧ ਉੱਤੇ ਸੁੱਖਾਂ ਚੜ੍ਹਦੀਆਂ। ਮੰਗਲਵਾਰ ਵਾਲੇ ਦਿਨ ਚੂਰਮਾ ਵੰਡਿਆ ਜਾਂਦਾ। ਹੁਣ ਕੱਪੜੇ ਤੇ ਪੈਸਿਆਂ ਦਾ ਚੜ੍ਹਾਵਾ ਵੀ ਚੜ੍ਹਦਾ। ਸਾਰਾ ਹਮੀਰਗੜ੍ਹ ਬਾਬਾ ਪਿਰਥੀ ਦਾਸ ਨੂੰ ਮੰਨਦਾ ਸੀ। ਉਹਦੀਆਂ ਸੁੱਖਾਂ ਪੂਰੀਆਂ ਹੁੰਦੀਆਂ। ਇਹ ਝਿੜੀ ਪਿੰਡ ਤੌਂ ਅੱਧਾ-ਪੌਣਾ ਮੀਲ ਚੜ੍ਹਦੇ ਪਾਸੇ ਸੀ।

 

.- ਰਾਮ ਦੂਜੇ ਦਿਨ ਵੀ ਝਿੜੀ ਵਿਚ ਹੀ ਰਿਹਾ। ਰਾਤ ਨੂੰ ਵੀ ਓਥੇ। ਤੀਜੇ ਦਿਨ ਚਿੱਭੜ ਦਾਸ ਉਹਨੂੰ ਪੁੱਛਣ ਲੱਗਿਆ, ”ਤੂੰ ਤਾਂ ਭਾਈ ਸੁਣਿਆ ਸੀ ਪੜ੍ਹਦੈਂ?”

 

‘‘ਹਾਂ ਜੀ।’

 

”ਫੇਰ ਗਿਆ ਨ੍ਹੀ ਸਕੂਲ? ਤਿੰਨ ਦਿਨਾਂ ਤੋਂ ਤਾਂ ਐਥੇ ਦੀ ਐਂ ਸਮਝ।”

 

”ਊਈਂ ਨ੍ਹੀ ਗਿਆ ਜੀ।’’

 

”ਊਈਂ ਕਿਵੇਂ ਬਈ?”

 

‘‘ਮੇਰਾ ਨਾਉ ਕੱਟਿਆ ਗਿਆ ਸੀ। ਦਸਮੀਂ ਦੀ ਫੀਸ ਵੀ ਨ੍ਹੀ ਗਈ ਮੇਰੀ।”

 

“ਕਿਉਂ ਨਾ ਗਈ ਫੀਸ?’

 

:

 

”ਮੇਰਾ ਹੱਥ ਵੱਢਿਆ ਗਿਆ ਸੀ ਨਾ। ਐਨੇ ਦਿਨ ਮੈਂ ਗਿਆ ਸ੍ਰੀ ਸਕੂਲ। ਮਗਰੋਂ ਨਾਂ ਕੱਟ ‘ਤਾ। ਹੁਣ ਕਹਿੰਦੇ, ਹਾਜਰੀਆਂ ਘੱਟ ਹੋ ਗੀਆਂ, ਦਾਖਲਾ ਜਾ ਨ੍ਹੀ ਸਕਦਾ।”

 

“ਹੱਛਾ, ਇਹ ਗੱਲ ਐ, ਜੇ ਫੀਸ ਭਰਨ ਨੂੰ ਪੈਸੇ ਚਾਹੀਦੇ ਨੇ ਤਾਂ ਏਥੋਂ ਲੈ ਜਾ ਭਾਈ। ਪੈਸਿਆਂ ਦੀ ਦਿੱਕਤ ਨਾ ਮੰਨੀ।’

 

”ਨਹੀਂ ਜੀ, ਪੈਸਿਆਂ ਦੀ ਤਾਂ ਕੋਈ ਗੱਲ ਨ੍ਹੀ।’

 

ਰਾਮ ਦਾ ਚਿੱਤ ਹੋਰ ਉਦਾਸ ਹੋ ਗਿਆ। ਚਿੱਭੜ ਦਾਸ ਉਹਦਾ ਕਿੰਨਾ ਭਲਾ ਸੋਚ ਰਿਹਾ ਸੀ। ਉਹ ਕੀ ਲਗਦਾ ਸੀ ਉਹਦਾ। ਚਿੱਭੜ ਦਾਸ ਕੌਣ ਸੀ, ਉਹਨੂੰ ਕੋਈ ਪਤਾ ਨਹੀਂ ਸੀ । ਉਹਦੇ ਨਾਲ ਤਾਂ ਉਹਦਾ ਕੋਈ ਲਹੂ ਦਾ ਸਬੰਧ ਵੀ ਨਹੀਂ ਸੀ। ਦੋ ਦਿਨਾਂ ਵਿਚ ਹੀ ਉਹ ਉਹਦੇ ਕਿੰਨਾ ਨੇੜੇ ਹੋ ਗਿਆ। ਉਹ ਉਹਦੀ ਪੜ੍ਹਾਈ ਦਾ ਕਿੰਨਾ ਸੰਸਾ.ਕਰ ਰਿਹਾ ਸੀ। ਇਕ ਪਾਸੇ ਉਹਦਾ ਚਾਚਾ ਹੈ, ਗੁਰਮੇਲ। ਉਹਦਾ ਬਾਪ ਹੈ। ਭਜਨ ਸਿੰਘ। ਉਹਦੀ ਚਾਚੀ ਹੈ, ਜਲ ਕੌਰ। ਤਿੰਨਾਂ ਵਿਚੋਂ ਕੋਈ ਵੀ ਉਹਦਾ ਪਤਾ ਲੈਣ ਨਹੀਂ ਆਇਆ। ਬਈ ਮੈਂ ਏਥੇ ਝਿੜੀ ਵਿਚ ਕਿਉਂ ਬੈਠਾ ਹਾਂ? ਕਿਉਂ ਘਰ ਨਹੀਂ ਗਿਆ? ਜੇ ਕਿਸੇ ਨੂੰ ਮੇਰਾ ਮੋਹ ਹੁੰਦਾ, ਮੇਰਾ ਫਿਕਰ ਹੁੰਦਾ, ਭੱਜੇ ਆਉਂਦੇ। ਜਦੋਂ ਮੇਰਾ ਹੀ ਕਿਸੇ ਨੂੰ ਖਿਆਲ ਨਹੀਂ, ਮੇਰੀ ਪੜ੍ਹਾਈ ਦਾ ਕੀ ਫਿਕਰ ਹੋਵੇਗਾ। ਇਹ ਸਭ ਸੋਚ-ਸੋਚ ਉਹਦੇ ਵਿੱਚ ਘਰ ਤਿਆਗ ਦੇਣ ਦੀ ਭਾਵਨਾ ਪੈਦਾ ਹੋਣ ਲੱਗੀ

 

-ਦੋ ਦਿਨ ਹੋਰ ਲੰਘ ਗਏ। ਉਹ ਤਨ-ਮਨ ਨਾਲ ਡੇਰੇ ਦੀ ਸੇਵਾ ਕਰਦਾ। ਏਧਰ ਓਧਰ ਊਰੀ ਵਾਂਗ ਘੁਕਦਾ ਫਿਰਦਾ। ਚਿੱਭੜਦਾਸ ਅੱਧਾ ਬੋਲ ਕਢਦਾ ਤਾਂ ਉਹ ਸਭ ਸਮਝ ਜਾਂਦਾ। ਦੱਸੇ ਹੋਏ ਕੰਮ ਨੂੰ ਝੱਟ-ਪੱਟ ਕਰਨ ਲਗਦਾ। ਰਾਤ ਨੂੰ ਸੋਣ ਵੇਲੇ ਚਿੱਤੜਦਾਸ ਦੀਆਂ ਲੱਤਾਂ ਘੁੱਟਦਾ। ਉਹਦੇ ਕੱਪੜੇ ਧੋਂਦਾ। ਨ੍ਹਾਉਣ ਨੂੰ ਪਾਣੀ ਗਰਮ ਕਰ ਕੇ ਦਿੰਦਾ। ਐਨੀ ਸੇਵਾ ਕਰਦਾ ਜਿਵੇਂ ਰੱਬ ਨੇ ਚਿੱਭੜਦਾਸ ਦੀ ਸੇਵਾ ਲਈ ਹੀ ਉਹਨੂੰ ਇਸ ਸੰਸਾਰ ਵਿਚ ਭੇਜਿਆ ਹੋਵੇ।

 

ਚਿੱਭੜਦਾਸ ਉਹਨੂੰ ਪੁੱਛਣ ਲੱਗਿਆ, ” ਕਿਉਂ ਭਾਈ ਰਾਮਦਾਸ, ਤੇਰੇ ਪਿਓ ਨੂੰ ਪੜੈ ਤੇਰਾ ਐਥੇ ਆਏ ਦਾ?”

 

“ਕੀ ਪਤੈ ਜੀ।”

 

”ਤੂੰ ਦੱਸ ਕੇ ਨ੍ਹੀਂ ਆਇਆ?’’

 

“ਨਾ ਜੀ। ਦੱਸਣਾ ਕੀ ਸੀ, ਕੀਹਨੂੰ ਦੱਸਦਾ ਜੀ। ਜੇ ਉਹਨਾਂ ਦਾ ਕਿਸੇ ਦਾ ਮੇਰੇ ਨਾਲ ਤਿਉਹ ਹੁੰਦਾ ਤਾਂ ਆਉਂਦੇ ਨਾ ਮੈਨੂੰ ਲੈਣ।’

 

ਬਾਬਾ ਚਿੱਭੜਦਾਸ ਨਾਲ ਹੋਈ ਇਸ ਵਾਰਤਾਲਾਪ ਕਰ ਕੇ ਰਾਮ ਫੇਰ ਉਦਾਸ ਹੋ ਗਿਆ। ਬਾਬਾ ਪਹਿਲਾਂ ਉਹਦੀ ਪੜ੍ਹਾਈ ਬਾਰੇ ਫਿਕਰਮੰਦ ਸੀ, ਹੁਣ ਉਹਦੇ ਪਿੱਛੇ ਬਾਰੇ ਕਿੰਨਾ ਸੋਚਦਾ ਹੈ। ਜੰਮਣ ਵਾਲੇ ਉਹਦਾ ਐਨਾ ਫਿਕਰ ਕਿਉਂ ਨਹੀਂ ਕਰਦੇ? ਚਾਚਾ ਨਹੀਂ ਤਾਂ ਪਿਓ ਤਾਂ ਉਹਦੀ ਖ਼ਬਰਸਾਰ ਲੈਂਦਾ।

 

ਉਹ ਦਿਨ ਕਿਸਾਨਾਂ ਲਈ ਵਿਹਲ ਦੇ ਦਿਨ ਸਨ। ਕਣਕਾਂ ਉੱਠ ਖੜ੍ਹੀਆਂ ਸਨ। ਮੌਸਮ ਵਿਚ ਤਬਦੀਲੀ ਸੀ। ਖੇਤਾਂ ਵਿਚ ਥੋੜਾ ਹੀ ਕੰਮ ਹੁੰਦਾ। ਕੋਰਾਂ ਨੂੰ ਪਾਣੀ ਲੱਗ ਚੁੱਕੇ ਸਨ। ਖੇਤਾਂ ਵਿਚ ਲੋਕ ਬੱਸ ਗੇੜਾ-ਵੇੜਾ ਮਾਰਨ ਹੀ ਜਾਂਦੇ।

 

ਗੁਰਮੇਲ ਨੂੰ ਰਾਮ ਦਾ ਪਤਾ ਤਾਂ ਦੂਜੇ ਦਿਨ ਹੀ ਲੱਗ ਗਿਆ ਸੀ. ਪਰ ਉਹਨੇ ਕੋਈ ਗੌਗਾ ਨਹੀਂ ਕੀਤਾ। ਨਾ ਤਾਂ ਉਹਨੂੰ ਇਹ ਫਿਕਰ ਸੀ ਕਿ ਸਕੂਲ ਜਾਂਦਾ ਹੈ ਕਿ ਨਹੀਂ, ਨਾ ਹੀ ਇਹ ਲੋੜ ਕਿ ਉਹ ਖੇਤ ਜਾ ਕੇ ਉਹਦੇ ਨਾਲ ਕੋਈ ਕੰਮ ਕਰਾਵੇ, ਕਿਉਂਕਿ ਖੇਤਾਂ ਵਿਚ ਕੋਈ ਕੰਮ ਹੈ ਹੀ ਨਹੀਂ ਸੀ। ਕਣਕ ਨੂੰ ਪਹਿਲਾ ਪਾਣੀ ਉਹ ਲਾ ਚੁੱਕਿਆ ਸੀ ਤੇ ਹੁਣ ਵਿਹਲ ਹੀ ਵਿਹਲ ਸੀ। ਭਜਨੇ ਤੇ ਜਲਕੁਰ ਲਈ ਵੀ ਇਹ ਸਾਧਾਰਣ ਗੱਲ ਸੀ ਕਿ ਰਾਮ ਝਿੜੀ ਵਿਚ ਚਿੱਭੜਦਾਸ ਦੇ ਡੇਰੇ ਬੈਠਾ ਹੈ।

 

ਜਿਉਂ ਜਿਉਂ ਦਿਨ ਲੰਘਦੇ ਜਾਂਦੇ, ਰਾਮ ਦਾ ਘਰ ਨਾਲੋਂ ਮੋਹ ਹੋਰ ਟੁੱਟਦਾ ਜਾਂਦਾ।

 

5

 

ਫੱਗਣ-ਚੇਤ ਦੀ ਰੁੱਤ ਸੀ। ਕਣਕਾਂ ਦੇ ਖੇਤ ਜੋਬਨ ਉੱਤੇ ਸਨ। ਦੂਰ ਹਰਿਆਲੀ ਹੀ ਹਰਿਆਲੀ ਵਿਛੀ ਹੋਈ ਸੀ। ਕੱਸੀ ਦਾ ਪਾਣੀ ਲਗਦਾ ਤੇ ਇੰਜਣ ਚਲਦੇ। ਇੰਜਣ ਦੀ ਧੁੱਕ-ਧੁੱਕ ਵਿਚ ਬੰਬੀ ਦਾ ਪਾਣੀ ਖੇਲ ਵਿਚ ਡਿੱਗਦਾ ਇਕ ਅਜਬ ਨਜ਼ਾਰਾ ਪੇਸ਼ ਕਰਦਾ । ਗੂੜ੍ਹੀ ਸ਼ਰਦੀ ਵਿਚ ਸੂਰਜ ਆਪਣਿਆਂ ਵਰਗਾ ਨਿੱਘ ਦਿੰਦਾ। ਕਿਆਰਿਆਂ ਨੂੰ ਜਾਂਦੇ ਖਾਲਾਂ ਵਿਚੋਂ ਭਾਫ ਉੱਠ ਕੇ ਕਿਸਾਨਾਂ ਦੇ ਸਾਹਾਂ ਵਿਚ ਸ਼ਾਮਲ ਹੁੰਦੀ ਤੁਰੀ ਜਾਂਦੀ। ਉਹਨਾਂ ਨੂੰ ਸਭ ਦੇਣ-ਲੈਣ ਭੁੱਲ ਜਾਂਦਾ। ਕਣਕਾਂ ਦਾ ਉਠਾਅ ਦੇਖ ਕੇ ਜੱਟਾਂ ਦੇ ਮਨਾਂ ਵਿਚ ਆੜ੍ਹਤੀਆਂ ਦਾ ਭੈਅ ਗਾਇਬ ਹੋ ਗਿਆ ਲੱਗਦਾ।

 

ਗੁਰਮੇਲ ਨੂੰ ਜਿਸ ਦਿਨ ਤੱਦੀ ਦਾ ਕੰਮ ਹੁੰਦਾ ਜਾਂ ਕੰਮ ਦਾ ਭਾਰ ਲਗਦਾ, ਉਹ ਇਕ ਜਾਂ ਦੋ ਦਿਹਾੜੀਏ ਖੇਤ ਲੈ ਜਾਂਦਾ। ਭਜਨਾ ਵੀ ਉਹਦੇ ਨਾਲ ਹੱਥ-ਪੱਲਾ ਹਿਲਾ ਦਿੰਦਾ। ਅਸਲ ਵਿਚ ਭਜਨਾ ਹੱਡ- ਰੱਖ ਸੀ। ਉਹਦੀ ਵੱਖੀ ਦਾ ਦਰਦ ਐਨਾ ਤਿੱਖਾ ਨਹੀਂ ਸੀ ਕਿ ਉਹ ਖੇਤ ਹੀ ਨਾ ਜਾ ਸਕਦਾ ਹੋਵੇ ਤੇ ਉਤਲਾ ਕੰਮ ਕੋਈ ਨਾ ਕਰੇ। ਉਹਨੂੰ ਘਰ ਜਲਕੁਰ ਕੋਲ ਰਹਿਣ ਦਾ ਭੁਸ ਪਿਆ ਹੋਇਆ ਸੀ ਬੱਸ। ਬਾਹਰ ਖੇਤ-ਬੰਨੇ ਜਾਣ ਲਈ ਜਲਕੁਰ ਹੀ ਉਹਨੂੰ ਆਖਦੀ। ਉਹਦੇ ਕਹੇ ਤੋਂ ਉਹ ਕਦੇ ਕਦੇ ਖੇਤ ਜਾਂਦਾ । ਗੁਰਮੇਲ ਤਾਂ ਭਜਨੇ ਉੱਤੇ ਐਵੇਂ ਹੀ ਖਿਝਿਆ ਰਹਿੰਦਾ ਸੀ। ਜੇ ਉਹ ਪੰਜ ਕਿੱਲੇ ਦਾ ਮਾਲਕ ਨਾ ਹੁੰਦਾ ਗੁਰਮੇਲ ਨੇ ਉਹਨੂੰ ਬਾਂਹੋਂ ਫੜ ਕੇ ਘਰੋਂ ਬਾਹਰ ਕਰ ਦੇਣਾ ਸੀ। ਐਨਾ ਨਿਕੰਮਾ ਬੰਦਾ, ਕੱਛਾਂ ਵਿਚ ਹੱਥ ਦੇ ਕੇ ਘਰ ਬੈਠਾ ਰਹਿੰਦਾ ਹੈ। ਅੰਦਰ ਹੀ ਕਿਧਰੇ ਲੁਕਿਆ ਰਹੇਗਾ। ਪਤਾ ਨਹੀਂ ਕੀ ਭਜਨ-ਬੰਦਗੀ ਜਿਹੀ ਕਰਦਾ ਹੈ। ਹਿੱਕ ਨਾਲੋਂ ਠੋਡੀ ਤੋੜ ਕੇ ਇਉਂ ਸਿਰ ਉਤਾਂਹ ਚੁੱਕਦਾ ਹੈ ਤੇ ਝਾਕਦਾ ਹੈ ਜਿਵੇਂ ਕੱਛੂ ਆਲਾ-ਦੁਆਲਾ ਦੇਖ ਕੇ ਦਾਤੀ ਬਾਹਰ ਕੱਢਦਾ ਹੋਵੇ। ਗੁਰਮੇਲ ਨੂੰ ਉਹਦੀਆਂ ਚਾਲਾਕੀਆਂ ਦਾ ਸਭ ਪਤਾ ਸੀ। ਜਿੰਨੀ ਦੇਰ ਉਹ ਘਰ ਵਿਚ ਤੁਰਦਾ- ਫਿਰਦਾ ਤੇ ਖੇਤ ਜਾਣ ਦੀਆਂ ਤਿਆਰੀਆਂ ਕਰਦਾ, ਭਜਨਾ ਮੁਟਕੜੀ ਮਾਰ ਕੇ ਕਿਸੇ ਖੂੰਜੇ ਲੱਗਿਆ ਬੈਠਾ ਰਹਿੰਦਾ। ਜਦੋਂ ਹੀ ਉਹ ਘਰੋਂ ਬਾਹਰ ਹੁੰਦਾ ਤੇ ਭਜਨੇ ਨੂੰ ਯਕੀਨ ਹੋ ਜਾਂਦਾ ਕਿ ਉਹ ਖੇਤ ਨੂੰ ਚਲਿਆ ਗਿਆ ਹੈ ਤਾਂ ਉਹ ਸ਼ੋਰ ਹੋ ਜਾਂਦਾ ਤੇ ਉਹ ਵਿਹੜੇ ਵਿਚ ਚੰਗਾ-ਭਲਾ ਫਿਰਨ-ਤੁਰਨ ਲਗਦਾ। ਖੰਘੂਰਾ ਮਾਰਦਾ ਤੇ ਜਲਕਰ ਨਾਲ ਚਾਂਭਲ-ਚਾਂਭਲ ਗੱਲਾਂ ਕਰਦਾ। ਪਾਣੀ ਗਰਮ ਕਰਕੇ ਨ੍ਹਾਉਣ ਦੀਆਂ ਵਿਉਂਤਾਂ ਬਣਾ ਰਿਹਾ ਹੁੰਦਾ। ਗੁਰਮੇਲ ਨੇ ਕਈ ਵਾਰ ਉਹਨੂੰ ਅਜਿਹਾ ਦੰਭ ਕਰਦੇ ਨੂੰ ਦੇਖਿਆ ਸੀ। ਅਜਿਹਾ ਓਦੋਂ ਹੁੰਦਾ, ਜਦੋਂ ਉਹ ਖੇਤ ਨੂੰ ਗਿਆ ਕੋਈ ਚੀਜ਼ ਭੁੱਲਣ ਕਰਕੇ ਰਾਹ ਵਿਚੋਂ ਹੀ ਮੁੜ ਆਉਂਦਾ ਤੇ ਭਜਨੇ ਦੀ ਆਜ਼ਾਦੀ ਉਤੋਂ ਫੜੀ नांरी।

 

ਸ਼ਿਆਮੇ ਦੀ ਰੰਗਰੂਟੀ ਖ਼ਤਮ ਹੋ ਚੁੱਕੀ ਸੀ ਤੇ ਉਹਨੂੰ ਪੱਕੀ ਥਾਂ ਉੱਤੇ ਪੋਸਟ ਕਰ ਦਿੱਤਾ ਗਿਆ ਸੀ। ਪਹਿਲੀ ਛੁੱਟੀ ਉਹ ਪਿੰਡ ਆਇਆ। ਉਹਨੇ ਚਾਚੀ ਨੂੰ ਮੱਥਾ ਟੇਕਿਆ, ਪੈਰੀਂ ਹੱਥ ਲਾਏ ਤੇ ਫੇਰ ਚਾਚੀ ਨੇ ਉਹਨੂੰ ਹਿੱਕ ਨਾਲ ਲਾ ਲਿਆ। ਅੰਤਾਂ ਦਾ ਪਿਆਰ ਕੀਤਾ। ਰੋਣ ਲੱਗ ਪਈ। ਆਖ ਰਹੀ ਸੀ, ”ਸਾਡੇ ਕੋਲ ਕੀਹ ਸੀ ਭਾਈ ( ਤੂੰ ਭਰਤੀ ਜਾ ਹੋਇਆ, ਛੋਟਾ ਸਾਧ ਬਣ ਗਿਆ। ਚੱਲ, ਰਹਿਗੇ ਅਸੀਂ ਤਾਂ ਓਹੀ ਸੱਖਣੇ ਦੇ ਸੁੱਖਣੇ।” ਪੁੱਛਣ ਲੱਗੀ, ‘‘ਤੈਨੂੰ ਦੁੱਖ ਤਾਂ ਦੱਸੀਂ. ਕੀ. ਸੀ. ਕਿਉਂ ਗਿਆ ਤੂੰ ਫੌਜ ‘ਚ? ਚਾਚੇ ਤੇਰੇ ਨਾਲ ਮੈਂ ਕੱਟੀ ਜਾਨੀ ਆਂ, ਤੂੰ ਕੱਟੀ ਜਾਂਦਾ। ਤੂੰ ਤਾਂ ਭਰਤੀ ਜਾ ਹੋਇਆ, ਮੈਂ ਦੱਸ ਕਿੱਧਰ ਵਗ ਜਾਂ, ਨਿਕਲ ਜਾਂ ਘਰੋਂ?”

 

ਸ਼ਿਆਮਾ ਭੈਮਾਨ ਜਿਹਾ ਹੋਇਆ ਮੰਜੇ ਉੱਤੇ ਬੈਠਾ ਸੀ। ਚਾਚੀ ਸੱਚੀਂ ਉਹਦੇ ਲਈ ਰੋ ਰਹੀ ਸੀ। ਉਹ ਬੋਲਿਆ, ”ਚਾਚੀ, ਮੈਥੋਂ ਇਹ ਖੇਤੀ ਦਾ ਕੰਮ ਹੁੰਦਾ ਨ੍ਹੀ ਸੀ। ਮੈਂ ਓਥੇ ਲੋਟ ਆਂ ਹੁਣ ਫੌਜ ‘ਚ ਮੌਜਾਂ ਕਰੀ . ਦੀਆਂ ਨੇ।’

 

”ਵੇ ਭਾਈ, ਤੇਰੀ ਮਰਜੀ ਐ। ਤੇਰਾ ਚਿੱਤ ਰਾਜੀ ਚਾਹੀਦੈ। ਅਸੀਂ ਤਾਂ ਜਿਹੜਾ ਨ੍ਹੇਰਾ ਢੋਣੈ, ਢੋਈ ਜਾਨੇ ਆਂ।”

 

ਉਹ ਉਹਦੇ ਕੋਲੋਂ ਪੀੜ੍ਹੀ ਉਤੋਂ ਉੱਠੀ ਤੇ ਮਿੰਟਾਂ-ਸਕਿੰਟਾਂ ਦੇ ਹਿਸਾਬ ਨਾਲ ਤੌੜੀ ਵਿਚੋਂ ਦਿਨ ਦੇ ਸੂਹੇ-ਸੂਹੇ ਦੁੱਧ ਦੇ ਦੋ ਪਲੇ ਬਾਟੀ ਵਿਚ ਪਾ ਲਿਆਈ। ਵਿਚ ਦਾਣਾ-ਖੰਡ ਵੀ ਖੋਰ ਲਿਆਈ ਸੀ। ਇਹ ਦੁੱਧ ਸ਼ਿਆਮੇ ਨੇ ਪਤਾ ਨਹੀਂ ਕਿੰਨੇ ਦਿਨਾਂ ਪਿੱਛੋਂ ਮੁੜ ਕੇ ਅੱਜ ਦੇਖਿਆ ਸੀ। ਦੁੱਧ ਪੀਂਦਿਆਂ ਉਹਨੂੰ ਮਾਨਸਿਕ ਤਸੱਲੀ ਮਿਲਣ ਲੱਗੀ। ਆਪਣੇ ਘਰ ਵਰਗੀ ਤਸੱਲੀ ਉਹਦੇ ਲਈ ਬਾਹਰ ਹੋਰ ਕਿਧਰੇ ਨਹੀਂ ਸੀ। ਭਰਤੀ ਹੋ ਕੇ ਰੰਗਰੂਟੀ ਕਰਦਾ ਵੀ ਤਾਂ ਉਹ ਕਿੰਨਾ ਦੁਖੀ ਰਹਿੰਦਾ ਸੀ। ਪਰੇਡ ਵੇਲੇ ਸਾਵਧਾਨ-ਵਿਸ਼ਰਾਮ ਤੇਜ਼ ਚੱਲ, ਪੀਛੇ ਮੁੜ ਕਰਾਉਂਦਾ ਹੌਲਦਾਰ ਕਿਹੜਾ ਉਹਦੇ ਨਾਲ ਘੱਟ ਗੁਜ਼ਾਰਦਾ ਸੀ । ਪੂਰਾ ਅੜਬ ਸੀ ਉਹ। ਮਾੜੀ ਜਿਹੀ ਕੋਈ ਭੁੱਲ ਹੋ ਜਾਂਦੀ, ਉਹ ਗਿੱਟੇ ਉੱਤੇ ਬੂਟ ਦਾ ਠੁੱਡਾ ਮਾਰਦਾ। ਬੜਾ ਨਿਰਦਈ ਸੀ। ਜਿਵੇਂ ਵਹਿੜਕੇ ਨੂੰ ਹਾਲੀ ਕਢਦਾ ਹੋਵੇ ਕੋਈ, ਸੋਟੀਆਂ ਨਾਲ ਭੰਨ-ਕੁੱਟ ਕੇ। ਏਥੇ ਚਾਚੇ ਦੀਆਂ ਝਿੜਕਾਂ ਸਨ। ਇਹ ਤਾਂ ਆਪਣਾ ਸੀ। ਹੁਣ ਸ਼ਿਆਮੇ ਨੂੰ ਚਾਚੇ ਦੀਆਂ ਝਿੜਕਾਂ ਯਾਦ ਨਹੀਂ ਸਨ। ਉਹ ਪਿੰਡੋਂ ਦੂਰ ਸੀ ਤਾਂ ਇਹ ਘਰ ਉਹਨੂੰ ਖਿੱਚਾਂ ਪਾਉਂਦਾ। ਪਿੰਡ ਦੀ ਮਿੱਟੀ ਉਹਨੂੰ ਵਾਜਾਂ ਮਾਰਦੀ। ਏਸੇ ਕਰਕੇ ਤਾਂ ਜਦੋਂ ਉਹਨੂੰ ਲੰਮੀ ਛੁੱਟੀ ਮਿਲੀ, ਉਹ ਭੱਜਿਆ-ਭੱਜਿਆ ਘਰ ਨੂੰ ਆਇਆ। ਹਮੀਰਗੜ੍ਹ ਦੀ ਜੂਹ ਵੜਦਿਆਂ ਹੀ ਉਹਨੂੰ ਲੱਗਿਆ ਸੀ ਜਿਵੇਂ ਉਹਦੀ ਮਾਂ ਨੇ ਉਹਨੂੰ ਆਪਣੇ ਕਾਲਜੇ ਨਾਲ ਘੁੱਟ ਲਿਆ ਹੋਵੇ। ਪਿੰਡ ਦੀ ਮਿੱਟੀ ਦਾ ਰੁੱਗ ਭਰ ਕੇ ਸ਼ਿਆਮੇ ਨੇ ਆਪਣੇ ਮੱਥੇ ਨੂੰ ਲਾਇਆ ਸੀ।

 

ਪਿਛਲੇ ਪਹਿਰ ਦਾ ਵੇਲਾ ਸੀ। ਵਿਹੜੇ ਦੀ ਧੁੱਪ ਉਦਾਸ ਹੋਣ ਲੱਗੀ। ਗੱਲਾਂ ਕਰ ਕੇ ਤੇ ਰੋ-ਧੋ ਕੇ ਜਲਕੁਰ ਘਰ ਦੇ ਹੋਰ ਕੰਮ-ਧੰਦੇ ਕਰਨ ਲੱਗੀ। ਸ਼ਿਆਮਾ ਸਣੇ ਵਰਦੀ ਮੰਜੇ ਉੱਤੇ ਟੇਢਾ ਹੋ ਗਿਆ। ਉਹਦੀ ਅੱਖ ਲੱਗ ਗਈ ਸੀ। ਲਿਸ਼ਕਾਂ ਮਾਰਦਾ ਕਾਲਾ ਟਰੰਕ ਚੌਂਤਰੇ ਦੀ ਕੰਧੋਲੀ ਉੱਤੇ ਧਰਿਆ ਪਿਆ ਸੀ। ਚੁੱਪ- ਚੁਪੀਤਾ ਭਜਨਾ ਘਰ ਵੜਿਆ। ਉਹ ਕਦੇ ਕਦੇ ਇਸ ਵੇਲੇ ਸੱਥ ਵਿਚ ਜਾ ਬੈਠਦਾ ਸੀ। ਓਥੇ ਸੀਹਾ ਸੀ। ਵਿਹਲੇ ਬੰਦਿਆਂ ਦੀਆਂ ਗੱਲਾਂ ਸੁਣਦਾ। ਉਹ ਪਹਿਲਾਂ ਟਰੰਕ ਵੱਲ ਝਾਕਿਆ, ਫੇਰ ਮੰਜੇ ਉੱਤੇ ਟੇਢਾ ਹੋ ਕੇ ਪਏ ਬੰਦੇ ਵੱਲ। ਜਲਕੁਰ ਵੱਲ ਝਾਕਿਆ ਤਾਂ ਉਹ ਹੱਸ ਕੇ ਬੋਲੀ, ”ਆਪਣਾ ਸ਼ਿਆਮਾ ਐ, ਸਿਆਣਿਆ ਨ੍ਹੀ?”

 

ਉਹ ਮੰਜੇ ਦੇ ਪੈਂਦੀ ਜਾ ਕੇ ਬੈਠਾ ਤਾਂ ਸ਼ਿਆਮ ਨੂੰ ਜਾਗ ਆ ਗਈ। ਉਹ ਬੈਠਾ ਹੋ ਗਿਆ। ਭਜਨੇ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ। ਸ਼ਿਆਮੇ ਨੇ ਉਹਨੂੰ ਸਤਿ ਸ੍ਰੀ ਅਕਾਲ ਆਖੀ। ਦੋਵੇਂ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗੇ 1 ਭਜਨਾ ਪੁੱਛ ਰਿਹਾ ਸੀ, ਕਦੋਂ ਆਇਐਂ? ਕਿੱਥੇ ਹੁੰਨੈ? ਅਤੇ ਫੇਰ, ਕਿੰਨੇ ਚਿਰ ਦੀ ਛੁੱਟੀ ਐ? ਕਿੰਨੀ ਤਨਖਾਹ ਐ ਤੇਰੀ? ਜੀਅ ਲੱਗਿਆ ਹੋਇਐ? ਸ਼ਿਆਮਾ ਆਪਣੇ ਪਿਓ ਦੀਆਂ ਨਿੱਕੀਆਂ- ਨਿੱਕੀਆਂ ਗੱਲਾਂ ਦੇ ਸੰਖੇਪ ਜਿਹੇ ਜਵਾਬ ਦਿੰਦਾ। ਗੱਲਾਂ ਤੋਂ ਲਗਦਾ ਹੀ ਨਹੀਂ ਸੀ ਕਿ ਉਹ ਪਿਓ-ਪੁੱਤ ਹਨ ਜਾਂ ਇਹ ਕਿ ਉਹਨਾਂ ਵਿਚ ਕੋਈ ਜਜ਼ਬਾਤੀ ਸਾਂਝ ਵੀ ਹੈ। ਉਹ ਤਾਂ ਇਉਂ ਸਨ ਜਿਵੇਂ ਲੇਟ ਆ ਰਹੀ ਗੱਡੀ ਦੀ ਉਡੀਕ ਵਿਚ ਕਿਸੇ ਰੇਲਵੇ-ਸਟੇਸ਼ਨ ਦੇ ਬੈਂਚ ਉੱਤੇ ਬੈਠੇ ਦੋ ਅਜਨਬੀ ਮੁਸਾਫ਼ਰ ਗੱਲਾਂ ਕਰਦੇ ਹੋਣ।

 

‘‘ਚਾਚੀ, ਰਾਮ ਸਾਧ ਕਿਉਂ ਹੋ ਗਿਆ? ਕਿੱਥੇ ਰਹਿੰਦੈ ਹੁਣ?” ਸ਼ਿਆਮੇ ਨੇ ਪੁੱਛਿਆ।

 

ਭਜਨਾ ਜਿਵੇਂ ਇਸ ਸਵਾਲ ਦੇ ਜਵਾਬ ਵਿਚੋਂ ਖਾਰਜ ਹੋਵੇ। ਜਵਾਬ ਦੇਣ ਦਾ ਫਰਜ਼ ਜਿਵੇਂ ਜਲਕੁਰ ਦਾ ਸੀ। ਉਹੀ ਬੋਲੀ, ”ਜਿਮੇਂ ਤੂੰ ਭਰਤੀ ਹੋਇਆ, ਓਮੇਂ ਉਹ ਸਾਧ ਹੋ ਗਿਆ।’ .

 

”ਉਹ ਤਾਂ ਪੜ੍ਹਦਾ ਸੀ, ਜਦੋਂ ਗਿਆਂ ਮੈਂ।”

 

”ਪੜ੍ਹਾਈਆਂ-ਪੜ੍ਹਾਈਆਂ ਵਿਚੋਂ ਰੁਲ ਗੀਆਂ ਵਚਾਰੇ ਦੀਆਂ। ਪੁੱਛ ਲੀਂ, ਆਪੇ ਦੱਸੂ ਤੈਨੂੰ। ਝਿੜੀ ‘ਚ ਰਹਿੰਦੈ, ਪਿਰਥੀਦਾਸ ਦੇ ਡੇਰੇ। ਮਾਰ ਇਆ ਗੇੜਾ। ਮੈਂ ਸਾਗ ਧਰਦੀ ਆਂ।”

 

“ਘਰੇ ਆਉਂਦਾ ਹੋਣੈ?’’

 

“ਨਾਂਹ, ਜਿੱਦਣ ਦਾ ਗਿਐ, ਇਕ ਵਾਰੀ ਵੀ ਨ੍ਹੀ ਆਇਆ। ਨਾ ਕੋਈ ਲੈਣ ਗਿਐ ਉਹਨੂੰ। ਨਾ ਉਹਦਾ ਪਿਓ, ਨਾ ਚਾਚਾ।”

 

”ਤੂੰ ਜਾਣਾ ਸੀ. ਚਾਚੀ।’

 

”ਮੇਰੇ ਚਿੱਤ ‘ਚ ਤਾਂ ਕਈ ਵਾਰੀ ਆਇਐ, ਬਈ ਜਾਮਾਂ। ਜਾਊਂਗੀ, ਆਪ ਨ੍ਹੀ ਹੁਣ ਆਉਂਦਾ ਉਹ।’

 

ਓਸੇ ਆਥਣ ਦਿਨ ਦੇ ਛਿਪਾਅ ਨਾਲ ਸ਼ਿਆਮਾ ਸਾਦੇ ਕੱਪੜਿਆਂ ਵਿਚ ਡੇਰੇ ਗਿਆ। ਰਹਿਣੀ- ਬਹਿਣੀ ਤੋਂ ਹੁਣ ਉਹ ਸ਼ਿਆਮਾ ਨਹੀਂ ਸੀ ਉਹ। ਪੋਚਵੀ ਪੱਗ ਬੰਨ੍ਹੀ ਹੋਈ, ਪੂਣੀ ਕਰਕੇ। ਪੈਂਟ ਵਿਚ ਦਿੱਤਾ ਸਾਫ਼-ਸੁਥਰਾ ਕਮੀਜ਼। ਉਤੋਂ ਦੀ ਗਰਮ ਜਰਸੀ। ਪੈਰਾਂ ਵਿਚ ਕਾਲੇ ਬੂਟ ਤੇ ਚਿੱਟੀਆਂ ਜੁਰਾਬਾਂ ਸਨ। ਖੱਬੇ ਹੱਥ ਨੂੰ ਘੜੀ ਬੰਨ੍ਹੀ ਹੋਈ ਸੀ। ਦਾੜ੍ਹੀ ਫਿਕਸਰ ਲਾ ਕੇ ਚਪੇਈ ਹੋਈ ਤੇ ਮੁੱਛਾਂ ਨੋਕਦਾਰ ਸਨ । ਉਹ ਕੋਈ ਪੜ੍ਹਿਆ- ਲਿਖਿਆ ਬੰਦਾ ਲਗਦਾ ਸੀ। ਉਹ ਡੇਰੇ ਗਿਆ ਤਾਂ ਕਿਸੇ ਨੇ ਸਿਆਣਿਆ ਹੀ ਨਹੀਂ। ਰਾਮ ਨੇ ਵੀ ਨਹੀਂ ਸਿਆਣਿਆ ਉਹਨੂੰ। ਉਹਨੇ ਮੁਸਕਰਾ ਕੇ ਰਾਮ ਨੂੰ ‘ਮਾਰਾਜ ਜੀ’ ਆਖਿਆ ਸੀ। ਰਾਮ ਨੇ ਜਵਾਬ ਦਿੱਤਾ, ”ਸਤਿਨਾਮ ਭਾਈ।” ਪੰਪ ਤੋਂ ਪਾਣੀ ਦੀ ਬਾਲਟੀ ਲੈ ਕੇ ਲੰਗਰ ਵਲ ਜਾਂਦਾ ਰਾਮ ਉਹਨੇ ਗੁੱਟ ਤੋਂ ਫੜ ਲਿਆ। ਬੋਲਿਆ, “ਬਾਬਿਓ, ਗੱਲ ਨ੍ਹੀ ਕਰਦੇ?”

 

ਗਿੱਟਿਆਂ ਤੱਕ ਡਿਗਦਾ ਭਗਵਾਂ ਚੋਲਾ, ਸਿਰ ਨੂੰ ਭਗਵੇਂ ਰੰਗ ਦੀ ਹੀ ਪਗੜੀ ਵਲ੍ਹੇਟੀ ਹੋਈ ਤੇ ਪੈਰਾਂ ਵਿਚ ਰਬੜ ਦੀਆਂ ਚੱਪਲਾਂ, ਰਾਮ ਦਾਸ ਦਾ ਗੁੱਟ ਫੜ ਕੇ ਜਿਵੇਂ ਉਸ ਦੁਨੀਆਂਦਾਰ ਬੰਦੇ ਨੇ ਬਹੁੜ ਭਾਰੀ ਅਵੱਗਿਆ ਕਰ ਲਈ ਹੋਵੇ। ਪਰ ਰਾਮ ਨੇ ਉਹਨੂੰ ਬੋਲ ਤੋਂ ਪਛਾਣ ਲਿਆ। ਬਾਲਟੀ ਥਾਂ ਦੀ ਥਾਂ ਰੱਖ ਕੇ ਸ਼ਿਆਮੇ ਨੂੰ ਜੱਫੀ ਪਾ ਲਈ। ਉਹ ਇਕ ਦੂਜੇ ਨੂੰ ਛੱਡ ਨਹੀਂ ਰਹੇ ਸਨ। ਦੇਖਣ ਵਾਲੇ ਦੂਜੇ ਬੰਦੇ ਹੈਰਾਨ ਸਨ, ਇਹ ਕੌਣ ਹੋਇਆ ਇੰਜ ਰਾਮਦਾਸ ਨੂੰ ਜੱਫੀ ਪਾਉਣ ਵਾਲਾ?

 

ਜੱਫੀ ਛੱਡੀ ਤਾਂ ਦੋਵਾਂ ਦੀਆਂ ਅੱਖਾਂ ਪਿਆਲੀਆਂ ਵਾਂਗ ਭਰੀਆਂ ਹੋਈਆਂ ਸਨ। ਉਹ ਇਕ-ਦੂਜੇ ਦੀ ਹਾਲਤ ਉੱਤੇ ਰੋ ਰਹੇ ਸਨ। ਕੀ ਬੁਰਾ ਹਾਲ ਹੋ ਗਿਆ ਸੀ ਉਹਨਾਂ ਦਾ। ਜਿਵੇਂ ਦੋਵੇਂ ਹੀ ਮਨੁੱਖ ਨਾ ਰਹੇ ਹੋਣ। ਇਕ ਫੌਜੀ, ਦੂਜਾ ਸਾਧ। ਤੇ ਫੇਰ ਲੰਗਰ ਤੋਂ ਇਕ ਪਾਸੇ ਪਰ੍ਹਾਂ ਬਹਿ ਕੇ ਉਹ ਗੱਲਾਂ ਕਰਨ ਲੱਗੇ। ਹਨੇਰਾ ਉੱਤਰ ਆਇਆ ਸੀ। ਰਾਮ ਆਪਣਾ ਖੱਬਾ ਹੱਥ ਸ਼ਿਆਮੇ ਦੀਆਂ ਨਜ਼ਰਾਂ ਤੋਂ ਬਚਾਅ-ਬਚਾਅ ਰੱਖਦਾ। ਉਹਨੂੰ ਮਹਿਸੂਸ ਹੋਇਆ ਕਿ ਸ਼ਿਆਮੇ ਨੂੰ ਉਹਦੇ ਹੱਥ ਦਾ ਪਤਾ ਨਹੀਂ ਹੈ। ਪਤਾ ਹੁੰਦਾ ਤਾਂ ਉਹ ਪਹਿਲਾਂ ਇਹੀ ਗੱਲ ਛੇੜਦਾ। ਗੱਲ ਛੇੜਕੇ ਦੁੱਖ ਵੀ ਮਨਾਉਂਦਾ। ਸ਼ਿਆਮਾ ਬੋਲਿਆ, ”ਰਾਮ, ਜੇ ਬੇਬੇ ਜਿਉਂਦੀ ਹੁੰਦੀ ਤਾਂ ਆਪਣਾ ਇਹ ਹਾਲ ਨ੍ਹੀ ਸੀ ਹੋਣਾ।”

 

‘‘ਬੇਬੇ ਜਿਉਂਦੀ ਹੁੰਦੀ ਬਾਈ, ਤਾਂ ਦੁਨੀਆਂ ਹੋਰ ਹੁੰਦੀ। ਬਾਪੂ ਵੀ ਫੇਰ ਤਾਂ ਸੁਰਤ ਕਰਦਾ। ਉਹ ਵੀ ਹੁਣ ਤਾਂ ਜਿਉਂਦਿਆਂ ‘ਚ ਨ੍ਹੀ ਇਕ ਤਰ੍ਹਾਂ।” ਫੇਰ ਰਾਮ ਨੇ ਹਉਕਾ ਲਿਆ ਤੇ ਕਹਿਣ ਲੱਗਿਆ, ”ਬੇਬੇ ਜਿਉਂਦੀ ਰਹਿੰਦੀ ਤਾਂ ਆਪਾਂ ਚਾਚੇ ਨਾਲੋਂ ਜ਼ਮੀਨ ਵੰਡਾ ਕੇ ਅੱਡ ਵਾਹੀ ਕਰਦੇ। ਤੇਰਾ ਵਿਆਹ ਹੋ ਜਾਂਦਾ, ਮੈਂ ਪੜ੍ਹੀ ਜਾਂਦਾ।'”

 

“ਪੜ੍ਹਨੋਂ ਕਿਉਂ ਹਟ ਗਿਆ ਤੂੰ?”

 

”ਮੇਰਾ ਨਾਉਂ ਕੱਟਿਆ ਗਿਆ ਸੀ। ਮੁੜ ਕੇ ਉਹਨਾਂ ਨੇ ਦਾਖ਼ਲ ਨ੍ਹੀ ਕੀਤਾ ਮੈਨੂੰ।”

 

”विष्?”

 

‘‘ਕਹਿੰਦੇ, ਹਾਜਰੀਆਂ ਘੱਟ ਗੀਆਂ। ਫੀਸ ਤਾਂ ਜਾ ਨ੍ਹੀ ਸਕਦੀ ਪੇਪਰਾਂ ਦੀ।’’

 

”ਕਿੱਥੇ ਰਿਹਾ ਤੂੰ, ਕਿਉਂ ਘਟ ਗੀਆਂ ਹਾਜਰੀਆਂ?”

 

ਰਾਮ ਦਾ ਖੱਬਾ ਹੱਥ ਪਿੱਠ ਪਿੱਛੇ ਕੀਤਾ ਕੰਬਿਆ। ਸਾਹਮਣੇ ਆਉਣ ਤੋਂ ਬਹੁਤ ਝਿਜਕਿਆ ਹੋਵੇ ਜਿਵੇਂ। ਸ਼ਿਆਮੇ ਨੇ ਫੇਰ ਪੁੱਛਿਆ, “ਨਾਉਂ ਕਾਹਤੋਂ ਕੱਟਿਆ ਗਿਆ ਸੀ?”

 

”ਮੈਂ ਮ੍ਹੀਨਾ ਸਵਾ ਮ੍ਹੀਨਾ ਗਿਆ ਨ੍ਹੀ ਸੀ ਸਕੂਲ।’

 

”विष्?”

 

ਖੱਬਾ ਹੱਥ ਸਾਹਮਣੇ ਆਏ ਬਗੈਰ ਰਹਿ ਨਾ ਸਕਿਆ। ਸ਼ਿਆਮੇ ਦੀਆਂ ਅੱਖਾਂ ਸਾਹਮਣੇ ਰਾਮ ਦਾ ਹੱਥ ਸੱਪ ਦੇ ਫਣ ਵਾਂਗ ਸਿਰੀ ਕੱਢੀ ਖੜ੍ਹਾ ਸੀ। ਉਹਨੇ ਰਾਮ ਦਾ ਹੱਥ ਫੜ ਲਿਆ ਤੇ ਬੋਲਿਆ, ”ਇਹ ਕੀ?”

 

ਰਾਮ ਨੇ ਆਪਣਾ ਹੱਥ ਸ਼ਿਆਮੇ ਦੇ ਹੱਥ ਵਿਚ ਦੇ ਦਿੱਤਾ। ਉਹਨੇ ਟੋਹਿਆ ਤਾਂ ਹੱਥ ਉਹਨੂੰ ਛੋਟਾ ਲੱਗਿਆ, ਪਤਲਾ ਵੀ। ਪਤਲੇ-ਛੋਟੇ ਹੱਥ ਨੇ ਬਹੁਤ ਦੁੱਖ ਸਹੇ ਸਨ। ਸ਼ਿਆਮੇ ਨੇ ਪੁੱਛਿਆ, “ਕੀ ਕਰਾਂ ਏਸ ਹੱਥ ਦਾ?”

 

‘’ਉਂਗਲਾਂ ਗਿਣ ਕਿੰਨੀਆਂ ਨੇ।” ਰਾਮ ਖਿਣ-ਖਿਣ ਕਰਕੇ ਹੱਸਿਆ।

 

ਹਨੇਰਾ ਸੀ। ਸ਼ਿਆਮੇ ਦਾ ਤਰਾਹ ਨਿਕਲ ਗਿਆ। ਉਹਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਣ ਲੱਗੀ।

 

”ਇਹ ਕੀ ਹੋ ਗਿਆ ਤੇਰੇ ਹੱਥ ਨੂੰ ਓਏ?” ਸ਼ਿਆਮੇ ਨੇ ਉਹਦਾ ਅੰਗੂਠਾ ਤੇ ਦੋ ਉਂਗਲਾਂ ਆਪਣੀਆਂ ਦਸ ਉਂਗਲਾਂ ਵਿਚ ਘੁੱਟੀਆਂ ਹੋਈਆਂ ਸਨ।

 

”ਕਪਾਹ ਦੀਆਂ ਛਿਟੀਆਂ ਵੱਢਣ ਗਏ ਸੀ; ਮੈਥੋਂ ਆਪ ਈ ਖਪਰਾ ਫਿਰ ਗਿਆ, ਚੀਚੀ ਤੇ ਇਹਦੇ ਨਾਲ ਲਗਦੀ ਉਂਗਲ ਉਤੋਂ ਦੀ।”

 

ਖਪਰਾ ਜਿਵੇਂ ਸ਼ਿਆਮੇ ਦੇ ਕਾਲਜੇ ਵਿਚ ਦੀ ਫਿਰ ਗਿਆ ਹੋਵੇ। ਉਹਦੇ ਮੂੰਹੋਂ ਲੰਮੀ ‘ਹਾਏ’ ਨਿਕਲੀ।

 

ਤੇ ਫੇਰ ਉਹ ਕੁਝ ਚਿਰ ਚੁੱਪ ਬੈਠੇ ਰਹੇ। ਬਾਹਰ ਠੰਡ ਸੀ। ਹਨੇਰਾ ਵੀ ਸੀ। ਉਹ ਲੰਗਰ ਅੰਦਰ ਆ ਗਏ। ਨਾਲ ਦੇ ਸੇਵਕ ਨੂੰ ਆਖ ਕੇ ਰਾਮ ਨੇ ਸ਼ਿਆਮੇ ਖਾਤਰ ਦੁੱਧ ਤੱਤਾ ਕਰਵਾਇਆ। ਦੋਵਾਂ ਨੇ ਦੁੱਧ ਪੀਤਾ। ਦੁੱਧ ਪੀਂਦੇ-ਪੀਦੇ ਉਹ ਇਕ-ਦੂਜੇ ਵੱਲ ਲੁਕਵੀਂ ਨਜ਼ਰ ਨਾਲ ਝਾਕ ਲੈਂਦੇ ਸਨ।

 

”ਰਾਮ, ਘਰ ਚੱਲ। ਗੱਲਾਂ ਕਰਾਂਗੇ ਰਾਤ ਨੂੰ।” ਸ਼ਿਆਮੇ ਨੇ ਕਿਹਾ।

 

”ਗੱਲਾਂ ਐਥੇ ਈ ਕਰ ਲੈ। ਘਰ ਤਾਂ ਮੈਂ ਜਾਣਾ ਨ੍ਹੀਂ । ਸਹੁੰ ਪਾ ‘ਤੀ।”

 

”ਚਾਚੀ ਹੈਗੀ ਜਾਰ, ਬਾਪੂ ਐ। ਚਾਚੇ ਕਰਕੇ ਨਾ ਜਾਹ, ਚੰਡਾਲ ਕਰਕੇ।‘

 

”ਮੇਰੀ ਖਾਤਰ ਤਾਂ ਹੁਣ ਉਹ ਸਾਰਾ ਘਰ ਈ ਚੰਡਾਲ ਐ। ਆਪਣਾ ਕੀਹ ਐ ਬਾਈ ਹੁਣ ਓਥੇ। ਟੁੱਕ ਦੀਆਂ ਦੋ ਬੁਰਕੀਆਂ ਖਾਣੀਆਂ ਹੁੰਦੀਆਂ ਨੇ, ਉਹ ਐਥੇ ਮਿਲੀ ਜਾਂਦੀਆਂ ਨੇ। ਖਾਣ ਨੂੰ ਖੁੱਲ੍ਹਾ, ਪੀਣ ਨੂੰ ਖੁੱਲ੍ਹਾ, ਪਹਿਨਣ ਨੂੰ ਖੁੱਲ੍ਹਾ। ਜਿਉਂਦਾ ਰਹੇ ਬਾਬਾ ਚਿੱਭੜਦਾਸ। ਮੌਜਾਂ ਕਰਦੇ ਆਂ ਬਾਈ। ”ਮੌਜਾਂ” ਸ਼ਬਦ ਬੋਲ ਕੇ ਰਾਮ ਹੱਸਿਆ। ਇਸ ਸ਼ਬਦ ਵਿਚ ਪੂਰਾ ਤਿਆਗ ਛਿਪਿਆ ਹੋਇਆ ਸੀ।

 

ਸਿਆਮੋ ਨੇ ਹੋਰ ਕਈ ਗੱਲਾਂ ਆਖੀਆਂ। ਪੂਰਾ ਜ਼ੋਰ ਲਾਇਆ। ਪਰ ਰਾਮ ਘਰ ਜਾਣ ਲਈ ਨਹੀਂ ਮੰਨਿਆ। ਇੱਕੋ ਸੁਣਾ ਦਿੱਤੀ, ”ਜਿੰਨੇ ਦਿਨ ਤੂੰ ਹੈਗਾ, ਜਦੋਂ ਤੇਰਾ ਚਿੱਤ ਕਰੇ, ਐਥੇ ਆ ਜਿਆ ਕਰ। ਬੱਸ ਐਨਾ ਬਹੁਤ ਐ। ਭਰਾ ਐਂ ਫੇਰ ਵੀ। ਇਕ ਢਿੱਡੋਂ ਜੰਮੇ ਸੀ ਮਾਂ ਦੇ। ਸਾਧ ਹੋ ਗਿਆਂ ਮੈਂ, ਜੱਗ ਨਾਲੋਂ ਸੀਰ ਮੁੱਕ ਗਿਆ ਤਾਂ ਕੀਹ ਐ।” ਰਾਮ ਦੇ ਇਹ ਸ਼ਬਦ ਭਾਰੇ ਸਨ, ਟੁੱਟ-ਟੁੱਟ ਡਿੱਗਦੇ। ਡਿੱਗਦੇ ਤੇ ਸੰਭਲਦੇ।

 

ਉਦਾਸ ਮਨ ਲੈ ਕੇ ਸ਼ਿਆਮ ਘਰ ਆ ਗਿਆ। ਪਲਟਣ ਤੋਂ ਲਿਆਂਦੀ ਰਮ ਖੋਲ੍ਹ ਲਈ ਤੇ ਇਕੱਲਾ ਹੀ ਪੀਣ ਲੱਗਿਆ। ਚਾਚੀ ਉਹਨੂੰ ਮਖਣੀ ਪਾ ਕੇ ਤੱਤੇ-ਤੱਤੇ ਸਾਗ ਦੀ ਕੌਲੀ ਦੇ ਗਈ ਸੀ। ਕੁਤਰੇ ਵਾਲੀ ਮਸ਼ੀਨ ਦੇ ਛਤਨੇ ਵਿਚ ਉਹ ਮੰਜੇ ਉੱਤੇ ਕੰਬਲ ਲੈ ਕੇ ਬੈਠਾ ਸੀ। ਆਲੇ ਵਿਚ ਮਿੱਟੀ ਦੇ ਤੇਲ ਦਾ ਦੀਵਾ ਬਲ ਰਿਹਾ ਸੀ। ਬੋਤਲ, ਕੱਚ ਦਾ ਗਿਲਾਸ ਤੇ ਪਾਣੀ ਦਾ ਗੜਵਾ ਉਹਨੇ ਮੰਜੇ ਸਿਰ੍ਹਾਣੇ ਰੱਖਿਆ ਹੋਇਆ ਸੀ। ਉਹਦੇ ਕੋਲ ਹੀ ਛੋਟੀ ਮੰਜੀ ਉੱਤੇ ਉਹਦਾ ਬਾਪ ਖੇਸ ਦੀ ਬੁੱਕਲ ਮਾਰੀ ਟੇਢਾ ਜਿਹਾ ਹੋਇਆ ਪਿਆ ਸੀ। ਉਹਨੇ ਬਾਪੂ ਨੂੰ ਵੀ ਮੱਲੋ ਮੱਲੀ ਰਮ ਦਾ ਇਕ ਪੈੱਗ ਦੇ ਦਿੱਤਾ। ਭਜਨਾ ਗੱਲ ਕੋਈ ਨਹੀਂ ਕਰਦਾ ਸੀ। ਥੋੜ੍ਹੇ ਥੋੜ੍ਹੇ ਚਿਰ ਬਾਅਦ ਸੁੱਕਾ-ਸੁੱਕਾ ਖੰਘਦਾ ਜਿਵੇਂ ਬੱਸ ਚੁੱਪ ਦੀ ਹਾਜ਼ਰੀ ਨੂੰ ਭੰਗ ਕਰਦਾ ਹੋਵੇ। ਸ਼ਿਆਮਾ ਨਾ ਉਹਨੂੰ ਕੁਝ ਪੁੱਛ ਰਿਹਾ ਸੀ ਤੇ ਨਾ ਉਹਨੂੰ ਕੁਝ ਦੱਸ ਰਿਹਾ ਸੀ। ਸ਼ਿਆਮੇ ਦੀਆਂ ਨਜ਼ਰਾਂ ਵਿਚ ਉਹ ਦਰਵੇਸ਼ ਆਦਮੀ ਸੀ, ਜੀਹਨੇ ਆਪਣੀ ਸਾਰੀ ਉਮਰ ਬੱਸ ਇਉਂ ਹੀ ਵਿਹਲੇ ਰਹਿ ਕੇ ਗੁਜ਼ਾਰ ਦਿੱਤੀ ਸੀ। ਉਹਦੀ ਦਰਵੇਸ਼ੀ ਨੇ ਮਾਂ ਗੁਰਦਿਆਲ ਕੁਰ ਦੀ ਬੀਮਾਰੀ ਵੱਲ ਕਦੇ ਖ਼ਾਸ ਗ਼ੌਰ ਨਹੀਂ ਕੀਤਾ ਸੀ। ਉਹ ਵਿਚਾਰੀ ਅਣਗੌਲੀ ਹੀ ਪ੍ਰਾਣ, ਤਿਆਗ ਗਈ। ਭੋਲਾ ਪੰਛੀ ਜਿਸ ਨੂੰ ਆਪਣੇ ਆਲ੍ਹਣੇ ਵਿਚ ਚਿਲੂੰ-ਚਿਲੂੰ ਕਰਦੇ ਦੋ ਬੋਟਾਂ ਦਾ ਵੀ ਕੋਈ ਖਿਆਲ ਨਹੀਂ ਸੀ। ਸ਼ਿਆਮਾ ਆਪਣੇ ਬਾਪ ਬਾਰੇ ਸੋਚਣ ਲੱਗਦਾ ਤਾਂ ਨਸ਼ੇ ਦੀ ਲੋਰ ਵਿਚ ਉਹਨੂੰ ਉਹਦੇ ਉੱਤੇ ਨਾ ਗੁੱਸਾ ਆਉਂਦਾ ਕੋਈ ਤੇ ਨਾ ਕੋਈ ਤਰਸ। ਅੱਜ ਉਹ ਬਾਪੂ ਦੀ ਹੋਂਦ ਉੱਤੇ ਹੱਸਿਆ ਸੀ। ਹੱਸ ਕੇ ਇਕ ਪੈੱਗ ਉਹਨੂੰ ਹੋਰ ਦੇ ਦਿੱਤਾ, “ਲੈ. ਬਾਪੂ ਸਿਆਂ, ਪੀ ਜਾ ਰਾਮ ਦਾ ਨਾਉਂ ਲੈ ਕੇ। ਮੇਰੇ ਛੋਟੇ ਭਰਾ ਰਾਮ ਦਾ ਨਾਉਂ ਲੈ ਕੇ ਨਹੀਂ, ਆਪਣੇ ਕਿਸੇ ਰਾਮ ਦਾ ਨਾਉਂ ਲੈ ਕੇ, ਜੇ ਤੇਰਾ ਹੈਗਾ ਕੋਈ ਰਾਮ।’

 

ਚਾਚੀ ਮੱਕੀ ਦੀਆਂ ਰੋਟੀਆਂ ਪਕਾ ਰਹੀ ਸੀ। ਤੱਤੇ ਪਾਣੀ ਦਾ ਹੱਥ ਲਾ ਕੇ ਪੇੜਾ ਬਣਾਉਂਦੀ ਤੇ ਹੱਥਾਂ ਉੱਤੇ ਹੀ ਰੋਟੀ ਵਧਾ ਕੇ ਤਵੇ ਉੱਤੇ ਪਾ ਦਿੰਦੀ। ਦੂਜਾ ਪੇੜਾ ਬਣਾ ਕੇ ਤਵੇ ਉੱਤੇ ਪਈ ਰੋਟੀ ਨੂੰ ਖੁਰਚਣੇ ਨਾਲ ਉਥੱਲਦੀ ਤੇ ਫੇਰ ਹੱਥ ਵਿਚਲੇ ਪੇੜੇ ਦੀ ਰੋਟੀ ਬਣਾਉਣ ਲਗਦੀ। ਸਾਗ ਵਾਲਾ ਤਪਲਾ ਚੁੱਲ੍ਹੇ ਦੀ ਭੁੱਬਲ ਉੱਤੇ ਰੱਖਿਆ ਹੋਇਆ ਸੀ। ਦੋ ਰੋਟੀਆਂ ਬਣਾ ਕੇ ਉਹਨੇ ਹਾਕ ਮਾਰੀ, ‘ਵੇ ਸ਼ਿਆਮਿਆ, ਰੋਟੀ ਖਾ ਲੋ ਹੁਣ ਪਿਓ-ਪੁੱਤ। ਮੱਕੀ ਦੀਆਂ ਨੇ, ਠੰਡੀਆਂ ਹੋ ਗੀਆਂ ਤਾਂ ਲੱਕੜਾਂ ਬਣ ਜਾਣਗੀਆਂ ਫੇਰ।’

 

ਜਲਕੁਰ ਦੀ ‘ਵਾਜ ਸੁਣ ਕੇ ਭਜਨਾ ਉਠਿਆ ਤੋ ਚੁੱਲ੍ਹੇ ਮੂਹਰੇ ਜਾ ਬੈਠਾ। ਜਿਵੇਂ ਅੱਗ ਸੇਕਣ ਲਈ ਆਇਆ ਹੋਵੇ। ਉਸ ਦਿਨ ਐਨੀ ਠੰਡ ਨਹੀਂ ਸੀ। ਫੇਰ ਵੀ ਉਹ ਹੱਥਾਂ ਨੂੰ ਮੂੰਹ ਉੱਤੇ ਫੇਰ ਲੈਂਦਾ। ਚੁੱਲ੍ਹੇ ਦੀ ਲਾਟ ਦਾ ਸੇਕ ਉਹਦੀਆਂ ਸੁਕੜੰਜਾਂ ਤੱਕ ਪਹੁੰਚਦਾ ਤਾਂ ਲੱਤਾਂ ਉੱਤੇ ਹੱਥ ਫੇਰ ਕੇ ਸੇਕ ਨੂੰ ਮੱਠਾ ਕਰਨ ਦੀ ਕੋਸ਼ਿਸ਼ ਕਰਦਾ। ਜਲਕੁਰ ਨੇ ਇਕ ਥਾਲੀ ਦੇ ਕਿਲਾਰੇ ਸਾਗ ਦੀਆਂ ਦੋ ਡੋਈਆਂ ਪਾਈਆਂ, ਵਿਚ ਮਖਣੀ ਦੀਆਂ ਦੋ ਉਂਗਲਾਂ ਧਰੀਆਂ ਤੇ ਥਾਲੀ ਵਿਚ ਹੀ ਦੋ ਰੋਟੀਆਂ ਦੇ ਚਾਰ ਖੰਨੇ ਬਣਾ ਕੇ ਧਰ ਦਿੱਤੇ। ਭਜਨਾ ਚੁੱਲ੍ਹੇ ਮੂਹਰੇ ਬੈਠਾ ਹੀ ਰੋਟੀ ਖਾਣ ਲੱਗਿਆ। ਸੇਕ ਕਰਕੇ ਚੁੱਲ੍ਹੇ ਤੋਂ ਥੋੜਾ ਪਰ੍ਹਾਂ ਹੀ ਬੈਠ ਗਿਆ ਸੀ। ਜੇਠ-ਭਰਜਾਈ ਕੋਈ ਵੀ ਗੱਲ ਨਹੀਂ ਕਰ ਰਹੇ ਸਨ।

 

ਐਨੇ ਨੂੰ ਗੁਰਮੇਲ ਬਾਹਰੋਂ ਆਇਆ। ਉਹ ਖੇਤੋਂ ਆ ਕੇ ਇਕ ਗੇੜਾ ਘਰ ਮਾਰ ਗਿਆ ਸੀ। ਫੇਰ ਸੱਥ ਵਿਚ ਜਾ ਬੈਠਾ। ਉਹਨੂੰ ਜਲਕੁਰ ਤੋਂ ਸ਼ਿਆਮੇ ਆਏ ਦਾ ਪਤਾ ਲੱਗ ਚੁੱਕਿਆ ਸੀ। ਛਤਨੇ ਵਿਚ ਚਾਨਣ ਦੇਖ ਕੇ ਉਹ ਪਹਿਲਾਂ ਓਧਰ ਹੀ ਗਿਆ। ਦਰਵਾਜ਼ਿਓਂ ਅੰਦਰ ਇਉਂ ਸਿਰ ਕੀਤਾ ਤੇ ਦੇਖਿਆ ਜਿਵੇਂ ਘਰ ਆਏ ਓਪਰੇ ਬੰਦੇ ਨੂੰ ਕੋਈ ਸਿਆਣਦਾ ਹੋਵੇ। ਫੇਰ ਬੋਲਿਆ, “ਸ਼ਿਆਮ ਸੂੰ ਐਂ?”

 

”ਆ ਬਈ ਚਾਚਾ ਸਿਆ।” ਉਹ ਟੇਢਾ ਪਿਆ ਉੱਠ ਕੇ ਬੈਠ ਗਿਆ। ਸਿਰ੍ਹਾਣੇ ਥੱਲਿਓਂ ਬੋਤਲ ਚੁੱਕੀ ਤੇ ਉਹਨੂੰ ਪੈੱਗ ਦਿੱਤਾ। ਗਿਲਾਸ ਵਿਚ ਪਾਣੀ ਗੁਰਮੇਲ ਨੇ ਆਪ ਪਾ ਲਿਆ।

 

ਹੱਥ ਵਿਚ ਗਿਲਾਸ ਫੜ ਕੇ ਘੁੱਟ ਭਰਨ ਤੋਂ ਪਹਿਲਾਂ ਗੁਰਮੇਲ ਸ਼ਿਆਮੇ ਵੱਲ ਝਾਕਿਆ ਤੇ ਪੁੱਛਿਆ, ”ਹੋਰ ਫੇਰ, ਮੌਜਾਂ ਨੇ?'” L

 

“ਪੂਰੀਆਂ, ਤੂੰ ਸੁਣਾ ਚਾਚਾ, ਤੇਰੇ ਖੇਤਾਂ ਦਾ ਕੀ ਹਾਲ ਐ? ਹੁਣ ਤਾਂ ਤੇਰੀਆਂ ਵੱਟਾਂ ਠੀਕ ਪੈਂਦੀਆਂ ਹੋਣਗੀਆਂ?” ਪੁਰਾਣੀ ਗੱਲ ਯਾਦ ਕਰਵਾ ਕੇ ਉਹਨੇ ਗੁਰਮੇਲ ਨੂੰ ਸੁੰਨ ਕਰ ਦਿੱਤਾ। ਵੱਟਾਂ ਦੀ ਗੱਲ ਜਿਵੇਂ ਉਹਦੇ ਹੱਡਾਂ ਉੱਤੇ ਪੱਛਣੇ ਵਾਂਗ ਵੱਜੀ ਹੋਵੇ। ਦਾਰੂ ਉਹ ਹੁਣ ਕਿਵੇਂ ਪੀਵੇ? ਨਾ ਸੁੱਟਣ ਜੋਗਾ ਗਿਲਾਸ। ਉਹਨੂੰ ਕੌੜੀ-ਕਸੈਲੀ ਚੀਜ਼ ਸਮਝ ਕੇ ਦਾਰੂ ਉਹਨੇ ਅੰਦਰ ਸੁੱਟ ਲਈ। ਸੁੰਨ ਦਾ ਸੁੰਨ ਬਣਿਆ ਬੈਠਾ ਰਹਿ ਗਿਆ। ਸ਼ਿਆਮੇ ਨਾਲ ਉਹਦੀ ਅੱਖ ਨਹੀਂ ਮਿਲ ਰਹੀ ਸੀ। ਉਹ ਕਦੇ ਧਰਤੀ ਵੱਲ ਝਾਕਣ ਲਗਦਾ ਕਦੇ ਦੂਜੇ ਪਾਸੇ ਕੰਧ ਵੱਲ ਉਹਦੀ ਨਿਗਾਹ ਟਿਕੀ ਹੁੰਦੀ। ਉਹਨੂੰ ਕੰਧਾਂ ਉੱਤੇ ਹਿਲ ਰਹੇ ਆਪਣੇ ਹੀ ਪਰਛਾਵੇਂ ਡਰਾਉਣ ਲੱਗੇ। ਲੱਗਿਆ ਜਿਵੇਂ ਸ਼ਿਆਮਾ ਹੁਣੇ ਉਹਦੀ ਸੰਘੀ ਵਿਚ ਹੱਥ ਪਾਵੇਗਾ। ਉਹਨੂੰ ਗਲ ਘੁੱਟ ਕੇ ਮਾਰ ਦੇਵੇਗਾ। ਉਹ ਤੇਜ਼ੀ ਨਾਲ ਮੰਜੀ ਤੋਂ ਉੱਠਿਆ ਤੇ ਬਾਹਰ ਨਿਕਲ ਕੇ ਸੌਖਾ ਸਾਹ ਲਿਆ। ਚੁੱਲ੍ਹੇ ਮੂਹਰੇ ਰੋਟੀਆਂ ਪਕਾ ਰਹੀ ਜਲਕੁਰ ਤੇ ਰੋਟੀ ਖਾ ਰਿਹਾ ਭਜਨਾ ਉਹਨੂੰ ਨਹੀਂ ਦਿਸੇ। ਉਹ ਪਸ਼ੂਆਂ ਵੱਲ ਹੋ ਗਿਆ। ਖੁਰਲੀਆਂ ਵਿਚ ਉਹਨਾਂ ਦੇ ਕੱਖ ਦੇਖਣ ਲੱਗਿਆ।

 

6

 

ਸ਼ਿਆਮਾ ਇਕ ਮਹੀਨੇ ਦੀ ਛੁੱਟੀ ਆਇਆ ਸੀ। ਉਹਨੇ ਆਪਣਾ ਕਾਲਾ ਟਰੰਕ ਅੰਦਰ ਸਬਾਤ ਵਿਚ ਆਪਣੀ ਮਾਂ ਵਾਲੇ ਸੰਦੂਖ ਉੱਤੇ ਰੱਖ ਲਿਆ। ਜਦੋਂ ਕੋਈ ਚੀਜ਼ ਕੱਢਣੀ ਪਾਉਣੀ ਹੁੰਦੀ, ਟਰੰਕ ਥੱਲੇ ਲਾਹ ਲੈਂਦਾ। ਟਰੰਕ ਨੂੰ ਹਮੇਸ਼ਾ ਜਿੰਦਾ ਲਾ ਕੇ ਰੱਖਦਾ। ਉਹਦੀ ਵਰਦੀ, ਸਾਦੇ ਕੱਪੜੇ ਤੇ ਹੋਰ ਚੀਜ਼ਾਂ ਟਰੰਕ ਵਿਚ ਹੀ ਸਨ। ਉਹ ਰਮ ਦੀਆਂ ਛੇ ਬੋਤਲਾਂ ਲੈ ਕੇ ਆਇਆ ਸੀ। ਉਹ ਵੀ ਟਰੰਕ ਵਿਚ ਪਾ ਕੇ ਲਿਆਇਆ ਸੀ। ਦਾਰੂ ਉਹ ਇਕੱਲਾ ਪੀਂਦਾ। ਪਹਿਲੇ ਦਿਨ ਬਾਪੂ ਤੇ ਚਾਚੇ ਨੂੰ ਜਿਹੜੇ ਪੈੱਗ ਦੇ ਦਿੱਤੇ ਸੋ ਦੇ ਦਿੱਤੇ, ਮੁੜ ਕੇ ਉਹਨਾਂ ਨੂੰ ਕਦੇ ਸੁਲਾਹ ਨਹੀਂ ਮਾਰੀ । ਹਾਣ ਦੇ ਮੁੰਡਿਆਂ-ਖੁੰਡਿਆਂ ਨੂੰ ਵੀ ਉਹ ਦਸਦਾ ਨਹੀਂ ਸੀ ਕਿ ਰਮ ਲੈ ਕੇ ਆਇਆ ਹੈ। ਪਿੰਡ ਵਿਚ ਰਮ ਦੀ ਸ਼ਰਾਬ ਨਦੀਦ ਸੀ। ਮੁੰਡੇ ਬਹੁਤਾ ਹੀ ਖਹਿੜੇ ਪੈ ਗਏ, “ਲਿਆ ਫੌਜੀਆਂ, ਸਾਨੂੰ ਤਾਂ ਦਿਖਾਅ ਜਿਹੜੀ ਲੈ ਕੇ ਆਇਐਂ?”

 

ਉਹ ਕਈ ਦਿਨਾਂ ਤੋਂ ਉਹਦੇ ਮਗਰ ਪਏ ਹੋਏ ਹਨ। ਇਕ ਦਿਨ ਬਾਹਰ ਉਹ ਕਿਸੇ ਦੇ ਭੇਡਾਂ ਵਾਲੇ ਵਾੜੇ ਵਿਚ ਜਾ ਬੈਠੇ। ਸ਼ਿਆਮੇ ਨੇ ਠੇਕੇ ਦੀ ਮੰਗਾ ਦਿੱਤੀ। ਉਹ ਚਾਰ ਸਨ, ਬੋਤਲਾਂ ਦੋ। ਮੁੰਡੇ ਨਿਰਾਸ਼ ਹੋਏ। ਉਹਨਾਂ ਨੇ ਤਾਂ ਸੋਚਿਆ ਸੀ ਕਿ ਫੌਜੀ ਰਮ ਪਿਆਏਗਾ। ਜਦੋਂ ਵੀ ਕੋਈ ਫੌਜੀ ਛੁੱਟੀ ਆਉਂਦਾ ਹੈ, ਰਮ ਲੈ ਕੇ ਆਉਂਦਾ ਹੈ। ਠੇਕੇ ਦੀ ਤਾਂ ਪਾਣੀ ਵਾਲੀ ਸੀ। ਵਿਚ ਪਤਾ ਨਹੀਂ ਕੀ ਮਿਲਾਇਆ ਹੋਇਆ ਸੀ, ਬਹੁਤ ਕੌੜੀ। ਜੀਭ ਨੂੰ ਛਿਲਦੀ ਜਾਂਦੀ। ਇਕ ਦਮ ਚੜ੍ਹਦੀ ਤੇ ਦੂਜਾ ਹਾੜਾ ਲੈਣ ਵੇਲੇ ਨੂੰ ਉੱਤਰ ਚੁੱਕੀ ਹੁੰਦੀ। ਮੁੰਡੇ ਗੱਲੀਂ ਪੈ ਗਏ, ਨਹੀਂ ਤਾਂ ਉਹ ਦੋ ਬੋਤਲਾਂ ਥੋੜੇ ਚਿਰ ਦੀ ਖੇਡ ਸੀ। ਸ਼ਿਆਮੇ ਨੂੰ ਗੁਮਾਨ ਸੀ ਕਿ ਉਹਨੇ ਮੁੰਡਿਆਂ ਨੂੰ ਪਿਆਈ ਹੈ ਤੇ ਮੁੰਡਿਆਂ ਨੂੰ ਇਹ ਮਾਣ ਕਿ ਉਹਨੇ ਪਿਆ ਦਿੱਤੀ। ਨਹੀਂ ਤਾਂ ਹਰ ਮੁੰਡੇ ਦੇ ਦਿਲ ਵਿਚ ਰੜਕ ਸੀ ਕਿ ਸ਼ਿਆਮੇ ਨੇ ਲੁਕੋਅ ਰੱਖ ਲਿਆ। ਯਾਰੀ ਪੱਕੀ ਸੀ। ਕਹਿਕੇ ਕਿਸੇ ਨੇ ਨਹੀਂ ਸੁਣਾਇਆ। ਸੋਚਦੇ ਸਨ, ਕੋਈ ਗੱਲ ਨਹੀਂ, ਕਦੇ ਫੇਰ ਆ ਜਾਊ ਅੜਿੱਕੇ। ਫੇਰ ਰਮ ਵੀ ਪੀ ਲਵਾਂਗੇ।

 

ਦਿਨ ਦੇ ਛਿਪਾਅ ਨਾਲ ਉਹ ਲੁਕੋਅ ਕੇ ਰੱਖੀ ਬੋਤਲ ਵਿਚੋਂ ਇਕ ਪੈੱਗ ਲਾਉਂਦਾ ਤੇ ਸੱਥ ਵਿਚ ਆ ਬੈਠਦਾ। ਲੈਚੀਆਂ ਚੱਬਦਾ ਰਹਿੰਦਾ। ਉੱਭਰ ਕੇ ਨਹੀਂ ਬੋਲਦਾ ਸੀ। ਜਿਹੜਾ ਕੋਈ ਉਹਦੇ ਕੋਲ ਆ ਕੇ ਬਹਿੰਦਾ, ਉਹਦੇ ਨਾਲ ਜ਼ਰੂਰ ਗੱਲਾਂ ਕਰਦਾ। ਆਪਣੀ ਚਾਲਾਕੀ ਵਿਚ ਮੂੰਹ-ਪਰ੍ਹੇ-ਪਰ੍ਹੇ ਰੱਖਦਾ। ਅਗਲੇ ਨੂੰ ਦਾਰੂ ਦਾ ਮੁਸ਼ਕ ਨਾ ਆ ਜਾਵੇ। ਪਰ ਉਹਦੀਆਂ ਅੱਖਾਂ ਵਿਚ ਉੱਤਰ ਆਈ ਸੁਰਖੀ ਚੁਗਲੀਆਂ ਕਰਦੀ। ਗੱਲ ਕਰਦੇ ਸਮੇਂ ਉਹ ਐਵੇਂ ਹੀ ਗੋਡੇ ਜਿਹੇ ਹਿਲਾਈ ਜਾਂਦਾ। ਇੰਜ ਕਰਕੇ ਉਹ ਦੂਜਿਆਂ ਨਾਲੋਂ ਵੱਡਾ-ਵੱਡਾ ਬਣਨ ਦੀ ਕੋਸ਼ਿਸ਼ ਕਰਦਾ। ਗੱਲਾਂ ਉਹਦੀਆਂ ਵਿਚ ਗੱਪ ਬਹੁਤੇ ਹੁੰਦੇ। ਐਵੇਂ ਹੀ ਵਧਾਈ-ਚੜ੍ਹਾਈ ਜਾਂਦਾ ਤੇ ਸੁਣਨ ਵਾਲਿਆਂ ਨੂੰ ਹੈਰਾਨ ਕਰਦਾ। ਅਜਿਹਾ ਕਰਕੇ ਜਿਵੇਂ ਉਹਨੂੰ ਆਪਣੇ ਵੱਲੋਂ ਹੀ ਕੋਈ ਵਡਿਆਈ ਮਿਲਦੀ ਹੋਵੇ। ਮੂੰਹ ਨੂੰ ਮੂੰਹ ਦਿਸਣੋਂ ਹਟ ਜਾਂਦਾ ਤਾਂ ਉਹ ਘਰ ਆ ਜਾਂਦਾ। ਉਹਦੀ ਚਾਚੀ ਰੋਟੀ ਪਕਾ ਰਹੀ ਹੁੰਦੀ। ਉਹਨੂੰ ਤੱਤੀ-ਤੱਤੀ ਰੋਟੀ ਖਾਣ ਲਈ ਆਖਦੀ। ਉਹ ਰੋਟੀ ਖਾਣ ਦੀ ਤਿਆਰੀ ਜਿਹੀ ਕਰਦਾ ਫਿਰਦਾ ਚੋਰੀਓਂ ਹੀ ਇਕ ਪੈੱਗ ਹੋਰ ਮਾਰ ਲੈਂਦਾ ਤੇ ਘਾਊਂ-ਮਾਊਂ ਜਿਹਾ ਹੋ ਕੇ ਰੋਟੀ ਖਾ ਲੈਂਦਾ। ਉਹਨੇ ਆਪਣਾ ਮੰਜਾ ਕੁਤਰੇ ਵਾਲੀ ਮਸ਼ੀਨ ਦੇ ਛਤਨੇ ਵਿਚ ਰੱਖਿਆ ਹੋਇਆ ਸੀ। ਓਥੇ ਜਾ ਪੈਂਦਾ। ਉੱਤੇ ਰਜ਼ਾਈ ਨਾ ਲੈਂਦਾ। ਆਪਣੇ ਮੋਟੇ-ਭਾਰੀ ਕੰਬਲ ਵਿਚ ਹੀ ਸੌਂਦਾ। ਚਾਚੀ ਨੂੰ ਦਸਦਾ ਓਥੇ ਵੀ ਤਾਂ ਕੰਬਲ ਹੁੰਦੈ। ਰਜ਼ਾਈਆਂ ਕਿਹੜੀਆਂ ਹੁੰਦੀਆਂ ਨੇ ਮਾਂ ਵਾਲੀਆਂ। ਨਾਲੇ ਕੰਬਲ ਵਿਚ ਬੰਦਾ ਚੁਸਤ ਰਹਿੰਦੈ। ਰਜਾਈ ਤਾਂ ਨਿਢਾਲ ਕਰ ਦਿੰਦੀ ਐ ਬੰਦੇ ਨੂੰ।”

 

ਉਹ ਬਾਪੂ ਤੇ ਚਾਚੇ ਨਾਲ ਘੱਟ-ਵੱਧ ਹੀ ਗੱਲ ਕਰਦਾ। ਹਾਂ, ਚਾਚੀ ਨਾਲ ਬਹੁਤ ਗੱਲਾਂ ਮਾਰ ਲੈਂਦਾ। ਚਾਚੇ ਨਾਲ ਉਹਦੀ ਅੱਖ ਨਹੀਂ ਰਲਦੀ ਸੀ। ਉਹਦੇ ਨਾਲ ਤਾਂ ਪਹਿਲੇ ਦਿਨ ਹੀ ਇਕ ਅਲਗਾਓ ਜਿਹਾ ਪੈਦਾ ਹੋ ਗਿਆ ਸੀ, ਜੋ ਹੁਣ ਤੱਕ ਕਾਇਮ ਸੀ। ਗੁਰਮੇਲ ਉਹਤੋਂ ਝਿਪਦਾ ਰਹਿੰਦਾ। ਡਰਦਾ ਸੀ ਕਿ ਉਹ ਪੁੱਠਾ ਬੋਲੇਗਾ। ਗੁਰਮੇਲ ਇਹ ਵੀ ਸੋਚਦਾ ਕਿ ਹੁਣ ਉਹਨੂੰ ਕਾਹਦੀ ਕੀਲ ਹੈ। ਉਹਦੀ ਸੋਚ ਏਥੇ ਜਾ ਖੜ੍ਹਦੀ, ਮੁੰਡਾ ਚਾਰ ਦਿਨ ਛੁੱਟੀ ਆਇਆ ਹੈ, ਆਪਣੀ ਖੁਸ਼ੀ ਵਿਚ ਆਨੰਦ ਲੁੱਟੇ, ਇਕ ਦਿਨ ਤੁਰ ਜਾਵੇਗਾ। ਉਹ ਜਲਕੁਰ ਤੋਂ ਸ਼ਿਆਮੇ ਦੇ ਭੇਤ-ਛੇਤ ਜਿਹੇ ਪੁੱਛਦਾ ਰਹਿੰਦਾ। ਉਹਦੀਆਂ ਗੱਲਾਂ ਕਰਦਾ।

 

ਇਕ ਦਿਨ ਗੁਰਮੇਲ ਬੈਠੇ ਤੋਂ ਹੀ ਜਲਕੁਰ ਸ਼ਿਆਮੇ ਨੂੰ ਕਹਿਣ ਲੱਗੀ. ”ਸਾਰਾ ਦਿਨ ਭਾਈ ਤੇਰਾ ਵਿਹਲੇ ਦਾ ਜੀਅ ਨ੍ਹੀ ਲਗਦਾ ਹੋਣਾ, ਚਾਚੇ ਨਾਲ ਖੇਤ ਵਗ ਜਿਆ ਕਰ। ਕੰਮ-ਧੰਦੇ ‘ਚ ਦਿਨ ਨਿਕਲ ਜਾਂਦੈ।”

 

“ਕੰਮ ਕਰਨਾ ਹੁੰਦਾ ਚਾਚੇ ਨਾਲ ਤਾਂ ਭਰਤੀ ਕਾਹਨੂੰ ਹੁੰਦਾ, ਚਾਚੀ।” ”ਕੰਮ ਦਾ ਕੀ ਮਿਹਣਾ ਐ, ਭਾਈ। ਆਵਦਾ ਘਰ ਐ।’

 

”ਮੈਂ ਕੰਮ ਤੋਂ ਕਦੋਂ ਭੱਜਿਆ ਸੀ, ਚਾਚੀ, ਚਾਚੇ ਤੋਂ ਭੱਜਿਆ।’

 

ਸ਼ਿਆਮੇ ਦੀ ਗੱਲ ਸੁਣ ਕੇ ਗੁਰਮੇਲ ਉੱਠਿਆ ਤੇ ਘਰੋਂ ਬਾਹਰ ਹੋ ਗਿਆ। ਉਹਨੂੰ ਧੁੜਕੂ ਸੀ, ਮੁੰਡਾ ਹੋਰ ਅੱਗੇ ਵਧੇਗਾ। ਕੋਈ ਕਲੇਸ਼ ਨਾ ਖੜ੍ਹਾ ਹੋ ਜਾਵੇ। ਉਹ ਦੰਦਾਂ ਵਿਚ ਜੀਭ ਲੈ ਕੇ ਹਮੇਸ਼ਾਂ ਹੀ ਟਲਦਾ ਰਹਿੰਦਾ।

 

ਭਜਨਾ ਉਹਦੇ ਮੂੰਹ ਵੱਲ ਝਾਕਦਾ ਰਹਿੰਦਾ। ਕਦੇ ਕੋਈ ਮਾੜੀ-ਮੋਟੀ ਗੱਲ ਕਰਦਾ। ਬੱਸ ਇਕ-ਅੱਧੀ ਗੱਲ। ਸ਼ਿਆਮਾ ਉਹਨੂੰ ਬੁਲਾ ਲੈਂਦਾ ਸੀ । ਬੁਲਾ ਲੈਂਦਾ ਤਾਂ ਭਜਨਾ ਬੋਲ ਪੈਂਦਾ, ਨਹੀਂ ਤਾਂ ਬੱਸ ਗੁੰਮ-ਸੁੰਮ ਰਹਿੰਦਾ। ਬਾਪੂ ਨਾਲ ਕਰਨ ਵਾਲੀਆਂ ਸ਼ਿਆਮੇ ਕੋਲ ਬਹੁਤੀਆਂ ਗੱਲਾਂ ਨਹੀਂ ਸਨ। ਉਹ ਆਪਣੀ ਵੱਖੀ ਫੜ ਕੇ ਕਸੀਸ ਜਿਹੀ ਵਟਦਾ, ਅੱਖਾਂ ਮੀਚ ਕੇ ਨੱਕ ਜਿਹਾ ਚੜ੍ਹਾਉਂਦਾ, ਪਰ ਸ਼ਿਆਮਾ ਉਹਨੂੰ ਦੇਖ ਕੇ ਵੀ ਕੁਝ ਨਾ ਬੋਲਦਾ। ਸਮਝਦਾ, ਇਹ ਵੱਖੀ ਤਾਂ ਇਹਦਾ ਸਾਰੀ ਉਮਰ ਦਾ ਰੋਗ ਹੈ, ਕੀ ਕਰੇ ਕੋਈ। ਭਜਨੇ ਨੂੰ ਕੋਈ ਹਮਦਰਦੀ ਨਾ ਮਿਲਦੀ।

 

ਉਹਦੀ ਨਾ ਭੂਆ ਸੀ ਤੇ ਨਾ ਕੋਈ ਮਾਸੀ। ਉਹ ਕਿਸੇ ਰਿਸ਼ਤੇਦਾਰੀ ਵਿਚ ਜਾਣ ਜੋਗਾ ਨਹੀਂ ਸੀ। ਬੱਸ ਇਕ ਨਾਨਕੇ ਸਨ, ਨਾ ਹੋਇਆਂ ਵਰਗੇ। ਹੋਰ ਕੋਈ ਸਕੀਰੀ ਕਿਧਰੇ ਹੁੰਦੀ ਤਾਂ ਉਹ ਓਥੇ ਜਾ ਕੇ ਚਾਰ ਦਿਨ ਕੱਟ ਸਕਦਾ ਸੀ। ਹਮੀਰਗੜ੍ਹ ਵਿਚ ਹੀ ਉਹਦੀ ਛੁੱਟੀ ਉਹਨੂੰ ਭਾਰੂ ਲੱਗਣ ਲੱਗੀ। ਜਿਵੇਂ ਓਥੇ ਕੋਈ ਵੀ ਉਹਦਾ ਨਾ ਹੋਵੇ। ਬੱਸ ਇਕ ਰਾਮ ਸੀ। ਉਹ ਸਾਧ ਬਣਿਆ ਬੈਠਾ ਹੈ। ਸਾਧਾਂ ਨੂੰ ਕਿਸੇ ਘਰ ਦੇ ਨਾਲ ਕੀ ਮੋਹ ਰਹਿ ਜਾਂਦਾ ਹੈ।

 

ਭੀਖੀ ਉਹਦੇ ਨਾਨਕੇ ਸਨ । ਮਾਮਾ ਕੋਈ ਨਹੀਂ ਰਹਿ ਗਿਆ ਸੀ। ਮਾਮੇ ਦੇ ਤਿੰਨ ਮੁੰਡੇ ਸਨ। ਸਭ ਤੋਂ ਛੋਟਾ ਵਿਆਹਿਆ ਹੋਇਆ ਸੀ। ਵੱਡੇ ਦੋਵੇਂ ਛੜੇ ਸਨ। ਛੋਟੇ ਭਾਈ ਦੇ ਚੁੱਲ੍ਹੇ ਉੱਤੇ ਹੀ ਰੋਟੀ ਖਾਂਦੇ। ਜ਼ਮੀਨ ਥੋੜੀ ਸੀ। ਤਿੰਨੇ ਭਾਈ ਖੇਤੀ ਦਾ ਕੰਮ ਕਰਦੇ। ਵੱਡੇ ਦੋਵੇਂ ਬਹੁਤਾ ਕੰਮ ਕਰਦੇ। ਜਿਹੜਾ ਛੋਟਾ ਸੀ, ਸਰਦਾਰੀ ਕਰਦਾ, ਕਿਉਂਕਿ ਉਹ ਬਹੁ ਵਾਲਾ ਸੀ। ਹਰ ਦੂਜੇ-ਤੀਜੇ ਸਾਲ ਜੁਆਕ ਹੋ ਜਾਂਦਾ। ਦੋ ਮੁੰਡੇ ਸਨ ਤੇ ਤਿੰਨ ਕੁੜੀਆਂ। ਸਾਂਝੀ ਖੇਤੀ ਸੀ, ਸਾਂਝਾ ਚੁੱਲ੍ਹਾ। ਰੱਬ ਨੂੰ ਪਤਾ ਸ਼ੀ, ਕਿਹੜੇ ਜੁਆਕ ਦਾ ਕਿਹੜਾ ਬਾਪ ਹੈ। ਨਹੀਂ, ਬਾਪੂ ਤਾਂ ਛੋਟਾ ਹੀ ਸੀ, ਕਰਨੈਲ। ਕਰਨੈਲ ਨੇ ਬੰਦਿਆਂ ਦੇ ਇਕੱਠ ਸਾਹਮਣੇ ਤੇਜੋ ਨਾਲ ਲਾਵਾਂ ਲਈਆਂ ਸਨ। ਓਹੀ ਤੇਜੋ ਦਾ ਅਸਲ ਮਾਲਕ ਸੀ। ਓਹੀ ਜੁਆਕਾਂ ਦਾ ਅਸਲ ਬਾਪ ਸੀ।

 

ਭੀਖੀ ਵਾਲੋ ਮਸਾਂ ਹੀ ਕਦੇ ਹਮੀਰਗੜ੍ਹ ਆਏ ਸਨ। ਉਹਨਾਂ ਦੀ ਭੂਆ ਨਹੀਂ ਸੀ। ਭੂਆ ਦੇ ਮੁੰਡੇ ਐਨਾ ਤਿਉਹ ਨਹੀਂ ਕਰਦੇ ਸਨ। ਵਿਆਹੇ ਵੀ ਨਹੀਂ ਸਨ। ਫੁੱਫੜ ਘਾਊਂ-ਮਾਊਂ ਜਿਹਾ ਸੀ। ਕੀ ਕਰਨ ਆਉਂਦੇ ਉਹ ਭੀਖੀ ਵਾਲੇ।

 

ਉਹਨੂੰ ਹਮੀਰਗੜ੍ਹ ਵਿਚ ਅਕੇਵਾਂ ਖਾਣ ਲੱਗਿਆ ਤਾਂ ਉਹਦਾ ਇਕ ਦਿਨ ਜੀਅ ਕੀਤਾ ਕਿ ਉਹ ਭੀਖੀ ਜਾਵੇ। ਹੋਰ ਕਿਧਰੇ ਜਾਣ ਨੂੰ ਥਾਂ ਨਹੀਂ ਸੀ, ਬੱਸ ਇਕ ਭੀਖੀ ਸੀ। ਜਾਂਦਾ ਹੋਇਆ ਨਾਲ ਉਹ ਇਕ ਬੋਤਲ ਰਮ ਦੀ ਵੀ ਲੈ ਗਿਆ। ਨਾਨਕਿਆਂ ਦਾ ਘਰ ਆਤਮਾ ਰਾਮ ਦੇ ਹਸਪਤਾਲ ਵੱਲ ਵੱਡੇ ਟੋਭੇ ਦੇ ਕਿਨਾਰੇ मी।

 

ਤੇਜੋ ਨੇ ਉਹਨੂੰ ਪਛਾਣਿਆਂ ਨਹੀਂ। ਕਈ ਵਰ੍ਹੇ ਹੋਏ ਜਦੋਂ ਉਹ ਭੀਖੀ ਆਇਆ ਸੀ, ਓਦੋਂ ਤਾਂ ਉਹ ਹੋਰ ਹੀ ਸੀ। ਹੁਣ ਹੋਰ ਸੀ। ਕਿਵੇਂ ਪਛਾਣਦੀ ਉਹ? ਹੁਣ ਤਾਂ ਉਹ ਪੜ੍ਹਿਆ-ਲਿਖਿਆ ਜਿਹਾ ਲਗਦਾ ਸੀ। ਜਿਵੇਂ ਦਸ ਜਮਾਤਾਂ ਪਾਸ ਹੋਵੇ। ਸ਼ਿਆਮੇ ਨੇ ਤੇਜੋ ਨੂੰ ਸਤਿ ਸ੍ਰੀ ਅਕਾਲ ਬੁਲਾਈ ਸੀ। ਭਾਬੀ ਵੀ ਆਖਿਆ ਸੀ। ਪਰ ਤੇਜੋ ਦੀ ਅਕਲ ਵਿਚ ਕੁਝ ਨਹੀਂ ਆਇਆ ਕਿ ਉਹ ਕੌਣ ਹੈ। ਉਹਨਾਂ ਤਿੰਨਾਂ ਵਿਚੋਂ ਕੋਈ ਵੀ ਘਰ ਨਹੀਂ ਸੀ। ਜੁਆਕ ਸ਼ਿਆਮੇ ਵੱਲ ਬਿਟਰ-ਬਿਟਰ ਝਾਕ ਰਹੇ ਸਨ। ਉਹਨੇ ਜੁਆਕਾਂ ਦੀਆਂ ਬਾਹਾਂ ਫੜੀਆਂ, ਗੱਲ੍ਹਾਂ ਉੱਤੇ ਹੱਥ ਲਾਇਆ। ਪਰ ਉਹ ਪਰ੍ਹਾਂ ਹੋ ਜਾਂਦੇ ਸਨ। ਹੈਰਾਨ ਸਨ, ਕੌਣ ਹੋਇਆ ਇਹ ਭਾਈ, ਜੋ ਉਹਨਾਂ ਦੀ ਮਾਂ ਨੂੰ ਭਾਬੀ ਆਖ ਰਿਹਾ ਹੈ। ਪਹਿਲਾਂ ਤਾਂ ਉਹ ਹੱਸੀ ਗਿਆ। ਆਖ ਰਿਹਾ ਸੀ, ‘‘ਜਮ੍ਹਾਂ ਹੀ ਨ੍ਹੀ ਜਾਣਦੀ ਮੈਨੂੰ?” ਉਹ ਹਰ ਵਾਰ ਸਿਰ ਮਾਰਦੀ। ਫੇਰ ਹਾਰ ਮੰਨ ਕੇ ਕਹਿਣ ਲੱਗੀ, ”ਮੇਰੇ ਦਮਾਕ ‘ਚ ਤਾਂ ਵੜਦਾ

 

ਨ੍ਹੀ, ਤੂੰ ਆਪ ਈ ਮੂੰਹੋਂ ਬੋਲ।”

 

”ਮੈਂ ਹਮੀਰਗੜ੍ਹੋਂ ਆਂ, ਤੇਰਾ ਦਿਉਰ। ਕਰਨੈਲ ਹੁਰਾਂ ਦਾ ਭੂਆ ਦਾ ਪੁੱਤ. ਸ਼ਿਆਮ ਨੂੰ। ਹੁਣ ਲੱਗ ਗਿਆ ਪਤਾ?'”

 

“ਹੱਛਾ, ਹੱਛਾ, ਤੂੰ ਅਹਿਆ ਜਾ ਬਣ ਗਿਆ ਹੁਣ? ਸਿਆਣ ‘ਚ ਈ ਨੀ ਆਉਂਦਾ। ਤੂੰ ਤਾਂ, ਮੈਂ ਕਹਿਨੀ ਆਂ, ਫੌਜ ‘ਚ ਭਰਤੀ ਹੋ ਗਿਆ ਸੀ।’ :

 

”ਹਾਂ, ਫੌਜ ‘ਚ ਆਂ ਹੁਣ ਮੈਂ। ਛੁੱਟੀ ਆਇਆ ਹੋਇਆਂ। ਮਿਲਣ ਆਇਆ ਤੈਨੂੰ। ਹੋਰ ਪੁੱਛ, ਕੀ -ਪੁੱਛਦੀ ਐਂ।”

 

ਤੇਜੋ ਨੇ ਪਹਿਲਾਂ ਉਹਨੂੰ ਪਾਣੀ ਦਾ ਗਿਲਾਸ ਦਿੱਤਾ। ਫੇਰ ਚਾਹ ਧਰ ਲਈ। ਜੁਆਕਾਂ ਨੂੰ ਕਹਿੰਦੀ, ”ਥੋਡਾ ਚਾਚਾ ਐ ਵੇ। ਹਮੀਰਗੜ੍ਹ ਆਲਾ।” .

 

ਦੂਰ ਖੜ੍ਹੇ ਜੁਆਕ ਉਹਦੇ ਨੇੜੇ ਹੋ ਗਏ। ਮੁਸਕਰਾਉਣ ਤੇ ਸੰਗਣ ਲੱਗੇ। ਉਹ ਚਾਹ ਪੀ ਰਿਹਾ ਸੀ ਕਿ ਕਰਨੈਲ ਬਾਹਰੋਂ ਆ ਗਿਆ। ਸ਼ਿਆਮਾ ਖੜ੍ਹਾ ਹੋ ਗਿਆ। ਦੋਵਾਂ ਨੇ ਪਹਿਲਾਂ ਹੱਥ ਮਿਲਾਏ, ਫੇਰ ਜੱਫੀ ਪਾ ਲਈ। ਜੁਆਕ ਹੱਸ ਰਹੇ ਸਨ। ਦੋਵੇਂ ਮੰਜੇ ਉੱਤੇ ਬੈਠੇ ਤਾਂ ਇਕ ਗਿਲਾਸ ਚਾਹ ਦਾ ਤੇਜੋ ਨੇ ਕਰਨੈਲ ਨੂੰ ਵੀ ਫੜਾ ਦਿੱਤਾ। ਚਾਹ ਪੀਂਦੇ ਉਹ ਗੱਲਾਂ ਕਰਨ ਲੱਗੇ। ਪਿਛਲੀਆਂ ਗੱਲਾਂ ਤੋਰ ਲਈਆਂ, ਜਦੋਂ ਭੂਆ ਜਿਉਂਦੀ ਸੀ। ਕਦੇ ਹੱਸਣ ਲਗਦੇ, ਕਦੇ ਉਦਾਸ ਹੋ ਜਾਂਦੇ। ਉਹਨਾਂ ਦੀਆਂ ਗੱਲਾਂ ਅੱਗੇ ਹੀ ਅੱਗੇ ਤੁਰਦੀਆਂ ਜਾ ਰਹੀਆਂ ਸਨ। ਵਿਹੜੇ ਵਿਚ ਪਟੜੇ ਕੋਲ ਤੇਜੋ ਨੇ ਬਾਲਟੀ ਵਿਚ ਤੱਤਾ ਪਾਣੀ ਰੱਖ ਦਿੱਤਾ। ਸ਼ਿਆਮੇ ਨੂੰ ਕਿਹਾ ਕਿ ਉਹ ਹੱਥ-ਮੂੰਹ ਧੋ ਲਵੇ। ਉਹ ਟਰੰਕ ਖੋਲ੍ਹ ਕੇ ਤੌਲੀਆਂ ਕੱਢਣ ਲੱਗਿਆ ਤਾਂ ਕਰਨੈਲ ਅੰਦਰ ਸਬਾਤ ਵਿਚ ਤੇਜੋ ਨਾਲ ਕੋਈ ਗਿਟ-ਮਿਟ ਕਰਕੇ ਅੱਡੇ ਨੂੰ ਤੁਰ ਗਿਆ। ਬੱਸ-ਅੱਡੇ ਉੱਤੇ ਬੱਕਰੇ ਦੇ ਮਾਸ ਦੀ ਦੁਕਾਨ ਸੀ।

 

ਦਿਨ ਦਾ ਛਿਪਾਅ ਸੀ। ਫੌਜੀ ਨੇ ਰਮ ਕੱਢ ਲਈ। ਓਧਰ ਚੁੱਲ੍ਹੇ ਉੱਤੇ ਮੀਟ ਰਿੱਝ ਰਿਹਾ ਸੀ। ਇਕ ਸਲੂਣੀ ਵਾਸ਼ਨਾ ਸਾਰੇ ਘਰ ਵਿਚ ਫੈਲਣ ਲੱਗੀ। ਜੁਆਕ ਚਾਂਭੜਾਂ ਪਾਉਂਦੇ ਤੇ ਹੱਸਦੇ-ਚੀਕਾਂ ਮਾਰਦੇ ਕਦੇ ਕਦੇ ਉਹਨਾਂ ਨੂੰ ਦੇਖ ਜਾਂਦੇ। ਉਹ ਤੁੜੀ ਵਾਲੇ ਕੋਠੇ ਵਿਚ ਬੈਠੇ ਪੀ ਰਹੇ ਸਨ। ਇਸ ਕੋਠੇ ਵਿਚ ਤੂੜੀ ਦਾ ਨਿਘਿਆਸ ਸੀ। ਕਿਧਰੋਂ ਵੀ ਹਵਾ ਨਹੀਂ ਲਗਦੀ ਸੀ। ਘਰ ਨਾਲੋਂ ਨਿਵੇਕਲਾ ਕੋਠਾ ਸੀ ਇਹ। ਘਰ ਵਿਚ ਕੱਚ ਦੇ ਗਿਲਾਸ ਨਹੀਂ ਸਨ । ਉਹ ਛੋਟੀਆਂ ਪੈਂਦੀਆਂ ਵਿਚ ਪੀਣ ਲੱਗੇ। ਸ਼ਿਆਮਾ ਕਰਨੈਲ ਨੂੰ ਆਪ ਪੈੱਗ ਪਾ ਕੇ ਦਿੰਦਾ। ਉਹਦੀਆਂ ਗੱਲਾਂ ਨਹੀਂ ਮੁੱਕ ਰਹੀਆਂ ਸਨ। ਉਹ ਫੌਜ ਦੀਆਂ ਸੁਣਾ ਰਿਹਾ ਸੀ। ਕਰਨੈਲ ਹੈਰਾਨ ਹੁੰਦਾ, ਕਦੇ ਹੱਸਣ ਲੱਗ ਪੈਂਦਾ। ਉਹ ਬਿੰਦੇ-ਝੱਟੇ ਚੁੱਲ੍ਹੇ ਵੱਲ ਗੇੜਾ ਮਾਰਦਾ। ਮੀਟ ਬਣਿਆ ਨਹੀਂ ਸੀ। ਹਾਲ਼ੇ ਤਾਂ ਉਹ ਮੂਲੀਆਂ ਤੇ ਗੰਢਿਆਂ ਨਾਲ ਹੀ ਸਾਰ ਰਹੇ ਸਨ। ਨਿੱਕੀਆਂ-ਨਿੱਕੀਆਂ ਮੂਲੀਆਂ ਸਨ। ਇਹ ਉਹਨਾਂ ਨੇ ਆਪਣੇ ਵਿਹੜੇ ਵਿਚ ਹੀ ਬੀਜੀਆਂ ਹੋਈਆਂ ਸਨ। ਕਰਨੈਲ ਇਕ ਮੂਲੀ ਛਿਲਦਾ-ਚੀਰਦਾ ਤੇ ਫੇਰ ਲੂਣ ਲਾ ਕੇ ਸਿਆਮੇ ਦੇ ਹੱਥ ਫੜਾ ਦਿੰਦਾ। ਇੰਜ ਮੂਲੀਆਂ ਛਿੱਲ-ਛਿੱਲ ਦਿੰਦਾ ਉਹ ਸ਼ਿਆਮੇ ਨੂੰ ਬਹੁਤ ਪਿਆਰਾ ਲਗਦਾ। ਸਕੇ ਭਰਾਵਾਂ ਨਾਲੋਂ ਵੀ ਵੱਧ ਸੀ ਉਹ। ਜਿਵੇਂ ਉਹ ਰਾਮ ਨਾਲੋਂ ਵੱਧ ਉਹਦਾ ਸਕਾ ਭਾਈ ਹੋਵੇ।

 

ਉਹ ਖਾਸੇ ਤਰਾਰੇ ਵਿਚ ਹੋ ਚੁੱਕੇ ਸਨ, ਜਦੋਂ ਵੱਡੇ ਦੋਵੇਂ ਵੀ ਖੇਤੋਂ ਆ ਗਏ। ਉਹਨਾਂ ਨੇ ਖੇਤੋਂ ਸਰ੍ਹੋਂ ਦੀਆਂ ਭਰੀਆਂ ਲਿਆ ਕੇ ਕੁਤਰੇ ਵਾਲੀ ਮਸ਼ੀਨ ਕੋਲ ਸੁੱਟੀਆਂ ਹੀ ਸਨ ਕਿ ਜੁਆਕਾਂ ਨੇ ਉੱਚੀ-ਉੱਚੀ ਬੋਲ ਕੇ ਦੱਸਿਆ, ”ਹਮੀਰਗੜ੍ਹ ਆਲਾ ਚਾਚਾ ਆਇਐ।”

 

ਦੋਵਾਂ ਨੇ ਲੇਪਣ ਲਾਇਆ, “ਸ਼ਿਆਮ ਹੋਣੈ ਜਾਂ ਰਾਮ ਹੋਊ। ਓਹੀ ਨੇ ਦੋ ਚਾਚੇ ਹਮੀਰਗੜ੍ਹ, ਹੋਰ वी।”

 

ਪਹਿਲਾਂ ਜੋਰਾ ਉਹਨਾਂ ਕੋਲ ਅੰਦਰ ਆਇਆ, ਫੇਰ ਵੱਡਾ ਫਤਿਹ ਸੂੰ। ਸ਼ਿਆਮੇ ਦੇ ਮੋਢੇ ਉੱਤੇ ਹੱਥ ਧਰਦੇ ਤੇ ਉਹਨੂੰ ਪਰਿਵਾਰ ਦੀ ਸੁੱਖ-ਸਾਂਦ ਪੁੱਛਣ ਲਗਦੇ। ਦੋਵੇਂ ਹੀ ਉਹਨਾਂ ਕੋਲ ਕੰਧ ਨਾਲ ਢੋਹ ਲਾ ਕੇ ਬੈਠ ਗਏ। ਉਹ ਸ਼ਿਆਮੇ ਵੱਲ ਗਹੁ ਨਾਲ ਝਾਕ ਰਹੇ ਸਨ ਤੇ ਖੁਸ਼ ਸਨ। ਸ਼ਿਆਮੇ ਨੇ ਦੋਵਾਂ ਨੂੰ ਪੇਂਦੀ ਵਿਚ ਇਕ-ਇਕ ਹਾੜਾ ਦਿੱਤਾ। ਦੋਵੇਂ ਹੀ ਧਰਤੀ ਨਸ਼ਕਾਰ ਕੇ ਪੀ ਗਏ। ਦੋ-ਚਾਰ ਹੋਰ ਗੱਲਾਂ ਕੀਤੀਆਂ ਤੇ ਉੱਠ ਖੜ੍ਹੇ। ਸ਼ਿਆਮਾ ਉਹਨਾਂ ਨੂੰ ਹੋਰ ਪੀਣ ਲਈ ਆਖ ਰਿਹਾ ਸੀ। ਜੋਰਾ ਕਹਿੰਦਾ, “ਕੋਈ ਨਾ, ਤੁਸੀਂ ਬੈਠੋ। ਅਸੀਂ ਕੁਤਰਾ ਕਰ ਕੇ ਪਸੂਆਂ ਨੂੰ ਪਾ ਦੀਏ, ਫੇਰ ਆਉਨੇ ਆਂ ਥੋਡੇ ਕੋਲ਼। ਹਾਲੇ ਤੁਸੀਂ ਲਾਓ ਰੰਗ।”

 

ਯੂ ਮੀਟ ਬਣ ਚੁੱਕਿਆ ਸੀ। ਕਰਨੈਲ ਕੌਲੀ ਭਰ ਕੇ ਕੋਠੇ ਅੰਦਰ ਲੈ ਆਇਆ।

 

ਉਹ ਸੁਆਦ ਦੇਖਣ ਲੱਗੇ। ਪਤੀਲਾ ਚੁੱਲ੍ਹੇ ਦੀ ਅੱਗ ਉੱਤੇ ਰੱਖ ਕੇ ਤੇਜੋ ਰੋਟੀਆਂ ਪਕਾਉਣ ਲੱਗੀ। ਪੰਜੇ ਜੁਆਕ ਨਾਲ ਦੀ ਨਾਲ ਖਾਂਦੇ ਜਾ ਰਹੇ ਸਨ। ਦੋਵੇਂ ਭਰਾਵਾਂ ਨੇ ਸਰ੍ਹੋਂ ਦਾ ਕੁਤਰਾ ਕੀਤਾ ਤੇ ਫੇਰ ਉਹ ਤੂੜੀ ਵਿਚ ਰਲਾ ਕੇ ਪਸ਼ੂਆਂ ਅੱਗੇ ਸੁੱਟ ਦਿੱਤਾ। ਫਤਿਹ ਸੂੰ ਨੇ ਤੱਤਾ ਪਾਣੀ ਲੈ ਕੇ ਹੱਥ-ਪੈਰ ਧੋਤੇ ਤੇ ਰੋਟੀ ਖਾ ਲਈ। ਉਹਨੂੰ ਹੋਰ ਦਾਰੂ ਪੀਣ ਦਾ ਐਨਾ ਬਹੁਤਾ ਲਾਲਚ ਨਹੀਂ ਸੀ। ਸੱਥ ਵਿਚ ਰੋਜ਼ ਧੂਣੀ ਪੈਂਦੀ । ਬੰਦੇ ਖੇਸਾਂ ਦੀਆਂ ਬੁੱਕਲਾਂ ‘ਚੋਂ ਬਾਹਾਂ ਕੱਢ ਕੇ ਧੂਣੀ ਦੁਆਲੇ ਬੈਠ ਜਾਂਦੇ ਤੇ ਅੱਖਾਂ ਵੱਲ ਆ ਰਹੇ ਧੂੰਏਂ ਨੂੰ ਹੱਥਾਂ ਨਾਲ ਪਰ੍ਹੇ ਹਟਾਉਂਦੇ ਗੱਲਾਂ ਕਰਦੇ। ਟੋਭੇ ਦੇ ਪੱਤਣ ਤੋਂ ਥੋੜਾ ਪੜ੍ਹਾਂ ਹਟ ਕੇ ਅਜਿਹੀਆਂ ਦੋ ਧੂਣੀਆਂ ਨਿੱਤ ਪੈਂਦੀਆਂ। ਲੋਕ ਆਪਣੇ-ਆਪ ਹੀ ਪਾਥੀਆਂ ਲਿਆ ਸੁੱਟਦੇ। ਕੋਈ ਛਿਟੀਆਂ ਦੀ ਬੱਬੀ ਚੁੱਕ ਲਿਆਉਂਦਾ। ਕਦੇ ਕੋਈ ਬੁੜ੍ਹਾ ਘਰ ਵਿਚ ਪਈ ਵਾਧੂ ਲੱਕੜ ਲੈ ਆਉਂਦਾ। ਮੰਜੇ ਦਾ ਪੁਰਾਣਾ ਵਾਣ ਵੀ ਲਟ-ਲਟ ਮਚਦਾ। ਫਤਿਹ ਨੂੰ ਧੂਣੀ ਉੱਤੇ ਜਾ ਬੈਠਾ।

 

ਜੋਰਾ ਕੱਖ-ਕੰਡੇ ਤੋਂ ਵਿਹਲਾ ਹੋ ਕੇ ਉਹਨਾਂ ਕੋਲ ਆ ਬੈਠਾ ਸੀ। ਉਹਨੇ ਦੋ ਹਾੜੇ ਹੋਰ ਲਾਏ ਸਨ। ਖੇਤਾਂ ਦੀਆਂ ਗੱਲਾਂ ਕੀਤੀਆਂ ਸਨ। ਫੇਰ ਉਹ ਉੱਠ ਖੜ੍ਹਾ। ਰੋਟੀ ਖਾਧੀ ਤੇ ਉਹ ਵੀ ਘਰੋਂ ਬਾਹਰ ਤੁਰ ਗਿਆ। ਉਹ ਦੋਵੇਂ ਖਾਸੀ ਪੀ ਗਏ ਸਨ। ਤੇਜੋ ਦੋ ਵਾਰੀ ਰੋਟੀ ਨੂੰ ਪੁੱਛ ਗਈ ਸੀ। ਪਰ ਕਰਨੈਲ ਕੋਈ ਧਿਆਨ ਨਾ ਦਿੰਦਾ। ਉਹ ਉੱਚਾ-ਉੱਚਾ ਬੋਲ ਕੇ ਗੱਲਾਂ ਕਰ ਰਹੇ ਸਨ। ਕਰਨੈਲ ਨੇ ਹੀ ਪੁੱਛਿਆ, ‘‘ਰੋਟੀ ਖਾਈਏ ਹੁਣ?’

 

”ਖਾ ਲੈ ਨੇ ਆਂ। ਰੋਟੀ ਤਾਂ ਖਾ ਈ ਲੈਣੀ ਐ। ਹੋਰ ਪਾਮਾਂ?” ਸ਼ਿਆਮੇ ਨੇ ਕਿਹਾ।

 

”ਨਾ ਬੱਸ ਮੈਂ ਤਾਂ।” ਕਰਨੈਲ ਨੇ ਹੱਥ ਜੋੜ ਦਿੱਤੇ।OM ”ਨਹੀਂ, ਹੋਰ ਪੀਮਾਂਗੇ।’ ਸ਼ਿਆਮਾ ਉਤੋਂ ਦੀ ਸੀ। ਹਿੱਚਕੀ ਲੈ ਕੇ ਫੇਰ ਬੋਲਿਆ, ”ਭਾਬੀ ਨੂੰ ਬੁਲਾ।”

 

ਕਰਨੈਲ ਨੇ ਤੇਜੋ ਨੂੰ ਹਾਕ ਮਾਰੀ। ਉਹ ਛੇਤੀ ਦੇ ਕੇ ਆਈ ਤੇ ਪੁੱਛਿਆ, ”ਲਿਆਮਾਂ?”

 

”ਨਹੀਂ ਭਾਬੀ ਉਰੇ ਆ।’ ਸ਼ਿਆਮਾ ਬੋਲਿਆ। ਤੇ ਫੇਰ ਬੋਤਲ ਵਿਚ ਪਊਆ ਕੁ ਬਚਦੀ ਪਈ ਚੁੱਕ ਕੇ ਕਹਿਣ ਲੱਗਿਆ, ‘ਲੈ ਹੁਣ, ਤੂੰ ਪਾ ਕੇ ਦੇਹ ਸਾਨੂੰ। ਫੜ, ਆਹ ਬਾਟੀ ਫੜ।”

 

ਉਹ ਹੱਸਣ ਲੱਗੀ। ਕਰਨੈਲ ਨੇ ਵੀ ਕਹਿ ਦਿੱਤਾ, ”ਪਾ ਦੇ, ਇਹਦਾ ਚਿੱਤ ਰਾਜੀ ਕਰਦੇ।”

 

ਬਾਣੀ ਵਿਚ ਦਾਰੂ ਪਾਉਂਦੀ ਉਹ ਬੋਲੀ, ‘’ਲੈ ਪਾ ਦਿੰਨੀ ਆਂ।” ਫੇਰ ਹੱਸ ਕੇ ਹੀ ਕਿਹਾ, ”ਐ ਕੀ-ਕੀ ਕਰੂੰਗੀ ਇਹਦਾ ਚਿੱਤ ਰਾਜੀ?”

 

”ਉਹ ਵੀ ਕਰ ਦੀਂ, ਕੀ ਫਰਕ ਪੈਂਦੈ।’ ਕਰਨੈਲ ਹਾਸੇ-ਹਾਸੇ ਵਿਚ ਹੀ ਕਹਿ ਗਿਆ। ਸ਼ਿਆਮਾ ਚਾਰ ਰਾਤਾਂ ਭੀਖੀ ਰਿਹਾ। ਉਹਦਾ ਮੰਜਾ ਤੂੜੀ ਵਾਲੇ ਕੋਠੇ ਵਿਚ ਸੀ। ਨਿੱਤ ਆਥਣੇ ਉਹ

 

ਠੇਕੇ ਦੀ ਬੋਤਲ ਲੈ ਆਉਂਦਾ। ਬੱਸ-ਅੱਡੇ ਤੋਂ ਇਕ ਕਿਲੋ ਮੀਟ ਵੀ। ਫਤਿਹ ਨੂੰ ਨਹੀਂ ਪੀਂਦਾ ਸੀ । ਜੋੜੇ ਨੂੰ ਸ਼ਿਆਮਾ ਮੱਲੋਮੱਲੀ ਕੋਲ ਬਿਠਾ ਲੈਂਦਾ। ਉਹ ਵੀ ਥੋੜੀ ਹੀ ਪੀਂਦਾ। ਦੋ ਹਾੜੇ ਲੈ ਕੇ ਪਤਾ ਨਹੀਂ ਕਦੋਂ ਉਹਨਾਂ ਕੋਲੋਂ ਉੱਠ ਕੇ ਤੁਰ ਜਾਂਦਾ। ਕਰਨੈਲ ਤੇ ਸ਼ਿਆਮਾ ਡਟ ਕੇ ਪੀਂਦੇ। ਕਮਲੀਆਂ-ਬੌਲੀਆਂ ਗੱਲਾਂ ਮਾਰਦੇ। ਸ਼ਿਆਮਾ ਵਧਾ-ਚੜ੍ਹਾ ਕੇ ਫੌਜ ਦੀਆਂ ਗੱਲਾਂ ਸੁਣਾਉਂਦਾ। ਇਕ ਤਰ੍ਹਾਂ ਨਾਲ ਕਰਨੈਲ ਨੂੰ ਹੈਰਾਨ ਹੀ ਕਰਦਾ। ਵੱਡੀ ਕੁੜੀ ਦੋਵਾਂ ਨੂੰ ਰੋਟੀ ਖੁਆ ਦਿੰਦੀ। ਜਦੋਂ ਜੁਆਕ ਸੌਂ ਜਾਂਦੇ, ਤੇਜੋ ਸਬਾਤ ਵਿਚੋ ਉੱਠ ਕੇ ਤੂੜੀ ਵਾਲੇ ਕੋਠੇ ਵਿਚ ਜਾਂਦੀ।

 

ਵਿਚਕਾਰ ਦੀ ਇਕ ਦਿਨ ਕਰਨੈਲ ਨੂੰ ਨਾਲ ਲੈ ਕੇ ਉਹ ਮਾਨਸਾ ਗਿਆ ਸੀ। ਓਥੋਂ ਉਹਨੇ ਦੋ ਸੂਟ ਖਰੀਦੇ । ਦੋਵੇਂ ਸੂਟ ਇਕੋ ਜਿਹੇ, ਵਧੀਆ ਕੱਪੜੇ ਦੇ, ਮਹਿੰਗੇ ਭਾਅ ਦੇ। ਇਕ ਸੂਟ ਭਾਬੀ ਤੇਜੋ ਲਈ ਤੇ ਦੂਜਾ ਚਾਚੀ ਜਲਕੁਰ ਲਈ। ਤਿੰਨੇ ਕੁੜੀਆਂ ਲਈ ਗਰਮ ਕੋਟੀਆਂ ਲੈ ਲਈਆਂ ਤੇ ਮੁੰਡਿਆਂ ਨੂੰ ਸਵੈਟਰ। ਖਾਣ ਨੂੰ ਸਿਓ-ਕੇਲੇ ਤੇ ਬਰਫੀ ਦਾ ਡੱਬਾ। ਕਰਨੈਲ ਉਹਦੇ ਵੱਲ ਦੇਖੀ ਜਾਂਦਾ। ਕਦੇ-ਕਦੇ ਜੀਭ ਹਿਲਾਉਂਦਾ, ਓਏ ਬੱਸ ਕਰ ਹੁਣ, ਕਾਹਨੂੰ ਐਨਾ ਕਰੀ ਜਾਨੈਂ।”

 

ਉਹ ਹਮੀਰਗੜ੍ਹ ਮੁੜਿਆ ਤਾਂ ਚਾਚੀ ਮਿਹਣੇ ਦੇਣ ਲੱਗੀ, ”ਓਥੇ ਨਾਨਕੀ ਜਾ ਕੇ ਜੀਅ ਲਾ ਲਿਆ, ਮੈਂ ਤਾਂ ਨਿੱਤ ਆਥਣੇ ਆਟਾ ਚੱਕ ਕੇ ਬਲਦਾਂ ਮੂਹਰੇ ਸਿਟਦੀ ਆਂ। ਮਖਿਆ, ਅੱਜ ਆਉਂਦੈ, ਅੱਜ ਆਉਂਦੈ। ਤੂੰ ਤਾਂ ਵਰ੍ਹੇ ਗੁਜਾਰ ‘ਤੇ ਭਾਈ ਭੀਖੀ ਈ।’’

 

”ਉਹ ਤਾਂ ਅਜੇ ਵੀ ਆਉਣ ਨ੍ਹੀ ਸੀ ਦਿੰਦੇ, ਚਾਚੀ। ਬਾਹਲਾ ਮੋਹ ਕਰਦੇ ਐ ਭੀਖੀ ਆਲੇ, ਤਿੰਨੇ ਭਾਈ ਕਰਦੇ ਐ। ਭਰਜਾਈ ਤਾਂ ਪੁੱਛ ਨਾ, ਚਾਚੀ। ਤੁਰਨ ਲੱਗਾਂ ਤਾਂ ਹੱਥਾਂ ‘ਚੋਂ ਬੈਗ ਖੋਹ ਲਿਆ ਕਰੋ। ਕਹੇ, ਜਿੰਨੇ ਦਿਨ ਹੋਰ ਛੁੱਟੀ ਐ, ਐਥੇ ਈ ਰਹਿ।’

 

‘”ਫੇਰ ਰਹਿ ਪੈਂਦਾ। ਭਰਜਾਈ ਦੀਆਂ ਰੋਟੀਆਂ ਬਹੁਤਾ ਸੁਆਦ ਲੱਗਦੀਆਂ ਹੋਣਗੀਆਂ?”

 

ਉਹ ਹੱਸਦੇ ਰਹੇ। ਸ਼ਿਆਮੇ ਨੇ ਸੂਟ ਕੱਢ ਕੇ ਦਿਤਾ ਤਾਂ ਜਲਕੁਰ ਬਾਗੋ-ਬਾਗ ਹੋ ਗਈ। ਅਸੀਸਾਂ ਦੇਣੋਂ ਹੀ ਨਾ ਹਟੇ। ਆਖ ਰਹੀ ਸੀ, ”ਜਿਉਂਦਾ ਰਹਿ ਵੇ ਪੁੱਤ। ਜੇ ਕੋਈ ਮੇਰਾ ਹੈਗਾ ਤਾਂ ਦਿੰਦੈ!”

 

ਜਿੰਨੇ ਦਿਨ ਉਹਦੀ ਛੁੱਟੀ ਬਾਕੀ ਸੀ, ਉਹ ਲਗ ਭਗ ਹਰ ਰੋਜ਼ ਸਵੇਰੇ ਸਵੇਰੇ ਝਿੜੀ ਵੱਲ ਜਾਂਦਾ। ਜੰਗਲ-ਪਾਣੀ ਜਾ ਕੇ ਦਾਤਣ ਕਰਦਾ-ਕਰਦਾ ਪਿਰਥੀ ਦਾਸ ਦੇ ਡੇਰੇ ਜਾ ਪਹੁੰਚਦਾ। ਦਾਤਣ-ਕੁਰਲਾ ਕਰਦਾ ਤੇ ਮੂੰਹ ਧੋ ਕੇ ਬਾਬਾ ਚਿੱਭੜਦਾਸ ਨੂੰ ਮੱਥਾ ਟੇਕਦਾ-ਪੈਰੀਂ ਹੱਥ ਲਾਉਂਦਾ। ਬਾਬੇ ਨੂੰ ਪਤਾ ਸੀ ਕਿ ਇਹ ਮੁੰਡਾ ਉਹਦੇ ਸੇਵਕ ਰਾਮ ਦਾਸ ਦਾ ਵੱਡਾ ਭਾਈ ਹੈ ਤੇ ਫੌਜ ਵਿਚੋਂ ਛੁੱਟੀ ਆਇਆ ਹੋਇਆ ਹੈ। ਉਹ ਰਾਮ ਦਾਸ ਨੂੰ ਹਾਕ ਮਾਰਦਾ ਤੇ ਕਹਿੰਦਾ ਕਿ ਉਹ ਫੌਜੀ ਲਈ ਦੁੱਧ ਲੈ ਕੇ ਆਵੇ। ਸ਼ਿਆਮ ਬਹੁਤੀ ਦੇਰ ਬਾਬਾ ਚਿੱਭੜਦਾਸ ਕੋਲ ਨਹੀਂ ਬੈਠਦਾ ਸੀ। ਉੱਠਦਾ ਤੇ ਰਾਮਦਾਸ ਕੋਲ ਲੰਗਰ ਵਿਚ ਹੀ ਆ ਜਾਂਦਾ । ਉਹ ਉਹਨੂੰ ਚਾਹ-ਪੱਤੀ ਤੇ ਖੰਡ ਪਾ ਕੇ ਉਬਾਲੇ ਦੁੱਧ ਦਾ ਗਿਲਾਸ ਦਿੰਦਾ। ਸ਼ਿਆਮ ਆਖਦਾ, ਤੂੰ ਵੀ ਲੈ । ਰਾਮਦਾਸ ਆਪ ਨਾ ਪੀਂਦਾ, ਓਸੇ ਨੂੰ ਦੁੱਧ ਪਿਆਉਂਦਾ। ਉਹ ਘੁੱਟੀਂ-ਘੁੱਟੀਂ ਦੁੱਧ ਪੀਂਦਾ ਤੇ ਰਾਮ ਦਾਸ ਉਹਦੇ ਕੋਲ ਪੈਰਾਂ ਭਾਰ ਬੈਠਾ ਰਹਿੰਦਾ। ਉਹ ਏਧਰ ਓਧਰ ਦੀਆਂ ਆਮ ਜਿਹੀਆਂ ਗੱਲਾਂ ਕਰਦੇ।

 

ਛੁੱਟੀ ਮੁੱਕਣ ਤੋਂ ਚਾਰ ਕੁ ਦਿਨ ਪਹਿਲਾਂ ਸ਼ਿਆਮ ਇਕ ਰਾਤ ਹੋਰ ਭੀਖੀ ਕੱਟ ਆਇਆ ਸੀ। ਇਕ ਦਿਨ ਪਹਿਲਾਂ ਉਹ ਡੇਰੇ ਵਿਚ ਰਾਮ ਦਾਸ ਕੋਲ ਗਿਆ ਤੇ ਦੱਸਿਆ ਕਿ ਉਹਨੇ ਕੱਲ੍ਹ ਨੂੰ ਬੁਢਲਾਡਿਓਂ ਗੱਡੀ ਚੜ੍ਹ ਜਾਣਾ ਹੈ। ਛੁੱਟੀ ਖ਼ਤਮ ਹੈ। ਉਹ ਦੁਪਹਿਰੇਂ ਜਿਹੇ ਗਿਆ ਸੀ। ਦੋਵੇਂ ਭਾਈ ਨਿਵੇਕਲਾ ਬੈਠ ਕੇ ਖਾਸਾ ਚਿਰ ਗੱਲਾਂ ਕਰਦੇ ਰਹੇ। ਸ਼ਿਆਮ ਨੇ ਬਹੁਤ ਆਖਿਆ ਸੀ ਕਿ ਉਹ ਕਦੇ ਕਦੇ ਘਰ ਜਾ ਕੇ ਚਾਚੀ ਨੂੰ ਮਿਲ ਆਇਆ ਕਰੇ। ਉਹ ਉਹਨੂੰ ਬਹੁਤ ਯਾਦ ਕਰਦੀ ਹੈ ਤੇ ਗੱਲਾਂ ਕਰਕੇ ਰੋਣ ਲੱਗ ਪੈਂਦੀ ਹੈ। ਪਰ ਰਾਮ ਮੰਨਿਆ ਨਹੀਂ। ਆਖ ਰਿਹਾ ਸੀ ਕਿ ਉਹਨੇ ਚਾਚੇ ਚੰਡਾਲ ਦੇ ਮੱਥੇ ਨਹੀਂ ਲੱਗਣਾ। ਇਹ ਵੀ ਕਹਿੰਦਾ ਸੀ, ਕੋਈ ਗੱਲ ਨਹੀਂ, ‘ਚਾਚੀ ਨੂੰ ਕਦੇ ਮਿਲਾਂਗਾ। ਬਾਪੂ ਦੀ ਗੱਲ ਦੋਵਾਂ ਨੇ ਨਹੀਂ ਕੀਤੀ। ਤੇ ਫੇਰ ਰਾਮ ਨੇ ਗੱਲ ਤੋਰੀ। ਆਖਣ ਲੱਗਿਆ, ” ਮੈਂ ਤਾਂ ਹੁਣ ਦੇਖ ਲੈ, ਏਸ ਭੇਖ ‘ਚ ਆ ਗਿਆ। ਸਾਰੀ ਉਮਰ ਮੈਂ ਹੀ ਰਹਿਣੈ ਮੈਂ ਤਾਂ। ਸ਼ਿਆਮਿਆਂ, ਤੇਰਾ ਵਿਆਹ ਹੋ ਜਾਂਦਾ ਤਾਂ ਚੰਗੀ ਗੱਲ ਸੀ। ਤੂੰ ਤਾਂ ਸੁਖੀ ਰਹੇਂ।”

 

ਸ਼ਿਆਮ ਕਹਿੰਦਾ, “ਜ਼ਮੀਨ ਐ ਪੰਜ ਕਿੱਲੇ ਆਪਣੇ ਹਿੱਸੇ ਦੀ। ਹੁਣ ਤਾਂ ਨਾਲੇ ਮੈਂ ਨੌਕਰੀ ‘ਤੇ ਆਂ। ਸਾਰੀ ਛੁੱਟੀ ਮੇਰਾ ਸਾਲਾ ਜੱਟ ਕੋਈ ਬਹੁੜਿਆਂ ਈ ਨ੍ਹੀ।’

 

ਦੋਵੇਂ ਜਣੇ ਖਿਣ-ਖਿਣ ਕਰਕੇ ਮਿੰਨ੍ਹਾ-ਮਿੰਨ੍ਹਾ ਹੱਸੇ ਤੇ ਫੇਰ ਰਾਮ ਬੋਲਿਆ, “ਸਾਕ ਤਾਂ ਹੁਣ ਹੋਜੂ ਤੈਨੂੰ। ਤੂੰ ਇਹ ਫ਼ਿਕਰ ਨਾ ਕਰ ਪੰਜ ਕਿੱਲ੍ਹੇ ਨ੍ਹੀ, ਦਸ ਹੀ ਗਿਣ। ਚਾਚੇ ਆਲੀ ਵੀ ਤਾਂ ਆਪਾਂ ਨੂੰ ਆਉਣੀ ਐ ਇਕ ਦਿਨ। ਤੂੰ ਚਾਚੀ ਨਾਲ ਬਣਾ ਕੇ ਰੱਖਿਆ ਕਰ। ਚਾਚੀ ਚੰਗੀ ਐ। ਚਾਚਾ ਬਘਿਆੜ ਐ। ਪਤਾ ਨਹੀਂ ਨ੍ਹੀਂ ਕਦੋਂ ਮਰੂ, ਗਲੋਂ ਲਹੂ।”

 

ਅਗਲੇ ਦਿਨ ਦਸ ਵਜੇ ਦੀ ਗੱਡੀ ਉਹਨੇ ਚੜ੍ਹਨਾ ਸੀ। ਬਾਪੂ ਉਹਦਾ ਟਰੰਕ ਚੁੱਕ ਕੇ ਸਟੇਸ਼ਨ ਤੱਕ ਗਿਆ। ਚਾਚੀ ਉਹਨੂੰ ਪਿੰਡ ਤੋਂ ਬਾਹਰ ਤੱਕ ਛੱਡਣ ਆਈ ਸੀ। ਚਾਚਾ ਘਰ ਨਹੀਂ ਸੀ। ਰਾਮ ਪਹੀ ਦੇ ਮੋੜ ਉੱਤੇ ਖੜ੍ਹਾ ਸੀ। ਉਹ ਖੋਏ ਦੀਆਂ ਪਿੰਨੀਆਂ ਦੀ ਪੀਪੀ ਭਰ ਕੇ ਲਿਆਇਆ ਸੀ। ਸਟੇਸ਼ਨ ਤੱਕ ਉਹ ਵੀ ਉਹਦੇ ਨਾਲ ਗਿਆ। ਭਜਨਾ ਤੇ ਰਾਮ ਉਹਨੂੰ ਗੱਡੀ ਚੜ੍ਹਾ ਕੇ ਮੁੜੇ।

 

7

 

ਸ਼ਿਆਮਾ ਛੁੱਟੀ ਕੱਟ ਕੇ ਗਿਆ ਤਾਂ ਵੀਹ ਦਿਨਾਂ ਬਾਅਦ ਹੀ ਉਹਦੀ ਬਦਲੀ ਫੀਰੋਜ਼ਪੁਰ ਛਾਉਣੀ ਦੀ ਕਰ ਦਿੱਤੀ ਗਈ। ਓਥੇ ਹਾਜ਼ਰ ਹੋ ਕੇ ਦਸ ਦਿਨਾਂ ਬਾਅਦ ਉਹਨੂੰ ਚਿੱਠੀ ਮਿਲੀ । ਉਹਦਾ ਬਾਪ ਗੁਜ਼ਰ ਗਿਆ ਸੀ। ਇਹ ਚਿੱਠੀ ਰਾਮਦਾਸ ਵੱਲੋਂ ਸੀ।

 

ਭਜਨਾ ਜਦੋਂ ਬਹੁਤਾ ਹੀ ਤੰਗ ਹੋ ਗਿਆ, ਗੁਰਮੇਲ ਉਹਨੂੰ ਬੁਢਲਾਡੇ ਹਸਪਤਾਲ ਵਿਚ ਲੈ ਗਿਆ। ਡਾਕਟਰਾਂ ਨੇ ਚਾਰ ਦਿਨ ਰੱਖ ਕੇ ਦੱਸਿਆ ਕਿ ਉਹਦੇ ਪੇਟ ਵਿਚ ਕੋਈ ਖਰਾਬੀ ਹੈ। ਇਹਨੂੰ ਬਠਿੰਡੇ ਲੈ ਜਾਓ। ਬਠਿੰਡੇ ਜਾ ਕੇ ਉਹਦਾ ਆਪਰੇਸ਼ਨ ਹੋਇਆ। ਢਿੱਡ ਵਿਚੋਂ ਖਾਸੀ ਵੱਡੀ ਰਸੌਲੀ ਨਿਕਲੀ। ਉਹ ਰਾਜ਼ੀ ਹੋ ਕੇ ਪਿੰਡ ਆਇਆ ਸੀ। ਪਰ ਕੁਝ ਦਿਨਾਂ ਬਾਅਦ ਉਹਨੂੰ ਲਹੂ-ਪੂੰ ਦੀਆਂ ਟੱਟੀਆਂ ਲੱਗ ਗਈਆਂ। ਇਹ ਟੁੱਟੀਆਂ ਹਟੀਆਂ ਹੀ ਨਹੀਂ। ਉਹ ਨਿਢਾਲ ਰਹਿੰਦਾ। ਉਹਦੋ ਵਿਚੋਂ ਜ਼ਿੰਦਗੀ ਦਾ ਸਾਹਸ ਮੁੱਕ ਗਿਆ ਸੀ। ਉਹਨੇ ਕਦੇ ਇਹ ਵੀ ਕਿਸੇ ਨੂੰ ਨਹੀਂ ਕਿਹਾ ਕਿ ਉਹਨੂੰ ਮੁੜ ਕੇ ਹਸਪਤਾਲ ਲੈ ਚੱਲੋ। ਆਪਣੀ ਬੀਮਾਰੀ ਅੰਦਰੇ ਦੱਬਕੇ ਉਹ ਇਸ ਸੰਸਾਰ ਤੋਂ ਤੁਰਦਾ ਹੋਇਆ।

 

ਸ਼ਿਆਮੇ ਨੂੰ ਚਿੱਠੀ ਓਦੋਂ ਮਿਲੀ, ਜਦੋਂ ਉਹਦਾ ਭੋਗ ਪੈ ਚੁੱਕਿਆ ਸੀ। ਪਤਾ ਨਹੀਂ, ਇਹ ਚਿੱਠੀ ਐਨੇ ਦਿਨ ਕਿੱਥੇ ਰੁਲਦੀ-ਫਿਰਦੀ ਰਹੀ। ਰਾਮਦਾਸ ਨੇ ਤਾਂ ਇਹ ਚਿੱਠੀ ਉਹਦੇ ਫੁੱਲਾਂ ਤੋਂ ਅਗਲੇ ਦਿਨ ਹੀ ਲਿਖ ਕੇ ਬੁਢਲਾਡਿਓਂ ਨਿੱਤ ਆਉਂਦੇ ਡਾਕੀਏ ਨੂੰ ਫੜਾ ਦਿੱਤੀ ਸੀ । ਜੇ ਚਿੱਠੀ ਭੋਗ ਤੋਂ ਪਹਿਲਾਂ ਉੱਪੜ ਜਾਂਦੀ, ਛੁੱਟੀ ਉਹਨੂੰ ਫੇਰ ਵੀ ਨਹੀਂ ਮਿਲਣੀ ਸੀ, ਕਿਉਂਕਿ ਉਹ ਲੰਮੀ ਛੁੱਟੀ ਪਿੱਛੇ ਜਿਹੇ ਹੀ ਕੱਟ ਕੇ ਗਿਆ ਸੀ। ਤੇ ਫੇਰ ਨੌਕਰੀ ਵੀ ਤਾਂ ਨਵੀਂ ਨਵੀਂ ਸੀ। ਉਹਨੇ ਚਿੱਠੀ ਲਿਖਵਾ ਕੇ ਰਾਮ ਨੂੰ ਪਾਈ ਸੀ ਕਿ ਭਾਈ ਬਾਪੂ ਦਾ ਸਾਰਾ ਰਸਮ-ਰਿਵਾਜ ਕਰੋ । ਆਪਾਂ ਨੂੰ ਉਹਦਾ ਆਸਰਾ ਤਾਂ ਕੋਈ ਹੈ ਨ੍ਹੀਂ ਸੀ। ਆਪਣੇ ਲਈ ਤਾਂ ਉਹ ਨਾ ਹੋਇਆ ਵਰਗਾ ਸੀ। ਚੱਲ, ਫੇਰ ਵੀ ਪਿਓ ਸੀ। ਕੁਝ ਗੱਲਾਂ ਉਹਨੇ ਚਾਚੀ ਲਈ ਵੀ ਲਿਖਵਾਈਆਂ ਸਨ। ਪਰ ਚਾਚੇ ਦਾ ਜ਼ਿਕਰ ਚਿੱਠੀ ਵਿਚ ਕਿਧਰੇ ਵੀ ਨਹੀਂ ਸੀ।

 

ਫੁੱਲ ਲੈ ਕੇ ਹਰਦੁਆਰ ਨੂੰ ਰਾਮ ਹੀ ਗਿਆ। ਗੁਰਮੇਲ ਤਾਂ ਖਿਝਦਾ ਫਿਰਦਾ ਸੀ, ਅਖੇ-ਭਜਨਾ ਏਸ ਰੁੱਤ ਵਿਚ ਮਰਿਆ ਹੀ ਕਿਉਂ? ਉਤੋਂ ਹਾੜ੍ਹੀ ਆਈ ਪਈ ਹੈ ਤੇ ਉਹ ਇਹ ਕੰਮ ਕਰ ਕੇ ਬਹਿ ਗਿਆ। ਉਹਨੂੰ ਇਹ ਵੀ ਦੁੱਖ ਸੀ ਕਿ ਹੁਣ ਉਹਦੇ ਭੋਗ ਉੱਤੇ ਐਨਾ ਖਰਚ ਹੋਵੇਗਾ। ਅੰਨ-ਪਾਣੀ ਕਰਨਾ ਪਵੇਗਾ। ਵਾਧੂ ਦਾ ਖਰਚ ਖੜ੍ਹਾ ਹੋ ਗਿਆ। ਆੜ੍ਹਤੀਏ ਦਿਓਂ ਜਿਹੜਾ ਸੌਦਾ-ਸੂਤ ਆਵੇਗਾ, ਉਹ ਕੌਣ ਮੋੜੇਗਾ? ਜ਼ਿਆਮੇ ਤੇ ਰਾਮ ਦਾ ਨਾਉਂ ਲੈ ਕੇ ਆਖਦਾ, ਅਖੇ-ਉਹ ਤਾਂ ਗਏ ਸ਼ੁੱਤ। ਗੁਰਮੇਲ ਨੂੰ ਭਜਨੇ ਦੇ ਮਰਨ ਉੱਤੇ ਇਤਰਾਜ਼ ਸੀ, ਉਹਦੇ ਖਰਚ ਦਾ ਦੁੱਖ ਸੀ, ਇਹ ਸੋਝੀ ਨਹੀਂ ਸੀ ਕਿ ਉਹਦੇ ਪੰਜ ਕਿੱਲੇ ਦੀ ਪੈਦਾਵਾਰ ਕੌਣ ਖਾਂਦਾ ਹੈ। ਭਜਨੇ ਦਾ ਕੀ ਖਰਚ ਸੀ, ਦੋ ਵੇਲੇ ਚਾਹ ਦੀ ਬੁੱਕ ਤੇ ਦੋ ਵੇਲੇ ਇਕ ਟੁੱਕ ਦੀ ਬੁਰਕੀ। ਉਹਨੂੰ ਕੋਈ ਐਬ ਨਹੀਂ ਸੀ। ਖਾਣ-ਪਹਿਨਣ ਦਾ ਲਾਲਚ ਨਹੀਂ ਸੀ। ਮੁੰਡੇ ਦੋਵੇਂ ਘਰੋਂ ਬਾਹਰ ਸਨ।

 

ਹਾੜ੍ਹੀ ਕੱਢ ਕੇ ਗੁਰਮੇਲ ਨੇ ਸੀਰੀ ਰਲਾ ਲਿਆ। ਇਹ ਚਮਿਆਰਾਂ ਦਾ ਮੁੰਡਾ ਸੀ। ਸਤਾਈ-ਅਨਾਈ ਸਾਲਾਂ ਦੀ ਉਮਰ। ਕੱਦ ਦਾ ਲੰਮਾ, ਰੰਗ ਕਾਲਾ, ਮੂੰਹ ਉੱਤੇ ਮਾਤਾ ਦੇ ਨਿੱਕੇ-ਨਿੱਕੇ ਦਾਗ ਸਨ। ਪੈਰ ਬਹੁਤ ਵੱਡੇ ਸਨ। ਆਮ ਜੁੱਤੀਆਂ ਨਾਲੋਂ ਵੱਡੀ ਜੁੱਤੀ ਆਉਂਦੀ ਉਹਦੇ। ਉਹ ਲੱਤਾਂ ਦੇ ਝੂਟੇ ਜਿਹੇ ਮਾਰ ਕੇ ਤੁਰਦਾ।

 

ਕੰਮ ਨੂੰ ਬਹੁਤ ਤਕੜਾ ਸੀ । ਨਾ ਅਕਦਾ ਤੇ ਨਾ ਥਕਦਾ। ਨਾ ਉਹਨੂੰ ਨੀਂਦ ਦਾ ਕੋਈ ਲਾਲਚ ਸੀ ਤੇ ਨਾ ਕੋਈ ਭੁਸ। ਉਹਦਾ ਨਾਂ ਹੀ ਸਿਰਫ਼ ਸੰਤੋਖ ਨਹੀਂ ਸੀ, ਉਹ ਹਰ ਪਾਸਿਓਂ ਸੰਤੋਖੀ ਸੀ। ਉਹਦਾ ਵਿਆਹ ਹੋ ਚੁੱਕਿਆ ਸੀ। ਬਹੂ ਗੋਦੀ ਕੁੜੀ ਸੀ।

 

ਗੁਰਮੇਲ ਦੀ ਖਿਝ-ਖਿਝਾਹਟ ਕਿਧਰੇ ਗਈ। ਕਿੱਥੇ ਤਾਂ ਕੰਮ ਪਿੱਛੇ ਉਹ ਸ਼ਿਆਮ ਤੇ ਰਾਮ ਉੱਤੇ ਖਿਝਦਾ ਹੁੰਦਾ, ਕਿੱਥੇ ਹੁਣ ਸੰਤੋਖ ਦੇ ਮਗਰ ਲੱਗ ਤੁਰਿਆ। ਉਹ ਖੱਬੀਖਾਨ ਜ਼ਿਮੀਦਾਰਾਂ ਨਾਲ ਰਹਿ ਚੁੱਕਿਆ ਸੀ। ਕੰਮ ਦਾ ਪੂਰਾ ਕਾਰਿੰਦਾ ਸੀ। ਜਿਸ ਕੰਮ ਨੂੰ ਵੀ ਹੱਥ ਪਾ ਲੈਂਦਾ, ਹੂੰਝਾ ਫੇਰ ਦਿੰਦਾ। ਗੁਰਮੇਲ ਉਹਦੇ ਨਾਲ ਕੰਮ ਕਰਕੇ ਹੰਭ ਜਾਂਦਾ। ਪਹਿਲੇ ਸਾਲ ਹੀ ਉਹਨਾਂ ਨੇ ਅੱਠ ਕਿੱਲਿਆਂ ਵਿਚ ਨਰਮਾ ਬੀਜਿਆ। ਪਹਿਲਾਂ ਕਪਾਹ ਹੁੰਦੀ ਸੀ, ਨਰਮਾ ਪਹਿਲੀ ਵਾਰ ਬੀਜਿਆ ਸੀ । ਬੰਬ ਬੁਲਾ ਦਿੱਤੀ ਸੰਤੋਖ ਨੇ। ਦੋ ਕਿੱਲਿਆਂ ਵਿਚ ਪਸ਼ੂਆਂ ਲਈ ਚਾਰਾ ਤੇ ਹੋਰ ਨਿੱਕ-ਸੁੱਕ ਸੀ । ਅੰਬਾਰ ਲੱਗ ਗਏ ਨਰਮੇ ਦੇ । ਤੇ ਫੇਰ ਕਣਕ ਵੀ ਬੇਥਾਹ ਹੋਈ। ਸੌਣੀ ਤੇ ਹਾੜ੍ਹੀ ਦੋਵੇਂ ਰੁੱਤਾਂ ਦੀ ਐਨੀ ਫਸਲ ਤਾਂ ਇਕੱਲੇ ਗੁਰਮੇਲ ਨੇ ਕਦੇ ਕੱਢੀ ਨਹੀਂ ਸੀ। ਜਲਕੁਰ ਪੂਰੀ ਖੁਸ਼ ਸੀ ਕਿ ਉਹਨਾਂ ਦੇ ਘਰ ਐਨੇ ਦਾਣੇ ਆਏ ਹਨ।

 

ਜਲਕੁਰ ਸੰਤੋਖੇ ਨੂੰ ਪੂਰਾ ਖਾਣ ਨੂੰ ਦਿੰਦੀ। ਉਹਦੀ ਦਾਲ-ਸਬਜ਼ੀ ਕਦੇ ਰੁੱਖੀ ਨਾ ਰੱਖਦੀ। ਕਦੇ ਮਖਣੀ, ਕਦੇ ਘਿਓ ਜ਼ਰੂਰ ਪਾਉਂਦੀ। ਜਿੱਦਣ ਉਹ ਔਖਾ ਕੰਮ ਕਰ ਕੇ ਆਇਆ ਹੁੰਦਾ, ਉਹਨੂੰ ਸ਼ੱਕਰ- ਘਿਓ ਰਲਾ ਕੇ ਦਿੰਦੀ। ਰਾਤ ਦੀ ਰੋਟੀ ਤੋਂ ਬਾਅਦ ਦੁੱਧ ਪਿਆਉਂਦੀ। ਆਮ ਲੋਕ ਸੀਰੀਆਂ ਨੂੰ ਦੁੱਧ ਦੇ ਦੋ ਪਲੇ ਤਾਂ ਰਾਤ ਨੂੰ ਜ਼ਰੂਰ ਦਿੰਦੇ ਸਨ, ਪਰ ਦਿਨ ਦੇ ਦੁੱਧ ਦੇ; ਜਿਸ ਵਿਚ ਅੱਧਾ ਪਾਣੀ ਹੁੰਦਾ। ਪਰ ਜਲਕੁਰ ਅਜਿਹਾ ਨਹੀਂ ਕਰਦੀ ਸੀ। ਉਹ ਜਿਹੜਾ ਅਣਘਾਲਿਆਂ ਦੁੱਧ ਆਪਣੇ ਤੇ ਗੁਰਮੇਲ ਵਾਸਤੇ ਤੱਤਾ ਕਰਦੀ, ਉਹੀ ਦੁੱਧ ਸੰਤੋਖ ਨੂੰ ਦਿੰਦੀ। ਕਦੇ ਗੁੱਝਾ ਜਿਹਾ ਮਖੌਲ ਵੀ ਕਰਦੀ, ‘’ਲੈ ਸੰਤੋਖਿਆ, ਅੱਜ ਦੁੱਧ ‘ਚ ਘਿਓ ਵੀ ਪਾ ਕੇ ਦਿੱਤੈ ਤੈਨੂੰ, ਖੁਸ਼ ਕਰਦੀਂ ਜਾ ਕੇ ਚਮਿਆਰੀ ਨੂੰ।‘

 

”ਉਹ ਤਾਂ ਜਲਕੁਰੇ ਖੁਸ਼ ਈ ਐ। ਨਾਲੇ ਉਹਨੂੰ ਖੁਸ਼ ਨਾਖੁਸ਼ ਦਾ ਕੋਈ ਪਤਾ ਨ੍ਹੀ। ਉਹਤੋਂ ਤਾਂ ਕੁੜੀ ਦਾ ਸਾਂਭ-ਸੰਭਈਆਂ ਨ੍ਹੀ ਮੁੱਕਦਾ। ਓਸੇ ‘ਚ ਉਲਝੀ ਰਹਿੰਦੀ ਐ। ਮੈਂ ਜਾ ਕੇ ਸੌਂ ਜਾਨਾਂ, ਉਹਤੋਂ ਹਾਲੇ ਕੰਮ ਨ੍ਹੀ ਮੁੱਕਿਆ ਹੁੰਦਾ। ਪਊ ਵੀ ਬੇਬੇ ਕੋਲੇ। ਉਹ ਤਾਂ ਬੱਸ ਖੁਸ਼ ਈ ਐ। ਬਿਨਾਂ ਖੁਸ਼ ਕਰਨ ਤੋਂ ਈ ਖੁਸ਼ ਰਹਿੰਦੀ ਐ।” ਸੰਤੋਖ ਭੌਂਦੂਆਂ ਵਾਂਗੂੰ ਹੱਸਣ ਲੱਗਦਾ।

 

ਗੁਰਮੇਲ ਨੇ ਇਕ ਪਾਲੀ ਵੀ ਰੱਖ ਲਿਆ। ਉਹ ਦੋਵੇਂ ਮੱਝਾਂ ਸਾਂਭਦਾ ਤੇ ਖੇਤ ਜਾ ਕੇ ਸੰਤੋਖ ਦੀ ਮੱਦਦ ਕਰਦਾ। ਗੁਰਮੇਲ ਉਤਲੇ ਕੰਮ ਉੱਤੇ ਰਹਿੰਦਾ ਸੀ। ਘਰ ਵਿਚ ਦੋ ਜੀਆਂ ਦਾ ਖਰਚ ਸੀ। ਬਹੁਤਾ ਲੰਮ-ਚੁੜਾਅ ਨਹੀਂ ਸੀ। ਗੁਰਮੇਲ ਆਥਣ ਨੂੰ ਘੁੱਟ ਲਾ ਵੀ ਲੈਂਦਾ। ਆਪਣੀ ਜਾਣ ਵਿਚ ਸਰਦਾਰੀ ਠਾਠ ਨਾਲ ਰਹਿਣ ਲੱਗਿਆ। ਪਰ ਕਦੇ ਕਦੇ ਤੀਵੀਂ-ਆਦਮੀ ਇਕੱਲੇ ਬੈਠੇ ਗੱਲਾਂ ਕਰਦੇ ਕਿ ਉਹ ਕਾਹਦੀ ਖਾਤਰ ਇਹ ਕਮਾਈਆਂ ਜਿਹੀਆਂ ਕਰਦੇ ਹਨ, ਉਹਨਾਂ ਦੇ ਅਗਾਂਹ ਕੋਈ ਜੁਆਕ-ਜੱਲਾ ਤਾਂ ਹੈ ਨਹੀਂ। ਇਹ ਜ਼ਮੀਨ-ਜਾਇਦਾਦ ਐਵੇਂ ਜਾਵੇਗੀ ਇਕ ਦਿਨ। ਉਹਨਾਂ ਦਾ ਵਿਹੜਾ ਖਾਲੀ ਹੈ। ਸ਼ਿਆਮਾ ਤੇ ਰਾਮ ਘਰ ਰਹਿੰਦੇ ਹੁੰਦੇ ਤਾਂ ਵੀ ਕੋਈ ਆਸਰਾ ਸੀ। ਰਾਮ ਹੁਣ ਸਾਧਗੀਰੀ ਤੋਂ ਵਾਪਸ ਨਹੀਂ ਮੁੜਦਾ। ਸ਼ਿਆਮਾ ਫੌਜ ਵਿਚ ਹੈ। ਕੀ ਪਤਾ ਕਦੋਂ ਵਾਪਸ ਆਵੇ । ਫੌਜੀ ਦਾ ਕੀ ਪਤਾ, ਵਾਪਸ ਆਵੇਗਾ ਵੀ ਜਾਂ ਨਹੀਂ! ਪਾਕਿਸਤਾਨ ਨਾਲ ਲੜਾਈ ਲੱਗ ਗਈ ਤਾਂ ਕੀ ਪਤਾ ਉਹਦਾ। ਫੌਜੀ ਹੋਣ ਕਰਕੇ ਉਹਨੂੰ ਕੋਈ ਸਾਕ ਨਹੀਂ ਹੁੰਦਾ। ਫੌਜ ਵਿਚ ਨਾ ਗਿਆ ਹੁੰਦਾ ਤਾਂ ਸ਼ਾਇਦ ਕਿਧਰੇ ਅੜ੍ਹਕ ਹੀ ਜਾਂਦਾ। ਹੁਣ ਉਹਦੇ ਵਿਆਹ ਦਾ ਕੀ ਵਸਾਹ ਹੈ। ਲੋਕ ਆਖਦੇ ਕਿ ਫੌਜੀ ਮੁੰਡੇ ਨੂੰ ਕੁੜੀ ਦਿੱਤੀ ਤਾਂ ਵਿਆਹ ਤੋਂ ਪਹਿਲਾਂ ਹੀ ਰੰਡੀ ਸਮਝੋ।

 

ਕਦੇ ਕਦੇ ਉਹ ਗੱਲ ਕਰਦੇ ਕਿ ਕਿਸੇ ਸਾਕ-ਸਕੀਰੀ ਵਿਚੋਂ ਮੁੰਡਾ ਲੈ ਆਈਏ। ਪਾਲ ਕੇ ਮੁੰਡੇ ਨੂੰ ਵਿਆਹ ਲਵਾਂਗੇ। ਗਾਹਾਂ ਜੁਆਕ ਹੋ ਗਏ ਤਾਂ ਘਰ ਤੁਰਦਾ ਹੋ ਜਾਏਗਾ। ਉਹ ਸਕੀਰੀਆਂ ਵਿਚ ਨਿਗਾਹ ਮਾਰਨ ਲਗਦੇ। ਗੁਰਮੇਲ ਦੀ ਕੋਈ ਭੈਣ ਨਹੀਂ ਸੀ। ਜਲਕੁਰ ਹੁਰੀ ਦੋ ਭੈਣਾਂ ਸਨ। ਦੂਜੀ ਦੇ ਕੁੜੀਆਂ ਹੀ ਕੁੜੀਆਂ ਸਨ। ਉਹ ਤਾਂ ਆਪ ਮੁੰਡੇ ਨੂੰ ਤਰਸਦੇ। ਹਾਂ, ਭੀਖੀ ਵਾਲਿਆਂ ਦੇ ਦੋ ਮੁੰਡੇ ਸਨ। ਉਹਨਾਂ ਨਾਲ ਗੁਰਮੇਲ ਦੀ ਉਂਜ ਨਹੀਂ ਬਣਦੀ ਸੀ। ਕੋਈ ਆਉਣ-ਜਾਣ ਨਹੀਂ ਸੀ। ਨਾ ਗੁਰਮੇਲ ਉਹਨਾਂ ਦੇ ਜਾਂਦਾ ਸੀ ਅਤੇ ਨਾ ਭੀਖੀ ਵਾਲੇ ਤਿੰਨੇ ਭਰਾਵਾਂ ਵਿਚੋਂ ਕਦੇ ਕੋਈ ਹਮੀਰਗੜ੍ਹ ਆਇਆ ਸੀ। ਸ਼ਿਆਮੇ ਨੇ ਜ਼ਰੂਰ ਭੀਖੀ ਵਾਲਿਆਂ ਨਾਲ ਆਉਣ-ਜਾਣ ਕਰ ਲਿਆ ਸੀ। ਤੇ ਫੇਰ ਕੀ ਪਤਾ, ਭੀਖੀ ਵਾਲੇ ਆਪਣਾ ਮੁੰਡਾ ਉਹਨਾਂ ਨੂੰ ਦੇਣਗੇ ਵੀ ਕਿ ਨਹੀਂ।

 

. ਜਲਕੁਰ ਦੀ ਭੈਣ ਉਹ ਤੋਂ ਖਾਸੀ ਵੱਡੀ ਸੀ। ਉਹਦੇ ਤਿੰਨੇ ਕੁੜੀਆਂ ਸਨ। ਤਿੰਨੇ ਵਿਆਹੀਆਂ- ਵਰੀਆਂ ਸਨ। ਵੱਡੀ ਕੁੜੀ ਦੇ ਅਗਾਂਹ ਕਈ ਮੁੰਡੇ ਸਨ। ਜਲਕੁਰ ਦੀ ਨਿਗਾਹ ਓਥੇ ਸੀ। ਉਹ ਭਾਣਜੀ ਦਾ ਮੁੰਡਾ ਲੈ ਕੇ ਰਾਜ਼ੀ ਸੀ। ਪਰ ਗੁਰਮੇਲ ਦਾ ਅੰਦਰਲਾ ਨਹੀਂ ਮੰਨਦਾ ਸੀ। ਉਹਦਾ ਮਨ ਸੀ ਕਿ ਘਰ ਦਾ ਮਾਲਕ ਉਸਦੇ ਖੂਨ ਵਿਚੋਂ ਹੋਵੇ ਕੋਈ। ਉਹਦੀ ਕੋਈ ਭੈਣ ਨਹੀਂ ਸੀ। ਨਾ ਕੋਈ ਮਾਸੀ-ਭੂਆ। ਭੀਖੀ ਵਾਲੇ ਵੀ ਬਿਗਾਨਾ ਖੂਨ ਸੀ, ਭਜਨੇ ਦੇ ਸਹੁਰੇ। ਪਰ ਨੇੜੇ ਦੀ ਰਿਸ਼ਤੇਦਾਰੀ ਓਹੀ ਸੀ । ਭੀਖੀ ਵਾਲਿਆਂ ਦਾ ਅੱਵਲ ਤਾਂ ਮੁੰਡਾ ਦੇਣ ਦਾ ਕੋਈ ਯਕੀਨ ਨਹੀਂ ਸੀ। ਪਰ ਜੇ ਉਹ ਦੇ ਵੀ ਦਿੰਦੇ ਤਾਂ ਜਲਕੁਰ ਨੂੰ ਪਸੰਦ ਨਹੀਂ ਸੀ। ਉਹ ਚਾਹੁੰਦੀ ਸੀ, ਉਹਦੇ ਆਪਣੇ ਪਾਸਿਓਂ ਹੋਵੇ ਕੋਈ ਜਿਹੜਾ ਇਸ ਘਰ ਦਾ ਮਾਲਕ ਬਣੇ।

 

ਗੱਲ ਕਿਧਰੇ ਵੀ ਸਿਰੇ ਨਹੀਂ ਲਗਦੀ ਸੀ।

 

ਰਾਮ ਸਵੇਰੇ ਸਵੇਰੇ ਦੁੱਧ ਦਾ ਗਜਾ ਕਰਨ ਪਿੰਡ ਵਿਚ ਆਉਂਦਾ। ਚਾਲੀ-ਪੰਜਾਹ ਘਰ ਸਨ। ਉਹ ਦੋ ਘੰਟਿਆਂ ਵਿਚ ਹਵਾ ਵਾਂਗ ਫਿਰ ਜਾਂਦਾ। ਨਾਲ ਇਕ ਹੋਰ ਮੁੰਡਾ ਰਖਦਾ ਸੀ। ਮਖਣੀ ਦਾ ਗਜਾ ਵੀ ਉਹ ਕਰਦੇ। ਇਕ ਡੋਲਣੇ ਵਿਚ ਮਖਣੀ ਪਵਾਉਂਦੇ ਜਾਂਦੇ। ਦੁੱਧ ਦੀਆਂ ਦੋ ਬਾਲਟੀਆਂ ਭਰ ਜਾਂਦੀਆਂ। ਇਕ ਦਿਨ ਜਲਕੁਰ ਪਿੰਡ ਵਿਚ ਕਿਸੇ ਕੰਮ ਕਿਸੇ ਦੇ ਘਰ ਗੇੜਾ ਮਾਰਨ ਗਈ। ਰਾਮ ਉਹਨੂੰ ਟੱਕਰ ਗਿਆ। ਪਿਓ ਦੀ ਮੌਤ ਤੋਂ ਬਾਅਦ ਉਹ ਕੋਈ ਖਾਸ ਘਰ ਨਹੀਂ ਆਇਆ ਸੀ। ਓਧਰਲੇ ਪਾਸੇ ਦੇ ਘਰਾਂ ਦਾ ਗਜਾ ਵੀ ਨਾ ਕਰਦਾ। ਜਲਕੁਰ ਉਹਨੂੰ ਬਾਂਹੋਂ ਫੜ ਕੇ ਜ਼ਬਰਦਸਤੀ ਘਰ ਲੈ ਆਈ। ਉਹ ਨਹੀਂ-ਨਹੀਂ ਕਰਦਾ ਸੀ। ਪਰ ਉਹ ਤਾਂ ਜਿਵੇਂ ਧੂਹ ਕੇ ਉਹਨੂੰ ਘਰ ਲੈ ਆਈ ਹੋਵੇ। ਰਾਜਾ ਕਰਨ ਵਾਲੇ ਦਸ ਕੁ ਘਰ ਹੀ ਬਾਕੀ ਰਹਿੰਦੇ ਸਨ। ਡੋਲਣਾ ਮਖਣੀ ਦਾ ਤੇ ਇਕ ਭਰੀ ਬਾਲਟੀ ਦੁੱਧ ਦੀ ਦੇ ਕੇ ਰਾਮ ਨੇ ਦੂਜੇ ਨੂੰ ਮੁੰਡੇ ਨੂੰ ਡੇਰੇ ਭੇਜ ਦਿੱਤਾ। ਆਪ ਉਹ ਚਾਚੀ ਕੋਲ ਬੈਠ ਗਿਆ। ਗੁਰਮੇਲ ਖੇਤ ਨੂੰ ਗਿਆ ਹੋਇਆ ਸੀ। ਪਾਲੀ

 

ਤੇ ਸੀਰੀ ਵੀ ਘਰ ਨਹੀਂ ਸਨ। ਉਹ ਗੱਲਾਂ ਕਰਨ ਲੱਗੇ। ਚਾਚੀ ਹੰਝੂ ਡੋਲ੍ਹਣ ਲੱਗੀ, ”ਸ਼ਿਆਮਾ ਤਾਂ ਫੌਜ ‘ਚ ਐ, ਤੂੰ ਡੇਰੇ ਜਾ ਬੈਠਾ ਭਾਈ, ਸਾਡਾ ਦੱਸ ਕੌਣ ਐ?”

 

‘‘ਮੇਰਾ ਵੀ ਕੌਣ ਐ, ਚਾਚੀ। ਚਾਚੇ ਦੇ ਅਵੈੜੇ ਸੁਭਾਅ ਨੇ ਸਾਨੂੰ ਘਰੋਂ ਕੱਢਿਆ ਨਹੀਂ ਤਾਂ ਸਭ ਕੁੱਛ मी।’

 

”ਤੂੰ ਹੁਣ ਆ ਜਾ ਘਰ। ਛੱਡ ਡੇਰੇ ਦਾ ਖਹਿੜਾ। ਵਿਆਹ ਕਰਵਾ ਲੈ। ਜੁਆਕ ਜੰਮ, ਘਰ ਰਾਹਾਂ

 

ਤੁਰੇ ।’

 

‘‘ਮੇਰਾ ਤਾਂ ਮੁੜਨਾ ਔਖੈ। ਜੇ ਸ਼ਿਆਮੇ ਦਾ ਕੁੱਛ ਹੋ ‘ਜੇ ਤਾਂ ਠੀਕ ਐ।’

 

”ਕਿਉਂ ਤੇਰਾ ਕਿਉਂ ਔਖੈ? ਚਾਚਾ ਤੇਰਾ ਉਹ ਨ੍ਹੀ ਰਿਹਾ ਹੁਣ। ਤੂੰ ਆ ਜਾ।”

 

”ਮੈਂ ਤਾਂ ਐਂ ਈ ਠੀਕ ਆਂ, ਚਾਚੀ।”

 

”ਕਿਉਂ, ਫਸਣਾ ਨ੍ਹੀ ਚਾਹੁੰਦਾ ਜੰਜਾਲ ‘ਚ?”

 

”ਬੱਸ ਕਿਮੇਂ ਸਮਝ ਲੈ, ਚਾਚੀ। ਸ਼ਿਆਮੇ ਦਾ ਕੁੱਛ ਕਰੀਏ ਆਪਾਂ।”

 

ਮੈਂ ਤਾਂ ਕਹਿਨੀ ਆਂ, ਹੋਜੇ ਉਹਦਾ। ਪਰ ਫੌਜੀ ਨੂੰ ਔਖੈ ਭਾਈ। ਸਭ ਨੱਕ ਮਾਰਦੇ ਨੇ।”

 

” ”ਨਹੀਂ ਚਾਚੀ, ਇਹ ਗੱਲ ਤਾਂ ਨ੍ਹੀ। ਫੌਜੀ ਕਿਹੜਾ ਵਿਆਹੇ ਨ੍ਹੀ ਹੁੰਦੇ। ਐਨੀ ਜ਼ਮੀਨ ਐ ਆਪਣੇ

 

ਕੋਲ।`

 

”ਜ਼ਮੀਨ ਤਾਂ ਠੀਕ ਐ ਭਾਈ। ਪਰ ਬਹੂ ਕਿੱਥੇ ਰਹੂ? ਫੌਜੀ ਨੂੰ ਸਾਲ ‘ਚ ਇਕ ਵਾਰੀ ਛੁੱਟੀ ਮਿਲਦੀ ਐ, ਕਦੇ ਨਹੀਂ। ਛੁੱਟੀ ਵੀ ਕੀ ਇਕ ਡੂਢ ਮ੍ਹੀਨੇ ਦੀ ਉਹ ਵੀ।’’

 

”ਬਹੂ ਤੇਰੇ ਕੋਲ ਰਹੂਗੀ, ਚਾਂਚੀ। ਫੌਜੀ ਘਰਈਏ ਕੀ ਹੁੰਦੇ ਨ੍ਹੀ, ਨਾਲ ਲੈ ਜਾਂਦੇ ਐ ਕਹਿੰਦੇ- ਕੁਆਟਰ ਮਿਲਦੈ।”

 

”ਹਾਲੇ ਤਾਈ ਤਾਂ ਪੁੱਛਿਆ ਨ੍ਹੀ ਕਿਸੇ ਨੇ ਉਹਨੂੰ ਸਾਕ ਨੂੰ। ਐਦੂੰ ਪਿੱਛੋਂ ਕੌਣ ਆਊਗਾ ਹੁਣ।”

 

”ਐਇਉਂ ਕਰ ਚਾਚੀ, ਤੂੰ ਚਾਚੇ ਨੂੰ ਹੋਰ ਵਿਆਹ ਲੈ।” ਰਾਮ ਮਖ਼ੌਲਾਂ ਉੱਤੇ ਆ ਗਿਆ।

 

“ਲੈ ਹੁਣ ਇਹਦੀ ਉਮਰ ਐ ਕੋਈ ਵਿਆਹ ਦੀ? ਇਕ ਵਾਰੀ ਵਿਆਹ ਕਰਾ ਕੇ ਕੀ ਰੰਗ ਲਾ ‘ਤਾ, ਬਈ ਹੁਣ ਦੂਜਾ ਕਰਾ ਕੇ ਲਾਦੂਗਾ। ਇਹਦੀ ਤਾ ਗਈ ਗੱਲ ਕੋਹਾਂ ਦੂਰ।” ਜਲਕੁਰ ਨੇ ਹਉਕਾ ਲਿਆ।

 

”ਫੇਰ ਚਾਚੀ?”

 

”ਮੈਂ ਤਾਂ ਹੁਣ ਹੋਰ ਸੋਚਦੀ ਆਂ। ਤੇਰਾ ਚਾਰਾ ਵੀ ਫ਼ਿਕਰ ਕਰਦਾ ਹੁੰਦੈ। ਬਈ ਕਿਸੇ ਦਾ ਮੁੰਡਾ ਪੱਲੇ ਪਵਾ ਲੀਏ। ਹੋਰ ਫੇਰ ਕੀ ਕਰਾਂਗੇ, ਤੂੰ ਤਾਂ ਮੰਨਦਾ ਨ੍ਹੀ। ਸ਼ਿਆਮੇ ਦਾ ਵਿਆਹ ਨ੍ਹੀ ਹੋਣਾ।”

 

ਰਾਮ ਦੀਆਂ ਅੱਖਾਂ ਚੌੜੀਆਂ ਹੋ ਗਈਆ। ਬੁੱਲ੍ਹ ਫ਼ਰਕਣ ਲੱਗੇ। ਉਹਨੇ ਇਹ ਕੀ ਸੁਣ ਲਿਆ ਸੀ? ਉਹ ਬੋਲਿਆਂ ਨਹੀਂ। ਜਿਵੇਂ ਅਣ ਸੁਣੀ ਕਰ ਦਿੱਤੀ ਹੋਵੇ । ਉੱਠ ਖੜ੍ਹਾ। ਆਖਿਆ, ਚੰਗਾ ਚਾਚੀ, ਜਾਨਾਂ ਮੈਂ ਤਾਂ। ਬਾਬਾ ‘ਡੀਕਦਾ ਹੋਊ। ਸੋਚੂ, ਪਤਾ ਨ੍ਹੀ ਕਿੱਥੇ ਬਹਿ ਗਿਆ ਜਾ ਕੇ।’

 

“ਚੰਗਾ ਭਾਈ ਰਾਮ । ਗੇੜਾ ਮਾਰ ਕੇ ਜਾਇਆ ਕਰ। ਐਂ ਪਿੰਡ ‘ਚ ਆ ਕੇ ਘਰ ਕੋਲ ਦੀ ਲੰਘ ਜਾਨੈ, ਚੰਗਾ ਨ੍ਹੀ ਲਗਦਾ। ਚਾਚਾ ਤੈਨੂੰ ਪਸਿੰਦ ਨ੍ਹੀ. ਨਾ ਸਈ। ਮੇਰੀ ਖ਼ਾਤਰ ਆ ਜਿਆ ਕਰ। ਹੋਰ ਦੱਸ ਕੌਣ ਐ ਮੇਰਾ?” ਜਲਕੁਰ ਨੇ ਫੇਰ ਅੱਖਾਂ ਭਰ ਲਈਆਂ।

 

”ਚੰਗਾ ਆਇਆ ਕਰੂੰ।” ਰਾਮ ਦੁੱਧ ਵਾਲੀ ਬਾਲਟੀ ਚੁੱਕ ਕੇ ਕਾਹਲੇ ਕਦਮੀਂ ਘਰੋਂ ਬਾਹਰ ਹੋ ਗਿਆ।

 

ਇਕ ਵਾਰ ਸ਼ਿਆਮੇ ਦੀ ਚਿੱਠੀ ਆਈ। ਇਹ ਰਾਮ ਦਾਸ ਦੇ ਨਾਂ ਡੇਰੇ ਦੇ ਪਤੇ ਉੱਤੇ ਸੀ। ਉਹਨੇ ਇਹ ਲੰਮੀ ਚਿੱਠੀ ਲਿਖਵਾ ਕੇ ਭੇਜੀ ਸੀ। ਚਿੱਠੀ ਦਾ ਸਾਰ ਇਹ ਸੀ ਕਿ ਚਾਚਾ ਇਕੱਲਾ ਦਸ ਕਿੱਲਿਆਂ ਦੀ ਪੈਦਾਵਾਰ ਖਾਂਦਾ ਹੈ। ਉਹਨਾਂ ਦੋਵਾਂ ਭਰਾਵਾਂ ਦਾ ਜ਼ਮੀਨ ਵਿਚ ਅੱਧ ਹੈ। ਪਹਿਲਾਂ ਤਾਂ ਕਦੇ ਉਹ ਬੋਲੇ ਨਹੀਂ ਸਨ ਕਿ ਚੱਲੋ, ਬਾਪੂ ਬੈਠਾ ਹੈ। ਉਹ ਬੀਮਾਰ ਰਹਿੰਦਾ ਹੈ। ਉਹਦੀ ਦਵਾਈ-ਬੂਟੀ ਉੱਤੇ ਪੈਸੇ ਲਗਦੇ ਹਨ। ਫੇਰ ਉਹਦੀ ਰੋਟੀ ਦਾ ਵੀ ਮਸਲਾ ਸੀ। ਹੁਣ ਬਾਪੂ ਨਹੀਂ ਹੈ ਤਾਂ ਚਾਚਾ ਇਕੱਲਾ ਕਿਉਂ ਸਾਰੀ ਜ਼ਮੀਨ ਦਾ ਮਾਲਕ ਅਖਵਾਵੇ? ਸ਼ਿਆਮ ਨੇ ਲਿਖਿਆ ਕਿ ਰਾਮ ਫਸਲ ਦਾ ਅੱਧ ਲਿਆ ਕਰੇ। ਇਹ ਵੀ ਲਿਖਿਆ ਕਿ ਜੇ ਉਹ ਅੱਧ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਟਾਲ-ਮਟੋਲ ਕਰਦਾ ਹੈ ਤਾਂ ਜ਼ਮੀਨ ਵੰਡਵਾ ਲੈਣੀ ਚਾਹੀਦੀ ਹੈ।

 

ਰਾਮ ਨੇ ਚਿੱਠੀ ਪੜ੍ਹੀ ਤੇ ਸੰਭਾਲ ਕੇ ਰੱਖ ਲਈ। ਉਹ ਕਈ ਦਿਨਾਂ ਤੱਕ ਸੋਚਦਾ ਰਿਹਾ ਕਿ ਕੀ ਕੀਤਾ ਜਾਵੇ। ਸ਼ਿਆਮੇ ਦੀਆਂ ਸਾਰੀਆਂ ਗੱਲਾਂ ਸਹੀ ਸਨ । ਪਰ ਰਾਮ ਲੰਮੀ ਸੋਚਦਾ ਸੀ। ਉਹਨੇ ਖੋਲ੍ਹ ਕੇ ਗੱਲਾਂ ਲਿਖੀਆਂ। ਦੱਸਿਆ ਕਿ ਚਾਚਾ-ਚਾਚੀ ਤਾਂ ਕਿਸੇ ਦਾ ਮੁੰਡਾ ਗੋਦ ਲੈਣ ਨੂੰ ਫਿਰਦੇ ਹਨ। ਜੇ ਉਹਨਾਂ ਨੇ ਅਜਿਹਾ ਕਰ ਲਿਆ ਤਾਂ ਬਹੁਤ ਮਾੜੀ ਗੱਲ ਹੋਵੇਗੀ। ਆਪਾਂ ਨੂੰ ਚਾਚਾ-ਚਾਚੀ ਨਾਲ ਮਿੱਠੇ-ਪਿਆਰੇ ਹੋ ਕੇ ਰਹਿਣਾ ਚਾਹੀਦਾ ਹੈ। ਜਦੋਂ ਚਾਚਾ-ਚਾਚੀ ਮਰ ਗਏ, ਫੇਰ ਸਾਰੀ ਦਸ ਕਿੱਲੇ ਆਪਣੀ ਹੀ ਹੈ। ਜੇ ਹੁਣ ਅੱਧ ਦੀ ਫਸਲ ਵਾਸਤੇ ਕਿਹਾ ਜਾਂ ਅੱਧੀ ਜ਼ਮੀਨ ਆਪਾਂ ਵੰਡਵਾ ਲਈ ਤਾਂ ਉਹ ਆਪਣੇ ਵਾਲੇ ਪੰਜ ਕਿੱਲੇ ਖੇਹ-ਖਰਾਬ ਕਰ ਦੇਣਗੇ। ਜੀਹਨੂੰ ਮਰਜ਼ੀ ਦੇਣ, ਆਪਣਾ ਉਹਨਾਂ ਉੱਤੇ ਕੋਈ ਜ਼ੋਰ ਨਹੀਂ ਚੱਲਣਾ।

 

ਸ਼ਿਆਮ ਦੀ ਮੋੜਵੀ ਚਿੱਠੀ ਆਈ। ਉਹ ਰਾਮ ਦੀ ਗੱਲ ਮੰਨ ਗਿਆ ਸੀ। ਉਹਨੂੰ ਆਸ ਸੀ ਕਿ ਇਕ ਦਿਨ ਉਹਦਾ ਵਿਆਹ ਜ਼ਰੂਰ ਹੋਵੇਗਾ। ਵਿਆਹ ਹੋਵੇਗਾ ਤਾਂ ਬੱਚੇ ਵੀ ਹੋਣਗੇ। ਉਹਦੇ ਬੱਚੇ ਦਸ ਕਿੱਲਿਆਂ ਦੇ ਮਾਲਕ ਬਣ ਜਾਣਗੇ। ਜੇ ਚਾਚਾ-ਚਾਚੀ ਪੰਜ ਕਿੱਲੇ ਲੈ ਕੇ ਬਹਿ ਗਏ ਤਾਂ ਇਹ ਜ਼ਮੀਨ ਦੂਜੇ ਹੱਥਾਂ ਵਿਚ ਚਲੀ ਜਾਵੇਗੀ। ਕਿਸੇ ਦੇ ਵੀ ਹੱਥ ਜਾਵੇ, ਉਹਨਾਂ ਦੇ ਖਾਨਦਾਨ ਵਿਚ ਤਾਂ ਰਹੇਗੀ ਨਹੀਂ। ਉਹਨੇ ਰਾਮ ਨੂੰ ਸਗੋਂ ਸ਼ਾਬਾਸ਼ ਲਿਖ ਕੇ ਭੇਜੀ। ਲਿਖਿਆ ਕਿ ਭਾਈ, ਤੂੰ ਸਿਆਣਾ ਹੈਂ। ਉਮਰ ਵਿਚ ਚਾਹੇ ਛੋਟਾ ਸਹੀ, ਪਰ ਅਕਲ ਵਿਚ ਵੱਡਾ ਹੈਂ। ਫੇਰ ਵੀ ਪੜ੍ਹਿਆ-ਲਿਖਿਆ ਹੈਂ। ਤੇ ਹੁਣ ਵਿਦਵਾਨ ਵੀ ਬਣ ਗਿਆ ਕਿਉਂ ਜੋ ਸਾਧਾਂ-ਸੰਤਾਂ ਦੀ ਸੰਗਤ ਵਿਚ ਰਹਿੰਦਾ ਹੈਂ।

 

ਦੋਵਾਂ ਭਰਾਵਾਂ ਦੋ ਇਕ ਦੋ ਚਿੱਠੀ ਪੱਤਰ ਹੋਰ ਵੀ ਹੋਏ ਸਨ। ਰਾਮ ਹੁਣ ਨਿੱਤ ਸਵੇਰੇ ਘਰ ਆਉਂਦਾ। ਆਪਣੇ ਘਰੋਂ ਵੀ ਦੁੱਧ ਦਾ ਗ਼ਜਾ ਲੈ ਕੇ ਜਾਂਦਾ ਤੇ ਮਖਣੀ ਵੀ। ਉਹਨਾਂ ਦੇ ਘਰ ਵੱਲ ਦੇ ਜਿਹੜੇ ਘਰਾਂ ਨੂੰ ਇਤਰਾਜ਼ ਸੀ ਕਿ ਡੇਰੋਂ ਵਾਲੇ ਉਹਨਾਂ ਦਿਓਂ ਦੁੱਧ ਕਿਉਂ ਨਹੀਂ ਲੈ ਕੇ ਜਾਂਦੇ, ਉਹ ਉਹਨਾਂ ਦੇ ਘਰੀਂ ਵੀ ਰਾਜੇ ਨੂੰ ਜਾਣ ਲੱਗਿਆ। ਗਜਾ ਲੈਣ ਆਇਆ, ਉਹ ਆਪਣੇ ਘਰ ਪੈਰ ਮਲ ਕੇ ਜਾਂਦਾ। ਆਨੀਂ-ਬਹਾਨੀਂ ਚਾਚੀ ਦੀ ਸੁੱਖ-ਸਾਂਦ ਪੁੱਛ ਜਾਂਦਾ। ਚਾਚੇ ਨਾਲ ਵੀ ਗੱਲਾਂ ਕਰਦਾ। ਕੋਈ ਵੀ ਗੱਲ ਨਾ ਹੁੰਦੀ ਤਾਂ ਵੀ ਬੋਲਦਾ। ਹੋਰ ਨਹੀਂ ਤਾਂ ਮੌਸਮ ਦੀ ਗੱਲ ਹੀ ਕਰਦਾ।

 

ਗੁਰਮੇਲ ਤੇ ਜਲਕੁਰ ਨੇ ਰਿਸ਼ਤੇਦਾਰੀ ਵਿਚੋਂ ਕੋਈ ਜੁਆਕ ਲਿਆਉਣ ਦਾ ਵਿਚਾਰ ਛੱਡ ਦਿੱਤਾ। ਉਹਨਾਂ ਨੂੰ ਜਦੋਂ ਇਹ ਸਮਝ ਆਈ ਕਿ ਬੱਚਾ ਗੋਦ ਲਏ ਤੋਂ ਸ਼ਿਆਮਾ ਤੇ ਰਾਮ ਝੱਟ ਆਪਣੀ ਅੱਧੀ ਜ਼ਮੀਨ ਵੰਡਵਾ ਲੈਣਗੇ ਤਾਂ ਉਹਨਾਂ ਦੇ ਭੱੜਕ ਦੇ ਕੇ ਕੰਨ ਖੁੱਲ੍ਹ ਗਏ। ਅੱਖਾਂ ਸਾਹਮਣੇ ਚਿੱਟਾ ਚਾਨਣ ਆ ਗਿਆ। ਕੀ ਲੈਣਾ ਹੈ ਉਹਨਾਂ ਨੇ ਬਿਗਾਨੀ ਕੋਈ ਔਲਾਦ ਘਰ ਲਿਆ ਕੇ? ਉਹਦਾ ਗੂੰਹ-ਮੂਤ ਸਾਂਭਣਗੇ। ਕੀ ਪਤਾ, ਉਹ ਕਿਹੋ ਜਿਹਾ ਨਿਕਲੇਗਾ ਵੱਡਾ ਹੋ ਕੇ। ਗੁਰਮੇਲ ਕਹਿੰਦਾ ਸੀ, ਆਪਣੇ ਭਤੀਜੇ ਜਦੋਂ ਵੱਸ ਵਿਚ ਨਹੀਂ ਰਹੇ ਤਾਂ ਬਿਗਾਨਾ ਕੋਈ ਉਹਦਾ ਮਿੱਤ ਕਦੋਂ ਬਣਨ ਲੱਗਿਆ ਹੈ। ਉਹ ਚਿੱਤ ਵਿਚ ਕਹਿੰਦਾ, ਭਤੀਜੇ ਵੀ ਤਾਂ ਉਹਦੇ ਆਪਣੇ ਪੁੱਤ ਸਨ। ਔਹ ਗਏ, ਸੱਤ-ਬਿਗਾਨਿਆਂ ਵਾਂਗ। ਹੁਣ ਉਹ ਦਸ ਕਿੱਲੇ ਦੀ ਪੈਦਾਵਾਰ ਇਕੱਲੇ ਖਾਂਦੇ ਹਨ। ਹੱਥ ਖੁੱਲ੍ਹਾ ਰਹਿੰਦਾ ਹੈ। ਮੌਜਾਂ ਕਰਦੇ ਹਨ। ਸੰਤੋਖ ਤੇ ਪਾਲੀ ਕਮਾਈ ਵੀ ਤਾਂ ਕਿੰਨੀ ਕਰਦੇ ਨੇ। ਫੇਰ ਪੰਜ ਕਿੱਲਿਆਂ ਉੱਤੇ ਕਿਸੇ ਨੇ ਸੀਰੀ ਵੀ ਨਹੀਂ ਰਲਣਾ।

 

ਦੋਵੇਂ ਧਿਰਾਂ ਨੂੰ ਆਪਣਾ-ਆਪਣਾ ਪਾਲਾ ਮਾਰਦਾ ਸੀ। ਦੋਵੇਂ ਧਿਰਾਂ ਇਕ-ਦੂਜੇ ਦੇ ਬਹੁਤ ਨੇੜੇ ਹੋ ਗਈਆਂ। ਜਦੋਂ ਕਿ ਦੋਵੇਂ ਧਿਰਾਂ ਦੇ ਮਨਾਂ ਵਿਚ ਅੰਦਰਖਾਤੇ ਫ਼ਰਕ ਬਹੁਤ ਸਪੱਸ਼ਟ ਹੋ ਗਿਆ। ਹੁਣ ਸ਼ਿਆਮ ਚਾਚੇ ਗੁਰਮੇਲ ਨੂੰ ਸਿੱਧੀ ਚਿੱਠੀ ਲਿਖਦਾ। ਰਾਮ ਨੂੰ ਅੱਡ ਚਿੱਠੀ ਲਿਖਦਾ ਸੀ। ਉਹਨੂੰ ਹੋਰ ਗੱਲਾਂ ਲਿਖਦਾ ਸੀ, ਚਾਚੇ ਨੂੰ ਹੋਰ ਗੱਲਾਂ।

 

8 :

 

ਅਗਲੀ ਛੁੱਟੀ ਸ਼ਿਆਮ ਪਿੰਡ ਆਇਆ ਤਾਂ ਉਹਦਾ ਓਹੀ ਵੱਡਾ ਕਾਲਾ ਟਰੰਕ ਕੱਪੜਿਆਂ ਨਾਲ ਭਰਿਆ ਹੋਇਆ ਸੀ। ਛੇ ਥੋਤਲਾਂ ਰਮ ਦੀਆਂ ਸਨ। ਅੱਧੇ ਕੱਪੜੇ ਉਹਦੇ ਆਪਣੇ ਸਨ ਅਤੇ ਅੱਧੇ ਦੂਜਿਆਂ ਲਈ ਨਵੇਂ ਲਿਆਂਦੇ ਹੋਏ। ਮੋਢੇ ਏਅਰਬੈਗ ਸੀ, ਉਹ ਵੀ ਨਿੱਕ-ਸੁੱਕ ਨਾਲ ਤੁਸਿਆ ਹੋੲਆ। ਟਰੰਕ ਚੁੱਕਣ ਲਈ ਉਹ ਬੁਢਲਾਡੇ ਤੋਂ ਮਜ਼ਦੂਰ ਲੈ ਕੇ ਆਇਆ ਸੀ। ਫੌਜੀ ਵਰਦੀ ਪਹਿਨੀ ਹੋਈ। ਉਹ ਜਦੋਂ ਗੱਡੀਓਂ ਉੱਤਰਿਆ, ਪਲੇਟ ਫਾਰਮ ਦੇ ਬੈਂਚ ਉੱਤੇ ਹੀ ਆਪਣਾ ਸਾਮਾਨ ਰੱਖ ਲਿਆ। ਸਵੇਰ ਦੇ ਨੌ ਕੁ ਵਜੇ ਦਾ ਵਕਤ ਸੀ। ਪਹਿਲਾਂ ਉਹਨੇ ਰੇੜ੍ਹੀ ਵਾਲੇ ਤੋਂ ਚਾਹ ਦਾ ਕੱਪ ਪੀਤਾ। ਫੇਰ ਨਲਕੇ ਤੋਂ ਹੱਥ-ਮੂੰਹ ਧੋ ਲਿਆ। ਕੇਸ ਵਾਹੇ ਤੇ ਦਾੜ੍ਹੀ ਬੰਨ੍ਹ ਲਈ। ਏਅਰਬੈਗ ਵਿਚੋਂ ਸ਼ੀਸ਼ਾ ਕੱਢ ਕੇ ਪਗੜੀ ਦੁਬਾਰਾ ਬੰਨ੍ਹੀ। ਮੁੱਛਾਂ ਨੂੰ ਵੱਟ ਦਿੱਤਾ। ਅੱਖਾਂ ਵਿਚ ਗਹਿਰਾਈ ਘੱਟ ਸੀ। ਗੱਡੀ ਦੇ ਲੰਮੇ ਸਫਰ ਨੇ ਉਹਨੂੰ ਖਾਸਾ ਥਕਾ ਦਿੱਤਾ ਸੀ। ਏਅਰਬੈਗ ਵਿਚੋਂ ਰਮ ਦੀ ਪੌਣੀ ਬੋਤਲ ਕੱਢ ਕੇ ਪਲਾਸਟਿਕ ਦੇ ਗਿਲਾਸ ਵਿਚ ਉਹਨੇ ਪੈੱਗ ਪਾਇਆ ਤੇ ਨਲਕੇ ਤੋਂ ਪਾਣੀ ਦੀ ਉਂਜਲ ਪਾ ਕੇ ਦੋ ਘੁੱਟਾਂ ਭਰੀਆਂ। ਸ਼ਰਾਬ ਤਿੱਖੀ ਸੀ। ਅੰਦਰ ਚੀਰਦੀ ਤੁਰੀ ਜਾਂਦੀ। ਉਹਦੇ ਏਅਰਬੈਗ ਵਿਚ ਸਲੂਣੀਆਂ ਪਕੌੜੀਆਂ ਦਾ ਲਿਫਾਫਾ ਵੀ ਸੀ। ਬਾਕੀ ਬਚਦਾ ਪੈੱਗ ਉਹਨੇ ਸੰਘੋ ਥੱਲੇ ਸੁੱਟਿਆ ਤੇ ਪਕੌੜੀਆਂ ਨਾਲ ਮੂੰਹ ਸੁਆਦ ਕਰ ਲਿਆ। ਮਾਘ-ਫੱਗਣ ਦੀ ਕਾਟਵੀਂ ਠੰਡ ਸੀ। ਦੂਜਾ ਪੈੱਗ ਉਹਨੇ ਨਾਲ ਦੀ ਨਾਲ ਹੀ ਲੈ ਲਿਆ। ਇਸ ਵਾਰ ਸ਼ਰਾਬ ਕੌੜੀ ਨਹੀਂ ਲੱਗੀ। ਪਕੌੜੀਆਂ ਹੋਰ ਸੁਆਦ ਸਨ। ਉਹ ਬੈਂਚ ਉੱਤੇ ਹੀ ਬੈਠ ਗਿਆ। ਬੋਤਲ ਦਾ ਕਾਰਕ ਪੂਰਾ ਫਿੱਟ ਕਰਕੇ ਏਅਰਬੈਗ ਵਿਚ ਪਾ ਲਿਆ। ਗਿਲਾਸ ਧੋ ਕੇ ਵੀ। ਪਕੌੜੀਆਂ ਦਾ ਲਿਫਾਫਾ ਖਾਲੀ ਕਰ ਕੇ ਬੈਂਚ ਪਿੱਛੇ ਸੁੱਟ ਦਿੱਤਾ। ਨਸ਼ਾ ਖਿੜਨ ਲੱਗਿਆ। ਉਹਨੂੰ ਆਪਣੀਆਂ ਲੱਤਾਂ ਹਲਕੀਆਂ ਹਲਕੀਆਂ ਲੱਗ ਰਹੀਆਂ ਸਨ। ਪੈਰਾਂ ਵਿਚ ਫੁਰਤੀ ਭਰਦੀ ਜਾ ਰਹੀ ਸੀ। ਮੋਢਿਆਂ ਦੀ ਥਕਾਵਟ ਪਤਾ ਨਹੀਂ ਕਿਧਰ ਉੱਡ ਗਈ। ਧੁੱਪ ਪੀਲੀ-ਪੀਲੀ ਦਿਸਣ ਲੱਗੀ। ਪਲੇਟਫਾਰਮ ਉੱਤੇ ਖੜ੍ਹੇ ਰੁੱਖਾਂ ਦੇ ਪੱਤੇ ਹੋਰ ਰਹੇ-ਹਰੇ ਲਗਦੇ ਸਨ। ਉਹਦਾ ਜੀਅ ਸੀ, ਉਹ ਪਹਿਲਾਂ ਭੀਖੀ ਜਾਵੇ। ਅੱਜ ਦੀ ਰਾਤ ਕੱਟ ਕੇ ਕੱਲ੍ਹ ਨੂੰ ਹਮੀਰਗੜ੍ਹ ਆ ਜਾਵੇਗਾ। ਉਹ ਭੀਖੀ ਜਾਣ ਦੀਆਂ ਵਿਉਂਤਾਂ ਬਣਾਉਣ ਲੱਗਿਆ। ਬੱਸਾਂ-ਠੇਲੇ ਉਹਦੇ ਸਾਹਮਣੇ ਬਹੁਤ ਸੁਸਤ-ਰਫਤਾਰ ਸਨ। ਉਹ ਤਾਂ ਬੱਸ ਕਿਸੇ ਪੰਛੀ ਵਾਂਗ ਉੱਡ ਕੇ ਭੀਖੀ ਪਹੁੰਚ ਜਾਣਾ ਚਾਹੁੰਦਾ ਸੀ। ਬਠਿੰਡੇ ਵੱਲੋਂ ਜਦੋਂ ਗੱਡੀ ਆਈ ਸੀ, ਪਲੇਟ ਫਾਰਮ ਉੱਤੇ ਕਿੰਨੀ ਗਹਿਮਾ ਗਹਿਮੀ ਸੀ। ਅਨੇਕਾਂ ਬੰਦੇ ਗੱਡੀ ਚੜ੍ਹੇ ਸਨ, ਅਨੇਕਾਂ ਬੰਦੇ ਗੱਡੀਓਂ ਉੱਤਰੇ ਸਨ। ਰੇੜ੍ਹੀ ਵਾਲਿਆਂ ਦੀਆਂ ਤਿੱਖੀਆਂ ਆਵਾਜ਼ਾਂ ਸਨ। ਲੋਕਾਂ ਦੀ ਭੀੜ ਦਾ ਰੌਲਾ ਸੀ। ਹੁਣ ਪਲੇਟਫਾਰਮ ਉੱਤੇ ਇਕ ਵੀ ਬੰਦਾ ਕਿਧਰੇ ਤੁਰਦਾ-ਫਿਰਦਾ ਨਜ਼ਰ ਨਹੀਂ ਆ ਰਿਹਾ ਸੀ। ਰੇੜ੍ਹੀ ਵਾਲ਼ੇ ਸਭ ਕਦੋਂ ਦੇ ਜਾ ਚੁੱਕੇ ਸਨ। ਹੁਣ ਤਾਂ ਬੱਸ ਬੈਂਚ ਉੱਤੇ ਬੈਠਾ ਇਕੱਲਾ ਉਹ ਆਪ ਸੀ ਜਾਂ ਭਾਬੀ ਤੇਜੋ ਦਾ ਹੁਸੀਨ ਤਸੱਵਰ।

 

ਜਿੰਦਾ ਲਾ ਕੇ ਟਰੰਕ ਉਹਨੇ ਸਟੇਸ਼ਨ-ਮਾਸਟਰ ਦੇ ਕਮਰੇ ਵਿਚ ਰੱਖ ਦਿੱਤਾ ਤੇ ਏਅਰਬੈਗ ਮੋਢੇ ਲਟਕਾ ਕੇ ਮੰਡੀ ਵੱਲ ਨਿਕਲ ਗਿਆ। ਬੰਦਾ ਲੱਭਿਆ, ਜਿਹੜਾ ਟਰੰਕ ਚੁੱਕ ਕੇ ਹਮੀਰਗੜ੍ਹ ਤੱਕ ਲਿਜਾ ਸਕਦਾ ਹੋਵੇ, ਭੀਖੀ ਜਾਣ ਦਾ ਇਰਾਦਾ ਉਹਨੇ ਬਦਲ ਲਿਆ ਸੀ। ਸੋਚਿਆ ਹੋਵੇਗਾ, ਕਿੱਥੇ ਉਹ ਐਡੇ ਵੱਡੇ ਟਰੰਕ ਨੂੰ ਚੁੱਕੀ ਫਿਰੇਗਾ, ਪਿੰਡ ਦੋ ਰਾਤਾਂ ਰਹਿ ਕੇ ਫੇਰ ਭੀਖੀ ਆ ਜਾਵੇਗਾ। ਐਡੀ ਕੀ ਕਾਹਲ ਹੈ। ਭੀਖੀ ਤਾਂ ਜਾਣਾ ਹੀ ਜਾਣਾ ਹੈ। ਉਹਨੇ ਅਕਲ ਕੀਤੀ, ਨਾਲੇ ਚੰਗਾ ਨਹੀਂ ਲੱਗਦਾ ਕਿ ਬੰਦਾ ਆਵੇ ਤੇ ਆਪਣੇ ਘਰ ਜਾਣ ਦੀ ਥਾਂ ਪਹਿਲਾਂ ਕਿਧਰੇ ਹੋਰ ਪਾਸੇ ਹੀ ਤੁਰ ਜਾਵੇ। ਕੀ ਕਹੇਗੀ ਚਾਚੀ। ਕੀ ਕਹੇਗਾ ਚਾਚਾ। ਰਾਮ ਵੀ ਕੀ

 

ਸੋਚੇਗਾ। ਉਹਨੂੰ ਪਹਿਲਾਂ ਆਪਣੇ ਘਰ ਜਾਣਾ ਚਾਹੀਦਾ ਹੈ।B.CO

 

ਸਟੇਸ਼ਨ ਤੋਂ ਤੁਰਨ ਵੇਲੇ ਉਹਨੇ ਆਪਣੇ ਏਅਰਬੈਗ ਵਿਚੋਂ ਬੋਤਲ ਤੇ ਗਿਲਾਸ ਕੱਢਿਆ ਅਤੇ ਨਲਕੇ ਤੋਂ ਪਾਣੀ ਲੈ ਕੇ ਇਕ ਪੈੱਗ ਪੀਤਾ। ਇਕ ਪੈੱਗ ਮਜ਼ਦੂਰ ਨੂੰ ਵੀ ਦੇ ਦਿੱਤਾ। ਮਜ਼ਦੂਰ ਖੁਸ਼ ਹੋ ਗਿਆ ਤੇ ਟਪੂਸੀਆਂ ਮਾਰਦਾ ਟਰੰਕ ਸਿਰ ਉੱਤੇ ਚੁੱਕ ਕੇ ਤੁਰਨ ਲੱਗਿਆ। ਪਲੇਟਫਾਰਮ ਤੋਂ ਹੀ ਮਜ਼ਦੂਰ ਨੇ ਟਰੰਕ ਉੱਤੇ ਏਅਰਬੈਗ ਵੀ ਰਖਵਾ ਲਿਆ। ਸ਼ਿਆਮ ਰਖਦਾ ਨਹੀਂ ਸੀ। ਆਖ ਰਿਹਾ ਸੀ, ”ਥੱਲੇ ਨਾ ਸਿੱਟ ਦੀਂ, ਦੇਖੀਂ। ਗਾਲਦੇਂ ਗੰਢੇ।”

 

ਪਿੱਠ ਪਿੱਛੋਂ ਚੜ੍ਹਦੇ ਸੂਰਜ ਦੀ ਤੇਜ਼ ਧੁੱਪ ਪਿੰਡੇ ਵਿਚ ਸੂਈਆਂ ਚੁਭੋਣ ਲੱਗੀ। ਸ਼ਿਆਮ ਅੱਗੇ-ਅੱਗੇ ਤੇ ਮਜਦੂਰ ਬੰਦਾ ਉਹਦੇ ਪਿੱਛੇ-ਪਿੱਛੇ, ਉਹ ਤੇਜ਼ ਤੁਰ ਰਹੇ ਸਨ। ਖੇਤਾਂ ਵਿਚ ਕਣਕਾਂ ਚੁੱਪ-ਚਾਪ ਆਕਾਸ਼ ਵੱਲ ਝਾਕ ਰਹੀਆਂ ਸਨ। ਕਿਧਰੇ ਕੋਈ ਬੱਦਲ ਨਹੀਂ ਸੀ। ਕਿਧਰੇ ਆਵਾਜ਼ਾਂ ਵੀ ਨਹੀਂ ਸਨ। ਦੋ ਬੰਦੇ ਹਮੀਰਗੜ੍ਹ ਤੋਂ ਪੈਰੀਂ ਤੁਰੇ ਆਉਂਦੇ ਮਿਲੇ। ਦੋਵਾਂ ਨੇ ਸ਼ਿਆਮੇ ਨੂੰ ਸਿਆਣਿਆ ਨਹੀਂ। ਉਹ ਉਹਨਾਂ ਵੱਲ ਗਹੁ ਨਾਲ ਨਹੀਂ ਝਾਕਿਆ ਸੀ। ਕਿਸੇ ਦੂਜੀ ਪੱਤੀ ਦੇ ਹੋਣਗੇ ਜਾਂ ਕੀ ਪਤਾ, ਉਹ ਹਮੀਰਗੜ੍ਹ ਦੇ ਹੀ ਸਨ ਜਾਂ ਕਿਸੇ ਹੋਰ ਪਿੰਡ ਦੇ। ਉਹ ਦਸ ਕੁ ਮਿੰਟ ਚੁੱਪ-ਚਾਪ ਤੁਰੇ ਗਏ। ਫੇਰ ਸ਼ਿਆਮ ਉਹਨੂੰ ਗੱਲਾਂ ਪੁੱਛਣ ਲੱਗਿਆ। ਉਹਦਾ ਪਿੰਡ ਕਿਹੜਾ ਹੈ? ਕੌਣ ਹੁੰਨੈ? ਸਾਰੀਆਂ ਗੱਲਾਂ ਪੁੱਛ ਕੇ ਫੇਰ ਸ਼ਿਆਮ ਉਹਨੂੰ ਆਪਣੇ ਬਾਰੇ ਦੱਸਣ ਲੱਗ ਪਿਆ। ਮਜ਼ਦੂਰ ਬੰਦਾ ਉਹਦੀ ਗੱਲ ਦਾ ਦਿਲਚਸਪੀ ਨਾਲ ਹੁੰਗਾਰਾ ਭਰਦਾ। ਉਹਦੇ ਹੱਸਣ ਨਾਲ ਹੱਸ ਪੈਂਦਾ, ਉਹਦੇ ਗੰਭੀਰ ਹੋਣ ਨਾਲ ਗੰਭੀਰ ਹੋ ਜਾਂਦਾ। ਮਜ਼ਦੂਰ ਬੰਦਾ ਮੋੜਵਾਂ ਸਵਾਲ ਕੋਈ ਨਹੀਂ ਕਰਦਾ ਸੀ। ਲੱਗਦਾ ਸੀ, ਜਿਵੇਂ ਫੌਜੀ ਆਪਣੀਆਂ ਗੱਲਾਂ ਆਪਣੇ ਆਪ ਨੂੰ ਹੀ ਸੁਣਾ ਰਿਹਾ ਹੋਵੇ। ਸਿਆਮ ਨੇ ਦੱਸਿਆ ਕਿ ਉਹਦੀ ਐਨੀ ਤਨਖਾਹ ਹੈ, ਸਾਰੀ ਦੀ ਸਾਰੀ ਪੈਨਸ਼ਨ ਵਾਂਗ ਹੈ। ਖਾਣ-ਪੀਣ ਸਰਕਾਰ ਦਾ ਤੇ ਵਰਦੀ ਸਰਕਾਰ ਦੀ ਪਾੜੀਦੀ ਹੈ। ਉਹਨੇ ਇਹ ਵੀ ਦੱਸਿਆ ਕਿ ਉਹ ਦੋ ਭਰਾ ਹਨ। ਛੋਟਾ ਭਰਾ ਸਾਧ ਹੋ ਗਿਆ। ਹੁਣ ਦਸ ਕਿੱਲਿਆਂ ਦਾ ਮਾਲਕ ਉਹ ਇੱਕਲਾ ਹੀ ਹੈ। ਚਾਚਾ-ਚਾਚੀ ਹਨ, ਉਹਨਾਂ ਦੇ ਕੋਈ ਔਲਾਦ ਨਹੀਂ। ਇਹ ਕਿ ਉਹ ਹਾਲੇ ਛੜਾ ਹੀ ਹੈ। ਉਹਨੇ ਇਹ ਸਭ ਇਸ ਆਸ ਨਾਲ ਕਿਹਾ ਸੀ ਤਾਂ ਕਿ ਮਜ਼ਦੂਰ ਬੰਦਾ ਕਿਸੇ ਜੱਟ ਨੂੰ ਉਹਦੀ ਦੱਸ ਪਾਵੇ । ਪਤਾ ਹੀ ਨਹੀਂ ਲੱਗਿਆ, ਗੱਲਾਂ ਕਰਦਿਆਂ ਉਹਨਾਂ ਨੂੰ ਕਦੋਂ ਪਿੰਡ ਦਿੱਸਣ ਲੱਗ ਪਿਆ। ਕਿੱਕਰਾਂ, ਬੇਰੀਆਂ ਤੇ ਟਾਹਲੀਆਂ ਦੇ ਝੁੰਡ ਵਿਚੋਂ ਉਹ ਪਤਾ ਨਹੀਂ ਕਦੋਂ ਪਾਰ ਹੋਏ ਤੇ ਫੇਰ ਪਿੰਡ ਤਾਂ ਸਾਹਮਣੇ मी।

 

ਘਰ ਲਿਜਾ ਕੇ ਸ਼ਿਆਮੇ ਨੇ ਮਜ਼ਦੂਰ ਬੰਦੇ ਨੂੰ ਇਕ ਪੈੱਗ ਹੋਰ ਦਿੱਤਾ। ਆਪ ਵੀ ਲੈ ਲਿਆ ਤੇ ਪੈਸੇ ਦੇ ਦਿੱਤੇ। ਰੋਟੀ ਪੱਕ ਰਹੀ ਸੀ। ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਸੀ। ਮਜ਼ਦੂਰ ਨੇ ਰੋਟੀ ਵੀ ਖਾ ਲਈ ਤੇ ਚਲਿਆ ਗਿਆ। ਜਾਂਦਾ ਹੋਇਆ ਉਹ ਸ਼ਿਆਮ ਵੱਲ ਮੋਹ ਤੇ ਹਸਰਤ ਭਰੀਆਂ ਅੱਖਾਂ ਨਾਲ ਝਾਕ ਕੇ ਗਿਆ मी।

 

”ਪਹਿਲਾਂ ਰੋਟੀ ਖਾ ਲੈ ਸ਼ਿਆਮ ਵੇ। ਭੁੱਖ ਲੱਗੀ ਹੋਊਗੀ। ਫੇਰ ਪਿਛਲੇ ਪਹਿਰ ਨ੍ਹਾ-ਧੋ ਲੀਂ । ਪਾਣੀ ਤੱਤਾ ਕਰਦੂੰਗੀ।” ਜਲਕੁਰ ਨੇ ਪਿਆਰ ਨਾਲ ਕਿਹਾ!

 

ਟਰੰਕ ਤੇ ਏਅਰਬੈਗ ਅੰਦਰ ਸਬਾਤ ਵਿਚ ਰੱਖ ਕੇ ਪਹਿਲਾਂ ਉਹਨੇ ਵਰਦੀ ਲਾਹੀ। ਸਾਦੇ ਕੱਪੜੇ ਪਹਿਨ ਲਏ। ਚਾਚੀ ਦੀ ਗੱਲ ਮੰਨ ਕੇ ਰੋਟੀ ਖਾ ਲਈ। ਖੱਟੀ ਲੱਸੀ ਰੱਜ ਕੇ ਪੀਤੀ। ਵਿਹੜੇ ਦੀ ਧੁੱਪ ਵਿਚ ਮੰਜਾ ਡਾਹ ਕੇ ਪੈ ਗਿਆ। ਉਹਨੂੰ ਥਕੇਵਾਂ ਚੜ੍ਹਿਆ ਹੋਇਆ ਸੀ। ਪੈਂਦਾ ਹੀ ਸੌਂ ਗਿਆ। ਉਹਦੇ ਮੂੰਹ ਨੂੰ ਮੱਖੀਆਂ ਚਿੰਬੜਦੀਆਂ। ਉਹ ਵਾਰ-ਵਾਰ ਹੱਥ ਮਾਰਦਾ। ਪਰ ਮੱਖੀਆਂ ਤੰਗ ਕਰਨੋਂ ਨਹੀਂ ਹੱਟਦੀਆਂ ਸਨ। ਉਹ ਆਪਣੀਆਂ ਅੱਖਾਂ ਉੱਤੇ ਕੂਹਣੀ ਦੀ ਓਟ ਕਰਕੇ ਪੈਂਦਾ ਤਾਂ ਕਿ ਚਿਹਰਾ ਢਕਿਆ ਜਾਵੇ ਤੇ ਮੱਖੀਆਂ ਦੂਰ ਰਹਿਣ। ਪਰ ਨੀਂਦ ਗੂੜ੍ਹੀ ਹੋਈ ਤੋਂ ਕੂਹਣੀ ਪਰ੍ਹੇ ਹਟ ਜਾਂਦੀ ਤੇ ਮੱਖੀਆਂ ਮੂੰਹ ਉੱਤੇ ਫੇਰ ਆ ਬੈਠਦੀਆਂ।

 

ਜਲਕੁਰ ਨੇ ਇੰਜ ਮੁੰਡੇ ਨੂੰ ਬੇਚੈਨ ਹੁੰਦੇ ਦੇਖਿਆ ਤਾਂ ਇਕ ਪਤਲਾ ਖੇਸ ਚੁੱਕ ਕੇ ਉਹਦੇ ਉੱਤੇ ਦੇ ਦਿੱਤਾ। ਓਧਰੋਂ ਸਿਰ ਤੇ ਪੈਂਦ ਵੱਲੋਂ ਪੈਰਾਂ ਦੇ ਅੰਗੂਠੇ ਢਕ ਦਿੱਤੇ । ਹੁਣ ਉਹ ਆਰਾਮ ਨਾਲ ਪਿਆ ਹੋਇਆ ਸੀ।

 

ਆਂਢਣਾਂ-ਗੁਆਂਢਣਾਂ ਘਰ ਆਉਂਦੀਆਂ ਤਾਂ ਪੁੱਛਦੀਆਂ, ‘ਕੁੜੇ ਜਲਕੁਰੇ, ਕੌਣ ਪਿਐ ਵਿਹੜੇ ‘ਚ ਇਹ? ਗੁਰਮੇਲ ਸੂੰ ਐਂ? ਚਿੱਤ ਢਿੱਲਾ ਐ ਕੁੱਛ?”

 

ਉਹ ਸਿਆਮੇ ਦਾ ਨਾਂ ਲੈਂਦੀ ਤਾਂ ਅਗਲੀ ਆਖਣ ਲੱਗਦੀ, ”ਚੰਗਾ ਕੁੜੇ, ਸ਼ੁਕਰ ਐ। ਛੁੱਟੀ ਆਇਆ ਹੋਊਗਾ। ਮਿਲਜੂਗਾ ਸਾਰੇ ਭੈਣਾਂ-ਭਰਾਮਾਂ ਨੂੰ। ਖਾ-ਪੀ ਜੁਗਾ ਦੋ ਦਿਨ ਦੁੱਧ-ਘਿਓ। ਫੌਜੀਆਂ ਨੂੰ ਤਾਂ ਮਸਾਂ ਮਿਲਦੀ ਐ ਛੁੱਟੀ।’

 

ਪਿਛਲੇ ਪਹਿਰ ਦੀ ਚਾਹ ਦਾ ਵੇਲਾ ਸੀ। ਜਲਕੁਰ ਨੇ ਪਾਣੀ ਤੱਤਾ ਹੋਣ ਨੂੰ ਟੋਕਣੀ ਚੁੱਲ੍ਹੇ ਧਰੀ ਹੋਈ ਸੀ। ਪਾਥੀਆਂ ਦੀ ਅੱਗ ਸੀ। ਸ਼ਿਆਮ ਉੱਠਿਆ ਤੇ ਏਧਰ-ਓਧਰ ਅੱਖਾਂ ਮਲਕੇ ਝਾਕਣ ਲੱਗਿਆ। ਕੰਧਾਂ ਦੇ ਪਰਛਾਵੇਂ ਢਲ ਰਹੇ ਸਨ। ਉਹਦੇ ਮੰਜੇ ਦੀ ਪੈਂਦ ਵੱਲੋਂ ਛਾਂ ਉਹਦੇ ਵੱਲ ਵਧੀ ਆ ਰਹੀ ਸੀ । ਉਹਨੂੰ ਬੈਠਾ ਦੇਖ ਕੇ ਚਾਚੀ ਕੋਈ ਕੰਮ-ਧੰਦਾ ਵਿੱਚੇ ਛੱਡਦੀ ਉਹਦੇ ਕੋਲ ਆਈ ਤੇ ਪੁੱਛਣ ਲੱਗੀ, ”ਸੌਂ ਲਿਆ ਭਾਈ?”

 

”ਹਾਂ ਚਾਚੀ, ਬੜੀ ਨੀਂਦ ਆਈ।’ ਉਹਨੇ ਬਾਹਾਂ ਉਤਾਂਹ ਚੁੱਕ ਕੇ ਅਗਵਾੜੀ ਭੰਨੀ।

 

”ਚਾਹ ਪੀਏਂਗਾ ਕਿ ਦੁੱਧ ਲਾਹ ਦਿਆਂ ਤੋੜੀ ‘ਚੋਂ?”

 

”ਤੌੜੀ ਦਾ ਦੁੱਧ ਆਹਾ! ਚਾਹ ਦਾ ਕੀਹ ਐ, ਚਾਚੀ। ਚਾਹ ਨਾਲ ਤਾਂ ਨਿੱਤ ਕਾਲਜਾ ਫੂਕੀਂਦੈ। ਦੁੱਧ ਲਿਆ। ਇਹ ਸੂਹਾ ਸੂਹਾ ਤੌੜੀ ਦਾ ਦੁੱਧ ਪੰਜਾਬ ਤੋਂ ਬਿਨਾ ਹੋਰ ਕਿਧਰੇ ਨੀ ਮਿਲਦਾ, ਸਾਰੇ ਜਹਾਨ ਅੰਦਰ।”

 

ਨ੍ਹਾਉਣ ਤੋਂ ਪਹਿਲਾਂ ਉਹਨੇ ਟਰੰਕ ਖੋਲ੍ਹਿਆ। ਚਾਚੀ ਨੂੰ ਸੂਟ ਦਾ ਕੱਪੜਾ ਤੇ ਗਰਮ ਲੋਈ ਕੱਢ ਕੇ ਦਿੱਤੀ। ਚਾਚੇ ਲਈ ਪਤਲੀ ਮਲਮਲ ਦੀ ਪੱਗ, ਕੁੜਤੇ ਦਾ ਕੱਪੜਾ, ਚਾਰਖਾਨੇ ਦਾ ਚਾਦਰਾ ਤੇ ਬਰਾਂਡੀ। ਇਹ ਬਰਾਂਡੀ ਪਾ ਕੇ ਪੋਹ-ਮਾਘ ਦੂਰ ਰਹਿੰਦਾ ਸੀ। ਚਾਚੀ ਨੇ ਚੁੱਪ ਕਰ ਕੇ ਸਭ ਕੁਝ ਫੜ ਲਿਆ ਤੇ ਸ਼ਿਆਮ ਨੂੰ ਮਿੱਠੀਆਂ-ਮਿੱਠੀਆਂ ਅਸੀਸਾਂ ਦੇਣ ਲੱਗੀ। ਕਹਿ ਰਹੀ ਸੀ, ”ਮੈਂ ਤਾਂ ਹੱਥ ਬੰਨ੍ਹਦੀ ਆਂ, ਰੱਬ ਤੈਨੂੰ ਐਨੀ ਈ ਸੋਹਣੀ ਬਹੂ ਦੇਵੇ।”

 

ਗੁਰਮੇਲ ਖੇਤੋਂ ਕੱਖਾਂ ਦੀ ਭਰੀ ਲੈ ਕੇ ਆਇਆ ਤਾਂ ਸ਼ਿਆਮ ਨੂੰ ਵਿਹੜੇ ਵਿਚ ਬੈਠਾ ਦੇਖ ਕੇ ਖੜ੍ਹੇ ਦਾ ਖੜਾ ਰਹਿ ਗਿਆ। ਭਰੀ ਉਹਨੇ ਕੁਤਰੇ ਵਾਲੀ ਮਸ਼ੀਨ ਕੋਲ ਸੁੱਟ ਦਿੱਤੀ ਸੀ। ਸ਼ਿਆਮ ਮੰਜੇ ਤੋਂ ਉੱਠਿਆ . ਤੇ ਉੱਚੇ ਸੁਰ ਵਿਚ ਸਤਿ ਸ੍ਰੀ ਅਕਾਲ ਬੁਲਾਈ। ਦੋਵਾਂ ਨੇ ਹੱਥ ਮਿਲਾਇਆ ਤੇ ਇਕ-ਦੂਜੇ ਦੀ ਰਾਜ਼ੀ-ਖੁਸ਼ੀ ਪੁੱਛਣ ਲੱਗੇ। ਮੰਜੇ ‘ਤੇ ਬੈਠ ਕੇ ਉਹਨਾਂ ਨੇ ਹੋਰ ਗੱਲਾਂ ਵੀ ਕੀਤੀਆਂ।

 

ਜਲਕੁਰ ਕਹਿੰਦੀ, ”ਭਾਈ ਸ਼ਿਆਮ, ਦਿਨ ਥੋੜਾ ਈ ਰਹਿ ਗਿਆ। ਗੱਲਾਂ ਫੇਰ ਕਰ ਲਿਓ। ਪਹਿਲਾਂ ਨ੍ਹਾ ਲੈ। ਅੱਜਕਲ ਦੇ ਦਿਨਾਂ ਦਾ ਕੁੱਛ ਨ੍ਹੀ, ਫੋਰੇ ‘ਚ ਦੀ ਮੁੱਕ ਜਾਂਦੈ ਜੈਖਾਣਾ।” ਉਹਨੇ ਬਾਲਟੀ ਵਿਚ ਟੋਕਣੀ ਉਲਟਾ ਦਿੱਤੀ। ਇਕ ਹੋਰ ਬਾਲਟੀ ਠੰਡੇ ਪਾਣੀ ਦੀ ਭਰ ਕੇ ਕੋਲ ਰੱਖ ਦਿੱਤੀ। ਲਾਈਫ-ਬੁਆਏ ਦਾ ਸਾਬਣ ਤੇ ਸਰ੍ਹੋਂ ਦਾ ਤੇਲ ਕੌਲੀ ਵਿਚ ਪਾ ਕੇ ਧਰ ਦਿੱਤਾ । ਤੌਲੀਆ ਉਹ ਆਪਣਾ ਰੱਖਦਾ ਹੁੰਦਾ। ਫੌਜ ਵਿਚ ਜਾ ਕੇ ਐਨੀ ਕੁ ਸੂੰਹ ਤਾਂ ਉਹਨੂੰ ਆ ਗਈ ਸੀ। ਉਹ ਕੇਸੀਂ ਵੀ ਨ੍ਹਾ ਲਿਆ। ਚਾਚੀ ਨੇ ਚਾਹ ਬਣਾਈ ਤੇ ਉਹ ਚਾਚਾ-ਭਤੀਜਾ ਕੋਲ-ਕੋਲ ਬੈਠ ਕੇ ਚਾਹ ਪੀਣ ਲੱਗੇ। ਚਾਚੀ ਵੀ ਆਪਣੀ ਬਾਟੀ ਲੈ ਕੇ ਉਹਨਾਂ ਕੋਲ ਆ ਬੈਠੀ। ਉਹ ਖੁਸ਼ ਸੀ ਕਿ ਇਸ ਵਾਰ ਦੀ ਛੁੱਟੀ ਉਹ ਚੰਗੇ ਰੌਂ ਵਿਚ ਗੱਲਾਂ ਕਰ ਰਹੇ ਹਨ। ਦੋਵਾਂ ਦੇ ਮੱਥਿਆਂ ਉੱਤੇ ਵੱਟ ਨਹੀਂ ਹਨ। ਸ਼ਿਆਮ ਇਸ ਵਾਰ ਦੋ ਸਾਲਾਂ ਬਾਅਦ ਛੁੱਟੀ ਆਇਆ ਸੀ।

 

ਆਥਣ ਨੂੰ ਸੀਰੀ ਵੀ ਆ ਗਿਆ। ਗੁਰਮੇਲ ਨੇ ਪੈਸੇ ਦੇ ਕੇ ਉਹਦੇ ਹੱਥ ਮਜ਼੍ਹਬੀ-ਵਿਹੜਿਓਂ ਕੁੱਕੜ ਮੰਗਵਾ ਲਿਆ। ਘਰ ਲਿਆ ਕੇ ਸੰਤੋਖ ਨੇ ਹੀ ਕੁੱਕੜ ਵੱਢਿਆ ਤੇ ਛਿੱਲ ਲਿਆ। ਤੇ ਫੇਰ ਗੁਰਮੇਲ ਨੇ ਸ਼ਿਆਮ ਨੂੰ ਨਾਲ ਲਾ ਕੇ ਕੁੱਕੜ ਚੀਰ ਲਿਆ। ਚੁੱਲ੍ਹੇ ‘ਤੇ ਮਾਸ ਰਿੱਝਣ ਦੀ ਸਲੂਣੀ ਗੰਧ ਘਰ ਵਿਚ ਫੈਲਣ ਲੱਗੀ ਤਾਂ ਸ਼ਿਆਮ ਨੇ ਨਵੀਂ ਬੋਤਲ ਖੋਲ੍ਹ ਲਈ। ਚਾਚਾ-ਭਤੀਜਾ ਵਰਾਂਢੇ ਵਿਚ ਬੈਠ ਕੇ ਪੀਣ ਲੱਗੇ। ਉਹ ਸੰਤੋਖ ਨੂੰ ਵੀ ਕੌਲੀ ਦਿੰਦੇ।

 

ਸ਼ਿਆਮ ਜਦੋਂ ਸਵੇਰੇ ਆਇਆ ਸੀ, ਜਲਕੁਰ ਨੇ ਓਦੋਂ ਹੀ ਬੀਹੀ ਵਿਚ ਤੁਰੇ ਜਾਂਦੇ ਇਕ ਬੰਦੇ ਹੱਥ ਡੇਰੇ ਨੂੰ ਸੁਨੇਹਾ ਭੇਜ ਦਿੱਤਾ ਸੀ ਕਿ ਰਾਮ ਆ ਜਾਵੇ। ਰਾਮ ਬਾਬੇ ਦੇ ਕੰਮ ਕਿਧਰੇ ਗਿਆ ਹੋਵੇਗਾ ਜਾਂ ਡੇਰੇ ਦੇ ਕੰਮਾਂ ਵਿਚੋਂ ਹੀ ਉਹਨੂੰ ਵਿਹਲ ਨਹੀਂ ਮਿਲੀ ਹੋਵੇਗੀ, ਉਹ ਖਾਸਾ ਦਿਨ-ਛਿਪੋ ਜਿਹੇ ਘਰ ਆਇਆ। ਉਹਨਾਂ ਨੂੰ ਪੀਂਦੇ ਦੇਖਕੇ ਰਾਮ ਨੇ ਸਿਰ ਵਾਲੇ ਦੁਪੱਟੇ ਦਾ ਲੜ ਨੱਕ ਮੂਹਰੇ ਕਰ ਲਿਆ। ਬੋਲਿਆ, ”ਕਰ ‘ਤੀ মুন্তু?”

 

‘‘ਆਜਾ, ਤੂੰ ਵੀ ਲੈ ਲੈ।’ ਗੁਰਮੇਲ ਨੇ ਕਿਹਾ।

 

“ਬੱਸ ਚਾਚਾ, ਲਓ ਰੰਗ। ਥੋਨੂੰ ਈ ਸੁਭਾਗੀ ਹੋਵੇ ਇਹ ਚੀਜ਼। ਰਾਮ ਨੇ ਸ਼ਿਆਮ ਨਾਲ ਹੱਥ ਮਿਲਾਇਆ ਤੇ ਪਰ੍ਹਾਂ ਹੋ ਕੇ ਹੋਰ ਮੰਜੇ ਉੱਤੇ ਬੈਠ ਗਿਆ।

 

”ਕਿਹੜਾ ਕਿਸੇ ਨੂੰ ਪਤਾ ਲੱਗਦੈ। ਸੰਤੋਖ ਤਾਂ ਆਪਣੇ ਘਰ ਦਾ ਬੰਦਾ ਐ।” ਗੁਰਮੇਲ ਨੇ ਕੱਚ ਦਾ ਗਿਲਾਸ ਤੇ ਬੋਤਲ ਚੁੱਕੀ।

 

”ਨਾਂਹ, ਇਹ ਹੋਈ ਨ੍ਹੀਂ ਸਕਦਾ। ਇਹ ਰਾਖਸ਼ਾਂ ਦੀ ਚੀਜ਼ ਐ। ਸਾਡੇ ਕੰਮ ਦੀ ਨ੍ਹੀਂ।’

 

”ਤਾਂ ਅਸੀਂ ਰਾਖਸ਼ ਹੋ ‘ਗੇ, ਤੂੰ ਦੇਵਤਾ ਬਣ ਗਿਆ।” ਗੁਰਮੇਲ ਨੇ ਪੈੱਗ ਪਾਇਆ ਤੇ ਵਿਚ ਪਾਣੀ ਮਿਲਾ ਕੇ ਸ਼ਿਆਮ ਨੂੰ ਫੜਾ ਦਿੱਤਾ। ਕਹਿੰਦਾ, ‘’ਚੰਗਾ ਭਾਈ ਰਾਮਦਾਸਾ, ਅਸੀਂ ਤਾਂ ਰਾਖਸ਼ ਚੰਗੇ ਆਂ। ਤੂੰ ਦੇਵਤਾ ਸਈ ਭਾਈ।’’

 

ਸਾਰੇ ਖਿਣ-ਖਿਣ ਕਰ ਕੇ ਹੱਸਣ ਲੱਗੇ। ਰਾਮ ਦੇ ਨੱਕ ਉੱਤੇ ਅਜੇ ਵੀ ਕੱਪੜਾ ਸੀ। ਗੁਰਮੇਲ ਨੇ ਸੰਤੋਖ ਦੀ ਕੌਲੀ ਵਿਚ ਤਿੱਪ ਕੁ ਪਾਈ ਤੇ ਫੇਰ ਆਪ ਪੀ ਲਈ। ਰਾਮ ਦੇ ਆਉਣ ਕਰ ਕੇ ਸ਼ਿਆਮ ਦੀ ਅੱਧ- ਵਿਚਾਲੇ ਰਹਿ ਗਈ ਗੱਲ ਪੂਰੀ ਕਰਾਉਣ ਲਈ ਗੁਰਮੇਲ ਨੇ ਹੁੰਗਾਰਾ ਭਰਿਆ, ‘’ਹਾਂ ਬਈ ਫੇਰ ਕੀ ਕਹਿੰਦਾ ਤੇਰਾ ਸਾਅਬ?'”

 

”ਅੱਛਿਆ ਹਾਂ। ਸਾਅਬ ਖੁਸ਼ ਹੋ ਗਿਆ ਭਾਈ। ਪੁੱਛਣ ਲੱਗਿਆ, ਤੁਮ ਕਿਤਨੇ ਦਿਨ ਕੀ ਛੁੱਟੀ ਮਾਂਗਤਾ? ਮੈਂ ਕਿਹਾ, ਦੋ ਮ੍ਹੀਨੇ ਕਰ ਦਿਓ ਜੀ। ਬੋਲਿਆ, ਤੁਮਾਰੀ ਸ਼ਾਦੀ ਹੋ ਚੁਕੀ? ਮੈਂ ਕਿਹਾ, ਨਹੀਂ ਜੀ। ਬੋਲਿਆ, ਫੇਰ ਇਤਨੀ ਛੁੱਟੀ ਤੁਮਾਰੇ ਕਿਸ ਕਾਮ? ਮੈਂ ਕਿਹਾ, ਘਰ ‘ਚ ਚਾਚਾ-ਚਾਚੀ ਨੇ, ਭਾਈ ਐ, ਹੋਰ ਸਾਕ-ਸਕੀਰੀ ‘ਚ ਵੀ ਜਾਣਾ ਹੁੰਦੈ ਜੀ। ਬੋਲਿਆ, ਜਾਓ, ਏਕ ਮਹੀਨਾ ਕਾਫ਼ੀ । ਤੇ ਫੇਰ ਮੇਰੇ ਮੋਢੇ ਉੱਤੇ ਛਟੀ ਮਾਰੀ, ”ਇਸ ਵਾਰ ਸ਼ਾਦੀ ਕਰਾ ਕੇ ਲੌਟਨਾ।‘’

 

ਸ਼ਾਦੀ ਦੇ ਨਾਂ ਉੱਤੇ ਸਾਰੇ ਚੁੱਪ ਹੋ ਗਏ। ਹੱਸੇ ਨਹੀਂ। ਘਰ ਵਿਚ ਵਿਆਹ ਦਾ ਮਸਲਾ ਗੰਭੀਰ ਸੀ। ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਸੀ। ਚਾਚਾ-ਚਾਚੀ ਕਿਸੇ ਜੱਟ ਦੀ ਕੁੜੀ ਮੱਲੋਮੱਲੀ ਕਿਥੋਂ ਚੁੱਕ ਲਿਆਉਣ?

 

ਤੇ ਫੇਰ ਸੰਤੋਖ ਨੇ ਕਣਕ ਦੀਆਂ ਗੱਲਾਂ ਛੇੜ ਲਈਆਂ। ਉਹ ਇਸ ਵਾਰ ਦੀ ਚੰਗੀ ਫਸਲ ਬਾਰੇ ਚਾਂਭਲ-ਚਾਂਭਲ ਦੱਸ ਰਿਹਾ ਸੀ। ਆਖਦਾ ਸੀ, ”ਐਤਕੀਂ ਤਾਂ ਪੂਰਾ ਰੰਗ-ਭਾਗ ਲੱਗਿਆ ਹੋਇਐ। ਐਨੀ ਵਧੀਆ ਫਸਲ ਪਹਿਲਾਂ ਕਿਸੇ ਸਾਲ ਨ੍ਹੀ ਹੋਈ। ਜੇ ਚੰਗਾ ਭਾਅ ਮਿਲ ਗਿਆ ਤਾਂ ਵਾਰੇ-ਨਿਆਰੇ ਹੋ ਜਾਣਗੇ ਭਾਈ।”

 

ਜਦੋਂ ਜ਼ਿਆਮ ਛੱਤ ਵੱਲ ਝਾਕ ਰਿਹਾ ਸੀ, ਰਾਮ ਦਾ ਪਰ੍ਹੇ ਮੂੰਹ ਸੀ ਤਾਂ ਗੁਰਮੇਲ ਨੇ ਸੰਤੋਖ ਨੂੰ ਅੱਖ ਮਾਰੀ ਤੇ ਸਿਰ ਮਾਰਿਆ। ਸੰਤੋਖ ਛੱਤੀ ਪੱਤਣਾਂ ਦਾ ਤਾਰੂ ਸੀ। ਸਮਝ ਗਿਆ। ਮੁੜ ਕੇ ਉਹਨੇ ਚੰਗੀ ਫਸਲ ਦੀ ਗੱਲ ਨਹੀਂ ਕੀਤੀ।

 

ਸ਼ਿਆਮ ਨੇ ਫੌਜ ਦੀ ਨਵੀ ਕਹਾਣੀ ਛੇੜ ਲਈ। ਜਲਕੁਰ ਮੀਟ ਦਾ ਛੰਨਾ ਭਰ ਕੇ ਲਿਆਈ, ਵਿਚ ਦੋ ਚਮਚੇ ਸਨ। ਆਖਣ ਲੱਗੀ, ‘ਅੱਜ ਬਣੀ ਐ ਨਾ ਗੱਲ ਤਾਂ, ਸਾਰਾ ਟੱਬਰ ‘ਕੱਠਾ ਬੈਠੈ1 ਬਲਾਈ ਚੰਗਾ ਲਗਦੈ।”

 

”ਹੋਰ ਭਾਈ, ਨਹੀਂ ਅਸੀ ਤਾਂ ਬੁੱਥ ਬਣੇ ਦੋਮੇਂ ਜੀਅ ਬੈਠੇ ਰਹਿਨੇ ਆਂ। ਤੂੰ ਭਰਤੀ ਜਾ ਹੋਇਆ, ਇਹ ਡੇਰੇ ਜਾ ਬੈਠਾ। ਅਸੀ ਤਾਂ ’ਕੱਲੇ ਰਹਿਗੇ ਭਾਈ।’ ਗੁਰਮੇਲ ਸ਼ਿਆਮ ਵੱਲ ਮੂੰਹ ਕਰ ਕੇ ਬੋਲਿਆ।

 

”ਨਹੀਂ ਚਾਚਾ, ਅਸੀ ਕਿਧਰ ਜਾਣੈ। ਐਥੇ ਈ ਆਂ ਥੋਡੇ ਕੋਲ। ਇਹ ਤਾਂ ਨਿੱਤ ਆ ਜਾਂਦਾ ਹੋਣੈ ਘਰੇ। ਮੈਂ ਛੁੱਟੀ ਆ ਕੇ ਥੋਡੇ ਕੋਲ ਈ ਰਹਿਨਾਂ।” ਸ਼ਿਆਮ ਨੇ ਕਿਹਾ।B.COM

 

”ਇਹ ਵੀ ਕਦੋਂ ਆਉਂਦੈ ਨਿੱਤ। ਮੇਰੇ ਹੁੰਦੇਂ ਤਾਂ ਆਇਆ ਨ੍ਹੀ ਕਦੇ। ਆਵਦੀ ਚਾਚੀ ਕੋਲ ਆਉਂਦਾ ਹੋਣੈ।” ਗੁਰਮੇਲ ਨਿੱਕਾ-ਨਿੱਕਾ ਹੱਸਿਆ।

 

ਉਹ ਓਥੇ ਹੀ ਖੜ੍ਹੀ ਸੀ। ਬੋਲੀ, ”ਨਾ ਭਾਈ, ਰਾਮ ਤਾਂ ਨਿੱਤ ਮਿਲ ਕੇ ਜਾਂਦੈ ਮੈਨੂੰ। ਐਮੇਂ ਕਹਿ ਦਿਆਂ। ਇਹਦਾ ਚਾਚਾ ਕਦੇ ਖੇਤ ਗਿਆ ਹੁੰਦੈ ਓਸ ਵੇਲੇ, ਕਦੇ ਘਰੇ ਹੁੰਦੈ।”

 

ਰਾਮ ਨੇ ਆਪਣੇ ਮੂੰਹ ਤੋਂ ਕੱਪੜਾ ਪਰ੍ਹੇ ਨਹੀਂ ਹਟਾਇਆ ਸੀ । ਉੱਠ ਖੜ੍ਹਾ। ਬੋਲਿਆ, ”ਤੁਸੀਂ ਤਾਂ ਖਾਸਾ ਕੁੱਛ ਕਰੀ ਬੈਠੇ ਓ। ਮੈਂ ਚਲਦਾਂ। ਚੰਗਾ ਸ਼ਿਆਮ, ਤੜਕੇ ਆਏਂਗਾ ਡੇਰੇ?'”

 

“ਹਾਂ, ਜ਼ਰੂਰ ਆਊਂ। ਤੜਕੇ ਜੰਗਲ-ਪਾਣੀ ਵੀ ਓਧਰ ਈ ਜਾਊਂ। ਤੇਰੇ ਕੋਲ ਈ ਪਿਊਂਗਾ ਚਾਹ।”

 

”ਤੂੰ ਰਾਮ ਹੁਣ ਕਿੱਧਰ ਜਾਨੈ? ਰੋਟੀ ਪਕਾਉਨੀਆਂ, ਖਾ ਕੇ ਜਾਈਂ। ਸਾਗ ਪਿਐ ਤੜਕੇ ਦਾ, ਇਹਨਾਂ ਆਲਾ ਕੁੱਛ ਨਾ ਖਾਈਂ, ਜੇ ਸੰਗੇਤ ਮੰਨਦੈਂ।”

 

”ਕੜਛੀ ਤਾਂ ਚਾਚੀ ਓਹੀ ਵਰਤੇਂਗੀ।’ ਰਾਮ ਨੇ ਕਿਹਾ ਤੇ ਸਾਰੇ ਹੱਸ ਪਏ। ਉਹ ਅਟਕਿਆ ਨਹੀਂ।

 

ਤੜਕੇ ਸਦੇਹਾਂ ਉੱਠ ਕੇ ਜ਼ਿਆਮ ਝਿੜੀ ਵਾਲੇ ਪਾਸੇ ਖੇਤਾਂ ਵਿਚ ਹੀ ਜੰਗਲ-ਪਾਣੀ ਗਿਆ। ਓਥੋਂ ਹੀ ਕਿਤੋਂ ਕਿੱਕਰ ਦੀ ਦਾਤਣ ਤੋੜ ਲਈ। ਡੇਰੇ ਦੇ ਨਲਕੇ ਉੱਤੇ ਦਾਤਣ-ਕੁਰਲਾ ਕਰ ਕੇ ਉਹ ਲੰਗਰ ਵਿਚ ਜਾ ਬੈਠਾ। ਰਾਮ ਨੇ ਉਹਦੇ ਲਈ ਦੁੱਧ ਵਿਚ ਚਾਹ-ਪੱਤੀ ਉਬਾਲ ਦਿੱਤੀ। ਲੱਪ ਭਰ ਕੇ ਖੰਡ ਦੀ ਪਾਈ। ਦੋ ‘ਚਮਚੇ ਦੇਸੀ ਘਿਓ ਦੇ ਵੀ। ਸ਼ਿਆਮ ਹੱਸ ਰਿਹਾ ਸੀ, ‘ਲਗਦੈ, ਐਤਕੀ ਦੀ ਛੁੱਟੀ ਭਾਰ ਵਧਾ ਕੇ ਜਾਊਂ। ਘਰੇ ਵੀ ਦੁੱਧ-ਘਿਓ, ਡੇਰੇ ਵੀ ਦੁੱਧ-ਘਿਓ। ਚਾਚੀ ਖੁਆਉਂਦੀ ਪਿਆਉਂਦੀ ਬਹੁਤ ਐ ਭਾਈ।’’

”ਕੀ ਖੁਆਉਂਦੀ-ਪਿਆਉਂਦੀ ਐ, ਸਾਰੀ ਜ਼ਮੀਨ ਦੇ ਮਾਲਕ ‘ਕੱਲੇ ਨ੍ਹੀ ਬਣੇ ਬੈਠੇ। ਕਿਥੋਂ ਆ ਗੇ ਕੁੱਕੜ?”

 

“ਓਏ, ਜਦੋਂ ਇਹ ਨਾ ਰਹੇ, ਸਾਰੀ ਆਪਣੀ ਐ, ਮੂਰਖਾ। ਚੁੱਪ ਕਰ ਜਾ।” ਸ਼ਿਆਮ ਨੇ ਆਲਾ- ਦੁਆਲਾ ਦੇਖ ਕੇ ਜਵਾਬ ਦਿੱਤਾ।

 

”ਉਹ ਤਾਂ ਮੈਂ ਸਮਝਦਾਂ, ਸ਼ਿਆਮ। ਪਰ ਕੀ ਪਤਾ ਸਾਲੇ ਕਦੋਂ ਤਾਈਂ ਬੈਠੇ ਰਹਿਣਗੇ। ਜੇ ਤੇਰਾ ਵਿਆਹ ਹੋ ਜੇ, ਫੇਰ ਠੀਕ ਬੈਠੇ ਕਹਾਣੀ। ਬਹੂ ਚਾਚੀ ਕੋਲ ਛੱਡਦੇਂ। ਕੋਈ ਜੁਆਕ ਹੋਜੇ।”

 

‘“ਹੁਣ ਨ੍ਹੀਂ ਸੁਣੀ ਕਦੇ ਗੱਲ ਕੋਈ ਕਿਧਰੋਂ ਜੁਆਕ ਲਿਆਉਣ ਦੀ?”

 

‘‘ਨਾਂਹ, ਹੁਣ ਤਾਂ ਚਾਚੀ ਚੁੱਪ ਜਾ ਰਹਿੰਦੀ ਐ। ਕਦੇ ਕਦੇ ਤੇਰੇ ਵਿਆਹ ਦੀ ਗੱਲ ਛੇੜਦੀ ਹੁੰਦੀ

 

भै।”

 

”ਕੀ ਕਰੀਏ ਜਾਰ, ਜੱਟ ਮੇਰਾ ਸਾਲਾ ਕੋਈ ਆਉਂਦਾ ਈ ਨ੍ਹੀਂ। ਫੌਜੀ ਕਰ ਕੇ ਮੈਨੂੰ ਬਿੱਜ ਪੈਂਦੀ ਐ।” ਫੇਰ ਕਹਿਣ ਲੱਗਿਆ, ”ਰਾਮ ਜਾਰ, ਤੂੰ ਕਰਾ ਲੈ ਵਿਆਹ। ਤੂੰ ਤਾਂ ਘਰੇ ਐਂ। ਤੈਨੂੰ ਤਾਂ ਹੋਜੂ ਸਾਕ।”

 

”ਮੈਨੂੰ ਕਿਮੇਂ ਹੋਜੂ। ਆਹ ਦੇਖ।’ ਉਹਨੇ ਆਪਣਾ ਤਿੰਨ ਉਂਗਲਾ ਹੱਥ ਕਾਲੀ ਕੰਬਲੀ ਦੀ ਬੁੱਕਲ ਵਿਚੋਂ ਬਾਹਰ ਕੱਢਿਆ।

 

ਫੇਰ ਉਹ ਹੋਰ ਗੱਲਾਂ ਕਰਨ ਲੱਗੇ। ਰਾਮ ਪੁੱਛ ਰਿਹਾ ਸੀ ਕਿ ਉਹ ਕਿੰਨੇ ਦਿਨਾਂ ਦੀ ਛੁੱਟੀ ਆਇਆ ਹੈ? ਅੱਜ ਕੱਲ੍ਹ ਕਿੱਥੇ ਹੈ? ਭੀਖੀ ਕਦੋਂ ਜਾਵੇਗਾ?

 

ਸ਼ਿਆਮ ਨੇ ਦੱਸਿਆ ਕਿ ਉਹ ਅੱਜ ਰੋਟੀ-ਟੁੱਕ ਖਾ ਕੇ ਦੁਪਹਿਰੇ ਹੀ ਭੀਖੀ ਨੂੰ ਜਾ ਰਿਹਾ ਹੈ। ਚਾਰ- ਪੰਜ ਦਿਨ ਓਥੇ ਰਹੇਗਾ। ਫੇਰ ਉਹਨੇ ਦੱਸਿਆ ਕਿ ਉਹ ਉਹਦੀ ਖਾਤਰ ਇਕ ਮੋਟਾ-ਭਾਰੀ ਕੰਬਲ ਲੈ ਕੇ ਆਇਆ ਹੈ। ਟਰੰਕ ਵਿਚ ਪਿਆ ਹੈ। ਭੀਖੀ ਤੋਂ ਮੁੜ ਕੇ ਆ ਕੇ ਉਹਨੂੰ ਦੇਵੇਗਾ। ਇਹ ਵੀ ਦੱਸਿਆ ਕਿ ਉਹਨੇ ਦਾ ਹੈ। ਇਹ ਨਹੀਂ ਦੱਸਿਆ ਕਿ ਭੀਪੀ ਵਾਲਿਆਂ ਲਈ ਕੀ ਚਾਚੇ ਤੇ ਚਾਚੀ ਲਈ ਕੀ ਲਿਆਂਦਾ ਹੈ। ਇਹ ਨਹੀਂ ਦੱਸਿਆ ਕਿ ਭੀਖੀ ਵਾਲਿਆਂ ਲਈ ਕੀ ਹੈ। ਇਹ ਉਹਨੇ ਚਾਚੀ ਨੂੰ ਵੀ ਨਹੀਂ ਦੱਸਿਆ ਸੀ।

 

OM

 

9

 

:

 

ਮੀਟ ਤਾਂ ਰਾਤ ਦਾ ਬਚਿਆ ਨਹੀਂ ਸੀ, ਪਤੀਲਾ ਵੀ ਚੱਟ ਦਿੱਤਾ ਉਹਨਾਂ ਨੇ, ਕੱਲ੍ਹ ਤੜਕੇ ਦਾ ਸਾਗ ਸੀ। ਡੇਰੇ ਵਿਚੋਂ ਆ ਕੇ ਸ਼ਿਆਮ ਨ੍ਹਾ ਲਿਆ। ਸਾਦੇ ਕੱਪੜੇ ਪਹਿਨ ਲਏ। ਹੁਣ ਉਹਦੇ ਸਾਦੇ ਕੱਪੜੇ ਵੀ ਗਰਮ ਪੈਂਟ ਤੇ ਗਰਮ ਕਮੀਜ਼ ਸੀ। ਗਰਮ ਕਮੀਜ਼ ਉਤੋਂ ਦੀ ਜਰਸੀ ਪਾਉਣ ਦੀ ਲੋੜ ਨਹੀਂ ਸੀ। ਸੂਤੀ ਕੱਪੜੇ ਦੀ ਸ਼ਰਟ ਹੁੰਦੀ ਤਾਂ ਉਤੋਂ ਦੀ ਜਰਸੀ ਪਾਉਂਦਾ ਫੇਰ। ਚਿੱਟੀਆਂ ਜੁਰਾਬਾਂ ਨਾਲ ਕਾਲੇ ਬੂਟ ਪਹਿਨਦਾ। ਪੂਣੀ ਕੀਤੀ ਪਟਿਆਲੇ-ਸ਼ਾਹੀ ਪੱਗ ਬੰਨ੍ਹਦਾ। ਦਾੜ੍ਹੀ ਵਿਚ ਕਾਲਾ ਧਾਗਾ ਪਾ ਕੇ ਫਿਕਸਰ ਨਾਲ ਚਿਪਕਾਉਂਦਾ। ਪੂਰਾ ਅਪਟੂਡੇਟ ਨੌਜਵਾਨ ਦਿਸਦਾ। ਫੌਜ ਵਿਚ ਜਾ ਕੇ ਉਹਨੇ ਛੇਤੀ ਹੀ ਗੁਰਮੁਖੀ ਸਿੱਖ ਲਈ ਸੀ ਤੇ ਰੋਮਨ ਅੱਖਰ ਵੀ ਲਿਖ ਲੈਂਦਾ। ਉਹਦੀ ਆਮ ਬੋਲ-ਚਾਲ ਵਿਚ ਕਈ ਸ਼ਬਦ ਅੰਗ੍ਰੇਜ਼ੀ ਦੇ ਹੁੰਦੇ। ਪਿਛਲੀ ਚਿੱਠੀ ਗੁਰਮੁਖੀ ਅੱਖਰਾਂ ਵਿਚ ਉਹਨੇ ਆਪਣੇ ਹੱਥਾਂ ਨਾਲ ਲਿਖੀ ਸੀ। ਕੁਝ ਸ਼ਬਦ-ਜੋੜ ਚਾਹੇ ਗਲਤ ਸਨ, ਪਰ ਰਾਮ ਨੇ ਚਿੱਠੀ ਦਾ ਮਤਲਬ ਸਮਝ ਲਿਆ ਸੀ। ਐਨਾ ਹੀ ਬਹੁਤ ਸੀ।

 

ਉਹਨੇ ਭੀਖੀ ਜਾਣ ਦਾ ਨਾਂ ਲਿਆ ਤਾਂ ਜਲਕੁਰ ਨੇ ਸਾਗ ਤੱਤਾ ਹੋਣਾ ਚੁੱਲ੍ਹੇ ਧਰ ਦਿੱਤਾ। ਮੱਕੀ ਦਾ ਆਟਾ ਗੁੰਨ੍ਹਣ ਲੱਗੀ। ਜਦੋਂ ਉਹ ਬਾਹਰ ਚੌਂਤਰੇ ਉਤੇ ਆਟਾ ਗੁੰਨ੍ਹ ਰਹੀ ਸੀ ਤਾਂ ਅੰਦਰ ਸਬਾਤ ਵਿਚ ਸ਼ਿਆਮ ਨੇ ਆਪਣਾ ਏਅਰਬੈਗ ਖਾਲੀ ਕੀਤਾ ਅਤੇ ਟਰੰਕ ਵਿਚੋਂ ਭੀਖੀ ਨੂੰ ਲਿਜਾਣ ਵਾਲੇ ਕੱਪੜੇ ਕੱਢ ਕੇ ਏਅਰਬੈਗ ਵਿਚ ਪਾ ਲਏ। ਏਅਰਬੈਗ ਵਾਲਾ ਨਿੱਕ-ਸੁੱਕ ਟਰੰਕ ਵਿਚ ਰੱਖ ਦਿੱਤਾ। ਏਅਰਬੈਗ ਵਿਚ ਦੋ ਬੋਤਲਾਂ ਵੀ ਰੱਖ ਲਈਆਂ। ਫੁਰਤੀ ਨਾਲ ਏਧਰ-ਓਧਰ ਝਾਕ ਕੇ ਏਅਰਬੈਗ ਦੀ ਜ਼ਿੱਪ ਖਿੱਚੀ ਤੇ ਫੇਰ ਜ਼ਿੱਪ ਨੂੰ ਛੋਟੀ ਜਿੰਦੀ ਲਾ ਦਿੱਤੀ। ਰੋਟੀ ਖਾਣ ਪਿੱਛੋਂ ਹੀ ਉਹ ਤਿਆਰ ਹੋਇਆ। ਦਾੜ੍ਹੀ ਬੰਨ੍ਹਣ-ਕੱਸਣ ਦਾ ਕੰਮ ਖਾਸਾ ਸੀ। ਏਅਰਬੈਗ ਮੋਢੇ ਲਟਕਾ ਕੇ ਜਦੋਂ ਉਹ ਤੁਰਨ ਲੱਗਿਆ, ਸੂਰਜ ਖਾਸਾ ਉਤਾਂਹ ਉੱਠ ਆਇਆ ਸੀ। ਵਿਹੜੇ ਵਿਚ ਧੁੱਪ ਪਲੋ-ਪਲ ਵਧ ਰਹੀ ਸੀ।

 

ਜਿਵੇਂ ਉਹਨੂੰ ਰਾਤ ਦੀ ਪੀਤੀ ਦਾ ਨਸ਼ਾ ਅਜੇ ਵੀ ਨਾ ਉੱਤਰਿਆ ਹੋਵੇ, ਇਕ ਨਸ਼ਾ ਭੀਖੀ ਜਾਣ ਦਾ, ਉਹ ਮੂੰਹ ਦੀਆਂ ਸੀਟੀਆਂ ਵਜਾਉਂਦਾ ਬੁਢਲਾਡੇ ਦੇ ਬੱਸ-ਅੱਡੇ ਤੱਕ ਛੇਤੀ ਹੀ ਪਹੁੰਚ ਗਿਆ। ਏਅਰਬੈਗ . ਦੇ ਭਾਰ ਨੇ ਮੋਢਾ ਥਕਾਇਆ ਹੀ ਨਹੀਂ। ਉਹਨਾਂ ਦਿਨਾਂ ਵਿਚ ਬੁਢਲਾਡੇ ਤੋਂ ਭੀਖੀ ਨੂੰ ਥੋੜੀਆਂ ਹੀ ਬੱਸਾਂ ਜਾਂਦੀਆਂ ਹੁੰਦੀਆਂ। ਉਹਨੂੰ ਘੰਟਾ ਡੇਢ ਘੰਟਾ ਬੱਸ-ਅੱਡੇ ਉੱਤੇ ਹੀ ਇੰਤਜ਼ਾਰ ਕਰਨਾ ਪਿਆ। ਇਹ ਸਮਾਂ ਬਹੁੜ ਅਕਾਊ ਸੀ। ਉਹਨੇ ਦੋ ਵਾਰ ਰੇੜ੍ਹੀ ਵਾਲੇ ਤੋਂ ਚਾਹ ਪੀਤੀ ਸੀ। ਮੂੰਗਫਲੀ ਦੇ ਛਿਲਕਿਆਂ ਦਾ ਢੇਰ ਲੱਗ ਗਿਆ। ਕੋਈ ਜਾਣ-ਪਹਿਚਾਣ ਵਾਲਾ ਵੀ ਨਹੀਂ ਟੱਕਰਿਆ, ਜੀਹਦੇ ਨਾਲ ਫਜ਼ੂਲ ਗੱਲਾਂ ਮਾਰ ਕੇ ਵਕਤ ਕੱਟਿਆ ਜਾ ਸਕੇ। ਉਹਦੇ ਹੱਥ ਉਤੇ ਘੜੀ ਬੰਨ੍ਹੀ ਦੇਖ ਕੇ ਟਾਈਮ ਪੁੱਛਣ ਵਾਲੇ ਬਹੁਤ ਸਨ। ਅਖ਼ੀਰ ਇਕ ਬੱਸ ਆਈ। ਉੱਤਰਨ ਵਾਲਿਆਂ ਨਾਲੋਂ ਚੜ੍ਹਨ ਵਾਲੇ ਕਾਹਲੇ ਸਨ।

 

ਭੀਖੀ ਪਹੁੰਚਕੇ ਉਹਨੇ ਬੱਸ-ਅੱਡੇ ਤੋਂ ਬੱਕਰੇ ਦਾ ਮੀਟ ਲੈ ਲਿਆ। ਉਹ ਮੀਟ ਕਰ ਕੇ ਹੀ ਏਧਰ ਅੱਡੇ ਨੂੰ ਆਇਆ ਸੀ। ਨਹੀਂ ਤਾਂ ਡਾ: ਆਤਮਾ ਰਾਮ ਦੇ ਹਸਪਤਾਲ ਨੂੰ ਜਾਂਦੇ ਰਾਹ ਉੱਤੇ ਵੀ ਕੁਝ ਸਵਾਰੀਆਂ ਉੱਤਰੀਆਂ ਸਨ। ਓਥੋਂ ਨਾਨਕਿਆਂ ਦਾ ਘਰ ਬਹੁਤ ਨੇੜੇ ਸੀ।

 

ਤੇਜੋ ਸਬੱਬ ਨਾਲ ਘਰ ਦੇ ਬਾਰ ਮੂਹਰੇ ਖੜ੍ਹੀ ਸੀ। ਉਹਨੇ ਸ਼ਿਆਮ ਨੂੰ ਦੂਰੋਂ ਆਉਂਦਾ ਦੇਖਿਆ ਤੇ ਪਛਾਣ ਲਿਆ। ਉਹਨੇ ਵੱਡੀਆਂ ਦੋਵੇਂ ਕੁੜੀਆਂ ਨੂੰ ਕਿਹਾ, ‘ਜਾਓ ਨੀ ਭੱਜ ਕੇ, ਥੋਡਾ ਚਾਚਾ ਆਉਂਦਾ ਲਗਦੈ, ਹਮੀਰਗੜ੍ਹ ਆਲਾ। ਝੋਲਾ ਫੜੋ ਉਹਦਾ ਜਾ ਕੇ।” ਕੁੜੀਆਂ ਡਾਕ ਬਣ ਗਈਆਂ। ਨਾ ਉਹਨੇ ਏਅਰਬੈਗ ਫੜਾਇਆ, ਭਾਰੀ ਸੀ ਤੇ ਨਾ ਹੱਥ ਵਿਚ ਲਟਕਦਾ ਲਿਫਾਫਾ। ਕਿਤੇ ਡੇਗ ਨਾ ਦੇਣ ਲਿਫਾਫਾ, ਰੇਤਾ ਲੱਗ ਕੇ ਕਿਰਕ ਪੈ ਜਾਵੇਗੀ। ਛੋਟੀ ਕੁੜੀ ਲੱਤਾਂ ਨੂੰ ਚਿੰਬੜਦੀ ਸੀ। ਵੱਡੀ ਨੇ ਉਹਦਾ ਖਾਲੀ ਹੱਥ ਆਪਣੇ ਦੋਵੇਂ ਹੱਥਾਂ ਵਿਚ ਫੜ ਲਿਆ ਤੇ ਉਹਦੇ ਨਾਲ-ਨਾਲ ਤੁਰਨ ਲੱਗੀ। ਘਰ ਵੜਦਿਆਂ ਹੀ ਸ਼ਿਆਮ ਨੇ ਉੱਚਾ ਬੋਲ ਕੱਢਿਆ, ”ਸਰਦਾਰਨੀਏ ਸਾਸਰੀਕਾਰ!”

 

”ਸਮਾਰ ਕੇ ਅੰਦਰ ਤਾਂ ਆ ਜਾ ਪਹਿਲਾਂ। ਆ ਜਾ, ਸਾਸਰੀਕਾਲ।” ਤੇਜੋ ਨਰਮੇ ਦੇ ਫੁੱਟ ਵਾਂਗ ਖਿੜੀ ਖੜ੍ਹੀ ਸੀ। ਸ਼ਿਆਮ ਹੱਥੋਂ ਉਹਨੇ ਲਿਫਾਫਾ ਫੜਿਆ ਤੇ ਪੁੱਛਿਆ, ”ਕੀ ਲਿਆਇਐਂ ਵੇ ਇਹ?”

 

”ਰੋਟੀ ਖਾਮਾਂਗੇ। ਢਕ ਕੇ ਰੱਖ ਦੇ ਕਿਧਰੇ ਮੱਖੀਆਂ ਤੋਂ, ਤੇ ਬਣਾ ਲੀ।” ਏਅਰਬੈਗ ਉਹਨੇ ਮੰਜੇ ਦੀਆਂ ਪੈਦਾਂ ਉੱਤੇ ਧਰ ਲਿਆ ਤੇ ਬਹਿ ਗਿਆ।

 

”ਪਾਣੀ ਦੇਹ ਨੀ ਮੀਤੋ, ਤੇਰੇ ਚਾਚੇ ਨੂੰ।” ਤੇਜੋ ਨੇ ਵੱਡੀ ਕੁੜੀ ਨੂੰ ਕਿਹਾ।

 

ਸੂਰਜ ਪੱਛਮ ਵੱਲ ਖਾਸਾ ਥੱਲੇ ਉੱਤਰ ਗਿਆ ਸੀ। ਮਰੀ-ਮਰੀ ਧੁੱਪ ਸੀ । ਫਤਿਹ ਸੂੰ ਤੇ ਜੋਰਾ ਖੇਤੋਂ ਨਹੀਂ ਮੁੜੇ ਸਨ। ਛੋਟਾ ਮੁੰਡਾ ਧੁੱਪੇ ਸੁੱਤਾ ਪਿਆ ਸੀ। ਵੱਡਾ ਮੁੰਡਾ ਤੇ ਸਭ ਤੋਂ ਛੋਟੀ ਕੁੜੀ ਵੀ ਪਤਾ ਨਹੀਂ ਕਿੱਥੇ ਸਨ। ਸ਼ਾਇਦ ਕਿਧਰੇ ਖੇਡਣ ਗਏ ਹੋਣ। ਵੱਡੀਆਂ ਦੋਵੇਂ ਕੁੜੀਆਂ ਚਾਚੇ ਦੇ ਚਾਅ ਵਿਚ ਏਧਰ ਓਧਰ ਭੱਜੀਆਂ ਫਿਰਦੀਆਂ ਸਨ। ਤੇਜੋ ਨੇ ਪਿਛਲੇ ਪਹਿਰ ਦੀ ਬਚਦੀ ਚਾਹ ਵਿਚੋਂ ਗਿਲਾਸ ਚੁੱਲ੍ਹੇ ਮੂਹਰੇ ਧਰਿਆ ਹੋਇਆ ਸੀ। ਗੋਹਿਆਂ ਦੀ ਮੱਠੀ-ਮੱਠੀ ਅੱਗ ਉੱਤੇ ਪਾਣੀ ਦੀ ਟੋਕਣੀ ਸੀ। ਦੋਵੇਂ ਵੱਡਿਆਂ ਨੇ ਖੇਤੋਂ ਆ ਕੇ ਹੱਥ-ਪੈਰ ਧੋਣੇ ਸਨ। ਟੋਕਣੀ ਲਾਹ ਕੇ ਤੇਜੋ ਨੇ ਸ਼ਿਆਮ ਵਾਸਤੇ ਚੁੱਲ੍ਹੇ ਉੱਤੇ ਨਵੀਂ ਚਾਹ ਬਣਾਈ। ਗਿਲਾਸ ਉਹਦੇ ਹੱਥ ਫੜਾ ਕੇ ਆਪ ਬਾਟੀ ਵਿਚ ਤਿੱਪ ਕੁ ਚਾਹ ਪਾਈ ਤੇ ਉਹਦੇ ਸਾਹਮਣੇ ਬੈਠ ਗਈ। ਤੱਤੀ-ਤੱਤੀ ਚਾਹ ਪੀਂਦਾ ਉਹ ਤੇਜੋ ਵੱਲ ਲਗਾਤਾਰ ਝਾਕ ਰਿਹਾ ਸੀ। ਉਹਦੀਆਂ ਅੱਖਾਂ ਵਿਚ ਗਹਿਰਾਈ ਉੱਤਰ ਆਈ ਸੀ। ਤੇਜੋ ਦੀਆਂ ਅੱਖਾਂ ਵਿਚ ਕੱਜਲ ਸੀ। ਦੰਦਾਂ ਨੂੰ ਦੰਦਾਸਾ ਅੱਜ ਦੁਪਹਿਰੇ ਹੀ ਉਹਨੇ ਮਲਿਆ ਸੀ। ਦੰਦ ਚਿੱਟੇ ਸਨ ਤੇ ਚਿਲਕਵੇਂ। ਬੁੱਲ੍ਹਾਂ ਉੱਤੇ ਦੰਦਾਸੇ ਦਾ ਹਲਕਾ-ਜਾਮਨੀ ਰੰਗ ਸੀ। ਪੰਜ ਜੁਆਕ ਜੰਮ ਕੇ ਵੀ ਉਹਦੀਆਂ ਗੱਲ੍ਹਾਂ ਦੀਆਂ ਹੱਡੀਆਂ ਉੱਭਰੀਆਂ ਹੋਈਆਂ ਸੀ। ਹੱਡੀਆਂ ਉੱਤੇ ਪੂਰਾ ਭਰਵਾਂ ਮਾਸ ਸੀ। ਕੋਈ ਕੋਈ ਗੱਲ ਕਰਦੀ ਉਹ ਸ਼ਰਮਾਉਂਦੀ। ਉਹਦੀਆਂ ਗੱਲਾਂ ਦਾ ਮਾਸ ਫਰਕਣ ਲੱਗਦਾ। ਪੁੱਛਣ ਲੱਗੀ, ”ਕਿਮੇਂ ਭੁੱਖਿਆ ਆਂਗੂ ਝਾਕੀ ਜਾਨੈ? ਅੱਜ ਰੋਟੀ ਨ੍ਹੀ ਖਾਧੀ ਕਿਤੇ?”

 

ਉਹ ਕਹਿੰਦਾ, “ਦੋ ਸਾਲ ਹੋ ਗੇ ਜਿਹੜਾ ਤੇਰੇ ਕੋਲ ਰੋਟੀ ਖਾ ਗਿਆ, ਸੋਂ ਖਾ ਗਿਆ। ਮੁੜ ਕੇ ਚੱਪਾ ਟੁੱਕ ਵੀ ਕਿਧਰੇ ਨ੍ਹੀ ਮਿਲਿਆ।'”

 

”ਚੰਗਾ, ਆ ਗਿਆ ਹੁਣ। ਰੱਜ ਕੇ ਜਾਈਂ। ਲਾਹ ਲੀ ਮਨਾਂ ਦੀਆਂ ਭੋਲਾਂ ।”

 

i

 

ਕਰਨੈਲ ਪਿੰਡ ਵਿਚ ਹੀ ਕਿਧਰੇ ਗਿਆ ਹੋਇਆ ਸੀ। ਅੱਜ ਉਹਦਾ ਚਿੱਤ ਢਿੱਲਾ ਸੀ। ਤੜਕੇ ਕਣਸ ਜਿਹੀ ਸੀ। ਖੰਘ ਤੇ ਜ਼ੁਕਾਮ ਵੀ ਸੀ । ਤੇਜੋ ਨੇ ਥੋੜਾ ਚਿਰ ਪਹਿਲਾਂ ਹੀ ਦੋਵੇਂ ਵੱਡੀਆਂ ਕੁੜੀਆਂ ਨੂੰ ਭੇਜਿਆ ਸੀ। ਆਖਿਆ ਸੀ, ”ਜਾਓ ਨੀ, ਥੋਡਾ ਪਿਓ ਸਾਧੂ ਬਾਣੀਏ ਦੀ ਹੱਟ ‘ਤੇ ਬੈਠਾ ਹੋਣੈ, ਸੱਦ ਲਿਆਓ, ਘਰੇ ਆ ਜਾ। ਹਮੀਰਗੜ੍ਹ ਆਲਾ ਚਾਚਾ ਆਇਐ।” :

 

ਸ਼ਿਆਮ ਨੇ ਚਾਹ ਦਾ ਗਿਲਾਸ ਮੰਜੇ ਦੇ ਪਾਵੇ ਨਾਲ ਟਿਕਾ ਦਿੱਤਾ ਤੇ ਖੜ੍ਹਾ ਹੋ ਗਿਆ। ਭਰੜਾਈ ਜਿਹੀ ਅਵਾਜ਼ ਵਿਚ ਬੋਲਿਆ, “ਚਾਹ ਗਰਮ ਐ ਬਹੁਤ, ਫੇਰ ਪੀਨੇ ਆਂ ਇਹ ਤਾਂ!” 4

 

ਸੁੱਤੇ ਪਏ ਮੁੰਡੇ ਵੱਲ ਗਹੁ ਨਾਲ ਝਾਕ ਕੇ ਤੇਜੋ ਬੋਲੀ, ‘‘ਐਡੀ ਛੇਤੀ ਦੱਸ ਕੀ?”

 

ਸਬਾਤ ਵਿਚੋਂ ਬਾਹਰ ਆ ਕੇ ਉਹਨੇ ਜਦੋਂ ਮੰਜੇ ਦੇ ਪਾਵੇ ਕੋਲੋਂ ਚਾਹ ਦਾ ਗਿਲਾਸ ਚੁੱਕਿਆ, ਦੋਵੇਂ ਕੁੜੀਆਂ ਕਰਨੈਲ ਦੇ ਹੱਥ ਫੜੀ ਵਿਹੜੇ ਵਿਚ ਆ ਰਹੀਆਂ ਸਨ। ਮੁਸਕਰਾਉਂਦੀਆਂ ਤੇ ਸੰਗਦੀਆਂ ਸੰਗਦੀਆਂ।

 

ਦੋਵਾਂ ਨੇ ਹੱਥ ਮਿਲਾਇਆ ਤੇ ਫੇਰ ਜੱਫੀਆਂ ਪਾ ਕੇ ਮਿਲੇ 1 ਕਰਨੈਲ ਮੰਜੇ ਉੱਤੇ ਉਹਦੇ ਨਾਲ ਬੈਠ ਕੇ ਹੀ ਉਹਦਾ ਹਾਲ-ਚਾਲ ਪੁੱਛਣ ਲੱਗਿਆ। ਸ਼ਿਆਮ ਠੰਡੀ-ਸੀਤ ਚਾਹ ਦੀਆਂ ਇਉਂ ਘੁਟਾਂ ਭਰਦਾ, ਜਿਵੇਂ ਤੱਤੀ ਹੋਵੇ ਤੇ ਉਹਦੀਆਂ ਗੱਲਾਂ ਦਾ ਜਵਾਬ ਦਿੰਦਾ। ਮੀਤੋ ਸ਼ਿਆਮ ਦੇ ਸਿਰ੍ਹਾਣੇ ਸੇਰਵੇ ਉੱਤੇ ਬੈਠੀ ਸੀ ਤੇ ਉਸ ਤੋਂ ਛੋਟੀ ਜੀੜੋ ਸਾਹਮਣੇ ਖੜ੍ਹੀ ਸੀ ਜਿਵੇਂ ਸ਼ਿਆਮ ਦੀ ਗੋਦੀ ਵਿਚ ਬੈਠਣ ਨੂੰ ਤਕਾਅ ਰਹੀ ਹੋਵੇ। ਤੇਜੋ ਖ਼ਾਸਾ ਚਿਰ ਲਾ ਕੇ ਸਬਾਤਂ ਵਿਚੋਂ ਬਾਹਰ ਨਿਕਲੀ। ਉਹ ਕਰਨੈਲ ਨਾਲ ਲੜਨ ਲੱਗੀ। ਆਖ ਰਹੀ ਸੀ, “ਕਿਹੜੇ ਵੇਲਿਆਂ ਦਾ ਉੱਜੜਿਆ ਹੋਇਐਂ ਤੂੰ, ਘਰ ਨੂੰ ਸੀ ਵੜਨਾ?

 

ਆਪਣਾ ਬਣੌਟੀ ਗੁੱਸਾ ਠੰਡਾ ਕਰਕੇ ਉਹ ਰਸੋਈ ਵਿਚ ਗਈ ਅਤੇ ਗੰਢੇ, ਲਸਣ ਤੇ ਹਰੀਆਂ ਮਿਰਚਾਂ ਥਾਲੀ ਵਿਚ ਪਾ ਕੇ ਕਰਨੈਲ ਨੂੰ ਫੜਾ ਗਈ। ਕਹਿੰਦੀ, ”ਗੰਢੇ ਨਿੱਕੇ-ਨਿੱਕੇ ਚੀਰਦੇ, ਲਸਣ ਸਾਰਾ ਫਿੱਲਦੇ ਤੇ ਮਿਰਚਾਂ ਕੁਤਰਦੇ।”

 

ਸ਼ਿਆਮ ਕਰਨੈਲ ਦੀ ਮੱਦਦ ਕਰਨ ਲੱਗਿਆ। ਦੋਵੇਂ ਜਣੇ ਗੱਲਾਂ ਵੀ ਕਰੀ ਜਾ ਰਹੇ ਸਨ। ਸਾਰਾ ਕੁੱਛ ਛਿੱਲ-ਕੁਤਰ ਕੇ ਕਰਨੈਲ ਨੇ ਥਾਲੀ ਤੇਜੋ ਨੂੰ ਫੜਾਈ ਤੇ ਉਹ ਤੁੜੀ ਵਾਲੇ ਕੋਠੇ ਵਿਚ ਜਾ ਬੈਠੇ। ਸ਼ਿਆਮ ਦਾ ਇਹ ਪੱਕਾ ਅੱਡਾ ਸੀ। ਪਿਛਲੀ ਵਾਰ ਜਦੋਂ ਉਹ ਭੀਖੀ ਆਇਆ ਸੀ, ਉਹਦਾ ਟਿਕਾਣਾ ਏਸੇ ਕੋਠੇ ਵਿਚ ਸੀ। ਉਹ ਆਪਣਾ ਏਅਰਬੈਗ ਤੂੜੀ ਵਾਲੇ ਕੋਠੇ ਵਿਚ ਨਾਲ ਹੀ ਚੁੱਕ ਲਿਆਇਆ। ਮੰਜੇ ਉੱਤੇ ਬੈਠਦੇ ਹੀ ਉਹਨੇ ਕਰਨੈਲ ਨੂੰ ਕਿਹਾ ਕਿ ਉਹ ਪਾਣੀ ਦੀ ਗੜਵੀ ਤੇ ਦੋ ਗਿਲਾਸ ਲੈ ਕੇ ਆਵੇ।

 

ਉਹ ਦੋ-ਦੋ ਪੈੱਗ ਲੈ ਚੁੱਕੇ ਸਨ, ਜਦੋਂ ਬੱਕਰਾ ਰਿੱਝਣ ਦੀ ਸਲੂਣੀ ਵਾਸ਼ਨਾ ਉਹਨਾਂ ਤੱਕ ਕੋਨੇ ਵਿਚ ਪਹੁੰਚਣ ਲੱਗੀ। ਫਤਿਹ ਸੁੰ ਤੇ ਜੋਰਾ ਆ ਚੁੱਕੇ ਸਨ। ਪਰ ਉਹ ਕੁਤਰਾ ਕਰਨ ਦਾ ਸਾਰਾ ਕੰਮ ਨਿਬੇੜ ਕੇ, ਪਸ਼ੂਆਂ ਨੂੰ ਕੱਖ ਪਾ ਕੇ ਤੇ ਹੱਥ-ਪੈਰ ਧੋ ਕੇ ਹੀ ਅੰਦਰ ਸ਼ਿਆਮ ਕੋਲ ਆਏ। ਕੁੱਚ ਜਿਹੀ ਚਿੱਟੀ ਦਾੜ੍ਹੀ ਵਾਲੇ ਫਤਿਹ ਸੂੰ ਨੂੰ ਸ਼ਿਆਮ ਨੇ ਮੱਥਾ ਟੇਕਿਆ। ਉਹਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਤੇ ਕੋਲ ਹੀ ਦੂਜੇ ਮੰਜੇ ਉੱਤੇ ਬੈਠ ਗਿਆ। ਉਹਦਾ ਹਾਲ-ਚਾਲ ਪੁੱਛਣ ਲੱਗਿਆ। ਆਖ ਰਿਹਾ ਸੀ, ”ਐਤਕੀ ਤਾਂ ਚਿਰ ਪਿਛੋਂ ਗੇੜਾ ਮਾਰਿਆ?” ਸ਼ਿਆਮ ਉਹਨੂੰ ਪੈੱਗ ਪਾਉਣ ਲੱਗਿਆ ਤਾਂ ਉਹਨੇ ਇਕ ਉਂਗਲ ਸ਼ਰਾਬ ਮਸਾਂ ਪਵਾਈ ਤੇ ਗਿਲਾਸ ਪਾਣੀ ਦਾ ਭਰ ਕੇ ਪੀ ਗਿਆ। ਜੋਰਾ ਅੰਦਰ ਆਇਆ ਤਾਂ ਫਤਿਹ ਸੂੰ ਉੱਠ ਖੜ੍ਹਾ। ਕਹਿੰਦਾ, ”ਚੰਗਾ, ਤੜਕੇ ਕਰਾਂਗੇ ਗੱਲਾਂ।” ਸ਼ਿਆਮ ਉਹਨੂੰ ਹੋਰ ਪੀਣ ਲਈ ਆਖਦਾ ਰਹਿ ਗਿਆ। ਪਰ ਉਹ ਤਾਂ : ਕੋਠੇ ਤੋਂ ਬਾਹਰ ਜਾ ਚੁੱਕਿਆ ਸੀ। ਜੋਰੇ ਨੂੰ ਸ਼ਿਆਮ ਨੇ ਭਰਵਾਂ ਪੈੱਗ ਪਾਇਆ। ਉਹਨੇ ਇਕਦਮ ਸਾਰਾ ਗਿਲਾਸ ਸੰਘੋਂ ਥੱਲੇ ਕਰ ਲਿਆ। ਫੇਰ ਉਹ ਗੱਲਾਂ ਕਰਨ ਲੱਗੇ। ਕਰਨੈਲ ਉੱਠਕੇ ਮੀਟ ਦਾ ਪਤਾ ਕਰਨ ਚਲਿਆ ਗਿਆ ਸੀ।

 

ਚੁੱਲ੍ਹੇ ਮੁੱਢ ਬੈਠੀ ਤੇਜੋ ਕਰਨੈਲ ਨਾਲ ਲੜਨ ਲਗੀ, ”ਤੈਨੂੰ ਜਦੋਂ ਤਾਪ ਐ, ਤੂੰ ਕਿਉਂ ਝੁਲਸਦੈਂ?”

 

ਉਹਨੇ ਆਪਣੀ ਬਾਂਹ ਤੇਜੋ ਹੱਥ ਫੜਾ ਕੇ ਕਿਹਾ, ”ਨਾ. ਹੁਣ ਤਾਂ ਭੋਰਾ ਨ੍ਹੀ । ਨਾ ਖੰਘ-ਜਖ਼ਮ ਐ ਸਾਲਾ। ਲਗਦੈ, ਜਿਮੇਂ ਕੁੱਛ ਹੋਇਆ ਈ ਨ੍ਹੀਂ ਹੁੰਦਾ।’’

 

”ਤਾਂ ਚੰਗਾ!” ਅਗਲੇ ਬਿੰਦ ਤੇਜੋ ਹੱਸ ਰਹੀ ਸੀ । ਛੰਨੇ ਵਿਚ ਮੀਟ ਦੀਆਂ ਚਾਰ-ਪੰਜ ਕੜਛੀਆਂ ਪਾ ਕੇ ਉਹਨੇ ਕਰਨੈਲ ਨੂੰ ਕਿਹਾ, “ਜਾਹ, ਲੈਜਾ।” ਜਾਂਦੇ ਨੂੰ ਇਹ ਵੀ ਪੁੱਛਿਆ, ‘‘ਰੋਟੀ ਕਦੋਂ ਲੱਗਾਂ?”

 

ਕਰਨੈਲ ਬੋਲਿਆ, ”ਠਹਿਰ ਕੇ ਦਸਦਾਂ, ਫੌਜੀ ਨੂੰ ਪੁੱਛ ਕੇ।”

 

ਮੀਟ ਦਾ ਸੁਆਦ ਪਹਿਲਾਂ ਸ਼ਿਆਮ ਨੂੰ ਦਿਖਾਇਆ ਗਿਆ। ਉਹ ਬੋਲਿਆ, ”ਠੀਕ ਐ, ਵਧੀਆ ਬਣਿਐ। ਰਿੱਝ ਗਿਆ ਪੂਰਾ।” ਫੇਰ ਜੋਰਾ ਛੰਨਾ ਫੜ ਕੇ ਖਾਸਾ ਮੀਟ ਖਾ ਗਿਆ। ਕਰਨੈਲ ਕਹਿੰਦਾ, ‘ਓਏ ਛੰਨਾ ਤੇਰੇ ‘ਕੱਲੇ ਖਾਤਰ ਨ੍ਹੀ, ਭਲਿਆ-ਮਾਣਸਾ। ਬੱਸ ਕਰ ਹੁਣ। ਲਿਆ ਦੇਖਾਂ, ਕਿਹੋ-ਜਾ ਐ।” ਸ਼ਿਆਮ ਤੇ ਕਰਨੈਲ ਹੱਸਣ ਲੱਗੇ । ਜੋਰਾ ਹਾਲੇ ਵੀ ਛੰਨਾ ਨਹੀਂ ਛੱਡ ਰਿਹਾ ਸੀ।

 

ਉਹ ਪੂਰੇ ਸੱਤ ਦਿਨ ਭੀਖੀ ਰਿਹਾ। ਉਹ ਦੋ ਵਾਰੀ ਹੋਰ ਅੱਡੇ ਤੋਂ ਮੀਟ ਲੈ ਕੇ ਆਇਆ ਸੀ। ਨਹੀਂ ਤਾਂ ਉਹਨਾਂ ਦਿਨਾਂ ਵਿਚ ਸਰ੍ਹੋਂ ਦਾ ਸਾਗ਼ ਵੀ ਮੀਟ ਵਰਗਾ ਹੀ ਬਣਦਾ। ਤੇਜੋ ਅਜਿਹਾ ਕਰਾਰਾ ਸਾਗ ਬਣਾਉਂਦੀ ਤੇ ਮੱਕੀ ਦੀਆਂ ਹੌਲੀਆਂ ਫੁੱਲ ਰੋਟੀਆਂ ਕਿ ਖਾਈ ਜਾਓ ਬੱਸ। ਢਿੱਡ ਭਰ ਜਾਂਦਾ, ਨੀਤ ਨਹੀਂ ਭਰਦੀ ਸੀ। ਦੋ ਬੋਤਲਾਂ ਰਮ ਜਿਹੜੀਆਂ ਉਹ ਏਥੇ ਲੈ ਕੇ ਆਇਆ ਸੀ, ਤਿੰਨ ਦਿਨ ਚੱਲੀਆਂ। ਫੇਰ ਉਹ ਠੇਕੇ ਦੀ ਬੋਤਲ ਨਿੱਤ ਲਿਆਉਂਦਾ। ਕਰਨੈਲ ਤੇ ਸ਼ਿਆਮ ਪੂਰੀ ਪੀਂਦੇ । ਜੋਰਾ ਵੀ ਦੋ ਪੈੱਗ ਲਾ ਜਾਂਦਾ । ਫਤਿਹ ਨੂੰ ਨਹੀਂ ਪੀਂਦਾ ਸੀ। ਸ਼ਰਾਬ ਉਹਨੂੰ ਸੁਖਾਂਦੀ ਨਹੀਂ ਸੀ। ਇਕ ਪੈੱਗ ਪੀ ਕੇ ਵੀ ਅਗਲੇ ਦਿਨ ਤੰਗ ਰਹਿੰਦਾ।

 

ਮੀਤੋ ਸ਼ਿਆਮ ਦੇ ਬਹੁਤ ਨੇੜੇ-ਨੇੜੇ ਰਹਿੰਦੀ। ਉਹਦਾ ਹਰ ਕੰਮ ਕਰਦੀ। ਵੱਡੀ ਹੋਣ ਕਰ ਕੇ ਉਹ ਦੂਜੇ ਜੁਆਕਾਂ ਨਾਲੋਂ ਸਿਆਣੀ ਸੀ। ਬਾਰਾਂ ਸਾਲ ਦੀ ਉਮਰ ਸੀ ਉਹਦੀ। ਸਕੂਲ ਵੀ ਜਾਂਦੀ। ਵੱਡੀ ਹੋ ਕੇ ਪੜ੍ਹਨ ਲੱਗੀ ਸੀ। ਪੜ੍ਹਾਈ ਵਿਚ ਐਨੀ ਹੁਸ਼ਿਆਰ ਨਹੀਂ ਸੀ। ਇਕ ਸਾਲ ਫੇਲ੍ਹ ਵੀ ਹੋਈ। ਹੁਣ ਚੌਥੀ ਵਿਚ ਸੀ। ਚਾਚਾ-ਚਾਚਾ ਕਰਦੀ ਰਹਿੰਦੀ। ਸ਼ਿਆਮ ਦੇ ਢਾਠੀ-ਰੁਮਾਲ ਧੋਂਦੀ। ਬੂਟਾਂ ਨੂੰ ਪਾਲਿਸ਼ ਕਰ ਦਿੰਦੀ। ਇਹਨਾਂ ਸੱਤਾਂ ਦਿਨਾਂ ਵਿਚ ਉਹ ਦੋ ਵਾਰ ਕੇਸੀਂ ਨ੍ਹਾਤਾ ਤਾਂ ਮੀਤੋ ਨੇ ਹੀ ਵਾਲ ਸੁੱਕਿਆਂ ਤੋਂ ਉਹਦੇ ਸਿਰ ਵਿਚ ਖੋਪੇ ਦਾ ਤੇਲ ਝੱਸਿਆ। ਕੱਛਾ-ਬੁਨੈਣ ਉਹ ਆਪ ਧੋਂਦਾ। ਦੂਜੇ ਕੱਪੜੇ ਦੋ ਵਾਰ ਤੇਜੋ ਨੇ ਧੋ ਕੇ ਦਿੱਤੇ ਸਨ। ਸਾਰੇ ਟੱਬਰ ਵੱਲੋਂ ਉਹਦੀ ਐਨੀ ਸੇਵਾ-ਸੰਭਾਲ ਹੁੰਦੀ ਜਿੰਨੀ ਵਾਕਿਆ ਹੀ ਛੁੱਟੀ ਆਏ ਫੌਜੀ ਦੀ ਹੋਣੀ ਚਾਹੀਦੀ ਹੈ। ਹਮੀਰਗੜ੍ਹ ਜਾਣ ਤੋਂ ਇਕ ਦਿਨ ਪਹਿਲਾਂ ਉਹਨੇ ਤੇਜੋ ਨੂੰ ਕਿਹਾ, ‘ਮੀਤੋ ਦੀ ਤਿਆਰੀ ਕਰ ਦਿਓ, ਇਹਨੂੰ ਤਾਂ ਮੈਂ ਲੈ ਜਾਨਾਂ। ਹਮੀਰਗੜ੍ਹ ਰਹੂਗੀ ਚਾਚੀ ਕੋਲ। ਓਥੇ ਪੜ੍ਹੀ ਜਾਉ। ਓਥੇ ਵੀ ਹੈਗਾ ਸਕੂਲ। ਨਾਲੇ ਚਾਚੀ ਤੋਂ ਕੰਮ-ਧੰਦਾ ਸਿੱਖ ਲੁ । ਖੁੱਲ੍ਹਾ ਖਾਊ-ਪੀਊਗੀ।’’

 

ਮੀਤੋ ਸੁਣ ਕੇ ਚਾਂਭੜਾਂ ਪਾਉਣ ਲੱਗੀ, “ਆਹਾ ਜੀ, ਚਾਚੇ ਨਾਲ ਜਾਮਾਂਗੇ।” ਦੂਜੇ ਜੁਆਕ ਉਹਦੀਆਂ ਚਾਂਭੜਾਂ ਦੇਖ ਕੇ ਉਦਾਸ ਸਨ। ਮੂੰਹ ਲਟਕਾਈ ਖੜ੍ਹੇ ਸਨ । ਉਹ ਝੁਰਦੇ ਸਨ ਕਿ ਹੁਣ ਇਕੱਲੀ ਮੀਤੋ- ਚਾਚੇ ਤੋਂ ਚੀਜ਼ਾਂ ਲਿਆ ਕਰੇਗੀ। ਛੋਟੀਆਂ ਦੋਵੇਂ ਕੁੜੀਆਂ ਨੇ ਰੋਣ ਵਰਗਾ ਮੂੰਹ ਬਣਾ ਲਿਆ। ਸਭ ਤੋਂ ਛੋਟੇ ਜੁਆਕ ਨੂੰ ਸਮਝ ਨਹੀਂ ਸੀ। ਉਹ ਮਸਾਂ ਚਾਰ ਕੁ ਸਾਲ ਦਾ ਹੋਵੇਗਾ।

 

ਅਗਲੇ ਦਿਨ ਸ਼ਿਆਮ ਮੀਤੋ ਨੂੰ ਲੈ ਕੇ ਤੁਰਨ ਲੱਗਿਆ ਤਾਂ ਉਹਦਾ ਏਅਰਬੈਗ ਖਾਲੀ-ਖਾਲੀ ਸੀ। ਜਿਵੇਂ ਵਿਚ ਕੁਝ ਹੋਵੇ ਹੀ ਨਾ। ਉਹਦੇ ਆਪਣੇ ਕੱਪੜੇ ਸਨ ਜਾਂ ਮੀਤੋ ਦੇ ਦੋ ਫਾਲਤੂ ਸੂਟ। ਜਿਸ ਦਿਨ ਉਹ ਆਇਆ ਸੀ, ਡੇਢ ਕਿਲੋ ਭਾਰ ਦੀਆਂ ਤਾਂ ਦੋ ਬੋਤਲਾਂ ਹੀ ਸਨ! ਤੇਜੋ ਦਾ ਸੂਟ ਤੇ ਗਰਮ ਲੋਈ ਸੀ। ਪੰਜਾਂ ਜੁਆਕਾਂ ਦੇ ਕੱਪੜੇ ਸਨ। ਤਿੰਨਾਂ ਭਰਾਵਾਂ ਲਈ ਤਿੰਨ ਜਰਸੀਆਂ ਸਨ। ਤੇਜੋ ਦੇ ਕੰਨਾਂ ਲਈ ਬਾਲੀਆਂ ਤਾਂ ਉਹ ਆਪਣੇ ਬਟੂਏ ਵਿਚ ਹੀ ਪਾ ਲਿਆਇਆ ਸੀ। ਇਹ ਅੱਧੇ ਤੋਲੇ ਦੀਆਂ ਬਾਲੀਆਂ ਸਨ।

 

ਕੁੜੀ ਨੂੰ ਦੇਖ ਕੇ ਜਲਕੁਰ ਖਿੜ ਉੱਠੀ। ਉਹਨਾਂ ਦੇ ਘਰ ਵਿਚ ਆਪਣਿਆਂ ਵਰਗਾ ਇਹ ਪਹਿਲਾ ਜੁਆਕ ਸੀ। ਮੀਤੋ ਲੰਮੇ ਕੱਦ ਦੀ ਸੋਹਣੀ ਸੁਣੱਖੀ ਕੁੜੀ ਸੀ। ਬੋਲਣ ਵਿਚ ਮਿੱਠੀ, ਪਤਾਸਿਆਂ ਜਿਹੇ ਬੋਲ ਸਨ ਉਹਦੇ। ਸੁਭਾਅ ਦੀ ਕੁਨੀ ਤੇ ਉਹ ਕੰਮ-ਧੰਦੇ ਨੂੰ ਆਪ ਹੱਥ ਪਾਉਂਦੀ। ਆਉਂਦੀ ਹੀ ਗੋਹੇ-ਕੂੜੇ ਨੂੰ ਚਿੰਬੜ ਗਈ। ਅਸਲ ਵਿਚ ਜਦੋਂ ਉਹ ਘਰ ਵੜੇ ਸਨ, ਜਲਕੁਰ ਆਪ ਗੋਹਾ-ਕੂੜਾ ਕਰ ਰਹੀ ਸੀ। ਪਸ਼ੂ ਖੇਤਾਂ ਨੂੰ ਜਾ ਚੁੱਕੇ ਸਨ। ਘਰ ਵਿਚ ਬੰਦਾ ਕੋਈ ਨਹੀਂ ਸੀ। ਜਲਕੁਰ ਨੇ ਬਥੇਰਾ ਆਖਿਆ, ”ਨਾ ਕੁੜੇ, ਨਾ ਪੁੱਤ, ਤੂੰ ਹੁਣੇ ਤਾਂ ਆਈ ਐਂ। ਤੈਨੂੰ ਮੈਂ ਕੰਮ ਨ੍ਹੀਂ ਲਾਉਂਦੀ ਹੁਣੇ।” ਪਰ ਉਹ ਹਟੀ ਨਹੀਂ।

 

ਸ਼ਿਆਮ ਕਹਿੰਦਾ, ‘ਚਾਚੀ, ਇਹ ਮੀਤੋ ਤਾਂ ਤੇਰੇ ਖਾਤਰ ਈ ਲਿਆਂਦੀ ਐ। ਮਖਿਆ, ਚਾਚੀ ‘ਕੱਲੀ ਕੰਮਾਂ ‘ਚ ਔਖੀ ਰਹਿੰਦੀ ਐ। ਫੇਰ ਕਿਹਾ, ”ਇਹ ਚੌਥੀ ‘ਚ ਪੜ੍ਹਦੀ ਐ, ਐਥੇ ਲਾ ਦਿੰਨੇ ਆਂ।”

 

”ਚੰਗਾ ਭਾਈ, ਸੁੱਖ ਨਾਲ। ਆਪਣਾ ਕੀ ਧਰਾਉਂਦੀ ਐ ਇਹ। ਰਹੂ ਗੀ ਐਥੇ. ਮੈਨੂੰ ਤਾਂ ਇਹਦਾ ਸੁਖ ਈ ਐ। ਘਰ ਭਰਿਆ-ਭਰਿਆ ਲੱਗੂ।” ਜਲਕੁਰ ਅੰਦਰਲੇ ਮਨੋਂ ਖੁਸ਼ ਸੀ।

 

ਜਿੰਨੇ ਦਿਨ ਐਥੇ ਸੀ, ਹੁਣ ਸ਼ਿਆਮ ਡੇਰੇ ਨਹੀਂ ਜਾਂਦਾ ਸੀ । ਰਾਮ ਉਹਦੇ ਕੋਲ ਆਪ ਹੀ ਦਿਨ ਵਿਚ ਇਕ ਵਾਰ ਕਿਸੇ ਵੇਲੇ ਗੇੜਾ ਮਾਰ ਜਾਂਦਾ। ਸਵੇਰੇ ਸਵੇਰੇ ਦੁੱਧ ਦੇ ਗਜੇ ਨੂੰ ਤਾਂ ਉਹ ਆਉਂਦਾ ਹੀ; ਉਦੋਂ ਤਾਂ ਬਹੁਤ ਕਾਹਲ ਵਿਚ ਹੁੰਦਾ, ਵਿਚ ਦੀ ਫੇਰ ਕਦੇ ਵਕਤ ਕੱਢ ਕੇ ਘਰ ਆਉਂਦਾ। ਦੋਵੇਂ ਭਰਾ ਗੱਲਾਂ ਕਰਦੇ। ਉਹ ਦੋ-ਦੋ ਘੰਟੇ ਬੈਠਾ ਰਹਿੰਦਾ। ਚਾਚੀ ਵੀ ਉਹਨਾਂ ਦੀਆਂ ਗੱਲਾਂ ਵਿਚ ਕਦੇ ਸ਼ਾਮਲ ਹੋ ਜਾਂਦੀ। ਮੀਤੋ ਵੀ ਹੁਣ ਤਾਂ ਜਿਵੇਂ ਏਸੇ ਘਰ ਦੀ ਧੀ ਹੋਵੇ। ਉਹ ਵੀ ਗੱਲਾਂ ਸੁਣਦੀ।

 

ਛੁੱਟੀ ਮੁੱਕਣ ਵਾਲੀ ਸੀ। ਚਾਰ ਕੁ ਦਿਨ ਪਹਿਲਾਂ ਇਕ ਵਾਰ ਫੇਰ ਉਹ ਭੀਖੀ ਗਿਆ ਸੀ। ਮੀਤੇ ਨੂੰ ਨਾਲ ਲੈ ਕੇ ਨਹੀਂ ਗਿਆ। ਉਹਨੂੰ ਹਮੀਰਗੜ੍ਹ ਦੇ ਪ੍ਰਾਇਮਰੀ ਸਕੂਲ ਵਿਚ ਦਾਖਲ ਕਰਵਾ ਦਿੱਤਾ ਸੀ। ਭੀਖੀ ਤੋਂ ਇਕ ਦਿਨ ਉਹ ਤੇ ਕਰਨੈਲ ਮਾਨਸਾ ਗਏ ਸਨ। ਮਾਨਸਾ ਜਾ ਕੇ ਉਹਨਾਂ ਨੇ ਇਕ ਪੰਜਾਬੀ ਫਿਲਮ ਦੇਖੀ ਸੀ। ਸ਼ਰਾਬੀ ਹੋ ਕੇ ਸਿਨਮਾ ਵਿਚ ਗਏ ਸਨ। ਮੁੜਦੇ ਹੋਏ ਉਹ ਕੱਪੜੇ ਦੀ ਦੁਕਾਨ ‘ਤੇ ਵੀ ਗਏ। ਸ਼ਿਆਮ ਨੇ ਤਿੰਨ ਜਨਾਨੇ ਸੂਟ ਖਰੀਦੇ । ਤਿੰਨੇ ਇਕੋ ਜਿਹੇ। ਇਕ ਸੂਟ ਤੇਜੋ ਖਾਤਰ ਤੇ ਦੋ ਸੂਟ ਹਮੀਰਗੜ੍ਹ ਲਿਜਾਣ ਲਈ। ਇਸ ਵਾਰ ਉਹਨੇ ਦੋ ਰਾਤਾਂ ਹੀ ਭੀਖੀ ਕੱਟੀਆਂ। ਕਰਨੈਲ ਉਹਨੂੰ ਬੱਸ-ਅੱਡੇ ਤੱਕ ਛੱਡਣ ਆਇਆ। ਬੱਸ ਵਿਚ ਬੈਠਾ ਸ਼ਿਆਮ ਉਦਾਸ ਹੋ ਗਿਆ। ਉਹਨੂੰ ਘਰੋਂ ਤੁਰਨ ਵੇਲੇ ਤੇਜੋ ਭਾਬੀ ਦਾ ਚਿਹਰਾ ਵਾਰ-ਵਾਰ ਚੇਤੇ ਆਉਂਦਾ। ਉਹਦੀਆਂ ਅੱਖਾਂ ਦਾ ਕੱਜਲ ਦਿਸਦਾ ਸੀ। ਉਹਦੀ ਸੋਗਵਾਰ ਝਾਕਣੀ ਦਾ ਲੁਕਵਾਂ ਰੋਣ ਸਿਰਫ਼ ਸ਼ਿਆਮ ਨੂੰ ਦਿਸਦਾ ਸੀ। ਉਹਦਾ ਜੀਅ ਸੀ, ਉਹ ਭਾਬੀ ਦਾ ਓਦਰਿਆ ਚਿਹਰਾ ਆਪਣੇ ਦੋਵੇਂ ਹੱਥਾਂ ਵਿਚ ਲੈ ਲਵੇ ਅਤੇ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਹਨੂੰ ਇਕ ਵਿਸ਼ਵਾਸਮਈ ਧੀਰਜ ਦੇਵੇ।

 

ਜਿਸ ਦਿਨ ਸ਼ਿਆਮ ਨੇ ਜਾਣਾ ਸੀ, ਇਕ ਰਾਤ ਪਹਿਲਾਂ ਗੁਰਮੇਲ ਤੇ ਉਹਨੇ ਥੋੜੀ ਹੀ ਪੀਤੀ। ਰਾਮ ਵੀ ਉਸ ਰਾਤ ਘਰ ਆ ਗਿਆ ਸੀ। ਮੀਤੋ ਵੀ ਜਾਗਦੀ ਰਹੀ। ਚਾਚੀ ਨੇ ਇਕ ਵਾਰ ਚਾਹ ਵੀ ਬਣਾਈ। ਉਹ ਸਾਰਾ ਟੱਬਰ ਅੱਧੀ ਰਾਤ ਤੱਕ ਗੱਲਾਂ ਕਰਦੇ ਰਹੇ। ਸਾਰੀਆਂ ਗੱਲਾਂ ਕੀਤੀਆਂ। ਜਲਕੁਰ ਹੈਰਾਨ ਸੀ, ਭਜਨੇ ਨਿਕੜਮੇ ਨੂੰ ਕਿਸੇ ਨੇ ਵੀ ਯਾਦ ਨਹੀਂ ਕੀਤਾ। ਜਿੱਦਣ ਦਾ ਸ਼ਿਆਮ ਛੁੱਟੀ ਆਇਆ ਸੀ, ਦੋਵੇਂ ਭਰਾਵਾਂ ਨੇ ਕਦੇ ਵੀ ਆਪਣੇ ਪਿਓ ਦੀ ਗੱਲ ਨਹੀਂ ਛੇੜੀ ਸੀ। ਜਲਕੁਰ ਮਨ ਨਾਲ ਹੀ ਝੇੜਾ ਕਰਦੀ, ਜਿਸ ਬੰਦੇ ਨੂੰ ਕਾਬੂ ਕਰਨ ਲਈ ਨਾਲ ਸਰੀਰ ਦਾ ਸਬੰਧ ਜੋੜਿਆ, ਉਹ ਤਾਂ ਚੰਦਰਾ ਮਿੱਟੀ ਨਾਲੋਂ ਵੀ ਭੈੜਾ ਸੀ । ਅੱਜ ਉਹਦਾ ਵਜੂਦ · ਕਿੱਥੇ ਹੈ? ਉਹਦਾ ਤਾਂ ਕੋਈ ਨਾਉਂ ਤੱਕ ਵੀ ਨਹੀਂ ਲੈਂਦਾ। ਉਹਦੇ ਸਕੇ ਪੁੱਤਾਂ ਨੇ ਵੀ ਉਹਨੂੰ ਭੁਲਾ ਦਿੱਤਾ ਹੈ।

 

ਅਗਲੇ ਦਿਨ ਗੁਰਮੇਲ ਤਾਂ ਸ਼ਿਆਮ ਨਾਲ ਹੱਥ ਮਿਲਾ ਕੇ ਖੇਤ ਨੂੰ ਚਲਿਆ ਗਿਆ। ਸੀਰੀ ਕਾਹਲ ਕਰ ਰਿਹਾ ਸੀ। ਰਾਮ ਉਹਨੂੰ ਬੁਢਲਾਡੇ ਦੇ ਸਟੇਸ਼ਨ ਤੱਕ ਛੱਡਣ ਗਿਆ। ਜਲਕੁਰ ਤੇ ਮੀਤੋ ਪਿੰਡ ਤੋਂ ਬਾਹਰ ਤੱਕ ਵਿਦਾਅ ਕਰਨ ਆਈਆਂ। ਦੋਵੇਂ ਜਣੀਆਂ ਰੋ ਰਹੀਆਂ ਸਨ। ਸ਼ਿਆਮ ਨੇ ਚਾਚੀ ਨੂੰ ਮੱਥਾ ਟੇਕਿਆ ਤੇ ਪੈਰੀਂ ਹੱਥ ਲਾਏ। ਮੀਤੋ ਨੂੰ ਉਹਨੇ ਬੁੱਕਲ ਵਿਚ ਲੈ ਲਿਆ ਤੇ ਸਿਰ ਪਲੋਸਿਆ। ਚਾਚੀ ਨੂੰ ਕਿਹਾ, “ਹੁਣ ਇਹ ਆਪਣੀ ਧੀ ਐ. ਚਾਚੀ। ਭੀਖੀ ਆਲਿਆਂ ਦੀ ਨ੍ਹੀਂ। ਆਪਾਂ ਇਹਨੂੰ ਐਥੇ ਈ ਰੱਖਣੈ।”

 

‘‘ਲੈ ਹੈ ਹੁਣ, ਐਥੇ ਈ ਰਹੂਗੀ ਮੇਰੇ ਕੋਲ। ਹੋਰ ਇਹਨੇ ਕਿੱਥੇ ਰਹਿਣੈ, ਭਾਈ।’ ਜਲਕੁਰ ਨੇ ਮੋਹ- ਭਿਜਿਆ ਬੋਲ ਕੱਢਿਆ।

 

10

 

ਛੁੱਟੀ ਤੋਂ ਮੁੜ ਕੇ ਜਾਂਦੇ ਹੋਏ ਸ਼ਿਆਮ ਨੇ ਏਅਰਬੈਗ ਖ਼ਾਲੀ ਕਰ ਕੇ ਟਰੰਕ ਵਿਚ ਹੀ ਪਾ ਲਿਆ ਸੀ। ਨਾ ਤਾਂ ਹੁਣ ਟਰੰਕ ਵਿਚ ਐਨਾ ਭਾਰ ਸੀ ਤੇ ਨਾ ਏਅਰਬੈਗ ਵਿਚ ਪਹਿਲਾਂ ਜਿੰਨਾ ਨਿੱਕ-ਸੁੱਕ। ਉਹਨੇ ਸੋਚਿਆ, ਇਕੋ ਨਗ਼ ਠੀਕ ਰਹੇਗਾ। ਚਾਚੀ ਨੇ ਜੋ ਢਾਈ-ਤਿੰਨ ਕਿਲੋ ਖੋਏ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ ਸਨ, ਉਹ ਵੀ ਉਹਨੇ ਮੋਮੀ ਕਾਗਜ਼ ਦੇ ਦੋ ਲਿਫ਼ਾਫਿਆਂ ਵਿਚ ਪਾ ਕੇ ਤੇ ਉਤੋਂ ਇਕ ਪੁਰਾਣੇ ਕੱਪੜੇ ਵਿਚ ਬੰਨ੍ਹ-ਵਲ੍ਹੇਟ ਕੇ ਟਰੰਕ ਵਿਚ ਹੀ ਰੱਖ ਲਈਆਂ ਸਨ। ਤੜਕੇ ਦੀ ਰੋਟੀ ਤਾਂ ਉਹ ਖਾ ਕੇ ਤੁਰਿਆ ਸੀ, ਆਥਣ ਵਾਸਤੇ ਚਾਚੀ ਨੇ ਦੇਸੀ ਘਿਓ ਦੇ ਤਿੰਨ ਪਰੌਂਠੇ ਲਾਹ ਦਿੱਤੇ ਸਨ। ਵਿਚ ਆਲੂਆਂ ਦੀ ਸੁੱਕੀ ਸਬਜ਼ੀ ਰੱਖ ਦਿੱਤੀ।

 

ਟਰੰਕ ਡੱਬੇ ਦੀ ਹੇਠਲੀ ਸੀਟ ਥੱਲੇ ਰੱਖ ਕੇ ਤੇ ਉਹਨੂੰ ਸੰਗਲੀ ਪਾ ਕੇ ਸੀਟ ਨਾਲ ਹੀ ਬੰਨ੍ਹ ਦਿੱਤਾ। ਸੰਗਲੀ ਨੂੰ ਛੋਟੀ ਜਿੰਦੀ ਲਾ ਦਿੱਤੀ। ਨਿਸ਼ਚਿੰਤ ਹੋ ਕੇ ਬੈਠਾ ਉਹ ਖਿੜਕੀ ਤੋਂ ਬਾਹਰ ਝਾਕਣ ਲੱਗਿਆ। ਉਹਨੇ ਟਰੰਕ ਨੂੰ ਸੰਗਲੀ ਲਾਉਣ ਦਾ ਇਹ ਕੰਮ ਛੇਤੀ ਛੇਤੀ ਮੁਕਾਇਆ ਸੀ ਤਾਂ ਕਿ ਹਮੀਰਗੜ੍ਹ ਕੋਲ ਦੀ ਲੰਘਦੀ ਗੱਡੀ ਵਿਚੋਂ ਉਹ ਆਪਣੇ ਪਿੰਡ ਨੂੰ ਦੇਖ ਸਕੇ। ਪਿੰਡ ਵਿਚੋਂ ਆਪਣਾ ਘਰ ਦੇਖੇ। ਪਰ ਇਹ ਕੀ, ਗੱਡੀ ਤਾਂ ਕਦੋਂ ਦੀ ਹਮੀਰਗੜ੍ਹ ਤੋਂ ਅਗਾਂਹ ਲੰਘ ਆਈ ਸੀ। ਹੁਣ ਤਾਂ ਮਾਨਸਾ ਆਉਣ ਵਾਲਾ ਸੀ । ਬਠਿੰਡੇ ਤੱਕ ਉਹ ਖਿੜਕੀ ਤੋਂ ਬਾਹਰ ਹੀ ਝਾਕਦਾ ਆਇਆ। ਕੋਈ ਸਟੇਸ਼ਨ ਲੰਘ ਕੇ ਜਦੋਂ ਗੱਡੀ ਤੇਜ਼ ਦੌੜਨ ਲਗਦੀ ਤਾਂ ਉਹਨੂੰ ਲਗਦਾ ਕਿ ਗੱਡੀ ਜਿਵੇਂ ਖੜ੍ਹੀ ਹੈ ਤੇ ਦਰੱਖ਼ਤ ਪਿੱਛੇ ਨੂੰ ਭੱਜੇ ਜਾ ਰਹੇ ਹਨ। ਇਹ ਸਭ ਕੁਝ ਛੇਤੀ ਛੇਤੀ ਵਾਪਰ ਰਿਹਾ ਸੀ। ਦਰੱਖ਼ਤਾਂ ਦੇ ਆਕਾਰ ਉਹਨੂੰ ਬੰਦਿਆਂ ਵਾਂਗ ਜਾਪਦੇ। ਉਹਨੂੰ ਕਿਸੇ ਦਰੱਖਤ ਥੱਲੇ ਖੜ੍ਹੀ ਤੇਜੋ ਦਿਸਦੀ। ਇਹ ਇਕ ਦਰੱਖਤ ਉਹਦੀ ਨਿਗਾਹ ਤੋਂ ਅਲੋਪ ਹੋ ਜਾਂਦਾ ਤਾਂ ਉਹ ਅਗਲੇ ਕਿਸੇ ਦਰੱਖਤ ਥੱਲੇ ਖੜ੍ਹੀ ਹੁੰਦੀ। ਇੰਜ ਨਾ ਤਾਂ ਦਰੱਖਤ ਮੁੱਕਦੇ ਤੇ ਨਾ ਤੇਜੋ ਦਾ ਆਕਾਰ ਦਿਸਣੋਂ ਹਟਦਾ। ਬਠਿੰਡੇ ਜਦੋਂ ਗੱਡੀ ਪਹੁੰਚੀ, ਦਿਨ ਖਾਸਾ ਖੜ੍ਹਾ ਸੀ । ਪਲੇਟਫਾਰਮ ਉੱਤੇ ਹੀ ਰੇੜ੍ਹੀ ਵਾਲੇ ਤੋਂ ਉਹਨੇ ਚਾਹ ਦਾ ਗਿਲਾਸ ਪੀਤਾ। ਇਥੋਂ ਉਹਨੂੰ ਅਗਲੀ ਗੱਡੀ ਦਿਨ ਛਿਪੇ ਮਿਲਣੀ ਸੀ। ਰੇੜੀ ਵਾਲੇ ਤੋਂ ਹੀ ਉਹਨੇ ਅਗਲੀ ਗੱਡੀ ਦੇ ਸਹੀ ਟਾਈਮ ਦਾ ਪਤਾ ਕੀਤਾ। ਕੁਝ ਚਿਰ ਹੋਰ ਉਹ ਬੈਂਚ ਉੱਤੇ ਚੁੱਪ ਕੀਤਾ ਜਿਹਾ ਬੈਠਾ ਰਿਹਾ। ਕੁਝ ਨਾ ਕੁਝ ਸੋਚੀ ਗਿਆ। ਫੇਰ ਉਹਦਾ ਜੀਅ ਕੀਤਾ ਕਿ ਚਾਹ ਹੋਰ ਪੀਵੇ ਤੇ ਟਰੰਕ ਵਿਚੋਂ ਕੱਢ ਕੇ ਦੋ ਪਿੰਨੀਆਂ ਵੀ ਖਾ ਲਵੇ। ਦੋ ਪਿੰਨੀਆਂ ਵਿਚੋਂ ਇਕ ਪਿੰਨੀ ਛੋਟੀ ਸੀ ਤੇ ਦੂਜੀ ਪਿੰਨੀ ਥੋੜੀ ਵੱਡੀ। ਚਾਚੀ ਤੇ ਮੀਤੋ ਪਿੰਨੀਆਂ ਵਟਦੀਆਂ ਉਹਨੇ ਦੇਖੀਆਂ ਸਨ। ਮੀਤੋ ਨੇ ਛੋਟੇ ਆਕਾਰ ਦੀਆਂ ਪਿੰਨੀਆਂ ਵੱਟੀਆਂ ਸਨ। ਚਾਚੀ ਦੇ ਹੱਥਾਂ ਦੀਆਂ ਪਿੰਨੀਆਂ ਵੱਡੀਆਂ ਸਨ ਤੇ ਕੁਝ ਪੋਲੀਆਂ। ਮੀਤੋ ਦੀਆਂ ਪਿੰਨੀਆਂ ਛੋਟੀਆਂ ਤੇ ਕਰੜੀਆਂ ਸਨ। ਛੋਟੀ ਪਿੰਨੀ ਖਾਂਦਿਆਂ ਉਹਨੂੰ ਮੀਤੋ ਦਾ ਚਿਹਰਾ ਯਾਦ ਆਇਆ। ਜਦੋਂ ਪਿੰਡ ਤੋਂ ਬਾਹਰ ਤੱਕ ਉਹ ਉਹਨੂੰ ਵਿਦਾਅ ਕਰਨ ਆਈਆਂ ਸਨ, ਮੀਤੋ ਕਿਵੇਂ ਅੱਖਾਂ ਭਰੀ ਖੜ੍ਹੀ ਸੀ। ਉਹਦਾ ਚਿਹਰਾ ਜਮ੍ਹਾਂ ਆਪਣੀ ਮਾਂ ‘ਤੇ ਹੈ। ਓਹੀ ਨੱਕ, ਓਹੀ ਅੱਖਾਂ, ਓਹੀ ਦੰਦ ਤੇ ਮੱਥੇ ਦਾ ਆਕਾਰ ਵੀ ਓਹੀ। ਉਹਨੂੰ ਤੇਜੋ ਵਿਚੋਂ ਮੀਤੋ ਦਿਸਣ ਲੱਗੀ। ਜਦੋਂ ਉਹ ਜੁਆਨ ਸੀ, ਕਿੰਨੀ ਸੋਹਣੀ ਹੋਵੇਗੀ। ਹੁਣ ਵੀ ਕੀ ਘੱਟ ਹੈ, ਓਹੋ ਜਿਹੀ ਪਈ ਹੈ। ਲਗਦਾ ਹੀ ਨਹੀਂ ਕਿ ਉਹਨੇ ਪੰਜ ਜੁਆਕ ਜੰਮੇ ਹੋਣਗੇ। ਤੇ ਫੇਰ ਤਿੰਨ ਬੰਦੇ ਨੇ ਘਰ ਵਿਚ। ਤਕੜੀ ਐ ਬਈ, ਓਹੋ ਜਿਹੀ ਪਈ ਹੈ। ਜਿਵੇਂ ਪੱਚੀ-ਤੀਹ ਸਾਲਾਂ ਦੀ ਹੋਵੇ। ਤੇਜੋ ਦਾ ਅਹਿਸਾਸ ਉਹਦੇ ਪੂਰਾ ਅੰਗ-ਸੰਗ ਸੀ। ਉਹਨੂੰ ਇਹ ਵੀ ਲੱਗ ਰਿਹਾ ਸੀ ਜਿਵੇਂ ਭੀਖੀ ਵਾਲਿਆਂ ਦਾ ਉਹ ਚੌਥਾ ਭਾਈ ਹੈ। ਲੱਗਦਾ ਕੀ, ਉਹ ਚੌਥਾ ਹੀ ਹੈ। ਵਿਚਾਰਿਆਂ ਨੇ ਕਦੇ ਫ਼ਰਕ ਨਹੀਂ ਰੱਖਿਆ। ਜਦੋਂ ਜਾਂਦਾ ਹਾਂ, ਹੱਥੀਂ ਛਾਵਾਂ ਕਰਦੇ ਨੇ । ਉਹਨੂੰ ਲਗਦਾ ਜਿਵੇਂ ਉਹ ਹਮੀਰਗੜ੍ਹ ਵਾਲਿਆਂ ਦਾ ਘੱਟ ਹੈ, ਭੀਖੀ ਵਾਲਿਆਂ ਦਾ ਬਹੁਤਾ। ਤੇ ਫੇਰ ਇਹ ਵੀ ਮਹਿਸੂਸ ਹੋਇਆ ਕਿ ਉਹ ਭੀਖੀ ਵਾਸਤੇ ਛੁੱਟੀ ਕੱਟਣ ਆਉਂਦਾ ਹੈ, ਹਮੀਰਗੜ੍ਹ ਕਦੋਂ ਆਉਂਦੈ। ਚਾਹੇ ਬਹੁਤੇ ਦਿਨ ਹਮੀਰਗੜ੍ਹ ਰਹਿੰਦਾ ਹੈ, ਪਰ ਸੁਤਾ ਉਹਦੀ ਭੀਖੀ ਵਿਚ ਹੁੰਦੀ ਹੈ। ਭੀਖੀ ਕੱਟੇ ਦੋ-ਚਾਰ ਦਿਨ ਵੀ ਸਾਰੀ ਛੁੱਟੀ ਦਾ ਮੁੱਲ ਤਾਰ ਦਿੰਦੇ ਹਨ।

 

ਭੀਖੀ ਵਾਲੇ ਜੇ ਉਹਦਾ ਐਨਾ ਮੋਹ ਕਰਦੇ ਹਨ, ਤੇਜੋ ਐਨਾ ਚਾਹੁੰਦੀ ਹੈ ਤਾਂ ਉਹ ਕਿਹੜਾ ਘੱਟ ਗੁਜ਼ਾਰਦਾ ਹੈ। ਗਿਆ ਤਾਂ ਸਾਰਿਆਂ ਲਈ ਐਨਾ ਕੁਝ ਲੈ ਕੇ ਗਿਆ। ਐਨਾ ਖਰਚ ਕੀਤਾ ਉਹਨਾਂ ਉੱਤੇ। ਜੇ ਉਹਨਾਂ ਨਾਲ ਉਹਦੀ ਕੋਈ ਊਣਸ ਹੈ ਤਾਂ ਹੀ ਉਹ ਓਥੇ ਜਾਂਦਾ ਹੈ ਤੇ ਐਨਾ ਖਰਚ ਕਰਦਾ ਹੈ। ਕੁੜੀ ਦਾ ਅਹਿਸਾਨ ਉਹ ਕਦੇ ਨਹੀਂ ਭੁਲਾ ਸਕਣਗੇ। ਸ਼ਿਆਮ ਆਪਣੇ ਮਨ ਵਿਚ ਹੀ ਆਖ ਰਿਹਾ ਸੀ, ਕਿਸੇ ਨੂੰ ਕੀ ਪਤਾ ਕਿ ਉਹ ਮੀਤੋ ਨੂੰ ਕਿਉਂ ਹਮੀਰਗੜ੍ਹ ਲੈ ਕੇ ਆਇਆ ਹੈ। ਇਕ ਤਾਂ ਕੁੜੀ ਬਹਾਨੇ ਭੀਖੀ ਉਹਦਾ ਪੱਕਾ ਆਉਣ-ਜਾਣ ਬਣ ਗਿਆ ਹੈ। ਉਹ ਅਹਿਸਾਨ ਮੰਨਣਗੇ। ਦੂਜਾ ਵੱਡਾ ਅਹਿਸਾਨ ਜਿਹੜਾ ਕਿਸੇ ਨੂੰ ਵੀ ਪਤਾ ਨਹੀਂ, ਉਹ ਇਹ ਕਿ ਮੀਤੋ ਦਾ ਵਿਆਹ ਅਸੀਂ ਹਮੀਰਗੜ੍ਹ ਵਾਲੇ ਹੀ ਕਰਾਂਗੇ। ਅਸੀਂ ਉਹਨੂੰ ਮੰਗਾਂਗੇ, ਅਸੀਂ ਹੀ ਵਿਆਹਾਂਗੇ। ਭੀਖੀ ਵਾਲਿਆਂ ਦੇ ਤਿੰਨ ਪੱਥਰ ਹਨ। ਇਕ ਪੱਥਰ ਦਾ ਭਾਰ ਤਾਂ ਲਹਿ ਗਿਆ ਉਹਨਾਂ ਦੇ ਸਿਰੋਂ। ਕੀ ਯਾਦ ਰੱਖੋਗੀ ਤੇਜੋ ਭਾਬੀ।

 

ਉਹਦੀ ਸੋਚ-ਉਡਾਰੀ ਅਗਾਂਹ ਭੱਜੀ ਜਾ ਰਹੀ ਸੀ। ਉਹ ਹੁਣ ਇਹ ਹੀ ਸੋਚ ਰਿਹਾ ਸੀ ਕਿ ਮੀਤੋ ਦਾ : ਵਿਆਹ ਕਰ ਕੇ ਜਿੱਥੇ ਉਹ ਦੋਵੇਂ ਭਾਈ ਭੀਖੀ ਵਾਲਿਆਂ ਉੱਤੇ ਅਹਿਸਾਨ ਕਰਨਗੇ, ਓਥੇ ਆਪਣੀ ਜਾਇਦਾਦ ਵਿਚੋਂ ਪੁੰਨ ਵੀ ਕਰ ਲੈਣਗੇ । ਕਿਸੇ ਦੀ ਧੀ ਦਾ ਵਿਆਹ ਕਰ ਦੇਣਾ ਪੁੰਨ ਹੀ ਤਾਂ ਹੈ। ਇਸ ਤੋਂ ਵੱਡਾ ਪੁੰਨ ਹੋਰ ਕੀ ਹੋਵੇਗਾ। ਨਾਲੇ ਚਾਚਾ-ਚਾਚੀ ਇਕੱਲੇ ਦਸ ਕਿੱਲੇ ਖਾਈ ਜਾਂਦੇ ਹਨ, ਮੀਤੋ ਦੇ ਵਿਆਹ ਨਾਲ ਕੁਝ ਤਾਂ ਮੁੜੇਗਾ।

 

ਉਹਨੇ ਆਪਣਾ ਟਰੰਕ ਥੱਲੇ ਰੱਖ ਕੇ ਉੱਤੇ ਪੈਰ ਧਰੇ ਹੋਏ ਸਨ। ਆਪ ਬੈਂਚ ਉੱਤੇ ਅੱਖਾਂ ਮੀਚੀਂ ਬੈਠਾ ਸੀ, ਜਿਵੇਂ ਅੱਧ-ਸੁੱਤਾ ਜਿਹਾ ਹੋਵੇ। ਉਹਨੂੰ ਲੋਕਾਂ ਦੀਆਂ ਤਿੱਖੀਆਂ ਆਵਾਜ਼ਾਂ ਸੁਣੀਆਂ। ਅੱਖਾਂ ਖੋਲ੍ਹੀਆਂ, ਪਲੇਟਫਾਰਮ ਉੱਤੇ ਭੀੜ ਵਧਣੀ ਸ਼ੁਰੂ ਹੋ ਗਈ ਸੀ। ਇਹ ਓਸੇ ਗੱਡੀ ਵਾਲੀਆਂ ਸਵਾਰੀਆਂ ਸਨ। ਦਿਨ ਛਿਪ ਚੁੱਕਿਆ ਸੀ। ਗੱਡੀ ਆਉਣ ਵਿਚ ਅੱਧਾ ਘੰਟਾ ਬਾਕੀ ਸੀ। ਉਹਨੇ ਸੋਚਿਆ, ਪਰੌਂਠੇ ਜਿਹੜੇ ਨਾਲ ਲਿਆਂਦੇ ਹਨ, ਹੁਣ ਝੰਬ ਲਏ ਜਾਣ, ਗੱਡੀ ਵਿਚ ਫੇਰ ਪਾਣੀ ਦਾ ਮੁਸ਼ਕਿਲ ਹੋ ਜਾਵੇਗਾ। ਗੱਡੀ ਦਾ ਪਾਣੀ ਪੀਣ ਨੂੰ ਚੰਗਾ ਨਹੀਂ ਹੁੰਦਾ। ਇਹ ਵੀ ਕੀ ਪਤਾ, ਗੱਡੀ ਵਿਚ ਕਿੰਨੀ ਭੀੜ ਹੋਵੇ, ਜੇ ਬੈਠਣ ਨੂੰ ਥਾਂ ਨਾ ਹੋਇਆ ਤਾਂ ਰੋਟੀ ਖਾਣ ਲਈ ਥਾਂ ਕਿੱਥੋਂ ਮਿਲੇਂਗਾ। ਉਹਨੇ ਟਰੰਕ ਖੋਲ੍ਹਿਆ ਤੇ ਰੋਟੀ ਵਾਲਾ ਪੋਣਾ ਕੱਢ ਲਿਆ। ਉਹਦੇ ਕੋਲ ਪਲਾਸਟਿਕ ਦਾ ਗਿਲਾਸ ਟਰੰਕ ਵਿਚ ਪਹਿਲਾਂ ਹੀ ਸੀ। ਪਾਣੀ ਦਾ ਭਰ ਲਿਆਂਦਾ। ਉਹ ਟਰੰਕ ਉੱਤੇ ਬੈਠ ਕੇ ਹੀ ਰੋਟੀ ਖਾਣ ਲੱਗਿਆ। ਪਰੌਂਠਿਆਂ ਤੇ ਆਲੂਆਂ ਦੀ ਸੁੱਕੀ ਸਬਜ਼ੀ ਵਿਚ ਦੇਸੀ ਘਿਓ ਦੀ ਸੁਆਦੀ ਵਾਸ਼ਨਾ ਸੀ। ਉਹਨੂੰ ਚਾਚੀ ਯਾਦ ਆਈ। ਕਿੰਨਾ ਮੋਹ ਕਰਦੀ ਹੈ। ਉਹਦਾ ਮੋਹ ਮਾਂ ਨਾਲੋਂ ਕਿਵੇਂ ਵੀ ਘੱਟ ਨਹੀਂ।

 

ਡੱਬੇ ਵਿਚ ਉਤਲੀ ਸੀਟ ਉੱਤੇ ਉਹ ਸਿਰ੍ਹਾਣੇ ਟਰੰਕ ਰੱਖ ਕੇ ਪੈ ਗਿਆ। ਗੱਡੀ ਦੇ ਹਿਲੋਰਿਆਂ ਵਿਚ ਉਹਨੂੰ ਮਿੱਠੀ-ਮਿੱਠੀ ਨੀਂਦ ਆਉਣ ਲੱਗੀ। ਪਰ ਰਾਤ ਦਾ ਪਹਿਲਾ ਅੱਧ ਹੋਣ ਕਰ ਕੇ ਗੁਆਂਢੀ ਸਵਾਰੀਆਂ ਦਾ ਰੌਲਾ-ਗੌਲਾ, ਕਦੇ ਕੋਈ ਉੱਚਾ ਖੜਕਾ ਉਹਦੇ ਆਰਾਮ ਵਿਚ ਵਿਘਨ ਪਾਉਂਦਾ।

 

ਚਾਚੇ ਦੇ ਅੜੀਅਲ ਸੁਭਾਅ ਕਰ ਕੇ ਚਾਚੀ ਵਿਚਾਰੀ ਬੁੱਥ ਬਣੀ ਬੈਠੀ ਹੈ। ਕਿਸੇ ਨਾਲ ਵਰਤ- ਵਰਤਾਓ ਨਹੀਂ, ਕਿਧਰੇ ਆਉਣ-ਜਾਣ ਨਹੀਂ। ਉਹਦੇ ਤਾਂ ਬੱਸ ਅਸੀਂ ਹਾਂ, ਦੋਵੇਂ ਭਾਈ। ਅਸੀਂ ਹੀ ਉਹਦਾ ਸੰਸਾਰ ਸੀ। ਏਸੇ ਕਰ ਕੇ ਤਾਂ ਉਹ ਸਾਨੂੰ ਐਨਾ ਚਾਹੁੰਦੀ ਹੈ। ਉਹਦੀ ਆਪਣੀ ਕੋਈ ਔਲਾਦ ਹੁੰਦੀ, ਧੀ-ਪੁੱਤ ਹੁੰਦੇ, ਤਾਂ ਰਿਸ਼ਤੇਦਾਰੀਆਂ ਅੱਗੇ ਤੁਰਦੀਆਂ। ਚਾਚੀ ਦੀ ਜ਼ਿੰਦਗੀ ਇਕ ਤਰ੍ਹਾਂ ਨਾਲ ਛੱਪੜੀ ਦੇ ਪਾਣੀ ਵਾਂਗ ਸੜ-ਸੁੱਕ ਕੇ ਰਹਿ ਗਈ ਹੈ।

 

ਚਾਚੀ ਦੇ ਪੇਕੇ ਕਾਲੇਕੇ ਹਨ। ਉਹਦੇ ਦੋ ਭਰਾ ਹਨ। ਛੋਟਾ ਵਿਆਹਿਆ ਹੋਇਆ ਹੈ। ਉਹਦੇ ਦੋ ਕੁੜੀਆਂ ਹੀ ਕੁੜੀਆਂ ਹਨ। ਵੱਡੀ ਕੁੜੀ ਦੇ ਵਿਆਹ ਵੇਲੇ ਕਿਸੇ ਗੱਲ ਉੱਤੇ ਗੁਰਮੇਲ ਝੱਜੂ ਪਾ ਬੈਠਾ ਸੀ। ਉਹ ਝਗੜਾ ਹੋਇਆ ਕਿ ਰਹੇ ਰੱਬ ਦਾ ਨਾ। ਚਾਚਾ ਕਹਿ ਰਿਹਾ ਸੀ, ‘ਮੈਂ ਜਮਾਈ ਆਂ ਏਸ ਘਰ ਦਾ।” ਚਾਚੀ ਦੇ ਦੋਵੇਂ ਭਰਾ ਆਖਦੇ ਸਨ, ”ਹੋਏਂਗਾ ਤੂੰ ਜਮਾਈ। ਸਾਡੀ ਇੱਜਤ ਦਾ ਸਵਾਲ ਐ।'” ਹੋਰਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਗੱਲ ਕੀ ਹੋਈ ਹੈ। ਵਿੱਚੋਂ-ਵਿਚ ਕੁਝ ਧੁਖਦਾ ਤੇ ਮੱਧਮ ਪੈ ਜਾਂਦਾ। ਪਰ ਕਲੇਸ਼ ਪੂਰਾ ਸੀ। ਚਾਚਾ ਚੁੱਸ ਕੇ ਬਾਰਾਤ ਆਉਣ ਵਾਲੇ ਦਿਨ ਹੀ ਕਾਲੇਕੇ ਤੋਂ ਭੱਜ ਆਇਆ ਸੀ। ਚਾਚੀ ਮਗਰੋਂ ਆਈ। ਬੱਸ ਉਹ ਦਿਨ ਤੇ ਅੱਜ ਦਾ ਦਿਨ ਚਾਚਾ ਨਾ ਤਾਂ ਆਪ ਕਦੇ ਕਾਲੇਕੇ ਗਿਆ ਤੇ ਨਾ ਚਾਚੀ ਨੂੰ ਜਾਣ ਦਿੱਤਾ।

 

ਚਾਚੀ ਵੱਡੀ ਭੈਣ ਨਾਲ ਵੀ ਨਹੀਂ ਵਰਤਦੀ। ਉਹ ਵੀ ਚਾਚੇ ਗੁਰਮੇਲ ਕਰ ਕੇ ਹੀ। ਚਾਚਾ ਕਿਸੇ ਨਾਲ ਵੀ ਨਹੀਂ ਬਣਾ ਕੇ ਰਖਦਾ। ਮਾੜੀ ਜਿਹੀ ਗੱਲ ਉੱਤੇ ਕਲੇਸ਼ ਪਾ ਕੇ ਬਹਿ ਜਾਂਦਾ ਹੈ। ਆਖੂ, ਮੈਂ ਹੀ ਮੈਂ ਹਾਂ ਬੱਸ। ਦੂਜਾ ਵੀ ਕੁਝ ਧਰਾਉਂਦਾ ਹੁੰਦੈ। ਦੂਜਾ ਵੀ ਕੋਈ ਅੰਨ ਖਾਂਦਾ ਹੈ। ਫੇਰ ਦਾਰੂ ਪੀ ਕੇ ਮਾਰ-ਕੁਟਾਈ ਉੱਤੇ ਉੱਤਰ ਆਉਂਦਾ ਹੈ ਚਾਚਾ। ਉਹਦੇ ਦਿਮਾਗ ਵਿਚ ਬੈਠੀ ਪੁੱਠੀ ਗੱਲ ਲੱਖ ਸਮਝਾਉਣ ਨਾਲ ਵੀ ਨਿਕਲਦੀ ਨਹੀਂ। ਪੁੱਠੀ ਖੋਪੜੀ ਦਾ ਇਨਸਾਨ ਹੈ ਚਾਚਾ।

 

ਚਾਚੀ ਦੀ ਇਕੋ ਵੱਡੀ ਭੈਣ ਅਕਲੀਏ ਵਿਆਹੀ ਹੋਈ ਹੈ। ਉਹਦੇ ਘਰਵਾਲੇ ਤੇ ਚਾਚੇ ਗੁਰਮੇਲ ਦੀ ਪਹਿਲੇ ਦਿਨੋਂ ਨਹੀਂ ਬਣਦੀ। ਕਹਿੰਦੇ ਹੁੰਦੇ ਨੇ ਨਾ, ਸਾਢੂ-ਵਾਢੂ। ਸਾਢੇ ਹਮੇਸ਼ਾ ਵਾਢ ਕਰਦਾ ਹੈ। ਚਾਚੀ ਦੱਸਦੀ ਹੁੰਦੀ ਹੈ ਕਿ ਅਕਲੀਏ ਵਾਲਾ ਉਹ ਬੰਦਾ ਤਾਂ ਸ਼ਰੀਫ ਹੈ। ਇਹ ਤੜੀ ਦਿਖਾਉਂਦਾ ਰਹਿੰਦਾ। ਅਖੇ-ਮੇਰੇ ਕੋਲ ਵੱਧ ਜ਼ਮੀਨ ਹੈ। ਅਕਲੀਏ ਵਾਲਿਆਂ ਕੋਲ ਦੋ ਕਿੱਲੇ ਘੱਟ ਹੋਣਗੇ ਭਲਾਂ। ਇਹ ਕਾਹਦੀ ਬਰਾਬਰੀ, ਕਿਹੜਾ ਉਹ ਸ਼ਰੀਕ ਸੀ। ਜਦੋਂ ਕਦੇ ਉਹ ਕਾਲੇਕੇ ਆਪਣੇ ਸਹੁਰੀਂ ਇਕੱਠੇ ਹੁੰਦੇ, ਚਾਚਾ ਬੱਸ ਐਵੇਂ ਹੀ ਮੂੰਹ ਵੱਟੀ ਰਖਦਾ। ਆਕੜ ਰਖਦਾ। ਚਾਚੀ ਦੀ ਭੈਣ ਨੰਦ ਕੁਰ ਚਾਚੇ ਦਾ ਸਿਰ ਪਲੋਸਦੀ, ਉਹਨੂੰ ਆਪਣੇ ਪੁੱਤਾਂ ਵਾਂਗ ਸਮਝਦੀ। ਪਰ ਨਹੀਂ, ਉਹ ਸ਼ੱਕ ਕਰਦਾ ਤੇ ਖਿਝਦਾ ਕਿ ਸਹੁਰੀਂ ਅਕਲੀਏ ਵਾਲਿਆਂ ਦੀ ਹੀ ਬਹੁਤੀ ਪੁਗਦੀ ਹੈ। ਐਵੇਂ ਮੱਚੀ ਜਾਂਦਾ ਕਿ ਚਾਚੀ ਜਲਕੁਰ ਨੰਦਕੁਰ ਦੇ ਘਰ ਵਾਲੇ ਨੂੰ ਐਨਾ ਨੇੜੇ ਜਿਹੇ ਹੋ ਕੇ ਕਿਉਂ ਬੁਲਾਉਂਦੀ ਹੈ। ਚਾਚੀ ਨਾਲ ਲੜਦਾ, ਆਖਦਾ-“ਤੂੰ ਇਹਤੋਂ ਕੀ ਲੈਣੈ? ਇਹ ਕੀ ਲਗਦੈ ਤੇਰਾ, ਕਿਤੋਂ ਦਾ मॅट?”

 

ਚਾਚੀ ਦਸਦੀ ਹੈ ਕਿ ਭੈਣ ਨੰਦ ਕੁਰ ਇਕ ਵਾਰੀ ਆਪਣੇ ਘਰਵਾਲੇ ਨੂੰ ਨਾਲ ਲੈ ਕੇ ਏਥੇ ਹਮੀਰਗੜ੍ਹ ਵੀ ਆਈ ਸੀ। ਪਹਿਲੇ ਦਿਨਾਂ ਦੀਆਂ ਗੱਲਾਂ ਹਨ। ਚਾਚੇ ਨੇ ਪਾਖਰ ਨੂੰ ਨੂੰ ਬੁਲਾਇਆ ਹੀ ਨਹੀਂ। ਨਾ ਦਾਰੂ ਲਿਆਂਦੀ ਤੇ ਨਾ ਬੱਕਰਾ ਵੱਢਿਆ। ਉਹਨਾਂ ਵਿਚਾਰਿਆਂ ਨੂੰ ਤਾਂ ਖਾਣ-ਪੀਣ ਦਾ ਸ਼ੌਕ ਵੀ ਕੋਈ ਨਹੀਂ ਸੀ। ਉਹ ਤਾਂ ਹੱਸ-ਦੰਦਾਂ ਦੀ ਪ੍ਰੀਤ ਚਾਹੁੰਦੇ ਸਨ। ਜਦੋਂ ਉਹ ਆਏ. ਇਹਨੂੰ ਅੱਗ ਲੱਗ ਗਈ। ਮੱਚ ਕੇ ਕੋਲੇ ਹੋ ਗਿਆ।

 

ਅਖੇ- ”ਇਹ ਏਥੇ ਕੀ ਕਰਨ ਆਏ ਨੇ? ਜਦੋਂ ਆਪਾਂ ਨ੍ਹੀਂ ਇਹਨਾਂ ਦੇ ਜਾਂਦੇ।’

 

ਇਹੋ ਜਿਹਾ ਤਾਂ ਚਾਚਾ ਹੈ, ਸਰਦਾਰ ਗੁਰਮੇਲ ਸਿੰਘ!

 

ਸ਼ਿਆਮ ਨੇ ਪਾਸਾ ਮਾਰਿਆ ਤੇ ਥੱਲੇ ਵਾਲੀ ਇਕ ਸਵਾਰੀ ਤੋਂ ਪੁੱਛਿਆ ਕਿ ਕਿਹੜਾ ਸਟੇਸ਼ਨ ਹੈ? ਇਹ ਹੰਢਿਆਇਆ ਸੀ। ਤੇ ਫੇਰ ਥੱਲੇ ਵਾਲੀਆਂ ਦੋ ਸਵਾਰੀਆਂ ਗੱਲਾਂ ਕਰਨ ਲੱਗੀਆਂ। ਇਕ ਆਖ ਰਿਹਾ ਸੀ, ”’ਟੇਸ਼ਨ ਦੇ ਨਾਲ ਲਗਦਾ ਪਿੰਡ ਤਾਂ ਖੁੱਡੀ ਐ, ਹੰਢਿਆਇਆ ਦੂਰ ਐ ਐਥੋਂ। ਫੇਰ ਪਤਾ ਨ੍ਹੀਂ, ‘ਟੇਸ਼ਨ ਦਾ ਨਾਉਂ ਹੰਢਿਆਇਆ ਕਿਉਂ ਧਰਿਆ ਕਿਸੇ ਨੇ?”

 

”ਹੋਣੀ ਐ ਕੋਈ ਗੱਲ ਭਾਈ। ‘ਟੇਸ਼ਣ ਵਾਲੀ ਜਗਾ ਹੰਢਿਆਏ ਦੀ ਹੋਣੀ ਐ ਜਾਂ ਹੋਰ ਕੋਈ ਗੱਲ ਹੋਊ।” ਦੂਜੇ ਨੇ ਜਵਾਬ ਦਿੱਤਾ।

 

ਗੱਡੀ ਖਾਸੇ ਚਿਰ ਦੀ ਏਥੇ ਖੜ੍ਹੀ ਸੀ। ਮੂਹਰਿਓ ਕੋਈ ਹੋਰ ਗੱਡੀ ਆਉਂਦੀ ਹੋਵੇਗੀ ਜਾਂ ਪਿੱਛਿਓਂ ਕਿਸੇ ਤੇਜ਼ ਰਫ਼ਤਾਰ ਗੱਡੀ ਨੇ ਲੰਘਣਾ ਹੋਵੇਗਾ। ਗੱਡੀ ਖੜ੍ਹੀ ਹੋਣ ਕਰ ਕੇ ਹੀ ਥੱਲੇ ਵਾਲੀਆਂ ਸਵਾਰੀਆਂ ਦੀ ਗੱਲ ਸ਼ਿਆਮ ਨੂੰ ਸੁਣ ਰਹੀ ਸੀ। ਗੱਡੀ ਚੱਲੀ ਤਾਂ ਬੰਦਿਆਂ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ ਸਨ, ਬੋਲ ਜ਼ਰੂਰ ਸੁਣ ਰਿਹਾ ਸੀ । ਉਹ ਪਾਸਾ ਮਾਰ ਕੇ ਸਿੱਧਾ ਹੋ ਗਿਆ ਤੇ ਅੱਖਾਂ ਮੀਚ ਲਈਆਂ। ਘਰ ਦੀਆਂ ਗੱਲਾਂ ਦੀ ਰੀਲ ਫੇਰ ਚੱਲਣ ਲੱਗੀ।

 

ਹਾਂ, ਨੰਦ ਕੁਰ ਦੀ ਵੱਡੀ ਕੁੜੀ ਭੂਰੋ ਦਾ ਜ਼ਰੂਰ ਆਉਣ-ਜਾਣ ਹੈ, ਹਮੀਰਗੜ੍ਹ। ਪਰ ਉਹ ਵੀ ਕਦੇ ਕਦੇ। ਭੂਰੇ ਰੱਲੇ ਵਿਆਹੀ ਹੋਈ ਹੈ। ਪ੍ਰਾਹੁਣੇ ਦਾ ਸੁਭਾਓ ਵੀ ਚੰਗਾ ਹੈ। ਬਲਵਿੰਦਰ ਵਿਚ ਕੋਈ ਆਕੜ- ਫਾਕਝ ਨਹੀਂ। ਨਾ ਹੀ ਕੋਈ ਲੋਭ-ਲਾਲਢ ਹੈ। ਭੂਰੋ ਦੇ ਅਗਾਂਹ ਚਾਰ ਮੁੰਡੇ ਹਨ। ਸੁਣਿਆ ਸੀ, ਚਾਚੀ ਇਹਨਾਂ ਚਾਰ ਮੁੰਡਿਆਂ ਵਿਚੋਂ ਹੀ ਕਿਸੇ ਇਕ ਨੂੰ ਹਮੀਰਗੜ੍ਹ ਲਿਆਉਣਾ ਚਾਹੁੰਦੀ ਸੀ। ਫੇਰ ਪਤਾ ਨਹੀਂ ਕਿਵੇਂ ਚੁੱਪ ਹੋ ਗਈ। ਪਤਾ ਨਹੀਂ ਕੀ ਸੋਚਿਆ ਹੋਵੇਗਾ, ਜੋ ਰੱਲੇ ਤੋਂ ਕੋਈ ਮੁੰਡਾ ਨਹੀਂ ਲੈ ਕੇ ਆਈ। ਰਾਮ ਦਸਦਾ ਸੀ ਕਿ ਚਾਚੀ ਰੱਲੇ ਵਾਲਾ ਕੋਈ ਮੁੰਡਾ ਲਿਆਉਣਾ ਚਾਹੁੰਦੀ ਹੈ। ਰੱਲੇ ਵਾਲੇ ਮੁੰਡੇ ਕੀ ਲਗਦੇ ਹਨ। ਕੋਈ ਮੁੰਡਾ ਆ ਜਾਂਦਾ ਤਾਂ ਉਹਨੇ ਏਥੇ ਹੀ ਪੰਜ ਕਿੱਲੇ ਦਾ ਮਾਲਕ ਬਣ ਕੇ ਬਹਿ ਜਾਣਾ ਸੀ। ਇਹ ਤਾਂ ਚਾਚੀ ਨੇ ਸਿਆਣਪ ਹੀ ਸੋਚੀ। ਹੁਣ ਇਹ ਚਾਚਾ-ਚਾਚੀ ਦਸ ਕਿੱਲੇ ਇਕੱਲੇ ਖਾਈ ਜਾਂਦੇ ਹਨ, ਖਾਈ ਜਾਣ। ਕਿੰਨਾ ਕੁ ਚਿਰ ਖਾਂਦੇ ਰਹਿਣਗੇ। ਕਦੇ ਤਾਂ ਮਰਨਗੇ ਹੀ, ਫੇਰ ਇਹ ਦਸ ਕਿੱਲੇ ਸਾਡੀ ਦੋਵਾਂ ਭਰਾਵਾਂ ਦੀ ਹੈ। ਅਸਲ ਵਿਚ ਤਾਂ ਮੇਰੀ ਇਕੱਲੇ ਦੀ ਦਸ ਕਿੱਲੇ ਹੈ। ਰਾਮ ਸਾਧ ਹੈ। ਉਹਨੇ ਜ਼ਮੀਨ ਕੀ ਕਰਨੀ ਹੈ। ਉਹ ਤਾਂ ਹੁਣ ਫੱਕਰ ਹੈ। ਰਾਮ ਪਹਿਲੇ ਦਿਨੋਂ ਫੱਕਰ ਹੈ। ਉਹਨੇ ਕਦੇ ਲੋਭ-ਲਾਲਚ ਵਾਲੀ ਗੱਲ ਨਹੀਂ ਕੀਤੀ। ਪੜ੍ਹ ਜਾਂਦਾ ਤਾਂ ਚੰਗਾ ਸੀ। ਦਸਵੀਂ ਕਰ ਲੈਂਦਾ ਤਾਂ ਕੋਈ ਨੌਕਰੀ ਮਿਲ ਜਾਂਦੀ। ਖੇਤੀ ਦੇ ਔਖੇ ਕੰਮ ਵਿਚੋਂ ਨਿਕਲ ਜਾਂਦਾ। ਚੰਗਾ ਖਾਂਦਾ- ਪੀਂਦਾ, ਚੰਗਾ ਪਹਿਨਦਾ ਤੇ ਛਾਵੇਂ ਬਹਿੰਦਾ। ਚਾਚੇ ਦੀ ਅੜਵਾਈ ਨੇ ਉਹਨੂੰ ਘਰੋਂ ਕੱਢਿਆ। ਫੇਰ ਵਿਚਾਰੇ ਦਾ ਹੱਥ ਵੱਢਿਆ ਗਿਆ। ਅਸਲ ਵਿਚ ਉਹ ਚਾਰੇ ਪਾਸਿਓਂ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕਿਆ ਸੀ। ਪੜ੍ਹਾਈ ਗਈ, ਹੱਥ ਵੱਢਿਆ ਗਿਆ, ਨਾਕਾਰਾ ਹੋ ਕੇ ਬਹਿ ਗਿਆ। ਮਾਂ ਮਰ ਗਈ, ਪਿਓ ਦਾ ਘਰ ਵਿਚ ਕੋਈ ਜ਼ੋਰ ਨਾ ਰਹਿ ਗਿਆ। ਚਾਚੀ ਦੀ ਪੁਗਦੀ ਸੀ। ਬਾਪੂ ਤਾਂ ਸਾਰੀ ਉਮਰ ਚਾਚੀ ਦੇ ਦਾਬੇ ਥੱਲੇ ਹੀ ਦਿਨ-ਕਟੀ ਕਰਦਾ ਮਰ ਗਿਆ। ਨਾ ਆਪਣਾ ਕੁਝ ਕੀਤਾ ਤੇ ਨਾ ਪੁੱਤਾਂ ਦਾ ਕੁਝ ਬਣਾਇਆ। ਦੋ ਪੁੱਤਾਂ ਦੇ ਹੁੰਦਿਆਂ ਵੀ ਉਹਦਾ ਸੰਸਾਰ ਵਿਚ ਕੁਝ ਬਾਕੀ ਨਹੀਂ ਰਹਿ ਗਿਆ ਹੈ। ਕੋਈ ਉਸ ਨਿਕੰਮੇ ਨੂੰ ਯਾਦ ਤੱਕ ਨਹੀਂ ਕਰਦਾ ਹੁਣ। ਤੇ ਉਹ ਜਿਹਨਾਂ ਦੇ ਔਲਾਦ ਕੋਈ ਨਹੀਂ, ਔਂਤ-ਨਿਪੁੱਤੇ ਹਨ, ਉਹ ਘਰ ਦੇ ਮਾਲਕ ਹਨ। ਦੇਖੋ ਸਾਲੀ ਕਿੱਧਰ ਗਈ ਗੱਲ?

 

ਉਹਨੂੰ ਬਾਹਰ ਰੌਲਾ-ਗੌਲਾ ਜਿਹਾ ਸੁਣਿਆ। ਗੱਡੀ ਖੜ੍ਹੀ ਸੀ। ਕਿਸੇ ਦੀ ਆਵਾਜ਼ ਤੋਂ ਪਤਾ ਲੱਗਿਆ, ਇਹ ਧੂਰੀ ਜੰਕਸ਼ਨ ਹੈ। ਏਥੇ ਗੱਡੀ ਖਾਸਾ ਚਿਰ ਖੜ੍ਹੀ ਰਹੀ। ਉਹਨੇ ਸੋਚਿਆ। ਇੰਜਣ ਪਾਣੀ ਲੈਂਦਾ ਹੋਵੇਗਾ ਜਾਂ ਕੋਈ ਡੱਥਾ ਤੋੜਨਾ-ਜੋੜਨਾ ਹੋਵੇਗਾ। ਜੰਕਸ਼ਨ ਉੱਤੇ ਆਮ ਤੌਰ ‘ਤੇ ਗੱਡੀਆਂ ਕੁਝ ਚਿਰ ਵੱਧ ਹੀ ਖੜ੍ਹਦੀਆਂ ਹਨ। ਉੱਚੇ ਹੋਕਿਆਂ ਤੇ ਸਵਾਰੀਆਂ ਦੇ ਉੱਤਰਨ-ਚੜ੍ਹਨ ਵਿਚ ਰੌਲਾ ਪੈਣ ਕਰ ਕੇ ਉਹਦੇ ਖਿਆਲਾਂ ਦੀ ਲੜੀ ਟੁੱਟ ਗਈ। ਉਹ ਉਤਲੇ ਫੱਟੇ ਤੋਂ ਥੱਲੇ ਉੱਤਰਿਆ ਤੇ ਅਗਵਾੜੀ ਜਿਹੀ ਭੰਨ ਕੇ ਬਾਥ- ਰੂਮ ਚਲਿਆ ਗਿਆ। ਫੇਰ ਬਾਹਰ ਝਾਕ ਕੇ ਦੇਖਿਆ, ਪਲੇਟਫਾਰਮ ਉੱਤੇ ਲੋਕ ਏਧਰ-ਓਧਰ ਤੇਜ਼ ਕਦਮਾਂ ਨਾਲ ਆ-ਜਾ ਰਹੇ ਸਨ। ਗੱਡੀ ਦਾ ਸਿਗਨਲ ਡਾਊਨ ਨਹੀਂ ਹੋਇਆ ਸੀ। ਸਾਹਮਣੇ ਰੇੜ੍ਹੀ ਵਾਲਾ ‘ਚਾਏ ਗੁਰਮ-ਚਾਏ ਗਰਮ’ ਮੱਧਮ ਸੁਰ ਵਿਚ ਅਲਾਪ ਰਿਹਾ ਸੀ। ਉਹਨੇ ਥੱਲੇ ਉੱਤਰ ਕੇ ਚਾਹ ਦਾ ਕੱਪ ਮੰਗਿਆ। ਸਿਗਨਲ ਹਾਲੇ ਵੀ ਡਾਊਨ ਨਹੀਂ ਹੋਇਆ ਸੀ। ਗੱਡੀ ਨੇ ਏਥੇ ਬਹੁਤ ਟਾਈਮ ਲੈ ਲਿਆ ਸੀ। ਉਹਨੇ ਮਨੁ ਵਿਚ ਆਖਿਆ, ”ਇਹ ਐਕਸਪ੍ਰੈਸ ਕਿਹੜੀ ਐ, ਇਹ ਤਾਂ ਪਸੰਜਰਾਂ ਨਾਲੋਂ ਵੀ ਭੈੜੀ ਐ। ਗੱਡੀ ਨ੍ਹੀ ਗੱਡਾ ਐ। ਪਹਿਲਾਂ ਹੰਢਿਆਏ ਬਿਨਾ ਮਤਲਬ ਹੀ ਖੜ੍ਹੀ ਰਹੀ, ਜਦੋਂ ਕਿ ਓਥੇ ਇਹਨੇ ਖੜ੍ਹਨਾ ਈ ਨਹੀਂ ਹੁੰਦਾ।’’

 

ਗਾਰਡ ਨੇ ਸੀਟੀ ਦਿੱਤੀ ਤਾਂ ਉਹ ਫੁਰਤੀ ਨਾਲ ਆਪਣੀ ਉਤਲੀ ਸੀਟ ਉੱਤੇ ਆ ਪਿਆ। ਦਿਲ ਵਿਚ ਹੀ ਫੋਕਾ ਜਿਹਾ ਹੱਸਿਆ, ਉਹਦੀ ਆਪਣੀ ਜ਼ਿੰਦਗੀ ਵੀ ਤਾਂ ਗੱਡਾ ਹੀ ਹੈ। ਇਹਦੀ ਕੋਈ ਚਾਂਲ ਨਹੀਂ, ;

 

ਕੋਈ ਮੰਜ਼ਲ ਨਹੀਂ, ਕੋਈ ਲੁਤਫ਼ ਨਹੀਂ। ਇਹ ਸਾਲੀ ਫੌਜ ਦੀ ਨੌਕਰੀ ਕਾਹਦੀ ਕਰ ਲਈ, ਕੋਈ ਜੱਟ ਕੁੜੀ ਦੇਣ ਨੂੰ ਤਿਆਰ ਨਹੀਂ ਹੈ। ਔਰਤ ਦੀ ਲੋੜ ਉਹਨੂੰ ਭੀਖੀਓਂ ਪੂਰੀ ਹੋ ਜਾਂਦੀ ਹੈ। ਉਹ ਵੀ ਸਾਲ ਵਿਚ ਜਾਂ ਦੋ ਸਾਲਾਂ ਮਗਰੋਂ ਕਦੇ ਦੋ-ਚਾਰ ਦਿਨ। ਇਹ ਚੋਰੀ ਦਾ ਗੁੜ ਹੈ, ਕਿੰਨਾ ਕੁ ਚਿਰ ਖਾਧਾ ਜਾ ਸਕਦਾ ਹੈ। ਇਹ ਸਿਲਸਿਲਾ ਕਿਸੇ ਦਿਨ ਇਕ ਮੋੜ ਉੱਤੇ ਆ ਕੇ ਮੁੱਕ ਜਾਵੇਗਾ। ਇਹ ਕਹਾਣੀ ਸਾਰੀ ਉਮਰ ਨਹੀਂ ਚੱਲ ਸਕਦੀ। ਘਰ ਵਸਾਉਣ ਦੀ ਹੋਰ ਗੱਲ ਹੈ। ਘਰ ਤਾਂ ਕੋਈ ਆਪਣੀ ਔਰਤ ਹੀ ਵਸਾ ਸਕਦੀ ਹੈ। ਜਿਹੜੀ ਅਗਾਂਹ ਉਹਦੇ ਜੁਆਕ ਵੀ ਜੰਮ ਸਕਦੀ ਹੋਵੇ। ਜੁਆਕ ਜਿਹੜੇ ਉਹਦੀ ਜ਼ਮੀਨ-ਜਾਇਦਾਦ ਦੇ ਵਾਰਸ ਹੋਣ। ਅਜਿਹਾ ਬੰਨ੍ਹ-ਸੁੱਬ ਕਿਧਰੇ ਬਣਦਾ ਨਹੀਂ ਦਿਸਦਾ। ਚਾਚਾ-ਚਾਚੀ ਵੀ ਐਵੇਂ ਘਰ ਜਿਹਾ ਬੰਨ੍ਹੀਂ ਬੈਠੇ ਹਨ। ਆਪਣੀ ਜਾਣ ਵਿਚ ਤਾਂ ਉਹ ਘਰ ਦੇ ਮਾਲਕ ਹਨ। ਉਹਨਾਂ ਕੋਲ ਅੱਜ ਦੀ ਘੜੀ ਸਭ ਕੁਝ ਹੈ। ਪਰ ਸਭ ਵਿਅਰਥ ਹੈ। ਉਹਨਾਂ ਦਾ ਅਗਾਂਹ ਕੌਣ ਹੈ। ਅੱਜ ਅੱਖਾਂ ਮੀਚ ਜਾਣ, ਕੱਲ੍ਹ ਨੂੰ ਉਹਨਾਂ ਦੇ ਏਸੇ ਵਸਦੇ-ਰਸਦੇ ਘਰ ਵਿਚ ਗਧੇ ਲਿਟਣਗੇ।

 

ਇਹਨਾਂ ਹੀ ਗਿਣਤੀਆਂ-ਮਿਣਤੀਆਂ ਵਿਚ ਉਹਨੂੰ ਨੀਂਦ ਆ ਗਈ। ਗੱਡੀ ਦੇ ਹਿਲੋਰੇ ਜਿਵੇਂ ਲੋਰੀਆਂ ਦੇ ਰਹੇ ਹੋਣ। ਜਿਸ ਕਿਸੇ ਸਟੇਸ਼ਨ ਉੱਤੇ ਗੱਡੀ ਖੜ੍ਹਦੀ, ਉਹਦੀ ਫੇਰ ਵੀ ਜਾਗ ਨਾ ਖੁਲ੍ਹਦੀ। ਉਹ ਅੰਬਾਲਾ ਛਾਉਣੀ ਜਾ ਕੇ ਉੱਤਰ ਗਿਆ। ਏਥੋਂ ਹੁਣ ਉਹਨੇ ਹੋਰ ਗੱਡੀ ਫੜਨੀ ਸੀ।

 

1

 

11

 

ਉਹ ਕਿੱਕਰ ਕਾਹਦੀ ਸੀ, ਕਿਸੇ ਦੀ ਮੌਤ ਦਾ ਪੈਗ਼ਾਮ ਸੀ । ਚੜ੍ਹਦੇ ਬੰਨੇ ਗੁਰਮੇਲ ਹੁਰਾਂ ਦੇ ਖੇਤ ਵਿਚ ਇਕ ਕਿੱਲੇ ਜਿੰਨਾ ਲੰਮਾ ਖਾਲ ਸੀ। ਇਸ ਖਾਲ ਉੱਤੇ ਸੀ ਇਹ ਕਿੱਕਰ। ਮੁਰੱਬਾਬੰਦੀ ਵੇਲੇ ਇਹ ਖਾਲ ਨਹੀਂ ਸੀ। ਪਰ ਕਿੱਕਰ ਸੀ ਓਦੋਂ। ਬੱਚਾ ਹੀਂ ਸੀ। ਕੋਈ ਪਤਾ ਨਹੀਂ, ਇਸ ਕਿੱਕਰ ਦਾ ਬੀਜ ਏਥੇ ਕਿਸ ਨੇ ਬੀਜਿਆ .ਸੀ ਜਾਂ ਇਹ ਖੁੱਗ ਕੇ ਕਿਧਰੋਂ ਏਥੇ ਲਾ ਦਿੱਤੀ ਗਈ ਸੀ। ਕੀ ਪਤਾ, ਆਪ ਹੀ ਕਿੱਕਰ ਉੱਗ ਪਈ ਹੋਵੇ । ਕਿਤੋਂ ਦਾ ਬੀਜ ਕਿਤੇ ਜਾ ਕੇ ਉੱਗ ਪੈਂਦਾ ਹੈ। ਪਾਣੀ ਦੇ ਰੋੜ੍ਹ ਨਾਲ ਜਾਂ ਜਾਨਵਰਾਂ ਦੀਆਂ ਵਿੱਠਾਂ ਵਿਚੋਂ ਜਾਂ ਪਸ਼ੂਆਂ ਦੇ ਗੋਹੇ ਵਿਚੋਂ ਹੀ ਰੁੱਖਾਂ ਦੇ ਬੀਜ ਧਰਤੀ ਵਿਚ ਜੜ੍ਹਾਂ ਫੜ ਲੈਂਦੇ ਹਨ।

 

ਖਾਲ ਦੇ ਦੂਜੇ ਪਾਸੇ ਸੰਤੇ ਦਾ ਖੇਤ ਸੀ। ਉਹਦਾ ਇਹ ਟੱਕ ਸਿਰਫ ਦੋ ਕਿੱਲੇ ਸੀ। ਇਹ ਰੋੜਾਂ ਵਾਲੀ ਧਰਤੀ ਸੀ। ਏਥੇ ਕੁਝ ਵੀ ਨਹੀਂ ਉਗਦਾ ਸੀ। ਉਹ ਕਦੇ ਕਦੇ ਗੁਆਰਾ ਜਾਂ ਬਾਜਰਾ ਬੀਜ ਦਿੰਦੇ। ਮਾਰੂ ਖੇਤ ਸੀ ? ਮੀਹ ਪੈ ਜਾਂਦਾ ਤਾਂ ਮਾੜਾ-ਮੋਟਾ ਕੁਝ ਹੋ ਜਾਂਦਾ’ ਨਹੀਂ ਤਾਂ ਜ਼ਮੀਨ ਬੰਜਰ ਦੀ ਬੰਜਰ ਪਈ ਰਹਿੰਦੀ। ਭੱਖੜਾ ਤੇ ਚੂਹੜੀਸਲੋਟ ਉਗਦਾ। ਅਲੇਹੇ ਦੇ ਬੂਟੇ ਉੱਠ ਖੜ੍ਹਦੇ। ਏਧਰ ਗੁਰਮੇਲ ਦਾ ਇਕ ਕਿੱਲਾ ਵੀ ਰੋੜਾਂ ਵਾਲਾ ਸੀ। ਹਲ ਨਹੀਂ ਜੁੜਦਾ ਸੀ। ਅੱਧਾ ਕਿੱਲਾ ਕੁਝ ਸੂਤ ਸੀ। ਏਥੇ ਮੀਂਹ ਪਏ ਤੋਂ ਗੁਆਰਾ-ਬਾਜਰਾ ਹੋ ਜਾਂਦਾ। ਕਣਕ ਬੀਜਦੇ ਤਾਂ ਕੱਲਰੀਆਂ ਦਿਸਣ ਲੱਗਦੀਆਂ।

 

ਗੁਰਮੇਲ ਦਾ ਕੱਸੀ ਦਾ ਖਾਲ ਰੋੜਾਂ ਵਾਲੇ ਕਿੱਲੇ ਤੋਂ ਅੱਗੇ ਡਾਕਰ ਭੋਇੰ ਵਿਚ ਜਾ ਨਿਕਲਦਾ। ਏਥੇ ਤਾਂ ਵਧੀਆ ਫਸਲ ਜੰਮਦੀ। ਕਿੱਕਰ ਇਸ ਖਾਲ ਦੇ ਐਨ ਵਿਚਕਾਰ ਆਉਂਦੀ ਸੀ। ਤੇ ਖਾਲ ਗੁਰਮੇਲ ਦੀ ਆਪਣੀ ਜ਼ਮੀਨ ਵਿਚ ਸੀ। ਆਪਣੀ ਜ਼ਮੀਨ ਵਿਚੋਂ ਆਉਂਦਾ, ਆਪਣੀ ਜ਼ਮੀਨ ਵਿਚ ਵਗਦਾ ਤੇ ਆਪਣੀ ਜ਼ਮੀਨ ਵਿਚ ਹੀ ਅੱਗੇ ਨਿਕਲ ਜਾਂਦਾ। ਖਾਲ ਦਾ ਕੋਈ ਰੌਲਾ ਨਹੀਂ ਸੀ। ਪਰ ਸੰਤੇ ਨੇ ਕਿੱਕਰ ਦਾ ਲਾਲਚ ਕਰ ਲਿਆ। ਸਿੱਧੇ ਪੋਰੇ ਦੀ ਕਿੱਕਰ ਸੀ ਇਹ, ਨਾ ਵਿੰਗ ਨਾ ਕਾਣ1 ਡਾਹਣੇ ਵੀ ਅਗਾਂਹ ਪੂਰੇ ਸਮਤੋਲ ਵਿਚ ਏਧਰ-ਓਧਰ ਫੈਲੇ ਹੋਏ ਸਨ। ਜਿਸ ਦਿਨ ਏਸ ਕਿੱਕਰ ਨੇ ਪੂਰਾ ਭਰ ਜਾਣਾ ਸੀ, ਇਹਦੀ ਛਾਂ ਨੇ ਵੱਡੇ ਵਿਹੜੇ ਜਿੰਨਾ ਥਾਂ ਰੋਕਣਾ ਸੀ। ਇਹ ਤਾਂ ਜੰਮਦੀ ਹੀ ਬੜੀ ਛੈਲ ਸੀ। ਗੇਲੀਆਂ ਵਰਗੇ ਅੰਗ-ਪੈਰ ਸਨ ਇਸ ਕਿੱਕਰ ਦੇ । ਸੰਤੇ ਦਾ ਮਨ ਡੋਲ ਗਿਆ। ਬਰਸਾਤਾਂ ਦੇ ਦਿਨ ਸਨ। ਇਕ ਦਿਨ ਉਹਨੇ ਕਿੱਕਰ ਆਪਣੇ ਪਾਸੇ ਕਰ ਲਈ। ਜਿਵੇਂ ਕਿਸੇ ਦੀ ਤੀਵੀਂ ਨੂੰ ਕੋਈ ਗੁਆਂਢੀ ਬਾਂਹ ਫੜ ਕੇ ਆਪਣੇ ਵਿਹੜੇ ਵਿਚ ਲੈ ਜਾਂਦਾ ਹੋਵੇ | ਖਾਲ ਦੀ ਵੱਟ ਨੂੰ ਕਿੱਕਰ ਦੇ ਐਨ ਵਿਚਕਾਰ ਕਰ ਦਿੱਤਾ। ਉਹਦਾ ਮਤਲਬ ਸੀ ਕਿ ਕਿੱਕਰ ਸਾਂਝੀ ਵੱਟ ਉੱਤੇ ਹੈ। ਕੁਝ ਦਿਨਾਂ ਬਾਅਦ ਗੁਰਮੇਲ ਨੇ ਦੇਖਿਆ ਤਾਂ ਉਹਦੇ ਤਨ-ਬਦਨ ਨੂੰ ਅੱਗ ਲੱਗ ਗਈ। ਉਹਦਾ ਖੂਨ ਖੌਲ ਉੱਠਿਆ। ਇਹ ਖਾਲ ਕੀਹਨੇ ਛੇੜਿਐ? ਕਹੀ ਲੈ ਕੇ ਵੱਟ ਕਿੱਕਰ ਦੇ ਉਤੋਂ ਦੀ ਕਰ ਦਿੱਤੀ।

 

ਗੁਰਮੇਲ ਦੇ ਤੱਤੇ ਸੁਭਾਅ ਨੂੰ ਸਭ ਜਾਣਦੇ ਸਨ । ਉਹ ਕਿਸੇ ਗੱਲ ਉੱਤੇ ਵਿਗੜ ਉੱਠੇ ਤਾਂ ਦੂਜੇ ਦੇ ਸਮਝਾਏ ਤੋਂ ਸਮਝਦਾ ਨਹੀਂ ਫੇਰ। ਮਰਨ-ਮਾਰਨ ਨੂੰ ਤਿਆਰ ਹੋ ਜਾਂਦਾ ਹੈ। ਸੰਤਾ ਦੜ ਵੱਟ ਗਿਆ। ਕੁਝ ਦਿਨਾਂ ਬਾਅਦ ਸੰਤਾ ਸੱਥ ਵਿਚ ਲੋਕਾਂ ਕੋਲ ਕਹਿਣ ਲੱਗਿਆ ਕਿ ਕਿੱਕਰ ਸਾਂਝੀ ਵੱਟ ਉੱਤੇ ਸੀ, ਮੇਲੂ ਨੇ ਧੱਕੇ ਨਾਲ ਆਪਣੇ ਪਾਸੇ ਕਰ ਲਈ ਹੈ। ਵੱਟ ਵਿਚ ਕਿੰਨਾ ਵਿੰਗ ਹੈ, ਦੇਖੋ ਜਾ ਕੇ। ਗੁਰਮੇਲ ਤੋਂ ਝਿਪਦਾ ਖੇਤ ਉਹਨਾਂ ਦੇ ਕੋਈ ਨਹੀਂ ਜਾਂਦਾ ਸੀ। ਪਰ ਚੋਰੀ ਚੋਰੀ ਫੇਰ ਵੀ ਕੁਝ ਬੰਦੇ ਦੇਖ ਕੇ ਗਏ। ਵੱਟ ਵਿਚ ਵਿੰਗ ਤਾਂ ਸੀ, ਪਰ ਇਹ ਕੋਈ ਖਾਸ ਵਿੰਗ ਨਹੀਂ ਸੀ। ਐਨੇ ਕੁ ਵਿੰਗ ਤਾਂ ਵੱਟਾਂ ਖੁਰਚਣ ਨਾਲ ਪੈ ਹੀ ਜਾਂਦੇ ਹਨ। ਕਿਸਾਨ-ਲੋਕਾਂ ਨੂੰ ਭੈੜੀ ਵਾਣ ਹੁੰਦੀ ਹੈ, ਗੁਆਂਢੀ ਖੇਤ ਦੀ ਵੱਟ ਐਵੇਂ ਹੀ ਵੱਢੀ ਜਾਣਗੇ। ਦੋ ਸੇਰ ਓਪਰੀ ਮਿੱਟੀ ਆਪਣੇ ਵਾਹਣ ਵਿਚ ਸੁੱਟ ਕੇ ਉਹ ਕੋਈ ਜਾਇਦਾਦ ਇਕੱਠੀ ਕਰ ਲਈ ਸਮਝਦੇ ਹਨ। ਸਿਆਣੇ ਬੰਦੇ ਅਜਿਹਾ ਨਹੀਂ ਕਰਦੇ । ਚੱਪਾ ਮਿੱਟੀ ਆਪਣੇ ਖੇਤ ਵਿਚ ਸੁੱਟਣ ਨਾਲ ਕਿਹੜਾ ਕੋਈ ਰਾਠ ਬਣ ਜਾਂਦਾ ਹੈ। ਘਰਾਂ ਦਾ ਬੁਰਾ ਹਾਲ ਤਾਂ ਓਹੀ ਰਹਿਣਾ ਹੈ।

 

ਸੰਤਾ ਉੱਚੇ-ਲੰਮੇ ਕੱਦ ਤੇ ਭਰਵੇਂ ਸਰੀਰ ਦਾ ਬੰਦਾ ਸੀ। ਹੱਥ ਵਿਚ ਹਮੇਸ਼ਾ ਕਸੀਆ, ਗੰਧਾਲਾ ਜਾਂ ਗੰਡਾਸੀ ਰੱਖਦਾ। ਇਕ ਅੱਖ ਮੀਚਦਾ ਸੀ। ਮੀਚ ਕੇ ਰੱਖੀ ਅੱਖ ਹੀ ਉਹਦੀ ਖਚਰੀ ਅੱਖ ਸੀ। ਗੁੱਸੇ ਨਹੀਂ ਹੁੰਦਾ ਸੀ। ਹੌਲੀ ਹੌਲ਼ੀ ਟਿਕਾਅ ਨਾਲ ਗੱਲ ਕਰਦਾ। ਪਰ ਗੱਲ ਵਿਚ ਡੂੰਘੀ ਖਚਰਵਿੱਦੀ ਹੁੰਦੀ। ਪਹਿਲਾਂ ਤਾਂ ਲੋਕਾਂ ਵਿਚ ਗੱਲੀਂ-ਗੱਲੀਂ ਉਹਨੇ ਇਹ ਪਰਚਾਰ ਕੀਤਾ ਕਿ ਕਿੱਕਰ ਸਾਂਝੀ ਵੱਟ ਉੱਤੇ ਹੈ ਤੇ ਇਹ ਗੁਰਮੇਲ ਨੇ ਆਪਣੇ ਖਾਲ ਵਿਚ ਕਰ ਲਈ ਹੈ। ਫੇਰ ਇਸ ਤੋਂ ਵੀ ਅਗਾਂਹ ਵਧ ਗਿਆ ਤੇ ਕਹਿਣ ਲੱਗਿਆ ਕਿ ਕਿੱਕਰ ਉਹਦੀ ਜ਼ਮੀਨ ਵਿਚ ਹੈ। ਖਾਲ ਕਿੱਕਰ ਤੋਂ ਪਰ੍ਹੇ ਜਾਂਦਾ ਹੈ। ਉਹ ਆਖਦਾ ਕਿ ਮੁਰੱਬਾਬੰਦੀ ਦੇ ਨਕਸ਼ੇ ਅਨੁਸਾਰ ਇਹ ਵੱਟ ਗਲਤ ਕੱਢੀ ਹੋਈ ਹੈ। ਵੱਟ ਕਿੱਕਰ ਦੇ ਉਤੋਂ ਦੀ ਜਾਂਦੀ ਹੈ ਤੇ ਉਹਦੀ ਜ਼ਮੀਨ ਵਿਚ ਹੈ। ਲੋਕਾਂ ਵਿਚ ਗੱਲ ਕਰਦਾ-ਕਰਦਾ ਉਹ ਗੁਰਮੇਲ ਦੇ ਭਤੀਜਿਆਂ ਕੋਲ ਗੱਲ ਤੋਰਨ ਲੱਗਿਆ। ਕਦੇ ਉਹ ਸ਼ਿਆਮ ਨੂੰ ਕੁਝ ਕਹਿੰਦਾ ਤੇ ਕਦੇ ਰਾਮ ਨੂੰ । ਕਹਿੰਦਾ ਸੀ, “ਆਂਵਦੇ ਚਾਚੇ ਨੂੰ ਕਹੋ ਭਾਈ, ਤਸੀਲਦਾਰ ਦੇ ਅਰਜੀ ਦੇ ਕੇ ਵੱਟ ਕਢਾ ਲਵੇ। ਇਹ ਕਿੱਕਰ ਸਾਡੀ ਜ਼ਮੀਨ ਵਿਚ ਐ।” ਉਹ ਭਜਨੇ ਨੂੰ ਵੀ ਆਖਦਾ ਹੁੰਦਾ, ”ਤੁਸੀਂ ਵੱਟ ਕਿਉਂ ਨ੍ਹੀਂ ਕਢਾਉਂਦੇ? ਮੇਲੂ ਜਿਹੜਾ ਥੋਡੇ ਘਰ ‘ਚ ਨੰਬਰਦਾਰ ਬਣਾਇਆ ਹੋਇਐ, ਕਹਿ ਉਹਨੂੰ ਬਈ ਜਾਵੇ ਤਸੀਲਦਾਰ ਦੇ।”

 

– ਭਜਨਾ ਜਵਾਬ ਦਿੰਦਾ ਸੀ, ਤੂੰ ਸੰਤਾ ਸਿਆਂ ਗੁਰਮੇਲ ਨਾਲ ਈ ਸਿੱਧੀ ਗੱਲ ਕਰ।” ਮੁੰਡੇ ਵੀ ਇਹੀ ਜਵਾਬ ਦਿੰਦੇ, ‘ਸਾਨੂੰ ਨ੍ਹੀਂ ਪਤਾ ਤਾਇਆ, ਚਾਚੇ ਨੂੰ ਪੁੱਛ ਤੂੰ। ਵੱਟਾਂ-ਫੁੱਟਾਂ ਦਾ ਪਤਾ ਓਸੇ ਨੂੰ ਐ।”

 

ਪਰ ਨਾਂਹ, ਸੰਤਾ ਗੁਰਮੇਲ ਨਾਲ ਗੱਲ ਨਾ ਕਰਦਾ। ਉਹਤੋਂ ਝਿਪਦਾ ਸੀ। ਜਦੋਂ ਉਹ ਕਦੇ ਟੱਕਰਦੇ, ਹੋਰ ਗੱਲਾਂ ਕਰਦੇ। ਗੁਰਮੇਲ ਵੀ ਆਪ ਗੱਲ ਨਹੀਂ ਛੇੜਦਾ ਸੀ। ਜਦੋਂ ਕਿ ਉਹਨੇ ਭਜਨੇ ਤੇ ਮੁੰਡਿਆਂ ਤੋਂ ਸਾਰੀਆਂ ਗੱਲਾਂ ਸੁਣ ਰੱਖੀਆਂ ਸਨ।..

 

ਕਿੱਕਰ ਸਾਲੋ-ਸਾਲ ਜੁਆਨ ਹੁੰਦੀ ਜਾ ਰਹੀ ਸੀ। ਹਰ ਸਾਲ ਉਹਦੇ ਉੱਤੇ ਨਵਾਂ ਰੂਪ ਆਉਂਦਾ। ਭਰਵੇਂ ਤੁੱਕੇ ਲੱਗਣ ਲੱਗੇ। ਬੱਕਰੀਆਂ ਵਾਲੇ, ਜਦੋਂ ਉਹਨਾਂ ਦਾ ਦਾਅ ਲਗਦਾ, ਢਾਂਗਿਆਂ ਨਾਲ ਲੁੰਗ ਵੱਢ ਲੈਂਦੇ। ਢਾਂਗੇ ਦਾ ਪੁੱਠਾ ਪਾਸਾ ਮਾਰ ਕੇ ਤੁੱਕੇ ਝਾੜਦੇ। ਪਾਲ਼ੀ ਮੁੰਡੇ ਗੂੰਦ ਲਾਹੁੰਦੇ। ਪਤੰਗਾਂ ਦੇ ਦਿਨਾਂ ਵਿਚ ਇਹ ਕਿੱਕਰ ਦੀ ਗੂੰਦ ਬਹੁਤ ਕੰਮ ਆਉਂਦੀ।

 

ਕਰਸਾਹ ਦੀ ਰੁੱਤ ਸੀ। ਇਕ ਦਿਨ ਗੁਰਮੇਲ, ਉਹਦਾ ਸੀਰੀ ਸੰਤੋਖ ਤੇ ਦੋ ਦਿਹਾੜੀਏ ਨਰਮਾ ਗੁੱਡ ਕੇ ਹਟੇ ਟਾਹਲੀ ਥੱਲੇ ਬੈਠੇ ਦਮ ਲੈ ਰਹੇ ਸਨ। ਦੁਪਹਿਰ ਢਲ ਚੁੱਕੀ ਸੀ। ਡਬਲ ਇੱਟਾਂ ਧਰ ਕੇ ਬਣਾਏ ਚੁੱਲ੍ਹੇ ਉੱਤੇ ਚਾਹ ਉੱਬਲ ਰਹੀ ਸੀ। ਗੁਰਮੇਲ ਦਾ ਪਾਲੀ ਅੱਗ ਉੱਤੇ ਸੁੱਕੀਆਂ ਮੋੜੀਆਂ ਦਾ ਗੁੱਛਾ ਜਿਹਾ ਬਣਾ ਕੇ ਡਾਹੁੰਦਾ, ਅੱਗ ਭਬੂਕਾ ਮਾਰ ਕੇ ਮੱਚਣ ਲਗਦੀ। ਪਤੀਲੇ ਵਿਚ ਖੱਦਾ ਪੈਂਦਾ। ਲੰਮੀ ਪੱਤੀ ਦੀ ਚਾਹ ਤਾਂ ਉੱਥਲ ਚੁੱਕੀ ਸੀ, ਹੁਣ ਗੁੜ ਖੁਰ ਰਿਹਾ ਸੀ। ਫੇਰ ਗੁਰਮੇਲ ਨੇ ਦੁੱਧ ਦੀ ਬੋਤਲ ਸਾਰੀ ਉਲਟਾ ਦਿੱਤੀ। ਇਕ ਬੋਤਲ ਹੋਰ ਦੁੱਧ ਦੀ ਭਰੀ ਪਈ ਸੀ। ਇਹ ਬੋਤਲ ਗਿੱਲੀ ਮਿੱਟੀ ਵਿਚ ਰੱਖੀ ਹੋਈ ਸੀ। ਉੱਤੋਂ ਦੀ ਮਿੱਟੀ ਥਾਪੜ ਦਿੱਤੀ ਤੇ ਦੋ ਇੱਟਾਂ ਰੱਖ ਦਿੱਤੀਆਂ, ਤਾਂ ਕਿ ਕੋਈ ਕੁੱਤਾ-ਬਿੱਲਾ ਬੋਤਲ ਨੂੰ ਮੂੰਹ ਨਾ ਪਾ ਲਵੇ। ਬੋਤਲ ਠੰਡੀ ਵੀ ਰਹੇ ਤੇ ਦੁੱਧ ਫਟੇ ਨਾ। ਪਾਲੀ ਨੇ ਇਕ ਝੋਕਾ ਹੋਰ ਲਾਇਆ। ਥੋੜੇ ਚਿਰ ਪਿੱਛੋਂ ਚਾਹ ਵਿਚ ਫੇਰ ਖੱਦਾ ਪਿਆ।

 

ਸੰਤਾ ਓਧਰੋਂ ਕਿਤੋਂ ਪਤਾ ਨਹੀਂ ਕਿੱਥੋਂ ਉਹਨਾਂ ਕੋਲ ਆ ਕੇ ਟਾਹਲੀ ਥੱਲੇ ਬੈਠ ਗਿਆ। ਬਾਟੀ ਵਿਚ ਚਾਹ ਪਾ ਕੇ ਗੁਰਮੇਲ ਨੇ ਉਹਨੂੰ ਵੀ ਫੜਾ ਦਿੱਤੀ। ਕਿਹਾ, ”ਲੈ ਭਾਈ ਸਾਹਬ, ਦੇਖ ਪੀ ਕੇ, ਕਹੀਂ-ਸ਼੍ਰੀ ਬਣੀਐ।”

 

ਸੀਰੀ ਤੇ ਦਿਹਾੜੀਏ ਚਾਹ ਪੀ ਕੇ ਤੇ ਆਪਣੀਆਂ ਬਾਟੀਆਂ ਸੁਕ-ਮਾਂਜ ਕਰ ਕੇ ਉੱਠੇ ਅਤੇ ਆਪਣੇ ਕਸੀਏ ਲੈ ਕੇ ਨਰਮੇ ਵਿਚ ਜਾ ਵੜੇ। ਪਾਲੀ ਚਾਹ ਦਾ ਭਾਂਡਾ-ਟੀਂਡਾ ਸਾਂਭਣ ਲੱਗਿਆ। ਸੰਤਾ ਬੈਠੇ ਦਾ ਬੈਠਾ ਸੀ। ਗੁਰਮੇਲ ਵੱਲ ਇਕ-ਟੱਕ ਝਾਕਦਾ ਤੇ ਕੁਝ ਕਹਿਣ ਨੂੰ ਤਕਾਉਂਦਾ। ਅਖ਼ੀਰ ਬੈਠਾ-ਬੈਠਾ ਉਹ ਪੱਬਾਂ ਭਾਰ ਹੋਰ ਗਿਆ। ਆਪਣਾ ਕਸੀਆ ਧਰਤੀ ਉੱਤੇ ਲਾ ਕੇ ਸਿੱਧਾ ਖੜ੍ਹਾ ਕਰ ਲਿਆ ਅਤੇ ਦੋਵੇਂ ਹੱਥਾਂ ਦਾ ਭਾਰ ਬਹੇਂ ਉੱਤੇ ਸੁੱਟ ਦਿੱਤਾ। ਬੋਲਿਆ, ”ਮੈਂ ਭਜਨੇ ਨੂੰ ਕਿਹਾ ਸੀ, ਮੁੰਡਿਆਂ ਨੂੰ ਕਈ ਵਾਰੀ ਆਖਿਐ, ਆਪਾਂ ਪਟਵਾਰੀ ਕੋਲ ਨਾ ਚੱਲੀਏ ਕਿਸੇ ਦਿਨ?”

 

”ਕੀ ਕੰਮ ਐ ਪਟਵਾਰੀ ਕੋਲ? ਗੁਰਮੇਲ ਨੇ ਮਚਲਾ ਬਣ ਕੇ ਪੁੱਛਿਆ।

 

”ਤੇਰੇ ਕੋਲ ਗੱਲ ਨ੍ਹੀਂ ਕੀਤੀ ਕਦੇ ਭਜਨੇ ਨੇ ਜਾਂ ਮੁੰਡਿਆਂ ਨੇ?” ਉਹ ਹੈਰਾਨ ਜਿਹਾ ਹੋਇਆ।

 

”ਹਾਂ ਕੀਤੀ ਐ.. ਸਭ ਕੀਤੀ ਐ, ਜਿਹੜਾ ਤੂੰ ਆਖਦਾ ਰਹਿਨੈ ਉਹਨਾਂ ਨੂੰ । ਹੁਣ ਦੱਸ, ਤੂੰ ਚਾਹੁਨਾਂ ਕੀਹ ਐਂ?” ਗੁਰਮੇਲ ਉਹਦੀਆਂ ਅੱਖਾਂ ਵਿਚ ਸਿੱਧਾ ਝਾਕਿਆ।

 

”ਆ ਉੱਠ, ਐਧਰ ਆ।” ਸੰਤਾ ਉਹਨੂੰ ਕਿੱਕਰ ਵਾਲੀ ਵੱਟ ਉੱਤੇ ਲੈ ਗਿਆ। ਗੁਰਮੇਲ ਦੇ ਮਨ ਵਿਚ ਇਕ ਛੱਲ ਉੱਠਦੀ ਸੀ, ਇਕ ਉੱਤਰਦੀ ਸੀ। ‘ ‘ਇਹ ਕੁੱਤਾ ਜੱਟ ਕਰਦਾ ਕੀ ਫ਼ਿਰਦੈ। ਚਾਰਦੈ, ਧੀ ਦਾ নার।”

 

ਉਹ ਵੱਟ ਦੇ ਸਿਰੇ ਉੱਤੇ ਖੜ੍ਹੇ ਸਨ। ਸੰਤੇ ਨੇ ਕਸੀਆ ਪਰ੍ਹੇ ਧਰ ਕੇ ਕਿਹਾ, “ਐਥੋਂ ਖੜ੍ਹ ਕੇ ਦੇਖ। ਕਿੰਨਾ ਫਰਕ ਐ ਵੱਟ ‘ਚ । ਮੇਰੀਆਂ ਸਭ ਵੱਟਾਂ ਕਰਮਾਂ ਪਾ ਕੇ ਮਿਣੀਆਂ ਹੋਈਆਂ ਨੇ। ਮੇਰੀ ਇਕ ਕਰਮ ਤੇਰੇ ਕੰਨੀ ਐ। ਆਪਾਂ ਪਟਵਾਰੀ ਤੋਂ ਭਰਮ ਮਿਟਿਆ ਲੈਨੇ ਆਂ।” ਸੰਤੇ ਨੇ ਉਹਨੂੰ ਆਪਣਿਆਂ ਵਾਂਗ ਸੁਝਾਓ ਦਿੱਤਾ।

 

‘‘ਮੈਂ ਨ੍ਹੀਂ ਜਾਣਦਾ ਇਹ ਗੱਲਾਂ। ਮੈਨੂੰ ਕੋਈ ਭਰਮ ਨ੍ਹੀਂ। ਭਰਮ ਹੋਊਗਾ ਤੈਨੂੰ। ਤੈਨੂੰ ਸ਼ੱਕ ਐ ਤਾਂ ਤੂੰ ਕਢਵਾ ਲੈ ਵੱਟ, ਦਰਖਾਸ ਦੇ ਕੇ ਤਸੀਲਦਾਰ ਦੇ। ਮੇਰੀ ਜ਼ਮੀਨ ਤਾਂ ਪੂਰੀ ਐ। ਕਰਮਾਂ ਮੇਰੀਆਂ ਵੀ ਪਾਈਆਂ ਵਈਆਂ ਨੇ।’ ਗੁਰਮੇਲ ਨੇ ਜ਼ਬਤ ਰੱਖ ਕੇ ਕਿਹਾ।

 

”ਆਪਾਂ ਦੋਮੇਂ ਚਲਦੇ ਆਂ ਤਸੀਲਦਾਰ ਦੇ। ਕਾਨੂੰਗੋ ਆਜੂਗਾ। ਪਟਵਾਰੀ ਆ ਜੂ। ਭਰਮ ਦੂਰ ਹੋ ਜੂ, ਤੇਰਾ ਵੀ, ਮੇਰਾ ਵੀ! ਮੈਂ ਇਹ ਐਮੇਂ ਨ੍ਹੀ ਆਖਦਾ, ਮੇਰੀ ਇਕ ਕਰਮ ਤੇਰੇ ਕੰਨੀ ਐ।’

 

”ਸੰਤਾ ਸਿਆਂ, ਭਾਈ ਸਾਅਬ, ਤੈਨੂੰ ਕਿੱਕਰ ਦੀਹਦੀ ਐ। ਕਿੱਕਰ ਤਾਂ ਮੇਰੇ ‘ਚ ਐ। ਜਿੱਥੇ ਮਰਜੀ ਕਹਾ ਲੈ।”

 

“ਮੈਂ ਕਿੱਕਰ ਦੀ ਗੱਲ ਨ੍ਹੀਂ ਕਰਦਾ, ਜ਼ਮੀਨ ਦੀ ਕਰਦਾਂ।'”.

 

“ਜ਼ਮੀਨ ਦਾ ਤੂੰ ਕੀ ਕਰਨੈ, ਮੈਂ ਵੀ ਕੀ ਕਰਨੈ, ਇਹ ਤਾਂ ਰੋੜ ਨੇ ਨਿਰੇ। ਨਾ ਤੇਰੇ ਕੁੱਛ ਹੁੰਦੈ, ਨਾ ਮੇਰੇ ਕੁੱਛ ਹੁੰਦੈ। ਕੀ ਕਰੇਗਾ ਰੋੜਾਂ ਨੂੰ? ਮੈਂ ਨ੍ਹੀਂ ਜਾਣਾ ਕਿਸੇ ਕੋਲ। ਨਾ ਤਸੀਲਦਾਰ ਦੇ, ਨਾ ਕਾਨੂੰਗੋ- ਪਟਵਾਰੀ ਦੇ । ਤੂੰ ਜਾਂਦਾ ਫਿਰ। ਭੱਜ ਲੈ, ਜਿੱਧਰ ਭੱਜਣੈ। ਗੱਲ ਮੁੱਕੀ।” ਗੁਰਮੇਲ ਡੱਕਾ ਤੋੜ ਕੇ ਤੁਰ ਆਇਆ। ਆ ਕੇ ਉਹਨਾਂ ਨਾਲ ਨਰਮਾ ਗੁੱਡਣ ਲੱਗਿਆ। ਚਿੱਤ ਵਿਚ ਗਾਲਾਂ ਦੇ ਰਿਹਾ ਸੀ, ”ਸਾਲਾ, ਵੱਡ ਚਲਾਕ ਨਿਗਾਹ ਕਿੱਕਰ ‘ਤੇ ਐ. ਗੱਲ ਜਮੀਨ ਦੀ ਕਰਦੈ। ਤਸੀਲਦਾਰ ਦਾ ਡਰਾਵਾ ਦੇ ਕੇ ਥੁੱਕ-ਲੁੱਕ ‘ਚ ਕਿੱਕਰ ਵੱਢਣ ਨੂੰ ਫਿਰਦੈ। ਫੰਨੂ ਖੋਹਲੈ ਜਿਹੜਾ ਮੇਰਾ ਖੋਹਣੈ।” ਉਹਨੇ ਨਿਗਾਹ ਮਾਰ ਕੇ ਦੇਖਿਆ, ਸੰਤ ਪਰ੍ਹਾਂ ਹੋਰ ਕਿਸੇ ਦੇ ਖੇਤ ਵੱਲ ਤੁਰਿਆ ਜਾ ਰਿਹਾ ਸੀ।

 

ਉਹ ਫੇਰ ਵੀ ਕਦੇ-ਕਦੇ ਟੱਕਰਦੇ। ਮਾੜੀ-ਮੋਟੀ ਕੋਈ ਹੋਰ ਗੱਲ ਹੁੰਦੀ। ਗੁਰਮੇਲ ਪੈਰ ਮਲਦਾ ਤੇ ਅਗਾਂਹ ਲੰਘ ਜਾਂਦਾ। ਉਹਨੂੰ ਡਰ ਸੀ, ਇਹ ਫੇਰ ਵੱਟ ਦੀ ਗੱਲ ਛੇੜੇਗਾ। ਉਹਨੂੰ ਪੱਕਾ ਯਕੀਨ ਸੀ ਕਿ ਇਹ ਵਾਧੂ ਦਾ ਰੌਲਾ ਪਾਉਣਾ ਚਾਹੁੰਦਾ ਹੈ। ਰੌਲਾ ਪਾ ਕੇ ਕਿੱਕਰ ਵੱਢਣ ਦੀ ਸਲਾਹ ਹੈ। ਜਦੋਂ ਕਿੱਕਰ ਛੋਟੀ ਸੀ. ਓਦੋਂ ਨਾ ਕਦੇ ਬੋਲਿਆ ਇਹ। ਹੁਣ ਜਿਉਂ-ਜਿਉਂ ਕਿੱਕਰ ਵੱਡੀ ਹੁੰਦੀ ਜਾਂਦੀ ਹੈ ਤੇ ਵੱਢਣ ਯੋਗ ਹੈ, ਤਿਉ ਤਿਉਂ ਇਹਦੀ ਲਾਲਸਾ ਵਧਦੀ ਜਾਂਦੀ ਹੈ। ਉਹ ਦ੍ਰਿੜ੍ਹ ਸੀ, ਕੁਝ ਵੀ ਹੋ ਜਾਵੇ, ਉਹ ਸੰਤੇ ਨੂੰ ਕਿੱਕਰ ਨਹੀਂ ਦੇਵੇਗਾ। ਕਾਣਾ ਬੀਂਬੜ, ਸਮਝਦਾ ਕੀਹ ਐ ਆਪਣੇ ਆਪ ਨੂੰ। :

 

ਸ਼ੱਥ ਵਿਚ ਖੜ੍ਹਕੇ ਸੰਤੇ ਨੇ ਫੇਰ ਇਕ ਦਿਨ ਗੱਲ ਤੋਰੀ, ”ਜੇ ਮੇਲੂ ਸੱਚਾ ਐ, ਤਾਂ ਜਾਂਦਾ ਕਿਉਂ ਨ੍ਹੀ ਤਸੀਲਦਾਰ ਦੇ। ਆਪੇ ਨਤਿਆਰਾ ਨਿੱਤਰ ਜੂ। ਕਿੱਕਰ ਇਹਦੇ ਕੰਨੀ ਆਉਂਦੀ ਐ. ਇਹ ਵੱਢਲੇ, ਮੇਰੇ ਕੰਨਂ ਆਉਂਦੀ ਐ ਮੈਂ ਵੱਢ ਲੂੰ।”

 

ਗੁਰਮੇਲ ਤੱਕ ਵੀ ਪਹੁੰਚ ਗਈ ਉਹਦੀ ਗੱਲ। ਉਹਨੇ ਗਹਿਰਾਈ ਵਿਚ ਸੋਚਿਆ ਕਿ ਜੇ ਕਿੱਕਰ ਇਹਦੇ ਪਾਸੇ ਹੈ ਤਾਂ ਇਹ ਆਪ ਕਿਉਂ ਨਹੀਂ ਜਾਂਦਾ ਤਹਿਸੀਲਦਾਰ ਦੀ ਕਚਹਿਰੀ? ਪੱਕੀ ਗੱਲ ਹੈ, ਇਹ ਡਰਾਉਂਦਾ ਹੈ। ਐਵੇਂ ਐਵੇਂ ਕਿੱਕਰ ਵਿਚ ਅੱਧ ਕਰਨਾ ਚਾਹੁੰਦੈ। ਉਹਨੇ ਅੰਦਰੇ ਅੰਦਰ ਗਾਹਕ ਲੱਭਣੇ ਸ਼ੁਰੂ ਕਰ ਦਿੱਤੇ। ਅੰਦਰੇ-ਅੰਦਰ ਕਿੱਕਰ ਦਾ ਮੁੱਲ ਕੱਢ ਦਿੱਤਾ! ਦੋ-ਤਿੰਨ ਬੰਦੇ ਕਿੱਕਰ ਦੇ ਜੋਹ ਵਿਚ ਸਨ। ਅਖ਼ੀਰ ਚੰਨਣ ਤਖਾਣ ਨਾਲ ਕਿੱਕਰ ਦਾ ਸੌਦਾ ਹੋ ਗਿਆ। ਗੁਰਮੇਲ ਨੇ ਸਾਈ ਫੜ ਲਈ। ਕਿੱਕਰ ਚੁੱਕਣ ਬਾਅਦ ਸਾਰੀ ਬਕਮ ਤਾਰ ਦਿੱਤੀ ਜਾਵੇਗੀ। ਚੰਨਣ ਜ਼ੁਬਾਨ ਦਾ ਪੱਕਾ ਸੀ। ਧੋਖੇ ਵਾਲੀ ਕੋਈ ਗੱਲ ਨਹੀਂ ਸੀ।

 

ਚੰਨਣ ਦਾ ਧੰਦਾ ਸੀ, ਉਹ ਐਧਰੋਂ ਨੇੜੇ ਦੇ ਪਿੰਡਾਂ ਵਿਚੋਂ ਦਰੱਖਤ ਖਰੀਦ ਲੈਂਦਾ। ਦਿਹਾੜੀਆਂ ਤੋਂ ਦਰੱਖਤ ਵਢਵਾ ਲੈਂਦਾ। ਓਥੇ ਹੀ ਆਰੇ ਨਾਲ ਦਰੱਖਤ ਦੇ ਟੋਟੇ ਕਰ ਕੇ ਟਰੈਕਟਰ-ਟਰਾਲੀ ਵਿਚ ਲੱਦਦਾ ਤੇ ਬੁਢਲਾਡੇ ਲੈ ਜਾਂਦਾ। ਵਢਾਂਗ ਵੀ ਲੱਦ ਲੈਂਦਾ । ਬੁਢਲਾਡੇ ਉਹਦੀ ਆਪਣੀ ਲੱਕੜਾਂ ਦੀ ਟਾਲ ਸੀ। ਬੇਢਬੀਆਂ ਲੱਕੜਾਂ ਪਾੜ ਕੇ ਵੇਚ ਲੈਂਦਾ। ਫਰਨੀਚਰ ਜਾਂ ਤਖਤੇ-ਬਾਰੀਆਂ ਤੇ ਚੁਗਾਠਾਂ ਦੇ ਕੰਮ ਆਉਣ ਵਾਲੀ ਲੱਕੜ ਆਰੇ ਉੱਤੇ ਚੀਰ ਲੈਂਦਾ। ਉਹਦਾ ਆਰਾ ਵੀ ਆਪਣਾ ਸੀ। ਛੱਤ ਪਾਉਣ ਲਈ ਬਾਲੇ ਵੀ ਤਿਆਰ ਕਰਦਾ।

 

ਚੰਨਣ ਤਖਾਣ ਦੇ ਬੰਦੇ ਆਏ ਤੇ ਇਕ ਦਿਨ ਵਿਚ ਹੀ ਕਿੱਕਰ ਪੁੱਟ ਕੇ ਔਹ ਮਾਰੀ। ਉਸ ਦਿਨ ਸੰਤਾ ਪਿੰਡ ਨਹੀ ਸੀ। ਕਿਸੇ ਸਾਕ-ਸਕੀਰੀ ਵਿਚ ਗਿਆ ਹੋਵੇਗਾ। ਨਹੀ ਤਾਂ ਉਹਨੇ ਝਗੜਾ ਪਾ ਕੇ ਬੈਠ ਜਾਣਾ ਸੀ । ਉਹ ਤੀਜੇ ਦਿਨ ਆਇਆ। ਖੇਤ ਗਿਆ ਤਾਂ ਦੇਖਿਆ, ਕਿੱਕਰ ਨੂੰ ਆਰੇ ਲੱਗੇ ਹੋਏ ਸਨ। ਚਾਰ ਮਜ਼ਦੂਰ ਲੱਕੜਾਂ ਚੀਰ ਰਹੇ ਸਨ। ਲੱਕੜਾਂ ਵੱਢ ਰਹੇ ਸਨ। ਕਿੱਕਰ ਦਾ ਪੋਰਾ ਤਾਂ ਮੂਧੇ-ਮੂੰਹ ਡਿੱਗਿਆ ਪਿਆ ਸੀ, ਸਾਹ-ਸੱਤ ਹੀਣ।

 

ਚੰਨਣ ਦੇ ਬੰਦੇ ਟਰੈਕਟਰ ਟਰਾਲੀ ਲੈ ਕੇ ਆਏ। ਪਹਿਲਾਂ ਉਹਨਾਂ ਨੇ ਪੋਰਾ ਲੱਦਣਾ ਸੀ । ਫੇਰ ਦੂਜੀ ਟਰਾਲੀ ਤੇ ਹੋਰ ਲੱਕੜਾਂ ਤੇ ਵਢਾਂਗ ਲਿਜਾਣਾ ਸੀ। ਉਹ ਪੋਰੇ ਨੂੰ ਹੋੜੇ ਦੇ ਦੇ ਟੋਏ ਵਿਚੋਂ ਬਾਹਰ ਕੱਢ ਰਹੇ ਸਨ। ਲਾਸਾਂ ਬੰਨ੍ਹੀਆਂ ਹੋਈਆਂ ਸਨ । ਉਹਨਾਂ ਦਾ ਇਕ ਬੰਦਾ ਪਿੰਡ ਆਇਆ ਤੇ ਗੁਰਮੇਲ ਸੂੰ ਦਾ ਘਰ ਪੁੱਛ ਕੇ ਕਹਿਣ ਲੱਗਿਆ, ”ਕਿੱਕਰ ਲਦਵਾਓ ਜਾ ਕੇ ਸਰਦਾਰ ਜੀ। ਉਹ ਥੋਡਾ ਗੁਆਂਢੀ ਐ ਕੋਈ, ਸੰਤਾ ਨੂੰ, ਉਹ ਕਿੱਕਰ ਚੱਕਣ ਨ੍ਹੀਂ ਦਿੰਦਾ। ਅਖੇ-ਅੱਧ ਐ ਮੇਰਾ। ਕਿੱਕਰ ਸਾਂਝੀ ਐ। ਪਹਿਲਾਂ ਨਿਬੇੜਾ ਕਰੋ ਮੇਰੇ ਨਾਲ। ਅਸੀ ਟਰਾਲੀ ਲਈ ਖੜ੍ਹੇ ਆਂ ਓਥੇ ਚਾਰ ਬੰਦੇ।”

 

“ਤੂੰ ਚੱਲ ਮੈਂ ਆਉਨਾਂ: ਹੁਣੇ ਕਰ ਦਿੰਨਾਂ ਨਿਬੇੜਾ।”

 

ਗੁਰਮੇਲ ਦੀਆਂ ਅੱਖਾਂ ਵਿਚ ਖੂਨ ਉੱਤਰ ਆਇਆ ਸੀ। ਰੀੜ੍ਹ ਦੀ ਹੱਡੀ ਵਿਚੋਂ ਸਰ-ਸਰ ਕਰਦੀ ਹੋਈ ਇਕ ਲਹਿਰ ਜਿਹੀ ਦਿਮਾਗ ਨੂੰ ਚੜ੍ਹੀ। ਉਹਨੇ ਆਪਣਾ ਗੰਡਾਸਾ ਸਬਾਤ ਵਿਚੋਂ ਲਿਆ ਤੇ ਓਸੇ ਵਕਤ ਖੇਤ ਨੂੰ ਚੱਲ ਪਿਆ। ਉਹਦੇ ਸਿਰ ਉੱਤੇ ਪੱਗ ਦੇ ਲੜ ਉਘੜੇ-ਦੁਘੜੇ ਸਨ। ਤੇੜ ਪਾਇਆ ਚਾਦਰਾ ਲੱਤਾਂ ਵਿਚ ਫਸ-ਫਸ ਜਾਂਦਾ । ਉਹਨੇ ਚਾਦਰਾ ਲਾਹ ਕੇ ਮੋਢੇ ਧਰ ਲਿਆ। ਮੋਢਿਆਂ ਉਤੋਂ ਦੀ ਪਿਛਾਂਹ ਨੂੰ ਥੁੱਕਦਾ ਉਹ ਪਹੇ ਵਿਚ ਸਾਹੋ-ਸਾਹ ਹੁੰਦਾ ਜਾ ਰਿਹਾ ਸੀ।

 

.. ਟਰੈਕਟਰ-ਟਰਾਲੀ ਵਾਲੇ ਬੰਦੇ ਪਰ੍ਹਾਂ ਛੋਟੀ ਟਾਹਲੀ ਦੀ ਛਾਂ ਥੱਲੇ ਬੈਠੇ ਸਨ । ਕੱਛ ਵਿਚ ਕਸੀਏ ਦੀ ਹੁੱਜ ਲੈ ਕੇ ਸੰਤਾ ਕਿੱਕਰ ਦੇ ਪੋਰੇ ਸਿਰ੍ਹਾਣੇ ਇਕ ਟੰਗ ਦੇ ਭਾਰ ਖੜ੍ਹਾ ਸੀ। ਉਹਨੇ ਸੋਚਿਆ ਹੋਵੇਗਾ ਕਿ ਗੁਰਮੇਲ ਆ ਕੇ ਕੋਈ ਗੱਲ ਕਰੇਗਾ। ਪਰ ਉਹ ਤਾਂ ਵਰੋਲੇ ਵਾਂਗ ਆਇਆ ਤੇ ਗੰਡਾਸਾ ਉਤਾਂਹ ਉਲਾਰ ਕੇ ਸੰਤੇ ਦਾ ਮੋਢਾ ਦੁਫਾੜ ਕਰ ਸੁੱਟਿਆ । ਸੰਤਾ ਆਪਣੇ ਕਸੀਏ ਦਾ ਉਤਾਂਹ ਹੱਥ ਕਰ ਕੇ ਵਾਰ ਕਰਨ ਹੀ ਲੱਗਿਆ ਸੀ ਕਿ ਨਾਲ ਦੀ ਨਾਲ ਇੱਕ ਗੰਡਾਸਾ ਗੁਰਮੇਲ ਨੇ ਹੋਰ ਧਰ ਦਿੱਤਾ। ਇਹ ਫੱਟ ਸਿੱਧਾ ਉਹਦੀ ਪੌਣ ਉੱਤੇ ਸੀ । ਨਾਲ ਦੀ ਨਾਲ ਸੰਤਾ ਲਹੂ-ਲੁਹਾਣ ਹੋ ਗਿਆ ਤੇ ਧਰਤੀ ਉੱਤੇ ਡਿੱਗ ਪਿਆ। ਉਹਨੇ ਦੋ ਗੰਡਾਸੇ ਹੋਰ ਉਹਦੀ ਹਿੱਕ ਵੱਲ ਚਲਾਏ। ਸ਼ੇਰ ਵਾਂਗ ਦਹਾੜਿਆ, ”ਦੇਮਾਂ ਅੱਧ? ਚੱਕ, ਇਹ ਐ ਤੇਰਾ ਅੱਧ।’

 

ਟਰੈਕਟਰ-ਟਰਾਲੀ ਵਾਲੇ ਚਾਰੇ ਬੰਦੇ ਭੈਭੀਤ ਹੋ ਗਏ। ”ਸਾਲਿਓ, ਇਹ ਤਾਂ ਹੋਰ ਈ ਕੁੱਛ ਹੋ ਗਿਆ।” ਉਹਨਾਂ ਨੇ ਟਰੈਕਟਰ ਸਟਾਰਟ ਕੀਤਾ ਤੇ ਖਾਲੀ ਟਰਾਲੀ ਲੈ ਕੇ ਔਹ ਗਏ, ਔਹ ਗਏ।

 

: ਗੁਰਮੇਲ ਓਥੋਂ ਹੀ ਕਿਧਰੇ ਨਰਮਿਆਂ, ਕਪਾਹਾਂ, ਮੱਕੀਆਂ ਤੇ ਕਮਾਦਾਂ ਦੇ ਖੇਤਾਂ ਵੱਲ ਲੁਕ-ਛਿਪ ਗਿਆ।

 

SIKHBOORRCLUB.COM

 

ਰਾਮ ਨੇ ਬੁਢਲਾਡੇ ਜਾ ਕੇ ਬਿਆਮ ਨੂੰ ਤਾਰ ਦਿੱਤੀ ਕਿ ਘਰ ਵਿਚ ਬਹੁਤ ਭੈੜੀ ਘਟਨਾ ਵਾਪਰ ਗਈ ਹੈ, ਉਹ ਪੰਦਰਾਂ-ਵੀਹ ਦਿਨ ਦੀ ਛੁੱਟੀ ਲੈ ਕੇ ਛੇਤੀ ਪਿੰਡ ਪਹੁੰਚੇ। ਰਜਿਸਟਰੀ ਕਰਾ ਕੇ ਚਿੱਠੀ ਵੀ ਲਿਖੀ। ਗੋਲਮੇਲ ਸ਼ਬਦਾਂ ਵਿਚ ਸਮਝਾਇਆ ਸੀ ਕਿ ਚਾਚਾ ਇਕ ਕਤਲ-ਕੇਸ ਵਿਚ ਆ ਗਿਆ ਹੈ। ਹਾਲੇ ਪੇਸ਼ ਨਹੀ ਹੋਇਆ । ਜਿੰਨੀ ਛੇਤੀ ਹੋ ਸਕੇ, ਉਹ ਛੁੱਟੀ ਲੈ ਕੇ ਪਿੰਡ ਪਹੁੰਚ ਜਾਵੇ।.

 

ਸ਼ਿਆਮ ਨੂੰ ਤਾਰ ਤੀਜੇ ਦਿਨ ਮਿਲੀ। ਇਕਦਮ ਉਹਨੂੰ ਫ਼ਿਕਰ ਖੜ੍ਹਾ ਹੋ ਗਿਆ। ਤਾਰ ਲੈ ਕੇ ਉਹ ਸਾਹਿਬ ਦੇ ਪੇਸ਼ ਹੋਇਆ। ਉਹਦੀ ਛੁੱਟੀ ਬਕਾਇਆ ਬਣਦੀ ਸੀ। ਉਹਨੂੰ ਇਕ ਮਹੀਨੇ ਦੀ ਛੁੱਟੀ ਮਿਲ ਗਈ।

 

ਪਰ ਅਰਜ਼ੀ ਦਿੰਦਿਆਂ, ਛੁੱਟੀ ਦੀ ਮਨਜ਼ੂਰੀ ਮਿਲਦਿਆਂ-ਕਰਦਿਆਂ ਤਿੰਨ-ਚਾਰ ਦਿਨ ਲੱਗ ਗਏ। ਐਨੇ ਨੂੰ ਚਿੱਠੀ ਵੀ ਮਿਲ ਗਈ। ਚਿੱਠੀ ਪੜ੍ਹ ਕੇ ਉਹਨੂੰ ਸਾਰਾ ਚਾਨਣ ਹੋ ਗਿਆ ਕਿ ਚਾਚੇ ਨੇ ਕੋਈ ਕਤਲ ਕਰ ਦਿੱਤਾ ਹੈ। ਉਹ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਚਾਚੇ ਦਾ ਸੁਭਾਓ ਜ਼ਹਿਰੀ ਹੈ। ਜ਼ਰੂਰ ਉਹ ਤੋਂ ਕਿਸੇ ਦਾ ਕਤਲ ਹੋਇਆ ਹੋਵੇਗਾ। ਮਾੜਾ-ਚੰਗਾ ਕੰਮ ਕਰਨ ਲੱਗਿਆਂ ਉਹ ਅੱਗਾ-ਪਿੱਛਾ ਤਾਂ ਦੇਖਦਾ ਨਹੀਂ। ਨਫ਼ੇ-ਨੁਕਸਾਨ ਦੀ ਉਹਨੂੰ ਸਮਝ ਹੀ ਕੋਈ ਨਹੀ। ਗੁਰਮੇਲ ਬਾਰੇ ਸ਼ਿਆਮ ਦੇ ਦਿਮਾਗ ਵਿਚ ਬੁਰਿਆਈਆਂ ਉੱਠਣ ਲੱਗੀਆਂ।

 

ਉਹਦੀ ਬਦੌਲਤ ਹੀ ਤਾਂ ਉਹ ਦੋਵੇਂ ਭਰਾ ਘਰੋਂ ਨਿਕਲੇ ਫ਼ਿਰਦੇ ਹਨ। ਉਹ ਸਿਆਣਾ ਬਣਕੇ ਚਲਦਾ ਤਾਂ ਛੋਟਾ ਪੜ੍ਹ ਜਾਂਦਾ, ਕੋਈ ਸਰਕਾਰੀ ਨੌਕਰੀ ਕਰਦਾ, ਮੌਜਾਂ ਲੈਦਾ। ਸ਼ਿਆਮ ਆਪ ਖੇਤੀ ਦਾ ਕੰਮ ਕਰਦਾ, ਉਹਦਾ ਵਿਆਹ ਵੀ ਹੋ ਜਾਂਦਾ। ਚਾਚੇ ਦੇ ਕੋਈ ਔਲਾਦ ਨਹੀ ਸੀ. ਦਸ ਕਿੱਲਿਆਂ ਨੂੰ ਸਾਕ ਪੱਕਾ ਸੀ। ਰਾਮ ਵੀ ਵਿਆਹਿਆ ਜਾਂਦਾ। ਉਹਨਾਂ ਦੋਵਾਂ ਦੇ ਜੁਆਕ ਚਾਚੇ-ਚਾਚੀ ਦੇ ਹੀ ਪੋਤੇ- ਪੋਤੀਆਂ ਹੁੰਦੇ । ਸਾਰੇ ਰੰਗ-ਭਾਗ ਲੱਗੇ ਹੁੰਦੇ। ਚਾਚੇ ਨੇ ਇਹ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ। ਬੰਦਾ ਮਾਰ ਦਿੱਤਾ ਕੋਈ। ਸ਼ਿਆਮ ਨੂੰ ਇਹ

 

ਪਤਾ ਨਹੀਂ ਸੀ ਕਿ ਉਹਨੇ ਕੀਹਨੂੰ ਕਤਲ ਕੀਤਾ ਹੈ।

 

ਬੁਢਲਾਡੇ ਪਹੁੰਚ ਕੇ ਸ਼ਿਆਮ ਨੇ ਇਕ ਮਜ਼ਦੂਰ ਬੰਦਾ ਫੜਿਆ ਤੇ ਉਹਨੂੰ ਟਰੰਕ ਚੁਕਵਾ ਕੇ ਹਮੀਰਗੜ੍ਹ ਆ ਵੜਿਆ। ਘਰ ਵਿਚ ਸੋਗ ਪਿਆ ਹੋਇਆ ਸੀ। ਚਾਚੀ ਦੇ ਮੂੰਹ ਤੋਂ ਮੱਖੀ ਨਹੀ ਉੱਡਦੀ ਸੀ। ਮੱਝਾਂ, ਬਲਦ ਤੇ ਕੱਟਰੂ-ਵੱਛਰੂ ਭੁੱਖੇ ਖੜ੍ਹੇ ਸਨ। ਉਤਾਂਹ ਬੂਥਾ ਚੁੱਕ-ਚੁੱਕ ਦੇਖਦੇ ਤੇ ਰੱਸੇ ਤੁੜਾਉਂਦੇ। ਘਰ ਦਾ ਕੰਮ-ਧੰਦਾ ਮੀਤੋ ਕਰਦੀ ਫਿਰਦੀ ਸੀ। ਸ਼ਿਆਮ ਘਰ ਵੜਿਆ ਤਾਂ ਮੀਤੋ ਉਹਦੇ ਗਲ ਨੂੰ ਚਿੰਬੜ ਕੇ ਰੋਣ ਲੱਗੀ । ਚਾਚੀ ਬੈਠੀ ਦੀ ਬੈਠੀ ਫੋੜੇ ਵਾਂਗ ਫਿੱਸ ਪਈ। ਉਹਤੋਂ ਕੁਝ ਵੀ ਬੋਲਿਆ-ਦੱਸਿਆ ਨਹੀ ਜਾ ਰਿਹਾ ਸੀ। ਰਾਮ ਪਤਾ ਨਹੀ ਕਿੱਥੇ ਸੀ। ਪੈਸੇ ਦੇ ਕੇ ਉਹਨੇ ਮਜ਼ਦੂਰ ਬੰਦੇ ਨੂੰ ਤੋਰ ਦਿੱਤਾ। ਚਾਹ ਨਹੀ ਪੁੱਛੀ। ਚਾਹ ਕੀਹਨੂੰ ਸੁਝਦੀ ਸੀ । ਉਹ ਅੰਦਰ ਸਬਾਤ ਵਿਚ ਮੰਜੇ ਉੱਤੇ ਬੈਠੀ ਚਾਚੀ ਦੀਆਂ ਗੱਲਾਂ ਸੁਣ ਰਿਹਾ ਸੀ ਕਿ ਬਾਹਰੋਂ ਕਿਸੇ ਦੇ ਆਉਣ ਦੀ ਪੈੜ ਚਾਲ ਹੋਈ। ਇਹ ਰੱਲੇ ਵਾਲਾ ਬਲਵਿੰਦਰ ਸੂੰ ਸੀ। ਉਹਨਾਂ ਦੋਵਾਂ ਨੇ ਹੱਥ ਮਿਲਾਇਆ। ਰਸਮੀ ਹਾਲ-ਚਾਲ ਪੁੱਛਿਆ। ਚਾਚੀ ਫੇਰ ਬੋਲਣ ਲੱਗੀ। ਬਲਵਿੰਦਰ ਨੂੰ ਪੀਹੜੀ ਲੈ ਕੇ ਉਹਨਾਂ ਦੇ ਮੰਜੇ ਕੋਲ ਹੀ ਬੈਠ ਗਿਆ । ਚਾਚੀ ਕਤਲ ਦੀ ਸਾਰੀ ਵਾਰਤਾ ਸੁਣਾ ਰਹੀ ਸੀ। ਗੱਲ ਮੁਕਾ ਕੇ ਉਹਨੇ ਆਪਣਾ ਮੱਥਾ ਵੜਿਆ ਤੇ ਫੁੱਟ-ਫੁੱਟ ਕੇ ਰੋਣ ਲੱਗੀ। ਉਹਦੀ ਸਾਰੀ ਦੇਹ ਕੰਬ ਰਹੀ ਸੀ। ਸ਼ਿਆਮ ਨੇ ਚਾਚੀ ਦਾ ਮੋਢਾ ਫੜ ਲਿਆ। ਕਿਹਾ, ”ਚਾਚੀ ਬੱਸ ਕਰ। ਚਾਚੇ ਤੋ ਜਿਹੜਾ ਹੋਣਾ ਸੀ, ਹੋ ਗਿਆ । ਹੁਣ ਆਪਾਂ ਉਹਦਾ ਬਚਾਅ ਕਰੀਏ।” ਤੇ ਪੁੱਛਿਆ, ”ਕਿੱਥੇ ਐ ਚਾਚਾ ਹੁਣ?

 

”ਐਥੇ ਈ ਐ, ਪੇਸ਼ ਨ੍ਹੀ ਹੋਇਆ ਹਾਲੇ। ਰਾਮ ਵਕੀਲ ਕੋਲ ਗਿਆ ਹੋਇਐ, ਬਠਿੰਡੇ ।”

 

”ਰਾਮ ਦੇ ਨਾਲ ਕੌਣ ਗਿਐ?” ਸ਼ਿਆਮ ਨੇ ਪੁੰਛਿਆ।

 

”ਨੰਬਰਦਾਰ ਗਿਐ, ਥੋਡੀ ਪੱਤੀ ਦਾ ਗੁਰਚਰਨ ਸੂੰ” ਬਲਵਿੰਦਰ ਸੂੰ ਨੇ ਦੱਸਿਆ।

 

ਇਹ ਓਹੀ ਗੁਰਚਰਨ ਸਿੰਘ ਨੰਬਰਦਾਰ ਸੀ, ਜੀਹਨੂੰ ਕਦੇ ਭਜਨਾ ਨਾਲ ਲੈ ਕੇ ਅੰਬਾਲੇ ਗਿਆ ਸੀ ਤੇ ਉਹਨਾਂ ਨੇ ਸ਼ਿਆਮ ਦੇ ਭਰਤੀ ਹੋਣ ਦਾ ਪਤਾ ਕੀਤਾ ਸੀ । ਉਹਨੂੰ ਤਸੱਲੀ ਹੋਈ ਕਿ ਨੰਬਰਦਾਰ ਗੁਰਚਰਨ ਸੂੰ ਉਹਨਾਂ ਦੇ ਹਿਤ ਦਾ ਬੰਦਾ ਹੈ। ਉਹ ਉਹਨਾਂ ਨੂੰ ਚੰਗੀ ਥਾਂ ਹੀ ਖੜ੍ਹਾਏਗਾ। ਉਹਨੂੰ ਹੁਣ ਇਹ ਵੀ ਪਤਾ ਲੱਗ ਗਿਆ ਕਿ ਜਿਸ ਸੰਤਾ ਸਿੰਘ ਦਾ ਕਤਲ ਹੋਇਆ ਹੈ, ਨੰਬਰਦਾਰ ਗੁਰਚਰਨ ਸਿੰਘ ਉਹਨਾਂ ਦਾ ਖਾਨਦਾਨੀ ਵਿਰੋਧੀ ਹੈ। ਦੋਵੇਂ ਖਾਨਦਾਨਾਂ ਦੀ ਸ਼ੁਰੂ ਤੋਂ ਲਗਦੀ ਆਈ ਹੈ। ਏਸ ਸੰਤਾ ਸਿੰਘ ਨਾਲ ਤਾਂ ਉਹਨਾਂ ਦੇ ਘਰ ਦਾ ਚੰਗਾ ਵਰਤ-ਵਰਤਾਓ ਸੀ। ਕੋਈ ਖਾਸ ਵੈਰ-ਵਿਰੋਧ ਨਹੀ ਸੀ। ਬੱਸ ਐਨੀ ਕੁ ਸ਼ਰੀਕੇਬਾਜ਼ੀ ਜ਼ਰੂਰ ਸੀ ਜਿੰਨੀ ਕਿ ਕਿਸੇ ਗੁਆਂਢੀ ਖੇਤ ਵਾਲੇ ਦੀ ਗੁਆਂਢੀ ਖੇਤ ਵਾਲੇ ਨਾਲ ਹੁੰਦੀ ਹੈ। ਸਾਂਝੀ ਵੱਟ ਵਾਲੇ ਬੰਦੇ ਤਾਂ ਬਿਨਾ ਮਤਲਬ ਤੋਂ ਹੀ ਖਹਿਬੜਦੇ ਰਹਿੰਦੇ ਹਨ।

 

ਚਾਚੀ ਨੇ ਦੱਸਿਆ ਕਿ ਓਸੇ ਰਾਤ ਪੁਲਸ ਵਾਲੇ ਪਿਰਥੀ ਦਾਸ ਦੇ ਡੇਰੇ ਗਏ ਸਨ ਤੇ ਰਾਮ ਨੂੰ ਫੜ ਲਿਆ ਸੀ। ਉਹਨੂੰ ਕੁੱਟਿਆ-ਮਾਰਿਆ ਵੀ ਪੁਲਸ ਨੇ, ਆਖ ਰਹੇ ਸਨ, ਪੇਸ਼ ਕਰ ਆਪਣੇ ਚਾਚੇ ਨੂੰ। ਦੱਸ, ਉਹ ਕਿੱਥੇ ਐ? ਨਹੀ ਤੇਰੇ ਹੱਡੀ ਪੂੰ ਪਾ ਦਿਆਂਗੇ। ਵਿਚਾਰਾ ਝਲਦਾ ਰਿਹਾ, ਮਾਰ-ਕੁਟਾਈ। ਕਿਥੋਂ ਪੇਸ਼ ਕਰਦਾ ਉਹ ਚਾਚੇ ਨੂੰ?

 

ਗੁਰਮੇਲ ਨੂੰ ਨਹੀ ਪਤਾ ਸੀ ਕਿ ਸੰਤਾ ਮਰ ਜਾਵੇਗਾ। ਆਪਣੀ ਜਾਣ ਵਿਚ ਤਾਂ ਉਹ ਉਹਨੂੰ ਵੱਢ-ਟੁੱਕ ਕੇ ਤੁਰ ਆਇਆ ਸੀ। ਉਹਦੀ ਭਾਵਨਾ ਉਹਨੂੰ ਜਾਨੋਂ ਮਾਰਨ ਦੀ ਨਹੀਂ ਸੀ। ਉਹ ਤਾਂ ਬੱਸ ਗੁੱਸੇ ਵਿਚ ਆ ਕੇ ਉਹਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਕਿੱਕਰ ਚੁੱਕਣ ਤੋਂ ਰੋਕਣ ਦਾ ਇਹ ਜਵਾਬ ਹੈ। ਕਿੱਕਰ ਉਹਦੀ ਸੀ, ਉਹਦੀ ਜ਼ਮੀਨ ਵਿਚ ਸੀ, ਸੰਤਾ ਕੌਣ ਹੁੰਦਾ ਹੈ ਉਸ ਕਿੱਕਰ ਦੇ ਮਾਮਲੇ ਵਿਚ ਦਖ਼ਲ ਦੇਣ ਵਾਲਾ? ਸੌਦਾ ਹੋ ਗਿਆ, ਅਗਲੇ ਨੇ ਕਿੱਕਰ ਵੱਢ ਲਈ। ਕੁਝ ਸੋਚ-ਸਮਝ ਕੇ ਹੀ ਵੇਚੀ ਸੀ ਉਹਨੇ ਇਹ ਕਿੱਕਰ । ਹੁਣ ਸੰਤਾ ਕਿੱਕਰ ਨੂੰ ਚੁੱਕਣ ਨਹੀ ਦਿੰਦਾ, ਕਮਾਲ ਹੈ। ਕੌਣ ਸੀ ਉਹ ਰੋਕਣ ਵਾਲਾ, ਵੱਡਾ ਜ਼ੋਰਾਵਰ। ਇਹ ਤਾਂ ਊਈ ਹੱਤਕ ਐ ਉਹਦੀ ਕਿ ਸੌਦਾ ਹੋ ਗਿਆ, ਕਿੱਕਰ ਵੱਢੀ ਗਈ, ਤੇ ਕੋਈ ਉਸ ਕਿੱਕਰ ਨੂੰ ਚੁੱਕਣ ਹੀ ਨਾ ਦੇਵੇ। ਉਹ ਕਿੱਕਰ ਵੱਢ ਸਕਦਾ ਹੈ ਤਾਂ ਕਿੱਕਰ ਚੁੱਕਣ ਤੋਂ ਰੋਕਣ ਵਾਲੇ ਨੂੰ ਵੀ ਵੱਢ ਸਕਦਾ ਹੈ।

 

ਕਾਰਾ ਕਰਕੇ ਗੁਰਮੇਲ ਉਥੋਂ ਤੁਰਿਆ ਤੇ ਖੇਤਾਂ ਵਿਚ ਦੀ ਹੁੰਦਾ ਹੋਇਆ ਬੁਢਲਾਡੇ ਜਾ ਪਹੁੰਚਿਆ। ਬੁਢਲਾਡੇ ਕੁਦਰਤੀਂ ਗੱਡੀ ਤਿਆਰ ਖੜ੍ਹੀ ਸੀ। ਉਹ ਬਿਨਾਂ ਟਿਕਟ ਹੀ ਗੱਡੀ ਚੜ੍ਹ ਗਿਆ। ਜਾਖਲ ਜਾ ਵੜਿਆ। ਜਾਖਲ ਜਾ ਕੇ ਸਟੇਸ਼ਨ ‘ਤੇ ਹੀ ਬੈਂਚ ਉੱਤੇ ਪਿਆ ਰਿਹਾ। ਨਾ ਉਹਨੂੰ ਭੁੱਖ ਸੀ, ਨਾ ਤੇਹ। ਡਰ ਤੇ ਭੈਅ ਉਹਦੇ ਦਿਮਾਗ ਨੂੰ ਚੜ੍ਹ ਗਿਆ, ਕਿਤੇ ਸਾਲਾ ਉਹ ਮਰ ਨਾ ਗਿਆ ਹੋਵੇ। ਮਰ ਗਿਆ ਤਾਂ ਉਹਨੂੰ ਫਾਂਸੀ ਲੱਗੇਗੀ। ਉਹਦੀ ਦੇਹ ਕੰਬਣ ਲਗਦੀ। ਉਹ ਡਰਦਾ, ਕਿੱਧਰ ਜਾਵੇ ਹੁਣ ਉਹ? ਕਦੇ-ਕਦੇ ਉਹ ਹੌਸਲਾ ਫੜਦਾ, ਹੁਣ ਦੇਖੀ ਜਾਊ ਜੋ ਬੀਤਦੀ ਹੈ। ਉਹ ਅਪਣੇ ਆਪ ਨੂੰ ਤਸੱਲੀ ਵੀ ਦਿੰਦਾ, ਸਾਲਾ ਜੱਟ ਤੜੀ ਦਿਖਾਉਂਦਾ ਸੀ। ਕਿੱਕਰ ਚੱਕਣ ਈ ਨਾ ਦੇਵੇ । ਗੱਲ ਹੋਈ ਕੋਈ। ਬਈ ਭਲਿਆ ਮਾਣਸਾ ਤੂੰ ਊਂ ਗੱਲ ਕਰ। ਚਾਰ ਬੰਦਿਆਂ ‘ਚ ਸੱਦ ਮੈਨੂੰ। ਪੰਚਾਇਤ ਆਖ ਦਿੰਦੀ, ਮੈ ਮੰਨ ਜਾਂਦਾ। ਉਹ ਤਾਂ ਸਾਲਾ ਆਪ ਹੀ ਥਾਣੇਦਾਰ ਬਣਬੈਠਾ। ਦੇਖਿਆ, ਸੁਆਦ ਫੇਰ। ਉਹਦੀ ਜੇਬ ਵਿਚ ਕੋਈ ਪੈਸਾ ਨਹੀ ਸੀ। ਮੁੜਦੀ ਗੱਡੀ ਦੂਜੇ ਦਿਨ ਉਹ ਮੰਡੀ ਵਲ ਜਾ ਰਿਹਾ ਸੀ ਕਿ ਉਹਨੂੰ ਉਹਨਾਂ ਦੇ ਪਿੰਡ ਦਾ ਘੋਚੀ ਚਮਿਆਰ ਮਿਲਿਆ। ਉਹਨੇ ਦੱਸਿਆ ਕਿ ਸੰਤਾ ਮਰ ਗਿਆ ਹੈ। ਪਿੰਡ ਵਿਚ ਤੇਰਾ ਨਾਂ ਲੈਦੇ ਹਨ। ਭੱਜ ਜਾਹ, ਜਿੱਧਰ ਭੱਜਿਆ ਜਾਂਦੈ। ਉਹਨੇ ਘੋਢੀ ਨੂੰ ਪੁੱਛਿਆ, ‘‘ਤੂੰ ਕਿਧਰ ਜਾਨੈਂ ਹੁਣ ?”

 

ਪਿੰਡ ਨੂੰ। ਮੈ ਤਾਂ ਐਧਰੋਂ ਭੀਖੀ ਕੰਨੀਉਂ ਆਇਆਂ। ਸਕੀਰੀ ‘ਚ ਗਿਆ ਸੀ ਕੱਲ੍ਹ ਰਾਤ।”

 

ਤੂੰ ਸਾਡੇ ਘਰ ਸਨੇਹਾ ਦੇ ਦੀਂ ਇਕ। ਹੋਰ ਕਿਸੇ ਨੂੰ ਪਤਾ ਨਾ ਲੱਗੇ। ਕਹੀਂ, ਬਈ ਮੈਂ ਪੇਸ਼ ਹੋਜੂੰਗਾ। ਐ ਕਿੱਥੇ ਲੁਕਦਾ ਫਿਰੂੰਗਾ ਮੈਂ ਹੁਣ। ਅਖੀਰ ਨੂੰ ਫੜਿਆ ਈ ਜਾਊਗਾ ਇਕ ਦਿਨ। ਘਰੇ ਸਾਡੇ ਕੋਈ ਨਾ ਹੋਇਆ ਤਾਂ ਡੇਰੇ ਜਾਈ, ਪਿਰਥੀ ਦਾਸ ਦੇ। ਉਥੇ ਮੁੰਡਾ ਐ ਸਾਡਾ, ਮੇਰਾ ਭਤੀਜਾ ਰਾਮ। ਉਹਨੂੰ ਕਹੀਂ. ਬਈ ਮੈਂ ਰਾਤ-ਬਰਾਤੇ ਆਉਂ ਘਰੇ । ਮੈਨੂੰ ਪੇਸ਼ ਕਰਾ ਦੇਣ। ਨੰਬਰਦਾਰ ਗੁਰਚਰਨ ਸੂ ਨੂੰ ਵਿਚ ਪਾ ਲੈਣ। ਉਹ ਆਪੇ ਕਰ ਸਾਡਾ ਬੰਦੋਬਸਤ।”

 

ਉਹ ਜਿਵੇਂ ਔਝੜ ਰਾਹੀਂ ਆਪਣੇ ਖੇਤੋਂ ਭੱਜ ਕੇ ਬੁਢਲਾਡੇ ਪਹੁੰਚਿਆ ਸੀ, ਓਵੇਂ ਹੀ ਅੱਜ ਬੁਢਲਾਡੇ ਤੋਂ ਔਝੜ ਰਾਹੀਂ ਪਿੰਡ ਪਹੁੰਚ ਗਿਆ। ਰਾਤ ਦਾ ਵੇਲਾ ਸੀ। ਉਹ ਆਪਣੇ ਘਰ ਨਹੀਂ ਗਿਆ। ਉਹਨੂੰ ਡਰ ਸੀ, ਪਿੰਡ ਵਿਚ ਪੁਲਿਸ ਨਾ ਆਈ ਬੈਠੀ ਹੋਵੇ। ਪਿੰਡ ਆ ਕੇ ਉਹ ਡੇਰੇ ਗਿਆ। ਡੇਰੇ ਵਿਚ ਤਾਂ ਸਾਰੀ ਰਾਤ ਤੁਰੇ-ਫਿਰਦੇ ਰਹਿੰਦੇ ਸੀ ਲੋਕ। ਉਹਨੇ ਇਕ ਬੰਦੇ ਨੂੰ ਕਿਹਾ ਕਿ ਏਥੇ ਇਕ ਰਾਮ ਦਾਸ ਐ, ਸਾਧ ਐ, ਉਹਨੂੰ ਕਹਿ ਜਾ ਕੇ ਬਾਹਰ ਆਵੇ। ਉਹਨਾਂ ਦੇ ਘਰ ਦਾ ਕੋਈ ਉਹਨੂੰ ਮਿਲਣ ਆਇਆ ਹੈ। ਸਮਝਾਇਆ ਕਿ ਉਹ ਚੁੱਪ ਕਰ ਕੇ ਕਹੇ।

 

ਥੋੜੇ ਚਿਰ ਬਾਅਦ ਹੀ ਰਾਮ ਡੇਰੇ ਤੋਂ ਬਾਹਰ ਆਇਆ। ਚਾਚੇ ਨੂੰ ਖੜ੍ਹਾ ਦੇਖਕੇ ਜਿਵੇਂ ਉਹਦੀ ਹੋਸ਼ ਉੱਡ ਗਈ ਹੋਵੇ। ਚਾਚੇ-ਭਤੀਜੇ ਨੇ ਛੇਤੀ-ਛੇਤੀ ਗੱਲਾਂ ਕੀਤੀਆਂ। ਓਥੋਂ ਹੀ ਉਹ ਘਰ ਨੂੰ ਤੁਰ ਪਏ। ਰਾਮ ਨੂੰ ਪਤਾ ਸੀ ਕਿ ਪਿੰਡ ਵਿਚ ਪੁਲਸ ਨਹੀਂ ਹੈ। ਫੇਰ ਵੀ ਗੁਰਮੇਲ ਘਰ ਨਹੀਂ ਗਿਆ। ਪੇਸ਼ ਹੋਣ ਦੀ ਸਾਰੀ ਗੱਲ ਰਾਮ ਨੂੰ ਸਮਝਾ ਕੇ ਉਥੋਂ ਹੀ ਕਿਧਰੇ ਤੁਰ ਗਿਆ ਉਹਨੂੰ ਐਨਾ ਦੱਸ ਗਿਆ ਕਿ ਉਹ ਪ੍ਰੀਤਮ ਨੂੰ ਹੌਲਦਾਰ ਦੇ ਖੇਤ ਉਹਨਾਂ ਦੀ ਤੂੰਬੀ ਵਿਚ ਬੈਠਾ ਹੋਵੇਗਾ। ਆਪਣੀ ਚਾਚੀ ਨੂੰ ਕਹੀਂ, ਉਹ ਨਾ ਆਵੇ ਮੇਰੇ ਕੋਲ। ਤੀਵੀਆਂ ਦਾ ਦਿਲ ਪਤਲਾ ਹੁੰਦਾ ਹੈ। ਨਾਲੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਏਧਰ ਕਿੱਧਰ ਤੁਰੀ ਫਿਰਦੀ ਹੈ। ਨਾਲੇ ਰੋਟੀ ਦੇ ਕੇ ਜਾਹ ਮੈਨੂੰ। ਮੈ ਤਾਂ ਦੋ ਦਿਨਾਂ ਦਾ ਭੁੱਖਾ ਹੀ ਫਿਰਦਾ ਹਾਂ।

 

ਰਾਮ ਨੇ ਓਸੇ ਵੇਲੇ ਚਾਚੀ ਨੂੰ ਸਾਰੀ ਗੱਲ ਜਾਂ ਦੱਸੀ। ਤੇ ਫੇਰ ਓਸੇ ਵੇਲੇ ਮੀਤੋ ਇਕੱਲੀ ਨੂੰ ਘਰ ਛੱਡ ਕੇ ਚਾਚੀ ਤੇ ਰਾਮ ਗੁਰਚਰਨ ਸੁੰ ਨੰਬਰਦਾਰ ਦੇ ਘਰ ਗਏ। ਸਬਾਤ ਅੰਦਰ ਜਾ ਕੇ ਉਹ ਖਾਸਾ ਚਿਰ ਝੇੜਾ ਕਰਦੇ ਰਹੇ ਕਿ ਗੁਰਮੇਲ ਨੂੰ ਕਿਵੇਂ ਪੇਸ਼ ਕੀਤਾ ਜਾਵੇ। ਨੰਬਰਦਾਰ ਨੇ ਜਲਕੁਰ ਕੁਰ ਤੇ ਰਾਮ ਨੂੰ ਸਮਝਾਇਆ, ”ਭਾਈ ਕਾਰਾ ਤਾਂ ਜਿਹੜਾ ਹੋਣਾ ਸੀ, ਹੋ ਗਿਆ। ਹੁਣ ਸਮਝ ਕਰੋ। ਪੈਸਾ ਲੱਗੂਗਾ । ਬੰਦੇ ਦੀ ਬੱਚਤ ਦਾ ਸਵਾਲ ਐ। ਨਹੀਂ ਤਾਂ ਫਾਹਾਂ ਲੱਗੂ। ਇਹ ਤੁਸੀ ਦੇਖ ਲੋ।’

 

ਜਲਕੁਰ ਨੇ ਨੰਬਰਦਾਰ ਦੇ ਪੈਰ ਫੜੇ। ਕਹਿੰਦੀ, ”ਗੁਰਚਰਨ ਸਿੰਆਂ, ਤੂੰ ਉਹਨੂੰ ਕਿਮੇਂ ਬਚਾਅ।

 

ਪੈਸਾ ਸਾਰਾ ਮੈ ਲਾਊਂ। ਕਿਤੋਂ ਖੂਹ ਪੱਟਾਂ।”

 

ਤੇ ਫੇਰ ਨੰਬਰਦਾਰ ਤੇ ਰਾਮ ਦੋਵੇਂ ਪ੍ਰੀਤਮ ਨੂੰ ਹੌਲਦਾਰ ਦੇ ਖੇਤ ਤੂੰਬੀ ਵਿਚ ਗਏ। ਜਾਂਦੇ ਹੋਏ ਉਹ ਨੰਬਰਦਾਰ ਦੇ ਘਰੋਂ ਹੀ ਰੋਟੀ ਪਕਵਾ ਕੇ ਲੈ ਗਏ ਸਨ। ਜਲਕੁਰ ਉਹਨਾਂ ਦੇ ਘਰੋਂ ਮੁੜ ਆਈ ਸੀ। ਨੰਬਰਦਾਰ ਨੇ ਗੁਰਮੇਲ ਨਾਲ ਸਾਰੀਆਂ ਗੱਲਾਂ ਕੀਤੀਆਂ। ਤੈਅ ਹੋਇਆ ਕਿ ਵਕੀਲ ਨਾਲ ਗੱਲ ਕਰਕੇ ਉਹਨੂੰ ਪੇਸ਼ ਕਰ ਦਿੱਤਾ ਜਾਵੇ।

 

ਹੁਣ ਪਹਿਲਾਂ ਪੈਸਿਆਂ ਦੀ ਲੋੜ ਸੀ, ਜੋ ਘਰ ਵਿਚ ਨਹੀਂ ਸਨ। ਵਕੀਲ ਨੇ ਮੂੰਹ-ਮੰਗਿਆ ਪੈਸਾ ਪਹਿਲਾਂ ਧਰਾ ਲੈਣਾ ਸੀ।

 

ਅਗਲੇ ਦਿਨ ਹੀ ਜਲਕੁਰ ਆਪ ਤੇ ਰਾਮ ਬੁਢਲਾਡੇ ਉਹਨਾਂ ਦੇ ਆੜ੍ਹਤੀਏ ਕੋਲ ਗਏ। ਸੂਰਜ ਮੱਲ ਆੜਤੀਆ ਪਹਿਲਾਂ ਤਾਂ ਗੱਲ ਸੁਣਕੇ ਅਫਸੋਸ ਕਰਨ ਲੱਗਿਆ। ਕਿੰਨੇ ਸਾਰੇ ਹਮਦਰਦੀ ਤੇ ਹੌਸਲੇ ਦੇ ਸ਼ਬਦ ਕਹੇ। ਫੇਰ ਪੁੱਛਿਆ, “ਕਿੰਨੇ ਪੈਸਿਆਂ ਦੀ ਲੋੜ ਐ ?” ਜਲਕੁਰ ਨੇ ਅੱਡੋ-ਅੱਡ ਪੈਸੇ ਗਿਣਾ ਦਿੱਤੇ। ਸੂਰਜ ਮੱਲ ਬੋਲਿਆ, “ਐਨੇ ਤਾਂ ਮੁਸ਼ਕਲ ਐ, ਜਲਕੁਰੇ। ਅਸੀਂ ਵੀ ਗਾਹਾਂ ਤੋਂ ਲਿਆ ਕੇ ਦੇਣੇ ਐ ।” ਫੇਰ ਉਹਨੇ ਫਸਲ-ਬਾੜੀ ਦੀਆਂ ਗੱਲਾਂ ਛੇੜ ਲਈਆਂ। ਕਿੰਨੀ ਜ਼ਮੀਨ ਹੈ, ਐਤਕੀਂ ਕੀ-ਕੀ ਫਸਲ ਬੀਜੀ ਹੋਈ ਹੈ, ਪਿਛਲੇ ਸਾਲ ਕਿੰਨੀ ਕਣਕ ਹੋਈ ਸੀ । ਸਭ ਪੁੱਛਦਾ ਰਿਹਾ । ਡੰਗਰ-ਪਸ਼ੂ ਕੀ-ਕੀ ਨੇ। ਪ੍ਰੈਸਾਂ ਦੋਵੇਂ ਸੂਈਆਂ ਹੋਣਗੀਆਂ। ਜਲਕੁਰ ਤੇ ਰਾਮ ਹੈਰਾਨ ਸਨ ਤੇ ਖੁਸ਼ ਵੀ ਕਿ ਲਾਲਾ ਸਾਰਾ ਹਾਲ-ਚਾਲ ਪੁੱਛ ਰਿਹਾ ਹੈ। ਹੈਰਾਨ ਇਸ ਕਰਕੇ ਸਨ ਕਿ ਉਹ ਪੈਸਿਆਂ ਦੀ ਗੱਲ ਵਿੱਚੇ ਛੱਡ ਕੇ ਇਹ ਜ਼ਮੀਨ-ਜਾਇਦਾਦ ਦਾ ਹਾਲ-ਚਾਲ ਜਿਹਾ ਕਿਉ ਪੁੱਛਣ ਬੈਠ ਗਿਆ ।

 

ਜਿੰਨੇ ਪੈਸੇ ਉਹਨਾਂ ਨੇ ਮੰਗੇ ਸਨ, ਸੂਰਜ ਮੱਲ ਨੇ ਅੱਧਿਆਂ ਦੀ ਹਾਂ ਕੀਤੀ। ਕਿਹਾ ਕਿ ਅੱਜ ਤਾਂ ਨਹੀ ਹਨ. ਪਰਸੋਂ ਨੂੰ ਆਇਓ। ਪਰਸੋਂ ਨੂੰ ਤਿਆਰ ਕਰ ਦਿਆਂਗੇ।

 

ਤੀਜੇ ਦਿਨ ਰਾਮ ਇਕੱਲਾ ਗਿਆ। ਸੂਰਜ ਮੱਲ ਦੁਕਾਨ ਉਤੇ ਨਹੀਂ ਸੀ । ਘਰੋ ਪਤਾ ਕੀਤਾ, ਘਰ ਵੀ ਨਹੀ ਸੀ। ਫੇਰ ਦੱਸਿਆ ਗਿਆ ਕਿ ਉਹ ਬਠਿੰਡੇ ਗਿਆ ਹੋਇਆ ਹੈ। ਕੱਲ੍ਹ ਨੂੰ ਆਵੇਗਾ। ਦੂਜੇ ਦਿਨ ਰਾਮ ਦੁਕਾਨ ‘ਤੇ ਫੇਰ ਗਿਆ। ਸੂਰਜ ਮੱਲ ਦੇ ਮੁਨੀਮ ਨੇ ਦੱਸਿਆ ਕਿ ਬਾਊ ਜੀ ਥੋਡੇ ਕੰਮ ‘ਚ ਈ ਫਿਰਦੇ ਨੇ। ਮੈਨੂੰ ਕਹਿ ਕੇ ਗਏ ਨੇ । ਦੁਕਾਨ ਵਿਚ ਹੋਰ ਜੱਟ-ਜ਼ਿਮੀਂਦਾਰ ਵੀ ਬੈਠੇ ਸਨ ਜੋ ਸੂਰਜ ਮੱਲ ਦੀ ਉਡੀਕ ਵਿਚ ਸਨ। ਮੁਨੀਮ ਉਹਨਾਂ ਨੂੰ ਜਿੰਨੇ ਪੈਸੇ ਦਿੰਦਾ ਸੀ, ਉਹ ਲੈ ਕੇ ਸੰਤੁਸ਼ਟ ਨਹੀਂ ਸਨ। ਵੱਧ ਪੈਸਿਆਂ ਦੀ ਗੱਲ ਕਰਦੇ। ਮੁਨੀਮ ਆਖ ਰਿਹਾ ਸੀ ਕਿ ਬਾਊ ਜੀ ਮੈਨੂੰ ਐਨੇ ਹੀ ਕਹਿ ਕੇ ਗਏ ਹਨ।

 

ਆੜ੍ਹਤ ਦੀ ਦੁਕਾਨ ਦਾ ਅਜੀਬ ਸਿਲਸਿਲਾ ਸੀ। ਆੜਤੀਆਂ ਦੇ ਪਿੰਡ ਵੰਡੇ ਹੁੰਦੇ। ਆਪਣੇ-ਆਪਣੇ ਪਿੰਡਾਂ ਵਿਚ ਆੜ੍ਹਤੀਏ ਕਿਸੇ ਨਾ ਕਿਸੇ ਬਹਾਨੇ ਗੇੜਾ ਮਾਰਦੇ। ਆਪਣੀਆਂ ਅਸਾਮੀਆਂ ਦੇ ਖੇਤਾਂ ਵਿਚ ਜਾਂਦੇ। ਸਾਗ-ਸੱਤੂ ਦਾ ਬਹਾਨਾ ਲਾ ਕੇ ਜਾਂ ਕੋਈ ਹੋਰ ਪੁੱਜ ਬਣਾਕੇ। ਉਹਨਾਂ ਨੇ ਸਿਰਫ਼ ਇਹ ਦੇਖਣਾ ਹੁੰਦਾ ਸੀ ਕਿ ਜੱਟ ਦੇ ਖੇਤ ਵਿਚ ਕੀ ਫਸਲ ਹੈ, ਕਿਹੋ-ਜਹੀ ਖੜ੍ਹੀ ਹੈ ਤੇ ਕਿੰਨੇ ਕਿੱਲੇ ਹੈ। ਜਿਵੇਂ ਕਸਾਈ ਬੱਕਰੇ ਦੇ ਢਿੱਡ ਥੱਲੇ ਹੱਥ ਪਾ ਕੇ ਉਤਾਂਹ ਚੁੱਕਦਾ ਹੈ, ਉਹਨੂੰ ਜੋਂਹਦਾ ਹੈ ਕਿ ਇਸ ਵਿਚੋਂ ਕਿੰਨੇ ਕਿਲੋ ਮਾਲ ਨਿਕਲੇਗਾ। ਇਵੇਂ ਹੀ ਆੜ੍ਹਤੀਆ ਜੱਟ ਦੀ ਫਸਲ ਦੇਖ ਕੇ ਜੋਹਦਾ ਹੈ ਕਿ ਕਿੰਨੀ ਕੁ ਹੋਵੇਗੀ। ਫੇਰ ਉਸੇ ਹਿਸਾਬ ਹੀ ਉਹ ਉਹਨੂੰ ਪੈਸੇ ਦਿੰਦਾ ਹੈ। ਫਸਲ ਮੰਡੀ ਵਿਚ ਆਉਂਦੀ ਹੈ ਤਾਂ ਬੋਲੀ ਲੱਗੀ ਤੋਂ ਉਹ ਆਪਣੀ ਰਕਮ ਸਣੇ ਵਿਆਜ ਕੱਟ ਲੈਦਾ ਹੈ। ਬਾਕੀ ਪੈਸੇ ਜੱਟ ਦੀ ਝੋਲੀ ਪਾ ਦਿੱਤੇ ਜਾਂਦੇ ਹਨ। ਕੋਂਈ ਨਾਰਾਜ਼ਗੀ ਨਹੀ, ਕੋਈ ਗੁੱਸਾ-ਗਿਲਾ ਨਹੀਂ। ਫਸਲ ਤੋਂ ਵੱਧ ਇਕ ਪੈਸਾ ਵੀ ਆੜ੍ਹਤੀਆਂ ਜੱਟ ਨੂੰ ਨਹੀਂ ਦਿੰਦਾ।

 

:. ਸੂਰਜ ਮੱਲ ਨੇਂ ਜੋਹ ਲਿਆ ਸੀ ਕਿ ਗੁਰਮੇਲ ਦੀ ਫਸਲ ਇਸ ਵਾਰ ਐਨੀ ਆਵੇਗੀ । ਸੋ ਉਸ ਹਿਸਾਬ ਉਹਨੇ ਗੁਰਮੇਲ ਦੀ ਪਤਨੀ ਜਲਕੁਰ ਨਾਲ ਗੱਲ ਕਰਕੇ ਪੈਸੇ ਉਹਦੇ ਭਤੀਜੇ ਰਾਮ ਨੂੰ ਦਿੱਤੇ। ਪਰ ਇਸ ਲੈਣ-ਦੇਣ ਦੇ ਝੰਜਟ ਵਿਚ ਕਈ ਦਿਨ ਲੰਘ ਗਏ। ਓਧਰ ਪੁਲਿਸ ਕਈ ਵਾਰ ਘਰ ਆ ਚੁੱਕੀ ਸੀ। ਰਾਮ ਨੂੰ ਥਾਣੇ ਲਿਜਾਕੇ ਕੁੱਟਿਆ-ਮਾਰਿਆ ਸੀ । ਬਾਬਾ ਚਿੱਭੜ ਦਾਸ ਦੀ ਗੱਲ ਕਿਸੇ ਨੇ ਨਹੀਂ ਸੁਣੀ। ਪੁਲਿਸ ਵਾਲਿਆਂ

 

ਨੂੰ ਤਾਂ ਪੈਸਾ ਚਾਹੀਦਾ ਸੀ। ਚਿੱਭੜ ਦਾਸ ਦਾ ਉਹ ਸਤਿਕਾਰ ਕਰਦੇ ਸਨ । ਲੋਕਾਚਾਰੀ ਕਰਕੇ ਉਹ ਬਾਬੇ ਸਾਹਮਣੇ ਔਖਾ ਨਹੀਂ ਬੋਲਦੇ ਸਨ। ਚਿੱਭੜ ਦਾਸ ਅੱਗੇ ਤਾਂ ਹਰ ਕੋਈ ਸਤਿ-ਬਚਨ ਸਤਿ-ਬਚਨ ਕਰਦਾ ਰਹਿੰਦਾ।

 

ਜਿਸ ਦਿਨ ਸ਼ਿਆਮ ਛੁੱਟੀ ਲੈ ਕੇ ਪਿੰਡ ਪਹੁੰਚਿਆ, ਰਾਮ ਤੇ ਨੰਬਰਦਾਰ ਗੁਰਚਰਨ ਸਿੰਘ ਬਠਿੰਡੇ ਵਕੀਲ ਕੋਲ ਗਏ ਹੋਏ ਸਨ। ਉਹ ਆਥਣ ਨੂੰ ਮੁੜ ਆਏ। ਆ ਕੇ ਦੱਸਿਆ ਕਿ ਵਕੀਲ ਐਨੇ ਪੈਸੇ ਪਹਿਲਾਂ ਮੰਗਦਾ ਹੈ। ਬਠਿੰਡੇ ਜੱਜ ਦੀ ਕਚਹਿਰੀ ਵਿਚ ਗੁਰਮੇਲ ਪੇਸ਼ ਹੋਵੇਗਾ। ਬਾਕੀ ਦਾ ਸਾਰਾ ਮੁਕੱਦਮਾ ਵੀ ਓਹੀ ਵਕੀਲ ਲੜੇਗਾ। ਉਹ ਵਕੀਲ ਕਤਲਾਂ ਦੇ ਕੇਸ ਹੀ ਲੈਦਾ ਹੈ। ਜਿੱਤਦਾ ਵੀ ਹੈ। ਗੁਰਦੇਵ ਸਿੰਘ ਵਕੀਲ ਦੀ ਬਠਿੰਡਾ ਕਚਹਿਰੀਆਂ ਵਿਚ ਪੂਰੀ ਧਾਂਕ ਹੈ। ਉਹ ਰਾਜਨੀਤੀ ਵਿਚ ਹਿੱਸਾ ਲੈਂਦਾ ਹੈ। ਉਂਜ ਵੀ ਜੱਜਾਂ ਨਾਲ ਬਣਾ ਕੇ ਰਖਦਾ ਹੈ

 

ਪ੍ਰੀਤਮ ਨੂੰ ਹੌਲਦਾਰ ਦੀ ਝੁੰਬੀ ਦਾ ਕਿਸੇ ਨੂੰ ਇਲਮ ਨਹੀਂ ਸੀ ਕਿ ਗੁਰਮੇਲ ਉਹਦੇ ਵਿਚ ਛੁਪਕੇ ਬੈਠਾ ਹੋਇਆ ਹੈ। ਇਹ ਖੇਤ ਪਿੰਡ ਤੋਂ ਸੀ ਵੀ ਖਾਸੀ ਦੂਰ । ਤੂੰਬੀ ਕਮਾਦ ਤੇ ਨਰਮੇ ਦੇ ਖੇਤਾਂ ਦੇ ਵਿਚਕਾਰ ਜਿਹੇ ਸੀ। ਬਹੁੜੀ ਉੱਚੀ ਨਹੀਂ ਸੀ। ਪਤਾ ਨਹੀ ਲਗਦਾ ਸੀ ਕਿ ਇਥੇ ਕੋਈ ਝੂੰਬੀ ਹੈ ਵੀ ਕਿ ਨਹੀਂ। ਦਿਨ ਵੇਲੇ ਉਹ ਝੂੰਬੀ ਵਿਚ ਪਿਆ ਰਹਿੰਦਾ ? ਆਏ-ਗਏ ਬੰਦੇ ਦੀ ਵਿੜਕ ਰਖਦਾ। ਰਾਤ ਨੂੰ ਕਮਾਦ ਵਿਚ ਮੰਜਾ ਸੀ। ਦਸ-ਬਾਰਾਂ ਗੰਨੇ ਵੱਢਕੇ ਓਥੇ ਉਹਨੇ ਛੋਟਾ ਜਿਹਾ ਮੰਜਾ ਡਾਹ ਲਿਆ ਸੀ। ਰੋਟੀ ਰਾਤ ਦੀ ਤੇ ਦਿਨ ਦੀ ਉਹਨੂੰ ਓਥੇ ਹੀ ਪਹੁੰਚਦੀ। ਅਜੀਬ ਸਿਲਸਲਾ ਛਿੜ ਗਿਆ।

 

ਖੇਤੋਂ ਹੀ ਕਿਵੇਂ ਨਾ ਕਿਵੇਂ ਗੁਰਮੇਲ ਨੂੰ ਮਾਨਸਾ ਲੈ ਗਏ। ਬੁਢਲਾਡੇ ਵਲ ਜਾਣਕੇ ਨਹੀਂ ਗਏ। ਮਾਨਸਾ ਤੋਂ ਗੱਡੀ ਚੜ੍ਹੇ। ਗੁਰਮੇਲ ਨੇ ਆਪਣਾ ਭੇਸ ਬਦਲਿਆ ਹੋਇਆ ਸੀ । ਨਾਲ ਉਹਦੇ ਰੱਲੇ ਵਾਲਾ ਪ੍ਰਾਹੁਣਾ ਬਲਵਿੰਦਰ ਸਿਓਂ ਸੀ। ਰਾਮ ਤੇ ਨੰਬਰਦਾਰ ਗੁਰਚਰਨ ਸਿੰਘ ਉਹਨਾਂ ਤੋਂ ਅਲੱਗ ਹੋ ਕੇ ਕਿਸੇ ਹੋਰ ਗੱਡੀ ਬਠਿੰਡੇ ਪਹੁੰਚੇ।

 

ਬਲਵਿੰਦਰ ਤੇ ਗੁਰਮੇਲ ਕਚਹਿਰੀਆਂ ਤੋਂ ਬਾਹਰ ਹੀ ਕਿਤੇ ਪਾਸਾ ਜਿਹਾ ਵੱਟ ਕੇ ਬੈਠੇ ਰਹੇ। ਨੰਬਰਦਾਰ ਤੋ ਰਾਮ ਨੇ ਵਕੀਲ ਕੋਲ ਜਾ ਕੇ ਕਾਗ਼ਜ਼ ਤਿਆਰ ਕਰਵਾ ਲਏ। ਵਕੀਲ ਨੇ ਫੀਸ ਆਪਣੀ ਪਹਿਲਾਂ ਧਰਾ ਲਈ ਸੀ। ਬਾਰਾਂ ਵਜੇ ਗੁਰਮੇਲ ਨੂੰ ਜੱਜ ਦੇ ਪੇਸ਼ ਕਰ ਦਿੱਤਾ ਗਿਆ। ਸ਼ਿਆਮ ਆਪਣੀ ਫੌਜੀ ਵਰਦੀ ਪਾ ਕੇ ਬਠਿੰਡੇ ਪਹੁੰਚਿਆ ਸੀ। ਜੱਜ ਨੇ ਓਸੇ ਵੇਲੇ ਗੁਰਮੇਲ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਹੱਥਕੜੀ ਲੱਗ ਗਈ। ਰਾਮ, ਸ਼ਿਆਮ, ਬਲਵਿੰਦਰ ਤੇ ਨੰਬਰਦਾਰ ਵਕੀਲ ਨਾਲ ਹੋਰ ਗੱਲਾਂ ਕਰਕੇ ਪਿੰਡ ਨੂੰ ਮੁੜ ਆਏ।

 

13

 

ਜੱਟ ਨੂੰ ਦੋ ਹੀ ਗੱਲਾਂ ਮਾਰਦੀਆਂ ਹਨ-ਬੀਮਾਰੀ ਤੇ ਮੁਕੱਦਮਾਂ। ਬੰਦਾ ਇਹਨਾਂ ਦੋਵਾਂ ਹਾਲਤਾਂ ਅੱਗੇ ਹਾਰ ਜਾਂਦਾ ਹੈ। ਬੀਮਾਰੀ ਦੀ ਤਾਂ ਜੱਟ ਪਰਵਾਹ ਨਹੀਂ ਕਰਦਾ। ਨਿੱਕੀਆਂ-ਮੋਟੀਆਂ ਬੀਮਾਰੀਆਂ ਨੂੰ ਗੌਲਦਾ ਹੀ ਨਹੀਂ। ਉਹਦੇ ਕੋਲ ਆਪਣੇ ਨੁਸਖੇ ਵੀ ਹੁੰਦੇ ਹਨ। ਸ਼ਹਿਰ ਨੂੰ ਡਾਕਟਰ ਕੋਲ ਓਦੋਂ ਹੀ ਭੱਜਦਾ ਹੈ, ਜਦੋਂ ਹੋਰ ਕੋਈ ਚਾਰਾ ਨਾ ਰਹਿ ਗਿਆ ਹੋਵੇ। ਮੁਕੱਦਮੇ ਅੱਗੇ ਉਹਦੀ ਕੋਈ ਪੇਸ਼ ਨਹੀਂ ਜਾਂਦੀ। ਤੇ ਨਾਲੇ ਜੱਟ ਦੀ ਅਣਖ ਦਾ ਸਵਾਲ ਵੀ ਤਾਂ ਹੁੰਦਾ ਹੈ। ਉਹਦੀ ਇਹ ਅਣਖ ਜ਼ਮੀਨ ਦੇ ਆਧਾਰ ਉੱਤੇ ਉਸਰਦੀ ਹੈ। ਜ਼ਮੀਨ ਕਰਕੇ ਉਹ ਰਾਜਾ ਹੈ। ਜ਼ਮੀਨ ਧੁਰਾ ਹੈ ਉਹਦੀ ਅਣਖ ਦਾ। ਮੁਕੱਦਮੇ ਵਿਚ ਸਜ਼ਾ ਹੋ ਜਾਣ ਕਰਕੇ ਜ਼ਿੰਦਗੀ ਦੀ ਖੜੋਤ ਤਾਂ ਝੱਲਣੀ ਪੈਂਦੀ ਹੈ, ਇਹ ਵੱਖ। ਪਰ, ਜਿਹੜਾ ਵਕੀਲ ਲੁਟ ਕੇ ਖਾ ਜਾਂਦੇ ਹਨ, ਕਲਰਕਾਂ ਤੇ ਪੁਲਿਸ ਦੀ ਖੋਹਾ-ਖਿੰਝੀ ਅਲੱਗ,’ਗਵਾਹਾਂ ਦੀ ਸੇਵਾ ਅਤੇ ਸਦਾ ਉਹਨਾਂ ਦੇ ਥੱਲੇ ਲੱਗੇ ਰਹਿਣਾ ਵੀ ਇਕ ਸਜ਼ਾ ਹੀ ਹੈ।

 

ਜਦੋਂ ਮੁਕੱਦਮਾ ਛਿੜ ਪਵੇ, ਫੇਰ ਇੱਜ਼ਤ ਦਾ ਸਵਾਲ ਬਣ ਜਾਂਦਾ ਹੈ। ਜ਼ਮੀਨਾਂ ਗਹਿਣੇ ਟਿਕਣ ਲਗਦੀਆਂ ਹਨ। ਮੁੱਖ-ਧੰਦੇ ਖੇਤੀ ਵਲੋਂ ਧਿਆਨ ਪਰ੍ਹੇ ਹੋ ਜਾਂਦਾ ਹੈ।

 

ਜੱਟ ਖੋਰੀ ਹੁੰਦਾ ਹੈ। ਸ਼ਰੀਕ ਨਾਲ ਕੋਈ ਸਮਝੌਤਾ ਨਹੀਂ ਕਰਦਾ। ਜੇ ਕੁਝ ਹਮਦਰਦ ਬੰਦੇ ਵਿਚ ਪੈ ਕੇ ਸਮਝੌਤਾ ਕਰਵਾ ਵੀ ਦੇਣ ਤਾਂ ਖੋਰ ਫੇਰ ਵੀ ਕਾਇਮ ਰਹਿੰਦਾ ਹੈ। ਉਜਾਗਰ ਨਾ ਸਹੀ, ਦੱਬ-ਘੁੱਟ ਕੇ ਪਲਦਾ ਖੋਰ ਹੱਡਾਂ ਨੂੰ ਗਾਲਦਾ ਹੈ।

 

ਜਲਕੁਰ ਇਕੱਲੀ ਰਹਿ ਗਈ। ਗੁਰਮੇਲ ਦੇ ਜੇਲ੍ਹ ਚਲੇ ਜਾਣ ਬਾਅਦ ਉਹਨੂੰ ਪਤਾ ਲੱਗਿਆ ਕਿ ਪਤੀ ਕੀ ਚੀਜ਼ ਹੁੰਦਾ ਹੈ। ਉਹ ਚੰਗਾ ਸੀ ਜਾਂ ਮਾੜਾ ਸੀ, ਘਰ ਦਾ ਮਾਲਕ ਤਾਂ ਸੀ। ਉਹਦੇ ਸਿਰ ਦਾ ਸਾਈ ਸੀ। ਜਲਕੁਰ ਨੂੰ ਐਨਾ ਡਰ ਸਜ਼ਾ ਹੋਣ ਦਾ ਨਹੀਂ ਸੀ, ਜਿੰਨਾ ਭੈਅ ਉਹਨੂੰ ਉਹਦੇ ਫਾਹੇ ਲੱਗਣ ਦਾ ਸੀ। ਉਹਦੀ ਭੁੱਖ ਮਾਰੀ ਗਈ। ਦੋ ਵੇਲੇ ਰੋਟੀ ਬੱਸ ਕੌੜੀ-ਕਸੈਲੀ ਕਰਕੇ ਅੰਦਰ ਨਿਗਲ ਲੈਂਦੀ, ਪਰ ਉਹਨੂੰ ਭੁੱਖ ਕੋਈ ਨਾ ਹੁੰਦੀ। ਰਾਤ ਨੂੰ ਨੀਂਦ ਨਾ ਆਉਂਦੀ। ਆਉਂਦੀ ਵੀ ਤਾਂ ਉੱਖੜੀ-ਉੱਖੜੀ। ਜਿਵੇਂ ਬੰਦਾ ਸੁੱਤਾ ਹੋਵੇ ਤੇ ਨਾ ਵੀ ਸੁੱਤਾ ਹੋਵੇ। ਕਦੇ ਵੀ ਭੜੱਕ ਦੇ ਕੇ ਜਾਗ ਖੁਲ੍ਹ ਜਾਂਦੀ। ਉਹ ਅੱਧੀ ਰਾਤ ਨੂੰ ਹੀ ਪਹੁ-ਫੁੱਟੀ ਸਮਝ ਕੇ ਮੰਜੇ ਤੋਂ ਉੱਠ ਖੜ੍ਹਦੀ। ਵਿਹੜੇ ਵਿਚ ਆ ਕੇ ਤਾਰੇ ਦੇਖਣ ਲਗਦੀ। ਤਾਰਿਆਂ ਤੋਂ ਹੀ ਪਤਾ ਲਗਦਾ ਕਿ ਰਾਤ ਕਿੰਨੀ ਰਹਿੰਦੀ ਹੈ।

 

ਜਾਖਲ ਤੋਂ ਬਠਿੰਡੇ ਨੂੰ ਜਾਣ ਵਾਲੀ ਰੇਲ-ਪੱਟੜੀ ਹਮੀਰਗੜ੍ਹ ਪਿੰਡ ਦੇ ਐਨ ਨਾਲ ਦੀ ਲੰਘਦੀ ਸੀ। ਬੁਢਲਾਡੇ ਤੋਂ ਆਗਾਂਹ ਮਾਨਸਾ ਵਲ ਇਕ ਛੋਟਾ ਸਟੇਸ਼ਨ ਸੀ, ਨਰਿੰਦਰਪੁਰਾ । ਲੋਕ ਇਹਨੂੰ ਬਗਲਿਆਂ ਵਾਲੀ ਵੀ ਆਖਦੇ। ਹਮੀਰਗੜ੍ਹ ਤੋਂ ਇਹ ਸਟੇਸ਼ਨ ਨੇੜੇ ਹੀ ਸੀ। ਪਸੰਜਰ ਗੱਡੀਆਂ ਏਥੇ ਠਹਿਰਦੀਆਂ। ਐਕਸਪ੍ਰੈਸ ਗੱਡੀਆਂ ਨਹੀਂ ਖੜ੍ਹਦੀਆਂ ਸਨ । ਪਰ ਪਿੰਡ ਦੇ ਲੋਕਾਂ ਦਾ ਰੁਝਾਨ ਬੁਢਲਾਡੇ ਵਲ ਸੀ। ਪਸੰਜਰ ਗੱਡੀ ਲਈ ਵੀ ਹਮੀਰਗੜ੍ਹ ਦੇ ਲੋਕ ਬੁਢਲਾਡੇ ਜਾਂਦੇ। .

 

ਗੱਡੀਆਂ ਸਾਰੀ ਰਾਤ ਲੰਘਦੀਆਂ। ਮਾਲ ਗੱਡੀਆਂ ਤੇ ਐਕਸਪ੍ਰੈਸ ਗੱਡੀਆਂ। ਪਸੰਜਰ ਗੱਡੀਆਂ ਸਿਰਫ ਦਿਨ ਵੇਲੇ ਚਲਦੀਆਂ ਸਨ। ਰਾਤ ਨੂੰ ਗੱਡੀਆਂ ਦਾ ਖੜਕਾ ਪਿੰਡ ਦੇ ਲੋਕਾਂ ਲਈ ਆਮ ਗੱਲ ਸੀ। ਨਾ ਉਹਨਾਂ ਦੀ ਅੱਖ ਖੁਲਦੀ ਤੇ ਨਾ ਬੇਚੈਨੀ ਜਾਗਦੀ। ਪਿੰਡ ਵਿਚ ਮਹਿਮਾਨ ਆਏ ਬੰਦੇ ਨੂੰ ਇਹ ਅਜੀਬ ਲਗਦਾ। ਪਿੰਡ ਵਿਚ ਆਏ ਨਵੇਂ ਬੰਦੇ ਦੀ ਤਾਂ ਜਾਗ ਖੁੱਲ੍ਹ ਜਾਂਦੀ । ਉਹਨੂੰ ਤਾਂ ਲਗਦਾ ਜਿਵੇਂ ਦੂਰੋਂ ਇਕ ਸ਼ੋਰ ਜਿਹਾ ਪਿੰਡ ਵੱਲ ਵਧਦਾ ਆ ਰਿਹਾ ਹੋਵੇ। ਇਹ ਸ਼ੋਰ ਪਿੰਡ ਉੱਤੇ ਬੱਦਲ ਦੇ ਫਟਣ ਵਾਂਗ ਡਿੱਗ ਪਵੇਗਾ ਤੇ ਸਾਰੇ ਪਿੰਡ ਨੂੰ ਤਬਾਹ ਕਰ ਦੇਵੇਗਾ। ਨਵੇਂ ਬੰਦੇ ਨੂੰ ਲਗਦਾ ਜਿਵੇਂ ਗੱਡੀ ਦੇ ਸ਼ੋਰ ਨਾਲ ਘਰ ਦੀਆਂ ਕੰਧਾਂ ਧੜਕ ਰਹੀਆਂ ਹੋਣ, ਛੱਤ ਹਿੱਲ ਰਹੀ ਹੋਵੇ ਅਤੇ ਕੁਝ ਮਾੜਾ ਵਾਪਰਨ ਵਾਲਾ ਹੋਵੇ।

 

ਛੁੱਟੀ ਲੈ ਕੇ ਆਇਆ ਸ਼ਿਆਮ ਜਲਕੁਰ ਦੇ ਕੋਲ ਹੀ ਮੰਜਾ ਡਾਹ ਕੇ ਪਿਆ ਹੋਇਆ ਸੀ। ਓਥੇ ਹੀ ਭੀਖੀ ਵਾਲੀ ਕੁੜੀ ਮੀਤੋਂ ਦਾ ਮੌਜਾ ਸੀ। ਰੱਲੇ ਵਾਲਾ ਪ੍ਰਾਹੁਣਾ ਬਲਵਿੰਦਰ ਵੀ ਪਿਆ ਸੀ। ਪਰ ਜਲਕੁਰ ਨੂੰ ਤਿੰਨਾਂ ਦਾ ਕੋਈ ਸਹਾਰਾ ਨਹੀਂ ਸੀ। ਉਹ ਤਾਂ ਜਿਵੇਂ ਧੁਰ-ਦਰਗਾਹੋਂ ਇਕੱਲੀ ਹੋਵੇ । ਉਹ ਰੋਟੀ-ਟੁੱਕ ਖਾ ਕੇ ਤੇ ਦੁੱਧ ਪੀ ਕੇ ਖਾਸੀ ਰਾਤ ਤੱਕ ਗੱਲਾਂ ਕਰਦੇ ਰਹੇ ਸਨ1 ਗੱਲਾਂ ਗੁਰਮੇਲ ਦੀਆਂ ਹੀ ਸਨ। ਹੋਰ ਹੁਣ ਕੀਹਦੀਆਂ ਰਹਿ ਗਈਆਂ ਸਨ ਗੱਲਾਂ। ਗੱਲਾਂ ਵਿਚ ਬਲਵਿੰਦਰ ਹੀ ਬਹੁੜੇ ਸੁਝਾਓ ਦਿੰਦਾ। ਸ਼ਿਆਮ ਉਹਨੂੰ ਸਿਰਫ ਸੁਣ ਰਿਹਾ ਸੀ। ਮੀਤੋ ਚੁੱਪ-ਚਾਪ ਸਭ ਵਲ ਝਾਕਦੀ। ਜਲਕੁਰ ਲਈ ਇਹ ਸਾਰੀਆਂ ਗੱਲਾਂ ਫੋਕੇ ਮਨ- ਟਿਕਾਵੇ ਸਨ। ਉਹਦੇ ਅੰਦਰ ਇਕ ਭੈਅ ਬੈਠਾ ਹੋਇਆ ਸੀ। ਗੱਲਾਂ ਕਰਦੇ, ਗੱਲਾਂ ਸੁਣਦੇ ਫੇਰ ਉਹ ਇਕ-ਇਕ ਕਰਕੇ ਸੌਣ ਲੱਗੇ। ਪਹਿਲਾਂ ਮੀੜੋ ਸੱ ਗਈ। ਫੇਰ ਬਲਵਿੰਦਰ ਘੁਰਾੜੇ ਮਾਰਨ ਲੱਗਿਆ। ਸ਼ਿਆਮ ਚੁੱਪ ਬੈਠਾ ਪਤਾ ਨਹੀਂ ਕੀ ਸੋਚਦਾ ਰਿਹਾ। ‘‘ਚਾਚੀ, ਸੌਂ ਜਾ ਫੇਰ। ਤੜਕੇ ਕਰਾਂਗੇ ਗੱਲਾਂ। ” ਕਹਿ ਕੇ ਸ਼ਿਆਮ ਨੇ ਵੀ ਮੂੰਹ ਢਕ 17 ਲਿਆ। ਜਲਕੁਰ ਖਾਸੇ ਚਿਰ ਪਿੱਛੋਂ ਸੁੱਤੀ ।

 

ਉੱਖੜੀ-ਉੱਖੜੀ ਨੀਂਦ ਵਿਚ ਉਹਨੂੰ ਇਕ ਸੁਪਨਾ ਆਉਣ ਲੱਗਿਆ। ਜਾਣੀਦੀ ਗੁਰਮੇਲ ਮਗਰ ਇਕ ਝੋਟਾ ਪਿਆ ਹੋਇਆ ਹੈ। ਗੁਰਮੇਲ ਭੱਜਿਆ ਜਾ ਰਿਹਾ ਹੈ। ਮਗਰੇ-ਮਗਰ ਝੋਟਾ ਭੱਜ ਰਿਹਾ ਹੈ। ਤੇਜ਼ :

 

ਦੌੜਦਾ ਤੇ ਫੁੰਕਾਰੇ ਮਾਰਦਾ । ਗੁਰਮੇਲ ਐਨਾ ਨਹੀਂ ਭੱਜ ਰਿਹਾ। ਭਜਦਾ ਕਦੇ ਡਿੱਗ ਪੈਂਦਾ ਹੈ। ਝੋਟਾ ਉਸ ਤੋਂ ਥੋੜੀ ਦੂਰ ਹੀ ਹੁੰਦਾ ਹੈ ਤੇ ਉਹ ਫੇਰ ਉੱਠਕੇ ਭੱਜ ਪੈਂਦਾ ਹੈ। ਜਲਕੁਰ ਉਹਨੂੰ ਬਚਾਉਣਾ ਚਾਹੁੰਦੀ ਹੈ, ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਦੋਵਾਂ ਦੇ ਵਿਚਕਾਰ ਜਾ ਖੜ੍ਹੀ ਹੈ। ਪਰ ਝੋਟਾ ਉਹਦੇ ਉਤੋਂ ਦੀ ਲੰਘ ਜਾਂਦਾ ਹੈ। ਉਹਨੂੰ ਕੋਈ ਸੱਟ ਨਹੀਂ ਲਗਦੀ। ਝੋਟਾ ਜਲਕੁਰ ਨੂੰ ਕੁਝ ਨਹੀਂ ਕਹਿੰਦਾ। ਬੱਸ ਉਹ ਤਾਂ ਗੁਰਮੇਲ ਮਗਰ ਹੈ। ਜਲਕੁਰ ਦੀ ਕੋਈ ਵਾਹ ਨਹੀਂ ਜਾਂਦੀ। ਅਖੀਰ ਝੋਟਾ ਗੁਰਮੇਲ ਉੱਤੇ ਜਾ ਚੜ੍ਹਦਾ ਹੈ। ਸਿੰਗਾਂ ਉੱਤੇ ਚੁੱਕ ਕੇ ਉਹਨੂੰ ਦੂਰ ਵਗਾਹ ਮਾਰਦਾ ਹੈ। ਜਿਵੇਂ ਕੋਈ ਗਿੱਲੀ ਲੱਕੜ ਕੋਠੇ ਉਤੋਂ ਸੁੱਟ ਦਿੱਤੀ ਹੋਵੇ, ਬੜੀ ਹੀ ਬੇਦਰਦੀ ਨਾਲ। ਝੋਟਾ ਡਿੱਗੇ ਪਏ ਗੁਰਮੇਲ ਦੇ ਢਿੱਡ ਵਿਚ ਟੱਕਰ ਮਾਰਦਾ ਹੈ। ਸਿੰਗ ਖੁਭੋਅ ਦਿੰਦਾ ਹੈ। ਜਲਕੁਰ ਦੀ ਚੀਕ ਨਿਕਲ ਜਾਂਦੀ ਹੈ। ਉਹ ਉੱਠ ਕੇ ਬੈਠ ਗਈ। ਉਹਦੇ ਕੋਲ ਬਲਵਿੰਦਰ, ਸ਼ਿਆਮ ਤੇ ਮੀਤੋ ਤਿੰਨੇ ਘੂਕ ਸੁੱਤੇ ਪਏ ਹਨ। ਰਾਤ ਦੀ ਇਕ ਗੱਡੀ ਪਿੰਡ ਕੋਲ ਦੀ ਧਰਤੀ ਹਿਲਾਉਂਦੀ ਲੰਘ ਰਹੀ ਹੈ। ਮੁੜਕੇ ਉਹਨੂੰ ਨੀਂਦ ਨਹੀਂ ਆਉਂਦੀ। ਉਹ ਮੰਜੇ ਉੱਤੇ ਉੱਕ ਵਾਂਗ ਬੈਠੀ ਹੈ, ਜਾਗਦੀਆਂ ਅੱਖਾਂ ਨਾਲ। ਰਾਤ ਦੇ ਹਨੇਰੇ ਵਿਚ ਉਹਦੀਆਂ ਅੱਖਾਂ ਸਾਹਮਣੇ ਕਈ ਆਕਾਰ ਜਿਹੇ ਘੁੰਮਣ ਲਗਦੇ ਹਨ। ਫੇਰ ਉਹ ਪੈ ਜਾਂਦੀ ਹੈ ਤੇ ਸੌਣ ਦੀ ਕੋਸ਼ਿਸ਼ ਕਰਦੀ ਹੈ।

 

ਪਹਿਲਾਂ ਉਹਨੂੰ ਕਦੇ ਪਤਾ ਨਹੀਂ ਲੱਗਿਆ ਸੀ ਕਿ ਰਾਤ ਸਮੇਂ ਕਿਹੜੀ ਗੱਡੀ ਕਦੋਂ ਲੰਘਦੀ ਹੈ। ਸਾਰੇ ਪਿੰਡ ਲਈ ਇਵੇਂ ਸੀ। ਪਰ ਉਹਦੀ ਨੀਂਦ ਅਜਿਹੀ ਉੱਖੜੀ-ਉੱਖੜੀ ਰਹਿੰਦੀ ਕਿ ਹਰ ਮਾਲ-ਗੱਡੀ ਤੇ ਹਰ ਐਕਸਪ੍ਰੈਸ ਗੱਡੀ ਉਹਨੂੰ ਬੈਠੀ ਕਰਕੇ ਲੰਘਦੀ। ਗੱਡੀਆਂ ਲੰਘਣ ਕਰਕੇ ਹੀ ਉਹਨੂੰ ਰਾਤ ਦਾ ਪਤਾ ਲਗਦਾ ਕਿ ਇਹ ਕਿੰਨੀ ਲੰਘ ਗਈ ਤੇ ਕਿੰਨੀ ਰਹਿੰਦੀ ਹੈ।

 

ਰਾਤ ਨੂੰ ਸੁੱਤੀ ਪਈ-ਉਹ ਬੋਲਣ ਲਗਦੀ। ਪਤਾ ਨਹੀਂ, ਕਿਸੇ ਨੂੰ ਕੀ ਆਖ ਰਹੀ ਹੁੰਦੀ। ਉਹਦੇ ਬੋਲਣ ਨਾਲ ਮੀਤੋ ਦੀ ਅੱਖ ਖੁੱਲ੍ਹ ਜਾਂਦੀ ਤੇ ਉਹਦਾ ਮੋਢਾ ਹਲੂਣ ਕੇ ਉਹ ਉਹਨੂੰ ਜਗਾਉਂਦੀ ਤੇ ਵਾਹਿਗੁਰੂ-ਵਾਹਿਗੁਰੂ ਕਰਨ ਲਈ ਆਖਦੀ ।

 

ਬੜੀ ਭੈੜੀ ਮਾਨਸਿਕ ਦਸ਼ਾ ਬਣ ਗਈ ਸੀ ਜਲਕੁਰ ਦੀ । ਗੁਰਮੇਲ ਕੁਝ ਵੀ ਸੀ, ਉਹਦੇ ਸਿਰ ਦਾ ਸਾਈ ਸੀ। ਉਹ ਨਹੀਂ ਹੈ ਤਾਂ ਇਸ ਸੰਸਾਰ ਵਿਚ ਉਹਦਾ ਕੁਝ ਵੀ ਨਹੀਂ ਹੈ। ਉਹਦੇ ਸਿਰ ਉੱਤੇ ਹੀ ਉਹ ਮੌਜਾਂ ਕਰਦੀ ਤੇ ਬੁੱਲੇ ਵਢਦੀ ਸੀ। ਗੁਰਮੇਲ ਉਹਦਾ ਕਿੱਲਾ ਸੀ, ਜਿਸ ਨਾਲ ਬੱਝੀ ਉਹ ਇਸ ਘਰ ਵਿਚ ਸੁਰੱਖਿਅਤ ਸੀ। ਰੰਡੀ ਤੀਵੀਂ ਨੂੰ ਸੌ ਊਜਾਂ ਲਗਦੀਆਂ ਹਨ। ਰੰਡੀ ਤੀਵੀਂ ਨੰਗੇ ਸਿਰ ਵਾਲੀ ਹੁੰਦੀ ਹੈ। ਉਹ ਸੱਚਮੁਚ ਇੱਕਲੀ ਰਹਿ ਜਾਂਦੀ ਹੈ। ਜਲਕੁਰ ਨੂੰ ਇਹੀ ਡਰ ਬੈਠਾ ਹੋਇਆ ਸੀ ਕਿ ਉਹ ਕਿਧਰੇ ਇਕੱਲੀ ਨਾ ਰਹਿ ਜਾਵੇ ।

 

ਗੁਰਮੇਲ ਦੇ ਚੰਦਰੇ ਸੁਭਾਅ ਨੂੰ ਲਾਹਣਤਾਂ ਪਾਉਂਦੀ। ਉਹਨੇ ਕਿਸੇ ਨਾਲ ਵੀ ਨਹੀਂ ਬਣਾਈ ਸੀ। ਨਾ ਕਿਸੇ ਰਿਸ਼ਤੇਦਾਰ ਨੂੰ ਭਾਉਂਦਾ ਸੀ ਉਹ। ਨਾ ਪਿੰਡ ਵਿਚ ਉਹਦੀ ਚੰਗੀ ਪੈਂਠ ਸੀ। ਪਤਾ ਨਹੀਂ ਕਾਹਦੀ ਹੈਕੜ ਸੀ ਉਹਨੂੰ । ਉਹਦੇ ਭੈੜੇ ਸੁਭਾਅ ਕਰਕੇ ਹੀ ਦੋਵੇਂ ਭਤੀਜੇ ਘਰੋਂ ਨਿਕਲ ਗਏ। ਸ਼ਾਇਦ ਇਹ ਉਹਦਾ ਹੀ ਪਾਪੀ ਸੁਭਾਅ ਹੋਵੇ ਕਿ ਉਹਨਾਂ ਦੇ ਆਪਣੇ ਘਰ ਕੋਈ ਵੇਲ ਤੂੰਬੜੀ ਨਹੀਂ ਲੱਗੀ।

 

ਰਿਸ਼ਤੇਦਾਰ ਤਾਂ ਚਲੋ ਚੁੱਪ ਕਰਕੇ ਅਪਣੇ ਘਰੀਂ ਬੈਠ ਗਏ। ਨਾ ਵਰਤੇ ਇਹ ਉਹਨਾਂ ਨਾਲ। ਭਤੀਜੇ ਵੀ ਝੱਲ ਗਏ। ਘਰੋਂ ਨਿਕਲ ਗਏ, ਭਜਨਾ ਬੀਮਾਰ ਰਹਿੰਦਾ ਸੀ। ਬੀਮਾਰੀ ਉਹਦੇ ਹੱਡਾਂ ਵਿਚ ਰਚ ਗਈ ਸੀ। ਉਹ ਵੀ ਇਹਦੇ ਸਾਹਮਣੇ ਬੋਲਦਾ ਨਹੀਂ ਸੀ। ਪਰ ਬਿਗਾਨਾ ਪੁੱਤ ਕੋਈ ਕਿਵੇਂ ਝੱਲ ਲੈਂਦਾ ਇਹਦੀਆਂ ਤੜੀਆਂ? ਚਾਰ ਬੰਦਿਆਂ ਵਿਚ ਬੈਠ ਕੇ ਸੰਤੇ ਨਾਲ ਗੱਲ ਕਰ ਲੈਂਦਾ। ਔਹ ਪਾਰ ਬੁਲਾਇਆ ਉਹਨੂੰ। ਕਿੱਕਰ ਵਿਚੋਂ ਕੀ ਕੱਢ ਲਿਆ? ਦੋਵਾਂ ਲਈ ਇਹ ਕਿੱਕਰ ਕਾਹਦੀ ਸੀ, ਮੌਤ ਦਾ ਸੁਨੇਹਾ ਸੀ। ਸੰਤਾ ਉਂਜ ਮਰ ਗਿਆ। ਗੁਰਮੇਲ ਨੂੰ ਫਾਂਸੀ ਲੱਗ ਜਾਵੇਗੀ। ਬਿਗਾਨਿਆਂ ਉੱਤੇ ਤੜੀਆਂ ਨਹੀਂ ਚੱਲਦੀਆਂ ਹੁੰਦੀਆਂ, ਤੜੀਆਂ ਆਪਣੇ ਘਰ ਵਿਚ ਹੁੰਦੀਆਂ ਹਨ।

 

:

 

ਇਕ ਦਿਨ ਸਵੇਰੇ-ਸਵੇਰੇ ਸੰਤੋਖਾ ਪਸ਼ੂਆਂ ਨੂੰ ਅੰਦਰਲੇ ਕਿੱਲਿਆਂ ਤੋਂ ਖੋਲ੍ਹਕੇ ਬਾਹਰ ਵਿਹੜੇ ਵਿਚ ਬੰਨ੍ਹ ਗਿਆ। ਏਥੇ ਧੁੱਪ ਆ ਜਾਣੀ ਸੀ ਤੇ ਪਸ਼ੂਆਂ ਨੂੰ ਸੀਹਾ ਲੱਗਣਾ ਸੀ। ਮੀਤੋ ਗੋਹਾ-ਕੂੜਾ ਕਰਨ ਲੱਗੀ।. ਗੋਹਾ ਇਕ ਥਾਂ ਇੱਕਠਾ ਕਰ ਦਿੱਤਾ। ਮੁਤਰਾਲ ਫਹੁੜੇ ਨਾਲ ਹੂੰਝ ਦਿੱਤੀ । ਬਾਕੀ ਸਾਰਾ ਥਾਂ ਸੁੰਭਰ ਦਿੱਤਾ। ਗਿੱਲੇ ਥਾਵਾਂ ਉੱਤੇ ਕੱਕੇ ਰੇਤੇ ਦੇ ਬੱਠਲ ਵਿਛਾ ਦਿੱਤੇ। ਕੂੜੇ ਦਾ ਬੱਠਲ ਉਹ ਭਰਦੀ ਤੇ ਆਪ ਹੀ ਚੁੱਕ ਕੇ ਬਾਹਰ ਰੂੜੀ ਉੱਤੇ ਸੁੱਟ ਆਉਂਦੀ। ਸਾਰੇ ਕੰਮ ਮੁਕਾ ਕੇ ਉਹ ਚੁੱਲ੍ਹੇ ਵਲ ਆਈ ਤਾਂ ਦੇਖਿਆ ਕਿ ਜਲਕੁਰ ਓਵੇਂ ਚੌਤਰੇ ਉੱਤੇ ਬੈਠੀ ਹੈ। ਭੂੰਜੇ ਹੀ ਬੈਠ ਗਈ ਹੈ। ਖੱਬਾ ਹੱਥ ਠੋਡੀ ਉੱਤੇ ਧਰਿਆ ਹੋਇਆ ਹੈ। ਪਤਾ ਨਹੀਂ ਕਿਧਰ ਦੇਖ ਰਹੀ ਹੈ। ਕੀ ਦੋਖ ਰਹੀ ਹੈ। ਪਸ਼ੂਆਂ ਦੇ ਨਰੇ ਪਿੰਡਿਆਂ ਉੱਤੇ ਧੁੱਪ ਪੈਣ ਲੱਗੀ ਹੈ। ਖੂੰਜੇ ਵਿਚ ਇਕ ਮੰਜਾ ਪਿਆ ਹੈ। ਏਥੇ ਵੀ ਧੁੱਪ ਆ ਗਈ ਹੈ। ਥੋੜੇ ਚਿਰ ਨੂੰ ਪੂਰੀ ਧੁੱਪ ਹੋਵੇਗੀ ਏਥੇ।

 

ਸ਼ਿਆਮ ਪਿਰਥੀ ਦਾਸ ਦੇ ਡੇਰੇ ਰਾਮ ਕੋਲ ਗਿਆ ਹੋਇਆ ਸੀ। ਸਵੇਰੇ ਸਦੇਹਾਂ ਉੱਠ ਕੇ ਹੀ ਤੁਰ ਗਿਆ। ਚਾਚੇ ਸਬੰਧੀ ਗੱਲਾਂ ਕਰਨੀਆਂ ਹੋਣਗੀਆਂ। ਬਲਵਿੰਦਰ ਰੱਲੇ ਨੂੰ ਗਿਆ ਹੋਇਆ ਸੀ। ਸ਼ਿਆਮ ਘਰ ਵੜਿਆ ਤਾਂ ਦੇਖਿਆ ਚਾਚੀ ਠੰਡ ਵਿਚ ਹੀ ਬੈਠੀ ਹੈ । ਉਹ ਬੋਲਿਆ, ‘ਚਾਚੀ ਉੱਠ ਐਥੋਂ, ਔਧਰ ਧੁੱਪ ‘ਚ ਜਾਕੇ ਬੈਠ। ਮੰਜੇ ‘ਤੇ ਕਿੰਨੀ ਧੁੱਪ ਐ।” ਫੇਰ ਮੀਤੋ ਨੂੰ ਝਿੜਕਣ ਲੱਗਿਆ, ‘ਮੀਤੋ, ਤੂੰ ਕਿਉਂ ਨੀ ਆਖਿਆ, ਚਾਚੀ ਨੂੰ ਧੁੱਪੇ ਬੈਠਣ ਨੂੰ। ਏਥੇ ਬੈਠੀ ਠਰੀ ਜਾਂਦੀ ਐ।”

 

ਸ਼ਿਆਮ ਦਾ ਉੱਚਾ ਬੋਲ ਸੁਣ ਕੇ ਜਲਕੁਰ ਆਪ ਹੀ ਉੱਠੀ ਤੇ ਖੂੰਜੇ ਵਿਚ ਧੁੱਪੇ ਜਾ ਬੈਠੀ। ਆਖ ਰਹੀ ਸੀ, ‘‘ਵੇ ਭਾਈ ਮੈਨੂੰ ਧੁੱਪ ਕੀ ਤੇ ਛਾਂ ਕੀ। ਮੈਨੂੰ ਤਾਂ ਪਤਾ ਨ੍ਹੀ ਲਗਦਾ ਕਾਸੇ ਦਾ। ਮੈ ਤਾਂ ਮਿੱਟੀ ਹੋਗੀ, ਬਚੜਿਆ। ਕਾਹਨੂੰ ਹੁੰਦੈ ਮੈਨੂੰ ਕੁੱਛ । ਲੈ, ਐਥੇ ਬਹਿ ਜਾਨੀ ਆਂ। ਕੀ ਫਰਕ ਪੈਂਦੈ।”

 

ਪਸ਼ੂਆਂ ਦੇ ਗੋਹੇ-ਕੂੜੇ ਦਾ ਕੰਮ, ਚੁੱਲ੍ਹੇ-ਚੌਕੇ ਦਾ ਸਾਰਾ, ਮੀਤੋ ਹੀ ਕਰਦੀ। ਬੜੀ ਹੁਸ਼ਿਆਰ ਕੁੜੀ ਸੀ। ਤਕੜੀ ਤੇ ਫੁਰਤੀਲੀ। ਘਰ ਵਿਚ ਝਾੜੂ ਜਲਕੁਰ ਆਪ ਦੇ ਲੈਂਦੀ। ਭਾਂਡੇ ਮਾਂਜਦੀ। ਦੁੱਧ ਰਿੜਕਦੀ। ਦੁੱਧ-ਬਾਧ ਸਾਂਭਦੀ ਵੀ। ਸਵੇਰੇ ਸਵੇਰੇ ਦੁੱਧ ਰਿੜਕ ਚੁੱਕੀ ਤਾਂ ਮੱਖਣੀ ਕੱਢਣ ਲੱਗੀ। ਮਧਾਣੀ ਦੇ ਕੁਝ ਤੋਂ ਉਂਗਲਾਂ ਨਾਲ ਮੱਖਣੀ ਪੂੰਝ ਰਹੀ ਸੀ। ਕੁੜ ਸਾਰਾ ਪੂੰਝ ਲਿਆ, ਫੇਰ ਵੀ ਉਹਦੇ ਉੱਤੇ ਉਂਗਲਾਂ ਘਸਾਈ ਜਾਵੇ । ਮੀਤੋ ਦੇ ਹੱਥ ਵਿਚ ਸੂਹਣ ਸੀ। ਸੁੰਭਰਦੀ-ਸੁੰਭਰਦੀ ਥਾਂ ਦੀ ਥਾਂ ਬੈਠ ਗਈ ਤੇ ਜਲਕੁਰ ਨੂੰ ਦੇਖਣ ਲੱਗੀ। ਕੀ ਕਰ ਰਹੀ ਹੈ ਇਹ ? ਪਹਿਲਾਂ ਤਾਂ ਮੀਤੋ ਨੂੰ ਹਾਸਾ ਆਇਆ। ਪਰ ਉਹਨੇ ਚੁੰਨੀ ਦੰਦਾਂ ਥੱਲੇ ਦੱਬ ਲਈ। ਫੇਰ ਜਲਕੁਰ ਦਾ ਝੋਰਾ ਕਰਨ ਲੱਗੀ। ਉਹ ਉਹਦੇ ਕੋਲ ਗਈ ਤੇ ਕੁੜ ਫੜ ਕੇ ਪਰ੍ਹਾਂ ਰੱਖ ਦਿੱਤਾ। ਕਿਹਾ, ‘‘ਅੰਬੋ, ਰਿੜਕਣੇ ਦੀ ਮਖਣੀ ਕੱਢ ਲੈ ਹੁਣ।” ਮੀਤੋ ਨੇ ਆਖਿਆਂ ਤਾਂ ਉਹ ਰਿੜਕਣੇ ਵਿਚੋਂ ਮਖਣੀ ਦੇ ਰੁੱਗ ਕੱਢਣ ਲੱਗੀ। ਫੇਰ ਲੱਸੀ ਵਿਚ ਹੱਥ ਮਾਰਿਆ। ਮਖਣੀ ਦੇ ਕੁਝ ਡਾਲ ਉੱਤੇ ਆ ਗਏ ਤੇ ਉਹ ਉਹਨਾਂ ਨੂੰ ਚੱਪੇ ਉੱਤੇ ਚੜਾ-ਚੜਾ ਬਾਹਰ ਕੱਢਣ ਲੱਗੀ।

 

ਸੰਤੇ ਦੇ ਘਰ ਤੋਂ ਚੋਰੀਓਂ ਗੜ੍ਹੀ ਪੱਤੀ ਦੀਆਂ ਬੁੜੀਆਂ ਜਲਕੁਰ ਕੋਲ ਆਉਂਦੀਆਂ ਤੇ ਬੈਠ ਕੇ ਉਹਦੇ ਨਾਲ ਦੁੱਖ-ਸੁੱਖ ਕਰਦੀਆਂ। ਉਹਦਾ ਦਿਲ ਧਰਾਉਂਦੀਆਂ। ਆਖਦੀਆਂ, ”ਤੂੰ ਸੰਸਾ ਨਾ ਕਰ। ਉਹਦਾ ਵਾਲ ਵਿੰਗਾ ਨ੍ਹੀਂ ਹੁੰਦਾ। ਵਹਿਗੁਰੂ ਐ ਕਰਨ ਵਾਲਾ। ਇਹਨੇ ਕਿਹੜਾ ਮਾਰਨ ਦੀ ਮਿਥੀ ਸੀ। ਸੱਟਾਂ ਜਾਦੇ ਲੱਗ ਗੀਆਂ ਤੇ ਉਹ ਮਰ ਗਿਆ। ਜੱਟਾਂ ਦੇ ਇਹੀ ਤਾਂ ਪੰਗੇ ਨੇ । ਕਨੂੰਨਾਂ ਦੀਆਂ ਸੌ ਮੋਰੀਆਂ ਹੁੰਦੀਆਂ ਨੇ, ਭਾਈ। ਪੈਸਾ ਲੱਗੂ ਹੁਣ। ਫਾਹਾ ਨੀ ਉਹਨੂੰ ਆਉਂਦਾ, ਸਜਾ ਹੋਊ। ਕਿੰਨੇ ਸਾਲਾਂ ਦੀ ਹੋ ਜੇ।”

 

ਬੁੜ੍ਹੀਆਂ ਦੀ ਹਮਦਰਦੀ ਵਿਚੋਂ ਵੀ ਉਹਨੂੰ ਭੈਅ ਆਉਂਦਾ। ‘ਫਾਹਾ’ ਸ਼ਬਦ ਸੁਣ ਕੇ ਹੀ ਉਹਦਾ ਕਾਲਜਾ ਢੇਰੀ ਹੋ ਜਾਂਦਾ। ਉਹ ਅੱਖਾਂ ਪੂੰਝਣ ਲਗਦੀ। ਬੁੜ੍ਹੀਆਂ ਆਉਂਦੀਆਂ ਤੇ ਇੰਜ ਉਹਨੂੰ ਰੁਆ ਕੇ ਤੁਰ ਜਾਂਦੀਆਂ। ਜਿਹੜੀਆਂ ਗੱਲਾਂ ਉਹਦੇ ਧੁਰ ਅੰਦਰ ਕਿਤੇ ਬੈਠੀਆਂ ਹੁੰਦੀਆਂ ਬੁੜ੍ਹੀਆਂ ਉਹੀ ਗੱਲਾਂ ਮੂੰਹੋਂ ਬੋਲਦੀਆਂ। ਓਦੋਂ ਤਾਂ ਉਹਨੂੰ ਇਹ ਗੱਲਾਂ ਬੁਰੀਆਂ ਲਗਦੀਆਂ, ਜਿਵੇਂ ਉਹਦੇ ਹੱਡ ਉੱਤੇ ਨਹੇਰਨਾ ਮਾਰਦਾ ਹੋਵੇ ਕੋਈ, ਗੱਲਾਂ ਚੁਭਦੀਆਂ ਉਹਨੂੰ, ਪਰ ਬਾਅਦ ਵਿਚ ਉਹਦਾ ਮਨ ਹੌਲਾ ਹੋ ਜਾਂਦਾ। ਰੋਣ ਨਾਲ ਚਿੰਤਾ ਦਾ ਜ਼ਹਿਰ ਬਾਹਰ ਨਿਕਲ ਤੁਰਦਾ। ਪਰ ਕੁਝ ਸਮਾਂ ਹੀ ਅਜਿਹਾ ਬੀਤਦਾ, ਚਿੰਤਾ ਫੇਰ ਉੱਠਣ ਲਗਦੀ।

 

ਘਰ ਵਿਚ ਤਿੰਨ ਜਣੇ ਹੋਰ ਸਨ, ਚੌਥਾ ਸੰਤੋਖਾ ਵੀ। ਉਹਨੂੰ ਚਾਰੇ ਉਹ ਭੂਤ-ਪ੍ਰੇਤ ਦਿਸਦੇ। ਆਪ ਵੀ ਉਹਨੂੰ ਲਗਦਾ, ਜਿਵੇਂ ਸੁੰਨੇ ਉਜਾੜ ਘਰ ਵਿਚ ਉਹ ਇਕ ਭੂਤ ਹੋਵੇ। ਜਦੋਂ ਘਰ ਦਾ ਕੋਈ ਉਹਨੂੰ ਬੁਲਾਉਂਦਾ, ਕੋਈ ਗੱਲ ਆਖਦਾ ਤਾਂ ਉਹਨੂੰ ਲਗਦਾ ਜਿਵੇਂ ਦੂਰੋਂ ਕਿਸੇ ਦੀ ਆਵਾਜ਼ ਆਈ ਹੋਵੇ। ਮੀਤੋ ਹੀ ਉਹਦੇ ਨਾਲ ਬਹੁਤੀ ਗੱਲ-ਬਾਤ ਕਰਦੀ। ਸ਼ਿਆਮਾ ਤੇ ਰਾਮ ਅੱਡ ਬੈਠ ਕੇ ਜਦੋਂ ਉਹਦੇ ਨਾਲ ਗੁਪਤ ਗੱਲਾਂ ਕਰਦੇ ਤਾਂ ਉਹ ਉਹਨਾਂ ਦੀ ਹਾਂ ਵਿਚ ਹਾਂ ਮਿਲਾਉਂਦੀ ਤੁਰੀ ਜਾਂਦੀ। ਵਾਰ-ਵਾਰ ਇਹੀ ਆਖਦੀ, ‘ਜ਼ਮੀਨ ਚਾਹੇ ਸਾਰੀ ਵੇਚ ਦਿਓ ਭਾਈ, ਪਰ ਥੋਡੇ ਚਾਚੇ ਨੂੰ ਹੋਵੇ ਨਾ ਕੁੱਛ।”

 

”ਨਹੀਂ ਚਾਚੀ, ਤੂੰ ਦਿਲ ਰੱਖ। ਵਕੀਲ ਸਿਰੇ ਦਾ ਕੀਤਾ ਹੋਇਐ।’ ਜ਼ਿਆਮ ਆਖਦਾ। ”ਜਦੋਂ ਨੰਬਰਦਾਰ ਆਪਣੇ ਨਾਲ ਐ। ਇਹਦੀ ਪਹੁੰਚ ਵੱਡੇ-ਵੱਡੇ ਅਫਸਰਾਂ ਤਾਈਂ ਐਂ। ਚਾਚੇ ਨੂੰ

 

ਕੁੱਛ ਨ੍ਹੀ ਹੁੰਦਾ।’ ਰਾਮ ਉਹਦਾ ਦਿਲ ਧਰਾਉਂਦਾ।

 

14

 

ਸੰਤੇ ਦੇ ਦੋ ਮੁੰਡੇ ਸਨ। ਦੋਵਾਂ ਦਾ ਹੀ ਕਮਾਈ ਵਲ ਧਿਆਨ ਰਹਿੰਦਾ। ਦੋਵੇਂ ਵਿਆਹੇ-ਵਰੇ ਤੇ ਜੁਆਕਾਂ ਵਾਲੇ ਸਨ । ਸੁਭਾਅ ਬੜਾ ਕੂਨਾ ਸੀ ਉਹਨਾਂ ਦਾ। ਪੱਤੀ ਜਾਂ ਪਿੰਡ ਵਿਚ ਕਿਧਰੇ ਕਿਸੇ ਨਾਲ ਕਦੇ ਵੀ ਲੜੇ-ਬੋਲੇ ਨਹੀਂ ਸਨ। ਇਹ ਗੁਰਮੇਲ ਨਾਲ ਕਿੱਕਰ ਦਾ ਝਗੜਾ ਜਿਹੜਾ ਸੰਤੇ ਨੇ ਕਈ ਵਰ੍ਹਿਆਂ ਤੋਂ ਛੇੜਿਆ ਹੋਇਆ ਸੀ, ਮੁੰਡੇ ਇਸ ਦੇ ਵਿਰੁੱਧ ਸਨ। ਉਹਨਾਂ ਨੇ ਪਿਓ ਨੂੰ ਕਈ ਵਾਰ ਸਮਝਾਇਆ ਸੀ ਕਿ ਬਾਪੂ, ਛੱਡ। ਕਿੱਕਰ ਸਾਲੀ ਦਾ ਕੀਹ ਐ। ਕਿਉਂ ਗੁਆਂਢ-ਮੱਥੇ ਬਟਿੱਟ ਪਾਉਨੈਂ। ਪਰ ਉਹ ਟਲਦਾ ਨਹੀਂ ਸੀ। ਸਮਝਦਾ ਸੀ, ਦਬਕਿਆਂ ਨਾਲ ਗੁਰਮੇਲ ਝਿਪ ਜਾਏਗਾ। ਕਿੱਕਰ ਵਿਚ ਅੱਧ ਕਰ ਲਵੇਗਾ। ਦੋਵੇਂ ਮੁੰਡੇ ਸੁਲੱਖਣ ਤੇ ਮਲਕੀਤ ਸਾਊ ਸੁਭਾਅ ਦੇ ਸਨ। ਗੁਰਮੇਲ ਨੂੰ ਅਧ ਕੁ ਦੇ ਹੋ ਕੇ ਮਿਲਦੇ। ਸ਼ਿਆਮ ਤੇ ਰਾਮ ਨਾਲ ਉਹਨਾਂ ਦਾ ਚੰਗਾ ਬੈਠਣ-ਉੱਠਣ ਸੀ। ਖੇਤ ਦੇ ਗੁਆਂਢ ਦੀ ਕਦਰ ਕਰਦੇ। ਘਰ ਚਾਹੇ ਉਹਨਾਂ ਦੇ ਦੂਰ-ਦੂਰ ਸਨ, ਪਰ ਖੇਤ ਨਾਲੋ-ਨਾਲ ਹੋਣ ਕਰਕੇ ਉਹ ਨੇੜੇ ਸਨ।

 

ਹੁਣ ਉਹਨਾਂ ਦੇ ਬਾਪ ਦਾ ਕਤਲ ਹੋ ਗਿਆ ਸੀ। ਉਹ ਚੁੱਪ ਕਿਵੇਂ ਬੈਠਦੇ। ਇਕ ਤਰ੍ਹਾਂ ਨਾਲ ਉਹਨਾਂ ਦੇ ਪਿਓ ਸੰਤਾ ਸੂੰ ਨੇ ਕਬੀਲਦਾਰੀ ਦੇ ਟਿਕੇ ਪਾਣੀਆਂ ਵਿਚ ਵੱਟਾ ਵਗਾਹ ਮਾਰਿਆ ਸੀ। ਕਤਲ ਹੋ ਕੇ ਉਹਨਾਂ ਦੀ ਜਾਨ ਨੂੰ ਸਿਆਪਾ ਛੇੜ ਦਿੱਤਾ। ਜੇ ਉਹ ਚੁੱਪ ਰਹਿੰਦੇ ਹਨ ਤਾਂ ਬਦਨਾਮੀ ਸੀ। ਜੇ ਉਹ ਮਕੱਦਮਾ ਲੜਦੇ ਹਨ ਤਾਂ ਖਰਚ ਸੀ। ਖੇਤੀ ਦਾ ਸਾਰਾ ਕੰਮ-ਕਾਰ ਹੁਣ ਮੁੰਡਿਆਂ ਸਿਰ ਸੀ। ਸੰਤਾ ਫੁੱਦੂ ਕੰਮ ਵਿਚ ਕਤਲ ਹੋ ਕੇ ਉਹਨਾਂ ਲਈ ਵਾਧੂ ਦੀ ਸਿਰਦਰਦੀ ਖੜ੍ਹੀ ਕਰ ਗਿਆ।

 

ਅਜਿਹਾ ਨਹੀਂ ਸੀ ਕਿ ਉਹਨਾਂ ਨੂੰ ਪਿਓ ਮਰੇ ਦਾ ਅਫਸੋਸ ਨਹੀਂ ਸੀ। ਪਿਓ ਦਾ ਕਿਸ ਨੂੰ ਅਫਸੋਸ ਨਹੀਂ ਹੁੰਦਾ। ਉਹ ਜੋ ਕੁਦਰਤੀ ਮੌਤ ਮਰਦਾ ਤਾਂ ਸੱਚਮੁਚ ਅਫਸੋਸ ਸੀ । ਪਰ ਹੁਣ ਉਹ ਦੋਵਾਂ ਭਰਾਵਾਂ ਨੂੰ ਇਕ ਅਜੀਬ ਦੁਵਿਧਾ ਵਿਚ ਪਾ ਕੇ ਤੁਰ ਗਿਆ। ਕਾਤਲ ਨੂੰ ਫਾਂਸੀ ਲੱਗੇ, ਉਮਰ-ਕੈਦ ਹੋਵੇ ਜਾਂ ਬਰੀ ਹੋ ਜਾਵੇ, ਉਹਨਾਂ ਲਈ ਮੁਕੱਦਮਾ ਲੜਨਾਂ ਜ਼ਰੂਰੀ ਸੀ।

 

ਉਹਨਾਂ ਨੇ ਵੀ ਬਠਿੰਡੇ ਜਾ ਕੇ ਆਪਣਾ ਵਕੀਲ ਕਰ ਲਿਆ। ਭਾਗ ਸਿੰਘ ਇਕ ਪੁਰਾਣਾ ਵਕੀਲ ਸੀ। ਕੋਈ ਮੁਕੱਦਮਾ ਜਿੱਤ ਜਾਂਦਾ, ਕੋਈ ਹਾਰ ਜਾਂਦਾ। ਕਾਨੂੰਨੀ ਲੜਾਈ ਲੜਦਾ। ਕਾਨੂੰਨ ਦਾ ਬਹੁਤ ਗਿਆੜਾ ਸੀ । ਪ੍ਰਾਈਵੇਟ ਤੌਰ ਉੱਤੇ ਜੱਜਾਂ ਨੂੰ ਮਿਲਣਾ, ਉਹਨਾਂ ਨੂੰ ਫੀਸਟਾਂ ਦੇਣਾ ਉਹਦਾ ਕੋਈ ਮੰਤਵ ਨਹੀਂ ਸੀ। ਉਹ ਹੱਕ ਦੀ ਲੜਾਈ ਲੜਦਾ। ਪੈਸੇ ਵੀ ਵਾਜਬ ਲੈਂਦਾ । ਮੁਕੱਦਮਾ ਜਿੱਤ ਜਾਂਦਾ ਤਾਂ ਬਹੁਤੀ ਖੁਸ਼ੀ ਨਾ ਹੁੰਦੀ, ਮੁਕੱਦਮਾ ਹਾਰ ਜਾਂਦਾ ਤਾਂ ਬਹੁਤਾ ਗ਼ਮ ਨਾ ਹੁੰਦਾ। ਉਹਦੇ ਲਈ ਹਾਰ-ਜਿੱਤ ਸਭ ਸਾਧਾਰਨ ਸੀ।

 

ਮੁਕੱਦਮਾ ਸ਼ੁਰੂ ਹੋਇਆ। ਸੰਤੇ ਦੇ ਮੁੰਡਿਆਂ ਨਾਲ ਵੀ ਬੰਦੇ ਸਨ। ਉਹਨਾਂ ਦੇ ਨੇੜੇ ਦੇ ਬੰਦੇ, ਜਿਹਨਾਂ ਦਾ ਗੁਰਮੇਲ ਦੇ ਘਰ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਸੰਤੇ ਦਾ ਘਰ ਗੁਰਮੇਲ ਦੇ ਘਰ ਨਾਲੋਂ ਪੱਤੀ ਦੇ ਦੂਜੇ ਪਾਸੇ ਸੀ । ਏਦਾਂ ਹੀ ਗੁਰਮੇਲ ਦੇ ਹਿਮਾਇਤੀ ਉਹ ਸਨ, ਜਿਹਨਾਂ ਦੇ ਸੰਤੇ ਕਿਆਂ ਨਾਲ ਕੋਈ ਖਾਸ ਵਾਹ- ਵਾਸਤਾ ਨਹੀਂ ਸੀ। ਨੰਬਰਦਾਰ ਗੁਰਚਰਨ ਸਿੰਘ ਦਾ ਤਾਂ ਸਗੋਂ ਸੰਤੇ ਨਾਲ ਖਾਸਾ ਵੈਰ-ਵਿਰੋਧ ਸੀ।

 

ਤਰੀਕਾਂ ਪੈਣ ਲੱਗੀਆਂ। ਗਵਾਹੀਆਂ ਭੁਗਤ ਚੁੱਕੀਆਂ ਸਨ। ਵਕੀਲਾਂ ਦੀ ਬਹਿਸ ਕਈ ਵਾਰ ਹੋ ਚੁੱਕੀ ਸੀ। ਪਰ ਜੱਜ ਨਵੀਂ ਤਰੀਕ ਪਾ ਦਿੰਦਾ। ਤਿੰਨ-ਤਿੰਨ, ਚਾਰ-ਚਾਰ ਮਹੀਨਿਆਂ ਦੀ ਤਰੀਕ ਪੈਂਦੀ। ਦੋਵੇਂ ਧਿਰਾਂ ਪੂਰਾ ਢਾਣਸ ਬਣਾ ਕੇ ਬਠਿੰਡੇ ਪਹੁੰਚਦੀਆਂ। ਰੋਟੀਆਂ ਪਕਾ ਕੇ ਨਾਲ ਲੈ ਜਾਂਦੇ । ਅੰਬ ਦਾ ਆਚਾਰ ਤੇ ਗੰਢੇ। ਕਦੇ ਕਦੇ ਕੋਈ ਸੁੱਕੀ ਸਬਜ਼ੀ ਵੀ। ਅਜੀਬ ਕਿਸਮ ਦਾ ਯੁੱਧ ਛਿੜਿਆ ਹੋਇਆ ਸੀ ਦੋਵਾਂ ਘਰਾਂ ਵਿਚਕਾਰ। ਹਰ ਤਰੀਕ ਉੱਤੇ ਗੁਰਮੇਲ ਨੂੰ ਹੱਥਕੜੀ ਲਾ ਕੇ ਲਿਆਂਦਾ ਜਾਂਦਾ । ਪੁਲਿਸ ਦੀ ਗੱਡੀ ਵਿਚੋਂ ਉਤਰ ਕੇ ਜਦੋਂ ਉਹ ਜੱਜ ਦੀ ਕਚਹਿਰੀ ਤੱਕ ਜਾਂਦਾ ਤਾਂ ਸਿਪਾਹੀ ਉਹਦੇ ਬੰਦਿਆਂ ਉੱਤੇ ਰਹਿਮ ਕਰਦੇ ਤੇ ਉਹਨਾਂ ਨੂੰ ਗੁਰਮੇਲ ਨਾਲ ਇਕ-ਅੱਧ ਗੱਲ ਕਰਨ ਦੀ ਆਗਿਆ ਦੇ ਦਿੰਦੇ। ਇਸ ਰਹਿਮ ਦੀ ਕੀਮਤ ਹੁੰਦੀ, ਜਿਹੜੀ ਉਹਨਾਂ ਨੂੰ ਪਹਿਲਾਂ ਅਦਾ ਕਰਨੀ ਪੈਂਦੀ।

 

ਸ਼ਿਆਮ ਇਕ ਮਹੀਨੇ ਦੀ ਛੁੱਟੀ ਆਇਆ ਸੀ। ਇਕ ਮਹੀਨਾ ਕੀ ਸੀ, ਥੋੜੇ ਹੀ ਦਿਨਾਂ ਵਿਚ ਖਤਮ ਹੋ ਗਿਆ। ਪਰ ਇਸ ਮਹੀਨੇ ਦੌਰਾਨ ਉਹ ਖਾਸਾ ਕੁਝ ਕਰ ਗਿਆ। ਗੁਰਮੇਲ ਨੂੰ ਜੱਜ ਦੇ ਪੇਸ਼ ਕਰਵਾ ਦਿੱਤਾ। ਨੰਬਰਦਾਰ ਗੁਰਚਰਨ ਸਿੰਘ ਨੂੰ ਨਾਲ ਲੈ ਕੇ ਵਕੀਲ ਗੁਰਦੇਵ ਸਿੰਘ ਨਾਲ ਸਾਰੀ ਗੱਲ ਤੈਅ ਕਰ ਲਈ। ਘਰ ਦੀਆਂ ਅੰਦਰਲੀਆਂ ਗੱਲਾਂ ਵੀ ਸਨ, ਜਿਹਨਾਂ ਦਾ ਰਾਮ ਤੇ ਸ਼ਿਆਮ ਨੂੰ ਪਤਾ ਸੀ। ਹੋਰ ਕਿਸੇ ਨੂੰ ਨਹੀਂ। ਇਹਨਾਂ ਗੱਲਾਂ ਦਾ ਅਸਰ ਦੇਰ ਨਾਲ ਹੋਣਾ ਸੀ, ਜਿਸ ਕਰਕੇ ਰਾਮ ਤੇ ਸ਼ਿਆਮ ਦੀ ਜ਼ਿੰਦਗੀ ਉਤੇ ਮਾੜਾ ਪ੍ਰਭਾਵ ਪੈਂਦਾ। ਇਹਨਾਂ ਗੱਲਾਂ ਸਬੰਧੀ ਸ਼ਿਆਮ ਬਹੁਤਾ ਸੋਚਦਾ ਸੀ, ਰਾਮ ਐਨਾ ਨਹੀਂ। :

 

ਜਦੋਂ ਤੱਕ ਗੁਰਮੇਲ ਪੇਸ਼ ਨਹੀਂ ਹੋਇਆ, ਬਲਵਿੰਦਰ ਹਮੀਰਗੜ੍ਹ ਹੀ ਟਿਕਿਆ ਰਿਹਾ। ਗੱਲਾਂ ਵਿਚ ਉਹ ਪੂਰਾ ਹਿੱਸਾ ਲੈਂਦਾ। ਅੱਡ ਬੈਠ ਕੇ ਜਲਕੁਰ ਨੂੰ ਨੇਕ-ਸਲਾਹਾਂ ਦੇਣ ਲਗਦਾ। ਮਾਸੀ-ਮਾਸੀ ਕਰਦਾ ਰਹਿੰਦਾ। ਜਿਵੇਂ ਉਹ ਜਲਕੁਰ ਦੇ ਸਭ ਤੋਂ ਵੱਧ ਨੇੜੇ ਹੋਵੇ। ਜਿਵੇਂ ਓਹੀ ਇਕ ਮਾਸੀ ਦਾ ਸੱਚਾ ਹਮਦਰਦ ਸੀ। ਜਲਕੁਰ ਵੀ ਉਹਦੇ ਨਾਲ ਭੇਤ ਵਾਲੀਆਂ ਗੱਲਾਂ ਕਰ ਲੈਂਦੀ। ਭੀਖੀ ਵਾਲੀ ਕੁੜੀ ਮੀਤੋ ਓਥੇ ਹੀ ਸੀ। ਉਹ ਜਲਕੁਰ ਦੇ ਅੱਗੇ-ਪਿੱਛੇ ਰਹਿੰਦੀ। ਘਰ ਦਾ ਸਾਰਾ ਕੰਮ ਓਸੇ ਨੇ ਸੰਭਾਲਿਆ ਹੋਇਆ ਸੀ। ਜਦੋਂ ਤੋਂ ਕਤਲ ਹੋਇਆ, ਉਹ ਸਕੂਲ ਨਹੀਂ ਗਈ। ਸਕੂਲ ਵਿਚ ਉਹਦੀ ਕੋਈ ਖਾਸ ਰੁਚੀ ਵੀ ਨਹੀਂ ਸੀ। ਬਲਵਿੰਦਰ ਤੇ ਜਲਕੁਰ ਜਿਹੜੀ ਗੱਲ ਕਰਦੇ, ਮੀਤੋ ਸਭ ਸ਼ਿਆਮ ਨੂੰ ਦੱਸ ਦਿੰਦੀ। ਸ਼ਿਆਮ ਨੂੰ ਤਾਂ ਪਹਿਲਾਂ ਹੀ ਡਰ ਸੀ। ਉਹਦਾ ਤਾਂ ਓਸੇ ਦਿਨ ਮੱਥਾਂ ਠਣਕਿਆ ਸੀ, ਜਦੋਂ ਉਹਨੇ ਦੇਖਿਆ ਕਿ ਥੱਲੇ ਵਾਲਾ ਬਲਵਿੰਦਰ ਓਥੇ ਹੈ।

 

ਉਹ ਇਕ ਦਿਨ ਭੀਖੀ ਗਿਆ। ਰਾਤ ਕੱਟੀ। ਕਰਨੈਲ ਤੇ ਉਹ ਕਤਲ ਦੀਆਂ ਗੱਲਾਂ ਕਰਦੇ ਰਹੇ ਸਨ। ਕੋਲ ਜੋਰਾ ਵੀ ਆ ਬੈਠਾ ਸੀ ਤੇ ਫਤਿਹ ਸ੍ਵੈ ਵੀ। ਫਤਿਹ ਸੂੰ ਤਾਂ ਪਹਿਲਾਂ ਵੀ ਨਹੀਂ ਪੀਂਦਾ ਸੀ। ਉਸ ਦਿਨ ਜ਼ੋਰੇ ਨੇ ਵੀ ਨਹੀਂ ਪੀਤੀ। ਕਰਨੈਲ ਤੇ ਸ਼ਿਆਮ ਪੀਂਦੇ ਰਹੇ। ਪੀਣ ਵਾਂਗ ਹੀ ਪੀਤੀ, ਗੱਲਾਂ ਕਰਦਿਆਂ ਉੱਤਰਦੀ ਗਈ। ਜਿਵੇਂ ਚੜ੍ਹੀ ਨਾ ਹੋਵੇ। ਚਾਚੇ ਦੀ ਜ਼ਿੰਦਗੀ ਦਾ ਸਵਾਲ ਸੀ। ਸਭ ਤੋਂ ਵੱਡਾ ਸਵਾਲ ਸੀ. ਜ਼ਮੀਨ-ਜਾਇਦਾਦ ਦਾ। ਹੁਣ ਜਦੋਂ ਕਿ ਗੁਰਮੇਲ ਤਾਂ ਜੇਲ੍ਹ ਵਿਚ ਹੈ, ਪਤਾ ਨਹੀਂ ਕੀ ਬਣੇਗਾ ਉਹਦਾ, ਮਗਰੋਂ ਜ਼ਮੀਨ-ਜਾਇਦਾਦ ਉੱਤੇ ਗਿਰਝਾਂ ਪੈਣਗੀਆਂ। ਸਭ ਲੁੱਟਣ-ਖਾਣ ਨੂੰ ਤਿਆਰ ਬੈਠੇ ਹਨ। ਸ਼ਿਆਮ ਇਹੀ ਗੱਲਾਂ ਕਰਨ ਭੀਖੀ ਆਇਆ ਸੀ। ਅਖ਼ੀਰ ਤਿੰਨਾਂ ਭਰਾਵਾਂ ਨੇ ਇਹੀ ਫੈਸਲਾ ਕੀਤਾ ਕਿ ਫਤਿਹ ਨੂੰ ਨੂੰ ਹਮੀਰਗੜ੍ਹ ਛੱਡਿਆ ਜਾਵੇ ਤੇ ਰੱਲੇ ਵਾਲੇ ਬਲਵਿੰਦਰ ਨੂੰ ਕਿਵੇਂ ਨਾ ਕਿਵੇਂ ਉਥੋਂ ਕੱਢਿਆ ਜਾਵੇ। ਉਹ ਚਾਚੀ ਜਲਕੁਰ ਦੇ ਖਾਸਾ ਹੀ ਨੇੜੇ ਹੋਈ ਜਾਂਦਾ ਹੈ।

 

. ਅਗਲੇ ਦਿਨ ਭੀਖੀਓਂ ਤੁਰਨ ਤੋਂ ਪਹਿਲਾਂ ਸ਼ਿਆਮ ਨੇ ਅੱਡ ਬਹਿ ਕੇ ਤੇਜੋ ਨਾਲ ਗੱਲਾਂ ਕੀਤੀਆਂ। ਦੱਸਿਆ ਕਿ ਚਾਚੀ ਦੂਜੇ ਬੰਦੇ ਬਗ਼ੈਰ ਸਾਰਦੀ ਨਹੀਂ। ਪਹਿਲੇ ਦਿਨੋਂ ਉਹਦਾ ਇਹੀ ਹਾਲ ਹੈ। ਰਾਮ ਤੇ ਉਹਨੂੰ ਤਾ ਓਦੋਂ ਹੀ ਪਤਾ ਸੀ, ਜਦੋਂ ਉਹ ਛੋਟੇ-ਛੋਟੇ ਹੁੰਦੇ ਸੀ ਕਿ ਚਾਚੀ ਕਿਵੇਂ ਉਹਨਾਂ ਦੇ ਬਾਪ ਨੂੰ ਨੇਂਬੂ ਵਾਂਗ ਨਿਚੋੜੀ ਰਖਦੀ। ਉਹਨਾਂ ਦੀ ਮਾਂ ਏਸੇ ਦੁਖ ਦੀ ਮਾਰੀ ਮਰੀ ਸੀ। ਚਾਚੇ ਕੋਲ ਤਾਂ ਬੱਸ ਗੁੱਸਾ ਹੀ ਗੁੱਸਾ ਸੀ। 

:

 

ਪਹਿਲਾਂ ਉਹਨੇ ਉਹਨਾਂ ਦੋਵਾਂ ਭਰਾਵਾਂ ਨੂੰ ਘਰੋਂ ਕੱਢਿਆ ਤੇ ਹੁਣ ਇਹ ਚੰਦ ਚੜ੍ਹਾ ਦਿੱਤਾ, ਬੰਦਾ ਹੀ ਮਾਰ ਮੁਕਾਇਆ। ਸ਼ਿਆਮ ਨੇ ਦੱਸਿਆ ਕਿ ਉਹਦਾ ਬਾਪ ਮਰਿਆ ਤਾਂ ਚਾਚੀ ਨੇ ਚਮਿਆਰ ਨੂੰ ਫਸਾ ਰੱਖਿਆ ਹੈ। ਸੰਤੋਖ ਸੀਰੀ ਨੂੰ ਉਹ ਏਸੇ ਕਰਕੇ ਹਟਣ ਨਹੀਂ ਦਿੰਦੀ। ਉਹਨੂੰ ਐਨਾ ਖਵਾਉਂਦੀ ਪਿਆਉਂਦੀ ਹੈ ਕਿ ਦੇਖਿਆ ਨਹੀਂ ਜਾਂਦਾ। ਦੇਸੀ ਘਿਓ ਦੀਆਂ ਪੀਪੀਆਂ ਆਪਣੀ ਜਾਣ ਵਿਚ ਤਾਂ ਚੋਰੀਓਂ ਦਿੰਦੀ ਹੈ, ਪਰ ਪਤਾ ਲੱਗ ਜਾਂਦਾ ਹੈ ਸਾਨੂੰ । ਚੋਰੀ ਤਾਂ ਕੰਧਾਂ ਮੂੰਹੋਂ ਬੋਲ ਪੈਂਦੀ ਹੈ।

 

ਤੇਜੋ ਅੱਖਾਂ ਵਿਚ ਹੱਸ ਰਹੀ ਸੀ। ਕਹਿਣ ਲੱਗੀ, ‘ਮੈਂ ਤਿੰਨਾਂ ਨੂੰ ਸਾਂਭਿਆ ਹੋਇਐ, ਚਾਚੀ ਤੇਰੀ ਨੇ ਦੋ ਸਾਂਭਲੇ ਫੇਰ ਕੀ ਹੋ ਗਿਆ ਵੇ । ਮੇਰਾ ਤਾਂ ਹੁਣ ਚੌਥਾ ਤੂੰ ਵੀ ਐਂ।”

 

”ਨਹੀਂ, ਇਹ ਗੱਲ ਨ੍ਹੀ ਭਾਬੀ।” ਸ਼ਿਆਮ ਗੰਭੀਰ ਸੀ, ‘ਮੈਨੂੰ ਗੱਲ ਕਰਦੇ ਨੂੰ ਸੰਗ ਲਗਦੀ ਐ। ਇਹ ਜਿਹੜਾ ਸਾਡਾ ਵੱਡਾ ਬਾਈਐ ਫਤਿਹ ਸੂੰ, ਇਹਦੇ ‘ਚ ਹੈਗਾ ਕਣ ਕੋਈ?”

 

”ਕੀ ਮਤਲਬ?”

 

”ਇਹ ਕਿਮੇਂ ਐਂ?”

 

”ਮੈਂ ਸਮਝੀ ਨ੍ਹੀ।’

 

”ਇਹਦੇ ‘ਚ ਕੰਡਾ ਹੈਗਾ?”

 

ਤੇਜੋ ਨੇ ਅੱਖਾਂ ਛੋਟੀਆਂ ਕਰ ਲਈਆਂ। ਪੁੱਛਿਆ, ”ਮੇਰੇ ਪੱਲੇ ਤਾਂ ਪੈਂਦੀ ਨ੍ਹੀ ਤੇਰੀ ਗੱਲ।”

 

”ਓਏ ਬਈ, ਵਾਹ! ਮੈਂ ਪੁੱਛਦਾਂ, ਇਹ ਹੁਣ ਵੀ ਐ ਤੇਰੇ ਨਾਲ ਕਿ ਬਹੁਤਾ ਬੁੜ੍ਹਾ ਹੋ ਗਿਆ?'”

 

”ਵਾਹ ਵੇ ਤੇਰੇ! ਮੈਂ ਕਿਹਾ, ਪਤਾ ਨ੍ਹੀ ਕੀ ਪੁੱਛਦੈਂ ਤੂੰ।’ ਉਹ ਉੱਚਾ ਹੱਸੀ। ਫੇਰ ਕਿਹਾ, ”ਬੁੜ੍ਹਾ- ਬੜ੍ਹਾ ਕੋਈ ਨ੍ਹੀ ਏਹੇ। ਇਹ ਤਾਂ ਥੋਡੇ ਸਾਰਿਆਂ ਨਾਲੋਂ ਵਾਧੂ ਐ। ਐਮੇਂ ਲਗਦੈ ਖਾਂਘੂ ਜਾ।”

 

”ਫੇਰ ਇਕ ਗੱਲ ਐ, ਭਾਬੀ। ਮੈਂ ਤਾਂ ਆਖ ਨੀ ਸਕਦਾ। ਤੂੰ ਗੱਲ ਕਰ ਇਹਦੇ ਨਾਲ। ਮੈਂ ਇਹਨੂੰ ਹਮੀਰਗੜ੍ਹ ਲੈ ਕੇ ਚੱਲਿਆਂ। ਇਹਨੂੰ ਆਖ, ਚਾਚੀ ਦਾ ਚਮਿਆਰ ਤੋਂ ਖਹਿੜਾ ਛੁਡਾਵੇ ।'”

 

“ਇਹ ਕਿਮੇਂ ਛੁਡਾਊ ਖਹਿੜਾ?”

 

KCLUB.COM

 

”ਜਦੋਂ ਇਹ ਉਤੋਂ ਦੀ ਪੈ ਗਿਆ, ਚਮਿਆਰ ਆਪੇ ਟਲ ਜੂ।”

 

“ਇਹ ਗੱਲ ਕਿਮੇਂ ਹੋ ਜੂ। ਉਹ ਤਾਂ ਭੂਆ ਲੱਗੀ ਇਹਦੀ।” .

 

”ਉਹ ਕੀ ਸਕੀ ਭੂਆ ਐ ਇਹਦੀ? ਸਿੱਧਰੀ ਗੱਲ ਕਿਉਂ ਕਰਦੀ ਐਂ, ਭਾਬੀ। ਇਹਨਾਂ ਦਾ ਆਪੇ ਈ ਹੋ ਜਾਣੈ। ਤੂੰ ਮਾੜਾ ਜਾ ਇਹਦੇ ਕੰਨਾਂ ਥਾਣੀਂ ਕੱਢਦੇ। ਜਿੰਨੇ ਚਿਰ ਤਾਈਂ ਚਾਚੇ ਦਾ ਪਾਰ-ਨਤਾਰਾ ਨ੍ਹੀ ਹੋ ਜਾਂਦਾ, ਫਤਿਹ ਸੂੰ ਨੂੰ ਓਥੇ ਈ ਰੱਖਾਂਗੇ ਅਸੀਂ।”

 

”ਚੱਲ, ਇਹ ਤਾਂ ਠੀਕ ਐ, ਮੈਂ ਕਹਿ ਦਿੰਨੀ ਆਂ। ਜੇ ਤੂੰ ਚਾਹੁਨੈਂ। ਪਰ ਮੇਰੇ ਆਇਓਂ ਖਾਨੇ ਸ੍ਰੀ ਵੜਦੀ, ਬਈ ਤੂੰ ਕਿਉਂ ਚਾਹੁਨੈਂ ਇਹ ਗੱਲ?”

 

‘‘ਬੱਸ, ਮੈਂ ਚਾਹੁਨਾਂ ਏਹੇ।”

 

”ਚਮਿਆਰ ਨੂੰ ਪਰ੍ਹੇ ਕਰਨੈਂ?”

 

”ਹਾਂ, ਇਹ ਗੱਲ ਵੀ ਐ।”

 

”ਹੋਰ ਕੀ ਗੱਲ ਐ?”.

 

”ਹੋਰ ਵੀ ਸੁਣ ਲੈ। ਮੈਂ ਤਾਂ ਵਗ ਜਾਣੈ, ਛੁੱਟੀ ਮੁੱਕਣ ਆਲੀ ਐ। ਮੁੜ ਕੇ ਫੇਰ ਕਦੋਂ ਆਉਂ, ਕੋਈ ਪਤਾ ਨ੍ਹੀ । ਰਾਮ ਨੂੰ ਇਹਨਾਂ ਗੱਲਾਂ ਦੀ ਘੱਟ ਗੌਰ ਐ। ਜੇ ਬਾਈ ਫਤਿਹ ਸੂੰ ਦਾ ਗੇੜ ਹੋ ਜੇ ਚਾਚੀ ਨਾਲ ਤਾਂ ਸੂਤ ਐ। ਫੇਰ ਆਪਣੇ ਪੱਖ ਦੀ ਗੱਲ ਐ। ਫੇਰ ਮੇਰਾ ਸਾਲਾ ਉਹ ਰੱਲੇ ਵਾਲਾ ਪਰ੍ਹੇ ਰਹੇ। ਮੈਨੂੰ ਉਹਦਾ ਡਰ ਐ। ਜੇ ਉਹ ਹਮੀਰਗੜ੍ਹ ਦੱਦ ਲੱਗਿਆ ਰਿਹਾ, ਤਾਂ…. ।‘’

 

”ਬਈ ਚਾਚੀ ਤੇਰੀ ਰੱਲੇ ਵਾਲੇ ਨਾਲ ਨਾ ਕਿਤੇ?”

 

‘“ਨਹੀਂ, ਇਹ ਗੱਲ ਨ੍ਹੀ। ਐਨਾ ਕੁ ਖਿਆਲ ਤਾਂ ਰੱਖਦੀ ਐ ਉਹ। ਉਹ ਤਾਂ ਉਹਦਾ ਭਾਣਜ-

 

ਜੁਆਈ ਐ। ਉਹਦੇ ਨਾਲ ਇਹ ਗੱਲ ਨ੍ਹੀ ਹੋ ਸਕਦੀ।”

 

“ਹੋਰ ਫੇਰ ਕੀ ਡਰ ਐ ਥੱਲੇ ਆਲੇ ਦਾ?”

 

”ਮੈਨੂੰ ਇਹ ਡਰ ਐ, ਬਈ ਜੋ ਰੱਲੇ ਵਾਲਾ ਹਮੀਰਗੜ੍ਹ ਆਉਂਦਾ ਜਾਂਦਾ ਰਿਹਾ, ਕਤਲ-ਕੇਸ ‘ਚ. ਉਹ ਖਾਸੀ ਦਿਲਚਸਪੀ ਲੈਂਦੈ, ਚਾਚੀ ਕਿਤੇ ਭਾਣਜੀ ਦੇ ਕਿਸੇ ਮੁੰਡੇ ਨੂੰ ਨਾ ਹਮੀਰਗੜ੍ਹ ਲੈ ਆਵੇ। ਜੇ ਕੇਰਾਂ ਆ ਗਿਆ ਮੁੰਡਾ ਕੋਈ ਰੱਲੇ ਤੋਂ, ਤਾਂ ਉਹਨੇ ਓਥੇ ਈ ਟਿਕ ਜਾਣੈ ਫੇਰ। ਬੱਸ ਫੇਰ ਪੰਜ ਕਿੱਲੇ ਜ਼ਮੀਨ ਗਈ ਸਮਝ। ਚਾਚਾ-ਚਾਚੀ ਤਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਐ।”

 

‘‘ਲੈ, ਮੈਂ ਹੁਣ ਸਮਝੀਆਂ। ਤੂੰ ਪਹਿਲਾਂ ਈ ਕਹਿ ਦਿੰਦਾ ਸਿੱਧੀ ਗੱਲ। ਐਮੇਂ ਐਧਰ-ਓਧਰ ਦੇ ਪੁਖਾਣੇ ਪਾਈ ਗਿਐਂ।’

 

”ਤੇਰੇ ਬੱਚੇ ਜਿਉਣ। ਭਾਬੀ, ਤੂੰ ਇਹ ਸਾਰੀ ਗੱਲ ਆਖਦੇ ਫਤਿਹ ਸੂੰ ਨੂੰ ਐਮੇਂ ਨਾ ਓਥੇ ਜਾ ਕੇ ਸੰਗਦਾ ਜਾ ਰਹੇ। ਮੈਂ ਤਾਂ ਏਸੇ ਕਰ ਕੇ ਲੈਣ ਆਇਆਂ ਇਹਨੂੰ। ਹੋਰ ਕੀਹ ਐ, ਕੰਡਾ ਫੀਮ ਦਾ ਵੱਧ ਖਾ ਲਿਆ ਕਰੂਗਾ। ਦੁੱਧ-ਘਿਓ ਆਮ ਐ ਓਥੇ। ਮਾੜੀ ਜੀ ਕੁੰਡੀ ਅੜੀ ਨ੍ਹੀ, ਚਾਚੀ ਸੇਵਾ ਕਰਦੀ ਦੇਖੀਂ ਇਹਦੀ।”

 

”ਵੇ ਸ਼ਿਆਮ, ਜਾਏਖਾਣੀਆਂ ਜਮੀਨਾਂ ਦੇ ਪੰਗੇ ਦੇਖ। ਮੈਂ ਵੀ ਤਾਂ ਜਮੀਨ ਪਿੱਛੇ ਈ ਤਿੰਨ-ਤਿੰਨ ਖਸਮ ਪਿੰਡੇ ‘ਤੇ ਹੰਢਾਉਨੀਆਂ। ਹੁਣ ਤੂੰ ਦੇਖ ਜਮੀਨ ਪਿੱਛੇ ਕੀ-ਕੀ ਹੂਲੇ ਫਕਦਾ ਫਿਰਦੈ।” ਤੇਜੋ ਉਦਾਸ ਹੋ ਗਈ।

 

‘”ਇਹੀ ਤਾਂ ਹੈ। ਅਸੀਂ ਦੋਮੇਂ ਭਰਾ ਬਾਈ ਫਤਿਹ ਸੂੰ ਦਾ ਗੁਣ ਨ੍ਹੀ ਭੁਲਾਉਂਦੇ। ਚਾਚੇ ਦਾ ਕੋਈ ਪਤਾ ਨ੍ਹੀ, ਕੀ ਬਣੂ ਉਹਦਾ। ਦਸ ਕਿੱਲੇ ‘ਕੱਠੀ ਦੀ ‘ਕੱਠੀ ਰਹਿਜੂ।”

 

ਸ਼ਿਆਮ ਤੇਜੋਂ ਤੋਂ ਪਰ੍ਹੇ ਹੋਇਆ ਤਾਂ ਤੇਜੋ ਫਤਿਹ ਸੂੰ ਨੂੰ ਫੜ ਕੇ ਬੈਠ ਗਈ। ਉਹਨੂੰ ਸਾਰੀਆਂ ਗੱਲਾਂ ਆਖੀਆਂ। ਫਤਿਹ ਸੂੰ ਮੁੱਛਾਂ ਵਿਚ ਹੱਸੀ ਜਾ ਰਿਹਾ ਸੀ। ਸਾਰੀ ਕਹਾਣੀ ਸੁਣ ਕੇ ਉਹ ਬੋਲਿਆ, “ਮੇਰੀ ਹੁਣ ਉਮਰ ਐ ਕੋਈ? ਐਮੇਂ ਕਮਲੀ ਗੱਲ ਕਰੀ ਜਾਨੀ ਐ।’

 

”ਉਮਰ ਨੂੰ ਕੀ ਹੋਇਐ ਤੈਨੂੰ? ਜਦੋ ਮੇਰੇ ਕੋਲ ਆਉਨੈ, ਗੂੰਹ ਖਾਨੈ, ਓਦੋਂ ਤੇਰੀ ਉਮਰ ਹੁੰਦੀ भै?” .יי

 

”ਤੇਰੀ ਗੱਲ ਹੋਰ ਐ। ਨਾਂਹ, ਮੈਂ ਇਹ ਕੰਮ ਨ੍ਹੀ ਕਰਨਾ। ਮੈਂ ਨ੍ਹੀ ਜਾਂਦਾ ਸ਼ਿਆਮ ਨਾਲ।” ਫੇਰ ਬੋਲਿਆ, ”ਹੱਛਿਆ! ਏਸ ਕੰਮ ਨੂੰ ਲਿਜਾਂਦੈ ਮੈਨੂੰ ਇਹ।”

 

‘’ਭੂਆ ਦੇ ਪੁੱਤ ਦਾ ਕੰਮ ਐ ਏਹੇ, ਕਰਨਾ ਈ ਪਊ। ਹੋਰ ਗੱਲ ਨ੍ਹੀ, ਇਹ ਇਹਨਾਂ ਦੀ ਜ਼ਮੀਨ- ਜੈਦਾਤ ਦਾ ਸਵਾਲ ਐ।” ਤੇਜੋ ਗੰਭੀਰ-ਚਿੱਤ ਹੋ ਕੇ ਆਖ ਰਹੀ ਸੀ।

 

”ਇਹ ਚੰਗਾ ਕੰਮ ਐ ਬਈ। ਹੁਣ ਮੈਂ ਏਸੇ ਕੰਮ ‘ਤੇ ਰਹਿ ਗਿਆ? ਕੋਈ ਹੋਰ ਹੀਲਾ ਕਰ ਲੈਣ। ਓਸ ਥੱਲੇ ਆਲੇ ਦੇ, ਭੈਣ ਦੇ ਜਾਰ ਦੇ, ਪੰਜਾਹ ਮਾਰਨ ਜੁੱਤੀਆਂ। ਆਪੇ ਟਲ ਜੂ।”

 

“ਉਹਦੇ ਟਾਲਣ ਦੀ ਗੱਲ ਨ੍ਹੀ ਏਹ ਬਹੁਤੀ। ਸ਼ਿਆਮ ਦੀ ਚਾਚੀ ਨੂੰ ਵੱਸ ‘ਚ ਰੱਖਣ ਦੀ ਗੱਲ ਵੀ ਐ। ਉਹਦੀ ਇਹੀ ਕਮਜੋਰੀ ਐ। ਜਿਮੇਂ ਇਹ ਆਖਦੈ। ਉਹਨੂੰ ਗਫੂਆ ਪਾ ਕੇ ਰੱਖਣੈ। ਫੇਰ ਤੇਰੀ ਮੰਨੂੰ ਉਹ।”

 

ਗੱਲਾਂ-ਬਾਤਾਂ ਕਰਦਿਆਂ ਉਹਨਾਂ ਨੂੰ ਦੁਪਹਿਰਾ ਹੋ ਗਿਆ। ਸ਼ਿਆਮ ਫਤਿਹ ਸੂੰ ਨੂੰ ਨਾਲ ਲੈ ਕੇ ਹੀ ਤੁਰਿਆ। ਰਾਹ ਵਿਚ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਭੀਖੀ ਤੋਂ ਬੱਸ ਫੜੀ, ਬੁਢਲਾਡੇ ਜਾ ਉੱਤਰੇ। ਓਥੋਂ ਫੇਰ ਪੈਰੀਂ ਤੁਰ ਕੇ ਹਮੀਰਗੜ੍ਹ।

 

ਜਿਵੇਂ ਸ਼ਿਆਮ ਦੀ ਵਿਉਂਤ ਸੀ, ਓਵੇਂ ਹੋਇਆ। ਫਤਿਹ ਸੂੰ ਬਲਵਿੰਦਰ ਨੂੰ ਐਵੇਂ ਹੀ ਠਿੱਠ ਜਿਹਾ ਕਰੀ ਜਾਂਦਾ। ਸ਼ਿਆਮ ਚਹੇਡਾਂ ਉੱਤੇ ਉੱਤਰ ਆਉਂਦਾ। ਕਦੇ ਉਹਨਾਂ ਵਿਚ ਰਾਮ ਵੀ ਆ ਸ਼ਾਮਲ ਹੁੰਦਾ। ਉਹ ਤਿੰਨ ਬਲਵਿੰਦਰ ਇਕੱਲਾ। ਚਾਚੀ ਵਿਚ ਦੀ ਬੋਲਦੀ ਤਾਂ ਓਧਰ ਮੀਤੋ ਬੋਲਣ ਲੱਗ ਪੈਂਦੀ। ਉਹ-ਆਪਣੇ ਤਾਏ-ਚਾਚਿਆਂ ਦੀ ਹਿਮਾਇਤ ਕਰਾਉਂਦੀ। ਅਖੀਰ ਬਲਵਿੰਦਰ ਸੂੰ ਭੱਜ ਨਿੱਕਲਿਆ। ਜਾਂਦਾ ਹੋਇਆ ਕਹਿੰਦਾ, ”ਚੰਗਾ ਮਾਸੀ, ਚਲਦਾਂ ਮੈਂ ਤਾਂ। ਘਰ ਸਾਂਭਾ ਆਵਦਾ ਜਾ ਕੇ। ਕਿੱਦਣ ਦਾ ਏਥੇ ਬੈਠਾਂ। ਹੁਣ ਇਹ ਹੈਗੇ। ਫੇਰ ਕਦੇ ਆਮਾਂਗੇ ਮੈਂ ਤੇ ਭੂਰੋ।” 1

 

”ਚੰਗਾ ਸਾਊ, ਜਿਉਂਦਾ ਰਹਿ। ਤੇਰੇ ਮਾਸੜ ਦਾ ਤਾਂ ਦੇਖੋ ਹੁਣ ਕੀ ਬਣਦੈ। ਛੇੜਾ ਛਿੜ ਗਿਆ. ਪੈਸਾ ਲੱਗੂ, ਲੱਗੀ ਜਾਂਦੈ। ਉਹਦੀ ਕਿਸਮਤ ਐ।” ਜਲਕੁਰ ਅੱਖਾਂ ਭਰੀ ਖੜ੍ਹੀ ਸੀ।

 

ਸ਼ਿਆਮ ਆਪਣੀ ਛੁੱਟੀ ਮੁਕਾ ਕੇ ਚਲਿਆ ਗਿਆ। ਉਹ ਫਤਿਹ ਸੂੰ ਨੂੰ ਪੱਕਾ ਕਰ ਕੇ ਗਿਆ ਕਿ ਉਹ ਹਮੀਰਗੜ੍ਹ ਨਾ ਹਿੱਲੇ। ਦੋਵੇਂ ਭਾਈ ਉਹਦਾ ਗੁਣ ਨਹੀਂ ਭੁੱਲਣਗੇ। ਫਤਿਹ ਸੂੰ ਨੇ ਹੱਲਾਸ਼ੇਰੀ ਦਿੱਤੀ ਕਿ ਉਹ ਭੋਰੇ ਭਰ ਦਾ ਵੀ ਫ਼ਿਕਰ ਨਾ ਕਰੇ। ਸਾਰੀ ਕਹਾਣੀ ਉਹਦੀ ਸਮਝ ਵਿਚ ਆ ਗਈ ਹੈ। ਬੱਸ ਠੀਕ ਹੈ ਹੁਣ। ਉਹ ਦਿਲ ਰੱਖ ਕੇ ਜਾਵੇ ਆਪਣੀ ਡਿਊਟੀ ਉੱਤੇ। ਮਗਰੋਂ ਉਹ ਸਾਰਾ ਸੰਭਾਲ ਲਵੇਗਾ।

 

ਪੂਰੇ ਦੋ ਸਾਲ ਚੱਲਿਆ ਮੁਕੱਦਮਾ। ਉਹਨਾਂ ਦਾ ਖੇਤੀ ਦਾ ਕੰਮ ਓਵੇਂ ਹੀ ਚਲਦਾ ਰਿਹਾ। ਸੀਰੀ ਸੰਤੋਖਾ ਹੀ ਸੀ। ਫਤਿਹ ਨੂੰ ਉਹਦੇ ਨਾਲ ਕੰਮ ਕਰਾਉਂਦਾ। ਜਲਕੁਰ ਕੋਲ ਸੰਤੋਖਾ ਵੀ ਗੇੜਾ ਮਾਰਦਾ ਰਹਿੰਦਾ। ਫਤਿਹ ਸੂੰ ਨੂੰ ਪਤਾ ਸੀ। ਉਹ ਉਹਨੂੰ ਵਰਜਦਾ ਟੋਕਦਾ ਨਹੀਂ ਸੀ। ਫਤਿਹ ਸੂੰ ਸਿਆਣਪ ਕਰਦਾ। ਸੋਚਦਾ, ਚਮਿਆਰ ਦਾ ਕੀ ਡਰ ਐ। ਆਈ ਜਾਵੇ। ਇਹਦਾਂ ਜਮੀਨ-ਜਾਇਦਾਦ ਨਾਲ ਕੀ ਸੰਬੰਧ ਐ। ਉਹ ਆਪ ਜਲਕੁਰ ਦੇ ਪੂਰਾ ਨੇੜੇ ਹੈ। ਉਹ ਹਰ ਗੱਲ ਉਹਨੂੰ ਪੁੱਛ ਕੇ ਕਰਦੀ ਹੈ। ਵਿਚ ਦੀ ਇਕ-ਇਕ ਮਹੀਨੇ ਦੀ ਛੁੱਟੀ ਸ਼ਿਆਮ ਫੇਰ ਵੀ ਆ ਗਿਆ ਸੀ। ਰਾਮ ਪਿਰਥੀ ਦਾਸ ਦੇ ਡੇਰੇ ਬਾਬਾ ਚਿੱਭੜ ਦਾਸ ਕੋਲ ਟਿਕਿਆ ਹੋਇਆ ਸੀ। ਉਹ ਵੀ ਘਰ ਗੇੜਾ ਮਾਰਦਾ। ਪਤਾ-ਸੁਤਾ ਰੱਖਦਾ। ਤਰੀਕ ਉੱਤੇ ਫਤਿਹ ਸੂੰ ਜਾਂਦਾ। ਨੰਬਰਦਾਰ ਗੁਰਚਰਨ ਸੂੰ ਤੇ ਰਾਮ ਨਹੀਂ ਜਾਂਦੇ ਸਨ। ਵਕੀਲ ਗੁਰਦੇਵ ਸਿੰਘ ਆਪਣੀ ਪੂਰੀ ਵਾਹ ਲਾ ਰਿਹਾ ਸੀ। ਓਧਰ ਉਹਨਾਂ ਦਾ ਵਕੀਲ ਭਾਗ ਸਿੰਘ ਨਵੇਂ ਤੋਂ ਨਵੇਂ ਨੁਕਤੇ ਕੱਢ ਕੇ ਲਿਆਉਂਦਾ ਤੇ ਟਿਕਾਅ ਨਾਲ ਬਹਿਸ ਕਰਦਾ।

 

ਗੁਰਮੇਲ ਦਾ ਬਿਆਨ ਸੀ ਕਿ ਉਹ ਜਦੋਂ ਖੇਤ ਪਹੁੰਚਿਆ ਤੇ ਸੰਤੇ ਨੂੰ ਗਾਲ ਕੱਢੀ ਤਾਂ ਉਹਨੇ ਉਹਦੇ ਸਿਰ ਵੱਲ ਆਪਣਾ ਕਸੀਆ ਚਲਾਇਆ। ਉਹ ਝੱਟ ਦੇ ਕੇ ਪਰ੍ਹਾਂ ਹੋ ਗਿਆ। ਜੇ ਫੁਰਤੀ ਨਾਲ ਪਰ੍ਹਾਂ ਨਾ ਹੁੰਦਾ . ਤਾਂ ਕਸੀਆ ਉਹਦੇ ਸਿਰ ਵਿਚ ਵੱਜਣਾ ਸੀ ਤੇ ਉਹਦਾ ਸਿਰ ਪਾਟ ਜਾਣਾ ਸੀ । ਉਹ ਮਰ ਜਾਂਦਾ! ਦੂਜਾ ਕਸੀਆ ਉਹਨੇ ਫੇਰ ਉਤਾਂਹ ਕੀਤਾ। ਉਹ ਉਹਦੇ ਉੱਤੇ ਹੀ ਉੱਤੇ ਚੜ੍ਹਦਾ ਆ ਰਿਹਾ ਸੀ । ਜੇ ਉਹ ਆਪਣਾ ਬਚਾਓ ਨਾ ਕਰਦਾ ਤਾਂ ਸੰਤੇ ਨੇ ਉਹਨੂੰ ਮਾਰ ਦੇਣਾ ਸੀ। ਉਹਨੇ ਤਾਂ ਆਪਣੇ ਬਚਾਓ ਲਈ ਗੰਡਾਸਾ ਉਹਦੇ ਵੱਲ ਚਲਾਇਆ ਤਾਂ ਕਿ ਉਹ ਡਰ ਜਾਵੇ ਤੇ ਉਹਦਾ ਗੁੱਸਾ ਖਤਮ ਹੋ ਜਾਵੇ। ਉਹਨੂੰ ਮਾਰ ਦੇਣ ਦਾ ਉਹਦਾ ਬਿਲਕੁਲ ਇਰਾਦਾ ਨਹੀਂ ਸੀ। ਸੱਚੀ ਗੱਲ ਇਹ ਹੈ ਕਿ ਸੰਤੇ ਦੇ ਵਾਰ ਉਹਦੇ ਲੱਗੇ ਨਹੀਂ ਤੇ ਉਹਦੇ ਵਾਰ ਸੰਤੇ ਦੇ ਜਾ ਲੱਗੇ।

 

ਜੱਜ ਨੇ ਫੈਸਲਾ ਦਿੱਤਾ, ਗੁਰਮੇਲ ਨੂੰ ਉਮਰ-ਕੈਦ ਹੋ ਗਈ। ਦੋਵੇਂ ਧਿਰਾਂ ਹਾਈ ਕੋਰਟ ਵਿਚ ਜਾ ਕੇ ਵੀ ਝਗੜੀਆਂ ਸਨ। ਅਪੀਲ ਗੁਰਮੇਲ ਵੱਲੋਂ ਕੀਤੀ ਗਈ ਸੀ। ਪਰ ਹਾਈ ਕੋਰਟ ਨੇਂ ਬਠਿੰਡੇ ਵਾਲੇ ਜੱਜ ਦਾ ਫੈਸਲਾ ਹੀ ਕਾਇਮ ਰੱਖਿਆ। ਅਖ਼ੀਰ ਦੋਵੇਂ ਘਰ ਸੰਤੁਸ਼ਟ ਹੋ ਗਏ। ਸੰਤੇ ਦੇ ਮੁੰਡੇ ਆਖਦੇ ਫਿਰਦੇ ਸਨ ਕਿ ਵੀਹ ਸਾਲਾਂ ਨੂੰ ਠੁਕਵਾ ਦਿੱਤਾ ਗੁਰਮੇਲ ਨੂੰ। ਜੇਲ੍ਹ ਵਿਚੋਂ ਹੁਣ ਉਹਦੇ ਹੱਡ ਹੀ ਮੁੜਨਗੇ। ਥੋੜੇ ਹੁੰਦੇ ਨੇ ਕਿਤੇ ਵੀਹ ਸਾਲ। ਜਲਕੁਰ ਬੁੜ੍ਹੀਆਂ ਕੋਲ ਗੱਲਾਂ ਕਰਦੀ, ‘’ਤਿੰਨ ਸਾਲ ਤਾਂ ਲੰਘ ਵੀ ਗਏ। ਰਹਿਗੇ ਬਾਕੀ ਦਸ- ਗਿਆਰਾਂ ਸਾਲ। ਦਸ-ਗਿਆਰਾਂ ਸਾਲਾਂ ਦਾ ਕੀਹ ਐ, ਆਏ ਲੈ। ਹਾਲੇ ਕਿਹੜਾ ਉਹ ਬੁੜ੍ਹਾ ਹੋ ਗਿਆ । ਸ਼ੁਕਰ ਐ, ਫਾਹਾ ਨ੍ਹੀ ਆਇਆ।”

 

ਇਹਨਾਂ ਤਿੰਨਾਂ ਸਾਲਾਂ ਵਿਚ ਜਲਕੁਰ ਨੇ ਦੋ ਕਿੱਲੇ ਜ਼ਮੀਨ ਗਹਿਣੇ ਧਰ ਦਿੱਤੀ ਸੀ। ਹੋਰ ਕੀ ਕਰਦੀ ਉਹ? ਕਿੱਥੋਂ ਆਉਂਦੇ ਪੈਸੇ ਹੋਰ ਕਿਧਰੋਂ? ਪੈਸਿਆਂ ਦੀ ਤਾਂ ਲੱਗੋ-ਲੱਗ ਸੀ। ਪਹਿਲਾਂ ਦੋ ਸਾਲ ਬਠਿੰਡੇ ਲਗਦੇ ਰਹੇ, ਫੇਰ ਇਕ ਸਾਲ ਚੰਡੀਗੜ੍ਹ।

 

15

 

ਰਾਮ ਉਦਾਸ ਰਹਿੰਦਾ। ਇਹ ਨਹੀਂ ਕਿ ਡੇਰੇ ਵਿਚ ਉਹਦੀ ਕੋਈ ਪੁੱਛ-ਦੱਸ ਨਹੀਂ ਸੀ। ਚਿੱਭੜ ਦਾਸ ਦਾ ਖਾਸ ਸੇਵਕ ਸੀ। ਸਭ ਕੁਝ ਰਾਮ ਦੇ ਹੀ ਹੱਥ-ਮੱਥੇ ਸੀ। ਬੱਸ ਪੈਸੇ ਚਿੱਭੜ ਦਾਸ ਆਪਣੇ ਕੋਲ ਰੱਖਦਾ। ਬਾਕੀ ਸਭ ਦਾਣਾ-ਫੱਕਾ, ਲੀੜਾ-ਕੱਪੜਾ, ਕੁੱਲ ਚੀਜ-ਵਸਤ ਰਾਮ ਸੰਭਾਲਦਾ। ਕਿਸੇ ਨੂੰ ਕੁਝ ਦੇਵੇ, ਕਿਸੇ ਤੋਂ ਕੁਝ ਲਵੇ, ਇਹ ਸਭ ਉਹਦੀ ਜ਼ਿੰਮੇਵਾਰੀ ਸੀ। ਬਾਬਾ ਪਿਰਥੀ ਦਾਸ ਦੀ ਸਮਾਧ ਉੱਤੇ ਜੋ ਚੜ੍ਹਾਵਾ ਚੜ੍ਹਦਾ, ਉਹ ਸਾਰੇ ਪੈਸੇ ਚੁੱਕ ਕੇ ਲਿਆ ਕੇ ਰਾਮ ਹੀ ਚਿੱਭੜ ਦਾਸ ਨੂੰ ਫੜਾਉਂਦਾ। ਕਈ ਸ਼ਰਧਾਲੂ ਬੰਦੇ ਡੇਰੇ ਨੂੰ ਪੁੰਨ- ਦਾਨ ਦੇ ਗੁਪਤ ਪੈਸੇ ਦੇ ਜਾਂਦੇ ਸਨ। ਉਹ ਪੈਸੇ ਪਹਿਲਾਂ ਰਾਮ ਹੀ ਫੜਦਾ, ਫੇਰ ਚਿੱਭੜਦਾਸ ਨੂੰ ਫੜਾ ਦਿੰਦਾ। ਚਿੱਭੜਦਾਸ ਨੂੰ ਉਹਦੇ ਉਤੇ ਪੂਰੀ ਇਤਵਾਰੀ ਸੀ। ਫੇਰ ਆਏ-ਗਏ ਸਾਧੂਆਂ ਦੀ ਸੇਵਾ-ਸੰਭਾਲ ਦਾ ਕੰਮ ਸੀ, ਉਹ ਵੀ ਰਾਮ ਜ਼ਿੰਮੇ ਸੀ। ਉਹਨਾਂ ਨੂੰ ਚੰਗਾ ਖਾਣ-ਪੀਣ ਨੂੰ ਦੇਣਾ, ਰਾਤ ਕੱਟਣ ਲਈ ਸੁਖਾਵਾਂ ਬਿਤਸਰਾ, ਬਿੰਦੋ-ਬਿੰਦੇ ਪੁੱਛਦੇ ਰਹਿਣਾ, ”ਹੋਰ ਕਿਸੇ ਚੀਜ਼ ਦੀ ਲੋੜ ਹੋਵੇ ਜੀ? ਹੋਰ ਸੇਵਾ ਜੀ?”

 

ਰਾਮ ਆਪਣੀ ਮਰਜ਼ੀ ਨਾਲ ਕਿਧਰੇ ਵੀ ਕੋਈ ਖਰਚ ਕਰ ਆਉਂਦਾ ਉਹਨੂੰ ਕੋਈ ਰੋਕ-ਟੋਕ ਨਹੀਂ ਸੀ। ਖਰਚ ਕਰ ਕੇ ਉਹ ਦੱਸ ਦਿੰਦਾ ਸੀ, ਚਿੱਭੜਦਾਸ ਨੂੰ, ਐਨੀ ਤਸੱਲੀ ਬਹੁਤ ਸੀ। ਉਹਨੇ ਕਦੇ ਵੀ ਕੋਈ ਬਦਨਾਮੀ ਵਾਲੀ ਗੱਲ ਨਹੀਂ ਕੀਤੀ ਸੀ। ਪਿੰਡ ਵਿਚ ਉਹਦੇ ਸੁੱਚੇ ਕਿਰਦਾਰ ਦੀ ਮਹਿਮਾ ਬਣੀ ਹੋਈ ਸੀ। ਡੇਰੇ ਵਿਚ ਹਰ ਪਾਸੇ ਉਹਦੀ ਪ੍ਰਸੰਸਾ ਹੁੰਦੀ। ਪਰ ਪਤਾ ਨਹੀਂ ਕਿਉਂ, ਉਹ ਉਦਾਸ ਰਹਿੰਦਾ। .

 

ਉਹ ਸੋਚਦਾ, ਉਹਨੂੰ ਜ਼ਬਰਦਸਤੀ ਤਾਂ ਕਿਸੇ ਨੇ ਸਾਂਧ ਬਣਾਇਆ ਨਹੀਂ ਸੀ। ਉਹ ਆਪਣੀ ਮਰਜ਼ੀ ਨਾਲ ਘਰੋਂ ਨਿਕਲਿਆ ਸੀ ਤੇ ਬਾਬਾ ਪਿਰਥੀ ਦਾਸ ਦੇ ਡੇਰੇ ਦੀ ਸ਼ਰਨ ਲਈ ਸੀ। ਉਹਨੂੰ ਜ਼ਿੰਦਗੀ ਵਿਚ ਕੋਈ ਆਸ-ਉਮੀਦ ਬਾਕੀ ਨਹੀਂ ਰਹੀ ਸੀ, ਏਸੇ ਕਰ ਕੇ ਉਹ ਸਾਧ ਬਣਿਆ। ਜਿਸ ਬੰਦੇ ਦੀਆਂ ਆਸਾਂ ਮੁੱਕ ਜਾਣ, ਉਹ ਸਾਧ ਬਣ ਜਾਂਦਾ ਹੈ। ਸਾਧ ਬਣ ਜਾਣ ਵਿਚ ਪਹਿਲੀ ਵਜ੍ਹਾ ਉਹਦਾ ਬਾਪ ਸੀ। ਉਹਦੇ ਬਾਪ ਦਾ ਆਪਣਾ ਕੋਈ ਅਸਤਿੱਤਵ ਨਹੀਂ ਰਹਿ ਗਿਆ ਸੀ। ਅਜਿਹੀ ਦਸ਼ਾ ਉਹਦੇ ਬਾਪ ਦੀ ਆਪਣੀ ਹੀ ਸਹੇੜੀ ਹੋਈ ਸੀ। ਉਹ ਬੇਬੇ ਨੂੰ ਛੱਡ ਕੇ ਚਾਚੀ ਦੇ ਕਾਬੂ ਆ ਗਿਆ। ਚਾਚੀ ਹੀ ਉਹਦੇ ਲਈ ਸਭ ਕੁਝ ਹੋ ਗਈ। ਚਾਚੀ ਦੇ ਵੱਸ ਵਿਚ ਆ ਕੇ, ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ। ਜਿਸ ਬੰਦੇ ਦੀ ਆਪਣੀ ਕੋਈ ਹੋਂਦ ਨਾ ਰਹਿ ਗਈ ਹੋਵੇ, ਉਹ ਆਪਣੇ ਪੁੱਤਰਾਂ ਲਈ ਕੀ ਸੋਚ ਸਕਦਾ ਹੈ ਜਾਂ ਕੀ ਕਰ ਸਕਦਾ ਹੈ? ਦੂਜੀ ਵਜ੍ਹਾ ਸੀ. ਉਹਦਾ ਚਾਚਾ। : ਚਾਚਾ ਉਹਦੀ ਪੜ੍ਹਾਈ ਉੱਤੇ ਜਮ੍ਹਾਂ ਹੀ ਰਾਜ਼ੀ ਨਹੀਂ ਸੀ। ਉਹ ਉਹਨੂੰ ਖੇਤੀ ਦੇ ਕੰਮ ਨਾਲ ਨਰੜ ਕੇ ਰਾਜ਼ੀ ਸੀ। ਜੇ ਕਦੇ ਉਹ ਉਹਦੇ ਨਾਲ ਕੰਮ ਕਰਾਉਣ ਲਈ ਖੇਤ ਜਾਂਦਾ ਤਾਂ ਵੀ ਉਹ ਉਹਨੂੰ ਐਵੇਂ ਐਵੇਂ ਹੀ ਘੂਰਦਾ-ਘਪਦਾ ਰਹਿੰਦਾ ਸੀ। ਚਾਚਾ ਉਹਦੇ ਉੱਤੇ ਕਿਵੇਂ ਵੀ ਰਾਜ਼ੀ ਨਹੀਂ ਸੀ। ਤੀਜੀ ਵਜ੍ਹਾ ਸੀ, ਉਹਦੀ ਆਪਣੀ ਕਿਸਮਤ, ਉਹਦਾ ਨਸੀਬ। ਉਹਦੇ ਨਸੀਬਾਂ ਵਿਚ ਪੜ੍ਹਾਈ ਦਾ ਵਰਕਾ ਨਹੀਂ ਲਿਖਿਆ ਹੋਇਆ ਸੀ। ਉਹਦਾ ਹੱਥ ਵੱਢਿਆ ਗਿਆ. ਇਹ ਵੀ ਉਹਦਾ ਨਸੀਬ ਸੀ, ਉਹਦੀ ਬੁਰੀ ਕਿਸਮਤ ਸੀ। ਹੱਥ ਵੱਢੇ ਜਾਣ ਕਰ ਕੇ ਉਹਨੂੰ ਕੁੜੀ ਕੀਹਨੇ ਦੇਣੀ ਸੀ। ਹੱਥ ਕਰਕੇ ਉਹ ਪਰਿਵਾਰਕ ਜੀਵਨ ਤੋਂ ਵੀ ਬਾਂਝਾ ਰਹਿ ਗਿਆ। ਜਦੋਂ ਉਹਦਾ ਪਰਿਵਾਰਕ ਜੀਵਨ ਹੀ ਕੋਈ ਨਹੀਂ ਤਾਂ ਉਹਨੇ ਸਾਧ ਆਪਣੇ ਆਪ ਹੋਣਾ ਹੋਇਆ। ਇਹ ਸਾਲੀ ਸਾਧਗੀਰੀ ਹੀ ਉਹਦਾ ਨਸੀਬ ਬਣ ਕੇ ਰਹਿ ਗਈ।

 

ਚਾਚਾ ਆਪਣੀ ਕਰਨੀ ਦਾ ਫਲ ਉਮਰ ਕੈਦ ਭੁਗਤ ਰਿਹਾ ਹੈ। ਪਰ ਜਿਹੜੀ ਕਰਨੀ ਉਹਨੇ ਸਾਡੇ ਦੋਵਾਂ ਭਰਾਵਾਂ ਨਾਲ ਕੀਤੀ, ਉਹਦੇ ਕਰ ਕੇ ਹੀ ਘਰ ਛੱਡਿਆ ਅਸੀਂ, ਇਸ ਕਰਨੀ ਦੀ ਸਜ਼ਾ ਉਹਨੂੰ ਕੌਣ ਦੇਵੇਗਾ? ਇਹ ਜੋ ਮੈਨੂੰ ਸਾਧਗੀਰੀ ਦੀ ਸਜ਼ਾ ਮਿਲੀ ਹੋਈ ਹੈ, ਇਹਦੇ ਲਈ ਮੇਰਾ ਕਸੂਰ ਕੀ ਸੀ?

 

ਚਾਚੀ ਜਲਕੁਰ ਇਕ ਕੜੀ ਹੈ ਜਿਸ ਕਰਕੇ ਅਸੀਂ ਦੋਵੇਂ ਭਰਾ ਘਰ ਨਾਲ ਕਿਵੇਂ ਨਾ ਕਿਵੇਂ ਜੁੜੇ ਹੋਏ ਹਾਂ। ਘਰ ਨਾਲ ਜੁੜ ਕੇ ਰਹਿਣ ਦਾ ਵੀ ਕੀ ਮਤਲਬ ਹੈ, ਇਹ ਸਭ ਸ਼ਿਆਮ ਦੀਆਂ ਖਾਮ-ਖਿਆਲੀਆਂ ਨੇ। ਅਖੇ-ਉਹਦਾ ਵਿਆਹ ਹੋਵੇਗਾ ਫੇਰ ਸਾਰੀ ਦੀ ਸਾਰੀ ਦਸ ਕਿੱਲੇ ਦਾ ਉਹ ਇੱਕਲਾ ਮਾਲਕ ਬਣ ਜਾਵੇਗਾ। ਚਾਚੇ-ਚਾਚੀ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ। ਜੇ ਉਹ ਉਹਨਾਂ ਦੋਵਾਂ ਭਰਾਵਾਂ ਨਾਲੋਂ ਟੁੱਟ ਗਏ ਤਾਂ ਆਪਣੇ ਹਿੱਸੇ ਦੀ ਪੰਜ ਕਿੱਲੇ ਰਿਸ਼ਤੇਦਾਰੀ ਵਿਚੋਂ ਕੋਈ ਮੁੰਡਾ ਲਿਆ ਕੇ ਉਹਦੇ ਨਾਂ ਕਰਵਾ ਦੇਣਗੇ! ਪੰਜ ਕਿੱਲੇ ਦੇ ਲਾਲਚ ਨੇ ਉਹਨਾਂ ਨੂੰ ਕਿੰਨਾ ਥੱਲੇ ਲਾ ਦਿੱਤਾ ਹੈ।

 

ਚਾਚੀ ਨੂੰ ਹਮੇਸ਼ਾ ਦੂਜੇ ਮਾਸ ਦਾ ਸੁਆਦ ਗੜੂੰਦ ਕਰੀ ਰੱਖਦਾ ਹੈ। ਦੇਖਿਆ ਜਾਵੇ ਤਾਂ ਉਹਨੂੰ ‘ ਆਪਣੀ ਕਿਸੇ ਔਲਾਜ਼ ਦਾ ਕੋਈ ਝੋਰਾ ਨਹੀਂ। ਉਹਨੇ ਸ਼ਾਇਦ ਕਦੇ ਮਹਿਸੂਸ ਹੀ ਨਹੀਂ ਕੀਤਾ ਹੋਵੇਗਾ ਕਿ ਉਹ ਢਿੱਡੋਂ ਨਹੀਂ ਛੁੱਟੀ। ਉਹਦੇ ਵਿਹੜੇ ਵਿਚ ਉਹਦਾ ਆਪਣਾ ਕੋਈ ਜੁਆਕ ਕਿਉਂ ਕਦੇ ਖੇਡਦਾ ਨਹੀਂ ਦਿਸਦਾ। ਉਹਨੂੰ ਤਾਂ ਬੱਸ ਬਿਗਾਨੇ ਮਾਸ ਦੀ ਭਾਲ ਹੈ। ਪਹਿਲਾਂ ਬਾਪੂ ਦੀਆਂ ਹੱਡੀਆਂ ਚੂੰਡਦੀ ਰਹੀ। ਉਹ ਮਰ ਗਿਆ ਤਾਂ ਸੰਤੋਖਾ ਚਮਿਆਰ ਹੀ ਉਹਦੇ ਲਈ ਸਭ ਕੁਝ ਬਣ ਗਿਆ। ਕਿਵੇਂ ਘਿਓ ਦੀਆਂ ਬਲਣੀਆਂ ਉਹਦੇ ਘਰ ਭੇਜਦੀ ਰਹਿੰਦੀ ਹੈ। ਉਹਨੂੰ ਸੀਰ ਤੋਂ ਨਿੱਖੜਨ ਨਹੀਂ ਦਿੰਦੀ। ਅਖੇ-ਇਹਦੇ ਹੱਥਾਂ ਵਿਚ ਬਰਕਤ ਹੈ। ਜਿੱਦਣ ਦਾ ਆਇਐ, ਕਿੰਨੇ ਦਾਣੇ ਹੋਣ ਲੱਗ ਪਏ। ਕੀ ਜਾਣੇ ਕੋਈ ਕਿ ਸਾਲੇ ਚਮਿਆਰ ਦੇ ਕਾਹਦੇ ਵਿਚ ਕੀ • ਬਰਕਤ ਹੈ। ਹੁਣ ਤਾਂ ਦੋ ਹੋ ਗਏ। ਇਕ ਉਹ ਭੀਖੀ ਵਾਲਾ ਚੋਰ-ਦਾੜ੍ਹੀਆ ਲਿਆ ਬਿਠਾਇਆ ਸ਼ਿਆਮ ਨੇ। ਸ਼ਿਆਮ ਦੇ ਵੀ ਵੱਖਰੇ ਹੀ ਰਾਹ ਹਨ। ਅੰਗ੍ਰੇਜ਼ਾਂ ਵਰਗੀ ਅਕਲ ਐ ਪਤੰਦਰ ਦੀ। ਚਾਚੀ ਹੁਣ ਫਤਿਹ ਸੂੰ ਦੇ ਗੁਣ ਗਾਉਣੋ ਨਹੀਂ ਹਟਦੀ। ਬੁੱਢਾ ਹੱਡ, ਪਤਾ ਨਹੀਂ ਸਾਲਾ ਕੀ ਚਿੜੇ ਖਾਂਦੈ। ਚਾਚੀ ਉਹਨੂੰ ਆਪ ਦੂਜੇ ਅਗਵਾੜੋਂ ਫੀਮ ਲਿਆ ਕੇ ਦਿੰਦੀ ਹੈ। ਆਖੇ-ਫੀਮ ਖਾਧੇ ਬਗੈਰ ਵਿਚਾਰੇ ਦੇ ਹੱਡ ਨਹੀਂ ਜੁੜਦੇ। ਚਾਚੀ ਨੂੰ ਇਹ ਸੁਖ ਹੈ ਕਿ ਸੰਤੋਖੇ ਨੂੰ ਉਡੀਕਣਾ ਪੈਂਦਾ ਹੈ, ਫਤਿਹ ਸੂੰ ਹਰ ਵੇਲੇ ਹਾਜ਼ਰ ਹੁੰਦੈ।

 

ਚਾਚੀ ਉਹਨੂੰ ਮੋਹ ਬਥੇਰਾ ਕਰਦੀ ਹੈ। ਉਹਨਾਂ ਦੋਵਾਂ ਭਰਾਵਾਂ ਨੂੰ ਮੋਹ ਕਰਦੀ ਹੈ। ਆਪਣੇ ਪੁੱਤਾਂ ਵਾਂਗ ਹੀ ਸਮਝਦੀ ਹੈ। ਪਰ ਜੋ ਉਹ ਅੰਦਰਖਾਤੇ ਕਰਦੀ ਹੈ ਤੇ ਸਾਰੀ ਉਮਰ ਤੋਂ ਹੀ ਕਰਦੀ ਆ ਰਹੀ ਹੈ, ਉਹਦੇ ਇਸ ਭੈੜੇ ਕਿਰਦਾਰ ਨਾਲ ਉਹਨੂੰ ਸਖਤ ਨਫਰਤ ਹੈ। ਕੀ ਨਹੀਂ ਜਾਣਦਾ ਉਹ। ਉਹਨੂੰ ਸਾਰਾ ਚਾਨਣ ਹੈ। ਸ਼ਿਆਮ ਨੂੰ ਵੀ ਸਭ ਚਾਨਣ ਹੈ। ਪਰ ਉਹ ਦੋਵੇਂ ਭਰਾ ਪੰਜ ਕਿੱਲੇ ਜ਼ਮੀਨ ਦੇ ਲਾਲਚ ਕਰ ਕੇ ਕੁਸਕਦੇ- ਬੋਲਦੇ ਨਹੀਂ।

 

ਉਹ ਜਦੋਂ ਵੀ ਆਪਣੇ ਘਰ ਜਾਂਦਾ ਹੈ, ਘਰ ਉਹਨੂੰ ਅਪਵਿੱਤਰ ਜਿਹਾ ਲਗਦਾ ਹੈ। ਜਿਵੇਂ ਇਹ ਕੋਈ ਪਰਿਵਾਰਕ ਘਰ ਨਾ ਹੋ ਕੇ ਚਾਚੀ ਦੇ ਵਿਭਚਾਰ ਦਾ ਕੋਠਾ ਹੋਵੇ। ਇਸ ਘਰ ਵਿਚੋਂ ਚਾਚੀ ਦੇ ਵਿਭਚਾਰ ਦੀ ਬੋਅ ਮਾਰਦੀ ਹੈ। ਭੇਡਾਂ ਦੇ ਵਾੜੇ ਜਿਹੀ ਬੋਅ । ਕੀ ਅਸਰ ਪੈ ਰਿਹਾ ਹੋਵੇਗਾ, ਵਿਚਾਰੀ ਓਸ ਭੀਖੀ-ਵਾਲੀ ਕੰਨਿਆ ਉੱਤੇ? ਜਿਵੇਂ ਉਹਨਾਂ ਦੋਵਾਂ ਭਰਾਵਾਂ ਨੂੰ ਚਾਂਚੀ ਦੇ ਕਾਰਿਆਂ ਦਾ ਪਤਾ ਹੈ, ਇਵੇਂ ਮੀਤੋ ਨੂੰ ਵੀ ਪਤਾ ਲੱਗ ਰਿਹਾ ਹੋਵੇਗਾ ਕਿ ਭੂਆ ਜਲਕੁਰ ਕਿੰਨੀ ਕਾਰਿਆਂ-ਹੱਥੀ ਹੈ।

 

ਚਾਚੀ ਨੂੰ ਚਾਚੇ ਦੀ ਉਮਰ-ਕੈਦ ਦਾ ਕੋਈ ਹੰਦੇਸਾ ਨਹੀਂ । ਉਹਦੀ ਤਾਂ ਸਗੋਂ ਖੁੱਲ੍ਹ-ਖੇਡ ਹੋ ਗਈ। ਹੁਣ ਦੋ-ਦੋ ਖਸਮ ਹੰਢਾਉਂਦੀ ਹੈ। ਚਾਚੇ ਦੀ ਟੋਕਾ-ਟਾਕੀ ਮੁੱਕ ਗਈ। ਵਿਹੜਾ ਮੋਕਲਾ ਹੋ ਗਿਆ, ਨਹੀਂ ਤਾਂ ਚਾਚਾ ਸਾਰਾ ਦਿਨ ਘਰ ਵਿਚ ਚਿੜਚਿੜ ਕਰਦਾ ਰਹਿੰਦਾ ਸੀ। ਨੱਕ ਵਿਚੋਂ ਨੂੰਹੇਂ ਕਢਦਾ। ਹੋਰ ਨਹੀਂ ਤਾਂ ਪਸ਼ੂਆਂ ਵਿਚ ਦੀ ਗਾਲਾਂ ਕੱਢੀ ਜਾਂਦਾ। ਚਾਚੀ ਨੇ ਜਿਹੜਾ ਪੈਸਾ ਚਾਚੇ ਦੇ ਮੁੱਕਦਮੇ ਉੱਤੇ ਲਾਇਆ, ਦੋ ਕਿੱਲੇ ਜ਼ਮੀਨ ਵੀ ਗਹਿਣੇ ਧਰ ਦਿੱਤੀ, ਇਹ ਸਭ ਲੋਕਾਚਾਰੀ ਕੀਤਾ। ਏਸ ਕਰ ਕੇ ਵੀ ਕੀਤਾ ਕਿ ਕਿਤੇ ਚਾਚੇ ਨੂੰ ਫਾਂਸੀ ਨਾ ਹੋ ਜਾਵੇ! ਉਮਰ-ਕੈਦ ਦਾ ਉਹਨੂੰ ਕੋਈ ਫ਼ਿਕਰ ਨਹੀਂ ਹੈ। ਉਮਰ-ਕੈਦ ਤਾ ਐਵੇਂ ਨਾਂ ਹੈ, ਅਸਲ ਕੈਦ ਚੌਦਾਂ ਸਾਲ ਮਸਾਂ ਹੁੰਦੀ ਹੈ। ਉਹਦੇ ਵਿਚ ਵੀ ਕਟੌਤੀ ਹੁੰਦੀ ਰਹਿੰਦੀ ਹੈ। ਚਾਚਾ ਤਾਂ ਆਇਆ ਲੈ। ਸੱਤ- ਅੱਠ ਸਾਲ ਬਾਕੀ ਨੇ। :

 

ਚਾਚੀਂ ਨਾਲ ਕੀ ਚਾਚਾ ਖ਼ੈਰ ਗੁਜ਼ਾਰਦਾ ਹੁੰਦਾ। ਉਹ ਉਹਨਾਂ ਦੋਵਾਂ ਭਰਾਵਾਂ ਨੂੰ ਹੀ ਨਹੀਂ ਕੁੱਟਦਾ- ਮਾਰਦਾ ਸੀ, ਚਾਚੀ ਨੂੰ ਵੀ ਕਦੇ-ਕਦੇ ਡੁਲਕ ਦਿੰਦਾ। ਮਾੜੀ ਜਿਹੀ ਗੱਲ ਉੱਤੇ ਗੁੱਸੇ ਹੁੰਦਾ ਤੇ ਚਾਚੀ ਨੂੰ ਧੋਹ-ਥੇਹ ਕੁੱਟ ਸੁੱਟਦਾ। ਚਾਚੀ ਬੂਹ-ਦੁਹਾਈ ਨਹੀਂ ਪਾਉਂਦੀ ਸੀ। ਕੁੱਟ ਖਾ ਕੇ ਚੁੱਪ ਕਰ ਜਾਂਦੀ ਤੇ ਓਵੇਂ- ਜਿਵੇਂ ਘਰ ਦੇ ਕੰਮ-ਧੰਦੇ ਕਰਨ ਲਗਦੀ। ਚਾਚੀ ਦਾ ਅਜੀਬ ਕਿਰਦਾਰ ਹੈ। ਚਾਚੇ ਦੀ ਕੁੱਟ ਦਾ ਜ਼ਹਿਰ ਉਹ ਬਾਪੂ ਨਾਲ ਓਹਲਾ ਭੋਗ ਕੇ ਉਤਾਰ ਲੈਂਦੀ। ਇਹ ਚਾਚੀ ਦਾ ਅਜੀਬ ਢੰਗ ਸੀ ਬਦਲਾ ਲੈਣ ਦਾ । ਹੁਣ ਵੀ ਸ਼ਾਇਦ ਉਹ ਸੰਤੋਖ ਚਮਿਆਰ ਤੇ ਫਤਿਹ ਸ੍ਵੈ ਬਾਈ ਨੂੰ ਭੋਗ ਕੇ ਚਾਚੇ ਤੋਂ ਬਦਲਾ ਹੀ ਲੈ ਰਹੀ ਹੋਵੇ। ਚਾਚਾ ਵੀ ਕੀ ਸੀ, ਉਹਦਾ ਗੁੱਸਾ ਦੁੱਧ ਦਾ ਉਬਾਲ ਹੁੰਦਾ। ਚੰਦਰੇ ਦੇ ਮਨ ਵਿਚ ਪਤਾ ਨਹੀ ਕਿਹੜੀ ਕੁੜੱਤਣ ਦੇ ਬੀਅ ਬੀਜੇ ਗਏ ਸਨ। ਉਹ ਇਕ ਵਾਰ ਤਾਂ ਅੱਗ ਭਬੂਕਾ ਹੋ ਉੱਠਦਾ, ਫੇਰ ਓਹੀ ਸ਼ਾਂਤ ਦਾ ਸ਼ਾਂਤ। ਠਰੇ ਪਾਣੀਆਂ ਵਾਂਗ ਚੁੱਪ ਛਾ ਜਾਂਦੀ ਉਹਦੀ ਦੇਹ ਉੱਤੇ। ਸੰਤੇ ਦਾ ਕਤਲ ਕਰ ਕੇ ਹੁਣ ਜੇਲ੍ਹ ਵਿਚ ਠਰੇ ਪਾਣੀਆਂ ਦੀ ਜੂਨ ਭੋਗ ਰਿਹਾ ਹੈ।

 

ਰਾਮ ਸੋਚਦਾ, ਕੀ ਹੈ ਹੁਣ ਉਹਦਾ ਸਬੰਧ ਆਪਣੇ ਘਰ ਨਾਲ? ਹਮੀਰਗੜ੍ਹ ਵਿਚ ਵੀ ਉਹਦੀ ਕੀ ਹੋਂਦ ਹੈ? ਉਹ ਇਕ ਸਾਧ-ਮੁੰਡੇ ਨਾਲੋਂ ਵੱਧ ਕੁਝ ਵੀ ਨਹੀਂ। ਅਜਿਹੇ ਸਾਧ-ਮੁੰਡੇ ਪਿੰਡ ਵਿਚ ਨਿੱਤ ਆਉਂਦੇ- ਜਾਂਦੇ ਰਹਿੰਦੇ ਨੇ-ਮੰਗਦੇ-ਖਾਂਦੇ ਤੇ ਗਲੀਆਂ ਦੀ ਧੂੜ ਫਕਦੇ। ਬੁੜ੍ਹੀਆਂ ਦੇ ਕੁਫਰ ਸੁਣਦੇ ਤੇ ਅਣਮਨੁੱਖੀ ਜਿਹਾ ਵਿਵਹਾਰ ਹੰਢਾਉਂਦੇ। ਬਾਬਾ ਪਿਰਥੀ ਦਾਸ ਦੇ ਡੇਰੇ ਵਿਚ ਵੀ ਕੀ ਰੱਖਿਆ ਪਿਆ ਹੈ ਉਹਦੇ ਲਈ? ਅੰਨ੍ਹੀ ਸੇਵਾ ਤੋਂ ਵੱਧ ਕੁਝ ਨਹੀਂ ਹੈ। ਚਿੱਭੜਦਾਸ ਦਾ ਮੋਹ ਇਕ ਮੁਲੰਮਾ ਹੈ। ਕਦੇ ਵੀ ਇਹ ਮੁਲੰਮਾ ਉੱਤਰ ਜਾਵੇਗਾ।

 

ਬਸ਼ੰਭਰ ਮੁਨੀ ਇਕ ਰਮਤਾ ਸਾਧੂ ਸੀ । ਬਹੁਤਾ ਕਰ ਕੇ ਉਹ ਹਰਦੁਆਰ ਰਹਿੰਦਾ। ਹਰਦੁਆਰ ਜਾ ਕੇ ਵੀ ਉਹ ਇਕ ਡੇਰੇ ਵਿਚ ਨਹੀਂ ਟਿਕਦਾ ਸੀ। ਜਨਮ ਤੋਂ ਉਹ ਪੰਜਾਬੀ ਸੀ ਤੇ ਪੰਜਾਬ ਦੇ ਡੇਰਿਆਂ ਵਿਚ ਹੀ ਉਹ ਘੁੰਮਦਾ ਫਿਰਦਾ। ਹਿੰਦੀ-ਸੰਸਕ੍ਰਿਤ ਗ੍ਰੰਥਾਂ ਦਾ ਗਿਆਤਾ ਸੀ। ਜੀਵਨ ਦਾ ਡੂੰਘਾ ਅਨੁਭਵ ਸੀ ਉਹਨੂੰ। ਉਹਦੀ ਆਪਣੀ ਭਾਸ਼ਾ ਵਿਚ ਪੰਜਾਬੀ ਰਲੀ-ਮਿਲੀ ਹਿੰਦੀ ਹੁੰਦੀ। ਉਹ ਗੁਰਮੁਖੀ ਲਿਪੀ ਵਿਚ ਛਪੀਆਂ ਰਚਨਾਵਾਂ ਵੀ ਪੜ੍ਹ ਲੈਂਦਾ। ਪਤਾ ਨਹੀਂ ਉਹ ਕਿੱਥੇ-ਕਿੱਥੇ ਪੜ੍ਹਿਆ ਸੀ। ਕਿਹੜੇ ਪਿੰਡ ਦਾ ਸੀ ਜਾਂ ਕਿਹੜੇ ਸ਼ਹਿਰ ਦਾ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਨਾ ਉਹ ਆਪ ਦਸਦਾ। ਕੋਈ ਪੁੱਛਦਾ ਤਾਂ ਗੋਲ-ਮੋਲ ਜਵਾਬ ਦਿੰਦਾ। ਕੋਈ ਆਖਦਾ, ”ਜਨਮ-ਸਥਾਨ ਕਿੱਥੋਂ ਦਾ ਐ, ਮਹਾਰਾਜ?” ਮਹਾਰਾਜ?” COM

 

”ਸਾਰੀ ਧਰਤੀ ਅਪਨੀ ਮਾਂ ਹੈ”, ਉਹਦਾ ਜਵਾਬ ਹੁੰਦਾ।

 

”ਕਿਹੜੀ ਜਾਤੀ ਵਿਚ ਜਨਮ ਹੋਇਆ ਸੀ, ਧਰਮ ਕਿਹੜੈ?”

 

“ਮਨੁੱਸ਼-ਜਾਤੀ ਕੇ ਵਿਚ ਜਨਮ ਹੂਆ ਔਰ ਧਰਮ ਮਾਨਵ-ਧਰਮ ਹੈ ਅਪਨਾ।” ਉਪਦੇਸ਼ ਦੇਣ ਲਗਦਾ-”ਸਭੀ ਲੋਕ ਓਸ ਪਰਮਾਤਮਾ ਕੀ ਜਾਤੀ ਹੈ ਔਰ ਹਮਾਰਾ ਸਭੀ ਕਾ ਧਰਮ ਏਕ ਹੈ। ਧਰਮ ਏਕ ਸ਼ਕਤੀ ਦਾ ਨਾਮ ਹੈ। ਇਹ ਸ਼ਕਤੀ ਮਨੁੱਸ਼ਯ ਕੇ ਲੀਏ ਪਵਿੱਤਰ (ਸੱਤਿਅਮ) ਭੈਅ ਸੇ ਮੁਕਤੀ ਦਿਲਾਨੇਂ ਵਾਲੀ (ਸ਼ਿਵਮ) ਔਰ ਸੁੰਦਰਤਾ ਪ੍ਰਦਾਨ ਕਰਨੇ ਯੋਗਯ ਹੈ (ਸੁੰਦਰਮ) ਦੂਸਰੇ ਸ਼ਬਦੋਂ ਮੇਂ ਮਨੁੱਸ਼ਯ ਕੋ ਅੰਧਕਾਰ ਸੇ ਨਿਕਾਲ ਕੇ ਉਜਾਲੇ ਔਰ ਗਿਆਨ ਕੀ ਓਰ ਲੇ ਜਾਨੇ ਵਾਲੀ ਸ਼ਕਤੀ ਕਾ ਨਾਮ ਹੈ ਧਰਮ ਓਮ ਸਤਿਅਮ, ਸ਼ਿਵਮ, ਸੁੰਦਰਮ।”

 

ਬਿਸ਼ੰਭਰ ਮੁਨੀ ਹਮੀਰਗੜ੍ਹ ਵੀ ਗੇੜਾ ਮਾਰਦਾ। ਕਈ ਕਈ ਘੰਟੇ ਉਹ ਚਿੱਭੜਦਾਸ ਨਾਲ ਗਿਆਨ- ਗੋਸ਼ਟ ਦੀਆਂ ਗੱਲਾਂ ਕਰਦਾ ਰਹਿੰਦਾ। ਉਹਨੂੰ ਕੋਈ ਲੋਭ-ਲਾਲਚ ਨਹੀਂ ਸੀ। ਰਾਮ ਉਹਦੀ ਬਹੁਤ ਸੇਵਾ ਕਰਦਾ। ਉਹਨੂੰ ਚੰਗਾ ਖਾਣ-ਪੀਣ ਨੂੰ ਦਿੰਦਾ। ਰਾਤ ਨੂੰ ਉਹਦੀਆਂ ਲੱਤਾਂ ਘੁੱਟ ਦਿੰਦਾ। ਪਿੱਠ ਦੱਬ ਦਿੰਦਾ। ਸਰਦੀ ਹੁੰਦੀ ਤਾਂ ਨ੍ਹਾਉਣ ਨੂੰ ਗਰਮ ਪਾਣੀ ਕਰ ਕੇ ਦਿੰਦਾ। ਹਾੜ੍ਹ ਹੁੰਦਾ ਤਾਂ ਨਲਕੇ ਤੋਂ ਪਾਣੀ ਦੀਆਂ ਬਾਲਟੀਆਂ ਭਰ ਦਿੰਦਾ। ਉਹਦੇ ਕੱਪੜੇ ਵੀ ਧੋ ਦਿੰਦਾ ਸੀ। ਬਿਸ਼ੰਭਰ ਮੁਨੀ ਰਾਮ ਨੂੰ ਅਸੀਸ਼ਾਂ ਦਿੰਦਾ। ਉਹਦੇ ਚੰਗੇ ਭਵਿੱਖ ਲਈ ਉਹਨੂੰ ਗਿਆਨ ਦੀਆਂ ਗੱਲਾਂ ਦਸਦਾ। ਜਦੋਂ ਉਹ ਡੇਰੇ ਵਿਚੋਂ ਜਾਣ ਲਗਦਾ ਤਾਂ ਚਿੱਭੜਦਾਸ ਉਹਨੂੰ ਕੋਈ ਨਾ ਕੋਈ ਵਸਤਰ ਜ਼ਰੂਰ ਦਿੰਦਾ। ਚੋਲੇ ਦਾ ਭਗਵਾਂ ਕੱਪੜਾ, ਕਦੇ ਕੰਬਲ, ਜੁੱਤੀ ਲੈ ਦਿੰਦਾ। ਕੁਝ ਪੈਸੇ ਵੀ ਦਿੰਦਾ। ਹਰ ਆਏ-ਗਏ ਸਾਧੂ ਨਾਲ ਚਿੱਭੜਦਾਸ ਏਦਾਂ ਦਾ ਹੀ ਸਦਨ ਵਿਵਹਾਰ ਕਰਦਾ ਸੀ। ਰਾਮ ਨਾਲ ਬਿਸ਼ੰਭਰ ਮੁਨੀ ਅੱਡ ਬਹਿ ਕੇ ਵੀ ਗੱਲਾਂ ਕਰਦਾ। ਇਸ ਵਾਰ ਜਦੋਂ ਉਹ ਆਇਆ ਤਾਂ ਉਹਨੇ ਦੇਖਿਆ, ਰਾਮਦਾਸ ਦੀਆਂ ਅੱਖਾਂ ਵਿਚ ਉਹ ਚਮਕ ਨਹੀਂ ਰਹੀ। ਚਿਹਰੇ ਉੱਤੇ ਉਦਾਸੀ ਦੇ ਚਿੰਨ੍ਹ ਹਨ। ਉਹਦੀ ਬੋਲ-ਚਾਲ ਢਿੱਲੀ ਹੈ। ਉਹ ਪਹਿਲਾਂ ਵਾਂਗ ਫੁਰਤੀ ਨਾਲ ਤੁਰਦਾ-ਫਿਰਦਾ ਨਹੀਂ। ਪੁੱਛਿਆ ਤਾਂ ਰਾਮ ਨੇ ਜਵਾਬ ਦਿੱਤਾ, ”ਬੱਸ ਊਈ ਜੀ, ਚਿੱਤ ਕੁੱਛ ਖਰਾਬ ਰਹਿੰਦੈ?”

 

”ਕਿਉਂ ਬਈ, ਕਿਉਂ ਖਰਾਬ ਰਹਿੰਦੈ ਤੇਰਾ ਚਿੱਤ? ਕਯਾ ਹੋ ਗਿਆ ਤੇਰੇ ਚਿੱਤ ਕੋ?” ਬਿਸ਼ੰਭਰ ਮੁਨੀ ਨੇ ਖੋਜ ਕੀਤੀ।

 

”ਮਨ ਉੱਖੜਿਆ-ਉੱਖੜਿਆ ਲਗਦੈ ਜਾਣੀਦੀ। ਕਿਧਰੇ ਵੀ ਦਿਲ ਨ੍ਹੀ ਖੜ੍ਹਦਾ। ਨਾ ਪਿੰਡ ਚੰਗਾ ਲਗਦੈ, ਨਾ ਡੇਰਾ। ਜੀਅ ਕਰਦੈ, ਕਿਧਰੇ ਭੱਜ ਜਾਮਾਂ।”

 

“ਕਹਾਂ ਜਾਵੇਗਾ ਬਾਈ, ਮਨ ਕੀ ਤੋਂ ਯਹੀ ਸਥਿਤੀ ਰਹੇਗੀ। ਕਹੀਂ ਵੀ ਜਾਓ, ਮਨ ਤੋਂ ਸਾਥ ਰਹੇਗਾ।’

 

ਰਾਮ ਹੋਰ ਬਹੁਤਾ ਸਮਝਾ ਨਹੀਂ ਸਕਦਾ ਸੀ। ਉਹਨੇ ਜੋ ਕਹਿਣਾ ਸੀ, ਕਹਿ ਦਿੱਤਾ। ਬਿਸ਼ੰਭਰ ਮੁਨੀ ਫੇਰ ਬੋਲਿਆ, ”ਕਈ ਵਾਰ ਐਸਾ ਵੀ ‘ਹੋਤਾ ਹੈ ਕਿ ਮਨ ਸਥਾਨ-ਪਰੀਵਰਤਨ ਕਰਨੇ ਸੇ ਬਦਲ ਜਾਤਾ ਹੈ। ਜੈਸੇ ਜਲ ਏਕ ਹੀ ਜਗਹ ਪਰ ਖੜ੍ਹਾ ਰਹੇ ਤੋ ਉਸ ਮੇਂ ਸੇ ਦੁਰਗੰਧ ਉਠਨੇ ਲਗਦੀ ਹੈ। ਪਾਨੀ ਤੋ ਗੜੀ ਮੇਂ ਰਹਿਨਾ ਚਾਹੀਏ, ਤਭੀ ਸਾਫ-ਸੁਥਰਾ ਰਹੇਗਾ। ਐਸੇ ਹੀ ਮਨੁੱਸ਼ਯ ਕੋ ਗਤੀ ਮੇਂ ਰਹਿਨਾ ਚਾਹੀਏ। ਇਹ ਗਤੀ ਸਥਾਨ ਬਦਲ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਐਸਾ ਵੀ ਹੋਤਾ ਹੈ ਕਿ ਏਕ ਸਥਾਨ ਪਰ ਰਹਿ ਕਰ ਵੀ ਮਨ ਕੋ ਗਤੀ ਮੇਂ ਰੱਖਿਆ ਜਾ ਸਕਦਾ ਹੈ।’ ਫੇਰ ਬਿਸ਼ੰਭਰ ਮੁਨੀ ਨੇ ਸਿੱਧਾ ਸਵਾਲ ਕੀਤਾ, ”ਤੁਮ ਮੇਰੀ ਏਕ ਬਾਤ ਮਾਨੋਗੇ ਰਾਮਦਾਸ?”

 

”‘ਹਾਂ ਦੱਸੋ ਜੀ। ਮੰਨਣ ਵਾਲੀ ਹੋਈ ਤਾਂ ਕਿਉਂ ਨ੍ਹੀ ਮੰਨੂੰਗਾ।”

 

“ਤੂੰ ਸਥਾਨ ਬਦਲੀ ਕਰ ਜਾ।”

 

”ਕਿਮੇਂ ਜੀ, ਮੈਂ ਸਮਝਿਆ ਨ੍ਹੀ।’

 

“ਚੱਲ, ਤੈਨੂੰ ਕਿਧਰੇ ਹੋਰ ਛੋੜ ਆ

 

KCLUB.COM

 

ਰਾਮਦਾਸ ਸੋਚਾਂ ਵਿਚ ਪੈ ਗਿਆ। ਅਗਲੇ ਦਿਨ ਚਿੱਭੜਦਾਸ ਤੋਂ ਚੋਰੀਓਂ ਉਹਨਾਂ ਨੇ ਪਤਾ ਨਹੀਂ ਕੀ ਗਿੱਟਮਿੱਟ ਕੀਤੀ। ਦਰੀ ਦੇ ਤਣੀਆਂ ਵਾਲੇ ਝੋਲੇ ਵਿਚ ਦੋ-ਚਾਰ ਕੱਪੜੇ ਪਾ ਕੇ ਰਾਮਦਾਸ ਬਿਸ਼ੰਭਰ ਮੁਨੀ ਨਾਂਲ ਜਾਣ ਨੂੰ ਤਿਆਰ ਹੋ ਗਿਆ। ਚਿੱਭੜਦਾਸ ਨਾਲ ਐਨੀ ਹੀ ਗੱਲ ਕੀਤੀ, “ਮਹਾਂਰਾਜ ਜੀ, ਮੈਂ ਮੁਨੀ ਜੀ ਨਾਲ ਹਰਿਦੁਆਰ ਜਾਣੈ। ਲੱਗ ਜਾਣਗੇ ਕੁੱਛ ਦਿਨ।”

 

ਰਾਮਦਾਸ ਦੀ ਇਹ ਗੱਲ ਸੁਣਕੇ ਚਿੱਭੜਦਾਸ ਬਹੁਤ ਹੈਰਾਨ ਹੋਇਆ। ਹੈਂ, ਇਹ ਕੀ? ਰਾਮਦਾਸ ਤਾਂ ਕਦੇ ਕਿਧਰੇ ਹਮੀਰਗੜ੍ਹ ਦੀ ਜੂਹ ਵਿਚੋਂ ਬਾਹਰ ਨਹੀਂ ਗਿਆ ਸੀ। ਬਠਿੰਡੇ ਆਪਣੇ ਚਾਚੇ ਦੇ ਕਤਲ-ਕੇਸ ਵੇਲੇ ਦੋ-ਚਾਰ ਵਾਰ ਜਾ ਆਇਆ ਸੋ ਜਾ ਆਇਆ। ਇਹ ਇਕਦਮ ਇਹਦਾ ਮਨ ਕਿਵੇਂ ਕਰ ਆਇਆ ਹਰਿਦੁਆਰ ਜਾਣ ਨੂੰ? ਉਹਨੇ ਰਾਮ ਨੂੰ ਟੋਕਿਆ-ਵਰਜਿਆ ਨਹੀਂ। ਸਗੋਂ ਹੱਸ ਕੇ ਕਿਹਾ, ”ਤੇਰੀ ਇੱਛਿਆ ਹੈ ਭਾਈ। ਅਸੀਂ ਤੈਨੂੰ ਕਿਉਂ ਰੋਕਾਂਗੇ। ਪਰ ਜਦੋਂ ਤੇਰਾ ਦਿਲ ਭਰ ਜਾਵੇ ਪ੍ਰਕਿਰਤੀ ਦੇ ਦ੍ਰਿਸ਼ਾਂ ਨਾਲ ਤਾਂ ਮੁੜ ਆਈ।” ਫੇਰ ਪ੍ਰਸ਼ਨ ਕੀਤਾ, ”ਤੈਨੂੰ ਏਥੇ ਰਹਿ ਕੇ ਕੋਈ ਕਸ਼ਟ ਤਾਂ ਨਹੀਂ ਹੋ ਰਿਹਾ?”

 

”ਨਹੀਂ, ਮਹਾਰਾਜ ਜੀ! ਮੈਂ ਤਾਂ ਬਹੁਤ ਖੁਸ਼ ਆਂ। ਅਹੀ ਹੀ ਕੋਈ ਬਾਤ ਨ੍ਹੀ ਜੀ।” ਰਾਮ ਨੇ ਝੂਠ ਬੋਲਿਆ।

 

ਚਿੱਭੜ ਦਾਸ ਨੇ ਆਪ ਉੱਠ ਕੇ ਬਿਸ਼ੰਭਰ ਮੁਨੀ ਨੂੰ ਕਿਹਾ, ‘ਮੁਨੀ ਜੀ, ਰਾਮ ਦਾਸ ਨੂੰ ਲਿਜਾ ਤਾਂ £ ਰਹੇ ਓਂ. ਸਾਡੇ ਬੱਚੇ ਨੂੰ ਵਾਪਸ ਕਦੋਂ ਦੇ ਕੇ ਜਾਉਗੇ?”

 

“ਮਹਾਰਾਜ ਜੀ, ਮੈਂ ਕਹਾਂ ਲੈ ਜਾ ਰਿਹਾਂ ਇਸੇ, ਯਹ ਸਵੈਮ ਜਾ ਰਹਾ ਹੈ ਮੇਰੇ ਸਾਥ, ਅਪਨੀ ਮਰਜੀ ਸੇ। ਅਪਨੀ ਮਰਜੀ ਸੇ ਲੌਟੇਗਾ। ਪੂਛ ਲੋ ਇਸੇ।’ ਉਹ ਆਪਣੇ ਜ਼ਿੰਮੇ ਕੁਝ ਵੀ ਨਹੀਂ ਲੈਣਾ ਚਾਹੁੰਦਾ ਸੀ।

 

”ਚੱਲੋ ਖੈਰ, ਅੱਛਾ ਪੁੱਤਰਾ।” ਚਿੱਭੜ ਦਾਸ ਨੇ ਰਾਮ ਦੇ ਮੋਢੇ ਉੱਤੇ ਹੱਥ ਧਰਿਆ। ਉਹਨੂੰ ਕੁਝ ਰੁਪਏ ਫੜਾਏ। ਕਿਹਾ, “ਇਹ ਲੈ ਜਾ। ਤੈਨੂੰ ਚਾਹੀਦੇ ਹੋਣਗੇ। ਹੋਰ ਦੱਸ ਹੋਰ ਦੇਵਾਂ?”

 

ਰਾਮ ਹੋਰ ਉਦਾਸ ਹੋ ਗਿਆ। ਅੱਖਾਂ ਭਰ ਲਈਆਂ। ਮੂੰਹ ਦੂਜੇ ਪਾਸੇ ਕਰ ਲਿਆ ਚਿੱਭੜ ਦਾਸ ਨੇ ਇਸ ਵਾਰ ਉਹਦੇ ਚਿਹਰੇ ਵੱਲ ਦੇਖੇ ਬਗੈਰ ਉਹਦਾ ਮੋਢਾ ਥਾਪੜਿਆ।

 

ਉਹ ਕਈ ਦਿਨ ਹਰਿਦੁਆਰ ਰਹੇ। ਉਥੋਂ ਰਿਸ਼ੀ ਕੇਸ਼ ਚਲੇ ਗਏ। ਰਾਮ ਨੂੰ ਨਵੇਂ ਤੋਂ ਨਵੇਂ ਅਨੁਭਵ ਹੋ ਰਹੇ ਸਨ। ਉਹ ਇਸ ਭਰੇ-ਭਰੇ ਸੰਸਾਰ ਵਿਚ ਆਪਣਾ ਸਥਾਨ ਲੱਭ ਰਿਹਾ ਸੀ। ਕਦੇ ਕਦੇ ਇਹ ਵੀ ਲਗਦਾ ਕਿ ਇਹ ਸੰਸਾਰ ਉਹਦਾ ਸੰਸਾਰ ਬਿਲਕੁਲ ਨਹੀਂ ਹੈ। ਸਾਰੇ ਸਾਧੂ-ਸੰਤ ਇਕ ਭਟਕਣ ਦੇ ਵੇਗ ਵਿਚ ਕਮਲੇ ਹੋਏ ਤੁਰੇ ਫਿਰਦੇ ਹਨ। ਕਿਸੇ ਨੂੰ ਕਿਸੇ ਦੀ ਕੋਈ ਸਮਝ ਨਹੀਂ ਸੀ। ਕਿਸੇ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਸੀ। ਬਹੁਤਿਆਂ ਨੂੰ ਆਪਣੀ ਸਮਝ ਤੇ ਪ੍ਰਵਾਹ ਵੀ ਨਹੀਂ। ਲੋਕ ਜਿਵੇਂ ਪਛੁਤਾਵਿਆਂ ਦੀ ਜੂਨ ਭੋਗ ਰਹੇ ਹੋਣ।

 

ਬਿਸ਼ੰਭਰ ਮੁਨੀ ਨੇ ਇਕ ਦਿਨ ਉਹਨੂੰ ਆਖਿਆ, ‘ਚਲੇ, ਪੰਜਾਬ ਚਲਤੇ ਹੈਂ। ਪਿੰਡਾਂ ਮੇਂ ਤੁਰੇ- ਫਿਰੇਂਗੇ। ਯਹਾਂ ਪਰ ਤੋਂ ਅਬ ਮੇਰਾ ਵੀ ਜੀਅ ਭਰ ਗਿਆ ਹੈ।”

 

ਹਰਿਦੁਆਰ ਤੋਂ ਬੱਸ ਚੜ੍ਹਕੇ ਉਹ ਸਹਾਰਨਪੁਰ ਆ ਉੱਤਰੇ। ਦੋ ਦਿਨ ਸਹਾਰਨਪੁਰ ਹੀ ਇਕ ਡੇਰੇ ਵਿਚ ਟਿਕੇ ਰਹੇ। ਉਥੋਂ ਫੇਰ ਅੰਬਾਲੇ ਆ ਗਏ। ਕੋਈ ਕਾਹਲ ਨਹੀਂ ਸੀ ਕਿਧਰੇ ਜਾਣ ਦੀ, ਕੋਈ ਚਿੰਤਾ ਨਹੀਂ ਸੀ ਕਿਸੇ ਗੱਲ ਦੀ। ਅੰਬਾਲੇ ਤੋਂ ਗੱਡੀ ਚੜ੍ਹੇ ਤੇ ਪਟਿਆਲੇ ਆ ਗਏ। ਪਟਿਆਲੇ ਇਮਲੀ ਵਾਲੇ ਡੇਰੇ ਵਿਚ ਕਈ ਦਿਨ ਰਹੇ। ਓਥੋਂ ਫੇਰ ਕਈ ਡੇਰਿਆਂ ਵਿਚ ਹੁੰਦੇ-ਹੁੰਦੇ ਬਰਨਾਲੇ ਆ ਪਹੁੰਚੇ। ਬਰਨਾਲੇ ਦੇ ਏਧਰ-ਓਧਰ ਪਿੰਡਾਂ ਵਿਚ ਕਈ ਡੇਰੇ ਸਨ। ਉਹ ਇਕ-ਇਕ ਰਾਤ ਸਭ ਥਾਂ ਗਏ। ਰੋਡੂ ਸ਼ਾਹ ਮੰਡੀ ਕੋਲ ਨਵੇਂ ਬਣੇ ਡੇਰੇ ਦੀ ਟੋਹ ਲੱਗੀ। ਇਕ ਦਿਨ ਉਹ ਓਥੇ ਨੂੰ ਤੁਰ ਪਏ। ਇਸ ਡੇਰੇ ਦਾ ਨਾਂ ਸੀ, ‘ਦੁੱਲੇ ਦੀ ਢਾਬ’।

 

16

 

SIKHBOOKCLUB.COM

 

ਬਿਸ਼ੰਭਰ ਮੁਨੀ ਰਾਮਦਾਸ ਨੂੰ ਦੁੱਲੇ ਦੀ ਢਾਬ ਛੱਡ ਕੇ ਅਗਾਂਹ ਕਿਧਰੇ ਰਮਤਾ ਹੋ ਗਿਆ। ਰਾਮ ਦਾਸ ਨੇ ਖੁਦ ਹੀ ਆਖ ਦਿੱਤਾ ਸੀ, ‘‘ਮੁਨੀ ਜੀ, ਮੈਂ ਥੱਕ ਗਿਆਂ। ਹੁਣ ਏਥੇ ਈ ਟਿਕੂੰਗਾ।’’

 

ਰਾਮਦਾਸ ਨੇ ਬਾਬਾ ਦੁੱਲੇ ਦੀ ਬੇਅੰਤ ਸੇਵਾ ਕੀਤੀ। ਉਹ ਬਹੁਤ ਬੁੱਢਾ ਹੋ ਗਿਆ ਸੀ। ਐਨੀ ਹਿੰਮਤ ਵੀ ਨਹੀਂ ਸੀ ਕਿ ਖੜ੍ਹਾ ਹੋ ਕੇ ਢੋਲ ਵਜਾ ਸਕੇ। ਅਖ਼ੀਰ ਬਾਬਾ ਪਰਲੋਕ ਸਿਧਾਰ ਗਿਆ। ਓਥੇ ਹੀ ਡੇਰੇ ਵਿਚ ਉਹਦਾ ਦਾਹ-ਸੰਸਕਾਰ ਕੀਤਾ ਗਿਆ। ਦਾਹ-ਸੰਸਕਾਰ ਵਾਲੇ ਥਾਂ ਉਹਦੀ ਸਮਾਧ ਬਣਾ ਦਿੱਤੀ ਗਈ। ਸਮਾਧ ਉੱਤੇ ਕੁਟੀਆ ਵੀ ਪਾਈ ਗਈ-ਥੱਲਿਓਂ ਉੱਚਾ ਚੌਂਤਰਾ ਬੰਨ੍ਹਕੇ। ਹੁਣ ਦੋਵੇਂ ਪਿੰਡਾਂ ਵਲੋਂ ਬਾਬੇ ਦੁੱਲੇ ਦੀ ਮੰਨਤਾ ਹੁੰਦੀ। ਸੁੱਖਾਂ ਸੁੱਖੀਆਂ ਜਾਂਦੀਆਂ। ਮੰਗਲਵਾਰ ਵਾਲੇ ਦਿਨ ਬੁੜ੍ਹੀਆਂ ਮੰਨੀ ਵੰਡ ਕੇ ਜਾਂਦੀਆਂ।

 

ਰਾਮਦਾਸ ਖੁਦ ਤੜਕੇ ਦੁੱਧ ਦੇ ਗਜੇ ਨੂੰ ਨਹੀਂ ਜਾਂਦਾ ਸੀ। ਟਿੱਬੇ ਧੰਨੇ ਬੁੜ੍ਹੇ ਨੂੰ ਭੇਜਦਾ ਤੇ ਥੰਮ੍ਹਣ ਵਾਲੇ ਇਕ ਨਵਾਂ ਸੇਵਕ ਸੁੱਖੂ ਜਾਂਦਾ। ਮੰਨੀਆਂ ਡੇਰੇ ਵਿਚ ਪਕਦੀਆਂ।

 

ਰਾਮਦਾਸ ਨੂੰ ਹਮੀਰਗੜ੍ਹ ਵਾਲਾ ਬਾਬਾ ਪਿਰਥੀ ਦਾਸ ਦਾ ਡੇਰਾ ਯਾਦ ਆਉਂਦਾ। ਓਥੋਂ ਤੇ ਏਥੇ ਵਿਚ ਹੁਣ ਕੋਈ ਫਰਕ ਨਹੀਂ ਰਹਿ ਗਿਆ ਸੀ। ਸਭ ਓਵੇਂ ਚੱਲ ਰਿਹਾ ਸੀ, ਜਿਵੇਂ ਹਮੀਰਗੜ੍ਹ ਹੁੰਦਾ। ਫਰਕ ਐਨਾ ਸੀ ਕਿ ਹਮੀਰਗੜ੍ਹ ਵਾਲੇ ਡੇਰੇ ਦਾ ਮਾਲਕ ਬਾਬਾ ਚਿੱਭੜ ਦਾਸ ਸੀ ਤੇ ਦੁੱਲੇ ਦੀ ਢਾਬ ਦਾ ਮਾਲਕ ਹੁਣ ਉਹ ਆਪ ਸੀ। ਰਾਮਦਾਸ ਦੀ ਮਹਿਮਾ ਚਾਰ-ਚੁਫੇਰੇ ਪਿੰਡਾਂ ਵਿਚ ਖਿੰਡ ਰਹੀ ਸੀ । ਚੰਗੇ-ਚੰਗੇ ਲੋਕ ਓਥੇ ਆਉਣ ਲੱਗੇ। ਉਹਦਾ ਸੁਭਾਓ ਬੜਾ ਹੀ ਨਿੱਘਾ ਤੇ ਮਿਲਾਪੜਾ ਸੀ। ਮਿੱਠਾ-ਮਿੱਠਾ ਬੋਲਦਾ ਤੇ ਹੌਲੀ ਹੌਲੀ ਗੱਲ ਕਰਦਾ। ਨਾ ਉਹ ਉੱਚਾ ਬੋਲਦਾ ਤੇ ਨਾ ਉਹਦੀ ਆਵਾਜ਼ ਵਿਚ ਤਲਖ਼ੀ ਜਾਂ ਕਾਹਲ ਹੁੰਦੀ। ਉਮਰ ਵਿਚ ਚਾਹੇ ਛੋਟਾ ਸੀ, ਹਾਲੇ ਤੀਹਾਂ ਦਾ ਮਸਾਂ ਹੋਵੇਗਾ, ਪਰ ਵੱਡੀ ਉਮਰ ਦੇ ਬੰਦਿਆਂ ਨੂੰ ਉਪਦੇਸ਼ ਦਿੰਦਾ। ਉਹਦੇ ਉਪਦੇਸ਼ਾਂ :

 

ਵਿਚ ਆਪਣਾ ਕੋਈ ਲਾਲਚ ਨਾ ਹੁੰਦਾ। ਉਹ ਅਗਲੇ ਦੇ ਨਿੱਜੀ ਲਾਭ ਤੇ ਉਹਦੇ ਪਰਿਵਾਰਕ ਸੁੱਖ ਦੀਆਂ ਗੱਲਾਂ ਕਰਦਾ। ਜੋ ਉਹ ਕਹਿੰਦਾ ਤੇ ਅਗਲਾ ਮੰਨ ਲੈਂਦਾ, ਉਹਦਾ ਬੇੜਾਂ ਪਾਰ ਹੋ ਜਾਂਦਾ । ਮੰਡੀ ਰੋਡੂ ਸ਼ਾਹ ਦੇ ਧਨਾਢ ਸੇਠ ਉਹਦੇ ਡੇਰੇ ਆਉਣ ਲੱਗੇ। ਥੰਮ੍ਹਣ ਵਾਲਾ ਪਿੰਡ ਤੇ ਟਿੱਬਾ ਸਾਰਾ ਹੀ ਆਉਂਦਾ। ਦੋਵੇਂ ਪਿੰਡਾਂ ਦੇ ਲੋਕ ਐਵੇਂ ਆ ਕੇ ਵੀ ਓਥੇ ਬੈਠੇ ਰਹਿੰਦੇ। ਲੰਗਰ ਆਮ ਚਲਦਾ ਸੀ। ਚਾਹ ਦੇ ਗੱਫੇ ਦਿਨ ਵਿਚ ਕਈ ਵਾਰ ਵਰਤਦੇ। ਦੁੱਲੇ ਦੀ ਢਾਬ ਨੂੰ ਲਹਿਰਾਂ-ਬਹਿਰਾਂ ਲੱਗ ਗਈਆਂ। ਜਿੱਥੇ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ, ਛੱਪਰ ਸੀ। ਛੱਪਰ ਚੁੱਕ ਕੇ ਓਥੇ ਵੀ ਦੋ ਵੱਡੇ ਕਮਰੇ ਪਾਉਣੇ ਸ਼ੁਰੂ ਕਰ ਦਿੱਤੇ। ਨੀਹਾਂ ਧਰ ਕੇ ਕੰਧਾਂ ਉਸਾਰਨ ਦੀ ਦੇਰ ਸੀ ਕਿ ਪੈਸਾ ਆਪਣੇ ਆਪ ਆਉਣ ਲੱਗਿਆ। ਜਿਹੜਾ ਵੀ ਕੋਈ ਅਮੀਰ ਆਦਮੀ ਆਉਂਦਾ, ਕੁਝ ਦੇ ਕੇ ਜਾਂਦਾ। ਸੀਮਿੰਟ ਦੀਆਂ ਬੋਰੀਆਂ, ਇੱਟਾਂ ਤੇ ਲੋਹਾ ਪਹੁੰਚਣ ਲੱਗਿਆ। ਰੋਡ ਸ਼ਾਹ ਮੰਡੀ ਦੇ ਸੇਠ ਰੀਸੋ- ਰੀਸ ਦਾਨ ਕਰਦੇ ਜਾ ਰਹੇ ਸਨ। ਦੂਰ ਸ਼ਹਿਰ ਦਾ ਇਕ ਸਰਦਾਰ ਆਇਆ ਤੇ ਡੇਰੇ ਨਾਲ ਲਗਦੀ ਵਾਧੂ ਜਿਹੀ ਅੱਧਾ ਕਿੱਲਾ ਜ਼ਮੀਨ ਹੀ ਖਰੀਦ ਦਿੱਤੀ। ਸਰਦਾਰ ਕਿਸੇ ਕਸੂਤੇ ਮੁਕੱਦਮੇ ਵਿਚ ਫਸਿਆ ਹੋਇਆ ਸੀ। ਉਹਦੇ · ਮਨ ਦੀ ਨਿਹਚਾ ਸੀ, ਰਾਮਦਾਸ ਦੀ ਦਯਾ-ਦ੍ਰਿਸ਼ਟੀ ਕਾਰਨ ਉਹ ਮੁਕੱਦਮੇ ਵਿਚੋਂ ਬਰੀ ਹੋ ਗਿਆ। ਆਇਆ ਇਕ ਦਿਨ, ਮੱਥਾ ਟੇਕਿਆ ਤੇ ਦੱਸਿਆ ਕਿ ਉਹ ਜਿੱਤ ਗਿਆ ਹੈ। ਰਾਮਦਾਰ ਮੁਸਕਰਾਉਣ ਲੱਗਿਆ। ਅਸ਼ੀਰਵਾਦ ਦਿੱਤਾ, ”ਤੇਰਾ ਮਸਤਕ ਦੱਸਦੈ, ਤੈਨੂੰ ਹੋਰ ਜਿੱਤਾਂ ਵੀ ਪ੍ਰਾਪਤ ਹੋਣਗੀਆਂ। ਪਰ ਸਮਾਂ ਲੱਗੂਗਾ।” ਖੁਸ਼ੀ ਵਿਚ ਸਰਦਾਰ ਦੇ ਅੰਗ-ਪੈਰ ਖਿੰਡਣ ਲੱਗੇ। ਉਛਾਲ ਵਿਚ ਆ ਕੇ ਬੋਲਿਆ, ‘ਗੁਰੂ ਜੀ, ਸੇਵਾ ਦੱਸੋ?”

 

ਰਾਮਦਾਸ ਬੋਲਿਆ, ‘ਜੋ ਸ਼ਰਧਾ।’

 

ਸਰਦਾਰ ਨੇ ਬਾਸਕਟ ਦੀ ਅੰਦਰਲੀ ਜੇਬ ਵਿਚ ਹੱਥ ਮਾਰਿਆ। ਰਾਮਦਾਸ ਨੇ ਉਹਦਾ ਹੱਥ ਰੋਕ ਦਿੱਤਾ। ਕਿਹਾ, ”ਇਹ ਨਹੀਂ, ਪੈਸਾ ਕੋਈ ਨ੍ਹੀ ਲੈਣਾ। ਆਹ ਨਾਲ ਲਗਦੀ ਅੱਧਾ ਕਿੱਲਾ ਪਈ ਐ। ਬਿਜਾਈ ਤਾਂ ਇਹਦੇ ‘ਚ ਹੁੰਦੀ ਨ੍ਹੀ ਕੋਈ । ਥੋੜਾ ਈ ਦੇਣਾ ਪਊ। ਇਹ ਲੈ ਕੇ ਦੇ ਦੇ ਡੇਰੇ ਨੂੰ। ਮੁਕੱਦਮਾ ਕੋਈ ਛੋਟਾ-ਮੋਟਾ ਤਾਂ ਹੈਨ੍ਹੀ ਸੀ। ਤੇਰੀ ਤਾਂ ਜਾਨ ਨੂੰ ਖਤਰਾ ਸੀ।’

 

ਪ੍ਰੜਾਈ ਦਾ ਕੰਮ ਹਮੇਸ਼ਾ ਚਲਦਾ ਰਹਿੰਦਾ। ਸਵੇਰੇ-ਸਵੇਰੇ ਛੋਟੇ ਬੱਚੇ ਆਉਂਦੇ ਤੇ ਵੱਡੀ ਉਮਰ ਦੀਆਂ ਕੁੜੀਆਂ। ਉਹਨਾਂ ਨੂੰ ਰਾਮਦਾਸ ਆਪ ਪੜ੍ਹਾਉਂਦਾ । ਵੱਡੀ ਉਮਰ ਦੇ ਮੁੰਡੇ ਦੁਪਹਿਰ ਵੇਲੇ ਆਉਂਦੇ। ਉਹ ਥੋੜੇ ਹੀ ਸਨ । ਉਹਨਾਂ ਨੂੰ ਸੁੱਖੂ ਪੜ੍ਹਾ ਦਿੰਦਾ। ਉਹ ਵੀ ਅੱਠ ਜਮਾਤਾਂ ਪਾਸ ਸੀ। ਉਹ ਵੀ ਚੰਗਾ ਸੀ ਪੜ੍ਹਾਈ ਵਿਚ। ਪਰ ਉਹਦਾ ਘਰ-ਬਾਰ ਕੋਈ ਨਹੀਂ ਸੀ। ਨਾ ਮਾਂ, ਨਾ ਬਾਪ, ਨਾ ਕੋਈ ਭਰਾ । ਭੈਣ ਸੀ ਇਕ, ਉਹ ਵਿਆਹੀ ਹੋਈ ਸੀ। ਉਹਦੇ ਨਾਲੋਂ ਉਮਰ ਵਿਚ ਖਾਸੀ ਵੱਡੀ ਸੀ। ਉਹ ਜੱਟਾਂ ਦਾ ਮੁੰਡਾ ਸੀ। ਅਚਾਨਕ ਮਾਂ-ਬਾਪ ਦੋਵੇਂ ਮਰ ਗਏ ਤਾਂ ਭੈਣ ਉਹਨੂੰ ਆਪਣੇ ਕੋਲ ਐ ਗਈ। ਪਿੰਡ ਵਿਚ ਉਹਨਾਂ ਦੀ ਜ਼ਮੀਨ ਕੋਈ ਨਹੀਂ ਸੀ। ਜਿੰਨੀ ਕੁ ਸੀ, ਉਹਦੇ ਦਾਦੇ ਨੇ ਅਮਲਾਂ-ਵੈਲਾਂ ਵਿਚ ਸਾਰੀ ਫੂਕ ਦਿੱਤੀ। ਪਰ ਭੈਣ ਕੋਲ ਉਹਤੋਂ ਕੱਟਿਆ ਨਾ ਗਿਆ। ਭਣੋਈਆ ਖੇਤੀ ਦਾ ਕੰਮ ਕਰਦਾ। ਉਹਨੂੰ ਇਹ ਕੰਮ ਪਸੰਦ ਨਹੀਂ ਸੀ। ਉਹਦਾ ਬਾਪ ਵੀ ਇਹ ਕੰਮ ਨਹੀਂ ਕਰਦਾ ਹੁੰਦਾ ਸੀ। ਉਹਦਾ ਬਾਪ ਤਾਂ ਮੱਝਾਂ ਦਾ ਦਲਾਲ ਸੀ। ਪਸ਼ੂਆਂ ਦੀ ਮੰਡੀ ‘ਤੇ ਜਾਂਦਾ ਤੇ ਦਲਾਲੀ ਕਰਦਾ। ਉਹਦਾ ਪਿੰਡ ਧੂਰੀ ਵਲ ਸ਼ੇਰਪੁਰ ਕੋਲ ਸੀ। ਓਧਰ ਦਾ ਹੀ ਕੋਈ ਸਾਧ ਸੁੱਖੂ ਨੂੰ ਏਥੇ ਦੁੱਲੇ ਦੀ ਢਾਬ ਛੱਡ ਗਿਆ ਸੀ।

 

ਸਵੇਰੇ ਪੜ੍ਹਨ ਵਾਲੇ ਛੋਟੇ ਬੱਚੇ ਤੇ ਵੱਡੀਆਂ ਕੁੜੀਆਂ ਡੇਰੇ ਵਿਚ ਏਧਰ-ਓਧਰ ਫਿਰਦੀਆਂ-ਤੁਰਦੀਆਂ ਵੀ ਰਹਿੰਦੀਆਂ। ਖੂਹੀ ਤੋਂ ਪਾਣੀ ਕੱਢ ਕੇ ਪੀਂਦੀਆਂ, ਲੰਗਰ ਵਿਚ ਜਾਂਦੀਆਂ, ਬਾਬੇ ਦੁੱਲੇ ਦੀ ਸਮਾਧ ਨੂੰ ਕੱਪੜੇ ਨਾਲ ਪੂੰਝ-ਸੰਵਾਰ ਦਿੰਦੀਆਂ ਤੇ ਸਮਾਧ ਦਾ ਫਰਸ਼ ਧੋ ਦਿੰਦੀਆਂ। ਲੰਗਰ ਦਾ ਕੰਮ ਵੀ ਕਰਦੀਆਂ। ਵੱਡੀਆਂ ਕੁੜੀਆਂ ਪੜ੍ਹਨ ਨਾਲੋਂ ਡੇਰੇ ਦਾ ਕੰਮ ਕਰਕੇ ਜ਼ਿਆਦਾ ਖੁਸ਼ ਰਹਿੰਦੀਆਂ। ਭੱਜ-ਭੱਜ ਕੰਮ ਕਰਦੀਆਂ। ਇਹਨਾਂ ਕੁੜੀਆਂ ਵਿਚ ਟਿੱਬੇ ਦੇ ਨੰਬਰਦਾਰ ਤੋਤਾ ਸਿੰਘ ਦੀ ਪੋਤੀ ਤਾਂ ਬਹੁਤੀ ਹੀ ਚੁਸਤ ਸੀ। ਦੂਜੀਆਂ ਕੁੜੀਆਂ ਨਾਲੋਂ ਵੱਧ ਹੁੰਦੜਹੇਲ ਵੀ। ਬੋਲਦੀ-ਚਲਦੀ ਵੀ ਬਹੁਤ। ਗੱਲ ਕਹਿਣ ਲੱਗੀ ਸੰਗਦੀ ਨਹੀਂ ਸੀ। ਇਕ ਤਰ੍ਹਾਂ ਨਾਲ ਦੂਜੀਆਂ ਕੁੜੀਆਂ ਦੀ ਸਰਦਾਰ ਬਣ ਕੇ ਰਹਿੰਦੀ। ਕੱਦ ਮਧਰਾ ਪਰ ਅੰਗਾਂ-ਪੈਰਾਂ ਦੀ ਖੁਲ੍ਹੀ ਸੀ। ਕੰਮ ਕਰਨ ਨੂੰ ਜਰਵਾਣੀ ਤੇ ਫੁਰਤੀਲੀ। ਥਾਲੀਆਂ-ਗਿਲਾਸ ਮਾਂਜਣ ਨੂੰ ਕਹਿੰਦੇ ਤਾਂ ਉਹ ਦੂਜੀਆਂ ਕੁੜੀਆਂ ਨੂੰ ਹੱਥ ਨਾ ਲਾਉਣ ਦਿੰਦੀ। ਮਿੰਟਾਂ ਦੇ ਹਿਸਾਬ ਭਾਂਡੇ ਪਹਿਲਾਂ ਸੁਆਹ ਨਾਲ ਮਾਂਜਦੀ, ਪੂਰਾ ਚਿਲਕਾਅ ਦਿੰਦੀ, ਫੇਰ ਪਾਣੀ ਨਾਲ ਧੋਂਦੀ। ਭਾਂਡੇ ਸ਼ੀਸ਼ੇ ਵਾਂਗ ਚਮਕਣ ਲਗਦੇ! ਆਪ ਹੀ ਕੁੜੀਆਂ ਨੂੰ ਕੰਮ ਵੰਡ ਦਿੰਦੀ। ”ਤੂੰ ਲੰਗਰ ਵਿਚ ਝਾੜੂ ਲਾ ਦੇ ਨੀ। ਤੂੰ ਭਾਂਡੇ ਚਿਣਕੇ ਰੱਖ। ਤੂੰ ਸਮਾਧ ਦੀ ਕੁਟੀਆ ਤੇ ਤਖਤਿਆਂ ਤੇ ਗਿੱਲੀ ਲੀਰ ਫੇਰ ਕੇ ਆ। ਜਿੱਥੇ ਆਪਾਂ ਪੜ੍ਹਦੀਆਂ ਹੁੰਨੀਆਂ, ਤੱਪੜ ਝਾੜ ਕੇ ਵਿਛਾ ਆ।”

 

ਤੋਤਾ ਸਿੰਘ ਦੀ ਪੋਤੀ ਦਾ ਅਸਲੀ ਨਾਂ ਤਾਂ ਮਨਜੀਤ ਕੌਰ ਸੀ, ਪਰ ਉਹਨੂੰ ਸਾਰੇ ਮੱਘੋ ਆਖਦੇ। ਘਰੇ ਵੀ, ਡੇਰੇ ਵਿਚ ਵੀ। ਰਾਮਦਾਸ ਵੀ ਉਹਨੂੰ ਮੱਘੋ ਕਹਿ ਕੇ ਬੁਲਾਉਂਦਾ। ਮੋਟੀਆਂ-ਮੋਟੀਆਂ ਅੱਖਾਂ ਤੇ ਫੁੱਲਵੀਆਂ ਗੱਲ੍ਹਾਂ ਵਾਲੀ ਉਹ ਮੱਘਾ ਜਿਹਾ ਹੀ ਤਾਂ ਲੱਗਦੀ ਸੀ। ਇਹ ਵੱਡੀ ਉਮਰ ਦੀਆਂ ਕੁੜੀਆਂ ਚਾਰ-ਪੰਜ ਹੀ ਸਨ- ਸਾਰੀਆਂ ਟਿੱਬੇ ਦੀਆਂ। ਥੰਮ੍ਹਣ ਵਾਲੇ ਦੇ ਜੁਆਕ ਏਥੇ ਨਹੀਂ ਆਉਂਦੇ ਸਨ। ਦੁਪਹਿਰ ਵੇਲੇ ਜਿਹੜੇ ਵੱਡੇ ਮੁੰਡੇ ਪੜ੍ਹਦੇ, ਉਹ ਆਲੇ-ਦੁਆਲੇ ਦੇ ਖੇਤਾਂ ਦੇ ਮੁੰਡੇ ਸਨ। ਇਹਨਾਂ ਵਿਚ ਟਿੱਬੇ ਦੇ ਵੀ ਸਨ ਤੇ ਥੰਮ੍ਹਣ ਵਾਲ਼ੇ ਦੇ ਵੀ।

 

ਵੱਡੀ ਉਮਰ ਦੀਆਂ ਕੁੜੀਆਂ ਗੁੱਤਾਂ ਨਹੀਂ ਕਰਦੀਆਂ ਸਨ। ਮੁੰਡਿਆਂ ਵਾਂਗ ਸਿਰ ਦੇ ਵਾਲਾਂ ਦਾ ਜੂੜਾ ਕਰਦੀਆਂ ਤੇ ਮੁੰਡਿਆਂ ਵਾਂਗ ਹੀ ਚਿੱਟੀਆਂ ਪੱਗਾਂ ਬੰਨ੍ਹਦੀਆਂ। ਚਿੱਟੀਆਂ ਸਲਵਾਰਾਂ ਤੇ ਚਿੱਟੀਆਂ ਕਮੀਜ਼ਾਂ ਪਾ ਕੇ ਆਉਂਦੀਆਂ। ਉਹਨਾਂ ਦੇ ਨੱਕ-ਕੰਨ ਵੀ ਨਹੀਂ ਵਿੰਨ੍ਹੇ ਸਨ। ਮੂੰਹਾਂ ਵਲ ਝਾਕੋ ਤਾਂ ਜਮ੍ਹਾਂ ਅਣਦਾੜ੍ਹੀਏ ਮੁੰਡੇ ਲੱਗਦੀਆਂ। ਮੱਘੋ ਦਾ ਚਿਹਰਾ ਤਾਂ ਜਮ੍ਹਾਂ ਮੁੰਡਿਆਂ ਜਿਹਾ ਸੀ। ਉਹ ਤਾਂ ਬੋਲਦੀ ਵੀ ਮੁੰਡਿਆਂ ਵਾਂਗ ਹੀ। ਉਹਦੀ ਸਾਰੀ ਭਾਸ਼ਾ ਪੁਲਿੰਗ-ਵਾਚਕ ਹੁੰਦੀ। ਮੈਂ ਰੋਟੀ ਖਾਊਂਗਾ। ਮੈਂ ਨ੍ਹੀ ਇਹ ਕਰਦਾ। ਮੈਂ ਪੜ੍ਹਦਾ ਸੀ। ਜਿਵੇਂ ਮੁੰਡਾ ਬੋਲਦਾ ਹੋਵੇ। ਇਹ ਇਸ ਕਰਕੇ ਵੀ ਸੀ, ਕਿਉਂਕਿ ਮੱਘੋ ਦੋ ਦੋ ਵੱਡੇ ਭਰਾ ਸਨ, ਘਰ ਵਿਚ ਹੋਰ ਕੁੜੀ ਨਹੀਂ ਸੀ। ਜਿਵੇਂ ਉਹਦੇ ਭਰਾ ਬੋਲਦੇ, ਓਵੇਂ ਉਹ ਬੋਲਦੀ। ਸੀ ਵੀ ਬਹੁਤ ਲਾਡਲੀ। ਇੰਜ ਮੁੰਡਿਆਂ ਵਾਂਗ ਬੋਲਦੀ ਉਹ ਘਰਦਿਆਂ ਨੂੰ ਚੰਗੀ ਲਗਦੀ। ਤੇ ਫੇਰ ਹਰ ਥਾਂ ਹਰ ਵੇਲੇ ਹੀ ਉਹਦਾ ਇੰਜ ਬੋਲਣ ਦਾ ਆਮ ਮੁਹਾਵਰਾ ਬਣ ਗਿਆ।

 

ਕਦੇ ਅਜਿਹਾ ਵੀ ਹੁੰਦਾ ਕਿ ਸੁੱਖੂ ਸਵੇਰੇ ਵੀ ਛੋਟੇ ਬੱਚਿਆਂ ਤੇ ਵੱਡੀਆਂ ਕੁੜੀਆਂ ਨੂੰ ਪੜ੍ਹਾ ਦਿੰਦਾ। ਉਹਨਾਂ ਨੂੰ ਕਿਹੜਾ ਅਲਜਬਰਾ-ਜੁਮੈਟਰੀ ਸਿਖਾਉਣਾ ਹੁੰਦਾ ਜਾਂ ਅੰਗ੍ਰੇਜ਼ੀ-ਹਿੰਦੀ ਪੜ੍ਹਾਉਣੀ ਹੁੰਦੀ। ਗੁਰਮੁਖੀ ਦੇ ਅੱਖਰ ਲਿਖਣੇ ਸਿਖਦੇ ਸੀ ਉਹ। ਬਾਲ-ਉਪਦੇਸ਼ ਪ੍ਰੜਦੇ ਤੇ ਫੱਟੀਆਂ ਉੱਤੇ ਅੱਖਰ ਲਿਖਦੇ। ਅੱਖਰਾਂ ਤੋਂ ਅੱਗੇ ਸ਼ਬਦ ਲਿਖਣੇ ਆ ਜਾਂਦੇ ਉਹਨਾਂ ਨੂੰ । ਸ਼ਬਦਾਂ ਤੋਂ ਵਾਕ ਬਣਦੇ। ਕੋਈ ਵਿਦਿਆਰਥੀ ਬਾਲ-ਉਪਦੇਸ਼ ਖਤਮ ਕਰ ਲੈਂਦਾ ਤਾਂ ਫੇਰ ਪੰਜ-ਗ੍ਰੰਥੀ ਪੜ੍ਹਨ ਲਗਦਾ। ਪੰਜ-ਗ੍ਰੰਥੀ ਨੂੰ ਲਿਖ ਕੇ ਸਿੱਖਣ ਦੀ ਲੋੜ ਨਹੀਂ ਸੀ, ਬੱਸ ਪੜ੍ਹਨੀ ਆਉਂਦੀ ਹੋਵੇ ਤੇ ਫੇਰ ਮੂੰਹ-ਜ਼ੁਬਾਨੀ ਯਾਦ ਹੋ ਜਾਵੇ । ਗਿਣਤੀ ਇੱਕ ਤੋਂ ਸੌ ਤੱਕ ਸਿੱਖਣੀ ਹੁੰਦੀ ਸੀ। ਬੱਸ ਐਨਾ ਹੀ ਕੋਰਸ ਸੀ ਦੁੱਲੇ ਦੀ ਢਾਬ ਦਾ।

 

ਤੇਜ਼-ਬੁੱਧੀ ਵਾਲੇ ਵਿਦਿਆਰਥੀ ਇਹ ਕੋਰਸ ਸਾਲ-ਛੇ ਮਹੀਨੇ ਵਿਚ ਹੀ ਪੂਰਾ ਕਰ ਲੈਂਦੇ, ਜਦੋਂ ਕਿ ਮੰਦ-ਬੁੱਧੀ ਬਾਲਕ ਦੋ-ਦੋ ਸਾਲ ਚਾਰ-ਚਾਰ ਸਾਲ ਡੇਰੇ ਵਿਚ ਤੁਰੇ-ਫਿਰਦੇ ਰਹਿੰਦੇ। ਮੱਘੋ ਇਕ ਸਾਲ ਵਿਚ ਹੀ ਕੋਰਸ ਪੂਰਾ ਕਰ ਗਈ ਸੀ। ਪਰ ਉਹ ਡੇਰੇ ਜ਼ਰੂਰ ਆਉਂਦੀ। ਫੇਰ ਤਾਂ ਉਹ ਵੀ ਸਵੇਰ ਵੇਲੇ ਦੂਜੀਆਂ ਕੁੜੀਆਂ ਨੂੰ ਅੱਖਰ ਸਿਖਾਉਣ ਲੱਗੀ। ਸਵੇਰ ਦੀ ਪੜ੍ਹਾਈ ਵੇਲੇ ਕਦੇ ਰਾਮਦਾਸ ਬੈਠਦਾ, ਕਦੇ ਸੁੱਖੂ ਤੇ ਕਦੇ ਮੱਘੋ। ਉਂਜ ਮੱਘੋ ਨਿੱਤ ਆਉਂਦੀ ਸੀ। ਦੁਪਹਿਰ ਵੇਲੇ ਵੱਡੇ ਮੁੰਡਿਆਂ ਨੂੰ ਅੱਖਰ ਸਿਖਾਉਣ ਦਾ ਕੰਮ ਸਿਰਫ਼ ਸੁੱਖੂ ਦਾ ਸੀ।

 

ਮੱਘੋ ਲੰਗਰ ਦੇ ਕੰਮ ਵੀ ਕਰਦੀ, ਕਦੇ ਰੋਟੀ ਪਕਾਉਂਦੀ, ਕਦੇ ਦਾਲ-ਸਬਜ਼ੀ ਬਣਾ ਰਹੀ ਹੁੰਦੀ। ਲੰਗਰ ਦੀ ਸਫਾਈ ਕਰਦੀ। ਭਾਂਡਾ-ਟੀਂਡਾ ਸਭ ਥਾਂ-ਸਿਰ ਐਨ ਚਿਣ ਕੇ ਰਖਦੀ। ਜਿਵੇਂ ਆਪਣੇ ਘਰ ਦੀ ਰਸੋਈ ਵਿਚ ਕੋਈ ਸੁਆਣੀ ਦਿਲਚਸਪੀ ਲੈਂਦੀ ਹੋਵੇ।

 

ਉਹ ਰਾਮਦਾਸ ਦੀ ਕੁੱਟੀਆ ਵੀ ਸਾਫ ਕਰਦੀ। ਧੋਤੇ ਹੋਏ ਕੱਪੜਿਆਂ ਦੀਆਂ ਤਹਿਆਂ ਲਾਉਂਦੀ। ਟੁੱਟੇ !

 

i

 

ਬਟਨ ਦੁਬਾਰਾ ਲਾ ਦਿੰਦੀ। ਰਾਮਦਾਸ ਦੇ ਕੱਪੜੇ ਸੁੱਖੂ ਧੋਂਦਾ ਹੁੰਦਾ। ਉਹ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ। ਵੱਡੇ-ਵੱਡੇ ਪੈਰ ਹਾਥੀ ਦੇ ਪੈਰਾਂ ਜਿਹੇ, ਵੱਡੇ ਵੱਡੇ ਹੱਥ ਗਿਰਝਾਂ ਦੇ ਪਾਂਚਿਆਂ ਸਮਾਨ। ਉਹ ਇੱਕੋ ਹੱਥ ਨਾਲ ਕਈ ਭਾਂਡੇ ਚੁੱਕ ਲੈਂਦਾ। ਡਿੱਗਣ ਨਹੀਂ ਦਿੰਦਾ ਸੀ। ਉਂਗਲਾਂ ਦੀ ਪਕੜ ਬਹੁਤ ਮਜ਼ਬੂਤ ਸੀ, ਗਿਰਝ ਦੀਆਂ ਨਹੁੰਦਰਾਂ ਵਾਗ ਹੀ। ਪੈਰਾਂ ਨੂੰ ਥੱਪ-ਥੱਪ ਕਰ ਕੇ ਤੁਰਦਾ। ਉਹਦਾ ਡਿੱਗ ਵੀ ਵੱਡਾ ਸੀ। ਬਾਹਾਂ ਜਿਵੇਂ ਰੁੱਖਾਂ ਦੇ ਡਾਹਣੇ ਹੋਣ, ਲੱਤਾ ਪੌੜ ਸਾਂਗ ਜਿਹੀਆਂ। ਮੂੰਹ ਦੀ ਫਾੜ ਲੰਮੀ ਤੇ ਦੰਦ ਵੀ ਲੰਮੇ। ਖੱਦਰ ਦੇ ਚਿੱਟੇ ਕੱਪੜੇ ਦਾ ਲੰਮਾ ਚੋਗਾ ਪਾ ਕੇ ਰੱਖਦਾ। ਸਿਰ ਦੇ ਵਾਲ ਕੱਟੇ ਹੋਏ ਸਨ, ਇਕ ਰੁਮਾਲ ਜਿਹਾ ਬੰਨ੍ਹ ਲੈਂਦਾ। ਆਮ ਤੌਰ ‘ਤੇ ਪੈਰੋਂ ਨੰਗਾ ਰਹਿੰਦਾ। ਮੱਘੋ ਉਹਨੂੰ ਝੱਲਾ ਜਿਹਾ ਸਮਝਦੀ। ਕਹਿ-ਕਹਿ ਕੇ ਉਹਤੋਂ ਕੰਮ ਕਰਾਉਂਦੀ। ਜਦੋਂ ਉਹ ਉਹਨੂੰ ਤਾੜ ਕੇ ਬੁਲਾਉਂਦੀ ਤਾਂ ਉਹ ਹੱਸਣ ਲਗਦਾ। ਪਰ ਦੱਸੇ ਕੰਮ ਨੂੰ ਓਸੇ ਵੇਲੇ ਲੱਗ ਜਾਂਦਾ। ਹੱਸੀ ਵੀ ਜਾਂਦਾ, ਕੰਮ ਵੀ ਕਰੀ ਜਾਂਦਾ। ਮੱਘੋ ਉਹਦੇ ਵੱਲ ਝਾਕ ਕੇ ਬੁੱਲ੍ਹ ਕੱਢਦੀ। ਅੱਖਾਂ ਮਟਕਾਉਂਦੀ ਤੇ ਆਖਦੀ, ”ਪਾਗਲ ਜਾ ਨਾ ਹੋਵੇ ।” ਉਹ ਬਹੁਤਾ ਹੀ ਦੰਦ ਕੱਢੀ ਜਾਂਦਾ ਤਾਂ ਮੱਘੋ ਉਹਦੀ ਢੂਹੀ ਵਿਚ ਮੁੱਕਾ ਮਾਰਦੀ ਬੋਲਦੀ, ”ਸਿੱਧਾ ਹੋ ਕੇ ਕੰਮ ਕਰ, ਹੀਹੀ ਕਰੀ ਜਾਨੈਂ।”

 

”ਹੀਹੀ, ਇੱਕ ਹੋਰ ਮਾਰ” ਉਹ ਲਾਚੜ ਜਾਂਦਾ।

 

ਮੱਘੋ ਸਵੇਰੇ ਪਹਿਨ-ਪੱਚਰ ਕੇ ਤੇ ਬਣ-ਠਣ ਕੇ ਡੇਰੇ ਆਉਂਦੀ। ਉਹ ਦਿਨ ਚੜ੍ਹਨ ਤੋਂ ਪਹਿਲਾਂ ਹੀ ਉੱਠ ਕੇ ਨ੍ਹਾ ਲੈਂਦੀ ਸੀ। ਨਿੱਤ ਧੋਤੇ ਕੱਪੜੇ ਪਾਉਂਦੀ। ਉਹਦੀਆਂ ਅੱਖਾਂ ਦੀ ਚਮਕ ਅਜਿਹੀ ਸੀ, ਜਿਵੇਂ ਬੇਮਲੂਮਾ ਜਿਹਾ ਸੁਰਮਾ ਪਾਇਆ ਹੋਵੇ। ਪਰ ਸੁਰਮਾ ਉਹ ਨਹੀਂ ਪਾਉਂਦੀ ਸੀ। ਕੋਈ ਹਾਰ-ਸ਼ਿੰਗਾਰੇ ਲਾ ਕੇ ਡੋਰੇ ਵਿਚ ਆਉਣ ਦੀ ਮਨਾਹੀ ਸੀ। ਉਹ ਉਂਜ ਹੀ ਚਿੱਟੇ ਕੱਪੜਿਆਂ ਵਿਚ ਅਨਾਰ ਦੀ ਕਲੀ ਲਗਦੀ। ਚਿਹਰੇ ਤੇ ਕੋਈ ਚੀਜ਼ ਨਹੀਂ ਮਲਦੀ ਸੀ। ਫੇਰ ਵੀ ਉਹਦੇ ਵਿਚੋਂ ਕੋਈ ਖੁਸ਼ਬੂ ਆਉਂਦੀ, ਭਿੰਨੀ-ਭਿੰਨੀ।

 

ਉਹ ਦੁਪਹਿਰ ਤੱਕ ਡੇਰੇ ਵਿਚ ਰਹਿੰਦੀ। ਦੁਪਹਿਰ ਦੀ ਰੋਟੀ ਖਾ ਕੇ ਪਿੰਡ ਨੂੰ ਜਾਂਦੀ। ਆਉਣ ਵੇਲੇ ਦੂਜੀਆਂ ਕੁੜੀਆਂ ਨਾਲ ਆਉਂਦੀ, ਜਾਂਦੀ ਹੋਈ ਪਿੰਡ ਨੂੰ ਜਾਂਦੇ ਕਿਸੇ ਬੁੱਢੇ-ਠੇਰੇ ਨਾਲ ਰਲ ਜਾਂਦੀ।

 

ਰਾਮਦਾਸ ਉਹਨੂੰ ਰਮਜ਼ੀ-ਰਮਜ਼ੀ ਸਮਝਾਉਂਦਾ, ਭਾਈ ਮੱਘੋ ਰਾਣੀ, ਮਨਜੀਤ ਕੁਰ, ਕੁੜੀਆਂ ਨਾਲ ਈ ਉਠ ਜਿਆ ਕਰ। ਜਾਂਦੀ ‘ਕੱਲੀ ਜਾਨੀ ਐਂ। ਕੰਮਾਂ ਨੂੰ ਕੀਹ ਐ, ਏਥੇ ਤਾਂ ਊਂ ਵੀ ਸਰੀ ਜਾਂਦੈ।” ਕਦੇ ਪੁੱਛਦਾ “ਤੈਨੂੰ ਤੇਰੀ ਮਾਂ ਨ੍ਹੀ ਆਖਦੀ, ਬਈ ਸਦੇਹਾਂ ਆ ਜਿਆ ਕਰ?” L

 

”ਨਾ ਬਾਬਾ ਜੀ, ਉਹ ਤਾਂ ਕੁੱਛ ਨ੍ਹੀ ਕਹਿੰਦੀ ਮੈਨੂੰ, ਨਾ ਬਾਪ ਆਖਦੈ ਕੁੱਛ। ਉਹ ਤਾਂ ਕਹਿੰਦੇ, ਪ੍ਰੜਾਇਆ ਕਰ ਬੱਚਿਆਂ ਨੂੰ । ਪਾਠਣ ਬਣ ਜਾ।” ਉਹ ਭੋਲੇ-ਭਾਅ ਜਵਾਬ ਦਿੰਦੀ।

 

”ਤੈਨੂੰ ਘਰੇ ਕੰਮ ਨੀ ਹੁੰਦੇ!”

 

“ਮਾਂ ਆਪੇ ਕਰ ਲੈਂਦੀ ਐ । ਜਿਹੜਾ ਕੰਮ ਰਹਿ ਜੇ, ਮੈਂ ਜਾ ਕੇ ਕਰਾ’ਦਿੰਨਾਂ, ਬਾਬਾ ਜੀ।’

 

ਤੋਤਾ ਢਿੱਡਲ ਕਦੇ-ਕਦੇ ਦੁੱਲੇ ਦੀ ਢਾਬ ਦਾ ਗੇੜਾ ਮਾਰਦਾ। ਰਾਮਦਾਸ ਕੋਲ ਬੈਠ ਕੇ ਉਹ ਪੁਰਾਣੀਆਂ ਗੱਲਾਂ ਕਰਨ ਲੱਗਦਾ। ਦਸਦਾ, ਕਿਵੇਂ ਪਹਿਲਾਂ ਏਸ ਥਾਂ ਚਸ਼ਮਾ ਨਿੱਕਲਿਆ ਸੀ। ਬਾਬੇ ਦੁੱਲੇ ਦੀ ਹਿੰਮਤ ਨਾਲ ਕਿਵੇਂ ਫੇਰ ਦੋਵਾਂ ਪਿੰਡਾਂ ਨੇ ਰਲ ਕੇ ਢਾਬ ਪੁੱਟੀ। ਬਾਬਾ ਦੁੱਲਾ ਰੱਬ ਦਾ ਬੰਦਾ ਸੀ। ਧੁਰ-ਦਰਗਾਹੋਂ ਦਰਵੇਸ਼ ਸੀ ਉਹ। ਘਰ ਬਾਰ ਛੱਡਕੇ ਫੇਰ ਤਾਂ ਦੇਖੋ ਏਥੇ ਹੀ ਰਹਿਣ ਲੱਗ ਪਿਆ। ਏਸ ਥਾਂ ਹੀ ਪਰਾਣ ਤਿਆਗੇ ਉਹਨੇ। ਤੋਤਾ ਆਖਦਾ, ਦੁੱਲੇ ਦੇ ਢੋਲ ਦੀ ਵਾਜ ਜਿਵੇਂ ਹਾਲੇ ਵੀ ਸੁਣਦੀ ਐ ਪਿੰਡ ‘ਚ। ਉਹ ਕਰਨੀ ਵਾਲਾ ਫੱਕਰ ਸੀ ਕੋਈ। ਹੁਣ ਦੇਖ ਲਓ, ਪੂਰਾ ਡੇਰਾ ਬਣਿਆ ਪਿਐ। ਇਹ ਓਸੇ ਫੱਕਰ ਦਾ ਵਰ ਐ ਏਸ ਥਾਂ 다

 

ਰਾਮਦਾਸ ਤੋਤੇ ਢਿੱਡਲ ਦੀਆਂ ਗੱਲਾਂ ਸੁਣਦਾ ਤੇ ਸਿਰ ਹਿਲਾ ਕੇ ਹਾਂ-ਹੂੰ ਕਹੀਂ ਜਾਂਦਾ। ਕਦੇ ਕਦੇ ਉਹਦੇ ਵੱਲ ਜਗਿਆਸਾ ਭਰੀਆਂ ਨਿਗਾਹਾਂ ਨਾਲ ਝਾਕਦਾ। ਜਿਵੇਂ ਉਹ ਤੋਤੇ ਨੂੰ ਕੁਝ ਆਖਣਾ ਚਾਹੁੰਦਾ ਹੋਵੇ। ਜਿਵੇਂ ਉਹ ਤੋਂ ਕੁਝ ਪੁੱਛਣਾ ਚਾਹੁੰਦਾ ਹੋਵੇ।

 

ਤੋਤਾ ਢਿੱਡਲ ਹੁੱਬ ਮਹਿਸੂਸ ਕਰਦਾ ਕਿ ਉਹਦੀ ਪੋਤੀ ਨਿੱਤ ਡੇਰੇ ਆਉਂਦੀ ਹੈ। ਗਿਆਨਵਾਨ ਹੈ।

 

ਪੰਜ-ਗ੍ਰੰਥੀ ਦਾ ਪਾਠ ਕਰ ਲੈਂਦੀ ਹੈ। ਬੱਚਿਆਂ ਨੂੰ ਵਿਦਿਆ ਦਿੰਦੀ ਹੈ। ਬਾਬਾ ਰਾਮਦਾਸ ਦੀ ਸੇਵਕ ਹੈ। ਉਹਦਾ ਨਛੱਤਰ ਉੱਚਾ ਹੈ। ਧਾਰਮਿਕ ਵਿਰਤੀ ਵਾਲੀ ਕੁੜੀ ਹੈ।

 

ਰਾਮਦਾਸ ਚਾਹੇ ਉਮਰ ਦੀ ਸਿਖਰ ਜੁਆਨੀ ਵਿਚ ਸੀ। ਪਰ ਉਹਦੇ ਵਿਚਾਰ ਸਾਫ-ਸੁਥਰੇ ਸਨ। ਉਹਦੇ ਮਨ ਵਿਚ ਕਦੇ ਵਿਕਾਰ ਨਹੀਂ ਉੱਠੇ ਸਨ। ਮਨ ਦੀ ਉਦਾਸੀ ਹੀ ਉਹਦੇ ਸਰੀਰ ਦੀ ਖੁਰਾਕ ਬਣੀ ਰਹਿੰਦੀ। ਜਿਵੇਂ ਇਸ ਸੋਗ-ਅਵਸਥਾ ਦਾ ਕੋਈ ਨਸ਼ਾ ਹੋਵੇ । ਨਾ ਉਹਨੂੰ ਆਪਣਾ ਪਿੰਡ ਯਾਦ ਆਉਂਦਾ, ਨਾ ਬਾਬਾ ਪਿਰਥੀ ਦਾਸ ਦਾ ਡੇਰਾ, ਡੇਰੇ ਦਾ ਮਾਲਕ ਬਾਬਾ ਚਿੱਭੜਦਾਸ ਤੇ ਨਾ ਆਪਣਾ ਘਰ ਯਾਦ ਆਉਂਦਾ। ਚਾਚੀ ਜਲਕੁਰ, ਵੱਡਾ ਭਾਈ ਸ਼ਿਆਮ ਉਹਦੇ ਲਈ ਓਪਰੇ ਹੋ ਗਏ ਸਨ। ਉਹਨੂੰ ਇਹ ਜਾਣਨ ਦੀ ਕੋਈ ਇੱਛਾ ਨਹੀਂ ਸੀ ਕਿ ਚਾਚਾ ਗੁਰਮੇਲ ਉਮਰ-ਕੈਦ ਕੱਟ ਕੇ ਘਰ ਆ ਗਿਆ ਹੈ ਜਾਂ ਨਹੀਂ, ਜੇ ਆ ਗਿਆ ਹੈ ਤਾਂ ਕਿਸ ਹਾਲ ਵਿਚ ਹੈ। ਸ਼ਿਆਮ ਪਿੰਡ ਛੁੱਟੀ ਆਉਂਦਾ ਹੋਵੇਗਾ, ਏਥੇ ਦੁੱਲੇ ਦੀ ਢਾਬ ਕਿਉਂ ਨਹੀਂ ਕਦੇ ਉਹਨੂੰ ਮਿਲਣ ਆਇਆ। ਉਹਨੂੰ ਪਤਾ ਤਾਂ ਲੱਗ ਗਿਆ ਹੋਵੇਗਾ ਕਿ ਮੈਂ ਹੁਣ ਏਥੇ ਹਾਂ।

 

ਬਿਸ਼ੰਭਰ ਮੁਨੀ ਦੋ ਵਾਰੀ ਫੇਰ ਆਇਆ ਸੀ। ਇਕ ਵਾਰ ਤਾਂ ਬਾਬੇ ਦੁੱਲੇ ਦੀ ਮੌਤ ਤੋਂ ਦੋ ਕੁ ਸਾਲ ਬਾਅਦ। ਦੂਜੀ ਵਾਰ ਚਾਰ-ਪੰਜ ਸਾਲਾਂ ਬਾਅਦ। ਪਹਿਲੀ ਵਾਰ ਤੇ ਦੂਜੀ ਵਾਰ ਦੇ ਸਮੇਂ ਵਿਚਕਾਰ ਡੇਰੇ ਦੀ ਦਿੱਖ ਪੱਖੋਂ ਬਹੁਤ ਫਰਕ ਸੀ। ਉਹ ਬਹੁਤ ਪ੍ਰਸੰਨ ਸੀ ਕਿ ਰਾਮਦਾਸ ਨੇ ਡੇਰੇ ਦਾ ਕਿੰਨਾ ਕੁਝ ਬਣਾ ਦਿੱਤਾ। ਟਿੱਬੇ ਦੇ ਲੋਕ ਉਹਦੀ ਕਿੰਨੀ ਮਹਿਮਾ ਕਰਦੇ ਹਨ। ਰਾਮਦਾਸ ਕਿਸੇ ਪੱਖੋਂ ਵੀ ਡੋਲਿਆ ਨਹੀਂ। ਉਹ ਅਸਲੀ ਅਰਥਾਂ ਵਿਚ ਸਾਧੂ ਹੈ। ਬਿਸ਼ੰਭਰ ਮੁਨੀ ਨੂੰ ਗੌਰਵ ਸੀ ਕਿ ਇਹ ਉਹਦਾ ਲਾਇਆ ਹੋਇਆ ਬੂਟਾ ਹੈ।

 

ਬਿਸ਼ੰਭਰ ਮੁਨੀ ਬਿਰਧ ਹੋ ਚੁੱਕਿਆ ਸੀ। ਹੌਲੀ ਹੌਲੀ ਤੁਰਦਾ, ਹੌਲੀ ਹੌਲੀ ਤੇ ਧੀਮਾ-ਧੀਮਾ ਬੋਲਦਾ। ਉਹਦੀ ਆਵਾਜ਼ ਵਿਚ ਪਹਿਲਾਂ ਵਾਲੀ ਗੜ੍ਹਕ ਨਹੀਂ ਰਹੀ ਸੀ। ਸਰੀਰ ਢਲ ਗਿਆ। ਖਾਣ-ਪੀਣ ਘੱਟ ਹੋ ਗਿਆ। ਉਹ ਸਵੇਰੇ ਦੇਰ ਨਾਲ ਮੰਜੇ ਵਿਚੋਂ ਉੱਠਦਾ। ਦੇਰ ਨਾਲ ਹੀ ਸੌਂਦਾ। ਉਹਦੀ ਨੀਂਦ ਵੀ ਘਟ ਗਈ ਸੀ। ਸੁੱਖੂ ਨੂੰ ਕਹਿ ਕੇ ਰਾਮ ਦਾਸ ਉਹਦੀ ਪੂਰੀ ਸੇਵਾ ਕਰਾਉਂਦਾ। ਰਾਮ ਦਾਸ ਆਪ ਉਹਦੀਆਂ ਟੰਗਾਂ ਘੁੱਟਦਾ। ਦੂਜੀ ਵਾਰ ਜਦੋਂ ਉਹ ਆਇਆ ਸੀ ਤਾਂ ਰਾਮ ਦਾਸ ਨੇ ਉਹਨੂੰ ਬਹੁਤ ਆਖਿਆ ਸੀ, ”ਮੁਨੀ ਜੀ, ਬਹੁਤ ਭਰੱਮਣ ਕਰ ਲਿਆ ਤੁਸੀਂ। ਹੁਣ ਟਿਕ ਕੇ ਬੈਠੋ। ਹੁਣ ਥੋਡੀ ਉਮਰ ਨ੍ਹੀ ਤੁਰਨ-ਫਿਰਨ ਦੀ। ਏਥੇ ਮੇਰੇ ਕੋਲ ਈ ਪੱਕਾ ਟਿਕਾਣਾ ਕਰ ਲੋ। ਜਿੰਨੇ ਦਿਨ ਰਹਿੰਦੇ ਨੇ, ਆਰਾਮ ਦੇ ਕੱਟੋ।’ ਪਰ ਬਿਸ਼ੰਭਰ ਮੁਨੀ ਮੰਨਿਆ ਨਹੀਂ। ਦਸ ਦਿਨ ਰਿਹਾ ਤੇ ਤੁਰ ਗਿਆ। ਉਹਦੇ ਲਈ ਆਖ਼ਰੀ ਮੰਜ਼ਲ ਕੋਈ ਨਹੀਂ ਸੀ। ਉਹਨੇ ਤਾਂ ਹਮੇਸ਼ਾਂ ਸਫਰ ਉੱਤੇ ਰਹਿਣਾ ਸੀ।

 

ਰਾਮਦਾਸ ਦਾ ਆਪਣਾ ਮਨ ਤਾਂ ਚਾਹੇ ਖਾਲੀ-ਖਾਲੀ ਤੇ ਖੁੱਸਿਆ-ਖੁੱਸਿਆ ਰਹਿੰਦਾ, ਪਰ ਉਹਨੂੰ ਇਕ ਹੌਸਲਾ ਵੀ ਸੀ ਕਿ ਦੋਵਾਂ ਪਿੰਡਾਂ ਵਿਚ ਉਹਦੀ ਕਿੰਨੀ ਮਾਨਤਾ ਹੈ। ਮੰਡੀ ਰੋਡ ਸ਼ਾਹ ਦੇ ਮਹਾਜਨ ਉਹਨੂੰ ਕਿੰਨਾ ਪੂਜਦੇ ਹਨ। ਟਿੱਬਾ ਪਿੰਡ ਦੇ ਕਿੰਨੇ ਘਰ ਉਹਦੇ ਡੇਰੇ ਵਿਚ ਨਿੱਤ ਆਉਂਦੇ-ਜਾਂਦੇ ਹਨ। ਉਹਨੂੰ ਗੁੱਝਾ- ਗੁੱਝਾ ਇਹ ਵੀ ਪਤਾ ਸੀ ਕਿ ਕੁਝ ਬੰਦੇ ਤਾਂ ਓਥੇ ਲੰਗਰ ਛਕਣ ਹੀ ਆਉਂਦੇ ਹਨ। ਦੁੱਧ ਪੀ ਜਾਂਦੇ ਹਨ ਤੇ ਲੌਂਗ-ਲੈਚੀਆਂ ਵਾਲੀ ਚਾਹ ਦੇ ਸ਼ੌਕੀਨ ਹਨ। ਉਹ ਸਮਝਦੇ ਹਨ ਕਿ ਦੁੱਲੇ ਦੀ ਢਾਬ ਉਹਨਾਂ ਲਈ ਹੀ ਹੈ। ਇਥੋਂ ਦਾ ਅੰਨ-ਪਾਣੀ ਉਹਨਾਂ ਲਈ ਬਣਦਾ ਹੈ। ਤੋੜਾ ਢਿੱਡਲ ਜਦੋਂ ਆਉਂਦਾ, ਪਹਿਲਾਂ ਤਾਂ ਸੁੱਖੂ ਦੇ ਕੰਨ ਵਿਚ ਆਖ ਕੇ ਦੁੱਧ ਦਾ ਗਿਲਾਸ ਪੀਂਦਾ। ਫੇਰ ਰੋਟੀ ਖਾਂਦਾ। ਦਾਲ-ਸਬਜ਼ੀ ਵਿਚ ਮਖਣੀ ਪਵਾਉਂਦਾ। ਜਾਣ ਲੱਗਿਆ ਲੌਂਗ-ਲੈਚੀਆਂ ਵਾਲੀ ਚਾਹ ਪੀ ਕੇ ਜਾਂਦਾ। ਤੋਤੇ ਢਿੱਡਲ ਦੇ ਦੋਵੇਂ ਪੋਤਿਆਂ ਦਾ ਇਹੀ ਹਾਲ ਸੀ। ਉਹਨਾਂ ਕੋਲ ਆਪਣੀ ਜ਼ਮੀਨ ਥੋੜੀ ਸੀ। ਹਿੱਸੇ-ਠੇਕੇ ਉੱਤੇ ਵਾਹਣ ਲੈ ਕੇ ਖੇਤੀਂ ਕਰਦੇ। ਮੁੰਡਿਆਂ ਦੀ ਦਾਦੀ ਤੇ ਪਿਓ ਨਹੀਂ ਸਨ। ਉਹਨਾਂ ਦਾ ਦਾਦਾ ਸੀ ਤੇ ਮਾਂ ਸੀ। ਉਹ ਤੋਤੇ ਨੂੰ ਹੀ ਬਾਪੂ ਆਖਦੇ। ਇਕੋ-ਇਕ ਭੈਣ ਸੀ ਜੋ ਹੁਣ ਇਸ ਡੇਰੇ ਦੀ ਪ੍ਰੇਮਣ ਬਣ ਚੁੱਕੀ ਸੀ।

 

17

 

ਦੁੱਲੇ ਦੀ ਢਾਬ ਦਿਨੋ ਦਿਨ ਵਿਸਥਾਰ ਲੈਂਦੀ ਜਾ ਰਹੀ ਸੀ। ਉਹਦੀ ਮਹਿਮਾ ਵੀ ਵਧਦੀ ਜਾਂਦੀ। ਇਹਦੇ ਦੋ ਕਾਰਨ ਸੀ। ਇਕ ਤਾਂ ਬਾਬੇ ਦੁੱਲੇ ਦੀ ਸਮਾਧ ਵਿਚ ਲੋਕਾਂ ਦੀ ਅਪਾਰ ਸ਼ਰਧਾ, ਦੂਜੇ ਰਾਮ ਦਾਸ ਦਾ ਨਿੱਘਾ ਤੇ ਮਿੱਠਾ ਸੁਭਾਓ। ਜਿਸ ਨਾਲ ਵੀ ਉਹ ਇਕ ਵਾਰ ਗੱਲ ਕਰ ਲੈਂਦਾ, ਅਗਲੇ ਨੂੰ ਆਪਣਾ ਬਣਾ ਲੈਂਦਾ।

 

ਢਾਬ ਨਾਲ ਲਗਦਾ ਅੱਧਾ ਕਿੱਲਾ ਜਿਹੜਾ ਪਿੱਛੋਂ ਲਿਆ ਸੀ, ਉਸ ਵਿਚ ਇਕ ਵੱਡਾ ਹਾਲ ਕਮਰਾ ਉਸਾਰ ਦਿੱਤਾ ਗਿਆ। ਇਸ ਹਾਲ ਕਮਰੇ ਦੇ ਕਈ ਦਰਵਾਜ਼ੇ ਸਨ। ਗਰਮੀਆਂ ਵਿਚ ਇਹ ਖੁੱਲ੍ਹੇ ਰਹਿੰਦੇ, ਸਰਦੀਆਂ ਵਿਚ ਬੰਦ। ਨਾਲ ਦੀ ਨਾਲ ਇਹਦਾ ਪੁੱਕਾ ਫਰਸ਼ ਵੀ ਬਣ ਗਿਆ ਸੀ। ਇਸ ਹਾਲ ਵਿਚ ਕਈ ਤਖਤਪੋਸ਼ ਪਏ ਰਹਿੰਦੇ ਤੇ ਕੁਝ ਮੰਜੇ ਵੀ। ਦਿਨ ਵੇਲੇ ਜਾਂ ਰਾਤ ਨੂੰ ਆਏ-ਗਏ ਲੋਕ ਏਥੇ ਪਏ ਰਹਿੰਦੇ। ਬਾਬੇ ਦੁੱਲੇ ਦੀ ਬਰਸੀ ਮਨਾਈ ਜਾਂਦੀ ਤਾਂ ਇਸ ਹਾਲ ਕਮਰੇ ਵਿਚ ਦੀਵਾਨ ਲਗਦਾ। ਓਦੋਂ ਤਖਤਪੋਸ਼ ਤੇ ਮੰਜੇ ਚੁੱਕ ਦਿੱਤੇ ਜਾਂਦੇ।

 

ਖੇਤਾਂ ਦੇ ਨਾਂ ਵੀ ਦੁੱਲੇ ਦੀ ਢਾਬ ਨਾਲ ਜੁੜ ਗਏ। ਥੰਮ੍ਹਣ ਵਾਲੇ ਪਿੰਡ ਦੇ ਖੇੜ ਜਿਹੜੇ ਟਿੱਬੇ ਵੱਲ ਸਨ. ਪਹਿਲਾਂ ਉਹਨਾਂ ਨੂੰ ‘ਟਿੱਬੇ ਆਲਾ ਖੇਤ’ ਆਖਦੇ, ਹੁਣ ‘ਢਾਬ ਆਲਾ ਖੇਤ’ ਆਖਣ ਲੱਗ ਪਏ। ਥੰਮ੍ਹਣ ਵਾਲੇ ਦੇ ਜੱਟ ਆਪਣੇ ਸ਼ੀਰੀਆਂ ਨੂੰ ਆਖਦੇ ‘ਅੱਜ ਢਾਬੀਂ ਹਲ ਜੋੜਨੈ ਬਈ।” ਜਾਂ ਕਹਿੰਦੇ, “ਢਾਬਾਂ ਆਲੇ ਖੇਤ ਤਾਂ ਐਤਕੀਂ ਫਸਲ ਦਾ ਅੰਤ ਨ੍ਹੀਂ।”

 

ਇਕ ਸ਼ਰਧਾਲੂ ਆਇਆ ਤੇ ਰਾਮਦਾਸ ਨੂੰ ਮਾਰੂਤੀ ਕਾਰ ਹੀ ਭੇਟ ਕਰ ਗਿਆ। ਇਹ ਕਾਰ ਕਈ ਸਾਲ ਚੱਲੀ ਹੋਈ ਸੀ। ਹੁਣ ਇਹਦਾ ਮਾਡਲ ਵੀ ਪੁਰਾਣਾ ਹੋ ਗਿਆ ਸੀ। ਰਾਮਦਾਸ ਨੇ ਕਾਰ ਦੀ ਪ੍ਰਸ਼ੰਸਾ ਕਰ ਦਿੱਤੀ, ”ਕਾਰ ਤੇਰੀ ਵਧੀਐ ਭਾਈ। ਅਹੀ ਜੀ ਅਸੀਂ ਵੀ ਕਦੇ ਲਮਾਂਗੇ।”

 

  • ”ਇਹੀ ਰੱਖ ਲੋ ਮਹਾਰਾਜ ਜੀ, ਆਹ ਫੜੋ ਚਾਬੀਆਂ।” ਸ਼ਰਧਾਲੂ ਲਈ ਇਹ ਕੋਈ ਖਾਸ ਗੱਲ ਨਹੀਂ ਸੀ। ਉਹਦੇ ਕੋਲ ਬਥੇਰਾ ਧਨ ਸੀ। ਉਹ ਤਾਂ ਕਿੱਦਣ ਦਾ ਨਵੀਂ ਕਢਾਉਣ ਨੂੰ ਫਿਰਦਾ ਸੀ।

 

ਰਾਮਦਾਸ ਨੇ ਚਾਬੀਆਂ ਫੜ ਲਈਆਂ। ਪਰ ਬੋਲਿਆ, ‘ਚਾਬੀਆਂ ‘ਕੱਲੀਆਂ ਨੂੰ ਕੀ ਕਰੀਏ। ਕਾਰ ਚਲਾਉਣ ਨੂੰ ਬੰਦਾ ਵੀ ਚਾਹੀਦੈ ਤੇ ਇਹਦੇ ‘ਚ ਤੇਲ ਵੀ ਪਿਆ ਕਰੂ।”

 

ਸ਼ਰਧਾਲੂ ਕਹਿੰਦਾ, ”ਇਕ ਸਾਲ ‘ਚ ਕਿੰਨਾ ਕੁ ਤੇਲ ਫੂਕ ਦਿਆ ਕਰੋਗੇ ਤੁਸੀਂ। ਆਹ ਫੜੋ ਪੈਸੇ ਇਕ ਸਾਲ ਦੇ। ਰਹੀ ਗੱਲ ਡਰੈਵਰ ਦੀ, ਇਹ ਡਰੈਵਰ ਵੀ ਏਥੇ ਈ ਛੱਡ ਜਾਨਾਂ। ਜਿੰਨਾ ਚਿਰ ਰਹਿੰਦੈ, ਰੱਖੋ ਇਹਨੂੰ। ਭੱਜ ਗਿਆ ਤਾਂ ਹੋਰ ਇੰਤਜ਼ਾਮ ਕਰ ਲਿਓ, ਮਹਾਰਾਜ ਜੀ। ਡਰੈਵਰ ਘੱਟ ਈ ਟਿਕਦੇ ਐ।’

 

ਕਾਰ ਚਾਹੇ ਪੁਰਾਣੀ ਸੀ, ਪਰ ਚਲਦੀ ਚੰਗੀ ਸੀ। ਰਾਮ ਦਾਸ ਨੇ ਕਦੇ ਕਦੇ ਕਿਧਰੇ ਜਾਣਾ ਹੁੰਦਾ। ਉਹ ਵੱਧ ਤੋਂ ਵੱਧ ਰੋਡ ਸ਼ਾਹ ਦੀ ਮੰਡੀ ਹੀ ਕਦੇ ਕਦੇ ਜਾਂਦਾ। ਕਾਰ ਨਾਲ ਦਿੱਤਾ ਡਰਾਈਵਰ ਤਾਂ ਚੋਥੇ ਦਿਨ ਹੀ ਦੌੜ ਗਿਆ ਸੀ। ਉਹਨੂੰ ਐਨੀ ਤਨਖਾਹ ਕੌਣ ਦਿੰਦਾ। ਇਹ ਤਾਂ ਡੇਰਾ ਸੀ। ਨਾਲੇ ਸੰਤ ਤਾਂ ਕਦੇ ਕਦੇ ਕਾਰ ਬਾਹਰ ਕੱਢਦੇ। ਉਹ ਰੁੱਖਾਂ ਦੀ ਛਾਂ ਥੱਲੇ ਵਿਹਲਾ ਬੈਠਾ ਡੱਕੇ ਤੋੜਦਾ ਰਹਿੰਦਾ। ਟਿੱਬੇ ਦਾ ਹੀ ਇਕ ਫੌਜੀ ਪੈਨਸ਼ਨਰ ਸੀ। ਉਹ ਕਾਰ ਚਲਾਉਣਾ ਜਾਣਦਾ ਸੀ। ਸੰਤਾਂ ਦਾ ਸ਼ਰਧਾਲੂ ਸੀ। ਆਮ ਕਰ ਕੇ ਡੇਰੇ ਹੀ ਬੈਠਾ ਰਹਿੰਦਾ। ਜਦੋਂ ਸੰਤਾਂ ਨੇ ਕਿਧਰੇ ਜਾਣਾ ਹੁੰਦਾ, ਉੱਠ ਕੇ ਤੁਰ ਪੈਂਦਾ। ਉਹ ਸੰਤਾਂ ਤੋਂ ਤਨਖਾਹ ਬਗ਼ੈਰਾ ਕੁਝ ਨਹੀਂ ਲੈਂਦਾ ਸੀ। ਉਹਦਾ ਇੱਕੋ-ਇਕ ਮੁੰਡਾ ਬਾਹਰ ਕਿਧਰੇ ਨੌਕਰੀ ਕਰਦਾ ਸੀ । ਬਹੂ ਤੇ ਜੁਆਕ ਵੀ ਉਹਦੇ ਨਾਲ ਸਨ। ਟਿੱਬੇ ਤਾਂ ਫੌਜੀ ਸੀ ਬੱਸ ਜਾਂ ਬੁੜ੍ਹੀ ਸੀ ਉਹਦੀ ਘਰ ਵਾਲੀ। ਮਾਨ ਸੂੰ ਦੁਪਹਿਰ ਦੀ ਰੋਟੀ ਡੇਰੇ ਆ ਕੇ ਛਕ ਲੈਂਦਾ। ਓਥੇ ਹੀ ਦੁੱਧ-ਚਾਹ ਪੀਂਦਾ। ਆਥਣ ਦੀ ਰੋਟੀ ਘਰ ਖਾਂਦਾ। ਸੰਤਾਂ ਦਾ ਡਰਾਈਵਰ ਹੋਣ ਕਰ ਕੇ ਮਾਨ ਸੂੰ ਦਾ ਰਸਦ-ਪਾਣੀ ਤਾਂ ਪੱਕਾ ਸੀ।

 

ਇਕ ਦਿਨ ਰਾਮਦਾਸ ਕਹਿੰਦਾ, ‘ਚੱਲ ਬਈ ਮਾਨ ਸਿੰਆਂ, ਕੱਢ ਗੱਡੀ। ਚੱਲੀਏ ਕਿਧਰੇ।‘’

 

ਮਾਨ ਸੂੰ ਨੇ ਗੱਡੀ ਸਾਫ ਕਰ ਲਈ। ਚਲਾ ਕੇ ਦੇਖੀ, ਇੰਜਣ ਫੱਰਾਟੇ ਛੱਡਦਾ ਸੀ। ਰੋਡ ਸ਼ਾਹ ਦੀ ਮੰਡੀ ਸੜਕ ਉੱਤੇ ਚੜ੍ਹਾ ਕੇ ਮਾਨ ਸੂੰ ਨੇ ਪੁੱਛਿਆ, ”ਕਿੱਥੇ ਜਾਣੈ ਮਹਾਰਾਜ ਜੀ?”

 

‘‘ਬਲਾਢੇ ਨੂੰ ਹੱਕ ਲੈ। ਓਥੋਂ ਫੇਰ ਹਮੀਰਗੜ੍ਹ ਨੂੰ ਚੱਲਾਂਗੇ।’

 

”ਅੱਛਾ ਜੀ, ਨੱਗਰ ਜਾਣੈ। ਇਹ ਤਾਂ ਵਧੀਆ ਗੱਲ ਐ ਜੀ। ਮੈਂ ਵੀ ਦੇਖ ਆਉਂ ਥੋਡਾ ਜਨਮ- ਸਤਾਨ।”

 

ਹਮੀਰਗੜ੍ਹ ਉਹਨਾਂ ਦੇ ਘਰ ਅੱਗੇ ਕਾਰ ਖੜ੍ਹੀ ਦੇਖ ਕੇ ਆਂਢੀ-ਗੁਆਂਢੀ ਪਤਾ ਲੈਣ ਆਏ, ਕੌਣ ਆਇਐ ਇਹਨਾਂ ਦੇ? ਇਹ ਤਾਂ ਰਾਮ ਸੀ। ਅੱਗੇ ਨਾਲੋਂ ਲੰਮਾ ਦਿਸ ਰਿਹਾ ਸੀ ਤੇ ਭਰਵਾਂ ਵੀ। ਦਾੜ੍ਹੀ-ਮੁੱਛਾਂ ਵਧੀਆਂ ਹੋਈਆਂ ਸਨ। ਚਿਹਰੇ ਦਾ ਰੰਗ ਸਾਫ ਹੋ ਗਿਆ ਸੀ। ਗੱਲ੍ਹਾਂ ਉੱਤੇ ਲਾਲੀ ਸੀ। ਸਿਰ ਨੂੰ ਦੁਪੱਟਾ ਜਿਹਾ ਵਲ੍ਹੇਟਿਆ ਹੋਇਆ। ਗਲ ਲੰਮਾ ਚੋਗਾ ਸੀ, ਬਾਦਾਮੀ ਰੰਗ ਦਾ। ਪੈਰਾਂ ਵਿਚ ਸ਼ਾਨਦਾਰ ਕੱਢਵੀਂ ਜੁੱਤੀ। ਖੱਬੇ ਹੱਥ ਨੂੰ ਸੋਨੇ ਦੀ ਚੇਨ ਵਾਲੀ ਘੜੀ ਬੰਨ੍ਹੀ ਹੋਈ। ਸੱਜੇ ਹੱਥ ਵਿਚ ਸਟੀਲ ਦਾ ਸਿਮਰਨਾ। ਗੁਆਂਢੀ ਬੁੜ੍ਹੀਆਂ ਉਹਦੇ ਗਲ ਨੂੰ ਚਿੰਬੜ ਗਈਆਂ। ਵੇ ਰਾਮ ਐ ਤੂੰ? ਆਦਮੀ ਉਹਦੇ ਨਾਲ ਹੱਥ ਮਿਲਾ ਰਹੇ ਸਨ।

 

ਰਾਮਦਾਸ ਨੇ ਚਾਚੀ ਦੇ ਪੈਰਾਂ ਵਿਚ ਸਿਰ ਰੱਖਿਆ। ਬੁੜ੍ਹੀ ਨੇ ਉਹਨੂੰ ਦੋਵੇਂ ਬਾਹਾਂ ਤੋਂ ਫੜ ਕੇ ਹਿੱਕ ਨਾਲ ਲਾਇਆ ਤੇ ਪਿਆਰ ਕੀਤਾ। ਉਹ ਧਰਤੀ ਨਿਸ਼ਕਾਰ ਰਹੀ ਸੀ । ਰਾਮ ਆਪਣੇ ਘਰ ਆਇਆ ਹੈ।

 

ਚਾਚਾ ਗੁਰਮੇਲ ਸੂੰ ਆਪਣੀ ਕੈਦ ਪੂਰੀ ਕਰ ਕੇ ਘਰ ਆ ਗਿਆ ਸੀ। ਸ਼ਿਆਮ ਦੀ ਪੈਨਸ਼ਨ ਹੋ ਚੁੱਕੀ ਸੀ। ਉਹ ਹੌਲਦਾਰੀ ਪੈਨਸ਼ਨ ਆਇਆ ਸੀ। ਦਾੜ੍ਹੀ ਵਿਚ ਅੱਧੋਂ ਵੱਧ ਧੌਲੇ ਸਨ । ਪਰ ਉਹ ਵਾਲ ਰੰਗਦਾ ਸੀ। ਦੇਖਣ ਨੂੰ ਹਾਲ਼ੇ ਜੁਆਨ ਹੀ ਲਗਦਾ। ਭੀਖੀ ਵਾਲਾ ਫਤਿਹ ਸੂੰ ਕਈ ਸਾਲ ਪਹਿਲਾਂ ਏਥੋਂ ਚਲਿਆ ਗਿਆ ਸੀ। ਉਹ ਜਾਂਦਾ ਹੋਇਆ ਮੀਤੋ ਨੂੰ ਵੀ ਨਾਲ ਲੈ ਗਿਆ। ਭੀਖੀ ਵਾਲਿਆਂ ਨੇ ਮੀਤੋ ਦਾ ਵਿਆਹ ਕਰ ਦਿੱਤਾ ਸੀ। ਉਹਦੀ ਗੋਦੀ ਤਾਂ ਹੁਣ ਜੁਆਕ ਸੀ। ਸੰਤੋਖਾ ਚਮਿਆਰ ਹਾਲੇ ਵੀ ਉਹਨਾਂ ਦਾ ਸੀਰੀ ਸੀ। ਦੋ ਕਿੱਲੇ ਗਹਿਣੇ ਧਰੀ ਜ਼ਮੀਨ ਫੌਜੀ ਨੇ ਆ ਕੇ ਛੁਡਵਾ ਲਈ ਸੀ। ਸਾਰੇ ਹੀ ਰਾਮ ਨੂੰ ਮੋਹ-ਪਿਆਰ ਨਾਲ ਮਿਲੇ। ਸ਼ਿਆਮ ਨੇ ਅੱਖਾਂ ਭਰ ਲਈਆਂ। ਇਕ ਭਾਈ, ਦੂਜਾ ਫੌਜੀ। ਫੌਜੀਆਂ ਦਾ ਰੋਣ ਤਾਂ ਉੱਤੇ ਹੀ ਪਿਆ ਹੁੰਦਾ ਹੈ। ਫੌਜੀ ਅੰਦਰੋਂ ਰੋਂਦੇ ਨੇ। ਉਹਦਾ ਵਿਆਹ ਕਰਾਉਣ ਦਾ ਸੁਪਨਾ ਮਰ-ਮੁੱਕ ਗਿਆ ਲੱਗਦਾ ਸੀ। ਹੁਣ ਤਾਂ ਬੱਸ ਚਾਚੀ ਦੀਆਂ ਰੋਟੀਆਂ ਸਨ। ਦਾਰੂ ਪੀਣ ਦਾ ਝੱਸ ਉਹ ਭੀਖੀ ਜਾ ਕੇ ਪੂਰਾ ਕਰਦਾ। ਤੇਜੋ ਭਾਥੀ ਅਜੇ ਕਾਇਮ ਸੀ। ਰਾਮਦਾਸ ਤੇ ਮਾਨ ਸੂੰ ਨੇ ਸਿਰਫ਼ ਚਾਹ ਪੀਤੀ। ਰੋਟੀ ਉਹ ਢਾਬ ਤੋਂ ਖਾ ਕੇ ਤੁਰੇ ਸਨ।

 

ਘਰੋਂ ਫੇਰ ਉਹ ਝਿੜੀ ਨੂੰ ਤੁਰ ਪਏ। ਜਾਂਦਾ ਹੋਇਆ ਰਾਮ ਸਭ ਨੂੰ ਸਨੇਹ ਨਾਲ ਮਿਲ ਕੇ ਗਿਆ ਤੇ ਕਿਹਾ ਕਿ ਉਹ ਡੇਰਿਓਂ ਓਧਰ ਦੀ ਓਧਰ ਚਲਿਆ ਜਾਵੇਗਾ। ਉਹਨੂੰ ਕਾਹਲ ਹੈ। ਉਹਨੇ ਹੋਰ ਕਿਧਰੇ ਵੀ ਜਾਣਾ ਹੈ। ਚਾਚੀ ਆਖ ਰਹੀ ਸੀ, ”ਵੇ ਭਾਈ, ਇਕ ਰਾਤ ਤਾਂ ਕੱਟ ਕੇ ਜਾਂਦਾ। ਗੱਲਾਂ ਕਰਦੇ। ਸੁੱਖ ਨਾਲ ਸਾਰਾ ਟੱਬਰ ਕੱਠਾ ਸੀ।”

 

ਰਾਮਦਾਸ ਨੇ ਜਵਾਬ ਦਿੱਤਾ, ‘ਚਾਚੀ, ਫੇਰ ਕਦੇ ਆਊਂਗਾ। ਖੁੱਲ੍ਹਾ ਟੈਮ ਲੈ ਕੇ।

 

ਚਿੱਭੜ ਦਾਸ ਬਿਰਧ ਅਵਸਥਾ ਵਿਚ ਸੀ। ਬੋਲ ਥਿਵ ਗਿਆ। ਦਿਸਦਾ ਘੱਟ ਸੀ ਤੇ ਸੁਣਦਾ ਵੀ ਘੱਟ। ਹੌਲੀ-ਹੌਲੀ ਗੱਲ ਕਰਦਾ। ਰਾਮਦਾਸ ਨੇ ਉਹਦੇ ਚਰਨਾਂ ਉੱਤੇ ਆਪਣਾ ਸਿਰ ਰੱਖਿਆ। ਉੱਠਣ ਵਿਚ ਹੀ ਨਾ ਆਵੇ। ਚਿੱਭੜ ਦਾਸ ਨੇ ਉਹਦੀ ਪਿੱਠ ਉੱਤੇ ਆਪਣਾ ਕੰਬਦਾ ਕਮਜ਼ੋਰ ਹੱਥ ਧਰਿਆ ਤੇ ਬੋਲਿਆ, ਮਰੀ ਹੋਈ ਆਵਾਜ਼ ਵਿਚ, ‘‘ਕਿਹੜੈ?’’

 

ਚਰਨਾਂ ਤੋਂ ਉੱਠ ਕੇ ਰਾਮਦਾਸ ਨੂੰ ਉੱਚਾ ਬੋਲਣਾ ਪਿਆ, ”ਗੁਰੂ ਜੀ, ਮੈਂ ਰਾਮ ਆਂ।’ ਚਿੱਭੜ ਦਾਸ ਨੂੰ ਚਿਹਰਾ ਤਾਂ ਪਛਾਣ ਵਿਚ ਨਹੀਂ ਆਇਆ, ਬੋਲ ਸਿਆਣ ਲਿਆ। ਬੋਲਿਆ, ”ਤੂੰ ਮਰ ਕੇ ਫੇਰ ਕਿਮੇਂ ਜੰਮ ਪਿਆ?”

 

”ਨਹੀਂ, ਗੁਰੂ ਜੀ, ਮੈਂ ਤਾਂ ਹੁਣ ਵੀ ਮਰਿਆ ਹੋਇਆਂ। ਜਿਉਂਦਾ ਕਿਹੜਾ ਪਾਸਾ ਐ ਮੇਰਾ?” ਰਾਮਦਾਸ ਨੇ ਨੀਵੀਂ ਪਾ ਕੇ ਜਵਾਬ ਦਿੱਤਾ।

 

ਚਿੱਭੜ ਦਾਸ ਪੋਲਾ-ਪੋਲਾ ਮੁਸਕਰਾ ਰਿਹਾ ਸੀ। ਅੱਖਾਂ ਵਿਚ ਪਾਣੀ ਭਰ ਲਿਆ। ਬੋਲ ਕੰਬਣ ਲੱਗਿਆ। ਰਾਮਦਾਸ ਨੂੰ ਪਿਤਰੀ ਭਾਵ ਨਾਲ ਮਿਲ ਰਿਹਾ ਸੀ।

 

ਬਾਬਾ ਪਿਰਥੀ ਦਾਸ ਦੀ ਸਮਾਧ ਉੱਤੇ ਰਾਮਦਾਸ ਨੇ ਮੱਥਾ ਟੇਕਿਆ। ਗੋਲਕ ਵਿਚ ਖਾਸੇ ਪੈਸੇ ਪਾ ਦਿੱਤੇ। ਉਹਨੂੰ ਲੱਗਿਆ ਕਿ ਇਹ ਡੇਰਾ ਹੁਣ ਉਹ ਡੇਰਾ ਨਹੀਂ ਰਿਹਾ। ਉੱਜੜ ਜਿਹਾ ਗਿਆ ਹੈ। ਪੁਰਾਣੀ ਰੌਣਕ ਕਿਧਰੇ ਵੀ ਨਹੀਂ ਦਿਸਦੀ। ਉਹਨਾਂ ਨੇ ਦੁੱਧ ਦਾ ਗਿਲਾਸ-ਗਿਲਾਸ ਪੀਤਾ ਤੇ ਚੱਲ ਪਏ।

 

ਰਾਤ ਉਹਨਾਂ ਨੇ ਪਟਿਆਲੇ ਜਾ ਕੇ ਇਮਲੀ ਵਾਲੇ ਡੇਰੇ ਵਿਚ ਕੱਟੀ। ਓਥੋਂ ਤੜਕੇ ਨ੍ਹਾ-ਧੋ ਕੇ ਤੇ ਮੰਨੀਆਂ ਛਕ ਕੇ ਉਹ ਹਰਦੁਆਰ ਨੂੰ ਚੱਲ ਪਏ। ਰਿਸ਼ੀਕੇਸ਼ ਵੀ ਗਏ। ਰਾਮਦਾਸ ਉਹਨਾਂ ਸਾਰੇ ਡੇਰਿਆਂ ਵਿਚ ਇਕ-ਇਕ ਰਾਤ ਰਿਹਾ, ਜਿੱਥੇ ਕਦੇ ਬਿਸ਼ੰਭਰ ਮੁਨੀ ਉਹਨੂੰ ਲੈ ਕੇ ਗਿਆ ਸੀ। ਇਹ ਪੁਰਾਣੇ ਡੇਰੇ ਐਨੇ ਸਾਲਾਂ ਬਾਅਦ ਦੇਖ ਕੇ ਉਹਨੂੰ ਅਜੀਬ ਪ੍ਰਸੰਨਤਾ ਤੇ ਸੰਤੁਸ਼ਟੀ ਮਿਲੀ। ਪੁਰਾਣੇ ਸਾਧੂਆਂ ਵਿਚੋਂ ਓਥੇ ਕਿਧਰੇ ਕੋਈ ਸਾਧੂ ਸੀ, ਕਿਧਰੇ ਨਹੀਂ ਸੀ। ਨਵੇਂ ਸਾਧੂ ਵੀ ਆਪਣੇ ਵਰਗੇ ਹੀ ਲੱਗੇ। ਹਰਿਦੁਆਰ ਤੇ ਰਿਸ਼ੀਕੇਸ਼ ਉਹ ਅੱਠ-ਦਸ ਦਿਨ ਠਹਿਰੇ ਸਨ। ਮਾਨ ਸੂੰ ਨੂੰ ਕੋਈ ਇਲਮ ਨਹੀਂ ਸੀ ਕਿ ਸੰਤ ਰਾਮ ਦਾਸ ਕਦੋਂ ਵਾਪਸ ਮੁੜਨਗੇ। ਉਹਦਾ ਆਪਣਾ ਵੀ ਜੀਅ ਲੱਗਿਆ ਹੋਇਆ ਸੀ। ਹਰ ਥਾਂ ਚੰਗਾ-ਚੋਖਾ ਖਾਣ ਨੂੰ ਮਿਲਦਾ । ਫੌਜੀ ਨੂੰ ਸੈਰਾਂ ਮੁਫ਼ਤ ਦੀਆਂ ਸਨ।

 

ਵਾਪਸ ਦੁੱਲੇ ਦੀ ਢਾਬ ਪਹੁੰਚੇ ਤਾਂ ਪਤਾ ਲੱਗਿਆ ਕਿ ਸੁੱਖੂ ਕਿਧਰੇ ਚਲਿਆ ਗਿਆ ਹੈ। ਦੱਸ ਕੇ ਵੀ ਕਿਸੇ ਨੂੰ ਨਹੀਂ ਗਿਆ ਸੀ। ਰਾਮ ਦਾਸ ਨੂੰ ਉਹਦੇ ਜਾਣ ਦਾ ਕੋਈ ਅਫ਼ਸੋਸ ਨਹੀਂ ਸੀ। ਡੇਰਿਆਂ ਵਿਚ ਏਦਾਂ ਹੁੰਦਾ ਹੀ ਰਹਿੰਦਾ ਹੈ। ਕੋਈ ਸੇਵਕ ਜਾਂ ਸਾਧੂ ਕਿਧਰੇ ਟਿਕ ਕੇ ਨਹੀਂ ਬੈਠਦਾ। ਪੱਕਾ ਟਿਕਾਣਾ ਕੋਈ ਕੋਈ ਕਰਦਾ ਹੈ। ਡੇਰੇ ਵਿਚ ਜਦੋਂ ਕੋਈ ਆਉਂਦਾ ਹੈ, ਇਉਂ ਰਹਿਣ ਲਗਦਾ ਹੈ ਜਿਵੇਂ ਇਹੀ ਉਹਦਾ ਘਰ ਹੋਵੇ। ਸਭ ਨਾਲ ਆਪਣਿਆਂ ਵਾਂਗ ਰਚ-ਮਿਚ ਜਾਵੇਗਾ। ਤੇ ਫੇਰ ਪਤਾ ਵੀ ਨਹੀ ਲਗਦਾ ਕਿ ਉਹ ਕਦੋਂ ਪੱਤਰਾ ਵਾਚ ਗਿਆ। ਇਹ ਵੀ ਪਤਾ ਨਹੀਂ ਲਗਦਾ ਕਿ ਉਹ ਕਿੱਥੇ ਨੂੰ ਗਿਆ ਹੈ। ਡੇਰੇ ਵੀ ਦੁਨੀਆਂ ਦੀ ਨਿਆਈਂ ਹਨ। ਬੰਦੇ ਆਪਣੀ ਆਪਣੀ ਉਮਰ ਭੋਗ ਕੇ ਤੁਰਦੇ ਜਾਂਦੇ ਹਨ। ਰਾਮਦਾਸ ਨੇ ਸੁਣਿਆ ਤਾਂ ਕਹਿਣ ਲੱਗਿਆ, ”ਚੱਲ ਠੀਕ ਐ, ਇੱਕ ਸੁੱਖੂ ਗਿਐ, ਕੋਈ ਹੋਰ ਧੁੱਖੂ ਆ ਜੂ। ਇਹ ਤਾਂ ਚਲਦਾ ਈ ਰਹਿਣੈ, ਦੁਨੀਆਂ ਦਾ ਆਉਣ-ਜਾਣ। ਆਪਾਂ ਤਾਂ ਮਾਨ ਸ਼ਿਆਂ ਏਥੇ ਈ ਆਂ। ਆਪਾਂ ਕਿਧਰੇ ਨ੍ਹੀਂ ਜਾ ਸਕਦੇ ਹੁਣ।”

 

ਸਵੇਰੇ ਬੱਚੇ ਤੇ ਵੱਡੀਆਂ ਕੁੜੀਆਂ ਵੀ ਨਹੀਂ ਆ ਰਹੀਆਂ ਸਨ। ਦੁਪਹਿਰੇ ਵੱਡੇ ਮੁੰਡੇ ਵੀ ਨਹੀਂ ਆਉਂਦੇ ਸਨ। ਕੀ ਕਰਦੇ ਉਹ ਸਭ, ਪੜ੍ਹਾਉਣ ਵਾਲਾ ਤਾਂ ਕੋਈ ਵੀ ਨਹੀ ਸੀ। ਜਦੋਂ ਪਤਾ ਲੱਗਿਆ ਕਿ ਬਾਬਾ ਰਾਮਦਾਸ ਜੀ ਆ ਗਏ ਹਨ ਤੀਰਥ-ਯਾਤਰਾ ਕਰ ਕੇ ਤਾਂ ਛੋਟੇ ਬੱਚੇ ਫੇਰ ਆਉਣ ਲੱਗੇ। ਵੱਡੀਆਂ ਕੁੜੀਆਂ ਵੀ ਆਉਣ ਲੱਗੀਆਂ। ਦੁਪਹਿਰੇ ਆਉਣ ਵਾਲੇ ਵੱਡੇ ਮੁੰਡੇ ਹਟ ਗਏ। ਰਾਮਦਾਸ ਉਹਨਾਂ ਨੂੰ ਹੱਸ ਕੇ ਕਹਿੰਦਾ, ”ਤੁਸੀਂ ਭਾਈ ਚੋਬਰੋ ਹੁਣ ਬੱਸ। ਤੁਸੀਂ ਜਿੰਨਾ ਸਿੱਖਣਾ ਸੀ ਸਿੱਖ ਲਿਆ। ਚਿੱਠੀ-ਚੀਰੇ ਜਿੰਨਾ ਹੋ ਗੇ ਤੁਸੀਂ। ਸੁੱਖੂ ਹੁੰਦਾ ਤਾਂ ਟੈਮ ਦੇਈਂ ਜਾਂਦਾ।’. .

 

!

 

ਰਾਮਦਾਸ ਨੇ ਦੇਖਿਆ, ਮੱਘੋ ਨਹੀਂ ਆਉਂਦੀ ਸੀ। ਧੰਨ ਸ੍ਵੈ ਬੁੜ੍ਹੇ ਨੇ ਦੱਸਿਆ ਕਿ ਉਹ ਤਾਂ ਸੁੱਖੂ ਹੁੰਦੇ ਹੀ ਆਉਣੋਂ ਹਟ ਗਈ ਸੀ। ਰਾਮਦਾਸ ਨੂੰ ਚਿੰਤਾ ਹੋਈ, ਕਿਉਂ ਨਹੀਂ ਆਉਂਦੀ ਸਹੁਰੀ ਉਹ? ਉਹ ਤਾਂ ਡੇਰੇ ਦੀ ਐਨੀ ਪ੍ਰੇਮਣ ਸੀ। ਕਿਸੇ ਦਿਨ ਵੀ ਨਹੀਂ ਖੁੰਝਦੀ ਸੀ। ਨਿੱਤ-ਨੇਮ ਨਾਲ ਆਉਂਦੀ ਹੁੰਦੀ। ਮਾਨ ਸੂੰ ਹੱਥ ਰਾਮ ਦਾਸ ਨੇ ਤੋਤਾ ਸਿੰਘ ਦੇ ਘਰ ਸੁਨੇਹਾ ਭੇਜਿਆ, ਮੱਘੋ ਨੂੰ ਭੇਜਿਆ ਕਰੋ। ਭੌਤਾ ਸਿੰਘ ਨਹੀਂ ਆਇਆ, ਮੱਘੋ ਦੀ ਮਾਂ ਆਈ। ਕੁਟੀਆ ਅੰਦਰ ਜਾ ਕੇ ਰਾਮਦਾਸ ਦੇ ਸਾਹਮਣੇ ਭੁੰਜੋ ਬੈਠੀ ਰੋਈ ਜਾਵੇ, ਰੋਈ ਹੀ ਜਾਵੇ। ਦੱਸੇ- ਬੋਲੇ ਕੁਝ ਨਾ। ਉਹ ਡੇਰੇ ਵਿਚ ਮਸਾਂ ਹੀ ਕਦੇ ਆਈ ਹੋਵੇਗੀ। ਰਾਮਦਾਸ ਨੇ ਪੁੱਛਿਆ, ”ਕੌਣ ਐਂ ਭਾਈ ਤੂੰ?

 

ਮੈਂ ਤਾਂ ਸਿਆਣਿਆ ਨ੍ਹੀ ਤੈਨੂੰ !’’

 

ਉਹਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀਆਂ ਤੇ ਫੇਰ ਗਲ ਸਾਫ ਕਰ ਕੇ ਬੌਲੀ, ”ਮੈਂ ਤਾਂ ਬਾਬਾ ਜੀ, ਮੱਘੋ ਦੀ ਮਾਂ ਆਂ। ਤੁਸੀਂ ਸੁਨੇਹਾ ਭੇਜਿਆ ਸੀ।”

 

‘‘ਹਾਂ ਭਾਈ. ਮੱਘੋ ਨ੍ਹੀ ਆਉਂਦੀ ਹੁਣ? ਕੀ ਗੱਲ ਹੋਗੀ?”

 

”ਕੀ ਦੱਸਾਂ ਬਾਬਾ ਜੀ, ਥੋਨੂੰ ਤਾਂ ਮੈਂ ਕੋਈ ਦੋਸ਼ ਨ੍ਹੀਂ ਦਿੰਦੀ। ਨਾ ਮੱਘੋ ਦਸਦੀ ਐ ਕੁੱਛ। ਪਰ ਭਾਣਾ ਐਥੇ ਈ ਬੀਤਿਐ ਉਹਦੇ ਨਾਲ। ਹੋਰ ਤਾਂ ਕਿਧਰੇ ਜਾਂਦੀ ਨ੍ਹੀ ਸੀ ਉਹ।”

 

ਰਾਮ ਦਾਸ ਦਾ ਮੂੰਹ ਛੱਡਿਆ ਰਹਿ ਗਿਆ। ਅੱਖਾਂ ਫੈਲ ਗਈਆਂ। ਕਾਹਲ ਨਾਲ ਬੋਲਿਆ, ”ਕੀ ਭਾਣਾ, ਭਾਈ?”

 

ਉਹ ਫੇਰ ਰੋਣ ਲੱਗੀ। ਉਹਤੋਂ ਬੋਲਿਆ ਨਹੀਂ ਜਾ ਰਿਹਾ ਸੀ। ਰਾਮਦਾਸ ਵੀ ਪਰੇਸ਼ਾਨ, ਇਹ ਕੀ ਸਾਲਾ ਵਾਪਰ ਗਿਆ ਮੇਰੇ ਮਗਰੋਂ? ਕਿਹਾ, “ਛੇਤੀ ਦੱਸ ਭਾਈ। ਮੈਨੂੰ ਸਮਝ ਨ੍ਹੀ ਆਈ।'”

 

”ਉਹਨੂੰ ਚੌਥਾ ਮ੍ਹੀਨਾ ਐ, ਬਾਬਾ ਜੀ, ਥੋਡੇ ਮੂਹਰੇ ਕੀ ਸ਼ਰਮ ਐ।’ ਉਹਨੇ ਨਿਸ਼ੰਗ ਆਖ ਦਿੱਤਾ। ਰਾਮਦਾਸ ਦੀ ਦੇਹ ਝੂਠੀ ਹੋ ਗਈ। ਉਹਦੀ ਜ਼ੁਬਾਨ ਥਥਲਾਉਣ ਲੱਗੀ। ਬੋਲਿਆ, ”ਇਹ ਇਹ ਕੀ ਕੀਹਨੇ? ਉਹ ਉਹ ਕੀਹਦਾ ਨਾਂ ਲੈਂਦੀ ਐ?”

 

”ਨਾਂ ਤਾਂ, ਬਾਬਾ ਜੀ, ਕਿਸੇ ਦਾ ਨ੍ਹੀਂ ਦਸਦੀ।’

 

”ਤੂੰ ਜਾਂਹ ਭਾਈ ਘਰ ਨੂੰ। ਨੰਬਰਦਾਰ ਕਿੱਥੇ ਐ?”

 

”ਉਹ ਐਥੇ ਈ ਕਿਤੇ ਬੈਠਾ ਹੋਣੈ, ਬਾਬਾ ਜੀ।’’

 

”ਤੂੰ ਚੱਲ ਭਾਈ. ਮੈਂ ਆਪ ਆਉਨਾਂ ਮੱਘੋ ਕੋਲ। ਪਤਾ ਲੈਨਾਂ ਉਹਦਾ।”

 

ਰਾਮ ਦਾਸ ਦਾ ਦਿਮਾਗ ਸੁੰਨ ਸੀ। ਦੁਪਹਿਰ ਦਾ ਵਕਤ ਸੀ। ਗਰਮੀ ਦਾ ਮਹੀਨਾ। ਉਸ ਵੇਲੇ ਬੰਦੇ ਖੇਤਾਂ ਵਿਚ ਸਨ। ਉਹ ਮੱਘੋ ਦੀ ਮਾਂ ਚੰਦ ਕੁਰ ਦੇ ਲਗਭਗ ਨਾਲ ਹੀ ਉਹਨਾਂ ਦੇ ਘਰ ਪਹੁੰਚ ਗਿਆ। ਤੋਤਾ ਨੂੰ ਸੱਥ ਵਿਚ ਕਿਧਰੇ ਬੈਠਾ ਹੋਵੇਗਾ, ਰੁੱਖਾਂ ਦੀ ਛਾਂ ਥੱਲੇ। ਉਹਨੂੰ ਨਾ ਕਿਸੇ ਗੱਲ ਦਾ ਪਤਾ ਸੀ ਤੇ ਨਾ ਫ਼ਿਕਰ। ਦੋਵੇਂ ਮੁੰਡੇ ਜੈਲਾ ਤੇ ਕੈਲਾ ਉਸ ਵਕਤ ਖੇਤਾਂ ਵਿਚ ਸਨ। ਉਹਨਾਂ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਘਰ ਵਿਚ ਕੀ ਚਿੰਤਾ ਦਾ ਪਹਾੜ ਉਸਰਿਆ ਖੜਾ ਹੈ। ਉਹ ਘਰ ਅੰਦਰ ਵੜਿਆ ਤਾਂ ਮੱਘੋ ਖੇਸ ਤਾਣੀ ਅੰਦਰ ਸਬਾਤ ਵਿਚ ਮੰਜੇ ਉੱਤੇ ਪਈ ਸੀ।

 

‘’ਕੁੜੀਏ, ਏਸ ਰੁੱਤ ਅੰਦਰ ਗੁੰਮ੍ਹ ‘ਚ ਪਈ ਐ? ਖੇਸ ਦੀ ਮੌਸਮ ਐ ਕੋਈ?” ਰਾਮਦਾਸ ਜਾਣ ਸਾਰ ਆਪਣਿਆਂ ਵਾਂਗ ਬੋਲਿਆ।

 

ਮੱਘੋ ਨੇ ਸੰਤਾਂ ਨੂੰ ਦੇਖਿਆ ਤਾਂ ਚੀਕਾਂ ਮਾਰ ਕੇ ਰੋਣ ਲੱਗੀ। ਉਹ ਉਹਦੇ ਮੰਜੇ ਉੱਤੇ ਹੀ ਜਾ ਬੈਠਾ ਸੀ । ਮੁੱਘੋ ਦਾ ਸਿਰ ਪਲੋਸ ਕੇ ਪੁੱਛਣ ਲੱਗਿਆ, ‘‘ਕੌਣ ਐ ਉਹ, ਦੱਸ ਮੈਨੂੰ? ਸੰਗ ਨਾ, ਤੇਰੀ ਮਾਂ ਨੇ ਸਾਰੀ ਕਹਾਣੀ ਦੱਸ ਤੀ।”

 

ਮੱਘੋ ਦੀਆਂ ਚੀਕਾਂ ਭੁੱਬਾਂ ਵਿਚ ਬਦਲ ਗਈਆਂ। ਉਹ ਓਵੇਂ ਜਿਵੇਂ ਬੈਠੀ ਬੈਠੀ ਢੇਰੀ ਜਿਹੀ ਬਣੀ ਮੰਜੇ ਦੇ ਇਕ ਪਾਸੇ ਟੇਢੀ ਹੋ ਗਈ। ਹੁੱਭਕੀਆਂ ਬੋਲਣ ਵੀ ਨਹੀਂ ਦਿੰਦੀਆਂ ਸਨ।

 

”ਬੇਟਾ, ਤੂੰ ਨਾਉਂ ਦੱਸ। ਹੋਰ ਤੈਨੂੰ ਕੁੱਝ ਨ੍ਹੀਂ ਪੁੱਛਣਾ ਅਸੀਂ।” ਰਾਮਦਾਸ ਮੰਜੇ ਉੱਤੋਂ ਉੱਠ ਕੇ ਉਹਦੇ ਸਿਰ ਉੱਤੇ ਝੁਕ ਗਿਆ।

 

‘’ਬਾਬੇ ਤਾਂ ਮਾਂ-ਪਿਓ ਨਾਲੋਂ ਉੱਤੋਂ ਦੀ ਨੇ ਤੈਨੂੰ, ਧੀਏ। ਤੂੰ ਇਹਨਾਂ ਨੂੰ ਦੱਸ ਦੇ। ਲੈ, ਮੈਂ ਪਰ੍ਹਾਂ ਹੋ ਜਾਨੀਆਂ।” ਚੰਦਕੁਰ ਹੌਲੀ-ਹੌਲੀ ਬੋਲ ਰਹੀ ਸੀ। ਗਲੀ ਵੱਲ ਝਾਕਦੀ ਵੀ ਸੀ, ਕਿਸੇ ਨੂੰ ਸੁਣ ਨਾ ਜਾਵੇ। ਇਹ ਵੀ ਡਰ ਸੀ ਕਿ ਬਾਬਿਆਂ ਨੂੰ ਦੇਖ ਕੇ ਕੋਈ ਆਂਢਣ-ਗੁਆਂਢਣ ਉਹਨਾਂ ਦੇ ਘਰ ਨਾ ਆ ਵੜੇ।

 

‘‘ਕੁੜੀਏ, ਮੈਂ ਜਾਣੈ ਭਾਈ। ਮੈਨੂੰ ਦੇਖ ਕੇ ਏਥੇ ‘ਕੱਠ ਹੋਜੂਗਾ ਨਹੀਂ ਤਾਂ। ਤੂੰ ਰੋ ਨਾ । ਸਭ ਠੀਕ ਕਰ ਲਾਂਗੇ। ਦੱਸ, ਉਹ ਕੰਜਰ ਕੌਣ ਐ? ਮੈਂ ਜਾਮਾਂ ਫੇਰ।” ਰਾਮ ਦਾਸ ਨੇ ਮੱਘੋ ਦਾ ਮੋਢਾ ਬੁਰੀ ਤਰ੍ਹਾਂ ਝੰਜੋੜ ਮੈਂ ਤਾਂ ਸਿਆਣਿਆ ਨ੍ਹੀ ਤੈਨੂੰ !’’

 

ਉਹਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝੀਆਂ ਤੇ ਫੇਰ ਗਲ ਸਾਫ ਕਰ ਕੇ ਬੌਲੀ, ”ਮੈਂ ਤਾਂ ਬਾਬਾ ਜੀ, ਮੱਘੋ ਦੀ ਮਾਂ ਆਂ। ਤੁਸੀਂ ਸੁਨੇਹਾ ਭੇਜਿਆ ਸੀ।”

 

‘‘ਹਾਂ ਭਾਈ. ਮੱਘੋ ਨ੍ਹੀ ਆਉਂਦੀ ਹੁਣ? ਕੀ ਗੱਲ ਹੋਗੀ?”

 

”ਕੀ ਦੱਸਾਂ ਬਾਬਾ ਜੀ, ਥੋਨੂੰ ਤਾਂ ਮੈਂ ਕੋਈ ਦੋਸ਼ ਨ੍ਹੀਂ ਦਿੰਦੀ। ਨਾ ਮੱਘੋ ਦਸਦੀ ਐ ਕੁੱਛ। ਪਰ ਭਾਣਾ ਐਥੇ ਈ ਬੀਤਿਐ ਉਹਦੇ ਨਾਲ। ਹੋਰ ਤਾਂ ਕਿਧਰੇ ਜਾਂਦੀ ਨ੍ਹੀ ਸੀ ਉਹ।”

 

ਰਾਮ ਦਾਸ ਦਾ ਮੂੰਹ ਛੱਡਿਆ ਰਹਿ ਗਿਆ। ਅੱਖਾਂ ਫੈਲ ਗਈਆਂ। ਕਾਹਲ ਨਾਲ ਬੋਲਿਆ, ”ਕੀ ਭਾਣਾ, ਭਾਈ?”

 

ਉਹ ਫੇਰ ਰੋਣ ਲੱਗੀ। ਉਹਤੋਂ ਬੋਲਿਆ ਨਹੀਂ ਜਾ ਰਿਹਾ ਸੀ। ਰਾਮਦਾਸ ਵੀ ਪਰੇਸ਼ਾਨ, ਇਹ ਕੀ ਸਾਲਾ ਵਾਪਰ ਗਿਆ ਮੇਰੇ ਮਗਰੋਂ? ਕਿਹਾ, “ਛੇਤੀ ਦੱਸ ਭਾਈ। ਮੈਨੂੰ ਸਮਝ ਨ੍ਹੀ ਆਈ।'”

 

”ਉਹਨੂੰ ਚੌਥਾ ਮ੍ਹੀਨਾ ਐ, ਬਾਬਾ ਜੀ, ਥੋਡੇ ਮੂਹਰੇ ਕੀ ਸ਼ਰਮ ਐ।’ ਉਹਨੇ ਨਿਸ਼ੰਗ ਆਖ ਦਿੱਤਾ। ਰਾਮਦਾਸ ਦੀ ਦੇਹ ਝੂਠੀ ਹੋ ਗਈ। ਉਹਦੀ ਜ਼ੁਬਾਨ ਥਥਲਾਉਣ ਲੱਗੀ। ਬੋਲਿਆ, ”ਇਹ ਇਹ ਕੀ ਕੀਹਨੇ? ਉਹ ਉਹ ਕੀਹਦਾ ਨਾਂ ਲੈਂਦੀ ਐ?”

 

”ਨਾਂ ਤਾਂ, ਬਾਬਾ ਜੀ, ਕਿਸੇ ਦਾ ਨ੍ਹੀਂ ਦਸਦੀ।’

 

”ਤੂੰ ਜਾਂਹ ਭਾਈ ਘਰ ਨੂੰ। ਨੰਬਰਦਾਰ ਕਿੱਥੇ ਐ?”

 

”ਉਹ ਐਥੇ ਈ ਕਿਤੇ ਬੈਠਾ ਹੋਣੈ, ਬਾਬਾ ਜੀ।’’

 

”ਤੂੰ ਚੱਲ ਭਾਈ. ਮੈਂ ਆਪ ਆਉਨਾਂ ਮੱਘੋ ਕੋਲ। ਪਤਾ ਲੈਨਾਂ ਉਹਦਾ।”

 

ਰਾਮ ਦਾਸ ਦਾ ਦਿਮਾਗ ਸੁੰਨ ਸੀ। ਦੁਪਹਿਰ ਦਾ ਵਕਤ ਸੀ। ਗਰਮੀ ਦਾ ਮਹੀਨਾ। ਉਸ ਵੇਲੇ ਬੰਦੇ ਖੇਤਾਂ ਵਿਚ ਸਨ। ਉਹ ਮੱਘੋ ਦੀ ਮਾਂ ਚੰਦ ਕੁਰ ਦੇ ਲਗਭਗ ਨਾਲ ਹੀ ਉਹਨਾਂ ਦੇ ਘਰ ਪਹੁੰਚ ਗਿਆ। ਤੋਤਾ ਨੂੰ ਸੱਥ ਵਿਚ ਕਿਧਰੇ ਬੈਠਾ ਹੋਵੇਗਾ, ਰੁੱਖਾਂ ਦੀ ਛਾਂ ਥੱਲੇ। ਉਹਨੂੰ ਨਾ ਕਿਸੇ ਗੱਲ ਦਾ ਪਤਾ ਸੀ ਤੇ ਨਾ ਫ਼ਿਕਰ। ਦੋਵੇਂ ਮੁੰਡੇ ਜੈਲਾ ਤੇ ਕੈਲਾ ਉਸ ਵਕਤ ਖੇਤਾਂ ਵਿਚ ਸਨ। ਉਹਨਾਂ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਘਰ ਵਿਚ ਕੀ ਚਿੰਤਾ ਦਾ ਪਹਾੜ ਉਸਰਿਆ ਖੜਾ ਹੈ। ਉਹ ਘਰ ਅੰਦਰ ਵੜਿਆ ਤਾਂ ਮੱਘੋ ਖੇਸ ਤਾਣੀ ਅੰਦਰ ਸਬਾਤ ਵਿਚ ਮੰਜੇ ਉੱਤੇ ਪਈ ਸੀ।

 

‘’ਕੁੜੀਏ, ਏਸ ਰੁੱਤ ਅੰਦਰ ਗੁੰਮ੍ਹ ‘ਚ ਪਈ ਐ? ਖੇਸ ਦੀ ਮੌਸਮ ਐ ਕੋਈ?” ਰਾਮਦਾਸ ਜਾਣ ਸਾਰ ਆਪਣਿਆਂ ਵਾਂਗ ਬੋਲਿਆ।

 

ਮੱਘੋ ਨੇ ਸੰਤਾਂ ਨੂੰ ਦੇਖਿਆ ਤਾਂ ਚੀਕਾਂ ਮਾਰ ਕੇ ਰੋਣ ਲੱਗੀ। ਉਹ ਉਹਦੇ ਮੰਜੇ ਉੱਤੇ ਹੀ ਜਾ ਬੈਠਾ ਸੀ । ਮੁੱਘੋ ਦਾ ਸਿਰ ਪਲੋਸ ਕੇ ਪੁੱਛਣ ਲੱਗਿਆ, ‘‘ਕੌਣ ਐ ਉਹ, ਦੱਸ ਮੈਨੂੰ? ਸੰਗ ਨਾ, ਤੇਰੀ ਮਾਂ ਨੇ ਸਾਰੀ ਕਹਾਣੀ ਦੱਸ ਤੀ।”

 

ਮੱਘੋ ਦੀਆਂ ਚੀਕਾਂ ਭੁੱਬਾਂ ਵਿਚ ਬਦਲ ਗਈਆਂ। ਉਹ ਓਵੇਂ ਜਿਵੇਂ ਬੈਠੀ ਬੈਠੀ ਢੇਰੀ ਜਿਹੀ ਬਣੀ ਮੰਜੇ ਦੇ ਇਕ ਪਾਸੇ ਟੇਢੀ ਹੋ ਗਈ। ਹੁੱਭਕੀਆਂ ਬੋਲਣ ਵੀ ਨਹੀਂ ਦਿੰਦੀਆਂ ਸਨ।

 

”ਬੇਟਾ, ਤੂੰ ਨਾਉਂ ਦੱਸ। ਹੋਰ ਤੈਨੂੰ ਕੁੱਝ ਨ੍ਹੀਂ ਪੁੱਛਣਾ ਅਸੀਂ।” ਰਾਮਦਾਸ ਮੰਜੇ ਉੱਤੋਂ ਉੱਠ ਕੇ ਉਹਦੇ ਸਿਰ ਉੱਤੇ ਝੁਕ ਗਿਆ।

 

‘’ਬਾਬੇ ਤਾਂ ਮਾਂ-ਪਿਓ ਨਾਲੋਂ ਉੱਤੋਂ ਦੀ ਨੇ ਤੈਨੂੰ, ਧੀਏ। ਤੂੰ ਇਹਨਾਂ ਨੂੰ ਦੱਸ ਦੇ। ਲੈ, ਮੈਂ ਪਰ੍ਹਾਂ ਹੋ ਜਾਨੀਆਂ।” ਚੰਦਕੁਰ ਹੌਲੀ-ਹੌਲੀ ਬੋਲ ਰਹੀ ਸੀ। ਗਲੀ ਵੱਲ ਝਾਕਦੀ ਵੀ ਸੀ, ਕਿਸੇ ਨੂੰ ਸੁਣ ਨਾ ਜਾਵੇ। ਇਹ ਵੀ ਡਰ ਸੀ ਕਿ ਬਾਬਿਆਂ ਨੂੰ ਦੇਖ ਕੇ ਕੋਈ ਆਂਢਣ-ਗੁਆਂਢਣ ਉਹਨਾਂ ਦੇ ਘਰ ਨਾ ਆ ਵੜੇ।

 

‘‘ਕੁੜੀਏ, ਮੈਂ ਜਾਣੈ ਭਾਈ। ਮੈਨੂੰ ਦੇਖ ਕੇ ਏਥੇ ‘ਕੱਠ ਹੋਜੂਗਾ ਨਹੀਂ ਤਾਂ। ਤੂੰ ਰੋ ਨਾ । ਸਭ ਠੀਕ ਕਰ ਲਾਂਗੇ। ਦੱਸ, ਉਹ ਕੰਜਰ ਕੌਣ ਐ? ਮੈਂ ਜਾਮਾਂ ਫੇਰ।” ਰਾਮ ਦਾਸ ਨੇ ਮੱਘੋ ਦਾ ਮੋਢਾ ਬੁਰੀ ਤਰ੍ਹਾਂ ਝੰਜੋੜ ਦਿੱਤਾ।

 

ਉਹ ਉੱਠ ਕੇ ਬੈਠ ਗਈ। ਰੋਣਾ ਬੰਦ ਕਰ ਦਿੱਤਾ। ਸਿਰ ਦਾ ਦੁੱਪਟਾ ਸੰਭਾਲਿਆ। ਘਰ ਵੀ ਉਹ ਵਾਲਾਂ ਦਾ ਜੂੜਾ ਕਰ ਕੇ ਰਖਦੀ ਤੇ ਚਿੱਟਾ ਦੁੱਪਟਾ ਸਾਫੇ ਵਾਂਗ ਬੰਨ੍ਹਦੀ। ਬੋਲੀ, ”ਸੁੱਖੂ ਛੇੜਦਾ ਹੁੰਦਾ ਸੀ, ਬਾਬਾ ਜੀ, ਮੈਨੂੰ।”

 

ਰਾਮਦਾਸ ਦੇ ਕਪਾਟ ਖੁੱਲ੍ਹ ਗਏ। ਆਪਣੇ ਨਾਲ ਹੀ ਗੱਲ ਕੀਤੀ, ‘‘ਤਾਂ ਹੀ ਸਾਲਾ ਕੰਜਰ ਭੱਜ ਗਿਆ ਡੇਰਿਉਂ।’ ਤੇ ਫੇਰ ਉਹਨੇ ਮੱਘੋ ਦਾ ਸਿਰ ਪਲੋਸ ਕੇ ਆਖਿਆ, ”ਲੈ, ਉਹਦਾ ਨਾਉਂ ਨ੍ਹੀਂ ਲੈਣਾ ਕਿਸੇ ਕੋਲ। ਆਵਦੀ ਮਾਂ ਨੂੰ ਵੀ ਨਾ ਦੱਸੀਂ ਭਾਈ! ਕਿਸੇ ਨੂੰ ਵੀ ਪਤਾ ਨਾ ਲੱਗੇ। ਰੋਣ-ਧਸਿਆਣ ਦੀ ਲੋੜ ਨ੍ਹੀਂ ਕੁੜੀਏ। ਸਭ ਠੀਕ ਹੋਜੂਗਾ। ਐਮੇਂ ਨਾ ਬੂਹਕੀਂ ਜਾਹ।”

 

ਉਹ ਸਬਾਤ ਵਿਚੋਂ ਬਾਹਰ ਆ ਕੇ ਪਰ੍ਹਾਂ ਬੈਠੀ ਚੰਦ ਕੁਰ ਕੋਲ ਗਿਆ ਤੇ ਕਿਹਾ, ”ਲੈ ਭਾਈ, ਮੈਂ ਬੁੱਝਲੀ ਗੱਲ। ਤੂੰ ਨਾ ਇਹਨੂੰ ਪੁੱਛੋਂ ਹੁਣ ਕੁੱਛ। ਮੈਂ ਪੁੱਛ ਲਿਆ ਸਭ । ਤੂੰ ਤੜਕੇ ਆਈਂ ਡੇਰੇ ਮੇਰੇ ਕੋਲ। ਆਪਾਂ ਕੋਈ ਇੰਤਜ਼ਾਮ ਸੋਚਾਂਗੇ। ਨੰਬਰਦਾਰ ਤੇ ਮੁੰਡਿਆਂ ਨੂੰ ਜਮ੍ਹਾਂ ਨ੍ਹੀ ਦੱਸਣਾ, ਨਹੀਂ ਤਾਂ ਵਿਗੜ ਜੂ ਕਹਾਣੀ । ਮੈਂ ਚਲਦਾਂ ਹੁਣ। ਮੈਨੂੰ ਦੇਖ ਕੇ ਲੋਕ ਆ ਜਾਣਗੇ।’

 

ਭੈਅ ਤੇ ਪ੍ਰਸੰਨਤਾ ਦੇ ਰਲੇ-ਮਿਲੇ ਅਹਿਸਾਸ ਵਿਚ ਰਾਮਦਾਸ ਦੇਰ ਰਾਤ ਤੱਕ ਨਾ ਸੌਂ ਸਕਿਆ। ਪਿੱਛੋਂ ਵੀ ਨੀਂਦ ਆਈ ਤਾਂ ਉੱਖੜੀ-ਉੱਖੜੀ। ਜਿਵੇਂ ਸੁੱਤਾ ਹੀ ਨਾ ਹੋਵੇ। ਉਹ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਦਾ ਹੁੰਦਾ। ਉੱਠ ਕੇ ਪਹਿਲਾਂ ਜੰਗਲ-ਦਿਸ਼ਾ ਜਾਂਦਾ। ਫੇਰ ਇਸ਼ਨਾਨ ਕਰ ਕੇ ਮਾਲਾ ਫੇਰਨ ਲੱਗ ਪੈਂਦਾ। ਉਸ ਦਿਨ ਉਹ ਪਹੁ ਫੱਟਣ ਤੋਂ ਵੀ ਪਹਿਲਾਂ ਉੱਠ ਖੜ੍ਹਾ। ਘੜੀ ਦੇਖੀ ਤੇ ਮੁੜ ਕੇ ਸੁੱਤਾ ਨਹੀਂ। ਹਮੀਰਗੜ੍ਹ ਪਹੁੰਚੀ ਹੋਈ ਸੀ ਉਹਦੀ ਸੁਰਤ। ਚਾਚੀ ਤੇ ਚਾਚੇ ਬਾਰੇ ਸੋਚਦਾ ਉਹ ਸ਼ਿਆਮ ਦਾ ਬਹੁਤ ਸੋਚਦਾ। ਚਾਚੇ ਤੇ ਚਾਚੀ ਨੇ ਤਾਂ ਇਕ ਦਿਨ ਮੁੱਕ ਹੀ ਜਾਣਾ ਹੈ, ਸ਼ਿਆਮ ਦਾ ਕੀ ਬਣੇਗਾ? ਜਿਸ ਘਰ ਕੋਲ ਦਸ ਕਿੱਲੇ ਜ਼ਮੀਨ ਹੈ, ਸਭ ਕੁਝ ਹੈ। ਘਰ ਅੱਗੇ ਤੁਰਨਾ ਚਾਹੀਦਾ ਹੈ। ਇਹਨਾਂ ਹੀ ਸੋਚਾਂ ਵਿਚ ਪਹੁ ਫੁਟਣ ਲੱਗੀ। ਟਿੱਬੇ ਵਲੋਂ ਮੱਧਮ-ਮੱਧਮ ਆਵਾਜ਼ਾਂ ਉੱਠਣ ਲੱਗੀਆਂ। ਡੇਰੇ ਵਿਚ ਰਾਤ ਨੂੰ ਸੁੱਤੇ ਬੰਦੇ ਏਧਰ-ਓਧਰ ਖੰਘਣ-ਬੋਲਣ ਲੱਗ ਪਏ ਸਨ । ਧੰਨ ਸੂੰ ਨੇ ਲੰਗਰ ਦੇ ਭਾਂਡੇ ਖੜਕਾਏ। ਉਹ ਚਾਹ ਦਾ ਪਤੀਲਾ ਉਬਾਲਣ ਦੀ ਤਿਆਰੀ ਕਰ ਰਿਹਾ ਹੋਵੇਗਾ। ਰਾਮਦਾਸ ਹੁਣੇ ਹੀ ਚੰਦ ਕੁਰ ਦੀ ਉਡੀਕ ਕਰਨ ਲੱਗਿਆ।

 

ਚੰਦ ਕੁਰ ਦਿਨ ਚੜ੍ਹਨ ਨਾਲ ਹੀ ਆ ਗਈ। ਉਹਨੂੰ ਚੈਨ ਕਿੱਥੇ ਸੀ। ਉਹਦੇ ਤਾਂ ਭਾਅ ਦੀ ਬਣੀ ਹੋਈ ਸੀ। ਕਦੋਂ ਉਹਦੀ ਧੀ ਦੇ ਫੰਧ-ਪਰਾਣ ਮੋਕਲੇ ਹੋਣ। ਕਦੋਂ ਇਸ ਮੁਸੀਬਤ ਵਿਚੋਂ ਉਹਦਾ ਛੁਟਕਾਰਾ ਹੋਵੇ। ਉਹਨੂੰ ਆਪ ਕੁਝ ਸੁਝਦਾ ਹੀ ਨਹੀਂ ਸੀ। ਚੰਦਰੀ ਨੇ ਦੱਸਿਆ ਵੀ ਤਾਂ ਉਦੋਂ, ਜਦੋਂ ਕੋਈ ਵੀ ਉਪਾਅ ਮੁਸ਼ਕਿਲ ਸੀ। ਦੂਜੇ ਮਹੀਨੇ ਹੀ ਪਤਾ ਲੱਗ ਜਾਂਦਾ ਤਾਂ ਸਿਆਣੀਆਂ ਬੁੜ੍ਹੀਆਂ ਕੋਲ ਸੌਂ ਇਲਾਜ ਹੁੰਦੇ ਨੇ। ਕਿਸੇ ਅੱਗੇ ਢਿੱਡ ਨੰਗਾ ਕਰ ਲੈਂਦੀ। ਹੁਣ ਚੌਥੇ ਮਹੀਨੇ ਕੋਈ ਉਪਾਅ ਨਹੀਂ ਸੀ। ਹਾਏ ਨੀ, ਉਹ ਕਿੱਧਰ ਜਾਵੇ ਹੁਣ, ਕੀ ਕਰੇ, ਉਹਦੀ ਡੋਰ ਹੁਣ ਬਾਬਾ ਰਾਮਦਾਸ ਦੇ ਹੱਥ ਸੀ। ਉਹੀ ਉਹਦਾ ਸਹਾਰਾ ਬਣੇਗਾ। ਉਹਨੂੰ ਸੰਤਾਂ ਉੱਤੇ ਪੱਕਾ ਨਿਹਚਾ ਸੀ। ਬਾਰਾ ਰਾਮਦਾਸ ਉਹਦਾ ਰੱਬ ਸੀ। ਓਹੀ ਉਸ ਨੂੰ ਇਸ ਭਵ-ਸਾਗਰ ਵਿਚੋਂ ਪਾਰ ਕਰੇਗਾ। ਗਊ ਨੂੰ ਗਾਰ ਵਿਚੋਂ ਕੱਢੇਗਾ।

 

ਰਾਮਦਾਸ ਨ੍ਹਾ-ਧੋ ਕੇ ਆਪਣੀ ਕੁਟੀਆ ਵਿਚ ਬੈਠਾ ਸਿਮਰਨਾ ਫੇਰ ਰਿਹਾ ਸੀ। ਚੰਦ ਕੁਰ ਨੇ ਚੁੰਨੀ ਦੇ ਦੋਵੇਂ ਲੜ ਫੜ ਕੇ ਉਹਦੇ ਪੈਰੀਂ ਹੱਥ ਲਾਏ ਤੇ ਥੱਲੇ ਹੀ ਬੋਰੀ ਉੱਤੇ ਬੈਠ ਗਈ। ਹਸਰਤ ਭਰੀਆਂ ਨਿਗਾਹਾਂ ਨਾਲ ਰਾਮਦਾਸ ਵੱਲ ਝਾਕਣ ਲੱਗੀ।

 

: ਰਾਮਦਾਸ ਨੇ ਸਿਮਰਨਾ ਬਾਂਹ ਵਿਚ ਪਾ ਕੇ ਆਖਣਾ ਸ਼ੁਰੂ ਕੀਤਾ, “ਮੈਂ ਤਾਂ ਭਾਈ ਸਾਰੀ ਰਾਤ ਬੀਬੀ ਦਾ ਈ ਸੋਚਦਾ ਰਿਹਾਂ। ਸੱਚ ਜਾਣ, ਨੀਂਦ ਨ੍ਹੀ ਆਈ ।”

 

”ਥੋਨੂੰ ਤਾਂ ਬਾਬਾ ਜੀ ਰਾਤ ਨੀਂਦ ਨ੍ਹੀਂ ਆਈ, ਮੈਂ ਕਿੰਨੀਆਂ ਰਾਤਾਂ ਤੋਂ ਉੱਕ ਵਾਂਗੂੰ ਬੈਠੀ ਰਹਿਨੀ ਆਂ। ਨੀਂਦ ਕਿੱਥੇ? ਕੀ ਕਰੀਏ, ਹੁਣ ਫੇਰ, ਬਾਬਾ ਜੀ?” ਉਹ ਬਹੁਤ ਕਾਹਲੀ ਸੀ।

”ਮੈਂ ਤਾਂ ਇੱਕੋ ਸੋਚਿਐ ਭਾਈ। ਬਈ ਬੀਬੀ ਨੂੰ ਬਗਾਨੇ ਘਰ ਤੋਰੋ ਕਿਧਰੇ। ਜਿੱਥੇ ਵੀ ਬਣਦੀ ਐ ਗੱਲ। ਬੱਸ ਏਹੀ ‘ਲਾਜ ਰਹਿ ਗਿਆ ਹੁਣ ਤਾਂ।”

 

”ਬਗਾਨਾ ਕੌਣ ਲਊ ਇਹਨੂੰ ਹੁਣ ਏਸ ਹਾਲਤ ‘ਚ? ਨਾਲੇ ਉਮਰ ਕੀਹ ਐ ਇਹਦੀ, ਸੋਲ੍ਹਵਾਂ ਵੀ ਨ੍ਹੀਂ ਚੜ੍ਹਿਆ। ਨਾ ਘਰ ‘ਚ ਪੈਸਾ ਐ ਕੋਈ।” ਫੇਰ ਬੋਲੀ, “ਮੈਂ ਤਾਂ ਇੱਕੋ ਗੱਲ ਸੋਚਦੀ ਆਂ, ਬਈ ਕਣਕ ‘ਚ ਪਾਉਣ ਆਲੀ ਦੁਆਈ ਪਾਣੀ ‘ਚ ਘੋਲ ਕੇ ਪਿਆ ਦਿੰਨੀ ਆਂ। ਨਾਲੇ ਮੇਰੀ ਜਾਨ ਸੁਖਾਲੀ, ਨਾਲੇ ਉਹਦੀ ਜਾਨ ਸੁਖਾਲੀ।”

 

”ਨਹੀਂ ਭਾਈ, ਇਹ ਪਾਪ ਨ੍ਹੀਂ ਕਰਨਾ ਆਪਾਂ।” ਰਾਮਦਾਸ ਨੇ ਖੱਬੇ ਹੱਥ ਦੀਆਂ ਤਿੰਨ ਉਂਗਲਾਂ ਘੁਮਾਈਆਂ।

 

”ਹੋਰ ਫੇਰ, ਬਾਬਾ ਜੀ?” ਚੰਦ ਕੁਰ ਨੇ ਲੰਮਾ ਹਉਂਕਾ ਲਿਆ।

 

”ਉਮਰ ਇਹਦੀ ਠੀਕ ਐ, ਬਹੁਤੀ ਛੋਟੀ ਨ੍ਹੀਂ । ਭਮਾਲੀਆਂ ਦੇਣ ਦਾ ਸਾਰਾ ਖਰਚ ਅਸੀਂ ਕਰਾਂਗੇ। ਬੰਦਾ ਵੀ ਮੈਂ ਸੋਚ ਰੱਖਿਐ। ਉਮਰ ਬਹੁਤੀ ਵੱਡੀ ਨ੍ਹੀ। ਸੂਤ ਸਿਰ ਈ ਐ। ਤੂੰ ਨੰਬਰਦਾਰ ਤੇ ਮੁੰਡਿਆਂ ਨੂੰ ਵਿਚਲੀ ਗੱਲ ਨ੍ਹੀ ਦੱਸਣੀ। ਬੱਸ ਅੜਜੀ। ਕਹੀਂ ਤੀਹੋ ਕਾਲ, ਮੈਂ ਤਾਂ ਅੱਜ ਈ ਤੋਰਨੀ ਐਂ ਕੁੜੀ ਘਰੋਂ। ਕੱਲ੍ਹ ਨੂੰ ਲੈ ਕੇ ਆ ਜੂੰ ਬੰਦਾ ਮੈਂ। ਬੰਦੇ ਦਾ ਮੈਂ ਜਿੰਮੇਵਾਰ ਆਂ, ਜੇ ਕੋਈ ਨੁਕਸ ਹੋਵੇ। ਬਹੁਤਾ ਕੀ ਪੁੱਛ ਦੀ ਐਂ, ਮੇਰਾ ਈ ਵੱਡਾ ਭਾਈਐ। ਦਸ ਕਿੱਲੇ ਜਮੀਨ ਦਾ ਮਾਲਕ ਐ। ਤੂੰ ਹੁਣ ਭਾਈ ਪਾਂਧਾ ਨਾ ਪੁੱਛ। ਜਾਹ ਘਰ ਨੂੰ। ਮੈ ਵੀ ਜਾਨਾਂ ਲੈਣ ਉਹਨੂੰ। ਤੜਕੇ ਸੂਰਜ ਚੜ੍ਹਦੇ ਨੂੰ ਆਜਾਂਗੇ ਟਿੱਬੇ। ਤੂੰ ਤਿਆਰੀ ਰੱਖੀਂ ਕੁੜੀ ਦੀ।’

 

”ਚੰਗਾ ਬਾਬਾ ਜੀ, ਜਿਮੇਂ ਤੁਸੀਂ ਕਹਿਨੇ ਓ। ਤੁਸੀਂ ਮਾੜੇ- ਥਾਂ ਤਾਂ ਨ੍ਹੀਂ ਖੜ੍ਹਾਉਂਗੇ ਮੈਨੂੰ । ਜੇ ਥੋਡਾ ਆਵਦਾ ਭਾਈ ਐ, ਤਾਂ ਏਦੂੰ ਚੰਗਾ ਕੀਹ ਐ! ਮੈਂ ਤਾਂ ਇਹਨੂੰ ਇਕ ਦਿਨ ਘਰੋਂ ਤੋਰਨਾ ਈ ਸੀ। ਹੁਣ ਇਹਨਾਂ ਹਾਲਾਂ ‘ਚ ਤੁਰਦੀ ਐ, ਇਹਦੀ ਕਿਸਮਤ।” ਉਹ ਫੇਰ ਹਉਂਕੇ ਲੈਣ ਲੱਗੀ।

 

ਰਾਮਦਾਸ ਨੇ ਓਸੇ ਵੇਲੇ ਮਾਨ ਨੂੰ ਨੂੰ ਸੁਨੇਹਾ ਭੇਜਿਆ। ਉਹ ਪਿੰਡੋਂ ਹਾਲੇ ਆਇਆ ਨਹੀਂ ਸੀ। ਕਾਰ ਲੈ ਕੇ ਉਹ ਹਮੀਰਗੜ੍ਹ ਨੂੰ ਚੱਲ ਪਏ। ਜਾ ਕੇ ਸ਼ਿਆਮ ਨੂੰ ਸਾਰੀ ਗੱਲ ਦੱਸੀ। ਉਹ ਤੁਰਤ ਹੀ ਤਿਆਰ ਹੋਣ ਲੱਗਿਆ, ਟਿੱਬੇ ਜਾਣ ਨੂੰ। ਚਾਚਾ-ਚਾਚੀ ਖੁਸ਼ ਹੋਏ। ਰਾਮ ਦਾਸ ਜੋ ਕਰ ਰਿਹਾ ਸੀ, ਠੀਕ ਸੀ। ਰਾਮਦਾਸ ਕਹਿੰਦਾ, ”ਹੁਣੇ ਨ੍ਹੀਂ। ਤੜਕੇ ਤੁਰਾਂਗੇ ਪਹਿ-ਪਾਟਦੀ ਨੂੰ । ਤੂੰ ਅੱਜ ਦਾੜੀ ਨੂੰ ਰੰਗ ਚਾੜ੍ਹਲੈ, ਜਿੰਨਾ ਚਾੜ੍ਹਨੈ। ਮੁੱਛਾਂ ਵੀ ਸਮਾਰ ਲੈ। ਬੱਸ ਕਾਕਾ ਈ. ਲੱਗੇਂ ।”

 

ਨੰਬਰਦਾਰ ਤੋਤਾ ਸਿੰਘ ਤੇ ਉਹਦੇ ਪੋਤੇ ਜੈਲਾ ਤੇ ਕੈਲਾ ਕੁਸਕੇ ਨਹੀਂ। ਹੈਰਾਨ ਜ਼ਰੂਰ ਸਨ ਕਿ ਇਕੋ ਦਿਨ ਵਿਚ ਇਹ ਕੀ ਕੀਤਾ ਚੰਦ ਕੁਰ ਨੇ। ਉਹਨਾਂ ਨੇ ਕੋਈ ਆਂਢੀ-ਗੁਆਂਢੀ ਵੀ ਨਹੀਂ ਸੱਦਿਆ। ਉਹ ਆਏ, ਪਹਿਲਾਂ ਚਾਹ ਪੀਤੀ। ਸ਼ਿਆਮ ਨਾਲ ਚਾਚਾ ਵੀ ਸੀ। ਚੰਦ ਕੁਰ ਨੇ ਮੱਘੋ ਦੇ ਨਵਾਂ ਸੂਟ ਪਾ ਦਿੱਤਾ। ਸਿਰ ਦੇ ਵਾਲ ਕੁੜੀਆਂ ਵਾਂਗ ਵਾਹ ਕੇ ਗੁੱਤ ਕਰ ਦਿੱਤੀ। ਥਾਲੀ ਵਿਚ ਚੌਲਾਂ ਦੇ ਦਾਣੇ, ਗੁੜ੍ਹ ਤੇ ਹਲਦੀ ਰੱਖ ਲਈ। ਚੰਦ ਕੁਰ ਨੇ ਪਹਿਲਾਂ ਗੁੜ ਦੀ ਇਕ-ਇਕ ਰੋੜੀ ਮੁੰਡੇ-ਕੁੜੀ ਦੇ ਮੂੰਹਾਂ ਵਿਚ ਪਾਈ। ਫੇਰ ਹਲਦੀ ਦੇ ਟਿੱਕੇ ਮੱਥਿਆਂ ਨੂੰ ਲਾ ਦਿੱਤੇ । ਟਿੱਕਿਆਂ ਉੱਤੇ ਚੌਲ੍ਹਾਂ ਦੇ ਦਾਣੇ ਚਿਪਕਾਏ। ਪੰਜ ਰੁਪਏ ਕੁੜੀ ਨੂੰ ਦਿੱਤੇ ਤੇ ਪੰਜ ਰੁਪਏ ਮੁੰਡੇ ਨੂੰ । ਵਿਆਹ ਦੀ ਇਹ ਸੰਪੂਰਨ ਰਸਮ ਸੀ। ਕਾਰ ਲੈ ਕੇ ਉਹ ਓਸੇ ਵੇਲੇ ਹਮੀਰਗੜ੍ਹ ਨੂੰ ਤੁਰ ਪਏ। ਮੁੜਨ ਵੇਲੇ ਵੀ ਰਾਮਦਾਸ ਉਹਨਾਂ ਦੇ ਨਾਲ ਗਿਆ।

 

18

 

ਇਸ ਅਵੱਲੇ ਜਿਹੇ ਵਿਆਹ ਦੀ ਚਰਚਾ ਦੋਵਾਂ ਪਿੰਡਾਂ ਵਿਚ ਕਈ ਦਿਨਾਂ ਤੱਕ ਚਲਦੀ ਰਹੀ। ਟਿੱਬੇ ਦੇ ਲੋਕ ਹੈਰਾਨ ਸਨ ਤੇ ਸ਼ੱਕ ਕਰਦੇ ਕਿ ਜ਼ਰੂਰ ਕੋਈ ਕਾਣ-ਮੀਣ ਹੋਵੇਗੀ. ਏਸੇ ਕਰ ਕੇ ਨੰਬਰਦਾਰ ਨੇ ਆਪਣੀ :

 

ਪੋਤੀ ਰਾਤੋ-ਰਾਤ ਵਿਆਹ ਕੇ ਕਿਧਰੇ ਤੋਰ ਦਿੱਤੀ। ਉਹਦੀ ਤਾਂ ਉਮਰ ਵੀ ਕਿੱਥੇ ਸੀ ਵਿਆਹ ਵਾਲੀ। ਫੇਰ ਕੋਈ ਸ਼ਰੀਕਾ-ਕਬੀਲਾ ਨਹੀਂ ਸੱਦਿਆ। ਅੰਦਰੋ-ਅੰਦਰੀ ਸਾਧ ਵੱਲ ਉਂਗਲਾਂ ਉੱਠ ਰਹੀਆਂ ਸਨ। ਲੋਕ- ਕਹਿੰਦੇ ਸਨ ਕਿ ਸੰਤ ਰਾਮਦਾਸ ਦੀ ਹੀ ਇਹ ਕੋਈ ਚਾਲ ਸੀ ਜੋ ਇਕ ਦਿਨ ਦੇ ਅੰਦਰ-ਅੰਦਰ ਤੋਤੇ ਢਿੱਡਲ ਦੀ ਪੋਤੀ ਵਿਆਹ ਕੇ ਲੈ ਗਿਆ। ਹੁੰਦੀ ਹੁੰਦੀ ਗੱਲ ਇਹ ਵੀ ਪਹੁੰਚੀ ਸੀ ਕਿ ਵਿਆਹ ਕੇ ਲੈ ਜਾਣ ਵਾਲਾ ਬੰਦਾ ਸਾਧ ਦਾ ਹੀ ਵੱਡਾ ਭਾਈ ਹੈ। ਕੋਈ ਸਾਧ ਨੂੰ ਗਾਲਾਂ ਕੱਢਦਾ ਤੇ ਕੋਈ ਤੋਤੇ ਢਿੱਡਲ ਨੂੰ। ਪਰ ਇਹਨਾਂ ਦੋਵਾਂ ਵਿਰੁੱਧ ਕਿਧਰੇ ਕੋਈ ਤੂਫ਼ਾਨ ਉਠਿਆ ਨਹੀਂ ਦਿਸਦਾ ਸੀ। ਕਿਉਂਕਿ ਇਕ ਵੀ ਬੰਦਾ ਨਾ ਤਾਂ ਤੋੜੇ ਨੰਬਰਦਾਰ ਦੇ ਮੂੰਹ ਉੱਤੇ ਕੋਈ ਗੱਲ ਆਖਦਾ ਤੇ ਨਾ ਸੰਤ ਰਾਮਦਾਸ ਨੂੰ ਆਖਦਾ ਸੀ ਕੋਈ ਕੁਝ। ਇਹਨਾਂ ਦੋਵਾਂ ਲਈ ਤਾਂ ਸਭ ਅੱਛਾ ਹੀ ਨਿੱਬੜ ਗਿਆ ਲੱਗਦਾ ਸੀ। ਦਿਨ ਪਾ ਕੇ ਹੌਲੀ-ਹੌਲੀ ਚਰਚਾ ਦੱਬਣ ਲੱਗੀ। ਤੋਤਾ ਢਿੱਡਲ ਪਹਿਲਾਂ ਵਾਂਗ ਹੀ ਡੇਰੇ ਜਾਂਦਾ ਤੇ ਅੰਨ-ਪਾਣੀ ਛਕਦਾਂ। ਜੈਲਾ ਤੇ ਕੈਲਾ ਵੀ ਡੇਰੇ ਜਾਣ ਲੱਗੇ । ਹੁਣ ਤਾਂ ਚੰਦ ਕੁਰ ਵੀ ਜਾਂਦੀ ਸੀ! ਗੁੱਝਾ-ਗੁੱਝਾ ਜਾਂਦੀ ਤੇ ਬਾਬਿਆਂ ਤੋਂ ਆਪਣੀ ਧੀ ਦਾ ਹਾਲ-ਚਾਲ ਪੁੱਛਦੀ। ਪਤਾ ਕਰਦੀ, ”ਬਾਬਾ ਜੀ, ਕੋਈ ਹਮੀਰਗੜ੍ਹ ਨ੍ਹੀਂ ਆਇਆ ਕਦੇ?” :

 

”ਓਥੇ ਸਭ ਠੀਕ ਐ, ਭਾਈ। ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰੀਂ। ਹੁਣ ਉਹ ਤੇਰੀ ਧੀ ਨ੍ਹੀ, ਮੇਰੀ ਧੀ ਐ।” ਰਾਮਦਾਸ ਤਸੱਲੀ ਨਾਲ ਜਵਾਬ ਦਿੰਦਾ।

 

ਫੇਰ ਲੋਕ ਸੱਥ ਵਿਚ ਗੱਲਾਂ ਕਰਦੇ, ”ਓਏ ਭਾਈ, ਸਾਧ ਦੀ ਤਾਂ ਤੋਤੇ ਨਾਲ ਸਕੀਰੀ ਪੈ ਗੀ। ਅੰਦਰਗਤੀ ਕੀ ਹੋਇਆ, ਕੀ ਨਹੀਂ ਹੋਇਆ, ਆਪਾਂ ਨੂੰ ਕੀ। ਆਪਾਂ ਕੀ ਡੋਡੇ ਲੈਣੇ ਐ।”

 

ਓਧਰ ਹਮੀਰਗੜ੍ਹ ਚਾਚੀ ਜਲਕੁਰ ਬਹੂ ਨੂੰ ਅੰਦਰੇ ਰਖਦੀ। ਉਹ ਛੱਤੀ ਪੱਤਣਾਂ ਦੀ ਤਾਰੂ ਸੀ, ਉਹਨੂੰ ਸਭ ਪਤਾ ਸੀ। ਉਹ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਹੂ ਨੂੰ ਬਾਹਰ ਨਿਆਈਆਂ ਵਿਚ ਜੰਗਲ-ਪਾਣੀ ਲੈ ਜਾਂਦੀ। ਮੁੜ ਕੇ ਸਾਰਾ ਦਿਨ ਉਹ ਬਾਹਰ ਨਾ ਜਾਂਦੀਆਂ। ਆਂਢਣਾਂ-ਗੁਆਂਢਣਾਂ ਤੇ ਪਿੰਡ ਦੀਆਂ ਹੋਰ ਤੀਵੀਆਂ ਬਹੂ ਦਾ ਮੂੰਹ ਦੇਖਣ ਤਾਂ ਆਉਂਦੀਆਂ, ਪਰ ਜਲਕੁਰ ਉਹਨਾਂ ਨੂੰ ਬਹੂ ਨਾਲ ਗੱਲ ਨਾ ਕਰਨ ਦਿੰਦੀ। ਆਖਦੀ, “ਬਹੂ ਨੂੰ ਕਸਰ ਹੋ ਜਾਂਦੀ ਐ। ਬਹੁਤੀ ਗੱਲ ਨ੍ਹੀ ਕਰਨੀ ਇਹਦੇ ਨਾਲ।’ ਮੱਘੋ ਸਬਾਤ ਵਿਚ ਬੈਠੀ ਰਹਿੰਦੀ।

 

ਓਥੇ ਹੀ ਮੂੰਹ ਦਿਖਾ ਕੇ ਜਲਕੁਰ ਅਗਲੀ ਨੂੰ ਵਰਾਂਢੇ ਵਿਚ ਲੈ ਜਾਂਦੀ ਤੇ ਹੋਰ ਗੱਲਾਂ ਕਰਨ ਲੱਗਦੀ। ਬਹੂ ਨੂੰ ਕਿਹਾ ਹੋਇਆ ਸੀ, ‘ਭਾਈ, ਤੂੰ ਕਿਸੇ ਸਾਹਮਣੇ ਖੜ੍ਹੀ ਨ੍ਹੀ ਹੋਣਾ।’

 

ਚਾਚੇ-ਚਾਚੀ ਲਈ ਭਤੀਜਿਆਂ ਦੀ ਇੱਜ਼ਤ ਉਹਨਾਂ ਦੀ ਆਪਣੀ ਇੱਜ਼ਤ ਸੀ। ਉਹਨਾਂ ਲਈ ਭਤੀਜੇ ਕੋਈ ਦੋ ਨਹੀਂ ਸਨ। ਸ਼ੁਕਰ ਸੀ, ਸ਼ਿਆਮੇ ਦੀ ਰੋਟੀ ਪਕਦੀ ਹੋ ਗਈ। ਜੁਆਕ ਵੀ ਹੋ ਜਾਣਗੇ। ਉਹਨਾਂ ਦਾ ਖਾਲੀ ਵਿਹੜਾ ਭਰਿਆ-ਭਰਿਆ ਦਿਸੇਗਾ। ਰਾਮ ਦੱਸਕੇ ਗਿਆ ਸੀ ਕਿ ਮੱਘੋ ਨੂੰ ਉਹਦਾ ਆਪਣਾ ਜੁਆਕ ਹੀ ਹੈ। ਇਹ ਗੱਲ ਉਹਨੇ ਮੱਘੋ ਨੂੰ ਵਿਆਹ ਕੇ ਲਿਆਉਣ ਤੋਂ ਪਹਿਲਾਂ ਹੀ ਚਾਚੇ-ਚਾਚੀ ਤੇ ਸ਼ਿਆਮ ਨੂੰ ਆਖ ਦਿੱਤੀ ਸੀ। ਉਹਨਾਂ ਤਿੰਨਾਂ ਲਈ ਇਹ ਕੋਈ ਬੁਰੀ ਗੱਲ ਨਹੀ ਸੀ। ਜੁਆਕ ਰਾਂਮ ਦਾ ਹੋਇਆ ਕਿ ਸ਼ਿਆਮ ਦਾ, ਇੱਕੋ ਗੱਲ ਹੈ, ਵੱਜੂਗਾ ਤਾਂ ਸ਼ਿਆਮ ਦਾ ਹੈ। ਇਹ ਗੱਲ ਕਦੋਂ ਕਿਸੇ ਨੂੰ ਯਾਦ ਰਹਿ ਜਾਏਗੀ ਕਿ ਬੱਚਾ ਵਿਆਹ ਤੋਂ ਕਿੰਨੇ ਮਹੀਨੇ ਪਿੱਛੋਂ ਜੰਮਿਆ।

 

ਉਹਦਾ ਮੋੜ ਕੇ ਟਿੱਬੇ ਨੂੰ ਤੋਰਨ ਦਾ ਸਵਾਲ ਹੀ ਨਹੀ ਸੀ। ਉਹ ਟਿੱਬੇ ਜਾਂਦੀ ਤਾਂ ਸਾਰੀ ਗੰਢ ਖੁੱਲ੍ਹ ਜਾਣੀ ਸੀ। ਹੁਣ ਉਹਨੂੰ ਛੇਵਾਂ ਮਹੀਨਾ ਲੱਗ ਚੁੱਕਿਆ ਸੀ। ਟਿੱਬੇ ਤੋਂ ਵੀ ਕਦੇ ਹਮੀਰਗੜ੍ਹ ਕੋਈ ਉਹਨੂੰ ਮਿਲਣ ਨਹੀਂ ਆਇਆ ਸੀ। ਨੰਬਰਦਾਰ ਨੇ ਆਪ ਤਾਂ ਕਾਹਦਾ ਆਉਣਾ ਸੀ, ਜੈਲਾ ਤੇ ਕੈਲਾ ਵੀ ਨਹੀਂ ਆਏ। ਚੰਦਕੁਰ ਹੌਸਲਾ ਨਹੀਂ ਕਰ ਸਕੀ ਸੀ। ਉਹ ਤਾਂ ਢਾਬ ‘ਤੇ ਹੀ ਕਦੇ ਕਦੇ ਆਉਂਦੀ ਤੇ ਬਾਬਾ ਰਾਮਦਾਸ ਤੋਂ ਮੱਘੋ ਦੀ ਸੁੱਖ-ਸਾਂਦ ਪੁੱਛ ਜਾਂਦੀ। ਰਾਮਦਾਸ ਉਹਨੂੰ ਦਸਦਾ ਕਿ ਉਹ ਹਮੀਰਗੜ੍ਹ ਜਾਂਦਾ ਰਹਿੰਦਾ ਹੈ। ਐਵੇਂ ਹੀ ਆਖ ਦਿੰਦਾ, ”ਅਜੇ ਕੱਲ੍ਹ ਤਾਂ ਆਏ ਆਂ ਓਥੋਂ। ਉਹ ਠੀਕ ਐ, ਖੁਸ਼ ਐ। ਚਾਚੀ ਉਹਨੂੰ ਤੇਰੇ ਨਾਲੋਂ ਵੱਧ ਰਖਦੀ ਐ। ਤੂੰ ਚਿੰਤਾ ਨਾ ਕਰ ਬੱਸ।’ ਕੰਨ ਵਿਚ ਆਖਦਾ, ”ਜਦੋਂ ਜੁਆਕ ਸਾਲ-ਛੀ ਮ੍ਹੀਨਿਆਂ ਦਾ ਹੋ ਗਿਆ ਨਾ, ਫੇਰ ਗੇੜਾ ਮਰਾਮਾਂਗੇ ਉਹਦਾ। ਐਥੇ ਈ ਆਉਣਾ ਜਾਣੈ ਉਹਨੇ, ਹੋਰ ਕਿੱਥੇ ਜਾਊ।”

 

ਇਕ ਦਿਨ ਸੂਰਜ ਚੜ੍ਹਨ ਤੋਂ ਖਾਸਾ ਚਿਰ ਪਹਿਲਾਂ ਸਿਆਮ ਉਹਨੂੰ ਬੁਢਲਾਡੇ ਨੂੰ ਤੋਰ ਕੇ ਲੈ ਗਿਆ। ਛੇਵਾਂ ਹੀ ਚੱਲ ਰਿਹਾ ਸੀ। ਉਹ ਕੋਈ ਖਾਸ ਔਖੀ ਨਹੀਂ ਸੀ। ਬੁਢਲਾਡੇ ਤੋਂ ਅੱਗੇ ਤਾਂ ਬੱਸ ਸੀ। ਉਹ ਚੰਗੀ ਥੱਸ ਚੜ੍ਹੇ। ਭੀਖੀ ਘਰ ਪਹੁੰਚੇ ਤਾਂ ਜੁਆਕ ਰੌਲਾ ਪਾਉਣ ਲੱਗੇ, ”ਚਾਚੀ ਆ ‘ਗੀ, ਆਹਾ ਜੀ! ਚਾਚੀ ਆ ‘ਗੀ।” ਤੇਜੋ ਦੇ ਬੱਚੇ ਹੁਣ ਵੱਡੇ ਹੋ ਚੁੱਕੇ ਸਨ। ਮੀਤੋਂ ਤੋਂ ਉਸ ਤੋਂ ਛੋਟੀ ਦੋਵੇਂ ਕੁੜੀਆਂ ਵਿਆਹ ਦਿੱਤੀਆਂ ਸਨ। ਇਕ ਰਹਿੰਦੀ ਸੀ। ਦੋਵੇਂ ਮੁੰਡੇ ਖਾਸਾ ਗੱਭਰੂ ਸਨ। ਵੀਹਾਂ ਦੇ ਨੇੜੇ-ਤੇੜੇ ਹੋਣਗੇ। ਤੀਜੀ ਕੁੜੀ ਉਹਨਾਂ ਤੋਂ ਵੱਡੀ ਸੀ। ਤੇਜੋ ਨੇ ਮੱਘੋ ਨੂੰ ਹਿੱਕ ਨਾਲ ਲਾਇਆ। ਪਿਆਰ ਦਿੱਤਾ। ਉਹਦੇ ਮੂੰਹ ਨੂੰ ਹੱਥ ਲਾ-ਲਾ ਦੇਖਣ ਲੱਗੀ। ਆਖ ਰਹੀ ਸੀ, ”ਵੇ ਸ਼ਿਆਮ, ਇਹ ਤਾਂ ਗੁੱਡੀ ਜੀ ਐ। ਸੋਹਣੀ ਐ। ਤੇਰੇ ਤਾਂ ਕਰਮ ਚੰਗੇ ਸੀ ਭਾਈ, ਐਡੀ ਵਧੀਆ ਬਹੂ ਮਿਲਗੀ।”

 

ਗੱਲ ਭੀਖੀ ਵੀ ਪਹੁੰਚੀ ਹੋਈ ਸੀ। ਅਖੇ-‘ਛੋਟੇ ਨੇ ਚੰਦ ਚਾੜ੍ਹ ‘ਤਾ ਤੇ ਉਹ ਹੁਣ ਵੱਡੇ ਦੇ ਗਲ ਮੜ੍ਹ ‘ਤੀ ਮਾਪਿਆਂ ਨੇ।” ਭੇਜੋ ਹੱਸਣ ਲੱਗੀ, ਮੱਘੋ ਦੇ ਢਿੱਡ ਉੱਤੇ ਹੱਥ ਫੇਰਿਆ ਤੇ ਕਹਿੰਦੀ, ‘‘ਨੀ ਮੈਂ ਸਦਕੇ! ਹੁਣ ਐਥੇ ਈ ਜਮਾਊਂਗੀ ਇਹ ਤਾਂ ਮੈਂ।’ ਮੱਘੋ ਦੀਆਂ ਅੱਖਾਂ ਵਿਚ ਹੰਝੂਆਂ ਦਾ ਕੋਈ ਹੜ੍ਹ ਸੀ, ਜੋ ਵਗਿਆ ਨਹੀਂ। ਤਲਖ਼ ਹਉਂਕੇ ਦਾ ਧੂੰਆਂ ਅੰਦਰ ਹੀ ਕਿਧਰੇ ਭਸਮ ਹੋ ਗਿਆ।

 

ਸ਼ਿਆਮ ਮੱਘੋ ਨੂੰ ਬਹੁਤ ਪਿਆਰ ਕਰਦਾ। ਇਕ ਤਾਂ ਉਹ ਵੱਡੀ ਉਮਰ ਦਾ ਦੂਜਾ ਫੌਜੀ। ਉਹ ਨੂੰ ਬੁੱਕਲ ਵਿਚ ਲੈਕੇ ਹੌਲੀ-ਹੌਲੀ ਘੁੱਟਦਾ, ਜਿਵੇਂ ਇਹ ਇਹਨੂੰ ਇਕ ਰੇਸ਼ਮੀ ਖਿਡੌਣਾ ਮਿਲ ਗਿਆ ਸੀ । ਮੱਘੋ ਨੂੰ ਉਹਨੇ ਕਦੇ ਕੋਈ ਗੱਲ ਨਹੀਂ ਪੁੱਛੀ ਸੀ। ਪੁੱਛਣਾ ਕੀ ਸੀ, ਰਾਮ ਆਪ ਹੀ ਦੱਸ ਗਿਆ ਸੀ। ਪਰ ਮੱਘੋ ਰੋਂਦੀ ਰਹਿੰਦੀ। ਉਹਦੇ ਚਾਰੇ ਪਾਸੇ ਪ੍ਰਸ਼ਨਾਂ ਦੇ ਤੀਰ ਖੁਭੇ ਹੋਏ ਸਨ । ਉਹ ਉਸ ਵੇਲੇ ਨੂੰ ਝੂਰਦੀ, ਜਦੋਂ ਉਹ ਡੇਰੇ ਵਿਚ ਐਨਾ ਟੱਪਦੀ-ਨੱਚਦੀ ਰਹਿੰਦੀ ਸੀ। ਫਜ਼ੂਲ ਜਿਹਾ ਬੋਲਦੀ। ਓਸ ਮਰ ਜਾਣੇ ਨੂੰ ਐਵੇਂ ਗੱਲੀਂ-ਗੱਲੀਂ ਸਿਰ ਚੜ੍ਹਾ ਲਿਆ। ਉਹਦਾ ਹੱਸਣਾ, ਦੰਦ ਕੱਢਣੇ, ਚਾਂਭਲ ਚਾਂਭਲ ਬੋਲਣਾ, ਉਹਨੂੰ ਅੱਜ ਰੋਣਾ ਪੱਲੇ ਪਾ ਗਿਆ। ਕੀ ਉਮਰ ਹੈ ਉਹਦੀ ਹੁਣੇ ਜੁਆਕ ਜੰਮਣ ਦੀ। ਵਿਆਹ ਦੀ ਵੀ ਕਿਹੜੀ ਉਮਰ ਸੀ। ਕੀ ਇਹ ਵਿਆਹ ਉਹਦਾ ਸੱਚ ਮੁੱਚ ਵਿਆਹ ਹੈ। ਇਹ ਤਾਂ ਇਕ ਨਰੜ ਹੈ। ਬੰਦ-ਖਲਾਸੀ ਦਾ ਜ਼ੁਲਮ ਉਪਾਅ। ਮੱਘੋ ਨੂੰ ਆਪਣੀ ਮਾਂ ਯਾਦ ਆਉਂਦੀ ਤਾਂ ਉਹਦੀਆਂ ਧਾਹਾਂ ਨਿਕਲ ਜਾਂਦੀਆਂ। ਪਰ ਧਾਹਾਂ ਦੇ ਬੋਲ ਉਹ ਵਿੱਚੇ ਪੀ ਜਾਂਦੀ । ਉਹਦੇ ਕਰਕੇ ਉਹਦੀ ਮਾਂ ਨੇ ਕਿੰਨਾ ਦੁੱਖ ਝੱਲਿਆ। ਉਹ ਉਹਨੂੰ ਜ਼ਹਿਰ ਦੇ ਦਿੰਦੀ ਤਾਂ ਕਿੰਨਾ ਚੰਗਾ ਸੀ। ਮਾਂ ਨਾ ਮਰਿਆਂ ਵਿਚ ਸੀ ਤੇ ਨਾ ਜਿਉਂਦਿਆਂ ਵਿਚ। ਉਹਨੂੰ ਕਿੰਨਾ ਚਾਅ ਸੀ ਉਹਦੇ ਵਿਆਹ ਦਾ, ਉਹਦੇ ਮੁਕਲਾਵੇ ਦਾ। ਉਹਨੇ ਤਾਂ ਉਹਦੇ ਵਿਆਹ ਦੇ ਪਹਿਲਾਂ ਹੀ ਗੀਤ ਜੋੜ ਰੱਖੇ ਸਨ। ਕਿਸੇ ਅਦਿੱਖ ਜੁਆਈ ਦੇ ਦੋਹੇ ਲਾਉਂਦੀ ਹੁੰਦੀ। ਮੱਘੋ ਦੇ ਅੰਗਾਂ ਨੂੰ ਉਹ ਟੋਹ-ਟੋਹ ਦੇਖਦੀ ਤੇ ਖੁਸ਼ ਹੁੰਦੀ। ਗੋਲ-ਗੋਲ ਟੰਗਾਂ-ਬਾਹਾਂ ਉੱਤੇ ਨਿੱਤ ਮਾਸ ਚੜ੍ਹਨ ਦਾ ਫ਼ਿਕਰ ਵੀ ਸੀ ਉਹਨੂੰ। ਉਹਦੇ ਹੱਥਾਂ ਦੀਆਂ ਲੰਮੀਆਂ-ਲੰਮੀਆਂ ਉਂਗਲਾਂ ਨੂੰ ਮਿਣ-ਮਿਣ ਦੇਖਦੀ।

 

ਉਹਦੇ ਸਰੀਰ ਉੱਤੇ ਝੁਕ ਆਇਆ ਸ਼ਿਆਮ ਉਹਨੂੰ ਕੋਈ ਲਿੱਬੜਿਆ-ਤਿੱਬੜਿਆ ਖੂੰਖਾਰ ਜਾਨਵਰ ‘ ਜਾਪਦਾ। ਉਹਦੇ ਹੱਥ ਉਹਦੇ ਮਾਸ ਦੀਆਂ ਮੁੱਠੀਆਂ ਭਰਦੇ ਤਾਂ ਉਹਨੂੰ ਲਗਦਾ ਜਿਵੇਂ: ਗਿਰਝ ਦੀਆਂ ਨਹੁੰਦਰਾਂ ਖੁਭ ਰਹੀਆਂ ਹੋਣ। ਉਹ ਸ਼ਿੱਦਤ ਨਾਲ ਸੋਚਦੀ, ਸੁੱਖੂ ਦੇ ਹੱਥ ਵੀ ਤਾਂ ਗਿਰਝਾਂ ਦੇ ਪਾਂਚਿਆਂ ਵਰਗੇ ਸਨ। ਪਰ ਉਹਦੀ ਗੱਲ ਹੋਰ ਸੀ। ਉਹਦੇ ਹੱਥਾਂ ਦੀਆਂ ਸਖਤ ਉਂਗਲਾਂ ਤਾਂ ਕੋਈ ਸੁਖ ਜਿਹਾ ਦਿੰਦੀਆਂ ਹੁੰਦੀਆਂ। ਉਹਦੇ ਵਲ ਝਾਕ ਕੇ ਸ਼ਿਆਮ ਆਪਣੀਆਂ ਕੱਟੀਆਂ ਹੋਈਆਂ ਮੁੱਛਾਂ ਵਿਚ ਜਦੋਂ ਮੁਸਕਰਾਉਂਦਾ ਤਾਂ ਉਹ ਮੱਘੋ ਨੂੰ ਬਹੁਤ ਓਪਰਾ ਲਗਦਾ। ਚੌਥੇ ਕੁ ਦਿਨ ਉਹ ਆਪਣੀ ਦਾੜ੍ਹੀ ਨੂੰ ਕਾਲੀ ਕਰਨ ਬੈਠ ਜਾਂਦਾ। ਪਰ ਅਗਲੇ ਦਿਨ ਹੀ ਉਹਦੇ ਵਾਲਾਂ ਦੀਆਂ ਜੜ੍ਹਾਂ ਦੇ ਚਿੱਟੇ ਕਰਚੇ ਦਿਸਣ ਲੱਗ ਪੈਂਦੇ। ਚਿੱਟੀਆਂ ਜੜ੍ਹਾਂ ਵਾਲੀ ਕਾਲੀ ਦਾੜ੍ਹੀ ਨਾਲ ਸ਼ਿਆਮ ਦਾ ਮੂੰਹ ਮੱਘੋ ਨੂੰ ਜਮ੍ਹਾਂ ਹੀ ਥੋਕ ਜਿਹਾ ਲੱਗਦਾ। ਕਿੰਨਾ ਭਿਆਨਕ ਸੀ ਉਹਦਾ ਮੂੰਹ। ਕਿੰਨੀਆਂ ਓਪਰੀਆਂ ਸਨ ਉਹਦੀਆਂ ਗੱਲਾਂ ਤੇ ਕਿੰਨਾ ਝੂਠਾ ਸੀ ਉਹਦੇ ਲਈ ਖਸਮ ਦਾ ਰਿਸ਼ਤਾ। ਚਾਰ ਬਜ਼ੁਰਗਾਂ ਵਾਲੇ ਭੀਖੀ ਦੇ ਇਸ ਘਰ ਵਿਚ ਉਹ ਇਕ ਬਾਲੜੀ ਜਿਹੀ ਕਿਵੇਂ ਕਤੂਰੀ ਬਣ ਕੇ ਦਿਨ ਲੰਘਾ ਰਹੀ ਸੀ। ਉਹਨੂੰ

 

:

 

ਕਿੰਨੀ ਸੰਗ ਲਗਦੀ, ਜਦੋਂ ਉਹਦੇ ਬਰਾਬਰ ਦੇ, ਸਗੋਂ ਉਮਰ ਵਿਚ ਉਹਤੋਂ ਵੱਡੇ ਉਹਨਾਂ ਦੇ ਮੁੰਡੇ ਉਹਨੂੰ ਚਾਚੀ ਆਖਦੇ। ਸ਼ਿਆਮ ਜਵਾਨ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਮੱਘੋ ਲਈ ਤਾਂ ਉਹ ਬਜ਼ੁਰਗ ਸੀ। ਉਹਦੇ ਪਿਓ ਦੇ ਹਾਣ ਦਾ। ਉਹਦੀ ਸੱਚੀ ਹਮਦਰਦਣ ਬੱਸ ਘਰ ਵਿਚ ਇੱਕੋ ਸੀ-ਤੇਜੋ। ਓਹੀ ਉਹਦੇ ਨਾਲ ਦਿਲ ਦੀਆਂ ਗੱਲਾਂ ਕਰਦੀ। ਉਹਨੂੰ ਲੱਗਦਾ, ਤੇਜੋ ਉਹਦੀ ਮਾਂ ਹੈ। ਚੰਦਕੁਰ ਮਾਂ ਵਾਂਗ ਹੀ ਗੱਲਾਂ ਕਰਦੀ ਹੈ।

 

ਤੇਜੋ ਇਕ ਦਿਨ ਸ਼ਿਆਮ ਨੂੰ ਪਰ੍ਹੇ ਜਿਹਾ ਕਰਕੇ ਕਹਿਣ ਲੱਗੀ, ”ਤੂੰ ਹੁਣ ਅੱਡ ਮੰਜਾ ਡਾਹਿਆ ਕਰ ਵੇ, ਇਹ ਨੂੰ ਅੱਠਮਾਂ ਲੱਗਿਆ ਵਿਐ।”

 

“ਕਿਉਂ, ਅੱਠਮੇਂ ਨੂੰ ਕੀਹ ਐ?”

 

”ਫੌਜੀ ਰਿਹਾ ਨਾ । ਬਥੇਰਾ ਹੈਗਾ। ਪਤਾ ਵੀ ਐ ਕੁੱਛ?”

 

”ਨਹੀਂ ਤੇਜੋ, ਮੈਨੂੰ ਸਰਦਾ ਨ੍ਹੀ।’

 

“ਵੇ ਫੋਟ, ਜਦੋਂ ਇਹ ਹੈਨ੍ਹੀ ਸੀ, ਉਦੋਂ ਕਿੱਥੇ ਸਰਦਾ ਸੀ-ਤੇਰਾ?”

 

“ਤਾਂ ਚੰਗਾ ਫੇਰ।” ਉਹ ਅੱਖਾਂ ਜਿਹੀਆਂ ਮੀਚ ਕੇ ਤੇ ਦੰਦ ਕੱਢਕੇ ਪਰ੍ਹੇ ਹੋ ਗਿਆ।

 

ਤੇ ਫੇਰ ਇਕ ਦਿਨ ਤੇਜੋ ਬਣਾ-ਸੰਵਾਰ ਦੇ ਸ਼ਿਆਮ ਨੂੰ ਕਹਿਣ ਲੱਗੀ, ”ਵੇ ਸ਼ਿਆਮ, ਤੂੰ ਤਾਂ ਸੱਚੀ ਬੁੜ੍ਹਾ ਹੋ ਗਿਆ। ਤੇਰੇ ‘ਚ ਉਹ ਗੱਲ ਤਾਂ ਹੈਨ੍ਹੀ ਹੁਣ।”

 

“ਉਹ ਕਿਹੜੀ?”

 

”ਜਿਹੜੀ ਪਹਿਲਾਂ ਹੁੰਦੀ ਸੀ । ਪਹਿਲਾਂ ਤਾਂ ਤੂੰ ਭੁੱਖਾ ਬਘਿਆੜ ਹੁੰਦਾ। ਹੁਣ ਜਮ੍ਹਾਂ ਈ ਮੌਲਾ ਹੋ ਗਿਆ।”

 

‘’ਨਹੀਂ ਭਾਬੀ, ਐਮੇਂ ਲਗਦੈ ਤੈਨੂੰ।”

 

“ਐਮੇ ਕਿਉਂ, ਦਿਸਦਾ ਈ ਐ ਹੁਣ। ਚੱਕ ਲਿਆਇਆ ਇਹਨੂੰ ਵਚਾਰੀ ਕੱਲ੍ਹ ਦੀ ਜੁਆਕੜੀ ਨੂੰ । ਇਹਦੀ ਉਮਰ ਕਿਮੇਂ ਨਿੱਕਲੂ ਵੇ ਤੇਰੇ ਹੱਥਲ ਸਾਨ੍ਹ ਨਾਲ?”B.COM

 

”ਚੱਲ, ਏਮੇ ਜਿਮੇ ਚੱਲੀ ਜਾਊ, ਭਾਬੀ। ਆਪਾਂ ਤਾਂ ਇਹ ਤੋਂ ਦੋ-ਚਾਰ ਜੁਆਕ ਲੈਣੇ ਐ, ਹੋਰ ਕੀ। ਘਰ ਗਾਹਾਂ ਤੁਰਦਾ ਹੋਜੂ।” ਸ਼ਿਆਮ ਨੇ ਖੱਸੀ ਜਿਹਾ ਜਵਾਬ ਦਿੱਤਾ।

 

ਮੱਘੋ ਨੇ ਮੁੰਡਾ ਜੰਮਿਆ। ਹਮੀਰਗੜ੍ਹ ਤੋਂ ਚਾਚੀ ਜਲਕੁਰ ਪੰਜੀਰੀ ਦਾ ਪੀਪਾ ਲੈ ਕੇ ਆਈਂ। ਦੋ ਦਿਨ ਭੀਖੀ ਰਹੀ। ਮੁੰਡੇ ਦੇ ਬੁੱਲ੍ਹਾਂ ਨੂੰ ਆਪਣੀਆਂ ਉਂਗਲਾਂ ਦੇ ਫੁੱਲ ਛੁਹਾ ਕੇ ਲੋਰੀਆਂ ਦਿਆ ਕਰੋ। ਕਿੰਨਾ-ਕਿੰਨਾ ਚਿਰ ਉਹਨੂੰ ਗੋਦੀ ਵਿਚ ਲੈ ਕੇ ਬੈਠੀ ਰਹਿੰਦੀ। ਮੱਘੋ ਮੁੰਡੇ ਦੇ ਮੂੰਹ ਵਲ ਝਾਕਦੀ, ਉਹ ਹੱਸ ਰਿਹਾ ਹੁੰਦਾ। ਮੱਘੋ ਵੀ ਮੁਸਕਰਾਉਣ ਲਗਦੀ। ਉਹਦੀਆਂ ਅੱਖਾਂ ਵਿਚ ਅਜੀਬ ਭੇਤ ਹੁੰਦਾ, ਅਜੀਬ ਮਾਸੂਮੀਅਤ ਹੁੰਦੀ, ਜਲਕੁਰ ਤੇ ਤੇਜੋ ਸੈਨਤੋ-ਸੈਨਤੀ ਗੱਲਾਂ ਕਰਦੀਆਂ, ਜਲਕੁਰ ਦਾ ਇਸ਼ਾਰਾ ਹੁੰਦਾ, ‘’ਇਹਦੇ ਹੱਥ-ਪੈਰ ਇਹਨਾਂ ‘ਤੇ ਤਾਂ ਹੈਨ੍ਹੀ ਕੁੜੇ। ਰੰਗ ਪੱਕਾ ਐ। ਸਾਡੇ ਮੁੰਡਿਆਂ ਦਾ ਰੰਗ ਤਾਂ ਇਹ ਹੈਨ੍ਹੀ ਭਾਈ।”

 

“ਲੈ ਭੂਆ, ਇਹ ਕੀ ਗੱਲਾਂ ਕਰਦੀ ਐਂ ਤੂੰ। ਅਜੇ ਤਾਂ ਇਹ ਸੌ ਰੰਗ ਵਟਾਉ। ਅੰਗਾਂ-ਪੈਰਾਂ ਦਾ ਵੀ ਹਾਲੇ ਕੀ ਪਤੈ। ਕਈ ਵਾਰੀ ਜੁਆਕ ਨਾਨਕਿਆਂ ‘ਤੇ ਜਾਂਦੈ। ਟਿੱਬੇ ਆਲਿਆਂ ਦਾ ਹੋਊ ਅਹਿਆ-ਜ੍ਹਾ ਕੋਈ।” ਤੇਜੋ ਸਿਆਣਾ ਜਵਾਬ ਦਿੰਦੀ।

 

ਮੁੰਡਾ ਜਦੋਂ ਚਾਰ-ਪੰਜ ਮਹੀਨਿਆਂ ਦਾ ਹੋ ਗਿਆ ਤਾਂ ਸ਼ਿਆਮ ਮੱਘੋ ਨੂੰ ਹਮੀਰਗੜ੍ਹ ਲੈ ਆਇਆ। ਆਪਣੀ ਜਾਣ ਵਿਚ ਸਾਰੇ ਟੱਥਰ ਨੇ ਇਹ ਸਪੱਸ਼ਟ ਕਰਨਾ ਚਾਹਿਆ ਕਿ ਮੁੰਡਾ ਵਿਆਹ ਤੋਂ ਨੌਂ ਮਹੀਨੇ ਪਿੱਛੋ ਹੋਇਆ ਹੈ। ਸਵਾ-ਡੇਢ ਮਹੀਨੇ ਦਾ ਹੈ। ਦੇਖਣ ਵਿਚ ਐਵੇਂ ਸੱਫਰ ਜਿਹਾ ਲਗਦਾ ਹੈ। ਜੰਮਣ ਵੇਲੇ ਬਹੂ ਘਿਓ-ਦੁੱਧ ਬਹੁਤਾ ਖਾਂਦੀ-ਪੀਂਦੀ ਰਹੀ। ਬੱਚਾ ਢਿੱਡ ਵਿਚ ਹੀ ਬਹੁਤ ਪਲ ਗਿਆ। ਜਨਮ ਵੇਲੇ ਔਖਾ ਕੀਤਾ ਮਾਂ ਨੂੰ।

 

ਪਰ ਇਹ ਗੱਲਾਂ ਉਹਨਾਂ ਦੇ ਅਪਣੇ ਮਨ ਦਾ ਟਿਕਾਓ ਸਨ । ਪਿੰਡ ਦੇ ਲੋਕ ਸਭ ਜਾਣਦੇ ਸਨ। ਮੂੰਹੋਂ-

 

ਮੂੰਹ ਗੱਲਾਂ ਸਭ ਥਾਂ ਪਹੁੰਚ ਜਾਂਦੀਆਂ ਹਨ। ਕੰਧਾਂ ਨਾਲ ਕੀਤੀ ਗੱਲ ਦੇ ਵੀ ਇਕ ਦਿਨ ਡੰਕੇ ਵੱਜਣ ਲਗਦੇ ਹਨ। ਸੱਥ ਵਿਚ ਸਿਰ ਨਾਲ ਸਿਰ ਜੋੜ ਕੇ ਲੋਕ ਗੱਲਾਂ ਕਰਦੇ, “ਮੁੰਡਾ ਰਾਮ ਦਾ ਐ ਜਾਰ। ਉਹਨਾਂ ਨੇ ਏਥੇ ਸਿੱਟ ‘ਤੀ। ਹੋਰ ਕੀ ਕਰਦੇ ਅਗਲੇ ।”

 

”ਉਹ ਤਾਂ ਸਾਧ ਐ।’ ਕੋਈ ਆਖਦਾ।

 

”ਕਿਉਂ, ਸਾਧ ਬੰਦਾ ਨ੍ਹੀ ਹੁੰਦਾ। ਉਹਨੂੰ ਜਵਾਥ ਮਿਲਦਾ।

 

“ਨਹੀਂ, ਉਹ ਮੁੰਡਾ ਅਹਿਆ-ਜ੍ਹਾ ਨ੍ਹੀਂ।”

 

“ਇਹ ਛੱਡ ਦੇ ਤੂੰ ਗੱਲਾਂ। ਇਹ ਸਾਧ ਸਾਲੇ ਕਿਹੜੇ ਸਾਧ ਹੁੰਦੇ ਐ, ਸਾਨ੍ਹ ਆਖ ਸਾਨ੍ਹ । ਨਾਲੇ ਟੁੰਡੇ ਦੀ ਇਕ ਰੰਗ ਵੱਧ ਹੁੰਦੀ ਐ, ਭਾਈ।”

 

”ਟੁੰਡਾ ਕਿਮੇਂ ਐਂ ਉਹ?”

 

”ਤੈਨੂੰ ਨ੍ਹੀ ਪਤਾ, ਉਹਦਾ ਇਕ ਹੱਥ ਹੈਨ੍ਹੀ?”

 

‘‘ਹੱਥ ਤਾਂ ਹੈਗਾ, ਦੋ ਉਂਗਲਾਂ ਨ੍ਹੀਂ।” ਕੋਈ ਤੀਜਾ ਬੋਲਦਾ।

 

”ਓਏ ਚੱਲ ਠੀਕ ਐ। ਦੋਹਾਂ ਦਾ ਸਰੀਂ ਜਾਊ ਹੁਣ। ਫੌਜੀ ਵੀ ਬੁੜ੍ਹਾ ਹੋ ਗਿਆ ਸੀ। ਉਹ ਤਾਂ ਆਸ ਮੁਕਾਈਂ ਬੈਠਾ ਸੀ। ਐਸ ਉਮਰ ‘ਚ ਤੀਮੀ ਮਿਲ ‘ਗੀ।’

 

”ਜਾਰ, ਉਮਰ ਦਾ ਬਹੁਤ ਵਰਕ ਐ। ਮਾਪਿਆਂ ਨੇ ਲੋਹੜਾ ਮਾਰਿਆ। ਫੌਜੀ ਦੁੱਗਣਾ ਵੀ ਨ੍ਹੀ ਡਿਗੱਣਾ ਵੱਡਾ ਹੋਊ ਸਾਧਣੀ ਤੋਂ।”

 

”ਜਲਕੁਰ ਦੇ ਅੱਗੇ ਦੋ ਈ ਸੀ। ਹੁਣ ਗਾਹਾਂ ਇਹਦੇ ਦੋ ਹੋਗੇ। ਸੱਸਾਂ-ਨੂੰਹਾਂ ਇਕੋ ਹੋਗੀਆਂ ਸਮਝ।” ਕੋਈ ਮਨਚਲਾ ਤੋੜਾ ਝਾੜਦਾ।

 

ਪਹਿਲਾਂ ਪਹਿਲਾਂ ਰਾਮ ਦਾਸ ਨੇ ਹਮੀਰਗੜ੍ਹ ਦੇ ਕਈ ਗੇੜੇ ਮਾਰੇ ਸਨ। ਉਹ ਦੋ ਵਾਰ ਭੀਖੀ ਵੀ ਜਾ ਆਇਆ ਸੀ। ਕੀ ਲੱਗਦਾ ਸੀ ਉਹਨੂੰ, ਕਾਰ ਹੈਗੀ ਸੀ । ਉਹ ਮਾਨ ਨੂੰ ਨੂੰ ਹੁਕਮ ਕਰਦਾ ਤੇ ਉਹ ਚੱਲ ਪੈਂਦੇ। ਦੁਪਹਿਰੇ ਜਿਹੇ ਆ ਕੇ ਆਥਣ ਨੂੰ ਮੁੜ ਜਾਂਦੇ। ਕਦੇ ਰਾਤ ਵੀ ਕੱਟ ਲੈਂਦੇ ਸਨ। ਕਿਸੇ ਨੂੰ ਕੀ ਪਤਾ ਸੀ ਕਿ ਉਹ ਮੱਘੋ ਦਾ ਪਤਾ ਲੈਣ ਆਉਂਦਾ ਹੈ। ਗੱਲਾਂ ਕਰ ਕੇ ਉਹਦਾ ਦਿਲ ਧਰਾਉਂਦਾ ਹੈ। ਸ਼ਿਆਮ ਤੇ ਚਾਚੀ ਨੂੰ ਆਖਦਾ ਕਿ ਉਹ ਮੱਘੋ ਨੂੰ ਲਾਡ-ਪਿਆਰ ਨਾਲ ਰੱਖਣ। ਉਹਨੂੰ ਕਦੇ ਵੀ ਕੋਈ ਚੁਭਵੀਂ ਗੱਲ ਨਹੀਂ ਕਹਿਣੀ। ਪਰ ਹਮੀਰਗੜ੍ਹ ਦੇ ਲੋਕ ਇਹੀ ਪੱਕ ਸਮਝਦੇ ਕਿ ਉਹ ਸਾਧਣੀ ਕਰਕੇ ਆਉਂਦਾ ਹੈ। ਸਾਲੇ ਬੂਬਨੇ ਨੂੰ ਸਰਦਾ ਨਹੀਂ। ਮਗਰ ਆਉਂਦੈ।

 

“ਬਾਬਾ ਜੀ. ਮੁੰਡੇ ਤਾਂ ਮੇਰੇ ਆਖੇ ਨ੍ਹੀ ਲਗਦੇ। ਮੈਂ ਕੀ ਜਾਊਂਗੀ ਕੁੜਮਾਂ ਦੇ ਬਾਰ । ਤੁਸੀਂ ਉਹਨਾਂ ਨੂੰ ਕਹੋ, ਮਿਲ ਜਾਣ ਕਦੇ। ਮੇਰਾ ਅੰਦਰ ਤੜਫਦਾ ਰਹਿੰਦੈ। ਫੇਰ ਵੀ ਢਿੱਡ ਦੀ ਆਂਦਰ ਐ। ਮੈਂ ਢਿੱਡੋਂ ਕੱਢਿਐ ਉਹਨੂੰ।’ ਚੰਦ ਕੁਰ ਇਕ ਦਿਨ ਡੇਰੇ ਆ ਕੇ ਰਾਮਦਾਸ ਕੋਲ ਘਿਣਾਂ ਪਾਉਣ ਲੱਗੀ।

 

ਤੇ ਫੇਰੇ ਇਕ ਕਾਰ ਲੈ ਕੇ ਰਾਮ ਦਾਸ ਹਮੀਰਗੜ੍ਹ ਗਿਆ। ਉਹਨੇ ਬੁਢਲਾਡੇ ਜਾ ਕੇ ਦੋ-ਤਿੰਨ ਕਿਸਮਾਂ ਦੇ ਕਿੰਨੇ ਸਾਰੇ ਫਲ-ਫਰੂਟ ਖਰੀਦੇ । ਟੋਕਰੀ ਭਰ ਲਈ। ਮਾਨ ਸੂ ਨੇ ਇਹ ਟੋਕਰੀ ਕਾਰ ਦੀ ਡਿੱਘੀ ਵਿਚ ਰੱਖ ਲਈ। ਮੱਘੋ ਦਾ ਮੁੰਡਾ ਇੱਕ ਸਾਲ ਦਾ ਹੋ ਚੁੱਕਿਆ ਸੀ । ਰਾਮਦਾਸ ਮੁੰਡੇ ਨੂੰ ਦੇਖਣ ਪਹਿਲੀ ਵਾਰ ਜਾ ਰਿਹਾ ਸੀ। ਉਸ ਦਿਨ ਉਹਨਾਂ ਨੇ ਰਾਤ ਹਮੀਰਗੜ੍ਹ ਹੀ ਕੱਟੀ। ਆਉਂਦਾ ਹੋਇਆ ਉਹ ਸ਼ਿਆਮ ਤੇ ਮੱਘੋ ਨੂੰ ਟਿੱਬੇ ਲੈ ਆਇਆ। ਸ਼ਿਆਮ ਨੇ ਦਾੜ੍ਹੀ-ਮੁੱਛਾਂ ਨੂੰ ਇਕ ਦਿਨ ਪਹਿਲਾਂ ਹੀ ਖਿਜ਼ਾਬ ਚੜ੍ਹਾਇਆ ਸੀ। ਹੱਥਾਂ ਨੂੰ ਲੱਗੀ ਕਾਲਸ ਉਹਦੀ ਵੱਡੀ ਉਮਰ ਦੀ ਚੁਗਲੀ ਕਰਦੀ। ਚੰਦ ਕੁਰ ਮੱਘੋ ਨੂੰ ਜੱਫੀ ਪਾ ਕੇ ਮਿਲੀ। ਉਹਦੀਆਂ ਧਾਹਾਂ ਨਿਕਲ ਗਈਆਂ। ਆਂਢਣਾਂ-ਗੁਆਂਢਣਾਂ ਮੁੰਡਾ ਦੇਖਣ ਆਈਆਂ। ਸਾਰੀਆਂ ਹੀ ਮੱਘੋ ਵੱਲ ਕਣੱਖਾ-ਕਣੱਖਾ ਝਾਕਦੀਆਂ। ਪ੍ਰਾਹੁਣੇ ਦਾ ਸਿਰ ਪਲੋਸਦੀਆਂ ਤੇ ਨੱਕ-ਬੁੱਲ੍ਹ ਕੱਢਦੀਆਂ। ਉਹਨਾਂ ਨੂੰ ਕੁਝ ਵੀ ਪਸੰਦ ਨਹੀਂ ਸੀ। ਐਵੇਂ ਬੱਸ ਸ਼ਰੀਕੇ-ਕਬੀਲੇ ਦੀ ਲਾਜ ਰੱਖਣ ਲਈ ਆਈਆਂ ਸਨ।

 

ਆਥਣ ਨੂੰ ਤੋਤਾ ਸੂੰ ਘਰ ਦੀ ਕੱਢੀ ਬੋਤਲ ਲੈ ਆਇਆ। ਉਹ ਚਾਰੇ ਪੀਣ ਲੱਗੇ । ਜੈਲਾ ਤੇ ਕੈਲਾ ਸੰਗਦੇ-ਸੰਗਦੇ ਪੀ ਰਹੇ ਸਨ। ਕੁਝ ਬੋਲਦੇ ਵੀ ਨਹੀਂ ਸਨ। ਚੰਦ ਕੁਰ ਨੇ ਮੁਰਗੀ ਦੇ ਅੰਡੇ ਮਗਵਾ ਕੇ ਆਲੂਆਂ ਦੀ ਸਬਜ਼ੀ ਧਰ ਲਈ ਸੀ। ਉਹਨਾਂ ਨੇ ਇਕ-ਇਕ ਪੈੱਗ ਪੀਤਾ ਸੀ ਕਿ ਫੌਜੀ ਨੇ ਆਪਣੇ ਝੋਲੇ ਵਿਚੋਂ ਨਾਲ ਲਿਆਂਦੀ ਰਮ ਦੀ ਬੋਤਲ ਕੱਢ ਲਈ। ਬੋਲਿਆ, ”ਇਹ ਪੀਨੇ ਆਂ। ਇਹਦਾ ਸੁਆਦ ਵੀ ਦੇਖੋ।’

 

ਤੋਤੇ ਦੇ ਬੁੱਲ੍ਹਾਂ ਉਤੇ ਮੁਸਕਰਾਹਟ ਖੇਡਣ ਲੱਗੀ। ਜੈਲਾ ਤੇ ਕੈਲਾ ਹੈਰਾਨੀ ਨਾਲ ਝਾਕ ਰਹੇ ਸਨ। ਸ਼ਿਆਮ ਨੇ ਆਪ ਹੀ ਚਾਰ ਪੈੱਗ ਬਣਾਏ। ਜਿਵੇਂ ਫੌਜੀਆਂ ਦੀ ਬਾਰ ਵਿਚ ਬੈਠਾ ਹੋਵੇ । ਉਹ ਪੀਂਦੇ ਰਹੇ। ਫੌਜੀ ਬੋਲਣ ਲੱਗ ਪਿਆ। ਤੋਤਾ ਇਕ ਪੈੱਗ ਰੰਮ ਦਾ ਲੈ ਕੇ ਤੁਰਦਾ ਹੋਇਆ। ਉਹਤੋਂ ਏਦੂੰ ਵੱਧ ਝੱਲੀ ਨਹੀਂ ਜਾਂਦੀ ਸੀ। ਮੁੰਡੇ ਬਰਾਬਰ ਦੀ ਪੀਂਦੇ ਰਹੇ। ਫੌਜੀ ਦੀਆਂ ਅੱਲ-ਵਲੱਲੀਆਂ ਸੁਣੀ ਗਏ। ਫੇਰ ਤਿੰਨਾਂ ਨੌਂ ਇੱਕਠੇ ਬਹਿ ਕੇ ਰੋਟੀ ਖਾ ਲਈ। ਚੰਦ ਕੁਰ ਪਿਆਰ ਨਾਲ ਰੋਟੀ ਖਵਾ ਰਹੀ ਸੀ। ਬਿੰਦੋ-ਬਿੰਦੋ ਪੁੱਛਦੀ, ”ਹੋਰ ਸਾਊ। ਇਕ ਰੋਟੀ ਤਾਂ ਹੋਰ ਲੈ ਸਾਉ| ਤੂੰ ਤਾਂ ਕੁੱਛ ਵੀ ਨ੍ਹੀ ਖਾਧੀ ਰੋਟੀ, ਸਾਊ।”

 

ਮੱਘੋ ਦਾ ਮੁੰਡਾ ਕਿਲਕਾਰੀਆਂ ਮਾਰਦਾ ਤੇ ਹੱਥਾਂ ਵਿਚੋਂ ਨਿਕਲ-ਨਿਕਲ ਜਾਂਦਾ ਸੀ। ਮੱਘੇ ਨੇ ਉਹਦਾ ਨਾਂ ‘ਸੁਖ’ ਰੱਖਿਆ ਹੋਇਆ ਸੀ।

 

ਚੰਦ ਕੁਰ ਆਖਦੀ, ”ਕੁੜੇ ਭਾਈ, ਇਹ ‘ਸੁੱਖ ਕੀ ਨਾਂ ਹੋਇਆ ਮੁੰਡੇ ਦਾ ‘ਸੁਖਵੰਤ’ ਆਖ, ‘ਸੁਖਦੇਵ’ ਆਖ ਜਾਂ ‘ਸੁਖਦਰਸ਼ਨ’ ਆਖ। ਸੁੱਖ ਤਾਂ ਅੱਧਾ ਨਾਂ ਐ।’

 

”ਨਹੀਂ ਮਾਂ, ਸੁੱਖ ਈ ਠੀਕ ਐ। ਛੇਤੀ ਲਿਆ ਜਾਂਦੈ। ਪੂਰੇ ਨਾਉਂ ਤਾਂ ਕਈ ਹੋਣਗੇ ਲੋਕਾਂ ਦੇ। ਇਹ ‘ਸੁੱਖ’ ਸਾਡਾ ਇੱਕੋ ਈ ਐ। ਕਿਉਂ ਸੁੱਖ, ਠੀਕ ਐ ਨਾ?” ਉਹ ਮੁੰਡੇ ਨੂੰ ਮੁਖਾਤਿਬ ਹੋਈ।

 

ਅਗਲੇ ਦਿਨ ਮੱਘੋ ਮਾਨ ਸੂੰ ਦੇ ਘਰ ਕਹਿ ਕੇ ਆਈ ਕਿ ਸੰਤਾਂ ਨੂੰ ਕਹਿ ਦਿਓ, ਕਾਰ ਭੇਜ ਦੇਣਗੇ। ਅਸੀਂ ਡੇਰੇ ਆਉਣਾ ਹੈ।

 

ਸ਼ਿਆਮ ਤੇ ਮੱਘੋ ਉਰਫ਼ ਮਨਜੀਤ ਕੌਰ ਕਾਰ ਵਿਚ ਬੈਠ ਕੇ ਡੇਰੇ ਗਏ। ਸ਼ਿਆਮ ਓਥੇ ਪਹਿਲੀ ਵਾਰ ਆਇਆ ਸੀ। ਡੇਰੇ ਦਾ ਰੰਗ-ਢੰਗ ਦੇਖ ਕੇ ਤੇ ਛੋਟੇ ਭਰਾ ਰਾਮ ਦੀ ਮਾਨ-ਪ੍ਰਤਿਸ਼ਠਾ ਜਾਣ ਕੇ ਸ਼ਿਆਮ ਬਹੁਤ ਖੁਸ਼ ਹੋਇਆ। ਦੋਵੇਂ ਭਰਾ ਕੁਟੀਆ ਵਿਚ ਬੈਠ ਕੇ ਏਧਰ-ਓਧਰ ਦੀਆਂ ਗੱਲਾਂ ਮਾਰਨ ਲੱਗੇ।

 

ਮੱਘੋ ਸੁਖ ਨੂੰ ਲੈ ਕੇ ਲੰਗਰ ਦੇ ਪਿਛਲੇ ਪਾਸੇ ਚਲੀ ਗਈ। ਲੰਗਰ ਦੀ ਕੰਧ ਨਾਲ ਬਣਿਆ ਇਹ ਇਕ ਗੁਸਲਖ਼ਾਨਾ ਸੀ। ਇਹ ਗੁਸਲਖ਼ਾਨਾ ਰਾਮਦਾਸ ਨੇ ਬਣਵਾ ਤਾਂ ਲਿਆ ਸੀ। ਪਰ ਏਥੇ ਕਦੇ ਕੋਈ ਨ੍ਹਾਤਾ ਨਹੀਂ ਸੀ। ਖੂਹੀ ਤੋਂ ਪਾਣੀ ਦੀ ਬਾਲਟੀ ਭਰ ਕੇ ਏਥੇ ਲਿਆਉਣੀ ਪੈਂਦੀ। ਏਨਾ ਤਰੱਦਦ ਕੌਣ ਕਰਦਾ। ਇਸ ਕਰ ਕੇ ਇਹ ਗੁਸਲਖਾਨਾ ਅਣਵਰਤਿਆਂ ਹੀ ਪਿਆ ਰਹਿੰਦਾ। ਤੇ ਫੇਰ ਇਹ ਗੁਸਲਖਾਨਾ ਪਾਥੀਆਂ ਰੱਖਣ ਲਈ ਵਧੀਆ ਸੁਰੱਖਿਅਤ ਥਾਂ ਸੀ। ਇਕ ਖੂੰਜੇ ਪਾਥੀਆਂ ਪਈਆਂ ਰਹਿੰਦੀਆਂ ਤੇ ਇਕ ਪਾਸੇ ਸੀਮਿੰਟ ਦੀਆਂ ਖਾਲੀ ਬੋਰੀਆਂ। ਕੁਝ ਦੇਰ ਖਾਲੀ ਬੋਰੀਆਂ ਪਾਥੀਆਂ ਉੱਤੇ ਵੀ ਰੱਖੀਆਂ ਹੁੰਦੀਆਂ। ਅਲਮਾਰੀ ਵਿਚ ਰੰਗ-ਰੋਗਨ ਦੇ ਡੱਬੇ ਸਨ ਜਾਂ ਫੇਰ ਘਸੇ ਹੋਏ ਬੁਰਸ਼ । ਇਸ ਗੁਸਲਖਾਨੇ ਨੂੰ ਤਖਤਾ ਤਾਂ ਸੀ, ਪਰ ਜਿੰਦਾ-ਕੁੰਡਾ ਕੋਈ ਨਹੀਂ ਲੱਗਦਾ ਸੀ। ਤਖਤਾ ਭੇੜ ਦਿਓ ਤਾਂ ਗੁਸਲਖਾਨਾ ਬੰਦ, ਤਖਤਾ ਖੋਲ੍ਹ ਦਿਓ ਤਾਂ ਗੁਸਲਖਾਨਾ ਖੁੱਲ੍ਹਾ ਹੈ। ਮੱਘੋ ਇਸ ਗੁਸਲਖਾਨੇ ਅੰਦਰ ਖਾਸਾ ਚਿਰ ਖੜ੍ਹੀ ਰਹੀ। ਜਿਵੇਂ ਕੋਈ ਗੁਆਚੀ ਚੀਜ਼ ਲੱਭ ਰਹੀ ਹੋਵੇ। ਫੇਰ ਉਹਦੀ ਨਿਗਾਹ ਥੱਲੇ ਜਿਹੇ ਗਈ। ਏਥੇ ਲੱਕੜ ਦੇ ਕੋਲੇ ਨਾਲ ਕੁਝ ਲਿਖਿਆ ਹੋਇਆ ਸੀ। ਕੋਈ ਅੱਖਰ ਸੀ ਇਹ। ਉਹਨੂੰ ਯਾਦ ਆਇਆ, ਸੁੱਖੂ ਨੇ ਏਥੇ ਕੋਲੇ ਨਾਲ ‘ਮ’ ਅੱਖਰ ਲਿਖ ਦਿੱਤਾ ਸੀ। ਤੇ ਫੇਰ ਮੱਘੋ ਨੇ ਸੁਖੂ ਹੱਥੋਂ ਓਹੀ ਕੋਲਾ ਫੜ ਕੇ ‘ਮ’ ਉੱਤੇ ਲਕੀਰ ਵਾਹ ਦਿੱਤੀ ਸੀ। ਮੱਘੋ ਨੇ ਲੰਮਾ ਸਾਹ ਭਰਿਆ। ਇਸ ਗੁਸਲਖਾਨੇ ਦੀ ਕੰਧ ਉਤੇ ‘ਮ’ ਤੇ ‘ਸ’ ਅਭੇਦ ਹੋਏ ਪਏ ਸਨ। ਉਹਨੇ ਅੱਖਰ ਦੀ ਕਾਲਸ ਉੱਤੇ ਉਂਗਲ ਫੇਰੀ ਤੇ ਇੱਕ ਨਿੱਕਾ ਕਾਲ਼ਾ ਟਿੱਕਾ ‘ਸੁੱਖ’ ਦੇ ਮੱਥੇ ਉੱਤੇ ਉੱਕਰ ਦਿੱਤਾ। ਬੋਰੀਆਂ ਵਿਚ ਇਕ ਪੁਰਾਣੀ ਬੋਰੀ ਅਜੇ ਵੀ ਪਈ ਸੀ, ਜਿਸ ਨੂੰ ਕਦੇ ਕਿਸੇ ਨੇ ਲਾਲ ਧਾਗਾ ਬੰਨ੍ਹ ਦਿੱਤਾ ਸੀ। ਇਹ ਕਣਕ ਪਾਉਣ ਵਾਲੀ ਵੱਡੀ ਬੋਰੀ ਸੀ। ਇਹ ਬੋਰੀ ਉਹਨੇ ਓਥੋਂ ਚੁੱਕ ਲਈ। ਉਹਦੀਆਂ ਚਾਰ ਤਹਿਆਂ ਮਾਰੀਆਂ ਤੇ ਲਿਆ ਕੇ ਕਾਰ ਵਿਚ ਰੱਖ ਦਿੱਤੀ। . ::

 

ਰਾਮਦਾਸ ਨੇ ਮੱਘੇ ਦੇ ਮੁੰਡੇ ਨੂੰ ਗਿਆਰਾਂ ਸੌ ਰੁਪਏ ਸ਼ਗਨ ਦਿੱਤਾ। ਅਗਲੇ ਦਿਨ ਮਾਨ ਨੂੰ ਇਕੱਲਾ ਜਾ ਕੇ ਹੀ ਉਹਨਾਂ ਨੂੰ ਹਮੀਰਗੜ੍ਹ ਛੱਡ ਆਇਆ। ਸ਼ਿਆਮ ਨੇ ਪੁੱਛਿਆ, ”ਮਨਜੀਤ, ਇਹ ਬੋਰੀ ਵੀ ਓਥੋਂ ਚੱਕ ਲਿਆਈ ਤੂੰ, ਇਹਦਾ ਏਥੇ ਕੀ ਕਰਨੈ?”

 

”ਇਹ ਤਾਂ ਮੈਂ ਐਮੇਂ ਪੈਰ ਪੂੰਝਣ ਨੂੰ ਓਸ ਦਿਨ ਕਾਰ ‘ਚ ਰੱਖ ‘ਲੀ ਸੀ। ਇਹ ਜੈ ਖਾਣੇ ਦੀ ਨਾਲ ਈ ਆ ਗੀ ਐਥੇ। ਚੱਲ, ਕੀ ਕਹਿੰਦੀ ਐ ਇਹ ਕਿਸੇ ਨੂੰ, ਪਈ ਰਹਿਣਦੇ।’ ਮੱਘੇ ਨੇ ਭੋਲੇ ਭਾਅ ਜਵਾਬ ਦਿੱਤਾ।

 

19

 

ਕਣਕ ਹਾਲੇ ਵੱਢੀ ਨਹੀਂ ਸੀ। ਇਕ ਦਿਨ ਟੱਬਰ ਨੇ ਮਨ ਬਣਾਇਆ ਕਿ ਖੇਤੀ ਦਾ ਕੰਮ ਛੱਡ ਦਿੱਤਾ ਜਾਵੇ । ਬਹੁਤ ਖੱਜਲ ਖੁਆਰੀ ਹੈ। ਗੁਰਮੇਲ ਤੋਂ ਹੁਣ ਪਹਿਲਾਂ ਵਾਂਗ ਕੰਮ ਹੁੰਦਾ ਨਹੀਂ। ਉਹ ਥੱਕ ਜਾਂਦਾ ਤੇ ਦਮ ਲੈਣ ਲਈ ਕੰਮ ਛੱਡ ਦਿੰਦਾ। ਜੇਲ੍ਹ ਵਿਚ ਐਨੇ ਸਾਲ ਕੱਟ ਕੇ ਉਹਦਾ ਸਰੀਰ ਪਹਿਲਾਂ ਵਾਲਾ ਨਹੀਂ ਰਿਹਾ ਸੀ। ਕੰਮ ਤਾਂ ਓਥੇ ਵੀ ਹੁੰਦਾ ਹੈ। ਪਰ ਕੈਦੀ ਚਲਵਾਂ ਕੰਮ ਕਰਦੇ। ਹੌਲੀ-ਹੌਲੀ ਖੁਰਪੀ ਜਿਹੀ ਮਾਰੀ ਜਾਂਦੇ। ਤੇ ਨਾਲੇ ਜੇਲ੍ਹ ਵਾਲਿਆਂ ਨੇ ਤਾਂ ਉਹਨੂੰ ਰੁਝਾਈ ਰੱਖਣਾ ਹੁੰਦਾ। ਜਿਵੇਂ ਬੰਦਾ ਆਪਣੇ ਖੇਤ ਵਿਚ ਕੰਮ ਕਰਦਾ ਹੈ, ਉਹ ਗੱਲ ਹੋਰ ਹੁੰਦੀ ਹੈ। ਗੁਰਮੇਲ ਆਖਦਾ, ‘ਛੱਡੋ ਪਰ੍ਹੇ ਇਹ ਖੇਤੀ ਦਾ ਟਟਵੈਰ। ਹਿੱਸੇ ਤੇ ਦੋ ਦਿਓ ਸਾਰਾ ਵਾਹਣ। ਖਾਣ ਨੂੰ ਦਾਣੇ ਆ ਜਿਆ ਕਰਨਗੇ। ਪਸ਼ੂਆਂ ਨੂੰ ਕੱਖ ਬੀਜ ਲਿਆ ਕਰਾਂਗੇ।’

 

ਸ਼ਿਆਮ ਵੀ ਖੇਤੀ ਛੱਡ ਕੇ ਰਾਜ਼ੀ ਸੀ। ਫੌਜ ਦੀ ਨੌਕਰੀ ਕਰਨ ਕਰਕੇ ਉਹ ਵੀ ਹੁਣ ਵਿਹਲਾ ਜਿਹਾ ਰਹਿਣਾ ਚਾਹੁੰਦਾ। ਥਕੇਵਾਂ ਤਾਂ ਉਹਨੂੰ ਵੀ ਚੜ੍ਹਦਾ। ਇਕ ਵੱਡੀ ਉਮਰ ਦਾ ਥਕੇਵਾਂ, ਦੂਜਾ ਜੁਆਨ ਤੀਵੀਂ ਦਾ ਥਕੇਵਾਂ । ਝੂਟੀ ਜਾਂਦਾ, ਕੱਢਣ-ਪਾਉਣ ਨੂੰ ਇਸ ਵਿਚ ਕੀ ਸੀ। ਉਹ ਆਪਣੀ ਦੇਹ ਤੋੜ ਕੇ ਮਨਜੀਤ ਕੁਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿਚ ਰਹਿੰਦਾ। ਉਹ ਤਾਂ ਖੁਸ਼ ਹੀ ਸੀ। ਜਿਹੜੀ ਏਥੇ ਆ ਗਈ ਉਹਦੇ ਮਗਰ ਲੱਗ ਕੇ, ਉਹਨੇ ਦਿਨ ਤਾਂ ਕੱਟਣੇ ਹੀ ਸਨ। ਖੁਸ਼ ਹੋਣ ਵਾਲੀ ਕਿਹੜੀ ਗੱਲ ਸੀ। ਵਕਤ ਨੂੰ ਧੱਕਾ ਦੇਣ ਦੇ ਹੀਲੇ ਸਨ। ਉਹਦੀ ਇਕੋ-ਇਕ ਖੁਸ਼ੀ ਉਹਦਾ ‘ਸੁਖ’ ਸੀ। ਖੇਤ ਜਾਣ ਨੂੰ ਉਹਦਾ ਵੀ ਜੀਅ ਨਾ ਕਰਦਾ। ਉਹਨੂੰ ਉਹਨਾਂ ਦੇ ਖੇਤ ਨਾਲ ਕੋਈ ਮੋਹ ਨਹੀਂ ਸੀ। ਕਦੇ ਕਦੇ ਉਹ ਖੇਤ ਰੋਟੀ ਲੈ ਕੇ ਜਾਂਦੀ ਤਾਂ ਪਹਿਆਂ ਦੀ ਮਿੱਟੀ ਉਹਨੂੰ ਓਪਰੀ-ਓਪਰੀ ਲਗਦੀ। ਆਪਣੇ ਪਿੰਡ ਦੇ ਪਹੋ ਯਾਦ ਆਉਂਦੇ। ਖੇਤ ਦੀ ਫਸਲ ਵਿਚ ਉਹਦੇ ਲਈ ਕੀ ਸੀ । ਰੋਟੀ ਖਾਣ ਬਾਅਦ ਹੋਰ ਬੰਦੇ ਤਾਂ ਕੰਮ ਲੱਗ ਜਾਂਦੇ, ਫੌਜੀ ਮਨਜੀਤ ਕੁਰ ਨੂੰ ਖੇਤ ਦੀਆਂ ਵੱਟਾਂ ਉੱਤੇ ਤੋਰਨ ਲੱਗ ਪੈਂਦਾ। ਬੋਲਦਾ ਤੁਰਿਆ ਜਾਂਦਾ, “ਆਪਣੀ ਵੱਟ ਇਹ ਐਥੋਂ ਦੀ ਜਾਂਦੀ ਐ। ਆਹ ਕਿਆਰਾ ਆਪਣੈ। ਅਹਿ ਟਾਹਲੀ ਆਪਣੀ ਐ, ਵੱਟ ਤੋਂ ਅੰਦਰ ਐ। ਇਹ ਬਾਪੂ ਨੇ ਲਾਈ ਸੀ। ਇਹ ਟਿੱਬਾ ਰਹਿ ਗਿਆ, ਇਹਨੂੰ ਕਦੇ ਕਰਾਹਾਂਗੇ। ਏਥੇ ਕੁੱਛ ਨ੍ਹੀਂ ਹੁੰਦਾ। ਉਹ ਹਾਂ-ਹਾਂ ਕਰੀਂ ਜਾਂਦੀ। ਉਹਨੂੰ ਸ਼ਿਆਮ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਾ ਹੁੰਦੀ। ਭਾਂਡੇ ਮਾਂਜਦੀ ਤੇ ਟੋਕਰਾ ਸਿਰ ਉੱਤੇ ਰੱਖ ਕੇ ਘਰ ਨੂੰ ਮੁੜ ਆਉਂਦੀ। ਮਨ ਵਿਚ ਕੋਈ ਚਾਅ ਨਾ ਹੁੰਦਾ। ਖੇਤ ਵਿਚ ਕੰਮ ਕਰਦੇ ਬੰਦੇ ਉਹਨੂੰ ਜਾਂਦੀ ਨੂੰ ਉੱਠ-ਉੱਠ ਦੇਖਦੇ ਤੇ ਫੇਰ ਫੌਜੀ ਵੱਲ ਝਾਕ-ਝਾਕ ਮੁਸਕੜੀਏਂ ਹੱਸਦੇ।

 

ਜਲਕੁਰ ਖੇਤੀ ਦਾ ਕੰਮ ਛੱਡਣ ਲਈ ਪਹਿਲਾਂ ਤਾਂ ਰਾਜ਼ੀ ਨਹੀਂ ਸੀ। ਉਹਦੀ ਨਜ਼ਰ ਜ਼ਮੀਨ ਵੱਲ ਘੱਟ ਤੇ ਸੰਤੋਖ ਵੱਲ ਵੱਧ ਸੀ। ਉਹ ਸੋਚਦੀ, ਜਦੋਂ ਖੇਤੀ ਦਾ ਕੰਮ ਮੁੱਕ ਗਿਆ ਤਾਂ ਸੰਤੋਖਾ ਵੀ ਨਹੀਂ ਰਹਿਣਾ। ਸੀਰੀ ਨਾ ਰਹਿਣ ਕਰਕੇ ਸੰਤੋਖ ਦਾ ਆਉਣ-ਜਾਣ ਮੁੱਕ ਜਾਵੇਗਾ। ਅਗਲੇ ਬਿੰਦ ਉਹ ਸੋਚਣ ਲਗਦੀ, ਚੱਲ ਜੇ ਇਹ ਚਾਚਾ-ਭਤੀਜਾ ਖੇਤੀ ਛੱਡ ਦੇ ਨੇ ਤਾਂ ਛੱਡ ਦੇਣ। ਸੰਤੋਖਾ ਕਿਹੜਾ ਹੁਣ ਉਹਦੀ ਐਨੀ ਚੱਸ ਕਰਦੈ।

 

ਹੁਣ ਤਾਂ ਉਹ ਵੀ ਗੁਰਮੇਲ ਵਰਗਾ ਹੀ ਹੈ। ਸਗੋਂ ਟਲਦਾ ਰਹਿੰਦਾ ਹੈ, ਕੁੱਤਾ ਚਮਿਆਰ। ਉਹ ਆਪਣੇ ਸਰੀਰ ਵੱਲ ਵੀ ਝਾਕਦੀ। ਸੋਚਦੀ, ਉਹਦੇ ਅਪਣੇ ਵਿਚ ਵੀ ਹੁਣ ਕੀ ਰਹਿ ਗਿਆ! ਮਾਸ ਤਾਂ ਕਿਧਰੇ ਹੈ ਨਹੀਂ, ਹੱਡੀਆਂ ਦਾ ਪਿੰਜਰ ਹੈ। ਪਿੰਜਰ ਨੇ ਤਾਂ ਖੜਕਣਾ ਹੀ ਹੈ। ਕੀਹ ਐ, ਇਹਨਾਂ ਕੰਮਾਂ ਵਿਚ ਹੁਣ? ਸਾਰੀ ਉਮਰ ਵੀ ਕੀ ਕੱਢ ਲਿਆ- ਪਾ ਲਿਆ। ਇਕ ਗੱਲ ਹੋਰ ਵੀ ਸੀ, ਘਰ ਵਿਚ ਹੁਣ ਨੂੰਹ ਸੀ। ਨੂੰਹ ਦੀ ਸ਼ਰਮ ਵੱਡੀ ਹੁੰਦੀ ਹੈ। ਕੀ ਕਹਿੰਦੀ ਹੋਵੇਗੀ, ਬਿਗਾਨੀ ਧੀ। ਜੇ ਇਹਨੂੰ ਮੇਰੀ ਕਿਸੇ ਗੱਲ ਦਾ ਪਤਾ ਲੱਗ ਗਿਆ। ਉਹ ਕਿੰਨਾ ਕੁ ਚਿਰ ਬਹੂ ਨੂੰ ਆਨੀ-ਬਹਾਨੀਂ ਖੇਤ ਨੂੰ ਤੋਰਦੀ ਰਹੇਗੀ ਤੇ ਮਗਰੋਂ ਚਮਿਆਰ ਨੂੰ ਘਰ ਸੱਦਿਆ ਕਰੇਗੀ। ਸਗੋਂ ਚੰਗਾ ਹੈ, ਜੇ ਖੇਤੀ ਦਾ ਹੀ ਸਿਆਪਾ ਮੁੱਕੇ ਤਾਂ ਸੰਤੋਖਾ ਵੀ ਦਫਾ ਹੋਵੇ ਪਰ੍ਹਾਂ। ਜਲਕੁਰ ਕਦੇ ਚਾਚੇ-ਭਤੀਜੇ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੀ, ਕਦੇ ਉਹਨਾਂ ਦਾ ਵਿਰੋਧ ਕਰਦੀ। ਉਹਦਾ ਆਪਣਾ ਇਰਾਦਾ ਕੋਈ ਨਾ ਹੁੰਦਾ।

 

ਪ੍ਰੀਤਮ ਹੌਲਦਾਰ ਤਾਂ ਖਾਸਾ ਬੁੱਢਾ ਹੋ ਚੁੱਕਿਆ ਸੀ, ਉਹਦਾ ਮੁੰਡਾ ਕਿਰਪਾਲ ਵਾਹੀ ਕਰਦਾ । ਉਹਨਾਂ ਕੋਲ ਆਪਣੀ ਜ਼ਮੀਨ ਥੋੜੀ ਸੀ। ਦੋ ਬਲਦ ਸਨ ਤੇ ਇਕ ਊਠ। ਸੀਰੀ ਵੀ ਸੀ । ਉਹਦਾ ਖੇਤੀ ਦਾ ਕੰਮ ਛੰਨੇ ਸੀ। ਕਿਰਪਾਲ ਨੂੰ ਕੋਈ ਅਮਲ-ਵੈਲ ਨਹੀਂ ਸੀ। ਨਾ ਉਹ ਕੋਈ ਫਜ਼ੂਲ ਖਰਚੀ ਕਰਦਾ। ਬੱਸ ਖੇਤੀ ਵਿਚ ਹੀ ਧਿਆਨ ਸੀ ਉਹਦਾ। ਉਹ ਹਰ ਸਾਲ ਹਿੱਸੇ-ਠੇਕੇ ਦੀ ਜ਼ਮੀਨ ਲੈਂਦਾ। ਕੰਮਾਂ ਦੀ ਵਿਉਂਤ ਅਜਿਹੀ ਬਣਾਉਂਦਾ ਕਿ ਦਾਣਿਆਂ ਦੇ ਢੇਰ ਲੱਗ ਜਾਂਦੇ । ਉਹਦੇ ਨਾਲ ਸੀਰੀ ਰਲਣ ਲਈ ਹਰ ਕੋਈ ਤਿਆਰ ਹੁੰਦਾ। ਪਿੰਡ ਦੇ ਸਾਰੇ ਸੀਰੀਆਂ ਨਾਲੋਂ ਵੱਧ ਦਾਣੇ ਆਉਂਦੇ ਕਿਰਪਾਲ ਦੇ ਸੀਰੀ ਨੂੰ। ਪਰ ਉਹ ਸੀਰੀ ਦਾ ਪੂਰਾ ਚੰਮ ਲਾਹੁੰਦਾ। ਮਾੜਾ-ਧੀੜਾ ਸੀਰੀ ਉਹਦੇ ਨਾਲ ਕੱਟ ਵੀ ਨਹੀਂ ਸਕਦਾ ਸੀ।

 

ਅਗਲੇ ਸਾਲ ਲਈ ਉਹਨਾਂ ਦੀ ਜ਼ਮੀਨ ਕਿਰਪਾਲ ਨੇ ਹਿੱਸੇ ਉੱਤੇ ਲਿਖਵਾ ਲਈ। ਦੋਵਾਂ ਪਰਿਵਾਰਾਂ ਦਾ ਪਹਿਲਾਂ ਹੀ ਆਉਣ-ਜਾਣ ਸੀ। ਬੱਸ ਐਨਾ ਸੀ ਕਿ ਪ੍ਰੀਤਮ ਹੌਲਦਾਰ ਦਾ ਘਰ ਦੂਜੇ ਅਗਵਾੜ ਸੀ। ਉਹਨਾਂ ਦੀ ਆਪਣੀ ਜ਼ਮੀਨ ਵੀ ਦੂਜੇ ਅਗਵਾੜ ਸੀ। ਜਦੋਂ ਗੁਰਮੇਲ ਤੋਂ ਸੰਭੇ ਦਾ ਕਤਲ ਹੋ ਗਿਆ ਸੀ, ਓਦੋਂ ਪੇਸ਼ ਹੋਣ ਤੋਂ ਪਹਿਲਾਂ ਉਹਨੇ ਪ੍ਰੀਤਮ ਦੀ ਝੁੰਬੀ ਵਿਚ ਹੀ ਦਿਨ ਕੱਟੇ ਸਨ। ਪਿੰਡ ਵਿਚ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਗੁਰਮੇਲ ਪ੍ਰੀਤਮ ਦੀ ਤੂੰਬੀ ਵਿਚ ਹੈ। ਪ੍ਰੀਤਮ ਦਾ ਖੇਤ ਪਿੰਡ ਤੋਂ ਦੂਰ ਸੀ। ਹੋਰਾਂ ਖੇਤਾਂ ਤੋਂ ਨਿਵੇਕਲਾ ਹੀ ਸੀ ਇਹ ਖੇਤ ਏਧਰ ਤਾਂ ਉਜਾੜ ਜਿਹੀ ਸੀ। ਬੰਨਾ ਸੀ ਤੇ ਰੋੜਾਂ ਵਾਲੀ ਧਰਤੀ। ਦੂਜੇ ਖੇਤਾਂ ਦੇ ਲੋਕ ਓਧਰ ਉਹਨਾਂ ਦੇ ਇਸ ਖੇਤ ਵੱਲ ਘੱਟ ਹੀ ਆਉਂਦੇ ਜਾਂਦੇ। ਝੂੰਬੀ ਵਿਚ ਰਹਿੰਦੇ ਬੰਦੇ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਵੇਗਾ। ਕਿਸੇ ਨੂੰ ਪਤਾ ਹੋਵੇਗਾ ਵੀ ਤਾਂ ਅਗਾਂਹ ਕਿਸੇ ਕੋਲ ਗੱਲ ਨਹੀਂ ਕੀਤੀ ਹੋਵੇਗੀ। ਅਜਿਹੀ ਗੱਲ ਕੋਈ ਕਰਦਾ ਵੀ ਨਹੀਂ ਹੁੰਦਾ, ਵਾਧੂ ਦੀ ਦੁਸ਼ਮਣੀ ਪੈਣ ਦਾ ਡਰ ਰਹਿੰਦਾ ਹੈ। ਪੁਲਿਸ-ਟਾਊਟ ਨੂੰ ਤਾਂ ਹਰ ਕੋਈ ਨਫ਼ਰਤ ਕਰਦਾ ਹੈ। ਕੋਲ ਦੀ ਥੁੱਕ ਕੇ ਲੰਘਦੇ ਨੇ ਲੋਕ।

 

ਪ੍ਰੀਤਮ ਹੌਲਦਾਰ ਨੇ ਭੋਰਾ ਵੀ ਭੈਅ ਨਹੀਂ ਮੰਨਿਆ ਸੀ ਕਿ ਜੇ ਗੁਰਮੇਲ ਉਹਦੀ ਤੂੰਬੀ ਵਿਚੋਂ ਫੜ ਲਿਆ ਗਿਆ ਤਾਂ ਕੀ ਕਹੇਗੀ ਪੁਲਸ। ਪਨਾਹ ਵਿਚ ਫੜ ਲੈਣਗੇ ਉਹਨੂੰ ਵੀ। ਉਹ ਸਗੋਂ ਵੇਲੇ-ਕੁਵੇਲੇ ਰੋਟੀ-ਚਾਹ ਵੀ ਪੁਚਾਉਂਦੇ ਉਹਨੂੰ। ਓਹੀ ਉਹਨੂੰ ਬਿਸਤਰਾ ਦੇ ਕੇ ਆਏ ਸਨ। ਖੇਤ ਜਾ ਕੇ ਉਹਦੀ ਨਿਗਾਹ ਵੀ ਰੱਖਦੇ। ਜੇ ਕਦੇ ਕੋਈ ਬੰਦਾ ਝੂੰਬੀ ਵੱਲ ਜਾਂਦਾ ਦਿਸਦਾ ਤਾਂ ਉਹਦੇ ਮਗਰ ਕੁੱਤਾ ਛੱਡ ਦਿੰਦੇ। ਉਹਨਾਂ ਕੋਲ ਸ਼ੇਰ ਜਿਹਾ ਇਕ ਕਾਲਾ ਕੁੱਤਾ ਸੀ। ਉਹ ਖੇਤ ਵਿਚ ਬੰਦਾ-ਪਸ਼ੂ ਤਾਂ ਕੀ, ਚਿੜੀ ਵੀ ਨਹੀਂ ਫਟਕਣ ਦਿੰਦਾ ਸੀ। ਗੋਲੀ ਵਾਂਗ ਛੁੱਟਦਾ ਤੇ ਪਸ਼ੂਆਂ ਨੂੰ ਭਜਾ ਦਿੰਦਾ । ਉਹਨੇ ਕਈ ਬੰਦੇ ਵੱਢੇ ਸਨ। ਡਰਦਾ ਕੋਈ ਪ੍ਰੀਤਮ ਦੇ ਖੇਤ ਨਹੀਂ ਵੜਦਾ ਸੀ।

 

ਗੁਰਮੇਲ ਨੇ ਕਿਰਪਾਲ ਨੂੰ ਕਹਿ ਕੇ ਆਪਣੀ ਜ਼ਮੀਨ ਵਿਚ ਇਕ ਵਿੱਘਾ ਮੱਕੀ ਬਿਜਵਾਈ ਤੇ ਇਕ ਵਿੱਘਾ ਚਰੀ। ਬਾਕੀ ਸਾਰੀ ਜ਼ਮੀਨ ਵਿਚ ਨਰਮਾ ਸੀ। ਵਿੱਘਾ ਕੁ ਥਾਂ ਜਿਹੜਾ ਉੱਚਾ ਸੀ ਤੇ ਰੇਤ ਦਾ ਟਿੱਬਾ, ਓਥੇ ਗੁਆਰਾ ਬੀਜ ਦਿੱਤਾ। ਬਲਦ ਦੋਵੇਂ ਵੇਚ ਦਿੱਤੇ। ਖੇਤੋਂ ਕੱਖ ਲਿਆਉਣ ਨੂੰ ਇਕ ਬਲਦ ਵਾਲੀ ਗੱਡੀ ਖਰੀਦ ਲਈ। ਇਕ ਕੋਈ ਮੌਲਾ ਜਿਹਾ ਬਲਦ ਲਿਆਂਦਾ। ਗੱਡੀ ਖਿੱਚਣ ਨੂੰ ਕਿਹੜਾ ਕੋਈ ਬਹੁਤਾ ਜ਼ੋਰ ਲਗਦਾ। ਏਸੇ ਬਲਦ ਨਾਲ ਸਹੀ ਜਾਂਦਾ। ਮੱਝਾਂ ਉਹ ਦੋ ਹੀ ਰੱਖਦੇ। ਦੁੱਧ-ਬਾਧ ਜਲਕੁਰ ਸੰਭਾਲਦੀ। ਇਕ ਮੱਝ ਨਾਲ ਸਰਦਾ ਨਹੀਂ ਸੀ। ਮੱਘੋ ਖੁੱਲ੍ਹਾ ਦੁੱਧ-ਘਿਓ ਖਾਂਦੀ-ਪੀਂਦੀ। ਸੁਖ ਵੀ ਹੁਣ ਉਡਾਰ ਸੀ। ਤੁਰਨ ਤਾਂ ਉਹ ਕਦੋਂ ਦਾ ਲੱਗ ਪਿਆ ਸੀ। ਹੁਣ ਤੁਤਲਾ-ਤੁਤਲਾ ਪੂਰਾ ਬੋਲਦਾ। ਗੱਲਾਂ ਕਰਦਾ ਤੇ ਚੀਕਾਂ ਮਾਰਦਾ। ਉਂਗਲਾਂ ਵਿਚੋਂ ਨੁੱਚੜਦੇ ਘਿਓ ਵਾਲੀ ਚੂਰੀ ਕੁੱਟ ਕੇ ਖਵਾਉਂਦੀ ਉਹਨੂੰ ਜਲਕੁਰ । ਬਾਕੀ ਦੇ ਲੋਕ ਵੀ ਖੁੱਲ੍ਹਾ ਖਾਂਦੇ-ਪੀਂਦੇ ਸਨ। ਜਲਕੁਰ ਘਿਓ ਦੀਆਂ ਬਲ੍ਹਣੀਆਂ ਭਰੀ ਰੱਖਦੀ।

 

ਦੋ ਸਾਲ ਜ਼ਮੀਨ ਕਿਰਪਾਲ ਕੋਲ ਹੀ ਰਹੀ। ਤੀਜੇ ਵਰ੍ਹੇ ਉਹਨਾਂ ਨੇ ਜ਼ਮੀਨ ਬਦਲ ਦਿੱਤੀ। ਇਹ ਕੋਈ ਕਾਨੂੰਨ ਸੀ ਜਾਂ ਲੋਕਾਂ ਵਿਚ ਐਵੇਂ ਵਹਿਮ ਸੀ ਕਿ ਜੇ ਕਿਸੇ ਕੋਲ ਲਗਾਤਾਰ ਤਿੰਨ ਵਰ੍ਹੇ ਜ਼ਮੀਨ ਹਿੱਸੇ-ਠੇਕੇ ਉੱਤੇ ਰਹੇ ਤਾਂ ਉਹ ਪੱਕੇ ਤੌਰ ਉੱਤੇ ਆਪਣਾ ਕਬਜ਼ਾ ਜਮਾ ਸਕਦਾ ਹੈ। ਮਾਲਕ ਦਾ ਫੇਰ ਕੋਈ ਉਜ਼ਰ ਨਹੀਂ ਚਲਦਾ। ਤਿੰਨ ਸਾਲ ਦੀਆਂ ਗਿਰਦੌਰੀਆਂ ਤੋਂ ਬਾਅਦ ਜ਼ਮੀਨ ਹਲਵਾਹਕ ਦੀ ਹੋ ਜਾਂਦੀ ਹੈ। ਚਾਹੇ ਪ੍ਰੀਤਮ ਹੌਲਦਾਰ ਨਾਲ ਉਹਨਾਂ ਦੀ ਕੋਈ ਵੀ ਫਿੱਕ ਨਹੀਂ ਪਈ ਸੀ, ਫੇਰ ਵੀ ਵਹਿਮ ਤਾਂ ਵਹਿਮ ਸੀ। ਕਾਨੂੰਨ ਤਾਂ ਕਾਨੂੰਨ ਹੁੰਦਾ ਹੈ। ਬੰਦੇ ਦੇ ਮਨ ਬਦਲਣ ਦਾ ਕੀ ਪਤਾ ਲਗਦਾ ਹੈ। ਸਕੇ ਭਰਾਵਾਂ ਦੀ ਬਿੜੋਂ ਪੈ ਜਾਂਦੀ ਹੈ। ਉਹ ਤਾਂ ਫੇਰ ਵੀ ਦੂਰ ਸਨ।

 

ਸਿਆਲਾਂ ਦੇ ਦਿਨ ਸਨ। ਇਕ ਦੁਪਹਿਰ ਗੁਰਮੇਲ ਖੇਤ ਗੇੜਾ ਮਾਰਨ ਗਿਆ। ਦੇਖਣਾ ਚਾਹੁੰਦਾ ਹੈ ਸੀ ਕਿ ਕਣਕ ਕਿਹੋ ਜਿਹੀ ਖੜ੍ਹੀ ਹੈ। ਇਸ ਸਾਲ ਕਣਕਾਂ ਦਾ ਜੰਮ ਚੰਗਾ ਸੀ। ਜਿਹਨਾਂ ਨੇ ਰੂੜੀ ਦਾ ਰਿਹੁ ਖਾਸਾ ਪਾਇਆ ਸੀ, ਉਹਨਾਂ ਦੀਆਂ ਕਣਕਾਂ ਕਾਲੀਆਂ ਸ਼ਾਹ ਖੜ੍ਹੀਆਂ ਸਨ, ਘਟ ਵਰਗੀਆਂ। ਮਜ਼ਬੂਤ ਬੂਝਿਆਂ ਵਾਲੀਆਂ।

 

ਟਿੱਬੇ ਉੱਤੇ ਛੋਲੇ ਸਨ। ਹਾੜ੍ਹੀ-ਸੌਣੀ ਏਥੇ ਕੁਝ ਨਾ ਕੁਝ ਬੀਜ ਦਿੰਦੇ। ਮੀਹ ਪੈਂਦਾ ਤਾਂ ਇਕ ਵਾਰ ਵਾਹ ਕੇ ਕੱਖ ਚੁਗ ਦਿੰਦੇ। ਦੂਜੇ ਮੀਂਹ ਬਾਅਦ ਵਾਹ ਕੇ ਤੇ ਸੁਹਾਗ ਕੇ ਬੀਜ ਦਿੰਦੇ। ਹੋਰ ਮੀਂਹ ਪੈਦਾਂ ਤਾਂ ਫਸਲ • ਥੋੜੀ-ਘਣੀ ਹੋ ਜਾਂਦੀ, ਨਹੀਂ ਤਾਂ ਹਨ੍ਹੇਰੀਆਂ ਸਣੇ ਬੂਟਿਆਂ ਦੇ ਰੇਤਾ ਉਡਾ ਕੇ ਲੈ ਜਾਂਦੀਆਂ। ਜਾਂ ਬੂਟਿਆਂ ਦੀਆਂ ਜੜ੍ਹਾਂ ਨੰਗੀਆਂ ਹੋ ਜਾਂਦੀਆਂ ਤੇ ਉਹ ਖੜ੍ਹੇ ਦੇ ਖੜ੍ਹੇ ਸੁੱਕ ਜਾਂਦੇ। ਸੌਣੀ ਵੇਲੇ ਬਹੁਤਾ ਕਰ ਕੇ ਇਸ ਟਿੱਬੇ ਉੱਤੇ ਗੁਆਰਾ ਬੀਜਦੇ ਤੇ ਹਾੜ੍ਹੀ ਵੇਲੇ ਛੋਲੇ!

 

ਪਹਿਲਾਂ ਉਹ ਟਿੱਬੇ ਉੱਤੇ ਹੀ ਚੜ੍ਹ ਗਿਆ। ਛੋਲਿਆਂ ਦਾ ਡਾਲ ਕਿਤੇ ਕਿਤੇ ਸੀ। ਪਰ ਸੀ ਛੇਲੇ ਚੰਗੇ ਉੱਠੇ ਹੋਏ। ਉਸ ਨੇ ਦੇਖਿਆ, ਕਿਧਰੇ-ਕਿਧਰੇ ਤਾਰਮੀਰੇ ਦੇ ਬੂਟੇ ਵੀ ਸਨ, ਜੋ ਨਕੱਦੇ ਜਿਹੇ ਸਨ। ਜਦੋਂ ਉਹ ਟਿੱਬੇ ਦੇ ਸਿਖਰ ਉੱਤੇ ਗਿਆ, ਸ਼ਾ ਦੀ ਆਵਾਜ਼ ਆਈ। ਉਹਦਾ ਪੈਰ ਸੱਪ ਉੱਤੇ ਟਿਕ ਗਿਆ ਸੀ। ਸੱਪ ਨੇ ਉਹਦੇ ਡੰਗ ਮਾਰਿਆ ਸੀ ਜਾਂ ਨਹੀਂ ਮਾਰਿਆ ਸੀ, ਪਰ ਉਹਦੀ ਪਿੰਜਣੀ ਉਤੇ ਕੋਈ ਕੰਡਾ ਜਿਹਾ ਜ਼ਰੂਰ ਚੁਭਿਆ ਸੀ। ਜਿਵੇਂ ਬੇਰੀ ਜਾਂ ਕਿੱਕਰ ਦੀ ਸੂਲ ਵੱਜੀ ਹੋਵੇ। ਉਹਨੇ ਦੇਖਿਆ ਸੀ, ਸੱਪ ਓਥੇ ਹੀ ਆਪਣੀ ਖੱਡ ਵਿਚ ਪਾਣੀ ਦੀ ਧਾਰ ਵਾਂਗ ਰੁੜ੍ਹ ਗਿਆ। ਉਹਨੇ ਅੰਦਾਜ਼ਾ ਲਾਇਆ, ਸੱਪ ਆਪਣੀ ਖੱਡ ਤੋਂ ਬਾਹਰ ਨਿਕਲ ਕੇ ਬੈਠਾ ਧੁੱਪ ਸੇਕ ਰਿਹਾ ਹੋਵੇਗਾ। ਉਹਨੇ ਆਪਣੀ ਪਿੰਜਣੀ ਉੱਤੇ ਹਥੇਲੀ ਫੇਰੀ। ਕਚਲਹੂ ਜਿਹੇ ਨਾਲ ਉਹਦੀ ਹਥੇਲੀ ਗਿੱਲੀ ਹੋ ਗਈ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਉਹਦੀ ਲੱਤ ਉੱਤੇ ਸੱਪ ਨੇ ਕੁਝ ਕਰ ਦਿੱਤਾ ਜਾਂ ਕੁਝ ਹੋਰ ਲੱਗਿਆ ਹੈ। ਟਿੱਬੇ ਉੱਤੇ ਕਿਧਰੇ-ਕਿਧਰੇ ਕੋਈ ਮਲ੍ਹਾ ਵੀ ਸੀ। ਜਦੋਂ ਸੱਪ ਨੇ ਸ਼੍ਰੀ ਕੀਤਾ ਸੀ ਤੇ ਉਹ ਉਹਦੇ ਪੈਰ ਥੱਲੇ ਆ ਗਿਆ ਸੀ । ਉਹ ਤਾਂ ਛਾਲ ਮਾਰ ਕੇ ਪਿਛਾਂਹ ਹੋ ਗਿਆ ਸੀ। ਸੱਪ ਉਹਨੂੰ ਮੂੰਹ ਕਦੋਂ ਲਾ ਗਿਆ। ਇਹ ਉਹਦਾ ਵਹਿਮ ਹੈ। ਇਹ ਤਾਂ ਉਹਦੀ ਲੱਤ ਉੱਤੇ ਕੁਝ ਹੋਰ ਲੱਗਿਆ ਹੈ। ਉਹਨੇ ਇਹ ਵੀ ਦਿਲ ਨੂੰ ਸਮਝਾਇਆ ਕਿ ਇਹ ਸਾਲਾ ਕਿਹੜੇ ਸੱਪਾਂ ਵਿਚੋਂ ਸੱਪ ਹੋਵੇਗਾ। ਚੂਹੇ ਖਾਣਾ ਸੱਪ ਹੈ। ਚੂਹੇ ਦੀ ਖੰਡ ਮੱਲੀ ਬੈਠਾ ਹੈ। ਜੇ ਇਹਨੇ ਮੂੰਹ ਲਾ ਵੀ ਦਿੱਤਾ ਤਾਂ ਕੀ ਹੈ। ਉਹਦਾ ਜੀਅ ਕਰਦਾ ਸੀ, ਉਹ ਨੇੜੇ ਦੇ ਕਿਸੇ ਖੇਤ ਵਿਚੋਂ ਕਹੀ ਲਿਆਵੇ ਤੇ ਚੂਹੇ ਦੀ ਖੱਡ ਨੂੰ ਪੁੱਟ ਕੇ ਵਿਚੋਂ ਸਾਲੇ ਓਸ ਸੱਪ ਨੂੰ ਕੱਢੇ ਤੇ ਕਹੀ ਦੇ ਟੱਕ ਮਾਰ ਮਾਰ ਉਹਨੂੰ ਟੋਟੇ-ਟੋਟੇ ਕਰ ਦੇਵੇ।

 

ਇਹਨਾਂ ਖਿਆਲਾਂ ਵਿਚ ਹੀ ਉਹ ਅਗਾਂਹ ਵੱਧ ਗਿਆ। ਕਣਕ ਸੱਚੀਂ ਬਹੁਤ ਵਧੀਆ ਖੜ੍ਹੀ ਸੀ। ਥਾਲੀ ਮਾਰਵੀ ਕਣਕ, ਇੱਕ ਪਾਸਿਓਂ ਥਾਲੀ ਵਗਾਹ ਕੇ ਮਾਰੋਂ ਦੂਜੇ ਸਿਰੇ ਜਾਵੇਗੀ ਜਿਵੇਂ ਟੋਭੇ ਦੇ ਪਾਣੀ ਉੱਤੇ ਕਾਤਰੀ ਤਿਰ ਜਾਂਦੀ ਹੋਵੇ। ਉਹਨੇ ਸੰਤੇ ਨਾਲ ਸਾਂਝੀ ਵੱਟ ਦਾ ਉਹ ਥਾਂ ਵੀ ਦੇਖਿਆ, ਜਿੱਥੇ ਕਿੱਕਰ ਸੀ। ਏਥੇ ਹੀ ਉਹਨੇ ਸੰਤੇ ਨੂੰ ਗੰਡਾਸੇ ਨਾਲ ਵੱਢਿਆ ਸੀ। ”ਸਾਲਾ ਜੱਟ, ਭੂਸਰਿਆ ਖੜ੍ਹਾ। ਦੇਖਿਆ ਫੇਰ ਸੁਆਦ।” ਉਹਨੇ ਮਰ-ਮੁੱਕ ਚੁੱਕੇ ਸੰਤੇ ਨੂੰ ਗਾਲ ਕੱਢੀ। ਪਰ੍ਹੇ ਦੂਰ ਆਪਣੇ ਖੇਤ ਵਿਚ ਸੰਤੇ ਦੇ ਦੋਵੇਂ ਮੁੰਡੇ ਤੇ ਉਹਨਾਂ ਦਾ ਸੀਰੀ ਕੋਈ ਕੰਮ ਕਰ ਰਹੇ ਸਨ। ਸ਼ਾਇਦ ਕਣਕ ਨੂੰ ਪਾਣੀ ਲਾਉਂਦੇ ਹੋਣ ਜਾਂ ਕੱਖ ਵੱਢਣ ਆਏ ਹੋਣਗੇ। ਉਹਨਾਂ ਵੱਲ ਝਾਕ ਕੇ ਉਹਦਾ ਦਿਲ ਕੰਬਿਆ। ਨਾਲ ਦੀ ਨਾਲ ਉਹਦੀ ਲੱਤ ਵਿਚ ਚੀਸ ਪਈ। ਉਹਨੇ ਤੇੜ ਦੀ ਚਾਦਰ ਪਿਛਾਂਹ ਚੁੱਕ ਕੇ ਦੇਖਿਆ, ਪਿੰਜਣੀ ਨੂੰ ਕੁਝ ਨਹੀਂ ਹੋਇਆ ਸੀ। ਕੋਈ ਪਾਣੀ ਨਹੀਂ ਸਿੰਮਿਆ ਸੀ। ਬੱਸ ਐਵੇਂ ਨਿੱਕਾ ਜਿਹਾ ਧੱਫੜ ਸੀ। ਉਹਦੇ ਸਿਰ ਨੂੰ ਇਕ ਝਟਕਾ ਵੱਜਿਆ ਤਾਂ ਉਹ ਪਿੰਡ ਨੂੰ ਤੁਰ ਪਿਆ। ਪਹੇ ਵਿਚ ਤੁਰੇ ਜਾਂਦਿਆਂ ਉਹਨੂੰ ਘੁਮੇਰਾਂ ਆਉਣ ਲੱਗੀਆਂ। ਉਹਨੂੰ ਯਕੀਨ ਹੋਣ ਲੱਗ ਪਿਆ ਕਿ ਇਹ ਤਾਂ ਸੱਚੀਂ ਸਾਲਾ ਸੱਪ ਲੜ ਗਿਆ ਹੈ। ਉਹ ਸਿੱਧਾ ਤੁਰਿਆ ਜਾ ਰਿਹਾ ਸੀ ਕਿ ਉਹਦਾ ਪੈਰ ਉੱਖੜ ਕੇ ਗੱਡੇ ਦੇ ਲੀਹੇ ਵਿਚ ਜਾ ਪਿਆ। ਉਹ ਡਿੱਗਦਾ-ਡਿੱਗਦਾ ਮਸਾਂ ਬਚਿਆ। ਹੁਣ ਉਹ ਛੇਤੀ ਘਰ ਪਹੁੰਚ ਜਾਣਾ ਚਾਹੁੰਦਾ ਸੀ। ਪਿੰਡ ਬਹੁਤੀ ਦੂਰ ਨਹੀਂ ਸੀ। ਉਹ ਕਾਹਲੇ ਕਦਮੀਂ ਤੁਰਨ ਲੱਗਿਆ। ਅੱਖਾਂ ਮੂਹਰੇ ਹਨੇਰਾ ਆਉਂਦਾ ਜਾ ਰਿਹਾ ਸੀ। ਸਿਆਲ ਦੀ ਨਿੱਖਰੀ ਤੇਜ਼ ਧੁੱਪ ਉਹਨੂੰ ਮਰੀ-ਮਰੀ ਜਾਪਣ ਲੱਗੀ, ਜਿਵੇਂ ਬੱਦਲ ਹੋਣ ਅਸਮਾਨ ਉੱਤੇ। ਰਾਹ ਵਿਚ ਉਹਨੂੰ ਦੋ-ਤਿੰਨ ਬੰਦਿਆਂ ਨੇ ਬੁਲਾਇਆ। ਸੁਣਿਆ ਤਾਂ ਜ਼ਰੂਰ, ਪਰ ਉਹ ਕੋਈ ਜਵਾਬ ਦੇਣ ਦੀ ਹਿੰਮਤ ਨਹੀਂ ਕਰ ਸਕਿਆ। ਉਹਨੇ ਛੇਤੀ ਘਰ ਪਹੁੰਚਣਾ ਹੀ ਠੀਕ ਸਮਝਿਆ।

 

ਉਹ ਅੰਦਰ ਵਿਹੜੇ ਵਿਚ ਗਿਆ ਤਾਂ ਸੁਖ ਭੱਜ ਕੇ ਉਹਦੀਆਂ ਲੱਤਾਂ ਨੂੰ ਆ ਚਿੰਬੜਿਆ। ਭਰੜਾਏ ਜਿਹੇ ਬੋਲ ਵਿਚ ਉਹਨੇ ਜਲਕੁਰ ਨੂੰ ਹਾਕ ਮਾਰੀ, ‘ਕਿੱਥੇ ਐਂ ਤੂੰ। ਆਈ ਕੇਰਾਂ।” ਮੁੰਡਾ ਉਹਦੀਆਂ ਲੱਤਾਂ ਵਿਚ ਅੜ੍ਹਕ ਕੇ ਥੱਲੇ ਡਿੱਗ ਪਿਆ ਸੀ ਤੇ ਰੋਣ ਲੱਗਿਆ। ਆਪ ਉਹ ਵਿਹੜੇ ਵਿਚ ਪਏ ਮੰਜੇ ਉੱਤੇ ਢੇਰੀ ਹੋਣ ਵਾਂਗ ਡਿੱਗ ਪਿਆ। ਜਲਕੁਰ ਘਰ ਨਹੀਂ ਸੀ। ਸ਼ਿਆਮ ਵੀ ਉਸ ਵਕਤ ਪਤਾ ਨਹੀਂ ਕਿੱਥੇ ਸੀ। ਮਨਜੀਤ ਕੁਰ ਨੇ ਸੁਣਿਆ ਤਾਂ ਭੱਜ ਕੇ ਆਈ। ਪੁੱਛਿਆ, “ਕੀਹ ਐ, ਚਾਚਾ?” ਉਹ ਪਰ੍ਹਾਂ ਚੁੱਲ੍ਹੇ ਦੇ ਚੌਤਰੇ ਉੱਤੇ ਧੁੱਪ ਦੇ ਸੀਹੇ ਬੈਠੀ ਸ਼ਿਆਮ ਦੇ ਕਮੀਜ਼ ਨੂੰ ਟੁੱਟਿਆ ਬਟਨ ਲਾ ਰਹੀ ਸੀ। ਗੁਰਮੇਲ ਸੂ ਨੇ ਪਾਣੀ ਮੰਗਿਆ। ਮਨਜੀਤ ਕੁਰ ਨੇ ਪਾਣੀ ਦਾ ਗਿਲਾਸ ਲਿਆ ਦਿੱਤਾ। ਤੌੜੇ ਦਾ ਠੰਡਾ ਪਾਣੀ ਉਹਨੂੰ ਬੇਹੱਦ ਬਕਬਕਾ ਲੱਗਿਆ। ਧੁੜਧੜੀ ਵੀ ਆਈ। ਬੋਲਿਆ, “ਤੇਰੀ ਚਾਚੀ ਨੂੰ ਲਿਆ ਭਾਈ ਛੇੜੀ ਸੱਦ ਕੇ, ਕਿੱਥੇ ਐ ਉਹ।’ ਸੁੱਖ ਰੋਣਾ ਬੰਦ ਕਰ ਕੇ ਫੇਰ ਗੁਰਮੇਲ ਦੀਆਂ ਪੈਂਦਾਂ ਵੱਲ ਆ ਖੜ੍ਹਾ ਸੀ। ਪਹਿਲਾਂ ਹਰ ਰੋਜ਼ ਉਹ ਮੁੰਡੇ ਨੂੰ ਕਿੰਨਾ ਬੁਲਾਉਂਦਾ-ਚਲਾਉਂਦਾ ਹੁੰਦਾ। ਗੋਦੀ ਚੁੱਕ ਕੇ ਉਹਦੀਆਂ ਮਿੱਠੀਆਂ ਲੈਣ ਲਗਦਾ। ਉਹਨੂੰ ਲੋਰੀਆਂ ਦਿੰਦਾ। ਪਰ ਅੱਜ ਉਹਨੇ ਹੁਣ ਸੁੱਖ ਨੂੰ ਬੁਲਾਇਆ ਕਿਉਂ ਨਹੀਂ. ਮਨਜੀਤ ਨੂੰ ਕੋਈ ਸ਼ੱਕ ਹੋਇਆ। ਉਹ ਜੁੱਤੀ ਪਾ ਕੇ ਘਰੋਂ ਬਾਹਰ ਹੋ ਗਈ। ਜਲਕੁਰ ਗੁਆਂਢੀਆਂ ਦੇ ਘਰ ਸੀ।

 

ਸੱਸ-ਨੂੰਹ ਮੁੜ ਕੇ ਆਈਆਂ ਤਾਂ ਉਹ ਬੇਚੈਨੀ ਵਿਚ ਬੈਠਾ ਹੋ ਗਿਆ। ਬੋਲਿਆ, ‘ਮੈਨੂੰ ਘਿਓ ਤੱਤਾ ਕਰ ਕੇ ਦੇਹ। ਘੁੱਟਾਂ ਭਰਾਂ। ਦਿਲ ਤੋਂ ਵਿਉਹ ਉੱਤਰ ‘ਜੇ ਕੀਹ ਐ। ਕੀੜਾ ਛੂਹ ਗਿਆ ਮੇਰੇ ਤਾਂ।”

 

“ਹਾਏ ਵੇ, ਦੇਖਾਂ ਕਿੱਥੇ?” ਜਲਕੁਰ ਤੜਫ਼ ਉੱਠੀ।

 

ਗੁਰਮੇਲ ਨੇ ਲੱਤ ਨੰਗੀ ਕੀਤੀ। ਪਿੰਜਣੀ ਸੁੱਜ ਕੇ ਪਾਥੜਾ ਬਣੀ ਹੋਈ ਸੀ। ਪੱਥਰ ਵਾਂਗ ਸਖ਼ਤ ਨਾ ਉਂਗਲ ਖੁਭਦੀ, ਨਾ ਦੁਖਦੀ। ਪਰ ਚੀਸਾਂ ਪੈ ਰਹੀਆਂ ਸਨ। ਜਿਵੇਂ ਲੱਤ ਦੇ ਅੰਦਰ ਕੋਈ ਚੀਜ਼ ਵੜ ਕੇ ਬੈਠ ਗਈ ਹੋਵੇ।

 

ਮਨਜੀਤ ਕਰ ਘਿਓ ਤੱਤਾ ਕਰਨ ਲੱਗੀ। ਜਲਕੁਰ ਭੱਜ ਕੇ ਸੱਥ ਵਿਚ ਗਈ। ਸ਼ਿਆਮ ਓਥੇ ਬੈਠਾ ਤਾਸ਼ ਖੇਡ ਰਿਹਾ ਸੀ। ਉਹ ਉੱਚਾ ਬੋਲੀ, “ਸ਼ਿਆਮਿਆ, ਆਈ ਵੇ ਭੱਜ ਕੇ। ਪਤਾ ਨੀਂ ਕੀ ਕਰ ਲਿਆਇਆ ਖੇਤੋਂ ਚਾਚਾ ਤੇਰਾ।”

 

ਉਹਨੇ ਥਾਂ ਦੀ ਥਾਂ ਤਾਸ਼ ਦੇ ਪੱਤੇ ਸੁੱਟੇ ਤੇ ਉੱਠ ਕੇ ਚਾਚੀ ਨਾਲ ਤੁਰ ਪਿਆ। ਏਨੇ ਨੂੰ ਚਾਰ-ਪੰਜ ਗੁਆਂਢੀ ਬੁੜ੍ਹੀਆਂ ਉਹਨਾਂ ਦੇ ਵਿਹੜੇ ਵਿਚ ਗੁਰਮੇਲ ਦੇ ਮੰਜੇ ਦੁਆਲੇ ਆ ਖੜ੍ਹੀਆਂ ਸਨ। ਬਾਟੀ ਵਿਚ ਘਿਓ ਪਾ ਕੇ ਬਹੂ ਨੇ ਉਹਦੇ ਮੂੰਹ ਨੂੰ ਲਾਇਆ। ਉਹਨੇ ਛੇਤੀ ਛੇਤੀ ਦੋ-ਤਿੰਨ ਘੁੱਟਾਂ ਭਰੀਆਂ ਤੇ ਪੈ ਗਿਆ। ਪਰ ਅਗਲੇ ਬਿੰਦ ਹੀ ਬੁੱਗ-ਬੁੱਗ ਕਰ ਕੇ ਸਭ ਕੁਝ ਬਾਹਰ ਕੱਢ ਦਿੱਤਾ। ਉੱਪਰ ਛਲ ਵਿਚ ਹਰਾ-ਹਰਾ ਕੁਝ ਸੀ। ਬੁੜ੍ਹੀਆਂ ਬੋਲੀਆਂ, “ਨਿਕਲ ਲੈਣ ਦਿਓ ਕੁੜੇ। ਜਿੰਨੀ ਵਿਉਹ ਨਿੱਕਲੂ, ਓਨਾ ‘ਰਾਮ ਆਉ।”

 

ਸ਼ਿਆਮ ਨੇ ਉਹਦੀ ਲੱਤ ਦੇਖੀ ਤੇ ਫ਼ਿਕਰ ਕੀਤਾ। ਹੈਰਾਨੀ ਨਾਲ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਉਹਨੂੰ ਕੁਝ ਸੁਝ ਨਹੀਂ ਰਿਹਾ ਸੀ ਕਿ ਕੀ ਕੀਤਾ ਜਾਵੇ।

 

ਬੁੜ੍ਹੀਆਂ ਉਹਨੂੰ ਮੋਢਿਆਂ ਤੋਂ ਫੜ ਕੇ ਬੈਠਾ ਕਰਦੀਆਂ ਤੇ ਘਿਓ ਦੀ ਬਾਟੀ ਮੂੰਹ ਨੂੰ ਲਾਉਂਦੀਆਂ। ਆਖਦੀਆਂ, ‘ਮੇਲੂ ਨੰਘਾ ਲੈ ਭਾਈ ਦੋ ਘੁੱਟਾਂ ਅੰਦਰ, ਕੌੜਾ-ਕਸੈਲਾ ਕਰ ਕੇ, ਫੈਦਾ ਕਰੂ।”

 

ਉਹਨੇ ਜਿੰਨੇ ਵਾਰ ਵੀ ਘਿਓ ਪੀਤਾ, ਅਗਲੇ ਬਿੰਦ ਹੀ ਬਾਹਰ ਨਿਕਲ ਜਾਂਦਾ । ਹਰ ਵਾਰ ਅੰਦਰੋਂ ਹਰੀ-ਹਰੀ ਜਿਲਬ ਜਿਹੀ ਬਾਹਰ ਆਉਂਦੀ। ਮੂੰਹ ਵਿਚੋਂ ਗਾੜ੍ਹੀਆਂ ਲਾਰਾਂ ਖਾਖਾਂ ਵਿਚ ਦੀ ਲਮਕਣ • ਲੱਗਦੀਆਂ। ਉਹ ਹਾਏ-ਹਾਏ ਕਰਦਾ। ਉਹਦੇ ਸਿਰ ਨੂੰ ਚੱਕਰ ਆ ਰਹੇ ਸਨ। ਦਿਸਣੋਂ ਬੰਦ ਹੋ ਗਿਆ ਸੀ। ਬੋਲਿਆ ਨਹੀਂ ਜਾਂਦਾ ਸੀ। ਕੋਈ ਸੁਰਤ ਨਹੀਂ ਸੀ।

 

“ਕੁੜੇ ਬਲਾਢੇ ਨੂੰ ਤੋਰੋ ਕਿਸੇ ਨੂੰ। ਓਥੇ ਸਿਆਣਾ ਦੱਸੀਦੈ। ਕਹਿੰਦੇ, ਮਣਕਾ ਲਾਉਂਦੈ। ਸਾਰੀ ਜ਼ਹਿਰ ਚੂਸੀ ਜਾਂਦੀ ਐ।” ਇਕ ਕੋਈ ਬੁੜ੍ਹੀ ਆਖ ਰਹੀ ਸੀ।

 

ਕਿਸੇ ਨੂੰ ਕੁਝ ਨਹੀਂ ਸੁਝਦਾ ਸੀ ਕਿ ਕੀ ਕੀਤਾ ਜਾਵੇ। ਅਗਵਾੜ ਦਾ ਹੀ ਇੱਕ ਬੰਦਾ ਆਇਆ ਤੇ ਕਹਿੰਦਾ, ”ਅੱਗ ਦਾ ਕੋਲਾ ਲੈ ਕੇ ਇਹਦਾ ਓਨਾ ਥਾਂ ਫੂਕ ਦਿਓ, ਜਿੱਥੇ ਡੰਗ ਐ। ਜ਼ਹਿਰ ਕੱਠੀ ਹੋ ਕੇ ਮੱਚ ਜੂ।’

 

ਚੁੱਲ੍ਹੇ ਵਿਚ ਗੋਹਿਆਂ ਦੀ ਅੱਗ ਸੀ। ਲੱਕੜ ਦੇ ਕੋਲੇ ਵੀ ਸਨ। ਓਹੀ ਬੰਦਾ ਚੱਪਣ ਵਿਚ ਕੋਲੇ ਪਾ ਲਿਆਇਆ। ਇਕ ਕੋਲਾ ਚਿਮਟੇ ਨਾਲ ਉਹਦੀ ਲੱਤ ਉੱਤੇ ਲਾ ਦਿੱਤਾ। ਗੁਰਮੇਲ ਨੂੰ ਕੋਈ ਤਕਲੀਫ ਨਹੀਂ ਹੋਈ। ਉਹਨੇ ਕੋਈ ਚੀਸ ਨਹੀਂ ਵੱਟੀ। ਉਹਦਾ ਮਾਸ ਚਰੜ-ਚਰੜ ਕਰ ਕੇ ਮੱਚਣ ਲੱਗਿਆ। ਉਹਨੇ ਦੋ ਕੋਲੇ ਹੋਰ ਲਾਏ। ਰੁਪਈਏ ਜਿੰਨਾ ਥਾਂ ਫੂਕ ਸੁੱਟਿਆ। ਖੱਡ ਹੋ ਗਈ। ਲਹੂ ਨਹੀਂ ਵਗ ਰਿਹਾ ਸੀ। ਗੁਰਮੇਲ ਨੂੰ ਕੋਈ ਹੋਸ਼ ਨਹੀਂ ਸੀ ਇਸ ਵੇਲੇ।

 

ਉਹਦੀ ਇਹ ਹਾਲਤ ਦੇਖ ਕੇ ਜਲਕੁਰ ਦੁਹੱਥੜੀ ਪਿੱਟਣ ਲੱਗੀ। ਮਨਜੀਤ ਕੁਰ ਉਹਨੂੰ ਸਾਂਭ ਰਹੀ ਸੀ। ਰੋ ਵੀ ਰਹੀ ਸੀ। ਸ਼ਿਆਮ ਭੈਭੀਤ ਹੋਇਆ ਖੜ੍ਹਾ ਸੀ । ਕੀ ਕਰੇ, ਉਹ ਕਿੱਥੇ ਜਾਵੇ? ਬੁੜ੍ਹੀਆਂ ਨੇ ਦੇਖਿਆ, ਗੁਰਮੇਲ ਦੀਆਂ ਨਬਜ਼ਾਂ ਬੰਦ ਸਨ।

 

20

 

ਜਲਕੁਰ ਨੇ ਚਾਹੇ ਸਾਰੀ ਉਮਰ ਗੁਰਮੇਲ ਨੂੰ ਨੱਕ ਥੱਲੇ ਨਹੀਂ ਲਿਆਂਦਾ ਸੀ, ਪਰ ਉਹਦੀ ਮੌਤ ਪਿੱਛੋਂ ਉਹ ਉਹਦੇ ਵਿਛੋੜੇ ਨੂੰ ਖਾਸਾ ਹੀ ਦਿਲ ਉੱਤੇ ਲਾ ਬੈਠੀ। ਜਿਵੇਂ ਉਹਦੇ ਸਿਰ ਉਤਲੀ ਛਾਂ ਕਿਸੇ ਨੇ ਇਕਦਮ ਹੀ ਚਾਦਰ ਵਾਂਗ ਲਪੇਟ ਕੇ ਕੱਛ ਵਿਚ ਦੇ ਲਈ ਹੋਵੇ। ਸਿਰ ਦੇ ਸਾਂਈਂ ਬਗ਼ੈਰ ਹੁਣ ਉਹ ਤਪਦੇ ਮਾਰੂ ਥੱਲ ਅੰਦਰ ਸੱਸੀ ਵਾਂਗ ਭੁੱਜ ਰਹੀ ਸੀ। ਭੱਠੀ ਦੀ ਖਿੱਲ ਵਾਂਗ। ਪੁੰਨਣਾ ਵੇ, ਤੇਰੀਆਂ ਕਿਤੇ ਨਾ ਪੈਂਦੀਆਂ ਦੱਸਾਂ। ਗੁਰਮੇਲ ਕਰ ਕੇ ਹੀ ਉਹ ਇਸ ਘਰ ਦੀ ਰਾਣੀ ਸੀ। ਹੁਣ ਸਭ ਕਾਸੇ ਤੋਂ ਬਾਂਝੀ ਹੋ ਗਈ। ਉਹ ਸੀ ਤਾਂ ਕਦੇ ਮਹਿਸੂਸ ਹੀ ਨਹੀਂ ਹੋਇਆ ਸੀ ਕਿ ਉਹਨਾਂ ਦੀ ਕੋਈ ਔਲਾਦ ਨਹੀਂ ਹੈ। ਹੁਣ ਉਹ ਨਹੀਂ ਤਾਂ ਕੁਝ ਵੀ

ਨਹੀਂ। ਉਹ ਸੱਖਣੀ ਰਹਿ ਗਈ।

 

ਉਹਦੀ ਜ਼ਿੰਦਗੀ ਵਿਚ ਤਿੰਨ ਬੰਦੇ ਦੂਜੇ ਆਏ ਸਨ। ਪਹਿਲਾਂ ਉਹਦਾ ਜੇਠ ਭਜਨਾ, ਫੇਰ ਸੰਤੋਖਾ ਚਮਿਆਰ ਫੇਰ ਭੀਖੀ ਵਾਲਾ ਫਤਹਿ ਸੂੰ ਤਾਂ ਜਿਹੋ-ਜਿਹਾ ਆਇਆ, ਜਿਹੋ-ਜਿਹਾ ਨਾ ਆਇਆ। ਹਨੇਰੀ ਦੇ ਝਾਫੇ ਵਾਂਗ ਉਹਦੇ ਵਿਚ ਆ ਵੱਜਿਆ ਸੀ। ਪਿੱਛੋਂ ਉਹ ਉਹਦੇ ਕੰਡੇ ਚੁਗਦੀ ਹੀ ਰਹੀ ਗਈ। ਪੁਰਾਣੀ ਵਾੜ ਦਾ ਝਾਫਾ ਹੀ ਸੀ ਉਹ। ਲਟ-ਲਟ ਕੇ ਬਲਿਆ ਤੇ ਬੁਝ ਵੀ ਗਿਆ। ਪਤਾ ਨਹੀਂ ਚਿੱਤ ਵਿਚ ਕੀ ਆਈ ਸੀ ਚੰਦਰੇ ਦੇ, ਛੱਡ ਕੇ ਤੁਰ ਗਿਆ । ਨਾਲ ਭਤੀਜੀ ਨੂੰ ਵੀ ਲੈ ਗਿਆ। ਸ਼ਾਇਦ ਉਹਨੂੰ ਸੰਤੋਖੇ ਦਾ ਵੀ ਪੜਾ ਸੀ। ਉਹਨੇ ਮੈਨੂੰ ਚੰਗਾ ਨਾ ਸਮਝਿਆ ਹੋਵੇ!

 

ਸੰਤੋਖੇ ਵਿਚ ਵੀ ਕੀ ਰਹਿ ਗਿਆ ਸੀ। ਇਕ ਭਲ ਸੀ, ਜੋ ਪਿੰਡੇ ਉੱਤੇ ਧੱਫੜਾਂ ਵਾਂਗ ਮੱਚਣ ਲਗਦੀ। ਸੰਤੋਖਾ ਭਾੜੇ ਦੀ ਚੀਜ਼ ਵਾਂਗ ਬਹੁੜਦਾ। ਹੋਰ ਕੀ ਰਿਸ਼ਤਾ ਸੀ ਉਹਦਾ ਮੇਰੇ ਨਾਲ? ਭਾੜੇ ਵਿਚ ਚਮਿਆਰ ਖਾਂਦਾ-ਪੀਂਦਾ ਵੀ ਤਾਂ ਕਿੰਨਾ। ਉਹਨੂੰ ਬਲ੍ਹਣੀਆਂ ਭਰ ਭਰ ਦਿੰਦੀ ਸੀ ਉਹ ਘਿਓ ਦੀਆਂ। ਘਰ ਆ ਕੇ ਕਿਹੜਾ ਥੋੜਾ ਖਾਂਦਾ-ਪੀਂਦਾ। ਉਹਦੀ ਤੀਵੀਂ ਵੀ ਚੀਜਾਂ ਲੈ ਕੇ ਜਾਂਦੀ।

 

ਹੁਣ ਤਾਂ ਉਹ ਸ਼ਿਆਮ ਤੇ ਉਹਦੀ ਬਹੂ ਦੇ ਰਹਿਮ ਉੱਤੇ ਸੀ। ਉਮਰ ਦੇ ਆਖ਼ਰੀ ਸਾਲਾਂ ਵਿਚ ਤਾਂ ਉਹ ਹੈ ਹੀ ਸੀ, ਕੀ ਪਤਾ ਇਹਨਾਂ ਨਾਲੋਂ ਵੀ ਮਾੜੇ ਦਿਨ ਆਉਣਗੇ ਜਦੋਂ ਉਹਦਾ ਆਖਰੀ ਸਹਾਰਾ ਇਹ ਮੁੰਡਾ-ਬਹੂ ਹੀ ਤਾਂ ਹੋਣਗੇ। ਦਿਨੋ-ਦਿਨ ਕਬੀਲਦਾਰੀ ਵਿਚ ਉਹਦੀ ਮਨ-ਮਰਜ਼ੀ ਘਟਦੀ ਜਾ ਰਹੀ ਸੀ। ਹੌਲੀ-ਹੌਲੀ ਮਨਜੀਤ ਕੁਰ ਦਾ ਜੋਰਾ-ਪਹਿਰਾ ਵਧ ਰਿਹਾ ਸੀ। ਬੱਸ ਐਨਾ ਸੀ ਕਿ ਉਹ ਹਰ ਗੱਲ ਵਿਚ ਸੱਸ ਨੂੰ ਪੁੱਛਦੀ ਜ਼ਰੂਰ। ਉਹਦੀ ਸਲਾਹ ਲੈ ਲੈਂਦੀ। ਬੁਢਾਪੇ ਵਿਚ ਐਨਾ ਹੀ ਬਹੁਤ ਹੁੰਦਾ ਹੈ ਕਿ ਕੋਈ ਉਹਨੂੰ ਪੁੱਛ ਕੇ ਗੱਲ ਕਰੇ।

 

ਉਹ ਸੁੱਖ ਨੂੰ ਖਿਡਾਉਂਦੀ ਰਹਿੰਦੀ। ਉਹਨੂੰ ਹੱਦੋਂ-ਵਧ ਪਿਆਰ ਕਰਦੀ। ਰਾਤ ਨੂੰ ਆਪਣੇ ਨਾਲ ਪਾਉਣ ਲੱਗ ਪਈ। ਹੁਣ ਇਹ ਸੁੱਖ ਹੀ ਉਹਦਾ ਰੁਝੇਵਾਂ ਸੀ। ਸੁੱਖ ਹੀ ਉਹਦਾ ਮਨਪਰਚਾਵਾ ਸੀ । ਸੁਖ ਦੇ ਕੰਮਾਂ ਵਿਚ ਹੀ ਜਲਕੁਰ ਦਾ ਦਿਨ ਨਿਕਲ ਜਾਂਦਾ। ਦੋਵੇਂ ਮੱਝਾਂ ਦੀਆਂ ਧਾਰਾ ਮਨਜੀਤ ਕੱਢਦੀ। ਦੁੱਧ-ਬਾਧ ਵੀ ਓਹੀ ਸਾਂਭਦੀ। ਰੋਟੀ-ਟੁੱਕ ਤੋਂ ਲੈ ਕੇ ਗੋਹੇ-ਕੂੜੇ ਤੱਕ ਘਰ ਦਾ ਸਾਰਾ ਕੰਮ ਮਨਜੀਤ ਕੁਰ ਕਰਦੀ। ਸ਼ਿਆਮ ਖੇਤੋਂ ਕੱਖ ਲਿਆਉਂਦਾ। ਮਨਜੀਤ ਕੁਰ ਰੁੱਗ ਲਾਉਂਦੀ, ਫੌਜੀ ਮਸ਼ੀਨ ਫੇਰਦਾ। ਪੈਸਾ-ਟਕਾ ਪਰ ਜਲਕੁਰ ਦੇ ਹੱਥ ਰਹਿੰਦਾ ਸੀ। ਇੰਜ ਸ਼ਿਆਮ ਜਾਣ-ਬੁੱਝ ਕੇ ਕਰਦਾ। ਘਰ ਦੀ ਮਾਲਕਣ ਹਾਲੇ ਵੀ ਜਲਕੁਰ ਸੀ। ਸ਼ਿਆਮ ਨੇ ਮਨਜੀਤ ਕੁਰ ਨੂੰ ਸਮਝਾਇਆ ਹੋਇਆ ਸੀ ਕਿ ਪੰਜ ਕਿੱਲੇ ਦੀ ਮਾਲਕ ਹੁਣ ਚਾਚੀ ਹੈ। ਜੇ ਇਹਨੂੰ ਮੂਹਰੇ ਰੱਖਾਂਗੇ, ਇਹਦੀ ਗੱਲ ਮੰਨਾਂਗੇ, ਤਦ ਹੀ ਇਹ ਅਪਣੀ ਬਣ ਕੇ ਰਹੇਗੀ। ਬੰਦੇ ਦੇ ਮਨ ਦਾ ਕੁਝ ਪਤਾ ਨਹੀਂ ਹੁੰਦਾ! ਚਾਚੀ ਦਾ ਮਨ ਫਿਰ ਗਿਆ ਤਾਂ ਇਹ ਅਪਣੀ ਜ਼ਮੀਨ ਜੀਹਨੂੰ ਮਰਜ਼ੀ ਦੇ ਦੇਵੇ, ਆਪਣਾ ਕੋਈ ਜ਼ੋਰ ਨਹੀਂ ਚੱਲਣਾ। ਚਾਚੀ ਨੂੰ ਆਪਣੇ ਪੱਖ ਵਿਚ ਰੱਖਣਾ ਬਹੁਤ ਲਾਜ਼ਮੀ ਹੈ।

 

ਪ੍ਰੀਤਮ ਹੌਲਦਾਰ ਤੇ ਗੁਰਮੇਲ ਪਹਿਲਾਂ ਇਕੱਠੇ ਬਹਿ ਕੇ ਸ਼ਰਾਬ ਪੀਂਦੇ ਹੁੰਦੇ। ਕਦੇ ਪ੍ਰੀਤਮ ਦੇ ਘਰ ਤੇ ਕਦੇ ਉਹਨਾਂ ਦੇ ਘਰ। ਕਦੇ ਬੁਢਲਾਡੇ ਜਾਂਦੇ ਤਾਂ ਮੰਡੀ ਤੋਂ ਸ਼ਰਾਬ ਪੀ ਕੇ ਆਉਂਦੇ। ਗੁਰਮੇਲ ਉਹਨਾਂ ਦਾ ਅਹਿਸਾਨ ਨਹੀਂ ਭੁੱਲਦਾ ਸੀ। ਪ੍ਰੀਤਮ ਹੌਲਦਾਰ ਨੇ ਕਤਲ ਕੇਸ ਵੇਲੇ ਗੁਰਮੇਲ ਦੇ ਹੱਕ ਵਿਚ ਗਵਾਹੀ ਵੀ ਦਿੱਤੀ ਸੀ। ਪ੍ਰੀਤਮ ਵੀ ਫੇਰ ਉਹਨੂੰ ਅਪਣਾ ਸਮਝਦਾ। ਜਦੋਂ ਗੁਰਮੇਲ ਬਠਿੰਡੇ ਜੇਲ੍ਹ ਵਿਚ ਸੀ, ਉਹ ਜਲਕੁਰ ਨਾਲ ਦੋ ਵਾਰੀ ਉਹਦੀ ਮੁਲਾਕਾਤ ਨੂੰ ਗਿਆ ਸੀ। ਦੋਵੇਂ ਵਾਰੀ ਉਸਨੂੰ ਹੌਂਸਲਾ ਦੇ ਕੇ ਆਇਆ, “ਮੇਲੂ ਦਿਲ ਨਾ ਛੱਡੀਂ ਓਏ। ਅਸੀਂ ਹੈਗੇ ਆਂ ਪਿੱਛੇ ਤੇਰੇ। ਅੱਠ-ਦਸ ਸਾਲਾਂ ਦਾ ਕੀ ਹੁੰਦੈ, ਨਿਕਲੇ ਲੈ । ਜਲਕੁਰ ‘ਕੱਲੀ ਦਾ ਫਿਕਰ ਨਾ ਕਰੀਂ। ਇਹਦੀ ਕੋਈ ਵਾਅ ਕੰਨੀ ਨ੍ਹੀ ਝਾਕ ਸਕਦਾ ।’ ਏਦਾਂ ਹੀ ਗੁਰਚਰਨ ਸੂੰ ਨੰਬਰਦਾਰ ਉਹਦੀ ਮੁਲਾਕਾਤ ਨੂੰ ਜਾਂਦਾ ਹੁੰਦਾ। ਉਹਨੇ ਵੀ ਗਵਾਹੀ ਦਿੱਤੀ ਸੀ। ਗੁਰਮੇਲ ਦੇ ਹੱਕ ਵਿਚ ਬੋਲਣ ਵੇਲੇ ਉਹ ਕਿਸੇ ਤੋਂ ਝਿਪਿਆ ਨਹੀਂ ਸੀ। ਗੱਡ ਦੇ ਗਵਾਹੀ ਦਿੱਤੀ। ਉਹ ਵੀ ਜਦੋਂ ਕਦੇ ਜਾਂਦਾ, ਗੁਰਮੇਲ ਨੂੰ ਹੌਂਸਲਾ ਦੇ ਕੇ ਆਉਂਦਾ।

 

:

 

ਪਹਿਲਾਂ ਜੇ ਪ੍ਰੀਤਮ ਹੌਲਦਾਰ ਤੇ ਗੁਰਮੇਲ ਦਾਰੂ ਪੀਂਦੇ ਸਨ ਤਾਂ ਹੁਣ ਸ਼ਿਆਮ ਤੇ ਕਿਰਪਾਲ ਇਕੱਠੇ ਰਹਿੰਦੇ। ਇਕ ਤਾਂ ਪਹਿਲਾਂ ਪ੍ਰੀਤਮ ਤੇ ਗੁਰਮੇਲ ਦੀ ਲਿਹਾਜ਼ ਸੀ। ਫੇਰ ਉਹਨਾਂ ਨੇ ਦੋ ਸਾਲ ਉਹਨਾਂ ਦੀ ਜ਼ਮੀਨ ਹਿੱਸੇ ਉੱਤੇ ਵਾਹੀ। ਸਬੰਧ ਹੋਰ ਗੂੜ੍ਹੇ ਹੋ ਗਏ। ਦੋਵਾਂ ਘਰਾਂ ਦਾ ਇਕ-ਦੂਜੇ ਦੇ ਬਹੁਤ ਆਉਣ-ਜਾਣ ਰਿਹਾ। ਇਕ ਸਾਲ ਜ਼ਮੀਨ ਬਦਲ ਕੇ ਹੁਣ ਫੇਰ ਦੋ ਸਾਲਾਂ ਤੋਂ ਕਿਰਪਾਲ ਕੋਲ ਉਹਨਾਂ ਦੀ ਜ਼ਮੀਨ ਸੀ। ਬਹੁਤਾ ਕਰ ਕੇ ਉਹ ਸ਼ਿਆਮ ਦੇ ਘਰ ਬਹਿਕੇ ਹੀ ਸ਼ਰਾਬ ਪੀਂਦੇ। ਮਨਜੀਤ ਕੁਰ ਸਬਜ਼ੀਆਂ- ਦਾਲਾਂ ਤੜਕ-ਤੜਕ ਦਿੰਦੀ। ਜਦੋਂ ਉਹ ਬੈਠੇ ਹੁੰਦੇ, ਉਹਨਾਂ ਦੀ ਸੇਵਾ ਵਿਚ ਊਰੀ ਵਾਂਗ ਘੁਕਦੀ ਫਿਰਦੀ। ਮਨਜੀਤ ਆਹ ਲਿਆਈਂ, ਮਨਜੀਤ ਔਹ ਲਿਆਈਂ, ਸ਼ਿਆਮ ਬੈਠਾ-ਬੈਠਾ ਹੁਕਮ ਝਾੜਦਾ। ਜਦੋਂ ਕਿਰਪਾਲ ਘਰ ਆਉਂਦਾ, ਸੁਖ ਨੂੰ ਗੋਦੀ ਵਿਚ ਲੈ ਕੇ ਬੈਠ ਜਾਂਦਾ। ਜਿਉਣ ਜੋਗਾ ਇਉਂ ਬੈਠਦਾ ਉਹਦੀ ਗੋਦੀ ਵਿਚ, ਜਿਵੇਂ ਕਿਰਪਾਲ ਹੀ ਉਹਦਾ ਪਿਓ ਹੋਵੇ।

 

ਜਲਕੁਰ ਸ਼ਿਆਮ ਨੂੰ ਟੋਕਦੀ-ਵਰਜਦੀ ਨਹੀਂ ਸੀ। ਪਰ ਕਿਰਪਾਲ ਦਾ ਇੰਜ ਉਹਨਾਂ ਦੇ ਘਰ ਬੈਠ ਕੇ ਦਾਰੂ ਪੀਣਾ ਤੇ ਬਹੂ ਦਾ ਇੰਜ ਉਹਨਾਂ ਦੇ ਅੱਗੇ-ਪਿੱਛੇ ਰਹਿਣਾ ਉਹ ਨੂੰ ਪਸੰਦ ਨਹੀਂ ਸੀ। ਕਦੇ ਉਹ ਆਪਣਾ ਮਨ ਸਮਝਾਉਂਦੀ, ਜੇ ਪ੍ਰੀਤਮ ਤੇ ਗੁਰਮੇਲ ਇੰਜ ਏਥੇ ਬੈਠ ਕੇ ਦਾਰੂ ਪੀ ਲੈਂਦੇ ਸਨ ਤਾਂ ਇਹਨਾਂ ਦਾ ਕੀ ਮਾੜਾ ਹੈ। ਸ਼ਿਆਮ ਵੀ ਤਾਂ ਉਹਨਾਂ ਦੇ ਘਰ ਜਾਂਦਾ ਹੈ। ਪਰ ਸ਼ਿਆਮ ਜਦੋਂ ਜਾਂਦਾ ਹੈ, ਦੋ ਘੰਟਿਆਂ ਤੋਂ ਵੱਧ ਨਹੀਂ ਲਾਉਂਦਾ। ਦਾਰੂ ਹੀ ਪੀਂਦਾ ਹੈ, ਰੋਟੀ ਏਥੇ ਆਪਣੇ ਘਰ ਆ ਕੇ ਖਾਵੇਗਾ। ਤੇ ਇਹ ਨਿੱਜੜਾ ਕਿਰਪਾਲ ਦਾਰੂ ਵੀ ਏਥੇ, ਰੋਟੀ ਵੀ ਏਥੇ। ਜਿਵੇਂ ਪ ਾਹੁਣਾ ਆਇਆ ਹੋਵੇ। ਕਿੰਨਾ-ਕਿੰਨਾ ਚਿਰ ਬੈਠਾ ਰਹਿੰਦਾ ਹੈ। ਫੇਰ ਦਾਰੂ ਪੀਤੀ ਹੈ ਤੇ ਰੋਟੀ ਖਾ ਲਈ ਹੈ ਤਾਂ ਜਾਵੇ ਆਪਣੇ ਘਰ ਨੂੰ, ਪਰ ਨਹੀਂ, ਉਹ ਰੋਟੀ ਖਾਣ ਬਾਅਦ ਵੀ ਬੈਠਾ ਗੱਪਾਂ ਮਾਰਦਾ ਰਹੇਗਾ। ਅੰਦਰ ਸਬਾਤ ਵਿਚ ਆ ਕੇ ਬੈਠ ਜਾਂਦਾ ਹੈ। ਜਲਕੁਰ ਨਾਲ ਕਮਲੀਆਂ-ਬੌਲੀਆਂ ਮਾਰੀ ਜਾਵੇਗਾ। ਹਮੇਸ਼ਾ ਓਹੀ ਉਸ ਨੂੰ ਕਹਿੰਦੀ ਹੈ, ‘ਭਾਈ ਕਿਰਪਾਲ, ਰਾਤ ਬਹੁਤ ਹੋਗੀ, ਹੁਣ ਜਾਹ ਘਰ ਨੂੰ। ਜਸਮੇਲ ਕਰ ਬੈਠੀ ਡੀਕਦੀ ਹੋਊਗੀ।” ਇਹ ਕੀ, ਸ਼ਿਆਮ ਤਾਂ ਰੋਟੀ ਖਾ ਕੇ ਸ਼ਰਾਬ ਨਾਲ ਅੰਨ੍ਹਾ ਹੋਇਆ ਓਥੇ ਵਰਾਂਢੇ ਵਿਚਹੀ ਮੰਜਾ ਮੱਲ ਲੈਂਦਾ ਹੈ ਤੇ ਇਹ ਕਿਰਪਾਲ ਜੈਖਾਣਾ ਉਹਨੂੰ ਵਰਾਂਢੇ ਵਿਚ ਇਕੱਲਾ ਛੱਡਕੇ ਏਥੇ ਮੇਰੇ ਕੋਲ ਸਥਾਤ ਵਿਚ ਕਿਉਂ ਆ ਬੈਠਦਾ ਹੈ? ਉਹ ਇਹਨਾਂ ਸਾਰੀਆਂ ਗੱਲਾਂ ਨੂੰ ਮਨ ਵਿਚ ਚਿਤਰਾਦੀ ਤਾਂ ਚੁੱਪ ਹੀ ਧਾਰ ਛੱਡਦੀ। ਕੀ ਆਖਦੀ ਉਹ ਕਿਸੇ ਨੂੰ । ਚਾਚੀ ਚਾਚੀ ਕਰਦਾ ਕਿਰਪਾਲ ਉਹਨੂੰ ਬਹੁਤ ਓਪਰਾ ਲਗਦਾ। ਚਾਚੀ ਤਾਂ ਸ਼ਿਆਮ ਵੀ ਕਹਿੰਦਾ ਹੈ। ਪਰ ਉਹਦੇ ਚਾਚੀ ਕਹਿਣ ਵਿਚ ਫ਼ਰਕ ਹੈ, ਆਪਣਾਪਣ ਹੈ। ਇਹ ਕਿਰਪਾਲ ਜਦੋਂ ਉਹਨੂੰ ਬੁਲਾਉਂਦਾ ਹੈ ਤਾਂ ਇਸ ਵਿਚ ਉਹਨੂੰ ਕੋਈ ਗਰਜ਼ ਲੁਕੀ ਲਗਦੀ ਹੈ।

 

ਕਿਰਪਾਲ ਦੀ ਘਰਵਾਲੀ ਜਸਮੇਲ ਕਰ ਫਾਂਘੜੋ ਜਿਹੀ ਔਰਤ ਸੀ। ਨਾ ਉਹਦਾ ਕੱਦ-ਕਾਠ ਸੀ ਕੋਈ ਤੇ ਨਾ ਚੰਗੀ ਸਿਹਤ। ਸੁੱਕੀ-ਸੜੀ ਜਿਹੀ ਸੀ। ਝੋਲ ਮਾਰ ਕੇ ਤੁਰਦੀ। ਆਪਣੀ ਜਾਣ ਵਿਚ ਨਾਜ਼-ਨਖਰੇ ਨਾਲ ਤੁਰਦੀ ਸੀ। ਪਰ ਸਰੀਰ ਵਿਚ ਕੁਝ ਨਹੀਂ ਸੀ। ਉਹਨੂੰ ਦਮੇ ਦਾ ਰੋਗ ਸੀ। ਕਦੇ ਤਾਂ ਬਹੁਤਾ ਹੀ ਸਾਹ ਉੱਖੜ ਜਾਂਦਾ। ਹੱਥਾਂ ਵਿਚ ਆ ਜਾਂਦੀ। ਰੋਟੀ-ਟੁੱਕ ਦਾ ਕੰਮ ਵੀ ਮੁਸ਼ਕਿਲ ਹੋ ਜਾਂਦਾ। ਉਹ ਕਿਰਪਾਲ ਦੀ ਧੰਗੇੜ ਵੀ ਨਹੀਂ ਝੱਲ ਸਕਦੀ ਸੀ। ਦੋ ਕੁੜੀਆਂ ਪਤਾ ਨਹੀਂ ਕਿਵੇਂ ਕਦੋਂ ਹੋ ਗਈਆਂ। ਨਹੀਂ ਤਾਂ, ਕਿਰਪਾਲ ਉਹਨੂੰ ਪਸੂ ਜਿਹਾ ਲਗਦਾ। ਐਡੇ-ਐਡੇ ਹੱਥ-ਪੈਰ ਪਸ਼ੂਆਂ ਜਿਹੇ ਹੀ। ਰੰਗ ਪੱਕਾ ਸੀ। ਕਿੱਕਰ ਦਾ ਅਣਘੜ ਜਾਤੂ ਹੋਵੇ ਜਿਵੇਂ। ਐਡੀ ਵੱਡੀ ਦੇਹ ਸੀ ਕਿਰਪਾਲ ਦੀ ਜਸਮੇਲ ਕੁਰ ਕਾਲੇ ਝੋਟੇ ਤੇ ਕਿਰਪਾਲ ਵਿਚ ਕੋਈ ਫ਼ਰਕ ਨਹੀਂ ਸਮਝਦੀ ਸੀ । ਦਾਰੂ ਬਹੁਤ ਪੀ ਜਾਂਦਾ ਤੇ ਖਾਂਦਾ ਵੀ ਡੰਗਰਾਂ ਵਾਂਗ ਹੀ। ਜਿੱਦਣ ਦਾ ਉਹ ਸ਼ਿਆਮ ਕੋਲ ਜਾਣ ਲੱਗਿਆ ਸੀ, ਜਸਮੇਲ ਸੁਖੀ ਰਹਿੰਦੀ। ਉਹ ਰੋਟੀ ਉਹਨਾਂ ਦੇ ਘਰ ਹੀ ਖਾ ਆਉਂਦਾ ਸੀ। ਚਾਹੇ ਰੋਟੀ-ਟੁੱਕ ਪਕਾਉਣ ਨੂੰ ਹੁਣ ਦੋਵੇਂ ਕੁੜੀਆਂ ਉਡਾਰ ਸਨ, ਪਰ ਸ਼ਰਾਬੀ ਦਾ ਵੇਲੇ-ਕੁਵੇਲੇ ਆਕੇ ਰੋਟੀ ਮੰਗਣਾ ਕਿਸੇ ਨੂੰ ਵੀ ਬੁਰਾ ਲੱਗਦਾ ਹੈ। ਕਿਰਪਾਲ ਦੀ ਮਾਂ ਨਹੀਂ ਸੀ। ਨਹੀਂ ਤਾਂ ਓਹੀ ਉਹਨੂੰ ਸਮਝਾਉਂਦੀ ਕਿ ਭਾਈ ਵੇਲੇ ਸਿਰ ਘਰ ਆ ਜਾਇਆ ਕਰ। ਪੀਤਮ ਸੂੰ ਦੀ ਤਾਂ ਉਹ ਸੁਣਦਾ ਹੀ ਨਹੀਂ ਸੀ। ਆਖਦਾ, “ਫੌਜੀ ਐ, ਭੌਕੀਂ ਜਾਂਦੇ। ਫੌਜੀਆਂ ਦਾ ਦਮਾਕ ਤਾਂ ਅਫਸਰ ਕੱਢ ਲੈਂਦੇ ਨੇ, ਬਾਕੀ ਦਾ ਸਰੀਰ ਉਹਨਾਂ ਦਾ ਵਰਦੀ’ਚ ਭਰੀ ਤੂੜੀ ਹੁੰਦੈ ਬੱਸ।’

 

ਮੱਘੋ ਨੂੰ ਪਹਿਲੇ ਦਿਨ ਹੀ ਕਿਰਪਾਲ ਸੁੱਖੂ ਦਾ ਰੂਪ ਲੱਗਿਆ ਸੀ । ਜਦੋਂ ਉਹਨੇ ਪਹਿਲੇ ਸਾਲ ਉਹਨਾਂ ਦੀ ਜ਼ਮੀਨ ਹਿੱਸੇ ਉੱਤੇ ਲਈ ਸੀ ਤਾਂ ਉਹ ਓਸ ਦਿਨ ਉਹਨਾਂ ਦੇ ਘਰ ਆਇਆ ਸੀ ਤੇ ਵਰਾਂਢੇ ਵਿਚ ਬੈਠ ਕੇ ਸ਼ਿਆਮ ਨਾਲ ਸ਼ਰਾਬ ਪੀਤੀ ਸੀ। ਉਦੋਂ ਤਾਂ ਗੁਰਮੇਲ ਵੀ ਜਿਉਂਦਾ ਸੀ। ਉਹਨਾਂ ਨੇ ਗੁਰਮੇਲ ਨੂੰ ਵੀ ਦੋ ਪੈੱਗ ਦਿੱਤੇ ਸਨ। ਪਰ ਮੁੰਡਿਆਂ-ਖੁੰਡਿਆਂ ਦੀਆਂ ਗੱਲਾਂ ਸੁਣ ਕੇ ਉਹ ਉਹਨਾਂ ਕੋਲ ਬਹੁਤਾ ਚਿਰ ਨਹੀਂ ਬੈਠਾ ਸੀ। ਰੋਟੀ ਖਾਕੇ ਬਾਹਰ ਨੂੰ ਹੀ ਕਿਧਰੇ ਤੁਰ ਗਿਆ ਸੀ। ਓਸ ਦਿਨ ਉਹਨਾਂ ਨੇ ਰੰਮ ਪੀਤੀ ਸੀ। ਜ਼ਮੀਨ ਹਿੱਸੇ ਉੱਤੇ ਦੇਣ ਦੀ ਖੁਸ਼ੀ ਵਿਚ ਹੀ ਸ਼ਿਆਮ ਨੇ ਕਿਰਪਾਲ ਨੂੰ ਪਿਆਈ ਸੀ। ਪਹਿਲਾਂ ਕਦੇ ਕਿਰਪਾਲ ਉਹਨਾਂ ਦੇ ਘਰ ਨਹੀਂ ਆਇਆ ਸੀ। ਜੇ ਆਇਆ ਵੀ ਹੋਵੇਗਾ ਤਾਂ ਮੱਘੋ ਨੇ ਉਹਦੇ ਵਲ ਖਾਸ ਧਿਆਨ ਨਹੀਂ ਦਿੱਤਾ। ਪਹਿਲਾਂ ਤਾਂ ਉਹਦਾ ਬਾਪ ਪ ਪ੍ੀਤਮ ਹੌਲਦਾਰ’ ਹੀ ਆਉਂਦਾ ਤੇ ਗੁਰਮੇਲ ਨਾਲ ਬੈਠਕੇ ਦਾਰੂ ਪੀਂਦਾ। ਉਸ ਦਿਨ ਕਿਰਪਾਲ ਨੇ ਰੋਟੀ ਵੀ ਉਹਨਾਂ ਦੇ ਘਰ ਹੀ ਖਾਧੀ ਸੀ। ਸ਼ਿਆਮ ਨੇ ਮੁਰਗਾ ਵੱਢਿਆ ਸੀ। ਮੁਰਗੇ ਕਰਕੇ ਹੀ ਕਿਰਪਾਲ ਨੇ ਏਥੇ ਰੋਟੀ ਖਾਧੀ ਸੀ। ਚੇਤ ਦਾ ਮਹੀਨਾ ਸੀ। ਇਹ ਰੁੱਤ ਬੜੀ ਵਧੀਆ ਹੁੰਦੀ ਹੈ। ਪਾਲਾ ਖਤਮ ਹੋ ਜਾਂਦਾ ਹੈ ਤੇ ਗਰਮੀ ਸ਼ੁਰੂ ਹੋਣ ਲਗਦੀ ਹੈ। ਖੇਤਾਂ ਵਿਚ ਕਣਕ ਦਾ ਸੋਨਾ ਠਾਠਾਂ ਮਾਰਦਾ ਹੈ। ਵਸਾਖੀ ਨੇੜੇ ਹੁੰਦੀ ਹੈ। ਜੱਟ ਪਹਿਲਾਂ ਹੀ ਫਸਲ ਦਾ ਹਿਸਾਬ-ਕਿਤਾਬ ਲਾ ਰਹੇ ਹੁੰਦੇ ਹਨ। ਉਹ ਵਿਹੜੇ ਵਿਚ ਹੀ ਮੰਜੇ ਡਾਹ ਕੇ ਬੈਠੇ ਹੋਏ ਸਨ। ਪਹਿਲਾਂ ਵਰਾਂਢੇ ਵਿਚ ਸਨ। ਰੋਟੀ ਖਾਣ ਵੇਲੇ ਵਿਹੜੇ ਵਿਚ ਆ ਬੈਠੇ । ਵਿਚਾਲੇ ਛੋਟਾ ਮੇਜ਼ ਧਰ ਲਿਆ। ਉਹ ਉਹਨਾਂ ਨੂੰ ਰੋਟੀ ਦੇਣ ਗਈ ਸੀ। ਵਿਹੜੇ ਦੀ ਕੰਧ ਵਿਚ ਗੱਡੇ ਕਿੱਲੇ ਉੱਤੇ ਲਾਲਟੈਣ ਦਾ ਚਾਨਣ ਸੀ। ਉਹਨੇ ਜਦੋਂ ਥਾਲੀਆਂ ਮੇਜ਼ ਉੱਤੇ ਧਰੀਆਂ ਸਨ ਤਾਂ ਕਿਰਪਾਲ ਉਹਦੇ ਚਿਹਰੇ ਵਲ ਬਹੁਤ ਗਹੁ ਨਾਲ ਝਾਕਿਆ ਸੀ। ਸ਼ਿਆਮ ਤਾਂ ਨਸ਼ੇ ਦੇ ਲੋਰ ਵਿਚ ਨੀਵੀਂ ਪਾਈ ਬੈਠਾ ਸੀ। ਬਿੰਦੇ-ਬਿੰਦੇ ਆਪਣੇ ਸਿਰ ਨੂੰ ਝਟਕੇ ਦਿੰਦਾ। ਜਿਵੇਂ ਮਨ ਵਿਚ ਆਪ ਹੀ ਕੋਈ ਗੱਲ ਕਹਿੰਦਾ ਤੇ ਫੇਰ ਆਪ ਹੀ ਉਹਦਾ ਜਵਾਬ ਲੈ ਲੈਂਦਾ ਹੋਵੇ। ਮੇਜ਼ ਉੱਤੇ ਥਾਲੀ ਟਿਕਦੇ ਹੀ ਕਿਰਪਾਲ ਨੇ ਥਾਲੀ ਵਲ ਆਪਣਾ ਹੱਥ ਵਧਾਇਆ। ਉਹਨੇ ਦੇਖਿਆ, ਇਹ ਹੱਥ ਤਾਂ ਜਮ੍ਹਾਂ ਹੀ ਸੁੱਖੂ ਦੇ ਹੱਥ ਹਨ। ਕਿਰਪਾਲ ਦੀਆਂ ਅੱਖਾਂ ਸੁੱਖੂ ਦੀਆਂ ਅੱਖਾਂ ਸਨ। ਜਿਵੇਂ ਓਹੀ ਬੈਠਾ ਹੋਵੇ।

 

ਉਸ ਰਾਤ ਉਹ ਸੁੱਤੀ ਨਹੀਂ। ਜੇ ਅੱਖ ਲਗਦੀ ਵੀ ਤਾਂ ਉਹਨੂੰ ਸੁੱਖੂ ਦਾ ਸੁਪਨਾ ਆਉਂਦਾ। ਉਹ ਜਿਵੇਂ ਉਹਨਾਂ ਦੇ ਬਾਰ ਅੱਗੇ ਖੜ੍ਹਾ ਦੁੱਧ ਦਾ ਗਜਾ ਲੈਣ ਆਇਆ ਹੋਵੇ! ਅਗਲੇ ਬਿੰਦ ਹੀ ਉਹ ਆਪਣਾ ਭੇਸ ਵਟਾ ਕੇ ਉਹਨਾਂ ਦੇ ਵਿਹੜੇ ਵਿਚ ਬੈਠਾ ਸ਼ਿਆਮ ਨਾਲ਼ ਸ਼ਰਾਬ ਪੀ ਰਿਹਾ ਹੁੰਦਾ। ਤੇ ਫੇਰ ਉਹ ਉਹਨੂੰ ਰੋਟੀ ਦੇ ਰਹੀ ਹੁੰਦੀ। ਉਹ ਉਹਦਾ ਹੱਥ ਫੜ ਲੈਂਦਾ। ਸ਼ਿਆਮ ਦੇ ਬੈਠਿਆਂ ਇਹ ਕੀ ਹੁੰਦਾ ਸੀ। ਉਹਦੀ ਅੱਖ ਖੁੱਲ੍ਹ ਜਾਂਦੀ ਤੇ ਉਹ ਉੱਠ ਕੇ ਬੈਠੀ ਹੋ ਜਾਂਦੀ। ਇਹੀ ਸੁਪਨਾ ਉਹਨੂੰ ਤਿੰਨ ਵਾਰੀ ਆਇਆ। ਸੁਪਨਾ ਆਉਂਦਾ, ਨੀਂਦ ਉੱਖੜ ਜਾਂਦੀ। ਇੰਜ ਹੀ ਸਾਰੀ ਰਾਤ ਲੰਘ ਗਈ। ਉਸ ਦੇ ਇਸ ਸੁਪਨੇ ਵਿਚ ਭੱਖੜਾ ਤੇ ਅਲੇਹਾ ਸੀ। ਉਸ ਦੇ ਇਸ ਸੁਪਨੇ ਵਿਚ ਕਣਕਾਂ ਦੀ ਖੁਸ਼ਬੋ ਵੀ ਸੀ।

 

ਤੇ ਫੇਰ ਕਿਰਪਾਲ ਹੈਰਾਨ ਇਸ ਗੱਲ ਤੋਂ ਸੀ ਕਿ ਉਹ ਜਦੋਂ ਉਹਨਾਂ ਦੇ ਘਰ ਹੀ ਮਨਜੀਤ ਕੁਰ ਨੂੰ ਪਹਿਲੀ ਵਾਰ ਮਿਲਿਆ ਸੀ. ਉਹਨੇ ਅਲਾਣੇ ਮੰਜੇ ਉੱਤੇ ਇਕ ਬੋਰੀ ਕਿਉਂ ਵਿਛਾ ਰੱਖੀ ਸੀ। ਬੋਰੀ ਜਿਸ ਦੇ ਇਕ ਲੜ ਨੂੰ ਲਾਲ ਧਾਗਾ ਬੰਨ੍ਹਿਆ ਹੋਇਆ ਸੀ।

 

ਮਨਜੀਤ ਕੁਰ ਤਾਂ ਉਹਨੂੰ ਘਰ ਵਾਲੇ ਹੀ ਕਹਿੰਦੇ, ਪੱਤੀ ਤੇ ਪਿੰਡ ਵਿਚ ਉਹਦਾ ਨਾਂ ਮੱਘੋ ਸਾਧਣੀ . ਸੀ। ਜਦੋਂ ਕਦੇ ਰਾਮਦਾਸ ਹਮੀਰਗੜ੍ਹ ਗੇੜਾ ਮਾਰਦਾ, ਉਹ ਉਹਨੂੰ ਮੱਘੋ ਕਹਿਕੇ ਹੀ ਬੁਲਾਉਂਦਾ। ਇਹ ਨਾਂਉਂ ਪਹਿਲਾਂ ਪੱਤੀ ਦੀਆਂ ਕੁੜੀਆਂ-ਬੁੜੀਆਂ ਵਿਚ ਗਿਆ ਤੇ ਫੇਰ ਸਾਰੇ ਪਿੰਡ ਵਿਚ ਪਹੁੰਚ ਗਿਆ। ਸਾਬਣੀ ਉਹ ਰਾਮਦਾਸ ਕਰਕੇ ਸੀ।

 

ਸਿਰ ਦੇ ਵਾਲਾਂ ਦੀ ਗੁੱਤ ਉਹਨੇ ਕੁਝ ਵਰ੍ਹੇ ਹੀ ਰੱਖੀ। ਆਪਣੇ ਪਿੰਡ ਵਾਂਗ ਹੀ ਉਹ ਫੇਰ ਵਾਲਾਂ ਦਾ ਜੂੜਾ ਕਰਨ ਲੱਗ ਪਈ। ਜੂੜਾ ਕਰਕੇ ਸਾਫਾ ਬੰਨ੍ਹ ਲੈਂਦੀ। ਬੱਸ ਦੋ ਗਜ਼ ਦਾ ਚਿੱਟਾ ਸਾਫਾ ਪੁੱਠਾ-ਸਿੱਧਾ ਜਿਹਾ ਕਰਕੇ ਸਿਰ ਨੂੰ ਵਲੇਟ ਲੈਂਦੀ। ਹੱਥ ਵਿਚ ਡਾਂਗ ਰਖਦੀ। ਮੱਝਾਂ ਨੂੰ ਆਪ ਟੋਭੇ ਉੱਤੇ ਪਾਣੀ ਪਿਆਉਣ ਜਾਂਦੀ। ਕੁਝ ਸਾਲ ਸੰਤੋਖੋ ਚਮਿਆਰ ਦਾ ਮੁੰਡਾ ਉਹਦਾ ਪਾਲੀ ਰਿਹਾ। ਫੇਰ ਉਹਨੇ ਉਹ ਹਟਾ ਦਿੱਤਾ ਤੇ ਨਵਾਂ ਪਾਲੀ ਰੱਖ ਲਿਆ। ਸੰਤੋਖੇ ਦਾ ਮੁੰਡਾ ਖਰਾਬੀਆਂ ਕਰਨ ਲੱਗ ਪਿਆ ਸੀ। ਉਹਨੂੰ ਚੋਰੀ ਦੀ ਆਦਤ ਸੀ। ਉਹ ਟੋਭੇ ਗਿਆ ਮੱਝਾਂ ਨੂੰ ਗਾਰੇ ਵਿਚ ਲਿਬੇੜ ਲਿਆਉਂਦਾ। ਉਹ ਗਾਲਾਂ ਕੱਢਣ ਲਗਦੀ, ”ਜੈਵੱਢਿਆ,ਸੰਤੋਖੇ ਦਿਆ ਕਮੂਤਾ, ਮਹੀਆਂ ਨੂੰ ਨਮ੍ਹਾਉਣ ਗਿਆ ਸੀ ਕਿ ਲਬੇੜਨ। ਕੀ ਹਾਲ ਕੀਤੈ ਪਸੂ ਨੇ ਇਹਨਾਂ ਦਾ।’’

 

ਉਹਨੂੰ ਅਗਵਾੜ ਦੀ ਤੀਵੀਂ ਕੋਈ ਕੁਝ ਆਖਦੀ, ਮਿਹਣਾ ਮਾਰਦੀ ਜਾਂ ਉਹਦੇ ਵਿਚ ਦੀ ਗੱਲ ਕੱਢਦੀ ਤਾਂ ਉਹ ਸੁਣ ਕੇ ਚੁੱਪ ਨਹੀਂ ਕਰਦੀ ਸੀ। ਅਗਲੀ ਨੂੰ ਕੁਫਰ ਤੋਲਣ ਲਗਦੀ। ਫੇਰ ਡਰਦੀ ਕੋਈ ਉਹਨੂੰ ਕੁਝ ਆਖਦੀ ਨਹੀਂ ਸੀ। ਮੱਘੋ ਸੱਥ ਵਿਚ ਦੀ ਲੰਘੀ ਜਾਂਦੀ ਹੁੰਦੀ। ਕੋਈ ਬੰਦਾ ਉਹਨੂੰ ਬੋਲੀ ਮਾਰਦਾ ਤਾਂ ਉਹ ਬੰਦਿਆਂ ਵਾਂਗ ਹੀ ਪੈਰ ਗੱਡ ਕੇ ਖੜ੍ਹ ਜਾਂਦੀ ਤੇ ਅਗਲੇ ਦੀ ਗੱਲ ਦਾ ਠੋਕਵਾਂ ਜਵਾਬ ਦਿੰਦੀ। ਉਹਨੇ ਕਈਆਂ ਦੀ ਛਿੱਦੀ ਪਤਲੀ ਕੀਤੀ ਸੀ । ਫੇਰ ਤਾਂ ਹਰ ਕੋਈ ਉਹਨੂੰ ਚਾਚੀ ਕਹਿਕੇ ਬੁਲਾਉਂਦਾ। ਕੋਈ ਉਹਦੇ ਵਲ ਬੁਰੀ ਨਿਗਾਹ ਨਾਲ ਅੱਖ ਪੁੱਟ ਕੇ ਨਹੀਂ ਝਾਕਦਾ ਸੀ। ਉਂਜ ਅਗਵਾੜ ਦੀ ਸੱਥ ਵਿਚ ਪਿੱਪਲ ਥੱਲੇ ਤਖਤਪੋਸ਼ ਉੱਤੇ ਬੈਠਕੇ ਮੁੰਡੇ ਗੱਲਾਂ ਕਰਦੇ-

 

”ਓਏ, ਆਪਣਾ ਕੀ ਭੁੰਨ ਕੇ ਬੀਜਿਆ ਵਿਐ ਜਾਰ, ਉਹ ਮੇਰਾ ਸਾਲਾ ਦੂਜੇ ਅਗਵਾੜੋਂ ਆਉਂਦੈ।”

 

”ਨਾ ਭਾਈ, ਇਹਤੋਂ ਤਾਂ ਮੇਰੇ ਸਾਲੇ ਦੀ ਤੋਂ, ਡਰ ਜਾ ਲਗਦੈ। ਸੋਟੀ ਫੜ ਕੇ ਜਦੋਂ ਤੁਰਦੀ ਐ, ਸਿਰ ‘ਤੇ ਪੱਗੜ ਬੰਨ੍ਹਿਆ ਹੁੰਦੈ। ਲਗਦੈ, ਨਰੇ ਛਾਂਗ ਦੂ ਜੇ ਕੁੱਛ ਆਖਿਆ ਤਾਂ।”

 

“ਊਂ ਸਾਲੀ ਦਾ ਸਰੀਰ ਦੇਖ ਜਾਰ। ਖੁੱਦੋ ਆਂਗੂ ਮੜ੍ਹੀ ਪਈ ਐ ਭੈਣ ਦੇਣੇ ਦੀ। ਮੈਂ ਤਾਂ ਮੁੰਡਿਓ ਚਿੰਮੜ੍ਹੀ ਇਕ ਦਿਨ, ਚਾਹੇ ਕੁੱਟੇ ਈ ਡਾਂਗ ਨਾਲ।”

 

”ਦੇਖੀਂ ਸਾਲਿਆ, ਪੰਗਾ ਨਾ ਲੈ ਲੀਂ ਐਮੇਂ। ਇਹ ਕਿਰਪਾਲ ਬਿਨਾਂ ਹੋਰ ਕਿਸੇ ਨਾਲ ਤਾਂ ਗੱਲ ਨ੍ਹੀ ਕਰਦੀ। ਉਹਦੇ ‘ਚ ਮੇਰੇ ਪਤਿਉਰ੍ਹੇ ‘ਚ ਪਤਾ ਨ੍ਹੀ ਕੀਹ ਐ। ਬੂਥਾ ਤਾਂ ਦੇਖੋ ਕੋਈ, ਰੋਝ ਸਾਲਾ।”

 

ਇਕ ਦਿਨ ਉਹ ਮੱਝਾਂ ਲੈ ਕੇ ਟੋਭੇ ਗਈ। ਗਰਮੀਆਂ ਦੇ ਦਿਨ ਸਨ। ਪਿਛਲੇ ਪਹਿਰ ਦਾ ਵੇਲਾ। ਘਰ ਵਿਚ ਗਰਮੀ ਨਾਲ ਮੱਝਾਂ ਅੱਕਲਕਾਣ ਹੋਈਆਂ ਖੜ੍ਹੀਆਂ ਸਨ । ਰੱਸੇ ਤੁੜਾਉਂਦੀਆਂ ਤੇ ਬੂਥਾ ਉਤਾਂਹ ਨੂੰ ਚੁੱਕ- ਚੁੱਕ ਦੇਖਦੀਆਂ। ਮੱਝਾਂ ਤਾਂ ਦੋਵੇਂ ਟੋਭੇ ਵਿਚ ਵੜ ਕੇ ਤਾਰੀਆਂ ਲਾਉਣ ਲੱਗੀਆਂ। ਉਹਦੇ ਹੋ-ਹੋ ਕਹੇ ਤੋਂ ਵੀ ਨਿਕਲੀਆਂ ਨਹੀਂ ਸਨ । ਉਹਨਾਂ ਨੂੰ ਪਾਣੀ ਵਿਚ ਬਹੁਤ ਸੁਖ ਮਿਲ ਰਿਹਾ ਹੋਵੇਗਾ। ਉਹ ਆਪ ਟੋਭੇ ਵਾਲੇ ਨਿੰਮ ਦੀ ਛਾਂ ਥੱਲੇ ਖੜ੍ਹੀ ਸੀ। ਡਾਂਗ ਦਾ ਸਿਰਾ ਕੰਨ ਥੱਲੇ ਲਾ ਕੇ ਸਹਾਰਾ ਲਿਆ ਹੋਇਆ ਸੀ। ਕਿਧਰੋਂ ਹੀ ਪਾਖਰ ਦਾ ਗੁਰਦੇਵ ਉਹਦੇ ਕੋਲ ਆਇਆ ਤੇ ਉਹਦੀ ਬਾਂਹ ਫੜ ਕੇ ਉਹਨੂੰ ਨਿਆਈ ਦੀ ਚਰ੍ਹੀ ਵਲ ਖਿੱਚਣ ਲੱਗਿਆ। ਉਹ ਬੰਦਾ. ਇਹ ਤੀਵੀਂ। ਉਹਨੇ ਬਥੇਰੀਆਂ ਗਾਲ੍ਹਾਂ ਕੱਢੀਆਂ, ਉੱਚਾ ਬੋਲੀ, ਨੇੜੇ ਕਿਧਰੇ ਹੋਰ ਕੋਈ ਨਹੀਂ ਸੀ। ਗੁਰਦੇਵ ਨੇ ਉਹਨੂੰ ਇੱਕਲੀ ਖੜ੍ਹੀ ਦੇਖ ਕੇ ਤਕਾਅ ਲਿਆ ਸੀ। ਉਹ ਹਟਦਾ ਨਹੀਂ ਸੀ। ਉਹਨੂੰ ਚਰ੍ਹੀ ਵਲ ਧੂਹੀ ਲਈ ਜਾ ਰਿਹਾ ਸੀ। ਖਿੱਚਾ-ਧੂਹੀ ਵਿਚ ਮੱਘੋ ਦੀ ਡਾਂਗ ਉਹਦੇ ਹੱਥੋਂ ਨਿਕਲ ਗਈ। ਉਹਨੇ ਦਿਲ ਕਰੜਾ ਕੀਤਾ ਤੇ ਸਰੀਰ ਦਾ ਸਾਰਾ ਜ਼ੋਰ ਇਕੱਠਾ ਕਰਕੇ ਧੁਰਲੀ ਮਾਰੀ। ਆਪਣੇ ਆਪ ਨੂੰ ਉਹਦੇ ਜੱਫੇ ਵਿਚੋਂ ਛੁਡਾਕੇ ਪਰ੍ਹਾਂ ਪਈ ਡਾਂਗ ਜਾ ਚੁੱਕੀ। ਬੰਦਿਆ ਵਾਂਗ ਸਿੱਧੇ ਵਾਰ ਕਰਨ ਲੱਗੀ। ਜਿਵੇਂ ਉਹਦੇ ਵਿਚ ਕੋਈ ਭੂਤ ਆ ਵੜਿਆ ਹੋਵੇ। ਉਹਨੂੰ ਖਿਚਦਾ-ਧੂੰਹਦਾ ਗੁਰਦੇਵ ਹਫ ਗਿਆ ਸੀ । ਉਹ ਦਾ ਸਾਹ ਚੜ੍ਹ ਗਿਆ। ਇਕ ਅਜਿਹੀ ਕਰਾਰੀ ਡਾਂਗ ਵੱਜੀ ਕਿ ਉਹਦਾ ਮੱਥਾ ਪਾਟ ਗਿਆ। ਹੱਥਾਂ ਦੀਆਂ ਉਂਗਲਾਂ ਤੇ ਗਿੱਟਿਆਂ ਉੱਤੇ ਵੀ ਤਿੱਖੀਆਂ ਸੱਟਾਂ ਸਨ। ਤੀਵੀਂ ਨਾਲ ਹੱਥੋਂ–ਪਾਈ ਹੁੰਦਾ ਉਹ ਕਿਵੇਂ ਵੀ ਚੰਗਾ ਨਹੀਂ ਲੱਗ ਰਿਹਾ ਸੀ। ਪਲਾਂ-ਛਿਣਾਂ ਵਿਚ ਹੀ ਉਹਦਾ ਜਨੂਨ ਖਤਮ ਹੋਇਆ ਤੇ ਉਹ ਜਾਨ ਬਚਾ ਕੇ ਭੱਜ ਗਿਆ। ਪ੍ਰੈਸਾਂ ਟੋਭੇ ਵਿਚੋਂ ਨਿਕਲ ਕੇ ਘਰ ਨੂੰ ਜਾ ਰਹੀਆਂ ਸਨ। ਉਹਨਾਂ ਦੇ ਪਿੰਡਿਆਂ ਉਤੋਂ ਪਾਣੀ ਨੁੱਚੜਦਾ ਜਾਂਦਾ ਸੀ। ਮੱਘੋ ਦੇ ਪਿੰਡੋ ਵਿਚੋਂ ਨਿਕਲਦਾ ਮੁੜ੍ਹਕਾ ਵੀ ਇਉਂ ਹੀ ਸੀ। ਉਹਨੇ ਸਿਰ ਦੇ ਵਾਲਾਂ ਦਾ ਦੁਬਾਰਾ ਜੂੜਾ ਕੀਤਾ ਤੇ ਕਾਹਲ ਨਾਲ ਸਾਫਾ ਵਲ੍ਹੇਟ ਕੇ ਮੱਝਾਂ ਮਗਰ ਤੁਰਨ ਲੱਗੀ। ਡਾਂਗ ਮੋਢੇ ਰੱਖ ਲਈ। :

 

ਗੁਰਦੇਵ ਦੀ ਮਾਂ ਆਖਦੀ ਸੀ, ”ਸਾਡਾ ਮੁੰਡਾ ਡਾਹਣਾ ਵੱਢਣ ਟਾਹਲੀ ‘ਤੇ ਚੜ੍ਹਿਆ ਸੀ. ਡਿੱਗ ਪਿਆ। ਮੱਥਾ ਪਾਟ ਗਿਆ।” ਸ਼ਰਮ ਦਾ ਮਾਰਿਆ ਕਿੰਨੇ ਹੀ ਦਿਨ ਉਹ ਘਰੋਂ ਬਾਹਰ ਨਹੀਂ ਨਿਕਲਿਆ। ਪਿੰਡ ਦੇ ਪ ਾਈਵੇਟ ਡਾਕਟਰ ਨੇ ਘਰ ਵਿਚ ਹੀ ਉਹਦੇ ਮੱਥੇ ਉੱਤੇ ਪੱਟੀਆਂ ਕੀਤੀਆਂ ਸਨ। ਮਾਂ ਨੇ ਉਹਦੇ ਹੱਥਾਂ-ਪੈਰਾਂ ਨੂੰ ਇੱਟ ਦਾ ਸੇਕ ਦਿੱਤਾ ਸੀ।

 

ਜਲਕੁਰ ਦੇਖਦੀ, ਘਰ ਓਹੀ ਸੀ, ਬਲ੍ਹਣੀਆਂ ਓਹੀ ਸਨ। ਫਰਕ ਐਨਾ ਸੀ, ਪਹਿਲਾਂ ਇਹ ਬਲਣੀਆਂ ਸੰਤੋਖੇ ਚਮਿਆਰ ਦੇ ਘਰ ਜਾਂਦੀਆਂ ਹੁੰਦੀਆਂ, ਹੁਣ ਕਿਰਪਾਲ ਦੇ ਘਰ ਜਾਂਦੀਆਂ ਹਨ। ਦਿਨ ਓਹੀ ਹਨ, ਪਹਿਲਾਂ ਇਹ ਜਲਕੁਰ ਦੇ ਦਿਨ ਸਨ, ਹੁਣ ਮਨਜੀਤ ਕੁਰ ਦੇ ਦਿਨ ਹਨ।

 

ਕਿਰਪਾਲ ਉਹਨਾਂ ਦੇ ਘਰ ਹਿੱਕ ਕੱਢ ਕੇ ਆਉਂਦਾ। ਕੋਈ ਸਾਲਾ ਕੀ ਬੋਲ ਸਕਦਾ ਸੀ, ਜਦੋਂ ਮਨਜੀਤ ਕੁਰ ਆਪ ਉਹਨੂੰ ਸੱਦਦੀ ਹੈ। ਉਹ ਓਦੋਂ ਆਉਂਦਾ, ਜਦੋਂ ਸ਼ਿਆਮ ਬਲਦ-ਰੇੜ੍ਹਾ ਲੈ ਕੇ ਖੇਤ ਨੂੰ ਕੱਖ ਲੈਣ ਗਿਆ ਹੁੰਦਾ। ਕੱਖ ਲੈਣ ਉਹ ਪਾਲੀ ਨੂੰ ਵੀ ਭੇਜ ਦਿੰਦਾ ਸੀ। ਪਰ ਬਹੁਤਾ ਆਪ ਹੀ ਜਾਂਦਾ। ਉਹ ਮਰਜ਼ੀ ਦਾ ਮਾਲਕ ਸੀ।

 

ਉਹਨਾਂ ਨੂੰ ਜਲਕੁਰ ਦਾ ਕੋਈ ਡਰ-ਭੈਅ ਨਹੀਂ ਸੀ। ਉਹਨੂੰ ਸਭ ਪਤਾ ਸੀ। ਜਦੋਂ ਉਹ ਆਉਂਦਾ, ਜਲਕੁਰ ਘਰ ਹੀ ਹੁੰਦੀ। ਉਹ ਤਾਂ ਸਗੋਂ ਸੁਖ ਨੂੰ ਟਾਲ ਕੇ ਪਰ੍ਹਾਂ ਕਿਧਰੇ ਲੈ ਜਾਂਦੀ। ਉਹਨੂੰ ਦੁਕਾਨ ‘ਤੇ ਲਿਜਾ ਕੇ ਕੋਈ ਚੀਜ਼ ਦਿਵਾਉਣ ਲਗਦੀ।

 

ਮਨਜੀਤ ਕੁਰ ਨੂੰ ਆਂਢ-ਗੁਆਂਢ ਤੋਂ ਜਲਕੁਰ ਦਾ ਸਭ ਪਤਾ ਲੱਗ ਚੁੱਕਿਆ ਸੀ। ਜਲਕੁਰ ਬੋਲਣ ਜੋਗੀ ਨਹੀਂ ਸੀ। ਕੀ ਬੋਲਦੀ ਉਹ, ਆਵਦੇ ਤੂੰ ਦਿਨ ਭੁੱਲ ‘ਗੀ, ਸੱਸੇ ਮੇਰੀਆਂ ਕਰੇਂ ਤਕੜਾਈਆਂ। ਨਾਲੇ ਜਲਕੁਰ ਨੇ ਤਾਂ ਹੁਣ ਮਨਜੀਤ ਕੁਰ ਹੱਥੋਂ ਲੈ ਕੇ ਹੀ ਟੁੱਕ ਖਾਣਾ ਸੀ। ਉਹਨੇ ਤਾਂ ਦਿਨ ਕੱਟਣੇ ਸਨ। ਹੋਰ ਹੁਣ ਉਹਦਾ ਕੌਣ ਸੀ।

 

ਜਿਸ ਦਿਨ ਸ਼ਿਆਮ ਬਠਿੰਡੇ ਪੈਨਸ਼ਨ ਲੈਣ ਜਾਂਦਾ, ਓਦਣ ਤਾਂ ਕਿਰਪਾਲ ਦਾ ਉਹਨਾਂ ਦੇ ਘਰ ਪੱਕਾ ਅੱਡਾ ਸੀ। ਉਹ ਬਠਿੰਡੇ ਪੈਨਸ਼ਨ ਲੈਣ ਗਿਆ ਫੌਜੀ ਕੰਟੀਨ ਤੋਂ ਰੰਮ ਦੀਆਂ ਬੋਤਲਾਂ ਜ਼ਰੂਰ ਲਿਆਉਂਦਾ। ਉਹਦਾ ਕਾਰਡ ਬਣਿਆ ਹੋਇਆ ਸੀ। ਚਾਰ ਬੋਤਲਾਂ ਮਹੀਨੇ ਦੀਆਂ ਮਿਲ ਜਾਂਦੀਆਂ । ਉਹਦਾ ਮਹੀਨਾ ਵਧੀਆ ਨਿਕਲਦਾ। ਉਹ ਹੁਣ ਪਹਿਲਾਂ ਵਾਂਗ ਕਿਰਪਾਲ ਨਾਲ ਅੱਡਾ ਲਾ ਕੇ ਦਾਰੂ ਨਹੀਂ ਪੀਂਦਾ ਸੀ। ਇੱਕਲਾ ਪੀਂਦਾ, ਥੋੜੀ ਪੀਂਦਾ ਤੇ ਨਿੱਤ ਪੀਂਦਾ। ਇਕ ਬੋਤਲ ਨਾਲ ਅੱਠ ਦਿਨ ਕਢਦਾ। ਬੱਸ ਇਕ ਪੈੱਗ ਹਰ ਰੋਜ਼ ਗਲਗਸਾ ਜਿਹਾ ‘ਪੀਂਦਾ ਤੇ ਆਬਣ ਦੀ ਰੋਟੀ ਖਾ ਲੈਂਦਾ। ਪਹਿਲਾਂ ਵਾਂਗ ਫੌਜ ਦੀਆਂ ਗੱਲ੍ਹਾਂ ਵੀ ਘੱਟ ਕਰਦਾ।

 

ਕੁਦਰਤ ਰੱਬ ਦੀ, ਸੁਖ ਤੋਂ ਬਾਅਦ ਮਨਜੀਤ ਕੁਰ ਨੇ ਹੋਰ ਬੱਚਾ ਨਹੀਂ ਜੰਮਿਆ। ਆਖਦੀ ਸੀ, ”ਵਣੀ ਦਾ ਸ਼ੇਰ ਇੱਕੋ ਬਹੁਤ ਐ। ਕੀ ਕਰਨੀ ਐ ਹੋਰ ਸਤੌਲ।’

 

21

 

ਪਿੰਡ ਵਿਚ ਪ ਇਮਰੀ ਸਕੂਲ ਸੀ। ਸ਼ਿਆਮ ਮੁੰਡੇ ਨੂੰ ਛੱਡਣ ਗਿਆ ਤਾਂ ਉਹ ਓਥੇ ਬੈਠਾ ਹੀ ਨਹੀਂ, ਵਾਪਸ ਘਰ ਨੂੰ ਮੁੜ ਆਇਆ। ਘਰ ਆ ਕੇ ਸ਼ਿਆਮ ਚਾਚੀ ਨੂੰ ਕਹਿੰਦਾ, ‘ ਇਹ ਤਾਂ ਮੁੰਡਿਆਂ ਕੰਨੀ ਭੱਮਤਰਿਆ ਜਾ ਖੜ੍ਹਾ ਦੇਖਦਾ ਰਿਹਾ। ਜਦੋਂ ਮੈਂ ਉਹਨਾਂ ਕੋਲ ਬੈਠਣ ਨੂੰ ਕਹਾਂ, ਲੱਤਾਂ ਨੂੰ ਚਿੰਮੜ ਜੇ ਮੇਰੀਆਂ ਨੂੰ ਭੱਜ ਕੇ। ਮਾਸਟਰ ਨੇ ਬਥੇਰਾ ਲਾਡ ਜਾ ਕੀਤਾ। ਇਹਨੇ ਤਾਂ ਹੱਥ ਵੀ ਨ੍ਹੀ ਲੱਗਣ ਦਿੱਤਾ ਪਿੰਡੇ ਨੂੰ ਮਾਸਟਰ ਦਾ। ਇਹ ਨ੍ਹੀ ਪੜ੍ਹਦਾ, ਚਾਚੀ। ਇਹ ਤਾਂ ਐਂ ਈ ਰਹੂ ਮੇਰੇ ਅਰਗਾ ਢਾਂਡੇ-ਕੁੱਟ ।’”

 

”ਸਕੂਲ ਜਾਇਆ ਕਰ ਵੇ ਸੁਖ। ਦੋ ਅੱਖਰ ਢਿੱਡ ‘ਚ ਪੈ ਜਾਣਗੇ। ਦਸ ਜਮਾਤਾਂ ਪਾਸ ਕਰ ਲੀਆਂ ਤਾਂ ਕਿਸੇ ਟੁਕੜੇ ਪੈ ਜੇਂਗਾ। ਨਹੀਂ ਤਾਂ ਡੰਗਰ ਦਾ ਡੰਗਰ ਫਿਰੇਂਗਾ ਜਭਾਕੇ ਖਾਂਦਾ।” ਮਨਜੀਤ ਕੁਰ ਮੁੰਡੇ ਨੂੰ ਬੁੱਕਲ ਵਿਚ ਲੈ ਕੇ ਸਮਝਾਉਣ ਲੱਗੀ। :

 

“ਡੰਗਰ ਕੀ ਹੁੰਦੈ, ਮਾਂ?”

 

‘ਡੰਗਰ,ਜੀਹਦੇ ‘ਚ ਅਕਲ ਨਾ ਹੋਵੇ। ਅੱਖਰਾਂ ਦਾ ਸਿਆਣੂ ਨਾ ਹੋਵੇ। ਅਣਪੜ੍ਹ ਬੰਦੇ ਡੰਗਰ ਈ ਹੁੰਦੇ ਨੇ, ਹੋਰ ਕੀ।” ਫੇਰ ਉਹਨੂੰ ਪਿਆਰ ਕਰਨ ਲੱਗੀ। ‘ਮੇਰਾ ਪੁੱਤ ਤਾਂ ਬਾਹਲਾ ਸਾਰਾ ਪੜੂਗਾ।”

 

ਮਨਜੀਤ ਕੁਰ ਨੇ ਵੇਰ ਇਕ ਦਿਨ ਚਾਚੀ ਨੂੰ ਭੇਜਿਆ, ‘‘ਬੇਬੇ, ਤੂੰ ਜਾਹ। ਸੁਖ ਨੂੰ ਦਾਖਲ ਕਰਾ ਕੇ ਆ। ਵਰਿਆ-ਤਰਿਆ ਕੇ ਲੈ ਜਾ। ਤੇਰੇ ਨਾਲ ਤਾਂ ਵਗ ਜੁਗਾ ਏਹੇ। ਮੈਂ ਵੀ ਖਾਸਾ ਸਮਝਾਇਐ ਇਹਨੂੰ। ਹੁਣ ਨ੍ਹੀ ਭੱਜ ਕੇ ਆਉਂਦਾ।’

 

ਵਸਾਖੀ ਲੰਘ ਚੁੱਕੀ ਸੀ । ਕਣਕਾਂ ਦਾ ਕੰਮ ਮੁੱਕ ਗਿਆ। ਮੀਂਹ ਦੀ ਆਸ ਉੱਤੇ ਕਿਰਸਾਣ ਸੌਣੀਆਂ ਬੀਜਣ ਦੀ ਤਿਆਰੀ ਕਰ ਰਹੇ ਸਨ। ਸਕੂਲ ਵਿਚ ਚਾਹੇ ਪਹਿਲੀ ਜਮਾਤ ਦਾ ਦਾਖਲਾ ਵਸਾਖੀ ਤੋਂ ਪਹਿਲਾਂ ਹੀ ਸ਼ਰੂ ਹੋ ਚੁੱਕਿਆ ਹੁੰਦਾ, ਪਰ ਪਿੰਡਾਂ ਦੇ ਮੁੰਡਿਆਂ ਨੂੰ ਉਹਨਾਂ ਦਿਨਾਂ ਵਿਚ ਵਿਹਲ ਕਿੱਥੇ। ਮਾਂ-ਬਾਪ ਵੀ ਹਾੜ੍ਹੀ ਕਿਉਂਟਣ ਦੇ ਆਹਰ ਵਿਚ ਲੱਗੇ ਹੁੰਦੇ ਹਨ। ਅਗਾਂਹ ਖੁੱਲ੍ਹੇ ਜਿਹੇ ਦਿਨਾਂ ਵਿਚ ਹੀ ਮੁੰਡੇ ਸਕੂਲ ਜਾਣ ਲਗਦੇ ਹਨ।

 

ਜਲਕੁਰ ਮੁੰਡੇ ਨੂੰ ਸਕੂਲ ਲੈ ਗਈ। ਜਾਂਦੀ ਹੋਈ ਪਤਾਸਿਆਂ ਦਾ ਲਿਫਾਫਾ ਵੀ ਲੈ ਕੇ ਗਈ। ਕਹਿੰਦੀ-ਸ਼ਗਨ ਹੁੰਦੈ। ਮੁੰਡਾ ਬਾਹਲਾ ਸਾਰਾ ਪੜ੍ਹੇਗਾ। ਉਹ ਠੁਮਕ-ਠੁਮਕ ਤੁਰਦਾ ਦਾਦੀ ਨਾਲ ਜਾ ਰਿਹਾ ਸੀ। ਪਰ ਬੁੜ੍ਹੀ ਰਾਹ ਵਿਚੋਂ ਹੀ ਵਾਪਸ ਘਰ ਨੂੰ ਮੁੜ ਆਈ। ਆ ਕੇ ਕਹਿੰਦੀ, ”ਕੁੜੇ ਬਹੂ, ਆਪਾਂ ਇਹਨੂੰ ਸੁਖ- ਸੁਖ ਕਰਦੇ ਰਹਿਨੇ ਆਂ, ਪੂਰਾ ਨਾਉਂ ਕੀ ਲਿਖਾ ਕੇ ਆਮਾਂ? ਸੁਖ ਤਾਂ ਅੱਧਾ ਨਾਉਂ ਐ।“

 

ਮਨਜੀਤ ਕੁਰ ਦੇ ਮੱਥੇ ਨੂੰ ਤੌਣੀ ਆ ਗਈ। ਜਿਵੇਂ ਉਹਦਾ ਦਿਮਾਗ ਸੁੰਨ ਹੋ ਗਿਆ ਹੋਵੇ। ਧਰਤੀ ਵਲ ਹੀ ਝਾਕੀ ਜਾਵੇ। ਫੇਰ ਉਹਨੇ ਆਕਾਸ਼ ਵਲ ਅੱਖਾਂ ਖੋਲ੍ਹੀਆਂ ਤੇ ਪੋਲਾ ਜਿਹਾ ਬੋਲਕੇ ਕਹਿਣ ਲੱਗੀ, ”ਸੁਖਦਿਆਲ ਸਿੰਘ ਆਖ ਦੀਂ।”

 

”ਸੁਖਦਿਆਲ! ਲੈ ਵੇ ਸੁਖ, ਹੁਣ ਤੂੰ ਸੁਖਦਿਆਲ ਸੂੰ ਐਂ।” ਉਹਦਾ ਪੂਰਾ ਨਾਂ ਦੁਹਰਾ ਕੇ ਜਲਕੁਰ ਖੁਸ਼ ਹੋਈ। ਸੁਖ ਵੀ ਮੁਸਕੜੀਏਂ ਹੱਸਣ ਲੱਗਿਆ।

 

ਮਨਜੀਤ ਕੁਰ ਗੋਹਾ-ਕੂੜਾ ਕਰ ਰਹੀ ਸੀ । ਦਾਦੀ-ਪੋਤਾ ਤਾਂ ਸਕੂਲ ਨੂੰ ਚਲੇ ਗਏ। ਪਰ ਮਨਜੀਤ ਕੁਰ ਤੋਂ ਹੋਰ ਕੰਮ ਨਹੀਂ ਹੋਇਆ। ਥਾਂ ਦੀ ਥਾਂ ਬੈਠੀ ਰਹਿ ਗਈ। ਸੂਹਣ ਦੀਆਂ ਬਿਖਰੀਆਂ ਤੀਲਾਂ ਸੂਤ- ਸਿਰ ਕਰਨ ਲੱਗੀ। ਸੁੱਖੂ ਦਾ ਖਿਆਲ ਉਹਨੂੰ ਪਾਣੀ-ਪਾਣੀ ਕਰ ਗਿਆ। ਉਹ ਲੰਮੇ ਸਾਹ ਲੈਣ ਲੱਗੀ। ਅਖੀਰ ਇਹ ਕਹਿ ਕੇ ਉੱਠ ਖੜ੍ਹੀ, ‘‘ਹਾਏ ਵੇ ਚੰਦਰਿਆ, ਚਾਹੇ ਤੂੰ ਕਿਤੋਂ ਦਾ ਵੀ ਸੀ, ਤੇਰਾ ਕੋਈ ਘਰ- ਬਾਰ ਸੀ ਜਾਂ ਨਹੀਂ, ਜੋ ਮੈਂ ਤੇਰੇ ਈ ਲੜ ਲੱਗ ਜਾਂਦੀ, ਪੁਰਾਣੀ ਵਾੜ ਦੀਆਂ ਮੋੜ੍ਹੀਆਂ ਫੌਜੀ ਕਾਹਨੂੰ ਨਸੀਬ ਬਣਦਾ ਮੇਰਾ।”

 

ਪਿੰਡ ਤੋਂ ਬਾਹਰ-ਬਾਹਰ ਟੋਭੇ ਕਿਨਾਰੇ ਨਵੇਂ ਬਣੇ ਸਕੂਲ ਵਿਚ ਦੋ ਮਾਸਟਰ ਸਨ। ਇਕ ਮਾਂਸਟਰ, ਇਕ ਮਾਸਟਰਣੀ। ਜਲਕੁਰ ਸੁਖ ਨੂੰ ਮਾਸਟਰਣੀ ਕੋਲ ਲੈ ਕੇ ਗਈ। ਨਵੇਂ ਮੁੰਡਿਆਂ ਦਾ ਦਾਖਲਾ ਓਹੀ ਕਰਦੀ ਹੁੰਦੀ। ਕੱਚੀ ਪਹਿਲੀ ਵਿਚ ਉਹਨਾਂ ਦੀ ਪੱਤੀ ਦੇ ਹੋਰ ਜੁਆਕ ਵੀ ਬੈਠੇ ਸਨ । ਮੁੰਡੇ ਵੀ ਤੇ ਕੁੜੀਆਂ ਵੀ। ਸੁਖ ਵਲ ਝਾਕ-ਝਾਕ ਉਹ ਸਭ ਮੁਸਕਰਾ ਰਹੇ ਸਨ। ਜਿਸ ਦਿਨ ਸ਼ਿਆਮ ਉਹਨੂੰ ਸਕੂਲ ਲੈ ਕੇ ਆਇਆ ਸੀ, ਉਸ ਦਿਨ ਇਹ ਜੁਆਕ ਨਹੀਂ ਸਨ। ਮਾਸਟਰਣੀ ਨੇ ਸੁਖ ਨੂੰ ਬੁੱਕਲ ਵਿਚ ਲੈ ਕੇ ਪਿਆਰ ਕੀਤਾ। ਪੁਚਕਾਰਿਆ ਵੀ ਬਹੁਤ। ਉਹਨੂੰ ਦੂਜੇ ਮੁੰਡੇ-ਕੁੜੀਆਂ ਵਿਚ ਤੱਪੜ ਉੱਤੇ ਬਿਠਾ ਦਿੱਤਾ। ਜਲਕੁਰ ਤੋਂ ਲਿਫਾਫਾ ਫੜ ਕੇ ਇਕ ਕਿਸੇ ਹੋਰ ਜਮਾਤ ਦੀ ਵੱਡੀ ਕੁੜੀ ਨੂੰ ਆਖਿਆ ਕਿ ਉਹ ਸਾਰੇ ਸਕੂਲ ਵਿਚ ਇਕ- ਇਕ ਪਤਾਸ਼ਾ ਸਭ ਨੂੰ ਵੰਡ ਦੇਵੇ। ਪਹਿਲਾ ਪਤਾਸਾ ਸੁਖ ਨੂੰ ਦਿੱਤਾ ਗਿਆ। ਪ  ਾਇਮਰੀ ਸਕੂਲ ਸੀ। ਸਕੂਲ ਵਿਚ ਲਿਫਾਫੇ ਦੋ ਪਤਾਸਿਆਂ ਜਿੰਨੇ ਹੀ ਵਿਦਿਆਰਥੀ ਸਨ।

 

ਮਾਸਟਰਣੀ ਨੇ ਉਹਦਾ ਦਾਖਲਾ ਫਾਰਮ ਭਰ ਲਿਆ ਤੇ ਜਲਕੁਰ ਦਾ ਗੂਠਾ ਲਵਾਇਆ। ਉਹ ਸਕੂਲੋਂ ਤੁਰਨ ਲੱਗੀ ਤਾਂ ਸੁਖ ਉਦਾਸ ਹੋ ਗਿਆ। ਦਾਦੀ ਦੀ ਪਿੱਠ ਵਲ ਬੁਝੀਆਂ-ਬੁਝੀਆਂ ਅੱਖਾ ਨਾਲ ਝਾਕਣ ਲੱਗਿਆ। ਮਾਸਟਰਣੀ ਨੇ ਉਹਦਾ ਧਿਆਨ ਆਪਣੇ ਵਲ ਕੀਤਾ ਤੇ ਉਹਨੂੰ ਕੋਲ ਬੁਲਾਕੇ ਪੁੱਛਿਆ, ”ਕੀ ਨਾਂ ਐ ਤੇਰਾ ਬਈ?”

 

”ਸੁੱਖ” ਉਹ ਬੋਲਿਆ।

 

”ਨਹੀਂ, ਪੂਰਾ ਨਾਉਂ ਲੈ।”

 

”ਸੁਖਦਿਆਲ ਸਿੰਘ” ਉਹਦੇ ਮੂੰਹੋਂ ਬੋਲਿਆ ਇਹ ਨਾਂ ਉਹਨੂੰ ਬਹੁਤ ਪਿਆਰਾ ਲੱਗਿਆ। ਦੂਜੇ ਜੁਆਕ ਖੁਸ਼ ਹੋ ਰਹੇ ਸਨ। ਤੇ ਫੇਰ ਉਹ ਮੁੜ ਕੇ ਤੱਪੜ ਉੱਤੇ ਜਾ ਬੈਠਾ। ਦੂਜੇ ਜੁਆਕ ਉਹਨੂੰ ਬੁਲਾਉਣ- ਚਲਾਉਣ ਲੱਗੇ। ਦਾਦੀ ਨੂੰ ਭੁੱਲ ਕੇ ਉਹ ਉਹਨਾਂ ਵਿਚ ਹੀ ਰਚ-ਮਿਚ ਗਿਆ। ਉਹ ਸਭ ਉਹਨਾਂ ਦੇ ਘਰ ਕੋਲ ਦੇ ਹੀ ਜੁਆਕ ਸਨ। ਨਿੱਤ ਤਾਂ ਉਹ ਮਿਲਦੇ ਸਨ । ਇੱਕਠੇ ਖੇਡਦੇ ਸਨ, ਲੜਦੇ-ਭਿੜਦੇ ਸਨ।.

 

ਉਹ ਕਦੇ ਰਾਤ ਨੂੰ ਮਨਜੀਤ ਕੁਰ ਨਾਲ ਪੈਂਦਾ। ਉਹਦੇ ਅੰਦਰ ਕੋਈ ਛੱਲ ਜਿਹੀ ਉਠਦੀ ਤਾਂ ਉਹ ਉਹਨੂੰ ਹਿੱਕ ਨਾਲ ਲਾ ਕੇ ਘੁੱਟ ਲੈਂਦੀ। ਉਹ ਚੀਕਾਂ ਮਾਰਨ ਲਗਦਾ। ਫੇਰ ਵੀ ਉਹ ਉਹਨੂੰ ਛੱਡਦੀ ਨਾ। ਜਲਕੁਰ ਉੱਚਾ-ਉੱਚਾ ਬੋਲਣ ਲਗਦੀ, ”ਕੁੜੇ ਬਹੂ, ਕਿਉਂ ਦੁਖੀ ਦਰਦੀ ਐਂ ਮੁੰਡੇ ਨੂੰ?” ਸੁਖ ਨੂੰ ਆਖਦੀ, ‘ਹੁਣ ਅੱਡ ਮੰਜੇ ‘ਤੇ ਪਿਆ ਕਰ ਵੇ। ਐਡਾ ਵੱਡਾ ਬੋਕ ਹੋ ਗਿਆ।”

 

ਸੁਖ ਦੇ ਹੱਥਾਂ ਦੀਆਂ ਉਂਗਲਾਂ ਗਿਰਝਾਂ ਦੇ ਪਾਂਚਿਆਂ ਜਿਹੀਆਂ ਹੀ ਨਿਕਲਦੀਆਂ ਆ ਰਹੀਆਂ ਸਨ। ਓਹੀ ਅੱਖਾਂ ਸਨ, ਮੱਝ ਦੀਆਂ ਅੱਖਾਂ ਜਿਹੀਆਂ ਮੋਟੀਆਂ-ਮੋਟੀਆਂ। ਨੱਕ ਤੇ ਮੱਥਾ ਓਹੀ ਸੀ। ਉਹਦੀ ਆਵਾਜ਼ ਵਿਚ ਓਹੀ ਲਹਿਰਾਂ ਸਨ। ਉਹ ਮਨਜੀਤ ਕੁਰ ਨਾਲ ਲਾਡ ਜਿਹਾ ਕਰਦਾਂ। ਉਹ ਉਹਨੂੰ ਭੱਜੇ-ਫਿਰਦੇ ਨੂੰ ਫੜ ਕੇ ਬੁੱਕਲ ਵਿਚ ਘੁੱਟ ਲੈਂਦੀ। ਛੱਡਦੀ ਹੀ ਨਾ। ਮੁੰਡੇ ਦੀਆਂ ਲੇਰਾਂ ਨਿਕਲਣ ਲੱਗਦੀਆਂ। ਫੇਰ ਉਹ ਉਹਨੂੰ ਧੱਫਾ ਮਾਰ ਕੇ ਪਰ੍ਹੇ ਕਰਦੀ ਤੇ ਆਖ ਦੀ, ‘ਜਾਹ ਵੇ, ਪਸੂ ਜ੍ਹਾ ਨਾ ਹੋਵੇ ।”.

 

ਜਲਕੁਰ ਮਿੱਠਾ-ਮਿੱਠਾ ਝਿੜਕਦੀ ਰਹਿੰਦੀ “ਬਹੂ, ਤੇਰਾ ਲਾਡ-ਪਿਆਰ ਇਹ ਮੁੰਡੇ ਨੂੰ ਵਗਾੜ ਕੇ ਰੱਖ ਦੂ। ਇਹਨੂੰ ਝਮਲਾ ਨਾ ਐਨਾ। ਤਾੜ ਕੇ ਰੱਖਿਆ ਕਰ।”

 

ਜਿਸ ਦਿਨ ਉਹਨੇ ਪਹਿਲੀ ਵਾਰ ਕਿਰਪਾਲ ਨੂੰ ਨੇੜਿਓਂ ਦੇਖਿਆ ਸ਼ੀ, ਉਹਦੇ ਹੱਥ ਦੇਖੇ ਸਨ, ਉਹਦੇ ਹੱਥਾਂ ਦੀਆਂ ਉਂਗਲਾਂ ਦੇਖੀਆਂ ਸਨ, ਉਹ ਵੀ ਓਵੇਂ ਸਨ, ਗਿਰੜ ਦੇ ਪਾਂਚੇ ਜਿਹੇ। ਕਿਰਪਾਲ ਦਾ ਚਿਹਰਾ-ਮੁਹਰਾ ਸਾਰਾ ਸੁੱਖੂ ਉੱਤੇ ਸੀ। ਫੇਰ ਜਦੋਂ ਉਹ ਕਿਰਪਾਲ ਦੇ ਨੇੜੇ ਹੋਈ, ਉਹ ਮਿਲਦੇ ਸਨ ਤਾਂ ਜਮ੍ਹਾਂ ਇੰਨ-ਬਿੰਨ ਸੁੱਖੂ ਦਾ ਰੂਪ ਹੁੰਦਾ। ਉਹ ਅੱਖਾਂ ਮੀਚ ਲੈਂਦੀ ਤੇ ਦਿਮਾਗ ਵਿਚ ਸੁੱਖੂ ਦਾ ਧਿਆਨ ਧਰਦੀ। ਉਹਦੇ ਲਈ ਓਪਰਾ ਸੀ ਤਾਂ ਬੱਸ ਸ਼ਿਆਮ ਓਪਰਾ ਸੀ। :

 

ਸ਼ਿਆਮ ਲੋਕਾਚਾਰੀ ਪੜੀ ਸੀ ਉਹਦਾ। ਉਹਦਾ ਪਤੀ-ਪਰਮੇਸ਼ਰ ਸੀ ਉਹ। ਉਹਦੇ ਘਰਵਾਲਾ, ਉਹਦਾ ਮਾਲਕ। ਫੌਜੀ ਸੀ, ਫੌਜੀ ਲਈ ਔਰਤ ਇਕ ਅਲੋਕਾਰ ਚੀਜ਼ ਹੁੰਦੀ ਹੈ। ਉਹ ਜਦੋਂ ਵਿਆਹੀ ਆਈ ਸੀ,ਸ਼ਿਆਮ ਲਈ ਉਹ ਇਕ ਖਿਡੌਣਾ ਸੀ। ਦਿਨ-ਰਾਤ ਓਸੇ ਵਿਚ ਹੀ ਪਰਚਿਆ ਰਹਿੰਦਾ ਉਹ। ਕਿੰਨਾ ਮੋਹ ਕਰਦਾ ਸੀ। ਪਰ ਸ਼ਿਆਮ ਦਾ ਮੋਹ ਉਹਨੂੰ ਦਿਖਾਵਾ ਜਿਹਾ ਲਗਦਾ। ਉਹਦੇ ਹੱਡਾਂ ਵਿਚ ਤਾਂ ਸੁੱਖੂ ਰਚਿਆ ਹੋਇਆ ਸੀ। ਉਹ ਬਹੁਤ ਕੋਸ਼ਿਸ਼ ਕਰਦੀ ਮਨ ਸਮਝਾਉਣ ਦੀ ਕਿ ਸ਼ਿਆਮ ਦੇ ਅੰਗ-ਪੈਰ ਉਹਨੂੰ ਸੁੱਖੂ ਦੇ ਅੰਗ-ਪੈਰ ਲੱਗਣ। ਪਰ ਨਹੀਂ, ਇਹ ਤਾਂ ਹੋਰ ਹੀ ਬੰਦਾ ਸੀ। ਜੋ ਨਿੱਤ ਉਹਦੇ ਨਾਲ ਬਲਾਤਕਾਰ ਕਰਦਾ! ਸ਼ਿਆਮ ਆਪਣਾ ਹੀ ਸੁਆਦ ਪੂਰਾ ਕਰਦਾ। ਇਕ ਤਰ੍ਹਾਂ ਨਾਲ ਆਪਣੀ ਰੰਮ ਦੀਆਂ ਚਾਰ ਘੁੱਟਾਂ ਖਰੀਆਂ ਕਰਦਾ ਸੀ। ਉਹ ਕਿਸੇ ਮੁੱਲ ਦੀ ਚੀਜ਼ ਵਾਂਗ ਵਿਕਦੀ ਰਹਿੰਦੀ। ਮਨ ਮਰਿਆ ਰਹਿੰਦਾ, ਦੇਹ ਝੂਠੀ ਦੀ ਝੂਠੀ। ਉਹਨੂੰ ਤਾਂ ਪਤਾ ਵੀ ਨਹੀਂ ਲਗਦਾ ਸੀ ਕਿ ਕਿਸੇ ਮਰਦ ਨੇ ਉਹਨੂੰ ਭੋਗਿਆ ਹੈ।

 

  • ਤੇ ਫੇਰ ਜਦੋਂ ਉਹਨੇ ਸੁਖ ਨੂੰ ਜੰਮਿਆ ਸੀ, ਉਹਦੇ ਲਈ ਮੁੰਡੇ ਨੇ ਜਿਵੇਂ ਕੋਈ ਅਵਤਾਰ ਧਾਰਿਆ ਹੋਵੇ । ਸੁਖ ਦਾ ਜਨਮ ਕਿਸੇ ਅਵਤਾਰ ਦਾ ਜਨਮ ਸੀ। ਉਹ ਸੁਖ ਦੇ ਬੁੱਲ੍ਹਾਂ ਨੂੰ, ਉਹਦੇ ਨੱਕ ਦੀ ਕੁੰਬਲੀ ਨੂੰ, ਮੱਥੇ ਨੂੰ ਅਤੇ ਹੱਥਾਂ-ਪੈਰਾਂ ਨੂੰ ਟੋਹ-ਟੋਹ ਦੇਖਦੀ ਰਹਿੰਦੀ। ਉਹ ਉਹਦੇ ਸੁੱਖੂ ਦਾ ਅਵਤਾਰ ਸੀ।

 

ਜਲਕੁਰ ਜਦੋਂ ਸੁਖ ਨੂੰ ਗੋਦੀ ਵਿਚ ਲੈ ਕੇ ਲੋਰੀਆਂ ਦਿੰਦੀ ਤਾਂ ਮੱਘੋ ਮਨ ਵਿਚ ਹੱਸਦੀ, ਕਿੰਨਾ ਭੁਲੇਖਾ ਹੈ ਬੁੜ੍ਹੀ ਨੂੰ। ਸ਼ਿਆਮ ਬਾਹਰੋਂ ਆਉਂਦਾ ਤੇ ਮੁੰਡੇ ਦੇ ਬੁੱਲ੍ਹਾਂ ਨੂੰ ਉਂਗਲ ਲਾ ਕੇ ਛੀ-ਛੀ ਕਰਦਾ। ਮੁੰਡਾ ਵਿਅੰਗ ਨਾਲ ਹੱਸਦਾ ਹੋਵੇ ਜਿਵੇਂ। ਉਹ ਚਿੰਤਨ ਵਿਚ ਡੁੱਬ ਜਾਂਦੀ, ਜੰਮਦਾ ਹੀ ਕਿੰਨਾ ਸ਼ੈਤਾਨ ਹੈ। ਹੱਸ ਕੇ ਕਿਸੇ ਦੇ ਭਰਮ ਦੀ ਖਿੱਲੀ ਉਡਾ ਰਿਹਾ ਹੈ। ਉਹ ਘਬਰਾ ਕੇ ਮੁੰਡੇ ਦੇ ਬੁੱਲ੍ਹਾਂ ਉੱਤੇ ਦੋ ਉਂਗਲਾਂ ਰੱਖ ਦਿੰਦੀ। ਉਹਦੀ ਹਾਸੀ ਰੋਕਣ ਦੀ ਕੋਸ਼ਿਸ਼ ਕਰਦੀ।

 

ਜਲਕੁਰ ਤੇ ਸ਼ਿਆਮ ਨੂੰ ਭੁਲੇਖਾ ਕੋਈ ਨਹੀਂ ਸੀ। ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਮੁੰਡਾ ਰਾਮਦਾਸ ਦਾ ਹੈ, ਪਰ ਉਹਨਾਂ ਨੂੰ ਹੋਰ ਕੱਖ ਪਤਾ ਨਹੀਂ ਸੀ। ਉਹਨਾਂ ਲਈ ਤਾਂ ਰਾਮ ਤੇ ਸ਼ਿਆਮ ਇੱਕੋ ਗੱਲ ਸੀ। ਅਸਲ ਸੱਚ ਮੱਘੋ ਕੋਲ ਸੀ। ਉਹਦੇ ਮਨ ਦਾ ਚੋਰ ਕਦੇ ਹੱਸਦਾ ਤੇ ਕਦੇ ਉਦਾਸ ਹੋ ਜਾਂਦਾ। ਪਰ ਉਹਨੂੰ ਤੱਸਲੀ ਸੀ ਕਿ ਇਹ ਭੁਲੇਖਾ ਇਵੇਂ ਜਿਵੇਂ ਹੀ ਬਣਿਆ ਰਹੇਗਾ ਤੇ ਏਵੇਂ ਹੀ ਬਣਿਆ ਰਹਿਣਾ ਚਾਹੀਦਾ ਹੈ। ਫੌਜੀ ਇਹਨਾਂ ਗੱਲਾਂ ਨੂੰ ਗੌਲਦੇ ਵੀ ਨਹੀਂ ਹੁੰਦੇ। ਜਲਕੁਰ ਖੁਸ਼ ਸੀ ਕਿ ਉਹਨਾਂ ਦੇ ਵਿਹੜੇ ਵਿਚ ਉਹਨਾਂ ਦਾ ਆਪਣਾ ਜੁਆਕ ਆਇਆ ਹੈ।

 

ਮੱਘੋ ਯਾਨੀ ਮੱਘੋ ਸਾਧਣੀ ਉਰਫ਼ ਮਨਜੀਤ ਕੌਰ ਨੂੰ ਭਲੀਭਾਂਤ ਗਿਆਨ ਸੀ ਕਿ ਉਹਦੇ ਮੁੰਡਾ ਜੰਮਣ ਬਾਅਦ ਅਤੇ ਉਸ ਤੋਂ ਪਹਿਲਾਂ ਹਮੀਰਗੜ੍ਹ ਵਿਆਹੇ ਜਾਣ ਕਰਕੇ ਪੇਕੀਂ ਤੇ ਸਹੁਰੀਂ ਦੋਵਾਂ ਪਿੰਡਾਂ ਵਿਚ ਉਹਦੇ ਬਾਰੇ ਚੰਗੀਆਂ-ਮਾੜੀਆਂ ਬਹੁਤ ਗੱਲਾਂ ਹੋਈਆਂ ਸਨ। ਤੇ ਫੇਰ ਜਦੋਂ ਉਹਨਾਂ ਦੇ ਘਰ ਪ ਪ੍ੀਤਮ ਹੌਲਦਾਰ ਦਾ ਕਿਰਪਾਲ ਆਉਂਦਾ ਸੀ, ਅਗਵਾੜ ਦੇ ਲੋਕਾਂ ਨੇ ਕੀ-ਕੀ ਗੰਦ ਨਹੀਂ ਉਛਾਲਿਆ। ਉਹ ਸੋਚਦੀ ਤੇ ਸੋਚਦੀ ਰਹਿੰਦੀ, ਪਰ ਆਪਣਾ ਦਿਲ ਕਰੜਾ ਰਖਦੀ। ਲੋਕ ਤਾਂ ਕੁੱਤੇ ਨੇ, ਭੌਂਕੀ ਜਾਣ। ਮੇਰਾ ਕੀ ਵਿਗਾੜ ਲੈਣਗੇ। ਆਹ ਫਿਰਦੀ ਹਾਂ ਓਵੇਂ ਜਿਵੇਂ ਨਵੀਂ ਨਰੋਈ। ਮੈਂ ਅਪਣੇ ਸਰੀਰ ਦਾ ਧਰਮ ਕਾਇਮ ਰੱਖਣਾ ਹੈ। ਏਸ ਸੜੇ-ਸੁੱਕੇ ਮੌਲੇ ਬਲਦ ਦਾ ਕੀ ਕਰਾਂ ਮੈਂ? ਕੀ ਇਹਦੇ ਨਾਲ ਹੀ ਲੋਥ ਬਣ ਕੇ ਜ਼ਿੰਦਗੀ ਗੁਜ਼ਾਰ ਦਿੰਦੀ? ਮਨਜੀਤ ਕੁਰ ਸ਼ਰੇਆਮ ਕਿਰਪਾਲ ਨੂੰ ਘਰ ਬੁਲਾਉਂਦੀ। ਉਹਦੀ ਸੱਸ ਜਲਕੁਰ ਤਾਂ ਸਗੋਂ ਉਹ ਦੀ ਹਿਮਾਇਤਣ ਸੀ ਹੁਣ। ਫੌਜੀ ਸ਼ਿਆਮ ਸਿੰਘ ਘੋਰੀ ਬਣਿਆ ਰਹਿੰਦਾ। ਜਿਵੇਂ ਉਹਨੂੰ ਸਾਰੀ ਗੱਲ ਦਾ ਪਤਾ ਹੋਵੇ। ਜਿਵੇਂ ਉਹਨੂੰ ਕਿਸੇ ਵੀ ਗੱਲ ਦਾ ਪਤਾ ਨਾ ਹੋਵੇ।

 

ਪੈਰਾਂ ਵਿਚ ਖੱਲ-ਧੌੜੀ ਦੀ ਮੋਡੀ ਜੁੱਤੀ, ਗਲ-ਤੇੜ ਕੁੜਤੀ ਸਲਵਾਰ ਤੇ ਸਿਰ ਦੇ ਵਾਲਾਂ ਦਾ ਜੂੜਾ ਕਰਕੇ ਉਹ ਚਾਰਖਾਨੇ ਦੇ ਕੱਪੜੇ ਦਾ ਸਾਫਾ ਬੰਨ੍ਹਦੀ। ਦੂਰੋਂ ਦੇਖਣ ਤੋਂ ਬੰਦਾ ਲਗਦੀ, ਪਰ ਨੇੜੇ ਆ ਕੇ ਉਹਦੀ ਕੁੜਤੀ-ਸਲਵਾਰ ਦਸਦੀ ਕਿ ਉਹ-ਔਰਤ ਹੈ। ਨੱਕ-ਕੰਨ ਵਿਚ ਕੋਈ ਟੀਮ ਨਹੀਂ ਪਾਉਂਦੀ ਸੀ। ਨਾ ਬਾਹਾਂ ਵਿਚ ਚੂੜੀਆਂ। ਹੱਥਾਂ ਦੀਆਂ ਉਂਗਲਾਂ ਵਿਚ ਛਾਪ-ਛੱਲਾ ਵੀ ਕੋਈ ਨਹੀਂ। ਸੱਜੇ ਹੱਥ ਵਿਚ ਲੋਹੇ ਦਾ ਕੜਾ ਵਰ੍ਹਿਆਂ ਪੁਰਾਣਾ ਸੀ। ਉਹਦੇ ਵਿਆਹ ਤੋਂ ਵੀ ਪਹਿਲਾਂ ਦਾ। ਪਹਿਰਾਵੇ ਤੋਂ ਉਹ ਅੱਧੀ ਔਰਤ ਸੀ ਤੇ ਅੱਧੀ ਮਰਦ। ਸੁਭਾਓ ਤੇ ਬੋਲ-ਚਾਲ ਤੋਂ ਪੂਰੀ ਮਰਦ ਸੀ। ਪਰ ਸਰੀਰਕ ਅਹਿਸਾਸ ਤੋਂ ਮੁਕੰਮਲ ਔਰਤ। ਉਹ ਗੱਜ-ਵੱਜ ਕੇ ਮੁਕੰਮਲ ਔਰਤ ਬਣੀ ਰਹਿੰਦੀ। ਉਹਨੂੰ ਕਿਸੇ ਦਾ ਡਰ-ਭੈਅ ਨਹੀਂ ਸੀ। ਫੇਰ ਵੀ ਸੱਸ ਉਹਦੀ ਪੂਰੀ ਸੱਸ ਸੀ, ਉਹ ਸੇਵਾ ਕਰਦੀ ਉਹਦੀ। ਸ਼ਿਆਮ ਸਿੰਘ ਉਹਦੇ ਸਿਰ ਦਾ ਸਾਈਂ ਸੀ, ਉਹਦਾ ਮਾਲਕ ਉਹਨੂੰ ਪੂਰਾ ਚਾਹੁੰਦੀ ਤੇ ਉਹਦਾ ਹੱਕ ਰੱਖਦੀ। ਸੋਨੇ ਜਿਹਾ ਉਹਦਾ ਪੁੱਤਰ ਸੀ ਸੁਖਦਿਆਲ। ਉਹ ਦਸ ਕਿੱਲੇ ਜ਼ਮੀਨ ਦਾ ਮਾਲਕ ਸੀ। ਦੁੱਧ-ਘਿਓ ਪੀਣ-ਖਾਣ ਨੂੰ ਮੱਝਾਂ ਸਨ। ਪੂਰਾ ਡਾਂਡਾ-ਖਾਂਡਾਂ ਸੀ ਉਹਦਾ। ਸਰੀਰ ਦਾ ਧਰਮ ਨਿਭਾਓਣ ਲਈ ਕਿਰਪਾਲ ਸ਼ੀ1

 

ਤੇ ਫ਼ੇਰ ਸੁੱਖੂ ਜਿਵੇਂ ਭੁੱਲ ਹੀ ਗਿਆ ਹੋਵੇ ਉਹਨੂੰ। ਸੁੱਖੂ ਦਾ ਬਦਲ ਕਿਰਪਾਲ ਹੋ ਗਿਆ। ਉਹ ਅੱਖਾਂ ਮੀਚ ਕੇ ਮਹਿਸੂਸ ਕਰਦੀ, ਕਿਰਪਾਲ ਦੇ ਅੰਗਾਂ ਵਿਚੋਂ ਉਹਨੂੰ ਓਹੀ ਸੁੱਖੂ ਮਿਲਦਾ। ਜਿਵੇਂ ਸੁੱਖੂ ਹੀ ਹੋਵੇ ਇਹ ਕਿਰਪਾਲ। ਉਹ ਚਾਹੁੰਦੀ, ਕਿਰਪਾਲ ਬੋਲੇ ਨਾ, ਗੱਲ ਨਾ ਕੋਈ ਕਰੇ, ਪਰਮ-ਆਨੰਦ ਦੇਵੇ ਤੇ ਬੱਸ ਚਲਿਆ ਜਾਵੇ । ਏਦਾਂ ਹੀ ਉਹ ਆਪਣੇ ਪੁੱਤਰ ਸੁਖ ਵਲ ਝਾਕ ਕੇ ਮਹਿਸੂਸ ਕਰਦੀ। ਬਹੁਤਾ ਹੀ ਮੋਹ ਜਾਗਦਾ ਤਾਂ ਉਹਨੂੰ ਭੱਜੇ-ਫਿਰਦੇ ਨੂੰ ਫੜ ਕੇ ਬੁੱਕਲ ਵਿਚ ਘੁੱਟ ਲੈਂਦੀ। ਉਹਦਾ ਸਾਹ ਬੰਦ ਹੋ ਜਾਂਦਾ। ਉਹਦੀਆਂ ਚੀਕਾਂ ਨਿਕਲ ਜਾਂਦੀਆਂ। ਸੁੱਖੂ ਦੀ ਉਮਰ ਭਰ ਦੀ ਨਿਸ਼ਾਨੀ ਸੀ ਉਹਦਾ ਇਹ ਨਿੱਕਾ ਸੁਖ, ਸੁਖਦਿਆਲ।

 

ਕਿਰਪਾਲ ਤੇ ਸੁਖ ਦੇ ਰਲੇ-ਮਿਲੇ ਅਹਿਸਾਸ ਨੇ ਵੀ ਜਿਵੇਂ ਉਹਨੂੰ ਸੁੱਖੂ ਦਾ ਵਜੂਦ ਭੁਲਾ ਦਿੱਤਾ ਹੋਵੇ। ਜਿਵੇਂ ਸੁੱਖੂ ਤਾਂ ਕਦੇ ਹੁੰਦਾ ਹੀ ਨਹੀਂ ਸੀ। ਜਿਵੇਂ ਮੱਘੋ ਨੇ ਉਹਨੂੰ ਕਦੇ ਸੁਪਨੇ ਵਿਚ ਦੇਖਿਆ ਹੋਵੇ। ਸੁਪਨੇ ਵਿਚਂ ਉਹਨੂੰ ਭੋਗਿਆ ਹੋਵੇ । ਅੱਖ ਖੁੱਲ੍ਹੀ ਤੋਂ ਸੁਪਨਾ ਥੋੜਾ ਚਿਰ ਹੀ ਯਾਦ ਰਹਿੰਦਾ ਹੈ। ਦੂਜੇ ਦਿਨ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਕਿ ਕਦੇ ਅਜਿਹਾ ਕੋਈ ਸੁਪਨਾ ਆਇਆ ਸੀ।

 

ਫੇਰ ਵੀ ਕਦੇ ਉਹਦਾ ਮਨ ਉਛੱਲ ਪੈਂਦਾ। ਅੱਖਾਂ ਭਰ ਆਉਂਦੀਆਂ। ਉਹ ਇਕੱਲੀ ਬਹਿ ਕੇ ਰੋਂਦੀ ਤੇ ਸੁੱਖੂ ਦੇ ਵਜੂਦ ਨੂੰ ਪਾਣੀ ਰਾਹੀਂ ਰੋੜ੍ਹਦੀ ਰਹਿੰਦੀ। ਉਹਦੇ ਹੱਡਾਂ ਵਿਚੋਂ ਉਹ ਨਿਕਲਦਾ ਨਹੀਂ ਸੀ। ਹੱਡਾਂ ਵਿਚ ਪਾਰਾ ਬਣ ਕੇ ਬੈਠ ਗਿਆ। ਦਿਨ ਵੇਲੇ ਉਹਦਾ ਅਹਿਸਾਸ ਭੁਲਾ ਕੇ ਰਖਦੀ ਤਾਂ ਉਹ ਰਾਤ ਨੂੰ ਸੁਪਨੇ ਵਿਚ ਦਿਖਾਈ ਦੇ ਜਾਂਦਾ। ਉਹ ਇਸ ਲੋਕ ਧਾਰਾ ਉੱਤੇ ਵਿਸ਼ਵਾਸ ਕਰਨ ਲੱਗਦੀ ਕਿ ਜਿਹੜਾ ਬੰਦਾ ਸੁਪਨੇ ਵਿਚ ਦਿਖਾਈ ਦੇਵੇ, ਉਹ ਮਰ ਚੁਕਿਆ ਹੁੰਦਾ ਹੈ। ਇਕ ਤਰ੍ਹਾਂ ਨਾਲ ਸੁੱਖੂ ਉਹਦੇ ਲਈ ਮਰ-ਮੁੱਕ ਹੀ ਤਾਂ ਗਿਆ ਸੀ।

 

ਜੇ ਉਹਨੇ ਇਉਂ ਹੀ ਭੱਜ ਜਾਣਾ ਸੀ ਤਾਂ ਚੰਦਰੇ ਨੇ ਐਨਾ ਮੋਹ ਕਿਉਂ ਪਾਇਆ। ਹਿੱਕ ਕੱਢ ਕੇ ਆਖਦਾ ਕਿ ਮੱਘੋ ਮੇਰੀ ਹੈ। ਚਾਹੇ ਉਹ ਮੈਨੂੰ ਖੂਹ ਵਿਚ ਸੁੱਟ ਦਿੰਦਾ। ਕਿਧਰੇ ਵੀ ਲੈ ਜਾਂਦਾ। ਮੈਂ ਤਿੰਨ ਕੱਪੜਿਆਂ ਵਿਚ ਉੱਠ ਕੇ ਉਹਦੇ ਨਾਲ ਤੁਰ ਪੈਂਦੀ । ਰੋਟੀ ਜੋਗੇ ਤਾਂ ਅਸੀਂ ਹੈਗੇ ਸੀ। ਕਿਧਰੇ ਵੀ ਮਿਲ ਜਾਂਦੀ। ਜੱਟ ਦਾ ਪੁੱਤ ਸੀ, ਥੋੜੀ-ਘਣੀ ਜ਼ਮੀਨ ਵੀ ਹੋਵੇਗੀ। ਅਸੀਂ ਗੁਜ਼ਾਰਾ ਕਰ ਲੈਂਦੇ। ਮਨ ਵਿਚ ਉਹ ਉਹਨੂੰ ਬੁਰਾ-ਭਲਾ ਵੀ ਆਖਣ ਲੱਗਦੀ। ਡਰਪੋਕ ਸੀ ਕੀੜੇ ਪੈਣਾ। ਦਾਗ਼ ਲਾ ਕੇ ਭੱਜ ਗਿਆ ਕਿਧਰੇ। ਇਕ ਬੱਸ ਸਰੀਰ ਦਾ ਸੁਆਦ ਜਾਣਦਾ ਸੀ ਉਹ। ਘਰ ਕੀ ਹੁੰਦਾ ਹੈ, ਇਹ ਅਹਿਸਾਸ ਤਾਂ ਉਹਦੇ ਵਜੂਦ ਵਿਚ ਉਹਦੇ ਦਿਮਾਗ ਵਿਚ ਕਿਤੇ ਹੈ ਹੀ ਨਹੀਂ ਸੀ। ਇਕ ਦਿਨ ਵੀ ਉਹਨੇ ਇਹ ਗੱਲ ਨਹੀਂ ਆਖੀ ਸੀ ਕਿ ਆਪਾਂ ਘਰ ਵਸਾਵਾਂਗੇ।

 

ਉਹ ਆਪਣੇ ਆਪ ਨੂੰ ਵੀ ਬੁਰਾ-ਭਲਾ ਕਹਿਣ ਲੱਗਦੀ। ਓਦੋਂ ਨਿਆਣ-ਮੱਤ ਸੀ ਮੇਰੀ ਵੀ, ਕੀ ਪਤਾ ਸੀ ਇਹਨਾਂ ਦਿਨਾਂ ਦਾ। ਕੰਜਕੁਆਰੀ ਰਹਿੰਦੀ, ਸੁਰਤ ਆਈ ਤੋਂ ਅਜਿਹਾ ਕੁਝ ਕਰਦੀ। ਪਰ ਉਹ ਆਖਦੀ, ਓਦੋਂ ਤਾਂ ਪਤਾ ਹੀ ਨਹੀਂ ਸੀ. ਇਹਨਾਂ ਗੱਲਾਂ ਦਾ। ਪਤਾ ਨਹੀਂ, ਕੀ ਕਿਵੇਂ ਹੋ ਗਿਆ। ਉਹਨੂੰ ਤਾ ਭੋਰਾ ਵੀ ਇਲਮ ਨਹੀਂ ਸੀ ਕਿ ਇਹ ਕੀ ਗੱਲਾਂ ਹੁੰਦੀਆ ਨੇ। ਸੁੱਖੂ ਨਿਮਾਣਾ ਤਾਂ ਸਭ ਜਾਣਦਾ ਹੋਵੇਗਾ। ਤਾਂ ਹੀ ਸ਼ਰਾਰਤਾਂ ਜਿਹੀਆਂ ਕਰਦਾ ਰਹਿੰਦਾ ਸੀ। ਫੇਰ ਏਥੋਂ ਤੱਕ ਪਹੁੰਚਾ ਦਿੱਤਾ ਸੀ। ਇਕ ਤਰ੍ਹਾਂ ਨਾਲ ਖੂਹ-ਖਾਤੇ ਵਿਚ ਸੁੱਟ ਦਿੱਤਾ। :

 

ਉਹ ਤੱਸਲੀ ਵੀ ਕਰਦੀ ਤੇ ਧੀਰਜ ਧਰਦੀ ਕਿ ਸੁੱਖੂ ਦੀ ਨਿਸ਼ਾਨੀ ਹੁਣ ਉਹਦਾ ਇਹ ਪੁੱਤਰ ਹੈ। ਸੁੱਖੂ ਉਹ ਦੇ ਸਰੀਰ ਨੂੰ ਇਕ ਅਜਿਹਾ ਅਮਲ ਪਾ ਗਿਆ, ਜਿਹੜਾ ਫੇਰ ਉਹਨੂੰ ਹੋਰ ਕਿਧਰੇ ਮਿਲਿਆ ਹੀ ਨਹੀ। ਸ਼ਿਆਮ ਵਿਚ ਤਾਂ ਉਹ ਸੁੱਖ ਹੈ ਹੀ ਨਹੀਂ ਸੀ। ਉਹ ਸੁੱਖ ਹੁਣ ਕਿਰਪਾਲ ਵਿਚ ਹੈ। ਕਿਰਪਾਲ ਉਹਦਾ ਕੀ ਹੈ, ਬੱਸ ਇਕ ਸੁੱਖੂ ਦਾ ਬਦਲ ਹੈ। ਇਕ ਤਰ੍ਹਾਂ ਨਾਲ ਉਹ ਸੁੱਖੂ ਨੂੰ ਹੀ ਭੋਗ ਰਹੀ ਹੈ।

 

ਦੁੱਲੇ ਦੀ ਢਾਬ ਤੋਂ ਚੁੱਕ ਕੇ ਲਿਆਂਦੀ ਬੋਰੀ, ਜਿਸਦੇ ਇਕ ਲੜ ਨਾਲ ਧਾਗਾ ਬੰਨ੍ਹਿਆ ਹੋਇਆ ਸੀ, ਹੁਣ ਤੱਕ ਵੀ ਉਹਦੇ ਕੋਲ ਸੀ। ਜਦੋਂ ਵੀ ਕਿਰਪਾਲ ਆਉਂਦਾ, ਉਹ ਓਹੀ ਬੋਰੀ ਧਰਤੀ ਤੇ ਵਿਛਾਉਂਦੀ। ਮੰਜਾ ਠੀਕ ਨਹੀਂ ਸੀ, ਧਰਤੀ ਠੀਕ ਹੁੰਦੀ। ਧਰਤੀ ਉੱਤੇ ਵਿਛੀ ਬੋਰੀ ਕਰ ਕੇ ਤਾਂ ਇਉਂ ਲੱਗਦਾ ਜਿਵੇਂ ਸੱਚਮੁਚ ਇਹ ਦੁੱਲੇ ਦੀ ਢਾਬ ਦਾ ਓਹੀ ਅਣਵਰਤਿਆ ਜਿਹਾ ਗੁਸਲਖਾਨਾ ਹੋਵੇ ਜਿੱਥੇ ਡੇਰੇ ਦਾ ਵਾਧੂ ਨਿੱਕ-ਸੁੱਕ ਪਿਆ ਰਹਿੰਦਾ ਸੀ ਅਤੇ ਜੋ ਇਕ ਸੁੰਨਸਾਨ ਥਾਂ ਸੀ। ਉਸ ਪਾਸੇ ਕੋਈ ਬੰਦਾ ਨਹੀਂ ਆਉਂਦਾ ਸੀ। ਕੀਹਨੇ ਆਉਣਾ ਸੀ। ਉਸ ਕਸੁੱਸਰੇ ਥਾਂ ਉੱਤੇ। ਬੋਰੀ,ਇਹ ਓਹੀ ਬੋਰੀ ਸੀ। ਧਰਤੀ, ਓਹੀ ਧਰਤੀ ਲੱਗਦੀ। ਦੁੱਲੇ ਦੀ ਢਾਬ ਵਾਲੀ।

 

ਕਿਰਪਾਲ, ਓਹੀ ਸੁੱਖੂ ਹੁੰਦਾ, ਦੁੱਲੇ ਦੀ ਢਾਬ ਵਾਲਾ। ਪਲਾਂ-ਛਿਣਾਂ ਲਈ ਓਹੀ ਸੰਸਾਰ ਹੁੰਦਾ। ਪਲਾਂ-ਛਿਣਾਂ ਤੋਂ ਬਾਅਦ ਉਹ ਫੇਰ ਓਹੀ ਮਨਜੀਤ ਕੁਰ ਬਣ ਜਾਂਦੀ, ਹਮੀਰਗੜ੍ਹ ਪਿੰਡ ਦੀ ਨੂੰਹ ਸ਼ਿਆਮੇ ਹੌਲਦਾਰ ਦੀ ਘਰਵਾਲੀ।

 

ਸੁੱਖ ਉਰਫ ਸੁਖਦਿਆਲ ਸਿੰਘ ਦਿਨੋਂ-ਦਿਨ ਉਡਾਰ ਹੋ ਰਿਹਾ ਸੀ। ਉਹ ਸਕੂਲ ਪੜ੍ਹਨ ਜਾਂਦਾ। ਆਪਣੇ-ਸਵੇਰੇ ਆਪਣੇ ਘਰ ਦੇ ਵਿਹੜੇ ਵਿਚ ਜਾਂ ਗਲੀ ਦੇ ਮੁੰਡਿਆ ਨਾਲ ਖੇਡਦਾ ਫਿਰਦਾ। ਕਦੇ-ਕਦੇ ਦਾਦੀ ਨਾਲ ਜਾਂ ਮਾਂ ਨਾਲ ਕੋਈ ਕੰਮ ਵੀ ਕਰਾਉਂਦਾ। ਸਿਆਣਾ ਪੁੱਤ ਬਣ ਕੇ ਰਹਿੰਦਾ। ਕਦੇ ਲਾਚੜ ਜਾਂਦਾ ਤਾਂ ਖਰੂਦ ਮਚਾਉਂਦਾ। ਰੋਂਦਾ, ਚੀਕਾਂ ਮਾਰਦਾ ਜਾਂ ਹੱਸਦਾ ਉੱਚਾ-ਉੱਚਾ, ਰੌਲਾ ਪਾਉਂਦਾ। ਯਮਲੇ ਜੱਟ ਦੀ ਤੂੰਬੀ ਦੇ ਗੀਤ ਗਾਉਣ ਲੱਗਦਾ। ਮਨਜੀਤ ਕੁਰ ਦਾ ਓਹੀ ਇਕ ਵਸਦਾ-ਰਸਦਾ ਸੰਸਾਰ ਸੀ। ਉਹਦੇ ਲਈ ਚਾਚੀ ਜਲਕੁਰ, ਜਿਹੜੀ ਹੁਣ ਉਹਦੀ ਸੱਸ ਸੀ, ਉਹਦਾ ਘਰਵਾਲਾ ਸ਼ਿਆਮ ਸਿੰਘ ਬੱਸ ਚੁੱਪ-ਚਾਪ ਤੁਰਦੇ-ਫਿਰਦੇ ਭੂਤ-ਪ ੇਤ ਸਨ। ਜੋ ਸਿਰਫ਼ ਦਿਸਦੇ ਸਨ, ਹੱਥਾਂ ਨਾਲ ਛੋਹ ਕੇ ਦੇਖੋ ਤਾਂ ਕਿਧਰੇ ਵੀ ਨਹੀਂ ਸਨ।

 

ਪਰ ਨਹੀਂ, ਇੰਜ ਉਹ ਹਮੇਸ਼ਾ ਨਹੀਂ ਸੋਚਦੀ ਸੀ। ਏਥੇ ਉਹਦਾ ਸਭ ਕੁਝ ਸੀ। ਉਹਦਾ ਘਰ- ਬਾਰ, ਜ਼ਮੀਨ-ਜਾਇਦਾਦ, ਉਹਦਾ ਪੁੱਤਰ ਸੁੱਖ, ਸਭ ਕੁਝ ਸੀ। ਉਹ ਤਾਂ ਇਸ ਘਰ ਦੀ ਰਾਣੀ ਸੀ। ਪੰਜ ਕਰੇ-ਪੰਜਾਹ ਕਰੇ, ਉਹਦੀ ਸਾਰੀ ਪੁੱਗਦੀ ਸੀ।

 

ਪਰ ਕਦੇ ਕਦੇ ਹਾਏ, ਕੀ ਕਰੇ ਉਹ ਇਸ ਦਿਲ ਦਾ, ਉਹ ਸੁੱਖੂ ਦਾ ਰੁਦਨ ਕਰਨ ਬਹਿ ਜਾਂਦੀ। ਹਮੀਰਗੜ੍ਹ ਦੀ ਧਰਤੀ ਉੱਤੇ, ਇਸ-ਭਰੇ-ਭਕੁੰਨੇ ਘਰੇਲੂ ਸੰਸਾਰ ਵਿਚ, ਕਿਰਪਾਲ ਦੀ ਹੋਂਦ ਨੂੰ ਭੁਲ ਕੇ ਉਹ ਸੁੱਖੂ ਨੂੰ ਉਡੀਕਣ ਲੱਗਦੀ। ਚੰਦਰਾ ਜੇ ਹੁਣ ਮਿਲ ਜਾਵੇ ਕਿਤੇ, ਮੈਂ ਉਹਨੂੰ ਸਾਬਤੇ ਨੂੰ ਆਪਣੇ ਅੰਦਰ ਨਿਗਲ ਲਵਾਂ। ਕਹਾਂ, ਹੁਣ ਭੱਜ ਕੇ ਦਿਖਾ ਕਿਧਰੇ। ਪਰ ਉਹ ਕੀ ਕਰਦੀ, ਅਜਿਹੇ ਸਾਰੇ ਗਹਿਰੇ ਅਹਿਸਾਸ ਅੱਖਾਂ ਦਾ ਖਾਰਾ ਪਾਣੀ ਬਣ ਕੇ ਧਰਤੀ ਉੱਤੇ ਵਹਿ ਜਾਂਦੇ। ਉਹ ਸੱਖਣੀ ਦੀ ਸੱਖਣੀ ਬੈਠੀ ਰਹਿ ਜਾਂਦੀ।

 

ਸੁੱਖੂ ਤਾਂ ਕਿਧਰੇ ਵੀ ਨਹੀਂ ਸੀ। ਜਿਵੇਂ ਇਕ ਹਉਂਕਾ ਸੀ, ਜਿਵੇਂ ਇਕ ਛਲਾਵਾ ਸੀ। ਤੁਰ ਗਿਆ ਹਵਾ ਦੇ ਬੁੱਲੇ ਵਾਂਗ। ਦੁਨੀਆਂ ਵਿਚ ਕਿਤੇ ਵੀ ਹੁਣ ਉਹਦਾ ਵਜੂਦ ਨਹੀਂ ਹੈ।

 

22

 

ਸੁੱਖੂ ਦਾ ਪਿੰਡ ਧੂਰੀ ਵੱਲ ਸ਼ੇਰਪੁਰ ਕੋਲ ਛੋਟੀ ਘਨੌਰੀ ਸੀ। ਦੁੱਲੇ ਦੀ ਢਾਬ ਤੋਂ ਭੱਜ ਕੇ ਉਹ ਦੋ- ਤਿੰਨ ਹੋਰ ਡੇਰਿਆਂ ਵਿਚ ਦਿਨ ਕੱਟਦਾ ਰਿਹਾ। ਏਦਾਂ ਹੀ ਹਰ ਥਾਂ ਉਹਤੋਂ ਕੋਈ ਨਾ ਕੋਈ ਸਿਆਪਾ ਬੀਜਿਆ ਜਾਂਦਾ ਤੇ ਫੇਰ ਉਹ ਓਥੋਂ ਭੱਜ ਨਿਕਲਦਾ। ਅਖੀਰ ਉਹਨੇ ਆਪਣੇ ਪਿੰਡ ਜਾਣਾ ਹੀ ਠੀਕ ਸਮਝਿਆ। ਪਰ ਪਿੰਡ ਉਹਦਾ ਕੁਝ ਵੀ ਨਹੀਂ ਸੀ। ਕੋਈ ਜ਼ਮੀਨ ਨਹੀਂ ਸੀ। ਕੋਈ ਬੰਦਾ ਨਹੀਂ ਸੀ। ਕੋਈ ਕਾਰੋਬਾਰ ਨਹੀਂ ਸੀ। ਓਥੇ ਤਾਂ ਉਹਦਾ ਸਿਰਫ ਘਰ ਹੀ ਘਰ ਸੀ। ਇਕ ਸਬਾਤ, ਇਕ ਬੈਠਕ ਤੇ ਵਿਹੜੇ ਵਿਚ ਇਕ ਨਲਕਾ। ਹੁਣ ਉਹਨੂੰ ਕੋਈ ਪਤਾ ਨਹੀਂ ਸੀ ਕਿ ਉਸ ਘਰ ਦਾ ਕੀ ਹਾਲ ਹੈ। ਸ਼ਰੀਕੇ ਵਾਲੇ ਹੀ ਵਰਤਦੇ ਹੋਣਗੇ। ਕੀ ਪਤਾ, ਕੋਈ ਖਣ ਡਿੱਗ ਹੀ ਪਿਆ ਹੋਵੇ! ਕਿਹੜਾ ਇਹ ਪੱਕਾ ਮਕਾਨ ਸੀ। ਕੰਧਾਂ ਕੱਚੀਆਂ ਸਨ ਤੇ ਛੱਤ ਕੁੜੀਆਂ- ਸ਼ਤੀਰਾਂ ਦੀ।

 

ਉਹਨੇ ਸਾਧਾਂ ਵਾਲੇ ਭਗਵੇਂ ਕੱਪੜੇ ਉਤਾਰ ਦਿੱਤੇ। ਕੁੜਤਾ ਪਜਾਮਾ ਸਿਲਵਾ ਲਿਆ। ਟੂਟੀਦਾਰ ਪੱਗ ਬੰਨ੍ਹ ਲਈ? ਜਿਵੇਂ ਕੋਈ ਪੜ੍ਹਿਆ-ਲਿਖਿਆ ਮੁੰਡਾ ਹੋਵੇ । ਉਹਦੀ ਉਮਰ ਚਾਹੇ ਖਾਸੀ ਹੋ ਚੁੱਕੀ ਸੀ। ਪਰ ਦਾੜ੍ਹੀ ਕਾਲੀ ਸੀ। ਮੁੰਡਾ ਹੀ ਲੱਗਦਾ। ਡੇਰਿਆਂ ਦੀਆਂ ਮਖਣੀਆਂ ਖਾਧੀਆਂ ਤੇ ਕੜ੍ਹਿਆ ਦੁੱਧ ਪੀਤਾ ਸੀ। ਉਹਦਾ ਸਰੀਰ ਤਾਂ ਸਾਨ੍ਹ ਵਾਂਗ ਪਲਿਆ ਹੋਇਆ ਸੀ। ਉਹਨੇ ਪੱਕਾ ਇਰਾਦਾ ਹੀ ਧਾਰ ਲਿਆ ਕਿ ਉਹ ਆਪਣੇ ਪਿੰਡ ਜਾਵੇਗਾ ਤੇ ਕੋਈ ਕੰਮ ਕਰੇਗਾ। ਕੀ ਰੱਖਿਆ ਪਿਆ ਹੈ। ਇਹਨਾਂ ਸਾਧਗੀਰੀਆਂ ਵਿਚ।

 

ਪਹਿਲਾਂ ਉਹ ਆਪਣੇ ਪਿੰਡ ਹੀ ਗਿਆ। ਸ਼ਰੀਕੇ ਵਿਚੋਂ ਉਹਦੇ ਇਕ ਤਾਏ ਨੇ ਉਹਨਾਂ ਦੀ ਸਾਬਾਤ ਵਿਚ ਤੂੜੀ ਭਰੀ ਹੋਈ ਸੀ। ਬੈਠਕ ਵਿਚ ਉਹਨਾਂ ਦਾ ਬੁੜ੍ਹਾ ਪੈਂਦਾ ਹੁੰਦਾ । ਸੁੱਖੂ ਗਿਆ ਤਾਂ ਉਹਨਾਂ ਦੇ ਘਰ ਹੀ ਰੋਟੀ ਖਾਧੀ, ਉਹਨਾਂ ਦੇ ਘਰ ਹੀ ਰਾਤ ਕੱਟੀ। ਤਾਇਆ ਕਹਿੰਦਾ, ”ਜਦੋਂ ਮਰਜੀ ਆ ਜਾ ਭਾਈ ਸੁਖਦਿਆਲ, ਤੂੜੀ ਭਰੀ ਹੋਈ ਸੀ। ਬੈਠਕ ਵੀ ਆਵਦੀ ਸਾਂਭ ਲੀਂ। ਸਾਨੂੰ ਪਤਾ ਸੀ, ਤੂੰ ਇਕ ਦਿਨ ਮੁੜ ਕੇ ਆਏਗਾ। ਅਸੀਂ ਤਾਂ ਤੇਰਾ ਘਰ ਸਾਂਭਿਐ ਇਕ ਤਰ੍ਹਾਂ ਨਾਲ। ਇਹਦੇ ‘ਚੋਂ ਕੁੱਛ ਕੱਢਿਆ ਨ੍ਹੀਂ-ਪਾਇਆ ਨ੍ਹੀਂ। ਮੀਂਹਾਂ ਵੇਲੇ ਛੱਤਾਂ ਲਿਪਦੇ ਰਹੇ ਆਂ।”

 

: !

 

ਓਥੋਂ ਉਹ ਭੈਣ ਦੇ ਪਿੰਡ ਗਿਆ। ਭੈਣ ਨੇ ਉਹਦੇ ਆਉਣ ਦਾ ਸ਼ੁਕਰ ਮਨਾਇਆ। ਰੋਂਦੀ ਸੀ। ਆਖ ਰਹੀ ਸੀ, ”ਵੀਰਾ, ਤੂੰ ਆਵਦਾ ਘਰ ਵਸਾਅ। ਕੰਮਾਂ ਦਾ ਘਾਟਾ ਨ੍ਹੀਂ । ਕੋਈ ਕੰਮ ਕਰ ਲੈ। ਵਿਆਹ ਵੀ ਹੋਜੂ ਕਦੇ, ਕਮਾਈ ਨੂੰ । ਜ਼ਮੀਨ ਕਿਹੜਾ ਸਾਰੀ ਦੁਨੀਆਂ ਕੋਲ ਐ। ਬਾਣੀਏ-ਬਕਾਲ ਵੀ ਤਾਂ ਕਿਮੇਂ ਗੁਜ਼ਾਰਾ ਕਰਦੇ ਈ ਐ।’

 

ਉਹਦੇ ਭਣੋਈਏ ਨੇ ਉਹਨੂੰ ਇਕ ਸਾਈਕਲ ਖਰੀਦ ਦਿੱਤਾ। ਦੁੱਧ ਵਾਲੇ ਦੋ ਢੋਲ। ਸ਼ੇਰਪੁਰ ਜਾ ਕੇ ਹਲਵਾਈ ਨਾਲ ਗੱਲ ਕਰਵਾ ਦਿੱਤੀ। ਫੇਰ ਉਹ ਸੁੱਖੂ ਨੂੰ ਲੈ ਕੇ ਉਹਨਾਂ ਦੇ ਪਿੰਡ ਆਇਆ। ਉਹ ਤਾਏ ਦੇ ਘਰ ਹੀ ਠਹਿਰੇ। ਤਾਇਆ ਹਮਦਰਦ ਸੀ। ਚਾਰ-ਪੰਜ ਘਰੀਂ ਜਾ ਕੇ ਉਹਦਾ ਦੁੱਧ ਬੰਨ੍ਹ ਦਿੱਤਾ। ਤਾਏ ਕੋਲ ਆਪ ਵੀ ਐਸਾਂ ਸਨ। ਉਹ ਕਿਸੇ ਹੋਰ ਢੋਲ ਵਾਲੇ ਨੂੰ ਦੁੱਧ ਪਾਉਂਦਾ ਹੁੰਦਾ। ਓਦਣ ਤੋਂ ਹੀ ਉਹਨੂੰ ਹਟਾ ਦਿੱਤਾ ਉਹਨੇ। ਤਾਏ ਦਾ ਦੁੱਧ ਵੀ ਸੁੱਖੂ ਚੁੱਕਣ ਲੱਗਿਆ।

 

ਦੋ ਦਿਨਾਂ ਵਿਚ ਤਾਏ ਨੇ ਸਬਾਤ ਵਿਹਲੀ ਕਰ ਦਿੱਤੀ। ਸੁੱਖੂ ਕਹਿੰਦਾ, ‘ਬਾਬੇ ਨੂੰ ਤਾਂ ਐਥੇ ਈ ਰਹਿਣ ਦਿਓ। ਮੇਰਾ ਵੀ ਜੀਅ ਲੱਗਿਆ ਰਿਹਾ ਕਰੂ।’

 

ਸੁੱਖੂ ਦਾ ਧੰਦਾ ਚੰਗਾ ਚੱਲ ਪਿਆ। ਹੱਡਾਂ-ਪੈਰਾਂ ਦਾ ਉਹ ਪਹਿਲਾਂ ਹੀ ਨਰੋਆ ਸੀ। ਢੋਲਾਂ ਨਾਲ ਲੱਦੇ ਸਾਈਕਲ ਦੀ ਭੰਬੀਰੀ ਬਣਾ ਦਿੰਦਾ। ਛੇ ਕੁ ਮਹੀਨਿਆਂ ਅੰਦਰ ਹੀ ਉਹ ਖਾਸਾ ਸੰਭਲ ਗਿਆ। ਪੈਸੇ ਬਚਣ ਲੱਗੇ। ਸ਼ੇਰਪੁਰ ਦੀ ਇਕ ਬੈਂਕ ਵਿਚ ਉਹਨੇ ਆਪਣਾ ਬੱਚਤ-ਖਾਤਾ ਖੋਲ੍ਹ ਲਿਆ। ਹਰ ਮਹੀਨੇ ਰੁਪਈਏ ਕਾਪੀ ਵਿਚ ਜਮ੍ਹਾਂ ਕਰਾਉਂਦਾ। ਘਰ ਨੂੰ ਐਨ ਸਾਫ਼-ਸੁਥਰਾ ਟਿਚਨ ਬਣਾ ਕੇ ਰੱਖਦਾ। ਬੱਤੀਆਂ ਵਾਲਾ ਸਟੋਵ ਲਿਆ ਰੱਖਿਆ ਸੀ। ਰੋਟੀ-ਟੁੱਕ ਆਪ ਬਣਉਂਦਾ। ਇਹੋ-ਜਿਹਾ ਬਥੇਰਾ ਕੁਝ ਉਹਨੇ ਡੇਰਿਆਂ ਵਿਚ ਰਹਿ ਕੇ ਸਿੱਖ ਲਿਆ ਸੀ। ਰਾਤ ਨੂੰ ਬਾਬੇ ਕੋਲ ਬੈਠਕ ਵਿਚ ਪੈ ਜਾਂਦਾ। ਦਾਦਾ-ਪੋਤਾ ਗੱਲਾਂ ਕਰਦੇ । ਬੁੜ੍ਹਾ ਉਹਨੂੰ ਸਿੱਖ-ਮੱਤ ਦਿੰਦਾ, ‘’ ਕਮਾਈ ਕਰਨੀ ਚਾਹੀਦੀ ਐ ਭਾਈ ਸੁੱਖੂ, ਕੰਮ ਕੋਈ ਹੋਵੇ। ਸਭ ਰੰਗ-ਭਾਗ ਲੱਗ ਜਾਣਗੇ। ਵਿਆਹ ਵੀ ਹੋਜੂ ਤੇਰਾ। ਇਹ ਫ਼ਿਕਰ ਨਾ ਕਰੀਂ ਭਾਈ ਭੋਰਾ ਵੀ। ਸੱਚਾ ਪਾਸ਼ਾ ਸਭ ਕਰੂ ਆਪੇ।”

 

ਉਹਦੇ ਦਿਮਾਗ ਵਿਚ ਤੀਵੀਆਂ ਹੋਰ ਵੀ ਸਨ, ਪਰ ਟਿੱਬੇ ਵਾਲੀ ਕੁੜੀ ਹਿੱਕ ਉੱਤੇ ਚੜ੍ਹੀ ਰਹਿੰਦੀ। ਉਹਨੇ ਕਈ ਵਾਰ ਸੋਚਿਆ ਕਿ ਉਹਨੂੰ ਕਿਵੇਂ ਨਾ ਕਿਵੇਂ ਕਦੇ ਮਿਲਿਆ ਜਾਵੇ । ਉਹ ਹੁਣ ਤੱਕ ਟਿੱਬੇ ਤਾਂ ਕਿੱਥੇ ਬੈਠੀ ਹੋਵੇਗੀ। ਵਿਆਹ ਦਿੱਤੀ ਹੋਵੇਗੀ। ਉਹਦੇ ਤਾਂ ਅਗਾਂਹ ਹੁਣ ਕਈ ਜੁਆਕ ਹੋਣਗੇ? ਪਰ ਕੀ ਪਤਾ, ਹਾਲੇ ਵਿਆਹੀ ਨਾ ਹੋਵੇ। ਘਰ ਹੀ ਬੈਠੀ ਹੋਵੇ। ਸਾਧਾਂ ਦੇ ਡੇਰੇ ਜਾਣ ਵਾਲੀਆਂ ਕੁੜੀਆਂ ਕਈ ਵਾਰ ਭਗਤਣੀਆਂ ਬਣ ਕੇ ਹੀ ਰਹਿ ਜਾਂਦੀਆਂ ਹਨ। ਉਹਨਾਂ ਦਾ ਕਿਧਰੇ ਵਿਆਹ ਨਹੀਂ ਹੁੰਦਾ।

 

ਇਕ ਰਾਤ ਉਹਦੇ ਅੰਦਰੋਂ ਹੁੜਕ ਉੱਠੀ ਕਿ ਉਹ ਰੋਡ ਸ਼ਾਹ ਦੀ ਮੰਡੀ ਜਾਵੇ ਤੇ ਓਥੋਂ ਮੱਘੋ ਦਾ ਪਤਾ ਕਰੋ। ਟਿੱਬੇ ਦੇ ਬਥੇਰੇ ਬੰਦੇ ਓਥੇ ਮਿਲ ਜਾਣਗੇ। ਉਹ ਲਗਭਗ ਸਾਰੇ ਟਿੱਬੇ ਨੂੰ ਜਾਣਦਾ ਸੀ । ਪਰ ਉਹ ਦੁੱਧ ਦਾ ਕੀ ਕਰੇ। ਜੇ ਉਹ ਦੋ ਦਿਨ ਕਿਧਰੇ ਗਿਆ ਤਾਂ ਮੈਸਾਂ ਵਾਲੇ ਗਾਲਾਂ ਦੇਣਗੇ। ਹਲਵਾਈ ਕਿਹੜਾ ਖ਼ੈਰ ਗੁਜ਼ਾਰੇਗਾ। ਇਹ ਸਾਲਾ ਬੜਾ ਸਿਆਪਾ ਹੈ। ਉਹ ਤਾਂ ਨਿੱਤ ਦਾ ਬੰਧੂਆ ਹੋ ਕੇ ਰਹਿ ਜਾਵੇਗਾ। ਅਖ਼ੀਰ ਉਹਨੇ ਪਿੰਡ ਵਿਚੋਂ ਹੀ ਇਕ ਹੋਰ ਮੁੰਡੇ ਨੂੰ ਸ਼ੰਗਾਰਿਆ। ਇਹ ਮੁੰਡਾ ਉਹਨਾਂ ਦੇ ਅਗਵਾੜ ਦਾ ਹੀ ਸੀ। ਉਹਨਾਂ ਦੇ ਹੀ ਸ਼ਰੀਕੇ ਵਿਚੋਂ ਸੀ। ਕਦੇ ਉਹਦੇ ਵਾਂਗ ਦੁੱਧ ਦਾ ਕੰਮ ਕਰਦਾ ਹੁੰਦਾ। ਫੇਰ ਜ਼ਮੀਨ ਹਿੱਸੇ ਉੱਤੇ ਲੈ ਕੇ ਖੇਤੀ ਕਰਨ ਲੱਗਿਆ । ਉਹ ਕਦੇ-ਕਦੇ ਉਹਦੇ ਕੋਲ ਸਬਾਤ ਵਿਚ ਆ ਬਹਿੰਦਾ ਸੀ। ਉਹ ਘਰ ਦੀ ਕੱਢੀ ਦਾਰੂ ਪੀਂਦੇ ਅਤੇ ਅੰਡਿਆਂ ਦੀ ਭੁਰਜੀ ਬਣਾ ਕੇ ਖਾਂਦੇ। ਰੋਟੀਆਂ ਦੀ ਥਹੀ ਘੁੱਲਾ ਘਰੋਂ ਚੁੱਕ ਲਿਆਉਂਦਾ। ਉਹਨਾਂ ਦੀਆਂ ਗੱਲਾਂ ਵੀ ਖੁੱਲ੍ਹ ਗਈਆਂ ਸਨ। ਸੁੱਖੂ ਨੇ ਇਕ ਰਾਤ ਘੁੱਲੇ ਕੋਲ ਆਪਣਾ ਦੁੱਖ ਰੋਇਆ। ਉਹ ਕਹਿੰਦਾ, ”ਤੂੰ ਸੰਸਾ ਕੀ ਕਰਦੈਂ ਜਾਰ। ਜਾਹ, ਜਿੰਨੇ ਦਿਨ ਲਾਉਂਣੇ ਐ, ਲਾ ਆ।’

 

ਅਗਲੇ ਦਿਨ ਦੁੱਧ ਵਾਲਿਆਂ ਦੇ ਸਾਰੇ ਘਰੀਂ ਉਹ ਕਹਿ ਆਇਆ ਕਿ ਕੱਲ੍ਹ ਤੋਂ ਦੋ ਦਿਨਾਂ ਲਈ ਘੁੱਲਾ ਦੁੱਧ ਲੈ ਕੇ ਜਾਏਗਾ। ਉਹਨੇ ਕਿਧਰੇ ਲਾਂਭ ਜਾਣਾ ਹੈ। ਸਰਦਾ ਨਹੀਂ ।

 

ਉਹਨੇ ਆਪਣੇ ਆਪ ਨੂੰ ਘੋੜੇ ਵਾਂਗ ਸ਼ੰਗਾਰਿਆ। ਪਹਿਲਾਂ ਬਰਨਾਲੇ ਗਿਆ। ਬਰਨਾਲੇ ਤੋਂ ਫੇਰ ਰੋਡੂ ਸ਼ਾਹ ਦੀ ਮੰਡੀ। ਮੰਡੀ ਵਿਚ ਡਰਦਾ-ਡਰਦਾ ਇਉਂ ਵੜਿਆ ਜਿਵੇਂ ਕੋਈ ਚੋਰ ਹੋਵੇ ਤੇ ਆਪਣਾ ਪਾੜ ਦੇਖਣ ਆਇਆ ਹੋਵੇ। ਉਹਦਾ ਆਪਣਾ ਚੋਰ ਉਹਦੇ ਅੰਦਰ ਵੜਿਆ ਬੈਠਾ ਉਹਨੂੰ ਬੁਰੀ ਤਰ੍ਹਾਂ ਡਰਾ ਰਿਹਾ ਸੀ। ਉਹਨੂੰ ਪਤਾ ਨਹੀਂ ਸੀ ਕਿ ਪਿੱਛੋਂ ਮੱਘੋ ਦਾ ਕੀ ਬਣਿਆ। ਕੀ ਉਹਦਾ ਕੋਈ ਇਲਾਜ ਹੋਇਆ? ਕੀ ਉਹਦਾ ਵਿਆਹ ਹੋ ਗਿਆ? ਜਾਂ ਕੀ ਉਹ ਜ਼ਹਿਰ ਖਾ ਕੇ ਮਰ ਗਈ? ਸਾਰੀ ਗੱਲ ਹਨੇਰੇ ਵਿਚ ਸੀ। ਉਹਨੂੰ ਸੌਖਾ ਸਾਹ ਆਉਂਦਾ, ਜਦੋਂ ਉਹ ਸੋਚਦਾ ਕਿ ਕੀਹ ਐ, ਉਹਦੀ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ। ਸ਼ਾਇਦ ਮੱਘੋ ਦਾ ਚੁੱਪ-ਗਰੁੱਪ ਵਿਚ ਹੀ ਛੁਟਕਾਰਾ ਹੋ ਗਿਆ ਹੋਵੇ। ਉਹਦਾ ਦਿਲ ਕੰਬਦਾ, ਜਦੋਂ ਉਹਨੂੰ ਯਾਦ ਆਉਂਦਾ ਕਿ ਉਸ ਦਿਨ ਡੇਰੇ ਆ ਕੇ ਲੰਗਰ ਮਗਰ ਬਣੇ ਗੁਸਲਖਾਨੇ ਵਿਚ ਉਹਨੇ ਦੱਸਿਆ ਸੀ। ਗੁੱਸੇ ਵਿਚ ਆ ਕੇ ਪਹਿਲਾਂ ਤਾਂ ਆਪਣੀ ਹਿੱਕ ਕੁੱਟੀ ਸੀ ਤੇ ਫੇਰ ਉਹਦੇ ਸਿਰ ਦੇ ਵਾਲ ਪੁੱਟ ਦਿੱਤੇ ਸਨ। ਦੰਦਾਂ ਥੱਲੇ ਹਥੇਲੀ ਚੱਬਦੀ ਆਖ ਰਹੀ ਸੀ, ‘’ਜੀਅ ਕਰਦੈ, ਐ ਖਾ ਜਾਂ ਤੈਨੂੰ 1 ਦੱਸ ਹੁਣ ਮੈਂ ਕੀ ਲਾਜ ਬਣਾਮਾਂ ਆਵਦਾ? ਕਿੱਧਰ ਜਾਮਾਂ, ਕੀ ਕਰਾਂ? ਮੈਨੂੰ ਤਿੰਨ ਮ੍ਹੀਨੀਆਂ ਤੋਂ ਨਾਉਣੀ ਨ੍ਹੀਂ ਆਈ।’

 

ਮੰਡੀ ਦੇ ਦਰਵਾਜਿਓਂ ਅੰਦਰ ਇਕ ਪਾਸੇ ਜਿੱਥੇ ਕਪਾਹਾਂ-ਨਰਮਿਆਂ ਦੇ ਢੇਰ ਲੱਗੇ ਹੋਏ ਸਨ, ਉਹਨੂੰ ਟਿੱਬੇ ਦੇ ਕਈ ਬੰਦੇ ਦਿਸੇ। ਉਹ ਤਾਂ ਉਹਨਾਂ ਨੂੰ ਸਿਆਣ ਲੈਂਦਾ ਸੀ, ਪਰ ਉਹ ਆਪ ਕਿਸੇ ਦੀ ਸਿਆਣ ਵਿਚ ਨਹੀਂ ਆ ਰਿਹਾ ਸੀ। ਉਹਨੂੰ ਕੋਈ ਬੁਲਾਉਂਦਾ ਹੀ ਨਹੀਂ ਸੀ। ਕੀ ਬੁਲਾਉਂਦਾ ਕੋਈ ਉਹਨੂੰ, ਉਹ ਸੁੱਖੂ ਤਾਂ ਇਹ ਹੈ ਹੀ ਨਹੀਂ ਸੀ। ਇਸ ਦੇ ਤਾਂ ਕੁੜਤਾ-ਪਜਾਮਾ ਸੀ। ਸਿਰ ਨੂੰ ਟੂਟੀਦਾਰ ਪੋਚਵੀ ਪੱਗ ਬੰਨ੍ਹੀ ਹੋਈ ਸੀ। ਸੱਜੇ ਹੱਥ ਵਿਚ ਸੋਨੇ ਦਾ ਕੜਾ ਸੀ। ਖੱਬੇ ਹੱਥ ਨੂੰ ਘੜੀ ਬੰਨ੍ਹੀ ਹੋਈ ਸੀ। ਇਹ ਤਾਂ ਕੋਈ ਚੰਗਾ ਭਲਾ ਬੰਦਾ ਸੀ। ਉਹ ਸੁੱਖੂ ਤਾਂ ਹੋਰ ਸੀ। ਸਿਰ ਨੂੰ ਚਿੱਟਾ ਦੁਪੱਟਾ ਵਲ੍ਹੇਟਿਆ ਹੋਇਆ। ਗਲ ਵਿਚ ਗਿੱਟਿਆਂ ਤੱਕ ਲਮਕਦਾ ਬਾਦਾਮੀ ਰੰਗ ਦਾ ਚੋਗਾ। ਪੈਰਾਂ ਵਿਚ ਟੁੱਟੀਆਂ ਪੁਰਾਣੀਆਂ ਚੱਪਲਾਂ । ਹੁਣ ਵਾਲੇ ਸੁੱਖੂ ਦੇ ਪੈਰਾਂ ਵਿਚ ਤਾਂ ਕੱਢਵੀਂ ਲਿਸ਼ਕਦੀ ਜੁੱਤੀ ਸੀ।

 

ਬਈ ਵਾਹ! ਆਹ ਤਾਂ ਕਮਾਲ ਹੋ ਗਈ। ਇੱਕ ਆੜ੍ਹਤੀਏ ਦੀ ਦੁਕਾਨ ਵਿਚੋਂ ਨਿਕਲਕੇ ਹੌਲੀ-ਹੌਲੀ ਤੁਰਦਾ ਉਹਨੂੰ ਧੰਨਾ ਬੁੜ੍ਹਾ ਦਿਸਿਆ। ਚਿੱਟੀ ਦੁੱਧ ਦਾੜ੍ਹੀ ਖੁੱਲ੍ਹੀ ਛੱਡੀ ਹੋਈ ਸੀ । ਸਿਰ ਨੂੰ ਸਮੋਸਾ ਵਲ੍ਹੇਟ ਰੱਖਿਆ ਸੀ। ਗਲ਼ ਵਿਚ ਚਿੱਟਾ ਚੋਗਾ, ਪਿੰਜਣੀਆਂ ਤੱਕ ਲੰਮਾ। ਪੈਰਾਂ ਵਿਚ ਖੱਲ-ਧੌੜੀ ਦੀ ਪੁਰਾਣੀ ਜੁੱਤੀ। ਇਹ ਤਾਂ ਓਹੀ ਹੈ। ਸੁੱਖੂ ਨੇ ਖੰਘੂਰ ਮਾਰੀ ਤੇ ਧੰਨੇ ਨੂੰ ਡੌਲੇ ਤੋਂ ਫੜ ਲਿਆ। ਪੁੱਛਿਆ, “ਕਿਧਰ, ਬਾਬਾ ਧੰਨ ਸਿਆਂ?”

 

ਬੁੜ੍ਹੇ ਦੀ ਉਮਰ ਅੱਸੀਆਂ ਦੇ ਨੇੜੇ ਹੋਵੇਗੀ। ਨਿਗਾਹ ਵੀ ਘਟ ਗਈ ਲਗਦੀ ਸੀ। ਐਨੇ ਸਾਲਾਂ ਬਾਅਦ ਤੇ ਫੇਰ ਏਸ ਭੇਸ ਵਿਚ ਉਹਨੂੰ ਕੀ ਪਤਾ ਲੱਗਦਾ ਕਿ ਉਹ ਸੁੱਖੂ ਹੈ। ਉਹਦੇ ਬੋਲ ਤੋਂ ਉਹਨੇ ਥੋੜ੍ਹਾ ਜਿਹਾ ਅਨੁਮਾਨ ਜ਼ਰੂਰ ਲਾਇਆ। ਪਰ ਉਲਟਾਕੇ ਪੁੱਛਿਆ, ”ਕਿਹੜਾ ਸਰੀਰ ਐ, ਮੈਂ ਤਾਂ ਭਾਈ ਸਿਆਣਿਆ ਨ੍ਹੀਂ ਤੈਨੂੰ।”

 

”ਮੈਂ ਬਾਬਾ ਸੁੱਖੂ ਆਂ! ਜਾਦ ਕਰ। ਦੁੱਲੇ ਦੀ ਢਾਬ ਹੁੰਦਾ ਸੀ ਨਾ ਮੈਂ। ਆਪਾ ਕਿੰਨਾ ਚਿਰ ਤਾਂ ਕੱਠੇ ਰਹੇ ਆਂ।’ ਉਹਨੇ ਛੇਤੀ ਛੇਤੀ ਪਰ ਧੀਮਾ ਬੋਲ ਕੇ ਦੱਸਿਆ।

 

ਧੰਨਾ ਸੂੰ ਦੁਬਾਰਾ ਉਹਦੇ ਚਿਹਰੇ ਵੱਲ ਝਾਕਿਆ। ਹੈਰਾਨ ਹੋ ਰਿਹਾ ਸੀ। ਬੋਲਿਆ ‘ਹੱਛਾ! ਤੂੰ ਅਹਿਓ-ਜ੍ਹਾ ਬਣ ਗਿਆ ਹੁਣ?”

 

!

 

”ਹਾਂ ਬਾਬਾ, ਮੈਂ ਪਿੰਡ ਹੁੰਨਾ। ਡੇਰੇ ਡਰੇ ਸਭ ਛੱਡ ‘ਤੋਂ: ਆਵਦੇ ਘਰੇ ਆਂ। ਆਵਦੀ ਕਾਰ ਕਰਦਾਂ। ਵਧੀਆ ਡੰਗ ਟਪਦੈ।” ਤੇ ਫੇਰ ਕਹਿਣ ਲੱਗਿਆ, ”ਤੂੰ ਬਾਬਾ ਐਧਰ ਆ। ਮੇਰੇ ਨਾਲ ਚੱਲ? ਆਪਾਂ ਗੱਲਾਂ ਕਰਨੀਆਂ ਨੇ। ਔਧਰ ਟੇਸਣ ਕੰਨੀ ਚਲਦੇ ਆਂ। ਕਿਸੇ ਚਾਹ ਦੀ ਦੁਕਾਨ ‘ਤੇ ਬੈਠਾਂਗੇ।”

 

”ਓਧਰ ਜਾਣ ਨੂੰ ਕੀਹ ਐ, ਭਾਈ। ਐਥੋਂ ਈ ਕਰ ਲੈਨੇ ਆਂ ਗੱਲਾਂ। ਐਥੇ ਕੀ ਡਰ ਐ ਆਪਾਂ ਨੂੰ ਕਿਸੇ ਦਾ। ਤੂੰ ਹਾਲ ਚਾਲ ਸੁਣਾ ਆਵਦਾ, ਕਿਥੇ ਰਹਿਨੈ ਤੂੰ?”

 

”ਨਹੀਂ, ਐਥੇ ਨ੍ਹੀਂ ਠੀਕ।” ਉਹ ਬਾਬੇ ਦਾ ਡੌਲਾ ਫੜ ਕੇ ਤੇ ਉਹਨੂੰ ਹੌਲੀ ਹੌਲੀ ਤੋਰ ਕੇ ਓਧਰ ਰੇਲਵੇ ਸਟੇਸ਼ਨ ਦੀਆਂ ਦੁਕਾਨਾਂ ਵਲ ਲੈ ਗਿਆ। ਇਕ ਦੁਕਾਨ ਉੱਤੇ ਜਾ ਕੇ ਚਾਹ ਧਰਾ ਲਈ। ਉਹ ਅਗਲੇ ਖੂੰਜੇ ਵਿਚ ਜਾ ਬੈਠੇ ਸਨ। ਸੁੱਖੂ ਪੁੱਛਣ ਲੱਗਿਆ, ” ਬਾਬਾ ਮੈਂ ਤੇਰਾ ਪੁੱਤ ਆਂ। ਤੂੰ ਮੈਨੂੰ ਦੋ-ਤਿੰਨ ਗੱਲਾਂ ਦੱਸ ਡੇਰੇ ਦਾ ਮਹੰਤ ਅੱਜਕਲ੍ਹ ਕੌਣ ਐ? ਤੂੰ ਡੇਰੇ ਈ ਹੁੰਨੈ ਕਿ ਹੋਰ ਕਿਤੇ?”

 

”ਮੇਰਾ ਹੋਰ ਕੌਣ ਐ। ਮੈਂ ਤਾਂ ਓਥੇ ਈ ਆਂ। ਹੁਣ ਸਰੀਰ ਨ੍ਹੀ ਰਹਿ ਗਿਆ। ਹੁਣ ਸੰਤ ਮੈਨੂੰ ਗਜੇ ਨੂੰ ਨ੍ਹੀ ਤੋਰਦੇ । ਬੱਸ ਅੰਨ-ਪਾਣੀ ਛਕ ਲੈਨਾਂ ਤੇ ਪਿਆ ਰਹਿਨਾਂ। ਅੱਜ ਤਾਂ ਮੈਨੂੰ ਐਥੇ ਮੰਡੀ ਬਾਬਿਆਂ ਨੇ ਈ ਭੇਜਿਆ ਸੀ। ਕੰਮ ਸੀ ਇੱਕ।”

 

“ਅੱਜ ਕੱਲ੍ਹ ਸੰਤ ਕੌਣ ਨੇ?”

 

“ਓਹੀ ਬਾਬੇ, ਸੰਤ ਰਾਮਦਾਸ ਜੀ। ਓਹੀ ਨੇ, ਹੋਰ ਕੀਹਨੇ ਆਉਣੈ ਹੁਣ ਓਥੇ।”

 

ਰਾਮਦਾਸ ਦਾ ਨਾਂ ਸੁਣ ਕੇ ਸੁੱਖੂ ਨੂੰ ਕਾਂਬਾ ਛਿੜਿਆ। ਨਾਲ ਦੀ ਨਾਲ ਧੰਨਾ ਸੂੰ ਦੇ ਗੋਡਿਆਂ ਨੂੰ ਹੱਥ ਲਾ ਕੇ ਕਿਹਾ ਕਿ ਉਹ ਸੰਤਾਂ ਨੂੰ ਇਹ ਬਿਲਕੁਲ ਨਾ ਦੱਸੇ ਬਈ ਉਹ ਉਹਨੂੰ ਕਦੇ ਮਿਲਿਆ ਸੀ । ਫੇਰ ਪੁੱਛਿਆ, ”ਬਾਬਾ, ਐਂ ਦੱਸ, ਉਹ ਤੋਤੇ ਢਿੱਡਲ ਦੀ ਪੋਤੀ ਮੱਘੋ, ਇਕ ਕੁੜੀ ਹੁੰਦੀ ਸੀ ਨਾ ”

 

ਧੰਨਾ ਸੁੰ ਵਿਚ ਦੀ ਬੋਲ ਪਿਆ, “ਹਾਂ, ਕਰ ਗੱਲ, ਪੁੱਛ ਉਹਦਾ ਕੀ ਪੁੱਛਦੈਂ?”

 

”ਉਹ ਪੜ੍ਹਦੀ ਹੁੰਦੀ ਸੀ ਨਾ ਡੇਰੇ। ਫੇਰ ਊਂ ਵੀ ਆਉਂਦੀ ਹੁੰਦੀ ਸੀ। ਉਹ ਹੁਣ ਕਿੱਥੇ ਐ?”

 

“ਉਹਦਾ ਤਾਂ ਵਿਆਹ ਹੋ ਗਿਆ ਸੀ, ਭਾਈ!”

 

UR COM

 

”ਕਿੱਥੇ ਵਿਆਹੀ ਗਈ ਉਹ?’ ਸੁੱਖ ਕਾਹਲੇ ਸਾਹੀਂ ਬੋਲ ਰਿਹਾ ਸੀ।

 

ਧੰਨਾ ਸੂੰ ਬੁੜ੍ਹੇ ਨੂੰ ਉਹਨਾਂ ਦੀ ਕਿਸੇ ਗੱਲ ਦਾ ਪਤਾ ਨਹੀਂ ਸੀ। ਏਸੇ ਕਰਕੇ ਉਹਦੇ ਮਨ ਵਿਚ ਜਾਂ ਬੋਲਣ ਵਿਚ ਕੋਈ ਕਾਹਲ ਨਹੀਂ ਸੀ। ਉਹ ਸੁੱਤੇ-ਸੁਭਾਅ ਦੱਸ ਰਿਹਾ ਸੀ। ਜਵਾਬ ਦਿੱਤਾ, ‘’ਸੰਤਾਂ ਦੇ ਵੱਡੇ ਭਾਈ ਨਾਲ ਈ ਵਿਆਹ ਹੋ ਗਿਆ ਸੀ ਉਹਦਾ, ਜਿਹੜਾ ਫੌਜੀ ਐ। ਹੁਣ ਤਾਂ ਸੁੱਖ ਨਾਲ ਮੱਘੋ ਦੇ ਮੁੰਡਾ ਐ ਇਕ । ਖਾਸਾ ਉਡਾਰ ਐ। ਆਉਂਦੀ ਹੁੰਦੀ ਹੈ ਕਦੇ-ਕਦੇ ਮੱਘੋ ਟਿੱਬੇ! ਡੇਰੇ ਵੀ ਗੇੜਾ ਮਾਰ ਕੇ ਜਾਂਦੀ ਐ।”

 

”ਪਿੰਡ ਕਿਹੜੇ ਭਲਾਂ ਥਾਬਿਆਂ ਦਾ?”

 

‘’ਭੁੱਲ ਗਿਆ ਐਡੀ ਛੇਤੀ ਤੂੰ ਸੰਤਾਂ ਨੂੰ। ਹਮੀਰਗੜ੍ਹ ਬਲਾਢੇ ਕੋਲ ਐ।”

 

ਧੰਨਾ ਨੂੰ ਹੌਲੀ-ਹੌਲੀ ਕਰਕੇ ਨਾਲ ਹੀ ਚਾਹ ਦੀਆਂ ਘੁੱਟਾਂ ਭਰਦਾ ਰਿਹਾ ਸੀ। ਸੁੱਖੂ ਦੀ ਚਾਹ ਠੰਡੀ ਹੋਈ ਪਈ ਸੀ। ਉਹਨੇ ਗਿਲਾਸ ਚੁੱਕਿਆ ਤੇ ਚਾਹ ਪਾਣੀ ਵਾਂਗ ਪੀ ਲਈ।

 

ਜਦੋਂ ਉਹ ਰੋਡ ਸ਼ਾਹ ਪਹੁੰਚਿਆ, ਦੁਪਹਿਰਾ ਸੀ। ਉਹਦਾ ਜੀਅ ਕਰਦਾ ਸੀ ਕਿ ਹੁਣੇ ਬੁਢਲਾਡੇ ਜਾ ਕੇ ਹਮੀਰਗੜ੍ਹ ਆਪਣੀ ਮੱਘੋ ਕੋਲ ਪਹੁੰਚ ਜਾਵੇ। ਉਹਦੇ ਪੈਰਾਂ ਉੱਤੇ ਸਿਰ ਰੱਖ ਕੇ ਰੋਵੇ। ਉਹਨੂੰ ਰੋਂਦੀ ਨੂੰ ਆਪਣੀ ਬੁੱਕਲ ਵਿਚ ਲੈ ਕੇ ਚੁੱਪ ਕਰਾਵੇ । ਪਰ ਉਹਦੇ ਬੁੱਧੀ-ਵਿਵੇਕ ਨੇ ਸਲਾਹ ਦਿੱਤੀ ਕਿ ਉਹ ਆਪਣੇ ਪਿੰਡ ਨੂੰ ਮੁੜ ਜਾਵੇ । ਤੜਕੇ ਸਦੇਹਾਂ ਉੱਠ ਕੇ ਓਥੋਂ ਤੁਰੇ। ਤੇ ਫੇਰ ਉਹਨੇ ਇੰਜ ਹੀ ਕੀਤਾ। ਧੰਨਾ ਸੂੰ ਦੇ ਪੈਰੀਂ ਹੱਥ ਲਾਏ। ਕਿਹਾ, ”ਬਾਬਾ, ਤੇਰਾ ਮੇਰਾ ਧਰਮ ਐ, ਮੇਰੇ ਬਾਰੇ ਡੇਰੇ ਜਾ ਕੇ ਸੰਤਾਂ ਕੋਲ ਕੋਈ ਗੱਲ ਨ੍ਹੀ ਕਰਨੀ।’

 

”ਓਏ ਨਹੀਂ ਕਰਦੇ ਭਾਈ। ਅਸੀਂ ਐਨੀਆਂ ਗੱਲਾਂ ਆਪਣੇ ਮਨ ‘ਚ ਮਾਰੀ ਬੈਠੇ ਆਂ, ਕੀ ਦੱਸੀਏ ਹੁਣ ਤੈਨੂੰ। ਇਕ ਤੇਰੀ ਗੱਲ ਨ੍ਹੀਂ ਢਿੱਡ ‘ਚ ਰੱਖੀ ਜਾਊ।’

 

ਅਗਲੇ ਦਿਨ ਹੀ ਉਹ ਘਨੌਰੀ ਤੋਂ ਤੁਰਿਆ। ਦਿਨ ਹਾਲੇ ਚੜ੍ਹਿਆ ਨਹੀਂ ਸੀ। ਰਾਤ ਆਥਣੇ ਜਿਹੇ ਆ ਕੇ ਘੁੱਲੇ ਨੂੰ ਸੱਦਿਆ ਸੀ ਤੇ ਉਹਨਾਂ ਨੇ ਰੱਜ ਕੇ ਦਾਰੂ ਪੀਤੀ ਸੀ। ਸੁੱਖੂ ਨੇ ਘੁੱਲੇ ਨਾਲ ਸਾਰੀਆਂ ਗੱਲਾਂ ਕੀਤੀਆਂ। ਘੁੱਲਾ ਭਾਵੁਕ ਹੋਇਆ ਉਹਨੂੰ ਆਖ ਰਿਹਾ ਸੀ ਕਿ ਉਹ ਜੇ ਡਰਦਾ ਹੈ ਤਾਂ ਕੀ ਉਹ ਉਹਦੇ ਨਾਲ चॅसे?

 

ਸੁੱਖੂ ਕਹਿ ਰਿਹਾ ਸੀ, ”ਤੂੰ ਕੀ ਕਰੇਂਗਾ ਭਰਾਵਾ ਮੇਰੇ ਨਾਲ ਜਾ ਕੇ। ਜੇ ਮੱਘੋ ਨੇ ਮੈਨੂੰ ਸਿਆਨਣਾ ਹੋਇਆ, ਮੇਰਾ ਮੁੱਲ ਪਾਉਣਾ ਹੋਇਆ ਤਾਂ ਮੈਂ ਕੱਲਾ ਈ ਠੀਕ ਆਂ। ਜੇ ਜੁੱਤੀਆਂ ਪਈਆਂ ਤਾਂ ਮੈਂ ਚੁੱਪ ਕਰ ਕੇ ਮੁੜ ਆਊਂਗਾ। ਹੋਰ ਕੀਹ ਐ।” ਰੋਣ ਲੱਗਿਆ, ”ਪਰ ਇਹ ਗੱਲ ਤੂੰ ਪੱਕ ਜਾਣ, ਜਿਹੜਾ ਉਹਦਾ ਮੁੰਡਾ ਐ ਨਾ, ਉਹ ਮੇਰਾ ਤੁਖਮ ਐ।”

 

”ਲੈ, ਇਹ ਕੀ ਗੱਲਾਂ ਕਰਦਾਂ ਜਾਰ ਤੂੰ। ਤੇਰੇ ਨਾਲ ਐਨਾ ਉਹ ਰਹੀ ਐ, ਕਿਮੇਂ ਨ੍ਹੀ ਸਿਆਣੂ ਤੈਨੂੰ! ਤੂੰ ਤਾਂ ਉਹਦਾ ਰੱਬ ਐਂ। ਕੇਰਾਂ ਜਾਹ ਸਹੀ। ਤੈਨੂੰ ਆਉਣ ਨੀ ਦਿੰਦੀ ਉਹ। ਤੈਨੂੰ ਰੱਖੂਗੀ ਉਹ। ਤੂੰ ਦੁੱਧ ਦਾ ਫ਼ਿਕਰ ਨਾ ਕਰੀਂ। ਜਿੰਨੇ ਦਿਨ ਤੂੰ ਆਉਂਦਾ ਨ੍ਹੀ, ਮੈਂ ਆਪੇ ਕਰੂੰ।”

 

ਬੁਢਲਾਡੇ ਜਾ ਕੇ ਸੁੱਖੂ ਦੁਪਹਿਰ ਤੋਂ ਪਹਿਲਾਂ ਹੀ ਹਮੀਰਗੜ੍ਹ ਜਾ ਪਹੁੰਚਿਆ। ਪੈਰੀਂ ਤੁਰ ਕੇ ਗਿਆ ਸੀ। ਬੁਢਲਾਡੇ ਤੋਂ ਹਮੀਰਗੜ੍ਹ ਨੇੜੇ ਹੀ ਸੀ। ਉਹ ਹਵਾ ਵਾਂਗ ਪਿੰਡ ਪਹੁੰਚਿਆ। ਉਹ ਫੌਜੀ ਦਾ ਨਾਂ ਨਹੀਂ ਜਾਣਦਾ ਸੀ। ਪੁੱਛਿਆ, “ਰਾਮਦਾਸ ਜਿਹੜੇ ਸੰਤ ਨੇ, ਰੋਡ ਸ਼ਾਹ ਦੀ ਮੰਡੀ ਕੋਲ ਦੁੱਲੇ ਦੀ ਢਾਬ ਵਾਲੇ ਡੇਰੇ, ਉਹਨਾਂ ਦਾ ਘਰ ਕਿਹੜੈ?”

 

ਬੰਦਾ ਆਪ ਜਾ ਕੇ ਸ਼ਿਆਮ ਦੇ ਘਰ ਉਹਨੂੰ ਛੱਡ ਆਇਆ। ਸ਼ਿਆਮ ਘਰ ਹੀ ਸੀ ਤੇ ਚਾਚੀ ਜਲਕੁਰ ਵੀ। ਸੁਖ ਵਿਹੜੇ ਵਿਚ ਖੇਡਦਾ ਫਿਰਦਾ ਸੀ। ਉਸ ਦਿਨ ਸਕੂਲ ਨਹੀਂ ਗਿਆ ਸੀ।

 

ਸ਼ਿਆਮ ਨੇ ਉਹ ਨੂੰ ਵਰਾਂਦੇ ਵਿਚ ਮੰਜੇ ਉੱਤੇ ਬਿਠਾ ਲਿਆ। ਪੁੱਛਿਆ, ”ਭਾਈ, ਕਿੱਥੇ ਨੇ ਘਰ?”

 

ਉਹਨੇ ਦੱਸ ਦਿੱਤਾ। ਘਨੌਰੀ ਨਾਲ ਸ਼ਿਆਮ ਦਾ ਜਾਂ ਉਹਨਾਂ ਦੇ ਘਰ ਵਿਚੋਂ ਕਿਸੇ ਦਾ ਵੀ ਕੋਈ ਵਾਹ-ਵਾਸਤਾ ਨਹੀਂ ਸੀ। ਉਹਨੇ ਅੰਦਰ ਜਾ ਕੇ ਚਾਚੀ ਨਾਲ ਗੱਲ ਕੀਤੀ। ਮਨਜੀਤ ਕੁਰ ਨੇ ਵੀ ਸੁਣਿਆ। ਬੰਦੇ ਦਾ ਨਾਂ ਸੁਖਦਿਆਲ ਸਿੰਘ ਹੈ ਤੇ ਉਹ ਘਨੌਰੀ ਖੁਰਦ ਤੋਂ ਆਇਆ ਹੈ। ਕਹਿੰਦਾ ਹੈ ਕਿ ਉਹ ਟਿੱਬੇ ਵਾਲਿਆਂ ਨੂੰ ਜਾਣਦਾ ਹੈ। ਬੱਸ ਐਵੇਂ ਮਿਲਣ ਆ ਗਿਆ। ਟਿੱਬੇ ਦੁੱਲੇ ਦੀ ਢਾਬ ਉਹਦਾ ਆਉਣ-ਜਾਣ ਹੈ। ਮਨਜੀਤ ਕੁਰ ਸੁਣ ਕੇ ਕੰਬ ਗਈ। ਉਹਨੇ ਵਿਹੜੇ ਵਿਚ ਖੇਡਦੇ ਸੁਖ ਵੱਲ ਦੇਖਿਆ। ਕਿੰਨਾਂ ਕੁਝ ਪਲਾਂ-ਛਿਣਾਂ ਵਿਚ ਹੀ ਸੋਚ ਗਈ। ਤੇ ਹੌਲੀ-ਹੌਲੀ ਤੁਰ ਕੇ ਵਰਾਂਢੇ ਵਿਚ ਆਈ। ਉਹ ਬਿਜਲੀ ਦਾ ਕਰੰਟ ਲੱਗਣ ਵਾਂਗ ਖੜ੍ਹਾ ਹੋ ਗਿਆ। ਮਨਜੀਤ ਕੁਰ ਨੇ ਉਹਨੂੰ ਸਤਿ ਸ੍ਰੀ ਅਕਾਲ ਆਖਿਆ। ਉਹਦਾ ਹਾਲ-ਚਾਲ ਪੁੱਛਿਆ। ਇਹ ਵੀ ਕਿ ਹੁਣ ਉਹ ਕਿੱਥੇ ਹੁੰਦਾ ਹੈ। ਸੁੱਖੂ ਨਿੱਕੇ-ਨਿੱਕੇ ਜਵਾਬ ਦੇ ਰਿਹਾ ਸੀ। ਮੋਮ ਵਾਂਗ ਪਿਘਲਿਆ ਬੈਠਾ ਸੀ।

 

ਥੋੜੇ ਚਿਰ ਬਾਅਦ ਹੀ ਉਹ ਵਰਾਂਢੇ ਵਿਚੋਂ ਉੱਠ ਖੜ੍ਹੀ ਤੇ ਅੰਦਰ ਸਥਾਤ ਵਿਚ ਆ ਗਈ। ਚਾਚੀ ਨੂੰ ਕਿਹਾ ਕਿ ਉਹ ਇਸ ਬੰਦੇ ਵਾਸਤੇ ਚਾਹ ਬਣਾ ਦੇਵੇ । ਇਹ ਸੰਤਾਂ ਦੇ ਮਿਲਣ-ਗਿਲਣ ਵਾਲਾ ਹੈ।

 

ਜਲਕੁਰ ਨੇ ਚਾਹ ਬਣਾਈ ਤੇ ਗੜਵੀ-ਗਿਲਾਸ ਲੈ ਕੇ ਵਰਾਂਢੇ ਵਿਚ ਚਲੀ ਗਈ। ਸ਼ਿਆਮ ਸਬਾਤ ਵਿਚ ਹੀ ਸੀ। ਮਨਜੀਤ ਕੁਰ ਨੇ ਸ਼ਿਆਮ ਨੂੰ ਦੱਸਿਆ ਕਿ ਇਹ ਚੰਗਾ ਬੰਦਾ ਨਹੀਂ ਹੈ। ਦੁੱਲੇ ਦੀ ਢਾਬ ਸੰਤਾਂ ਦੇ ਡੇਰੇ ਰਹਿੰਦਾ ਹੁੰਦਾ ਸੀ। ਹੁਣ ਇਹ ਸ਼ਕਲ ਬਣਾਈ ਫਿਰਦਾ ਹੈ। ਇਹਨੂੰ ਚਾਹ ਪਿਆਓ ਤੇ ਤੁਰਦਾ ਕਰੋ।

 

ਭਾਗ ਤੀਜਾ

 

1

 

ਚੰਨ ਚਾਨਣੀ ਰਾਤ ਸੀ। ਚਵ੍ਹੀ-ਗੁਆਰੇ ਦੀ ਰੁੱਤ। ਫਸਲਾਂ ਕੁਮਲਾ ਰਹੀਆਂ ਸਨ। ਚੜ੍ਹਦੇ ਹਾੜ੍ਹ ਬੱਸ ਇਕ ਛੜਾਕੇ ਦਾ ਮੀਂਹ ਪਿਆ ਸੀ, ਮੁੜ ਕੇ ਕਣੀ ਨਹੀਂ ਵਰ੍ਹੀ। ਬੱਦਲ ਨਿੱਤ ਚੜ੍ਹਕੇ ਆਉਂਦੇ, ਪਰ ਕਿਧਰੇ ਢੇਰੀ ਹੁੰਦੇ ਨਹੀਂ ਦਿਸਦੇ ਸਨ। ਰਾਮ ਨੂੰ ਦੀ ਕਪਾਹ ਮੱਚ ਰਹੀ ਸੀ। ਉਹ ਖੇਤ ਜਾਂਦਾ ਤਾਂ ਉਹਨੂੰ ਉਦਾਸ ਪੱਤਿਆਂ ਦੀ ਹੋਣੀ ਉੱਤੇ ਤਰਸ ਆਉਂਦਾ। ਜਿਵੇਂ ਉਹਦੇ ਆਪਣੇ ਖੂਨ ਦੀ ਕੋਈ ਅਣਸ ਤਿਹਾਈ ਮਰ ਰਹੀ ਹੋਵੇ। ਪੱਤਿਆਂ ਨੂੰ ਕੀ ਦਿਲਾਸਾ ਦਿੰਦਾ ਉਹ? ਉਹਦੀ ਹਿੰਮਤ ਨਾ ਪੈਂਦੀ ਕਿ ਉਹ ਕਪਾਹ ਦੇ ਬੂਟਿਆਂ ਕੋਲ ਬੈਠ ਕੇ ਉਹਨਾਂ ਨਾਲ ਕੋਈ ਗੱਲ-ਗੁਰਬਤ ਕਰ ਸਕੇ। ਉਹਨਾਂ ਦਾ ਦੁੱਖ ਵੰਡਾ ਸਕੇ।

 

ਧਨੌਲੇ ਵਾਲੇ ਸੂਏ ਵਿਚੋਂ ਨਿਕਲਦੀ ਕੱਸੀ ਦਾ ਧੋਰੀ ਖਾਲ ਵੀਹ ਘਰਾਂ ਦੇ ਖੇਤਾਂ ਨੂੰ ਪਾਣੀ ਲਾਉਂਦਾ। ਚਾਹੇ ਖਾਲ ਦੀਆਂ ਉੱਚੀਆਂ-ਮੋਟੀਆਂ ਵੱਟਾਂ ਉੱਤੇ ਖੱਬਲ ਉੱਗਿਆ ਹੋਇਆ ਸੀ, ਫੇਰ ਵੀ ਵੱਟ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ। ਜਦੋਂ ਕਦੇ ਖਾਲ ਟੁੱਟਦਾ, ਨੱਕਿਆਂ ਤੋਂ ਟੁੱਟਦਾ। ਏਸੇ ਕਰਕੇ ਪਾਣੀ ਵੱਢਣ ਵਾਲੇ ਕਿਰਸਾਣ ਨੂੰ ਨੱਕੇ ਮਜ਼ਬੂਤ ਰੱਖਣੇ ਪੈਂਦੇ। ਖਾਲ ਵਿਚ ਕਿੱਕਰਾਂ-ਬੋਰੀਆਂ ਦੀਆਂ ਮੋੜ੍ਹੀਆਂ ਤੇ ਤਿੜ੍ਹਦਾਰ ਖੱਬਲ ਦੇ ਬੂਝੇ ਆਮ ਹੀ ਫਸੇ ਰਹਿੰਦੇ ਤੇ ਪਾਣੀ ਦੇ ਵਹਾਓ ਨੂੰ ਬੰਨ੍ਹ ਮਾਰ ਲੈਂਦੇ। ਖਾਲ ਵਿਚੋਂ ਇਹਨਾਂ ਮੋੜ੍ਹੀਆਂ- ਬੂਝਿਆਂ ਦੀ ਸਫਾਈ ਜ਼ਰੂਰੀ ਹੁੰਦੀ। ਸਭ ਤੋਂ ਵੱਡਾ ਖ਼ਤਰਾ ਹੁੰਦਾ ਕਿ ਰਾਹ ਵਿਚ ਹੋਰ ਹੀ ਨਾ ਕੋਈ ਨੱਕਾ ਤੋੜੀਂ ਬੈਠਾ ਹੋਵੇ । .

 

ਉਸ ਦਿਨ ਤੜਕੇ ਜਿਹੇ ਰਾਮ ਸੂੰ ਨੂੰ ਪਾਣੀ ਮਿਲਣਾ ਸੀ। ਉਹ ਅੱਧੀ ਰਾਤ ਹੀ ਪਿੰਡੋਂ ਤੁਰਿਆ ਤੇ ਕੱਸੀ ਦੇ ਮੋਘੇ ਉੱਤੇ ਜਾ ਪਹੁੰਚਿਆ। ਕੱਸੀ ਪੂਰੀ ਨਹੀਂ ਭਰੀ ਸੀ। ਜਦੋਂ ਕੱਸੀ ਹੀ ਪੂਰੀ ਭਰ ਕੇ ਨਹੀਂ ਆਈ ਤਾਂ ਖਾਲ ਨੇ ਕੀ ਭਰ ਕੇ ਵਗਣਾ ਹੋਇਆ। ਉਹਨੂੰ ਸਰਕਾਰ ਉੱਤੇ ਗੁੱਸਾ ਆਇਆ। ਜਦੋਂ ਪਾਣੀ ਦੀ ਲੋੜ ਹੁੰਦੀ ਹੈ, ਚੂਲੀ-ਚੂਲੀ ਕਰਕੇ ਛੱਡਣਗੇ। ਜਦੋਂ ਲੋੜ ਨਹੀਂ ਹੁੰਦੀ, ਓਦੋਂ ਖੁੱਲ੍ਹਾ। ਫਸਲਾਂ ਮਾਰ ਦਿੰਦੇ ਨੇ ਬੇਈਮਾਨ। ਇਹ ਕੋਈ ਪਾਣੀ ਐ? ਉਹਨੇ ਜ਼ਿਲੇਦਾਰ ਨੂੰ ਗਾਲ਼ ਕੱਢੀ। ਕੱਸੀ ਦਾ ਪਾਣੀ ਮਰਿਆ-ਮਰਿਆ ਤੇ ਸੁੱਤਾ-ਸੁੱਤਾ ਚੱਲ ਰਿਹਾ ਸੀ । ਪਾਣੀ ਦਾ ਰੰਗ ਘਸਮੈਲਾ ਸੀ, ਜ਼ਰਦ ਰੰਗ। ਜ਼ਰੂਰ ਪਹਾੜਾਂ ਉੱਤੇ ਭਾਰੀ ਮੀਂਹ ਪਿਆ ਹੈ, ਉਹਨੇ ਅੰਦਾਜ਼ਾ ਲਾਇਆ। ਭਾਵੇਂ ਥੋੜਾ ਪਾਣੀ ਸੀ, ਪਰ ਮੋਘੇ ਥਾਣੀ ਨਿੱਕਲ ਕੇ ਖਾਲ ਵਿਚ ਵਗਦਾ ਪਾਣੀ ਉਹਨੂੰ ਅੰਮ੍ਰਿਤ ਜਾਪਿਆ। ਉਹਦੀਆਂ ਅੱਖਾਂ ਨੇ ਚਰਾਗਾਂ ਵਾਂਗ ਖੁੱਲ੍ਹ ਕੇ ਦੇਖਿਆ, ਇਹ ਅੰਮ੍ਰਿਤ ਹੁਣ ਕੁਝ ਹੀ ਘੰਟਿਆਂ ਨੂੰ ਉਹਦੇ ਆਪਣੇ ਖੇਤ ਵਿਚ ਜਾਵੇਗਾ ਤੇ ਉਹਦੀ ਕਪਾਹ ਦੇ ਪੱਤੇ ਟਹਿਕਣ ਲੱਗਣਗੇ। ਜੜ੍ਹਾਂ ਦੇ ਮੂੰਹਾਂ ਨੂੰ ਪਾਣੀ ਛੋਹਿਆ ਨਹੀਂ ਕਿ ਬੂਟੇ ਉਸਰਨ ਲੱਗੇ ਨਹੀਂ। ਦਿਨਾਂ ਵਿਚ ਹੀ ਕਪਾਹ ਗਿੱਟੇ-ਗਿੱਟੇ ਹੋ ਜਾਣੀ ਹੈ।

 

ਉਹਦੇ ਇਕ ਹੱਥ ਗੰਧਾਲਾ ਸੀ ਤੇ ਦੂਜੇ ਹੱਥ ਕਹੀ ਮੋਢੇ ਧਰੀ ਹੋਈ। ਮੋਘੇ ਤੋਂ ਤਿੰਨ ਚਾਰ ਖੇਤਾਂ ਤੱਕ ਪਾਣੀ ਸਾਫ ਵਗਦਾ ਦਿਸਿਆ। ਅੱਗੇ ਜਾ ਕੇ ਉਹਨੇ ਦੇਖਿਆ, ਇਕ ਖੇਤ ਦੇ ਨੱਕੇ ਦੀ ਮਿੱਟੀ ਥੋੜ੍ਹੀ ਹੈ। ਗੰਧਾਲਾ ਉਹਨੇ ਪਰ੍ਹੇ ਰੱਖਿਆ ਤੇ ਕਹੀ ਦੇ ਚਾਰ-ਪੰਜ ਭਰਵੇਂ ਚੋਪੇ ਸੁੱਟ ਕੇ ਮਿੱਟੀ ਥਾਪੜ ਦਿੱਤੀ। ਉਹਨੂੰ ਯਕੀਨ ਹੋਇਆ, ਜੇ ਖਾਲ ਭਰ ਕੇ ਵੀ ਵਗਣ ਲੱਗੇ ਤਾਂ ਇਹ ਨੱਕਾ ਹੁਣ ਟੁੱਟੇਗਾ ਨਹੀਂ। ਉਹ ਤੁਰਿਆ ਗਿਆ, ਤੁਰਿਆ ਗਿਆ, ਦੋ-ਤਿੰਨ ਥਾਵਾਂ ‘ਤੇ ਡੱਕਾ-ਡੌਲਾ ਬਾਹਰ ਕੱਢਿਆ। ਜਿਸ ਖੇਤ ਵਿਚ ਪਾਣੀ ਪੈ ਰਿਹਾ ਸੀ, ਉਸ ਤੋਂ ਉਰੇ ਖਾਲ ਵਿਚ ਉਹਨੂੰ ਮੋੜੀ ਫਸੀ ਦਿਸੀ। ਪਾਣੀ ਰੁਕਿਆ ਹੋਇਆ ਸੀ! ਮੋੜ੍ਹੀ ਕੱਢੇ ਤੋਂ ਪਾਣੀ ਤੇਜ਼ ਤੁਰਨ ਲੱਗਿਆ। ਉਹਨੇ ਬੁੜ-ਬੁੜ ਕੀਤੀ, ”ਇਹ ਕਿਹੜੈ ਬਈ, ਬੇਸੁਰਤ ਕੋਈ। ਅੱਧਾ ਪਾਣੀ ਜਾਂਦੈ ਖੇਤ ‘ਚ।” ਉਹ ਅੱਗੇ ਹੋਇਆ ਤੇ ਖੰਘ ਕੇ ਉੱਚਾ ਲਲਕਾਰਾ ਮਾਰਿਆ, “ਉਏ ਕੌਣ ਐ ਐਥੇ?” ਕੋਈ ਨਹੀਂ ਬੋਲਿਆ। ਰਾਮ ਨੂੰ ਖਾਲ ਦੀ ਡੰਡੀ ਛੱਡ ਕੇ ਉਹਨਾਂ ਦੇ ਖੇਤ ਅੰਦਰ ਜਾ ਵੜਿਆ। ਪਾਣੀ ਚੜ੍ਹੀ ਵਿਚ ਪੈ ਰਿਹਾ ਸੀ। ਸੀਰੀ ਇਕ ਪਾਸੇ ਮੰਜਾ ਡਾਹ ਕੇ ਘੂਕ ਸੁੱਤਾ ਪਿਆ ਸੀ। ਤਿੰਨ ਕਿਆਰਿਆਂ ਦੇ ਨੱਕੇ ਇਕੱਠੇ ਹੀ ਵੱਢ ਰੱਖੇ ਸਨ। ਪਾਣੀ ਆਪ-ਮੁਹਾਰਾ ਲੱਗ ਰਿਹਾ ਸੀ। ਕਿਸੇ ਕਿਆਰੇ ਨੂੰ ਘੱਟ, ਕਿਸੇ ਨੂੰ ਵੱਧ। ਰਾਮ ਸੂ ਨੇ ਸੀਰੀ ਨੂੰ ਜਗਾਉਣਾ ਠੀਕ ਨਹੀਂ ਸਮਝਿਆ। ਪਰ ਮਨ ਵਿਚ ਗੱਲ ਜ਼ਰੂਰ ਚਿਤਾਰੀ, ”ਮਾਲਕ ਆਪ ਹੁੰਦਾ ਤਾਂ ਖਾਲ ‘ਚ ਮੋੜ੍ਹੀ ਫਸੀ ਨਾ ਰਹਿੰਦੀ। ਕੁੱਤੀ-ਜਾਤ, ਬਾਸ਼ਾ ਬਣਿਆ ਪਿਐ। ਇਹਨੂੰ ਕੀ ਪਤਾ, ਪਾਣੀ ਦੀ ਕੀਮਤ ਦਾ।'”

 

ਅਗਲੇ ਖੇਤ ਵਿਚ ਹੀਰਾ ਚਮਿਆਰ ਪਹਿਲਾਂ ਹੀ ਨੱਕਾ ਵੱਢੀਂ ਤੇ ਖਾਲ ਨੂੰ ਬੰਨ੍ਹ ਮਾਰ ਕੇ ਬੈਠਾ ਹੋਇਆ ਸੀ। ਉਹਨਾਂ ਨੇ ਕਮਾਦ ਨੂੰ ਪਾਣੀ ਲਾਉਣਾ ਸੀ। ”ਵਾਹ ਓਏ ਤੇਰੇ, ਤੂੰ ਤਾਂ ਪਹਿਲਾਂ ਈ ਤਿਆਰ ਬੈਠੈ। ਚੰਦ ਕਿੱਥੇ ਐ?” ਰਾਮ ਸੂ ਨੇ ਉਹਨੂੰ ਸੁਭਾਇਕੀ ਪੁੱਛਿਆ।

 

”ਉਹ ਘਰੇ ਆਵਦੇ । ਉਹਨੇ ਕੀ ਕਰਨੈਂ ਐਥੇ। ਮੈਂ ਹੈਗਾ।” ਹੀਰਾ ਬੋਲਿਆ।

 

ਚੰਦ ਦੇ ਖੇਤ ਤੋਂ ਦੋ ਖੇਤ ਅੱਗੇ ਰਾਮ ਸੂੰ ਦਾ ਖੇਤ ਸੀ। ਉਹਦੇ ਖੇਤ ਤੱਕ ਤਾਂ ਵਾਹਵਾ ਪਾਣੀ ਪਹੁੰਚਦਾ। ਓਦੂੰ ਅੱਗੇ ਚਾਰ-ਪੰਜ ਖੇਤ ਹੋਰ ਸਨ। ਟੇਲ ਵਾਲਿਆਂ ਨੂੰ ਤਾਂ ਕਦੇ ਕਦੇ ਤਿੱਪ ਵੀ ਨਸੀਬ ਨਾ ਹੁੰਦੀ। ਪਾਣੀ ਓਥੇ ਜਾ ਕੇ ਜਮ੍ਹਾਂ ਹੀ ਮਰ ਜਾਂਦਾ।

 

ਰਾਮ ਸੂੰ ਆਪਣੇ ਖੇਤ ਪਹੁੰਚਿਆ। ਉਹਦਾ ਸੀਰੀ ਸਰਵਣ ਖਾਲ ਨੂੰ ਐਨ ਘੜੀ-ਸੰਵਾਰੀ ਬੈਠਾ ਸੀ। ਨੱਕੇ ਵੱਢੇ ਹੋਏ। ਛੋਟੇ ਖਾਲ ਦੀਆਂ ਵੱਟਾਂ ਥਾਪੜੀਆਂ ਹੋਈਆਂ ਤੇ ਬੰਨ੍ਹਾਂ ਦੀ ਮਿੱਟੀ ਪੂਰੀ ਭਰੀ ਹੋਈ। ਸਾਰੇ ਖੇਤ ਵਿਚ ਕਪਾਹ ਦੇ ਬੂਟੇ ਘੂਕ ਸੁੱਤੇ ਪਏ ਸਨ। ਸੁੱਤੇ ਪਏ ਸਨ ਜਾਂ ਬੌਂਦਲੇ ਪਏ ਸਨ। ਰੱਬ ਨੂੰ ਪਤਾ ਸੀ।

 

ਹਰ ਖੇਤ ਪੂਰੀ ਵਾਰੀ ਲਾਉਂਦਾ । ਉਮੀਦ ਸੀ, ਰਾਮ ਸੁੰ ਨੂੰ ਪਹੁ ਫਟਣ ਤੋਂ ਪਹਿਲਾਂ ਪਾਣੀ ਮਿਲੇਗਾ, ਪਰ ਦਿਨ-ਚੜ੍ਹੇ ਉਹਨੇ ਪਾਣੀ ਵੱਢਿਆ। ਉਹਨਾਂ ਦੀ ਵਾਰੀ ਤਿੰਨ ਘੰਟਿਆਂ ਦੀ ਸੀ। ਕਿਆਰਿਆਂ ਵਿਚ ਪਾਣੀ ਭਾਰੇ ਭਾਰੇ ਪੈਰ ਪੁੱਟ ਰਿਹਾ ਸੀ। ਭਰਿਆ ਖਾਲ ਹੁੰਦਾ ਤਾਂ ਕਿਆਰੇ ਵਿਚ ਇਕ ਦਮ ਵਿਛ ਜਾਣਾ ਸੀ ਪਾਣੀ ਨੇ। ਪਰ ਕਾਹਨੂੰ, ਰਾਮ ਸੂੰ ਦਾ ਮਨ ਕਾਹਲਾ ਸੀ, ਪਾਣੀ ਦੇ ਪੈਰ ਜਿਵੇਂ ਕੱਟ ਦਿੱਤੇ ਗਏ ਹੋਣ। ਇਕ ਕਿਆਰਾ ਭਰਨ ਨੂੰ ਹੀ ਜੁੱਗੜੇ ਬੀਤ ਗਏ। ਰਾਮ ਸੂੰ ਜਿੱਚ ਹੋਇਆ ਖੜ੍ਹਾ ਸੀ। ਉਹਦੀਆਂ ਅੱਖਾਂ ਪਾਣੀ ਦੇ ਨਾਲ-ਨਾਲ ਤੁਰਦੀਆਂ। ਸਰਵਣ ਕਿਆਰੇ ਦੀਆਂ ਉੱਚੀਆਂ ਥਾਵਾਂ ਨੂੰ ਕਹੀ ਨਾਲ ਪੱਧਰ ਕਰਦਾ, ਤਾਂ ਕਿ ਪਾਣੀ ਛੇਤੀ ਤੁਰੇ। ਬੂਟਾ ਵੱਢੇ ਜਾਣ ਦਾ ਵੀ ਡਰ ਸੀ। ਉਹ ਇਹ ਕੰਮ ਬੜੀ ਬਾਰੀਕੀ ਨਾਲ ਕਰਦਾ।

 

ਤਿੰਨ ਕਿਆਰੇ ਹੀ ਮਸਾਂ ਰਮੇ ਸਨ ਕਿ ਪਾਣੀ ਮਰ ਗਿਆ। ਸਰਵਣ ਨੂੰ ਖੇਤ ਛੱਡ ਕੇ ਰਾਮ ਸੂੰ ਵਾਪਸ ਖਾਲ ਵਲ ਮੁੜ ਗਿਆ। ਦੇਖਿਆ, ਚੰਦ ਦਾ ਸੀਰੀ ਹੀਰਾ ਮੌਜਾਂ ਨਾਲ ਕਿੱਕਰ ਦੀ ਛਾਂ ਥੱਲੇ ਕੱਪੜਾ ਵਿਛਾ ਕੇ ਪਿਆ ਹੋਇਆ ਹੈ ਤੇ ਨੱਕਾ ਟੁੱਟ ਕੇ ਖਾਲ ਦਾ ਪਾਣੀ ਉਹਨਾਂ ਦੇ ਕਮਾਦ ਵਿਚ ਜਾ ਰਿਹਾ ਹੈ। ਪਹਿਲਾਂ ਤਾਂ ਰਾਮ ਸੂੰ ਨੇ ਉਹਨਾਂ ਦਾ ਨੱਕਾ ਬੰਦ ਕੀਤਾ। ਨੱਕਾ ਹੀ ਇਕੱਲਾ ਟੁੱਟਿਆ ਹੁੰਦਾ ਤਾਂ ਉਹਨੂੰ ਐਨਾ ਹਰਖ ਨਹੀਂ ਚੜ੍ਹਨਾ ਸੀ। ਨੱਕਾ ਤੋੜ ਕੇ ਉਹਨੇ ਮੂਹਰੇ ਖਾਲ ਨੂੰ ਬੰਨ੍ਹ ਵੀ ਮਾਰਿਆ ਹੋਇਆ ਸੀ। ਚਾਹੇ ਇਹ ਬੰਨ੍ਹ ਐਨਾ ਮਜ਼ਬੂਤ

 

ਨਹੀਂ ਸੀ, ਪਰ ਬੰਨ੍ਹ ਤਾਂ ਸੀ ਨਾ। ਫੇਰ ਹੀਰਾ ਆਪ ਓਥੇ ਕਿਉਂ ਪਿਆ ਸੀ। ਕਮਾਦ ਜਿੰਨਾ ਕੁ ਰਮ ਗਿਆ ਸੀ, ਠੀਕ ਐ। ਹੁਣ ਜਾਹ ਬਈ ਆਪਣੇ ਘਰ ਨੂੰ । ਉਹ ਬੈਠਾ ਸੀ ਤਾਂ ਉਹਦੇ ਮਨ ਵਿਚ ਮੈਲ ਸੀ। ਰਾਮ ਸੂੰ ਦੇ ਹੱਥ ਵਿਚ ਗੰਧਾਲਾ ਸੀ। ਉਹਦਾ ਜੀਅ ਕੀਤਾ ਕਿ ਉਹ ਕਹੀ ਨਾਲ ਚਮਿਆਰ ਦੀਆਂ ਲੱਤਾਂ ਵੱਢ ਦੇਵੇ । ਪਰ ਉਹ ਕਿੱਕਰ ਥੱਲੇ ਗਿਆ ਤੇ ਗੰਧਾਲੇ ਦਾ ਪੁੱਠਾ ਪਾਸਾ ਫੜ ਕੇ ਹੀਰੇ ਦੇ ਮੌਰਾਂ ਉੱਤੇ ਤਿੰਨ-ਚਾਰ ਸੇਟੀਆਂ ਮਾਰੀਆਂ 1 ਉਹਦੀਆਂ ਚੀਕਾਂ ਨਿੱਕਲ ਗਈਆਂ। ਉਹਨੇ ਦੋ ਸੋਟੀਆਂ ਹੋਰ ਮਾਰ ਕੇ ਉਹਨੂੰ ਅੱਗੇ ਤੋਰ ਲਿਆ। ਉਹ ਹੱਥ ਬੰਨ੍ਹ ਕੇ ਮਾਫੀ ਮੰਗਦਾ ਸੀ। ਆਖਦਾ ਸੀ, ”ਮੈਨੂੰ ਤਾਂ ਚੰਦ ਨੇ ਆਖਿਆ ਸੀ, ਚਾਚਾ। ਇੱਖ ਕਿਹੜਾ ਮੇਰੈ। ਜਮੀਨ ਦਾ ਮਾਲਕ ਤਾਂ ਚੰਦ ਐ! ਮੈਨੂੰ ਗਰੀਬ ਨੂੰ ਕਾਹਨੂੰ ਮਾਰਦੈਂ ਐਮੇਂ।”

 

:

 

ਰਾਮ ਨੂੰ ਹੁਣ ਸੋਟੀ ਤਾਂ ਨਹੀਂ ਮਾਰਦਾ ਸੀ ਤੇ ਨਾ ਹੀ ਧੌਲ-ਧੱਫਾ ਕਰਦਾ, ਉਹਨੂੰ ਬੱਸ ਧੱਕਾ ਮਾਰ ਕੇ ਅੱਗੇ ਤੋਰਦਾ। ਆਖਦਾ, “ਤੂੰ ਸਰਪੰਚ ਕੋਲ ਚੱਲ । ਓਥੇ ਜਾ ਕੇ ਆਖੀਂ ਇਹ ਸਾਰੀਆਂ ਗੱਲਾਂ। ਸਾਲਿਆਂ ਨੇ ਮਰਾਸੀ ਸਮਝ ਰੱਖੇ ਆਂ। ਜਿਮੇਂ ਸਾਡੇ ‘ਚ ਜਾਨ ਈ ਕੋਈ ਨ੍ਹੀਂ।”

 

ਜੱਸੀ ਸਰਪੰਚ ਸੱਥ ਵਿਚ ਪਿੱਪਲ ਥੱਲੇ ਬੈਠਾ ਤਾਸ਼ ਖੇਡ ਰਿਹਾ ਸੀ। ਨੰਗਾ ਸਿਰ, ਸਾਫਾ ਲਾਹ ਕੇ ਗਲ ਨੂੰ ਵਲ੍ਹੇਟ ਰੱਖਿਆ ਸੀ। ਉਹਦੀ ਬਾਰਾਂ ਬੋਰ ਦੀ ਦੁਨਾਲੀ ਬੰਦੂਕ ਬੁੱਕਲ ਵਿਚ ਪੱਟਾਂ ਉੱਤੇ ਪਈ ਸੀ। ਦੋ ਕਾਰਤੂਸ ਜੇਬ ਵਿਚ ਸਨ। ਬੰਦੂਕ ਖਾਲੀ ਸੀ । ਤਾਸ਼ ਖੇਡਦਾ ਵੀ ਉਹ ਏਧਰ-ਓਧਰ ਅੱਗੇ-ਪਿੱਛੇ ਚਾਰੇ ਪਾਸੇ ਨਿਗਾਹ ਮਾਰਦਾ।

 

ਰਾਮ ਸੂੰ ਦੂਰੋਂ ਹੀ ਰੌਲਾ ਪਾਉਂਦਾ ਆ ਰਿਹਾ ਸੀ। ਉਹਦੇ ਹੱਥ ਵਿਚ ਹੀਰੇ ਦਾ ਡੌਲਾ ਸੀ। “ਸਰਪੰਚਾ ਸਾਂਭ ਇਹਨੂੰ । ਇੱਖ ‘ਚ ਖਾਲ ਤੋੜੀ ਬੈਠਾ ਸੀ। ਅਸੀਂ ਤਿੱਪ-ਤਿੱਪ ਨੂੰ ਤਰਸਦੇ ਆਂ। ਇਹ ਭੈਣ ਚੋਦ ਐਸ਼ਾਂ ਕਰਦੇ ਨੇ।” :

 

‘ਕੀਹਦਾ ਸੀਰੀ ਐ ਏਹੇ?’ ਜੱਸੀ ਨੇ ਪੁੱਛਿਆ।

 

”ਚੰਦ ਲੁੱਧੜ ਦਾ, ਹੋਰ ਕੀਹਦਾ।”

 

“ਆਪ ਕਿੱਥੇ ਐ ਉਹੋ?”

 

”ਆਪ ਘਰੇ ਬੈਠਾ ਹੋਣੈ। ਚਮਿਆਰ ਦੇ ਮੋਢੇ ‘ਤੇ ਧਰ ਕੇ ਚਲਾਉਂਦੈ” ਰਾਮ ਸੂੰ ਬੋਲਿਆ।

 

ਸਾਰਿਆਂ ਨੇ ਤਾਸ਼ ਬੰਦ ਕਰ ਦਿੱਤੀ। ਤਾਸ਼ ਵਾਲਿਆਂ ਤੋਂ ਬਿਨਾਂ ਓਥੇ ਦੋ-ਤਿੰਨ ਬੰਦੇ ਹੋਰ ਵੀ ਬੈਠੇ ਸਨ। ਸਾਰੇ ਹੀ ਕਦੇ ਰਾਮ ਸੂੰ ਵਲ ਝਾਕਦੇ, ਕਦੇ ਹੀਰੇ ਵਲ ਤੇ ਕਦੇ ਜਦੋਂ ਬੋਲਦਾ ਸਰਪੰਚ ਵਲ।

 

ਸਰਪੰਚ ਨੇ ਬੰਦਾ ਭੇਜ ਕੇ ਚੰਦ ਨੂੰ ਘਰੋਂ ਬੁਲਾਇਆ। ਗ੍ਰੀਰਾ ਪਰ੍ਹਾਂ ਹੋ ਕੇ ਪੈ ਗਿਆ। ਰਾਮ ਸੂੰ ਉਹਦੇ ਸਰ੍ਹਾਣੇ ਬੈਠਾ ਰਿਹਾ। ਸਰਪੰਚ ਹੁਰੀਂ ਮੁੜ ਕੇ ਤਾਸ਼ ਖੇਡਣ ਲੱਗੇ। ਬੰਦਾ ਜਿਹੜਾ ਚੰਦ ਨੂੰ ਸੱਦਣ ਗਿਆ ਸੀ, ਮੁੜ ਕੇ ਵੀ ਆ ਗਿਆ। ਪਰ ਚੰਦ ਨਹੀਂ ਆਇਆ। ਸਭ ਉਹਨੂੰ ਉਡੀਕ ਰਹੇ ਸਨ। ਸਰਪੰਚ ਨੇ ਗ੍ਰੀਰੇ ਨੂੰ ਕਿਹਾ. ”ਤੂੰ ਜਾਹ ਓਏ ਆਵਦੇ ਘਰ ਨੂੰ । ਜਾਹ, ਵਗ ਜਾ।”

 

UB.COM

 

ਉਹ ਉੱਠ ਕੇ ਲੰਗ ਜਿਹਾ ਮਾਰਦਾ ਘਰ ਨੂੰ ਤੁਰ ਗਿਆ। ”ਰਾਮ ਸਿਆਂ, ਤੂੰ ਵੀ ਜਾਹ ਭਾਈ। ਚੰਦ ਨੂੰ ਪੁੱਛਦੇ ਆਂ, ਕੀ ਗੱਲ ਐ। ਪਰ ਤੂੰ ਮਾੜਾ ਕੀਤਾ, ਚਮਿਆਰ ਨੂੰ ਕਾਹਨੂੰ ਮਾਰਨਾ ਸੀ। ਰੜਕ ਐ ਕੋਈ ਤਾਂ ਸਰੀਕ ਨਾਲ ਲਾ ਮੱਥਾ। ਇਹਦਾ ਗਰੀਬ ਦਾ ਕੀ ਕਸੂਰ ਐ? ਉਹ ਜਿਹੜਾ ਕਰਾਉਂਦੈ, ਇਹ ਕਰਦੈ।”

 

”ਜਸਵੰਤ ਸਿਆਂ, ਉਹਨੂੰ ਮੇਰੇ ਮੂੰਹ ‘ਤੇ ਕਰ, ਵੱਡੇ ਸਾਨ੍ਹ ਨੂੰ। ਕਰਾਓ ਗੱਲ। ਜਦੋਂ ਪਾਣੀ ਦੀ ਵਾਰੀ ਮੇਰੀ ਐ, ਉਹਨੂੰ ਆਵਦੇ ਖੇਤ ‘ਚ ਨੱਕਾ ਤੋੜਨ ਦੀ ਕੀ ਲੋੜ ਸੀ ਬਈ? ਫੇਰ ਸੀਰੀ ਤੋਂ ਕਰਾਉਂਦੈ। ਆਪ ਕਰੋ, ਦੇਖ ਲੈਨੇ ਆਂ। ਰੋਟੀ ਤਾਂ ਅਸੀਂ ਵੀ ਖਾਨੇ ਆਂ।’ ਰਾਮ ਸੁੰ ਗੁੱਸੇ ਵਿਚ ਬੇਸੁੱਧ ਹੋਇਆ ਬੋਲ ਰਿਹਾ ਸੀ। ਉਹ ਹੋਰ ਵੀ ਬੋਲਦਾ ਰਿਹਾ। ਉਹ ਗਲ-ਗਲ ਤੱਕ ਹਰਖ ਨਾਲ ਭਰਿਆ ਹੋਇਆ ਸੀ। ਪਰ ਉਹਦਾ ਕੋਈ ਵਸ ਨਹੀਂ ਚੱਲ ਰਿਹਾ ਸੀ। ਫੇਰ ਉਹ ਚੁੱਪ ਹੋ ਗਿਆ ਤੇ ਘਰ ਨੂੰ ਤੁਰ ਗਿਆ।

 

ਸਰਪੰਚ ਨੇ ਤਾਸ਼ ਬੰਦ ਕਰ ਦਿੱਤੀ। ਦੂਜੇ ਵੀ ਪੱਤੇ ਇਕੱਠੇ ਕਰਕੇ ਬੈਠ ਗਏ। ਜੱਸੀ ਨੇ ਸਾਫਾ ਗਲੋਂ ਲਾਹ ਕੇ ਸਿਰ ਨੂੰ ਵਲ੍ਹੇਟ ਲਿਆ। ਉੱਠ ਕੇ ਚਾਦਰਾ ਦੁਬਾਰਾ ਬੰਨ੍ਹਿਆ। ਬੰਦੂਕ ਮੋਢੇ ਰੱਖੀ ਤੇ ਉਹ ਵੀ ਘਰ ਨੂੰ ਤੁਰ ਗਿਆ। ਆਥਣ ਦੀ ਚਾਹ ਦਾ ਵੇਲਾ ਸੀ। ਪਿੱਪਲ ਥੱਲੇ ਬੈਠੇ ਬੰਦੇ ਕੁਝ ਚਿਰ ਗੱਲਾਂ ਕਰਦੇ ਰਹੇ। ਗ੍ਰੀਰੇ ਚਮਿਆਰ ਉੱਤੇ ਉਹਨਾਂ ਨੂੰ ਤਰਸ ਆਇਆ। ਉਹ ਰਾਮ ਸੂ ਤੇ ਚੰਦ ਲੁੱਧੜ ਬਾਰੇ ਕੁਝ ਨਹੀਂ ਆਖ ਰਹੇ ਸਨ। ਸਰਪੰਚ ਦੇ ਬੁਲਾਏ ਤੋਂ ਚੰਦ ਜਿਹੜਾ ਘਰੋਂ ਨਹੀਂ ਆਇਆ ਸੀ, ਇਸ ਵਿਚ ਸਰਪੰਚ ਦੀ ਹੱਤਕ ਸੀ। ਉਹ ਇਹ ਗੱਲ ਬਹੁੜੀ ਚਿਤਾਰ ਰਹੇ ਸਨ । ਤਾਸ਼ ਫੇਰ ਡੱਬੀ ਵਿਚੋਂ ਬਾਹਰ ਨਿੱਕਲ ਆਈ। ਚਾਰ ਬੰਦਿਆਂ ਦੇ ਹੱਥਾਂ ਵਿਚ ਫੇਰ ਪੱਤੇ ਸਨ।

 

ਰਾਮ ਸੂੰ ਦੀ ਸਾਰੀ ਕਪਾਹ ਵਿਚ ਪਤਲਾ-ਪਤਲਾ ਪਾਣੀ ਫਿਰ ਗਿਆ। ਸਰਵਣ ਕੰਮ ਦਾ ਕਰਿੰਦਾ ਸੀ। ਫੇਰ ਵੀ ਜੱਟ ਦਾ ਪੁੱਤ ਸੀ। ਕੀ ਹੋ ਗਿਆ, ਗਰੀਬੀ ਆ ਗਈ ਤੇ ਉਹ ਸਰੀਕ ਜੱਟ ਦਾ ਸੀਰੀ ਸੀ। ਉਹਨੇ ਬੜੇ ਢੰਗ-ਤਰੀਕੇ ਨਾਲ ਪਾਣੀ ਲਾਇਆ। ਕਪਾਹ ਦੇ ਢਿੱਡ ਵਿਚ ਪਾਣੀ ਨਹੀਂ ਗਿਆ, ਸੁੱਕਾ ਸੰਘ ਹੀ ਬੱਸ ਤਰ ਹੋਇਆ। ਕਿਧਰੇ ਤਾਂ ਬੁੱਲ੍ਹ ਹੀ ਗਿੱਲੇ ਹੋਏ। ਫੇਰ ਵੀ ਕਪਾਹ ਉੱਠ ਖੜ੍ਹੀ। ਪੱਤੇ ਏਧਰ ਓਧਰ ਝਾਕਣ ਲੱਗੇ।

 

ਇਹਨਾਂ ਦਿਨਾਂ ਵਿਚ ਹੀ ਇਕ ਬਾਰਸ਼ ਹੋ ਗਈ। ਜਿਵੇਂ ਅੰਬਰੋਂ ਅੰਮ੍ਰਿਤ ਵਰ੍ਹਿਆ ਹੋਵੇ। ਫਸਲਾਂ ਨੇ ਕੰਨ ਖੜ੍ਹੇ ਕਰ ਲਏ। ਕਮਾਦ ਨਿਸਰਨ ਲੱਗ ਪਿਆ। ਚਰੀਆਂ ਨੂੰ ਜਿਵੇਂ ਨਿੱਤ ਵਾਰ ਆਉਂਦਾ ਹੋਵੇ। ਕਪਾਹਾਂ, ਪੂਰਾ ਸੰਭਲ ਗਈਆਂ। ਗੁਆਰਾ ਵੀ ਸ਼ਾਨ ਨਾਲ ਖੜ੍ਹਾ ਸੀ । ਪਰ ਰੁੱਤ ਫੇਰ ਭਖਣ ਲੱਗੀ। ਆਸਮਾਨ ਵਿਚ ਬੱਦਲ ਤਾਂ ਸਨ, ਪਰ ਉਹਨਾਂ ਵਿਚ ਜਿਵੇਂ ਪਾਣੀ ਕਿਧਰੇ ਨਾ ਹੋਵੇ। ਉਹ ਆਸਮਾਨ ਵਿਚ ਖਾਲੀ ਆਵਾਰਾ- ਗਰਦੀ ਕਰਦੇਂ। ਧਰਤੀ ਦੇ ਬੁੱਲ੍ਹ ਸੁੱਕੇ ਪਏ ਸਨ। ਰਾਮ ਸੂੰ ਦੀ ਕਪਾਹ ਫੇਰ ਕੁਮਲਾਉਣ ਲੱਗੀ। ਇਸ ਵਾਰ ਕੱਸੀ ਵੀ ਪੂਰੀ ਭਰ ਕੇ ਵਗ ਰਹੀ ਸੀ। ਖਾਲ ਦਾ ਪਾਣੀ ਕੰਢਿਆਂ ਨਾਲ ਘਿਸੜ-ਘਿਸੜ ਤੁਰਦਾ। ਨੱਕਾ ਖੋਲ੍ਹਿਆ ਨਹੀਂ ਕਿ ਦੇਖਦੇ ਦੇਖਦੇ ਅੱਧਾ ਕਿਆਰਾ ਭਰ ਜਾਂਦਾ।

 

ਚਾਹੇ ਖਾਲ ਪੂਰਾ ਭਰਕੇ ਆਇਆ ਸੀ, ਪਰ ਫੇਰ ਵੀ ਚੰਦ ਦਾ ਕਮਾਦ ਰੁੱਖਾ ਰਹਿ ਗਿਆ। ਤਿੰਨ ਕਿਆਰੇ ਖਾਲਮ-ਖਾਲੀ ਪਏ ਸਨ। ਉਹ ਤੇ ਉਹਦਾ ਸੀਰੀ ਹੀਰਾ ਭੱਜੇ ਫਿਰਦੇ ਰਹੇ ਸਨ ਕਿ ਕਮਾਦ ਪੂਰਾ ਰਮ ਜਾਵੇ। ਜਿਵੇਂ ਵੀ ਸੀ, ਉਹ ਪਾਣੀ ਲਾ ਕੇ ਦੋਵੇਂ ਪਿੰਡ ਨੂੰ ਚਲੇ ਗਏ। ਹੀਰਾ ਚੰਦ ਨੂੰ ਮੱਤਾਂ ਦਿੰਦਾ ਜਾ ਰਿਹਾ ਸੀ ਕਿ ਇਕ ਘੰਟਾ ਕਿਸੇ ਤੋਂ ਪਾਣੀ ਉਧਾਰ ਲੈ ਲੈਂਦੇ ਆਪਾਂ। ਪਹਿਲਾਂ ਨਹੀਂ ਸੋਚਿਆ।

 

”ਉਧਾਰ ਨੂੰ ਕੀ ਕਿਸੇ ਕੋਲ ਬਾਫਰ ਪਿਆ ਸੀ ਪਾਣੀ? ਪਾਣੀ ਦੀ ਤਾਂ ਸਭ ਨੂੰ ਲੋੜ ਹੁੰਦੀ ਐ ਇਹਨੀ ਦਿਨੀਂ ।’ ਚੰਦ ਨੇ ਰੁੱਖਾ ਜਿਹਾ ਜਵਾਬ ਦਿੱਤਾ।

 

ਰਾਮ ਸੂੰ ਨੇ ਦਿਨ ਦੇ ਛਿਪਾਅ ਨਾਲ ਪਾਣੀ ਵੱਢਿਆ। ਗੇਰੂਆ ਪਾਣੀ ਤਿਹਾਈ ਧਰਤੀ ਲਈ ਦੁੱਧ- ਘਿਓ ਦੀਆਂ ਘੁੱਟਾਂ ਸਨ। ਰਾਮ ਸੂੰ ਤੇ ਸਰਵਣ ਦੋਵੇਂ ਪਾਣੀ ਲਾ ਰਹੇ ਸਨ। ਕਿਆਰਾ ਐਨਾ ਭਰ ਜਾਂਦਾ ਕਿ ਕਪਾਹ ਦੇ ਬੂਟੇ ਦਿਸਦੇ ਨਹੀਂ ਸਨ। ਜਿਵੇਂ ਕਪਾਹ ਕਿਧਰੇ ਹੋਵੇ ਹੀ ਨਾ. ਕਿਆਰਾ ਹੀ ਨਿਰੇ ਪਾਣੀ ਦਾ ਭਰਿਆ ਹੋਵੇ। ਦੋਵੇਂ ਖੁਸ਼ ਸਨ. ਪਾਣੀ ਦੀ ਲੱਜਤ ਤਾਂ ਐਤਕੀ ਆਈ ਐਨਾ ਕਿਆਰਾ ਹੀ ਨਿਰੋ ਪ

 

ਕੁਝ ਕਿਆਰੇ ਹੀ ਰਮੇ ਸਨ ਕਿ ਖਾਲ ਊਣਾ ਹੋ ਗਿਆ। ਸਰਵਣ ਕਹਿੰਦਾ, ‘ਰਾਮ ਸਿਆਂ, ਤੂੰ ਗੇੜਾ ਮਾਰ ਕੇ ਆ। ਨੱਕੇ ਈ ਵੱਢਣੇ ਨੇ, ਮੈਂ ਕੱਲਾ ਬਥੇਹਾਂ।”

 

ਓਹੀ ਚੰਨ-ਚਾਨਣੀ ਰਾਤ ਸੀ। ਰਾਮ ਸੂੰ ਕਹੀ-ਗੰਧਾਲਾ ਲੈ ਕੇ ਖਾਲ ਪੈ ਗਿਆ। ਉਹ ਦੰਗ ਦਾ ਦੰਗ ਰਹਿ ਗਿਆ, ਚੰਦ ਦੇ ਕਮਾਦ ਵਿਚ ਖਾਲ ਦਾ ਨੱਕਾ ਖੁਲ੍ਹਿਆ ਹੋਇਆ ਸੀ। ਉਹਨੇ ਸੋਚਿਆ, ਚੱਲ ਨੱਕਾ ਤਾਂ ਆਪੇ ਵੀ ਟੁੱਟ ਸਕਦਾ ਸੀ, ਪਰ ਖਾਲ ਵਿਚ ਇਹ ਬੰਨ੍ਹ ਕੀਹਨੇ ਲਾ ਦਿੱਤਾ? ਬੰਨ੍ਹ ਵੀ ਇਸ ਚਾਲਾਕੀ ਨਾਲ ਲਾਇਆ ਸੀ ਕਿ ਪਾਣੀ ਰੁਕ ਵੀ ਜਾਵੇ ਤੇ ਚਲਦਾ ਵੀ ਰਹੇ। ਖਾਲ੍ਹ ਵਿਚ ਅੱਗੇ ਥੋੜ੍ਹਾ-ਥੋੜ੍ਹਾ ਪਾਣੀ ਜਾਵੇ । ਬੰਨ੍ਹ ਦੀ ਮਿੱਟੀ ਕੱਢਕੇ ਤੇ ਚੰਦ ਦਾ ਨੱਕਾ ਬੰਦ ਕਰਕੇ ਉਹਨੇ ਏਧਰ ਓਧਰ ਦੇਖਿਆ, ਉਹਨਾਂ ਦੇ ਖੇਤ ਵਿਚ ਕਿਧਰੇ ਕੋਈ ਨਹੀਂ ਸੀ। ਗੁੰਧਾਲਾ ਲੈ ਕੇ ਤੁਰਦਾ-ਤੁਰਦਾ ਉਹ ਚੰਦ ਦੀ ਚਰੀ ਵਲ ਹੋ ਗਿਆ। ਉਹਨੂੰ ਪਤਾ ਸੀ ਕਿ ਚੰਦ ਨੇ ਆਪਣੀ ਚਰੀ ਵਿਚਾਲੇ ਦੋ ਮੰਜਿਆਂ ਦਾ ਥਾਂ ਖਾਲੀ ਰੱਖ ਕੇ ਗੁਪਤ ਜਗ੍ਹਾ ਬਣਾਈ ਹੋਈ ਹੈ। ਇਕ ਟੁੱਟੀ ਜਿਹੀ ਨਿੱਕੀ ਮੰਜੀ ਵੀ ਓਥੇ ਪਈ ਰਹਿੰਦੀ ਹੈ। ਪਾਣੀ ਵਾਲੀ ਝੱਜਰ ਵੀ! ਚੰਦ ਓਥੇ ਇਕੱਲਾ ਬੈਠ ਕੇ ਕਦੇ ਕਦੇ ਘਰ ਦੀ ਕੱਢੀ ਦਾਰੂ ਪੀਂਦਾ। ਉਂਜ ਵੀ ਲੁਕ-ਛਿਪ ਕੇ ਬੈਠਣਾ ਚਾਹੁੰਦਾ ਤਾਂ ਏਥੇ ਬੈਠਦਾ। ਹੌਲੀ ਹੌਲੀ ਬਿੱਲੀ ਵਾਂਗ ਛਹਿ ਕੇ ਉਹ ਚਰ੍ਹੀ ਵਿਚ ਗਿਆ ਤੇ ਦੇਖਿਆ, ਚੰਦ ਮੰਜੀ ਉੱਤੇ ਘੂਕ ਸੁੱਤਾ ਪਿਆ ਹੈ। ਉਹਦੇ ਦਿਮਾਗ ਨੂੰ ਗਰਮੀ ਚੜ੍ਹੀ, ਉਹ ਉਹਨੂੰ ਪਏ-ਪਏ ਨੂੰ ਹੀ ਗੰਧਾਲੇ ਨਾਲ ਛੱਲੀਆਂ ਵਾਂਗ ਕੁੱਟ ਦੇਵੇ । ਕੀ ਕੀਤਾ, ਕੁੱਤੇ- ਜੱਟ ਨੇ । ਪਰ ਉਹ ਥੋੜਾ ਸਹਿਮ ਗਿਆ। ਉਹ ਇਕੱਲਾ ਹੈ, ਕਿਧਰੇ ਚੰਦ ਉਹਦੇ ਉਤੋਂ ਦੀ ਨਾ ਪੈ ਜਾਵੇ।

 

ਉਹਨੀਂ ਪੈਰੀਂ ਰਾਮ ਸੂੰ ਸਰਵਣ ਕੋਲ ਗਿਆ ਤੇ ਦੱਸਿਆ, ”ਪਾਣੀ ਤਾਂ ਚੰਦ ਵੱਢੀ ਬੈਠਾ ਸੀ। ਉਹ ਆਪਣੀ ਚਰ੍ਹੀ ‘ਚ ਮੰਜੀ ਡਾਹੀਂ ਸੁੱਤਾ ਪਿਐ। ਚੱਲ, ਕਰੀਏ ਖੜਕਾ-ਦੜਕਾ, ਐਂ ਨ੍ਹੀਂ ਲੋਟ ਆਉਂਦਾ ਉਹ।

 

ਪਹਿਲਾਂ ਉਹਨੇ ਸੀਰੀ ਤੋਂ ਕਰਾਇਆ, ਹੁਣ ਆਪ ਵੱਢੀਂ ਬੈਠਾ ਸੀ। ਇਉਂ ਤਾਂ ਜਿਉਂਦੇ ਮਰ’ਗੇ ਜਾਰ ਆਪਾਂ।’

 

ਨਵੇਂ ਦੋ ਕਿਆਰਿਆਂ ਦੇ ਨੱਕੇ ਖੋਲ੍ਹ ਕੇ ਸਰਵਣ ਉਹਦੇ ਮਗਰ ਤੁਰ ਪਿਆ। ਰਾਹ ਵਿਚ ਰਾਮ ਸੂ ਨੇ ਉਹਨੂੰ ਸਮਝਾਇਆ, ”ਇਕ ਗੱਲ ਸੁਣ ਲੈ ਤੂੰ ਮੇਰੀ। ਚੰਦ ਨਾਲ ਮੇਰੀ ਕੋਈ ਖਾਸ ਲਾਗ-ਡਾਟ ਨ੍ਹੀ। ਐਨੀਆਂ ਸੱਟਾਂ ਨ੍ਹੀ ਆਪਾਂ ਮਾਰਨੀਆਂ ਉਹਦੇ, ਬਈ ਸਾਲਾ ਆਰੀ ਹੋ ਕੇ ਬਹਿ ਜੇ। ਬੱਸ, ਦਬਕਾ-ਛਬਕਾ ਮਾਰਨੈਂ, ਗਹਾਂ ਨੂੰ ਇਹ ਕੰਮ ਨਾ ਕਰੇ। ਜਿਮੇਂ ਅੱਗੇ ਸੀਰੀ ਕੁੱਟਿਆ ਸੀ ਮੈਂ ਇਹਦਾ। ਮੁੜ ਕੇ ਕੁਸਕਿਆ ਨ੍ਹੀ ਚਮਿਆਰ। ਦੇਖੀਂ ਕਿਤੇ, ਸਮਝ ਕਰੀਂ।‘’

 

ਚਰ੍ਹੀ ਵਿਚਾਲੇ ਜਾ ਕੇ ਰਾਮ ਸੂ ਨੇ ਖੰਘੂਰ ਮਾਰੀ। ਚੰਦ ਕੀੜਾ ਲੜਨ ਵਾਂਗ ਖੜ੍ਹਾ ਹੋ ਗਿਆ। ਆਪਣਾ ਗੰਡਾਸਾ ਚੁੱਕਿਆ। ਕੜਕ ਕੇ ਬੋਲਿਆ, ”ਕਿਹੜੈ?”

 

”ਨੱਕਾ ਛੱਡੀਂ ਬੈਠੇ, ਹੈਨ੍ਹੀ ਤੇਰੇ ‘ਤੇ ਕੋਈ ਰਾਜਾ ਬਾਬੂ? ਕਿਹੜੀ ਗੱਲੋਂ ਤਕਾਅ ਲਿਆ ਬਈ ਤੂੰ ਮੈਨੂੰ?” ਰਾਮ ਸੂੰ ਨੇ ਗੰਧਾਲਾ ਸਿਰ ਤੋਂ ਉਤਾਂਹ ਕੀਤਾ।

 

ਚੰਦ ਨੇ ਸਿੱਧਾ ਗੰਡਾਸਾ ਚਲਾਇਆ। ਰਾਮ ਨੂੰ ਛਾਲ ਮਾਰ ਕੇ ਪਰ੍ਹਾਂ ਹੋ ਗਿਆ। ਗੰਡਾਸਾ ਧਰਤੀ ਉੱਤੇ ਵੱਜਿਆ। ਰਾਮ ਸੂੰ ਨੇ ਫੁਰਤੀ ਨਾਲ ਅੱਗੇ ਵਧ ਕੇ ਗੰਧਾਲੇ ਦਾ ਪੁੱਠਾ ਪਾਸਾ ਉਹਦੇ ਚਿੱਤੜਾਂ ‘ਤੇ ਮਾਰਿਆ। ਚੰਦ ਦੂਹਰਾ ਹੋ ਗਿਆ। ਗੰਧਾਲੇ ਦੀ ਸੋਟੀ ਜ਼ੋਰ ਨਾਲ ਵੱਜੀ ਸੀ। ਬੱਸ ਫੇਰ ਇੰਜ ਹੀ ਤਿੰਨ ਵਾਰ ਹੋਇਆ। ਚੰਦ ਗੰਡਾਸਾ ਉਲਾਰ ਕੇ ਰਾਮ ਸੂੰ ਦੇ ਸਿਰ ਵਲ ਚਲਾਉਂਦਾ। ਉਹ ਫੁਰਤੀ ਨਾਲ ਪਰ੍ਹਾਂ ਹਟ ਜਾਂਦਾ। ਤੇ ਫੇਰ ਰਾਮ ਨੂੰ ਅੱਗੇ ਵਧ ਕੇ ਗੰਧਾਲਾ ਮਾਰਦਾ, ਕਦੇ ਮੋਢੇ ਉੱਤੇ, ਕਦੇ ਚਿੱਤੜਾਂ ਉੱਤੇ ਤੇ ਕਦੇ ਪੱਟਾਂ ਉੱਤੇ। ਬੜੀ ਹੁਸ਼ਿਆਰੀ ਨਾਲ ਮਾਰਦਾ ਸੀ ਉਹ। ਚੰਦ ਦੇ ਸੱਟ ਵੀ ਲੱਗੇ ਤੇ ਜ਼ਖ਼ਮ ਵੀ ਨਾ ਹੋਵੇ।

 

ਸਰਵਣ ਪਰ੍ਹੇ ਖੜ੍ਹਾ ਦੇਖ ਰਿਹਾ ਸੀ। ਉਹਦੇ ਹੱਥ ਵਿਚ ਸੋਟੀ ਸੀ। ਉਹਨੂੰ ਖੜ੍ਹੇ-ਖੜ੍ਹੇ ਨੂੰ ਚੀਹ ਚੜ੍ਹ ਰਹੀ ਸੀ ਕਿ ਚੰਦ ਹਟਦਾ ਕਿਉਂ ਨਹੀਂ। ਗੰਧਾਲਾ ਖਾ ਕੇ ਫੇਰ ਗੰਡਾਸਾ ਉਲਾਰ ਲੈਂਦਾ ਹੈ। ਉਹਨੂੰ ਰਾਮ ਸੂ ਉੱਤੇ ਵੀ ਹਰਖ ਸੀ ਕਿ ਉਹ ਇਕ ਅਜਿਹਾ ਵਾਰ ਕਿਉਂ ਨਹੀਂ ਕਰਦਾ, ਜਿਸ ਨਾਲ ਚੰਦ ਡਿੱਗ ਪਵੇ ਤੇ ਮੁੜ ਕੇ ਉੱਠ ਹੀ ਨਾ ਸਕੇ। ਇਕ ਵਾਰ ਤਾਂ ਉਹਦੇ ਦਿਲ ਵਿਚ ਲਹਿਰ ਉੱਠੀ ਕਿ ਉਹ ਇੱਕੋ ਸੋਟੀ ਨਾਲ ਚੰਦ ਨੂੰ ਖਤਮ ਕਰ ਦੇਵੇ | ਸਾਲਾ ਕਿਵੇਂ ਦੋ ਬੰਦਿਆਂ ਸਾਹਮਣੇ ਖੜ੍ਹਾ ਮੁਕਾਬਲਾ ਕਰੀਂ ਜਾਂਦੇ। ਚੌਥੀ ਵਾਰ ਜਦੋਂ ਚੰਦ ਨੇ ਗੰਡਾਸਾ ਖੜ੍ਹਾ ਕੀਤਾ ਤਾਂ ਸਰਵਣ ਨੇ ਪਾਸੇ ਦੀ ਹੋ ਕੇ ਉਹਦੇ ਗੰਡਾਸੇ ਉੱਤੇ ਐਨੀ ਜ਼ੋਰ ਦੀ ਸੋਟੀ ਮਾਰੀ ਕਿ ਗੰਡਾਸਾ ਟੁੱਟ ਕੇ ਦੋ ਹੋ ਗਿਆ। ਚੰਦ ਨਿਹੱਥਾ ਹੋ ਕੇ ਥੱਲੇ ਡਿੱਗ ਪਿਆ। ਸਰਵਣ ਨੇ ਭਰਵੀਆਂ ਸੋਟੀਆਂ ਮਾਰ- ਮਾਰ ਉਹਦੇ ਪੁੜੇ ਕੁੱਟ ਦਿੱਤੇ। ਲੱਤਾਂ ਵੀ ਤੋੜ ਦਿੱਤੀਆਂ। ਚੰਦ ਥੱਲੇ ਪਿਆ ਜ਼ਖ਼ਮੀ ਸੱਪ ਵਾਂਗ ਲੋਟਨੀਆਂ ਖਾ ਰਿਹਾ ਸੀ। ਉਹਦੇ ਵਿਚ ਉੱਠ ਕੇ ਖੜ੍ਹਾ ਹੋਣ ਦੀ ਹਿੰਮਤ ਨਹੀਂ ਰਹਿ ਗਈ ਸੀ । ਰਾਮ ਨੂੰ ਸਰਵਣ ਨੂੰ ਗਾਲਾਂ ਦੇਣ ਲੱਗਿਆ, ”ਓਏ ਕੰਜਰ ਦਿਆ, ਬੱਸ ਕਰ। ਖੂਨ ਗਲ ਪੈ ਜੂ। ਬੱਸ ਬਹੁਤ ਹੋ’ਗੀ।” ਪਰ ਸਰਵਣ ਸੀ, ਜਿਵੇਂ ਚੰਦ ਨੂੰ ਮਾਰ-ਮੁਕਾ ਦੇਣਾ ਚਾਹੁੰਦਾ ਹੋਵੇ।

 

”ਓਏ ਰਾਮ ਸਿਆਂ ਬਾਈ ਆਪਣੀ ਐਂਡੀ ਕੋਈ ਦੁਸ਼ਮਣੀ ਨ੍ਹੀ ਓਏ। ਬੱਸ ਹੋਰ ਨਾ ਮਾਰੋ ਮੈਨੂੰ।” ਉਹਨੇ ਹੱਥ ਜੋੜੇ ਤੇ ਫੇਰ ਪਾਣੀ ਮੰਗਿਆ।

 

ਉਹਦੀ ਝੱਜਰ ਵਿਚੋਂ ਹੀ ਰਾਮ ਸੂ ਨੇ ਉਹਨੂੰ ਪਾਣੀ ਪਿਆ ਦਿੱਤਾ। ਪਿੰਡ ਜਾ ਕੇ ਉਹਨਾਂ ਦੇ ਘਰ ਸੁਨੇਹਾ ਵੀ ਪਹੁੰਚਾ ਦਿੱਤਾ ਕਿ ਉਹ ਚੰਦ ਨੂੰ ਚੁੱਕ ਲਿਆਉਣ।

 

2

 

ਨੰਬਰਦਾਰ ਕੁੰਢਾ ਸਿੰਘ ਬੜਾ ਪਰਉਪਕਾਰੀ ਬੰਦਾ ਸੀ । ਗਰੀਬਾਂ ਦਾ ਹਾਮੀ ਤੇ ਦੂਜੇ ਦਾ ਭਲਾ ਸੋਚਣ ਵਾਲਾ। ਪਿੰਡ ਦੇ ਸਾਂਝੇ ਕੰਮਾਂ ਵਿਚ ਉਹ ਅੱਗੇ ਲੱਗ ਤੁਰਦਾ। ਦੁੱਲੇ ਦੀ ਢਾਬ ਓਸ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਸੀ। ਪਿੰਡ ਉਹਦੇ ਕੰਮਾਂ ਦੀਆਂ ਵਾਰਾਂ ਗਾਉਂਦਾ। ਉਹ ਦਿਨੋ-ਦਿਨ ਥਿਵਦਾ ਗਿਆ ਤੇ ਅਖੀਰ ਇਸ ਸੰਸਾਰ ਤੋਂ ਹੀ ਚਲਿਆ ਗਿਆ।

 

ਕੁੰਢਾ ਸਿੰਘ ਦੇ ਤਿੰਨ ਮੁੰਡੇ ਸਨ। ਵੱਡੀਆਂ ਦੋਵੇਂ ਬਹੂਆਂ ਚੰਗੇ ਘਰਾਂ ਦੀਆਂ ਸਨ। ਆਉਂਦੀਆਂ ਹੀ ਟੱਬਰ ਵਿਚ ਘੁਲ ਮਿਲ ਗਈਆਂ। ਹਮੇਸ਼ਾ ਕੰਮਾਂ ਵਲ ਧਿਆਨ ਰੱਖਦੀਆਂ। ਦੋਵੇਂ ਵੱਡੇ ਮੁੰਡੇ ਵੀ ਕਮਾਉ ਸਨ। ਪਹਿਲਾਂ ਕੁੰਢਾ ਸਿੰਘ ਨੇ ਆਪ ਬਥੇਰਾ ਕੀਤਾ ਸੀ। ਜਦੋਂ ਮੁੰਡੇ ਉੱਠ ਖੜ੍ਹੇ ਤਾਂ ਫੇਰ ਉਹਦੀ ਨੰਬਰਦਾਰੀ ਦੀਆਂ ਧੁੰਮਾਂ ਸਨ। ਵੱਡਾ ਮੁੰਡਾ ਬਿੱਕਰ ਸਿੰਘ ਜਮ੍ਹਾਂ ਕੁੰਢਾ ਸਿੰਘ ਦੇ ਸੁਭਾਓ ਉੱਤੇ ਗਿਆ ਸੀ। ਓਹੀ ਬੋਲ-ਬਾਣੀ, ਓਹੀਂ ਕੰਮ-ਧੰਦਾ।

 

ਛੋਟਾ ਮੁੰਡਾ ਘੋਗਾ ਥੋੜਾ ਅਲੱਥ ਸੀ। ਖੇਤ ਦਾ ਕੰਮ ਘੱਟ ਕਰਦਾ ਖੁੱਲ੍ਹ-ਖੇਡ ਉੱਤੇ ਬਹੁਤਾ ਰਹਿੰਦਾ। ਕੁੰਢਾ ਸਿੰਘ ਨੇ ਉਹਨੂੰ ਕਈ ਵਾਰ ਘੂਰਿਆ। ਪਰ ਉਹ ਸਿੱਧੇ ਰਾਹ ਉੱਤੇ ਨਹੀਂ ਆਉਂਦਾ ਸੀ। ਵੱਡੇ ਦੋਵੇਂ ਉਹਨੂੰ ਕੁਝ ਨਾ ਆਖਦੇ। ਬਹਿ ਕੇ ਗੱਲ ਚਿਤਾਰਦੇ, ”ਨਹੀਂ ਕਰਦਾ ਕੁੱਛ ਨਾ ਕਰੇ। ਬਾਪੂ ਕਿਹੜਾ ਨਿੱਤ-ਨਿੱਤ ਬੈਠਾ ਰਹੂ। ਬਾਪੂ ਦੇ ਸਿਰ ‘ਤੇ ਹੁਣ ਕਰ ‘ਲੇ ਮੌਜਾਂ। ਮਰੇ ਤੋਂ ਦੋ ਸਿਆੜ ਦੇ ਕੇ ਔਹ ਮਾਰਾਂਗੇ। ਫੇਰ ਰੋਊ ਬੈਠਾ ਸਾਲਾ ਮੇਰਾ ਅੱਖਾਂ ‘ਚ ਘਸੁੰਨ ਦੇ ਦੇ।”

 

ਓਹੀ ਗੱਲ ਹੋਈ, ਨੰਬਰਦਾਰ ਮਰੇ ਤੋਂ ਵੱਡੇ ਦੋਵੇਂ ਭਰਾਵਾਂ ਨੇ ਘੋਗੇ ਨੂੰ ਅੱਡ ਕਰ ਦਿੱਤਾ। ਉਹਨਾਂ ਕੋਲ ਤੀਹ ਕਿੱਲੇ ਜ਼ਮੀਨ ਸੀ । ਤਿੰਨਾਂ ਨੂੰ ਦਸ-ਦਸ ਕਿੱਲੇ ਆਈ। ਬਿੱਕਰ ਤੇ ਮਿਹਰ ਇਕੱਠੇ ਰਹੇ। ਦੋਵੇਂ ਇਕੋ ਪਿੰਡ ਇਕੋ ਘਰ ਵਿਆਹੇ ਹੋਏ ਸਨ। ਘਰ ਵਾਲੀਆਂ ਸਕੀਆਂ ਭੈਣਾਂ ਸਨ। ਉਹ ਬਣਾ ਕੇ ਰਖਦੀਆਂ। ਜੱਟ ਨੇ ਦੋਵਾਂ ਨੂੰ ਇੱਕੋ ਜਿਹਾ ਦੇਣ ਦਿੱਤਾ ਸੀ। ਬਿੱਕਰ ਤੇ ਮਿਹਰ ਦੋਵੇਂ ਹੀ ਨਰਮ ਸੁਭਾਓ ਦੇ ਸਨ। ਕੁੰਢਾ ਸਿੰਘ ਤੋਂ ਬਾਅਦ ਨੰਬਰਦਾਰੀ ਬਿੱਕਰ ਨੂੰ ਮਿਲ ਗਈ। ਖੇਤੀ ਦਾ ਕੰਮ ਸਾਰਾ ਹੀ ਮਿਹਰ ਜ਼ਿੰਮੇ ਆ ਪਿਆ। ਉਹਦੇ ਲਈ ਇਹ ਕੋਈ ਔਖਿਆਈ ਨਹੀਂ ਸੀ। ਦੋਵਾਂ ਭਰਾਵਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਪੂ ਤੋਂ ਬਾਅਦ ਨੰਬਰਦਾਰੀ ਬਿੱਕਰ ਨੂੰ ਮਿਲੇਗੀ। ਨੰਬਰਦਾਰੀ ਦੇ ਕੰਮਾਂ ਵਿਚ ਉਹਤੋਂ ਖੇਤੀ ਵਲ ਐਨਾ ਧਿਆਨ ਨਹੀਂ ਦਿੱਤਾ ਜਾ ਸਕੇਗਾ। ਘੋਗਾ ਊਈਂ ਨਿਕੰਮਾ ਹੈ। ਖੇਤੀ ਦੇ ਕੰਮ ਵਿਚ ਦਿਲਚਸਪੀ ਨਹੀਂ ਲੈਂਦਾ। ਹੋਰ ਕੀ ਕਰੇਗਾ ਉਹ, ਉਹਦੀਆਂ ਤਾਂ ਇਹੀ ਆਦਤਾਂ ਰਹਿਣਗੀਆਂ। ਬੁੜ੍ਹੀ ਜਿਉਂਦੀ ਸੀ। ਮਾਂ ਨੇ ਉਹਨੂੰ ਵਿਆਹ ਵੀ ਲਿਆ ਸੀ। ਸੋਚਿਆ ਸੀ, ਕੀਹ ਐ ਸੁਧਰ ਜਾਵੇ। ਪਰ ਕੋਈ ਫ਼ਰਕ ਨਹੀਂ ਪਿਆ। ਉਹਨੂੰ ਵਿਹਲੇ ਨੂੰ ਰੋਟੀ ਤਾਂ ਮਿਲ ਸਕਦੀ ਸੀ, ਪਰ ਉਹਦੇ ਵੈਲ ਕੌਣ ਪੂਰੇ ਕਰਦਾ।

 

ਮਿਹਰ ਨਾਲ ਬਖਸ਼ੀ ਚਮਿਆਰ ਸੀਰੀ ਸੀ। ਕਦੇ ਕਦੇ ਬਿੱਕਰ ਵੀ ਖੇਤ ਜਾਂਦਾ। ਵਾਹ ਲਗਦੀ, ਉਹ ਕੰਮਾਂ ਨੂੰ ਹੱਥ ਪਾਉਂਦਾ। ਪਰ ਪਿੰਡ ਦੇ ਲੋਕ ਖੇਤ ਪਹੁੰਚ ਜਾਂਦੇ। ਆਖਦੇ, “ਹੁਣੇ ਚੱਲ ਨੰਬਰਦਾਰਾ, ਸਾਡਾ ਸਿਆਪਾ ਮੁਕਾਅ। ਨਹੀਂ ਦੋਮੇਂ ਧਿਰਾਂ ਪੱਟੀਆਂ ਜਾਮਾਂਗੀਆਂ। ਉਹਨੂੰ ਹਥਲਾ ਕੰਮ ਵਿੱਚੇ ਛੱਡ ਕੇ ਮੁੰਡੀ ਜਾਣਾ ਪੈਂਦਾ। ਬਹੁਤੇ ਕੰਮ ਥਾਣੇ ਵਿਚ ਜਾਂ ਤਹਿਸੀਲਦਾਰ ਦੀ ਕਚਹਿਰੀ ਵਿਚ ਹੁੰਦੇ। ਫੇਰ ਲੋਕਾਂ ਦੇ ਆਪਣੇ ਝਗੜੇ ਹੁੰਦੇ, ਜਿਹੜੇ ਪਿੰਡ ਵਿਚ ਹੀ ਨਿਬੇੜੇ ਜਾਂਦੇ। ਬਿੱਕਰ ਦੀ ਹਰ ਥਾਂ ਲੋੜ ਪੈਂਦੀ। ਉਹ ਸੱਚਾ-ਸੁੱਚਾ ਨੰਬਰਦਾਰ ਸੀ। ਜਮ੍ਹਾਂ ਆਪਣੇ ਪਿਓ ਉੱਤੇ ਗਿਆ ਸੀ ਉਹ। ਕੁੰਢਾ ਸਿੰਘ ਦੀਆਂ ਕਿਆ ਬਾਤਾਂ ਸਨ। ਅਗਲਾ ਉਹਨੂੰ ਥਾਣੇ ਲੈ ਕੇ ਜਾਂਦਾ ਜਾਂ ਤਹਿਸੀਲਦਾਰ ਦੇ ਕੋਈ ਗਵਾਹੀ ਹੁੰਦੀ। ਸਿਖਾਉਂਦਾ ਜਾਂਦਾ, “ਨੰਬਰਦਾਰਾ, ਤੂੰ ਇਉਂ ਆਖਣੈ। ਇਹ ਗੱਲ ਨਹੀਂ ਕਹਿਣੀ।” ਉਹ ਹੂੰ-ਹੂੰ ਕਰਦਾ ਜਾਂਦਾ। ਅਗਲੇ ਦੀਆਂ ਸੁਣੀ ਜਾਂਦਾ ਤੇ ਉਹਦੇ ਵਲ ਚੁੱਪ-ਚੁੱਪ ਜਿਹਾ ਝਾਕੀਂ ਜਾਂਦਾ। ਪਰ ਜਦੋਂ ਉਹ ਥਾਣੇ ਪਹੁੰਚਦੇ ਜਾਂ ਤਹਿਸੀਲ ਵਿਚ ਤਾਂ ਕੁੰਢਾ ਸਿੰਘ ਓਹੀ ਆਖਦਾ, ਜਿੰਨੀ ਗੱਲ ਦਾ ਉਹਨੂੰ ਪਤਾ ਹੁੰਦਾ। ਉਹ ਸੱਚ ਬੋਲਦਾ। ਕਿਸੇ ਦੀ ਲਿਹਾਜ ਨਹੀਂ ਕਰਦਾ ਸੀ। ਉਹਨੂੰ ਇਹ ਪਰਵਾਹ ਨਾ ਹੁੰਦੀ ਕਿ ਉਹਦਾ ਬਿਆਨ ਕੀਹਦੇ ਹੱਕ ਵਿਚ ਜਾਂਦਾ ਹੈ ਤੇ ਕੀਹਦੇ ਖਿਲਾਫ। ਕਿਸੇ ਦੇ ਗਿੱਟੇ ਲੱਗੇ, ਕਿਸੇ ਦੇ ਗੋਡੇ ਲੱਗੇ, ਕੁੰਢਾ ਸਿੰਘ ਨੂੰ ਕੋਈ ਪਰਵਾਹ ਨਹੀਂ ਸੀ। ਉਹ ਨਿਧੜਕ ਹੋ ਕੇ ਬੌਲਦਾ ਅਤੇ ਫੇਰ ਬੱਸ ਦਾ ਕਿਰਾਇਆ ਆਪ ਦਿੰਦਾ। ਸ਼ਹਿਰ ਜਾ ਕੇ ਨਾ ਅਗਲੇ ਦੀ ਚਾਹ ਪੀਂਦਾ ਤੇ ਨਾ ਰੋਟੀ ਖਾਂਦਾ। ਪਿੰਡ ਦੇ ਲੋਕ ਆਖਦੇ, ਓਏ ਭਾਈ, ਕੁੰਢਾ ਸੂੰ ਨਾ ਲੈ ਕੇ ਜਾਇਓ, ਉਹਨੂੰ ਕਿੰਨਾ ਪੜ੍ਹਾਈ ਜਾਓ, ਓਥੇ ਜਾ ਕੇ ਉਹਨੇ ਸੱਚੀ ਗੱਲ ਆਖਣੀ ਐ।” ਉਹ ਸ਼ਰਾਬ ਨਹੀਂ ਪੀਂਦਾ ਸੀ । ਨਾ ਕੋਈ ਹੋਰ ਐਬ ਸੀ ਉਹਦੇ ਵਿਚ।

 

ਬਿੱਕਰ ਦਾ ਵੀ ਇਹੀ ਹਾਲ ਸੀ। ਉਹ ਵੀ ਸੱਚੋ-ਸੱਚ ਨਿਬੇੜਦਾ। ਉਹ ਵੀ ਦਾਰੂ ਨਹੀਂ ਪੀਂਦਾ ਸੀ। ਮਿਹਰ ਕਦੇ-ਕਦਾਈਂ ਦਾਰੂ ਪੀ ਲੈਂਦਾ। ਪਰ ਛੋਟੇ ਭਾਈ ਘੋਗੇ ਦਾ ਬੁਰਾ ਹਾਲ ਸੀ। ਉਹ ਤਾਂ ਨਿੱਤ ਪੀਂਦਾ। ਖੇਤ ਮਸਾਂ ਹੀ ਕਦੇ ਜਾਂਦਾ। ਘਰ ਦਾ ਕੰਮ ਵੀ ਕੋਈ ਨਹੀਂ ਕਰਦਾ ਸੀ। ਕੁੰਢਾ ਸੂੰ ਜਿਉਂਦਾ ਸੀ। ਮਾਂ ਘੋਗੇ ਦੇ ਵਿਆਹ ਦੀ ਗੱਲ ਕਰਦੀ, ”ਵਿਆਹੇ ਤੋਂ ਸਭ ਸੁਧਰ ਜਾ ਏਹੇ। ਬਗਾਨੀ ਧੀ ਆਪੇ ਸਿੱਧਾ ਕਰੂ ਇਹਨੂੰ। ਨਾਲੇ ਵੱਡੇ ਦੋਮੇਂ ਬਹੂਆਂ ਵਾਲੇ ਨੇ, ਘੋਗੇ ਨੂੰ ਨਿੱਧਰਾ ਕਿਉਂ ਰੱਖਾਂ। ਭਰਜਾਈਆਂ ਸਾਰੀ ਉਮਰ ਇਹ ਨੂੰ ਰੋਟੀ ਨ੍ਹੀ ਦੇ ਸਕਦੀਆਂ। ਓਨਾ ਚਿਰ ਈ ਟੁੱਕ ਦਾ ਭਾਈਵਾਲ ਐ ਏਹੇ, ਜਿੰਨਾ ਚਿਰ ਮੈਂ ਬੈਠੀ ਆਂ।”

 

ਘੋਗੇ ਨੂੰ ਵਿਆਹੁਣ ਦਾ ਇਕ ਕਾਰਨ ਹੋਰ ਵੀ ਸੀ। ਉਹ ਦਿਨੋ-ਦਿਨ ਨਿਕੰਮੀਆਂ ਹਰਕਤਾਂ ਵਿਚ ਫਸਦਾ ਜਾ ਰਿਹਾ ਸੀ। ਕਈ ਥਾਂਵਾਂ ਤੋਂ ਜੁੱਤੀਆਂ ਖਾਧੀਆਂ ਸਨ। ਕਈ ਥਾਂਵਾਂ ਤੋਂ ਉਲਾਂਭੇ ਆਏ ਸਨ। ਬਹੁਤੀ ਹਲੱਤਣ ਤਾਂ ਓਦੋਂ ਹੋਈ ਜਦੋਂ ਨੰਦ ਬੋਲੇ ਦੀ ਤੀਵੀਂ ਪੱਟਾਂ ਉੱਤੇ ਦੁਹੱਥੜ ਮਾਰਦੀ ਉਹਨਾਂ ਦੇ ਘਰ ਵੜੀ ਤੇ ਦੱਸਿਆ ਕਿ ਉਹਦੀ ਕੁੜੀ ਨੂੰ ਤੀਜਾ ਹੈ। ਤੇ ਫੇਰ ਬੁੜ੍ਹੀ ਨੇ ਹੀ ਪਿੰਡ ਦੀ ਦਾਈ ਤੋਂ ਕੁੜੀ ਦੇ ਫੰਧ ਪਰਾਣ ਮੋਕਲੇ ਕਰਵਾਏ ਸਨ। ਦੋ ਕਿਲੋ ਬੰਦਾ ਵੀ ਦਿੱਤਾ, ਕੁਝ ਪੈਸੇ ਵੀ ਤਾਂ ਕਿ ਕੁੜੀ ਦੀ ਦੋਹ ਥਹਿ ਸਿਰ ਆ ਜਾਵੇ।

 

ਇਹ ਭਾਣਾ ਚੁੱਪ-ਗਰੁੱਪ ਵਿਚ ਹੀ ਵਰਤ ਗਿਆ ਸੀ ਤੇ ਚੁੱਪ-ਗਰੁੱਪ ਵਿਚ ਹੀ ਨਿੱਬੜ ਗਿਆ। ਨੰਦ ਬੋਲਾ ਅਤਿ-ਗਰੀਬ ਸੀ, ਝੱਲ ਗਿਆ। ਬਰਾਬਰ ਦਾ ਜੱਟ ਹੁੰਦਾ ਕੋਈ ਤਾਂ ਖੂਨ ਹੋ ਜਾਂਦੇ।

 

ਅਗਵਾੜ ਦੇ ਲੋਕ ਕਹਿੰਦੇ ਸਨ ਕਿ ਕੁੰਢਾ ਸੂ ਦੇ ਛੋਟੇ ਮੁੰਡੇ ਘੋਗੇ ਨੂੰ ਸਰਵਣ ਨੇ ਖਰਾਬ ਕੀਤਾ ਹੈ। ਉਹ ਦੋਵੇਂ ਇਕੱਠੇ ਤੌੜਾ ਪਾਉਂਦੇ ਤੇ ਘਰ ਦੀ ਕੱਢੀ ਦਾਰੂ ਪੀ ਕੇ ਨਵੇਂ ਪੰਗੇ ਲੈਣ ਦੀਆਂ ਦਲੀਲਾਂ ਘੜਦੇ ਰਹਿੰਦੇ ਸਨ।

 

ਸਰਵਣ ਘੋਗੇ ਤੋਂ ਖਾਸਾ ਵੱਡਾ ਸੀ ਤੇ ਵਿਆਹਿਆ ਹੋਇਆ। ਉਹਦੀਆਂ ਬਹੂ ਕੋਲ ਤਾਂ ਦੋ ਜੁਆਕ ਵੀ ਸਨ। ਜ਼ਮੀਨ ਥੋੜੀ ਸੀ। ਅਗਲਿਆਂ ਨੇ ਧੀ ਖੂਹ ਵਿਚ ਸੁੱਟੀ ਸੀ। ਨੰਬਰਦਾਰ ਦੇ ਬਾਹਰਲੇ ਘਰ ਉਹ ਦਾਰੂ ਕੱਢਦੇ ਤੇ ਓਥੇ ਹੀ ਪੀਂਦੇ। ਨੰਦ ਬੋਲੇ ਦੀ ਕੁੜੀ ਨਾਲ ਇਹ ਖੁੱਲ੍ਹਾ ਲੈਣ ਦਾ ਸੁਝਾਓ ਸਰਵਣ ਨੇ ਹੀ ਉਹਨੂੰ ਦਿੱਤਾ ਸੀ। ਘੋਗੇ ਤੋਂ ਉਹਨੂੰ ਖਾਣ-ਪੀਣ ਨੂੰ ਖੁੱਲ੍ਹਾ ਮਿਲਦਾ। ਏਸੇ ਕਰਕੇ ਉਹ ਘੋਗੇ ਨੂੰ ਹੱਥ ਉੱਤੇ ਚੜ੍ਹਾਈ ਰਖਦਾ। ਸਰਵਣ ਦੀ ਤੀਵੀਂ ਉਹਨੂੰ ਆਖ-ਆਖ ਥੱਕ ਚੁੱਕੀ ਸੀ, ਪਰ ਉਹ ਹੱਡ-ਰੱਖ ਸੀ ਤੇ ਖਾਣ-ਪੀਣ ਦਾ ਕੁੱਤਾ। ਉਹਦੀ ਤੀਵੀਂ ਕਿਵੇਂ ਨਾ ਕਿਵੇਂ ਜੂਨ-ਗੁਜ਼ਾਰਾ ਕਰਦੀ ਤੇ ਆਪਣੇ ਜੁਆਕ ਪਾਲਦੀ ।

 

ਘੋਗੇ ਦਾ ਵਿਆਹ ਹੋ ਗਿਆ, ਤਾਂ ਵੀ ਉਹ ਸੁਧਰਿਆ ਨਹੀਂ। ਉਹਦੇ ਓਹੀ ਵਹਿਬਤਾਂ। ਉਹਦੇ ਘਰਵਾਲੀ ਤਾਜੋ ਪਿੰਡ ਦੀ ਸੀ। ਸੋਹਣੀ-ਸੁਣੱਖੀ ਬਹੁਤ ਸੀ । ਨਾਂ ਵੀ ਮਾਪਿਆਂ ਨੇ ਛਾਂਟ ਕੇ ਧਰਿਆ-ਰੂਪੋ।

 

ਵਿਆਹ ਬਾਅਦ ਕੁਝ ਦਿਨ ਹੀ ਲੰਘੇ ਸਨ ਕਿ ਵੱਡੀਆਂ ਦੋਵੇਂ ਬਹੂਆਂ ਨੇ ਅੰਦਰੋ-ਅੰਦਰੀ ਘੋਰ- ਮਸੋਰਾ ਕਰਕੇ ਤਾਜੋ ਵਾਲੀ ਨੂੰ ਅੱਡ ਕਰ ਦਿੱਤਾ। ਘੋਗੇ ਵਾਂਗ ਉਹ ਵੀ ਕੰਮਾਂ ਨੂੰ ਹੱਥ ਨਹੀਂ ਪਾਉਂਦੀ ਸੀ। ਪਹਿਨ-ਪੱਚਰ ਕੇ ਰਹਿੰਦੀ। ਚੂੜੀਆਂ ਨਾਲ ਬਾਹਾਂ ਕੂਹਣੀਆਂ ਤੱਕ ਭਰ ਲੈਂਦੀ। ਹਥੇਲੀਆਂ ਉੱਤੇ ਮਹਿੰਦੀ ਲਾਈਂ ਰਖਦੀ। ਉਂਗਲਾਂ ਵਿਚ ਛਾਂਪਾਂ-ਛੱਲੇ ਪਾਉਂਦੀ। ਦੰਦਾਸਾ ਮਲਦੀ ਤੇ ਅੱਖਾਂ ਕੱਜਲ ਨਾਲ ਭਰੀਆਂ ਹੁੰਦੀਆਂ। ਨਵੀਂ-ਨਵੇਲੀ ਸੀ, ਕੁਝ ਦਿਨ ਤਾਂ ਵੱਡੀਆਂ ਨੇ ਦੇਖਿਆ, ਜਰੀ ਗਈਆਂ। ਪਰ ਬਾਅਦ ਵਿਚ ਉਹਨੂੰ ਟੋਕਣ ਲੱਗੀਆਂ। ਸੱਸ ਨੂੰ ਆਖਦੀਆਂ, ਬੁੜ੍ਹੀ ਹੱਸ ਛਡਦੀ। ਆਖਦੀ, ‘ਕੋਈ ਨ੍ਹੀ, ਬਥੇਰਾ ਕਰ ਲਿਆ ਕਰੂਗੀ। ਸਾਰੀ ਉਮਰ ਪਈ ਐ ਕੰਮਾਂ ਨੂੰ ਤਾਂ। ਦੋ ਦਿਨ ਹੱਸ-ਖੇਡ ਲੈਣ ਦਿਓ।”

 

ਮਿਹਰ ਵਾਲੀ ਜਵਾਬ ਦਿੰਦੀ, “ਕਿਉਂ ਅੰਮਾਂ ਜੀ, ਮੈਨੂੰ ਤਾਂ ਦੂਜੇ ਦਿਨ ਈ ਗੋਹੇ ਦਾ ਟੋਕਰਾ ਚਕਾਅ ‘ਤਾ ਸੀ। ਇਕ ਦਿਨ ਵੀ ਨ੍ਹੀ ਹੋਇਆ ਸੀ ਮਕਲਾਵੇ ਆਈ ਨੂੰ। ਇਹ ਨਮੀ-ਨਮੇਲੀ ਹੋਊਗੀ, ਉਤਾਰ ਤਾਂ ਨ੍ਹੀ ਉੱਤਰੀ ਹੋਈ। ਨਾਲੇ ਸਾਡਾ ਤਾਂ ਹੀ ਕਰਨਾ ਇਹਨੇ, ਆਵਦਾ ਕਰਨੈਂ। ਆਵਦੇ ਖਸਮ ਦੇ ਹਿੱਸੇ ਦਾ ਕਰਨੈਂ।’

 

”ਐਮੇਂ ਝਮਲਾਈਂ ਜਾਨੀਐਂ। ਇਕ ਦਿਨ ਤੇਰੇ ਈ ਸਿਰ ‘ਚ ਸੁਆਹ ਪਊ, ਦੇਖ ਲੀਂ। ਅਸੀ ਤਾਂ ਦੋ ਡਲੇ ਦੇ ਕੇ ਔਹ ਮਾਰਾਂਗੇ ਤੀਮੀ-ਖਸਮ ਨੂੰ । ਫੇਰ ਆਪੇ ਕਰਨਗੇ। ਆਵਦੀ ਖਾਤਰ।” ਬਿੱਕਰ ਵਾਲੀ ਹੱਸਦੀ-ਹੱਸਦੀ ਸਮਝਾਉਤੀਆਂ ਦਿੰਦੀ।

 

ਵੱਡੀਆਂ ਬਹੂਆਂ ਦੀਆਂ ਗੱਲਾਂ ਖਰੀਆਂ ਸਨ। ਸੱਸ ਕੋਲ ਉਹਨਾਂ ਦਾ ਕੋਈ ਜਵਾਬ ਨਹੀਂ ਸੀ। ਉਹ ਸੱਚ ਆਖਦੀਆਂ ਸਨ,’ ਪਰ ਸੱਸ ਬਹੁਤਾ ਲਾਡ ਦਿਖਾਉਂਦੀ ਤੇ ਛੋਟੀ ਦਾ ਪੱਖ ਕਰਕੇ ਉਹਦਾ ਜੀਅ ਲਵਾਉਣ ਦੀ ਕੋਸ਼ਿਸ਼ ਕਰਦੀ। ਲਾਡ ਜਿਹੇ ਨਾਲ ਹੀ ਰੂਪੋ ਨੂੰ ਆਖਦੀ, ‘ਕਰਿਆ ਕਰ ਨੀ । ਹੁਣ ਥੋੜਾ ਕਰ ਲਿਆ ਕਰ। ਇਕ ਦਿਨ ਤਾਂ ਕਬੀਲਦਾਰੀ ਗਲ ਪੈਣੀ ਐ, ਫੇਰ ਵੀ ਕਰੇਂਗੀ ਈ।’

 

ਰੂਪੋ ਚੁਸਤ-ਚਾਲਾਕ ਸੀ। ਵੱਡੀਆਂ ਨੂੰ ਪਾਣੀ ਦੇ ਗਿਲਾਸ ਲਿਆ ਦਿੰਦੀ। ਆਖਦੀ, ”ਲਓ. ਪਹਿਲਾਂ ਪਾਣੀ ਪੀਓ। ਦਮਾਕ ਠੰਡਾ ਹੋਜੂਗਾ। ਫੇਰ ਕੁੱਟ ਲਿਓ ਮੈਨੂੰ।” ਅੱਖਾਂ ਭਰ ਲੈਂਦੀ।

 

ਸੱਸ ਉਹਨੂੰ ਬੁੱਕਲ ਵਿਚ ਲੈ ਕੇ ਉਹਦਾ ਸਿਰ ਪਲੋਸਣ ਲਗਦੀ। ਹਸਦੀ, ”ਲੈ ਨੀ, ਤੂੰ ਤਾਂ ਰੋਣ ਵਿੱਢ ਲਿਆ। ਰੋਣ ਨੂੰ ਤਾਂ ਸਾਰੀ ਉਮਰ ਪਈਐ, ਪੁੱਤ। ਹੁਣ ਤਾਂ ਹੱਸਣ-ਖੇਡਣ ਦੇ ਦਿਨ ਨੇ ਤੇਰੇ।”

 

ਵੱਡੀਆਂ ਦੇ ਦੋ-ਦੋ ਜੁਆਕ ਸਨ । ਰੂਪੋ ਉਹਨਾਂ ਦੇ ਜੁਆਕਾਂ ਨੂੰ ਗੋਦੀ ਚੁੱਕ ਲੈਂਦੀ ਅਤੇ ਖਢਿਆਉਂਦੀ ਫਿਰਦੀ। ਵੱਡੀਆਂ ਨੂੰ ਕਦੇ ਤਾਂ ਉਹ ਚੰਗੀ-ਚੰਗੀ ਲਗਦੀ। ਜਾਪਦਾ, ਜਿਵੇਂ ਉਹ ਉਹਨਾਂ ਦੇ ਧੀਆਂ-ਪੁੱਤਾਂ ਵਿਚੋਂ ਹੀ ਕੋਈ ਉਹਨਾਂ ਦੀ ਆਪਣੀ ਕੁੜੀ ਹੋਵੇ। ਪਰ ਗਹਿਰਾ ਸੋਚਦੀਆਂ ਤਾਂ ਉਹਨਾਂ ਦੇ ਅੰਦਰ ਕਿਧਰੇ ਈਰਖਾ ਜਾਗਦੀ। ”ਘੋਗਾ ਤੀਜੇ ਹਿੱਸੇ ਦਾ ਮਾਲਕ ਐ। ਉਹਦੀ ਬਹੂ ਤੀਜੇ ਹਿੱਸੇ ਦਾ ਕੰਮ ਨਾ ਕਰੇ ਕੁੱਛ ਤਾਂ ਕਰੇ। ਇਹ ਤਾਂ ਇਉਂ ਰਹਿੰਦੀ ਐ, ਜਿਮੇਂ ਪ੍ਰਾਹੁਣੀ ਆਈ ਹੋਵੇ।”

 

ਕਦੇ ਉਹਨਾਂ ਉੱਤੇ ਵੀ ਮੁਕਲਾਵੇ ਦੇ ਦਿਨ ਸਨ। ਪਰ ਉਹਨਾਂ ਦੇ ਹੱਸਣ-ਖੇਡਣ ਦੇ ਦਿਨ ਤਾਂ ਕਿਸੇ ਨੇ ਦੇਖੇ ਨਾ। ਬੁੜ੍ਹੀ ਨੇ ਆਉਂਦੀਆਂ ਦੇ ਹੀ ਸਿਰ ਉੱਤੇ ਗੋਹੇ-ਕੂੜੇ ਦੇ ਬੱਠਲ ਧਰ ਦਿੱਤੇ । ਉਹ ਕੁੜ੍ਹਦੀਆਂ, ”ਇਹ ਤਾਜੋ ਆਲੀ ਕੋਈ ਖਰੀ ਪਿਆਰੀ ਐ ਬੁੜ੍ਹੀ ਨੂੰ । ਸਿਰ ਚੜ੍ਹਾਈ ਜਾਂਦੀ ਐ।”

 

ਵੱਡਿਆਂ ਨੇ ਇਕ ਦਿਨ ਮਾਂ ਨੂੰ ਕੋਲ ਬਿਠਾ ਕੇ ਸਮਝਾਇਆ, ”ਦੇਖ ਬੇਬੇ, ਤੂੰ ਘੋਗੇ ਨੂੰ ਵਿਆਹ ਲਿਆ, ਆਵਦਾ ਚਾਅ ਪੂਰਾ ਕਰ ਲਿਆ ਤੂੰ, ਵਿਆਹੁਣ ਦੇ ਲੈਕ ਤਾਂ ਇਹ ਹੈਨ੍ਹੀ ਸੀ, ਪਰ ਚਲੋ। ਅਸੀਂ ਵਿਆਹ ‘ਚ ਅੜਿੱਕਾ ਪਾਇਆ ਕੋਈ? ਸਾਰਾ ਕਰਿਆ ਤੂੰ, ਜਿਮੇਂ ਸਾਡੇ ਵਾਰੀ ਕਰਿਆ ਸੀ। ਹੁਣ ਸਾਡਾ ‘ਕੱਠ ਨ੍ਹੀ ਨਿਭਦਾ। ਬਾਹਰ ਗੱਲ ਨਾ ਨਿੱਕਲੇ, ਸਾਡਾ ਵੰਡਾਰਾ ਕਰਦੇ ।”

 

ਪਹਿਲਾਂ ਤਾਂ ਬੁੜ੍ਹੀ ਤੜੀ ਦਿਖਾਉਣ ਲੱਗੀ, ‘‘ਜੇ ਥੋਡਾ ਪਿਓ ਜਿਉਂਦਾ ਹੁੰਦਾ ਅੱਜ, ਤਾਂ ਇਹਨੂੰ ਕਿਮੇਂ ਕਰਦਾ ਅੱਡ? ਪਿਓ ਰਿਹਾ ਨ੍ਹੀ, ਹੁਣ ਤੁਸੀਂ ਮਾਲਕ ਬਣ ਬੈਠੇ। ਕਿਉਂ ਹੋਵੇ ਅੱਡ ਇਹ ਕੱਲ ਦਾ ਜਵਾਕ। ਕੀ ਕਰਨ ਜੋਗੈ ਹੁਣੇ ਇਹ? ਮੈ ਇਹਨੂੰ ਕਦੰਤ ਅੱਡ ਨ੍ਹੀਂ ਕਰਨਾ।”

 

ਉਹ ਕਹਿੰਦੇ, ‘ਜਿਹੜੀਆਂ ਖਨਾਮੀਆਂ ਇਹ ਖੱਟ ਕੇ ਲਿਆਉਂਦੈ, ਉਹ ਕੌਣ ਝੱਲੇ ਇਹਦੀਆਂ। ਨੰਦ ਬੋਲੇ ਦੀ ਕੁੜੀ ਦਾ ਸਾਨੂੰ ਪਤਾ ਨ੍ਹੀ ਕਿਤੇ? ਚੋਰ ਦੀ ਮਾਂ, ਕੋਠੀ ‘ਚ ਮੂੰਹ। ਕੱਲ ਨੂੰ ਕੋਈ ਹੋਰ ਵੱਡਾ ਕਾਰਾ ਕਰੂਗਾ ਇਹ। ਤੂੰ, ਬੇਬੇ, ਰਾਜ਼ੀ ਰਹਿ-ਗੁੱਸੇ ਰਹਿ, ਸਾਡਾ ਹੁਣ ਨਬੇੜਾ ਕਰ ਦੇ। ਅਸੀਂ ਤੀਹੋ ਕਾਲ ਇਹ ਨੂੰ ਨਾਲ ਨ੍ਹੀ ਰੱਖਣਾਂ।”

 

ਬੁੜ੍ਹੀ ਖਿਝ ਕੇ ਬੋਲੀ, ”ਚੰਗਾ, ਵੱਢੋ ਜੂੜ। ਕਰ ਦਿਓ ਫੇਰ ਇਹਨੂੰ ਅੱਡ। ਬਾਹਰਲਾ ਘਰ ਇਹਨੂੰ ਦੇ ਦਿਓ। ਜ਼ਮੀਨ ਦਿਓ ਇਹਦੀ। ਮੈਂ ਇਹਦੇ ਨਾਲ ਰਹੂੰ। ਇਹਦੀ ਨਮੀਂ ਕਬੀਲਦਾਰੀ ਐ। ਕੀ ਜਾਣਦੈ ਏਹੇ, ਕੀ ਜਾਣਦੀਐ ਇਹਦੀ ਬਹੂ, ਕੱਲ ਆਈ ਐ।”

 

ਬਿੱਕਰ ਕਹਿੰਦਾ, ”ਇਹ ਤੇਰੀ ਮਰਜੀ ਐ, ਬੇਬੇ। ਸਾਨੂੰ ਤਾਂ ਕੋਈ ਰੋਸ ਨ੍ਹੀ। ਜਿੱਥੇ ਮਰਜੀ ਰਹਿ। ਇਹਦੇ ਨਾਲ ਰਹਿ ਕੇ ਕਿਹੜਾ ਸਾਥੋਂ ਦੂਰ ਮੈਂ। ਮਾਂ ਐਂ ਫੇਰ ਵੀ।”

 

ਬਾਹਰਲਾ ਘਰ ਫਿਰਨੀ ਉੱਤੇ ਸੀ। ਬਹੁਤ ਲੰਮਾ-ਚੌੜਾ ਘਰ ਸੀ ਇਹ। ਦੋ ਪੱਕੇ ਕਮਰੇ, ਨੀਰੇ ਵਾਲੀ ਸਬਾਤ ਅਤੇ ਬੈਨਕ। ਰਸੋਈ ਖਾਤਰ ਛਤਨਾ ਜਿਹਾ ਸੀ। ਪਸ਼ੂਆਂ ਖਾਤਰ ਅੱਡ ਦੋ ਸਬਾਤਾਂ ਸਨ। ਖੁੱਲ੍ਹਾ ਵਿਹੜਾ ਸੀ। ਵਿਹੜੇ ਵਿਚ ਦਰਖਤ ਸਨ। ਬਕਰੈਣਾਂ ਦੇ ਕਈ ਰੁੱਖ ਸਨ। ਟਾਹਲੀ ਸੀ। ਇਕ ਛੋਟੀ ਕਿੱਕਰ ਵੀ। ਨੰਬਰਦਾਰ ਕੁੰਢਾ ਸਿੰਘ ਆਪਣੇ ਹੱਥੀਂ ਇਹ ਸਭ ਕਰਕੇ ਗਿਆ ਸੀ । ਉਹਨੂੰ ਨਹੀਂ ਪਤਾ ਹੋਵੇਗਾ ਕਿ ਇਕ ਦਿਨ ਮੁੰਡੇ ਅੱਡ ਹੋਣਗੇ ਤੇ ਛੋਟੇ ਨੂੰ ਇਹ ਘਰ ਦਿੱਤਾ ਜਾਵੇਗਾ। ਅੰਦਰਲਾ ਘਰ ਹਵੇਲੀ ਸੀ। ਤਿੰਨ ਕੀ, ਉਹਦੇ ਵਿਚ ਤਾਂ ਚਾਹੇ ਪੰਜ ਟੱਬਰ ਰਹੀ ਜਾਂਦੇ। ਪਰ ਵੱਡੀਆਂ ਬਹੂਆਂ ਨੇ ਆਪਣੇ ਬੰਦਿਆਂ ਨੂੰ ਆਖਿਆ ਕਿ ਛੋਟੀ ਨੂੰ ਬਾਹਰ ਕੱਢੋ। ਇਹ ਬਾਹਰਲੇ ਘਰ ਹੀ ਠੀਕ ਰਹਿਣਗੇ। ਏਥੇ ਅੱਖਾਂ ਸਾਹਮਣੇ ਘੋਗੇ ਦੀਆਂ ਕਰਤੂਤਾਂ ਦਾ ਉਹਨਾਂ ਦੇ ਜੁਆਕਾਂ ਉੱਤੇ ਬੁਰਾ ਅਸਰ ਪੈਂਦਾ ਹੈ।

 

ਮਾਂ ਨੇ ਖੁੱਲ੍ਹੀ ਜਿਹੀ ਵੰਡ ਕਰ ਦਿੱਤੀ। ਅਖੇ-ਬਾਹਰਲੇ ਘਰ ਦੋਵੇਂ ਕਮਰੇ, ਨੀਰੇ ਵਾਲੀ ਸਬਾਤ ਅਤੇ ਪਸੂਆਂ ਵਾਲੀ ਇਕ ਸਬਾਤ, ਬੈਠਕ ਤੇ ਰਸੋਈ ਦਾ ਛਤਨਾ ਘੋਗਾ ਵਰਤਿਆ ਕਰੂਗਾ। ਵੱਡਿਆਂ ਦੇ ਪਸੂਆਂ ਖਾਤਰ ਦੂਜੀ ਇਕ ਸਬਾਤ ਬਹੁਤ ਐ। ਪਸੂ ਵੀ ਵੰਡ ਦਿੱਤੇ। ਘੋਗੇ ਨੂੰ ਇਕ-ਮੱਝ ਆ ਗਈ। ਦੋਵੇਂ ਬਲਦ ਅਤੇ ਊਂਠ ਵੱਡਿਆਂ ਕੋਲ ਰਹੇ ਅਤੇ ਦੂਜੀ ਮੱਝ ਵੀ। ਘਰਾਂ ਦਾ ਨਿਬੇੜਾ ਹੋ ਗਿਆ ਅਤੇ ਪਸੂਆਂ ਦਾ ਵੀ। ਮਾਂ ਆਖਦੀ ਸੀ, ‘‘ਹਾਲੇ ਹਾਰ-ਨਮਾਰ ਕਰੋ। ਪੱਕੀ ਵੰਡ ਜਦੋਂ ਮਰਜੀ ਕਰ ਲਿਓ ਪਿੱਛੋਂ ਕਦੇ।’

 

ਜਿਹਨਾਂ ਦਿਨਾਂ ਵਿਚ ਘੋਗੇ ਨੂੰ ਅੱਡ ਕੀਤਾ ਗਿਆ, ਰੂਪੋ ਤਾਜੋ ਸੀ । ਉਹਦੀ ਮਾਂ ਬੀਮਾਰ ਸੀ ਅਤੇ ਉਹਦਾ ਛੋਟਾ ਭਾਈ ਆ ਕੇ ਉਹਨੂੰ ਲੈ ਗਿਆ। ਮੁੜੀ ਤਾਂ ਮਾਂ-ਪੁੱਤ ਦਾ ਡੇਰਾ ਬਾਹਰਲੇ ਘਰ ਸੀ। ਰੂਪੋ ਉਹਨਾਂ ਦਾ ਇਹ ਹਾਲ ਦੇਖ ਕੇ ਰੋਣ ਲੱਗੀ। ਸੱਸ ਨੇ ਉਹਨੂੰ ਬੁੱਕਲ ਵਿਚ ਲੈ ਲਿਆ ਤੇ ਚੁੱਪ ਕਰਾਇਆ। ਕਹਿਣ ਲੱਗੀ, ”ਕੋਈ ਨੀ, ਆਪਾਂ ਓਮੇਂ-ਜਿਮੇਂ ਬੰਨ੍ਹ ਲਾਂਗੀਆਂ ਘਰ। ਓਡੋ-ਕੈਡ ਹੋਊ ਤੇਰਾ ਵੀ। ਅੰਦਰਲੀ ਹਵੇਲੀ ਭੁੱਲ ਜੇ ਗੀ। ਪ੍ਰੈਸ ਹੈਗੀ। ਖਾਓ-ਪੀਓ, ਮੌਜਾਂ ਕਰੋ।”

 

ਨੰਬਰਦਾਰਾਂ ਦੇ ਦੋ ਟੱਕ ਸਨ। ਬਾਰਾਂ ਕਿੱਲੇ ਦੀ ਨਿਆਈਂ ਸੀ ਅਤੇ ਅਠਾਰਾਂ ਕਿੱਲੇ ਦੁੱਲੇ ਦੀ ਢਾਬ ਕੋਲ ਸਨ। ਬੁੜ੍ਹੀ ਕਹਿੰਦੀ, ”ਜਿੰਨਾ ਚਿਰ ਜਿਉਂਦੀ ਬੈਠੀ ਆਂ, ਤਿੰਨ ਕਿੱਲੇ ਮੈਂ ਆਵਦੀ ਰੱਖੋ। ਜਿਹੜਾ ਮੈਨੂੰ ਰੋਟੀ ਦਿਊ, ਓਹੀ ਇਹ ਤਿੰਨ ਕਿੱਲੇ ਵਾਹੂ-ਬੀਜੂ । ਜੇ ਭਾਈ ਕੋਈ ਚੂੰ-ਚਰਾਂ ਕੀਤੀ ਐ ਤਾਂ ਚੌਥੇ ਹਿੱਸੇ ਦੀ ਮਾਲਕਣ ਆਂ ਮੈਂ। ਜੀਹਤੋਂ ਮਰਜੀ ਕਨੂੰਨ ਪੁੱਛ ਲੋ। ਮੇਰੇ ਹਿੱਸੇ ਦੀ ਸਾਢੇ ਸੱਤ ਕਿੱਲੇ ਆਉਂਦੀ ਐ।”

 

ਵੱਡੇ ਦੋਵੇਂ ਮੰਨ ਗਏ। ਸੋਚਿਆ, ‘‘ਠੀਕ ਐ, ਮਰੀ ਤੋਂ ਉਹਦੇ ਤਿੰਨ ਕਿੱਲੇ ਵੰਡ ਲਾਂਗੇ।” ਨਿਆਈ ਵਾਲੇ ਬਾਰਾਂ ਕਿੱਲੇ ਘੋਗੇ ਨੂੰ ਆ ਗਏ, ਅਤੇ ਢਾਬਾਂ ਵਾਲੀ ਅਠਾਰਾਂ ਕਿੱਲੇ ਵੱਡੇ ਦੋਵਾਂ ਨੇ ਰੱਖ ਲਈ। ਨਿਆਈ ਕੁਝ ਚੰਗੀ ਸੀ। ਕੱਸੀ ਦਾ ਪਾਣੀ ਲਗਦਾ। ਇਥੇ ਪਦਾਇਸ਼ ਚੰਗੀ ਨਿਕੱਲਦੀ । ਢਾਬਾਂ ਵਾਲੇ ਖੇਤ ਨੂੰ ਕੱਸੀ ਦਾ ਪਾਣੀ ਤਾਂ ਸੀ, ਓਥੇ ਬੋਰ ਵੀ ਲੱਗਿਆ ਹੋਇਆ ਸੀ, ਪਰ ਕਿੱਲੇ ਦੇ ਹਿਸਾਬ ਫਸਲ ਘੱਟ ਸੀ।

 

3

 

ਇਕ ਦਿਨ ਸਰਵਣ ਨੇ ਆਪਣੀ ਘਰਵਾਲੀ ਬੰਤੋ ਨੂੰ ਘੋਗੇ ਦੇ ਘਰ ਭੇਜਿਆ। ਨੂੰਹ-ਸੱਸ ਸਰ੍ਹੋਂ ਦਾ ਸਾਗ ਚੀਰ ਕੇ ਚੁੱਲ੍ਹੇ ਧਰੀ ਬੈਠੀਆਂ ਸਨ। ਦਿਨ ਦਾ ਛਿਪਾਅ ਸੀ। ਬੰਤੋ ਨੇ ਬੁੜ੍ਹੀ ਦੇ ਪੈਰੀਂ ਹੱਥ ਲਾਏ ਤੇ ਉਹਦੇ ਕੋਲ ਹੀ ਬੈਠ ਗਈ। ਉਹ ਸਾਗ ਦੀਆਂ ਗੱਲਾਂ ਹੀ ਕਰਨ ਲੱਗੀਆਂ। ਬੁੜ੍ਹੀ ਆਖ ਰਹੀ ਸੀ, “ਅੱਜਕਲ ਦੀ ਸਰ੍ਹੋਂ ਕਾਹਦੀ ਸਰ੍ਹੋਂ ਐ, ਨਾ ਗੰਦਲਾਂ ਉਹ ਨੇ, ਨਾ ਸੁਆਦ ਉਹ। ਸਰਮਾਂ ਤਾਂ ਸਾਡੇ ਵੇਲੇ ਹੁੰਦੀਆਂ ਸੀ। ਤੌੜੀ ਭਰ ਕੇ ਰਿੰਨ੍ਹਦੀ ਆਂ ਹੁੰਦੀਆਂ ਅਸੀਂ। ਪੰਦਰਾਂ-ਪੰਦਰਾਂ ਦਿਨ ਓਹੀ ਖਾਈਂ ਜਾਣਾ। ਜਿੰਨਾ ਕੁ ਖਾਣਾ ਹੁੰਦਾ ਤੌੜੀ ਚੋਂ ਕੱਢ ਕੇ ਤੜਕਾ ਲਾ ਲੈਂਦੀ। ਓਹੋ-ਜ੍ਹਾ ਈ ਪਿਆ ਹੁੰਦਾ। ਹੁਣੇ ਦੀ ਸਰ੍ਹੋਂ ਦਾ, ਤੀਜੇ ਦਿਨ ਬੇਹਾ ਹੋ ਜਾਂਦੈ। ਮੁਸਕ ਮਾਰਨ ਲਗਦੈ।’

 

”ਹੁਣ ਦੀ ਦੁਨੀਆਂ ਵੀ ਹੋਰ ਹੋ’ਗੀ, ਤਾਈ। ਹੁਣ ਪੰਦਰਾਂ-ਪੰਦਰਾਂ ਦਿਨ ਇਕੋ ਚੀਜ ਕੌਣ ਖਾਂਦੈ? ਤੜਕੇ ਹੋਰ ਸਬਜ਼ੀ, ਆਥਣ ਨੂੰ ਹੋਰ ਭਾਲਦੇ ਐ ਬੰਦੇ।’

 

ਗੱਲ ਬਦਲ ਕੇ ਬੁੜ੍ਹੀ ਪੁੱਛਣ ਲੱਗੀ, ‘ਤੂੰ ਕਿਮੇਂ ਆਈ , ਸਰਵਣ ਨ੍ਹੀਂ ਆਇਆ ਕਦੇ, ਕਿੱਥੇ ਹੁੰਦੈ? ਹੁਣ ਕਦੇ ਦੇਖਿਆ ਨ੍ਹੀਂ।’

 

”ਓਸੇ ਨੇ ਭੇਜੀ ਆਂ ਮੈਂ, ਆਪ ਤਾਂ ਸੰਗਦਾ ਜਾ ਸੀ। ਕਹਿੰਦਾ, ਘੋਗੇ ਦੀ ਬਹੂ ਹੋਊਗੀ ਓਥੇ। ਮੈਂ ਤਾਂ ਕੀ ਜਾਊਂਗਾ, ਤੂੰ ਪੁੱਛ ਕੇ ਆ ਤਾਈ ਨੂੰ!” ਬੰਤੋ ਆਖ ਰਹੀ ਸੀ।

 

”ਅੱਗੇ ਏਥੇ ਈ ਧੱਕੇ ਖਾਂਦਾ ਫਿਰਦੈਂ ਸਰਵਣ, ਹੁਣ ਉਹਨੂੰ ਸੰਗ ਆਉਣ ਲੱਗ ‘ਪੀ ਸਾਡੇ ਘਰ ਤੋਂ? ਇਹਨਾਂ ਦਾ ਤਾਂ ਤੀਮੀ-ਆਦਮੀ ਆਲਾ ਕੰਮ ਐ, ਸਾਰਦੇ ਨ੍ਹੀ ਇਕ-ਦੂਜੇ ਬਿਨਾਂ। ਐਥੇ ਈ ਬਾਹਰਲੇ ਘਰ ਨਿੱਤ ਬੈਠੇ ਹੁੰਦੇ ਐ। ਹੁਣ ਹੋਰ ਕਿਤੇ ਬਹਿੰਦੇ ਹੋਣਗੇ।”

 

“ਨਾ, ਹੁਣੇ ਨ੍ਹੀ ਕਦੇ ਮਿਲੇ ਏਹੇ। ਜਿੱਦਣ ਦਾ ਵਿਆਹ ਹੋਇਆ ਘੋਗੇ ਦਾ।”

 

“ਕਿਉਂ, ਵਿਆਹ ਕਰਾ ਕੇ ਕਿਹੜਾ ਇਹ ਹੋਰ ਹੋ ਗਿਆ। ਓਹੀ ਐ। ਐਨਾ ਐਂ ਬੱਸ ਬਈ ਹੁਣ ਬਹੂ ਕਰਕੇ ਘਰੇ ਰਹਿੰਦੈ।’ 1:

 

”ਓਹੀ ਗੱਲ ਹੋਈ ਨਾ। ਵਿਆਹ ਕਰਾ ਕੇ ਮੁੰਡੇ ਬਹੂਆਂ ਦੇ ਹੋ ਜਾਂਦੇ ਨੇ। ਜਾਰਾਂ-ਮਿੱਤਰਾਂ ਤੋਂ ਦੂਰ ਸਮਝ।’

 

”ਬਹੂ ਦਾ ਹੋਇਆ ਤਾਂ ਫੇਰ ਸਮਝਾਂ ਹੁਣ, ਜੇ ਕੰਮਾਂ ਨੂੰ ਹੱਥ ਪਾਵੇ । ਹੁਣ ਤਾਂ ਇਹੀ ਸਮਝਾ ਸਕਦੀ ਐ ਇਹਨੂੰ। ਮੈਂ ਹਾਰ ‘ਗੀ ਭਾਈ। ਬੁੜ੍ਹੀ ਨੇ ਮੱਥੇ ਉੱਤੇ ਹੱਥ ਰੱਖਿਆ।

 

ਰੂਪੋ ਓਥੈ ਹੀ ਬੈਠੀ ਸੀ। ਹੱਸ ਕੇ ਆਖਣ ਲੱਗੀ, ‘ਆਪੇ ਕਰੂਗਾ, ਬੇਬੇ। ਭਾਈਆਂ ਨੇ ਤਾਂ ਅੱਡ ਕਰ ’ਤਾ ਇਹਨੂੰ। ਹੁਣ ਹੋਰ ਕੌਣ ਕਰੂ ਇਹਦਾ? ਕਹਿੰਦੈ, ਅਗਲੇ ਸਾਲ ਤੋਂ ਵਾਹੀ ਕਰਾਂਗੇ।”

 

“ਏਸੇ ਕਰਕੇ ਆਈ ਆਂ, ਤਾਈ, ਮੈਂ ਤਾਂ। ਇਹ ਸਾਡੇ ਆਲਾ ਹੁਣ ਕਿਸੇ ਦੇ ਸੀਰੀ ਰਲਣ ਨੂੰ ਫਿਰਦੈਂ। ਜਮੀਨ ਤਾਂ ਦੇਖ ਲੈ ਦੋ ਕਿੱਲੇ ਮਸਾ ਐ ਸਾਡੇ ਕੋਲ। ਹੁਣ ਜੱਟ ਹੋ ਕੇ ਸ਼ਰੀਕਾਂ ਦੇ ਸੀਰੀ ਰਲੂਗਾ, ਇਹ ਕੋਈ ਚੰਗੀ ਗੱਲ ਐ? ਸੀਰੀ ਤਾਂ ਚੂੜ੍ਹੇ-ਚਮਿਆਰ ਰਲਦੇ ਹੁੰਦੇ ਨੇਂ।”

 

”ਦੇਖ, ਐਤਕੀਂ ਤਾਂ ਵੱਡਿਆਂ ਦੀ ਈ ਬੀਜੀ ਹੋਈ ਐ ਸਾਰੀ। ਇਹਨੂੰ ਹਿੱਸਾ ਦੇਣਗੇ ਕਣਕ ਦਾ। ਅੱਗੇ ਨੂੰ ਨਿਆਈ ਇਹਦੀ ਐ। ਬਾਰਾਂ ਕਿੱਲੇ ਭੋਇੰ ਐਂ ਨਿਆਈਂ। ਸਿਰ ਖੁਦ ਹੁਣ ਘੋਗਾ ਮਾਲਕ ਐ ਨਿਆਈਂ ਦਾ ਸਾਰੀ ਦਾ। ਥੋਡੀ ਵੀ, ਦੇਖ ਲੈ, ਸਾਡੀ ਨਿਆਈਂ ਨਾਲ ਈ ਲਗਦੀ ਐ ਜਮੀਨ। ਦੋਮੇਂ ਵਾਂਹੀ ਕਰ ਲੈਣ। ਅੱਧੋ-ਅੱਧ ਦੋ ਐਂ ਥੋਡੀ, ਤੂੰ ਦਸਦੀ ਐਂ, ਚੌਦਾਂ ਹੋਜੂ। ਚੌਂਦਾਂ ਕਿੱਲੇ ਤਾਂ ਬਹੁਤ ਹੁੰਦੀ ਐ। ਜੀਅ ਲਾ ਕੇ ਵਾਹੀ ਕਰਨ। ਫਸਲ ਦੇ ਢੇਰ ਲੱਗ ਜਿਆ ਕਰਨਗੇ।” ਬੁੜ੍ਹੀ ਹੌਸਲਾ ਦੇ ਰਹੀ ਸੀ।

 

‘‘ਬੱਸ ਠੀਕ ਐ। ਏਸੇ ਕੰਮ ਭੇਜਿਆ ਸੀ ਉਹਨੇ ਮੈਨੂੰ। ਉਹਨੂੰ ਮੈਂ ਕਹਿ ਦਿੰਨੀ ਆਂ ਜਾ ਕੇ।” ਬੰਤੋ ਨੇ ਸੁੱਖ ਦਾ ਸਾਹ ਲਿਆ।

 

ਰੂਪੋ ਦੀਆਂ ਅੱਖਾਂ ਵਿਚ ਵੀ ਚਮਕ ਸੀ। ਉਹਨੂੰ ਖੁਸ਼ੀ ਹੋ ਰਹੀ ਸੀ ਕਿ ਘੋਗਾ ਵਾਹੀ ਕਰੇਗਾ। ਉਹ ਵੱਡਿਆਂ ਬਰਾਬਰ ਹੋ ਜਾਣਗੇਂ।

 

ਵਸਾਖੀ ਲੰਘੀ ਤੋਂ ਉਹਨਾਂ ਨੇ ਹਲ ਜੋੜ ਲਿਆ। ਸਰਵਣ ਕੋਲ ਸਾਰੇ ਸੰਦ ਸਨ ਅਤੇ ਦੋ ਬਲਦ ਵੀ। ਉਹ ਹਿੱਸੇ ਉੱਤੇ ਜ਼ਮੀਨ ਲੈ ਕੇ ਵਾਹੁੰਦਾ ਹੁੰਦਾ। ਜ਼ਮੀਨਾਂ ਵਾਲੇ ਉਹਨੂੰ ਤੰਗ ਬਹੁਤ ਕਰਦੇ ਕਦੇ ਉਹਦਾ ਕੋਈ ਉਹਲਾ ਫੜਿਆ ਜਾਂਦਾ ਤਾ ਉਹ ਜਿੱਚ ਹੁੰਦਾ। ਜਦੋਂ ਨਵੇਂ ਸਾਲ ਜ਼ਮੀਨ ਲੈਣੀ ਹੁੰਦੀ ਤਾਂ ਮਾਲਕ ਨਖਰੇ 1

 

ਕਰਦੇ। ਸਰਵਣ ਦੀ ਪੜਤ ਮਾੜੀ ਸੀ। ਉਹ ਨਸ਼ਿਆਂ-ਪੱਤਿਆਂ ਦਾ ਆਦੀ ਵੀ ਸੀ। ਘਰ ਦੀ ਦਾਰੂ ਕੱਢ ਕੇ ਪੀਂਦਾ ਅਤੇ ਵੇਚਦਾ ਵੀ। ਘੋਗੇ ਨਾਲ ਇਹੀ ਲਿਹਾਜ਼ ਸੀ ਉਸਦੀ। ਉਹ ਇਕੱਠੇ ਦਾਰੂ ਕੱਢਦੇ। ਭਰਾਵਾਂ ਦੇ ਸਿਰ ‘ਤੇ ਘੋਗੇ ਨੂੰ ਮੌਜਾਂ ਸਨ। ਪਰ ਹੁਣ ਅੱਡ ਹੋਕੇ ਬਹਿ ਗਿਆ। ਸਿਕੰਜੇ ਵਿਚ ਲੈ ਲਿਆ ਕਬੀਲਦਾਰੀ ਨੇ। ਹੁਣ ਕੀਹਦੇ ਸਿਰ ‘ਤੇ ਕਰੂਗਾ ਮੌਜਾਂ ਉਹ? ਹੁਣ ਤਾਂ ਆਪਣੀ ਕਾਰ ਆਪ ਕਰਨੀ ਪਵੇਗੀ। ਓਧਰ ਸਰਵਣ ਦਾ ਵੀ ਵਾਹੀ ਬਗੈਰ ਸਰਦਾ ਨਹੀਂ ਸੀ। ਹਿੱਸੇ-ਠੇਕੇ ਉੱਤੇ ਜ਼ਮੀਨ ਲੈ ਕੇ ਵਾਹੀ ਕਰੇ ਜਾਂ ਕਿਸੇ ਸ਼ਰੀਕ ਜੱਟ ਨਾਲ ਸੀਰੀ ਰਲ ਜਾਵੇ। ਵਿਆਹ ਹੋ ਗਿਆ, ਜੁਆਕ ਜੰਮ ਲਏ, ਦਾਣੇ ਕਿਹੜਾ ਅੰਬਰੋਂ ਡਿੱਗਣੇ ਹੁੰਦੇ ਨੇ! ਘਰਾਂ ਵਿਚ ਗਿੱਲ ਹੋਵੇ ਤਾਂ ਵੈਲ ਵੀ ਪੁਗਦੇ ਨੇ। ਜੁਆਕ ਭੁੱਖੇ ਬੈਠੇ ਹੋਣ। ਸੁਆਹ ਜੂਨ ਹੁੰਦੀ ਐ ਬੰਦੇ ਦੀ।

 

ਬੰਤੋ ਦੇ ਭਰਾ ਆਏ ਸਨ। ਸਰਵਣ ਦਾ ਮੋਢਾ ਫੜ ਕੇ ਝੰਜੋੜਿਆ ਸੀ, “ਸਿੱਧਾ ਹੋ ਕੇ ਕੌਮ ਕਰ, ਜੁਆਕ ਪਾਲ ਆਵਦੇ। ਜੇ ਇਹੀ ਲੱਛਣ ਕਰਨੇ ਨੇ ਤਾਂ ਭੈਣ ਆਵਦੀ ਅਸੀਂ ਲੈ ਜਾਨੇ ਆਂ। ਹੋਰ ਕਿਤੇ ਬਿਠਾ ਦਿੰਨੇ ਆਂ। ਅਸੀਂ ਇਹ ਵੀ ਕਰ ਸਕਦੇ ਆਂ। ਜੁਆਕ ਤੂੰ ਜੰਮੇ ਨੇ, ਤੂੰ ਰੱਖ ਇਹਨਾਂ ਨੂੰ । ਸਾਡੀ ਭੈਣ ਇਹਨਾਂ ਨੂੰ ਨਾਲ ਲੈ ਕੇ ਤਾਂ ਆਈ ਨ੍ਹੀ ਸੀ। ਤੂੰ ਜੰਮੇ ਨੇ, ਤੂੰਈਂ ਸਾਂਭ। ਅਸੀਂ ਅੱਕ ਚੱਥ ਲਾਂਗੇ, ਤੈਨੂੰ ਐਂ ਵਿਹਲਾ ਨ੍ਹੀ ਦੇਖ ਸਕਦੇ।” ਵੱਡੇ ਨੇ ਉਹਦਾ ਜੂੜਾ ਫੜ ਕੇ ਖਿੱਚ ਦਿੱਤਾ ਸੀ, ”ਤੂੰ ਇਹ ਸਰਦਾਰੀਆਂ ਜੀਆਂ ਕਾਹਦੇ ਸਿਰ ‘ਤੇ ਕਰਦੈਂ ਓਏ? ਗਾਂਡ ‘ਚ ਤਾਂ ਗੂੰਹ ਨ੍ਹੀਂ ਤੇਰੇ, ਪੀ ਕੇ ਲਾਹਣ ਸਾਲਾ ਚੂਸੀ ਜਾਂਦੈ ਹੁਣ ਅੰਬ ਦੀ ਗੁਠਲੀ।”

 

ਉਹ ਸਾਲਿਆਂ ਤੋਂ ਡਰ ਗਿਆ। ਕਹਿੰਦਾ,` ‘‘ਗਾਹਾਂ ਨੂੰ ਜੇ ਲਾਂਭਾ ਆ ਗਿਆ ਮੇਰੇ ਕੰਨੀਓਂ, ਫੇਰ ਜੋ ਮਰਜੀ ਕਰਿਓ। ਮੈਂ ਮੁੜ ਕੇ ਦਾਰੂ ਨ੍ਹੀ ਕੱਢਦਾ, ਨਾ ਨਸ਼ਾ-ਪੱਤਾ ਕਰਾਂ ਕੋਈ। ਤੁਸੀਂ ਬੇਸੰਸ ਹੋ ਕੇ ਜਾਓ ਆਵਦੇ ਪਿੰਡ ਨੂੰ।'”

 

ਘੋਗੇ ਨੂੰ ਭਰਾਵਾਂ ਵਲੋਂ ਥੋੜੇ ਹੀ ਸੰਦ ਮਿਲੇ। ਉਹ ਵੀ ਕਹੀ, ਖੁਰਪੇ, ਖਪਰੇ, ਕਸੀਏ ਅਤੇ ਸਲੰਘਾਂ-ਤੰਗਲੀਆਂ ਜਿਹੀਆਂ ਹੀ। ਵੱਡਾ ਸੰਦ ਕੋਈ ਨਹੀਂ ਮਿਲਿਆ। ਖੈਰ ਸਰਵਣ ਤੇ ਉਹ ਖੇਤੀ ਕਰਨ ਲੱਗੇ। ਸਰਵਣ ਵੱਡਾ ਹੋਣ ਕਰਕੇ ਉਹਨੂੰ ਸਾਰਾ ਦਿਨ ਮੱਤਾਂ ਦਿੰਦਾ ਰਹਿੰਦਾ। ਘੋਗਾ ਹੂੰ-ਹਾਂ ਕਰੀ ਜਾਂਦਾ ਅਤੇ ਉਹਦੀ ਸਿੱਖਤ ਮੰਨਦਾ ਵੀ।

 

ਉਹਨਾਂ ਨੇ ਦੋ ਕਿੱਲੇ ਕੱਖ ਬੀਜੇ ਸਨ ਅਤੇ ਦੋ ਕੁ ਕਿੱਲੇ ਹੀ ਮੱਕੀ। ਬਾਕੀ ਸਾਰੀ ਜ਼ਮੀਨ ਵਿਚ ਨਰਮਾ ਬੀਜਿਆ। ਚਾਹੇ ਸੁੰਡੀ ਨੇ ਨਰਮੇ ਨੂੰ ਬਹੁਤ ਨੁਕਸਾਨ ਕੀਤਾ। ਫੇਰ ਵੀ ਉਹਨਾਂ ਦਾ ਪੱਲਾ ਪੂਰਾ ਹੋ ਗਿਆ।ਇਕ ਤਰ੍ਹਾਂ ਨਾਲ ਬੱਚਤ ਹੀ ਹੋਈ। ਕਬੀਲਦਾਰੀ ਦਾ ਸਾਂਢਾ ਸੰਢਿਆ ਗਿਆ, ਦੋਹਾਂ ਘਰਾਂ ਦਾ। ਕਣਕ ਉੱਤੇ ਬਹੁਤੀਆਂ ਆਸਾਂ ਸਨ। ਸਰਵਣ ਦੇਹ ਤੋੜ ਕੇ ਕੰਮ ਕਰਦਾ। ਉਹਨੂੰ ਉਮੀਦ ਸੀ ਕਿ ਜਿੰਨਾ ਕਰ ਲਵੇ, ਉਹਦਾ ਹੀ ਹੈ। ਘੋਗਾ ਤਾਂ ਮਾਲਕ ਹੈ। ਨਹੀਂ ਕਰਦਾ ਬਹੁਤਾ ਕੰਮ ਤਾਂ ਨਾ ਕਰੋ। ਸਰਵਣ ਨੇ ਨਸ਼ਾ-ਪੱਤਾ ਘੱਟ ਕਰ ਦਿੱਤਾ। ਮਾੜਾ-ਮੋਟਾ ਹੀ ਗੋਲੀ-ਗੱਪਾ ਕੋਈ ਖਾਂਦਾ, ਜੀਹਦੇ ਨਾਲ ਸਰੀਰ ਤੁਰਦਾ ਰਹੇ। ਦਾਰੂ ਉਹ ਹੁਣ ਵੀ ਕੱਢਦੇ ਸਨ। ਪਹਿਲਾਂ ਘੋੜੇ ਦੇ ਬਾਹਰਲੇ ਘਰ ਕੱਢਦੇ ਹੁੰਦੇ। ਹੁਣ ਬੇਬੋ ਤੇ ਰੂਪੋ ਤੋਂ ਡਰਦੇ ਖੇਤ ਹੀ ਤੌੜਾ, ਪਾ ਲੈਂਦੇ ਅਤੇ ਖੇਤ ਹੀ ਫਸਲਾਂ ਦੇ ਉਹਲੇ ਵਿਚ ਕੱਢ ਲੈਂਦੇ। ਸ਼ਰਾਬ ਕੱਢਕੇ ਬੋਤਲਾਂ ਭਰ ਲੈਂਦੇ ਅਤੇ ਉਥੇ ਹੀ ਕਿਧਰੇ ਵੱਟਾਂ ਵਿਚ ਦੱਬ ਦਿੰਦੇ। ਹੁਣ ਉਹ ਵੇਚਦੇ ਨਹੀਂ ਸਨ। ਆਪਣੇ ਪੀਣ ਨੂੰ ਕੱਢਦੇ ਥੱਸ। ਆਥਣੇ ਕੰਮ ਤੌਂ ਵਿਹਲੇ ਹੋ ਕੇ ਦਿਨ-ਛਿਪੇ ਜਿਹੇ ਕਿਧਰੇ ਵੀ ਵੱਟ ਨੂੰ ਠੇਡਾ ਮਾਰਦੇ ਅਤੇ ਬੋਤਲ ਕੱਢ ਲੈਂਦੇ। ਜਿੰਨੀ ਪੀਣੀ ਹੁੰਦੀ, ਪੀਂਦੇ। ਬਾਕੀ ਦੀ ਬੋਤਲ ਫੇਰ ਕਿਧਰੇ ਵੱਟ ਵਿਚ ਦੱਬ ਦਿੰਦੇ।

 

ਕਣਕ ਉਹਨਾਂ ਨੂੰ ਚੰਗੀ ਹੋਈ। ਬਿੱਕਰ ਤੇ ਮਿਹਰ ਹੈਰਾਨ ਸਨ, ਸਾਲੇ ਦਾਰੂ ਪੀਣਿਆਂ ਨੇਂ ਕੰਮ ਤਾਂ ਤੋਰ ਲਿਆ ਬਈ। ਖੁਸ਼ ਵੀ ਹੋਏ ਕਿ ਚੱਲੋ, ਅੱਡ ਹੋ ਕੋ ਕੰਮ ਤਾਂ ਕਰਨ ਲੱਗਿਆ ਘੋਗਾ। ਬੁੜ੍ਹੀ ਵੀ ਆਖਦੀ ਫਿਰਦੀ ਸੀ, ਜੀਹਨੂੰ ਨਿਕੰਮਾ ਕਹਿੰਦੇ ਹੁੰਦੇ, ਨਿਕਲਿਆ ਨਾ ਛੱਤੀ ਪੱਤਣਾਂ ਦਾ ਤਾਰੂ। ਆਪੇ ਕਰਦੈ ਹੁਣ। ਰੂਪੋ ਵੀ ਸਭ ਸਾਂਭੀ ਬੈਠੀ ਐ। ਜਾਣ-ਬੁਝ ਕੇ ਉਹਦੀਆਂ ਵਡਿਆਈਆਂ ਕਰਦੀ, ‘ਭਾਈ ਐਮੇਂ ਕਹਿ ਦਿਆਂ, ਸਲੱਗ ਐ ਮੇਰੀ ਨੂੰਹ ਤਾਂ । ਵੱਡੀਆਂ ਨੂੰ ਗੁਮਾਨ ਸੀ, ਤੋੜ ‘ਤਾ ਨਾ ਉਹਨਾਂ ਦਾ ਹੰਕਾਰ ਛੋਟੀ ਨੇ। ਮੈਨੂੰ ਤਾਂ ਮੰਜੇ ‘ਤੇ ਬੈਠੀ ਨੂੰ ਦਿੰਦੀ ਐ ਅੰਨ-ਪਾਣੀ। ਬਥੇਰੀ ਸੇਵਾ ਕਰਦੀ ਐ।”

 

ਕਣਕ ਐਨੀ ਹੋਣ ਨਾਲ ਉਹ ਦੋਵੇਂ ਹੀ ਹਵਾ ਵਿਚ ਉੱਡਣ ਲੱਗੇ। ਦਾਰੂ ਕੱਢਦੇ ਤਾਂ ਖੇਤ ਹੀ, ਪਰ ਘੋਗੇ ਦੇ ਘਰ ਬੈਠ ਕੇ ਪੀਂਦੇ, ਬੇਬੇ ਹੁਣ ਉਹਨਾਂ ਨੂੰ ਮਾੜਾ ਨਹੀਂ ਗਿਣਦੀ ਸੀ । ਬਹੂ ਨੂੰ ਆਖਦੀ, “ਮੁੰਡੇ- ਖੁੰਡੇ ਨੇ, ਪੀਂਦੇ ਨੇ ਪੀਈ ਜਾਣ, ਉਮਰ ਐ ਇਹਨਾਂ ਦੀ। ਨਾਲੇ ਭਾਈ ਕਮਾਊ ਨੇ ਦੋਮੇਂ। ਦਾਰੂ ਤਾਂ ਜੱਟਾਂ ਨੂੰ ਬਣੀ ਆਈ ਐ। ਇਹ ਕੋਈ ਐਬ ਨ੍ਹੀ।”

 

ਉਹ ਪਰ੍ਹਾਂ ਬੈਠਕ ਵਿਚ ਬੈਠੇ ਪੀ ਰਹੇ ਹੁੰਦੇ, ਰੂਪੋ ਉਹਨਾਂ ਨੂੰ ਦਾਲ ਦੀ ਕੌਲੀ ਦੇ ਜਾਂਦੀ। ਨਹੀਂ ਗੰਢਾ-ਆਚਾਰ ਹੈ। ਉਹਨਾਂ ਨਾਲ ਗੱਲ-ਕੱਥ ਵੀ ਕਰਦੀ। ਜਦੋਂ ਉਹ ਬੈਠਕ ਵਿਚ ਆਉਂਦੀ, ਸਰਵਣ ਖੰਘੂਰ ਜਿਹੀ ਮਾਰ ਕੇ ਕੋਈ ਗੱਲ ਕਰਦਾ, ਰੂਪੋ ਵਲ ਕਣੱਖਾ ਡਾਕਦਾ। ਉਹ ਸਭ ਸਮਝਦੀ, ਪਰ ਜਿਵੇਂ ਕੁਝ ਵੀ ਨਾ ਸਮਝਦੀ ਹੋਵੇ। ਸੋਚਦੀ ਸੁਭਾਅ ਹੋਣੈ ਇਹਦਾ ਗੱਲਾਂ ਕਰਨ ਦਾ। ਬਿਗਾਨੀ ਤੀਵੀਂ ਵਲ ਹਰ ਕੋਈ ਏਵੇਂ ਹੀ ਝਾਕਦਾ ਹੁੰਦੈ।

 

ਇਕ ਦਿਨ ਨਿਆਈ ਵਿਚ ਉਹ ਕਸੀਆਂ ਨਾਲ ਨਰਮਾ ਗੁੱਡ ਰਹੇ ਸਨ। ਕਰਸਾਹ ਦੀ ਰੁੱਤ ਸੀ। ਉਹ ਮੁੜ੍ਹਕੋ-ਮੁੜ੍ਹਕੀ ਹੋਏ ਟਾਹਲੀ ਥੱਲੇ ਆ ਬੈਠੇ। ਰੂਪੋ ਉਹਨਾ ਦੀ ਰੋਟੀ ਲੈ ਕੇ ਆਈ। ਪਹਿਲਾਂ ਉਹਨਾਂ ਨੇ ਖੱਟੀ ਲੱਸੀ ਦਾ ਗਿਲਾਸ-ਗਿਲਾਸ ਪੀਤਾ। ਫੇਰ ਦਮ ਜਿਹਾ ਲੈ ਕੇ ਰੋਟੀ ਖਾਣ ਲੱਗੇ। ਰੂਪੋ ਕੜ੍ਹੀ ਬਣਾ ਕੇ ਲਿਆਈ ਸੀ। ਵੇਸਣੀਆਂ ਰੋਟੀਆਂ ਪਾਣੀ-ਹੱਥ ਦੀਆਂ। ਕੜੀ ਰੂਪੋ ਨੇ ਬਣਾਈ ਸੀ ਅਤੇ ਪਾਣੀ-ਹੱਥ ਦੀਆਂ ਰੋਟੀਆਂ ਬੇਬੇ ਨੇ ਲਾਹੀਆਂ ਸਨ। ਅਜਿਹੀਆਂ ਰੋਟੀਆਂ, ਨਵੀਆਂ ਬਹੂਆਂ ਕੋਲੋਂ ਨਹੀਂ ਬਣਦੀਆਂ ਸਨ । ਉਹ ਰੋਟੀ ਖਾਂਦੇ ਸੀ ਸੀ ਕਰਦੇ। ਪਤਾ ਨਹੀਂ ਕੜ੍ਹੀ ਵਿਚ ਬਹੁਤੀਆਂ ਮਿਰਚਾਂ ਪੈ ਜਾਣ ਕਰਕੇ ਜਾਂ ਕੜ੍ਹੀ ਬਹੁਤੀ ਸੁਆਦ ਹੋਣ ਕਰਕੇ। ਸਰਵਣ ਨੇ ਇਕ ਰੋਟੀ ਹੋਰ ਮੰਗੀ। ਘੋਗਾ ਰੋਟੀ ਖਾਕੇ ਉੱਠ ਖੜ੍ਹਾ ਸੀ ਅਤੇ ਪਾਣੀ ਲੈ ਕੇ ਪਰ੍ਹਾਂ ਕੁਰਲੀਆਂ ਕਰਦਾ ਫਿਰਦਾ ਸੀ। ਰੂਪੋ ਨੇ ਸੰਵਾਰ ਕੇ ਤਿੰਨ ਰੋਟੀਆਂ ਵਿਚੋਂ ਵਿਚਕਾਰਲੀ ਨਿੱਘੀ ਜਿਹੀ ਤੇ ਪੋਲੀ ਜਿਹੀ ਰੋਟੀ ਕੱਢੀ। ਸਰਵਣ ਦੇ ਹੱਥ ਨਾਲ ਹੱਥ ਲੱਗ ਗਿਆ ਉਹਦਾ। ਰੂਪੋ ਨੂੰ ਲੱਗਿਆ, ਸਰਵਣ ਨੇ ਜਾਣ ਕੇ ਉਹਦੇ ਹੱਥ ਨਾਲ ਹੱਥ ਲਾਇਆ ਹੈ। ਸਰਵਣ ਗਹਿਰਾ ਉੱਤਰ ਗਿਆ। ਇਹ ਹੱਥ ਨਾਲ ਹੱਥ ਕਿਉਂ ਲਾ ਗਈ ਮੇਰੇ? ਇਹ ਸੁਭਾਇਕੀ ਹੋ ਗਿਆ ਲਗਦਾ ਸੀ। ਪਰ ਹੋ ਸਕਦੈ, ਕਿਸੇ ਵਲੋਂ ਪਹਿਲ ਹੋਈ ਹੋਵੇ। ਸਰਵਣ ਰੋਟੀ ਖਾਂਦਾ ਰੋਟੀ ਨਹੀਂ ਖਾ ਰਿਹਾ ਸੀ। ਰੂਪੋ ਬਚਦੀਆਂ ਦੋ ਰੋਟੀਆਂ ਨੂੰ ਪੋਣੇ ਵਿਚ ਵਲ੍ਹੇਟਣਾ ਭੁੱਲ ਗਈ। ਘੋਗਾ ਪਰ੍ਹਾਂ ਕਿਧਰੇ ਪੜਾ ਨਹੀਂ ਕਿੱਥੇ ਸੀ। ਉਹ ਇਕ-ਦੂਜੇ ਵਲ ਝਾਕਦੇ। ਕਦੇ ਉਹਨਾਂ ਦੀਆਂ ਅੱਖਾਂ ਵਿਚ ਗਹਿਰਾਈ ਹੁੰਦੀ। ਕਦੇ ਉਹਨਾਂ ਦੀਆਂ ਅੱਖਾਂ ਵਿਚ ਸ਼ਰਾਰਤ ਭਰਿਆ ਗੁੱਝਾ ਹਾਸਾ ਹੁੰਦਾ। ਸਰਵਣ ਬੋਲਿਆ ਕੁਝ ਨਹੀਂ। ਲੱਸੀ ਦਾ ਇਕ ਹੋਰ ਗਿਲਾਸ ਪੀਤਾ ਅਤੇ ਪਾਣੀ ਦੀ ਕੁਰਲੀ ਕਰਨ ਬਾਅਦ ਪਰ੍ਹਾਂ ਛਾਂ ਥੱਲੇ ਵੱਟ ਦਾ ਸਰ੍ਹਾਣਾ ਲਾ ਕੇ ਪੈ ਗਿਆ। ਅੱਖਾਂ ਮੀਚ ਲਈਆਂ। ਉਹਦੇ ਦਿਮਾਗ ਵਿਚ ਬਹੁਤ ਕੁਝ ਘੁੰਮ ਰਿਹਾ ਸੀ। ਰੋਟੀ ਖਾ ਕੇ ਦੂਹੀ ਸਿੱਧੀ ਕਰਨ ਲਈ ਪਿਆ ਸੀ ਉਹ, ਪਰ ਮਨ ਵਿਚ ਬੇਚੈਨੀ ਦੀਆਂ ਲਹਿਰਾਂ ਉੱਠ ਰਹੀਆਂ ਸਨ।

 

ਰੂਪੋ ਜਦੋਂ ਦੁਪਹਿਰ ਦੀ ਰੋਟੀ ਖੇਤ ਲੈ ਕੇ ਆਉਂਦੀ ਤਾਂ ਦੋ-ਤਿੰਨ ਰੋਟੀਆਂ ਵੱਧ ਧਰ ਲਿਆਉਂਦੀ। ਜੇ ਬਚਦੀਆਂ ਤਾਂ ਪਿੱਛੋਂ ਆਪ ਖਾ ਲੈਂਦੀ। ਉਸ ਦਿਨ ਕੜ੍ਹੀ ਦਾ ਭਾਂਡਾ ਵੀ ਲਿੱਬੜਿਆ ਪਿਆ ਸੀ। ਦੋ ਰੋਟੀਆਂ ਸਨ। ਉਹ ਕੜ੍ਹੀ ਵਾਲੇ ਭਾਂਡੇ ਵਿਚੋਂ ਹੀ ਰੋਟੀ ਖਾਣ ਲੱਗੀ। ਦੋ ਰੋਟੀਆਂ ਉਹਨੇ ਸਹਿਜੇ ਹੀ ਅੰਦਰ ਸੁੱਟ ਲਈਆਂ। ਓਧਰੋਂ ਕਿਧਰੋਂ ਘੁੰਮ-ਫਿਰ ਕੇ ਘੋਗਾ ਉਹਦੇ ਕੋਲ ਆ ਬੈਠਾ। ਉਹਨੇ ਰੂਪੋ ਨੂੰ ਦੋ ਵਾਰ ਬੁਲਾਇਆ, ਪਰ ਉਹਨੂੰ ਜਿਵੇਂ ਸੁਣਿਆ ਹੀ ਨਾ ਹੋਵੇ। ਉਹ ਕਹਿੰਦਾ, ”ਘਰੋਂ ਈ.ਐਨੀ ਭੁੱਖੀ ਆਈ ਐਂ। ਕੁੱਤੇ ਆਂਗੂ ਗਲੱਪ-ਗਲੱਪ ਖਾਈ ਜਾਨੀ ਐਂ। ਕਿੱਥੇ ਧਿਆਨ ਐਂ ਤੇਰਾ?”

 

ਰੂਪੋ ਨੇ ਉੱਭੜ ਬਾਹਾ ਹੁੰਗਾਰਾ ਭਰਿਆ ਅਤੇ ਅੱਖਾਂ ਵਿਚ ਹੀ ਮੁਸਕਰਾਈ। ਉਹਨੂੰ ਕੋਲ ਬੈਠੇ ਘੋਗੇ ਦਾ ਜਿਵੇਂ ਕੋਈ ਅਹਿਸਾਸ ਨਾ ਹੋਵੇ। ਜੂਠੇ ਭਾਂਡੇ ਵੱਟ ਦੀ ਮਿੱਟੀ ਨਾਲ ਮਾਂਜ ਕੇ ਅਤੇ ਟੋਕਰੇ ਵਿਚ ਸਾਰਾ ਛਿੱਛ- ਪੱਤ ਰੱਖ ਕੇ ਉਹ ਘਰ ਨੂੰ ਆ ਗਈ। ਜੋ ਕੁਝ ਹੋਇਆ ਸੀ ਅਤੇ ਜੋ ਕੁਝ ਉਹਦੇ ਦਿਮਾਗ ਵਿਚ ਕਾੜ੍ਹਨੀ ਦੇ ਦੁੱਧ ਵਾਂਗ ਮੱਠਾ-ਮੱਠਾ ਰਿੱਝ ਰਿਹਾ ਸੀ, ਉਸ ਸਭ ਕਾਸੇ ਨੂੰ ਉਹ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗੀ ਅਤੇ ਪੰਜਾ ਡਾਹ ਕੇ ਹਵਾ-ਹਾਰੇ ਪੈ ਗਈ। ਬੁੜ੍ਹੀ ਨੇ ਪੁੱਛਿਆ ਵੀ, “ਕੁੜੇ ਬਹੂ, ਤੇਰਾ ਚਿੱਤ ਠੀਕ ਐ?”

 

”ਹਾਂ, ਠੀਕ ਐ,”

 

”ਫੇਰ ਐਂ ਚੁੱਪ ਕੀਤੀ ਹੀ ਪੈ ਕਿਉਂ ਗਈ?”

 

‘‘ਐਮੀਂ ਬੱਸ। ਕੰਮ ਤਾਂ ਕੋਈ ਹੈ ਨ੍ਹੀ। ਮਖਿਆ, ਪੈ ਜਾਨੀ ਆਂ। ਬੇਬੇ, ਮੇਰੀਆਂ ਲੱਤਾਂ ਦੁਖੀ ਜਾਂਦੀਆਂ ਨੇ। ਜਾਣੀਦੀ ਥਕੇਮਾ ਜਾ ਚੜ੍ਹਿਆ ਪਿਐ।”

 

”ਤਾਂ ਸੌ ਲੈ ਫੇਰ ਭਾਈ। ਇਹ ਰੁੱਤ ਵੀ ਚੰਦਰੀ ਐ।” ਬੁੜ੍ਹੀ ਆਪ ਵੀ ਪਰ੍ਹੇ ਕਿਧਰੇ ਛੋਟੀ ਮੰਜੀ ਲੈ ਕੇ ਟੇਢੀ ਹੋ ਗਈ।

 

ਉਹ ਦੋ-ਢਾਈ ਘੰਟੇ ਹੀ ਮਸਾਂ ਸੁੱਤੀਆਂ ਹੋਣਗੀਆਂ ਕਿ ਬੁੜ੍ਹੀ ਉੱਠ ਖੜ੍ਹੀ ਅਤੇ ਵਿਹੜੇ ਵਿਚ ਗੇੜਾ ਕੱਢਿਆ। ਪਹਿਲਾਂ ਸੋਚਿਆ, ਆਪ ਹੀ ਚਾਹ ਬਣਾ ਲਵੇ! ਪਰ ਉਹਨੇ ਰੂਪੋ ਨੂੰ ਬੋਲ ਮਾਰਿਆ, “ਕੁੜੇ ਬਹੂ, ਉਹ ‘ਡੀਕਦੇ ਹੋਣਗੇ, ਚਾਹ ਧਰ ਲੈਂਦੀ।’

 

ਰੂਪੋ ਜਾਗਦੀ ਹੀ ਪਈ ਸੀ। ਉਹ ਉੱਠੀ ਅਤੇ ਛਤਨੇ ਵਿਚ ਜਾ ਕੇ ਭਾਂਡੇ ਖੜਕਾਉਣ ਲੱਗੀ। ਇਹ ਕੀ ਅੱਜ ਉਹਦੇ ਹੱਥਾਂ ਵਿਚੋਂ ਭਾਂਡਾ ਕਿਉਂ ਛੁੱਟ ਜਾਂਦਾ ਸੀ। ਲੱਕੜ ਤੋੜ-ਤੋੜ ਉਹਨੇ ਚੁੱਲ੍ਹਾ ਅੱਗ ਨਾਲ ਭਰ ਲਿਆ। ਐਨੀ ਅੱਗ ਦੀ ਤਾਂ ਲੋੜ ਨਹੀਂ ਸੀ। ਡੱਬਕੂ ਵਿਚ ਚਾਹ ਅਤੇ ਖੰਡ ਉੱਬਲ-ਉੱਬਲੇ ਕਮਲੀ ਹੋ ਗਈ ਸੀ। ਜਿਵੇਂ ਉਹਨੂੰ ਚਾਹ ਵਿਚ ਦੁੱਧ ਪਾਉਣਾ ਯਾਦ ਹੀ ਨਾ ਰਹਿ ਗਿਆ ਹੋਵੇ। ਜਦੋਂ ਖਾਸਾ ਚਿਰ ਹੋ ਗਿਆ ਤਾਂ ਬੁੜ੍ਹੀ ਆਪ ਉੱਠ ਕੇ ਛਤਨੇ ਵਲੋਂ ਆਈ। ਕਹਿਣ ਲੱਗੀ, ”ਹੁਣ ਹੋਰ ਇਹਦਾ ਕੀ ਉਬਾਲੇਂਗੀ, ਦੁੱਧ ਪਾ ਲੈ।”

 

ਸ਼ਤੀਰ ਵਿਚ ਗੱਡੇ ਲੋਹੇ ਦੇ ਕਿੱਲ ਨਾਲ ਲਟਕਾਈ ਪਾਣੀ ਦੀ ਨਿੱਕੀ ਬਾਲਟੀ ਵਿਚੋਂ ਉਹਨੇ ਦੁੱਧ ਦੀ ‘ਗੜਵੀ ਕੱਢੀ ਅਤੇ ਖੱਦ-ਖੱਦ ਉੱਬਲਦੀ ਚਾਹ ਵਿਚ ਸਾਰਾ ਦੁੱਧ ਉਲਟਾ ਦਿੱਤਾ। ਚਾਹ ਦਾ ਪਾਣੀ ਸ਼ਾਂਤ ਹੋ ਗਿਆ, ਜਿਵੇਂ ਚੁੱਲ੍ਹੇ ਵਿਚ ਮਚਦੀ ਮਣਾਂ ਮੂੰਹੀ ਅੱਗ ਦਾ ਕੋਈ ਅਸਰ ਹੀ ਨਾ ਰਹਿ ਗਿਆ ਹੋਵੇ। ਕੰਢਿਆਂ ਉੱਤੇ ਚਾਹ ਦੇ ਬੁਲਬੁਲੇ ਉੱਠਣ ਲੱਗੇ ਤਾਂ ਰੂਪੋ ਨੇ ਇਕ ਪਲਾ ਭਰ ਕੇ ਬਾਟੀ ਵਿਚ ਪਾਇਆ ਅਤੇ ਕਿਹਾ, ”ਲੈ ਬੇਬੇ, ਤੂੰ ਪੀ ਲੈ ਪਹਿਲਾਂ। ਡੋਲੂ ਭਰ ਕੇ ਦਿੰਨੀ ਆਂ। ਅੱਜ ਤੂੰ ਫੜਾ ਆ ਚਾਹ ਉਹਨਾਂ ਨੂੰ। ਮੇਰਾ ਕੁੱਛ ਚਿੱਤ ਸ੍ਰੀ ਰਾਜੀ।”

 

ਬੁੜ੍ਹੀ ਚਾਹ ਲੈ ਕੇ ਖੇਤ ਨੂੰ ਗਈ ਤਾਂ ਮਗਰੋਂ ਰੂਪੋ ਬਚਦੀ ਘੁੱਟ ਕੁ ਚਾਹ ਗਿਲਾਸ ਵਿਚ ਲੈ ਕੇ ਮੰਜੇ ਉੱਤੇ ਜਾ ਬੈਠੀ। ਉਹਦੀ ਸੁਰਤ ਤਾਜੋ ਪਹੁੰਚੀ ਹੋਈ ਸੀ। ਉਹਦੇ ਦਿਮਾਗ ਵਿਚ ਚਿੱਤਰ ਬਣਨ ਲੱਗੇ। ਸੁਨਿਆਰਾਂ ਦਾ ਬੱਗੂ ਟੁੱਟ ਜਾਣਾ ਜਮ੍ਹਾਂ ਸਰਵਣ ਦੀ ਸ਼ਕਲ ਦਾ ਸੀ। ਜਿਵੇਂ ਓਹੀ ਹੋਵੇ ਇਹ ਸਰਵਣ। ਕੱਖਾਂ ਵਿਚ ਲੁਕੀ ਅੱਗ ਸੁਲਗਣ ਲੱਗੀ ਤਾਂ ਉਹਦਾ ਧੂੰਆਂ ਘਰ ਘਰ ਪਹੁੰਚ ਗਿਆ। ਉਹ ਫੇਰ ਪਿੰਡੋਂ ਹੀ ਭੱਜ ਗਿਆ ਸੀ । ਅੱਜ ਤੱਕ ਨਹੀਂ ਮੁੜਿਆ। ਕਿਤੇ ਵੀ ਹੋਵੇ, ਉਹ ਉਹਦੀ ਦੇਹ ਨੂੰ ਇਕ ਝੋਰਾ ਲਾ ਗਿਆ। ਰੂਪੋ ਦੀ ਮਾਂ ਨੇ ਕਿਵੇਂ ਨਾ ਕਿਵੇਂ ਉਹਦੀ ਜਾਨ ਸੁਰਖਰੂ ਕਰਵਾ ਦਿੱਤੀ ਸੀ। ਪਰ ਮੁੜ ਕੇ ਉਹਦੀ ਦੇਹ ਫਲੀ ਨਹੀਂ। ਹੁਣ ਇਹ ਸਰਵਣ ਓਹੀ ਬੱਗ ਹੈ ਜੈਖਾਣਾ। ਹੁਣ ਇਹ ਭੱਜ ਕੇ ਕਿਧਰੇ ਨਹੀਂ ਜਾ ਸਕਦਾ। ਮੈਂ ਆਪਣੀ ਦਾਗੀ ਦੇਹ ਹੁਣ ਏਸੇ ਦੇ ਅੰਗਾਂ ਵਿਚ ਸਮਾ ਦੇਵਾਂਗੀ।

 

ਤੇ ਫੇਰ ਉਹ ਪਰਛਾਵਿਆਂ ਵਾਂਗ ਇਕ-ਦੂਜੇ ਵਿਚ ਘੁਲ-ਮਿਲ ਗਏ। ਕਦੇ ਪਰਛਾਵੇਂ ਨੂੰ ਪਰਛਾਵਾਂ ਕਿਸੇ ਉੱਚੀ ਖੜ੍ਹੀ ਫਸਲ ਦੀ ਬੁੱਕਲ ਵਿਚ ਮਿਲਦਾ। ਕਦੇ ਪਰਛਾਵਾਂ ਘੋਗੇ ਦੇ ਘਰ ਹੀ ਪਰਛਾਵੇਂ ਨਾਲ਼ ਲੁਕਣ-ਮੀਟੀ ਖੇਡ ਲੈਂਦਾ। ਜੇ ਕਦੇ ਬੰਤੋ ਕਿਸੇ ਦਿਨ ਰਿਸ਼ਤੇਦਾਰੀ ਵਿਚ ਗਈ ਹੁੰਦੀ ਅਤੇ ਦੋਵੇਂ ਜੁਆਕ ਵੀ ਉਹਦੇ ਨਾਲ ਹੁੰਦੇ ਤਾਂ ਅੱਖ ਬਚਾ ਕੇ ਰੂਪੋ ਸਰਵਣ ਦੇ ਘਰ ਵੀ ਜਾਂਦੀ।

 

ਉਹਨੂੰ ਸਮਝ ਨਾ ਆਉਂਦੀ ਕਿ ਉਂਹਦਾ ਆਪਣਾ ਬੰਦਾ ਜਦੋਂ ਐਨਾ ਸੋਹਣਾ ਸੁਣੱਖਾ ਹੈ, ਨੌਜਵਾਨ ਹੈ, ਤਕੜਾ ਹੈ; ਫੇਰ ਉਹ ਸਰਵਣ ਵਲ ਕਿਉਂ ਖਿੱਚੀ ਜਾਂਦੀ ਹੈ? ਉਹਨੂੰ ਇਹ ਵੀ ਪਤਾ ਨਹੀਂ ਲਗਦਾ ਸੀ ਕਿ ਸਰਵਣ ਨਿਮਾਣੇ ਨਾਲ ਉਹਦੇ ਇਹ ਸਬੰਧ ਕਿਵੇਂ ਜੁੜ ਗਏ? ਜਿਵੇਂ ਸੁਹਾਗੀ ਮਾਰੀ ਧਰਤੀ ਵਿਚੋਂ ਇਕ ਸਵੇਰ ਅਚਾਨਕ ਦਾਣੇ ਉੱਗੇ ਖੜ੍ਹੇ ਹੋਣ, ਤੂਈਆਂ ਫੁੱਟ ਪਈਆਂ ਹੋਣ। ਜਿਵੇਂ ਕੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਸ ਧਰਤੀ ਅੰਦਰ ਕੀ ਹੈ। ਸਰਵਣ ਕੋਲ ਜਾਣਾ ਅਤੇ ਅੰਗਾਂ ਦਾ ਅਕੜੇਵਾਂ ਢਿੱਲਾ ਕਰਨਾ ਜਿਵੇਂ ਇਕ ਹਾਜਤ ਜਿਹੀ ਰਵਾ ਕਰਨੀ ਹੋਵੇ। ਜਿਵੇਂ ਜਾਦੂ-ਟੂਣੇ ਅਧੀਨ ਉਹ ਬੇਸੁਰਤੀ ਦੀ ਹਾਲਤ ਵਿਚ ਇਹ ਸਭ ਕਰਦੀ ਜਾ ਰਹੀ ਹੋਵੇ।

 

ਘੋਗੇ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ। ਉਹਨੂੰ ਸ਼ੱਕ ਵੀ ਕੋਈ ਨਹੀਂ ਸੀ ਕਿ ਜੁਆਕਾਂ- ਜੱਲਿਆਂ ਵਾਲਾ ਬੰਦਾ ਸਿਆਣਾ-ਬਿਆਣਾ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ ਹੈ। ਰੂਪੋ ਵਲੋਂ ਉਹ ਨਿਸ਼ਚਿੰਤ ਸੀ। ਪਰ ਦਿਨ ਪਾ ਕੇ ਹੌਲੀ-ਹੌਲੀ ਸੱਸ ਦੇ ਕੰਨੀ ਭਿਣਕਾਂ ਪੈਣ ਲੱਗੀਆਂ। ਬੁੜ੍ਹਾਂ ਦੀ ਹੋਸ਼ ਦੁਫਾੜ ਹੋ ਗਈ। ਜੇ ਚੁੱਪ ਧਾਰਦੀ ਹੈ ਤਾਂ ਇਹ ਉਹਦੇ ਆਪਣੇ ਘਰ ਦੀ ਆਣ-ਇਜ਼ਤ ਦਾ ਸਵਾਲ ਹੈ। ਜੇ ਘੋਗੇ ਨੂੰ ਦਸਦੀ ਹੈ ਤਾਂ ਘਰ ਵਿਚ ਕਲੇਸ਼ ਖੜ੍ਹਾ ਹੋ ਜਾਵੇਗਾ। ਕੀ ਪਤਾ ਮੁੰਡਾ ਬਹੂ ਨਾਲ ਕੀ ਖੈਰ ਗੁਜ਼ਾਰੇਗਾ?

 

4

 

ਬਾਹਰਲੇ ਘਰ ਵੱਡੀਆਂ ਬਹੂਆਂ ਵੀ ਆਉਂਦੀਆਂ। ਉਹਨਾਂ ਦੇ ਜੁਆਕ ਫਿਰਦੇ ਰਹਿੰਦੇ। ਬਿੱਕਰ ਤੇ ਮਿਹਰ ਮਸਾਂ ਹੀ ਕਦੇ ਗੇੜਾ ਮਾਰਦੇ। ਉਹਨਾਂ ਦਾ ਸੀਰੀ ਬਖਸ਼ੀ ਚਮਿਆਰ ਪਸ਼ੂਆਂ ਨੂੰ ਬੰਨ੍ਹਣ-ਖੋਲ੍ਹਣ ਆਉਂਦਾ। ਕੱਖ ਪਾਉਣੇ ਹੁੰਦੇ। ਉਹਨਾਂ ਕੋਲ ਦੋ ਮੱਝਾਂ ਸਨ। ਧਾਰਾਂ ਕੱਢਣ ਮਿਹਰ ਦੀ ਬਹੂ ਆਉਂਦੀ। ਤੁਰੀ ਫਿਰਦੀ ਸੱਸ ਨਾਲ ਗੱਲਾਂ ਵੀ ਮਾਰ ਜਾਂਦੀ। ਰੂਪੋ ਦੋਵਾਂ ਜਠਾਣੀਆਂ ਨਾਲ ਬਹੁਤ ਘੱਟ ਬੋਲਦੀ।

 

ਵੱਡੀ ਬਹੂ ਬਿੱਕਰ ਵਾਲੀ ਸਿਆਣੀ ਸੀ। ਅਤਰੀ ਦਾ ਜੀਅ ਕਰਦਾ, ਉਹ ਉਹਨੂੰ ਸਾਰੀ ਕਹਾਣੀ ਦੱਸੇ। ਦੱਸਕੇ ਦਿਮਾਗੀ ਪੱਖੋਂ ਆਪ ਸੁਰਖਰੂ ਹੋ ਜਾਵੇ। ਨਹੀਂ ਤਾਂ ਉਹ ਵਿੱਚੇ-ਵਿੱਚ ਘੁਲਦੀ-ਮੱਚਦੀ ਰਹੇਗੀ। ਰੂਪੋ ਤਾਂ ਉਹਦੀ ਪਰਵਾਹ ਹੀ ਨਹੀਂ ਕਰਦੀ ਸੀ। ਕੋਈ ਲੱਜ-ਸ਼ਰਮ ਨਹੀਂ ਸੀ, ਉਹਨੂੰ ਸਹੁਰਿਆਂ ਦੀ। ਸਰਵਣ ਚਾਣਚੱਕ ਹੀ ਕਿਧਰੋਂ ਆਉਂਦਾ। ਤਾਈ-ਤਾਈ ਕਰਦਾ ਪਹਿਲਾਂ ਉਹਦੇ ਨਾਲ ਦੋ-ਚਾਰ ਗੱਲਾਂ ਮਾਰਦਾ। ਫੇਰ ਘਰ ਵਿਚ ਹੀ ਏਧਰ-ਓਧਰ ਕਿਧਰੇ ਗੁਆਚ ਜਾਂਦਾ। ਤੇ ਫੇਰ ਰੂਪੋ ਕੱਪੜੇ ਠੀਕ ਜਿਹੇ ਕਰਦੀ ਕਿਸੇ ਸਬਾਤ ਵਿਚੋਂ ਬਾਹਰ ਨਿੱਕਲ ਰਹੀ ਹੁੰਦੀ। ਛਤਨੇ ਥੱਲੇ ਜਾ ਕੇ ਕੋਈ ਭਾਂਡਾ-ਟੀਂਡਾ ਖੜਕਾਉਂਦੀ ਅਤੇ ਉੱਚਾ-ਉੱਚਾ ਬੋਲ ਕੇ ਅਤਰੀ ਨਾਲ ਕੋਈ ਬੇ-ਸਿਰ-ਪੈਰੀ ਗੱਲ ਕਰਨ ਲਗਦੀ। ਬੁੜ੍ਹੀ ਨੂੰ ਉਹਨਾਂ ਨੇ ਅੰਨ੍ਹੀ ਸਮਝ ਰੱਖਿਆ ਸੀ।

 

ਅਤਰੀ ਸੋਚਦੀ ਤੇ ਸੁੰਨ ਹੋ ਕੇ ਰਹਿ ਜਾਂਦੀ। ਵੱਡੀ ਬਹੂ ਨੂੰ ਜੇ ਦਸਦੀ ਹਾਂ ਤਾਂ ਭਬੂਕੇ ਵਾਂਗ ਸਾਰੀ ਗੱਲ ਅੰਦਰਲੇ ਘਰ ਵਿਚ ਫੈਲ ਜਾਵੇਗੀ। ਵੱਡੇ ਮੁੰਡੇ ਫੇਰ ਪਤਾ ਨਹੀਂ ਕੀ ਕਾਰਾ ਕਰ ਬੈਠਣ। ਆਖਰ ਤਾਂ ਇਹ ਨੰਬਰਦਾਰ ਕੁੰਢਾ ਸਿੰਘ ਦਾ ਪਰਿਵਾਰ ਹੈ। ਆਪਸ ਵਿਚ ਕੋਈ ਨਾ ਬੋਲੇ-ਚੱਲੇ, ਅਜਿਹੀ ਗੱਲ ਉੱਤੇ ਤਾਂ ਸਾਰਾ ਟੱਬਰ ਭੜਕ ਪਵੇਗਾ। ਉਹ ਸੋਚਦੀ, ਮੇਰੇ ਈ ਸਿਰ ਵਿਚ ਖੇਹ ਪਵੇਗੀ। ਆਖਣਗੇ, ਪਹਿਲਾਂ ਅੰਨ੍ਹੀ ਸੀ, ਓਦਣ ਦਾ ਨਾ ਦੱਸਿਆ? ਪਹਿਲਾਂ ਕਿਉਂ ਚੁੱਪ ਵੱਟੀ ਰੱਖੀ?

 

ਬੰਤੋ ਵੀ ਕਦੇ-ਕਦੇ ਗੇੜਾ ਮਾਰਦੀ! ਪਹਿਲਾਂ ਤਾਂ ਆਉਣ-ਸਾਰ ਅਤਰੀ ਦੇ ਪੈਰੀਂ ਹੱਥ ਲਾਉਂਦੀ। ਪੁੱਛਦੀ, ‘‘ਤਕੜੀ ਐਂ, ਤਾਈ?” ਫੇਰ ਉਹਦੇ ਨਾਲ ਗੱਲਾਂ ਮਾਰਨ ਲਗਦੀ। ਗੱਲਾਂ ਮਾਰਦੀ ਦਾ ਕੰਨ ਬੁੜ੍ਹੀ ਵੱਲ ਹੁੰਦਾ ਤੇ ਅੱਖਾਂ ਹੋਰ ਪਾਸੇ ਦੇਖ ਰਹੀਆਂ ਹੁੰਦੀਆਂ। ਉਹਨੂੰ ਅੱਚਵੀਂ ਚੜ੍ਹਨ ਲਗਦੀ ਤਾਂ ਉਹ ਉੱਠ ਕੇ ਰੂਪੋ ਕੋਲ ਜਾ ਬੈਠਦੀ। ਹੱਸ ਕੇ ਆਖਦੀ, ‘ਕੀ ਕਰਦੀ ਐਂ ਕੁੜੇ? ਵਿਹਲੀ ਬੈਠੀ ਐਂ। ਹੋਰ ਨ੍ਹੀਂ ਤਾਂ ਸੱਸ ਦੀਆਂ ਲੱਤਾਂ ਦੀ ਘੁਟ ਦਿਆ ਕਰ।’

 

”ਸਿਵੇ ‘ਚ ਪਈਆਂ ਲੱਤਾਂ ਨੂੰ ਘੁੱਟਣ ਦਾ ਕੀ ਫੈਦਾ। ਲੱਕੜਾਂ ਨੇ, ਲੱਕੜਾਂ ‘ਚ ਪੈ ਕੇ ਮੱਚ ਜਾਣਗੀਆਂ।” ਰੂਪੋ ਜਵਾਬ ਦਿੰਦੀ।

 

i

 

ਫੇਰ ਉਹ ਖੇੜ ਦੀਆਂ ਗੱਲਾਂ ਕਰਨ ਲਗਦੀਆਂ। ਰੂਪੋ ਨੂੰ ਖੇਤ ਦੇ ਚੱਜ ਦਾ ਕੋਈ ਬਹੁਤਾ ਪਤਾ ਨਾ ਹੁੰਦਾ, ਨਾ ਹੀ ਦਿਲਚਸਪੀ ਸੀ। ਬੰਤੋ ਘੋਗੇ ਦਾ ਹਾਲ-ਚਾਲ ਪੁੱਛਣ ਲਗਦੀ। ਘੋਗਾ ਸਦਾ ਵਾਂਗ ਓਹੀ ਸੀ, ਕੀ ਹਾਲ ਦਸਦੀ ਉਹ ਉਸਦਾ। ਦਾਰੂ ਤਾਂ ਉਹ ਪੀਂਦਾ ਹੀ ਸੀ। ਫੀਮ ਅੰਦਰੋ-ਅੰਦਰ ਹੋਰ ਵਧਾ ਲਈ। ਬੰਤੋ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੀ। ਪੁੱਛਦੀ, ‘‘ਕੁੜੇ, ਪਹਿਲਾਂ ਆਂਗੂ ਈ ਬੁਲਾਉਂਦਾ-ਚਲਾਉਂਦਾ ਐ ਤੈਨੂੰ?”

 

”ਹੋਰ ਓਮੇਂ-ਜਿਮੇਂ ਐ ਉਹ ਤਾਂ, ਓਡੋ-ਕੈਡ। ਸਾਰਦਾ ਨ੍ਹੀਂ।”

 

”ਫੇਰ ਤਾਂ ਚੰਗੈ ਭਾਈ, ਸੁੱਖ ਨਾਲ। ਸਾਲ ਪਾ ਕੇ ਬੰਦੇ ਨਹੀਂ ਤਾਂ ਨਮੋਰ੍ਹੇ ਹੋ ਜਾਂਦੇ ਨੇ। ਸਾਡੇ ਆਲੇ ਤੋਂ ਦੋ ਜੁਆਕ ਪਤਾ ਨ੍ਹੀ ਕਦੋਂ ਲੈਲੇ ਮੈਂ, ਹੁਣ ਤਾਂ ਕਈ-ਕਈ ਮ੍ਹੀਨੇ ਲੰਘ ਜਾਂਦੇ ਨੇ। ਜਿਮੇਂ ਬੰਦਾ ਈ ਨਾ ਹੋਵੇ ਉਹ।” ਬੰਤੋ ਆਪਣਾ ਦੁੱਖ ਲੈ ਕੇ ਬਹਿ ਜਾਂਦੀ।

 

ਪਰ ਬੰਤੋ ਜਾਣਦੀ ਸੀ, ਹਾਲਾਤ ਇਸਦੇ ਉਲਟ ਹਨ। ਘੋਗਾ ਦਿਨੋ-ਦਿਨ ਘੋਰੀ ਹੁੰਦਾ ਜਾ ਰਿਹਾ ਸੀ। ਬਹੁਤੀ ਸ਼ਰਾਬ ਪੀ ਕੇ ਉਹਨੂੰ ਸੁਰਤ ਨਾ ਰਹਿੰਦੀ। ਫੀਮ ਖਾ ਕੇ ਪੀਨਕਾਂ ਲਾਈ ਰਖਦਾ। ਉਂਜ ਵੀ ਹੁਣ ਉਹਨੂੰ ਰੂਪੋ ਦਾ ਕੋਈ ਮੋਹ ਨਹੀਂ ਸੀ। ਇਸ ਦਾ ਕਾਰਨ ਸ਼ਾਇਦ ਇਕ ਇਹ ਵੀ ਸੀ ਕਿ ਰੂਪੋ ਦੇ ਕੋਈ ਜੁਆਕ ਨਹੀਂ ਹੋਇਆ ਸੀ। ਜੁਆਕ ਨਾ ਹੋਣ ਕਰਕੇ ਸੱਸ ਵੀ ਉਹਨੂੰ ਨਕੜਮੀ ਸਮਝਦੀ। ਘੋਗਾ ਪਤਾ ਨਹੀਂ ਕੀ-ਕੀ ਸੋਚਦਾ ਰਹਿੰਦਾ ਹੋਵੇਗਾ। ਜਦੋਂ ਕਿ ਸਰਵਣ ਉਹਨਾਂ ਦੇ ਘਰ ਤੀਜੇ-ਚੌਥੇ ਦਿਨ ਹੀ ਆਉਂਦਾ। ਘਰ ਨਾ ਆਉਂਦਾ ਤਾਂ ਹੋਰ ਕਿਧਰੇ ਮਿਲਦਾ। ਉਹਨੂੰ ਤਾਂ ਰੂਪੋ ਨੂੰ ਮਿਲਣਾ ਜਿਵੇਂ ਇਕ ਅਮਲ ਜਿਹਾ ਹੋਵੇ। ਉਮਰ ਵਿਚ ਚਾਹੇ ਘੋਗੇ ਤੋਂ ਖਾਸਾ ਵੱਡਾ ਸੀ। ਪਰ ਜਾਨ ਸੀ ਉਹਦੇ ਵਿਚ।

 

ਜਦੋਂ ਉਹ ਆਪਣੀਆਂ ਗੱਲਾਂ ਸਿਖਰ ਉਤੇ ਲੈ ਜਾ ਚੁੱਕੀਆਂ ਹੁੰਦੀਆਂ—ਇਕ ਜਣੀ ਬੋਲ ਰਹੀ ਹੁੰਦੀ ਤੇ ਦੂਜੀ ਵਿਚੋਂ ਹੀ ਉਹਦੀ ਗੱਲ ਕੱਟ ਕੇ ਬੋਲਣ ਲਗਦੀ ਤਾਂ ਬੰਤੋ ਆਖਦੀ, ”ਕੂੜੇ ਰੂਪੋ ਮੇਰਾ ਇਕ ਡੰਗਾ ਸਾਰ। ਮੇਰੀ ਤਾਂ ਜੈਖਾਣੇ ਦੀ ਮੱਕੀ ਮੁੱਕ ਵੀ ਗਈ, ਦੋ ਪਸੇਰੀਆਂ ਮੱਕੀ ਦੇਹ ਮੈਨੂੰ। ਕਣਕ ਦੀ ਰੋਟੀ ਜੁਆਕ खाटे ही ही ट्रॅट

 

ताटे।”KCLUB.COM

 

ਰੂਪੋ ਬਿਨਾ ਸੋਚੇ ਜਵਾਬ ਦਿੰਦੀ, ”ਲੈਜਾ, ਪਾ ਦਿੰਨੀ ਆਂ। ਆਂ।’ ਅਤੇ ਆਪਣੀ ਗੱਲ ਜਾਰੀ ਰਖਦੀ। ਥੁੜ੍ਹੀ ਏਧਰ-ਓਧਰ ਕਿਧਰੇ ਪਈ ਬੈਠੀ ਹੁੰਦੀ ਜਾਂ ਉਹਨਾਂ ਵੱਲ ਉਹਦੀ ਪਿੱਠ ਹੁੰਦੀ ਤਾਂ ਬੰਤੋ ਗੱਟਾ-ਬੋਰੀ ਵਿਚ ਮੱਕੀ ਲੈ ਕੇ ਇਉਂ ਪੋਲੇ ਪੈਰੀਂ ਤੁਰ ਜਾਂਦੀ ਜਿਵੇਂ ਹਵਾ ਲੰਘ ਜਾਂਦੀ ਹੋਵੇ।

 

ਅਤਰੀ ਨੂੰ ਸਭ ਪਤਾ ਸੀ, ਉਹ ਅੰਨ੍ਹੀ ਨਹੀਂ ਸੀ ਕਿ ਬੰਤੋ ਆਨੀਂ-ਬਹਾਨੀਂ ਉਹਨਾਂ ਦੇ ਘਰ ਨੂੰ ਲੁੱਟੀ ਜਾਂਦੀ ਹੈ। ਰੂਪੋ ਉਹਦੀ ਨੂੰਹ ਆਪ ਭਰਦੀ ਹੈ ਉਹਨਾਂ ਦਾ ਘਰ। ਉਹਨੂੰ ਪਤਾ ਸੀ, ਕਦੇ-ਕਦੇ ਘਰ ਦੇ ਘਿਓ ਦਾ ਡੱਬਾ ਵੀ ਜਾਂਦਾ ਹੈ ਸਰਵਣ ਹੱਥ।

 

ਬੁੜ੍ਹੀ ਨੂੰ ਚੀਜ਼ਾਂ ਜਾਣ ਦਾ ਐਨਾ ਹੁੰਦੇਸਾ ਨਹੀਂ ਸੀ। ਇਹ ਤਾਂ ਕੋਈ ਖਾਸ ਗੱਲ ਨਹੀਂ, ਸਰਦੇ-ਪੁਜਦੇ ਘਰ ਥੁੜ੍ਹੇ-ਟੁੱਟੇ ਘਰਾਂ ਨੂੰ ਚੀਜ਼ਾਂ ਦਿੰਦੇ ਹੀ ਆਏ ਨੇ । ਪਰ ਉਹਦੀ ਨੂੰਹ ਜਿਹੜਾ ਦੂਜਾ ਗੰਦ ਖਿੰਡਾਉਂਦੀ ਹੈ, ਉਹਦਾ ਉਹ ਕੀ ਕਰੇ। ਉਹਦਾ ਜੀਅ ਕਰਦਾ, ਉਹ ਬੂਅ ਕਰਕੇ ਘਰੋਂ ਨਿੱਕਲ ਜਾਵੇ, ਵੱਡੀਆਂ ਦੇ ਵਿਹੜੇ ਜਾ ਬੈਠੇ। ਛੱਡੇ ਏਸ ਕੰਜਰੀ ਨੂੰ । ਉਹਨੂੰ ਜ਼ਹਿਰ ਦੇ ਕੇ ਮਾਰ ਦੇਵੇ ਅਤੇ ਘੋਗੇ ਦਾ ਹੋਰ ਵਿਆਹ ਕਰੇ। ਪਰ ਉਹ ਇਹ ਦੁੱਖ ਵਿੱਚੇ-ਵਿੱਚ ਪੀਂਦੀ ਰਹਿੰਦੀ। ਢੋਲ ਢਕਿਆ ਰਹਿ ਜਾਵੇ, ਚੰਗਾ ਹੈ। ਉਹਦਾ ਆਪਣਾ ਕੀ ਹੈ, ਉਹਦਾ ਤਾਂ ਚੰਦ ਰੋਜ਼ ਦਾ ਮੇਲਾ ਹੈ। ਕਿਸੇ ਦਿਨ ਵੀ ਮੁੱਕ ਜਾਵੇਗੀ। ਮਗਰੋਂ ਮਚਦਾ ਰਹੇ ਇਹ ਘਰ। ਕਾਹਨੂੰ ਜੰਮਣਾ. ਸੀ ਉਹਨੇ ਇਹ ਬੁਰੇ ਬੂਥੇ ਵਾਲਾ ਘੋਗਾ। ਇਹ ਜੰਮਿਆ ਤਾਂ ਇਹ ਹਾਲ ਦੇਖਣੇ ਪਏ ਉਹਨੂੰ। ਵੱਡੇ ਦੋਵੇਂ ਬਹੁਤ ਸਨ। ਕਦੇ ਅੱਖ ਵਿਚ ਪਾਏ ਵੀ ਨਹੀਂ ਰੜਕੇ। ਬਹੂਆਂ ਦੋਵੇਂ ਭੈਣਾਂ ਕਿੰਨੀਆਂ ਸੁਪਾਤਰ ਹਨ।

 

ਅਤਰੀ ਏਸੇ ਗ਼ਮ ਵਿਚ ਬੀਮਾਰ ਰਹਿਣ ਲੱਗੀ। ਐਡਾ ਵੱਡਾ ਲਾਣਾ ਨੰਬਰਦਾਰ ਕੁੰਢਾ ਸੂੰ ਦਾ। ਐਨੀ ਇੱਜ਼ਤ ਸਾਰੇ ਪਿੰਡ ਵਿਚ ਬਿੱਕਰ ਦੀ ਵੀ ਓਨੀ ਹੀ ਮਹਿਮਾ ਹੈ। ਨੰਬਰਦਾਰੀ ਦੇ ਪਿਓ ਵਾਲੇ ਹੀ ਚੱਜ- ਆਚਾਰ। ਮਿਹਰ ਖੇਤੀ ਦੇ ਕੰਮ ਵਿਚ ਪੂਰਾ ਮਘਿਆ ਹੋਇਆ ਹੈ। ਅੱਡ ਹੋ ਕੇ ਦੋ ਸਾਲਾਂ ਬਾਅਦ ਹੀ ਉਹਨੇ ਟਰੈਕਟਰ ਲੈ ਲਿਆ। ਖੇਤੀ ਦਾ ਇਉਂ ਘਮਸਾਣ ਪਾਈਂ ਫਿਰਦਾ, ਜਿਵੇਂ ਕੋਈ ਜੰਗ ਜਿੱਤਣੀ ਹੋਵੇ ਅਤੇ ਘੋਗੇ ਦੀ ਕਬੀਲਦਾਰੀਦੇ ਇਹ ਹਾਲ ਸਨ, ਕਬੀਲਦਾਰੀ ਵੀ ਕਿਹੜੀ ਕਬੀਲਦਾਰੀ ਸੀ ਉਹਦੀ। ਗਏ ਖਲਣੇ ਦੀ ਨੇ ਆ ਕੇ ਸਭ ਬਰਬਾਦ ਕਰ ਦਿੱਤਾ। ਬਿਗਾਨੇ ਪੁੱਤ ਨੂੰ ਖਵਾਈਂ ਜਾਂਦੀ ਐ, ਲੁਟਾਈ ਜਾਂਦੀ ਐ। ਇਕ ਬੱਸ ਸਰੀਰ ਦਾ ਸੁਆਦ ਪੱਲੇ ਰਹਿ ਗਿਆ ਕੀੜੇ ਪੈਣੀ ਦੇ । ਬੁੜ੍ਹੀ ਡੂੰਘੀਆਂ ਸੋਚਾਂ ਵਿਚ ਉੱਤਰ ਜਾਂਦੀ । ਉਹਨੂੰ ਚਾਹ ਦਾ ਤੱਤੀ-ਠੰਡੀ ਦਾ ਪਤਾ ਨਾ ਲਗਦਾ। ਕਦੇ ਇਕ-ਅੱਧ ਫੁਲਕਾ ਦਾਲ ਨਾਲ ਖਾ ਲੈਂਦੀ, ਨਹੀਂ ਤਾਂ ਨਿਰਣੇ ਕਾਲਜੇ ਹੀ ਬੈਠੀ ਰਹਿੰਦੀ ਅਤੇ ਘੋਗੇ ਦੀ ਚੰਦਰੀ ਕਿਸਮਤ ਦਾ ਝੇੜਾ ਕਰਦੀ। ਚੌਥੇ-ਪੰਜਵੇਂ ਦਿਨ ਪਿੰਡ ਦੇ ਆਰ.ਐਮ.ਪੀ. ਡਾਕਟਰ ਕੋਲ ਜਾਂਦੀ ਅਤੇ ਨਵੀਆਂ ਦਵਾਈਆਂ ਲੈ ਆਉਂਦੀ। ਡਾਕਟਰ ਦਸਦਾ, ”ਅੰਮਾਂ, ਤੈਨੂੰ ਕੋਈ ਬੀਮਾਰੀ ਨ੍ਹੀ। ਬੱਸ ਕਮਜ਼ੋਰੀ ਐ। ਘਿਓ ਨਾ ਖਾਇਆ ਕਰ। ਤਲੀਆਂ ਚੀਜ਼ਾਂ ਨਹੀਂ ਖਾਣੀਆਂ। ਖੱਟਾ ਆਚਾਰ ਬਗ਼ੈਰਾ ਸਭ ਛੱਡ ਦੇ। ਦੁੱਧ ਉਤੋਂ ਮਲਿਆਈ ਲਾਹ ਕੇ ਪੀਆ ਕਰ। ਤੌੜੀ ਦਾ ਦੁੱਧ ਠੀਕ ਐ ਤੈਨੂੰ। ਰੋਟੀ ਘੱਟ ਖਾਇਆ ਕਰ। ਫਲ-ਫਰੂਟ ਜੇ ਖਾ ਸਕੇਂ ਤਾਂ ਉਹ ਠੀਕ ਨੇ।’’

 

ਪਰ ਉਹ ਦਿਨੋ—ਦਿਨ ਘਟਦੀ ਜਾਂਦੀ। ਉਹਦੀ ਦੇਹ ਹਾਰਦੀ ਤੁਰੀ ਜਾਂਦੀ। ਇਕ ਦਿਨ ਰੂਪੋ ਦਾ ਭਾਈ ਆਇਆ ਅਤੇ ਉਹਨੂੰ ਲੈ ਗਿਆ। ਅਖੇ- ”ਬੇਬੇ ਸਖਤ ਬੀਮਾਰ ਐ। ਅਸੀਂ ਤਾਂ ਕੰਮਾਂ-ਕਾਰਾਂ ‘ਚ ਰਹਿਨੇ ਆਂ। ਬਹੂਆਂ ਨਾਲ ਉਹ ਖਿਝੀ-ਖਿਝੀ ਰਹਿੰਦੀ ਐ। ਤੂੰ ਸਾਂਭ ਉਹਨੂੰ ਜਾ ਕੇ । ‘

 

ਅਤਰੀ ਤੋਂ ਉੱਠਿਆ-ਬੈਠਿਆ ਮਸਾਂ ਜਾਂਦਾ। ਰੋਟੀ ਪਕਾਉਣ ਜੋਗੀ ਉਹ ਕਿੱਥੇ ਸੀ। ਪ੍ਰੈਸ ਦੀ ਧਾਰ ਉਹਨੇ ਕਈ ਸਾਲਾਂ ਤੋਂ ਨਹੀਂ ਕੱਢੀ ਸੀ ਅਤੇ ਨਾ ਹੀ ਕਦੇ ਦੁੱਧ ਸਾਂਭਿਆ। ਦੋ-ਚਾਰ ਦਿਨ ਤਾਂ ਬੰਤੋ ਆ ਕੇ ਉਹਨਾਂ ਦਾ ਸਾਰਾ ਕੰਮ ਕਰਦੀ ਰਹੀ। ਤੇ ਫੇਰ ਇਕ ਦਿਨ ਮਿਹਰ ਦੀ ਬਹੂ ਸੱਸ ਉੱਤੇ ਤਰਸ ਕਰਕੇ ਉਹਨੂੰ ਅੰਦਰਲੇ ਘਰ ਲੈ ਗਈ। ਆਖਦੀ ਸੀ, ”ਮੈਂ ਇਹਨੂੰ ‘ਕੱਲੀ ਨੂੰ ਮਾਰਨਾ ਤਾਂ ਨ੍ਹੀ। ਬੁੱਢਾ ਸਰੀਰ ਐ, ਇਹਨੂੰ ਤਾਂ ਸੇਵਾ ਦੀ ਲੋੜ ਸੀ। ਉਹ ਤਾਂ ਛੱਡਗੀ ਰਕਾਨ ਇਹਨੂੰ ਬੁੱਝ ਨੂੰ।”

 

ਫੇਰ ਤਾਂ ਦੁੱਧ-ਬਾਧ ਵੀ ਮਿਹਰ ਦੀ ਬਹੂ ਸਾਂਭਦੀ, ਰੋਟੀ ਵੀ ਘੋਗੇ ਨੂੰ ਅੰਦਰਲੇ ਘਰੋਂ ਆਉਂਦੀ। ਜੁਆਕ ਆ ਕੇ ਦੇ ਜਾਂਦੇ। ਚਾਚਾ-ਚਾਚਾ ਕਰਦੇ ਹੁਣ ਜੁਆਕ ਘੋਗੇ ਨੂੰ ਚੰਗੇ ਚੰਗੇ ਲਗਦੇ, ਆਪਣੇ-ਆਪਣੇ ਲਗਦੇ। ਉਹ ਅੰਦਰਲੇ ਘਰ ਜਾ ਕੇ ਮਾਂ ਦਾ ਹਾਲ-ਚਾਲ ਪੁੱਛ ਆਉਂਦਾ। ਭਰਜਾਈਆਂ ਘੋਗੇ ਨਾਲ ਗੱਲਾਂ ਕਰਦੀਆਂ। ਭਰਾ ਨਹੀਂ ਬੋਲਦੇ ਸਨ। ਉਹ ਤੁਰਦੇ-ਫਿਰਦੇ ਵੱਡੇ ਦੋਵੇਂ ਭਰਾਵਾਂ ਵੱਲ ਮੂੰਹ ਉਤਾਂਹ ਚੁੱਕ ਕੇ ਝਾਕਦਾ ਰਹਿੰਦਾ। ਨਾ ਉਹ ਉਹਨਾਂ ਤੋਂ ਕੁਝ ਸੁਣਨਾ ਚਾਹੁੰਦਾ, ਨਾ ਕੁਝ ਉਹਨਾਂ ਨੂੰ ਆਖਣਾ ਚਾਹੁੰਦਾ। ਬੱਸ ਉਹਨਾਂ ਵੱਲ ਝਾਕਦਾ ਹੈ।

 

ਘੋਗੇਂ ਨੂੰ ਰੂਪੋਂ ਦੀ ਕੋਈ ਉਡੀਕ ਨਹੀਂ ਸੀ। ਸਰਵਣ ਨਿੱਤ ਗੇੜਾ ਮਾਰਦਾ, ‘ਆਈ ਨ੍ਹੀ ਰੂਪੋ?” ਬੰਤੋ ਪੁੱਛਣ-ਆਉਂਦੀ, “ਆਈ ਨ੍ਹੀ ਰੂਪੋ? ਓਥੇ ਈ ਛੱਪਰ ਪਾ ਕੇ ਬਹਿਗੀ। ਮਾਂ ਰਾਜੀ ਹੋਵੇ ਭਾਈ, ਤਾਂਈਂ ਚੰਗੈ। ਰੂਪੋ ਤਾਂ ਬਾਹਲਾ ਫਿਕਰ ਕਰਦੀ ਹੁੰਦੀ।” ਘੋਗੇ ਨੂੰ ਰੂਪੋ ਦੀ ਮਾਂ ਦਾ ਕੋਈ ਫਿਕਰ ਨਹੀਂ ਸੀ। ਰਾਜ਼ੀ ਹੋਵੇ ਨਾ ਹੋਵੇ, ਉਹਦੇਂ ਲਈ ਇੱਕੋ ਗੱਲ ਸੀ। ਹਾਂ ਪਰ ਉਹ ਆਪਣੀ ਮਾਂ ਦਾ ਝੋਰਾ ਦਿਲ ਨੂੰ ਜ਼ਰੂਰ ਲਾਈ ਰਖਦਾ। ਅੰਦਰਲੇ ਘਰ ਕਿੰਨਾ-ਕਿੰਨਾ ਚਿਰ ਮਾਂ ਦੇ ਮੰਜੇ ਦੀਆਂ ਪੈਂਦਾਂ ਉੱਤੇ ਬੈਠਾ ਰਹਿੰਦਾ। ਉਹਨੂੰ ਪਾਣੀ- ਧਾਣੀ ਦਿੰਦਾ। ਮਾਂ ਉਹਦੇ ਨਾਲ ਕਦੇ ਗੱਲ ਵੀ ਕਰਦੀ। ਇਹ ਕਦੇ ਨਾ ਆਖਦੀ ਕਿ ਉਹ ਤਾਜੋ ਜਾ ਕੇ ਰੂਪੋ ਨੂੰ ਲੈ ਆਵੇ ਜਾਂ ਆਪਣੀ ਸੱਸ ਦਾ ਪਤਾ ਕਰੇ। :

 

ਅਤਰੀ-ਬੁੜ੍ਹੀ ਦਾ ਸਰੀਰ ਸੁੱਕ ਕੇ ਤਾਂਬੜ ਹੋਇਆ ਪਿਆ ਸੀ। ਸਾਹ ਪਤਾ ਨਹੀਂ ਕਿੱਥੋਂ ਆਉਂਦਾ। ਉਹ ਰੁਕ-ਰੁਕ ਸਾਹ ਲੈਂਦੀ। ਬਹੁਤ ਘੱਟ ਖਾਂਦੀ-ਪੀਂਦੀ। ਵੱਡੀਆਂ ਦੋਵੇਂ ਬਹੂਆਂ ਉਹ ਦੀ ਪੂਰੀ ਸੇਵਾ ਕਰਦੀਆਂ। ਮਿਹਰ ਦੀ ਬਹੂ ਬਿੰਦੇ- ਝੱਟੇ ਪੁੱਛ ਕੇ ਜਾਂਦੀ, ‘ਬੇਬੇ, ਤੇਰਾ ਕੀ ਚੀਜ਼ ਖਾਣ ਨੂੰ ਜੀਅ ਕਰਦੈ?” ਬੁੜ੍ਹੀ ਪੋਲਾ-ਪੋਲਾ ਮੁਸਕਰਾਉਂਦੀ ਅਤੇ ਖਾਲੀ ਹੱਥ ਦੀ ਮੁੱਠੀ ਖੋਲ੍ਹ ਦਿੰਦੀ, “ਕੁੱਛ ਨ੍ਹੀਂ ਖਾਣਾ ਧੀਏ।’’

 

ਦੋ ਦਿਨਾਂ ਤੋਂ ਉਹਦੀ ਆਵਾਜ਼ ਬੰਦ ਸੀ। ਕੁਝ ਖਾਂਦੀ-ਪੀਂਦੀ ਵੀ ਨਹੀਂ ਸੀ। ਨੂੰਹਾਂ ਉਹਦੇ ਗੰਦੇ ਕੱਪੜੇ ਬਦਲ ਦਿੰਦੀਆਂ। ਗਿੱਲਾ ਕੱਪੜਾ ਲੈ ਕੇ ਉਹਦਾ ਮੂੰਹ ਸਾਫ ਕਰਦੀਆਂ। ਲੱਤਾਂ ਅਤੇ ਬਾਂਹਾਂ ਨੂੰ ਵੀ ਪੂੰਝ ਦਿੰਦੀਆਂ। ਤੀਜੇ ਦਿਨ ਉਹਦੇ ਪ੍ਰਾਣ-ਪੰਖੇਰੂ ਉੱਡ ਗਏ।

 

ਅਤਰੀ ਦੀ ਉਮਰ ਚਾਹੇ ਅੱਸੀਆਂ ਤੋਂ ਉੱਤੇ ਸੀ, ਪਰ ਉਹਦੀ ਦੇਹ ਨਰੋਈ ਸੀ । ਬਿੱਕਰ ਅਤੇ ਮਿਹਰ

 

ਬੈਠ ਕੇ ਗੱਲਾਂ ਕਰਦੇ, ”ਬੇਬੇ ਜੇ ਅੰਦਰਲੇ ਘਰ ਦੀ ਰਹਿੰਦੀ ਤਾਂ ਪੰਜ ਸਾਲ ਹੋਰ ਨ੍ਹੀ ਸੀ ਮਰਦੀ। ਬੈਠੀ ਰਹਿੰਦੀ ਚਾਹੇ ਦਸ ਸਾਲ ਈ ਬੈਠੀ ਰਹਿੰਦੀ। ਉਹਨੂੰ ਤਾਂ ਘੋਗੇ ਦਾ ਦੁੱਖ ਲੈ ਗਿਆ।’

 

ਅਤਰੀ ਜਿਹੜੇ ਦੁੱਖ ਨੂੰ ਢਿੱਡ ਵਿਚ ਲੈ ਕੇ ਹੀ ਮਰ ਗਈ, ਇਹ ਭੁਲੇਖਾ ਹੀ ਸੀ ਕਿ ਇਹ ਸਿਰਫ ਓਸੇ ਨੂੰ ਪਤਾ ਹੈ। ਇਹ ਗੱਲਾਂ ਤਾਂ ਹੁਣ ਸਭ ਕਰਦੇ ਸਨ । ਸੱਥਰ ਉੱਤੋਂ ਗੁੱਝੀਆਂ-ਗੁੱਝੀਆਂ ਸੈਨਤਾਂ ਹੁੰਦੀਆਂ।

 

”ਤਾਜੋ ਆਲੀ ਨੇ ਬੁੜ੍ਹੀ ਖਾ ਲੀ, ਬੱਸ ਐਥੇ ਈ ਮੁਕਾਅ ਦੋ ਤੂੰ ਭੈੜਿਆ।’

 

”ਇਕ ਆਹ ਦੇਖ ਤੂੰ, ਭੈਣ ਚੋਦ ਚੰਗਾ ਭਲਾ ਜੁਆਨ ਐ। ਸਰੀਰ ਪੱਖੋਂ ਤਾਂ ਕੋਈ ਕਾਣ ਨ੍ਹੀ ਇਹਦੇ ‘ਚ। ਵੈਲਾਂ ਨੇ ਗਾਲ ‘ਤਾ। ਸਾਲੇ ਤੋਂ ਤੀਮੀ ਨ੍ਹੀ ਸਾਂਭੀ ਜਾਂਦੀ। ਔਹ ਧੀ ਦਾ ਜਾਰ ਸਰਵਣ, ਬੰਦਾ ਐ वेष्टी ?”

 

”ਏਹੇ—ਜ਼ੀਆਂ ਬੁੜ੍ਹੀਆਂ ਤਾਂ ਹੁਣ ਪਿੰਡ ‘ਚ ਪੰਜ-ਸੱਤ ਈ ਰਹਿ ਗੀਆਂ। ਸਾਰੀ ਉਮਰ ਕੋਈ ਖੁਨਾਮੀ ਸ੍ਰੀ ਖੱਟੀ। ਹਮੇਸ਼ਾ ਦੂਜੇ ਦੇ ਭਲੋ ਦੀ ਗੱਲ ਕਰਨੀ । ਦੂਜਿਆਂ ਨੂੰ ਛਾਂ ਦੇਣ ਵਾਲੀ ਆਵਦੇ ਪੁੱਤ ਦੇ ਦੁੱਖ ਨੇ ਫਨਾਹ ਕਰ’ਤਾ ਉਹਦਾ। ਬਾਹਰਲੇ ਘਰ ਜਾ ਕੇ ਬੈਠੀ ਸੀ ਬਈ ਛੋਟੇ ਦੀ ਕਬੀਲਦਾਰੀ ਸਿਰੇ ਚੜ੍ਹੇ, ਆਵਦਾ ਆਪ ਈ ਗੁਆ ਲਿਆ ਵਚਾਰੀ ਨੇ।”

 

ਜਿੰਨੇ ਦਿਨ ਭੋਗ ਨਹੀਂ ਪਿਆ, ਘੋਗਾ ਗੁੰਮ-ਸੁੰਮ ਹੀ ਰਿਹਾ। ਕਦੇ ਇਕੱਲਾ ਹੀ ਰੋਣ ਬਹਿ ਜਾਂਦਾ। ਉਹਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ। ਸੱਸ ਮਰੀ ਤੋਂ ਰੂਪੋ ਇਕ ਦਿਨ ਮੁਕਾਣ ਨਾਲ ਆਈ ਅਤੇ ਇਕ ਦਿਨ ਫੇਰ ਭੋਗ ‘ਤੇ। ਆਖਦੀ ਸੀ, ‘ਓਧਰ ਮੇਰੀ ਮਾਂ ਵੀ ਤੰਗ ਐ ਬਹੁਤ। ਕੋਈ ਪਤਾ ਨ੍ਹੀ ਉਹਦਾ ਕਦੋਂ ਪੂਰੀ ਹੋ ‘ਜੇ। ਮੈਂ ਤਾਂ ਭਾਈ ਓਨਾ ਚਿਰ ਤਾਜੋ ਈ ਰਹੂੰਗੀ।”

 

ਘੋਗੇ ਨੇ ਉਹਨੂੰ ਕੁਝ ਨਹੀਂ ਆਖਿਆ। ਨਾ ਪਿੰਡ ਰਹਿਣ ਨੂੰ ਜ਼ੋਰ ਪਾਇਆ ਕੋਈ ਤੇ ਨਾ ਇਹ ਕਿਹਾ ਕਿ-“ਹਾਂ, ਤੂੰ ਤਾਜੋ ਈ ਰਹਿ। ਜਿੰਨਾ ਚਿਰ ਬੁੜੀ ਢਿੱਲੀ ਐ।”M

 

ਅਤਰੀ ਦੇ ਭੋਗ ਤੋਂ ਦਸ ਦਿਨਾਂ ਬਾਅਦ ਤਾਜੋ ਵਾਲੀ ਥੁੜ੍ਹੀ ਵੀ ਮੁੱਕ ਗਈ। ਥੰਮਣ ਵਾਲੇ ਤੋਂ ਉਹਨਾਂ ਦਾ ਸਾਰਾ ਟੱਬਰ ਮੁਕਾਣ ਗਿਆ! ਬਿੱਕਰ, ਮਿਹਰ ਤੇ ਉਹਨਾਂ ਦੀਆਂ ਬਹੂਆਂ, ਘੋਗੇ ਨੇ ਤਾਂ ਜਾਣਾ ਹੀ ਸੀ। ਸ਼ਰੀਕੇ-ਕਬੀਲੇ ਦੇ ਵੀ ਦਸ ਬੰਦੇ ਹੋਰ ਗਏ, ਹੋਰ ਬੁੜ੍ਹੀਆਂ ਵੀ । ਸਰਵਣ ਤੇ ਬੰਤੋ ਵੀ ਗਏ ਸਨ। ਇਵੇਂ-ਜਿਵੇਂ ਹੀ ਇਕੱਠ ਬੰਨ੍ਹ ਕੇ ਉਹ ਸਭ ਭੋਗ ਵਾਲੇ ਦਿਨ ਗਏ। ਇਕ ਬੰਦਾ ਬਹੁਤਾ ਹੀ ਉਹਨਾਂ ਦੇ ਮੂਹਰੇ-ਮੂਹਰੇ ਫਿਰਦਾ ਰਿਹਾ। ਉਹਨਾਂ ਨੂੰ ਪਾਣੀ-ਧਾਣੀ ਪਿਆਉਂਦਾ, ਚਾਹ ਵਾਲੇ ਜੂਠੇ ਭਾਂਡੇ ਚੁੱਕ ਕੇ ਉਹੀ ਲਿਜਾਂਦਾ, ਰੋਟੀ ਵੀ ਓਸੇ ਨੇ ਮੂਹਰੇ ਹੋ ਕੇ ਖਵਾਈ। ਇਹ ਬੰਦਾ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹ ਜਾਣਨਾ ਚਾਹੁੰਦੇ ਸਨ ਕਿ ਇਹ ਕੌਣ ਹੋਇਆ, ਉਹਨਾਂ ਦੀ ਐਨੀ ਸੇਵਾ ਕਰਨ ਵਾਲਾ। ਐਨਾ ਹੀ ਉਹ ਜਾਣ ਸਕੇ ਕਿ ਪਿੰਡ ਦੇ ਲੋਕ ਉਹਨੂੰ ‘ਬੱਗੂ’ ਕਹਿ ਕੇ ਹਾਕ ਮਾਰਦੇ ਸਨ। ਕਦੇ-ਕਦੇ ਉਹ ਦੇਖਦੇ, ਉਹ ਬਿੰਦ ਦੀ ਬਿੰਦ ਰੂਪੋ ਨਾਲ ਕੋਈ ਗੱਲ ਕਰ ਰਿਹਾ ਹੁੰਦਾ।

 

ਰੂਪੋ ਆਪਣੀ ਮਾਂ ਦੇ ਭੋਗ ਤੋਂ ਬਾਅਦ ਵੀ ਇਕ ਮਹੀਨਾ ਤਾਜੋ ਹੀ ਬੈਠੀ ਰਹੀ। ਵਿਚ ਦੀ ਇਕ ਵਾਰ ਘੋਗਾ ਉਹਨੂੰ ਲੈਣ ਗਿਆ ਸੀ। ਉਹਨੇ ਦੱਸਿਆ ਕਿ ਉਹ ਬੀਮਾਰ ਹੈ ਅਤੇ ਸੰਤਾਂ ਦੀ ਦਵਾਈ ਖਾ ਰਹੀ ਹੈ। ਠੀਕ ਹੋ ਕੇ ਹੀ ਥੰਮਣ ਵਾਲੇ ਆਵੇਗੀ। ਚੌਥੇ ਦਿਨ ਸੰਤਾਂ ਕੋਲ ਜਾਣਾ ਪੈਂਦਾ ਹੈ।

 

ਮਗਰੋਂ ਕਾਫੀ ਕੁਝ ਨਵਾਂ ਵਾਪਰ ਗਿਆ। ਤਿੰਨਾਂ ਭਰਾਵਾਂ ਨੇ ਨਵੇਂ ਸਿਰੇ ਜ਼ਮੀਨ ਦੀ ਵੰਡ ਕੀਤੀ। ਇਹ ਪੱਕੀ ਵੰਡ ਸੀ। ਜਿਹੜੀ ਨਿਆਈ ਵਾਲੀ ਬਾਰਾਂ ਕਿੱਲੇ ਜ਼ਮੀਨ ਸੀ, ਉਹਦੇ ਵਿਚੋਂ ਦੋ ਕਿੱਲੇ ਵੱਡਿਆਂ ਨੇ ਲੈ ਲਈ। ਅਠਾਰਾਂ ਕਿੱਲੇ ਉਹਨਾਂ ਕੋਲ ਪਹਿਲਾਂ ਹੀ ਢਾਬਾਂ ਵਾਲੀ ਜ਼ਮੀਨ ਸੀ। ਹੁਣ ਤਿੰਨਾਂ ਕੋਲ ਦਸ-ਦਸ ਕਿੱਲੇ ਹੋ ਗਈ। ਨਿਆਈਂ ਜੇ ਤਕੜੀ ਜ਼ਮੀਨ ਸੀ ਤਾਂ ਢਾਬਾਂ ਵਾਲੇ ਖੇਤ ਬੋਰ ਵੀ ਤਾਂ ਲੱਗਿਆ ਹੋਇਆ ਸੀ। ਵੱਡਿਆਂ ਕੋਲ ਟਰੈਕਟਰ ਸੀ । ਬੋਰ ਵਾਲੇ ਥਾਂ ਉਹਨਾਂ ਨੇ ਬਿਜਲੀ ਦੀ ਮੋਟਰ ਲਗਵਾ ਲੈਣੀ ਸੀ। ਮੋਟਰ ਲੱਗਣ ਨਾਲ ਤਾਂ ਇਸ ਜ਼ਮੀਨ ਦੀ ਕੀਮਤ ਬਹੁਤ ਵਧ ਜਾਣੀ ਸੀ।

 

ਇਕ ਹੋਰ ਵੱਡੀ ਘਟਨਾ ਇਹ ਹੋਈ ਕਿ ਘੋਗੇ ਨੇ ਵਾਹੀ ਦਾ ਕੰਮ ਛੱਡ ਦਿੱਤਾ। ਓਧਰ ਸਰਵਣ ਵੀ ਵਿਹਲਾ ਹੋ ਗਿਆ। ਘੋਗੇ ਨੇ ਆਪਣੀ ਦਸ ਕਿਲੇ ਠੇਕੇ ਉੱਤੇ ਚੜ੍ਹਾ ਦਿੱਤੀ। ਖੇਤੀ ਦਾ ਕੰਮ ਉਹਨੂੰ ਰਾਸ ਨਹੀਂ ਸੀ। ਠੇਕੇ ਦੇ ਉੱਕੇ-ਪੁੱਕੇ ਰੁਪਏ ਆ ਜਾਣੇ ਸਨ ਅਤੇ ਚਲੋ ਜੀ, ਉਹਨੇ ਰਾਜਿਆਂ ਵਾਂਗ ਘਰ ਵਿਚ ਪਏ-ਬੈਠੇ ਰਹਿਣਾ ਸੀ। ਐਸ਼ਾਂ ਕਰਨੀਆਂ ਸਨ। ਠੇਕੇ ਵਾਲੇ ਬੰਦੇ ਨਾਲ ਗੱਲ ਖੋਲ੍ਹ ਲਈ ਕਿ ਉਹ ਦੋ ਵਿਘੇ ਜ਼ਮੀਨ ਵਿਚ ਉਹਦੇ ਲਈ ਹਰਾ ਬੀਜੇਗਾ। ਘਰ ਵਿਚ ਐਸ ਸੀ। ਪ੍ਰੈਸ ਲਈ ਹਰਾ ਤਾਂ ਜ਼ਰੂਰੀ ਸੀ। ਠੇਕੇ ਉੱਤੇ ਜ਼ਮੀਨ ਲੈਣ ਵਾਲਾ ਸੀ ਚੰਦ ਸਿੰਘ ਲੱਧੜ। ਉਹ ਵੀ ਉਹਨਾਂ ਦੇ ਅਗਵਾੜ ਵਿਚੋਂ ਹੀ ਸੀ। ਉਹਨਾਂ ਦੇ ਹੀ ਸ਼ਰੀਕੇ-ਕਬੀਲੇ ਦਾ ਆਦਮੀ। ਚਾਹੇ ਬੜਗੋਤਾ ਸੀ, ਪਰ ਹੁਣ ਪਿੰਡ ਦੋ ਗੋਤ ਵਿਚ ਹੀ ਘੁਲ-ਮਿਲ ਗਿਆ। ਉਹਦੇ ਕੋਲ ਆਪਣੀ ਜ਼ਮੀਨ ਥੋੜ੍ਹੀ ਸੀ। ਟਰੈਕਟਰ ਦੀ ਵਾਹੀ ਕਰਦਾ। ਦੋ ਬਲਦ ਵੀ ਸਨ। ਬਲਦਾਂ ਦੀ ਖੇਤੀ ਜਿੰਨੀ ਜ਼ਮੀਨ ਤਾਂ ਇਹ ਵਾਹਵਾ ਸੀ। ਪਰ ਟਰੈਕਟਰ ਦਾ ਢਿੱਡ ਪੂਰਾ ਨਹੀਂ ਹੁੰਦਾ ਸੀ। ਦਸ ਕਿੱਲੇ ਨਿਆਈ ਲੈ ਕੇ ਹੁਣ ਉਹਨੂੰ ਸੂਤ ਸੀ। ਉਹਨੇ ਦੋ ਹਜ਼ਾਰ ਰੁਪਿਆ ਜ਼ਮੀਨ ਲਿਖਵਾਉਣ ਵੇਲੇ ਪਹਿਲਾਂ ਬਿਆਨਾ ਦਿੱਤਾ। ਫੇਰ ਸਾਰੇ ਠੇਕੇ ਦੇ ਅੱਧੇ ਪੈਸੇ ਹਾੜ੍ਹੀ ਵੇਚ ਕੇ ਅਤੇ ਬਾਕੀ ਅੱਧੇ ਸੌਣੀ ਵੇਚ ਕੇ ਦੇਣੇ ਕੀਤੇ ਸਨ। ਘੋਗੇ ਨੂੰ ਇਹ ਮੰਨਜ਼ੂਰ ਸੀ। ਠੇਕਿਆਂ ਉੱਤੇ ਜ਼ਮੀਨਾਂ ਲੈਣ ਵਾਲੇ ਹੋਰ ਜੱਟ ਵੀ ਇਉਂ ਹੀ ਕਰਦੇ ਸਨ। ਨਹੀਂ ਤਾਂ ਕਿਸਾਨਾਂ ਕੋਲ ਇਕੱਠਾ ਸਾਰਾ ਠੇਕਾ ਪਹਿਲਾਂ ਢੇਰੀ ਕਰਨ ਦੀ ਕਿੱਥੋਂ ਪਹੁੰਚ ਹੁੰਦੀ ਹੈ।

 

 

ਦੋ ਹਜ਼ਾਰ ਨਕਦ ਰੁਪਏ ਲੈ ਕੇ ਘੋਗਾ ਢੋਲੇ ਦੀਆਂ ਲਾਉਣ ਲੱਗਿਆ। ਖਰਚ ਵਲੋਂ ਉਹਦਾ ਹੱਥ ਖੁੱਲ੍ਹਾ ਹੋ ਗਿਆ। ਸਰਵਣ ਨੇ ਉਹਨੇ ਘਰ ਕਈ ਦਿਨ ਧਰਨਾ ਦੇਈਂ ਰੱਖਿਆ ਸੀ ਕਿ ਉਹ ਠੇਕੇ ਉੱਤੇ ਜ਼ਮੀਨ ਨਾ ਦੇਵੇ । ਆਪ ਚਾਹੇ ਡੱਕਾ ਵੀ ਦੂਹਰਾ ਨਾ ਕਰੇ। ਸਾਰਾ ਕੰਮ ਖੇਤੀ ਦਾ ਉਹ ਇਕੱਲਾ ਕਰੇਗਾ । ਫਸਲ ਦਾ ਅੱਧ ਦੇਵੇਗਾ। ਪਰ ਘੋਗਾ ਮੰਨਿਆ ਨਹੀਂ। ਮੁੜ-ਮੁੜ ਇਹੀ ਜਵਾਬ ਦਿੰਦਾ, ‘ਮੈਥੋਂ ਖੇਤ ਨ੍ਹੀ ਜਾਇਆ ਜਾਂਦਾ। ਹਿੱਸੇ ‘ਤੇ ਦੇ ਕੇ ਗੇੜਾ ਤਾਂ ਮਾਰਨਾ ਪੈਂਦੈ। ਮੈਂ ਮੁੜ ਕੇ ਖੇਤੀ ਦੇ ਜੱਭ ‘ਚ ਨ੍ਹੀ ਪੈਣਾ।”

 

ਸਰਵਣ ਨੇ ਰੂਪੋ ਦਾ ਵਾਸਤਾ ਵੀ ਪਾਇਆ ਸੀ, “ਤੂੰ ਉਹਨੂੰ ਤਾਂ ‘ਡੀਕ ਲੈ। ਸਾਰੇ ਲੋਕ ਆਵਦੇ ਟੱਬਰਾਂ ਦੀ ਸਲਾਹ ਲੈਂਦੇਂ ਐ। ਕੀ ਪਤੈ, ਉਹ ਠੇਕੇ ‘ਤੇ ਜ਼ਮੀਨ ਦੇਣੀ ਪਸਿੰਦ ਨਾ ਈ ਕਰੇ।”

 

”ਟੱਬਰ ਦੇ ਮਾਰ ਗੋਲੀ। ਤੀਮੀ ਨੂੰ ਬੰਦਿਆਂ ਦੇ ਕੰਮਾਂ ਦਾ ਕੀ ਪਤਾ ਹੁੰਦੈ।” ਘੋਗਾ ਮਜ਼ਾਕ ਦੇ ਲਹਿਜੇ ਵਿਚ ਜਵਾਬ ਦਿੰਦਾ।

 

ਬਾਹਰਲਾ ਸਾਰਾ ਘਰ ਹੁਣ ਘੋਗੇ ਕੋਲ ਸੀ। ਵੱਡਿਆਂ ਕੋਲ ਡੰਗਰ-ਪਸ਼ੂ ਲਈ ਜਿਹੜੀ ਇਕ ਸਬਾਤ ਜ਼ੀ, ਉਹ ਵੀ ਹੇਠ-ਉੱਤਾ ਕਰ ਕੇ ਘੋਗੇ ਨੇ ਲੈ ਲਈ। ਵੱਡੇ ਭਰਾ ਤੇ ਬਹੂਆਂ ਤਾਂ ਆਪ ਚਾਹੁੰਦੇ ਸਨ ਕਿ ਬਾਹਰਲੇ ਘਰ ਜਾਣ ਦਾ ਸਿਆਪਾ ਹੀ ਮੁੱਕੇ ਤਾਂ ਕਿ ਰੂਪੋ ਬੈਤਲ ਉਹਨਾਂ ਦੇ ਮੱਥੇ ਨਾ ਲੱਗੇ ਤੇ ਨਾ ਦਿਸੇ ਉਹਨਾਂ ਨੂੰ ਘੋਗਾ।

 

5

 

ਸਰਵਣ ਦਾ ਬਹੁਤਾ ਆਉਣ-ਜਾਣ ਡੇਢ ਦੋ ਮਹੀਨੇ ਆਪਣੇ ਸਹੁਰੀਂ ਰਿਹਾ। ਉਹਦੇ ਵੱਡੇ ਸਾਲੇ ਦੀ ਟੰਗ ਵੱਢੀ ਗਈ ਸੀ। ਉਹ ਹਸਪਤਾਲ ਵਿਚ ਸੀ। ਬੰਤੋ ਓਥੇ ਸੀ, ਵੱਡੇ ਭਾਈ ਕੋਲ ਹੀ। ਉਹਦੀ ਸਾਂਭ-ਸੰਭਾਲ ਕਰਦੀ। ਸਰਵਣ ਨੂੰ ਪੰਜਵੇਂ-ਸੱਤਵੇਂ ਦਿਨ ਗੇੜਾ ਮਾਰਨਾ ਪੈਂਦਾ। ਘਰ ਵਿਚ ਜੁਆਕ ਇਕੱਲੇ ਸਨ। ਇਸ ਕਰਕੇ ਰੋਟੀ-ਟੁੱਕ ਦਾ ਵੀ ਸਰਵਣ ਨੂੰ ਆਪ ਕਰਨਾ ਪੈਂਦਾ। ਇਸ ਦੌਰਾਨ ਉਹ ਕੋਈ ਖਾਸ ਘੋਗੇ ਦੇ ਘਰ ਨਹੀਂ ਆ ਸਕਿਆ। ਹੁਣ ਜ਼ਮੀਨ ਦੀ ਕੋਈ ਸਾਂਝ ਨਹੀਂ ਰਹਿ ਗਈ ਸੀ । ਉਹ ਬੱਸ ਉਂਜ ਹੀ ਆਪਣੀ ਹੁੜਕ ਪੂਰੀ ਕਰਨ ਉਹਨਾਂ ਦੇ ਘਰ ਆਉਂਦਾ। ਰੂਪੋ ਉਹਨੂੰ ਚਾਹ-ਪਾਣੀ ਤਾਂ ਪਹਿਲਾਂ ਵਾਂਗ ਪੁੱਛਦੀ, ਪਰ ਓਸ ਗੱਲ ਉੱਤੇ ਕਦੇ ਵੀ ਨਹੀਂ ਆਉਂਦੀ ਸੀ। ਸਰਵਣ ਨੂੰ ਵਾਪਸ ਘਰ ਮੁੜਨ ਦੀ ਕਾਹਲ ਹੁੰਦੀ। ਉਹ ਸੋਚਦਾ, ਚੱਲ ਠੀਕ ਹੈ, ਬੋਲਦੀ-ਚਲਦੀ ਤਾਂ ਓਵੇਂ-ਜਿਵੇਂ ਹੈ। ਨਹੀਂ ਮੌਕਾ ਲਗਦਾ, ਨਾ ਸਹੀ। ਕਿਧਰ ਜਾਂਦੀ ਹੈ ਇਹ। ਕਦੇ ਫੇਰ ਸਹੀ। ਵਿਚਾਰੀ ਦੀ ਕੋਈ ਮਜਬੂਰੀ ਹੋਵੇਗੀ। ਜਦੋਂ ਉਹ ਜਾਂਦਾ, ਘੋਗਾ ਹਮੇਸ਼ਾ ਘਰ ਹੁੰਦਾ। ਸਰਵਣ ਸੋਚਦਾ, ਜਦੋਂ ਘੋਗਾ ਘਰ ਹੈ, ਉਹ ਕਿਵੇਂ ਅੱਡ ਹੋ ਕੇ ਮਿਲੇ ਬਈ ਉਹਨੂੰ । ਚੱਲ ਠੀਕ ਹੈ।

 

ਦੋ ਮਹੀਨਿਆਂ ਪਿੱਛੋਂ ਉਹਦਾ ਵੱਡਾ ਸਾਲਾ ਠੀਕ ਹੋਕੇ ਹਸਪਤਾਲੋਂ ਘਰ ਆ ਗਿਆ। ਗੋਡਿਓਂ ਥੱਲੇ ਉਹਦੇ ਬਣਾਉਂਟੀ ਲੱਤ ਲਾ ਦਿੱਤੀ ਗਈ ਸੀ। ਭਾਈ ਨੂੰ ਘਰ ਛੱਡ ਕੇ ਬੰਤੋ ਵੀ ਥੰਮਣ ਵਾਲੇ ਮੁੜ ਆਈ। ਆਉਣ ਲੱਗੀ ਆਖ ਰਹੀ ਸੀ, ”ਚੰਗਾ ਭਾਈ, ਮੈਂ ਵੀ ਜਾਮਾਂ ਹੁਣ, ਆਪਣਾ ਘਰ ਸਾਂਭਾ ਜਾ ਕੇ। ਤੇਰੀ ਲੱਤ ਵੀ ਠੀਕ ਨਾ ਹੋਈ। ਵੱਢਣੀ ਪੈਂ ‘ਗੀ ਦੇਖ ਲੈ, ਓਧਰੋਂ ਜੁਆਕ ਰੁਲ ‘ਗੇ ਮੇਰੇ। ਓਦਣ ਦਾ ਈ ਉਹ ਆਪ ਹੱਥ ਫੂਕਦੈ, ਆਪ ਰੋਟੀ ਲਾਹੁੰਦੈ।’’

 

ਭਾਈ ਕਹਿੰਦਾ, ”ਸਾਬਾਸ਼ੇ ਬੰਤੋ, ਤੂੰ ਸੀ ਤਾਂ ਦਿਨ ਨਿਕਲ ‘ਗੇ ਮੇਰੇ। ਜੇ ਤੂੰ ਆਵਦੀ ਸੀ ਤਾਂ ਆ ‘ਗੀ। ਨਹੀਂ, ਦੂਜਾ ਕੌਣ ਬਖਤ ਕਟੌਦੈ।’

 

: ਇਕ ਸਾਲ ਤਾਂ ਸਰਵਣ ਨੇ ਔਖ-ਸੌਖ ਕੱਟੀ, ਅਗਲੇ ਸਾਲ ਉਹਨੇ ਰਾਮ ਸੂੰ ਨਾਲ ਸੀਰ ਕਰ ਲਿਆ। ਪਿੰਡ ਵਿਚ ਇਹ ਪਹਿਲੀ ਘਟਨਾ ਨਹੀਂ ਸੀ। ਹੋਰ ਵੀ ਚਾਰ-ਪੰਜ ਜੱਟ ਸ਼ਰੀਕ ਜੱਟਾਂ ਦੇ ਸੀਰੀ ਰਲੇ ਹੋਏ ਸਨ। ਸਿਆਣੇ ਸੋਚਦੇ, ਇਹ ਬੜੀ ਅਣਹੋਣੀ ਹੋ ਰਹੀ ਹੈ। ਸੀਰੀ ਰਲਣਾ ਮਜ੍ਹਬੀ-ਰਾਮਦਾਸੀਆਂ ਦਾ ਕੰਮ ਹੈ। ਜੱਟ ਹੋ ਕੇ ਜੱਟ ਸ਼ਰੀਕ ਦਾ ਹੀ ਸੀਰੀ ਬਣ ਜਾਵੇ, ਰੱਬ ਦੀ ਬਹੁਤ ਵੱਡੀ ਕਰੋਪੀ ਹੈ। ਸੀਰ ਦਾ ਕੰਮ ਕਰਦੇ ਜੱਟਾਂ ਦੇ ਮੁੰਡਿਆਂ ਨੂੰ ਰਿਸ਼ਤਾ ਨਹੀਂ ਹੁੰਦਾ ਸੀ। ਇਹ ਤਾਂ ਬਹੁਤ ਵੱਡਾ ਮਿਹਣਾ ਸੀ, ਤੂਹਮਤ ਸੀ। ਜੱਟ ਦੀ ਪਰਿਭਾਸ਼ਾ ਹੀ ਇਹ ਹੈ ਕਿ ਉਹ ਭੂਮੀ ਮਾਲਕ ਹੈ। ਜੇ ਭੂਮੀ ਮਾਲਕ ਹੈ ਤਾਂ ਖੇਤੀ ਦਾ ਕੰਮ ਵੀ ਕਰਦਾ ਹੈ। ਜੱਟ ਦਾ ਭੂਮੀ-ਹੀਣ ਹੋ ਜਾਣਾ ਦੂਰ-ਘਟਨਾ ਹੈ। ਸਰਵਣ ਲਗਭਗ ਭੂਮੀ-ਹੀਣ ਸੀ। ਦੋ ਕਿੱਲੇ ਕੋਈ ਜ਼ਮੀਨ ਨਹੀਂ ਹੁੰਦੀ। ਉਹਨੇ ਆਪਣੇ ਬਲਦ ਵੇਚ ਦਿੱਤੇ। ਕਬੀਲਦਾਰੀ ਸੰਢਣ ਵਿਚ ਹੀ ਬਲਦ ਵਿਕੇ। ਫੇਰ ਹੋਰ ਕਈ ਸੰਦ ਵੀ ਵਿਕ ਗਏ। ਦੋ ਕਿੱਲੇ ਆਪਣੀ ਉਹਨੇ ਕਿਸੇ ਹੋਰ ਜੱਟ ਨੂੰ ਹਿੱਸੇ ਉੱਤੇ ਦੇ ਦਿੱਤੀ। ਹਾਂ, ਉਹਨੇ ਮੱਝ ਜ਼ਰੂਰ ਰੱਖੀ। ਮੱਝ ਨੂੰ ਕੱਖ-ਕੰਡਾ ਬੰਤੋ ਪਾਉਂਦੀ ਅਤੇ ਦੋਵੇਂ ਜੁਆਕ ਉਹਦੀ ਮੱਦਦ ਕਰਦੇ।

 

ਸਰਵਣ ਨੇ ਸ਼ਰਾਬ ਛੱਡ ਦਿੱਤੀ। ਪਰ ਉਹ ਫੀਮ ਜ਼ਰੂਰ ਖਾਂਦਾ। ਫੀਮ ਖਾਧੇ ਬਗੈਰ ਨਾ ਉਹਦਾ ਦਿਲ ਖੜ੍ਹਦਾ ਤੇ ਨਾ ਸਰੀਰ। ਫੀਮ ਦਾ ਨਸ਼ਾ ਉੱਤਰ ਜਾਂਦਾ ਤਾਂ ਉਹਦਾ ਸਰੀਰ ਢੇਰੀ ਹੋਣ ਲਗਦਾ, ਦਿਲ ਨੂੰ ਡੋਬ ਪੈਂਦੇ। ਅਸਲ ਵਿਚ ਫੀਮ ਦਾ ਨਸ਼ਾ ਉਹਦੀ ਟੁੱਟੀ-ਭੱਜੀ ਕਬੀਲਦਾਰੀ ਦੇ ਦੁਰ-ਅਹਿਸਾਸ ਨੂੰ ਪਲ ਦਾ ਪਲ ਬਾਨ੍ਹਣੂ ਸੀ। ਨਹੀਂ ਤਾਂ ਉਹਦਾ ਸਰੀਰ ਤਕੜਾ ਸੀ। ਕੀ ਹੋਇਆ ਸੀ ਉਹਦੇ ਸਰੀਰ ਨੂੰ। ਉਹਨੂੰ ਕੋਈ ਬੀਮਾਰੀ ਨਹੀਂ ਸੀ ਅਤੇ ਨਾ ਕੋਈ ਹੋਰ ਕਮਜ਼ੋਰੀ।

 

ਜਦੋਂ ਵੀ ਕਦੇ ਸੀਰ ਦੇ ਕੰਮਾਂ ਤੋਂ ਉਹਨੂੰ ਵਿਹਲ ਮਿਲਦੀ, ਤੜਕੇ ਜਾਂ ਆਥਣੇ, ਉਹ ਘੋਗੇ ਦੇ ਘਰ ਗੇੜਾ ਜ਼ਰੂਰ ਮਾਰਦਾ। ਘੋਗਾ ਹੁੰਦਾ ਜਾਂ ਨਾ ਹੁੰਦਾ, ਰੂਪੋ ਉਹਨੂੰ ਹੱਸ ਕੇ ਮਿਲਦੀ। ਉਹਦੇ ਲਈ ਚਾਹ ਧਰ ਲੈਂਦੀ। ਉਹ ਗੱਲੀਂ-ਗੱਲੀਂ ਰੂਪੋ ਨੂੰ ਅਸਲ ਗੱਲ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦਾ ਪਰ ਉਹ ਤਿਲ੍ਹਕ ਜਾਂਦੀ ਅਤੇ ਗੱਲ ਦਾ ਮੋੜ ਹੋਰ ਪਾਸੇ ਦੇ ਲੈਂਦੀ ਜਾਂ ਉਹਦੇ ਕੋਲੋਂ ਉੱਠ ਕੇ ਹੀ ਤੁਰ ਜਾਂਦੀ। ਐਵੇਂ ਕਿਸੇ ਕੰਮ ਦਾ ਬਹਾਨਾ ਲਾਉਂਦੀ। ਸਰਵਣ ਦੇ ਦਿਲ ਨੂੰ ਡੋਬ ਪੈਣ ਲਗਦੇ।

 

ਇਕ ਦਿਨ ਸਿਖ਼ਰ-ਦੁਪਹਿਰੇ ਸਰਵਣ ਘੋਗੇ ਦੇ ਘਰ ਵੜਿਆ। ਰਾਹ ਵਿਚ ਉਹਨੂੰ ਕਿਸੇ ਨੇ ਨਹੀਂ ਦੇਖਿਆ ਸੀ। ਉਹਨੂੰ ਪਤਾ ਸੀ ਕਿ ਘੋਗਾ ਇਸ ਵੇਲੇ ਗੁਰਦੁਆਰੇ ਦੀਆਂ ਨਿੰਮਾਂ-ਟਾਹਲੀਆਂ ਥੱਲੇ ਮੰਜੀ ਲੈਕੇ ਜਾ ਸੌਂਦਾ ਹੈ ਅਤੇ ਮਗਰੋਂ ਘਰ ਵਿਚ ਰੂਪੋ ਇਕੱਲੀ ਹੁੰਦੀ ਹੈ। ਉਹ ਉਹਨਾਂ ਦੇ ਬਾਰ ਅੰਦਰ ਵੜਿਆ, ਖੰਘੂਰ ਨਹੀਂ ਮਾਰੀ। ਵਿਹੜੇ ਵਿਚ ਜਾ ਖੜ੍ਹਾ। ਉਹਨੇ ਦੇਖਿਆ, ਸਬਾਤ ਮੂਹਰੇ ਉਹ ਤਿੰਨੇ ਬੈਠੇ ਹਨ ਅਤੇ ਚਾਹ ਪੀ ਰਹੇ ਸਨ। ਰੂਪੋ ਨੇ ਸਰਵਣ ਨੂੰ ਪਰ੍ਹਿਓਂ ਹੀ ਹਾਕ ਮਾਰ ਲਈ। ਕਹਿੰਦੀ, ‘ਆ ਜਾ, ਗਾਹਾਂ ਈ ਲੰਘ ਆ। ਫੇਰ ਨ੍ਹੀ ਧਰਨੀ ਪਊ। ਤੇਰੇ ਜੋਗੀ ਤਾਂ ਪਤੀਲੇ ‘ਚ ਬਚੀ ਪਈ ਐ।”

 

ਸਰਵਣ ਚਿੱਤੋਂ ਖੁਸ਼ ਹੋਇਆ ਕਿ ਘਰ ਵੜਦਿਆਂ ਹੀ ਰੂਪੋ ਨੇ ਉਹਦਾ ਸੁਆਗਤ ਕੀਤਾ ਹੈ। ਪਰ ਨਾਲ ਦੀ ਨਾਲ ਡਰਿਆ ਵੀ। ਸਰੜ ਦੇ ਕੇ ਇਕ ਤਿੱਖੀ ਲਹਿਰ ਉਹਦੇ ਸਰੀਰ ਨੂੰ ਚੀਰਦੀ ਲੰਘ ਗਈ, ”ਇਹ ਸਾਲਾ ਲੁੱਧੜਾਂ ਦਾ ਐਥੇ ਕਿਮੇਂ ਬੈਠੈ? ਮੈਨੂੰ ਦੇਖ ਕੇ ਇਹ ਕੀ ਸੋਚੂਗਾ?” ਚੰਦ ਲੁੱਧੜ ਨੇ ਘੋਗੇ ਦੀ ਜ਼ਮੀਨ ਠੇਕੇ ਉੱਤੇ ਲਈ ਹੋਈ ਸੀ। ਸਰਵਣ ਨੂੰ ਉਹ ਉਂਜ ਹੀ ਜ਼ਹਿਰ ਲਗਦਾ। ਚੰਗਾ ਭਲਾ ਉਹ ਘੋਗੇ ਦੀ ਜ਼ਮੀਨ ਵਾਹ-ਬੀਜ ਰਿਹਾ ਸੀ। ਬਹਾਨੇ ਨਾਲ ਘੋਗੇ ਦੇ ਘਰ ਆਉਣ-ਜਾਣ ਬਣਿਆ ਹੋਇਆ ਸੀ। ਦੜਦੜਾਉਂਦੇ ਆਈਂਦਾ। ਹੁਣ ਉਹ ਕਿਵੇਂ ਚੋਰਾਂ ਵਾਂਗ ਆਇਆ ਹੈ ਅਤੇ ਪਾੜ ਵਿਚ ਫੜਿਆ ਗਿਆ ਹੈ।

 

”ਆ ਬਈ ਸਰਵਣਾ ਕਿਮੇਂ ਅੱਜ ਦੁਪਹਿਰੇ-ਦੁਪਹਿਰੇ?” ਚੰਦ ਨੇ ਵੀ ਉਹਨੂੰ ਮੋਹ ਨਾਲ ਬੁਲਾਇਆ। ਪਰ ‘ਆ ਬਈ ਸਰਵਣਾ’, ਜਿਵੇਂ ਉਹ ਸਾਲਾ ਆਪ ਹੀ ਘਰਬਾਰੀ ਹੋਵੇ। ਕਿਵੇਂ ਬੈਠਾ ਹੈ ਮੰਜੇ ਉੱਤੇ ਪਸਰ ਕੇ। ਜਿਵੇਂ ਆਪ ਹੀ ਘਰ ਦਾ ਮਾਲਕ ਹੋਵੇ। ਸਰਵਣ ਨੇ ਮੱਥੇ ਵੱਟ ਪਾਇਆ।

 

ਘੋਗਾ ਚਾਹ ਦੀ ਛੋਟੀ ਬਾਟੀ ਪੀ ਕੇ ਆਪਣੀ ਮੰਜੀ ਉੱਤੇ ਫੇਰ ਟੇਢਾ ਹੋ ਗਿਆ। ਅੱਜ ਉਹਦਾ ਚਿੱਤ ਕੁਝ ਜ਼ਿਆਦਾ ਹੀ ਢਿੱਲਾ ਸੀ। ਜਾਂ ਤਾਂ ਖਾਧਾ ਨਸ਼ਾ ਮਾੜਾ ਸੀ ਅਤੇ ਜਾਂ ਨਸ਼ਾ ਵੱਧ ਖਾ ਗਿਆ ਹੋਵੇਗਾ। ਉਹਦੀਆਂ ਟੰਗਾਂ ਵਿਚ ਦਰਦ ਸੀ। ਚੰਦ ਆਉਣ ਤੋਂ ਪਹਿਲਾਂ ਰੂਪੋ ਉਹਦੀਆਂ ਪਿੰਜਣੀਆਂ ਘੁੱਟ ਕੇ ਹੱਟੀ ਸੀ। ਹੁਣ ਉਹ ਘੋਗੇ ਦੀਆਂ ਪੈਂਦਾਂ ਉੱਤੇ ਹੀ ਬੈਠੀ ਸੀ। ਉੱਠੀ ਅਤੇ ਚੁੱਲ੍ਹੇ ਤੋਂ ਪਤੀਲਾ ਲਾਹ ਕੇ ਚਾਹ ਦੀ ਬਾਟੀ · ਭਰ ਲਿਆਈ। ਚੰਦ ਲੁੱਧੜ ਨੇ ਸਰਵਣ ਆਪਣੀਆਂ ਪੈਂਦਾਂ ਵਲ ਬਿਠਾ ਲਿਆ। ਆਪ ਓਵੇਂ ਜਿਵੇਂ ਚੌੜਾ ਹੋਕੇ ਬੈਠਾ ਸੀ। ਸਰਵਣ ਜਿਵੇਂ ਉਹਤੋਂ ਥੱਲੇ ਹੋਵੇ। ਉਹ ਪਿਚਕਿਆ ਜਿਹਾ ਇਕੱਠਾ ਹੋ ਕੇ ਬੈਠਾ ਜਿਵੇਂ ਬੈਠਾ ਹੀ ਨਾ ਹੋਵੇ। ਮੰਜੇ ਦਾ ਵਾਣ ਉਹਨੂੰ ਚੁਭਣ ਲੱਗਿਆ। ਉਹਦੇ ਦਿਮਾਗ ਵਿਚ ਇਕ ਲਹਿਰ ਚੜ੍ਹਦੀ, ਇਕ ਉੱਤਰਦੀ।

 

ਇਹ ਓਹੀ ਚੰਦ ਹੈ, ਜਿਹਨਾਂ ਦੇ ਘਰ ਕਦੇ ਰੋਟੀ ਨਹੀਂ ਪਕਦੀ ਹੁੰਦੀ ਸੀ। ਪਿਓ ਗੁਰਦੁਆਰੇ ਦੀਆਂ ਰੋਟੀਆਂ ਖਾਂਦਾ ਮਰ ਗਿਆ। ਫੀਮ ਵੇਚ-ਵੇਚ ਹੁਣ ਸਾਲਾ ਸਰਦਾਰ ਬਣਿਆ ਫਿਰਦੈ।

 

ਟਰੈਕਟਰ ਲੈ ਕੇ ਤਾਂ ਹੋਰ ਵੀ ਚੜ੍ਹ ਮੱਚੀ। ਕਿਸ਼ਤਾਂ ਉੱਤੇ ਲਏ ਟਰੈਕਟਰ ਦਾ ਇਉਂ ਮਾਣ ਕਰਦੈ ਜਿਵੇਂ ਹਵਾਈ ਜਹਾਜ਼ ਖਰੀਦ ਲਿਆ ਹੋਵੇ ਕਿਧਰੋਂ। ਬੈਠਾ ਦੇਖ ਕਿਵੇਂ ਐਂ ਜਿਵੇਂ ਸਾਰਾ ਮੰਜਾ ਓਸੇ ਲਈ ਹੋਵੇ।

 

”ਐਨੀ ਤਾਂ ਬਹੁਤੀ ਐ। ਕੱਢ ਦੇ ਅੱਧੀ ਰੂਪ ਕੁਰੇ।” ਸਰਵਣ ਨੇ ਕਿਹਾ। ਉਹਦੇ ਬੋਲ ਵਿਚ ਜਾਨ ਨਹੀਂ ਸੀ।

 

”ਓਏ, ਪੀ ਲੈ ਅੱਖਾਂ ਮੀਚ ਕੇ। ਇਹ ਕਿਹੜੀ ਬਹੁਤੀ ਐ ਤੈਨੂੰ।” ਚੰਦ ਹੱਸਿਆ।

 

ਉਹਦਾ ਇੰਜ ਕਹਿਣਾ ਅਤੇ ਫੇਰ ਹੱਸਣਾ ਸਰਵਣ ਨੂੰ ਹੋਰ ਵੀ ਬੁਰਾ ਲੱਗਿਆ। ਉਹਦੇ ਅੰਦਰ ਹੀਣ- ਭਾਵਨਾ ਭਰਨ ਲੱਗੀ। ਜਿਵੇਂ ਉਹਦੇ ਲਈ ਵਾਧੂ ਪਈ ਚਾਹ ਕੁੱਤੇ-ਬਿੱਲੇ ਨੂੰ ਸੁੱਟ ਦੇਣ ਵਾਲੀ ਗੱਲ ਹੋਵੇ। ਉਹਨੇ ਫੇਰ ‘ਨਹੀਂ’ ਆਖਿਆ ਅਤੇ ਚੰਦ ਵਲ ਕਹਿਰ ਭਰੀਆਂ ਲਾਲ ਅੱਖਾਂ ਨਾਲ ਝਾਕਣ ਲੱਗਿਆ। ਉਹਦੀ ਇਸ ਤਰ੍ਹਾਂ ਦੀ ਤੱਕਣੀ ਉੱਤੇ ਚੰਦ ਮੁਸਕਰਾਉਣ ਲੱਗ ਪਿਆ। ਸਰਵਣ ਲਈ ਇਹ ਹੋਰ ਵੀ ਜ਼ਿਆਦਤੀ ਸੀ। ਰੂਪੋ ਅੱਧੀ-ਚਾਹ ਵਾਪਸ ਪਤੀਲੇ ਵਿਚ ਕੱਢ ਆਈ।

 

”ਹੋਰ ਸਰਵਣ ਸਿਆਂ, ਰਾਮ ਨਾਲ ਚੰਗਾ ‘ਕੱਠ ਨਿਸ਼ੀਂ ਜਾਂਦੈ?” ਚੰਦ ਨੇ ਉਹਦੇ ਸੀਰ ਦੀ ਗੱਲ ਛੇੜ ਲਈ।

 

”ਠੀਕ ਐ, ਰਾਮ ਸੂੰ ਦਾ ਸਭਾਅ ਚੰਗੈ। ਨਾਲੇ ਆਪਾਂ ਤਾਂ ਕੰਮ ਕਰਨੈ, ਭਾਈ।” ਸਰਵਣ ਨੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀ।

 

”ਅੱਜ ਕਿਮੇਂ ਆਇਆ ਸੀ?” ਚੰਦ ਨੇ ਪੁੱਛਿਆ। ਸਰਵਣ ਲਈ ਇਹ ਸਵਾਲ ਫੇਰ ਤਕਲੀਫਦੇਹ ਸੀ। ਜਿਵੇਂ ਓਹੀ ਘਰ ਦਾ ਮੋਢੀ ਹੋਵੇ। ਉਹ ਤਰਕ ਮੰਨ ਕੇ ਖੜ੍ਹਾ ਹੋ ਗਿਆ।

 

”ਕੀ ਗੱਲ, ਜਾਨੈਂ ਹੁਣ?” ਰੂਪੋ ਨੇ ਪੁੱਛਿਆ। ਉਹ ਪਹਿਲਾਂ ਵਾਂਗ ਹੀ ਘੋਗੇ ਦੀਆਂ ਪੈਂਦਾਂ ਉੱਤੇ ਬੈਠੀ ਸੀ। ਹੱਥ ਦੀ ਮੁੱਠੀ ਠੋਡੀ ਥੱਲੇ ਅਤੇ ਇਕ ਉਂਗਲ ਗੱਲ੍ਹ ਵਿਚ ਖੁਭੋਈ ਹੋਈ। ਰੂਪੋ ਦਾ ਇਹ ਅੰਦਾਜ਼ ਸਰਵਣ ਨੂੰ ਬਹੁਤ ਪਿਆਰਾ ਲੱਗਿਆ। ਪਰ ਇਹ ਅੰਦਾਜ਼ ਜਿਵੇਂ ਉਹਦੇ ਲਈ ਨਾ ਰਹਿ ਗਿਆ ਹੋਵੇ।

 

”ਮੈਂ ਤਾਂ ਘੋਗੇ ਨੂੰ ਮਿਲਣ ਆਇਆ ਸੀ। ਮੁਖਿਆ, ਦੋ ਗੱਲਾਂ ਕਰਾਂਗੇ। ਅੱਜ ਵਿਹਲਾ ਸੀ ਮੈਂ। ਖ਼ੇਤ ਨ੍ਹੀ ਗਿਆ। ਇਹ ਆਹ ਪਿਐ ਪਿੱਠ ਮਰੋੜੀਂ। ਬੋਲਦਾ ਈ ਨ੍ਹੀ ।” ਉਹਨੇ ਤੁਰੇ ਜਾਂਦੇ ਨੇ ਕਿਹਾ।

 

ਘੋਗਾ ਸਭ ਸੁਣੀਂ ਗਿਆ ਸੀ। ਉੱਠ ਕੇ ਬੈਠਾ ਹੋ ਗਿਆ। ਕਿਹਾ, ”ਓਏ ਨਹੀਂ, ਜਾਨਾਂ ਕਿੱਧਰ ਐਂ? ਥੋੜ੍ਹਾ ਜਾ ਦਿਨ ਢਲ ਲੈਣ ਦੇਹ। ਕਰਦੇ ਆਂ ਕੋਈ ਬੰਦੋਬਸਤ। ਬਹਿ ਜਾ।’‘

 

”ਨਹੀਂ ਬੱਸ, ਠੀਕ ਐ। ਫੇਰ ਆਉਂ ਕਦੇ।” ਸਰਵਣ ਨੂੰ ਖਾਸਾ ਕਰੜਾ ਵੱਟ ਚੜ੍ਹਿਆ ਹੋਇਆ ਸੀ। ਉਹ ਕਾਹਲੇ ਕਦਮਾਂ ਨਾਲ ਉਹਨਾਂ ਦਾ ਵਿਹੜਾ ਪਾਰ ਕਰਕੇ ਘਰ ਦਾ ਬਾਰ ਟੱਪ ਗਿਆ। ਉਹਦੇ ਜਾਣ ਪਿੱਛੋਂ ਚੰਦ ਤੇ ਰੂਪੋ ਗੁੱਝਾ-ਗੁੱਝਾ ਮੁਸਕੜੀਏਂ ਹੱਸਣ ਲੱਗੇ।

 

ਘੋਗਾ ਐਡਾ ਆਲਸੀ ਸੀ ਕਿ ਉਹਤੋਂ ਆਪਣੇ ਸਿਰ ਦੇ ਵਾਲ ਆਪ ਨਾ ਧੋਤੇ ਜਾਂਦੇ । ਪੰਜਵੇਂ-ਸੱਤਵੇਂ ਦਿਨ ਜਦੋਂ ਉਹਨੇ ਕੋਸੀਂ ਨ੍ਹਾਉਣਾ ਹੁੰਦਾ ਤਾਂ ਰੂਪੋ ਹੀ ਉਹਨੂੰ ਨੁਆਉਂਦੀ। ਉਹਨੂੰ ਪਟੜੇ ਉੱਤੇ ਬਿਠਾ ਲੈਂਦੀ ਅਤੇ ਆਪ ਪੀੜ੍ਹੀ ਲੈ ਕੇ ਉਹਦਾ ਸਿਰ ਮਲਦੀ। ਖੱਟੀ ਲੱਸੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਤੱਤਾ ਕਰਦੀ ਅਤੇ ਫੇਰ ਸੰਵਾਰ-ਸੰਵਾਰ ਕੇ ਉਹਦੇ ਕੇਸਾਂ ਵਿਚੋਂ ਮੈਲ ਕੱਢਦੀ। ਪਾਣੀ ਨਾਲ ਧੋਤੇ ਤੋਂ ਘੋਗੇ ਦੇ ਵਾਲ ਫੁਹਾਰਾਂ ਵਾਂਗ ਉੱਡਣ ਲਗਦੇ। ਮਿੰਨ੍ਹੀ-ਮਿੰਨ੍ਹੀ ਖੁਸ਼ਬੋਅ ਆਲੇ-ਦੁਆਲੇ ਫੈਲ ਜਾਂਦੀ।

 

ਉਹ ਘੋਗੇ ਨੂੰ ਨੰਗੇ ਪਿੰਡੇ ਵਿਹੜੇ ਵਿਚ ਨਹੀਂ ਬੈਠਣ ਦਿੰਦੀ ਸੀ। ਝਿੜਕ ਕੇ ਆਖਦੀ, ”ਕੁੜਤਾ ਪਾ ਲੈ । ਕੋਈ ਦੇਖੂਗੀ ਤਾਂ ਨਜ਼ਰ ਲਾਦੂ ਤੈਨੂੰ ।”

 

ਉਹ ਨ੍ਹਾ-ਧੋ ਕੇ ਘਰੋਂ ਬਾਹਰ ਨਿਕਲਣ ਲਗਦਾ ਤਾਂ ਉਹ ਆਖਦੀ ਕਿ ਉਹ ਅੱਖਾਂ ਵਿਚ ਸੁਰਮਾ ਪਾ ਲਵੇ। ਘੋਗਾ ਇੱਕ-ਇੱਕ ਸਲਾਈ ਸੁਰਮੇਦਾਨੀ ਵਿਚੋਂ ਪਾ ਲੈਂਦਾ। ਉਹ ਆਖਦੀ, ”ਝਾਕ ਐਧਰ। ਦੇਖਾਂ, ਠੀਕ ਪਾਇਐ?” ਉਹ ਝਾਕਦਾ ਤਾਂ ਰੂਪੋ ਥੁੱਕ ਦਿੰਦੀ। ਉਹਦਾ ਵਿਸ਼ਵਾਸ ਸੀ ਕਿ ਥੁੱਕਣ ਨਾਲ ਘੋਗੇ ਦੀਆਂ ਐਨੀਆਂ ਸੋਹਣੀਆਂ ਅੱਖਾਂ ਨੂੰ ਨਜ਼ਰ ਨਹੀਂ ਲੱਗੇਗੀ।

 

ਸ਼ਰਾਬ ਤਾਂ ਉਹ ਨਿੱਤ ਪੀਂਦਾ ਸੀ। ਘਰ ਦੀ ਕੱਢੀ ਪੀਂਦਾ। ਪਹਿਲਾਂ ਉਹ ਤੇ ਸਰਵਣ ਤੌੜਾ ਪਾਉਂਦੇ ਹੁੰਦੇ। ਹੁਣ ਚੰਦ ਦਾ ਸੀਰੀ ਹੀਰਾ ਚਮਿਆਰ ਉਹਦਾ ਪੱਕਾ ਜੋਟੀਦਾਰ ਬਣ ਗਿਆ। ਉਹ ਚੰਦ ਦੇ ਖਾਲ ਵਾਲੇ ਖੇਤ ਤੋੜਾ ਦੱਬਦੇ ਅਤੇ ਓਥੇ ਹੀ ਟਾਹਲੀ ਥੱਲੇ ਚੁੱਲ੍ਹਾ ਬਣਾ ਕੇ ਦਾਰੂ ਕੱਢ ਲੈਂਦੇ। ਦਾਰੂ ਕੱਢਣ ਦਾ ਸਾਰਾ ਸਾਮਾਨ ਉਹਨਾਂ ਨੇ ਏਧਰ-ਓਧਰ ਵੱਟਾਂ ਵਿਚ ਦੱਬਿਆ ਹੁੰਦਾ। ਬੋਤਲਾਂ ਵੀ ਵੱਟਾਂ ਵਿਚ ਦੱਬ ਦਿੰਦੇ। ਬੋਤਲਾਂ ਭਰ ਕੇ ਪਿੰਡ ਨਹੀਂ ਲਿਆਉਂਦੇ ਸਨ। ਨਿਆਈਂ ਵਿਚ ਪਿੰਡ ਨੇੜੇ ਹੋਣ ਕਰਕੇ ਦਾਰੂ ਨਹੀਂ ਕੱਢਦੇ ਸਨ। ਓਥੇ ਅਜਿਹਾ ਕਰਦੇ ਤਾਂ ਧੂੰਏ ਤੋਂ ਪਤਾ ਲੱਗ ਜਾਣ ਦਾ ਡਰ ਸੀ। ਲੋਕ ਤਾਂ ਕਾਂ-ਅੱਖ ਰੱਖਦੇ ਨੇ, ਆਖਦੇ—ਇਹ ਕੀ ਕਰਦੈ ਬਈ ਕੋਈ? ਧੂੰਆਂ ਕਾਹਦਾ ‘ਸਮਾਨ ਨੂੰ ਚੜ੍ਹੀ ਜਾਂਦੈ? ਉਂਜ ਸਰਵਣ ਤੇ ਉਹ ਕਦੇ ਨਿਆਈਂ ਵਿਚ ਹੀ ਦਾਰੂ ਕੱਢ ਲੈਂਦੇ ਸਨ । ਪਰ ਰਾਤ-ਬਰਾਤੇ। ਅੱਧੀ ਰਾਤ ਧੂੰਆਂ ਕੌਣ ਦੇਖਦਾ ਹੈ।

 

ਖਾਲ ਵਾਲੇ ਖੇਤ ਦਾਰੂ ਕੱਢਣ ਦਾ ਚੰਦ ਲੁੱਧੜ ਨੂੰ ਸਭ ਪਤਾ ਸੀ। ਪਰ ਉਹ ਉਹਨਾਂ ਨੂੰ ਕੁਝ ਆਖਦਾ ਨਹੀਂ ਸੀ। ਸਗੋਂ ਅੰਦਰੋ-ਅੰਦਰੀ ਖੁਸ਼ ਸੀ ਕਿ ਘੋਗੇ ਦਾ ਜੀਅ ਪਰਚਿਆ ਹੋਇਆ ਹੈ।

 

ਰਾਤ ਨੂੰ ਸ਼ਰਾਬ ਦਾ ਭੰਨਿਆ ਉਹ ਤੜਕੇ ਦੇਰ ਨਾਲ ਮੰਜੇ ਉੱਤੋਂ ਉੱਠਦਾ। ਉੱਠਦਾ ਅਤੇ ਚਾਹ ਪੀ ਕੇ ਫੇਰ ਸੌ ਜਾਂਦਾ। ਰੂਪੋ ਉਹਨੂੰ ਦੂਜੀ ਵਾਰ ਚਾਹ ਬਣਾ ਕੇ ਦਿੰਦੀ। ਉਹ ਖੇਤਾਂ ਨੂੰ ਉਠ ਜਾਂਦਾ। ਮੁੜ ਕੇ ਆਉਂਦਾ ਤਾਂ ਉਹ ਉਹਨੂੰ ਨ੍ਹਾਉਣ ਨੂੰ ਆਖਦੀ । ਉਹ ਟਾਲ-ਮਟੋਲ ਕਰਦਾ ਤਾਂ ਕੱਪੜੇ ਲੁਹਾ ਕੇ ਉਹ ਉਹਨੂੰ ਫੜਦੀ ਅਤੇ ਪੱਟੜੇ ਉੱਤੇ ਬਿਠਾ ਦਿੰਦੀ। ਨ੍ਹਾ ਕੇ ਉਹ ਊਂਧਾ ਜਿਹਾ ਬੈਠਾ ਹੁੰਦਾ ਤਾਂ ਉਹ ਬਾਟੀ ਵਿਚ ਦਹੀਂ ਪਾ ਕੇ ਉਹਨੂੰ ਦਿੰਦੀ। ਚਮਚੇ ਨਾਲ ਖਾਣ ਨੂੰ ਆਖਦੀ, ਦਹੀਂ ਵਿਚ ਲੂਣ ਅਤੇ ਕਾਲੀਆਂ ਮਿਰਚਾਂ ਪਾਈਆਂ ਹੁੰਦੀਆਂ। ਆਖਦੀ, ”ਕਾਲੀਆਂ ਮਿਰਚਾਂ ਪਾ ਕੇ ਖਾਧੀ ਦਹੀਂ ਨਾਲ ਚਿੱਤ ਖਿੜ ਉੱਠਦੈ। ਭੁੱਖ ਲੱਗ ਆਉਂਦੀ ਐ।’

 

ਸਿਆਲਾਂ ਦੇ ਦਿਨਾਂ ਵਿਚ ਜੇ ਉਹ ਸੂਰਜ ਵਲ ਮੂੰਹ ਕਰਕੇ ਬੈਠਾ ਹੁੰਦਾ ਅਤੇ ਧੁੱਪ ਸੇਕਦਾ ਤਾਂ ਉਹ ਉੱਚਾ ਬੋਲ ਕੇ ਆਖਦੀ, ‘ਪਿੱਠ ਕਰਕੇ ਬੈਠ ਸੂਰਜ ਕੰਨੀ। ਐਨੀ ਸੁਰਤ ਵੀ ਨ੍ਹੀ ਵੱਡੇ ਸਿਆਣੇ ਨੂੰ ਬਈ ਸੂਰਜ ਕੰਨੀ ਮੂੰਹ ਕੀਤੇ ਤੋਂ ਰੰਗ ਪੱਕਾ ਹੋ ਜਾਂਦੈ ਚੇਹਰੇ ਦਾ!”

 

ਰਾਤ ਨੂੰ ਦਾਰੂ ਪੀ ਕੇ ਜਦੋਂ ਉਹ ਰੋਟੀ ਖਾ ਰਿਹਾ ਹੁੰਦਾ ਤਾਂ ਬੇਸੁਰਤੀ ਦੇ ਆਲਮ ਵਿਚ ਉੱਚੀ-ਉੱਚੀ ਗਾਲਾਂ ਕੱਢਦਾ, ‘‘ਭੈਣ ਚੋਦ ਦੀ ਕੁੱਤੀ ਨਾ ਹੋਵੇ। ਫੇਰੇ ਦੇਣੇ ਦੀ ਵੱਡੀ ਰਕਾਨ ਆਈ ਐ। ਲੱਤਾਂ ਵੱਢੂੰ ਨ੍ਹੀ ਮੈਂ ਇਕ ਦਿਨ ਤੇਰੀਆਂ, ਬਹੁਤਾ ਈ ਚਾਂਭਲੀ ਫਿਰਦੀ ਐਂ। ਧੀ ਦੇ ਜਾਰ ਦੀ, ਵਹਿਚਰ ਨਾ ਹੋਵੇ। ਤੇਰੇ ਮੈਂ ਨਰੇ ਛਾਂਗੂੰ ਨੀ।”

 

ਰੂਪੋ ਨੂੰ ਘੋਗੇ ਦੀਆਂ ਗਾਲਾਂ ਬਹੁਤ ਸੁਆਦ ਦਿੰਦੀਆਂ। ਉਹ ਹੱਸਦੀ ਰਹਿੰਦੀ। ਗਾਲਾਂ ਵੀ ਖਾਈ ਜਾਂਦੀ, ਉਹਦੇ ਕੰਮ ਵੀ ਕਰਦੀ ਫਿਰਦੀ।

 

ਕਈ ਮਹੀਨੇ ਲੰਘ ਚੁੱਕੇ ਸਨ। ਪਿਛਲੀਆਂ ਫਸਲਾਂ ਪੱਕ ਕੇ ਵੱਢੀਆਂ ਗਈਆਂ ਸਨ। ਹੁਣ ਨਵੀਆਂ ਫਸਲਾਂ ਪੱਕ ਰਹੀਆਂ ਸਨ। ਪਰ ਰੂਪੋ ਓਥੋਂ ਦੀ ਓਥੇ ਸੀ । ਸਰਵਣ ਲਈ ਉਹ ਓਪਰੀ ਹੋ ਚੁੱਕੀ ਸੀ। ਉਹਨੂੰ ਰਾਤ ਨੂੰ ਨੀਂਦ ਨਾ ਆਉਂਦੀ। ਉਹ ਖਿਝਦਾ-ਖਪਦਾ ਆਸਮਾਨ ਦੇ ਤਾਰੇ ਦੇਖਦਾ ਰਹਿੰਦਾ। ਉਹਨੂੰ ਸਮਝ ਨਾ ਆਉਂਦੀ। ਉਹ ਗਾਲਾਂ ਕੱਢਦਾ, ”ਇਹ ਸਾਲੀ ਤੀਮੀਂ ਦੀ ਜਾਤ ਵੀ ਠੀਕ ਐ। ਦਿਆਲ ਹੋਵੇ ਤਾਂ ਸਭ ਲੁਟਾ ਦਿੰਦੀ ਐ, ਮੁੱਖ ਮੋੜ ਲਵੇ ਤਾਂ ਤੂੰ ਕੌਣ, ਮੈਂ ਕੌਣ।’

 

ਕਦੇ ਕਦੇ ਉਹਦਾ ਸ਼ੱਕ ਪੱਕਾ ਹੋਣ ਲਗਦਾ ਕਿ ਉਹ ਹੁਣ ਚੰਦ ਲੁੱਧੜ ਨਾਲ ਹੈ। ਏਸੇ ਕਰਕੇ ਤਾਂ ਸਾਲਾ ਓਸ ਦਿਨ ਮੰਜੇ ਉੱਤੇ ਕਿਵੇਂ ਪਸਰਿਆ ਬੈਠਾ ਸੀ। ਇਉਂ ਗੱਲ ਕਰਦਾ ਸੀ ਜਿਵੇਂ ਰੂਪੋ ਓਸੇ ਦੇ ਕਬਜ਼ੇ ਵਿਚ ਹੋਵੇ। ਉਹ ਘੋਗੇ ਨੂੰ ਗਾਲਾਂ ਕੱਢਦਾ, ‘ਸਾਲੇ ਮੇਰੇ ਨੂੰ ਜਮ੍ਹਾਂ ਸੁਰਤ ਨ੍ਹੀ । ਘਰ ਨੂੰ ਪਾੜ ਲੱਗਿਆ ਹੋਵੇ ਤੇ ਬੰਦਾ ਘੂਕ ਸੁੱਤਾ ਰਹੇ। ਖੁੱਲ੍ਹਬਾਰੇ ਬਾਰ ਰੱਖ ਛੱਡੇ ਐ ਕਮੂਤ ਨੇ। ਕੋਈ ਆਵੇ, ਕੋਈ ਜਾਵੇ, ਕੰਜਰ ਨੂੰ ਕੋਈ ਪਰਵਾਹ ਨ੍ਹੀ।’ 1

 

ਇਕ ਦਿਨ ਸਰਵਣ ਨੇ ਪੂਰੀ ਧਾਰ ਲਈ ਕਿ ਉਹ ਅੱਜ ਆਖਰੀ ਵਾਰ ਉਹਨਾਂ ਦੇ ਘਰ ਜਾਵੇਗਾ। ਜੋ ਰੂਪੋ ਇਕੱਲੀ ਹੋਈ ਤਾਂ ਬੈਠ ਕੇ ਨੰਗੇ-ਚਿੱਟੇ ਬੋਲਾਂ ਵਿਚ ਉਹਦੇ ਨਾਲ ਗੱਲ ਕਰੇਗਾ ਅਤੇ ਪੁੱਛੇਗਾ ਕਿ ਉਹਨੂੰ ਕੀ ਹੋ ਗਿਆ ਹੈ, ਹੁਣ ਉਹ ਓਸ ਗੱਲ ਉੱਤੇ ਕਿਉਂ ਨਹੀਂ ਆਉਂਦੀ?

 

: ਉਹ ਗਿਆ, ਦੁਪਹਿਰ ਦਾ ਵੇਲਾ ਸੀ। ਉਹਨਾਂ ਦੇ ਘਰ ਹੋਰ ਕੋਈ ਨਹੀਂ ਸੀ। ਘੋਗਾ ਪਤਾ ਨਹੀਂ ਕਿੱਥੇ ਸੀ। ਅੰਦਰਲੇ ਘਰੋਂ ਵੀ ਕੋਈ ਨਹੀਂ ਫਿਰਦਾ ਸੀ। ਉਹਨੇ ਸ਼ੁਕਰ ਮਨਾਇਆ ਕਿ ਅੱਜ ਠੀਕ ਹੈ। ਅੱਜ ਗੱਲ ਦਾ ਨਿਬੇੜਾ ਹੋ ਜਾਵੇਗਾ।

 

ਉਹ ਹੱਸ ਕੇ ਮਿਲੀ । ਬੈਠਣ ਨੂੰ ਪੀੜ੍ਹੀ ਦਿੱਤੀ, ਪਾਣੀ ਦਾ ਗਿਲਾਸ ਦਿੱਤਾ। ਉਹਨੂੰ ਬਹੁਤ ਤੇਹ ਲੱਗੀ ਹੋਈ ਸੀ। ਜਿਵੇਂ ਉਹਦਾ ਸਾਰੇ ਦਾ ਸਾਰਾ ਕਾਲਜਾ ਖਾਲੀ ਹੋਵੇ। ਫੇਰ ਚਾਹ ਧਰ ਲਈ। ਉਹਦੇ ਕੋਲ ਹੀ ਦੂਜੀ ਪੀੜ੍ਹੀ ਲੈ ਕੇ ਬੈਠ ਗਈ। ਉਹਦੇ ਜੁਆਕਾਂ ਦਾ ਹਾਲ-ਚਾਲ ਪੁੱਛਣ ਲੱਗੀ। ਬੰਤੋ ਬਾਰੇ ਪੁੱਛਿਆ। ਸਰਵਣ ਨੂੰ ਉਹ ਬਹੁਤ ਆਪਣੀ-ਆਪਣੀ ਲੱਗ ਰਹੀ ਸੀ। ਉਹ ਕੋਲ-ਕੋਲ ਬੈਠੇ ਸਨ। ਸਰਵਣ ਨੇ ਉਹਦਾ ਹੱਥ ਆਪਣੇ ਹੱਥ ਵਿਚ ਫੜ ਲਿਆ। ਰੂਪੋ ਨੇ ਕੋਈ ਨਾਂਹ-ਨੁੱਕਰ ਨਹੀਂ ਕੀਤੀ। ਪਰ ਦੂਜੇ ਬਿੰਦ ਹੀ ਹੱਥ ਛੁਡਾ ਲਿਆ। ਵਿਹੜੇ ਵਲ ਅੱਖਾਂ ਪਾੜ ਕੇ ਝਾਕੀ। ਬੋਲੀ, “ਕੋਈ ਆਜੂਗਾ। ਏਥੇ ਤਾਂ ਸਾਰਾ ਦਿਨ ਅੰਦਰਲੇ ਘਰ ਦੇ ਜੁਆਕ ਫਿਰਦੇ ਰਹਿੰਦੇ ਨੇ। ਕਦੇ ਕੋਈ ਆ ਗਿਆ, ਕਦੇ ਕੋਈ।”

 

ਉਹ ਚਾਹ ਪੀ ਚੁੱਕੇ ਸਨ। ਸਰਵਣ ਨੇ ਕੰਬਦੀ ਆਵਾਜ਼ ਵਿਚ ਪੁੱਛਿਆ, ”ਕੀ ਹੋ ਗਿਆ ਹੁਣ ਤੈਨੂੰ? ਤੂੰ ਬੋਲਦੀ ਕਿਉਂ ਨ੍ਹੀ?”

 

‘‘ਮੈਂ ਠੀਕ ਨ੍ਹੀਂ। ਬਮਾਰ ਰਹਿਨੀ ਆਂ।’ ਉਹਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਜਵਾਬ ਦਿੱਤਾ ਅਤੇ ਫੇਰ ਥਣਾ-ਸੰਵਾਰ ਕੇ ਕਹਿਣ ਲੱਗੀ, ‘ਤੂੰ ਹੁਣ ਆਇਆ ਨਾ ਕਰ ਸਾਡੇ ਘਰ। ਚੰਦ ਬਿੜਕ ਰਖਦੈ। ਉਹਨੂੰ ਸ਼ੱਕ ਐ ਆਪਣੇ ‘ਤੇ।’

 

ਸਰਵਣ ਦਾ ਰੰਗ ਉੱਡ ਗਿਆ, ਪਰ ਉਹ ਬੋਲਿਆ, ਕੁਝ ਨਹੀਂ। ਉੱਠ ਕੇ ਘਰ ਨੂੰ ਆ ਗਿਆ।

 

ਘੋਗੇ ਦੇ ਘਰ ਤੋਂ ਆਪਣੇ ਘਰ ਤੱਕ ਇਹੀ ਸੋਚਦਾ ਆਇਆ, ‘ਚੰਦ ਸਾਲਾ ਮੇਰਾ ਕੌਣ ਹੁੰਦੈ, ਬਿੜਕ ਰੱਖਣ ਆਲਾ? ਕਿਉਂ ਰੱਖਦੈ ਬਿੜਕ ਉਹ? ਇਹ ਉਹਤੋਂ ਡਰਦੀ ਕਿਉਂ ਐਂ?”

 

6

 

ਚੰਦ ਲੁੱਧੜ ਦੇ ਦੋਵੇਂ ਮੁੰਡੇ ਓਸੇ ਵੇਲੇ ਉੱਠ ਕੇ ਖੇਤ ਨੂੰ ਗਏ। ਪਹੁ ਅਜੇ ਫਟੀ ਨਹੀਂ ਸੀ। ਉਹਨਾਂ ਨੂੰ ਐਨਾ ਹੀ ਪਤਾ ਲੱਗਿਆ ਸੀ ਕਿ ਖੇਤ ਲੜਾਈ ਹੋ ਗਈ। ਇਹ ਪਤਾ ਨਹੀਂ ਸੀ ਕਿ ਉਹਨਾਂ ਦੇ ਪਿਓ ਦੇ ਸੱਟਾਂ ਲੱਗੀਆਂ ਹਨ। ਉਹ ਸਿੱਧਾ ਚਰ੍ਹੀ ਵਿਚ ਹੀ ਗਏ। ਚੰਦ ਧਰਤੀ ਉੱਤੇ ਟੇਢਾ ਜਿਹਾ ਹੋ ਕੇ ਪਿਆ ਸੀ ਅਤੇ ਹਾਏ-ਹਾਏ ਕਰ ਰਿਹਾ ਸੀ। ਮੁੰਡਿਆਂ ਨੇ ਦੇਖਿਆ ਤਾਂ ਭੈਮਾਨ ਹੋ ਗਏ। ਇਹ ਕੀ ਹੋ ਗਿਆ ਇਹਨੂੰ? ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਖੇਤ ਨੂੰ ਆਇਆ ਹੈ । ਉਹ ਘਰ ਨਹੀਂ ਸੀ ਤਾਂ ਮੁੰਡਿਆਂ ਨੇ ਸੋਚਿਆ ਹੋਵੇਗਾ ਕਿ ਉਹ ਕਿਸੇ ਕੋਲ਼ ਬੈਠਾ ਦਾਰੂ ਪੀਂਦਾ ਹੈ। ਕਦੋਂ ਵੀ ਆਵੇ, ਆਵੇਗਾ, ਤਾਂ ਉਹਨਾਂ ਦੀ ਮਾਂ ਤੋਂ ਰੋਟੀ ਲੈ ਕੇ ਖਾ ਲਵੇਗਾ ਅਤੇ ਮੰਜੇ ਉੱਤੇ ਪੈ ਜਾਵੇਗਾ। ਉਹਦਾ ਨਿੱਤ ਵਾਂਗ ਇਹੀ ਹਾਲ ਸੀ। ਹਮੇਸ਼ਾ ਉਹ ਓਦੋਂ ਰਾਤ ਨੂੰ ਘਰ ਵੜਦਾ, ਜਦੋਂ ਦੋਵੇਂ ਮੁੰਡੇ ਰੋਟੀ ਖਾ ਕੇ ਸੌ ਚੁੱਕੇ ਹੁੰਦੇ। ਉਸ ਦਿਨ ਉਹ ਉਹਨਾ ਦੀ ਮਾਂ ਨੂੰ ਸਿਰਫ ਐਨਾ ਕਹਿਕੇ ਗਿਆ ਸੀ ਕਿ ਉਹ ਅੱਜ ਰਾਤ ਘਰ ਨਹੀਂ ਆਵੇਗਾ। ਇਹ ਨਹੀਂ ਦੱਸਿਆ ਸੀ ਕਿ ਉਹ ਖੇਤ ਨੂੰ ਜਾਵੇਗਾ। ਉਹਨਾਂ ਨੇ ਪਹਿਲਾਂ ਉਹਨੂੰ ਝੱਜਰ ਵਿਚੋਂ ਪਾਣੀ ਪਿਆਇਆ। ਚੰਦ ਥੋੜ੍ਹਾ ਪਾਣੀ ਹੀ ਪੀ ਸਕਿਆ। ਹਾਏ-ਹਾਏ ਕਰਦੇ ਨੇ ਹੀ ਦੋ ਘੁੱਟਾਂ ਪੀਤੀਆਂ। ਉਹਨੂੰ ਮੌਜੇ ਉੱਤੇ ਪਾ ਦਿੱਤਾ ਗਿਆ। ਵੱਡੇ ਮੁੰਡੇ ਮੁਖਤਿਆਰ

 

ਨੇ ਪੁੱਛਿਆ, ”ਬਾਪੂ, ਤੈਨੂੰ ਕੀਹਨੇ ਮਾਰਿਆ?’ ਉਹਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਹਨੇ ਸਿਰਫ ਰਾਮ

 

ਸੂੰ ਅਤੇ ਸਰਵਣ ਦਾ ਨਾ ਲਿਆ। ਫੋਕੇ OOKCLUB.COM ਪਿੰਡ ਨੂੰ ਉੱਤੇ ਮੈਂਗਾ?’ ਮੁਖਤਿਆਰ ਨੇ ਹੀ “ਤੂੰ, ਬਾਪੂ, ਆਪ ਤੁਰਕੇ ਪਿੰਡ ਨੂੰ ਉੱਠ ਜੇਂਗਾ?” ਮੁਖਤਿਆਰ ਨੇ ਹੀ ਪੁੱਛਿਆ। ਉਹ ਬੋਲ

 

ਨਹੀਂ ਸਕਿਆ। ਫੇਰ ਮੁਖਤਿਆਰ ਜਗਤਾਰ ਨੂੰ ਕਹਿੰਦਾ “ਤੂੰ, ਛੋਟਿਆ ਐਂ ਕਰ ਓਏ। ਜਾਹ ਭੱਜ ਕੇ ਪਿੰਡ ਨੂੰ। ਜਾਹ ਟਰਾਲੀ ਜੋੜ ਕੇ ਟਰੈਕਟਰ ਲਿਆ। ਟਰਾਲੀ ‘ਚ ਪਾ ਕੇ ਲੈ ਚੱਲਦੇ ਆਂ ਇਹਨੂੰ। ਇਹਦੀ ਹਾਲਤ ਠੀਕ ਨੀ ਲਗਦੀ। ਮੈਂ ਐਥੇ ਬੈਠਾਂ ਓਨਾ ਚਿਰ ਇਹਦੇ ਕੋਲ। ਜਾਹ, ਛੇਤੀ ਮੁੜੀਂ।” .

 

ਮੁਖਤਿਆਰ ਨੇ ਇਕ ਵਾਰੀ ਹੋਰ ਬਾਪੂ ਨੂੰ ਪਾਣੀ ਪਿਆਇਆ। ਤੇ ਫੇਰ ਹੌਲੀ-ਹੌਲੀ ਉਹਨੂੰ ਪੁੱਛਣ ਲੱਗਿਆ ਕਿ ਗੱਲ ਕੀ ਹੋ ਗਈ ਸੀ? ਮੁਖਤਿਆਰ ਗਲ ਤੱਕ ਹਰਖ ਨਾਲ ਭਰਿਆ ਹੋਇਆ ਸੀ। ਪਰ ਚੰਦ ਤੋਂ ਬੋਲਿਆ ਨਹੀਂ ਗਿਆ। ਉਹਦੀਆਂ ਲੱਤਾਂ, ਪੁੜਿਆਂ, ਖੱਬੀ ਵੱਖੀ ਅਤੇ ਸਿਰ ਵਿਚ ਬਹੁਤ ਦਰਦ ਸੀ। ਕੱਪੜਿਆਂ ਉੱਤੇ ਥਾਂ-ਥਾਂ ਲਹੂ ਦੇ ਦਾਗ ਸਨ। ਅਗਲਿਆਂ ਨੇ ਗੁੱਝੀਆਂ ਸੁੱਟਾਂ ਮਾਰੀਆਂ ਸਨ। ਜਿਉਂ ਜਿਉਂ ‘ਸਮਾਂ ਲੰਘ ਰਿਹਾ ਸੀ, ਉਹਨੂੰ ਤਕਲੀਫ ਵਧਦੀ ਜਾਂਦੀ।

 

ਸੂਰਜ ਦੇ ਉਭਾਰ ਨਾਲ ਜਗਤਾਰ ਟਰੈਕਟਰ-ਟਰਾਲੀ ਲੈ ਕੇ ਖੇਤ ਪਹੁੰਚਿਆ। ਖੇਤ ਬਹੁਤੀ ਦੂਰ ਨਹੀਂ ਸੀ। ਪਰ ਟਰਾਲੀ ਜੋੜਦਿਆਂ-ਕਰਦਿਆਂ ਅਤੇ ਟਰੈਕਟਰ ਸਟਾਰਟ ਕਰਨ ਨੂੰ ਵੱਧ ਹੀ ਕੁਝ ਚਿਰ ਲੱਗ ਗਿਆ। ਕਾਹਲ ਵਿਚ ਉਹ ਤੋਂ ਛੇਤੀ-ਛੇਤੀ ਕੁਝ ਹੁੰਦਾ ਵੀ ਨਹੀਂ ਸੀ।

 

ਦੋਵੇਂ ਭਰਾ ਪਿਓ ਨੂੰ ਟਰਾਲੀ ਵਿਚ ਪਾ ਕੇ ਪਿੰਡ ਲੈ ਆਏ। ਜਦੋਂ ਉਹਨਾਂ ਨੇ ਉਹਨੂੰ ਟਰਾਲੀ ਵਿਚ ਚੜ੍ਹਾਇਆ, ਉਹਦੀਆਂ ਲੱਤਾਂ ਧਰਤੀ ਉੱਤੇ ਜਮ੍ਹਾ ਹੀ ਨਹੀਂ ਲੱਗੀਆਂ। ਬੱਸ ਸਮਝੋ ਚੁੱਕ ਕੇ ਹੀ ਉਹਨੂੰ ਟਰਾਲੀ ਵਿਚ ਧਰਿਆ। ਲੱਤਾਂ ਤਾਂ ਲਮਕਦੀਆਂ ਰਹੀਆਂ ਸਨ।

 

ਓਸੇ ਵੇਲੇ ਜਗਤਾਰ ਸਰਪੰਚ ਨੂੰ ਘਰ ਸੱਦ ਕੇ ਲਿਆਇਆ। ਉਹਨਾਂ ਦੇ ਘਰ ਲੋਕਾਂ ਦਾ ਇਕੱਠ ਵੀ ਸੀ। ਸਿਆਣੇ ਬੰਦਿਆਂ ਨੇ ਉਹਦੇ ਅੰਗ-ਪੈਰ ਟੋਹ-ਟੋਹ ਅਤੇ ਸਿੱਧੇ-ਪੁੱਠੇ ਕਰਕੇ ਦੇਖੇ ਸਨ। ਉਹਦਾ ਪੁਰ-ਪੁਰ ਭੰਨਿਆ ਪਿਆ ਸੀ। ਦੁੱਧ ਵਿਚ ਘਿਓ ਤੇ ਹਲਦੀ ਪਾ ਕੇ ਉਹਨੂੰ ਪਿਆਇਆ ਗਿਆ, ਪਰ ਦੁੱਧ ਤਾਂ ਥੋੜ੍ਹੇ ਚਿਰ ਬਾਅਦ ਹੀ ਬੁੱਘ-ਬੁੱਘ ਕਰਕੇ ਸਾਰਾ ਬਾਹਰ ਨਿੱਕਲ ਗਿਆ। ਉੱਪਰਛਲ ਵਿਚ ਲਹੂ ਦੀਆਂ ਗੰਢਾਂ ਸਨ । ਸਾਰੇ ਟੱਬਰ ਦਾ ਕਾਲਜਾ ਹਿੱਲਿਆ ਹੋਇਆ ਸੀ। ਘਰ ਵਿਚ ਇਕ ਦਹਿਸ਼ਤ ਦਾ ਗਹਿਰਾ ਮਾਹੌਲ ਬਣਿਆ ਹੋਇਆ ਸੀ। ਜਾਨੋਂ ਮਾਰਨਾ ਹੀ ਮਥਿਆ ਸੀ ਉਹਨਾਂ ਨੇ ਤਾਂ ਜਿਵੇਂ ।

 

ਹੋਰ ਬੰਦਿਆਂ ਤੇ ਸਰਪੰਚ ਨੇ ਸਲਾਹ ਦਿੱਤੀ ਕਿ ਚੰਦ ਨੂੰ ਮੰਡੀ ਲੈ ਜਾਓ । ਸਰਕਾਰੀ ਹਸਪਤਾਲ ਵਿਚ ਜਾ ਕੇ ਉਹਦਾ ਮੁਆਇਨਾ ਕਰਵਾਓ। ਥਾਣੇ ਵਿਚ ਕੇਸ ਦਰਜ ਕਰਵਾਓ। ਹੁਣ ਤਾਂ ਇਹੀ ਇਲਾਜ ਹੈ। ਇਹਦੀ ਮੱਲ੍ਹਮ-ਪੱਟੀ ਛੇਤੀ ਕਰਵਾਓ, ਨਹੀਂ ਤਾਂ ਬੁਰਾ ਹਾਲ ਹੈ ਭਾਈ ਇਹਦਾ।

 

ਨਿਗ ਦੇ ਚਾਰ-ਪੰਜ ਬੰਦੇ ਨਾਲ ਵੀ ਗਏ। ਜਾਣਸਾਰ ਉਹਨਾਂ ਨੇ ਪਹਿਲਾਂ ਤਾਂ ਥਾਣੇ ਰਿਪੋਰਟ ਲਿਖਵਾਈ। ਥਾਣੇ ਵਾਲਿਆਂ ਨੇ ਪਰਚਾ ਕੱਟ ਦਿੱਤਾ। ਡਾਕਟਰ ਨੇ ਮੁਆਇਨਾ ਕੀਤਾ। ਮੁਖਤਿਆਰ ਪਿੰਡੋਂ ਤੁਰਨ ‘ਵੇਲੇ ਖਾਸੇ ਸਾਰੇ ਪੈਸੇ ਨਾਲ ਲੈਕੇ ਗਿਆ ਸੀ। ਉਹਨੇ ਪਹਿਲਾਂ ਹੀ ਡਾਕਟਰ ਨੂੰ ਪੈਸੇ ਝੋਕ ਦਿੱਤੇ । ਪੁਲਿਸ ਨੂੰ ਪੈਸੇ ਦਿੱਤੇ ਸਨ। ਡਾਕਟਰ ਨੇ ਗੱਡ ਕੇ ਰਿਪੋਰਟ ਲਿਖੀ। ਇਰਾਦਾ ਕਤਲ ਦਾ ਕੇਸ ਬਣਿਆ।

 

ਚਾਰ ਦਿਨ ਚੰਦ ਨੂੰ ਹਸਪਤਾਲ ਵਿਚ ਹੀ ਰੱਖਿਆ ਗਿਆ। ਪਿੰਡ ਜਾ ਕੇ ਪੁਲਿਸ ਰਾਮ ਸੂ ਤੇ ਸਰਵਣ ਨੂੰ ਵੜ ਲਿਆਈ। ਮੁਖਤਿਆਰੇ ਤੇ ਜਗਤਾਰ ਨੂੰ ਮੁਕੱਦਮੇ ਦੀ ਨਹੀਂ, ਪਿਓ ਦੀ ਚਿੰਤਾ ਬਣੀ ਹੋਈ ਸੀ। ਡਾਕਟਰ ਕਹਿੰਦਾ ਸੀ, ਲੱਤਾਂ ਦੀ ਟੁੱਟ-ਭੱਜ ਤਾਂ ਠੀਕ ਹੋ ਜਾਵੇਗੀ, ਵੱਖੀ ਅਤੇ ਸਿਰ ਦੀ ਸੱਟ ਭੈੜੀ ਹੈ। ਬਰਨਾਲੇ ਲਿਜਾ ਕੇ ਇਹਦਾ ਐਕਸਰੇ ਕਰਵਾਓ। ਹਾਲਤ ਬਹੁਤੀ ਖਰਾਬ ਦਿਸੀ ਤਾਂ ਲੁਧਿਆਣੇ ਲੈ ਜਾਇਓ। ਵਸਾਹ ਨਾ ਕਰਿਓ। ਸਿਰ ਦੀ ਸੱਟ ਖਤਰਨਾਕ ਹੁੰਦੀ ਹੈ।

 

ਬਰਨਾਲੇ ਉਹਦੇ ਕਈ ਅਕੈਸਰੇ ਹੋਏ। ਦੋਵੇਂ ਲੱਤਾਂ ਦੀਆਂ ਦੋ-ਦੋ ਥਾਵਾਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ। ਖੱਬੀ ਵੱਖੀ ਵਿਚ ਗੁੱਝੀ ਸੱਟ ਸੀ। ਅੰਦਰੋਂ ਮਾਸ ਫਟ ਗਿਆ। ਏਸੇ ਕਰਕੇ ਉਹਨੂੰ ਅੱਧਾ ਸਾਹ ਆਉਂਦਾ। ਸਿਰ ਵਿਚ ਸੱਟ ਸੀ, ਉਹਦੇ ਕਰਕੇ ਹੀ ਮੂੰਹ ਵਿਚੋਂ ਖੂਨ ਆਉਣਾ ਬੰਦ ਨਹੀਂ ਹੋ ਰਿਹਾ ਸੀ! ਬਰਨਾਲੇ ਮੁੰਡਿਆਂ ਦਾ ਖਾਸਾ ਪੈਸਾ ਲੱਗ ਗਿਆ। ਲੱਤਾਂ ਉੱਤੇ ਪਲੱਸਤਰ ਚੜ੍ਹਾ ਦਿੱਤਾ ਗਿਆ। ਟੱਟੀ-ਪਿਸ਼ਾਬ ਮੰਜੇ ਉੱਤੇ ਹੀ ਕਰਵਾਇਆ ਜਾਂਦਾ। ਉਹਦਾ ਅੰਦਰ ਕੋਈ ਵੀ ਖਾਣ-ਪੀਣ ਦੀ ਚੀਜ਼ ਝਲਦਾ ਨਹੀਂ ਸੀ। ਐਵੇਂ ਬੱਸ ਚਮਚਿਆਂ ਦੀ ਵਰਤੋਂ ਸੀ।

 

ਪਿੰਡੋਂ ਹੋਰ ਪੈਸੇ ਲਿਆਂਦੇ ਗਏ। ਉਹਨੂੰ ਜੀਪ ਵਿਚ ਪਾ ਕੇ ਲੁਧਿਆਣੇ ਲੈ ਗਏ ਓਥੇ ਦਯਾਨੰਦ ਹਸਪਤਾਲ ਵਿਚ ਉਹਦੀ ਪੂਰੀ ਪਰਖ-ਪੜਤਾਲ ਹੋਈ। ਸਿਰ ਦੀ ਨਾੜੀ ਤਿੜਕੀ ਹੋਈ ਸੀ। ਇਲਾਜ ਸ਼ੁਰੂ ਹੋ ਗਿਆ। ਦੋਵੇਂ ਮੁੰਡੇ ਲੁਧਿਆਣੇ ਹੀ ਉਹਦੇ ਕੋਲ ਰਹੇ। ਉਹਨਾਂ ਦੀ ਮਾਂ ਵੀ ਓਥੇ ਸੀ। ਜੰਗੀਰੋ ਰੋਂਦੀ ਰਹਿੰਦੀ, ਪਰ ਉਹ ਚੰਦ ਸਾਹਮਣੇ ਹੁੰਦੀ ਤਾਂ ਅੱਖਾਂ ਪੂੰਝ ਕੇ ਗੱਲ ਕਰਦੀ।

 

ਓਧਰ ਬਰਨਾਲੇ ਦੀ ਹਵਾਲਾਤ ਵਿਚ ਰਾਮ ਸੂੰ ਨੇ ਸਰਵਣ ਨੂੰ ਕੁੱਟਿਆ। ਆਖ ਰਿਹਾ ਸੀ, ”ਕੰਜਰ ਦਿਆ ਕਬੀਆ, ਤੈਨੂੰ ਐਨਾ ਕਿਹਾ ਸੀ ਬਈ ਸੱਟ-ਫੇਟ ਈ ਕਰਨੀ ਐ, ਬਹੁਤਾ ਨ੍ਹੀ ਮਾਰਨਾ, ਧੀ ਦਿਆ ਜਾਰਾ, ਤੂੰ ਤਾਂ ਉਹਨੂੰ ਨੂਣ ਆਂਗੂ ਭੰਨ ਤਾ। ਔਹ ਲੁਧਿਆਣੇ ਐ ਹੁਣ। ਥੋੜ੍ਹੀਆਂ ਸੱਟਾਂ ਹੁੰਦੀਆਂ ਤਾਂ ਉਹ ਲੁਧਿਆਣੇ ਨ੍ਹੀ ਸੀ ਪਹੁੰਚਦਾ। ਖਾਸ ਕਸਰ ਐ ਕੋਈ। ਜੇ ਮਰ ਗਿਆ ਉਹ, ਭੈਣ ਦੇਣਿਆ, ਦੋਮੇਂ ਕਤਲ ‘ਚ ਬੱਝ ਜਾਂਗੇ।”

 

ਸਰਵਣ ਵੀ ਪਛਤਾਉਂਦਾ ਸੀ। ਕਹਿੰਦਾ, ”ਓਏ ਮੈਨੂੰ ਕੀ ਸੀ, ਰਾਮ ਸਿਆਂ, ਐਮੇਂ ਖਿਝੀਂ ਜਾਨੈਂ ਮੇਰੇ ‘ਤੇ, ਤੈਂ ਕਿਹਾ, ਮੈਂ ਲਾਤੀ ‘ਆਂ। ਦੋ ਵੱਧ ਲੱਗ ਗੀਆਂ ਹੋਣਗੀਆਂ। ਤੂੰ ਆਪ ਕੀ ਕਸਰ ਛੱਡੀ ਸੀ। ਗੰਧਾਲੇ ਤਾਂ ਤੇਰੇ ਵੀ ਵੱਜੇ ਐ।’ ਪਰ ਅੰਦਰੋਂ ਸਰਵਣ ਮਨ ਵਿਚ ਆਖਦਾ, ”ਭੈਣ ਚੋਦ ਕੁੱਤਾ ਜੱਟ, ਉੱਤੋਂ ਦੀ ਪੈ ਗਿਆ ਸੀ। ਲੈ ਲਿਆ ਫੇਰ ਸੁਆਦ। ਸਾਲਾ, ਵੱਡਾ ਘੀਚਰ ਬਣਿਆ ਫਿਰਦਾ ਸੀ। ‘ਕੇਰਾਂ ਤਾਂ ਰੜਕਾਂ ਕੱਢ ਤੀਆਂ, ਹੁਣ ਚਾਹੇਂ ਵੀਹ ਸਾਲੀ ਨੂੰ ਈ ਠੁੱਕ ਜੀਏ।” ਚਿੱਤ ਵਿਚ ਕਦੇ ਇਹ ਵੀ ਵਿਚਾਰਦਾ ਆਪਣਾ ਲੁੱਧੜ ਨਾਲ ਕੀ ਰੌਲਾ ਸੀ। ਕਦੇ ਪੰਜ, ਨਾ ਤਿੰਨ, ਤੀਮੀ ਨੇ ਕਰਾਈਆਂ। ਔਹ ਬੈਠੀ ਐ ਕੁੱਤੀ ਰੰਨ। ਉਹ ਤਾਂ ਹੁਣ ਕਿਸੇ ਤੀਜੇ ਨਾਲ ਹੋਜੂ। ਸਾਨੂੰ ਦੋਹਾਂ ਨੂੰ ਭੜਿਆ ਕੇ ਮਾਰ ‘ਤਾ ਬੈਤਲ ਨੇਂ।’

 

ਜੇਲ੍ਹ ਵਿਚ ਜਾ ਕੇ ਰਾਮ ਸੂੰ ਦੇ ਵੀ ਕੰਨ ਉੱਘੜੇ ਅਤੇ ਮੱਥਾਂ ਵਟਿਆ। ਕਹਿਣ ਲੱਗਿਆ, ‘‘ਮੇਰੀ ਤਾਂ ਕੋਈ ਲਾਗ-ਡਾਟ ਨ੍ਹੀ ਸੀ ਚੰਦ ਨਾਲ, ਇਹ ਤਾਂ ਥੋਡਾ ਰੌਲਾ ਸੀ, ਕੰਜਰ ਦੇ ਪੁੱਤੋ। ਨੰਬਰਦਾਰਾਂ ਦੀ ਨੂੰਹ ਪਿੱਛੇ ਗੁੱਸੇ ‘ਚ ਤੂੰ ਉਹਨੂੰ ਕੁੱਛ ਜਾਦੇ ਈ ਛੁਲਕ ‘ਤਾ। ਤੀਮੀਆਂ ਆਇਉਂ ਈ ਤਾਂ ਮਰਵਾਉਂਦੀਆਂ ਨੇ ਬੰਦਿਆਂ ਨੂੰ। ਮੈਨੂੰ ਏਸ ਗੱਲ ਦਾ ਓਦੋਂ ਪਤਾ ਹੁੰਦਾ ਤਾਂ ਕਾਹਨੂੰ ਲੈ ਕੇ ਜਾਂਦਾ ਮੈਂ ਚੰਦ ਕੋਲ ਤੈਨੂੰ । ਤੂੰ ਤਾਂ ਆਵਂਦੀ ਰੜਕ ਕੱਢ ਲੀ, ਮੈਂ ਆਹ ਬੈਠਾਂ ਖਾਹ-ਮਖਾਹ ਦਾ। ਖਾਲ ਦੇ ਪਾਣੀ ਦਾ ਕੀਹ ਸੀ, ਇਹ ਤਾਂ ਭੈਣ ਚੋਦ ਥੋਡਾ ਰੌਲਾ ਸੀ ਤੀਮੀਂ ਦਾ।'”

 

ਸਰਵਣ ਨੀਵੀਂ ਪਾ ਕੇ ਬੈਠਾ ਸੀ । ਦੂਜੇ ਹਵਾਲਾਤੀ ਉਹਨਾਂ ਦੇ ਝਗੜੇ ਨੂੰ ਧਿਆਨ ਨਾਲ ਸੁਣਦੇ। ਉਹ ਕੁਝ ਨਾ ਸਮਝ ਸਕਦੇ। ਸਿਰਫ ਲੇਪਣ ਜਿਹੇ ਲਾਉਂਦੇ। ਹਰ ਇਕ ਨੂੰ ਆਪਣੇ-ਆਪਣੇ ਮੁਕੱਦਮਿਆਂ ਦਾ ਫਿਕਰ ਸੀ। ਦੂਜੇ ਨੂੰ ਦੂਜੇ ਨਾਲ ਕੀ ਵਾਸਤਾ ਸੀ।

 

ਲੁਧਿਆਣੇ ਹਸਪਤਾਲ ਵਿਚ ਚੰਦ ਦੋ ਨਾਲੀਆਂ ਲਾ ਦਿੱਤੀਆਂ ਗਈਆਂ। ਨਾਲੀ ਰਾਹੀ ਹੀ ਉਸਨੂੰ ਸਾਹ ਆਉਂਦਾ ਅਤੇ ਨਾਲੀ ਰਹੀਂ ਹੀ ਉਹਦੇ ਅੰਦਰ ਅੰਨ-ਪਾਣੀ ਜਾਂਦਾ ( ਪਿਸ਼ਾਬ ਦੀ ਨਾਲੀ ਲੱਗੀ ਹੋਈ ਸੀ। ਟੱਟੀ ਵੀ ਬੈਡ ਉੱਤੇ ਹੀ ਕਰਾਈ ਜਾਂਦੀ। ਉਹਨੂੰ ਸੁਰਤ ਸੀ। ਉਹ ਥੋੜਾ-ਥੋੜਾ ਬੋਲਦਾ ਵੀ। ਰੋਡੂ ਸ਼ਾਹ ਦੀ ਪੁਲਿਸ ਲੁਧਿਆਣੇ ਜਾ ਕੇ ਉਹਦੇ ਬਿਆਨ ਲਿਆਈ ਸੀ । ਉਹਦੇ ਮੁੰਡੇ ਅਤੇ ਆਏ-ਗਏ ਰਿਸ਼ਤੇਦਾਰ ਉਹਨੂੰ ਪੁੱਛਦੇ ਤਾਂ ਉਹ ਰਾਮ ਸੂੰ ਅਤੇ ਸਰਵਣ ਦਾ ਨਾਂ ਲੈਂਦਾ। ਆਖਦਾ ਸੀ, “ਦੋਮਾਂ ਕੋਲ ਹਥਿਆਰ ਸੀ, ਦੋਮਾਂ ਨੇ ਕੁੱਟਿਆ ਮੈਨੂੰ।’ ਸਰਵਣ ਦਾ ਨਾਂ ਲੈਣ ਵੇਲੇ ਉਹਦਾ ਹਉਂਕਾ ਨਿੱਕਲ ਜਾਂਦਾ। ਉਹ ਆਖਦਾ, ”ਮੈਨੂੰ ਰਾਜੀ ਹੋ ਲੈਣ ਦੇ। ਇਕ ਵਾਰੀ ਪਿੰਡ ਉੱਠ ਜਾਂ ਮੈਂ।” ਉਹਦਾ ਪਤਾ ਲੈਣ ਘੋਗਾ ਅਤੇ ਉਹਦੀ ਬਹੂ ਰੂਪੋ ਦੋਵੇਂ ਲੁਧਿਆਣੇ ਗਏ। ਰੂਪੋ ਖਾਸਾ ਚਿਰ ਉਹਦੀਆਂ ਪੈਂਦਾਂ ਵੱਲ ਖੜ੍ਹੀ ਰਹੀ। ਜੰਗੀਰੋ ਰੂਪੋ ਵਲੋਂ ਗਹੁ ਨਾਲੋ ਝਾਕਦੀ ਅਤੇ ਉਹਦੇ ਚਿਹਰੇ ਤੋਂ ਕੁਝ ਖਾਸ ਪੜ੍ਹਨ ਦੀ ਕੋਸ਼ਿਸ਼ ਕਰਦੀ। ਮਨ ਵਿਚ ਚਿਤਾਰਦੀ, ”ਏਸੇ ਕੰਜਰੀ ਨੇ ਕਰਾਇਐ ਸਾਰਾ ਕਾਰਾ। ਬੈਂਤਲ ਐਥੇ ਵੀ ਆ ‘ਗੀ ਹੁਣ। ਕੀ ਪਤੈ, ਕਿੰਨਿਆਂ ਕੁ ਦੋ ਹੋਰ ਘਰ ਪਟੁੱਗੀ।”

 

ਚੰਦ ਲੁੱਧੜ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ। ਸਾਰੇ ਅੰਗ-ਸਾਕ ਉਹਦਾ ਪਤਾ ਲੈ ਗਏ ਸਨ। ਵੱਡਾ ਮੁੰਡਾ ਬਿੱਕਰ ਪਿੰਡ ਨੂੰ ਆ ਗਿਆ। ਕਿਸੇ ਨੇ ਘਰ-ਬਾਰ ਵੀ ਸਾਂਭਣਾ ਸੀ। ਗੁਆਂਢੀ ਕਿੰਨਾ ਕੁ ਚਿਰ ਉਹਨਾਂ ਦੇ ਮਾਲ-ਪਸ਼ੂ ਦਾ ਕਰੀ ਜਾਂਦੇ। ਵਖਤ ਕਟਾਉਣ ਵਾਲੇ ਰਿਸ਼ਤੇਦਾਰ ਵੀ ਮੁੜਨ ਨੂੰ ਆਖ ਰਹੋ ਸਨ। ਉਹਨਾਂ ਨੇ ਜਾ ਕੇ ਆਪਣੇ ਘਰ ਵੀ ਸੰਭਾਲਣੇ ਸਨ। ਲੁਧਿਆਣੇ ਚੰਦ ਕੋਲ ਜਗਤਾਰ ਤੇ ਉਹਦੀ ਮਾਂ ਜੰਗੀਰੋ ਸਨ। ਉਹਨਾਂ ਨੇ ਤਾਂ ਆਖਰ ਤੱਕ ਨਿਭਣਾ ਸੀ। ਉਹਨਾਂ ਨੇ ਕਿੱਧਰ ਜਾਣਾ ਸੀ। ਦਵਾਈਆਂ ਉੱਤੇ ਪਾਣੀ ਵਾਂਗ ਪੈਸਾ ਬਹਿ ਰਿਹਾ ਸੀ। ਡਾਕਟਰ-ਨਰਸਾਂ ਆਉਂਦੇ ਅਤੇ ਆਪਣੀ ਦੇਖ-ਭਾਲ ਕਰਕੇ ਚਾਰਟਾਂ ਉੱਤੇ ਕੁਝ ਲਿਖਦੇ ਤੇ ਤੁਰ ਜਾਂਦੋ। ਜਗੀਰੋ ਪੁੱਛਦੀ ਰਹਿ ਜਾਂਦੀ। ਨਰਸ ਕੁੜੀ ਦੰਦ ਕੱਢ ਕੇ ਮੁਸਕਰਾਉਣ ਲਗਦੀ। ਡਾਕਟਰ ਸਿਰਫ ਐਨਾ ਆਖਦਾ, “ਠੀਕ ਹੋ ਰਹਾ ਹੈ।’

 

ਇਕ ਰਾਤ ਹਾਲੇ ਤੜਕੇ ਦਾ ਚਾਨਣ ਚਿੱਟਾ ਨਹੀਂ ਹੋਇਆ ਸੀ, ਚੰਦ ਨੇ ਨੱਕ ਦੀਆਂ ਨਾਲੀਆਂ ਪੁੱਟ ਦਿੱਤੀਆਂ। ਉਹਨੂੰ ਜ਼ਬਰਦਸਤ ਉਲਟੀ ਆਈ ਸੀ। ਉਹ ਤਰੀੜ ਦੇ ਕੇ ਬੈਠਾ ਹੋ ਗਿਆ। ਅਗਲੇ ਬਿੰਦ ਉਹਨੇ ਆਪਣੇ ਅੰਦਰੋਂ ਸਭ ਕੁਝ ਕੱਢ ਦਿੱਤਾ। ਉਹ ਟੇਢਾ ਹੋ ਗਿਆ। ਵਾਰਡ ਦੇ ਫਰਸ਼ ਉੱਤੇ ਖੂਨ ਦਾ ਛੱਪੜ ਸੀ। ਖੂਨ ਵਿਚ ਮਾਸ ਦੇਂ ਗੱਤਲੇ ਸਨ। ਜੰਗੀਰੋ ਨੇ ਪਾਣੀ ਲੈ ਕੇ ਉਹਦਾ ਮੂੰਹ ਸਾਫ ਕੀਤਾ। ਚਾਦਰ ਉਤੋਂ ਮੈਲੋ ਦੇ ਦਾਗ ਪੂੰਝੇ। ਜਗਤਾਰ ਭੈਮਾਨ ਹੋਇਆ ਕਾਹਲ ਵਿਚ ਏਧਰ-ਓਧਰ ਨੱਠ-ਭੱਜ ਰਿਹਾ ਸੀ। ਨਰਸ ਨੂੰ ਦੇਖਣ ਗਿਆ। ਉਹ ਆ ਕੇ ਹੈਰਾਨ ਖੜ੍ਹੀ ਝਾਕਣ ਲੱਗੀ। ਉਹ ਤਾਂ ਬੱਸ ਸੇਵਾ-ਸੰਭਾਲ ਲਈ ਸੀ। ਮਰੀਜ਼ ਨੂੰ ਤਾਂ ਆ ਕੇ ਡਾਕਟਰ ਨੇ ਦੇਖਣਾ ਸੀ। ਡਾਕਟਰ ਅੱਠ ਵਜੇ ਆਉਂਦੇ ਸਨ। ਜੰਗੀਰੋ ਆਖ ਰਹੀ ਸੀ, “ਜਿਹੜੀ ਕਸਰ ਸੀ ਅੰਦਰੋਂ ਨਿਕਲਗੀ। ਹੁਣ ਤੂੰ ਛੇਤੀ ਠੀਕ ਹੋ ਜੇਂਗਾ। ਨਰਸ ਹੁਣੇ ਆ ਕੇ ਨਾਲੀਆਂ ਲਾ ਦਿੰਦੀ ਐ।”

 

ਚੰਦ ਬੇਹੋਸ਼ ਸੀ। ਨਰਸਂ-ਕੁੜੀ ਨੱਕ ਦੀਆਂ ਨਾਲੀਆਂ ਪਹਿਲਾਂ ਵਾਂਗ ਫਿੱਟ ਕਰ ਰਹੀ ਸੀ ਕਿ ਚੰਦ ਦਾ ਸਿਰ ਇਕ ਪਾਸੇ ਨੂੰ ਲੁਟਕ ਗਿਆ। ਨਰਸ ਨਾਲੀਆਂ ਛੱਡ ਕੇ ਭੱਜੀ-ਭੱਜੀ ਡਿਊਟੀ ਵਾਲੇ ਡਾਕਟਰ ਕੋਲ ਗਈ। ਡਾਕਟਰ ਆਪਣੀ ਮਸਤ-ਚਾਲ ਵਿਚ ਵਾਰਡ ਅੰਦਰ ਆਇਆ ਅਤੇ ਮਰੀਜ਼ ਨੂੰ ਚੈੱਕ ਕਰਨ ਲੱਗਿਆ। ਫੇਰ ਸਿਰ ਮਾਰ ਦਿੱਤਾ। ਨਰਸ ਨੇ ਲੰਮਾ ਸਾਹ ਲਿਆ। ਥੋੜੇ ਚਿਰ ਬਾਅਦ ਹੀ ਵਾਰਡ ਵਿਚ ਸੱਨਾਟਾ ਛਾ ਗਿਆ। ਜੰਗੀਰੋ ਦੀਆਂ ਅੱਖਾਂ ਵਿਚ ਪਾਣੀ ਸੀ। ਉਹ ਬਿੰਦੇ-ਬਿੰਦੇ ਆਪਣੀ ਚੁੰਨੀ ਨਾਲ ਨੱਕ ਸਾਫ ਕਰਦੀ। ਜਗਤਾਰ ਸੁੰਨ ਹੋ ਕੇ ਬਹਿ ਗਿਆ। ਮਾਂ-ਪੁੱਤ ਇਕ-ਦੂਜੇ ਨੂੰ ਕੋਈ ਦਿਲਾਸਾ ਨਹੀਂ ਦੇ ਰਹੇ ਸਨ। ਵਾਰਡ ਦੀਆਂ ਸੰਭਾਲੂ ਬੁੜ੍ਹੀਆਂ ਜੰਗੀਰੋ ਕੋਲ ਆਉਂਦੀਆਂ ਅਤੇ ਉਹਨੂੰ ਆਖਦੀਆਂ, ‘ਕੋਈ ਨ੍ਹੀ, ਬੱਸ ਕਰ, ਰੋ ਨਾ।” ਬੰਦੇ ਜਗਤਾਰ ਨੂੰ ਸੁਝਾਓ ਦਿੰਦੇ, “ਹੁਣ ਤਾਂ ਭਾਈ ਇਹਦੀ ਲੋਥ ਪਿੰਡ ਨੂੰ ਲਿਜਾਣ ਦਾ ਬੰਦੋਂਬਸਤ ਕਰ। ਰੋਏ ਤੋਂ ਕੁੱਛ ਨ੍ਹੀ ਬਣਦਾ। ਇਹਦੀ ਬੱਸ ਐਨੀ ਲਿਖਤਕਾਰ ਸੀ।”

 

ਦੋ ਵਜੇ ਦੁਪਹਿਰ ਤੱਕ ਪਿੰਡ ਦੇ ਬੰਦੇ ਆ ਗਏ। ਮੁਖਤਿਆਰ ਟਰੈਕਟਰ-ਟਰਾਲੀ ਲੈ ਕੇ ਆਇਆ ਸੀ। ਚੰਦ ਦੀ ਮਿਰਤਕ ਦੇਹ ਵਾਰਡ ਦੇ ਵਰਾਂਢੇ ਵਿਚ ਰੱਖੀ ਪਈ ਸੀ। ਉੱਤੇ ਚਿੱਟੀ ਚਾਦਰ ਤਾਣੀ ਹੋਈ। ਪਹਿਲਾਂ ਉਹਨਾਂ ਨੇ ਹਸਪਤਾਲ ਦਾ ਬਿਲ ਅਦਾ ਕਰਨਾ ਸੀ। ਫੇਰ ਹੀ ਅਗਲਿਆਂ ਨੇ ਲਾਸ਼ ਚੁੱਕਣ ਦੇਣੀ ਸੀ। ਮੁਖਤਿਆਰ ਸਭ ਇੰਤਜ਼ਾਮ ਕਰਕੇ ਆਇਆ ਸੀ। ਸਭ ਚੁੱਪ ਸਨ। ਇਹ ਉਹਨਾਂ ਦਾ ਪਿੰਡ ਨਹੀਂ ਸੀ ਕਿ ਹਾਏ-ਵਿਰਲਾਪ ਕੀਤੀ ਜਾਵੇ। ਇਹ ਹਸਪਤਾਲ ਸੀ। ਹਸਪਤਾਲ ਦੇ ਕੁਝ ‘ਅਸੂਲ’ ਹੁੰਦੇ ਨੇ।

 

ਚੰਦ ਦੀ ਲਾਸ਼ ਲੈ ਕੇ ਉਹ ਦਿਨ ਦੇ ਛਿਪਾਅ ਨਾਲ ਪਿੰਡ ਪਹੁੰਚ ਗਏ। ਸ਼ਰੀਕੇ ਦੇ ਬੰਦੇ ਪਹਿਲਾਂ ਹੀ ਸਿਵਾ ਤਿਆਰ ਕਰੀਂ ਬੈਠੇ ਸਨ। ਲੱਕੜਾਂ ਪਈਆਂ ਸਨ।

 

ਸਾਰੇ ਪਿੰਡ ਵਿਚ ਸੋਗ ਸੀ। ਅਗਵਾੜ ਦੇ ਬੰਦੇ ਟੋਲੀਆਂ ਵਿਚ ਬੈਠ ਕੇ ਗੱਲਾਂ ਕਰਦੇ। ਹਰ ਕੋਈ ਪਹਿਲਾਂ ਤਾਂ ਚੰਦ ਦਾ ਅਫਸੋਸ ਮਨਾਉਂਦਾ, ਫੇਰ ਗੱਲਾਂ ਉੱਘੜਨ ਲਗਦੀਆਂ। ਮੁੜਘੁੜ ਕੇ ਗੱਲ ਕੁੰਢਾ ਸੂੰ ਨੰਬਰਦਾਰ ਦੀ ਛੋਟੀ ਨੂੰਹ ਰੂਪੋ ਉੱਤੇ ਆ ਜਾਂਦੀ। ਨੰਬਰਦਾਰ ਦੇ ਘਰ ਦੀ ਤਾਰੀਫ ਕੀਤੀ ਜਾਂਦੀ ਅਤੇ ਰੂਪੋ ਦੇ ਨਾਂ ਉੱਤੇ ਉਹਨੂੰ ਹਰ ਕੋਈ ਬੁਰਾ-ਭਲਾ ਆਖਦਾ। ਰੂਪੋ ਬੈਤਲ ਨੇ ਨੰਬਰਦਾਰ ਦੀ ਇਜ਼ੱਤ ਨੂੰ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਸੀ।

 

”ਰਾਮ ਸੂੰ ਦਾ ਕੋਈ ਵੈਰ-ਵਰੋਧ ਨ੍ਹੀ ਸੀ ਚੰਦ ਨਾਲ। ਖੇਤਾਂ ਦੇ ਗੁਆਂਢੀ ਸੀ। ਵੱਟਾਂ ਖੁਰਚਣ ਤੇ ਪਾਣੀ ਦੀ ਚੋਰੀ ਤਾਂ ਹਰ ਜੱਟ ਦੀ ਵਾਣ ਹੁੰਦੀ ਐ। ਇਹੋ-ਜੇ ਰੌਲੇ-ਗੋਲੇ ਤਾਂ ਹੁੰਦੇ ਈ ਰਹਿੰਦੇ ਨੇ ਆਪਣੇ ’ਚ। ਇਹ ਤਾਂ ਸਰਵਣ ਨੇ ਰੜਕ ਕੱਢੀ ਭਾਈ।” ਭੇਤੀ ਬੰਦੇ ਸਭ ਜਾਣਦੇ ਸਨ।

 

”ਰੜਕ ਕਾਹਦੀ?” ਕੋਈ ਅਣਜਾਣ ਪੁੱਛ ਬੈਠਦਾ।

 

”ਲੈ ਬਈ. ਦੱਸ ਹੁਣ ਇਹਨੂੰ।” ਇਕ ਕੋਈ ਆਖਦਾ ਅਤੇ ਫੇਰ ਕਹਿਣ ਲਗਦਾ, ”ਨਹੀਂ ਪਤਾ ਤਾਂ ਚੁੱਪ ਕਰ ਜਾ। ਹੁਣ ਨ੍ਹੀ ਪਤਾ ਤੈਨੂੰ, ਦਸ ਦਿਨਾਂ ਨੂੰ ਆਪੇ ਲੱਗ ਜੂ। ਇਹ ਕੋਈ ਲੁਕੀ-ਛਿਪੀ ਗੱਲ ਨ੍ਹੀ।” ਪੁੱਛਣ ਵਾਲਾ ਚੁੱਪ ਹੋਕੇ ਬੈਠ ਜਾਂਦਾ।

 

: ‘“ਊਂ ਜਾਰ ਘੋਗੇ ‘ਚ ਕੀ ਕਸਰ ਐ, ਕੜੀ ਅਰਗਾ ਜੁਆਨ ਐ। ਉਹ ‘ਤੇ ਸਬਰ ਨਾ ਰਿਹਾ ਪਟਮੇਲੀ ਪੈਣੀ ਨੂੰ?”

 

”ਜੀਹਨੂੰ ਭਾਈ ਬਗਾਨਾ ਸੁਆਦ ਪੈ ਜੇ, ਉਹ ਫੇਰ ਇਕ ‘ਤੇ ਸਬਰ ਸ੍ਰੀ ਕਰਦੀ ਹੁੰਦੀ।’

 

”ਸਰਵਣ ਤੇ ਚੰਦ ਤਾਂ ਉਮਰ ‘ਚ ਵੱਡੇ ਨੇ ਘੋਗੇ ਤੋਂ, ਖਾਸਾ ਵੱਡੇ ਹੋਣਗੇਂ। ਬੈਤਲ ਨੇ ਫਸਾਉਣਾ ਸੀ ਤਾਂ ਕੋਈ ਨਮਾਂ ਮੁੰਡਾਂ ਫਸਾਉਂਦੀ।”

 

”ਉਮਰਾਂ ਨੂੰ ਕੌਣ ਦੇਖਦੈ, ਭਲਿਆਮਾਣਸਾ । ਓਸ ਵੇਲੇ ਸਭ ਇਕ ਹੋ ਜਾਂਦੈ। ਸੁਣ ‘ਲੀ ਮੇਰੀ

 

‘गॅल।’

 

‘”ਊਂ ਤਾਂ ਜਾਰ ਸਪੋਲੀਆ ਐ ਘੋਗੋਂ ਦੀ ਤੀਮੀਂ, ਹੱਥਾਂ ‘ਚੋਂ ਤਿਲ੍ਹਕ- ਤਿਲ੍ਹਕ ਜਾਂਦੀ ਹੋਊ। 1 ਤੁਰਦੀ ਦੇਖੀ ਐ ਕਦੇ, ਪੱਥਾਂ ‘ਤੇ ਈ ਤੁਰਦੀ ਐ। ਅੱਡੀ ਨੂੰ ਉਹ ਲਾਉਂਦੀ ਧਰਤੀ ‘ਤੇ।’

 

”ਤੂੰ ਰੰਗ- ਢੰਗ ਦੇਖਣੈ, ਤੂੰ ਦੇਖ ਲੈ।’

 

”ਨਾ, ਆਪਾਂ ਤਾਂ ਕਾਹਨੂੰ।‘’

 

”ਫੇਰ ਦੇਖ ਲੀਂ, ਸਰਵਣ ਤੇ ਚੰਦ ਆਲੀ ਹੋਊ ਤੇਰੇ ਨਾਲ ਵੀ। ਇਕ ਤਾਂ ਊਂ ਜਾਨ ਗੁਆ ਬੈਠਾ, ਕੁੱਤੀ ਰੰਨ ਪਿੱਛੇ, ਦੂਜੇ ਦੀ ਉਮਰ ਜੇਲ੍ਹਾਂ ‘ਚ ਬੀਤ ਜੂ। ਕੀ ਸੁਆਦ ਆਇਆ ਬਈ?”

 

ਰਾਮ ਨੂੰ ਤੇ-ਸਰਵਣ ਦੀ ਜ਼ਮਾਨਤ ਨਹੀਂ ਹੋਈ। ਉਹ ਬਰਨਾਲਾ ਸਬ- ਜੇਲ੍ਹ ਵਿਚ ਹੀ ਸਨ। ਹੁਣ ਜਦੋਂ ਕਿ ਚੰਦ ਦੀ ਮੌਤ ਹੋ ਗਈ, ਉਹਨਾਂ ਦੀ ਜ਼ਮਾਨਤ ਹੋਰ ਵੀ ਮੁਸ਼ਕਿਲ ਸੀ। ਸੈਸ਼ਨ ਜੱਜ ਦੀ ਕਚਹਿਰੀ ਵਿਚ ਦੇ ਸਾਲ ਮੁੱਕਦਮਾ ਚੱਲਿਆ। ਚੰਦ ਦੇ ਮੁੰਡਿਆਂ ਨੇ ਪੂਰੀ ਵਾਹ ਲਾਈ। ਪਾਣੀ ਵਾਂਗ ਪੈਸਾ ਰੋੜ੍ਹ ਦਿੱਤਾ। ਉਹਨਾਂ ਦੇ ਵਕੀਲ ਦੀ ਕੋਸ਼ਿਸ਼ ਸੀ ਕਿ ਰਾਮ ਸੂੰ ਤੇ ਸਵਰਣ ਨੂੰ ਫਾਂਸੀ ਦੀ ਸਜ਼ਾ ਹੋਵੇ। ਦੂਜੀ ਧਿਰ ਦਾ ਵਕੀਲ ਵੀ ਬਹੁਤ ਮਿਹਨਤੀ ਸੀ। ਉਹ ਪੈਸੇ ਪੂਰੇ ਲੈਂਦਾ ਅਤੇ ਮੁੱਕਦਮਾ ਬਹੁਤ ਗਹੁ ਨਾਲ ਲੜਦਾ। ਰਾਮ ਸੂੰ ਦੇ ਮੁੰਡੇ ਮੱਖਣ ਕੋਲ ਪੈਸਿਆਂ ਦੀ ਗਿੱਲ ਸੀ। ਜ਼ਮੀਨ ਦੇ ਸਿਰ ਉੱਤੇ ਉਹ ਆੜਤੀਏ ਤੋਂ ਉਧਾਰ ਪੈਸਾ ਫੜੀ ਜਾਂਦਾ । ਵਿਆਜ ਦੀ ਪਰਵਾਹ ਨਾ ਕਰਦਾ। ਔਖਾ ਸੀ ਤਾਂ ਸਵਰਣ ਨੂੰ ਔਖਾ ਸੀ। ਸਵਰਣ ਦੀ ਤੀਵੀਂ ਦੋਵੇਂ ਬੱਚੇ ਨਾਲ ਲੈ ਕੇ ਪੇਕੀਂ ਜਾ ਬੈਠੀ। ਕਿੱਥੋਂ ਲਾਉਂਦੀ ਉਹ ਪੈਸਾ। ਬੰਤੋ ਦੇ ਵੱਡੇ ਭਰਾ ਨੇ ਉਹਨੂੰ ਆਪਣੇ ਕੋਲ ਬਿਠਾਈ ਰੱਖਿਆ। ਮੁੰਡਾ ਤੇ ਕੁੜੀ ਦੋਵੇਂ ਪਲ ਰਹੇ ਸਨ। ਮੁੰਡਾ ਖੇਤਾਂ ਵਿਚ ਮੱਝਾਂ ਚਾਰਨ ਜਾਂਦਾ ਅਤੇ ਕੁੜੀ ਘਰ ਵਿਚ ਮਾਮੀ ਨਾਲ ਕੰਮ ਕਰਵਾਉਂਦੀ। ਬੰਤੋ ਦਾ ਵੱਡਾ ਭਾਈ ਸਵਰਣ ਦੀ ਸਜ਼ਾ ਨੂੰ ਉਡੀਕ ਰਿਹਾ ਸੀ।

 

ਰਾਮ ਸੂ ਦੇ ਮੁੰਡੇ ਮੱਖਣ ਨੇ ਓਧਰ ਸਰਕਾਰੀ ਵਕੀਲ ਨੂੰ ਗੱਠ ਲਿਆ। ਇਸ ਵਿਉਂਤ ਵਿਚ ਉਹਦਾ ਵਕੀਲ ਵੀ ਸ਼ਾਮਲ ਸੀ। ਮੁੱਕਦਮੇ ਦਾ ਫ਼ੈਸਲਾ ਹੋਇਆ, ਜਿਸ ਵਿਚ ਰਾਮ ਸੂ ਨੂੰ ਚਾਰ ਸਾਲ ਦੀ ਸਜ਼ਾ ਹੋਈ ਅਤੇ ਸਵਰਣ ਵੀਹ ਸਾਲੀ ਨੂੰ ਠੋਕ ਦਿੱਤਾ ਗਿਆ।

 

7

 

SIKHBOOKCLUB.COM

 

ਲੰਗੜੇ ਦੀ ਇਕ ਰੰਗ ਵੱਧ ਹੁੰਦੀ ਹੈ ਅਤੇ ਨਾਲ਼ੇ ਸ਼ੰਗਾਰਾ ਤਾਂ ਛੱਤੀ ਪੱਤਣਾਂ ਦਾ ਤਾਰੂ ਸੀ । ਉਹਦੀ ਸਾਰੀ ਦੁਨੀਆਂ ਦੇਖੀ-ਪਰਖੀ ਸੀ। ਇਕ ਦਿਨ ਬੰਤੋ ਨੂੰ ਕੋਲ ਬਿਠਾ ਕੇ ਉਹਨੇ ਗੱਲ ਛੇੜੀ, ¨ ਤੇਰੀ ਤਾਂ ਭਾਈ ਜੂਨ ਖਰਾਬ ਹੋ ‘ਗੀ। ਕੁੱਛ ਨਾ ਬਣੀ ਗੱਲ। ਉਹ ਸਾਲਾ ਤਾਂ ਜੇਲ੍ਹ ‘ਚ ਜਾ ਬੈਠਾ, ਦਸ ਬਾਰਾਂ ਸਾਲ ਕਦੋਂ ਆਏ ਤੈਨੂੰ।”

 

“ਦਸ-ਬਾਰਾਂ ਕਿਉਂ ਸ਼ੰਗਾਰਿਆ, ਵੀਹ ਸਾਲ ਆਖ। ਵੀਹ ਸਾਲੀ ਹੋਈ ਐ।”.

 

‘‘ਨਹੀਂ ਭਾਈ ਤੈਨੂੰ ਨ੍ਹੀ ਪਤਾ। ਇਹ ਵੀਹ ਸਾਲ ਤਾਂ ਆਖਣ ਨੂੰ ਵੀਹ ਸਾਲ ਹੁੰਦੇ ਐ। ਉਮਰ-ਕੈਦ ਵੀ ਕਹਿੰਦੇ ਐ ਇਹਨੂੰ। ਪਰ ਇਹ ਬਾਰਾਂ ਕੁ ਸਾਲ ਈ ਕੱਟਣੇ ਪੈਂਦੇ ਐ। ਦੋ ਸਾਲ ਤਾਂ ਉਹਨਾਂ ਦੇ ਕੱਚੀ ਕੈਦ ‘ਚ ਈ ਲੰਘ ਗੇ ਸਮਝ ਹੁਣ ਦਸ ਸਾਲ ਰਹੂ ਕੈਦ ‘ਚ ਉਹ ਘੱਟੋ-ਘੱਟ”

 

“हेत?”

 

”ਦਸ ਸਾਲ ਕੀਹਨੂੰ ਆਏ। ਦਸ ਸਾਲਾਂ ‘ਚ ਤਾਂ ਉਮਰ ਬੀਤ ਜਾਂਦੀ ਐ।”

 

“ਕੱਟੂ ਗੀ ਭਾਈ ਫੇਰ ਸਬਰ ਨਾਲ। ਤੀਮੀਆਂ ਸਾਰੀ ਉਮਰ ਦਾ ਰੰਡੇਪਾ ਕੱਟ ਲੈਂਦੀਆਂ ਨੇ, ਮੈਥੋਂ ਇਹ ਦਸ ਸਾਲ ਨ੍ਹੀ ਕੱਟੇ ਜਾਣਗੇ?”

 

”ਦਸ-ਬਾਰਾਂ ਸਾਲ ਵੀ ਤਾਂਈ ਗਿਣਦੇ ਐ, ਜੇ ਕੈਦੀ ਦਾ ਜੇਲ੍ਹ ‘ਚ ਚਾਲ-ਚਲਣ ਠੀਕ ਰਹੇ। ਉਹਨੇ ਓਹੀ ਚੱਜ ਜੇਲ੍ਹ ‘ਚ ਕਰਨੇ ਨੇ। ਓਥੇ ਕੋਈ ਖਨਾਮੀ ਖੱਟ ‘ਲੀ ਤਾਂ ਕੈਦ ਦੀ ਮਾਫੀ ਵੀ ਬੰਦ ਫੇਰ। ਕਈ ਤਾਂ ਚੌਦਾਂ-ਚੌਦਾਂ ਕੱਟ ਕੇ ਆਉਂਦੇ ਐ ਫ਼ੇਰ।’

 

ਬੰਤੋ ਨੂੰ ਕਾਂਬਾ ਲੱਗਿਆ। ਕਦੋਂ ਆਏ ਚੌਦਾਂ ਸਾਲ। ਉਹਨੇ ਅੱਖਾਂ ਭਰ ਲਈਆਂ। ਕਹਿੰਦੀ, ”ਨਾ ਮੈਂ

 

ਥੰਮਣ ਆਲੇ ਬੈਠਣ ਜੋਗੀ ਆਂ : ਘਰ ਤਾਂ ਹੈਗਾ, ਪਰ ਖਾਊਂ ਕਿੱਥੋਂ? ਫੇਰ ਜੇ ਕੱਲੀ ਹੋਮਾਂ ਤਾਂ ਵੀ ਐ। ਆਹ ਦੋ ਬਲੂਰ ਨੇ ਮਗਰ, ਇਹਨਾਂ ਦਾ ਕੀ ਕਰੂੰਗੀ?”

 

ਜਦੋਂ ਚੰਦ ਦੇ ਕਤਲ ਦਾ ਮੁਕੱਦਮਾ ਛਿੜਿਆ ਹੋਇਆ ਸੀ, ਚਾਹੇ ਬੰਤੋ ਰਾਮ ਸੂੰ ਦੇ ਮੁੰਡੇ ਵਾਂਗ ਖੁੱਲ੍ਹਾ ਖਰਚ ਨਹੀਂ ਕਰ ਸਕਦੀ ਸੀ, ਪਰ ਉਹਨੂੰ ਕੁਝ ਨਾ ਕੁਝ ਤਾਂ ਲਾਉਣਾ ਹੀ ਪੈਂਦਾ। ਪਹਿਲਾਂ ਉਹ ਜੱਸੀ ਸਰਪੰਚ ਤੋਂ ਉਧਾਰ ਫੜਦੀ ਰਹੀ। ਉਹ ਬਹੀ ਵਿਚ ਉਹਦਾ ਗੂਠਾ ਲਗਵਾ ਲੈਂਦਾ। ਜਦੋਂ ਖਾਸੇ ਪੈਸੇ ਹੋ ਗਏ ਤਾਂ ਸਰਪੰਚ ਨੇ ਨਿਆਈ ਵਾਲੀ ਇਕ ਕਿੱਲਾ ਗਹਿਣੇ ਲਿਖਵਾ ਲਈ। ਬਰਨਾਲੇ ਮੁਲਾਕਾਤ ਨੂੰ ਗਈ ਉਹ ਜ਼ਮੀਨ ਗਹਿਣੇ ਦੇਣ ਲਈ ਸਰਵਣ ਦੀ ਸਹਿਮਤੀ ਵੀ ਲੈ ਆਈ ਸੀ। ਇੰਜ ਹੀ ਦੂਜਾ ਕਿੱਲਾ ਵੀ ਜੱਸੀ ਕੋਲ ਹੀ ਚਲਿਆ ਗਿਆ। ਪੈਸੇ ਬੰਤੋ ਨੇ ਖਾਸੇ ਵਧਾ ਲਏ ਸਨ। ਹੁਣ ਇਹ ਜ਼ਮੀਨ ਛੁੱਟਣ ਵਾਲੀ ਨਹੀਂ ਸੀ। ਕਿੱਥੋਂ ਛੁਡਵਾ ਸਕਦੀ ਬੰਤੋਂ? ਉਹਨੂੰ ਤਾਂ ਆਪਣੀ ਰੋਟੀ ਦਾ ਫਿਕਰ ਸੀ। ਆਪਣੀ ਦਿਨ-ਕਟੀ ਸੀ।

 

”ਮੈਂ ਹੋਰ ਸੋਚਿਐ ਭਾਈ। ਕਹੂੰਗਾ ਤਾਂ ਜੇ ਤੇਰਾ ਚਿੱਤ ਮੰਨੂੰਗਾ। ਫੇਰ ਵੀ ਮਾਂ-ਜਾਈ ਭੈਣ ਐਂ। ਇੱਕੋ ਢਿੱਡੋਂ ਨਿਕੱਲੇ ਆਂ ਆਪਾਂ।”

 

”ਹਾਂ ਦੱਸ, ਕੀ ਸੋਚਿਐ ਤੈਂ? ਮੰਨੂੰਗੀ ਕਿਉਂ ਨ੍ਹੀ ਭਾਈ, ਤੂੰ ਮੇਰੇ ਭਲੇ ਦਾ ਈ ਕੁੱਛ ਸੋਚਿਆ ਹੋਊਗਾ।”

 

”ਦੇਖ ਭਾਈ ਕੁੜੀ ਨੂੰ ਤਾਂ ਰੱਖਾਂਗੇ ਅਸੀਂ। ਅਸੀਂ ਇਹਨੂੰ ਪਾਲਾਂਗੇ, ਅਸੀਂ ਦੀ ਮੰਗਾਂ- ਵਿਆਹਾਂਗੇ। ਮੁੰਡੇ ਨੂੰ ਤੂੰ ਨਾਲ ਲੈ ਜੀ।” ਸ਼ਿੰਗਾਰੇ ਦਾ ਗਲ ਭਰਿਆ ਹੋਇਆ ਸੀ, ਜਿਵੇਂ ਬਹੁਤ ਦੁਖੀ ਹੋ ਕੇ ਉਹਨੇ ਇਹ ਗੱਲ ਆਖੀ ਹੋਵੇ।

 

ਬੰਤੋ ਥਰ-ਥਰ ਕੰਬਣ ਲੱਗੀ, ਜਿਵੇਂ ਉਹਦਾ ਦਿਮਾਗ ਪਥਰਾ ਗਿਆ ਹੋਵੇ। ਉਹਨੂੰ ਕੋਈ ਸਮਝ ਨਹੀਂ ਆਈ ਕਿ ਸ਼ਿੰਗਾਰੇ ਨੇ ਉਹਨੂੰ ਕੀ ਕਿਹਾ ਹੈ। ਉਹਦੇ ਵਲ ਅੱਖਾਂ ਪਾੜ-ਪਾੜ ਝਾਕਣ ਲੱਗੀ। ਸ਼ਿੰਗਾਰਾ ਹੀ ਫੇਰ ਬੋਲਿਆ, ”ਦੇਖ, ਉਹਦੇ ਚੱਜ ਤਾਂ ਪਹਿਲਾਂ ਵੀ ਖਰਾਬ ਸੀ, ਕੈਦ ‘ਚੋਂ ਆ ਕੇ ਓਹੀ ਚੱਜ ਰਹਿਣਗੇ। ਉਹ ਹੁਣ ਸੁਧਰਦਾ ਨੀ । ਜਦੋਂ ਤੂੰ ਵਿਆਹੀ ਗਈ ਐਂ. ਕਿੰਨਾ ਤੰਗ ਕੀਤਾ ਤੈਨੂੰ ਉਹਨੇ। ਹੁਣ ਕੈਦ ਜਾ ਹੋਇਆ, ਆਪਣੀਆਂ ਕਰਤੂਤਾਂ ਕਰਕੇ। ਬਾਰਾਂ ਸਾਲ ਸ੍ਰੀ ਆਉਣਾ ਉਹਨੇ। ਬਾਰਾਂ ਸਾਲ ਤੇਰਾ ਰੰਡੇਪਾ

 

ਬੰਤੋ ਉਹਦੇ ਵਲ ਸਿਰਫ ਝਾਕ ਰਹੀ ਸੀ। ਕਦੇ-ਕਦੇ ਬਹੁਤਾ ਹੀ ਅੱਖਾਂ ਝਮਕਦੀ। ਕਦੇ ਅੱਖਾਂ ਹੋਰ ਚੌੜੀਆਂ ਕਰਕੇ ਢਾਂਡੇ ਵਾਂਗ ਸ਼ਿੰਗਾਰੇ ਵਲ ਝਾਕਣ ਲਗਦੀ, ਜਿਵੇਂ ਉਹ ਉਹਨੂੰ ਅਲੋਕਾਰ ਗੱਲਾਂ ਆਖ ਰਿਹਾ ਹੋਵੇ।

 

ਘਰ ਵਿਚ ਹੋਰ ਕੋਈ ਨਹੀਂ ਸੀ। ਉਹਨਾਂ ਦੀ ਮਾਂ ਕਿਧਰੇ ਪਿੰਡ ਵਿਚ ਗਈ ਹੋਈ ਸੀ। ਸ਼ਿੰਗਾਰੇ ਦੀ ਘਰਵਾਲੀ ਕਈ ਮਹੀਨਿਆਂ ਤੋਂ ਪੇਕੀਂ ਸੀ। ਦੋਵੇਂ ਜੁਆਕ ਵੀ ਉਹਦੇ ਨਾਲ ਸਨ। ਹੁਣ ਘਰ ਵਿਚ ਬੰਤੋ ਸੀ ਜਾਂ ਸ਼ਿੰਗਾਰਾ। ਬੰਤੋ ਦੀ ਕੁੜੀ ਨਾਨੀ ਨਾਲ ਹੀ ਪਿੰਡ ਵਿਚ ਕਿਧਰੇ ਸੀ। ਮੁੰਡਾ ਉਹਨਾਂ ਦੇ ਪਾਲੀ ਨਾਲ ਖੇਤਾਂ ਵਿਚ ਮੱਝਾਂ ਲੈ ਕੇ ਗਿਆ ਹੋਇਆ ਸੀ। ਬੰਤੋ ਦੇ ਦੋਵੇਂ ਜੁਆਕ ਦਸ-ਦਸ, ਬਾਰਾਂ-ਬਾਰਾਂ ਸਾਲ ਦੇ ਸਨ। ਕੁੜੀ ਵੱਡੀ मी।

 

ਬੰਤੋ ਨੇ ਬਹੁਤਾ ਚਿਰ ਉਡੀਕਣਾ ਨਹੀ ਚਾਹਿਆ। ਉਹਦਾ ਚਿੱਤ ਹੋਇਆ ਕਿ ਸ਼ਿੰਗਾਰਾ ਛੇਤੀ ਗੱਲ ਮੁਕਾਵੇ। ਐਵੇਂ ਬੁਝਾਰਤਾਂ ਜਿਹੀਆਂ ਕਿਉਂ ਪਾਈਂ ਜਾਂਦਾ ਹੈ। ਐਨੇ ਨੂੰ ਲੇਖੀਏ ਸਾਧ ਨੇ ਬਾਰ ਅੱਗੇ ਆ ਕੇ ‘ਅਲੱਖ ਨਰੰਜਣ’ ਕਿਹਾ। ਸ਼ਿੰਗਾਰੇ ਨੇ ਆਪਣੀ ਫਾਹੁੜੀ ਸੰਭਾਲੀ ਅਤੇ ਖੜ੍ਹਾ ਹੋ ਗਿਆ। ਬੰਤੋਂ ਕਹਿੰਦੀ ”ਤੂੰ ਬੈਠ, ਲੈ ਮੈਂ ਆਟਾ ਪਾ ਦਿੰਨੀ ਆਂ ਇਹਨੂੰ!” ਸ਼ਿਗਾਰਾ ਬੋਲਿਆ, ”ਨਹੀਂ, ਮੈਂ ਜਾਨਾਂ। ਮੈਂ ਬਾਬੇ ਨਾਲ ਇਕ ਗੱਲ ਵੀ ਕਰਨੀ ਐ। ਤੂੰ ਬੱਸ ਕੌਲੀ ‘ਚ ਆਟਾ ਪਾ ਕੇ ਦੇਹ ਮੈਨੂੰ।

 

ਸ਼ਿੰਗਾਰਾ ਸਾਧ ਨੂੰ ਆਟੇ ਦੀ ਕੌਲੀ ਪਾਉਣ ਜਾ ਰਿਹਾ ਸੀ। ਇਕ ਹੱਥ ਵਿਚ ਕੌਲੀ ਅਤੇ ਦੂਜਾ ਹੱਥ ਫਹੁੜੀ ਨੂੰ ਪਾਇਆ ਹੋਇਆ। ਫਹੁੜੀ ਅਤੇ ਲੱਕੜ ਦੀ ਲੱਤ ਧਰਤੀ ਉੱਤੇ ਠੱਕ-ਠੱਕ ਵਜਦੀਆਂ ਸਨ। ਸਾਧ ਨੂੰ ਆਟੇ ਦੀ ਕੌਲੀ ਦੇ ਕੇ ਉਹ ਉਹਦੇ ਕੋਲ ਖੜ੍ਹੇ ਦਾ ਖੜ੍ਹਾ ਰਿਹਾ। ਸਾਧ ਨੇ ਮੋਮੀ ਕਾਗਜ਼ ਵਿਚ ਵਲ੍ਹੇਟੀ ਕੋਈ ਚੀਜ਼ ਉਹਨੂੰ ਫੜਾਈ ਅਤੇ ਸ਼ਿੰਗਾਰੇ ਨੇ ਆਪਣੀ ਖੱਦਰ ਦੀ ਜਾਕਟ ਵਿਚੋਂ ਕੁਝ ਰੁਪਈਏ ਕੱਢ ਕੇ ਉਹਨੂੰ ਦੇ ਦਿੱਤੇ।

 

ਉਹ ਆਟੇ ਦੀ ਕੌਲੀ ਸ਼ਿੰਗਾਰੇ ਨੂੰ ਦੇ ਕੇ ਮੁੜ ਪੀੜ੍ਹੀ ਉੱਤੇ ਬੈਠ ਗਈ ਸੀ। ਜਿੰਨਾ ਚਿਰ ਉਹ ਉਹਦੇ ਕੋਲ ਵਾਪਸ ਮੰਜੇ ਉੱਤੇ ਆ ਕੇ ਨਹੀਂ ਬੈਠਾ, ਬੰਤੋ ਬਹੁਤ ਕੁਝ ਸੋਚ ਗਈ। ਵਿਆਹ ਤੋਂ ਲੈ ਕੇ ਸਰਵਣ ਦੇ ਕੈਦ ਹੋਣ ਤੱਕ ਇਹਨਾਂ ਸਾਲਾਂ ਦਾ ਪੂਰਾ ਦ੍ਰਿਸ਼ ਉਹਦੀਆਂ ਅੱਖਾਂ ਸਾਹਮਣੇ ਘੁੰਮ ਗਿਆ। ਓਸ ਨਿਮਾਣੇ ਸਰਵਣ ਦੋ ਘਰ ਜਾ ਕੇ ਬੰਤੋ ਨੇ ਇਕ ਦਿਨ ਵੀ ਸੁੱਖ ਦਾ ਨਹੀਂ ਭੋਗਿਆ ਸੀ। ਕਸ਼ਟ ਹੀ ਕਸ਼ਟ ਕੱਟੇ ਸਨ। ਇਹ ਦੋ ਜੁਆਕ ਪਤਾ ਨਹੀਂ ਕਿਹੜੇ ਵੇਲੇ ਢਿੱਡ ਪੈ ਗਏ। ਨਹੀਂ ਤਾਂ ਕਦੋਂ ਚਾਹਿਆ ਸੀ ਸਰਵਣ ਨੇ ਉਹਨੂੰ। ਉਹਨੇ ਤਾਂ ਬੱਸ ਵੈਲ ਕਮਾਏ ਸਨ। ਓਸ ਬੈਤਲ ਰੂਪੋ ਮਗਰ ਲੱਗ ਕੇ ਉਹਦੀ ਜੂਨ ਖਰਾਬ ਕੀਤੀ ਸੀ। ਕਿਵੇਂ ਚੰਡਾਲ ਤੀਵੀਂ ਦੇ ਘਰੋਂ ਉਹ ਚੀਜ਼ਾਂ ਲੈਣ ਜਾਂਦੀ ਹੁੰਦੀ, ਜਿਵੇਂ ਮੰਗਤੀ ਹੋਵੇ ਕੋਈ।

 

ਜਦੋਂ ਸ਼ਿੰਗਾਰਾ ਧਰਤੀ ਉੱਤੇ ਲੱਕੜਾਂ ਖੜਕਾਉਂਦਾ ਉਹਦੇ ਵਲ ਵਾਪਸ ਆ ਰਿਹਾ ਸੀ ਤਾਂ ਉਹਨੇ ਸ਼ਿੰਗਾਰੇ ਨੂੰ ਬਹੁਤ ਗਹੁ ਨਾਲ ਦੇਖਿਆ। ਇਹ ਆਦਮੀ ਜੋ ਉਹਦਾ ਸਕਾ ਭਰਾ ਹੈ, ਉਹਦੇ ਨਾਲ ਕੋਈ ਧੋਖਾ ਤਾਂ ਨਹੀਂ ਕਰ ਰਿਹਾ? ਕੀ ਇਹ ਸੱਚਮੁੱਖ ਉਹਦਾ ਭਲਾ ਚਾਹੁੰਦਾ ਹੈ? ਆਪਣੀ ਭੈਣ ਦਾ ਕੌਣ ਭਲਾ ਨਹੀਂ ਚਾਹੇਗਾ?

 

ਸ਼ਿੰਗਾਰਾ ਮੰਜੇ ਉੱਤੇ ਬੈਠਦਿਆਂ ਹੀ ਦੱਸਣ ਲੱਗਿਆ ਕਿ ਮੌੜ ਮੰਡੀ ਉਹਦਾ ਇਕ ਮਿੱਤਰ ਹੈ। ਉਹ ਇਕੱਠੇ ਕਬੱਡੀ ਖੇਡਦੇ ਹੁੰਦੇ। ਉਹਦੀ ਘਰਵਾਲੀ ਮਰ ਗਈ। ਮਗਰ ਇਕ ਕੁੜੀ ਛੱਡ ਗਈ। ਕੁੜੀ ਚੌਦਾਂ– ਪੰਦਰਾਂ ਵਰ੍ਹਿਆਂ ਦੀ ਹੈ। ਓਸ ਬੰਦੇ ਦੀ ਉਮਰ ਚਾਲੀ ਤੋਂ ਉੱਤੇ ਹੋਵੇਗੀ। ਉਹ ਕੋਈ ਖਾਸ ਵੱਡਾ ਨਹੀਂ। ਬੰਦਾ ਜੇ ਦਸ ਸਾਲ ਵੱਡਾ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੁੰਦਾ। ਅਖੋ-ਮਰਦ ਤੇ ਘੋੜਾ ਬੁੱਢੇ ਨਾ ਹੁੰਦੇ, ਜਿਉਂ ਜਿਉਂ ਮਿਲਣ ਖੁਰਾਕਾਂ। ਉਹਦੇ ਕੋਲ ਥੋੜ੍ਹੀ-ਘਣੀ ਜ਼ਮੀਨ ਵੀ ਹੈ। ਹਿੱਸੇ-ਠੇਕੇ ਉੱਤੇ ਦੇ ਕੇ ਰਖਦਾ ਹੈ। ਆਪ ਉਹਨੇ ਕਦੇ ਵਾਹੀ ਦਾ ਕੰਮ ਨਹੀਂ ਕੀਤਾ। ਫੌਜੀ ਹੈ, ਫੌਜ ਦੀ ਪੈਨਸ਼ਨ ਵੀ ਲੈਂਦਾ ਹੈ ਉਹ। ਉਹਦੇ ਘਰ ਮੌਜਾਂ ਕਰੇਂਗੀ, ਬੁੱਲੇ ਵੱਢੇਗੀ। ਕਹਿੰਦਾ, ”ਦੇਖ ਲੈ, ਤੇਰਾ ਚਿੱਤ ਮੰਨਦੈ

 

ਤਾਂ?”M

 

”ਕੁੜੀ ਤੰਗ ਕਰੂਗੀ। ਇਹ ਕੁੜੀਆਂ ਮਤੇਰਾਂ ਨੂੰ ਵੱਸਣ ਨ੍ਹੀ ਦਿੰਦੀਆਂ ਹੁੰਦੀਆਂ। ਸੌਕਣਾਂ ਬਣਕੇ ਬਹਿ ਜਾਂਦੀਆਂ ਨੇ।’ ਬੰਤੋ ਨੇ ਕਿਹਾ।

 

ਉਹਦੀ ਇਸ ਗੱਲ ਤੋਂ ਸ਼ਿੰਗਾਰੇ ਨੂੰ ਐਨਾ ਯਕੀਨ ਤਾਂ ਹੋ ਗਿਆ ਕਿ ਬੰਤੋ ਮੌੜ ਮੰਡੀ ਜਾਣ ਨੂੰ ਤਿਆਰ ਹੈ। ਕਹਿਣ ਲੱਗਿਆ, ”ਕੁੜੀ ਦਾ ਕੋਈ ਦੁੱਖ ਨ੍ਹੀ ਭਾਈ, ਮੁੰਡੇ ਦਾ ਦੁੱਖ ਹੁੰਦੈ। ਕੁੜੀ ਨੇ ਤਾਂ ਇਕ ਦਿਨ ਵਿਆਹੀ ਜਾਣੈ। ਬਗਾਨੇ ਘਰ ਤੁਰ ਜਾਣੈ ਕੁੜੀ ਨੇ। ਮੋਹ-ਪਿਆਰ ਰੱਖੂਗੀ ਤਾਂ ਆਉਂਦੀ-ਜਾਂਦੀ ਰਹੂ, ਨਹੀਂ ਮਾਂ ਨੂੰ ਜਾਦ ਕਰੇ ਆਵਦੀ ਨੂੰ।’.

 

”ਦੇਖ ਲੈ ਭਾਈ, ਤੂੰ ਕਿਹੜਾ ਮੈਨੂੰ ਖੂਹ ‘ਚ ਸਿੱਟੇਂਗਾ। ਮੇਰਾ ਚੰਗਾ ਈ ਕਰੇਂਗਾ, ਮਾੜਾ ਤਾਂ ਕਰਦਾ ਨ੍ਹੀ।” ਬੰਤੋ ਦੇ ਚਿਹਰੇ ਉੱਤੇ ਘੋਰ ਉਦਾਸੀ ਸੀ। ਉਦਾਸੀ ਅਤੇ ਘੁੱਪ ਹਨੇਰੇ ਵਾਲੇ ਰਾਹ ਉੱਤੇ ਉਹਦੀਆਂ ਅੱਖਾਂ ਕਦੇ-ਕਦੇ ਚਮਕਦੀਆਂ ਵੀ। ਉਹਨੂੰ ਯਕੀਨ ਜਿਹਾ ਬੱਝਣ ਲਗਦਾ ਕਿ ਅਗਲੇ ਦਿਨ ਚੰਗੇ ਆਉਣਗੇ।

 

ਅਗਲੇ ਦਿਨ ਸਦੇਹਾਂ ਹੀ ਉਹ ਮੌੜ ਮੰਡੀ ਲਈ ਚੱਲ ਪਿਆ। ਕੋਈ ਦੂਰ ਨਹੀਂ ਸੀ। ਖਿਆਲੇ ਦੇ ਅੱਡੇ ਤੋਂ ਰਾਮਪੁਰਾ ਫੂਲ ਨੂੰ ਜਾਂਦੀ ਸਿੱਧੀ ਬੱਸ ਮਿਲ ਗਈ। ਉਸ ਬੱਸ਼ ਨੇ ਮੌੜ ਮੰਡੀ ਵਿਚ ਦੀ ਹੋ ਕੇ ਜਾਣਾ प्ली।

 

ਉਹਨਾਂ ਦਾ ਮਕਾਨ ਮੰਡੀ ਤੋਂ ਥੋੜਾ ਹਟ ਕੇ ਮੌੜ ਕਲਾਂ ਪਿੰਡ ਵਿਚ ਸੀ। ਸ਼ਿੰਗਾਰਾ ਬੱਸ-ਅੱਡੇ ਤੋਂ ਰਿਕਸ਼ਾ ਲੈ ਗਿਆ। ਪੈਰੀਂ ਤਾਂ ਉਹਦੇ ਲਈ ਮੁਸ਼ਕਿਲ ਸੀ। ਮਕਾਨ ਅੱਗੇ ਰਿਕਸ਼ਾ ਜਾ ਕੇ ਖੜ੍ਹਾ ਤਾਂ ਕੁੜੀ ਖੜਕਾ ਜਿਹਾ ਸੁਣ ਕੇ ਦਰਵਾਜ਼ੇ ਉੱਤੇ ਆ ਖੜ੍ਹੀ। ਕੁੜੀ ਖਾਸੀ ਵੱਡੀ ਦਿਸਦੀ ਸੀ। ਇਹ ਤਾਂ ਵੀਹ ਸਾਲ ਤੋਂ ਉੱਤੇ ਹੋਵੇਗੀ, ਸ਼ਿੰਗਾਰੇ ਨੇ ਅੰਦਾਜ਼ਾ ਲਾਇਆ। ਉਹਨੇ ਐਵੇਂ ਹੀ ਚੌਦਾਂ-ਪੰਦਰਾਂ ਸਾਲ ਬੰਤੋ ਨੂੰ ਆਖ ਦਿੱਤਾ ਸੀ । ਚੱਲ, ਕੁੜੀ ਦੀ ਉਮਰ ਤੋਂ ਬੰਤੋ ਨੇ ਕੀ ਲੈਣਾ ਹੈ। ਵੱਡੀ ਹੋਵੇ, ਛੋਟੀ ਹੋਵੇ, ਉਹਨੇ ਤਾਂ ਇਕ ਦਿਨ ਘਰੋਂ ਤੁਰ ਹੀ ਜਾਣਾ ਹੈ।

 

ਗੰਡਾ ਸਿੰਘ ਅੰਦਰ ਬੈਠਕ ਵਿਚ ਮੰਜੇ ਉੱਤੇ ਪਿਆ ਜਲੰਧਰ ਰੇਡੀਓ ਸੁਣ ਰਿਹਾ ਸੀ। ਉਹਦਾ ਇਹੀ ਕੰਮ ਸੀ, ਸਵੇਰੇ ਸਦੇਹਾਂ ਉੱਠ ਕੇ ਖੇਤਾਂ ਵਿਚ ਜੰਗਲ ਪਾਣੀ ਜਾਂਦਾ। ਆਕੇ ਨਾ ਲੈਂਦਾ। ਫੌਜੀ ਰਹਿਣ-ਸਹਿਣ ਸੀ ਉਹਦਾ। ਨ੍ਹਾ-ਧੋ ਕੇ ਦੁੱਧ ਦੇ ਗਿਲਾਸ ਨਾਲ ਨਾਸ਼ਤਾ ਕਰਦਾ। ਫੇਰ ਕਿਧਰੇ ਨਹੀਂ ਜਾਂਦਾ ਸੀ। ਦੁਪਹਿਰ ਦੀ ਰੋਟੀ ਤੱਕ ਰੇਡੀਓ ਸੁਣਦਾ ਰਹਿੰਦਾ ਜਾਂ ਅਖ਼ਬਾਰ ਪੜ੍ਹਦਾ। ਦੁਪਹਿਰ ਦੀ ਰੋਟੀ ਖਾ ਕੇ ਸੌਂ ਜਾਂਦਾ। ਤੀਜੇ ਪਹਿਰ ਉੱਠ ਕੇ ਚਾਹ ਪੀਂਦਾ। ਸ਼ਾਮ ਨੂੰ ਦੋ ਪੈੱਗ ਲਾ ਕੇ ਰੋਟੀ ਖਾ ਲੈਂਦਾ। ਬੱਸ ਇਹੀ ਨਿੱਤ-ਨੇਮ ਸੀ ਉਹਦਾ। ਘਰ ਦਾ ਸਾਰਾ ਕੰਮ ਕੁੜੀ ਕਰਦੀ । ਉਹ ਤਾਂ ਬੱਸ ਨਾਉਂਦਾ-ਧੋਂਦਾ ਹੀ ਅਤੇ ਠਾਠਾ ਬੰਨ੍ਹ ਕੇ ਅਖਬਾਰ ਪੜ੍ਹਦਾ ਤੇ ਰੇਡੀਓ ਸੁਣਦਾ। ਸ਼ਿੰਗਾਰਾ ਸਿੰਘ ਦੀ ਫਹੁੜੀ ਖੜਕਦੀ ਸੁਣ ਕੇ ਉਹ ਬੈਠਕ ਵਿਚੋਂ ਬਾਹਰ ਆ ਖੜ੍ਹਾ ਅਤੇ ਉਹਨੂੰ ਜੱਫੀ ਪਾ ਕੇ ਮਿਲਿਆ। ਉਹਨੂੰ ਖੁਸ਼ੀ ਹੋਈ, ਸਿੰਗਾਰਾ ਸਿੰਘ ਆਪਣੇ ਵਾਅਦੇ ਦਾ ਪੱਕਾ ਹੈ ਅਤੇ ਓਸੇ ਦਿਨ ਆਇਆ ਹੈ। ਉਹਨੂੰ ਬੈਠਕ ਵਿਚ ਲਿਜਾ ਕੇ ਗੰਡਾ ਸੁੰ ਨੇ ਰੇਡੀਓ ਬੰਦ ਕਰ ਦਿੱਤਾ। ਉਹਨੂੰ ਕੁਰਸੀ ਉੱਤੇ ਬਿਠਾ ਕੇ ਆਪ ਉਹਦੇ ਲਈ ਪਾਣੀ ਲੈਣ ਚਲਿਆ ਗਿਆ। ਕੁੜੀ ਨੂੰ ਚਾਹ ਕਰਨ ਲਈ ਵੀ ਆਖ ਦਿੱਤਾ। ਦੁਪਹਿਰ ਦੀ ਰੋਟੀ ਦਾ ਵੇਲਾ ਅਜੇ ਹੋਇਆ ਨਹੀਂ ਸੀ।

 

‘ਲੈ ਬਈ ਗੰਡਾ ਸਿਆਂ, ਤੇਰਾ ਕੰਮ ਹੋ ਗਿਆ।” ਸ਼ਿੰਗਾਰੇ ‘ ਨੇ ਬੈਠਦੇ ਹੀ ਉਹਨੂੰ ਦੱਸਿਆ ਸੀ।

 

”ਹੱਛਾ! ਬਈ ਬੱਲੇ ਤੇਰੇ। ਤੇਰੇ ਬਿਨਾਂ ਕੌਣ ਪਾਊਗਾ ਪੂਰੀਆਂ। ਸ਼ਾਬਾਸ਼ ਭਾਈ! ” ਉਹ ਸ਼ੁਕਰ ਮਨਾ ਰਿਹਾ ਸੀ। ਕਹਿਣ ਲੱਗਿਆ, ”ਫੇਰ ਚਾਹ ਨੂੰ ਕੀਹ ਐ। ਰੰਮ ਦੀ ਬੋਤਲ ਪਈ ਐ, ਪੀਨੇ ਆਂ। ਨਾਲੇ ਰੋਟੀ ਦੇ ਸਿਰੇ ਹੋ ਲਾਂ ਗੇ।”

 

”ਨਹੀਂ, ਚਾਹ ਪੀਮਾਂਗੇ ਪਹਿਲਾਂ। ਥੱਕੇ ਜੇ ਪਏ ਆਂ। ਨਾਲੇ ਪਹਿਲਾਂ ਗੱਲ ਕਰ ਲੀਏ।’

 

”ਕੌਣ ਐ?” ਗੰਡਾ ਕਾਹਲ ਕਰ ਰਿਹਾ ਸੀ।

 

”ਤੈਨੂੰ ਦੱਸਿਆ ਤਾਂ ਸੀ। ਬਈ ਭੈਣ ਐ ਮੇਰੀ ਸਕੀ। ਹੋਰ ਕੌਣ ਹੋਣੀ ਸੀ, ਜਾਰ। ਧੋਖੇ ਆਲੀ ਗੱਲ

 

”ਜੇ ਭੈਣ ਐ ਤੇਰੀ, ਪੈਸੇ ਕਾਹਦੇ ਫੇਰ? ਭੈਣ ਦੇ ਪੈਸੇ?” ਗੰਡੇ ਨੇ ਦਿਲ ਵਿਚ ਗੱਲ ਚਿਤਾਰੀ। ਫੇਰ ਸੋਚਣ ਲੱਗਿਆ, ”ਹੋਣੈ ਕੋਈ ਹਿਸਾਬ-ਕਿਤਾਬ ਇਹਨਾਂ ਦਾ।’’

 

ਖੈਰ.. ਉਹਨੇ ਪੁੱਛਿਆ, ”ਉਹ ਜੀਹਨੂੰ ਪਹਿਲਾਂ ਵਿਆਹੀ ਹੋਈ ਐ, ਉਹ ਨਾ ਇਤਰਾਜ਼ ਕਰੇ ਕੋਈ?”

 

”ਉਹ ਕੀ ‘ਤਰਾਜ ਕਰੂਗਾ। ਉਹ ਤਾਂ ਜੇਲ੍ਹ ‘ਚ ਬੈਠੈ। ਬਾਰਾਂ-ਚੌਦਾਂ ਸਾਲਾਂ ਨੂੰ ਛੁੱਟ ਕੇ ਆਉ। ਓਦੋਂ ਨੂੰ ਉਮਰ ਬੀਤ ਜੂ ਕੁੜੀ ਦੀ । ਨਾਲੇ ਆ ਕੇ ਕੀ ਲੱਲ੍ਹਰ ਲਾਊ ਉਹ, ਨਕੰਮਾ ਐ, ਮੇਰੇ ਸਾਲੇ ਦਾ। ਨਸ਼ੇ ਪੱਤੇ ਕਰਦੈ ਤੇ ਖੋਟੀਆਂ ਆਦਤਾਂ ਨੇ ਉਹਨੂੰ।”

 

‘‘ਖੋਟੀਆਂ ਆਦਤਾਂ ਕੀ?”

 

”ਚੱਲ ਛੱਡ ਉਹਨੂੰ ਤੂੰ। ਇਹ ਦੱਸ ਬਈ ਰਕਮ ਤਿਆਰ ਐ?”

 

”ਪੈਸੇ ਤਾਂ ਬੰਨ੍ਹ ਕੇ ਰੱਖੇ ਪਏ ਨੇ ਨੋਟ, ਜਿੰਨੇ ਤੂੰ ਕਹਿ ਗਿਆ ਸੀ।”

 

”ਪਹਿਲਾਂ ਉਹ ਲਿਆ ਕੇ ਫੜਾ ਮੈਨੂੰ। ਮੈਂ ਬਹੁਤਾ ਚਿਰ ਨ੍ਹੀ ਬੈਠਣਾ ਤੇਰੇ ਕੋਲ। ਮੁੜੂੰਗਾ।”

 

”ਕਿਉਂ?”

 

”ਹੋਰ ਕੰਮ ਐ ਇਕ। ਕੰਮ ਬਹੁਤ ਗਲ ਪਏ ਰਹਿੰਦੇ ਐ, ਤੋਰਾ-ਫੇਰਾ ਕਰਨਾ ਪੈਂਦੈ। ਇਕ ਆਹ ਮੇਰੇ ਸਾਲੇ ਦੀ ਲੱਤ ਨੇ ਲਹੂ ਪੀ ਲਿਆ। ਜੇ ਮੇਰੀ ਟੰਗ ਸਾਬਤ ਹੁੰਦੀ, ਮੈਂ ਤਾਂ ਪਹਾੜ ਖੁੱਗ ਕੇ ਕਿਹੜਾ ਨਾ ਲਿਆ ਦਿੰਦਾ ਤੈਨੂੰ।”

 

”ਕਿਉਂ, ਕੰਜਰ ਦਿਆ, ਪਹਾੜ ਕੀ ਕਰਨੈਂ ਓਏ ਮੈਂ, ਮੈਨੂੰ ਤਾਂ ਤੀਮੀਂ ਚਾਹੀਦੀ ਐ।” ਗੰਡਾ ਖੁਸ਼ ਸੀ। ਹੱਸਣ ਲੱਗ ਪਿਆ।

 

ਚਾਹ ਦੇ ਗਿਲਾਸ ਮੇਜ਼ ਉੱਤੇ ਆ ਟਿਕੇ ਸਨ। ਕੁੜੀ ਰੱਖ ਗਈ ਸੀ। ਗੰਡਾ ਸਿਘ ਅੰਦਰ ਕਮਰੇ ਵਿਚ ਗਿਆ ਅਤੇ ਨੋਟਾਂ ਦੀਆਂ ਥਹੀਆਂ ਲਿਫਾਫੇ ਵਿਚ ਪਾ ਕੇ ਲੈ ਆਇਆ। ਸ਼ਿੰਗਾਰੇ ਨੇ ਥਹੀਆਂ ਗਿਣੀਆਂ। ਇਹ ਪੂਰੇ ਨੋਟ ਸਨ। ਜਿੰਨੇ ਉਹਨਾਂ ਨੇ ਕਦੇ ਤੈਅ ਕੀਤੇ ਸਨ। ਕੁੜਤੇ ਅੰਦਰਲੀ ਖੱਦਰ ਦੀ ਜਾਕਟ ਦੀਆਂ ਦੋਵੇਂ ਜੇਬਾਂ ਵਿਚ ਉਹਨੇ ਅੱਧੀਆਂ-ਅਧੀਆਂ ਥਹੀਆਂ ਪਾ ਲਈਆਂ ਅਤੇ ਨਿਸ਼ਚਿੰਤ ਹੋ ਕੇ ਚਾਹ ਪੀਣ ਲੱਗਿਆ। ਸਫਾਈ ਪੇਸ਼ ਕੀਤੀ, ”ਤੂੰ ਸੋਚਦਾ ਹੋਮੇਂਗਾ, ਮੈਂ ਸਕੀ ਭੈਣ ਦੇ ਪੈਸੇ ਕਿਉਂ ਲਏ? ਇਹ ਗੱਲ ਬਿਲਕੁਲ ਨਹੀਂ। ਓਸ ਭੈਣ ਗੁੜ੍ਹਾਵੇ ਸਰਵਣ ਦਾ ਮੁਕੱਦਮਾ ਮੈਂ ਲੜਿਆ ਸੀ। ਸਾਰਾ ਖਰਚ ਮੈਂ ਕੀਤਾ। ਭੈਣ ਕੋਲ ਤਾਂ ਕੁੱਛ ਹੈਨ੍ਹੀ ਸੀ। ਇਹ ਗੱਲ ਭੈਣ ਨਾਲ ਪਹਿਲਾਂ ਹੋਈ ਵਈ ਐ। ਮੈਂ ਮੁਕੱਦਮੇ ਦਾ ਖਰਚ ਲਿਖਾ ਕੇ ਰਖਦਾ ਰਿਹਾਂ। ਇਹ ਤਾਂ ਉਹ ਖਰਚ ਐ ਬੱਸ। ਮੈਂ ਵੀ ਬਾਲ-ਬੱਚੇਦਾਰ ਆਂ ਭਾਈ।”

 

”ਭੈਣ ਤੇਰੀ ਸਹਿਮਤ ਐ?” ਗੰਡੇ ਨੇ ਪੁੱਛਿਆ। ਚਾਹ ਪੀ ਕੇ ਗਿਲਾਸ ਉਹਨੇ ਇਕ ਪਾਸੇ ਰੱਖ ਦਿੱਤਾ।

 

“ਕੱਲ ਆਥਣੇ ਅਸੀਂ ਇਹ ਫ਼ੈਸਲਾ ਕੀਤੈ। ਮੈਂ ਤੇ ਭੈਣ ਨੇ। ਸਾਰੀਆਂ ਗੱਲਾਂ ਵਚਾਰ ਕੇ ਫੇਰ ਅੱਧੀ ਰਾਤ ਤੱਕ ਬੇਬੇ ਵੀ ਸਾਡੇ ਨਾਲ ਬੈਠੀ ਰਹੀ। ਅਸੀਂ ਸਾਰੀਆਂ ਗੱਲਾਂ ਕੀਤੀਆਂ ਨੇ। ਭੈਣ ਕ੍ਰਮਾਂ ਤਿਆਰ ਐ। ਤੂੰ ਕਿਸੇ ਗੱਲ ਦੀ ਪਰਵਾਹ ਨਾ ਮੰਨ। ਤੇਰੇ ਨਾਲ ਕੋਈ ਧੋਖਾ ਨੀ ਹੋਊਗਾ।”

 

ਗੰਡਾ ਫੌਜੀ ਆਪਣੀ ਧੀ ਨੂੰ ਹੁਣ ਤੱਕ ਏਸੇ ਕਰਕੇ ਘਰ ਰੱਖੀ ਬੈਠਾ ਸੀ, ਉਹਦਾ ਕਿਧਰੇ ਮੰਗਣਾ- ਵਿਆਹ ਨਹੀਂ ਕਰਦਾ ਸੀ, ਕਿਉਂਕਿ ਉਹਦੀ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ। ਬੰਤੋ ਆਈ ਤਾਂ ਕੁੜੀ ਨੂੰ ਛੇ ਮਹੀਨਿਆਂ ਦੇ ਅੰਦਰ-ਅੰਦਰ ਗੰਡਾ ਸੁੰ ਨੇ ਵਿਆਹ ਦਿੱਤਾ। ਮਤੇਰ ਆਉਣ ਕਰਕੇ ਉਹਦਾ ਵਿਆਹ ਜ਼ਰੂਰੀ ਵੀ ਸੀ। ਬੰਤੋ ਦਾ ਮੁੰਡਾ ਉਹਦੇ ਨਾਲ ਆਇਆ। ਕੁੜੀ ਸ਼ਿੰਗਾਰੇ ਨੇ ਆਪ ਰੱਖੀ। ਕਹਿੰਦਾ ਸੀ, ‘‘ਮੈਂ ਈ ਇਹਨੂੰ ਪਾਲੂੰਗਾ, ਮੈਂ ਈ ਮੰਗਣਾ-ਵਿਆਹ ਕਰੂੰਗਾ। ਇਹ ਮੇਰੀ ਧੀ ਹੋ ਚੁੱਕੀ ਬੱਸ।”

 

ਬੰਤੋ ਕੁਨੀ ਤੇ ਸਿਆਣੀ ਸੀ। ਉਹ ਵੱਸਣ ਵਾਲੀ ਔਰਤ ਸੀ। ਉਹਨੂੰ ਫੌਜੀ ਦੇ ਘਰ ਚੱਜ ਦੀ ਰੋਟੀ ਮਿਲਣ ਲੱਗੀ। ਪਹਿਨਣ-ਵਰਤਣ ਨੂੰ ਕੱਪੜਿਆਂ ਦਾ ਅੰਤ ਨਹੀਂ ਸੀ। ਉਹਦਾ ਮੁੰਡਾ ਵਧੀਆ ਦਿਨ ਕੱਢ ਰਿਹਾ ਸੀ। ਗੰਡੇ ਨੂੰ ਉਹ ਬਾਪੂ ਆਖਦਾ। ਗੰਡੇ ਨੂੰ ਵੀ ਉਹਦਾ ਮੋਹ ਆਉਂਦਾ, ਜਿਵੇਂ ਉਹਦਾ ਆਪਣਾ ਹੀ ਕੋਈ ਜੁਆਕ ਵਾਪਸ ਰੱਬ ਨੇ ਉਹਦੇ ਕੋਲ ਭੇਜ ਦਿੱਤਾ ਹੋਵੇ। ਗੰਡੇ ਦੀ ਉਮਰ ਉਸ ਵਕਤ ਪੰਜਾਹ ਸਾਲ ਦੇ ਨੇੜੇ ਸੀ। ਉਹਦੇ ਪਹਿਲਾਂ ਦੋ ਮੁੰਡੇ ਹੋਏ ਸਨ। ਦੋਵੇਂ ਮਰ ਗਏ। ਫੇਰ ਤੀਜੀ ਇਹ ਕੁੜੀ ਜੰਮੀ। ਜਦੋਂ ਨੂੰਕੁੜੀ ਥੋੜ੍ਹੀ ਜਿਹੀ ਉਡਾਰ ਹੋਈ, ਕੁੜੀ ਦੀ ਮਾਂ ਮਰ ਗਈ। ਉਹਨੂੰ ਕੈਂਸਰ ਸੀ। ਕੈਂਸਰ ਦਾ ਕੋਈ ਇਲਾਜ ਨਹੀਂ ਸੀ।

 

ਬੰਤੋ ਨੇ ਕਈ ਸਾਲਾਂ ਬਾਅਦ ਦੱਸਿਆ ਕਿ ਸਰਵਣ ਦੇ ਮੁਕੱਦਮੇ ਉੱਤੇ ਤਾਂ ਪੈਸਾ ਉਹ ਆਪ ਲਾਉਂਦੀ ਰਹੀ ਸੀ। ਦੋ ਕਿੱਲੇ ਜਿਹੜੀ ਜ਼ਮੀਨ ਸੀ. ਉਹ ਏਸੇ ਕਰਕੇ ਸਾਰੀ ਦੀ ਸਾਰੀ ਗਹਿਣੇ ਟਿਕ ਗਈ ਸੀ। ਸ਼ਿੰਗਾਰੇ ਨੇ ਤਾਂ ਕਦੇ ਆਨਾ ਵੀ ਖਰਚ ਨਹੀਂ ਕੀਤਾ ਸੀ। ਉਹ ਤਰੀਕ ਉੱਤੇ ਕਦੇ-ਕਦੇ ਆਉਂਦਾ ਤਾਂ ਜ਼ਰੂਰ ਸੀ, ਪਰ ਖਰਚ ਕੋਈ ਨਹੀਂ ਕਰਦਾ ਸੀ।

 

ਫੌਜੀ ਦਾ ਚਿੱਤ ਬਹੁਤ ਭੇੜਾ ਹੋਇਆ। ਸ਼ਿੰਗਾਰਾ ਸਾਲਾ ਕਿਹੋ ਜਿਹਾ ਇਨਸਾਨ ਹੈ। ਕਿਸ ਮਿੱਟੀ ਦਾ ਬਣਿਆ ਹੋਇਆ ਹੈ ਉਹ। ਉਹਨੇ ਆਪਣੀ ਸਕੀ ਭੈਣ ਹੀ ਉਹਨੂੰ ਦਸ ਹਜ਼ਾਰ ਰੁਪਏ ਵਿਚ ਵੇਚ ਦਿੱਤੀ।

 

ਓਧਰ ਬੰਤੋ ਦੀ ਕੁੜੀ ਖਿਆਲੇ ਖਾਸੀ ਮੁਟਿਆਰ ਸੀ। ਬੰਤੋ ਨੂੰ ਤਸੱਲੀ ਸੀ ਕਿ ਉਹਦਾ ਭਰਾ ਸ਼ਿੰਗਾਰਾ ਉਹਦਾ ਵਿਆਹ ਕਰੇਗਾ। ਉਹ ਕਿਸੇ ਚੰਗੇ ਘਰ ਜਾਵੇਗੀ। ਉਹਨੂੰ ਸ਼ਿੰਗਾਰੇ ਦੀ ਦਸ ਹਜ਼ਾਰ ਵਾਲੀ ਕਹਾਣੀ ਦਾ ਪਤਾ ਨਹੀਂ ਸੀ। ਗੰਡਾ ਸੂੰ ਚਾਹੁੰਦਾ ਸੀ ਕਿ ਬੰਤੋ ਨੂੰ ਇਹ ਗੱਲ ਕਦੇ ਵੀ ਨਾ ਦੱਸੀ ਜਾਵੇ। ਜੇ ਉਹਨੂੰ ਪਤਾ ਲੱਗ ਗਿਆ ਤਾਂ ਉਹਦਾ ਚਿੱਤ ਭੈੜਾ ਪੈ ਜਾਵੇਗਾ, ਪਰ ਇਕ ਗੱਲ ਫੌਜੀ ਦੀ ਮਨ ਵਿਚ ਜ਼ਰੂਰ ਉੱਭਰਕੇ ਸਾਹਮਣੇ ਆਉਂਦੀ ਕਿ ਸ਼ਿੰਗਾਰਾ ਹੁਣ ਬੰਤੋ ਦੀ ਕੁੜੀ ਨਾਲ ਵੀ ਖੈਰ ਨਹੀਂ ਗੁਜ਼ਾਰੇਗਾ। ਉਹਦੇ ਮੂੰਹ ਲਹੂ ਲੱਗ ਚੁੱਕਿਆ ਹੈ। ਜਦੋਂ ਉਹ ਆਪਣੀ ਸਕੀ ਭੈਣ ਦੇ ਪੈਸੇ ਵੱਟ ਸਕਦਾ ਹੈ, ਅਗਾਂਹ ਫੇਰ ਭੈਣ ਦੀ ਧੀ ਉਹਦੀ ਕੀ ਲਗਦੀ ਹੈ?

 

8

 

ਸਰਵਣ ਹੁਣ ਸੰਗਰੂਰ ਦੀ ਜ਼ਿਲਾ-ਜੇਲ੍ਹ ਵਿਚ ਸੀ। ਰਾਮ ਨੂੰ ਦੀ ਕੈਦ ਪੂਰੀ ਹੋ ਗਈ। ਉਹ ਤਾਂ ਪਿਛਲੇ ਸਾਲ ਹੀ ਛੁੱਟ ਕੇ ਘਰ ਆ ਗਿਆ ਸੀ।

 

ਉੱਡਦੀ-ਉੱਡਦੀ ਗੱਲ ਜੇਲ੍ਹ ਵਿਚ ਸਰਵਣ ਕੋਲ ਵੀ ਪਹੁੰਚ ਗਈ। ਉਹ ਸੁੰਨ ਦਾ ਸੁੰਨ ਰਹਿ ਗਿਆ । ਜੇਲ੍ਹ ਦੇ ਖੇਤਾਂ ਵਿਚ ਹੁਣ ਉਹਤੋਂ ਕੰਮ ਨਹੀਂ ਹੁੰਦਾ ਸੀ। ਸਾਥੀ ਕੈਦੀ ਪੁੱਛਦੇ, ‘ਓਏ ਲਾਣੇਦਾਰਾ, ਕੀ ਹੋ ਗਿਆ ਤੈਨੂੰ? ਤੂੰ ਆਵਦਾ ਬਾਂਦਰ ਜਾ ਕਿਉਂ ਰੁਸਾਈ ਫਿਰਦੈਂ?”

 

‘’ਓਏ ਭਾਈ, ਇਉਂ ਪੁੱਛੋ. ਕੀ ਨ੍ਹੀ ਹੋਇਆ ਮੈਨੂੰ । ਮੈਨੂੰ ਤਾਂ ਜਾਰ ਸਭ ਕੁੱਛ ਹੋ ਗਿਆ!” “ਕਿਮੇਂ?” ਉਹ ਆਪਣਾ ਹਥਲਾ ਕੰਮ ਰੋਕ ਲੈਂਦੇ। ‘

 

”ਬਸ ਮੈਂ ਲਾਣੇਦਾਰ ਰਿਹਾ ਨ੍ਹੀ ਹੁਣ ਸਮਝ।”

 

“ਉਹ ਕਿਉਂ ਬਈ?”

 

”ਘਰਵਾਲੀ ਹੋਰ ਥਾਂ ਬਿਠਾ ‘ਤੀ ਕਿਧਰੇ ਮਾਪਿਆਂ ਨੇ। ਮੇਰੇ ਦੋਮੇਂ ਜਵਾਕ ਵੀ ਨਾਲ ਨੇ ਉਹਦੇ। ਕਿਉਂ ਪੁੱਛ, ਹੋਰ ਪੁੱਛਦੈਂ?” ਉਹ ਉਹਨਾਂ ਵਲ ਅੱਖਾਂ ਪਾੜ-ਪਾੜ ਝਾਕਦਾ ਤੇ ਝਾਕਦਾ ਹੀ ਰਹਿੰਦਾਂ, ਜਿਵੇਂ ਉਹ ਕੈਦੀ ਹੀ ਉਹਦੀ ਸਮੱਸਿਆ ਦਾ ਹੱਲ ਦੱਸਣਗੇ।

 

ਉਹ ਬਹੁਤ ਦੁਖੀ ਸੀ। ਉਹਨੂੰ ਲਗਦਾ ਜਿਵੇਂ ਉਹਦੇ ਪੈਰਾਂ ਹੇਠਲੀ ਜ਼ਮੀਨ ਖਿਸਕ ਰਹੀ ਹੋਵੇ। ਜਿਵੇਂ ਕਿਸੇ ਦਿਨ ਆਸਮਾਨ ਟੱਪ ਵਾਂਗ ਟੁੱਟ ਕੇ ਉਹਦੇ ਸਿਰ ਉੱਤੇ ਡਿੱਗ ਪਵੇਗਾ। ਪਿੰਡ ਵਿਚ ਹੁਣ ਉਹਦਾ ਕੁਝ ਵੀ ਨਹੀਂ ਰਹਿ ਗਿਆ ਸੀ । ਨਾ ਤੀਵੀਂ, ਨਾ ਜੁਆਕ ਤੇ ਨਾ ਜ਼ਮੀਨ। ਘਰ ਉੱਤੇ ਵੀ ਸ਼ਾਇਦ ਕਿਸੇ ਸ਼ਰੀਕ ਨੇ ਕਬਜ਼ਾ ਕਰ ਲਿਆ ਹੋਵੇਗਾ। ਜ਼ਮੀਨ ਜਿਹੜੀ ਦੋ ਕਿੱਲੇ ਹੈ, ਜੱਸੀ ਸਰਪੰਚ ਕੋਲ ਗਹਿਣੇ ਹੈ। ਸਰਪੰਚ ਹੁਣ ‘ਇਹ ਜ਼ਮੀਨ ਵੀ ਨਹੀਂ ਛੱਡੇਗਾ। ਨਾ ਗਹਿਣੇ ਦੀ ਐਨੀ ਰਕਮ ਉਤਾਰੀ ਜਾ ਸਕੇ ਤੇ ਨਾ ਜ਼ਮੀਨ ਛੁੱਟੇ । ਜੱਸੀ : ਉਂਜ ਵੀ ਜਰਵਾਣਾ ਹੈ ਅਤੇ ਮਾੜਾ ਬੰਦਾ ਵੀ। ਉਹ ਦੋ ਕਿੱਲੇ ਤਾਂ ਹੁਣ ਓਸੇ ਦੀ ਹੋ ਕੇ ਰਹਿ ਗਈ ਹੈ। ਸਰਵਣ ਦਾ ਜੀਅ ਕਾਹਲਾ ਪੈਣ ਲਗਦਾ। ਉਹਦਾ ਦਿਲ ਕਰਦਾ ਕਿ ਉਹ ਭੱਜ ਕੇ ਥੰਮਣ ਵਾਲੇ ਜਾਵੇ ਅਤੇ ਸਾਰੀ * ਗੱਲ ਦਾ ਪਤਾ ਕਰੇ । ਉਹਨੇਂ ਇਕ ਦਿਨ ਜੇਲ੍ਹ-ਸੁਪਡੰਟ ਕੋਲ ਵੀ ਆਪਣਾ ਦੁੱਖ ਰੋਇਆ ਸੀ। ਪਰ ਕੀ ਕਰਦਾ .. ਸੁਪਡੈਂਟ, ਓਥੇ ਤਾਂ ਸਭ ਇਹੋ-ਜਿਹੀਆਂ ਹੀ ਕਹਾਣੀਆਂ ਸਨ। ਜੇਲ੍ਹ ਵਿਚ ਦੇਵਤਾ ਕੌਣ ਹੁੰਦਾ ਹੈ। ਸਭ ਦੇ ‘ਆਪਣੇ ਆਪਣੇ ਦੁੱਖ ਹੁੰਦੇ ਨੇ, ਆਪਣੇ ਆਪਣੇ ਜ਼ੁਰਮ ਹੁੰਦੇ ਨੇ।

 

ਇਹਨਾਂ ਦਿਨਾਂ ਵਿਚ ਜੱਸੀ ਸਰਪੰਚ ਪੂਰਾ ਘੂਕਰਿਆ ਹੋਇਆ ਸੀ। ਪਿੰਡ ਵਿਚ ਲਗਭਗ ਸਾਰੇ ਲੋਕਾਂ ਉੱਤੇ ਉਹਦਾਂ ਦੱਬ ਦਬਾਅ ਸੀ। ਮੁਹੱਬਤ ਵੀ ਪੂਰੀ ਰੱਖਦਾ। ਬਹੁਤ ਮਿੱਠਾ ਬੋਲਦਾ । ਸ਼ਰਾਬ ਨਹੀਂ ਪੀਂਦਾ ਸੀ। ਪਰ ਸਾਬਤਾ ਮੁਰਗਾ ਇੱਕਲਾ ਹੀ ਖਾ ਜਾਂਦਾ। ਉਹਦੀ ਆਪਣੀ ਦੇਹ ਵੀ ਮੁਰਗੇ ਵਾਂਗ ਚੁਸਤ ਅਤੇ ਮੜ੍ਹੀ ਹੋਈ ਸੀ। ਪੁਲਿਸ ਨਾਲ ਬਣਾ ਕੇ ਰਖਦਾ। ਰੋਡ ਸ਼ਾਹ ਮੰਡੀ ਦੇ ਥਾਣੇਦਾਰ ਨੂੰ ਉਹ ‘ਮਹੀਨਾ’ ਦਿੰਦਾ। ਥਾਣੇਦਾਰ ਉਂਜ ਵੀ ਉਹਦੀਆਂ ਸਿਫਾਰਜਾਂ ਮੰਨਦਾ1 ਪਿੰਡ ਦੇ ਲੋਕਾਂ ਦੇ ਕੰਮ ਜੱਸੀ ਦੇ ਆਖਣ ਨਾਲ ਸਿਰੇ ਚੜ੍ਹ ਜਾਂਦੇ। . ਅਸਲ ਵਿਚ ਜੱਸੀ ਵਿੱਚ ਪੈ ਕੇ ਪੁਲਿਸ ਨੂੰ ਪੈਸੇ ਦਿਵਾਉਂਦਾ। ਪੈਸਿਆਂ ਨਾਲ ਸਾਰੇ ਰਾਹ ਮੋਕਲੇ ਹੋ ਜਾਂਦੇ ਨੇ।

 

ਉਹ ਫੀਮ ਤਾਂ ਵੇਚਦਾ ਹੀ ਸੀ, ਹੁਣ ਭੁੱਕੀ ਵੀ ਦੇਣ ਲੱਗ ਪਿਆ। ਭੁੱਕੀ ਦੀ ਬੋਰੀ ਭਰ ਕੇ ਘਰ ਰਖਦਾ। ਸਰਪੰਚਣੀ ਕੌਲੀਆਂ ਨਾਲ ਮਿਣਕੇ ਭੁੱਕੀ ਵੇਚਦੀ। ਜੱਸੀ ਨੇ ਮੋਟਰਸਾਈਕਲ ਵੀ ਲੈ ਲਿਆ। ਪਹਿਲਾਂ ਘੋੜੀ ਰਖਦਾ ਹੁੰਦਾ। ਘੋੜੀ ਵੇਚ ਦਿੱਤੀ, ਮੋਟਰਸਾਈਕਲ ਲੈ ਆਇਆ।

 

ਜੱਸੀ ਜਦੋਂ ਕਦੇ ਪਿੰਡ ਤੋਂ ਬਾਹਰ ਜਾਂਦਾ, ਇਕ ਬੰਦਾ ਨਾਲ ਰਖਦਾ। ਉਹਨੂੰ ਆਪਣੀ ਬਾਰਾਂ ਬੋਰ ਦੁਨਾਲੀ ਬੰਦੂਕ ਫੜਾ ਕੇ ਆਪਣੇ ਪਿੱਛੇ ਬਿਠਾ ਲੈਂਦਾ। ਮੋਟਰਸਾਈਕਲ ਬਹੁਤ ਤੇਜ਼ ਚਲਾਉਂਦਾ ਸੀ। ਸ਼ਿਕਾਰੀ ਨਿਗਾਹ ਸੀ ਜੱਸੀ ਦੀ। ਸ਼ਿਕਾਰੀ ਕੁੱਤੇ ਵਰਗੀ ਹੀ ਉਹਦੇ ਸਰੀਰ ਵਿਚ ਫੁਰਤੀ ਸੀ:

 

ਜਦੋਂ ਉਹ ਲਿਹਲ ਖੁਰਦ ਤੋਂ ਥੰਮਣ ਵਾਲੇ ਆਇਆ ਸੀ, ਉਹਦੇ ਕੋਲ ਕੁਝ ਵੀ ਨਹੀਂ ਸੀ। ਬੱਸ ਐਨਾ ਸੀ ਕਿ ਓਥੇ ਲਿਹਲ ਖੁਰਦ ਉਹਦਾ ਵਿਆਹ ਹੋ ਗਿਆ।

 

ਲਹਿਰਾ ਗਾਗਾ ਦੇ ਸਰਕਾਰੀ ਹਾਈ ਸਕੂਲ ਵਿਚੋਂ ਉਹਨੇ ਦਸਵੀਂ ਪਾਸ ਕਰ ਲਈ ਸੀ। ਉਹਨੂੰ ਕੋਈ ਨੌਕਰੀ ਤਾਂ ਨਾ ਮਿਲ ਸਕੀ, ਉਹ ਘਰ ਵਿਚ ਹੀ ਦੂਜੇ ਬੰਦਿਆਂ ਨਾਲ ਖੇਤੀ ਦਾ ਕੰਮ ਕਰਵਾਉਣ ਲੱਗਿਆ। ਕਦੇ ਮੱਝਾਂ ਦਾ ਕੰਮ ਉਹਦੇ ਗਲ ਪੈ ਜਾਂਦਾ। ਉਹ ਆਪਣੇ ਬਾਪ ਮੈਂਗਲ ਵਾਂਗ ਹੀ ਕਾਮਾ ਸੀ। ਬਲਵੰਤ ਸਿੰਘ ਹਾਲੇ ਜਿਉਂਦਾ ਸੀ। ਉਹ ਬੋਲਦਾ-ਚੱਲਦਾ ਚਾਹੇ ਬਹੁਤ ਘੱਟ, ਪਰ ਜੱਸੀ ਨੂੰ ਮੋਹ ਬਹੁਤ ਕਰਦਾ। ਕਦੇ-ਕਦੇ ਕੋਈ ਗੱਲ ਆਖਦਾ। ਬਲਵੰਤ ਸਿੰਘ ਜਦੋਂ ਵੀ ਉਹਦੇ ਨਾਲ ਕੋਈ ਗੱਲ ਕਰਦਾ, ਜੱਸੀ ਨੂੰ ਲਿਹਲ ਖੁਰਦ ਰਹਿਣ ਦਾ ਭਰਵਾਂ ਹੁੰਗਾਰਾ ਮਿਲਦਾ।

 

ਬਲਵੰਤ ਸਿੰਘ ਨੇ ਜਸਮੇਲ ਕੌਰ ਦੀ ਗੱਲ ਮੰਨ ਲਈ ਸੀ। ਏਸੇ ਕਰਕੇ ਜੱਸੀ ਨੂੰ ਸਾਕ ਵੀ ਹੋ ਗਿਆ। ਬਲਵੰਤ ਸਿੰਘ ਨੇ ਕੁੜੀ ਦੇ ਬਾਪ ਨੂੰ ਪੱਕਾ ਯਕੀਨ ਦਿਵਾਇਆ ਸੀ ਕਿ ਇਹ ਮੁੰਡਾ ਉਹਨਾਂ ਦੇ ਆਪਣੇ ਪੁੱਤਾਂ ਵਾਂਗ ਹੈ। ਇਹਦੇ ਨਾਉਂ ਦੋ ਕਿਲੋ ਜ਼ਮੀਨ ਲਗਵਾਈ ਹੋਈ ਹੈ। ਵਸੀਅਤ ਕਰਵਾਈ ਹੈ। ਉਹਦੇ ਮਰਨ ਬਾਅਦ ਇਹ ਜ਼ਮੀਨ ਜਸਵੰਤ ਨੂੰ ਮਿਲ ਜਾਵੇਗੀ । ਵਸੀਅਤ ਦਾ ਕਾਗਜ਼ ਬਲਵੰਤ ਸਿੰਘ ਨੇ ਜੱਟ ਨੂੰ ਵਿਖਾ ਵੀ ਦਿੱਤਾ ਸੀ। ਸੁਨਾਮ ਨੇੜੇ ਦੇ ਪਿੰਡ ਛਾਜਲੀ ਤੋਂ ਜੱਸੀ ਨੂੰ ਸਾਕ ਹੋਇਆ ਸੀ। ਜਸਮੇਲ ਕੌਰ ਨੇ ਬੜੇ ਚਾਅ ਨਾਲ ਉਹਦਾ ਵਿਆਹ ਕੀਤਾ। ਬਹੂ ਨੂੰ ਸਾਰਾ ਕੁੱਝ ਢੋਇਆ। ਜੱਸੀ ਦੀ ਜੰਨ ਗਈ ਸੀ ਪਰ ਕੁਝ ਦਿਨਾਂ ਬਾਅਦ ਜੱਸੀ ਦੀ ਬਹੂ ਕਰਤਾਰੋ ਦਾ ਜੀਅ ਉੱਖੜਨ ਲੱਗ ਪਿਆ। ਇਕ ਤਾਂ ਘਰ ਦੀਆਂ ਜਨਾਨੀਆਂ ਤੇ ਪਿੰਡ ਦੀਆਂ ਤੀਵੀਆਂ ਅਜਿਹੀ ਉੱਖੜੇ ਕੁਹਾੜੇ ਭਾਸ਼ਾ ਬੋਲਦੀਆਂ ਕਿ ਕਰਤਾਰੋ ਦਾ ਦਿਲ ਪਤਲਾ ਪੈਣ ਲਗਦਾ। ਓਸ ਪਿੰਡ ਵਿਚ ਛਾਜਲੀ ਵਲ ਦੇ ਪਿੰਡਾਂ ਵਰਗਾ ਮੋਹ-ਪਿਆਰ ਨਹੀਂ ਸੀ। ਦੂਜਾ ਕਾਰਨ ਸੀ, ਜਦੋਂ ਉਹਨੂੰ ਪਤਾ ਲੱਗਿਆ ਕਿ ਜੱਸੀ ਦੇ ਨਾਂ ਕੋਈ ਜ਼ਮੀਨ-ਜਾਇਦਾਦ ਤਾਂ ਹੈ ਨਹੀਂ, ਗੱਲਾਂ ਹੀ ਗੱਲਾਂ ਨੇ, ਤਾਂ ਕਰਤਾਰੋ ਉਦਾਸ ਹੋ ਗਈ। ਉਹ ਉਮਰ ਦੀ ਚਾਹੇ ਛੋਟੀ ਸੀ, ਪਰ ਅਕਲ ਦੀ ਸਿਆਣੀ ਸੀ। ਉਹ ਸੋਚਦੀ, ਏਥੇ ਤਾਂ ਫੇਰ ਅਸੀਂ ਭਾੜੇ ਦੀ ਦੁਕਾਨ ਵਾਂਗ ਬੈਠੇ ਹਾਂ। ਕੰਮ ਕਰਦੇ ਹਾਂ ਤੇ ਰੋਟੀ ਖਾ ਲੈਂਦੇ ਹਾਂ। ਏਥੇ ਆਪਣਾ ਤਾਂ ਕੁਝ ਵੀ ਨਹੀਂ।

 

ਉਹਨਾਂ ਦਿਨਾਂ ਵਿਚ ਹੀ ਬਲਵੰਤ ਸਿੰਘ ਦੀ ਮੌਤ ਹੋ ਗਈ। ਉਹ ਕੁਝ ਸਾਲਾਂ ਤੋਂ ਬੀਮਾਰ ਰਹਿੰਦਾ ਸੀ। ਉਮਰ ਵੀ ਸੱਤਰ ਸਾਲ ਤੋਂ ਉੱਤੇ ਸੀ। ਵਸੀਅਤ ਜਿਹੜੀ ਉਹਨੇ ਕਰਵਾਈ ਸੀ, ਉਹ ਜੱਸੀ ਕੋਲ ਨਹੀਂ ਸੀ। ਘਰ ਵਿਚ ਹੀ ਕਿਧਰੇ ਰੱਖੀ ਹੋਈ ਸੀ। ਜਸਮੇਲ ਕੌਰ ਨੂੰ ਵੀ ਪਤਾ ਨਹੀਂ ਸੀ। ਜੱਸੀ ਨੇ ਵੀ ਕਦੇ ਕੋਈ ਉੱਤਾ ਨਹੀਂ ਕੀਤਾ। ਕਦੇ-ਕਦੇ ਕਰਤਾਰੋ ਹੀ ਉਸਨੂੰ ਉਕਸਾਉਂਦੀ ਕਿ ਉਹ ਕਾਗਜ਼ ਦਾ ਪਤਾ ਤਾਂ ਕਰੇ, ਬੇਬੇ ਜਸਮੇਲ ਕੁਰ ਕੋਲੋਂ, ਕਿੱਥੇ ਹੈ। ਬਾਪੂ ਤਾਂ ਰਿਹਾ ਨਹੀਂ। ਹੁਣ ਦੋ ਕਿੱਲੇ ਉਹਨਾਂ ਦੇ ਨਾਂ ਚੜ੍ਹ ਸਕਦੀ ਹੈ। ਜੱਸੀ ਨੇ ਦੋ ਕੁ ਵਾਰ ਬੇਬੇ ਕੋਲ ਗੱਲ ਤੋਰੀ। ਬੇਬੇ ਨੇ ਇਸ ਗੱਲ ਨੂੰ ਸਰਸਰੀ ਲਿਆ। ਕਹਿ ਦਿੰਦੀ, “ਪੁੱਛਦੀ ਆਂ ਮੁੰਡਿਆਂ ਪਾਸੋਂ ਬ੍ਰਾਈ। ਉਨ੍ਹਾਂ ਕੋ ਈ ਪਤਾ ਹੋੲੈ। ਬਹੂਆਂ ਤੋ ਕੁੱਛ ਨਾ ਬਤਾਵੈ।”

 

ਇਹਨਾਂ ਗੱਲਾਂ ਵਿਚ ਹੀ ਕਈ ਮਹੀਨੇ ਨਿਕਲ ਗਏ। ਜਸਮੇਲ ਕੌਰ ਬਲਵੰਤ ਸਿੰਘ ਨਾਲੋਂ ਉਮਰ ਵਿਚ ਚਾਰ-ਪੰਜ ਸਾਲ ਵੱਡੀ ਸੀ। ਬਲਵੰਤ ਸਿੰਘ ਦੀ ਮੌਤ ਬਾਅਦ ਉਹਦਾ ਸਰੀਰ ਵੀ ਥਿਵਣ ਲੱਗਿਆ। ਉਹ ਵੀ ਬੀਮਾਰ ਰਹਿਣ ਲੱਗੀ। ਉਹਨੂੰ ਮੁਟਾਪੇ ਦੀ ਬੀਮਾਰੀ ਸੀ। ਦਿਨੋ-ਦਿਨ ਉਹਦਾ ਸਰੀਰ ਭਾਰੀ ਹੁੰਦਾ ਜਾਂਦਾ। ਥੋੜ੍ਹੀ ਦੂਰ ਤੁਰਦੀ ਤਾਂ ਸਾਹ ਚੜ੍ਹ ਜਾਂਦਾ। ਉਹਦੇ ਗੋਡੇ ਉਹਦਾ ਭਾਰ ਨਹੀਂ ਝੱਲਦੇ ਸਨ। ਏਸ ਕਰਕੇ ਗੋਡੇ ਦੁਖਦੇ ਰਹਿੰਦੇ। ਗੋਡਿਆਂ ਵਿਚ ਤਿੱਖੀਆਂ ਚੀਸਾਂ ਪੈਂਦੀਆਂ। ਉਹਦਾ ਘਿਓ-ਦੁੱਧ ਕਈ ਸਾਲਾਂ ਤੋਂ ਬੰਦ ਸੀ। ਫੁੱਲਿਆ ਸਰੀਰ ਐਵੇਂ ਉੱਤੋਂ-ਉੱਤੋਂ ਵਾਹਵਾ ਲਗਦਾ, ਵਿਚੋਂ ਜਸਮੇਲ ਕੌਰ ਥੋਥ ਸੀ। ਫੇਰ ਉਹ ਵੀ ਮਰ

 

ਗਈ।

 

ਬਲਵੰਤ ਸਿੰਘ ਤੇ ਜਸਮੇਲ ਕੌਰ ਹੀ ਜੱਸੀ ਨੂੰ ਰੱਖਣ ਵਾਲੇ ਸਨ। ਉਹਨਾਂ ਦਾ ਹੀ ਮੋਹ ਸੀ ਉਹਦੇ ਨਾਲ। ਬਲਵੰਤ ਸਿੰਘ ਦੇ ਮੁੰਡੇ ਤੇ ਬਹੂਆਂ ਤਾਂ ਸੱਸ ਕਰਕੇ ਜੱਸੀ-ਕਰਤਾਰੋ ਨਾਲ ਬੋਲਦੀਆਂ-ਚਲਦੀਆਂ, ਨਹੀਂ ਤਾਂ ਕੀ ਲਗਦੇ ਸੀ ਉਹ ਕਿਸੇ ਦੇ। ਉਹਨਾਂ ਦਾ ਓਥੇ ਕੀ ਸੀ। ਜੱਸੀ ਦੇ ਜੰਮਣ ਵੇਲੇ ਮੁਸਲਮਾਨਾਂ ਦੇ ਖੋਲਿਆਂ ਵਿਚ ਪੱਕੀ ਬੈਠਕ ਜੋ ਸਰਦਾਰੋ ਨੂੰ ਦਿੱਤੀ ਹੋਈ ਸੀ, ਓਹੀ ਬੈਠਕ ਹੁਣ ਜੱਸੀ ਦੇ ਕਬਜ਼ੇ ਵਿਚ ਸੀ। ਬੈਠਕ ਵਿਚ ਉਹਦੀ ਮਾਂ ਦਾ ਸਾਮਾਨ ਓਵੇਂ-ਜਿਵੇਂ ਪਿਆ ਸੀ। ਕਰਤਾਰੋ ਆਪਣੀ ਸੱਸ ਦਾ ਸਾਮਾਨ ਵਰਤਦੀ ਅਤੇ ਉਹਨੂੰ ਯਾਦ ਕਰਦੀ। ਕਿਹੋ-ਜਿਹੀ ਸੀ ਉਹ, ਕਰਤਾਰੋ ਨੇ ਤਾਂ ਉਹਨੂੰ ਦੇਖਿਆ ਹੀ ਨਹੀਂ ਸੀ। ਜਸਮੇਲ ਕੌਰ ਦੀਆਂ ਨੂੰਹਾਂ ਕਰਤਾਰੋ ਨੂੰ ਸਰਦਾਰੋ ਬਾਰੇ ਦੱਸਦੀਆਂ ਹੁੰਦੀਆਂ।

 

ਜੱਸੀ ਨੇ ਇਕ ਦਿਨ ਥੰਮਣ ਵਾਲੇ ਜਾਣ ਦਾ ਫ਼ੈਸਲਾ ਕਰ ਲਿਆ। ਉਹ ਇਹ ਗੱਲ ਕਰਤਾਰੋ ਨਾਲ ਕਈ ਦਿਨਾਂ ਤੋਂ ਵਿਚਾਰ ਰਿਹਾ ਸੀ। ਜੱਸੀ ਨੇ ਮੁੰਡਿਆਂ ਕੋਲ ਗੱਲ ਕੀਤੀ ਤਾਂ ਉਹ ਕਹਿੰਦੇ, ‘ਧਾਰੀ ਮਰਜ਼ੀ ਐ ਜਸਵੰਤ। ਮ੍ਹਾਰੀ ਤਰਫੋਂ ਤਾਂ ਚਾਹੇ ਔਰ ਰਹੀਂ ਚਾਲ। ਐਠੇ ਧਾਨੂੰ ਰੋਟੀ ਕਾ ਗ੍ਰਾਟਾ ਨ੍ਹੀ, ਕਪੜੇ-ਲੱਤੇ ਕਾ ਗ੍ਰਾਟਾ ਨ੍ਹੀ।’’

 

ਕਰਤਾਰੋ ਨੇ ਬਹੂਆਂ ਨਾਲ ਗੱਲ ਛੇੜੀ ਸੀ ਤਾਂ ਉਹਨਾਂ ਦਾ ਵੀ ਇਹੋ ਜਵਾਬ ਸੀ, ”ਤੌ ਆਪਣਾ ਦੇਖੋ ਬ੍ਰਾਈ। ਹਮ ਕੇ ਕਹਿ ਸਕੇਂ ਧਮ ਨੂੰ । ਹਮਾਂ ਤਾਂ ਧਾਨੂੰ ਰੱਖ ਕੇ ਰਾਜੀ ਆਂ।”

 

ਟਰੈਕਟਰ-ਟਰਾਲੀ ਉਹਨਾਂ ਦੇ ਘਰ ਦੇ ਸਨ। ਕੁਝ ਹੀ ਸਾਮਾਨ ਸੀ। ਟਰਾਲੀ ਦੇ ਇਕ ਪਾਸੇ ਹੀ ਟਿਕ ਗਿਆ। ਜੱਸੀ ਤੇ ਕਰਤਾਰੋ ਡਰਾਈਵਰ ਕੋਲ ਮੱਡ-ਗਾਰਡਾਂ ਉੱਤੇ ਬੈਠ ਗਏ। ਮੁੰਡਿਆਂ ਨੇ ਮਾਂ -ਪਿਓ ਦੀ ਲਾਜ ਰੱਖੀ ਅਤੇ ਟਰਾਲੀ ਵਿਚ ਇਕ ਪ੍ਰੈਸ ਵੀ ਚੜ੍ਹਾ ਦਿੱਤੀ। ਇਹ ਪ੍ਰੈਸ ਦੁੱਧ ਦਿੰਦੀ ਸੀ। ਨਵੇਂ ਦੁੱਧ ਸੀ, ਪਰ ਮਗਰ ਕੋਈ ਕੱਟਰੂ ਨਹੀਂ ਸੀ।

 

ਉਹ ਥੰਮਣ ਵਾਲੇ ਆਏ ਤਾਂ ਮੈਂਗਲ ਨੇ ਸ਼ੁਕਰ ਮਨਾਇਆ। ਜੱਸੀ ਨੂੰ ਇਸ ਗੱਲ ਦਾ ਡੂੰਘਾ ਅਫਸੋਸ ਹੋਇਆ ਕਿ ਤਾਈ ਪ੍ਰਸਿੰਨੀ ਨਹੀਂ ਰਹੀ ਸੀ। ਉਹਦੀ ਉਮਰ ਵੀ ਤਾਂ ਅੱਸੀਆਂ ਤੋਂ ਉੱਤੇ ਸੀ। ਜੱਸੀ ਹੁਣ ਸਿਆਣਾ ਸੀ। ਸੋਚਣ ਲੱਗਿਆ ਕਿ ਜਿੰਨੇ ਲੋਕ ਵੀ ਉਹਨੂੰ ਚਾਹੁਣ ਵਾਲੇ ਹਨ ਸਭ ਇਕ-ਇਕ ਕਰਕੇ ਇਸ ਸੰਸਾਰ ਤੋਂ ਵਿਦਾਅ ਹੁੰਦੇ ਜਾ ਰਹੇ ਹਨ। ਬਲਵੰਤ ਸੂੰ ਗਿਆ, ਬੇਬੇ ਜਸਮੇਲ ਕਰ ਗਈ ਅਤੇ ਹੁਣ ਤਾਈ ਪ੍ਰਸਿੰਨੀ ਵੀ ਤੁਰ ਗਈ। ਉਹ ਸੋਚਦਾ, ਜੇ ਉਹ ਜਿਉਂਦੀ ਰਹਿੰਦੀ ਤਾਂ ਕਰਤਾਰੋ ਨੂੰ ਦੇਖਕੇ ਕਿੰਨਾ ਖੁਸ਼ ਹੁੰਦੀ। ਫੇਰ ਤਾਂ ਉਹਨੇ ਦੋ ਸਾਲ ਹੋਰ ਨਹੀਂ ਮਰਨਾ ਸੀ।

 

ਐਡਾ ਵੱਡਾ ਮਕਾਨ ਦੇਖ ਕੇ ਕਰਤਾਰੋ ਬਹੁਤ ਖੁਸ਼ ਹੋਈ। ਲਿਹਲ ਖੁਰਦ ਤਾਂ ਉਹਨਾ ਕੋਲ ਇੱਕੋ ਬੈਠਕ ਸੀ। ਏਥੇ ਗਲੀ ਉੱਤੇ ਦੋ ਬੈਠਕਾਂ ਸਨ। ਅੰਦਰ ਇਕ ਵੱਡੀ ਸਬਾਤ ਸੀ। ਵਿਹੜੇ ਦੇ ਇਕ ਪਾਸੇ ਰਸੋਈ ਸੀ। ਵਿਹੜਾ ਪੱਕਾ ਸੀ । ਸਾਰਾ ਮਕਾਨ ਹੀ ਪੱਕਾ ਸੀ। ਮਕਾਨ ਦੇ ਇਕ ਪਾਸੇ ਤੂੜੀ ਵਾਲੀ ਸਥਾਤ ਅਤੇ ਪਸ਼ੂਆਂ ਦੇ ਖੜ੍ਹਨ ਲਈ ਲੰਮਾ ਵਰਾਂਢਾ ਵੀ। ਇਹ ਸਾਰਾ ਐਨਾ ਵਧੀਆ ਮਕਾਨ ਜੱਸੀ ਦੇ ਤਾਏ ਧੌਂਕਲ ਨੇ ਕਦੇ ਬੜੀ ਰੀਝ ਨਾਲ ਬਣਵਾਇਆ ਸੀ । ਪਰ ਉਹਨਾਂ ਦੇ ਘਰ ਕਦੇ ਔਲਾਦ ਨਹੀਂ ਹੋਈ। ਮੈਂਗਲ ਦੀ ਔਲਾਦ ਜਸਵੰਤ ਸਿੰਘ ਹੁਣ ਇਸ ਮਕਾਨ ਦਾ ਮਾਲਕ ਸੀ।

 

ਉਹਨਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ। ਪਹਿਲੇ ਦਿਨੋਂ ਹੀ ਉਹ ਭੂਮੀਹੀਣ ਸਨ। ਧੌਂਕਲ ਤੇ ਮੈਂਗਲ ਤਾਂ ਊਠਾਂ ਦਾ ਵਪਾਰ ਕਰਦੇ ਹੁੰਦੇ। ਹੁਣ ਜਦੋਂ ਜੱਸੀ ਪਿੰਡ ਵੜਿਆ, ਮੈਂਗਲ ਕਿਸੇ ਜੱਟ ਦਾ ਸੀਰੀ ਸੀ। ਉਹਦੀ ਉਮਰ ਵੀ ਸੱਠਾਂ ਦੇ ਨੇੜੇ-ਤੇੜੇ ਹੋਵੇਗੀ, ਪਰ ਉਹ ਹੱਡਾਂ ਦਾ ਤਕੜਾ ਸੀ। ਪਿਓ-ਪੁੱਤ ਨੇ ਸਲਾਹ ਕਰ ਕੇ ਅਗਲੇ ਸਾਲ ਕਿਸੇ ਦੀ ਜ਼ਮੀਨ ਹਿੱਸੇ ਉੱਤੇ ਲੈ ਲਈ। ਉਹਨਾਂ ਕੋਲ ਬਲਦ ਜਾਂ ਉੱਠ ਕੋਈ ਨਹੀਂ ਸੀ। ਜ਼ਮੀਨ ਉਹਨਾਂ ਨੇ ਕਿਸੇ ਦਾ ਟਰੈਕਟਰ ਲੈ ਕੇ ਵਹਾ ਲਈ ਅਤੇ ਫੇਰ ਬਿਜਵਾ ਵੀ ਲਈ। ਪਿੰਡ ਵਿਚ ਹੁਣ ਕਈ ਅਜਿਹੇ ਟਰੈਕਟਰ ਸਨ, ਜੋ ਘੰਟਿਆਂ ਦੇ ਹਿਸਾਬ ਪੈਸੇ ਲੈ ਕੇ ਹੋਰਾਂ ਖੇਤਾਂ ਵਿਚ ਕੰਮ ਕਰਨ ਜਾਂਦੇ । ਜ਼ਮੀਨ ਵਾਹੁੰਦੇ, ਬਿਜਾਈ ਕਰਦੇ ਅਤੇ ਖੇਤਾਂ ਵਿਚ ਰੂੜੀ ਦੀ ਖਾਦ ਵੀ ਪਾ ਦਿੰਦੇ।

 

ਪਹਿਲੇ ਸਾਲ ਹੀ ਉਹਨਾਂ ਦਾ ਨਰਮਾ ਚੰਗਾ ਹੋਇਆ। ਕੱਸੀ ਦਾ ਪਾਣੀ ਲਗਦਾ ਸੀ। ਜ਼ਮੀਨ ਵਿਚ ਬੋਰ ਵੀ ਸੀ। ਇੰਜਣ ਮਾਲਕਾਂ ਦਾ ਸੀ। ਕਣਕਾਂ ਦੇ ਵੀ ਢੇਰ ਲੱਗ ਗਏ । ਮਾਲਕਾਂ ਨੇ ਅਗਲੇ ਸਾਲ ਵੀ ਜ਼ਮੀਨ ਉਹਨਾਂ ਨੂੰ ਹੀ ਦੇ ਦਿੱਤੀ। ਖੇਤਾਂ ਵਿਚ ਜੱਸੀ ਕੰਮ ਕਰਦਾ ਅਤੇ ਕਰਤਾਰੋ ਉਹਨਾਂ ਦੀ ਰੋਟੀ ਲੈ ਕੇ ਆਉਂਦੀ।

 

ਮੈਂਗਲ ਨੂੰ ਲਗਦਾ ਕਿ ਉਹ ਵੀ ਲੋਕਾਂ ਵਿਚ ਪੈਰ ਧਰਨ ਜੋਗਾ ਹੋ ਗਿਆ ਹੈ। ਉਹ ਵੀ ਹੁਣ ਜੱਟ-ਕਿਰਸਾਣ

 

ਹੈ। ਸੀਰੀ ਰਲਕੇ ਤਾਂ ਉਹਦੀ ਜੂਨ ਮਜ਼੍ਹਬੀ-ਰਾਮਦਾਸੀਆਂ ਵਾਲੀ ਸੀ।

 

ਪਹਿਲੇ ਸਾਲ ਜਦੋਂ ਜੱਸੀ ਪਿੰਡ ਆਇਆ ਸੀ ਤਾਂ ਮੈਂਗਲ ਮੁੰਡੇ-ਬਹੂ ਨੂੰ ਦੁੱਲੇ ਦੀ ਢਾਬ ਲੈ ਕੇ ਗਿਆ। ਬਾਬੇ ਦੁੱਲੇ ਦੀ ਸਮਾਧ ਉੱਤੇ ਉਹਨਾਂ ਦਾ ਮੱਥਾ ਟਿਕਾਇਆ ਅਤੇ ਸ਼ੀਰਨੀ ਵੰਡੀ। ਜੱਸੀ ਨੇ ਸਭ ਸੁਣ ਰੱਖਿਆ ਸੀ ਕਿ ਉਹਦੀ ਮਾਂ ਸਰਦਾਰੋਂ ਏਸੇ ਬਾਬੇ ਦੁੱਲੇ ਦੀ ਘਰਵਾਲੀ ਸੀ, ਜਿਹਨੂੰ ਉਹਦਾ ਪਿਓ ਮੈਂਗਲ ਪਿੰਡੋਂ ਕੱਢ ਕੇ ਲੈ ਗਿਆ ਸੀ। ਉਹ ਲਿਹਲ ਖੁਰਦ ਜਾ ਕੇ ਸਰਦਾਰੋ ਦੇ ਢਿੱਡੋਂ ਜੰਮਿਆ ਸੀ। ਇਹ ਸਾਰੀਆਂ ਗੱਲਾਂ ਜੱਸੀ ਨੇ ਕਰਤਾਰੋ ਨੂੰ ਵੀ ਦੱਸੀਆਂ ਹੋਈਆਂ ਸਨ। ਲਿਹਲ ਖੁਰਦ ਬੇਬੇ ਜਸਮੇਲ ਕੁਰ ਦੀਆਂ ਨੂੰਹਾਂ ਨੇ ਕਰਤਾਰੋ ਨੂੰ ਸਭ ਦੱਸ ਦਿੱਤਾ ਸੀ। ਜੱਸੀ ਲਈ ਆਮ ਗੱਲ ਸੀ। ਉਹਦੀ ਉਮਰ ਚਾਹੇ ਤੀਹ-ਬੱਤੀ ਸਾਲ ਸੀ, ਪਰ ਐਨੀ ਛੋਟੀ ਉਮਰ ਵਿਚ ਹੀ ਉਹਨੂੰ ਦੁਨੀਆਂ ਦਾ ਖਾਸਾ ਪਤਾ ਲੱਗ ਚੁੱਕਿਆ ਸੀ। ਉਹ ਦਸਵੀ ਪਾਸ ਸੀ। ਅੱਖਰਾਂ ਦਾ ਸਿਆਣੂ ਸੀ। ਗਿਆਨ ਦੀਆਂ ਕੁਝ ਕਿਤਾਬਾਂ ਵੀ ਪੜ੍ਹੀਆਂ ਹੋਈਆਂ ਸਨ । ਉਹਨਾਂ ਦੇ ਸਕੂਲ ਦਾ ਗਿਆਨੀ-ਮਾਸਟਰ ਇਹ ਕਿਤਾਬਾਂ ਉਹਨੂੰ ਪੜ੍ਹਨ ਲਈ ਦਿੰਦਾ ਹੁੰਦਾ। ਜੱਸੀ ਨੂੰ ਪਤਾ ਸੀ ਕਿ ਇਸ ਸੰਸਾਰ ਵਿਚ ਮਾਂ ਦੇ ਧਰਮ ਤੇ ਜਾਤ ਨੂੰ ਕੋਈ ਨਹੀਂ ਪੁੱਛਦਾ। ਧਰਮ ਅਤੇ ਜਾਤ ਹੁੰਦੀ ਹੈ ਬਾਪ ਦੀ। ਜੋ ਬਾਪ ਦਾ ਧਰਮ ਓਹੀ ਪੁੱਤਰ ਦਾ ਧਰਮ, ਜੋ ਬਾਪ ਦੀ ਜਾਤ ਓਹੀ ਪੁੱਤਰ ਦੀ ਜਾਤ। ਪਿੱਠ ਪਿੱਛੇ ਜੱਸੀ ਨੂੰ ਪਿੰਡ ਵਿਚ ਸਭ ਬਾਜੀਗਰਨੀ ਦਾ ਮੁੰਡਾ ਆਖਦੇ, ਪਰ ਮੂੰਹ ਉੱਤੇ ਉਹਨੂੰ ਕਦੇ ਵੀ ਕਿਸੇ ਨੇ ਕੁਝ ਨਹੀਂ ਆਖਿਆ ਸੀ। ਸਭ ਜਸਵੰਤ-ਜਸਵੰਤ ਆਖਦੇ। ਮੈਂਗਲ ਉਹਨੂੰ ਜੱਸੀ ਆਖਦਾ ਸੀ ਤਾਂ ਅਗਵਾੜ ਦੇ ਹੋਰ ਲੋਕ ਵੀ ਜੱਸੀ ਆਖਣ ਲੱਗੇ। ਜਦੋਂ ਉਹ ਤੇ ਕਰਤਾਰੋ ਪਹਿਲੇ ਦਿਨ ਢਾਬ ਉੱਤੇ ਬਾਬੇ ਦੁੱਲੇ ਦੀ ਸਮਾਧ ਨੂੰ ਮੱਥਾ ਟੇਕਣ ਗਏ ਸਨ ਤਾਂ ਜੱਸੀ ਨੇ ਬਾਬੇ ਦੁੱਲੇ ਨੂੰ ਕੋਈ ਸਾਧੂ-ਮਹਾਤਮਾ ਸਮਝ ਕੇ ਹੀ ਮੱਥਾ ਟੇਕਿਆ ਸੀ। ਸਾਧ-ਲੋਕ ਜਿਹਨਾਂ ਦਾ ਇਸ ਦੁਨੀਆਂਦਾਰੀ ਨਾਲ ਕੋਈ ਵਾਹ –ਵਾਸਤਾ ਨਹੀਂ ਹੁੰਦਾ। ਉਹ ਤਾਂ ਰੱਬ ਦੇ ਬੰਦੇ ਹੁੰਦੇ ਹਨ। ਉਹਨਾਂ ਲਈ ਸਾਰੇ ਮਨੁੱਖ ਇਕ ਹਨ ਅਤੇ ਪਾਪੀ ਲੋਕ ਬਖਸ਼ਣਯੋਗ ਹਨ। ਮੈਂਗਲ ਆਪ ਕਦੇ-ਕਦੇ ਦੁੱਲੇ ਦੀ ਢਾਬ ਜ਼ਰੂਰ ਗੇੜਾ ਮਾਰਦਾ। ਬਾਬੇ ਦੁੱਲੇ ਦੀ ਸਮਾਧ ਨੂੰ ਮੱਥਾ ਟੇਕ ਕੇ ਕਿੰਨਾ-ਕਿੰਨਾ ਚਿਰ ਓਥੇ ਨੀਵੀ ਪਾ ਕੇ ਬੈਠਾ ਰਹਿੰਦਾ। ਪੁਰਾਣੇ ਬੰਦੇ ਸੋਚਦੇ ਕਿ ਮੈਂਗਲ ਆਪਣੀ ਭੁੱਲ ਬਖ਼ਸ਼ਾ ਰਿਹਾ ਹੈ। ਇਥੋਂ ਤੱਕ ਕਿਸੇ ਦੀ ਵੀ ਸੋਚ ਨਹੀਂ ਜਾਂਦੀ ਹੋਵੇਗੀ ਕਿ ਦੁੱਲਾ ਆਪ ਵੀ ਗੁਨਾਹਗਾਰ ਸੀ। ਵੱਡੀ ਉਮਰ ਵਿਚ ਨਵੇਂ ਹੱਡ ਦੀ ਤੀਵੀ ਘਰ ਲਿਆ ਕੇ ਉਹਨੇ ਇਕ ਗੁਨਾਹ ਹੀ ਤਾਂ ਕੀਤਾ ਸੀ।

 

ਕਰਤਾਰੋ ਦੇ ਪਹਿਲਾ ਜੁਆਕ ਮੁੰਡਾ ਹੋਇਆ। ਮੁੰਡੇ ਤੋਂ ਬਾਅਦ ਇਕ ਕੁੜੀ ਵੀ। ਫੇਰ ਇਕ ਹੋਰ ਕੁੜੀ। ਤਿੰਨ ਜੁਆਕ ਹੋ ਗਏ ਤਾਂ ਪਰਿਵਾਰ ਦੀਆਂ ਜ਼ਰੂਰਤਾਂ ਵਧਣ ਲੱਗੀਆਂ। ਖੇਤੀ ਦੇ ਕੰਮ ਵਿਚ ਐਨੀ ਆਮਦਨ ਨਹੀਂ ਸੀ। ਮਸਾਂ ਜੂਨ ਗੁਜ਼ਾਰਾ ਹੀ ਹੁੰਦਾ। ਹੌਲੀ-ਹੌਲੀ ਜੱਸੀ ਨੂੰ ਪਤਾ ਲੱਗਿਆ ਕਿ ਮੈਂਗਲ ਆਪ ਫੀਮ ਖਾਂਦਾ ਹੈ ਤੇ ਵੇਚਦਾ ਵੀ ਹੈ। ਇਹੀ ਕਾਰਨ ਸੀ ਕਿ ਮੈਂਗਲ ਦੀ ਜੇਬ ਵਿਚ ਹਰ ਵੇਲੇ ਨੋਟ ਰਹਿੰਦੇ ਸਨ।

 

ਉਹ ਜੱਸੀ ਦੇ ਜੁਆਕਾਂ ਨੂੰ ਆਲੀਂ-ਬਹਾਨੀਂ ਪੈਸੇ ਦਿੰਦਾ ਰਹਿੰਦਾ। ਕਰਤਾਰੋ ਨੂੰ ਵੀ ਚੋਰੀਓਂ ਪੈਸੇ ਫੜਾਉਂਦਾ। ਕਰਤਾਰੋ ਇਹ ਸਭ ਜੱਸੀ ਨੂੰ ਦੱਸ ਦਿੰਦੀ। ਤੇ ਫੇਰ ਹੌਲੀ-ਹੌਲੀ ਪਿਓ-ਪੁੱਤ ਵਿਚ ਇਹ ਗੱਲ ਖੁੱਲ੍ਹ ਗਈ। ਫੇਰ ਤਾਂ ਜੱਸੀ ਆਪ ਇਹ ਧੰਦਾ ਕਰਨ ਲੱਗਿਆ। ਦਿਨਾਂ ਵਿਚ ਹੀ ਉਹਨੇ ਮੋਟਰਸਾਈਕਲ ਲੈ ਲਿਆ। ਥੰਮਣ ਵਾਲਾ ਇਕੱਲਾ ਹੀ ਨਹੀਂ, ਉਹ ਹੋਰ ਪਿੰਡਾਂ ਵਿਚ ਵੀ ਫੀਮ ਦੇ ਕੇ ਆਉਂਦਾ। ਉਹਨੇ ਤਾਂ ਸਗੋਂ ਪਿੰਡਾਂ ਵਿਚ ਹੋਰ ਏਜੰਟ ਪੈਦਾ ਕਰ ਲਏ। ਆਪ ਵੱਡਾ ਏਜੰਟ ਬਣ ਗਿਆ। ਰਾਤ-ਬਰਾਤੇ ਜੀਪ ਆਉਂਦੀ ਤੇ ਉਹਨੂੰ ਇੱਕਠਾ ਮਾਲ ਦੇ ਜਾਂਦੀ। ਉਹਨੂੰ ਇਸ ਧੰਦੇ ਦੇ ਸਭ ਢੰਗ ਤਰੀਕੇ ਆਉਣ ਲੱਗੇ।

 

9

 

ਜਿਸ ਵਰ੍ਹੇ ਜੱਸੀ ਕਰਤਾਰੋ ਨੂੰ ਲੈ ਕੇ ਥੰਮਣ ਵਾਲੇ ਆਇਆ, ਮੈਂਗਲ ਉਹਦੇ ਬਾਪ ਦਾ ਮਕਾਨ ਪੱਕਾ ਤਾਂ ਸੀ, ਪਰ ਇਹ ਮਕਾਨ ਘਰ ਵਰਗੀ ਕੋਈ ਦਿੱਖ ਨਹੀਂ ਰਖਦਾ ਸੀ। ਲਗਦਾ ਸੀ, ਵਿਹੜਾ ਕਦੇ ਵੀ ਸੰਭਰਿਆ ਨਹੀਂ ਗਿਆ। ਬੈਠਕਾਂ ਤੇ ਸਬਾਤ ਦੀਆਂ ਛੱਤਾਂ ਉੱਤੇ ਮੱਕੜੀ ਦੇ ਬੇਸ਼ੁਮਾਰ ਜਾਲੇ ਸਨ, ਜਿਵੇਂ ਇਹ ਘਰ ਮੱਕੜੀਆਂ ਦਾ ਹੀ ਵਸੇਵਾ ਹੋਵੇ। ਕੰਧਾਂ ਉੱਤੇ ਨੀਲਾ ਰੰਗ ਪਾ ਕੇ ਕੀਤੀ ਕਲੀ ਕਈ ਦਹਾਕੇ ਪੁਰਾਣੀ ਹੋ ਚੁੱਕੀ ਸੀ । ਹੁਣ ਸਫੈਦੀ ਕਿਧਰੇ ਨਹੀਂ ਦਿਸਦੀ ਸੀ, ਹਰ ਜਗ੍ਹਾ ਮੱਖੀਆਂ ਦਾ ਗੰਦ ਸੀ। ਟਰੰਕ, ਸੰਦੂਖ, ਮੰਜੇ, ਬਿਸਤਰੇ, ਤੌੜੇ ਅਤੇ ਵਲ੍ਹਣੀਆਂ ਸਭਨਾਂ ਉੱਤੇ ਗਰਦ ਸੀ। ਤੌੜੇ ਅਤੇ ਵਲ੍ਹਣੀਆਂ ਵਿਚ ਹੀ ਚੀਜ਼ਾਂ ਪਾ ਕੇ ਰਖਦਾ ਸੀ ਮੈਂਗਲ। ਭਾਂਡਿਆਂ ਦੇ ਮੂੰਹਾਂ ਉੱਤੇ ਫਟੇ-ਪੁਰਾਣੇ ਕੱਪੜੇ ਬੰਨ੍ਹੇ ਹੁੰਦੇ ਅਤੇ ਉੱਤੇ ਚੱਪਣ ਦਿੱਤੇ ਹੁੰਦੇ। ਇਹਨਾਂ ਕੁੱਜੇ-ਤਪਲਿਆਂ ਵਿਚ ਹੀ ਸੀ ਮੈਂਗਲ ਦੀ ਸਾਰੀ ਕਬੀਲਦਾਰੀ। ਖੰਡ, ਗੁੜ, ਚਾਹ, ਦਾਲਾਂ, ਚੌਲ ਅਤੇ ਲੂਣ-ਮਿਰਚ-ਮਸਾਲਾ। ਅਸਲੀ ਅਰਥਾਂ ਵਿੱਚ ਮੈਂਗਲ ਦਾ ਇਹ ਮਕਾਨ ਇਕ ਉੱਜੜਿਆ ਹੋਇਆ ਘਰ ਸੀ। ਘਰ ਵਿਚ ਕੋਈ ਪਸ਼ੂ ਨਹੀਂ ਸੀ। ਮੈਂਗਲ ਦੁੱਧ ਦਾ ਗਿਲਾਸ ਦੁਕਾਨ ਉਤੋਂ ਮੁੱਲ ਲੈ ਕੇ ਆਉਂਦਾ ਅਤੇ ਚੁੱਲ੍ਹੇ ਵਿਚ ਅੱਗ ਬਾਲ ਕੇ ਚਾਹ ਬਣਾ ਲੈਂਦਾ। ਰੋਟੀ ਸੀਰ ਵਾਲੇ ਜੱਟਾਂ ਦੇ ਘਰ ਖਾਂਦਾ। ਪਿਛਲੇ ਪਹਿਰ ਦੀ ਚਾਹ ਵੀ ਉਹਨਾਂ ਦੇ ਪੀਂਦਾ ਸੀ। ਸਵੇਰ ਦੀ ਹਾਜ਼ਰੀ ਨਾਲ ਵੀ ਚਾਹ ਮਿਲਦੀ, ਪਰ ਤੜਕੇ-ਤੜਕੇ ਇਕ ਵੇਲੇ ਚਾਹ ਉਹਨੂੰ ਆਪਣੇ ਘਰ ਜ਼ਰੂਰ ਬਣਾਉਣੀ ਪੈਂਦੀ। ਤੜਕੇ-ਤੜਕੇ ਚਾਹ ਪੀਤੇ ਬਗੈਰ ਹੱਡ ਨਹੀਂ ਜੁੜਦੇ ਸਨ। ਉਹਦੀ ਉਮਰ ਵੀ ਤਾਂ ਬਹਤੁ ਹੋ ਚੁੱਕੀ ਸੀ। ਹੱਡ ਖਿੰਡੇ ਰਹਿੰਦੇ। ਘਰ ਦਾ ਨਲਕਾ ਕਦੋਂ ਦਾ ਬੰਦ ਸੀ। ਚਾਹ ਕਰਨ ਲਈ ਪਾਣੀ ਦੀ ਲੋੜ ਪੈਂਦੀ। ਪਾਣੀ ਦੀ ਬਾਲਟੀ ਉਹ ਗੁਆਂਢੀਆਂ ਦੇ ਘਰੋਂ ਭਰ ਲਿਆਉਂਦਾ ਹੁੰਦਾ।

 

ਜੱਸੀ ਮੈਂਗਲ ਵਾਂਗ ਪੈਸਿਆਂ ਦਾ ਤਿਆਗੀ ਨਹੀਂ ਸੀ। ਲਿਹਲ ਖੁਰਦ ਛੱਡਣ ਵੇਲੇ ਮੈਂਗਲ ਤਾਂ ਆਪਣੇ ਨਾਲ ਥੋੜੇ ਹੀ ਪੈਸੇ ਲਿਆਇਆ ਸੀ, ਓਹੀ ਸੀ ਬੱਸ ਜਿਹੜੇ ਬਲਵੰਤ ਸਿੰਘ ਤੇ ਜਸਮੇਲ ਕੁਰ ਨੇ ਉਹਨੂੰ ਦਿੱਤੇ ਸਨ। ਪਰ ਜਿੱਦਣ ਦੀ ਕਰਤਾਰੋ ਜੱਸੀ ਕੋਲ ਸੀ, ਉਹ ਪੈਸੇ ਜੋੜਨ ਲੱਗ ਪਏ ਸਨ। ਜਦੋਂ ਉਹਨਾਂ ਨੇ ਲਿਹਲ ਖੁਰਦ ਛੱਡਿਆ, ਕਰਤਾਰੋ ਕੋਲ ਖਾਸੇ ਨੋਟ ਸਨ। ਹੁਣ ਥੰਮਣ ਵਾਲੇ ਆਕੇ ਕੁਝ ਦਿਨਾਂ ਵਿਚ ਉਹਨੇ ਸਹੁਰੇ ਦਾ ਮਕਾਨ ਸੰਭਰ-ਸੂਹਰ ਕੇ ਐਨ ਰੜਾ ਕੱਢ ਦਿੱਤਾ। ਕੰਧਾਂ ਤੇ ਛੱਤਾਂ ਝਾੜ ਦਿੱਤੀਆਂ, ਸਗੋਂ ਰੋਡੂ ਸ਼ਾਹ ਤੋਂ ਬੰਦੇ ਮੰਗਵਾ ਕੇ ਕੰਧਾਂ ਦੀ ਸਫੈਦੀ ਕਰਵਾ ਲਈ। ਛੱਤਾਂ ਇੱਟ-ਬਾਲੇ ਦੀਆਂ ਸਨ। ਬਾਲਿਆਂ ਨੂੰ ਤੇ ਇੱਟਾਂ ਨੂੰ ਰੰਗ ਕਰਾਇਆ। ਤਖਤੇ-ਬਾਰੀਆਂ ਨੂੰ ਵੀ ਰੋਗਨ ਕਰਵਾਇਆ। ਸਾਰਾ ਮਕਾਨ ਇਉਂ ਚਮਕ ਉੱਠਿਆ, ਜਿਵੇਂ ਵਿਆਹ ਵਾਲਾ ਘਰ ਹੋਵੇ। ਚਾਹੇ ਉਹਨਾਂ ਕੋਲ ਜ਼ਮੀਨ-ਜਾਇਦਾਦ ਕੋਈ ਨਹੀਂ ਸੀ, ਪਰ ਪਿਓ ਦੇ ਜੱਦੀ ਮਕਾਨ ਵਿਚ ਆ ਕੇ ਜੱਸੀ ਤਸੱਲੀ ਭਰੇ ਸਾਹ ਲੈਂਦਾ। ਕਰਤਾਰੋ ਅਜੀਬ ਜਿਹਾ ਗੌਰਵ ਮਹਿਸੂਸ ਕਰਦੀ ਕਿ ਉਹ ਆਪਣੇ ਸਹੁਰੇ ਦੇ ਮਕਾਨ ਵਿਚ ਹੈ, ਜੋ ਹੁਣ ਉਹਨਾਂ ਦਾ ਆਪਣਾ ਮਕਾਨ ਹੈ।

 

ਕਰਤਾਰੋ ਰੋਡ ਸ਼ਾਹ ਗਈ, ਜੱਸੀ ਉਹਦੇ ਨਾਲ ਸੀ। ਘਰ ਵਿਚ ਪਿੱਤਲ ਤੇ ਤਾਂਬੇ ਦੇ ਅੱਠ-ਦਸ ਭਾਂਡੇ ਹੀ ਸਨ। ਉਹ ਸਭ ਵੇਚ ਦਿੱਤੇ। ਹੋਰ ਪੈਸੇ ਪਾ ਕੇ ਸਾਰੇ ਨਵੇਂ ਭਾਂਡੇ ਸਟੀਲ ਦੇ ਲਏ। ਗਿਲਾਸ, ਥਾਲੀਆਂ, ਕੌਲੀਆਂ, ਚਮਚੇ, ਡੋਲੂ, ਤੁਕਸ, ਬਾਲਟੀ ਤੇ ਹੋਰ ਕਈ ਚੀਜ਼ਾਂ। ਇਵੇਂ ਹੀ ਇਕ ਦਿਨ ਪੁਰਾਣੇ ਰਜ਼ਾਈ-ਗੁਦੈਲਿਆਂ ਦੀ ਰੂੰ ਪਿੰਜਵਾ ਕੇ ਅਤੇ ਵਿਚ ਹੋਰ ਰੂੰ ਪਵਾ ਕੇ ਉਹ ਚਾਰ ਨਵੀਆਂ ਰਜ਼ਾਈਆਂ ਅਤੇ ਚਾਰ ਹੀ ਗੁਦੈਲੇ ਭਰਵਾਕੇ ਲਿਆਏ। ਨਗੰਦੇ ਵੀ ਮੰਡੀਓਂ ਹੀ ਪਵਾ ਲਿਆਈ ਸੀ। ਉਹ ਦਿਨੋ-ਦਿਨ ਆਪਣਾ ਘਰ ਬੰਨ੍ਹਦੀ ਜਾ ਰਹੀ ਸੀ। ਮੈਂਗਲ ਚੌੜਾ ਹੋ ਕੇ ਸੱਥ ਵਿਚ ਬਹਿੰਦਾ ਤੇ ਸ਼ਰੀਕਾਂ ਨਾਲ ਹੁੱਬ-ਹੁੱਬ ਗੱਲਾਂ ਕਰਦਾ।

 

ਸੱਥ ਦਾ ਕੋਈ ਵੀ ਬੰਦਾ ਉਹਨੂੰ ਕਦੇ ਚੁਭਵੀਂ ਕੋਈ ਗੱਲ ਨਹੀਂ ਆਖਦਾ ਸੀ। ਉਹਦੀ ਪਿੱਠ ਪਿੱਛੇ ਵੀ ਉਹਦੀ ਕੋਈ ਬਦਖੋਈ ਨਾ ਕਰਦਾ। ਸਗੋਂ ਆਖਦੇ, ‘’ਓਏ ਭਾਈ ਬਖਤ-ਬਖਤ ਦੇ ਰਾਗ ਹੁੰਦੇ ਨੇ, ਬਖਤ-ਬਖਤ ਦੀਆਂ ਗੱਲਾਂ ਨੇ। ਜੇ ਇਹ ਬਾਜੀਗਿਰਨੀ ਲੈ ਗਿਆ ਸੀ ਤਾਂ ਭਾਈ ਇਹ ਇਹਨਾਂ ਦੇ ਮਨ ਦੀ ਮੌਜ ਸੀ। ਉਹ ਆਪ ਗਈ ਹੋਣੀ ਐ, ਮੱਲੋ-ਮੱਲੀ ਤਾਂ ਕੋਈ ਲਿਜਾ ਨੀ ਸਕਦਾ ਕਿਸੇ ਤੀਮੀਂ ਨੂੰ।” ਲੋਕ ਬੀਤੀਆਂ ਗੱਲਾਂ ਨੂੰ ਸਾਧਾਰਣ ਬਣਾਉਣ ਦੀ ਕੋਸ਼ਿਸ਼ ਕਰਦੇ।

 

”ਦੁੱਲੇ ਦਾ ਘਰ ਤਾਂ ਪੱਟ ‘ਤਾ ਨਾ?'” ਕੋਈ ਜਣਾ ਸਵਾਲ ਖੜ੍ਹਾ ਕਰ ਦਿੰਦਾ।

 

“ਦੁੱਲਾ ਵੀ ਤਾਂ ਸਰਦਾਰੋ ਨੂੰ ਪੱਟ ਕੇ ਈ ਲੈ ਕੇ ਆਇਆ ਸੀ। ਉਹਦੀ ਉਮਰ ਤੇ ਸਰਦਾਰੋ ਦੀ ਉਮਰ ਦਾ ਫਰਕ ਕਿੰਨਾ ਸੀ। ਪਾਣੀ ਨੀਮੇਂ ਥਾਂ ਨੂੰ ਰੁੜ੍ਹ ਗਿਆ। ਦੁੱਲੇ ਨੇ ਸਰਦਾਰੋ ਨਾਲ ਧੋਖਾ ਕੀਤਾ, ਉਹ ਛੱਡ ਤੁਰੀ ਫੇਰ ਉਹਨੂੰ।’

 

‘ਸਗਾਂ ਦੀ ਸਰਦਾਰੋ ਮੈਂਗਲ ਨੂੰ ਲੈ ‘ਗੀ, ਮੈਂਗਲ ਨੂੰ ਉਹਨੂੰ ਲੈ ਕੇ ਗਿਆ।”

 

‘ ‘‘ਓਏ ਭਾਈ, ਕੁੱਛ ਵੀ ਸੀ। ਇਹ ਗੱਲਾਂ ਤਾਂ ਪੁਰਾਣੀਆਂ ਹੋ ‘ਗੀਆਂ ਹੁਣ। ਦੁੱਲਾ ਇਹਨਾਂ ਗੱਲਾਂ ਤੋਂ ਤਾਹਾਂ ਜਾ ਚੜ੍ਹਿਆ, ਸਾਧ ਹੋ ਗਿਆ। ਦੇਖ ਲੋ, ਹੁਣ ਮੰਨਤ ਹੁੰਦੀ ਐ ਉਹਦੀ, ਸੁੱਖਾਂ ਲਹਿੰਦੀਆਂ ਨੇ। ਏਧਰ ਜੱਸੀ ਨੂੰ ਦੇਖ ਲੈ, ਸਾਕ ਵੀ ਹੋ ਗਿਆ। ਜੱਟਾਂ ਦੀ ਕੁੜੀ ਐ ਕਰਤਾਰੋ ਇਹਦੀ ਬਹੂ। ਪੁੱਛਿਆ ਕਿਸੇ ਨੇ ਬਈ ਜੱਸੀ ਬੇਕੌਮ ਨੇ ਜੰਮਿਆ ਸੀ। ਜੱਟ ਦਾ ਪੁੱਤ ਰਹੂ, ਮਾਂ ਚਾਹੇ ਕੋਈ ਹੋਵੇ।’

 

ਜੱਸੀ ਦਾ ਸੁਭਾਅ ਰਲੌਟਾ ਸੀ। ਉਹਨੇ ਜਸਮੇਲ ਕੁਰ ਬੇਬੇ ਦਾ ਸਾਰਾਂ ਚੱਜ-ਆਚਾਰ ਪੱਲੇ ਬੰਨ੍ਹਿਆ ਹੋਇਆ ਸੀ। ਹਰ ਇਕ ਨਾਲ ਮਿੱਠਾ ਬੋਲਣਾ ਅਤੇ ਅਧੀਨਗੀ ਜ਼ਾਹਰ ਕਰਨੀ। ਉਹ ਜਦੋਂ ਲਿਹਲ ਖੁਰਦ ਛੱਡ ਕੇ ਆਏ, ਜੱਸੀ ਪਹਿਲੇ ਦਿਨ ਹੀ ਸੱਥ ਵਿਚ ਮੁੰਡਿਆਂ ਕੋਲ ਆ ਬੈਠਾ। ਉਹ ਤਾਸ਼ ਖੇਡ ਰਹੇ ਸਨ। ਇਕ ਮੁੰਡਾ ਉੱਠ ਕੇ ਗਿਆ ਤਾਂ ਉਹਦੀ ਥਾਂ ਜੱਸੀ ਆਪ ਬੈਠ ਗਿਆ ਤੇ ਤਾਸ਼ ਖੇਡਣ ਲੱਗਿਆ। ਤਿੰਨਾਂ ਮੁੰਡਿਆਂ ਨਾਲ ਇਸ ਤਰ੍ਹਾਂ ਗੱਲ ਕਰਨ ਲੱਗਿਆ ਜਿਵੇਂ ਉਹਨਾਂ ਨੂੰ ਚਿਰਾਂ ਤੋਂ ਜਾਣਦਾ ਹੋਵੇ।

 

ਸੱਥ ਵਿਚ ਬੈਠੇ ਬਜ਼ੁਰਗਾਂ ਨਾਲ ਉਹ ਆਪ ਨੇੜੇ ਹੋ ਕੇ ਗੱਲਾਂ ਕਰਦਾ। ਗੱਲਾਂ-ਗੱਲਾਂ ਵਿਚ ਹੀ ਦੱਸ ਦਿੰਦਾ ਕਿ ਉਹ ਕੌਣ ਹੈ। ਬੁੜ੍ਹੇ ਬੰਦੇ ਧੌਂਕਲ ਦੀ ਤਾਰੀਫ ਕਰਨ ਲਗਦੇ। ਆਖਦੇ, ਭਾਈ, ਤੇਰੇ ਤਾਏ ਅਰਗਾ ਬੰਦਾ ਕੀਹਨੇਂ ਹੋ ਜਾਣੈ। ਬੜਾ ਸਾਊ ਲੋਕ ਸੀ ਉਹ।” ਉਹਦੇ ਬਾਪ ਮੈਂਗਲ ਦੀ ਗੱਲ ਕੋਈ ਨਾ ਕਰਦਾ। ਨਾ ਚੰਗਾ ਆਖਦੇ, ਨਾ ਮਾੜਾ। ਬਾਜ਼ੀਗਿਰਨੀ ਨੂੰ ਪਿੰਡੋਂ ਕੱਢ ਕੇ ਲੈ ਜਾਣ ਦੀ ਤੁਹਮਤ ਉਹਦੇ ਬਾਪ ਸਿਰ ਇਕ ਬੱਜਰ ਪਾਪ ਵਾਂਗ ਮੜ੍ਹੀ ਗਈ ਸੀ। ਲਿਹਲ ਖੁਰਦ ਤੋਂ ਆਉਣ ਬਾਅਦ ਚਾਹੇ ਮੈਂਗਲ ਨੇ ਕੋਈ ਖੁਨਾਮੀ ਨਹੀਂ ਖੱਟੀ ਸੀ। ਬਾਜੀਗਿਰਨੀ ਵਾਲੀ ਗੱਲ ਵੀ ਚਾਹੇ ਦੂਰ ਜਾ ਖੜ੍ਹੀ ਸੀ। ਪਰ ਇਕ ਕਲੰਕ ਜਿਹਾ ਜ਼ਰੂਰ ਸੀ ਜਿਸ ਕਰਕੇ ਪੁਰਾਣੇ ਬੰਦੇ ਮੈਂਗਲ ਬਾਰੇ ਖਾਮੋਸ਼ ਰਹਿੰਦੇ। ਜੱਸੀ ਉਹਨਾਂ ਨਾਲ ਗੱਲਾਂ ਕਰਦਾ ਤੇ ਮਿੱਠਾ-ਮਿੱਠਾ ਬੋਲਦਾ ਉਹਨਾਂ ਨੂੰ ਚੰਗਾ ਲਗਦਾ। ਤੇ ਉਹ ਉਹਨੂੰ ਮੋਹ-ਪਿਆਰ ਦਾ ਅਹਿਸਾਸ ਦਿੰਦੇ ਅਤੇ ਆਖਦੇ, ” ਜਿਹੜਾ ਭਾਈ ਚੰਗੇ ਕੰਮ ਕਰੇ, ਉਹਦੀ ਮਹਿਮਾ ਹੁੰਦੀ ਐ। ਜਿਹੜਾ ਮਾੜੇ ਰਾਹ ਪੈ ‘ਜੇ ਉਹਨੂੰ ਦੁਰਕਾਰਦੀ ਐ ਇਹ ਦੁਨੀਆਂ। ਬੰਦਾ ਕਮਾਈ ਕੰਨੀ ਧਿਆਨ ਰੱਖੇ। ਪਿਛਲੇ ਸਭ ਧੋਣੇ ਧੋੜੇ ਜਾਂਦੇ ਨੇ।'”

 

ਉਹਦੀ ਉਮਰ ਦੇ ਨੌਜਵਾਨ ਮੁੰਡੇ ਉਹਨੂੰ ਬਹੁਤ ਚਾਹੁਣ ਲੱਗੇ। ਉਹ ਉਹਨਾਂ ਦੇ ਘਰੀਂ ਚਲਿਆ ਜਾਂਦਾ। ਮੈਂਗਲ ਦਾ ਮੁੰਡਾ ਸਮਝ ਕੇ ਤੇ ਬਾਜੀਗਿਰਨੀ ਨੂੰ ਚਿੱਤ ਵਿਚ ਲਿਆ ਕੇ ਬੁੜ੍ਹੀਆਂ ਉਹਨੂੰ ਤੌੜੀ ਦਾ ਦੁੱਧ ਲਾਹ ਦਿੰਦੀਆਂ ਤੇ ਆਨੀਂ-ਬਾਹਨੀਂ ਉਹਨੂੰ ਗੱਲਾਂ ਪੁੱਛਣ ਲਗਦੀਆਂ। ਉਹ ਭੁੱਟ-ਕੁੱਟ ਸਭ ਆਪੇ ਹੀ ਦੱਸੀ . ਜਾਂਦਾ।

 

ਗੱਭਰੂ ਤੇ ਸਾਊ ਮੁੰਡੇ ਜੱਸੀ ਦੇ ਘਰ ਵੀ ਆਉਣ ਲੱਗੇ। ਕੋਈ ਆਉਂਦਾ, ਜੱਸੀ, ਕਹਿਕੇ ਹਾਕ ਮਾਰਦਾ, ਥੋੜਾ-ਮੋਟਾ ਹੀ ਅੰਦਰ ਕਿਧਰੇ ਬੈਠਦਾ, ਕਰਤਾਰੋ ਵੱਲ ਚੋਰ-ਨਜ਼ਰ ਨਾਲ ਝਾਕਦਾ ਅਤੇ ਜੱਸੀ ਨੂੰ ਨਾਲ ਲੈ ਕੇ ਘਰੋਂ ਬਾਹਰ ਆ ਜਾਂਦਾ। ਉਹ ਸੱਥ ਵਿਚ ਆ ਬੈਠਦੇ ਤੇ ਗੱਲਾਂ ਕਰਦੇ।

 

ਇੰਜ ਥੋੜੇ ਹੀ ਦਿਨਾਂ ਵਿਚ ਜਸਵੰਤ ਨੇ ਅਗਵਾੜ ਵਿਚ ਆਪਣੀ ਪਰਚੋ ਬਣਾ ਲਈ। ਉਹ ਏਸੇ ਅਗਵਾੜ ਦਾ ਮੁੰਡਾ ਸੀ ਤੇ ਉਹਨਾਂ ਦਾ ਹੀ ਖੂਨ। ਥੋੜੇ ਦਿਨਾਂ ਵਿਚ ਹੀ ਜਸਵੰਤ ਨੂੰ ਭਾਈਚਾਰੇ ਦਾ ਅਹਿਸਾਸ ਹੋਣ ਲੱਗਿਆ। ਇਹ ਅਹਿਸਾਸ ਲਿਹਲ ਖੁਰਦ ਰਹਿ ਕੇ ਨਹੀਂ ਸੀ। ਓਥੇ ਚਾਹੇ ਜਸਮੇਲ ਕੁਰ ਬੇਬੇ ਤੇ ਉਹਦੇ ਪਰਿਵਾਰ ਵਲੋਂ ਉਹਨੂੰ ਘਰ ਵਰਗਾ ਪਿਆਰ ਹੀ ਮਿਲਿਆ ਹੋਇਆ ਸੀ, ਪਰ ਭਾਈਚਾਰੇ ਵਾਲੀ ਗੱਲ ਓਥੇ ਨਹੀਂ ਸੀ।

 

ਪਿਓ-ਪੁੱਤ ਦੋਵੇਂ ਹਿੱਸੇ ਉੱਤੇ ਜ਼ਮੀਨ ਲੈ ਕੇ ਵਾਹੀ ਕਰਦੇ । ਉਹਨਾਂ ਕੋਲ ਕੁਝ ਪੈਸੇ ਜਮ੍ਹਾਂ ਹੋ ਗਏ ਤਾਂ ਉਹ ਠੇਕੇ ਉੱਤੇ ਜਮੀਨ ਲੈਣ ਲੱਗੇ। ਇਕ ਸੀਰੀ ਵੀ ਰੱਖ ਲਿਆ। ਪਰ ਅੰਦਰਖਾਤੇ ਉਹਨਾਂ ਦਾ ਅਸਲ ਧੰਦਾ ਫੀਮ ਸੀ। ਮੈਂਗਲ ਚੋਰੀਓਂ ਫੀਮ ਵੇਚਦਾ ਸੀ, ਜੱਸੀ ਸ਼ਰੇਆਮ ਫੀਮ ਵੇਚਣ ਲੱਗਿਆ। ਉਹਨੇ ਇਹ ਕੰਮ ਐਨਾ ਵਧਾ ਲਿਆ ਕਿ ਖੇਤੀ ਦਾ ਕੰਮ ਉਹਨੂੰ ਨਖਿੱਧ ਜਾਪਣ ਲੱਗਿਆ। ਉਹ ਸੋਚਦਾ, ” ਕੀਹ ਐ ਇਹਦੇ ‘ਚ, ਐਮੇਂ ਬਲਦਾਂ ਦੇ ਪੁੜੇ ਕੁੱਟੀ ਜਾਓ। ਮਿੱਟੀ ਨਾਲ ਮਿੱਟੀ ਹੋਣਾ ਪੈਂਦੈ। ਬਲਦ ਅਰਗੀ ਜ਼ਿੰਦਗੀ ਐ ਜੱਟ ਦੀ। ਜੇ ਪੈਸਾ ਈ ਬਣਾਉਣੈ ਤਾਂ ਹੋਰ ਬਥੇਰੇ ਤਰੀਕੇ ਨੇ।”

 

ਜਦੋਂ ਫੀਮ ਦਾ ਧੰਦਾ ਬਹੁਤ ਵਧ ਗਿਆ ਤਾਂ ਉਹਨੇ ਪੈਸੇ ਵਿਆਜ ਉੱਤੇ ਰੋਡੂ ਸ਼ਾਹ ਵਿਜੇ ਕੁਮਾਰ ਆੜ੍ਹਤੀਏ ਦੇ ਮੁੰਡੇ ਕੀਮਤੀ ਲਾਲ ਨੂੰ ਫੜਾਉਣੇ ਸ਼ੁਰੂ ਕਰ ਦਿੱਤੇ। ਕੀਮਤੀ ਈਮਾਨਦਾਰ ਬਾਣੀਆ ਸੀ। ਉਹ ਜੱਸੀ ਨੂੰ ਡੇਢ ਰੁਪਿਆ ਸੈਂਕੜੇ ਦਾ ਵਿਆਜ ਦਿੰਦਾ। ਇਸ ਪ੍ਰਕਾਰ ਉਹਦੇ ਕੋਲ ਜੱਸੀ ਦਾ ਲੱਖਾਂ ਰੁਪਿਆ ਜਮ੍ਹਾਂ ਹੋ ਚੁੱਕਿਆ ਸੀ। ਕੀਮਤੀ ਆਖਦਾ, ” ਸਾਰ ਜੀ, ਜਦੋਂ ਮਰਜੀ ਵਿਆਜ ਲੈ ਲਿਆ ਕਰ। ਓਸੇ ਵੇਲੇ ਸ੍ਵਾਬ ਹੋਜੂ। ਕਦੇ ਮੂਲ ਰਕਮ ਸਾਰੀ ਲੈਣੀ ਹੋਵੇ ਤਾਂ ਬੱਸ ਚਾਰ ਦਿਨ ਪਹਿਲਾਂ ਦੱਸ ਦੀ। ਜਿੰਨੇ ਜੋਗੇ ਹੈਗੇ। ਹਾਜਰ ਆਂ।”.

 

ਉਹ ਹੁਣ ਹਰ ਸਾਲ ਠੇਕੇ ਉੱਤੇ ਜ਼ਮੀਨ ਲੈ ਕੇ ਅਗਾਂਹ ਹਿੱਸੇ ਉਤੇ ਦੇ ਦਿੰਦਾ। ਹਿੱਸੇ ਵਾਲੇ ਦੀ ਨਿਗਰਾਨੀ ਰਖਦਾ ਮੈਂਗਲ ਬੁੜ੍ਹਾ। ਜੱਸੀ ਬਾਪੂ ਨੂੰ ਤਾੜ ਕੇ ਰਖਦਾ ਸੀ। ਆਖਦਾ, ‘` ਬਾਪੂ, ਤੇਰੀ ਤਾਂ ਦੁਨੀਆਂ ਦੇਖੀ ਹੋਈ ਐ। ਹਿੱਸੇ ਵਾਲਾ ਕਿੰਨਾ ਵੀ ਲਿਹਾਜੀ ਹੋਵੇ. ਸਾਊ ਤੇ ਈਮਾਨਦਾਰ ਕਹਾਉਂਦਾ ਹੋਵੇ, ਉਹਨੇ ਮਾਰ ਜਲ ਦਾ ਗੇੜਾ-ਫੇੜਾ ਰੱਖਿਆ ਕਰ। ਮੈਥੋਂ ਤਾਂ ਕੰਮਾਂ- ਕਰਨੀ ਈ ਕਰਨੀ ਹੁੰਦੀ ਐ। ਫਸਲ ਦਾ ਗੇੜਾ-ਫੇੜਾ ਰੱਖਿਆ ਕਰ। ਮੈਥੋ ਤਾਂ ਕੰਮਾਂ-ਧੰਦਿਆਂ ‘ਚ ਖੇਤ ਜਾਇਆ ਨੀ ਜਾਂਦਾ ਦੇਖ ਲੈ। ਫਸਲ ਦਾ ਗੜਾ-ਫੋੜਾ ਰੱਖਿਆ ਕਰ। ਮੈਂਥ

 

ਜੱਸੀ ਦੁੱਲੇ ਦੀ ਢਾਬ ਜ਼ਰੂਰ ਜਾਂਦਾ। ਉਹਨੇ ਬਾਬਾ ਰਾਮਦਾਸ ਨਾਲ ਖਾਸਾ ਮੋਹ ਵਧਾ ਲਿਆ ਸੀ। ਬਾਬਾ ਰਾਮਦਾਸ ਬੁੜ੍ਹਾ ਹੋ ਚੁੱਕਿਆ ਸੀ। ਉਹਦੀ ਉਮਰ ਉਸ ਵੇਲੇ ਸੱਤਰ ਦੇ ਨੇੜੇ-ਤੇੜੇ ਹੋਵੇਗੀ। ਪਰ ਉਹ ਹੱਡਾਂ-ਪੈਰਾਂ ਦਾ ਤਕੜਾ ਸੀ। ਦੇਹ ਫੁੱਲੀ ਨਹੀਂ ਸੀ। ਉਹਦਾ ਛਾਂਟਵਾਂ ਸਰੀਰ ਸੀ। ਸੰਜਮ ਨਾਲ ਖਾਂਦਾ ਪੀਂਦਾ। ਹਾਲੇ ਵੀ ਘੋੜੇ ਵਾਂਗ ਤੁਰਿਆ ਫਿਰਦਾ।

 

ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿਚ ਉਹਦੀ ਮਹਿਮਾ ਫੈਲੀ ਹੋਈ ਸੀ। ਥੰਮਣ ਵਾਲਾ ਤੇ ਟਿੱਬਾ ਤਾਂ ਡੇਰੇ ਦੇ ਆਪਣੇ ਪਿੰਡ ਸਨ। ਰਾਮਦਾਸ ਹਰ ਕਿਸਮ ਦੇ ਬੰਦਿਆਂ ਨਾਲ ਬਣਾ ਕੇ ਰਖਦਾ। ਉਹਦੇ ਕੋਲ ਸਭ ਸਿਆਸੀ ਪਾਰਟੀਆਂ ਦੇ ਨੇਤਾ ਆਉਂਦੇ ਤੇ ਮੱਥਾ ਟੇਕ ਕੇ ਜਾਂਦੇ। ਭਲੇਮਾਣਸ ਲੋਕ ਵੀ ਆਉਂਦੇ ਅਤੇ ਲੁੱਚੇ- ਲਵੰਗੇ ਮਹਾਂ ਬਦਮਾਸ਼ ਬੰਦੇ ਵੀ। ਬਾਬਾ ਰਾਮਦਾਸ ਸਭ ਦਾ ਸਾਂਝਾ ਸੀ। ਅੰਦਰੋਂ ਚਾਹੇ ਉਹਦੀ ਧਿਰ ਕੋਈ ਵੀ ਹੋਵੇ, ਉਤੋਂ ਉਹ ਹਰ ਕਿਸੇ ਦੀ ਖੈਰ ਮੰਗਦਾ ਤੇ ਭਲਾ ਚਾਹੁੰਦਾ। ਜਸਵੰਤ ਆਪਣਾ ਮੋਟਰਸਾਈਕਲ ਲੈ ਕੇ ਡੇਰੇ ਵੜਦਾ। ਮੋਟਰਸਾਈਕਲ ਖੜਕਾਟ ਪਾਉਂਦਾ ਆਉਂਦਾ। ਪਤਾ ਲਗਦਾ ਕਿ ਜੱਸੀ ਆਇਆ ਹੈ। ਉਹਦੇ ਮਗਰ ਉਹਦੀ ਦੁਨਾਲੀ ਬੰਦੂਕ ਲੈ ਕੇ ਬੈਠਾ ਬੰਦਾ ਛਾਲ ਮਾਰਕੇ ਸੀਟ ਤੋਂ ਉੱਤਰਦਾ ਤੇ ਪਰ੍ਹੇ ਹੋ ਕੇ ਜੱਸੀ ਨੂੰ ਉਡੀਕਣ ਲਗਦਾ। ਜੁੱਤੀਆਂ ਉਤਾਰ ਕੇ ਉਹ ਪਹਿਲਾਂ ਬਾਬੇ ਦੁੱਲੇ ਦੀ ਸਮਾਧ ‘ਤੇ ਮੱਥਾ ਟੇਕਦੇ ਅਤੇ ਫੇਰ ਬਾਬਾ ਰਾਮਦਾਸ ਦੇ ਗੋਡੀਂ ਹੱਥ ਲਾ ਕੇ ਨਮਸਕਾਰ ਕਰਦੇ। ਰਾਮਦਾਸ ਮਿੰਨ੍ਹਾ-ਮਿੰਨ੍ਹਾ ਮੁਸਕਰਾ ਰਿਹਾ ਹੁੰਦਾ। ਪੋਲਾ ਪੋਲਾ ਬੋਲਦਾ, ”ਹੋਰ ਭਾਈ ਜਸਵੰਤ, ਠੀਕ ਐਂ ਹੋਰ ਤਾਂ, ਸੁੱਖ-ਸਾਂਦ ਐ?”

 

”ਹਾਂ ਬਾਬਾ ਜੀ, ਸਭ ਕਿਰਪਾ ਐ ਥੋਡੀ। ਥੋਡਾ ਹੱਥ ਸਿਰ ‘ਤੇ ਚਾਹੀਦੈ।” ਜਸਵੰਤ ਵੀ ਮੁਸਕਰਾ ਕੇ ਹੀ ਜਵਾਬ ਦਿੰਦਾ।

 

‘”ਕਿਰਪਾ ਤਾਂ ਓਸ ਸੱਚੇ ਪਾਤਸ਼ਾਹ ਦੀ ਐ. ਭਾਈ। ਓਸੇ ਦੇ ਹੁਕਮ ‘ਚ ਬੱਝੇ ਫਿਰਦੇ ਆਂ ਆਪਾਂ ਸਾਰੇ।” ਰਾਮਦਾਸ ਬੋਲ ਰਿਹਾ ਹੁੰਦਾ। ਸੇਵਕ ਆਉਂਦਾ ਤੇ ਬਾਬਿਆਂ ਦਾ ਇਸ਼ਾਰਾ ਸਮਝ ਕੇ ਥੋੜੇ ਚਿਰ ਬਾਅਦ ਹੀ ਗਰਮ-ਗਰਮ ਦੁੱਧ ਦੇ ਦੋ ਗਿਲਾਸ ਹਾਜ਼ਰ ਕਰ ਦਿੰਦਾ। ਲੈਚੀਆਂ ਪਾ ਕੇ ਉਬਾਲਿਆ ਦੁੱਧ, ਵਿਚ ਦੇਸੀ ਘਿਓ ਦੀ ਉਂਗਲ ਸੁੱਟੀ ਹੁੰਦੀ। ਜਸਵੰਤ ਜਿਹੇ ਖਾੜਕੂ ਤੇ ਤਕੜੇ ਬੰਦਿਆਂ ਸਦਕਾ ਹੀ ਦੁੱਲੇ ਦੀ ਢਾਬ ਦਾ ਤਪ-ਤੇਜ ਬਣਿਆ ਹੋਇਆ ਸੀ। ਜ਼ਮਾਨਾ ਹੀ ਅਜਿਹਾ ਸੀ, ਰਾਮਦਾਸ ਜ਼ਮਾਨੇ ਦੀ ਹਵਾ ਦੇ ਰੁੱਖ ਚਲਦਾ।

 

ਓਧਰ ਜਸਵੰਤ ਵੀ ਜ਼ਮਾਨੇ ਦੀ ਹਵਾ ਨੂੰ ਪਛਾਣਦਾ ਸੀ। ਡੇਰੇ ਜਾਣ ਕਰਕੇ ਉਹਦੀ ਵੀ ਮਹਿਮਾ ਸੀ। ਉਹਨੂੰ ਵਿਸ਼ਵਾਸ ਸੀ, ਡੇਰੀਂ ਜਾਣ ਵਾਲੇ ਲੋਕ ਧਰਮਾਤਮਾ ਹੁੰਦੇ ਹਨ। ਬਾਬਾ ਰਾਮਦਾਸ ਚਾਰ ਬੰਦਿਆਂ ਵਿਚ ਜਸੰਵਤ ਦੀ ਪ੍ਰਸੰਸਾ ਕਰ ਦਿੰਦਾ, ਐਨੇ ਨਾਲ ਹੀ ਉਹਦੀਆਂ ਪੌਬਾਰਾਂ ਸਨ। ਆਖਦਾ, ”ਬਹੁਤ ਨੇਕ ‘ਮੁੰਡੈ ਜਸਵੰਤ। ਸ਼ਾਲੀਨਤਾ ਬਹੁਤ ਹੈ ਏਸ ਲੜਕੇ ਵਿਚ। ਇਕ ਦਿਨ ਇਹ ਉੱਨਤੀ ਕਰੂਗਾ।”

 

ਬਾਬਾ ਰਾਮਦਾਸ ਦਾ ਇਸ਼ਾਰਾ ਸਮਝ ਕੇ ਜੱਸੀ ਨੇ ਡੇਰੇ ਵਿਚ ਕਮਰਾ ਬਣਵਾ ਦਿੱਤਾ। ਪੈਸੇ ਫੜਾ ਦਿੱਤੇ ਬਾਬਿਆਂ ਨੂੰ। ਇੱਟਾਂ, ਸੀਮਿੰਟ, ਲੋਹਾ ਉਹਨਾਂ ਦੇ ਸੇਵਕ ਖਰੀਦ ਲਿਆਏ। ਕਮਰੇ ਉੱਤੇ ਪੱਥਰ ਲਵਾਇਆ ਗਿਆ ਸੀ, ” ਇਹ ਕਮਰਾ ਸਰਦਾਰ ਜਸਵੰਤ ਸਿੰਘ ਔਲਖ ਸਪੁੱਤਰ ਸਰਦਾਰ ਮੈਂਗਲ ਸਿੰਘ ਔਲਖ ਪਿੰਡ ਥੰਮਣ ਵਾਲਾ ਨੇ ਪੁੰਨ-ਅਰਥ ਬਣਵਾਇਆ।” ਕਮਰੇ ਕਰਕੇ ਦੋਵਾਂ ਪਿੰਡਾਂ ਵਿਚ ਜੱਸੀ ਦੀ ਮਹਿਮਾ ਖਿੰਡ ਗਈ। ਸੱਥਾਂ ਵਿਚ ਗੱਲਾਂ ਹੁੰਦੀਆਂ, ”ਚੰਗੈ ਭਾਈ, ਮੈਂਗਲ ਦਾ ਮੁੰਡਾ ਧਰਮ ਦੇ ਰਾਹ ਪੈ ਗਿਆ। ਨੇਕ-ਨਾਮੀ ਐ ਇਹਦੇ ‘ਚ ਤਾਂ। ਚਾਰ ਬੰਦੇ ਜਾ ਕੇ ਓਸ ਕਮਰੇ ‘ਚ ‘ਸਰਾਮ ਕਰਿਆ ਕਰਨਗੇ, ਸੀਸਾਂ ਦੇਣਗੇ।’

 

ਪੰਚਾਇਤ ਚੋਣਾਂ ਵਿਚ ਕੁਝ ਮਹੀਨੇ ਹੀ ਬਾਕੀ ਸਨ। ਇਸ ਵਾਰ ਨੌਗਰ ਪੰਚਾਇਤ ਥੰਮਣ ਵਾਲਾ ਦੀ ਚੋਣ ਵਿਚ ਜਸਵੰਤ ਸਿੰਘ ਖੜ੍ਹਾ ਹੋ ਗਿਆ। ਉਹਦੇ ਮੁਕਾਬਲੇ ਵਿਚ ਦੋ ਬੰਦੇ ਹੋਰ ਸਨ। ਇਕ ਤਾਂ ਪੁਰਾਣਾ ਸਰਪੰਚ ਹੀ ਸੀ- ਮੇਵਾ ਸਿੰਘ। ਦੂਜਾ ਉਮੀਦਵਾਰ ਸੀ ਦਾਨੋ ਬੁੜ੍ਹੀ ਦਾ ਪੋਤਾ-ਮੱਘਰ ਸਿੰਘ। ਇਹ ਮੁੰਡਾ ਬੀ. ਏ. ਪਾਸ ਕਰਕੇ ਵਿਹਲਾ ਸੀ । ਸਾਊ ਬਹੁਤ ਸੀ। ਪਿੰਡ ਵਿਚ ਦੋ ਚਾਰ ਹੀ ਹੋਰ ਮੁੰਡੇ ਬੀ. ਏ. ਪਾਸ ਸਨ। ਮੱਘਰ ਨੂੰ ਆਪਣੀਆਂ ਚੌਂਦਾ ਜਮਾਤਾਂ ਉੱਤੇ ਮਾਣ ਸੀ। ਮੇਵਾ ਸਿੰਘ ਸਾਬਕਾ ਸਰਪੰਚ ਨੇ ਪਿੰਡ ਵਿਚ ਚੰਗੇ ਕੰਮ ਕੀਤੇ ਸਨ। ਉਹ ਕਿਸੇ ਦੀ ਨਾਜਾਇਜ਼ ਤਰਫਦਾਰੀ ਨਹੀਂ ਕਰਦਾ ਸੀ।

 

ਜੱਸੀ ਪਹਿਲਾਂ ਡੇਰੇ ਜਾ ਕੇ ਬਾਬਾ ਰਾਮ ਦਾਸ ਤੋਂ ਅਸ਼ੀਰਵਾਦ ਲੈ ਕੇ ਆਇਆ। ਬਾਬੇ ਦੁੱਲੇ ਦੀ ਸਮਾਧ ਉੱਤੇ ਮੱਥਾ ਟੇਕ ਕੇ ਡੇਰੇ ਵਿਚ ਲੱਡੂ ਵੰਡੇ ਗਏ। ਬਾਬਾ ਰਾਮਦਾਸ ਨੇ ਜਸਵੰਤ ਦੇ ਸਿਰ ਉੱਤੇ ਹੱਥ ਫੇਰਿਆ ਤੇ ਕਿਹਾ, ” ਠੀਕ ਐ ਪੁੱਤਰ, ਪਰਮਾਤਮਾ ਭਲੀ ਕਰੂਗਾ। ਓਸੇ ‘ਤੇ ਨਿਹਚਾ ਰੱਖ। ਤੇਰੀ ਫਤਿਹ ਹੋਊਗੀ।”

 

ਮੇਵਾ ਸਿੰਘ ਤੇ ਮੱਘਰ ਵੀ ਡੇਰੇ ਗਏ ਸਨ। ਰਾਮਦਾਸ ਨੇ ਉਹਨਾਂ ਦੇ ਸਿਰਾਂ ਉੱਤੇ ਵੀ ਹੱਥ ਰੱਖਿਆ ਸੀ ਤੇ ਅਸ਼ੀਰਵਾਦ ਦਿੱਤੀ ਸੀ, ਪਰ ਅੰਦਰਖਾਤੇ ਰਾਮਦਾਸ ਦੇ ਸੇਵਕ ਸਾਰੇ ਪਿੰਡ ਵਿਚ ਕਹਿੰਦੇ ਫਿਰਦੇ ਸਨ ਕਿ ਜਸਵੰਤ ਸਿੰਘ ਨੂੰ ਵੋਟ ਦਿੱਤੀ ਜਾਵੇ।

 

ਜੱਸੀ ਕਈ ਦਿਨਾਂ ਤੋਂ ਪਿੰਡ ਵਿਚ ਫਿਰ ਰਿਹਾ ਸੀ। ਬਜ਼ੁਰਗ ਲੋਕਾਂ ਦੇ ਉਹ ਪੈਰੀਂ ਹੱਥ ਲਾਉਂਦਾ। ਬੁੜ੍ਹੀਆਂ ਨੂੰ ਮੱਥਾ ਟੇਕ ਕੇ ਉਹਨਾਂ ਸਾਹਮਣੇ ਸਿਰ ਝੁਕਾ ਲੈਂਦਾ । ਬੁੜੀਆਂ ਉਹਦਾ ਮੋਢਾ ਪਲੋਸਦੀਆਂ। ਨੌਜਵਾਨ ਮੁੰਡਿਆਂ ਦੀਆਂ ਕਈ ਢਾਣੀਆਂ ਨੂੰ ਉਹ ਰੱਜਵੀਂ ਦਾਰੂ ਪਿਆ ਚੁੱਕਿਆ ਸੀ। ਚੋਣਾਂ ਦੀ ਤਰੀਕ ਤੋਂ ਇਕ ਦਿਨ ਪਹਿਲਾਂ ਤਾਂ ਆਥਣੇ ਦੋ ਬੱਕਰੇ ਵੀ ਵੱਢੇ ਗਏ। ਖੁੱਲ੍ਹੀ ਸ਼ਰਾਬ ਉੱਡੀ। ਜਸਵੰਤ ਦੇ ਬੰਦੇ ਮਜ੍ਹਬੀਆਂ ਤੇ ਰਾਮਦਾਸੀਆਂ ਦੇ ਵਿਹੜਿਆਂ ਵਿਚ ਪੈਸੇ ਵੀ ਵੰਡ ਕੇ ਆਏ। ਅਮਲੀਆਂ ਨੂੰ ਮੁਫਤ ਫੀਮ ਦੀਆਂ ਡੱਬੀਆਂ ਦਿੱਤੀਆਂ ਗਈਆਂ। ਚਾਰੇ ਪਾਸੇ ਜਸਵੰਤ ਦੀ ਜੈ-ਜੈ ਕਾਰ ਸੀ। ਆਥਣ ਨੂੰ ਨਤੀਜਾ ਨਿੱਕਲਿਆ ਤਾਂ ਉਹ ਦੋਵਾਂ ਤੋਂ ਕਈ ਗੁਣਾ ਵੱਧ ਵੋਟਾਂ ਲੈ ਕੇ ਸਰਪੰਚ ਬਣ ਗਿਆ। ਬਾਬਾ ਰਾਮਦਾਸ ਨੇ ਜਸਵੰਤ ਦੇ ਪਹੁੰਚਣ ਤੋਂ ਪਹਿਲਾਂ ਹੀ ਡੇਰੇ ਵਿਚ ਲੱਡੂ ਵੰਡ ਦਿੱਤੇ ਸਨ। ਉਹ ਬਾਬਿਆਂ ਨੂੰ ਮੱਥਾ ਟੇਕਣ ਗਿਆ ਤਾਂ ਰਾਮਦਾਸ ਖੜ੍ਹਾ ਹੋ ਕੇ ਜਸਵੰਤ ਦੇ ਬੰਦਿਆਂ ਨੂੰ ਮਿਲਿਆ। ਜਿਵੇਂ ਬਾਬਾ ਰਾਮਦਾਸ ਆਪ ਥੰਮਣ ਵਾਲੇ ਪਿੰਡ ਦਾ ਸਰਪੰਚ ਬਣ ਗਿਆ ਹੋਵੇ।

 

10

 

ਕਿੰਨੇ ਹੀ ਸਾਲ ਓਹੀ ਨਗਰ ਪੰਚਾਇਤਾਂ ਕਾਇਮ ਰਹੀਆਂ। ਥੰਮਣ ਵਾਲੇ ਦੀ ਪੰਚਾਇਤ ਦੇ ਦੋ ਮੈਂਬਰ ਰੱਬ ਨੂੰ ਪਿਆਰੇ ਵੀ ਹੋ ਗਏ। ਉਹ ਵੱਡੀ ਉਮਰ ਦੇ ਸਨ। ਜਸਵੰਤ ਦੀ ਸਰਪੰਚੀ ਥਰਕਰਾਰ ਸੀ। ਉਹ ਮਾਰ- ਕੁਟਾਈ ਦੇ ਝਗੜਿਆਂ ਵਿਚ ਰੋਡ ਸ਼ਾਹ ਦੀ ਮੰਡੀ ਥਾਣੇ ਜਾਂਦਾ ਅਤੇ ਝੂਠੀਆਂ-ਸੱਚੀਆਂ ਗਵਾਹੀਆਂ ਦਿੰਦਾ। ਬਹੁਤਾ ਕਰਕੇ ਆਪਣੇ ਧੜੇ ਦਾ ਪੱਖ ਪੂਰਦਾ। ਥਾਣੇਦਾਰ ਨੂੰ ਪੈਸੇ ਝੋਕਣੇ ਹੁੰਦੇ ਤਾਂ ਜੱਸੀ ਸਰਪੰਚ ਵਿਚ ਦੀ ਝੋਕੋ ਜਾਂਦੇ। ਸੱਚੇ ਇਨਸਾਫ ਵਾਲੀ ਗੱਲ ਜੱਸੀ ਵਿਚ ਕੋਈ ਨਹੀਂ ਸੀ। ਪਿੰਡ ਦੇ ਆਮ ਲੋਕ ਅੰਦਰੋ-ਅੰਦਰੀ ਉਹਦੇ ਵਿਰੋਧੀ ਬਣਦੇ ਜਾ ਰਹੇ ਸਨ। ਪਰ ਜਿਹੜੇ ਕਾਣੇ ਹੁੰਦੇ, ਉਹਤੋਂ ਡਰ ਕੇ ਰਹਿੰਦੇ। ਸਗੋਂ ਉਹਦੀ ਸਹਾਇਤਾ ਭਾਲਦੇ। ਇੱਕ ਗੱਲ ਜ਼ਰੂਰ ਸੀ, ਉਹ ਗਰੀਬ ਲੋਕਾਂ ਦਾ ਹਾਮੀ ਸੀ । ਗਰੀਬਾਂ ਨੇ ਉਹਦਾ ਵਿਰੋਧ ਤਾਂ ਕਦੇ ਵੀ ਨਹੀਂ ਕਰਨਾ ਸੀ। ਇਸ ਲਈ ਉਹ ਉਹਨਾਂ ਦੀ ਸਹਾਇਤਾ ਕਰਦਾ। ਉਹਨਾਂ ਦੇ ਝਗੜੇ ਤਾਂ ਉਹ ਪਿੰਡ ਵਿਚ ਹੀ ਨਿਬੇੜ ਦਿੰਦਾ।

 

ਸਰਵਣ ਆਪਣੀ ਕੈਦ ਭੁਗਤ ਕੇ ਪਿੰਡ ਆ ਚੁੱਕਿਆ ਸੀ। ਪਿੰਡ ਵਿਚ ਹੁਣ ਉਹਦਾ ਕੁਝ ਵੀ ਨਹੀਂ ਸੀ। ਨਾ ਜ਼ਮੀਨ, ਨਾ ਤੀਵੀਂ, ਬੱਸ ਮਕਾਨ ਸੀ ਇਕ, ਜੋ ਢਹਿ-ਢੇਰੀ ਹੋ ਕੇ ਖੋਲਾ ਬਣਿਆ ਪਿਆ ਸੀ। ਮਕਾਨ ਵਿਚ ਸਾਮਾਨ ਕੋਈ ਨਹੀਂ ਰਹਿ ਗਿਆ ਸੀ। ਦਰਵਾਜ਼ੇ ਦੇ ਤਖਤੇ ਟੁੱਟ ਕੇ ਡਿੱਗ ਪਏ ਸਨ। ਵਿਹੜੇ ਵਿਚ ਗਧੇ ਆ ਕੇ ਲਿਟਦੇ ਜਾਂ ਫੇਰ ਕੁੱਤੀਆਂ ਨੇ ਘੋਰਨੇ ਬਣਾ ਰੱਖੇ ਸਨ। ਦੋਵੇਂ ਸਬਾਤਾਂ ਨੂੰ ਚਾਹੇ ਜਿੰਦੇ ਲੱਗੇ ਹੋਏ ਸਨ, ਪਰ ਸਬਾਤਾਂ ਦੇ ਅੰਦਰ ਕੁਝ ਨਹੀਂ ਸੀ। ਉਹਨੇ ਆਕੇ ਪਹਿਲਾਂ ਤਾਂ ਦਰਵਾਜ਼ੇ ਦੇ ਤਖਤੇ ਖੜ੍ਹੇ ਕੀਤੇ, ਜਿੰਦਾ- ਕੁੰਡਾ ਲਗਦਾ ਹੋ ਗਿਆ। ਸਬਾਤਾਂ ਉਹਨੇ ਰੜਕਾ ਛੜਕੇ ਆਪ ਸਾਫ ਕੀਤੀਆਂ। ਕੰਧਾਂ ਝਾੜੀਆਂ ਅਤੇ ਛੱਤ ਦੇ ਜਾਲੇ ਲਾਹੇ। ਇੰਜ ਤੀਵੀਆਂ ਵਾਲੇ ਕੰਮ ਕਰ ਰਿਹਾ ਉਹ ਬਹੁਤ ਉਦਾਸ ਸੀ। ਬੰਤੇ ਦਾ ਖਿਆਲ ਉਹਦੇ ਦਿਮਾਗ ਵਿਚ ਆਉਂਦਾ ਤਾਂ ਉਹਦਾ ਮੱਥਾ ਪਾਟ-ਪਾਟ ਜਾਂਦਾ। ਐਡਾ ਧੋਖਾ! ਇਹ ਤੀਵੀਂ-ਜ਼ਾਤ ਤਾਂ ਓਸੇ ਦੀ ਹੈ, ਜਿਹੜਾ ਇਹਦੇ ਨੇੜੇ ਹੋਵੇ। ਤੀਵੀਂ ਕਿਸੇ ਇਕ ਦੀ ਬਣਕੇ ਨਹੀਂ ਰਹਿੰਦੀ। ਦੋਵਾਂ ਨੇ ਮੇਰੇ ਨਾਲ ਧੋਖਾ ਕੀਤਾ। ਰੂਪੋ ਮੈਨੂੰ ਛੱਡ ਕੇ ਚੰਦ ਦਾ ਤਿਉਂਹ ਕਰਨ ਲੱਗੀ। ਏਸੇ ਲਈ ਗੁੱਸੇ ਵਿਚ ਆ ਕੇ ਮੈਂ ਉਹਦੇ ਜ਼ਿਆਦਾ ਸੱਟਾਂ ਮਾਰ ਬੈਠਾ ਤੇ ਉਹ ਮਰ ਗਿਆ। ਏਧਰ ਇਹ ਬੰਤੋਂ ਤਾਂ ਆਪਣੀ ਤੀਵੀ ਸੀ, ਇਹ ਹੋਰ ਹੀ ਕਿਤੇ ਜਾ ਬੈਠੀ। ਮੈਨੂੰ ਉਡੀਕਿਆ ਕਿਉਂ ਨਹੀਂ? ਜੁਆਕ ਵੀ ਨਾਲ ਲੈ ਗਈ, ਜੁਆਕ ਤਾਂ ਮੇਰੇ ਸੀ। ਉਹਦੀ ਆਪਣੀ ਮਰਜ਼ੀ ‘ਹੋਵੇਗੀ, ਤਦ ਹੀ ਉਹ ਮੌੜ ਮੰਡੀ ਜਾ ਬੈਠੀ ਹੈ। ਸ਼ਿੰਗਾਰਾ ਉਹਨੂੰ ਮੱਲੋਮੱਲੀ ਤਾਂ ਨਹੀਂ ਓਥੇ ਛੱਡ ਆਇਆ।

 

ਉਹਦਾ ਜੀਅ ਕੀਤਾ ਕਿ ਉਹ ਪਹਿਲਾਂ ਮੌੜ ਮੰਡੀ ਹੀ ਜਾਵੇ ਤੇ ਜਾ ਕੇ ਬੰਤੋ ਨੂੰ ਪੁੱਛੇ, ਤੈਨੂੰ ਕੀ ਤਕਲੀਫ ਸੀ ਥੰਮਣ ਵਾਲੇ, ਜਿਹੜੀ ਤੂੰ ਏਥੇ ਫੌਜੀ ਦੇ ਘਰ ਆ ਬੈਠੀ? ਪਰ ਉਹ ਡਰ ਗਿਆ, ਫੌਜੀ ਉਹਨੂੰ ਕਿਉਂ, ਆਪਣੇ ਘਰ ਵੜਨ ਦੇਵੇਗਾ? ਬੰਤੋ ਦਾ ਉਹ ਹੁਣ ਕੀ ਲਗਦਾ ਹੈ? ਖਿਆਲੇ ਜਾਣ ਦਾ ਵੀ ਲਾਭ ਨਹੀਂ ਹੋਵੇਗਾ। ਮੁੰਡੇ-ਕੁੜੀ ਨੂੰ ਮਿਲ ਕੇ ਵੀ ਕੀ ਲੈਣਾ ਹੈ। ਜਦੋਂ ਉਹਨਾਂ ਦੀ ਮਾਂ ਉਹਦੇ ਪੱਖ ਵਿਚ ਨਹੀਂ ਰਹੀ ਤਾਂ ਜੁਆਕਾਂ ਦਾ ਉਹ ਕੀ ਲਗਦਾ ਹੈ। ਇਹਨਾਂ ਦਸ-ਬਾਰਾਂ ਸਾਲਾਂ ਦੌਰਾਨ ਤਾਂ ਉਹਨਾਂ ਦਾ ਮੋਹ ਵੀ ਟੁੱਟ ਚੁੱਕਿਆ ਹੋਵੇਗਾ। ਉਹ ਉਹਨੂੰ ਭੁੱਲ ਗਏ ਹੋਣਗੇ। ਹੁਣ ਤਾਂ ਵੱਡੇ-ਵੱਡੇ ਹੋ ਗਏ ਹੋਣਗੇ।

 

 ਂ ਉਹ ਬਹੁਤਾ ਕਰਕੇ ਗੁਰਦੁਆਰੇ ਰੋਟੀ ਖਾਂਦਾ। ਗੁਰਦੁਆਰੇ ਵਿਚ ਤਾਂ ਦੁਪਹਿਰ ਤੋਂ ਬਾਅਦ ਦਿਨ ਛਿਪੇ ਤੱਕ ਕਿਸੇ ਵੇਲੇ ਵੀ ਰੋਟੀ ਮਿਲ ਸਕਦੀ ਸੀ। ਪਿੰਡ ਵਿਚੋਂ ਡਾਲੀਆਂ ਆਉਂਦੀਆਂ। ਰੋਟੀਆਂ ਦਾ ਟੋਕਰਾ ਭਰਿਆ ਰਹਿੰਦਾ ਅਤੇ ਭਾਂਤ ਭਾਂਤ ਦੀਆਂ ਸਬਜ਼ੀਆਂ, ਦਾਲਾਂ ਤੇ ਸਾਗ । ਗੁਰੂਦਆਰੇ ਵਾਲੇ ਸਭ ਦਾਲ-ਦੱਪਾ ਸਬਜ਼ੀਆਂ ਇੱਕੋ ਵੱਡੇ ਪਤੀਲੇ ਵਿਚ ਇਕੱਠਾ ਕਰ ਰੱਖਦੇ ਸਨ। ਭੁੱਖੇ ਬੰਦਿਆਂ ਲਈ ਇਹ ਠੰਡੀਆਂ ਰੋਟੀਆਂ ਤੇ ਦਾਲ-ਸਬਜ਼ੀ ਛੱਤੀ ਪਦਾਰਥ ਹੁੰਦੇ। ਸਰਵਣ ਨੂੰ ਅਗਵਾੜ ਦੀਆਂ ਬੁੜ੍ਹੀਆਂ ਵੀ ਰੋਟੀ ਦੇ ਦਿੰਦੀਆਂ। ਚਾਹ ਦੇ ਦਿੰਦੀਆਂ, ਪਿਛਲਾ-ਪਹਿਰ ਹੁੰਦਾ ਤਾਂ ਕਾੜ੍ਹਨੀ ਦਾ ਦੁੱਧ ਵੀ। ਉਹ ਘੋਗੇ ਦੇ ਘਰ ਵੀ ਜਾਂਦਾ। ਪਹਿਲੇ ਦਿਨ ਗਿਆ ਤਾਂ ਰੂਪੋ ਕੋਲ ਬੈਠਾ ਖਾਸਾ ਚਿਰ ਰੋਂਦਾ ਰਿਹਾ। ਭੁੱਬਾਂ ਮਾਰਦਾ ਅਤੇ ਆਪਣੀ ਵਿਅਰਥ ਬੀਤ ਗਈ ਜ਼ਿੰਦਗੀ ਉੱਤੇ ਅੱਖਾਂ ਦਾ ਖਾਰਾ ਪਾਣੀ ਡੋਲ੍ਹਦਾ।

 

ਉਹਦਾ ਇਹ ਬੁਰਾ ਹਾਲ ਦੇਖ ਕੇ ਰੂਪੋ ਪਿਘਲ ਗਈ। ਉਹਨੂੰ ਸਰਵਣ ਉੱਤੇ ਤਰਸ ਆਇਆ। ਕਹਿਣ ਲੱਗੀ, ”ਦੇਖ ਸਰਵਣਾ, ਮੈਂ ਤਾਂ ਐਨਾ ਕਰ ਸਕਦੀ ਆਂ, ਜਦੋਂ ਮਰਜੀ ਰੋਟੀ ਖਾ ਲਿਆ ਕਰ, ਜਦੋਂ ਮਰਜੀ ਚਾਹ ਪੀ ਲਿਆ ਕਰ। ਤੂੰ ਜਿਮੇਂ ਮਰਜੀ ਆ-ਜਾ। ਪਹਿਲਾਂ ਕਿਹੜਾ ਆਉਂਦਾ ਨ੍ਹੀ ਸੀ।’

 

”ਉਹ ਤਾਂ ਠੀਕ ਐ, ਰੂਪੋ। ਮੈਂ ਮੇਰੇ ਦਿਨ ਕਿਮੇਂ ਨਿਕਲਣਗੇ? ਇਹ ਤਾਂ ਭਾੜੇ ਦੀ ਜੂਨ ਐ।’ ਸਰਵਣ ਦੇ ਰੁਦਨ ਵਿਚ ਫੋਰ ਵੀ ਤਸੱਲੀ ਦਾ ਰੰਗ ਸੀ ਕਿ ਦੁਨੀਆਂ ਵਿਚ ਉਹਦਾ ਕੋਈ ਇਕ ਤਾਂ ਹੈ। ਰੂਪੋ ਦੇ ਹਮਦਰਦੀ ਭਰੋ ਸ਼ਬਦਾਂ ਨੇ ਉਹਦੀਆਂ ਅੱਖਾਂ ਦਾ ਪਾਣੀ ਠੱਲ੍ਹ ਦਿੱਤਾ।

 

ਕੁਝ ਦਿਨ ਹੀ ਲੰਘੇ ਸਨ, ਉਹਨੂੰ ਪਿੰਡ ਵਿਚੋਂ ਹੀ ਕਨਸੋਅ ਮਿਲੀ ਕਿ ਸ਼ਿੰਗਾਰੇ ਨੇ ਉਹਦੀ ਕੁੜੀ ਕਿਧਰੇ ਵਿਆਹ ਦਿੱਤੀ ਹੈ। ਬੁੜ੍ਹੀਆਂ ਵਿਚ ਇਹ ਵੀ ਗੱਲਾਂ ਸਨ ਕਿ ਜੱਟ ਤੋਂ ਮੋਟਾ ਪੈਸਾ ਲਿਆ ਗਿਆ ਹੈ। ਮੁੰਡਾ ਦੁਹਾਜੂ ਹੈ ਤੇ ਇਕ ਅੱਖ ਤੋਂ ਕਾਣਾ। ਉਹ ਓਸੇ ਦਿਨ ਖਿਆਲੇ ਗਿਆ। ਜਾ ਕੇ ਸ਼ਿੰਗਾਰੇ ਨੂੰ ਪੁੱਛਿਆ ਤਾਂ ਉਹ ਅੱਗੋਂ ਪੈਰਾਂ ਉੱਤੇ ਪਾਣੀ ਨਾ ਪੈਣ ਦੇਵੇ। ਪੈਸੇ ਲੈ ਕੇ ਕੁੜੀ ਦਾ ਵਿਆਹ ਕਰਨ ਦੀ ਗੱਲ ਉੱਤੇ ਆਵੇ ਹੀ ਨਾ। ਸਗੋਂ ਉਤੋਂ ਦੀ ਲੱਤ ਰਖਦਾ ਸੀ ਕਿ ਉਹਨੇ ਮੁੰਡਾ ਵਧੀਆ ਟੋਲਿਆ ਹੈ। ਐਵੇਂ ਮਾੜੀ ਜਿਹੀ ਅੱਖ ਮੀਚਦਾ ਹੈ। ਦੁਹਾਜੂ ਹੈ ਤਾਂ ਕੀ ਹੋਇਆ, ਮਗਰ ਕੋਈ ਜੁਆਕ-ਜੱਲਾ ਨਹੀਂ। ਕੁੜੀ ਤੋਂ ਪੰਜ-ਸੱਤ ਸਾਲ ਹੀ ਵੱਡਾ ਹੈ। ਵਧੀਆ ਮਕਾਨ ਹੈ। ਜ਼ਮੀਨ ਦੇ ਚਾਰ ਡਲੇ ਵੀ ਹੈਗੇ ਉਹਨਾਂ ਕੋਲ। ਸ਼ਿੰਗਾਰਾ ਸਹਿਜ-ਭਾਅ ਦੱਸ ਰਿਹਾ ਸੀ ਕਿ ਉਹਨਾਂ ਵਿਚਾਰਿਆਂ ਨੇ ਤਾਂ ਖਰਚ ਵੀ ਬਹੁਤਾਂ ਨਹੀਂ ਕਰਵਾਇਆ ਆਪਣਾ। ਪੰਜ ਬੰਦੇ ਆਏ ਅਤੇ ਅਨੰਦਕਾਰਜ ਕਰਵਾ ਕੇ ਕੁੜੀ ਨੂੰ ਲੈ ਗਏ। ਲੀੜਾ-ਕੱਪੜਾ ਵੀ ਆਪਾਂ ਕੁੜੀ ਨੂੰ ਬਹੁਤਾ ਨਹੀਂ ਦਿੱਤਾ। ਪੈਰ ਰੱਖ ਕੇ ਕਹਿੰਦਾ, ”ਤੂੰ ਪਤਾ ਕਰ ਲੈ, ਜੇ ਜਕੀਨ ਨ੍ਹੀ ਮੇਰੇ ‘ਤੇ। ਕੁੜੀ ਆਪ ਦੱਸੂ ਸਭ ਭੁੱਟ-ਭੁੱਟ! ਆਹ ਖੜ੍ਹੇ ਬਗਲਿਆਂ ਆਲੀ।’

 

ਸ਼ਿੰਗਾਰੇ ਨੇ ਇਹ ਵੀ ਦੱਸ ਦਿੱਤਾ ਕਿ ਬੰਤੋ ਦਿਨ ਦੇ ਦਿਨ ਆਈ ਸੀ। ਗੰਡਾ ਸੁੰ ਵੀ ਨਾਲ ਸੀ। ਮੁੰਡਾ ਵੀ ਸੀ ਆਪਣਾ ਭਾਣਜਾ ਦੇਖ ਲੈ। ਆਪਾਂ ਤਾਂ ਪੂਰੀ ਸੇਵਾ ਕੀਤੀ ਭਾਈ ਉਹਨਾਂ ਦੀ।

 

ਸਰਵਣ ਦੇ ਅੱਥਰੂ ਉਹਦੇ ਸੰਘ ਵਿਚ ਉੱਤਰ ਆਏ ਸਨ। ਪੁੱਛਿਆ, ”ਸ਼ੰਗਾਰਿਆ ਇਹ ਤੂੰ ਕੀ ਲੋਹੜਾ ਮਾਰਿਆ, ਜਾਰ, ਬੰਤੋ ਨੂੰ ਮੌੜੀ ਬਠਾ ਤਾ? ਮੈਨੂੰ ‘ਡੀਕ ਤਾਂ ਲੈਂਦੇ।'”

 

“ਸੁੱਕੀ ਚੁਗਾਠ ‘ਤੇ ਬੈਠਾਂ, ਉੱਤੇ ਰੱਬ ਦੇਖਦੈ, ਮੇਰਾ ਇਹਦੇ ‘ਚ ਕੋਈ ਦਖਲ ਨ੍ਹੀ। ਬੰਤੋ ਆਪ ਗਈ ਐ।” ਸ਼ਿੰਗਾਰੇ ਨੇ ਡੱਕਾ ਤੋੜਕੇ ਸੁੱਟਿਆ।

 

”ਨਹੀਂ, ਆਪ ਸ੍ਰੀ ਗਈ। ਮੈਨੂੰ ਸਾਰੀ ‘ਤਲਾਹ ਮਿਲ ‘ ਗੀ। ਤੂੰ ਕੀਤੈ ਇਹ ਸਭ।’

 

”ਨਾ, ਮੇਰਾ ਬਾਘਰੂ ਜਾਣਦੈ। ਪਰ ਭਾਈ, ਗੁੱਸਾ ਨਾ ਮੰਨੀਂ, ਜਮੀਨ ਦੇ ਦੋ ਕਿੱਲੇ ਸੀ ਜਿਹੜੇ ਉਹ ਤਾਂ ਤੇਰੇ ਕੇਸ ‘ਚ ਗਹਿਣੇ ਟਿਕ’ਗੇ। ਉਹ ਖਾਂਦੀ ਕਿੱਥੋਂ? ਮਗਰ ਦੋ ਜੁਆਕ ਵੀ ਸੀ। ਤੇਰਾ ਕੀ ਪਤਾਂ ਸੀ, ਪੰਦਰਾ ਸਾਲਾਂ ਨੂੰ ਆਉਂਦਾ, ਵੀਹ ਸਾਲਾਂ ਨੂੰ ਆਉਂਦਾ।’’

 

”ਚੰਗਾ, ਠੀਕ ਐ। ਜੋ ਆਖਦੈਂ ਸੱਚ ਐ ਭਾਈ। ਔਹ ਉਤਲਾ ਕਰੂ ਨਬੇੜੇ ਸੱਚਾ ਪਾਂਸ਼ਾ। ਮੇਰੇ ਮਗਰ ਨ੍ਹੀ ਨਾ ਕੋਈ, ਮੇਰੀ ਬਾਂਹ ਫੜਨ ਆਲਾ। ਨਹੀਂ ਤਾਂ ਦਸਦਾ ਸਭ ਨੂੰ। ਤੈਨੂੰ ਵੀ ਦੇਖ ਲੈਂਦਾ ਵੱਡੇ ਬਦਮਾਸ਼ ਨੂੰ।” ਅੱਖਾਂ ਦਾ ਪਾਣੀ ਸੰਘ ਵਿਚ ਹੀ ਪੀ ਕੇ ਸਰਵਣ ਉੱਠ ਖੜ੍ਹਾ ਅਤੇ ਸ਼ਿੰਗਾਰੋਂ ਦੇ ਘਰੋਂ ਤੁਰ ਆਇਆ। ਚਾਹ ਦਾ ਗਿਲਾਸ ਥਾਂ ਦੀ ਥਾਂ ਛੱਡ ਦਿੱਤਾ ਸੀ।

 

ਸਰਵਣ ਦੇ ਜੇਲ੍ਹ ਛੁੱਟ ਕੇ ਆਉਣ ਤੋਂ ਚਾਰ ਸਾਲ ਪਹਿਲਾਂ ਘੋਗੇ ਦੀ ਜ਼ਮੀਨ ਜੱਸੀ ਕੋਲ ਠੇਕੇ ਉੱਤੇ ਸੀ। ਤਿੰਨ ਸਾਲ ਉਹਦੇ ਕੋਲ ਹੀ ਰਹੀ ਇਹ ਜ਼ਮੀਨ। ਜੱਸੀ ਆਪ ਤਾਂ ਫੀਮ ਦਾ ਧੰਦਾ ਕਰਦਾ, ਠੇਕੇ ਉੱਤੇ ਲਈ ਜ਼ਮੀਨ ਅਗਾਂਹ ਹਿੱਸੇ ਉੱਤੇ ਦੂਜੇ ਜੱਟਾਂ ਨੂੰ ਦੇ ਦਿੰਦਾ। ਦੋ ਹੋਰ ਘਰਾਂ ਦੀਆਂ ਜ਼ਮੀਨਾਂ ਵੀ ਸਨ ਉਸ ਕੋਲ। ਇਕ ਸਾਲ ਛੱਡ ਕੇ ਹੁਣ ਫੇਰ ਘੋਗੇ ਦੀ ਜ਼ਮੀਨ ਜੱਸੀ ਨੇ ਲੈ ਲਈ। ਵਹਿਮ ਜਿਹਾ ਸੀ ਕਿ ਕਿਸੇ ਦੀ ਜ਼ਮੀਨ ਇੱਕੋ ਬੰਦੇ ਕੋਲ ਤਿੰਨ ਸਾਲ ਤੋਂ ਵੱਧ ਹਿੱਸੇ-ਠੇਕੇ ਉੱਤੇ ਨਹੀਂ ਰਹਿਣੀ ਚਾਹੀਦੀ। ਜੇ ਮਾਲਕ ਧਿਆਨ ਨਾ ਦੇਵੇ ਤਾਂ ਅਗਲਾ ਗਿਰਦੌਰੀਆਂ ਆਪਣੇ ਨਾ ਕਰਵਾ ਕੇ ਜ਼ਮੀਨ ਉੱਤੇ ਪੱਕਾ ਕਬਜ਼ਾ ਕਰ ਸਕਦਾ ਹੈ।

 

ਪਹਿਲੇ ਸਾਲ ਹੀ ਜਦੋਂ ਜੱਸੀ ਨੇ ਘੋਗੇ ਦੀ ਜ਼ਮੀਨ ਠੇਕੇ ਉੱਤੇ ਲਈ ਤਾਂ ਉਹਨਾਂ ਦੇ ਘਰ ਹੀ ਦਾਰੂ ਪੀਣ ਦਾ ਪ੍ਰੋਗਰਾਮ ਬਣ ਗਿਆ। ਓਸੇ ਦਿਨ ਹੀ ਘੋਗੇ ਨੂੰ ਪੈਸੇ ਦਿੱਤੇ ਗਏ ਸਨ। ਅੱਧੇ ਪੈਸੇ ਹੁਣ ਅਤੇ ਅੱਧੇ ਦੀਵਾਲੀ ਪਿੱਛੋਂ। ਬਿਆਨਾ ਘੋਗੇ ਨੇ ਫੱਗਣ-ਚੇਤ ਵਿਚ ਹੀ ਲੈ ਲਿਆ ਸੀ। ਵਸਾਖੀ ਲੰਘੀ ਨੂੰ ਥੋੜੇ ਦਿਨ ਹੀ ਹੋਏ ਸਨ। ਲੋਕ ਪਿੜਾਂ ਵਿਚੋਂ ਕਣਕਾਂ ਚੁੱਕ ਲਿਆਏ ਸਨ। ਗਰਮੀ ਦਾ ਮੌਸਮ ਆਪਣਾ ਰੰਗ ਦਿਖਾਉਣ ਲੱਗਿਆ ਸੀ। ਸਰਦੀ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਰਹਿ ਗਿਆ ਸੀ। ਦਿਨ ਵੇਲੇ ਧਰਤੀ ਭੱਠ ਵਾਂਗ ਤਪਦੀ ਤੇ ਸੂਰਜ ਛਿਪਣ ਨਾਲ ਠੰਡ ਪੈਣ ਲੱਗਦੀ। ਹਵਾ ਚਲਦੀ ਤਾਂ ਪਾਣੀ ਛਿੜਕ ਕੇ ਬੈਠੇ ਤੋਂ ਸ਼ਿਮਲਾ ਬੀਤਣ ਲਗਦਾ। ਘੋਗੇ ਦੇ ਵਿਹੜੇ ਵਿਚ ਪਾਣੀ ਛਿੜਕ ਕੇ ਬੈਠੇ ਉਹ ਚਾਰ-ਪੰਜ ਜਣੇ ਸਨ। ਮੰਜੇ ਡਾਹ ਰੱਖੇ ਸਨ। ਇਕ ਟੁੱਟੇ-ਪੁਰਾਣੇ ਮੇਜ਼ ਉੱਤੇ ਘਰ ਦੀ ਕੱਢੀ ਦਾਰੂ ਦੀ ਬੋਤਲ ਪਈ ਸੀ। ਉਹਨਾਂ ਕੋਲ ਇੱਕੋ ਕੱਚ ਦਾ ਗਿਲਾਸ ਸੀ। ਵਾਰੀ ਨਾਲ ਅਗਲਾ ਗਿਲਾਸ ਵਿਚ ਜਿੰਨੀ ਲੋੜ ਹੁੰਦੀ ਦਾਰੂ ਪਾਉਂਦਾ ਤੇ ਜੱਗ ਵਿਚੋਂ ਠੰਡੇ ਪਾਣੀ ਦਾ ਉਂਜਲ ਪਾ ਕੇ ਇਕੋ ਸਾਹ ਪੀ ਜਾਂਦਾ। ਘੋਗਾ ਸੀ, ਚੰਦ ਲੁੱਧੜ ਦਾ ਛੋਟਾ ਮੁੰਡਾ ਜਗਤਾਰ ਪੀ ਰਿਹਾ ਸੀ। ਜੱਸੀ ਨਾਲ ਹਮੇਸ਼ਾ ਪਰਛਾਵੇਂ ਵਾਂਗ ਚਿੰਬੜਿਆ ਰਹਿੰਦਾ ਬਾਮ੍ਹਣਾਂ ਦਾ ਮੁੰਡਾ ਕੌਰਾ ਸੀ। ਦਾਨੋ ਬੁੜ੍ਹੀ ਦਾ ਪੋਤਾ ਮੱਘਰ ਵੀ ਸੀ। ਉਹ ਬੀ. ਏ. ਕਰਨ ਤੋਂ ਬਾਅਦ ਮਾਸਟਰੀ ਦਾ ਕੋਰਸ ਕਰਕੇ ਹੁਣ ਨੌਕਰੀ ਕਰਦਾ ਸੀ। ਨੇੜੇ ਦੇ ਪਿੰਡ ਪੱਖੋਂ ਕਲਾਂ ਲੱਗਿਆ ਹੋਇਆ ਸੀ। ਉਹਦੇ ਕੋਲ ਸਕੂਟਰ ਸੀ। ਸਕੂਟਰ ‘ਤੇ ਸਕੂਲ ਜਾਂਦਾ। ਉਹਦੇ ਕੋਲ ਆਪਣੀ ਜ਼ਮੀਨ ਥੋੜੀ ਸੀ। ਠੇਕੇ ਉੱਤੇ ਜ਼ਮੀਨ ਲੈ ਕੇ ਉਹ ਆਪ ਵਾਹੀ ਕਰਵਾਉਂਦਾ। ਇਕ ਸੀਰੀ ਸੀ ਤੇ ਦੋ ਨੌਕਰ। ਇਕ ਨੌਕਰ ਮਾਲ-ਢਾਂਡਾ ਸਾਂਭਦਾ। ਦੂਜਾ ਨੌਕਰ ਖੇਤ ਜਾ ਕੇ ਸੀਰੀ ਨਾਲ ਕੰਮ ਕਰਵਾਉਂਦਾ। ਮੱਘਰ ਕੋਲ ਟਰੈਕਟਰ ਵੀ ਸੀ। ਉਹਨੇ ਆਪ ਖੇਤੀ ਦਾ ਕੰਮ ਕਦੇ ਨਹੀਂ ਕੀਤਾ ਸੀ, ਪਰ ਨਿਗਰਾਨੀ ਰਖਦਾ। ਕਦੇ-ਕਦੇ ਟਰੈਕਟਰ ਵੀ ਚਲਾਉਂਦਾ। ਸਕੂਲ ਤਾਂ ਉਹ ਘੱਟ-ਵੱਧ ਹੀ ਜਾਂਦਾ। ਕਦੇ ਕੋਈ ਬਹਾਨਾ ਤੇ ਕਦੇ ਕੋਈ ਬਹਾਨਾ। ਹੈਡਮਾਸਟਰ ਨਾਲ ਬਣਾ ਕੇ ਰੱਖੀ ਹੋਈ ਸੀ। ਹੈਡਮਾਸਟਰ ਨੂੰ ਆਪਣੇ ਪਿੰਡ ਸੱਦ ਕੇ ਦਾਰੂ ਪਿਆ ਦਿੰਦਾ ਤੇ ਮੁਰਗਾ ਖਵਾਉਂਦਾ। ਹੈਡਮਾਸਟਰ ਜ਼ਾਤ ਦਾ ਬਾਣੀਆ ਸੀ। ਉਹਨਾਂ ਦੇ ਘਰ ਮੀਟ ਨਹੀਂ ਬਣ ਸਕਦਾ ਸੀ। ਥੰਮਣ ਵਾਲੇ ਆ ਕੇ ਉਹ ਹੱਡੀਆਂ ਚੂਸਦਾ ਰਹਿੰਦਾ ਤੇ ਮੱਘਰ ਨੂੰ ਹਲਾਸ਼ੇਰੀ ਦਿੰਦਾ, ”ਤੂੰ ਸਕੂਲ ਦੀ ਪਰਵਾਹ ਨਾ ਕਰਿਆ ਕਰ, ਜਿੰਨਾ ਚਿਰ ਮੈਂ ਬੈਠਾਂ। ਤੇਰੇ ਕੰਨੀ ਕੋਈ ਝਾਕ ਨ੍ਹੀ ਸਕਦਾ। ਪੰਚੈਤ ਦਾ ਕੋਈ ਬੰਦਾ ਕਦੇ ਤੈਨੂੰ ਪੁੱਛਣ ਨ੍ਹੀ ਆਇਆ, ਨਾ ਮਾਪੇ ਕਦੇ ਆਏ ਐ। ਮਾਸਟਰ ਕਦੇ- ਕਦੇ ਜਿਰ੍ਹਾ ਸ੍ਰੀ ਕਰਦੇ ਹੁੰਦੇ ਨੇ, ਉਹਨਾਂ ਨੂੰ ਮੈਂ ਗੌਲਦਾ ਨ੍ਹੀ। ਤੈਨੂੰ ਜਮਾਤਾਂ ਦੇਖ ਲੈ ਛੀਮੀਂ-ਸੱਤਮੀਂ ਦਿੱਤੀ ਹੋਈ ਐ. ਉਹਨਾਂ ਨੂੰ ਪੜ੍ਹਾਉਣ ਦੀ ਲੋੜ ਈ ਨ੍ਹੀ। ਨਾ ਤੈਨੂੰ ਅੱਠਮੀਂ, ਨਾ ਦਸਮੀਂ । ਮੌਜਾਂ ਕਰ, ਐਸ਼!” ਮੂੰਹ ਦੀ ਝੱਗ ਜਦੋਂ ਸਾਰੀ ਬਾਹਰ ਆ ਚੁੱਕੀ ਹੁੰਦੀ, ਹੈਡਮਾਸਟਰ ਖਾਲੀ ਗਿਲਾਸ ਚੁੱਕ ਕੇ ਆਖਦਾ, ” ਲਿਆ, ਪਾ ਹੁਣ ਪੈੱਗ।”

 

ਜਦੋਂ ਮੱਘਰ ਦੀਆਂ ਚਾਰ-ਪੰਜ ਫਰਲੋਆਂ ਮਹੀਨੇ ਵਿਚ ਬਣ ਜਾਂਦੀਆਂ ਅਤੇ ਉਹਦੀਆਂ ਚਾਰ-ਪੰਜ ਆਨ-ਡਿਊਟੀ ਹਾਜਰੀਆਂ ਲੱਗ ਜਾਂਦੀਆਂ ਤਾਂ ਹੈਡਮਾਸਟਰ ਜਾਨਕੀ ਦਾਸ ਦੀ ਦਾਰੂ ਡਿਊ ਹੋ ਜਾਂਦੀ। ਉਹ ਮੰਡੀ ਰੋਡ ਸ਼ਾਹ ਤੋਂ ਟੈਂਪੂ ਵਿਚ ਆਉਂਦਾ ਹੁੰਦਾ। ਜਿੱਦਣ ਥੰਮਣ ਵਾਲੇ ਰਾਤ ਕੱਟਦਾ, ਮੱਘਰ ਉਹਦੀ ਪੂਰੀ ਸੇਵਾ ਕਰਦਾ। ਸਾਅਬ-ਸਾਅਬ ਆਖਦਾ ਫਿਰਦਾ। ਘਰ ਦੀ ਦਾਰੂ ਮੱਘਰ ਆਪ ਕਢਵਾ ਲੈਂਦਾ ਸੀ। ਹੈਡਮਾਸਟਰ ਆਉਂਦਾ ਤਾਂ ਨੌਕਰ ਨੂੰ ਸਾਈਕਲ ਉੱਤੇ ਭੇਜ ਕੇ ਕੈਂਚੀਆਂ ਵਾਲੇ ਮੁਰਗੀਖਾਨੇ ਤੋਂ ਮੁਰਗਾ ਮੰਗਵਾ ਲੈਂਦਾ। ਮੁਰਗੀਖਾਨੇ ਵਾਲੇ ਜਾਨਵਰ ਨੂੰ ਛਿੱਲਕੇ ਤੇ ਕੱਟ ਕੇ ਦਿੰਦੇ। ਜਾਨਕੀ ਦਾਸ ਤੜਕੇ ਉੱਠ ਕੇ ਸਦੇਹਾਂ ਈ ਨ੍ਹਾ-ਧੋ ਲੈਂਦਾ। ਉਹਨੂੰ ਤਾਜ਼ੀ ਮਖਣੀ, ਖੱਟੀ ਲੱਸੀ ਤੇ ਅੰਬ ਦੇ ਆਚਾਰ ਨਾਲ ਦੇਸੀ ਘਿਓ ਦੇ ਪਰੌਂਠੇ ਖਵਾਏ ਜਾਂਦੇ। ਤੇ ਫੇਰ ਸਕੂਟਰ ਮਗਰ ਬਿਠਾ ਕੇ ਮੱਘਰ ਉਹਨੂੰ ਸਕੂਲ ਲੈ ਆਉਂਦਾ। ਦੋਵਾਂ ਨੂੰ ਸਕੂਲ ਦੇ ਗੇਟ ਅੰਦਰ ਵੜਦੇ ਦੇਖ ਕੇ ਦੂਜੇ ਮਾਸਟਰ ਕੁਝ ਮੁਸਕੜੀਏਂ ਹਸਦੇ, ਕੁਝ ਵਿੱਚੇ ਵਿੱਚ ਕੁੜ੍ਹਦੇ। ਸਭ ਨੂੰ ਪਤਾ ਲੱਗ ਜਾਂਦਾ ਕਿ ਰਾਤ ਹੈਡਮਾਸਟਰ ਸਾਹਿਬ ਥੰਮਣ ਵਾਲੇ ਸਨ।

 

ਮੱਘਰ ਚਾਹੇ ਚੋਣਾਂ ਵਿਚ ਜੱਸੀ ਤੋਂ ਹਾਰ ਗਿਆ ਸੀ, ਪਰ ਉਹ ਇਸ ਗੱਲ ਦੀ ਹੁਣ ਸ਼ਰਮ ਨਹੀਂ ਮੰਨਦਾ ਸੀ। ਸਗੋਂ ਜੱਸੀ ਦੇ ਨੇੜੇ-ਨੇੜੇ ਰਹਿੰਦਾ। ਸਰਪੰਚ ਹੋਣ ਕਰਕੇ ਉਹਨੇ ਜੱਸੀ ਤੋਂ ਕਈ ਕੰਮ ਲੈਣੇ ਹੁੰਦੇ। ਜੱਸੀ ਉਂਜ ਵੀ ਤਾਂ ਬਦਮਾਸ਼ੀ ਵਿਚ ਪੈਰ ਧਰਦਾ। ਜਿੱਥੇ ਕਿਤੇ ਦਾਰੂ ਦੀ ਮਹਿਫਲ ਜੁੜਦੀ, ਜੇ ਸਰਪੰਚ ਵਿੱਚ ਹੁੰਦਾ ਤਾਂ ਮੱਘਰ ਓਥੇ ਜ਼ਰੂਰ ਪਹੁੰਚਦਾ। ਸਰਪੰਚ ਮੱਘਰ ਨੂੰ ਆਪ ਹੀ ਸੱਦ ਲੈਂਦਾ ਸੀ। ਮੱਘਰ ਬਹੁਤਾ ਪੜ੍ਹਿਆ-ਲਿਖਿਆ ਹੋਣ ਕਰਕੇ ਸਰਪੰਚ ਦੇ ਵੀ ਕੰਮ ਆਉਂਦਾ। ਰੋਡਸ਼ਾਹ ਤਹਿਸੀਲਦਾਰ ਦੀ ਕਚਹਿਰੀ ਜਾਣਾ ਹੁੰਦਾ, ਥਾਣੇ ਜਾਂ ਐਸ.ਡੀ.ਐਮ. ਜਾਂ ਜ਼ਿਲਾ ਕਚਹਿਰੀ ਵਿਚ ਕੋਈ ਕੰਮ ਹੁੰਦਾ, ਜੱਸੀ ਉਹਨੂੰ ਨਾਲ ਲੈ ਕੇ ਜਾਂਦਾ। ਫੀਮ ਦੇ ਧੰਦੇ ਵਿਚ ਕੰਰਾ ਹੁੰਦਾ।

 

ਉਸ ਦਿਨ ਘੋਗੇ ਦੇ ਘਰ ਉਹਨਾਂ ਨੇ ਬੱਕਰਾ ਰਿੰਨ੍ਹਿਆ ਸੀ। ਬੱਕਰੇ ਦਾ ਮਾਸ ਕੈਂਚੀਆਂ ਤੋਂ ਮਿਲ ਜਾਂਦਾ। ਮਾਸ ਰਿੱਝਣ ਤੋਂ ਪਹਿਲਾਂ ਹੀ ਉਹ ਪੀਣ ਬੈਠ ਗਏ ਸਨ। ਉਹ ਤਿੰਨ-ਤਿੰਨ ਹਾੜੇ ਲਾ ਚੁੱਕੇ ਸਨ ਕਿ ਮੀਟ ਦਾ ਛੰਨਾ ਉਹਨਾਂ ਵਿਚਕਾਰ ਮੇਜ਼ ਉੱਤੇ ਆ ਕੇ ਟਿਕ ਗਿਆ। ਪਹਿਲਾਂ ਤਾਂ ਉਹ ਅੰਬ ਦੇ ਆਚਾਰ ਦੀਆਂ ਗੁਠਲੀਆਂ ਹੀ ਚੂਸੀ ਜਾ ਰਹੇ ਸਨ। ਛੰਨਾ ਆਇਆ ਦੇਖ ਕੇ ਕੌਰਾ ਬੋਲਿਆ, ”ਹੁਣ ਬਣੀ ਐ ਨਾ ਗੱਲ। ਸਰਪੰਚਾ, ਤੂੰ ਦੇਖ ਪਹਿਲਾਂ ਸੁਆਦ। ਹੱਡੀ-ਹੱਡੀ ਸਾਨੂੰ ਵੀ ਛੱਡ ਦੀਂ ਪਿੱਛੋਂ! ‘

 

ਜੱਸੀ ਨੇ ਇਕ ਸੰਖੀ ਚੁੱਕ ਕੇ ਮੂੰਹ ਵਿਚ ਪਾਈ ਤੇ ਫੇਰ ਦੋਹਾਂ ਹੱਥਾਂ ਨਾਲ ਫੜ ਕੇ ਉਹਦਾ ਮਾਸ ਚੂੰਡਣ ਲੱਗਿਆ। ਮੀਟ ਸੁਆਦ ਸੀ ਤੇ ਪੂਰਾ ਰਿੱਝ ਚੁੱਕਿਆ ਸੀ। ਫੇਰ ਵੀ ਉਹ ਕਹਿੰਦਾ, ” ਘੋਗਿਆ, ਥੋੜਾ ਜ਼ਾ ਸੇਕ ਹੋਰ ਲਵਾ ਲੈ, ਭਾਈ। ਮਾਸ ਆਪੇ ਨ੍ਹੀ ਟੁੱਟਦਾ, ਊਂ ਬਣ ਤਾਂ ਗਿਆ, ਪਰ ਕੱਚਾ ਐ ਬੱਸ ਹਵਾ ਸਮਾਨ।’

 

ਜੱਸੀ ਨੇ ਤਿੰਨ ਕੁ ਹੱਡੀਆਂ ਹੋਰ ਚੂੰਡੀਆਂ ਤੇ ਫੇਰ ਤਰੀ ਨੂੰ ਚਾਘੀ ਲਾ ਕੇ ਪੀਣ ਲੱਗਿਆ। ਛੰਨਾ ਅੱਧਾ ਰਹਿ ਗਿਆ। ਇਹ ਉਹਨੇ ਕੌਰੇ ਮੂਹਰੇ ਕਰ ਦਿੱਤਾ। ਕਹਿੰਦਾ, ‘’ਲੈ ਪੰਡਤਾ, ਤੂੰ ਹੋ ਲੈ ਨੰਦ-ਪ੍ਰਸਿੰਨ।’`

 

ਜੱਸੀ ਨੇ ਦੇਖਿਆ, ਘੋਗਾ ਦੋ ਵਾਰ ਅੱਡ ਪਿੱਤਲ ਦੇ ਗਿਲਾਸ ਵਿਚ ਦਾਰੂ ਪਾ ਕੇ ਚੁੱਲ੍ਹੇ ਵਲ ਗਿਆ ਸੀ। ਉਹਨੂੰ ਕੁਝ ਸ਼ੱਕ ਹੋਇਆ। ਪਰ ਉਹਨੇ ਇਹ ਗੱਲ ਫੇਰ ਬਹੁਤੀ ਨਹੀਂ ਸੋਚੀ। ਦੂਜਾ ਛੰਨਾ ਭਰ ਕੇ ਘੋਗੇ ਨੇ ਇਕੱਲੇ ਜੱਸੀ ਅੱਗੇ ਲਿਆ ਰੱਖਿਆ। ਦੂਜਿਆਂ ਨੂੰ ਇਕੱਲੇ-ਇਕੱਲੇ ਨੂੰ ਬਾਟੀਆਂ ਵਿਚ ਪਾ ਕੇ ਲਿਆ ਦਿੱਤਾ। ਹੁਣ ਸਭ ਆਪਣੀ ਮਰਜ਼ੀ ਨਾਲ ਮੀਟ ਖਾ ਰਹੇ ਸਨ। ਕਿਸੇ ਨੂੰ ਕਿਸੇ ਦੇ ਭਾਂਡੇ ਵਲ ਝਾਕਣ ਦੀ ਲੋੜ ਨਹੀਂ ਸੀ। ਪਰ੍ਹਾਂ ਚਾਰ-ਪੰਜ ਕੁੱਤੇ-ਕੁੱਤੀਆਂ ਦੀ ਡਾਰ ਵੀ ਖੜ੍ਹੀ ਸੀ। ਸਭ ਦੀਆਂ ਚਮਕਦੀਆਂ ਅੱਖਾਂ ਸ਼ਰਾਬੀ ਟੋਲੇ ਵਲ ਸਨ। ਉਹ ਹੱਡੀ ਚੂਸਦੇ ਤੇ ਕੁੱਤਿਆਂ ਵਲ ਵਗਾਹ ਮਾਰਦੇ। ਕੁੱਤਾ ਦੂਰੋਂ ਹੀ ਹੱਡੀ ਨੂੰ ਆਪਣੇ ਮੂੰਹ ਵਿਚ ਬੋਚ ਲੈਂਦਾ। ਸ਼ਰਾਬੀਆਂ ਲਈ ਉਹ ਵੀ ਇਕ ਵਧੀਆ ਖੇਡ-ਤਮਾਸ਼ਾ ਸੀ।

 

ਜੱਸੀ ਉਹਨਾਂ ਵਿਚੋਂ ਚੁੱਪ-ਕੀਤਾ ਜਿਹਾ ਉੱਠਿਆ ਤੇ ਚੁੱਲ੍ਹੇ ਸਾਹਮਣੇ ਪਰ੍ਹਾਂ ਹੋ ਕੇ ਲੋਹੇ ਦੀ ਕੁਰਸੀ ਉੱਤੇ ਜਾ ਬੈਠਾ। ਓਥੋਂ ਰੂਪੋ ਚੁੱਲੇ ਮੁੱਢ ਬੈਠੀ ਸਾਫ ਦਿਸਦੀ ਸੀ। ਮੀਟ ਦਾ ਪਤੀਲਾ ਲਾਹ ਕੇ ਉਹਨੇ ਚੁੱਲ੍ਹੇ ਮੂਹਰੇ ਕੱਢੀ ਅੱਗ ਉੱਤੇ ਧਰ ਰੱਖਿਆ ਤੇ ਉਹ ਹੁਣ ਰੋਟੀਆਂ ਪਕਾ ਰਹੀ ਸੀ। ਉਹ ਜੱਸੀ ਵਲ ਇਕ ਬਿੰਦ ਝਾਕੀ ਤੇ ਫੇਰ ਬੇਧਿਆਨ ਹੋ ਕੇ ਆਪਣਾ ਕੰਮ ਕਰਨ ਲੱਗੀ। ਥੋੜੀ ਦੇਰ ਬਾਅਦ ਘੋਗਾ ਓਧਰ ਆਇਆ। ਉਹਦੇ ਹੱਥ ਵਿਚ ਓਹੀ ਪਿੱਤਲ ਦਾ ਗਿਲਾਸ ਸੀ। ਜੱਸੀ ਵਲ ਪਿੱਠ ਕਰਕੇ ਉਹਨੇ ਰੂਪੋ ਨੂੰ ਗਿਲਾਸ ਫੜਾਇਆ ਤੇ ਆਪ ਪਿੱਠ ਕਰਕੇ ਓਵੇਂ ਹੀ ਖੜ੍ਹਾ ਰਿਹਾ। ਜੱਸੀ ਨੂੰ ਪੱਕਾ ਸ਼ੱਕ ਹੋ ਗਿਆ ਕਿ ਗਿਲਾਸ ਰੂਪੋ ਨੇ ਪੀਤਾ ਹੈ। ਘੋਗਾ ਜੱਸੀ ਵਲ ਅਹੁਲਿਆ ਤਾਂ ਜੱਸੀ ਨੇ ਦੇਖਿਆ, ਰੂਪੋ ਕੌਲੀ ਵਿਚੋਂ ਮਾਸ ਦੀ ਹੱਡੀ ਚੂਸ ਰਹੀ ਸੀ। ਘੋਗਾ ਬੋਲਿਆ, ” ਕਿਉਂ ਸਰਪੰਚਾ, ਮੀਟ ਹੋਰ ਦੇਮਾਂ?” ਫੇਰ ਪੁੱਛਿਆ, ” ਕਿਉਂ ਤੂੰ ਐਥੇ ਆ ਬੈਠਾਂ ਹੁਣ?” 

 

ਜੱਸੀ ਕਹਿੰਦਾ, ” ਉਹ ਤਾਂ ਹਾਲੇ ਰੋਟੀ ਖਾਂਦੇ ਦੀਹਦੇ ਨ੍ਹੀ । ਪਾਣੀ ਦੀ ਬਾਲਟੀ ‘ਚ ਅਜੇ ਇਕ ਪਈ ਐ। ਤਿੰਨ ਸੜ੍ਹਾਕ ‘ਗੇ, ਹਾਲੇ ਰੱਜੇ ਨ੍ਹੀ ਸਾਲੇ। ਮੈਨੂੰ ਤਾਂ ਭੁੱਖ ਲੱਗੀ ਐ। ਦੋ ਰੋਟੀਆਂ ਮੈਨੂੰ ਤਾਂ ਐਥੇ ਈ ਫੜਾ ਦੇ। ਬਾਟੀ ‘ਚ ‘ਕੱਲੀ ਤਰੀ ਪਾ ਕੇ ਲਿਆਦੇ ਬੱਸ। ਮੀਟ ਤਾਂ ਬਹੁਤ ਖਾ ਲਿਆ। ਨਿਸ਼ਾ ਹੋ ‘ਗੀ ਹੁਣ।”

 

ਬਾਟੀ ਵਿਚ ਘੋਗੋ ਨੇ ਦੋ ਕੜਛੀਆਂ ਮੀਟ ਪਾਇਆ, ਥਾਲੀ ਵਿਚ ਦੋ ਰੋਟੀਆਂ ਰੱਖੀਆਂ ਤੇ ਥਾਲੀ ਲਿਆ ਕੇ ਜੱਸੀ ਨੂੰ ਫੜਾ ਦਿੱਤੀ। ਕੁਰਸੀ ਮੂਹਰੇ ਲੋਹੇ ਦੀ ਹੀ ਤਿੰਨ-ਟੰਗੀ ਰੱਖ ਦਿੱਤੀ। ਵਰਾਂਢੇ ਦੀ ਕੰਧ ਉੱਤੇ ਸੌ ਵਾਟ ਦਾ ਬਲਥ ਜਗ ਰਿਹਾ ਸੀ। ਇਹਦੀ ਰੌਸ਼ਨੀ ਵਿਹੜੇ ਵਿਚ ਵੀ ਦੂਰ ਤੱਕ ਜਾ ਰਹੀ ਸੀ। ਚੌਕੋ ਉੱਤੇ ਵੀ ਓਸੇ ਬਲਬ ਦਾ ਚਾਨਣ ਸੀ। ਘੋਗਾ ਉਹਨਾਂ ਵਿਚ ਜਾ ਬੈਠਾ। ਉਹਨੂੰ ਵੀ ਖਾਸੀ ਚੜ੍ਹੀ ਹੋਈ ਸੀ। ਦੂਜੇ ਸਭ ਸ਼ਰਾਬੀ ਹੋ ਚੁੱਕੇ ਸਨ। ਆਪਣੀਆਂ ਆਪਣੀਆਂ ਜਭਲੀਆਂ ਮਾਰਦੇ ਤੇ ਉੱਚਾ-ਉੱਚਾ ਹੱਸਦੇ। ਕਦੇ ਕਿਸੇ ਗੈਰ-ਹਾਜ਼ਰ ਬੰਦੇ ਦੀ ਗੱਲ ਛੇੜ ਕੇ ਉਹਨੂੰ ਗਾਲਾਂ ਕੱਢਦੇ। ਉਹਨਾਂ ਨੂੰ ਹੁਣ ਕੋਈ ਧਿਆਨ ਨਹੀਂ ਰਹਿ ਗਿਆ ਸੀ ਕਿ ਸਰਪੰਚ ਕਿੱਥੇ ਹੈ।

 

ਜੱਸੀ ਨੇ ਦੋ-ਤਿੰਨ ਹਿੱਚਕੀਆਂ ਲਈਆਂ ਤਾਂ ਰੂਪੇ ਚੁੱਲ੍ਹੇ ਕੋਲੋਂ ਉੱਠਕੇ ਉਹਨੂੰ ਪਾਣੀ ਦਾ ਗਿਲਾਸ ਦੇਣ ਆਈ। ਗਿਲਾਸ ਉਹਨੇ ਤਿਪਾਈ ਉੱਤੇ ਨਹੀਂ ਰੱਖਿਆ, ਉਹਦੇ ਹੱਥ ਵਿਚ ਫੜਾਇਆ। ਤੇ ਫੇਰ ਉਹਦੇ ਡੌਲੇ ਉੱਤੇ ਤਿੱਖੀ ਚੂੰਢੀ ਵੱਢਕੇ ਕਹਿੰਦੀ, ” ਪਾਣੀ ਪੀ ਲੈ । ਨਾ ਪੀਂਦਾ ਬਹੁਤੀ।”

 

ਉਹ ਹੱਸਿਆ। ਕਹਿੰਦਾ, ” ਤਾਂ ਤੈਨੂੰ ਪਤਾ ਨ੍ਹੀ ਰੂਪ ਕੁਰੇ ਮੇਰੀ ਜਾਣ ‘ਚ। ਮੈਂ ਤਾਂ ਪੀਂਦਾ ਈ ਨ੍ਹੀ ।’

 

‘‘ਤਾਂ ਫੇਰ ਬੈਠਾ ਕਾਹਨੂੰ ਐ ਇਹਨਾਂ ‘ਚ?”

 

‘‘ਬੈਠਣਾ ਪੈਂਦੈ। ਇਹਨਾਂ ਬਿਨਾਂ ਸਰਦਾ ਨ੍ਹੀ ਆਪਣਾ।” ਉਹ ਆਪਣਾ ਡੌਲਾ ਵੀ ਪਲੋਸ ਰਿਹਾ ਸੀ। ਹੌਲੀ ਦੇਕੇ ਕਹਿਣ ਲੱਗਿਆ, ” ਐਧਰ ਵੀ ਇਕ ਵੱਢ ਦੇ। ਇੱਕੋ ਜਾ ਕਰਦੇ। ਸੁਆਦ ਦਾ ਆਈਂ ਜਾਂਦੈ।“

 

ਚੁੱਲੇ ਵਲ ਮੁੜ ਕੇ ਜਾਂਦੀ ਉਹ ਕਹਿੰਦੀ, ” ਕੋਈ ਨ੍ਹੀ ਜਰਾਂਦ ਰੱਖਣ ਤੈਨੂੰ ਵੀ ਦੇਖ ਲੂੰਗੀ। ਹਾਲੇ ਤੱਤਾ ਨਾ ਲੱਕ।’

 

11

 

ਘੋਗੇ ਨੇ ਰੂਪੋ ਨੂੰ ਵੀ ਫੀਮ ਖਾਣ ਲਾ ਲਿਆ ਸੀ ਤੇ ਦਾਰੂ ਪੀਣ ਵੀ। ਪਹਿਲਾਂ-ਪਹਿਲਾਂ ਆਪ ਫੀਮ ਦਾ ਗੋਲਾ ਅੰਦਰ ਸੁੱਟਣ ਲਗਦਾ ਤਾਂ ਕੰਡਾ ਕੁ ਉਹਨੂੰ ਵੀ ਦੇ ਦਿੰਦਾ। ਆਖਦਾ, ‘’ਨੱਕ ਦਾ ਸੁੜ੍ਹਕੀ ਜਾਨੀ ਐ ਆਹ ਫੜ, ਭੋਰਾ ਲੈ ਲੈ। ਮਿੰਟਾਂ ਸਕਿੰਟਾਂ ਦੇ ਸ੍ਵਾਬ ‘ਰਾਮ ਆ ਜੂ ਤੈਨੂੰ।” ਉਹ ਫੀਮ ਖਾ ਲੈਂਦੀ। ਫੀਮ ਖਾ ਕੇ ਸੱਚੀ ਉਹਦਾ ਨੱਕ ਠੀਕ ਹੋ ਜਾਂਦਾ। ਅੰਗਾਂ-ਪੈਰਾਂ ਵਿਚ ਇਕ ਚੁਸਤੀ ਜਿਹੀ ਭਰ ਆਉਂਦੀ। ਕੰਮ ਕਰਨ ਨੂੰ ਜੀਅ ਕਰਦਾ। ਹੌਲੀ-ਹੌਲੀ ਫੇਰ ਉਹ ਆਪ ਹੀ ਖਾਣ ਲੱਗ ਪਈ। ਘੋਗੇ ਨੂੰ ਹੁਣ ਇਹ ਲਾਭ ਸੀ ਕਿ ਫੀਮ ਦਾ ਪ੍ਰਬੰਧ ਰੂਪ ਹੀ ਕਰਦੀ। ਕਿੜੇ ਲਿਆਵੇ, ਕਿਵੇਂ ਲਿਆਵੇ, ਇਹ ਉਹਦਾ ਕੰਮ ਸੀ।

 

ਇਵੇਂ ਹੀ ਉਹ ਦਾਰੂ ਪੀਣ ਲੱਗੀ। ਅਸਲ ਵਿਚ ਦਾਰੂ ਦਾ ਸੁਆਦ ਤਾਂ ਉਹਨੇ ਕੰਵਾਰੀ ਹੁੰਦੀ ਨੇ ਹੀ ਦੇਖਿਆ ਹੋਇਆ ਸੀ। ਬੱਗੂ ਪੀਂਦਾ ਸੀ। ਕਦੇ ਕਦੇ ਉਹ ਬੱਗੂ ਦੇ ਘਰ ਜਾਂਦੀ । ਬੱਗੂ ਦੀ ਭੈਣ ਦਾਰੂ ਪੀ ਲੈਂਦੀ ਸੀ। ਚੋਰੀਓਂ ਪੀਂਦੀ ਅਤੇ ਐਨੀ ਕੁ ਪੀਂਦੀ ਕਿ ਕਿਸੇ ਨੂੰ ਪਤਾ ਨਾ ਲੱਗੇ! ਦਾਰੂ ਦੀਆਂ ਘੁੱਟਾਂ ਭਰ ਕੇ ਮਗਰੋਂ ਗੁੜ ਖਾ ਲੈਂਦੀ ਜਾਂ ਸੁੱਕੀ ਚਾਹ ਚੱਬਦੀ। ਇਸ ਤਰ੍ਹਾਂ ਕਰਨ ਨਾਲ ਮੂੰਹ ਵਿਚੋਂ ਦਾਰੂ ਦਾ ਮੁਸ਼ਕ ਨਹੀਂ ਮਾਰਦਾ ਸੀ। ਨਸ਼ਾ ਅੱਖਾਂ ਵਿਚ ਹੀ ਰਹਿੰਦਾ। ਬੋਤਲ ਵਿਚ ਬਚੀ ਪਈ ਅਧੀਆ-ਪਊਆ ਏਧਰ-ਓਧਰ ਪਈ ਰਹਿੰਦੀ। ਰੂਪੋ ਉਹਨਾਂ ਦੇ ਘਰ ਜਾਂਦੀ ਤਾਂ ਦਾਰੂ ਦਾ ਸੁਆਦ ਬੱਗੂ ਦੀ ਭੈਣ ਉਹਨੂੰ ਵੀ ਦਿਖਾਉਂਦੀ। ਉਹ ਵੀ ਦਾਰੂ ਦੀਆਂ ਘੁੱਟਾਂ ਭਰਕੇ ਮਗਰੋਂ ਗੁੜ ਖਾਂਦੀ ਜਾਂ ਸੁੱਕੀ ਚਾਹ ਚੱਬ ਲੈਂਦੀ। ਇਹ ਚੋਰੀ-ਚੋਰੀ ਵਿਚ ਕੁੜੀਆਂ- ਚਿੜੀਆਂ ਦੇ ਚੋਹਲ ਸਨ। ਜਦੋਂ ਰੂਪੋ ਬੱਗੂ ਨੂੰ ਕਦੇ ਉਹਲੇ ਵਿਚ ਮਿਲਦੀ ਤਾਂ ਬੱਗੂ ਦੀ ਖਾਸੀ ਪੀਤੀ ਹੁੰਦੀ ਸੀ। 

 

ਬੱਗੂ ਨੂੰ ਤਾਂ ਪਤਾ ਹੀ ਨਹੀਂ ਲਗਦਾ ਸੀ ਕਿ ਰੂਪੋ ਦੀ ਵੀ ਪੀਤੀ ਹੋਈ ਹੈ। ਹੁੰਦਾ ਇਹ ਕਿ ਰੂਪੇ ਮਾਂ ਕੋਲ ਕੋਈ ਬਹਾਨਾ ਲਾ ਕੇ ਬੱਗੂ ਦੇ ਘਰ ਆਉਂਦੀ। ਬਗੂ ਦੀ ਭੈਣ ਤੋਂ ਦਾਰੂ ਦੀ ਬੋਤਲ ਪੁੱਛਦੀ। ਉਸ ਦਿਨ ਉਹ ਗਿਲਾਸ ਵਿਚ ਖਾਸੀ ਸਾਰੀ ਪਾ ਕੇ ਪੀ ਲੈਂਦੀ। ਮਗਰੋਂ ਸੁੱਕੀ ਚਾਹ ਦੱਬਦੀ। ਰੂਪੋ ਤੇ ਬਗੂ ਦੀ ਭੈਣ ਵਿਚ ਖੁੱਲ੍ਹੀ ਗੱਲ ਸੀ। ਰੂਪੋ ਉਹਨੂੰ ਦਸਦੀ ਹੁੰਦੀ, ‘ਨੀ ਸੁਖਦੇਵੋ, ਦਾਰੂ ਪੀ ਕੇ ਜਦੋਂ ਮੈਂ ਬੱਗੂ ਕੋਲ ਜਾਨੀ ਆਂ, ਤਾਂ ਸੂਰਜ ਦਾ ਕੜਕਦਾ ਸੇਕ ਬੱਦਲਾਂ ਆਲੀ ਧੁੱਪ ਆਂਗੂੰ ਲਗਦੈ। ਬੱਸ ਪੁੱਛ ਨਾ ਕੁੜੇ, ਜਿਮੇਂ ਬੱਦਲਾਂ ਵਿਚ ਈ ਕਿਧਰੇ ਉੱਡਦੀ ਫਿਰਦੀ ਹੋਮਾਂ।” ਉਹ ਉੱਚੀਆਂ ਖੜ੍ਹੀਆਂ ਫਸਲਾਂ ਦੇ ਓਟਿਆਂ ਵਿਚ ਕਿਧਰੇ ਮਿਲਦੇ ਸਨ। ਕਮਾਦ, ਚਰੀਆਂ, ਮੱਕੀਆਂ, ਕਪਾਹਾਂ ਤੇ ਬਾਜਰੇ ਦੇ ਖੇਤ ਸੰਘਣੇ ਜੰਗਲ ਬਣ ਉੱਠਦੇ, ਜਿੱਥੇ ਗੁਆਚਿਆ ਬੰਦਾ ਲੱਭਿਆਂ ਵੀ ਨਾ ਲਭਦਾ ਹੋਵੇ।

 

ਤੇ ਫੇਰ ਏਥੇ ਥੰਮਣ ਵਾਲੇ ਆ ਕੇ ਵੀ ਜਦੋਂ ਉਹ ਸਰਵਣ ਨੂੰ ਮਿਲਦੀ ਸੀ ਜਾਂ ਫੇਰ ਚੰਦ ਲੁੱਧੜ ਨੂੰ ਮਿਲਦੀ ਹੁੰਦੀ ਤਾ ਦਾਰੂ ਪੀ ਕੇ ਜਾਂਦੀ। ਘੋਗੇ ਦੀ ਦਾਰੂ ਬੱਗੂ ਦੀ ਦਾਰੂ ਵਾਂਗ ਘਰ ਦੇ ਕਿਸੇ ਖੂੰਜੇ ਅਧੀਆ- ਪਊਆ ਬਚੀ ਪਈ ਰਹਿੰਦੀ। ਉਸ ਵੇਲੇ ਉਹ ਬਹੁਤੀ ਨਹੀਂ ਪੀਂਦੀ ਸੀ, ਬੱਸ ਇਕ ਹਾੜਾ। ਓਵੇਂ ਜਿਵੇਂ ਮਗਰੋਂ ਸੁੱਕੀ ਚਾਹ ਚੱਬਦੀ ਜਾਂ ਗੁੜ ਖਾਂਦੀ। ਸਰਵਣ ਜਾਂ ਚੰਦ ਨੂੰ ਕਦੇ ਕਦੇ ਸ਼ੱਕ ਹੁੰਦਾ। ਉਹ ਭਾਈ ਦੀਆਂ ਸਹੁੰਆਂ ਖਾਣ ਲਗਦੀ। ਆਖਦੀ, ”ਲੈ ਹੈ ਕਮਲਾ, ਤੀਮੀਂ-ਮਾਨੀ ਹੋ ਕੇ ਮੈਂ ਕਿਉਂ ਕਰੂੰਗੀ ਇਹ ਕੰਮ। ਐਮੇਂ ਤੇਰੀਆਂ ਨਾਸਾਂ ਈ ਖਰਾਬ ਨੇ। ਤੇਰੀ ਤਾਂ ਆਵਦੀ ਪੀਤੀ ਲਗਦੀ ਐ।”

 

ਥੰਮਣ ਵਾਲੇ ਆ ਕੇ ਘੋਗੇ ਨਾਲ ਤਾਂ ਉਹਦੀ ਗੱਲ ਓਦੋਂ ਖੁੱਲ੍ਹੀ, ਜਦੋਂ ਇਕ ਦਿਨ ਉਹਨੂੰ ਖਾਸੀ ਖੰਘ ਸੀ ਤੇ ਸਾਹ ਖਿੱਚਵਾਂ ਆਉਂਦਾ। ਘੋਗੇ ਨੇ ਪਹਿਲਾਂ ਤਾਂ ਉਹਨੂੰ ਫੀਮ ਦਾ ਕੰਡਾ ਦਿੱਤਾ। ਕੋਈ ਖਾਸ ਆਰਾਮ ਨਹੀਂ ਆਇਆ। ਫੇਰ ਪਿੱਤਲ ਦਾ ਗਿਲਾਸ ਦਾਰੂ ਦਾ ਅੱਧਾ ਕੁ ਭਰ ਕੇ ਤੇ ਵਿਚ ਟੋਕਣੀ ਦਾ ਕੋਸਾ ਪਾਣੀ ਪਾ ਕੇ ਉਹਨੂੰ ਕਹਿਣ ਲੱਗਿਆ, ” ਲੈ ਇਹ ਪੀ। ਦੁਆਈ ਸਮਝ ਕੇ ਪੀ ਜਾ। ਤੇਰੀਆਂ ਬੱਖੀਆਂ ਇਹ ਖੋਲੂ।”

 

ਰੂਪੋ ਚਾਲਾਕ ਬਣਦੀ ਸੀ । ਇਕ ਘੁੱਟ ਭਰ ਕੇ ਕੁਰਲੀ ਪਰ੍ਹਾਂ ਵਗਾਹ ਮਾਰੀ। ਗਿਲਾਸ ਵਾਪਸ ਘੋਗੇ ਨੂੰ ਫੜਾ ਕੇ ਕਹਿੰਦੀ, ” ਇਹ ਤਾਂ ਕੌੜੀ ਐ।”

 

”ਦਾਰੂ ਹੋਰ ਕਿਤੇ ਮਿੱਠੀ ਹੁੰਦੀ ਐ।” ਫੇਰ ਕਹਿਣ ਲੱਗਿਆ, ”ਚੰਗਾ, ਲੈ। ਇਹਦੇ ‘ਚ ਖੰਡ ਦਾ ਚਮਚਾ ਘੋਲ ਦਿੰਨਾਂ।’

 

ਹੁਣ ਦਾਰੂ ਦਾ ਸੁਆਦ ਕੌੜਾ-ਮਿੱਠਾ ਸੀ। ਰੂਪੋ ਨੇ ਦੋ ਘੁੱਟਾਂ ਭਰ ਲਈਆਂ ਤੇ ਧੁੜਧੁੜੀ ਲਈ। ਬਾਕੀ ਦਾ ਗਿਲਾਸ ਘੋਗਾ ਫੜ ਕੇ ਪੀ ਗਿਆ। ਕਹਿੰਦਾ, ”ਚੱਲ, ਤੈਨੂੰ ਤਾਂ ਐਨੀ ਕੁ ਈ ਬਹੁਤ ਐ। ਹੁਣ ਖੇਸ ਲੈ ਕੇ ਪੈ ਜਾ ਬੱਸ।’

 

ਤੇ ਫੇਰ ਘੋਗਾ ਜਦੋਂ ਘਰ ਵਿਚ ਹੀ ਆਥਣ ਨੂੰ ਪੀ ਰਿਹਾ ਹੁੰਦਾ ਤਾਂ ਰੂਪੋ ਵੱਖੀ ਫੜ ਕੇ ਉਹਦੇ ਕੋਲ ਆਉਂਦੀ। ਹਾਏ-ਹਾਏ ਜਿਹਾ ਕਰਨ ਲਗਦੀ। ਕੱਟਿਆ ਹੋਇਆ ਪਿਆਜ਼ ਜਾਂ ਅੰਬ ਦੀ ਫਾੜੀ ਵੀ ਰੱਖ ਜਾਂਦੀ। ਘੋਗਾ ਥੋੜੀ ਜਿਹੀ ਪਾ ਕੇ ਉਹਨੂੰ ਦਿੰਦਾ। ਆਖਦਾ, ‘‘ਕੋਸਾ ਪਾਣੀ ਪਾ ਲੈ ਵਿਚ ਥੋੜਾ ਜਾ। ਬਹਿੰਦਾ ‘ਰਾਮ ਆ ਜੂ ਤੇਰੀ ਬੱਖੀ ਨੂੰ।”

 

ਐਵੇਂ ਝੂਠੀ-ਮੂਠੀ ਦਾ ਹੀ ਪਾਖੰਡ ਬਣਾ ਰੱਖਿਆ ਸੀ ਕਿ ਉਹਨੂੰ ਸਾਹ ਦੀ ਕਸਰ ਰਹਿੰਦੀ ਹੈ। ਸਾਹ ਦੀ ਕਸਰ ਤਾਂ ਨਿੱਤ ਰਹਿੰਦੀ। ਘੋਗਾ ਦਾਰੂ ਤਾਂ ਨਿੱਤ ਪੀਂਦਾ। ਰੋਟੀ-ਟੁਕ ਦਾ ਕੰਮ ਰੂਪੋ ਤਦ ਹੀ ਕਰ ਸਕਦੀ, ਜੇ ਉਹਦੀ ਵੱਖੀ ਦਾ ਦਰਦ ਠੀਕ ਰਹਿੰਦਾ। ਵੱਖੀ ਦੇ ਦਰਦ ਦਾ ਬੱਸ ਇਹ ਇੱਕੋ ਇਲਾਜ ਸੀ। ਕੋਸੇ ਪਾਣੀ ਵਿਚ ਘੋਲੀ ਦਾਰੂ ਦੀ ਛਿੱਟ। :-

 

ਫੇਰ ਤਾਂ ਜਦੋਂ ਸਰਪੰਚ ਦਾ ਉਹਨਾਂ ਦੇ ਘਰ ਆਉਣ ਜਾਣ ਹੋ ਗਿਆ, ਸਰਪੰਚ ਆਪ ਹੀ ਫੀਮ ਦਾ ਵੱਡਾ ਪਿੰਨਾ ਰੂਪੋ ਨੂੰ ਫੜਾ ਜਾਂਦਾ। ਇਹ ਵੀ ਆਖਦਾ, ‘ਘੋਗੇ ਨੂੰ ਓਨੀ ਕੁ ਈ ਦਖਾਇਆ ਕਰ, ਜਿੰਨੀ ਉਹਨੇ ਖਾਣੀ ਹੋਵੇ। ਸਾਰੀ ਦੇ ‘ਤੀ ਤਾਂ ਜਾਦੇ ਗਿੱਝ ਜੂ ਕੰਜਰ। ਫੇਰ ਔਖਾ ਹੋ ਜੂ। ਇਹ ਲਕੋਅ ਕੇ ਰੱਖ ਕਿਧਰੇ।’

 

ਹੁਣ ਉਹ ਆਪਣੇ ਘਰ ਹੀ ਦਾਰੂ ਦਾ ਤੌੜਾ ਪਾ ਰਖਦਾ। ਕਈ ਤੋੜੇ ਪਾ ਕੇ ਰਖਦਾ ਸੀ। ਜਿਹੜਾ ਉੱਠ ਖੜ੍ਹਦਾ, ਉਹਦੀ ਦਾਰੂ ਕੱਢ ਲੈਂਦਾ। ਮੋਰੀਆਂ ਵਾਲਾ ਮਿੱਟੀ ਦਾ ਬੱਠਲ ਉਹਦੇ ਕੋਲ ਹੈਗਾ ਸੀ। ਟੋਕਣੀ ਵਿਚ ਲਾਹਣ ਰਿੱਝਣਾ ਧਰ ਦਿੰਦਾ। ਟੋਕਣੀ ਉੱਤੇ ਮੋਰੀਆਂ ਵਾਲਾ ਬੱਠਲ ਫਿੱਟ ਕੀਤਾ ਹੁੰਦਾ ਅਤੇ ਟੋਕਣੀ ਦੇ ਕਾਂਢਿਆਂ ਉੱਤੇ ਬੱਠਲ ਦੁਆਲੇ ਆਟਾ ਗੁੰਨ੍ਹ ਕੇ ਲਾਇਆ ਹੁੰਦਾ। ਇਸ ਤਰ੍ਹਾਂ ਕਰਨ ਨਾਲ ਲਾਹਣ ਦੀ ਭਾਫ ਬਾਹਰ ਨਹੀਂ ਨਿਕਲਦੀ ਸੀ। ਬੱਠਲ ਦੀਆਂ ਮੋਰੀਆਂ ਉੱਤੇ ਦੋ ਡੱਕੇ ਧਰ ਕੇ ਉੱਤੇ ਛੰਨਾ ਰੱਖ ਦਿੰਦਾ। ਛੰਨੇ ਵਿਚ ਰਬੜ ਦੀ ਨਾਲੀ ਧਰ ਕੇ ਬੱਠਲ ਦੀ ਇਕ ਮੋਰੀ ਵਿਚ ਦੀ ਬਾਹਰ ਕੱਢੀ ਹੁੰਦੀ। ਮਿੱਟੀ ਦੇ ਬੱਠਲ ਉੱਤੇ ਲੋਹੇ ਦਾ ਬੱਠਲ ਪਾਣੀ ਦਾ ਭਰਿਆ ਹੁੰਦਾ। ਨਾਲੀ ਦਾ ਮੂੰਹ ਥੱਲੇ ਬੋਤਲ ਵਿਚ ਹੁੰਦਾ ਸੀ। ਚੁੱਲ੍ਹੇ ਵਿਚ ਮੱਠੀ- ਮੱਠੀ ਅੱਗ ਮੱਚ ਰਹੀ ਹੁੰਦੀ ਤੇ ਇੰਜ ਬੋਤਲ ਵਿਚ ਸ਼ਰਾਬ ਦਾ ਤੁਪਕਾ ਤੁਪਕਾ ਡਿੱਗਣ ਲਗਦਾ। ਤੁਪਕੇ- ਤੁਪਕੇ ਨਾਲ ਥੋੜੇ ਚਿਰ ਵਿਚ ਹੀ ਬੋਤਲ ਭਰ ਜਾਂਦੀ। ਇੰਜ ਇਕ ਤੌੜੇ ਵਿਚੋਂ ਚਾਰ-ਪੰਜ ਬੋਤਲਾਂ ਵਧੀਆ ਨਿਕਲ ਆਉਂਦੀਆਂ। ਇਕ ਤੋੜਾ ਹਫਤੇ ਭਰ ਲਈ ਬਹੁਤ ਹੁੰਦਾ। ਐਨੇ ਨੂੰ ਦੂਜਾ ਤੌੜਾ ਤਿਆਰ ਹੋ ਜਾਂਦਾ। ਘੋਗੇ ਨੇ ਕਿਹੜਾ ਦਾਰੂ ਵੇਚਣੀ ਹੁੰਦੀ। ਉਹ ਆਪਣੇ ਲਈ ਕੱਢਦਾ ਸੀ ਜਾਂ ਆਏ-ਗਏ ਮਿੱਤਰ-ਪਿਆਰੇ ਲਈ। ਕਿਉਂਕਿ ਸਰਪੰਚ ਦਾ ਉਹਦੇ ਘਰ ਆਉਣ-ਜਾਣ ਸੀ, ਇਸ ਲਈ ਪੁਲਿਸ ਵਾਲੇ ਘੋਗੇ ਦੇ ਘਰ ਕਦੇ ਛਾਪਾ ਨਾ ਮਾਰਦੇ। ਪੁਲਿਸ ਵਾਲਿਆਂ ਦਾ ਘਰ ਪੂਰਾ ਤਾਂ ਜੱਸੀ ਕਰ ਦਿੰਦਾ। ਘੋਗੇ ਤੋਂ ਫੇਰ ਉਹਨਾਂ ਨੇ ਕੀ ਲੈਣਾ ਸੀ। ਪੁਲਿਸ ਨੂੰ ਪਤਾ ਸੀ ਕਿ ਘੋਗਾ ਸਰਪੰਚ ਦਾ ਖਾਸ ਬੰਦਾ ਹੈ।

 

ਜਦੋਂ ਵੀ ਕਦੇ ਜੱਸੀ ਸਰਪੰਚ ਨੂੰ ਹੁੜਕ ਜਿਹੀ ਉੱਠਦੀ, ਚੌਥੇ-ਪੰਜਵੇਂ ਦਿਨ ਹੀ, ਕਦੇ ਕਦੇ ਅੱਠ- ਦਸ ਦਿਨਾਂ ਬਾਅਦ, ਉਹ ਆਪਣੇ ਪਾਲੀ ਨੂੰ ਪਹਿਲਾਂ ਘੋਗੇ ਦੇ ਘਰ ਭੇਜਦਾ ਤੇ ਆਖਦਾ, ”ਕਹੀਂ, ਅੱਜ ਅਸੀਂ ਆਮਾਂਗੇ ਦਿਨ-ਛਿਪੇ ਜੇ।” ਤੇ ਫੇਰ ਉਹਨੂੰ ਸਾਈਕਲ ਦੇ ਕੇ ਕੈਂਚੀਆਂ ਨੂੰ ਭੇਜ ਦਿੰਦਾ। ਉਹ ਦੋ ਮੁਰਗੇ ਛਿਲਵਾ ਕੇ ਤੇ ਕਟਵਾ ਕੇ ਲੈ ਆਉਂਦਾ। ਇਕ ਮੁਰਗਾ ਸਾਬਤਾ ਤਾਂ ਜੱਸੀ ਇਕੱਲਾ ਹੀ ਖਾ ਜਾਂਦਾ ਸੀ। ਖਾਈ ਜਾਂਦਾ, ਖਾਈ ਜਾਂਦਾ, ਖਾਣੋਂ ਹੱਟਦਾ ਹੀ ਨਹੀਂ ਸੀ। ਜਦੋਂ ਭੂਸਰੇ ਸਾਨ੍ਹ ਵਾਂਗੂੰ ਰੱਜ ਜਾਂਦਾ ਤਾਂ ਸਣੇ ਮਾਸ ਹੱਡੀਆਂ ਕੁੱਤਿਆਂ ਵਲ ਸੁੱਟਣ ਲਗਦਾ। ਕਿਸੇ ਕਿਸੇ ਦਿਨ ਉਹ ਬੱਕਰਾ ਵੀ ਰਿਨ੍ਹਦੇ। ਕੈਂਚੀਆਂ ‘ਤੇ ਬੱਕਰੇ ਦੇ ਮੀਟ ਦੀਆਂ ਤਿੰਨ ਦੁਕਾਨਾਂ ਸਨ । ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਓਥੇ ਜਾਂਦੇ ਸਨ । ਦੁਪਿਹਰ ਤੱਕ ਸਾਰਾ ਬੱਕਰਾ ਖਤਮ ਹੋ ਜਾਂਦਾ। ਜੋ ਬਾਕੀ ਰਹਿੰਦਾ, ਕਿਲੋ-ਦੋ ਕਿਲੋ, ਤਾਂ ਨਿਕੰਮਾ ਹੁੰਦਾ।

 

ਕੌਰੇ ਬਾਮ੍ਹਣ ਦੀ ਇਕ ਮਾਂ ਸੀ ਬੱਸ, ਹੋਰ ਉਹਦਾ ਘਰ ਵਿਚ ਕੋਈ ਨਹੀਂ ਸੀ। ਉਹਨਾਂ ਕੋਲ ਕੋਈ ਜ਼ਮੀਨ-ਜਾਇਦਾਦ ਵੀ ਨਹੀਂ ਸੀ। ਮਾਂ ਪਿੰਡ ਵਿਚ ਜੱਟਾਂ ਦੇ ਘਰਾਂ ਤੋਂ ਮੰਗ-ਪਿੰਨ ਲਿਆਉਂਦੀ । ਤੇ ਇੰਜ ਉਹਨਾਂ ਦਾ ਇਹ ਨਿੱਕਾ ਜਿੰਨਾ ਘਰ ਤੁਰਦਾ ਰਹਿੰਦਾ। ਉਹਨਾਂ ਦੇ ਜਜਮਾਨ ਉਂਜ ਵੀ ਤਿੱਥ-ਤਿਹਾਰ ਨੂੰ ਗੋਮਤੀ ਬੁੜ੍ਹੀ ਨੂੰ ਘਰ ਬੁਲਾ ਕੇ ਪੁੰਨ ਕਰਦੇ। ਕੌਰੇ ਨੂੰ ਨਿਉਂਦਾ ਖਵਾਉਂਦੇ। ਕੋਈ ਕੋਈ ਬਜ਼ੁਰਗ ਜੱਟ ਕੌਰੇ ਨੂੰ ਆਖਦਾ, ‘` ਪੰਡਤਾ, ਜਿਹੜਾ ਤੂੰ ਸਰਪੰਚ ਨਾਲ ਰਹਿਨੈਂ, ਮਾਸ-ਮਿੱਟੀ ਖਾਨੈਂ, ਇਹ ਮਾੜਾ ਕੰਮ ਐ ਤੇਰਾ। ਤੂੰ ਦੇਵਤਾ-ਲੋਕ ਐ ਜਾਰ, ਪੂਜਣ-ਜੋਗ ਐਂ, ਬ੍ਰਾਹਮਣ-ਐ, ਬ੍ਰਾਹਮਣਾਂ ਆਲਾ ਕਰਮ ਤਾਂ ਹੈਨ੍ਹੀ ਇਹ ਤੇਰਾ।”

 

ਉਹ ਗੌਰ ਨਾਲ ਗੱਲ ਸੁਣਦਾ ਤੇ ਹੱਸਣ ਲਗਦਾ। ਬਹੁਤ ਚਤੁਰ ਸੀ ਉਹ। ਮਨ ਵਿਚ ਆਖਦਾ, ” ਇਹ ਮੰਗ ਕੇ ਖਾਣਾ ਕਿਹੜਾ ਬੰਦਿਆਂ ਆਲਾ ਕੰਮ ਐ। ਤੁਸੀਂ ਜੱਟ ਸਾਨੂੰ ਗਰੀਬ ਸਮਝ ਕੇ ਦਾਨ-ਪੁੰਨ ਕਰਦੇ ਓਂ। ਸਾਨੂੰ ਬ੍ਰਾਹਮਣ-ਦੇਵਤਾ ਸਮਝ ਕੇ ਥੋੜਾ ਪੂਜਦੇ ਓਂ।’

 

ਕੌਰਾ ਪਿਛਲੇ ਪਹਿਰ ਸਰਪੰਚ ਕੋਲ ਆ ਬੈਠਦਾ। ਸਰਪੰਚ ਉਹਦਾ ਸੁਆਗਤ ਕਰਦਾ “ਆ ਬਈ ਕੌਰ ਚੰਦਾ। ਬਹਿ ਜਾ।” ਉਹ ਬੈਠਣ ਲਗਦਾ ਤਾਂ ਸਰਪੰਚ ਆਖ਼ਦਾ,” ਜਾਹ ਓਏ, ਘਰੋਂ ਤੌੜੇ ਦਾ ਠੰਡਾ ਜਾ ਪਾਣੀ ਲੈ ਕੇ ਆ । ਅੰਦਰ ਤਾਂ ਜਿਮੇਂ ਸਾਲੀ ਅੱਗ ਲੱਗੀ ਪਈ ਐ।”

 

”ਅੱਗ ਤਾਂ ਆਪੇ ਲੱਗਣੀ ਐ। ਰਾਤ ਨੂੰ ਜਿਹੜਾ ਝੋਟੇ ਦਾ ਰੱਜ ਖਾਨੈਂ, ਕਿੱਧਰ ਜਾਊ ਉਹ ਫੇਰ । ਅੱਗ ਈ ਲਾਊ।” ਕੌਰਾ ਉਹਦੇ ਘਰ ਨੂੰ ਜਾਂਦਾ-ਜਾਂਦਾ ਆਖਦਾ।

 

ਜੱਸੀ ਹੱਸਣ ਲਗਦਾ। ਜੱਸੀ ਨੂੰ ਹੱਸਦਾ ਦੇਖ ਕੇ ਉਹਦੇ ਕੋਲ ਬੈਠੇ ਦੂਜੇ ਬੰਦੇ ਵੀ ਹਿੜ-ਹਿੜ ਕਰ ਉੱਠਦੇ।

 

ਇੰਜ ਘਰ ਵਿਚ ਇਕੱਲੇ ਆਏ ਕੌਰੇ ਨੂੰ ਕਰਤਾਰੋ ਦਰਿਆ-ਦਰਿਆ ਗੱਲਾਂ ਪੁੱਛਦੀ। ਉਹ ਨਾਲ ਦੀ ਨਾਲ ਜਵਾਬ ਦਿੰਦਾ ਜਾਂਦਾ । ਪਰ ਹੁਸ਼ਿਆਰੀ ਕਰਦਾ, ਜੱਸੀ ਦੀ ਕੋਈ ਅਜਿਹੀ ਗੱਲ ਨਹੀਂ ਦੱਸਦਾ ਸੀ, ਜਿਸ ਕਰਕੇ ਉਹਨਾਂ ਦੇ ਘਰ ਵਿਚ ਕੋਈ ਕਲੇਸ਼ ਪੈਣ ਦਾ ਡਰ ਹੋਵੇ। ਕਰਤਾਰੋ ਫੇਰ ਵੀ ਭਾਫਾਂ ਜਿਹੀਆਂ ਲੈਂਦੀ ਰਹਿੰਦੀ। ਜੱਸੀ ਦੀਆਂ ਉੱਡਦੀਆਂ-ਉੱਡਦੀਆਂ ਕਨਸੋਆਂ ਕਦੇ ਉਹਦੇ ਕਾਲਜੇ ਨੂੰ ਵਿੰਨ੍ਹ ਜਾਂਦੀਆਂ, ਕਦੇ ਸਿਰ ਉਤੋਂ ਦੀ ਲੰਘ ਜਾਂਦੀਆਂ।

 

ਪਾਣੀ ਪੀ ਕੇ ਜੱਸੀ ਆਸਾ-ਪਾਸਾ ਦੇਖਦਾ ਤੇ ਕੌਰੇ ਨੂੰ ਆਖਦਾ, ”ਪਾਲੀ ਗਿਆ ਹੋਇਐ ਕੈਂਚੀਆਂ ‘ਤੇ ਮੁੜਿਆ ਨੀ ਹਾਲੇ1 ਜਾਹ, ਘੋਗੇ ਦੇ ਜਾਹ। ਕਹਿ –ਆ, ਬਈ ਆਮਾਂਗੇ ਅਸੀਂ।’

 

ਘੋਗੇ ਦੇ ਵਿਹੜੇ ਵਿਚ ਬੈਠੇ ਉਹ ਸ਼ਰਾਬ ਪੀਂਦੇ। ਸਿਆਲ ਹੁੰਦਾ ਤਾਂ ਅੰਦਰ ਕਿਸੇ ਸਬਾਤ ਵਿਚ ਬਹਿ ਜਾਂਦੇ । ਘੋਗਾ ਤੇ ਕੌਰਾ ਹੀ ਪੀਂਦੇ। ਜੱਸੀ ਪਹਿਲਾਂ ਗੱਲਾਂ ਮਾਰ ਰਿਹਾ ਹੁੰਦਾ, ਜਦੋਂ ਮੀਟ ਆ ਜਾਂਦਾ ਤਾਂ ਮੀਟ ਖਾਣ ਲਗਦਾ। ਦਾਰੂ ਪੀ ਕੇ ਕੌਰਾ ਮਗਜਾਲੀ ਮਾਰਦਾ। ਘੋਗਾ ਪਹਿਲਾਂ ਤਾਂ ਕੁਝ ਨਾ ਕੁਝ ਬੋਲਦਾ ਵੀ, ਪਰ ਜਿਉਂ ਜਿਉਂ ਉਹਨੂੰ ਚੜ੍ਹਦੀ ਜਾਂਦੀ, ਉਹ ਚੁੱਪ ਹੁੰਦਾ ਜਾਂਦਾ। ਉਹਨਾਂ ਦੀਆਂ ਗੱਲਾਂ ਹੀ ਸੁਣਦਾ, ਆਪ ਕੁਝ ਨਾ ਬੋਲਦਾ। ਹੁੰਗਾਰਾ ਜ਼ਰੂਰ ਭਰਦਾ। ਚੁੱਲ੍ਹੇ ਕੋਲ ਬੈਠੀ ਰੂਪੋ ਨੂੰ ਚੁੱਪ ਕਰਕੇ ਪਿੱਤਲ ਦਾ ਗਿਲਾਸ ਫੜਾ ਆਉਂਦਾ। ਜਦੋਂ ਉਹ ਖਾਸਾ ਤਰਾਰੇ ਵਿਚ ਹੋ ਜਾਂਦੇ ਅਤੇ ਉੱਠ ਕੇ ਕਿਧਰੇ ਜਾਣ ਜੋਗੇ ਵੀ ਨਾ ਰਹਿੰਦੇ ਤਾਂ ਉਹਨਾਂ ਨੂੰ ਝਕਾਨੀ ਜਿਹੀ ਦੇ ਕੇ ਜੱਸੀ ਉੱਠਦਾ ਤੇ ਏਧਰ-ਓਧਰ ਕਿਧਰੇ ਅਲੋਪ ਹੋ ਜਾਂਦਾ। ਰੂਪੋ ਉਹਦੀ ਤਾੜ ਵਿਚ ਹੀ ਬੈਠੀ ਰਹਿੰਦੀ ਸੀ। ਕਿਧਰੇ ਵੀ ਉਹਲੇ ਜਿਹੇ ਵਿਚ ਉਹ ਦੋੜਾ ਸੁੱਟ ਲੈਂਦੇ। ਕੌਰਾ ਉਸ ਦਿਨ ਘੋਗੇ ਨੂੰ ਕੁਝ ਜ਼ਿਆਦਾ ਹੀ ਪਿਆ ਦਿੰਦਾ। ਆਪ ਮਾਜਨਾ ਰੱਖ ਕੇ ਪੀਂਦਾ।

 

ਇਕ ਦਿਨ ਇਵੇਂ ਹੀ ਉਹਨਾਂ ਨੇ ਪੀਣ ਦਾ ਪ੍ਰੋਗਰਾਮ ਬਣਾਇਆ। ਉਸ ਦਿਨ ਜੱਸੀ ਦਾ ਪਾਲੀ ਬੀਮਾਰ ਸੀ। ਜੱਸੀ ਨੇ ਕੌਰੇ ਤੇ ਘੋਗੇ ਨੂੰ ਮੋਟਰਸਾਈਕਲ ਦੇ ਕੇ ਕੈਂਚੀਆਂ ‘ਤੇ ਭੇਜ ਦਿੱਤਾ। ਕੌਰਾ ਮੋਟਰਸਾਈਕਲ ਚਲਾ ਲੈਂਦਾ। ਉਹ ਜਾਣ-ਬੁੱਝ ਕੇ ਹੀ ਘੋਗੇ ਨੂੰ ਨਾਲ ਲੈ ਗਿਆ ਸੀ। ਜੱਸੀ ਪਹਿਲਾਂ ਹੀ ਘੋਗੇ ਦੇ ਘਰ ਆ ਗਿਆ। ਰੂਪੋ ਨੂੰ ਪਤਾ ਲੱਗਿਆ ਤਾਂ ਝੱਟ ਲਸਣ ਛਿੱਲਣ ਲੱਗ ਪਈ। ਜੱਸੀ ਉਹਨੂੰ ਕਹਿੰਦਾ, ” ਇਹ ਫੇਰ ਕਰੀ, ਪਹਿਲਾਂ । ਫੇਰ ਤਾਂ ਉਹ ਆ ਜਾਣਗੇ।”

 

”ਜਰਾਂਦ ਕਰ। ਐਡੀ ਛੇਤੀ ਦੱਸ ਕੀ ਅੱਗ ਲਗੀਐ।” ਉਹ ਹੱਸ ਕੇ ਬੋਲੀ।

 

‘‘ਨਹੀਂ।” ਜੱਸੀ ਕਾਹਲ ਕਰ ਰਿਹਾ ਸੀ।

 

”ਤੂੰ ਦੋ ਮਿੰਟ ਬੈਠ। ਲੈ ਫੜ, ਤੂੰ ਛਿੱਲਦੇ।’ ਰੂਪੋ ਨੇ ਲਸਣ ਦੀਆਂ ਗੰਢੀਆਂ ਵਾਲੀ ਬਾਟੀ ਜੱਸੀ ਮੂਹਰੇ ਰੱਖ ਦਿੱਤੀ। ਕਹਿੰਦੀ, ” ਮੈਂ ਆਈ ਬੱਸ।’’

 

ਉਹ ਅੰਦਰ ਕਿਧਰੇ ਗਈ ਤੇ ਬਚੀ ਪਈ ਦਾਰੂ ਦੀ ਬੋਤਲ ਲੱਭਣ ਲੱਗੀ। ਗੰਢੇ ਦੀ ਫਾਂਕ ਖਾ ਕੇ ਮੂੰਹ ਸੁਆਦ ਕਰਦੀ ਆਉਂਦੀ ਕਹਿਣ ਲੱਗੀ, ” ਮੈਂ ਤੇਰੇ ਕੋਲੇ ਕਿੱਦਣ ਦੀ ਕਹਿਣ ਨੂੰ ਫਿਰਦੀ ਆਂ, ਤੂੰ ਓਸ ਸਰਵਣ ਤੋਂ ਕਿਮੇਂ ਖਹਿੜਾ ਛੁਡਾ ਮੇਰਾ। ਨਿੱਤ ਆ ਕੇ ਹਿਣਕਦੈ ਐਥੇ। ਮੈਂ ਕਹਿਨੀ ਆਂ ਬੱਸ ਉਹ ਆਵੇ ਨਾ।’

 

”ਇਹਦਾ ਮਤਲਬ, ਦੋ-ਦੋ ਸੁਆਦ ਲੈਨੀ ਐਂ ਤੂੰ?” ਜੱਸੀ ਨੇ ਵਿਅੰਗ ਕੀਤਾ। ਉਹਨੂੰ ਪਤਾ ਪਹਿਲਾਂ ਹੀ ਸੀ, ਪਰ ਇਹ ਨਹੀਂ ਜਾਣਦਾ ਸੀ ਕਿ ਉਹ ਹੁਣ ਵੀ ਇਹਨਾਂ ਦੇ ਆਉਂਦਾ ਹੈ।

 

‘‘ਸੁਆਦ ਨੂੰ ਹੁਣ ਉਹਦੇ ‘ਚ ਕੀ ਰਹਿ ਗਿਐ। ਐਮੇਂ ਹੱਡ-ਗੋਡੇ ਕੜਕਾਉਂਦੈ ਆਵਦੇ। ਭਲ ਪੂਰੀ ਕਰਨ ਆਉਂਦੈ। ਕਦੇ ਸੀ ਉਹ, ਮੈਂ ਮੰਨਦੀਆਂ। ਮੁੱਕਰਦੀ ਤਾਂ ਨ੍ਹੀ।”

 

”ਤੂੰ ਆਪ ਈ ਰੋਕ ਉਹਨੂੰ। ਮੈਂ ਉਹਨੂੰ ਕੀ ਆਖਾਂ ਸ਼ਰੀਕ ਨੂੰ?”

 

”ਐ ਨ੍ਹੀ ਰੁਕਦਾ ਉਹ। ਉਹ ਤਾਂ ਨਾ ਅੱਗਾ ਦੇਖੇ, ਨਾ ਪਿੱਛਾ, ਬੱਸ ਆਊਗਾ, ਬੱਕਰੀ ਵਾਂਗੂੰ ਢਾਹ ਲੈਂਦੈ ਮੈਨੂੰ। ਐਂ ਨ੍ਹੀ ਹੱਟਦਾ ਉਹ, ਟੌਂਸੜਿਆਂ ਨਾਲ ਹਟੂ।’’

 

ਜੱਸੀ ਦੇ ਦਿਮਾਗ ਵਿਚ ਕਈ ਗੱਲਾਂ ਘੁੰਮ ਗਈਆਂ। ਉਹ ਇਹਨਾਂ ਹੀ ਸੋਚਾਂ ਵਿਚ ਗਹਿਰਾ ਉੱਤਰ ਗਿਆ। ਉਹਨੂੰ ਖਿਝ ਵੀ ਚੜ੍ਹ ਰਹੀ ਸੀ, ‘‘ਧੀ ਦਾ ਜਾਰ, ਕੁੱਤਾ-ਜੱਟ, ਮੇਰੇ ਉਤੋਂ ਦੀ ਕਿਮੇਂ ਆਉਂਦੈ ਉਹ ਐਥੇ? ਇਹ ਕੰਡਾ ਵੀ ਚੁਗਣਾ ਪਊ।’

 

ਉਹਦੇ ਦਿਮਾਗ ਵਿਚ ਇਕ ਹੋਰ ਗੱਲ ਵੀ ਝੱਟ ਦੇ ਕੇ ਬੈਠ ਗਈ। ਸਰਵਣ ਦੀ ਦੋ ਕਿੱਲੇ ਨਿਆਈ ਜੱਸੀ ਕੋਲ ਗਹਿਣੇ ਸੀ । ਉਹ ਸੋਚ ਰਿਹਾ ਸੀ, ਗਹਿਣੇ ਦੀ ਜ਼ਮੀਨ ਤਾਂ ਉਹ ਹੁਣ ਛੁਡਾ ਨਹੀਂ ਸਕਦਾ। ਪਰ ਸਾਲਾ ਹੋਰ ਪੈਸੇ ਮੰਗਦਾ ਰਹਿੰਦਾ ਹੈ। ਕਈ ਵਾਰੀ ਲੈ ਵੀ ਗਿਆ। ਸਰਵਣ ਪਰ੍ਹਾਂ ਹੋ ਜਾਵੇ ਕਿਧਰੇ ਤਾਂ ਉਹਦੀ ਗਹਿਣੇ ਦੀ ਜ਼ਮੀਨ ਉਹਦੇ ਕੋਲ ਹੀ ਰਹਿ ਜਾਵੇ ਅਤੇ ਇਧਰੋਂ ਰੂਪੋ ਦੀ ਗੱਲ ਵੀ ਮੰਨ ਲਈ ਜਾਵੇਗੀ। ਬੰਤੋ ਦਾ ਹੁਣ ਥੰਮਣ ਵਾਲੇ ਵਿਚ ਕੋਈ ਉਜ਼ਰ ਨਹੀਂ ਰਹਿ ਗਿਆ ਹੈ। ਸਰਵਣ ਦਾ ਮੁੰਡਾ ਜੋ ਮੌੜ ਮੰਡੀ ਬੰਤੋ ਕੋਲ ਹੈ, ਉਹ ਉਹਦਾ ਕੁਝ ਨਹੀਂ ਵਿਗਾੜ ਸਕੇਗਾ। ਪਹਿਲੀ ਗੱਲ ਉਹਦੇ ਦਿਮਾਗ ਵਿਚ ਇਹ ਆਈ ਕਿ ਸਰਵਣ ਨੂੰ ਕੁਝ ਪੈਸੇ ਹੋਰ ਦੇ ਕੇ ਤੇ ਦੁੱਗਣਾ-ਚੌਗਣਾ ਵਧਾਰਾ ਲਾ ਕੇ ਗਹਿਣੇ ਦੀ ਲਿਖਤ ਐਨੇ ਰੁਪਿਆਂ ਦੀ ਕਰ ਲਈ ਜਾਵੇ ਜਿਹੜੇ ਬੈਅ ਦੀ ਕੀਮਤ ਬਰਾਬਰ ਹੋਣ । ਜੇ ਕੋਈ ਉਸ ਨੂੰ ਛੁਡਾਉਣਾ ਵੀ ਚਾਹੇ ਤਾਂ ਛੁਡਾ ਨਾ ਸਕੇ। ਇਹ ਵੀ ਦਿਮਾਗ ਵਿਚ ਆਈ ਕਿ ਕਿਉਂ ਨਾ ਉਹ ਸਰਵਣ ਤੋਂ ਇਹ ਜ਼ਮੀਨ ਬੈਅ ਹੀ ਕਰਵਾ ਲਵੇ। ਪਰ ਹੋ ਸਕਦੈ, ਬੈਅ ਉਹ ਨਾ ਕਰੇ ਜਾਂ ਕੋਈ ਹੋਰ ਨਾਂਹ-ਨੁੱਕਰ ਕਰੇ। ਇਹਨਾਂ ਸੋਚਾਂ ਵਿਚ ਹੀ ਉਹਨੇ ਬਾਟੀ ਦਾ ਸਾਰਾ ਲਸਣ ਛਿੱਲ ਦਿੱਤਾ। ਜਿਸ ਮਤਲਬ ਲਈ ਉਹਨੇ ਕੌਰੇ ਤੇ ਘੋਗੇ ਨੂੰ ਕੈਂਚੀਆਂ ‘ਤੇ ਭੇਜਿਆ ਸੀ ਤੇ ਮਗਰੋਂ ਇਕੱਲਾ ਰੂਪੋ ਕੋਲ ਆਇਆ। ਉਹ ਹੁੜਕ ਤਾਂ ਉਹਦੇ ਦਿਮਾਗ ਵਿਚੋਂ ਪਤਾ ਨਹੀਂ ਕਦੋਂ ਨਿੱਕਲ ਗਈ। ਰੂਪੋ ਉਹਦੇ ਮੂੰਹ ਵਲ ਖਾਲੀ ਖਾਲੀ ਝਾਕਦੀ ਤੇ ਮਨ ਹੀ ਮਨ ਹੱਸ ਰਹੀ ਸੀ, ”ਇਹ ਕੀ ਹੋ ਗਿਐ ਇਹਨੂੰ। ਬੰਦੈ, ਕੀਹ ਐ, ਲਸਣ ਈ ਛਿੱਲੀ ਜਾਂਦੈ।” ਐਨੇ ਨੂੰ ਮੋਟਰ-ਸਾਈਕਲ ਦਾ ਖੜਕਾਟ ਸੁਣਿਆ। ਉਹ ਆ ਚੁੱਕੇ ਸਨ। ਕੂੰਡਾ-ਘੋਟਾ ਲੈ ਕੇ ਕੌਰਾ ਮਸਾਲਾ ਰਗੜਨ ਲੱਗਿਆ। ਘੋਟੇ ਨੂੰ ਕੂੰਡੇ ਵਿਚ ਬਹੁਤ ਤੇਜ਼ ਰਫਤਾਰ ਨਾਲ ਚਲਾਉਂਦਾ ਉਹ ਟੇਢਾ ਜਿਹਾ ਝਾਕ ਕੇ ਬੋਲਿਆ, ‘‘ਰੂਪ ਕੁਰੇ, ਥੋੜੀ-ਥੋੜੀ ਚਾਹ ਬਣਾ ਲੈ ਹੁਣ। ਥੱਕੇ ਜੇ ਪਏ

 

ਆਂ।’ ਬਕੇਮਾਂ ਤਾਂ ਤੇਰਾ ਗੁਰੂ ਲਾਗੂ ਕੇਜਰ ਵਿਆ ਚਾਖਣਾ। ਚਾਰ ਕੀ ਕ ਲਾਚੜ ਕੇ ਬੋਲਿਆ। । ਚਾਹ ਕੀ ਕਰੂ ਓਏ ਤੇਰਾ।” ਘੋਗਾ

 

”ਦਾਰੂ ਹਾਲੇ ਈ ਕਿੱਥੇ, ਐਨਾ ਤਾਂ ਦਿਨ ਖੜ੍ਹੇ। ਪਹਿਲਾਂ ਚਾਹ ਪੀਨੇ ਆਂ ਨਰੋਈ ਜੀ। ਬਹੁਤੇ ਦੁੱਧ ਆਲੀ।” ਕੌਰੇ ਨੇ ਫੇਰ ਕਿਹਾ।

 

ਘੋਗਾ ਕਹਿੰਦਾ, ”ਇਹਨੂੰ ਤੌੜੀ ਦਾ ਦੁੱਧ ਈ ਲਾਹਦੇ। ਭੁੱਖਾ ਹੋਣੈ, ਮੈਂ ਸਮਝ ਗਿਆ. ਇਹਦੀ ਰਮਜ਼। ਕਿਉਂ ਓਏ?”

 

”ਹੋਰ ਜਾਰ। ਬੁੜ੍ਹੀ ਅੱਜ ਘਰੇ ਈ ਨ੍ਹੀ ਵੜੀ। ਪਤਾ ਨ੍ਹੀ, ਕੀਹਦੇ ਐ। ਉਹ ਹੋਵੇ ਤਾਂ ਰੋਟੀਆਂ ਪਕਾਵੇ।”

 

ਰੂਪੋ ਨੇ ਤੜਕੇ ਦੀਆਂ ਬਚੀਆਂ ਪਈਆਂ ਦੋ ਰੋਟੀਆਂ ਥਾਲ੍ਹੀ ਵਿਚ ਧਰ ਕੇ ਕੌਰੇ ਨੂੰ ਦਿੱਤੀਆਂ ਤੇ ਨਾਲ ਨੂੰ ਗੰਢਾ ਛਿੱਲ ਕੇ ਧਰ ਦਿੱਤਾ, ਅੰਬ ਦੀ ਫਾੜੀ ਵੀ। ਤੌੜੀ ਵਿਚੋਂ ਦੁੱਧ ਦਾ ਛੰਨਾ ਲਾਹਿਆ। ਵਿਚ ਖੰਡ ਘੋਲ ‘ ਦਿੱਤੀ। ਕੌਰਾ ਹੁਣ ਖੁਸ਼ ਸੀ। ਆਖ ਰਿਹਾ ਸੀ, “ਜਿਉਂਦੀ ਰਹਿ ਰੂਪ ਕੁਰੇ। ਭੁੱਖ ਬਹੁਤ ਲੱਗੀ ਸੀ।’

 

12

 

ਅੱਸੂ-ਕੱਤੇ ਦੀ ਰੁੱਤ ਸੀ। ਇਹਨਾਂ ਦਿਨਾਂ ਵਿਚ ਕਿਰਸਾਣ ਲੋਕਾਂ ਨੂੰ ਭੋਰਾ ਵੀ ਵਿਹਲ ਨਹੀਂ ਹੁੰਦੀ। ਸਾਉਣੀ ਦੀਆਂ ਫਸਲਾਂ ਘਰ ਲਿਆਉਣੀਆਂ ਹੁੰਦੀਆਂ ਤੇ ਕਣਕਾਂ ਬੀਜਣੀਆਂ ਹੁੰਦੀਆਂ ਹਨ। ਜਿਹੜਾ ਕੋਈ ਘਰ ਨਿਬੇੜ ਲੈਂਦਾ ਹੈ, ਉਹ ਇੰਜ ਮਹਿਸੂਸ ਕਰਦਾ ਹੈ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ। ਚੰਦ ਲੱਧੜ ਦੇ ਮੁੰਡਿਆਂ ਨੇ ਇਹ ਕਿਰਸਾਣੀ-ਜੰਗ ਸਭ ਤੋਂ ਪਹਿਲਾਂ ਜਿੱਤੀ ਤੇ ਸੁਰਖਰੂ ਹੋ ਗਏ। ਵੱਡਾ ਮੁੰਡਾ ਮੁਖਤਿਆਰਾ ਤਾਂ ਕਬੀਲਦਾਰ ਜਿਹਾ ਬੰਦਾ ਸੀ । ਨਾ ਦਾਰੂ ਪੀਂਦਾ ਤੇ ਨਾ ਉਹਨੂੰ ਮੁਰਗਾ-ਬੱਕਰਾ ਖਾਣ ਦਾ ਕੋਈ ਸੁਆਦ ਸੀ। ਪਰਹੇਜ਼ ਵੀ ਕੋਈ ਨਹੀਂ ਸੀ। ਕਦੇ ਵਰ੍ਹੇ-ਛਿਮਾਹੀ ਦਾਰੂ ਪੀ ਵੀ ਲੈਂਦਾ । ਮੀਟ ਦੀ ਤਰੀ ਦਾ ਸੁਆਦ ਵੀ ਕਦੇ ਦੇਖ ਲੈਂਦਾ। ਦੂਜਿਆਂ ਵਾਂਗ ਹੱਡੀਆਂ ਚੂਸਣੀਆਂ ਉਹਨੂੰ ਕੁੱਤਿਆਂ ਵਾਲਾ ਕੰਮ ਲਗਦਾ। ਜਗਤਾਰ ਦੀ ਸਰਪੰਚ ਨਾਲ ਪੱਕੀ ਆੜੀ ਸੀ। ਉਹ ਰੱਜ ਕੇ ਦਾਰੂ ਪੀਂਦਾ ਤੇ ਮੀਟ ਖਾਣ ਦਾ ਪੱਕਾ ਸ਼ੌਕੀਨ ਸੀ। ਉਹ ਪਿੰਡ ਦੀਆਂ ਹੋਰ ਢਾਣੀਆਂ ਵਿਚ ਵੀ ਬੈਠਦਾ। ਹਰ ਰੋਜ਼ ਰਾਤ ਨੂੰ ਦਾਰੂ ਪੀ ਕੇ ਘਰ ਵੜਦਾ। ਕਦੇ ਕਦੇ ਜੱਸੀ ਨਾਲ ਵੀ ਉਹਦੀ ਬੈਠਕ ਹੋ ਜਾਂਦੀ। ਪਰ ਉਹ ਖੇਤਾਂ ਵਿਚ ਕੰਮ ਵੀ ਪੂਰਾ ਕਰਦਾ। ਮੁਖਤਿਆਰ ਸਿਆਣਾ ਸੀ। ਉਹਨੂੰ ਤਾਂ ਸਗੋਂ ਗੁੱਝੀ-ਗੁੱਝੀ ਖੁਸ਼ੀ ਹੁੰਦੀ ਕਿ ਜਗਤਾਰ ਦਾਰੂ ਪੀਣੇ ਲੋਕਾਂ ਵਿਚ ਰਹਿੰਦਾ ਹੈ, ਸਰਪੰਚ ਨਾਲ ਉਹਦੀ ਲਿਹਾਜ ਹੈ, ਉਹ ਅਗਵਾੜ ਵਿਚ ਤੜੀ ਰਖਦਾ ਹੈ। ਉਹ ਸੋਚਦਾ, ਘਰ ਵਿਚ ਅਜਿਹਾ ਇਕ ਬੰਦਾ ਹੋਣਾ ਚਾਹੀਦਾ ਹੈ, ਨਹੀਂ ਤਾਂ ਦੁਨੀਆਂ ਜਿਉਣ ਨਹੀਂ ਦਿੰਦੀ। ਦੁਨੀਆਂ ਦਾ ਤਾਂ ਡੰਡਾ ਪੀਰ ਹੈ। ਉਹਨਾਂ ਦਾ ਪਿਓ, ਚੰਦ ਇਕੱਲਾ ਸੀ, ਤਾਂ ਹੀ ਮਾਰ ਦਿੱਤਾ ਨਾ ਅਗਲਿਆਂ ਨੇ। ਜੇ ਉਹ ਦੋ ਭਰਾ ਹੁੰਦੇ, ਤਾਂ ਸਾਲਾ ਕੋਈ ਕੁਸਕ ਕਿਹੜਾ ਜਾਂਦਾ। ਮੁਖਤਿਆਰੇ ਨੂੰ ਹੌਂਸਲਾ ਸੀ ਕਿ ਉਹ ਦੋ ਭਾਈ ਹਨ ਤੇ ਜਗਤਾਰ ਐਵੇਂ ਫੁੱਦੂ-ਫੱਕ ਮੁੰਡਾ ਨਹੀਂ।

 

ਲੱਧੜਾਂ ਦਾ ਬਾਹਰਲਾ ਘਰ ਫਿਰਨੀ ਉੱਤੇ ਸੀ। ਏਥੇ ਹੀ ਉਹਨਾਂ ਦਾ ਕੱਖ-ਕੰਡਾ ਹੁੰਦਾ ਅਤੇ ਏਥੇ ਹੀ ਪਸ਼ੂ ਬੱਝਦੇ। ਨੀਰੇ ਵਾਲੀ ਇਕ ਵੱਡੀ ਸਬਾਤ ਸੀ। ਪਾਣੀ ਦਾ ਵੱਡਾ ਨਲਕਾ ਲੱਗਿਆ ਹੋਇਆ ਸੀ। ਪਾਣੀ ਦੀ ਧਾਰ ਕੱਸੀ ਦੇ ਮੋਘੇ ਜਿੰਨੀ ਪੈਂਦੀ। ਇਸ ਸਾਰੇ ਪਿੰਡ ਦਾ ਹੀ ਪਾਣੀ ਚੰਗਾ ਸੀ। ਪੀਣ ਨੂੰ ਸੁਆਦ ਤੇ ਠੰਡਾ- ਮਿੱਠਾ। ਹੁਣ ਕਈ ਸਾਲ ਚੰਗੇ ਮੀਂਹ ਨਾ ਪੈਣ ਕਰਕੇ ਧਰਤੀ ਦਾ ਪਾਣੀ ਦੂਰ ਚਲਿਆ ਗਿਆ ਸੀ। ਸਾਰੇ ਘਰਾਂ ਨੇ ਹੀ ਆਪਣੇ ਪੰਪ ਪੁਟਵਾ ਕੇ ਨਵੀਆਂ ਨਾਲੀਆਂ ਪਾਈਆਂ ਸਨ । ਪਾਣੀ ਚਾਹੇ ਡੂੰਘਾ ਹੋ ਗਿਆ ਪਰ ਉਹਦੀ ਰੌਂਸ ਨਹੀਂ ਬਦਲੀ। ਓਹੀ ਠੰਡਾ-ਮਿੱਠਾ ਤੇ ਸੁਆਦ। ਕਦੇ ਇਹੋ ਪਾਣੀ ਵੀਹ-ਪੱਚੀ ਫੁੱਟ ਉੱਤੇ ਹੀ ਨਿੱਕਲ ਆਉਂਦਾ ਸੀ। ਵੱਡੇ ਮੀਂਹਾਂ ਵੇਲੇ ਤਾਂ ਪਾਣੀ ਬਿਲਕੁਲ ਹੀ ਜਿਵੇਂ ਧਰਤੀ ਉੱਤੇ ਆ ਗਿਆ ਹੋਵੇ। ਖੇਤਾਂ ਵਿਚ ਖੂਹਾਂ ਦੀਆਂ ਮਣਾਂ ਉੱਤੇ ਬੈਠ ਕੇ ਲੋਕ ਹੱਥਾਂ ਨਾਲ ਪਾਣੀ ਪੀ ਲੈਂਦੇ। ਕਹੀ ਦੇ ਚਾਰ ਟੱਕ ਮਾਰੋ, ਪਾਣੀ ਸਿੰਮ ਆਉਂਦਾ। ਮਿੱਟੀ ਤੇ ਪਾਣੀ ਆਪਣਾ ਸੁਭਾਅ ਬਦਲਦੇ ਰਹਿੰਦੇ ਸਨ।

 

ਉਸ ਦਿਨ ਲੁੱਧੜਾਂ ਦੇ ਬਾਹਰਲੇ ਘਰ ਢਾਣੀ ਜੁੜ ਗਈ। ਜਗਤਾਰ ਨੇ ਹੀ ਦਾਰੂ ਪੀਣ ਦਾ ਗੇੜ ਬਣਾਇਆ ਸੀ। ਗੱਲ ਇਹ ਸੀ ਕਿ ਉਹਨੇ ਆਪਣੇ ਖੇਤ ਢੋਲ ਕੱਢਿਆ ਸੀ, ਦਾਰੂ ਵਧੀਆ ਨਿਕਲੀ। ਕਈ ਬੋਤਲਾਂ ਓਥੇ ਹੀ ਵੱਟਾਂ ਵਿਚ ਏਧਰ-ਓਧਰ ਦੱਬੀਆਂ ਹੋਈਆਂ ਸਨ। ਪਰ ਇਕੱਠੇ ਬਹਿ ਕੇ ਪੀਣ ਦਾ ਸਬੱਬ ਨਹੀਂ ਬਣਦਾ ਲਗਦਾ ਸੀ। ਹੁਣ ਉਹਨਾਂ ਨੇ ਸਾਉਣੀ ਸਾਰੀ ਘਰ ਲਿਆ ਸੁੱਟੀ ਸੀ ਤੇ ਕਣਕ ਬੀਜ ਦਿੱਤੀ।

 

ਸਾਰਾ ਭਾਰ ਸਿਰ ਉਤੋਂ ਲਹਿ ਚੁੱਕਿਆ ਸੀ। ਏਸੇ ਕਰਕੇ ਜਗਤਾਰ ਨੇ ਅੱਜ ਪੀਣ ਦਾ ਜੁਗਾੜ ਬਣਾ ਲਿਆ। ਜੱਸੀ ਨੇ ਆਪਣਾ ਮੋਟਰਸਾਈਕਲ ਦੇ ਦਿੱਤਾ। ਕੌਰਾ ਬਾਮ੍ਹਣ ਤੇ ਘੋਗਾ ਕੈਂਚੀਆਂ ‘ਤੇ ਗਏ ਸਨ। ਜਗਤਾਰ ਨੇ ਹੀ ਉਹਨਾਂ ਨੂੰ ਪੈਸੇ ਦੇ ਕੇ ਭੇਜਿਆ ਸੀ ਕਿ ਉਹ ਵਧੀਆ ਜਿਹਾ ਬੱਕਰੇ ਦਾ ਮਾਸ ਲੈ ਆਉਣ। ਛੇਤੀ ਲੈ ਆਉਣ, ਨਹੀਂ ਤਾਂ ਪਿਛਲੇ ਪਹਿਰ ਨੂੰ ਚੰਗਾ-ਚੰਗਾ ਮਾਸ ਵਿਕ ਜਾਂਦਾ ਹੈ। ਬਾਕੀ ਦਾ ਰੱਦੀ ਮਾਲ ਮਿਲਦਾ ਹੈ ਫੇਰ ਤਾਂ।

 

ਉਹ ਮੋਟਰਸਾਈਕਲ ਲੈ ਕੇ ਕੈਂਚੀਆਂ ਨੂੰ ਗਏ ਤਾਂ ਮਗਰੋਂ ਜੱਸੀ ਘੋਗੇ ਦੇ ਘਰ ਜਾ ਵੜਿਆ। ਰੂਪੋ ਵਰਾਂਢੇ ਵਿਚ ਚਾਦਰਾ ਲੈ ਕੇ ਸੁੱਤੀ ਪਈ ਸੀ। ਵਿਹੜੇ ਵਿਚ ਪੈੜ-ਚਾਲ ਸੁਣਕੇ ਉਹ ਉੱਠ ਖੜੀ।

 

“ਕਿਮੇਂ ਪਈ ਐਂ?” ਜੱਸੀ ਉਹਦੇ ਮੰਜੇ ਉੱਤੇ ਹੀ ਬੈਠ ਗਿਆ। ਉਹ ਝੱਟ ਮੰਜਾ ਛੱਡ ਕੇ ਪਰ੍ਹੇ ਹੋ ਗਈ।

 

ਆਪਣੇ ਬੈਠਣ ਲਈ ਲੋਹੇ ਦੀ ਕੁਰਸੀ ਦੇਖਣ ਲੱਗੀ। ਤੇ ਫੇਰ ਕਹਿੰਦੀ, ‘ਰੋਟੀ ਖਾ ਕੇ ਜਾਣੀ ਦੀ ਘੂਕੀ ਨ੍ਹੀ ਚੜ੍ਹ ਜਾਂਦੀ ਐ ਸਿਰ ਨੂੰ। ਅੱਜ ਨੀਂਦ ਬੜੀ ਆਈ।” ਫੇਰ ਪੁੱਛਣ ਲੱਗੀ, ”ਉਹ ਕਿੱਥੇ ਐ?”

 

”ਉਹ ਤੇ ਕੌਰਾ ਤਾਂ ਕੈਂਚੀਆਂ ‘ਤੇ ਗਏ ਨੇ। ਅੱਜ ਲੁੱਧੜਾਂ ਦੇ ਜੋੜ-ਮੇਲਾ ਐ। ਓਥੇ ਬੈਠਾਂਗੇ, ” ਜੱਸੀ ਨੇ ਦੱਸਿਆ, ”ਜਗਤਾਰ ਕਿੱਦਣ ਦਾ ਕਹੀ ਜਾਂਦਾ ਸੀ। ਅਖੇ ਗੱਲਾਂ ਕਰਨੀਆਂ ਨੇ ਤੇਰੇ ਨਾਲ। ਮਖਿਆ-ਬਹਿ ਜਾਨੇ ਆਂ। ਗੱਲਾਂ ਵੀ ਕਰ ਲਾਂ ਗੇ।”

 

”ਚਾਹ ਬਣਾਮਾਂ?” ਰੂਪੋ ਨੇ ਪੁੱਛਿਆ।

 

”ਚਾਹ ਵੀ ਪੀ ਲਾਂਗੇ।” ਜੱਸੀ ਉਹਦੇ ਵੱਲ ਟੇਢਾ-ਟੇਢਾ ਝਾਕ ਰਿਹਾ ਸੀ। ਉਹ ਕੋਈ ਚੀਜ਼ ਲੈਣ ਅੰਦਰ ਕਮਰੇ ਵਿਚ ਗਈ ਤਾਂ ਜੱਸੀ ਉੱਠ ਕੇ ਉਹਦੇ ਮਗਰ ਹੀ ਤੁਰ ਪਿਆ।

 

ਜੱਸੀ ਨੂੰ ਹੁਣ ਤਿੱਖਾ ਅਹਿਸਾਸ ਨਹੀਂ ਰਹਿ ਗਿਆ ਸੀ। ਜਿੱਦਣ ਦੀ ਰੂਪੋ ਨੇ ਸਰਵਣ ਦੀ ਗੱਲ ਤੋਰੀਂ ਸੀ, ਉਹ ਵੇਰ ਜਦੋਂ ਵੀ ਰੂਪੋ ਕੋਲ ਆਇਆ, ਉਹਦੇ ਅੰਗਾਂ ਵਿਚ ਇਕ ਜੂਠ ਜਿਹੀ ਉੱਤਰ ਆਉਂਦੀ। ਉਹ ਕਚੀਚੀ ਵੱਟ ਕੇ ਰਹਿ ਜਾਂਦਾ, ”ਭੈਣ ਚੋਦ ਸਰਵਣ ਵੀ ਏਥੇ ਈ…..”

 

ਮੰਜੇ ਉੱਤੇ ਨੀਵੀਂ ਪਾ ਕੇ ਬੈਠਾ ਚਾਹ ਪੀਂਦਾ ਉਹ ਸੋਚ ਰਿਹਾ ਸੀ, ਜਿਵੇਂ ਅੱਜ ਵੀ ਉਹ ਨਿਤਾਣਾ ਬਣ ਕੇ ਰਹਿ ਗਿਆ ਹੋਵੇ। ਜਿਵੇਂ ਉਹਦੇ ਅੰਗਾਂ ਵਿਚ ਉਹ ਪਹਿਲਾਂ ਵਾਲੀ ਅੱਗ ਨਾ ਰਹਿ ਗਈ ਹੋਵੇ। ਉਹਨੇ ਸਰਵਣ ਦੀ ਗੱਲ ਆਪ ਕਦੇ ਵੀ ਰੂਪੋ ਕੋਲ ਨਹੀਂ ਛੇੜੀ ਸੀ। ਨਾ ਰੂਪੋ ਹੁਣ ਸਰਵਣ ਦੀ ਗੱਲ ਕਰਦੀ। ਚਾਹ ਦੀ ਬਾਟੀ ਲੈ ਕੇ ਪੀੜ੍ਹੀ ਉੱਤੇ ਬੈਠੀ ਰੂਪੋ ਚਾਣਚੱਕ ਜਿਹਾ ਬੋਲੀ, ”ਕਿਤੇ ਘੋਗਾ ਨਾ ਆ ‘ਜੇ!”

 

ਜੱਸੀ ਚੰਗੇ ਰਉਂ ਵਿਚ ਆਉਣਾ ਚਾਹੁੰਦਾ ਸੀ। ਕਹਿੰਦਾ, ਫਿਰੇ।” ਫੇਰ ਦੱਸਣ ਲੱਗਿਆ। ‘‘ਐਡੀ ਛੇਤੀ ਹੀ ਮੁੜਦੇ ਉਹ। ਕੌਰਾ ਆਂ। ਉਹ ਦਿਰ ਲਾ ਕੇ ਆਉਣਗੇ।” ‘ਹੁਣ ਕੀ ਡਰ ਐ ਉਹਦਾ, ਆਉਂਦਾ ਨਾਲ ਐ। ਕੌਰੇ ਨੂੰ ਪਲੈ ਬਈ ਮੈਂ ਇੱਥੇ

 

ਉਸ ਦਿਨ ਦੀ ਗੱਲ ਜੱਸੀ ਨੂੰ ਜਦੋਂ ਵੀ ਯਾਦ ਆਉਂਦੀ, ਬੇਆਰਾਮ ਕਰ ਜਾਂਦੀ। ਉਸ ਦਿਨ ਉਹ ਜੱਸੀ ਤੋਂ ਹੋਰ ਰੁਪਈਏ ਲੈਣ ਆਇਆ ਸੀ। ਜੱਸੀ ਨੇ ਉਹਨੂੰ ਦੇਖਿਆ ਤਾਂ ਸਣੇ ਕੱਪੜੀਂ ਅੱਗ ਲੱਗ ਗਈ। ਜਮ੍ਹਾਂ ਹੀ ਜਲ-ਬੁਝ ਗਿਆ। ਉੱਤੋਂ ਉੱਤੋਂ ਹੱਸ ਕੇ ਬੋਲਿਆ, “ਆ ਬਈ ਸਰਵਣ ਸਿਆਂ! ਕਿਮੇਂ ਆਇਆ?'” KCLUB.COM

 

”ਸਰਪੰਚਾ, ਦੁਆਨੀ ਵੀ ਨ੍ਹੀ ਕੋਲ ਜਾਰ। ਰੋਟੀ-ਚਾਹ ਚਾਹੇ ਗੁਰਦੁਆਰੇ ਛਕ ਲਈਦੀ ਐ, ਪਰ ਲੋੜਾਂ ਵੀ ਤਾਂ ਰਹਿੰਦੀਆਂ ਨੇ। ਸੌ ਬਮਾਰੀ-ਨੁਮਾਰੀ ਆ ਘੇਰਦੀ ਐ। ਸਾਲ ਭਰ ਤੋਂ ਕੁੜਤਾ-ਚਾਦਰਾ ਵੀ ਓਹੀ ਦੱਬੀ ਫਿਰਦਾਂ। ਜੁੱਤੀ ਦੇ ਤਲਿਆਂ ਵਿਚ ਮੋਰੀਆਂ ਹੋ ‘ਗੀਆਂ। ਲੋੜ ਐ ਪੈਸਿਆਂ ਦੀ।”

 

”ਦਾਰੂ ਵੀ ਪੀਂਦਾ ਹੋਏਂਗਾ?” ਜੱਸੀ ਨੇ ਪੁੱਛਿਆ:

 

”ਦਾਰੂ ਤਾਂ ਕਦੇ ਠੇਕੇ ਦੀ ਦੇਸੀ ਲੈ ਆਈਦੀ ਐ। ਨਹੀਂ ਤਾਂ ਕੱਢ ਲੈਨਾਂ ਹੁੰਨਾਂ ਕਿਸੇ ਨਾਲ ਰਲ

 

वे।”

 

”ਕਿਉਂ ਸਰਦਾ ਨ੍ਹੀ। ਨਾ ਪੀਆ ਕਰ।”

 

“ਐਮੇਂ ਬੱਸ ਜੀਅ ਜਾ ਲੱਗ ਜਾਂਦੈ, ਹੋਰ ਕੀਹ ਐ। ਫੇਰ ਕੰਡਾ ਉਹ ਵੀ ਛਕਦਾਂ। ਦਿਨੋ-ਦਿਨ ਮਹਿੰਗੀ ਹੁੰਦੀ ਜਾਂਦੀ ਐ। ਤੈਨੂੰ ਤਾਂ ਪਤੈ, ਤੂੰ ਤਾਂ ਆਪ ਕਰਦੈਂ ਦੇਖਲੈ, ਇਹ ਕੰਮ ਫੀਮ ਵੇਚਣ ਦਾ।”

 

ਐਵੇਂ ਵਾਧੂ ਜਿਹੀਆਂ ਗੱਲਾਂ ਪਿੱਛੋਂ ਜੱਸੀ ਉਹਨੂੰ ਕਹਿੰਦਾ, ”ਚੱਲ, ਮੁਕੰਦੀ ਲਾਲ ਦੀ ਦੁਕਾਨ ‘ਤੇ ਚਲਦੇ ਆਂ। ਤੂੰ ਐਂ ਕਰ, ਤੇਰੀ ਦੋ ਕਿੱਲੇ ਨਿਆਈਂ ਦੀ ਲਿਖ਼ਤ ਦੁਬਾਰਾ ਕਰ ਲੈਨੇ ਆਂ। ਪਰ ਭਾਈ, ਵਧਾਰਾ ਲੱਗੂਗਾ ਹੁਣ। ਪਿਛਲਾ ਹਿਸਾਬ ਮੇਰੋ ਕੋਲ ਸਾਰਾ ਲਿਖਿਆ ਵਿਐ ਕਾਪੀ ‘ਤੇ। ਜੇ ਤੂੰ ਨਹੀਂ ਚਾਹੁੰਦਾ ਤਾਂ ਆਵਦੀ ਜਮੀਨ ਛੁਡਾ ਲੈ ਬੇਸ਼ੱਕ ਤੇ ਰਕਮ ਖਰੀ ਕਰ । ਕਿਸੇ ਹੋਰ ਨੂੰ ਦੇ ਦੇ ਭੋਇੰ। ਮੈਨੂੰ ਤਾਂ ਖਾਸ ਲੋੜ ਨੀ।’ ਜੱਸੀ ਨੇ ਰੁੱਖਾ ਹੋ ਕੇ ਦਬਕਾ ਮਾਰਿਆ। ਗਹਿਣੇ ਦੀ ਪਹਿਲੀ ਰਕਮ ਤੇ ਪਿੱਛੋਂ ਲੈ ਕੇ ਗਿਆ ਰੁਪਈਆ, ਇਹ ਸਭ ਜੋੜ ਕੇ ਬਹੁਤ ਬਣ ਚੁੱਕਿਆ ਸੀ। ਐਨੀ ਰਕਮ ਹੋਰ ਕੋਈ ਦੇ ਨਹੀਂ ਸਕਦਾ ਸੀ। ਸਰਵਣ ਨੂੰ ਸਾਰਾ ਗਿਆਨ ਸੀ। ਉਹ ਮੰਨ ਗਿਆ ਅਤੇ ਉਹ ਮੁਕੰਦੀ ਦੀ ਦੁਕਾਨ ‘ਤੇ ਚਲੇ ਗਏ। ਜੱਸੀ ਆਪਣੀ ਬਹੀ ਸਮੋਸੋ ਵਿਚ ਵਲ੍ਹੇਟ ਕੇ ਨਾਲ ਹੀ ਲੈ ਗਿਆ। ਦੋ ਹਜ਼ਾਰ ਰੁਪਿਆ ਹੁਣ ਦੇ ਕੇ ਅਤੇ ਪਹਿਲਾਂ ਵਾਲੇ ਕਈ ਵਾਰ ਦਿੱਤੇ ਪੈਸਿਆਂ ਦਾ ਸਾਰਾ ਹਿਸਾਬ ਜੋੜ ਕੇ ਕੁੱਲ ਰਕਮ ਉੱਤੇ ਦਸ ਫੀ ਸਦੀ ਵਧਾਰਾ ਲਾਇਆ ਗਿਆ। ਇੰਜ ਪਹਿਲਾਂ ਵਾਲੀ ਗਹਿਣੇ ਦੀ ਰਕਮ ਜੋੜ ਕੇ ਇਹ ਪੈਸਾ ਐਨਾ ਬਣ ਗਿਆ ਕਿ ਬੈਅ ਦੇ ਭਾਅ ਨਾਲੋਂ ਥੋੜ੍ਹਾ-ਘਣਾ ਹੀ ਘੱਟ ਰਿਹਾ ਹੋਵੇਗਾ। ਜੱਸੀ ਦੀ ਬਹੀ ਉੱਤੇ ਮੁਕੰਦੀ ਲਾਲ ਨੇ ਨਵੀਂ ਲਿਖੜ ਕਰ ਦਿੱਤੀ। ਉਸ ਤੋਂ ਬਾਅਦ ਸਰਵਣ ਮੁਕੰਦੀ ਦੀ ਦੁਕਾਨ ਤੋਂ ਉੱਠ ਕੇ ਜੱਸੀ ਦੇ ਨਾਲ ਹੀ ਉਹਦੇ ਘਰ ਨੂੰ ਆ ਗਿਆ। ਉਸ ਦਿਨ ਉਹਨੇ ਜੱਸੀ ਤੋਂ ਫੀਮ ਵੀ ਤਾਂ ਲੈਣੀ ਸੀ। ਕਰਤਾਰੋ ਨੇ ਚਾਹ ਧਰ ਲਈ। ਉਹ ਬੈਠਕ ਵਿਚ ਬੈਠੇ ਗੱਲਾਂ ਕਰ ਰਹੇ ਸਨ। ਓਥੇ ਉਹਨਾਂ ਕੋਲ ਉਸ ਵੇਲੇ ਹੋਰ ਕੋਈ ਨਹੀਂ ਸੀ। ਹੱਸਦੇ-ਹੱਸਦੇ ਹੀ ਜੱਸੀ ਨੇ ਸਰਵਣ ਨੂੰ ਕਿਹਾ, ‘ਓਏ ਭਾਈ, ਤੂੰ ਹੁਣ ਘੋਗੇ ਦੇ ਘਰ ਨਾ ਜਾਇਆ ਕਰ ਬਹੁਤਾ।”

 

ਸਰਵਣ ਗੰਭੀਰ ਹੋ ਗਿਆ। ਪੂਰੇ ਕੰਨ ਲਾ ਕੇ ਉਹਨੇ ਸਰਪੰਚ ਦੀ ਗੱਲ ਨੂੰ ਸੁਣਿਆ ਸੀ। ਪੁੱਛਣ ਲੱਗਿਆ, ”ਕਿਉਂ?”

 

”ਘੋਗਾ ਤੈਨੂੰ ਚੰਗਾ ਨ੍ਹੀ ਸਮਝਦਾ। ਐਮੇਂ ਕਦੇ ਬੋਲ-ਬਲਾਰਾ ਹੋ ਜਾਂਦੈ। ਟਲਿਆ ਈ ਠੀਕ ਹੁੰਦੈ, ਭਾਈ।”

 

”ਮੈਨੂੰ ਸਾਲਾ ਕਿਹੜਾ ਰੋਕ ਸਕਦੈ, ਜਦੋਂ ਮੈਨੂੰ ਉਹ ਆਪ ਬੁਲਾਉਂਦੀ ਐ। ਮੈਂ ਤਾਂ ਸਾਰਾ ਘਰ ਫੂਕ-ਤਮਾਸਾ ਕਰ ‘ਤਾ ਉਹਦੀ ਖਾਤਰ। ਹੁਣ ਮੈਂ ਜਾਣਾ ਛੱਡ ਦਿਆਂ, ਇਹ ਕੀ ਗੱਲ ਹੋਈ ਜਸਵੰਤ ਸਿਆਂ?” ਸਰਵਣ ਹਿੱਕ ਕੱਢ ਕੇ ਬੋਲ ਰਿਹਾ ਸੀ।

 

ਉਹ ਦਿਨ ਸੋ ਉਹ ਦਿਨ ਮੁੜ ਕੇ ਕਦੇ ਜੱਸੀ ਨੇ ਸਰਵਣ ਨੂੰ ਟੋਕਿਆ-ਵਰਜਿਆ ਨਹੀਂ। ਪਰ ਸਵਰਣ ਦੀਆਂ ਗੱਲਾਂ ਤੋਂ ਉਹਦੇ ਅੰਦਰ ਇਕ ਭਰਿਆੜ ਜਿਹਾ ਖੁੱਲ੍ਹ ਗਿਆ. “ਇਹ ਸਾਲੀ ਕੀ ਗੱਲ ਹੋਈ ਬਈ। ਇਹ ਕਹਿੰਦੈ, ਉਹ ਬੁਲਾਉਂਦੀ ਐ। ਉਹ ਕਹਿੰਦੀ, ਇਹਨੂੰ ਪਰ੍ਹੇ ਕਰਦੇ, ਮੇਰਾ ਖਹਿੜਾ ਨ੍ਹੀ ਛੱਡਦਾ। ਬੜੀ ਕੁੱਤੀ ਤੀਮੀਂ ਹੋਈ ਫੇਰ ਤਾਂ ਉਹ?” ਪਰ ਉਹ ਇਹ ਵੀ ਸੋਚਦਾ, ਸਗੋਂ ਗਹਿਰਾਈ ਵਿਚ ਸੋਚਦਾ ਕਿ ਰੂਪੋ ਚਿੱਤੋਂ ਤਾਂ ਓਸੇ ਨੂੰ ਚਾਹੁੰਦੀ ਹੈ, ਸਰਵਣ ਸੱਚਮੁਚ ਉਹਦੇ ਲਈ ਚਿੱਕੜ ਹੈ। ਇਹ ਚਿੱਕੜ ਜਿੰਨਾ ਛੇਤੀ ਘੋਗੇ ਦੇ ਵਿਹੜੇ ਵਿਚੋਂ ਹੂੰਝਿਆਂ ਜਾਵੇ, ਓਨਾ ਹੀ ਚੰਗਾ ਹੈ। ਵਿਹੜਾ ਸਾਫ-ਸੁਥਰਾ ਦਿਸੇ। ਸਾਫ਼ ਸੁਥਰਾ ਵਿਹੜਾ, ਸਿਰਫ ਉਹਦੇ ਆਪਣੇ ਇਕੱਲੇ ਲਈ ਹੋਵੇ। ਜਿੰਨਾ ਚਿਰ ਇਹ ਚਿੱਕੜ ਘੋਗੇ ਦੇ ਵਿਹੜੇ ਵਿਚੋਂ ਚੁੱਕਿਆ ਨਹੀਂ ਜਾਂਦਾ, ਓਨਾ ਚਿਰ ਰੂਪੋ ਇਕ ਜੂਠਾ ਭਾਂਡਾ ਹੈ।

 

ਉਸ ਦਿਨ ਲੁੱਧੜਾਂ ਦੇ ਬਾਹਰਲੇ ਘਰ ਜਦੋਂ ਚੁੱਲ੍ਹੇ ਉੱਤੇ ਰਿੱਝ ਰਹੇ ਮਾਸ ਦੀ ਸਲੂਣੀ ਵਾਸ਼ਨਾ ਹਵਾ ਵਿਚ ਘੁਲਣ ਲੱਗੀ ਤਾਂ ਅੰਦਰ ਸਬਾਤ ਵਿਚ ਉਹਨਾਂ ਨੇ ਘਰ ਦੀ ਕੱਢੀ ਦੀ ਇਕ ਘਸਮੈਲੀ ਜਿਹੀ ਬੋਤਲ ਖੋਲੀ। ਇੱਕੋ ਗਿਲਾਸ ਸੀ ਉਹਨਾਂ ਕੋਲ। ਜਗਤਾਰ, ਕੌਰਾ, ਘੋਗਾ ਤੇ ਮੱਘਰ ਮਾਸਟਰਾ ਪੀ ਰਹੇ ਸਨ। ਜੱਸੀ ਕੁਰਸੀ ਉੱਤੇ ਬੈਠਾ ਆਪਣੀ ਉਂਗਲ ਵਿਚ ਮੋਟਰਸਾਈਕਲ ਦੀ ਚਾਬੀ ਘੁੰਮਾ ਰਿਹਾ ਸੀ। ਬਾਕੀ ਸਾਰੇ ਦੋ ਮੰਜਿਆਂ ਉੱਤੇ ਬੈਠੇ ਹੋਏ ਸਨ । ਮੰਜਿਆਂ ਵਿਚਾਲੇ ਉਹਨਾਂ ਨੇ ਇਕ ਨੀਵਾਂ ਜਿਹਾ ਪੁਰਾਣਾ ਮੇਜ ਧਰ ਰੱਖਿਆ ਸੀ। ਮੇਜ ਉੱਤੇ ਲੂਣ ਛਿੜਕੇ ਗੰਢਿਆਂ ਦੀ ਪਲੇਟ ਸੀ ਤੇ ਇਕ ਛੋਟੀ ਪਲੇਟ ਵਿਚ ਡੋਲਿਆਂ ਅਤੇ ਆਦੇ ਦਾ ਆਚਾਰ। ਪਾਣੀ ਦਾ ਜੱਗ ਸੀ। ਹਰ ਕੋਈ ਆਪਣੇ ਮੁਤਾਬਕ ਗਿਲਾਸ ਵਿਚ ਦਾਰੂ ਪਾਉਂਦਾ ਅਤੇ ਆਪਣੇ ਮੁਤਾਬਕ ਹੀ ਪਾਣੀ ਪਾ ਕੇ ਹਾੜਾ ਲਾ ਲੈਂਦਾ। ਹਰ ਇਕ ਦੀ ਆਪਣੀ-ਆਪਣੀ ਤੇਹ ਸੀ, ਆਪਣਾ-ਆਪਣਾ ਮਾਜਨਾ ਸੀ। ਇਕ-ਇਕ ਪੈੱਗ ਤੋਂ ਬਾਅਦ ਦੂਜਾ ਗੇੜਾ ਉਹਨਾਂ ਨੇ ਛੇਤੀ ਹੀ ਤੋਰ ਲਿਆ। ਜਗਤਾਰ ਐਤਕੀਂ ਦੀ ਕਣਕ ਬੀਜਣ ਦੀਆਂ ਗੱਲਾਂ ਸੁਣਾ ਰਿਹਾ ਸੀ। ਹੁੱਬ ਕੇ ਦੱਸ ਰਿਹਾ ਸੀ ਕਿ ਉਹਨਾਂ ਨੇ ਆਪਣੀ ਬੀਜ ਕੇ ਹੋਰ ਘਰਾਂ ਦੀ ਵੀ ਬੀਜ ਦਿੱਤੀ ਹੈ। ”ਘਰ ਦੇ ਟਰੈਕਟਰ ਦੀ ਇਹ ਤੋਫਕੀ ਐ ਭਾਈ।” ਉਹ ਚੌੜਾ ਹੋ ਕੇ ਦੱਸਦਾ, ਜਿਵੇਂ ਉਸ ਇਕੱਲੇ ਕੋਲ ਹੀ ਟਰੈਕਟਰ ਹੋਵੇ, ਪਿੰਡ ਦੇ ਹੋਰ ਸਾਰੇ ਜੱਟ ਜਿਵੇਂ ਫੁੱਦੂ-ਫੱਕ ਹੀ ਹੋਣ।

 

ਜਗਤਾਰ ਦੇ ਕੰਨ ਭੜੱਕ ਦੇ ਕੇ ਖੁੱਲ੍ਹ ਗਏ, ਜਦੋਂ ਉਹਨੇ ਸੁਣਿਆ, ‘‘ਭਾੜੇ ‘ਤੇ ਟਰੈਕਟਰ ਭੇਜਣ ਨਾਲ ਮਸ਼ੀਨਰੀ ਦਾ ਬਚਦਾ ਕੱਖ ਨ੍ਹੀ। ਜਾਂ ਤਾਂ ਮਾਲਕ ਆਪ ਚਲਾਉਂਦਾ ਹੋਵੇ। ਇਹ ਡਰੈਵਰ ਤਾਂ ਟਰੈਕਟਰ ਦਾ ਧੂੰਆਂ ਕੱਢ ਦਿੰਦੇ ਨੇ।” ਮਾਸਟਰ ਬੋਲ ਰਿਹਾ ਸੀ।

 

ਘੋਗੇ ਤੇ ਕੌਰੇ ਦੀ ਨਿਗਾਹ ਖਾਲੀ ਗਿਲਾਸ ਵੱਲ ਜਾ ਰਹੀ ਸੀ। ਉਹ ਕਦੋਂ ਤੀਜਾ ਪੈੱਗ ਪਾਉਣ ਤੇ ਤਰਾਰੇ ਵਿਚ ਆਉਣ। ਦੋ-ਦੋ ਹਾੜਿਆਂ ਨਾਲ ਤਾਂ ਉਹਨਾਂ ਦਾ ਕੁਝ ਬਣਿਆ ਹੀ ਨਹੀਂ ਸੀ। ਜਗ਼ਤਾਰ ਤੇ ਮਾਸਟਰ ਦੀਆਂ ਗੱਲਾਂ ਵਿਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ। ਮਾਸਟਰ ਤੇ ਜਗਤਾਰ ਹੀ ਬੋਲ ਰਹੇ ਸਨ। ਕੌਰੇ ਨੇ ਗਿਲਾਸ ਚੁੱਕਿਆ ਤੇ ਅੱਧਾ ਕਰ ਲਿਆ। ਪਾਣੀ ਥੋੜਾ ਪਾਇਆ। ਪਾਣੀ ਪਾਉਂਦਾ ਉਹ ਬੋਲ ਰਿਹਾ ਸੀ, “ਕਿਉਂ ਜਸਵੰਤ ਸਿਆਂ, ਆਪਾਂ ਨਾ ਲਈਏ ਟਰੈਕਟਰ?”

 

”ਕਿਉਂ, ਆਪਾਂ ਕੀ ਕਰਨੈ ਬੋਕ ਬੰਨ੍ਹ ਕੇ? ਆਪਾਂ ਕਿਹੜਾ ਵਾਹੀ ਕਰਦੇ ਆਂ।” ਜੱਸੀ ਹੱਸਣ ਲੱਗ

 

ਪਿਆ।

 

‘ਇੱਕ ਡਰੈਵਰ ਰੱਖ ਲਾਂਗੇ। ਕਰਾਏ ‘ਤੇ ਵਾਹਿਆ ਕਰਾਂਗੇ ਲੋਕਾਂ ਦੀ। ਟਰੈਕਟਰ ਤਾਂ ਸਾਰਾ ਸਾਲ ਨ੍ਹੀ ਖੜ੍ਹਦਾ।” ਗਿਲਾਸ ਦੀ ਇਕੋ ਘੁੱਟ ਪੀਤੀ ਕੌਰੇ ਨੇ। ਦਾਰੂ ਸੀ ਨਿਰੀ, ਪਾਣੀ ਤਾਂ ਐਵੇਂ ਨਾ-ਮਾਤਰ ਸੀ।

 

”ਓਏ ਛੱਡ ਪਰ੍ਹੇ। ਆਪਾਂ ਕੀ ਕਰਨੈਂ ਟਰੈਕਟਰ? ਜਦੋਂ ਕਦੇ ਵਾਹੀ ਕਰਨ ਲੱਗੇ ਤਾਂ, ਓਦੋਂ ਟਰੈਕਟਰ ਵੀ ਲੈ ਲਾਂਗੇ। ਟਰੈਕਟਰ ਨੂੰ ਕਹੀ ਐ ਸਾਲਾ । ਤੂੰ ਚਲਾ ਲਿਆ ਕਰੀਂ। ਤੈਨੂੰ ਦੇ ਦਿਆਂਗੇ ਟਰੈਕਟਰ ਦਾ ਚਾਰਜ ।” ਜੱਸੀ ਨੇ ਉਹਨੂੰ ਬੱਚਿਆਂ ਵਾਂਗ ਵਿਰਾਇਆ।

 

ਜੱਸੀ ਦੀ ਗੱਲ ਸੁਣ ਕੇ ਕੌਰਾ ਜਿਵੇਂ ਧਰਤੀ ਤੋਂ ਗਿੱਠ ਉੱਚਾ ਚੁੱਕਿਆ ਗਿਆ ਹੋਵੇ। ਉਹ ਦੂਜਿਆਂ ਵੱਲ ਟਹੁਰ ਨਾਲ ਝਾਕਣ ਲੱਗਿਆ। ਹੁਣ ਖਾਲੀ ਗਿਲਾਸ ਵਿਚ ਘੋਗੇ ਨੇ ਬੋਤਲ ਕੋਡੀ ਕੀਤੀ ਹੋਈ ਸੀ।

 

ਸਥਾਤ ਦੇ ਇਕ ਖੂੰਜੇ ਪੰਜ-ਸੱਤ ਪੰਡਾਂ ਹੀ ਤੂੜੀ ਦੀਆਂ ਰਹਿ ਗਈਆਂ ਹੋਣਗੀਆਂ। ਬਾਕੀ ਸਾਰੀ ਸਬਾਤ ਖਾਲੀ ਸੀ। ਕਣਕ ਕੱਢੀ ਤੋਂ ਉਹ ਇਸ ਸਬਾਤ ਨੂੰ ਤੂੜੀ ਨਾਲ ਭਰ ਲੈਂਦੇ ਸਨ। ਖੇਤਾਂ ਵਿਚ ਕੁੱਪ ਵੀ ਸਨ। ਉਹਨਾਂ ਦੇ ਡੰਗਰ-ਪਸ਼ੂ ਕਈ ਸਨ। ਤੂੜੀ ਦਾ ਖਰਚ ਬਹੁਤ ਸੀ।

 

‘ਬੱਲੇ ਬੱਲੇ ਬਈ, ਏਸੇ ਸਬਾਤ ‘ਚ ਕਈ ਵਾਰ ਬੈਠੇ ਸੀ ਅਸੀਂ ਚੰਦ ਸੂੰ ਨਾਲ। ਬਖੜ-ਬਖਤ ਦੀਆਂ ਗੱਲਾਂ ਹੁੰਦੀਆਂ ਨੇਂ। ਬੜਾ ਬਬਲਾ ਬੰਦਾ ਨੀ ਚੌਦ ਨੂੰ। ਜਾਂਦੀਆਂ ਨੇ ਨੇ ਦੀਆਂ ਗੱਲਾਂ ਹੁੰਦੀਆਂ ਨੇ। ਬੜਾ ਬੰਬਲਾ ਬੰਦਾ ਸੀ ਚੰਦ ਸੂੰ। ਜਾਦਾਂ ਬਾਕੀ ਰਹਿ ਜਾਂਦੀਆਂ ਨੇ ਬੰਦੇ ਦੀਆਂ।”

 

ਪਹਿਲਾਂ ਤਾਂ ਜਗਤਾਰ ਉਹਦੇ ਵੱਲ ਅੱਖਾਂ ਪਾੜ ਕੇ ਝਾਕਿਆ, ਫੇਰ ਨੀਵੀਂ ਪਾ ਲਈ। ਬੋਲਿਆ ਕੁਝ ਨਹੀਂ। ਜਿਵੇਂ ਸੋਗ ਦੀ ਗਹਿਰੀ ਖਾਈ ਵਿਚ ਉੱਤਰ ਗਿਆ ਹੋਵੇ। ਮਾਸਟਰ ਬੋਲਿਆ, “ਹਾਂ. ਦੇਖਲੈ। ਭੰਗ ਦੇ ਭਾਣੇ ਈ ਮੁੱਕ ਗਿਆ। ਬੇਬੇ ਦੱਸਦੀ ਹੁੰਦੀ ਐ। ਮੈਂ ਓਦੋਂ ਕਾਲਜ ਜਾਂਦਾ ਸੀ।”

 

ਕੌਰਾ ਕਹਿਣ ਲੱਗਿਆ, “ਹੁਣ ਉਹ ਤਾਂ ਔਹ ਫਿਰਦੇ ਨੇ ਮੇਰੇ ਸਾਲੇ ਚੰਗੇ ਭਲੇ, ਮੁੱਕਣ ਆਲਾ ਕੀਹਦੇ ਜਾਦ ਐ।’

 

”ਉਹ ਤਾਂ ਕੈਦ ਕੱਟ ਕੇ ਮੁੜ ਆਏ। ਚੰਦ ਨੂੰ ਨ੍ਹੀ ਮੁੜ ਸਕਦਾ। ਐਡਾ ਨੇਕ ਬੰਦਾ। ਉਹਨੇ ਤਾਂ ਕਦੇ ਕੁੱਤੇ ਦੇ ਸੋਟੀ ਨ੍ਹੀ ਸੀ ਮਾਰੀ।” ਘੋਗਾ ਬੋਲ ਰਿਹਾ ਸੀ।

 

ਦਾਰੂ ਦੀ ਮਹਿਫਲ ਜਿਵੇਂ ਸ਼ੋਕ-ਸਭਾ ਵਿਚ ਬਦਲ ਗਈ ਹੋਵੇ। ਜਗਤਾਰ ਨੂੰ ਉਹਨਾਂ ਦੀਆਂ ਗੱਲਾਂ ਚੀਰਦੀਆਂ ਜਾਂਦੀਆਂ। ਇਕ ਵਾਰ ਤਾਂ ਉਹਦਾ ਸਿਰ ਘੁੰਮ ਗਿਆ। ਉਹ ਉੱਠਿਆ ਅਤੇ ਚੁੱਪ-ਕੀਤਾ ਹੀ ਸਬਾਤ ‘ਚੋਂ ਬਾਹਰ ਹੋ ਗਿਆ। ਜੱਸੀ ਉਹਦੀ ਪਿੱਠ ਵੱਲ ਗਹੁ ਨਾਲ ਝਾਕਣ ਲੱਗਿਆ। ਕੌਰੇ ਨੇ ਦੂਜੀ ਬੋਤਲ ਦਾ ਡਾਟ ਪੁੱਟ ਲਿਆ ਅਤੇ ਆਪ ਨੂੰ ਪਾ ਲਈ।

 

ਚੁੱਲ੍ਹੇ ਮੂਹਰੇ ਜਾ ਕੇ ਜਗਤਾਰ ਨੇ ਦੇਖਿਆ, ਪਾਲੀ ਮੁਟਕੜੀ ਮਾਰੀ ਬੈਠਾ ਸੀ। ਚੁੱਲ੍ਹੇ ਵਿਚ ਅੱਗ ਮੱਠੀ ਮੱਠੀ ਸੀ। ਉਹ ਬੋਲਿਆ, “ਕਿਉਂ, ਕਿਮੇਂ ਐਂ ਹੁਣ? ਕੜਛੀ ਮਾਰਦਾ ਰਿਹੈਂ?”

 

‘’ਹਾਂ ਚਾਚਾ, ਇਹ ਤਾਂ ਬਣਿਆ ਪਿਐ। ਏਸੇ ਕਰਕੇ ਮੈਂ ਅੱਗ ਬੰਦ ਕਰ ‘ਤੀ। ਮੈਂ ਆਪ ਦੇਖਿਐ ਬੋਟੀ ਕੱਢ ਕੇ।’ ਉਹਦੇ ਆਏ ਤੋਂ ਪਾਲੀ ਖੜ੍ਹਾ ਹੋ ਗਿਆ ਸੀ। :

 

ਉਹ ਕਹਿੰਦਾ, ”ਲਿਆ ਮੈਨੂੰ ਦਖਾ ਗਾਂ ਦੋ ਹੱਡੀਆਂ ਕੱਢ ਕੇ।”

 

ਪਾਲੀ ਨੇ ਖਾਲੀ ਬਾਟੀ ਵਿਚ ਇਕ ਕੜਛੀ ਭਰ ਕੇ ਪਾ ਦਿੱਤੀ। ਪਤੀਲੇ ਵਿਚੋਂ ਭਾਫ ਵਰੋਲੇ ਵਾਂਗ ਨਿਕਲਦੀ ਸੀ। ਭਾਫ ਹੀ ਦੱਸਦੀ ਸੀ ਕਿ ਮੀਟ ਪੂਰਾ ਰੁੱਝ ਗਿਆ ਹੈ। ਮੀਟ ਦੀ ਕੜਛੀ ਵਿਚ ਤਰੀ ਵੀ ਥੋੜ੍ਹੀ, ਆਈ। ਜਗਤਾਰ ਨੇ ਇਕ ਬੋਟੀ ਨੂੰ ਚੱਕ ਮਾਰਿਆ ਅਤੇ ਸਿਰ ਮਾਰ ਕੇ ਕਿਹਾ, “ਹੂੰ’ ਬਾਟੀ ਭਰ ਕੇ ਉਹਨੇ ਜੱਸੀ ਮੂਹਰੇ ਲਿਆ ਰੱਖੀ ਅਤੇ ਕਿਹਾ, ”ਦੇਖੋ ਸਰਪੰਚ ਸਾਅਬ, ਕਿਮੇਂ ਲਗਦੈ।”

 

ਜੱਸੀ ਨੇ ਆਪ ਉੱਠ ਕੇ ਥਾਟੀ ਫੜੀ ਅਤੇ ਓਸੇ ਵੇਲੇ ਤੱਤੀ-ਤੱਤੀ ਹੱਡੀ ਮੂੰਹ ਨੂੰ ਲਾਈ। ਹੱਡੀ ਮੋੜ ਕੇ ਫੇਰ ਥਾਟੀ ਵਿਚ ਰੱਖ ਦਿੱਤੀ। ਹੱਡੀ ਨੇ ਉਹਦੇ ਬੁੱਲ੍ਹ ਫੂਕ ਦਿੱਤੇ ਸਨ।

 

”ਇਹਨਾਂ ਨੂੰ ਹੋਰ ਥਾਟੀ ਲਿਆ ਕੇ ਦੇਹ। ਝਾਕੀਂ ਜਾਂਦੇ ਨੇ। ਇਹ ਤਾਂ ਮੇਰਾ ਈ ਐ।’ ਜੱਸੀ ਉੱਚਾ ਹੱਸਿਆ। ਮੀਟ ਆ ਜਾਣ ਅਤੇ ਜੱਸੀ ਦੇ ਹੱਸਣ ਨਾਲ ਮਹਿਫਲ ਦਾ ਸੋਗੀ ਰੰਗ ਕੁਝ-ਕੁਝ ਬਦਲ ਜਿਹਾ ਗਿਆ। ਜਗਤਾਰ ਖੜ੍ਹਾ-ਖੜ੍ਹਾ ਫੇਰ ਚੁੱਲ੍ਹੇ ਵੱਲ ਮੁੜ ਗਿਆ। ਉਹ ਦੋ ਬਾਟੀਆਂ ਭਰ ਲਿਆਇਆ। ਕੌਰੇ ਨੇ ਚਮਚਾ ਮੰਗਿਆ। ਜਗਤਾਰ ਬੋਲਿਆ, ”ਚਮਚਿਆਂ ਖਾਤਰ ਤਾਂ ਹੁਣ ਅੰਦਰਲੇ ਘਰ ਜਾਣਾ ਪਊ। ਭੁੱਲ ‘ਗੇ ਲਿਆਉਣੇ।”

 

”ਕੋਈ ਨਾ ਫੇਰ, ਸਾਰ ਲੈਨੇ ਆਂ।” ਕੌਰੇ ਨੇ ਧੀਰਜ ਦਿਖਾਇਆ।

 

ਬਾਟੀਆਂ ਰੱਖ ਕੇ ਜਗਤਾਰ ਨੇ ਸੁੱਕੀ ਸ਼ਰਾਬ ਦਾ ਗਿਲਾਸ ਭਰ ਲਿਆ। ਪਾਣੀ ਨਹੀਂ ਪਾਇਆ ਅਤੇ ਇੱਕੋ ਸਾਹ ਚਰੜ-ਚਰੜ ਕਰਕੇ ਪੀ ਗਿਆ। ਜੱਸੀ ਨੇ ਭਾਂਪ ਲਿਆ, ਉਹ ਬਹੁਤ ਦੁਖੀ ਹੋਇਆ ਹੈ। ਗਿਲਾਸ ਰੱਖ ਕੇ ਉਹਨੇ ਆਪਣਾ ਸਿਰ ਝੰਜਕਿਆ ਅਤੇ ਪਰ੍ਹੇ ਮੂੰਹ ਕਰਕੇ ਅਣਸੁਣੇ ਜਿਹੇ ਸ਼ਬਦਾਂ ਵਿਚ ਬੋਲਿਆ, ”ਬਾਘਰੂ ਐ ਕਰਨ ਆਲਾ। ਦੇਖੂੰਗਾ ਕਦੇ ਪੁੱਤ ਮੇਰੇ ਨੂੰ।

 

”ਕੀਹਨੂੰ ਦੇਖੇਂਗਾ?” ਜੱਸੀ ਨੇ ਉਹਦੇ ਕੰਨ ਵਿਚ ਪੁੱਛਿਆ।

 

”ਰਾਮ ਸੂੰ ਨੂੰ, ਹੋਰ ਕੀਹਨੂੰ।” ਜਗਤਾਰ ਬਹੁਤ ਹੌਲੀ ਬੋਲਿਆ।

 

ਜੱਸੀ ਉਹਦੇ ਮੋਢੇ ਨੂੰ ਹੱਥ ਲਾ ਕੇ ਉਹਨੂੰ ਬਾਹਰ ਵਿਹੜੇ ਵਿਚ ਲੈ ਗਿਆ। ਇਕ ਪਾਸੇ ਜਿਹੇ ਉਹ ਖੜ੍ਹੇ-ਖੜ੍ਹੇ ਹੀ ਪਿਸ਼ਾਬ ਕਰਨ ਲੱਗੇ। ਫੇਰ ਜੱਸੀ ਉਹਦੇ ਨੇੜੇ ਹੋ ਕੇ ਕਹਿਣ ਲੱਗਿਆ, ‘ਤੇਰੇ ਪਿਓ ਦੇ ਕਤਲ ‘ਚ ਰਾਮ ਸੁੰ ਦਾ ਹੱਥ ਨ੍ਹੀ ਸੀ, ਜਿੰਨਾ ਸਰਵਣ ਦਾ ਸੀ। ਸੱਟਾਂ ਤਾਂ ਬਹੁਤੀਆਂ ਸਰਵਣ ਨੇ ਈ ਮਾਰੀਆਂ ਸੀ, ਸਾਰੀ ਦੁਨੀਆਂ ਜਾਣਦੀ ਐ। ਰਾਮ ਸੂੰ ਤਾਂ ਬੱਸ ਐਮੇਂ ਝਿੜਕ-ਝੰਮ ਕਰਨਾ ਚਾਹੁੰਦਾ ਸੀ। ਕੈਦ ਵੀ ਦੇਖ ਲੈ ਫੇਰ ਸਰਵਣ ਨੂੰ ਈ ਬਹੁਤੀ ਹੋਈ। ਜਿੰਨਾ ਵੱਡਾ ਕਸੂਰ, ਓਨੀ ਵੱਡੀ ਕੈਦ।’

 

”ਉਹਨੂੰ ਕੀ ਛੱਡੂਗਾ ਮੈਂ।” ਜਗਤਾਰ ਨੇ ਦੰਦ ਪੀਹੇ।

 

”ਪਹਿਲਾਂ ਸਰਵਣ ਦਾ ਕੰਡਾ ਚੁਗਦੇ। ਉਹਨੂੰ ਰਾਮ ਨੂੰ ਨੂੰ ਫੇਰ ਦੇਖ ਲਾਂ ਗੇ । ਜਾਨ ਲਾ ਦਿਆਂਗੇ। ਮੈਂ ਬਰੀ ਕਰਾਊਂ ਤੈਨੂੰ । ਜੱਸੀ ਨੇ ਉਹਦੇ ਕੰਨ ਕੋਲ ਹੋ ਕੇ ਗੱਲਾਂ ਕੀਤੀਆਂ।

 

ਜਗਤਾਰ ਧਰਤੀ ਉੱਤੇ ਬੈਠ ਗਿਆ ਅਤੇ ਮਿੱਟੀ ਦੀ ਮੁੱਠੀ ਭਰ ਕੇ ਮੱਥੇ ਨੂੰ ਲਾਈ। ਫੇਰ ਮਿੱਟੀ ਪਰ੍ਹਾਂ ਸੁੱਟ ਕੇ ਕਮਲਿਆਂ ਵਾਂਗ ਬੋਲਿਆ। ਉਹਨੇ ਹੱਥ ਜੋੜ ਲਏ ਸਨ। ”ਹੇ ਧਰਤੀ ਮਾਤਾ ਵਰ ਦੇਈਂ। ਮੈਂ ਬਾਪੂ ਦੇ ਖੂਨ ਦਾ ਬਦਲਾ ਲਊਂ। ਬਾਪੂ ਦੇ ਖੂਨ ‘ਚ ਵੈਰੀ ਦਾ ਖੂਨ ਰਲਾਉਣੈ ਇਕ ਦਿਨ। ਲੁੱਧੜ ਦਾ ਲਹੂ ਆਪਣੇ ਦੁਸ਼ਮਣ ਦਾ ਲਹੂ ਮੰਗ ਰਿਹੈ।”

 

13

 

ਪੋਹ-ਮਾਘ ਦੀ ਰੁੱਤ ਸੀ। ਕਣਕਾਂ ਗਿੱਟੇ-ਗਿੱਟੇ ਅਤੇ ਕਿਧਰੇ ਗੋਡੇ-ਗੋਡੇ ਹੋਈਆਂ ਖੜ੍ਹੀਆਂ ਸਨ। ਉਹ ਦੋ ਮਹੀਨਿਆਂ ਬਾਅਦ ਇਕੱਠੇ ਹੋਏ ਸਨ ਅਤੇ ਹੁਣ ਦੁੱਲੇ ਦੀ ਢਾਬ ਦੇ ਇੱਕ ਪਾਸੇ ਉੱਤਰ ਦਿਸ਼ਾ ਵੱਲ ਦੋ ਕੁ ਵਾਹਣ ਛੱਡ ਕੇ ਖਾਲ ਦੀ ਓਟ ਵਿਚ ਬੈਠੇ ਦਾਰੂ ਪੀ ਰਹੇ ਸਨ। ਜੱਸੀ ਸਰਪੰਚ ਦੇ ਸਦਾ ਵਾਂਗ ਨਾਲ ਸੀ ਕੌਰਾ ਬਾਮਣ ਅਤੇ ਤੀਜਾ ਬੰਦਾ ਸੀ ਲੁੱਧੜਾਂ ਦਾ ਜਗਤਾਰ। ਕੌਰਾ ਤੇ ਜਗਤਾਰ ਹੀ ਹਾੜਾ ਲਾਉਂਦੇ। ਸਰਪੰਚ ਤਾਂ ਸਿਰਫ ਆਂਡੇ ਖਾਂਦਾ ਸੀ । ਇਹ ਖਾਸੇ ਸਾਰੇ ਉੱਬਲੇ ਹੋਏ ਅੰਡੇ, ਨਾਲ ਨੂੰ ਲੂਣ ਦੀ ਪੁੜੀ ਅਤੇ ਦੇਸੀ ਸ਼ਰਾਬ ਦੀ ਬੋਤਲ ਉਹ ਮੰਡੀਓ ਹੀ ਨਾਲ ਲੈ ਆਏ ਸਨ। ਦਿਨ ਥੋੜਾ ਹੀ ਬਾਕੀ ਰਹਿੰਦਾ ਸੀ। ਉਹ ਕਾਹਲ ਵਿਚ ਸਨ। ਛੇਤੀ ਛੇਤੀ ਪੈੱਗ ਮਾਰਦੇ ਅਤੇ ਛਿੱਲਿਆ ਆਂਡਾ ਲੂਣ ਲਾ ਕੇ ਗਲੱਪ-ਗਲੱਪ ਖਾਣ ਲੱਗਦੇ। ਆਂਡੇ. ਛਿੱਲਣ ਦਾ ਕੰਮ ਜੱਸੀ ਕਰਦਾ। ਜਗਤਾਰ ਨੂੰ ਕਾਹਲ ਸੀ ਕਿ ਉਹ ਛੇਤੀ ਪਿੰਡ ਪਹੁੰਚ ਕੇ ਡੰਗਰ-ਪਸ਼ੂ ਸਾਂਭੇ। ਸਰਪੰਚ ਨੂੰ ਪਿੰਡ ਮੁੜਨ ਦੀ ਕੋਈ ਕਾਹਲ ਨਹੀਂ ਸੀ। ਕਾਹਲ ਸੀ ਵੀ ਤਾਂ ਇਹ ਕਿ ਜਗਤਾਰ ਛੇਤੀ ਨਸ਼ੇ ਵਿਚ ਹੋਵੇ ਤਾਂ ਕਿ ਉਹਦੇ ਮਤਲਬ ਦੀ ਗੱਲ ਤੋਰੀ ਜਾ ਸਕੇ। ਉਹ ਹੌਲੀ-ਹੌਲੀ ਗੱਲਾਂ ਕਰਦੇ। ਡਰ ਸੀ ਕਿ ਢਾਬ ਕੋਲ ਦੀ ਵਗਦੇ ਰਾਹ ਵਿਚ ਜਾਂਦੇ-ਆਉਂਦੇ ਬੰਦਿਆਂ ਨੂੰ ਕਿਤੇ ਉਹਨਾਂ ਦਾ ਬੋਲ ਸੁਣ ਨਾ ਜਾਵੇ । ਬੋਲ ਸੁਣ ਕੇ ਐਵੇਂ ਕੋਈ ਓਧਰ ਨੂੰ ਆ ਜਾਂਦਾ ਹੈ, ਇਹ ਸੋਚ ਕੇ ਕਿ ਇਹ ਏਧਰੋਂ-ਕਿਧਰੋਂ ਕਣਕਾਂ ਵਿਚੋਂ ਕੀਹਦੇ ਬੰਦਿਆਂ ਦੇ ਥੋਲ ਹਨ।

 

ਜੱਸੀ ਨੇ ਕੌਰੇ ਨੂੰ ਅੱਖ ਦੱਬੀ ਕਿ ਉਹ ਜਗਤਾਰ ਨੂੰ ਬਹੁਤੀ ਪਾਇਆ ਕਰੇ, ਆਪ ਥੋੜੀ ਪੀਵੇ। ਪਰ ਕੌਰਾ ਲਾਲਚ ਕਰਦਾ, ਆਪਨੂੰ ਵੀ ਓਨੀ ਪਾ ਲੈਂਦਾ । ਜੱਸੀ ਉਹਨੂੰ ਅੱਖਾਂ ਵਿਚ ਹੀ ਘੁਰਦਾ ਤੇ ਫੇਰ ਹੋਰ ਪਾਸੇ ਝਾਕਣ ਲੱਗਦਾ।

 

ਉਹ ਮੰਡੀਓਂ ਹੀ ਦੋ ਖਾਲੀ ਬੋਤਲਾਂ ਪਾਣੀ ਦੀਆਂ ਭਰ ਲਿਆਏ ਸਨ । ਤਿੰਨੇ ਬੋਤਲਾਂ ਮੋਟਰਸਾਈਕਲ ਦੇ ਥੈਲੇ ਵਿਚ ਪਾ ਲਈਆਂ ਸਨ ਤੇ ਨਮਕੀਨ ਪਕੌੜੀਆਂ ਦਾ ਲਿਫਾਫਾ ਵੀ। ਰਾਹ ਤੋਂ ਉਹ ਐਧਰ ਖਾਲ ਵੱਲ ਤੁਰ ਪਏ ਸਨ ਅਤੇ ਮੋਟਰ ਸਾਈਕਲ ਜੱਸੀ- ਨੇ ਡੇਰੇ ਵਿਚ ਜਾ ਕੇ ਇਕ ਪਾਸੇ ਖੜ੍ਹਾ ਕਰ ਦਿੱਤਾ ਸੀ। ਬਾਬਾ ਰਾਮਦਾਸ ਨੂੰ ਉਹ ਮੱਥਾ ਵੀ ਟੇਕ ਆਇਆ ਸੀ। ਦੱਸਿਆ ਸੀ ਕਿ ਉਹ ਏਥੇ ਹੀ ਕਿਤੇ ਕਣਕਾਂ ਵਿਚ ਬੈਠੇ ਹਨ। ਗੱਲਾਂ ਕਰਨੀਆਂ ਹਨ। ਉਹ ਘੰਟੇ ਕੁ ਤੱਕ ਵਾਪਸ ਮੁੜਦਾ ਹੈ। ਰਾਮਦਾਸ ਨੇ ਮੁਸਕਰਾ ਕੇ ਆਖਿਆ ਸੀ, ”ਚਾਹ ਦਾ ਗੱਫਾ ਲਾ ਜਾਂਦੇ ਜਾਂ ਫੇਰ ਮੁੜਕੇ ਆ ਕੇ ਛਕ ਲਿਓ।’

 

”ਕੋਈ ਨ੍ਹੀ ਬਾਬਿਓ। ਚਾਹ ਵੀ ਪੀਆਂਗੇ। 3 ਮੁੜ ਕੇ ਆਉਨੇ ਆਂ।” ਜੱਸੀ ਨੂੰ ਕਾਹਲ ਸੀ ।

 

ਉਸ ਦਿਨ ਉਹ ਦੁਪਹਿਰੇ ਜਿਹੇ ਰੋਡ ਸ਼ਾਹ ਦੀ ਮੰਡੀ ਕੀਮਤੀ ਆੜ੍ਹਤੀਏ ਦੀ ਦੁਕਾਨ ਵਿਚ ਮਿਲੇ ਸਨ। ਜਗਤਾਰ ਤੜਕੇ ਦਾ ਓਥੇ ਬੈਠਾ ਹੋਇਆ ਸੀ । ਬਾਣੀਆ ਕੋਈ ਰਾਹ ਨਹੀਂ ਦੇ ਰਿਹਾ ਸੀ। ਉਹ ਪੈਸਿਆਂ ਨੂੰ ਗਿਆ ਸੀ। ਇਸ ਰੁੱਤ ਵਿਚ ਜੱਟਾਂ ਨੂੰ ਪੈਸਿਆਂ ਦੀ ਬਹੁਤ ਲੋੜ ਹੁੰਦੀ ਹੈ । ਸੌਣੀ ਦਾ ਉਹ ਸਭ ਕੁਝ ਖਾ- ਪੀ ਚੁੱਕੇ ਹੁੰਦੇ ਹਨ ਅਤੇ ਹਾੜ੍ਹੀ ਹਾਲੇ ਦੂਰ ਹੁੰਦੀ ਹੈ। ਇਹਨਾ ਦਿਨਾਂ ਨੂੰ ਉਹ ‘ਨਿਰਣੀ ਸੰਨ੍ਹ’ ਆਖਦੇ ਹਨ। ਕਣਕਾਂ ਲਈ ਖਾਦ ਖਰੀਦਣੀ ਹੁੰਦੀ ਹੈ। ਕੀੜੇਮਾਰ ਦਵਾਈਆਂ ਅੱਡ ਅਤੇ ਫੇਰ ਇੰਜਣ ਡੀਜ਼ਲ ਪੀਂਦੇ ਹਨ।

 

ਲੋਹੜੀ ਪਿੱਛੋਂ ਵਿਆਹ ਸ਼ੁਰੂ ਹੋ ਜਾਂਦੇ ਹਨ। ਜੱਟਾਂ ਦੀ ਆਖਰੀ ਟੇਕ ਆੜ੍ਹਤੀਏ ਉੱਤੇ ਜਾ ਟਿਕਦੀ ਹੈ।

 

ਆੜ੍ਹਤੀਆ ਸਭ ਜਾਣਦਾ ਹੈ। ਉਹ ਜੱਟ ਦੀ ਫਸਲ ਦੇਖ ਕੇ ਪੈਸਾ ਦਿੰਦਾ ਹੈ। ਉਸ ਦਿਨ ਕੀਮਤੀ ਦੀ ਦੁਕਾਨ ਵਿਚ ਦਸ-ਬਾਰਾਂ ਜ਼ਿਮੀਂਦਾਰ ਬੈਠੇ ਸਨ। ਕੀਮਤੀ ਕਿਸੇ ਨੂੰ ਕੁਝ ਵੀ ਨਹੀਂ ਦੇ ਰਿਹਾ ਸੀ। ਪਹਿਲਾਂ ਤਾਂ ਕਹੀਂ ਗਿਆ ਕਿ ਬਾਈ ਗਿਆ ਹੋਇਆ ਹੈ। ਆਉਣ ਵਾਲਾ ਹੈ। ਵਿਜੇ ਕੁਮਾਰ ਦਾ ਕੋਈ ਪਤਾ ਨਹੀਂ ਸੀ, ਕਿੱਥੇ ਹੈ। ਕਿਧਰੇ ਗਿਆ ਵੀ ਹੈ ਜਾਂ ਘਰ ਵਿਚ ਹੀ ਰਜ਼ਾਈ ਲੈ ਕੇ ਪਿਆ ਹੋਇਆ ਹੈ। ਜਦੋਂ ਦੋ ਵੱਜ ਗਏ ਤਾਂ ਕੀਮਤੀ ਨੇ ਸਭ ਨੂੰ ਟਾਲ ਦਿੱਤਾ। ਬਹਾਨਾ ਇਹ ਲਾਇਆ ਕਿ ਹੁਣ ਤਾਂ ਬਾਈ ਆਵੇ ਨਾ ਆਵੇ, ਕੋਈ ਫਾਇਦਾ ਨਹੀਂ ਕਿਉਂਕਿ ਬੈਂਕ ਬੰਦ ਹੋ ਚੁੱਕੀ ਹੈ। ਦੋ-ਤਿੰਨ ਚੈੱਕ ਕੈਸ਼ ਹੋਣੇ ਸਨ, ਬਾਈ ਦੇ ਨਾਂ ਹਨ। ਓਸੇ ਨੇ ਆਕੇ ਪੈਸੇ ਲਿਆ ਕੇ ਦੇਣੇ ਸਨ। ਕੱਲ ਨੂੰ ਬਾਈ ਫੇਰ ਏਥੇ ਨਹੀਂ। ਹੁਣ ਤੁਸੀਂ ਪਰਸੋਂ ਨੂੰ ‘ਆਈਓ’। ਸਭ ਜਾਣੇ ਦਾੜ੍ਹੀਆਂ ਉੱਤੇ ਫੋਕੇ ਹੱਥ ਫੇਰਦੇ ਤੇ ਚਿੱਤੜ ਝਾੜਦੇ ਦੁਕਾਨ ਤੋਂ ਬਾਹਰ ਹੋ ਗਏ। ਇਹ ਸਾਰੇ ਬੰਦੇ ਵੱਖ-ਵੱਖ ਪਿੰਡਾਂ. ਦੇ ਸਨ। ਥੰਮਣ ਵਾਲੇ ਤੇ ਟਿੱਬੇ ਦਾ ਹੋਰ ਬੰਦਾ ਕੁਦਰਤੀਂ ਉਸ ਦਿਨ ਉਹਨਾਂ ਵਿਚ ਕੋਈ ਨਹੀਂ ਸੀ। ਜੱਸੀ ਐਨ ਓਸੇ ਵਕਤ ਦੁਕਾਨ ‘ਤੇ ਆਇਆ ਸੀ। ਕੌਰੇ ਨੇ ਦੱਸ ਦਿੱਤਾ ਕਿ ਜਗਤਾਰ ਔਹ ਜਾਂਦਾ ਹੈ। ਜੱਸੀ ਨੇ ਉਹਨੂੰ :

 

ਹਾਕ ਮਾਰੀ ਅਤੇ ਉਹ ਮੁੜ ਕੇ ਦੁਕਾਨ ਵਿਚ ਆ ਗਿਆ। ਖਾਲੀ ਦੁਕਾਨ ਵਿਚ ਏਧਰ-ਓਧਰ ਦੀਆਂ ਗੱਲਾਂ ਕਰਨ ਲੱਗੇ। ਫੇਰ ਜਗਤਾਰ ਤੇ ਕੌਰਾ ਓਥੇ ਹੀ ਗੱਦੀ ਉੱਤੇ ਬੈਠੇ ਰਹੇ, ਜੱਸੀ ਕੀਮੜੀ ਨੂੰ ਲੈ ਕੇ ਅੰਦਰਲੇ ਕਮਰੇ ਵਿਚ ਚਲਿਆ ਗਿਆ। ਅੰਦਰਲੇ ਕਮਰੇ ਵਿਚ ਹਨੇਰਾ ਸੀ। ਬੱਸ ਮੂੰਹ ਨੂੰ ਮੂੰਹ ਦਿੱਸਦਾ। ਖਲ-ਵੜੇਵਿਆਂ ਦੀਆਂ ਬੋਰੀਆਂ ਪਿੱਛੇ ਖੜ੍ਹਕੇ ਉਹਨਾਂ ਨੇ ਗੱਲ ਕੀਤੀ।

 

ਜੱਸੀ ਉਸ ਦਿਨ ਕੀਮਤੀ ਲਾਲ ਨੂੰ ਯਾਦ ਕਰਾਉਣ ਆਇਆ ਸੀ ਕਿ ਚੌਥੇ ਨੂੰ ਤਹਿਸੀਲਦਾਰ ਦੇ ਰਜਿਸਟਰੀ ਹੈ। ਦੋ ਲੱਖ ਰੁਪਿਆ ਜੱਸੀ ਦੇ ਘਰ ਪਿਆ ਸੀ ਅਤੇ ਪੰਜ ਲੱਖ ਕੀਮਤੀ ਲਾਲ ਤੋਂ ਲੈਣਾ ਸੀ। ਇਹ ‘ਰੁਪਿਆ ਆੜ੍ਹਤੀਏ ਕੋਲ ਜੱਸੀ ਦਾ ਆਪਣਾ ਸੀ, ਜਿਹੜਾ ਉਹਨੂੰ ਵਿਆਜੂ ਫੜਾਇਆ ਹੋਇਆ ਸੀ। ਚਾਰ ਕਿੱਲੇ ਜ਼ਮੀਨ ਦਾ ਸੌਦਾ ਸੀ। ਇਹ ਜ਼ਮੀਨ ਥੰਮਣ ਵਾਲੇ ਦੇ ਹੀ ਇਕ ਥੁੜੇ-ਟੁੱਟੇ ਜੱਟ ਦੀ ਸੀ। ਉਸ ਜੱਟ ਜ਼ਿੰਮੇ ਕਰਜ਼ਾ ਬਹੁਤ ਚੜ੍ਹ ਚੁੱਕਿਆ ਸੀ। ਬੈਂਕਾਂ ਦੀਆਂ ਕਿਸ਼ਤਾਂ ਸਿਰ ਖੜ੍ਹੀਆਂ ਸਨ। ਇਹ ਜ਼ਮੀਨ ਪਹਿਲਾਂ ਜੱਸੀ ਕੋਲ ਹੀ ਗਹਿਣੇ ਸੀ। ਹੁਣ ਇਹ ਚਾਰ ਕਿੱਲੇ ਬੈਅ ਕੀਤੇ ਬਗੈਰ ਉਹਨੂੰ ਸਰਦਾ ਨਹੀਂ ਸੀ। ਉਹਨੇ ਸੋਚਿਆ ਸੀ ਕਿ ਚਾਰ ਕਿੱਲੇ ਬੈਅ ਕਰਕੇ ਸਾਰੇ ਧੋਣੇ ਧੋਤੇ ਜਾਣਗੇ। ਮੁੜਕੇ ਉਹ ਕਰਜ਼ਾ ਨਹੀਂ ਲਵੇਗਾ। ਉਹਦੇ ਕੋਲ ਚੰਗੇ ਵਾਹਵਾ ਕਿੱਲੇ ਸਨ। ਪਰ ਕਮਾਈ ਨਹੀਂ ਸੀ। ਕੁੜੀਆਂ ਹੀ ਕੁੜੀਆਂ ਸਨ ਚਾਰ, ਮੁੰਡਾ ਨਹੀਂ ਸੀ। ਉਹ ਹਰ ਦੂਜੇ ਚੌਥੇ ਸਾਲ ਕੁੜੀ ਦਾ ਵਿਆਹ ਕਰਦਾ। ਕੁੜੀ ਦਾ ਵਿਆਹ ਇਕ ਵਾਰ ਤਾਂ ਘਰ ਨੂੰ ਹੂੰਝ ਕੇ ਲੈ ਜਾਂਦਾ।

 

ਜਦੋਂ ਦਾ ਜੱਸੀ ਫੀਮ ਦਾ ਧੰਦਾ ਕਰਨ ਲੱਗਿਆ ਸੀ, ਉਹਦੇ ਕੋਲ ਪੈਸਾ ਰੁਲ ਹੋ ਗਿਆ। ਉਹ ਦੂਜੇ-ਤੀਜੇ ਸਾਲ ਹੀ ਜ਼ਮੀਨ ਗਹਿਣੇ ਲੈਣ ਲੱਗ ਪਿਆ। ਗਹਿਣੇ ਤੋਂ ਬੈਅ ਲੈਣ ਲੱਗਿਆ। ਫੇਰ ਤਾਂ ਉਹ ਹਰ ਸਾਲ ਜ਼ਮੀਨ ਬੈਅ ਲੈਂਦਾ। ਕਿਸੇ ਸਾਲ ਇਕ ਕਿੱਲਾ, ਕਿਸੇ ਸਾਲ ਦੋ ਕਿੱਲੇ, ਕਦੇ ਤਿੰਨ-ਚਾਰ ਕਿੱਲੇ ਇਕੱਠੇ ਵੀ। ਉਹ ਕਿੱਲਿਆਂ ਦੇ ਤਬਾਦਲੇ ਵੀ ਕਰਦਾ ਰਹਿੰਦਾ। ਉਹਦਾ ਟੀਚਾ ਸੀ ਕਿ ਜ਼ਮੀਨ ਦੇ ਟੱਕ ਇਕੱਠੇ ਦੋ ਤਿੰਨ ਥਾਵਾਂ ਉੱਤੇ ਬਣ ਜਾਣ। ਕਿੱਲਾ ਕਿਤੇ, ਦੋ ਕਿੱਲੇ ਕਿਤੇ, ਉਹਨੂੰ ਅੱਡ ਅੱਡ ਥਾਵਾਂ ਉੱਤੇ ਜ਼ਮੀਨ ਸਾਂਭਣੀ ਔਖੀ ਸੀ। ਪੰਜਵੇਂ-ਚੌਥੇ ਦਿਨ ਹਰ ਖੇਤ ਵਿਚ ਗੇੜਾ ਮਾਰਨਾ ਮੁਸ਼ਿਕਲ ਲੱਗਦਾ।

 

ਕੀਮਤੀ ਲਾਲ ਨੇ ਮੁਨੀਮ ਭੇਜ ਕੇ ਉਹਨਾਂ ਨੂੰ ਚਾਹ ਦੇ ਤਿੰਨ ਕੱਪ ਮੰਗਾ ਦਿੱਤੇ। ਚਾਹ ਪੀਂਦੇ ਉਹ ਗੱਲਾਂ ਕਰਨ ਲੱਗੇ। ਜੱਸੀ ਕਹਿੰਦਾ, ‘‘ਹੱਦ ਹੋ ‘ਗੀ ਜਾਰ ਜਗਤਾਰ, ਐਨੇ ਦਿਨ ਹੋ ‘ਗੇ, ਕਦੇ ਟੱਕਰਿਆ ਈ ਨ੍ਹੀ। ਕਿੱਥੇ ਰਹਿਨੈ?”

 

”ਪਿੰਡ ਈ ਹੁੰਨਾ, ਹੋਰ ਆਪਾਂ ਕਿੱਥੇ ਜਾਣਾ ਸੀ। ਘਰੋਂ ਖੇਤ, ਖੇਤੋਂ ਘਰ।” ਜਗਤਾਰ ਹੌਲੀ-ਹੌਲੀ ਬੋਲਿਆ।

 

”ਕੰਮ ਅੱਜਕਲ ਕਿਹੜਾ ਹੁੰਦੈ ਓਏ ਖੇਤ ‘ਚ?” ਕੌਰਾ ਹੱਸਿਆ।

 

”ਨਾ ਹੋਵੇ ਕੰਮ, ਖੇਤ ਤਾਂ ਊਂ ਵੀ ਜਾਣਾ ਪੈਂਦੇ। ਪਸ਼ੂਆਂ ਦੇ ਉਜਾੜੇ ਦਾ ਡਰ ਨ੍ਹੀ ਰਹਿੰਦਾ?'” ਜਗਤਾਰ ਨੇ ਜਵਾਬ ਦਿੱਤਾ।

 

‘”ਕਿਉਂ, ਮੁਖਤਿਆਰ ਕਿੱਥੇ ਹੁੰਦੈ, ਉਹ ਨ੍ਹੀ ਜਾਂਦਾ ਖੇਤ?” ਜੱਸੀ ਆਖ ਰਿਹਾ ਸੀ।

 

‘‘ਉਹ ਵੀ ਜਾਂਦੈ। ਇਕ ਕੰਮ ਹੋਰ ਵੀ ਸੀ ਮੈਨੂੰ। ਮੈਂ ਨਾਨਕੀਂ ਵੀ ਵਗ ਗਿਆ ਸੀ, ਦਸ ਕੁ ਦਿਨ। ਮਾਮਾ ਬੀਮਾਰ ਐ। ਹਸਤਪਤਾਲ ‘ਚ ਐ।’

 

“ਐਂ ਆਖ ਫੇਰ ਬਈ ਨਾਨਕੀਂ ਜਾ ਵੜਿਆ।” ਜੱਸੀ ਨੇ ਫੇਰ ਪੁੱਛਿਆ, ”ਅੱਜ ਕਿੱਧਰ?”

 

”ਐਥੇ ਈ ਆਇਆ ਸੀ, ਕੀਮਤੀ ਕੋਲ। ਇਹਨੇ ਕੋਈ ਰਾਹ ਨ੍ਹੀ ਦਿੱਤਾ। ਹੁਣ ਕਹਿੰਦੈ, ਪਰਸੋਂ ਨੂੰ ਆਇਓ। ਪੈਸਿਆਂ ਦੀ ਲੋੜ ਸੀ। ਅੱਗੇ ਤਾਂ ਉਹ ਆਉਂਦਾ ਹੁੰਦਾ। ਅੱਜ ਮੈਨੂੰ ਭੇਜ ‘ਤਾ! ਅੱਜ ਉਹ ਗਿਆ ਐ ਮਾਮੇ ਕੋਲ।’

 

”ਚਲੀਏ ਫੇਰ ਪਿੰਡ ਨੂੰ?”

 

”ਹਾਂ, ਹੁਣ ਤਾਂ ਪਿੰਡ ਨੂੰ ਚੱਲਦੇ ਆਂ। ਹੋਰ ਕਿੱਥੇ ਜਾਣੈ ਆਪਾਂ।”

 

”ਮੋਟਰਸਾਈਕਲ ਹੈਗਾ, ਵਿੱਚੇ ਤੂੰ ਬਹਿ ਜੀ। ਕੌਰਾ ਹੈਗਾ, ਕੋਈ ਸ਼ੁਗਲ-ਪਾਣੀ ਕਰਨੈਂ ਉਹ ਵੀ ਕਰ ਲੋ। ਕੱਠੇ ਹੋਏ ਵਏ ਆਂ।'” ਜੱਸੀ ਨੇ ਕਿਹਾ।

 

”ਉਹ ਤਾਂ ਹੁਣ ਕਰਾਂਗੇ ਈ। ਮਸਾਂ ਤਾਂ ਮਿਲਿਐ ਏਹੇ।” ਕੌਰੇ ਨੇ ਆਖਿਆ ਅਤੇ ਫੇਰ ਹੱਸਣ ਲੱਗਿਆ।

 

”ਲੈ ਫੇਰ ਫੜ। ਬੋਤਲ ਤੁਸੀਂ ਆਪ ਈ ਲੈ ਆਓ ਜਾ ਕੇ ਠੇਕੇ ਤੋਂ। ਖਾਣ ਨੂੰ ਵੀ ਕੁੱਛ ਲੈ ਆਇਓ। ਇਕ ਉਬੱਲੇ ਆਂਡੇ ਲੈ ਲੋ । ਖਾਮਾਂਗੇ।” ਜੱਸੀ ਨੇ ਸੌ ਰੁਪਏ ਦਾ ਨੋਟ ਬਟੂਏ ਵਿਚੋਂ ਕੱਢਕੇ ਕੌਰੇ ਨੂੰ ਫੜਾਇਆ।

 

ਖਾਲ ਦੀ ਓਟ ਵਿਚ ਜਦੋਂ ਉਹ ਹੁਣ ਪੀ ਰਹੇ ਸਨ. ਜੱਸੀ ਨੇ ਦੇਖਿਆ ਜਗਤਾਰ ਤਰਾਰੇ ਵਿਚ ਹੈ ਅਤੇ ਖੁੱਲ੍ਹ ਕੇ ਬੋਲ ਰਿਹਾ ਹੈ ਤਾਂ ਉਹਨੇ ਪਾਣੀ ਦੀ ਭਰੀ ਬੋਤਲ ਚੁੱਕੀ। ਅੱਧਾ ਪਾਣੀ ਉਂਜਲ ਲਾ ਕੇ ਪੀਤਾ, ਅੱਧਾ ਡੋਲ੍ਹ ਦਿੱਤਾ। ਬੋਤਲ ਖਾਲੀ ਕਰ ਦਿੱਤੀ। ਦੂਜੀ ਬੋਤਲ ਦਾ ਪਾਣੀ ਸ਼ਰਾਬ ਨਾਲ ਪੀ ਲਿਆ ਸੀ। ਜੱਸੀ ਕਹਿੰਦਾ, ”ਜਾਹ ਓਏ ਕੌਰਿਆ, ਡੇਰੇ ਦੀ ਖੂਹੀ ਤੋਂ ਭਰ ਕੇ ਲਿਆ ਦੋਮੇਂ ਬੋਤਲਾਂ। ਇਹ ਪਾਣੀ ਤਾਂ ਬਕਬਕਾ ਜ੍ਹਾ ਸੀ। ਹੋਰ ਪਾਣੀ ਪੀਨੇ ਆਂ। ਪਾਣੀ ਥੋਨੂੰ ਵੀ ਚਾਹੀਂਦਾ ਹੋਊ।” ਫੇਰ ਪੁੱਛਿਆ, ”ਕਿੰਨੀ ਕੁ ਰਹਿ ‘ਗੀ?”

 

”ਇਕ ਪਊਆ ਰਹਿੰਦੀ ਐ। ਦਾਰੂ ਚੰਗੀ ਦਿੱਤੀ ਅੱਜ ਠੇਕੇਦਾਰਾਂ ਨੇ। ਨਹੀਂ ਤਾਂ ਭੈਣ ਦੇ ਜਾਰ ਨਿਰਾ ਪਾਣੀ ਦਿੰਦੇ ਹੁੰਦੇ ਐ। ਚੜ੍ਹੀ ਜਾਊ, ਨਾਲ ਦੀ ਨਾਲ ਉੱਤਰੀ ਜਾਊ। ਏਸੇ ਕਰਕੇ ਤਾਂ ਲੋਕ ਘਰ ਦੀ ਕੱਢ ਕੇ ਪੀਂਦੇ ਐ।” ਕੌਰਾ ਖਾਲੀ ਬੋਤਲਾਂ ਲੈ ਕੇ ਉੱਠ ਖੜ੍ਹਾ।

 

”ਘਰ ਦੀ ਕੱਢੀ ਦੀ ਤਾਂ ਕੋਈ ਰੀਸ ਨੀ! ਘਰ ਦੀ ਦਖਲਾ ਨ੍ਹੀ ਕਰਦੀ ਸਰੀਰ ਨੂੰ ।” ਜਗਤਾਰ ਬੋਲਿਆ।

 

ਜਦੋਂ ਕੌਰਾ ਦੂਰ ਚਲਿਆ ਗਿਆ ਤਾਂ ਜੱਸੀ ਬੋਲਿਆ, ”ਕੀ ਸਕੀਮ ਬਣਾਈ ਫੇਰ?”

 

“ਕਿਹੜੀ ਸਕੀਮ?”

 

”ਜਾਦ ਨ੍ਹੀ, ਓਦਣ ਥੋਡੇ ਬਾਹਰਲੇ ਘਰ ਆਪਾਂ ਕੀਤੀ ਸੀ ਗੱਲ! ਚੱਕਦੇ ਚਹੁੰਟੇ ਹੁਣ ਸਰਵਣ ਦੇ ।”

 

”ਜਾਦ ਐ ਮੇਰੇ। ਇਹ ਗੱਲ ਤਾਂ ਹਿੱਕ ‘ਤੇ ਚੜ੍ਹੀ ਰਹਿੰਦੀ ਐ। ਜਾਦ ਕਿਉਂ ਨ੍ਹੀ। ਬੱਸ ਦੇਖਦਾ ਜਾਹ। ਦਿਨ ਈ ਜਾਂਦੇ ਐ। ਕਰਦਾਂ ਹੀਲਾ ਕੋਈ।’

 

”ਡਾਂਗ-ਸੋਟੀ ਕੰਮ ਨ੍ਹੀ ਦਿੰਦੀ ਏਸ ਗੱਲ ‘ਚ। ਏਥੇ ਤਾਂ ਪਸਤੌਲ ਕਰੂ ਕੰਮ।”

 

”ਪਸਤੌਲ ਹੁਣ ਕਿੱਥੋਂ ਲਿਆਈਏ?”

 

”ਚਲਾ ਲੇਂਗਾ?”

 

”ਹਾਂ, ਪਸਤੌਲ ਚਲਾਉਣ ਦਾ ਕੀਹ ਐ। ਅਗਲੇ ਦੀ ਹਿੱਕ ਕੰਨੀ ਸਿੰਨ੍ਹ ਕੇ ਘੋੜਾ ਦੱਬ ਦਿਓ। ਬੱਸ ਚੱਲ ਗਿਆ ਪਸਤੌਲ !

 

”ਕੰਮ ਤਾਂ ਤੋਂ ਇਹ ਕਰਨਾ ਈ ਐ ਹੁਣ। ਕੁੱਛ ਪੈਸੇ ਖਰਚ ਸਕਦੈਂ?”

 

”ਹਾਂ, ਕਿੰਨੇ ਦਾ ਆਊ?”

 

”ਦੇਸੀ ਐ, ਬਾਰਾਂ ਬੋਰ ਦਾ ਇਕ ਕਾਰਤੂਸ ਪੈਂਦੈ। ਹਾਲੇ ਇਕ ਹਜ਼ਾਰ ਦੇ ਦੀਂ। ਬਾਕੀ ਫੇਰ ਸਮਝ ਲਾਂ ਗੇ।”

 

“ਲਿਆ ਫੇਰ ਹਜ਼ਾਰ ਨੂੰ ਆਪਾਂ ਕੀ ਭੱਜੇ ਹੋਏ ਆਂ।’

 

ਉਹ ਗੱਲਾਂ ਕਰ ਰਹੇ ਸਨ ਕਿ ਕੌਰਾ ਪਾਣੀ ਦੀਆਂ ਦੋ ਬੋਤਲਾਂ ਲੈ ਕੇ ਆ ਗਿਆ।

 

”ਕੋਈ ਮਿਲਿਆ ਤਾਂ ਨ੍ਹੀ ਤੈਨੂੰ? ਪਿੰਡ ਦਾ ਹੋਵੋ ਕੋਈ?” ਜੱਸੀ ਨੇ ਪੁੱਛਿਆ।

 

”ਨਾ, ਕੋਈ ਨ੍ਹੀ ਸੀ ਖੂਹੀ ‘ਤੇ। ਪਰ੍ਹਾਂ ਜ਼ਰੂਰ ਫਿਰਦੇ ਸੀ, ਤਿੰਨ-ਚਾਰ ਬੰਦੇ। ਪਤਾ ਨ੍ਹੀ ਕਿੱਥੋਂ ਸੀ। ਆਪਣੇ ਪਿੰਡ ਦੇ ਤਾਂ ਲੱਗਦੇ ਨ੍ਹੀ ਸੀ।’

 

ਖੂਹੀ ਦਾ ਪਾਣੀ ਪਹਿਲਾਂ ਵਾਂਗ ਉਂਜਲ ਲਾ ਕੇ ਜੱਸੀ ਨੇ ਪੀਤਾ ਅਤੇ ਫੇਰ ਉਹਨਾਂ ਦੋਵਾਂ ਨੂੰ ਓਥੇ ਛੱਡ ਕੇ ਡੇਰੇ ਵੱਲ ਚਲਿਆ ਗਿਆ। ਉਹਦੀ ਤੋਰ ਵਿਚ ਬਹੁਤ ਕਾਹਲ ਸੀ। ਆਪਣੀ ਬਾਰਾਂ ਬੋਰ ਦੀ ਦੁਨਾਲੀ ਬਦੂੰਕ ਉਹ ਕੌਰੇ ਨੂੰ ਸੰਭਾਲ ਗਿਆ। ਪਿੱਛੋਂ ਜਗਤਾਰ ਕਹਿਣ ਲੱਗਿਆ, ”ਲਿਆ ਇਹ ਚਲਾ ਕੇ ਦੇਖੀਏ?”

 

”ਇਹ ਚਲਾ ਕੇ ਕੀ ਕਰੇਂਗਾ?”

 

”ਹੱਥ ਖੋਲ੍ਹ ਲੈਨੇ ਆਂ।’ਜਗਤਾਰ ਹੱਸ ਰਿਹਾ ਸੀ। ਉਹ ਹੁਣ ਚੰਗੇ ਰਉਂ ਵਿਚ ਸੀ।

 

“ਹੁਣ ਮੁੜੇ ਓਂ?” ਰਾਮਦਾਸ ਨੇ ਉੱਚਾ ਬੋਲ ਕੇ ਦੂਰੋਂ ਹੀ ਸਰਪੰਚ ਨੂੰ ਪੁੱਛਿਆ। “ਨਹੀਂ ਮ੍ਹਾਰਾਜ ਜੀ, ਔਧਰ ਬੈਠੇ ਸੀ। ਅਸੀਂ ਤਾਂ ਕਦੋਂ ਦੇ ਆਏ ਹੋਏ ਆਂ। ਆਹ ਥੋਡੇ ਸਾਮ੍ਹਣੇ

 

ਮੋਟਰਸਾਈਕਲ ਖੜ੍ਹਾ ਕੇ ਗਿਆ ਮੈਂ।” ਜੱਸੀ ਨੇ ਮਿੱਠਾ-ਮਿੱਠਾ ਬੋਲ ਕੇ ਜਵਾਬ ਦਿੱਤਾ। ਫੇਰ ‘ਹੌਲੀ ਦੇ ਕੇ ਰਾਮਦਾਸ ਦੇ ਕੰਨ ਵਿਚ ਕਿਹਾ, ”ਉਹ ਜਿਹੜੀ ਚੀਜ਼ ਮੈਂ ਓਸ ਦਿਨ ਫੜਾ ਗਿਆ ਸੀ, ਉਹ ਦਿਓ ਕੇਰਾਂ।”

 

ਬਾਬਿਆਂ ਕੋਲ ਹੋਰ ਬੰਦਾ ਇਸ ਵੇਲੇ ਕੋਈ ਨਹੀਂ ਸੀ। ਪੁੱਛਿਆ, “ਕਿਹੜੀ ਚੀਜ਼?”

 

“ਓ ਜੀ, ਉਹ ਦੇਸੀ ਦਾ।’ ਜੱਸੀ ਨੇ ਖਾਲੀ ਉਂਗਲ ਦਾ ਘੋੜਾ ਦੋ-ਤਿੰਨ ਵਾਰ ਦੱਬਿਆ। ਰਾਮਦਾਸ ਸਮਝ ਗਿਆ ਅਤੇ ਗੰਭੀਰ ਹੋ ਗਿਆ। ਫੇਰ ਬੋਲਿਆ, “ਆਹ ਫੜ ਚਾਬੀ। ਔਹ ‘ਲਮਾਰੀ ਖੋਲ੍ਹ। ਤੇਰਾ ਝੋਲਾ ਓਮੇਂ ਜਿਮੇਂ ਪਿਐ। ਮੈਂ ਤਾਂ ਦੇਖਿਆ ਸ੍ਰੀ ਜਸਵੰਤ ਸਿਆਂ, ਉਹਦੇ ‘ਚ ਕੀ ਐ, ਕੀ ਨਹੀਂ।’

 

ਜੱਸੀ ਝੋਲਾ ਲੈ ਕੇ ਉਹਨੀ ਪੈਰੀਂ ਡੇਰੇ ‘ਚੋਂ ਬਾਹਰ ਹੋ ਗਿਆ। ਖਾਲ ਓਹਲੇ ਜਾ ਕੇ ਉਹਨੇ ਪਸਤੌਲ ਕੱਢਿਆ ਅਤੇ ਬਟਨ ਦੱਬ ਕੇ ਉਹਨੂੰ ਖੋਲ੍ਹਿਆ। ਨਾਲੀ ਵਿਚ ਕਾਰਤੂਸ ਪਾਕੇ ਪਸਤੌਲ ਚੱਲਣ ਲਈ ਤਿਆਰ ਕਰ ਦਿੱਤਾ। ਕਹਿੰਦਾ, “ਲੈ ਘੋੜਾ ਦੱਬ ਤੇ ਬੱਸ ਚੱਲ ਗਿਆ।’

 

”ਸਿਸਤ ਕਿਮੇਂ ਬੰਨ੍ਹੇ ਇਹਦੀ?” ਕੌਰੇ ਨੇ ਪੁੱਛਿਆ!

 

”ਸਿਸਤ ਬੰਨ੍ਹਣ ਦੀ ਲੋੜ ਨ੍ਹੀ ਹੁੰਦੀ ਇਹਦੀ, ਦੇਸੀ ਐ। ਅਗਲੇ ਦੀ ਹਿੱਕ ਕੰਨੀ ਜਾਂ ਪੁੜਪੁੜੀ ਕੰਨੀ ਦੱਬ ਦਿਓ ਘੋੜਾ। ਜਿੱਥੇ ਵੱਜੂ ਭਰਿਆੜ ਖੋਲ੍ਹ ਦੂ। ਛੱਰੇ ਛਾਨਣੀ ਵਾਂਗੂ ਫੱਟ ਖੋਲ੍ਹ ਦਿੰਦੇ ਐ।’ ਤੇ ਫੇਰ ਬੇਰੀ ਵੱਲ ਉਤਾਂਹ ਕਰਕੇ ਘੋੜੇ ਉੱਤੇ ਉਂਗਲ ਰੱਖੀ। ਕਹਿੰਦਾ, ‘ਆਹ ਦੇਖ ਐਧਰ ਨਿਗ੍ਹਾ ਕਰ।” ਘੋੜਾ ਦੱਬਿਆ ਤਾਂ ‘ਦੜੈ’ ਦੀ ਆਵਾਜ਼ ਆਈ। ਨੇੜੇ ਨੇੜੇ ਦੇ ਦਰਖਤਾਂ ਉੱਤੋਂ ਪੰਛੀ ਫੜ-ਫੜ ਕਰਕੇ ਉੱਡ ਗਏ। ਡੇਰੇ ਦੇ ਰੁੱਖਾਂ ਉੱਤੇ ਮੋਰ ਬੋਲਿਆ। CLUB.COM

 

”ਇਹਦੀ ਕੋਈ ਖਾਸ ਸਿਖਲਾਈ ਨ੍ਹੀ ਲੈਣੀ ਪੈਂਦੀ, ਜਗਤਾਰ ਸਿਆਂ।” ਫੇਰ ਜੱਸੀ ਕਹਿੰਦਾ, ”ਲੈ ਫੜ, ਤੂੰ ਹੁਣ ਆਪ ਪਾ ਇਹਦੇ ‘ਚ ਕਾਰਤੂਸ। ਚਲਾ ਮੇਰੇ ਵਾਂਗੂੰ ਬੇਰੀ ਕੰਨੀ ‘ਤਾਂਹ ਕਰਕੇ।”

 

ਜਗਤਾਰ ਨੇ ਓਵੇਂ ਹੀ ਕੀਤਾ। ਡੇਰੇ ਦਾ ਮੋਰ ਫੇਰ ਬੋਲਿਆ। ਜੱਸੀ ਨੇ ਆਪਣੇ ਚਮੜੇ ਦੇ ਝੋਲੇ ਵਿਚੋਂ ਪੰਜ ਕਾਰਤੂਸ ਕੱਢ ਕੇ ਜਗਤਾਰ ਨੂੰ ਦਿੱਤੇ। ਦੂਜੇ ਝੋਲੇ ਵਿਚ ਪਸਤੌਲ ਓਵੇਂ ਜਿਵੇਂ ਪਾ ਕੇ ਅਤੇ ਵਿਚ ਇਹ ਪੰਜ ਕਾਰਤੂਸ ਰੱਖ ਕੇ ਉਹ ਜਗਤਾਰ ਨੂੰ ਕਹਿੰਦਾ, ”ਲੈ ਫੜ ਹੁਣ, ਇਹ ਤੇਰਾ ਐ। ਹੁਣ ਤੂੰ ਜਾਣ, ਤੇਰਾ ਕੰਮ ਜਾਣੇ। ਹਜ਼ਾਰ ਜਦੋਂ ਮਰਜ਼ੀ ਦੇ ਦੀਂ। ਬਾਕੀ ਹੋਰ ਪੈਸੇ ਕਦੇ ਫੇਰ ਸਮਝ ਲਾਂਗੇ।”

 

ਓਧਰ ਡੇਰੇ ਵਿਚ ਫਿਰਦੇ ਬੰਦਿਆਂ ਨੇ ਬਾਬਾ ਰਾਮਦਾਸ ਨੂੰ ਪੁੱਛਿਆ, “ਆਹ ਫੈਰ ਕਿੱਥੇ ਹੋਏ ਨੇ ਮ੍ਹਾਰਾਜ ਜੀ?”

 

“ਸਰਪੰਚ ਫਿਰਦੈ ਐਧਰ। ਕੋਈ ਤਿੱਤਰ-ਛਿੱਤਰ ਮਾਰਿਆ ਹੋਣੈ ਉਹਨੇ। ਚੌਜ ਨੇ ਭਾਈ ਵੱਡੇ ਬੰਦਿਆਂ ਦੇ। ਹੋਰ ਕੀਹ ਐ।”

 

ਥੋੜੇ ਚਿਰ ਬਾਅਦ ਜੱਸੀ ਅੰਦਰ ਡੇਰੇ ਵਿਚ ਆਇਆ ਅਤੇ ਦੁੱਗ-ਦੁੱਗ ਦੀ ਆਵਾਜ਼ ਕਰਦਾ ਮੋਟਰਸਾਈਕਲ ਲੈ ਗਿਆ। ਰਾਮਦਾਸ ਨੇ ਉਹਨੂੰ ਕੁਟੀਆ ਵਿਚੋਂ ਬਾਹਰ ਨਿੱਕਲ ਕੇ ਨਹੀਂ ਦੇਖਿਆ ਅਤੇ ਨਾ ਹੀ ਜੱਸੀ ਕੁਟੀਆ ਅੰਦਰ ਗਿਆ ਸੀ। ਕੌਰੇ ਤੇ ਜਗਤਾਰ ਨੂੰ ਉਹ ਰਾਹ ਉੱਤੇ ਹੀ ਖੜ੍ਹਾ ਆਇਆ ਸੀ।

 

14

 

ਜਦੋਂ ਦਾ ਚੰਦ ਲੁੱਧੜ ਦਾ ਕਤਲ ਹੋਇਆ ਸੀ ਅਤੇ ਫੇਰ ਮੁਕੱਦਮਾ ਚੱਲਣ ਤੋਂ ਬਾਅਦ ਮੁਲਜ਼ਮਾਂ ਨੂੰ ਸਜ਼ਾ ਹੋ ਗਈ ਸੀ, ਮੱਖਣ ਓਦੋਂ ਤੋਂ ਹੀ ਡਰ-ਡਰ ਕੇ ਰਹਿੰਦਾ। ਉਹਨਾਂ ਕੋਲ ਚੰਗੀ ਜ਼ਮੀਨ ਸੀ। ਟਰੈਕਟਰ ਵਾਲਾ ਘਰ ਸੀ। ਉਹਨਾਂ ਨੇ ਕਿਸੇ ਦਾ ਕੋਈ ਕਰਜ਼ਾ ਨਹੀਂ ਦੇਣਾ ਸੀ। ਉਹਨਾਂ ਅੰਦਰ ਪੈਸਿਆਂ ਦੀ ਵਾਹਵਾ ਗਿੱਲ ਸੀ। ਪੈਸੇ ਦੇ ਜ਼ੋਰ ਨਾਲ ਹੀ ਮੱਖਣ ਨੇ ਆਪਣੇ ਪਿਓ ਨੂੰ ਬਹੁਤੀ ਸਜ਼ਾ ਨਹੀਂ ਹੋਣ ਦਿੱਤੀ ਸੀ। ਪਰ ਇਸ ਡਰ ਦਾ ਉਹ ਕੀ ਕਰਦਾ ਜਿਹੜਾ ਉਹਦੇ ਧੁਰ-ਅੰਦਰ ਬੈਠ ਗਿਆ ਸੀ ਕਿ ਕਿਤੇ ਚੰਦ ਲੱਧੜ ਦਾ ਕੋਈ ਮੁੰਡਾ ਉਹਨੂੰ ਨੁਕਸਾਨ ਨਾ ਪਹੁੰਚਾ ਦੇਵੇ। ਉਹ ਇਕੱਲਾ ਕਦੇ ਵੀ ਆਪਣੇ ਖੇਤ ਨਾ ਜਾਂਦਾ। ਹਮੇਸ਼ਾ ਇੱਕ ਹੋਰ ਬੰਦਾ ਨਾਲ ਰੱਖਦਾ। ਸਿਆਪਾ ਇਹ ਵੀ ਸੀ ਕਿ ਰਾਮ ਸੂੰ ਤੇ ਚੰਦ ਲੁੱਧੜ ਦੇ ਖੇਤ ਨੇੜੇ-ਨੇੜੇ ਸਨ। ਉਹਨਾਂ ਦੇ ਘਰ ਵੀ ਇੱਕੋ ਅਗਵਾੜ ਵਿਚ ਸਨ। ਮੱਖਣ ਦੇ ਟਰੈਕਟਰ ਉੱਤੇ ਉਹਦੇ ਨਾਲ ਉਹਨਾਂ ਦਾ ਸੀਰੀ ਹੁੰਦਾ। ਜੋ ਕਦੇ ਉਹ ਪੈਰੀਂ ਤੁਰ ਕੇ ਖੇਤ ਜਾਂਦਾ, ਰੋਡ ਸ਼ਾਹ ਜਾਣਾ ਪੈਂਦਾ ਤਾਂ ਕੌਈ ਬੰਦਾ ਨਾਲ ਹੁੰਦਾ। ਉਹਨੇਂ ਇਸ ਤਰ੍ਹਾਂ ਦੇ ਤਿੰਨ-ਚਾਰ ਮੁੰਡਿਆਂ ਨਾਲ ਗੂੜੀਆਂ ਲਿਹਾਜਾਂ ਪਾਲ ਰੱਖੀਆਂ ਸਨ, ਜਿਹੜੇ ਉਹਦੀ ਗੱਲ ਸੁਣਦੇ, ਉਹਦਾ ਪੱਖ ਕਰਦੇ। ਉਹ ਉਹਨਾਂ ਨੂੰ ਖਵਾਉਂਦਾ-ਪਿਆਉਂਦਾ ਵੀ ਸੀ। ਪੰਜਵੇਂ-ਸੱਤਵੇਂ ਦਿਨ ਦਾਰੂ ਪਿਆ ਦਿੰਦਾ। ਬਰਨਾਲੇ ਨੂੰ ਜਾਂਦਾ ਤਾਂ ਅੱਗਾ-ਪਿੱਛਾ ਦੇਖ ਕੇ ਬੱਸ ਚੜ੍ਹਦਾ। ਬਰਨਾਲੇ ਤੋਂ ਸਦੇਹਾਂ ਹੀ ਪਿੰਡ ਨੂੰ ਮੁੜ ਆਉਂਦਾ। ਆਮ ਤੌਰ ਉੱਤੇ ਲੋਕ ਆਪਣੇ ਕੰਮ-ਧੰਦੇ ਮੁਕਾ ਕੇ ਅਤੇ ਫੇਰ ਸੌਦਾ-ਸੂਤ ਖਰੀਦ ਕੇ ਉਹਨਾਂ ਦੀਆਂ : ਗੱਠੜੀਆਂ ਬੰਨ੍ਹ ਕੇ ਆਖਰੀ ਬੱਸ ਫੜਦੇ, ਪਰ ਮੱਖਣ ਅਜਿਹਾ ਨਹੀਂ ਕਰਦਾ ਸੀ। ਉਹ ਖਾਸਾ ਦਿਨ ਖੜ੍ਹੇ ਹੀ ਪਿੰਡ ਨੂੰ ਮੁੜ ਆਉਂਦਾ। ਬਰਨਾਲੇ ਜਾਂਦਾ ਤਾਂ ਵੀ ਬੰਦਾ ਨਾਲ ਹੁੰਦਾ। ਸ਼ਹਿਰ ਜਾ ਕੇ ਉਹ ਕਦੇ ਵੀ ਦਾਰੂ ਨਾ ਪੀਂਦੇ। ਆਪਣੇ ਘਰ ਬੈਠ ਕੇ ਦਾਰੂ ਪੀਂਦਾ ਮੱਖਣ। ਅਗਲੇ ਨੂੰ ਆਪਣੇ ਘਰ ਹੀ ਬੁਲਾ ਲੈਂਦਾ। ਵੱਧ ਤੋਂ ਵੱਧ ਉਹ ਉਹਨਾਂ ਦੇ ਬਾਹਰਲੇ ਘਰ ਬੈਠ ਜਾਂਦੇ। ਕਿਸੇ ਦੇ ਘਰ ਜਾ ਕੇ ਦਾਰੂ ਪੀਣਾ ਉਹਦੇ ਲਈ ਸਖਤ ਮਨ੍ਹਾ ਸੀ। ਮੱਖਣ ਦੀ ਮਾਂ ਉਹਨੂੰ ਤਾੜ ਕੇ ਰੱਖਦੀ। ਇਕੱਲਾ ਮੁੰਡਾ ਸੀ । ਰਾਮ ਸੂ ਤੋਂ ਬੰਦਾ ਮਾਰਨ ਦੀ ਇਹ ਕਮਕਲੀ ਤਾਂ ਹੋ ਗਈ ਸੀ, ਹੁਣ ਅਗਾਂਹ ਬਚਾਅ ਰੱਖਣਾ ਜ਼ਰੂਰੀ ਸੀ।

 

: ਤੇ ਫੇਰ ਜਦੋਂ ਰਾਮ ਨੂੰ ਕੈਦ ਭੁਗਤ ਕੇ ਪਿੰਡ ਆ ਗਿਆ ਤਾਂ ਪਿਓ-ਪੁੱਤ ਇਕੱਠੇ ਰਹਿਣ ਲੱਗੇ। ਇਕੱਠੇ ਖੇਤ ਨੂੰ ਜਾਂਦੇ । ਕੰਮ ਕੀਤੇ ਬਗੈਰ ਸਰਦਾ ਨਹੀਂ ਸੀ। ਸੀਰੀਆਂ-ਕਾਮਿਆਂ ਸਹਾਰੇ ਖੇਤੀ ਦਾ ਕੰਮ ਸਿਰੋ ਨਹੀਂ ਚੜ੍ਹਦਾ। ਮੰਡੀ ਰੋਡ ਸ਼ਾਹ ਜਾਂ ਬਰਨਾਲੇ ਜਾਣਾ ਹੁੰਦਾ ਤਾਂ ਉਹ ਕਿਸੇ ਹੋਰ ਨੂੰ ਨਾਲ ਲੈ ਜਾਂਦਾ। ਇੰਜ ਅਗਲੇ ਉੱਤੇ ਖਰਚ ਵੀ ਕਰਨਾ ਪੈਂਦਾ। ਦੂਜੇ ਲੋਕ ਸੂਰਜ ਚੜ੍ਹਨ ਤੋਂ ਪਹਿਲਾਂ ਖੇਤਾਂ ਨੂੰ ਤੁਰ ਪੈਂਦੇ ਸਨ ਅਤੇ ਕੰਮ ਦਾ ਗਾੜ੍ਹ ਹੁੰਦਾ ਤਾਂ ਦਿਨ-ਛਿਪੇ ਪਿੰਡ ਨੂੰ ਮੁੜਦੇ। ਪਰ ਰਾਮ ਨੂੰ ਅਤੇ ਉਹਦਾ ਮੁੰਡਾ ਇਉਂ ਨਹੀਂ ਕਰਦੇ ਸਨ। ਉਹ ਦਿਨ-ਚੜ੍ਹੇ ਖੇਤ ਨੂੰ ਜਾਂਦੇ ਅਤੇ ਓਧਰੋਂ ਸਦੇਹਾਂ ਹੀ ਟਰੈਕਟਰ ਲੈ ਕੇ ਮੁੜ ਆਉਂਦੇ। ਕਿੰਨਾ ਵੀ ਬਹੁਤਾ ਕੰਮ ਹੁੰਦਾ, ਵਿੱਚੇ ਛੱਡ ਆਉਂਦੇ।

 

ਮੱਖਣ ਨੇ ਕਈ ਵਾਰ ਆਖਿਆ, ‘ਬਾਪੂ, ਆਪਾਂ ਬਦੂੰਕ ਦਾ ਲਸੰਸ ਬਣਾ ਲੈਨੇ ਆਂ। ਹਥਿਆਰ ਕੋਲੇ L ਹੋਵੇ ਤਾਂ ਬੰਦਾ ਛੇਤੀ ਛੇਤੀ ਹੱਥ ਨ੍ਹੀਂ ਪਾਉਂਦਾ।”

 

ਲਉ। ਰਾਮ ਨੂੰ ਜਵਾਬ ਦਿੰਦਾ, ‘ਹਥਿਆਰ ਕੋਲ ਰੱਖਣਾ ਤਾਂ ਇਉਂ ਐ ਭਾਈ, ਜਿਮੇਂ ਮੌਤ ਦਾ ਪਰਛਾਵਾਂ ਨਾਲ-ਨਾਲ ਰਹਿੰਦਾ ਹੋਵੇ। ਕਾਹਨੂੰ ਪੰਗਾ ਲੈਣੈ। ਨਾਲੇ ਜੇ ਆਪਾਂ ਬਦੂੰਕ ਲੈ ‘ਲੀ, ਉਹ ਵੀ ਲੈਣਗੇ। ਉਹਨਾਂ ਨੇ ਹਾਲੇ ਤੱਕ ਤਾਂ ਲਸੰਸ ਲਿਆ ਨ੍ਹੀ। ਫੇਰ ਆਪਾਂ ਨੂੰ ਕੀ ਡਰ ਐ।”

 

ਏਸ ਡਰ ਤਾਂ ਆਪਾਂ ਨੂੰ ਐਂ। ਉਹਨਾਂ ਨੂੰ ਡਰ ਨ੍ਹੀਂ।

ਨਹੀਂ, ਲਸੰਸ ਨ੍ਹੀ ਲੈਂਦੇ ਆਪਾਂ।” ਰਾਮ ਨੂੰ ਮੰਨਦਾ ਨਹੀਂ ਸੀ। ਆਖਦਾ, ”ਨਾਲੇ ਹਥਿਆਰ ਤਾਂ ਚੱਲੇ ਦਾ ਐ। ਬੰਦੇ ਨੂੰ ਤਾਂ ਚਾਹੇ ਕਹਾੜੀ ਮਾਰ ਕੇ ਮਾਰ ਦਿਓ। ਗੰਡਾਸਾ-ਭੱਲਾ ਤਾਂ ਅੱਡ ਰਹਿ ਗਿਆ।

 

ਜਿੱਦਣ ਦਾ ਜਗਤਾਰ ਨੇ ਪਸਤੌਲ ਲਿਆ ਸੀ, ਉਹਨੂੰ ਇਕ ਅੱਚਵੀਂ ਜਿਹੀ ਲੱਗੀ ਰਹਿੰਦੀ। ਪਸਤੌਲ ਉਹਨੇ ਆਪਣੇ ਬਾਹਰਲੇ ਘਰ ਲੱਕੜਾਂ ਵਿਚ ਛੁਪਾ ਕੇ ਰੱਖਿਆ ਹੋਇਆ ਸੀ। ਇਕ ਛਤਨੇ ਥੱਲੇ ਕਿੱਕਰਾਂ, ਬੇਰੀਆਂ ਤੇ ਨਿੰਮ ਦੀਆਂ ਲੱਕੜਾਂ ਦਾ ਢੇਰ ਸੀ। ਇਹ ਲੱਕੜਾਂ ਵਿੰਗੀਆਂ ਟੇਢੀਆਂ ਅਤੇ ਮੋਟੀਆਂ ਪਤਲੀਆਂ ਕਿਸੇ ਕੰਮ ਦੀਆਂ ਨਹੀਂ ਸਨ। ਬੱਸ ਚੁੱਲ੍ਹੇ ਦਾ ਬਾਲਣ ਸੀ। ਇਹਨਾਂ ਲੱਕੜਾਂ ਵਿਚ ਥੱਲੇ ਜਿਹੇ ਕਰਕੇ ਉਹਨੇ ਪਸਤੌਲ ਵਾਲਾ ਝੋਲਾ ਰੱਖ ਦਿੱਤਾ। ਝੋਲੇ ਵਿਚ ਹੀ ਪੰਜ ਕਾਰਤੂਸ ਸੀ। ਉਹਨੂੰ ਲੱਗਦਾ ਜਿਵੇਂ ਪਸਤੌਲ ਤੇ ਕਾਰਤੂਸ ਕੋਈ ਜਾਨਵਰ-ਪੰਛੀ ਹੋਣ, ਸਾਹ ਲੈਂਦੇ। ਇਹ ਜਾਨਵਰ ਉੱਡਣ ਲਈ ਕਾਹਲੇ ਹੋਣ।.

 

ਜੱਸੀ ਸਰਪੰਚ ਜਗਤਾਰ ਨੂੰ ਦੋ ਵਾਰੀ ਫੇਰ ਵੀ ਟੱਕਰਿਆ ਤੇ ਗੱਲਾਂ ਕੀਤੀਆਂ। ਆਖ ਰਿਹਾ ਸੀ, “ਤੱਤਾ ਘਾਹ ਐ, ਫੇਰ ਗੱਲ ਠੰਡੀ ਪੈਜੂ। ਹਥਿਆਰ ਤੈਨੂੰ ਦਿੱਤਾ ਕਾਹਦੇ ਵਾਸਤੇ ਐ? ਉਹਨੂੰ ਤਾਂ ਮੇਰੇ ਸਾਲੇ ਨੂੰ ਜਰ ਖਾ ਜਾ ਫੇਰ। ਤੜਕੇ ਸਦੇਹਾਂ ਉੱਠ ਕੇ ਘਰੋਂ ਗੁਰਦੁਆਰੇ ਚਾਹ ਪੀਣ ਜਾਂਦੈ। ਇਕ ਦਿਨ ਗੁਹਾਰੇ ਉਹਲੇ ਬਹਿ ਜਾ। ਏਧਰ ਦੀ ਜਾਂਦਾ ਹੁੰਦੈ। ਠੋਕ ਦੇ ਮੇਰੇ ਸਾਲੇ ਬੋਕ ਜੇ ਨੂੰ। ਢਿੱਲ ਕਿਉਂ ਕੀਤੀ ਐ ਜਾਰ। ਮੈਂ ਹੈਗਾਂ, ਤੈਨੂੰ ਕੁੱਛ ਨ੍ਹੀ ਹੋਣ ਦਿੰਦਾ। ਉਹਦੀ ਕਿਹੜਾ ਕਿਸੇ ਨੇ ਪੈਰਵੀ ਕਰਨੀ ਐਂ। ਲੋਥ ਚੱਕ ਕੇ ਅਸੀਂ ਫੂਕ ਦਿਆਂਗੇ। ਠਾਣਾ ਚੜ੍ਹ ਕੇ ਆਊਗਾ। ਠਾਣੇ ਨੂੰ ਵੀ ਸਾਂਭ ਲਾਂਗੇ ਸਭ। ਤੂੰ ਪਰਵਾਹ ਨਾ ਕਰ ਕਿਸੇ ਲੰਡੇ-ਲਾਟ री।”

 

ਜਗਤਾਰ ਕਦੇ ਕਦੇ ਮੁਖਤਿਆਰੇ ਨਾਲ ਸਲਾਹ ਕਰਦਾ। ਆਖਦਾ, ‘ਬਾਪੂ ਜਾਰ ਇਹਨਾਂ ਨੇ ਭੰਗ ਦੇ ਭਾਣੇ ਮੁਕਾ ‘ਤਾ। ਓਦਣ ਤੋਂ ਈ ਮੇਰਾ ਚਿੱਤ ਉੱਖੜਿਆ ਹੋਇਐ, ਜੀਅ ਕਰਦੈ ਰਾਮ ਨੂੰ ਤੇ ਸਵਰਣ ਦੋਮਾਂ ਦੀਆਂ ਗਰਦਣਾਂ ਵੱਢ ਕੇ ਇਹਨਾਂ ਦੇ ਸਿਰ ਓਸੇ ਥਾਂ ਲਿਜਾ ਕੇ ਧਰਾਂ ਜਿੱਥੇ ਇਹਨਾਂ ਨੇ ਓਸ ਦਿਨ ਆਪਣੇ ਖੇਤ ‘ਚ ਬਾਪੂ ਦੇ ਸੱਟਾਂ ਮਾਰੀਆਂ ਸੀ।”

 

”ਓਏ ਕੀ ਲੈਣੈ ਜਗਤਾਰ ਹੁਣ ਪੰਗਾ ਛੇੜ ਕੇ। ਵਿਆਹੇ-ਵਰੇ ਬੰਦੇ ਆਂ। ਤੇਰੀ ਤਾਂ ਬਹੂ ਵੀ ਨ੍ਹੀ ਆਈ ਹਾਲੇ। ਮੇਰੇ ਜੁਆਕ ਰੁਲ ਜਾਣਗੇ। ਕਾਹਨੂੰ ਛੇੜਦੈਂ ਇਹ ਕਹਾਣੀ। ਬਾਪੂ ਤਾਂ ਮੁੜ ਕੇ ਆਉਣਾ ਨੀ। ਕੀ ਫੈਦਾ, ਸਬਰ ਕਰ ਹੁਣ।” ਮੁਖਤਿਆਰ ਸਿਆਣਾ ਸੀ। ਉਹਨੂੰ ਸਮਝਾਉਣ ਲੱਗਦਾ। ਆਖਦਾ, ”ਐਮੇਂ ਨਾ ਕਿਸੇ ਦੀ ਚੱਕ ‘ਚ ਆ ਜੀ। ਲੋਕ ਤਾਂ ਤਮਾਸ਼ਾ ਦੇਖਣ ਆਲੇ ਹੁੰਦੇ ਐ। ਘਰ ਆਪਣਾ ਪੱਟਿਆ ਜਾਊ। ਪਹਿਲਾਂ ਵੀ ਬਾਪੂ ਦੇ ਮੁਕੱਦਮੇ ‘ਤੇ ਕਿੰਨਾ ਲੱਗਿਆ ਦੇਖ ਲੈ। ਮਸਾਂ ਲਾਹਿਆ ਸੀ।”

 

ਮੁਖਤਿਆਰ ਉਹਤੋਂ ਕਈ ਸਾਲ ਵੱਡਾ ਸੀ। ਉਹਦੇ ਤਾਂ ਦੋ ਮੁੰਡੇ ਵੀ ਸਨ। ਜਗਤਾਰ ਦੀ ਉਮਰ ਉਸ ਵੇਲੇ ਤੀਹ ਦੇ ਨੇੜੇ-ਤੇੜੇ ਹੋਵੇਗੀ। ਉਹਦਾ ਪਿੱਛੇ ਜਿਹੇ ਹੀ ਵਿਆਹ ਹੋਇਆ ਸੀ । ਅਗਲਿਆਂ ਨੇ ਕੁੜੀ ਹਾਲੇ ਤੋਰੀ ਨਹੀਂ ਸੀ। ਕਹਿੰਦੇ ਸੀ. ਸਾਰਾ ਦੇਣ ਦੇ ਕੇ ਤੋਰਾਂਗੇ। ਉਹਨਾਂ ਦਾ ਮੁੰਡਾ ਸਖਤ ਬੀਮਾਰ ਸੀ। ਸਾਹਾ ਟਿਕ ਚੁੱਕਿਆ ਸੀ। ਵਿਆਹ ਕਰ ਦਿੱਤਾ। ਪਰ ਜੱਟ ਤੋਂ ਦੇਣ-ਲੈਣ ਪੂਰਾ ਨਹੀਂ ਹੋਇਆ। ਫੇਰ ਵਿਆਹ ਤੋਂ ਚੌਥੇ ਦਿਨ ਬਾਅਦ ਹੀ ਮੁੰਡਾ ਮਰ ਗਿਆ। ਘਰ ਵਿਚ ਤਾਂ ਸੋਗ ਸੀ, ਕੁੜੀ ਤੋਰਨ ਦੀ ਗੱਲ ਸਾਲ ਭਰ ਪਿੱਛੇ ਪੈ ਗਈ। ਮੁਕਲਾਵੇ ਦਾ ਰਿਵਾਜ ਚਾਹੇ ਹੁਣ ਨਹੀਂ ਰਿਹਾ ਸੀ। ਹੁਣ ਤਾਂ ਵਿਆਹ-ਮੁਕਲਾਵਾ ਇੱਕਠਾ ਹੀ ਹੋ ਜਾਂਦਾ। ਪਰ ਜਗਤਾਰ ਦੇ ਮਾਮਲੇ ਵਿਚ ਇਹ ਮੁਕਲਾਵਾ ਦੇਣ ਵਾਲੀ ਕਹਾਣੀ ਹੀ ਥਣ ਗਈ।

 

ਜਗਤਾਰ ਨੇ ਪਸਤੌਲ ਬਾਰੇ ਮੁਖਤਿਆਰੇ ਨੂੰ ਕਦੇ ਨਹੀਂ ਦੱਸਿਆ। ਜੇ ਦੱਸ ਦਿੰਦਾ, ਉਹਦਾ ਤਾਂ ਦਿਲ ਦਹਿਲ ਜਾਣਾ ਸੀ। ਓਸੇ ਵੇਲੇ ਕਹਿੰਦਾ ਸਿੱਟ ਇਹਨੂੰ ਕਿਸੇ ਖੂਹ-ਖਾਤੇ ਵਿਚ। ਉਹਦਾ ਦਿਲ ਪਤਲਾ ਸੀ। ਉਹ ਤਾਂ ਏਸੇ ਗੱਲ ਤੋਂ ਡਰ ਜਾਂਦਾ ਕਿ ਜੇ ਪੁਲਿਸ ਨੂੰ ਪਸਤੌਲ ਦਾ ਪਤਾ ਲੱਗ ਗਿਆ ਤਾਂ ਮਾਰੇ ਜਾਵਾਂਗੇ। ਨਾਜਾਇਜ਼ ਹਥਿਆਰ ਰੱਖਣਾ ਤਾਂ ਬਹੁਤ ਵੱਡਾ ਜੁਰਮ ਹੈ, ਬਹੁਤ ਵੱਡੀ ਸਜ਼ਾ ਹੈ। ਜਦੋਂ ਕਦੇ ਜਗਤਾਰ ਬਾਹਰਲੇ ਘਰ ਇੱਕਲਾ ਹੁੰਦਾ ਤਾਂ ਲੱਕੜਾਂ ਵਾਲੇ ਛਤਨੇ ਵਿਚ ਜਾਂਦਾ। ਲੱਕੜਾਂ ਵਿਚੋਂ ਝੋਲਾ ਕੱਢਦਾ ਅਤੇ ਓਥੇ ਖੜ੍ਹਾ ਹੀ ਪਸਤੌਲ ਨੂੰ ਪਲੋਸ-ਪਲੋਸ ਦੇਖਦਾ। ਉਹਨੂੰ ਲੋਡ ਕਰਕੇ ਖਾਲੀ ਘੋੜਾ ਦੱਬ ਦਿੰਦਾ। ਟੱਕ ਦੀ ਆਵਾਜ਼ ਨੇੜੇ-ਤੇੜੇ ਜਾਕੇ ਹੀ ਗੁੰਮ ਹੋ ਜਾਂਦੀ। ਖਾਲੀ ਘੋੜਾ ਵਰ੍ਹਾ ਕੇ ਉਹਦੇ ਲਈ ਇੰਜ ਮਹਿਸੂਸ ਹੁੰਦਾ, ਜਿਵੇਂ ਉਹਦੀ ਆਪਣੀ ਜ਼ਿੰਦਗੀ ਵੀ ਖਾਲੀ ਘੋੜਾ ਹੈ। ਖਿਆਲ ਦਿਮਾਗ ਵਿਚ ਤੂਫਾਨ ਵਾਂਗ ਆਉਂਦੇ ਹਨ ਅਤੇ ਫਿੱਸ ਕਰਕੇ ਵਰ੍ਹ ਜਾਂਦੇ ਹਨ। ਕਿੰਨੇ ਸਾਲ ਹੋ ਗਏ ਬਾਪੂ ਦੇ ਕਤਲ ਨੂੰ, ਉਹ ਓਦਣ ਤੋਂ ਹੀ ਬਦਲਾ ਲੈਣ ਦੇ ਖਾਲੀ ਘੋੜੇ ਵਰ੍ਹਾਈ ਜਾ ਰਿਹਾ ਹੈ।

 

ਉਹਨੂੰ ਇਹ ਸਮਝ ਨਾ ਆਉਂਦੀ ਕਿ ਸਰਪੰਚ ਹਮੇਸ਼ਾ ਸਰਵਣ ਦੀ ਗੱਲ ਹੀ ਕਿਉਂ ਕਰਦਾ ਹੈ, ਰਾਮ ਸੂੰ ਦੀ ਗੱਲ ਕਿਉਂ ਨਹੀਂ ਕਰਦਾ! ਜਗਤਾਰ ਸਮਝਦਾ ਸੀ ਕਿ ਮਾਲਕ ਤਾਂ ਰਾਮ ਸੂ ਸੀ। ਉਹਨੇ ਹੀ ਇਹ ਸਭ ਕੀਤਾ ਸੀ। ਸਰਵਣ ਤਾਂ ਉਹਦਾ ਸੀਰੀ ਸੀ। ਉਹਦਾ ਨੌਕਰ ਸੀ। ਉਹਦੇ ਅਧੀਨ ਸੀ ਸਰਵਣ। ਸਰਵਣ ਰਾਮ ਸੂੰ ਕਰਕੇ ਹੀ ਉਸ ਰਾਤ ਓਥੇ ਉਹਨਾਂ ਦੇ ਖੇਤ ਗਿਆ ਸੀ। ਸਰਵਣ ਨੂੰ ਕੀ ਲੋੜ ਸੀ ਕਿ ਬਾਪੂ ਦੇ ਸੱਟਾਂ ਮਾਰਦਾ। ਉਹਨੇ ਕੀ ਲੈਣਾ ਸੀ ਸੱਟਾਂ ਮਾਰ ਕੇ? ਪਾਣੀ ਤਾਂ ਰਾਮ ਸੂੰ ਦਾ ਸੀ। ਇਹ ਰਾਮ ਨੂੰ ਹੀ ਬਾਪੂ ਦੇ ਕਤਲ ਦਾ ਵੱਡਾ ਕਸੂਰਵਾਰ ਹੈ। ਪੈਸੇ ਦੇ ਜ਼ੋਰ ਉਹ ਆਪਣੀ ਸਜ਼ਾ ਘੱਟ ਕਰਵਾ ਗਿਆ। ਸਰਵਣ ਨਿਤਾਣਾ ਸੀ, ਪੈਸੇ ਕੰਨੀਓਂ ਕਮਜ਼ੋਰ ਸੀ। ਏਸੇ ਕਰਕੇ ਉਹਨੂੰ ਵੀਹ ਸਾਲ ਹੋਏ। ਨਾਲੇ ਉਹ ਤਾਂ ਵੀਹ ਸਾਲ ਭੁਗਤ ਆਇਆ। ਬਥੇਰੀ ਸਜ਼ਾ ਮਿਲ ਗਈ ਓਸ ਨੂੰ। ਇਹ ਸਾਲਾ ਜੱਟ ਆਹ ਫਿਰਦਾ ਹੈ। ਚਾਰ ਸਾਲ ਜੇ ਜੇਲ੍ਹ ਦੀਆਂ ਰੋਟੀਆਂ ਖਾ ਆਇਆ ਤਾਂ ਕੀ ਵਿਗੜ ਗਿਆ ਇਹਦਾ।

 

ਸਰਪੰਚ ਆਖਦਾ ਹੁੰਦਾ, “ਰਾਮ ਸੂੰ ਨੂੰ ਛੱਡ ਪਰ੍ਹੇ, ਉਹ ਤਾਂ ਉਮਰ-ਉਤਾਰ ਐ। ਸਿਵੇ ‘ਚ ਲੱਤਾਂ ਨੇ ਉਹਦੀਆਂ। ਥੋੜੇ ਸਾਲਾਂ ਨੂੰ ਉਹਨੇ ਤਾਂ ਆਪ ਈ ਮੁਰ ਜਾਣੈ।’ ਜਗਤਾਰ ਸੋਚਦਾ, ਸਰਵਣ ਕਿਹੜਾ ਫੇਰ ਸੱਤ-ਬਰਸੈ। ਉਹ ਵੀ ਤਾਂ ਉਮਰ-ਉਤਾਰ ਵਰਗੈ। ਹੁਣ ਰੰਨ ਨ੍ਹੀ, ਕੰਨ ਨੀ, ਜਾਨ ਲਕੋਂਦਾਂ ਫਿਰਦੈ।” ਜਗਤਾਰ ਨੂੰ ਪਤਾ ਸੀ, ਸਰਵਣ ਕਿੰਨਾ ਡਰ ਕੇ ਰਹਿੰਦਾ ਹੈ। ਜਦੋਂ ਕਦੇ ਕਿਸੇ ਵੀਹੀ-ਗਲੀ ਵਿਚ ਉਹਨਾਂ ਦਾ ਟਾਕਰਾ ਹੋ ਜਾਵੇ ਤਾਂ ਉਹਨੂੰ ਦੇਖਕੇ ਸਰਵਣ ਹੋਰ ਕਿਸੇ ਪਾਸੇ ਹੀ ਤੁਰ ਪੈਂਦਾ ਹੈ। ਹੋਰ ਨਹੀਂ ਤਾਂ ਕਿਸੇ ਦੇ ਘਰ ਹੀ ਜਾ ਵੜੇਗਾ। ਇਕ ਤਰ੍ਹਾਂ ਨਾਲ ਉਹ ਉਹਦਾ ਸਾਹਮਣਾ ਨਹੀਂ ਕਰ ਸਕਦਾ। ਉਹਦਾ ਭੈਅ ਮੰਨਦਾ ਹੈ।.

 

ਰਾਮ ਸੂੰ ਦੀ ਗੱਲ ਹੋਰ ਸੀ। ਉਹ ਜਦੋਂ ਵੀਹੀ ਗਲੀ ਵਿਚ ਜਗਤਾਰ ਕੋਲ ਦੀ ਲੰਘਦਾ, ਇਉਂ ਲੰਘਦਾ ਗੜਾ ਚੁੱਕ ਕੇ, ਦੜਦੜਾਉਂਦਾ ਲੰਘ ਜਾਂਦਾ। ਜਿਵੇਂ ਉਹਨੂੰ ਕਿਸੇ ਦਾ ਕੋਈ ਭੈਅ ਨਾ ਹੋਵੇ। ਏਵੇਂ ਹੀ ਮੱਖਣ ਲੰਘਦਾ ਸੀ ਉਹਦੇ ਕੋਲ ਦੀ। ਜਦੋਂ ਉਹ ਪਿਓ-ਪੁੱਤ ਜਗਤਾਰ ਕੋਲ ਦੀ ਲੰਘਦੇ ਤਾਂ ਉਹਦੀ ਦੇਹ ਥਰ-ਥਰ ਕੰਬਣ ਲੱਗਦੀ। ਉਹਦੇ ਪੈਰ ਬੋਝਲ ਹੋ ਜਾਂਦੇ ਜਿਵੇਂ ਉਹਨੂੰ ਤੁਰਨਾ ਮੁਸ਼ਕਿਲ ਹੋ ਜਾਂਦਾ ਹੋਵੇ। ਉਹਦੇ ਸਰੀਰ ਵਿਚ ਦੀ ਇਕ ਤਾਰ ਜਿਹੀ ਉਹਦੇ ਸਾਰੇ ਵਜੂਦ ਨੂੰ ਚੀਰ ਕੇ ਲੰਘ ਜਾਂਦੀ। ਉਹਦੀ ਸੁੱਧ-ਬੁੱਧ ਮਾਰੀ ਜਾਂਦੀ। ਜਿਵੇਂ ਹੁਣੇ ਉਹ ਬੇਧਿਆਨੀ ਵਿਚ ਹੀ ਕੁਝ ਅਣਹੋਣਾ ਕਰ ਬੈਠੇਗਾ। ਰਾਮ ਸੂ ਤੇ ਮੱਖਣ ਉਹਨੂੰ ਭੂਤ- ਪਰੇਤ ਲੱਗਦੇ, ਜੋ ਪਰਛਾਵੇਂ ਵਾਂਗ ਉਹਦੇ ਕੋਲ ਦੀ ਗੁਜ਼ਰ ਜਾਂਦੇ ਸਨ। ਉਹਨਾਂ ਦੀ ਕਾਲੀ ਛਾਂ ਉਹਦੇ ਸਰੀਰ ਨੂੰ ਸੁੰਨ ਕਰਕੇ ਅਗਾਂਹ ਲੰਘ ਜਾਂਦੀ। ਸਰਵਣ ਵੇਲੇ ਅਜਿਹਾ ਅਹਿਸਾਸ ਨਹੀਂ ਹੁੰਦਾ ਸੀ। ਉਹ ਤਾਂ ਉਹਦੇ ਕੋਲ ‘ ਦੀ ਕਦੇ ਵੀ ਨਹੀਂ ਲੰਘਿਆ ਸੀ। ਉਹਦਾ ਬੁਰਾ ਅਹਿਸਾਸ ਹੁੰਦਾ ਵੀ ਕੀ ।

 

ਮੁਖਤਿਆਰ ਜਗਤਾਰ ਵਾਂਗ ਕਦੇ ਵੀ ਨਹੀਂ ਸੋਚਦਾ ਸੀ। ਉਹਦੇ ਕੋਲ ਦੀ ਕੌਣ ਲੰਘ ਗਿਆ, ਕੋਈ ਉਹਨੂੰ ਕੀ ਕਹਿ ਗਿਆ ਜਾਂ ਸਾਹਮਣੇ ਕੌਣ ਆਉਂਦਾ ਹੈ, ਉਹਨੂੰ ਕੋਈ ਖਾਸ ਧਿਆਨ ਨਹੀਂ ਰਹਿੰਦਾ ਸੀ । ਨਾ ਕਿਸੇ ਨੂੰ ਖੰਘਦਾ ਸੁਣ ਕੇ ਖੰਘਣ ਲੱਗਦਾ, ਨਾ ਕਿਸੇ ਦੀ ਖੰਘੂਰ ਦਾ ਜਵਾਬ ਖੰਘੂਰ ਵਿਚ ਦਿੰਦਾ। ਉਹ ਤਾਂ ਆਪਣੇ ਖੇਤ ਦੇ ਕੰਮਾਂ ਵਿਚ ਹੀ ਮਸਤ ਰਹਿੰਦਾ ਸੀ। ਪਿੰਡ ਵਿਚ ਘਰੇਲੂ ਕੰਮ ਚੁੱਪ-ਕੀਤਾ ਜਿਹਾ ਕਰਦਾ ਫਿਰਦਾ। ਉਹਨੂੰ ਕੋਈ ਛੇੜਦਾ ਵੀ ਨਹੀਂ ਸੀ। ਸਾਰਾ ਪਿੰਡ ਜਾਣਦਾ ਸੀ ਕਿ ਵੱਡਾ ਮੁੰਡਾ ਮੁਖਤਿਆਰ ਤਾਂ ਸਾਧੂ- ਬਿਰਤੀ ਦਾ ਬੰਦਾ ਹੈ। ਨਾ ਚੜ੍ਹੀ ਦੀ ਤੇ ਨਾ ਲੱਥੀ ਦੀ। ਜਗਤਾਰ ਉਹਦੇ ਬਿਲਕੁਲ ਉਲਟ ਸੁਭਾਅ ਵਾਲਾ ਸੀ। ਉਹਦੇ ਤਾਂ ਕੰਨ ਬੋਲਦੇ। ਉਹਨੂੰ ਕੋਲ ਦੀ ਲੰਘ ਗਏ ਬੰਦੇ ਦੀ ਗੱਲ ਪਿੱਠ ਪਿੱਛੋਂ ਦੂਰੋਂ ਵੀ ਸੁਣ ਜਾਂਦੀ।

 

_ ਇਕ ਦਿਨ ਕਿਸੇ ਨੇ ਉਹਨੂੰ ਦੱਸਿਆ ਕਿ ਉਹ ਦੋਵੇਂ ਪਿੱਪਲ ਥੱਲੇ ਖੜ੍ਹੇ ਸਨ। ਹੋਰ ਤੀਜਾ ਕੋਈ ਨਹੀਂ ਸੀ। ਮੱਖਣ ਸੀ ਜਾਂ ਉਹ ਆਪ। ਉਹਨੇ ਮੱਖਣ ਨੂੰ ਕਿਹਾ, “ਮੁਖਤਿਆਰ ਤਾਂ ਠੀਕ ਐ, ਉਹਦੇ ਮਨ ‘ਚ ਤਾਂ ਕੋਈ ਪਾਪ ਨ੍ਹੀ, ਛੋਟੇ ਤੋਂ ਬਚ ਕੇ ਰਿਹਾ ਕਰ। ਜਗਤਾਰ ਬੁਰਿਆਰ ਐ।”

 

“ਉਹ ਕੁੜੀ ਸ਼੍ਰੀ ਮੈਨੂੰ ਕੀ ਕਰਾਦੂ। ਇਕ ਮਾਰੂੰ ਵੱਖੀਂ ‘ਚ ਹੂਰਾ, ਉਲਟਾ ਕੇ ਰੱਖ ਦੂੰ ਉਹਨੂੰ ਤਾਂ ਮੈਂ।’ ਮੱਖਣ ਨੇ ਦੰਦ ਚੱਬ ਕੇ ਜਵਾਬ ਦਿੱਤਾ।

 

ਜਗਤਾਰ ਅਕਹਿਰੇ ਸਰੀਰ ਦਾ ਮੁੰਡਾ ਸੀ। ਉਹਨੇ ਜਦੋਂ ਇਹ ਗੱਲ ਸੁਣੀ ਤਾਂ ਤੜਫ ਕੇ ਰਹਿ ਗਿਆ। ਉਹਨੇ ਆਪਣੇ ਮੋਢੇ ਉੱਤੇ ਦੀ ਪਰ੍ਹਾਂ ਥੁੱਕਿਆ। ਬੋਲਿਆ ਵੀ, ‘ਅੱਛਿਆ, ਇਹ ਗੱਲ ਐ? ਕੋਈ ਨ੍ਹੀ,

 

ਦੇਖ ਲਾਂਗੇ।’

 

ਤੇ ਇਕ ਦਿਨ ਫੇਰ ਜਗਤਾਰ ਸੱਥ ਦੇ ਪਿੱਪਲ ਥੱਲੇ ਤਖਤਪੋਸ਼ ਉੱਤੇ ਬੈਠਾ ਸੀ। ਆਥਣ ਦਾ ਵੇਲਾ ਸੀ। ਇਹੀ ਦਿਨ ਸਨ, ਚੇਤ ਦਾ ਮਹੀਨਾ। ਉਸ ਦਿਨ ਉਹ ਖੇਤ ਨਹੀਂ ਗਿਆ ਸੀ। ਤਖਤਪੋਸ਼ ਉੱਤੇ ਦੋ ਬੰਦੇ ਸਨ। ਉਹ ਸਭ ਏਧਰ-ਓਧਰ ਦੀਆਂ ਗੱਲਾਂ ਮਾਰ ਰਹੇ ਸਨ। ਓਧਰੋਂ ਕਿਧਰੋਂ ਜਗਤਾਰ ਨੂੰ ਮੱਖਣ ਆਉਂਦਾ ਦਿਸਿਆ। ਉਹ ਕਾਹਲ ਨਾਲ ਐਧਰ ਨੂੰ ਆ ਰਿਹਾ ਸੀ। ਜਗਤਾਰ ਨੂੰ ਲੱਗਿਆ, ਉਹ ਤਖਤਪੋਸ਼ ਉੱਤੇ ਆ ਕੇ ਬੈਠੇਗਾ। ਉਹਨੇ ਝੱਟ ਫੈਸਲਾ ਕੀਤਾ ਕਿ ਜੇ ਉਹ ਤਖਤਪੋਸ਼ ਉੱਤੇ ਆ ਕੇ ਬੈਠ ਗਿਆ ਤਾਂ ਉਹ ਆਪ ਉੱਠ ਕੇ ਖੜ੍ਹਾ ਹੋ ਜਾਵੇਗਾ ਤੇ ਆਪਣੇ ਘਰ ਨੂੰ ਤੁਰ ਪਵੇਗਾ। ਉਹਨੇ ਇਹ ਲੇਪਣ ਵੀ ਲਾਇਆ ਕਿ ਉਹਨੂੰ ਓਥੇ ਬੈਠਾ ਦੇਖਕੇ ਉਹ ਸ਼ਾਇਦ ਨਾ ਹੀ ਤਖਤਪੋਸ਼ ਉੱਤੇ ਆਵੇ। ਇੰਜ ਹੀ ਹੋਇਆ, ਮੱਖਣ ਤਖਤਪੋਸ਼ ਅੱਗੋਂ ਦੀ ਕਾਹਲੀ ਕਦਮੀਂ ਦੜਦੜਾਉਂਦਾ ਲੰਘ ਗਿਆ। ਜਾਂਦਾ ਜਾਂਦਾ ਪਹਿਲਾਂ ਤਾਂ ਉਹ ਉੱਚਾ ਖੰਘਿਆ, ਫੇਰ ਤਖਤਪੋਸ਼ ਵੱਲ ਮੂੰਹ ਕਰਕੇ ਥੁੱਕ ਦਿੱਤਾ। ਥੁੱਕ ਕੇ ਮੁੱਛਾਂ ਉੱਤੋਂ ਦੀ ਹੱਥ ਫੇਰਿਆ। ਜਗਤਾਰ ਦੇ ਸਰੀਰ ਵਿਚ ਮੱਖਣ ਦਾ ਥੁੱਕ ਤੇਜ਼ਾਬ ਵਾਂਗ ਫਿਰ ਗਿਆ। ਉਹਦੀ ਖੰਘ ਜਿਵੇਂ ਉਹਦੇ ਕਾਲਜੇ ਨੂੰ ਚੀਰ ਕੇ ਸੁੱਟ ਗਈ ਹੋਵੇ।

 

”ਇਉਂ ਤਾਂ ਨ੍ਹੀ ਜਿਉਣ ਦਿੰਦੇ ਇਹ ਲੋਕ।” ਉਹਨੇ ਕਚੀਚੀ ਵੱਟੀ ਅਤੇ ਤਖਤਪੋਸ਼ ਉੱਤੋਂ ਉੱਠ ਕੇ ਆਪਣੇ ਘਰ ਨੂੰ ਆ ਗਿਆ। ਘਰ ਵਿਚ ਵੀ ਉਹਨੂੰ ਕਿਧਰੇ ਚੈਨ ਨਹੀਂ ਸੀ। ਉਹ ਬਾਹਰਲੇ ਘਰ ਨੂੰ ਤੁਰ ਪਿਆ। ਉਹਦੇ ਦਿਮਾਗ ਨੂੰ ਕੋਈ ਜ਼ਹਿਰ ਜਿਹੀ ਚੜ੍ਹੀ ਹੋਈ ਸੀ। ਉਹਨੂੰ ਆਪ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰ ਰਿਹਾ ਹੈ। ਛੱਤਨੇ ਥੱਲੇ ਜਾ ਕੇ ਉਹਨੇ ਲੱਕੜਾਂ ਦੇ ਢੇਰ ਵਿਚੋਂ ਝੋਲਾ ਕੱਢਿਆ। ਦੋ ਕਾਰਤੂਸ ਕੁੜਤੇ ਦੇ ਗੀਝੇ ਵਿਚ ਪਾ ਲਏ। ਤਿੰਨ ਕਾਰਤੂਸ ਝੋਲੇ ਵਿਚ ਹੀ ਪਏ ਰਹਿਣ ਦਿੱਤੇ। ਪਸਤੌਲ ਆਪਣੇ ਚਾਦਰੇ ਦੇ ਡਬ ਵਿਚ ਦੇ ਲਿਆ। ਫੇਰ ਉਹਨੇ ਚਾਦਰੇ ਦੇ ਡੱਬ ਵਿਚੋਂ ਪਸਤੌਲ਼ ਕੱਢਿਆ ਅਤੇ ਗੀਝੇ ਵਿਚਲਾ ਇਕ ਕਾਰਤੂਸ ਲੋਡ ਕਰ ਲਿਆ। ਝੋਲੇ ਵਿਚੋਂ ਬਾਕੀ ਤਿੰਨ ਕਾਰਤੂਸ ਵੀ ਗੀਝੇ ਵਿਚ ਪਾ ਲਏ। ਸੋਚ ਤਿੱਖੀ ਹੋ ਗਈ ਸੀ, ਕੀ ਪਤੈ ਕਿੰਨੇ ਕਾਰਤੂਸਾਂ ਦੀ ਲੋੜ ਪੈ ਜਾਵੇ।

 

ਆਪਣੇ ਬਾਹਰਲੇ ਘਰੋਂ ਉਹ ਫੇਰ ਮੁੜ ਕੇ ਸੱਥ ਦੇ ਤਖਤਪੋਸ਼ ਉੱਤੇ ਆ ਬੈਠਾ। ਪਹਿਲਾਂ ਵਾਲੇ ਦੋ ਬੰਦੇ ਓਥੇ ਨਹੀਂ ਸਨ। ਉਹਦੇ ਬੈਠੇ ਹੀ ਇਕ ਬੰਦਾ ਹੋਰ ਆਇਆ ਅਤੇ ਤਖਤਪੋਸ਼ ਉੱਤੇ ਬੈਠਦੇ ਹੀ ਉਹਦੇ ਨਾਲ ਗੱਲਾਂ ਕਰਨ ਲੱਗਿਆ। ਜਗਤਾਰ ਸਿਰਫ ਹੁੰਗਾਰਾ ਭਰਦਾ, ਬੋਲਦਾ ਕੁਝ ਨਹੀਂ ਸੀ। ਉਹਨੂੰ ਅੰਦਾਜ਼ਾ ਸੀ ਕਿ ਮੱਖਣ ਏਧਰ ਟੋਭੇ ਵੱਲ ਗਿਆ ਹੈ। ਜੰਗਲ-ਪਾਣੀ ਗਿਆ ਹੋਵੇਗਾ। ਮੁੜੇਂਗਾ, ਚੰਗਾ ਹੋਵੇ, ਜੇ ਏਧਰ ਦੀ ਹੀ ਲੰਘੇ। ਉਹਦੇ ਥੁੱਕ ਦਾ ਜਵਾਬ ਹੁਣੇ ਦੇ ਦਿਆਂ।

 

ਓਹੀ ਗੱਲ ਹੋਈ, ਮੱਖਣ ਵਾਪਸ ਆ ਰਿਹਾ ਸੀ। ਸਿਆਣਾ ਹੁੰਦਾ ਤਾਂ ਜਗਤਾਰ ਨੂੰ ਓਥੇ ਬੈਠਾ ਦੇਖ ਕੇ ਹੋਰ ਰਾਹ ਪੈ ਜਾਂਦਾ। ਪਰ ਉਹ ਤਾਂ ਤੜੀ ਦਿਖਾਉਂਦਾ। ਨਿੱਡਰ ਬਣਨ ਦੀ ਕੋਸ਼ਿਸ਼ ਕਰਦਾ। ਜਗਤਾਰ ਨੂੰ ਫੁੱਦੂ ਸਮਝਦਾ ਸੀ। ਉਹਦੀ ਮੌਤ ਉਹਨੂੰ ਬਾਹੋਂ ਫੜਕੇ ਓਧਰ ਲਿਆ ਰਹੀ ਸੀ। ਮੱਖਣ ਨੂੰ ਦੂਰੋਂ ਆਉਂਦਾ ਦੇਖਕੇ ਜਗਤਾਰ ਤਖਤਪੋਸ਼ ਨਾਲ ਢੂਹ ਲਾ ਕੇ ਖੜ੍ਹਾ ਹੋ ਗਿਆ। ਹੋਰ ਪਾਸੇ ਝਾਕਣ ਲੱਗਿਆ। ਮੱਖਣ ਥੋੜੀ ਦੂਰ ਰਹਿ ਗਿਆ। ਹਾਲੇ ਉਹ ਖੰਘਿਆ ਨਹੀਂ ਸੀ। ਹਾਲੇ ਉਹਨੇ ਥੁੱਕਿਆ ਨਹੀਂ ਸੀ। ਐਨਾ ਤਾਂ ਉਹਨੇ ਜ਼ਰੂਰ ਕਰਨਾ ਸੀ। ਜਗਤਾਰ ਨੇ ਕੁੜਤੇ ਥੱਲੇ ਹੱਥ ਪਾਇਆ ਅਤੇ ਚਾਦਰੇ ਦੇ ਡੱਬ ਵਿਚੋਂ ਪਸਤੌਲ ਕੱਢ ਕੇ ਮੱਖਣ ਵੱਲ ਦਾਗ ਦਿੱਤਾ। ਗੋਲੀ ਉਹਦੀ ਹਿੱਕ ਵਿਚ ਵੱਜੀ ਸੀ। ਛੱਰਿਆਂ ਨਾਲ ਭਰਿਆੜ ਖੁੱਲ੍ਹ ਗਏ। ਉਹ ਗੇੜਾ ਖਾ ਕੇ ਧਰਤੀ ਉੱਤੇ ਡਿੱਗ ਪਿਆ। ਜਗਤਾਰ ਨੇ ਫੁਰਤੀ ਨਾਲ ਪਤਸੌਲ ਵਿਚ ਇਕ ਕਾਰਤੂਸ ਹੋਰ ਪਾਇਆ ਅਤੇ ਉਹਦੀ ਪੁੜਪੁੜੀ ਨਾਲ ਨਾਲੀ ਜੋੜ ਕੇ ਫਾਇਰ ਕਰ ਦਿੱਤਾ। ਉਹਦੀ ਖੋਪੜੀ ਕੋਠੇ ਤੋਂ ਡਿੱਗੇ-ਪੱਲੇ ਖਰਬੂਜ਼ੇ ਵਾਂਗ ਖਿੰਡ-ਫਿੱਸ ਗਈ। ਤੇ ਫੇਰ ਜਗਤਾਰ ਓਥੋਂ ਭੱਜ ਨਿੱਕਲਿਆ। ਪਤਸੌਲ ਨੂੰ ਪਹਿਲਾਂ ਵਾਂਗ ਚਾਦਰੇ ਦੇ ਡੱਬ ਵਿਚ ਦੇ ਲਿਆ। ਉਹਦੇ ਕੁੜਤੇ ਦੇ ਗੀਝੇ ਵਿਚ ਤਿੰਨ ਕਾਰਤੂਸ ਖੜਕਦੇ ਜਾ ਰਹੇ ਸਨ। ਪਲਾਂ-ਛਿਣਾਂ ਵਿਚ ਹੀ ਉਹ ਪਿੰਡ ਤੋਂ ਬਾਹਰ ਹੋ ਗਿਆ । ਉਸ ਰਾਤ ਲੱਕ-ਲੱਕ ਪੜ੍ਹੀਆਂ ਫਸਲਾਂ ਨੇ ਉਹਦਾ ਵਕਤ ਕਟਾਇਆ। ਉਹਨੂੰ ਭੱਜੇ ਜਾਂਦੇ ਨੂੰ ਸਭ ਨੇ ਦੇਖਿਆ ਸੀ ਕਿ ਉਹ ਲੁੱਧੜਾਂ ਦਾ ਜਗਤਾਰ ਹੈ, ਪਰ ਉਹਨੂੰ ਆਪ ਇਹ ਪਤਾ ਨਹੀਂ ਸੀ ਕਿ ਉਸ ਵਕਤ ਤਖਤਪੋਸ਼ ਉੱਤੇ ਬੈਠਾ ਦੂਜਾ ਬੰਦਾ ਕੌਣ ਸੀ।

 

15

 

ਜੱਸੀ ਸਰਪੰਚ ਤਿੰਨ ਦਿਨਾਂ ਤੋਂ ਐਮ. ਐਲ. ਏ. ਨਾਲ ਚੰਡੀਗੜ੍ਹ ਗਿਆ ਹਾਲੇ ਮੁੜਿਆ ਨਹੀਂ ਸੀ। ਉਹਦੇ ਜਾਣ ਪਿੱਛੋਂ ਹੀ ਪਿੰਡ ਵਿਚ ਕਤਲ ਹੋਇਆ।

 

ਉਸ ਦਿਨ ਮੱਖਣ ਦੇ ਕਤਲ ਬਾਅਦ ਹਨੇਰੀ ਵਗਣ ਲੱਗੀ। ਆਸਮਾਨ ਵਿਚ ਥੋੜੇ-ਮੋਟੇ ਬੱਦਲ ਪਹਿਲਾਂ ਹੀ ਸਨ, ਤਿੱਖੀ ਹਵਾ ਅਚਾਨਕ ਹੀ ਕਿਧਰੋਂ ਉੱਠ ਆਈ ਸੀ। ਤੇ ਫੇਰ ਧੂੜ ਉੱਡਣ ਲੱਗੀ। ਮੱਖਣ ਦੀ ਲਾਸ਼ ਓਵੇਂ ਦੀ ਓਵੇਂ ਸੱਥ ਦੇ ਤਖਤਪੋਸ਼ ਤੋਂ ਥੋੜਾ ਹੱਟ ਕੇ ਖਈ ਹੋਈ ਸੀ। ਉਹਦਾ ਲਹੂ ਕੁਝ ਧਰਤੀ ਨੇ ਸੋਕ ਲਿਆ ਤੇ ਕੁਝ ਧੂੜਾਂ ਨੇ ਢੱਕ ਲਿਆ। ਜਿਵੇਂ ਓਥੇ ਲਹੂ ਦਾ ਕੋਈ ਨਿਸ਼ਾਨ ਰਹਿ ਹੀ ਨਾ ਗਿਆ ਹੋਵੇ। ਸਰੀਰ ਠੰਡਾ ਹੋ ਕੇ ਮੱਖਣ ਵਿਚੋਂ ਲਹੂ ਹੁਣ ਵਗਦਾ ਵੀ ਨਹੀਂ ਸੀ। ਉਹਦੇ ਚਾਦਰੇ ਦਾ ਇਕ ਲੜ ਕਦੇ ਕਦੇ ਹਵਾ ਨਾਲ ਫੜ ਫੜਾਉਂਦਾ। ਉਂਜ ਸਾਰਾ ਚਾਦਰਾ ਉਹਦੀਆਂ ਲੱਤਾਂ ਵਿਚ ਫਸਿਆ ਹੋਇਆ ਸੀ । ਕੁੜਤਾ ਲੇਹੂ ਵਿਚ ਗੱਚ ਹੋ ਕੇ ਪਿੰਡੇ ਨਾਲ ਹੀ ਚਿੰਬੜ ਗਿਆ। ਉਹਦੇ ਸਿਰ ਦਾ ਸਾਫਾ ਲਹਿ ਕੇ ਉਹਦੇ ਨੇੜੇ ਹੀ ਉਛਾਲਿਆ ਜਿਹਾ ਪਿਆ ਸੀ, ਮਿੱਟੀ ਵਿਚ ਲਿੱਬੜਿਆ-ਤਿੱਬੜਿਆ ਅਤੇ ਲਹੂ ਨਾਲ ਭਿੱਜਿਆ ਹੋਇਆ। ਉਹਦੀਆਂ ਅੱਖਾਂ ਦੇ ਡੇਲੇ ਬਾਹਰ ਨਿੱਕਲ ਆਏ ਸਨ। ਜਿਵੇਂ ਇਹ ਸਾਰਾ ਨਜ਼ਾਰਾ ਉਹ ਆਪ ਖੁੱਲ੍ਹ ਕੇ ਦੇਖ ਰਿਹਾ ਹੋਵੇ । ਲੋਕ-ਬੰਦੇ, ਬੁੜ੍ਹੀਆਂ, ਕੁੜੀਆਂ ਤੇ ਛੋਟੇ ਜੁਆਕ ਮੱਖਣ ਦੀ ਲਾਸ਼ ਤੋਂ ਪਰ੍ਹਾਂ ਦੀ ਹੋ ਕੇ ਲੰਘਦੇ। ਰਾਮ ਸੂੰ ਨੇ ਸੁਣਿਆ ਤਾਂ ਭੱਜਿਆ-ਭੱਜਿਆ ਹੌਂਕਦਾ ਆਇਆ। ਮੁੰਡੇ ਦਾ ਇਹ ਹਾਲ ਦੇਖ ਕੇ ਪਰ੍ਹਾਂ ਹੀ ਖੜ੍ਹਾ ਰਿਹਾ। ਉਹਦਾ ਜੀਅ ਸੀ, ਉਹ ਉਹਦੀ ਦੇਹ ਉੱਤੇ ਲਿਟ ਜਾਵੇ, ਪਰ ਅਜਿਹਾ ਕੁਝ ਦੂਜੇ ਲੋਕਾਂ ਨੇ ਉਹਨੂੰ ਕਰਨ ਨਹੀਂ ਦਿੱਤਾ। ਉਹ ਲਾਸ਼ ਤੋਂ ਪਰ੍ਹਾਂ ਹੀ ਕਿਤੇ ਬਹਿ ਗਿਆ। ਉਹਦਾ ਰੋਣਾ ਨਿਕਲ ਰਿਹਾ ਸੀ। ਦੇਹ ਕੰਬ ਰਹੀ ਸੀ। ਕਦੇ ਓਥੇ ਹੀ ਬੈਠਾ-ਬੈਠਾ ਲੰਮਾ ਪੈ ਜਾਂਦਾ, ਕਦੇ ਖੜ੍ਹਾ ਹੋ ਜਾਂਦਾ। ਟੱਬਰ ਦੇ ਹੋਰ ਲੋਕ ਵੀ ਆਏ। ਭਾਣਾ ਬੀਤ ਚੁੱਕਿਆ ਸੀ। ਹੁਣ ਕੀ ਕਰਦੇ ਉਹ ਉਹਦਾ। ਅਗਵਾੜ ਦੇ ਬਹੁਤ ਸਾਰੇ ਬੰਦੇ ਪਰ੍ਹਾਂ ਇੱਕਠੇ ਹੋਏ ਖੜ੍ਹੇ ਸਨ। ਨੰਬਰਦਾਰ ਬਿੱਕਰ ਸਿੰਘ ਨੇ ਚੌਕੀਦਾਰ ਨੂੰ ਸਾਈਕਲ ਦੇ ਕੇ ਮੰਡੀ ਰੋਡ ਸ਼ਾਹ ਦੇ ਠਾਣੇ ਭੇਜਿਆ ਤਾਂ ਕਿ ਇਤਲਾਹ ਹੋਣ ਨਾਲ ਪੁਲਿਸ ਵਾਲੇ ਆਉਣ ਤੇ ਆਪਣੀ ਕਾਗਜ਼ੀ ਕਾਰਵਾਈ ਕਰ ਲੈਣ। ਸਰਪੰਚ ਪਿੰਡ ਹੁੰਦਾ ਤਾਂ ਉਹ ਇਹ ਸਭ ਕਰਦਾ । ਹੁਣ ਨੰਬਰਦਾਰ ਦਾ ਫਰਜ਼ ਬਣਦਾ ਸੀ ਜਾਂ ਦੂਜੇ ਪੰਚਾਇਤ-ਮੈਂਬਰਾਂ ਦਾ। ਇਤਲਾਹ ਨਾ ਹੁੰਦੀ ਤਾਂ ਪੁਲਿਸ ਨੇ ਉਹਨਾਂ ਨੂੰ ਹਬਕ-ਦਬਕ ਕਰਨੀ ਸੀ। ਥਾਣੇਦਾਰ ਨੇ ਗਾਲਾਂ ਕੱਢਣੀਆਂ ਸਨ ਤੇ ਡੰਡਾ ਖੜਕਾਉਣਾ ਸੀ. ਸਾਲਿਓ ਕਤਲ ਹੋ ਗਿਆ ਪਿੰਡ ‘ਚ ਤੁਸੀਂ ਸੁੱਤੇ ਪਏ ਓਂ।”

 

ਅੱਧਖੜ ਉਮਰ ਦਾ ਚੌਕੀਦਾਰ ਸਾਈਕਲ ਚਲਾਉਣ ਜਾਣਦਾ ਸੀ। ਥੰਮਣ ਵਾਲੇ ਤੋਂ ਰੋਡੂ ਸ਼ਾਹ ਤੱਕ ਸੜਕ ਬਣ ਚੁੱਕੀ ਸੀ। ਪਰ ਇਕ ਤਾਂ ਸਾਈਕਲ ਪੁਰਾਣਾ, ਉਹਦਾ ਇਕ ਪੈਡਲ ਜਾਮ ਸੀ। ਦੂਜੀ ਗੱਲ ਹਨੇਰੀ ਵਗ ਰਹੀ ਸੀ, ਹਵਾ ਵੀ ਪੁੱਛੋਂ ਦੀ। ਚੌਕੀਦਾਰ ਮਸਾਂ ਕਿਤੇ ਜਾ ਕੇ ਰੋਡ ਸ਼ਾਹ ਪਹੁੰਚਿਆ। ਥਾਣੇ ਵਿਚ ਗਿਆ ਤਾ ਮੁਣਸ਼ੀ ਉਹਨੂੰ ਗਾਲਾਂ ਕੱਢਣ ਲੱਗਿਆ। ਪੁੱਛਿਆ, ‘‘ਕਤਲ ਕਦੋਂ ਹੋਇਐ?”

 

”ਖਾਸਾ ਦਿਨ ਖੜ੍ਹਾ ਸੀ ਮਹਾਰਾਜ।” ਚੌਕੀਦਾਰ ਨੇ ਜਵਾਬ ਦਿੱਤਾ।

 

“ਮਾਂ-ਯਾਵਿਆ, ਓਸੇ ਵੇਲੇ ਆਉਣਾ ਸੀ ਫੇਰ। ਹੁਣ ਦੱਸ ਦਿਨ-ਛਿਪੇ ਕੌਣ ਜਾਊ ਥੰਮਣ ਆਲੇ ਨੂੰ।” ਕਹਿੰਦਾ, “ਸਰਪੰਚ ਕਿੱਧਰ ਮਰ ਗਿਆ ਭੈਣ ਚੋਦ?”

 

“ਉਹ ਤਾਂ ਜੀ ਚੰਡੀਗੜ੍ਹ ਗਿਆ ਹੋਇਐ, ਮੁੜਿਆ ਨੀ ਹਾਲੇ। ਮੈਨੂੰ ਤਾਂ ਨੰਬਰਦਾਰ ਬਿੱਕਰ ਸੂੰ ਨੇ ਭੇਜਿਐ। ਅਖੇ-ਜਾਹ ਚੌਕੀਦਾਰਾ।”

 

ਥਾਣੇਦਾਰ ਨੇ ਪਹਿਲਾਂ ਘੋੜਿਆਂ ਵਾਲੇ ਦੋ ਸਿਪਾਹੀ ਭੇਜ ਦਿੱਤੇ । ਇਕ ਘੰਟੇ ਬਾਅਦ ਥਾਣੇਦਾਰ ਫੇਰ ਆਪ ਜੀਪ ਲੈ ਕੇ ਆਇਆ। ਨਾਲ ਚਾਰ ਹੋਰ ਸਿਪਾਹੀ ਸਨ। ਆ ਕੇ ਮੌਕਾ ਦੇਖਿਆ। ਓਸੇ ਵੇਲੇ ਅਗਵਾੜ ਦੀ ਹਥਾਈ ਵਿਚ ਸਾਰੇ ਨੰਬਰਦਾਰ ਤੇ ਸਾਰੇ ਮੈਂਬਰ ਇਕੱਠੇ ਕਰ ਲਏ। ਸਾਰੇ ਪਿੰਡ ਨੂੰ ਪਤਾ ਸੀ। ਗੁੱਝਾ-ਗੁੱਝਾ ਸਭ ਕਹਿ ਰਹੇ ਸਨ ਕਿ ਕਤਲ ਲੱਧੜਾਂ ਦੇ ਜਗਤਾਰ ਨੇ ਕੀਤਾ ਹੈ। ਕੋਈ ਲੁਕ-ਛਿਪ ਕੇ ਨਹੀਂ ਕੀਤਾ, ਸ਼ਰੇਆਮ ਕੀਤੈ। ਪਰ ਥਾਣੇਦਾਰ ਸਾਹਮਣੇ ਕੋਈ ਨਹੀਂ ਬੋਲਦਾ ਸੀ। ਉਹ ਪੁੱਛਦਾ ਤਾਂ ਹਰ ਕੋਈ ਇਹੀ ਆਖਦਾ, ”ਕੀ ਕਹਿ ਸਕਦੇ ਆਂ ਜੀ ਹੁਣ? ਦਰਿਆਫਤ ਕਰ ਲੋ।’

 

ਰਾਮ ਸੂ ਨੂੰ ਕਿਹਾ, ”ਨਾ ਧਰ।”

 

ਉਹਨੇ ਝੱਟ ਕਹਿ ਦਿੱਤਾ, ”ਕਤਲ ਚੰਦ ਲੁੱਧੜ ਦੇ ਛੋਟੇ ਮੁੰਡੇ ਜਗਤਾਰ ਨੇ ਕੀਤੈ, ਮਹਾਰਾਜ। ਤੁਸੀਂ ਆਪ ਪੜਤਾਲ ਕਰ ਲੋ ਫੇਰ।”

 

”ਕੋਈ ਪਹਿਲਾਂ ਦੁਸ਼ਮਣੀ ਹੋਣੀ ਐ ਥੋਡੀ ਉਹਨਾਂ ਨਾਲ?'” ਥਾਣੇਦਾਰ ਨਵਾਂ ਸੀ। ਉਹਨੂੰ ਇਲਾਕੇ ਦੀ ਹਾਲੇ ਐਨੀ ਸਮਝ ਨਹੀਂ ਸੀ। ਸਿਪਾਹੀ ਨੇ ਥਾਣੇਦਾਰ ਦੇ ਕੰਨ ਵਿਚ ਦੱਸਿਆ, “ਏਸੇ ਰਾਮ ਸੂੰ ਦੇ ਹੱਥੋਂ ਚੰਦ ਲੁੱਧੜ ਦਾ ਕਤਲ ਹੋਇਆ ਸੀ ਜੀ। ਇਹ ਬੁੜ੍ਹਾ ਕੈਦ ਕੱਟ ਕੇ ਆਇਐ।’

 

”ਓ… ਫੇਰ ਤਾਂ ਤੁਰ ‘ਪੀ ਕਹਾਣੀ। ਹੋਰ ਕਤਲ ਵੀ ਹੋਣਗੇ। ਥਾਣੇਦਾਰ ਨੇ ਡੰਡੇ ਨਾਲ ਧਰਤੀ ਠੋਕਰੀ ਤੇ ਮੂੰਹ ਵਿਚ ਬੁੜਬੁੜਾਇਆ।

 

ਰਾਮ ਸੂੰ ਦਾ ਆਪਣਾ ਘਰ ਦਾ ਟਰੈਕਟਰ ਸੀ। ਥਾਣੇਦਾਰ ਨੇ ਰਾਤ ਨੂੰ ਹੀ ਟਰਾਲੀ ਵਿਚ ਮੱਖਣ ਦੀ ਲੋਥ ਪਵਾ ਕੇ ਰੋਡੂ ਸ਼ਾਹ ਦੇ ਸਰਕਾਰੀ ਹਸਤਪਤਾਲ ਵਿਚ ਜਾ ਸੁੱਟੀ। ਪਰਚਾ ਕੱਟਿਆ ਗਿਆ। ਮੱਖਣ ਦਾ ਪੋਸਟ ਮਾਰਟਮ ਅਗਲੇ ਦਿਨ ਦੁਪਹਿਰ ਤੱਕ ਹੋ ਗਿਆ। ਦਿਨ ਖੜ੍ਹਾ ਸੀ। ਪਿੰਡ ਲਿਆ ਕੇ ਉਹਦਾ ਦਾਹ- ਸੰਸਕਾਰ ਕਰ ਦਿੱਤਾ ਗਿਆ।

 

: ਮੁਖਤਿਆਰਾ ਤੇ ਉਹਦਾ ਟੱਬਰ ਘਰ ਨੂੰ ਜਿੰਦੇ ਕੁੰਡੇ ਲਾ ਕੇ ਓਸੇ ਰਾਤ ਕਿਧਰੇ ਨਿਕਲ ਗਏ ਸਨ। ਉਹਨਾਂ ਨੂੰ ਪਤਾ ਸੀ ਕਿ ਹੁਣ ਪੁਲਿਸ ਆਵੇਗੀ ਅਤੇ ਉਹਨਾਂ ਦੀ ਕੁੱਟ-ਮਾਰ ਕਰੇਗੀ। ਅਜਿਹੇ ਮੌਕੇ ਪੁਲਿਸ ਤੀਵੀਆਂ ਨੂੰ ਵੀ ਨਹੀਂ ਬਖਸ਼ਦੀ ਹੁੰਦੀ। ਮੁਖਤਿਆਰੇ ਨੇ ਟਰੈਕਟਰ ਉੱਤੇ ਸਾਰੇ ਬਿਠਾਏ ਤੇ ਤੁਰ ਪਏ। ਉਹਦੀ ਘਰਵਾਲੀ ਸੀ ਤੇ ਦੋਵੇਂ ਜੁਆਕ। ਆਪ ਟਰੈਕਟਰ ਚਲਾਉਣ ਲੱਗਿਆ। ਉਹਨਾਂ ਨੂੰ ਮੱਡ-ਗਾਰਡਾਂ ਉੱਤੇ ਬਿਠਾ ਲਿਆ। ਪਸ਼ੂ ਸੰਭਾਲਣ ਲਈ ਉਹ ਗੁਆਂਢੀਆਂ ਨੂੰ ਕਹਿ ਗਿਆ। ਗਾਲਾਂ ਦੇ ਰਿਹਾ ਸੀ, “ਕੰਜਰ ਦੇ ਪੁੱਤ ਨੂੰ ਮੈਂ ਤਾਂ ਨਿੱਤ ਰੋਕਦਾ ਹੁੰਦਾ। ਨਾਂ ਟਲਿਆ, ਨਾ ਟਲਿਆ। ਹੁਣ ਘਰ ਇਹ ਵਸਦਾ ਨ੍ਹੀ. ਉੱਜੜੂਗਾ। ਆਪੇ ਉੱਜੜ ਜੂ, ਜਦੋਂ ਮੁਕੱਦਮਾ ਪੈ ਗਿਆ। ਬੰਦਾ ਮਾਰਨਾ ਸੌਖਾ ਪਿਐ ਕਿਤੇ।”

 

ਰਾਮ ਸੂੰ ਦਾ ਪੁੱਤ ਮਰ ਗਿਆ। ਉਹਦਾ ਦੀਵਾ ਗੁੱਲ ਹੋ ਗਿਆ। ਇਹ ਇੱਕੋ ਮੁੰਡਾ ਸੀ ਉਹਦਾ। ਨੂੰਹ ਦੇ ਅਗਾਂਹ ਮੁੰਡਾ ਨਹੀਂ ਸੀ। ਦੋ ਕੁੜੀਆਂ ਹੀ ਕੁੜੀਆਂ ਸਨ । ਰਾਮ ਨੂੰ ਬਹੁਤ ਦੁਖੀ ਸੀ। ਪਰ ਸ਼ਾਇਦ ਮੁਖਤਿਆਰ ਰਾਮ ਸੁ ਨਾਲੋਂ ਵੱਧ ਦੁਖੀ ਸੀ। ਉਹਦੇ ਲਈ ਕਤਲ ਨਾਲੋਂ ਵੀ ਇਹ ਕੋਈ ਵੱਡੀ ਘਟਨਾ ਵਾਪਰ ਗਈ ਸੀ। ਪਹਿਲਾਂ ਬਾਪੂ ਦੇ ਕਤਲ ਵੇਲੇ ਉਹਨੇ ਮੁਕੱਦਮਾ ਲੜਕੇ ਦੇਖਿਆ ਸੀ। ਓਦੋਂ ਦੀ ਗਹਿਣੇ ਜ਼ਮੀਨ ਕਿੰਨੇ ਸਾਲਾਂ ਬਾਅਦ ਕਿਤੇ ਜਾ ਕੇ ਮਸਾਂ ਛੁਡਾਈ ਸੀ।

 

ਮੁਖਤਿਆਰ ਸ਼ੇਰਪੁਰ ਤੋਂ ਅਗਾਂਹ ਕਾਤਰੋਂ ਵਿਆਹਿਆ ਹੋਇਆ ਸੀ। ਅੱਧੀ ਰਾਤ ਤੋਂ ਬਾਅਦ ਉਹ ਕਾਤਰੋਂ ਜਾ ਪਹੁੰਚੇ ਸਨ। ਜਾ ਕੇ ਦੱਸਿਆ ਤਾਂ ਕਾਤਰੋਂ ਵਾਲੇ ਵੀ ਬਹਿ ਕੇ ਅਫਸੋਸ ਕਰਨ ਲੱਗੇ। ਕਤਲ ਹੋਣ ਨਾਲ ਇਕ ਤਰ੍ਹਾਂ ਰਿਸ਼ਤੇਦਾਰ ਵੀ ਸਭ ਹਿੱਲ ਜਾਂਦੇ ਹਨ। ਖਾਸ ਕਰਕੇ ਕਤਲ ਕਰਨ ਵਾਲੇ ਦੇ ਸਾਕ-ਸਕੀਰੀ ਵਾਲੇ।

 

ਦੂਜੇ ਦਿਨ ਅੱਧੀ ਰਾਤ ਹੀ ਜਗਤਾਰ ਵੀ ਉਹਨਾਂ ਦੇ ਘਰ ਪਹੁੰਚ ਗਿਆ। ਉਹਨੂੰ ਨਹੀਂ ਪਤਾ ਸੀ ਕਿ ਮੁਖਤਿਆਰ ਸਾਰਾ ਟੱਬਰ ਲੈ ਕੇ ਏਥੇ ਆ ਬੈਠਾ ਹੈ। ਉਹ ਤਾਂ ਇਸ ਕਰਕੇ ਆਇਆ ਸੀ ਕਿ ਕਾਤਰੋਂ ਵਾਲਿਆਂ ਦਾ ਕੋਈ ਬੰਦਾ ਥੰਮਣ ਵਾਲੇ ਭੇਜਿਆ ਜਾਵੇ ਤਾਂ ਕਿ ਮੁਖਤਿਆਰਾ ਹੁਣ ਕਹਿ ਵੇਖ ਕੇ ਉਹਨੂੰ ਪੇਸ਼ ਕਰਵਾਏ। ਪੇਸ਼ ਹੋਏ ਬਿਨਾਂ ਤਾਂ ਖਹਿੜਾ ਨਹੀਂ ਛੁੱਟਣਾ। ਪੁਲਿਸ ਫੇਰ ਮਗਰਲਿਆਂ ਨੂੰ ਤੰਗ-ਪਰੇਸ਼ਾਨ ਕਰਨ ਲੱਗਦੀ ਹੈ। ਜਗਤਾਰ ਘਰ ਅੰਦਰ ਵੜਿਆ ਤਾਂ ਮੁਖਤਿਆਰੇ ਦਾ ਸਾਲਾ ਸੁੰਨ ਹੋ ਕੇ ਰਹਿ ਗਿਆ। ਉਹ ਦਰਵਾਜ਼ੇ ਵਿਚ ਹੀ ਪਸ਼ੂਆਂ ਕੋਲ ਪਿਆ ਸੀ। ਜਗਤਾਰ ਨੂੰ ਉਹਨੇ ਓਥੇ ਹੀ ਮੰਜੇ ਉੱਤੇ ਬਿਠਾ ਲਿਆ। ਉੱਤੇ ਲੈਣ ਲਈ ਰਜ਼ਾਈ ਦੇ ਦਿੱਤੀ। ਦਰਵਾਜ਼ੇ ਦੀ ਬਿਜਲੀ-ਬੱਤੀ ਜਗਦੀ ਦੇਖਕੇ ਮੁਖਤਿਆਰੇ ਦੀ ਸਾਲੇਹਾਰ ਵਿਹੜੇ ਵਿਚ ਆਈ ਤੇ ਪੁੱਛਣ ਲੱਗੀ, ”ਕੌਣ ਐ?” ਉਹਨੇ ਦਰਵਾਜ਼ੇ ਦਾ ਬਾਰ ਖੜਕਿਆ ਵੀ ਸੁਣਿਆ ਸੀ। ਦਰਵਾਜ਼ੇ ਵਿਚ ਰਜ਼ਾਈ ਦੀ ਬੁੱਕਲ ਮਾਰ ਕੇ ਬੈਠਾ ਜਗਤਾਰ ਦੇਖਿਆ ਤਾਂ ਖੜ੍ਹੀ ਦੀ ਖੜ੍ਹੀ ਰਹਿ ਗਈ। ਉਹਨੀਂ ਪੈਰੀਂ ਮੁੜੀ, ਜਾਕੇ ਨਣਦ ਨੂੰ ਮੱਲ੍ਹਕ ਦੇ ਕੇ ਜਗਾਇਆ। ਕੰਨ ਵਿਚ ਕਿਹਾ, ”ਜਗਤਾਰ ਆਇਐ।” ਉਹ ਕਰੰਟ ਲੱਗਣ ਵਾਂਗ ਬੁੜ੍ਹਕ ਕੇ ਉੱਠ ਬੈਠੀ। ਮੁਖਤਿਆਰੇ ਨੂੰ ਉੱਚਾ ਬੋਲ ਮਾਰਿਆ। ਉਹ ਘੂਕ ਸੁੱਤਾ ਪਿਆ ਸੀ। ਉੱਠ ਕੇ ਬੈਠ ਗਿਆ, ਜਿਵੇਂ ਕੋਈ ਖਾਸ ਘਟਨਾ ਵਾਪਰ ਗਈ ਹੋਵੇ। ਬੋਲਿਆ, ”ਕੀ ਹੋ ਗਿਆ?”

 

”ਜਗਤਾਰ ਆਇਐ, ਜਗਤਾਰ। ” ਉਹ ਉਹਦੇ ਕੋਲ ਜਾ ਕੇ ਬੋਲੀ। ਮੁਖਤਿਆਰ ਝੱਟ ਮੰਜੇ ਤੋਂ ਉੱਠ ਖੜ੍ਹਾ। ਪੁੱਛਿਆ, “ਕਿੱਥੇ ਐ?”

 

‘ ‘ਦਰਵਾਜ਼ੇ ‘ਚ ਬੈਠੈ।’’

 

ਨੰਗੇ ਪੈਰੀਂ, ਨੰਗੇ ਸਿਰ, ਖੇਸ ਦੀ ਬੁੱਕਲ ਵੀ ਨਹੀਂ ਮਾਰੀ, ਉਹ ਛੇਤੀ ਦੇ ਕੇ ਦਰਵਾਜ਼ੇ ਵਿਚ ਗਿਆ। ਜਾਕੇ ਜਗਤਾਰ ਕੋਲ ਮੰਜੇ ਉੱਤੇ ਬੈਠ ਗਿਆ। ਉਹਦੇ ਮੂੰਹ ਵੱਲ ਝਾਕਣ ਲੱਗਿਆ। ਗੁੱਸੇ ਵਿਚ ਅੱਖਾਂ ਲਾਲ ਸਨ । ਸਾਲਾ ਉਹਨੂੰ ਕਹਿੰਦਾ, “ਮੁਖਤਿਆਰ ਸਿਆਂ, ਹੁਣ ਇਹਨੂੰ ਕੁੱਛ ਨ੍ਹੀ ਕਹਿਣਾ। ਜਿਹੜੀ ਹੋ ‘ਗੀ ਸੋ ਹੋ ‘ਗੀ। ਹੁਣ ‘ਬਚਾਅ’ ਦੀ ਗੱਲ ਕਰੋ। ਸੋਚੋ, ਕਿਮੇਂ ਕਰਨੈ?”OM

 

ਮੁਖਤਿਆਰੇ ਦੀ ਝਾਕਣੀ ਇਉਂ ਸੀ ਜਿਵੇਂ ਹੁਣੇ ਉਹ ਜਗਤਾਰ ਦਾ ਮੂੰਹ ਆਪਣੇ ਹੱਥਾਂ ਦੇ ਤੇਜ਼- ਤਿੱਖੇ ਨਹੁੰਆਂ ਨਾਲ ਝਰੀਟ ਸੁੱਟੇਗਾ ਪਰ ਉਹਨੇ ਲੰਮਾ ਸਾਹ ਲਿਆ। ਮੂੰਹ ਪਰ੍ਹਾਂ ਫੇਰ ਲਿਆ। ਇਕ ਹਉਂਕਾ ਹੋਰ! ਉਹਦਾ ਸਾਹ ਸੁਣਿਆ ਜਾ ਸਕਦਾ ਸੀ। ਅਗਲੇ ਬਿੰਦ ਉਹਨੇ ਅੱਖਾਂ ਭਰ ਲਈਆਂ। ਹੱਥ ਦੇ ਅਗੂੰਠੇ ਤੇ ਇਕ ਉਂਗਲ ਦੀ ਦਾਬ ਨਾਲ ਅੱਖਾਂ ਦਾ ਪਾਣੀ ਨਿਚੋੜਿਆ ਅਤੇ ਦਰਵਾਜ਼ੇ ਵਿਚੋਂ ਉੱਠ ਕੇ ਵਾਪਸ ਸਬਾਤ ਵਿਚ ਆਕੇ ਪੈ ਗਿਆ। ਰਜ਼ਾਈ ਸਿਰ ਉੱਤੋਂ ਦੀ ਖਿੱਚ ਲਈ। ਸਾਲੇਹਾਰ ਨੇ ਚਾਹ ਬਣਾਈ ਅਤੇ ਦਰਵਾਜ਼ੇ ਵਿਚ ਬੈਠੇ ਉਹਨਾਂ ਦੋਵਾਂ ਨੂੰ ਗਿਲਾਸ ਫੜਾ ਆਈ। ਚਾਹ ਪੀਂਦਿਆਂ ਜਗਤਾਰ ਨੇ ਉਹਨੂੰ ਆਖਿਆ, ”ਮੈਂ ਰੋਟੀ ਵੀ ਖਾਊਂਗਾ। ਦੋ ਰੋਟੀਆਂ ਵੀ ਲੁਹਾ ਦੇ ਮੈਨੂੰ। ਚੁੱਲ੍ਹੇ ‘ ਚ ਅੱਗ ਹੋਣੀ ਐ ਹਾਲੇ ਤਾਂ।” ਤੇ ਫੇਰ ਦੱਸਣ 1 ਲੱਗਿਆ ਕਿ ਉਹ ਤਿੰਨ ਡੰਗਾਂ ਤੋਂ ਭੁੱਖਾ ਹੈ। ਨਾ ਤਾਂ ਓਸ ਦਿਨ ਰਾਤ ਨੂੰ ਕਿਧਰੇ ਰੋਟੀ ਮਿਲੀ । ਉਹ ਰਾਤ ਤਾਂ ਉਹਨੇ ਖੇਤਾਂ ਵਿਚ ਜਾ ਕੇ ਹੀ ਕੱਟੀ ਸੀ। ਕਿਸੇ ਦੀ ਤੂੰਬੀ ਵਿਚ ਜਾ ਪਿਆ। ਓਥੇ ਮੰਜਾ-ਬਿਸਤਰਾਂ ਤਾਂ ਸੀ, ਪਰ ਰੋਟੀ ਨਹੀਂ ਸੀ। ਬੰਦਾ ਵੀ ਕੋਈ ਨਹੀਂ ਸੀ। ਦੂਜੇ ਦਿਨ ਦੁਪਹਿਰ ਤੱਕ ਉਹ ਓਥੇ ਹੀ ਪਿਆ ਰਿਹਾ। ਬੰਦਾ ਕੋਈ ਨਹੀਂ ਆਇਆ। ਦੁਪਹਿਰੇ ਵੀ ਰੋਟੀ ਨਹੀਂ ਮਿਲੀ। ਓਥੋਂ ਫੇਰ ਉਹ ਦਿਨ-ਛਿਪੇ ਤੁਰਿਆ। ਬਰਨਾਲੇ ਤੱਕ ਔਝੜ ਰਾਹੀਂ ਪੈ ਕੇ ਤੁਰਿਆ ਆਇਆ। ਬਰਨਾਲੇ ਤੋਂ ਇਕ ਸੂਏ ਪੈ ਕੇ ਪੱਟੜੀ-ਪੱਟੜੀ ਸ਼ੇਰਪੁਰ ਪਹੁੰਚਿਆ। ਸ਼ੇਰਪੁਰ ਤੋਂ ਫੇਰ ਐਥੇ ਕਾਤਰੋਂ। ਦੇਖ ਲੈ, ਹੁਣ ਰਾਤ ਅੱਧ ਤੋਂ ਵੱਧ ਟੱਪ ਚੁੱਕੀ ਹੋਵੇਗੀ। ਢਿੱਡ ਵਿਚ ਕੁਝ ਵੀ ਨਹੀਂ। ਪਾਣੀ ਪੀਂਦਾ ਆਇਆ ਹਾਂ। ਪਾਣੀ ਪੀ ਕੇ ਤਾਂ ਭੁੱਖ ਹੋਰ ਵਧ ਜਾਂਦੀ ਹੈ।

 

”ਤੂੰ ਜਾਰ ਉਹ ਬੰਦਾ ਮਾਰਨਾ ਕਾਹਨੂੰ ਸੀ। ਨਾਲੇ ਐਨੇ ਸਾਲਾਂ ਪਿੱਛੋਂ ਕੀ ਚਿੱਤ ‘ਚ ਆਈ ਤੇਰੇ?” ਮੁਖਤਿਆਰੇ ਦੇ ਸਾਲੇ ਨੇ ਉਹਨੂੰ ਓਦੋਂ ਪੁੱਛਿਆ, ਜਦੋਂ ਉਹ ਰੋਟੀ ਖ਼ਾ ਚੁੱਕਿਆ ਸੀ ਅਤੇ ਹੁਣ ਆਰਾਮ ਨਾਲ ਰਜ਼ਾਈ ਲੈ ਕੇ ਜਾਗਦਾ ਪਿਆ ਸੀ। ਪ੍ਰੀਤਮ ਕੰਬਲ ਦੀ ਬੁੱਕਲ ਮਾਰ ਕੇ ਉਹਦੇ ਸਿਰਹਾਣੇ ਬੈਠ ਗਿਆ ਸੀ ਤੇ ਗੱਲਾਂ ਕਰਨ ਲੱਗਿਆ। ਪਤਮ ਅੰਦਰੋਂ ਦੁੱਖੀ ਸੀ ਕਿ ਜਗਤਾਰ ਨੇ ਬੰਦਾ ਮਾਰ ਕੇ ਉਹਦੀ ਭੈਣ ਦਾ ਘਰ ਬਰਬਾਦ ਕਰ ਦਿੱਤਾ ਹੈ। ਕਤਲ ਦੇ ਮੁਕੱਦਮੇ ਵਿਚ ਘਰ ਦਾ ਭਾਂਡਾ ਮੂਧਾ ਹੋ ਜਾਂਦਾ ਹੈ।

 

‘‘ਉਹ ਤੜੀ ਦਖਾਉਂਦਾ ਸੀ ਜਾਰ। ਖੰਘੂਰ ਮਾਰ ਕੇ ਕੋਲ ਦੀ ਲੰਘਦਾ। ਮੈਨੂੰ ਦੇਖ ਕੇ ਥੁੱਕ ਦਿੰਦਾ। ਮੈਂ ਵੀ ਅੰਨ ਖਾਂਦਾ ਸੀ ਫੇਰ। ਮੈਥੋਂ ਜਰਿਆ ਨਾ ਗਿਆ। ਬੱਸ ਐਨੀ ਗੱਲ ਸੀ ਭਾਈ। ਕੀ ਕਰਦਾ ਮੈਂ?” ਫੇਰ ਆਪ ਹੀ ਬੋਲ ਭਾਰਾ ਕਰਕੇ ਕਹਿਣ ਲੱਗਿਆ, ”ਮੈਨੂੰ ਪਤੈ ਮੁਖਤਿਆਰ ਬਹੁਤ ਦੁਖੀ ਐ। ਪਰ ਕੀ ਕਰਦਾ ਮੈਂ, ਪਿੰਡ ‘ਚ ਰਹਿਣਾ ਦੁੱਭਰ ਸੀ ਜਾਰ।”

 

‘‘ਮੁਖਤਿਆਰ ਸੂੰ ਵੀ ਤਾਂ ਕੱਟੀ ਜਾਂਦਾ ਸੀ। ਤੂੰ ਕੱਟੀ ਜਾਂਦਾ। ਜੱਟ ਆਪੇ ਭੌਂਕ ਕੇ ਹਟ ਜਾਂਦਾ। ਇਕ ਦਿਨ ਤਾਂ ਚੁੱਪ ਵਟਦਾ ਈ। ਪਾਸਾ ਕਰ ਲੈਂਦੇ, ਹੋਰ ਕੀ ਸੀ।” ਪ ੀਤਮ ਨੇ ਝੋਰਾ ਕੀਤਾ।

 

‘‘ਮੁਖਤਿਆਰ ਦੀ ਹੋਰ ਗੱਲ ਐ। ਇਹਦਾ ਸੁਭਾਅ ਹੋਰ ਐ। ਇਹਦੇ ਤਾਂ ਸਿਰ ‘ਚ ਗਲੀਆਂ ਕਰੀ ਜਾਵੇ ਚਾਹੇ ਕੋਈ। ਇਹ ਨ੍ਹੀ ਬੋਲਦਾ ।”

 

”ਚੱਲ, ਜਿਹੜਾ ਹੋਣਾ ਸੀ ਹੋ ਗਿਆ ਹੁਣ, ਗਾਹਾਂ ਨੂੰ ਸਮਝ ਵਰਤੋਂ ਆਪਣੀ, ਦਿਲ ਰੱਖੋ ਭਾਈ। ਪੇਸ਼ ਹੋ ਜਾ। ਚੰਗਾ ਜਾ ਵਕੀਲ ਕਰੋ ਕੋਈ। ਫਾਹਾ ਨਾ ਲੱਗੇ ਬੱਸ। ਕੈਦ ਦਾ ਕੀਹ ਐ, ਕੈਦ ਤਾਂ ਜਿੰਨੀ ਮਰਜ਼ੀ ਹੋ ‘ਜੇ। ਇਕ ਦਿਨ ਬੰਦਾ ਘਰੇ ਆ ਜਾਂਦੈ। ” ਪ ੀਤਮ ਫੇਰ ਉਹ ਨੂੰ ਤਾਂ ਮੱਤਾਂ ਜਿਹੀਆਂ ਦੇਣ ਲੱਗਿਆ। 7

 

”ਏਸੇ ਕਰਕੇ ਤਾਂ ਆਇਆ ਮੈਂ ਐਥੇ। ਚੰਗਾ ਹੋਇਆ ਇਹ ਵੀ ਏਥੇ ਐ। ਤੂੰ ਕਹਿ ਇਹਨੂੰ ਸਾਰੀ ਗੱਲ ਕਰ। ਫੇਰ ਤੂੰ ਜਾਹ ਥੰਮਣ ਆਲੇ ਨੂੰ, ਜੱਸੀ ਸਰਪੰਚ ਕੋਲ।” ਜਗਤਾਰ ਆਖ ਰਿਹਾ ਸੀ।

 

ਉਹ ਸੁੱਤੇ ਨਹੀਂ ਸਨ। ਪਤਮ ਦਰਵਾਜ਼ੇ ਵਿਚੋਂ ਉੱਠ ਕੇ ਅੰਦਰ ਸਬਾਤ ਵਿਚ ਮੁਖਤਿਆਰੇ ਕੋਲ ਗਿਆ। ਉਹ ਵੀ ਕਿੱਥੇ ਸੁੱਤਾ ਸੀ। ਉਹਨੂੰ ਕਿੱਥੇ ਚੈਨ ਸੀ। ਐਵੇਂ ਬੱਸ ਮੂੰਹ ਢੱਕ ਕੇ ਪਿਆ ਹੋਇਆ ਸੀ। ਪ ੀਤਮ ਨੇ ਹਾਕ ਮਾਰੀ ਤਾਂ ਉਹ ਉੱਠ ਕੇ ਬੈਠ ਗਿਆ। ਰਜ਼ਾਈ ਦਾ ਲੜ ਪਰ੍ਹਾਂ ਕਰ ਦਿੱਤਾ। ਉਹਨੂੰ ਪਹਿਲਾਂ ਹੀ ਪਤਾ ਸੀ ਜਿਵੇਂ ਕਿ ਪਪ੍ਰੀਤਮ ਉਹਦੇ ਕੋਲ ਕਿਉਂ ਆਇਆ ਹੈ। ਉਹਨਾਂ ਨੇ ਸਾਰੀ ਗੱਲ ਕੀਤੀ। ਦਿਨ ਚੜ੍ਹਨ ਤੋਂ ਪਹਿਲਾਂ ਹੀ ਪ ੀਤਮ ਜਗਤਾਰ ਨੂੰ ਆਪਣੇ ਖੇਤ ਮੋਟਰ ਵਾਲੇ ਕੋਠੇ ਵਿਚ ਛੱਡ ਆਇਆ।

 

ਜੱਸੀ ਸਰਪੰਚ ਓਧਰ ਮੱਖਣ ਦੇ ਦਾਹ-ਸੰਸਕਾਰ ਤੋਂ ਬਾਅਦ ਤੀਜੇ ਦਿਨ ਥੰਮਣ ਵਾਲੇ ਪਹੁੰਚਿਆ। ਇਸ ਵਾਰ ਉਹਨੂੰ ਚੰਡੀਗੜ੍ਹ ਕਈ ਦਿਨ ਰਹਿਣਾ ਪੈ ਗਿਆ ਸੀ। ਐਮ. ਐਲ. ਏ. ਨਾਲ ਸੀ। ਕੰਮ ਹੀ ਕੋਈ ਅਜਿਹਾ ਸੀ। ਉਹਨਾਂ ਦੀ ਕਾਰ ਸਿੱਧੀ ਔਲਖਾਂ ਦੇ ਅਗਵਾੜ ਜੱਸੀ ਦੇ ਘਰ ਆਈ ਸੀ। ਜੱਸੀ ਘਰ ਵੜਿਆ ਤਾਂ ਸਭ ਤੋਂ ਪਹਿਲਾਂ ਕਰਤਾਰੋ ਨੇ ਹੀ ਉਹਨੂੰ ਦੱਸਿਆ ਕਿ ਜਗਤਾਰ ਲੁੱਧੜ ਨੇ ਮੱਖਣ ਮਾਰ ਦਿੱਤਾ। ਜੱਸੀ ਨੇ ਸੁਣਿਆ ਤਾਂ ਖੜ੍ਹੇ ਦਾ ਖੜ੍ਹਾ ਰਹਿ ਗਿਆ। ਉਹ ਚੁੱਪ-ਕੀਤਾ ਅੰਦਰ ਬੈਠਕ ਵਿਚ ਕੁਰਸੀ ਉੱਤੇ ਬੈਠਾ ਸੀ। ਛੱਡਣ ਵਾਲੇ ਕਾਰ ਲੈ ਕੇ ਚਲੇ ਗਏ। ਚਾਹ-ਪਾਣੀ ਨਹੀਂ ਪੀੜਾ। ਕਾਰ ਆਈ ਸੁਣ ਕੇ ਕੌਰਾ ਉਹਦੇ ਕੋਲ ਕਾਹਲੇ ਨਾਲ ਆਇਆ। ਦੋਵੇਂ ਛੇਤੀ-ਛੇਤੀ ਗੱਲਾਂ ਕਰਨ ਲੱਗੇ। ਕੌਰੇ ਨੇ ਕਿਹਾ, ”ਐਤਕੀਂ ਤਾਂ ਕਈ ਦਿਨਂ ਲਾ ‘ਤੇ ਜਸਵੰਤ ਸਿਆਂ?”

 

”ਹੋਰ ਜਾਰ, ਮੰਤਰੀ ਮਿਲਿਆ ਨਾ। ਬੈਠੇ ਰਹੇ ਬੱਸ ਉਹਦੀ ‘ਡੀਕ ‘ਚ । ਚੌਥੇ ਦਿਨ ਮੁਲਾਕਾਤ ਹੋਈ ਫੇਰ । ਐਮ. ਐਲ. ਏ. ਨੇ ਤਾਂ ਓਥੇ ਈ ਰਹਿਣਾ ਸੀ, ਮੈਨੂੰ ਕਹਿੰਦਾ, ਹੁਣ ਆਇਐਂ ਤਾਂ ਗੱਲ ਮੁੱਕਾ ਕੇ ਜਾਹ। ਨਿੱਤ-ਨਿੱਤ ਫੇਰ ਕਿੱਥੇ ਆਇਆ ਜਾਂਦੈ ਚੰਡੀਗੜ੍ਹ ।”

 

”ਸੁਣ ਲਿਆ ਤੈਂ, ਮੱਖਣ ਦਾ?” ਕੌਰੇ ਨੇ ਗੱਲ ਤੋਰੀ।

 

”ਹਾਂ, ਦੱਸ ‘ਤਾ ਕਰਤਾਰੋ ਨੇ । ਹੁਣੇ ਗੱਲ ਹੋਈ ਐ।”

 

“रोध है……”

 

“ਹੋਰ, ਭੈਣ ਚੋਦ ਨੇ ਓਹੀ ਗੱਲ ਕੀਤੀ। ਮੈਂ ਕੀ ਕਿਹਾ ਸੀ, ਕਰ ‘ਤਾ ਕੀ।’

 

“ਹੋਰ ਆਪਣੇ ਆਲੀ ਗੱਲ ਤਾਂ ਬਣੀ ਨਾ।” ਕੌਰਾ ਭੇੜੀ ਸੀ।

 

”ਉਹ ਤਾਂ ਔਹ ਫਿਰਦੈ ਸਰਵਣ ਮੇਰਾ ਸਾਲਾ। ਮੱਖਣ ਦਾ ਆਪਾਂ ਨੂੰ ਕੀ ਦੁੱਖ ਸੀ।” ਜੱਸੀ ਮੱਥਾ ਫੜ ਕੇ ਬੈਠ ਗਿਆ।

 

ਕਰਤਾਰੇ ਚਾਹ ਦੇ ਦੋ ਗਿਲਾਸ ਧਰ ਗਈ। ਦੁਪਹਿਰ ਢਲ ਚੁੱਕੀ ਸੀ। ਉਹ ਚਾਹ ਪੀ ਰਹੇ ਸਨ ਕਿ ਬੈਠਕ ਅੰਦਰ ਕਾਤਰੋਂ ਵਾਲਾ ਪ ਪ੍ਰੀਤਮ ਆ ਬੈਠਾ। ਏਸ ਮੁੰਡੇ ਨੂੰ ਜੱਸੀ ਜਾਣਦਾ ਸੀ। ਉਹ ਕਈ ਵਾਰੀ ਥੰਮਣ ਵਾਲੇ ਆਇਆ ਸੀ। ਜਦੋਂ ਆਉਂਦਾ, ਦੋ-ਚਾਰ ਦਿਨ ਰਹਿ ਜਾਂਦਾ। ਕੌਰਾ ਵੀ ਜਾਣਦਾ ਸੀ। ਉਹ ਪ ੀਤਮ ਨੂੰ ਦੇਖ ਕੇ ਹੈਰਾਨ ਹੋਏ। ਫੇਰ ਕੌਰੇ ਨੇ ਪੁੱਛਿਆ, ”ਕਿਉਂ ਸਾਕਾ, ਤੈਨੂੰ ਕਦੋਂ ਪਤਾ ਲੱਗਿਆ?”

 

ਉਹ ਮੰਜੇ ਤੋਂ ਉੱਠ ਕੇ ਜੱਸੀ ਦੇ ਨੇੜੇ ਹੋ ਕੇ ਬਹਿ ਗਿਆ। ਅੱਗਾ-ਪਿੱਛਾ ਦੇਖ ਕੇ ਉਹਦੇ ਕੰਨ ਕੋਲ ਮੂੰਹ ਕੀਤਾ ਤੇ ਦੱਸਣ ਲੱਗਿਆ ਕਿ ਮੁਖਤਿਆਰ ਸੂੰ ਸਾਰਾ ਟੱਬਰ ਲੈ ਕੇ ਕਾਤਰੋਂ ਬੈਠਾ ਹੈ। ਜਗਤਾਰ ਵੀ ਓਥੇ ਹੀ ਹੈ। ਉਹਨਾਂ ਨੇ ਹੀ ਉਹਨੂੰ ਏਥੇ ਭੇਜਿਆ ਹੈ। ਜਗਤਾਰ ਨੂੰ ਪੇਸ਼ ਕਰਾਉਣਾ ਹੈ।

 

”ਪੇਸ਼ ਨੂੰ ਹੁਣ ਉਹਦਾ ਕੀ ਕਰੀਏ। ਮਰਨ ਦੇਹ ਭੈਣ ਚੋਦ ਨੂੰ ਜਿੱਥੇ ਮਰਦੈ। ਸਾਥੋਂ ਕੀ ਪੁੱਛ ਕੇ ਮਾਰਿਐ ਬੰਦਾ ਉਹਨੇ?” ਜੱਸੀ ਤਾਪਿਆ ਬੈਠਾ ਸੀ।. –

 

ਕੌਰਾ ਉਹਨਾਂ ਦੀ ਗੱਲ ਵਿਚ ਕੋਈ ਦਖਲ ਨਹੀਂ ਦੇ ਰਿਹਾ ਸੀ। ਪਤਮ ਬੋਲਿਆ: “ਚਾਹੇ ਕੁੱਛ ਹੋ ਗਿਆ, ਜਸਵੰਤ ਸਿਆਂ, ਉਹਨਾਂ ਦੀਆਂ ਤਾਂ ਤੇਰੇ ‘ਤੇ ਈ ਆਸਾਂ ਨੇ। ਤੂੰ ਈ ਲਾਉਣੈ ਬੇੜਾ ਬੰਨੇ। ਮੁਖਤਿਆਰ ਸੂੰ ਨੇ ਕਹਿ ਕੇ ਭੇਜਿਐ ਮੈਨੂੰ। ਥਾਣੇਦਾਰ ਨਾਲ ਤੇਰੀ ਸੂਤ ਐ। ਗੱਲ ਕਰ ਲੈ ਉਹਦੇ ਨਾਲ। ਫੇਰ ਮੈਂ ਲੈ ਆਊਂਗਾ ਜਗਤਾਰ ਨੂੰ।”

 

ਜੱਸੀ ਥੋੜਾ ਢੈਲਾ ਹੋ ਗਿਆ। ਫੇਰ ਵੀ ਪਿੰਡ ਦਾ ਮਾਮਲਾ ਸੀ। ਉਹਨੇ ਸੋਚਿਆ, ਪੇਸ਼ ਕਰਾਉਣ ਨੂੰ ਕੀਹ ਐ, ਕਰਾ ਦਿੰਨੇ ਆਂ। ਗਹਾਂ ਜੋ ਮਰਜ਼ੀ ਹੋਵੇ। ਪਰ ਕਹਿੰਦਾ, ‘ਹੁਣ ਤਾਂ ਹੀ ਮੈਂ ਜਾ ਸਕਦਾ। ਹੁਣੇ ਚੰਡੀਗੜ੍ਹ ਆਇਆਂ। ਥੱਕਿਆ ਪਿਆਂ। ਰੋਟੀ ਵੀ ਨ੍ਹੀ ਖਾਧੀ ਅੱਜ ਤਾਂ ਕਿਧਰੇ।’’

 

ਪ ੀਤਮ ਨੇ ਹੌਸਲਾ ਫੜ ਲਿਆ। ਕਹਿਣ ਲੱਗਿਆ, “ਮੈਂ ਰਹਿ ਪੈ ਨਾ। ਤੜਕੇ ਵਗ਼ ਜੀਂ ਰੋਡ ਸ਼ਾਹ ਨੂੰ । ਛੇਤੀ ਆ ਕੇ ਦੱਸ ਦੀਂ। ਮੈਂ ਕਾਤਰੋਂ ਨੂੰ ਕੱਲ ਨੂੰ ਮੁੜ ਜੂੰ ਫੇਰ। ਜਿਮੇਂ ਕਹੇਂਗਾ, ਕਰ ਲਾਂਗੇ।’

 

ਉਸ ਰਾਤ ਪ ੀਤਮ ਕੌਰੇ ਦੇ ਘਰ ਪੈ ਗਿਆ। ਰੋਟੀ ਉਹਨੇ ਸਰਪੰਚ ਦੇ ਘਰ ਖਾਧੀ ਸੀ। ਕੌਰਾ ਘਰ ਨੂੰ ਜਾਂਦਾ ਰਾਤ ਉਹਨੂੰ ਨਾਲ ਲੈ ਗਿਆ। ਤੜਕੇ ਸਦੇਹਾਂ ਉੱਠ ਕੇ ਜੱਸੀ ਰੋਡ ਸ਼ਾਹ ਨੂੰ ਚਲਿਆ ਗਿਆ। ਮੋਟਰ-ਸਾਇਕਲ ਸੀ, ਬਦੂੰਕ ਫੜ ਕੇ ਕੌਰਾ ਮਗਰ ਬਹਿ ਗਿਆ। ਉਹਨਾਂ ਦੇ ਮੁੜਨ ਤੱਕ ਪ ੀਤਮ ਕੌਰੇ ਦੇ ਘਰ ਹੀ ਬੈਠਾ ਰਿਹਾ। ਉਹ ਦੁਪਿਹਰ ਤੱਕ ਮੁੜ ਆਏ। ਥਾਣੇਦਾਰ ਨਾਲ ਸਾਰੀ ਗੱਲ ਹੋ ਚੁੱਕੀ ਸੀ। ਉਹਨੂੰ ਪਹਿਲਾਂ ਪੈਸੇ ਝੋਕੇ ਜਾਣੇ ਸਨ। ਉਹ ਖੁਸ਼ ਵੀ ਸੀ ਕਿ ਉਹ ਮੁਲਜ਼ਮ ਨੂੰ ਪੇਸ਼ ਕਰਨਗੇ। ਨਹੀਂ ਤਾਂ ਥਾਣੇਦਾਰ ਨੂੰ ਉੱਤੋਂ ਝਾੜਾਂ ਪੈਣੀਆਂ ਸਨ ਕਿ ਕਾਤਲ ਹੁਣ ਤੱਕ ਫੜਿਆ ਕਿਉਂ ਨਹੀਂ ਗਿਆ। ਥਾਣੇਦਾਰ ਦੀ ਕਾਰਗੁਜ਼ਾਰੀ ਉੱਤੇ ਬੁਰਾ ਅਸਰ ਪੈਣਾ ਸੀ। ਆ ਕੇ ਜੱਸੀ ਨੇ ਪ ੀਤਮ ਨੂੰ ਸਾਰੀ ਗੱਲ ਸਮਝਾ ਦਿੱਤੀ। ਕਿਹਾ ਕਿ ਹੁਣ ਉਹ ਜਾਵੇ। ਦੱਸ ਦੇਵੇ ਸਾਰੀ ਗੱਲ ਉਹਨਾਂ ਨੂੰ ਜਾ ਕੇ। ਮੁਖਤਿਆਰ ਪੈਸੇ ਨਾਲ ਲੈ ਕੇ ਆਵੇ। ਟਰੈਕਟਰ ਉੱਤੇ ਉਹ ਤਿੰਨੇ ਜਾਣੇ ਓਧਰੋਂ ਹੀ ਦਸ ਵਜੇ ਤੱਕ ਕੱਲ ਨੂੰ ਰੋਡ ਸ਼ਾਹ ਪਹੁੰਚ ਜਾਣ। ਆਕੇ ਰੇਲਵੇ ਸਟੇਸ਼ਨ ਦੇ ਕਿਸੇ ਬੈਂਚ ਉੱਤੇ ਬੈਠੇ ਰਹਿਣ। ਉਹ ਤੇ ਕੌਰਾ ਓਥੇ ਹੀ ਉਹਨਾਂ ਨੂੰ ਮਿਲਣਗੇ।

 

16

 

ਜਗਤਾਰ ਨੂੰ ਰੋਡ ਸ਼ਾਹ ਥਾਣੇ ਵਿਚ ਪੇਸ਼ ਕਰਾਉਣ ਬਾਅਦ ਜੱਸੀ ਉਸ ਦਿਨ ਆਪਣੇ ਜਿਹੇ ਸੱਥ ਵਿਚ ਆ ਕੇ ਖੜ੍ਹਾ ਤਾਂ ਲੋਕ ਗੱਲਾਂ ਕਰਨ ਲੱਗੇ। ਬਦੂੰਕ ਉਹਨੇ ਮੋਢੇ ਲਟਕਾ ਰੱਖੀ ਸੀ। ਉਹ ਕੌਰੇ ਦੀ ਉਡੀਕ ਵਿਚ ਸੀ। ਕੌਰਾ ਆਇਆ ਤਾਂ ਉਹ ਦੋਵੇਂ ਪੁਲਥਰੂ ਲੈ ਕੇ ਬਦੂੰਕ ਸਾਫ ਕਰਨ ਲੱਗ ਪਏ। ਇਕ ਤਰ੍ਹਾਂ ਨਾਲ ਜਿਵੇਂ ਲੋਕਾਂ ਦੀਆਂ ਗੱਲਾਂ ਤੋਂ ਬੇਧਿਆਨ ਹੋ ਗਏ ਹੋਣ। ਪਰ ਲੋਕ ਸਨ ਕਿ ਚੁੱਪ ਨਹੀਂ ਬੈਠੇ। ਇਹੀ ਗੱਲਾਂ ਕਰੀਂ ਜਾ ਰਹੇ ਸਨ। ਇਕ ਬੁੜ੍ਹਾ ਉੱਚਾ ਬੋਲ ਕੱਢਕੇ ਆਖਣ ਲੱਗਿਆ, ‘ਓਏ ਭਾਈ ਜਸਵੰਤ ਸਿਆਂ, ਪਿੰਡ ਛੱਡ ਕੇ ਨਾ ਜਾਇਆ ਕਰ। ਤੂੰ ਐਥੇ ਨ੍ਹੀਂ ਸੀ, ਮਗਰੋਂ ਬੰਦਾ ਨੁਕਸਾਨਿਆ ਗਿਆ। ਜੇ ਤੂੰ ਪਿੰਡ ਹੁੰਦਾ ਤਾਂ ਇਹ ਭਾਣਾ ਕਾਹਨੂੰ ਵਰਤਦਾ।”

 

”ਤਾਇਆ, ਕੰਮ-ਧੰਦੇ ਕਦੇ ਬਾਹਰ ਵੀ ਜਾਣਾ ਪੈਂਦੈ। ਪਿੰਡ ‘ਚ ਈ ਕੈਦ ਰਹਿ ਕੇ ਤਾਂ ਪੂਰਾ ਨ੍ਹੀ ਪਟਦਾ।” ਉਹਨੇ ਸਾਧਾਰਣ ਜਿਹਾ ਜਵਾਬ ਦਿੱਤਾ।

 

ਐਥੇ ਈ ਜਾਰ, ਆਹ ਜਿੱਥੇ ਬੈਠੇ ਆਂ, ਫੋਰੇ ‘ਚ ਦੀ ਹੋ ਗਿਆ ਸਭ ਕੁੱਛ । ਚੰਗਾ ਭਲਾ ਬੈਠੈ ਜਗਤਾਰ ਐਥੇ ਈ ਤਖਤਪੋਸ਼ ‘ਤੇ: ਜਾਦ ਨਾ ਚੇਤੇ ਕਿਸੇ ਨੂੰ ਥਈ ਉਹਤੋਂ ਇਹ ਗੱਲ ਹੋ ਜੂਗੀ। ਓਧਰੋਂ ਮੱਖਣ ਨੂੰ ਉਹਦੀ ਹੋਣੀ ਪਤਾ ਨ੍ਹੀ ਕਿਧਰੋਂ ਲੈ ਆਈ। ” ਇਕ ਹੋਰ ਕੋਈ ਦੱਸ ਰਿਹਾ ਸੀ। :

 

ਓਏ ਭਾਈ ਮਾਰਨਾ ਤਾਂ ਉਹਨੇ ਸਰਵਣ ਸੀ, ਇਹ ਮੂਹਰੇ ਆ ਗਿਆ।”

 

” ਓਏ ਨਹੀਂ ਏਸੇ ‘ਤੇ ਅੱਖ ਸੀ ਉਹਦੀ ਕਿੱਦਣ ਦੀ। ”

 

”ਸੁਣਦੇ ਆਂ, ਚੰਦ ਦੇ ਸੱਟਾਂ ਤਾਂ ਬਹੁਤੀਆਂ ਸਰਵਣ ਨੇ ਮਾਰੀਆਂ ਸੀ, ਉਹਦੀਆਂ ਸੱਟਾਂ ਨਾਲ ਦੀ ਮਰਿਆਂ ਉਹ। ਫੇਰ ਇਹ ਰਾਮ ਸੂੰ ਦੇ ਮੁੰਡੇ ‘ਤੇ ਕਿਉਂ ਅੱਖ ਸੀ ਬਈ ਉਹਦੀ ? ਸਰਵਣ ਨੂੰ ਮਾਰਦਾ। “

 

”ਸਰਵਣ ਨੂੰ ਕੀ ਮਾਰਦਾ ਜਾਰ। ਸਰਵਣ ਤਾਂ ਆਪ ਈ ਮਰਿਆਂ ਵਰਗੇ ਹੁਣ। ਸਾਹ ਜੇ ਵਰੋਲਦਾ ਫਿਰਦੈ। ‘

 

”ਨਹੀਂ ਉਹ ਮੱਖਣ ਕਹਿੰਦੇ ਛੇੜਦਾ ਰਹਿੰਦਾ ਸੀ, ਇਹਨੂੰ। ਆਵਦੀ ਜਾਣ ‘ਚ ਨੀਮਾਂ ਦਖਾਉਂਦਾ ਇਹਨੂੰ। ਇਹ ਵਿੱਚੇ-ਵਿਚ ਪੀਈਂ ਜਾਂਦਾ ਸੀ। ਪਰ ਇਕ ਦਿਨ ਦੇਖ ਲੈ ਫੇਰ ਖੋਲ ‘ਤੇ ਭੜਿਆੜ।”

 

”ਜਾਰ, ਐਨੇ ਸਾਲਾਂ ਪਿੱਛੋਂ? ਕਮਾਲ ਕਰ ‘ਤੀ ਊਂ ਤਾਂ। ਚੰਦ ਮਰੇ ਨੂੰ ਬਾਰਾਂ-ਤੇਰਾਂ ਸਾਲ ਹੋ ‘ਗੇ ਹੋਣਗੇ। ਬੰਦੇ ਦੇ ਦਮਾਗ ‘ਚੋਂ ਨਿੱਕਲਦੀ ਤਾਂ ਨ੍ਹੀ ਗੱਲ। ਕੰਡਾ ਰੜਕਦਾ ਰਹਿੰਦੈ।”

 

‘“ਉਹ ਵੱਡਾ ਮੁੰਡਾ ਮੁਖਤਿਆਰ ਸਿਆਣਾ ਐ। ਉਹਨੇ ਤਾਂ ਹਾਰ-ਨਮਾਰ ਕਰ ਲਿਆ ਸੀ। ਇਹਨੇ ਜਗਤਾਰ ਨੇ ਰੜਕ ਰੱਖੀ। ”

 

ਮੱਖਣ ਥੁੱਕ ਕੇ ਲੰਘਦਾ ਸੀ ਜਾਰ। ਜਗਤਾਰ ਨੂੰ ਦੇਖ ਕੇ ਖੰਘੂਰ ਮਾਰਦਾ। ਉਹਦੀ ਮੌਤ ਕਰਾਉਂਦੀ ਸੀ ਇਹ ਸਾਰਾ ਕੁੱਛ ਉਹਤੋਂ। ਜਗਤਾਰ ਜਰੀਂ ਗਿਆ, ਐਨੇ ਸਾਲ ਜਰੀਂ ਗਿਆ। ਹੋਰ ਕਿੰਨਾ ਕੁ ਜਰੀਂ ਜਾਂਦਾ ਉਹ ?

 

ਜੱਸੀ ਤੇ ਕੌਰਾ ਸੁਣਦੇ ਵੀ ਜਾ ਰਹੇ ਸਨ ਤੇ ਬੰਦੂਕ ਵੀ ਸਾਫ ਕਰਦੇ। ਬੰਦੂਕ ਵੱਲ ਹੀ ਬਹੁਤਾ ਧਿਆਨ ਦਿੰਦੇ। ਨਾਟਕ ਕਰਦੇ, ਜਿਵੇਂ ਸੱਥ ਦੀਆਂ ਗੱਲਾਂ ਉਹਨਾਂ ਨੂੰ ਸੁਣ ਨਹੀਂ ਰਹੀਆਂ ਸਨ । ਪੁਲਥਰੂ ਤੇ ਚਿੰਦੀਆਂ ਵਲ੍ਹੇਟ ਕੇ ਜੱਸੀ ਨੇ ਕਾਰਤੂਸਾਂ ਵਾਲੇ ਝੋਲੇ ਵਿਚ ਪਾਈਆਂ ਅਤੇ ਕੌਰੇ ਨੂੰ ਕਹਿਣ ਲੱਗਿਆ, ‘ਚੱਲੀਏ ? “

 

”ਕਿਉਂ ਜਸਵੰਤ ਸਿਆਂ ਭਾਈ, ਪੇਸ਼ ਤਾਂ ਤੂੰ ਕਰਾ ’ਤਾ ਉਹ. ਹੁਣ ਕਿੱਕੂ ਬਣੂ ਉਹਦਾ?” ਬੁੜ੍ਹੇ ਨੇ ਫੇਰ ਉੱਚਾ ਬੋਲ ਕੱਢਿਆ।

 

“ਕੇਰਾਂ ਕਾਨੂੰਨ ਦੇ ਹਵਾਲੇ ਕਰ ‘ਤਾ ਉਹ ਨੂੰ, ਤਾਇਆ। ਹੁਣ ਪਰਮਾਤਮਾ ਨੂੰ ਪਤੈ, ਕੀ ਬਣੂ ਉਹਦਾ। ਆਪਣਾ ਤਾਂ ਕੋਈ ਦਖਲ ਨ੍ਹੀ। ਆਪਾਂ ਨੂੰ ਤਾਂ ਦੋਹੇਂ ਧਿਰਾਂ ਇੱਕੋ ਨੇ। ਨਾ ਰਾਮ ਸੂੰ ਆਪਾਂ ਨੂੰ ਦੂਰ ਐ, ਨਾ ਲੁੱਧੜ ਦੂਰ ਨੇ।” ਜੱਸੀ ਤੁਰਨ ਲੱਗਿਆ ਕਹਿ ਗਿਆ। ਤੇ ਫੇਰ ਉਹ ਦੋਵੇਂ ਨਿਆਈਆਂ ਵਲ ਨਿਕਲ ਗਏ। ਸੱਥ ਵਿਚ ਗੱਲਾਂ ਫੇਰ ਵੀ ਹੁੰਦੀਆਂ ਰਹੀਆਂ।

 

ਦਿਨ ਦਾ ਛਿਪਾਅ ਸੀ। ਜੱਸੀ ਕਹਿਣ ਲੱਗਿਆ, ”ਤਿੱਤਰ ਦੇਖੀਏ ਕੋਈ ਐਸ ਵੇਲੇ ਦਰਖਤਾਂ ‘ਤੇ ਆ ਬਹਿੰਦੇ ਨੇ ।”

 

ਉਹ ਦਰਖਤ ਥੱਲੇ ਜਾ ਖੜ੍ਹਦੇ ਅਤੇ ਉਤਾਂਹ ਨੂੰ ਝਾਕਣ ਲਗਦੇ। ਕਿਧਰੇ ਵੀ ਕਿਸੇ ਦਰਖਤ ਵਿਚ ਕੋਈ ਤਿੱਤਰ ਨਹੀਂ ਸੀ। :

 

”ਅੱਜ ਕਿੱਧਰ ਗਏ ਤਿੱਤਰ ? ” ਜੱਸੀ ਇਕ ਦਰਖਤ ਤੋਂ ਦੂਜੇ ਦਰਖਤ ਵੱਲ ਜਾਂਦਾ ਆਖ ਰਿਹਾ ਹੁੰਦਾ।

 

‘“ਆਪਾਂ ਈ ਮੁਕਾਏ ਨੇ, ਹੋਰ ਇਹਨਾਂ ਜਾਨਵਰਾਂ ਨੇ ਕਿੱਧਰ ਜਾਣਾ ਸੀ, ਸਰਪੰਚਾ।’ ਕੌਰਾ ਹਿੜ-ਹਿੜ ਕਰਕੇ ਹੱਸਦਾ।

 

ਹਨੇਰਾ ਪਲੋ-ਪਲ ਵਧਦਾ ਜਾ ਰਿਹਾ ਸੀ। ਉਹ ਖਾਲੀ ਹੱਥ ਘਰਾਂ ਨੂੰ ਮੁੜਨ ਲੱਗੇ। ਰਾਹ ਵਿਚ ਕੌਰੇ ਨੇ ਹੀ ਗੱਲ ਛੇੜੀ, ”ਹੁਣ ਫੇਰ ਕਿਮੇਂ ਕਰੀਏ ਜਗਤਾਰ ਦਾ ? “

 

”ਆਪਾਂ ਉਹਦਾ ਕੀ ਕਰਨੈਂ । ਫਾਂਸੀ ਲੱਗੇ ਭੈਣ ਚੋਦ ਨੂੰ, ਚਾਹੇ ਕੈਦ ਹੋਵੇ । ਆਪਾਂ ਤਾਂ ਜਿਮੇਂ ਕਿਹਾ ਸੀ, ਉਹ ਕੀਤਾ ਨ੍ਹੀ ਉਹਨੇ। ਮੱਖਣ ਜਾ ਠੋਕਿਆ ਧੀ ਦੇ ਜਾਰ ਨੇ। ”

 

”ਹਾਂ, ਗੱਲ ਤਾਂ ਓਥੇ ਈ ਖੜ੍ਹੀ ਐ।” ਕੌਰਾ ਆਖ ਰਿਹਾ ਸੀ।

 

”ਓਧਰ ਰੂਪੋ ਨ੍ਹੀ ਟਿਕਣ ਦਿੰਦੀ। ਕਹਿੰਦੀ ਇਹਨੂੰ ਆਉਣੋ ਹਟਾ ਮੇਰੇ ਕੋਲੋਂ। ਅਖੇ-ਖਹਿੜਾ ਨ੍ਹੀ ਛੱਡਦਾ ਮੇਰਾ। ਕਹਾਣੀ ਸਾਲੀ ਸਮਝੋ ਬਾਹਰ ਐ। ਇਹ ਭੈਣ ਚੋਦ ਸਰਵਣੀਆ ਆਖਦਾ ਸੀ ਇਕ ਦਿਨ, ਅਖੋ-ਉਹ ਮੈਨੂੰ ਆਪ ਬੁਲਾਉਂਦੀ ਐ। ”

 

.‘ਓਏ, ਕੀ ਕਹਿ ਸਕਦੇ ਆਂ, ਸਰਪੰਚਾ। ਇਹਨਾਂ ਤੀਮੀਆਂ ਦੇ ਸੌ ਚਲਿੱਤਰ ਹੁੰਦੇ ਐ. ਜਾਰ। ਕੀ ਪਤੈ ਸਰਵਣ ਨੂੰ ਵੀ ਇਹੀ ਗੱਲ ਆਖਦੀ ਹੋਵੇ।”

 

”ਕੀ ਆਖਦੀ ਹੋਵੇ? ”

 

”ਬਈ ਸਰਪੰਚ ਮੇਰਾ ਖਹਿੜਾ ਨ੍ਹੀ ਛੱਡਦਾ। “

 

“ਹਾਂ ਬਈ, ਇਹ ਵੀ ਕੀ ਪਤੈ।” ਜੱਸੀ ਦੇ ਕੰਨ ਉੱਘੜੇ। ਪਰ ਫੇਰ ਕਹਿਣ ਲੱਗਿਆ, “ਨਹੀਂ ਜਾਰ, ਇਹ ਤਾਂ ਨ੍ਹੀ ਹੋ ਸਕਦਾ। ਆਪਾਂ ਨੂੰ ਤਾਂ ਬਹੁਤ ਚਾਹੁੰਦੀ ਐ ਉਹ। ਚਿੱਚੜੀ ਵਾਂਗੂੰ ਚਿੰਮੜ ਜਾਂਦੀ ਐ. ਬੱਸ ਪੁੱਛ ਨਾ।

 

ਮੱਖਣ ਦੇ ਭੋਗ ਵਾਲੇ ਦਿਨ ਆਸਮਾਨ ਉੱਤੇ ਬੱਦਲ ਸਨ। ਏਧਰੋਂ ਓਧਰ ਜਾ ਰਹੇ ਤੇ ਓਧਰੋਂ ਏਧਰ ਆ ਰਹੇ। ਜਿਵੇਂ ਕਮਲੇ ਹੋਏ ਗੇੜੇ ਕੱਢ ਰਹੇ ਹੋਣ। ਹਵਾ ਵਗ ਰਹੀ ਸੀ। ਕਿਰਸਾਣ ਲੋਕ ਉਤਾਂਹ ਝਾਕਦੇ ਅਤੇ ਫੇਰ ਉਦਾਸ ਹੋ ਕੇ ਨੀਵੀਂ ਪਾ ਲੈਂਦੇ। ਕੋਈ ਜਣਾ ਤਿੱਖੀ ਕਰਾਰੀ ਗਾਲ ਕੱਢ ਕੇ ਆਖਦਾ, ”ਰੱਬ ਵੀ ਗਿਣ-ਗਿਣ ਬਦਲੇ ਲੈਂਦੈ। ਜਦੋਂ ਲੋੜ ਸੀ ਓਦੋਂ ਤਾਂ ਕਣੀ ਨ੍ਹੀ ਸਿੱਟੀ, ਹੁਣ ਦੇਖ ਕੀ ਰੱਥ ਬਣਾਇਐ, ਪੁੱਛਣ ਆਲਾ ਹੋਵੇ, ਬਈ ਕਣਕਾਂ ਪੱਕਣ ‘ਤੇ ਆਈਆਂ ਪਈਐਂ, ਹੁਣ ਮੀਂਹ ਪਾਉਣ ਦੀ ਰੁੱਤ ਐ ਕੋਈ? “

 

ਪਰ ਸੁੱਖ ਰਹਿ ਗਈ, ਭੋਗ ਪੈਣ ਤੱਕ ਬੱਦਲ ਪਰ੍ਹੇ-ਪਰ੍ਹੇ ਹੀ ਰਹੇ। ਨਹੀਂ ਤਾਂ ਅਜਿਹੇ ਮੌਕੇ ਬੜਾ ਔਖਾ ਹੋ ਜਾਂਦਾ ਹੈ। ਸ਼ਾਮਿਆਨੇ ਭਿੱਜ ਕੇ ਚਿਉਣ ਲਗਦੇ ਹਨ। ਬੈਠਣ ਨੂੰ ਥਾਂ ਨਹੀਂ ਰਹਿੰਦਾ। ਰੋਟੀ-ਟੁੱਕ ਦਾ ਅੱਡ ਗਾਹੜ ਪੈ ਜਾਂਦਾ ਹੈ। ਅੰਨ-ਪਾਣੀ ਖਰਾਬ ਹੋਣ ਲਗਦਾ ਹੈ । ਜਿਉਂ ਹੀ ਸ਼ਾਮਿਆਨੇ ਦੇ ਬਾਂਸ ਪੁੱਟੇ ਜਾਣ ਲੱਗੇ, ਕਣੀਆਂ ਪੈਣ ਲੱਗੀਆਂ। ਆਥਣ ਤੱਕ ਭੂਰ ਪੈਂਦੀ ਰਹੀ। ਲੋਕ ਆਖਦੇ ਸਨ, ”ਐਨੀ ਕੁ ਕਿਣਮਿਣ ਨਾਲ ਤਾਂ ਕੁੱਛ ਨ੍ਹੀ ਵਿਗੜਦਾ ਕਿਧਰੇ, ਕਿਤੇ ਜਲ-ਥਲ ਇਕ ਕਰ ‘ਤਾ ਨਾ ਰੱਬ ਨੇ, ਤਾਂ ਪੱਟੇ ਜਾਮਾਂਗੇ। ਕਿਸੇ ਪਾਸੇ ਦੇ ਨ੍ਹੀ ਰਹਿਣਾ ਫੇਰ ਤਾਂ।”

 

ਅੱਧੀ ਰਾਤ ਤੋਂ ਬਾਅਦ ਬਹੁਤ ਵੱਡਾ ਝੱਖੜ ਝੁੱਲਿਆ! ਤੇਜ਼ ਬਾਰਸ਼ ਅਤੇ ਹਨੇਰੀ। ਸਭ ਲੋਕ ਅੰਦਰ ਛੱਤਾਂ ਥੱਲੇ ਸੁੱਤੇ ਹੋਏ ਸਨ। ਜਿਹੜੇ ਜਾਗਦੇ ਸਨ, ਉਹਨਾਂ ਨੇ ਬੱਦਲ ਗੱਜਣ ਦੇ ਤੇਜ਼ ਖੜਕਾਟ ਸੁਣੇ, ਜਿਵੇਂ ਕਿਧਰੇ ਸਾਰੇ ਦਾ ਸਾਰਾ ਆਸਮਾਨ ਢੇਰੀ ਹੋ ਕੇ ਡਿੱਗ ਪਿਆ ਹੋਵੇ। ਬਿਜਲੀ ਲਿਸ਼ਕਦੀ। ਇਕ ਵਾਰ ਤਾਂ ਚਾਰੇ ਪਾਸੇ ਚਾਨਣ ਛਾ ਜਾਂਦਾ। ਤਖਤਿਆਂ ਦੀਆਂ ਵਿਰਲਾਂ ਵਿਚ ਦੀ ਤੇਜ਼ ਤਿੱਖੀ ਰੌਸ਼ਨੀ ਅੰਦਰ ਪਈ ਹਰ ਚੀਜ਼ ਨੂੰ ਹੱਥ ਲਾ ਕੇ ਮੁੜਦੀ। ਤਖਤੇ ਖੜਕਣ, ਪਸ਼ੂਆਂ ਦੇ ਰੰਭਣ ਤੇ ਨੇੜੇ ਦੇ ਦਰਖਤ ਟੁੱਟਣ ਦੀਆਂ ਆਵਾਜ਼ਾਂ ਸਨ। ਦੋ-ਤਿੰਨ ਘੰਟੇ ਇਹੀ ਹਾਲ ਰਿਹਾ। ਵਿਹੜੇ ਪਾਣੀ ਨਾਲ ਭਰ ਚੁੱਕੇ ਸਨ। ਵਾਛੜ ਅੰਦਰ ਤੱਕ ਪਹੁੰਚਦੀ। ਗਲੀਆਂ ਵਿਚ ਪਾਣੀ ਹੀ ਪਾਣੀ ਸੀ। ਟੋਭੇ ਭਰ ਕੇ ਪਿੰਡ ਵਿਚ ਆ ਵੜੇ ਸਨ। ਤੜਕੇ ਉੱਠ ਕੇ ਲੋਕਾਂ ਨੇ ਦੇਖਿਆ, ਜਲ-ਥਲ ਇੱਕ ਹੋਇਆ ਪਿਆ ਸੀ। ਸਿਤਮ ਇਹ ਕਿ ਕਿਣਮਿਣ ਹਾਲੇ ਵੀ ਸੀ। ਸਿਰਾਂ ਉੱਤੇ ਮੋਟੇ ਕੱਪੜਿਆਂ ਦਾ ਭੂੰਗ ਮਾਰ ਕੇ ਤੇ ਛਤਰੀਆਂ ਵਾਲੇ ਬਾਹਰ ਸੱਥਾਂ ਵਿਚ ਆ ਖੜ੍ਹੇ। ਗੱਲਾਂ ਹੋਣ ਲੱਗੀਆਂ। ਕਈ ਕੱਚੇ ਕੋਠੇ ਡਿੱਗੇ ਸਨ। ਪਸ਼ੂ ਸੰਗਲ-ਰੱਸੇ ਤੁੜਵਾ ਕੇ ਖੇਤਾਂ ਨੂੰ ਭੱਜ ਗਏ। ਪਿੰਡ ਵਿਚ ਹਾਹਾਕਾਰ ਸੀ। ਹਵਾ ਵਿਚ ਚੁੱਲ੍ਹਿਆਂ ਦੇ ਧੂੰਏਂ ਭਿੱਜ ਰਹੇ ਸਨ। ਕਣੀਆਂ ਵਰ੍ਹਦੀਆਂ ਵਿਚ ਹੀ ਕੁਝ ਲੋਕ ਆਪਣੇ ਖੇਤਾਂ ਨੂੰ ਭੱਜੇ ਸਨ ਤਾਂ ਕਿ ਵੱਟਾਂ-ਭੜੀਆਂ ਵੱਢ ਦਿੱਤੀਆਂ ਜਾਣ। ਫਸਲਾਂ ਵਿਚ ਖੜ੍ਹਾ ਪਾਣੀ ਹੋਰ ਕਿਧਰੇ ਤੁਰ ਜਾਵੇ। ਪਰ ‘ਕਣਕਾਂ ਤਾਂ ਵਿਛੀਆਂ ਪਈਆਂ ਸਨ। ਜਿਵੇਂ ਉਹਨਾਂ ਦੇ ਲੱਕ ਟੁੱਟ ਗਏ ਹੋਣ। ਜਿਵੇਂ ਬੱਲੀਆਂ ਦੇ ਸਿਰ ਫਿਹ ਦਿੱਤੇ ਗਏ ਹੋਣ। ਧਰਤੀ ਉੱਤੇ ਡਿੱਗੇ ਪਾਣੀ ਜਿੰਨਾ ਹੀ ਕਿਰਸਾਣਾਂ ਦੀਆਂ ਅੱਖਾਂ ਵਿਚ ਪਾਣੀ ਸੀ। ਰੱਬ ਨੂੰ ਕਿੰਨੀਆਂ ਕੁ ਗਾਲਾਂ ਕੱਢੀਆਂ ਜਾ ਸਕਦੀਆਂ ਸਨ।

 

ਸੜਕਾਂ ਉੱਤੇ ਦਰਖਤਾਂ ਦੇ ਡਾਹਣੇ ਡਿੱਗੇ ਪਏ ਸਨ। ਬੱਸਾਂ ਤੇ ਟਰੱਕਾਂ-ਕਾਰਾਂ ਲਈ ਆਵਾਜਾਈ ਮੁਸ਼ਕਿਲ ਹੋ ਗਈ। ਖੇਤਾਂ ਵਿਚ ਰੁੱਖਾਂ ਦੇ ਟਾਹਣ ਟੁੱਟ ਕੇ ਪਰ੍ਹਾਂ ਦੂਰ ਜਾਂ ਡਿੱਗੇ। ਕਿਧਰੇ ਕੋਈ ਆਲ੍ਹਣਾ ਅੰਡਿਆਂ ਸਮੇਤ ਹੀ ਡਿੱਗ ਕੇ ਝਾੜ-ਮਲ੍ਹਿਆਂ ਵਿਚ ਉਲਝ ਗਿਆ ਸੀ। ਰੁੱਖਾਂ ਥੱਲੇ ਘੁੱਗੀਆਂ, ਗੁਟਾਰਾਂ, ਕਾਂ, ਚਿੜੀਆਂ ਤੇ ਗੋਲੇ ਕਬੂਤਰ ਮਰੇ ਪਏ ਸਨ। ਕੋਈ ਆਖਦਾ-ਇਹਨਾਂ ਵਿਚਾਰੇ ਜਨੌਰਾਂ ਦੀ ਇਹੀ ਹੋਣੀ ਲਿਖੀ ਸੀ। ਵੱਡੀ ਉਮਰ ਦੇ ਬੰਦਿਆਂ ਤੇ ਬੁੜੀਆਂ ਦਾ ਵਿਸ਼ਵਾਸ ਸੀ ਕਿ ਇਹ ਬਠਿੰਡੇ ਵਾਲਾ ਦਿਓ ਸੀ। ਜਿੱਥੋਂ ਜਿੱਥੇ ਦੀ ਲੰਘਿਆ, ਫਨਾਹ ਕਰਦਾ ਤੁਰਿਆ ਗਿਆ।

 

ਗੁਰਦੁਆਰੇ ਗੱਲਾਂ ਹੋ ਰਹੀਆਂ ਸਨ ਕਿ ਅੱਜ ਸਰਵਣ ਨਹੀਂ ਆਇਆ ਬਈ। ਪਹਿਲਾਂ ਤਾਂ ਨਿੱਤ ਦਿਨ-ਚੜ੍ਹਦੇ ਹੀ ਏਥੇ ਆ ਕੇ ਚਾਹ ਪੀਂਦਾ ਹੁੰਦਾ। ਅੱਜ ਕੀ ਹੋ ਗਿਆ ਉਹਨੂੰ ?

 

”ਬੰਦਾ ਭੇਜ ਕੇ ਪਤਾ ਤਾਂ ਲਓ, ਕੰਜਰ ਦਾ ਘਰ ਈ ਨਾ ਡਿੱਗ ਪਿਆ ਹੋਵੇ ਕਿਤੋਂ। ਪਿੰਡ ਦੇ ਕਈ ਕੱਚੇ ਘਰ ਡਿੱਗੇ ਨੇ ਕਹਿੰਦੇ। ਕਿਤੇ ਲਟੈਣ ਥੱਲੇ ਦੱਬਿਆ ਮਰਿਆ ਨਾ ਪਿਆ ਹੋਵੇ।” ਕਿਸੇ ਨੇ ਹੱਸਦੇ-ਹੱਸਦੇ ਆਖਿਆ।

 

  • ਸੱਚੀ ਗੱਲ ਸੀ, ਸਰਵਣ ਦੇ ਘਰ ਦੀ ਬੈਠਕ ਡਿੱਗ ਪਈ ਸੀ। ਇਕ ਸ਼ਤੀਰ ਡਿੱਗ ਕੇ ਉਹਦੇ ਉੱਤੇ ਆ ਵੱਜਿਆ ਸੀ। ਸਿਰ ਵਿਚ ਸੱਟ ਨਹੀਂ ਲੱਗੀ, ਨਹੀਂ ਤਾਂ ਮਰ ਜਾਣਾ ਸੀ ਉਹਨੇ। ਲੱਤਾਂ-ਬਾਂਹਾਂ ਉੱਤੇ ਸੱਟਾਂ ਸਨ। ਉਹ ਬੈਠਕ ਵਿਚ ਪੈਂਦਾ ਹੁੰਦਾ। ਸਬਾਤਾਂ ਵਿਚ ਤਾਂ ਕਸੁੱਸਰਾ ਥਾਂ ਸੀ। ਛੱਤ ਉੱਤੇ ਮੱਕੜੀ ਦੇ ਜਾਲੇ ਸਨ। ਕੱਚੀਆਂ ਕੰਧਾਂ ਦੇ ਖਲੇਪੜ ਲਹਿ ਕੇ ਡਿੱਗ ਪਏ ਸਨ । ਸਬਾਤਾਂ ਕਦੇ ਕਿਸੇ ਨੇ ਸੁੰਭਰੀਆਂ ਨਹੀਂ ਸਨ। ਜਿੱਥੇ ਕੋਈ ਚੀਜ਼ ਪਈ ਸੀ, ਮਿੱਟੀ ਹੋਈ ਓਵੇਂ ਦੀ ਓਵੇਂ ਸੀ। ਕਦੇ ਉਹ ਸਬਾਤਾਂ ਖੋਲ੍ਹ ਕੇ ਦੇਖਦਾ ਤਾਂ ਗੰਦਾ ਮੁਸ਼ਕ ਮਾਰਦਾ। ਜਿਵੇਂ ਕਰੰਗਾਵਾੜੀ ਕੋਲ ਦੀ ਲੰਘ ਰਹੇ ਹੋਈਏ। ਮੁਰਦਾਰ ਜਿਹਾ ਮੁਸ਼ਕ। ਮਰੇ ਪਏ ਚੂਹੇ ਕਦੇ ਕਿਸੇ ਨੇ ਚੁੱਕ ਕੇ ਬਾਹਰ ਨਹੀਂ ਸੁੱਟੇ ਸਨ। ਸਰਵਣ ਨੇ ਬੱਸ ਐਨਾ ਕੀਤਾ ਕਿ ਆਪਣਾ ਮੰਜਾ ਘੜੀਸ ਕੇ ਪਰ੍ਹਾਂ ਚੰਗੇ ਥਾਂ ਕਰ ਲਿਆ, ਓਥੇ ਜਿੱਥੇ ਫੇਰ ਪਾਣੀ ਦੀ ਵਾਛੜ ਨਹੀਂ ਲਗਦੀ ਸੀ। ਗੁਆਂਢੀ ਘਰਾਂ ਵਿਚੋ ਕੋਈ ਉਹਦਾਂ ਪਤਾ ਲੈਣ ਨਹੀਂ ਆਇਆ ਸੀ ਅਤੇ ਨਾ ਹੀ ਉਹ ਆਪ ਬੈਠਕ ਤੋਂ ਬਾਹਰ ਨਿੱਕਲ ਕੇ ਘਰ ਦੇ ਬਾਰ ਮੂਹਰੇ ਆ ਕੇ ਖੜ੍ਹਾ। ਉਹਦੀਆਂ ਲੱਤਾਂ ਦੀਆਂ ਸੁਕੜੰਜਾਂ ਉੱਤੇ ਲਹੂ ਦੇ ਨਿਸ਼ਾਨ ਸਨ। ਬਾਹਾਂ ਵਿਚੋ ਖੂਨ ਨਿਕਲ ਕੇ ਥਾਂ ਦੀ ਥਾਂ ਜੰਮ ਗਿਆ ਸੀ । ਸਿਰ ਦੇ ਵਾਲ ਤੇ ਦਾੜ੍ਹੀ ਧੂੜ ਨਾਲ ਅੱਟੀ ਪਈ ਸੀ। ਚਿਹਰਾ ਬਦਰੰਗ ਹੋ ਕੇ ਰਹਿ ਗਿਆ। ਤੇ ਫੇਰ ਖਾਸਾ ਦਿਨ-ਚੜ੍ਹੇ ਗੁਰਦੁਆਰੇ ਦੇ ਬੰਦੇ ਉਹਦਾ ਪਤਾ ਲੈਣ ਆਏ। ਉਹ ਆਪਣੇ ਮੰਜੇ ਉੱਤੇ ਰਜ਼ਾਈ ਲੈ ਕੇ ਪਿਆ ਬੇਸੁਰਤ ਜਿਹਾ ਲਗਦਾ। ਨਾ ਹਾਏ-ਹਾਏ, ਨਾ ਕੋਈ ਹੂੰਗਰ ਵਜਦੀ ਉਹਦੀ। ਬਿਸਤਰੇ

 

ਉੱਤੇ ਮਿੱਟੀ ਦੀਆਂ ਡਲੀਆਂ ਤੇ ਪੁਰਾਣੀ ਛੱਤ ਦੀ ਖਿੱਪ ਦੇ ਡੱਕੇ ਸਨ।

 

”ਸਰਵਣਾ! ‘ ਇਕ ਜਣੇ ਨੇ ਹਾਕ ਮਾਰੀ।

 

”ਹੂੰ! ” ਉਹਨੇ ਸਿਰਫ ਐਂਨਾਂ ਜਵਾਬ ਦਿੱਤਾ।

 

”ਓਏ ਤੇਰੀ ਤਾਂ ਬੈਠਕ ਡਿੱਗ ‘ਗੀ, ਤੂੰ ਪਿਐ?

 

“ਹੂੰ! ” ਉਹਦਾ ਫੇਰ ਇਹੀ ਹੁੰਗਾਰਾ ਸੀ।

 

ਤੇਰੇ ਤਾਂ ਨ੍ਹੀ ਸੱਟ ਲ੍ਹਗੀ ਕੋਈ? “

 

“ਹੂੰ! ” ਉਹਨੇ ਫੇਰ ਐਨਾ ਹੀ ਆਖਿਆ।.

 

ਉਹ ਦੋ ਜਣੇ ਸਨ। ਦੂਜੇ ਨੇ ਉਹਦੀ ਰਜ਼ਾਈ ਪਰ੍ਹਾਂ ਕੀਤੀ। ਉਹਦਾ ਤਾਂ ਬੁਰਾ ਹਾਲ ਸੀ। ਪਿੰਜਣੀਆਂ ਸੁੱਜੀਆਂ ਪਈਆਂ ਸਨ। ਉਹਨਾਂ ਨੇ ਉਹਦਾ ਸਿਰ ਦੇਖਿਆ। ਸਿਰ ਵਿਚ ਕੋਈ ਸੱਟ ਨਹੀਂ ਸੀ। ਤੇ ਫੇਰ ਉਹਨਾਂ ਨੇ ਉਹਦੀਆਂ ਬਾਹਾਂ ਫੜਕੇ ਤੇ ਗਿੱਚੀ ਥੱਲੇ ਹੱਥ ਦੇ ਕੇ ਉਹਨੂੰ ਕਿਹਾ, “ਉੱਠ ਖੜ੍ਹਾ ਹੋ। ਕੀ ਹਾਲ ਬਣਾ ਛੱਡਿਐ ਆਵਦਾ। ਅਸੀਂ ਨਾ ਆਉਂਦੇ ਤਾਂ ਕੀਹਨੇ ਚੱਕਣਾ ਸੀ ਤੈਨੂੰ ? ਉਹ ਉੱਠ ਕੇ ਬੈਠ ਗਿਆ। ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ। ਹੁਣ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹਦਾ ਪੀਣ ਵਾਲਾ ਪਾਣੀ ਕਿੱਥੇ ਹੈ। ਕੋਈ ਤੌੜਾ-ਤਪਲਾ ਹੈ ਵੀ ਕਿ ਨਹੀਂ। ਇਕ ਬੰਦਾ ਗੁਆਂਢੀਆਂ ਦੇ ਘਰੋਂ ਪਾਣੀ ਦਾ ਗਿਲਾਸ ਲੈ ਕੇ ਆਇਆ। ਉਹਦੇ ਮੂੰਹ ਨੂੰ ਲਾਇਆ। ਪਾਣੀ ਪੀ ਕੇ ਉਹਦੀਆਂ ਅੱਖਾਂ ਖੁੱਲ੍ਹ ਗਈਆਂ। ਹੁਣ ਉਹ ਸੂਰਤ ਵਿਚ ਸੀ। ਇਕ ਬੰਦਾ ਉਹਦੇ ਕੋਲ ਬੈਠਾ ਰਿਹਾ। ਦੂਜੇ ਨੇ ਉਹਦੇ ਸ਼ਰੀਕੇ ਵਿਚੋਂ ਬੰਦੇ ਸੱਦੇ। ਬੰਦਿਆਂ ਨੇ ਉਹਦਾ ਇਹ ਹਾਲ ਦੇਖਿਆ ਤਾਂ ਤਰਸ ਕੀਤਾ। ਕਹਿ ਰਹੇ ਸੀ, ‘‘ਸਾਨੂੰ ਕੀ ਪਤਾ ਸੀ, ਇਹ ਅੰਦਰ ਐ। ਸਾਡੇ ਭਾਅ ਦਾ ਤਾਂ ਗੁਰਦੁਆਰੇ ਹੋਣੈ। ਬੈਠਕ ਦਾ ਖਣ ਡਿੱਗੇ ਦਾ ਵੀ ਅੰਦਰ ਆ ਕੇ ਪਤਾ ਲਗਦੈ । ਕੀ ਪੜੈ ਹੁਣ ਬਾਹਰੋਂ-ਬਾਹਰੋਂ।”

 

ਤੇ ਫੇਰ ਇਕ ਨੇ ਕਿਹਾ, ”ਫੇਰ ਵੀ ਬੰਦੇ ਦਾ ਜੀਅ ਐ, ਜਾਰ। ਇਹਨੂੰ ਰੋਡ ਸ਼ਾਹ ਲੈ ਕੇ ਚੱਲੋਂ, ਡਾਕਧਾਰ ਦੇ। ਮੱਲ੍ਹਮ-ਪੱਟੀ ਕਰਾਓ ਇਹਦੀ। ਨਹੀਂ ਤਾਂ ਮਰਜੂ ਜਾਰ ਇਹ। ਇਹਦਾ ਹਾਲ ਤਾਂ ਦੇਖੋ ਭਾਈ।” •ਫੇਰ ਕਹਿਣ ਲੱਗਿਆ, ”ਓਏ ਜਾ ਸਹੁਰਿਆ। ਮਰ ਗਿਆ ਸੀ ਅੰਦਰ ਪਿਆ-ਪਿਆ ਈ। ਜੂਨ ਐ ਕੋਈ ਇਹਦੀ ਜਾਰ ।” .

 

ਮੀਂਹ ਬੰਦ ਹੋ ਚੁੱਕਿਆ ਸੀ। ਹੁਣ ਆਸਮਾਨ ਸਾਫ ਸੀ। ਸ਼ਰੀਕੇ ਵਿਚੋਂ ਇਕ ਘਰ ਨੇ ਆਪਣੀ ਟਰਾਲੀ ਜੋੜੀ, ਉਹਨੂੰ ਰੋਡ ਸ਼ਾਹ ਲੈ ਗਏ। ਥੰਮਣ ਵਾਲੇ ਤੋਂ ਰੋਡੂ ਸ਼ਾਹ ਤੱਕ ਇਹ ਨਵੀਂ ਬਣੀ ਲਿੰਕ-ਰੋਡ ਸੀ। ਇਸ ਸੜਕ ਉੱਤੇ ਕੋਈ ਖਾਸ ਦਰਖਤ ਨਹੀਂ ਸਨ, ਜਿਹੜੇ ਟੁੱਟ ਕੇ ਡਿੱਗ ਪੈਂਦੇ ਤੇ ਸੜਕ ਰੋਕ ਸਕਦੇ। ਛੋਟੇ-ਛੋਟੇ ਦਰਖਤ ਸਨ, ਜਿਹੜੇ ਨਹੀਂ ਡਿੱਗੇ ਸਨ। ਜਿੱਧਰ ਕਿਧਰੇ ਦਰਖਤ ਉੱਖੜ ਕੇ ਡਿੱਗੇ ਸਨ ਜਾਂ ਡਾਹਣੇ ਟੁੱਟ ਸਨ, ਉਹ ਪੁਰਾਣੇ ਦਰਖਤ ਸਨ।

 

… ਟਰੈਕਟਰ-ਟਰਾਲੀ ਰੋਡੂ ਸ਼ਾਹ ਨੂੰ ਜਾਂਦੀ ਦੇਖਕੇ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਸਰਵਣ ਨੂੰ ਲੈ ਕੇ ਗਏ ਹਨ। ਬੈਠਕ ਦਾ ਸ਼ਤੀਰ ਟੁੱਟ ਕੇ ਅੰਦਰ ਪਏ ਦੇ ਉਹਦੇ ਸੱਟਾਂ ਲੱਗੀਆਂ। ਜੇ ਉਹਦਾ ਓਹੜ-ਪੋਹੜ ਨਾ ਕੀਤਾ ਤਾਂ ਉਹਨੇ ਬਚਣਾ ਨਹੀਂ।

 

ਜੱਸੀ ਨੂੰ ਵੀ ਜਾ ਖ਼ਬਰ ਹੋਈ ਕਿ ਸਰਵਣ ਦੇ ਸੱਟਾਂ ਲੱਗੀਆਂ ਤੇ ਉਹਨੂੰ ਰੋਡੂ ਸ਼ਾਹ ਲੈ ਕੇ ਗਏ ਸਨ। ਉਹ ਇਹ ਖ਼ਬਰ ਸੁਣਕੇ ਪਹਿਲਾਂ ਤਾਂ ਖੁਸ਼ ਹੋਇਆ, ਫੇਰ ਇਕਦਮ ਗੰਭੀਰ ਹੋ ਗਿਆ। ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ। ਫੇਰ ਉਹਨੇ ਕੌਰੇ ਨੂੰ ਘਰੋਂ ਬੁਲਾਇਆ। ਆਖਿਆ ”ਚੱਲ ਓਏ, ਰੋਡ ਸ਼ਾਹ ਚਲਦੇ ਆਂ। ਪਤਾ ਲੈਨੇ ਆਂ ਸਰਵਣ ਦਾ। ਕਹਿੰਦੇ, ਬੈਠਕ ਡਿੱਗ ‘ਪੀ ਉੱਤੇ ਸੱਟਾਂ ਲੱਗੀਆਂ।

 

ਉਹ ਕਹਿੰਦਾ ”ਚੱਲ, ਮੈ ਤਾਂ ਤਿਆਰ ਆਂ।

 

:

 

ਰੋਡੂ ਸ਼ਾਹ ਉਹਨਾਂ ਨੇ ਕਈ ਪ੍ਰਾਈਵੇਟ ਡਾਕਟਰਾਂ ਦੇ ਪਤਾ ਕੀਤਾ। ਉਹ ਕਿਧਰੇ ਵੀ ਦਾਖਲ ਨਹੀਂ ਸੀ। ਸਰਕਾਰੀ ਹਸਪਤਾਲ ਗਏ ਤਾਂ ਉਹ ਓਥੇ ਹੀ ਸੀ। ਉਹਦੇ ਨਾਲ ਉਹਨਾਂ ਦੇ ਅਗਵਾੜ ਦੇ ਚਾਰ-ਪੰਜ ਬੰਦੇ ਸਨ। ਡਾਕਟਰ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਸੀ। ਸਰਪੰਚ ਨੇ ਡਾਕਟਰ ਦਾ ਪਤਾ ਕੀਤਾ। ਇਹ ਡਾਕਟਰ ਤਾਂ ਬਹੁਤ ਲਾਲਚੀ ਸੀ। ਪੈਸੇ ਲਏ ਬਗੈਰ ਗੱਲ ਨਹੀਂ ਸੁਣਦਾ ਸੀ। ਗੋਰਾ ਰੰਗ ਤੇ ਨੱਕ ਉੱਤੇ ਕਾਲਾ ਮਹੁਕਾ!। ਸਰਪੰਚ ਨੂੰ ਉਹ ਜਾਣਦਾ ਸੀ। ਉਹਨੇ ਆਪ ਸਰਪੰਚ ਨੂੰ ਬੁਲਾਇਆ ਆਓ, ਸਰਪੰਚ ਸਾਅਬ ?

 

ਜੱਸੀ ਡਾਕਟਰ ਨੂੰ ਇਕ ਪਾਸੇ ਲੈ ਗਿਆ। ਉਹਦੇ ਨਾਲ ਮਿੰਟਾਂ-ਸਕਿੰਟਾਂ ਵਿਚ ਹੀ ਕੋਈ ਗੱਲ ਕੀਤੀ ਅਤੇ ਨੋਟਾਂ ਦੀਆਂ ਦੋ ਥਹੀਆਂ ਡਾਕਟਰ ਦੀ ਪੈਂਟ ਦੀਆਂ ਦੋਵੇਂ ਜੇਬਾਂ ਵਿਚ ਪਾ ਦਿੱਤੀਆਂ। ਕੰਨ ਵਿਚ ਆਖਿਆ, ‘‘ਚੰਗਾ, ਡਾਕਟਰ ਸਾਅਬ। ਅਸੀਂ ਚਲਦੇ ਆਂ। ਤੁਸੀ ਆਪਣੀ ਕਾਰਵਾਈ ਕਰੋ । ਬੱਸ, ਠੀਕ ਐ ठा? ਨਾ

 

ਮਹੁਕੇ ਵਾਲੇ ਡਾਕਟਰ ਦੀਆਂ ਅੱਖਾਂ ਵਿਚ ਚਮਕ ਸੀ। ਸਰਵਣ ਨੂੰ ਦੇ ਰਾਤਾਂ ਹਸਪਤਾਲ ਵਿਚ ਰੱਖਿਆ ਗਿਆ। ਤੀਜੇ ਦਿਨ ਸਵੇਰੇ ਉਹ ਸੁੱਤਾ ਪਿਆ ਨਹੀਂ ਉੱਠਿਆ। ਡਾਕਟਰ ਕਹਿ ਰਿਹਾ ਸੀ, ”ਇਹ ਥੋੜ-ਦਿਲਾ ਸੀ। ਜ਼ਖਮਾਂ ਦੀ ਤਾਬ ਝਲ ਨ੍ਹੀ ਸਕਿਆ। ਹੋ ਜਾਂਦੈ ਕਈ ਵਾਰ।’’

 

17

 

ਸਰਵਣ ਨਿਕੜਮੇ ਦਾ ਪਤਾ ਨਹੀਂ ਕੀ ਭੁੰਨ ਕੇ ਬੀਜਿਆ ਸੀ, ਉਹਦੀ ਮੌਤ ਦਾ ਕਿਸੇ ਨੂੰ ਕਿਧਰੇ ਕੋਈ ਅਫਸੋਸ ਨਹੀਂ ਸੀ। ਅਗਵਾੜ ਦੇ ਬੰਦਿਆਂ ਨੇ ਸਿਰਫ ਆਪਣਾ ਭਾਈਚਾਰਕ ਫ਼ਰਜ਼ ਨਿਭਾਇਆ। ਉਹਦੇ ਨਾਲ ਕਿਸੇ ਦੀ ਹਮਦਰਦੀ ਕੋਈ ਨਹੀਂ ਸੀ। ਉਹਦਾ ਕੋਈ ਸੱਚਾ ਹਮਦਰਦ ਹੁੰਦਾ ਤਾਂ ਉਹਨੂੰ ਰੋਡ ਸ਼ਾਹ ਦੀ ਮੰਡੀ ਕਿਸੇ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਜਾਂਦਾ। ਉਹਦਾ ਇਲਾਜ ਹੋ ਸਕਦਾ ਸੀ। ਰੋਡ ਸ਼ਾਹ ਕਈ ਅਜਿਹੇ ਵਧੀਆ ਡਾਕਟਰ ਸਨ। ਕਿਉਂਕਿ ਕੋਈ ਬੰਦਾ ਉਹਦੇ ਲਈ ਪੈਸੇ ਖਰਚਣ ਨੂੰ ਤਿਆਰ ਨਹੀਂ ਸੀ, ਏਸੇ ਕਰ ਕੇ ਉਹਨੂੰ ਸਰਕਾਰੀ ਹਸਪਤਾਲ ਵਿਚ ਲੈ ਕੇ ਗਏ। ਸਰਕਾਰੀ ਹਸਪਤਾਲ ਵਿਚ ਕੌਣ ਕਿਸੇ ਨੂੰ ਪੁੱਛਦਾ ਹੈ, ਕੀ ਕਿਸੇ ਦਾ ਇਲਾਜ ਹੁੰਦਾ ਹੈ। ਡਾਕਟਰ ਗਿਰਝਾਂ ਵਾਂਗ ਝਾਕਦੇ ਹਨ। ਪੈਸੇ ਬਗੈਰ ਉਹ ਕੁਰਸੀ ਉੱਤੋਂ ਨਹੀਂ ਉੱਠਦੇ । ਐਵੇਂ ਬੱਸ ਡਿਊਟੀ ਜਿਹੀ ਨਿਭਾਉਂਦੇ ਹਨ। ਜੇ ਸੌਆਂ ਵਿਚੋਂ ਕੋਈ ਦੋ-ਚਾਰ ਈਮਾਨਦਾਰ ਡਾਕਟਰ ਹੁੰਦੇ ਹਨ, ਸਹੀ ਇਲਾਜ ਕਰਨ ਵਾਲੇ, ਉਹ ਆਪਣੀ ਪੈਂਠ ਬਣਾ ਕੇ ਸਰਕਾਰੀ ਨੌਕਰੀ ਛੱਡ ਦਿੰਦੇ ਹਨ ਅਤੇ ਓਸੇ ਸ਼ਹਿਰ ਵਿਚ ਆਪਣਾ ਹਸਪਤਾਲ ਖੋਲ੍ਹ ਲੈਂਦੇ ਹਨ। :

 

ਸਰਵਣ ਦਾ ਭੋਗ ਗੁਰਦੁਆਰੇ ਪਾਇਆ ਗਿਆ। ਉਹਦੇ ਆਪਣੇ ਘਰ ਕੋਈ ਉਹਦਾ ਅਫਸੋਸ ਕਰਨ ਨਹੀਂ ਆਇਆ। ਕੀਹਦੇ ਕੋਲ ਜਾਂਦਾ ਕੋਈ ਉਹਦਾ ਅਫਸੋਸ ਕਰਨ! ਸੱਥਰ ਵਿਛਾਉਣ ਵਾਲਾ ਕੋਈ ਨਹੀਂ ਸੀ।

 

ਪਤਾ ਲੱਗੇ ਤੋਂ ਇਕ ਬੱਸ ਖਿਆਲੇ ਵਾਲੇ ਉਹਦੇ ਭੋਗ ਵਾਲੇ ਦਿਨ ਗੁਰਦੁਆਰੇ ਆਏ ਸਨ। ਸ਼ਿੰਗਾਰਾ ਸਿੰਘ ਆਇਆ ਸੀ ਇਕੱਲਾ। ਬੰਤੋ ਨੇ ਤਾਂ ਹੁਣ ਆਉਣਾ ਕਾਹਦਾ ਸੀ । ਸਰਵਣ ਦਾ ਮੁੰਡਾ ਜਾਂ ਉਹਦੀ ਕੁੜੀ ਕੋਈ ਵੀ ਨਹੀਂ ਆਇਆ। ਹੋਰ ਉਹਦਾ ਕੌਣ ਸੀ ਏਸ ਜੱਗ ਅੰਦਰ। ਜੀਹਦੀ ਖਾਤਰ ਉਹਨੇ ਆਪਣਾ ਘਰ ਉਜਾੜ ਲਿਆ ਸੀ, ਉਹ ਰੂਪੋ ਵੀ ਉਸ ਦਿਨ ਗੁਰਦੁਆਰੇ ਨਹੀਂ ਗਈ। ਹਾਂ, ਘੋਗਾ ਜ਼ਰੂਰ ਗਿਆ। ਘੋਗੇ ਦੀ ਜ਼ਮੀਨ ਉਹ ਵਾਹੁੰਦਾ ਰਿਹਾ ਸੀ। ਘੋਗੇ ਦੇ ਘਰ ਸਰਵਣ ਦਾ ਆਉਣ-ਜਾਣ ਸੀ। ਉਹਨਾਂ ਨੇ ਇਕੱਠੇ ਬਹਿ ਕੇ ਦਾਰੂਆਂ ਪੀਤੀਆਂ ਸਨ। ਉਹ, ਜੋਟੀ ਦੇ ਯਾਰ ਸਨ।

 

ਅਗਵਾੜ ਦੇ ਬੰਦੇ ਉਹਨੂੰ ਸਿੱਧਾ ਹੀ ਸਿਵਿਆਂ ਵਿਚ ਲਿਆਏ ਸਨ । ਲੋਕਾਂ ਦੇ ਬਾਹਰਲੇ ਘਰਾਂ ਤੋਂ ਲੱਕੜਾਂ ਚੁੱਕ ਲਿਆਏ ਅਤੇ ਉਹਨੂੰ ਫੂਕ ਦਿੱਤਾ। ਉਹਦੇ ਸਿਵੇ ਨੂੰ ਅੱਗ ਲੱਗੀ ਤਾਂ ਕਿਸੇ ਨੇ ਉੱਚੀ ਧਾਹ ਨਹੀ ਮਾਰੀ, ਕੋਈ ਰੋਇਆ ਨਹੀਂ। ਫੂਕਣ ਆਏ ਲੋਕਾਂ ਦੀ ਚੁੱਪ ਹੀ ਉਹਦੀ ਮੌਤ ਦਾ ਵੱਡਾ ਅਫਸੋਸ ਸੀ। :

 

ਉਹਦੇ ਦਾਹ-ਸੰਸਕਾਰ ਵੇਲੇ ਜੱਸੀ ਸਰਪੰਚ ਸਿਵਿਆਂ ਤੱਕ ਗਿਆ ਸੀ। ਤੇ ਫੇਰ ਗੁਰਦੁਆਰੇ ਵਿਚ ਉਹਦੇ ਭੋਗ ਵਾਲੇ ਦਿਨ ਵੀ ਉਹ ਹਾਜ਼ਰ ਸੀ, ਐਨ ਸਭ ਦੇ ਮੂਹਰੇ ਕੀਰਤਨੀ ਸਿੰਘਾਂ ਦੇ ਕੋਲ ਹੋ ਕੇ ਬੈਠਾ ਹੋਇਆ। ਉਹ ਅਰਦਾਸ ਵੇਲੇ ਗਲ ਵਿਚ ਪਰਨਾ ਪਾ ਕੇ ਚੌੜਾ ਹੋਇਆ ਖੜ੍ਹਾ ਸੀ । ਭੋਗ ਦਾ ਜਿਹੜਾ ਵੀ ਖਰਚ ਹੋਇਆ, ਜੱਸੀ ਸਰਪੰਚ ਨੇ ਹੀ ਆਪਣੀ ਜੇਬ ਵਿਚੋ ਕੀਤਾ ਅਤੇ ਨਾਮਨਾ ਖੱਟੀ। ਉਹਦੇ ਨੇੜੇ ਖੜ੍ਹੇ ਬੰਦੇ ਉਹਦੇ ਮੂੰਹ ਉੱਤੇ ਉਹਦੀ ਤਾਰੀਫ ਕਰਦੇ, “ਵਾਹ ਬਈ ਵਾਹ ਜਸਵੰਤ ਸਿਆਂ! ਐ ਧਰਮ ਦੇ ਰਾਹ’ ‘ਤੇ ਨਿਗਾਅ ਐ ਤੇਰੀ, ਤਾਈਂ ਸਭ ਰੰਗ-ਭਾਗ ਲੱਗੇ ਹੋਏ ਨੇ। ਇਹਦਾ ਭੋਗ ਤਾਂ ਭਾਈ ਵੱਡਾ ਜੱਗ ਸੀ ਇਕ ਤਰ੍ਹਾਂ ਦਾ । ਨਹੀਂ ਤਾਂ ਕੌਣ ਕਰਦੈ ਕਿਸੇ ਖਾਤਰ ਐਨਾ ਕੁੱਛ ਸ਼ਾਬਾਸ਼ ਭਾਈ ਤੇਰੇ । “

 

ਝਖੇੜੇ ਤੋਂ ਪੰਦਰਾਂ ਦਿਨਾਂ ਬਾਅਦ ਇਕ ਦਿਨ ਸਵੇਰੇ-ਸਵੇਰੇ ਤਹਿਸੀਲਦਾਰ ਥੰਮਣ ਵਾਲੇ ਆਇਆ। ਨਾਲ ਕਾਨੂਗੋ ਅਤੇ ਪਿੰਡ ਦੇ ਦੋਵੇਂ ਪਟਵਾਰੀ ਸਨ। ਚਪੜਾਸੀ ਵੀ ਸੀ। ਉਹ ਜੀਪ ਲੈ ਕੇ ਆਏ ਸਨ। ਸਰਪੰਚ ਨੂੰ ਪਹਿਲਾਂ ਸੁਨੇਹਾ ਆ ਗਿਆ ਸੀ। ਸਾਰੇ ਪੰਚਾਇਤ-ਮੈਂਬਰਾਂ ਨੂੰ ਵੀ ਇਤਲਾਹ ਹੋ ਗਈ ਸੀ। ਨੰਬਰਦਾਰ ਵੀ ਸਨ। ਪਿੰਡ ਦੇ ਹੋਰ ਬੰਦੇ ਵੀ। ਤਹਿਸੀਲਦਾਰ ਨੇ ਖੇਤਾਂ ਵਿਚ ਜਾ ਕੇ ਫਸਲਾਂ ਦੇਖੀਆਂ। ਬਹੁਤੇ ਘਰਾਂ ਦੇ ਖੇਤ ਹਾਲੇ ਤੱਕ ਵੀ ਪਾਣੀ ਵਿਚ ਡੁੱਬੇ ਹੋਏ ਸਨ। ਲੋਕਾਂ ਦਾ ਅੰਦਾਜ਼ਾ ਸੀ ਕਿ ਇਹ ਪਾਣੀ ਦਸ ਦਿਨ ਹੋਰ ਨਹੀਂ ਸੁੱਕਦਾ। ਓਦੋਂ ਤੱਕ ਬੱਲੀਆਂ ਦੇ ਦਾਣੇ ਕਾਲੇ ਹੋ ਕੇ ਵਿੱਚੇ ਮੱਚ ਜਾਣਗੇ 1 ਤਹਿਸੀਲਦਾਰ ਨੇ ਜ਼ਾਬਤਾ-ਕਾਰਵਾਈ ਪੂਰੀ ਕੀਤੀ। ਪਿੰਡ ਦੇ ਚਾਰੇ ਪਾਸੇ ਉਹਦੀ ਜੀਪ ਘੁੰਮੀ ਸੀ। ਉਤੋਂ ਹੁਕਮ ਸੀ, ਤਹਿਸੀਲਦਾਰ ਲਈ ਮੌਕੇ ਉੱਤੇ ਜਾ ਕੇ ਹਾਲਾਤ ਦੇਖਣੇ ਜ਼ਰੂਰੀ ਸਨ। ਫਸਲਾਂ ਦੀ ਹਾਲਤ ਦੇਖਕੇ ਲੋਕਾਂ ਨੂੰ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾਣਾ ਸੀ। ਲਿਸਟਾਂ ਪਟਵਾਰੀਆਂ ਨੇ ਬਣਾਉਣੀਆਂ ਸਨ ਕਿ ਕੀਹਦੀ ਕਿੰਨੀ ਫਸਲ ਬਰਬਾਦ ਹੋ ਗਈ। ਪਟਵਾਰੀਆਂ ਕੋਲ ਨਿੱਤ ਉੱਠਣ ਬੈਠਣ ਤੇ ਗੇੜੇ ਕੱਢਣ ਵਾਲੇ ਜ਼ਿਮੀਦਾਰਾਂ ਨੇ ਫਾਇਦਾ ਉਠਾ ਜਾਣਾ ਸੀ। ਫਾਇਦਾ ਉਠਾ ਜਾਣ ਵਾਲੇ ਬੰਦਿਆਂ ਲਈ ਜੱਸੀ ਸਰਪੰਚ ਦੀ ਮੁੱਠੀ-ਚਾਪੀ ਵੀ ਜ਼ਰੂਰੀ ਸੀ। ਕਿਉਂਜੋ ਪਟਵਾਰੀਆਂ ਅਤੇ ਪਿੰਡ ਵਿਚ ਆਉਂਦੇ ਹੋਰ ਅਫਸਰਾਂ ਦੀ ਸੇਵਾ-ਸੰਭਾਲ ਸਰਪੰਚ ਦੇ ਘਰੋਂ ਹੀ ਹੁੰਦੀ। ਸਰਪੰਚ ਜੀਹਦੀ ਖਾਤਰ ਆਖ ਦਿੰਦਾ, ਉਹਦਾ ਕੰਮ ਕਿਵੇਂ ਨਾ ਬਣਦਾ।

 

ਉਸ ਦਿਨ ਤਹਿਸੀਲਦਾਰ ਨੂੰ ਤੋਰ ਕੇ ਜੱਸੀ ਨੇ ਘੋਗੇ ਦੇ ਘਰ ਜਾਣ ਦਾ ਪ੍ਰੋਗਾਰਾਮ ਬਣਾ ਲਿਆ।

 

ਘੋਗਾ ਉਹਨਾਂ ਦੇ ਨਾਲ ਹੀ ਸੀ. ਜੱਸੀ ਦੇ ਪਿੱਛੇ-ਪਿੱਛੇ ਫਿਰਦਾ। ਜੱਸੀ ਉਹਨੂੰ ਹੱਸ ਕੇ ਪੁੱਛਣ ਲੱਗਿਆ, ”ਕਿਉਂ ਫੇਰ ਘੋਗਾ ਸਿਆਂ, ਖੇਤਾਂ ਦਾ ਥਕੇਮਾਂ ਜਾ ਲਾਹੁਣੈ ਫੇਰ ?

 

‘‘ਮਰਜੀ ਐ, ਸਰਪੰਚਾ। ਵਗ ਜਾਨੇ ਆਂ ਕੈਂਚੀਆਂ ਨੂੰ ਕਹੇਂ ਤਾਂ? ” ਉਹ ਜਿਵੇਂ ਏਸੇ ਕੰਮ ਉਹਦੇ ਕਹੇਂ ਏ ਮਗਰ-ਮਗਰ ਵੱਛਰੂ ਵਾਂਗ ਤੁਰਿਆ ਫਿਰਦਾ ਹੋਵੇ।OM

 

ਸਰਪੰਚ ਨੇ ਕੌਰੇ ਨੂੰ ਪੈਸੇ ਫੜਾਏ ਤੇ ਅੱਖ ਦੱਬੀ। ਕੌਰਾ ਜਾਣੀ-ਜਾਣ ਸੀ। ਚਾਹੇ ਦੁਪਹਿਰਾ ਢਲਣ ਵਾਲਾ ਸੀ। ਪਰ ਕੈਂਚੀਆਂ ਵਾਲੇ ਬੰਦਾ ਦੇਖਦੇ। ਨਿੱਤ ਦੇ ਗਾਹਕ ਨੂੰ ਹੀ ਉਹ ਚੰਗਾ ਮੀਟ ਦਿੰਦੇ। ਮੋਟਰ ਸਾਈਕਲ ਲੈ ਕੇ ਗਏ ਉਹ ਮੀਟ ਤਾਂ ਓਸੇ ਵਖਤ ਤੁਲਵਾ ਲਿਆਏ, ਬੱਕਰੇ ਦਾ ਮਾਸ ਸੀ, ਪਰ ਆਉਂਦੇ ਹੋਏ ਕੌਰਾ ਨਾਲੇ ਦੇ ਪੁਲ ਉੱਤੇ ਆ ਕੇ ਰੁਕ ਗਿਆ। ਕਹਿੰਦਾ, ”ਨਹਿਰੀ ਜਾਰ ਘੋਗਿਆ, ਤੜਕੇ ਦੇ ਮੁਤਾਏ ਮਰੀਂ ਜਾਨੇ ਆਂ, ਪਸ਼ਾਬ ਕਰਨ ਦੀ ਵਿਹਲ ਵੀ ਨ੍ਹੀ ਮਿਲੀ ਅੱਜ ਤਾਂ, ਮੇਰੇ ਸਾਲੇ ਦੀ। ਫੇਰ ਉਹ ਪੰਪ ਉਤੋਂ ਪਾਣੀ ਪੀਂਦਾ ਅਤੇ ਅੱਖਾਂ ਉੱਤੇ ਛਿੱਟੇ ਮਾਰਦਾ ਰਿਹਾ। ਐਵੇਂ ਐਵੇਂ ਹੀ ਖਾਸਾ ਚਿਰ ਲਾ ਰਿਹਾ ਸੀ। ਫੇਰ ਮੋਟਰਸਾਈਕਲ ਦੇ ਕਿੱਕ ਮਾਰੇ, ਮੋਟਰਸਾਈਕਲ ਸਟਾਰਟ ਹੀ ਨਾ ਹੋਵੇ । ਘੋਗੇ ਨੂੰ ਕਿੱਕ ਮਾਰਨੀ ਵੀ ਨਹੀਂ ਆਉਂਦੀ ਸੀ। ਡਰਦਾ ਵੀ ਕਿਤੇ ਲੋਹੇ ਦਾ ਕਿੱਲ ਜਿਹਾ ਉਹਦੇ ਗਿੱਟੇ ਉੱਤੇ ਆ ਕੇ ਨਾ ਵੱਜੇ।

 

ਚੇਤ ਦਾ ਮਹੀਨਾ ਸੀ। ਇਹਨਾਂ ਦਿਨਾਂ ਵਿਚ ਸਿਆਲ ਅੰਤਲੇ ਸਾਹਾਂ ਉੱਤੇ ਹੁੰਦਾ ਹੈ। ਧੁੱਪ ਚੰਗੀ ਲਗਦੀ ਹੈ, ਕਦੇ ਚੰਗੀ ਨਹੀਂ ਵੀ ਲਗਦੀ। ਵਾਤਾਵਰਣ ਵਿਚ ਕਣਕਾਂ ਦੇ ਪੱਕ ਰਹੇ ਦਾਣਿਆਂ ਦੀ ਖੁਸ਼ਬੋ ਘੁਲ ਜਾਂਦੀ ਹੈ। ਪਰ ਇਸ ਵਰ੍ਹੇ ਇੰਜ ਨਹੀਂ ਸੀ। ਵਾਤਾਵਰਣ ਵਿਚ ਤਾਂ ਪਾਣੀ ਦੀ ਸੜਿਆਂਦ ਸੀ। ਖੇਤਾਂ ਵਿਚੋਂ · ਬਦਬੂ ਮਾਰਦੀ। ਪਹਿਆਂ ਦੇ ਖੜ੍ਹੇ ਪਾਣੀਆਂ ਵਿਚ ਛੋਟੀਆਂ ਮੱਛੀਆਂ ਤੇ ਦੂਜੇ ਜਾਨਵਰ ਕੁਰਬਲ-ਕੁਰਬਲ ਕਰਦੇ । ਪਾਣੀ ਸੁੱਕ ਜਾਣ ਬਾਅਦ ਇਹਨਾਂ ਜੀਵ-ਜੰਤੂਆਂ ਨੇ ਮਰ ਜਾਣਾ ਤੇ ਬਦਬੂ ਹੀ ਪੈਦਾ ਕਰਨੀ ਸੀ।

 

ਬੀਬੀ ਸਬਾਤ ਅੰਦਰੋਂ ਵਿਹਲੇ ਹੋ ਕੇ ਉਹ ਵਿਹੜੇ ਵਿਚ ਆ ਬੈਠੇ। ਜੱਸੀ ਮੰਜੇ ਉੱਤੇ ਬੈਠਾ ਤੇ ਰੂਪੋ ਉਹਤੋਂ ਥੋੜ੍ਹਾ ਪੜ੍ਹੋ ਹਟ ਕੇ ਪੀੜ੍ਹੀ ਉੱਤੇ ਬੈਠੀ ਲਸਣ ਛਿੱਲ ਰਹੀ ਸੀ। ਜੱਸੀ ਨੇ ਦੋਵੇਂ ਹੱਥ ਉੱਤੇ ਨੂੰ ਲਿਜਾ ਕੇ ਅੰਗਵਾੜੀ ਭੰਨੀ ਅਤੇ ਫੇਰ ਉਬਾਸੀ ਲੈ ਕੇ ਕਹਿਣ ਲੱਗਿਆ, “ਹੁਣ ਤਾਂ ਠੀਕ ਐਂ ਤੂੰ, ਤੇਰਾ ਕੰਮ ਹੋ ਗਿਆ ।”

 

“ਕਿਹੜਾ ਕੰਮ ?”

 

”ਸਰਵਣੀਏ ਆਲਾ ਕੰਡਾ ਚੁਗਿਆ ਗਿਆ। ” .

 

”ਹਾਂ ਵੇ, ਉਹ ਤਾਂ ਚੰਗਾ ਗਲੋਂ ਲਹਿਆ। ਰੱਬ ਨੇ ਈ ਪੁਚਾ,’ਤਾ ਇਹ ਤਾਂ ਅਗਲੇ ਪਾਰ। “

 

”ਰੱਬ ਨੇ ਕਿਹੜਾ ਪੁਚਾ ‘ਤਾ। ਉਹ ਤਾਂ ‘ ਜੱਸੀ ਦੱਸਦਾ-ਦੱਸਦਾ ਰੁਕ ਗਿਆ। :

 

“ਹੋਰ, ਬੈਠਕ ਡਿੱਗ `ਪੀ ਸੀ, ਥੱਲੇ ਆ ਗਿਆ। ਸੱਟਾਂ ਬਾਹਲੀਆਂ ਹੋਣਗੀਆਂ।

 

:

 

”ਸੱਟਾਂ ਤਾਂ ਐਨੀਆਂ ਕਿਹੜੀਆਂ ਸੀ। ਉਹ ਬਚ ਸਕਦਾ ਸੀ, ਜੇ ਕੋਈ ਬਚਾਉਣਾ ਚਾਹੁੰਦਾ ਉਹਨੂੰ । ਪਰ ਕੌਣ ਬਚਾਉਂਦਾ ਉਹਨੂੰ, ਪੈਸਾ ਲਗਦਾ। ਨਾਲੇ ਤੇਰਾ ਵੀ ਤਾਂ ਖਹਿੜਾ ਛੁੱਟਣਾ ਸੀ ਉਹਤੋਂ। ਕਿੱਦਣ ਦੀ ਕਹਿੰਦੀ ਸੀ ਤੂੰ। ”

 

”ਹਾਂ ਇਹ ਤਾਂ ਰੱਬ ਨੇ ਈ ਸੁਣ ਲੀ।” ਉਹ ਫੇਰ ਓਹੀ ਗੱਲ ਬੋਲੀ।

 

”ਰੱਬ ਨੇ ਨ੍ਹੀ ਸੁਣੀ ਡਾਕਟਰ ਨੇ ਸੁਣੀ ਐ। ”

 

‘ ਡਾਕਧਾਰ ਨੇ ਕਿਮੇਂ ?”

 

”ਏਸ ਗੱਲ ਤੋਂ ਤੈਂ ਕੀ ਲੈਣੈ। ਅਸੀਂ ਜਿਹੜਾ ਮੰਤਰ ਮਾਰਨਾ ਸੀ, ਮਾਰ ‘ਤਾ ਹੋਰ ਦੱਸ ਹੁਣ, ਕੀ ਚਾਹੁਨੀ ਐ ? “

 

”ਮੈਂ ਤਾਂ ਕੀ ਚਾਹੁਣੈ ਹੋਰ।” ਉਹ ਜੱਸੀ ਵਲ ਲਗਾਤਾਰ ਝਾਕਣ ਲੱਗੀ। ਝਾਕਦੀ ਹੀ ਰਹੀ। ਮੋਟਰ ਸਾਈਕਲ ਦੀ ਆਵਾਜ਼ ਕੰਨਾਂ ਵਿਚ ਪੈਣ ਲੱਗੀ ਤਾਂ ਉਹ ਛਿੱਲੇ ਲਸਣ ਦੀ ਕੌਲੀ ਲੈ ਕੇ ਉੱਠ ਖੜ੍ਹੀ ਅਤੇ ਕਹਿੰਦੀ, ‘ਆ ‘ਗੇ ਮੇਰੀ ਜਾਣ ‘ਚ।”

 

ਦਾਰੂ ਪੀਣ ਵਾਲੇ ਅੱਜ ਉਹ ਦੋਵੇਂ ਸਨ-ਘੋਗਾ ਤੇ ਕੌਰਾ। ਦਿਨ ਹਾਲੇ ਖਾਸਾ ਖੜ੍ਹਾ ਸ਼ੀ। ਵਲੈਤੀ ਰਾਮ ਪਟਵਾਰੀ, ਸਰਪੰਚ ਦੀ ਪੈੜ ਕੱਢ ਕੇ ਉਹਨਾਂ ਕੋਲ ਸਬਾਤ ਵਿਚ ਆ ਬੈਠਾ।

 

‘‘ਆਓ ਜੀ, ਪਟਵਾਰੀ ਸਾਅਬ।” ਜੱਸੀ ਨੇ ਉਹਦਾ ਸੁਆਗਤ ਕੀਤਾ ਤੇ ਕੌਰੇ ਨੂੰ ਕਿਹਾ ਕਿ ਉਹ ਵਲੈਤੀ ਰਾਮ ਨੂੰ ਪੈੱਗ ਪਾ ਕੇ ਦੇਵੇ । ਅੱਜ ਉਹਨਾਂ ਕੋਲ ਘਰ ਦੀ ਕੱਢੀ ਨਹੀਂ ਸੀ। ਕੌਰਾ ਠੇਕੇ ਦੀ ਇਕ ਦੇਸੀ ਬੋਤਲ ਫੜ ਕੇ ਲਿਆਇਆ ਸੀ। ਮੀਟ ਨੂੰ ਜਾਣ ਲੱਗਿਆਂ ਹੀ ਉਹ ਜੱਸੀ-ਤੋਂ ਪੈਸੇ ਲੈ ਗਿਆ। ਵਸੈਤੀ ਰਾਮ ਨੇ ਸੰਗਦੇ-ਸੰਗਦੇ ਗਿਲਾਸ ਫੜਿਆ ਅਤੇ ਦਾਰੂ ਨੂੰ ਕੌੜੀ ਦਵਾਈ ਵਾਂਗ ਪੀਣ ਲੱਗਿਆ। ਦਾਰੂ ਪੀ ਕੇ ਮਗਰੋਂ ਅੱਧਾ ਗਿਲਾਸ ਪਾਣੀ ਪੀਤਾ। ਮੀਟ ਉਹ ਨਹੀਂ ਖਾਂਦਾ ਸੀ। ਗੰਢੇ ਦੀ ਫਾਕੜ ਚੱਬਣ ਲੱਗਿਆ।

 

“ਹਾਂ, ਸੁਣਾਓ ਪਟਵਾਰੀ ਸਾਆਬ, ਕਿਮੇਂ ਆਏ, ਕੰਮ ਐ ਕੋਈ?” ਜੱਸੀ ਨੇ ਪੁੱਛਿਆ।

 

”ਕੰਮ ਤਾਂ ਸਰਪੰਚ ਸਾਹਿਬ ਉਹ ਕਮਰੇ ਦੀ ਛੱਤ ਐ ਨਾ, ਮੈਥੋਂ ਆਇਆ ਨੂੰ ਗਿਆ ਕੁੱਛ ਦਿਨ, ਘਰ ਦੇ ਬੀਮਾਰ ਸੀ। ਆਹ ਮੀਂਹ ਪਏ ਤੋਂ ਥਿਵਕਦੀ ਰਹੀ ਛੱਤ । ਮੇਰਾ ਤਾਂ ਸਾਰਾ ਕਾਗਜ-ਪੱਤਰ ਭਿੱਜ ਗਿਆ ਜਨਾਬ। ਕਮਰੇ ਦੀ ਛੱਤ ਨਾਕਸ ਐ। ਪਿੰਡ ‘ਚ ਹੋਰ ਕਿਤੇ ਜਗ੍ਹਾ ਮਿਲ ‘ਜੇ।” ਪਟਵਾਰੀ ਨੇ ਹੱਸਦੇ-ਹੱਸਦੇ ਤੇ ਅਧੀਨ ਜਿਹਾ ਹੋ ਕੇ ਗੱਲ ਛੇੜੀ। ਉਹ ਵਾਰ-ਵਾਰ ਆਪਣੇ ਨੱਕ ਨੂੰ ਘੁੱਟਦਾ ਅਤੇ ਨਿੱਕਾ ਜਿਹਾ ਸੜ੍ਹਾਕਾ ਮਾਰਦਾ ਸੀ।

 

“ਵਲੈਤੀ ਰਾਮ, ਐਂ ਕਰ ਜਾਰ । ਹਥਾਈ ਦੇ ਕਮਰੇ ਦਾ ਛੱਡ ਖਹਿੜਾ। ਤੇਰੀਆਂ ਲਮਾਰੀਆਂ ਚੁਕਾ ਕੇ ਸਰਵਣ ਦੀ ਬੈਠਕ ‘ਚ ਲਜਾ ਰਖਦੇ ਆਂ। ਓਥੇ ਬਣਾ ਲੈ ਆਵਦਾ ਪਟਵਾਰਖਾਨਾ। ਵਿਹੜਾ ਖੁੱਲ੍ਹਾ ਐ। ਪੰਪ ਨਮਾਂ ਲਵਾ ਦਿੰਨੇ ਆਂ । ਬਿਜਲੀ ਹੈ ‘ਗੀ। ਹੋਰ ਦੱਸ? ” :

 

”ਬੱਸ ਠੀਕ ਐ ਜੀ। ਐਂ ਕਰ ਦਿਓ। “

 

‘ਸਰਵਣ ਦੀ ਬੈਠਕ ਤਾਂ ਆਪ ਹੈ ਨ੍ਹੀ ਕੰਮ ਦੀ। ਸਤੀਰ ਡਿੱਗ ਪਿਆ ਸੀ, ਜੀਹਦੇ ਕਰ ਕੇ ਮਰਿਆ ਉਹ। ”ਘੋਗੇ ਨੇ ਕਿਹਾ, :

 

”ਓਏ ਸਭ ਠੀਕ ਹੋ ਜੂ। ਸਤੀਰ ਵੀ ਨਮਾਂ ਚੜ੍ਹਾ ਦਿਆਂਗੇ। ਐਨ ਬਣਾ ਦਿਆਂਗੇ ਬੈਠਕ ਵਧੀਆ। ਉਹਦੇ ਮਕਾਨ ਦੀ ਕੁੰਜੀ ਆਪਣੇ ਕੋਲ ਐ ਹੁਣ, ਵਲੈਤੀ ਰਾਮ। ” ਫੇਰ ਜੱਸੀ ਨੇ ਕਿਹਾ, ”ਕੌਰ ਚੰਦਾ, ਪੈੱਗ ਹੋਰ ਪਾ ਓਏ, ਪਟਵਾਰੀ ਸਾਬ ਨੂੰ ।”

 

ਜਿਸ ਦਿਨ ਸਰਵਣ ਦਾ ਦਾਹ-ਸੰਸਕਾਰ ਹੋਇਆ, ਜੱਸੀ ਨੇ ਓਸੇ ਦਿਨ ਆਥਣ ਨੂੰ ਉਹਦੇ ਘਰ ਨੂੰ ਆਪਣਾ ਜਿੰਦਾ ਲਾ ਦਿੱਤਾ। ਸਰਪੰਚ ਸੀ, ਫੇਰ ਜਰਵਾਣਾ, ਉਹਨੂੰ ਕੀ ਕਹਿ ਸਕਦਾ ਸੀ ਕੋਈ। ਕੌਣ ਰੋਕਦਾ ਉਹਨੂੰ ਜਿੰਦਾ ਲਾਉਣ ਤੋਂ। ਜਿਵੇਂ ਸਰਵਣ ਦਾ ਓਹੀ ਵੱਡਾ ਹਮਦਰਦੀ ਹੋਵੇ।

 

ਤੇ ਫੇਰ ਸਰਵਣ ਦੀ ਬੈਠਕ ਦਾ ਉਹਨੇ ਨਵਾਂ ਸ਼ਤੀਰ ਚੜ੍ਹਵਾ ਦਿੱਤਾ। ਇਹ ਮਿਸਤਰੀ ਦਾ ਇਕ ਦਿਨ ਦਾ ਕੰਮ ਸੀ। ਛੱਤ ਉੱਤੇ ਨਵੀਂ ਮਿੱਟੀ ਪਵਾ ਦਿੱਤੀ। ਕੰਧਾਂ ਉੱਤੇ ਪਾਂਡੂ ਦਾ ਪੋਚਾ ਦਿਵਾਇਆ। ਥੱਲੇ ਤਲੀ ਦੇ ਦਿੱਤੀ। ਬੈਠਕ ਲਿਸ਼ਕਾਂ ਮਾਰਨ ਲੱਗੀ। ਵਿਹੜੇ ਵਿਚ ਨਵਾਂ ਪੰਪ ਲਗਵਾ ਦਿੱਤਾ ਸੀ। ਬਿਜਲੀ ਦੀ ਫਿਟਿੰਗ ਠੀਕ ਸੀ। ਚਾਰ ਬੰਦੇ ਸੱਦ ਕੇ ਪਟਵਾਰੀ ਦਾ ਸਾਰਾ ਲੋਕਾ-ਤੁਕਾ ਬੈਠਕਂ ਵਿਚ ਲਿਆ ਸੁੱਟਿਆ। ਸਰਵਣ ਦੇ ਘਰ ਪਿੰਡ ਦੇ ਲੋਕਾਂ ਦੀ ਆਵਾਜਾਈ ਹੋਣ ਲੱਗੀ। ਪਟਵਾਰੀ ਕੋਲ ਕਿਰਸਾਣਾਂ ਨੂੰ ਸਾਰਾ ਦਿਨ ਕੰਮ ਰਹਿੰਦੈ, ਕੁਝ ਮਹੀਨਿਆਂ ਬਾਅਦ ਹੀ ਲੱਗਣ ਲੱਗਿਆ ਜਿਵੇਂ ਸਰਵਣ ਦਾ ਇਹ ਮਕਾਨ ਕੋਈ ਸਰਕਾਰੀ ਦਫਤਰ ਹੋਵੇ । ਸਰਵਣ ਨੂੰ ਕੋਈ ਯਾਦ ਨਹੀਂ ਕਰਦਾ ਸੀ। ਦੋਵੇਂ ਸਬਾਤਾਂ ਅੰਦਰੋਂ ਐਨ ਸਾਫ ਕਰਕੇ ਜੱਸੀ ਨੇ ਉਹਨਾਂ ਵਿਚ ਆਪਣੀ ਤੂੜੀ ਭਰ ਦਿੱਤੀ। ਜਿਵੇਂ ਜੱਸੀ ਦਾ ਇਹ ਆਪਣਾ ਮਕਾਨ ਹੋਵੇ । ਜਿਵੇਂ ਉਹ ਤਾਂ ਸਰਵਣ ਨੂੰ ਮਰਿਆ ਹੀ ਭਾਲਦਾ ਸੀ। ਉਹਦੀ ਦੋ ਕਿੱਲੇ ਨਿਆਈ ਹੁਣ ਜੱਸੀ ਦੀ ਨਿਆਈਂ ਸੀ।

 

ਫਿਰਨੀ ਉੱਤੇ ਉਹਨਾਂ ਲੋਕਾਂ ਦੀਆਂ ਹੀ ਆਬਾਦੀਆਂ ਸਨ, ਜਿਹਨਾਂ ਕੋਲ ਆਪਣੀ ਜ਼ਮੀਨ ਸੀ। ਉਹਨਾਂ ਦੀਆਂ ਜ਼ਮੀਨਾਂ ਵਿਚੋਂ ਹੀ ਮੁਰੱਬਾਬੰਦੀਂ ਵੇਲੇ ਇਹ ਆਬਾਦੀਆਂ ਕੱਟੀਆਂ ਗਈਆਂ ਸਨ। ਪਰ ਧੌਂਕਲ ਕਿਆਂ ਕੋਲ ਤਾਂ ਕੋਈ ਜ਼ਮੀਨ ਨਹੀਂ ਸੀ। ਆਬਾਦੀ ਕਿੱਥੋਂ ਕੱਟੀ ਜਾਂਦੀ 1 ਆਬਾਦੀਆਂ ਵਾਲਿਆਂ ਨੇ, ਕੁਝ ਨੇ ਤਾਂ ਆਪਣੇ ਅੰਦਰਲੇ ਛੱਡ ਕੇ ਬਾਹਰ ਆਬਾਦੀ ਵਿਚ ਖੁੱਲ੍ਹੇ ਮਕਾਨ ਛੱਤ ਲਏ, ‘ਬਹੁਤਿਆਂ ਨੇਂ ਆਬਾਦੀਆਂ ਨੂੰ ਬਾਹਰਲੇ ਘਰ ਬਣਾ ਲਿਆ, ਜਿੱਥੇ ਉਹਨਾਂ ਦੇ ਤੂੜੀ ਵਾਲੇ ਕੋਠੇ ਸਨ ਅਤੇ ਡੰਗਰ-ਪਸ਼ੂ ਬੰਨ੍ਹਿਆ ਜਾਂਦਾ। ਜੱਸੀ ਨੂੰ ਹੁਣ ਬਾਹਰਲੇ ਘਰ ਦੀ ਬਹੁਤ ਲੋੜ ਸੀ। ਉਹਦਾ ਮੁੰਡਾ ਜੁਆਨ ਹੁੰਦਾ ਜਾ ਰਿਹਾ ਸੀ ਅਤੇ ਰਿਹਾੜ ਕਰਦਾ ਕਿ ਟਰੈਕਟਰ ਲੈਣਾ ਹੈ। ਜੱਸੀ ਬਥੇਰਾ ਆਖਦਾ ਕਿ ਟਰੈਕਟਰ ਉਹਨਾਂ ਨੇ ਕੀ ਕਰਨਾ ਹੈ, ਉਹ ਕਿਹੜਾ ਖੇਤੀ ਦਾ ਕੰਮ ਕਰਦੇ-ਕਰਾਉਂਦੇ ਹਨ। ਨਾਲੇ ਟਰੈਕਟਰ ਖੜ੍ਹਾਉਣ ਨੂੰ ਥਾਂ ਕਿੱਥੇ ਹੈ। ਜੱਸੀ ਕੋਲ ਇਕ ਪ੍ਰੈੱਸ ਸੀ। ਕਰਤਾਰੋ ਚਾਹੁੰਦੀ ਸੀ, ਦੋ ਮੱਝਾਂ ਹੋਣ। ਇਕ ਮੱਝ ਦੇ ਦੁੱਧ ਨਾਲ ਤਾਂ ਸਰਦਾ ਨਹੀਂ। ਆਏ-ਗਏ ਦਾ ਘਰ ਹੈ। ਦੂਜੀ ਮੱਝ ਨਾ ਲੈਣ ਦਾ ਵੱਡਾ ਕਾਰਨ ਇਹੀ ਸੀ ਕਿ ਅੰਦਰਲੇ ਘਰ ਐਨਾਂ ਥਾ ਹੀ ਨਹੀਂ ਸੀ। ਅਖੀਰ ਜੱਸੀ ਨੇ ਆਪਣੇ ਅਗਵਾੜ ਵਾਲੇ ਪਾਸੇ ਹੀ ਫਿਰਨੀ ਉੱਤੇ ਇਕ ਬਣਿਆ-ਬਣਾਇਆ, ਮਕਾਨ ਮੁੱਲ ਲੈ. ਲਿਆ। ਇਹ ਬਾਹਰਲਾ ਘਰ ਇਕ ਕਰਜ਼ਾਈ ਜੱਟ ਨੇ ਵੇਚ ਦਿੱਤਾ ਸੀ। ਪੈਸੇ ਸੂਤ-ਸਿਰ ਹੀ ਲਏ। ਪਰ ਅਗਲੇ ਦੀ ਕਬੀਲਦਾਰੀ ਸੰਢੀ ਗਈ। ਇਸ ਮਕਾਨ ਵਿਚ ਪਿੱਛੇ ਦੋ ਸਬਾਤਾਂ ਸਨ। ਸਬਾਤਾਂ ਅੱਗੇ ਵਰਾਂਢਾ ਸੀ । ਫਿਰਨੀ ਵਾਲੇ ਪਾਸੇ ਇਕ ਦਰਵਾਜ਼ਾ ਅਤੇ ਦਰਵਾਜ਼ੇ ਦੇ ਸੱਜੇ ਹੱਥ ਬੈਠਕ ਸੀ। ਲੰਮਾ-ਚੌੜਾ ਵਿਹੜਾ। ਪੂਰਾ ਅੱਧਾ ਕਿੱਲਾ ਥਾਂ ਸੀ ਇਹ।

 

ਤੇ ਫੇਰ ਜੱਸੀ ਨੇ ਬਾਹਰਲੇ ਘਰ ਸਭ ਤੋਂ ਪਹਿਲਾਂ ਵੱਡਾ ਨਲਕਾ ਲਵਾਇਆ। ਪਹਿਲਾਂ ਕੁੱਤਾ-ਪੰਪ ਸੀ। ਮੁੰਡੇ ਦੀ ਰਿਹਾੜ ਵੀ ਪੂਰੀ ਹੋ ਗਈ, ਨਵਾਂ ਟਰੈਕਟਰ ਆ ਗਿਆ, ਟਰਾਲੀ ਵੀ। ਮੱਝਾਂ ਦੋ ਹੋ ਗਈਆਂ। ਜੱਸੀ ਕੋਲ ਕੀ ਘਾਟਾ ਸੀ ਕਿਸੇ ਗੱਲ ਦਾ, ਅੱਜ ਦੀ ਘੜੀ ਉਹ ਤਾਂ ਚਾਹੇ ਹਵਾਈ ਜਹਾਜ਼ ਖਰੀਦ ਕੇ ਲੈ ਆਉਂਦਾ।

 

ਮੈਂਗਲ ਖਾਸਾ ਬੁੱਢਾ ਹੋ ਚੁੱਕਿਆ ਸੀ। ਨਾ ਹੁਣ ਉਹਤੋਂ ਸੰਵਾਰ ਕੇ ਤੁਰਿਆ ਜਾਂਦਾ, ਨਾ ਉਹਨੂੰ ਪੂਰਾ ਦਿਸਦਾ ਸੀ। ਇਕ ਹੱਥ ਸੋਟੀ ਅਤੇ ਇਕ ਹੱਥ ਅੱਖਾਂ ਉੱਤੇ ਕਰਕੇ ਤੁਰਦਾ। ਹੌਲੀ-ਹੌਲੀ ਤੁਰਦਾ, ਕੀੜੀ ਦੀ ਤੋਰ। ਪਰ ਘਰੋਂ ਗੁਰਦੁਆਰੇ ਤੇ ਗੁਰਦੁਆਰਿਓਂ ਘਰ, ਹੋਰ ਕਿਧਰੇ ਉਹ ਜਾਣ-ਜੋਗਾ ਨਹੀਂ ਸੀ। ਦੋ ਵਾਰ ਰਾਹ ਵਿਚ ਡਿਗ ਵੀ ਪਿਆ। ਕਰਤਾਰੋ ਬਹੁਤ ਆਖਦੀ, ‘ਬਾਪੂ, ਹੁਣ ਤੂੰ ਟਿਕ ਕੇ ਬੈਠ। ਮੰਜੇ ‘ਤੇ ਬੈਠਾ ਰੋਟੀ ਖਾਹ। ਮੰਜੇ ‘ਤੇ ਬੈਠਾ ਚਾਹ ਪੀ । ਹੁਣ ਤੇਰੀ ਉਮਰ ਨ੍ਹੀ ਰਹਿ ‘ਗੀ, ਨਿੱਤ ਗੁਰਦੁਆਰੇ ਜਾਣ ਦੀ।” ਪਰ ਉਹ ਸੁਣਦਾ ਨਹੀਂ ਸੀ। ਗੁਰਦੁਆਰੇ ਦੋ ਗੇੜੇ ਲਾਉਂਦਾ। ਮਰਦਾ-ਪੈਂਦਾ ਜਾਂਦਾ ਜ਼ਰੂਰ। ਜਦੋਂ ਗੁਰਦੁਆਰੇ ਪਹੁੰਚਦਾ, ਦੂਜੇ ਬੰਦੇ ਉਹਨੂੰ ਆਪ ਮੰਜੀ ਡਾਹ ਦਿੰਦੇ ਤੇ ਉਹਨੂੰ ਮੋਢਿਆਂ ਤੋਂ ਫੜ ਕੇ ਬਿਨਾਂ ਦਿੰਦੇ। ਉਹਦਾ ਦਮ ਉੱਖੜਿਆ ਹੁੰਦਾ, ਉਹ ਉਹਨੂੰ ਪਾਣੀ ਪਿਆਉਂਦੇ। ਜੱਸੀ ਦੇ ਘਰ ਚਾਹੇ ਛੱਤੀ ਪਦਾਰਥ ਸਨ, ਪਰ ਮੈਂਗਲ ਗੁਰਦੁਆਰੇ ਦੀ ਚਾਹ ਜ਼ਰੂਰ-ਪੀਂਦਾ। ਆਖਰ ਚਲਿਆ ਗਿਆ ਇਕ ਦਿਨਂ ਬੁੜ੍ਹਾ।

 

ਜੱਸੀ ਨੇ ਬਾਪੂ ਦਾ ਭੋਗ ਬਾਹਰਲੇ ਘਰ ਪਾਇਆ। ਓਥੇ ਹੀ ਸਾਧਾਰਣ ਪਾਠ ਖੁਲ੍ਹਾਇਆਂ ਸੀ। ਘਰ ਤੋਂ ਬਾਹਰ ਵੀ ਫਿਰਨੀ ਉੱਤੇ ਤੰਬੂ ਲਾ ਦਿੱਤੇ ਗਏ। ਵਿਹੜੇ ਵਿਚ ਅੰਦਰ ਹਲਵਾਈਆਂ ਨੇ ਭੱਠੀਆਂ ਚਾੜ੍ਹ ਲਈਆਂ। ਅੰਨ-ਪਾਣੀ ਛਕਣ ਸਾਰਾ ਪਿੰਡ ਆਇਆ। ਸਾਬਤ ਮੂੰਗੀ ਦੀ ਦਾਲ, ਕਣਕ ਦੇ ਫੁਲਕੇ, ਪਚਰੰਗੇ ਡੱਬਿਆਂ ਦਾ ਆਚਾਰ ਅਤੇ ਲਾਲ ਰੰਗ ਦੀਆਂ ਜਲੇਬੀਆਂ। ਬਾਹਰਲੇ ਪਿੰਡਾਂ ਦੇ ਲੋਕ ਵੀ ਆ ਰਹੇ ਸਨ। ਭੋਗ ਪਿਆ ਤਾਂ ਲਾਊਡ-ਸਪੀਕਰ ਉੱਤੇ ਲੀਡਰ ਲੋਕਾਂ ਨੇ ਸ਼ਰਧਾਂਜਲੀ ਭਾਸ਼ਣ ਵੀ ਦਿੱਤੇ। ਅਕਾਲੀ, ਕਾਂਗਰਸੀ, ਕਮਿਊਨਿਸਟ ਅਤੇ ਸਾਧ ਸੰਤ ਉਹ ਕਈ ਸਨ। ਬੋਲਣ ਵਾਲਾ ਪਹਿਲਾਂ ਸਰਦਾਰ ਮੈਂਗਲ ਸਿੰਘ ਦੀ ਮੌਤ ਦਾ ਅਫਸੋਸ ਕਰਦਾ। ‘ਘੱਲੇ ਆਹੇ ਨਾਨਕਾ, ਸੱਦੇ ਉਠ ਜਾਰੇ’ ਆਖਦਾ। ਫੇਰ ਸਰਪੰਚ ਜਸਵੰਤ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦਾ। ਇਲਾਕੇ ਵਿਚ ਐਡਾ ਵੱਡਾ ਧਰਮਾਤਮਾ ਆਦਮੀ ਉਹ ਇਕੋ-ਇਕ ਸੀ। ਪਾਠ ਦਾ ਭੋਗ ਪਾਉਣ ਦਾ ਸਾਰਾ ਕੰਮ ਬਾਬਾ ਰਾਮਦਾਸ ਦੇ ਸੇਵਕਾਂ ਨੇ ਕੀਤਾ ਸੀ । ਬਾਬਾ ਰਾਮਦਾਸ ਲਾਊਡ- ਸਪੀਕਰ ਵਿਚ ਆਪ ਵੀ ਬੋਲੇ। ਕੜਾਹ-ਪਰਸ਼ਾਦ ਦੀ ਦੇਗ ਲੈ ਕੇ ਖਾਂਦੇ ਅਤੇ ਫੇਰ ਮੂੰਹਾਂ ਉਤੋਂ ਦੀ ਹੱਥ ਫੇਰਦੇ ਪਿੰਡ ਦੇ ਬੰਦੇ ਆਪਣੇ ਘਰਾਂ ਨੂੰ ਤੁਰੇ ਜਾਂਦੇ ਗੱਲਾਂ ਕਰਦੇ। ਆਖਦੇ, ”ਇਹ ਤਾਂ ਮੁੰਡੇ ਨੇ ਆ ਕੇ ਕੰਮ ਦਾ ਚੱਕ ਚੱਕ ਲਿਆ, ਨਹੀਂ ਤਾਂ ਕੀਹ ਸੀ ਮੈਂਗਲੀਆ। ਸਾਰੀ ਉਮਰ ਇਕ ਵੀ ਚੱਜ ਦਾ ਕੰਮ ਨ੍ਹੀ ਸੀ ਕੀਤਾ ਉਹਨੇ। ਸਾਰੇ ਲੰਡਰਾਂ ਆਲੇ ਕੰਮ।”

 

”ਇਹ ਜੱਸੀ ਨਾ ਹੁੰਦਾ ਤਾਂ ਮੈਂਗਲ ਦਾ ਵੀ ਆਖਰ ਓਹੀ ਹਾਲ ਹੋਣਾ ਸੀ, ਜਿਹੜਾ ਸਰਵਣ ਦਾ ਹੋਇਆ। ਗੱਲ ਕਰਦੈ ਸਰਵਣ ਦੀ ਹੁਣ ਕੋਈ? ਇਹਦੀਆਂ ਗੱਲਾਂ, ਮੈਂਗਲ ਦੀਆਂ, ਮਾਰ ਵੜ ਕੇ ਔਹ ਕਿਲੇ ਉਸਾਰ ‘ਤੇ ਬੋਲਣ ਆਲੇ ਲੀਡਰਾਂ ਨੇ

 

18

 

ਮੱਖਣ ਦੇ ਕਤਲ ਦਾ ਮੁੱਕਦਮਾ ਡੇਢ-ਦੋ ਸਾਲ ਚੱਲਿਆ। ਜਗਤਾਰ ਨੂੰ ਵੀਹ ਸਾਲੀ ਹੋ ਗਈ। ਮੁਖਤਿਆਰੇ ਦੀ ਤਸੱਲੀ ਸੀ ਕਿ ਉਹ ਫਾਂਸੀ ਲੱਗਣ ਤੋਂ ਬਚ ਗਿਆ। ਵੀਹ ਸਾਲੀ ਦਾ ਕੀ ਹੁੰਦੈ, ਐਵੇਂ ਹੀ ਸਾਲ ਨਿਕਲ ਜਾਂਦੇ ਹਨ। ਬੰਦਾ ਜਿਊਂਦਾ-ਜਾਗਦਾਂ ਮੁੜ ਕੇ ਆਪਣੇ ਘਰ ਤਾਂ ਆ ਜਾਂਦੈ। ਰਾਮ ਸੂ ਨੂੰ ਨਾ ਕੋਈ ਤਸੱਲੀ ਸੀ ਤੇ ਨਾ ਕੋਈ ਰੰਜ । ਵੀਹ ਸਾਲੀ ਹੋ ਗਈ, ਚਾਹੇ ਜਗਤਾਰ ਨੂੰ ਫਾਂਸੀ ਲੱਗ ਜਾਂਦੀ, ਉਹਦਾ ਮੱਖਣ ਤਾਂ ਮੁੜ ਕੇ ਆਉਣਾ ਨਹੀਂ ਸੀ। ਉਹ ਤਾਂ ਬੱਸ ਐਵੇਂ ਲੋਕ-ਲੱਜ ਨੂੰ ਮੁਕੱਦਮਾ ਲੜੀ ਗਿਆ ਸੀ। ਇੱਕ ਤਾਂ ਬੰਦਾ ਘਰੋਂ ਉਠ ਗਿਆ, ਦੂਜੇ ਪੈਸੇ ਲਾਓ ਹੁਣ ਉਹਦੇ ਮੁਕੱਦਮੇ ‘ਤੇ। ਇਹ ਸਾਰਾ ਕੰਜਰਖਾਨਾ ਰਾਮ ਸੁੰ ਨੇ ਆਪ ਪਹਿਲਾਂ ਚੰਦ ਲੁੱਧੜ ਦੇ ਮੁਕੱਦਮੇ ਵੇਲੇ ਵੇਖਿਆ ਹੋਇਆ ਸੀ। ਕਚਹਿਰੀਆਂ ਅਤੇ ਥਾਣੇ ਵਿਚ ਕਿਵੇਂ ਪੈਸਾ ਪਾਣੀ ਵਾਂਗ ਵਹਿੰਦਾ ਹੈ, ਪਰ ਵਿਚੋਂ ਨਿਕੱਲਦਾ ਕੁਝ ਨਹੀਂ। ਐਵੇਂ ਬੱਸ ਮਨ ਦੀਆਂ ਤਸੱਲੀਆਂ ਹੁੰਦੀਆਂ ਹਨ।

 

: ਜੱਸੀ ਕੋਲ ਦੋਵੇਂ ਧਿਰਾਂ ਆਉਂਦੀਆਂ। ਉਹ ਕਿਸੇ ਵੀ ਧਿਰ ਨਾਲ ਨਾ ਕਦੇ ਥਾਣੇ ਗਿਆ, ਨਾ ਹਸਪਤਾਲ ਅਤੇ ਨਾ ਕਚਹਿਰੀ ਵਿਚ। ਰਾਮ ਨੂੰ ਉਹਦੇ ਘਰ ਆਉਂਦਾ ਤਾਂ ਉਹਨੂੰ ਸਰਪੰਚ ਕਾਨੂੰਨ ਸਮਝਾਉਣ ਲਗਦਾ। ਹੌਸਲਾ ਦਿੰਦਾ ਕਿ ਜਗਤਾਰ ਨੂੰ ਫਾਹਾ ਲੱਗੇਗਾ। ਇਹ ਹੋ ਹੀ ਨਹੀਂ ਸਕਦਾ ਕਿ ਫਾਂਸੀ ਨਾ ਹੋਵੇ। ਮੁਖਤਿਆਰ ਆਉਂਦਾ ਤਾਂ ਉਹਨੂੰ ਵੀ ਹੌਸਲਾ ਦਿੰਦਾ। ਆਖਦਾ, ”ਸਰਕਾਰੀ ਵਕੀਲ ਮੇਰਾ ਬੰਦਾ ਐ। ਮੈਂ ਕਹਿ ਦੂੰ ਉਹਨੂੰ। ਆਪਣੀ ਗੱਲ ਮੰਨਦੈ ਉਹ। ਤੂੰ ਉਹਦੇ ਕੋਲ ਮੇਰਾ ਨਾਂਉ ਲੈ ਕੇ ਦੇਖੀਂ ਕਦੇ।’ ਤੇ ਫੇਰ ਦਿਲ ਧਰਾਉਂਦਾ, ”ਜਗਤਾਰ ਦਾ ਵਾਲ ਵਿੰਗਾ ਨ੍ਹੀ ਹੁੰਦਾ। ਫਾਂਸੀ ਤਾਂ ਕੀ, ਉਹਨੂੰ ਕੈਦ ਵੀ ਮਸਾਂ ਪੰਜ-ਸੱਤ ਸਾਲ ਹੋਊ। ਸਾਲਾਂ ਦੀ ਤਾਂ ਐਮੇਂ ਗਿਣਤੀ ਹੁੰਦੀ ਐ ਭੈੜਿਆ, ਕੈਦ ਤਾਂ ਅੱਧੀ ਭੁਗਤਣੀ ਪੈਂਦੀ ਐ।”

 

ਕਤਲ ਦੇ ਮੁਕੱਦਮੇ ਵਿਚ ਪੈਸੇ ਦੀ ਕੋਈ ਕੀਮਤ ਨਹੀਂ ਰਹਿੰਦੀ, ਬੱਸ ਲੱਗ-ਲੱਗ। ਕਮਾਲ ਦੀ ਗੱਲ ਇਹ ਕਿ ਦੋਵਾਂ ਧਿਰਾਂ ਕੋਲ ਪੈਸਾ ਜੱਸੀ ਕੋਲੋਂ ਜਾਂਦਾ ਸੀ। ਦੋਵਾਂ ਨੂੰ ਹੀ ਜਿੰਨੇ ਪੈਸਿਆਂ ਦੀ ਲੋੜ ਹੁੰਦੀ, ਉਹ ਰਾਤ-ਬਰਾਤੇ ਜੱਸੀ ਦੇ ਘਰ ਆਉਂਦੇ, ਏਧਰ-ਓਧਰ ਦੀਆਂ ਗੱਲਾਂ ਮਾਰ ਕੇ ਪੈਸੇ ਮੰਗਦੇ। ਜੱਸੀ ਪਹਿਲਾਂ ਤਾਂ ਮਜਬੂਰੀ ਜ਼ਾਹਰ ਕਰਦਾ। ਦੂਜੇ ਪਾਸੇ ਮੂੰਹ ਕਰਕੇ ਗਿਣਤੀਆਂ-ਮਿਣਤੀਆਂ ਜਿਹੀਆਂ ਕਰਨ ਲੱਗ ਪੈਂਦਾ।

 

ਪਰ ਆਖਰ ਨੂੰ ਆਖ ਦਿੰਦਾ, ”ਚੰਗਾ ਫੇਰ, ਤੜਕੇ ਅੱਠ ਵਜਦੇ ਨੂੰ ਮਕੰਦੀ ਦੀ ਹੱਟ ‘ਤੇ ਆ ਜੀਂ। ਪੈਸਿਆਂ ਦਾ ਕਰੂੰ ਮੈਂ, ਕਿਤੋਂ ਕਰਾਂ। ਲਿਖਤ ਕਰ ਲਾਂਗੇ, ਚੰਗਾ ਰਹਿੰਦੈ।”

 

ਰਾਮ ਸੂੰ ਨੂੰ ਉਹ ਆਖਦਾ ਰਹਿੰਦਾ, ! ‘ਪੈਸਿਆਂ ਦੀ ਪਰਵਾਹ ਨਾ ਕਰੀਂ। ਮੁੰਡਾ ਤੇਰਾ ਖਾ ਲਿਆ ਕੁੱਤੇ ਜੱਟ ਨੇ, ਹੁਣ ਢੇਕਾ ਲੱਗ ਕੇ ਗਿਐ। ਲੱਜਤ ਤਾਂ ਈ ਐ, ਜੋ ਫਾਹਾ ਲੱਗੇ ਭੈਣ ਚੋਦ ਨੂੰ। ਜਿੰਨੇ ਜੋਗਾ ਹੈਗਾ ਮੈਂ, ਕਰੂੰ ਤੇਰਾ।”

 

ਮੁਖਤਿਆਰੇ ਨੂੰ ਆਖਦਾ, ‘‘ਪੈਸੇ ਦਾ ਕੀਹ ਐ, ਮੁਖਤਿਆਰ ਸਿਆਂ, ਹੱਥਾਂ ਦੀ ਮੈਲ ਐ। ਜਗਤਾਰ ਦੀ ਕੇਰਾਂ ਜਾਨ-ਬਖਸ਼ੀ ਹੋ ‘ਜੇ, ਬਥੇਰਾ ਕਮਾ ਲੌਂਗੇ ਦੋਮੇਂ ਭਰਾ। ਮੈਂ ਤਾਂ ਭਾਈ ਜਿੰਨੇ ਜੋਗਾ ਹੈਗਾ, ਕਰਦਾ ਰਹੂੰ। ਮੇਰੇ ਕੰਨੀਓ ਕਦੇ ਵੀ ਨਾ ਸੰਗੀਂ। ਚਾਹੇ ਕਿਧਰੋਂ ਫੜਕੇ ਦੇਮਾਂ, ਹਰ ਵੇਲੇ ਤਾਂ ਦੇਖ ਲੈ ਹੁੰਦਾ ਨ੍ਹੀ ਕੋਲ, ਤੈਨੂੰ ਅਟਕਾ ਨ੍ਹੀ ਪੈਣਾ ਦਿੰਦਾ।”

 

ਜਿੰਨੇ ਪੈਸੇ ਉਹ ਦਿੰਦਾ, ਮੁਕੰਦੀ ਦੀ ਹੱਟ ਉੱਤੇ ਜਾ ਕੇ ਆਪਣੀ ਬਹੀ ਵਿਚ ਲਿਖਤ ਕਰਵਾ ਲੈਂਦਾ। ਪਹਿਲਾਂ ਦਿੱਤੇ ਪੈਸੇ ਵੀ ਵਿਚ ਜੁੜਵਾ ਦਿੰਦਾ। ਇੰਜ ਵਿਆਜ ਲੱਗ-ਲੱਗ ਪੈਸਾਂ ਵਧੀ ਜਾਂਦਾ। ਏਦਾਂ ਹੀ ਕਰਦੇ- ਕਰਾਉਂਦੇ ਇਕ ਸਾਲ ਲੰਘ ਗਿਆ। ਦੋਵੇਂ ਧਿਰਾਂ ਵਲੋਂ ਲੱਖਾਂ-ਰੁਪਈਏ ਹੋ ਚੁੱਕੇ ਸਨ। ਇਕ ਦਿਨ ਉਹਨੇ ਦੋਵਾਂ ਨੂੰ ਹੀ ਜਵਾਬ ਦੇ ਦਿੱਤਾ। ਕਹਿੰਦਾ, ” ਕੀ ਪੜੈ ਭਾਈ, ਇਹ ਪੈਸਾ ਕਦੋਂ ਮੁੜੂ ਤੇਰੇ ਕੋਲੋਂ, ਤੂੰ ਵਾਹਣ ਲਖਾਦੇ ਆਵਦਾ। ਜਦੋਂ ਰੁਪਈਏ ਤਾਰ ਦੇਂਗਾ, ਵਾਹਣ ਫੇਰ ਤੇਰਾ।” ਇੰਜ ਉਹਨੇ ਰਾਮ ਸੂ ਦਾ ਇਕ ਕਿੱਲਾ ਅਤੇ ਮੁਖਤਿਆਰੇ ਦੇ ਦੋ ਕਿੱਲੇ ਗਹਿਣੇ ਕਰਵਾ ਲਏ। ਦੋਵਾਂ ਨੂੰ ਹੀ ਇਕੱਠੇ ਰੁਪਏ ਹੋਰ ਦੇ ਦਿੱਤੇ ਤਾਂ ਕਿ ਗਹਿਣਾ ਖਾਸਾ ਨਿੱਗਰ ਹੋ ਜਾਵੇ ਅਤੇ ਉਹ ਛੇਤੀ-ਛੇਤੀ ਜ਼ਮੀਨ ਛੁਡਵਾ ਨਾ ਸਕਣ।

 

ਜਦੋਂ ਦੋਵੇਂ ਘਰਾਂ ਦੀਆਂ ਜ਼ਮੀਨਾਂ ਉਹਨੇ ਕਿਸੇ ਹੋਰ ਜੱਟ ਨੂੰ ਹਿੱਸੇ ਉੱਤੇ ਦਿੱਤੀਆਂ, ਤਦ ਹੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਸਰਪੰਚ ਤੋਂ ਪੈਸੇ ਲੈ ਕੇ ਵਰਤਦੇ ਰਹੇ ਹਨ। ਲੋਕ ਬੜੇ ਤਿੱਖੇ ਹੁੰਦੇ ਹਨ, ਸਾਰੀ ਗੱਲ ਦੀ ਬਿੜਕ ਰਖਦੇ ਹਨ। ਹੁਣ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਰਾਮ ਸੂੰ ਦਾ ਕਿੰਨਾ ਖਰਚ ਹੋਇਆ ਹੈ ਤੇ ਮੁਖਤਿਆਰੇ ਦਾ ਕਿੰਨਾ। ਆਖਦੇ, ਲੁੱਧੜਾਂ ਦਾ ਵੱਧ ਖਰਚ ਆਪੇ ਹੋਣਾ ਸੀ ਭਾਈ, ਬੰਦਾ ਕਢਵਾਉਂਣੈ ਉਹਨਾਂ ਨੇ ਕਤਲ ਚੋਂ। ਪੈਸਾ ਜਾਂ ਬੰਦਾਂ, ਇਕ ਚੀਜ਼ ਰਹੂ ਕੋਲੇ। ਪੈਸੇ ਕੰਨੀਓਂ ਹੱਥ ਘੁੱਟ ਲਿਆ ਤਾਂ ਬੰਦਾ ਜਾਊ।”

 

. . ਲੋਕ ਤਾਂ ਇਹ ਵੀ ਆਖਦੇ, ” ਜਗਤਾਰ ਨੂੰ ਸਜਾ ਨ੍ਹੀ ਹੁੰਦੀ। ਜੇ ਹੋਈ ਵੀ ਤਾਂ ਥੋੜ੍ਹੇ ਸਾਲਾਂ ਦੀ ਹੋਊ।”:

 

: ”ਕਿਉਂ ਬਈ? ਬੰਦਾ ਤਾਂ ਉਹਨੇ ਸਾਮ੍ਹਣੇ ਮਾਰਿਐ।” ਕੋਈ ਪੁੱਛਣ ਲਗਦਾ।

 

‘ਗਹਿਣੇ ਟਿਕੀ ਜਮੀਨ ਦੱਸੀ ਜਾਂਦੀ ਐ, ਕਮਲਿਆ। ਦੀਹਦਾ ਈ ਐ। ਰਾਮ ਸੁੰ ਨੇ ਹੱਥ ਘੁੱਟ ਲਿਆ। ਲੁੱਧੜਾ ਨੇ ਖਾਸਾ ਝੋਕਿਆ ਲਗਦੈ। ਸਜਾ ਆਪੇ ਘੱਟ ਹੋਊ, ਭਾਈ।’

 

”ਫੇਰ ਤਾਂ ਬੰਦਾ ਮਾਰਨਾ ਖੇਡ ਈ ਐ।”

 

*”विभे?” 4 11

 

”ਪੈਸਾ ਹੋਵੇ, ਕਿਸੇ ਨੂੰ ਮਾਰ ਦਿਓ ਚਾਹੇ। ਪੈਸੇ ਕਰਕੇ ਡਾਲ ਨ੍ਹੀ ਵਿਗੜਦਾ।’’

 

‘’ਸਮੇਂ ਬਦਲ ‘ਗੇ ਭਾਈ। ਪਹਿਲੇ ਵਖਤਾਂ ‘ਚ ਜੱਜ ਜਿਹੜਾ ਹੁੰਦਾ ਸੀ, ਰੱਬ ਦਾ ਰੂਪ ਹੁੰਦਾ। ਕਦੇ

 

ਨ੍ਹੀ ਸੀ ਸੁਣਿਆ, ਬਈ ਜੱਜ ਵੀ ਪੈਸੇ ਖਾ ਲੈਂਦੇ। ਹੁਣ ਤਾਂ ਜੱਜ ਵੀ ਭਰਿਸ਼ਟ ‘ਗੇ। ਉਹ ਜਮਾਨੇ ਨ੍ਹੀ ਰਹੇ ਹੁਣ।’

 

ਜ਼ਮੀਨ ਗਹਿਣੇ ਲੈਣ ਬਾਅਦ ਵੀ ਜੱਸੀ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ। ਪਰਦਾ ਬਣਿਆ ਹੋਇਆ ਸੀ, ਹੋਰ ਹੁਣ ਉਹ ਕੀਹਤੋਂ ਲੈਂਦੇ ਰੁਪਈਏ। ਜਦੋਂ ਕਤਲ ਦਾ ਫੈਸਲਾ ਹੋਇਆ, ਉਸ ਤੋਂ ਬਾਅਦ ਮੁਖਤਿਆਰੇ ਦੀ ਤਿੰਨ ਕਿੱਲੇ ਅਤੇ ਰਾਮ ਸੂੰ ਦੀ ਦੋ ਕਿੱਲੇ ਜ਼ਮੀਨ ਜੱਸੀ ਸਰਪੰਚ ਕੋਲ ਗਹਿਣੇ ਸੀ। ਸੱਥ ਵਿਚ ਗੱਲਾਂ ਹੁੰਦੀਆਂ, ”ਕਿਸੇ ਦਾ ਬੰਦਾ ਨੁਕਸਾਨਿਆ ਗਿਆ, ਕਿਸੇ ਨੂੰ ਜੇਲ੍ਹ ਹੋ ਗੀ, ਖੱਟ ਗਿਆ ਤਾਂ ਸਰਪੰਚ ਖੱਟ ਗਿਆ। ਪੰਜ ਕਿੱਲੇ ਦਾ ਮਾਲਕ ਬਣ ਬੈਠਾ। ਹੁਣ ਛੁੱਟਦੀ ਨ੍ਹੀ ਇਹ ਸਾਰੀ ਉਮਰ। ਬੱਸ ਸਮਝੋ ਸਰਪੰਚ ਦੀ ਹੋ ਚੁੱਕੀ।’’

 

ਇਸ ਵਾਰ ਕਈ ਵਰ੍ਹਿਆਂ ਪਿੱਛੋਂ ਪੰਚਾਇਤ-ਚੋਣਾਂ ਹੋਈਆਂ। ਲੋਕ ਹੈਰਾਨ ਸਨ, ”ਇਹ ਗੱਲ ਕਿੱਥੋਂ ਸੁੱਝ ‘ਗੀ ਬਈ ਸਰਕਾਰ ਨੂੰ। ਪਹਿਲਾਂ ਤਾਂ ਊਈ ਕਿੰਨੇ ਸਾਲ ਲੰਘਾ ‘ਤੇ। ਜਿਮੇਂ ਮੈਂਬਰੀ-ਸਰਪੰਚੀ ਅਗਲੇ ਨੇ ਘਰੇ ਜੰਮੀ ਹੋਵੇ। ਜਿਹੜਾ ‘ਕੋਰਾਂ ਬਣ ਗਿਆ ਬੱਸ ਬਣ ਗਿਆ।” :

 

ਜੱਸੀ ਸਮਝਣ ਲੱਗ ਪਿਆ ਸੀ ਕਿ ਸਰਪੰਚੀ ਦੇ ਕੰਮ ਵਿਚ ਕਈ ਪੰਗੇ ਹਨ, ”ਛੱਡੋ ਪਰ੍ਹੇ ਇਹ ਕੁੱਤ- ਖਾਨਾ। ਜਣਾ-ਖਣਾ ਰੰਨ ਸਮਝਦੈ ਆਵਦੀ-ਚੱਲ ਬਈ ਸਰਪੰਚਾ ਥਾਣੇ, ਚੱਲ ਬਈ ਸਰਪੰਚਾ ਤਸੀਲਦਾਰ ਦੇ, ਚੱਲ ਬਈ ਸਰਪੰਚਾ, ਆਹ ਕੰਮ ਕਰਾ ਸਾਡਾ, ਚੱਲ ਬਈ ਸਰਪੰਚਾ ਉਹ ਕੰਮ ਕਰਾ ਸਾਡਾ। ਐਮੇਂ ਵਾਧੂ ਦੀ ਵਗਾਰ ਐ ਇਹ ਸਰਪੰਚੀ।”

 

ਇਸ ਵਾਰ ਜੱਸੀ ਸਰਪੰਚੀ ਲਈ ਖੜ੍ਹਾ ਨਹੀਂ ਹੋਇਆ। ਨਾ ਕਿਸੇ ਦੀ ਮੱਦਦ ਕੀਤੀ। ਉਹ ਸਮਝਦਾ ਸੀ ਕਿ ਜਿਹੜਾ ਵੀ ਜਿੱਤ ਗਿਆ, ਆਪਣਾ ਬਣਕੇ ਈ ਰਹੂ, ਹੋਰ ਉਹਨੇ ਕਿੱਧਰ ਜਾਣੈ। ਨਵੇਂ ਸਰਪੰਚ ਨੂੰ ਤਾਂ ਦੋ ਸਾਲ ਕੰਮਾਂ-ਕਾਰਾਂ ਦੀ ਸਮਝ ਹੀ ਨਹੀਂ ਆਉਂਦੀ । ਨਾਲੇ ਸਾਰੇ ਅਫਸਰਾਂ, ਸਾਰੇ ਲੀਡਰਾਂ ਨਾਲ ਆਪਣੀ ਜਾਣ-ਪਛਾਣ ਹੋ ਗਈ। ਜਿਹੜਾ ਵੀ. ਨਵਾਂ ਥਾਣੇਦਾਰ ਆਵੇ, ਨਵਾਂ ਤਹਿਸੀਲਦਾਰ ਆਵੇ, ਕੋਈ ਵੀ ਨਵਾਂ ਅਫਸਰ ਆਵੇ, ਆਪਣਾ ਹੁੰਦੈ, ਪਹਿਲਾਂ ਏਸ ਇਲਾਕੇ ‘ਚ ਰਹਿ ਕੇ ਗਿਆ ਹੁੰਦੈ। ਉਹ ਸੋਚਦਾ, ਐਨੇ ਕੰਮ ਤਾਂ ਮੈਂ ਫੇਰ ਵੀ ਕਰੀ ਜਾਊਂ। ਕੀ ਲੈਣਾ ਹੈ ਸਰਪੰਚ ਬਣਕੇ।

 

ਇਸ ਵਾਰ ਸਰਪੰਚੀ ਦੀ ਚੋਣ ਤਿੰਨ ਬੰਦਿਆਂ ਨੇ ਲੜੀ। ਇਕ ਇਹਨਾਂ ਵਿਚ ਰਾਮਦਾਸੀਆ ਸੀ, ਇੱਕ ਜੱਟ ਅਤੇ ਇਕ ਬਾਣੀਆ। ਜੱਸੀ ਦੀ ਤਿੰਨਾਂ ਨਾਲ ਲਿਹਾਜ ਸੀ। ਤਿੰਨੇ ਬੰਦੇ ਉਹਦੇ ਕੋਲ ਅੱਡ-ਅੱਡ ਦਿਨ ਬੰਦਿਆਂ ਦਾ ਇੱਕਠ ਬੰਨ੍ਹ ਕੇ ਆਏ। ਉਹਨੇ ਤਿੰਨਾਂ ਨੂੰ ‘ਹਾਂ: ਆਖੀ। ਪਰ ਉਹਨੇ ਇਕ ਵਾਰ ਵੀ ਸੱਥ ਵਿਚ ਖੜ੍ਹ ਕੇ ਕਿਸੇ ਦੀ ਹਾਮੀ ਨਹੀਂ ਭਰੀ ਅਤੇ ਨਾ ਹੀ ਵੋਟਾਂ ਨੂੰ ਕਹਿਣ ਕਿਸੇ ਦੇ ਘਰ ਗਿਆ। ਐਵੇਂ ਟਾਲੇ ਜਿਹੇ ਲਾਉਂਦਾ ਰਿਹਾ। ਕਦੇ ਰੋਡ ਸ਼ਾਹ ਵਗ ਜਾਂਦਾ ਅਤੇ ਮੁੜਦਾ ਹੀ ਨਹੀਂ ਸੀ। ਕਦੋਂ ਦੁੱਲੇ ਦੀ ਢਾਬ ਜਾ ਕੇ ਅੰਦਰ ਕਿਸੇ ਕਮਰੇ ਵਿਚ ਛਾਪਲਿਆ ਪਿਆ ਰਹਿੰਦਾ। ਰਾਮ ਦਾਸ ਨੂੰ ਆਖਦਾ ਕਿ ਉਹਦੇ ਬਾਰੇ ਉਹ ਕਿਸੇ ਨੂੰ ਦੱਸਣ ਨਾ। ਕਦੇ ਬਰਨਾਲੇ ਜਾ ਪਹੁੰਚਦਾ ਅਤੇ ਰਾਤ ਕੱਟ ਕੇ ਮੁੜਦਾ। ਇਕ ਦਿਨ ਚੰਡੀਗੜ੍ਹ ਹੀ ਚਲਿਆ ਗਿਆ ਤੇ ਤਿੰਨ ਦਿਨ ਨਹੀਂ–ਮੁੜਿਆ। ਜਦੋਂ ਫੇਰ ਵੀ ਲੋਕਾਂ ਨੇ ਖਹਿੜਾ ਨਹੀਂ ਛੱਡਿਆਂ ਤਾਂ ਕੌਰ ਚੰਦ ਨੂੰ ਨਾਲ ਲੈ ਕੇ, ਕਿਸੇ ਨੂੰ ਵੀ ਦੱਸੇ ਬਗੈਰ ਰੋਡੂ ਸ਼ਾਹ ਤੋਂ ਗੱਡੀ ਜਾ ਚੜ੍ਹਿਆ। ਸਿਰਫ ਕਰਤਾਰੋ ਨੂੰ ਪਤਾ ਸੀ। ਮੁੰਡੇ ਅਲਬੇਲ ਅਤੇ ਦੋਵੇਂ ਕੁੜੀਆਂ ਨੂੰ ਵੀ ਨਹੀਂ ਦੱਸਿਆ। ਜੁਆਕ ਐਵੇਂ ਅਗਾਂਹ ਗੱਲ ਕਰ ਦਿੰਦੇ ਨੇ। ਤਿੰਨਾਂ ਉਮੀਦਵਾਰਾਂ ਵਿਚੋਂ ਇਕ ਨੂੰ ਵੀ ਪਤਾ ਲੱਗ ਗਿਆ, ਤਾਂ ਸਿਆਪਾ ਪਾ ਕੇ ਬਹਿ ਜਾਵੇਗਾ! ਕਹੇਗਾ, ”ਸਰਪੰਚਾਂ, ਹੁਣ ਟਲਦੈਂ ਮੇਰੇ ਵਾਰੀ। ਸਿੱਧਾ ਹੋ ਕੇ ‘ਸ਼ਪੋਟ, ਕਰ ਮੇਰੀ। ਨਹੀਂ ਜਵਾਬ ਦੇ ਦੇ। ਕਿਸੇ ਨੂੰ ਕੀ ਜਵਾਬ ਦੇਵਾਂਗਾ ਮੈਂ?” .

 

ਪੰਚਾਇਤ-ਚੋਣਾਂ ਵਿਚ ਚਾਰ ਦਿਨ ਬਾਕੀ ਸਨ, ਜੱਸੀ ਤੇ ਕੌਰਾ ਹਜ਼ੂਰ ਸਾਹਿਬ ਜਾ ਪਹੁੰਚੇ। ਚੋਣਾਂ ਤੋਂ ਤਿੰਨ ਦਿਨ ਪਿੱਛੋਂ ਮੁੜੇ। ਬੁੱਘਾ ਰਾਮ ਸਰਪੰਚ ਬਣ ਚੁੱਕਿਆ ਸੀ। ਆ ਕੇ ਪਤਾ ਲੱਗਣ ਸਾਰ ਜੱਸੀ ਪਹਿਲਾਂ ਬੁੱਘੇ ਦੀ ਦੁਕਾਨ ‘ਤੇ ਗਿਆ। ਉਹ ਖੜ੍ਹਾ ਹੋ ਗਿਆ ਤੇ ਜੱਸੀ ਦੇ ਪੈਰੀਂ ਹੱਥ ਲਾਏ। ਜੱਸੀ ਆਖ ਰਿਹਾ ਸੀ, ” .. ਓਏ ਭਾਈ ਲਾਲਾ ਜੀ, ਮੈਂ ਤਾਂ ਹਜ਼ੂਰ ਸਾਅਬ ਜਾ ਕੇ ਵੀ ਤੇਰੇ ਨਾਉਂ ਦੀ ਅਰਦਾਸ ਕਰਾਈ, ਬਈ ਹੋ ਸੱਚੇ

 

ਪਾਤਸ਼ਾਹ ਸਾਡਾ ਸ਼ਾਹ ਜਿੱਤ ‘ਜੇ । ਗੁਰੂ ਮ੍ਹਾਰਾਜ ਦੀ ਸਹੁੰ, ਝੂਠ ਨਾ ਸਮਝੀ ਐਮੇਂ।”

 

”ਮਖਿਆ, ਮੰਨ ਲੀ, ਤੇਰੇ ਆਸਰੇ ਤਾਂ ਜਿੱਤਿਆਂ ਮੈਂ।” ਫੇਰ ਬੁੱਘਾ ਕਹਿਣ ਲੱਗਿਆ, “ਮੇਰਾ ਤਾਂ ਐਮੇਂ ਨਾਉਂ ਈ ਨਾਉਂ ਐ, ਸਰਪੰਚੀ ਫੇਰ ਵੀ ਤੈ ਕਰਨੀ ਐ, ਜਸਵੰਤ। ਹੁਣ ਇਹ ਗੱਲ ਸਮਝ ਲੈ ਸਮਾਰ ਕੇ। ਭੱਜੀ ਨਾ ਹੁਣ।”

 

”ਮੈਂ ਕਹਿਨਾਂ, ਜਾਨ ਲੜਾ ਦਿਆਂਗੇ। ਪਰਵਾਹ ਨਾ ਮੰਨੀਂ, ਜਿੱਥੇ ਮਰਜੀ ਝੋਕ ਦੀ। ਪੂਰੇ ਉੱਤਰਾਂਗੇ।” ਜੱਸੀ ਹੱਟ ਦੀ ਗੱਦੀ ਉੱਤੇ ਬਹਿੰਦਾ ਆਖ ਰਿਹਾ ਸੀ।

 

”ਕਸਤੂਰੀ, ਓਏ ਕਸਤੂਰੀ ।” ਬੁੱਘਾ ਰਾਮ ਨੇ ਦੁਕਾਨ ਤੋਂ ਬਾਹਰ ਢਾਕਾਂ ਉੱਤੇ ਹੱਥ ਰੱਖੀ ਖੜ੍ਹੇ ਆਪਣੇ ਮੁੰਡੇ ਨੂੰ ਹਾਕ ਮਾਰੀ।

 

ਉਹ ਓਥੋਂ ਹੀ ਬੋਲਿਆ, ”ਹਾਂ ਬਾਈ ਜੀ।’’

 

”ਓਏ ਜਾਹ, ਔਧਰੋਂ ਘਰੋਂ ਲੱਡੂਆਂ ਦਾ ਡੱਬਾ ਲੈ ਕੇ ਆ। ਸਰਪੰਚ ਦਾ ਮੂੰਹ ਮਿੱਠਾ ਕਰਾਈਏ।” ਬੁੱਘੇ ਨੇ ਕਿਹਾ।

 

“ਮੂੰਹ ਮਿੱਠਾ ਕਿਉਂ, ਕੌੜਾ ਕਰਾਂਗੇ ਅੱਜ। ਦਾਰੂ ਪੀਮਾਂਗੇ।”

 

”ਲੈ ਬਈ ਆ ‘ਗੀ ਲੱਜਤ। ਓਏ ਸਰਪੰਚ ਸਾਅਬ, ਤੈਨੂੰ ਸਭ ਜਾਣਦੇ ਨੇ, ਕੌਣ ਭੁੱਲਿਆ ਵਿਐ, ਤੈਨੂੰ ਮੂੰਹ ਕੌੜਾ ਕਰਨ ਆਲੇ ਨੂੰ । ਤੂੰ ਪੀਂਦਾ ਹੁੰਦਾ ਤਾਂ ਗੱਲਾਂ ਕਾਹਦੀਆਂ ਸੀ।” ਫੇਰ ਜੱਸੀ ਦੇ ਐਨ ਕੋਲ ਮੂੰਹ ਲਿਜਾ ਕੇ ਪੁੱਛਣ ਲੱਗਿਆ, ” ਪੀਮੇਂ ਗਾ ਤਾਂ ਹੁਣੇ ਮੰਗਾਮਾਂ ਬੋਤਲ?”

 

“ਤੂੰ ਪੀ. ਲੇਂਗਾ ਤਾਂ ਮੈਨੂੰ ਕੀ ਵੱਢਦੀ ਐ.” ਜੱਸੀ ਨੂੰ ਪਤਾ ਸੀ ਕਿ ਬੁੱਘਾ ਰਾਮ ਸ਼ਰਾਬ ਨਹੀਂ ਪੀਂਦਾ।

 

ਕਸਤੂਰੀ ਡੱਬਾ ਲੈ ਆਇਆ। ਬੁੱਘਾ ਰਾਮ ਨੇ ਲੱਡੂ ਜੱਸੀ ਮੂਹਰੇ ਕਰ ਦਿੱਤੇ। ਉਹਨੇ ਇਕ ਲੱਡੂ ਚੁੱਕ ਲਿਆ ਤੇ ਥੋੜ੍ਹਾ-ਥੋੜ੍ਹਾ ਕਰਕੇ ਖਾਣ ਲੱਗਿਆ। ਡੱਬਾ ਫੜ ਕੇ ਬਾਕੀ ਲੱਡੂ ਦੁਕਾਨ ਉੱਤੇ ਖੜ੍ਹੇ ਸਭ ਗਾਹਕਾਂ ਨੂੰ ਵੰਡ ਦਿੱਤੇ। ਬੁੜ੍ਹੀਆਂ, ਕੁੜੀਆਂ ਤੇ ਜੁਆਕ ਸਨ।

 

LUB.COM

 

ਜੱਸੀ ਨੇ ਖੜ੍ਹਾ ਹੋ ਕੇ ਨਿਉਂਦਾ ਦਿੱਤਾ, ”ਲੈ ਸੇਠਾ, ਅੱਜ ਆਥਣੇ ਈ ਆਪਣੇ ਬਾਹਰਲੇ ਘਰ ਤੇਰੀ ਸਾਰੀ ਪੰਚੈਤ ਨੂੰ ਫੀਸਟ ਐ ਮੇਰੇ ਕੰਨੀਓਂ। ਦਿਨ-ਛਿਪੇ ਜੇ ਆ ਜੀ। ਬਾਕੀ ਕਿਹੜੇ-ਕਿਹੜੇ ਮੈਂਬਰ ਨੇ, ਮੈਨੂੰ ਉਹਨਾਂ ਦੇ ਨਾਉਂ ਲਖਿਆ ਦੇ ਹੁਣੇ। ਅੱਜ ਸਾਰੀ ਰਾਤ ਆਪਣੀ ਐ।”

 

ਉਹ ਸਵੇਰ ਦੀ ਗੱਡੀ ਰੋਡੂਸ਼ਾਹ ਆ ਕੇ ਉੱਤਰੇ ਸਨ। ਹਜ਼ੂਰ ਸਾਹਿਬ ਨੂੰ ਜਾਂਦੇ ਹੋਏ ਆਪਣਾ ਮੋਟਰਸਾਈਕਲ ਰੋਡ ਸ਼ਾਹ ਕੀਮਤੀ ਲਾਲ ਦੀ ਦੁਕਾਨ ਵਿਚ ਖੜ੍ਹਾ ਕਰ ਗਏ। ਤੇ ਹੁਣ ਜਦੋਂ ਅੱਜ ਮੁੜ ਕੇ ਆਏ ਤਾਂ ਮੋਟਰਸਾਈਕਲ ਲੈ ਕੇ ਸਦੇਹਾਂ ਹੀ ਥੰਮਣ ਵਾਲੇ ਪਹੁੰਚੇ ਗਏ। ਉਸ ਵੇਲੇ ਦੁਕਾਨ ‘ਤੇ ਕੀਮਤੀ ਨਹੀਂ ਸੀ ਤੇ ਨਾ ਕੋਈ ਹੋਰ। ਨੌਕਰ ਦੁਕਾਨ ਦੀ ਸਫਾਈ ਕਰਦਾ ਫਿਰਦਾ ਸੀ। ਆਉਂਦੇ ਹੋਏ ਅੱਧਾ ਘੰਟਾ ਬਾਬਾ ਰਾਮ ਦਾਸ ਕੋਲ ਵੀ ਲਾ ਆਏ। ਰਾਮਦਾਸ ਨੇ ਹੀ ਉਹਨਾਂ ਨੂੰ ਦੱਸਿਆ ਕਿ ਬੁੱਘਾ ਰਾਮ ਸਰਪੰਚ ਬਣ ਗਿਆ ਹੈ ਅਤੇ ਸੱਤ ਹੋਰ ਜਿਹੜੇ ਮੈਂਬਰ ਬਣੇ ਉਹਨਾਂ ਵਿਚ ਤਿੰਨ ਮੈਬਰ ਹੀ ਪੁਰਾਣੇ ਹਨ। ਇਕ ਮੈਂਬਰ ਤਾਂ ਕਿੱਕਰ ਸਿੰਘ ਸੀ ਜਿਹੜਾ ਹਰ ਵਾਰ ਜਿਤਦਾ ਹੁੰਦਾ। ਜਦੋਂ ਤੋਂ ਪੰਜਾਬ ਵਿਚ ਅਤੇ ਉਸ ਤੋਂ ਪਹਿਲਾਂ ਪੈਪਸੂ ਵਿਚ ਪੰਚਾਇਤਾਂ ਬਣਨੀਆਂ ਸ਼ੁਰੂ ਹੋਈਆਂ ਸਨ, ਕਿੱਕਰ ਸਿੰਘ ਪਹਿਲੇ ਦਿਨੋਂ ਮੈਂਬਰ ਸੀ। ਉਹ ਐਡਾ ਸੱਚਾ-ਸੁੱਚਾ ਆਦਮੀ ਸੀ ਕਿ ਹਰ ਕੋਈ ਪਿੰਡ ਦਾ ਬੰਦਾ ਓਸੇ ਨੂੰ ਵੋਟ ਪਾਉਂਦਾ। ਉਹ ਵੋਟਾਂ ਵੀ ਸਭ ਤੋਂ ਵੱਧ ਲਿਜਾਂਦਾ। ਰਾਮ ਦਾਸ ਨੇ ਜੱਸੀ ਨੂੰ ਸ਼ਾਬਾਸ਼ ਦਿੱਤੀ ਕਿ ਉਹਨੇ ਇਹ ਬਹੁਤ ਸਿਆਣਪ ਕੀਤੀ ਹੈ ਜੋ ਵੋਟਾਂ ਵਾਲੇ ਦਿਨ ਪਿੰਡੋਂ ਟਲ ਗਿਆ। ਉਹਨੂੰ ਤਾਂ ਸਭ ਇਕ ਹਨ। ਉਹਨੇ ਤਾਂ ਹਰ ਕਿਸੇ ਤੋਂ ਕੰਮ ਲੈਣਾ ਹੈ।

 

ਜੱਸੀ ਦੁਪਹਿਰ ਤੋਂ ਪਹਿਲਾਂ ਬੁੱਘਾ ਰਾਮ ਦੀ ਦੁਕਾਨ ਉੱਤੇ ਗਿਆ ਸੀ। ਜਦੋਂ ਉਹਦੇ ਨਾਲ ਫੀਸਟ ਦੀ ਗੱਲ ਹੋਈ ਤਾਂ ਉਹਨੇ ਕੌਰੇ ਤੇ ਮੱਘਰ ਮਾਸਟਰ ਨੂੰ ਕੈਂਚੀਆਂ ਉੱਤੇ ਮੋਟਰਸਾਈਕਲ ਦੇ ਕੇ ਤੁਰਤ ਭੇਜਿਆ ਤੇ ਕਿਹਾ ਕਿ ਉਹ ਪੰਜ ਕਿਲੋਂ ਵਧੀਆ ਜਿਹਾ ਬੱਕਰੇ ਦਾ ਮੀਟ ਲੈ ਆਉਣ । ਜੱਸੀ ਦੇ ਬਾਹਰਲੇ ਘਰ ਕੜਾਹੀ ਵਿਚ ਇਹ ਮੀਟ ਬਣਨ ਲੱਗਿਆ। ਪਿਛਲੇ ਪਹਿਰ ਹੀ ਉਹਨਾਂ ਨੇ ਤੜਕਾ ਲਾ ਦਿੱਤਾ ਸੀ। ਪਹਿਲਾਂ ਤਾਂ ਖਾਸਾ ਚਿਰ ਦੇਸੀ ਘਿਓ ਵਿਚ ਮਸਾਲਾ ਭੁੰਨਦੇ ਰਹੇ। ਜਦੋਂ ਮਸਾਲਾ ਐਨ ਲਾਲ ਹੋ ਗਿਆ ਤੇ ਘਿਓ ਛੱਡਣ ਲੱਗਿਆ ਤਾਂ ਪਾਣੀ ਨਾਲ ਸੰਵਾਰ ਕੇ ਧੋਤਾ ਮੀਟ ਰੁੱਗ ਭਰ-ਭਰ ਪਾਉਣ ਲੱਗੇ। ਮੀਟ ਬਣਾਉਣ ਵਾਲੇ ਵੀ ਕੌਰਾ ਤੇ ਮੱਘਰ ਮਾਸਟਰ ਸਨ। ਘੋਗੇ ਦਾ ਘਰ ਓਸੇ ਪਾਸੇ ਸੀ। ਲਸਣ ਤੇ ਗੰਢੇ ਰੂਪੋ ਨੇ ਛਿੱਲੇ ਸਨ। ਮਸਾਲਾ ਰਗੜਿਆ ਵੀ ਘੋਗੇ ਦੇ ਘਰ ਹੀ। ਮਸਾਲਾ ਰਗੜਨ ਦਾ ਕੰਮ ਖਾਸਾ ਔਖਾ ਹੁੰਦਾ ਹੈ। ਇਹ ਕੰਮ ਰੂਪੋ ਨਹੀਂ ਕਰ ਸਕਦੀ ਸੀ। ਮਸਾਲੇ ਨੂੰ ਉਂਗਲ ਉੱਤੇ ਚੁੱਕ ਕੇ ਟੋਹਦੀ ਅਤੇ ਫੇਰ ਉਂਗਲ ਉਤਲਾ ਮਸਾਲਾ ਕੂੰਡੇ ਵਿਚ ਹੀ ਸੁੱਟਕੇ ਆਖਦੀ, ” ਅਜੇ ਹੋਰ ਰਗੜਾ ਲੱਗੂ।” L

 

ਪਾਲੀ ਹੱਸਣ ਲਗਦੇ। ਜੱਸੀ ਦਾ ਪਾਲੀ ਆਖਦਾ, ‘ਚਾਚੀ ਦੇ ਰਗੜੇ ਨ੍ਹੀ ਮੁਕਦੇ ਓਏ, ਦੱਬੀ ਚੱਲ।”

 

ਤੇ ਫੇਰ ਜਦੋਂ ਕੌਰਾ ਰਗੜੇ ਹੋਏ ਮਸਾਲੇ ਦਾ ਵੱਡਾ ਛੰਨਾ ਭਰ ਕੇ ਉਹਨਾਂ ਦੇ ਘਰੋਂ ਜਾਣ ਲੱਗਿਆ ਤਾਂ ਰੂਪੋ ਨੇ ਪਿੱਛੋਂ ਬੋਲ ਮਾਰਿਆ, ”ਬਾਮ੍ਹਣਾ, ਗੱਲ ਸੁਣ ਵੇ।” ਤੇ ਫੇਰ ਉਹਨੇ ਉਹਦੇ ਕੰਨ ਕੋਲ ਹੋ ਕੇ ਕੁਝ ਆਖਿਆ।

 

”ਚੰਗਾ!” ਕੌਰਾ ਸਾਊ ਬਣ ਕੇ ਸਿਰ ਨੀਵਾਂ ਕਰ ਗਿਆ।

 

ਪਿੰਡ ਵਿਚ ਇਕੱਠੀ ਸ਼ਰਾਬ ਕਿਸੇ ਘਰੋਂ ਵੀ ਨਹੀਂ ਮਿਲੀ। ਇਕ ਬੋਤਲ ਕਿਸੇ ਦਿਓਂ। ਦੋ ਬੋਤਲਾਂ ਕਿਸੇ ਦਿਓ, ਮੱਘਰ ਤੇ ਕੌਰੇ ਨੇ ਦੋ ਘੰਟੇ ਲਾ ਕੇ ਮਸਾਂ ਦਸ ਬੋਤਲਾਂ ਇਕੱਠੀਆਂ ਕੀਤੀਆਂ। ਕੌਰਾ ਪਿੱਟ ਰਿਹਾ ਸੀ, ‘‘ਪਹਿਲਾਂ ਪਤਾ ਹੁੰਦਾ ਏਸ ਕੰਮ ਦਾ ਤਾਂ ਢੋਲ ਪਾ ਲੈਦੇ। ਇਹ ਜੱਸੀ ਪਤੰਦਰ ਐਨ ਮੌਕੇ ‘ਤੇ ਗੱਲ ਕਰੂ।”

 

‘’ਪਹਿਲਾਂ ਕਦੋਂ ਗੱਲ ਕਰਦਾ, ਆਏ ਤਾਂ ਤੁਸੀ ਅੱਜ ਓ।” ਓਦੋਂ ਤਾਂ ਹਰਨਾਂ ਦੇ ਸਿੰਗੀਂ ਜਾ ਚੜ੍ਹੇ।” ਮੱਘਰ ਜਵਾਬ ਦਿੰਦਾ।

 

ਫੇਰ ਕੌਰਾ ਠੰਡਾ-ਸੀਲਾ ਹੋ ਕੇ ਆਖਦਾ, ”ਚੱਲ, ਓਧਰ ਜਦੋਂ ਨੂੰ ਉਹ ਮਸਾਲਾ ਤਿਆਰ ਕਰਨਗੇ। ਆਪਾਂ ਐਧਰ ਬੋਤਲਾਂ ਕੱਠੀਆਂ ਕਰ ਲੈਨੇ ਆਂ।” ਬੋਤਲ ਦੇ ਪੈਸੇ ਅਗਲੇ ਨੂੰ ਉਹ ਨਕਦ ਫੜਾਉਂਦੇ। ਜੱਸੀ ਨੇ ਪਹਿਲਾਂ ਹੀ ਕੌਰੇ ਨੂੰ ਪੈਸੇ ਦਿੱਤੇ ਹੋਏ ਸਨ।

 

ਦਿਨ-ਛਿਪਦੇ ਨਾਲ ਜੱਸੀ ਦੇ ਬਾਹਰਲੇ ਘਰ ਲੋਕਾਂ ਦਾ ਅਖਾੜਾ ਬੱਝ ਗਿਆ। ਜੇਠ-ਹਾੜ੍ਹ ਦਾ ਮਹੀਨਾ ਸੀ। ਮੀਂਹ ਹਾਲੇ ਸ਼ੁਰੂ ਨਹੀਂ ਹੋਏ ਸਨ। ਦਿਨ ਵੇਲੇ ਲੁਆਂ ਵਗਦੀਆਂ ਤੇ ਭੱਠ ਤਪਦੇ। ਅੱਗ ਦੀਆਂ ਲਸਰਾਂ ਜਿਹੀਆਂ ਹਵਾ ਦੇ ਪਿੰਡਿਆਂ ਨੂੰ ਫੂਕਦੀਆਂ ਤੁਰੀਆਂ ਜਾਂਦੀਆਂ। ਦਿਨ-ਢਲੇ ਜਦੋਂ ਟਿੱਬਿਆਂ ਦਾ ਰੇਤਾ ਠਰ ਜਾਂਦਾ ਤਾਂ ਠੰਡੀ ਹਵਾ ਵਗਣ ਲਗਦੀ। ਆਲੇ-ਦੁਆਲੇ ਪਾਣੀ ਛਿੜਕ ਕੇ ਮੰਜਾ ਡਾਹ ਲਓ ਤਾਂ ਸੌਖਾ ਸਾਹ ਆਉਂਦਾ। ਉਸ ਦਿਨ ਜੱਸੀ ਨੇ ਇੰਜ ਹੀ ਕੀਤਾ। ਦੋਵੇਂ ਪਾਲੀ ਮਸਾਲਾ ਰਗੜ ਕੇ ਵਾਪਸ ਆਏ ਤਾਂ ਜੱਸੀ ਨੇ ਉਹਨਾਂ ਨੂੰ ਪਾਣੀ ਛਿੜਕਣ ਲਾ ਦਿੱਤਾ। ਪਾਲੀਆਂ ਨੇ ਬਾਲਟੀਆਂ ਡੋਲ੍ਹ-ਡੋਲ੍ਹ ਵਿਹੜਾ ਐਨ ਤਰ ਕਰ ਦਿੱਤਾ। ਚਾਰ ਮੰਜੇ ਡਾਹ ਦਿੱਤੇ। ਚਾਰ-ਪੰਜ ਕੁਰਮੀਆਂ ਵੀ ਸਨ।

 

ਸੱਤੇ ਪੰਚਾਇਤ-ਮੈਂਬਰ, ਨਵਾਂ ਸਰਪੰਚ ਬੁੱਘਾ ਰਾਮ ਅਤੇ ਐਨੇ ਹੀ ਹੋਰ ਬੰਦੇ ਸਨ-ਕੌਰਾ ਬਾਮ੍ਹਣ, ਮੱਘਰ ਮਾਸਟਰ, ਘੋਗਾ, ਮੁਕੰਦੀ ਬਾਣੀਏ ਦਾ ਛੋਟਾ ਮੁੰਡਾ ਤੇ ਤਿੰਨ-ਚਾਰ ਬੰਦੇ ਹੋਰ। ਜਿੰਨੇ ਵਿਹੜੇ ਵਿਚ ਅੰਦਰ ਬੰਦੇ ਸਨ, ਓਨੇ ਹੀ ਦਰਵਾਜ਼ਿਓਂ ਬਾਹਰ ਫਿਰਨੀ ਉੱਤੇ ਕੁੱਤੇ ਖੜ੍ਹੇ ਸਨ। ਇਕ ਵੱਡੀ ਪੁਰਾਣੀ ਪਰਾਂਤ ਵਿਚ ਜਦੋਂ ਹੱਡੀਆਂ ਦਾ ਢੇਰ ਲੱਗ ਜਾਂਦਾ, ਉਹ ਪਾਲੀ ਨੂੰ ਆਖਦੇ, ” ਜਾਹ ਬਾਹਰ ਦਰਵੇਸ਼ਾਂ ਨੂੰ ਸਿੱਟ ਕੇ ਆ ਓਏ। ਖੜ੍ਹੇ ਨੇ ਆਸ ‘ਤੇ ਉਹ ਵੀ।’

 

ਜਦੋਂ ਸਭ ਖਾਸਾ ਤਰਾਰੇ ਵਿਚ ਸਨ, ਕੌਰੇ ਨੇ ਬਾਟੀ ਵਿਚ ਮੀਟ ਦੀਆਂ ਤਿੰਨ-ਚਾਰ ਕੜਛੀਆਂ ਪਾਈਆਂ ਅਤੇ ਇਕ ਪਿੱਤਲ ਦੇ ਗਿਲਾਸ ਵਿਚ ਦਾਰੂ ਪਾ ਕੇ ਚੁੱਪ ਕੀਤਾ ਜਿਹਾ ਹੀ ਬਾਹਰ ਨੂੰ ਤੁਰ ਗਿਆ। ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਧਰ ਗਿਆ ਹੈ । ਬੁੱਘਾ ਰਾਮ ਨੇ ਮੀਟ ਤਾਂ ਕਾਹਦਾ ਖਾਣਾ ਸੀ, ਦਾਰੂ ਵੀ ਨਹੀਂ ਪੀਤੀ। ਉਹ ਥੋੜਾ ਚਿਰ ਬੱਸ ਉਥੇ ਬੈਠਾ ਹੀ। ਫੇਰ ਜੱਸੀ ਨੂੰ ਫਤਿਹ ਬੁਲਾ ਗਿਆ। ਨਾ ਪੀਣ-ਖਾਣ ਵਾਲੇ ਦੋ ਪੰਚਾਇਤ-ਮੈਂਬਰ ਵੀ ਸਨ। ਕਿੱਕਰ ਸਿੰਘ ਦਾਰੂ ਨਹੀਂ ਪੀਂਦਾ ਸੀ, ਪਰ ਉਹ ਅਖੀਰ ਤੱਕ ਢਾਣੀ ਵਿਚ ਬੈਠਾ ਰਿਹਾ। ਕੌਰੇ ਨੇ ਐਲਾਨ ਕੀਤਾ, ” ਓਏ ਭਾਈ, ਸੁਣੋ ਮੇਰੀ ਗੱਲ। ਮਾਲ ਖਾਸਾ ਬਚਿਆ ਪਿਐ. ਰੋਟੀ ਵੀ ਖਾਧੀ ਜਾ ਸਕਦੀ ਐ। ਪਰ ਰੋਟੀਆਂ ਹੁਣ ਭਾਈ ਆਵਦੇ ਘਰਾਂ ਤੋਂ ਮੰਗਾਓ। ਖਰੀ ਸੁਣਾ ‘ਤੀ ਮੈਂ

 

”ਰੋਟੀਆਂ, ਬਾਮ੍ਹਣਾ, ਫੇਰ ਸਾਡੀਆਂ ਹੁਣ ਤੂੰ ਈ ਲਿਆ ਕੇ ਦੇਹ।” ਕਿਸੇ ਨੇ ਉੱਚਾ ਹੱਸ ਕੇ ਆਖਿਆ।

 

ਕੌਰਾ ਤੇ ਜੱਸੀ ਦੋਵੇਂ ਪਾਲੀਆਂ ਨੂੰ ਨਾਲ ਲੈ ਕੇ ਤੁਰ ਪਏ। ਬਾਹਰ ਆ ਕੇ ਕੌਰਾ ਤੇ ਦੋਵੇਂ ਪਾਲੀ ਰੋਟੀਆਂ ਫੜਨ ਬੰਦਿਆਂ ਦੇ ਘਰੀਂ ਤੇ ਜੱਸੀ ਘੋਗੇ ਦੇ ਘਰ ਵੱਲ ਹੋ ਗਿਆ। ਕੌਰਾ ਘੋਗੇ ਨੂੰ ਖਾਸੀ ਪਿਆ ਆਇਆ ਸੀ।

 

19

 

ਇਲਾਕੇ ਦੇ ਐਮ.ਐਲ.ਏ ਨੂੰ ਕਹਿ ਕੇ ਜੱਸੀ ਸਰਪੰਚ ਨੇ ਥੰਮਣ ਵਾਲੇ ਪਿੰਡ ਲਈ ਦੋ ਕੰਮ ਚੰਗੇ ਕਰਵਾਏ। ਉਹਨੂੰ ਸਰਪੰਚ ਬਣੇ ਨੂੰ ਦੋ ਸਾਲ ਹੀ ਹੋਏ ਸਨ । ਇਕ ਤਾਂ ਥੰਮਣ ਵਾਲੇ ਤੋਂ ਰੋਡ ਸ਼ਾਹ ਦੀ ਮੰਡੀ ਤੱਕ ਪੱਕੀ ਲਿੰਕ-ਸੜਕ ਬਣ ਗਈ। ਦੂਜਾ ਵੱਡਾ ਕੰਮ ਸੀ ਸਕੂਲ ਦਾ। ਪਿੰਡ ਵਿਚ ਕਈ ਵਰ੍ਹਿਆਂ ਤੋਂ ਪ੍ਰਾਇਮਰੀ ਸਕੂਲ ਹੀ ਤੁਰਿਆ ਆ ਰਿਹਾ ਸੀ। ਫਿਰਨੀ ਉੱਤੇ ਪਈ ਸ਼ਾਮਲਾਟ ਵਿਚ ਪਹਿਲਾਂ ਤਾਂ ਜੱਸੀ ਨੇ ਪਿੰਡ ਵਿਚੋਂ ਕਿੱਲੇ ਮੂਜਬ ਬਾਸ਼ ਇਕੱਠੀ ਕਰਕੇ ਸਕੂਲ ਦੀ ਇਮਾਰਤ ਬਣਵਾਈ। ਅੱਠ ਕਮਰੇ ਬਣਵਾ ਦਿੱਤੇ ਤੇ ਇਕ ਵੱਡਾ ਹਾਲ-ਕਮਰਾ ਜਿਸ ਵਿਚ ਹੈਡਮਾਸਟਰ ਦਾ ਦਫਤਰ ਸੀ। ਪਹਿਲਾਂ ਤਾਂ ਇਹ ਪ੍ਰਾਇਮਰੀ ਤੋਂ ਮਿਡਲ ਬਣਿਆ ਅਤੇ ਫੇਰ ਦੋ ਸਾਲਾਂ ਬਾਅਦ ਹੀ ਹਾਈ ਮੰਨਜ਼ੂਰ ਹੋ ਗਿਆ। ਪਿੰਡ ਦੇ ਮੁੰਡਿਆਂ ਨੂੰ ਫੇਰ ਰੋਡ ਸ਼ਾਹ ਐਡੀ ਦੂਰ ਪੜ੍ਹਨ ਨਹੀਂ ਜਾਣਾ ਪੈਦਾ ਸੀ। ਉਹ ਆਪਣੇ ਪਿੰਡੋਂ ਹੀ ਦਸਵੀ ਪਾਸ ਕਰ ਲੈਦੇ। ਕੁੜੀਆਂ ਲਈ ਤਾਂ ਇਹ ਹਾਈ ਸਕੂਲ ਹੋਰ ਵੀ ਵਰਦਾਨ ਸਿੱਧ ਹੋਇਆ। ਪਹਿਲਾਂ ਪਿੰਡ ਦੀ ਇਕ ਵੀ ਕੁੜੀ ਪ੍ਰਾਇਮਰੀ ਜਮਾਤ ਤੋਂ ਅਗਾਂਹ ਪੜ੍ਹਨ ਕਿਧਰੇ ਨਹੀਂ ਜਾ ਸਕਦੀ ਸੀ। ਰੋਡੂ ਸ਼ਾਹ ਦੂਰ ਪੈਂਦਾ। ਹੋਰ ਹਾਈ ਸਕੂਲ ਵੀ ਬਹੁਤਾ ਨੇੜੇ ਨਹੀਂ ਸਨ।

 

ਜਦੋਂ ਤੋਂ ਮਿਡਲ ਸਕੂਲ ਬਣਿਆ ਤੇ ਫੇਰ ਹਾਈ ਬਣ ਗਿਆ ਤਾਂ ਪਿੰਡ ਦੀਆਂ ਕੁੜੀਆਂ ਏਥੇ ਹੀ ਦਸ-ਦਸ ਜਮਾਤਾਂ ਪਾਸ ਕਰਨ ਲੱਗੀਆਂ। ਅਜਿਹੇ ਪਛੜੇ ਪਿੰਡ ਵਿਚ ਕਿਸੇ ਕੁੜੀ ਦਾ ਦਸ ਜਮਾਤਾਂ ਪਾਸ ਕਰ ਜਾਣਾ ਬਹੁਤ ਵੱਡੀ ਪ੍ਰਾਪਤੀ ਸੀ। ਦਸ ਪੜ੍ਹੀ ਕੁੜੀ ਦਾ ਤਾਂ ਰਿਸ਼ਤਾ ਚੰਗੇ ਥਾਂ ਹੋ ਜਾਂਦਾ। ਦਸ ਪੜ੍ਹੀ ਕੁੜੀ ਕੋਈ ਸਿਖਲਾਈ ਕੋਰਸ ਕਰਕੇ ਅਗਾਂਹ ਕੋਈ ਸਰਕਾਰੀ ਨੌਕਰੀ ਵੀ ਲੈ ਸਕਦੀ।

 

ਜੱਸੀ ਦਾ ਮੁੰਡਾ ਅਲਬੇਲ ਦਸਵੀਂ ਪਾਸ ਕਰਕੇ ਅਗਾਂਹ ਕਿਧਰੇ ਹੋਰ ਪੜ੍ਹਾਈ ਕਰਨ ਨਹੀਂ ਗਿਆ। ਕੀ ਲੋੜ ਸੀ ਉਹਨੂੰ ਹੋਰ ਪੜ੍ਹਨ ਦੀ, ਘਰ ਦੀ ਜ਼ਮੀਨ-ਜਾਇਦਾਦ ਬਹੁਤ ਬਣ ਚੁੱਕੀ ਸੀ। ਪਹਿਲਾਂ ਮੋਟਰਸਾਈਕਲ, ਫੇਰ ਟੈਲੀਵਿਜ਼ਨ ਅਤੇ ਹੁਣ ਫੇਰ ਟਰੈਕਟਰ ਨੇ ਅਲਬੇਲ ਦਾ ਦਿਮਾਗ ਖਰਾਬ ਕਰ ਦਿੱਤਾ।

 

ਜਿਵੇਂ ਉਹਨੂੰ ਹੋਰ ਕਾਸੇ ਦੀ ਲੋੜ ਹੀ ਨਾ ਰਹਿ ਗਈ ਹੋਵੇ। ਮਾਂ ਤੋਂ ਖੁੱਲ੍ਹਾ ਪੈਸਾ-ਟਕਾ ਲੈ ਕੇ ਰੋਡੂ ਸ਼ਾਹ ਦੀ ਮੰਡੀ ਜਾਂਦਾ ਤੇ ਮਨ-ਮਰਜ਼ੀ ਦਾ ਖਰਚ ਕਰਦਾ। ਛੋਟੀ ਉਮਰ ਵਿਚ ਹੀ ਉਹਦੀਆਂ ਆਦਤਾਂ ਵਿਗੜ ਚੁੱਕੀਆਂ ਸਨ। ਪਤਾ ਨਹੀਂ ਕਿੱਥੋਂ ਸਿੱਖ ਲਈਆਂ ਸਨ ਉਹਨੇ ਇਹ ਗੱਲਾਂ। ਰੂਪੋ ਬੈਤਲ ਨੇ ਆਪਣੇ ਘਰ ਅਲਬੇਲ ਖਾਤਰ ਜੈਬੇ ਨਾਈ ਦੀ ਕੁੜੀ ਗਿਝਾ ਰੱਖੀ ਸੀ। ਮੀਤੋ ਅਲਬੇਲ ਦੀ ਜਮਾਤ ਵਿਚ ਹੀ ਪੜ੍ਹਦੀ ਹੁੰਦੀ। ਸੱਤਵੀ ਤੱਕ ਪੜ੍ਹੀ ਸੀ। ਉਮਰ ਚਾਹੇ ਛੋਟੀ ਸੀ ਪਰ ਉਹਦਾ ਕੱਦ-ਕਾਠ ਪੂਰਾ ਸੀ। ਹੱਡਾਂ-ਪੈਰਾਂ ਦੀ ਖੁੱਲ੍ਹੀ ਸੀ ਉਹ। ਸੁਰਮਾ ਪਾ ਕੇ ਰਖਦੀ। ਐਨ ਨਿੱਖਰ ਕੇ ਸਕੂਲ ਆਉਂਦੀ। ਉਹਦੀਆਂ ਅੱਖਾਂ ਢਾਂਡਿਆਂ ਵਰਗੀਆਂ ਚੌੜੀਆਂ ਸਨ। ਜਿੱਧਰ ਝਾਕਣ ਲਗਦੀ, ਝਾਕਦੀ ਹੀ ਰਹਿੰਦੀ। ਦੇਖਣ ਤੋਂ ਹੀ ਪਤਾ ਲਗਦਾ ਕਿ ਉਹ ਕੁੜੀ ਠੀਕ ਨਹੀਂ ਹੈ। ਮੁੰਡੇ ਉਹਦੇ ਉੱਤੇ ਅੱਖ ਰਖਦੇ। ਕੁੜੀ ਦੇ ਉਲਾਂਭੇ ਆਉਣ ਲੱਗੇ ਤਾਂ ਹਾਰ ਕੇ ਉਹਨੂੰ ਸਕੂਲੋਂ ਹਟਾ ਲਿਆ ਗਿਆ। ਹੈਡਮਾਸਟਰ ਨੇ ਸੁੱਖ ਦਾ ਸਾਹ ਲਿਆ। ਉਹਨੇ ਅਲਬੇਲ ਦਾ ਫੇਰ ਵੀ ਖਹਿੜਾ ਨਹੀਂ ਛੱਡਿਆ। ਮਾਂ ਤੋਂ ਅੱਖ ਬਚਾ ਕੇ ਕੋਈ ਬਹਾਨਾ ਕਰਦੀ ਤੇ ਠਾਹ ਜੱਸੀ ਦੇ ਘਰ ਜਾ ਵੜਦੀ। ਕਰਤਾਰੋ ਨੂੰ ਚਾਚੀ-ਚਾਚੀ ਆਖਦੀ ਗੱਲਾਂ ਕਰਨ ਲਗਦੀ। ਅਲਬੇਲ ਉਹਦੀ ਉਡੀਕ ਵਿਚ ਰਹਿੰਦਾ ਸੀ। ਅਲਬੇਲ ਦੀਆਂ ਭੈਣਾਂ ਮੀਤੋ ਨੂੰ ਚੰਗਾ ਨਹੀਂ ਸਮਝਦੀਆਂ ਸਨ। ਜਦੋਂ ਵੀ ਕਦੇ ਉਹ ਉਹਨਾਂ ਦੇ ਘਰ ਆਉਂਦੀ, ਦੋਵੇਂ ਕੁੜੀਆਂ ਬੁੱਲ੍ਹ ਕੱਢਣ ਲਗਦੀਆਂ। ਵੱਡੀ ਕੁੜੀ ਸੁਰਜੀਤ ਉਹਨੂੰ ਗੱਲੀਂ-ਗੱਲੀਂ ਕਦੇ ਸਮਝਾਉਂਦੀ, ਕਦੇ ਗੁੱਝੇ ਮਖੌਲ ਕਰਦੀ। ਪਰ ਮੀਤੋ ਉੱਤੇ ਕੋਈ ਅਸਰ ਨਹੀਂ ਹੁੰਦਾ ਸੀ। ਉਹਦੀ ਨਿਗਾਹ ਤਾਂ ਅਲਬੇਲ ਵਿਚ ਹੁੰਦੀ। ਕਰਤਾਰੋ ਭੋਲੀ-ਭੰਡਾਰੀ ਸੀ। ਉਹਨੂੰ ਲਗਦਾ ਕਿ ਮੀਤੋ ਉਹਨਾਂ ਦੀਆਂ ਕੁੜੀਆਂ ਕੌਲ ਆਉਂਦੀ ਹੈ। ਇਕੋ ਸਕੂਲ ਵਿਚ ਪੜ੍ਹਦੀਆਂ ਹੋਣ ਕਰਕੇ ਉਹਨਾਂ ਦਾ ਸੁਹੇਲਪਣਾ ਹੈ।

 

ਫੇਰ ਮੀਤੋ ਘੋਗੇ ਦੇ ਘਰ ਜਾਣ ਲੱਗੀ। ਗੱਲਾਂ-ਗੱਲਾਂ ਵਿਚ ਹੀ ਉਹ ਰੂਪੋ ਨਾਲ ਖੁੱਲ੍ਹ ਗਈ। ਰੂਪੋ ਤਾਂ ਇਹੀ ਗੱਲਾਂ ਭਾਲਦੀ ਸੀ। ਮੀਤੋ ਬਹਾਨੇ ਉਹਨੂੰ ਅਲਬੇਲ ਤੋਂ ਖੁੱਲ੍ਹਾ ਖਾਣ ਨੂੰ ਮਿਲਦਾ, ਅਜਿਹੀਆਂ ਖੋਟੀਆਂ ਵਹਿਬਤਾਂ ਵਿਚ ਪੈ ਕੇ ਅਲਬੇਲ ਨੇ ਫੇਰ ਕਿਹੜੀਆਂ ਕਰਨੀਆਂ ਸੀ ਪੜ੍ਹਾਈਆਂ।

 

ਸੁਰਜੀਤ ਨੇ ਵੀ ਦਸਵੀਂ ਪਾਸ ਕੀਤੀ ਤੇ ਘਰ ਬੈਠ ਗਈ। ਸੁਰਜੀਤ ਤੋਂ ਛੋਟੀ ਗੁਰਮੀਤ ਹਾਲੇ ਸਕੂਲ ਜਾਂਦੀ ਸੀ। ਪਿੰਡ ਦੀਆਂ ਦੋ-ਚਾਰ ਕੁੜੀਆਂ ਹੀ ਅਗਾਂਹ ਕਾਲਜਾਂ ਵਿਚ ਪੜ੍ਹਨ ਲੱਗੀਆਂ। ਆਮ ਲੋਕ ਦਸ ਜਮਾਤਾਂ ਨੂੰ ਬਹੁਤ ਵੱਡੀ ਪੜ੍ਹਾਈ ਗਿਣਦੇ। ਬਹੁਤਾ ਇਹੀ ਸੋਚਦੇ, ਆਪਾਂ ਕੀ ਕੁੜੀ ਨੂੰ ਹੋਰ ਪੜ੍ਹਾ ਕੇ ਅਫਸਰ ਲਵਾਉਣੈ ਕੋਈ। ਦਸ ਬਹੁਤ ਨੇ, ਮੁਕਦੀਆਂ ਨਹੀਂ।

 

ਥੰਮਣ ਵਾਲੇ ਤੋਂ ਰੋਡੂ ਸ਼ਾਹ ਤੱਕ ਬਣੀ ਲਿੰਕ-ਸੜਕ ਦਾ ਬਹੁਤ ਸੁਖ ਹੋ ਗਿਆ ਸੀ ਲੋਕਾਂ ਨੂੰ । ਇਕ ਲਿੰਕ-ਸੜਕ ਥੰਮਣ ਵਾਲੇ ਤੋਂ ਧਨੌਲਾ ਮੰਡੀ ਨੂੰ ਨਿਕਲ-ਗਈ ਸੀ। ਹੁਣ ਇਹਨਾਂ ਲਿੰਕ-ਸੜਕਾਂ ਉੱਤੇ ਟੈਪੂ- ਗੱਡੀਆਂ ਚਲਦੀਆਂ। ਇਹ ਟੈਂਪੂ-ਗੱਡੀਆਂ ਦੋ-ਦੋ ਘੰਟਿਆਂ ਪਿੱਛੋਂ ਆਉਂਦੀਆਂ-ਜਾਂਦੀਆਂ। ਧਨੌਲੇ ਤੋਂ ਚੱਲ ਕੇ ਦੋ ਹੋਰ ਪਿੰਡਾਂ ਵਿਚ ਦੀ ਟੈਂਪੂ ਥੰਮਣ ਵਾਲੇ ਆਉਂਦਾ। ਥੰਮਣ ਵਾਲੇ ਤੋਂ ਟਿੱਬਾ ਅਤੇ ਫੇਰ ਰੋਡ ਸ਼ਾਹ ਦੀ ਮੰਡੀ! ਟੈਂਪੂ ਨੂੰ ਤਾਂ ਕੋਈ ਕਿਤੇ ਵੀ ਖੜ੍ਹਾ ਕੇ ਉੱਤਰ ਜਾਂਦਾ, ਕੌਈ ਕਿਤੇ ਵੀ ਹੱਥ ਦੇ ਕੇ ਚੜ੍ਹ ਜਾਂਦਾ। ਇਹ ਲੋਕਾਂ ਦੀ ਆਪਣੀ ਘਰ ਦੀ ਸਵਾਰੀ ਸੀ । ਥੰਮਣ ਵਾਲੇ ਤੋਂ ਟਿੱਬੇ ਵਿਚਕਾਰ ਦੁੱਲੇ ਦੀ ਢਾਬ ‘ਤੇ ਹਰ ਟੈਂਪੂ ਰੁਕਦਾ ਸੀ। ਡੇਰੇ ਨੂੰ ਆਉਣ ਵਾਲੀਆਂ ਸਵਾਰੀਆਂ ਚੜ੍ਹਦੀਆਂ-ਉੱਤਰਦੀਆਂ ਰਹਿੰਦੀਆਂ। ਹਰ ਮੰਗਲਵਾਰ ਬਾਬੇ ਦੁੱਲੇ ਦੀਆਂ ਸੁੱਖਾਂ ਲਹਿੰਦੀਆਂ। ਥੰਮਣ ਵਾਲੇ ਤੇ ਟਿੱਬੇ ਤੋਂ ਬਿਨਾਂ ਹੋਰ ਪਿੰਡਾਂ ਦੇ ਲੋਕ ਵੀ ਆਉਂਦੇ। ਮੰਗਲਵਾਰ ਨੂੰ ਤਾਂ ਸਵਾਰੀਆਂ ਦਾ ਬਹੁਤ ਆਉਣ-ਜਾਣ ਸੀ। ਤੇ ਫੇਰ ਬਾਬੇ ਦੁੱਲੇ ਦੀ ਬਰਸੀ ਮਨਾਈ ਜਾਂਦੀ। ਉਸ ਦਿਨ ਤਾਂ ਮੇਲਾ ਲੱਗਿਆ ਰਹਿੰਦਾ ਸੀ। ਦੂਰੋਂ-ਦੂਰੋਂ ਲੋਕ ਆਉਂਦੇ । ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਤੇ ਰਮਾਇਣ ਦਾ ਭੋਗ ਪਾਇਆ ਜਾਂਦਾ। ਰਾਮ ਦਾਸ ਪੂਰੀ ਸਜ-ਧਜ ਨਾਲ ਇਹ ਬਰਸੀ ਮਨਾਉਂਦਾ ਸੀ। ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਮੱਥਾ ਟੇਕਣ ਆਉਂਦੇ। ਲੰਗਰ ਸਵੇਰ ਤੋਂ ਰਾਤ ਤੱਕ ਵਰਤਦਾ ਰਹਿੰਦਾ।

 

_ ਦੁੱਲੇ ਦੀ ਢਾਬ ਜੱਸੀ ਦਾ ਟੱਬਰ ਵੀ ਆਉਂਦਾ। ਪਿੰਡ ਦੀਆਂ ਬੁੜ੍ਹੀਆਂ-ਕੁੜੀਆਂ ਸਭ ਆਉਂਦੀਆਂ ਤੇ ਰਾਮ ਦਾਸ ਨੂੰ ਮੱਥਾ ਟੇਕ ਕੇ ਜਾਂਦੀਆਂ। ਜੱਸੀ ਦੇ ਪਰਿਵਾਰ ਨਾਲ ਤਾਂ ਬਾਬਾ ਰਾਮ ਦਾਸ ਦਾ ਉਂਜ ਵੀ ਬਹੁਤ ਤਿਉਹ ਸੀ। ਕਰਤਾਰੋ, ਸੁਰਜੀਤ ਤੇ ਛੋਟੀ ਕੁੜੀ ਗੁਰਮੀਤ ਤਿੰਨੇ ਆਉਂਦੀਆਂ। ਰਾਮ ਦਾਸ ਸਭ ਦਾ ਸਿਰ ਪਲੋਸਦਾ ਤੇ ਅਸ਼ੀਰਵਾਦ ਦਿੰਦਾ। ਛੋਟੀਆਂ ਨੂੰ ਬੇਟਾ ਆਖਦਾ ਤੇ ਵੱਡੀ ਉਮਰ ਦੀਆਂ ਬੁੜੀਆਂ ਨੂੰ ਮਾਈ। ਸੁਰਜੀਤ ਨੂੰ ਸਿੱਖ-ਮਤ ਦਿੰਦਾ ਰਹਿੰਦਾ। ਕਰਤਾਰੋ ਨੂੰ ਆਖਦਾ, ”ਗਹਾਂ ਜੇ ਬੀਬੀ ਨਹੀਂ ਪੜ੍ਹੀ, ਘਰ ਬੈਠੀ ਕਿਤਾਬਾਂ ਵਾਚਦੀ ਰਿਹਾ ਕਰੇ। ਗਿਆਨੀ ਦਾ ਇਮਤਿਹਾਨ ਦੇ ਲਵੇ । ਫੇਰ ਬੀ. ਏ. ਕਰ ‘ਜੇ। ਜਿੰਨਾ ਚਿਰ ਇਹਦਾ ਕਿਧਰੇ ਕਾਰਜ ਨ੍ਹੀ ਹੁੰਦਾ, ਪੜ੍ਹਦੀ ਰਹੇ ਬੱਸ। ਨਾਲੇ ਘਰ ਦਾ ਕੰਮ ਕਰਿਆ ਕਰੇ।”

 

”ਘਰ ਦੇ ਕੰਮ ਈ ਨ੍ਹੀ ਮੁੱਕਦੇ, ਬਾਬਾ ਜੀ। ਹੁਣ ਹੋਰ ਪੜ੍ਹਕੇ ਕੀ ਕਰੂਗੀ ਏਹੇ। ਇਹਨੇ ਹੋਰ ਪੜ੍ਹਕੇ ਕੀ ਦਫਤਰ ‘ਤੇ ਬੈਠਣੈ। ਇਹਦੀ ਖਾਂਤਰ ਤਾਂ ਹੁਣ ਮੁੰਡਾ ਦੇਖੋ ਕੋਈ। ਥੋਡੇ ਕੋਲ ਸੌ ਆਉਂਦਾ-ਜਾਂਦੈ। ਸਰਪੰਚ ਦਾ ਤਾਂ ਜਾਣੋ ਹਾਲੇ ਧਿਆਨ ਨੀ ਏਧਰ।” ਇਕ ਦਿਨ ਕਰਤਾਰੋ ਬਾਬਾ ਰਾਮ ਦਾਸ ਕੋਲ ਘਰ ਦੀ ਕਬੀਲਦਾਰੀ ਲੈ ਕੇ ਬੈਠ ਗਈ।

 

”ਤੁਸੀਂ ‘ਗੱਲ ਕਰੋ, ਮੁੰਡੇ ਤਾਂ ਵੀਹ ਮਿਲ ਜਾਣਗੇ। ਸਰਪੰਚ ਨੇ ਕਦੇ ਨ੍ਹੀ ਆਖਿਆ ਸਾਨੂੰ।”

 

”ਬਾਬਾ ਜੀ, ਦੇਖ ਲੈ, ਇਹ ਤਾਂ ਮਾਮਾਂ ਨੂੰ ਫਿਕਰ ਹੁੰਦੈ ਧੀਆਂ ਦਾ। ਬੰਦੇ ਕਾਹਨੂੰ ਗੌਰ ਕਰਦੇ ਐ। ਹੁਣ ਸੁੱਖ ਨਾਲ ਠਾਰਾਂ-ਉੱਨੀ ਸਾਲ ਦੀ ਹੋ ‘ਗੀ ਇਹ।’

 

ਬਾਬਿਆਂ ਨਾਲ ਮਾਂ ਦੀਆ ਗੱਲਾਂ ਸੁਣ ਕੇ ਸੁਰਜੀਤ ਨੂੰ ਸੰਗ ਲੱਗੀ। ਉਹ ਗੁਰਮੀਤ ਨੂੰ ਨਾਲ ਲੈ ਕੇ ਪਰ੍ਹਾਂ ਸਮਾਧ ਵਲ ਚਲੀ ਗਈ।

 

ਬਾਬਾ ਰਾਮ ਦਾਸ ਦੀ ਉਸ ਕੁੜੀ ਉੱਤੇ ਕਿੱਦਣ ਦੀ ਅੱਖ ਸੀ। ਕੁੜੀ ਛੈਲ ਬਹੁਤ ਸੀ। ਫੇਰ ਜੱਸੀ ਸਰਪੰਚ ਦੀ ਧੀ। ਜੱਸੀ ਨੇ ਤਾਂ ਉਸ ਨੂੰ ਦੇਣਾ ਹੀ ਬਹੁਤ ਕੁਝ ਸੀ। ਅਗਲੇ ਦਾ ਘਰ ਭਰ ਦੇਣਾ ਸੀ। ਅੰਨ੍ਹੀ ਜਾਇਦਾਦ ਸੀ ਜੱਸੀ ਕੋਲ। ਪੈਸੇ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ, ਕੀਹਦੇ ਕੋਲ ਕਿੰਨਾ ਪਿਆ ਹੈ। ਤੇ ਨਾਲੇ ਉਹਨਾਂ ਦੀ ਤਾਂ ਮੂੰਹ ਹਿਲਾਉਣ ਦੀ ਦੇਰ ਸੀ, ਜੱਸੀ ਨੇ ਬਾਬਿਆਂ ਦੀ ਗੱਲ ਧੱਕਣੀ ਥੋੜਾ ਸੀ।

 

ਬਾਬਾ ਰਾਮ ਦਾਸ ਆਪਣੇ ਪਿੰਡ ਦਾ ਗੇੜਾ ਵੀ ਰਖਦਾ। ਕਾਰ ਹਮੇਸ਼ਾ ਰਹਿੰਦੀ ਉਹਦੇ ਕੋਲ। ਇਕ ਕਾਰ ਨੂੰ ਵੱਧ ਤੋਂ ਵੱਧ ਦੋ ਸਾਲ ਚੱਲਣ ਦਿੰਦਾ, ਵੇਚ ਕੇ ਨਵੀਂ ਲੈ ਆਉਂਦਾ। ਕਾਰ ਦਾ ਡਰਾਈਵਰ ਵੀ ਸਾਲ- ਛੇ ਮਹੀਨੇ ਬਾਅਦ ਬਦਲਦਾ ਰਹਿੰਦਾ। ਬਾਬਾ ਰਾਮ ਦਾਸ ਆਪ ਵੀ ਕਾਰ ਚਲਾ ਲੈਂਦਾ ਸੀ। ਕਦੇ ਟਿੱਬੇ ਵਾਲ਼ੇ ਮਾਨ ਸੁੰ ਨੇ ਉਹਨੂੰ ਕਾਰ ਚਲਾਉਣੀ ਸਿਖਾ ਦਿੱਤੀ ਸੀ। ਫੇਰ ਤਾਂ ਕਿਧਰੇ ਨੇੜੇ-ਤੇੜੇ ਜਾਣਾ ਹੁੰਦਾ ਤਾਂ ਰਾਮ ਦਾਸ ਆਪ ਹੀ ਸਾਰ ਲੈਂਦਾ ਸੀ । ਦੂਰ ਦੀ ਵਾਟ ਹੁੰਦੀ ਤਾਂ ਮਾਨ ਸੂੰ ਜਾਂਦਾ। ਹੁਣ ਰਾਮ ਦਾਸ ਦੀ ਉਮਰ ਵੀ ਖਾਸੀ ਹੋ ਚੱਲੀ ਸੀ। ਪਰ ਉਹਦਾ ਸਰੀਰ ਤਕੜਾ ਸੀ। ਹੁਣ ਵੀ ਉਹ ਆਪ ਕਾਰ ਚਲਾ ਲੈਂਦਾ। ਆਪ ਕਾਰ ਚਲਾ ਕੇ ਉਹ ਕਈ ਵਾਰ ਹਮੀਰਗੜ੍ਹ ਗਿਆ। ਕਿੰਨੀ ਕੁ ਦੂਰ ਸੀ ਹਮੀਰਗੜ੍ਹ, ਕਾਰ ਉੱਤੇ ਤਾਂ ਆਹ ਖੜ੍ਹਾ ਦਿਸਦਾ। ਦੁੱਲੇ ਦੀ ਢਾਬ ਤੋਂ ਧਨੌਲਾ, ਲਿੰਕ-ਸੜਕ ਸੀ। ਧਨੌਲੇ ਤੋਂ ਅਗਾਂਹ ਭੀਖੀ, ਫੇਰ ਬੁਢਲਾਡਾ ਅਤੇ ਬੁਢਲਾਡੇ ਤੋਂ ਇਕ ਵਾਰ ਐਕਸੀਲੇਟਰ ਦੱਬਣ ਨਾਲ ਹਮੀਰਗੜ੍ਹ ਆ ਜਾਂਦਾ। ਮਾਨਸਾ ਵਲ ਦੀ ਜਾਓ ਤਾਂ ਵੀ ਹਮੀਰਗੜ੍ਹ ਓਨਾ ਕੁ ਹੀ ਦੂਰ ਪੈਂਦਾ।

 

ਹਮੀਰਗੜ੍ਹ ਹੁਣ ਮਨਜੀਤ ਕੁਰ ਤੇ ਸੁਖਦਿਆਲ ਰਹਿ ਗਏ ਸਨ। ਦੋਵੇਂ ਮਾਂ-ਪੁੱਤ। ਮਨਜੀਤ ਕੁਰ ਵੀ ਤਾਂ ਹੁਣ ਪੰਜਾਹ ਸਾਲਾਂ ਨੂੰ ਢੁੱਕੀ ਹੋਈ ਸੀ। ਪੰਜਾਹ ਤੋਂ ਦੋ-ਚਾਰ ਸਾਲ ਘੱਟ ਹੋਵੇਗੀ। ਪਰ ਦੇਖਣ ਵਿਚ ਉਹ ਚਾਲੀ ਕੁ ਦੀ ਲਗਦੀ । ਉਹਦੀ ਕਾਠੀ ਤਕੜੀ ਸੀ। ਪਰ ਜਦੋਂ ਦੀ ਬਹੂ ਮਰੀ ਸੀ, ਮਨਜੀਤ ਕੌਰ ਉਤਾਰ- ਉਮਰ ਜਿਹੀ ਲੱਗਣ ਲੱਗੀ। ਜਲਕੁਰ ਮਰੀ ਦਾ ਉਹਨੂੰ ਕੋਈ ਦੁੱਖ ਨਹੀਂ ਸੀ। ਫੇਰ ਸ਼ਿਆਮ ਮਰੇ ਦਾ ਉਹਨੂੰ ਕੋਈ ਦੁੱਖ ਨਹੀਂ ਹੋਇਆ। ਪਰ ਬਹੂ ਦਾ ਦੁੱਖ ਵੱਡਾ ਸੀ।

 

ਸੁੱਖਦਿਆਲ ਦਸ ਜਮਾਤਾਂ ਪਾਸ ਕਰ ਗਿਆ ਸੀ। ਬੁਢਲਾਡੇ ਦੇ ਸਰਕਾਰੀ ਸਕੂਲ ਵਿਚੋਂ ਹੀ ਦਸਵੀਂ ਪਾਸ ਕੀਤੀ ਉਹਨੇ। ਪੜ੍ਹਨ ਵਿਚ ਚੰਗਾ ਸੀ। ਫੇਰ ਬੁਢਲਾਡੇ ਹੀ ਕਾਲਜ ਖੁੱਲ੍ਹ ਗਿਆ। ਪਿੰਡਾਂ ਦੇ ਮੁੰਡੇ ਇਸ ਕਾਲਜ ਵਿਚ ਪੜ੍ਹਨ ਜਾਂਦੇ । ਸੁਖ ਦਾ ਵੀ ਜੀਅ ਸੀ ਕਿ ਉਹ ਵੀ ਕਾਲਜ ਜਾਇਆ ਕਰੇ ਅਤੇ ਬੀ. ਏ. ਕਰ ਲਵੇ। ਮਨਜੀਤ ਕੁਰ ਵੀ ਉਹਨੂੰ ਹੋਰ ਪੜ੍ਹਾਉਣਾ ਚਾਹੁੰਦੀ ਸੀ। ਪਰ ਰਾਮ ਦਾਸ ਦਾ ਹੋਰ ਵਿਚਾਰ ਸੀ। ਉਹਨੇ ਸਲਾਹ ਦਿੱਤੀ ਕਿ ਬੀ. ਏ.. ਐਮ. ਏ. ਕਰਨ ਵਿਚ ਕੁਝ ਨਹੀਂ ਪਿਆ, ਸੁਖ ਟਰੈਕਟਰ ਲੈ ਲਵੇ ਤੇ ਖੇਤੀ ਕਰੇ1 ਸੋਲਾਂ-ਸੋਲਾਂ ਪੜ੍ਹੇ ਮੁੰਡੇ ਛਿੱਤਰ ਤੁੜਾਉਂਦੇ ਭੌਂਕਦੇ ਫਿਰਦੇ ਹਨ। ਜਭਾਕੇ ਖਾਂਦੇ, ਪੜ੍ਹਾਈਆਂ ਵਿਚ ਕੋਈ ਤੰਤ ਨਹੀਂ ਰਹਿ ਗਿਆ ਹੈ। ਹੁਣ ਤਾਂ ਕਿੱਤੇ ਦੀ ਪੀਰੀ ਹੈ। ਤੇ ਫੇਰ ਚੁੱਪ-ਗਰੁੱਪ ਵਿਚ ਹੀ ਰਾਮ ਦਾਸ ਨੇ ਉਹਨੂੰ ਆਪ ਹੀ ਨਵਾਂ ਟਰੈਕਟਰ ਕਢਵਾ ਦਿੱਤਾ। ਟਰਾਲੀ ਵੀ ਨਾਲ ਨਵੀਂ। ਸੁਖ ਖੇਤੀ ਕਰਨ ਲੱਗਿਆ। ਉਹ ਹੱਡਾਂ-ਪੈਰਾਂ ਦਾ ਖੁੱਲਾ ਸੀ। ਐਡਾ ਵੱਡਾ ਉੱਚਾ ਕੱਦ, ਗਿਰਝ ਦੇ ਪਾਂਚਿਆਂ ਜਿਹੇ ਚੌੜੇ-ਚੌੜੇ ਹੱਥ, ਐਡੀ ਭਾਰੀ ਦੇਹ, ਤੁਰਦਾ ਤਾਂ ਧਰਤੀ ਕੰਬਦੀ। ਉਹ ਵੀਹ-ਬਾਈ ਸਾਲ ਦਾ ਹੋਇਆ ਤਾਂ ਮਨਜੀਤ ਕੁਰ ਨੇ ਉਹਨੂੰ ਵਿਆਹ ਲਿਆ। ਇਹ ਕੁੜੀ ਪ੍ਰੀਤਮ ਹੌਲਦਾਰ ਦੇ ਮੁੰਡੇ ਕਿਰਪਾਲ ਦੀ ਰਿਸ਼ਤੇਦਾਰੀ ਵਿਚੋ ਸੀ। ਕਿਰਪਾਲ ਦੀ ਬਹੂ ਜਸਮੇਲ ਕੁਰ ਦੀ ਸਕੀ ਭਤੀਜੀ ਦਾਤੇਵਾਸ ਤੋਂ। ਰਿਸ਼ਤਾ ਜਸਮੇਲ ਕੁਰ ਹੀ ਲੈ ਕੇ ਆਈ ਸੀ। ਕੁੜੀ ਜਸਮੇਲ ਕੁਰ ਵਰਗੀ ਹੀ ਫਾਂਘੜੋ ਜਿਹੀ ਸੀ। ਪਰ ਦੇਖਣ ਵਿਚ ਸੋਹਣੀ ਤੇ ਰੰਗ ਗੋਰਾ ਸੀ। ਦਾਤੇਵਾਸ ਵਾਲਿਆਂ ਨੇ ਸੁਖ ਦਾ ਪੱਕਾ ਰੰਗ ਨਹੀਂ ਦੇਖਿਆ, ਜ਼ਮੀਨ ਦੇਖੀ ਸੀ। ਉਸ ਵੇਲੇ ਤੱਕ ਉਹਨਾਂ ਕੋਲ ਅਠਾਰਾਂ ਕਿੱਲੇ ਜ਼ਮੀਨ ਸੀ। ਦਸ ਕਿੱਲੇ ਉਹਨਾਂ ਦੀ ਜੱਦੀ-ਪੁਸ਼ਤੀ ਜ਼ਮੀਨ ਅਤੇ ਅੱਠ ਕਿੱਲੇ ਮਗਰੋਂ ਬੈਅ ਲਈ ਹੋਈ।

 

ਮਨਜੀਤ ਕੁਰ ਕੁੜੀ ਨੂੰ ਆਪ ਦੇਖਣ ਜਸਮੇਲ ਕੁਰ ਨਾਲ ਦਾਤੇਵਾਸ ਗਈ। ਕੁੜੀ ਉਹਨੂੰ ਬਹੁਤ ਸੋਹਣ ਲੱਗੀ। ਗੱਲਾਂ ਕੀਤੀਆਂ, ਚੰਗੀਆਂ ਗੱਲਾਂ ਹੀ ਕੀਤੀਆਂ ਸਨ ਕੁੜੀ ਨੇ । ਚੰਗੇ ਜਵਾਬ ਦਿੱਤੇ। ਕੰਮ-ਕਾਰ ਨੂੰ ਵੀ ਸਹੁੰਨਰੀ ਸੀ। ਉਹ ਦੁਪਹਿਰ ਤੋਂ ਪਹਿਲਾਂ ਗਈਆਂ ਸਨ। ਕੁੜੀ ਨੇ ਹੀ ਰੋਟੀ ਪਕਾਈ, ਕੁੜੀ ਨੇ ਹੀ ਸਬਜ਼ੀ ਬਣਾਈ। ਆਪਣੀ ਬਣਨ ਵਾਲੀ ਨੂੰਹ ਦੇ ਹੱਥਾਂ ਦੀ ਪੱਕੀ ਰੋਟੀ ਖਾ ਕੇ ਮਨਜੀਤ ਕੁਰ ਨੂੰ ਗਹਿਰੀ ਤਸੱਲੀ ਹੋਈ। ਉਹ ਤਾਂ ਉਹਦਾ ਓਥੇ ਹੀ ਸਿਰ ਪਲੋਸ ਆਈ। ਸੌ ਰੁਪਏ ਦਾ ਸ਼ਗਨ ਕੀਤਾ ਅਤੇ ਉਹਦਾ ਮੱਥਾ ਚੁੰਮਿਆ।

 

ਉਹ ਹਮੀਰਗੜ੍ਹ ਆ ਕੇ ਬੀਮਾਰ ਰਹਿਣ ਲੱਗੀ। ਛਮਕ ਜਿਹੀ ਤਾਂ ਸੀ । ਸੁਖਦਿਆਲ ਉਹਨੂੰ ਭਾਰੀ ਪੈ ਜਾਂਦਾ। ਬਹੂ ਥੱਕੀ ਟੁੱਟੀ ਮੰਜੇ ਉੱਤੇ ਪਈ ਰਹਿਣ ਦੀ ਕੋਸ਼ਿਸ਼ ਕਰਦੀ। ਮਨਜੀਤ ਕੁਰ ਸਮਝਦੀ, ਅਲੇਲ ਐ-ਮੁੰਡੇ ਦੀ ਧੰਗੇੜ ਇਹਤੋਂ ਝੱਲੀ ਨਹੀਂ ਜਾਂਦੀ। ਉਹ ਬਹੂ ਨੂੰ ਨ੍ਹਾਉਣ ਲਈ ਗਰਮ ਪਾਣੀ ਦਿੰਦੀ। ਆਖਦੀ, ” ਲੈ ਪੁੱਤ, ਉੱਠ ਖੜ੍ਹੀ ਹੋਜਾ, ਨ੍ਹਾ ਲੈ ਤੱਤੇ ਪਾਣੀ ਨਾਲ, ਸਰੀਰ ਖੁੱਲ੍ਹ ਜਾਂਦੈ।” ਫੇਰ ਉਹਨੂੰ ਖਾਣ-ਪੀਣ ਨੂੰ ਖੁੱਲ੍ਹਾ ਦਿੰਦੀ। ਦਾਲ-ਸਬਜ਼ੀ ਵਿਚ ਘਿਓ ਉਤੋਂ ਦੀ ਪਾਉਂਦੀ । ਆਥਣ ਨੂੰ ਤੌੜੀ ਦਾ ਦੁੱਧ ਸਣੇ ਮਲਾਈ ਗਿਲਾਸ ਭਰ ਦਿੰਦੀ। ਪਰ ਬਹੂ ਨੱਕ ਮਾਰ ਕੇ ਖਾਂਦੀ-ਪੀਦੀ। ਬਹੁਤਾ ਖਾਧਾ-ਪੀਤਾ ਉਹਦੇ ਹਜ਼ਮ ਨਹੀਂ ਹੁੰਦਾ ਸੀ। ਮਨਜੀਤ ਕੁਰ ਦਾ ਦਿਲ ਬੁਝ ਕੇ ਰਹਿ ਜਾਂਦਾ। ਆਖਦੀ, ਤੇਰੇ ਵਰਗੀਆਂ ਜੁਆਨ ਕੁੜੀਆਂ ਤਾਂ ਲੱਕੜਾਂ ਕਿਹੜਾ ਨਾ ਹਜਮ ਕਰ ਜਾਣ । ਤੂੰ ਭਾਈ ਰੱਜ ਕੇ ਖਾਇਆ-ਪੀਆ ਕਰ। ਆਹੀ ਤਾਂ ਦਿਨ ਨੇ ਖਾਣ- ਪੀਣ ਦੇ, ਹੰਢਾਉਣ ਦੇ। ਫੇਰ ਕਬੀਲਦਾਰੀ ਗਲ ਪੈ ‘ਗੀ ਤਾਂ ਓਸੇ ‘ਚੋਂ ਸ੍ਰੀ ਨਿੱਕਲਿਆ ਜਾਣਾ। ਮੈਂ ਕਿਹੜਾ ਸਾਰੀ ਉਮਰ ਬੈਠੀ ਰਹੂਗੀ।” ਮਨ ਵਿਚ ਚਿਤਾਰਦੀ, ” ਜਿਹੜੀ ਖਾਂਦੀ-ਪੀਦੀ ਈ ਨ੍ਹੀ ਕੁੱਛ, ਕੀ ਇਹ ਕਰੂਗੀ, ਕੀ ਇਹ ਗਾਹਾਂ ਜੁਆਕ ਜੰਮੂਗੀ। ਹੱਡੀਆਂ ਦੀ ਮੁੱਠੀ ਜੀ ਕਿਤੇ ਐਂ ਈ ਨਾ ਰਹਿ ‘ਜੇ ਚੰਦਰੀ।”

 

ਦੋ ਮਹੀਨੇ ਲਾ ਕੇ ਉਹ ਦਾਤੇਵਾਸ ਨੂੰ ਗਈ ਤਾਂ ਅੱਠ ਦਿਨਾਂ ਪਿੱਛੋਂ ਹੀ ਮੁੰਡਾ ਓਥੇ ਜਾ ਧਮਕਿਆ। ਇਕ ਰਾਤ ਕੱਟ ਕੇ ਮੁੜ ਆਇਆ। ਮਨਜੀਤ ਕੁਰ ਹੱਸ ਕੇ ਪੁੱਛਣ ਲੱਗੀ, ”ਕਿਉਂ ਵੇ ਸੁਖ, ‘ਕੱਲਾ ਈ ਆ ਗਿਆ। ਉਹ ਨ੍ਹੀ ਤੋਰੀ ਉਹਨਾਂ ਨੇ?”

 

“ਨਹੀਂ ਮਾਂ, ਉਹ ਨ੍ਹੀਂ ਆਈ।’

 

“ਕਿਉਂ ਵੇ, ਕੀ ਗੱਲ ਭਾਈ?” ਉਹਨੂੰ ਚਿੰਤਾ ਹੋਈ।

 

”ਬਮਾਰ ਸੀ। ਤਾਪ ਚੜ੍ਹਦੈ।’’

 

‘‘ਐਥੋਂ ਤਾਂ ਚੰਗੀ ਭਲੀ ਗਈ ਐ, ਹਸਦੀ-ਖੇਡਦੀ। ਓਥੇ ਜਾ ਕੇ ਕੀ ਭਾਣਾ ਹੋ ਗਿਆ?”

 

”ਤਾਪ ਐ ਤੇ ਖੰਘ ਵੀ।’

 

‘‘ਓਥੇ ਉਹਨਾਂ ਦੇ ਪਿੰਡ ਡਾਕਟਰ ਨੂੰ ਕੋਈ? ਕੋਈ ਦਵਾਈ ਦਵਾਉਂਦੇ।’

 

”ਓਹੀ ਦਸਦੀ ਸੀ, ਅਖੇ-ਬਲਾਢੇ ਦਖਾ ਕੇ ਲਿਆਏ ਐ, ਡਾਕਟਰ ਨੇ ਹਫਤੇ ਦੀਆਂ ਗੋਲੀਆਂ ਦਿੱਤੀਆਂ ਨੇ। ਪੀਣ ਨੂੰ ਬੋਤਲ ਵੀ।”

 

”ਤਾਪ-ਸਰਵਾਹ ਦਾ ਕੀਹ ਐ। ਕੋਈ ਹੋਰ ਕਸਰ ਨਾ ਹੋਵੇ ਭਾਈ। ਮੈਂ ਤਾਂ ਆਪ ਜਾਊਂ, ਪਤਾ ਲੈ ਕੇ ਆਉਂਨੀ ਆਂ। ਨਾਲ ਜਸਮੇਲ ਕੁਰ ਨੂੰ ਲੈ ਜਾਨੀ ਆਂ।'” ਮਨਜੀੜ ਕੁਰ ਨੂੰ ਫ਼ਿਕਰ ਹੋਇਆ।

 

ਉਹ ਦੋ ਦਿਨਾਂ ਬਾਅਦ ਹੀ ਦੋਵੇਂ ਗਈਆਂ। ਬਹੂ ਦੀ ਹਾਲਤ ਖਾਸੀ ਖਰਾਬ ਸੀ। ਉਹ ਮੰਜੇ ਤੋਂ ਮਸਾਂ ਉੱਠ ਸਕਦੀ। ਸੁੱਕੀ ਖੰਘ ਸੀ। ਹਰ ਵੇਲੇ ਕਣਸ ਰਹਿੰਦੀ। ਕਿਸੇ ਵੇਲੇ ਵੀ ਬੁਖਾਰ ਨਹੀਂ ਉੱਤਰਦਾ ਸੀ। ਦਾਤੇਵਾਸ ਵਾਲਿਆਂ ਦੀ ਬੁਢਲਾਡੇ ਤੋਂ ਤਸੱਲੀ ਨਹੀਂ ਹੋਈ ਤਾਂ ਉਹਨੂੰ ਸੰਗਰੂਰ ਲੈ ਗਏ। ਹੁਣ ਸੰਗਰੂਰ ਵਾਲੇ ਡਾਕਟਰ ਦੀ ਦਵਾਈ ਚੱਲ ਰਹੀ ਸੀ। ਕੋਈ ਮੋੜ ਨਹੀਂ ਸੀ। ਮਨਜੀਤ ਕੁਰ ਆਖ ਆਈ, ” ਜਦੋਂ ਰਾਜੀ ਹੋ ‘ਗੀ, ਆਪੇ ਛੱਡ ਆਇਓ ਭਾਈ। ਸੁਖਦਿਆਲ ਸੂੰ ਤੋਂ ਤਾਂ ਆਇਆ ਨੀ ਜਾਣਾ। ਕੰਮ ਦਾ ਜੋਰ ਰਹਿੰਦੈ। ਕੱਲਾ ਐ ਵਚਾਰਾ ਉਹ ਤਾਂ।”

 

ਛੇ ਮਹੀਨੇ ਬਹੂ ਹਮੀਰਗੜ੍ਹ ਨਹੀਂ ਆਈ। ਇਕ ਦਿਨ ਕਿਰਪਾਲ ਉਹਨਾਂ ਦੇ ਘਰ ਆਇਆ ਤਾਂ ਮਨਜੀਤ ਕੁਰ ਉਹਨੂੰ ਕੁੱਦ ਕੇ ਪੈ ਗਈ। ਬੇਸਬਰੀਆਂ ਗਾਲਾਂ ਕੱਢੀਆਂ। ਅਖੇ-‘‘ਤੇਰੀ ਤੀਮੀਂ ਨੇ ਫਸਾ ‘ਤੇ ਅਸੀਂ । ਬਹੂ ਨੂੰ ਤਾਂ ਵਿਆਹ ਤੋਂ ਪਹਿਲਾਂ ਈ ਤਪਟਿਕੀ ਸੀ।”

 

”ਮੱਘੋ, ਮੇਰਾ ਤਾਂ ਪੁੱਤ ਮਰ ਜੇ, ਜੇ ਮੈਨੂੰ ਪਤਾ ਹੋਵੇ ਕਿਸੇ ਗੱਲ ਦਾ। ਮੈਂ ਕਦੋਂ ਜਾਨਾਂ ਦਾਤੇਵਾਸ? ਮੈਨੂੰ ਤਾਂ ਕਈ ਵਰ੍ਹੇ ਹੋ ‘ਗੇ। ਇਹੀ ਜਾਂਦੀ ਹੁੰਦੀ। ਇਹਨੇ ਵੀ ਕਦੇ ਗੱਲ ਨ੍ਹੀ ਕੀਤੀ ਮੇਰੇ ਕੋਲ, ਬਈ ਉਹ ਬਮਾਰ ਰਹਿੰਦੀ ਐ, ਕੁੜੀ ਉਹਨਾਂ ਦੀ।’

 

”ਇੱਕੋ ਮੇਰਾ ਪੁੱਤ, ਮੈਂ ਤਾਂ ਲਾਡਾਂ ਨਾਲ ਵਿਆਹਿਆ ਸੀ ਉਹਨੂੰ। ਤੁਸੀਂ ਰੋਗ ਦਾ ਕੁੱਜਾ ਮੇਰੇ ਘਰ ਲਿਆ ਸਿੱਟਿਆ। ਮੈਂ ਅੱਜ ਦੁਖੀ ਹੋਈ ਆਖਦੀ ਆਂ, ਬਈ ਜਸਮੇਲ ਕੁਰ ਬੰਦੀਏ-ਤੇਰਾ ਪੁੱਤ ਮਰੇ।” ਮਨਜੀਤ ਕੁਰ ਨੇ ਆਪਣੇ ਪੱਟਾਂ ਉੱਤੇ ਦੁਹੱਥੜ ਮਾਰਿਆ। ਉਸ ਤੋਂ ਬਾਅਦ ਕਿਰਪਾਲ ਬੋਲਿਆ ਨਹੀਂ। ਚੁੱਪ ਕਰਕੇ ਉਹਨਾਂ ਦੇ ਘਰੋਂ ਬਾਹਰ ਹੋ ਗਿਆ।

 

ਬਹੂ ਪੇਕਿਆਂ ਦੇ ਬਾਰ ਹੀ ਸਾਲ ਭਰ ਬੀਮਾਰ ਰਹਿ ਕੇ ਮੁੱਕ ਗਈ।

 

20

 

ਬਾਬਾ ਦੁੱਲਾ ਅੱਸੂ ਦੇ ਨੌਵੇਂ ਨਰਾਤੇ ਨੂੰ ਗੁਜ਼ਰਿਆ ਸੀ। ਅਗਲੇ ਦਿਨ ਦੁਸਹਿਰਾ ਹੁੰਦਾ ਹੈ। ਹੁਣ ਬਾਬਾ ਰਾਮ ਦਾਸ ਇਹ ਦੋਵੇਂ ਦਿਨ ਅਤੇ ਵਿਚਕਾਰਲੀ ਰਾਤ ਡੇਰੇ ਵਿਚ ਮੇਲਾ ਲਾ ਕੇ ਰਖਦਾ। ਆਖਰੀ ਨਰਾਤੇ ਨੂੰ ਬਾਬੇ ਦੁੱਲੇ ਦੀ ਬਰਸੀ ਹੁੰਦੀ ਤੇ ਅਗਲੇ ਦਿਨ ਦੁਸਹਿਰਾ ਮਨਾਇਆ ਜਾਂਦਾ।

 

ਬਾਬਾ ਰਾਮਦਾਸ ਪਹਿਲਾਂ ਥੋੜੀ-ਮੋਟੀ ਦਵਾਈ-ਬੂਟੀ ਕਰਦਾ ਹੁੰਦਾ। ਫੇਰ ਉਹਨੇ ਇਹ ਕੰਮ ਵਧਾ ਲਿਆ। ਉਹ ਦਸਵੀਂ ਜਮਾਤ ਵਿਚੋਂ ਹਟਿਆ ਹੋਇਆ ਸੀ, ਇਮਤਿਹਾਨ ਨਹੀਂ ਦੇ ਸਕਿਆ। ਸੋ ਪੰਜਾਬੀ ਤੇ ਹਿੰਦੀ ਦੋਵੇਂ ਭਾਸ਼ਾਵਾਂ ਲਿਖਣੀਆਂ-ਪੜ੍ਹਨੀਆਂ ਆਉਂਦੀਆਂ ਸਨ। ਉਹਨੇ ਹਿੰਦੀ ਤੇ ਪੰਜਾਬੀ ਵਿਚ ਛਪੇ ਆਯੁਰਵੈਦਿਕ ਚਿਕਿਤਸਾ ਦੇ ਗ੍ਰੰਥ ਮੰਗਵਾ ਲਏ। ਡੇਰੇ ਵਿਚ ਮੁੱਢ ਤੋਂ ਹੀ ਬਹੁਤ ਸਾਰੇ ਸਾਧੂ-ਸੰਤ ਆਉਂਦੇ ਜਾਂਦੇ ਸਨ। ਰਾਮ ਦਾਸ ਵੀ ਹੋਰਾਂ ਡੇਰਿਆਂ ਦਾ ਗੇੜਾ ਮਾਰਦਾ। ਇਹਨਾਂ ਆਯੁਵੈਦਿਕ ਗ੍ਰੰਥਾਂ ਬਾਰੇ ਉਹਨੂੰ ਸਾਧੂ- ਸੰਤਾਂ ਕੋਲੋਂ ਪਤਾ ਲਗਦਾ ਰਹਿੰਦਾ। ਉਹ ਇਹ ਗ੍ਰੰਥ ਪੜ੍ਹਦਾ। ਗ੍ਰੰਥ ਵਿਚ ਦੱਸੀ ਵਿਧੀ ਅਨੁਸਾਰ ਆਪ ਔਸ਼ਧੀ ਤਿਆਰ ਕਰਦਾ। ਲੋਕਾਂ ਦੀਆਂ ਬੇਇਲਾਜ ਥੀਮਾਰੀਆਂ ਠੀਕ ਹੋਣ ਲੱਗੀਆਂ। ਰਾਮ ਦਾਸ ਦੀ ਮਹਿਮਾ ਹੋਣ ਲੱਗੀ। ਨੇੜੇ-ਤੇੜੇ ਦੇ ਪਿੰਡ ਤਾਂ ਆਉਂਦੇ ਹੀ ਸਨ, ਫੇਰ ਦੂਰੋਂ-ਦੂਰੋਂ ਵੀ ਲੋਕ ਆਉਣ ਲੱਗੇ। ਉਹਦੇ ਦੋ— ਤਿੰਨ ਅਜਿਹੇ ਸੇਵਕ-ਮੁੰਡੇ ਸਨ, ਜਿਹੜੇ ਸਾਰਾ-ਸਾਰਾ ਦਿਨ ਦਵਾਈਆਂ ਹੀ ਕੁੱਟਦੇ ਰਹਿੰਦੇ, ਡੇਰੇ ਵਿਚ ਵੱਡੇ-ਵੱਡੇ ਕੂੰਡੇ-ਸੋਟੇ ਸਨ ਤੇ ਵੱਡੇ-ਭਾਰੀ ਮਾਮ-ਦਸਤੇ। ਗੋਹਿਆਂ ਦੀਆਂ ਧੂਣੀਆਂ ਤਪਾਈਆਂ ਜਾਂਦੀਆਂ। ਭਸਮਾਂ ਤਿਆਰ ਹੁੰਦੀਆਂ। ਬਹੁਤੀਆਂ ਦਵਾਈਆਂ ਉਹ ਬਰਨਾਲੇ ਜਾ ਕੇ ਦੁਕਾਨਾਂ ਤੋਂ ਲੈ ਆਉਂਦਾ। ਚਿੱਠੀਆਂ ਲਿਖ ਕੇ ਹੋਰ ਵੱਡੇ ਸ਼ਹਿਰਾਂ ਤੋਂ ਵੀ ਦਵਾਈਆਂ ਮੰਗਵਾਉਂਦਾ। ਖੇਤਾਂ ਵਿਚ ਅਤੇ ਸੂਏ-ਕੱਸੀਆਂ ‘ਤੇ ਜਾ ਕੇ ਜੰਗਲੀ ਬੂਟੀਆਂ ਪੁੱਟ ਲਿਆਉਂਦਾ। ਵੈਦਗਿਰੀ ਦੇ ਕਿੱਤੇ ਵਿਚ ਉਹਨੂੰ ਬੇਬਾਹ ਆਮਦਨ ਸੀ। ਪੈਸਿਆਂ ਦੀ ਕੋਈ ਗਿਣਤੀ ਹੀ ਨਹੀਂ ਰਹਿੰਦੀ ਸੀ। ਗਿੱਟਿਆਂ ਤੱਕ ਡਿਗਦੇ ਉਹਦੇ ਲੰਮੇ ਚੋਗੇ ਦੇ ਦੋਵੇਂ ਗੀਝੇ ਅਤੇ ਚੋਗੇ ਥੱਲੇ ਦੀ ਪਾਈ ਜੇਬਾਂ ਵਾਲੀ ਮੈਲੇ ਲੱਠੇ ਦੀ ਜਾਕਟ ਵਿਚ ਸੌ-ਸੌਂ, ਪੰਜਾਹ-ਪੰਜਾਹ ਅਤੇ ਵੀਹ-ਵੀਹ, ਦਸ- ਦਸ ਦੇ ਨੋਟਾਂ ਦੀਆਂ ਅਨੇਕਾਂ ਥਹੀਆਂ ਹੁੰਦੀਆਂ। ਦਵਾਈ ਦੇ ਪੈਸੇ ਉਹ ਸੂਤ-ਸਿਰ ਹੀ ਲੈਂਦਾ, ਪਰ ਲੈਂਦਾ ਹਰ ਇਕ ਤੋਂ। ਇਲਾਕੇ ਦੇ ਲੇਖਕਾਂ-ਕਲਾਕਾਰਾਂ-ਪੱਤਰਕਾਰਾਂ ਅਤੇ ਰਾਜਨੀਤਕ ਆਗੂਆਂ ਤੋਂ ਕੋਈ ਪੈਸਾ ਨਹੀਂ ਲੈਂਦਾ ਸੀ।

 

ਬਾਬੇ ਦੁੱਲੇ ਦੀ ਸਮਾਧ ਉੱਤੇ ਚੜ੍ਹਾਵਾ ਤਾਂ ਘੱਟ ਹੀ ਚੜ੍ਹਦਾ। ਜਿਹਨਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ, ਉਹ ਉਂਜ ਦਾਨ-ਪੁੰਨ ਬਹੁਤ ਕਰ ਜਾਂਦੇ। ਰੋਡ ਸ਼ਾਹ ਦੇ ਕਈ ਮਹਾਜਨਾਂ ਨੇ ਡੇਰੇ ਵਿਚ ਕਮਰੇ ਬਣਵਾਏ ਸਨ। ਆਲੇ-ਦੁਆਲੇ ਦੇ ਜੱਟ-ਜ਼ਮੀਦਾਰਾਂ ਨੇ ਨਕਦ ਪੈਸਾ ਬਥੇਰਾ ਦਿੱਤਾ। ਸਰਦਾਰ ਲੋਕ ਇੱਟਾਂ, ਸੀਮਿੰਟ ਤੇ ਸਰੀਆ ਹੀ ਦਾਨ ਕਰ ਜਾਂਦੇ। ਡੇਰਾ ਦਿਨੋ-ਦਿਨ ਵਿਸਥਾਰ ਫੜਦਾ ਜਾ ਰਿਹਾ ਸੀ। ਡੇਰੇ ਨਾਲ ਲਗਦੀ ਪੰਜ ਕਿੱਲੇ ਜ਼ਮੀਨ ਵੀ ਰਾਮ ਦਾਸ ਨੇ ਡੇਰੇ ਦੇ ਨਾਂ ਖਰੀਦ ਲਈ ਸੀ । ਉਂਜ ਤਾਂ ਇਸ ਜ਼ਮੀਨ ਨੂੰ ਨਹਿਰ ਦਾ ਪਾਣੀ ਲਗਦਾ, ਪਰ ਬਾਬਿਆਂ ਨੇ ਡੋਰੇ ਵਿਚ ਬੋਰ ਕਰਵਾ ਕੇ ਇੰਜਣ ਲਾ ਦਿੱਤਾ। ਬੋਰ ਦਾ ਪਾਣੀ ਤਾਂ ਆਪਣੀ ਮਰਜ਼ੀ ਸੀ। ਜਦੋਂ ਮਰਜ਼ੀ ਛੱਡ ਲਓ, ਜਦੋਂ ਮਰਜ਼ੀ ਬੰਦ ਕਰ ਦਿਓ। ਇਸ ਪੰਜ ਕਿੱਲੇ ਜ਼ਮੀਨ ਵਿਚ ਜੀਰੀ ਹੁੰਦੀ ਅਤੇ ਕਣਕ ਬੀਜੀ ਜਾਂਦੀ। ਇਸ ਜ਼ਮੀਨ ਦਾ ਸਭ ਤੋਂ ਵੱਡਾ ਸੁਖ ਇਹ ਸੀ ਕਿ ਮੇਲੇ ਵਾਲੇ ਦਿਨੀਂ ਏਥੇ ਤੰਬੂ ਲਾਏ ਜਾਂਦੇ। ਏਥੇ ਹੀ ਵੱਡਾ ਦੀਵਾਨ ਸਜਦਾ ਅਤੇ ਏਸੇ ਜ਼ਮੀਨ ਵਿਚ ਖਾਣ-ਪੀਣ ਦੀਆਂ ਰੇੜ੍ਹੀਆਂ ਲਗਦੀਆਂ, ਬੱਚਿਆਂ ਤੇ ਔਰਤਾਂ ਦਾ ਸਾਮਾਨ ਵਿਕਦਾ। ਅੱਸੂ ਦੇ ਨਰਾਤਿਆਂ ਤੋਂ ਪਹਿਲਾਂ ਜੀਰੀ ਵੱਢ ਲਈ ਜਾਂਦੀ ਅਤੇ ਕਣਕ ਹਾਲੇ ਬੀਜੀ ਨਹੀਂ ਹੁੰਦੀ ਸੀ। ਜੀਰੀ ਦਾ ਵੱਢ ਖੁੱਲ੍ਹਾ ਮੈਦਾਨ ਪਿਆ ਹੁੰਦਾ।

 

ਰਾਮਦਾਸ ਹਰ ਸਾਲ ਬਰਸੀ ਦੇ ਕਾਰਡ ਛਪਵਾਉਂਦਾ। ਬੰਦੇ ਭੇਜ ਕੇ ਇਹ ਕਾਰਡ ਦੂਰ-ਦੂਰ ਦੇ ਡੇਰਿਆਂ ਵਿਚ ਪਹੁੰਚਾਏ ਜਾਂਦੇ। ਬਰਸੀ ਵਾਲੇ ਦਿਨ ਸਾਧੂ-ਸੰਤਾਂ ਦਾ ਇਕ ਵੱਡਾ ਇਕੱਠ ਬੱਝ ਜਾਂਦਾ । ਭੋਗਾਂ ਤੋਂ ਬਾਅਦ ਉਹਨਾਂ ਨੂੰ ਭੋਜਨ ਛਕਾਇਆ ਜਾਂਦਾ ਅਤੇ ਬਾਅਦ ਵਿਚ ਦੱਛਣਾ ਦੇ ਲਿਫਾਫੇ ਦਿੱਤੇ ਜਾਂਦੇ। ਲਿਫਾਫਿਆਂ ਵਿਚ ਇੱਕੀ ਰੁਪਏ, ਇਕਵੰਜਾ ਰੁਪਏ ਅਤੇ ਇਕੋਤਰ ਸੌ ਦੇ ਨੋਟ ਹੁੰਦੇ। ਸਾਧੂ ਦਾ ਦਰਜਾ ਦੇਖ ਕੇ ਇਹ ਇਕ ਲਿਫਾਫਾ ਉਹਨੂੰ ਦਿੱਤਾ ਜਾਂਦਾ। ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਆਉਂਦੇ। ਮਿਰਾਸੀ ਪਰਵਿਰਤੀ ਦੇ ਸਾਧਾਰਣ ਲੋਕ ਸਾਧੂਆਂ ਦੀ ਪੰਗਤ ਵਿਚ ਹੀ ਬੈਠ ਜਾਂਦੇ ਤੇ ਲਿਫਾਫੇ ਦੀ ਉਮੀਦ ਰਖਦੇ। ਸਾਰਾ ਥੰਮਣ ਵਾਲਾ ਅਤੇ ਸਾਰਾ ਟਿੱਬਾ ਇਹਨਾਂ ਦੋ ਦਿਨਾਂ ਵਿਚ ਡੇਰੇ ਦਾ ਲੰਗਰ ਹੀ ਛਕਦਾ। ਚਾਹਾਂ ਅਤੇ ਦੁੱਧਾਂ ਦੇ ਦੇਗੇ ਉੱਬਲਦੇ ਰਹਿੰਦੇ। ਖੋਪਾ-ਦਾਖਾਂ ਪਾਕੇ ਰਿੰਨ੍ਹੀ ਖੀਰ ਦਾ ਕੜਾਹਾ ਹੁੰਦਾ। ਇਕ ਕੜਾਹਾ ਮੁੱਕਿਆ ਨਾ ਹੁੰਦਾ, ਦੂਜਾ ਤਿਆਰ ਹੋ ਜਾਂਦਾ। ਲੰਗਰ ਵਿਚ ਦਾਲ-ਰੋਟੀ ਚੌਵੀ ਘੰਟੇ ਪਕਦੀ ਰਹਿੰਦੀ। ਨਾਲ ਨੂੰ ਰਾਇਤਾ ਅਤੇ ਪਚਰੰਗਾ ਆਚਾਰ ਵੀ ਮਿਲਦਾ। ਮੂੰਗੀ, ਛੋਲੇ ਅਤੇ ਮਾਹਾਂ-ਮੋਠਾਂ ਦੀ ਰਲੀ-ਮਿਲੀ ਦਾਲ ਐਨੀ ਸੁਆਦ ਹੁੰਦੀ ਕਿ ਅਗਲਾ ਮੱਲੋ-ਮੱਲੀ ਇਕ ਰੋਟੀ ਵੱਧ ਖਾ ਜਾਂਦਾ। ਆਪਣੀ ਸ਼ਰਧਾ ਅਨੁਸਾਰ ਲੋਕ ਮਾਇਆ ਭੇਟ ਕਰਕੇ ਜਾਂਦੇ ਸਨ। ਇਹਨਾਂ ਦੋਵਾਂ ਦਿਨਾਂ ਵਿਚ ਰਾਮ ਦਾਸ ਆਪਣੇ ਚੋਗੇ ਦੇ ਦੋਵੇਂ ਗੀਝੇ ਅਤੇ ਅੰਦਰਲੀ ਝੱਗੀ ਦੀਆਂ ਚਾਰੇ ਜੇਬਾਂ ਕਈ ਵਾਰ ਖਾਲੀ ਕਰਦਾ। ਉਤਲੇ ਚੁਬਾਰੇ ਦੀ ਕੰਧ ਵਿਚ ਜੜੀ ਲੋਹੇ ਦੀ ਸੇਫ ਨੋਟਾਂ ਦੀਆਂ ਥਹੀਆਂ ਨਾਲ ਮੂੰਹ ਤੱਕ ਭਰ ਜਾਂਦੀ।

 

ਦੁੱਲੇ ਦੀ ਢਾਬ ਦਾ ਡੇਰਾ ਇਕ ਤਰ੍ਹਾਂ ਨਾਲ ਬਾਬਾ ਰਾਮ ਦਾਸ ਦੀ ਆਪਣੀ ਬਾਦਸ਼ਾਹੀ ਸੀ। ਸੇਵਕਾਂ ਦੀ ਸ਼ਰਧਾ ਦਾ ਲਗਾਨ ਹਰ ਰੋਜ਼ ਬਾਰਾਂ ਮਹੀਨੇ ਤੀਹ ਦਿਨ ਉੱਘਰਦਾ ਰਹਿੰਦਾ। ਉਹ ਚੌਥੇ-ਪੰਜਵੇਂ ਮਹੀਨੇ ਹੀ ਨਵੀਂ ਐਫ.ਡੀ. ਕਰਾਉਂਦਾ। ਰੋਡ ਸ਼ਾਹ ਜਾਂ ਬਰਨਾਲੇ ਦੀਆਂ ਬੈਂਕਾਂ ਵਿਚ ਐਫ. ਡੀ. ਕਰਾਉਂਦਾ ਤਾਂ ਆਪਣਾ ਨਾਂ-ਪਤਾ : ਰਾਮ ਦਾਸ ਚੇਲਾ ਬਾਬਾ ਦੁੱਲਾ, ਡੇਰਾ ਦੁੱਲੇ ਦੀ ਢਾਬ, ਪਿੰਡ ਥੰਮਣ ਵਾਲਾ ਲਿਖਵਾਉਂਦਾ। ਉਹਦੀਆਂ ਐਫ ਡੀਆਂ ਬੁਢਲਾਡੇ ਦੀਆਂ ਬੈਂਕਾਂ ਵਿਚ ਵੀ ਸਨ। ਓਥੇ ਉਹ ਰਾਮ ਸਿੰਘ ਪੁੱਤਰ ਭਜਨ ਸਿੰਘ ਪਿੰਡ ਹਮੀਰਗੜ੍ਹ ਲਿਖਾਉਂਦਾ ਸੀ। ਤਿੰਨ ਸਾਲ ਦੀ ਐਫ. ਡੀ ਕਰਾਉਂਦਾ। ਤਿੰਨ ਸਾਲਾਂ ਵਿਚ ਲਗਭਗ ਡੇਢੇ ਪੈਸੇ ਹੋ ਜਾਂਦੇ। ਤਿੰਨੇ ਥਾਵਾਂ ਦੀਆਂ ਦੋ-ਤਿੰਨ ਐਫ ਡੀਆਂ ਕਢਵਾ ਕੇ ਉਹ ਹਰ ਸਾਲ ਹਮੀਰਗੜ੍ਹ ਭਤੀਜੇ ਨੂੰ ਜ਼ਮੀਨ ਲੈ ਦਿੰਦਾ। ਕਦੇ ਗਹਿਣੇ, ਕਦੋ ਬੈਅ। ਇਸ ਤਰ੍ਹਾਂ ਨਾਲ ਹੀ ਹੌਲੀ-ਹੌਲੀ ਕਰਕੇ ਉਹਨੇ ਸੁਖਦਿਆਲ ‘ ” ਸਿੰਘ ਦੀ ਅਠਾਰਾਂ ਕਿੱਲੇ ਜ਼ਮੀਨ ਬਣਾ ਦਿੱਤੀ। ਕਿਸੇ ਕੋਲ ਅਠਾਰਾਂ ਕਿੱਲੇ ਜ਼ਮੀਨ ਹੋਵੇ ਤਾਂ ਉਹ ਸਰਦਾਰ ਕਹਾਉਂਦਾ ਹੈ। ਹਮੀਰਗੜ੍ਹ ਦੀ ਜ਼ਮੀਨ ਸੀ ਵੀ ਝੋਟੇ ਦੇ ਸਿਰ ਵਰਗੀ। ਸੁਖਦਿਆਲ ਦੀ ਸਾਰੀ ਜ਼ਮੀਨ ਵਿਚ ਜੀਰੀ ਹੁੰਦੀ ਤੇ ਕਣਕਾਂ ਬੀਜੀਆਂ ਜਾਂਦੀਆਂ।

 

ਥੰਮਣ ਵਾਲੇ ਤੇ ਟਿੱਬੇ ਦੇ ਲੋਕ ਅਤੇ ਹਮੀਰਗੜ੍ਹ ਵਾਲੇ ਵੀ ਇਹ ਸਮਝਦੇ ਕਿ ਰਾਮਦਾਸ ਹਮੀਰਗੜ੍ਹ ਮੱਘੋ ਕੋਲ ਦੂਜੇ-ਚੌਥੇ ਮਹੀਨੇ ਜਾਂਦਾ ਹੈ। ਪਰ ਅਜਿਹਾ ਕਿਧਰੇ ਕੁਝ ਨਹੀਂ ਸੀ । ਰਾਮ ਦਾਸ ਜੋ ਕਰ ਰਿਹਾ ਸੀ, ਇਹ ਓਸੇ ਨੂੰ ਪਤਾ ਸੀ । ਮੱਘੋ ਤੇ ਉਹਦਾ ਮੁੰਡਾ ਸਭ ਜਾਣਦੇ ਸਨ ਕਿ ਰਾਮ ਦਾਸ ਉਹਨਾਂ ਦਾ ਘਰ ਬੰਨ੍ਹ ਰਿਹਾ ਹੈ। ਉਹਨਾਂ ਦਾ ਘਰ ਹੀ ਉਸਾਰ ਰਿਹਾ ਹੈ। ਦੂਜੇ ਸ਼ਬਦਾਂ ਵਿਚ ਉਹ ਆਪਣਾ ਹੀ ਸਭ ਕਰ ਰਿਹਾ ਹੈ।

 

ਮੱਘੋ ਬਰਸੀ ਵੇਲੇ ਜ਼ਰੂਰ ਦੁੱਲੇ ਦੀ ਢਾਬ ਆਉਂਦੀ। ਨਾਲ ਸੁਖਦਿਆਲ ਹੁੰਦਾ। ਬਹਾਨੇ ਨਾਲ ਉਹ ਟਿੱਬੇ ਦਾ ਗੇੜਾ ਵੀ ਮਾਰ ਜਾਂਦੇ। ਤੋਤਾ ਸਿੰਘ ਕਦੋਂ ਦਾ ਗੁਜ਼ਰ ਗਿਆ ਸੀ। ਤੇ ਫੇਰ ਮੱਘੋ ਦੀ ਮਾਂ ਵੀ ਨਹੀਂ ਰਹੀ ਸੀ। ਹੁਣ ਤਾਂ ਉਹਦੇ ਦੋਵੇਂ ਭਰਾ ਸਨ-ਜੈਲਾ ਤੇ ਕੈਲਾ। ਦੋਵੇਂ ਵਿਆਹੇ-ਵਰੇ ਤੇ ਬੱਚਿਆਂ ਵਾਲੇ ਸਨ। ‘ਅੱਡ-ਵਿੱਢ ਸਨ। ਦੋਵਾਂ ਦੀ ਆਪਣੀ-ਆਪਣੀ ਕਬੀਲਦਾਰੀ ਸੀ। ਮੱਘੋ ਆਉਂਦੀ ਤਾਂ ਦੋਵੇਂ ਘਰੀਂ ਜਾਂਦੀ। ਜੁਆਕ ਭੂਆ-ਭੂਆ ਆਖਦੇ ਉਹਨੂੰ ਚੰਗੇ ਲੱਗਦੇ। ਮੱਘੋ ਭਤੀਜੇ-ਭਤੀਜੀਆਂ ਨੂੰ ਪੈਸੇ ਦੇ ਕੇ ਜਾਂਦੀ। ਭਰਜਾਈਆਂ ਉਹਨੂੰ ਸੂਟ ਦਿੰਦੀਆਂ। ਉਹਨੂੰ ਪੂਰਾ ਮੰਨਦੀਆਂ। ਬੀਬੀ-ਬੀਬੀ ਕਰਦੀਆਂ ਦਾ ਮੂੰਹ ਸੁਕਦਾ।

 

ਮੱਘੋ ਦੁਸਹਿਰੇ ਤੋਂ ਅਗਲੇ ਦਿਨ ਡੇਰਿਓਂ ਤੁਰਦੀ। ਜਾਂਦੀ ਤਾਂ ਉਹਦੇ ਕੋਲ ਲੀੜੇ-ਕਪੜਿਆਂ ਦੀ ਵੱਡੀ ਗੱਠੜੀ ਹੁੰਦੀ ਅਤੇ ਕੁੜੜੀ ਦੀ ਅੰਦਰਲੀ ਜੇਬ ਵਿਚ ਸੌ-ਸੌ ਦੇ ਕਈ ਨੋਟ । ਰਾਮ ਦਾਸ ਉਹਨੂੰ ਬਹੁਤ ਦਿੰਦਾ ਸੀ।

 

ਇਸ ਵਾਰ ਬਰਸੀ ਨੂੰ ਮੱਘੋ ਤੋਂ ਸੁਖਦਿਆਲ ਇਕ ਦਿਨ ਪਹਿਲਾਂ ਹੀ ਆਥਣੇ ਜਿਹੇ ਆ ਗਏ। ਮਗਰ ਘਰ ਵਿਚ ਕੋਈ ਨਹੀਂ ਰਹਿ ਗਿਆ ਸੀ। ਉਹ ਸਬਾਤਾਂ ਨੂੰ ਤਾਂ ਜਿੰਦੇ-ਕੁੰਡੇ ਲਾ ਗਏ। ਵਰਾਂਢੇ ਨੂੰ ਕੋਈ ਜਿੰਦਾ- ਕੁੰਡਾ ਨਹੀਂ ਲੱਗਦਾ ਸੀ । ਓਥੇ ਰਾਤ ਨੂੰ ਪੈਣ ਲਈ ਸੁਖਦਿਆਲ ਆਪਣੇ ਸੀਰੀ ਨੂੰ ਛੱਡ ਆਇਆ। ਘਰ ਵਿਚ ਦੋ ਮੱਝਾਂ ਸਨ। ਇਕ-ਦੋ ਪਸ਼ੂ ਹੋਰ ਵੀ ਸਨ। ਉਹਨਾਂ ਨੂੰ ਸਾਂਭਣਾ, ਕੱਖ-ਕੰਡਾ ਪਾਉਣਾ ਜ਼ਰੂਰੀ ਸੀ। ਇਹਨਾਂ ਘਰਾਂ ਵਿਚ ਚੋਰੀ ਚਾਹੇ ਨਹੀਂ ਹੋਈ ਸੀ, ਫੇਰ ਵੀ ਡਰ ਰਹਿੰਦਾ। ਇਸ ਲਈ ਰਾਤ ਨੂੰ ਘਰੇ ਬੰਦਾ ਜ਼ਰੂਰੀ ਸੀ। ਫੇਰ ਵੀ ਸੁਖਦਿਆਲ ਦੀ ਨਿਗਾਹ ਮਗਰ ਪਿੰਡ ਵੱਲ ਸੀ। ਦਿਨ-ਛਿਪਦੇ ਨੂੰ ਹਮੀਰਗੜ੍ਹ ਪਹੁੰਚ ਗਿਆ। ਮੱਘੋ ਟਿੱਬੇ ਰਹਿ ਪਈ। ਬਰਸੀ ਵਾਲੀ ਰਾਤ ਅਤੇ ਦੁਸਹਿਰੇ ਵਾਲੀ ਰਾਤ ਵੀ। ਸਾਰਾ ਦਿਨ ਡੇਰੇ ਗੁਜ਼ਾਰਦੀ ਅਤੇ ਰਾਤ ਨੂੰ ਪੈਂਦੀ ਜਾ ਕੇ ਭਰਾਵਾਂ ਦੇ ਘਰ, ਭਰਜਾਈਆਂ ਕੋਲ। ਇਕ ਰਾਤ ਇਕ ਭਰਜਾਈ ਕੋਲ ਤੇ ਦੂਜੀ ਰਾਤ ਦੂਜੀ ਭਰਜਾਈ ਕੋਲ।

 

ਪਹਿਲਾਂ ਜਦੋਂ ਵੀ ਬਰਸੀ ਨੂੰ ਸੁਖਦਿਆਲ ਦੁੱਲੇ ਦੀ ਢਾਬ ਆਉਂਦਾ ਹੁੰਦਾ, ਇਵੇਂ-ਜਿਵੇਂ ਇਕ ਦਿਨ ਰਹਿੰਦਾ। ਦਸਹਿਰਾਂ ਉਹਨੇ ਕਦੇ ਨਹੀਂ ਦੇਖਿਆ ਸੀ। ਦਸਹਿਰਾ ਵੀ ਕੀ ਸੀ। ਸਾਰਾ ਦਿਨ ਸਵੇਰ ਤੋਂ ਲੈ ਕੇ ਆਥਣ ਤੱਕ ਦੀਵਾਨ ਸਜਦਾ। ਕਵੀਸ਼ਰੀ ਹੁੰਦੀ ਜਾਂ ਢਾਡੀ ਜੱਥੇ ਵਾਰਾਂ ਗਾਉਂਦੇ, ਸਿੱਖ ਇਤਿਹਾਸ ਦੀਆਂ। ਸੁਖਦਿਆਲ ਨੂੰ ਇਹ ਸੁਣਨ ਵਿਚ ਕੋਈ ਦਿਲਚਸਪੀ ਨਹੀਂ ਸੀ। ਲੀਡਰ ਲੋਕ ਆਪਣੀਆਂ ਤਕਰੀਰਾਂ ਕਰਦੇ। ਬਾਬਾ ਰਾਮਦਾਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਜਾਂ ਫੇਰ ਆਪਣੀ ਪਾਰਟੀ ਦਾ ਪ ੋਗਰਾਮ ਲੈ ਕੇ ਭਾਸ਼ਣ ਝਾੜਦੇ। ਸਭ ਲੀਡਰਾਂ ਦੀਆਂ ਇਹ ਆਮ ਜਿਹੀਆਂ ਗੱਲਾਂ ਹੁੰਦੀਆਂ, ਜਿਹਨਾਂ ਨੂੰ ਲੋਕ ਨਿੱਤ-ਸੁਣ ਸੁਣ ਅੱਕੇ ਪਏ ਸਨ। ਸੁਖਦਿਆਲ ਤਾਂ ਬੱਸ ਹੁਕਮਾਂ ਦਾ ਬੰਨ੍ਹਿਆ ਬੇਬੇ ਨਾਲ ਆ ਜਾਂਦਾ। ਇਕ ਤਾਂ ਮਾਂ ਨਾਲ ਆਉਣਾ ਜ਼ਰੂਰੀ ਹੁੰਦਾ, ਦੂਜਾ ਬਾਬਿਆਂ ਦਾ ਡਰ ਸੀ। ਨਾ ਗਿਆ ਤਾਂ ਬਾਬੇ ਕੀ ਕਹਿਣਗੇ। ਉਹਦਾ ਚਾਚਾ ਰਾਮ ਦਾਸ ਉਹਦੇ ਲਈ ਐਨਾ ਕੁਝ ਕਰ ਰਿਹਾ ਸੀ, ਬਰਸੀ ਉੱਤੋਂ ਜਾਣਾ ਤਾਂ ਬਣਦਾ ਸੀ। ਰਾਮ ਦਾਸ ਇਹ ਵੀ ਚਾਹੁੰਦਾ ਕਿ ਸੁਖਦਿਆਲ ਬਰਸੀ ਉੱਤੇ ਜ਼ਰੂਰ ਆਵੇ ਤੇ ਲੋਕਾਂ ਨੂੰ ਮਿਲਿਆਂ-ਗਿਲਿਆ ਕਰੇ। ਆਪਣੀ ਵਾਕਫੀ ਵਧਾਵੇ। ਲੋਕਾਂ ਨਾਲ ਵਾਕਫੀ ਬਣੀ ਤੋਂ ਬੰਦਾ ਸੁਖਾਲਾ ਰਹਿੰਦਾ ਹੈ, ਡੋਲਦਾਂ-ਥਿੜਕਦਾ ਨਹੀਂ। ਲੋਕਾਂ ਦੀ ਵਾਕਫੀ ਬੰਦੇ ਦੇ ਖੰਭ ਹੁੰਦੇ ਹਨ। ਇਹ ਵੀ ਸੀ ਕਿ ਮੁੰਡਾ ਜੇ ਕੱਠ-ਵੱਠ ਵਿਚ ਆਵੇ, ਦੁਨੀਆਂ ਦੇਖੇ ਤਾਂ ਉਹਨੂੰ ਬਹੂ ਦਾ ਦੁੱਖ ਭੁੱਲਿਆ ਰਹੇ। ਜਿੱਦਣ ਦੀ ਦਾਤੇਵਾਸ ਵਾਲੀ ਕੁੜੀ ਮਰੀ ਸੀ, ਸੁਖਦਿਆਲ ਦਿਲ ਨਹੀਂ ਧਰਦਾ ਸੀ। ਉਦਾਸ ਰਹਿੰਦਾ, ਬੋਲਦਾ ਘੱਟ, ਸੋਚਦਾ ਬਹੁਤਾ। ਮੱਘੋ ਸਮਝਾਉਂਦੀ ਕਿ ਬੰਦਾ ਤਾਂ ਨ੍ਹਾਤਾ ਘੋੜਾ ਹੁੰਦੈ ਭਾਈ! ਬੰਦੇ ਦਾ ਕੁਝ ਨਹੀਂ ਵਿਗੜਦਾ। ਰਾਜੇ-ਰਾਣਿਆਂ ਦੇ ਸੱਤ-ਸੱਤ ਵਿਆਹ ਹੁੰਦੇ ਸੀ। ਜੇ ਉਹਦਾ ਦੂਜਾ ਵਿਆਹ ਹੋਊ ਤਾਂ ਕੀ ਆਫਤ ਆ ਜਾਵੇਗੀ। ਉਹਨੂੰ ਕਾਸੇ ਦਾ ਘਾਟਾ ਨਹੀਂ ਅੱਜ ਦੀ ਘੜੀ। ਬਹੂ ਏਦੂੰ ਵੀ ਛੈਲ ਮਿਲੂਗੀ, ਸੋਹਣੀ-ਸੁੱਣਖੀ ਤੇ ਅਕਲਮੰਦ। ਉਹ ਫਿਕਰ ਨਾ ਕਰੇ।

 

ਬਰਸੀ ਵਾਲੇ ਦਿਨ ਭੋਗ ਪੈ ਚੁੱਕਿਆ ਸੀ। ਸੰਗਤ ਏਧਰ ਓਧਰ ਕੁਰਬਲ-ਕੁਰਬਲ ਕਰਦੀ ਫਿਰੇ। ਬਹੁਤੇ ਲੋਕ ਓਧਰ ਪੰਗਤਾਂ ਵਿਚ ਬੈਠੇ ਲੰਗਰ ਛਕ ਰਹੇ ਸਨ। ਰਾਮ ਦਾਸ ਇਕ ਥਾਂ ਟਿਕ ਕੇ ਨਹੀਂ ਬੈਠਦਾ ਸੀ। ਉਹ ਆਪਣੀ ਕੁਟੀਆ ਵੱਲ ਜਾਣ ਲੱਗਿਆ ਤਾਂ ਕੁਟੀਆ ਦੇ ਏਧਰਲੇ ਪਾਸੇ ਹੀ ਉਹਨੂੰ ਕਰਤਾਰੋ ਖੜ੍ਹੀ ਦਿਸੀ। ਦੋਵੇਂ ਕੁੜੀਆਂ ਨਾਲ ਸੀ। ਉਹਨੇ ਵੱਡੀ ਕੁੜੀ ਸੁਰਜੀਤ ਦੇ ਸਿਰ ਉੱਤੇ ਹੱਥ ਧਰਿਆ ਤੇ ਉਹਨੂੰ ਨਾਲ ਹੀ ਅੰਦਰ ਕੁਟੀਆ ਵਿਚ ਲੈ ਗਿਆ। ਗੁਰਮੀਤ ਉਹਨਾਂ ਦੇ ਮਗਰ-ਮਗਰ ਆਪੇ ਅੰਦਰ ਆ ਵੜੀ। ਰਾਮ ਦਾਸ ਨੇ ਤਿੰਨ-ਚਾਰ ਖੋਪੇ ਦੇ ਗੁੱਟ, ਥਾਲੀ ਤੇ ਦੋ ਚਾਕੂ ਦਿੱਤੇ। ਕਿਹਾ, “ਲੈ ਕੁੜੇ ਸੁਰਜੀਤ ਭਾਈ, ਬਹਿ ਜਾ ਐਥੇ। ਬੋਰੀਆਂ ‘ਤੇ ਬਹਿ ਜੋ । ਇਹ ਖੋਪਾ ਕੁਤਰ ਲੋ। ਖੀਰ ਦੇ ਕੜਾਹੇ ਹੋਰ ਕੱਢਾਂਗੇ।” ਥਾਲੀ ਵਿਚ ਪਹਿਲਾਂ ਵੀ ਅੱਧਾ ਗੁੱਟ ਕੁਤਰਿਆ ਪਿਆ ਸੀ। ਸੁਰਜੀਤ ਖੁਸ਼ ਹੋਈ ਕਿ ਬਾਬੇ ਨੇ ਉਹਨੂੰ ਕੰਮ ਲਾ ਦਿੱਤਾ ਹੈ। ਗੁਰਮੀਤ ਦੂਜੇ ਚਾਕੂ ਨਾਲ ਪਹਿਲਾਂ ਕੱਟੀਆਂ ਮੋਟੀਆਂ-ਮੋਟੀਆਂ ਫਾੜੀਆਂ ਨੂੰ ਛੋਟੀਆਂ ਕਰਨ ਲੱਗੀ।

 

ਕਰਤਾਰੋ ਬਾਹਰ ਹੀ ਕਿਧਰੇ ਖੜ੍ਹੀ ਸੀ। ਰਾਮ ਦਾਸ ਕੁਝ ਚਿਰ ਕੁਟੀਆ ਵਿਚ ਆਸਣ ਉੱਤੇ ਬੈਠਾ ਤੇ ਫੇਰ ਉੱਠ ਕੇ ਬਾਹਰ ਚਲਿਆ ਗਿਆ। ਉਹਨੇ ਦੇਖਿਆ ਇਕ ਪਾਸੇ ਬੈਠੀਆਂ ਮੱਘੇ, ਕਰਤਾਰੋ ਤੇ ਰੂਪੋ ਗੱਲਾਂ ਮਾਰ ਰਹੀਆਂ ਹਨ। ਮੇਲੇ ਦਾ ਇਹੀ ਤਾਂ ਖਾਸ ਲਾਭ ਹੁੰਦੈ ਕਿ ਕਈ-ਕਈ ਸਾਲ ਨਾ ਮਿਲੇ ਬੰਦੇ ਏਥੇ ਮਿਲ ਜਾਂਦੇ ਹਨ ਅਤੇ ਗੱਲਾਂ ਹੋ ਜਾਂਦੀਆਂ ਹਨ। ਮੱਘੋ ਉਹਨਾਂ ਦੋਵਾਂ ਨੂੰ ਘੱਟ ਜਾਣਦੀ ਸੀ। ਮੱਘੋ ਨੂੰ ਹਰ ਕੋਈ ਜਾਣਦਾ ਸੀ ਕਿ ਉਹ ਬਾਬਾ ਰਾਮ ਦਾਸ ਦੀ ਭਰਜਾਈ ਹੈ ਤੇ ਏਧਰੋਂ ਟਿੱਬੇ ਦੀ ਹੀ ਕੁੜੀ ਹੈ। ਦੂਜੀਆਂ ਔਰਤਾ ਉਹਨੂੰ ਆਪ ਹੀ ਬੁਲਾ ਲੈਂਦੀਆਂ। ਮੱਥਾ ਟੇਕਦੀਆਂ ਤੇ ਪੈਰੀਂ ਹੱਥ ਲਾਉਂਦੀਆਂ। ਉਹ ਪੂਜਣਜੋਗ ਸੀ। ਇਕ ਤਾਂ ਬਾਬਿਆਂ ਦੀ ਭਰਜਾਈ, ਦੂਜਾ ਉਹ ਟਿੱਬੇ ਦੀ ਧੀ, ਉਹਨਾਂ ਦੀ ਨਣਦ ਬੀਬੀ ਸੀ।

 

ਬਾਬਾ ਰਾਮ ਦਾਸ ਦੂਜੇ ਗੇੜੇ ਕੁਟੀਆਂ ਵਿਚ ਸੁਖਦਿਆਲ ਨੂੰ ਫੜ ਲਿਆਇਆ। ਉਹਨੂੰ ਡੌਲਿਓਂ ਫੜਿਆ ਹੋਇਆ ਸੀ। ਆਖ ਰਿਹਾ ਸੀ, ‘ਓਥੇ ਖੜ੍ਹਾ ਕੀ ਝਾਕੀ ਜਾਨੇਂ, ਡੌਰੂਆਂ ਵਾਂਗੂੰ। ਆਹ ਕੰਮ ਕਰ ਐਧਰ। ਖੋਪਾ ਕਟਵਾ ਕੁੜੀਆਂ ਨਾਲ।” ਫੇਰ ਕਹਿੰਦਾ, “ਇਹ ਆਪਣੀਆਂ ਦੀ ਕੁੜੀਆਂ ਨੇ, ਸਰਪੰਚ ਜਸਵੰਤ ਸਿਓਂ ਦੀਆਂ ਬੀਬੀਆਂ। ਔਹ ਕਰਤਾਰ ਕੁਰ ਬੈਠੀ ਐ ਇਹਨਾਂ ਦੀ ਮਾਂ, ਤੇਰੀ ਮਾ ਕੋਲ। ਉਹ ਗੱਲਾਂ ਕਰਦੀਆਂ ਨੇ, ਤੁਸੀਂ ਖੋਪਾ ਕੱਟੋ, ਛੇਤੀ ਚਾਹੀਂਦੈਂ।’

 

ਜਦੋਂ ਉਹ ਅੰਦਰ ਆਏ, ਸੁਰਜੀਤ ਖੋਪੇ ਦੇ ਗੁੱਟ ਉੱਤੇ ਚਾਕੂ ਰੱਖਕੇ ਲੱਕੜ ਦੀ ਇਕ ਫੱਟੀ ਨਾਲ ਸੱਟਾਂ ਮਾਰ ਰਹੀ ਸੀ। ਖੋਪੇ ਵਿਚ ਚਾਕੂ ਖੁਭਦਾ ਨਹੀਂ ਸੀ। ਕੁੜੀ ਐਵੇਂ ਵਾਧੂ ਦਾ ਖੌਝਲ ਰਹੀ ਸੀ। ਸੁਖਦਿਆਲ ਸੁਰਜੀਤ ਦੇ ਸਾਹਮਣੇ ਜਾ ਕੇ ਬੈਠ ਗਿਆ। ਤੇ ਫੇਰ ਕੁੜੀ ਦੇ ਹੱਥੋਂ ਗੁੱਟ ਫੜ ਕੇ ਉਹਨੇ ਆਪਣੇ ਦੋਵੇਂ ਹੱਥਾਂ ਵਿਚ ਐਨਾ ਜ਼ੋਰ ਦੀ ਦੱਬਿਆ ਕਿ ਗੁੱਟ ਆਟੇ ਦੇ ਪੇੜੇ ਵਾਂਗ ਫੇਹਿਆ ਗਿਆ। ਸੁਰਜੀਤ ਨੇ ਮੁੰਡੇ ਦਾ ਚਰਜ ਮੰਨਿਆ। ਮਨ ਵਿਚ ਚਿਤਾਰਿਆ, ਮੁੰਡਿਆਂ ਦੇ ਹੱਥਾਂ ਵਿਚ ਕਿੰਨਾ ਜ਼ੋਰ ਹੁੰਦੈ। ਤੇ ਫੇਰ ਸੁਖਦਿਆਲ ਨੇ ਦੂਜੇ ਗੁੱਟ ਵੀ ਹਥੇਲੀਆਂ ਵਿਚ ਦੱਬ ਕੇ ਭੰਨ ਦਿੱਤੇ। ਸੁਰਜੀਤ ਤੇ ਸੁਖਦਿਆਲ ਖੋਪੇ ਦੀਆਂ ਨਿੱਕੀਆਂ-ਨਿੱਕੀਆਂ ਫਾੜੀਆਂ ਕੁਤਰਨ ਲੱਗੇ। ਗੁਰਮੀਤ ਇਕ ਹੋਰ ਚਾਕੂ ਲੈਣ ਲੰਗਰ ਵੱਲ ਚਲੀ ਗਈ। ਸੁਰਜੀਤ ਮੁੰਡੇ ਦੇ ਚਿਹਰੇ ਵੱਲ ਝਾਕੀ ਜਾ ਰਹੀ ਸੀ। ਖੋਪਾ ਘੱਟ ਚੀਰਦੀ, ਮੁੰਡੇ ਨੂੰ ਬਹੁਤਾ ਦੇਖਦੀ। ਮੁੰਡਾ ਝਾਕਦਾ ਤਾਂ ਡਰਦਾ, ਕੁੜੀ ਕਿਤੇ ਆਪਣੀ ਉਂਗ਼ਲ ਨਾ ਵੱਢ ਲਵੇ।

 

ਅੱਖਾਂ ਨੇ ਕੁਝ ਪੁੱਛਿਆ, ਫੇਰ ਕੁੜੀ ਦੇ ਬੁੱਲ੍ਹ ਹਿੱਲੇ।

 

ਮੁੰਡਾ ਕਹਿੰਦਾ, ”ਕੀ?”

 

”ਵੀਰਾ, ਤੇਰਾ ਪਿੰਡ ਕਿਹੜੈ?” ਕੁੜੀ ਨੇ ਫੇਰ ਬੁੱਲ੍ਹ ਹਿਲਾਏ।

 

”ਪਿੰਡ ਮੇਰਾ ਇਹੀਐ, ਆਹ ਡੇਰਾ। ਮੁੰਡੇ ਨੇ ਜਵਾਬ ਦਿੱਤਾ ।

 

ਮੱਘੋ ਉਹਨਾਂ ਕੋਲ ਬੈਠੀ ਹੁੰਦੀ ਤਾਂ ਮਨ ਵਿਚ ਕਿੰਨਾ ਡੂੰਘਾ ਉੱਤਰ ਜਾਂਦੀ, ”ਚੰਦਰੇ ਨੇ ਕਿੱਡਾ ਸੱਚ ਬੋਲ ‘ਤਾ।”

 

”ਡੇਰਾ ਕਿਮੇਂ, ਡੇਰਾ ਕਿਤੇ ਪਿੰਡ ਐ ਕੋਈ?” ਕੁੜੀ ਲਾਚੜ ਕੇ ਬੋਲੀ।

 

‘‘ਬਾਬਿਆਂ ਦਾ ਪਿੰਡ ਐ ਨਾ, ਹਮੀਰਗੜ੍ਹ। ਬੱਸ ਓਹੀ ਮੇਰਾ ਪਿੰਡ ਐ। ਮੈਂ ਭਤੀਜਾ ਲੱਗਦਾ ਇਹਨਾਂ ਦਾ।’ ਮੁੰਡੇ ਨੇ ਬਣਾ-ਸੰਵਾਰ ਕੇ ਜਵਾਬ ਦਿੱਤਾ।

 

ਐਨੇ ਨੂੰ ਗੁਰਮੀਤ ਨਵਾਂ ਚਾਕੂ ਲੈ ਆਈ। ਉਹ ਤਿੰਨੇ ਖੋਪਾ ਘੱਟ ਚੀਰਦੇ, ਗੱਲਾਂ ਬਹੁਤੀਆਂ ਕਰਦੇ। ਹੁਣ ਗੁਰਮੀਤਂ ਲੰਗਰ ਵਿਚ ਕੰਮ ਕਰਦੀਆਂ ਦੋ ਬੁੜ੍ਹੀਆਂ ਦੀ ਗੱਲ ਸੁਣਾ ਰਹੀ ਸੀ। ਉਹ ਆਪ ਹੱਸਦੀ ਤੇ ਉਹਨਾਂ ਨੂੰ ਵੀ ਹਸਾਉਂਦੀ। ਕੁੜੀਆਂ ਇਕ-ਇਕ ਫਾੜੀ ਕਰਕੇ ਖੋਪਾ ਚੀਰਦੀਆਂ, ਜਦੋਂ ਕਿ ਸੁਖਦਿਆਲ ਅੱਧਾ ਗੁੱਟ ਇਕੋ-ਵੇਲੇ ਕਰਚ ਕਰਚ ਕਰਕੇ ਚੀਰ ਦਿੰਦਾ। ਉਹਨੂੰ ਗੁੱਟਾਂ ਦਾ ਪਤਾ ਸੀ, ਅਲਮਾਰੀ ਵਿਚੋਂ ਤਿੰਨ-ਚਾਰ ਗੁੱਟ ਹੋਰ ਕੱਢ ਲਿਆਇਆ। ਮੁੰਡਾ ਚਾਹੁੰਦਾ ਸੀ, ਗੁੱਟ ਮੁੱਕਣ ਨਾ ਅਤੇ ਉਹਨਾਂ ਦੀਆਂ ਗੱਲਾਂ ਏਵੇਂ-ਜਿਵੇਂ ਚਲਦੀਆਂ ਰਹਿਣ। ਗੁਰਮੀਤ ਆਖਣ ਲੱਗੀ, ”ਜੇ ਐਨਾ ਖੋਪਾ ਨਾ ਚਾਹੀਦਾ ਹੋਇਆ, ਆਪਾਂ ਤਾਂ ਐਮੇਂ ਈ ਚੀਰੀਂ ਜਾਨੇ ਆਂ ਹੋਰ-ਹੋਰ।’

 

ਸੁਰਜੀਤ ਕਹਿੰਦੀ, “ਚੱਲ, ਖੀਰ ਹੋਰ ਸੁਆਦ ਹੋਜੂ ਨ੍ਹੀ। ਚੀਰੀਂ ਚਲਦੇ ਆਂ।’

 

“ਤੇਰਾ ਨਾਉਂ ਕੀਹ ਐ?'” ਮੁੰਡੇ ਨੇ ਸੁਰਜੀਤ ਨੂੰ ਅੱਧ ਕੁ ਦਾ ਹੋ ਕੇ ਪੁੱਛਿਆ।

 

“ਸੁਰਜੀਤ, ਤੇਰਾ ਨਾਂਉਂ ਸੁਖ ਐ ਨਾ?” ਕੁੜੀ ਖੁੱਲ੍ਹਣ ਲੱਗੀ!

 

”ਤੈਨੂੰ ਕਿਮੇਂ ਪਤੈ?” ਉਹ ਖਿੜ ਉੱਠਿਆ ਕਿ ਉਹ ਉਹਦਾ ਨਾਂ ਪਹਿਲਾਂ ਹੀ ਜਾਣਦੀ ਹੈ।

 

”ਬਾਬਿਆਂ ਨੇ ਤੇਰਾ ਨਾਉਂ ਲਿਆ ਸੀ, ਆਹ ਹੁਣੇ ਆਏ ਸੀ ਜਦੋਂ।’ ਕੁੜੀ ਨੇ ਚਾਕੂ ਵਾਲਾ ਹੱਥ ਆਪਣੇ ਗੋਡੇ ਉੱਤੇ ਰੱਖ ਲਿਆ।

 

”ਦੋਮਾਂ ਨੂੰ ‘ਸੱਸਾ’ ਲਗਦੈ।” ਗੁਰਮੀਤ ਨੇ ਹੌਲੀ ਦੇ ਕੇ ਆਖ ਦਿੱਤਾ। ਤਿੰਨਾਂ ਦੇ ਚਿਹਰੇ ਫੁੱਲਾਂ ਵਾਂਗ ਟਹਿਕ ਰਹੇ ਸਨਂ।

 

:

 

21

 

ਰਾਮ ਦਾਸ ਨੂੰ ਮਨਜੀਤ ਕੁਰ ਜਿੰਨਾ ਹੀ ਦੁੱਖ ਸੀ । ਉਹ ਸੋਚਦਾ, ਹੁਣ ਨੂੰ ਤਾਂ ਬਹੂ ਗੋਦੀ ਕੋਈ ਜੁਆਕ ਹੁੰਦਾ। ਵਿਹੜਾ ਮੁੜ ਕੇ ਭਰ ਜਾਂਦਾ। ਉਹਦੇ ਬਾਪ ਭਜਨ ਸੂੰ ਦਾ ਪਰਿਵਾਰ ਅਗਾਂਹ ਤੁਰਦਾ। ਉਹ ਝੋਰਾ ਕਰਦਾ, ”ਇਹ ਜਮੀਨਾਂ ਉਹ ਕੀਹਦੀ ਖਾਤਰ ਖਰੀਦ-ਖਰੀਦ ਦੇਈਂ ਜਾਂਦੈ, ਹਮੀਰਗੜ੍ਹ?” ਤੇ ਫੇਰ ਖਿਝ ਕੇ ਆਖਣ ਲੱਗਿਆ, ”ਲੈ ਮੱਘੋ, ਪਹਿਲਾਂ ਤਾਂ ਕੁੜੀ ਭਾਲੀ ਸੀ ਤੂੰ । ਫਸਗੀ ਕਿੱਥੇ ਜਾ ਕੇ। ਰੋਗ ਦਾ ਕੁੱਜਾ ਚੱਕ ਲਿਆਈ ਘਰੇ। ਹੁਣ ਕੁੜੀ ਮੈਨੂੰ ਭਾਲ ਲੈਣ ਦੇਹ। ਐਸੀ ਲਿਆ ਕੇ ਦੇਊਂ ਬਹੂ ਤਕੜੀ ਨਰੋਈ ਤੇ ਛੈਲ। ਬੱਸ ਛੱਡਦੇ ਗੱਲਾਂ। ਨਾਲੇ ਛਿੱਛ-ਪੱਤ ਪੂਰਾ ਲੈ ਕੇ ਦਖਾਉਂ। ਦਾਤੇਵਾਸ ਆਲੇ ਤਾਂ ਨੰਗ ਸੀ ਕੰਜਰ।’

 

”ਮੈਂ ਕੀੜੇ ਪੈਣੀ ਕਿਰਪਾਲ ਦੀ ਬਹੂ ਜਸਮੇਲ ਕੁਰ ਦੀਆਂ ਗੱਲਾਂ ‘ਚ ਆ ’ਗੀ। ਮਖਿਆ, ਕਿੰਨੀਆਂ ਪੀੜ੍ਹੀਆਂ ਦਾ ਉਹਨਾਂ ਦੇ ਆਉਣ-ਜਾਣ ਐ ਆਪਣਾ, ਮੈਨੂੰ ਉਹ ਨੀਮੇਂ ਥਾਂ ਕਾਹਨੂੰ ਖੜ੍ਹਾਉਣਗੇ।”

 

”ਚੰਗਾ ਹੁਣ, ਰੱਬ ਦਾ ਭਜਨ ਕਰਿਆ ਕਰ, ਸੱਚੇ ਪਾਤਸ਼ਾਹ ਦਾ। ਮੁੰਡੇ ਦੇ ਸੰਜੋਗ ਹੋਰ ਥਾਂ ਨੇ।

 

:

 

:

 

ਦਾਤੇਵਾਸ ਇਹਦੀ ਰੇਖਾ ‘ਚ ਲਿਖਿਆ ਵਿਆ ਨ੍ਹੀ ਸੀ।”

 

”ਚੰਗਾ, ਮ੍ਹਾਰਾਜ ਜੀ। ਤੁਸੀਂ ਮਾਰੋ ਹੁਣ ਰੇਖ ‘ਚ ਮੇਖ ਕੋਈ।” ਬਾਬਿਆਂ ਵਿਚ ਮਨਜੀਤ ਕੁਰ ਦੀ ਪੱਕੀ ਨਿਹਚਾ ਸੀ।

 

ਐਤਕੀਂ ਦੀ ਬਰਸੀ ਲੰਘੀ ਨੂੰ ਕੁਝ ਦਿਨ ਹੀ ਹੋਏ ਸਨ ਕਿ ਬਾਬਾ ਰਾਮ ਦਾਸ ਨੇ ਜੱਸੀ ਕੋਲ ਗੱਲ ਤੋਰ ਦਿੱਤੀ। ਆਖਿਆ, “ਕਰਤਾਰ ਕੁਰ ਕਰਦੀ ਸੀ ਗੱਲ, ਬੀਬੀ ਵਾਸਤੇ, ਮੈਨੂੰ ਫੁਰਨਾ ਫੁਰਦੈ ਬਈ ਹਮੀਰਗੜ੍ਹ ਆਲੇ ਮੁੰਡੇ ਨਾਲ ਸੰਜੋਗ ਹੋ ਸਕਦੈ ਉਹਦਾ। ਗਾਹਾਂ ਤੁਸੀਂ ਵਿਚਾਰ ਕਰ ਲੋ।”

 

“ਹਮੀਰਗੜ੍ਹ ਆਲਾ ਕਿਹੜਾ ਮੁੰਡਾ?’’

 

‘’ਓਹੀ ਆਪਣਾ ਮੁੰਡਾ, ਭਤੀਜਾ ਆਪਣਾ। ਨਿਗਾਅ ਕਰਗਾਂ। ਟਿੱਬੇ ਆਲੇ ਨੰਬਰਦਾਰਾਂ ਦਾ ਦੋਹਤਾ। ਐਥੇ ਡੇਰੇ ਵੀਹ ਵਾਰੀਂ ਆਇਐ। ਦੇਖਿਆ ਨ੍ਹੀ ਤੂੰ ਉਹਨੂੰ ਕਦੇ?”

 

ਟਿੱਬੇ ਵਾਲਿਆਂ ਦਾ ਨਾਂ ਸੁਣ ਕੇ ਜੱਸੀ ਨੇ ਨੱਕ ਚੜ੍ਹਾਇਆ। ਦੋ ਪਲ ਦੀ ਚੁੱਪ ਬਾਅਦ ਫੇਰ ਪੁੱਛਿਆ, “ਜਮੀਨ ਕਿੰਨੀ ਆਉਂਦੀ ਐ ਮੁੰਡੇ ਦੇ ਹਿੱਸੇ ਦੀ?”’

 

”ਕੱਲਾ ਈ ਐ, ਹਿੱਸੇ ਦੀ ਕਿਹੜੀ? ਠਾਰਾਂ ਕਿੱਲੇ ਐ। ਟਰੈਕਟਰ ਦੀ ਖੇਤੀ ਕਰਦੈ। ਦਸ ਪੜ੍ਹਿਆ ਹੋਇਐ।’ ਰਾਮ ਦਾਸ ਸੰਵਾਰ-ਸੰਵਾਰ ਕੇ ਦੱਸਣ ਲੱਗਿਆ।

 

”ਠਾਰਾਂ ਤਾਂ ਬਹੁਤ ਐ ਫੇਰ। ਓਧਰ ਜਮੀਨਾਂ ਵੀ ਚੰਗੀਆਂ ਹੋਣਗੀਆਂ। ਆਪਣੇ ਵਾਂਗੂੰ ਟਿੱਬੇ ਤਾਂ ठ्ठी?”

 

”ਨਾ, ਸਾਰੀ ਭੋਇੰ ਝੋਟੇ ਦਾ ਸਿਰ। ਨਹਿਰੀ ਪਾਣੀ ਲਗਦੈ। ਦੋਮੇਂ ਫਸਲਾਂ ਹੁੰਦੀਆਂ ਨੇ-ਜੀਰੀ ਤੇ ਕਣਕ। ਜਿਹੜੀ ਜਮੀਨ ‘ਚ ਜੀਰੀ ਹੋਵੇ ਤੂੰ ਆਪੇ ਸਮਝ ਲੈ, ਕਹੀ ਜੀ ਹੋਊਗੀ।’

 

”ਕੋਈ ਨ੍ਹੀ ਜੀ, ਦੇਖ ਲੈ ਨੇ ਆਂ। ਫੇਰ ਤਾਂ ਘਰ ਦੀ ਗੱਲ ਐ।” ਜੱਸੀ ਨੇ ਗੱਲ ਸਮਝ ਲਈ ਸੀ। ਕੌਰਾ ਵੀ ਅੰਦਰ ਕੁਟੀਆ ਵਿਚ ਕੋਲ ਬੈਠਾ ਸੀ। ਆਥਣ ਦਾ ਵੇਲਾ ਸੀ। ਓਧਰ ਦਵਾਖਾਨੇ ਵਿਚ ਮਰੀਜ਼ ਆਏ ਬੈਠੇ ਸਨ। ਉਹ ਏਥੇ ਕੁਟੀਆ ਵਿਚ ਗੇੜੇ ਮਾਰ ਗਏ ਸਨ। ਰਾਮਦਾਸ ਨੇ ਹੁਣ ਕੁਟੀਆ ਵਿਚੋਂ ਉੱਠ ਕੇ ਦਵਾਖਾਨੇ ਵਿਚ ਜਾਣਾ ਸੀ। ਉਹ ਸ਼ਾਮ ਨੂੰ ਪੰਜ ਵਜੇ ਦਵਾਖਾਨੇ ਵਿਚ ਬੈਠਦਾ ਤੇ ਰਾਤ ਦੇ ਅੱਠ ਵਜੇ ਤੱਕ ਦਵਾਈਆਂ ਦਿੰਦਾ ਰਹਿੰਦਾ। ਓਧਰੋਂ ਸਵੇਰੇ ਅੱਠ ਵਜੇ ਸ਼ੁਰੂ ਕਰ ਦਿੰਦਾ ਅਤੇ ਦੁਪਹਿਰੇ ਦੋ ਵਜੇ ਤੱਕ ਦਵਾਈ ਦਾ ਕੰਮ ਚਲਦਾ ਸੀ। ਦੁਪਹਿਰੇ ਰੋਟੀ ਖਾ ਕੇ ਉਹ ਚਾਰ-ਸਾਢੇ ਚਾਰ ਵਜੇ ਤੱਕ ਸੌਂਦਾ ਹੁੰਦਾ। ਇਸ ਸਮੇਂ ਡੇਰੇ ਵਿਚ ਆ ਕੇ ਕੋਈ ਉਹਨੂੰ ਜਗਾ ਨਹੀਂ ਸਕਦਾ ਸੀ।

 

ਉਹ ਰੋਡੂ ਸ਼ਾਹ ਦੀ ਮੰਡੀ ਕੀਮਤੀ ਲਾਲ ਆੜ੍ਹਤੀਏ ਦੀ ਦੁਕਾਨ ‘ਤੇ ਹੋ ਕੇ ਆਏ ਸਨ। ਆਉਂਦੇ ਹੋਏ ਸੁਤੇ ਹੀ ਡੇਰੇ ਆ ਵੜੇ। ਬਾਬਾ ਰਾਮ ਦਾਸ ਜਦੋਂ ਦਵਾਖਾਨੇ ਵਿਚ ਆ ਕੇ ਬੈਠ ਗਿਆ ਤੇ ਵੱਡੇ ਮੇਜ਼ ਉਤਲੀ ਕੂੰਡੀ ਵਿਚ ਦਵਾਈਆਂ ਕੁੱਟੀਆਂ-ਪੀਸੀਆਂ ਜਾਣ ਲੱਗੀਆਂ ਤਾਂ ਜੱਸੀ ਤੇ ਕੌਰਾ ਪਰ੍ਹਾਂ ਇਕ ਤਖਤਪੋਸ਼ ਉੱਤੇ ਬੈਠ ਕੇ ਦੁੱਧ ਦੇ ਗਿਲਾਸਾਂ ਦਾ ਇੰਤਜ਼ਾਰ ਕਰਨ ਲੱਗੇ। ਬਾਬਿਆਂ ਨੇ ਕਿਹਾ ਸੀ. “ਕੁੱਛ ਪੀ ਕੇ ਜਾਇਓ, ਜਿਹੜੀ ਵੀ ਲੋੜ ਐ।” ਸੇਵਕ ਉਹਨਾਂ ਲਈ ਬਾਦਾਮ ਪਾ ਕੇ ਦੁੱਧ ਉਬਾਲਣ ਲੱਗਿਆ ਸੀ।

 

ਜੱਸੀ ਕੁੜੀ ਦੇ ਸਾਕ ਦੀ ਗੱਲ ਸੁਣ ਕੇ ਸੋਚਾਂ ਵਿਚ ਡੁੱਬਿਆ ਹੋਇਆ ਸੀ। ਉਹ ਚੁੱਪ ਬੈਠਾ ਸੀ। ਪਰ੍ਹਾਂ ਖੇਤਾਂ ਵੱਲ ਝਾਕਣ ਲੱਗਿਆ ਫੇਰ। ਡੇਰੇ ਦੀ ਜ਼ਮੀਨ ਨੂੰ ਦੇਖ ਕੇ ਸਾਧਾਰਣ ਜਿਹੀ ਗੱਲ ਆਖੀ, ”ਦੇਖ ਕਿਮੇਂ ਵਾਹ-ਸਮਾਰ ਕੇ ਬਣਾਈ ਪਈ ਐ ਹਰਿਆਣੇ ਦੀ ਸੱਕਰ ਵਰਗੀ। ਸੁਹਾਗਾ ਮਾਰ ਕੇ ਬੀਜ ਦੇਣਗੇ ਹੁਣ। ਇਹਨਾਂ ਧਰਤੀਆਂ ‘ਚ ਕਣਕ ਦਾ ਜੰਮ ਬਹੁਤ ਐ।”

 

ਕੌਰੇ ਨੇ ਉਹਦੀ ਅਣਸੁਣੀ ਕਰਕੇ ਨਵੀਂ ਗੱਲ ਛੇੜੀ, ”ਸਰਪੰਚਾ, ਤੂੰ ਕੁੜੀ ਦਾ ਨਾ ਸੋਚ ਹਾਲੇ। ਕੁੜੀ ਦਾ ਤਾਂ ਹੋ ਜੂ। ਪਹਿਲਾਂ ਅਲਬੇਲ ਦਾ ਕਰ।” : :

 

‘“ਕਿਉਂ, ਅਲਬੇਲ ਤਾਂ ਮੁੰਡੈ, ਜਦੋਂ ਮਰਜੀ ਵਿਆਹ ਲੀਏ। ਪਹਿਲਾਂ ਕੁੜੀ ਬਾਝੋਂ: ਉਨਾਈ ਚੰਗੀ ਹੁੰਦੀ ਐ। ਸਿਆਣੇ ਤਾਂ ਇਹੀ ਆਖਦੇ ਐ।” ਜੱਸੀ ਨੇ ਤਰਕ ਸਾਂਝਾ ਕੀਤਾ।

 

”ਨਹੀਂ ਜਾਰ, ਤੂੰ ਸੁਰਤ ਕਰ ਕੁੱਛ। ਤੈਨੂੰ ਪਤਾ ਨ੍ਹੀ, ਅਲਬੇਲ ਦੀਆਂ ਆਦਤਾਂ ਵਿਗੜਦੀਆਂ ਜਾਂਦੀਆਂ ਨੇ।”

 

“विभे?”

 

”ਨਾਈਆਂ ਦੀ ਕੁੜੀ ਦਾ ਤਾਂ ਤੈਨੂੰ ਪਤਾ ਈ ਐ। ਕਿੰਨੇ ਵਾਰੀਂ ਲੜਿਐਂ ਤੂੰ ਰੂਪੋ ਨਾਲ।”

 

”ਹਾਂ, ਰੂਪੋ ਤਾਂ ਸੱਚੀ ਸੁਣਾ ਦਿੰਦੀ ਐ। ਅਖੇ-ਘੋੜੀ ਹਿਣਕੂਗੀ, ਘੋੜਾ ਤਾਂ ਆਪੇ ਹਿਣਕੂ, ਮੈਂ ਕੀ ਕਰਾਂ। ਅਖੇ-ਤੂੰ ਵਰਜ ਲੈ ਮੁੰਡੇ ਨੂੰ । ਨਾਈ ਵਰਜ ਲੈਣ।”

 

”ਓਏ ਕਮਲੈਂ ਸਰਪੰਚਾ ਤੂੰ ਤਾਂ। ਉਹ ਹੋਰ ਮਾਰਾਂ ਵੀ ਮਾਰਦੈ ਹੁਣ।”

 

”ਹੋਰ ਕਿੱਥੇ ਜਾਂਦੈ?”

 

”ਜਾਂਦਾ ਕਿਧਰੇ ਨ੍ਹੀ। ਖੇਤ ਜਾਂਦੈ ਨਾ ਜਦੋਂ, ਖਾਲ ‘ਤੇ ਕੱਖ ਖੋਤਦੀ ਹੋਵੇ ਕੋਈ, ਉਹ ਤਾਂ ਉਹਨੂੰ ਵੀ ਫਸਲ ‘ਚ ਧੂਹ ਲੈਂਦੈ। ਥੋਡੇ ਖੇਤਾਂ ਕੰਨੀ ਤਾਂ ਡਰਦੀ ਹੁਣ ਕੋਈ ਜਾਂਦੀ ਨ੍ਹੀ। ਨਾ ਕੱਖ ਲੈਣ ਜਾਵੇ ਕੋਈ, ਨਾ ਲੱਕੜ-ਤਿੰਬੜ ਨੂੰ ਜਾਵੇ ਕੋਈ। ਮੈਂ ਕਿੱਦਣ ਦਾ ਸੁਣੀ ਜਾਨਾਂ ਇਹ ਗੱਲਾਂ। ਮੈਂ ਤਾਂ ਤੈਨੂੰ ਕਦੇ ਦੱਸਿਆ ਨ੍ਹੀ ਸੀ। ਇਹ ਪਤੰਦਰ ਤਾਂ ਜਾਰ ਉੱਬਲਿਆ ਫਿਰਦੈ ਹੁਣ। ਇਹਨੂੰ ਨੱਥ ਪਾ। ਵਿਆਹ ਦੇ ਬੱਸ ਆਪੇ ਟਿਕ ਜੂ! ਬਗਾਨੀ ਧੀ ਕੋਈ ਆਪੇ ਸਿੱਧਾ ਕਰੂ ਇਹਨੂੰ।”

 

ਜੱਸੀ ਨੇ ਮੁੰਡੇ ਦਾ ਫਿਕਰ ਤਾਂ ਕੀਤਾ, ਪਰ ਉਹਦੇ ਦਿਮਾਗ ਵਿਚ ਕੁੜੀ ਦੀ ਗੱਲ ਅੜੀ ਹੋਈ ਸੀ। ਦੁੱਧ ਪੀ ਕੇ ਉਹ ਤਖਤਪੋਸ਼ ਤੋਂ ਉੱਠ ਖੜ੍ਹੇ। ਦਵਾਖਾਨੇ ਵਿਚ ਬਾਬਿਆਂ ਦੇ ਪੈਰੀਂ ਹੱਥ ਲਾ ਕੇ ਪਿੰਡ ਨੂੰ ਚੱਲ ਪਏ ਦਿਨ ਦਾ ਛਿਪਾਅ ਸੀ। ਪੱਕੀ ਸੜਕ ਉੱਤੇ ਮੋਟਰਸਾਈਕਲ ਧੂੜਾਂ ਪੁੱਟਦਾ ਜਾ ਰਿਹਾ ਸੀ।

 

ਪਿੰਡ ਜਾ ਕੇ ਜੱਸੀ ਨੇ ਕੌਰੇ ਨੂੰ ਸੁਲਾਹ ਮਾਰੀ, “ਕਿਉਂ, ਕੀ ‘ਰਾਦੈ, ਪੀਣੀ ਐ ਘੁੱਟ?”

 

”ਤੂੰ ਦੱਸ, ਹੁਣ ਜਾਨੈਂ ਘਰ ਨੂੰ?”

 

‘’ਹਾਂ, ਮੈਂ ਤਾਂ ਜਾਰ ਕੌਰਿਆ ਥੱਕਿਆ ਜਾ ਪਿਆਂ। ਤੂੰ ਆਹ ਫੜ ਵੀਹ ਰੁਪਈਏ। ਘਰ ਦੀ ਅਧੀਆ-ਪਊਆ ਲੈ ਆ ਕਿਤੋਂ। ਪੀ, ਮੌਜਾਂ ਕਰ। ਮੈਂ ਤਾਂ ਰੋਟੀ ਖਾ ਕੇ ਸਊਂਗਾ ਹੁਣ।” ਜੱਸੀ ਨੇ ਮੋਟਰਸਾਈਕਲ ਦੇ ਕਿੱਕ ਮਾਰੀ।

 

ਅਲਬੇਲ ਘਰ ਨਹੀਂ ਸੀ। ਸੁਰਜੀਤ ਬੈਠਕ ਵਿਚ ਉਹਨੂੰ ਚਾਹ ਦੇਣ ਆਈ। ਚਾਹ ਦਾ ਗਿਲਾਸ ਫੜਦਾ ਉਹ ਕੁੜੀ ਦੇ ਮੂੰਹ ਵਲ ਹੀ ਝਾਕਦਾ ਰਿਹਾ। ਬਿਜਲੀ ਬੱਤੀ ਦੇ ਤੇਜ਼ ਚਾਨਣ ਵਿਚ ਉਹ ਹੋਰ ਵੀ ਵੱਡੀ-ਵੱਡੀ ਲੱਗ ਰਹੀ ਸੀ। ਚਾਹ ਪੀ ਕੇ ਉਹਨੇ ਚਿੱਟਾ ਕੁੜਤਾ-ਪਜਾਮਾ ਲਾਹਿਆ ਅਤੇ ਰਾਤ ਨੂੰ ਪਾਉਣ ਵਾਲਾ ਧਾਰੀਦਾਰ ਕੁੜਤਾ-ਪਜਾਮਾ ਪਹਿਨ ਲਿਆ। ਪੱਗ ਉਤਾਰ ਕੇ ਸਿਰ ਦੇ ਵਾਲਾਂ ਵਿਚ ਉਂਗਲਾਂ ਦੀ ਕੰਘੀ ਕੀਤੀ ਅਤੇ ਇਕੱਠੇ ਕੀਤੇ ਪਏ ਬਿਸਤਰੇ ਦੀ ਢੂਹ ਲਾ ਕੇ ਪੈ ਗਿਆ। ਟੈਲੀਵਿਜ਼ਨ ਦੀ ਸਵਿੱਚ ਸੁਰਜੀਤ ਹੀ ਦੱਬ ਗਈ ਸੀ।

 

ਟੈਲੀਵਿਜ਼ਨ ਦੇਖਦੇ ਹੀ ਉਹਨੇ ਰੋਟੀ ਖਾਧੀ। ਤੇ ਫੇਰ ਬਿਸਤਰਾ ਵਿਛਾ ਲਿਆ। ਹਾਲੇ ਖੇਸ ਦੀ ਠੰਡ ਹੀ ਸੀ।

 

ਰੋਟੀ ਟੁੱਕ ਦਾ ਕੰਮ ਮੁਕਾ ਕੋ ਕਰਤਾਰੋ ਉਹਨੂੰ ਦੁੱਧ ਦੇਣ ਆਈ। ਉਹ ਜਾਗਦਾ ਹੀ ਪਿਆ ਸੀ। ਰੀਮੋਟ-ਕੰਟਰੋਲ ਨਾਲ ਟੈਲੀਵਿਜ਼ਨ ਉਹਨੋ ਬੰਦ ਕਰ ਦਿੱਤਾ ਅਤੇ ਕਰਤਾਰੋ ਨੂੰ ਆਪਣੇ ਮੰਜੇ ਕੋਲ ਕੁਰਸੀ ਉੱਤੇ ਬਿਠਾ ਲਿਆ। ਗੱਲ ਛੇੜੀ।

 

ਜੱਸੀ ਇਕੱਲਾ ਬੈਠਕ ਵਿਚ ਸੌਂਦਾ ਹੁੰਦਾ, ਜਦੋਂ ਕਿ ਕੁੜੀਆਂ ਤੇ ਕਰਤਾਰੇ ਪਰ੍ਹਾਂ ਸਬਾਤ ਵਿਚ ਪੈਂਦੀਆਂ। ਅਲਬੇਲ ਦਾ ਮੰਜਾ ਵੀ ਮਾਂ ਕੋਲ ਸੀ । ਉਹਦਾ ਜੀਅ ਕਰਦਾ ਤਾਂ ਬਾਹਰਲੇ ਘਰ ਪਾਲੀ ਕੋਲ ਜਾ ਕੋ ਸੌ ਜਾਂਦਾ। ਅੰਦਰਲੇ ਘਰ ਪੈਂਦਾ ਤਾਂ ਓਸ ਵੇਲੇ ਆਉਂਦਾ, ਜਦੋਂ ਸਾਰੇ ਸੌਂ ਚੁੱਕੇ ਹੁੰਦੇ। ਕਰਤਾਰੋ ਮੰਜੇ ਤੋਂ ਉੱਠ ਕੇ ਉਹਨੂੰ ਰੋਟੀ ਦਿੰਦੀ। ਦੁੱਧ ਦਾ ਗਿਲਾਸ ਰੋਟੀ ਨਾਲ ਹੀ ਰੱਖ ਦਿੰਦੀ।

 

”ਬਾਬਿਆਂ ਨੇ ਸਲਾਹ ਦਿੱਤੀ ਐ, ਅਖੇ-ਸੁਰਜੀਤ ਦਾ ਸਾਕ ਹਮੀਰਗੜ੍ਹ ਆਲੇ ਮੁੰਡੇ ਨੂੰ ਦੇ ਦੀਏ।”

 

ਜੱਸੀ ਨੇ ਦੁੱਧ ਦੀ ਘੁੱਟ ਭਰ ਕੇ ਕਿਹਾ।

 

“ਹੈਂ, ਹਮੀਰਗੜ੍ਹ ਆਲਾ ਮੁੰਡਾ?”

 

”ਓਹੀ, ਜਿਹੜਾ ਭਤੀਜਾ ਐ ਬਾਬੇ ਦਾ। ਟਿੱਬੇ ਆਲੇ ਨੰਬਰਦਾਰਾਂ ਦਾ ਦੋਹੜਾ।”

 

”ਨਾਂਹ! ਉਹ ਨ੍ਹੀ ਠੀਕ।” ਕਰਤਾਰੋ ਬੁੜ੍ਹਕ ਉੱਠੀ।

 

“ਕਿਉਂ, ਕੀ ਗੱਲ?”

 

ਕਰਤਾਰੋ ਅੱਗੇ ਕੁਝ ਨਹੀਂ ਬੋਲੀ। ਬੈਠਕ ਵਿਚੋਂ ਉੱਠ ਕੇ ਬਾਹਰ ਚਲੀ ਗਈ। ਹਾਲੇ ਤੱਕ ਅਲਬੇਲ ਬਾਹਰੋਂ ਕਿਧਰੋਂ ਨਹੀਂ ਆਇਆ ਸੀ। ਕੁੜੀਆਂ ਆਪਣੇ ਬਿਸਤਰੇ ਵਿਛਾ ਰਹੀਆਂ ਸਨ। ਉਹਨੇ ਆਪਣਾ ਮੰਜਾ ਨਹੀਂ ਡਾਹਿਆ। ਅਲਬੇਲ ਦੀ ਉਡੀਕ ਕਰਨ ਲੱਗੀ। ਉਹ ਆਵੇ ਤਾਂ ਉਹਨੂੰ ਰੋਟੀ ਦੇ ਕੇ ਪਵੇ ਪਰ੍ਹਾਂ। ਉਹ ਗੁਰਮੀਤ ਦੋ ਪੈਂਦੀਂ ਬੈਠ ਗਈ। ਥੋੜੇ ਚਿਰ ਬਾਅਦ ਪਾਲੀ ਆਇਆ। ਬੋਲਿਆ, ‘ਚਾਚੀ, ਅਲਬੇਲ ਬਾਹਰਲੇ ਘਰ ਬੈਠੈ। ਕਹਿੰਦਾ, ਐਥੇ ਈ ਪੈਜੂੰਗਾ ਮੈਂ ਤਾਂ ਤੇਰੇ ਕੋਲ। ਐਥੇ ਈ ਰੋਟੀ ਲਿਆਦੇ ਮੈਨੂੰ।”

 

”ਉਹਦੇ ਨਾਲ ਵੀ ਐ ਕੋਈ?”

 

”ਨਾ, ਹੋਰ ਕੋਈ ਨ੍ਹੀ। ’

 

ਕਰਤਾਰੋ ਨੇ ਇਕ ਪੋਣੇ ਵਿਚ ਚਾਰ ਰੋਟੀਆਂ ਤੇ ਕੌਲੀ ਵਿਚ ਆਲੂ-ਗੋਭੀ ਦੀ ਸਬਜ਼ੀ ਬੰਨ੍ਹ ਕੇ ਪਾਲੀ ਨੂੰ ਫੜਾ ਦਿੱਤੀ। ਦੁੱਧ ਦਾ ਡੋਲੂ ਵੀ ਦੇ ਦਿੱਤਾ। ਕਹਿੰਦੀ, ‘‘ਖਾਸਾ ਦੁੱਧ ਐ। ਦੋਮੇਂ ਪੀ ਲਿਓ।”

 

ਅੰਦਰਲਾ ਕੁੰਡਾ ਲਾ ਕੇ ਕਰਤਾਰੋ ਕੁੜੀਆਂ ਕੋਲ ਨਹੀਂ ਗਈ, ਬੈਠਕ ਵਿਚ ਹੀ ਫੇਰ ਮੁੜ ਆਈ ਬਲਬ ਜਗ ਰਿਹਾ ਸੀ ਤੇ ਟੈਲੀਵਿਜ਼ਨ ਵਿਚ ਖਬਰਾਂ ਆ ਰਹੀਆਂ ਸਨ। ਜੱਸੀ ਟੇਢਾ ਜਿਹਾ ਹੋ ਕੇ ਪਿਆ ਟੈਲੀਵਿਜ਼ਨ ਦੇਖ ਰਿਹਾ ਸੀ। ਕਰਤਾਰੋ ਨੇ ਟੈਲੀਵਿਜ਼ਨ ਬੰਦ ਕਰ ਦਿੱਤਾ। ਕਹਿੰਦੀ, ”ਛੱਡ ਪਰ੍ਹੇ ਇਹਨੂੰ। ਇਹ ਤਾਂ ਸਾਰਾ ਦਿਨ ਭੌਂਕੀ ਜਾਂਦੈ।” ਤੇ ਫੇਰ ਕੁਰਸੀ ਉੱਤੇ ਬੈਠ ਕੇ ਉਹਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ। ਆਖ ਰਹੀ ਸੀ, ‘‘ਇਕ ਤਾਂ ਓਸ ਮੁੰਡੇ ਦਾ ਰੰਗ ਪੱਕਾ ਐ। ਦੂਜੀ ਗੱਲ, ਉਹ ਕੁੜੀ ਤੋਂ ਦਸ ਸਾਲ ਵੱਡਾ

 

ਹੋਊ। ਤੀਜੀ ਗੱਲ, ਉਹ ਦੁਹਾਜੂ ਐ। ਮੈਂ ਕੁੜੀ ਨੂੰ ਖੂਹ ‘ਚ ਨ੍ਹੀ ਸਿੱਟਣਾ। COM ” ”ਤੈਨੂੰ ਕਿਮੇਂ ਪਤੈ ਇਹਨਾਂ ਗੱਲਾਂ ਦਾ?” ਜੱਸੀ ਉੱਠ ਕੇ ਬੈਠ ਗਿਆ।

 

”ਓਦਣ ‘ਕੱਠ ‘ਤੇ ਢਾਬੀ ਮੁੰਡੇ ਦੀ ਮਾਂ ਮੇਰੇ ਕੋਲ ਈ ਬੈਠੀ ਰਹੀ ਐ। ਆਖਦੀ ਸੀ, ਬਹੂ ਮਰ ‘ਗੀ, ਦਾਗ ਲਾ ‘ਗੀ ਮੁੰਡੇ ਨੂੰ। ਅਖੇ-ਸਾਕ ਕਰਾਓ ਕੋਈ।”

 

”ਮੁੰਡਾ ਦੇਖਿਐ ਤੂੰ?”

 

”ਹਾਂ, ਓਥੇ ਈ ਫਿਰਦਾ ਸੀ। ਉਹਦੀ ਮਾਂ ਨੇ ਈ ਦਖਾਇਆ ਸੀ ਮੈਨੂੰ।”

 

”ਪੱਕਾ ਰੰਗ ਐ?”

 

”ਹਾਂ, ਆਪਣੀ ਕੁੜੀ ਨਾਲ ਤਾਂ ਮੇਲ ਨੀ ਉਹਦਾ।”

 

”ਰੰਗ ਨੂੰ ਤਾਂ ਕੀਹ ਐ। ਮੇਰਾ ਰੰਗ ਵੀ ਤਾਂ ਪੱਕਾ ਈ ਐ। ਤੂੰ ਗੋਰੀ ਐਂ।’

 

”ਲੈ, ਤੇਰਾ ਰੰਗ ਐਨਾ ਕਿੱਥੇ ਪੱਕਾ ਐ।”

 

”ਮੁੰਡਾ ਤਾਂ ਮੈਂ ਵੀ ਦੇਖਿਐ, ਦਸ ਸਾਲ ਤਾਂ ਨ੍ਹੀ ਵੱਡਾ ਹੋਣਾ।”

 

‘’ਨਾ, ਇਕ ਸਾਲ ਦਾ ਵੀ ਫਰਕ ਹੋਵੇ, ਮੂੰਹ ‘ਤੇ ਥੁੱਕ ਦੀਂ ਮੇਰੇ।”

 

”ਚੰਗਾ, ਜਾਹ ਪੈ ਜਾ। ਮੈਂ ਸਾਰੀਆਂ ਗੱਲਾਂ ਦਾ ਪਤਾ ਕਰੂੰਗਾ ਕਦੇ ਡੇਰੇ ਜਾ ਕੇ।” ਜੱਸੀ ਨੇ ਪੈ ਕੇ ਮੂੰਹ ਦੂਜੇ ਪਾਸੇ ਕਰ ਲਿਆ। ਆਖਿਆ, ”ਬੱਤੀ ਬੁਝਾ ਜੀਂ।’

 

ਹਾਲੇ ਅੱਧੀ ਰਾਤ ਮਸਾਂ ਟੱਪੀ ਸੀ ਕਿ ਜੱਸੀ ਦੇ ਬਾਰ ਮੂਹਰੇ ਜੀਪ ਆ ਕੇ ਰੁਕੀ। ਘਰਰ-ਘਰਰ ਦੀ ਆਵਾਜ਼ ਨਾਲ ਹੀ ਉਹ ਜਾਗ ਪਿਆ। ਬੈਠਕ ਬੀਹੀ ਉੱਤੇ ਸੀ। ਬੀਹੀ ਉੱਤੇ ਖੁਲ੍ਹਦੀ ਖਿੜਕੀ ਦੇ ਤਖਤੇ ਉਹ ਹਵਾ ਸਮਾਨ ਖੋਲ੍ਹ ਕੇ ਰਖਦਾ ਤਾਂ ਕਿ ਬਾਹਰਲੀ ਕੋਈ ਆਵਾਜ਼ ਅੰਦਰ ਆ ਸਕੇ। ਖਿੜਕੀ ਕੋਲ ਮੂੰਹ ਕਰਕੇ ਕਿਸੇ ਨੇ ਪੋਲੀ ਜਿਹੀ ਆਵਾਜ਼ ਮਾਰੀ, ‘ਸਰਪੰਚ ਸਾਅਬ!” 

 

ਉਹ ਪਹਿਲਾਂ ਹੀ ਉੱਠ ਕੇ ਬੈਠ ਗਿਆ ਸੀ। ਜਵਾਬ ਦਿੱਤਾ, ”ਆਇਆ ਬੱਸ।” ਹਨੇਰੇ ਵਿਚ ਹੀ ਬੈਠਕ ਦਾ ਦਰਵਾਜ਼ਾ ਖੋਲ੍ਹ ਕੇ ਜੱਸੀ ਨੇ ਬਿਜਲੀ ਬੱਤੀ ਜਗਾ ਦਿੱਤੀ। ਉਹ ਦੋ ਸਨ। ਅੰਦਰ ਆ ਗਏ। ਗੱਟਾ- ਬੋਰੀ ਫੜਾ ਕੇ ਕਹਿੰਦੇ, ‘ਆਹ ਫੜ ਸਾਂਭ।”

 

”ਕਿੰਨੀ ਐ?” ਉਹਨੇ ਗੱਟਾ ਫੜਦਿਆਂ ਤੁਰਤ ਪੁੱਛਿਆ।

 

”ਬੱਸ, ਓਹੀ ਪੰਜ। ਪਹਿਲਾਂ ਵੀ ਤਾਂ ਇੰਨੀ ਆਉਂਦੀ ਐ।”

 

”ਬੈਠੋ, ਚਾਹ ਧਰਦੇ ਆਂ।”

 

“ਨਹੀਂ, ਚਾਹ ਨ੍ਹੀ। ਗਹਾਂ ਵੀ ਜਾਣੈ।”

 

“ਹੋਰ ਫੇਰ, ਬੈਠੋ ਤਾਂ ਸਈ।”

 

”ਲੈ, ਬਹਿ ਜਾਨੇ ਆਂ। ਛੇਤੀ ਕਰ।” ਉਹ ਦੋਵੇਂ ਖੜ੍ਹੇ-ਖੜ੍ਹੇ ਜੱਸੀ ਦੇ ਮੰਜੇ ਉੱਤੇ ਹੀ ਬੈਠ ਗਏ।

 

ਉਹਨਾਂ ਦੇ ਸਾਹਮਣੇ ਹੀ ਜੱਸੀ ਨੇ ਗੱਟਾ-ਬੋਰੀ ਕੰਧ ਵਿਚਲੀ ਅਲਮਾਰੀ ਖੋਲ੍ਹ ਕੇ ਅੰਦਰ ਰੱਖੀ ਤੇ ਉਤਲੇ ਖਾਨੇ ਵਿਚੋਂ ਨੋਟਾਂ ਦੀਆਂ ਥਹੀਆਂ ਚੁੱਕ ਕੇ ਗਿਣਨ ਲੱਗਿਆ। ਫੇਰ ਕਹਿੰਦਾ, ”ਆਹ ਫੜੋ। ਬੈਂਕ ਦੀਆਂ ਮੋਹਰਾਂ ਲੱਗੀਆਂ ਵਈਆਂ ਨੇ। ਪਿਛਲਾ ਸਾਬ੍ਹ ਕੋਈ ਰਹਿੰਦਾ ਨ੍ਹੀ, ਇਹ ਨਿਬੜ ਗਿਆ। ਚਾਹ ਪੀਣੀ ਐ ਤਾਂ ਦੱਸੋ। ਨਹੀਂ ਫੇਰ ਸਾਸਰੀ ਕਾਲ।”

 

ਕੱਪੜੇ ਦੇ ਵੱਡੇ ਝੋਲੇ ਵਿਚ ਉਹਨਾਂ ਨੇ ਨੋਟਾਂ ਦੀਆਂ ਥਹੀਆਂ ਗਿਣਕੇ ਰੱਖੀਆਂ ਅਤੇ ਉੱਤੋਂ ਤਣੀਆਂ ਬੰਨ੍ਹਕੇ ਹਵਾ ਦੇ ਬੁੱਲੇ ਵਾਂਗ ਬੈਠਕ ਤੋਂ ਬਾਹਰ ਹੋ ਗਏ। ਅਗਲੇ ਪਲ ਹੀ ਜੀਪ ਦੀ ਘੁਰਰ-ਘੁਰਰ ਹੋਈ, ਬੈਠਕ ਦਾ ਅੰਦਰਲਾ ਕੁੰਡਾ ਲੱਗਿਆ ਅਤੇ ਬਿਜਲੀ ਬੱਤੀ ਬੁਝ ਗਈ।

 

ਤੜਕੇ ਜੱਸੀ ਚਾਰ ਵਜੇ ਸਦੇਹਾਂ ਹੀ ਉੱਠ ਖੜ੍ਹਾ। ਜਦੋਂ ਦੇ ਜੀਪ ਵਾਲੇ ਆਏ ਸਨ. ਉਹਨੂੰ ਚੈਨ ਨਹੀਂ ਸੀ। ਪਹਿਲਾਂ ਉਹ ਬਾਹਰ ਟੋਭੇ ਵਲ ਜੰਗਲ-ਪਾਣੀ ਗਿਆ ਤੇ ਫੇਰ ਆਉਂਦਾ ਹੋਇਆ ਕੌਰੇ ਨੂੰ ਘਰੋਂ ਜਗਾ ਲਿਆਇਆ। ਬੈਠਕ ਵਿਚ ਆ ਕੇ ਉਹਨੂੰ ਕਹਿੰਦਾ, ”ਲੈ ਬਈ ਸ਼ੇਰ ਬੱਗਿਆ, ਇਹ ਪੰਜ ਕਿਲੋ ਐ। ਇੱਕੋ ਜੀਆਂ ਦਸ ਢੇਰੀਆਂ ਪਾ ਲੈ। ਆਹ ਫੜ ਮੋਮੀ ਲਿਫਾਫੇ। ਇਹਨਾਂ ‘ਚ ਪਾਈਂ ਜਾਹ। ਅੱਧੇ ਘੰਟੇ ਦੇ ਅੰਦਰ- ਅੰਦਰ ਆਪਾਂ ਤੁਰ ਪੈਣੈ। ਤੂੰ ਇਹ ਕਰ, ਮੈਂ ਚਾਹ ਕਰਾਉਨਾਂ ਓਦੋਂ ਨੂੰ।”

 

ਜੱਸੀ ਦਾ ਦਸ ਪਿੰਡਾਂ ਵਿਚ ਕਾਰੋਬਾਰ ਸੀ। ਮਾਲ ਮੁੱਕੇ ਤੋਂ ਉਹ ਮੋਟਰਸਾਈਕਲ ਉਡੀਕ ਰਹੇ ਹੁੰਦੇ। ਪੈਸੇ ਤਿਆਰ ਰੱਖਦੇ।

 

ਉਹਨਾਂ ਨੇ ਦੋ ਪਿੰਡ ਓਸੇ ਦਿਨ ਕੱਢ ਦਿੱਤੇ। ਬਾਕੀ ਦੇ ਪਿੰਡ ਦੋ ਦਿਨਾਂ ਵਿਚ ਮੁਕਾ ਲਏ। ਉਹ ਵੱਡੇ ਤੜਕੇ ਤੁਰਦੇ ਹੁੰਦੇ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਖਤਮ ਕਰ ਲੈਂਦੇ। ਮਹੀਨੇ ਦੇ ਮਹੀਨੇ ਉਹਨਾਂ ਦਾ ਇਹੀ ਕਾਰੋਬਾਰ ਸੀ। ਜਦੋਂ ਵੀ ਮਾਲ ਆਉਂਦਾ, ਵਰਤਾ ਦਿੰਦੇ। ਜੀਪ ਕਦੇ ਵੀਹ ਦਿਨਾਂ ਪਿਛੋਂ ਵੀ ਆ ਜਾਂਦੀ, ਕਦੇ ਮਹੀਨਾ ਵੀ ਟਪਾ ਦਿੰਦੀ।

 

ਇਹ ਤਿੰਨ-ਚਾਰ ਦਿਨ ਜੱਸੀ ਆਪਣੇ ਕਾਰੋਬਾਰ ਵਿਚ ਰੁੱਝਿਆ ਰਿਹਾ। ਜਿਸ ਕਰਕੇ ਉਹਤੋਂ ਡੇਰੇ ਨਹੀਂ ਜਾਇਆ ਗਿਆ। ਤੇ ਫੇਰ ਇਕ ਦਿਨ ਬਾਬਾ ਰਾਮ ਦਾਸ ਕੋਲ ਉਹ ਏਸੇ ਕੰਮ ਗਿਆ। ਸਵੇਰ ਦਾ ਵੇਲਾ ਸੀ। ਰਾਮ ਦਾਸ ਹਾਲੇ ਆਪਣੇ ਦਵਾ ਖਾਨੇ ਵਿਚ ਨਹੀਂ ਬੈਠਾ ਸੀ। ਅਜੇ ਤਾਂ ਉਹਨੇ ਆਪਣਾ ਪੂਜਾ-ਪਾਠ ਹੀ ਮੁਕਾਇਆ ਸੀ। ਦੁੱਧ ਪੀ ਰਿਹਾ ਸੀ। ਰਾਮ ਦਾਸ ਨੇ ਉਹਨਾਂ ਲਈ ਵੀ ਦੁੱਧ ਮੰਗਵਾਇਆ। ਕੌਰਾ ਬੰਦੂਕ ਲੈ ਕੇ ਪਰ੍ਹਾਂ ਇਕ ਤਖਤਪੋਸ਼ ਉੱਤੇ ਜਾ ਬੈਠਾ ਅਤੇ ਉਹ ਦੋਵੇਂ ਅੰਦਰ ਕੁਟੀਆ ਵਿਚ ਗੱਲਾਂ ਕਰਨ ਲੱਗੇ।

 

”ਬਾਬਾ ਜੀ, ਓਸ ਦਿਨ ਤੁਸੀਂ ਗੱਲ ਕਰਦੇ ਸੀ, ਉਹ ਹਮੀਰਗੜ੍ਹ ਆਲੇ ਮੁੰਡੇ ਦੀ?” ਜੱਸੀ ਨੇ ਗੱਲ ਛੇੜੀ।

 

”ਹਾਂ, ਕੀਤੀ ਕੋਈ ਸਲਾਹ ਫੇਰ?” ਰਾਮਦਾਸ ਨੇ ਉਤਸੁਕਤਾ ਨਾਲ ਪੁੱਛਿਆ।

 

”ਇਕ ਗੱਲ ਦੱਸੀ ਨ੍ਹੀ ਬਾਬਿਓ ਤੁਸੀਂ। ਲੁਕੋਅ ਰੱਖ ਗੇ।”

 

”ਕਿਹੜਾ ਲੁਕੋਅ?!’:

 

“ਉਹ ਤਾਂ ਦੁਹਾਜੂ ਐ।’

 

“ਬੱਸ ਆਖਣ ਨੂੰ ਦੁਹਾਜੂ ਸਮਝ ਲੈ। ਇਕ ਬੱਸ ਦਾਗੀ ਹੋਣਾ ਸੀ ਨਮਾਣੇ ਨੇ । ਉਹ ਦਾਤੇਵਾਸ ਵਿਆਹਿਆ ਸੀ। ਪਿੰਡ ‘ਚੋਂ ਈ ਸਾਕ ਕਰਾਇਆ ਸੀ ਕਿਸੇ ਨੇ। ਓਸ ਕੁੜੀ ਨੂੰ ਪਹਿਲਾਂ ਈ ਤਪਦਿਕ ਸੀ। ਸਾਰਾ ਈ ਦੋ ਮ੍ਹੀਨੇ ਰਹੀ ਉਹ ਹਮੀਰਗੜ੍ਹ, ਮੁੜਕੇ ਨ੍ਹੀ ਆਈ। ਫੇਰ ਦਾਤੇਵਾਸ ਈ ਮਰ ‘ਗੀ। ਆਹ ਗੱਲ ਐ ਤੇ ਆਹ ਕਹਾਣੀ ਐ। ਦਹਾਜੂ ਸਮਝ ਲੈ, ਕਿਮੇਂ ਸਮਝ ਲੈ।’

 

”ਮੁੰਡੇ ਦੀ ਉਮਰ ਕਿੰਨੀ ਐ?”

 

”ਆਹੀ, ਹੋਊਗਾ ਕੋਈ ਚੌਵੀ ਕੁ ਸਾਲ ਦਾ। ਉਮਰ ਤਾਂ ਸੂਤ ਐ। ਆਪਣੀ ਸੁਰਜੀਤ ਠਾਰਾਂ-ਉੱਨੀ ਦੀ ਐ। ਮੁੰਡਾ ਥੋੜਾ ਵੱਡਾ ਈ ਚਾਹੀਦੈ ਲੜਕੀ ਤੋਂ। ਕਬੀਲਦਾਰੀ ਦੀ ਸਾਰੀ ਸਮਝ ਆ ਜਾਂਦੀ ਐ, ਚੌਵੀ ਪੱਚੀ ਸਾਲ ਦੇ ਮੁੰਡੇ ਨੂੰ।’’

 

”ਇਹ ਤਾਂ ਠੀਕ ਐ ਗੱਲ ਥੋਡੀ।”

 

”ਸਾਰੀ ਕਬੀਲਦਾਰੀ ਓਸੇ ਦੇ ਹੱਥ ਐ ਹੁਣ। ਟਰੈਕਟਰ ਆਪ ਚਲਾਉਂਦੈ। ਊਂ ਡਰਾਈਵਰ ਵੀ ਰੱਖਿਆ ਹੋਇਐ। ਲੈਣ ਦੇਣ ਘਰ ਦਾ ਸਾਰਾ ਓਹੀ ਕਰਦੈ। ਟਿੱਬੇ ਆਲੀ ਕੁੜੀ ਵੀ ਸਮਝਦਾਰ ਐ। ਦੋ ਜੀਅ ਨੇ ਬੱਸ. ਤੀਜੇ ਦਾ ਕਿਸੇ ਦਾ ਦਖਲ ਨ੍ਹੀ। ਜਸਵੰਤ ਸਿਆਂ, ਐਨਾ ਵਧੀਆ ਠਕਾਣਾ ਹੋਰ ਕਿਧਰੇ ਮਿਲ ਨ੍ਹੀ ਸਕਦਾ। ਚਾਹੇ ਚਹੁੰ ਕੂਟੀਂ ਕਿਧਰੇ ਭੱਜ ਲੈ।” ਰਾਮ ਦਾਸ ਨੇ ਪੂਰੀ ਜਚਾ ਦਿੱਤੀ।

 

ਮੁੰਡੇ ਦੇ ਪੱਕੇ ਰੰਗ ਬਾਰੇ ਜੱਸੀ ਨੂੰ ਕੋਈ ਇਤਰਾਜ਼ ਨਹੀਂ ਸੀ। ਉਹਨੂੰ ਸਭ ਗਿਆਨ ਸੀ ਕਿ ਡੇਰੇ ਦੀ ਬਹੁਤੀ ਕਮਾਈ ਹਮੀਰਗੜ੍ਹ ਹੀ ਜਾਂਦੀ ਹੈ। ਉਹ ਅਠਾਰਾਂ ਕਿੱਲੇ ਸਿਰਫ ਅਠਾਰਾਂ ਹੀ ਨਹੀਂ ਬਣੇ ਰਹਿਣਗੇ। ਉਹ ਤਾਂ ਹੋਰ ਵਧਣਗੇ। ਉਹਨੇ ਰਾਮ ਦਾਸ ਦੀਆਂ ਗੱਲਾਂ ਸੁਣੀਆਂ ਤੇ ਇਕ ਫ਼ੈਸਲਾ ਜਿਹਾ ਲੈ ਕੇ ਉੱਠ ਖੜ੍ਹਾ। ਕੁਟੀਆ ਤੋਂ ਬਾਹਰ ਆਇਆ ਤਾਂ ਕੌਰਾ ਤਖਤਪੋਸ਼ ਕੋਲ ਖੜ੍ਹਾ ਉਹਨੂੰ ਉਡੀਕ ਰਿਹਾ ਸੀ। ਉਹ ਦੋਵੇਂ ਮੰਡੀ ਰੋਡੂ ਸ਼ਾਹ ਨੂੰ ਚੱਲ ਪਏ। ਰਾਹ ਵਿਚ ਜੱਸੀ ਨੇ ਹਮੀਰਗੜ੍ਹ ਵਾਲੇ ਮੁੰਡੇ ਦੀ ਕੋਈ ਗੱਲ ਨਹੀਂ ਕੀਤੀ, ਹੋਰ ਗੱਲਾਂ ਕਰਦੇ ਗਏ। ਮੰਡੀ ਜਾ ਕੇ ਉਹਨਾਂ ਨੇ ਹੋਰ ਦੋ ਪਿੰਡੀਂ ਵੀ ਜਾਣਾ ਸੀ। ਆਥਣ ਨੂੰ ਦਿਨ-ਛਿਪੇ ਥੰਮਣ ਵਾਲੇ ਪਹੁੰਚੇ। ਰਾਤ ਨੂੰ ਰੋਟੀ-ਟੁੱਕ ਤੋਂ ਬਾਅਦ ਜਦੋਂ ਕਰਤਾਰੋ ਉਹਨੂੰ ਦੁੱਧ ਦੇਣ ਆਈ ਤਾਂ ਉਹ ਆਪ ਹੀ ਉਹਦੇ ਕੋਲ ਕੁਰਸੀ ਉੱਤੇ ਬੈਠ ਗਈ। ਕਹਿਣ ਲੱਗੀ, ”ਇਹ ਤਾਂ ਹੋਰ ਈ ਪੰਗਾ ਖੜ੍ਹਾ ਹੋ ਗਿਆ। ਆਪਣੇ ਘਰ ‘ਚ ਈ ਕਾਂਗਿਆਰੀ ਉੱਠ ਖੜ੍ਹੀ।’

 

”ਕੀ ਕਾਂਗਿਆਰੀ?!’ ਜੱਸੀ ਨੂੰ ਫਿਕਰ ਹੋਇਆ।

 

‘‘ਮੈਂ ਡੁੱਬੜੀ ਤਾਂ ਕੁੜੀ ਕੋਲੇ ਗੱਲ ਕਰ ਬੈਠੀ। ਬਈ ਮੇਰੇ ਨ੍ਹੀ ਪਸਿੰਦ ਉਹ ਹਮੀਰਗੜ੍ਹ ਆਲਾ ਮੁੰਡਾ। ਬਥੇਰਾ ਸਮਝਾਇਆ ਬਈ ਉਹ ਦਹਾਜੂ ਐ। ਰੰਗ ਦਾ ਕਾਲੈ। ਉਮਰ ਵੱਡੀ ਐ। ਪਰ ਮੰਨਦੀ ਨ੍ਹੀ। ਧੂੰਆਂ- ਸੱਥਰ ਪਾਈਂ ਬੈਠੀ ਐ। ਕਹਿੰਦੀ, ਵਿਆਹ ਕਰਨੈ ਮੇਰਾ ਤਾਂ ਓਸੇ ਮੁੰਡੇ ਨਾਲ ਕਰੋ । ਲੈ, ਹੈ ਕਲਜੁਗ। ਸੁਣਿਆ ਸੀ ਕਦੇ, ਕੁੜੀਆਂ ਮੂੰਹੋਂ ਆਖਣਗੀਆਂ?’’

 

”ਅੱਛਿਆ ਹੁੰ-ਹੁੰ” ਉਹ ਖਿਣ-ਖਿਣ ਕਰਕੇ ਹੱਸਣ ਲੱਗਿਆ।

 

”ਹੱਸਦਾ ਕੀਹ ਐਂ, ਜਦੋਂ ਸਿਰ ਖੇਹ ਪਈ ਓਦੋਂ ਪਤਾ ਲੱਗੂ।”

 

”ਓਏ, ਮੈਂ ਸਾਰਾ ਪਤਾ ਲੈ ਲਿਆ। ਉਹ ਮੁੰਡਾ ਠੀਕ ਐ।”

 

”ਕੀਹਤੋਂ ਪਤਾ ਲੈ ਲਿਆ?”

 

“ਬਾਬਿਆਂ ਤੋਂ, ਹੋਰ ਕੀਹਤੋਂ।”

 

“वी ठीव भै?”

 

”ਮੁੰਡੇ ਦੀ ਓਸ ਦੀ ਉਮਰ ਸਾਰੀ ਚੌਵੀ ਸਾਲ ਐ। ਵਿਆਹਿਆ ਸੀ, ਠੱਗੀ ਹੋ ‘ਗੀ। ਬਹੂ ਸਾਰਾ ਈ ਦੋ ਮ੍ਹੀਨੇ ਰਹੀਐ। ਠਾਰਾਂ ਕਿੱਲਿਆਂ ਦਾ ਮਾਲਕ ਐ।”

 

”ਰੰਗ ਪੱਕਾ ਐ ਤੇ ਦਹਾਜੂ ਐ. ਕਿਉਂ ਮੇਰੀ ਕੁੜੀ ‘ਚ ਕੋਈ ਕੱਜ ਐ?”

 

”ਪੱਕੇ ਰੰਗ ਨੂੰ ਕੀਹ ਐ? ਰਹੀ ਗੱਲ ਦਹਾਜੂ ਦੀ, ਦਹਾਜੂ ਉਹ ਮਾੜਾ ਹੁੰਦੈ ਜੀਹਦੀ ਉਮਰ ਵੱਡੀ ਹੋਵੇ ਜਾਂ ਪਹਿਲੀ ਦਾ ਕੋਈ ਜੁਆਕ-ਜੱਲਾ…”

 

”ਇਹਦਾ ਮਤਲਬ ਪਿਓ-ਧੀ ਪਹਿਲਾਂ ਪੱਕ-ਠੱਕ ਕਰੀਂ ਬੈਠੇ ਓ। ਨਾਂਹ, ਮੈਂ ਨ੍ਹੀ ਕਰਨਾ ਓਥੇ। ਬਾਹਲਾ ਕਰੇਂਗਾ, ਖੂਹ ‘ਚ ਮਾਰੂੰ ਛਾਲ ਮੈਂ।”

 

‘‘ਹੁੰ-ਹੁੰ…’ ਉਹ ਫੇਰ ਹੱਸਿਆ। ਤੇ ਫੇਰ ਪੁੱਛਣ ਲੱਗਿਆ, “ਇਹ ਆਪਣੀ ਕੁੜੀ ਕਿਮੇਂ ਬਈ ਮੁੰਡੇ ‘ਤੇ ਡੁੱਲੀ ਬੈਠੀ ਐ?”

 

”ਛੋਟੀ ਦੱਸਦੀ ਐ, ਇਹ ਕੋਲ ਸੀ ਓਸ ਦਿਨ ਮੇਲੇ ਨੂੰ। ਕੁਟੀਆ ‘ਚ ਸੁਰਜੀਤ ਤੇ ਇਹ ਬੈਠੀਆਂ ਖੋਪਾ ਚੀਰਦੀਆਂ ਸੀ; ਫੇਰ ਉਹ ਮੁੰਡਾ ਆ ਗਿਆ। ਜਿਮੇਂ ਜਾਣ ਕੇ ਕਿਸੇ ਨੇ ਭੇਜਿਆ ਹੋਵੇ। ਗੁਰਮੀਤ ਦੱਸਦੀ ਐ, ਬਈ ਦੋਮਾਂ ਨੇ ਗੱਲਾਂ ਕੀਤੀਆਂ ਨੇ! ਉਹ ਲੰਗਰ ‘ਚ ਚਾਕੂ ਲੈਣ ਗਈ, ਇਹ ਮਗਰੋਂ ਦੰਦ ਕੱਢੀ ਜਾਂਦੇ मी।”

 

‘ਹੱਛਾ, ਇਹ ਗੱਲ ਐ।’

 

”ਜਦੋਂ ਇਹਦੀ ਗੁੱਤ ਪੱਟੀ ਨਾ ਮੈਂ, ਓਦੋਂ ਪਤਾ ਲੱਗੂ ਹਰਾਮਣ ਨੂੰ । ਨਾ ਦਾਦਕਿਆਂ ‘ਚੋਂ, ਨਾ ਨਾਨਕਿਆਂ ‘ਚੋਂ, ਪਹਿਲਾਂ ਕੋਈ ਅਹਿਓ—ਜ੍ਹਾ। ਇਹ ਕਿੱਧਰੋਂ ਜੰਮ ਪੀ ਹੀਰ।” ਉਹ ਮਰੋੜਾ ਖਾ ਕੇ ਉੱਠ ਖੜ੍ਹੀ। ਸਬਾਤ ਵਿਚ ਆਈ, ਬਿਜਲੀ-ਬੱਤੀ ਦਾ ਚਾਨਣ ਸੀ ਤੇ ਦੋਵੇਂ ਕੁੜੀਆਂ ਸੌਂ ਚੁੱਕੀਆਂ ਸਨ। ਸੁਰਜੀਤ ਸਿੱਧੇ-ਮੂੰਹ ਪਈ ਸੀ। ਕਰਤਾਰੋ ਸੰਵਾਰ-ਸੰਵਾਰ ਉਹਦੇ ਚਿਹਰੇ ਵੱਲ ਝਾਕਣ ਲੱਗੀ ਤੇ ਝਾਕੀ ਹੀ ਗਈ। ਜਿਵੇਂ ਕੁੜੀ ਦਾ ਮੂੰਹ ਪਹਿਲਾਂ ਨਾਲੋਂ ਵੱਡਾ-ਵੱਡਾ, ਭਰਿਆ-ਭਰਿਆ ਦਿਸਦਾ ਹੋਵੇ। ਮੱਥਾ ਹੋਰ ਚੌੜਾ ਹੋ ਗਿਆ ਹੋਵੇ।

 

ਦਸ-ਬਾਰਾਂ ਦਿਨ ਉਹਨਾਂ ਦੇ ਘਰ ਵਿਚ ਇਹੋ ਖਿੱਚੋਤਾਣ ਰਹੀ। ਜੱਸੀ ਕਹਿੰਦਾ ਸੀ, ਮੁੰਡਾ ਠੀਕ ਹੈ। ਕਰਤਾਰੋ ਭੱਜ ਕੇ ਪੈਂਦੀ, ਨਹੀਂ ਠੀਕ। ਸੁਰਜੀਤ ਮਾਂ ਦੇ ਮੂੰਹ ਵਲ ਦੇਖਦੀ ਤੇ ਫੇਰ ਪਾਸੇ ਨੂੰ ਝਾਕਣ ਲਗਦੀ। ਕੁੜੀ ਨੂੰ ਉਹ ਦੁਸ਼ਮਣ ਜਾਪਦੀ। ਕਰਤਾਰੋ ਉਹਨੂੰ ਕੰਮ-ਧੰਦੇ ਪਿੱਛੇ ਹੀ ਝਿੜਕਦੀ ਤੇ ਖਿਝਣ ਲਗਦੀ। ਕੁੜੀ ਦੀ ਸੋਚ ਵਿਚ ਜਦੋਂ ਇਹ ਗੱਲ ਬਹੁਤੀ ਭਾਰੂ ਹੋ ਜਾਂਦੀ ਤਾਂ ਉਹਦੇ ਹੱਥਾਂ ਦੀ ਪਕੜ ਢਿੱਲੀ ਪੈ ਕੇ ਭਾਂਡਾ ਥੱਲੇ ਡਿੱਗ ਪੈਂਦਾ। ਕਰਤਾਰੋ ਅਜਿਹੇ ਸਮੇਂ ਉਹਨੂੰ ਗਾਲਾਂ ਕੱਢਣ ਲਗਦੀ ਤੇ ਆਖਦੀ, ‘ਹੁਣ ਭਾਂਡੇ ਭੰਨਣ ‘ਤੇ ਆ ‘ਗੀ। ਦਮਾਕ ਕਿੱਥੇ ਐ ਤੇਰਾ?”

 

”ਇਹਦਾ ਦਮਾਗ ਤਾਂ ਓਥੇ ਈ ਐ ਮਾਂ, ਹਮੀਰਗੜ੍ਹ।” ਗੁਰਮੀਤ ਹੱਸ ਪੈਂਦੀ। ਸੁਰਜੀਤ ਜੁੱਤੀ ਚੁੱਕ ਕੇ ਉਹਦੇ ਮਗਰ ਵਗਾਹ ਮਾਰਦੀ ਤੇ ਫੇਰ ਅੱਖਾਂ ਭਰ ਲੈਂਦੀ।

 

ਜੱਸੀ ਤੇ ਕਰਤਾਰੋ ਨਿੱਤ ਇਹੀ ਗੱਲਾਂ ਕਰਦੇ। ਇਹਨਾਂ ਦਿਨਾਂ ਵਿਚ ਜੱਸੀ ਡੇਰੇ ਨਹੀਂ ਗਿਆ। ਅਖੀਰ ਨਿੱਤ ਦਾ ਕਲੇਸ਼ ਮੁੱਕ ਗਿਆ। ਕਰਤਾਰੋ ਮੰਨ ਗਈ। ਉਹਨਾਂ ਨੇ ਮਾਮੇ ਨੂੰ ਹਮੀਰਗੜ੍ਹ ਨਾਲ ਲੈ ਕੇ ਜਾਣ ਲਈ ਛਾਜਲੀ ਨੂੰ ਬੰਦਾ ਭੇਜ ਦਿੱਤਾ।

 

22

 

ਨਿਹਾਲੀ ਤੇ ਮੀਤੋ ਉਹਨਾਂ ਦੇ ਦੋ ਕੁੜੀਆਂ ਸਨ, ਮੁੰਡਾ ਕੋਈ ਨਹੀਂ ਸੀ। ਜੈਬਾ ਸੀ ਤਾਂ ਨਾਈ ਪਰ ਜੱਟ-ਕਿਸਾਨੀ ਦਾ ਕੰਮ ਕਰਦਾ। ਉਹਦੇ ਕੋਲ ਆਪਣੀ ਵੀ ਦੋ ਕਿੱਲੇ ਜ਼ਮੀਨ ਸੀ। ਦੋ ਬਲਦ ਤੇ ਇਕ ਮੱਝ ਵੀ ਸੀ। ਕਿਰਸਾਣੀ ਕੰਮਾਂ ਦੇ ਸਾਰੇ ਸੰਦ ਸਨ। ਉਹ ਕੁਝ ਜ਼ਮੀਨ ਹਿੱਸੇ ਉੱਤੇ ਲੈ ਲੈਂਦਾ। ਕਦੇ ਠੇਕੇ ਉੱਤੇ ਵੀ। ਇਕੱਲੇ ਬੰਦੇ ਦੀ ਕਮਾਈ ਸੀ। ਸੀਰੀ ਨਹੀਂ ਸੀ। ਇਕ ਬੱਸ ਪਾਲੀ ਸੀ । ਪਾਲੀ ਮੁੰਡਾ ਉਹਨਾਂ ਦੇ ਘਰ ਹੀ ਰੋਟੀ- ਪਾਣੀ ਖਾਂਦਾ। ਸਵੇਰ ਤੋਂ ਲੈ ਕੇ ਰਾਤ ਹਨੇਰਾ ਹੋਣ ਤੱਕ ਉਹਨਾਂ ਦੇ ਕੰਮ-ਧੰਦੇ ਹੀ ਕਰਦਾ ਫਿਰਦਾ। ਜੈਬੋ ਨੂੰ ਉਹਦਾ ਆਸਰਾ ਬਹੁਤ ਸੀ । ਉਹਨਾਂ ਦਾ ਆਪਣਾ ਪੁੱਤ ਕੋਈ ਨਹੀਂ ਸੀ। ਉਹ ਜੇਠੂ ਨੂੰ ਹੀ ਪੁੱਤਾਂ ਵਾਂਗ ਸਮਝਦੇ। ਉਹਨੂੰ ਖਾਣ-ਪੀਣ ਨੂੰ ਪੂਰਾ ਦਿੰਦੇ। ਕਦੇ ਉਹਨੂੰ ਕੁੜਤਾ ਵੀ ਸਿਲਵਾ ਦਿੰਦੇ।

 

ਨਿਹਾਲੀ ਤੇ ਮੀਤੋ ਦੀਆਂ ਉਮਰਾਂ ਵਿਚ ਖਾਸਾ ਫਰਕ ਸੀ। ਨਿਹਾਲੀ ਕਦੋਂ ਦੀ ਵਿਆਹੀ ਹੋਈ ਸੀ। ਉਹਦੀ ਉਮਰ ਤਾਂ ਹੁਣ ਚਾਲੀ ਦੇ ਨੇੜੇ ਹੋਵੇਗੀ। ਉਹਦੇ ਘਰਵਾਲਾ ਫੌਜੀ ਸੀ। ਫੌਜ ਵਿਚੋਂ ਰਿਟਾਇਰ ਹੋ ਕੇ ਵੀ ਆ ਗਿਆ। ਪਰ ਉਹਨਾਂ ਦੇ ਘਰ ਕੋਈ ਜੁਆਕ ਨਹੀਂ ਸੀ। ਫੌਜੀ ਨੇ ਬਥੇਰੇ ਇਲਾਜ ਕਰਵਾਏ। ਸੁਰਜਣ ਸੂੰ ਵਿਚੋਂ ਨਾ ਤਾਂ ਆਪਣੇ ਵਿਚ ਕੋਈ ਨੁਕਸ ਸੀ ਤੇ ਨਾ ਨਿਹਾਲੀ ਵਿਚ। ਕਈ ਡਾਕਟਰਾਂ ਤੇ ਡਾਕਟਰਨੀਆਂ ਨੇ ਉਹਨਾਂ ਦੋਵਾਂ ਨੂੰ ਚੈੱਕ ਕੀਤਾ। ਹਰ ਕੋਈ ਇਹੀ ਆਖਦਾ, ਕੁਦਰਤ ‘ਤੇ ਨਿਰਭਰ ਹੈ। ਨੁਕਸ ਤਾਂ ਕੋਈ ਵੀ ਨਹੀਂ ਹੈ। ਉਹਨਾਂ ਨੇ ਦੇਸੀ ਇਲਾਜ ਵੀ ਕਰਾਇਆ। ਫੇਰ ਧਾਗੇ-ਤਵੀਤਾਂ ਵਿਚ ਪੈ ਗਏ। ਕਿਧਰੋਂ ਵੀ ਕੋਈ ਗੱਲ ਨਹੀਂ ਬਣੀ। ਚਾਹੇ ਉਹਨਾਂ ਦੀ ਕੋਈ ਜ਼ਮੀਨ-ਜਾਇਦਾਦ ਨਹੀਂ ਸੀ। ਪੈਨਸ਼ਨ ਲੈਕੇ ਆਉਣ ਬਾਅਦ ਉਹ ਪਿੰਡ ਵਿਚ ਹੀ ਦੁਕਾਨ ਕਰਦਾ ਸੀ ਜਾਂ ਬੱਸ ਉਹਦੀ ਪੈਨਸ਼ਨ ਸੀ ਪਰ ਬੱਚਾ ਕੌਣ ਨਹੀਂ ਚਾਹੁੰਦਾ। ਜਾਇਦਾਦ ਦਾ ਮਾਲਕ ਬਣਾਉਣ ਲਈ ਹੀ ਬੱਚਾ ਨਹੀਂ ਹੁੰਦਾ, ਉਂਜ ਵੀ ਘਰ ਵਿਚ ਉਹਦੀ ਲੋੜ ਹੁੰਦੀ ਹੈ। ਬੱਚੇ ਬਗੈਰ ਤਾਂ ਘਰ ਦਾ ਵਿਹੜਾ ਸ਼ਮਸ਼ਾਨ-ਭੂਮੀ ਜਿਹਾ ਲਗਦਾ ਹੈ।

 

ਸੁਰਜਣ ਕੋਲ ਪਹਿਲਾਂ ਸਾਈਕਲ ਹੁੰਦਾ। ਫੇਰ ਸਕੂਟਰੀਆਂ ਦਾ ਰਿਵਾਜ ਹੋ ਗਿਆ ਤਾਂ ਉਹਨੇ ਸਕੂਟਰੀ ਲੈ ਲਈ। ਸਕੂਟਰੀ ਉੱਤੇ ਸਾਮਾਨ ਵੀ ਬਹੁਤ ਲੱਦਿਆ ਜਾਂਦਾ। ਦੁਕਾਨ ਦਾ ਸਾਮਾਨ ਉਹ ਧਨੌਲੇ ਤੋਂ ਹੀ ਲੈ ਆਉਂਦਾ ਸੀ। ਕਦੇ-ਕਦੇ ਬਰਨਾਲੇ ਵੀ ਜਾਂਦਾ। ਖੰਡ, ਚਾਹ, ਲੂਣ-ਤੇਲ ਤੇ ਪੇਂਡੂ ਘਰਾਂ ਦੀ ਜ਼ਰੂਰਤ ਦੀਆਂ ਹੋਰ ਸਭ ਚੀਜ਼ਾਂ ਉਹਦੀ ਦੁਕਾਨ ਵਿਚ ਹੁੰਦੀਆਂ। ਉਹ ਸ਼ਹਿਰ ਗਿਆ ਹੁੰਦਾ ਤਾਂ ਮਗਰੋਂ ਨਿਹਾਲੀ ਵੀ ਸੌਦਾ ਦੇ ਦਿੰਦੀ। ਉਹਨੂੰ ਸਭ ਚੀਜ਼ਾਂ ਦੇ ਭਾਅ ਦੱਸੇ ਹੋਏ ਸਨ। ਪੈਸੇ-ਟਕੇ ਦਾ ਕੁੱਲ ਹਿਸਾਬ ਜਾਣਦੀ ਉਹ। ਐਨ ਹਾਰ-ਸ਼ੰਗਾਰ ਲਾ ਕੇ ਦੁਕਾਨ ‘ਤੇ ਬੈਠਦੀ। ਹਾਰ-ਸ਼ੰਗਾਰ ਕਰ ਕੇ ਹੀ ਘਰ ਵਿਚ ਰਹਿੰਦੀ। ਪਰ ..

 

ਕੀ ਕਰਾਂ ਪਰਾਂਦੇ ਨੂੰ।

 

मेघठ तुडुरे नारे हैं। ਇਕ ਚੂਣੇ ਬਗੈਰ ਸਭ ਨਿਹਫਲ ਸੀ।

 

KCLUB.COM

 

ਜਦੋਂ ਸਾਰੀਆਂ ਆਸਾਂ ਮੁੱਕ ਗਈਆਂ ਤਾਂ ਇਕ ਦਿਨ ਉਹ ਦੋਵੇਂ ਥੰਮਣ ਵਾਲੇ ਗਏ। ਘਰ-ਦੁਕਾਨ ਨੂੰ ਜਿੰਦਾ ਲਾ ਗਏ। ਉਹਨਾਂ ਦੀ ਇਹ ਦੁਕਾਨ ਆਪਣੇ ਘਰ ਦੀ ਹੀ ਇਕ ਬੈਠਕ ਵਿਚ ਸੀ। ਬੈਠਕ ਦਾ ਬਾਰ ਗਲੀ ਵਿਚ ਖੁੱਲ੍ਹਦਾ। ਥੰਮਣ ਵਾਲੇ ਜਾ ਕੇ ਉਹਨਾਂ ਨੇ ਰਾਤ ਕੱਟੀ। ਪਰ ਜਿਹੜੀ ਗੱਲ ਨੂੰ ਉਹ ਆਏ ਸਨ, ਕਹਿਣ ਦੀ ਹਿੰਮਤ ਨਹੀਂ ਸੀ। ਹੋਰ ਗੱਲਾਂ ਹੀ ਕਰਦੇ ਜਾ ਰਹੇ ਸਨ। ਮੀਤੋ ਜੀਜੇ ਨਾਲ ਲਾਚੜ ਲਾਚੜ ਗੱਲਾਂ ਮਾਰਦੀ ਤੇ ਉਹਦੀ ਸੇਵਾ ਕਰਦੀ। ਉਹ ਮੀਤੋ ਦੇ ਚਿਹਰੇ ਵਲ ਝਾਕਦੇ ਅਤੇ ਖਾਸਾ ਕੁਝ ਅੰਦਰੇ-ਅੰਦਰ ਚਿਤਵੀਂ ਜਾਂਦੇ। ਆਪਣੇ ਦਿਲ ਦੀ ਗੱਲ ਜ਼ਾਹਰ ਕਰਨੀ ਉਸ ਘਰ ਵਿਚ ਪਹਾੜ ਟੁੱਟਣ ਵਾਲੀ ਘਟਨਾ ਸਾਬਤ ਹੁੰਦੀ। ਉਹ ਬਹੁਤ ਗਹਿਰਾ ਸੋਚਦੇ, ਆਖੀਏ ਜਾਂ ਨਾ ਆਖੀਏ। ਆਖਦੇ ਹਾਂ ਤਾਂ ਮਾਂ-ਪਿਓ ਬੁਰਾ ਨਾ ਮੰਨ ਜਾਣ। ਅਗਲੇ ਦਿਨ ਸੁਰਜਣ ਦੁਪਹਿਰੇ ਜਿਹੇ ਰੋਟੀ ਖਾ ਕੇ ਭੱਠਲਾਂ ਨੂੰ ਤੁਰ ਗਿਆ। ਨਿਹਾਲੀ ਥੰਮਣ ਵਾਲੇ ਰਹਿ ਪਈ। ਉਹਨੇ ਹੀ ਕਿਹਾ ਸੀ, ‘‘ਤੂੰ ਜਾਹ, ਮੈਂ ਪਿੱਛੋਂ ਗੱਲ ਕਰੂੰਗੀ ਹੌਲ-ਹੁੰਗਾਰੇ ਨਾਲ। ਪਹਿਲਾਂ ਮਾਂ ਦਾ ਮੂੰਹ ਸੁੰਘੂੰਗੀ।”

 

ਰਾਤ ਨੂੰ ਰੋਟੀ-ਟੁੱਕ ਦੇ ਕੰਮ ਤੋਂ ਬਾਅਦ ਨਿਹਾਲੀ ਨੇ ਮਾਂ ਕੋਲ ਗੱਲ ਛੇੜੀ। ਮਾਂ ਨੇ ਗੱਲ ਤਾਂ ਬੜੇ ਧਿਆਨ ਨਾਲ ਸੁਣੀ, ਪਰ ਸਿਰ ਮਾਰ ਦਿੱਤਾ। ਕਹਿਣ ਲੱਗੀ, ”ਨਿਹਾਲੀ, ਇਹ ਤਾਂ ਮੁਸ਼ਕਲ ਐ, ਭਾਈ। ਗੁੱਸਾ ਤਾਂ ਕਰੀਂ ਨਾ, ਥੋਨੂੰ ਜੁਆਕ ਚਾਹੀਂ ਦੈ ਜੇ, ਤਾਂ ਮੈਂ ਆਵਦੀ ਧੀ ਨੂੰ ਬਲੀ ਦਾ ਬੱਕਰਾ ਕਿਉਂ ਬਣਾਮਾਂ? ਤੁਸੀਂ ਹੋਰ ਕਿਤੇ ਦੇਖੋ ਕੋਈ।” ਫੇਰ ਕਿਹਾ, ”ਕਿੱਥੋਂ ਸੁਰਜਣ ਸੂੰ ਦੀ ਉਮਰ, ਉਹ ਤਾਂ ਤੈਥੋਂ ਵੀ ਵੱਡਾ ਐ. ਕਿੱਥੇ ਮੀਤੋ, ਮਸਾਂ ਸਤਾਰਾਂ-ਠਾਰਾਂ ਦੀ ਹੋਈ ਐ।”

 

ਤੜਕੇ ਉੱਠ ਕੇ ਮਾਂ ਨੇ ਨਿਹਾਲੀ ਦੇ ਪਿਓ ਕੋਲ ਗੱਲ ਕਰ ਦਿੱਤੀ। ਜੈਬਾ ਤਾਂ ਸੀਖ-ਪਾੜ ਹੋ ਗਿਆ। ਆਖ ਰਿਹਾ ਸੀ, ‘’ਜੇ ਨਿਹਾਲੀ ਦੇ ਕੋਈ ਜੁਆਕ-ਜੱਲਾ ਨਹੀਂ ਹੋਇਆ ਤਾਂ ਇਹਦੀ ਕਿਸਮਤ। ਅਸੀਂ ਛੋਟੀ ਕੁੜੀ ਨੂੰ ਭੱਠੀ ‘ਚ ਥੋੜਾ ਝੋਕ ਦਿਆਂਗੇ। ਕਿੱਥੇ ਸੁਰਜਣ, ਕਿੱਥੇ ਮੀਤੋ। ਨਾਲੇ ਹੁਣ ਤਾਂ ਇਹ ਆਪ ਸਾਕ ਮੰਗਦੀ ਐ, ਫੇਰ ਇਹੀ ਦੁਸ਼ਮਣ ਬਣਕੇ ਬਹਿਜੂ, ਨਿਹਾਲੀ। ਸੌਕਣਾਂ ਦੁਸ਼ਮਣ ਈ ਹੁੰਦੀਆਂ ਨੇ ਹੋਰ वी।

 

ਪਰਸੋਂ ਜਦੋਂ ਕੁੜੀ-ਪ੍ਰਾਹੁਣਾ ਆਏ ਸਨ, ਸਾਰੇ ਟੱਬਰ ਨੂੰ ਕਿੰਨਾ ਚਾਅ ਸੀ ਉਹਨਾਂ ਦੇ ਆਉਣ ਦਾ। ਅੱਜ ਮਾਂ-ਪਿਓ ਨੂੰ ਆਪਣੀ ਧੀ ਹੀ ਵਿਉਹ ਲੱਗਣ ਲੱਗੀ। ਜਿਵੇਂ ਇਹ ਗੱਲ ਆਖ ਕੇ ਨਿਹਾਲੀ ਨੇ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਹੋਵੇ। ਉਹ ਓਸੇ ਦਿਨ ਭੱਠਲਾਂ ਨੂੰ ਤੁਰ ਗਈ। ਉਹਦੇ ਚਿਹਰੇ ਉੱਤੇ ਬਹੁਤ ਉਦਾਸੀ ਛਾਈ ਹੋਈ ਸੀ । ਅੱਖਾਂ ਮੱਧਮ ਅਤੇ ਬੁੱਲ੍ਹਾਂ ਉੱਤੇ ਸਿੱਕਰੀ ਆ ਗਈ। ਮਾਪਿਆਂ ਦਾ ਪਿੰਡ ਉਹਦੇ ਲਈ ਮੁਰਦਘਾਟ ਬਣ ਗਿਆ ਹੋਵੇ ਜਿਵੇਂ।

 

ਮੀਤੋ ਤੀਜੇ-ਚੌਥੇ ਦਿਨ ਹੀ ਘੋਗੇ ਦੇ ਘਰ ਗੇੜਾ ਮਾਰਦੀ। ਅਲਬੇਲ ਤਾਂ ਨਿੱਤ ਉਹਨਾਂ ਦੇ ਆਉਂਦਾ। ਐਵੇਂ ਹੀ ਏਧਰ-ਓਧਰ ਖੜ੍ਹਾ-ਖੜੋਤਾ ਆ ਵੜਦਾ। ਜੇ ਘੋਗਾ ਘਰ ਹੁੰਦਾ, ਉਹਨੂੰ ਤਾਂ ਵੀ ਕੋਈ ਅੜਿੱਕਾ ਨਹੀਂ ਸੀ। ਆਂਢ-ਗੁਆਂਢ ਵਿਚ ਸਭ ਨੂੰ ਪਤਾ ਸੀ ਕਿ ਘੋਗੇ ਦੇ ਘਰ ਦਾ ਜੱਸੀ ਸਰਪੰਚ ਕਿਆਂ ਨਾਲ ਗਹਿਰਾ ਸਬੰਧ ਹੈ। ਉਹਨਾਂ ਦੇ ਜੁਆਕ-ਜੱਲੇ ਪਹਿਲੇ ਦਿਨੋਂ ਘੋਗੇ ਦੇ ਘਰ ਆਉਂਦੇ ਜਾਂਦੇ ਹਨ। ਰੂਪੋ ਕਰਤਾਰੋ ਕੋਲ ਜਾ ਕੇ ਆਉਂਦੀ ਹੈ। ਦੋਵਾਂ ਘਰਾਂ ਦਾ ਕੁਝ ਵੰਡਿਆ ਹੋਇਆ ਨਹੀਂ। ਉਹ ਇੱਕੋ ਹਨ।

 

ਗਰਮੀਆਂ ਹੁੰਦੀਆਂ ਤਾਂ ਉਹ ਤਿੱਖੜ ਦੁਪਹਿਰੇ ਉਹਨਾਂ ਦੇ ਆਉਂਦੀ। ਉਸ ਵੇਲੇ ਕਾਂ-ਅੱਖ ਨਿੱਕਲਦੀ ਤੇ ਲੋਕ ਆਪਣੇ ਘਰਾਂ ਅੰਦਰ ਦੜ ਕੇ ਬੈਠੇ ਹੁੰਦੇ। ਉਹਨੂੰ ਆਉਂਦੀ-ਜਾਂਦੀ ਨੂੰ ਕੋਈ-ਕੋਈ ਵੇਖਦਾ। ਸਰਦੀਆਂ ਹੁੰਦੀਆਂ ਤਾਂ ਉਹ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਘਰ ਹੋ ਆਉਂਦੀ। ਹੱਥ ਵਿਚ ਪਾਣੀ ਦੀ ਗੜਵੀ ਫੜ ਲੈਂਦੀ ਤੇ ਬਹਾਨਾ ਕਰਦੀ ਕਿ ਉਹ ਬਾਹਰ ਨਿਆਈਆਂ ਵੱਲ ਜੰਗਲ-ਪਾਣੀ ਗਈ ਹੈ। ਸਵੇਰੇ-ਸਵੇਰੇ ਹੋਰ ਬੁੜ੍ਹੀਆਂ ਕੁੜੀਆਂ ਸਭ ਬਾਹਰ ਜਾਂਦੀਆਂ ਸਨ। ਬੰਦੇ ਵੀ ਜਾਂਦੇ। ਕਿਸੇ ਦਾ ਕਿਸੇ ठु की जा ती वि वेष्टी विखे तांOKCLUB.COM

 

ਉਹ ਕਿਸੇ ਵੇਲੇ ਪਹਿਲਾਂ ਆ ਕੇ ਰੂਪੋ ਚਾਚੀ ਨੂੰ ਦੱਸ ਜਾਂਦੀ ਕਿ ਉਹ ਆਵੇਗੀ। ਅਲਬੇਲ ਪਹਿਲਾਂ ਪਤਾ ਰਖਦਾ ਕਿ ਉਹ ਕਦੋਂ ਆਵੇਗੀ। ਇੰਜ ਇਹ ਸਿਲਸਿਲਾ ਬਣਿਆ ਰਹਿੰਦਾ। ਰੂਪੋ ਦੇ ਆਂਢ-ਗੁਆਂਢ ਵਿਚ ਜਾਂ ਜੈਬੇ ਦੇ ਆਂਢ-ਗੁਆਂਢ ਵਿਚ ਜਿਸ ਕਿਸੇ ਨੂੰ ਵੀ ਬਿੜਕ ਸੀ, ਉਹ ਬੋਲਦਾ ਨਹੀਂ ਸੀ, ਕਿਸੇ ਨੂੰ ਦਸਦਾ ਨਹੀਂ ਸੀ। ਅਗਲਾ ਸੋਚਦਾ, ਆਪਾਂ ਕੀ ਲੈਣਾ ਹੈ। ਘਰ ਦੇ ਜਾਣਦੇ ਨਹੀਂ ਕਿ ਕੁੜੀ ਤਿੱਖੜ ਦੁਪਹਿਰੇ ਘਰੋਂ ਨਿਕਲ ਕੇ ਕਿੱਥੇ ਜਾਂਦੀ ਹੈ ਜਾਂ ਤੜਕੇ ਤੜਕੇ ਪਾਣੀ ਦੀ ਗੜਵੀ ਫੜ ਕੇ ਕਿਧਰ ਜਾਂਦੀ ਹੈ। ਜਿਸ ਕਿਸੇ ਨੂੰ ਵੀ ਪਤਾ ਸੀ, ਉਹ ਆਪਸ ਵਿਚ ਤਾਂ ਗੱਲਾਂ ਕਰਦੇ ਹੋਣਗੇ, ਜੈਬੇ ਜਾਂ ਉਹਦੀ ਘਰਵਾਲੀ ਨੂੰ ਕੋਈ ਨਹੀਂ ਆਖਦਾ ਸੀ। ਅਗਲਾ ਸੋਚਦਾ, ਜਦੋਂ ਕਦੇ ਭਰਿਆੜ ਖੁੱਲ੍ਹੇ ਆਪੇ ਪਤਾ ਲੱਗ ਜਾਵੇਗਾ। ਅੰਨ੍ਹੇ ਨੇ, ਦਿਸਦਾ ਨਹੀਂ? :

 

ਇਕ ਦਿਨ ਮੀਤੋ ਰੂਪੋ ਕੋਲ ਬੈਠੀ ਹੱਸ-ਹੱਸ ਕੇ ਦੱਸ ਰਹੀ ਸੀ, ”ਨੀ ਚਾਚੀ, ਮੈਨੂੰ ਤਾਂ ਜੈ ਖਾਣੇ ਦੇ ਕੱਪੜੇ ਨੂੰ ਆਏ।’

 

”ਕੋਈ ਨ੍ਹੀਂ, ਆ ਜਾਣਗੇ। ਕਦੇ ਕਦੇ ਹੋ ਜਾਂਦੈ।” ਉਹ ਬੇਧਿਆਨੀ ਜਿਹੀ ਬੈਠੀ ਹੋਈ ਸੀ। ਕੁਝ ਹੋਰ ਸੋਚ ਰਹੀ ਸੀ।

 

”ਨੀ ਦੋ ਮਹੀਨੇ ਹੋ ‘ਗੇ ਚਾਚੀ। ਤੀਜਾ ਲੱਗ ਗਿਆ।” ਇਸ ਵਾਰ ਉਹ ਗੰਭੀਰ ਸੀ।

 

‘मॅची?”

 

“वेत!!”

 

”ਫੇਰ ਤਾਂ ਫਿਕਰ ਆਲੀ ਗੱਲ ਐ. ਭਾਈ!”

 

”ਕੀ ਕਰਾਂ ਹੁਣ?”

 

‘’ਕੁੱਛ ਲੈ ਲੈ। ਮੈਂ ਕਿਸੇ ਤੋਂ ਪੁੱਛ ਕੇ ਦੱਸੂੰ ਤੈਨੂੰ।’

 

!

 

”ਕਦੋਂ ਪੁੱਛੇਂਗੀ ਕਦੋਂ ਦੱਸੇਂਗੀ, ਚਾਚੀ ਤੂੰ ਤਾਂ ਮਖੌਲ ਜਾ ਮੰਨੀ ਜਾਨੀ ਐਂ।’

 

”ਨਾ ਲੈਂਦੀ ਪੰਗੇ। ਰਿੰਗਦੀ ਆਉਨੀ-ਐਂ ਝੋਟੀ ਵਾਂਗੂੰ ਐਥੇ ਧਗੜੇ ਕੋਲ। ਹੁਣ ਮੂੰਹ ਕੀਤੈ ਫੁੱਟੇ ਕੁੱਜੇ ਅਰਗਾ।”

 

”ਮੈਨੂੰ ਤਾਂ ਚਾਚੀ ਕੁੱਛ ਹੋਈਂ ਜਾਂਦੈ। ਡਰ ਲਗਦੈ। ਕੁੱਛ ਕਰ ਮੇਰਾ। ਤੂੰਈ ਕਰੇਂਗੀ। ਹੋਰ ਮੈਂ ਕੀਹਨੂੰ সাধা।”

 

ਰੂਪੋ ਨੂੰ ਆਪਣੇ ਦਿਨ ਯਾਦ ਆਉਣ ਲੱਗੇ। ਜਦੋਂ ਉਹ ਕੁਆਰੀ ਸੀ, ਤਾਜੋ, ਬੱਗੂ ਨੇ ਏਵੇਂ ਹੀ ਉਹਨੂੰ ਕੁਝ ਕਰ ਦਿੱਤਾ ਸੀ । ਤੇ ਓਦੋਂ ਜਿਹੜਾ ਕੁਝ ਉਹਨੇ ਕੀਤਾ ਸੀ, ਓਹੀ ਰੂਪੋ ਨੇ ਮੀਤੋ ਨੂੰ ਦੱਸ ਦਿੱਤਾ।

 

ਪਰ ਚਾਰ ਦਿਨ ਬੀਤ ਗਏ, ਮੀਤੋ ਠੀਕ ਨਹੀਂ ਹੋਈ। ਮਾਂ ਤੋਂ ਚੋਰੀਓਂ ਉਹ ਇਹ ਸਭ ਉਪਾਅ ਜਿਹੇ ਕਰਦੀ ਫਿਰਦੀ ਸੀ। ਉਹ ਦਿਨ ਵਿਚ ਕਈ ਵਾਰੀ ਰੂਪੋ ਦੇ ਘਰ ਆਉਂਦੀ। ਅਲਬੇਲ ਨੂੰ ਮਿਲਣ ਦੀ ਇਕ ਵੀ ਗੱਲ ਨਾ ਕਰਦੀ। ਰੂਪੋ ਕੋਲ ਉਹਨੂੰ ਸਗੋਂ ਗਾਲਾਂ ਕੱਢਦੀ। ਫੇਰ ਆਖਦੀ, ‘‘ਮੈਂ ਤਾਂ ਬਥੇਰਾ ਕਹਿੰਦੀ ਹੁੰਦੀ। ਪਰ ਟੁੱਟ-ਜਾਣਾ ਮੰਨੇ ਵੀ। ਜਿਮੇਂ ਮੈਂ ਉਹਦੀ ਤੀਮੀ ਹੁੰਨੀ ਆਂ। ਹੁਣ ਫਿਰਦੈ ਮਰ ਜਾਣਾ ਮੂੰਹ ਜਾ ਚੱਕੀਂ। ਮੈਂ ਤਾਂ ਕਹਿਨੀ ਆਂ, ਪਲੇਗ ਪਵੇ ਇਹਦੇ। ਇਹਦੀ ਭੈਣ ਨਾਲ ਹੋਵੇ ਇਹੀ ਕੁਸ, ਜਿਹੜੀ ਕੁਆਰੀ ਬੈਠੀ ਐ।’’

 

ਮੀਤੋ ਬਹੁਤਾ ਹੀ ਰੋਣ-ਪਿੱਟਣ ਲੱਗੀ ਤਾਂ ਰੂਪੋ ਪਿੰਡ ਦੀ ਦਾਈ ਸੰਤੀ ਬੁੜ੍ਹੀ ਕੋਲ ਗਈ। ਉਹ ਚਮਿਆਰਾਂ ਵਿਹੜੇ ਸੀ। ਸਾਰੇ ਪਿੰਡ ਵਿਚ ਲੋਕਾਂ ਦੇ ਘਰੀਂ ਜੁਆਕ ਜੰਮਾਉਣ ਜਾਂਦੀ। ਸਿਆਣੀ ਸੀ, ਬੁੜ੍ਹੀਆਂ ਵਾਲੇ ਸਾਰੇ ਇਲਾਜ ਜਾਣਦੀ। ਉਹ ਪਾਪ ਵੀ ਸੰਭਾਲ ਲੈਂਦੀ। ਪਰ ਖਾਸੇ ਪੈਸੇ ਲੈਂਦੀ। ਪਤਾ ਲੱਗਣ ਤੋਂ ਡਰਦੀ ਸੀ।

 

ਸੰਤੀ ਘੋਗੇ ਦੇ ਘਰ ਆ ਗਈ। ਮੀਤੋ ਨੂੰ ਮੰਜੇ ਉੱਤੇ ਪਾ ਕੇ ਟੋਹ-ਟੋਹ ਦੇਖਿਆ। ਉਹਨੂੰ ਦਿਲਾਸਾ ਵੀ ਦੇ ਰਹੀ ਸੀ। ਆਖਦੀ, ‘‘ਕੋਈ ਫਿਕਰ ਨਾ ਕਰ ਤੂੰ। ਮੈਂ ਤਾਂ ਅਹੇ-ਜੇ ਵੀਹ ਕੇਸ ਠੀਕ ਕੀਤੇ ਐ। ਇਹ ਤਾਂ ਗੱਲ ਈ ਕੋਈ ਨੀ । ਕ

 

ਸੰਤੀ ਨੇ ਕੁਝ ਚੀਜ਼ਾਂ ਦੱਸੀਆਂ ਤੇ ਕਿਹਾ ਕਿ ਉਹਨਾਂ ਨੂੰ ਉਬਾਲ ਕੇ ਤਿੰਨ ਡੰਗ ਪੀ ਲਵੇ। ਦੋ ਦਿਨ ਨਹੀਂ ਪੈਂਦੇ, ਸਭ ਠੀਕ ਹੋ ਜਾਵੇਗਾ। ਜੇ ਭਾਈ ਕੋਈ ਵੱਡੀ ਕਸਰ ਹੋਈ ਤਾਂ ਮੈਂ ਕਹਿ ਨਹੀਂ ਸਕਦੀ। ਆਂਢਣਾ-ਗੁਆਂਢਣਾਂ ਝਾਕਦੀਆਂ ਤੇ ਲੇਪਣ ਲਾਉਣ ਲਗਦੀਆਂ ਕਿ ਘੋਗੇ ਦੇ ਘਰ ਸੰਤੀ ਕਿਉਂ ਆਈ ਹੈ। ਇਹਨਾਂ ਦੇ ਕਿਹੜਾ ਜੁਆਕ ਹੋਣੈ ਕਿਸੇ ਦੇ। ਰੂਪੋ ਤਾਂ ਸੰਢ ਐ, ਜੁਆਕ ਜੰਮਣੋ ਰਹੀ ਹੁਣ ਫੇਰ ਆਪ ਹੀ ਜਵਾਬ ਦੇ ਲੈਂਦੀਆਂ, ਰੂਪੋ ਦਾ ਢਿੱਡ ਮਲਣ ਆਈ ਹੋਊ। ਢਿੱਡ ਮਲਣ ਤਾਂ ਇਹ ਸਭਦੇ ਜਾਂਦੀ ਹੈ।

 

ਸੰਤੀ ਨੇ ਮੀਤੋ ਦਾ ਢਿੱਡ ਵੀ ਮਲਿਆ ਸੀ। ‘ਦੇਖਿਆ’ ਵੀ ਸੀ। ਆਖ ਰਹੀ ਸੀ, ‘‘ਰੂਪ ਕੁਰੇ ਭਾਈ ਅਹੀ ਜੀ ਕੋਈ ਖਰਾਬੀ ਤਾਂ ਲਗਦੀ ਨ੍ਹੀ। ‘ਮੂੰਹ’ ਖੁੱਲ੍ਹਾ ਪਿਐ।”

 

ਰੂਪੋ ਆਪ ਮੁਕੰਦੀ ਬਾਣੀਏ ਦੀ ਹੱਟ ਉੱਤੇ ਗਈ ਤੇ ਸੰਤੀ ਦੀਆਂ ਦੱਸੀਆਂ ਸਾਰੀਆਂ ਚੀਜ਼ਾਂ ਲੈ ਆਈ। ਮਨ ਵਿਚ ਆਖ ਰਹੀ ਸੀ, ‘‘ਹੁਣ ਚੰਦਰੀ ਦਾ ਮੈਨੂੰ ਈ ਸਭ ਕਰਨਾ ਪਊ। ਮੇਰੇ ਘਰ ਈ ਹੁੰਦਾ ਰਿਹੈ ਸਾਰਾ ਕੁੱਛ। ਜੱਸੀ ਦਾ ਮੁੰਡਾ ਤਾਂ ਔਹ ਗਿਆ। ਕੀ ਉਹਦੀ ਪੂੰਛ ਫੜ ਲਾਂ ਹੁਣ। ਠੀਕਰਾ ਮੇਰੇ ਸਿਰ ਨਾ ਕਿਤੇ हॅट ‘ने।”

 

ਰੂਪੋ ਨੇ ਆਪਣੇ ਘਰ ਹੀ ਇਹ ਸਾਰੀਆਂ ਚੀਜ਼ਾਂ ਉਬਾਲੀਆਂ, ਕਾੜ੍ਹਾ ਬਣਾਇਆ ਅਤੇ ਫੇਰ ਪੁਣ ਕੇ ਬਾਟੀ ਮੀਤੋ ਨੂੰ ਫੜਾਈ। ਕਹਿੰਦੀ, ”ਅੱਖਾਂ ਮੀਚ ਕੇ ਪੀ ਜਾ ਇੱਕੋ ਸਾਹ, ਕੌੜਾ ਕਸੈਲਾ ਕੁੱਛ ਵੀ ਐ।”

 

ਇਕ ਘੁੱਟ ਭਰ ਕੇ ਮੀਤੋ ਨੇ ਧੁੜਧੜੀ ਲਈ ਅਤੇ ਫੇਰ ਸਾਰਾ ਪੀ ਗਈ। ਬਾਅਦ ਵਿਚ ਪਾਣੀ ਦੀ ਕੁਰਲੀ ਕਰ ਲਈ। ਕਾੜ੍ਹਾ ਪੀ ਕੇ ਉਹਨੂੰ ਸੁੱਕੇ ਉਵੱਤ ਆ ਰਹੇ ਸਨ। ਰੂਪੋ ਕਹਿੰਦੀ, ‘ਪੈਜਾ ਐਥੇ ਈ, ਮੰਜਾ ਔਹ ਪਿਐ ਸਬਾਤ ‘ਚ। ਥੋੜਾ ਜਾ ਚਿੱਤ ਸੂਤ ਹੋ ਗਿਆ ਤਾ ਘਰ ਨੂੰ ਵਗ ਜੀਂ। ਆਥਣੇ ਫੇਰ ਆ ਜੀਂ। ਦੋ ਡੰਗ ਹੋਰ ਪੀਣੈ ਇਹੀ।”

 

ਤਿੰਨ ਡੰਗ ਕਾੜ੍ਹਾ ਪੀ ਕੇ ਕੁੜੀ ਦਾ ਬੁਰਾ ਹਾਲ ਸੀ। ਇਕ ਤਾਂ ਉਂਜ ਗਰਮੀ ਦਾ ਮਹੀਨਾ, ਦੂਜਾ ਕਾੜ੍ਹੇ ਨੇ ਅੰਦਰ ਖਰਲ ਪਾ ਦਿੱਤਾ । ਉਹਦੇ ਮੱਥੇ ਨੂੰ ਬਿੰਦੇ-ਬਿੰਦੇ ਮੁੜ੍ਹਕਾ ਆਉਂਦਾ। ਬੇਚੈਨੀ ਪੂਰੀ ਸੀ। ਉਹ ਕਦੇ ਮੰਜੇ ਉੱਤੇ ਪੈਂਦੀ, ਕਦੇ ਉੱਠ ਕੇ ਬੈਠ ਜਾਂਦੀ, ਕਦੇ ਵਿਹੜੇ ਵਿਚ ਤੁਰਨ-ਫਿਰਨ ਲਗਦੀ। ਲਗਦਾ ਸੀ ਜਿਵੇਂ ਉਹਦਾ ਅੰਦਰ ਹਿੱਲ ਗਿਆ ਹੋਵੇ। ਉਹਨੂੰ ਇਕ ਤਸੱਲੀ ਵੀ ਸੀ ਬਿੰਦ-ਝੱਟ ਦੀ ਔਖਿਆਈ ਹੈ, ਫੇਰ ਬੇੜਾ ਪਾਰ ਹੋ ਜਾਵੇਗਾ। ਮਾਂ ਉਹਨੂੰ ਪੁੱਛਦੀ ਤਾਂ ਉਹ ਕੋਈ ਗੱਲ ਦਾ ਦੱਸਦੀ।

 

”ਨੀ ਮੀਤੋ, ਤੂੰ ਆਇਓਂ ਕਿਉਂ ਕਰਦੀ ਫਿਰਦੀ ਐਂ? ਕੀ ਹੋ ਗਿਆ ਕੁੜੇ?’’

 

”ਮਾਂ, ਮੇਰਾ ਚਿੱਤ ਨ੍ਹੀ ਰਾਜੀ। ਚੱਕਰ ਆਉਂਦੇ ਐ।” ਉਹਦਾ ਆਹੀ ਜਵਾਬ।

 

ਉਹ ਸਾਰੀ ਰਾਤ ਔਖੀ ਰਹੀ। ਪਰ ਕੁਝ ਨਹੀਂ ਬਣਿਆ। ਅਗਲੇ ਦਿਨ ਉਹ ਰੂਪੋ ਕੋਲ ਤੜਕੇ ਹੀ ਗਈ ਤੇ ਦੱਸਿਆ, ”ਚਾਚੀ, ਮੈਨੂੰ ਤਾਂ ਕੋਈ ਫਰਕ ਨ੍ਹੀ ਪਿਆ।”

 

ਰੂਪੋ ਫੇਰ ਸੰਤੀ ਕੋਲ ਗਈ। ਉਹ ਕਹਿੰਦੀ, ‘‘ਹੁਣ ਤਾਂ ਮੇਰੀ ਬੇਵਾਹ ਐ, ਰੂਪ ਕਰੋ। ਮੇਰੇ ਕੋਲ ਤਾਂ ਇਹੀ ‘ਲਾਜ ਸੀ। ਹੋਰ ਕਿਤੇ ਲੈ ਜੋ ਕੁੜੀ ਨੂੰ।”

 

ਹੋਰ ਕਿਧਰੇ ਮੀਤੋ ਨੂੰ ਕੌਣ ਲੈ ਕੇ ਜਾਂਦਾ। ਕਿਧਰੇ ਵੀ ਲੈ ਕੇ ਜਾਣਾ ਮੁਸ਼ਕਿਲ ਸੀ । ਏਦਾਂ ਹੀ ਪੰਦਰਾਂ- ਵੀਹ ਦਿਨ ਹੋਰ ਲੰਘ ਗਏ। ਆਖਰ ਮੀਤੋ ਨੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਓਧਰ ਰੂਪੋ ਨੇ ਜੱਸੀ ਨੂੰ ਦੱਸਿਆ। ਅੰਦਰੇ-ਅੰਦਰ ਇਕ ਤੂਫਾਨ ਖੜ੍ਹਾ ਹੋ ਗਿਆ।

 

ਜੱਸੀ ਨੇ ਰੁਪੋ ਨੂੰ ਸੌ ਗਾਲ ਕੱਢੀ। ਕਹਿੰਦਾ, ‘ਤੈਨੂੰ ਜੀਭ ਦਾ ਸੁਆਦ ਐ, ਕੁੱੜੀਏ। ਮੁੰਡੇ ਨੂੰ ਖਾਂਦੀ ਹੋਏਂਗੀ। ਪਹਿਲਾਂ ਨਾ ਦੱਸਿਆ, ਸੌ ‘ਲਾਜ ਹੋ ਜਾਂਦਾ। ਹੁਣ ਐਨੇ ਮ੍ਹੀਨੇ ਹੋ ‘ਗੇ, ਹੁਣ ਕੀ ਬਣੂ ਦੱਸ ਉਹਦਾ?'”

 

ਸਾਰੀਆਂ ਗਾਲਾਂ ਅਣਸੁਣੀਆਂ ਕਰਕੇ ਉਹ ਬਣਾ-ਸੰਵਾਰ ਕੇ ਕਹਿਣ ਲੱਗੀ, ‘ਮੰਡੀ ਲੈ ਜੋ, ਓਥੇ ਤਾਂ ਡਾਕਟਰਨੀ ਫੋਰਾ ਲਾਊ।’

 

”ਕਮਾਰੀ ਕੁੜੀ ਦਾ ਮਾਮਲਾ ਐ, ਓਥੇ ਕੌਣ ਲਿਜਾਵੇ ਉਹਨੂੰ? ਧੀ ਦੇ ਜਾਰ ਦੀ ਨੇ ਖਾਣ ਮੁੱਖ ਰੱਖ ਲਿਆ।”

 

“ਮੈਂ ਤੈਨੂੰ ਪਹਿਲਾਂ ਨ੍ਹੀ ਸੀ ਦੱਸਿਆ ਕਿੰਨੇ ਵਾਰੀਂ, ਬਈ ਉਹ ਕੁੜੀ ਐਥੇ ਆਉਣੋ ਹਟਦੀ ਨ੍ਹੀ, ਨਾ ਮੁੰਡਾ ਮੰਨਦੈ ਮੇਰੀ।”

 

”ਇਉਂ ਆਈਂ ਜਾਂਦੇ ਸੀ ਤਾਂ ਕੀ ਸੀ। ਹੱਸ-ਖੇਡ ਲੈਂਦੇ। ਐਥੇ ਤਾਈਂ ਕਿਉਂ ਪਹੁੰਚਣ ਦਿੱਤੀ ਗੱਲ รู้?”

 

”ਹਾਏ ਵੇ ਰੱਬਾ, ਮੈਂ ਕੀ ਕਰਦੀ?”

 

”ਤੂੰ ਇਹ ਸਮਝਾਉਣਾ ਸੀ ਉਹਨਾਂ ਨੂੰ, ਬਈ ਭਾਈ ਬਚਾਅ ਰੱਖਿਓ ਐਸ ਗੱਲ ਦਾ। ਅੱਜ ਕਲ ਤਾਂ ਸੌ ਚੀਜਾਂ ਅੱਗ ਲਗਦੀਆਂ ਨੇ।’

 

ਓਧਰ ਜੈਬੇ ਦੀ ਘਰਵਾਲੀ ਨੇ ਗੱਲ ਸੁਣੀ ਤਾਂ ਸੁੰਨ ਰਹਿ ਗਈ। ਇਹ ਕੀ ਭਾਣਾ ਡਿੱਗ ਪਿਆ ਮੇਰੇ ਘਰ? ਉਹਦੀ ਦੇਹ ਖਿੰਡਣ ਲੱਗੀ। ਉਹਨੂੰ ਲੱਗਿਆ, ਸਾਰਾ ਕਸੂਰ ਕੁੜੀ ਦਾ ਹੈ। ਇਹਦੀ ਮਰਜ਼ੀ ਬਗੈਰ ਬਿਗਾਨਾ ਪੁੱਤ ਹੱਥ ਕਿਵੇਂ ਲਾ ਜਾਂਦਾ ਇਹਨੂੰ? ਮੀਤੌ ਰੋਈ ਜਾਂਦੀ ਸੀ। ਮਾਂ ਨੇ ਥਾਪੀ ਫੜ ਕੇ ਉਹਨੂੰ ਮਿੱਟੀ ਦੇ ਡਲੇ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ। ਮਿੱਟੀ ਨੂੰ ਕੁੱਟਣਾ ਤਾਂ ਫਜ਼ੂਲ ਸੀ। ਮਿੱਟੀ ਨੂੰ ਕਿਹੜਾ ਸੱਟ ਲਗਦੀ ਹੈ ਕੋਈ। ਮਿੱਟੀ ਨੇ ਕਿਹੜਾ ਬੋਲਣਾ ਹੈ। ਉਹ ਉਹਨੂੰ ਕੁੱਟ-ਕੁੱਟ ਕੇ ਹੰਭ ਗਈ। ਉਹਦਾ ਹੱਥ ਦੁਖਣ ਲੱਗਿਆ। ਫੇਰ ਉਹ ਦੋਵੇਂ ਹੱਥਾਂ ਨਾਲ ਮੱਥਾ ਫੜ ਕੇ ਬੈਠ ਗਈ। ਆਪ ਰੋਣ ਲੱਗੀ। ਰੋਂਦੀ-ਰੋਂਦੀ ਨੇ ਪੁੱਛਿਆ, “ਤੂੰ ਓਥੇ ਜਾਂਦੀ ਕਿਉਂ ਸੀ ਨ੍ਹੀ? ਤੂੰ ਆਪ ਜਾਂਦੀ ਸੀ ਤਾਈਂ ਪਹੁੰਚੀ ਗੱਲ ਏਥੋਂ ਤਾਈਂ। ਉਹ ਮੁੰਡਾ ਆਪ ਤਾਂ ਨ੍ਹੀ ਆ ਗਿਆ ਤੇਰੇ ਕੋਲ ਚੱਲ ਕੇ।” ਫੇਰ ਦੰਦ ਚੱਬੇ, ‘’ਤੇਰੇ ‘ਚ ਈ ਕਸੂਰ ਐ, ਕੁੱਤੀਏ। ਦੱਸ ਮੈਂ ਹੁਣ ਕੀ ਕਰਾਂ ਤੇਰਾ? ਕਿਹੜੇ ਖੂਹ-ਟੋਭੇ ਸਿੱਟਾਂ ਤੈਨੂੰ? ਨੀ ਤੂੰ ਜੰਮਣਾਂ ਕਾਹਨੂੰ ਸੀ ਮੇਰੇ। ਉਹ ਵੱਡੀ ਵੀ ਤਾਂ ਏਸੇ ਘਰ ਜੰਮੀ ਸੀ, ਉਹਨੇ ਤਾਂ ਕੀਤੇ ਨੇ ਕਦੇ ਅਹਿਓ-ਜੇ ਚੱਜ ।’’

 

ਮੀਤੋ ਨਾ ਹੁਣ ਰੋਂਦੀ ਤੇ ਨਾ ਕੁਝ ਬੋਲਦੀਂ-ਦਸਦੀ। ਸੁੰਨ-ਮਿੱਟੀ ਹੋ ਕੇ ਭੁੰਜੇ ਬੈਠੀ ਸੀ। ਸਿਰ ਗੋਡਿਆਂ ਵਿਚਾਲੇ ਦਿੱਤਾ ਹੋਇਆ ਤੇ ਬਾਹਾਂ ਗੋਡਿਆਂ ਦੇ ਉਤੋਂ ਦੀ ਵਲੀਆਂ ਹੋਈਆਂ ਸਨ । ਉਹਨੂੰ ਓਵੇਂ-ਜਿਵੇਂ ਓਥੇ ਬੈਠੀ ਨੂੰ ਛੱਡ ਕੇ ਚਤਿੰਨੇ ਜੱਸੀ ਸਰਪੰਚ ਦੇ ਘਰ ਗਈ। ਕਰਤਾਰੋ ਇਕੱਲੀ ਸੀ। ਬੈਠਕ ਵਿਚ ਮੰਜਾ ਡਾਹ ਕੇ ਪਈ ਸੀ। ਬਿਜਲੀ ਦਾ ਪੱਖਾ ਚੱਲ ਰਿਹਾ ਸੀ । ਜੱਸੀ ਰੋਡੂ ਸ਼ਾਹ ਗਿਆ ਹੋਇਆ ਸੀ। ਅਲਬੇਲ ਕਈ ਦਿਨਾਂ ਤੋਂ ਪਤਾ ਨਹੀਂ ਕਿੱਥੇ ਸੀ। ਛੋਟੀ ਕੁੜੀ ਗੁਰਮੀਤ ਕਿਸੇ ਦੇ ਘਰ ਆਪਣੀ ਸਹੇਲੀ ਕੋਲ ਬੈਠੀ ਸੀ। ਚਤਿੰਨੋ ਗਈ ਤਾਂ ਕਰਤਾਰੋ ਉੱਠ ਕੇ ਬੈਠ ਗਈ। ਚਤਿੰਨੋ ਨੇ ਜਾਣ-ਸਰ ਦੁਹੱਥੜ ਮਾਰ-ਮਾਰ ਆਪਣੇ ਸਰੀਰ ਦਾ ਬੁਰਾ ਹਾਲ ਕਰ ਲਿਆ। ਕਹਿੰਦੀ, ”ਐਂ ਮਕਾਣ ਆਵੇ ਤੇਰੇ ਪੁੱਤ ਦੀ। ਕਿੱਥੇ ਐ ਹੁਣ ਖਾਮਾਂ ਉਹਦਾ ਕਾਲਜਾ?'”

 

ਕਰਤਾਰੋ ਵਿਚਾਰੀ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ। ਉਹਨੇ ਇਹ ਸੁਣਿਆ ਤਾਂ ਪਾਣੀ-ਪਾਣੀ ਹੋ ਗਈ। ਗੱਲ ਨਹੀਂ ਔੜਦੀ ਸੀ, ਕੀ ਕਹੇ ਉਹਨੂੰ? ਅਖੀਰ ਜਦੋਂ ਸੁਰਤ ਜਿਹੀ ਕੀਤੀ ਤਾਂ ਕਹਿਣ ਲੱਗੀ, ”ਦੇਖ ਇਹ ਪੜਦੇ ਦੀ ਗੱਲ ਐ. ਚਤਿੰਨ ਕੁਰੇ, ਐਮੇਂ ਝੱਜੂ ਨਾ ਪਾ। ਸਭ ਠੀਕ ਹੋਜੂ, ਤੂੰ ਚਿੰਤਾ ਨਾ ਕਰ। ਰੱਬ ਐ ਕਰਨ ਆਲਾ।” ਫੇਰ ਕਿਹਾ, ‘ਪਹਿਲਾਂ ਤਾਂ ਰੂਪੋ ਦੀ ਗੁੱਤ ਪਟਦੀ ਆ ਜਾ ਕੇ। ਹੁਣ ਅਹੇ-ਜੇ ਕਿੱਤੇ ਵੀ ਕਰਾਉਣ ਲੱਗ ‘ਪੀ ਬੈਤਲ।” ਉਹਨੇ ਠੰਡਾ ਛਿੜਕਿਆ। ਚਤਿੰਨੋ ਰੋਧਸਿਆ ਕੇ ਘਰ ਨੂੰ ਮੁੜ ਆਈ। ਘੁੰਡ ਕੱਢ ਕੇ ਗਈ ਸੀ, ਘੁੰਢ ਕੱਢ ਕੇ ਆ ਗਈ। ਉਹਨੂੰ ਡਰ ਸੀ. ਰਾਹ ਵਿਚ ਉਹਨੂੰ ਕੋਈ ਰੋਕ ਨਾ ਲਵੇ। ਉਹਦਾ ਹੰਝੂਆਂ ਭਿੱਜਿਆ ਚਿਹਰਾ ਕੋਈ ਦੇਖ ਨਾ ਲਵੇ। ਜੇ ਕਿਸੇ ਨੇ ਕੋਈ ਵੀ ਗੱਲ ਛੇੜੀ ਤਾਂ ਝੱਟ ਉਹਦਾ ਰੋਣ ਨਿਕਲ ਜਾਣਾ ਹੈ। ਉਹ ਰੋਣ ਤੋਂ ਡਰਦੀ ਸੀ।

 

ਜੈਬਾ ਹਾਲੇ ਖੇਤੋਂ ਆਇਆ ਨਹੀਂ ਸੀ। ਦੋ ਬੰਦੇ ਮੰਜੇ ਉੱਤੇ ਬੈਠੇ ਸਨ ਤੇ ਮੀਤੋ ਪਰ੍ਹਾਂ ਭੁੰਜੇ ਬੈਠੀ ਰੋ ਰਹੀ ਸੀ। ਚਤਿੰਨੋ ਨੂੰ ਘਰ ਵੜਦੀ ਦੇਖ ਕੇ ਉਹ ਉੱਠ ਖੜ੍ਹੇ ਅਤੇ ਉਹਨੂੰ ਪਰ੍ਹਾਂ ਇਕ ਖੂੰਜੇ ਵਿਚ ਲੈ ਗਏ। ਹੌਲੀ-ਹੌਲੀ ਪਰ ਕਾਹਲ ਨਾਲ ਬੋਲ ਕੇ ਦੱਸਿਆ ਕਿ ਤੁਹਾਡੀ ਕੁੜੀ ਖੂਹ ਤੋਂ ਮੋੜ ਕੇ ਲਿਆਂਦੀ ਹੈ। ਛਾਲ

 

”ਹੱਛਿਆ?” ਚਤਿੰਨੋ ਦੇ ਸਾਹ ਸੂਤੇ ਗਏ। ਬੋਲੀ, “ਕਿਉਂ, ਇਹ ਕੀ ਗੱਲ ਹੋਈ? ਘਰੇ ਤਾਂ ਕੋਈ ਲੜਾਈ ਝਗੜਾ ਨ੍ਹੀ ਹੋਇਆ।'”

 

”ਕੋਈ ਕਸਰ ਤਾਂ ਨ੍ਹੀ ਇਹਨੂੰ?” ਉਹਨਾਂ ਨੂੰ ਹੋਰ ਸ਼ੱਕ ਸੀ।

 

‘’ਕਸਰ ਤਾਂ ਕੋਈ ਨ੍ਹੀ। ਕਦੇ-ਕਦੇ ਚਿੱਤ ਕਾਹਲਾ ਪੈ ਜਾਂਦੈ ਚੰਦਰੀ ਦਾ।'” ਮਾਂ ਨੇ ਗੱਲ ਬੋਚ ਲਈ।

 

ਜਦੋਂ ਉਹ ਜੱਸੀ ਦੇ ਘਰ ਨੂੰ ਤੁਰ ਗਈ ਸੀ, ਮਗਰੋਂ ਮੀਤੋ ਉੱਠੀ, ਕੱਪੜੇ ਝਾੜੇ ਤੇ ਘਰੋਂ ਬਾਹਰ ਹੋ ਗਈ। ਉਹਦੇ ਕੋਲੋਂ ਤੁਰਿਆ ਨਹੀਂ ਜਾਂਦਾ ਸੀ। ਚਤਿੰਨੋ ਤੋਂ ਕੁਝ ਜ਼ਿਆਦਾ ਹੀ ਥਾਪੀਆਂ ਵੱਜ ਗਈਆਂ ਸਨ। ਬੀਹੀ ਦਾ ਸਿਰਾ ਪਾਰ ਕਰਕੇ ਉਹ ਭੱਜ ਪਈ। ਹੁਣ ਨਾ ਉਹਨੂੰ ਕੋਈ ਲੰਗ ਵਜਦਾ ਸੀ ਤੇ ਨਾ ਦੁਖਦਾ ਸੀ ਕੁਝ। ਐਡੀ ਉਮਰ ਦੀ ਕੁੜੀ ਪਿੰਡ ਵਿਚ ਭੱਜੀ ਜਾਂਦੀ ਹੋਵੇ, ਕਿੰਨਾ ਅਜੀਬ ਲਗਦਾ ਹੈ। ਮੁਕੰਦ ਸੂੰ ਦੀ ਹਵੇਲੀ ਕੋਲ ਖੂਹ ਉੱਤੇ ਬੋਹੜ ਥੱਲੇ ਬੰਦੇ ਬੈਠੇ ਸਨ। ਹਮੇਸ਼ਾ ਹੀ ਬੈਠੇ ਰਹਿੰਦੇ 1 ਮੰਜੇ ਡਾਹ ਲੈਂਦੇ ਤੇ ਦੁਪਹਿਰਾ ਏਥੇ ਹੀ ਕੱਟਦੇ। ਘਰਾਂ ਵਿਚ ਨਾ ਤਾਂ ਮੱਖੀਆਂ ਟਿਕਣ ਦਿੰਦੀਆਂ ਸਨ ਤੇ ਨਾ ਚਿੜੀਆਂ। ਬੁੜ੍ਹਿਆਂ ਨੂੰ ਜੁਆਕਾਂ ਦਾ ਰੌਲਾ ਵੀ ਸੌਣ ਨਹੀਂ ਦਿੰਦਾ ਸੀ। ਹਾਰ ਕੇ ਉਹ ਏਥੇ ਬੋਹੜ ਥੱਲੇ ਆ ਪੈਂਦੇ। ਆਪੋ-ਆਪਣੀਆਂ ਛੋਟੀਆਂ ਮੰਜੀਆਂ ਘਰਾਂ ਤੋਂ ਚੁੱਕ ਲਿਆਉਂਦੇ। ਇਕ ਬੰਦਾ ਖੜਾ ਹੋਇਆ, ਉਹ ਘਰ ਨੂੰ ਜਾਣ ਦੀ ਤਿਆਰੀ ਜਿਹੀ ਕਰ ਰਿਹਾ ਸੀ। ਉਹਨੇ ਦੇਖਿਆ ਕਿ ਕੋਈ ਕੁੜੀ ਏਧਰ ਨੂੰ ਭੱਜੀ ਆ ਰਹੀ ਹੈ। ਉਹ ਬੋਲਿਆ, ”ਓਏ, ਇਹ ਕੀ? ਕੌਣ ਹੋਈ ਇਹ? ਇਉਂ ਭੱਜੀ ਕਿਉਂ ਆਉਂਦੀ ਐ ਐਧਰ ਨੂੰ?”

 

ਉਹਦਾ ਬੋਲ ਸੁਣ ਕੇ ਦੋ ਬੰਦੇ ਹੋਰ ਮੰਜਿਆਂ ਤੋਂ ਖੜ੍ਹੇ ਹੋ ਗਏ। ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਤਾਂ ਸਿੱਧੀ ਖੂਹ ਨੂੰ ਆਉਂਦੀ ਹੈ। ਖੂਹ ਵਿਚ ਛਾਲ ਮਾਰੇਗੀ। ਉਹ ਖੇਲ ਟੱਪ ਕੇ ਖੂਹ ਦੀ ਮੌਣ ਉੱਤੇ ਹਾਲੇ ਚੜ੍ਹੀ ਨਹੀਂ ਸੀ। ਦੋ ਬੰਦਿਆਂ ਨੇ ਸ਼ਿਕਾਰੀ ਕੁੱਤਿਆਂ ਵਾਂਗ ਛਾਲਾਂ ਮਾਰ ਕੇ ਉਹਨੂੰ ਫੜ ਲਿਆ। ਉਹਨਾਂ ਨੇ ਦੇਖਿਆ ਕਿ ਇਹ ਤਾਂ ਜੈਬੇ ਨਾਈ ਦੀ ਧੀ ਹੈ। ਕੁੜੀ ਨੇ ਉਹਨਾਂ ਤੋਂ ਆਪਣੇ-ਆਪ ਨੂੰ ਛੁਡਾਉਣ ਦੀ ਪੂਰੀ ਵਾਹ ਲਾਈ। ਦੋ-ਤਿੰਨ ਉੱਚੀਆਂ ਚੀਕਾਂ ਵੀ ਮਾਰੀਆਂ। ਪਰ ਉਹਨਾਂ ਨੇ ਉਹਦੀਆਂ ਬਾਹਾਂ ਨਹੀਂ ਛੱਡੀਆਂ। ਘੜੀਸ ਕੇ ਖੂਹ ਤੋਂ ਪਰ੍ਹੇ ਲੈ ਗਏ। ਫੇਰ ਇਕ ਬੰਦੇ ਨੇ ਉਹਨੂੰ ਇਕ ਡੋਲੇ ਤੋਂ ਫੜ ਲਿਆ, ਦੂਜੇ ਨੇ ਦੂਜੇ ਡੋਲੇ ਤੋਂ। ਉਹ ਉਹਨੂੰ ਤੋਰ ਕੇ ਉਹਨਾਂ ਦੇ ਘਰ ਨੂੰ ਲੈ ਆਏ। ਘਰ ਦੇ ਨੇੜੇ ਆ ਕੇ ਉਹ ਰੋਣ ਲਗੀ ਅਤੇ ਆਪੇ ਤੁਰ ਕੇ ਘਰ ਆ ਵੜੀ।

 

ਜਿਸ ਦਿਨ ਮੀਤੋ ਰੂਪੋ ਨੂੰ ਦੱਸਣ ਆਈ ਕਿ ਉਹਨੂੰ ਇਹ ਭਰਮ ਹੈ ਤਾਂ ਥੋੜੇ ਚਿਰ ਬਾਅਦ ਹੀ ਅਲਬੇਲ ਰੂਪੋ ਦੇ ਘਰ ਆਇਆ ਸੀ। ਹੱਸਦਾ ਜਿਹਾ ਆਇਆ ਤੇ ਪੁੱਛਣ ਲੱਗਿਆ। ‘ਅੱਜ ਨ੍ਹੀ ਗੇੜਾ ਮਾਰਿਆ ਉਹਨੇ, ਚਾਚੀ?”

 

”ਲਗਦਾ ਗੇੜੇ ਦਾ, ਇਹ ਤਾਂ ਹੋਰ ਈ ਕਹਾਣੀ ਬਣ ‘ਗੀ। ਭੱਜ ਜਾ ਚੰਦਰਿਆ ਕਿਧਰੇ, ਨਹੀਂ ਤਾਂ ਪੈਣਗੀਆਂ ਤੇਰੇ ।”

 

”ਕੀ ਕਹਾਣੀ, ਚਾਚੀ?” ਉਹ ਉਹਦੇ ਕੋਲ ਜਿਹੇ ਹੋ ਕੇ ਬੈਠ ਗਿਆ। ਰੂਪੋ ਦੇ ਮੋਢੇ ਉੱਤੇ ਹੱਥ ਧਰਿਆ।

 

”ਉਹਨੂੰ ਤੀਜਾ ਮਹੀਨਾ ਲੱਗਿਆ ਹੋਇਐ। ਨਾ ਕੋਈ ‘ਲਾਜ ਹੋਇਆ ਤਾਂ ਤੇਰੇ ਸਿਰ ਪਊ ਇਹ ਗੱਲ। ਤੇਰਾ ਪਿਓ ਤੈਨੂੰ ਮਾਰੂ-ਕੁੱਟੂਗਾ। ਕੀ ਪਤਾ ਹੁੰਦੈ, ਨਾਈ ਤੈਨੂੰ ਵੱਢ ਦੇਣ।”

 

”ਮੈਂ ਤਾਂ ਕਿੱਧਰੋਂ ਵੱਢ ਦੂਗਾ ਮੈਨੂੰ ਕੋਈ। ਕਿਸੇ ਦੀ ਕੀ ਹਿੰਮਤ ਐ?” ਉਹ ਇਹ ਗੱਲ ਹੌਸਲਾ ਜਿਹਾ ਫੜ ਕੇ ਕਹਿ ਤਾਂ ਗਿਆ ਪਰ ਅੰਦਰੋਂ ਡਰ ਗਿਆ। ਰੂਪੋ ਦੇ ਘਰੋਂ ਤੁਰਤ ਬਾਹਰ ਹੋਇਆ, ਆਪਣੇ ਘਰ ਜਾ ਕੇ ਕੱਪੜੇ ਬਦਲੇ ਤੇ ਕੁਝ ਰੁਪਈਏ ਬਟੂਏ ਵਿਚ ਪਾ ਲਏ। ਰੁਪਈਆਂ ਦੇ ਨੋਟ, ਸੌ-ਸੌ ਦੇ, ਪੰਜਾਹ- ਪੰਜਾਬ ਦੇ, ਦਸਾਂ-ਦਸਾਂ ਦੇ ਆਮ ਹੀ ਸਥਾਤ ਵਿਚ ਲੋਹੇ ਦੀ ਪੇਟੀ ਉੱਤੇ ਵਿਛਾਏ ਦੋੜੇ ਥੱਲੇ ਪਏ ਰਹਿੰਦੇ ਸਨ। ਜੀਹਦਾ ਜੀਅ ਕਰਦਾ, ਓਥੋਂ ਚੁੱਕ ਕੇ ਲਿਜਾ ਸਕਦਾ ਸੀ। ਜੱਸੀ ਦੇ ਘਰ ਇਉਂ ਇਹ ਖੁੱਲ੍ਹਾ ਖਜ਼ਾਨਾ ਸੀ।

 

ਪਹਿਲਾਂ ਉਹ ਹਮੀਰਗੜ੍ਹ ਸੁਰਜੀਤ ਕੋਲ ਗਿਆ। ਉਹਨਾਂ ਨੂੰ ਚਾਅ ਚੜ੍ਹ ਗਿਆ ਕਿ ਬਹੂ ਦਾ ਭਰਾ ਆਇਆ ਹੈ। ਸੁਰਜੀਤ ਦਾ ਪੱਥ ਨਹੀਂ ਲਗਦਾ ਸੀ। ਉਹਦਾ ਭਰਾ ਆਇਆ ਸੀ। ਉਹ ਕਿਵੇਂ ਸੇਵਾ ਕਰੇ ਉਹਦੀ। ਸੁਰਜੀਤ ਦੀ ਸੱਸ ਮਨਜੀਤ ਕੁਰ ਨੇ ਧਰਤੀ ਨਿਸ਼ਕਾਰੀ ਕਿ ਉਹਦੇ ਪੁੱਤ ਦੇ ਰਿਸ਼ਤੇਦਾਰ ਉਹਨਾਂ ਦੇ ਘਰ ਆਉਣ ਲੱਗੇ ਹਨ। ਇਹ ਕਿੰਨੇ ਸੁਭਾਗੇ ਦਿਨ ਹਨ। ਨਹੀਂ ਤਾਂ ਮਾਂ-ਪੁੱਤ ਇਕੱਲੇ ਹੀ ਘਰ ਵਿਚ ਸੁੰਨਿਆਂ ਵਾਂਗ ਬੈਠੇ ਰਹਿੰਦੇ। ਸੁਖਦਿਆਲ ਨੇ ਓਸੇ ਵੇਲੇ ਕਾਰ ਕੱਢੀ ਤੇ ਉਹ ਬੁਢਲਾਡੇ ਨੂੰ ਚੱਲ ਪਏ। ਉਹਨੂੰ ਬੁਢਲਾਡੇ ਲਿਜਾ ਕੇ ਸੁਖਦਿਆਲ ਕਹਿੰਦਾ, “ਦੱਸ ਕਿਹੜੀ ਪੀਣੀ ਐ? ਓਹੀ ਬੋਤਲ ਲੈ ਚਲਦੇ ਆਂ।” ਉਹ ਦੋਵੇਂ ਪੀਂਦੇ ਸਨ। ਦੋਵਾਂ ਨੂੰ ਇਕ-ਦੂਜੇ ਦਾ ਪਤਾ ਸੀ।

 

ਅਲਬੇਲ ਬੋਲਿਆ, ”ਜਿਹੜੀ ਮਰਜੀ ਲੈ ਚੱਲ ਪੀ ਕੇ ਕੇਰਾਂ ਬੱਸ ਸਿਰ ‘ਤੇ ਠੀਕਰਾ ਜਾ ਮੂਧਾ ਵੱਜ ने।”

 

ਸੁਖਦਿਆਲ ਹੱਸ ਰਿਹਾ ਸੀ। ਓਥੋਂ ਹੀ ਉਹਨਾਂ ਨੇ ਮੀਟ ਲੈ ਲਿਆ। ਸੁਖਦਿਆਲ ਕਾਰ ਚਲਾ ਰਿਹਾ ਸੀ। ਅਲਬੇਲ ਨਾਲ ਦੀ ਸੀਟ ਉੱਤੇ ਬੈਠਾ ਸੀ। ਇਹ ਕਾਰ ਉਹਨਾਂ ਨੇ ਹੀ ਸੁਖਦਿਆਲ ਨੂੰ ਵਿਆਹ ਵੇਲੇ ਦਿੱਤੀ ਸੀ। ਅਲਬੇਲ ਪੁੱਛਣਾ ਚਾਹੁੰਦਾ ਸੀ ਕਿ ਕੀ ਕਾਰ ਠੀਕ ਚਲਦੀ ਹੈ? ਪਰ ਪੁੱਛਿਆ ਨਹੀਂ। ਸੋਚਿਆ, ਨਵੀਂ ਕਾਰ ਲੈ ਕੇ ਦਿੱਤੀ ਹੈ, ਪੁੱਛਣ ਵਾਲੀ ਇਹ ਕਿਹੜੀ ਗੱਲ ਹੈ। ਪਰ ਪੁੱਛ ਹੀ ਲਿਆ, “ਇਹ ਤੇਲ ਤਾਂ ਨ੍ਹੀ ਬਹੁਤਾ ਫੂਕਦੀ?'”

 

”ਕਦੇ ਖਿਆਲ ਜਾ ਨ੍ਹੀ ਕੀਤਾ।” ਸੁਖਦਿਆਲ ਨੇ ਸਾਧਾਰਣ ਜਿਹਾ ਜਵਾਬ ਦਿੱਤਾ।

 

ਅਲਬੇਲ ਨੂੰ ਲੱਗ ਰਿਹਾ ਸੀ ਕਿ ਉਹਦੇ ਨਾਲ ਅਜਿਹੀਆਂ ਹਲਕੀਆਂ-ਫੁਲਕੀਆਂ ਗੱਲਾਂ ਕਰਕੇ ਜਿਵੇਂ ਥੰਮਣ ਵਾਲਾ ਬਹੁਤ ਦੂਰ ਰਹਿ ਗਿਆ ਹੋਵੇ।

 

ਉਹ ਦੋ ਰਾਤਾਂ ਹਮੀਰਗੜ੍ਹ ਰਿਹਾ। ਓਥੋਂ ਫੇਰ ਛਾਜਲੀ ਜਾਣ ਦਾ ਇਰਾਦਾ ਕਰ ਲਿਆ। ਉਹਨੇ ਸੁਰਜੀਤ ਨੂੰ ਦੱਸਿਆ ਤਾਂ ਸੁਖਦਿਆਲ ਕਹਿੰਦਾ, ‘‘ਆਹ ਖੜ੍ਹੀ ਐ ਛਾਜਲੀ। ਕੱਲ ਮੈਂ ਤੈਨੂੰ ਛੱਡ ਆਊਂਗਾ।”

 

ਸੁਰਜੀਤ ਕਹਿੰਦੀ, ”ਮੈਂ ਵੀ ਜਾਊਂਗੀ ਨਾਲ। ਨਾਨਕੀਂ ਗਈ ਨ੍ਹੀ ਕਦੇ, ਕਈ ਸਾਲ ਹੋ ‘ਗੇ।” ਮਾਮੀ ਪੁੱਛ ਰਹੀ ਸੀ, ‘ਕੁੜੇ ਸੁਰਜੀਤ ਭਾਈ, ਸੱਸ ਚੰਗੀ ਐ ਤੇਰੀ? ਤੇਰਾ ਮੋਹ ਕਰਦੀ ਐ?” ”ਹਾਂ ਮਾਮੀ, ਬਥੇਰੀ ਚੰਗੀ ਐ।’ ਸੁਰਜੀਤ ਨੂੰ ਪਤਾ ਸੀ ਕਿ ਲੋਕ ਸੱਸ ਦਾ ਨਾਂ ਲੈ ਕੇ ਅਸਲ ਵਿਚ ਪ੍ਰਾਹੁਣੇ ਬਾਰੇ ਪੁੱਛ ਰਹੇ ਹੁੰਦੇ ਨੇ।

 

ਸੁਖਦਿਆਲ ਤੇ ਸੁਰਜੀਤ ਤਾਂ ਇਕ ਰਾਤ ਰਹਿ ਕੇ ਦੂਜੇ ਦਿਨ ਹਮੀਰਗੜ੍ਹ ਨੂੰ ਵਾਪਸ ਚਲੇ ਗਏ, ਅਲਬੋਲ ਪੰਜ ਦਿਨ ਛਾਜਲੀ ਹੀ ਬੈਠਾ ਰਿਹਾ। ਮਾਮੇ ਨਾਲ ਖੇਤ ਨੂੰ ਵਗ ਜਾਂਦਾ, ਆਥਣੇ ਆਉਂਦਾ ਤੇ ਰੋਟੀ ਖਾ ਕੇ ਪੈ ਜਾਂਦਾ। ਮੀਤੋ ਨੂੰ ਜਿਵੇਂ ਉਹ ਬਿਲਕੁਲ ਹੀ ਵਿਸਰ ਗਿਆ ਹੋਵੇ। ਪਰ ਇਹ ਕੀ, ਉਹਨੂੰ ਪਿੰਡ ਵਾਪਸ ਜਾਣ ਤੋਂ ਡਰ ਕਿਉਂ ਲਗਦਾ ਸੀ?

 

ਥੰਮਣ ਵਾਲੇ ਮਾਪਿਆਂ ਨੂੰ ਪਤਾ ਸੀ ਕਿ ਉਹ ਵੱਧ ਤੋਂ ਵੱਧ ਛਾਜਲੀ ਜਾ ਵੜਿਆ ਹੈ। ਹੋਰ ਉਹਨੇ ਕਿਧਰ ਜਾਣਾ ਸੀ। ਉਹਦਾ ਕੋਈ ਫਿਕਰ ਨਹੀਂ। ਜਿੰਨਾ ਚਿਰ ਨਾਈਆਂ ਦੀ ਕੁੜੀ ਦੀ ਗੱਲ ਕੋਈ ਸਿਰੇ ਨਹੀਂ ਲੱਗ ਜਾਂਦੀ, ਉਹਨੂੰ ਬੈਠਾ ਰਹਿਣ ਦਿਓ ਪਾਸੇ ਕਿਧਰੇ ਹੀ।

 

ਉਸ ਦਿਨ ਆਥਣ ਨੂੰ ਜੈਬਾ ਖੇਤੋਂ ਘਰ ਆਇਆ ਤਾ ਮੀਤੋ ਨੂੰ ਇਉਂ ਮਸੋਸੀ ਜਿਹੀ ਬੈਠੀ ਦੇਖ ਕੇ ਉਹਨੂੰ ਫਿਕਰ ਹੋਇਆ। ਪਹਿਲਾਂ ਉਹਨੇ ਹੱਥ-ਪੈਰ ਧੋਤੇ, ਨਾਤਾ ਨਹੀਂ। ਉਹਦਾ ਜੀਅ ਸੀ, ਪਹਿਲਾਂ ਚਾਹ ਪੀ ਲਵਾਂ। ਫੇਰ ਥਕੇਵਾਂ ਲਹੇ ਤੋਂ ਨ੍ਹਾ ਕੇ ਰੋਟੀ ਖਾਵਾਂਗਾ। ਉਹ ਚਾਹ ਪੀ ਹਟਿਆ ਤਾਂ ਗੱਲਾਂ ‘ਚੋਂ ਗੱਲ ਕੱਢ ਕੇ ਚਤਿੰਨੋ ਨੇ ਉਹਨੂੰ ਸਭ ਦੱਸ ਦਿੱਤਾ। ਜੈਬੇ ਨੇ ਸੁਣਿਆ ਤਾਂ ਹੋਸ਼ ਮਾਰੀ ਗਈ। ਉਹ ਔਖੇ-ਔਖੇ ਤੇ ਲੰਮੇ-ਲੰਮੇ ਸਾਹ ਲੈਣ ਲੱਗਿਆ। ਉਹਦੇ ਸਰੀਰ ਵਿਚ ਇਕ ਲਾਟ ਜਿਹੀ ਫਿਰ ਜਾਂਦੀ ਤੇ ਉਹ ਬਹੁਤ ਸ਼ਿੱਦਤ ਨਾਲ ਡੂੰਘਾ ਸੋਚਣ ਲਗਦਾ ਕਿ ਉਹ ਹੁਣੇ ਜੱਸੀ ਸਰਪੰਚ ਦੇ ਘਰ ਜਾਵੇ ਤੇ ਉਹਦੇ ਮੁੰਡੇ ਅਲਬੇਲ ਨੂੰ ਟੋਟੇ-ਟੋਟੇ ਕਰ ਕੇ ਸੁੱਟ ਦੇਵੇ। ਉਹ ਆਪਣੀ ਨੀਵੀਂ ਜਾਤ ਨੂੰ ਚੁਣੌਤੀ ਦਿੰਦਾ, ”ਕੀ ਹੋਇਆ ਜੇ ਨਾਈ ਆਂ ਮੈਂ ਤੇ ਉਹ ਜੱਟ ਨੇ, ਸਾਡੀ ਵੀ ਇੱਜਤ ਐ, ਅਸੀਂ ਵੀ ਸੇਰ ਅੰਨ ਖਾਨੇ ਆਂ।’

 

ਉਹ ਪਰ੍ਹਾਂ ਮੰਜਾ ਡਾਹ ਕੇ ਪੈ ਗਿਆ। ਉਹਨੂੰ ਆਪਣੀ ਧੀ ਜਮ੍ਹਾਂ ਨਿਰਦੋਸ਼ ਲੱਗ ਰਹੀ ਸੀ। ਬੁੱਚੜਾਂ ਨੇ ਗਊ ਵੱਢ ਦਿੱਤੀ। ਉਹਨੂੰ ਉਹਨਾਂ ਉੱਤੇ ਹੀ ਗੁੱਸਾ ਸੀ। ਘਰ ਦੀ ਕੱਢੀ ਦਾਰੂ ਦੀ ਪੌਣੀ ਕੁ ਬੋਤਲ ਤੂੜੀ ਵਿਚ ਲੁਕੋਈ ਪਈ ਸੀ। ਉਹ ਤੂੜੀ ਪਰ੍ਹਾਂ ਹਟਾ-ਹਟਾ ਕੇ ਬੋਤਲ ਭਾਲ ਲਿਆਇਆ। ਪਾਣੀ ਦੀ ਗੜਵੀ ਲੈ ਕੇ ਪੀਣ ਲੱਗਿਆ।

 

ਉਸ ਦਿਨ ਘਰ ਵਿਚ ਰੋਟੀ ਨਹੀਂ ਪੱਕੀ। ਚੁੱਲ੍ਹਾ ਠੰਡਾ ਰਿਹਾ। ਚਤਿੰਨੋ ਦੀ ਭੁੱਖ ਊਈਂ ਮਰ ਚੁੱਕੀ ਸੀ। ਮੀਤੋ ਨੇ ਕਾਹਦੀ ਰੋਟੀ ਖਾਣੀ ਸੀ। ਜੈਬਾ ਤਾਂ ਬੱਸ ਪੀ ਰਿਹਾ ਸੀ । ਜੇਠੂ ਨੇ ਰੋਟੀ ਨਹੀਂ ਮੰਗੀ। ਉਹ ਘਰ ਦੀ ਚੁੱਪ ਨੂੰ ਦੇਖਕੇ ਓਵੇਂ ਦੀ ਓਵੇਂ ਵਿਹੜੇ ਨੂੰ ਤੁਰ ਗਿਆ।

 

ਚਤਿੰਨੋ ਮੀਤੋ ਕੋਲ ਮੰਜਾ ਡਾਹ ਕੇ ਪੈ ਗਈਂ। ਉਹਨੂੰ ਡਰ ਸੀ ਕਿ ਕੁੜੀ ਰਾਤ-ਬਰਾਤੇ ਫੇਰ ਨਾ ਕਿਧਰੇ ਭੱਜ ਜਾਵੇ। ਇਹਦਾ ਮਨ ਉੱਖੜਿਆ ਹੋਇਆ ਹੈ। ਉੱਖੜੇ ਮਨ ਵਾਲਾ ਬੰਦਾ ਕੀ ਦਾ ਕੀ ਕਰ ਬੈਠਦਾ ਹੈ। ਸ਼ਾਇਦ ਉਹ ਦੋਵੇਂ ਸੌਂ ਚੁੱਕੀਆਂ ਸਨ। ਖੜਕਾ ਹੁੰਦਾ ਸੁਣ ਕੇ ਚਤਿੰਨੋ ਮੰਜੇ ਉੱਤੇ ਬੈਠੀ ਹੋ ਗਈ। ਜੈਬੇ ਨੇ ਸਰ੍ਹਾਣੇ ਰੱਖੀ ਡਾਂਗ ਦੋ ਵਾਰ ਪੂਰੇ ਜ਼ੋਰ ਨਾਲ ਕੰਧ ਉੱਤੇ ਮਾਰੀ ਸੀ।

 

ਅਗਲੇ ਦਿਨ ਪਹੁ ਪਾਟਣ ਤੋਂ ਪਹਿਲਾਂ ਤੀਵੀਂ-ਪੁਰਸ਼ ਦੋਵੇਂ ਜਾਗ ਉੱਠੇ। ਚਤਿੰਨੋ ਨੇ ਚੁੱਲ੍ਹੇ ਅੱਗ ਬਾਲ ਲਈ। ਚਾਹ ਧਰੀ ਹੋਈ ਸੀ। ਚੌਤਰੇ ਉੱਤੇ ਬੈਠੇ ਹੀ ਉਹ ਗੱਲਾਂ ਕਰਨ ਲੱਗੇ। ‘ਤੂੰ ਹੁਣੇ ਭੱਠਲਾਂ ਨੂੰ ਤੁਰ ਜਾ। ਇਹਨੂੰ ਨਾਲ ਈ ਲੈ ਜਾ । ਨਿਹਾਲੀ ਨੂੰ ਸਮਝਾਈ, ਉਹ ਸਿਆਣੀ ਐ। ਆਖੀਂ, ਸਾਡੀ ਲਾਜ ਰੱਖ! ਮੀਤੋ ਹੁਣ ਥੋਡੀ ਹੋ ਚੁੱਕੀ। ਬੱਸ ਸਿਆਣਫ ਵਰਤੋ।” ਜੈਬੋ ਨੇ ਚਤਿੰਨੋ ਨੂੰ ਕਿਹਾ।

 

23

 

ਪੰਚਾਇਤ-ਚੋਣਾਂ ਫੇਰ ਆ ਗਈਆਂ। ਫਾਰਮ ਭਰਨ ਵਿਚ ਕੁਝ ਹੀ ਦਿਨ ਬਾਕੀ ਸਨ। ਇਸ ਵਾਰ ਜੱਸੀ ਸਰਪੰਚੀ ਵਾਸਤੇ ਫੇਰ ਖੜ੍ਹਾ ਹੋਣਾ ਚਾਹੁੰਦਾ ਸੀ। ਸਰਪੰਚੀ ਬਗੈਰ ਉਹਨੂੰ ਸਰਦਾ ਨਹੀਂ ਸੀ। ਪਿੰਡ ਵਿਚ ਉਹਦੀ ਉਹ ਦੱਸ-ਪੁੱਛ ਨਹੀਂ ਰਹੀ ਸੀ, ਜਿਹੜੀ ਪਹਿਲਾਂ ਉਹਦੇ ਸਰਪੰਚ ਹੋਣ ਵੇਲੇ ਹੁੰਦੀ। ਪਿੰਡ ਦੇ ਸਾਂਝੇ ਕੰਮਾਂ ਵਿਚ ਉਹਨੂੰ ਬਹੁਤ ਘੱਟ ਬੁਲਾਇਆ ਜਾਂਦਾ। ਜੇ ਉਹ ਇਕੱਠ ਵਿਚ ਜਾਂਦਾ ਵੀ ਤਾਂ, ਬਹੁਤੇ ਲੋਕ ਉਹਦੀ ਸਲਾਹ ਦਾ ਕੋਈ ਮੁੱਲ ਨਹੀਂ ਪਾਉਂਦੇ ਸਨ। ਬੁੱਘਾ ਰਾਮ ਦੀ ਗੱਲ ਹੀ ਆਖਰ ਮੰਨੀ ਜਾਂਦੀ ਜਾਂ ਜਿਹੜੇ ਬੁੱਘਾ ਰਾਮ ਦੇ ਖਾਸ ਬੰਦੇ ਹੁੰਦੇ ਉਹ ਮੂਹਰੇ ਹੋ-ਹੋ ਗੱਲ ਕਰਦੇ । ਹੁਣ ਤਾਂ ਬੱਸ ਇਕ ਪੁਲਿਸ ਹੀ ਪੁਲਿਸ ਸੀ ਉਹਦੀ। ਪੁਲਿਸ ਦੇ ਕੰਮਾਂ ਵਿਚ ਲੋਕ ਉਹਨੂੰ ਜ਼ਰੂਰ ਲਿਜਾਂਦੇ। ਬੱਸ ਐਨੀ ਗੱਲ ਸੀ ਕਿ ਉਹ ਥਾਣੇਦਾਰ ਨੂੰ ਪੈਸੇ ਦਿਵਾ ਦਿੰਦਾ। ਪੈਸੇ ਦੇਣ ਵਾਲੇ ਦਾ ਕੰਮ ਹੋ ਜਾਂਦਾ। ਇਕ ਤਰ੍ਹਾਂ ਨਾਲ ਜੱਸੀ ਪੁਲਿਸ-ਟਾਊਟ ਬਣ ਕੇ ਰਹਿ ਗਿਆ ਸੀ। ਆਮ ਲੋਕਾਂ ਵਿਚ ਉਹਦੀ ਪਹਿਲਾਂ ਵਾਲੀ ਕਦਰ ਨਹੀਂ ਸੀ। ਉਹ ਸੋਚਦਾ, ਲੋਕਾਂ ਦਾ ਤਾਂ ਡੰਡਾ ਪੀਰ ਹੈ। ਸਰਪੰਚ ਦੇ ਹੱਥ ਵਿਚ ਇਹ ਡੰਡਾ ਹੁੰਦਾ ਹੈ।

 

ਦੋ ਦਿਨ ਪਹਿਲਾਂ ਸਾਂਝੇ ਬੰਦਿਆਂ ਨੇ ਪਿੰਡ ਦਾ ਇਕੱਠ ਕੀਤਾ। ਉਹਨਾਂ ਦੀ ਸਕੀਮ ਸੀ ਕਿ ਇਸ ਵਾਰ ਸਰਪੰਚ ਸਰਬ-ਸੰਮਤੀ ਨਾਲ ਬਣਾ ਲਿਆ ਜਾਵੇ । ਹਰ ਅਗਵਾੜ ਵਿਚੋਂ ਇਕ-ਇਕ ਮੈਂਬਰ ਲੈ ਲਵੋ। ਇਹ ਇਕੱਠ ਗੁਰਦੁਆਰੇ ਕੀਤਾ ਗਿਆ। ਬਹੁਤੇ ਬੰਦੇ ਨਹੀਂ ਸਨ। ਦੋ ਕੁ ਸੌ ਬੰਦਾ ਹੋਵੇਗਾ। ਇਕੱਠ ਵਿਚ ਤਿੰਨ ਧੜਿਆਂ ਦੇ ਖਾਸ ਬੰਦੇ ਪਹਿਲਾਂ ਮਿਥ ਕੇ ਸ਼ਾਮਲ ਹੋਏ। ਇਕ ਧੜਾ ਤਾਂ ਸੀ ਪਹਿਲੇ ਸਰਪੰਚ ਬੁੱਘਾ ਰਾਮ ਦਾ । ਦੂਜਾ ਧੜਾ ਸਾਬਕਾ ਸਰਪੰਚ ਜਸਵੰਤ ਸਿੰਘ ਦਾ । ਤੀਜਾ ਧੜਾ, ਜਿਸ ਦੇ ਸਭ ਤੋਂ ਵੱਧ ਬੰਦੇ ਸਨ, ਉਹ ਸੀ ਨੰਬਰਦਾਰ ਬਿੱਕਰ ਸਿੰਘ ਦਾ। ਤਿੰਨੇ ਧੜਿਆਂ ਦੇ ਬੰਦੇ ਆਪਣੀਆਂ-ਆਪਣੀਆਂ ਦਲੀਲਾਂ ਦੇ ਰਹੇ ਸਨ। ਸਪਸ਼ਟ ਗੱਲਾਂ ਨਹੀਂ ਸਨ, ਬੁਝਾਰਤਾਂ ਜਿਹੀਆਂ ਪਾਉਂਦੇ 1

 

“ਦੇਖੋ ਜੀ, ਪਹਿਲੇ ਸਰਪੰਚ ‘ਚ ਜਾਂ ਤਾ ਨੁਕਸ ਕੱਢੋ ਕੋਈ। ਇਹੀ ਠੀਕ ਐ? ਤੁਰਿਆ ਆਉਣ ਦਿਓ।’

 

”ਜਿਹੜੇ ਬੰਦੇ ਨੇ ਸਭ ਤੋਂ ਵੱਧ ਸਾਲ ਸਰਪੰਚੀ ਕੀਤੀ ਹੋਵੇ, ਓਸੇ ਨੂੰ ਫੇਰ ਮੌਕਾ ਦਿਓ। ਉਹਦੇ ਵੇਲੇ ਪਿੰਡ ਦੀ ਕਿੰਨੀ ਤਰੱਕੀ ਹੋਈ, ਸਾਬ੍ਹ ਲਾ ਕੇ ਦੇਖ ਲੋ। ਸੜਕ ਬਣੀ, ਸਕੂਲ ਬਣਿਆ, ਸਾਰੇ ਸਾਂਝੇ ਕੰਮ ਹੋਏ।’

 

”ਖਾਨਦਾਨ ਵੀ ਦੇਖੋ। ਉਂਗਲ ਨ੍ਹੀ ਧਰ ਸਕਦੇ, ਨੰਬਰਦਾਰ ਕੁੰਢਾ ਸਿਓਂ ਦੇ ਕੰਮਾਂ ‘ਤੇ ਨੰਬਰਦਾਰੀ ‘ਚ ਐਨੇ ਪੂਰੇ ਨੇ, ਹੁਣ ਸਰਪੰਚੀ ਆਉਣ ਦਿਓ ਉਹਨਾਂ ਕੋਲ।”

 

”ਘੋਗਾ ਵੀ ਤਾਂ ਓਸੇ ਖਾਨਦਾਨ ‘ਚੋਂ ਐ। ਦੇਖ ਲੋ ਕਰਤੂਤਾਂ ਲਾਣੇਦਾਰਾਂ ਦੀਆਂ।” ਕਿਸੇ ਨੇ ਦੱਬੀ-ਦੱਬੀ ਆਵਾਜ਼ ਵਿਚ ਕਿਹਾ।

 

ਕੋਈ ਕੁਝ ਆਖ ਰਿਹਾ ਸੀ ਤੇ ਕੋਈ ਕੁਝ। ਚਾਂਗਾ ਰੌਲੀ ਪੈਣ ਲੱਗੀ। ਨੰਬਰਦਾਰ ਬਿੱਕਰ ਸਿੰਘ ਖੜ੍ਹਾ ਹੋ ਕੇ ਕਹਿਣ ਲੱਗਿਆ, ”ਦੇਖੋ ਭਰਾਵੋ ਸਾਰਾ ਨੱਗਰ ਸੁਣਦੈ। ਮੈਂ ਵੋਟਾਂ ‘ਚ ਤਾਂ ਖੜ੍ਹਾ ਨ੍ਹੀ ਹੁੰਦਾ। ਕਦੰਤ ਨ੍ਹੀ ਖੜ੍ਹਾ ਹੋਣਾ ਮੈਂ। ਊਂ ਜੇ ਕੋਈ ਸੋਥਾ ਬਹਿੰਦੈ ਤਾਂ ਦੇਖ ਲੋ।” ਫੇਰ ਕਿਹਾ, “ਹੋਰ ਕਿਸੇ ਨੂੰ ਕਰਨੈਂ, ਉਹਨੂੰ ਕਰ ਲੋ. ਆਪਾਂ ਨੂੰ ਤਾਂ ਇਹ ਵੀ ਮੰਨਜੂਰ ਐ।”

 

ਆਖਰ ਬਹੁਤੇ ਲੋਕਾਂ ਦਾ ਮੱਤ ਇਹੀ ਬਣਿਆ ਕਿ ਨੰਬਰਦਾਰ ਬਿੱਕਰ ਸਿੰਘ ਨੂੰ ਸਰਬ-ਸੰਮਤੀ ਨਾਲ਼ ਸਰਪੰਚ ਬਣਾ ਲਿਆ ਜਾਵੇ। ਪਰ ਘੁਸਰ-ਮੁਸਰ ਫੇਰ ਵੀ ਹੁੰਦੀ ਰਹੀ। ਦੂਜੇ ਧੜਿਆਂ ਵਿਚ ਡਰ ਉੱਠਣ ਲੱਗਿਆ ਕਿ ਕਿਤੇ ਸਾਰੇ ਲੋਕ ਹੀ ‘ਹਾਂ ਠੀਕ ਐ’ ਨਾ ਕਹਿ ਦੇਣ। ਉਹਨਾਂ ਦਾ ਆਪਣੇ ਖਾਸ ਬੰਦਿਆਂ ਵਿਚ ਵਿਸ਼ਵਾਸ ਵੀ ਹਿੱਲਣ ਲੱਗਿਆ। ਬੁੱਘਾ ਰਾਮ ਤੇ ਜੱਸੀ ਵੀ ਓਥੇ ਬੈਠੇ ਸਨ, ਜੋ ਆਪ ਕੁਝ ਨਹੀਂ ਬੋਲਦੇ ਸਨ। ਅਖੀਰ ਇਕ ਬੰਦਾ ਉੱਠਿਆ ਤੇ ਗਲ਼ ਵਿਚ ਸਮੋਸਾ ਪਾ ਕੇ ਦੋਵੇਂ ਲੜਾਂ ਨੂੰ ਫੜਦਿਆਂ ਖੰਘ ਕੇ ਬੋਲਿਆ, ”ਦੇਖੋ ਭਰਾਵੋ, ਏਕਾ ਬਣਦੈ ਤਾਂ ਇੱਕੋ ਬੰਦੇ ‘ਤੇ ਬਣਦੈ, ਉਹ ਐ ਜਸਵੰਤ ਸੂੰ।”

 

ਸਾਰਿਆਂ ਵਿਚ ਰੌਲਾ ਪੈ ਗਿਆ। ਉਹ ਉੱਚਾ-ਉੱਚਾ ਬੋਲ ਰਹੇ ਸਨ। ਤੇ ਫੇਰ ਇਕ ਹੋਰ ਬੰਦਾ ਖੜ੍ਹਾ ਹੋਇਆ, ਜਿਹੜਾ ਚਮਿਆਰਾਂ-ਵਿਹੜਿਓਂ ਸੀ। ਸਿਰ ਉੱਤੇ ਕਾਲੀ ਪੱਗ ਬੰਨ੍ਹੀ ਹੋਈ ਸੀ। ਕਹਿੰਦਾ, ‘ਬੁੱਘਾ ਰਾਮ ਕੀ ਮਾੜੈ?” ਰੌਲਾ ਓਵੇਂ ਹੀ ਵੇਰ ਪੈਣ ਲੱਗ ਪਿਆ। ਬਿੱਕਰ ਨੰਬਰਦਾਰ ਦੇ ਬੰਦੇ ਖੜ੍ਹੇ ਹੋ ਕੇ ਆਖ ਰਹੇ ਸਨ- ”ਓਏ ਬੈਠੋ, ਗੱਲ ਸੁਣੋ, ਐਂ ਨ੍ਹੀ ਭਾਈ ਓਏ ਤੁਸੀਂ । ਪਰ ਬੰਦੇ ਉੱਠ ਖੜ੍ਹੇ ਸਨ। ਕੁਝ ਓਥੋਂ ਤੁਰਨ ਲੱਗੇ। ਹੌਲੀ-ਹੌਲੀ ਹੋਰ ਤੁਰ ਗਏ। ਅੰਤਮ ਫੈਸਲਾ, ਕੋਈ ਨਹੀਂ ਹੋਇਆ। ਤਿੰਨੇ ਧੜੇ ਲੋਕਾਂ ਵੱਲ ਖਾਲੀ-ਖਾਲੀ ਅੱਖਾਂ ਨਾਲ ਝਾਕ ਰਹੇ ਸਨ।

 

ਜੱਸੀ ਦੇ ਧੜੇ ਲਈ ਖੁਸ਼ੀ ਦੀ ਗੱਲ ਸੀ ਕਿ ਸਰਬ-ਸੰਮਤੀ ਨਹੀਂ ਹੋਈ। ਸਰਬ-ਸੰਮਤੀ ਹੁੰਦੀ ਤਾਂ ਬਿੱਕਰ ਨੰਬਰਦਾਰ ਦੇ ਨਾਂ ਉੱਤੇ ਹੁੰਦੀ। ਜੱਸੀ ਦੇ ਬੰਦਿਆਂ ਨੇ ਪੱਕਾ ਧਾਰ ਲਿਆ ਕਿ ਉਹ ਚੋਣ ਲੜਨਗੇ ਤੇ ਜਿੱਤਣਗੇ।

 

ਬਿੱਕਰ ਸਿੰਘ ਨੰਬਰਦਾਰ ਚੋਣ ਲੜਨਾ ਬਿਲਕੁਲ ਨਹੀਂ ਚਾਹੁੰਦਾ ਸੀ। ਪਰ ਚੋਕਾਂ ਵਾਲਿਆਂ ਨੇ ਉਹਨੂੰ ਟਿਕਣ ਨਹੀਂ ਦਿੱਤਾ। ਉਹਦੇ ਵੱਲ ਦੋ ਤਰ੍ਹਾ ਦੇ ਲੋਕ ਸਨ-ਇਕ ਤਾਂ ਉਹ ਜਿਹੜੇ ਇਨਸਾਫ-ਪਸੰਦ ਸਨ, ਇਖਲਾਕੀ ਬੰਦੇ, ਜਿਹੜੇ ਚਾਹੁੰਦੇ ਸਨ ਕਿ ਬਿੱਕਰ ਨੂੰ ਸਰਪੰਚ ਬਣੇ ਤਾਂ ਕਿ ਪਿੰਡ ਵਿਚ ਸਹੀ ਫ਼ੈਸਲੇ ਹੋਣ ਲੱਗਣ ਤੇ ਅਸਲੀ ਅਰਥਾਂ ਵਿਚ ਪਿੰਡ ਦੀ ਤਰੱਕੀ ਹੋਵੇ। ਦੂਜੇ ਉਹ ਬੰਦੇ ਸਨ ਜਿਹੜੇ ਅਸਲ ਵਿਚ ਜੱਸੀ ਸਰਪੰਚ ਦੇ ਖਿਲਾਫ ਸਨ। ਉਹਨਾਂ ਨੂੰ ਚੇਹ ਚੜ੍ਹੀ ਹੋਈ ਸੀ ਕਿ ਜੱਸੀ ਨੇ ਪਿੰਡ ਵਿਚ ਗੰਦ ਖਿਲਾਰ ਰੱਖਿਆ ਹੈ। ਜੇ ਉਹ ਮੁੜ ਕੇ ਸਰਪੰਚ ਬਣ ਗਿਆ ਤਾਂ ਪਿੰਡ ਵਿਚ ਪੁਲਿਸ ਦੇ ਘੋੜੇ ਹਿਣਕਿਆ ਕਰਨਗੇ, ਕਿਸੇ ਨੂੰਹ-ਧੀ ਦੀ ਕੋਈ ਇੱਜ਼ਤ ਨਹੀਂ ਰਹਿਣੀ, ਉਹਦੇ ਬੰਦੇ ਪੰਚਾਇਤ ਨੂੰ ਲੁੱਟ ਕੇ ਖਾ ਜਾਣਗੇ।

 

ਬੁੱਘਾ ਰਾਮ ਨੇ ਸਿਆਣਪ ਕੀਤੀ। ਉਹ ਨਹੀਂ ਚਾਹੁੰਦਾ ਸੀ ਕਿ ਚੋਣ ਲੜੀ ਜਾਵੇ। ਪਿਛਲੀ ਵਾਰ ਉਹ ਪਤਾ ਨਹੀਂ ਕਿਵੇਂ ਜਿੱਤ ਗਿਆ। ਇਸ ਵਾਰ ਉਹ ਨਹੀਂ ਖੜ੍ਹਾ। ਉਹਨੇ ਸੋਚਿਆ, ਕਾਹਨੂੰ ਐਵੇਂ ਪੈਸੇ ਖਰਾਬ ਕਰਨੇ ਹਨ। ਹੁਣ ਤਾਂ ਬਿੱਕਰ ਜਿੱਤੇਗਾ ਤੇ ਜਾਂ ਫੇਰ ਜੱਸੀ।

 

ਚੋਣ ਤੋਂ ਇਕ ਦਿਲ ਪਹਿਲਾਂ ਫਾਰਮ ਭਰੇ ਗਏ। ਜਦੋਂ ਸਰਪੰਚੀ ਵਾਸਤੇ ਸਰਬ-ਸੰਮਤੀ ਨਹੀਂ ਹੋ ਸਕਦੀ ਤਾਂ ਫੇਰ ਮੈਂਬਰਾਂ ਦੀ ਕਾਹਦੀ ਸਰਬ-ਸੰਮਤੀ ਸੀ। ਮੈਂਬਰ ਸਿਰਫ ਨੌ ਚੁਣੇ ਜਾਣੇ ਸਨ। ਪਰ ਖੜ੍ਹੇ ਅਠਾਰਾਂ ਜਣੇ ਹੋ ਗਏ।

 

ਪੰਜਾਬ ਦੀ ਸਾਰੀ ਪੰਚਾਇਤ—ਚੋਣ ਪੰਜ ਗੇੜਾਂ ਵਿਚ ਖਤਮ ਹੋਣੀ ਸੀ। ਚੋਣ-ਅਮਲਾ ਚੋਣ ਤੋਂ ਇਕ ਦਿਲ ਪਹਿਲਾਂ ਪਿੰਡ ਵਿਚ ਸਵੇਰੇ ਸਦੇਹਾਂ ਹੀ ਜਾਂਦਾ। ਫਾਰਮ ਭਰਦਾ ਤੇ ਫੇਰ ਸਕੂਲ ਜਾਂ ਕਿਸੇ ਧਰਮ-ਸ਼ਾਲਾ ਵਿਚ ਚੋਣ-ਬੂਥ ਬਣਵਾਉਂਦਾ, ਰਾਤ ਨੂੰ ਓਥੇ ਹੀ ਠਹਿਰਦਾ। ਅਗਲੇ ਦਿਨ ਸਵੇਰੇ ਵੋਟਾਂ ਸ਼ੁਰੂ ਹੁੰਦੀਆਂ ਤੇ ਸ਼ਾਮ ਚਾਰ ਵਜੇ ਖਤਮ ਹੋ ਜਾਂਦੀਆਂ। ਉਸ ਤੋਂ ਬਾਅਦ ਓਥੇ ਬੈਠ ਕੇ ਹੀ ਵੋਟਾਂ ਦੀ ਗਿਣਤੀ ਹੁੰਦੀ ਤੇ ਨਤੀਜਾ ਸੁਣਾ ਦਿੱਤਾ ਜਾਦਾ। ਇਹ ਚੋਣ-ਅਮਲਾ ਇਕ ਦਿਨ ਦੀ ਛੁੱਟੀ ਕਰਦਾ। ਛੁੱਟੀ ਤੋਂ ਅਗਲੇ ਦਿਨ ਫੇਰ ਅਗਲਾ ਪਿੰਡ ਹੁੰਦਾ। ਇੰਜ ਇਕ ਚੋਣ-ਪਾਰਟੀ ਪੰਜ ਪਿੰਡਾਂ ਦੀ ਚੋਣ ਭੁਗਤਾਉਂਦੀ। ਜਿਸ ਪਿੰਡ ਵਿਚ ਸਰਬ-ਸੰਮਤੀ ਹੋ ਜਾਂਦੀ ਤਾਂ ਚੋਣ-ਪਾਰਟੀ ਨੂੰ ਖੁਸ਼ੀ ਹੁੰਦੀ ਕਿ ਉਹਨਾਂ ਨੂੰ ਅਗਲੇ ਦਿਨ ਕੰਮ ਨਹੀਂ ਕਰਨਾ ਪਵੇਗਾ। ਉਹ ਘਰੀਂ ਜਾ ਕੇ ਛੁੱਟੀ ਦਾ ਅਨੰਦ ਮਾਣਨਗੇ।

 

ਜਿਸ ਦਿਨ ਫਾਰਮ ਭਰੇ ਗਏ, ਥੰਮਣ ਵਾਲਾ ਪਿੰਡ ਸਾਰੀ ਰਾਤ ਨਹੀਂ ਸੁੱਤਾ। ਬੁੱਘਾ ਰਾਮ ਤੇ ਉਹਦੇ ਬੰਦੇ ਨੰਗੇ ਚਿੱਟੇ ਹੋ ਕੇ ਜੱਸੀ ਦੀ ਮੱਦਦ ਕਰਨ ਲੱਗੇ। ਬੁੱਘਾ ਰਾਮ ਆਖ ਰਿਹਾ ਸੀ, ”ਅੱਗੇ ਭਾਈ ਜੱਸੀ ਨੇ ਮੇਰੀ ਮੱਦਤ ਕੀਤੀ, ਹੁਣ ਇਹਦੀ ਮੱਦਤ ਆਪਣਾ ਫਰਜ ਬਣਦੈ। ਆਪਾਂ ਤਾਂ ਸੋਲਾਂ ਆਨੇ ਜੱਸੀ ਨਾਲ ਆਂ।” ਚਮਿਆਰਾਂ-ਵਿਹੜੇ ਦੇ ਬਹੁੜੇ ਘਰ ਬੁੱਘਾ ਰਾਮ ਦੀ ਗੱਲ ਮੰਨਦੇ ਸਨ। ਉਹਨਾਂ ਸਾਰਿਆਂ ਦੇ ਘਰੀਂ ਉਹ ਗਿਆ। ਉਹ ਸਭ ਉਹਦੀ ਹੱਟ ਤੋਂ ਉਧਾਰ ਸੌਦਾ ਲਿਜਾਂਦੇ । ਉਂਜ ਵੀ ਉਹਨਾਂ ਘਰਾਂ ਵਿਚ ਬੁੱਘਾ ਰਾਮ ਦਾ ਵਿਆਜੂ ਪੈਸਾ ਚਲਦਾ ਸੀ। ਬੁੱਘਾ ਰਾਮ ਸਮਝਦਾ ਕਿ ਉਹ ਲੋਕ ਉਹਦੀ ਮੁੱਠੀ ਵਿਚ ਹਨ। ਉਹਨੂੰ ਪੱਕਾ ਵਿਸ਼ਵਾਸ ਸੀ ਕਿ ਉਹਦੀਆਂ ਆਪਣੀਆਂ ਵੋਟਾਂ ਵੇਲੇ ਉਹਨਾਂ ਲੋਕਾਂ ਨੇ ਹੀ ਉਹਨੂੰ ਜਿਤਾਇਆ ਸੀ । ਅੰਦਰਖਾਤੇ ਬੁੱਘਾ ਰਾਮ ਇਹ ਵੀ ਸੋਚਦਾ ਕਿ ਜੇ ਜੱਸੀ ਜਿੱਤ ਗਿਆ ਤਾਂ ਉਹ ਉਹਤੋਂ ਸੌ ਕੰਮ ਲਵੇਗਾ। ਬੁੱਘਾ ਰਾਮ ਆਪ ਜਾਇਜ਼-ਨਾਜ਼ਾਇਜ਼ ਕਿੰਨੇ ਕੰਮ ਕਰਦਾ ਸੀ। ਪਿੰਡ ਦੀ ਕੋਆਪਰੇਟਿਵ ਸੁਸਾਇਟੀ ਵਿੱਚੇ-ਵਿਚ ਉਹਨੇ ਲੁੱਟ ਕੇ ਖਾ ਲਈ ਸੀ। ਸਬਸਿਡੀ ਦਾ ਮਾਲ ਚੋਰੀਓਂ ਵੇਚ ਦਿੰਦਾ। ਡੀਪੂ ਦੀ ਖੰਡ ਆਉਂਦੀ ਤੇ ਹੋਰ ਚੀਜ਼ਾਂ, ਉਹਨਾਂ ਵਿਚ ਸੌ ਘਾਲੇ-ਮਾਲੇ ਸਨ । ਉਹ ਸੋਚਦਾ, ”ਬਿੱਕਰ ਕੁੰਢਾ ਸੂੰ ਦਾ ਈ ਪੁੱਤ ਐ ਨਾ, ਉਹ ਤਾਂ ਸਗਾਂ ਫਸਾਊਗਾ ਮੈਨੂੰ। ਅਖੇ-ਸੱਚਾ ਸੁੱਚਾ ਬੰਦਾ ਐ। ਆਪਾਂ ਕੀ ਧਰਮਰਾਜ ਦੀ ਕਚਹਿਰੀ ਲਿਜਾਣੈ ਉਹਨੂੰ?”

 

ਮਾਸਟਰ ਮੱਘਰ ਸਿੰਘ ਕਈ ਦਿਨਾਂ ਤੋਂ ਮੁੱਠੀਆਂ ਵਿਚ ਥੁੱਕੀ ਫਿਰਦਾ ਸੀ। ਕਦੋਂ ਜੱਸੀ ਖੜ੍ਹਾ ਹੋਵੇ ਤੇ ਕਦੇ ਉਹ ਉਹਦੀ ਖਾਤਰ ਫਿਰਨ-ਤੁਰਨ ਲੱਗੇ। ਉਹਨਾਂ ਦੇ ਆਪਣੇ ਘਰਾਂ ਦੀਆਂ ਹੀ ਕਈ ਵੋਟਾਂ ਸਨ। ਮਾਸਟਰ ਸਿਆਸੀ ਬੰਦਾ ਸੀ। ਜਦੋਂ ਜੱਸੀ ਸਰਪੰਚ ਹੁੰਦਾ, ਉਹਦੇ ਰਾਹੀਂ ਮਾਸਟਰ ਨੇ ਕਈ ਨਾਜਾਇਜ਼ ਕੰਮ ਕਰਵਾਏ ਸਨ। ਓਦੋਂ ਤਾਂ ਉਹਨੂੰ ਪੂਰੀਆਂ ਖੁੱਲ੍ਹਾਂ ਹੁੰਦੀਆਂ। ਉਹਨੇ ਸਰਪੰਚ ਦੀ ਇਕ ਵਾਧੂ ਮੋਹਰ ਆਪਣੇ ਘਰ ਰੱਖੀ ਹੋਈ ਸੀ। ਜੱਸੀ ਨੂੰ ਇਸ ਗੱਲ ਦਾ ਪਤਾ ਸੀ। ਸਰਪੰਚ ਦੀ ਮੋਹਰ ਲਾ ਕੇ ਲੋਕਾਂ ਦੇ ਜਾਇਜ਼-ਨਾਜ਼ਾਇਜ਼ ਕਾਗਜ਼ਾਂ ਉੱਤੇ ਉਹ ਆਪ ਹੀ ਜੱਸੀ ਦੇ ਦਸਖਤ ਕਰ ਦਿੰਦਾ। ਬੁੱਘਾ ਰਾਮ ਦੀ ਸਰਪੰਚੀ ਵੇਲੇ ਉਹਨੂੰ ਇਹ ਖੁੱਲ੍ਹਾਂ ਨਹੀਂ ਸਨ। ਬੁੱਘਾ ਰਾਮ ਤਾਂ ਬਾਣੀਆ ਸੀ। ਆਪਣੇ ਫਾਇਦੇ ਦਾ ਕੰਮ ਕਰਦਾ।

 

ਜੱਸੀ ਗੋਤ ਦਾ ਔਲਖ ਸੀ । ਪਿੰਡ ਵਿਚ ਔਲਖਾਂ ਦੇ ਘਰ ਥੋੜੇ ਹੀ ਸਨ। ਬੱਸ ਇਹ ਇੱਕੋ ਅਗਵਾੜ ਔਲਖਾਂ ਦਾ ਸੀ। ਮਸਾਂ ਚਾਲੀ ਘਰ ਹੋਣਗੇ । ਬਾਕੀ ਸਾਰਾ ਪਿੰਡ ਸਿੱਧੂ-ਬਰਾੜਾਂ ਦਾ ਸੀ । ਬਿੱਕਰ ਸਿੰਘ ਦਾ ਗੋਤ ਸਿੱਧੂ ਸੀ। ਪਿੰਡ ਵਿਚ ਹੋਰ ਗੋਤ ਵੀ ਸਨ ਜਿਵੇਂ ਮਾਨ, ਧਾਲੀਵਾਲ, ਚਾਹਲ ਤੇ ਢਿੱਲੋਂ। ਲੋਕ ਸਮਝਦੇ ਕਿ ਥੰਮਣ ਵਾਲਾ ਸਿੱਧੂਆਂ ਦਾ ਪਿੰਡ ਹੈ, ਬਾਕੀ ਤਾਂ ਸਾਰੇ ਬੜਗੋਤੇ ਹਨ। ਬਾਹਰੋਂ ਆ ਕੇ ਵਸੇ ਸਨ। ਕੋਈ ਨਾਨਕਾ- ਢੇਰੀ ਉੱਤੇ ਆ ਗਿਆ ਤੇ ਕੋਈ ਘਰ-ਜੁਆਈ ਬਣ ਬੈਠਾ। ਔਲਖ ਇਕੱਠੇ ਹੀ ਇਕ ਵਾਰ ਕਿਧਰੋਂ ਆਏ ਸਨ। ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਅੰਮ੍ਰਿਤਸਰ ਵਲੋਂ ਕਦੇ ਆਏ ਸਨ। ਮਾਝੇ ਦਾ ਇਲਾਕਾ ਹੀ ਕਦੇ ਉਹਨਾਂ ਦਾ ਗੜ੍ਹ ਸੀ। ਹੁਣ ਪਿੰਡ ਵਿਚ ਗੁੱਝਾ-ਗੁੱਝਾ ਇਹ ਪਰਚਾਰ ਵੀ ਚੱਲਿਆ ਕਿ ਜੱਸੀ ਬੜਗੋਤਾ ਹੈ। ਬਿੱਕਰ ਆਪਣਾ ਸਿੱਧੂਆਂ ਦਾ। ਪੁਰਾਣੇ ਲੋਕ ਇਹ ਗੱਲਾਂ ਵੀ ਕਰਦੇ ਕਿ ਜੱਸੀ ਕਿਧਰੋਂ ਜੱਟ ਹੈ, ਉਹ ਕਿਧਰਂਲਾ ਔਲਖ ਆ ਗਿਆ, ਇਹ ਤਾਂ ਬਾਜੀਗਿਰ ਹੈ, ਬਾਜੀਗਿਰਨੀ ਦੇ ਢਿੱਡੋਂ ਜੰਮਿਆ ਸੀ। ਹੁਣ ਇਹ ਬਣਿਆ ਫਿਰਦੈ, ਅਖੇ-ਜਸਵੰਤ ਸਿੰਘ ਔਲਖ।

 

ਬਿੱਕਰ ਸਿੰਘ ਡੂੰਘੀ ਰਾਤ ਤੱਕ ਫਿਰਦਾ ਰਿਹਾ। ਸਾਰੇ ਅਗਵਾੜਾਂ ਵਿਚ ਗਿਆ। ਸੱਥਾਂ ਵਿਚ ਖੜ ਕੇ ਲੋਕਾਂ ਨਾਲ ਗੱਲਾਂ ਕੀਤੀਆਂ। ਉਹਦੇ ਨਾਲ ਉਹਦੇ ਸਮਰਥਕਾਂ ਦਾ ਖਾਸਾ ਇਕੱਠ ਸੀ। ਉਹ ਘਰਾਂ ਵਿਚ ਵੀ ਗਿਆ ਸੀ। ਚਮਿਆਰਾਂ-ਵਿਹੜੇ ਤੇ ਮਜ਼੍ਹਬੀਆਂ ਵਿਹੜੇ ਗਿਆ। ਜਦੋਂ ਉਹ ਕਿਸੇ ਅਗਵਾੜ ਵਿਚ ਹੋ ਕੇ ਅਗਾਂਹ ਅਗਲੇ ਅਗਵਾੜ ਨੂੰ ਚਲਿਆ ਜਾਂਦਾ ਤਾਂ ਮਗਰੋਂ ਸੱਥ ਵਿਚ ਉਹਦੀਆਂ ਗੱਲਾਂ ਹੋਣ ਲਗਦੀਆਂ।

 

”ਇਹ ਕੁੰਢਾ ਸਿਓਂ` ਦਾ ਮੁੰਡਾ ਐ, ਜਮ੍ਹਾਂ ਉਹਦੇ ‘ਤੇ ਗਿਆ।”

 

”ਮੰਡੀ ਗਿਆ ਇਹ ਵੀ ਕਿਸੇ ਦੇ ਪੱਲਿਓਂ ਚਾਹ ਨ੍ਹੀ ਪੀਂਦਾ।”

 

”ਬੋਲਦਾ ਵੀ ਸੱਚੋ-ਸੱਚ ਐ। ਮਜਾਲ ਐ, ਕਿਸੇ ਦਾ ਝੂਠਾ ਪੱਖ ਕਰ ‘ਜੇ।’

 

“ਹੁਣ ਦੇਖ ਲੀਂ, ਇਹੀ ਬਣੂ ਸਰਪੰਚ। ਜੇ ਬਣ ਗਿਆ ਨਾ, ਪਿੰਡ ਨੂੰ ਸੁਰਗ ਬਣਾ ਦੂ।” ”ਦੇਖ ਲੀਂ, ਸਾਰੇ ਇਹਦੇ ਮਗਰ ਜਾਣਗੇ। ਵੱਧ ਵੋਟਾਂ ਏਸੇ ਦੀਆਂ ਨਿਕਲਣ ਗੀਆਂ।’

 

ਬਿੱਕਰ ਸਿੰਘ ਨੇ ਨਾ ਕਿਸੇ ਨੂੰ ਦਾਰੂ ਪਿਆਈ ਤੇ ਨਾ ਪੈਸੇ ਦਿੱਤੇ। ਉਹ ਆਪਣੇ ਬੰਦਿਆਂ ਨੂੰ ਆਖਦਾ, ”ਤੁਸੀਂ ਮੈਨੂੰ ਖੜਾ ਕੀਤੈ, ਹੁਣ ਤੁਸੀਂ ਈ ਆਖੋ ਲੋਕਾਂ ਨੂੰ, ਜਾਂ ਤਾਂ ਮੈਨੂੰ ਮੂਹਰੇ ਨਾ ਹੱਕਦੇ ਜਾਂ ਫੇਰ ਹੁਣ ਲਾ ਦਿਓ ਆਵਦਾ ਸਾਰਾ ਜੋਰ । ਜੇ ਮੈਂ ਹਾਰ ਗਿਆ, ਸਮਝੋ ਤੁਸੀਂ ਹਾਰ ‘ਗੇ। ਆਪਾਂ ਤਾਂ ਹੱਕ-ਸੱਚ ਦੀ ਲੜਾਈ ਲੜਨੀ ਐਂ। ਜਿਹੜਾ ਆਪਾਂ ਤੋਂ ਪੈਸੇ ਲਊ, ਆਪਣੀ ਦਾਰੂ ਪੀਊ, ਉਹ ਵੋਟ ਆਪਾਂ ਨੂੰ ਨ੍ਹੀ ਪਾਉਂਦਾ। ਕਿਉਂ ਉਹ ਆਪਣਾ ਹੈਈ ਨ੍ਹੀ। ਵੋਟ ਆਪਾਂ ਨੂੰ ਉਹ ਪਾਊ, ਜਿਹੜਾ ਪੱਕਾ ਆਪਣੇ ਨਾਲ ਐ-ਅੰਦਰਲੇ ਮਨੋਂ।’

 

ਉਹਦੇ ਬੰਦੇ ਉਹਨੂੰ ਹਿੱਕ ਥਾਪੜ ਕੇ ਆਖਦੇ, “ਤੂੰ ਪਰਵਾਹ ਨਾ ਕਰ ਬਿੱਕਰ ਸਿਆਂ। ਦੁਨੀਆਂ ਸੱਚ ਦੀ ਵੇਦੀ ‘ਤੇ ਖੜ੍ਹੀਐ। ਪਿੰਡ ਦੇ ਲੋਕਾਂ ਨੇ ਸਭ ਦਾ ਸੁਆਦ ਦੇਖ ਲਿਆ। ਐਸ ਵਾਰ ਸੁਰਤ ਕਰਨਗੇ।’..

 

ਬਿੱਕਰ ਘੋਗੇ ਦੇ ਘਰ ਵੀ ਗਿਆ। ਉਹ ਘਰ ਹੀ ਸੀ । ਪਰ ਘਰੋਂ ਬਾਹਰ ਜਾਣ ਲਈ ਤਿਆਰ ਖੜ੍ਹਾ ਸੀ। ਉਹਨੇ ਜੱਸੀ ਦੇ ਬਾਹਰਲੇ ਘਰ ਜਾਣਾ ਸੀ, ਜਿੱਥੇ ਅੱਜ ਦੀ ਰਾਤ ਵਿਆਹ ਵਰਗਾ ਇਕੱਠ ਸੀ। ਬਿੱਕਰ ਨੂੰ ਦੇਖ ਕੇ ਰੂਪੋ ਅੰਦਰ ਹੀ ਕਿਧਰੇ ਲੁਕ ਗਈ। ਘੋਗਾ ਇਕੱਠ ਮੂਹਰੇ ਹੱਥ ਬੰਨ੍ਹ ਕੇ ਖੜ੍ਹ ਗਿਆ। ਉਹ ਉਹਨਾਂ ਨੂੰ ਮੰਜਿਆਂ ਉੱਤੇ ਬੈਠਣ ਲਈ ਆਖ ਰਿਹਾ ਸੀ। ਦੋਵੇਂ ਭਰਾ ਹੱਥ ਮਿਲਾ ਕੇ ਮਿਲੇ। ਇਕੱਠ ਵਿਚੋਂ ਇਕ ਬੰਦਾ ਅੱਗੇ ਹੋਇਆ ਤੇ ਬੋਲਿਆ, ”ਲੈ ਥਈ ਘੋਗਾਂ ਸਿਆਂ, ਇਕ ਪਾਸੇ ਤਾਂ ਤੇਰੀ ਜਾਰੀ ਐ, ਇਕ ਪਾਸੇ ਐ ਤੇਰਾ ਭਰਾ। ਹੁਣ ਤੂੰ ਦੇਖ ਲੈ, ਕਿੱਥੇ ਖੜ੍ਹੇਗਾ?’

 

”ਭਰਾ ਕੰਨੀ ਖੜੂੰਗਾ, ਹੋਰ ਕਿੱਥੇ ਖੜ੍ਹਨੈਂ ਆਪਾਂ।” ਉਹਨੇ ਪੈਰ ਗੱਡ ਕੇ ਜਵਾਬ ਦਿੱਤਾ।

 

‘‘ਤਿਆਰੀ ਤਾਂ ਤੇਰੀ ਜੱਸੀ ਦੇ ਜਾਣ ਦੀ ਲਗਦੀ ਐ।’ ਇਕੱਠ ਵਿਚ ਇਕ ਕੋਈ ਮਖੌਲੀਆ ਬੰਦਾ मी।

 

“ਨਹੀਂ, ਓਥੇ ਨ੍ਹੀ ਜਾਂਦਾ ਮੈਂ, ਮੈਂ ਤਾਂ ਹੋਰ ਪਾਸੇ ਜਾਣੈ, ਹੋਰ ਕੰਮ ਐ ਮੈਨੂੰ।” ਉਹ ਜਮ੍ਹਕਿਆ ਨਹੀਂ।

 

ਫਾਰਮ ਭਰ ਕੇ ਜੱਸੀ ਨੇ ਕੌਰੇ ਨੂੰ ਨਾਲ ਲਿਆ ਤੇ ਉਹ ਝੱਟ-ਪੱਟ ਦੁੱਲੇ ਦੀ ਢਾਬ ਜਾ ਆਏ। ਪਹਿਲਾਂ ਬਾਬੇ ਦੁੱਲੇ ਦੀ ਸਮਾਧ ਨੂੰ ਮੱਥਾ ਟੇਕਿਆ, “ਹੇ ਬਾਬਾ ਦੁੱਲਿਆ, ਮੇਰੀ ਲਾਜ ਰੱਖੀਂ। ਸਿਰ-ਧੜ ਦੀ ਬਾਜੀ ਲੱਗੀ ਹੋਈ ਐ। ਸ਼ਕਤੀ ਵਰਤ ਹੁਣ ਕੋਈ।”

 

ਫੇਰ ਜੱਸੀ ਰਾਮਦਾਸ ਦੇ ਪੈਰੀਂ ਡਿੱਗ ਪਿਆ। ਬੋਲਿਆ, ‘‘ਬਾਬਿਓ, ਬਿਗਲ ਵੱਜ ਗਿਆ। ਮੈਂ ਭਰ ‘ਤੇ ਫਾਰਮ। ਤੁਸੀਂ ਹੁਣ ਤੜਕੇ ਈ ਕੱਲ ਨੂੰ ਪਿੰਡ ਆ ਕੇ ਬੈਠਣੈ। ਆਪਣੇ ਘਰ ਈ ਬੈਠਕ ‘ਚ ਆਸਣ ਲੱਗਿਆ ਪਿਆ ਹੋਊ ਥੋਡਾ, ਬੱਸ ਮਾਲਾ ਫੇਰੀ ਜਾਇਓ ਮੇਰੇ ਨਾਂ ਦੀ। ਥੋਡਾ ਤਪ-ਤੇਜ ਦੇਖਣੇ ਕੱਲ੍ਹ ਨੂੰ।” ਜੱਸੀ ਦੇ ਬੰਦਿਆਂ ਨੇ ਉਹਨਾਂ ਦੇ ਬਾਹਰਲੇ ਘਰ ਲੋਹੇ ਦਾ ਚੁੱਲ੍ਹਾ ਲਿਆ ਕੇ ਵੱਡੀ ਕੜਾਹੀ ਧਰ ਲਈ। ਦੋ ਬੱਕਰੇ ਵੱਢੇ ਗਏ ਸਨ। ਦੇਸੀ ਦਾਰੂ ਠੇਕੇ ਦੀ ਤੇ ਘਰ ਦੀ ਕੱਢੀ ਹੋਈ ਵੀ ਸੀ। ਵਿਸਕੀ ਦੀਆਂ ਬੋਤਲਾਂ ਵੀ मरु।

 

ਜੱਸੀ ਦੇ ਬੰਦੇ ਚਮਿਆਰਾਂ-ਵਿਹੜੇ ਤੇ ਮਜ਼੍ਹਬੀਆਂ-ਵਿਹੜੇ ਵੀ ਬੋਤਲਾਂ ਦੇ ਆਏ। ਟਿਕੀ ਰਾਤ ਜੱਸੀ ਵਿਹੜਿਆਂ ਵਿਚ ਆਪ ਗਿਆ ਤੇ ਪੈਸੇ ਦੇ ਕੇ ਆਇਆ। ਪਿੰਡ ਦੇ ਹੋਰ ਬੰਦਿਆਂ ਨੂੰ ਵੀ ਪੈਸੇ ਦਿੱਤੇ ਗਏ। ਉਹ ਸਾਰੀ ਰਾਤ ਨਹੀਂ ਟਿੱਕੇ। ਚੋਣ-ਅਮਲਾ ਨਿਹਾਲ ਹੋਇਆ ਬੈਠਾ ਸੀ । ਉਹਨਾਂ ਦੀ ਰੋਟੀ ਜੱਸੀ ਦੇ ਘਰੋਂ ਹੀ ਗਈ। ਮੀਟ ਦਾ ਡੋਲੂ ਤੇ ਰੋਟੀਆਂ ਦੀ ਬਾਲਟੀ।

 

ਜੱਸੀ ਦੇ ਬਾਹਰਲੇ ਘਰ ਦਾਰੂ ਪੀ-ਪੀ ਲੋਕਾਂ ਦੀ ਬੱਸ ਹੋ ਗਈ। ਕੁਝ ਓਥੇ ਹੀ ਡਿੱਗੇ ਪਏ ਸਨ, ਕੁਝ ਕਮਲੇ ਹੋਏ ਘਰੀਂ ਪਹੁੰਚ ਗਏ।

 

ਹਰੀਗੜ੍ਹ ਵਾਲੀ ਨਹਿਰ ਤੋਂ ਇਕ ਸੂਆ ਪਾਣੀ ਦਾ ਆਉਂਦਾ ਸੀ, ਇਕ ਸੁਆ ਉਸ ਰਾਤ ਦਾਰੂ ਦਾ ਵੀ ਵਗਿਆ।

 

ਬਾਬਾ ਰਾਮ ਦਾਸ ਤੜਕੇ ਸਦੇਹਾਂ ਹੀ ਜੱਸੀ ਦੀ ਬੈਠਕ ਵਿਚ ਆ ਬੈਠਾ। ਹੁਣ ਉਹਨੂੰ ਟੋਕਣ-ਵਰਜਣ ਵਾਲਾ ਕੌਣ ਸੀ। ਉਹ ਜੱਸੀ ਦਾ ਸਾਕ-ਸਬੰਧੀ ਵੀ ਤਾਂ ਸੀ। ਉਂਜ ਵੀ ਜੱਸੀ ਦੇ ਵੱਡੇ ਥਾਂ ਸੀ। ਕੁੜਮਾਚਾਰੀ ਨਾਲੋਂ ਹੋਰ ਵੱਡਾ ਕੀ ਹੁੰਦਾ ਹੈ।

 

ਉਸ ਦਿਨ ਸੁਖਦਿਆਲ ਤੇ ਸੁਰਜੀਤ ਵੀ ਥੰਮਣ ਵਾਲੇ ਆਏ ਹੋਏ ਸਨ। ਐਵੇਂ ਬੱਸ ਚੋਣਾਂ ਦਾ ਸ਼ੁਗਲ-ਮੇਲਾ ਦੇਖਣ ਆ ਗਏ। ਘਰ ਵਿਚ ਕੰਮ ਬਹੁਤ ਸੀ ਉਸ ਦਿਨ ਰੋਟੀਆਂ-ਚਾਹਾਂ ਸਾਹ ਨਹੀਂ ਲੈਣ ਦਿੰਦੀਆਂ ਸਨ। ਸੁਰਜੀਤ ਕਰਤਾਰੋ ਦੀ ਮੱਦਦ ਕਰਦੀ ਤੇ ਸੁਖਦਿਆਲ ਆਪਣੀ ਕਾਰ ਪਿੰਡ ਵਿਚ ਏਧਰ- ਓਧਰ ਘੁਮਾ ਰਿਹਾ ਸੀ। ਸਕੂਲ ਵਿਚ ਵੋਟਾਂ ਪੈਂਦੀਆਂ ਸਨ। ਦੂਜੇ ਅਗਵਾੜਾਂ ਵਿਚੋਂ ਬੁੱਢਿਆਂ-ਠੇਰਿਆਂ ਨੂੰ ਉਹ ਤੇ ਅਲਬੇਲ ਸਕੂਲ ਤੱਕ ਲੈ ਕੇ ਆਉਂਦੇ।

 

ਲਗ ਭਗ ਸਾਰੇ ਉਮੀਦਵਾਰਾਂ ਨੂੰ ਜੱਸੀ ਨੇ ਪੈਸੇ ਦਿੱਤੇ ਤੇ ਕਿਹਾ ਕਿ ਉਹ ਜਿੱਥੇ ਆਪਣੀ ਮੈਂਬਰੀ ਖਾਤਰ ਵੋਟ ਪਾਉਣ ਲਈ ਲੋਕਾਂ ਨੂੰ ਕਹਿੰਦੇ ਹਨ, ਨਾਲ ਦੀ ਨਾਲ ਸਰਪੰਚੀ ਵਾਸਤੇ ਉਹਦਾ ਨਾਂ ਵੀ ਲੈਣ। ਉਹ ਹਰ ਉਮੀਦਵਾਰ ਨੂੰ ਚੋਰੀ-ਛਿੱਪੇ ਸਾਹ ਦਿੰਦਾ ਕਿ ਉਹ ਵੀ ਉਹਦੀ ਮੈਂਬਰੀ ਵਾਸਤੇ ਆਖ ਰਿਹਾ ਹੈ।

 

ਵੋਟਾਂ ਅੱਠ ਵਜੇ ਸਵੇਰੇ ਸ਼ੁਰੂ ਹੋਈਆਂ। ਦੁਪਹਿਰ ਤੱਕ ਬਹੁਤ ਲੋਕ ਭੁਗਤ ਚੁੱਕੇ ਸਨ। ਚੋਣ-ਅਮਲੇ ਨੂੰ ਪਿਸ਼ਾਬ ਕਰਨ ਦੀ ਵਿਹਲ ਨਹੀਂ ਸੀ। ਉਹ ਪਰਚੀਆਂ ਵੀ ਕੱਟੀ ਜਾਂਦੇ ਤੇ ਮੁਤਾਏ ਵੀ ਮਰੀਂ ਜਾਂਦੇ । ਦੁਪਹਿਰੇ ਜੱਸੀ ਦੇ ਘਰੋਂ ਰੋਟੀ ਆਈ। ਪਰ ਉਹਨਾਂ ਕੋਲ ਰੋਟੀ ਖਾਣ ਦੀ ਫੁਰਸਤ ਨਹੀਂ ਸੀ। ਅਖੀਰ ਕੰਮ ਰੋਕ ਕੇ ਉਹਨਾਂ ਨੇ ਦੋ ਵਜੇ ਰੋਟੀ ਖਾਧੀ। ਸਵੇਰੇ ਸੱਤ ਵਜੇ ਉਹਨਾਂ ਲਈ ਮੂਲੀ ਵਾਲੇ ਮੱਕੀ ਦੇ ਪਰੌਂਠੇ, ਮਖਣੀ ਦਾ ਛੰਨਾ ਤੇ ‘ਖੱਟੀ ਲੱਸੀ ਦੀ ਬਾਲਟੀ ਆ ਗਈ ਸੀ। ਉਹਨਾਂ ਨੇ ਜੱਸੀ ਦੇ ਘਰੋਂ ਖਾਧਾ-ਪੀਤਾ ਸੀ, ਰਾਤ ਵੀ ਉਹਨਾਂ ਦੀ ਵਧੀਆ ਸੇਵਾ ਹੋਈ ਸੀ, ਸੋ ਪ੍ਰੀਜਾਈਡਿੰਗ ਅਫਸਰ ਵਿਚ ਦੀ ਕਦੇ-ਕਦੇ ਮੰਤਰ ਮਾਰ ਜਾਂਦਾ!

 

ਵੋਟਾਂ ਪਾ ਕੇ ਲੋਕ ਆਪਣੀਆਂ-ਆਪਣੀਆਂ ਸੱਥਾਂ ਵਿਚ ਆ ਬੈਠਦੇ ਤੇ ਗੱਲਾਂ ਕਰਨ ਲਗਦੇ।

 

”ਦੇਖੋ ਭਾਈ ਕੌਣ ਜਿੱਤਦੈ, ਕੌਣ ਹਾਰਦੈ। ਵੋਟਾਂ ਤਾਂ ਬਹੁੜ ਪਈ ਜਾਂਦੀਂਆਂ ਨੇ।’

 

”ਹੱਕ-ਸੱਚ ਦੀ ਗੱਲ ਤਾਂ ਇਹੀ ਬਣਦੀ ਐ, ਬਈਂ ਬਿੱਕਰ ਜਿੱਤੂ ਗਾ।’ ਕੋਈ ਆਖਦਾ।

 

”ਨਹੀਂ, ਬਿੱਕਰ ਨ੍ਹੀ ਜਿਤਦਾ ਦੀਂਹਦਾ, ਸਾਰੀ ਦੁਨੀਆਂ ਜੱਸੀ ਕੰਨੀ ਉਲਟੀ ਪਈ ਐ।” ਦੂਜਾ ਕੋਈ ਜਵਾਬ ਦਿੰਦਾ।

 

“ਹੋਰ ਦੇਖ ਜਾਰ, ਉਹ ਤਾਜੋ ਆਲੀਂ ਘੋਗੇ ਦੀ ਬਹੂ ਨ੍ਹੀ ਮਾਨ, ਉਹ ਸਾਰੀਆਂ ਤੀਮੀਆਂ ਕੋਲ ਫਿਰ ‘ਗੀ, ਅਖੇ-ਜੱਸੀ ਨੂੰ ਵੋਟਾਂ ਪਾਓ।”

 

“ਉਹਨੇ ਤਾਂ ਫਿਰਨਾ ਈ ਸੀ ਭਾਈ, ਘੋਗੇ ਦੀ ਪੱਕੀ ਲਿਹਾਜ ਐ ਜੱਸੀ ਨਾਲ।”

 

”ਘੋਗੇ ਦੀ ਲਿਹਾਜ ਐ ਜਾਂ… ” ਸਾਰੇ ਭੇਤੀ ‘ਸਨ। ਤੇ ਫੇਰ ਹਾਸੇ ਦਾ ਫੁਹਾਰਾ ਛੁੱਟਦਾ।

 

  • ”ਕੀ ਕਰੂ ਕੋਈ ਬਿੱਕਰ ਦੀ ਭਲਮਾਣਸੀ ਨੂੰ, ਵੋਟ ਤਾਂ ਉਹਨੂੰ ਕੋਈ ਪੈਂਦੀ ਦਿਸਦੀ ਨ੍ਹੀਂ।” ਕੋਈ ਜੱਸੀ ਦਾ ਪੱਖੀ ਬੋਲਦਾ।

 

”ਪੈਂਦੀ ਕਿਉਂ ਨ੍ਹੀ, ਬਿੱਕਰ ਨੂੰ ਬਥੇਰਾ ਪਈ ਜਾਂਦੀਆਂ ਨੇ।” ਉਹਦਾ ਪੱਖੀ ਵੀ ਕੋਲ ਹੀ ਬੈਠਾ ਹੁੰਦਾ। ‘ਫੁੱਟ ਪੈਂਦਾ, ”ਮੈਂ ਪਾ ਕੇ ਆਇਆ ਆਪ ਸਿਰਖੁਦ ਬਿੱਕਰ ਨੂੰ।”

 

”ਊਂ ਕੌਣ ਨ੍ਹੀ ਜਾਣਦਾ ਜਾਰ, ਜੱਸੀ ਦੀ ਸਾਰੀ ਕਮਾਈ ਪਾਪ ਦੀ ਐ। ਕੀਹ ਸੀ ਇਹਦੇ ਕੋਲ ਜਦੋਂ ਇਹ ਐਥੇ ਆਇਐ ਲੇਹਲਾਂ ਤੋਂ।”

 

”ਹੋਰ, ਫੀਮ ਵੇਚਣ ਦਾ ਤਾਂ ਇਹਦਾ ਦੁੱਖ ਈ ਨ੍ਹੀ ਕਿਸੇ ਨੂੰ, ਆਵਦੀ ਜਿੰਮੇਵਾਰੀ ‘ਤੇ ਕਰਦੈ ਧੰਦਾ ਇਹ। ਪਰ ਵਿੰਗੇ-ਟੇਢੇ ਢੰਗਾਂ ਨਾਲ ਜਿਹੜੀ ਜ਼ਮੀਨ ਬਣਾਈਂ ਬੈਠੈ, ਉਹ ਗਊਆਂ ਦੇ ਗਲ ਵੱਢੇ ਨੇ ਇਹਨੇ। ਸ੍ਵਾਬ ਲਾ ਕੇ ਦੇਖ ਲੋ, ਵੀਹ ਕਿੱਲੇ ਬੈਅ ਲੈ ਗਿਆ। ਐਨੀ ਈ ਗਹਿਣੇ ਦੀ ਹੋਣੀ ਐ। ਇਹ ਤਾਂ ਹੁਣ ਸਰਦਾਰ ਐ ਭਾਈ।”

 

‘”ਸਰਦਾਰ ਤਾਂ ਆਪੇ ਐ। ਪਿੰਡ ‘ਚ ਹੋਰ ਕਿਹੜੈ, ਜੀਹਨੇ ਆਵਦੀ ਕੁੜੀ ਨੂੰ ਕਾਰ ਦਿੱਤੀ ਹੋਵੇ, ਇਹਨੇ ਦਿੱਤੀ, ਸਰੀਕਾਂ ਦਾ ਨੱਕ ਵੱਢਿਆ ਕਿ ਨਹੀਂ ਵੱਢਿਆ। ਕਿੱਥੋਂ ਆਈ ਬਈ ਉਹ ਕਾਰ? ਗਰੀਬ ਜੱਟਾਂ ਦੇ ਗਲ ਵੱਢ ਵੱਢ ਕੋਈ ਉਹਦਾ ਪੱਕਾ ਵਿਰੋਧੀ ਵਿੱਚੇ ਗੱਲ ਛੱਡ ਕੇ ਖੰਘਾਰ ਦਾ ਥੁੱਕ ਪੜ੍ਹੇ ਸੁੱਟਦਾ।

 

“ਗੁੱਝਾ-ਗੁੱਝਾ ਕੀ ਨ੍ਹੀ ਪਤਾ ਲੋਕਾਂ ਨੂੰ, ਰਾਮ ਸੂੰ ਦੇ ਮੁੰਡੇ ਮੱਖਣ ਦਾ ਕਤਲ ਇਹਨੇ ਕਰਾਇਆ, ਫੇਰ ਦੋਮੇਂ ਧਿਰਾਂ ਦੀ ਜ਼ਮੀਨ ਲਈ। ਸਰਵਣ ਦਾ ਊਈਂ ਕਰ ‘ਤਾ ਕੁਸ ਵਚਾਰੇ ਦਾ।’

 

“ਤੂੰ ਦੇਖ ਲੀਂ, ਇਕ ਦਿਨ ਘੋਗੇ ਦਾ ਵੀ ਘੋਗਾ ਚਿੱਤ ਕਰੂ ਇਹੇ। ਤਾਜੋ ਆਲੀ ਇਹਦੀ ਮੁੱਠੀ ‘ਚ ਐ। ਉਹਦੀ ਦਸ ਕਿੱਲੇ ਨਿਆਈ ਜੱਸੀ ਨੇ ਈ ਸਾਂਭਣੀ ਐ ਇਕ ਦਿਨ।’

 

ਜੈਬੇ ਨਾਈ ਦੀ ਪੂਰੀ ਪੀਤੀ ਹੋਈ ਸੀ। ਉਹ ਦੁਪਹਿਰ ਤੋਂ ਬਾਅਦ ਸਕੂਲ ਸਾਹਮਣੇ ਆ ਖੜ੍ਹਾ। ਹੱਥ ਵਿਚ ਗੰਡਾਸੀ ਫੜੀ ਹੋਈ ਸੀ। ਜਦੋਂ ਸੁਖਦਿਆਲ ਤੇ ਅਲਬੇਲ ਕਾਰ ਵਿਚ ਬੰਦਿਆਂ ਨੂੰ ਬਿਠਾ ਕੇ ਸਕੂਲ ਸਾਹਮਣੇ ਆਉਂਦੇ ਤਾਂ ਜੈਬਾ ਠੇੜੇ ਜਿਹੇ ਖਾਂਦਾ ਉਹਨਾਂ ਵਲ ਜਾਣ ਲਗਦਾ। ਕੌਰੇ ਬਾਮ੍ਹਣ ਦੀ ਨਿਗਾਹ ਜੈਬੇ ਵਿਚ ਸੀ। ਉਹ ਉਹਨੂੰ ਬਾਂਹੋਂ ਫੜ ਕੇ ਪਰ੍ਹੇ ਲੈ ਜਾਂਦਾ ਤੇ ਆਖਦਾ, ”ਜੈਬ ਸਿਆਂ ਬਾਈ, ਐਧਰ ਬੈਠ1 ਅਕਲ ਕਰ ਕੋਈ।”

 

ਅਲਬੇਲ ਹਰ ਵਾਰ ਜੈਬੇ ਵਲ ਗਹਿਰੀਆਂ ਅੱਖਾਂ ਨਾਲ ਝਾਕਦਾ। ਉਹਦੇ ਧੁਰ ਅੰਦਰ ਇਕ ਸਹਿਮ ਉੱਤਰ ਆਉਂਦਾ। ਉਹਦਾ ਜੀਅ ਕਰਦਾ ਕਿ ਉਹ ਜੈਬੇ ਹੱਥੋਂ ਗੁੰਡਾਸੀ ਖੋਹ ਕੇ ਥੱਪੜਿਆਂ ਨਾਲ ਉਹਦਾ ਮੂੰਹ ਭੰਨ ਸੁੱਟੇ । ਪਰ ਨਹੀਂ। ਅਜਿਹਾ ਕਰਨ ਨਾਲ ਤਾਂ ਕੰਮ ਖਰਾਬ ਹੋ ਜਾਵੇਗਾ। ਉਹ ਸਿਆਣਪ ਕਰਦਾ। ਵੋਟਾਂ ਦਾ ਦਿਨ ਹੈ। ਕੌਰੇ ਨੂੰ ਦੇਖ ਕੇ ਉਹਦੀ ਤਸੱਲੀ ਸੀ।

 

ਫੇਰ ਜੈਬਾ ਸਕੂਲ ਕੋਲ ਹੀ ਪਰ੍ਹਾਂ ਲੋਕਾਂ ਦੇ ਇਕੱਠ ਵਿਚ ਬੈਠ ਗਿਆ। ਓਥੇ ਬੁੱਢੇ ਬੈਠੇ ਸਨ, ਨੌਜਵਾਨ ਮੁੰਡੇ ਤੇ ਛੋਟੇ ਜੁਆਕ ਵੀ ਪਲਾਸਟਿਕ ਦੀ ਬੋਤਲ ਉਹਦੇ ਡੱਬ ਵਿਚ ਸੀ। ਉਹ ਕਦੇ-ਕਦੇ ਬੋਤਲ ਦਾ ਡੱਟ ਖੋਲਦਾ ਤੇ ਮੂੰਹ ਲਾ ਕੇ ਦਾਰੂ ਦੀ ਘੁੱਟ ਭਰਦਾ। ਘੁੱਟ ਭਰ ਕੇ ਆਖਦਾ, ”ਜੱਸੀ ਦੀ ਕੁੜੀ?” ਨਾਲ ਦੀ ਨਾਲ ਹੱਸਦਾ ਵੀ। ਕੋਲ ਬੈਠਾ ਕੋਈ ਉਹਨੂੰ ਝਿੜਕ ਦਿੰਦਾ, ‘ਓਏ ਮੂਰਖ਼ਾ, ਐਂ ਨ੍ਹੀ ਬੋਲੀ ਦਾ ਹੁੰਦਾ।’

 

ਇਕ ਜੁਆਕ ਨੇ ਉਹਨੂੰ ਹੱਸਦੇ-ਹੱਸਦੇ ਪੁੱਛ ਲਿਆ, “ਜੈਬ ਸਿਆਂ, ਕੁੜੀ ਕਿਹੜੀ?”

 

”ਜੱਸੀ ਦੀ ਕੁੜੀ ਅਲਬੇਲ।” ਉਹ ਫੇਰ ਹੱਸਿਆ।

 

”ਅਲਬੇਲ ਕੁੜੀ ਐ, ਅਲਬੇਲ ਤਾਂ ਮੁੰਡਾ ਐ।” ਜੁਆਕ ਹੱਸ ਕੇ ਪਰ੍ਹਾਂ ਹੋ ਗਿਆ।

 

”ਜੱਸੀ ਦੀ ਕੁੜੀ ਅਲਬੇਲ!” ਉਹ ਪਾਗਲਾਂ ਵਾਂਗ ਬੋਲਦਾ।

 

ਇਸ ਵਾਰ ਜਦੋਂ ਉਹ ਕਾਰ ਲੈਕੇ ਆਏ, ਉਹ ਉੱਠ ਕੇ ਖੜ੍ਹਾ ਹੋ ਗਿਆ। ਉਹਦੇ ਕੋਲੋਂ ਹੁਣ ਬੋਲਿਆ ਨਹੀਂ ਜਾ ਰਿਹਾ ਸੀ। ਡੁੱਬ ਵਿਚ ਦਿੱਤੀ ਬੋਤਲ ਉਹਨੇ ਸਾਰੀ ਪੀ ਲਈ ਸੀ। ਥਿੜਕਦੇ-ਟੁੱਟਦੇ ਸ਼ਬਦਾਂ ਵਿਚ ਉਹਨੇ ਬੋਲ ਮਾਰਿਆ, ”ਓਏ ਬਾਈ ਅਲਬੇਲ ਸਿਆਂ, ਓਏ ਬਾਈ ਤੇਰੀ ਮੈਂ ।” ਉਹਦਾ ਬੋਲ ਨੇੜੇ ਹੀ ਕਿਧਰੇ ਗੁੰਮ ਹੋ ਗਿਆ। ਅਲਬੇਲ ਤੱਕ ਉਹਦੀ ਨਜ਼ਰ ਵੀ ਨਹੀਂ ਗਈ ਸੀ, ਬੋਲ ਕਿੱਥੋਂ ਜਾਂਦਾ। ਡੁੱਬ ਵਾਲ਼ੀ ਖਾਲੀ ਬੋਤਲ ਜਿਹੜੀ ਪਹਿਲਾਂ ਹੀ ਉਹਨੇ ਆਪਣੇ ਸਾਹਮਣੇ ਸੁੱਟ ਦਿੱਤੀ ਸੀ, ਉਹ ਉਸ ਬੋਤਲ ਨੂੰ ਆਪਣੀ ਗੰਡਾਸੀ ਨਾਲ਼ ਉਰੇ ਆਪਣੇ ਵੱਲ ਕਰਨ ਲੱਗਿਆ। ਜਦੋਂ ਬੋਤਲ ਉਹਨੇ ਖਾਸ਼ਾ ਨੇੜੇ ਕਰ ਲਈ ਤਾਂ ਕੰਬਦੀਆਂ ਬਾਹਾਂ ਨਾਲ ਗੰਡਾਸੀ ਉਲਾਰ ਕੇ ਬੋਤਲ਼ ਉੱਤੇ ਮਾਰੀ ਤੇ ਬੋਤਲ ਦੇ ਦੋ ਟੋਟੇ ਕਰ ਦਿੱਤੇ। ਮੂੰਹੋਂ ਬੋਲਿਆ, ”ਜੱਸੀ ਹੇਂ ਹੇਂ ਜੱਸੀ ਦੀ ਕੁੜੀ ਅਲਬੇਲ।’

 

ਕੌਰੇ ਦੀ ਨਿਗਾਹ ਜੈਬੇ ਵਿਚ ਸੀ। ਉਹਨੇ ਦੋ ਮੁੰਡੇ ਸ਼ਿੰਗਾਰੇ ਤੇ ਕਿਹਾ ਕਿ ਇਹ ਹੁਣ ਪੂਰਾ ਸ਼ਰਾਬੀ ਹੈ। ਏਥੇ ਡਿੱਗ ਪਿਆ ਤਾਂ ਖਰਾਬ ਹੋਊ, ਇਹਨੂੰ ਬਾਹਾਂ ਤੋਂ ਫੜ ਕੇ ਇਹਦੇ ਘਰ ਪਾ ਆਓ!

 

ਚਾਰ ਵਜੇ ਵੋਟਾਂ ਖਤਮ ਹੋ ਗਈਆਂ। ਇਸ ਵਾਰ ਬਿੱਕਰ ਦੇ ਘਰੋਂ ਚਾਹ ਆਈ। ਚੋਣ-ਅਮਲੇ ਨੇ ਪਹਿਲਾਂ ਚਾਹ ਪੀਤੀ ਤੇ ਫੇਰ ਅੰਦਰ ਕਮਰੇ ਵਿਚ ਕਈ ਬੈਂਚ ਡਾਹ ਕੇ ਸਾਰੇ ਉਮੀਦਵਾਰਾਂ ਸ਼ਾਹਮਣੇ ਵੋਟਾਂ ਗਿਣਨ ਲੱਗੇ। ਪਹਿਲਾਂ ਮੈਂਬਰਾਂ ਦੀਆਂ ਵੋਟਾਂ ਗਿਣੀਆਂ ਗਈਆਂ। ਬੈਠੇ-ਬੈਠੇ ਹੀ ਪਤਾ ਲੱਗ ਚੁੱਕਿਆ ਸੀ ਕਿ ਨੌਂ ਕਿਹੜੇ-ਕਿਹੜੇ ਮੈਂਬਰ ਚੁਣੇ ਗਏ ਹਨ। ਬਾਕੀ ਨੌਂ ਬੰਦੇ ਉੱਠ ਕੇ ਬਾਹਰ ਆ ਗਏ। ਉਹਨਾਂ ਦੇ ਚਿਹਰੇ ਉੱਤਰੇ ਹੋਏ ਸਨ। ਉਹ ਸਕੂਲ ਤੋਂ ਬਾਹਰ ਲੋਕਾਂ ਦੇ ਇਕੱਠ ਵਿਚ ਘੱਟ-ਵੱਧ ਹੀ ਖੜ੍ਹੇ। ਜਿੱਤਣ ਵਾਲਿਆ ਵਿਚ ਕੌਰ ਚੰਦ ਵੀ ਸੀ।

 

ਤੇ ਫੇਰ ਸਰਪੰਚੀ ਦੀਆਂ ਵੋਟਾਂ ਗਿਣੀਆਂ ਗਈਆਂ। ਰਾਤ ਦੇ ਅੱਠ ਵੱਜ ਚੁੱਕੇ ਸਨ। ਸਰਪੰਚੀ ਲਈ ਜਸਵੰਤ ਸਿੰਘ ਦਾ ਐਲਾਨ ਹੋ ਗਿਆ। ਬਾਹਰ ਖੜ੍ਹੇ ਲੋਕਾਂ ਨੇ ਚੀਕਾਂ ਮਾਰੀਆਂ। ਬਕੱਰੇ ਬੁਲਾਏ। ਹਰੀਗੜ੍ਹ ਵਾਲੀ ਨਹਿਰ ਦਾ ਇਕ ਸੂਆ ਉਸ ਰਾਤ ਵੀ ਵਗਿਆ। .

 

ਨਗਰ ਪੰਚਾਇਤ ਮੁਕੰਮਲ ਕਰਨ ਲਈ ਦੋ ਮੈਂਬਰ ਨਾਮਜ਼ਦ ਵੀ ਹੋਣੇ ਸਨ। ਇੱਕ ਤਾਂ ਕੋਈ ਮਜ਼੍ਹਬੀ- ਰਾਮਦਾਸੀਆਂ ਵਿਚੋਂ ਲਿਆ ਜਾਣਾ ਸੀ । ਇੱਕ ਇਸਤਰੀ ਮੈਂਬਰ। ਮਜ਼੍ਹਬੀ-ਰਾਮਦਾਸੀਆਂ ਵਿਚੋਂ ਬੁੱਘਾ ਰਾਮ ਦੀ ਸਿਫਾਰਸ਼ ਮੰਨੀ ਗਈ ਤੇ ਜੰਗੀਰ ਸਿੰਘ ਉਰਫ ਹੀਰਾ ਚਮਿਆਰ ਮੈਂਬਰ ਬਣ ਗਿਆ। ਉਹ ਸੀਰ ਦਾ ਕੰਮ ਕਦੋਂ ਦਾ ਛੱਡ ਚੁੱਕਿਆ ਸੀ। ਉਂਜ ਵੀ ਸੱਠਾਂ ਤੋਂ ਉੱਤੇ ਸੀ। ਇਸਤਰੀ-ਮੈਂਬਰ ਬਣਾਈ ਗਈ ਘੋਗੇ ਦੀ ਘਰਵਾਲੀ ਰੂਪ ਕੌਰ।

 

ਭਾਗ ਚੌਥਾ

 

1

 

ਕਦੇ ਇਹ ਨਰ-ਪਿੰਡ ਸੀ, ਥੰਮਣ ਵਾਲਾ ਯਾਨੀ ਥੰਮ ਕੇ ਰੱਖਣ ਵਾਲਾ। ਪਿੰਡ ਜਿਵੇਂ ਥੰਮ ਹੋਵੇ ਲੋਕਾਂ ਦਾ। ਓਸ ਭਲੇ ਪੁਰਖ ਦਾ ਨਾਉਂ ਥੰਮਣ ਸੀ। ਕੜੀ ਵਰਗਾ ਨੌਜਵਾਨ, ਸੋਹਣਾ ਅਤੇ ਉੱਚਾ-ਲੰਮਾ।

 

ਕਹਿੰਦੇ ਨੇ, ਦਿੱਲੀ ਦਾ ਕੋਈ ਮੁਗਲ ਬਾਦਸ਼ਾਹ ਸੀ। ਉਹ ਦਿੱਲੀ ਵਿਚ ਕੋਈ ਬੜੀ ਆਲੀਸ਼ਾਨ ਮਸਜਿਦ ਬਣਵਾ ਰਿਹਾ ਸੀ। ਮਸਜਿਦ ਉੱਤੇ ਲੱਖਾਂ ਰੁਪਿਆ ਖਰਚ ਹੋਣਾ ਸੀ। ਲੱਖਾਂ ਲੋਕ ਹੀ ਓਥੇ ਕੰਮ ਕਰ ਰਹੇ ਸਨ। ਪਰ ਇਹ ਸਾਰੇ ਲੋਕ ਹੀ ਹਿਦੁਸਤਾਨ ਭਰ ਵਿਚੋਂ ਵਗਾਰ ਵਿਚ ਆਉਂਦੇ। ਪਿੰਡਾਂ ਦੇ ਹਰ ਘਰ ਦਾ ਇਕ ਬੰਦਾ ਜ਼ਰੂਰੀ ਸੀ। ਕੀ ਕਰਦੇ ਲੋਕ, ਸਰਕਾਰੀ ਹੁਕਮ ਸੀ।

 

ਜਿੱਥੇ ਹੁਣ ਥੰਮਣ ਵਾਲਾ ਪਿੰਡ ਹੈ, ਇਸ ਦੇ ਛਿਪਦੇ ਪਾਸੇ ਉੱਚੇ ਟਿੱਬੇ ਦੀਆਂ ਜੜ੍ਹਾਂ ਕੋਲ ਦੀ ਰਾਹ ਵਗਦਾ, ਰਾਹੀਂ-ਪਾਂਧੀ ਆਉਂਦੇ-ਜਾਂਦੇ। ਟਿੱਬੇ ਨੂੰ ਉੱਤੋਂ ਪੱਧਰਾ ਕਰਕੇ ਦੋ ਕੁੱਲੀਆਂ ਪਾਈਆਂ ਹੋਈਆਂ ਸਨ ਅਤੇ ਇਕ ਕੱਚਾ ਕੋਠਾ ਵੀ ਛੱਤਿਆ ਹੋਇਆ ਸੀ। ਇਕ ਕੁੱਲੀ ਵਿਚ ਸਾਧ ਆਪ ਰਹਿੰਦਾ, ਦੂਜੀ ਕੁੱਲੀ ਆਏ- ਗਏ ਮੁਸਾਫ਼ਰਾਂ ਲਈ ਸੀ ਅਤੇ ਕੱਚੇ ਕੋਠੇ ਵਿਚ ਨਿੱਕ-ਸੁੱਕ ਹੁੰਦਾ-ਖਾਣ-ਪੀਣ ਅਤੇ ਹੋਰ ਵਰਤੋਂ ਦੀਆਂ ਚੀਜ਼ਾਂ।

 

ਇਕ ਦਿਨ ਓਥੇ ਸਾਧ ਦੇ ਡੇਰੇ ਦਸ-ਬਾਰਾਂ ਬੰਦਿਆਂ ਨੇ ਰਾਤ ਕੱਟੀ। ਰਾਤ ਦੀਆਂ ਰੋਟੀਆਂ ਉਹ ਆਪਣੇ ਨਾਲ ਲੈ ਕੇ ਆਏ ਸਨ। ਸਾਧ ਨੇ ਦੇਖਿਆ ਉਹਨਾਂ ਵਿਚ ਬਾਕੀ ਤਾਂ ਸਾਰੇ ਉਮਰ-ਉਤਾਰ ਹਨ, ਇਕ ਮੁੰਡਾ ਨੌਜਵਾਨ ਹੈ। ਸਾਧ ਨੇ ਕਈ ਲੇਖਣ ਲਾਏ। ਫੇਰ ਮੁੰਡੇ ਨੂੰ ਹੀ ਪੁੱਛਿਆ, ‘ਕਿਉਂ ਬਈ ਚੋਬਰਾ,ਥੋਡੇ ਵਿਚ ਬਾਕੀ ਸਭ ਬੁੱਢੇ-ਠੇਰੇ ਜ਼ੇ ਨੇ, ਤੂੰ ਕੱਲਾ ਈ ਨੌਜਵਾਨ ਹੈਂ, ਇਹ ਕੀ ਕਾਰਨ ਬਈ?”

 

ਮੁੰਡੇ ਨੇ ਜਵਾਬ ਦਿੱਤਾ, ‘ਮੈਂ ਜੀ ਘਰ ‘ਚ ਕੱਲਾਂ ਈ ਆਂ। ਨਾ ਮੇਰਾ ਬਾਪ ਐ, ਨਾ ਕੋਈ ਤਾਇਆ- ਚਾਚਾ। ਭਰਾ ਵੀ ਕੋਈ ਨ੍ਹੀ। ਮੈਂ ਆਂ ਜਾਂ ਮਾਂ। ਘਰ ਦਾ ਇਕ ਬੰਦਾ ਜ਼ਰੂਰੀ ਸੀ। ਹੋਰਾਂ ਨੇ ਤਾਂ ਬੁੱਢੇ-ਠੇਰੇ ਭੇਜ ‘ਤੇ, ਬਈ ਦਿੱਲੀ ਜਾਂਦੇ-ਜਾਂਦੇ ਜਾਂ ਆਉਂਦੇ-ਆਉਂਦੇ ਰਾਹ ‘ਚ ਮਰ’ ਗੇ ਤਾਂ ਵੀ ਕੀਹ ਐ, ਮਰਨਾ ਤਾਂ ਇਹਨਾਂ ਨੇ ਹੋਈ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ। ਮੇਰੀ ਮਾਂ ਨੇ ਮੈਨੂੰ ਭੇਜ ‘ਤਾ ਦੇਖ ਲੈ ਫੇਰ।’

 

ਸਾਧ ਨੇ ਉਹਨਾਂ ਬੰਦਿਆਂ ਦੀਆਂ ਗੱਲਾਂ ਤੋਂ ਪਤਾ ਲਾ ਲਿਆ ਸੀ ਕਿ ਉਹ ਵਗਾਰ ਵਿਚ ਦਿੱਲੀ ਜਾ ਰਹੇ ਹਨ ਜਿੱਥੇ ਬਾਦਸ਼ਾਹ ਦੀ ਕੋਈ ਆਲੀਸ਼ਾਨ ਮਸਜਿਦ ਬਣ ਰਹੀ ਹੈ। ਉਹਨੂੰ ਮੁੰਡੇ ਉੱਤੇ ਤਰਸ ਆਇਆ। ਪਰ ਉਹਨੂੰ ਵਰ ਦਿੱਤਾ, ”ਲੈ ਬਈ ਚੋਬਰਾ, ਤੂੰ ਸੁੱਖੀਂ-ਸਾਂਦੀਂ ਜਿਉਂਦਾ ਵਾਪਸ ਆਏਂਗਾ। ਟਿੱਲੇ ‘ਤੇ ਆਵਦੀ ਮੋੜ੍ਹੀ ਗੱਡ ਦੇ। ਤੇਰੇ ਨਾਂ ਦਾ ਐਸ ਜਗ੍ਹਾ ਪਿੰਡ ਬੱਝੂਗਾ।’”

 

ਓਹੀ ਨੌਜਵਾਨ, ਥੰਮਣ ਸੀ ਜਿਸਦਾ ਨਾਉਂ, ਦਿੱਲੀਓਂ ਮੁੜਿਆ, ਆਉਂਦੇ ਨੂੰ ਸੁੱਕੀ ਮੋੜ੍ਹੀ ਪੱਤੇ ਕੱਢੀ ਬੈਠੀ। ਉਹ ਸਿੱਧੂ-ਬਰਾੜਾਂ ਦੀ ਬੰਸ ਵਿਚੋਂ ਸੀ। ਇਹ ਥੰਮਣ ਵਾਲਾ ਪਿੰਡ ਓਸ ਨੌਜਵਾਨ ਮੁੰਡੇ ਨੇ ਬੰਨ੍ਹਿਆ ਸੀ। ਉਹਨੇ ਮੋੜ੍ਹੀ ਗੱਡੀ ਸੀ ਏਸ ਪਿੰਡ ਦੀ।

 

2

 

ਕਦੇ ਇਹ ਨਰ-ਪਿੰਡ ਸੀ, ਥੰਮਣ ਵਾਲਾ । ਲੋਕਾਂ ਨੂੰ ਥੰਮ ਕੇ ਰੱਖਣ ਵਾਲਾ। ਮੁਗਲਾਂ ਦਾ ਹੀ ਰਾਜ ਸੀ, ਚਾਰੇ ਪਾਸੇ ਅੰਨ੍ਹੀ ਮੱਚੀ ਹੋਈ ਸੀ। ਧਾੜਵੀਂ ਆਉਂਦੇ, ਪਿੰਡਾਂ ਨੂੰ ਲੁੱਟ ਕੇ ਲੈ ਜਾਂਦੇ। ਏਦਾਂ ਹੀ ਇਕ ਵਾਰ ਸੌ ਬੰਦਾ ਆਇਆ। ਉਹਨਾਂ ਦੇ ਹੱਥਾਂ ਵਿਚ ਤੇਜ਼ ਹਥਿਆਰ ਸਨ। ਉਹ ਘੋੜਿਆਂ ਉੱਤੇ ਚੜ੍ਹਕੇ ਆਏ ਸਨ-ਧੂੜਾਂ ਉਡਾਉਂਦੇ ਅਤੇ ਮੂੰਹੋਂ ਖੂਨੀ ਅਵਾਜ਼ਾਂ ਕੱਢਦੇ। ਉਹਨਾਂ ਦੇ ਦਹਿਸ਼ਤੀ ਰੌਲੇ-ਗੌਲੇ ਨੂੰ ਸੁਣ ਕੇ ਪਿੰਡ ਦੇ ਡੰਗਰ- ਪਸ਼ੂ ਰੱਸੇ ਤੁੜਾਉਣ ਲੱਗੇ ਸਨ। ਟੱਪ ਕੇ ਖੁਰਲੀਆਂ ਵਿਚ ਜਾ ਖੜ੍ਹੇ। ਤੀਵੀਆਂ ਅਤੇ ਬੱਚੇ ਪਹਿਲਾਂ ਤਾਂ ਭੱਜ ਕੇ ਘਰਾਂ ਤੋਂ ਬਾਹਰ ਆਏ। ਫੇਰ ਉਹਨਾਂ ਦੀ ਦੇਹ ਕੰਬਣ ਲੱਗੀ ਤਾਂ ਉਹ ਅੰਦਰ ਕਿਧਰੇ ਜਾ ਕੇ ਸਬਾਤਾਂ ਵਿਚ ਛੁਪ ਗਏ। ਬੰਦਿਆਂ ਨੇ ਹਥਿਆਰ ਕੱਢ ਲਏ। ਉਹਨਾਂ ਦੇ ਹੱਥਾਂ ਵਿਚ ਗੰਡਾਸੇ, ਬਰਛੇ, ਗੰਧਾਲੇ, ਖਪਰੇ, ਦਾਤੀਆਂ ਅਤੇ ਖੇਤੀ ਦੇ ਹੋਰ ਕਈ ਸੰਦ ਸਨ। ਧਾੜਵੀਆਂ ਕੋਲ ਬੰਦੂਕਾਂ ਵੀ ਸਨ।

 

ਪਹਿਲਾਂ ਤਾਂ ਧਾੜਵੀਆਂ ਨੇ ਪਿੰਡ ਦੀਆਂ ਗਲੀਆਂ ਵਿਚ ਗੇੜੇ ਦਿੱਤੇ। ਉਹਨਾਂ ਦੇ ਘੋੜੇ ਸਰਪੱਟ ਦੌੜਦੇ। ਘੋੜਸਵਾਰ ਆਪਣੇ ਬਰਛੇ ਏਧਰ-ਓਧਰ ਉਛਾਲਦੇ ਸਨ। ਘਰੋਂ ਬਾਹਰ ਨਿੱਕਲ ਕੇ ਖੜ੍ਹੇ ਕਿਸੇ ਬੰਦੇ ਦੇ ਨੱਕ-ਮੂੰਹ ਉੱਤੇ ਲੱਗੇ ਭਾਵੇਂ ਬਰਛੇ ਦੀ ਨੋਕ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਉਹ ਤਾਂ ਭੂਤਰੇ ਹੋਏ ਸਨ। ਉਹਨਾਂ ਦੀਆਂ ਅੱਖਾਂ ਵਿਚ ਖੂਨ ਸੀ ਅਤੇ ਮੂੰਹਾਂ ਵਿਚੋਂ ਝੱਗਾਂ ਨਿਕਲਦੀਆਂ।

 

ਪਿੰਡ ਦੇ ਲੋਕ ਸੁਣਿਆ ਕਰਦੇ ਸਨ, ਹੋਰਾਂ ਪਿੰਡਾਂ ਵਿਚ ਵਾਪਰੀਆਂ ਅਜਿਹੀ ਵਾਰਦਾਤਾਂ, ਪਰ ਉਹਨਾਂ ਦੇ ਪਿੰਡ ਹੋਣੀ ਨੇ ਪਹਿਲੀ ਵਾਰ ਪੈਰ ਧਰੇ ਸਨ। ਹਥਿਆਰ ਲੈ ਕੇ ਉਹ ਇਕ-ਦੂਜੇ ਘਰ ਭੱਜ ਕੇ ਜਾਂਦੇ। ਇੰਜ ਇਕ ਘਰ ਵਿਚ ਕਈ-ਕਈ ਬੰਦੇ ਇੱਕਠੇ ਹੋ ਗਏ। ਛੇਤੀ-ਛੇਤੀ ਮਤੇ ਪਕਾਉਣ ਲੱਗੇ। ਮੌਤ ਤਾਂ ਗਲੀਆਂ ਵਿਚ ਕੁੱਦਦੀ ਫਿਰਦੀ ਹੈ, ਕਿਵੇਂ ਨੱਥ ਪਾਈ ਜਾਵੇ ।

 

ਹੁਣ ਜਦ ਇਕ ਘੋੜਸਵਾਰ ਬਰਛਾ ਘਮਾਉਂਦਾ ਆ ਰਿਹਾ ਉਹਨਾਂ ਨੇ ਦੂਰੋਂ ਦੇਖਿਆ ਤਾਂ ਉਹ ਇੱਕਠੇ ਹੀ ਪੰਜ-ਸੱਤ ਜਾਣੇ ਉਹਦੇ ਉੱਤੇ ਟੁੱਟ ਪਏ। ਘੋੜਾ ਕੰਧ ਵਿਚ ਵੱਜਿਆ ਅਤੇ ਧਰਤੀ ਉੱਤੇ ਡਿੱਗ ਪਿਆ। ਫੁਰਤੀ ਨਾਲ ਸਾਰਿਆਂ ਨੇ ਹੀ ਆਪਣੇ ਹਥਿਆਰ ਘੋੜ ਸਵਾਰ ਦੇ ਸਰੀਰ ਵਿਚ ਜਿੱਥੇ ਵੀ ਦੇਖਿਆ, ਗੱਡ ਦਿੱਤੇ। ਪਲਾਂ-ਛਿਣਾਂ ਵਿਚ ਹੀ ਉਹਦੀ ਦੇਹ ਠੰਢੀ ਹੋਣ ਲੱਗੀ। ਬੰਦਾ ਮਾਰ ਕੇ ਉਹ ਸਾਰੇ ਹੀ ਕੰਬੀ ਜਾ ਰਹੇ ਸਨ ਅਤੇ ਭੱਜ ਕੇ ਘਰ ਅੰਦਰ ਜਾ ਵੜੇ। ਉਹਨਾਂ ਦੇ ਮਨਾਂ ਵਿਚ ਦਹਿਸ਼ਤ ਕਿਥੋਂ ਤੱਕ ਉੱਤਰ ਆਈ, ਉਹਨਾਂ ਦੇ ਸਰੀਰ ਬਰ-ਥਰ ਕੰਬਦੇ, ਜੇ ਉਹ ਇੱਕਠੇ ਹੀ ਹੱਲਾ ਬੋਲ ਕੇ ਘੋੜਸਵਾਰ ਨੂੰ ਨਾ ਸੰਭਾਲਦੇ ਤਾਂ ਉਹਨੇ ਇੱਕਲੇ-ਇੱਕਲੇ ਨੂੰ ਪਰੋ ਦੇਣਾ ਸੀ।

 

ਉਹਨਾਂ ਨੇ ਦੇਖਿਆ ਸੀ, ਘੋੜਸਵਾਰ ਏਧਰਲੇ ਕਿਸੇ ਇਲਾਕੇ ਦਾ ਨਹੀਂ ਸੀ। ਉਹ ਪੰਜਾਬੀ ਵੀ ਨਹੀਂ ਲਗਦਾ ਸੀ। ਉਹ ਤਾਂ ਬਾਹਰੋਂ ਕਿਧਰੋਂ ਹੀ ਸੀ ਕੋਈ। ਉਹਦਾ ਰੰਗ ਪੱਕਾ ਸੀ । ਅੱਖਾਂ ਮੋਟੀਆਂ-ਮੋਟੀਆਂ ਸਨ। ਚਿਹਰਾ ਭਰਵਾਂ ਸੀ। ਹੱਥਾਂ ਦੀਆਂ ਉਂਗਲਾਂ ਡੱਡੂ ਵਾਂਗ ਫੁੱਲੀਆਂ ਜਿਹੀਆਂ। ਉਹਦੀ ਪਗੜੀ, ਗਲੁ ਪਾਇਆ ਕੁੜਤਾ ਅਤੇ ਤੇੜ ਦਾ ਤਹਿਮਤ ਕਾਲੇ ਰੰਗ ਦੇ ਸਨ । ਮੁੱਛਾਂ ਤਾਂ ਸਨ, ਪਰ ਦਾੜ੍ਹੀ ਅੱਧੀ-ਮੁੰਨੀ ਜਿਹੀ।

 

ਦੂਜਾ ਇਕ ਘੋੜਸਵਾਰ ਓਧਰ ਆਇਆ ਤਾਂ ਸਾਥੀ ਘੋੜਸਵਾਰ ਦੀ ਲਾਸ਼ ਦੇਖ ਕੇ ਥੰਮ ਗਿਆ। ਲਾਸ਼ ਕੋਲ ਘੋੜਾ ਅੱਖਾਂ ਮੀਚੀਂ ਨਿਢਾਲ ਖੜ੍ਹਾ ਸੀ। ਉਹ ਘੋੜੇ ਉੱਤੋਂ ਥੱਲੇ ਉੱਤਰਿਆ ਅਤੇ ਲਾਸ਼ ਦੀ ਨਿਰਖ-ਪਰਖ ਕਰਨ ਲੱਗਿਆ। ਸਿਆਣ ਰਿਹਾ ਹੋਵੇਗਾ ਕਿ ਉਹਨਾਂ ਵਿਚੋਂ ਇਹ ਕੌਣ ਹੈ। ਨਾਲ ਦੇ ਮਕਾਨ ਵਿਚ ਇੱਕਠੇ ਹੋਏ ਖੜ੍ਹੇ ਬੰਦਿਆਂ ਨੇ ਬਿੰਦ ਵਿਚ ਕੋਈ ਘੋਰ-ਮਸੋਰਾ ਜਿਹਾ ਕੀਤਾ ਅਤੇ ਬਾਹਰ ਨਿੱਕਲ ਕੇ ਦੂਜੇ ਘੋੜਸਵਾਰ ਉੱਤੇ ਵੀ ਟੁੱਟ ਪਏ। ਜਿਵੇਂ ਉਹਦੀ ਮੌਤ ਨੇ ਹੀ ਉਹਨੂੰ ਓਥੇ ਘੋੜੇ ਉੱਤੋਂ ਥੱਲੇ ਉਤਾਰ ਲਿਆ

 

ਹੋਇਆ ਸੀ।

 

ਤੇ ਫੇਰ ਉਹਨਾਂ ਨੇ ਸੁਣਿਆ ਜਿਵੇਂ ਪਿੰਡ ਵਿਚ ਗੋਲੀ ਚੱਲੀ ਹੋਵੇ। ਗੋਲੀ ਦੀ ਆਵਾਜ਼ ਸੁਣ ਕੇ ਉਹਨਾਂ ਦੇ ਕੰਨ ਖੜ੍ਹੇ ਹੋ ਗਏ। ਉਹ ਭੈਭੀਤ ਹੋਣ ਲੱਗੇ। ਦਹਿਸ਼ਤ ਉਹਨਾਂ ਦੇ ਮਨਾਂ ਵਿਚ ਹੋਰ ਵਧਣ ਲੱਗੀ। ਗੱਲ ਕੀਤੀ, ”ਆਪਾਂ ਇਥੇ ਈ ਖੜ੍ਹੇ ਰਹਿਨੇ ਆਂ। ਆਪਣੇ ਘਰਾਂ ਦਾ ਬਚਾਅ ਕਰੀਏ। ਓਧਰ ਕਿਧਰੇ ਹੋਰ ਹੋਣਗੇ ਜਿਹੜੇ ਆਪਣਾ ਬਚਾਅ ਕਰਨਗੇ।”

 

ਤੇ ਫੇਰ ਹੋਰ ਕਈ ਗੋਲੀਆਂ ਚੱਲੀਆਂ। ਚੀਕਾਂ ਵੀ ਸਨ। ਜ਼ਰੂਰ ਪਿੰਡ ਵਿਚ ਹੋਰ ਕਿਧਰੇ ਮਾੜਾ ਵਾਪਰ ਗਿਆ ਹੋਵੇਗਾ।

 

ਪਿੰਡ ਦੇ ਛਿਪਦੇ ਪਾਸੇ ਇੱਕਠੇ ਹੋ ਕੇ ਖੜ੍ਹੇ ਸੱਥ ਵਿਚ ਉਹਨਾਂ ਨੇ ਪੰਦਰਾਂ ਬੰਦੇ ਗੋਲੀਆਂ ਨਾਲ ਭੁੰਨ ਦਿੱਤੇ ਸਨ। ਉਹ ਦਿਨ ਛਿਪੇ ਜਿਹੇ ਆਏ ਸਨ। ਗਰਮੀਆਂ ਦੇ ਦਿਨ ਸਨ। ਲੋਕ ਹਾਲੇ, ਖੇਤਾਂ-ਬੰਨਿਆਂ ਵਲੋਂ ਮੁੜੇ ਹੀ ਸਨ1 ਸੁਆਣੀਆਂ ਰੋਟੀ-ਟੁੱਕ ਦਾ ਆਹਰ ਕਰਦੀਆਂ ਫਿਰਦੀਆਂ ਸਨ। ਨਿਆਣੇ ਸੱਥਾਂ ਵਿਚ ਖੇਡਦੇ ਸਨ। ਡੰਗਰ-ਪਸ਼ੂ ਬਾਹਰੋਂ ਮੁੜ ਆਏ ਸਨ। ਉਹਨਾਂ ਦੇ ਟੋਟੇ-ਟੋਟੇ ਕਰ ਦਿੱਤੇ ਸਨ। ਉਹਨਾਂ ਦੇ ਖੁਰਲੀਆਂ ਵਿਚ ਮੂੰਹ ਸਨ।

 

ਔਲਖ-ਪੱਤੀ ਵਿਚ ਵੀ ਇੰਜ ਪਿੰਡ ਦੇ ਬੰਦਿਆਂ ਨੇ ਤਿੰਨ ਘੋੜਸਵਾਰ ਮਾਰ ਸੁੱਟੇ ਸਨ। ਉਹਨਾਂ ਨੂੰ ਬਰਛਿਆਂ ਨਾਲ ਵਿੰਨ੍ਹ ਦਿੱਤਾ ਸੀ, ਗੰਡਾਸਿਆਂ ਨਾਲ ਉਹਨਾਂ ਦੇ ਘੋੜੇ ਵੀ ਮਾਰ ਦਿੱਤੇ ਸਨ।

 

ਸੂਰਜ ਦੀ ਟਿੱਕੀ ਛਿਪਦੀ ਨਾਲ ਪਿੰਡ ਵਿਚ ਇਕ ਘਸਮਾਣ ਜਿਹਾ ਮੱਚ ਉੱਠਿਆ ਸੀ। ਘੋੜਸਵਾਰਾਂ ਨੂੰ ਐਨਾ ਯਕੀਨ ਨਹੀਂ ਸੀ ਕਿ ਇਸ ਪਿੰਡ ਦੇ ਲੋਕ ਇੰਜ ਦਲੇਰੀ ਨਾਲ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਗੇ। ਉਹ ਆਏ ਸਨ ਕਿ ਪਿੰਡ ਵਿਚ ਇਕ ਦਹਿਸ਼ਤ ਜਿਹੀ ਫੈਲਾ ਕੇ ਉਹ ਉਹਨਾਂ ਦੇ ਡੰਗਰ-ਪਸ਼ੂ ਹਿੱਕ ਕੇ ਲੈ ਜਾਣਗੇ। ਉਹਨਾਂ ਦਾ ਰੁਪਈਆ-ਪੈਸਾ ਤੇ ਗਹਿਣੇ-ਜ਼ੇਵਰਾਤ ਲੁੱਟ ਕੇ ਲੈ ਜਾਣਗੇ। ਉਹਨਾਂ ਦੀਆਂ ਜਵਾਨ ਔਰਤਾਂ ਤੇ ਨੌਜਵਾਨ ਕੁੜੀਆਂ ਨੂੰ ਲੁੱਟ ਦਾ ਮਾਲ ਬਣਾ ਲੈਣਗੇ? ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਲੋਕਾਂ ਨੇ ਆਪਣੀਆਂ ਮੱਝਾਂ, ਗਾਈਆਂ ਤੇ ਬਲਦਾਂ ਘੋੜਿਆਂ ਤੇ ਊਠਾਂ ਦੇ ਆਪ ਹੀ ਰੱਸੇ ਵੱਢ ਦਿੱਤੇ ਸਨ। ਪਿੰਡ ਦੇ ਸਾਰੇ ਪਸ਼ੂ ਭੰਵਤਰ ਕੇ ਖੇਤਾਂ ਵਲ ਪੂੰਛਾਂ ਉਤਾਂਹ ਚੁੱਕ ਕੇ ਭੱਜ ਗਏ। ਉਹਨਾਂ ਲਈ ਪਿੰਡ ਵਿਚ ਕੋਈ ਆਫਤ ਆ ਵੜੀ ਸੀ। ਉਹ ਇਸ ਆਫਤ ਤੋਂ ਪਿੱਛਾ ਛੁਡਾਕੇ ਜਿੱਧਰ ਮੂੰਹ ਕੀਤਾ ਦੌੜ ਗਏ ਸਨ।

 

ਘਰਾਂ ਦੀਆਂ ਛੱਤਾਂ ਕੁੜੀਆਂ-ਸ਼ਤੀਰਾਂ ਤੇ ਸਿਰਕੀ-ਬਾਲੇ ਦੀਆਂ ਸਨ। ਹਰ ਘਰ ਦੀ ਇਕ ਸਬਾਤ ਵਿਚ ਤੂੜੀ ਭਰੀ ਹੋਈ ਸੀ। ਵਿਹੜਿਆਂ ਵਿਚ ਕਪਾਹ ਦੀਆਂ ਸੁੱਕੀਆਂ ਛਿਟੀਆਂ ਦੇ ਢੇਰ ਸਨ। ਘੋੜਸਵਾਰਾਂ ਨੇ ਤੂੜੀ ਤੇ ਛਿਟੀਆਂ ਨੂੰ ਅੱਗ ਲਾ ਦਿੱਤੀ। ਲਾਟਾਂ ਨਿੱਕਲਣ ਲੱਗੀਆਂ। ਫੇਰ ਛੱਤਾਂ ਡਿੱਗਣ ਲੱਗ ਪਈਆਂ। ਘੋੜਸਵਾਰ ਮਰਦੇ ਵੀ ਜਾ ਰਹੇ ਸਨ, ਤਬਾਹੀ ਵੀ ਮਚਾਈ ਜਾਂਦੇ । ਉਹਨਾਂ ਦੇ ਹੱਥ ਨਾ ਤਾਂ ਪੈਸਾ-ਟਕਾ ਲਗਦਾ ਸੀ ਅਤੇ ਨਾ ਸੋਨਾ-ਚਾਂਦੀ । ਔਰਤਾਂ ਘਰਾਂ ਵਿਚ ਹੀ ਪਤਾ ਨਹੀਂ ਕਿੱਥੇ-ਕਿੱਥੇ ਛੁਪੀਆਂ-ਦੜੀਆਂ ਬੈਠੀਆਂ ਸਨ। ਕੁਝ ਮਾਰੀਆਂ ਗਈਆਂ, ਕੁਝ ਬਾਹਰ ਖੇਤਾਂ ਨੂੰ ਭੱਜ ਗਈਆਂ। ਤੀਵੀਆਂ ਵੀ ਬੰਦਿਆਂ ਵਾਂਗ ਮੁਕਾਬਲਾ ਕਰਦੀਆਂ ਅਤੇ ਘੋੜਸਵਾਰਾਂ ਵਲ ਇੱਟਾਂ-ਵੱਟੇ ਚਲਾਉਂਦੀਆਂ। ਘਰਾਂ ਵਿਚ ਧੂੰਆਂਧਾਰ ਹੋ ਗਿਆ। ਘੋੜਸਵਾਰਾਂ ਦੇ ਹੱਥ-ਪੱਲੇ ਤਾਂ ਕੁਝ ਲੱਗਿਆ ਨਾ, ਉਹ ਜਿੰਨਾ ਵੀ ਹੋ ਸਕਿਆ, ਪਿੰਡ ਦਾ ਨੁਕਸਾਨ ਕਰਕੇ ਭੱਜ ਗਏ। ਪਤਾ ਨਹੀਂ, ਕਿੰਨੇ ਉਹ ਪਿੰਡ ਵਿਚ ਹੀ ਮਰੇ ਪਏ ਰਹਿ ਗਏ। ਪਿੰਡ ਦੇ ਬਹੁਤ ਲੋਕ ਮਾਰੇ ਗਏ ਸਨ, ਔਰਤਾਂ ਮਰ ਗਈਆਂ ਸਨ। ਛੋਟੇ ਬੱਚੇ ਵੀ ਜਾਨ ਗੁਆ ਬੈਠੇ ਸਨ। ਘਰ ਢਹਿ ਗਏ ਸਨ। ਪਿੰਡ ਦੇ ਧੂੰਏਂ ਤੇ ਰਾਤ ਦੇ ਹਨੇਰੇ ਵਿਚ ਕੋਈ ਫਰਕ ਨਹੀਂ ਰਹਿ ਗਿਆ ਸੀ।

 

ਹੁਣ ਜੋ ਪਿੰਡ ਉੱਚਾ-ਨੀਵਾਂ ਜਿਹਾ ਲਗਦਾ ਹੈ, ਕੁਝ ਮਕਾਨ ਜਿਵੇਂ ਟਿੱਬੇ ਉੱਤੇ ਵਸੇ ਹੋਣ, ਪਹਾੜੀ ਪਿੰਡਾਂ ਜਿਹੀ ਤਰਤੀਬ ਹੈ ਘਰਾਂ ਦੀ, ਇਹ ਨਵਾਂ ਪਿੰਡ ਹੈ। ਪੁਰਾਣੇ ਘਰਾਂ ਦੇ ਮਲਬਿਆਂ ਉੱਤੇ ਉੱਸਰੇ ਹੋਏ ਮਕਾਨ। ਨਵੇਂ ਘਰਾਂ ਥੱਲੇ ਦੱਬੀਆਂ ਪਈਆਂ ਰਹਿ ਗਈਆਂ ਔਰਤਾਂ ਅਤੇ ਨਿਆਣਿਆਂ ਦੀਆਂ ਦੀਆਂ ਸਿਸਕੀਆਂ, ਬੰਦਿਆਂ ਦੇ ਸ਼ਹੀਦੀ ਖੂਨ ਦਾ ਤੁਬਕਾ-ਤੁਬਕਾ। ਓਥੇ ਹੀ ਕਿਤੇ ਰਹਿ ਗਈ ਉਹਨਾਂ ਦੀ ਅਣਖ।

 

ਥੰਮਣ ਵਾਲੇ ਪਿੰਡ ਦੇ ਇਹ ਉਹ ਲੋਕ ਸਨ, ਜੋ ਤਬਾਹ ਤਾਂ ਹੋ ਗਏ, ਪਰ ਧਾੜਵੀਆਂ ਨੂੰ ਭਾਜੜਾਂ ਪਾ ਦਿੱਤੀਆਂ।

 

3

 

ਇਕ ਸਾਲ ਪਿੰਡ ਵਿਚ ਡਾਕੂ ਆਏ ਸਨ-ਚਾਰ ਸੀ ਉਹ। ਇਹ ਗੱਲ ਸੰਤਾਲੀ ਤੋਂ ਪਹਿਲਾਂ ਦੀ ਹੈ। ਦੁਪਹਿਰੇ ਜਿਹੇ ਡਾਕਾ ਪਿਆ ਸੀ ਪਿੰਡ ਵਿਚ। ਕਿਧਰੇ-ਕਿਧਰੇ ਚੁੱਲ੍ਹਿਆਂ ਵਿਚੋਂ ਧੂੰਆਂ ਉੱਠਦਾ। ਬਹੁਤੇ ਲੋਕ ਖੇਤਾਂ ਵਿਚ ਸਨ ਅਤੇ ਔਰਤਾਂ ਵੀ: ਪਾਲੀ-ਮੁੰਡੇ ਮੱਝਾਂ-ਗਾਵਾਂ ਚਾਰਨ ਬੰਨਿਆਂ ਵਿਚ ਸਨ।

 

ਰਸਾਲਦਾਰ ਨਿੱਕਾਂ ਸਿੰਘ ਦੀ ਉੱਚੀ ਹਵੇਲੀ ਵਿਚ ਡਾਕਾ ਪਿਆ ਸੀ । ਰਸਾਲਦਾਰ ਨੇ ਤਿੰਨ ਵਿਆਹ ਕਰਾਏ। ਪਹਿਲੀ ਬਹੂਂ ਬਸੰਤ ਕੁਰ ਢਿੱਡੋਂ ਹੀ ਨਹੀਂ ਛੁੱਟੀ ਸੀ। ਦੂਜੀ ਦਿਆ ਕੁਰ ਦੇ ਤਿੰਨ ਕੁੜੀਆਂ ਹੋਈਆਂ, ਮੁੜ ਕੇ ਕੋਈ ਜੁਆਕ ਨਹੀਂ ਸੀ। ਤੀਜੀ ਬਹੂ ਦੇ ਪਹਿਲਾਂ ਕੁੜੀ ਹੋਈ, ਫੇਰ ਇਕ ਮੁੰਡਾ ਬਘੇਲ ਸਿੰਘ।ਓਦੋਂ ਤੱਕ ਰਸਾਲਦਾਰ ਨਿੱਕਾ ਸਿੰਘ ਬੁੱਢਾ ਹੋ ਚੁੱਕਿਆ ਸੀ, ਸੱਤਰ ਸਾਲ ਦਾ। ਪਿੰਡ ਵਿਚ ਸਾਰਿਆਂ ਨੂੰ ਪਤਾ ਸੀ ਕਿ ਤੀਜੀ ਬਹੂ ਨੇ ਕਿਸੇ ਹੋਰ ਦੇ ਜੁਆਕ ਜੰਮੇ ਸੀ। ਇਹ ਹੋਰ ਬੰਦਾ ਹੋਰ ਕੋਈ ਨਹੀਂ ਸੀ, ਵਰ੍ਹਿਆਂ ਤੋਂ ਉਹਨਾਂ ਦੇ ਖੇਤਾਂ ਵਿਚ ਕੰਮ ਕਰਨ ਵਾਲਾ ਘੋਨਾ ਚਮਿਆਰ ਸੀ । ਘੋਨਾ ਹੱਡਾਂ-ਪੈਰਾਂ ਦਾ ਨਰੋਆ ਆਦਮੀ ਸੀ। ਉਹ ਆਪ ਵੀ ਸ਼ਾਦੀ ਸ਼ੁਦਾ ਸੀ। ਉਹਦੀ ਆਪਣੀ ਬਹੂ ਕੋਲ ਵੀ ਦੋ ਜੁਆਕ ਸਨ । ਪਰ ਨਿੱਕਾ ਸਾਂ ਦੀ ਤੀਜੀ ਬਹੂ ਗੁਰਮੇਲ ਕੁਰ ਨੂੰ ਦੋ ਬੱਚਿਆਂ ਦੀ ਦਾਤ ਘੋਨੇ ਚਮਿਆਰ ਦੀ ਨਮਕਹਲਾਲੀ ਹੀ ਤਾਂ ਸੀ । ਬਘੇਲ ਸਿੰਘ ਘਰ ਵਿਚ ਆਉਣ ਨਾਲ ਨਿੱਕਾ ਸੂੰ ਦਾ ਧੂਣਾ ਧੁਖਦਾ ਰਹਿ ਗਿਆ ਸੀ। ਉਹ ਸੱਤਰ ਘੁਮਾਂ ਜ਼ਮੀਨ ਦਾ ਮਾਲਕ ਸੀ। ਨਹੀਂ ਤਾਂ ਇਹ ਸੱਤਰ ਘੁਮਾਂ ਬਿਗਾਨੇ ਪੁੱਤਾਂ ਦੇ ਨਾਉਂ ਚੜ੍ਹ ਜਾਂਦੀ।

 

ਵੀ। ਉਹਨੇ ਅੱਗ ਜਾਂ ਦੀ ਰਸਾਲਦਾਰ ਨਿੱਕਾ ਸੂੰ ਨੂੰ ਜ਼ਮੀਨ ਦੀ ਅੰਨ੍ਹੀ ਆਮਦਨ ਸੀ। ਉਹਨੇ ਅੰਗ ਜਾਂ ਦੀ ਨੌਕਰੀ ਕੀਤੀ ਸੀ। ਉਹਨਾਂ ਦਿਨਾਂ ਵਿਚ ਬਥੇਰਾ ਪੈਸਾ ਘਰ ਆ ਕੇ ਡਿੱਗਿਆ ਸੀ। ਨਿੱਕਾ ਸੂੰ ਦੇ ਪਿਓ ਹੋਰੀ ਚਾਰ ਭਰਾ ਸਨ। ਬਾਕੀ ਤਿੰਨਾਂ ਦੇ ਕੋਈ ਔਲਾਦ ਨਹੀਂ ਸੀ। ਦੋ ਤਾਂ ਛੜੇ ਹੀ ਸਨ। ਇਕ ਸੀ ਉਹਦਾ ਤਾਇਆ, ਉਹ ਵਿਆਹਿਆ ਸੀ, ਉਹਦੇ ਕੋਈ ਬੱਚਾ ਨਹੀਂ ਸੀ। ਨਿੱਕਾ ਸੂ ਇੱਕਲਾ ਸੀ । ਨਾ ਹੋਰ ਕੋਈ ਭੈਣ ਤੇ ਨਾ ਭਰਾ। ਜੁਆਨ ਹੋਇਆ ਤਾਂ ਅਫਸਰੀ ਠਾਨ ਲੈਣ ਫੌਜ ਵਿਚ ਭਰਤੀ ਹੋ ਗਿਆ। ਉਹ ਸਕੂਲ ਦੀਆਂ ਕੁਝ ਜਮਾਤਾਂ ਵੀ ਪਾਸ ਸੀ।

 

ਭਲੇ ਵੇਲਿਆਂ ਦੀ ਗੱਲ ਸੀ। ਵੱਡੀ ਬਹੂ ਬਸੰਤ ਕੁਰ ਦੇ ਹੀ ਹੱਥ-ਮੱਥੇ ਸੀ ਸਭ ਕੁਝ1 ਓਹੀ ਪੈਸਾ- ਧੇਲਾ ਸੰਭਾਲਦੀ, ਓਹੀ ਘਰ ਦੀ ਕਬੀਲਦਾਰੀ ਚਲਾਉਂਦੀ। ਸਿਆਣੀ ਵੀ ਬਹੁਤ ਸੀ। ਸੁਭਾਅ ਦੀ ਨਰਮ ਤੇ ਕੁਨੀ । ਦੂਜੀਆਂ ਦੋਵੇਂ ਸੌਕਣਾਂ ਨੂੰ ਧੀਆਂ-ਭੈਣਾਂ ਸਮਝਦੀ। ਤੀਜੀ ਗੁਰਮੇਲ ਕੁਰ ਨੂੰ ਘੋਨੇ ਤੋਂ ਔਲਾਦ ਪ ਾਪਤ ਕਰਨ ਦੀ ਸਿੱਖ-ਮੱਤ ਵੱਡੀ ਬਸੰਤ ਕੁਰ ਨੇ ਹੀ ਦਿੱਤੀ ਸੀ। ਬੰਸਤ ਕੁਰ ਨੇ ਲੋਹੇ ਦੀਆਂ ਦੇ ਵੱਡੀਆਂ ਗਾਗਰਾਂ ਮਲਕਾ ਦੇ ਰੁਪਈਆਂ ਨਾਲ ਭਰ ਕੇ ਵਰਾਂਡੇ ਵਿਚ ਥਮਲੇ ਕੋਲ ਦੱਬ ਦਿੱਤੀਆਂ ਸਨ। ਇਸ ਗੱਲ ਦਾ ਪਤਾ ਬੰਸਤ ਕੁਰ ਤੇ ਨਿੱਕਾ ਸੂ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਸੀ। ਜਦੋਂ ਉਹਨਾਂ ਨੇ ਅਜਿਹਾ ਕੀਤਾ ਸੀ. ਛੋਟੀਆਂ ਦੋਵੇਂ ਬਹੂਆਂ ਅਤੇ ਉਹਨਾਂ ਦਾ ਜੁਆਕ-ਜੱਲਾ ਰਿਸ਼ਤੇਦਾਰੀਆਂ ਵਿਚ ਕਿਧਰੇ ਗਏ ਸਨ। ਨਿੱਕਾ ਸੂੰ ਨੇ ਕਹੀ ਫੜਕੇ ਆਪ ਧਰਤੀ ਵਿਚ ਟੋਏ ਕੀਤੇ ਸਨ ਅਤੇ ਦੋਵਾਂ ਜੀਆਂ ਨੇ ਟੋਇਆਂ ਵਿਚ ਗਾਗਰਾਂ ਰੱਖ ਕੇ ਉੱਤੇ ਗਿੱਲੀ ਮਿੱਟੀ ਨਾਲ ਲਿੱਪ ਦਿੱਤਾ ਸੀ। ਵਰ੍ਹਿਆਂ ਦੇ ਵਰ੍ਹੇ ਬੀਤ ਗਏ, ਕਿਸੇ ਨੂੰ ਕਦੇ ਕੋਈ ਸੋਅ ਨਹੀਂ ਹੋਈ ਕਿ ਰਸਾਲਦਾਰ ਦੇ ਘਰ ਚਾਂਦੀ ਦੇ ਰੁਪਈਆਂ ਦੀਆਂ ਗਾਗਰਾਂ ਧਰਤੀ ਵਿਚ ਦੱਬੀਆਂ ਹੋਈਆਂ ਹਨ।

 

ਤੇ ਫੇਰ ਉਸ ਦਿਨ ਡਾਕੂ ਆਏ। ਉਹ ਚਾਰ ਸਨ। ਇਕ ਕੋਲ ਪੱਕੀ ਰਫਲ ਸੀ। ਇਕ ਕੋਲ ਅਕਹਿਰੀ ਨਾਲੀ ਦੀ ਬਾਰਾਂ ਬੋਰ ਦੀ ਬਦੂੰਕ। ਇਕ ਬੰਢੇ ਕੋਲ ਤਲਵਾਰ ਸੀ। ਚੌਥੇ ਕੋਲ ਗੰਡਾਸਾ ਸੀ ਸਿਰਫ ਉਸ ਦਿਨ ਨਿੱਕਾ ਸੂੰ ਘਰ ਨਹੀਂ ਸੀ। ਗੁਰਮੇਲ ਕੁਰ ਵੀ ਨਹੀਂ ਸੀ। ਉਹ ਆਪਣੇ ਮੁੰਡੇ-ਕੁੜੀ ਸਮੇਤ ਪੇਕੀਂ ਸੀ। ਬਸੰਤ ਕੁਰ ਸੀ ਜਾਂ ਦੂਜੀ ਬਹੂ ਦਿਆ ਕੁਰ। ਤਿੰਨੇ ਕੁੜੀਆਂ ਵੀ ਘਰ ਹੀ ਸਨ।

 

ਉਹ ਦੜਦੜਾਉਂਦੇ ਕਿਧਰੋਂ ਆਏ ਅਤੇ ਨਿੱਕਾ ਸੂੰ ਦੀ ਹਵੇਲੀ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਦੜਦੜਾਉਂਦੇ ਹੀ ਵਿਹੜੇ ਵਿਚ ਜਾ ਖੜ੍ਹੇ। ਤਲਵਾਰ ਵਾਲੇ ਬੰਦੇ ਨੇ ਦਰਵਾਜ਼ੇ ਦੇ ਤਖਤੇ ਬੰਦ ਕਰਕੇ ਕੁੰਡਾ ਲਾ ਦਿੱਤਾ। ਬਾਰਾਂ ਬੋਰ ਦੀ ਬਦੂੰਕ ਵਾਲੇ ਬੰਦੇ ਨੇ ਆਉਣ ਸਾਰ ਪਹਿਲਾਂ ਤਾਂ ਤਿੰਨਾਂ ਕੁੜੀਆਂ ਦੇ ਮੂੰਹ ਲਫੇੜਿਆਂ ਨਾਲ ਭੰਨ ਸੁੱਟੇ। ਕੁੜੀਆਂ ਦੇ ਸਾਹ ਚੜ੍ਹੇ ਦੇ ਚੜ੍ਹੇ ਰਹਿ ਗਏ। ਨਾ ਉਹ ਬੋਲੀਆਂ ਅਤੇ ਨਾ ਹੀ ਰੋ ਸਕੀਆਂ। ਤੇ ਫੇਰ ਗੰਡਾਸੇ ਵਾਲੇ ਬੰਦੇ ਨੇ ਤਿੰਨਾਂ ਕੁੜੀਆਂ ਨੂੰ ਇਕ ਬੈਠਕ ਵਿਚ ਧੱਕ ਕੇ ਬਾਹਰੋਂ ਕੁੰਡਾ ਲਾ ਦਿੱਤਾ। ਬੰਦੂਕ ਵਾਲੇ ਬੰਦੇ ਨੇ ਫੇਰ ਦੋਵਾਂ ਜਨਾਨੀਆਂ ਨੂੰ ਡੰਡੇ ਨਾਲ ਕੁੱਟਿਆ। ਉਹ ਚੀਕਾਂ ਮਾਰ ਰਹੀਆਂ ਸਨ । ਉਹ ਦੋਵਾਂ ਨੂੰ ਪੁੱਛ ਰਿਹਾ ਸੀ, ”ਦੱਸੋ, ਗਾਗਰਾਂ ਕਿੱਥੇ ਦੱਬੀਆਂ ਹੋਈਆਂ ਨੇ?”

 

ਦਿਆ ਕੁਰ ਭੈਮਾਨ ਹੋਈ ਆਪਣੇ ਆਪ ਨੂੰ ਪੁੱਛ ਰਹੀ ਸੀ, ”ਕਿਹੜੀਆਂ ਗਾਗਰਾਂ?” ਕੁੱਟ ਤੋਂ ਬਚਣ ਲਈ ਅਖੀਰ ਉਹ ਬੋਲ ਉੱਠੀ, ‘ਭਰਾਵਾ, ਮੈਨੂੰ ਕਾਸੇ ਦਾ ਪਤਾ ਨ੍ਹੀ । ਘਰ ਦੀ ਮੁਖਤਿਆਰਨ ਤਾਂ ਇਹੀ ਐ।” ਉਹਨੇ ਬਸੰਤ ਕੁਰ ਵਲ ਹੱਥ ਕਰ ਦਿੱਤਾ।

 

ਤੇ ਫੇਰ ਬੰਦੂਕਧਾਰੀ ਤੇ ਤਲਵਾਰ ਧਾਰੀ ਦੋਵੇਂ ਬੰਸਤ ਕੁਰ ਨੂੰ ਕੁੱਟਣ ਲੱਗੇ । ਉਹ ਧਰਤੀ ਉੱਤੇ ਦੰਦ ਘੁੱਟੀ ਪਈ ਸੀ। ਮਿੱਟੀ ਬਣੀ ਕੁੱਟ ਖਾ ਰਹੀ ਸੀ। ਉਹਨਾਂ ਨੇ ਉਹਦੇ ਸਿਰ ਦੇ ਵਾਲ ਪੁੱਟੇ ਸਨ। ਢਿੱਡ ਉੱਤੇ ਲੱਤਾਂ ਮਾਰੀਆਂ ਸਨ। ਕੰਨਾਂ ਦੀਆਂ ਡੰਡੀਆਂ ਖਿੱਚ ਲਈਆਂ ਸਨ। ਕੰਨ ਲਹੂ-ਲੁਹਾਣ ਸਨ। ਉਹ ਡੰਡੇ ਮਾਰ-ਮਾਰ ਅਤੇ ਘੁੰਸਨ-ਮੁੱਕੀ ਕਰਦੇ ਥੱਕ ਚੁੱਕੇ ਸਨ। ਬਸੰਤ ਕੁਰ ਮੂੰਹੋਂ ਨਹੀਂ ਬੋਲੀ। ਉਹ ਪੁੱਛਦੇ ਤਾਂ ਸਿਰਫ ਸਿਰ ਮਾਰ ਦਿੰਦੀ।

 

ਗੰਡਾਸੇ ਵਾਲਾ ਦਰਵਾਜ਼ੇ ਦੇ ਤਖਤਿਆਂ ਕੋਲ ਅੰਦਰ ਖੜ੍ਹਾ ਹੀ ਥਿੜਕ ਰੱਖ ਰਿਹਾ ਸੀ ਕਿ ਕਿਧਰੇ ਦਰਵਾਜ਼ੇ ਤੋਂ ਬਾਹਰ ਪਿੰਡ ਦੇ ਲੋਕ ਇੱਕਠੇ ਹੋ ਕੇ ਤਾਂ ਨਹੀਂ ਆ ਖੜ੍ਹੇ। ਪੱਕੀ ਰਫਲ ਵਾਲਾ ਕੋਠੇ ਉੱਤੇ ਖੜ੍ਹਾ ਕਦੇ ਫਾਇਰ ਕਰਦਾ। ਉੱਚਾ-ਉੱਚਾ ਮੂੰਹੋਂ ਬੋਲਦਾ ਵੀ ਸੀ, ”ਸਾਡੇ ਨੇੜੇ ਕੋਈ ਨਾ ਆਏ ਬਈ। ਅਸੀਂ ਹੋਰ ਕਿਸੇ ਨੂੰ ਕੁੱਛ ਨ੍ਹੀ ਆਖਣਾ। ਖਬਰਦਾਰ ਬਈ।’’

 

  • ਅਖੀਰ ਉਹਨਾਂ ਨੇ ਵਕਤ ਗੁਜ਼ਰਦਾ ਦੇਖ ਕੇ ਬਸੰਤ ਕੁਰ ਦੇ ਕੱਪੜੇ ਖਿੱਚ ਕੇ ਪਾੜ ਦਿੱਤੇ। ਉਹਨੂੰ ਅਲਫ ਨੰਗੀ ਨੂੰ ਵਰਾਂਢੇ ਦੇ ਥਮਲੇ ਨਾਲ ਨੂੜ ਦਿੱਤਾ। ਪਹਿਲਾਂ ਤਾਂ ਉਹਦਾ ਮੂੰਹ ਲਫੇੜਿਆਂ ਨਾਲ ਕੁੱਟਿਆ। ਬੇਹੋਸ਼ੀ ਧਾਰ ਕੇ ਬਸੰਤ ਗੁਰ ਨੇ ਆਪਣੀ ਗਰਦਨ ਲਟਕਾ ਲਈ। ਨੰਗੇ ਹੋ ਜਾਣਾ ਵੀ ਉਹਦੇ ਲਈ ਕੋਈ ਮਤਲਬ ਨਹੀਂ ਸੀ। ਉਹ ਕੁਝ ਵੀ ਨਹੀਂ ਦੱਸ ਰਹੀ ਸੀ। ਬੰਦੂਕਧਾਰੀ ਨੇ ਬੰਦੂਕ ਦਾ ਗਜ਼ ਬਸੰਤ ਕੁਰ ਦੇ ਪਿਸ਼ਾਬ ਵਾਲੀ ਥਾਂ ਧਰ ਲਿਆ ਅਤੇ ਬੋਲਿਆ, “ਦੱਸਦੇ, ਗਾਗਰਾਂ ਕਿੱਥੇ ਨੇ? ਨਹੀਂ ਤਾਂ ਇਹ ਸਾਰਾ ਤੇਰੇ ਅੰਦਰ ਜਾਊ।”

 

ਬਸੰਤ ਕੁਰ ਨੇ ਤਿੱਖੀ ਤਕਲੀਫ ਮੰਨੀ। ਉਹਦੀ ਦਿ ਦੂਜੇ ਥਮਲੇ ਵੱਲ ਅੱਖਾਂ ਦਾ ਇਸ਼ਾਰਾ ਕਰ ਦਿੱਤਾ ਅਤੇ ਬੋਲੀ, ੜ੍ਹਤਾ ਢਿੱਲੀ ਪੈਣ ਲੱਗੀ। ਉਹਨੇ ਵਰਾਂਢੇ ਦੇ ‘ਐਥੋਂ ਪੱਟ ਲੋ।”

 

ਤਲਵਾਰਧਾਰੀ ਨੇ ਦਿਆ ਕੁਰ ਤੋਂ ਕਹੀ ਮੰਗੀ। ਅਗਲੇ ਬਿੰਦ ਹੀ ਤਲਵਾਰਧਾਰੀ ਵਰਾਂਢੇ ਦੀ ਮਿੱਟੀ ਪੁੱਟਣ ਲੱਗਿਆ। ਉਹਦਾ ਸਾਹ ਚੜ੍ਹਿਆ ਹੋਇਆ ਸੀ । ਗੰਡਾਸੇ ਵਾਲਾ ਸਭ ਦੇਖ ਰਿਹਾ ਸੀ। ਫੇਰ ਉਹ ਆ ਗਿਆ। ਟੋਏ ਵਿਚੋਂ ਛੇਤੀ ਛੇਤੀ ਮਿੱਟੀ ਕੱਢਣ ਲੱਗ ਪਿਆ। ਉਹਦਾ ਦਮ ਚੜ੍ਹ ਗਿਆ ਤਾਂ ਤਲਵਾਰਧਾਰੀ ਨੇ ਫੇਰ ਝੁੱਟੀ ਲਾਈ। ਗਾਗਰ ਕਿਤੇ ਨਹੀਂ ਸੀ। ਬੰਦੂਕਧਾਰੀ ਨੇ ਨਾਲ ਦੀ ਇਕ ਕਸਵੀਂ ਚਪੇੜ ਬਸੰਤ ਕੁਰ ਦੇ ਮੂੰਹ ਉੱਤੇ ਮਾਰੀ ਅਤੇ ਕੜਕਿਆ, ‘’ਕੁੱਤੀਏ ਐਮੇਂ ਤਾਂ ਨ੍ਹੀ ਬਕਦੀ ਕਿਤੇ?”

 

ਕਹੀ ਦੇ ਦੋ ਟੱਕ ਹੋਰ, ਤੀਜਾ ਟੱਕ ਵਜਦੇ ਹੀ ਟੰਨ ਦੀ ਤਿੱਖੀ ਆਵਾਜ਼ ਨਿੱਕਲੀ ਅਤੇ ਅੱਗ ਦੇ ਚੰਗਿਆੜੇ। ਕਹੀ ਗਾਗਰ ਦੇ ਮੂੰਹ ਉੱਤੇ ਲੱਗੀ ਸੀ। ਹੁਣ ਉਹਨਾਂ ਦੇ ਸਾਹ ਵਿਚ ਸਾਹ ਆਇਆ। ਦੋਵਾਂ ਨੇ ਦੋਵੇਂ ਗਾਗਰਾਂ ਕੱਢ ਲਈਆਂ। ਇਕ ਵੱਡਾ ਦੋੜਾ ਲੈ ਕੇ ਦੋਵੇਂ ਗਾਗਰਾਂ ਦੇ ਰੁਪਈਏ ਢੇਰੀ ਕੀਤੇ ਅਤੇ ਪੰਡ ਬੰਨ੍ਹ ਲਈ। ਬਸੰਤ ਕੁਰ ਨੂੰ ਖੋਲ੍ਹ ਦਿੱਤਾ। ਉਹ ਗਿੱਲੀ ਲੱਕੜ ਵਾਂਗ ਧਰਤੀ ਉੱਤੇ ਧੜੰਮ ਕਰਕੇ ਡਿੱਗ ਪਈ।

 

ਪਲਾਂ-ਛਿਣਾਂ ਵਿਚ ਹੀ ਉਹ ਚਾਰੇ ਜਾਣੇ ਰਸਾਲਦਾਰ ਨਿੱਕਾ ਸੂੰ ਦੀ ਉੱਚੀ ਹਵੇਲੀ ਤੋਂ ਬਾਹਰ ਹੋਏ ਅਤੇ ਤੇਜ਼ ਕਦਮਾਂ ਨਾਲ ਤੁਰਨ ਲੱਗੇ । ਰੁਪਈਆਂ ਦੀ ਪੰਡ ਤਲਵਾਰਧਾਰੀ ਦੇ ਸਿਰ ਉੱਤੇ ਸੀ। ਉਹ ਦੇਹ ਦਾ ਤਕੜਾ ਲਗਦਾ ਸੀ। ਪੰਡ ਚੁੱਕਣੀ ਮੁਸ਼ਿਕਲ ਸੀ। ਪੰਡ ਵਿਚ ਤਾਂ ਕਈ ਮਣ ਭਾਰ ਹੋਵੇਗਾ।

 

ਨਿੱਕਾ ਸੂੰ ਦੀ ਹਵੇਲੀ ਦੇ ਬਾਹਰ ਪਿੰਡ ਦੇ ਲੋਕਾਂ ਦਾ ਮੇਲਾ ਲੱਗਿਆ ਹੋਇਆ ਸੀ । ਉਹ ਵੀ ਡਾਕੂਆਂ ਦੇ ਮਗਰ ਤੁਰ ਪਏ। ਇਕ-ਦੂਜੇ ਤੋਂ ਮੂਹਰੇ ਭੱਜ ਆਏ। ਜਿਵੇਂ ਉਹਨਾਂ ਲਈ ਇਹ ਕੋਈ ਤਮਾਸ਼ਾ ਹੋਵੇ। ਬੰਦੇ ਡਾਕੂਆਂ ਦੇ ਉੱਤੇ ਚੜ੍ਹਦੇ ਜਾ ਰਹੇ ਸਨ। ਉਹਨਾਂ ਨੂੰ ਡਰ ਹੋਇਆ ਕਿ ਪਿੰਡ ਉਹਨਾਂ ਨੂੰ ਫੜ ਨਾ ਲਵੇ। ਡਾਕੂ ਭੱਜ ਪਏ। ਉਹਨਾਂ ਨੇ ਦੋ-ਤਿੰਨ ਮੁੱਠੀਆਂ ਰੁਪਈਆਂ ਦੀਆਂ ਲੋਕਾਂ ਵਲ ਸੁੱਟੀਆਂ। ਕਿਸੇ ਨੇ ਰੁਪਈਏ ਚੁਗੇ, ਕਿਸੇ ਨੇ ਨਿਗਾਹ ਹੀ ਨਹੀਂ ਕੀਤੀ।

 

ਕਦੇ ਇਹ ਨਰ-ਪਿੰਡ ਸੀ, ਥੰਮਣ ਵਾਲਾ। ਪਿੰਡ ਦੇ ਸਾਰੇ ਲਸੰਸੀਏ ਇੱਕਠੇ ਹੋ ਗਏ। ਲੋਕਾਂ ਦੇ ਹੱਥਾਂ ਵਿਚ ਗੰਡਾਸੇ ਸਨ, ਲੋਕਾਂ ਦੇ ਹੱਥਾਂ ਵਿਚ ਬਰਛੇ ਸਨ। ਗੁਰਮਤਾ ਕੀਤਾ, ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਡਾਕੂ ਸੁੱਕੇ ਨਾ ਜਾਣ। ਪਿੰਡ ਦੇ ਰੁਪਈਏ ਪਿੰਡ ਵਿਚ ਹੀ ਰਹਿਣੇ ਚਾਹੀਦੇ ਹਨ।

 

ਥੰਮਣਵਾਲੇ ਦੇ ਚੜ੍ਹਦੇ ਪਾਸੇ ਪਿੰਡ ਤੋਂ ਬਾਹਰ ਇਕ ਛੱਪੜ ਸੀ। ਛੱਪੜ ਤੋਂ ਅੱਗੇ ਜਾ ਕੇ ਲੋਕਾਂ ਨੇ ਚਾਰਾਂ ਡਾਕੂਆਂ ਨੂੰ ਚਾਰੇ ਪਾਸਿਓਂ ਘੇਰ ਲਿਆ। ਜੇ ਉਹ ਇੰਜ ਨਾ ਕਰਦੇ ਤਾਂ ਮੱਕੀਆਂ-ਕਪਾਹਾਂ ਦੀ ਰੁੱਤ ਸੀ, ਡਾਕੂਆਂ ਨੇ ਫਸਲਾਂ ਵਿਚ ਕਿਧਰੇ ਅਲੋਪ ਹੋ ਜਾਣਾ ਸੀ। ਡਾਕੂ ਪੱਕੀ ਰਫਲ ਤੇ ਬਾਰਾਂ ਬੋਰ ਦੀ ਬੰਦੂਕ ਦੇ ਹਵਾਈ ਫਾਇਰ ਕਰਦੇ ਰਹੇ ਸਨ। ਪਹਿਲਾਂ ਪਹਿਲਾਂ ਕੁਝ ਗੋਲੀਆਂ ਸਿੱਧੀਆਂ ਲੋਕਾਂ ਵਲ ਵੀ ਚਲਾਈਆਂ ਸਨ। ਪਰ ਕਿਸੇ ਨੂੰ ਗੋਲੀ ਲੱਗੀ ਨਹੀਂ ਸੀ।

 

ਲੰਸਸੀਆਂ ਨੇ ਤਿੰਨ ਡਾਕੂ ਗੋਲੀਆਂ ਮਾਰ ਕੇ ਮਾਰ ਦਿੱਤੇ। ਚੌਥੇ ਦੀ ਲੱਤ ਉੱਤੇ ਗੰਡਾਸਾ ਮਾਰਿਆ। ਉਹ ਭੱਜਣ ਜੋਗਾ ਨਹੀਂ ਛੱਡਿਆ। ਉਹਦੇ ਆਪਣੇ ਕੋਲ ਵੀ ਗੰਡਾਸਾ ਸੀ।

 

ਦਿਨ ਹਾਲੇ ਛਿਪਿਆ ਨਹੀਂ ਸੀ। ਪੁਲਿਸ ਆ ਗਈ। ਤਿੰਨੇ ਲਾਸ਼ਾਂ ਰਸਾਲਦਾਰ ਨਿੱਕਾ ਸਿੰਘ ਦੀ ਉੱਚੀ ਹਵੇਲੀ ਸਾਹਮਣੇ ਲਿਆ ਧਰੀਆਂ। ਚੌਥੇ ਡਾਕੂ ਨੂੰ ਪੁਲਿਸ ਨੇ ਆਪਣੀ ਨਿਗਰਾਨੀ ਹੇਠ ਕੋਲ ਬਿਠਾਇਆ ਹੋਇਆ ਸੀ।

 

ਪਿੰਡ ਵਿਚ ਵਾਪਰੀ ਘਟਨਾ ਜਿਵੇਂ ਇਕ ਅਚੰਭਾ ਹੋਵੇ। ਇਲਾਕੇ ਦੇ ਪਿੰਡਾਂ ਵਿਚ ਕਈ ਮਹੀਨੇ ਇਸ ਅਲੋਕਾਰ ਡਾਕੇ ਦੀਆਂ ਗੱਲਾਂ ਹੁੰਦੀਆਂ ਰਹੀਆਂ। ਸਭ ਇਹੀ ਆਖਦੇ, ਥੰਮਣ ਆਲਾ ਨਰ-ਪਿੰਡ ਐ ਬਈ!

 

ਅੰਗ੍ਰੇਜ਼ ਮੰਨ ਗਿਆ ਪਿੰਡ ਨੂੰ, ਰਿਆਸਤ ਮੰਨ ਗਈ ਪਿੰਡ ਨੂੰ।

 

4

 

ਕਦੇ ਇਹ ਨਰ-ਪਿੰਡ ਸੀ, ਥੰਮਣ ਵਾਲਾ। ਪਰ ਹੁਣ ਗੋਹਾ ਹੋ ਕੇ ਰਹਿ ਗਿਆ।

 

ਕੱਲ ਰਾਤ ਪਿੰਡ ਦੀਆਂ ਗਲੀਆਂ ਵਿਚ ਦਿਓ ਫਿਰ ਗਿਆ। ਚਾਰ ਬੰਦੇ ਮਾਰ ਦਿੱਤੇ, ਦਿਓ ਨੇ। ਇਕ ਤੀਵੀਂ, ਤਿੰਨ ਆਦਮੀ। ਪਿੰਡ ਦੀ ਰਾਤ ਜਿਵੇਂ ਸਿਖਰ ਦੁਪਹਿਰ ਹੋਵੇ। ਪਿੰਡ ਦਾ ਇਕ-ਇਕ ਬੰਦਾ ਜਾਗਦਾ ਪਿਆ ਸੀ, ਪਰ ਆਪਣੇ ਅੰਦਰੀਂ। ਗੋਲੀਆਂ ਦੀ ਆਵਾਜ਼ ਕਿਸ ਨੂੰ ਨਹੀਂ ਸੁਣੀ ਹੋਣੀ। ਦਿਓ ਦੜਦੜਾਉਂਦਾ ਗਲੀਆਂ ਵਿਚ ਘੁੰਮਦਾ ਫਿਰਦਾ ਰਿਹਾ। ਪਿੰਡ ਵਿਚ ਸਾਹ ਕਿੱਥੇ ਸੀ ਕਿ ਉੱਠ ਕੇ ਦਿਓ ਨੂੰ ਨੱਥ ਪਾ ਸਕੇ। ਪਿੰਡ ਦੀਆਂ ਨਾੜਾਂ ਵਿਚ ਖੂਨ ਸੁੱਕ ਗਿਆ ਹੈ ਜਾਂ ਖੂਨ ਸਫੈਦ ਹੋ ਗਿਆ। ਕੋਈ ਕੁਸਕਿਆ ਤੱਕ ਨਹੀਂ। ਅਗਲੇ ਇਕ ਤੀਵੀਂ ਅਤੇ ਤਿੰਨ ਬੰਦੇ ਮਾਰ ਕੇ ਔਹ ਗਏ।

 

ਸਿਆਲਾਂ ਦੇ ਦਿਨਂ ਹਨ। ਬੇਸ਼ੁਮਾਰ ਧੁੰਦ ਪੈ ਰਹੀ ਹੈ। ਸੂਰਜ ਕਿਤੇ ਗਿਆਰਾਂ-ਬਾਰਾਂ ਵਜੇ ਜਾ ਕੇ ਦਿਸਦਾ ਹੈ। ਕਿਸੇ ਕਿਸੇ ਦਿਨ ਤਾਂ ਇਕ ਵਾਰ ਸੂਰਜ ਨਿਕਲਦਾ ਹੈ, ਮੁੜ ਕੇ ਆਥਣ ਤੱਕ ਓਹੀ ਹਨੇਰ- ਗੁਬਾਰ ਫੇਰ ਛਾ ਜਾਂਦਾ ਹੈ। ਕਦੇ-ਕਦੇ ਐਨੀ ਗੂੜ੍ਹੀ ਧੁੰਦ ਕਿ ਮੂੰਹ ਨੂੰ ਮੂੰਹ ਨਹੀਂ ਦਿਸਦਾ। ਜਿਵੇਂ ਗਹਿਰੇ ਬੱਦਲਾਂ ਦੀ ਰਾਤ ਹੋਵੇ। ਪਤਾ ਹੀ ਨਹੀਂ ਲਗਦਾ, ਦਿਨ ਕਦੋਂ ਚੜ੍ਹਿਆ ਸੀ ਤੇ ਰਾਤ ਕਿਹੜੇ ਵੇਲੇ ਪੈ ਗਈ। ਅੱਖਾਂ ਵਿਚ ਧੁੰਦ ਹੈ, ਫੇਫੜਿਆਂ ਵਿਚ ਧੁੰਦ ਦੇ ਸਾਹ ਆਉਂਦੇ ਹਨ। ਸਾਹ ਤਾਂ ਆਉਂਦੇ ਹੀ ਨਹੀਂ, ਧੁੰਦ ਹੀ ਆਉਂਦੀ ਹੈ। ਧੁੰਦ ਹੀ ਜਾਂਦੀ ਹੈ। ਸੰਸਾਰ ਧੁੰਦ ਬਣ ਕੇ ਰਹਿ ਗਿਆ ਹੈ। ਬਿਸਤਰਿਆਂ ਵਿਚੋਂ ਉੱਠਣ ਨੂੰ ਜੀਅ ਨਹੀਂ ਕਰਦਾ। ਉੱਠ ਖੜ੍ਹੋ ਤਾਂ ਕੰਮ ਨੂੰ ਜੀਅ ਨਹੀਂ ਕਰਦਾ। ਕੰਮਾਂ ਬਗ਼ੈਰ ਸਰਦਾ ਵੀ ਨਹੀਂ। ਬਾਹਰ ਅੰਦਰ ਜਾਣਾ ਪੈਂਦਾ ਹੈ। ਸਾਰਾ ਦਿਨ ਘਰਾਂ ਵਿਚ ਵੜੇ ਰਹਿਣ ਦਾ ਕੀ ਮਤਲਬ

 

ਪਰ ਪਾਬੰਦੀਆਂ ਬੜੀਆਂ ਸਖਤ ਹਨ। ਪਾਬੰਦੀ ਤੋੜਨ ਵਾਲੇ ਲਈ ਗੋਲੀ ਦਾ ਡਰ ਹੈ। ਗੋਲੀ ਮਾਰਨ ਨੂੰ ਚਿਰ ਲਗਦਾ ਹੈ ਕੋਈ! ਬੰਦੇ ਕੁੱਤੇ-ਬਿੱਲੀਆਂ ਹੋ ਗਏ। ਜੀਹਦੇ ਮਰਜ਼ੀ ਗੋਲੀ ਮਾਰ ਦਿਓ। ਕੋਈ ਦਾਦ ਨਹੀਂ। ਕੋਈ ਫਰਿਆਦ ਨਹੀਂ। ਅੰਨ੍ਹੀ ਨੂੰ ਬੋਲਾ ਧੂਹਦਾ ਹੈ।

 

ਰੋਟੀ-ਟੁੱਕ ਖਾ ਕੇ ਪਹਿਲੇ ਵੇਲਿਆਂ ਵਿਚ ਲੋਕ ਸੱਥਾਂ ਵਿਚ ਜਾ ਬਹਿੰਦੇ। ਧੂਣੀਆਂ ਸੇਕਦੇ ਜਾਂ ਚੌਕੜੀ ਉੱਤੇ ਬੈਠ ਕੇ ਗੱਲਾਂ ਕਰਦੇ। ਮੁੰਕਦ ਸੂੰ ਦੀ ਹਵੇਲੀ ਕੋਲ ਬੋਹੜ ਵਾਲੇ ਖੂਹ ਦੀਆਂ ਚੌਕੜੀਆਂ ਉੱਤੇ ਬੁੜ੍ਹੇ ਬੰਦੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ, ਲੋਕ ਅੱਧੀ-ਅੱਧੀ ਰਾਤ ਤੱਕ ਬੈਠੇ ਰਹਿੰਦੇ। ਨੌਜਵਾਨ ਮੁੰਡੇ ਝਿਉਰੀ ਦੀ ਭੱਠੀ ਉੱਤੇ ਜਾ ਬੈਠਦੇ ਅਤੇ ਭੱਠੀ ਵਿਚ ਬਚੀ ਪਈ ਅੱਗ ਸੇਕਦੇ। ਅੱਗ ਬੁਝ ਚੁੱਕੀ ਹੁੰਦੀ ਤਾਂ ਭੱਠੀ ਦੀ ਮਿੱਟੀ ਮੱਠੀ-ਮੱਠੀ ਅੱਗ ਦਾ ਸੇਕ ਦਿੰਦੀ। ਮੁੰਡੇ ਭੱਠੀ ਉੱਤੇ ਬੈਠ ਕੇ ਤੀਵੀਆਂ ਦੀਆਂ ਗੁੱਝੀਆਂ ਗੱਲਾਂ ਕਰਦੇ। ਛੜੇ ਬੰਦਿਆਂ ਦੇ ਹਉਂਕੇ ਭੱਠੀ ਦੇ ਸੇਕ ਵਿਚ ਮਘਦੇ। ਉਹ ਰੱਬ ਨੂੰ ਗਾਲਾਂ ਕਢਦੇ ਜਿਸ ਨੇ ਉਹਨਾਂ ਨੂੰ ਬੰਦੇ ਦੀ ਜੂਨ ਪਾ ਦਿੱਤਾ। ਏਦੂੰ ਤਾਂ ਕਿਸੇ ਡੰਗਰ ਦੀ ਜੂਨ ਪਾਉਂਦਾ। ਉਹ ਤਾਂ ਡੰਗਰਾਂ ਨਾਲੋਂ ਵੀ ਭੈੜੇ ਹਨ। ਰੱਬ ਮੇਰਾ ਸਾਲਾ ਟਕਰਦਾ ਨ੍ਹੀ ਕਦੇ, ਨਹੀਂ ਤਾਂ ਫੜ ਕੇ ਕੁੱਟੀਏ ਭੈਣ ਚੋਦ ਨੂੰ। ਬਈ ਬੰਦਾ ਬਣਾਇਐ ਸਾਨੂੰ ਤਾਂ ਤੀਮੀਂ ਦਾ ਮੂੰਹ

 

ਵੀ ਦਿਖਾਅ। SIKHBOOKCLUB.COM ਹੁਕਮ ਹੈ ਕਿ ਪਾਰ ਦੇ ਅੱਠ ਤੋਂ ਬਾਅਦ ਰਿਹਾ ਸੱਦਾਂ ਵਿਚ ਨਾ ਹੋਣ ਹੁਣ ਹੁਕਮ ਹੈ ਕਿ ਰਾਤ ਦੇ ਅੱਠ ਵਜੇ ਤੋਂ ਬਾਅਦ ਕੋਈ ਬੰਦਾ ਸੱਥਾਂ ਵਿਚ ਨਾ ਬੈਠਾ ਦਿਸੇ। ਭੱਠੀ ਉੱਤੇ ਬੈਠੇ ਬੰਦੇ ਦੀ ਦੇਹ ਭੱਠੀ ਦਾ ਬਾਲਣ ਬਣੇਗੀ। ਜਦੋਂ ਅਸੀਂ ਪਿੰਡ ਵਿਚ ਵੜੀਏ, ਸਾਨੂੰ ਕੋਈ ਕੁੱਤਾ ਨਾ ਭੌਕੇ। ਆਪਣੇ ਕੁੱਤਿਆਂ ਨੂੰ ਸੰਗਲੀ ਪਾ ਕੇ ਬੰਨ੍ਹੇ। ਗਲੀਆਂ ਵਿਚ ਫਿਰਦੇ ਕੁੱਤੇ ਅਵਾਰਾ ਅਤੇ ਬੇਮਾਲਕ ਸਮਝੇ ਜਾਣਗੇ। ਉਹਨਾ ਨੂੰ ਗੋਲੀ ਮਾਰ ਦਿੱਤੀ ਜਾਵੇਗੀ।

 

ਹੁਣ ਤਾਂ ਚਾਹੇ ਧੁੰਦ ਹੈ। ਸਵੇਰ ਅਤੇ ਆਥਣ ਦੀ ਕੋਈ ਪਹਿਚਾਣ ਨਹੀਂ ਰਹਿ ਗਈ। ਪਰ ਜਦੋਂ ਧੁੰਦ ਨਹੀਂ ਸੀ। ਚਿੱਟੇ ਦਿਨ ਹੁੰਦੇ। ਉਹਨਾਂ ਦਿਨਾਂ ਵਿਚ ਵੀ ਸੂਰਜ ਖੜ੍ਹੇ ਦਿਨ ਮੁੱਕ ਜਾਂਦਾ। ਪੱਛਮ ਵਿਚ ਚੰਗਾ-ਭਲਾ ਸੂਰਜ ਖੜ੍ਹਾ ਦਿਸਦਾ, ਪਰ ਪਿੰਡ ਵਿਚ ਸੁੰਨ-ਸਰਾਂ ਵਾਪਰ ਜਾਂਦੀ। ਦਿਨ ਖੜ੍ਹੇ ਹੀ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲੈਂਦੇਂ ਅਤੇ ਅੰਦਰਲਾ ਕੁੰਡਾ ਲਾ ਲੈਂਦੇ। ਇਸ ਸਮੇਂ ਗਲੀ ਵਿਚ ਲੰਘਿਆ ਜਾਂਦਾ ਬੰਦਾ ਇਉਂ ਮਹਿਸੂਸ ਕਰਦਾ, ਜਿਵੇਂ ਅੱਧੀ ਰਾਤ ਹੋਵੇ। ਨਾ ਕੋਈ ਬੰਦਾ ਟਕਰਦਾ, ਨਾ ਕੁੱਤੇ ਭੌਂਕਦੇ ਪਿੰਡ ਜਿਵੇਂ ਉਜੜਿਆ ਥੇਹ ਹੋਵੇ। ਕਿਸੇ ਨੂੰ ਕਿਸੇ ਤੱਕ ਬਹੁਤ ਜ਼ਰੂਰੀ ਕੰਮ ਹੁੰਦਾ ਤੇ ਉਹ ਅਗਲੇ ਦੇ ਘਰ ਅੱਗੇ ਜਾਕੇ ਹਾਕ ਮਾਰਦਾ ਜਾਂ ਤਖਤੇ ਖੜਕਾਉਂਦਾ ਤਾਂ ਦਰਵਾਜ਼ਾ ਖੁੱਲ੍ਹਦਾ ਨਹੀਂ ਸੀ। ਅੰਦਰੋਂ ਪਹਿਚਾਣ ਵੀ ਲੈਂਦੇ ਕਿ ਬਾਹਰ ਖੜ੍ਹਾ ਕੌਣ ਆਦਮੀ ਹੈ, ਪਰ ਬਾਰ ਖੁਲ੍ਹਦਾ ਨਹੀਂ ਸੀ। ਆਪਣੇ ਸਕਿਆਂ ਉੱਤੇ ਵਿਸ਼ਵਾਸ ਨਹੀਂ ਰਹਿ ਗਿਆ ਸੀ। ਹੋਰਾਂ ਪਿੰਡਾਂ ਤੋਂ ਖ਼ਬਰਾਂ ਆਉਂਦੀਆਂ। ਅਖੇ-ਅੱਧੀ ਰਾਤ ਟੱਪੀ ਤੋਂ ਪਿੰਡ ਦੇ ਜਾਣੂ-ਪਛਾਣੂ ਬੰਦੇ ਨੇ ਕਿਸੇ ਦਾ ਬਾਰ ਖੜਕਾਇਆ। ਪਿੰਡ ਦਾ ਬੰਦਾ ਸਮਝ ਕੇ ਅਗਲਿਆਂ ਨੇ ਕੁੰਡਾ ਖੋਲ੍ਹ ਦਿੱਤਾ। ਉਹ ਕਿਸੇ ਨੂੰ ਕਿਵੇਂ ਨਾ ਕਿਵੇਂ ਘੇਰ ਲਿਆਏ ਹੁੰਦੇ। ਬਾਰ ਖੁਲ੍ਹਦਾ ਤਾਂ ਦੋ ਜਣੇ ਕੋਈ ਨਾਲ ਦੀ ਨਾਲ ਅੰਦਰ ਲੰਘ ਆਉਂਦੇ। ਇਕ ਕੋਲ ਏ. ਕੇ. ਸੰਤਾਲੀ। ਦੂਜੇ ਕੋਲ ਰਿਵਾਲਵਰ ਹੁੰਦਾ। ਮੂੰਹ ਬੰਨ੍ਹੇ ਹੁੰਦੇ। ਘਰ ਦਾ ਸਾਰਾ ਟੱਬਰ ਜਾਗ ਉਠਦਾ ਪਰ ਮੌਤ ਪੈ ਜਾਂਦੀ। ਜਿਵੇਂ ਬਚਿਆ ਜਾਂਦਾ ਹੈ, ਬਚੋ। ਉਹ ਜਿਹੜੀ ਮਾਰ ਉੱਤੇ ਆਏ ਹੁੰਦੇ, ਪੂਰੀ ਨਾ ਹੁੰਦੀ ਤਾਂ ਸਾਰੇ ਟੱਬਰ ਨੂੰ ਮੱਕੀ ਦੇ ਦਾਣਿਆਂ ਵਾਂਗ ਭੁੰਨ ਕੇ ਤੁਰ ਜਾਂਦੇ। ਗੁਆਂਢੀ ਵੀ ਆ ਕੇ ਖ਼ਬਰ ਨਹੀਂ ਲੈਂਦਾਂ ਸੀ। ਇਹ ਡਰ, ਇਹ ਦਹਿਸ਼ਤ ਹੁਣ ਸਾਰਿਆਂ ਪਿੰਡਾਂ ਵਿਚ ਸੀ।

 

ਕਮਾਲ ਹੀ ਮੰਨ ਗਏ, ਪਿੰਡ ਦੀਆਂ ਦੁਕਾਨਾਂ ਵਿਚੋਂ ਜ਼ਰਦਾ, ਸਿਗਰਟਾਂ, ਬੀੜੀਆਂ ਤੇ ਤਮਾਖੂ ਸਭ ਚੀਜ਼ਾਂ ਰਾਤੋਂ-ਰਾਤ ਕਿਧਰੇ ਉੱਡ ਗਈਆਂ। ਚਲੋ, ਇਹ ਤਾਂ ਚੰਗਾ ਹੀ ਹੋਇਆ। ਨਹੀਂ ਤਾਂ ਪਹਿਲਾਂ ਕੌਣ ਮੰਨਦਾ ਸੀ ਕਿ ਭਾਈ ਸਿਗਰਟਾਂ-ਬੀੜੀਆਂ ਛੱਡ ਦਿਓ। ਇਹ ਕੋਈ ਨਸ਼ਾ ਹੈ ਭਲਾ, ਐਵੇਂ ਇਕ ਭਲ ਹੈ। ਸਿਗਰਟ ਪੀਣ ਨਾਲ ਗਲ ਦਾ ਕੈਂਸਰ ਹੋ ਜਾਂਦਾ ਹੈ। ਪਰ ਕੌਣ ਸਮਝਦਾ ਸੀ, ਇਹਨਾਂ ਗੱਲਾਂ ਨੂੰ। ਸਿਗਰਟਾਂ ਦੀਆਂ ਡੱਬੀਆਂ ਦੀਆਂ ਡੱਬੀਆਂ ਅਤੇ ਬੀੜੀਆਂ ਦੇ ਬੰਡਲਾਂ ਦੇ ਬੰਡਲ ਦੁਕਾਨਾਂ ਵਿਚੋਂ ਜ਼ਰੂਰੀ ਚੀਜ਼ਾਂ ਵਾਂਗ ਵਿਕਦੇ ਤੁਰੇ ਜਾਂਦੇ। ਤਮਾਖੂ ਵਿਕਦਾ, ਹੁੱਕਿਆਂ ਤੇ ਚਿਲਮਾਂ ਵਾਲੇ ਲੈ ਕੇ ਜਾਂਦੇ। ਜ਼ਰਦਾ ਤਾਂ ਜਿਵੇਂ ਪਿੰਡ ਦੀ ਜਿੰਦ-ਜਾਨ ਬਣ ਚੁੱਕਿਆ ਹੋਵੇ। ਖੇਤਾਂ ਵਿਚ ਬੰਦਿਆਂ ਤੋਂ ਕੰਮ ਨਾ ਹੁੰਦਾ, ਜਿੰਨਾ ਚਿਰ ਬੀੜਾ ਨਾ ਲਾ ਲੈਣ। ਕਿੱਡਾ ਭੈੜਾ ਨਸ਼ਾ ਸੀ ਇਹ! ਇਕ ਹਥੇਲੀ ਉੱਤੇ ਦੂਜੇ ਹੱਥ ਦਾ ਅੰਗੂਠਾ ਇਉਂ ਰਗੜਾਂ ਫੇਰਦਾ ਜਿਵੇਂ ਕੋਈ ਅਲੋਕਾਰ ਤਮਾਸ਼ਾ ਹੋਣ ਵਾਲਾ ਹੋਵੇ। ਫੇਰ ਹਥੇਲੀ ਉੱਤੇ ਧਰ ਕੇ ਮਲੇ ਜ਼ਰਦੇ ਉੱਤੇ ਮੂੰਹ ਦੀ ਫੂਕ ਵਜਦੀ, ਜਿਵੇਂ ਕੋਈ ਬਹੁਤ ਕੀਮਤੀ ਵਸਤੂ ਤਿਆਰ ਹੋ ਚੁੱਕੀ ਹੋਵੇ। ਬੁੱਲ੍ਹ ਨੂੰ ਕੰਨ ਦੀ ਪੇਪੜੀ ਵਾਂਗ ਫੜ ਕੇ ਪੁੱਟਦਾ ਉਹ ਅਤੇ ਦੰਦਾਂ ਹੇਠ ਬਣੀ ਖੋਢ ਵਿਚ ਬੀੜਾ ਰੱਖ ਲੈਂਦਾ। ਅਤੇ ਫੇਰ ਥੁੱਕਾਂ ਦੀ ਬਾਰਸ਼ ਹੁੰਦੀ। ਵਿਹੜੇ ਵਿਚ ਥਾਂ ਥਾਂ ਬੁੱਕ ਦੀਆਂ ਪਿਚਕਾਰੀਆਂ ਵਜਦੀਆਂ ਰਹਿੰਦੀਆਂ ਅਤੇ ਕੁੱਕੜਾਂ ਦੀਆਂ ਵਿੱਠਾਂ ਜਿਹੀਆਂ ਉਂਠ ਕੇ ਸੌਂ ਜਾਂਦੀਆਂ। ਸਿਰ ਨੂੰ ਨਸ਼ੇ ਦੀਆਂ ਘੁਮੇਰਾਂ ਚੜ੍ਹਦੀਆਂ ਤੇ ਉੱਤਰਦੀਆਂ ਰਹਿੰਦੀਆਂ। ਅਗਲੇ ਬਿੰਦ ਫੇਰ ਜ਼ਰਦੇ ਦੀ ਪੁੜੀ ਜੇਬ ਵਿਚੋਂ ਜਾਂ ਹੋਰ ਕਿਧਰੇ ਛੁਪਾਈ ਹੋਈ ਨਿਕਲ ਆਉਂਦੀ ਅਤੇ ਹਥੇਲੀ-ਅੰਗੂਠੇ ਦੀ ਅਲੋਕਾਰ ਖੇਡ ਦੁਹਰਾਈ ਜਾਣ ਲਗਦੀ। ਜ਼ਰਦੇ ਦਾ ਨਸ਼ਾ ਚੜਾਉਣ ਅਤੇ ਉਤਾਰਨ ਦੀ ਪ੍ਰਕਿਰਿਆ ਵਿਚ ਹਥਲਾ ਕੰਮ ਬਹੁਤ ਘੱਟ ਨਿਬੜਦਾ। ਕਿਧਰ ਗਿਆ ਚੋਬਰਾਂ ਦਾ ਉਹ ਪੁਰਾਣਾ ਜੁੱਸਾ, ਲਗਦੇ ਤਾਂ ਕੰਮਾਂ ਨੂੰ ਵਾਹਣੀ ਪਾ ਦਿੰਦੇ। ਹੁਣ ਤਾਂ ਭਾੜੇ ਦੀ ਜੂਨ ਹੈ ਜੁਆਨੀ ਦਾ ਜੋਸ਼। ਕਿਧਰ ਗਏ ਦੁੱਧਾਂ ਦੇ ਛੰਨੇ ਅਤੇ ਘਿਓ ਦੀਆਂ ਵਲ੍ਹਣੀਆਂ। ਦੁੱਧ ਤਾਂ ਸਾਰਾ ਸ਼ਹਿਰ ਪਹੁੰਚ ਜਾਂਦਾ ਹੈ, ਚੋਬਰਾਂ ਪੱਲੇ ਹੁਣ ਇਹ ਜ਼ਰਦਾ ਰਹਿ ਗਿਆ, ਜਿੰਨਾ ਮਰਜ਼ੀ ਫੱਕੀ ਚੱਲੋ।

 

ਜ਼ਰਦਾ-ਤਮਾਖੂ ਤਾਂ ਚਲੋ ਮਾੜੀ ਗੱਲ ਸੀ, ਮੁਰਗੀਆਂ ਦੇ ਅੰਡੇ ਵੀ ਬੰਦ ਅਖੋ-ਜੀਵ-ਹੱਤਿਆ ਹੈ। ਫਾਰਮੀ ਅੰਡਿਆਂ ਦੀ ਭਲਾਂ ਕਿਹੜੀ ਜੀਵ-ਹੱਤਿਆ ਹੋਈ? ਬੰਗਾਲ ਦਾ ਲਗਭਗ ਹਰ ਬੰਦਾ ਮੱਛੀ ਖਾਂਦੈ। ਓਥੋਂ ਦੇ ਬਾਮ੍ਹਣ ਵੀ ਮੱਛੀ ਖਾਂਦੇ ਨੇ। ਚੌਲਾਂ ਦੀ ਪਲੇਟ ਖਾ ਰਹੇ ਮੱਛੀ ਦਾ ਟੁਕੜਾ ਅੰਬ ਦੀ ਫਾੜੀ ਵਾਂਗ ਚੂਸੀ ਜਾਣਗੇ। ਮੱਛੀ ਨੂੰ ਜਲ-ਤੋਰੀ ਸਮਝਿਆ ਜਾਂਦਾ ਹੈ। ਜਦੋਂ ਬੱਸਾਂ ਵਿਚੋਂ ਉਤਾਰ ਕੇ ਬੇਦੋਸ਼ੇ ਦਾਣਿਆਂ ਵਾਂਗ ਭੁੰਨ ਦਿੱਤੇ ਜਾਂਦੇ ਨੇ, ਉਹ ਜੀਵ-ਹੱਤਿਆ ਨਹੀਂ। ਅੰਡੇ ਜੀਵ-ਹੱਤਿਆ ਹੋ ਗਈ। ‘

 

ਪਾਣੀ ਜਿੱਥੇ ਮਨੁੱਖ ਲਈ ਜੀਵਨ-ਪ ਾਣ ਦਿੰਦਾ ਹੈ, ਓਥੇ ਖੇਤੀ ਲਈ ਵੀ ਜੀਵਨ-ਪ ਾਣ ਹੈ। ਪਾਣੀ ਬਗੈਰ ਨਾ ਮਨੁੱਖ ਜਿਉਂਦਾ ਰਹਿ ਸਕਦਾ ਹੈ ਅਤੇ ਨਾ ਫਸਲ। ਨਹਿਰੀ ਪਾਣੀ ਦੀ ਤਿੱਪ-ਤਿੱਪ ਪਿੱਛੇ ਕਿਸਾਨ ਸਹਿਕਦਾ ਹੈ। ਪਾਣੀ ਖਾਤਰ ਜੱਟ ਵੱਢ ਕੇ ਮਰ ਜਾਂਦੇ ਹਨ। ਜੱਟਾਂ ਲਈ ਮੋਘੇਦਾਰ ਬਹੁਤ ਵੱਡਾ ਅਫਸਰ ਹੈ। ਪਿੰਡ ਵਿਚ ਪਹਿਲਾਂ ਵੱਡਾ ਅਫਸਰ ਹੁੰਦਾ ਹੈ ਪਟਵਾਰੀ ਅਤੇ ਦੂਜਾ ਅਫਸਰ ਮੋਘੇਦਾਰ। ਮੋਘੇਦਾਰ ਪਾਣੀ ਵਢਾਉਂਦਾ ਹੈ, ਕਿਸੇ ਨੂੰ ਅੱਧਾ ਘੰਟਾ ਵੱਧ ਦੇ ਦੇਵੇ ਤਾਂ ਉਹਦੇ ਲਈ ਤਾਂ ਉਹ ਰੱਬ ਹੁੰਦਾ ਹੈ। ਪਾਣੀ- ਦਾਤਾ ਅੰਨ-ਦਾਤਾ ਹੀ ਤਾਂ ਹੁੰਦਾ ਹੈ ਇਕ ਤਰ੍ਹਾਂ ਨਾਲ। ਪਰ ਅੱਜ ਦੇ ਹਾਲਤ ਵਿਚ ਮੋਘੇਦਾਰ ਦੀ ਰਿਆਸਤ ਫੇਲ੍ਹ ਹੋ ਕੇ ਰਹਿ ਗਈ। ਰਾਤਾਂ ਨੂੰ ਖੇਤਾਂ ਵਿਚ ਖੁੱਲ੍ਹਾ ਪਾਣੀ ਲਗਦਾ ਹੈ। ਨਾ ਕੋਈ ਪਾਣੀ ਲਾਉਣ ਜਾਂਦਾ ਹੈ ਤੇ ਨਾ ਪਾਣੀ ਵੱਢਣ। ਪਾਣੀ ਨਾਲੋਂ ਪ ਾਣ ਪਿਆਰੇ ਹੋ ਗਏ। ਅਗਲਿਆਂ ਨੇ ਰਾਤਾਂ ਨੂੰ ਪਾਣੀ ਲਾਉਂਦੇ ਹੀ ਪਾਰ ਬੁਲਾਏ ਸਨ। ਪਿੰਡਾਂ ਵਿਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਸਨ। ਚਾਹੇ ਕੋਈ ਨਿੱਜੀ ਦੁਸ਼ਮਣ ਹੀ ਘੋਗਾ ਚਿੱਤ ਕਰ ਜਾਵੇ ਜਾਂ ਪਿੰਡ ਦਾ ਕੋਈ ਵੀ ਬੰਦਾ ਘਰੋੜ ਕੱਢ ਲਵੇ, ਨਾਉਂ ਤਾਂ ਉਹਨਾਂ ਦੇ ਹੀ ਲੱਗ ਜਾਣੈ। ਜੱਟ ਸੋਚਦੇ, ਨਾ ਬਾਬਾ, ਪਾਣੀ ਨਾਲੋਂ ਊਈਂ ਚੰਗਾ। ਜਾਨ ਤਾਂ ਨਹੀਂ ਗੁਆਉਣੀ। ਜ਼ਿੰਦਗੀ ਧਰੀ ਪਈ ਹੈ ਫੇਰ ਕਿਧਰੇ।

 

ਦੁੱਲੇ ਦੀ ਢਾਬ ਵਾਲੇ ਬਾਬਿਆਂ ਨੇ ਆਪਣੀ ਰਾਤ ਦੀ ਰਿਹਾਇਸ਼ ਰੋਡ ਸ਼ਾਹ ਮੰਡੀ ਕਰ ਲਈ ਹੈ। ਭਲੇ ਵੇਲਿਆਂ ਵਿਚ ਉਹਨਾਂ ਨੇ ਇਕ ਕੋਠੀ ਮੰਡੀ ਵਿਚ ਐਨ ਸੰਘਣੇ ਘਰਾਂ ਵਿਚ ਬਣੀ-ਬਣਾਈ ਮੁੱਲ ਲੈ ਲਈ ਸੀ। ਚਾਰ-ਚੁਫੇਰੇ ਘੁੱਗ ਵਸਦੇ ਮਕਾਨਾਂ ਦਾ ਗੁਆਂਢ ਸੀ। ਇਹ ਸਾਰੇ ਚੰਗੇ ਲੋਕ ਸਨ । ਸਾਰਾ ਹੀ ਇਕ ਤਰ੍ਹਾਂ ਨਾਲ ਮਹਾਜਨੀ ਤਬਕਾ। ਬਾਬਿਆਂ ਦੀ ਇਹ ਕੋਠੀ ਡੱਬੇ ਸਮਾਨ ਸੀ। ਇਥੇ ਕੋਈ ਡਰ ਨਹੀਂ ਸੀ। ਕੋਈ ਦਹਿਸ਼ਤ ਨਹੀਂ ਸੀ। ਇਹ ਕੋਠੀ ਬਾਬਾ ਰਾਮ ਦਾਸ ਨੇ ਚੋਰੀ ਜਿਹੇ ਕਦੇ ਕਈ ਲੱਖ ਰੁਪਈਏ ਦੇ ਕੇ ਖਰੀਦ ਲਈ ਸੀ। ਡੇਰੇ ਦੇ ਨਾਉਂ ਨਹੀਂ ਖਰੀਦੀ, ਆਪਣੇ ਨਾਉਂ ਖਰੀਦੀ। ਰਜਿਸਟਰੀ ਰਾਮ ਦਾਸ ਪੁੱਤਰ ਭਜਨ ਸਿੰਘ ਪਿੰਡ ਹਮੀਰਗੜ੍ਹ ਤਹਿਸੀਲ ਮਾਨਸਾ ਜ਼ਿਲਾ ਬਠਿੰਡਾ ਦੇ ਨਾਉਂ ਕਰਵਾਈ ਸੀ। ਸਿੱਧੀ ਗੱਲ ਸੀ, ਇਹ ਕੋਠੀ ਰਾਮ ਦਸ਼ ਦੇ ਮਰਨ ਬਾਅਦ ਦੁੱਲੇ ਦੀ ਢਾਬ ਨੂੰ ਨਹੀਂ ਮਿਲਣੀ ਸੀ, ਰਾਮ ਦਾਸ ਦੇ ਭਤੀਜੇ ਸੁਖਦਿਆਲ ਸਿੰਘ ਹਮੀਰਗੜ੍ਹ ਵਾਲੇ ਨੂੰ ਮਿਲਣੀ ਸੀ। ਸੁਖਦਿਆਲ ਸਿੰਘ ਜੋ ਜੱਸੀ ਸਰਪੰਚ ਦਾ ਜੁਆਈ ਸੀ। ਜੱਸੀ ਸਰਪੰਚ ਦੀ ਸਹਿਮਤੀ ਨਾਲ ਹੀ ਬਾਬਾ ਰਾਮ ਦਾਸ ਨੇ ਇੰਜ ਕੀਤਾ ਸੀ। ਸਗੋਂ ਜੱਸੀ ਹੀ ਬਾਬਿਆਂ ਨੂੰ ਇਹ ਨੇਕ-ਸਲਾਹ ਦਿੰਦਾ ਹੁੰਦਾ ਸੀ। ਆਖਦਾ, “ਬਾਬਿਓ, ਇੱਕ ਕੋਠੜਾ ਕੋਈ ਮੰਡੀ ਵੀ ਲੈ ਲੋ। ਰਾਤ-ਬਰਾਤੇ. ਕਦੇ ਮੰਡੀ ਵੀ ਰਹਿਣਾ ਪੈ ਜਾਂਦੈ। ਬੰਦਾ ਆਵਦੇ ਨਕਾਣੇ ‘ਤੇ ਰਹੇ। ਬਿਗਾਨੇ ਥਾਂ ਰਹਿਣ ਦਾ ਕੋਈ ਮਜਾ ਹੀ! ਬਹਾਨੇ ਨਾਲ ਡੇਰੇ ਦੀ ਜੈਦਾਦ ਵੀ ਬਣਜੂ ਗੀ।’

 

ਪਰ ਜਿਸ ਦਿਨ ਕੋਠੀ ਦੀ ਰਜਿਸਟਰੀ ਕਰਾਉਣੀ ਸੀ, ਦੋਵਾਂ ਵਿਚ ਪਤਾ ਨਹੀਂ ਕਿਹੜੇ ਵੇਲੇ ਸਲਾਹ ਹੋ ਗਈ ਕਿ ਕੋਠੀ ਬਾਬਾ ਰਾਮ ਦਾਸ ਪੁੱਤਰ ਭਜਨ ਸਿੰਘ ਪਿੰਡ ਹਮੀਰਗੜ੍ਹ ਦੇ ਨਾਉਂ ਕਰਾਈ ਜਾਵੇ। ਦੋਵੇਂ ਜਣੇ ਹੀ ਅੰਦਰੋਂ ਬਾਗੋ-ਬਾਗ ਸਨ ਕਿ ਆਖਰ ਨੂੰ ਤਾਂ ਇਹ ਕੋਠੀ ਸੁਖਦਿਆਲ ਸਿੰਘ ਦੀ ਹੋਵੇਗੀ। ਸਰਪੰਚ ਸੋਚਦਾ ਸੀ, ਉਹਦੀ ਕੁੜੀ ਦੀ ਜਾਇਦਾਦ ਵਧ ਗਈ। ਗੁੱਝੀ ਗੱਲ ਦਾ ਹੋਰ ਕਿਸੇ ਨੂੰ ਪਤਾ ਨਹੀਂ ਸੀ। ਮੰਡੀ ਵਿਚ ਅਤੇ ਦੋਵਾਂ ਪਿੰਡਾਂ ਵਿਚ ਇਹੀ ਪਤਾ ਸੀ ਕਿ ਕੋਠੀ ਡੇਰੇ ਦੀ ਹੈ।

 

ਬਾਬਾ ਰਾਮ ਦਾਸ ਨੇ ਪੜਪੰਚ ਵੀ ਅਜਿਹਾ ਹੀ ਬਣਾਇਆ ਹੋਇਆ ਸੀ ਕਿ ਹਰ ਕੋਈ ਇਹੀ ਸਮਝੇ ਬਈ ਕੋਠੀ ਡੇਰੇ ਦੀ ਹੈ। ਕੋਠੀ ਦੇ ਵੱਡੇ ਕਮਰੇ ਵਿਚ ਬਾਬੇ ਦੁੱਲੇ ਦੀ ਫੋਟੋ ਵੱਡੇ ਫਰੇਮ ਵਿਚ ਜੁੜਵਾ ਕੇ ਟੰਗੀ ਹੋਈ ਸੀ। ਬਾਬੇ ਦੁੱਲੇ ਦੀ ਇਹ ਕਲਪਿਤ ਫੋਟੋ ਸੀ। ਬਰਨਾਲੇ ਦੇ ਇਕ ਚਿੱਤਰਕਾਰ ਨੇ ਜਿਵੇਂ ਜਿਵੇਂ ਬਾਬਾ ਰਾਮ ਦਾਸ ਨੇ ਉਹਨਾਂ ਦੇ ਚਿਹਨ-ਚੱਕਰ ਦੱਸੇ, ਫੋਟੋ ਬਣਾ ਦਿੱਤੀ । ਬਾਬਾ ਦੁੱਲਾ ਜ਼ਿੰਦਗੀ ਵਿਚ ਇਕ ਵਾਰ ਵੀ ਫੋਟੋ ਕੈਮਰੇ ਸਾਹਮਣੇ ਨਹੀਂ ਹੋਇਆ ਸੀ। ਉਹਨੂੰ ਅਜਿਹਾ ਕੋਈ ਸ਼ੌਕ ਨਹੀਂ ਸੀ।

 

ਕੋਠੀ ਵਿਚ ਹਮੇਸ਼ਾ ਇਕ ਸੇਵਕ ਰਹਿੰਦਾ। ਉਹ ਕੋਠੀ ਦੀ ਸਫਾਈ ਰਖਦਾ। ਜਦੋਂ ਬਾਬੇ ਓਥੇ ਠਹਿਰਦੇ, ਉਹੀ ਬੰਦਾ ਰੋਟੀ-ਟੁੱਕ ਬਣਾਉਂਦਾ। ਕੋਠੀ ਦੀ ਰਸੋਈ ਵਿਚ ਰੋਟੀ-ਟੁੱਕ ਦਾ ਸਾਰਾ ਸਮਾਨ ਪਿਆ ਰਹਿੰਦਾ ਸੀ। ਚਾਹ-ਪੱਤੀ ਅਤੇ ਖੰਡ ਵੀ। ਕੋਠੀ ਵਿਚ ਇਕ ਸ਼ਾਨਦਾਰ ਗੁਸਲਖਾਨਾ ਸੀ। ਬੈਠਣ-ਪੈਣ ਨੂੰ ਚਾਰ ਕਮਰੇ ਸਨ। ਚਾਰੇ ਕਮਰਿਆਂ ਵਿਚ ਗੁਦੈਲੇ, ਰਜਾਈਆਂ, ਕੰਬਲ, ਖੇਸ ਅਤੇ ਸਿਰਹਾਣੇ ਪਏ ਰਹਿੰਦੇ। ਬਾਬਾ ਰਾਮ ਦਾਸ ਦਾ ਆਪਣਾ ਇਕ ਖਾਸ ਕਮਰਾ ਸੀ। ਇਥੇ ਬਾਬਿਆਂ ਦਾ ਤਖਤਪੋਸ਼ ਹਮੇਸ਼ਾ ਵਿਛਿਆ ਰਹਿੰਦਾ। ਮੋਟੇ-ਭਾਰੀ ਗੁਦੈਲੇ ਉੱਤੇ ਚਿੱਟੀ—ਦੁੱਧ ਚਾਦਰ ਅਤੇ ਵੱਡਾ ਸਿਰਹਾਣਾ ਜਿਸ ਉੱਤੇ ਲਾਲ ਸ਼ੁਨੀਲ ਦਾ ਗਿਲਾਫ ਚੜ੍ਹਿਆ ਹੁੰਦਾ। ਇਕ ਕਿੱਲੇ ਉੱਤੇ ਮੋਰਾਂ ਦੇ ਖੰਭਾਂ ਦਾ ਮੁੱਠਾ ਲਟਕ ਰਿਹਾ ਹੁੰਦਾ। ਲੋਹੇ ਦਾ ਵੱਡਾ ਸਦੂੰਕ ਵੀ ਸੀ, ਜਿਸ ਵਿਚ ਖਾਸ ਬਾਬਿਆਂ ਲਈ ਬਿਸਤਰੇ ਸਨ।

 

ਅੱਧੀ ਰਾਤ ਤੋਂ ਬਾਅਦ ਕੋਈ ਮੋਟਰਸਾਈਕਲ ਜਾਂ ਸਕੂਟਰ ਆਉਂਦਾ। ਦੋ ਬੰਦੇ ਹੁੰਦੇ। ਕਦੇ ਕੋਈ ਅਤੇ ਕਦੇ ਕੋਈ। ਉਹਨਾਂ ਦਾ ਹੁਕਮ ਸੀ ਕਿ ਡੇਰੇ ਦੇ ਫਾਟਕ ਨੂੰ ਜਿੰਦਾ ਨਾ ਲਾਇਆ ਜਾਵੇ। ਸਿਰਫ ਅੰਦਰਲਾ ਕੁੰਡਾ ਹੋਵੇ, ਜੋ ਉਤੋਂ ਦੀ ਹੱਥ ਪਾ ਕੇ ਖੋਲ੍ਹਿਆ ਜਾ ਸਕੇ। ਹਮੇਸ਼ਾ ਪੰਜ-ਚਾਰ ਬੰਦਿਆਂ ਦੀਆਂ ਰੋਟੀਆਂ ਪਕਾ ਕੇ ਰੱਖੀਆਂ ਜਾਣ ਅਤੇ ਕੋਈ ਦਾਲ-ਸਬਜ਼ੀ ਵੀ। ਜਦੋਂ ਉਹ ਡੇਰੇ ਵਿਚ ਵੜਨ ਦਾਲ-ਸਬਜ਼ੀ ਨਾਲ ਦੀ ਨਾਲ ‘ਗਰਮ ਹੋਣ ਲਈ ਚੁੱਲ੍ਹੇ ਧਰ ਦਿੱਤੀ ਜਾਵੇ। ਤਵਾ ਧਰ ਕੇ, ਰੋਟੀਆਂ ਗਰਮ ਕਰ ਦਿੱਤੀਆਂ ਜਾਣ। ਉਹ ਸੇਵਕ ਨੂੰ ਬਹੁਤ ਮਿੱਠਾ ਬੋਲਦੇ ਅਤੇ ਆਖਦੇ, ”ਬਾਬਿਓ, ਅਸੀਂ ਤਾਂ ਪਰਸ਼ਾਦਾਂ ਛਕਣ ਆਉਨੇ ਆਂ, ਹੋਰ ਅਸੀਂ ਥੋਨੂੰ ਕੁੱਛ ਨ੍ਹੀ ਕਹਿੰਦੇ। ਸੰਤਾਂ ਨੂੰ ਕਹਿ ਦੀਂ, ਸਾਡਾ ਡਰ ਨਾ ਮੰਨਣ।”

 

ਪਰ ਇਕ ਰਾਤ ਓਹੀ ਗੱਲ ਹੋਈ ਜਿਸਦਾ ਬਾਬਾ ਰਾਮ ਦਾਸ ਨੂੰ ਹਮੇਸ਼ਾ ਧੁੜਕੂ ਰਹਿੰਦਾ ਸੀ। ਓਪਰੇ ਬੰਦਿਆਂ ਨੇ ਪਹਿਲਾਂ ਤਾਂ ਰੋਟੀ-ਪਾਣੀ ਛਕਿਆ। ਰੋਟੀ ਖਾ ਕੇ ਗਰਮ-ਗਰਮ ਦੁੱਧ ਦੇ ਗਿਲਾਸ ਵੀ ਪੀਤੇ। ਇਕ ਕੋਲ ਮੋਢੇ ਏ. ਕੇ. ਸੰਤਾਲੀ ਸੀ ਅਤੇ ਦੂਜੇ ਕੋਲ ਰਿਵਾਲਵਰ। ਰਿਵਾਲਵਰ ਵਾਲਾ ਮੋਟਰਸਾਈਕਲ ਚਲਾਉਂਦਾ ਸੀ । ਰਿਵਾਲਵਰ ਵਾਲੇ ਨੌਜਵਾਨ ਮੁੰਡੇ ਨੇ ਬਚਿੱਤਰ ਸੇਵਕ ਨੂੰ ਕੋਲ ਬੁਲਾਇਆ ਅਤੇ ਪੁੱਛਣ ਲੱਗਿਆ, ‘ਸੰਤਾਂ ਨੂੰ ਜਗਾ ਸਕਦੈਂ, ਭਗਤਾ?”

 

”ਹਾਂ ਜੀ, ਉਹ ਤਾਂ ਜਾਗਦੇ ਈ ਪਏ ਹੋਣਗੇ।” ਬਚਿੱਤਰ ਨੇ ਜਵਾਬ ਦਿੱਤਾ।

 

‘ਜਾਹ ਫੇਰ, ਪਹਿਲਾਂ ਕਹਿ ਕੇ ਆ। ਅਸੀਂ ਉਹਨਾਂ ਨੂੰ ਇਕ ਬੇਨਤੀ ਕਰਨੀ ਐਂ। ਉਹ ਬਾਹਰ ਆ ਜਾਣਗੇ ਜਾਂ ਅਸੀਂ ਅੰਦਰ ਆਈਏ ਉਹਨਾਂ ਕੋਲ?” ਰਿਵਾਲਵਰ-ਧਾਰੀ ਨੇ ਮਿੱਠਾ-ਮਿੱਠਾ ਬੋਲ ਕੇ ਪੁੱਛਿਆ। ਇਹ ਮੁੰਡਾ ਬਹੁਤ ਵਾਰੀ ਡੇਰੇ ਆ ਚੁੱਕਿਆ ਸੀ। ਇਹਨਾਂ ਪਿੰਡਾਂ ਦਾ ਹੀ ਸੀ। ਰੰਗ ਦਾ ਪੱਕਾ, ਇਕ ਅੱਖ ਥੋੜੀ ਜਿਹੀ ਮੀਚਦਾ ਸੀ। ਸਰੀਰ ਦਾ ਕੁਝ ਮਾੜਚੂ ਜਿਹਾ ਸੀ। ਕੱਦ ਲੰਮਾ ਸੀ। ਅੰਗਾਂ-ਪੈਰਾਂ ਵਿਚ ਬਿਜਲੀ ਜਿਹੀ ਫੁਰਤੀ। ਏਧਰ-ਓਧਰ ਹਵਾ ਵਾਂਗ ਫਿਰ ਜਾਂਦਾ। ਉਮਰ ਬਹੁਤੀ ਵੱਡੀ ਨਹੀਂ ਸੀ। ਹੁਣ ਤੱਕ ਅੱਠ ਬੰਦੇ ਮਾਰ ਚੁੱਕਿਆ ਸੀ। ਪੂਰਾ ਨਾਉਂ ਤਾ ਗੁਰਮੀਤ ਸਿੰਘ ਸੀ, ਪਰ ‘ਮੀਤਾ’ ਸੁਣ ਕੇ ਦੁਨੀਆਂ ਥਰ-ਥਰ ਕੰਬਦੀ। ਜਦੋਂ ਕਦੇ ਉਹ ਦੁੱਲੇ ਦੀ ਢਾਬ ਰਾਤ ਨੂੰ ਆਉਂਦਾ ਅਤੇ ਬਚਿੱਤਰ ਉਹਨੂੰ ਰੋਟੀ ਦੇਣ ਲਗਦਾ ਤਾਂ ਮੀਤਾ ਪਿਆਰ ਜਿਹੇ ਨਾਲ ਆਖਦਾ, “ਬਚਿੱਤਰ ਸਿਆਂ ਭਾਈ, ਤੈਨੂੰ ਕੋਈ ਪਿੰਡ ਦਾ ਬੰਦਾ ਦੁੱਖ ਦਿੰਦੈ ਤਾਂ ਦੱਸਦੇ। ਆਪਾਂ ਪੁੱਛ ਲੈਨੇ ਆਂ।”

 

ਬਚਿੱਤਰ ਉਹਦੇ ਸਵਾਲ ਤੋਂ ਹੀ ਕੰਬ ਉੱਠਦਾ ਅਤੇ ਜਵਾਬ ਦਿੰਦਾ, ”ਨਾ ਜੀ, ਮੈਨੂੰ ਕੋਈ ਕੁੱਛ ਨ੍ਹੀ ਆਖਦਾ। ਚੜ੍ਹਦੀ ਕਲਾ ਐ ਆਪਣੀ।”

 

”ਚੜ੍ਹਦੀ ਕਲਾ, ਪੱਕੀ ਗੱਲ ਐ?”

 

OM

 

”ਹਾਂ ਜੀ, ਚੜ੍ਹਦੀ ਕਲਾ।” ਜਵਾਬ ਦਿੰਦਾ ਬਚਿੱਤਰ ਜਿਵੇਂ ਅੱਧਾ ਰਹਿ ਜਾਂਦਾ ਹੋਵੇ।

 

ਰੋਟੀ ਪਾਣੀ ਛਕ ਕੇ ਜਦੋਂ ਮੀਤੇ ਹੋਰੀ ਡੇਰਿਓਂ ਬਾਹਰ ਹੋ ਜਾਂਦੇ, ਉਹਨਾਂ ਦੇ ਮੋਟਰਸਾਈਕਲ ਦੀ ਆਵਾਜ਼ ਵੀ ਦੂਰ ਜਾ ਚੁੱਕੀ ਹੁੰਦੀ ਤਾਂ ਬਚਿੱਤਰ ਠੰਡੇ ਸਾਹ ਲੈਂਦਾ। ਜਿੰਨਾ ਚਿਰ ਮੀਤਾ ਡੇਰੇ ਵਿਚ ਰਹਿੰਦਾ, ਬਚਿੱਤਰ ਦਾ ਸਾਹ ਚੜ੍ਹਿਆ ਹੁੰਦਾ। ਉਹਨੂੰ ਤੇਜ਼-ਤੇਜ਼ ਸਾਹ ਆਉਂਦੇ। ਮੀਤੇ ਦੇ ਇਸ ਸਵਾਲ ਤੋਂ -ਤੈਨੂੰ ਕੋਈ ਦੁੱਖ ਤਾਂ ਨ੍ਹੀ ਦਿੰਦਾ? ਬਚਿੱਤਰ: ਡਰਦਾ ਵੀ ਅਤੇ ਹੰਕਾਰ ਵੀ ਕਰਦਾ। ਸੋਚਦਾ, ਮੀਤੇ ਨੂੰ ਉਹਦਾ ਕਿੰਨਾ ਖਿਆਲ ਹੈ।

 

ਬਾਬੇ ਜਦੋਂ ਕਦੇ ਅੱਧੀ ਰਾਤ ਮੋਟਰਸਾਈਕਲ ਦੀ ਆਵਾਜ਼ ਸੁਣਦੇ ਤਾਂ ਉੱਠ ਕੇ ਬੈਠ ਜਾਂਦੇ। ਰਾਮ ਦਾ ਭਜਨ ਕਰਨ ਲਗਦੇ। ਬਿਜਲੀ-ਬੱਤੀ ਨਹੀਂ ਜਗਾਉਂਦੇ ਸਨ । ਉਂਜ ਉਹਨਾਂ ਦੀ ‘ਕੁਟੀਆ’ ਵਿਚ ਜ਼ੀਰੋ ਦਾ ਬਲਬ ਹਮੇਸ਼ਾ ਹੀ ਜਗਦਾ ਰਹਿੰਦਾ ਸੀ। ਉਹ ਬੁੱਲ੍ਹ ਹਿਲਾਕੇ ਹੀ ਰਾਮ-ਰਾਮ ਆਖ ਰਹਿ ਹੁੰਦੇ, ਹੱਥ ਵਿਚ ਅਠੋਤਰੀ ਚੱਲ ਰਹੀ ਹੁੰਦੀ, ਮਨ ਵਿਚ ਪਾਲਾ ਹੁੰਦਾ, ਬਾਹਰੋਂ ਆਏ ਬੰਦੇ ਰੋਟੀ-ਪਾਣੀ ਛਕ ਕੇ ਸੁੱਖ-ਸਾਂਦ ਨਾਲ ਚਲੇ ਜਾਣ ਤਾਂ ਵਾਹਵਾ। ਬਚਿੱਤਰ ਅੰਦਰ ਆਇਆ ਤਾਂ ਰਾਮਦਾਸ ਦੇ ਕੰਨ ਖੜ੍ਹੇ ਹੋ ਗਏ। ਅਠੋਤਰੀ ਥਾਏਂ ਰੁਕ ਗਈ ਅਤੇ ਮੂੰਹ ਵਿਚਲੇ ਬੋਲ ਵੀ। ਝੱਟ ਪੁੱਛਿਆ, ”ਹਾਂ ਬਈ, ਬਚਿੱਤਰਾ। ਕੀ ਗੱਲ ਭਾਈ?”

 

‘‘ਮ੍ਹਾਰਾਜ ਜੀ, ਥੋਨੂੰ ਬਾਹਰ ਸੱਦਿਐ। ਮਿਲਣਾ ਚਾਹੁੰਦੇ ਨੇ” ਬਚਿੱਤਰ ਨੇ ਹੌਲੀ ਦੇ ਕੇ ਆਖਿਆ।

 

”ਕੌਣ ਐਂ?” ਰਾਮ ਦਾਸ ਨੇ ਆਸਣ ਤੋਂ ਪੈਰ ਥੱਲੇ ਕਰ ਲਏ।

 

”ਉਹੀ’ ਜੀ, ਮੀਤਾ।

 

ਬਾਬਿਆਂ ਦੀ ਉਮਰ ਅੱਸੀਆਂ ਤੋਂ ਉੱਤੇ ਸੀ) ਪਰ ਸਰੀਰ ਵਿਚ ਜਾਨ ਹੈਗੀ ਸੀ। ਕੱਪੜੇ ਦੇ ਬੂਟ ਪੈਰੀ ਪਾਏ ਅਤੇ ਹੌਲੀ-ਹੌਲੀ ਤੁਰਕੇ ਕੁਟੀਆ ਤੋਂ ਬਾਹਰ ਆ ਗਏ। ਅੱਖਾਂ ਉੱਤੇ ਖੁੱਲ੍ਹੇ ਹੱਥ ਦਾ ਛੱਪਰ ਜਿਹਾ ਕਰਕੇ ਏਧਰ-ਓਧਰ ਝਾਕਣ ਲੱਗੇ। ਚੰਨ-ਚਾਨਣੀ ਰਾਤ ਸੀ। ਉਹ ਪਰਛਾਵੇਂ ਵਾਂਗ ਉਹਨਾਂ ਦੇ ਪੈਰਾਂ ਕੋਲ ਆ ਖੜ੍ਹੇ। ਸਤਿ ਸ੍ਰੀ ਅਕਾਲ ਬੁਲਾਈ ਅਤੇ ਪੈਰੀਂ ਹੱਥ ਲਾ ਦਿੱਤੇ। ਬਾਬਿਆਂ ਨੇ ਆਸ਼ੀਰਵਾਦ ਦਿੱਤਾ। ਉਹਨਾਂ ਦੋਵਾਂ ਨੂੰ ਕੁਟੀਆ ਅੰਦਰ ਆਉਣ ਲਈ ਕਿਹਾ। ਕਹਿੰਦੇ, ‘ਬਾਹਰ ਕਿਉਂ ਖੜ੍ਹੇ ਓਂ ਭਾਈ, ਅੰਦਰ ਆ ਕੇ ਬੈਠੋ। ਸੰਗੋ ਨਾ, ਡੇਰਾ ਸੰਗਤ ਦਾ ਐ। ਥੋੜਾ ਈ.ਐ ਸਭ ਕੁੱਛ ।”

 

ਏ. ਕੇ. ਸੰਤਾਲੀ ਵਾਲਾ ਮੁੰਡਾ ਬਾਹਰ ਖੜ੍ਹਾ ਰਿਹਾ। ਮੀਤਾ ਅੰਦਰ ਲੰਘ ਗਿਆ। ਬਚਿੱਤਰ ਨੇ ਕੁਟੀਆ ਦੀ ਬਿਜਲੀ-ਬੱਤੀ ਜਗਾ ਦਿੱਤੀ ਸੀ। ਰਾਮ ਦਾਸ ਆਸਣ ਉੱਤੇ ਬੈਠ ਗਿਆ। ਮੀਤਾ ਥੱਲੇ ਦਰੀ ਉੱਤੇ ਬੈਠ ਗਿਆ। ਸਿੱਧਾ ਹੀ ਬੋਲ ਪਿਆ, ”ਬਾਬਾ ਜੀ, ਦਸ ਹਜ਼ਾਰ ਚਾਹੀਦੈ। ਲੋੜ ਐ। ਸਾਡਾ ਇਕ ਕੰਮ ਅਟਕਿਆ ਪਿਐ। ਕਰ ਦਿਓ ਕਿਰਪਾ ।’

 

ਬਾਬਾ ਰਾਮ ਦਾਸ ਸੁੰਨ ਰਹਿ ਗਿਆ। ਉਹਨੂੰ ਪਹਿਲਾਂ ਪਤਾ ਸੀ ਕਿ ਇਹ ਭਾਣਾ ਇਕ ਦਿਨ ਬੀਤ ਕੇ ਰਹੇਗਾ।

 

”ਕਦੋਂ ਚਾਹੀਦੈ ਭਾਈ, ਦਸ ਹਜ਼ਾਰ?” ਰਾਮ ਦਾਸ ਦਾ ਦਿਲ ਕਾਇਮ ਸੀ।

 

‘ ‘ਹੁਣ ਹਾਜ਼ਰ ਐ ਤਾਂ ਹੁਣੇ ਦੇ ਦਿਓ। ਨਹੀਂ ਫੇਰ ਕੱਲ ਸਾਨੂੰ ਫੇਰ ਆਉਣਾ ਪਊ।’

 

‘‘ਏਥੇ ਤਾਂ ਕਦੇ ਪੈਸਾ-ਟਕਾ ਬਹੁਤਾ ਅਸੀਂ ਰੱਖਿਆ ਨ੍ਹੀ ਕਦੀ। ਜੇ ਤੁਸੀਂ ਕੱਲ੍ਹ ਨੂੰ ਦਰਸ਼ਨ ਦੇ ਦਿਓ ਆਥਣੇ ਜਾਂ ਰਾਤ ਨੂੰ ਤਾਂ ਰੋਡਸ਼ਾਹ ਜਾ ਆਉਂਗਾ ਮੈਂ।”

 

”ਚੰਗਾ, ਤੁਸੀਂ ਜਾ ਆਇਓ ਮੰਡੀ। ਅਸੀਂ ਆਮਾਂਗੇ। ਮੈਂ ਤਾਂ ਆਉਂਦਾ ਨੀ। ਹੋਰ ਮੁੰਡਾ ਆਉ।” ਮੀਤਾ ਖੜ੍ਹਾ ਹੋ ਕੇ ਕਹਿੰਦਾ, ‘ਆਪਣੇ ਹੱਥ ਦੀ ਆਹ ਇਕ ਮੁੰਦਰੀ ਲਾਹ ਕੇ ਮੈਨੂੰ ਫੜਾਓ। ਜਿਹੜਾ ਮੁੰਡਾ ਇਹ ਮੁੰਦਰੀ ਲੈ ਕੇ ਆਉ, ਉਹਤੋਂ ਮੁੰਦਰੀ ਲੈ ਲਿਓ ਅਤੇ ਮਾਇਆ ਉਹਦੇ ਹਵਾਲੇ ਕਰ ਦਿਓ। ਬਹੁਤ ਕਿਰਪਾ ਜੀ।” ਉਹਨੇ ਹੱਥ ਜੋੜ ਕੇ ਸਿਰ ਝੁਕਾਇਆ ਅਤੇ ਸਤਿ ਸ੍ਰੀ ਅਕਾਲ ਬੁਲਾ ਕੇ ਕੁਟੀਆ ਤੋਂ ਬਾਹਰ ਆ ਗਿਆ। ਅਗਲੇ ਬਿੰਦ ਹੀ ਉਹਨਾਂ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਅਤੇ ਡੇਰਿਓਂ ਬਾਹਰ ਹੋ ਗਏ।

 

ਦਸ ਹਜ਼ਾਰ ਦੇ ਕੇ ਬਾਬੇ ਰਾਮਦਾਸ ਦੀ ਜਾਨ ਨਹੀਂ ਛੁੱਟੀ, ਸਗੋਂ ਵੱਡਾ ਸੰਸਾ ਖੜ੍ਹਾ ਹੋ ਗਿਆ । ਉਹਨਾਂ ਨੂੰ ਤਾਂ ਮੂੰਹ ਪੈ ਜਾਵੇਗਾ। ਉਹ ਫੇਰ ਵੀ ਆਉਣਗੇ। ਮੀਤਾ ਨਹੀਂ ਆਵੇਗਾ ਤਾਂ ਕੋਈ ਜੀਤਾ ਆ ਜਾਏਗਾ। ਰਕਮ ਦਸ ਹਜ਼ਾਰ ਤੋਂ ਵੀ ਵੱਧ ਹੋ ਜਾਵੇਗੀ। ਵੀਹ ਹਜ਼ਾਰ, ਤੀਹ ਹਜ਼ਾਰ, ਪੰਜਾਹ ਹਜ਼ਾਰ, ਇਕ ਲੱਖ । ਕੀ ਕਿਸੇ ਨੇ ਉਹਨਾਂ ਦਾ ਮੂੰਹ ਫੜ ਲੈਣਾ ਹੈ।

 

ਮੁੰਦਰੀ ਲੈ ਕੇ ਤੀਜੇ-ਚੌਥੇ ਦਿਨ ਇਕ ਕੋਈ ਸਾਦੇ ਜਿਹੇ ਕੱਪੜਿਆਂ ਵਾਲਾ ਮੁੰਡਾ ਸਾਈਕਲ ਉੱਤੇ ਦੁੱਲੇ ਦੀ ਢਾਬ ਆਇਆ ਸੀ ਤੇ ਰਾਮਦਾਸ ਤੋਂ ਦਸ ਹਜ਼ਾਰ ਰੁਪਿਆ ਲੈ ਗਿਆ ਸੀ । ਬੱਸ ਉਹ ਦਿਨ ਸੋ ਉਹ ਦਿਨ ਮੁੜ ਕੇ ਬਾਬਿਆਂ ਨੇ ਦੁੱਲੇ ਦੀ ਢਾਬ ਕਦੇ ਰਾਤ ਨਹੀਂ ਕੱਟੀ। ਰਾਤ ਦਾ ਪੱਕਾ ਟਿਕਾਣਾ ਹੁਣ ਉਹਦਾ ਰੋਡੂ ਸ਼ਾਹ ਮੰਡੀ ਸੀ। ਸਵੇਰੇ ਖਾਸਾ ਦਿਨ ਚੜ੍ਹੇ ਕਾਰ ਵਿਚ ਡੇਰੇ ਆਉਂਦਾ ਅਤੇ ਆਥਣ ਢਲਦੇ ਹੀ ਮੰਡੀ ਨੂੰ ਚਲਿਆ ਜਾਂਦਾ। ਡੇਰੇ ਤਾਂ ਜਿਵੇਂ ਮਰੀਜ਼ਾਂ ਨੂੰ ਦਵਾਈਆਂ ਦੇਣ ਹੀ ਆਉਂਦਾ ਹੋਵੇ। ਜਦੋਂ ਰਾਮ ਦਾਸ ਡੇਰੇ ਵੜਦਾ ਤਾਂ ਪਹਿਲਾਂ ਕੁਟੀਆ ਵਿਚ ਅੱਧਾ ਘੰਟਾ ਵੀਹ ਮਿੰਟ ਬੈਠਦਾ। ਬਚਿੱਤਰ ਉਹਨੂੰ ਸਾਰੀ ਰਿਪੋਰਟ ਦੇ ਦਿੰਦਾ। ਰਾਤ ਨੂੰ ਕੌਣ ਆਇਆ ਸੀ, ਕੁੱਛ ਕਹਿਕੇ ਤਾਂ ਨਹੀਂ ਗਿਆ ਕੋਈ?

 

ਮੀਤਾ ਫੇਰ ਵੀ ਡੇਰੇ ਆਉਂਦਾ ਰਹਿੰਦਾ ਸੀ। ਇਕ ਵਾਰ ਪੁੱਛ ਰਿਹਾ ਸੀ ਕਿ ਬਾਬੇ ਕਦੋਂ ਮਿਲਣਗੇ? . ਬਚਿੱਤਰ ਘੜਿਆ-ਘੜਾਇਆ ਜਵਾਬ ਦਿੰਦਾ, “ਉਹ ਤਾਂ ਹੁਣ ਡੇਰੇ ਘੱਟ-ਵੱਧ ਹੀ ਕਦੇ ਆਉਂਦੇ ਨੇ। ਮੰਡੀ ਹੁੰਦੇ ਨੇ ਜਾਂ ਹਰਦੁਆਰ ਵਗ ਜਾਂਦੇ ਨੇ।”

 

ਮੰਡੀ ਰੋਡ ਸ਼ਾਹ ਬਾਬਾ ਰਾਮ ਦਾਸ ਲਈ ਬਚਾਓ ਸੀ। ਓਥੇ ਤਾਂ ਪੁਲਿਸ ਸੀ। ਉਹ ਥਾਣੇਦਾਰ ਨਾਲ ਮੇਲ-ਮੁਲਾਕਾਤ ਵੀ ਰਖਦਾ ਸੀ। ਫੇਰ ਘਰਾਂ ਵਿਚ ਘਰ ਸੀ। ਰਾਤ-ਬਰਾਤੇ ਮੰਡੀ ਵਿਚ ਕਿਸੇ ਓਪਰੇ ਬੰਦੇ ਦਾ ਡਰ ਨਹੀਂ ਸੀ।

 

ਥੰਮਣ ਵਾਲ਼ੇ ਜੱਸੀ ਸਰਪੰਚ ਦਾ ਫਿਰਨੀ ਉਤਲਾ ਬਾਹਰਲਾ ਘਰ ਉਹਨਾਂ ਦਾ ਪੱਕਾ ਅੱਡਾ ਬਣ ਚੁੱਕਿਆ ਸੀ। ਰਾਤ ਨੂੰ ਪਾਲੀ ਕੋਲ ਅਲਬੇਲ ਬਾਹਰਲੇ ਘਰ ਹੀ ਸੌਂਦਾ । ਬਾਹਰਲੇ ਘਰ ਵੀ ਇਕ ਰਸੋਈ ਬਣਾ ਰੱਖੀ ਸੀ। ਗੈਸ ਦਾ ਸਲੰਡਰ ਸੀ ਤੇ ਚੁੱਲ੍ਹਾ। ਉਹ ਆਉਂਦੇ ਤਾਂ ਉਹਨਾਂ ਦਾ ਚਾਹ-ਪਾਣੀ ਓਥੇ ਹੀ ਬਣਦਾ। ਆਵੇ ਦਾ ਗੁੱਟਾ ਪਿਹਾ ਕੇ ਰੱਖਿਆ ਹੁੰਦਾ। ਆਲੂ-ਗੰਢੇ ਅਤੇ ਲੂਣ-ਮਸਾਲਾ ਸਭ ਸੀ। ਦਾਲ-ਸਬਜ਼ੀ ਅਤੇ ਕਈ ਸਾਲਾਂ ਤੋਂ ਹੀ ਰੋਟੀ ਨੇਂਕ ਬਣਾ ਲੈਂਦਾ। ਨੇਕ ਚਮਿਆਰਾ ਦਾ ਮੁੰਡਾ ਸੀ ਅਤੇ ਕਈ ਸਾਲਾਂ ਤੋਂ ਨੇਂਕ ਹੀ ਹੁਣ ਸਰਪੰਚਾਂ ਦੇ ਪਾਲ਼ੀ ਸੀ। ਕਦੇ-ਕਦੇ ਅੰਦਰਲੇ ਘਰੋਂ ਪੱਕੀ-ਪਕਾਈ ਰੋਟੀ ਵੀ ਆ ਜਾਂਦੀ।

 

ਜੱਸੀ ਹਾਲੇ ਵੀ ਸਰਪੰਚ ਸੀ। ਪੰਜਾਬ ਦੇ ਹਾਲਾਤ ਖਰਾਬ ਹੋਣ ਕਰਕੇ ਪੰਚਾਇਤ-ਚੋਣਾਂ ਹੋਈਆਂ ਨਹੀਂ ਸਨ। ਇਸ ਕਰਕੇ ਜੱਸੀ ਹੀ ਸਰਪੰਚ ਤੁਰਿਆ ਆ ਰਿਹਾ ਸੀ। ਉਹ ਵੀ ਹੁਣ ਪੰਜਾਹ ਨੂੰ ਢੁੱਕਿਆ ਹੋਇਆ ਸੀ । ਨਾ ਬੁੱਢਾ, ਨਾ ਜੁਆਨ, ਪਰ ਦੇਹ ਦਾ ਤਕੜਾ ਸੀ । ਉਹਦੀ ਘਰਵਾਲੀ ਕਰਤਾਰ ਕੁਰ ਵੀ ਤਕੜੀ ਪਈ ਸੀ। ਦੂਜੀ ਕੁੜੀ ਗੁਰਮੀਤ ਵੀ ਵਿਆਹ ਦਿੱਤੀ ਸੀ । ਪਰ ਅਲਬੇਲ ਨਹੀਂ ਵਿਆਹਿਆ ਸੀ। ਉਹਦੀ ਉਮਰ ਤੀਹਾਂ ਤੋਂ ਥੱਲੇ ਥੱਲੇ ਸੀ। ਹਾਲਾਤ ਅਜਿਹੇ ਬਣ ਚੁੱਕੇ ਸਨ ਕਿ ਨਾ ਤਾਂ ਜੱਸੀ ਅਲਬੇਲ ਦੇ ਵਿਆਹ ਬਾਰੇ ਸੋਚਦਾ ਅਤੇ ਨਾ ਅਲਬੇਲ ਨੂੰ ਵਿਆਹ ਕਰਾਉਣ ਦੀ ਲੋੜ ਸੀ। ਉਹਦੇ ਕਾਰਨਾਮੇ ਅਜਿਹੇ ਸਨ ਕਿ ਪਿੰਡ ਦੇ ਲੋਕ ਹੁਣ ਉਹਨੂੰ ‘ਭੂਪਾ’ ਆਖਦੇ। ਖੋਹ ਕੇ ਲਿਆਂਦੀ ਕੌਈ ਕਾਰ, ਕੋਈ ਮੋਟਰਸਾਈਕਲ ਜਾਂ ਸਕੂਟਰ ਹਮੇਸ਼ਾ ਹੀ ਜੱਸੀ ਦੇ ਬਾਹਰਲੇ ਘਰ ਖੜ੍ਹਾ ਰਹਿੰਦਾ। ਨੀਰੇ ਵਾਲੀ ਸਬਾਤ ਅੰਦਰ, ਜੀਹਨੂੰ ਬਾਹਰੋਂ ਜਿੰਦਾ ਲਾ ਦਿੱਤਾ ਜਾਂਦਾ। ਪੁਲਿਸ ਕਦੇ-ਕਦੇ ਪਿੰਡ ਆਉਂਦੀ ਤਾਂ ਜੱਸੀ ਦੇ ਬਾਹਰਲੇ ਘਰ ਕਦੇ ਨਹੀਂ ਜਾਂਦੀ ਸੀ। ਸਾਰੇ ਪਿੰਡ ਨੂੰ ਪਤਾ ਸੀ ਕਿ ਹਰ ਰੋਜ਼ ਰਾਤ ਨੂੰ ਓਥੇ ਮਾੜੇ ਬੰਦੇ ਆਉਂਦੇ ਹਨ, ਰੋਟੀ-ਪਾਣੀ ਸਰਪੰਚ ਦੇ ਘਰੋਂ ਆਉਂਦਾ ਹੈ, ਤੜਕੇ ਪਹੁ ਫੁਟਦੀ ਨਾਲ਼ ਹੀ ਉਹ ਕਿਧਰੇ ਤੁਰ ਜਾਂਦੇ ਹਨ। ਇਲਾਕੇ ਵਿਚ ਹੁੰਦੀਆਂ ਵਾਰਦਾਤਾਂ ਦੀ ਸਾਰੀ ਸਕੀਮ ਪਹਿਲਾਂ ਜੱਸੀ ਸਰਪੰਚ ਦੇ ਬਾਹਰਲੇ ਘਰ ਤਿਆਰ ਹੁੰਦੀ ਹੈ।

 

SIKHBOOILUB.CO SIKHBOOK5CLUB.COM

 

ਵੱਡੇ ਦੋਵੇਂ ਭਰਾਵਾਂ ਦਾ ਘੋਗੇ ਦੇ ਘਰ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਮਕਾਨ ਅੱਡ, ਜ਼ਮੀਨ ਅੱਡ। ਆਰਥਿਕ ਤੌਰ ‘ਤੇ ਬਿੱਕਰ ਤੇ ਮਿਹਰ ਖੱਬੀਖਾਨ ਜੱਟ ਸਨ। ਉਹਨਾਂ ਕੋਲ ਤਾਂ ਹੁਣ ਜੀਪਾਂ-ਕਾਰਾਂ ਅਤੇ ਟਰੈਕਟਰ-ਕੰਬਾਈਨਾਂ ਸਨ। ਦੋਵੇਂ ਭਰਾਵਾਂ ਦੇ ਅਗਾਂਹ ਮੁੰਡੇ ਵੀ ਲਾਇਕ ਨਿਕਲੇ ਸਨ। ਪਿਊਆਂ ਉੱਤੇ ਹੀ ਗਏ ਸਨ। ਹਮੇਸ਼ਾ ਕਮਾਈ ਵਲ ਧਿਆਨ ਰੱਖਦੇ। ਦੋਵੇਂ ਟੱਬਰਾਂ ਦਾ ਇੱਕਠਾ ਘਰ ਸੀ। ਇੱਕੋਂ ਘਰ ਦੇ ਹੁਣ ਉਹ ਬਾਰਾਂ-ਤੇਰਾਂ ਜੀਅ ਸਨ । ਮੁੰਡਿਆਂ ਦੇ ਅਗਾਂਹ ਬਹੂਆਂ ਸਨ ਅਤੇ ਬਹੂਆਂ ਦੇ ਜੁਆਕ ਵੀ। ਬਿੱਕਰ ਸਿੰਘ ਦੀ ਨੰਬਰਦਾਰੀ ਜਿਉਂ ਤੇ ਤਿਉਂ ਚੱਲ ਰਹੀ ਸੀ। ਹਾਲੇ ਵੀ ਉਹਨਾਂ ਨੂੰ ‘ਕੁੰਢੇ ਨੰਬਰਦਾਰ ਕੇ’ ਆਖਦੇ। ਓਧਰ ਘੋਗੇ ਦਾ ਹਾਲ ਇਹ ਸੀ ਕਿ ਉਹ ਜ਼ਮੀਨ ਠੇਕੇ ਉੱਤੇ ਦਿੰਦਾ। ਘਰ ਇਕ ਮੱਝ ਜ਼ਰੂਰ ਸੀ। ਹੋਰ ਕੋਈ ਪਸ਼ੂ ਨਹੀਂ ਸੀ। ਦੁੱਧ-ਬਾਧ ਦਾ ਕੰਮ ਰੂਪੋ ਕਰਦੀ ਘੋਗਾ ਸਰਦਾਰੀ ਠਾਠ ਵਿਚ ਰਹਿੰਦਾ। ਨਿੱਤ ਸ਼ਰਾਬ ਪੀਂਦਾ। ਫੀਮ ਤਾਂ ਖਾਂਦਾ ਹੀ ਸੀ। ਜ਼ਰਦਾ ਵੀ ਲਾਉਂਦਾ। ਨਸ਼ਿਆਂ ਨੇ ਉਹਦਾ ਸਰੀਰ ਚਰ ਲਿਆ ਸੀ। ਉਹਨੂੰ ਸਾਹ ਦੀ ਕਸਰ ਰਹਿਣ ਲੱਗੀ। ਤੀਵੀਂ-ਆਦਮੀ ਦੇ ਕੰਮ ਅਜਿਹੇ ਸਨ, ਜਿਸ ਕਰਕੇ ਉਹਨਾਂ ਦੇ ਘਰ ਨਾਲੋਂ ਨੰਬਰਦਾਰ ਕੁੰਢਾ ਸਿੰਘ ਦਾ ਨਾਉਂ ਜਿਵੇਂ ਲਹਿ ਗਿਆ ਹੋਵੇ! ਜਿਵੇਂ ਘੋਗਾ ਬਿੱਕਰ-ਮਿਹਰ ਦਾ ਭਰਾ ਹੀ ਨਾ ਹੋਵੇ, ਉਹਨਾਂ ਦਾ ਉਹ ਕੁਝ ਵੀ ਨਾ ਹੋਵੇ। ਇਕ ਤਰ੍ਹਾਂ ਨਾਲ ਅਲੱਗ-ਥਲੱਗ ਹੋ ਕੇ ਰਹਿ ਗਿਆ ਸੀ ਉਹ।

 

ਘੋਗਾ ਘੋਰੀ ਸਰੀਰ ਦਾ ਮਾਲਕ ਬਣ ਗਿਆ। ਉਹਦਾ ਪੇਟ ਤੜਿਆ ਰਹਿੰਦਾ। ਕਬਜ਼ੀ ਹੋ ਜਾਂਦੀ। ਉਹ ਪਿੰਡ ਦੇ ਪ ਾਈਵੇਟ ਡਾਕਟਰ ਤੋਂ ਕੋਈ ਜੁਲਾਬ ਲੈ ਆਉਂਦਾ। ਜੁਲਾਬ ਲੈ ਕੇ ਉਹਨੂੰ ਟੱਟੀਆਂ ਲੱਗ ਜਾਂਦੀਆਂ। ਪੇਟ ਬਿਲਕੁਲ ਖਾਲੀ ਹੋ ਜਾਂਦਾ। ਦਰਦ ਰਹਿੰਦਾ। ਕੇੜਾਂ ਉੱਠਦਾ, ਉਹ ਖੇਤਾਂ ਵਿਚ ਜੰਗਲ-ਪਾਣੀ ਜਾਂਦਾ, ਪਰ ਤਸੱਲੀ ਨਾ ਹੁੰਦੀ। ਪੇਟ ਜਿਵੇਂ ਪੂਰਾ ਸਾਫ ਨਾ ਹੋਇਆ ਹੋਵੇ। ਫੇਰ ਉਹ ਟੱਟੀਆਂ ਬੰਦ ਹੋਣ ਦੀ ਦਵਾਈ ਪੀਂਦਾ। ਉਹਦਾ ਸਰੀਰ ਕਿਸੇ ਲੋਟ ਵੀ ਰਾਜ਼ੀ ਬਾਜ਼ੀ ਨਹੀਂ ਰਹਿੰਦਾ ਸੀ। ਫੀਮ ਖਾਧੇ ਬਗੈਰ ਸਰਦਾ ਨਹੀਂ ਸੀ। ਛੱਡਦਾ ਤਾਂ ਹੱਡਾਂ-ਪੈਰਾਂ ਨੂੰ ਤੋੜ ਲੱਗ ਜਾਂਦੀ, ਸ਼ਰਾਬ ਉਹਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਸੀ। ਉਹਦਾ ਸਰੀਰ ਥੋੜਾ ਜਿਹਾ ਹੀ ਵੱਤ-ਸਿਰ ਹੁੰਦਾ ਤਾਂ ਸ਼ਰਾਬ ਪੀ ਲੈਂਦਾ। ਸੋਚਦਾ, ਹਾੜਾ ਲਾਕੇ ਉਹਦੇ ਸਰੀਰ ਵਿਚ ਚੁਸਤੀ ਆ ਜਾਵੇਗੀ, ਪਰ ਅਜਿਹਾ ਹੁੰਦਾ ਨਹੀਂ ਸੀ। ਇਕ ਹਾੜੇ ਨਾਲ ਉਹ ਸਾਰਦਾ ਨਹੀਂ ਸੀ। ਦੋ-ਤਿੰਨ ਹਾੜੇ ਹੋਰ ਲਾਕੇ ਉਹ ਘਾਊਂ-ਮਾਊਂ ਜਿਹਾ ਬਣ ਜਾਂਦਾ ਅਤੇ ਰੋਟੀ ਖਾਧੇ ਬਗੈਰ ਹੀ ਸੌਂ ਜਾਂਦਾ। ਸਵੇਰੇ ਉਠਦਾ ਤਾਂ ਉਹਤੋ ਉੱਠਿਆ ਨਾ ਜਾਂਦਾ। ਰੂਪੋ ਤੱਤੇ ਪਾਣੀ ਨਾਲ ਉਹਨੂੰ ਫੀਮ ਦਾ ਕੰਡਾ ਦਿੰਦੀ ਤਾਂ ਕਿਤੇ ਜਾ ਕੇ ਉਹਦੇ ਹੱਡ ਜੁੜਦੇ ਅਤੇ ਉਹ ਖੇਤਾਂ ਵਿਚ ਜੰਗਲ-ਪਾਣੀਂ ਜਾਣ ਦੀ ਤਿਆਰੀ ਜਿਹੀ ਕਰਨ ਲਗਦਾ। ਰੂਪੋ ਦਾ ਇਕੋ-ਇਕ ਕੰਮ ਜਿਵੇਂ ਘੋਗੇ ਦੀ ਸੇਵਾ-ਸੰਭਾਲ ਹੀ ਰਹਿ ਗਿਆ ਹੋਵੇ। ਘਰ ਦੇ ਰੋਟੀ- ਪਾਣੀ ਤੋਂ ਬਿਨਾਂ ਘੋਗੇ ਦੀਆਂ ਬੀਮਾਰੀਆਂ ਉੱਤੇ ਖਰਚ ਬਹੁਤਾ ਹੁੰਦਾ ਸੀ । ਠੋਕੇ ਦੇ ਪੈਸੇ ਤਾਂ ਉਹ ਕੁਝ ਦਿਨਾਂ ਵਿਚ ਹੀ ਉਡਾ ਦਿੰਦੇ। ਰੂਪੋ ਨੂੰ ਵੀ ਨਿੱਤ ਦਾਰੂ ਪੀਣ ਦਾ ਝੱਸ ਸੀ। ਉਹ ਫੀਮ ਵੀ ਖਾਂਦੀ। ਪਰ ਉਹਨੂੰ ਬੀਮਾਰੀ ਕੋਈ ਨਹੀਂ ਸੀ। ਜੱਸੀ ਦਾ ਉਹਨਾਂ ਦੇ ਘਰ ਪਹਿਲਾਂ ਵਾਂਗ ਹੀ ਆਉਣ-ਜਾਣ ਸੀ । ਉਹ ਜੱਸੀ ਤੋਂ ਦੂਜੇ-ਚੌਥੇ ਮਹੀਨੇ ਪੈਸੇ ਫੜ ਲੈਂਦੇ। ਉਹ ਬਹੀ ਉੱਤੇ ਲਿਖਵਾਕੇ ਉਹਨਾਂ ਨੂੰ ਪੈਸੇ ਦਿੰਦਾ।

 

ਜੱਸੀ ਘੋਗੇ ਨੂੰ ਤਿੰਨ ਰੁਪਏ ਸੈਂਕੜਾ ਮਹੀਨੇ ਦਾ ਵਿਆਜ ਲਾਉਂਦਾ। ਆਖਦਾ ਕਿ ਉਹ ਆਪ ਬਾਣੀਆਂ ਤੋਂ ਦੋ ਰੁਪਏ ਸੈਂਕੜਾ ਵਿਆਜ ਦੇ ਕੇ ਪੈਸਾ ਲੈਂਦਾ ਹੈ। ਘੋਗੇ ਤੋਂ ਉਹ ਇਕ ਰੁਪਿਆ ਹੀ ਕਮਾਉਂਦਾ ਹੈ। ਇਹ ਇਕ ਰੁਪਈਆ ਉਹਦੀ ਖੇਚਲ ਹੈ ਬੱਸ। ਏਸ ਕੰਮ ਵਿਚ ਖਾਣ-ਖੱਟਣ ਨੂੰ ਕੁਝ ਨਹੀਂ ਭਾਈ। ਅੰਦਰ-ਖਾਤੇ ਗੱਲ ਇਹ ਸੀ ਕਿ ਜੱਸੀ ਆਪਣੇ ਕੋਲੋਂ ਹੀ ਘੋਗੇ ਨੂੰ ਪੈਸੇ ਦਿੰਦਾ ਸੀ। ਉਹ ਤਾਂ ਸਗੋਂ ਰੋਡੂਸ਼ਾਹ ਮੰਡੀ ਦੇ ਕੀਮਤੀ ਲਾਲ ਆੜ੍ਹਤੀਏ ਨੂੰ ਡੇਢ ਰੁਪਈਆ ਸੈਂਕੜੇ ਉੱਤੇ ਰਕਮ ਫੜਾ ਕੇ ਰਖਦਾ।

 

: ਘੋਗੇ ਤੇ ਰੂਪੋ ਉੱਤੇ ਜੱਸੀ ਰੋਅਬ ਰਖਦਾ ਅਤੇ ਅਹਿਸਾਨ ਜਤਾਉਂਦਾ ਰਹਿੰਦਾ ਕਿ ਉਹ ਉਹਨਾਂ ਨੂੰ ਵਿਆਜੂ ਪੈਸੇ ਦਿੰਦਾ ਹੈ। ਖੇਚਲ ਕਰਕੇ ਆੜ੍ਹਤੀਆਂ ਦਿਓਂ ਪੈਸੇ ਬੜੀ ਮੁਸ਼ਕਿਲ ਨਾਲ ਲਿਆਉਂਦਾ ਹੈ।

 

ਘੋਗੇ ਕੋਲ ਨਿਆਈ ਵਾਲੀ ਦਸ ਕਿੱਲੇ ਜ਼ਮੀਨ ਸੀ। ਉਹਨੇ ਕਿਹੜਾ ਪੁੱਤਾਂ ਨੂੰ ਦੇਣੀ ਸੀ। ਉਹ ਬੇ ਔਲਾਦ ਸੀ। ਉਹਦਾ ਵਿਸ਼ਵਾਸ ਸੀ ਕਿ ਚੰਗਾ ਖਾਇਆ-ਹੰਢਾਇਆ ਜਾਵੇ, ਹੋਰ ਜੱਗ ਵਿਚ ਉਹਦਾ ਕੀ ਹੈ।

 

ਉਹਦੇ ਦਿਲ ਵਿਚ ਜ਼ਮੀਨ ਦੀ ਕਦਰ ਨਹੀਂ ਸੀ। ਉਹਦੇ ਦਿਨ ਲੰਘੀ ਜਾ ਰਹੇ ਸਨ, ਬੱਸ ਐਨਾ ਕਾਫ਼ੀ ਸੀ। ਜੱਸੀ ਨੇ ਆਪਣੀ ਬਹੀ ਵਿਚ ਉਹਦੇ ਸਿਰ ਕਈ ਹਜ਼ਾਰ ਕਰ ਲਿਆ ਸੀ। ਫੇਰ ਜੱਸੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਵਿਆਜੂ ਰੁਪਈਆ ਹੈ। ਖੱਬਲ ਵਾਂਗ ਸੂਈਂ ਜਾਵੇਗਾ। ਵਿਆਜ ਲਗ-ਲਗ ਰਕਮ ਵਧਦੀ ਜਾ ਰਹੀ ਹੈ। ਜਾਂ ਤਾਂ ਉਹ ਸਾਰੀ ਰਕਮ ਵਾਪਸ ਕਰ ਦੇਵੇ। ਉਹਨੇ ਵੀ ਅਗਾਂਹ ਆੜ੍ਹਤੀਏ ਦਾ ਭੁਗਤਾਨ ਕਰਨਾ ਹੈ। ਜਾਂ ਫੇਰ ਇੱਕ ਕਿੱਲਾ ਨਿਆਈ ਵਾਲੀ ਲਿਖਵਾ ਦੇਵੇ। ਜ਼ਮੀਨ ਦੇਣ ਨਾਲ ਵਿਆਜ ਨੂੰ ਤਾਂ ਠੱਲ੍ਹ ਪੈ ਜਾਵੇਗੀ। ਘੋਗੇ ਨੂੰ ਹੋਰ ਪੈਸਿਆਂ ਦੀ ਲੋੜ ਪਵੇਗੀ ਤਾਂ ਉਹ ਇਸ ਕਿੱਲੇ ਉੱਤੇ ਹੀ ਵਧਾ ਦਿਆ ਕਰੇਗਾ। ਜਦੋਂ ਜੱਸੀ ਆਖਣੋ ਹਟਿਆ ਨਾ ਤਾਂ ਹਾਰ ਕੇ ਇਕ ਦਿਨ ਘੋਗੇ ਨੇ ਨਿਆਈ ਦਾ ਕਿੱਲਾ ਲਿਖਵਾ ਦਿੱਤਾ। ਸਾਰੇ ਵਿਆਜੂ ਪੈਸੇ ਦਾ ਜੂੜ ਵੱਢਿਆ ਗਿਆ। ਘੋਗੋ ਦਾ ਓਹੀ ਹਾਲ ਸੀ! ਏਦਾਂ ਹੀ ਹਰ ਸਾਲ ਉਹ ਇਕ ਕਿੱਲਾ ਜੱਸੀ ਸਰਪੰਚ ਨੂੰ ਗਹਿਣੇ ਦੇ ਦਿੰਦਾ। ਘੋਗਾ ਜੱਸੀ ਤੋਂ ਖੁੱਲ੍ਹੇ ਪੈਸੇ ਲੈ ਕੇ ਵਰਤਦਾ ਸੀ। ਮਹੀਨੇ-ਡੇਢ ਮਹੀਨੇ ਬਾਅਦ ਜਿੰਨੇ ਹਜ਼ਾਰ ਘੋਗਾ ਲੈਂਦਾ, ਓਨੀ ਰਕਮ ਜੱਸੀ ਆਪਣੀ ਬਹੀ ਵਿਚ ਬਾਣੀਏ ਦੀ ਹੱਟ ਉੱਤੇ ਜਾਕੇ ਲਿਖਵਾ ਲੈਂਦਾ ਅਤੇ ਘੋਗੇ ਦਾ ਗੂਠਾਂ ਲੱਗ ਜਾਂਦਾ। ਇਕ ਬੰਦੇ ਦੀ ਗਵਾਹੀ ਪੈ ਜਾਂਦੀ । ਜਿਹੜਾ ਵੀ ਕੋਈ ਉਸ ਵੇਲੇ ਹੱਟ ਵਿਚ ਬੈਠਾ ਹੁੰਦਾ। ਉਹ ਹੁਣ ਮੁਕੰਦੀ ਬਾਣੀਏ ਦੀ ਦੁਕਾਨ ਉੱਤੇ ਨਹੀਂ ਜਾਂਦੇ ਸਨ। ਮੁਕੰਦੀ ਖਾਸਾ ਬੁੜ੍ਹਾ ਹੋ ਚੁੱਕਿਆ ਸੀ । ਅੱਖਾਂ ਦੀ ਨਜ਼ਰ ਘਟ ਚੁੱਕੀ ਸੀ। ਹੱਥ ਵੀ ਹਿਲਦੇ ਸਨ। ਫੇਰ ਉਹ ਬੁੱਘਾ ਰਾਮ ਸਾਬਕਾ ਸਰਪੰਚ ਦੇ ਮੁੰਡੇ ਕਸਤੂਰੀ ਦੀ ਦੁਕਾਨ ਉੱਤੇ ਜਾਣ ਲੱਗੇ ਸਨ। ਲਿਖਤ-ਪੜਤ ਦਾ ਕੰਮ ਹੁਣ ਬੁੱਘਾ ਰਾਮ ਦੀ ਥਾਂ ਕਸਤੂਰੀ ਨੇ ਸੰਭਾਲ ਲਿਆ ਸੀ । ਬੁੱਘਾ ਰਾਮ ਤਾਂ ਸੋਫੀ ਸੀ । ਕਸਤੂਰੀ ਹਾੜਾ ਵੀ ਲਾ ਲੈਂਦਾ । ਜੱਸੀ ਉਹਨੂੰ ਕਦੇ-ਕਦੇ ਸੱਦ ਲੈਂਦਾ ਅਤੇ ਉਹਦੀ ਸੇਵਾ ਕਰਦਾ।

 

ਘੋਗਾ ਪੁਰਾਣੇ ਕਿੱਲਿਆਂ ਉੱਤੇ ਹੀ ਪੈਸੇ ਵਧਾਉਣ ਨੂੰ ਆਖਦਾ ਤਾਂ ਜੱਸੀ ਮੰਨਦਾ ਨਹੀਂ ਸੀ। ਉਹ ਜਵਾਬ ਦਿੰਦਾ ਕਿ ਰਕਮ ਪਹਿਲਾਂ ਹੀ ਵਧ ਚੁੱਕੀ ਹੈ। ਰਕਮ ਤਾਂ ਬੈਅ ਨੂੰ ਪਹੁੰਚਣ ਵਾਲੀ ਹੋ ਗਈ। ਪਿੰਡ ਵਿਚ ਐਨਾ ਗਹਿਣਾ ਤਾਂ ਕੋਈ ਵੀ ਨਹੀਂ ਦਿੰਦਾ, ਤੂੰ ਕਿਧਰੋਂ ਵੀ ਪੁੱਛ ਕੇ ਦੇਖ ਲੈ। ਨਾਲੇ ਜੇ ਤੂੰ ਪੈਸੇ ਵਧਾਈ ਗਿਆ ਕਿੱਲੇ ਮਗਰ ਤਾਂ ਕੱਲ ਨੂੰ ਛੁਡਾਉਣੀ ਔਖੀ ਹੋ ਜਾਊ। ਤੇਰੀ ਮਰਜ਼ੀ ਹੈ। ਫੇਰ ਨਾ ਚੀਕਾਂ ਮਾਰੀ। ਇਹ ਵੀ ਡਰਾਵਾ ਦਿੰਦਾ ਕਿ ਜੇ ਹੋਰ ਕੋਈ ਐਨਾ ਗਹਿਣਾ ਦਿੰਦਾ ਹੈ ਜਾਂ ਵੱਧ ਦਿੰਦਾ ਹੈ ਤਾਂ ਛੁਡਾ ਲੈ ਬੇਸ਼ਕ ਆਪਦੀ। ਮੇਰੀ ਰੁਕਮ ਖਰੀ ਕਰ। ਮੈਨੂੰ ਤਾਂ ਓਧਰ ਆੜ੍ਹਤੀਏ ਦਾ ਵਿਆਜ ਪਈ ਜਾਂਦੈ।

 

ਏਦਾਂ ਹੀ ਸੱਤ-ਅੱਠ ਸਾਲਾਂ ਦੌਰਾਨ ਜੱਸੀ ਨੇ ਘੋਗੇ ਦੀ ਪੰਜ ਕਿੱਲੇ ਜ਼ਮੀਨ ਗਹਿਣੇ ਲੈ ਲਈ। ਉਹ ਪਹਿਲੇ ਕਿੱਲਿਆਂ ਉੱਤੇ ਪੈਸਾ ਵਧਾਉਂਦਾ ਨਹੀਂ ਸੀ, ਨਵਾਂ ਕਿੱਲਾ ਲੈਂਦਾ। ਗਹਿਣੇ ਦੇ ਪੈਸੇ ਬਹੁਤੇ ਨਹੀਂ ਹੁੰਦੇ ਸਨ, ਸੂਤ-ਸੂਤ ਹੀ ਹੁੰਦੇ। ਪਿੰਡ ਵਿਚ ਥੋੜੇ ਘਰ ਹੀ ਸਨ, ਜਿਹੜੇ ਗਹਿਣੇ ਦੀਆਂ ਜ਼ਮੀਨਾਂ ਲੈ ਸਕਦੇ ਸਨ। ਬਹੁਤੇ ਲੋਕਾਂ ਕੋਲ ਪੈਸਾ ਨਹੀਂ ਰਹਿ ਗਿਆ ਸੀ। ਆਪਣੀ ਖੇਤੀ ਦਾ ਕੰਮ ਮਸਾਂ ਤੁਰਦਾ।

 

ਜੱਸੀ ਰੂਪੋ ਨੂੰ ਆਖਦਾ ਰਹਿੰਦਾ ਕਿ ਉਹਦੇ ਕਰਕੇ ਘੋਗੇ ਨੂੰ ਪੈਸੇ ਦਿੰਦਾ ਰਹਿੰਦਾ ਹੈ। ਜ਼ਮੀਨ ਵੀ ਅਣਸਰਦੇ ਨੂੰ ਗਹਿਣੇ ਲੈਂਦਾ ਹੈ। ਇਹਨੇ ਤਾਂ ਜ਼ਮੀਨ ਗਹਿਣੇ ਧਰਨੀ ਹੀ ਧਰਨੀ ਹੈ। ਮੈਂ ਨਹੀਂ ਲੈਂਦਾ ਤਾਂ ਹੋਰ ਕੋਈ ਜੱਟ ਗਹਿਣੇ ਲੈ ਲਵੇਗਾ। ਸੋਚਦਾ ਹਾਂ, ਮੈਂ ਹੀ ਕਿਉਂ ਨਾ ਜ਼ਮੀਨ ਲੈ ਲਵਾਂ। ਆਪਣੀ ਤਾਂ ਘਰ ਦੀ ਗੱਲ ਹੈ। ਪਹਿਲੇ ਦਿਨੋਂ ਬਣੀ ਆਈ ਹੈ। ਰੂਪੋ ਉਹਦੀਆਂ ਗੱਲਾਂ ਸੁਣ-ਸੁਣ ਉਦਾਸ ਹੋ ਜਾਂਦੀ। ਮਨ ਵਿਚ ਚਿਤਾਰਦੀ, ਮੇਰੇ ਜੇ ਇਕ ਟਿੰਘ ਹੁੰਦੀ ਕੋਈ ਤਾਂ ਹੁਣ ਨੂੰ ਉਹ ਜੁਆਨ ਹੁੰਦਾ। ਵਿਆਹ ਲੈਂਦੀ, ਖੇਤੀ ਕਰਦਾ, ਕਮਾਈ ਘਰ ਵਿਚ ਆਉਂਦੀ, ਫੇਰ ਕਾਹਨੂੰ ਟਿਕਦੀਆਂ ਜ਼ਮੀਨਾਂ ਗਹਿਣੇ। ਮੁੰਡਾ ਹੁੰਦਾ ਤਾਂ ਘੋਗਾ ਵੀ ਸਿੱਧਾ ਹੋ ਕੇ ਰਹਿੰਦਾ। ਪਰ ਆਪਣਾ ਮਨ ਹੌਲਾ ਕਰਨ ਲਈ ਹੱਸਣ ਲਗਦੀ। ਆਖਦੀ, “ਜਿਹੜਾ ਨਿੱਤ ਆ ਕੇ ਮੇਰ ਚੰਮ ਲਾਹੁਨੈਂ, ਉਹ ਵੀ ਗਹਿਣੇ ਦੇ ਰੁਪਈਆਂ ‘ਚ ਗਿਣ ਲੈਂਦਾ ਹੋਵੇਂਗਾ। ਹੈਨਾ?'”

 

”ਚੰਮ ਤਾਂ ਮੈਂ ਕਿਹੜਾ ਲਾਹੁਨਾਂ, ਉਹ ਤਾਂ ਪਿਆਰ ਐ ਤੇਰੇ ਨਾਲ।’

 

OM

 

”ਹੋਰ ਕੀ ਪਤੈ ਕਿੱਥੇ ਕਿੱਥੇ ਖੇਹ ਖਾਂਦਾ ਹੋਏਂਗਾ। ਜੀਹਨੂੰ ਰੱਸੇ ਚੱਬਣ ਦੀ ਵਾਣ ਪੈਜੇ, ਉਹ ਬੰਦ ਇਕ ਤੀਮੀਂ ਤੇ ਕਦੋਂ ਸਾਰਦਾ ਹੁੰਦੈ।”

 

ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਉਹ ਆਪਣਾ ਨਰਕ ਭੋਰਦੇ ਰਹਿੰਦੇ। ਜੱਸੀ ਇਹ ਤਰ੍ਹਾਂ ਨਾਲ ਰੂਪੋ ਨੂੰ ਗੱਲਾਂ ਵਿਚ ਹੀ ਰੁਝਾਈ ਰੱਖਣਾ ਚਾਹੁੰਦਾ।

 

ਸਾਹ ਦੀ ਕਸਰ ਨੇ ਘੋਗੇ ਦੇ ਹੱਡ ਚਰ ਲਏ ਸਨ। ਉਹ ਬੱਸ ਐਂਵੇ ਸਾਹ ਜਿਹੇ ਵਰੋਲਦਾ ਫਿਰਦ ਰਹਿੰਦਾ। ਫੀਮ ਖਾਂਦਾ ਅਤੇ ਦਾਰੂ ਪੀਂਦਾ। ਦਾਰੂ ਦੀ ਗੱਲ ਛੇੜਦਾ ਤਾਂ ਆਖਦਾ ਕਿ ਦੋ ਘੁੱਟਾਂ ਪੀਣ ਨਾਲ ਰਾਤ ਨੂੰ ਨੀਂਦ ਸੰਵਾਰ ਕੇ ਆ ਜਾਂਦੀ ਹੈ। ਫੀਮ ਖਾਣ ਦਾ ਉਹਦਾ ਤਰਕ ਸੀ ਕਿ ਇਹਦੇ ਕੰਡੇ ਨਾਲ ਸਾਹ ਟਿਕਿਆ ਰਹਿੰਦਾ ਹੈ। ਉਹਦੇ ਸਰੀਰ ਵਿਚ ਕੁਝ ਵੀ ਬਾਕੀ ਨਹੀਂ ਰਹਿ ਗਿਆ ਸੀ। ਖਊਂ-ਖਊਂ ਕਰਦਾ ਉਹ ਲਗਦਾ ਜਿਵੇਂ ਐਂਵੇ ਮਾੜਾ-ਮੋਟਾ ਖੰਘਦਾ ਹੈ। ਪਰ ਇਹ ਨਿੱਕੀ-ਨਿੱਕੀ ਖੰਘ ਉਹਦੇ ਫੇਫੜਿਆਂ ਨੂੰ ਪੁੱਟ ਕੇ ਬਾਹਰ ਆਉਂਦੀ। ਰੂਪੋ ਉਹਦਾ ਓਹੜ-ਪੋਹੜ ਜਿਹਾ ਕਰਦੀ। ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਘੋਗਾ ਥੋੜੇ ਦਿਨਾਂ ਦਾ ਪ ਾਹੁਣਾ ਹੈ। ਖਊਂ-ਖਊਂ ਕਰਦਾ ਇਵੇਂ ਜਿਵੇਂ ਇਕ ਦਿਨ ਸੁੱਤਾ ਰਹਿ ਜਾਵੇਗਾ। ਉਹਦਾ ਆਸਰਾ ਵੀ ਕੋਈ ਨਹੀਂ ਸੀ। ਉਹ ਜਿਹੋ-ਜਿਹਾ ਜੱਗ ਵਿਚ ਸੀ, ਜਿਹੋ-ਜਿਹਾ ਨਹੀਂ ਸੀ । ਸਿਆਲਾਂ ਦੀ ਰੁੱਤ ਸੀ। ਉਹ ਰੂਪੋ ਤੋਂ ਹਟ ਕੇ ਮੰਜਾ ਡਾਹੁੰਦਾ ਹੁੰਦਾ। ਪਰ੍ਹਾਂ ਕਿਸੇ ਦੂਜੀ ਸਬਾਤ ਵਿਚ। ਅਜਿਹਾ ਕਰਨ ਲਈ ਉਹਨੂੰ ਰੂਪੋ ਨੇ ਹੀ ਆਖਿਆ ਹੋਇਆ ਸੀ। ਨਹੀਂ ਤਾਂ ਰਾਤ ਨੂੰ ਉਹਦੀ ਖਊਂ-ਖਊਂ ਵਿਚ ਰੂਪੋ ਨੂੰ ਨੀਂਦ ਨਹੀਂ ਆਉਂਦੀ ਸੀ। ਇਕ ਰਾਤ ਉਹਨੂੰ ਮਹਿਸੂਸ ਹੋਇਆ, ਜਿਵੇਂ ਘੋਗਾ ਖੰਘਦਾ-ਖੰਘਦਾ ਬੰਦ ਹੋ ਗਿਆ ਹੋਵੇ, ਅਜਿਹਾ ਓਦੋਂ ਹੁੰਦਾ, ਜਦੋਂ ਬਲਗਮ ਦਾ ਗੁਲਫਾ ਉਹਦੇ ਸੰਘ ਵਿਚ ਅੜ ਜਾਂਦਾ ਅਤੇ ਉਹਨੂੰ ਸਾਹ ਨਹੀਂ ਆਉਂਦਾ ਸੀ। ਉਹ ਉੱਠ ਕੇ ਬੈਠ ਜਾਂਦਾ। ਔਖਾ ਹੁੰਦਾ। ਪਰ ਕੁਝ ਚਿਰ ਬਾਅਦ ਉਹਨੂੰ ਸਾਹ ਆਉਣ ਲਗਦਾ। ਖੰਘ ਦਾ ਗੁਲਫਾ ਉਹ ਦੂਰ ਵਗਾਹ ਮਾਰਦਾ। ਅਜਿਹਾ ਕਈ ਵਾਰ ਹੋਇਆ ਸੀ। ਉਸ ਰਾਤ ਪਰ ਉਹਨੂੰ ਲੱਗਿਆ ਜਿਵੇਂ ਉਹ ਮੁੜ ਕੇ ਖੰਘਿਆ ਹੀ ਨਾ ਹੋਵੇ। ਓਹੀ ਗੱਲ ਹੋਈ। ਉਹ ਤੜਕੇ ਉੱਠ ਕੇ ਜਦੋਂ ਉਹਨੂੰ ਚਾਹ ਦੇਣ ਗਈ, ਘੋਗਾ ਆਰਾਮ ਨਾਲ ਸੁੱਤਾ ਹੋਇਆ ਸੀ। ਖੰਘ ਉਹਦੀ ਮੌਤ ਦੇ ਨਾਲ ਹੀ ਕਿਧਰੇ ਸ਼ਾਂਤ ਹੋ ਗਈ ਸੀ।

 

ਪੰਜ ਕਿੱਲੇ ਤਾਂ ਜੱਸੀ ਕੋਲ ਘੋਗੇ ਦੇ ਗਹਿਣੇ ਸੀਗੇ ਹੀ, ਦੂਜੇ ਪੰਜ ਕਿੱਲੇ ਵੀ ਉਸੇ ਦੇ ਕਬਜ਼ੇ ਵਿਚ ਸਨ। ਉਹ ਇਹਨਾਂ ਪੰਜ ਕਿੱਲਿਆਂ ਦਾ ਠੇਕਾ ਰੂਪੋ ਨੂੰ ਦੇ ਦਿੰਦਾ। ਰੂਪੋ ਠੇਕੇ ਦੇ ਪੈਸਿਆਂ ਨਾਲ ਆਪਣਾ ਘਰ ਤੋਰੀਂ ਜਾਂਦੀ। ਜੱਸੀ ਇਹ ਦਸ ਕਿੱਲੇ ਅਗਾਂਹ ਕਿਸੇ ਨੂੰ ਹਿੱਸੇ ਉੱਤੇ ਦਿੰਦਾ ਸੀ। ਚੰਗੇ ਦਾਣੇ ਆ ਜਾਂਦੇ । ਰੂਪੋ ਝੋਰਾ ਕਰਦੀ ਕਿ ਉਹੀ ਦਾਣੇ ਕਦੇ ਉਹਦੇ ਘਰ ਡਿਗਦੇ ਹੁੰਦੇ। ਉਹ ਗੱਲ ਛੇੜਦਾ ਕਿ ਇਹ ਅਗਲੇ ਦੀ ਕਮਾਈ ਹੈ ਰੂਪ ਕੁਰੇ। ਨਾਲੇ ਉਹ ਆਪ ਵੀ ਤਾਂ ਨਿਆਈ ਦੀ ਨਿਗਰਾਨੀ ਰਖਦਾ ਹੈ। ਗੇੜਾ-ਫੇੜਾ ਮਾਰੇ ਬਗੈਰ ਬਿਗਾਨਾ ਪੁੱਤ ਕੱਖ ਵੀ ਪੱਲੇ ਨਹੀਂ ਪਾਉਂਦਾ । ਫੇਰ ਰੋਅਰਬ ਮਾਰਦਾ ਕਿ ਉਹ ਆਪ ਜੇ ਇਹ ਕੁਝ ਕਰ ਸਕਦੀ ਹੈ ਤਾਂ ਬੇਸ਼ੱਕ ਜ਼ਮੀਨ ਛੱਡਾ ਲਵੇ । ਉਹਦਾ ਗਹਿਣਾ ਖਰਾ ਕਰ ਦੇਵੇ। ਗਹਿਣੇ ਦੇ ਐਨੇ ਪੈਸੇ ਉਹ ਕਿੱਥੋਂ ਦਿੰਦੀ।

 

ਇਕ ਸਾਲ ਉਹਨੇ ਦੋ ਕਿੱਲੇ ਹੋਰ ਜੱਸੀ ਕੋਲ ਗਹਿਣੇ ਕਰ ਦਿੱਤੇ। ਉਹਨਾਂ ਰੁਪਈਆਂ ਨਾਲ ਦੋ ਕੰਮ ਕੀਤੇ। ਇਕ ਤਾਂ ਆਪਣੇ ਘਰ ਮੂਹਰੇ ਫਿਰਨੀ ਉੱਤੇ ਨਵੀਂ ਬੈਠਕ ਪਾ ਲਈ। ਪੁਰਾਣੀ ਬੈਠਕ ਦੀ ਛੱਤ ਡਿੱਗ ਪਈ ਸੀ ਅਤੇ ਕੰਧਾਂ ਨੂੰ ਵੀ ਰੇਹੀ ਲੱਗ ਚੁੱਕੀ ਸੀ। ਖੋਲਾ ਬਣੀ ਪਈ ਸੀ ਸਮਝੋ ਇਹ ਬੈਠਕ ਤਾਂ। ਬੈਠਣ- ਉਠਣ ਲਾਇਕ ਨਹੀਂ ਰਹਿ ਗਈ ਸੀ।

 

ਦੂਜਾ ਕੰਮ ਪੁੰਨ-ਅਰਥ ਦਾ ਸੀ। ਉਹਨੂੰ ਕਿਸੇ ਬਾਮ੍ਹਣ ਨੇ ਦੱਸਿਆ ਸੀ ਕਿ ਉਹ ਕੋਈ ਪੁੰਨ ਦਾ ਕੰਮ ਕਰੇ। ਉਹਦਾ ਅੱਗਾ ਸੰਵਾਰਿਆ ਜਾਵੇਗਾ। ਉਹਨੂੰ ਆਪ ਪਤਾ ਸੀ । ਉਹਨੇ ਅਜਿਹੇ ਪਾਪ ਕੀਤੇ ਸਨ, ਜਿਹਨਾਂ ਕਰਕੇ ਉਹ ਸਿੱਧਾ ਨਰਕਾਂ ਨੂੰ ਜਾਵੇਗੀ। ਨਾਈਆਂ ਦੀ ਕੁੜੀ ਮੀਤੋ ਦੀ ਗੱਲ ਉਹਦੇ ਦਿਮਾਗ ਵਿਚੋਂ ਨਿਕਲਦੀ ਨਹੀਂ ਸੀ। ਜੈਬੇ ਦੀ ਘਰਵਾਲੀ ਚਤਿੰਨੋ ਨੇ ਉਹਨੂੰ ਰੋ-ਰੋ ਕੇ ਦੁਰਸੀਸ ਦਿੱਤੀ ਕਿ ਕੀੜੇ ਪੈ ਕੇ ਮਰੇਂਗੀ। ਜੱਸੀ ਦੇ ਮੁੰਡੇ ਅਲਬੇਲ ਖਾਤਰ ਉਹਨੇ ਇਹ ਪਾਪ ਕੀਤਾ ਸੀ ਅਤੇ ਹੁਣ ਰੂਪੋ ਨੂੰ ਮਹਿਸੂਸ ਹੁੰਦਾ ਰਹਿੰਦਾ ਜਿਵੇਂ ਸੱਚ- ਮੁੱਚ ਉਹਦੀ ਦੇਹ ਵਿਚ ਕੀੜਿਆਂ ਦੀ ਸੁਰਲਾਹਟ ਹੋਵੇ। ਇਹ ਕੀੜੇ ਵਧਦੇ ਹੀ ਵਧਦੇ ਜਾਣਗੇ ਅਤੇ ਇਕ ਦਿਨ ਉਹਦੀ ਜਾਨ ਲੈ ਲੈਣਗੇ।

 

ਗਰਮੀ ਦੇ ਦਿਨਾਂ ਵਿਚ ਜੇਠ-ਹਾੜ੍ਹ ਦੇ ਮਹੀਨੇ ਟੋਭੇ ਦਾ ਪਾਣੀ ਸੜ ਜਾਂਦਾ । ਪਾਣੀ ਵਿਚ ਸੁੰਡ ਪੈਦਾ ਹੋ ਜਾਂਦੇ। ਇਹ ਪਾਣੀ ਡੰਗਰ-ਪਸ਼ੂਆਂ ਦੇ ਪੀਣ ਲਾਇਕ ਨਹੀਂ ਰਹਿੰਦਾ ਸੀ। ਲੋਕ ਜੰਗਲ-ਪਾਣੀ ਜਾ ਕੇ ਆਉਂਦੇ ਤਾਂ ਟੋਭੇ ਦੇ ਪਾਣੀ ਤੋਂ ਕਚਿਆਣ ਮੰਨਦੇ। ਅਜਿਹੇ ਪਾਣੀ ਨਾਲ ਹੱਥ ਧੋਣ ਦਾ ਕੋਈ ਸੁਆਦ ਨਹੀਂ ਸੀ। ਹੱਥ ਤਾਂ ਜਿਵੇਂ ਲਿੱਬੜ ਜਾਂਦੇ ਹੋਣ। ਰੂਪੋ ਨੇ ਫਲ੍ਹੇ ਵਾਰਗੇ ਇਕ ਛੋਟਾ ਕਮਰਾ ਛੇਤਵਾ ਕੇ ਵਿਚ ਪਾਣੀ ਦੀ ਮੋਟਰ ਲਗਵਾ ਦਿੱਤੀ। ਫਿਲਟਰ ਦਾ ਬੋਰ ਕਰਵਾ ਦਿੱਤਾ ਸੀ। ਦੋ ਪੱਕੀਆਂ ਖੇਲਾਂ ਬਣਵਾ ਦਿੱਤੀਆਂ। ਸਵੇਰੇ ਤੇ ਸ਼ਾਮ ਇਕ ਬੰਦਾ ਮੋਟਰ ਚਲਾ ਕੇ ਦੋਵੇਂ ਖੇਲਾਂ ਪਾਣੀ ਦੀਆਂ ਭਰ ਦਿੰਦਾ। ਪਸ਼ੂਆਂ ਲਈ ਹੁਣ ਮੌਜ ਸੀ। ਉਹ ਅੰਮਿਤ ਜਿਹਾ ਸਾਫ ਤੇ ਠੰਢਾ ਪਾਣੀ ਪੀਂਦੇ। ਅਵਾਰਾ ਗਊਆਂ ਅਤੇ ਢੱਠੇ-ਝੋਟੇ ਪਾਣੀ ਪੀ ਕੇ ਜਿਵੇਂ ਰੂਪੋ ਨੂੰ ਅਸੀਸਾਂ ਦਿੰਦੇ ਹੋਣ। ਉਹਦਾ ਅੱਗਾ ਸੰਵਾਰਨ ਲਈ ਰੱਬ ਅੱਗੇ ਅਰਦਾਸਾਂ ਕਰਦੇ ਹੋਣ। ਅਜਿਹਾ ਕੁਝ ਰੂਪੋ ਨੂੰ ਮਹਿਸੂਸ ਹੁੰਦਾ।

 

ਪਿੰਡ ਵਿਚ ਸਭ ਨੂੰ ਪਤਾ ਸੀ ਕਿ ਰੂਪੋ ਸ਼ਰਾਬ ਪੀਂਦੀ ਹੈ ਤੇ ਫੀਮ ਖਾਂਦੀ ਹੈ। ਇਹਨਾਂ ਦਿਨਾਂ ਵਿਚ ਸ਼ਰੇਆਮ ਸ਼ਰਾਬ ਪੀਣ ਦੀ ਮਨਾਹੀ ਸੀ। ਪਹਿਲਾਂ ਵਾਂਗ ਦਿਨ ਛਿਪੇ ਕੋਈ ਸ਼ਰਾਬੀ ਗਲੀਆਂ ਵਿਚ ਫਿਰ-ਤੁਰ ਨਾ ਸਕਦਾ, ਲਲਕਾਰਾ ਤਾਂ ਪਹਿਲਾਂ ਵਾਂਗ ਕੀਹਨੇ ਮਾਰਨਾ ਸੀ। ਨਵੇਂ-ਨਵੇਂ ਮੁੰਡੇ ਜਿਹੇ ਰੂਪੋ ਦੇ ਘਰ ਆਉਂਦੇ। ਉਹਨਾਂ ਦੇ ਡੱਬ ਵਿਚ ਅਧੀਆ-ਪਊਆ ਲੁਕਾਇਆ ਹੁੰਦਾ। ਉਹ ਚਾਚੀ-ਚਾਚੀ ਕਰਦੇ ਰੂਪੋ ਤੋਂ ਪਾਣੀ ਲੈਂਦੇ ਅਤੇ ਕੋਈ ਕੌਲੀ-ਗਿਲਾਸ ਵੀ ਅੰਦਰ ਸਬਾਤ ਵਿਚ ਕਿਧਰੇ ਵੜ ਕੇ ਪੀ ਲੈਂਦੇ। ਅਧੀਆ-ਪਊਆ ਖਾਲੀ ਕਰਦੇ ਤੇ ਤੁਰ ਜਾਂਦੇ। ਦਿਨ ਵੇਲੇ ਰੂਪੋ ਦੇ ਘਰ ਕੁੜੀਆਂ-ਬੁੜ੍ਹੀਆਂ ਵੀ ਆਉਂਦੀਆਂ ਜਾਂਦੀਆਂ ਸਨ। ਉਹ ਸ਼ਰੀਕੇ ਵਿਚੋਂ ਸੀ। ਕੋਈ ਛੇਕੀ ਹੋਈ ਤਾਂ ਨਹੀਂ ਸੀ। ਆਪਣੀ ਹੀ ਸੀ। ਕੀ ਹੋਇਆ ਜੁਆਨੀ ਪਹਿਰੇ ਖੁੱਲ੍ਹ-ਖੇਡ ਮਾਣਦੀ ਰਹੀ। ਤੀਵੀਂਆਂ ਵਰਗੀ ਤੀਵੀਂ ਸੀ। ਐਨੀ ਮਾੜੀ ਵੀ ਨਹੀਂ ਸੀ।

 

ਇਕ ਦਿਨ ਅੱਧੀ ਰਾਤ ਦੋ ਬੰਦੇ ਆਏ ਸਨ। ਉਹਨਾਂ ਨੇ ਤਿੰਨ ਵਾਰ ਤਖਤੇ ਭੰਨੇ। ਅਖੀਰ ਅਗਲੇ ਅੰਦਰੋਂ ਉੱਠ ਕੇ ਉਹ ਬਾਰ ਉੱਤੇ ਆਈ। ਤਖਤਿਆਂ ਦਾ ਅੰਦਰਲਾ ਜਿੰਦਾ ਖੋਲ੍ਹਿਆ। ਪੁੱਛਣ ਲੱਗੇ, ਰੂਪੋ ਤੇਰਾ ਈ ਨਾਂ ਐ?”

 

‘‘ਹਾਂ, ਮੈਂ ਰੂਪ ਕੁਰ ਆਂ।’ ਉਹਨੇ ਡਰਦੇ-ਕੰਬਦੇ ਬੋਲ ਵਿਚ ਜਵਾਬ ਦਿੱਤਾ।

 

”ਤੇਰਾ ਬੰਦਾ ਕਿੱਥੇ ਐ?’

 

”ਉਹ ਤਾਂ ਭਾਈ ਗੁਜਰ ਗਿਆ ਸੀ।”

 

”ਘਰ ਵਿਚ ਹੋਰ ਕੌਣ ਐ?”

 

”ਕੋਈ ਵੀ ਨ੍ਹੀ, ਮੈਂ ਕੱਲੀ ਆਂ ਬੱਸ।”

 

ਉਹ-ਦੋਵੇਂ ਇਕ ਦੂਜੇ ਵਲ ਝਾਕੇ। ਫੇਰ ਇਕ ਨੇ ਰੂਪੋ ਨੂੰ ਕਿਹਾ, ”ਤੂੰ ਜਿਹੜੇ ਮਾੜੇ ਕੰਮ ਕਰਦੀ ਐਂ, ਉਹ ਛੱਡ ਦੇ, ਨਹੀਂ ਤਾਂ । ਉਹਨੇ ਆਪਣੇ ਮੋਢੇ ਲਟਕਾਈ ਏ.ਕੇ. ਸੰਤਾਲੀ ਕੰਬਲ ਵਿਚੋਂ ਨੰਗੀ ਕਰ ਲਈ।

 

ਰੂਪੋ ਧੰਦਕ ਗਈ। ਮਨ ਵਿਚ ਕਿਹਾ, ”ਇਹ ਤਾਂ ਓਹੀ ਨੇ, ਬਾਬੇ।’ ਉਹਦੀ ਜੀਭ ਸੁੱਕ ਗਈ ਸੀ। ਫੇਰ ਬੋਲੀ, ”ਨਾ ਭਾਈ, ਮੈਂ ਤਾਂ ਕੋਈ ਮਾੜਾ ਕੰਮ ਨ੍ਹੀ ਕਰਦੀ ਹੁਣ। ਬੁੜੀ ਹੋਗੀ, ਹੁਣ ਨ੍ਹੀ ਮੈਂ ਅਹੀ–ੜ੍ਹੀ।‘‘

 

“ਕਰਦੀ ਨ੍ਹੀ ਹੋਏਂਗੀ ਮਾਈ, ਕਰਾਉਨੀ ਐਂ।’

 

”ਉਹ ਕਿਮੇਂ ਭਾਈ?”

 

”ਤੇਰੇ ਕੋਲ ਪਿੰਡ ਦੇ ਮੁੰਡੇ-ਖੁੰਡੇ ਆਉਂਦੇ ਨੇ।”

 

”ਹਾਂ ਜੀ, ਆਉਂਦੇ ਨੇ।’’

 

”ਉਹ ਫੇਰ ਕੀ ਕਰਨ ਆਉਂਦੇ ਨੇ LUB.COM

 

”ਉਹ ਤਾਂ ਭਾਈ ਊਈ ਆ ਜਾਂਦੇ ਨੇ। ਬੈਠਕ ‘ਚ ਬੈਠੇ ਰਹਿੰਦੇ ਨੇ। ਆਪਣੇ ਈ ਮੁੰਡੇ ਨੇ ਸਾਡੇ ਘਰਾਂ ਦੇ। ਉਹ ਤਾਂ ਕੋਈ ਮਾੜਾ ਕੰਮ ਨ੍ਹੀ ਕਰਦੇ ਭਾਈ ।’‘

 

”ਨਹੀਂ ਕਰਦੇ ਨੇ। ਮੰਨਦੀ ਕਿਉਂ ਨ੍ਹੀ?”

 

ਰੂਪੋ ਦਾ ਕਾਲਜਾ ਹਿੱਲ ਗਿਆ। ਉਹਨੇ ਝੱਟ ਫ਼ੈਸਲਾ ਕੀਤਾ ਕਿ ਦੱਸ ਦੇਵੇ। ਦੱਸ ਦਿੱਤਾ ਨਾਲੇ, ”ਉਹ ਪਾਣੀ-ਧਾਣੀ ਪੀ ਜਾਂਦੇ ਨੇ ਭਾਈ, ਹੋਰ ਕੀ। ਪਿੰਡ ‘ਚ ਸਾਰੇ ਮੁੰਡੇ ਈ ਪੀਂਦੇ ਨੇ।”

 

“ਤੈਨੂੰ ਬਾਹਲਾ ਕੀ ਆਖੀਏ, ਉਹਨਾਂ ਨੂੰ ਏਥੇ ਆਉਣਾ ਬੰਦ ਕਰਦੇ। ਜੇ ਮੁੜ ਕੇ ਵੜਿਆ ਤੇਰੇ ਘਰ ਕੋਈ ਮੁੰਡਾ, ਤਾਂ ਸਮਝ ਲੈ ਫੇਰ। ਗੋਲੀ ਠੰਡੀ ਕਰਨੀ ਪਊ।’ ਖੜ੍ਹੇ-ਖੜ੍ਹੇ ਫੇਰ ਉਹ ਦਰਵਾਜ਼ੇ ਤੋਂ ਹੀ ਤੁਰ ਗਏ ਸਨ। ਗੱਲ ਸੰਵਾਰ ਕੇ ਖੁਲ੍ਹੀ ਨਹੀਂ ਕਿ ਰੂਪੋ ਕੀ ਮਾੜਾ ਕੰਮ ਕਰਦੀ ਸੀ ਅਤੇ ਉਹ ਕੀ ਰੋਕਣਾ ਚਾਹੁੰਦੇ ਸਨ। ਉਹ ਸੋਚਦੀ, ਮੁੰਡਿਆਂ ਦਾ ਦਾਰੂ ਪੀਣਾ ਤਾਂ ਕੋਈ ਮਾੜੀ ਗੱਲ ਨਹੀਂ। ਸਾਰਾ ਪਿੰਡ ਦਾਰੂ ਪੀਂਦਾ ਹੈ। ਜੇ ਉਹਦੇ ਘਰ ਆ ਕੇ ਮੁੰਡੇ ਦਾਰੂ ਪੀ ਜਾਂਦੇ ਨੇ ਤਾਂ ਇਹ ਕਿਹੜਾ ਮਾੜਾ ਕੰਮ ਹੈ ਜੋ ਉਹ ਮੁੰਡਿਆਂ ਤੋਂ ਕਰਾਉਂਦੀ . ਹੈ।

 

ਉਸ ਰਾਤ ਉਹ ਬਹੁਤ ਡਰ ਗਈ। ਉਹਨੂੰ ਫਿਕਰ ਹੋਇਆ, ਕਿਤੇ ਉਹਦੇ ਬਾਰੇ ਹੋਰ ਕੋਈ ਗੱਲ ਨਾ ਕਿਸੇ ਨੇ ਬਣਾ ਦਿੱਤੀ ਹੋਵੇ। ਖਬਰੈ ਕੀ ਗੱਲ ਕੀਤੀ ਹੋਵੇਗੀ ਕਿਸੇ ਜੈਖਾਣੇ ਨੇ । ਐਵੇਂ ਨਾ ਕੋਈ ਪੱਥਰ ਤੋਲ ਦਿੱਤਾ ਹੋਵੇ ।

 

ਪਿੰਡ ਦੇ ਗੁਰਦੁਆਰੇ ਵਿਚ ਇਕ ਦਿਨ ਭਾਰੀ ਜੋੜ-ਮੇਲਾ ਹੋਇਆ ਅਤੇ ਲੋਕਾਂ ਨੂੰ ਅੰਮਿ ਤ ਛਕਾਇਆ ਗਿਆ । ਆਲੇ-ਦੁਆਲੇ ਦੇ ਪਿੰਡਾਂ ਦੀ ਸੰਗਤ ਵੀ ਆਈ ਸੀ। ਸਵੇਰ ਤੋਂ ਹੀ ਚਾਹ ਦੇ ਗੱਫੇ ਵਰਤਣ ਲੱਗੇ ਸਨ। ਦੁਪਹਿਰ ਦਾ ਲੰਗਰ ਬਣਿਆ। ਪਿੰਡ ਦੀਆਂ ਬੀਬੀਆਂ ਮਾਈਆਂ ਨੇ ਲੋਹ ਚਾੜ੍ਹ ਕੇ ਰੋਟੀਆਂ :

 

!

 

ਪਕਾਈਆਂ। ਸਾਬਤ ਮੂੰਗੀ ਤੇ ਮੋਠਾਂ ਦੀ ਦਾਲ ਦੇ ਦੇਗੇ ਉੱਬਲਦੇ ਰਹੇ। ਅੰਬ ਦਾ ਆਚਾਰ ਸੀ। ਦਾਲ ਬਹੁਤ ਸੁਆਦ ਬਣੀ ਸੀ। ਕੁੱਲ ਦੁਨੀਆਂ ਲੰਗਰ ਛਕ ਕੇ ਗਈ। ਫੇਰ ਪਿਛਲੇ ਪਹਿਰ ਦੀ ਚਾਹ ਦਾ ਭੰਡਾਰਾ ਖੁੱਲ੍ਹਿਆ। ਚਾਹਾਂ ਪੀ-ਪੀ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ। ਅੰਮਿ ਤ-ਪਾਨ ਸਵੇਰ ਦੀ ਚਾਹ ਤੋਂ ਬਾਅਦ ਤੜਕੇ ਸਦੇਹਾਂ ਹੀ ਸੰਪੰਨ ਹੋ ਗਿਆ ਸੀ। ਅਖੰਡ ਪਾਠ ਦੇ ਭੋਗ ਤੋਂ ਬਾਅਦ ਅਰਦਾਸ ਹੋਈ, ਬਹੁਤ ਸਾਰੀ ਸੰਗਤ ਗੁਰੂ ਵਾਲੀ ਬਣ ਗਈ। ਥੰਮਣ ਵਾਲੇ ਪਿੰਡ ਦੇ ਸੱਤਰ ਪ ਾਣੀਆਂ ਨੇ ਅੰਮਿ ਤ ਛਕਿਆ। ਉਹਨਾਂ ਵਲੋਂ ਕੋਈ ਰੋਕ-ਟੋਕ ਨਹੀਂ ਸੀ, ਕੋਈ ਆਓ। ਬਾਣੀਆਂ ਦਾ ਮੁੰਡਾ ਲਾਲ ਚੰਦ ਅੰਮਿ ਤ ਛਕ ਕੇ ਲਾਲ ਸਿੰਘ ਬਣ ਗਿਆ। ਕੇਸਰੀ ਪੱਗ ਬੰਨ੍ਹ ਕੇ ਗਲ ਵਿਚ ਕਾਲਾ ਗਾਤਰਾ ਪਾ ਲਿਆ। ਸਿਰ ਦੇ ਵਾਲ ਵਧਾਉਣੇ ਸ਼ੁਰੂ ਕਰ ਦਿੱਤੇ। ਮੁੱਛਾਂ-ਦਾੜ੍ਹੀ ਰੱਖ ਕੇ ਉਹਦਾ ਗੋਲ ਜਿਹਾ ਚਿਹਰਾ ਸੋਹਣਾ ਲੱਗਣ ਲੱਗ ਪਿਆ। ਮਾਸਟਰ ਦੀਵਾਨ ਚੰਦ ਵੀ ਅੰਮਿ ਤੁਧਾਰੀ ਬਣ ਗਿਆ। ਉਹ ਪਹਿਲਾਂ ਹੀ ਗੁਰੂ ਗਗ੍ਰੰਥ ਸਾਹਿਬ ਦਾ ਪਾਠੀ ਸੀ। ਉਹਦਾ ਬੋਲ ਬਹੁਤ ਸੋਹਣਾ ਸੀ। ਟੱਲੀ ਵਾਂਗ ਟਣਕਵੀਂ ਆਵਾਜ਼ । ਟਿਕਾਅ ਨਾਲ ਬਾਣੀ ਪੜ੍ਹਦਾ । ਪਾਠ ਕਰਨ ਦੇ ਉਹਨੂੰ ਪੈਸੇ ਮਿਲਦੇ। ਸਰਕਾਰੀ ਸਕੂਲ ਦਾ ਮਾਸਟਰ ਸੀ। ਪਾਠਾਂ ‘ਤੇ ਜਾਣ ਨੂੰ ਉਹ ਆਪਣੀ ਵਾਧੂ ਆਮਦਨ ਗਿਣਦਾ। ਪਿੰਡ ਵਿਚ ਪਾਠਾਂ ਦਾ ਸਿਲਸਲਾ ਤਾਂ ਚਲਦਾ ਹੀ ਰਹਿੰਦਾ। ਉਹ ਸਕੂਲ ਛੱਡ ਕੇ ਵਿਚ ਦੀ ਹੀ ਆਪਣੀ ਰੌਲ ਲਾ ਆਉਂਦਾ ਸੀ। ਹੈਡਮਾਸਟਰ ਨਾਲ ਬਣੀ ਹੋਈ ਸੀ । ਦੋ ਘੰਟੇ ਜਾਣ ਨਾਲ ਸਕੂਲ ਨੂੰ ਕੀ ਫਰਕ ਪੈਂਦਾ ਸੀ। ਧਰਮ ਦਾ ਕੰਮ ਸੀ। ਸਕੂਲ ਦਾ ਦੂਜਾ ਕੋਈ ਮਾਸਟਰ ਦੀਵਾਨ ਚੰਦ ਵਿਰੁੱਧ ਬੋਲਦਾ ਨਹੀਂ ਸੀ।। ਕੀ ਬੋਲ ਸਕਦਾ ਕੋਈ, ਉਹ ਆਪ ਵੀ ਤਾਂ ਕਿੰਨਾ ਉਤਲਾ ਕੰਮ ਕਰਦੇ ਸਨ। ਜਿਹੜਾ ਕੋਈ ਜੱਟ ਮਾਸਟਰ ਸੀ। ਉਹ ਆਪਣੀ ਖੇਤੀ ਵਲ ਬਹੁਤਾ ਧਿਆਨ ਰਖਦਾ, ਸਕੂਲ ਵਿਚ ਘੱਟ ਦਿਲਚਸਪੀ ਲੈਂਦਾ। ਜਿਹੜਾ ਕੋਈ ਬਾਣੀਆ-ਬਕਾਲ ਹੁੰਦਾ, ਉਹਦੀ ਨਿਗਾਹ ਦੁਕਾਨ ਵਿਚ ਬਹੁਤੀ ਰਹਿੰਦੀ, ਸਕੂਲ ਜਾ ਕੇ ਵੀ ਹਿਸਾਬ-ਕਿਤਾਬ ਜਿਹਾ ਕਰੀ ਜਾਂਦਾ। ਕੁਝ ਹੋਰ ਸਨ,ਜਿਹੜੇ ਟਿਊਸ਼ਨ ਦਾ ਧੰਦਾ ਕਰਦੇ। ਸਤੰਬਰ ਮਹੀਨੇ ਤੋਂ ਲੈ ਕੇ ਫਰਵਰੀ- ਮਾਰਚ ਤੱਕ ਉਹਨਾਂ ਦਾ ਟਿਊਸ਼ਨਾਂ ਦਾ ਸੀਜ਼ਨ ਹੁੰਦਾ। ਕੀ ਹੋਇਆ ਜੇ ਦੀਵਾਨ ਚੰਦ ਚਲਿਆ ਜਾਂਦਾ। ਦੋ ਘੰਟੇ ਦੀ ਰੌਲ ਲਗਾਤਾਰ ਬੋਲਦੇ ਰਹਿਣਾ ਕੋਈ ਸੁਖਾਲਾ ਕੰਮ ਨਹੀਂ ਸੀ । ਪਾਠ ਕਰਕੇ ਪੈਸੇ ਲੈਣਾ ਉਹਦੀ ਹੱਕ- ਸੱਚ ਦੀ ਕਮਾਈ ਸੀ। ਹੁਣ ਅੰਮਿ ਤ ਛਕ ਕੇ ਜਦੋਂ ਉਹ ਦੀਵਾਨ ਸਿੰਘ ਸੱਜ ਗਿਆ ਤਾਂ ਉਹਨੂੰ ਗੌਰਵ ਜਿਹਾ ਮਹਿਸੂਸ ਹੋਣ ਲੱਗਿਆ। ਹੁਣ ਉਹ ਪੱਕਾ ਸਿੱਖ ਸੀ।

 

ਰੂਪੇ ਨੇ ਜਦੋਂ ਅੰਮਿ ਤ ਵਾਲੀ ਗੱਲ ਸੁਣੀ ਤਾਂ ਉਹਦੇ ਮਨ ਵਿਚ ਵੀ ਚਾਅ ਜਾਗਿਆ ਕਿ ਕਿਉਂ ਨਾ ਉਹ ਅੰਮਿ ਤ ਛਕ ਲਵੇ। ਅੰਮਿ ਤ ਛਕ ਕੇ ਉਹਦੇ ਪਾਪ ਵੀ ਧੋਤੇ ਜਾਣਗੇ। ਉਹ ਇਕ ਸ਼ੁੱਧ ਔਰਤ ਬਣ ਜਾਵੇਗੀ। ਫੇਰ ਉਹਦੇ ਉੱਤੇ ਕੋਈ ਉਂਗਲ ਵੀ ਨਹੀਂ ਧਰੇਗਾ। ਉਹਨੂੰ ਕੋਈ ਮਾੜਾ-ਚੰਗਾ ਨਹੀਂ ਆਖੇਗਾ। ਜਦੋਂ ਬਾਬੇ ਫੇਰ ਕਿਸੇ ਦਿਨ ਆਏ ਤਾਂ ਕਿੰਨਾ ਖੁਸ਼ ਹੋਣਗੇ। ਉਹਨੂੰ ਸ਼ਾਬਾਸ਼ ਦੇਣਗੇ।

 

ਅੰਮਿ ਤ-ਪਾਨ ਵਾਲੇ ਦਿਨ ਉਹ ਵੀ ਨ੍ਹਾ ਧੋ ਕੇ ਗੁਰਦੁਆਰੇ ਪਹੁੰਚ ਗਈ ਅਤੇ ਅੰਮਿ ਤ ਛਕਣ ਵਾਲੀਆਂ ਔਰਤਾਂ ਅਤੇ ਕੁੜੀਆਂ-ਬਹੂਆਂ ਦੀ ਕਤਾਰ ਵਿਚ ਖੜ੍ਹੀ ਹੋ ਗਈ। ਉਹਨੂੰ ਲੱਗਿਆ, ਜਿਵੇਂ ਪਿੰਡ ਦੇ ਲੋਕ ਉਹਨੂੰ ਦੇਖ-ਦੇਖ ਮੁਸਕੜੀਏਂ ਹੱਸ ਰਹੇ ਹੋਣ। ਚਿੱਤ ਵਿਚ ਉਹਦਾ ਮਖੌਲ ਉਡਾ ਰਹੇ ਹੋਣ। ਜਿਵੇਂ ਉਹ ਅੰਮਿ ਤ ਛਕਣ ਦੇ ਯੋਗ ਨਾ ਹੋਵੇ। ਜਿਵੇਂ ਉਹਦਾ ਅੰਮਿ ਤ ਛਕਣਾ ਇਕ ਮਜ਼ਾਕ ਹੋਵੇ। ਜਿਵੇਂ ਉਹਦੇ ਅੰਮਿ ਤ ਨੂੰ ਪਿੰਡ ਦੇ ਲੋਕ ਇਕ ਦਿਖਾਵਾ ਸਮਝ ਰਹੇ ਹੋਣ।

 

ਜਦੋਂ ਉਹਦੀ ਵਾਰੀ ਆਈ, ਉਹ ਸੰਤਾਂ ਦੀ ਗੱਲ ਬਹੁਤ ਗੌਰ ਨਾਲ ਸੁਣਦੀ ਅਤੇ ਬਿਲਕੁਲ ਓਵੇਂ ਜਿਵੇਂ ਕਰਦੀ ਜਿਵੇਂ ਉਹ ਕਹਿ ਰਹੇ ਹੁੰਦੇ। ਗਾਤਰਾ ਪਾ ਕੇ ਉਹਦੀ ਸ਼ਕਲ-ਸੂਰਤ ਬਦਲ ਚੁੱਕੀ ਸੀ। ਉਹਨੂੰ ਮਹਿਸੂਸ ਹੋਣ ਲੱਗਿਆ ਜਿਵੇਂ ਉਹਦੀ ਕਾਇਆ ਸ਼ੁੱਧ ਹੋ ਗਈ ਹੋਵੇ। ਮਨ ਵਿਚ ਇਹ ਸੰਕਲਪ ਸੀ ਕਿ ਉਹ ਮੁੜ ਕੇ ਕਦੇ ਕੋਈ ਮਾੜਾ ਕੰਮ ਨਹੀਂ ਕਰੇਗੀ। ਜੋ ਬੀਤ ਗਈ ਸੋ ਬੀਤ ਗਈ। ਜਿਹੜੀ ਬਾਕੀ ਉਮਰ ਰਹਿੰਦੀ ਹੈ, ਉਸਨੂੰ ਉਹ ਭਲੀਮਾਣਸ ਤੀਵੀਂ ਬਣ ਕੇ ਬਤੀਤ ਕਰੇਗੀ। ਹਰ ਵੇਲੇ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਚਿੱਤ ਵਿਚ ਰੱਖੇਗੀ।

 

ਜੱਸੀ ਸਰਪੰਚ ਦੇ ਬਾਹਰਲੇ ਘਰ ਉਹ ਦੂਜੇ-ਚੌਥੇ ਦਿਨ ਹੀ ਗੇੜਾ ਮਾਰਦੇ ਸਨ। ਅੱਧੀ ਰਾਤ ਆ ਕੇ ਬਾਰ ਖੋਲ ਲੈਂਦੇ। ਪਾਲੀ ਨੂੰ ਉਹਨਾਂ ਦਾ ਆਖਿਆ ਹੋਇਆ ਸੀ ਕਿ ਉਹ ਰਾਤ ਨੂੰ ਕਿਸੇ ਦਿਨ ਵੀ ਅੰਦਰਲਾ ਕੁੰਡਾ ਲਾਕੇ ਜਾਂ ਜਿੰਦਾ ਲਾ ਕੇ ਨਾ ਪਵੇ। ਉਹਨਾਂ ਦਾ ਕੀ ਪਤਾ, ਕਿਹੜੇ ਦਿਨ ਆ ਜਾਣ ਅਤੇ ਕਦੋਂ ਆਉਣ। ਬਾਹਰਲਾ ਕੁੰਡਾ ਖੜਕਾਉਣ ਜਾਂ ਤਖਤੇ ਭੰਨਣ ਨਾਲ ਆਂਢੀ-ਗੁਆਂਢੀ ਐਵੇਂ ਜਾਗਦੇ ਫਿਰਦੇ ਹਨ। ਪਾਲੀ ਹੱਥ ਜਾਂ ਅਲਬੇਲ ਹੱਥ ਅੰਦਰਲੇ ਘਰੋਂ ਰੋਟੀ ਮੰਗਵਾ ਕੇ ਖਾ ਲੈਂਦੇ। ਦੁੱਧ ਪੀਂਦੇ ਅਤੇ ਕਿਧਰੇ ਚਲੇ ਜਾਂਦੇ। ਕਦੇ ਕਦੇ ਘੰਟਾ-ਦੋ ਘੰਟਾ ਸੌਂ ਵੀ ਲੈਂਦੇ। ਉਸ ਦਿਨ ਸੌਂਦੇ, ਜਿਸ ਦਿਨ ਉਹ ਕਈ ਜਣੇ ਹੁੰਦੇ। ਇਕ ਜਣਾ ਏ.ਕੇ. ਸੰਤਾਲੀ ਫੜ ਕੇ ਪਹਿਰੇ ਖੜ੍ਹਾ ਰਹਿੰਦਾ। ਬਾਕੀ ਸਭ ਚੌਂਕਾ ਲਾ ਲੈਂਦੇ। ਮਿਰਗ-ਸੌਣੀ ਸੌਂਦੇ। ਮਾੜਾ ਜਿਹਾ ਖੜਾਕ ਹੋਇਆ ਨਹੀਂ ਅਤੇ ਉਹ ਜਾਗੇ ਨਹੀਂ। ਕਦੇ ਅੰਦਰਲੇ ਘਰੋਂ ਜੱਸੀ ਆ ਜਾਂਦਾ ਜਾਂ ਉਹ ਉਹਨੂੰ ਬੁਲਾ ਲੈਂਦੇ। ਉਸ ਦਿਨ ਉਹ ਖਾਸਾ ਘੋਰ-ਮਸੋਰਾ ਕਰਦੇ। ਸਕੀਮ ਘੜਦੇ ਰਹਿੰਦੇ ਅਤੇ ਜੱਸੀ ਦੀ ਸਲਾਹ ਪੁੱਛਦੇ।

 

ਇਕ ਰਾਤ ਸਲਾਹ ਬਣੀ ਕਿ ਥੰਮਣ ਵਾਲੇ ਪਿੰਡ ਵਿਚ ਵੀ ਐਕਸ਼ਨ ਕੀਤਾ ਜਾਵੇ। ਜੱਸੀ ਤਾਂ ਕਿੱਦਣ ਦਾ ਆਖ ਰਿਹਾ ਸੀ ਐਕਸ਼ਨ ਨੂੰ, ਪਰ ਉਹਨਾਂ ਦੀ ਅਜੇ ਸਲਾਹ ਨਹੀਂ ਸੀ। ਉਹਨਾਂ ਦਾ ਤਰਕ ਸੀ ਕਿ ਜਿਸ ਪਿੰਡ ਵਿਚ ਨਿੱਤ ਵਾਂਗ ਆਉਣ-ਜਾਣ ਹੋਵੇ, ਓਥੇ ਐਕਸ਼ਨ ਠੀਕ ਨਹੀਂ ਹੁੰਦਾ। ਐਕਸ਼ਨ ਤਾਂ ਓਸ ਪਿੰਡ ਕਰੀਦਾ ਹੈ, ਜਿੱਥੇ ਮੁੜ ਕੇ ਜਾਣਾ ਹੀ ਨਾ ਹੋਵੇ। ਮੁੜ ਕੇ ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਐਕਸ਼ਨ ਕੋਣ ਕਰ ਗਿਆ ਹੈ।

 

ਜੱਸੀ ਸਰਪੰਚ ਨੇ ਉਹਨਾਂ ਨੂੰ ਐਨ ਪੱਕਾ ਜਚਾ ਦਿੱਤਾ ਸੀ ਕਿ ਰੂਪੋ ਕੁੜੀਆਂ ਨੂੰ ਵਰਗਲਾ ਕੇ ਪਿੰਡ ਦੇ ਮੁੰਡਿਆਂ ਨਾਲ ਫਸਾ ਦਿੰਦੀ ਹੈ। ਪਹਿਲਾਂ ਸਾਰੀ ਗੱਲ ਰੂਪੋ ਦੇ ਘਰ ਤਹਿ ਹੁੰਦੀ ਹੈ। ਵੇਰਵੇ ਦਿੱਤੇ ਕਿ ਰੂਪੋ ਦੇ ਘਰ ਗੈਸ ਦਾ ਚੁੱਲ੍ਹਾ ਹੈ। ਪਿੰਡ ਵਿਚ ਗੈਸ ਦੇ ਚੁੱਲ੍ਹੇ ਮਸਾਂ ਪੰਜ-ਚਾਰ ਘਰੀਂ ਹੀ ਹੋਣਗੇ। ਰੂਪੋ ਖੋਪਾ-ਬਦਾਮ ਪਾ ਕੇ ਪੰਜੀਰੀ ਰਲਾ ਕੇ ਪੀਪਾ ਭਰਿਆ ਰਖਦੀ ਹੈ। ਜਦੋਂ ਕੋਈ ਨੌਜਵਾਨ ਮੁੰਡਾ ਉਹਦੇ ਘਰ ਜਾਂਦਾ ਹੈ, ਉਹ ਗੈਸ ਦੇ ਚੁੱਲ੍ਹੇ ਉੱਤੇ ਚਾਹ ਬਣਾ ਕੇ ਦਿੰਦੀ ਹੈ। ਮੁੰਡਾ ਪੰਜੀਰੀ ਖਾਂਦਾ ਤੇ ਚਾਹ ਪੀਂਦਾ ਲੇਲ੍ਹੜੀਆਂ ਕੱਢਦਾ ਰਹਿੰਦਾ ਹੈ ਕਿ ਉਹ ਰੂਪੋ ਦਾ ਗੁਣ ਨਹੀਂ ਭੁਲਾਵੇਗਾ, ਜੇ ਉਹ ਉਹਦੀ ਗੱਲ ਓਸ ਕੁੜੀ ਨਾਲ ਕਰਵਾ ਦੇਵੇ। ਸ਼ਗਨ ਵਜੋਂ ਉਹ ਰੂਪੋ ਨੂੰ ਦੋ-ਡੂਢ ਸੌਂ ਰੁਪਿਆ ਵੀ ਦਿੰਦਾ ਹੈ। ਰੂਪੋ ਕੁੜੀ ਦੇ ਘਰ ਚੱਕਰ ਕੱਟਣੇ ਸ਼ੁਰੂ ਕਰ ਦਿੰਦੀ ਹੈ। ਗੱਲਾਂ ਗੱਲਾਂ ਵਿਚ ਉਹਨੂੰ ਭਲੋਅ ਲੈਂਦੀ ਹੈ। ਲਾਲਚ ਦਿੰਦੀ ਹੈ ਅਤੇ ਫੇਰ ਕਿਸੇ ਦਿਨ ਉਹਨੂੰ ਆਪਣੇ ਘਰ ਸੱਦ ਲੈਂਦੀ ਹੈ। ਕੁੜੀ-ਮੁੰਡੇ ਦਾ ਇਕ ਵਾਰ ਮੇਲ ਕਰਵਾ ਦਿੰਦੀ ਹੈ। ਪਹਿਲਾਂ ਪਹਿਲਾਂ ਦੋ-ਚਾਰ ਵਾਰ ਉਹ ਰੂਪੇ ਦੇ ਘਰ ਮਿਲਦੇ ਹਨ, ਫੇਰ ਕਿਧਰੇ ਹੋਰ ਆਪਣਾ ਠਕਾਣਾ ਬਣਾ ਲੈਂਦੇ ਹਨ। ਰੂਪੋ ਬੱਚਾ ਗਿਰਾਉਣ ਦਾ ਕੰਮ ਵੀ ਕਰਦੀ ਹੈ। ਘਰ ਵਿਚ ਕੁੱਲ ਦਵਾ-ਬੂਟੀ ਹੈ ਇਹਦੇ। ਹੁਣ ਤੱਕ ਦਸ ਕੁੜੀਆਂ ਖਰਾਬ ਕਰ ਚੁੱਕੀ ਹੈ। ਖਾਣ ਦੀ ਕੁੱਤੀ ਹੈ। ਮੁੰਡਿਆਂ ਤੋਂ ਵੀ ਖਾਂਦੀ ਹੈ, ਕੁੜੀਆਂ ਤੋਂ ਵੀ ਖਾਂਦੀ ਹੈ। ਵਿਭਚਾਰ ਦਾ ਅੱਡਾ ਬਣਾ ਰੱਖਿਆ ਹੈ ਰੂਪੋ ਨੇ।

 

ਤੇ ਫੇਰ ਉਸ ਰਾਤ ਉਹ ਆਏ ਸਨ। ਉਹਨਾਂ ਨੇ ਰੂਪੋ ਦਾ ਬਾਰ ਖੁਲ੍ਹਵਾਇਆ ਸੀ। ਉਹ ਦੋ ਸਨ। ਇਹ ਓਹੀ ਸਨ, ਜਿਹੜੇ ਪਹਿਲਾਂ ਵੀ ਇਕ ਰਾਤ ਆਏ ਸਨ ਅਤੇ ਰੂਪੋ ਨੂੰ ਤਾੜ ਕੇ ਗਏ ਸਨ ਕਿ ਉਹ ਮਾੜਾ ਕੰਮ ਛੱਡ ਦੇਵੇ। ਰੂਪੋ ਨੂੰ ਉਸ ਰਾਤ ਸਮਝ ਨਹੀਂ ਆਈ ਸੀ ਕਿ ਉਹ ਕਿਹੜਾ ਮਾੜਾ ਕੰਮ ਆਖਦੇ ਹਨ। ਅਸਲ ਵਿਚ ਜੱਸੀ ਸਰਪੰਚ ਕਈ ਦਿਨਾਂ ਤੋਂ ਉਹਨਾਂ ਦੇ ਕੰਨ ਭਰ ਰਿਹਾ ਸੀ ਕਿ ਰੂਪੋ ਪਿੰਡ ਦੇ ਮੁੰਡਿਆਂ ਤੋਂ ਕੰਵਾਰੀਆਂ ਕੁੜੀਆਂ ਨਾਲ ਮਾੜਾ ਕੰਮ ਕਰਵਾਉਂਦੀ ਹੈ। ਉਹਨੇ ਆਪਣਾ ਇਹ ਧੰਦਾ ਬਣਾ ਕੇ ਰੱਖਿਆ ਹੈ। ਉਹ ਪੈਸੇ ਖਾਂਦੀ ਹੈ। ਖਾਣ ਦੀ ਕੁੱਤੀ ਹੈ। ਉਹ ਉਸ ਦਿਨ ਰੂਪੋ ਨੂੰ ਗੁੱਝਾ-ਗੁੱਝਾ ਸਮਝਾ ਰਹੇ ਸਨ ਕਿ ਉਹ ਇਹ ਮਾੜਾ ਕੰਮ ਛੱਡ ਦੇਵੇ। ਅੱਜ ਉਹਨਾਂ ਨੇ ਸਿੱਧਾ ਆਖ ਦਿੱਤਾ, ”ਤੂੰ ਭਲੇ ਘਰਾਂ ਦੀਆਂ ਕੁਆਰੀਆਂ ਕੁੜੀਆਂ ਨੂੰ ਖਰਾਬ ਕਰਾਉਨੀ ਐਂ, ਅਸੀਂ ਤੈਨੂੰ ਕੀ ਆਖ ਕੇ ਗਏ ਸੀ?”

 

ਉਹਨੇ ਆਪਣੇ ਗਾਤਰੇ ਨੂੰ ਹੱਥ ਪਾਇਆ ਅਤੇ ਕਿਰਪਾਨ ਦਿਖਾ ਕੇ ਕਹਿਣ ਲੱਗੀ, ”ਨਾ ਭਾਈ, ਮੈਂ

 

ਤਾਂ ਕਦੇ ਇਹ ਗੱਲ ਨ੍ਹੀ ਕੀਤੀ। ਆਹ ਦੇਖੋ, ਮੇਰਾ ਤਾਂ ਅਮਰਤ ਛਕਿਆ ਹੋਇਐ।”

 

”ਗੁਰੂਆਂ ਦੇ ਬਾਣੇ ਨੂੰ ਬਦਨਾਮ ਕਰਦੀ ਐਂ, ਮਾਈ। ਲਾਹਦੇ ਇਹ ਗਾਤਰਾ।” ਰਿਵਾਲਵਰ-ਧਾਰੀ ਕੜਕ ਕੇ ਬੋਲਿਆ।

 

ਉੱਚੇ ਬੋਲ ਨੇ ਰੂਪੋ ਦੀ ਸੁਰਤ ਮਾਰ ਦਿੱਤੀ। ਉਹਨੇ ਧੰਦਕ ਕੇ ਗਾਤਰਾ ਲਾਹ ਦਿੱਤਾ। ਉਹਨਾਂ ਨੂੰ ਫੜਾਉਣ ਲੱਗੀ। ਉਹ ਕਹਿੰਦੇ ਕਿ ਗਾਤਰਾ ਉਹ ਤਖਤੇ ਉੱਤੇ ਟੰਗ ਦੋਵੇ ਅਤੇ ਪਰ੍ਹਾਂ ਹੋ ਕੇ ਸਿੱਧੀ ਖੜ੍ਹੀ ਹੋ नाहे।

 

ਰੂਪੋ ਬੇਹੋਸ਼ੀ ਦੇ ਆਲਮ ਵਿਚ ਸੀ। ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਹੋਵੇ। ਜਿਵੇਂ ਕਸਾਈ ਦੇ ਟੋਕੇ ਨੂੰ ਦੇਖ ਕੇ ਬੱਕਰਾ ਗਰਦਨ ਸੁੱਟ ਕੇ ਖੜ੍ਹ ਜਾਂਦਾ ਹੋਵੇ। ਰਿਵਾਲਵਰ ਦੀ ਕਾਲੀ ਨੋਕ ਉਹਦੀ ਪੁੜਪੁੜੀ ਨੂੰ ਆ ਲੱਗੀ। ਅਗਲੇ ਬਿੰਦ ਪਟਾਖਾ ਪਿਆ ਅਤੇ ਰੂਪੋ ਦੀ ਦੇਹ ਬੇਸਹਾਰਾ ਲੱਕੜ ਦੀ ਥੰਮੀ ਵਾਂਗ ਭੁੰਜੇ ਆ ਡਿੱਗੀ।

 

6

 

ਉਹਨਾਂ ਦਾ ਹੁਕਮ ਸੀ ਕਿ ਪਿੰਡ ਵਿਚੋਂ ਦੋਸੀ ਸ਼ਰਾਬ ਦਾ ਠੇਕਾ ਚੁੱਕ ਦਿੱਤਾ ਜਾਵੇ। ਇਹ ਠੇਕਾ ਸੜਕ ਉੱਤੇ ਬੱਸ-ਸਟਾਪ ਕੋਲ ਕਿਸੇ ਦੇ ਬਾਹਰਲੇ ਘਰ ਦੀ ਬੈਠਕ ਵਿਚ ਸੀ । ਬੱਸੋਂ ਉੱਤਰ ਕੇ ਪੰਜਾਂ ਮਿੰਟਾਂ ਅੰਦਰ ਬੋਤਲ ਲੈ ਕੇ ਦੁਬਾਰਾ ਬੱਸ ਚੜ੍ਹਿਆ ਜਾ ਸਕਦਾ। ਠੇਕੇ ਦੇ ਨਾਲ ਹੀ ਖੋਖਾ ਸੀ। ਆਥਣ ਵੇਲੇ ਆਲੂ-ਗੰਢਿਆਂ ਦੇ ਤੇ ਗੋਭੀ ਦੇ ਪਕੌੜੇ ਪਕਦੇ। ਨਮਕੀਨ ਪਕੌੜੀਆਂ ਅਤੇ ਭੁਜੀਆ ਵੀ ਮਿਲ ਜਾਂਦਾ।

 

ਇਹ ਠੇਕਾ ਮੰਡੀ ਰੋਡ ਸ਼ਾਹ ਦੇ ਇਕ ਬਾਣੀਏ ਦਾ ਸੀ। ਉਸ ਕੋਲ ਹੋਰ ਪਿੰਡਾਂ ਦੇ ਠੇਕੇ ਵੀ ਸਨ। ਆਖਦੇ ਸਨ, ਥੰਮਣ ਵਾਲੇ ਠੇਕੇ ਦੀ ਸ਼ਰਾਬ ਖਰੀ ਹੁੰਦੀ ਹੈ। ਪੂਰਾ ਨਸ਼ਾ ਹੁੰਦਾ ਹੈ ਉਹਦੇ ਵਿਚ। ਇਹ ਗਲ਼ ਨਹੀਂ ਫੜਦੀ ਅਤੇ ਨਾ ਹੀ ਤੜਕੇ ਉੱਠਕੇ ਸਿਰ ਦੁਖਣ ਲਗਦਾ ਹੈ। ਨੇੜੇ-ਤੇੜੇ ਦੇ ਹੋਰ ਪਿੰਡਾਂ ਦੀ ਸ਼ਰਾਬ ਘਟੀਆ ਹੈ। ਅੱਗ ਦੇ ਭਬੂਕੇ ਵਾਂਗ ਇਕ ਦਮ ਚੜ੍ਹਦੀ ਹੈ ਅਤੇ ਨਾਲ ਦੀ ਨਾਲ ਹੀ ਉੱਤਰਦੀ ਜਾਂਦੀ ਹੈ। ਪੂਰੀ ਬੋਤਲ ਪੀਣ ਬਾਅਦ ਵੀ ਲਗਦਾ ਹੈ, ਜਿਵੇਂ ਪੀਤੀ ਨਾ ਹੋਵੇ। ਨਿਰਾ ਪਾਣੀ ਦਿੰਦੇ ਨੇ, ਬੇਈਮਾਨ। ਬਰਨਾਲੇ ਤੋਂ ਆਉਂਦੀ ਆਖਰੀ ਬੱਸ ਵਾਲੇ ਕੰਡਕਟਰ ਨੂੰ ਉਹ ਮੁਫਤ ਬੋਤਲ ਦੇ ਦਿੰਦੇ। ਏਸੇ ਕਰਕੇ ਓਥੇ ਖਾਸਾ ਚਿਰ ਬੱਸ ਖੜ੍ਹੀ ਰਹਿੰਦੀ ਅਤੇ ਕਾਫੀ ਬੋਤਲਾਂ ਵਿਕ ਜਾਂਦੀਆਂ। ਥੰਮਣ ਵਾਲੇ ਠੇਕੇ ਦੀਆਂ ਐਨੀਆਂ ਬੋਤਲਾਂ ਵਿਕ ਜਾਂਦੀਆਂ ਕਿ ਕੰਡਕਟਰ ਵਾਲੀ ਬੋਤਲ ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦੀ ਸੀ।

 

ਚੰਡੀਗੜ੍ਹ ਬਣਿਆ ਪਿਆ ਹੁੰਦਾ ਆਥਣ ਵੇਲੇ ਥੰਮਣ ਵਾਲੇ ਦਾ ਬੱਸ-ਅੱਡਾ। ਪਿੰਡ ਦੇ ਬੁੱਢੇ-ਠੇਰੇ ਜੇਬ ਵਿਚ ਅਧੀਏ-ਪਊਏ ਦੇ ਪੈਸੇ ਪਾ ਕੇ ਲਿਆਉਂਦੇ ਅਤੇ ਕੁਝ ਵਾਧੂ ਪੈਸੇ ਵੀ। ਕੋਈ ਬਹੁਤਾ ਪਿਆਕ ਹੁੰਦਾ ਤਾਂ ਅਧੀਆ ਲੈ ਕੇ ਪਿੰਡ ਨੂੰ ਤੁਰ ਜਾਂਦਾ। ਘਰ ਜਾ ਕੇ ਸੰਵਾਰ ਕੇ ਪੀਂਦਾ। ਪਊਆ ਪੀਣ ਵਾਲੇ ਖੋਖੇ ਵਾਲੇ ਤੋਂ ਹੀ ਰੱਦੜ ਜਿਹਾ ਕੱਚ ਦਾ ਗਿਲਾਸ ਲੈਂਦੇ ਅਤੇ ਦੋ ਹਾੜ੍ਹੇ ਬਣਾਕੇ ਖਾਲੀ ਪਊਆ ਓਥੇ ਹੀ ਸੁੱਟ ਦਿੰਦੇ। ਮਗਰੋਂ ਦੋ ਰੁਪਈਆਂ ਦੇ ਪਕੌੜੇ ਜਾਂ ਭੁਜੀਆ ਲੈ ਕੇ ਖਾਂਦੇ। ਹਾਣੀ ਬੁੜ੍ਹੇ ਬੀਤੇ ਸਮੇਂ ਦੀਆਂ ਗੱਲਾਂ ਮਾਰਦੇ। ਹੱਥ ਉੱਤੇ

 

ਹੱਥ ਮਾਰਕੇ ਉੱਚਾ ਹੱਸਣ ਦੀ ਕੋਸ਼ਿਸ਼ ਕਰਦੇ। ਆਪਣੀਆਂ ਗੱਲਾਂ ਕਰਦੇ-

 

”ਗੋਡੇ ਠੀਕ ਰਹਿੰਦੇ ਐਂ?”

 

”ਗੋਡਿਆਂ ਨੂੰ ਤਾਂ ਕੀ ਅੱਗ ਲੱਗੀ ਐ। ਊਂ ਸਾਲਾ ਊਰਮਾ ਜਾ ਨ੍ਹੀ ਰਿਹਾ।

 

‘”ਊਰਮਾ ਕਿਮੇਂ?'” ਅਗਲਾ ਪੁੱਛਦਾ।

 

“ਬੱਸ ਹੁਣ। ਹੁਣ ਤਾਂ ਖਤਮ ਐ ਘਾਣੀ ।’’

 

”ਕੀ ਗੱਲ, ਸੰਤੀ ਲਵੇ ਲੱਗਣ ਦੇ ਦਿੰਦੀ ਐ?”

 

“ਨਾ, ਮੁੱਕ ਗਿਆ ਕੰਮ ਉਹਦਾ ਵੀ। ਉਹ ਵੀ ਜਮ੍ਹਾ ਕੰਡਮ ਹੋਗੀ।’

 

”ਫੇਰ ਬਾਮ੍ਹਣੀ ਕੋਲ ਜਾਂਦਾ ਹੋਏਗਾ? ਆਇਉਂ ਤਾਂ ਤੂੰ ਰਹਿ ਨੀ ਸਕਦਾ, ਮਾਂ ਯਾਵਿਆ।”

 

”ਉਹਦੇ ਕੰਨੀਓਂ ਤਾਂ ਕੋਈ ਜਵਾਬ ਨ੍ਹੀ। ਉਹ ਤਾਂ ਓਹੋਜੀ ਪਈ ਐ ਸੰਢ। ਪਰ ਆਵਦੇ ‘ਚ ਕੁੱਛ ਨ੍ਹੀ ਜਾਰ ਹੁਣ।

 

ਉਹ ਅੱਧੀ ਰਾਤ ਆਏ ਸਨ। ਚੜ੍ਹਦਾ ਸਿਆਲ ਸੀ। ਕਾਰਿੰਦਾ ਅੰਦਰੇ ਸੌਂਦਾ ਹੁੰਦਾ। ਬਾਹਰੋਂ ਬੋਲ ਮਾਰ ਕੇ ਉਹਨਾਂ ਨੇ ਕਾਰਿੰਦੇ ਨੂੰ ਜਗਾਇਆ। ਉਹ ਓਸੇ ਪਿੰਡ ਦਾ ਸੁਨਿਆਰਾਂ ਦਾ ਮੁੰਡਾ ਸੀ। ਉਹਨੇ ਸਮਝਿਆ ਐਸ ਵੇਲੇ ਕੋਈ ਬੰਦਾ ਬੋਤਲ ਲੈਣ ਆਇਆ ਹੈ। ਝੱਟ ਉੱਠ ਕੇ ਅੰਦਰਲਾ ਜਿੰਦਾ ਖੋਲ੍ਹ ਦਿੱਤਾ। ਉਹ ਪ ਛਾਵਿਆਂ ਵਾਂਗ ਅੰਦਰ ਲੰਘ ਆਏ। ਪਹਿਲਾਂ ਤਾਂ ਡੰਡੇ ਨਾਲ ਮੁੰਡੇ ਨੂੰ ਕੁੱਟਿਆ। ਡੰਡੇ ਮਾਰ-ਮਾਰ ਉਹਦੀਆਂ ਕੂਹਣੀਆਂ ਅਤੇ ਮੋਢੇ ਭੰਨ ਦਿੱਤੇ। ਉਹ ਚੀਕਾਂ ਮਾਰਦਾ ਤਾਂ ਉਹ ਹੋਰ ਡੰਡਾ ਮਾਰਦੇ । ਅਖੀਰ ਦੰਦ ਘੁੱਟ ਲਏ। ਉਹ ਆਖ ਰਹੇ ਸਨ. “ਸਾਲਿਓ, ਫੁੱਦੂ ਸਮਝ ਰੱਖਿਐ ਸਾਨੂੰ। ਠੇਕਾ ਚੱਕਿਆ ਕਿਉਂ ਨ੍ਹੀ!”’

 

ਫੇਰ ਉਹਨਾਂ ਨੇ ਅਲਮਾਰੀਆਂ ਵਿਚੋਂ ਅਤੇ ਦੋ ਭਰੀਆਂ ਪਈਆਂ ਬੋਰੀਆਂ ਵਿਚੋਂ ਕੱਢੀਆਂ ਅਤੇ ਕੰਧਾਂ ਨਾਲ ਮਾਰ-ਮਾਰ ਸਾਰੀਆਂ ਬੋਤਲਾਂ ਭੰਨ ਦਿੱਤੀਆਂ। ਸੁਨਿਆਰ ਨੂੰ ਆਖਿਆ ਕਿ ਉਹ ਆਪ ਵੀ ਬੋਤਲਾਂ ਭੰਨੇ। ਜਾਂਦੇ ਹੋਏ ਗੱਲਾ ਖੁਲ੍ਹਵਾਕੇ ਸਾਰੇ ਪੈਸੇ ਲੈ ਗਏ। ਮੁੰਡੇ ਦਾ ਮੋਢਾ ਝੰਜੋੜਕੇ ਕਿਹਾ ਸੀ, ”ਓਸ ਭੈਣ ਚੋਦ ਕੁੱਤੇ ਬਾਣੀਏ ਨੂੰ ਕਹਿ ਦੀਂ, ਮੁੜ ਕੇ ਸ਼ਰਾਬ ਨਾ ਲਿਆਵੇ ਏਥੇ। ਨਹੀਂ ਤਾਂ ਉਹਦਾ ਵੀ ਘੋਗਾ ਚਿੱਤ ਕਰ ਦਿਆਂਗੇ। ਸਮਝ ਗਿਆ?”

 

ਕਾਰਿੰਦੇ ਨੇ ਹੱਥ ਜੋੜ ਕੇ ਉਹਨਾਂ ਦੇ ਪੈਰਾਂ ਉੱਤੇ ਸਿਰ ਰੱਖ ਦਿੱਤਾ ਸੀ।

 

ਰੋਡੂ ਸ਼ਾਹ ਦਾ ਬਿਰਜ ਬਾਣੀਆ ਦਲੇਰ ਬਹੁਤ ਸੀ। ਉਹ ਉਹਨਾਂ ਤੋਂ ਝਿਪਦਾ ਨਹੀਂ ਸੀ। ਉਹਦੇ ਕੋਲ ਥਿਰੀ ਨਾਟ ਥਿਰੀ ਦੀ ਰਾਈਫਲ ਸੀ ਜਿਸ ਦੀ ਮੈਗਜ਼ੀਨ ਵਿਚ ਗਿਆਰਾਂ ਗੋਲੀਆਂ ਪੈਂਦੀਆਂ ਸਨ। ਉਹਦੇ ਕੋਲ ਨਵੀਂ ਜੀਪ ਸੀ। ਉਹਨੂੰ ਪੁਲਿਸ ਉੱਤੇ ਵੀ ਇਤਬਾਰ ਨਹੀਂ ਸੀ । ਨਾਲ ਆਪਣੇ ਚਾਰ ਬੰਦੇ ਰਖਦਾ। ਉਹਨਾਂ ਸਭ ਕੋਲ ਵੀ ਹਥਿਆਰ ਹੁੰਦੇ-ਬੰਦੂਕਾਂ ਅਤੇ ਰਿਵਾਲਵਰ। ਡਰਾਈਵਰ ਦੇ ਲੱਕ ਨਾਲ ਵੀ ਰਿਵਾਲਵਰ ਬੰਨ੍ਹਿਆ ਹੁੰਦਾ। ਏਸੇ ਸੜਕ ਉੱਤੇ ਉਹਦੇ ਚਾਰ ਠੇਕੇ ਹੋਰ ਸਨ। ਉਹਨਾਂ ਨੇ ਇਹ ਚਾਰੇ ਠੇਕੇ ਫੂਕ ਦਿੱਤੇ ਸਨ। ਹੁਣ ਬਿਰਜ ਲਾਲ ਜੀਪ ਵਿਚ ਸ਼ਰਾਬ ਦੀਆਂ ਬੋਰੀਆਂ ਧਰ ਲਿਆਉਂਦਾ। ਅੱਧਾ-ਅੱਧਾ ਪੌਣਾ-ਪੌਣਾ ਘੰਟਾ ਪੰਜਾਂ ਪਿੰਡਾਂ ਵਿਚ ਲਾਉਂਦਾ। ਪਿੰਡ ਤੋਂ ਬਾਹਰ ਬੱਸ ਅੱਡੇ ਤੋਂ ਦੂਰ ਜੀਪ ਖੜ੍ਹੀ ਕਰ ਲੈਂਦਾ। ਦਾਰੂ ਲੈਣ ਵਾਲੇ ਬੰਦੇ ਏਧਰ-ਓਧਰ ਫਸਲਾਂ ਵਿਚ ਲੁਕੇ ਬੈਠੇ ਹੁੰਦੇ। ਜਦੋਂ ਜੀਪ ਆਉਂਦੀ, ਚੋਰਾਂ ਵਾਂਗ ਫਸਲਾਂ ਵਿੱਚੋਂ ਬਾਹਰ ਨਿਕਲਦੇ। ਪੈਸੇ ਫੜਾਈ ਜਾਂਦੇ ਅਤੇ ਬੋਤਲਾਂ ਲੈ ਲੈ ਫਸਲਾਂ ਵਿਚ ਹੀ ਕਿਧਰੇ ਲੁਕ-ਛਿਪ ਜਾਂਦੇ।

 

ਬਿਰਜ ਲਾਲ ਦੇ ਸਾਥੀ ਉਹਨੂੰ ਸਮਾਝਾਉਂਦੇ, ‘”ਸੇਠਾ, ਕਿਉਂ ਮੌਤ ਨੂੰ ਮਾਸੀ ਆਖਦੈਂ। ਛੱਡ ਇਹ ਧੰਦਾ। ਨਾਲ ਸਾਨੂੰ ਵੀ ਮਰਵਾਏਂਗਾ।”

 

”ਆਪਾਂ ਤੇਰੀ ਗੱਲ ਮੰਨ ਲੈਨੇ ਆਂ। ਚੱਲ ਛੱਡ ਦਿੰਨੇ ਆਂ। ਕਿਸ਼ਤਾਂ ਕਿਥੋਂ ਭਰੂੰ ਮੈਂ? ਐਨੀ ਰਪੌੜ ਅੰਦਰ ਤਾਂ ਕਿਧਰੇ ਦੱਬੀ ਨ੍ਹੀ ਹੋਈ। ਇਕ ਦਿਨ ਤਾਂ ਮਰਨਾ ਈ ਐ ਭਾਈ। ਡਰ ਕੇ ਕਿਉਂ ਰਹੀਏ। ਨਾਲੇ ਡਰਾਂਗੇ ਤਾਂ ਇਹ ਬਾਬੇ ਹੋਰ ਡਰਾਉਣਗੇ। ਮੈਂ ਤਾਂ ਨੰਗੇ ਧੜ ਆਂ। ਜੀਹਦਾ ਅੰਦਰ ਕੰਬਦੈ, ਕੱਲ ਨੂੰ ਛੱਡਦਾ। ਹੁਣ ਛੱਡ ਜੇ ਮੈਨੂੰ।” ਬਿਰਜ ਲਾਲ ਹਿੱਕ ਥਾਪੜਦਾ। ਉਹਦੀਆਂ ਗੱਲਾਂ ਸੁਣ ਕੇ ਦੂਜੇ ਵੀ ਹੌਸਲਾ ਫੜ ਲੈਂਦੇ। ਅਸਲ ਵਿਚ ਉਹਨਾਂ ਦਾ ਆਪਣਾ ਲਾਲਚ ਵੀ ਸੀ ਇਸ ਵਿਚ। ਉਹ ਸਾਰੇ ਉਹਦੇ ਆਨਾ-ਦੁਆਨੀ ਦੇ ਹਿੱਸੇਦਾਰ ਸਨ।

 

ਥੰਮਣ ਵਾਲੇ ਪਿੰਡ ਵਿਚ ਇਕ ਹੋਰ ਬੰਦਾ ਵੀ ਸੀ, ਜਿਹੜਾ ਚੋਰੀਓਂ ਦੇਸੀ ਸ਼ਰਾਬ ਵੇਚਦਾ। ਉਹ ਰਿਟਾਇਰਡ ਫੌਜੀ ਸੀ। ਡਰਦਾ ਨਹੀਂ ਸੀ। ਬਿਰਜ ਲਾਲ ਦੇ ਬੰਦੇ ਕਿਵੇਂ ਉਹਨੂੰ ਬੋਤਲਾਂ ਫੜਾ ਜਾਂਦੇ। ਅਧੀਏ ਤੇ ਪਊਏ ਵੀ। ਅਗਵਾੜ ਵਿਚ ਇਕ ਸੁੰਨਾ ਘਰ ਉਹਨੇ ਆਪਣਾ ਅੱਡਾ ਬਣਾ ਛੱਡਿਆ ਸੀ। ਸਿਰਫ ਇਕ ਘੰਟੇ ਲਈ ਉਹ ਇਸ ਮਕਾਨ ਵਿਚ ਇਕ ਅੰਨ੍ਹਾ ਜਿਹਾ ਬਲਬ ਜਗਾਉਂਦਾ। ਭੁਜੀਏ ਦੀਆਂ ਨਿੱਕੀਆਂ ਨਿੱਕੀਆਂ ਲਿਫਾਫੀਆਂ ਜਿਹੀਆਂ ਵੀ ਰਖਦਾ। ਪਾਣੀ ਦੀ ਬਾਲਟੀ ਅਤੇ ਵਿਚ ਗੜਵੀ। ਦੋ ਕੱਚ ਦੇ ਗਿਲਾਸ। ਉਹ ਦਿਨ ਛਿਪਦੇ ਨਾਲ ਹੀ ਆਪਣਾ ਮਿੰਨੀ-ਠੇਕਾ ਖੋਲ੍ਹਦਾ। ਉਸ ਸਮੇਂ ਬਾਬਿਆਂ ਦਾ ਡਰ ਨਹੀਂ ਸੀ। ਉਹ ਤਾਂ ਜਦੋਂ ਆਉਂਦੇ, ਪਤਾ ਨਹੀਂ ਸੀ। ਅਧੀਏ-ਪਊਏ ਵਾਲੇ ਓਥੇ ਹੀ ਦੋ-ਦੋ ਹਾੜੇ ਲਾ ਲੈਂਦੇ। ਭੁਜੀਏ ਦੀ ਲਿਫਾਫੀ ਦੋ ਰੁਪਈਆਂ ਦੀ ਹੁੰਦੀ। ਪਿਆਕਾਂ ਨੂੰ ਗੱਲਾਂ ਕਰਨ ਦੀ ਮਨਾਹੀ ਸੀ। ਆਪਣਾ ਕੰਮ ਕਰੋ ਅਤੇ ਜਾਓ ਬੱਸ। ਇਹ ਸਾਰੀ ਖੇਡ ਇਕ ਘੰਟੇ ਦੀ ਹੁੰਦੀ। ਫੇਰ ਅੰਨ੍ਹਾ ਜਿਹਾ ਬਲਬ ਬੁਝ ਜਾਂਦਾ। ਹੌਲਦਾਰ ਬਚਦੀ ਸ਼ਰਾਬ ਦੇ ਅਧੀਏ ਪਊਏ ਅਤੇ ਗੜਵੀ-ਬਾਲਟੀ ਆਪਣੇ ਘਰ ਨੂੰ ਚੁੱਕ ਕੇ ਲੈ ਜਾਂਦਾ।

 

ਫੇਰ ਇਕ ਦਿਨ ਹੌਲਦਾਰ ਨੂੰ ਵੀ ਜੱਸੀ ਸਰਪੰਚ ਦਾ ਸੁਨੇਹਾ ਆ ਗਿਆ। ਕੌਰ ਬਾਮ੍ਹਣ ਆ ਕੇ ਕਹਿ ਗਿਆ ਸੀ ਕਿ ਉਹ ਸ਼ਰਾਬ ਵੇਚਣ ਦਾ ਇਹ ਧੰਦਾ ਛੱਡ ਦੇਵੇ। ਬਾਬਿਆਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ। ਪਿਛਲੀ ਰਾਤ ਉਹ ਆਪ ਕਹਿ ਕੇ ਗਏ ਹਨ। ਹੌਲਦਾਰ ਡਰ ਗਿਆ ਅਤੇ ਇਹ ਕੰਮ ਛੱਡ ਦਿੱਤਾ।

 

ਕੁਝ ਦਿਨਾਂ ਬਾਅਦ ਬੱਸ-ਅੱਡੇ ਕੋਲ ਆਥਣ ਨੂੰ ਜੀਪ ਆਉਂਣੀ ਵੀ ਬੰਦ ਹੋ ਗਈ। ਨਿੱਤ ਦੇ ਸ਼ਰਾਬੀ ਉਬਾਸੀਆਂ ਲੈਣ ਲੱਗੇ । ਉਹਨਾਂ ਲਈ ਤਾਂ ਸੰਕਟ ਆ ਗਿਆ। ਠੇਕੇ ਦੀ ਸ਼ਰਾਬ ਕਿਧਰੋਂ ਮਿਲਦੀ ਨਹੀਂ ਸੀ, ਘਰ ਦੀ ਕੱਢੀ ਊਈ ਬੰਦ ਹੋ ਚੁੱਕੀ ਸੀ। ਕਿਹੜੇ ਵੇਲੇ ਖੇਤਾਂ ਵਿਚ ਕੱਢਦਾ ਕੋਈ। ਪਿੰਡ ਵਿਚ ਤਾਂ ਦਿਨ ਛਿਪਣ ਤੋਂ ਪਹਿਲਾਂ ਹੀ ਸੁੰਨ-ਸਰਾਂ ਬੀਤ ਜਾਂਦੀ। ਸਵੇਰੇ ਖਾਸਾ ਦਿਨ ਚੜ੍ਹੇ ਤੋਂ ਲੋਕ ਘਰਾਂ ਵਿਚੋਂ ਬਾਹਰ ਆਉਣ ਲਗਦੇ। ਰਾਤ ਨੂੰ ਘਰਾਂ ਅੰਦਰ ਰੌਸ਼ਨੀ ਕਰਨ ਦੀ ਵੀ ਮਨਾਹੀ ਸੀ। ਚੁੱਲ੍ਹੇ ਦੀ ਅੱਗ ਦਾ ਚਾਨਣ ਤਾਂ ਆਸਮਾਨ ਉੱਤੇ ਵੀ ਦਿਸਦਾ ਰਹਿੰਦਾ। ਸੋ ਘਰਾਂ ਦੇ ਤੌੜੇ ਵੀ ਧਰੇ-ਧਰਾਏ ਰਹਿ ਗਏ। ਬੜੀ ਜਿੱਚ ਹੋਈ ਦੁਨੀਆਂ। ਪੱਕੇ ਸ਼ਰਾਬੀ ਦੇਹ ਤੋੜਨ ਲੱਗੇ, ਪਾਣੀ ਚਾਹੇ ਸਾਲਾ ਮਿਲੇ ਨਾ ਮਿਲੇ, ਦਾਰੂ ਮਿਲਣੀ ਚਾਹੀਦੀ ਹੈ।

 

ਕਾਮਰੇਡ ਤਰਸੇਮ ਸਿੰਘ ਦੀ ਨਿਆਈ ਬੱਸ-ਸਟਾਪ ਦੇ ਕੋਲ ਹੀ ਸੀ। ਬੱਸ-ਸਟਾਪ ਤੋਂ ਮਸਾਂ ਡੇਢ ਸੌ ਗਜ਼ ਦੂਰ। ਬੱਸ-ਸਟਾਪ ਵਾਲੇ ਪਾਸੇ ਇਕ ਖੂੰਜੇ ਵਿਚ ਇਕ ਦਸ ਫੁੱਟ ਚੌੜਾ ਅਤੇ ਪੰਦਰਾਂ ਫੁੱਟ ਲੰਮਾ ਕਮਰਾ ਉਸਰਨਾ ਸ਼ੁਰੂ ਹੋ ਗਿਆ, ਸੀਮਿੰਟ ਦੀ ਚਿਣਾਈ ਵਿਚ ਪੱਕੀਆਂ ਇੱਟਾਂ ਦਾ ਕਮਰਾਂ। ਉਹਦਾ ਬਾਰ ਖੇਤਾਂ ਵਲ ਜੀ ਅਤੇ ਛੋਟੀ ਖਿੜਕੀ ਸੜਕ ਵਲ। ਛੋਟੀ ਖਿੜਕੀ ਵਿਚ ਲੋਹੇ ਦੇ ਮੋਟੇ ਸਰੀਏ ਸੀ। ਇਕ ਪੱਲੇ ਦੀ ਛੋਟੀ ਤਾਕੀ ਜਿਸ ਵਿਚ ਬੋਤਲ ਲੰਘਾਉਣ ਜਿੰਨਾ ਸੁਰਾਖ ਸੀ। ਇਹ ਬੰਦ ਡੱਬੇ ਜਿਹਾ ਛੋਟਾ ਕਮਰਾ ਰੋਡ ਸ਼ਾਹ ਵਾਲੇ ਠੇਕੇਦਾਰ ਬਿਰਜ ਲਾਲ ਨੇ ਬਣਵਾਇਆ ਸੀ। ਆਪਣੇ ਖਰਚ ‘ਤੇ। ਇਕ ਵਿਸਵਾ ਜ਼ਮੀਨ ਕਾਮਰੇਡ ਤਰਸੇਮ ਸਿੰਘ ਨੇ ਬਿਰਜ ਲਾਲ ਨੂੰ ਪੰਜ ਸਾਲ ਲਈ ਠੇਕੇ ਉੱਤੇ ਦਿੱਤੀ ਸੀ। ਠੇਕਾ ਸਾਲ ਦੇ ਸਾਲ ਦੇਣਾ ਸੀ ਅਤੇ ਪੰਜਾਂ ਸਾਲਾਂ ਬਾਅਦ ਇਹ ਕਮਰਾ ਵੀ ਜ਼ਮੀਨ ਮਾਲਕ ਦਾ ਹੋ ਜਾਣਾ ਸੀ। ਖ਼ਮਰਾ ਜਦੋਂ ਐਨ ਤਿਆਰ ਹੋ ਗਿਆ ਤਾਂ ਬਾਹਰੋਂ-ਅੰਦਰੋਂ ਉਹਨੂੰ ਸਫੈਦੀ ਕਰਾਈ ਗਈ। ਰਾਤ ਨੂੰ ਕਮਰਾ ਦੂਰੋਂ ਹੀ ਸ਼ਹੀਦ ਦੀ ਮੜ੍ਹੀ ਵਾਂਗ ਚਮਕਦਾ। ਕਾਰਿੰਦਾ ਅੰਦਰੋਂ ਜਿੰਦਾ ਲਾ ਕੇ ਖਿੜਕੀ ਕੋਲ ਕੁਰਸੀ ਡਾਹੀਂ ਬੈਠਾ ਰਹਿੰਦਾ। ਦੋਸੀ ਸ਼ਰਾਬ ਦਾ ਧੰਦਾ ਫੇਰ ਸ਼ੁਰੂ ਹੋ ਗਿਆ। ਆਥਣੇ ਜਿਹੇ ਗਾਹਕ ਆਉਂਦੇ, ਖਿੜਕੀ ਦੀ ਮੋਰੀ ਵਿਚ ਦੀ ਨੋਟ ਅੰਦਰ ਸੁੱਟ ਦਿੰਦੇ ਅਤੇ ਦੂਜੇ ਬੰਦ ਹੀ ਬੋਤਲ ਬਾਹਰ ਆ ਜਾਂਦੀ। ਅਧੀਏ-ਪਊਏ ਵੀ ਮਿਲ ਸਕਦੇ ਸਨ । ਦਾਰੂ ਲੈ ਕੇ ਕਮਰੇ ਕੋਲ ਕੋਈ ਖੜ੍ਹਦਾ-ਬੈਠਦਾ ਨਹੀਂ ਸੀ. ਉਰ੍ਹਾਂ-ਪਰ੍ਹਾਂ ਕਿਧਰੇ ਤੁਰ ਜਾਂਦਾ। ਖਿੜਕੀ ਦੇ ਨਾਲ ਹੀ ਏਧਰ-ਓਧਰ ਹੋ ਕੇ ਕਾਰਿੰਦਾ ਬੈਠਦਾ। ਉਹਨੂੰ ਇਹ ਵੀ ਡਰ ਸੀ ਕਿ ਕੋਈ ਮੋਰੀ ਵਿਚ ਦੀ ਵਾਇਰ ਹੀ ਨਾ ਕਰ ਦੇਵੇ। ਕਮਰੇ ਅੰਦਰ ਬਿਜਲੀ-ਬੱਤੀ ਨਹੀਂ ਸੀ, ਲਾਲਟੈਣ ਜਗਦੀ। ਦਿਨੇ ਕਿਸੇ ਵੇਲੇ ਆਕੇ ਬਿਰਜ ਦੀ ਜੀਪ ਦਾਰੂ ਦੀਆਂ ਬੋਰੀਆਂ ਰੱਖ ਜਾਂਦੀ ਸੀ।

 

ਕਾਮਰੇਡ ਤਰਸੇਮ ਸਿੰਘ ਪੁਰਾਣੇ ਜ਼ਮਾਨੇ ਦੀਆਂ ਅੱਠ ਜਮਾਤਾਂ ਪਾਸ ਸੀ। ਚੀਨ ਦੀ ਲੜਾਈ ਵੇਲੇ ਉਹ ਫੌਜ ਵਿਚ ਭਰਤੀ ਹੋ ਗਿਆ ਸੀ। ਉਹ ਪਾਕਿਸਤਾਨ ਦੀਆਂ ਦੋਵੇਂ ਲੜਾਈਆਂ ਵੇਲੇ ਸਰਹੱਦ ਉੱਤੇ ਗਿਆ ਸੀ। ਦੇਸ਼ ਵਿਚ ਜਨਤਾ ਪਾਰਟੀ ਦੇ ਰਾਜ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦੀ ਦੁਬਾਰਾ ਸਰਕਾਰ ਬਣੀ ਤਾਂ ਉਹ ਫੌਜ ਵਿਚੋਂ ਪੈਨਸ਼ਨ ਆ ਚੁੱਕਿਆ ਸੀ। ਉਹਦੀ ਲੱਤ ਵਿਚ ਗੋਲੀ ਲੱਗੀ ਸੀ। ਉਹਤੋਂ ਖੇਤੀ ਦਾ ਕੰਮ ਤਾਂ ਹੁੰਦਾ ਨਹੀਂ ਸੀ, ਜ਼ਮੀਨ ਹਿੱਸੇ ਉੱਤੇ ਦੇਕੇ ਰਖਦਾ। ਭਰਾਵਾਂ ਤੋਂ ਵੰਡੀ ਹੋਈ ਉਹਨੂੰ ਪੰਜ ਕਿੱਲੇ ਜ਼ਮੀਨ ਆਈ ਸੀ। ਫੌਜ ਵਿਚ ਹੋਣ ਸਮੇਂ ਹੀ ਉਹਦਾ ਵਿਆਹ ਹੋ ਗਿਆ ਸੀ। ਅਗਾਂਹ ਉਹਦੇ ਤਿੰਨ ਨਿਆਣੇ ਸਨ ਜੋ

 

ਸਕੂਲਾਂ-ਕਾਲਜਾਂ ਵਿਚ ਪੜ੍ਹਦੇ ਸਨ। ਪੰਜ ਕਿੱਲੇ ਦੀ ਪੈਦਾਇਸ਼ ਨਾਲ ਘਰ ਸੋਹਣਾ ਤੁਰੀ ਜਾਂਦਾ। ਆਪ ਉਹ ਵਿਹਲਾ ਰਹਿੰਦਾ। ਪੰਚਾਇਤ-ਮੈਂਬਰ ਬਣਨ ਵਿਚ ਵੀ ਉਹਦੀ ਕੋਈ ਰੁਚੀ ਨਹੀਂ ਸੀ। ਉਹ ਬੱਸ ਪੰਜਾਬੀ ਦੀਆਂ ਕਿਤਾਬਾਂ ਪੜ੍ਹਦਾ। ਬਰਨਾਲਿਓਂ ਰਸਾਲਾ ਖਰੀਦ ਲਿਆਉਂਦਾ। ਅਖਬਾਰ ਪਿੰਡ ਵਿਚ ਆਉਂਦੇ ਹੀ ਸਨ। ਸੁੱਥ ਵਿਚ ਬੈਠ ਕੇ ਅਖਬਾਰ ਪੜ੍ਹਦਾ ਰਹਿੰਦਾ। ਕੋਲ ਬੈਠੇ ਬੰਦਿਆਂ ਨੂੰ ਵੀ ਖ਼ਬਰਾਂ ਸੁਣਾਉਂਦਾ। ਉਹਨਾਂ ਨੂੰ ਦੇਸ਼ ਦੀ ਹਾਲਤ ਬਾਰੇ ਸਮਾਝਾਉਂਦਾ। ਉਹ ਕਾਂਗਰਸ-ਪਾਰਟੀ ਅਤੇ ਅਕਾਲੀ-ਦਲ ਦੋਵਾਂ ਵਿਰੁੱਧ ਬੋਲਦਾ ਰਹਿੰਦਾ। ਲੋਕ ਉਹਨੂੰ ‘ਕਾਮਰੇਡ’ ਆਖਣ ਲੱਗ ਪਏ। ਉਹ ਉਂਜ ਕਿਸੇ ਕਮਿਊਨਿਸਟ-ਪਾਰਟੀ ਦਾ ਮੈਂਬਰ ਨਹੀਂ ਸੀ। ਪਰ ਗੱਲਾਂ-ਗੱਲਾਂ ਵਿਚ ਕਮਿਊਨਿਸਟਾਂ ਦੀ ਤਾਰੀਫ ਕਰਦਾ। ਬੰਗਾਲ ਦਾ ਜੋਤੀਵਸੂ ਉਹਦਾ ਚਹੇਤਾ ਲੀਡਰ ਸੀ। ਉਹ ਆਖਦਾ, ”ਜੇ ਬੰਗਾਲ ਵਾਂਗੂ ਹੋਰਾਂ ਸੂਬਿਆਂ ਵਿਚ ਵੀ ਕਮਿਊਨਿਸਟਾਂ ਦਾ ਰਾਜ ਹੋ ਜਾਏ ਤਾਂ ਸਮਝੋ ਆ ਗਿਆ ਇਨਕਲਾਬ।” ਆਪ ਹੀ ਜਵਾਬ ਦਿੰਦਾ, ”ਪਰ ਭਾਈ ਸਰਮਾਏਦਾਰੀ ਕਮਿਊਨਿਸਟਾਂ ਦੀ ਪੇਸ਼ ਨ੍ਹੀ ਜਾਣ ਦਿੰਦੀ। ਇਹਨਾਂ ਦੇ ਹੱਥ-ਕੰਡੇ ਸਭ ਥਾਂ ਫੈਲ ਚੁੱਕੇ ਨੇ। ਫਿਰਕਾਪ ਸਤੀ ਅੱਗੇ ਈ ਅੱਗੇ ਵਧੀ ਜਾਂਦੀ ਐ।” ਦਸਦਾ “ਆਹ ਸਾਡੇ ਅਕਾਲੀ ਭਰਾ ਵੀ ਫਿਰਕਾਪ ਸਤ ਹੋ ਗੇ।”

 

ਹਥਾਈ ਦੀ ਚੌਕੜੀ ਉੱਤੇ ਲੋਕ ਨੇੜੇ-ਤੇੜੇ ਹੋ ਕੇ ਬੈਠ ਜਾਂਦੇ ਅਤੇ ਤਰਸੇਮ ਦੀਆਂ ਗੱਲਾਂ ਸੁਣਦੇ। ਇਹ ਤੜਕੇ-ਤੜਕੇ ਦਾ ਵੇਲਾ ਹੁੰਦਾ ਜਾਂ ਦੁਪਹਿਰ ਨੂੰ ਕਿਸੇ ਵਕਤ ਬੈਠਦੇ ਉਹ। ਆਥਣੇ ਸੱਥਾਂ ਵਿਚ ਬੈਠਣ ਦਾ ਤਾਂ ਹੁਕਮ ਨਹੀਂ ਸੀ। ਆਥਣੇ ਜੇ ਕਿਧਰੇ ਕੋਈ ਬਹਿੰਦਾ ਵੀ ਤਾਂ ਛੇਤੀ ਹੀ ਉੱਠ ਕੇ ਤੁਰ ਜਾਣਾ ਪੈਂਦਾ। ਤਰਸੇਮ ਕਦੇ ਮੁੰਡਿਆਂ ਦੇ ਹੱਕ ਵਿਚ ਬੋਲਦਾ, ਕਦੇ ਵਿਰੁੱਧ। ਉਹ ਦੱਸਣ ਲਗਦਾ, “ਜਦੋਂ ਨੌਜਵਾਨਾਂ ਨੂੰ ਆਪਣਾ ਕੋਈ ਭਵਿੱਖ ਨਹੀਂ ਦਿਸਦਾ, ਉਹਨਾਂ ਦਾ ਖੂਨ ਉਬਾਲੇ ਖਾਣ ਲਗਦੈ। ਉਹ ਫੇਰ ਭੰਨ-ਤੋੜ ਦੀਆਂ ਕਰਵਾਈਆਂ ਕਰਨ ਲਗਦੇ ਨੇ। ਮਰਨ-ਮਿਟਣ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦੇ ਸੀਸ ਹਥੇਲੀ ਉੱਤੇ ਆ टिवरे हे।’

 

”ਕਿਉਂ ਫੌਜੀਆਂ, ਇਹ ਮੁੰਡੇ ਸਰਕਾਰ ਵਿਰੁੱਧ ਲੜਨ ਫੇਰ, ਇਹ ਤਾਂ ਆਮ ਲੋਕਾਂ ਨੂੰ ਮਾਰੀਂ ਜਾਂਦੇ ਨੇ। ਅਖੇ ਖਾਲਿਸਤਾਨ ਬਣਾਉਣੈ। ਇਉਂ ਕਿਤੇ ਖਾਲਿਸਤਾਨ ਬਣਦੇ ਹੁੰਦੇ ਨੇ।” ਕੋਈ ਜਣਾ ਪੁੱਛਣ ਬੈਠ ਜਾਂਦਾ।

 

”ਮੁੰਡੇ ਲੜਦੇ ਤਾਂ ਇਹ ਸਰਕਾਰ ਵਿਰੁੱਧ ਈ ਨੇ। ਇਹ ਖਾਲਿਸਤਾਨ ਦੀ ਗੱਲ ਵੀ ਪਹਿਲਾਂ- ਪਹਿਲਾਂ ਸੀ। ਹੁਣ ਤਾਂ ਪਤਾ ਈ ਨ੍ਹੀ ਕੋਈ ਕੀ ਚਾਹੁੰਦੈ, ਕੋਈ ਕੀ ਕਰ ਰਿਹੈ। ਆਪਾ-ਧਾਪੀ ਪਈ ਹੋਈ ਐ। ਲੋਕ ਮਰੀ ਜਾਂਦੇ ਨੇ, ਲੋਕ ਮਾਰੀ ਜਾਂਦੇ ਨੇ।’

 

”ਆਹ ਬੱਸਾਂ ‘ਚੋਂ ਲਾਹ-ਲਾਹ ਮਾਰੀ ਜਾਂਦੇ ਨੇ। ਫੌਜੀਆ, ਇਹ ਕੀ ਕਹਾਣੀ ਹੋਈ ਭਲਾਂ?”

 

”ਬੱਸ ਦਹਿਸ਼ਤ ਫੈਲਾ ਰਹੇ ਨੇ।”

 

”ਕਾਹਦੇ ਵਾਸਤੇ?”

 

”ਬਦੀ ਘਬਰਾ ਕੇ ਹਿੰਦ ਸਰਕਾਰ ਖਾਲਿਸਤਾਨ ਮੰਨ ਲਵੇ।’‘

 

“ਅੱਛਾ, ਇਹ ਗੱਲ ਐ। ਠੀਕ ਠੀਕ…”

 

”ਇਉਂ ਨ੍ਹੀ ਬਣਦਾ ਖਾਲਿਸਤਾਨ।” ਤਰਸੇਮ ਖੋਲ੍ਹ ਕੇ ਦਸਦਾ। ਮੈਂ ਦੱਸਿਐ ਨਾ, ਜਦੋਂ ਨੌਜਵਾਨਾਂ ਦਾ ਖੂਨ ਉਬਾਲਾ ਖਾਂਦੈ, ਉਹ ਮੌਤ ਦੀ ਪਰਵਾਹ ਨ੍ਹੀ ਕਰਦੇ। ਮਰ-ਮਿਟਦੇ ਨੇ। ਫੇਰ ਸਰਕਾਰ ਦਾ ਕੰਮ ਉਹਨਾਂ ਨੂੰ ਮਾਰਨਾ ਈ ਰਹਿ ਜਾਂਦੈ। ਪੰਜਾਬ ‘ਚ ਨੌਜਵਾਨ ਦੋ ਵਾਰੀ ਉੱਠੇ, ਪਹਿਲਾਂ ਨਕਸਲਵਾੜੀ ਲਹਿਰ ਪੈਦਾ ਹੋਈ। ਫੇਰ ਹੁਣ ਇਹ ਖਾਲਿਸਤਾਨੀ ਲਹਿਰ, ਅਸਲ ‘ਚ ਇਹ ਓਹੀ ਮੁੰਡੇ ਨੇ।”

 

”ਓਹੀ ਮੁੰਡੇ ਕਿਮੇਂ? ਉਹਨਾਂ ਗੱਲਾਂ ਨੂੰ ਤਾਂ ਵੀਹ-ਪੱਚੀ ਸਾਲ ਹੋ ‘ਗੇ।

 

”ਓਏ, ਨਹੀਂ ਭਾਈ। ਮੇਰਾ ਇਹ ਮਤਲਬ ਨ੍ਹੀ। ਮੈਂ ਕਹਿਨਾਂ, ਓਦੋਂ ਵੀ ਨੌਜਵਾਨ ਈ ਉੱਠੇ ਸੀ, ਹਕੂਮਤ ਨੇ ਕੁਚਲ ਕੇ ਰੱਖ ‘ਤਾ ਉਹਨਾਂ ਨੂੰ । ਹੁਣ ਵੀ ਇਹ ਨੌਜਵਾਨ ਕੁਚਲੇ ਜਾ ਰਹੇ ਨੇ। ਇਹ ਵੱਖਰੀ ਗੱਲ ਐ ਕਿ ਓਦੋਂ ਉਹਨਾਂ ਦਾ ਟੀਚਾ ਹੋਰ ਸੀ, ਹੁਣ ਇਹਨਾਂ ਦਾ ਟੀਚਾ ਹੋਰ ਐ। ਐਡੀ ਵੱਡੀ ਹਕੂਮਤ ਅੱਗੇ ਓਦੋਂ ਇਹਨਾਂ ਦਾ ਕੋਈ ਜ਼ੋਰ ਨਾ ਚਲਿਆ, ਦਾਣਿਆਂ ਵਾਂਗ ਭੁੰਨ ਦਿੱਤੇ ਗਏ। ਐਡੀ ਵੱਡੀ ਹਕੂਮਤ ਸਾਹਮਣੇ ਹੁਣ ਵੀ ਇਹਨਾਂ ਦਾ ਕੋਈ ਜ਼ੋਰ ਨ੍ਹੀਂ, ਬੱਸ ਮਰ ਰਹੇ ਨੇ । ਪੰਜਾਬੀ ਕੌਮ ਖਤਮ ਹੋ ਰਹੀ ਐ। ਪੁਲਿਸ ਅਤਿਵਾਦੀਆਂ ਨੂੰ ਮਾਰ ਰਹੀ ਐ। ਅਤਿਵਾਦੀ ਹਿੰਦੂਆਂ ਨੂੰ ਮਾਰ ਰਹੇ ਨੇ। ਸਿੱਖਾਂ ਨੂੰ ਕਿਹੜਾ ਨਹੀਂ ਮਾਰਦੇ। ਜਾਦੇ ਨੁਕਸਾਨ ਸਿੱਖ ਕੌਮ ਦਾ ਈ ਹੋ ਰਿਹੈ। ਅਤਿਵਾਦੀ ਸਿੱਖਾਂ ਨੂੰ ਵੀ ਮਾਰੀ ਜਾਂਦੇ ਨੇ । ਤਮਾਸ਼ਾ ਹੋ ਰਿਹੈ। ਤੁਸੀਂ ਦੇਖ ਲਿਓ, ਇਹਦੇ ‘ਚੋਂ ਨਿਕਲਣਾ ਕੁੱਛ ਨ੍ਹੀ।’

 

ਫੌਜੀ ਦੀਆਂ ਗੱਲਾਂ ਸੁਣ ਕੇ ਸੁਣਨ ਵਾਲਿਆਂ ਦੇ ਕੰਨ ਖੁੱਲ੍ਹ ਜਾਂਦੇ। ਉਹਨਾਂ ਅੱਗੇ ਅਸਲੀਅਤ ਦਾ ਚਾਨਣ ਹੋ ਜਾਂਦਾ।

 

ਬਾਬੇ ਇਕ ਦਿਨ ਅੱਧੀ ਰਾਤ ਤਰਸੇਮ ਸਿੰਘ ਦੇ ਘਰ ਆਏ। ਉਹਨੇ ਨਿਸ਼ੰਗ ਬਾਰ ਖੋਲ੍ਹ ਦਿੱਤਾ ਅਤੇ ਬਾਹਰ ਗਲੀ ਵਿਚ ਆ ਕੇ ਖੜ੍ਹਾ ਹੋ ਗਿਆ। ਕਹਿੰਦਾ, ”ਦੱਸੋਂ, ਕੀ ਹੁਕਮ ਐ।’

 

”ਤੂੰ ਮਾੜਾ ਕੰਮ ਕੀਤਾ।” ਏ.ਕੇ. ਸੰਤਾਲੀ ਵਾਲੇ ਨੇ ਰੋਅਬ ਨਾਲ ਫੈਸਲਾ ਸੁਣਾਇਆ।

 

”ਕੀ ਮਾੜਾ ਕੰਮ ਕੀਤਾ ਮੈਂ?” ਉਹ ਨਿਧੜਕ ਹੋ ਕੇ ਪੁੱਛ ਰਿਹਾ ਸੀ।

 

‘’ਤੂੰ ਬਾਣੀਏ ਨੂੰ ਜ਼ਮੀਨ ਕਿਉਂ ਦਿੱਤੀ? ਤੈਨੂੰ ਚੰਗਾ-ਭਲਾ ਪਤਾ ਸੀ, ਉਹ ਓਥੇ ਠੇਕਾ ਬਣਾਊਗਾ।

 

ਅਸੀਂ ਤਾਂ ਸਾਰਾ ਜ਼ੋਰ ਲਾ ‘ਤਾ, ਬਈ ਪਿੰਡ ‘ਚ ਸ਼ਰਾਬ ਨ੍ਹੀਂ ਵਿਕਣ ਦੇਣੀ। ਤੂੰ ਉੱਧਮੂਲ ਫੇਰ ਖੜ੍ਹਾ ਕਰ ‘ਤਾ। ਦੱਸ, ਕਿਉਂ ਦਿੱਤੀ ਤੂੰ ਜ਼ਮੀਨ?” ਓਸੇ ਨੌਜਵਾਨ ਦਾ ਸਵਾਲ ਸੀ।

 

ਤਰਸੇਮ ਸਿੰਘ ਡਰਿਆ ਨਹੀਂ। ਬੋਲਿਆ, ਮੇਰੀ ਜ਼ਮੀਨ ਐ ਭਾਈ, ਜੀਹਨੂੰ ਮਰਜ਼ੀ ਦੇਮਾਂ। ਅਗਲਾ ਚਾਹੇ ਓਥੇ ਕਰੰਗਾ-ਵਾੜੀ ਖੋਲ੍ਹੇ, ਚਾਹੇ ਸ਼ਰਾਬ ਦਾ ਠੇਕਾ ਖੋਲ੍ਹੇ, ਮੈਨੂੰ ਕੀ।’

 

”ਤੈਨੂੰ ਕੁੱਛ ਨ੍ਹੀ?”

 

”ਹਾਂ, ਮੈਨੂੰ ਕੀਹ ਐ। ਸ਼ਰਾਬ ਮੈਂ ਤਾਂ ਨ੍ਹੀ ਵੇਚਦਾ, ਉਹ ਵੇਚਦੇ ਨੇ।”

 

”ਤੂੰ ਉਹਨਾਂ ਨੂੰ ਜ਼ਮੀਨ ਕਿਉਂ ਦਿੱਤੀ? ਤੈਨੂੰ ਪਤਾ ਸੀ, ਬਈ ਉਹ ਠੇਕਾ ਖੋਲ੍ਹਣਗੇ। ਤੂੰ ਵੀ ਓਨਾ ਨੂੰ ਜ਼ਮੀਨ ਦਿੱਤੀ? ਤੈਨੂੰ ਪਤਾ ਸੀ, ਬਈ ਠੇਕਾ ਖੋਲ੍ਹਣਰ KHBOOKCLUB.COM ਈ ਕਸੂਰਵਾਰ ਐ।”HB

 

”ਨਾ, ਮੇਰਾ ਕੋਈ ਕਸੂਰ ਨ੍ਹੀਂ।”

 

”ਕਸੂਰ ਤੇਰਾ ਹੈਗਾ। ਤੂੰ ਜ਼ਮੀਨ ਦਿੱਤੀ।”

 

”ਹਾਂ, ਜ਼ਮੀਨ ਦਿੱਤੀ ਐ।”

 

”ਕਿਉਂ ਦਿੱਤੀ ਐ?”

 

‘ਚਲੋ, ਦੇ ਤੀ ਫੇਰ। ਕੀ ਕਹਿਨੇ ਓਂ ਤੁਸੀਂ?”

 

ਅਗਲੇ ਬਿੰਦ ਹੀ ਰਿਵਾਲਵਰਧਾਰੀ ਨੇ ਤਰਸੇਮ ਦੀ ਪੁੜਪੁੜੀ ਵਿੰਨ੍ਹ ਦਿੱਤੀ। ਉਹ ਕੱਚੇ ਡਲਿਆਂ ਦੀ ਕੰਧ ਵਾਂਗ ਢੇਰੀ ਹੋ ਗਿਆ।

 

7

 

ਉਹਦੇ ਦੰਦ ਥੋੜੇ-ਥੋੜੇ ਉੱਚੇ ਸਨ, ਇਸ ਕਰਕੇ ਉਹਨੂੰ ਦਾਂਦੂ ਆਖਦੇ, ਅੱਛਰਾ ਦਾਂਦੂ। ਮੌੜੀਂ ਵੀ ਉਹਨੂੰ ਦਾਂਦੂ ਕਹਿੰਦੇ ਸਨ । ਜਦੋਂ ਉਹ ਥੰਮਣ ਵਾਲੇ ਆ ਕੇ ਰਹਿਣ ਲੱਗਿਆ, ਏਥੇ ਵੀ ਉਹਨੂੰ ਦਾਂਦੂ ਕਹਿਣ ਲੱਗੇ-ਅੱਛਰਾ ਦਾਂਦੂ। ਉਹ ਹੈਰਾਨ ਹੁੰਦਾ ਅਤੇ ਖਿਝਦਾ ਕਿ ਇਥੇ ਕੌਣ ਦੱਸ ਗਿਆ ਇਹਨਾਂ ਨੂੰ ਬਈ ਮੈਨੂੰ ਦਾਂਦੂ ਕਹਿੰਦੇ ਨੇ। ਪਹਿਲਾਂ-ਪਹਿਲਾਂ ਤਾਂ ਉਹ ਕਈਆਂ ਨਾਲ ਲੜਿਆ-ਝਗੜਿਆ ਕਿ ਉਹ ਉਹਦਾ ਸਿੱਧਾ ਨਾਉ ਕਿਉਂ ਨਹੀਂ ਲੈਂਦੇ, ਅੱਛਰਾ ਆਖਣ। ਦਾਂਦੂ ਕਹਿਣ ਦੀ ਕੀ ਲੋੜ ਐ। ਜੇ ਕੋਈ-ਇੱਕ ਅੱਖੋਂ ਆਰੀ ਹੋਵੇ ਤਾਂ ਉਹਨੂੰ ਕਾਣਾ ਜ਼ਰੁਰ ਆਖਣੈ? ਇਕ ਲੱਤ ਵਿੰਗੀ-ਟੇਫੀ ਹੋਵੇ ਤਾਂ ਉਹਨੂੰ ਲੰਗੜਾ ਜਾਂ ਡੁੱਡਾ ਕਿਉਂ ਕਹੇ ਕੋਈ ਬਈ। ਮੇਰੇ ਦੰਦ ਥੋੜੇ ਉੱਚੇ ਨੇ, ਤਾਂ ਮੇਰੇ ਮੂੰਹ ‘ਤੇ ਤਾਂ ਮੈਨੂੰ ਦਾਂਦੂ ਨਾ ਆਖੋ। ਕੰਜਰ ਸਾਲੇ, ਜਮ੍ਹਾਂ ਸ਼ਰਮ ਨਹੀ ਕਰਦੇ। ਪਿੰਡ ਵਿਚ ਅੱਛਰਾ ਨਾਉਂ ਦੇ ਦੋ ਮੁੰਡੇ ਹੋਰ ਸਨ। ਇਕ ਤਾਂ ਛੀਂਬਿਆਂ ਦਾ ਮੁੰਡਾ ਸੀ, ਉਹਨੂੰ ਅੱਛਰਾ ਛੀਂਬਾ ਆਖਦੇ। ਦੂਜਾ ਮਾਸਟਰ ਮੱਘਰ ਸਿੰਘ ਦਾ ਮੁੰਡਾ। ਉਹਨੂੰ ਮਾਸਟਰਾਂ ਦਾ ਅੱਛਰਾ ਕਹਿੰਦੇ ਅਤੇ ਤੀਜਾ ਇਹ ਅੱਛਰਾ ਦਾਂਦੂ। ਫੇਰ ਉਹ ਖਿਝਦਾ ਨਹੀਂ ਸੀ। ਉਹਦੀ ਪਛਾਣ ਦਾਂਦੂ ਕਰਕੇ ਬਣ ਚੁੱਕੀ ਸੀ। ਫੇਰ ਤਾਂ ਉਹ ਆਪ ਹੀ ਆਪਣੇ ਆਪ ਨੂੰ ਦਾਂਦੂ ਆਖਦਾ। ਰੋਡ ਸ਼ਾਹ ਜਾਂ ਬਰਨਾਲੇ ਜਾਂਦਾ ਓਥੇ ਕਿਸੇ ਜਾਣੂ-ਪਛਾਣੂ ਨੂੰ ਆਖਦਾ, ”ਤੂੰ ਕਦੇ ਜਾਰ ਪਿੰਡ ਆਈ ਸਾਡੇ। ਪਿੰਡ ‘ਚ ਦੋ ਅੱਛਰੇ ਹੋਰ ਵੀ ਨੇ । ਤੂੰ ਅੱਛਰਾ ਦਾਂਦੂ ਕਹਿਕੇ ਘਰ ਪੁੱਛ ਲੀਂ ਮੇਰਾ । ਸਭ ਜਾਣਦੇ ਨੇ ਮੈਨੂੰ। ਤੈਨੂੰ ਆਪ ਕੋਈ ਮੇਰੇ ਘਰ ਛੱਡ ਕੇ ਜਾਊ।’

 

ਬੰਤੋਂ ਜਦੋਂ ਮੌੜ ਕਲਾਂ ਫੌਜੀ ਗੰਡਾ ਸਿੰਘ ਦੇ ਜਾ ਵਸੀ ਸੀ, ਉਦੋਂ ਉਹਦੀ ਉਮਰ ਚਾਲੀਆਂ ਤੋਂ ਥੱਲੇ ਸੀ। ਫੌਜੀ ਉਹਤੋਂ ਪੰਜ-ਸੱਤ ਸਾਲ ਵੱਡਾ ਹੀ ਸੀ। ਪਹਿਲੇ ਵਿਆਹ ਦੀ ਉਹਨੇ ਆਪਣੀ ਕੁੜੀ ਜਦੋਂ ਸਹੁਰੇ-ਘਰ ਤੋਰ ਦਿੱਤੀ ਤਾਂ ਉਹ ਹੋਰ ਔਲਾਦ ਦੀ ਉਡੀਕ ਕਰਨ ਲੱਗਿਆ। ਉਹਨੇ ਬੰਤੋ ਨੂੰ ਮਨਾ ਵੀ ਲਿਆ ਕਿ ਉਹਨਾਂ ਦੇ ਘਰ ਮੁੰਡਾ ਹੋਣਾ ਚਾਹੀਂਦਾ ਹੈ। ਮੁੰਡਾ ਨਾ ਹੋਵੇ ਤਾਂ ਕੁੜੀ ਸਹੀ। ਫੌਜੀ ਨੇ ਦੁਨੀਆਂ ਦੇਖੀ ਹੋਈ ਸੀ। ਉਹਦਾ ਨਿਸ਼ਚਾ ਸੀ ਕਿ ਔਰਤ ਨੂੰ ਘਰ ਵਿਚ ਉਹਦੇ ਬੱਚੇ ਹੀ ਬੰਨ੍ਹਕੇ ਬਿਠਾ ਸਕਦੇ ਹਨ। ਢਿੱਡੋਂ ਕੱਢੇ ਮੁੰਡਾ-ਕੁੜੀ ਔਰਤ ਦੇ ਪੈਰਾਂ ਵਿਚ ਬੇੜੀਆਂ ਬਣ ਜਾਂਦੇ ਹਨ। ਫੇਰ ਉਹ ਕਿਧਰੇ ਨਹੀਂ ਜਾ ਸਕਦੀ। ਬੰਤੋ ਅੱਗੇ ਫੌਜੀ ਸਵਾਲ ਤਾਂ ਇਹ ਰਖਦਾ ਕਿ ਬੱਚਾ ਹੋਵੇਗਾ ਤਾਂ ਆਪਣਾ ਜੀਅ ਲੱਗਿਆ ਰਹੇਗਾ। ਜੇ ਮੁੰਡਾ ਹੋ ਜਾਵੇ ਤਾਂ. ਉਹ ਜ਼ਮੀਨ-ਜਾਇਦਾ ਦਾ ਵਾਰਸ ਵੀ ਬਣੇਗਾ। ਪਰ ਅੰਦਰੋਂ ਉਹਦੀ ਵਿਉਂਤ ਇਹ ਹੁੰਦੀ ਕਿ ਇਸ ਤੀਵੀਂ ਦੇ ਜੇ ਉਹਦਾ ਆਪਣਾ ਜਵਾਕ ਹੋਵੇ ਤਾਂ ਉਹ ਉਹਨੂੰ ਛੱਡ ਕੇ ਕਿਧਰੇ ਹੋਰ ਪਾਸੇ ਜਾ ਨਹੀਂ ਸਕੇਗੀ। ਬੰਤੋ ਦਾ ਇਹ ਜੇਰਾ ਕਦੇ ਵੀ ਨਾ ਪਿਆ ਕਿ ਉਹ ਅੱਛਰੇ ਨੂੰ ਹੀ ਆਪਣਾ ਪੁੱਤ ਸਮਝੇ ਅਤੇ ਜ਼ਮੀਨ-ਜਾਇਦਾਦ ਉਸਦੇ ਨਾਉਂ ਲੱਗ ਜਾਵੇ । ਬੰਤੋ ਨੂੰ ਇਹ ਵੀ ਆਸ ਸੀ ਕਿ ਅੱਛਰਾ ਇਕ ਦਿਨ ਥੰਮਣ ਵਾਲੇ ਜਾਵੇਗਾ ਅਤੇ ਆਪਣੇ ਪਿਓ ਦਾ ਘਰ-ਬਾਰ ਤੇ ਦੋ ਕਿੱਲੇ ਜ਼ਮੀਨ ਸੰਭਾਲ ਲਵੇਗਾ। ਅੱਛਰੇ ਦਾ ਅਸਲ ਟਿਕਾਣਾ ਤਾਂ ਥੰਮਣ ਵਾਲਾ ਹੀ ਹੈ। ਇਥੇ ਮੌੜ ਕਲਾਂ ਵਿਚ ਉਹਦਾ ਕੌਣ ਹੈ। ਇਥੇ ਤਾਂ ਬੱਸ ਰੋਟੀਆਂ ਹੀ ਰੋਟੀਆਂ ਹਨ-ਥੋੜੀਆਂ ਖਾ ਲਵੇ ਚਾਹੇ ਬਾਹਲੀਆਂ ਖਾ ਲਵੇ। ਉਹ ਆਪ ਕਿੰਨਾ ਕੁ ਚਿਰ ਬੈਠੀ ਰਹੇਗੀ। ਸਾਰੀ ਉਮਰ ਤਾਂ ਉਹਨੇ ਉਹਦੇ ਨਾਲ ਰਹਿਣਾ ਨਹੀਂ। ਉਹਨੂੰ ਇਹ ਧੁੜਕੂ ਵੀ ਰਹਿੰਦਾ ਕਿ ਫੌਜੀ ਦਾ ਕੀ ਪਤਾ, ਕਿੰਨੇ ਸਾਲ ਉਹਨੂੰ ਆਪਣੇ ਘਰ ਰੱਖੇਗਾ। ਕੱਲ੍ਹ ਕੀਹਨੇ ਦੇਖਿਆ ਹੈ। ਜਦੋਂ ਉਹਦਾ ਆਪਣਾ ਕੋਈ ਪੱਕਾ ਥਹੁ-ਪਤਾ ਨਹੀਂ ਤਾਂ ਅੱਛਰੇ ਦੇ ਅਗਲੇ ਦਿਨਾਂ ਦਾ ਕੀ ਵਿਸ਼ਵਾਸ।

 

ਫੌਜੀ ਉਹਨੂੰ ਮੋਹ ਤਾਂ ਬੜਾ ਕਰਦਾ ਸੀ, ਜਿਵੇਂ ਧੁਰ-ਦਰਗਾਹੋਂ ਉਹ ਓਸੇ ਦੀ ਤੀਵੀਂ ਹੋਵੇ। ਪਰ ਉਹ ਬੜਾ ਹੀ ਝੋਰਾ ਕਰਦੀ ਕਿ ਉਹ ਕਿੱਥੇ ਦੀ ਕਿੱਥੇ ਪਹੁੰਚ ਗਈ ਜਿਵੇਂ ਕਿ ਡੰਗਰ-ਪਸ਼ੂ ਖੁਰਲੀ ਓ ਖੁਰਲੀ ਵਿਕਦਾ ਹੋਵੇ। ਖਿਆਲੇ ਵਾਲੇ ਉਹਦੇ ਮਾਪਿਆਂ ਨੇ ਕੀ ਦੇਖਿਆ, ਸਰਵਣ ਜਿਹੇ ਲੰਡੂ ਬੰਦੇ ਲੜ ਉਹਨੂੰ ਲਾ ਦਿੱਤਾ। ਕੀਹ ਸੀ ਉਹ, ਸਾਰੀ ਦੋ ਕਿੱਲੇ ਭੋਇੰ। ਫੀਮ-ਸ਼ਰਾਬ ਦਾ ਮੁੱਢ ਤੋਂ ਹੀ ਐਬੀ ਸੀ। ਜੱਟ-ਕਿਰਸਾਣਾਂ ਵਾਲੇ ਉਹਦੇ ਕੰਮ ਨਹੀਂ ਸਨ। ਕਸੂਤੀਆਂ ਘਤਿੱਤਾਂ ਵਿਚ ਪਿਆ ਹੋਇਆ ਸੀ। ਨੰਗ-ਮਲੰਗ ਹੋ ਕੇ ਸ਼ਰੀਕਾਂ ਦੇ ਸੀਰੀ ਜਾ ਰਲਿਆ। ਉਹਨੂੰ ਤਾਂ ਊਈਂ ਸ਼ਰਮ ਆਉਂਦੀ, ਜਦੋਂ ਉਹ ਬਰਾਬਰ ਦੇ ਜੱਟਾਂ ਦਾ ਚੂਹੜੇ-ਚਾਮਿਆਰਾਂ ਵਾਲਾ ਕੰਮ ਕਰਨ ਜਾਂਦਾ। ਫੇਰ ਓਸ ਚੰਦਰੀ ਰੂਪੋ ਨੇ ਪੁੱਟ ਕੇ ਵਗਾਹ ਦਿੱਤਾ ਉਹਨੂੰ । ਰੂਪੋ ਜਿਹੀਆਂ ਬੈਤਲਾਂ ਕੋਲ ਜਾਣ ਵਾਲੇ ਬੰਦਿਆਂ ਦੇ ਕਦੋਂ ਘਰ ਵਸਦੇ ਹੁੰਦੇ ਨੇ। ਉਹਨੂੰ ਰੱਬ ਨੇ ਇੱਕ ਲਾਲ ਦੇ ਦਿੱਤਾ ਸੀ। ਫੇਰ ਕੁੜੀ ਸੀ, ਪੁੰਨ ਖੱਟਣ ਵਾਸਤੇ, ਉਹ ਕਿਸੇ ਚੱਜ ਦੇ ਮੁੰਡੇ ਮਗਰ ਲੱਗੀ ਹੁੰਦੀ। ਥੋੜੀ ਘਣੀ ਜ਼ਮੀਨ ਹੁੰਦੀ। ਜੱਟਾਂ ਵਾਲੀ ਸੂਤ ਸਿਰ ਦੀ ਕਬੀਲਦਾਰੀ ਹੁੰਦੀ ਤਾਂ ਉਹ ਅੱਜ ਨੂੰ ਸੁਰਗ ਭੋਗਦੀ ਹੁੰਦੀ। ਉਹਦਾ ਘਰ ਰਾਜ-ਦੁਆਰਾ ਹੁੰਦਾ। ਹੁਣ ਆ ਬੈਠੀ ਹੈ, ਕੱਢੀ-ਵੱਢੀ। ਤੀਵੀਂ ਦਾ ਇਕ ਵਾਰੀਂ ਧੁਰਵਾ ਹਿੱਲ ਜਾਵੇ, ਮੁੜ ਕੇ ਕੰਮ ਦੀ ਨਹੀਂ ਰਹਿੰਦੀ। ਉਹਦੀ ਕੁੜੀ ਤਾਂ ਆਪਣੇ ਥਾਂ-ਟਿਕਾਣੇ ਜਾ ਬੈਠੀ, ਚਲੋ ਜਿਹੋ-ਜਿਹਾ ਕਰਮਾਂ ਵਿਚ ਸੀ, ਮਿਲ ਗਿਆ। ਪਰ ਏਸ ਮੁੰਡੇ ਦਾ ਹੁਣ ਉਹ ਕੀ ਕਰੇ। ਇਹ ਤਾਂ ਕਿਸੇ ਪਾਸੇ ਦਾ ਵੀ ਨਹੀਂ ਰਹਿ ਗਿਆ ਨਕੜਮਾ।

 

ਫੌਜੀ ਨੇ ਬੰਤੋ ਦਾ ਇਲਾਜ ਵੀ ਕਰਵਾਇਆ ਸੀ। ਉਹ ਨਾ ਹੀ ਸਿਆਣੀਆਂ ਬੁੜ੍ਹੀਆਂ ਕੋਲ ਉਹਨੂੰ ਲੈ ਕੇ ਗਿਆ ਅਤੇ ਨਾ ਧਾਗੇ-ਤਬੀਤਾਂ ਮਗਰ ਲੱਗਿਆ। ਮੌੜ ਮੰਡੀ ਇਕ ਚੰਗੀ ਲੋਡੀ ਡਾਕਟਰ ਸੀ। ਉਸੇ ਦਾ ਇਲਾਜ ਚੱਲਿਆ ਦੋ ਸਾਲ। ਫੌਜੀ ਨੇ ਨਿਹਚਾ ਰੱਖੀ। ਖਰਚ ਵੀ ਕੀਤਾ। ਅਖੀਰ ਕੁਦਰਤ ਨੇ ਮੁੰਡਾ ਜੰਮ ਦਿੱਤਾ। ਫੌਜੀ ਜਿਵੇਂ ਮੁੜ ਕੇ ਜਵਾਨ ਬਣ ਗਿਆ ਹੋਵੇ। ਜਿਵੇਂ ਉਹਦਾ ਮੁੜ ਕੇ ਸੰਸਾਰ ਵਸ ਗਿਆ ਹੋਵੇ। ਦਾਰੂਆਂ ਦੇ ਦਰਿਆ ਵਗਾ ਦਿੱਤੇ ਉਹਨੇ। ਪੂਰਾ ਪੁਨ-ਦਾਨ ਕੀਤਾ। ਕੁੱਲ ਰਿਸ਼ਤੇਦਾਰ ਸੱਦੇ। ਜਿਵੇਂ ਮਾਈਸਰ ਖਾਨੇ ਦਾ ਮੇਲਾ ਮੌੜ ਕਲਾਂ ਹੀ ਲੱਗਿਆ ਹੋਵੇ।

 

ਅੱਛਰੇ ਲਈ ਘਰ ਵਿਚ ਇਹ ਇਕ ਅਲੋਕਾਰ ਘਟਨਾਂ ਵਾਪਰੀ ਸੀ। ਉਹਦੀ ਮਾਂ ਕੋਲ ਜੁਆਕ ਜਿਵੇਂ ਇਕ ਅਣਹੋਣੀ ਗੱਲ ਹੋਈ ਹੋਵੇ । ਮਾਂ ਉਹਨੂੰ ਓਪਰੀ-ਓਪਰੀ ਲੱਗੀ। ਫੌਜੀ ਅਤੇ ਬੰਤੋ ਸਾਰਾ ਦਿਨ ਨਵੇਂ ਜੰਮੇ ਜੁਆਕ ਦੇ ਓਹੜ-ਪੋਹੜ ਵਿਚ ਹੀ ਰਹਿੰਦੇ ਸਨ। ਅੱਛਰਾ ਜਿਵੇਂ ਘਰ ਵਿਚ ਹੋਵੇ ਹੀ ਨਾ। ਉਹ ਮੌੜ ਮੰਡੀ ਦੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਸਵੇਰੇ ਸਕੂਲ ਜਾਣ ਵੇਲੇ ਕਦੇ ਉਹਨੂੰ ਰੋਟੀ ਮਿਲਦੀ, ਕਦੇ ਭੁੱਖਣ-ਭਾਣਾ ਹੀ ਤੁਰ ਜਾਂਦਾ। ਸਾਰੀ ਛੁੱਟੀ ਬਾਅਦ ਘਰ ਆ ਕੇ ਬਹੀਆਂ-ਤਬੇਹੀਆਂ ਖਾਕੇ ਗੁਜ਼ਾਰਾ ਕਰ ਲੈਂਦਾ । ਉਹ ਆਪਣੇ ਕੱਪੜੇ ਆਪ ਧੋਂਦਾ। ਬੰਤੋ ਆਖਦੀ, “ਆਪ ਈ ਕਰ ਲਿਆ ਕਰ, ਪੁੱਤ। ਸਰੀਰ ‘ਚ ਬਰਕਤ ਰਹਿੰਦੀ ਐ, ਕਿਸੇ ਦੇ ਹੱਥਾਂ ਕੰਨੀ ਨਾ ਝਾਕੇ ਬੰਦਾ। ” ਅੱਛਰੇ ਨੂੰ ਲਗਦਾ ਜਿਵੇਂ ਕੋਈ ਬਿਗਾਨੀ ਮਾਂ ਬੋਲ ਰਹੀ 1+ ਹੋਵੇ। ਫੌਜੀ ਦਾ ਵੀ ਉਹਦੇ ਨਾਲ ਉਹ ਤਿਉਹ ਨਹੀਂ ਰਿਹਾ ਸੀ। ਉਹ ਉਹਨੂੰ ‘ਪਾਪਾ’ ਆਖਦਾ, ਜਿਵੇਂ ਝੂਠ ਬੋਲ ਰਿਹਾ ਹੋਵੇ। ਹਾਂ, ਇਹ ਝੂਠ ਹੀ ਸੀ। ਉਹ ਉਹਦਾ ਪਾਪਾ ਕਦੋਂ ਸੀ। ਕਦੇ ਵੀ ਨਹੀਂ ਸੀ।

 

ਅੱਛਰਾ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ, ਜਦੋਂ ਉਹ ਚੋਰੀਓਂ ਘਰੋਂ ਭੱਜਿਆ ਅਤੇ ਖਿਆਲੇ ਆਪਣੇ ਮਾਮੇ ਕੋਲ ਆ ਗਿਆ। ਘਰ ਛੱਡਣ ਦਾ ਕਾਰਨ ਉਹਦੇ ਸਕੂਲ ਦਾ ਹਿਸਾਬ-ਮਾਸਟਰ ਵੀ ਸੀ। ਇਹ ਸਤੰਬਰ ਅਕਤੂਬਰ ਦੇ ਦਿਨ ਸਨ। ਹਿਸਾਬ-ਮਾਸਟਰ ਸੁਰਿੰਦਰ ਪਾਲ ਟਿਊਸ਼ਨਾਂ ਦਾ ਕੰਮ ਬਹੁਤ ਕਰਦਾ। ਜਿਹੜਾ ਮੁੰਡਾ ਟਿਊਸ਼ਨ ਨਾ ਰਖਦਾ, ਉਹਨੂੰ ਉਹ ਡੰਡਿਆਂ ਨਾਲ ਕੁੱਟਦਾ। ਅੱਠਵੀਂ ਦੀ ਉਹ ਲਗਭਗ ਸਾਰੀ ਸੈਕਸ਼ਨ ਸੁਰਿੰਦਰ ਪਾਲ ਕੋਲ ਟਿਊਸ਼ਨ ਪੜ੍ਹਦੀ ਸੀ, ਜਿਸ ਨੂੰ ਉਹ ਆਪ ਪੜ੍ਹਾਉਂਦਾ ਸੀ ਤੇ ਉਸ ਸੈਕਸ਼ਨ ਦਾ ਹਾਜ਼ਰੀ-ਮਾਸਟਰ ਵੀ ਸੀ। ਉਹ ਕਿੰਨਾ ਵੀ ਕੁੱਟੀ ਜਾਂਦਾ, ਚਾਰ ਮੁੰਡੇ ਟਿਊਸ਼ਨ ਰਖਦੇ ਨਹੀਂ ਸਨ। ਅੱਛਰਾ ਪਸ਼ੂਆਂ ਵਾਂਗ ਕੁੱਟ ਖਾਂਦਾ ਰਹਿੰਦਾ, ਪਰ ਟਿਊਸ਼ਨ ਨਾ ਰਖਦਾ। ਉਹਨੇ ਦੋ ਕੁ ਵਾਰ ਮਾਂ ਨੂੰ ਕਿਹਾ ਸੀ। ਮਾਂ ਨੇ ਅਗਾਂਹ ਫੌਜੀ ਕੋਲ ਗੱਲ ਕੀਤੀ ਜਾਂ ਨਾ ਕੀਤੀ, ਪਰ ਹੁੰਗਾਰਾ ਠੀਕ ਨਹੀਂ ਸੀ। ਕਸਾਈ ਸੁਰਿੰਦਰਪਾਲ ਦੇ ਡੰਡੇ ਖਾਣ ਨਾਲੋਂ ਉਹਨੇ ਘਰ ਛੱਡਣਾ ਹੀ ਠੀਕ ਸਮਝਿਆ ਅਤੇ ਭੱਜ ਤੁਰਿਆ। ਘਰ ਵਿਚ ਵੀ ਉਹਦਾ ਜੀਅ ਨਹੀਂ ਲਗਦਾ ਸੀ।

 

ਸ਼ੰਗਾਰਾ ਸਿੰਘ ਉਹਨੂੰ ਖਿਆਲੇ ਆਇਆ ਦੇਖਕੇ ਹੈਰਾਨ ਹੋਇਆ। ਪਹਿਲਾਂ ਤਾਂ ਉਹਨੇ ਸਮਝਿਆ ਕਿ ਅੱਛਰੇ ਨੂੰ ਮੌੜ ਕਲਾਂ ਘਰ ਵਿਚ ਕਿਸੇ ਨੇ ਕੁੱਟਿਆ-ਮਾਰਿਆ ਹੋਵੇਗਾ। ਇਸੇ ਕਰਕੇ ਉਹ ਭੱਜ ਆਇਆ ਹੈ, ਪਰ ਉਹਦੇ ਦੱਸਣ ਤੋਂ ਹੋਰ ਹੀ ਕਹਾਣੀ ਨਿਕਲੀ। ਉਹ ਆਖ ਰਿਹਾ ਸੀ ਕਿ ਉਹਨੇ ਪੜ੍ਹਨਾ ਨਹੀਂ। ਮਾਸਟਰ ਮਾਰਦੇ ਬਹੁਤ ਨੇ । ਇਕ ਮਾਸਟਰ ਤਾਂ ਉਹਦੇ ਬਹੁਤਾ ਹੀ ਵਾਦ ਪੈ ਗਿਆ। ਉਹਨੂੰ ਸਕੂਲ ਜਾਣ ਵੇਲੇ ਕੰਬਣੀਆਂ ਛਿੜ ਪੈਂਦੀਆਂ ਹਨ। ਸ਼ੰਗਾਰੇ ਨੇ ਪੁੱਛਿਆ, ‘‘ਹੁਣ ਫੇਰ ਤੂੰ ਕੀ ਕਰੇਂਗਾ ? ” ਮੁੰਡਾ ਕੋਈ ਜਵਾਬ ” ਨਹੀਂ ਦੇ ਸਕਿਆ। ਸ਼ੰਗਾਰਾ ਆਪ ਹੀ ਫੇਰ ਬੋਲਿਆ, ‘‘ਮੌੜ ਕਲਾਂ ਵਾਲੇ ਥੋਡੇ ਖੇਤੀ ਕਰਦੇ ਹੁੰਦੇ ਤਾਂ ਖੇਤੀ ਕਰ ਲੈਂਦਾ ਤੂੰ। ਵਿਹਲਾ ਰਹਿ ਕੇ ਉਹਨਾਂ ਦੇ ਕੀ ਕਰੇਂਗਾ? ਇਥੇ ਅਸੀਂ ਵੀ ਖੇਤੀ ਦਾ ਕੰਮ ਦੇਖ ਲੈ ਛੱਡੀਂ ਬੈਠੇ ਆਂ। ਨਹੀਂ ਤਾਂ ਉਹ ਜਾਣੇ ਸਾਡੇ ਨਾਲ ਕੰਮ ਕਰਦਾ ਤੂੰ । ਥੰਮਣ ਆਲੇ ਵੀ ਤੇਰਾ ਕੋਈ ਨੀ। ਤੇਰਾ ਹੁਣ ਕੀ ਕੀਤਾ ਜਾਵੇ?

 

ਮੁੰਡਾ ਚੁੱਪ ਕੀਤਾ ਬੈਠਾ ਆਪਣੀ ਉਂਗਲ ਦਾ ਨਹੁੰ ਦੰਦਾਂ ਥੱਲੇ ਚਿੱਬ ਰਿਹਾ ਸੀ।

 

”ਕਿਉਂ ਦਾਂਦੂ ਬੋਲ ਹੁਣ। ” ਸ਼ੰਗਾਰਾ ਹੱਸਣ ਲੱਗਿਆ।

 

ਮਾਮੇ ਦਾ ਦਾਂਦੂ ਆਖਣਾ ਉਹਨੂੰ ਪਿਆਰਾ-ਪਿਆਰਾ ਲੱਗਿਆ।

 

ਚਾਹੇ ਸ਼ੰਗਾਰਾ ਸਿੰਘ ਬੇਈਮਾਨ, ਠੱਗ ਤੇ ਪਾਪੀ ਸੀ, ਪਰ ਇਸ ਵਕਤ ਉਹਨੂੰ ਅੱਛਰੇ ਉੱਤੇ ਤਰਸ ਆਇਆ। ਉਹਨੇ ਠੱਗੀ ਦੇ ਜਾਲ ਵਿਚ ਬੰਤੋ ਵੇਚ ਦਿੱਤੀ ਸੀ। ਆਪਣੀ ਸਕੀ ਭੈਣ। ਫੇਰ ਭਾਣਜੀ ਦੇ ਵੀ ਪੈਸੇ ਵੱਟੇ ਸਨ। ਮੁੰਡੇ ਦਾ ਕੀ ਕਰਦਾ ਉਹ, ਮੁੰਡਾ ਕਿਧਰੇ ਵਿਕ ਨਹੀਂ ਸਕਦਾ ਸੀ। ਉਹਦੀ ਹਾਲਤ ਨੂੰ ਦੇਖ ਕੇ ਸ਼ੰਗਾਰੇ ਅੰਦਰ ਇਕ ਸੁਹਿਰਦ ਮਨੁੱਖ ਜਾਗ ਪਿਆ। ਉਹ ਅਗਲੇ ਦਿਨ ਉਹਨੂੰ ਥੰਮਣ ਵਾਲੇ ਲੈ ਆਇਆ।

 

ਸ਼ੰਗਾਰਾ ਚਾਹੇ ਹਾਲੇ ਬਹੁਤਾ ਬੁੜ੍ਹਾ ਨਹੀਂ ਹੋਇਆ ਸੀ ਕਿ ਚੱਲ-ਫਿਰ ਵੀ ਨਾ ਸਕਦਾ, ਪਰ ਲੱਤ ਕਰਕੇ ਉਹਨੂੰ ਬੱਸਾਂ-ਗੱਡੀਆਂ ਦਾ ਸਫਰ ਕਰਨਾ ਮੁਸ਼ਕਿਲ ਸੀ। ਲੱਕੜ ਦੀ ਲੱਤ ਕੋਈ ਪੇਸ਼ ਨਹੀਂ ਜਾਣ ਦਿੰਦੀ ਸੀ। ਫੇਰ ਵੀ ਔਖਾ-ਸੁਖਾਲਾ ਭਾਣਜੇ ਦੀ ਬਿਹਤਰੀ ਖਾਤਰ ਉਹ ਉਹਦੇ ਨਾਲ ਥੰਮਣ ਵਾਲੇ ਪਹੁੰਚ ਗਿਆ।

 

ਗੁਰਦੁਆਰੇ ਦਾ ਭਾਈ ਜੀ ਬਾਬਾ ਅਤਰ ਸਿੰਘ ਬੱਸ ਇਕ ਫਰਿਸ਼ਤਾ ਸੀ। ਉਹ ਸਰੀਰ ਦਾ ਨਰੋਆ ਸੀ। ਗਰਮੀਆਂ ਦੇ ਦਿਨਾਂ ਵਿਚ ਤੇੜ ਸਿਰਫ ਕਛਹਿਰਾ ਰਖਦਾ। ਸਰਦੀਆਂ ਵਿਚ ਖੱਦਰ ਦਾ ਮੋਟਾ ਕੁੜਤਾ। ਸਿਰ ਨੂੰ ਹਮੇਸ਼ਾ ਚਿੱਟਾ ਪਟਕਾ ਬੰਨ੍ਹਕੇ ਰਖਦਾ। ਸੱਤਰ ਸਾਲ ਦੀ ਉਮਰ ਹੋ ਚੁੱਕੀ ਸੀ, ਫੇਰ ਵੀ ਤੜਕੇ ਉੱਠਕੇ ਵਰਜਿਸ਼ ਕਰਦਾ। ਮੂੰਗਲੀਆਂ ਫੇਰਦਾ ਤੇ ਮੁਗਧਰ ਚੁੱਕਦਾ। ਉਹਨੇ ਇਕੱਲੇ ਨੇ ਕਹੀ-ਬੱਠਲ ਫੜ ਕੇ ਗੁਰਦੁਆਰੇ ਦੇ ਸਾਰੇ ਨੀਵੇਂ ਥਾਂ ਓਪਰੀ ਮਿੱਟੀ ਨਾਲ ਭਰ ਦਿੱਤੇ ਸਨ। ਸਾਰੇ ਪਿੰਡ ਵਿਚ ਡਾਲੀ ਨੂੰ ਆਪ ਜਾਂਦਾ।

 

ਅਤਰ ਨੂੰ ਗੁਰਬਾਣੀ ਦਾ ਵਿਦਵਾਨ ਸੀ । ਸਾਰਾ ਗੁਰੂ ਗ੍ਰੰਥ ਸਾਹਿਬ ਉਹਨੂੰ ਜ਼ੁਬਾਨੀ ਯਾਦ ਸੀ। ਸਿਰਫ ਇਹੀ ਨਹੀਂ, ਉਹ ਸਾਖੀਆਂ ਸਮੇਤ ਉਹਦੇ ਅਰਥ ਵੀ ਕਰਦਾ। ਸਾਰੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਯਾਦ ਸਨ। ਸ਼ੰਗਾਰਾ ਸਿੰਘ ਕੀ, ਉਹ ਤਾਂ ਸਭ ਦਾ ਪ੍ਰੇਮੀ ਸੀ। ਬਾਬੇ ਲਈ ਕੁੱਲ ਦੁਨੀਆਂ ਇਕ ਸਮਾਨ ਸੀ।

 

ਭਲੇ ਵੇਲਿਆਂ ਵਿਚ ਜਦੋਂ ਸ਼ੰਗਾਰਾ ਬੰਤੋ ਨੂੰ ਮਿਲਣ ਥੰਮਣ ਵਾਲੇ ਆਉਂਦਾ ਹੁੰਦਾ ਤਾਂ ਕਈ-ਕਈ ਦਿਨ ਇਥੇ ਰਹਿੰਦਾ। ਉਹ ਪਿੰਡ ਦੇ ਕਈ ਬੰਦਿਆਂ ਦਾ ਜਾਣੂ ਸੀ । ਗੁਰਦੁਆਰੇ ਜਾਂਦਾ ਹੁੰਦਾ । ਬਾਬਾ ਅਤਰ ਸਿੰਘ ਉਹਨਾਂ ਦਿਨਾਂ ਵਿਚ ਇਥੇ ਨਵਾਂ-ਨਵਾਂ ਆਇਆ ਸੀ। ਸ਼ੰਗਾਰਾ ਦਿਨ ਵਿਚ ਕਿਸੇ ਵੇਲੇ ਗੁਰਦੁਆਰੇ ਜਾਂਦਾ ਤਾਂ ਬਾਬਾ ਉਹਨੂੰ ਖੱਟੀ ਲੱਸੀ ਜਾਂ ਚਾਹ ਪਿਆਉਂਦਾ। ਆਏ-ਗਏ ਨਾਲ ਬਾਬਾ ਕੁੱਲ ਗੱਲਾਂ ਕਰਦਾ। ਅਗਲੇ ਨੂੰ ਇੳਂ ਲਗਦਾ ਜਿਵੇਂ ਬਾਬਾ ਉਹਦਾ ਕੋਈ ਸਾਕ-ਸੰਬੰਧੀ ਹੋਵੇ। ਫੇਰ ਉਹਦੇ ਲਈ ਹਿੰਦੂ, ਸਿੱਖ, ਮੁਸਲਮਾਨ, ਜੱਟ, ਚੂਹੜੇ-ਚਮਿਆਰ, ਬਾਮ੍ਹਣ-ਬਾਣੀਏ, ਨਾਈ, ਛੀਂਬੇ, ਮਰਾਸੀ ਸਭ ਇਕ ਸਨ । ਬਾਬੇ ਦਾ ਜੀਵਨ ਅਸਲੀ ਅਰਥਾਂ ਵਿਚ ‘ਮਾਨਸ ਕੀ ਜਾਤ ਸਬੈ ਏਕਾ ਪਹਿਚਾਨਵੋ ‘ ਸੀ। ਸੰਗਾਰਾ ਸਭ ਤੋਂ ਪਹਿਲਾਂ ਗੁਰਦੁਆਰੇ ਹੀ ਅੱਛਰੇ ਨੂੰ ਲੈ ਕੇ ਆਇਆ। ਬਾਬਾ ਅਤਰ ਸ੍ਵੈ ਨੂੰ ਸਤਿਸ੍ਰੀ ਅਕਾਲ ਬੁਲਾਈ ਅਤੇ ਦੱਸਿਆ ਕਿ ਉਹ ਖਿਆਲੇ ਤੋਂ ਸ਼ੰਗਾਰਾ ਸੂੰ ਐ, ਸਰਵਣ ਦਾ ਰਿਸ਼ਤੇਦਾਰ। ਇਹ ਮੁੰਡਾ ਮੇਰਾ ਭਾਣਜਾ ਐ, ਸਰਵਣ ਸੂੰ ਦਾ ਪੁੱਤਰ ।ਕਿਹਾ, ”ਇਹ ਥੋਡੇ ਪਿੰਡ ਦਾ ਈ ਐ। ਸਾਂਭੋ ਇਹਨੂੰ ਹੁਣ ਤੁਸੀਂ। ਇਹ ਐਥੇ ਈ ਰਹਿਆ ਕਰੂਗਾ। ਬੱਸ ਇਹ ਰੋਟੀ ਦਾ ਭਾਈਵਾਲ ਐ। ਇਹ ਪੰਜ ਗ੍ਰੰਥੀ ਉਠਾਲ ਲੈਂਦੈ। ਇਹਨੂੰ ਪਾਠੀ ਬਣਾਉਣੈ ਤੁਸੀਂ। ਆਵਦੇ ਗਿਆਨ ਦੀ ਇਕ ਚੂੰਢੀ ਇਹਦੇ ਢਿੱਡ ‘ਚ ਵੀ ਪਾ ਦਿਓ।”

 

ਬਾਬਾ ਪਹਿਲਾਂ ਤਾਂ ਅੱਖਾਂ ਝਮਕਾ ਕੇ ਸ਼ੰਗਾਰੇ ਵਲ ਝਾਕਿਆ, ਫੇਰ ਮੁਸਕਰਾਉਣ ਲੱਗ ਪਿਆ। ਫੇਰ ਪੁੱਛਿਆ, ‘ਹੱਛਾ, ਤੂੰ ਸ਼ੰਗਾਰਾ ਸੂੰ ਐਂ? ਬਾਹਲੇ ਵਰ੍ਹੇ ਹੋ ‘ਗੇ, ਐਥੇ ਆਏ ਨੂੰ। ਮੁੜ ਕੇ ਕਦੇ ਗੋੜਾ ਕਿਉਂ ਨ੍ਹੀ ਮਾਰਿਆ ਬਈ? “

 

”ਮ੍ਹਾਰਾਜ ਜੀ, ਮੇਰੀ ਲੱਤ ਵੱਢੀ ਗਈ ਸੀ। ਮੈ ਤਾਂ ਬੁੱਥ ਬਣਕੇ ਘਰੇ ਬੈਠਾ ਹੋਇਆਂ। ਕਿਸੇ ਪਾਸੇ ਜਾਣ ਜੋਗਾ ਹੀ। ਅਣਸਰਦੇ ਨੂੰ ਜਾਈਦੈ ਕਿਧਰੇ। ਬੱਸਾਂ-ਗੱਡੀਆਂ ‘ਤੇ ਚੜ੍ਹਨਾ ਉੱਤਰਨਾ ਮੁਸ਼ਕਿਲ ਐ। ਇਹ ਮੁੰਡੇ ਖਾਤਰ ਆਉਣਾ ਪਿਆ, ਦੇਖ ਲੋ। ਮੈ ਇਹਨੂੰ ਥੋਡੇ ਕੋਲ ਛੱਡਣ ਆਇਆ। ਇਹਦਾ ਬੇੜਾ ਬੰਨੇ ਲਾਓ। ਇਹਦਾ ਕੋਈ ਸ੍ਰੀ ਹੁਣ। ਸਾਰੀ ਕਹਾਣੀ ਤੁਸੀਂ ਸੁਣ ਈ ਰੱਖੀ ਹੋਊਗੀ।”

 

ਬਾਬਾ ਮੁੰਡੇ ਵੱਲ ਨਹੀਂ ਝਾਕਿਆ। ਸ਼ੰਗਾਰੇ ਦਾ ਹੀ ਅਫਸੋਸ ਮਨਾਇਆ, ‘ ਲੱਤ ਦੀ ਤਾਂ ਫੇਰ ਬੜੀ ਮਾੜੀ ਗੱਲ ਹੋਈ ਭਾਈ। ਆਰੀ ਹੋ ਕੇ ਬਹਿ ਗਿਆ। ਤੇਰਾ ਤਾਂ ਚਿਹਰਾ ਵੀ ਬਦਲਿਆ ਪਿਐ। ਮੈਨੂੰ ਕਦੋਂ ਸਿਆਣ ‘ਚ ਆਉਣਾ ਸੀ ਤੂੰ, ਜੇ ਆਪ ਨਾ ਦੱਸਦਾ। ’’

 

”ਚਿਹਰਾ ਤਾਂ ਬਦਲਣਾ ਈ ਸੀ ਜੀ, ਸੱਟ ਦਾ ਦੁੱਖ ਵੱਡਾ ਹੁੰਦੈ। “

 

ਦੁਪਹਿਰ ਦਾ ਵੇਲਾ ਸੀ । ਪਹਿਲਾਂ ਦੋਵਾਂ ਨੇ ਪਰਸ਼ਾਦਾ ਛਕਿਆ। ਫੇਰ ਬਾਬੇ ਨੇ ਚਾਹ ਧਰ ਲਈ।ਚਾਹ ਸਗੋਂ ਅੱਛਰੇ ਤੋਂ ਹੀ ਬਣਵਾਈ। ਚਾਹ ਸੁਆਦ ਸੀ । ਬਾਬਾ ਬੋਲਿਆ, ‘ਮੁੰਡਾ ਤਾਂ ਗੁਣੀ-ਗਿਆਨੀ ਲਗਦੈ। ਉਹ ਤਿੰਨੇ ਹੱਸਣ ਲੱਗੇ।

 

”ਤੂੰ ਸਕੂਲ ਨ੍ਹੀ ਗਿਆ?” ਬਾਬੇ ਨੇ ਪੁੱਛਿਆ।

 

”ਅੱਠਵੀਂ ‘ਚ ਪੜ੍ਹਦਾ ਸੀ ਜੀ। ਹਟ ਕੇ ਆ ਗਿਆ। ਕਹਿੰਦਾ, ਮਾਸਟਰ ਕੁੱਟਦੇ ਐ। ਅਸਲ ‘ਚ ਓਥੇ ਜੀਅ ਨੀ ਲਗਦਾ ਇਹਦਾ।” ਸ਼ੰਗਾਰਾ ਦੱਸ ਰਿਹਾ ਸੀ।

 

“विधे?”

 

‘‘ਮੌੜ ਮੰਡੀ ਦੇ ਨਾਲ ਈ ਐ.ਮੌੜ ਕਲਾਂ। ਸਾਡੀ ਭੈਣ ਬੰਤੋ ਅੱਜ ਕਲ ਓਥੇ ਐ ਨਾ। ਦੂਜਾ ਪਿਓ ਦੇਖ ਲੋ. ਤੁਸੀਂ ਸਿਆਣੇ ਓਂ। ’’

 

“ਹਲਾ, ਪੰਜ ਗ੍ਰੰਥੀ ਕੰਠ ਐ ਤੇਰੇ?” ਬਾਬੇ ਨੇ ਅੱਛਰੇ ਨੂੰ ਪੁੱਛਿਆ।

 

”ਹਾਂ ਜੀ, ਕਿਤੋਂ-ਕਿਤੋਂ ਭੁੱਲ ਜਾਨਾਂ।’ ਉਹ ਸ਼ਰਮਾ ਰਿਹਾ ਸੀ।

 

‘’ਜਪੁਜੀ ਜੀ ਸਾਹਿਬ ਦੀ ਪਹਿਲੀ ਪੌੜੀ ਸੁਣਾ ਤਾਂ ਭਲਾਂ।” ਬਾਬੇ ਨੇ ਕਿਹਾ।

 

ਅੱਛਰੇ ਨੇ ਫਰਾਟੇ ਨਾਲ ਸੁਣਾ ਦਿੱਤੀ।

 

ਬਾਬਾ ਹੱਸਿਆ, ”ਚੱਲ, ਪਾਸ ਐਂ।”

 

ਸ਼ੰਗਾਰਾ ਬਾਗੋ-ਬਾਗ ਹੋਇਆ ਬੈਠਾ ਸੀ। ਉੱਠ ਕੇ ਖੜ੍ਹਾ ਹੋ ਗਿਆ। ਫਹੁੜੀ ਧਰਤੀ ‘ਤੇ ਖੜਕਾਈ। ਬੋਲਿਆ, ”ਚੰਗਾ ਮ੍ਹਾਰਾਜ ਜੀ, ਮੈਂ ਤਾਂ ਤੁਰਦਾਂ। ਚੰਗਾ, ਹੁਣ ਇਹ ਥੋਡਾ ਹੋ ਚੁੱਕਿਆ।” ਮੁੰਡੇ ਨੂੰ ਕਿਹਾ, ”ਚੰਗਾ ਦਾਂਦੂ। ਕੋਈ ਗੱਲ ਹੋਵੇ ਤਾਂ ਆ ਜੀਂ ਮੇਰੇ ਕੋਲ। ਲੈ ਹੁਣ ਬਾਬਿਆਂ ਦਾ ਬਣ ਕੇ ਰਹੀਂ।”

 

ਜੂਠੇ ਭਾਂਡੇ ਅੱਛਰੇ ਨੇ ਚੁੱਕੇ ਅਤੇ ਕੱਕੇ ਰੇਤੇ ਦੇ ਢੇਰ ਉੱਤੇ ਉਹਨਾਂ ਨੂੰ ਮਾਂਜਣ ਲੱਗਿਆ। ਫੇਰ ਕੋਲ ਪਏ ਹੋਰ ਭਾਂਡੇ ਵੀ ਮਾਂਜ ਦਿੱਤੇ । ਬਾਬਾ ਉਹਦੇ ਵੱਲ ਗਹੁ ਨਾਲ ਝਾਕ ਰਿਹਾ ਸੀ।

 

ਪੋਥੀਆਂ ਤੋਂ ਅੱਛਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਅਤੇ ਕੋਲ ਬੈਠ ਕੇ ਬਾਬਾ ਉਹਨੂੰ ਠੀਕ ਉਚਾਰਣ ਸਮਝਾਉਂਦਾ। ਸਾਖੀਆਂ ਸੁਣਾ-ਸੁਣਾ ਬਾਣੀ ਦੇ ਅਰਥ ਦੱਸਦਾ। ਤਿੰਨ-ਚਾਰ ਮਹੀਨਿਆਂ ਅੰਦਰ ਹੀ ਅੱਛਰਾ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠੀ ਬਣ ਗਿਆ। ਪਿੰਡ ਵਿਚ ਲੋਕਾਂ ਦੇ ਘਰੀਂ ਅਖੰਡ ਪਾਠ ਰੱਖਿਆ ਜਾਂਦਾ, ਸਹਿਜ-ਪਾਠ ਹੁੰਦਾ ਤਾਂ ਅੱਛਰਾ ਹੀ ਬਹੁਤਾ ਜਾਂਦਾ । ਉਹ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਬਹੁਤ ਕਰਦਾ। ਜੂਠੇ ਬਰਤਨਾਂ ਦੀ ਸਫਾਈ ਤੋਂ ਝਿਜਕਦਾ ਨਹੀਂ ਸੀ। ਪਿੰਡ ਵਿਚ ਅੱਛਰੇ ਦੀ ਮਹਿਮਾ ਹੋਣ ਲੱਗੀ। ਉਹ ਬਾਬਾ ਅਤਰ ਸਿੰਘ ਦਾ ਪੱਕਾ ਸੇਵਕ ਸੀ । ਉਹਨੂੰ ਗੁਰਦੁਆਰੇ ਵਾਲਾ ਅੱਛਰਾ ਦਾਂਦੂ ਆਖਦੇ। ਇਹ ਕੋਈ ਨਹੀਂ ਚਿਤਾਰਦਾ ਸੀ ਕਿ ਉਹ ਸਰਵਣ ਦਾ ਮੁੰਡਾ ਹੈ। ਸਰਵਣ ਜੋ ਅਫੀਮੀ-ਭੰਗੀ ਸੀ, ਕਤਲ ਦੇ ਕੇਸ ਵਿਚ ਸਜ਼ਾ ਭੁਗਤ ਕੇ ਆਇਆ ਸੀ ਅਤੇ ਜੋ ਇਕ ਦਿਨ ਮੀਂਹ-ਹਨੇਰੀ ਵਿਚ ਬੈਠਕ ਡਿੱਗੀ ਤੋਂ ਅਣਿਆਈ ਮੌਤ ਮਰ ਗਿਆ ਸੀ। ਪਿੰਡ ਦੇ ਲੋਕ ਅੱਛਰੇ ਦੀ ਗੱਲ ਮੰਨਣ ਲੱਗੇ। ਉਹ ਇਕ ਸਾਊ ਨੌਜਵਾਨ ਸੀ। ਦਾਂਦੂ ਕਹਿਣ ਦਾ ਭੋਰਾ ਵੀ ਗੁੱਸਾ ਨਹੀਂ ਕਰਦਾ ਸੀ। ਉਹਦੇ ਹਾਣੀ ਮੁੰਡੇ ਉਹਦੇ ਮੂੰਹ ਉੱਤੇ ਹੀ ਉਹਨੂੰ ਅੱਛਰਾ ਦਾਂਦੂ ਆਖ ਦਿੰਦੇ ਸਨ। ਉਹ ਲੋਕਾਂ ਦੇ ਘਰੇਲੂ ਕੰਮਾਂ ਵਿਚ ਵੀ ਸਹਾਈ ਹੋਣ ਲੱਗਿਆ। ਦਿਨੋ-ਦਿਨ ਉਹਦਾ ਸਮਾਜਕ ਰੁਤਬਾ ਕਾਇਮ ਹੁੰਦਾ ਜਾ ਰਿਹਾ ਸੀ।

 

ਤੇ ਫੇਰ ਕਾਲੇ ਦਿਨਾਂ ਦਾ ਦੌਰ ਸ਼ੁਰੂ ਹੋ ਗਿਆ। ਪਿੰਡਾਂ ਦਾ ਚੈਨ ਹਰਾਮ ਸੀ। ਅੱਧੀ ਰਾਤ ਤੋਂ ਪਹਿਲਾਂ ਪੁਲਿਸ ਵਾਲੇ ਜੀਪਾਂ ਭੁਜਾਈ ਫਿਰਦੇ ਰਹਿੰਦੇ। ਆਪਣੀ ਦਹਿਸ਼ਤ ਫੈਲਾਉਂਦੇ। ਅੱਧੀ ਰਾਤ ਤੋਂ ਬਾਅਦ ਬਾਬਿਆਂ ਦੀ ਦਹਿਸ਼ਤ ਹੁੰਦੀ, ਉਹਨਾਂ ਦਾ ਰਾਜ ਹੁੰਦਾ। ਕਿਸੇ ਵੀ ਪਿੰਡ ਆ ਕੇ ਉਹ ਕੀ ਕਰ ਜਾਣ, ਕਿਸੇ ਨੂੰ ਪਹਿਲਾਂ ਕੋਈ ਇਲਮ ਨਹੀਂ ਹੁੰਦਾ ਸੀ। ਰੋਟੀ-ਪਾਣੀ ਲਈ ਉਹਨਾਂ ਦੇ ਪੱਕੇ ਟਿਕਾਣੇ ਸਨ। ਖੇਤਾਂ ਵਾਲੇ ਘਰ ਤਾਂ ਜਿਵੇਂ ਉਹਨਾਂ ਦੇ ਆਪਣੇ ਘਰ ਹੋਣ। ਜੱਸੀ ਸਰਪੰਚ ਦੇ ਬਾਹਰਲੇ ਘਰ ਅਲਬੇਲ ਕੋਲ ਹੋਰ ਬੰਦੇ ਆਉਂਦੇ, ਦੁੱਲੇ ਦੀ ਢਾਬ ਹੋਰ ਬੰਦੇ ਆਉਂਦੇ, ਥੰਮਣ ਵਾਲੇ ਪਿੰਡ ਦੇ ਗੁਰਦੁਆਰੇ ਆਉਣ ਵਾਲੇ ਹੋਰ ਸਨ। ਗੁਦਰੁਆਰੇ ਵੀ ਉਹਨਾਂ ਦਾ ਇਹੀ ਹੁਕਮ ਸੀ ਕਿ ਉਹ ਕਿਸੇ ਰਾਤ ਆਉਣ ਜਾਂ ਨਾ ਆਉਣ, ਉਹਨਾਂ ਲਈ ਪੰਜ-ਚਾਰ ਬੰਦਿਆਂ ਦੀ ਰੋਟੀ ਤਿਆਰ ਰੱਖੀ ਜਾਵੇ। ਦਾਲ-ਸਬਜ਼ੀ ਕੋਈ ਅਤੇ ਤਾਜ਼ੀਆਂ ਪੱਕੀਆਂ ਰੋਟੀਆਂ ਪੋਣਿਆਂ ਵਿਚ ਵਲ੍ਹੇਟ ਕੇ ਰਖੀਆਂ ਜਾਣ। ਦੁੱਧ ਦਾ ਵੱਡਾ ਡੋਲੂ ਉਬਾਲ ਕੇ ਅਤੇ ਵਿਚ ਮਿੱਠਾ ਪਾ ਕੇ ਰੱਖਿਆ ਜਾਵੇ।

 

ਜਦੋਂ ਵੀ ਉਹ ਆਉਂਦੇ, ਅੱਛਰਾ ਹੀ ਜਾਗਦਾ। ਜਾਗਦਾ ਕੀ, ਉਹ ਤਾਂ ਸੌਂਦਾ ਹੀ ਨਹੀਂ ਸੀ। ਅੱਧ-ਸੁੱਤਾ ਜਿਹਾ ਰਜਾਈ ਲੈ ਕੇ ਪਿਆ ਰਹਿੰਦਾ ਸੀ, ਜਿਵੇਂ ਉਹਨਾਂ ਦੀ ਉਡੀਕ ਕਰ ਰਿਹਾ ਹੋਵੇ। ਉਹਨਾਂ ਨੂੰ ਤੋਹ ਕੇ ਹੀ ਉਹ ਗੂੜ੍ਹੀ ਨੀਂਦ ਸੌਂਦਾ।

 

ਦਰਬਾਰ ਸਾਹਿਬ ਦੇ ਖੱਬੇ ਹੱਥ ਵਾਲੀ ਕੋਠੜੀ ਵਿਚ ਅੱਖ਼ਰੇ ਦਾ ਪੱਕਾ ਨਿਵਾਸ ਸੀ। ਇਥੇ ਹੀ ਉਹ ਸੌਂਦਾ-ਪੈਂਦਾ। ਇਸ ਵਿਚ ਹੀ ਉਹਦਾ ਲੀੜਾ-ਕੱਪੜਾ ਸੀ। ਕੰਧ ਵਿਚ ਇਕ ਅਲਮਾਰੀ ਸੀ ਅਤੇ ਇਕ ਖੂੰਜੇ ਇਕ ਕਾਲਾ ਟਰੰਕ। ਇਕ ਮੰਜਾ-ਬਿਸਤਰਾ ਅਤੇ ਦੋ ਪੁਰਾਣੀਆਂ ਜਿਹੀਆਂ ਕੁਰਸੀਆਂ । ਬਾਬਾ ਅਤਰ ਨੂੰ ਸੱਜੇ ਪਾਸੇ ਦੀ ਕੋਠੜੀ ਵਿਚ ਹੁੰਦਾ। ਓਥੇ ਇਕ ਵੱਡਾ ਪਲੰਘ ਸੀ, ਜਿਸ ਉੱਤੇ ਕੱਪੜਿਆਂ ਦੇ ਢੇਰ ਸੀ। ਇਕ ਛੋਟੀ ਮੰਜੀ, ਬਾਬੇ ਦੇ ਪੈਣ-ਬੈਠਣ ਨੂੰ ਬਹੁਤ ਸੀ। ਗੁਰਦਆਰੇ ਦੇ ਇਕ ਪਾਸੇ ਦਰਬਾਰ ਸਾਹਿਬ ਤੋਂ ਥੋੜਾ ਪਰ੍ਹਾਂ ਹਟ ਕੇ ਉੱਤਰੀ ਗੁੱਠ ਵਿਚ ਦੋ ਕਮਰੇ ਸਨ, ਜਿਹਨਾਂ ਵਿਚ ਆਏ-ਗਏ ਬੰਦੇ ਪੈਂਦੇ-ਬਹਿੰਦੇ। ਉਹਨਾਂ ਵਿਚ ਮੰਜੇ ਪਏ ਰਹਿੰਦੇ। ਦੋਵੇਂ ਕਮਰਿਆਂ ਵਿਚ ਇਕ-ਇਕ ਤਖ਼ਤਪੋਸ਼ ਵੀ ਸੀ। ਕਮਰਿਆਂ ਨਾਲ ਲਗਦਾ ਕਮਰੇ ਜਿੱਡਾ ਹੀ ਲੰਗਰ ਸੀ। ਲੰਗਰ ਵਿਚ ਇੱਟਾਂ ਦਾ ਪੱਕਾ ਚੁੱਲ੍ਹਾ ਅਤੇ ਰੋਟੀਆਂ ਪਕਾਉਣ ਵਾਲੀ ਤਵੀ ਸੀ। ਖਾਣ-ਪੀਣ ਦੀਆਂ ਚੀਜ਼ਾਂ ਰੱਖਣ ਲਈ ਲੱਕੜ ਦੀ ਜਾਲੀ ਸੀ। ਕੁੱਜਿਆਂ-ਤਪਲਿਆਂ ਅਤੇ ਟੀਨ ਦੇ ਡੱਬਿਆਂ ਵਿਚ ਲੂਣ-ਮਿਰਚ ਮਸਾਲਾ ਸੀ। ਲੰਗਰ ਵਿਚ ਬੈਠ ਕੇ ਹੀ ਪਰਸ਼ਾਦਾ ਛਕਣ ਲਈ ਦੋ ਕੰਧਾਂ ਦੇ ਨਾਲ-ਨਾਲ ਬੋਰੀਆਂ ਵਿਛੀਆਂ ਹੋਈਆਂ ਸਨ।

 

ਉਹ ਜਦੋ ਵੀ ਆਉਂਦੇ ਖੱਬੇ ਪਾਸੇ ਦੀ ਕੋਠੜੀ ਦਾ ਬਾਰ ਖੜਕਾਉਂਦੇ। ਅੱਛਰਾ ਝੱਟ ਉੱਠ ਕੇ ਬੈਠ ਜਾਂਦਾ। ਅੰਦਰ ਜ਼ੀਰੋ ਦਾ ਬਲਬ ਜਗ ਰਿਹਾ ਹੁੰਦਾ। ਉਹ ਬੋਲਦਾ, ‘ਸੱਤ ਬਚਨ ਜੀ।’ ਪੈਰਾਂ ਵਿਚ ਜੁੱਤੀ ਪਾਉਂਦਾ ਅਤੇ ਬਾਹਰ ਆ ਜਾਂਦਾ। ਕੋਈ ਵੀ ਹੁੰਦੇ, ਦੋ ਹੁੰਦੇ, ਚਾਰ ਹੁੰਦੇ, ਉਹ ਉਹਨਾਂ ਦੇ ਅੱਗੇ ਲੱਗ ਤੁਰਦਾ। ਲੰਗਰ ਦਾ ਬਾਰ ਖੋਲ੍ਹ ਕੇ ਬਲਬ ਜਗਾਉਂਦਾ। ਬਲਬ ਜਗਦੇ ਹੀ ਗੈਸੀ ਚੁੱਲ੍ਹਾ ਬਾਲਦਾ। ਸਬਜ਼ੀ-ਦਾਲ ਜੋ ਵੀ ਹੁੰਦਾ, ਪਤੀਲੇ ਵਿਚ ਪਾ ਕੇ ਗਰਮ ਕਰਨ ਲਗਦਾ। ਬਾਹਰੋਂ ਆਏ ਬੰਦੇ ਬੋਰੀਆਂ ਉੱਤੇ ਬੈਠੇ ਹੁੰਦੇ। ਫੇਰ ਉਹ ਤਵਾ ਧਰ ਕੇ ਰੋਟੀਆਂ ਗਰਮ ਕਰਨ ਲਗਦਾ। ਕੌਲਿਆਂ ਵਿਚ ਸਬਜ਼ੀ-ਦਾਲ ਪਾ ਕੇ ਉਹਨਾਂ ਅੱਗੇ ਰੱਖ ਦਿੰਦਾ। ਨਾਲ ਦੀ ਨਾਲ ਨਿੱਘੇ ਪਾਣੀ ਦੇ ਗਿਲਾਸ ਵੀ। ਗਰਮ ਰੋਟੀਆਂ ਨਾਲ ਦੀ ਨਾਲ ਫੜਾਈ ਜਾਂਦਾ । ਰੋਟੀਆਂ ਉਹ ਹੱਥਾਂ ਉੱਤੇ ਹੀ ਰਖਦੇ । ਐਨੀਆਂ ਬਹੁਤੀਆਂ ਗਰਮ ਨਹੀਂ ਹੁੰਦੀਆਂ ਸਨ। ਫੇਰ ਦੁੱਧਾਂ ਦੇ ਗਿਲਾਸ ਵਰਤਾਏ ਜਾਦੇ। ਰੋਟੀ-ਪਾਣੀ ਦਿੰਦਾ ਹੀ ਉਹ ਉਹਨਾਂ ਦੇ ਚਿਹਰਿਆਂ ਵੱਲ ਚੋਰੀ ਜਿਹਾ ਝਾਕਦਾ। ਸਾਰੇ ਬੰਦੇ ਉਹਦੇ ਜਾਣੇ-ਪਛਾਣੇ ਹੁੰਦੇ । ਕਦੇ-ਕਦੇ ਕੋਈ ਨਵਾਂ ਚਿਹਰਾ ਹੁੰਦਾ। ਨਵੇਂ ਚਿਹਰੇ ਨੂੰ ਉਹ ਗਹੁ ਨਾਲ ਦੇਖਦਾ। ਡਰਦਾ-ਸੰਗਦਾ ਵੀ ਕਿ ਉਹ ਕਿਤੇ ਤਾੜ ਨਾ ਲਵੇ ਬਈ ਉਹ ਉਹਨੂੰ ਸੰਵਾਰ-ਸੰਵਾਰ ਦੇਖਦਾ ਹੈ।

 

ਤੜਕੇ ਉੱਠ ਕੇ ਬਾਬਾ ਅਤਰ ਸਿੰਘ ਨੇ ਅੱਛਰੇ ਨੂੰ ਕਦੇ ਨਹੀਂ ਪੁੱਛਿਆ ਸੀ ਕਿ ਰਾਤ ਕੋਈ ਬੰਦੇ ਆਏ ਸਨ ਜਾਂ ਨਹੀਂ। ਨਾ ਹੀ ਇਹ ਕਦੇ ਜਾਣਕਾਰੀ ਲਈ ਸੀ ਕਿ ਉਹ ਕੌਣ-ਕੌਣ ਸਨ। ਬਾਬੇ ਲਈ-ਤਾਂ ਸਭ ਇੱਕ ਸਨ। ਸਭ ਚੰਗੇ ਸਨ, ਕੋਈ ਮਾੜਾ ਨਹੀਂ ਸੀ। ਗੁਰੂ-ਘਰ ਵਿਚ ਕੋਈ ਵੀ ਆਵੇ, ਅੰਨ-ਪਾਣੀ ਛਕਣਾ ਉਹਦਾ ਅਧਿਕਾਰ ਹੈ। ਗੁਰੂ ਦਾ ਅੰਨ-ਪਾਣੀ ਹੈ, ਗੁਰੂ ਦੇ ਬੰਦੇ ਖਾ ਜਾਂਦੇ ਹਨ, ਬਾਬਾ ਤਾਂ ਬੱਸ ਐਨਾ ਜਾਣਦਾ ਸੀ। ਬਾਬੇ ਦਾ ਬਿਰਧ ਸਰੀਰ ਸੀ, ਅੰਨ-ਪਾਣੀ ਖਾ-ਪੀ ਕੇ ਸਦੇਹਾਂ ਹੀ ਰਜ਼ਾਈ ਵਿਚ ਜਾ ਵੜਦਾ ਅਤੇ ਘੁਰਾੜੇ ਮਾਰਨ ਲਗਦਾ।

 

ਇਕ ਰਾਤ ਉਹਨਾਂ ਕੋਲ ਵਕਤ ਸੀ। ਦੁੱਧ ਦੇ ਗਿਲਾਸ ਹੱਥਾਂ ਵਿਚ ਫੜ ਕੇ ਉਹਨਾਂ ਨੇ ਅੱਛਰੇ ਦੀ ਸਾਰੀ ਰਾਮ-ਕਹਾਣੀ ਸੁਣੀ । ਉਹਨਾਂ ਨੂੰ ਉਹਦੇ ਉੱਤੇ ਤਰਸ ਆਇਆ। ਹਮਦਰਦੀ ਵਿਚ ਉਹਨੂੰ ਪੁੱਛਣ ਲੱਗੇ, ”ਗੁਰਮੁਖਾ, ਹੁਣ ਤੈਨੂੰ ਕੋਈ ਦੁੱਖ-ਤਕਲੀਫ? rr

 

”ਮੇਰੇ ਪਿਓ ਦੀ ਦੋ ਕਿੱਲੇ ਜ਼ਮੀਨ ਐ ਐਥੇ । ਉਹ ਤਾਂ ਖੈਰ ਗਹਿਣੇ ਐ ਸਰਪੰਚ ਕੋਲ। ਉਹ ਤਾਂ ਪੈਸੇ ‘ਤਾਰਿਆਂ ਤੋਂ ਈ ਕਦੇ ਛੁੱਟੂਗੀ। ਸਾਡਾ ਘਰ ਵੀ ਹੈਗਾ ਐਥੇ।”

 

”ਉਹ ਕੀਹਦੇ ਕੋਲ ਐ?

 

”ਉਹ ਵੀ ਸਰਪੰਚ ਕੋਲ ਐ ਜੀ। “

 

“ਉਹ ਵੀ ਗਹਿਣੇ ਧਰਿਆ ਹੋਣੈ। “

 

”ਨਹੀਂ ਜੀ, ਉਹ ਗਹਿਣੇ ਨ੍ਹੀ । ਘਰ ਤਾਂ ਊਈਂ ਐ ਸਰਪੰਚ ਦਾ ਸਾਂਭਿਆ ਹੋਇਆ। ਦੋ ਸਬਾਤਾਂ ਨੇ, ਸਰਪੰਚ ਨੇ ਤੂੜੀ ਪਾ ਰੱਖੀ ਐ ਉਹਨਾਂ ‘ਚ। ਇਕ ਬੈਠਕ ਐ, ਉਹਦੇ ‘ਚ ਪਟਵਾਰੀ ਐ, ਦੇਖ ਲੋ। ’’

 

”ਤੂੰ ਆਵਦੇ ਘਰ ਜਾਣਾ ਚਾਹੁਨੈਂ ?

 

‘‘ਹਾਂ ਜੀ, ਇਹੀ ਚਾਹੁਨਾ ਮੈਂ। ”

 

”ਫੇਰ ਭਾਈ ਸਾਨੂੰ ਪਰਸ਼ਾਦਾ ਕੌਣ ਦਿਆ ਕਰੂ ?’ ਇਕ ਨੇ ਹੱਸ ਕੇ ਆਖਿਆ।

 

”ਮੈਂ ਦਿਨੇ-ਦਿਨੇ ਈ ਬੈਠਕ ‘ਚ ਜਾਇਆ ਕਰੂੰ। ਰਾਤ ਨੂੰ ਐਥੇ ਗੁਰਦੁਆਰੇ ਈ ਪਿਆ ਕਰੂੰਗਾ। ਪਰਸ਼ਾਦਾ ਥੋਨੂੰ ਮੈਂ ਈ ਛਕਾਊਂ ਹੋਰ ਕੌਣ? “ਅੱਛਰਾ ਵੀ ਮੁਸਕਰਾਇਆ।

 

”ਪਟਵਾਰੀ ਨੂੰ ਕੀਹਨੇ ਬਿਠਾਇਐ ਓਥੇ ?

 

”ਸਪਰੰਚ ਨੇ ਈ ਕਹਿਆ ਹੋਊ। ਹੋਰ ਤਾਂ ਕੌਣ ਕਰ ਸਕਦੈ ਇਹ ਗੱਲ।

 

“ਤੂੰ ਕਦੇ ਸਰਪੰਚ ਨੂੰ ਆਪ ਨ੍ਹੀ ਆਖਿਆ, ਬਈ ਮੇਰਾ ਮਕਾਨ ਵਿਹਲਾ ਕਰ ਦਿਓ। ਲੈ ਆਖਿਆ। ਕੋਈ ਮੇਰਾ ਮਕਾਨ ਵਿਹਲਾ ਕਰੋ ਦਿਓ

 

‘ ‘ਦੋ-ਤਿੰਨ ਵਾਰੀ ਕਰੀ ਐ ਗੱਲ ਮੈਂ।”

 

”ਫੇਰ ਕੀ ਆਖਦੈ, ਸਰਪੰਚ?

 

”ਹੱਸਣ ਲੱਗ ਪੈਂਦੈ, ਕਹਿੰਦਾ, ਤੂੰ ਕੀ ਕਰਨੈ ਮਕਾਨ ਓਏ ਦਾਂਦੂਆ। ਤੇਰੇ ਰੰਨ ਨ੍ਹੀ, ਕੰਨ ਨ੍ਹੀ। ਪਹਿਲਾਂ ਬਹੂ ਲੈ ਕੇ ਆ। ਫੇਰ ਮਕਾਨ ਵੀ ਵਿਹਲਾ ਕਰਦੂੰ ਤੇਰਾ ਮੈਂ। ਚਹੇਡਾਂ ਕਰਦੈ ਜੀ, ਸਰਪੰਚ ਤਾਂ। ਹੁਣ ਬਹੂ ਕਿੱਥੋਂ ਲੈ ਕੇ ਆਮਾਂ ਮੈਂ? ਕੀਹ ਐ ਜੀ, ਮੇਰੇ ਕੋਲ ।’

 

”ਨਹੀਂ ਭਾਈ, ਗੁਰੂ ਤੈਨੂੰ ਸਭ ਦੇਊਗਾ। ਤੇਰੇ ਕੋਲ ਘਰ-ਬਾਰ, ਜੰਮੀਨ, ਤੇਰਾ ਟੱਬਰ ਵੀ, ਸਭ ਮਿਲੂ ਤੈਨੂੰ। ਨਿਹਚਾ ਰੱਖ ਵਾਹਿਗੁਰੂ ਸੱਚੇ ਪਾਸ਼ਾ ‘ਤੇ।” ਸਾਰਿਆਂ ਵਿਚੋਂ ਵੱਡੀ ਉਮਰ ਦੇ ਨੇ ਕਿਹਾ ਅਤੇ ਫੇਰ ਧਰਵਾਸ ਦਿੱਤਾ, ”ਬੈਠਕ ਤੇਰੀ ਕੱਲ ਨੂੰ ਖਾਲੀ ਹੋ ਜੂ ਤੜਕੇ ਪਟਵਾਰੀ ਨੂੰ ਸਨੇਹਾ ਪਹੁੰਚ ਜੂ। ਹੋਰ ਦੱਸ?”

 

‘‘ਠੀਕ ਐ ਜੀ, ਬੈਠਕ ਮਿਲ ‘ਜੇ। ਸਬਾਤਾਂ ਕਦੇ ਫਿਰ ਸਹੀ। ’’

 

”ਉਹ ਵੀ ਵਿਹਲੀਆਂ ਹੋ ਜਾਣਗੀਆਂ। ਧੀਰਜ ਰੱਖ।”

 

ਉਹ ਚਲੇ ਗਏ।

 

ਪਿੰਡਾਂ ਵਿਚ ਉਹਨਾਂ ਦੇ ਹੁਕਮ ਉੱਤੇ ਤੁਰਤ ਅਮਲ ਹੁੰਦਾ। ਓਹੀ ਗੱਲ ਹੋਈ, ਆਥਣ ਨੂੰ ਚੌਕੀਦਾਰ ਹੱਥ ਗੁਰਦੁਆਰੇ ਵਿਚ ਅੱਛਰੇ ਨੂੰ ਸੁਨੇਹਾ ਆ ਗਿਆ ਕਿ ਉਹ ਆਪਣੀ ਬੈਠਕ ਸੰਭਾਲ ਲਵੇ। ਸੁਨੇਹਾ ਕੀ, ਚਾਬੀ ਦੇ ਗਿਆ ਚੌਕੀਦਾਰ ਬੈਠਕ ਦੇ ਜਿੰਦਰੇ ਦੀ ।

 

ਅਗਲੇ ਦਿਨ ਗੁਰਦੁਆਰੇ ਦੇ ਦੋ ਸੇਵਕਾਂ ਨੂੰ ਨਾਲ ਲਿਜਾ ਕੇ ਅੱਛਰੇ ਨੇ ਬੈਠਕ ਖੋਲ੍ਹੀ। ਧਰਤੀ ਉੱਤੇ ਗੰਦ ਖਿੰਡਿਆ ਹੋਇਆ ਸੀ। ਕੰਧਾਂ ਲਿੱਬੜੀਆਂ-ਤਿੱਬੜੀਆਂ ਸਨ। ਕੰਧ ਵਿਚ ਇਕ ਅਲਮਾਰੀ ਸੀ, ਉਸ ਵਿਚ ਰੱਦੀ ਜਿਹੇ ਕਾਗਜ਼ਾਂ ਦਾ ਢੇਰ ਸੀ। ਓਥੇ ਮੰਜਾ ਕੋਈ ਨਹੀਂ ਸੀ। ਨਾ ਕੋਈ ਕੁਰਸੀ-ਮੇਜ ਸੀ। ਗੁਆਂਢੀਆਂ ਦੇ ਘਰੋਂ ਅੱਛਰਾ ਬਹੁਕਰ ਫੜ ਲਿਆਇਆ, ਕਹੀ ਅਤੇ ਬੱਠਲ ਵੀ। ਤਿੰਨਾਂ ਜਾਣਿਆਂ ਨੇ ਬੈਠਕ ਸੰਭਰ-ਸੂਹਰ ਕੇ ਐਨ ਵਧੀਆ ਬਣਾ ਦਿੱਤੀ। ਦੁਪਹਿਰੇ ਜਿਹੇ ਅੱਛਰਾ ਰੋਡ ਸ਼ਾਹ ਗਿਆ ਅਤੇ ਪਿੰਡ ਦੀ ਟਰਾਲੀ ਉੱਤੇ ਇਕ ਲੋਹੇ ਦਾ ਨਵਾਰ ਦਾ ਬੁਣਿਆ ਮੰਜਾ, ਦੋ ਕੁਰਸੀਆਂ ਅਤੇ ਇਕ ਛੋਟਾ ਮੇਜ ਧਰ ਲਿਆਇਆ। ਬੈਠਕ ਵਿਚ ਉਹਨਾਂ ਨੂੰ ਟਿਕਾਅ ਕੇ ਜਿੰਦਾ ਲਾ ਦਿੱਤਾ। ਹੌਲੀ- ਹੌਲੀ ਦਿਨ ਪਾ ਕੇ ਬੈਠਕ ਵਿਚ ਸਾਮਾਨ ਵਧਣ ਲੱਗਿਆ। ਬਿਸਤਰਾ ਵੀ ਆ ਗਿਆ। ਚਾਹ ਦਾ ਸਾਮਾਨ ਅਤੇ ਭਾਂਡੇ ਵੀ1 ਵਿਹੜੇ ਵਿਚ ਨਲਕਾ ਲੱਗਿਆ ਹੋਇਆ ਸੀ, ਜਿਹਦਾ ਪਾਣੀ ਉੱਤਰ ਜਾਂਦਾ। ਨਲਕੇ ਵਿਚ ਬੋਕੀ ਨਵੀਂ ਪਵਾ ਲਈ। ਹੁਣ ਉਹ ਠੀਕ ਪਾਣੀ ਦੇਣ ਲੱਗਿਆ।

 

ਦੁਪਹਿਰ ਤੱਕ ਅੱਛਰਾ ਗੁਰਦੁਆਰੇ ਰਹਿੰਦਾ। ਓਥੇ ਉਹਦੇ ਬਹੁਤ ਸਾਰੇ ਕੰਮ ਕਰਨ ਵਾਲੇ ਹੁੰਦੇ ਸਨ। ਦੁਪਹਿਰ ਤੋਂ ਬਾਅਦ ਉਹ ਆਪਣੀ ਬੈਠਕ ਵਿਚ ਆ ਪੈਂਦਾ ! ਇਥੇ ਸੁੱਤਾ ਰਹਿੰਦਾ। ਜਾਗਦਾ ਹੁੰਦਾ ਤਾਂ ਕੋਈ ਕਿਤਾਬ ਜਾਂ ਰਸਾਲਾ ਪੜ੍ਹਦਾ। ਅਖ਼ਬਾਰ ਦੁਬਾਰਾ ਪੜ੍ਹਦਾ। ਗੁਰਦੁਆਰੇ ਕਈ ਅਖ਼ਬਾਰ ਪੰਜਾਬੀ ਦੇ ਆਉਂਦੇ ਸਨ। ਇਕ ਅਖ਼ਬਾਰ ਕੋਈ ਉਹ ਬੈਠਕ ਵਿਚ ਨਾਲ ਲੈ ਆਉਂਦਾ ਸੀ। ਇਹਨਾਂ ਦਿਨਾਂ ਵਿਚ ਪਿੰਡ ਵਿਚ ਕਈ ਅਖ਼ਬਾਰ ਆਉਂਦੇ ਸਨ। ਸਾਰੇ ਅਖ਼ਬਾਰਾਂ ਵਿਚ ਇਕੋ ਜਿਹੀਆਂ ਖ਼ਬਰਾਂ ਹੁੰਦੀਆਂ। ਅਜਿਹੀ ਇਕ ਖ਼ਬਰ ਜ਼ਰੂਰ ਹੁੰਦੀ, ਅਖੇ-ਮੋਟਰਸਾਈਕਲ ਉੱਤੇ ਦੋ ਜਣੇ ਜਾ ਰਹੇ ਸਨ। ਰਾਹ ਵਿਚ ਪੁਲਿਸ ਨਾਲ ਮੁਕਾਬਲਾ ਹੋ ਗਿਆ। ਆਹਮਣੇ-ਸਾਹਮਣੇ ਗੋਲੀਆਂ ਚੱਲੀਆਂ। ਇਕ ਜਣਾ ਮੌਕੇ ਉੱਤੇ ਹੀ ਮਾਰਿਆ ਗਿਆ। ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਪੰਜਵੇਂ-ਸੱਤਵੇਂ ਦਿਨ ਇਹ ਖ਼ਬਰ ਵੀ ਹੁੰਦੀ ਕਿ ਸ਼ਾਮ ਦਾ ਵਕਤ ਸੀ। ਬੱਸ ਰੋਕ ਲਈ ਗਈ। ਨੰਗੇ ਸਿਰਾਂ ਵਾਲੇ ਥੱਲੇ ਉਤਾਰ ਲਏ ਗਏ ਅਤੇ ਕਤਾਰ ਵਿਚ ਖੜ੍ਹੇ ਕਰਕੇ ਗੋਲੀਆਂ ਨਾਲ ਭੁੰਨ ਦਿੱਤੇ ਗਏ । ਬਾਕੀਆਂ ਨੂੰ ਹੁਕਮ ਸੀ ਕਿ ਉਹ ਓਨਾ ਚਿਰ ਬੱਸ ਲੈ ਕੇ ਨਾ ਜਾਣ, ਜਦੋਂ ਤੱਕ ਅਸੀਂ ਉਹਨਾਂ ਨੂੰ ਦੂਰ ਜਾਂਦੇ ਦਿਸਣੋਂ ਹਟ ਨਹੀਂ ਜਾਂਦੇ।

 

ਦਿਨ ਛਿਪਦੇ ਨਾਲ ਅੱਛਰਾ ਬੈਠਕ ਨੂੰ ਜਿੰਦਾ ਲਾ ਕੇ ਗੁਰਦੁਆਰੇ ਚਲਿਆ ਜਾਂਦਾ ਅਤੇ ਨਿੱਤ ਵਾਂਗ ਸੇਵਾ ਕਰਦਾ। ਜੇ ਕਿਸੇ ਦੇ ਘਰ ਸਹਿਜ ਪਾਠ ਚੱਲ ਰਿਹਾ ਹੁੰਦਾ ਤਾਂ ਦੁਪਹਿਰੇ ਅੱਛਰਾ ਉਹਨਾਂ ਦੇ ਜਾਂਦਾ ਸੀ । ਅਜਿਹੇ ਦਿਨਾਂ ਵਿਚ ਉਹ ਬੈਠਕ ਵਲ ਬੱਸ ਆਥਣੇ ਜਿਹੇ ਇਕ ਗੇੜਾ ਮਾਰਦਾ। ਕਿਸੇ ਕਿਸੇ ਦਿਨ ਅਜਿਹਾ ਵੀ ਹੁੰਦਾ ਕਿ ਉਹਦੇ ਕੋਲੋਂ ਬੈਠਕ ਵੱਲ ਜਾਇਆ ਹੀ ਨਹੀਂ ਜਾਂਦਾ ਸੀ । ਕਿਧਰੇ ਅਖੰਡ-ਪਾਠ ਚੱਲ ਰਿਹਾ ਹੁੰਦਾ। ਉਹਨਾਂ ਦਿਨਾਂ ਵਿਚ ਤਾਂ ਉਹ ਬੈਠਕ ਵੱਲ ਬਿਲਕੁਲ ਹੀ ਨਾ ਜਾ ਸਕਦਾ।

 

ਚਿੱਟਾ ਬੰਗਾਲੀ ਕਮੀਜ਼, ਚਿੱਟਾ ਪਾਜਾਮਾ, ਕਾਲੇ ਰੰਗ ਦੀ ਪੱਗ ਬੰਨ੍ਹਦਾ। ਕਾਲੀ ਗਰਮ ਬਾਸਕਟ ਪਾਉਂਦਾ। ਕਿਸੇ ਵੀ ਰੰਗ ਦੀ ਗਰਮ ਚਾਦਰ ਰਖਦਾ। ਚਾਦਰ ਦੀ ਗਲਤੀ ਜਿਹੀ ਮਾਰ ਲੈਂਦਾ। ਉਹਦਾ ਰੰਗ ਗੋਰਾ ਸੀ। ਚਿਹਰੇ ਉੱਤੇ ਛੋਟੀਆਂ-ਛੋਟੀਆਂ ਦਾੜ੍ਹੀ-ਮੁੱਛਾਂ ਬਹੁਤ ਫਬਦੀਆਂ। ਗਾਤਰਾ-ਕਿਰਪਾਨ ਬਾਸਕਟ ਦੇ ਹੇਠ ਦੀ ਪਾਉਂਦਾ। ਦੇਖਣ ਵਿਚ ਅਤੇ ਉਂਜ ਵੀ ਬਹੁਤ ਸਾਊ ਨੌਜਵਾਨ ਸੀ।

 

ਬੁੜ੍ਹੀਆਂ ਉਹਨੂੰ ਤੁਰੇ ਜਾਂਦੇ ਨੂੰ ਖੜ੍ਹਾ ਲੈਂਦੀਆਂ ਅਤੇ ਗੱਲਾਂ ਪੁੱਛਦੀਆਂ। ਉਹ ਕਿਸੇ ਨੂੰ ‘ਚਾਚੀ’, ਕਿਸੇ ਨੂੰ ‘ਤਾਈ’, ਕਿਸੇ ਨੂੰ ‘ਅੰਮਾਂ’, ਨਹੀਂ ਤਾਂ ਸਭ ਨੂੰ ‘ਭਾਈ’ ਕਹਿ ਕੇ ਗੱਲ ਕਰਦਾ। ਬਹੁਤ ਮਿੱਠਾ ਬੋਲਦਾ : ਬਹੂਆਂ ਉਹਤੋਂ ਘੁੰਡ ਨਹੀਂ ਕਢਦੀਆਂ ਸਨ। ਚਾਹੇ ਉਹ ਪਿੰਡ ਦਾ ਬੰਦਾ ਸੀ, ਪਰ ਉਹ ਪਿੰਡ ਦਾ ਨਹੀਂ ਸੀ, ਉਹ ਤਾਂ ਰੱਬ ਦਾ ਬੰਦਾ ਸੀ । ਦਰਵੇਸ਼ ਆਦਮੀ ਸੀ। ਬਾਬਾ ਸੀ। ਬਾਬਾ ਤਾਂ ਸਭ ਦਾ ਸਾਂਝਾ ਬੰਦਾ ਹੁੰਦਾ ਹੈ। ਬਾਬਾ ਤਾਂ ਆਪਣਾ ਬੰਦਾ ਹੁੰਦੈ। ਬਾਬਿਆਂ ਤੋਂ ਕੋਈ ਔਰਤ ਪੱਲਾ ਨਹੀਂ ਕਰਦੀ। ਕੁੜੀਆਂ-ਚਿੜੀਆਂ ਅਤੇ ਨਵੀਆਂ-ਨਵੇਲੀਆਂ ਅੱਛਰੇ ਨੂੰ ਬਾਬਾ ਆਖਦੀਆਂ।

 

8

 

ਗਲੀ ਵਿਚ ਦੀ ਲੰਘਿਆ ਜਾਂਦਾ ਇਕ ਦਿਨ ਉਹ ਵਰਿਆਮ ਸੁੰ ਦੇ ਘਰ ਗਿਆ। ਸਵੇਰ ਦਾ ਵਕਤ ਸੀ। ਉਹਨਾਂ ਦੀ ਬਹੂ ਵਰਾਂਢੇ ਵਿਚ ਆਟਾ ਗੁੰਨ੍ਹ ਰਹੀ ਸੀ । ਬੁੜ੍ਹੀ ਟੀਂਡਿਆਂ ਵਿਚੋਂ ਕਪਾਹ ਦੀਆਂ ਫੁੱਟੀਆਂ ਕੱਢੀ ਜਾਵੇ। ਉਹਨਾਂ ਦੀ ਕੁੜੀ ਕੁਝ ਵੀ ਨਹੀਂ ਕਰ ਰਹੀ ਸੀ। ਪਰ੍ਹਾਂ ਬੈਠੀ ਮਾਂ ਦੇ ਹੱਥਾਂ ਵੱਲ ਝਾਕਦੀ ਸੀ ਬੱਸ । ਅੱਛਰਾ ਉਹਨਾਂ ਦੇ ਘਰ ਕਿਸੇ ਹੋਰ ਕੰਮ ਗਿਆ ਸੀ। ਵਰਾਂਢੇ ਵਿਚ ਡਹੇ ਪਏ ਖਾਲੀ ਮੰਜੇ ਉੱਤੇ ਜਾ ਬੈਠਾ ਅਤੇ ਹੱਸ ਕੇ ਜਿਹੇ ਤਾਈ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਪਿੱਛੋਂ ਕੁੜੀ ਨੂੰ ਪੁੱਛਣ ਲੱਗਿਆ। ”ਸੁਰਜੀਤ ਭਾਈ ਗੁੱਡੋ, ਤੂੰ ਨ੍ਹੀ ਕਰਦੀ ਕੋਈ ਕੰਮ, ਵਿਹਲੀ ਬੈਠੀ ਐਂ?

 

ਕੁੜੀ ਸੰਗ ਗਈ। ਪਹਿਲਾਂ ਤਾਂ ਅੱਖਾਂ ਪੁੱਟ ਕੇ ਅੱਛਰੇ ਵੱਲ ਝਾਕੀ, ਫੇਰ ਪਰ੍ਹੇ ਮੂੰਹ ਫੇਰ ਲਿਆ। ਇਕ ਹੱਥ ਦੀਆਂ ਢੇਰ ਸਾਰੀਆਂ ਚੂੜੀਆਂ ਨੂੰ ਦੂਜੇ ਹੱਥ ਨਾਲ ਪਲੋਸਣ ਲੱਗੀ।

 

‘ ‘ਕਾਹਦਾ ਭਾਈ ਅੱਛਰ ਸਿਆਂ, ਕੀ ਦੱਸੀਏ, ਸਾਲ ਭਰ ਹੋ ਗਿਆ, ਐਥੇ ਈ ਬੈਠੀ ਐ।”

 

”ਐਥੇ ਕਿਮੇਂ ਤਾਈ?” ਉਹ ਕੰਨ ਲਾ ਕੇ ਸੁਣਨਾ ਚਾਹੁੰਦਾ ਸੀ।

 

‘‘ਜੋਗੇ ਵਿਆਹੀ ਵਈ ਐ। ਸੱਸ ਬੁਰਿਆਰ ਐ ਕੀੜੇ ਪੈਣੀ। ਪ੍ਰਾਹੁਣਾ ਸੱਸ ਮਗਰ ਲਗਦੈ। ਸਾਲ ਤੋਂ ਉੱਤੇ ਹੋ ਗਿਆ, ਲੈਣ ਈ ਨੀ ਆਇਆ ਜਿਉਣ-ਜੋਗਾ। ਆਪ ਇਹ ਜਾਂਦੀ ਨ੍ਹੀ। ਕਹਿੰਦੀ, ਨਿਰਾਦਰੀ ਹੋ ਕੇ ਨ੍ਹੀ ਜਾਣਾ।”

 

” ਕਿਉਂ ਲੈਣ ਕਿਉਂ ਨ੍ਹੀ ਆਉਂਦਾ ਪ੍ਰਾਹੁਣਾ ?”

 

ਇਹ ਤਾਂ ਓਸੇ ਨੂੰ ਪਤਾ ਹੋਊ। ਮਾਂ ਨ੍ਹੀ ਆਉਣ ਦਿੰਦੀ, ਹੋਰ ਕੀਹ ਐ।”

 

”ਆਪਾਂ ਜਾ ਕੇ ਪ੍ਰਾਹਣੇ ਨੂੰ ਪੁੱਛ ਲੈਨੇ ਆਂ, ਤਾਈ। ਕਿਉਂ ਭਾਈ, ਤੂੰ ਕੁੜੀ ਨੂੰ ਲੈ ਕੇ ਕਿਉਂ ਨ੍ਹੀ · ਆਉਂਦਾ। ਨਾਲੇ ਸੱਸ ਦਾ ਗੋਤ ਪੁੱਛ ਲਾਂਗੇ। ’’ “

 

”ਤੇਰੇ ਤਾਏ ਨਾਲ ਕਰ ਲੈ ਭਾਈ ਗੱਲ। ਨਾਲ ਵਗ ਜੂਗਾ। ਜਾ ਆਓ। ਦੱਸੋ ਭਾਈ ਕੀ ਕਸੂਰ ਐ ਕੁੜੀ ‘ਚ । ਦੇਖੋ ਫੇਰ, ਕੀ ਕਹਿੰਦੀ ਐ ਜੱਟੀ।

 

ਅੱਛਰਾ ਵਰਿਆਮ ਮੂੰ ਨੂੰ ਨਾਲ ਲੈ ਕੇ ਨਹੀਂ ਗਿਆ। ਜੋਗੇ ਉਹਦੇ ਨਾਲ ਦੇ ਬੰਦੇ ਹੋਰ ਗਏ। ਉਹ ਦੋਵੇਂ ਬੰਦੇ ਥੰਮਣ ਵਾਲੇ ਦੇ ਨਹੀਂ ਸਨ। ਪਤਾ ਨਹੀਂ ਕਿੱਥੋਂ ਸਨ। ਅੱਛਰੇ ਦੀ ਉਮਰ ਦੇ ਹੀ ਸਨ। ਜੋਗੇ ਜਾਂ ਕੇ ਉਹਨਾਂ ਦਾ ਘਰ ਪੁੱਛ ਲਿਆ । ਨਾ ਕੁੜੀ ਦਾ ਸਹੁਰਾ ਘਰ ਸੀ ਅਤੇ ਨਾ ਪ੍ਰਾਹੁਣਾ। ਹੋਰ ਵੀ ਕੋਈ ਨਹੀਂ ਸੀ ਉਸ ਵੇਲੇ। ਇਕੱਲੀ ਸੱਸ ਸੀ। ਜਾਣ ਸਾਰ ਉਹਨਾਂ ਨੇ ਦੱਸਿਆ ਕਿ ਉਹ ਥੰਮਣ ਵਾਲੇ ਤੋਂ ਹਨ ਅਤੇ ਵਰਿਆਮ ਸੂੰ ਦੇ ਸਰੀਕੇ ਵਿਚੋਂ। ਬੀਬੀ ਦੀ ਗੱਲ ਕਰਨ ਆਏ ਨੇ। ਨੌਜਵਾਨ ਮੁੰਡਿਆਂ ਨੂੰ ਦੇਖ ਕੇ ਬੁੜ੍ਹੀ ਥਰ-ਬਰ ਕੰਬਣ ਲੱਗੀ। ਸਹਿਮ ਭਰੇ ਦਿਨ ਸਨ। ਕਿਸੇ ਦੇ ਘਰ ਓਪਰੇ ਬੰਦੇ ਆਉਣ, ਮੁਸੀਬਤ ਸੀ। ਫੇਰ ਵੀ ਉਹਨੇ ਮੁੰਡਿਆਂ ਨੂੰ ਮੰਜਾ ਡਾਹਿਆ ਅਤੇ ਬੈਠਣ ਲਈ ਆਖਿਆ। ਪੀੜ੍ਹੀ ਲੈ ਕੇ ਸਾਹਮਣੇ ਬੈਠ ਗਈ। ਉਹ ਉਹਨਾਂ ਵੱਲ ਨਿਸ਼ੰਗ ਝਾਕ ਰਹੀ ਸੀ। ਕੁਝ ਯਾਦ ਆਏ ਤੋਂ ਜਿਵੇਂ, ਉਹ ਪੀੜ੍ਹੀ ਤੋਂ ਇਕ ਦਮ ਉਠੀ ਅਤੇ ਪਲਾ ਲੈ ਕੇ ਹਾਰੇ ਦੀ ਤੌੜ੍ਹੀ ਵਿੱਚੋਂ ਡੋਲੂ ਵਿਚ ਦਿਨ ਦਾ ਦੁੱਧ ਲਾਹ ਲਿਆ। ਸਬਾਤ ਵਿਚੋਂ ਖੰਡ ਦੀ ਕੌਲੀ ਲੈ ਆਈ। ਪਲੇ ਨਾਲ ਹੀ ਦੁੱਧ ਵਿਚ ਖੰਡ ਘੋਲ ਲਈ। ਫੇਰ ਤਿੰਨ ਗਿਲਾਸਾਂ ਵਿਚ ਦੁੱਧ ਪਾ ਕੇ ਉਹਨਾਂ ਨੂੰ ਡਰਦੀ-ਡਰਦੀ ਨੇ ਫੜਾਇਆ। ਉਹ ਦੁੱਧ ਪੀਣ ਲੱਗੇ। ਉਹ ਪਹਿਲਾਂ ਵਾਂਗ ਉਹਨਾਂ ਦੇ ਸਾਹਮਣੇ ਬੈਠੀ ਹੋਈ ਸੀ। ਆਪ ਹੀ ਬੋਲੀ, ”ਦੱਸੋ ਭਾਈ, ਕੀ ਕਹਿਣ ਆਏ ਓਂ ਤੁਸੀਂ ? 3.

 

”ਦੱਸਿਆ ਤਾਂ ਹੈ. ਮਾਤਾ ਜੀ, ਅਸੀਂ ਥੰਮਣ ਆਲੇ ਤੋਂ ਵਰਿਆਮ ਮੂੰ ਦੀ ਬੀਬੀ ਬਾਬਤ ਆਏ ਆਂ। ਮੁੰਡਾ ਉਹਨੂੰ ਲਿਆਉਂਦਾ ਕਿਉਂ ਨ੍ਹੀ ? ” ਦੁੱਧ ਦੀ ਘੁਟ ਅੰਦਰ ਲੰਘਾ ਕੇ ਅੱਛਰਾ ਬੋਲਿਆ।

 

ਹੁਣ ਤੱਕ ਬੁੜ੍ਹੀ ਦਾ ਦਿਲ ਟਿਕਾਣੇ ‘ਤੇ ਆ ਚੁੱਕਿਆ ਸੀ। ਉਹਨੇ ਕੁਝ ਹੌਸਲਾ ਫੜਿਆ ਅਤੇ ਕਹਿਣ ਲੱਗੀ, ”ਦੇਖ ਵੀਰਾ, ਮੈਂ ਪੰਜ ਕੁੜੀਆਂ ਜੰਮੀਆਂ, ਮੁੰਡਾ ਇਹ ਇੱਕੋ ਐ ਭਿੰਦਰ। ਮੈਂ ਤਾਂ ਇਹਦਾ ਮਸਾਂ ਮੂੰਹ ਦੇਖਿਆ ਸੀ। ਛੋਟੈ ਕੁੜੀਆਂ ਨਾਲੋਂ । ਵਿਆਹੇ ਨੂੰ ਪੰਜ ਸਾਲ ਹੋ ‘ਗੇ। ਅਸੀਂ ਦੋਮੇਂ ਜੀਅ ਮਰਨ ਕਨਾਰੇ ਆਂ। ਕੰਢੇ ਉੱਤੇ ਰੁੱਖੜਾ। ਸਾਡਾ ਕੋਈ ਪਤਾ ਨ੍ਹੀ। ਅਸੀਂ ਫੇਰ ਕਦੋਂ ਕੋਈ ਚੰਗਾ ਦਿਨ ਦੇਖਾਂਗੇ। ਤੁਸੀ ਆਪ ਸਿਆਣੇ ਓ ਪੁੱਤ, ਲੱਖਣ ਲਾ ਕੇ ਦੇਖੋ। ” ਬੁੜ੍ਹੀ ਬੋਲਦੀ ਅੱਖਾਂ ਭਰ ਆਈ। ਉਹਦੀ ਆਵਾਜ਼ ਭਿੱਜੀ-ਭਿੱਜੀ ਸੀ।

 

ਤਿੰਨਾਂ ਨੂੰ ਹੁਣ ਸਮਝ ਆਈ ਕਿ ਕਹਾਣੀ ਕੀ ਹੈ। ਉਹ ਮੁੰਡੇ ਨੂੰ ਦੂਜੀ ਵਾਰ ਵਿਆਹੁਣਾ ਚਾਹੁੰਦੇ ਹੋਣਗੇ। ਸੁਰਜੀਤ ਮੰਨਦੀ ਨਹੀਂ ਹੋਣੀ। ਏਸੇ ਕਰਕੇ ਪੇਕੀਂ ਛੱਡ ਰੱਖੀ ਹੈ। ਫੇਰ ਵੀ ਉਹਨਾਂ ਵਿਚੋਂ ਦੂਜਾ ਮੁੰਡਾ ਪੁੱਛਣ ਲੱਗਿਆ,

 

”ਤੁਸੀਂ ਬੇਬੇ ਚਾਹੁੰਦੇ ਕੀ ਓਂ ? 1د

 

”ਅਸੀਂ ਤਾਂ ਉਹਨੂੰ ਰੱਖਣਾ ਚਾਹੁਨੇ ਆਂ। ਦੇਖ, ਛੋਟੇ-ਵੱਡੇ ਦੀ ਪਰ੍ਹੋਂ ਐਂ। ਮੈ ਕੋਈ ਡਾਕਧਾਰ ਨ੍ਹੀ ਛੱਡਿਆ, ਕੋਈ ਡਾਕਟਰਨੀ ਨ੍ਹੀ ਛੱਡੀ, ਕੁੱਲ ਵੈਦ-ਹਕੀਮ ਦੇਖ ਲਿਆ, ਉਹਦੇ ਭਾਈ ਬੱਚਾ ਹੋ ਨੀ ਸਕਦਾ। ਅਸੀਂ ਉਹਨੂੰ ਐਨਾ ਈ ਆਖਿਆ ਸੀ. ਦੇਖ ਪੁੱਤ, ਆਪਾਂ ਭਿੰਦਰ ਨੂੰ ਦੁਬਾਰਾ ਵਿਆਹ ਲੈਨੇ ਆਂ । ਤੂੰ ਵੀ ਰਹੀਂ ਜਾਹ। ਦੂਜੀ ਦੇ ਕੋਈ ਵੇਲ-ਤੂੰਮੜੀ ਮਗਰ ਲੱਗ ਜੂ ! ਆਪਾਂ ਵੱਸਦਿਆਂ ‘ਚ ਹੋ ਜਾਂਗੇ। ਰੁੱਸ ਕੇ ਥੰਮਣ ਆਲੇ ਜਾ ਬੈਠੀ। ਆਇਓਂ ਕਿਮੇਂ ਬੈਠੇ ਰਹਾਂਗੇ ਸਾਊ, ਇਕ ਪਾਸਾ ਤਾਂ ਕਰਨਾ ਪਊ। ‘ ਬੁੜ੍ਹੀ ਵਕੀਲਾਂ ਵਾਂਗ ਜਿਰ੍ਹਾ ਕਰ ਰਹੀ ਸੀ।

 

‘’ਤੇਰੇ ਮੁੰਡੇ ‘ਚ ਕੋਈ ਨੁਕਸ ਹ ਸਕਦੈ ਮਾਤਾ, ਤੂੰ ਆਵਦਾ ਮੁੰਡਾ ਚੈੱਕ ਕਰਾਇਐ ਕਿਸੇ ਡਾਕਟਰ 学? “

 

”ਲੈ ਭਾਈ ਬੰਦਿਆਂ ‘ਚ ਕਾਹਦੇ ਨੁਕਸ ਹੁੰਦੇ ਐ। ਚੰਗਾ-ਭਲਾ ਮੁੰਡਾ ਐ। ਐਡੀ ਵੱਡੀ ਦੇਹ। ਹੱਡਾਂ-ਪੈਰਾਂ ਦਾ ਲੋਹੜੇ ਦਾ ਤਕੜੈ। ਤੁਸੀਂ ਦੇਖਿਆ ਨ੍ਹੀ, ਸਾਡਾ ਭਿੰਦਰ ਤਾਂ ਘਣ ਅਰਗਾ ਪਿਐ। ਉਹਦੇ ‘ਚ ਕੋਈ ਨੁਕਸ ਨੀ ਭਾਈ। ‘’

 

”ਨਹੀਂ ਮਾਈ, ਇਹ ਤਕੜੇ-ਮਾੜੇ ਦੀ ਗੱਲ ਨ੍ਹੀ ਹੁੰਦੀ । ਤੁਸੀ ਆਵਦੇ ਮੁੰਡੇ ਨੂੰ ਚੈੱਕ ਕਰਾਓ। ਨੁਕਸ ਐ ਤਾਂ ‘ਲਾਜ ਕਰਾਓ ਉਹਦਾ। ਕੁੜੀ ਨੂੰ ਵੀ ਫੇਰ

 

ਦਖਾਓ ਕਿਸੇ ਚੰਗੀ ਲੇਡੀ-ਡਾਕਟਰ ਨੂੰ। ਇਹ ਲੰਮੇ ‘ਲਾਜ ਹੁੰਦੇ ਨੇ। ਦਿਲ ਨਾ ਛੱਡੋ। ਵਾਹਿਗੁਰੂ ਭਲੀ ਕਰੂਗਾ। ਪਰ ਸੁਰਜੀਤ ਨੂੰ ਲੈ ਕੇ ਆਓ । ਕੱਲ ਨੂੰ ਈ ਭੇਜੋ ਭੁਪਿੰਦਰ ਸੂੰ ਨੂੰ। ” ਅੱਛਰਾ ਬੋਲ ਰਿਹਾ ਸੀ।

 

  • ਬੁੜ੍ਹੀ ਚੁੱਪ-ਕੀਤੀ ਬੈਠੀ ਸੀ। ਸ਼ਾਇਦ ਉਹਨੇ ਕੋਈ ਹੋਰ ਫ਼ੈਸਲਾ ਕਰ ਰੱਖਿਆ ਹੋਵੇ। ਕੀ ਪਤਾ, ਉਹਦੇ ਚਿੱਤ ਵਿਚ ਕੀ ਸੀ ਜਾਂ ਕੀ ਹੋ ਸਕਦਾ ਹੈ, ਮੁੰਡੇ ਦੇ ਚੈੱਕ ਕਰਾਉਣ ਵਾਲੀ ਗੱਲ ਸੁਣਕੇ ਉਹ ਉਦਾਸ ਹੋ ਗਈ ਹੋਵੇ ।

 

”ਦੱਸੋ ਮਾਤਾ ਜੀ, ਭੁਪਿੰਦਰ ਸੂੰ ਕਿਹੜੇ ਦਿਨ ਆਊਗਾ ਥੰਮਣ ਆਲੇ?”

 

‘’ਕਹਿ ਨ੍ਹੀ ਸਕਦੀ ਭਾਈ। ਮੁੰਡਾ ਦੇਖੋ, ਮੰਨਦੈ ਕਿ ਨਹੀਂ।”

 

‘‘ਮੁੰਡਾ ਤਾਂ ਆਪੇ ਮੰਨੂ ਮਾਤਾ, ਜਦੋਂ ਤੂੰ ਕਹੇਂਗੀ। ਮੁੰਡੇ ਦੇ ਮੰਨਣ ਜਾਂ ਨਾ ਮੰਨਣ ਦੀ ਗੱਲ ਨ੍ਹੀ ਏਹੇ, ਤੂੰ ਮੰਨ ਪਹਿਲਾਂ। “

 

”ਚੰਗਾ ਭਾਈ ਤੋਰ ਦੂੰ ਗੀ।’ ਬੁੜ੍ਹੀ ਨੇ ਦੇਖਿਆ, ਉਹ ਤਿੰਨੇ ਅੱਖਾਂ ਦਿਖਾ ਰਹੇ ਸਨ।

 

”ਦੂਜੀ ਗੱਲ ਇਹ ਵੀ ਐ ਬੇਬੇ, ਕੰਨ ਖੋਲ੍ਹ ਕੇ ਸੁਣ ਲੈ, ਫੇਰ ਹੋਰ ਨਾ ਨੁਕਸਾਨ ਕਰਾ ਬੈਠੀ। ” ਬੁੜ੍ਹੀ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਅੱਛਰੇ ਨੇ ਕਿਹਾ।

 

ਬੁੜੀ ਦਾ ਭੈਅਮਾਨ ਹੋ ਕੇ ਝਾਕਣਾ ਹੀ ਉਹਦਾ ਹੁੰਗਾਂਰਾ ਸੀ।

 

“ਮੁੰਡੇ ਨੂੰ ਜੇ ਹੋਰ ਵਿਆਹਿਆ ਤਾਂ ਸਾਰਾ ਟੱਬਰ ਖਤਮ ਕਰ ਦਿਆਂਗੇ ਥੋਡਾ। ਸਮਝ ‘ਗੀ? ਨੂੰਹ ਆਵਦੀ ਨੂੰ ਲਿਆ ਜਾ ਕੇ, ਮੁੰਡਾ ਭੇਜ। ਕੋਈ ਲਾਜ-ਲੱਪਾਂ ਕਰਾਓ ਉਹਨਾਂ ਦਾ। ਅੱਗੇ ਵਾਹਿਗੁਰੂ ‘ਤੇ ਰੱਖੋ ਨਿਹਚਾ। ”ਉਹ ਤਿੰਨੇ ਉੱਠ ਖੜ੍ਹੇ। ਅੱਛਰਾ ਕਹਿਣ ਲੱਗਿਆ, ”ਚਾਰ ਦਿਨਾਂ ਦੇ ਅੰਦਰ-ਅੰਦਰ ਮੁੰਡਾ ਥੋਡਾ ਲੜਕੀ ਨੂੰ ਲੈ ਆਵੇ, ਨਹੀਂ ਫੇਰ ਠੀਕ ਨ੍ਹੀ ਥੋਡੇ ਖਾਤਰ। ‘’

 

ਬੁੜ੍ਹੀ ਹੱਥ ਜੋੜੀ ਖੜ੍ਹੀ ਸੀ।

 

ਓਹੀ ਗੱਲ ਹੋਈ, ਜਿਸ ਤੋਂ ਬੁੜ੍ਹਾ-ਬੁੜ੍ਹੀ ਕਿੱਦਣ ਦੇ ਡਰਦੇ ਸਨ। ਰਾਤ ਪਈ ਤਾਂ ਦੋਵਾਂ ਜੀਆਂ ਨੂੰ ਨੀਂਦ ਨਾ ਆਵੇ। ਇਹੀ ਝੇੜਾ ਖਤਮ ਨਹੀਂ ਹੋ ਰਿਹਾ ਸੀ । ਉਹ ਭਿੰਦਰ ਦਾ ਦੂਜਾ ਵਿਆਹ ਨਹੀਂ ਕਰਦੇ ਤਾਂ ਘਰ ਔਤ ਜਾਂਦਾ ਹੈ । ਜੇ ਬਹੂ ਨੂੰ ਨਹੀਂ ਲਿਆਉਂਦੇ ਤਾਂ ਉਤੋਂ ਦਿਨ ਕਿਹੜੇ ਨੇ। ਬੰਦਾ ਤਾਂ ਕੁੱਤਾ-ਬਿੱਲੀ ਬਣਾ ਛੱਡਿਐ ਅਗਲਿਆਂ ਨੇ। ਮਾਰਨ ਲੱਗੇ ਭੋਰਾ ਕਿਰਕ ਨਹੀਂ ਕਰਦੇ।

 

ਚਾਰ ਕੀਹਨੂੰ ਆਏ, ਭਿੰਦਰ ਤੇ ਉਹਦੀ ਮਾਂ ਦੋਵੇਂ ਅਗਲੇ ਦਿਨ ਹੀ ਥੰਮਣ ਵਾਲੇ ਸੁਰਜੀਤ ਨੂੰ ਲੈਣ ਆ ਗਏ।

 

ਵਰਿਆਮ ਸੂੰ ਅਤੇ ਤਾਈ ਅੱਛਰੇ ਨੂੰ ਥਾਪੀਆਂ ਹੀ ਦੇਣੋਂ ਨਾ ਹਟਣ। ਬੁੜ੍ਹੀ ਪੁੱਛ ਰਹੀ ਸੀ. ”ਵੇ ਭਾਈ ਅੱਛਰ ਸਿਆਂ, ਤੂੰ ਕੀ ਮੰਤਰ ਮਾਰਿਆ ਜੋਗੇ ਜਾ ਕੇ?”

 

ਉਹ ਆਖਦਾ, ”ਮੰਤਰ ਚਾਹੇ ਕੁੱਛ ਸਮਝ ਲੈ ਤਾਈ, ਆਪ ਆਈ ਨਾ ਜੱਟੀ ਰਿੰਗਦੀ। ਹੁਣ ਜੇ ਕੁੜੀ ਨੂੰ ਇਕ ਲਬਜ ਵੀ ਬੋਲਿਆ ਉਹਨਾਂ ਨੇ ਕਿਸੇ ਨੇ, ਤਾਂ ਆਖਦੀਂ। ਕੋਰਾਂ ਤਾਂ ਵਲ ਕੱਢ ‘ਤੇ ਸਾਲਿਆਂ ਦੇ। ਰਾਹਾਂ ਕੁੜੀ ਦੀ ਕਿਸਮਤ ਐ, ਭਾਈ। ਵਾਹਿਗੁਰੂ ਐ ਕਰਨ ਆਲਾ।” ਅੱਛਰੇ ਨੇ ਨਵੀਂ ਸਮਝੌਤੀ ਦਿੱਤੀ।

 

ਤਾਈ ਸਭ ਸਮਝਦੀ ਸੀ। ਉਹਦੀ ਖੁਸ਼ੀ ਢੈਲੀ ਪੈਂਦੀ ਲੱਗੀ। ਨੀਵੇਂ ਬੋਲ ਵਿਚ ਆਖ ਰਹੀ ਸੀ, ”ਚੱਲ, ਉਹ ਜਾਣੇ। ਆਵਦੇ ਘਰ ਵੱਸੇ-ਰੱਸੇ। ਕਦੇ ਚੰਗਾ ਦਿਨ ਵੀ ਆਜੂ।’ :

 

ਸੰਤਾ ਅਤੇ ਜੋਰਾ ਦੋ ਭਰਾ ਸਨ। ਸੰਤਾ ਵੱਡਾ ਸੀ, ਜੋਰਾ ਛੋਟਾ। ਜੋਰਾ ਕਿਵੇਂ ਨਾ ਕਿਵੇਂ ਪਜ ਸੱਤ * ਜਮਾਤਾਂ ਪੜ੍ਹ ਗਿਆ। ਉਹਨੂੰ ਪੰਜਾਬੀ ਦਾ ਅਖ਼ਬਾਰ ਖੜ੍ਹਨਾ ਆਉਂਦਾ। ਥੋੜ੍ਹਾ ਜਿਹਾ ਬਣ-ਠਣ ਕੇ ਵੀ ਰਹਿੰਦਾ। ਦੋਵਾਂ ਕੋਲ ਜ਼ਮੀਨ ਬਾਰਾਂ ਕਿੱਲੇ ਸੀ। ਦੋਵੇਂ ਖੇਤੀ ਪੱਤੀ ਦਾ ਕੰਮ ਕਰਦੇ। ਜੋਰਾ ਉਤਲੇ ਕੰਮ ਉੱਤੇ ਰਹਿੰਦਾ। ਸੰਤਾ ਥੋੜ੍ਹਾ ਜਿਹਾ ਕਸੋਭਲਾ ਸੀ। ਜੋਰਾ ਬਣਦਾ-ਠਣਦਾ ਮੁੰਡਾ ਸੀ। ਸੰਤੇ ਦੀ ਬਹੂ ਖਾਸੀ ਚੁਸਤ- ਚਲਾਕ ਸੀ। ਉਹਨੇ ਜੋਰੇ ਨੂੰ ਕਾਬੂ ਕਰ ਲਿਆ। ਉਹਦੇ ਬਗੈਰ ਸਾਹ ਨਾ ਲੈਂਦੀ। ਭਰਜਾਈ ਦਿਆਲੇ ਨੇ ਤਿੰਨ ਜੁਆਕ ਜੰਮੇ । ਉਹ ਜੋਰੇ ਨੂੰ ਬੰਨ੍ਹਕੇ ਰਖਦੀ, ਆਖਦੀ, ‘‘ਇਹ ਤਿੰਨੇ ਤੇਰੇ ਨੇ। ਸੰਤਾ ਤਾਂ ਮਸਾਂ ਕਦੇ ਆਉਂਦੈ ਮੇਰੇ ਕੋਲ।’ ਜੋਰੇ ਨੂੰ ਅਜੀਬ ਤਰ੍ਹਾਂ ਦਾ ਗੁੱਝਾ-ਗੁੱਝਾ ਅਹਿਸਾਸ ਰਹਿੰਦਾ। ਮੁੰਡੇ-ਕੁੜੀਆਂ ਉਹਨੂੰ ਚਾਚਾ ਆਖਦੇ, ਜੋਰੇ ਨੂੰ ਲਗਦਾ ਜਿਵੇਂ ਬਾਪੂ ਆਖਦੇ ਹੋਣ।

 

:

 

ਜੋਰਾ ਜਦੋਂ ਜਮ੍ਹਾਂ ਈ ਵਿਹਲਾ ਰਹਿਣ ਲੱਗਿਆ ਤਾਂ ਸੰਤਾ ਕਲੇਸ਼ ਪਾ ਕੇ ਬਹਿ ਜਾਇਆ ਕਰੇ। ਆਖਦਾ, ”ਮੈਂ ਸਾਰਾ ਦਿਨ ਖੇਤਾਂ ‘ਚ ਮੌਲੇ ਬਲਦ ਵਾਂਗੂੰ ਕਮਾਉਨਾਂ, ਨ੍ਹਾਉਣ ਧੋਣ ਦੀ ਸੁਰਤ ਵੀ ਨ੍ਹੀ ਰਹਿੰਦੀ, ਜ਼ੋਰਾ ਲੰਡੇ ਚੌਰ ‘ਤੇ ਫਿਰਦੈ। ਜਾਂ ਤਾਂ ਬਰਾਬਰ ਦਾ ਕੰਮ ਕਰਾਵੇ, ਨਹੀਂ ਅੱਡ ਹੋ ‘ਜੇ। ਜਿਹੜੇ ਕਿੱਲੇ ਇਹਨੂੰ ਆਉਂਦੇ ਨੇ, ਲੈ ਕੇ ਪਰ੍ਹਾਂ ਹੋਵੇ।’’

 

‘ਸੰਤੇ ਦੀਆਂ ਤੇਜ਼-ਤਰਾਰ ਗੱਲਾਂ ਸੁਣ ਕੇ ਜੋਰਾ ਰੁੱਸ ਜਾਂਦਾ। ਪਤਾ ਨਹੀਂ ਕਿਧਰ ਨੂੰ ਤੁਰ ਜਾਂਦਾ ਚਾਰ-ਚਾਰ ਦਿਨ ਘਰ ਹੀ ਨਹੀਂ ਵੜਦਾ ਸੀ। ਦਿਆਲੋ ਆਨੀਂ-ਬਹਾਨੀਂ ਉਹਨੂੰ ਪਿੰਡ ਵਿਚ ਭਾਲਦੀ ਫਿਰਦੀ। ਜੁਆਕਾਂ ਨੂੰ ਗੁੱਝਾ-ਗੁੱਝਾ ਆਖਦੀ, ” ਜਾਓ ਵੇ, ਆਵਦੇ ਚਾਚੇ ਦਾ ਪਤਾ ਕਰੋ ! ਚੰਦਰਾ, ਪਤਾ ਨ੍ਹੀ ਕਿੱਥੇ ਬੈਠਾ ਹੋਣੈ, ਭੁੱਖਣ-ਭਾਣਾ।”

 

ਉਹ ਆਪੇ ਹੀ ਘਰ ਆ ਵੜਦਾ। ਮੁੰਡੇ-ਕੁੜੀਆਂ ਉਹਨੂੰ ਭੱਜ-ਭੱਜ ਰੋਟੀ ਪਾਣੀ ਦਿੰਦੇ ਅਤੇ ਮਖੌਲ ਜਿਹੇ ਕਰਦੇ ਹਿੜ-ਹਿੜ ਦੰਦ ਕਢਦੇ। ਦਿਆਲੋ ਕਪਾਹ ਦੇ ਫੁੱਟਾਂ ਵਾਂਗ ਖਿੜੀ-ਖਿੜੀ ਏਧਰ-ਓਧਰ ਘਰ ਦੇ ਕੰਮ-ਧੰਦੇ ਕਰਦੀ ਫਿਰਦੀ। ਸੰਤਾ ਖੇਤ ਗਿਆ ਹੁੰਦਾ। ਜੁਆਕਾਂ ਨੂੰ ਏਧਰ-ਓਧਰ ਟਾਲ ਕੇ ਦਿਆਲੇ ਜੋਰੇ ਨੂੰ ਸਥਾਤ ਵਿਚ ਫੜ ਕੇ ਬੈਠ ਜਾਂਦੀ 1 ਜੋਰਾ ਠੰਡਾ-ਸੀਲਾ ਹੋ ਕੇ ਪੈ ਜਾਂਦਾ । ਉਹਨੂੰ ਲਗਦਾ, ਜਿਵੇਂ ਪਿਛਲੇ ਦਿਨਾਂ ਵਿਚ ਕੁਝ ਵੀ ਨਾ ਵਾਪਰਿਆ ਸੀ। ਉਹ ਤਾਂ ਆਪਣੇ ਘਰ ਵਿਚ ਹੀ ਸੀ। ਸੰਤੇ ਦੀ ਬੁੜ-ਬੁੜ ਉਹਨੂੰ ਆਮ ਜਿਹੀ ਗੱਲ ਲਗਦੀ। ਦਿਆਲੇ ਜੋੜੇ ਨੂੰ ਸਮਝਾ-ਬੁਝਾ ਕੇ ਅਗਲੇ ਦਿਨ ਖੇਤ ਨੂੰ ਤੋਰ ਦਿੰਦੀ। ਉਹ ਦੋਵੇਂ ਭਰਾ ਚੁੱਪ-ਚਾਪ ਕੰਮ ਕਰਨ ਲੱਗਦੇ !

 

ਜੋਰਾ ਪਿੰਡ ਵਿਚੋਂ ਕਿਸੇ ਦਾ ਪੁਰਾਣਾ ਟੇਪ-ਰਿਕਾਰਡਰ ਮੁੱਲ ਲੈ ਆਇਆ। ਪੈਸੇ ਹਾਲੇ ਦੇਣੇ ਸਨ। ਦਸ ਦਿਨ ਲੰਘ ਚੁੱਕੇ ਸਨ। ਟੇਪ-ਰਿਕਾਰਡਰ ਠੀਕ ਚੱਲ ਰਿਹਾ ਸੀ । ਜੋਰਾ ਸਾਰਾ-ਸਾਰਾ ਦਿਨ ਬੈਠਾ ਕੈਸੇਟਾਂ ਸੁਣਦਾ ਰਹਿੰਦਾ। ਦਿਆਲੇ ਦਾ ਵੱਡਾ ਮੁੰਡਾ ਵੀ ਟੇਪ ਚਲਾ ਲੈਂਦਾ ਸੀ। ਚਾਚੇ ਨੇ ਉਹਨੂੰ ਖੁਦ ਹੀ ਟੈਂਪ ਲਾਉਣੀ ਸਿਖਾਈ ਸੀ। ਅੱਧੀ ਰਾਤ ਜਦੋਂ ਜੋਰੇ ਕੋਲ ਕੋਈ ਨਾ ਬੈਠਾ ਹੁੰਦਾ, ਉਹ ਭਿੰਡਰਾਂ ਵਾਲੇ ਦੀਆਂ ਕੈਸੇਟਾਂ ਸੁਣਦਾ।

 

ਟੇਪ-ਰਿਕਾਰਡਰ ਵਾਲਾ ਚਮਿਆਰਾਂ ਦਾ ਮੁੰਡਾ ਪੈਸੇ ਲੈਣ ਇਕ ਦਿਨ ਘਰ ਆਇਆ ਅਤੇ ਦਿਆਲੋ ਨੂੰ ਸੁਨੇਹਾ ਦੇ ਕੇ ਚਲਿਆ ਗਿਆ। ਉਸ ਵੇਲੇ ਜੋਰਾ ਘਰ ਨਹੀਂ ਸੀ । ਖੇਤ ਨੂੰ ਜਾਂ ਪਿੰਡ ਵਿਚ ਕਿਧਰੇ ਗਿਆ ਹੋਇਆ ਸੀ। ਦਿਆਲੋ ਨੇ ਸੰਤੇ ਕੋਲ ਗੱਲ ਕੀਤੀ ਤਾਂ ਘਰ ਵਿਚ ਤੂਫਾਨ ਖੜ੍ਹਾ ਹੋ ਗਿਆ। ਸੰਤਾ ਉੱਚਾ-ਉੱਚਾ ਬੋਲ ਰਿਹਾ ਸੀ, ”ਕਬੀਲਦਾਰੀ ਪਹਿਲਾਂ ਈ ਖੁਚਲੀ ਪਈ ਐ, ਇਹ ਧੀ ਦਾ ਯਾਰ ਉਤੋਂ ਟੇਪਾਂ ਲਾਈ ਰਖਦੈ। ਕਿਥੋਂ ਦੇਮਾਂ ਮੈਂ ਐਨੀ ਰਪੌੜ?” ਅਤੇ ਫੇਰ ਦਿਆਲੋ ਨੂੰ ਕਿਹਾ, “ਇਹਨੂੰ ਕਹਿ ਆਵਦਾ ਡੰਡਾ-ਡੇਰਾ ਏਥੋਂ ਚੱਕੇ ਤੇ ਜਾਵੇ ਕਿਧਰੇ। ਮੈਥੋਂ ਇਹਦੀਆਂ ਧੰਗੇੜਾਂ ਨ੍ਹੀ ਝੱਲੀਆਂ ਜਾਂਦੀਆਂ ।’

 

ਜੋਰਾ ਘਰ ਹੀ ਸੀ। ਸੰਤੇ ਦੀ ਉੱਚੀ ਆਵਾਜ਼ ਸੁਣ ਕੇ ਉਹਨੇ ਟੇਪ ਬੰਦ ਕਰ ਦਿੱਤੀ ਅਤੇ ਫੇਰ ਉਹ ਵੀ ਸੁਣਿਆ ਜਿਹੜਾ ਕੁਝ ਕੌੜਾ ਸੰਤੇ ਨੇ ਉਹਦੀ ਬਾਬਤ ਬੋਲਿਆ ਸੀ।

 

ਉਹਦੀ ਜੇਬ ਵਿਚ ਸੌ ਰੁਪਈਆਂ ਸੀ। ਟੇਪ ਉਹਨੇ ਕੱਛ ਵਿਚ ਲਈ ਅਤੇ ਖੇਸ ਦੀ ਬੁਕਲ ਮਾਰ ਕੇ ਚਮਿਆਰਾਂ ਦੇ ਘਰਾਂ ਨੂੰ ਤੁਰ ਪਿਆ। ਜਾ ਕੇ ਓਸ ਮੁੰਡੇ ਨੂੰ ਕਹਿੰਦਾ, ”ਤੇਰੀ ਚੀਜ਼ ਭਰਾਵਾ ਓਮੇਂ-ਜਿਮੇਂ ਕਾਇਮ ਐ। ਚਲਾ ਕੇ ਦੇਖ ਲੈ ਚਾਹੇ। ਆਹ ਫੜ ਆਵਦੀ ਟੇਪ ਤੇ ਆਹ ਸੌ ਰੁਪਈਆ। ਕੁੱਲ ਪੰਦਰਾਂ ਦਿਨ ਰਹੀ ਐ ਤੇਰੀ ਟੋਪ ਮੇਰੇ ਕੋਲ। ਸਾਡੇ ਘਰ ਖੂਨ ਹੋ ਜਾਣਗੇ। ਬੱਸ ਸਮਝ ਲੈ, ਪੰਦਰਾਂ ਦਿਨਾਂ ਦਾ ਕਿਰਾਇਐ ਏਹੇ।”

 

ਜੋਰਾ ਪੈਸੇ ਦਿੰਦਾ ਦੀਹਦਾ ਨਹੀਂ ਸੀ। ਚਮਿਆਰਾਂ ਦੇ ਮੁੰਡੇ ਨੇ ਇਹੀ ਗਨੀਮਤ ਸਮਝਿਆ। ਚੀਜ਼ ਵਾਪਸ ਆ ਗਈ।

 

ਹੁਣ ਕਿੰਨੇ ਦਿਨਾਂ ਤੋਂ ਜੋਰਾ ਘਰ ਵਿਚ ਰੰਧ ਪਾਈ ਬੈਠਾ ਸੀ ਕਿ ਉਹ ਵਿਆਹ ਕਰਾਏਗਾ। ਕਹਿੰਦਾ ਸੀ, ”ਮੈਥੋਂ ਸੰਤੇ ਦੀਆਂ ਜੁੱਤੀਆਂ ਹੀ ਖਾਧੀਆਂ ਜਾਂਦੀਆਂ!”

 

ਦਿਆਲੋ ਉਹਦੇ ਪੈਰਾਂ ਉੱਤੇ ਚੁੰਨੀ ਰਖਦੀ ਅਤੇ ਗੁੱਝਾ-ਗੁੱਝਾ ਆਖਦੀ, ”ਦੇਖ ਜੋਰਿਆ, ਅੱਧੀ ਲੰਘ ‘ਗੀ ਅੱਧੀ ਰਹਿੰਦੀ ਐ। ਵਾਧੂ ਐਮੇਂ ਝੱਜੂ ਨਾ ਪਾ। ਇਹਦਾ ਤਾਂ ਦਮਾਕ ਹਿੱਲ ਗਿਆ। ਬੋਲੀ ਜਾਂਦੈ।’ ਫੇਰ ਕਹਿੰਦੀ “ਤੇਰਾ ਉਹ ਵਾਜਾ ਜਾ ਕਿੱਥੇ ਐ। ਲਿਆ, ਮੈਂ ਦਿੰਨੀ ਆਂ ਪੈਸੇ ਉਹਦੇ।”

 

ਉਹ ਮੰਨਦਾ ਨਹੀਂ ਸੀ। ਵਿਆਹ ਕਰਾਉਣ ਲਈ ਲਕੀਰ ਖਿੱਚੀ ਬੈਠਾ ਸੀ। ਇਕ ਦਿਨ ਉਹ ਕੜਕ ਕੇ ਬੋਲੀ, ”ਆਹ ਤਿੰਨ ਜੁਆਕ ਹੋਰ ਕੀਹਦੇ ਨੇ ਵੇ? ਢੇਕਾ ਵਿਆਹ ਕਰਾਉਣ ਦਾ। ਕੋਈ ਜੱਟ ਵਿਹੜੇ ਵੜਿਆ ਤਾਂ ਮੱਥੇ ਨਾਲ ਕਿਹੜਾ ਨਾ ਮਾਰੂੰ ਤੇਰੇ ਮੈਂ ਤਿੰਨੇ ਜੁਆਕ। ਤੂੰ ਗੱਲਾਂ ਕਿਹੜੀਆਂ ਕਰਦੈਂ ਵੇ?”

 

ਜੋਰੇ ਲਈ ਦਿਆਲੋ ਜਿਵੇਂ ਕੁੱਤੀ ਭੌਂਕਦੀ ਹੋਵੇ। ਉਹ ਟਲਿਆ ਨਹੀਂ। ਛੇ ਕਿੱਲਿਆਂ ਦਾ ਮਾਲਕ ਸੀ। ਜ਼ਮੀਨ ਦਾ ਟੱਕ ਇਕੋ ਥਾਂ ਸੀ ਅਤੇ ਨਹਿਰੀ ਪਾਣੀ ਲਗਦਾ। ਕਣਕ, ਜੀਰੀ, ਨਰਮਾ, ਸਰ੍ਹੋਂ, ਮੱਕੀਆਂ ਕੁੱਲ ਫਸਲਾਂ ਹੁੰਦੀਆਂ ਅਤੇ ਚੰਗੀਆਂ ਹੁੰਦੀਆਂ। ਗੱਲ ਬਾਹਰ ਨਿੱਕਲੀ ਤਾਂ ਛੇ ਕਿੱਲਿਆਂ ਨੂੰ ਦੇਖ ਕੇ ਸ਼ਰੀਕੇ ਦੇ ਬੰਦੇ ਭੱਜੇ ਆਪਣੀਆਂ ਰਿਸ਼ਤੇਦਾਰੀਆਂ ਵਿਚ। ਇਕ ਗੱਲ ਹੋਰ ਵੀ ਸੀ, ਸ਼ਰੀਕੇ ਵਾਲੇ ਜੋਰੇ ਨੂੰ ਵਿਆਹ ਕੇ ਸੰਤੇ ਦਾ ਘਰ ਕਮਜ਼ੋਰ ਵੀ ਕਰਨਾ ਚਾਹੁੰਦੇ ਸਨ। ਕੱਛਾਂ ਵਜਾਉਂਦੇ, ਚੰਗਾ ਸਾਲੇ ਖਹਿਬੜਨਗੇ ਤਾਂ ਸਹੀ।

 

ਜੋਰੇ ਨੂੰ ਸਾਕ ਹੋ ਗਿਆ। ਉਹਨੇ ਸੰਤੇ ਤੋਂ ਘਰ ਵੰਡਾ ਲਿਆ ਅਤੇ ਜ਼ਮੀਨ ਵੀ। ਵਿਆਹ ਤੋਂ ਪਹਿਲਾਂ ਆਪਣੀਆਂ ਰੋਟੀਆਂ ਆਪ ਪਕਾਇਆ ਕਰੇ। ਮੁੰਡੇ-ਕੁੜੀਆਂ ਦੇਖ-ਦੇਖ ਹੱਸਿਆ ਕਰਨ। ਪਸ਼ੂ ਵੀ ਵੰਡ ਲਏ। ਉਹਦੀ ਜ਼ਿਦ ਸੀ ਕਿ ਉਹ ਆਪਣਾ ਵੱਖਰਾ ਘਰ ਬੰਨ੍ਹ ਕੇ ਦਿਖਾਵੇਗਾ। ਆਖਦਾ, ‘ ਤੁਸੀਂ ਸਾਲਿਓ ਸਮਝਦੇ ਕੀ ਓ। ਦੋ ਮਿੰਟਾਂ ਦੇ ਸੁਆਦ ਖਾਤਰ ਇਉਂ ਮੈਂ ਧਿਜਣ ਵਾਲਾ ਨ੍ਹੀ। ਹਿੱਕ ‘ਤੇ ਮਚਾਊਂ।'”

 

ਬਹੂ ਆ ਗਈ। ਉਹ ਆਪਣੇ ਹਿੱਸੇ ਦੀ ਜ਼ਮੀਨ ਹਿੱਸੇ ਉੱਤੇ ਦਿੰਦਾ। ਬਹੂ ਦੇ ਮੁੰਡਾ ਵੀ ਹੋ ਗਿਆ। ਉਹ ਦੋ ਜੀਅ ਸਨ। ਘਰ ਦਾ ਖਰਚ ਬਹੁਤਾ ਨਹੀਂ ਸੀ। ਦਿਆਲੋ ਜੋਰੇ ਦੀ ਤੀਵੀਂ ਨੂੰ ਦੇਖ-ਦੇਖ ਦੁਖੀ ਹੁੰਦੀ। ਉਹਦੀ ਪੂਰੀ ਕਬੀਲਦਾਰੀ ਸੀ। ਕਿੱਥੇ ਸਾਰਾ ਕੁਝ ਉਹਦਾ ਸੀ। ਕਿੱਥੇ ਇਹ ਹੁਣ ਅੱਧਾ ਘਰ ਮੱਲ ਕੇ ਬੈਠ ਗਈ, ਕੱਲ ਦੀ ਚੀਚਲੀ।

 

ਜੋਰੇ ਦੀ ਬਹੂ ਮੁੰਡਾ ਲੈ ਕੇ ਪੇਕੀਂ ਗਈ, ਮੁੜੀ ਹੀ ਨਾ। ਇਕ ਮਹੀਨਾ ਤਾਂ ਉਡੀਕਿਆ, ਫੇਰ ਜੋਰਾ ਆਪ ਮਹਿਲ ਕਲਾਂ ਗਿਆ । ਸੱਸ ਚਾਰੇ ਪੈਰ ਚੁੱਕ ਕੇ ਪਈ। ਕਹਿੰਦੀ, ”ਪਹਿਲਾਂ ਭਰਜਾਈ ਦਾ ਖਹਿੜਾ ਛੱਡ ਸਾਊ, ਫੇਰ ਤੋਰੂੰ ਮੈਂ ਤਾਂ ਧੀ ਆਵਦੀ ਨੂੰ।”

 

‘ਗੱਲ ਇਹ ਸੀ ਕਿ ਇਕ ਸਾਲ ਜੋਰੇ ਨੇ ਆਪਣੀ ਜ਼ਮੀਨ ਸੰਤੇ ਨੂੰ ਹੀ ਹਿੱਸੇ ਉੱਤੇ ਦੇ ਦਿੱਤੀ। ਜ਼ਮੀਨ ਕੀ ਦਿੱਤੀ, ਉਹ ਤਾਂ ਘਰ ਵੀ ਮੁੜ ਕੇ ਇਕ ਹੋ ਗਿਆ। ਦੋਵੇਂ ਘਰਾਂ ਵਿਚਕਾਰ ਕੱਢੀ ਬੰਦੇ ਦੇ ਮੋਢੇ ਜਿੰਨੀ ਉੱਚੀ ਕੰਧ ਵੀ ਢਾਹ ਦਿੱਤੀ ਗਈ। ਇਕ ਸਾਲ ਕੀ, ਫੇਰ ਤਾਂ ਹਮੇਸ਼ਾ ਹੀ ਜ਼ਮੀਨ ਨੂੰ ਸੰਤਾ ਹੀ ਵਾਹੁੰਦਾ- ਬੀਜਦਾ, ਅੱਧਾ ਖਰਚ ਕੱਟ ਕੇ ਜੋਰੇ ਨੂੰ ਅੱਧ ਦੇ ਦਾਣੇ ਦੇ ਦਿੰਦਾ। ਜੋਰਾ ਵੀ ਖੁਸ਼ ਅਤੇ ਦਿਆਲੋ ਵੀ ਖੁਸ਼, ਪਰ ਜੋਰੇਂ ਦੀ ਬਹੂ ਨਿੰਮੋ ਚੁੱਪ-ਚੁੱਪ ਰਹਿੰਦੀ। ਕੋਈ ਗੁੱਝਾ-ਗੁੱਝਾ ਜ਼ਹਿਰ ਉਹਦੇ ਖੂਨ ਵਿਚ ਘੁਲਦਾ ਜਾ ਰਿਹਾ ਸੀ। ਅਸਲ ਵਿਚ ਇਕ ਵਾਰ ਨਹੀਂ ਕਈ ਵਾਰ ਉਹਨੇ ਜੋਰੇ ਨੂੰ ਦੇਖਿਆ ਸੀ। ਉਹਨਾਂ ਦੇ ਮੁੰਡੇ-ਕੁੜੀਆਂ ਅੱਡ-ਅੱਡ ਮੰਜਿਆਂ ਉੱਤੇ ਸੁੱਤੇ ਪਏ ਹੁੰਦੇ। ਪਹਿਪਾਟਦੀ ਨਾਲ ਸੰਤਾ ਉਠਦਾ ਸੀ। ਦਿਆਲੋ ਉਹਦੇ ਲਈ ਚਾਹ ਬਣਾਉਂਦੀ ਅਤੇ ਹਾਜ਼ਰੀ ਰੋਟੀ ਪਕਾਉਂਦੀ, ਜਿਹੜੀ ਉਹ ਖੇਤ ਜਾ ਕੇ ਹੀ ਖਾਂਦਾ। ਨਾਲ ਨੂੰ ਖੱਟੀ ਲੱਸੀ ਦੀ ਬੋਤਲ ਲੈ ਜਾਂਦਾ ਸੀ। ਦਿਆਲੋ ਕੰਮ ਧੰਦੇ ਕਰਦੀ ਫਿਰਦੀ ਹੀ ਪਤਾ ਨਹੀਂ ਕਦੋਂ ਦੁੱਧ ਵੀ ਰਿੜਕ ਲੈਂਦੀ ਸੀ। ਜਦੋਂ ਸੰਤਾ ਬਲਦ ਲੈ ਕੇ ਖੇਤ ਨੂੰ ਚਲਿਆ ਜਾਂਦਾ ਤਾਂ ਮਗਰੋਂ ਦਿਆਲੋ ਹੋਰ ਕੋਈ ਕੰਮ-ਧੰਦੇ ਜਿਹੇ ਕਰਦੀ ਫਿਰਦੀ। ਕਦੇ ਸਬਾਤ ਦੇ ਅੰਦਰ ਜਾਂਦੀ, ਕਦੇ ਬਾਹਰ ਆਉਂਦੀ। ਅੱਸੂ-ਕੱਤੇ ਦੇ ਦਿਨ ਸਨ। ਇਹਨਾਂ ਦਿਨਾਂ ਵਿਚ ਜ਼ਮੀਨ ਵਾਹੁਣ, ਸੁਹਾਗੀ ਮਾਰਨ ਅਤੇ ਕਣਕ ਬੀਜਣ ਦੀ ਰੁੱਤ ਹੁੰਦੀ ਹੈ। ਜੋਰਾ ਮਲ੍ਹਕ ਦੇ ਕੇ ਨਿੰਮੋ ਕੋਲੋਂ ਉੱਠਦਾ ਅਤੇ ਸੰਤੇ ਦੀ ਸਬਾਤ ਵਿਚ ਚਲਿਆ ਜਾਂਦਾ। ਖਾਸਾ ਚਿਰ ਲਾ ਕੇ ਵਾਪਸ ਆਉਂਦਾ। ਦਿਆਲੋ ਨਿੱਕਲਦੀ ਫੇਰ ਸਬਾਤ ਤੋਂ ਬਾਹਰ। ਕੱਪੜੇ ਸੂਤ ਕਰਦੀ ਅਤੇ ਏਧਰ-ਓਧਰ ਅੱਖਾਂ ਪਾੜ-ਪਾੜ ਝਾਕਦੀ। ਫੇਰ ਖੰਘੂਰਾਂ ਮਾਰਨ ਲਗਦੀ। ਦਿਆਲੇ ਦੀਆਂ ਖੰਘੂਰਾਂ ਨਿੰਮੋ ਦੇ ਕਾਲਜੇ ਨੂੰ ਵਿੰਨ੍ਹਦੀਆਂ ਤੁਰੀਆਂ ਜਾਂਦੀਆਂ। ਉਹਦੀ ਕੋਈ ਪੇਸ਼ ਨਾ ਜਾਂਦੀ। ਉਹ ਤੇਜ਼ ਗਤੀ ਨਾਲ ਸੋਚਣ ਲਗਦੀ ਕਿ ਆਪਣੇ ਘਰਵਾਲੇ ਜੋੜੇ ਦੀਆਂ ਲੀਰਾਂ-ਲੀਰਾਂ ਕਰ ਦੇਵੇ। ਉਹ ਜੋ ਸਬਾਤ ਵਿਚੋਂ ਆ ਕੇ ਹੁਣ ਆਪਣੇ ਮੰਜੇ ਉੱਤੇ ਨਿੱਸਲ ਹੋਇਆ ਪਿਆ ਹੁੰਦਾ।

 

ਆਖਰ ਇਕ ਦਿਨ ਭੜਕ ਪਈ ਨਿੰਮੋ, ਜਿਵੇਂ ਉਹਦੇ ਵਿਚ ਕੋਈ ਭੂਤ-ਚੁੜੇਲ ਆ ਵੜੀ ਹੋਵੇ। ਪਹਿਲਾਂ ਉਹਨੇ ਕੰਧ ਨਾਲ ਦੋ ਟੱਕਰਾਂ ਮਾਰੀਆਂ। ਮੱਥਾ ਪਾੜ ਲਿਆ। ਲਹੂ ਵਗਣ ਲੱਗਿਆ। ਉਹ ਚੀਕਾਂ ਮਾਰ ਰਹੀ ਸੀ। ਕਮਜ਼ੋਰ ਦਰਖਤ ਦੇ ਤਣੇ ਵਾਂਗ ਝੂਲਦੀ-ਕੰਬਦੀ ਅਖੀਰ ਧਰਤੀ ਉੱਤੇ ਡਿੱਗ ਪਈ ਅਤੇ ਬੇਹੋਸ਼ ਹੋ ਗਈ। ਸੁਰਤ ਆਈ ਤੋਂ ਇਕੋ ਬੌਕੀ ਫੜੀ ਹੋਈ ਸੀ, ”ਹਾਏ ਨੀ, ਬੰਦਾ ਖਾ ਲਿਆ ਮੇਰਾ, ਸੌਂਕਣ ਨੇ।”

 

ਜਿਵੇਂ ਸੱਚ-ਮੁੱਚ ਨਿੰਮੋ ਨੂੰ ਓਪਰੀ ਕਸਰ ਹੋ ਗਈ ਹੋਵੇ। ਜੋਰਾ ਉਹਨੂੰ ਮਹਿਲ ਕਲਾਂ ਛੱਡ ਆਇਆ। ਮੁੜ ਕੇ ਨਹੀਂ ਆਈ ਉਹ। ਨਾ ਉਹਨੂੰ ਜੋਰਾ ਲੈਣ ਗਿਆ ਅਤੇ ਨਾ ਉਹ ਆਪ ਆਈ।

 

ਹੁਣ ਜੋਰਾ ਗਿਆ ਤਾਂ ਸੱਸ ਨੇ ਉਹਨੂੰ ਸਾਰਖਰੀ ਸੁਣਾ ਦਿੱਤੀ। ਉਹ ਨਿੰਮੋਝੂਣਾ ਹੋ ਕੇ ਵਾਪਸ ਖਾਲਮ ਖਾਲੀ ਮੁੜ ਆਇਆ।

 

ਪਰ ਕਿੰਨਾ ਚਿਰ ਬੈਠੀ ਰਹਿੰਦੀ ਨਿੰਮੋ ਮਾਂ ਦੇ ਬਾਰ?

 

ਥੰਮਣ ਵਾਲੇ ਅੱਛਰਾ ਸਿੰਘ ਦੀ ਸ਼ੋਭਾ ਪਿੰਡ ਤੋਂ ਬਾਹਰ ਵੀ ਜਾ ਚੁੱਕੀ ਸੀ। ਉਹਨੇ ਪਿੰਡ ਦੀਆਂ ਚਾਰ ਛੱਡੀਆਂ ਬੈਠੀਆਂ ਕੁੜੀਆਂ ਸਹੁਰੀ ਤੋਰੀਆਂ ਸਨ। ਉਹ ਦੋ-ਦੋ, ਚਾਰ-ਚਾਰ ਸਾਲਾਂ ਤੋਂ ਪਿਓ ਦੇ ਬਾਰ ਬੈਠੀਆਂ ਜੁਆਨੀ ਨੂੰ ਝੂਰ ਰਹੀਆਂ ਸਨ। ਏਦਾਂ ਹੀ ਪਿੰਡ ਦੇ ਪੰਜ ਮੁੰਡਿਆਂ ਨੂੰ ਸਿੱਧੇ ਰਾਹ ਲਿਆਂਦਾ ਸੀ । ਸਾਲੇ

 

ਵਿਗੜੇ ਹੋਏ ਜੱਟਾਂ ਦੇ ਮੁੰਡੇ ਬਹੂਆਂ ਵੱਲ ਮੂੰਹ ਨਹੀਂ ਕਰਦੇ ਸਨ। ਉਹ ਪੇਕੀਂ ਬੈਠੀਆਂ ਰੰਡੇਪਾ ਕੱਟ ਰਹੀਆਂ ਸਨ। ਕੁਝ ਮੁੰਡੇ ਭਰਜਾਈਆਂ ਦੇ ਹੱਥਾਂ ਉੱਤੇ ਚੜ੍ਹੇ ਹੋਏ ਸਨ, ਕੁਝ ਇਕ ਉਂਜ ਹੀ ਹਰਾ ਚਰਦੇ ਅਤੇ ਇਕ ਖਾਹ ਖਮਾਹ ਸੁੰਡੀ ਚੜ੍ਹਾਈ ਬੈਠਾ ਸੀ। ਨਿੱਤ ਹੱਥ-ਰਸੀ ਕਰਦਾ, ਪਰ ਬਹੂ ਨੂੰ ਲੈਣ ਨਹੀਂ ਜਾਂਦਾ ਸੀ। ਬੱਸ ਇਕ ਅੜੀ ਫੜੀ ਹੋਈ ਸੀ। ਅੱਛਰਾ ਸਿੰਘ ਅਤੇ ਉਹਦੇ ਸਾਥੀਆਂ ਨੇ ਪਿੰਡ ਦੇ ਸਾਰੇ ਵਿਗੜੇ ਮੁੰਡੇ ਸਿੱਧੇ ਕਰ ਦਿੱਤੇ। ਭੱਜੇ ਗਏ ਸਾਲੇ ਸਹੁਰਿਆਂ ਦੇ ਬਾਰ।

 

ਮਹਿਲ ਕਲਾਂ ਦੇ ਚਾਰ ਬੰਦੇ ਥੰਮਣ ਵਾਲੇ ਅੱਛਰਾ ਸਿੰਘ ਕੋਲ ਗਏ। ਆਪਣੇ ਪਿੰਡ ਦੀ ਕੁੜੀ ਨਿੰਮੋ ਦੀ ਉਹਨਾਂ ਨੇ ਸਾਰੀ ਕਹਾਣੀ ਸੁਣਾਈ। ਚਾਰਾਂ ਵਿਚ ਇਕ ਨਿੰਮੋ ਦਾ ਬਾਪ ਵੀ ਸੀ। ਨਿੰਮੋ ਦਾ ਬਾਪ ਹੀ ਸਾਰੀ ਗੱਲ ਸੁਣਾ ਰਿਹਾ ਸੀ। ਉਹ ਸੰਗਿਆ ਨਹੀਂ; ਸਿੱਧੀ ਸੁਣਾ ਦਿੱਤੀ ਕਿ ਜੋਰਾ ਭਰਜਾਈ ਨਾਲ ਹੈ। ਭਰਜਾਈ ਨੇ ਹੀ ਉਹਨਾਂ ਦੀ ਕੁੜੀ ਨੂੰ ਧੱਕਿਆ ਹੋਇਆ ਹੈ। ਕੁੜੀ ਦੇ ਬਾਪ ਨੇ ਹੱਥ ਬੰਨ੍ਹ ਕੇ ਅਰਜ਼ ਕੀਤੀ ਕਿ ਅੱਛਰਾ ਸਿੰਘ ਜੋੜੇ ਨੂੰ ਸਮਝਾਵੇ । ਉਹਨਾਂ ਦੀ ਧੀ ਇਕ ਤਰ੍ਹਾਂ ਨਾਲ ਰੰਡੀ ਹੋਈ ਬੈਠੀ ਹੈ

 

ਅੱਛਰੇ ਨੇ ਸਾਰੀ ਸਮੱਸਿਆ ਸਮਝ ਲਈ। ਉਹ ਗੁਰਦੁਆਰੇ ਵਿਚ ਆਏ ਸਨ । ਉਹਨਾਂ ਨੂੰ ਉਹ ਆਪਣੀ ਬੈਠਕ ਵਿਚ ਲੈ ਗਿਆ। ਓਥੇ ਜਾ ਕੇ ਵਧੀਆ ਜਿਹੀ ਚਾਹ ਪਿਆਈ। ਰੋਟੀ ਉਹ ਪਿੰਡੋਂ ਖਾ ਕੇ ਤੁਰੇ ਸਨ। ਉਹਨੇ ਉਹਨਾਂ ਦਾ ਪੂਰਾ ਦਿਲ ਧਰਾਇਆ ਅਤੇ ਕਿਹਾ ਕਿ ਮੁੰਡਾ ਚਾਰ ਦਿਨਾਂ ਦੇ ਅੰਦਰ-ਅੰਦਰ ਮਹਿਲੀਂ ਆਏਗਾ। ਤੁਹਾਡੀ ਕੁੜੀ ਨੂੰ ਆਪ ਲੈ ਕੇ ਆਵੇਗਾ। ਅੱਗੇ ਨੂੰ ਭਰਜਾਈ ਦਾ ਖਹਿੜਾ ਵੀ ਛੱਡ ਦੇਵੇਗਾ। ਤੁਸੀਂ ਚਿੰਤਾ ਨਾ ਕਰੋ । ਕੁੜੀ ਨੂੰ ਕਹੋ, ਆਪਣੀ ਤਿਆਰੀ ਰੱਖੇ।

 

ਓਸੇ ਆਥਣ ਅੱਛਰੇ ਨੇ ਬੰਦਾ ਭੇਜ ਕੇ ਜੋਰੇ ਨੂੰ ਆਪਣੀ ਬੈਠਕ ਵਿਚ ਬੁਲਾਇਆ ਅਤੇ ਸਾਰੀ ਗੱਲ- ਬਾਤ ਪੁੱਛੀ। ਉਹ ਪਹਿਲਾਂ ਤਾਂ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੰਦਾ ਸੀ। ਉਲਟੇ-ਸਿੱਧੇ ਸਵਾਲ-ਜਵਾਬ ਕਰ ਰਿਹਾ ਸੀ। ਭਰਜਾਈ ਵਾਲੀ ਗੱਲ ਮੰਨਦਾ ਹੀ ਨਹੀਂ ਸੀ। ਜਦੋਂ ਅੱਛਰੇ ਨੇ ਅੱਖਾਂ ਕੱਢੀਆਂ ਅਤੇ ਆਖਰੀ ਗੱਲ ਸੁਣਾ ਦਿੱਤੀ ਤਾਂ ਜੋਰਾ ਢੈਲਾ ਪੈ ਗਿਆ। ਅੱਛਰੇ ਨੇ ਹੋਰ ਪਤਾ ਨਹੀਂ ਕੀ-ਕੀ ਆਖਿਆ। ਜੋਰਾ ਉਹਦੇ ਪੈਰੀਂ ਹੱਥ ਲਾ ਕੇ ਬੈਠਕ ਤੋਂ ਬਾਹਰ ਨਿਕਲਿਆ। ਅਗਲੇ ਦਿਨ ਹੀ ਉਹ ਮਹਿਲਾਂ ਨੂੰ ਚਲਿਆ ਗਿਆ। ਓਥੇ ਰਾਤ ਵੀ ਨਹੀਂ ਕੱਟੀ। ਆਥਣ ਨੂੰ ਨਿੰਮੋ ਉਹਦੇ ਨਾਲ ਥੰਮਣ ਵਾਲੇ ਆ ਗਈ। ਇਕ ਦਿਨ ਫੇਰ ਸੰਤੇ ਦੇ ਘਰ ਅੱਛਰਾ ਦਿਆਲੋ ਕੋਲ ਵੀ ਗਿਆ ਸੀ। ਉਹਨੂੰ ਦੋ ਗੱਲਾਂ ਹੀ ਆਖੀਆਂ। ਉਹ ਹੱਥ ਜੋੜ ਰਹੀ ਸੀ। ਉਹ ਉਹਨਾਂ ਦੇ ਘਰੋਂ ਗਿਆ ਤਾਂ ਮਗਰੋਂ ਦਿਆਲੋ ਦੀ ਦੋਹ ਜਿਵੇਂ ਝੂਠੀ-ਝੂਠੀ ਹੋ ਗਈ ਹੋਵੇ। ਉਹ ਆਪਣੇ ਜੁਆਕਾਂ ਦੀ ਗਿਣਤੀ ਕਰਨ ਲੱਗੀ। ਕਿੱਥੇ ਐ ਵੱਡਾ ਮੁੰਡਾ, ਕਿੱਥੇ ਐ ਛੋਟਾ, ਕੁੜੀ ਕਿੱਥੇ ਐ। ਆਖ ਰਹੀ ਸੀ, ”ਆ ਜੋ ਭਾਈ, ਆਵਦੇ ਅੰਦਰ ਬੈਠੋ, ਵੇਲਾ ਮਾੜਾ ਆ ਗਿਆ।”

 

9

 

ਅੱਛਰਾ ਦਾਂਦੂ ਚਾਰ ਦਿਨਾਂ ਤੋਂ ਪਿੰਡ ਵਿਚ ਨਹੀਂ ਸੀ। ਉਹ ਬਾਬਾ ਅਤਰ ਨੂੰ ਨੂੰ ਐਨਾ ਹੀ ਦੱਸ ਕੇ ਗਿਆ ਸੀ ਕਿ ਉਹ ਖਿਆਲੇ ਨੂੰ ਆਪਣੇ ਮਾਮੇ ਕੋਲ ਜਾ ਰਿਹਾ ਹੈ। ਓਥੋਂ ਅੱਗੇ ਸ਼ਾਇਦ ਮੌੜਾਂ ਨੂੰ ਉੱਠ ਜਾਵੇ । ਪਰ ਇਹ ਨਹੀਂ ਦੱਸ ਕੇ ਗਿਆ ਕਿ ਉਹ ਕਿਹੜੇ ਦਿਨ ਵਾਪਸ ਆਵੇਗਾ। ਇਹ ਅੱਸੂ-ਕੱਤੇ ਦੀ ਹੀ ਰੁੱਤ ਸੀ। ਇਹਨਾਂ ਦਿਨਾਂ ਵਿਚ ਜੱਟਾਂ ਨੂੰ ਮਰਨ ਦੀ ਵਿਹਲ ਨਹੀਂ ਹੁੰਦੀ। ਪੁੰਨ-ਦਾਨ ਅਤੇ ਧਰਮ-ਕਰਮ ਦੇ ਕੰਮ ਅਗਾਂਹ ਸਿਆਲ਼ਾਂ ਵਿਚ ਹੋਣ ਲਗਦੇ ਹਨ। ਵਿਆਹ-ਸ਼ਾਦੀਆਂ ਵੀ ਅਗਾਂਹ ਖੁੱਲ੍ਹੇ ਦਿਨਾਂ ਵਿਚ ਹੀ ਹੁੰਦੀਆਂ ਹਨ। ਬੁੜ੍ਹੇ- ਬੁੜ੍ਹੀਆਂ ਮਰਦੇ ਵੀ ਕੜਾਕੇ ਦੀ ਠੰਡ ਵਿਚ ਹਨ। ਸੋ ਇਹ ਦਿਨ ਅਖੰਡ-ਪਾਠਾਂ ਜਾਂ ਸਹਿਜ-ਪਾਠਾਂ ਲਈ ਸਾਜ਼ਗਾਰ ਨਹੀਂ ਸਨ। ਅੱਛਰੇ ਨੂੰ ਵਿਹਲ ਸੀ। ਏਸੇ ਕਰਕੇ ਉਹ ਸਾਕ-ਸਕੀਰੀਆਂ ਵਿਚ ਨਿਸ਼ਚਿੰਤ ਹੋਇਆ ਤੁਰਿਆ ਫਿਰਦਾ ਸੀ।

 

ਮਗਰੋਂ ਪਿੰਡ ਵਿਚ ਇਕ ਖਾਸ ਘਟਨਾ ਵਾਪਰ ਗਈ। ਇਹ ਉੱਧਮੂਲ ਬਾਮ੍ਹਣਾਂ ਦੇ ਮੁੰਡੇ ਜਨਕ ਰਾਜ ਨੇ ਹੀ ਖੜ੍ਹਾ ਕੀਤਾ ਸੀ। ਉਹਨੇ ਤਾਜ਼ਾ-ਤਾਜ਼ਾ ਅੰਮ੍ਰਿਤ ਛਕਿਆ ਸੀ। ਉਹਦੇ ਵਿਚ ਜੱਟਾਂ ਦੇ ਮੁੰਡਿਆਂ ਨਾਲੋਂ ਵਧ ਜੋਸ਼ ਸੀ। ਕੀ ਹੋਇਆ, ਇਕ ਦਿਨ ਸਵੇਰੇ-ਸਵੇਰੇ ਪਿੰਡ ਦੇ ਹੀ ਪੰਜ-ਸੱਤ ਮੁੰਡੇ ਇਕੱਠੇ ਹੋਏ ਅਤੇ ਬਰਛੇ ਫੜ ਕੇ ਪਿੰਡ ਦੀਆਂ ਦੁਕਾਨਾਂ ਦੀ ਫਰੋਲਾ-ਫਰਾਲੀ ਕਰਨ ਲੱਗੇ। ਉਹ ਸਿਗਰਟਾਂ ਦੀਆਂ ਡੱਬੀਆਂ, ਬੀੜੀਆਂ ਦੇ ਬੰਡਲ ਅਤੇ ਜ਼ਰਦੇ ਦੀਆਂ ਪੁੜੀਆਂ ਨੂੰ ਬਾਹਰ ਕਢਵਾ ਰਹੇ ਸਨ । ਸਭ ਕਾਸੇ ਨੂੰ ਦੁਕਾਨ ਅੱਗੇ ਢੇਰੀ ਕਰਵਾ

 

ਕੇ ਅੱਗ ਲਾ ਦਿੰਦੇ। ਅਗਲੇ ਦੀ ਦੁਕਾਨ ਦਾ ਸਤਿਆਨਾਸ ਮਾਰ ਦਿੰਦੇ। ਡੱਬੇ, ਪੀਪੇ ਅਤੇ ਬੋਰੀਆਂ ਦਾ ਸਾਮਾਨ ਏਧਰ-ਓਧਰ ਖਿੰਡਾ ਦਿੰਦੇ। ਪਿੰਡ ਵਿਚ ਇਹ ਦਸ-ਬਾਰਾਂ ਦੁਕਾਨਾਂ ਸਨ। ਦੋ ਵੱਡੀਆਂ ਦੁਕਾਨਾਂ ਦੇ ਗੱਲੇ ਵੀ ਉਹਨਾਂ ਨੇ ਲੁੱਟੇ ਸਨ। ਜਿਹੜੇ ਦੋ ਹੋਰ ਬਾਣੀਏ ਉਹਨਾਂ ਨੂੰ ਆਪਣੀ ਦੁਕਾਨ ਅੰਦਰ ਵੜਨ ਨਹੀਂ ਦਿੰਦੇ ਸਨ. ਉਹਨਾਂ ਨੂੰ ਕੁੱਟਿਆ-ਮਾਰਿਆ ਵੀ ਸੀ। ਬਰਛੇ ਦਿਖਾਏ ਸਨ।

 

i

 

ਰੌਣਕੀ ਬਾਣੀਆ ਪੰਦਰਾਂ-ਕਿੱਲੇ ਜ਼ਮੀਨ ਦਾ ਮਾਲਕ ਸੀ। ਛੋਟਾ ਜਿਹਾ ਕੱਦ-ਕਾਠ, ਉਹਦੀ ਇਕ ਬਾਂਹ ਵਿੰਗੀ ਸੀ। ਛੋਟੇ ਹੁੰਦਿਆਂ ਕਹਿੰਦੇ ਖੇਡਦੇ ਦੀ ਟੁੱਟ ਗਈ ਸੀ, ਫੇਰ ਉਵੇਂ ਹੀ ਜੜੀ ਗਈ। ਲਾਲੀ ਤਕੜੀ ਸੀ। ਲਾਲੀ ਨੇ ਰੌਣਕੀ ਦੇ ਛੇ ਮੁੰਡੇ ਜੰਮੇ ਅਤੇ ਤਿੰਨ ਕੁੜੀਆਂ। ਜਦੋਂ ਮੁੰਡਾ ਹੁੰਦਾ। ਰੌਣਕੀ ਖੁਸ਼ ਹੁੰਦਾ ਅਤੇ ਅਗਵਾੜ ਵਿਚ ਸਭ ਦੇ ਘਰੀਂ ਲੱਡੂ ਭੇਜਦਾ। ਉਹਦਾ ਵਿਸ਼ਵਾਸ ਸੀ ਕਿ ਜਿੰਨੇ ਮੁੰਡੇ ਵਧ ਹੋਣਗੇ, ਓਨੀ ਕਮਾਈ ਵੱਧ ਕਰਨਗੇ। ਆਖਦਾ ਹੁੰਦਾ, ”ਨਾਲੇ ਸਾਲਾ ਕੋਈ ਸਾਮ੍ਹਣੇ ਬੋਲ ਫ੍ਰੀ ਸਕੂਗਾ, ਸਾਰੇ ਡਾਂਗਾਂ ਕੱਢ ਲੈਣਗੇ।’’

 

ਰੌਣਕੀ ਦੇ ਦੋ ਮੁੰਡੇ ਖੇਤੀ ਦਾ ਕੰਮ ਕਰਦੇ। ਇਕ ਮੁੰਡਾ ਸਾਈਕਲ ‘ਤੇ ਦੁੱਧ ਢੋਂਦਾ ਸੀ। ਇਕ ਦੀ ਰੋਡ ਸ਼ਾਹ ਦੀ ਮੰਡੀ ਵਿਚ ਕੱਪੜੇ ਦੀ ਦੁਕਾਨ ਸੀ। ਇਕ ਦੀ ਪਿੰਡ ਵਿਚ ਹੀ ਬਸਾਤੀ ਦੀ ਦੁਕਾਨ ਪਾਈ ਹੋਈ ਸੀ। ਇਕ ਮੁੰਡਾ ਬਰਨਾਲੇ ਇਕ ਵੱਡੇ ਆੜ੍ਹਤੀਏ ਦਾ ਮੁਨੀਮ ਸੀ। ਕੁੜੀਆਂ ਤਿੰਨੇ ਵਿਆਹ ਵਰ ਦਿੱਤੀਆਂ ਸਨ। ਸਭ ਰੰਗ ਲੱਗਿਆ ਹੋਇਆ ਸੀ। ਰੌਣਕੀ ਬੁੱਢਾ ਹੋ ਚੁੱਕਿਆ ਸੀ। ਸਵੇਰੇ ਸਵੇਰੇ ਹੁੱਕੀ ਪੀਂਦਾ ਅਤੇ ਖੰਘਦਾ ਥੁੱਕਦਾ ਆਏ-ਗਏ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਵੀ ਮਾਰੀ ਜਾਂਦਾ। ਉਸ ਦਿਨ ਸਵੇਰੇ ਦੋਵੇਂ ਮੁੰਡੇ ਖੇਤ ਨੂੰ ਤੁਰ ਗਏ ਸਨ, ਦੁਕਾਨ ਵਾਲਾ ਮੁੰਡਾ ਦੁਕਾਨ ਉੱਤੇ ਸੀ। ਘਰ ਵਿਚ ਲਾਲੀ ਸੀ ਜਾਂ ਤਿੰਨੇ ਬਹੂਆਂ। ਉਹ ਘਰ ਦੇ ਬਾਰ ਮੂਹਰੇ ਬੈਠਾ ਹਮੇਸ਼ਾ ਵਾਂਗ ਚੁੱਕੀ ਪੀ ਰਿਹਾ ਸੀ। ਉਹ ਆਏ ਅਤੇ ਉਹਨੂੰ ਹੁਕਮ ਕੀਤਾ ਕਿ ਉਹ ਆਪਣੀ ਹੁੱਕੀ ਪਰ੍ਹਾਂ ਵਗਾਹ ਮਾਰੇ।

 

”ਥੋਨੂੰ ਮੇਰੀ ਹੁੱਕੀ ਕੀ ਕਹਿੰਦੀ ਐ?”

 

“”ਸਾਨੂੰ ਨ੍ਹੀ ਕਹਿੰਦੀ, ਤੈਨੂੰ ਕਹਿੰਦੀ

 

ਐ।”CLUR.COM

 

“ਮੈਨੂੰ ਉਹ ਕਿਮੇਂ?'” ਉਹ ਹੱਸਣ ਦੇ ਮੂਡ ਵਿਚ ਸੀ । ਸਾਰੇ ਮੁੰਡਿਆਂ ਨੂੰ ਜਾਣਦਾ ਸੀ। ਪਿੰਡ ਦੇ ਹੀ ਮੁੰਡੇ ਸਨ। ਪਹਿਲਾਂ ਵੀ ਤਾਂ ਉਹ ਏਥੇ ਹੀ ਬੈਠਾ ਚੁੱਕੀ ਪੀਂਦਾ ਹੈ। ਅੱਜ ਕੋਈ ਨਵਾਂ ਦਿਨ ਤਾਂ ਨਹੀਂ।

 

”ਇਹ ਹੁੱਕੀ ਤੇਰੀ ਮੌਤ ਐ ਕਰਿਆੜਾ!” ਜਨਕ ਰਾਜ ਉਰਫ ਜਨਕ ਰਾਜ ਸਿੰਘ ਉੱਚਾ ਬੋਲਿਆ।

 

”ਤੈਨੂੰ ਪਤਾ ਨ੍ਹੀ. ਪਿੰਡ ‘ਚ ਕੀ ਛਿਲਛਲਾ ਛਿੜਿਆ ਹੋਇਐ।’ ਇਕ ਹੋਰ ਓਨਾ ਹੀ ਉੱਚਾ ਬੋਲਿਆ।

 

ਤੀਜੇ ਇਕ ਨੇ ਰੌਣਕੀ ਨੂੰ ਗਰਦਨ ਤੋਂ ਫੜ ਕੇ ਖੜ੍ਹਾ ਕਰ ਲਿਆ ਅਤੇ ਅਗਾਂਹ ਤੋਰ ਕੇ ਉਹਦਾ ਸਿਰ ਘਰ ਦੇ ਅੱਗੋਂ ਦੀ ਵਗਦੀ ਗੰਦੀ ਨਾਲੀ ਵਿਚ ਘਸੋਅ ਦਿੱਤਾ। ਰੌਣਕੀ ਦਾ ਮੂੰਹ ਗਾਰੇ ਨਾਲ ਭਰ ਗਿਆ। ਉਹਤੋਂ ਬੋਲਿਆ ਨਹੀਂ ਜਾ ਰਿਹਾ ਸੀ। ਉਹ ਔਖੇ ਸਾਹ ਲੈਂਦਾ। ਹੁੱਕੀ ਪਰ੍ਹਾਂ ਕਿਧਰੇ ਰੁੜ੍ਹੀ ਪਈ ਸੀ। ਬਹੂਆਂ ਅੰਦਰੋਂ ਭੱਜ ਕੇ ਆਈਆਂ ਅਤੇ ਬੁੜ੍ਹੇ ਨੂੰ ਸਾਂਭਿਆ। ਉਹ ਜਾ ਚੁੱਕੇ ਸਨ। ਜਾਂਦੇ ਹੋਏ ਉੱਚਾ-ਉੱਚਾ ਹੱਸੇ মন।

 

ਅੱਛਰਾ ਦਾਂਦੂ ਪਿੰਡ ਵੜਿਆ ਤਾਂ ਗੁਰਦੁਆਰੇ ਬੈਠ ਕੇ ਬੁੜ੍ਹਿਆਂ ਤੋਂ ਸਾਰੀਆਂ ਗੱਲਾਂ ਸੁਣੀਆਂ। ਉਹ ਰੌਣਕੀ ਦੀ ਗੱਲ ਮਸਾਲੇ ਲਾ-ਲਾ ਕਰ ਰਹੇ ਸਨ। ਗੱਲ ਕਰਦੇ ਅਤੇ ਹੱਸਦੇ। ਗੱਲ ਕਰਨ ਵਾਲੇ ਇਹ ਦੋ ਬੁੜ੍ਹੇ ਹੀ ਸਨ। ਬਾਕੀ ਚਾਰ-ਪੰਜ ਸਿਰਫ ਸੁਣ ਰਹੇ ਸਨ। ਉਹ ਨਾ ਹੱਸਦੇ ਅਤੇ ਨਾ ਕੁਝ ਬੋਲਦੇ। ਜਿਉਂ-ਜਿਉਂ ਗੱਲਾਂ ਅੱਗੇ ਵਧਦੀਆਂ ਅੱਛਰੇ ਦਾ ਚਿਹਰਾ ਉਦਾਸ ਹੁੰਦਾ ਜਾਂਦਾ ।

 

ਉਸ ਦਿਨ ਦੁਪਹਿਰ ਦੀ ਰੋਟੀ ਅੱਛਰੇ ਨੂੰ ਸੁਆਦ ਨਹੀਂ ਲੱਗੀ। ਉਹ ਆਪਣੀ ਬੈਠਕ ਵਿਚ ਗਿਆ ਅਤੇ ਕੱਪੜਾ ਲੈ ਕੇ ਸੁੱਤਾ ਪਿਆ ਰਿਹਾ। ਉਹਨੂੰ ਸੰਵਾਰ ਕੇ ਨੀਂਦ ਵੀ ਨਹੀਂ ਆਈ। ਆਥਣੇ ਜਿਹੇ ਉਹਨੇ ਆਪਣੇ ਚਾਰ ਸਾਥੀ ਬੁਲਾਏ ਅਤੇ ਸਾਰੀ ਗੱਲ ਕੀਤੀ। ਸਾਥੀ ਉਹਦੇ ਵਿਚਾਰਾਂ ਦੇ ਹੀ ਸਨ। ‘ਮਾੜਾ ਹੋਇਆ, ਇਹ ਗੱਲ ਘੱਟੋ-ਘੱਟ ਥੰਮਣ ਵਾਲੇ ਪਿੰਡ ‘ਚ ਨਹੀਂ ਹੋਣੀ ਚਾਹੀਂਦੀ ਸੀ।’ ਸਾਰਿਆਂ ਦੀ ਇਹੀ ਚਿੰਤਾ ਸੀ। ਇਹੀ ਝੋਰਾ ਸੀ। ਉਹਨਾਂ ਨੇ ਅੱਛਰੇ ਦੀ ਬੈਠਕ ਵਿਚ ਬੈਠ ਕੇ ਹੀ ਸਾਰੀਆਂ ਗੱਲਾਂ ਕੀਤੀਆਂ ਸਨ। ਅੱਧੇ ਘੰਟੇ ਪਿੱਛੋਂ ਅਖੀਰ ਉੱਠ ਖੜ੍ਹੇ ਅਤੇ ਪਿੰਡ ਵਿਚ ਫਿਰਨ ਲੱਗੇ। ਇਕੱਲੀ-ਇੱਕਲੀ ਦੁਕਾਨ ਉੱਤੇ ਗਏ। ਦੁਕਾਨਦਾਰਾਂ ਦਾ ਦਿਲ ਧਰਾਇਆ। ਮਿੰਨ੍ਹਾ-ਮਿੰਨ੍ਹਾ ਇਹ ਵੀ ਸਮਝਾਇਆ ਕਿ ਜਦੋਂ ਉਹਨਾਂ ਨੂੰ ਜ਼ਮਾਨੇ ਦੀ ਹਵਾ · ਦਾ ਪਤਾ ਸੀ ਤਾਂ ਕਾਹਨੂੰ ਰੱਖਣੀਆਂ ਸੀ ਇਹ ਚੀਜ਼ਾਂ ਆਪਣੀ ਦੁਕਾਨ ਵਿਚ। ਇਹ ਵੀ ਪੁੱਛਦੇ ਰਹੇ ਕਿ ਉਹ ਮੁੰਡੇ ਕਿਹੜੇ-ਕਿਹੜੇ ਸੀ। ਹਰ ਕੋਈ ਉਹਨਾਂ ਦਾ ਹੀ ਨਾਂ ਲੈਂਦਾ ਸੀ। ਇਹ ਵੀ ਦੱਸਦੇ ਸਨ ਕਿ ਮੂਹਰੇ ਬਾਮ੍ਹਣਾਂ ਦਾ ਜਨਕ ਲੱਗਿਆ ਹੋਇਆ ਸੀ। ਓਸੇ ਨੇ ਅੱਗੇ ਲੱਗ ਕੇ ਇਹ ਕਾਰਵਾਈ ਕਰਾਈ ਹੈ। ਰੌਣਕੀ ਦੇ ਘਰ ਬੈਠ ਕੇ ਉਹ ਖਾਸਾ ਚਿਰ ਗੱਲਾਂ ਕਰਦੇ ਰਹੇ। ਉਹ ਬਹੁੜੀ ਗੱਲ ਨਹੀਂ ਕਰਦਾ ਸੀ। ਜਿਵੇਂ ਚੁੱਪ ਹੀ ਧਾਰ ਰੱਖੀ ਹੋਵੇ। ਜਿਵੇਂ ਉਹਨੂੰ ਇਹਨਾਂ ਬੰਦਿਆਂ ਤੋਂ ਵੀ ਡਰ ਲੱਗ ਰਿਹਾ ਹੋਵੇ। ਅੱਛਰੇ ਦੇ ਸੱਚੇ ਬੋਲ ਸਨ। ਫੇਰ ਵੀ ਰੌਣਕੀ ਨੂੰ ਇਤਬਾਰ ਨਹੀਂ ਸੀ।

 

ਬੈਠਕ ਵਿਚ ਵਾਪਸ ਆ ਕੇ ਅੱਧੀ ਰਾਤ ਤੱਕ ਉਹ ਇਹੀ ਝੇੜਾ ਕਰਦੇ ਰਹੇ। ਅਖੀਰ ਉਹਨਾਂ ਨੇ ਇਹੀ ਫੈਸਲਾ ਕੀਤਾ ਕਿ ਜਨਕ ਰਾਜ ਦਾ ਗੋਤ ਪੁੱਛਿਆ ਜਾਵੇ, “ਕਿਉਂ ਬਾਮ੍ਹਣਾ, ਤੂੰ ਇਹਨਾਂ ਕੰਮਾਂ ਵਾਸਤੇ ਥਾਣਾ ਬਦਲਿਆ ਸੀ?’

 

ਅਗਲੇ ਦਿਨ ਸਦੇਹਾਂ ਉਹ ਜਨਕ ਦੇ ਘਰ ਗਏ। ਪਰ ਉਹ ਘਰ ਵਿਚ ਨਹੀਂ ਸੀ। ਘਰਦਿਆਂ ਨੂੰ ਵੀ ਕੋਈ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਜਨਕ ਚਾਰ-ਪੰਜ ਦਿਨ ਪਿੰਡ ਨਹੀਂ ਵੜਿਆ। ਉਹਨੂੰ ਅੱਛਰੇ ਹੁਰਾਂ ਦੇ ਫ਼ੈਸਲੇ ਦਾ ਪਤਾ ਲੱਗ ਚੁੱਕਿਆ ਹੋਵੇਗਾ।

 

ਫੇਰ ਜਦੋਂ ਵੀ ਅੱਛਰੇ ਨੂੰ ਕੋਈ ਬਾਣੀਆ ਮਿਲਦਾ, ਉਹ ਇਹੀ ਆਖਦਾ, ‘ਦੇਖੋ, ਓਸ ਦਿਨ ਜਿਹੜੀ ਗੱਲ ਹੋ ‘ਗੀ, ਸੋ ਹੋ ‘ਗੀ। ਗਹਾਂ ਨੂੰ ਇਹ ਨ੍ਹੀ ਹੋਊ। ਜਨਕ ਤੋਂ ਬਗੈਰ ਮੈਂ ਸਾਰਿਆਂ ਨੂੰ ਮਿਲ ਚੁੱਕਿਆਂ। ਉਹ ਮਾਫੀ ਮੰਗਦੇ ਨੇ।”BOOKC

 

B.COM

 

ਜਨਕ ਰਾਤ-ਬਰਾਤੇ ਬੇਸ਼ੱਕ ਘਰ ਵੜਦਾ ਹੋਵੇ, ਪਰ ਮੁੜਕੇ ਉਹ ਕਿਸੇ ਦੇ ਸਾਹਮਣੇ ਨਹੀਂ ਹੋਇਆ। ਡਰ ਗਿਆ ਸੀ। ਪਿੰਡ ਹੀ ਛੱਡ ਗਿਆ, ਇਕ ਤਰ੍ਹਾਂ ਨਾਲ।

 

ਅੱਛਰੇ ਦੀ ਇਕ ਸਬਾਤ ਖਾਲੀ ਪਈ ਸੀ। ਦੂਜੀ ਸਬਾਤ ਅੱਧੀ ਕੁ ਤੂੜੀ ਦੀ ਭਰੀ ਹੋਈ ਸੀ। ਉਸ ਦਿਨ ਸਰਪੰਚ ਦੇ ਬੰਦੇ ਦੂਜੀ ਸਥਾਤ ਵਿਚੋਂ ਤੂੜੀ ਢੋਹ ਰਹੇ ਸਨ। ਉਹ ਟਰਾਲੀ ਲਿਆਉਂਦੇ ਅਤੇ ਪੰਡਾਂ ਲੱਦਕੇ ਲੈ ਜਾਂਦੇ । ਏਦਾਂ ਹੀ ਉਹਨਾਂ ਨੇ ਸਾਰੇ ਦਿਨ ਵਿਚ ਚਾਰ-ਪੰਜ ਗੇੜੇ ਲਾਏ ਸਨ ਜਿਵੇਂ ਸਬਾਤ ਖਾਲੀ ਕਰ ਦੇਣੀ ਹੋਵੇ। ਅੱਛਰਾ ਆਥਣੇ ਜਿਹੇ ਬੈਠਕ ਤੋਂ ਬਾਹਰ ਨਿੱਕਲਿਆ। ਉਹਦੀ ਗੁਰਦੁਆਰੇ ਨੂੰ ਜਾਣ ਦੀ ਤਿਆਰੀ ਸੀ। ਬੰਦਿਆਂ ਨੂੰ ਉਹਨੇ ਪੁੱਛਿਆ, ‘‘ਹੋਰ ਗੇੜਾ ਵੀ ਕੋਈ ਲਾਉਂਗੇ ਜਾਂ ਬੱਸ? ”

 

”ਨਹੀਂ ਬਾਬਾ, ਬੱਸ। ਇਹ ਬੱਸ ਆਖਰੀ ਐ। ਫੇਰ ਨੀ ਆਉਂਦੇ।’ ਚਮਿਆਰਾਂ ਦਾ ਮੁੰਡਾ ਮਿੱਠਾ ਬੋਲ ਰਿਹਾ ਸੀ। ਫੇਰ ਪੁੱਛਿਆ, “ਕਿਉਂ ਬਾਬਾ, ਕੀ ਗੱਲ?”

 

”ਨਹੀਂ ਗੱਲ ਤਾਂ ਕੋਈ ਨ੍ਹੀ ਛੋਟੂ। ਜੇ ਫੇਰ ਆਉਣੇ ਤਾਂ ਤਖਤਿਆਂ ਨੂੰ ਜਿੰਦਾ ਲਾ ਕੇ ਨਾ ਜਾਮਾਂ

 

“ਨਹੀਂ ਬੱਸ, ਹੁਣ ਨ੍ਹੀ। ਲਾ ਦੇ ਜਿੰਦਾ ਚਾਹੇ।” ਆਖਰੀ ਪੰਡ ਟਰਾਲੀ ਉੱਤੇ ਧਰ ਕੇ ਚਮਿਆਰ ਆਪ ਬਾਰ ਦੇ ਤਖਤੇ ਭੇੜਨ ਲੱਗ ਪਿਆ।

 

ਉਹ ਟਰੈਕਟਰ ਸਟਾਰਟ ਕਰਨ ਵਾਲੇ ਸਨ ਕਿ ਅੱਛਰੇ ਨੇ ਡਰਾਈਵਰ ਨੂੰ ਹੱਥ ਦਿੱਤਾ। ਡਰਾਈਵਰ ਬਾਮ੍ਹਣਾਂ ਦਾ ਮੁੰਡਾ ਸੀ ਅਤੇ ਕਈ ਸਾਲਾਂ ਤੋਂ ਜੱਸੀ ਦੇ ਟਰੈਕਟਰ ਉੱਤੇ ਕੰਮ ਕਰਦਾ ਸੀ। ਇਹ ਮੁੰਡਾ ਕੌਰੇ ਕੇ ਸ਼ਰੀਕੇ ਵਿਚੋਂ ਸੀ ਅਤੇ ਓਸੇ ਨੇ ਜੱਸੀ ਦੇ ਕੰਮ ਉੱਤੇ ਲਗਵਾਇਆ ਸੀ। ਅੱਛਰੇ ਨੇ ਉੱਚਾ ਬੋਲ ਮਾਰਿਆ, ”ਓਏ ਭਾਈ ਬਿਰਜ, ਟਰੈਕਟਰ ਚਲਾਉਣ ਤੋਂ ਪਹਿਲਾਂ ਇਕ ਗੱਲ ਸੁਣ ਜਾ ਮੇਰੀ। ਉਰੇ ਹੋ ਕੇ ਸੁਣ।”

 

ਬਿਰਜ ਨੇੜੇ ਆਇਆ ਤਾਂ ਉਹਨੇ ਨੀਵੇਂ ਬੋਲ ਵਿਚ ਕਿਹਾ, “ਸਰਪੰਚ ਸਾਅਬ ਨੂੰ ਕਹਿਦੀਂ। ਅੱਗੇ ਤੋਂ ਤੂੜੀ ਪਾਉਣ ਦਾ ਕੋਈ ਹੋਰ ਬੰਦੋਬਸਤ ਕਰਲੇ। ਮੈਂ ਸਬਾਤਾਂ ਸਾਫ ਕਰਾ ਕੇ ਆਵਦਾ ਲਕਾਤੁਕਾ ਜਾ ਰੱਖਣੇ।”

 

ਬਿਰਜ ਲਈ ਇਹ ਆਮ ਗੱਲ ਸੀ। ਉਹਨੇ ਟਰੈਕਟਰ ਸਟਾਰਟ ਕੀਤਾ ਅਤੇ ਪੰਡਾਂ ਦੀ ਟਰਾਲੀ ਲੈ ਕੇ ਤੁਰ ਪਿਆ।

 

ਦਿਨ ਗੁਜ਼ਰਦੇ ਜਾ ਰਹੇ ਸਨ। ਆਲੇ-ਦੁਆਲੇ ਦੇ ਪਿੰਡਾਂ ਵਿਚ ਅਜੀਬ ਘਟਨਾਵਾਂ ਵਾਪਰ ਰਹੀਆਂ ਸਨ। ਮੂੰਹੋਂ-ਮੂੰਹ ਖ਼ਬਰਾਂ ਪਹੁੰਚਦੀਆਂ। ਪਿੰਡ ਵਿਚ ਪੰਜਾਬੀ ਦੇ ਦੋ-ਤਿੰਨ ਅਖ਼ਬਾਰ ਆਉਂਦੇ ਸਨ। ਜਦੋਂ ਹੀ ਸਾਈਕਲ ਵਾਲਾ ਮੁੰਡਾ ਆਉਂਦਾ, ਅਖ਼ਬਾਰ ਮੁਰਗੇ ਦੇ ਖੰਭਾਂ ਵਾਂਗ ਖਿੰਡ ਜਾਂਦੇ। ਮੁੰਡਾ ਖਾਸਾ ਦਿਨ ਚੜ੍ਹੇ ਪਹੁੰਚਦਾ ਸੀ। ਇਥੋਂ ਦਾ ਹੀ ਜੱਟਾਂ ਦਾ ਇੱਕ ਮੁੰਡਾ ਸੀ। ਉਹ ਰੋਡ ਸ਼ਾਹ ਨਿੱਤ ਜਾਂਦਾ ਸੀ। ਸਦੇਹਾਂ ਜਾਣ ਤੋਂ ਡਰਦਾ ਰਹਿੰਦਾ। ਓਦੋਂ ਜਾਂਦਾ ਜਦੋਂ ਲਿੰਕ ਸੜਕ ਖਾਸਾਂ ਵਗਣ ਲੱਗ ਪੈਂਦੀ। ਜਿਹਨਾਂ ਘਰਾਂ ਵਿਚ ਅਖ਼ਬਾਰ ਲੱਗੇ ਹੋਏ ਸਨ, ਉਹਨਾਂ ਨੂੰ ਹੀ ਦਿੰਦਾ। ਨਕਦ ਪੈਸਿਆਂ ਦਾ ਅਖ਼ਬਾਰ ਵੇਚਣ ਦਾ ਰਿਵਾਜ ਪਿੰਡ ਵਿਚ ਅਜੇ ਤੁਰਿਆ ਨਹੀਂ ਸੀ। ਪਿੰਡ ਵਿਚ ਰੇਡੀਓ ਅਤੇ ਕੁਝ ਟੈਲੀਵਿਜਨ ਵੀ ਸਨ । ਸਾਰੇ ਪਾਸੇ ਇਕੋ ਜਿਹੀਆਂ ਖ਼ਬਰਾਂ ਹੁੰਦੀਆਂ।

 

ਉਹਨਾਂ ਦੇ ਆਪਣੇ ਪਿੰਡ ਇਕ’ਸਵੇਰ ਅਜੀਬ ਖ਼ਬਰ ਉੱਡੀ। ਬਾਣੀਆਂ ਦੇ ਚਾਰ ਘਰ ਰਾਤੋ ਰਾਤ ਪਤਾ ਨਹੀਂ ਕਿਹੜੇ ਵੇਲੇ ਆਪਣਾ ਸਾਰਾ ਸਾਮਾਨ ਟੱਰਕਾਂ ਉੱਤੇ ਲੱਦ ਕੇ ਬਰਨਾਲੇ ਜਾ ਵੜੇ ਸਨ। ਪਿੱਛੋਂ ਉਹਨਾਂ ਦੇ ਤਖਤੇ ਖੁੱਲ੍ਹੇ ਸਨ। ਘਰਾਂ ਵਿਚ ਇਕ ਵੀ ਚੀਜ਼ ਨਹੀਂ ਸੀ। ਟੱਬਰ-ਟੀਹਰ ਸਭ ਬਰਨਾਲੇ। ਜਿਵੇਂ ਪਿੰਡ ਦਾ ਹਉਂਕਾ ਨਿਕਲ ਗਿਆ ਹੋਵੇ । ਘੁਸਰ-ਮੁਸਰ ਸੀ, ਕੁਝ ਹੋਰ ਘਰ ਵੀ ਪਿੰਡ ਛੱਡਣ ਦੀਆਂ ਤਿਆਰੀਆਂ ਵਿਚ मरु।

 

ਅੱਛਰਾ ਸਿੰਘ ਅਤੇ ਉਹਦੇ ਸਾਥੀਆਂ ਲਈ ਇਹ ਦਿਨ ਅੱਚਵੀ ਦੇ ਸਨ। ਜਿਵੇਂ ਉਹਨਾਂ ਦੇ ਹੱਥਾਂ ਵਿਚੋਂ ਕੋਈ ਵਿਸ਼ਵਾਸ ਕਿਰਦਾ ਜਾ ਰਿਹਾ ਹੋਵੇ। ਉਹਨਾਂ ਨੇ ਹੋਰ ਪਿੰਡਾਂ ਦੀਆਂ ਖ਼ਬਰਾਂ ਤਾਂ ਸੁਣੀਆਂ ਸਨ, ਪਰ ਇਹ ਉਮੀਦ ਨਹੀਂ ਸੀ ਕਿ ਉਹਨਾਂ ਦੇ ਆਪਣੇ ਪਿੰਡ ਵਿਚ ਵੀ ਅਜਿਹਾ ਹੋ ਜਾਵੇਗਾ। ਇਹ ਚਾਰੇ ਚੰਗੇ ਘਰ ਸਨ। ਇਹਨਾਂ ਦੀਆਂ ਦੁਕਾਨਾਂ ਵੀ ਖੂਬ ਚੱਲ ਰਹੀਆਂ ਸਨ। ਉਹ ਆਪਣੀਆਂ ਦੁਕਾਨਾਂ ਵੀ ਚੁੱਕ ਕੇ ਲੈ ਗਏ ਸਨ। ਪੰਜ-ਸੱਤ ਦਿਨ ਲੰਘੇ ਤਾਂ ਲੋਕ ਜਿੱਚ ਹੋਣ ਲੱਗੇ। ਪਿੰਡਾਂ ਵਿਚ ਜੱਟਾਂ ਕੋਲ ਨਕਦ ਪੈਸੇ ਹਰ ਵੇਲੇ ਕਦੋਂ ਹੁੰਦੇ ਸਨ। ਨਕਦ ਪੈਸੇ ਹੁੰਦੇ ਵੀ ਨੇ ਤਾਂ ਉਹ ਵੀ ਕੁਝ ਘਰਾਂ ਕੋਲ। ਆਮ ਲੋਕ ਤਾਂ ਦੁਕਾਨਾਂ ਤੋਂ ਸੌਦਾ-ਪੱਤਾ ਲਿਆਉਂਦੇ ਰਹਿੰਦੇ ਹਨ ਅਤੇ ਬਾਣੀਆਂ ਨਾਲ ਹਿਸਾਬ ਹਾੜ੍ਹੀ-ਸੌਣੀ ਕਰਦੇ ਹਨ।

 

ਅੱਛਰਾਂ ਸਿੰਘ ਤੇ ਉਹਦੇ ਸਾਥੀਆਂ ਨੇ ਵੀਹ ਬੰਦੇ ਇਕੱਠੇ ਕੀਤੇ। ਉਹਨਾਂ ਕੋਲ ਪੰਜ ਟਰੈਕਟਰ- ਟਰਾਲੀਆਂ ਸਨ। ਉਹ ਸਵੇਰੇ ਹੀ ਬਰਨਾਲੇ ਜਾ ਪਹੁੰਚੇ। ਉਹਨਾਂ ਦੇ ਬੰਦੇ ਪਹਿਲਾਂ ਪਤਾ ਕਰ ਆਏ ਸਨ ਕਿ ਕੌਣ ਕਿੱਥੇ ਰਹਿੰਦਾ ਹੈ। ਉਹ ਚਾਰੇ ਘਰਾਂ ਨੂੰ ਜ਼ਬਰਦਸਤੀ ਮੋੜ ਕੇ ਥੰਮਣ ਵਾਲੇ ਲੈ ਆਏ। ਉਹਨਾਂ ਦੇ ਘਰਾਂ ਅਤੇ ਦੁਕਾਨਾਂ ਦਾ ਸਾਰਾ ਸਾਮਾਨ ਪੰਜ ਟਰਾਲੀਆਂ ਵਿਚ ਨਹੀਂ ਆਇਆ ਤਾਂ ਉਹਨਾਂ ਨੇ ਦੋ ਟਰੱਕ ਕਿਰਾਏ ਉੱਤੇ ਬਰਨਾਲੇ ਤੋਂ ਲੈ ਲਏ। ਸਭ ਦੀਆਂ ਔਰਤਾਂ ਅਤੇ ਜੁਆਕ-ਜੱਲਾ ਬੱਸਾਂ ਉੱਤੇ ਆ ਗਏ। ਪਿੰਡ ਵਿਚ ਜਿਵੇਂ ਮੁੜ ਕੇ ਜਾਨ ਪੈ ਗਈ ਹੋਵੇ। ਜਿਵੇਂ ਪਿੰਡ ਨੂੰ ਸੋਖਾ ਸਾਹ ਆਇਆ ਹੋਵੇ। ਜਿਹੜੇ ਬਾਣੀਆਂ ਦੇ ਹੋਰ ਘਰ ਜਾਊਂ-ਜਾਊਂ ਕਰਦੇ ਸਨ, ਉਹਨਾਂ ਨੂੰ ਬਹੁਤ ਧਰਵਾਸ ਮਿਲਿਆ। ਜੱਟ-ਜ਼ਿਮੀਂਦਾਰ ਸਭ ਆਖ ਰਹੇ ਸਨ. ‘ਓਏ ਭਾਈ ਇਹਨਾਂ ਮਹਾਜਨਾਂ ਬਗੈਰ ਤਾਂ ਆਪਾਂ ਜਿਮੇਂ ਅੰਨ੍ਹੇ ਜੇ ਈ ਹੋ ‘ਗੇ ਸੀ। ਆਪਾਂ ਨੂੰ ਹੀ ਸਰਦਾ ਇਹਨਾਂ ਬਗੈਰ।’

 

”ਸਰਨਾ ਇਹਨਾਂ ਨੂੰ ਵੀ ਨਹੀਂ ਸੀ ਪਿੰਡ ਬਗੈਰ। ਦੇਖਣਾ ਸੀ ਸੁਆਦ ਤਾਂ ਮ੍ਹੀਨਾ ਰਹਿ ਕੇ ਦੇਖ 4 ਲੈਂਦੇ। ਏਥੇ ਤਾਂ ਪੜਦਾ ਬਣਿਆ ਹੋਇਆ ਸੀ ਇਹਨਾਂ ਦਾ। ਓਥੇ ਸ਼ਹਿਰ ‘ਚ ਇਹਨਾਂ ਨੂੰ ਨਮਿਆਂ ਨੂੰ ਕੌਣ ਸਿਆਣਦਾ। ਓਥੇ ਵੱਡੀਆਂ ਵੱਡੀਆਂ ਦੁਕਾਨਾਂ ਦਾ ਇਹ ਬਾਣੀਏ ਕਿਮੇਂ ਮੁਕਾਬਲਾ ਕਰ ਲੈਂਦੇ।” ਕਿਸੇ ਦਾ ਇਹ ਤਰਕ ਵੀ ਠੀਕ ਸੀ।

 

”ਨਾਲੇ ਭਾਈ ਇਹਨਾਂ ਬਗੈਰ ਆਪਾਂ ਨੂੰ ਲੁੱਟੂਗਾ ਕੌਣ?” ਇਕ ਮਨਚਲੇ ਨੇ ਆਵਾਜ਼ ਕੱਸੀ। ਸਾਰੇ ਹੱਸਣ ਲੱਗੇ।

 

”ਨਾ, ਇਹ ਤਾਂ ਆਪਣੇ ਪਿੰਡ ਦੇ ਬਾਣੀਆਂ ਦਾ ਅਲਾਨ ਐ, ਬਈ ਬਰਨਾਲੇ ਦੇ ਭਾਅ ਚੀਜ਼ਾਂ ਲਓ ਸਾਥੋਂ। ਫੇਰ ਲੁੱਟਣ ਆਲੀ ਤਾਂ ਕੋਈ ਗੱਲ ਨਾ ਰਹੀ ਭਾਈ। ਨਾਲੇ ਜਾਰ, ਆਹ ਖੜ੍ਹੇ ਬਰਨਾਲਾ, ਆਹ ਖੜ੍ਹੇ ਰੋਡ ਸ਼ਾਹ, ਓਥੋਂ ਜਾ ਕੇ ਲੈ ਆਉਨੇ ਆਂ ਆਪਾਂ ‘ਕੱਠਾ ਸੌਂਦਾ।” ਇਕ ਹੋਰ ਨੇ ਗੱਲ ਸਮਝਾਈ।

 

”ਫੇਰ ਵੀ ਮੇਰੇ ਸਾਲੇ ਦੀ ਕੋਈ ਨਿੱਕੀ ਮੋਟੀ ਚੀਜ਼ ਹੁੰਦੀ ਐ, ਉਹ ਐਥੋਂ ਪਿੰਡੋਂ ਈ ਲੈਣੀ ਪੈਂਦੀ ਐ। ਪਿੰਡ ਦੀਆਂ ਹੱਟਾਂ ਬਗੈਰ ਆਪਾਂ ਨੂੰ ਕਦੰਤ ਨ੍ਹੀ ਸਰਦਾ।”

 

”ਜਾਰ ਗੱਲ ਮੁਕਾਉਂਦੇ ਕਿਉਂ ਨ੍ਹੀ। ਇਹ ਰੱਬ ਨੇ ਆਪ ਤਾਂ ਨ੍ਹੀ ਲਿਖ ਕੇ ਦਿੱਤਾ ਵਿਆ ਬਈ ਪਿੰਡ ਜੱਟਾਂ ਦਾ ਈ ਹੋਊ। ਇਥੇ ਤਾਂ ਕੁੱਲ ਜਾਤ ਨੇ ਰਹਿਣੈ। ਕੁੱਲ ਜਾਤ ਨੇ ਏਥੋਂ ਈ ਖਾਣੈ, ਏਥੋਂ ਈ ਕਮਾਉਣੈ।”

 

”ਹਾਂ…. ਆਹ ਹੋਈ ਨਾ ਗੱਲ ਖਰੀ ਐਨ ਸੋਲਾਂ ਆਨੇ।” ਸਾਰਿਆਂ ਨੇ ਇਕ ਆਵਾਜ਼ ਹੋ ਕੇ ਕਿਹਾ।

 

ਸਾਰਾ ਪਿੰਡ ਅੱਛਰੇ ਦਾਂਦੂ ਨੂੰ ਸ਼ਾਬਾਸ਼ ਦੇ ਰਿਹਾ ਸੀ, ਜੀਹਦੀ ਹਿੰਮਤ ਨਾਲ ਬਾਣੀਆਂ ਦੇ ਘਰ ਵਾਪਸ ਆ ਗਏ। ਪਿੰਡ ਦੀ ਆਣ ਰਹਿ ਗਈ।

 

ਅੱਛਰੇ ਦਾਂਦੂ ਦੀ ਮਹਿਮਾ ਪਿੰਡ ਵਿਚ ਵੀ ਨਹੀਂ, ਆਲੇ-ਦੁਆਲੇ ਦੇ ਇਲਾਕੇ ਵੀ ਵਧ ਰਹੀ ਸੀ। ਉਹ ਜਦੋਂ ਦਾ ਪਿੰਡ ਵੜਿਆ, ਓਦੋਂ ਤੋਂ ਹੀ ਜੱਸੀ ਸਰਪੰਚ ਦੇ ਅੱਖ-ਤਿਣ ਰੜਕਦਾ ਸੀ। ਪਹਿਲਾਂ ਪਹਿਲਾਂ ਤਾਂ ਜੱਸੀ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਉਹ ਪਿੰਡ ਦੀਆਂ ਨਜ਼ਰਾਂ ਵਿਚ ਐਨਾ ਉੱਚਾ ਚੜ੍ਹ ਜਾਵੇਗਾ ਅਤੇ ਅੰਦਰੋਂ-ਅੰਦਰ ਐਨੀ ਸ਼ਕਤੀ ਪ ਾਪਤ ਕਰ ਲਵੇਗਾ। ਪਿੰਡ ਦੇ ਲੋਕ ਉਹਦੇ ਮਗਰ ਲੱਰਾਣਗੇ। ਪਹਿਲਾਂ ਤਾਂ ਜੱਸੀ ਉਹਨੂੰ ਟੁੱਕ-ਟੇਰ ਜਿਹਾ ਹੀ ਸਮਝਦਾ ਰਿਹਾ। ਜਿਵੇਂ ਹੋਰ ਐਨੇ ਲੋਕ ਗੁਰਦੁਆਰੇ ਰੋਟੀਆਂ ਖਾਣ ਆਉਂਦੇ ਹਨ ਅਤੇ ਕੁਝ ਦਿਨਾਂ ਬਾਅਦ ਜਾਂ ਮਹੀਨਿਆਂ ਬਾਅਦ ਚਲੇ ਜਾਂਦੇ ਹਨ । ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ। ਅਜਿਹੇ ਲੋਕ ਇਕ ਗੁਰਦੁਆਰੇ ਜਾਂ ਡੇਰੇ ਵਿਚ ਸਾਰੀ ਉਮਰ ਬੱਝ ਕੇ ਰਹਿ ਹੀ ਨਹੀਂ ਸਕਦੇ। ਇਵੇਂ ਹੀ ਦਾਂਦੂ ਆਇਆ ਹੈ ਤੇ ਚਲਿਆ ਜਾਵੇਗਾ। ਪਰ ਉਹ ਤਾਂ ਡਟ ਗਿਆ ਸੀ। ਪਹਿਲਾਂ ਪਾਠੀ ਬਣਿਆ ਫੇਰ ਲੋਕਾਂ ਵਿਚ ਸਿਆਣ-ਗਿਆਣ ਵਧਾ ਲਈ। ਹਾਲਾਤ ਹੀ ਅਜਿਹੇ ਸਨ, ਬਾਹਰਲੇ ਬੰਦਿਆਂ ਦੀਆਂ ਨਜ਼ਰਾਂ ਵਿਚ ਚੜ੍ਹ ਗਿਆ। ਉਹਨਾਂ ਦੇ ਸਿਰ ‘ਤੇ ਪਹਿਲਾਂ ਪਟਵਾਰੀ ਤੋਂ ਬੈਠਕ ਛੁਡਾ ਲਈ। ਹੁਣ ਉਹਨੇ ਪਿੰਡ ਵਿਚ ਐਨੀ ਪਰਚੋਂ ਬਣਾ ਲਈ ਹੈ ਕਿ ਸਬਾਤਾਂ ਨੂੰ ਵੀ ਜਵਾਬ ਦੇ ਦਿੱਤਾ। ਕਿਵੇਂ ਰੋਅਬ ਨਾਲ ਆਖਦਾ ਹੈ, ਅਖੇ-‘ਸਰਪੰਚ ਸਾਅਬ ठे ववि रीं…..।” :

 

ਜਿਸ ਦਿਨ ਦਾ ਬਿਰਜ ਨੇ ਉਸਨੂੰ ਸਬਾਤਾਂ ਛੱਡਣ ਬਾਰੇ ਸੁਨੇਹਾ ਦਿੱਤਾ ਸੀ, ਓਸੇ ਦਿਨ ਤੋਂ ਉਹਨੂੰ ਡਰ ਪੈਦਾ ਹੋ ਗਿਆ ਸੀ ਕਿ ਹੁਣ ਉਹ ਆਪਣੀ ਦੋ ਕਿੱਲੇ ਜ਼ਮੀਨ ਵੀ ਛੁਡਾਏਗਾ। ਚਾਹੇ ਜ਼ਮੀਨ ਗਹਿਣੇ ਹੈ, ਪੈਸੇ ਦੇ ਕੇ ਹੀ ਛੁੱਟੇਗੀ। ਪਰ ਕੀ ਪਤੈ ਭਾਈ, ਤੱਤੀਆਂ ਹਵਾਵਾਂ ਵਗ ਰਹੀਆਂ ਨੇ। ਉਹਦਾ ਉਹਨਾਂ ਨਾਲ ਸਬੰਧ ਹੈ। ਨਿੱਤ ਰਾਤ ਨੂੰ ਗੁਰਦੁਆਰੇ ਉਹਦੇ ਕੋਲੋਂ ਰੋਟੀ ਖਾ ਕੇ ਜਾਂਦੇ ਹਨ। ਕਿਸੇ ਤੋਂ ਕੁਹਾ ਕੇ ਹੀ ਭੇਜ ਦੇਣਾ ਹੈ ਕਿ ਅੱਛਰੇ ਦੀ ਦੋ ਕਿੱਲੇ ਅੱਛਰੇ ਨੂੰ ਸੌਂਪ ਦਿੱਤੀ ਜਾਵੇ।

 

ਜੱਸੀ ਨੇ ਉੱਡਦੀ-ਉੱਡਦੀ ਖ਼ਬਰ ਇਹ ਵੀ ਸੁਣੀ ਸੀ ਕਿ ਦਾਂਦੂ ਵਿਆਹ ਕਰਾਉਣਾ ਚਾਹੁੰਦਾ ਹੈ! ਵਿਆਹ ਕਰਾਉਣ ਦੇ ਸੰਕੇਤ ਇੰਜ ਵੀ ਮਿਲ ਰਹੇ ਸਨ ਕਿ ਉਹਨੇ ਆਪਣੀਆਂ ਦੋਵੇਂ ਸਬਾਤਾਂ ਸੰਵਾਰ ਲਈਆਂ ਸਨ। ਛੱਤਾਂ ਉੱਤੇ ਨਵੀਂ ਮਿੱਟੀ ਪਵਾ ਕੇ ਫੇਰ ਪਲੋਂ ਵਾਲੀ ਮਿੱਟੀ ਨਾਲ ਲਿੱਪਿਆ ਸੀ। ਕੰਧਾਂ ਉੱਤੇ ਪਾਂਡੂ ਫੇਰਿਆ ਸੀ। ਥੱਲੇ ਪੱਲੋਂ ਵਾਲੀ ਮਿੱਟੀ ਦੀ ਹੀ ਮੋਟੀ ਤਲੀ ਦਿੱਤੀ ਸੀ। ਤਖਾਣ ਸੱਦ ਕੇ ਬਾਰਾਂ ਦੇ ਤਖਤੇ ਠੀਕ ਕਰਾਏ ਸਨ। ਇਵੇਂ ਹੀ ਆਪਣੀ ਬੈਠਕ ਨੂੰ ਨਵੇਂ ਸਿਰੇ ਲਿਪਿਆ-ਪੋਚਿਆ ਸੀ। ਸਬਾਤਾਂ ਵਿਚ ਉਹਦਾ ਘਰੇਲੂ ਸਾਮਾਨ ਵਧਦਾ ਜਾਂਦਾ । ਜੱਸੀ ਨੇ ਸੁਣਿਆ ਸੀ ਕਿ ਉਹ ਹੋਰ ਕਿਸੇ ਨੂੰ ਦੱਸਦਾ ਤਾਂ ਨਹੀਂ, ਪਰ ਉਹਦਾ ਸੁਪਨਾ ਹੈ ਕਿ ਆਪਣਾ ਘਰ ਬੰਨ੍ਹੇਗਾ। ਜਿਹੜਾ ਘਰ ਉਹਦਾ ਬਾਪ ਸਰਵਣ ਬੰਨ੍ਹ ਨਹੀਂ ਸਕਿਆ ਸੀ, ਉਹ ਘਰ ਹੁਣ ਅੱਛਰਾ ਬੰਨ੍ਹੇਗਾ। ਇਹ ਗੱਲਾਂ ਜੱਸੀ ਸੁਣਦਾ ਤਾਂ ਉਹਨੂੰ ਚੰਗਾ ਨਾ ਲੱਗਦਾ। ਸਾਫ ਸੀ, ਉਹਦੀ ਦੋ ਕਿੱਲੇ ਜ਼ਮੀਨ ਖੁੱਸਣ ਵਾਲੀ ਸੀ।

 

‘ਜੱਸੀ ਸਰਪੰਚ ਦੀ ਹੁਣ ਵੀ ਪੁਲਿਸ ਨਾਲ ਓਨੀ ਹੀ ਬਣਦੀ ਸੀ। ਪਿੰਡ ਵਿਚ ਉਹ ਕੁਝ ਵੀ ਸਿਆਹ- ਸਫੈਦ ਕਰਦਾ ਰੋਡ ਸ਼ਾਹ ਵਾਲਾ ਥਾਣੇਦਾਰ ਉਹਨੂੰ ਪੁੱਛਦਾ ਨਹੀਂ ਸੀ। ਕਿਉਂ ਪੁੱਛਦਾ ਥਾਣੇਦਾਰ, ਉਹਨੂੰ ਬੈਠੇ-ਬਿਠਾਏ ਨੂੰ ‘ਮਹੀਨਾ’ ਮਿਲੀ ਜਾਂਦਾ।

 

ਰੋਡੂ ਸ਼ਾਹ ਦੀ ਪੁਲਿਸ ਨੂੰ ਸਭ ਪਤਾ ਸੀ ਕਿ ਦੁੱਲੇ ਦੀ ਢਾਬ, ਥੰਮਣ ਵਾਲੇ ਦੇ ਗੁਰਦੁਆਰੇ ਅਤੇ ਜੱਸੀ ਸਰਪੰਚ ਦੇ ਬਾਹਰਲੇ ਘਰ ਅੱਧੀ ਰਾਤ ਨੂੰ ਓਪਰੇ ਬੰਦੇ ਆਉਂਦੇ ਹਨ ਅਤੇ ਰੋਟੀ ਖਾ ਕੇ ਜਾਂਦੇ ਹਨ। ਪੁਲਿਸ ਵਾਲੇ ਦਿਨ ਵੇਲੇ ਕਦੋ ਦੁੱਲੇ ਦੀ ਢਾਬ ਜਾਂਦੇ ਅਤੇ ਸੰਤ ਰਾਮ ਦਾਸ ਤੋਂ ਪੁੱਛ-ਗਿੱਛ ਕਰਦੇ ਤਾਂ ਬਾਬਿਆਂ ਦਾ ਜਵਾਬ ਹੁੰਦਾ, ”ਅਸੀਂ ਕੌਣ ਆਂ ਮ੍ਹਾਰਾਜ ਜੀ, ਉਹਨਾਂ ਨੂੰ ਵਰਜਣ ਆਲੇ। ਨਾਲੇ ਮੈਂ ਤਾਂ ਮੰਡੀ ਹੁੰਨਾਂ ਰਾਤ ਨੂੰ। ਸੇਵਕ ਸਾਡੇ ਉਹਨਾਂ ਨੂੰ ਕੁੱਛ ਆਖਣਗੇ ਤਾਂ ਉਹਨਾਂ ਦਾ ਵੀ ਡੰਡਾ ਜਾ ਡੁੱਕ ਦੇਣਗੇ।”

 

”ਉਹ ਕੌਣ-ਕੌਣ ਹੁੰਦੇ ਨੇ?” ਥਾਣੇਦਾਰ ਪੁੱਛਦਾ।

 

‘‘ਸੇਵਕਾਂ ਦੀ ਤਾਂ ਹਿੰਮਤ ਸ੍ਰੀ ਮ੍ਹਾਰਾਜ ਉਹਨਾਂ ਨੂੰ ਕੁੱਛ ਪੁੱਛਣ ਦੀ। ਮੈਂ ਵੀ ਪੁੱਛਦਾ ਹੁੰਨਾਂ ਸੇਵਕਾਂ ਨੂੰ, ਇਹੀ ਜਵਾਬ ਦਿੰਦੇ ਨੇ, ਅਖੇ-ਉਹ ਤਾਂ ਸਾਰੇ ਇੱਕੋ ਰੂਪ ਨੇ। ਬਦਲਮੇਂ ਆਉਂਦੇ ਨੇ, ਕਿਹੜਾ ਕਦੋਂ ਆਉਂਦੈ, ਕੋਈ ਪਤਾ ਨ੍ਹੀ ਲਗਦਾ।” ਰਾਮ ਦਾਸ ਜਵਾਬ ਦਿੰਦਾ।

 

“ਬਾਬਾ ਜੀ, ਪਤਾ ਕਰੋ, ਉਹ ਕੌਣ-ਕੌਣ ਨੇ?” ਥਾਣੇਦਾਰ ਡਿਊਟੀ ਨਿਭਾਉਂਦਾ।

 

”ਉਹ ਅੱਧੀ ਰਾਤ ਆਉਂਦੇ ਨੇ, ਸਰਦਾਰ ਸਾਅਬ । ਤੁਸੀਂ ਆਪ ਈ ਕਦੇ ਤਸ਼ਰੀਫ ਲਿਆਓ ਡੇਰੇ ਅੱਧੀ ਰਾਤ। ਆਪ ਈ ਦਰਿਆਫਤ ਕਰ ਲਿਓ, ਬਈ ਉਹ ਕੌਣ-ਕੌਣ ਨੇ।” ਰਾਮਦਾਸ ਨੇ ਦੁਨੀਆਂ ਦੇਖੀ ਹੋਈ ਸੀ। ਮੀਸਣਾ ਜਿਹਾ ਬਣ ਕੇ ਆਖਿਆ।

 

ਥਾਣੇਦਾਰ ਨੇ ਹੀਂ-ਹੀਂ ਕਰਕੇ ਦੰਦੀਆਂ ਕੱਢੀਆਂ।

 

ਥੰਮਣ ਵਾਲੇ ਗੁਰਦੁਆਰੇ ਦੇ ਬਾਬਾ ਅਤਰ ਸਿੰਘ ਦਾ ਜਵਾਬ ਵੀ ਕੁਝ ਇਸੇ ਪ੍ਰਕਾਰ ਦਾ ਹੁੰਦਾ। ਥਾਣੇਦਾਰ ਪੁੱਛਦਾ, ਬਾਬਾ ਜੀ, ਕੌਣ ਕੌਣ ਆਉਂਦੇ ਨੇ ਥੋਡੇ ਕੋਲ ਲੰਗਰ ਛਕਣ ਅੱਧੀ ਰਾਤ?”

 

”ਖਬਰੈ ਕੌਣ-ਕੌਣ ਹੁੰਦੇ ਨੇ, ਕਾਕਾ ਜੀ। ਸਾਰਿਆਂ ਦੀਆਂ ਉਮਰਾਂ ਇੱਕੋ ਨੇ, ਸਾਰਿਆਂ ਦਾ ਬਾਣਾ ਇੱਕੋ ਐ। ਸਾਰਿਆਂ ਕੋਲ ਓਹੀ ਹਥਿਆਰ।”

 

“ਕਿਹੜੇ-ਕਿਹੜੇ ਹਥਿਆਰ?”.

 

”ਸਾਨੂੰ ਭਾਈ ਹਥਿਆਰਾਂ ਦਾ ਕੀ ਪਤੈ। ਸਾਨੂੰ ਤਾਂ ਸਾਰੀਆਂ ਬੰਦੂਕਾਂ ਈ ਲਗਦੀਆਂ ਨੇ।”

 

”ਜਦੋਂ ਉਹ ਆਉਂਦੇ ਨੇ, ਉਹਨਾਂ ਨੂੰ ਰੋਟੀ ਕੌਣ ਦਿੰਦੈ?”

 

ਬਾਬੇ ਨੇ ਝੂਠ ਬੋਲਿਆ, ‘‘ਮੈਂ ਈ ਦਿੰਨਾਂ ਜੀ।’

 

”ਤੁਸੀਂ ਕਿਉਂ ਦਿੰਨੇ ਓਂ ਰੋਟੀ ਉਹਨਾਂ ਨੂੰ। ਉਹ ਤਾਂ ਖਤਰਨਾਕ ਬੰਦੇ ਨੇ। ਉਹ ਤਾਂ ਕਾਤਲ ਨੇ।”

 

”ਗੁਰੂ ਘਰ ਅੱਗੇ ਸਾਰੀ ਦੁਨੀਆਂ ਸਾਰੀ ਸੰਗਤ ਇਕ ਐ। ਏਥੇ ਕੀ ਪਤਾ ਲਗਦੈ, ਕੌਣ ਕਾਤਲ ਐ। ਸਾਨੂੰ ਸਾਰੀ ਸੰਗਤ ਗੁਰੂ ਦੀ ਪਿਆਰੀ ਐ। ਗੁਰੂ ਘਰ ਦਾ ਲੰਗਰ-ਪਾਣੀ ਸਾਰਿਆਂ ਵਾਸਤੇ ਐ। ਕੋਈ ਆਓ। ਤੁਸੀਂ ਵੀ ਛਕੇ ਹੁਣ।”

 

ਥਾਣੇਦਾਰ ਆਪਣੀ ਡਿਊਟੀ ਨਿਭਾਉਂਦਾ ਸੀ। ਉਹ ਤਾਂ ਆਪ ਆਪਣੀ ਜਾਨ ਬਚਾਉਂਦਾ ਫਿਰਦਾ। ਉਹਨੇ ਕੀ ਲੈਣਾ ਸੀ, ਕੌਣ ਕਿੱਥੇ ਕਿੰਨੇ ਵਜੇ ਆਉਂਦਾ ਹੈ, ਕਿਉਂ ਆਉਂਦਾ ਹੈ?

 

ਥਾਣੇਦਾਰ ਜਗਜੀਤ ਸਿੰਘ ਪਿੰਡ ਵਿਚ ਦੂਜੇ-ਚੌਥੇ ਦਿਨ ਗੇੜਾ ਮਾਰਦਾ ਤਾਂ ਸੀ, ਪਰ ਜੱਸੀ ਸਰਪੰਚ ਦੇ ਬਾਹਰਲੇ ਘਰ ਕਦੇ ਨਹੀਂ ਗਿਆ ਸੀ। ਉਹ ਸਰਪੰਚ ਦੇ ਅੰਦਰਲੇ ਘਰ ਵੀ ਨਹੀਂ ਜਾਂਦਾ ਸੀ। ਪਿੰਡ ਵਿਚ ਤਾਂ ਉਹ ਸਰਪੰਚ ਨੂੰ ਮਿਲਦਾ ਹੀ ਨਹੀਂ ਸੀ। ਉਂਜ ਉਹਨੂੰ ਸਭ ਪਤਾ ਸੀ ਕਿ ਇਲਾਕੇ ਦਾ ਮਸ਼ਹੂਰ ਅਤਿਵਾਦੀ ਮੀਤਾ ਉਰਫ ਗੁਰਮੀਤ ਸਿੰਘ ਜੱਸੀ ਸਰਪੰਚ ਦੇ ਬਾਹਰਲੇ ਘਰ ਕਦੇ ਕਦੇ ਅੱਧੀ ਰਾਤ ਸਰਪੰਚ ਦੇ ਮੁੰਡੇ ਅਲਬੇਲ ਕੋਲ ਆਉਂਦਾ ਹੈ। ਉਹਦੇ ਨਾਲ ਪੰਜ-ਸੱਤ ਮੁੰਡੇ ਹੋਰ ਵੀ ਹੁੰਦੇ ਹਨ। ਕਦੇ ਪੰਜ ਕਦੇ ਤਿੰਨ। ਉਹ ਇੱਕਲਾ ਕਦੇ ਨਹੀਂ ਆਉਂਦਾ। ਅੱਧੀ ਰਾਤ ਹੋਵੇ ਚਾਹੇ ਪਹਿਰ ਦਾ ਤੜਕਾ ਅਲਬੇਲ ਉਹਨਾਂ ਲਈ ਅੰਦਰਲੇ ਘਰੋਂ ਰੋਟੀ ਲੈ ਕੇ ਆਉਂਦਾ ਹੈ। ਦੁੱਧ ਦੀ ਛੋਟੀ ਬਾਲਟੀ ਤੱਤੀ ਕਰਕੇ ਲਿਆਉਂਦਾ ਹੈ।

 

ਜੱਸੀ ਸਰਪੰਚ ਆਪ ਰੋਡੂ ਸ਼ਾਹ ਦੀ ਮੰਡੀ ਜਗਜੀਤ ਸਿੰਘ ਕੋਲ ਜਾਂਦਾ। ਦੂਜੇ-ਚੌਥੇ ਦਿਨ ਹੀ ਜਾਂਦਾ ਸੀ । ਥਾਣੇ ਵਿਚ ਜਾਂਦਾ ਜਾਂ ਸਰਦਾਰ ਦੇ ਘਰ। ਉਹਨੂੰ ਇਲਾਕੇ ਦੀ ਸਾਰੀ ਰਿਪੋਰਟ ਦਿੰਦਾ। ਥਾਣੇਦਾਰ ਨੂੰ ਜੱਸੀ ਰਾਹੀਂ ਸਭ ਪਤਾ ਸੀ ਕਿ ਦੁੱਲੇ ਦੀ ਢਾਬ ਕਿਹੜੇ-ਕਿਹੜੇ ਆਉਂਦੇ ਹਨ, ਥੰਮਣ ਵਾਲੇ ਦੇ ਗੁਰਦੁਆਰੇ ਕਿਹੜੇ-ਕਿਹੜੇ ਅਤੇ ਜੱਸੀ ਦੇ ਬਾਹਰਲੇ ਘਰ ਕਿਹੜੇ-ਕਿਹੜੇ। ਢਾਬੀਂ ਅਤੇ ਗੁਰਦੁਆਰੇ ਤਾਂ ਉਹ ਕਦੇ- ਕਦੇ ਆਪਣੀ ਡਿਊਟੀ ਨਿਭਾਉਣ ਜਾਂਦਾ।

 

ਇਕ ਦਿਨ ਰੋਡ ਸ਼ਾਹ ਥਾਣੇਦਾਰ ਜਗਜੀਤ ਸਿੰਘ ਦੇ ਘਰ ਜੱਸੀ ਖਾਸ ਤੌਰ ਉੱਤੇ ਗਿਆ। ਦੱਸਿਆ ਕਿ ਥੰਮਣ ਵਾਲੇ ਪਿੰਡ ਵਿਚ ਅੱਛਰਾ ਸਿੰਘ ਬਹੁਤ ਖਤਰਨਾਕ ਹੈ। ਉਹ ਗੁਰਦੁਆਰੇ ਰਾਤ ਨੂੰ ਆਏ ਬੰਦਿਆਂ ਨੂੰ ਸਾਂਭਦਾ ਹੈ। ਓਥੇ ਹੀ ਸਾਰੀਆਂ ਸਕੀਮਾਂ ਘੜੀਆਂ ਜਾਂਦੀਆਂ ਹਨ। ਕਤਲ ਕਿੱਥੇ ਕੀਹਦਾ ਹੋਣਾ ਹੈ, ਅੱਛਰੇ ਦਾਂਦੂ ਨੂੰ ਪਹਿਲਾਂ ਪਤਾ ਹੁੰਦਾ ਹੈ। ਉਹ ਕੋਈ ਅੱਡ ਨਹੀਂ, ਉਹਨਾਂ ਵਿੱਚੋਂ ਹੀ ਹੈ, ਜੇ ਉਹਨੂੰ ਨੱਥ ਨਾ ਪਾਈ ਗਈ ਤਾਂ ਪਿੰਡ ਤੇ ਇਲਾਕੇ ਵਾਸਤੇ ਉਹ ਬਹੁਤ ਵੱਡੀ ਮੁਸੀਬਤ ਬਣ ਜਾਵੇਗਾ। ਇਹ ਵੀ ਦੱਸਿਆ ਕਿ ਉਹਨੇ ਪਿੰਡ ਦੀਆਂ ਛੱਡੀਆਂ ਬਹੂਆਂ ਲਿਆ ਕੇ ਵਸਾਈਆਂ ਹਨ ਅਤੇ ਏਵੇਂ ਹੀ ਪਿੰਡ ਦੀਆਂ ਛੱਡੀਆਂ ਬੈਠੀਆਂ ਕੁੜੀਆਂ ਨੂੰ ਉਹਨਾਂ ਦੇ ਸਹੁਰੀਂ ਤੋਰਿਆ ਹੈ। ਉਹ ਪਿੰਡ ਵਿਚ ਲੀਡਰ ਬਣਦਾ ਜਾ ਰਿਹਾ ਹੈ। ਸਾਰਾ ਪਿੰਡ ਉਹਦੀ ਪ੍ਰਸੰਸਾ ਕਰਦਾ ਹੈ। ਉਹ ਤਾਂ ਕੱਲ ਨੂੰ ਪੰਚਾਇਤ ਚੋਣਾਂ ਵਿਚ ਉਹਦੇ ਲਈ ਇਕ ਵੱਡਾ ਅੜਿੱਕਾ ਖੜ੍ਹਾ ਹੋ ਜਾਵੇਗਾ। ਆਪਾਂ ਏਸ ਅੜਿੱਕੇ ਨੂੰ ਦੂਰ ਕਰਨਾ ਹੈ। ਤੁਸੀਂ ਮੌਕੇ ਦੇ ਅਫ਼ਸਰ ਹੋ, ਘਰ ਦੇ ਬੰਦੇ ਹੋ, ਮੇਰਾ ਇਹ ਕੰਮ ਕਰ ਦਿਓ। ਤੀਜੀ ਗੱਲ ਉਹਦੀ ਦੋ ਕਿੱਲੇ ਪੈਲੀ ਹੈ। ਉਹਦਾ ਬਾਪੂ ਅਫੀਮੀ-ਭੰਗੀ ਸੀ। ਮੇਰੇ ਕੋਲ ਗਹਿਣੇ ਹੈ ਉਹ ਦੋ ਕਿੱਲੇ। ਜਿਵੇਂ ਦਾਂਦੂ ਦਾ ਅਸਰ-ਰਸੂਖ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਇਕ ਦਿਨ ਉਹ ਇਹ ਦੋ ਕਿੱਲੇ ਮੈਥੋਂ ਛੁਡਵਾਏਗਾ, ਨਾਲੇ ਪੈਸੇ ਵੀ ਨਹੀਂ ਦੇਣੇ। ਮੈਂ ਤਾਂ ਮਾਰਿਆ ਜਾਊਂ। ਫੇਰ ਕਿਹਾ, ‘ਮੈਨੂੰ ਸੇਵਾ ਲਾਓ ਜਿਹੜੀ ਲਾਉਣੀ ਐ।'”

 

”ਦੱਸ ਫੇਰ ਕਿਵੇਂ ਕਰਨੈਂ?” ਥਾਣੇਦਾਰ ਨੇ ਪੁੱਛਿਆ।

 

“ਉਹਨੂੰ ਮੇਰੇ ਸਾਲੇ ਨੂੰ ਜੀਪ ‘ਚ ਸਿੱਟ ਲਿਆਓ। ਪੁੱਠਾ ਲਮਕਾ ਦਿਓ। ਜਬਾੜੇ ਕੁੱਟੋ ਉਹਦੇ। ਕਤਲ ਮੰਨਵਾਓ ਉਹ ਤੋਂ ਭੈਣ ਚੋਦ ਤੋਂ।’

 

”ਚੱਲ ਇਹ ਤਾਂ ਕਰ ਦਿਆਂਗੇ। ਨਿੱਤ ਈ ਕਰਦੇ ਆਂ ਇਹੋ-ਜੇ ਕੁੱਤੇ-ਕੰਮ ਤਾਂ। ਫੇਰ?”

 

“ਬੱਸ ਕੁੱਟ ਮਾਰ ਕੇ ਫੇਰ ਕਿਸੇ ਹੋਰ ਥਾਣੇ ਨੂੰ ਤੋਰ ਦਿਓ। ਉਹਨਾਂ ‘ਚ ਈ ਨਾਉਂ ਆਜੂ ਇਹਦਾ ਇਕ ਦਿਨ ਤੇ ਮਾਰਿਆ ਜਾਊ ਮੁਕਾਬਲੇ ‘ਚ। ਜਿਵੇਂ ਤੁਸੀਂ ਕਰਦੇ ਹੁੰਨੇ ਓਂ।’

 

”ਠੀਕ ਐ ਸਰਪੰਚਾ, ਤੇਰਾ ਇਹ ਕੰਡਾ ਚੁਗ ਦਿੰਨੇ ਆਂ। ਹੋਰ ਦੱਸ?” ਥਾਣੇਦਾਰ ਨੇ ਆਪਣੇ ਗੋਡੇ ਉੱਤੇ ਧੱਫਾ ਮਾਰਿਆ।

 

ਆਥਣ ਨੂੰ ਹੀ ਪੁਲਿਸ ਦੇ ਦੋ ਸਿਪਾਹੀ ਮੋਟਰਸਾਈਕਲ ਲੈ ਕੇ ਆਏ ਅਤੇ ਚੌਕੀਦਾਰ ਨੂੰ ਨਾਲ ਲੈ ਕੇ ਉਹਨਾਂ ਨੇ ਅੱਛਰਾ ਸਿੰਘ ਦਾਂਦੂ ਪੁੱਤਰ ਸਰਵਣ ਸਿੰਘ ਦਾ ਘਰ ਪੁੱਛਿਆ। ਉਹ ਖੇਸ ਲੈ ਕੇ ਆਪਣੀ ਬੈਠਕ ਵਿਚ ਸੁੱਤਾ ਪਿਆ ਸੀ। ਚੌਕੀਦਾਰ ਨੇ ਉਹਨੂੰ ਹਾਕ ਮਾਰੀ। ਉਹ ਥੋੜੀ ਦੇਰ ਪਹਿਲਾਂ ਹੀ ਬੈਠਕ ਵਿਚ ਆਇਆ ਸੀ। ਕਹਿੰਦਾ, ‘ਦੱਸੋ ਭਾਈ।’

 

ਸਿਪਾਹੀਆਂ ਨੇ ਹੁਕਮ ਜਿਹਾ ਕੀਤਾ, ”ਸਰਦਾਰ ਨੇ ਬੁਲਾਇਐ। ਹੁਣੇ ਚੱਲ ਸਾਡੇ ਨਾਲ।’

 

”ਕਿੱਥੇ, ਐਥੇ ਆਏ ਹੋਏ ਨੇ ਪਿੰਡ ‘ਚ?”

 

”ਨਹੀਂ, ਰੋਡ ਸ਼ਾਹ। ਥਾਣੇ ਬੁਲਾਇਐ ਤੈਨੂੰ।’

 

ਉਹ ਸੋਚਣ ਲੱਗ ਪਿਆ।

 

ਉਹ ਫੇਰ ਬੋਲੇ, ”ਛੇਤੀ ਕਰ, ਐਮੇਂ ਸਾਨੂੰ ਝਿੜਕਾਂ ਪੈਣਗੀਆਂ।”

 

‘‘ਤੁਸੀਂ ਚੱਲੋ, ਮੈਂ ਆਇਆ ਬੱਸ । ਸਾਈਕਲ ‘ਤੇ ਆ ਜਾਨਾਂ।” ਉਹ ਬੈਠਕ ਨੂੰ ਮੁੜਨ ਲੱਗਿਆ।

 

”ਓਏ ਨਹੀਂ ਖਾਲਸਾ ਸੀ, ਸਾਡੇ ਨਾਲ ਬੈਠ। ਵਿਚਾਲੇ ਮੋਟਰਸਾਈਕਲ ‘ਤੇ।”

 

”ਐਡੀ ਕੀ ਤੱਦੀਐ, ਜਾਰ?’’

 

”ਬੱਸ ਹੁਕਮ ਐ, ਸਰਦਾਰ ਦਾ।”

 

ਥਾਣੇਦਾਰ ਜਗਜੀਤ ਸਿੰਘ ਨੇ ਅੱਛਰਾ ਸਿੰਘ ਨੂੰ ਕੁਰਸੀ ਦਿੱਤੀ। ਬਾਕੀ ਸਭ ਕਮਰੇ ਵਿਚੋਂ ਬਾਹਰ ਕੱਢ ਦਿੱਤੇ। ਜੋ ਕੁਝ ਉਹਦੇ ਬਾਰੇ ਜੱਸੀ ਸਰਪੰਚ ਨੇ ਆਖਿਆ ਸੀ, ਥਾਣੇਦਾਰ ਨੇ ਸਾਰੀਆਂ ਗੱਲਾਂ ਪੁੱਛੀਆਂ। ਕਦੇ ਰੋਅਬ ਜਿਹਾ ਦਿਖਾ ਕੇ, ਕਦੇ ਹੱਸਦੇ ਹੱਸਦੇਂ। ਉਹ ਸੱਚੋ-ਸੱਚ ਦੱਸ ਰਿਹਾ ਸੀ। ਹੈਰਾਨ ਵੀ ਹੁੰਦਾ ਕਿ ਉਹਦੇ ਬਾਰੇ ਅਜਿਹੀਆਂ ਗੱਲਾਂ ਕਿਸ ਭਲੇਮਾਣਸ ਨੇ ਜੋੜ-ਜੋੜ ਆਖ ਦਿੱਤੀਆਂ ਹਨ, ਪਰ ਉਹ ਡਰਿਆ-ਕੰਬਿਆ ਨਹੀਂ। ਉਹਨੂੰ ਵਾਹਿਗੁਰੂ ਉੱਤੇ ਭਰੋਸਾ ਸੀ। ਉਹਦਾ ਦਿਲ ਟਿਕਾਣੇ ਸੀ। ਉਹਨੇ ਧਾਰ ਲਿਆ ਸੀ ਕਿ ਚਾਹੇ ਪੁਲਿਸ ਵਾਲੇ ਉਹਦੇ ਵੱਢ-ਵੱਢ ਕੇ ਟੋਟੇ ਵੀ ਕਰ ਦੇਣ, ਉਹ ਝੂਠ ਨਹੀਂ ਬੋਲੇਗਾ। ਜਗਜੀਤ ਸਿੰਘ ਨੇ ਅੱਛਰੇ ਨੂੰ ਚਾਹ ਵੀ ਪਿਆਈ। ਸਿਆਲਾਂ ਦੇ ਦਿਨ ਸਨ। ਗੱਲਾਂ-ਗੱਲਾਂ ਵਿੱਚ ਹੀ ਦਿਨ ਛਿਪਣ ਵਾਲਾ ਹੋ ਗਿਆ। ਉਹਨੂੰ ਇਕ ਕੋਠੜੀ ਦੇ ਦਿੱਤੀ ਗਈ, ਜਿਸ ਵਿਚ ਮੰਜਾ ਬਿਸਤਰਾ ਸੀ। ਦਰੀ ਤੇ ਘਸਮੈਲੀ ਜਿਹੀ ਰਜ਼ਾਈ। ਉਹਨੂੰ ਰਾਤ ਨੂੰ ਨੀਂਦ ਨਹੀਂ ਆਈ। ਥਾਣੇਦਾਰ ਰੋਟੀ ਪੁੱਛ ਰਿਹਾ ਸੀ। ਰੋਟੀ ਉਹਨੇ ਖਾਧੀ ਹੀ ਨਹੀਂ ਸੀ।

 

ਤੜਕੇ ਦਿਨ ਚੜ੍ਹਦੇ ਨਾਲ ਹੀ ਸੌ ਬੰਦਾ ਥੰਮਣ ਵਾਲੇ ਦਾ ਰੋਡ ਸ਼ਾਹ ਦੇ ਥਾਣੇ ਮੂਹਰੇ ਆ ਖੜ੍ਹਾ। ਉਹ ਥਾਣੇਦਾਰ ਨੂੰ ਮਿਲਣ ਲਈ ਕਾਹਲ ਕਰ ਰਹੇ ਸਨ । ਉਹਨਾਂ ਨੂੰ ਵੱਡਾ ਡਰ ਇਹ ਸੀ ਕਿ ਕਿਤੇ ਅੱਛਰੇ ਨੂੰ ਕਿਸੇ ਹੋਰ ਥਾਣੇ ਵਿਚ ਤਬਦੀਲ ਨਾ ਕਰ ਦਿੱਤਾ ਗਿਆ ਹੋਵੇ। ਜੇ ਇੰਜ ਹੋ ਗਿਆ ਤਾਂ ਫੇਰ ਮੁੜ ਕੇ ਉਹਦੀ .ਉੱਘ-ਸੁੱਘ ਨਹੀਂ ਮਿਲਣੀ। ਫੇਰ ਤਾਂ ਉਹ ਖਤਮ ਹੀ ਸਮਝੋ। ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਵੇਗਾ। ਫੇਰ ਤਾਂ ਉਹਦੀ ਲੋਥ ਵੀ ਪਿੰਡ ਵਿਚ ਨਹੀਂ ਆਵੇਗੀ। ਪੁਲਿਸ ਨੇ ਸੈਂਕੜੇ ਮੁੰਡੇ ਇਸ ਤਰ੍ਹਾਂ ਖਪਾਏ ਸਨ।

 

ਜਗਜੀਤ ਸਿੰਘ ਨੇ ਇਕੱਠ ਵਿਚੋਂ ਪੰਜ ਬੰਦੇ ਅੰਦਰ ਬੁਲਾ ਲਏ। ਬਾਕੀ ਸਾਰੇ ਥਾਣੇ ਤੋਂ ਬਾਹਰ ਖੜ੍ਹੇ ਬੈਠੇ ਸਨ। ਪੰਜ ਬੰਦੇ ਜਦੋਂ ਅੰਦਰ ਦਫਤਰ ਵਿਚ ਗਏ, ਅੱਛਰਾ ਥਾਣੇਦਾਰ ਦੇ ਕੋਲ ਹੀ ਕੁਰਸੀ ਉੱਤੇ ਬੈਠਾ ਸੀ। ਨੀਵੀਂ ਪਾਈ ਹੋਈ, ਉਹਦਾ ਚਿਹਰਾ ਉਦਾਸ ਸੀ। ਇਕ ਬਿੰਦ ਪਿੰਡ ਦੇ ਬੰਦਿਆਂ ਵੱਲ ਝਾਕਿਆ ਤੇ ਫੇਰ ਥੱਲੇ ਮੂੰਹ ਕਰ ਲਿਆ।

 

ਥਾਣੇਦਾਰ ਬੋਲਿਆ, “ਆਓ, ਕਿਮੇਂ ਆਏ?”

 

”ਇਹ ਮੁੰਡਾ ਐ ਸਾਡੇ ਪਿੰਡ ਦਾ, ਇਹ ਤਾਂ ਅਹਿਓ-ਜ੍ਹਾ-ਹੈਨ੍ਹੀ। ਇਹਨੂੰ ਕਿਹੜੀ ਵਾਰਦਾਤ ‘ਚ ਲੈ ਕੇ ਆਏ ਓ?” ਇਕ ਆਦਮੀ ਨੇ ਹੌਸਲਾ ਕਰਕੇ ਪੁੱਛਿਆ।

 

”ਦੇਖੋ, ਪਿੰਡ ਦੀ ਪੰਚੈਤ ਆਈ ਐ, ਸਿਰ ਮੱਥੇ। ਹਾਲਾਤ ਇਹੋ-ਲ੍ਹੇ ਬਣਗੇ। ਹਰ ਕਿਸੇ ‘ਤੇ ਸ਼ੱਕ ਕੀਤਾ ਜਾ ਸਕਦੈ। ਇਹਨੂੰ ਮਾਰਿਆ ਨ੍ਹੀ ਕੁੱਟਿਆ ਨ੍ਹੀ, ਆਹ ਬੈਠੈ ਥੋਡੇ ਸਾਮ੍ਹਣੇ।” ਤੇ ਫੇਰ ਥਾਣੇਦਾਰ ਨੇ ਅੱਛਰੇ ਨੂੰ ਕਿਹਾ, ‘ਕਿਉਂ ਬਈ, ਤਹਾਂ ਝਾਕ। ਆਖਿਐ ਤੈਨੂੰ ਕੁੱਛ?”

 

ਅੱਛਰਾ ਪਹਿਲਾਂ ਥਾਣੇਦਾਰ ਵੱਲ ਝਾਕਿਆ, ਫੇਰ ਪਿੰਡ ਦੇ ਬੰਦਿਆਂ ਵੱਲ ਅਤੇ ਸਿਰ ਹਿਲਾਇਆ।

 

ਫੇਰ ਥਾਣੇਦਾਰ ਕਹਿਣ ਲੱਗਿਆ, ”ਅਸੀਂ ਪੁੱਛ-ਪੜਤਾਲ ਕਰ ਰਹੇ ਆਂ। ਤੁਸੀਂ ਪਿੰਡ ਦੇ ਐਨੇ ਬੰਦੇ ਚੱਲ ਕੇ ਆਏ ਓਂ, ਜੀ ਆਇਆ ਨੂੰ। ਅਸੀਂ ਇਹਨੂੰ ਕੁੱਛ ਦਿਨ ਹੋਰ ਰੱਖਾਂਗੇ।”

 

”ਐਨੀ ਬੇਨਤੀ ਐ1 ਸਰਦਾਰ ਸਾਅਬ। ਪੁੱਛ-ਗਿੱਛ ਕਰੋ ਜੀ ਸਦਕੇ। ਜੇ ਇਹਦੇ ‘ਚੋਂ ਕੁੱਛ ਨਿਕਲਦੈ ਤਾਂ ਕੱਢੇ। ਪਰ ਵਿਚਾਰਾ ਗਰੀਬ ਐਮੇਂ ਨਾ ਮਾਰਿਆ ਜਾਵੇ | ਅਸੀਂ ਸਾਰਾ ਪਿੰਡ ਗੂਠਾ ਲਾਉਣ ਨੂੰ ਤਿਆਰ ਆਂ। ਇਹ ਮੁੰਡਾ ਅਹਿਆ ਜ੍ਹਾ ਹੈਨ੍ਹੀ। ਬੱਸ, ਐਨੀ ਬੇਨਤੀ ਐ।’’ ਉਹਨਾਂ ਵਿਚੋਂ ਵੱਡੀ ਉਮਰ ਦਾ ਬੋਲ ਰਿਹਾ ਸੀ।

 

”ਠੀਕ ਐ. ਅਸੀਂ ਇਹਦੇ ‘ਤੇ ਝੂਠਾ ਕੇਸ ਕੋਈ ਨ੍ਹੀ ਪਾਉਂਦੇ ਨਾ ਈ ਇਹਨੂੰ ਕਿਸੇ ਹੋਰ ਥਾਣੇ ਨੂੰ ਤੋਰੀਏ, ਪਰ ਕੁੱਛ ਦਿਨ ਰੱਖਾਂਗੇ ਜ਼ਰੂਰ। ਤੁਸੀਂ ਜਾਓ।'” ਥਾਣੇਦਾਰ ਨੇ ਤਸੱਲੀ ਦਿੱਤੀ।

 

ਉਹ ਸਾਰੇ ਪਿੰਡ ਨੂੰ ਮੁੜ ਆਏ।

 

ਪਰ ਉਹਨਾਂ ਦਾ ਦਿਲ ਨਹੀਂ ਟਿਕਦਾ ਸੀ। ਉਹਨਾਂ ਨੇ ਇਹ ਵੀ ਸੁਣ ਰੱਖਿਆ ਸੀ ਕਿ ਅੱਛਰੇ ਨੂੰ ਥਾਣੇ ‘ ਤੱਕ ਪੁਚਾਉਣ ਦੀ ਸਾਰੀ ਕਾਰਵਾਈ ਜੱਸੀ ਸਰਪੰਚ ਨੇ ਕਰਾਈ ਹੈ। ਜਦੋਂ ਪਿੰਡ ਦੇ ਲੋਕ ਰੋਡਸ਼ਾਹ ਅੱਛਰੇ ਨੂੰ ਛੁਡਾਉਣ ਲਈ ਇਕੱਠੇ ਹੋ ਗਏ ਸਨ, ਓਸੇ ਦਿਨ ਆਥਣ ਨੂੰ ਜੱਸੀ ਫੇਰ ਮੰਡੀ ਗਿਆ ਸੀ ਅਤੇ ਥਾਣੇਦਾਰ ਨੂੰ ਤਕੜਾ ਕਰਕੇ ਆਇਆ ਸੀ। ‘ਸੇਵਾ’ ਵੀ ਦੇ ਆਇਆ। ਆਖਿਆ, “ਹੁਣ ਜਦੋਂ ਥਾਣੇ ਆ ਗਿਐ ਇਕ ਵਾਰ ਉਹ, ਬੱਸ ਹੁਣ ਪਿੰਡ ਨਾ ਜਾਵੇ, ਥਾਣਿਆਂ ‘ਚ ਈ ਰਹੇ।” ਕਿਹਾ ਸੀ, ”ਥੋਤੋਂ ਕੋਈ ਕੇਸ ਨਹੀਂ ਬਣਦਾ ਤਾਂ ਇਹਨੂੰ ਹੋਰ ਕਿਸੇ ਥਾਣੇ ‘ਚ ਧੱਕ ਦਿਓ, ਭੈਣ ਚੋਦ ਨੂੰ। ਕਿਧਰੇ ਨਾ ਕਿਧਰੇ ਕੇਸ ਪੈ ਈ ਜਾਣੈ।’

 

ਤੀਜੇ ਦਿਨ ਥੰਮਣ ਵਾਲੇ ਦੇ ਲੋਕ ਫੇਰ ਰੋਡ ਸ਼ਾਹ ਗਏ। ਇਸ ਵਾਰ ਉਹ ਵੀਹ-ਪੱਚੀ ਹੀ ਸਨ। ਫੇਰ ਮਿਲੇ ਜਗਜੀਤ ਸਿੰਘ ਨੂੰ। ਉਹ ਕਹਿੰਦਾ, ”ਪਹੁੰਚਿਆ ਸ੍ਰੀ ਪਿੰਡ ਉਹ? ਮੈਂ ਤਾਂ ਕੱਲ ਸ਼ਾਮ ਨੂੰ ਤੋਰ ‘ਤਾ ਸੀ ਉਹਨੂੰ।”

 

‘ ‘ਨਾ ਜੀ, ਪਿੰਡ ਤਾਂ ਉਹ ਗਿਆ ।” ਲੋਕਾਂ ਨੂੰ ਫਿਕਰ ਹੋਇਆ।

 

ਅਸਲ ਵਿਚ ਥਾਣੇਦਾਰ ਜਗਜੀਤ ਸਿੰਘ ਨੇ ਜੱਸੀ ਨਾਲ ਕੀਤਾ ਵਾਅਦਾ ਹੀ ਨਿਭਾਇਆ ਸੀ ਅਤੇ ਅੱਛਰੇ ਨੂੰ ਧਨੌਲਾ ਥਾਣੇ ਵਾਲੇ ਲੈ ਗਏ। ਧਨੌਲੇ ਵਾਲਿਆਂ ਨੇ ਉਹਨੂੰ ਕੁੱਟਿਆ-ਮਾਰਿਆ ਵੀ ਸੀ। ਪਟੇ ਲਾਏ ਸਨ। ਪਰ ਅੱਛਰੇ ਵਿਚੋਂ ਨਿਕਲਿਆ ਕੁਝ ਨਹੀਂ। ਦੋ ਰਾਤਾਂ ਧਨੌਲੇ ਵਾਲਿਆਂ ਨੇ ਹੀ ਰੱਖਿਆ ਓਸ ਨੂੰ। ਸਾਰੀ ਸਾਰੀ ਰਾਤ ਜਾਗਦਾ ਰਖਦੇ। ਉਹਨੂੰ ਪੁੱਠਾ ਵੀ ਲਮਕਾਇਆ ਸੀ। ਪਰ ਥਾਣੇਦਾਰ ਜਦੋਂ ਉਹਨੂੰ ਕੁਝ ਪੁੱਛਦਾ, ਉਹ ਭਲੀਆਂ ਭਲੀਆਂ ਗੱਲਾਂ ਹੀ ਦੱਸਦਾ। ਜੋ ਵੀ ਦੱਸਦਾ, ਸੱਚੋ ਸੱਚ ਦੱਸਦਾ। ਧਨੌਲੇ ਵਾਲੇ ਥਾਣੇਦਾਰ ਨੂੰ ਉਹਨੇ ਇਹ ਵੀ ਦੱਸਿਆ ਕਿ ਉਹਨੂੰ ਜੱਸੀ ਸਰਪੰਚ ਨੇ ਥਾਣੇ ਤੱਕ ਪੁਚਾਇਆ ਹੈ। ਜੱਸੀ ਕੋਲ ਉਹਦੀ ਜ਼ਮੀਨ ਗਹਿਣੇ ਹੈ। ਉਹਨੂੰ ਝੂਠੇ ਕੇਸਾਂ ਵਿਚ ਫਸਾ ਕੇ ਉਹ ਉਹਨੂੰ ਮਰਵਾਉਣਾ ਚਾਹੁੰਦਾ ਹੈ ਤਾਂ ਕਿ ਦੋ ਕਿਲਿਆਂ ਦਾ ਮਾਲਕ ਉਹੀ ਬਣਿਆ ਰਹਿ ਸਕੇ। ਘਰ ਵਿਚ ਉਹ ਇਕੱਲਾ ਹੈ। ਥਾਣੇਦਾਰ ਨਾਭੇ ਦਾ ਖਤਰੀ ਸੀ। ਉਹਨੂੰ ਅੱਛਰੇ ਦੀਆਂ ਗੱਲਾਂ ਕਾਫੀ ਸੱਚੀਆਂ ਜਾਪੀਆਂ! ਅੱਛਰੇ ਦੀਆਂ ਕੂਹਣੀਆਂ ਅਤੇ ਗੋਡਿਆਂ ਦਾ ਮਾਸ ਉਚੜਿਆ ਪਿਆ ਸੀ। ਇਹ ਦੇਖ ਕੇ ਵੀ ਬਾਣੇਦਾਰ ਨੂੰ ਤਰਸ ਆਇਆ ਹੋਵੇਗਾ ਅਤੇ ਸ਼ਰਮ ਵੀ। ਪਰ ਪੁਲਿਸ ਵਾਲਿਆਂ ਨੂੰ ਕਾਹਦਾ ਤਰਸ, ਕਾਹਦੀ ਸ਼ਰਮ। ਉਹਨਾਂ ਲਈ ਤਾਂ ਅਜਿਹਾ ਕੁਝ ਥਾਣਿਆਂ ਵਿਚ ਹੁੰਦਾ ਹੀ ਰਹਿੰਦਾ ਹੈ।

 

ਥਾਣੇਦਾਰ ਦੇਸ ਰਾਜ ਆਪ ਤਾਂ ਅੱਛਰੇ ਨਾਲ ਮਿੱਠਾ ਬੋਲਦਾ। ਪਰ ਉਹਦੇ ਸਿਪਾਹੀ ਦਿਨ ਛਿਪਣ ਤੋਂ ਬਾਅਦ ਨਿੱਤ ਉਹਦੇ ਪਟੇ ਲਾਉਂਦੇ। ਖਾਸਾ ਕੁੱਟਦੇ। ਉਹ ਅੱਧ ਬੇਹੋਸ਼ੀ ਦੀ ਹਾਲਤ ਵਿਚ ਊਲ-ਜਲੂਲ ਬਕਦਾ। ਕਦੇ ਹਾਂ.ਆਖਦਾ, ਕਦੇ ਨਾਂਹ ਆਖਦਾ। ਸਵੇਰੇ ਚੰਗੇ ਭਲੇ ਨਾਲ ਜਦੋਂ ਉਹ ਗੱਲਾਂ ਕਰਦੇ, ਕਿਸੇ ਕਤਲ ਵਿਚ ਉਹਦੀ ਹਾਜ਼ਰੀ ਲਵਾਉਂਦੇ ਤਾਂ ਉਹ ਸਾਫ ਮੁੱਕਰ ਜਾਂਦਾ। ਮੁੱਕਰ ਕੀ ਜਾਂਦਾ, ਉਹ ਕਤਲ ਦੀ ਕਿਸੇ ਵਾਰਦਾਤ ਵਿਚ ਹੈ ਹੀ ਨਹੀਂ ਸੀ। ਕੀ ਦੱਸਦਾ ਉਹ। ਇਹ ਪੁਲਿਸ ਨੂੰ ਵੀ ਪਤਾ ਸੀ ਕਿ ਉਹ ਕੁੱਟਿਆ-ਮਾਰਿਆ ਹਾਂ-ਹੂੰ ਆਖਦਾ ਹੈ, ਇਹਦੇ ਵਿਚ ਉਂਜ ਹੈ ਕੁਝ ਨਹੀਂ। ਜਿਹੜੇ ਅਸਲੀ ਬੰਦੇ ਹਨ, ਉਹ ਤਾਂ ਸਾਫ਼ ਦੱਸ ਦਿੰਦੇ ਹਨ ਕਿ ਉਹ ਕਤਲ ਉਹਨਾਂ ਨੇ ਕੀਤਾ ਸੀ। ਇਥੋਂ ਤੱਕ ਅਖ਼ਬਾਰਾਂ ਵਿਚ ਬਿਆਨ ਆ ਜਾਂਦੇ ਹਨ ਕਿ ਇਸ ਕਤਲ ਦੀ ਉਹਨਾਂ ਦੀ ਇਹ ਪਾਰਟੀ ਜ਼ਿੰਮੇਵਾਰੀ ਲੈਂਦੀ ਹੈ। ਧਨੌਲੇ ਉਹਨੂੰ ਚਾਰ ਰਾਤਾਂ ਰੱਖਿਆ ਗਿਆ।

 

ਓਧਰ ਥੰਮਣ ਵਾਲੇ ਦੇ ਲੋਕ ਨਿੱਤ ਇਕੱਠ ਬੰਨ੍ਹ ਕੇ ਰੋਡ ਸ਼ਾਹ ਜਾਂਦੇ ਸਨ । ਜਗਜੀਤ ਸਿੰਘ ਦਾ ਇਕੋ ਬਿਆਨ ਕਿ ਉਹਨੇ ਤਾਂ ਉਹਨੂੰ ਓਸੇ ਦਿਨ ਪਿੰਡ ਨੂੰ ਤੋਰ ਦਿੱਤਾ ਸੀ।

 

ਜਗਜੀਤ ਸਿੰਘ ਦੋਵੇਂ ਪਾਸੇ ਆਪਣੇ ਆਪ ਨੂੰ ਸੱਚਾ ਸਾਬਤ ਕਰ ਰਿਹਾ ਸੀ। ਲੋਕਾਂ ਨੂੰ ਉਹ ਆਖਦਾ ਕਿ ਉਹਨੇ ਅੱਛਰੇ ਨੂੰ ਛੱਡ ਦਿੱਤਾ ਹੈ। ਕਿਉਂਕਿ ਜੱਸੀ ਤੋਂ ਪੈਸੇ ਖਾ ਚੁੱਕਿਆ ਸੀ। ਉਹਦਾ ਇਹ ਕੰਮ ਵੀ ਕਰਨਾ ਸੀ। ਧਨੌਲੇ ਥਾਣੇ ਨੂੰ ਉਹਨੂੰ ਭੇਜ ਕੇ ਉਹਨੇ ਆਪਣੀ ਕਾਰਵਾਈ ਕਰ ਦਿੱਤੀ ਸੀ। ਇਹੀ ਜੱਸੀ ਸਰਪੰਚ ਚਾਹੁੰਦਾ मी।

 

ਜੱਸੀ ਖੁਸ਼ ਸੀ ਕਿ ਰੋਡੂ ਸ਼ਾਹ ਦੇ ਥਾਣੇ ਵਿਚੋਂ ਗਿਆ ਹੁਣ ਅੱਛਰਾ ਥਾਣਿਆਂ ਵਿਚ ਹੀ ਘੁੰਮਦਾ-ਫਿਰਦਾ ਰਹੇਗਾ ਅਤੇ ਆਖਰ ਨੂੰ ਇਕ ਦਿਨ ਉਹਦਾ ਮੁਕਾਬਲਾ ਹੋ ਜਾਵੇਂਗਾ। ਪੁਲਿਸ ਵਾਲੇ ਉਡੀਕਦੇ ਰਹਿੰਦੇ ਕਿ ਕੋਈ ਆਵੇ ਅਤੇ ਲੱਖਾਂ ਰੁਪਏ ਦੇ ਕੇ ਮੁਜਰਿਮ ਨੂੰ ਛੁਡਵਾ ਕੇ ਲੈ ਜਾਵੇ : ਜਿਸ ਦਾ ਕੋਈ ਵਾਲੀ-ਵਾਰਸ ਨਹੀਂ ਹੁੰਦਾ ਸੀ, ਉਹਦੇ ਉੱਤੇ ਝੂਠੇ ਕੇਸ ਪੈ ਜਾਂਦੇ ਅਤੇ ਇਕ ਦਿਨ ਉਹਦਾ ਮੁਕਾਬਲਾ ਬਣ ਜਾਂਦਾ । ਜੱਸੀ ਖੁਸ਼ ਸੀ ਕਿ ਅੱਛਰਾ ਚੰਗਾ ਹੋਇਆ ਖਤਮ ਹੋ ਗਿਆ। ਖਾਹਮਖਾਹ ਪਿੰਡ ਦਾ ਲੀਡਰ ਬਣਦਾ ਫਿਰਦਾ ਸੀ। ਉੱਠਦੇ ਦੀ ਸਿਰੀ ਫੇਹ ਕੇ ਰੱਖ ਦਿੱਤੀ। ਨਾਲੇ ਹੁਣ ਨਿਆਈ ਵਾਲੀ ਦੋ ਕਿੱਲੇ ਆਪਣੀ ਹੈ।

 

ਪੰਜਵੀਂ ਰਾਤ ਖਾਸੇ ਹਨੇਰੇ ਜਿਹੇ ਪਿੰਡ ਵਿਚ ਪੁਲਿਸ ਦੀ ਜੀਪ ਆਈ। ਇਹ ਧਨੌਲੇ ਥਾਣੇ ਦੀ ਜੀਪ ਸੀ। ਚਾਰ ਸਿਪਾਹੀ ਅਤੇ ਇਕ ਹੌਲਦਾਰ ਸੀ। ਦੇਸ ਰਾਜ ਆਪ ਨਹੀਂ ਆਇਆ। ਅੱਛਰਾ ਸਿੰਘ ਨੂੰ ਉਹ ਗੁਰਦੁਆਰੇ ਸੁੱਟ ਗਏ। ਬਾਬਾ ਅਤਰ ਸਿੰਘ ਏਧਰ-ਓਧਰ ਦੁੱਧ-ਬਾਧ ਸਾਂਭਦਾ ਫਿਰਦਾ ਸੀ। ਪੁਲਿਸ ਨੇ ਬਾਬੇ ਨੂੰ ਬੁਲਾਇਆ ਸੀ ਅਤੇ ਕਿਹਾ ਸੀ, ”ਸਿਆਣ ਇਹਨੂੰ ਕੌਣ ਐ?”

 

“ਓਏ. ਇਹ ਤਾਂ ਅੱਛਰਾ ਸੂੰ ਐ। ਓਏ ਅੱਛਰੇ, ਓਏ ਅੱਛਰੇ।” ਬਾਬਾ ਅਤਰ ਸਿੰਘ ਨੂੰ ਕਿਸੇ ਨੇ ਕਦੇ ਇੰਜ ਭੁੱਬਾਂ ਮਾਰਦਾ ਨਹੀਂ ਦੇਖਿਆ ਹੋਵੇਗਾ।

 

ਜੀਪ ਜਾ ਚੁੱਕੀ ਸੀ। ਜਿੰਨੀ ਦੇਰ ਤੱਕ ਜੀਪ ਦੀ ਆਵਾਜ਼ ਸੁਣਨੋ ਹਟੀ ਨਹੀਂ, ਅੱਛਰਾ ਦਾਂਦੂ ਭੁੰਜੇ ਡਿੱਗਿਆ ਪਿਆ ਮਰੀਆਂ-ਮਰੀਆਂ ਅੱਖਾਂ ਨਾਲ ਝਾਕਦਾ ਰਿਹਾ ਸੀ। ਬੋਲਿਆ ਨਹੀਂ। ਬਾਬੇ ਨੇ ਉਹਨੂੰ ਪਾਣੀ ਦਿੱਤਾ। ਪਾਣੀ ਪੀ ਕੇ ਉਹਦੀਆਂ ਅੱਖਾਂ ਵਿਚ ਜਾਨ ਪੈਣ ਲੱਗੀ। ਦਰਬਾਰ ਸਾਹਿਬ ਦੇ ਖੱਬੇ ਹੱਥ ਵਾਲੀ ਕੋਠੜੀ ਦਾ ਬਾਰ ਖੁੱਲ੍ਹਾ ਸੀ। ਉਹ ਇਕ ਦਮ ਉੱਠਿਆ। ਕੱਪੜੇ ਵੀ ਨਹੀਂ ਝਾੜੇ। ਉੱਚੀ-ਉੱਚੀ ਚੀਕਾਂ ਮਾਰਦਾ ਸ਼ੂਟ ਵੱਟ ਕੇ ਕੋਠੜੀ ਅੰਦਰ ਜਾ ਵੜਿਆ। ਆਪਣੇ ਮੰਜੇ ਉੱਤੇ ਲੋਥ ਵਾਂਗ ਜਾ ਡਿੱਗਿਆ। ਹਾਲੇ ਵੀ ਉਹ ਚੀਕਾਂ ਮਾਰ ਰਿਹਾ ਸੀ। ਚਾਨਣੀ ਰਾਤ ਸੀ । ਬਾਬਾ ਉਹਦੇ ਮਗਰ ਹੀ ਕੋਠੜੀ ਵਿਚ ਆ ਗਿਆ। ਗੁਰਦੁਆਰੇ ਦੇ ਹੋਰ ਬੰਦੇ ਵੀ ਇਕੱਠੇ ਹੋ ਗਏ। ਉਹ ਸਭ ਨੂੰ ਆਪਣਾ ਹਾਲ ਚੀਕਾਂ ਮਾਰ-ਮਾਰ ਹੀ ਦੱਸ ਰਿਹਾ ਸੀ। ਚੀਕਾਂ ਮਾਰ ਕੇ ਜਿਵੇਂ ਉਹਨੂੰ ਸੁੱਖ ਮਿਲਦਾ ਹੋਵੇ।

 

ਬਾਬਾ ਅਤਰ ਸੂੰ ਨੇ ਦੁੱਧ ਦਾ ਗਿਲਾਸ ਤੱਤਾ ਕਰਾਇਆ ਅਤੇ ਵਿਚ ਦੇਸੀ ਘਿਓ ਪਾ ਕੇ ਅਤੇ ਹਲਦੀ ਦਾ ਚਮਚਾ ਘੋਲ ਕੇ ਅੱਛਰੇ ਨੂੰ ਜ਼ਬਰਦਸਤੀ ਪਿਆ ਦਿੱਤਾ। ਬਾਕੀ ਸੇਵਕਾਂ ਨੂੰ ਕਿਹਾ, ‘ਹੁਣ ਇਹਨੂੰ ਸੌ ਲੈਣ ਦਿਓ। ਤੜਕੇ ਕਰਾਂਗੇ ਗੱਲਾਂ। ਹੁਣ ਨਾ ਕੋਈ ਬੁਲਾਇਓ ਇਹਨੂੰ।”

 

ਅਗਲੀ ਸਵੇਰ ਖਾਸਾ ਦਿਨ ਚੜ੍ਹੇ ਅੱਛਰਾ ਰਜ਼ਾਈ ਵਿਚੋਂ ਬਾਹਰ ਨਿਕਲਿਆ। ਉਹਦੇ ਇਸ਼ਨਾਨ ਲਈ ਪਾਣੀ ਦੀ ਟੋਕਣੀ ਕਦੋਂ ਦੀ ਰਿੱਝੀ ਜਾਂਦੀ ਸੀ। ਉਹਦੇ ਹੱਡ ਦੁਖ ਰਹੇ ਸਨ। ਪਿੰਡੇ ਉਤੋਂ ਮਾਸ ਦੀਆਂ ਟਾਕੀਆਂ ਉੱਤਰੀਆਂ ਹੋਈਆਂ ਸਨ। ਜ਼ਖ਼ਮਾਂ ਉੱਤੇ ਤੱਤੇ ਪਾਣੀ ਦੀਆਂ ਚੋਭਾਂ ਸੂਈਆਂ ਵਾਂਗ ਚੁੱਭਦੀਆਂ। ਆਪ ਉਹਦੇ ਕੋਲੋਂ ਨ੍ਹਾਤਾ ਨਹੀਂ ਜਾਂਦਾ ਸੀ। ਬਾਬੇ ਨੇ ਇਕ ਸਿੰਘ ਨੂੰ ਨਾਲ ਲਾ ਕੇ ਉਹਨੂੰ ਨੁਹਾ ਦਿੱਤਾ। ਉਹਦੇ ਘਰੋਂ ਬੈਠਕ ਵਿਚੋਂ ਲਿਆ ਕੇ ਨਵੇਂ ਕੱਪੜੇ ਪੁਆਏ। ਸਿਰ ਦੇ ਵਾਲ ਬਿਜੜੇ ਦਾ ਆਲ੍ਹਣਾ ਬਣੇ ਪਏ ਸਨ। ਅੱਧੇ ਖਿੱਚੇ ਹੋਏ, ਅੱਧੇ ਟੁੱਟੇ ਹੋਏ? ਧੁੱਪ ਖਾਸੀ ਚੜ੍ਹ ਆਈ ਤਾਂ ਉਹ ਧੁੱਪ ਦੇ ਸੀਹੇ ਵਿਚ ਬੈਠ ਕੇ ਲੋਕਾਂ ਨੂੰ ਗੱਲਾਂ ਦੱਸਣ ਲੱਗਿਆ। ਉਹ ਰੁਕ-ਰੁਕ ਕੇ ਬੋਲਦਾ। ਕਦੇ ਬੋਲ ਉਹਦੇ ਸੰਘ ਵਿਚ ਹੀ ਅਟਕ ਜਾਂਦੇ। ਲੋਕਾਂ ਦਾ ਇਕੱਠ ਬੱਝਿਆ ਹੋਇਆ ਸੀ। ਜਿਹੜਾ ਵੀ ਕੋਈ ਸੁਣਦਾ, ਭੱਜਿਆ-ਭੱਜਿਆ ਗੁਰਦੁਆਰੇ ਨੂੰ ਆਉਂਦਾ। ਸੁਣਿਆ ਤਾਂ ਜੱਸੀ ਸਰਪੰਚ ਨੇ ਵੀ ਹੋਵੇਗਾ। ਸੁਣ ਕੇ ਥਾਣੇਦਾਰ ਜਗਜੀਤ ਸਿੰਘ ਨੂੰ ਗਾਲਾਂ ਕੱਢੀਆਂ ਹੋਣਗੀਆਂ।

 

ਅਗਲੇ ਦਿਨ ਅੱਧੀ ਰਾਤ ਉਹ ਗੁਰਦੁਆਰੇ ਆਏ ਸਨ । ਅੱਜ ਉਹਨਾਂ ਨੂੰ ਪਰਸ਼ਾਦਾ ਛਕਣ ਦੀ ਐਨੀ ਕਾਹਲ ਨਹੀਂ ਸੀ, ਜਿੰਨੀ ਉਤਸੁਕਤਾ ਅੱਛਰਾ ਸਿੰਘ ਤੋਂ ਗੱਲਾਂ ਸੁਣਨ ਦੀ। ਉਹ ਉਹਦੀਆਂ ਗੱਲਾਂ ਸੁਣਕੇ ਕਚੀਚੀਆਂ ਵੱਟਦੇ। ਅਖੀਰ ਸਾਰੀਆਂ ਗੱਲਾਂ ਜਦੋਂ ਹੋ ਚੁੱਕੀਆਂ, ਅੱਛਰਾ ਅੱਖਾਂ ਪੂੰਝ ਰਿਹਾ ਸੀ, ਉਹਦੀਆਂ ਅੱਖਾਂ ਲਾਲ ਪੀਂਝੂ ਸਨ। ਇਕ ਮੁੰਡੇ ਨੇ ਆਪਣੇ ਲੱਕ ਵਿਚ ਦਿੱਤਾ ਰੀਵਾਲਵਰ ਕੱਢਿਆ ਅਤੇ ਅੱਛਰੇ ਦੀ ਝੋਲੀ ਵਿਚ ਰੱਖ ਦਿੱਤਾ। ਆਖਿਆ, ”ਤੂੰ ਸਾਡੇ ਨਾਲ ਈ ਕਿਉਂ ਨ੍ਹੀ…ਕਿ ਹਾਲੇ ਕਸਰ ਰਹਿ ‘ਗੀ ਕੋਈ?”

 

”ਵਿਚ ਵਿਚਾਲੇ ਰਿਹਾ ਤਾਂ ਸਿੰਘਾ ਹੱਡ-ਗੋਡੇ ਤੁੜੋਂਦਾ ਰਹੀਂ ਏਮੇਂ-ਜਿਮੇਂ।’ ਇਕ ਹੋਰ ਪੈਰਾਂ ਭਾਰ ਹੋ ਕੇ ਬੈਠ ਗਿਆ।

 

:

 

:

 

ਅੱਛਰਾ ਪਹਿਲਾਂ ਤਾਂ ਉਹਨਾਂ ਵਲ ਭਰਪੂਰ ਨਿਗਾਹਾਂ ਭਰ ਕੇ ਝਾਕਿਆ ਫੇਰ ਝੋਲੀ ਵਿਚ ਪਏ ਰਿਵਾਲਵਰ ਨੂੰ ਮੱਥੇ ਨਾਲ ਲਾ ਲਿਆ। ਬੋਲਿਆ, ‘ਨਿੱਤ ਦੀ ਕੁੱਟ-ਮਾਰ ਨਾਲੋਂ ਤਾਂ ਇਹੀ ਰਾਹ ਠੀਕ ਐ। ਪਹਿਲਾਂ ਦੇਸ ਰਾਜ ਠੋਕਣੈ।”

 

ਉਹ ਹੁਣ ਅੱਧੀ ਰਾਤ ਤੱਕ ਗੁਰਦੁਆਰੇ ਨਹੀਂ ਰਹਿੰਦਾ ਸੀ । ਉਹਨਾਂ ਨੂੰ ਰੋਟੀ-ਪਾਣੀ ਦੇਣ ਲਈ ਇਕ ਹੋਰ ਸੇਵਕ ਦੀ ਡਿਊਟੀ ਲੱਗ ਚੁੱਕੀ ਸੀ। ਦਰਬਾਰ ਸਾਹਿਬ ਦੇ ਖੱਬੇ ਪਾਸੇ ਦੀ ਕੋਠੜੀ ਵਿਚ ਹੁਣ ਉਹ ਸੇਵਕ ਹੀ ਰਹਿੰਦਾ। ਬਾਬਾ ਅਤਰ ਨੂੰ ਐਨੀ ਰਾਤ ਤੱਕ ਜਾਗਦਾ ਨਹੀਂ ਰਹਿ ਸਕਦਾ ਸੀ। ਚਾਹੇ ਹੱਡਾਂ-ਪੈਰਾਂ ਦਾ ਤਕੜਾ ਸੀ, ਫੇਰ ਵੀ ਬਿਰਧ ਸਰੀਰ ਸੀ। ਹਾਂ ਪਰ ਕਦੇ ਕਦੇ ਅੱਛਰਾ ਅੱਧੀ ਰਾਤ ਵੇਲੇ ਗੁਰਦੁਆਰੇ ਜ਼ਰੂਰ ਗੇੜਾ ਮਾਰਦਾ, ਉਹ ਵੀ ਓਦੋਂ ਜਦੋਂ ਉਹਨੇ ਉਹਨਾਂ ਨੂੰ ਮਿਲਣਾ ਹੁੰਦਾ ਅਤੇ ਕੋਈ ਸਲਾਹ-ਮਸ਼ਵਰਾ ਕਰਨਾ ਹੁੰਦਾ।

 

ਅੱਛਰੇ ਨੂੰ ਲੱਭਣ ਪੁਲਿਸ ਦੋ ਵਾਰ ਫੇਰ ਵੀ ਗੁਰਦੁਆਰੇ ਆਈ। ਬਾਬੇ ਨੇ ਜਵਾਬ ਦਿੱਤਾ ਸੀ ਕਿ ਹੁਣ ਉਹ ਐਥੇ ਗੁਰਦੁਆਰੇ ਨਹੀਂ ਰਹਿੰਦਾ ਅਤੇ ਨਾ ਹੀ ਕਦੇ ਉਂਜ ਆਇਆ ਹੈ। ਬਾਬੇ ਦੀ ਗੱਲ ਵੀ ਸਹੀ ਸੀ। ਉਹਨੂੰ ਪਤਾ ਵੀ ਨਹੀਂ ਸੀ ਕਿ ਅੱਛਰਾ ਕਦੇ ਕਦੇ ਅੱਧੀ ਰਾਤ ਆਉਂਦਾ ਹੈ। ਉਸ ਵਕਤ ਤਾਂ ਬਾਬਾ ਸੁੱਤਾ ਪਿਆ ਹੁੰਦਾ ਸੀ।

 

ਪੁਲਿਸ ਉਹਦੇ ਘਰ ਵੀ ਗੇੜੇ ਮਾਰ ਗਈ ਸੀ। ਬੈਠਕ ਨੂੰ ਜਿੰਦਾ ਲੱਗਿਆ ਹੁੰਦਾ। ਗੁਆਂਢੀਆਂ ਨੇ ਵੀ ਇਹੀ ਦੱਸਿਆ ਸੀ ਕਿ ਉਹ ਘਰ ਨਹੀਂ ਪੈਂਦਾ। ਦਿਨ ਵੇਲੇ ਕਦੇ-ਕਦੇ ਆਉਂਦਾ ਹੈ। ਆਉਂਦਾ ਹੈ ਤਾਂ ਇਕ-ਅੱਧੇ ਘੰਟੇ ਤੋਂ ਵੱਧ ਨਹੀਂ ਠਹਿਰਦਾ।

 

ਅਸਲ ਵਿਚ ਅੱਛਰਾ ਪਿੰਡ ਵਿਚ ਹੀ ਏਧਰ-ਓਧਰ ਕਿਧਰੇ ਰਾਤ ਨੂੰ ਪੈਂਦਾ। ਕਿਸੇ ਦੇ ਬਾਹਰਲੇ ਘਰ ਜਾਂ ਕਦੇ-ਕਦੇ ਅੰਦਰਲੇ ਘਰੀਂ ਵੀ। ਆਪਣੀ ਬੈਠਕ ਵਿਚ ਜਾਂ ਗੁਰਦੁਆਰੇ ਮਸਾਂ ਹੀ ਕਦੇ ਜਾਂਦਾ। ਉਹਨੂੰ ਪਤਾ ਸੀ ਕਿ ਪੁਲਿਸ ਦੋਵੇਂ ਥਾਵਾਂ ਉਤੇ ਕਦੇ ਛਾਪਾ ਮਾਰੇਗੀ। ਜੇ ਦੂਜੀ ਵਾਰ ਉਹਨੂੰ ਫੜ ਲਿਆ ਤਾਂ ਉਹਦੀ बैठ लगीं। SIKHBOOKCLUB.

 

ਜੱਸੀ ਸਰਪੰਚ ਦੇ ਬਾਹਰਲੇ ਘਰ ਉਹਨਾਂ ਵਿਚ ਕਦੇ-ਕਦੇ ਮੀਤਾ ਉਰਫ ਗੁਰਮੀਤ ਸਿੰਘ ਵੀ ਹੁੰਦਾ। ਅਲਬੋਲ ਹੀ ਉਹਨਾਂ ਨੂੰ ਅੰਦਰਲੇ ਘਰੋਂ ਰੋਟੀ ਪਾਣੀ ਲਿਆ ਕੇ ਦਿੰਦਾ ਸੀ। ਜਿਸ ਦਿਨ ਕੋਈ ਖਾਸ ਗੱਲ ਹੁੰਦੀ, ਕੋਈ ਸਲਾਹ-ਮਸ਼ਵਰਾ ਕਰਨਾ ਹੁੰਦਾ ਤਾਂ ਉਹ ਸਰਪੰਚ ਨੂੰ ਅੰਦਰਲੇ ਘਰੋਂ ਬੁਲਾ ਲੈਂਦੇ । ਜੇ ਸਿਰਫ ਰੋਟੀ ਹੀ ਖਾਣੀ ਹੁੰਦੀ ਤਾਂ ਅਲਬੇਲ ਸੀ। ਉਹ ਥੋੜੇ ਸਮੇਂ ਅੰਦਰ ਹੀ ਰੋਟੀ ਖਾਂਦੇ ਅਤੇ ਦੁੱਧ ਪੀਂਦੇ, ਚਲੇ ਜਾਂਦੇ। ਇਸ ਵਾਰ ਜੱਸੀ ਦਾ ਅਲਬੇਲ ਨੂੰ ਕਿਹਾ ਹੋਇਆ ਸੀ ਕਿ ਜਿਸ ਰਾਤ ਹੁਣ ਮੀਤਾ ਆਵੇ ਤਾਂ ਉਹ ਉਹਨੂੰ ਜਗਾ ਕੇ ਬ੍ਰਾਹਰਲੇ ਘਰ ਲੈ ਜਾਵੇ। ਉਹਨੇ ਮੀਤੇ ਨਾਲ ਇਕ ਖਾਸ ਗੱਲ ਕਰਨੀ ਹੈ।

 

”ਗੁਰਮੀਤ ਸਿਆਂ ਭਾਈ, ਜਿਹੜਾ ਕੰਮ ਪੁਲਿਸ ਨ੍ਹੀ ਕਰ ਸਕੀ ਮੇਰਾ ਉਹ ਹੁਣ ਤੂੰ ਕਰ।’ ਮੁਲਾਕਾਤ ਹੋਈ ਤਾਂ ਮਿਲਦਿਆਂ ਹੀ ਜੱਸੀ ਨੇ ਕਿਹਾ।

 

”ਕਿਹੜਾ ਤਾਇਆ ਜੀ?” ਮੀਤਾ ਲਾਡ ਨਾਲ ਜੱਸੀ ਨੂੰ ‘ਤਾਇਆ ਜੀ’ ਆਖਦਾ ਹੁੰਦਾ।

 

”ਅੱਛਰੇ ਦਾਂਦੂ ਦਾ ਕੰਡਾ ਜਾ ਕੱਢਣੈ ਆਪਾਂ।”

 

:

 

‘ ‘ਥੋਨੂੰ ਉਹ ਕੀ ਕਹਿੰਦੈ, ਤਾਇਆ ਜੀ। ਵਿਰਦਾ ਰਹਿਣ ਦਿਓ। ਉਹ ਤਾਂ ਐਡਾ ਖਤਰਨਾਕ ਨ੍ਹੀ ਥੋਡੇ ਵਾਸਤੇ।”

 

”ਤੈਨੂੰ ਨੀ ਪਤਾ, ਜਿੱਦਣ ਮੇਰੀਆਂ ਜੜਾਂ ਵੱਢੀਆਂ, ਓਹੀ ਵੱਢੂ। ਉਹ ਛੇਤੀ ਮੁਕਾਇਆ ਠੀਕ ਐ।” ”ਕਿਮੇਂ ਤਾਇਆ ਜੀ?” .

 

”ਜਿਹੜਾ ਉਹ ਇਹ ਪਿੰਡ ਦੀਆਂ ਕੁੜੀਆਂ-ਬਹੂਆਂ ਜੀਆਂ ਤੋਰਦਾ ਲਿਆਉਂਦਾ ਫਿਰਦੈ ਨਾ, ਲੋਕ ਮੇਰੇ ਸਾਲੇ ਮਗਰ ਲੱਗੀ ਜਾਂਦੇ ਨੇ। ਇਹ ਥੋਡੇ ਆਲਾ ਰੌਲਾ-ਗੌਲਾ ਦਾ ਇਕ ਦਿਨ ਤਾਂ ਮੁੱਕਣਾ ਈ ਐ। ਫੇਰ ਪੰਚੈਤ ਚੋਣਾਂ ਵੀ ਹੋਣਗੀਆਂ। ਮੈਨੂੰ ਇਹੀ ਇਕ ਬੰਦਾ ਹਰਾ ਸਕਦੈ। ਹੋਰ ਨ੍ਹੀ ਕੋਈ ਆਪਣੇ ਸਾਮ੍ਹਣੇ ਖੜ੍ਹ ਸਕਦਾ।

 

ਜੇ ਇਹਦਾ ਹੁਣੇ ਫਾਹਾ ਵੱਢ ਦਿਓਂ, ਫੇਰ ਆਪਣੀ ਜਿੱਤ ਐ।’ ਜੱਸੀ ਨੇ ਸਾਰੀ ਗੱਲ ਸਮਝਾਈ।

 

”ਇਹ ਤਾਂ ਕੋਈ ਖਾਸ ਗੱਲ ਨ੍ਹੀ, ਤਾਇਆ ਜੀ। ਅੱਜਕਲ ਤਾਂ ਚੌਥੇ-ਪੰਜਵੇਂ ਦਿਨ ਈ ਬੰਦਾ ਮਾਰ ਦੇਈਦੈ। ਕੱਲ ਨੂੰ ਈ ਭਾਣਾ ਵਰਤਾ ਦਿੰਨੇ ਆਂ। ਪਰ ਸਾਡੀ ਫੀਸ ਐ। ਉਹ ਜਮ੍ਹਾਂ ਕਰਾ ਦਿਓ।”

 

”ਹਾਂ, ਉਹ ਵੀ ਦੱਸ ਦਿਓ?”

 

“ਬੱਸ ਵੀਹ ਹਜ਼ਾਰ, ਦੋ ਥਹੀਆਂ ਸਮਝੋ, ਤਾਇਆ ਜੀ।'”

 

”ਤੇਰੇ ਆਲੀ ਬੋਰੀ ‘ਚ ਕੱਲ ਨੂੰ ਈ ਰੱਖ ਦਿੰਨਾਂ ਇਹ ਦੋ ਥਹੀਆਂ।”

 

”ਤਾਇਆ ਜੀ, ਬੋਰੀ ਕਿੰਨੀ ਕੁ ਭਰਗੀ?”

 

”ਮੈਂ ਕਿਹੜਾ ਗਿਣੇ ਐ, ਥੋਡੇ ਸਾਹਬ ‘ਚ ਜੋ ਵੀ ਹੈ, ਓਮੇਂ ਹੀ ਪਿਆ ਰਹਿੰਦੈ। ਊਂ ਬੋਰੀ ਗਲ-ਗਸੀ ਹੋਣ ਆਲੀ ਐ। ਇਹ ਭਰ ਜੂ, ਦੂਜੀ ਲਾ ਦਿਆਂਗੇ। ਤੇਰੀ ‘ਮਾਨਤ ਐ ਸ਼ੇਰਾ। ਤੇਰੀ ਤਾਈ ਸਾਂਭ ਕੇ ਰੱਖਦੀ ਐ ਬੋਰੀ ਨੂੰ ਆਪਣੀ ਲੋਹੇ ਦੀ ਪੇਟੀ ‘ਚ।“

 

‘ਠੀਕ ਐ ਫੇਰ, ਅਸੀਂ ਇਹ ਤੀਜਾ ਵੀ ਕਰ ਦਿਆਂਗੇ।’

 

”ਇਕ ਤਾਂ ਭਲਾਂ ਰੂਪੋ, ਦੂਜਾ ਅੱਛਰਾ ਦਾਂਦੂ ਹੋ ਗਿਆ, ਤੀਜਾ ਕਿਹੜਾ ਕਰਨੈਂ?”

 

”ਉਹ ਵੀ ਲੱਗ ਜੂ ਪਤਾ।’

 

”ਨਾ, ਦੱਸ ਵੀ। ਪਹਿਲਾਂ ਕਿਹੜਾ ਲੁਕੋਅ ਰੱਖਦੈਂ ਤੂੰ ਮੈਥੋਂ ਕੋਈ।”

 

‘‘ਤੀਜਾ ਫੌਜੀ, ਕਾਮਰੇਡ ਤਰਸੇਮ ਸਿੰਘ।’

 

‘’ਹਾਂ, ਉਹ ਠੀਕ ਐ। ਵੱਡਾ ਬਣਿਆ ਫਿਰਦੈ, ਕੌਮਨਿਸਟ ਸਾਲਾ ਮੇਰਾ ਗੱਲਾਂ ਈ ਹੋਰ-ਹੋਰ ਕਰਦੈ।”

 

”ਜਿਹੜੇ ਬੰਦੇ ਸਾਡੇ ਕੰਮ ‘ਚ ਅੜਿੱਕਾ ਬਣੇ ਨੇ, ਅਸੀਂ ਬੱਸ ਉਹ ਖਤਮ ਕਰ ਦੇਣੇ ਐ। ਇਹ ਤਰਸੇਮ ਵੀ ਅੜਿੱਕਾ ਸੂੰ ਐ।”

 

”ਅੱਛਰਾ ਦਾਂਦੂ ਵੀ ਅੜਿੱਕਾ ਸੂ ਐ । ਉਹ ਬਾਣੀਆਂ ਨੂੰ ਭੈਣ ਚੋਦ ਫੇਰ ਪਿੰਡ ਨੂੰ ਮੋੜ ਲਿਆਇਆ। ਚੰਗਾ ਹੋਇਆ ਸੀ, ਪਿੰਡ ਨੂੰ ਲੁੱਟ-ਲੁੱਟ ਖਾਂਦੇ ਸੀ । ਉਹਨਾਂ ਨੂੰ ਦੇਖ ਕੇ ਹੋਰ ਘਰ ਵੀ ਵਗ ਜਾਣੇ ਸੀ। ਹੁਣ ਬਹਿਗੇ ਡੱਟ ਕੇ ਸਾਰੇ ਦੇ ਸਾਰੇ। ਥੋਡੇ ਕੰਮ ‘ਚ ਉਹ ਅੜਿੱਕਾ ਬਣਿਆ ਕਿ ਨਹੀਂ ਬਣਿਆ?”

 

“ਹਾਂ, ਇਹ ਤਾਂ ਠੀਕ ਐ। ਬੱਸ, ਤਾਇਆ ਜੀ, ਮੰਨ ‘ਲੀ ਤੇਰੀ ਗੱਲ! ਇਕ ਦਿਨ ਇਕੱਠੇ ਈ ਕੱਢਾਂਗੇ ਤਿੰਨੇ ਕੰਡੇ।’

 

ਉਹ ਰੋਟੀ ਖਾ ਚੁੱਕੇ ਸਨ। ਦੁੱਧ ਵੀ ਪੀ ਲਿਆ ਸੀ। ਉਹਨਾਂ ਨੇ ਜੀਪ ਦੀ ਆਵਾਜ਼ ਸੁਣੀ। ਲੱਗਿਆ ਜਿਵੇਂ ਪਿੰਡ ਵਿਚ ਪੁਲਿਸ ਵੜੀ ਹੋਵੇ। ਜੱਸੀ ਦੇ ਬਾਹਰਲੇ ਘਰੋਂ ਉਹ ਸਭ ਪਰਛਾਵਿਆਂ ਵਾਂਗ ਖੇਤਾਂ ਨੂੰ ਤੁਰ ਗਏ।

 

ਤੇ ਫੇਰ ਉਹ ਰਾਤ ਪਿੰਡ ਉੱਤੇ ਕਹਿਰ ਦੀ ਰਾਤ ਸੀ। ਉਸ ਦਿਨ ਵੀ ਆਥਣੇ ਜਿਹੇ ਰੋਡ ਸ਼ਾਹ ਦੀ ਪੁਲਿਸ ਆਈ ਸੀ-ਜੀਪ ਲੈ ਕੇ। ਉਹਨਾਂ ਨੇ ਪਿੰਡ ਦੀਆਂ ਸੱਥਾਂ ਵਿਚ ਗੇੜਾ ਦਿੱਤਾ ਸੀ। ਦੁੱਲੇ ਦੀ ਢਾਬ ਉਹ ਜਾ ਆਏ ਸਨ। ਹੁਣ ਫੇਰ ਇਥੇ ਉਹ ਪਹਿਲਾਂ ਗੁਰਦੁਆਰੇ ਆਏ। ਫੇਰ ਅੱਛਰੇ ਦਾਂਦੂ ਦੀ ਬੈਠਕ ਦੇਖੀ। ਉਹ ਕਿਧਰੇ ਵੀ ਨਹੀਂ ਸੀ। ਪੁਲਿਸ ਨੇ ਸਰਪੰਚ ਨੂੰ ਨਹੀਂ ਬੁਲਾਇਆ ਸੀ। ਚੌਕੀਦਾਰ ਤੋਂ ਹੀ ਗੱਲਾਂ ਪੁੱਛ ਲਈਆਂ ਸਨ। ਜੱਸੀ ਦੇ ਬਾਹਰਲੇ ਘਰ ਉਹ ਨਹੀਂ ਗਏ। ਕਿਧਰੇ ਕਿਸੇ ਦੇ ਘਰ ਚਾਹ-ਪਾਣੀ ਵੀ ਨਹੀਂ ਪੀਤਾ। ਆਸਮਾਨ ਤੋਂ ਧੁੰਦ ਦੇ ਬੱਦਲ ਧਰਤੀ ਉੱਤੇ ਉੱਤਰ ਰਹੇ ਸਨ। ਥੋੜੀ ਤੇਰ ਤੱਕ ਮੂੰਹ ਨੂੰ ਮੂੰਹ ਦਿਸਣੋਂ ਹਟ ਜਾਣਾ ਸੀ। ਪੁਲਿਸ ਛੇਤੀ ਹੀ ਪਿੰਡ ਵਿਚੋਂ ਬਾਹਰ ਹੋ ਗਈ। ਹੁਣ ਉਹਨਾਂ ਦੇ ਦੁਬਾਰਾ ਆਉਣ ਦੀ ਸੰਭਾਵਨਾ ਨਹੀਂ ਸੀ। ਪਿੰਡ ਵਿਚ ਮੁਕੰਮਲ ਖਾਮੋਸ਼ੀ ਸੀ।

 

ਉਹ ਅੱਧੀ ਰਾਤ ਆਏ ਸਨ। ਪਹਿਲਾਂ ਰੂਪੋ ਦੇ ਗਏ, ਫੇਰ ਕਾਮਰੇਡ ਤਰਸੇਮ ਸਿੰਘ ਦੇ। ਤੀਜਾ ਨਿਸ਼ਾਨਾ ਉਹਨਾਂ ਦਾ ਦਾਂਦੂ ਸੀ। ਜਿਸ ਦਿਨ ਪੁਲਿਸ ਦਿਨ ਛਿਪੇ ਜਿਹੇ ਗੇੜਾ ਮਾਰ ਕੇ ਚਲੀ ਜਾਂਦੀ ਤਾਂ ਉਹ ਨਿਸ਼ਚਿੰਤ ਹੋ ਕੇ ਆਪਣੀ ਬੈਠਕ ਵਿਚ ਸੌਂਦਾ। ਪਰ ਇੰਜ ਉਹ ਹਮੇਸ਼ਾ ਨਹੀਂ ਕਰਦਾ ਸੀ। ਪੁਲਿਸ ਦਾ ਕੀ ਹੈ, ਦੁਬਾਰਾ ਵੀ ਆ ਸਕਦੀ ਹੈ। ਪਰ ਪੁਲਿਸ ਅੱਧੀ ਰਾਤ ਤੋਂ ਬਾਅਦ ਕਦੇ ਵੀ ਨਹੀਂ ਆਈ ਸੀ। ਅੱਧੀ ਰਾਤ ਤੋਂ ਬਾਅਦ ਦਾ ਸਮਾਂ ਪੁਲਿਸ ਦਾ ਸਮਾਂ ਨਹੀਂ ਸੀ।

 

ਉਹਨਾਂ ਨੇ ਬੋਲ ਮਾਰ ਕੇ ਅੱਛਰੇ ਦੇ ਬਾਰ ਦਾ ਅੰਦਰਲਾ ਕੁੰਡਾ ਖੁਲ੍ਹਵਾਇਆ। ਉਹ ਪਹਿਲਾਂ ਤਾਂ ਡਰਿਆ, ਕਿਤੇ ਪੁਲਿਸ ਹੀ ਨਾ ਹੋਵੇ। ਪਰ ਇਹ ਸਮਾਂ ਪੁਲਿਸ ਦਾ ਨਹੀਂ ਸੀ । ਬੋਲ ਵੀ ਪੁਲਿਸ ਵਾਲਿਆਂ ਦਾ ਨਹੀਂ ਲੱਗਿਆ ਸੀ। ਉਹ ਤਾਂ ਅਵੈੜਾ ਜਿਹਾ ਬੋਲਦੇ ਸਨ। ਇਹ ਤਾਂ ਘਰਦਿਆਂ ਵਰਗਾ ਬੋਲ ਹੈ ਕਿਸੇ ਦਾ।

 

ਲਗਦਾ ਸੀ ਜਿਵੇਂ ਉਹ ਕਾਹਲ ਵਿਚ ਸਨ । ਦੋ ਜਣੇ-ਸਨ-ਮੀਤਾ ਤੇ ਇਕ ਹੋਰ। ਅੱਛਰੇ ਨੇ ਬੈਠਕ ਦਾ ਬਲਬ ਜਗਾ ਲਿਆ। ਉਹਦਾ ਡਰ ਚੁੱਕਿਆ ਗਿਆ। ਇਹ ਤਾਂ ਆਪਣੇ ਹੀ ਆਦਮੀ ਹਨ। ਇਹਨਾਂ ਤੋਂ ਕਾਹਦਾ ਖਤਰਾ। ਦੋਵੇਂ ਜਣੇ ਕੁਰਸੀਆਂ ਉੱਤੇ ਬੈਠ ਗਏ। ਅੱਛਰਾ ਮੰਜੇ ਉੱਤੇ ਬੇਫਿਕਰ ਹੋਇਆ ਬੈਠਾ ਸੀ।

 

ਘਰਦਿਆਂ ਵਾਂਗ ਹੀ ਉਹ ਉਹਨੂੰ ਪੁੱਛਣ ਲੱਗੇ। ਉਹ ਚਾਹ ਬਣਾਉਣ ਲਈ ਉੱਠਿਆ ਤਾਂ ਉਹਨਾਂ ਨੇ ਰੋਕ ਦਿੱਤਾ। ਕਹਿਣ ਲੱਗੇ, ”ਚਾਹ ਦੀ ਲੋੜ ਨ੍ਹੀ, ਬੱਸ ਚਲਦੇ ਆਂ।’

 

ਅੱਛਰੇ ਨੇ ਆਪਣਾ ਰਿਵਾਲਵਰ ਸਿਰਹਾਣੇ ਹੇਠ ਧਰ ਲਿਆ। ਮੀਤਾ ਰਿਵਾਲਵਰ ਨੂੰ ਹੱਥ ਵਿਚ ਲਈ ਬੈਠਾ ਸੀ। ਦੂਜੇ ਬੰਦੇ ਕੋਲ ਏ.ਕੇ. ਸੰਤਾਲੀ ਸੀ। ਮੋਢੇ ਲਟਕਾਈ ਹੋਈ। ਦੋਵਾਂ ਦੇ ਗਲ਼ਾਂ ਵਿਚ ਵਲੈਤੀ ਕੋਟ ਸਨ ਅਤੇ ਗਰਮ ਚਾਦਰਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ। ਪੱਗਾਂ ਉਤੋਂ ਦੀ ਢਾਠੀਆਂ ਬੰਨ੍ਹੀਆਂ ਹੋਈਆਂ ਸਨ।

 

‘‘ਅੱਛਰਾ ਸਿਆਂ, ਤੂੰ ਬਾਣੀਆਂ ਦੀਆਂ ਦੁਕਾਨਾਂ ‘ਤੇ ਕਿਉਂ ਗਿਆ ਸੀ ਭਲਾਂ?” ਮੀਤੇ ਨੇ ਸਹਿਜ ਸੁਭਾਅ ਜਿਹੇ ਗੱਲ ਤੋਰੀ।

 

”वरें?”

 

”ਮੁੰਡਿਆਂ ਨੇ ਜਿਸ ਦਿਨ ਉਹਨਾਂ ਦੀਆਂ ਦੁਕਾਨਾਂ ‘ਚੋਂ ਸਿਗਰਟਾਂ ਬੀੜੀਆਂ ਕਢਾਈਆਂ ਨੇ।”

 

”ਸਿਗਰਟਾਂ-ਬੀੜੀਆਂ ਕੱਢ ਤੀਆਂ ਉਹਨਾਂ ਨੇ। ਬੱਸ ਗੱਲ ਮੁੱਕੀ। ਅੱਗੇ ਨੂੰ ਨਹੀਂ ਰੱਖਣਗੇ ਇਹ ਚੀਜ਼ਾਂ। ਉਹ ਡਰੇ ਬੈਠੇ ਬੋਲੇ ਸੀ। ਸੀ। ਫੇਰ ਫੇਰ ਵੀ ਵੀ ਆਪਣੇ ਪਿੰਡ ਦੇ

 

LUB.COM ਨੇ।”OM

 

”ਹਾਂ, ਆਖਿਆ-ਡਰੋ ਨਾ ਭਾਈ। ਗਹਾਂ ਨੂੰ ਇਹ ਚੀਜ਼ਾਂ ਨਾ ਰੱਖਿਓ।’

 

“ਇਹ ਤੂੰ ਮਾੜਾ ਕੀਤਾ।”

 

“विडि?”

 

”ਆ ਜੂ ਸਮਝ ਕਦੇ।”

 

”ਮੈਂ ਤਾਂ ਆਵਦੀ ਜਾਣ ‘ਚ ਚੰਗਾ ਕੀਤਾ ਸੀ।”

 

”ਚੱਲ ਛੱਡ, ਤੂੰ ਉਹਨਾਂ ਨੂੰ ਸ਼ਹਿਰ ਜਾ ਕੇ ਵੀ ਮੋੜ ਲਿਆਇਆ। ਲੈ ਗਿਆ ਲੋਕਾਂ ਦਾ ‘ਕੱਠ ਬੰਨ੍ਹ

 

ਕੇ ।’

 

:

 

”ਇਹ ਵੀ ਚੰਗਾ ਕੀਤਾ ਅਸੀਂ ਪਿੰਡ ਨੇ।’

 

“ਪਿੰਡ ਨੇ ਨ੍ਹੀ, ਤੂੰ ਕੀਤਾ। ਪਿੰਡ ਤੇਰੇ ਮਰਗ ਲਗਦੈ। ਤੂੰ ਸਾਡੇ ਪ੍ਰੋਗਰਾਮ ‘ਚ ਵਿਘਨ ਪਾ ਰਿਹੈਂ।’

 

”ਭੋਰਾ ਵਿਘਨ ਨੂੰ ਪਾਉਂਦਾ ਮੈਂ ਤਾਂ । ਅਸੀਂ ਤਾਂ ਇਹੀ ਚਾਹੁੰਨੇ ਆ ਬਈ ਪਿੰਡ ਦੀ ਮੁੱਠੀ ਬੱਝੀ ਰਹਿ ਜੇ। ਰੌਲੇ-ਗੌਲੇ ਸਰਕਾਰਾਂ ਦੇ ਨੇ, ਮੁੱਕ ਜਾਣਗੇ।’

 

”ਤੇਰਾ ਕੋਈ ਰੌਲਾ-ਗੌਲਾ ਨ੍ਹੀ?”

 

”ਨਾ। ਮੇਰਾ ਰੌਲਾ-ਗੌਲਾ ਕਿਸੇ ਨਾਲ ਨ੍ਹੀ। ਮੇਰੀ ਨਿਗਾਅ ‘ਚ ਤਾਂ ਸਭ ਇੱਕ ਨੇ। ‘ਹਾਂ, ਇਹ ਪੁਲਿਸ ਜ਼ਰੂਰ ਜੁਲਮ ਕਰਦੀ ਐ। ਝੂਠੇ ਮੁਕਾਬਲੇ ਬਣਾ ਕੇ ਜਿਹੜਾ ਮੁੰਡਿਆਂ ਨੂੰ ਮਾਰੀ ਜਾਂਦੀ ਐ।”

 

”ਚੱਲ ਉੱਠ, ਸਾਨੂੰ ਔਥੇ ਤਾਈਂ ਛੱਡ ਕੇ ਆ।” ਉਹ ਉੱਠ ਖੜ੍ਹੇ।

 

“ਚਲੋ।’ ਅੱਛਰੇ ਨੇ ਆਪਣਾ ਰਿਵਾਲਵਰ ਸਿਰਹਾਣੇ ਥੱਲੇ ਹੀ ਪਿਆ ਰਹਿਣ ਦਿੱਤਾ। ਸੋਚਿਆ

 

ਹੋਵੇਗਾ, ਕੀ ਹੁੰਦੈ, ਓਥੇ ਤੱਕ ਜਾਣੈ। ਹੁਣੇ ਮੁੜ ਆਉਂਦਾ ਹਾਂ।

 

ਦਰੋਂ ਬਾਹਰ ਜਦ ਉਹ ਹੋਇਆ, ਉਹਦੀ ਖੜ੍ਹੇ-ਖੜੋਤੇ ਦੀ ਪੁੜਪੁੜੀ ਵਿੰਨ੍ਹੀ ਗਈ। ਮੀਤੋ ਨੇ ਇਕ ਫਾਇਰ ਹੋਰ ਕੀਤਾ। ਇਹ ਉਹਦੀ ਡਿੱਗੇ ਪਏ ਦੀ ਛਾਤੀ ਵੱਲ ਸੀ।

 

10

 

ਪੂਰਨ ਸਿੰਘ ਦੇ ਤਿੰਨ ਵਿਆਹ ਹੋਏ। ਉਹ ਬਾਪ ਦਾ ਇਕੱਲਾ ਪੁੱਤਰ ਸੀ। ਉਹਨਾਂ ਕੋਲ ਚਾਲੀ ਕਿੱਲੇ ਜ਼ਮੀਨ ਸੀ। ਬਹੁਤ ਵਧੀਆ ਜ਼ਮੀਨ, ਚਾਹੇ ਬੰਦੇ ਹਰੇ ਕਰ ਲਵੋ | ਮਾਂ ਨੂੰ ਛੇਤੀ ਨੂੰਹ ਚਾਹੀਦੀ ਸੀ। ਨੂੰਹ ਘਰ ਆਵੇ ਤਾਂ ਬੱਚੇ ਪੈਦਾ ਹੋਣ ਲੱਗਣ। ਹੁਣ ਤਾਂ ਇਹ ਇਕ ਸਿੰਘ ਹੈ। ਅਗਾਂਹ ਪੂਰਨ ਦੇ ਜੇ ਚਾਰ ਮੁੰਡੇ ਜੰਮਣ ਤਾਂ ਘਰ ਭਰਿਆ ਭਰਿਆ ਲੱਗਿਆ ਕਰੇ। ਇਕ ਮੁੰਡੇ ਦੀ ਤਾਂ ਚੀਕ ਵੀ ਖੱਲਾਂ-ਖੂੰਜਿਆਂ ਵਿਚ ਗੁਆਚ ਕੇ ਰਹਿ ਜਾਂਦੀ ਹੈ। ਨਾਲੇ ਜਿੰਨੇ ਵੱਧ ਭਰਾ ਹੋਣਗੇ, ਸ਼ਰੀਕੇ ਵਿਚ ਓਨਾ ਵੱਧ ਤਪ-ਤੇਜ ਵਧੇਗਾ। ਇਕੱਲੇ ਨੂੰ ਤਾਂ ਸ਼ਰੀਕ ਹੀ ਤਕਾਅ ਲੈਂਦੇ ਹਨ। ਏਸੇ ਕਰਕੇ ਦਸ ਵਰ੍ਹਿਆਂ ਦੀ ਉਮਰ ਵਿਚ ਹੀ ਪੂਰਨ ਨੂੰ ਵਿਆਹ ਲਿਆ ਗਿਆ। ਮਾਂ ਤੀਜੇ ਸਾਲ ਮੁਕਲਾਵਾਂ ਮੰਗਦੀ ਸੀ। ਪਰ ਜੱਟ ਅਪਣੀ ਕੁੜੀ ਵਲ ਝਾਕਦੇ, ਉਹ ਤਾਂ ਅਜੇ ਬਹੁਤ ਨਿਆਣੀ ਸੀ। ਸਹੁਰੀਂ ਤੁਰਨ ਵਾਲੀ ਹਾਲੇ ਹੀ ਉਹ ਕਿੱਥੇ ਸੀ? ਇਹ ਉਮਰ ਤਾਂ ਉਹਦੀ ਗੁੱਡੀਆਂ-ਪਟੋਲੇ ਖੇਡਣ ਦੀ ਹੈ। ਉਹਨਾਂ ਨੇ ਪੰਜਵੇਂ ਸਾਲ ਮੁਕਲਾਵਾ ਤੋਰਿਆ। ਹਾਲੇ ਵੀ ਇਹ ਉਹਨਾਂ ਦੀ ਨਿਆਣ-ਉਮਰ ਸੀ। ਪਰ ਚਲੋ, ਲਗਭਗ ਠੀਕ ਈ ਸੀ। ਬਹੂ ਮੁੰਡੇ ਤੋਂ ਦੋ ਸਾਲ ਵੱਡੀ ਸੀ । ਬਹੂ ਨੂੰ ਤਾਂ ਸਾਰਾ ਗਿਆਨ ਸੀ। ਪੂਰਨ ਹਾਲੇ ਗੀਗਾ ਸੀ। ਉਹ ਬਹੂ ਦੇ ਮੰਜੇ ਉੱਤੇ ਜਾਂਦਾ ਤਾਂ ਸੌਂ ਜਾਂਦਾ । ਉਹ ਬਥੇਰਾ ਉਹਦੇ ਕੰਨ ਵਿਚ ‘ਕੁਰਰ’ ਕਰਦੀ, ਉਹਦੇ ਪੱਟਾਂ ਉੱਤੇ ਚੂੰਢੀਆਂ ਵੱਢਦੀ, ਪਰ ਉਹ ਗੌਲਦਾ ਨਹੀਂ ਸੀ। ਮਸਾਂ ਕਿਤੇ ਜਾ ਕੇ ਤਿਆਰ ਹੁੰਦਾ। ਫੇਰ ਸੌਂ ਜਾਂਦਾ। ਬਹੂ ਚਾਹੁੰਦੀ ਸੀ, ਪੂਰਨ ਸਾਰੀ ਸਾਰੀ ਰਾਤ ਉਹਦੇ ਨਾਲ ਲਾਡ-ਪਿਆਰ ਕਰੇ। ਰੋਟੀਆਂ ਨਾਲ ਢਿੱਡ ਭਰ ਕੇ ਅਤੇ ਉੱਤੋਂ ਦੀ ਦੁੱਧ ਦਾ ਛੰਨਾ ਪੀ ਕੇ ਉਹਦੀਆਂ ਅੱਖਾਂ ਮਿਚਣ ਲੱਗ ਪੈਂਦੀਆਂ। ਜਦੋਂ ਬਹੂ ਸੱਸ ਨਾਲ ਭਾਂਡੇ-ਟੀਂਡੇ ਦਾ ਕੰਮ ਨਿਬੇੜ ਕੇ ਆਉਂਦੀ, ਪੂਰਨ ਆਪਣੇ ਮੰਜੇ ‘ਤੇ ਘੂਕ ਸੁੱਤਾ ਪਿਆ ਹੁੰਦਾ। ਉਹ ਖੜਕਾ ਕਰਦੀ, ਉਹਦੇ ਮੂੰਹ ਉੱਤੋਂ ਰਜਾਈ ਦਾ ਪੱਲਾ ਪਰ੍ਹੇ ਕਰਦੀ। ਪਰ ਉਹ ਜਾਗਦਾ ਹੀ ਨਾ। ਬਹੂ ਨੂੰ ਮੁੰਡੇ ਦਾ ਮੂੰਹ ਪਿਆਰਾ-ਪਿਆਰਾ ਲਗਦਾ, ਪਰ ਬਹੁਤ ਭੈੜਾ—ਭੈੜਾ ਵੀ।

 

ਚਾਰ-ਪੰਜ ਸਾਲ ਲੰਘ ਚੁੱਕੇ ਸਨ, ਪੂਰਨ ਦੀ ਬਹੂ ਕੋਲ ਕੋਈ ਬੱਚਾ ਨਹੀਂ ਸੀ। ਬਹੂ ਉਦਾਸ ਰਹਿੰਦੀ, ਸੱਸ ਉਸ ਨਾਲੋਂ ਵੀ ਉਦਾਸ। ਦਾਈ ਬਥੇਰਾ ਟੱਕਰਾਂ ਮਾਰ ਹਟੀ ਸੀ, ਪਰ ਗੱਲ ਬਣਦੀ ਨਹੀਂ ਦਿਸਦੀ ਸੀ।

 

ਧਾਗੇ-ਤਵੀਤ ਵੀ ਕਿਸੇ ਕੰਮ ਨਾ ਆਏ। ਉਹਨਾਂ ਦਿਨਾਂ ਵਿਚ ਲੇਡੀ ਡਾਕਟਰਾਂ ਤੱਕ ਪਿੰਡਾਂ ਦੇ ਲੋਕਾਂ ਦੀ ਪਹੁੰਚ ਨਹੀਂ ਸੀ। ਲੋਕ ਸ਼ਹਿਰਾਂ ਤੱਕ ਜਾਣ ਤੋਂ ਸੰਗਦੇ-ਸ਼ਰਮਾਉਂਦੇ ਵੀ ਰਹਿੰਦੇ। ਪਰ ਸੱਸ ਲਈ ਤਾਂ ਇਹ ਇਕ ਵੱਡਾ ਮਸਲਾ ਖੜ੍ਹਾ ਹੋ ਚੁੱਕਿਆ ਸੀ। ਉਹਦੀ ਚਾਲੀ ਕਿੱਲੇ ਜ਼ਮੀਨ ਸ਼ਰੀਕਾਂ ਨੇ ਸਾਂਭ ਲੈਣੀ ਸੀ । ਘਰ ਵਿਚ ਨੂੰਹ-ਸੱਸ ਖਿੱਚੀਆਂ ਖਿੱਚੀਆਂ ਰਹਿਣ ਲੱਗੀਆਂ। ਸੱਸ ਭਾਫਾਂ ਕੱਢਣ ਲੱਗੀਂ ਕਿ ਉਹ ਪੁੱਤ ਦਾ ਦੂਜਾ ਵਿਆਹ ਕਰੇਗੀ। ਉਹ ਦੁਨੀਆਂ ਲੁਟਾ ਦੇਵੇਗੀ, ਪਰ ਪੋਤੇ ਦਾ ਮੂੰਹ ਜ਼ਰੂਰ ਦੇਖਣਾ ਹੈ। ਬਹੂ ਪੇਕੀਂ ਜਾ ਕੇ ਅਜਿਹਾ ਬੈਠੀ ਕਿ ਮੁੜ ਕੇ ਥੰਮਣ ਵਾਲੇ ਪੈਰ ਨਹੀ ਦਿੱਤਾ। ਨਾ ਉਹਨੂੰ ਕੋਈ ਲੈਣ ਗਿਆ । ਦੋਵੇਂ ਮਾਪਿਆਂ ਦੀ ਮੁੱਕ-ਚੁੱਕ ਹੋ ਗਈ। ਧੀ ਵਾਲਿਆਂ ਨੇ ਉਹਨੂੰ ਕਿਸੇ ਲੋੜਵੰਦ ਥਾਂ ਬਿਠਾ ਦਿੱਤਾ। ਕੁਦਰਤ ਦੇ ਰੰਗ ਨਿਆਰੇ ਹਨ, ਓਥੇ ਜਾਕੇ ਉਹਨੇ ਦੋ ਕੁੜੀਆਂ ਜੰਮੀਆਂ ਅਤੇ ਇਕ ਮੁੰਡਾ।

 

ਓਧਰ ਮਾਂ ਨੇ ਪੂਰਨ ਦਾ ਵੀ ਦੂਜਾ ਵਿਆਹ ਕਰ ਲਿਆ ਸੀ । ਉਹਦੇ ਅਗਲੇ ਸਾਲ ਹੀ ਕੁੜੀ ਹੋਈ। ਉਸ ਵੇਲੇ ਪੂਰਨ ਦੀ ਉਮਰ ਚੌਵੀ-ਪੱਚੀ ਸਾਲ ਸੀ। ਤੀਜੇ ਸਾਲ ਇਕ ਕੁੜੀ ਹੋਰ ਹੋ ਗਈ। ਦਾਦੀ ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਦੀ-ਖਿਡਾਉਂਦੀ। ਆਖਦੀ: ‘‘ਕੁੜੀਆਂ ਪੁੰਨ-ਦਾਨ ਨੂੰ ਥਾਂ ਕਰ ਲੈਂਦੀਆਂ ਨੇ। ਫੇਰ ਏਸ ਪੁੰਨ-ਦਾਨ ਦਾ ਫਲ ਮਾਪਿਆਂ ਨੂੰ ਮਿਲਦੈ । ਕੁੜੀਆਂ ਦੇ ਭਾਗਾਂ ਨੂੰ ਉਹਨਾਂ ਦਾ ਵੀਰ ਵੀ ਆਊਗਾ। ਕੁੜੀਆਂ ਦੀ ਕਿਸਮਤ ਨੂੰ ਮੁੰਡਾ ਜੰਮੂ। ਕੁੜੀਆਂ ਦੇ ਕਰਮ ਜੋਰਾਵਰ ਹੋਏ ਤਾਂ ਆਪੇ ਖੇਡਣਗੇ ਵਿਹੜੇ ‘ਚ ਲਾਲ।”

 

ਅੰਦਰਖਾਤੇ ਸੱਸ ਮੱਚੀ-ਬੁਝੀ ਰਹਿੰਦੀ। ਨੂੰਹ ਵਲ ਕੌੜ-ਅੱਖ ਨਾਲ ਝਾਕਦੀ। ਮਨ ਵਿਚ ਆਖਦੀ, ”ਨਕੜਮੀ ਨੇ ਆਉਂਦੀ ਨੇ ਈ ਦੋ ਪੱਥਰ ਮੱਥੇ ਮਾਰੇ। ਇਹ ਤਾਂ ਪਹਿਲੀ ਨਾਲੋਂ ਵੀ ਮਾੜੀ ਐ। ਉਹਦੇ ਕੁੱਛ ਹੋਇਆ ਨ੍ਹੀ ਸੀ ਤਾਂ ਦੂਜੀ ਵਾਰ ਵਿਆਹ ਲਿਆ ਪੁੱਤ ਮੈਂ। ਇਹਦਾ ਹੁਣ ਕੀ ਕਰਾਂ, ਨਾ ਓਸ ਪਾਸੇ-ਨਾ ਓਸ ਪਾਸੇ। ਸਮਾਂ ਦੀ ਕਬੀਲਦਾਰੀ ਵਧਾ ‘ਤੀ। ਕੱਲ ਦਾ ਮੇਰਾ ਜੁਆਕ, ਨਿਆਣਾ ਜਾ ਈ ਫਿਕਰਾਂ ‘ਚ ਪਾ ‘ਤਾ ਚੰਦਰੀ ਨੇ। ਅਖੋ- ਧੀ ਜੰਮ ਲੀ ਜਮਾਈ ਆਲਾ ਹੋ ਗਿਆ, ਟਸਰੀ ਨਾ ਬੰਨ੍ਹ ਮੁੰਡਿਆ।”

 

ਦੂਜੀ ਬਹੂ ਨੂੰ ਫੇਰ ਬੱਚਾ ਹੋਣਾ ਸੀ। ਇਸ ਵਾਰ ਉਹਨੂੰ ਅੰਬਰਸਰੋਂ ਦਵਾਈ ਮੰਗਵਾਕੇ ਖਵਾਈ ਗਈ ਕਿ ਮੁੰਡਾ ਹੋਵੇ। ਦੋ ਮਹੀਨਿਆਂ ਦੇ ਗਰਭ ਬਾਅਦ ਦਵਾਈ ਚਾਰ ਦਿਨ ਖਾਣੀ ਸੀ । ਪੱਕੀ ਉਮੀਦ ਸੀ ਕਿ ਮੁੰਡਾ ਹੋਵੇਗਾ। ਅਗਵਾੜ ਦੀਆਂ ਸਿਆਣੀਆਂ ਬੁੜ੍ਹੀਆਂ ਬਹੂ ਦੇ ਲੱਛਣ ਦੇਖਦੀਆਂ ਅਤੇ ਅਨੁਮਾਨ ਲਾਉਂਦੀਆਂ ਕਿ ਮੁੰਡਾ ਹੋਣਾ ਚਾਹੀਦਾ ਹੈ। ਇਕ ਇਕ ਦਿਨ ਆਸਾਂ ਭਰਪੂਰ ਅਤੇ ਖੁਸ਼ੀਆਂ-ਖੇੜਿਆਂ ਦਾ ਲੱਦਿਆ ਹੋਇਆ ਉਡੀਕਿਆ ਜਾ ਜਿਹਾ ਸੀ, ਪਰ ਤੀਜਾ ਵੀ ਪੱਥਰ ਨਿੱਕਲਿਆ। ਘਰ ਵਿਚ ਸੋਗ ਪੈ ਗਿਆ। ਕੁੜੀ ਦਾ ਰੰਗ ਗੋਰਾ, ਗੋਲ-ਮਟੋਲ ਜਿਹੀ, ਜੰਮਦੀ ਨੇ ਹੀ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਰੋਂਦੀ ਹੀ ਰਿਹਾ ਕਰੇ। ਰਾਤ ਨੂੰ ਘੱਟ ਸੌਂਦੀ, ਦਿਨ ਵੇਲੇ ਅੱਖ ਨਾ ਖੋਲ੍ਹਦੀ। ਐਡੀਆਂ-ਐਡੀਆਂ ਅੱਖਾਂ। ਨਿਰਾ ਚੰਦ ਦਾ ਟੋਟਾ। ਇਹ ਬੁਰਾ ਅਹਿਸਾਸ ਸਭ ਨੂੰ ਵਿਸਰਦਾ ਜਾਪਦਾ ਕਿ ਉਹ ਮੁੰਡਾ ਨਹੀਂ ਹੈ। ਜਿਵੇਂ ਕੁੜੀ ਇਹ ਮੁੰਡਿਆਂ ਤੋਂ ਵੱਧ ਹੋਵੇ।

 

ਤੀਜੀ ਕੁੜੀ ਜੰਮ ਕੇ ਉਹ ਥੀਮਾਰ ਰਹਿਣ ਲੱਗੀ। ਛਿਲੇ ਵਿਚ ਹੀ ਉਹਨੂੰ ਕੋਈ ਨਾਮੁਰਾਦ ਬੀਮਾਰੀ ਚਿੰਬੜ ਗਈ ਸੀ। ਕੁਝ ਸਾਲਾਂ ਬਾਅਦ ਤਾਂ ਉਹਦਾ ਇਹ ਹਾਲ ਹੋ ਗਿਆ ਕਿ ਪੂਰਨ ਉਹਦੇ ਨੇੜੇ ਵੀ ਨਾ ਜਾਇਆ ਕਰੇ। ਪੂਰਨ ਦੀ ਮਾਂ ਨੇ ਉਹਦਾ ਬਥੇਰਾ ਇਲਾਜ ਕਰਾਇਆ, ਪਰ ਬੀਮਾਰੀ ਟੁੱਟਦੀ ਨਹੀਂ ਸੀ। ਉਹ ਦਿਨੋ-ਦਿਨ ਘਟਦੀ ਜਾ ਰਹੀ ਸੀ। ਫੇਰ ਉਹਨੂੰ ਪੇਕੇ ਲੈ ਗਏ। ਪੇਕਿਆਂ ਦੇ ਜਾ ਕੇ ਤਾਂ ਉਹਨੇ ਮੰਜਾ ਹੀ ਫੜ ਲਿਆ!

 

ਪੂਰਨ ਦੀ ਮਾਂ ਨੂੰ ਇਹ ਲੋੜ ਸ਼ਾਇਦ ਨਹੀਂ ਸੀ ਕਿ ਉਹਦੀ ਨੂੰਹ ਰਾਜ਼ੀ-ਬਾਜੀ ਹੋ ਕੇ ਘਰ ਸੰਭਾਲੇ, ਕੁੜੀਆਂ ਦੀ ਮਾਂ ਹੈ, ਸੁੱਖੀਂ-ਸਾਂਦੀ ਵਸੇ-ਰਸੇ। ਉਹਨੂੰ ਤਾਂ ਇਹ ਝੋਰਾ ਸੀ ਕਿ ਉਹ ਬੀਮਾਰ ਹੀ ਕਿਉਂ ਹੋਈ। ਰਾਜੀ-ਬਾਜੀ ਰਹਿੰਦੀ ਤਾਂ ਹੋਰ ਜੁਆਕ ਜੰਮਦੀ। ਉਹਨਾਂ ਦਾ ਰੱਬ ਵੇਚਿਆ ਹੋਇਆ ਤਾਂ ਨਹੀਂ ਸੀ। ਕੀ ਪਤਾ ਚੌਥੀ ਵਾਰ ਮੁੰਡਾ ਹੋ ਜਾਂਦਾ। ਹੁਣ ਤਾਂ ਉਹ ਆਸ ਵੀ ਮੁੱਕ ਗਈ। ਜਦੋਂ ਖੇਤ ਹੀ ਨਹੀਂ ਹੈ, ਬੀਜ ਕਿੱਥੇ ਬੀਜਿਆ ਜਾਵੇ ।

 

ਬਹੂ ਪੇਕਿਆਂ ਦੇ ਬਾਰ ਹੀ ਮੁੱਕ ਗਈ।

 

ਕੁੜੀਆਂ ਦਿਨੋ-ਦਿਨ ਜੁਆਨ ਹੁੰਦੀਆਂ ਜਾ ਰਹੀਆਂ ਸਨ। ਪੂਰਨ ਦੀ ਮਾਂ ਓਹੋ-ਜਿਹੀ ਨਰੋਈ ਸੀ। ਓਡੋ-ਕੈਡ। ਆਖਦੀ, ”ਮੈਂ ਤਾਂ ਪੁੱਤ ਦੇ ਦੁੱਖਾਂ ਨੇ ਹਰਾ ‘ਤੀ, ਨਹੀਂ ਕਿਹੜਾ ਪਾਸਾ ਨੀਮਾ ਐ ਮੇਰਾ। ਹਾਏ! ਇਕ ਦਿਨ ਏਮੇ ਜਿਮੇਂ ਮੁੱਕ ਜੂੰ ਗੀ। ਪੁੱਤ ਦਾ ਦੁੱਖ ਢਿੱਡ ‘ਚ ਲੈ ਕੇ।”

 

ਜਦੋਂ ਉਹਦੀ ਮਾਂ ਮਰੀ, ਵੱਡੀ ਕੁੜੀ ਅਠਾਰਾਂ ਸਾਲ ਦੀ ਸੀ। ਰੋਟੀ-ਟੁੱਕ ਦਾ ਸਾਰਾ ਕੰਮ ਉਹੀ ਕਰਦੀ। ਪੂਰਨ ਦੀ ਮਾਂ ਵੀ ਕਰਦੀ। ਪੂਰਨ ਨੂੰ ਫਿਕਰ ਹੋਣ ਲੱਗਿਆ ਕਿ ਕੁੜੀ ਜੁਆਨ ਹੋ ਗਈ ਹੈ, ਜ਼ਮਾਨਾ ਮਾੜਾ ਹੈ, ਇਹਨੂੰ ਕਦੋਂ ਘਰੋਂ ਤੋਰਿਆ ਜਾਵੇ। ਫਿਕਰ ਤਾਂ ਦਾਦੀ ਨੂੰ ਵੀ ਸੀ। ਪਰ ਉਹਨੂੰ ਬਹੁਤਾ ਫਿਕਰ ਪੁੱਤ ਦਾ ਰਹਿੰਦਾ। ਉਹ ਪੋਤੀ ਨਾਲੋਂ ਪਹਿਲਾਂ ਪੁੱਤ ਦਾ ਤੀਜਾ ਵਿਆਹ ਕਰਨ ਦੀਆਂ ਵਿਉਂਤਾ ਬਣਾਉਂਦੀ ਰਹਿੰਦੀ। ਰਿਸ਼ਤੇਦਾਰੀਆਂ ਵਿਚ ਜਾ ਕੇ ਚੋਰੀ-ਚੋਰੀ ਗੱਲ ਕਰਦੀ। ਪਿੰਡ ਦੀਆਂ ਬੁੜ੍ਹੀਆਂ ਕੋਲ ਇਹ ਝੇੜਾ ਰਖਦੀ, ”ਅਜੇ ਕਿਹੜਾ ਮੇਰਾ ਪੂਰਨ ਬੁੜ੍ਹਾ ਹੋ ਗਿਆ ਕਿਧਰੇ, ਓਨਾ ਹੀ ਜੁਆਨ ਪਿਐ। ਚਾਲੀਆਂ ਤੋਂ ਉੱਤੇ ਮਸਾਂ ਹੋਣੈ। ਕਰਮਾਂ ਮਾੜਿਆਂ ਨੂੰ ਮੈਂ ਤਾਂ ਛੋਟਾ ਜਾ ਵਿਆਹ ਲਿਆ ਸੀ, ਬਈ ਬਹੂ ਆ ਜੂਗੀ। ਛੇਤੀ ਜੁਆਕ ਹੋ ਜਾਣਗੇ। ‘ਕੱਲੀ ਟਿੰਘ ਐ, ਗਾਹਾਂ ਵਧਤ ਹੋ ਜੂ। ਪਰ ਕਿਸਮਤ ਮਾੜੀ, ਜਿਹੜੇ ਮੈਂ ਨਿੱਜੜੀ ਨੇ ਦੁੱਖ ਦੇਖਣੇ ਸੀ।” ਮੋੜ ਕੇ ਫੇਰ ਗੱਲ ਓਥੇ ਲਿਆਉਂਦੀ, ”ਹਾਲੇ ਵੀ ਕੀ ਵਿਗੜਿਐ ਪੂਰਨ ਦਾ। ਅਸੀਂ ਤਾਂ ਭਾਈ ਤੀਜੀ ਵਾਰ ਫੌਰ ਹੂਲਾ ਫੱਕਾਂਗੇ।’’

 

ਰਿਸ਼ਤੇਦਾਰ ਤੇ ਪਿੰਡ ਦੀਆਂ ਬੁੜੀਆਂ ਉਹਦਾ ਦਿਲ ਧਰਾਉਂਦੀਆਂ। ਆਖਦੀਆਂ, ”ਕੋਈ ਨ੍ਹੀ ਅੰਮਾਂ, ਇਹ ਵੀ ਹੋ ਜੂ ਸਿੱਧੀਆਂ ਨੀਤਾਂ ਨੂੰ । ਰੱਬ ‘ਤੇ ਭਰੋਸਾ ਰੱਖ।’ ਕੋਈ ਤਾਂ ਜਿਵੇਂ ਹੱਥਾਂ ਉੱਤੇ ਸਰ੍ਹੋਂ ਜਮਾਉਣ ਤੱਕ ਜਾਂਦੀ, ”ਵਿਆਹ ਵੀ ਹੋਜੂ, ਸੁੱਖ ਨਾਲ ਮੁੰਡਾ ਵੀ ਹੋਊ। ਇਹ ਮੇਰੇ ਬਚਨ ਹੋ ‘ਗੇ। ਸੁੱਕੀ ਜੁਗਾਠ ‘ਤੇ ਬੈਠੀ ਆਂ।” ਦਲੀਲ ਦਿੰਦੀ, ‘ਅੱਗੇ ਰਾਜਿਆਂ-ਮਹਾਰਾਜਿਆਂ ਦੇ ਸੱਤ-ਸੱਤ ਵਿਆਹ ਹੁੰਦੇ ਸੀ, ਮੁੰਡਿਆਂ ਦੇ ਢੇਰ ਲੱਗ ਜਾਂਦੇ । ਉਹ ਵੀ ਤਾਂ ਬੰਦੇ ਈ ਸੀ। ਆਪਾਂ ਕੀ ਅੰਮਾਂ ਜੀ, ਭੁੰਨ ਕੇ ਬੀਜਿਆ ਹੋਇਐ।”

 

ਪੂਰਨ ਦੀ ਉਮਰ ਛਿਆਲੀ ਸਾਲ ਦੀ ਹੋ ਚੁੱਕੀ ਸੀ। ਐਨੀ ਉਮਰ ਦੇ ਬੰਦੇ ਨੂੰ ਕੌਣ ਰਿਸ਼ਤਾ ਕਰਦਾ ਹੈ। ਉਹ ਵੀ ਜਿਹੜਾ ਪਹਿਲਾਂ ਹੀ ਤਿੰਨ ਕੁੜੀਆਂ ਦਾ ਬਾਪ ਹੋਵੇ। ਅਗਲੇ ਨੇ ਆਪਣੀ ਧੀ ਖੂਹ ਵਿਚ ਥੋੜਾ ਸੁੱਟਣੀ ਸੀ। ਜਦੋਂ ਥੁੜ੍ਹੀ ਪੁੱਤ ਦੇ ਤੀਜੇ ਵਿਆਹ ਦੀ ਗੱਲ ਕਰਦੀ ਤਾਂ ਸੁਣਨ ਵਾਲੇ ਹੁੰਗਾਰਾ ਤਾਂ ਭਰਦੇ, ਪਰ ਉਹਨਾਂ ਦੇ ਢਿੱਡ ਹੱਸਦੇ।

 

ਪਰ ਭਾਈ ਇਸ ਸੰਸਾਰ ਵਿਚ ਸਭ ਸੰਭਵ ਹੈ।

 

ਇਕ ਜੱਟ ਨੇ ਪੂਰਨ ਨੂੰ ਆਪਣੀ ਵੀਹ ਸਾਲ ਦੀ ਕੁੜੀ ਦੇ ਦਿੱਤੀ। ਕੁੜੀ ਸੋਹਣੀ-ਸੁਣੱਖੀ ਸੀ, ਕੋਈ ਸਰੀਰਕ ਕੱਜ ਨਹੀਂ ਸੀ। ਜੱਟ ਦੀ ਸੱਤ ਕਿੱਲੇ ਜ਼ਮੀਨ ਗਹਿਣੇ ਧਰੀ ਪਈ ਪੂਰਨ ਨੇ ਛੁਡਵਾ ਦਿੱਤੀ ਸੀ। ਕੁੱਲ ਐਨੀ ਹੀ ਜ਼ਮੀਨ ਸੀ ਜੱਟ ਕੋਲ। ਇੱਕ ਸੌਦਾ ਹੋਰ ਵੀ ਹੋਇਆ। ਪੂਰਨ ਨੇ ਆਪਣੀ ਸਾਰੀ ਜ਼ਮੀਨ ਦੀ ਵਸੀਅਤ ਇਸ ਕੁੜੀ ਦੇ ਨਾਂ ਵਿਆਹ ਤੋਂ ਪਹਿਲਾਂ ਕਰਵਾਈ ਸੀ । ਸ਼ਿੰਦਰੋ ਦੀ ਔਲਾਦ ਹੀ ਅਗਾਂਹ ਇਸ ਸਾਰੀ ਜ਼ਮੀਨ ਦੀ ਹੱਕਦਾਰ ਹੋਣੀ ਸੀ। ਪੂਰਨ ਦੀਆਂ ਪਹਿਲੀਆਂ ਤਿੰਨ ਕੁੜੀਆਂ ਦਾ ਹੱਕ ਮਾਰਿਆ ਗਿਆ ਸੀ । ਜੱਟ ਨੂੰ ਇਹ ਲਾਲਚ ਸੀ ਕਿ ਫਰਜ਼ ਕਰੋ, ਸ਼ਿੰਦਰੋ ਦੇ ਕੋਈ ਜੁਆਕ-ਜੱਲ੍ਹਾ ਨਾ ਹੋਇਆ ਅਤੇ ਪੂਰਨ ਕੀਹ ਐ ਇਸ ਦੁਨੀਆਂ ਉੱਤੇ ਨਾ ਰਿਹਾ ਤਾਂ ਸਾਰੀ ਜਾਇਦਾਦ ਦੇ ਮਾਲਕ ਉਹ ਖੁਦ ਬਣ ਜਾਣਗੇ। ਕੁੜੀ ਦਾ ਮਾਲਕ ਬਣ ਜਾਣਾ ਕੁੜੀ ਦੇ ਪਿਓ ਦਾ ਮਾਲਕ ਬਣ ਜਾਣਾ ਹੀ ਸਮਝਿਆ ਜਾਣਾ ਸੀ। ਬੱਸ ਇਕ ਵਾਰਸ ਦੀ ਉਮੀਦ ਵਿਚ ਪੂਰਨ ਨੇ ਕਿੱਥੋਂ ਤੱਕ ਆਪਣੇ ਹੱਥ ਕਟਵਾ ਲਏ ਸਨ।

 

ਸ਼ਿੰਦਰੋ ਨੇ ਪਹਿਲਾਂ ਦੋ ਕੁੜੀਆਂ ਜੰਮੀਆਂ ਅਤੇ ਫੇਰ ਮੁੰਡਾ ਕਰਨੈਲ। ਕਰਨੈਲ ਜੰਮਿਆ ਤਾਂ ਪੂਰਨ ਦੀ ਉਮਰ ਪੰਜਾਹ ਤੋਂ ਉੱਤੇ ਸੀ। ਫੇਰ ਉਹ ਜੋੜੀ ਚਾਹੁਣ ਲੱਗਿਆ ਸੀ। ਇਕ ਦਾ ਕੀ ਹੈ, ਦੋ ਹੋਣ ਤਾਂ ਬਾਹਾਂ ਬਣ ਜਾਣਗੇ। ਪਰ ਚੌਥਾ ਬੱਚਾ ਕੁੜੀ ਹੋਈ। ਪੂਰਨ ਡਰ ਗਿਆ। ਫੇਰ ਉਹਨੇ ਸ਼ਿੰਦਰੋ ਦਾ ਆਪਰੇਸ਼ਨ ਕਰਵਾ ਦਿੱਤਾ । ਇਕੋ ਬਹੁਤ ਹੈ। ਪੂਰਨ ਦੀ ਮਾਂ ਕਰਨੈਲ ਦਾ ਮੂੰਹ ਦੇਖ ਕੇ ਮਰੀ ਸੀ। ਮੌਤ ਤੋਂ ਬਾਅਦ ਵੀ ਉਹਦਾ ਚਿਹਰਾ ਕਿੰਨਾ ਖਿੜਿਆ-ਖਿੜਿਆ ਸੀ। ਕਿੰਨਾ ਰੰਗਦਾਰ ਸੀ। ਕਰਨੈਲ ਦਾ ਨਾਨਾ ਵੀ ਮਰ ਗਿਆ। ਕਰਨੈਲ ਜੰਮਿਆ ਸੁਣ ਕੇ ਹੀ ਉਹਨੂੰ ਕਹਿੰਦੇ ਡੋਬ ਪੈ ਗਿਆ। ਮੁੜ ਕੇ ਮੰਜੇ ਵਿਚੋਂ ਨਹੀਂ ਉੱਠ ਸਕਿਆ।

 

ਪੂਰਨ ਦੀ ਮਾਂ ਪਹਿਲੀਆਂ ਤਿੰਨੇ ਪੋਤੀਆਂ ਵਿਆਹ ਕੇ ਮਰੀ ਸੀ। ਪੂਰਨ ਮਾਂ ਦੀਆਂ ਗੱਲਾਂ ਕਰਦਾ ਅਤੇ ਖੁਸ਼ ਹੁੰਦਾ ਕਿ ਉਹ ਚੰਗੇ ਦਿਨ ਦੇਖ ਕੇ ਮਰੀ ਹੈ। ਇਹ ਵੀ ਆਖਦਾ ਕਿ ਇਹ ਸਾਰਾ ਰੰਗ-ਭਾਗ ਮਾਂ ਦੀਆਂ ਆਸਾਂ-ਉਮੀਦਾਂ ਦਾ ਹੀ ਫਲ ਹੈ।

 

ਪੂਰਨ ਸਿੰਘ ਨੇ ਕਰਨੈਲ ਨੂੰ ਦਸ ਜਮਾਤਾਂ ਤੋਂ ਵੱਧ ਨਹੀਂ ਪੜ੍ਹਾਇਆ। ਉਹ ਦੇਖਣ ਵਿਚ ਖਾਸਾ ਹੁੰਦੜਹੇਲ ਸੀ। ਵੀਹਾਂ ਵਰ੍ਹਿਆਂ ਦਾ ਹੀ ਚੌਵੀਆਂ ਪੱਚੀਆਂ ਦਾ ਲਗਦਾ। ਉਹਦਾ ਕੱਦ ਪੂਰਨ ਨਾਲੋਂ ਉੱਚਾ ਸੀ। ਮਾਮਿਆਂ ਤੇ ਗਿਆ, ਸ਼ਿੰਦਰੋ ਆਖਦੀ ਹੁੰਦੀ ਸੀ।

 

ਕਰਨੈਲ ਨੂੰ ਟਰੈਕਟਰ, ਟੈਲੀਵਿਜ਼ਨ ਅਤੇ ਮੋਟਰਸਾਈਕਲ ਦਾ ਬਹੁਤ ਸ਼ੌਕ ਸੀ। ਪੜ੍ਹਾਈ ਵਿਚ ਉਹਦੀ ਐਨੀ ਰੁਚੀ ਨਹੀਂ, ਜਿੰਨੀ ਸਰਦਾਰੀ ਠਾਠ ਉਹ ਰਹਿਣ-ਸਹਿਣ ਵਿਚ ਰਖਦਾ ਸੀ। ਹੋਰ ਪੜ੍ਹ ਕੇ ਉਹਨੇ ਕਿਹੜਾ ਨੌਕਰੀ ਕਰਨੀ ਸੀ। ਉਹ ਇੱਕਲਾ ਚਾਲੀ ਕਿੱਲੇ ਦਾ ਮਾਲਕ ਸੀ। ਚਾਹੇ ਟਰੈਕਟਰ ਚਲਾਉਣ ਲਈ ਡਰਾਈਵਰ ਰੱਖਿਆ ਹੋਇਆ ਸੀ, ਸ਼ੌਕ ਵਜੋਂ ਕਰਨੈਲ ਆਪ ਵੀ ਟਰੈਕਟਰ ‘ਤੇ ਬੈਠਦਾ। ਖੇਤ ਨੂੰ ਉਹ ਆਪ ਟਰੈਕਟਰ ਲੈ ਕੇ ਜਾਂਦਾ। ਕੰਮ ਵੇਲੇ ਡਰਾਈਵਰ ਹੁੰਦਾ। ਖੇਤੋਂ ਆਉਂਦੇ ਤਾਂ ਕਰਨੈਲ ਟਰੈਕਟਰ ਚਲਾ ਰਿਹਾ ਹੁੰਦਾ। ਰੋਡ ਸ਼ਾਹ ਜਾਣਾ ਹੁੰਦਾ ਜਾਂ ਕਦੇ ਬਰਨਾਲੇ ਕੰਮ ਹੁੰਦਾ ਤਾਂ ਕਰਨੈਲ ਦੁੱਗ-ਦੁੱਗ ਕਰਦਾ ਮੋਟਰਸਾਈਕਲ ਪਿੰਡ ਦੀਆਂ ਗਲੀਆਂ ਵਿਚ ਦੀ ਭਜਾਉਂਦਾ। ਕਰਨੈਲ ਜਦੋਂ ਘਰੇ ਹੁੰਦਾ, ਟੈਲੀਵਿਜ਼ਨ ਉੱਚੀ ਆਵਾਜ਼ ਵਿਚ ਚਲਦਾ। ਟੈਲੀਵਿਜ਼ਨ ਨਾ ਹੋ ਕੇ ਜਿਵੇਂ ਇਹ ਲਾਊਡ-ਸਪੀਕਰ ਹੋਵੇ। ਜਿਵੇਂ ਗੁਆਂਢੀਆਂ ਨੂੰ ਦੱਸਣਾ ਹੋਵੇ ਕਿ ਉਹਨਾਂ ਦੇ ਘਰ ਟੈਲੀਵਿਜ਼ਨ ਹੈ।

 

ਪੂਰਨ ਦਾ ਪੁਰਾਣਾ ਘਰ ਅਗਵਾੜ ਵਿਚ ਸੀ। ਇਹ ਘਰ ਪਤਾ ਨਹੀਂ ਕਦੋਂ ਕੁ ਦਾ ਬਣਿਆ ਹੋਇਆ ਸੀ। ਇਕ ਸਬਾਤ ਅਤੇ ਸਬਾਤ ਸਾਹਮਣੇ ਇਕ ਵਰਾਂਢਾ ਸੀ। ਬੈਠਕ ਕੋਈ ਨਹੀਂ ਸੀ। ਉਹਨਾਂ ਦਿਨਾਂ ਵਿਚ ਬੈਠਕਾਂ ਦਾ ਰਿਵਾਜ ਹੀ ਨਹੀਂ ਸੀ। ਵਰਾਂਢੇ ਦੇ ਨਾਲ ਹੀ ਵਿਹੜੇ ਵੱਲ ਰਸੋਈ ਨਾਂ ਦੀ ਇਕ ਝਲਾਨੀ ਜਿਹੀ ਸੀ। ਇਸ ਝਲਾਨੀ ਅੰਦਰ ਹੀ ਰੋਟੀਆਂ ਪਕਦੀਆਂ, ਇਥੇ ਹੀ ਦੁੱਧ ਰਿੜਕਿਆ ਜਾਂਦਾ, ਰੋਟੀ-ਟੁੱਕ ਦਾ ਸਾਰਾ ਸਾਮਾਨ ਏਥੇ ਹੀ ਪਿਆ ਰਹਿੰਦਾ। ਝਲਾਨੀ ਅੰਦਰ ਹੀ ਦੋ ਹਾਰੇ ਸਨ। ਇਕ ਵਿਚ ਦੁੱਧ ਕੜ੍ਹਦਾ ਰਹਿੰਦਾ, ਇਕ ਹਾਰੇ ਵਿਚ ਮੱਝਾਂ ਦੀ ਸੰਨ੍ਹੀ ਲਈ ਛੋਲਿਆਂ ਦੀਆਂ ਬੱਕਲੀਆਂ ਉੱਬਲਦੀਆਂ। ਨੀਰੇ-ਚਾਰੇ ਲਈ ਬਾਹਰਲਾ ਘਰ ਸੀ। ਓਥੇ ਹੀ ਪਸ਼ੂ ਬੰਨ੍ਹੇ ਜਾਂਦੇ। ਦੋ ਬਲਦ ਹੁੰਦੇ ਅਤੇ ਇਕ ਊਠ । ਦੋ ਮੱਝਾਂ ਹੁੰਦੀਆਂ।

 

ਮੁਰੱਬਾਬੰਦੀ ਵੇਲੇ ਪੂਰਨ ਨੇ ਫਿਰਨੀ ਉੱਤੇ ਆਬਾਦੀ ਕਟਵਾ ਲਈ ਸੀ। ਪਹਿਲਾਂ ਤਾਂ ਏਥੇ ਇਕ ਕੋਠੜਾ ਜਿਹਾ ਹੀ ਹੁੰਦਾ ਸੀ। ਜਾਂ ਸਾਰੀ ਆਬਾਦੀ ਦਾ ਕੱਚੀ ਕੰਧ ਦਾ ਵਗਲ ਮਾਰ ਲਿਆ ਸੀ ਉਹਨੇ। ਪਰ ਜਦੋਂ ਕਰਨੈਲ ਜੰਮਿਆ, ਪੂਰਨ ਲਈ ਜਿਵੇਂ ਨਵਾਂ ਸੰਸਾਰ ਵਸ ਗਿਆ ਹੋਵੇ। ਉਹਦਾ ਕਾਲਜਾ ਗਿੱਠ ਚੌੜਾ ਹੋ ਗਿਆ ਹੋਵੇ ਜਿਵੇਂ । ਉਹਨੇ ਅੰਦਰਲਾ ਘਰ ਛੱਡ ਦਿੱਤਾ। ਫਿਰਨੀ ਉੱਤੇ ਵੱਡਾ ਮਕਾਨ ਬਣਾਇਆ। ਸਾਰਾ ਪੱਕਾ ਮਕਾਨ। ਇਕ ਵੀ ਕੱਚੀ ਇੱਟ ਨਹੀਂ ਲੱਗੀ ਹੋਈ ਸੀ। ਲੈਂਟਰ ਦੀਆਂ ਛੱਤਾਂ। ਮਹਿੰਗੀ ਲੱਕੜ ਦੇ ਦਰਵਾਜ਼ੇ ਅਤੇ ਖਿੜਕੀਆਂ। ਕਮਰਿਆਂ ਦੇ ਪੱਕੇ ਫਰਸ਼। ਵਿਹੜਾ ਵੀ ਪੱਕਾ ਕਰਾਇਆ। ਪਾਣੀ ਵਾਸਤੇ ਬੋਰ ਕਰਕੇ ਬਿਜਲੀ ਦੀ ਮੋਟਰ ਫਿੱਟ ਕਰ ਦਿੱਤੀ। ਕਿਲੇ ਜਿਹਾ ਵੱਡਾ ਮਕਾਨ ਸੀ । ਫਿਰਨੀ ਉੱਤੇ ਵਿਚਾਲੇ ਦਰਵਾਜ਼ਾ ਅਤੇ ਦਰਵਾਜ਼ੇ ਦੇ ਦੋਵੇਂ ਪਾਸੇ ਪੱਕੀਆਂ ਬੈਠਕਾਂ। ਦੋਵੇਂ ਬੈਠਕਾਂ ਵਿਚ ਚਾਲੀ ਬੰਦੇ ਕੁਰਸੀਆਂ-ਖਲੰਘਾਂ ਉੱਤੇ ਬੈਠ ਸਕਦੇ ਸਨ। ਦੋਵੇਂ ਬੈਠਕਾਂ ਦੇ ਨਾਲ ਲਗਦੇ ਦੋ ਗੁਸਲਖਾਨੇ। ਮਕਾਨ ਦੇ ਪਿਛਲੇ ਪਾਸੇ ਚਾਰ ਵੱਡੇ-ਵੱਡੇ ਕਮਰੇ। ਕਮਰਿਆਂ ਦੇ ਬਾਹਰਲੇ ਪਾਸੇ ਇਕ ਵੱਡੀ ਸਾਰੀ ਰਸੋਈ, ਦੂਜੇ ਪਾਸੇ ਬੁੜ੍ਹੀਆਂ ਕੁੜੀਆਂ ਲਈ ਵੱਡਾ ਸਾਰਾ ਹੀ ਗੁਸਲਖਾਨਾ। ਮਕਾਨ ਦੇ ਸੱਜੇ ਹੱਥ ਓਡਾ ਵੱਡਾ ਹੀ ਹੋਰ ਛੜਾਅ ਸੀ। ਦੋ ਵੱਡੀਆਂ ਸਬਾਤਾਂ ਤੂੜੀ ਰੱਖਣ ਲਈ ਅਤੇ ਦੋ ਹੋਰ ਸਬਾਤਾਂ ਪਸ਼ੂਆਂ ਲਈ। ਟਰੈਕਟਰ ਲਈ ਇਕ ਵੱਖਰਾ ਕਮਰਾ ਸੀ। ਟਰਾਲੀ ਵਿਹੜੇ ਵਿਚ ਖੜ੍ਹੀ ਰਹਿੰਦੀ।

 

ਪੂਰਨ ਸਿੰਘ ਸੁਭਾਅ ਪੱਖੋਂ ਧਰਮਾਤਮਾ ਆਦਮੀ ਸੀ। ਹਮੇਸ਼ਾ ਚੰਗੇ ਕੰਮਾਂ ਵੱਲ ਧਿਆਨ। ਕਿਸੇ ਦੀ ਨਿੰਦਿਆ-ਚੁਗਲੀ ਨਹੀਂ ਕਰਦਾ ਸੀ। ਗਰੀਬ-ਗੁਰਬੇ ਦੀ ਮੱਦਦ ਕਰਦਾ। ਉਹ ਧਾਰਮਿਕ ਬਿਰਤੀ ਦਾ ਬੰਦਾ ਸੀ। ਗੁਰਦੁਆਰੇ ਵਿਚ ਇਕ ਕਮਰਾ ਬਣਵਾ ਦਿੱਤਾ। ਕੁਝ ਵਰ੍ਹੇ ਪਹਿਲਾਂ ਹੀ ਸਕੂਲ ਵਿਚ ਲੜਕੀਆਂ ਲਈ ਵੱਖਰਾ ਗੁਸਲਖਾਨਾ ਬਣਵਾਇਆ। ਉਹ ਦੁੱਲੇ ਦੀ ਢਾਬ ਵਾਲੇ ਬਾਬੇ ਦੁੱਲੇ ਨੂੰ ਵੀ ਮੰਨਦਾ ਸੀ, ਮਹੀਨੇ ਦੇ ਪਹਿਲੇ ਮੰਗਲਵਾਰ ਸ਼ਿੰਦਰੋ ਦੁੱਲੇ ਦੀ ਸਮਾਧ ‘ਤੇ ਮੰਨੀ ਵੰਡ ਕੇ ਆਉਂਦੀ। ਸੱਥ ਵਿਚ ਖੜ੍ਹ ਕੇ ਪੂਰਨ ਗਿਆਨ ਦੀਆਂ ਗੱਲਾਂ ਸੁਣਾਉਂਦਾ। ਚਾਹੇ ਉਹ ਅਣਪੜ੍ਹ ਸੀ. ਪਰ ਉਹਨੂੰ ਗੁਰੂ ਸਾਹਿਬਾਨ ਅਤੇ ਹਿੰਦੂ ਮਿਥਿਆਸ ਦੀਆਂ ਬਹੁਤ ਸਾਰੀਆਂ ਸਾਖੀਆਂ ਯਾਦ ਸਨ। ਅਗਵਾੜ ਦੇ ਬੰਦੇ ਉਹਨੂੰ ਗਿਆਨੀ ਜੀ ਆਖਣ ਲੱਗ ਪਏ ਸਨ। ਗਿਆਨੀ ਪੂਰਨ ਸਿੰਘ ਜਾਂ ਸਿਰਫ ਗਿਆਨੀ। ਸ਼ਿੰਦਰੋ ਉਹਨੂੰ ਗਿਆਨੀ ਹੀ ਅਖਦੀ ਅਤੇ ਕਰਨੈਲ ਵੀ ਗਿਆਨੀ ਆਖਦਾ। :

 

ਉਹ ਜੋ ਪਿੰਡ ਉੱਤੇ ਕਹਿਰ ਦੀ ਰਾਤ ਸੀ। ਉਸ ਰਾਤ ਉਹਨਾਂ ਨੇ ਅੱਧੀ ਰਾਤ ਤੋਂ ਬਾਅਦ ਤਿੰਨ ਕਤਲ ਕੀਤੇ ਸਨ। ਪਹਿਲਾਂ ਰੂਪੋ ਬੈਤਲ ਮਾਰੀ, ਫੇਰ ਕਾਮਰੇਡ ਤਰਸੇਮ ਸਿੰਘ ਅਤੇ ਤੀਜਾ ਬੰਦਾ ਮਾਰਿਆ ਅੱਛਰਾ ਦਾਂਦੂ। ਅੱਛਰਾ ਦਾਂਦੂ ਮਾਰ ਕੇ ਆਏ ਤਾਂ ਧੁੰਦ ਕੁਝ ਮੱਧਮ ਪੈ ਚੁੱਕੀ ਸੀ । ਸੂਰਜ ਚੜ੍ਹਨ ਤੋਂ ਬਾਅਦ ਧੁੰਦ ਦਾ ਗੁਬਾਰ ਗਹਿਰਾ ਹੁੰਦਾ। ਹੁਣ ਤੱਕ ਪਿੰਡ ਵਿਚ ਕੋਈ ਚਿੜੀ ਪਰਿੰਦਾ ਵੀ ਨਹੀਂ ਚੂਕਿਆ ਸੀ। ਬੰਦੇ ਜਿਵੇਂ ਅੰਦਰ ਕਿਧਰੇ ਹੀ ਸੁੱਤੇ ਦੇ ਸੁੱਤੇ ਰਹਿ ਗਏ ਹੋਣ। ਰਿਵਾਲਵਰ ਦੀਆਂ ਗੋਲੀਆਂ ਚੱਲਣ ਦੀ ਜਿਵੇਂ ਕੋਈ ਆਵਾਜ਼ ਨਹੀਂ ਸੀ। ਤਿੰਨ ਬੰਦੇ ਮਾਰ ਕੇ ਉਹਨਾਂ ਦੇ ਆਪਣੇ ਅੰਦਰੋਂ ਹੀ ਜਿਵੇਂ ਕੋਈ ਡਰ ਉੱਠ ਖੜ੍ਹਾ ਹੋਵੇ। ਉਹ ਛੇਤੀ ਹੀ ਇਸ ਪਿੰਡ ਨੂੰ ਛੱਡ ਜਾਣਾ ਚਾਹੁੰਦੇ ਸਨ। ਜੱਸੀ ਸਰਪੰਚ ਦਾ ਬਾਹਰਲਾ ਘਰ ਦੂਜੇ ਪਾਸੇ ਸੀ। ਉਹਨਾਂ ਨੂੰ ਕਈ ਘਰਾਂ ਦਾ ਪਤਾ ਸੀ,ਜਿਹਨਾਂ ਕੋਲ ਟਰੈਕਟਰ ਸਨ। ਸਕੂਟਰਾਂ-ਮੋਟਰਸਾਈਕਲਾਂ ਦਾ ਵੀ ਉਹਨਾਂ ਨੂੰ ਪਤਾ ਸੀ, ਪਰ ਉਹਨਾਂ ਦੀ ਗੱਲ ਟਰੈਕਟਰ ਨਾਲ ਹੀ ਬਣਨੀ ਸੀ। ਫਿਰਨੀ-ਫਿਰਨੀ ਜਾ ਰਹੇ ਉਹ ਫ਼ੈਸਲਾ .ਜਿਹਾ ਕਰ ਰਹੇ ਸਨ ਕਿ ਕਿਸ ਦੇ ਘਰ ਦਾ ਬੂਹਾ ਖੜਕਾਇਆ ਜਾਵੇ । ਸਾਹਮਣੇ ਵੱਡੀ ਹਵੇਲੀ ਵਾਲਿਆਂ ਦਾ ਮਕਾਨ ਸੀ । ਉਹਨਾਂ ਨੇ ਬਾਰ ਦਾ ਬਾਹਰਲਾ ਕੁੰਡਾ ਖੜਕਾਇਆ। ਪੂਰਨ ਸੂੰ ਨੇ ਉੱਠ ਕੇ ਅੰਦਰਲਾ ਕੁੰਡਾ ਖੋਲ੍ਹਿਆ। ਜਿੰਦਾ ਲੱਗਿਆ ਹੋਇਆ ਸੀ। ਜਿਵੇਂ ਉਹ ਉਹਨਾਂ ਨੂੰ ਕਿੱਦਣ ਦਾ ਉਡੀਕ ਰਿਹਾ ਹੋਵੇ। ਜਮਦੂਤ ਆ ਖੜ੍ਹੇ ਸਨ ਤਾਂ ਉਹਨਾਂ ਨਾਲ ਸਵਾਲ-ਜਵਾਬ ਜ਼ਰੂਰੀ ਸੀ।

 

“ਸਿਆਣਿਆ ਮੈਨੂੰ, ਮੈ ਕੌਣ ਆਂ ?

 

“ਗੁਰਮੀਤ ਸਿਆਂ ਭਾਈ, ਤੈਨੂੰ ਕੌਣ ਨ੍ਹੀ ਜਾਣਦਾ? ”ਪੂਰਨ ਸਿੰਘ ਜਿੰਦਾ-ਕੁੰਜੀ ਹੱਥ ਵਿਚ ਲੈ ਕੇ ਹੀ ਤਖਤਿਆਂ ਤੋਂ ਬਾਹਰ ਆ ਖੜ੍ਹਾ ਸੀ । ਸੋਚਦਾ ਹੋਵੇਗਾ, ਉਹ ਬਾਹਰੋਂ-ਬਾਹਰੋਂ ਹੀ ਕੋਈ ਗੱਲ ਕਰਕੇ ਮੜ ਜਾਣਗੇ।

 

”ਟਰੈਕਟਰ ਤੇਰਾ? IP

 

“ਟਰੈਕਟਰ ਹੈਂਗਾ ਭਾਈ, ਟਰੈਕਟਰ ਅੰਦਰ ਖੜ੍ਹਾ ਐ।’¨

 

“ਕੱਢ ਫੇਰ ਬਾਹਰ ਉਹਨੂੰ। “

 

”ਕਿਉਂ ਜੀ ਕੀ ਗੱਲ ਐਸ ਵੇਲੇ? “

 

“ਐਸ ਵੇਲੇ ਕੀ, ਜਾਣੈ ਅਸੀਂ। ‘`

 

। ਘਰੋਂ ਬਲਾਉਣਾ ਪਉ। ਵਮਿਆਰਾਂ ਦਾ ਮੁੰਡਾ ਮੈਂ ”ਫੇਰ ਜੀ, ਡਰੈਵਰ ਤਾਂ ਹੈ ਨ੍ਹੀ। ਘਰੋਂ ਬੁਲਾਉਣਾ ਪਊ। ਚਮਿਆਰਾਂ ਦਾ ਮੁੰਡਾ ਐ। ” “

 

”ਤੂੰ ਨ੍ਹੀ ਜਾਣਦਾ ਚਲਾਉਣ ? “

 

”ਨਾ ਜੀ, ਮੈਨੂੰ ਨ੍ਹੀ ‘ਸਾਥ ਇਹਦਾ। ਡਰੈਵਰ ਈ ਚਲਾਉਂਦੈ। ” “

 

“ਮੁੰਡਾ ਤੇਰਾ? 11

 

” ਉਹ ਮਾੜਾ ਮੋਟਾ ਚਲਾ ਲੈਂਦੈ । ਪਰ ਚੰਗੂ ਉਹ ਵੀ ਨ੍ਹੀ ਜਾਣਦਾ।”

 

”ਅਸੀਂ ਆਪ ਦੇਖਿਐ ਉਹਨੂੰ। ਟਰੈਕਟਰ ‘ਤੇ ਬੈਠੇ ਨੂੰ। ਮਾੜਾ-ਮੋਟਾ ਕਿਉਂ, ਉਹ ਤਾਂ ਵਧੀਆ ਚਲਾਉਂਦੈ। ” : ‘ ..

 

“ਤੁਸੀਂ ਜਾਣਾ ਕਿੱਥੇ ਐ?

 

”ਕਿਤੇ ਵੀ ਜਾਣਾ ਹੋਵੇ, ਤੂੰ ਕੌਣ ਆ ਗਿਆ ਸਾਨੂੰ ਇਹ ਗੱਲ ਪੁੱਛਣ ਆਲਾ? “

 

”ਨਾ ਭਾਈ, ਮੈਂ ਤਾਂ ਸਭੈਕੀ ਪੁੱਛਿਆ ਸੀ। ਤੁਸੀਂ ਆਪ ਲੈ.ਜੋ ਟਰੈਕਟਰ ਜਾਂ ਮੈਂ ਚਮਿਆਰ ਨੂੰ ਸੱਦ ਲਿਆਉਨਾਂ।

 

‘”ਨਹੀਂ, ਮੁੰਡੇ ਨੂੰ ਬੁਲਾ ਆਵਦੇ ਨੂੰ। ਚਲਾਕੀਆਂ ਕਿਉਂ ਕਰਦੈਂ? “

 

14 ਨਹੀਂ ਭਾਈ, ਮੁੰਡਾ ਨ੍ਹੀ ਠੀਕ। ’ “

 

‘”ਕਿਉਂ ਨ੍ਹੀ ਠੀਕ, ਅਸੀਂ ਮੁੰਡੇ ਹੀ ਕਿਸੇ ਦੇ ! ਤੇਰਾ ਅਨੋਖਾ ਮੁੰਡਾ ਆ ਗਿਆ ਉਹ ?

 

”ਥੋਨੂੰ ਮੇਰੀ ਕਹਾਣੀ ਦਾ ਪਤਾ ਨ੍ਹੀ, ਭਾਈ ਸਾਅਬ, ਮੇਰਾ ਇਹ ਤੀਜਾ ਵਿਆਹ ਐ। ਮੁੰਡਾ ਇਹ ਇਕੋ ਐ। ਮੁੰਡਾ ਨ੍ਹੀ ਮੈ ਥੋਡੇ ਨਾਲ ਤੋਰ ਸਕਦਾ। ਹਾਂ, ‘ਟਰੈਕਟਰ ਲੈ ਜੋ। ” “

 

”ਓਏ, ਭਾਈ ਪੂਰਨ ਸਿਆਂ, ਸਾਨੂੰ ਤਾਂ ਕਿਸੇ ਨੇ ਕਿਸੇ ਗੱਲੋਂ ਵੀ ਨਾਂਹ ਆਖੀ ਨ੍ਹੀ, ਤੂੰ ਜਵਾਬ ਦੇਈ

 

ਜਾਨੈਂ। ਤੈਨੂੰ ਮਹਿੰਗੀ ਪੈਜੂ ਇਹ ਗੱਲ।”

 

”ਜੇ ਮਾਰਨਾ ਈ ਐ ਤਾਂ ਮੈਨੂੰ ਮਾਰ ਦਿਓ। ਮੇਰਾ ਦੀਵਾ ਕਾਹਨੂੰ ਗੁਲ ਕਰਦੇ ਓ।”

 

‘‘ਨਹੀਂ, ਅਸੀਂ ਕੁੱਛ ਨ੍ਹੀ ਆਖਦੇ ਮੁੰਡੇ ਨੂੰ। ਉਹਨੂੰ ਸੱਦ ਕੇ ਲਿਆ ਅੰਦਰੋਂ । ਸਾਨੂੰ ਔਥੇ ਸੜਕ ਤੱਕ ਛੱਡ ਆਵੇ ਬੱਸ। ਰੋਡ ਸ਼ਾਹ ਦੇ ਨੇੜੇ ਕਰ ਆਵੇ। ਓਥੋਂ ਉਹਨੂੰ ਮੋੜ ਦਿਆਂਗੇ। ’’ “

 

ਪੂਰਨ ਸਿੰਘ ਧੜਕਦੇ ਦਿਲ ਨਾਲ ਅੰਦਰ ਕਮਰੇ ਵਿਚ ਗਿਆ। ਕਰਨੈਲ ਸੁੱਤਾ ਪਿਆ ਸੀ। ਸ਼ਿੰਦਰੋ ਜਾਗ ਉੱਠੀ ਸੀ। ਉਹਨੂੰ ਬਾਰ ਮੂਹਰੇ ਬੰਦੇਂ ਬੋਲਦੇ ਸੁਣ ਗਏ ਹੋਣਗੇ। ਉਹ ਵੀ ਓਥੇ ਕਰਨੈਲ ਕੋਲ ਹੀ ਪਈ ਹੋਈ ਸੀ। ਓਥੇ ਹੀ ਉਹ ਦੋਵੇਂ ਪੈਂਦੇ ਹੁੰਦੇ । ਪੂਰਨ ਸਿੰਘ ਦਰਵਾਜ਼ੇ ਨਾਲ ਲਗਦੀ ਬੈਠਕ ਵਿਚ ਸੌਂਦਾ ਸੀ। ਹੋਰ ਘਰ ਵਿਚ ਕੋਈ ਨਹੀਂ ਸੀ। ਕੁੜੀਆਂ ਦੋਵੇਂ ਆਪਣੇ ਸਹੁਰੀਂ ਸਨ। ਕਦੇ ਕਦਾਈਂ ਮਿਲਣ ਆਉਂਦੀਆਂ ਦੋ-ਚਾਰ ਦਿਨ ਰਹਿੰਦੀਆਂ ਅਤੇ ਤੁਰ ਜਾਂਦੀਆਂ ਆਪਣਾ ਲੀੜਾ-ਕੱਪੜਾ ਲੈ ਕੇ। ਸ਼ਿੰਦਰੋ ਹੁਣ ਕਰਨੈਲ ਨੂੰ ਵਿਆਹੁਣ ਦੀਆਂ ਤਿਆਰੀਆਂ ਕਰਦੀ ਰਹਿੰਦੀ ਸੀ । ਨੂੰਹ ਘਰ ਆਵੇ ਤਾਂ ਟੱਬਰ ਅੱਗੇ ਤੁਰੇ। ਸਭ ਤੋਂ ਛੋਟੀ ਕੁੜੀ ਮਰ ਗਈ ਸੀ, ਨਮੂਨੀਏ ਨਾਲ।

 

ਪੂਰਨ ਨੇ ਮੁੰਡੇ ਨੂੰ ਬਾਂਹ ਫੜ ਕੇ ਜਗਾਇਆ। ਆਖਿਆ, ”ਕੈਲਿਆ, ਉੱਠ ਓਏ। ਖੜ੍ਹੇ ਨੇ ਓਹੀ। ਟਰੈਕਟਰ ਕੱਢ ਤੇ ਉਹਨਾਂ ਨੂੰ ਰੋਡ ਸ਼ਾਹ ਤੱਕ ਛੱਡ ਆ।”

 

ਸ਼ਿੰਦਰੋ ਨੇ ਸੁਣਿਆ ਤਾਂ ਆਪਣੇ ਮੰਜੇ ਉੱਤੋਂ ਉੱਠ ਕੇ ਨੰਗੇ ਪੈਰੀਂ ਹਵਾ ਵਾਂਗ ਉਹਨਾਂ ਕੋਲ ਆ. ਖੜ੍ਹੀ। ਕਹਿੰਦੀ, ‘‘ਇਹਨੂੰ ਭਜਾਅ ਦੇ ਕਿਧਰੇ। ਆਪਾਂ ਦੋਹੇਂ ਮਰ ਜਾਨੇ ਆਂ । ਇਹ ਜਿਉਂਦਾ ਰਹੂ ਤਾਂ ਆਪਣੇ ਆਪ ਸਭ ਕੁੱਛ ਮੁੜ ਕੇ ਬਣਜੂ।

 

ਪੂਰਨ ਦੇ ਦਿਲ ਲੱਗ ਗਈ ਸ਼ਿੰਦਰੋ ਦੀ ਗੱਲ, ਉਹ ਵੀ ਫੇਰ ਇਹੀ ਬੋਲਿਆ, “ਐਂ ਕਰ, ਪੌੜੀਆਂ ਚੜ੍ਹ ਕੇ ਮਗਰ ਦੀ ਕੋਠੇ ਤੋਂ ਛਾਲ ਮਾਰ ਤੇ ਭੱਜ ਜਾ ਕਿਧਰੇ। “

 

”ਲੈ ਐਂ ਬਾਪੂ ਉਹ ਕੀ ਆਖ ਦੇਣਗੇ ਮੈਨੂੰ। ਮੈਂ ਹੁਣ ਛੱਡ ਆਉਨਾਂ, ਜਿੱਥੇ ਕਹਿੰਦੇ ਨੇ। ” ਕਰਨੈਲ ਨੇ ਰਜਾਈ ਪੜ੍ਹੋ ਮਾਰੀ ਅਤੇ ਜੁੱਤੀ ਪਾ ਲਈ। ਉਹ ਉਹਨਾਂ ਦੋਵਾਂ ਦੇ ਹੱਥਾਂ ਵਿਚੋਂ ਨਿਕਲ ਕੇ ਬਾਹਰ ਜਾ ਖੜ੍ਹਾ।

 

ਵਿਹੜੇ ਵਿਚ ਧੁੰਦ ਦਾ ਗੁਬਾਰ ਸੀ। ਪਰ ਅਜਿਹਾ ਨਹੀਂ ਸੀ ਕਿ ਪੈਰਾਂ ਤੋਂ ਅੱਗੇ ਨਾ ਦਿਸਦਾ ਹੋਵੇ। ਰਾਤ ਚਾਨਣੀ ਸੀ। ਚੰਦ ਦਾ ਚਾਨਣ ਇਕ ਅਹਿਸਾਸ ਵਾਂਗ ਸੀ । ਬੰਦੇ ਦੇ ਆਲੇ-ਦੁਆਲੇ ਰੌਸ਼ਨੀ ਦੀ ਝੁੰਬੀ ਜਿਹੀ ਹੋਵੇ ਜਿਵੇਂ। ਪਹਿਲੀ ਪਛਾਣ ਅਨੁਸਾਰ ਹੀ ਰਾਹ ਉੱਤੇ ਤੁਰਿਆ ਜਾ ਸਕਦਾ। ਕਰਨੈਲ ਨੇ ਡੰਗਰਾਂ ਵਾਲੇ ਪਾਸੇ ਜਾ ਕੇ ਟਰੈਕਟਰ ਸਟਾਰਟ ਕਰ ਲਿਆ। ਦਰਵਾਜ਼ੇ ਦੇ ਤਖਤੇ ਪਹਿਲਾਂ ਖੋਲ੍ਹ ਲਏ ਸਨ। ਉਹਨੂੰ ਉਹਨਾਂ ਤੋਂ ਡਰ ਨਹੀਂ ਲੱਗਿਆ। ਫਿਰਨੀ ਉੱਤੇ ਟਰੈਟਕਰ ਖੜ੍ਹਾ ਕਰਕੇ ਉਹ ਉਹਨਾਂ ਦੀ ਉਡੀਕ ਕਰਨ ਲੱਗਿਆ। ਦੋਵੇਂ ਮੱਡਗਾਰਡਾਂ ਉੱਤੇ ਆ ਬੈਠੇ। ਮੀਤੇ ਨੇ ਹੁਕਮ ਕੀਤਾ, ”ਚੱਲ ਬਈ, ਰੋਡੂ ਸ਼ਾਹ ਨੂੰ ਸਿੱਟ ਲੈ।”

 

ਹੌਲੀ-ਹੌਲੀ ਪਿੰਡ ਲੰਘ ਕੇ ਟਰੈਕਟਰ ਲਿੰਕ ਰੋਡ ਉੱਤੇ ਜਾ ਚੜ੍ਹਿਆ। ਕਰਨੈਲ ਨੂੰ ਪਤਾ ਸੀ ਕਿ ਰੋਡ ਸ਼ਾਹ ਤੱਕ ਸੜਕ ਉੱਤੇ ਕੋਈ ਰੁਕਾਵਟ ਨਹੀਂ ਹੈ। ਰਾਤ ਨੂੰ ਹੋਰ ਆਵਾਜਾਈ ਵੀ ਕੀਹਦੀ ਹੋਣੀ ਸੀ।

 

ਟਰੈਕਟਰ ਨੇ ਸਪੀਡ ਫੜ ਲਈ। ਟਰੈਕਟਰ ਦੀ ਰੌਸ਼ਨੀ ਮਸਾਂ ਪੰਜ-ਸੱਤ ਗਜ਼ ਹੀ ਅੱਗੇ ਜਾਂਦੀ। ਧੁੰਦ ਪੂਰਾ ਝੁੰਬ ਮਾਰੀ ਬੈਠੀ ਸੀ। ਪਤਾ ਹੀ ਨਹੀਂ ਲੱਗਿਆ, ਕਦੋਂ ਉਹ ਦੁੱਲੇ ਦੀ ਢਾਬ ਲੰਘ ਗਏ ਅਤੇ ਫੇਰ ਕਦੋਂ ਟਿੱਬਾ ਪਿੱਛੇ ਰਹਿ ਗਿਆ। ਉਹ ਬਠਿੰਡੇ ਵਾਲੀ ਸੜਕ ਪਾਰ ਕਰਨ ਲੱਗੇ ਤਾਂ ਮੀਤੇ ਨੇ ਟਰੈਕਟਰ ਰੋਕਣ ਲਈ ਕਿਹਾ। ਉਹ ਦੋਵੇਂ ਥੱਲੇ ਉੱਤਰ ਗਏ ਅਤੇ ਫੇਰ ਕਰਨੈਲ ਨੂੰ ਉੱਤਰਨ ਲਈ ਕਿਹਾ। ਟਰੈਕਟਰ ਦੀਆਂ ਲਾਈਟਾਂ ਜਗ ਰਹੀਆਂ ਸਨ। ਮੁੰਡੇ ਨੂੰ ਮੀਤੋ ਨੇ ਰੌਸ਼ਨੀ ਵਿਚ ਖੜ੍ਹਾ ਕਰ ਲਿਆ ਅਤੇ ਟੀਂ ਕਰਦੀ ਗੋਲੀ ਉਹਦੀ ਪੁੜਪੜੀ ਵਿਚ ਦੀ ਕੱਢ ਦਿੱਤੀ। ਮੁੰਡਾ ਥਾਂ ਦੀ ਥਾਂ ਢੇਰੀ ਹੋ ਗਿਆ। ਮੀਤੇ ਨੇ ਨਾਲ ਦੀ ਨਾਲ ਗਾਲ ਕੱਢੀ, ”ਸਾਲਾ, ਕਿਮੇਂ ਜਵਾਬ ਦਿੰਦਾ ਸੀ। ਉਹਦਾ ਪੁੱਤ ਬਹੁਤਾ ਲਾਡਲਾ ਸੀ? ਅਸੀਂ ਨ੍ਹੀ ਕਿਸੇ ਦੇ ਪੁੱਤ,ਜਿਹੜੇ ਹਥੇਲੀ ‘ਤੇ ਜਾਨ ਧਰੀਂ ਤੁਰੇ ਫਿਰਦੇ ਆਂ ? 12

 

ਉਹਦੇ ਨਾਲ ਦਾ ਟਰੈਕਟਰ ਚਲਾਉਣ ਜਾਣਦਾ ਸੀ। ਪਿੰਡ ਦੇ ਲੋਕਾਂ ਨੂੰ ਤੀਜੇ ਦਿਨ ਪਤਾ ਲੱਗਿਆ

 

ਕਿ ਪੂਰਨ ਸਿੰਘ ਦਾ ਟਰੈਕਟਰ ਬਠਿੰਡੇ ਵਾਲੀ ਸੜਕ ਉੱਤੇ ਰਾਮਪੁਰਾ ਫੂਲ ਤੋਂ ਮੀਲ ਭਰ ਉਰੇ ਖੜ੍ਹਾ ਹੈ।

 

11

 

ਕਦੇ ਇਹ ਨਰ-ਪਿੰਡ ਸੀ, ਥੰਮਣ ਵਾਲਾ। ਥੰਮਣ ਵਾਲਾ ਯਾਨੀ ਥੰਮ ਕੇ ਰੱਖਣ ਵਾਲਾ। ਪਿੰਡ ਜਿਵੇਂ ਥੰਮ ਹੋਵੇ ਲੋਕਾਂ ਦਾ । ਕੱਲ ਰਾਤ ਪਿੰਡ ਦੀਆਂ ਗਲੀਆਂ ਵਿਚ ਦਿਓ ਫਿਰ ਗਿਆ। ਦਿਓ ਨੇ ਚਾਰ ਬੰਦੇ ਮਾਰ ਦਿੱਤੇ। ਸਾਰਾ ਪਿੰਡ ਸੁੱਤੇ ਦਾ ਸੁੱਤਾ ਰਹਿ ਗਿਆ। ਬੱਸ, ਗੋਹਾ ਹੋ ਗਿਆ ਥੰਮਣ ਵਾਲਾ।

 

ਕੀ ਕਹਿੰਦੀ ਹੋਵੇਗੀ ਉਸ ਨੌਜਵਾਨ ਥੰਮਣ ਦੀ ਆਤਮਾ? ਥੰਮਣ ਵਾਲਾ ਤਾਂ ਇਹ ਓਦੋਂ ਸੀ, ਜਦੋਂ ਮੁਗਲਾਂ ਦੇ ਰਾਜ ਵੇਲੇ ਇਕ ਦਿਨ ਇਸ ਪਿੰਡ ਵਿਚ ਘੋੜਸਵਾਰ ਆਏ ਸਨ ਅਤੇ ਪਿੰਡ ਨੂੰ ਲੁੱਟਣਾ ਚਾਹਿਆ ਸੀ। ਉਹਨਾਂ ਨੇ ਪਿੰਡ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ, ਪਿੰਡ ਨੂੰ ਅੱਗ ਲਾ ਦਿੱਤੀ, ਘਰ-ਮਕਾਨ ਫੂਕ ਦਿੱਤੇ, ਪਰ ਪਿੰਡ ਨੇ ਉਹਨਾਂ ਦੀ ਈਨ ਨਹੀਂ ਮੰਨੀ। ਕਈ ਘੋੜਸਵਾਰ ਪਾਰ ਬੁਲਾ ਦਿੱਤੇ। ਉਹਨਾਂ ਨੂੰ ਭਾਜੜਾਂ ਪੈ ਗਈਆਂ। ਪਿੰਡ ਇਕ ਵਾਰ ਢਹਿ-ਢੇਰੀ ਹੋਕੇ ਦੂਜੀ ਵਾਰ ਵਸ ਗਿਆ। ਓਥੇ ਦਾ ਓਥੇ ਸੀ ਪਿੰਡ!

 

ਤੇ ਫੇਰ ਉਹ ਦਿਨ, ਜਦੋਂ ਰਸਾਲਦਾਰ ਨਿੱਕਾ ਸ੍ਵੈ ਦੀ ਹਵੇਲੀ ਵਿਚ ਡਾਕਾ ਪਿਆ ਸੀ। ਡਾਕੂ ਚਾਂਦੀ ਦੇ ਰੁਪਈਆਂ ਦੀਆਂ ਗਾਗਰਾਂ ਲੁੱਟ ਕੇ ਲੈ ਗਏ ਸਨ। ਉਹ ਚਾਰ ਸਨ। ਨਿੱਕਾ ਸੂੰ ਦੀ ਇੱਜ਼ਤ ਪਿੰਡ ਦੀ ਇੱਜ਼ਤ ਸੀ। ਲਸੰਸੀਏ ਫੋਰੇ ਵਿਚ ਦੀ ਇਕੱਠੇ ਹੋ ਗਏ ਅਤੇ ਭੱਜੇ ਜਾਂਦੇ ਤਿੰਨ ਡਾਕੂ ਥਾਂ ਦੀ ਥਾਂ ਮਾਰ ਦਿੱਤੇ, ਚੌਥੇ ਦੀ ਲੱਤ ਉੱਤੇ ਗੰਡਾਸਾ ਮਾਰ ਕੇ ਫੱਟੜ ਕਰ ਲਿਆ-ਉਹ ਵਾਅਦਾ-ਮਾਫ ਗਵਾਹ ਸੀ।

 

ਥੰਮਣ ਵਾਲਾ ਤਾਂ ਇਹ ਮੁਗਲਾਂ ਦੇ ਰਾਜ ਵੇਲੇ ਸੀ। ਥੰਮਣ ਵਾਲਾ ਤਾਂ ਇਹ ਸੰਤਾਲੀ ਤੋਂ ਪਹਿਲਾਂ ਸੀ। ਹੁਣ ਚੁਰਾਸੀ ਤੋਂ ਬਾਅਦ ਕਿਉਂ ਗੋਹਾ ਹੋ ਗਿਆ, ਇਹ ਥੰਮਣ ਵਾਲਾ?

 

M

 

ਉਹ ਸਿਰਫ ਦੋ ਸਨ। ਪਿੰਡ ਦੇ ਘਰਾਂ ਦੀ ਪੂਰੀ ਇਕ ਹਜ਼ਾਰ ਦੇਹਲੀ ਹੈ। ਇਕ ਹਜ਼ਾਰ ਘਰਾਂ ਵਿਚੋਂ ਦਸ ਘਰ ਵੀ ਅਜਿਹੇ ਨਹੀਂ ਸਨ, ਜਿਹਨਾਂ ਦੇ ਮੁੰਡੇ ਸੁੱਤੇ ਪਏ ਜਾਗਦੇ ਅਤੇ ਉਹਨਾਂ ਦੋਵਾਂ ਦੇ ਟੋਟੇ-ਟੋਟੇ ਕਰ ਕੇ ਸੁੱਟ ਦਿੰਦੇ।

 

ਉਹ ਤਿੰਨੇ ਬੇਕਸੂਰ ਸਨ।

 

ਰੂਪੋ ਪੰਚਣੀ ਚਾਹੇ ਕਿਸੇ ਸਮੇਂ ਬੈਤਲ ਸੀ। ਮਾੜੇ ਕੰਮਾਂ ਦੇ ਰਾਹ ਪਈ ਹੋਈ ਸੀ। ਨਾ ਉਹਨੇ ਵਰ ਦੇਖਿਆ, ਨਾ ਬਾਰ, ਬੱਸ ਇਕ ਸਰੀਰ ਦੇ ਸੁਆਦ ਪਿੱਛੇ ਸਭ ਕੁਝ ਤਬਾਹ ਕਰ ਲਿਆ। ਪਰ ਆਪਣੀ ਪਿਛਲੀ ਉਮਰ ਵਿਚ ਉਹ ਸੁਧਰ ਗਈ ਸੀ। ਫੇਰ ਉਹ ਪਹਿਲਾਂ ਵਰਗੀ ਨਹੀਂ ਸੀ। ਅੰਮ੍ਰਿਤ ਛਕ ਲਿਆ ਸੀ। ਉਹਨੇ ਭੁੱਲਾਂ ਬਖਸ਼ਾ ਲਈਆਂ ਸਨ। ਉਹਨੂੰ ਗਰੀਬਣੀ ਨੂੰ ਮਾਰ ਕੇ ਉਹਨਾਂ ਨੇ ਆਪਣਾ ਕਿਹੜਾ ਰਾਹ ਪੱਧਰਾ ਕਰ ਲਿਆ ਬਈ। ਰਾਹ ਪਧਰਾ ਤਾਂ ਜੱਸੀ ਸਰਪੰਚ ਦਾ ਹੋ ਗਿਆ। ਪੰਜ ਕਿੱਲੇ ਗਹਿਣੇ ਸੀ, ਪੰਜ ਉਂਜ ਦੱਬ ਲਈ। ਦਸ ਕਿੱਲੇ ਬੁੱਕ-ਲੁੱਕ ਵਿਚ ਮਿਲ ਗਏ। ਬਿੱਕਰ ਤੇ ਮਿਹਰ ਦੇ ਪਰਿਵਾਰ ਜੱਸੀ ਅੱਗੇ ਟਿੱਡੀ-ਪਲਪੀਹੀ ਸਨ। ਉਹ ਸ਼ਰੀਫ ਸਨ, ਝਗੜਿਆਂ ਵਿਚ ਉਹਨਾਂ ਨੇ ਕਦੋਂ ਪੈਣਾ ਸੀ।

 

ਕਾਮਰੇਡ ਤਰਸੇਮ ਸਿੰਘ ਦੇਵਤਾ ਆਦਮੀ ਸੀ। ਮਨ ਦਾ ਸਪਸ਼ਟ ਅਤੇ ਜ਼ੁਬਾਨ ਦਾ ਵੀ ਸਪਸ਼ਟ। ਉਹਨੇ ਸ਼ਰਾਬ ਦੇ ਠੇਕੇ ਦਾ ਕਮਰਾ ਪਵਾ ਕੇ ਕਿਹੜਾ ਗੁਨਾਹ ਕਰ ਲਿਆ ਸੀ? ਕਿਹੜੀ ਗਊ ਮਾਰ ਦਿੱਤੀ ਸੀ? ਸ਼ਰਾਬ ਬੰਦ ਕਦੋਂ ਹੋਈ ਸੀ ? ਅੰਦਰ ਖਾਤੇ ਪਿੰਡ ਸਾਰੇ ਵਿਚ ਸ਼ਰਾਬ ਕਾਇਮ ਸੀ । ਪੀਣ ਵਾਲੇ ਆਥਣ ਨੂੰ ਪੀਂਦੇ ਸਨ ਚਾਹੇ ਕਿਤੋਂ ਵੀ ਲੈ ਕੇ ਆਉਂਦੇ । ਇਕ ਲਹਿਰ ਸੀ ਬੱਸ, ਅਖੇ-ਸ਼ਰਾਬ ਨਹੀਂ ਛੱਡਣੀ। ਸ਼ਰਾਬ ਤਾਂ ਦੁਨੀਆਂ ਫੇਰ ਪੀਣ ਲੱਗ ਪਈ। ਪਹਿਲਾਂ ਨਾਲੋ ਵੀ ਵਧ ਪੀਤੀ ਜਾਣ ਲੱਗੀ । ਪਰ ਪਿੰਡ ਨੂੰ ਕਾਮਰੇਡ ਮੁੜ ਕੇ ਨਹੀਂ ਮਿਲਣਾ। ਉਹ ਪਿੰਡ ਦਾ ਨਿਰਪੱਖ ਬੰਦਾ ਸੀ। ਸੱਚੀ ਗੱਲ ਆਖਦਾ । ਸੱਚ ਦੀ ਕਮਾਈ ਉੱਤੇ ਜਿਉਂਦਾ ਸੀ, ਆਪਣੇ ਬੱਚੇ ਪਾਲਦਾ ਸੀ। ਉਹਨੂੰ ਪੂਰੀ ਰਾਜਨੀਤਕ ਸੂਝ ਸੀ। ਅਣਪੜ੍ਹ ਲੋਕਾਂ ਵਿਚ ਉਹ ਇਕ ਸੂਚਨਾ-ਕੇਂਦਰ ਸੀ। ਰੌਸ਼ਨੀ ਵੰਡਦਾ ਰਹਿੰਦਾ। ਦੁਪਹਿਰ ਤੱਕ ਸੱਥ ਵਿਚ ਬੈਠਾ ਅਖ਼ਬਾਰ ਪੜ੍ਹਦਾ ਰਹਿੰਦਾ। ਲੋਕ ਉਹਦੇ ਆਸ-ਪਾਸ ਬੈਠ ਜਾਂਦੇ । ਮੋਟੀਆਂ ਮੋਟੀਆਂ ਖ਼ਬਰਾਂ ਉਹ ਪੜ੍ਹ ਕੇ ਸੁਣਾਉਂਦਾ। ਖ਼ਬਰ ਪੜ੍ਹ ਕੇ ਫੇਰ ਉਹਦੇ ਉੱਤੇ ਤਬਸਰਾ ਵੀ ਕਰਦਾ। ਕੋਈ ਕੋਈ ਗੱਲ ਲੋਕ ਉਹਨੂੰ ਆਪ ਪੁੱਛਦੇ । ਉਹ ਮਸਲੇ ਸਬੰਧੀ ਖੁੱਲ ਕੇ ਚਾਨਣਾ ਪਾਉਂਦਾ।

 

ਕਿਉਂ ਕਾਮਰੇਟਾ, ਆਹ ਮੁੰਡੇ ਜਿਹੜੇ ਦਮੂਖੜੀਆਂ ਜੀਆਂ ਚੱਕੀ ਫਿਰਦੇ ਐ, ਬੰਦੇ ਮਾਰੀ ਜਾਂਦੇ ਐ, ਇਹ ਗੱਲ ਕਿਹੜੇ ਕੜ ਬੈਠੂਗੀ ? ” ਕੋਈ ਉਹਨੂੰ ਧੀਮੇ ਬੋਲਾਂ ਵਿਚ ਪੁੱਛਣ ਲਗਦਾ ।

 

ਇਹ ਸਟੇਟ ਬੜੀ ਚੀਜ ਹੁੰਦੀ ਐ, ਭਾਈ ।” ਉਹ ਜਵਾਬ ਦੇਣ ਲਗਦਾ ਤਾਂ ਉਹਨੂੰ ਪੁੱਛਿਆ ਜਾਂਦਾ, ”ਸਟੇਟ ਕੀ ਹੁੰਦੀ ਐ ? ”

 

”ਸਟੇਟ ਰਾਜ, ਹਕੂਮਤ ਜੀਹਨੂੰ ਕਹਿ ਦਿੰਨੇ ਆਂ ਆਪਾਂ। ਜਿਮੇਂ ਦਿੱਲੀ ਦੀ ਹਕੂਮਤ ਐ ਨਾ, ਸਾਰੇ ਸੂਬਿਆਂ ‘ਤੇ ਰਾਜ ਕਰਦੀ ਐ, ਸਮਝੋ ਸਾਰੇ ਹਿੰਦੁਸਤਾਨ ‘ਤੇ ਰਾਜ ਐ ਇਹਦਾ ਇਹ ਸਟੇਟ ਐ ।”

 

”ਹਾਂ ਠੀਕ ਐ, ਇਹ ‘ਸ਼ਟੇਟ’ ਐ। ਤੂੰ ਗਾਹਾਂ ਗੱਲ ਕਰ।”

 

” ਐਡੀ ਵੱਡੀ ਸਟੇਟ ਦੇ ਸਾਮ੍ਹਣੇ ਕੀਹ ਨੇ ਇਹ ਮੁੰਡੇ। ਇਕ ਦਿਨ ਸਟੇਟ ਨੇ ਖਾ ਜਾਣੈ ਇਹਨਾਂ ਨੂੰ । 14

 

ਪਹਿਲਾਂ ਨਕਸਲਵਾੜੀ ਮੁੰਡੇ ਖਾਧੇ ਏਸ ਨੇ, ਹੁਣ ਇਹਨਾਂ ਨੂੰ ਖਾਊ। ”

 

”ਆਇਓਂ ਇਹ ਕਿਉਂ ਕਰਦੀ ਐ ਦਿੱਲੀ ਦੀ ਹਕਮੂਤ ?

 

‘‘ਬੱਸ, ਮੁੰਡਿਆਂ ਦਾ ਜੋਸ਼ ਪਰਖਦੀ ਐ। ਹਾਲੇ ਤਾਂ ਖੇਡਦੀ ਐ ਇਹਨਾਂ ਨਾਲ। ”

 

‘’ਖੇਡਦੀ ਦਾ ਮਤਲਬ ?

 

”ਬਿੱਲੀ ਚੂਹਾ ਫੜ ਲੈਂਦੀ ਐ ਨਾ। ਉਹਨੂੰ ਇਕਦਮ ਨ੍ਹੀ ਖਾਂਦੀ ਉਹ। ਛੱਡ ਦਿੰਦੀ ਐ. ਜਦੋ ਭੱਜਣ ਲਗਦੈ। ਫੇਰ ਫੜ ਲੈਂਦੀ ਐ। ਖੇਡਦੀ ਐ। ਜਦੋਂ ਉਹ ਜਮ੍ਹਾਂ ਹੰਭ ਜਾਂਦੈ। ਫੇਰ ਖਾ ਜਾਂਦੀ ਐ। ਐਂ ਈ ਸਟੇਟ वग्टी भने । “SIKHBOOKCLUB.COM

 

”ਫੇਰ ਇਹ ਜਿਹੜਾ ਲਹੂ ਡੁੱਲ੍ਹੀ ਜਾਂਦੈ ਨਿੱਤ। ਪੁਲਿਸ ਮੁੰਡਿਆਂ ਨੂੰ ਮਾਰੀ ਜਾਂਦੀ ਐ, ਇਹਦੇ ‘ਚੋਂ ਨਿੱਕਲੂ ਕੀ, ਕਾਮਰੇਟਾ ? “

 

”ਕਦੇ-ਕਦੇ ਭਾਈ ਲਹਿਰ ਬਲ ਵੀ ਫੜ ਲੈਂਦੀ ਐ, ਫੇਰ ਤਖਤ ਉਲਟ ਜਾਂਦੇ ਨੇ । “

 

”ਉਹ ਕਿਮੇਂ ਬਈ ? r

 

”’ਜਿਹੜੀ ਲਹਿਰ ਕਾਮਯਾਬ ਹੋ ‘ਜੇ, ਫੇਰ ਉਹਦਾ ਰਾਜ ਹੋ ਜਾਂਦੈ। ਰੂਸ ‘ਚ ਹੋਇਆ ਨ੍ਹੀ ਸੀ। ਓਥੇ ਜ਼ਾਰ ਦੀ ਹਕੂਮਤ ਸੀ। ਲੋਕ ਲੜੇ ਫੇਰ। ਕਿੰਨੇ ਈ ਸਾਲ ਜੰਗ ਚਲਦੀ ਰਹੀ। ਲੋਕ ਜਿੱਤ ‘ਗੇ ਆਖਰ ਨੂੰ। ਹੋ ਗਿਆ ਲੈਨਿਨ ਦਾ ਰਾਜ, ਕਮਿਊਨਿਸਟ ਪਾਰਟੀ ਦਾ। ਪੰਦਰਾਂ ਮੁਲਕ ਇਕ ਹੋ ‘ਗੇ, ਸੋਵੀਅਤ ਯੂਨੀਅਨ ਬਣੀ। ਦੇਖ ਲੈ ਫੇਰ ਪੰਝਤੱਰ ਸਾਲ ਰਾਜ ਕੀਤਾ ਪਾਰਦੀ ਨੇ। ਕਦੇ ਕਦੇ ਮੈਂ ਵੀ ਹੁੰਦੈ ਭਾਈ। ਲੋਕ ਜਿੱਤ ਜਾਂਦੇ हे।”

 

“ਏਸ ਲਹਿਰ ਦਾ ਕੀ ਬਣੂ ਫੇਰ ? “

 

“ਕੀ ਕਹਿ ਸਕਦੇ ਆਂ, ਖੂਹ ‘ਚ ਇੱਟ ਐ।

 

‘‘ਮੁੰਡੇ ਤਾਂ ਇਹ ਸੱਚੇ ਦਿਲੋਂ ਲੜਦੇ ਐ। ਤਾਂਈਂ ਮੱਚ ਜਾਂਦੇ ਨੇ ਭਮੱਕੜ ਆਂਗੂੰ।”

 

”ਸਾਰੇ ਸੱਚੇ ਨ੍ਹੀ। ਲੋਟੂ ਟੋਲਾ ਵੀ ਸ਼ਾਮਲ ਹੋ ਗਿਐ ਹੁਣ । ਲੁੱਟਾਂ-ਖੋਹਾਂ ਕਰਦੇ ਨੇ ਇਹ ਲੋਕ। ਪੈਸੇ ਲੈ ਕੇ ਬੰਦਾ ਮਾਰ ਦਿੰਦੇ ਨੇ, ਜੀਹਨੂੰ ਮਰਜੀ ਮਰਵਾ ਲੋ।”

 

”ਇਹ ਗੱਲ ਤਾਂ ਠੀਕ ਐ ਤੇਰੀ, ਕਾਮਰੇਟਾ। ਬੰਦੇ ਦੀ ਜੂਨ ਕੁੱਤੇ-ਬਿੱਲੀ ਨਾਲੋਂ ਭੈੜੀ ਐ। ਕੋਈ ਦਰੇਗ ਨ੍ਹੀ ਕਿਸੇ ਦਾ। ਫੋਰਾ ਲਾਉਂਦੇ ਐ, ਬੰਦਾ ਮਾਰਨ ਨੂੰ।”

 

ਗੱਲਾਂ ਵਿਚੋਂ ਗੱਲਾਂ ਨਿੱਕਲਦੀਆਂ ਰਹਿੰਦੀਆਂ। ਤਰਸੇਮ ਕੋਲ ਹਰ ਸਵਾਲ ਦਾ ਜਵਾਬ ਹੁੰਦਾ। ਉਹਦੇ ਨਾਲ ਗੱਲਾਂ ਕਰਨ ਵਾਲੇ ਉਹਦੀ ਹਰ ਦਲੀਲ ਨੂੰ ਚਾਲੀ ਸੇਰੀ ਮੰਨਦੇ। ਉਹ ਸੱਚੀਆਂ ਆਖਦਾ ਸੀ। ਸੁਣਨ ਵਾਲਿਆਂ ਵਿਚ ਸਹਿਮ ਪੈਦਾ ਹੋਣ ਲਗਦਾ। ਉਹਨਾਂ ਨੂੰ ਕਦੇ-ਕਦੇ ਇਉਂ ਵੀ ਮਹਿਸੂਸ ਹੋਣ ਲਗਦਾ, ਜਿਵੇਂ ਉਹਨਾਂ ਦੀ ਆਪਣੀ ਜ਼ਿੰਦਗੀ ਮੌਤ ਦੇ ਬਹੁਤ ਕਰੀਬ ਜਾ ਪਹੁੰਦੀ ਹੋਵੇ । ਸਾਰੀ ਦੁਨੀਆਂ ਲੈਅ ਹੋਣ ਵਾਲੀ ਹੋਵੇ।

 

”ਕਿਉਂ ਤਰਸੇਮ, ਤੇਰੇ ਨਾਲ ਗੱਲਾਂ ਕਰਕੇ ਊਂ ਤਾਂ ਚਾਨਣ ਹੋ ਜਾਂਦੈ, ਪਰ ਕਾਂਬਾ ਜ੍ਹਾ ਵੀ ਲਗਦੈ।’

 

”ਡਰਨ ਦੀ ਕਾਹਦੀ ਲੋੜ ਐ, ਬੰਦੇ ਨੂੰ ਸੱਚ ਦੇ ਮਾਰਗ ‘ਤੇ ਚੱਲਣਾ ਚਾਹੀਦੈ, ਮੌਤ ਆ ਜੂ ਤਾਂ ਆ ‘ते। ٢٦

 

ਕਾਮਰੇਡ ਤਰਸੇਮ ਸਿੰਘ ਸੱਚ ਦੇ ਮਾਰਗ ਉੱਤੇ ਚੱਲਿਆ ਸੀ। ਏਸੇ ਕਰਕੇ ਮੌਤ ਉਹਦੇ ਨੇੜੇ-ਤੇੜੇ ਹੀ ਕਿਧਰੇ ਖੜ੍ਹੀ ਸੀ। ਉਹ ਉਹਨਾਂ ਦਾ ਕੱਟੜ ਵਿਰੋਧੀ ਨਹੀਂ ਸੀ । ਕਦੇ ਉਸਨੂੰ ਉਹਨਾਂ ਦਾ ਰਾਹ ਠੀਕ ਲਗਦਾ, ਕਦੇ ਉਹਨਾਂ ਦਾ ਰਾਹ ਝੂਠਾ ਲਗਦਾ। ਉਹਨੂੰ ਲਗਦਾ ਕਿ ਇਹ ਨੌਜਵਾਨ ਗੁੰਮਰਾਹ ਹੋ ਗਏ ਹਨ। ਨਿਰਉਦੇਸ਼ ਆਪਣਾ ਖੂਨ ਡੋਲ੍ਹ ਰਹੇ ਹਨ। ਜੋ ਉਹਨੂੰ ਸੱਚ ਦਿਸਦਾ, ਉਹ ਓਹੀ ਬੋਲਦਾ। ਕਿਸੇ ਤੋਂ ਉਹ ਡਰਦਾ ਨਹੀਂ ਸੀ, ਨਾ ਪੁਲਿਸ ਤੋਂ ਅਤੇ ਨਾ ਉਹਨਾਂ ਤੋਂ। ਉਹਦੀਆਂ ਗੱਲਾਂ ਸੁਣ ਕੇ ਪਿੰਡ ਦੇ ਲੋਕ ਹੌਸਲਾ ਵੀ ਫੜਦੇ ਅਤੇ ਡਰ ਦੀਆਂ ਡੂੰਘੀਆਂ ਖਾਈਆਂ ਵਿਚ ਵੀ ਉੱਤਰ ਜਾਂਦੇ। ਉਹ ਆਖਦਾ ਹੁੰਦਾ, ਮੇਰੇ ਦੋ ਗੁਰੂ ਹਨ। ਪਹਿਲਾਂ ਗੁਰੂ ਨਾਨਕ ਦੇਵ, ਫੇਰ ਲੈਨਿਨ !

 

ਥੰਮਣ ਵਾਲਾ ਪਿੰਡ ਗੋਹਾ ਹੋ ਗਿਆ। ਉਹ ਕਾਮਰੇਡ ਤਰਸੇਮ ਸਿੰਘ ਜਿਹੇ ਸੱਚੇ ਮਨੁੱਖ ਨੂੰ ਸੰਭਾਲ ਨਾ ਸਕਿਆ। ਅਜਿਹੇ ਮਨੁੱਖ ਹੀ ਪਿੰਡ ਦਾ ਥੰਮ ਹੁੰਦੇ ਹਨ। ਨੌਜਵਾਨ ਥੰਮਣ ਦੀ ਅਸਲੀ ਔਲਾਦ ਸੀ, ਉਹ ਕਾਮਰੇਡ ਤਰਸੇਮ ਸਿੰਘ।

 

ਅੱਛਰਾ ਸਿੰਘ ਉਰਫ ਅੱਛਰਾ ਦਾਂਦੂ ਗੁਰੂ ਦਾ ਅਸਲੀ ਸਿੱਖ ਸੀ। ਉਹਦੇ ਲਈ ਸਾਰੇ ਧਰਮ ਇਕ-ਸਮਾਨ ਸਨ। ਉਹ ਪੰਜਾਬ ਦੀ ਮਿਲਗੋਭਾ ਸੰਸਕ੍ਰਿਤੀ ਦਾ ਹਾਮੀ ਸੀ। ਪਿੰਡ ਦੇ ਬਾਣੀਏ ਪਿੰਡ ਦਾ ਖਾਸ ਹਿੱਸਾ ਸਨ। ਆਮ ਲੋਕਾਂ ਦੀਆਂ ਨਜ਼ਰਾਂ ਵਿਚ ਬਾਣੀਏ ਜੱਟਾਂ ਨੂੰ ਲੁੱਟ-ਲੁੱਟ ਖਾਂਦੇ ਸਨ । ਬਾਣੀਆਂ ਕਿਰਸੀ ਹੁੰਦਾ ਹੈ। ਉਹਦਾ ਜੀਵਨ-ਆਦਰਸ਼ ਇਹੀ ਹੈ ਕਿ ਹਰ ਕੰਮ ਵਿਚ ਮੁਨਾਫਾ ਹੋਵੇ। ਬਾਣੀਆਂ ਬਾਰੇ ਮਸ਼ਹੂਰ ਹੈ ਕਿ ਉਹ ਤਵੇ ਦੀ ਰੋਟੀ ਵੇਚ ਦਿੰਦੇ ਹਨ। ਬਾਣੀਏ ਦੇ ਤਵੇ ਉੱਤੇ ਰੋਟੀ ਪੱਕੀ ਪਈ ਹੋਵੇ। ਓਧਰੋਂ ਥਾਂਣੀਏ ਦਾ ਜੁਆਕ ਭੁੱਖਾ ਮਰਦਾ ਲੇਰਾਂ ਛੱਡ ਰਿਹਾ ਹੋਵੇ। ਕੋਈ ਰੋਟੀ ਦਾ ਗਾਹਕ ਆ ਜਾਵੇ। ਬਾਣੀਆ ਪਹਿਲਾਂ ਰੋਟੀ ਦੇ ਪੈਸੇ ਵੱਟੇਗਾ। ਆਪਣੇ ਵਿਲਕਲਦੇ ਜੁਆਕ ਲਈ ਦੂਜੀ ਰੋਟੀ ਪੱਕ ਸਕਦੀ ਹੈ।

 

ਅੱਛਰਾ ਦਾਂਦੂ ਬਾਣੀਆਂ ਦੇ ਜਿਹਨਾਂ ਚਾਰ ਘਰਾਂ ਨੂੰ ਸ਼ਹਿਰੋਂ ਮੋੜ ਕੇ ਲਿਆਇਆ ਸੀ, ਉਹ ਘਰ ਪਿੰਡ ਦੀ ਆਰਥਿਕਤਾ ਅਤੇ ਸਮਾਜਿਕਤਾ ਦੇ ਖਾਸ ਅੰਗ ਸਨ। ਨਾ ਜੱਟਾਂ ਨੂੰ ਬਾਣੀਆਂ ਬਗੈਰ ਸਰਦਾ ਹੈ ਤੇ ਨਾ ਬਾਣੀਆਂ ਨੂੰ ਜੱਟਾਂ ਬਗੈਰ। ਦੋਵੇਂ ਧਿਰਾਂ ਇਕ ਦੂਜੇ ਦਾ ਅਟੁੱਟ ਅੰਗ ਹਨ। ਦੋਵਾਂ ਦੀ ਆਰਥਿਕਤਾ ਇਕ ਦੂਜੀ ਧਿਰ ਨਾਲ ਜੁੜੀ ਹੋਈ ਹੈ।

 

ਆਮ ਲੋਕਾਂ ਦੀ ਧਾਰਨਾ ਹੈ ਕਿ ਬਾਣੀਏ ਜੱਟਾਂ ਨੂੰ ਲੁੱਟਦੇ ਹਨ। ਫੇਰ ਜੱਟਾਂ ਨੂੰ ਜੱਟ ਕਿਹੜਾ ਨਹੀਂ ਲੁੱਟਦੇ? ਬਾਣੀਆਂ ਦੀ ਲੁੱਟ ਤਾਂ ਸਾਹਮਣੇ ਆ ਜਾਂਦੀ ਹੈ। ਜੱਸੀ ਸਰਪੰਚ ਜਿਹੇ ਜੱਟਾਂ ਦੀ ਲੁੱਟ ਸਾਹਮਣੇ ਕਿਉਂ ਨਹੀਂ ਆਉਂਦੀ? ਉਹ ਕਿੰਨੇ ਜੱਟ-ਘਰਾਂ ਦੀ ਜ਼ਮੀਨ ਹੜੱਪ ਕਰ ਗਿਆ। ਘੋਗੇ ਦੀ ਦਸ ਕਿੱਲੇ ਦਾ ਮਾਲਕ ਹੁਣ ਜੱਸੀ ਸਰਪੰਚ ਹੀ ਹੈ। ਸਰਵਣ ਦੀ ਦੋ ਕਿੱਲੇ ਪਿੱਛੇ ਜੱਸੀ ਨੇ ਹੀ ਮਰਵਾਇਆ ਅੱਛਰੇ ਦਾਂਦੂ ਨੂੰ ।

 

ਫੇਰ ਉਹ ਬਾਬਾ ਰਾਮਦਾਸ ਵੀ ਤਾਂ ਜੱਟ ਹੈ। ਬਾਬੇ ਦੁੱਲੇ ਦੀ ਗੱਦੀ ਤਾਂ ਸਾਂਭ ਲਈ, ਬਣ ਕੇ ਵੀ ਦਿਖਾਵੇ ਬਾਬੇ ਦੁੱਲੇ ਜਿਹਾ। ਲੋਕਾਂ ਦੀਆਂ ਨਜ਼ਰਾਂ ਵਿਚ ਉਹਨੇ ਦੁੱਲੇ ਦੀ ਢਾਬ ਦੀ ਸ਼ਾਨ ਬਣਾ ਦਿੱਤੀ। ਐਨੇ ਉਸਾਰ ਦਿੱਤੇ ਕਮਰੇ ਅਤੇ ਡੇਰੇ ਨੂੰ ਲਹਿਰਾਂ-ਬਹਿਰਾਂ ਲਾ ਦਿੱਤੀਆਂ, ਪਰ ਸਭ ਜਾਣਦੇ ਹਨ ਕਿ ਦੋਵਾਂ ਪਿੰਡਾਂ ਅਤੇ ਮੰਡੀ ਦਾ ਚੜ੍ਹਾਵਾ ਅੱਧਾ ਵੀ ਡੇਰੇ ਵਿਚ ਨਹੀਂ ਰਹਿੰਦਾ। ਸਾਰੀ ਕਮਾਈ ਹਮੀਰਗੜ੍ਹ ਪਹੁੰਚ ਜਾਂਦੀ ਹੈ। ਭਤੀਜੇ ਦੀ ਜ਼ਮੀਨ ਦੁੱਗਣੀ ਛੱਡ ਤਿੱਗਣੀ ਬਣਾ ਦਿੱਤੀ। ਮੰਡੀ ਰੋਡ ਸ਼ਾਹ ਜਿਹੜੀ ਹੁਣ ਕੋਠੀ ਖਰੀਦੀ ਹੈ,

 

ਉਹ ਵੀ ਆਖਰ ਨੂੰ ਭਤੀਜ਼ੇ ਦੇ ਨਾਂ ਚੜ੍ਹ ਜਾਵੇਗੀ।

 

ਅੱਛਰਾ ਦਾਂਦੂ ਪਿੰਡ ਦੇ ਚੰਗੇ ਕੰਮ ਹੀ ਕਰਦਾ ਸੀ। ਇਹਦੇ ਵਿਚ ਉਹਦਾ ਕੋਈ ਨਿੱਜੀ ਲਾਭ ਨਹੀਂ ਸੀ । ਜਿਹੜੀਆਂ ਪਿੰਡ ਦੀਆਂ ਕੁੜੀਆਂ ਛੱਡੀਆਂ ਬੈਠੀਆਂ ਸਨ, ਸਹੁਰੀਂ ਤੋਰ ਦਿੱਤੀਆਂ। ਕੀ ਮਾੜਾ ਕੀਤਾ ? ਜਿਹੜੇ ਮੁੰਡੇ ਬਹੂਆਂ ਨੂੰ ਲੈ ਕੇ ਨਹੀਂ ਆਉਂਦੇ ਸਨ, ਬਹੂਆਂ ਨੂੰ ਲੈ ਆਏ. ਚੰਗਾ ਹੀ ਹੋਇਆ। ਚਾਹੇ ਇਹ ਗੱਲਾਂ ਲੋਕ ਕਿਸੇ ਡਰ ਕਰਕੇ ਕਰਦੇ ਸਨ, ਪਰ ਸੀ ਤਾਂ ਚੰਗੀਆਂ। ਮੁੰਡਿਆਂ ਦੀ ਆਕੜ ਹੁੰਦੀ ਬੱਸ ਇਕ, ਅੱਛਰੇ ਨੇ ਇਹ ਆਕੜਾਂ ਭੰਨ ਦਿੱਤੀਆਂ। ਹੁਣ ਕੁੜੀਆਂ ਅਤੇ ਬਹੂਆਂ ਅੱਛਰੇ ਨੂੰ ਅਸੀਸਾਂ ਦਿੰਦੀਆਂ ਹਨ। ਉਹਦੇ ਗੁਣ ਗਾਉਂਦੀਆਂ ਨਹੀਂ ਥੱਕਦੀਆਂ।

 

ਤੇ ਫੇਰ ਪੁਲਿਸ ਦਾ ਤੰਗ ਕੀਤਾ, ਮਾਰਿਆ-ਕੁੱਟਿਆ, ਉਹ ਤਾਂ ਆਪ ਏਸੇ ਰਾਹ ਪੈ ਗਿਆ ਸੀ ਪਰ ਇਸ ਰਾਹ ਪੈ ਕੇ ਹੋਰਾਂ ਵਾਂਗ ਮਾੜੇ ਕੰਮਾਂ ਵਿਚ ਨਹੀਂ ਪਿਆ। ਉਹਦਾ ਰਾਹ ਫੇਰ ਵੀ ਸੱਚ ਦਾ ਰਾਹ ਸੀ। ਉਹ ਲੁੱਟਾਂ-ਖੋਹਾਂ ਨਹੀਂ ਕਰਦਾ ਸੀ। ਉਹ ਪੈਸੇ ਲੈ ਕੇ ਬੰਦਾ ਨਹੀਂ ਮਾਰਦਾ ਸੀ। ਜੇ ਉਹ ਬੰਦਾ ਮਾਰਨ ਦੇ ਰਾਹ ਤੁਰਦਾ ਤਾਂ ਪਹਿਲਾਂ ਜੱਸੀ ਸਰਪੰਚ ਨੂੰ ਠੋਕਦਾ, ਪਰ ਉਹ ਇਸ ਰਾਹ ਉੱਤੇ ਤੁਰਨ ਵਾਲਾ ਨਹੀਂ ਸੀ।

 

ਉਹਨੇ ਹਥਿਆਰ ਮੱਥੇ ਨੂੰ ਇਸ ਕਰਕੇ ਲਾਇਆ ਸੀ ਕਿ ਆਪਣੀ ਰੱਖਿਆ ਕਰ ਸਕੇ। ਦੂਜਿਆਂ ਨੂੰ ਮਾਰਨ ਵਾਸਤੇ ਉਹਨੇ ਰਿਵਾਲਵਰ ਨਹੀਂ ਲਿਆ ਸੀ। ਥਾਣੇਦਾਰ ਦੇਸ ਰਾਜ ਨੂੰ ਮਾਰਨ ਦੀ ਗੱਲ ਤਾਂ ਐਵੇਂ ਭਾਵੁਕ ਹੋ ਕੇ ਉਹਦੇ ਮੂੰਹੋਂ ਨਿਕਲ ਗਈ ਸੀ। ਉਹ ਅਜਿਹਾ ਨਹੀਂ ਸੀ। ਉਹ ਸੁਧਾਰ ਦਾ ਹਾਮੀ ਸੀ। ਉਹਦਾ ਵਿਸ਼ਵਾਸ ਸਮਝੌਤਿਆਂ ਵਿਚ ਸੀ। ਸਮਝੌਤੇ ਦੀ ਨੀਤ ਨਾਲ ਹੀ ਉਹ ਡਰਾਵਾ ਚਾੜ੍ਹ ਦਿੰਦਾ। ਸਰਪੰਚ ਤੋਂ ਆਪਣੀਆਂ ਸਬਾਤਾਂ ਵਿਹਲੀਆਂ ਕਰਾਈਆਂ ਜਾਂ ਪਟਵਾਰੀ ਕੋਲੋਂ ਬੈਠਕ ਛੁਡਵਾਈ ਇਹ ਉਹਦਾ ਹੱਕ ਸੀ । ਬੈਠਕ ਅਤੇ ਸਬਾਤਾਂ ਤਾਂ ਓਸੇ ਦੀਆਂ ਸਨ। ਪਟਵਾਰੀ ਤੇ ਸਰਪੰਚ ਤਾਂ ਵਾਧੂ ਦਾ ਕਬਜ਼ਾ ਕਰੀ ਬੈਠੇ ਸਨ। ਉਹ ਜਿਉਂਦਾ ਰਹਿੰਦਾ ਤਾਂ ਆਪਣੀ ਦੋ ਕਿੱਲੇ ਜ਼ਮੀਨ ਵੀ ਛੁਡਵਾਉਂਦਾ। ਚਾਹੇ ਕਿਸੇ ਢੰਗ ਨਾਲ ਛੁਡਵਾਉਂਦਾ। ਇਹ ਉਹਦੇ ਆਪਣੇ ਢੰਗ-ਤਰੀਕੇ ਸਨ।

 

ਉਹ ਜਿਸ ਦਾ ਆਪਣਾ ਕੁਝ ਨਹੀਂ ਸੀ, ਉਹ ਜਿਸਦਾ ਆਪਣਾ ਕੋਈ ਨਹੀਂ ਸੀ, ਉਹਨੇ ਦੂਜਿਆਂ ਨੂੰ ਆਪਣੀ ਥਾਂ ਦਿੱਤੀ, ਉਹਨੇ ਦੂਜਿਆਂ ਨੂੰ ਆਪਣਾ ਬਣਾਇਆ। ਅੰਦਰ-ਖ਼ਾਤੇ ਉਹ ਆਪਣੀ ਕਬੀਲਦਾਰੀ ਬੰਨ੍ਹਣਾ ਚਾਹੁੰਦਾ ਸੀ । ਮੌੜ ਕਲਾਂ ਉਹ ਨਿਥਾਵਾਂ ਸੀ । ਓਥੇ ਉਹਦੀ ਮਾਂ ਤਾਂ ਸੀ, ਪਰ ਉਹ ਮਾਂ ਜਿਹੀ ਨਹੀਂ ਰਹਿ ਗਈ ਸੀ। ਮਾਂ ਤਾਂ ਸੀ, ਪਰ ਘਰ ਪਰਾਇਆ ਸੀ। ਮਾਂ ਦੇ ਹੱਥ-ਵਸ ਕੁਝ ਨਹੀਂ ਸੀ। ਮਾਂ ਦੇ ਘਰਵਾਲਾ ਅੱਛਰੇ ਦਾ ਭਾੜੇ ਦਾ ਬਾਪ ਸੀ। ਉਹਨੇ ਮੌੜ ਕਲਾਂ ਛੱਡਿਆ ਤਾਂ ਫੇਰ ਖਿਆਲੇ ਵੀ ਉਹਦਾ ਕੀ ਸੀ ? ਉਹਦਾ ਮਾਮਾ ਉਹਦਾ ਬਾਪ ਨਹੀਂ ਬਣ ਸਕਦਾ ਸੀ। ਜਿਸ ਬੰਦੇ ਨੇ ਸਾਰੀ ਉਮਰ ਠੱਗੀਆਂ ਮਾਰੀਆਂ ਹੋਣ, ਉਹ ਕਿਸੇ ਲਈ ਆਦਰਸ਼ਕ ਪਿਤਰੀ ਭਾਵ ਵਜੋਂ ਕਿਵੇਂ ਨਿਭ ਸਕਦਾ। ਮਾਮੇ ਨੇ ਤਾਂ ਕੁਝ ਦਿਨ ਵੀ ਆਪਣੇ ਕੋਲ ਆਸਰਾ ਨਾ ਦਿੱਤਾ, ਉਹਨੂੰ ਥੰਮਣ ਵਾਲੇ ਛੱਡ ਗਿਆ ਉਹ ਵੀ ਗੁਰਦੁਆਰੇ। ਗੁਰਦੁਆਰਾ ਤਾਂ ਉੱਜੜੇ, ਉੱਖੜੇ, ਨਿਥਾਵੇਂ ਅਤੇ ਬੇਸਹਾਰਿਆਂ ਦੀ ਥਾਂ ਹੁੰਦੀ ਹੈ। ਕਬੀਲਦਾਰ ਲੋਕ ਕਦੋਂ ਰਹਿੰਦੇ ਨੇ ਗੁਰਦੁਆਰੇ ਜਾ ਕੇ। .

 

ਹੁਣ ਉਹ ਖੁਦ ਕਬੀਲਦਾਰ ਬਣਨਾ ਚਾਹੁੰਦਾ ਸੀ। ਚਾਹੇ ਉਹਦੇ ਕੋਲ ਜ਼ਮੀਨ ਕੋਈ ਨਹੀਂ ਸੀ; ਘਰ ਵੀ ਬੇਘਰਿਆਂ ਜਿਹਾ ਸੀ, ਫੇਰ ਵੀ ਉਹਦੀਆਂ ਕੁਝ ਉਮੀਦਾਂ ਸਨ। ਦੂਜਿਆਂ ਦੇ ਘਰ ਵਸਾ ਕੇ ਉਹ ਇਹਨਾਂ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਦਾ।

 

.. ਉਹ ਬਾਬੇ ਅਤਰ ਸੂੰ ਦਾ ਚੰਡਿਆ ਹੋਇਆ ਗੁਣੀ-ਗਿਆਨੀ ਸੀ। ਗੁਰਬਾਣੀ ਦਾ ਗਿਆਤਾ ਸੀ। ਗੁਰੂ ਦਾ ਸੱਚਾ ਸਿੱਖ ਸੀ। ਆਲਾ ਦਰਜੇ ਦਾ ਪਾਠੀ ਸੀ। ਤੇਲੀ ਵਰਗਾ ਬੋਲ ਸੀ ਉਹਦਾ । ਮਿੱਠਾ ਅਤੇ ਰਸਦਾਰ। ਸੁਣਨ ਵਾਲਿਆਂ ਦੇ ਕਾਲਜੇ ਠੰਡ ਪੈਂਦੀ। ਅੱਛਰੇ ਦੇ ਪਾਠ ਦਾ ਹਰ ਕੋਈ ਅਨੰਦ ਮਾਣਦਾ । ਉਹਨੂੰ ਪਾਠਾਂ ਵਿਚੋਂ ਸੱਚ ਦੀ ਕਮਾਈ ਸੀ। ਪਾਠਾਂ ਦੇ ਸਿਰੋਂ ਹੀ ਉਹ ਆਪਣਾ ਘਰ ਬੰਨ੍ਹ ਸਕਦਾ ਸੀ । ਏਸੇ ਕਮਾਈ ਨਾਲ ਉਹ ਆਪਣਾ ਮਕਾਨ ਸੰਵਾਰ ਲੈਂਦਾ। ਏਸੇ ਕਮਾਈ ਸਦਕਾਂ ਉਹ ਆਪਣੀ ਦੋ ਕਿੱਲੇ ਛੁਡਾ ਸਕਦਾ ਸੀ। .:

 

ਦਿਨੋ ਦਿਨ ਪਿੰਡ ਵਿਚ ਉਹਦੀ ਮਹਿਮਾ ਵਧ ਰਹੀ ਸੀ। ਹਰ ਕੋਈ ਉਹਦੇ ਨਾਲ ਗੱਲ ਕਰਕੇ ਰਾਜ਼ੀ ਹੁੰਦਾ। ਕੀ ਬੱਚੇ-ਬੁੱਢੇ, ਕੀ ਬਹੂਆਂ-ਮੁੰਡੇ, ਕੀ ਬੁੜ੍ਹੀਆਂ-ਕੁੜੀਆਂ ਉਹਨੂੰ ਆਪਣਾ ਜਾਣਦੀਆਂ। ਲੋਕ ਉਹਦੇ ਨਾਲ ਆਪਣੀਆਂ ਭੇਤ ਭਰੀਆਂ ਗੱਲਾਂ ਕਰਦੇ ਸਨ ਅਤੇ ਉਹਦੇ ਕੋਲੋਂ ਮਸ਼ਵਰਾ ਲੈਂਦੇ 1 ਉਹ ਛੋਟੀ ਉਮਰ ਵਿਚ ਹੀ ਸਿਆਣਾ ਬਣ ਗਿਆ ਸੀ। ਉਹਤੋਂ ਵੱਡੀ ਉਮਰ ਦੇ ਲੋਕ ਉਹਨੂੰ ਅਕਲਮੰਦ ਸਮਝਦੇ ਅਤੇ ਨੇਕ-ਸਲਾਹ ਪੁੱਛਦੇ। ਉਹ ਜਿਹੜੀ ਸੱਥ ਵਿਚ ਦੀ ਲੰਘ ਜਾਂਦਾ, ਸ਼ਾਂਤੀਆਂ ਵਰਤਾਉਂਦਾ ਤੁਰਿਆ ਜਾਂਦਾ। ਕਾਫੀ ਦੇਰ ਤੱਕ ਪਿੱਛੋਂ ਲੋਕ ਓਸੇ ਦੀਆਂ ਗੱਲਾਂ ਕਰਦੇ ਰਹਿੰਦੇ। ਮੁਟਿਆਰ ਕੁੜੀਆਂ ਉਹਤੋਂ ਸੰਗ ਨਾ ਮੰਨਦੀਆਂ, ਬਹੂਆਂ ਉਹਤੋਂ ਘੁੰਡ ਨਾ ਕੱਢਦੀਆਂ, ਬੜ੍ਹੀਆਂ ਵੱਡਾ ਸਮਝ ਕੇ ਉਹਦੇ ਕੋਲ ਆਪਣਾ ਦੁੱਖ ਰੋਂਦੀਆਂ।

 

ਉਹ ਪਿੰਡ ਦਾ ਨਾਇਕ ਬਣਦਾ ਜਾ ਰਿਹਾ ਸੀ। ਜੇ ਇਹੀ ਸਿਲਸਲਾ ਜਾਰੀ ਰਹਿੰਦਾ, ਉਹਨੇ ਕਿਤੇ ਦੀ ਕਿਤੇ ਪਹੁੰਚਣਾ ਸੀ। ਫੇਰ ਜੱਸੀ ਤਾਂ ਕਿਤੋਂ ਦਾ ਵੀ ਨਾ ਰਹਿੰਦਾ। ਉਹਦੀ ਸਰਦਾਰੀ ਖਤਮ ਹੋ ਜਾਣੀ ਸੀ। ਉਹਨੂੰ ਫੇਰ ਕੀਰਨੇ ਪੁੱਛਣਾ ਸੀ । ਫੇਰ ਪਿੰਡ ਵਿਚ ਉਹਦੀਆਂ ਆਪ-ਹੁਦਰੀਆਂ ਨਹੀਂ ਚੱਲਣੀਆਂ ਸਨ । ਹੁਣ ਤਾਂ ਜੱਸੀ ਜੋ ਮਰਜ਼ੀ ਕਰਦਾ ਹੈ। ਜੀਹਦੀ ਮਰਜ਼ੀ ਆਣ-ਇੱਜ਼ਤ ਲਾਹ ਦੇਵੇ। ਜੀਹਨੂੰ ਮਰਜ਼ੀ ਟੀਸੀ ਉੱਤੇ ਚੜ੍ਹਾਈ ਰੱਖੇ। ਉਹਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਸੀ । ਉਹਦੇ ਸਾਹਮਣੇ ਤਾਂ ਕੋਈ ਕੁਸਕਦਾ ਨਹੀਂ ਸੀ। ਪੁਲਿਸ ਉਹਦੀ ਸੀ, ਤਹਿਸੀਲਦਾਰ ਉਹਦਾ ਸੀ, ਪਟਵਾਰੀ ਉਹਦੇ ਸਨ. ਕੁੱਲ ਮਹਿਕਮੇ

 

ਜੱਸੀ ਸਰਪੰਚ ਦੀ ਸ਼ਾਨੀ ਭਰਦੇ। ਉਂਹਦੀ ਗੱਲ ਸਰਕਾਰੇ-ਦਰਬਾਰੇ ਮੰਨੀ ਜਾਂਦੀ ਸੀ। ਫੇਰ ਇਹ ਗੱਲਾਂ ਨਹੀਂ ਰਹਿਣੀਆਂ ਸਨ। ਫੇਰ ਤਾਂ ਅੱਛਰਾ ਦਾਂਦੂ ਹੀ ਛਾਇਆ ਹੁੰਦਾ।

 

ਜੱਸੀ ਸਰਪੰਚ ਨੂੰ ਅੱਛਰੇ ਦੇ ਮਕਾਨ ਅਤੇ ਜ਼ਮੀਨ ਦਾ ਐਨਾ ਲਾਲਚ ਨਹੀਂ ਹੋਵੇਗਾ, ਜਿੰਨਾ ਡਰ ਉਹਨੂੰ ਅੱਛਰੇ ਦੀ ਸਮਾਜੀ ਚੜ੍ਹਤ ਦਾ ਪਿਆ ਹੋਇਆ ਸੀ। ਇਹ ਰੌਲਾ-ਗੌਲਾ ਇਕ ਦਿਨ ਮੁੱਕਣਾ ਹੀ ਸੀ ਅਤੇ ਫੇਰ ਕਦੇ ਨਾ ਕਦੇ ਪੰਚਾਇਤ ਚੋਣਾਂ ਹੋਣੀਆਂ ਸਨ। ਸ਼ਰਤੀਆਂ ਇਹਨਾਂ ਚੋਣਾਂ ਵਿਚ ਅੱਛਰੇ ਦਾਂਦੂ ਨੇ ਸਰਪੰਚੀ ਖਾਤਰ ਖੜ੍ਹੇ ਹੋਣਾ ਸੀ ਅਤੇ ਫੇਰ ਉਹਦੀ ਜਿੱਤ ਯਕੀਨੀ ਸੀ। ਜੇ ਉਹ ਆਪਣੇ-ਆਪ ਖੜ੍ਹਾ ਨਾ ਹੁੰਦਾ ਤਾਂ ਹੁੱਜਾਂ ਵਾਲਿਆਂ ਨੇ ਖੜ੍ਹਾ ਕਰ ਦੇਣ ਸੀ । ਲੋਕਾਂ ਦੀ ਗੱਲ ਬੰਦੇ ਨੂੰ ਮੰਨਣੀ ਪੈਂਦੀ ਹੈ। ਅੱਛਰਾ ਸਰਪੰਚ ਬਣ ਜਾਂਦਾ ਤਾ ਜੱਸੀ ਦੀ ਪੱਟੀਮੇਸ ਹੋ ਜਾਣੀ ਸੀ। ਉਹਦੇ ਸਾਰੇ ਕਾਰਨਾਮੇ ਸਾਹਮਣੇ ਆ ਖੜ੍ਹਨੇ ਸਨ। ਫੇਰ ਉਹਦੀ ਕੌਣ ਸੁਣਦਾ। ਇਹ ਤਰਜਬਾ ਉਹਨੇ ਬੁੱਘਾ ਰਾਮ ਸਰਪੰਚ ਵੇਲੇ ਦੇਖ ਲਿਆ ਸੀ। ਸਰਕਾਰੇ-ਦਰਬਾਰੇ ਉਹਦੀ ਪੁੱਛ-ਪੜਤਾਲ ਖਤਮ ਵਰਗੀ ਸੀ। ਉਹਦੇ ਘਰ ਹਾਕਮ ਆਉਣੋਂ ਹੀ ਹਟ ਗਏ ਸਨ। ਸਿਰਫ ਪੁਲਿਸ ਰਹਿ ਗਈ ਸੀ। ਪੁਲਿਸ ਵੀ ਇਸ ਲਈ ਉਹਦੀ ਗੱਲ ਸੁਣਦੀ ਕਿਉਂਕਿ ਉਹ ਥਾਣੇਦਾਰ ਨੂੰ ‘ਮਹੀਨਾ’ ਦਿੰਦਾ ਸੀ। ਫੀਮ ਦਾ ਸਮਗਲਰ ਸੀ। ਸਰਕਾਰੇ-ਦਰਬਾਰੇ ਪੁੱਛ-ਪੜਤਾਲ ਨਹੀਂ ਸੀ ਤਾਂ ਪਿੰਡ ਵਿਚ ਵੀ ਉਹ ਮਾਣ-ਤਾਨ ਨਹੀਂ ਰਿਹਾ ਸੀ। ਲੋਕਾਂ ਦਾ ਕੋਈ ਇਕੱਠ ਹੁੰਦਾ ਤਾਂ ਬੁੱਘਾ, ਰਾਮ ਦੀ ਗੱਲ ਬਹੁਤੀ ਸੁਣੀ ਜਾਂਦੀ। ਜੱਸੀ ਦੋ ਸਲਾਹ-ਮਸ਼ਵਰੇ ਨੂੰ ਕੋਈ ਗੌਲਦਾ ਹੀ ਨਹੀਂ ਸੀ । ਬੁੱਘਾ ਤਾਂ ਫੇਰ ਵੀ ਬਾਣੀਆ ਸੀ। ਬਾਣੀਏ ਸਿਆਣੀ ਕੌਮ ਹੁੰਦੀ ਹੈ। ਸਮਝਦਾਰੀ ਵਰਤਦੇ ਨੇ। ਬਾਣੀਆ ਚਾਹੇ ਸਰਪੰਚ ਕਿਉਂ ਨਾ ਹੋਵੇ, ਕਦੇ ਜੱਟ ਦੇ ਸਿਰ ਨਹੀਂ ਹੁੰਦਾ। ਅੱਛਰਾ ਤਾਂ ਜੱਟ ਸੀ। ਜੱਟ ਸ਼ਰੀਕ ਸੀ। ਉਹਨੇ ਤਾਂ ਜੱਸੀ ਨੂੰ ਫਾਹੇ ਟੰਗ ਦੇਣਾ ਸੀ।

 

ਰੂਪੋ ਪੰਚਣੀ, ਕਾਮਰੇਡ ਤਰਸੇਮ ਸਿੰਘ ਅਤੇ ਅੱਛਰੇ ਦਾਂਦੂ ਨੂੰ ਮਾਰਨ ਦੇ ਤਾਂ ਉਹਨਾਂ ਕੋਲ ਖਾਸ ਕਾਰਨ ਸਨ, ਪਰ ਪੂਰਨ ਦਾ ਕੱਲਾ-ਕਲੌਤਾ ਮੁੰਡਾ ਕਰਨੈਲ ਪਤਾ ਨਹੀਂ ਕਿਉਂ ਮਾਰ ਦਿੱਤਾ ? ਕਰਨੈਲ ਨੂੰ ਮਾਰਨ ਦਾ ਕੋਈ ਕਾਰਨ ਨਹੀਂ ਬਣਦਾ ਸੀ। ਉਹਨਾਂ ਨੇ ਪੂਰਨ ਸਿੰਘ ਨੂੰ ਆਪਣਾ ਮੁੰਡਾ ਟਰੈਕਟਰ ਚਲਾ ਕੇ ਨਾਲ ਤੋਰਨ ਲਈ ਕਿਹਾ ਸੀ। ਪੂਰਨ ਸਿੰਘ ਨੇ ਮਾੜੀ-ਮੋਟੀ ਨਾਂਹ-ਨੁੱਕਰ ਕੀਤੀ। ਫੇਰ ਤਾਂ ਮੁੰਡਾ ਤੁਰ ਪਿਆ ਸੀ ਟਰੈਕਟਰ ਲੈ ਕੇ। ਜਿੱਥੇ ਉਹਨਾਂ ਨੇ ਕਿਹਾ, ਉਹ ਲਈ ਤੁਰਿਆ ਗਿਆ। ਫੇਰ ਰੌਲਾ ਕਾਹਦਾ ਸੀ। ਪੂਰਨ ਸਿੰਘ ਦੇ ਮੁੰਡੇ ਨੂੰ ਮਾਰ ਕੇ ਉਹਨਾਂ ਨੇ ਮਹਾਨ ਕੁਵੱਗਿਆ ਕੀਤੀ। ਪੂਰਨ ਸਿੰਘ ਐਡਾ ਵੱਡਾ ਧਰਮਾਤਮਾ ਆਦਮੀ, ਨਾ ਕਿਸੇ ਦੀ ਚੁਗਲੀ-ਨਿੰਦਿਆ ਕਰਨੀ, ਨਾ ਕੋਈ ਮਾੜਾ ਕੰਮ ਕਰਨਾ, ਸੱਚ ਦੀ ਕਮਾਈ ਦਾ ਮਾਲਕ, ਹਰ ਵਕਤ ਪਰਮਾਤਮਾ ਵੱਲ ਨਿਗਾਹ ਰਹਿੰਦੀ ਸੀ ਉਹਦੀ। ਪੁੱਤ ਨੂੰ ਉਹ ਵਾਹਿਗੁਰੂ ਦੀ ਵੱਡੀ ਦਾਤ, ਮਹਾਨ ਬਖਸ਼ਿਸ਼ ਸਮਝਦਾ ਸੀ। ਉਹਨੂੰ ਪੁੱਤ ਮਿਲ ਗਿਆ। ਸਮਝੋ ਸਾਰੇ ਸੰਸਾਰ ਦੀਆਂ ਨਿਹਮਤਾਂ ਉਹਦੀ ਝੋਲੀ ਪੈ ਗਈਆਂ ਸਨ। ਆਪਣੀ ਨੇਕ ਕਮਾਈ ਵਿਚੋਂ ਉਹਨੇ ਗੁਰਦੁਆਰਾ ਸਾਹਿਬ ਦਾ ਇਕ ਕਮਰਾ ਬਣਵਾਇਆ। ਸਕੂਲ ਦੀ ਮੱਦਦ . ਕੀਤੀ। ਬਾਬੇ ਦੁੱਲੇ ਦੀ ਸਮਾਧ ਦਾ ਪੁਜਾਰੀ ਸੀ ਉਹ। ਰਾਮ ਦਾਸ ਕਦੇ ਵੀ ਉਹਨੂੰ ਕੋਈ ਸੇਵਾ ਲਾਉਂਦਾ, ਉਹ ਖੁਸ਼ੀ-ਖੁਸ਼ੀ ਨਿਭਾਉਂਦਾ ਸੀ। ਦੁਨੀਆਂ ਦੀ ਸਿਆਸਤ ਨਾਲ ਉਹਨੂੰ ਕੋਈ ਵਾਹ-ਵਾਸਤਾ ਨਹੀਂ ਸੀ। ਉਹ ਉਹਨਾਂ ਦੇ ਵਿਰੁੱਧ ਕਦੇ ਨਹੀਂ ਬੋਲਿਆ। ਸੱਥ ਵਿਚ ਉਹਨਾਂ ਦੀਆਂ ਗੱਲਾਂ ਹੁੰਦੀਆਂ ਤਾਂ ਉਹ ਸੁਣਦਾ ਹੀ ਨਹੀਂ ਸੀ। ਚੁੱਪ ਕਰਕੇ ਤੁਰ ਜਾਂਦਾ । ਦੋ ਵੇਲੇ ਦੀ ਰੋਟੀ ਖਾਂਦਾ ਅਤੇ ਰੱਬ ਦਾ ਸ਼ੁਕਰ ਮਨਾਉਂਦਾ ਸੀ।

 

ਤਿੰਨ ਵਿਆਹ ਕਰਵਾਕੇ ਅਤੇ ਫੇਰ ਖੂਹੀਂ-ਟੋਕੀਂ ਪੈ ਕੇ ਮਸਾਂ ਉਹਨੇ ਪੁੱਤ ਦਾ ਮੂੰਹ ਦੇਖਿਆ ਸੀ। ਹਵਾ ਅਜਿਹੀ ਚੱਲ ਚੁੱਕੀ ਸੀ ਕਿ ਬਿਨਾਂ ਗੱਲ ਤੋਂ ਹੀ ਬੰਦਾ ਮਾਰ ਦਿੰਦੇ। ਲਾਲ-ਜਵਾਹਰ ਤਾਂ ਉਹ ਪੂਰਨ ਸਿੰਘ ਦਾ ਸੀ, ਉਹਨਾਂ ਬੇਕਿਰਕ ਬੰਦਿਆਂ ਦਾ ਉਹ ਕੀ ਲਗਦਾ ਸੀ। ਪੂਰਨ ਸਿੰਘ ਨੇ ਠੀਕ ਹੀ ਮੁੰਡਾ ਉਹਨਾਂ ਦੇ ਨਾਲ ਤੋਰਨ ਤੋਂ ਨਾਂਹ ਕੀਤੀ ਸੀ । ਉਹਨਾਂ ਨੂੰ ਤਾਂ ਟਰੈਕਟਰ ਚਾਹੀਂਦਾ ਸੀ। ਟਰੈਕਟਰ ਦੇਣ ਲਈ ਉਹ ਦੋਹੀਂ ਹੱਥੀਂ ਤਿਆਰ ਸੀ। ਉਹ ਟਰੈਕਟਰ ਲੈਂਦੇ ਅਤੇ ਆਪ ਚਲਾ ਕੇ ਜਿੱਥੇ ਮਰਜ਼ੀ ਚਲੇ ਜਾਂਦੇ। ਮੁੰਡੇ ਨੂੰ ਮਾਰ ਕੇ ਫੇਰ ਵੀ ਤਾਂ ਉਹ ਟਰੈਕਟਰ ਆਪ ਚਲਾ ਕੇ ਲੈ ਕੇ ਗਏ। ਪੂਰਨ ਸਿੰਘ ਦਾ ਲਾਲ ਕਰਨੈਲ ਉਹਨਾਂ ਨੇ ਅਣਹੱਕਾ ਮਿੱਟੀ ਵਿਚ ਮਿਲਾ ਦਿੱਤਾ । ਇਹ ਕਤਲ ਉਹਨਾਂ ਤਿੰਨਾਂ ਕਤਲਾਂ ਨਾਲੋਂ ਭੈੜਾ ਸੀ। ਜੇ ਉਹ ਅਜਿਹੇ ਕੰਮਾਂ ਉੱਤੇ ਉੱਤਰ ਆਏ ਸਨ, ਤਦ ਹੀ ਬੇੜਾ ਬੈਠਾ ਉਹਨਾਂ ਦਾ। ਕੋਈ ਵਜੂਦ ਰਹਿ ਗਿਆ? ਜਿਹੋ ਜਿਹਾ ਇਸ ਜੱਗ ਉਂਤੇ ਆਏ, ਜਿਹੋ-ਜਿਹੇ ਨਾ ਆਏ। ਕਤਲਾਂ ਖਾਤਰ ਜਿਹੜਾ ਧਨ ਉਹਨਾਂ ਨੇ ਇਕੱਠਾ ਕੀਤਾ ਸੀ, ਬੋਰੀਆਂ ਭਰੀਆਂ ਸਨ, ਉਹ ਵੀ ਪੱਲੇ ਨਾ ਰਿਹਾ । ਇਥੇ ਦੀਆਂ ਇਥੇ ਛੱਡ ਗਏ ਬੋਰੀਆਂ।

 

12

 

SIKHBOOKCLUB.COM

 

ਇਹ ਉਹਨਾਂ ਦਿਨਾਂ ਦੀ ਹੀ ਗੱਲ ਹੈ। ਮਹੀਨਾ ਗਰਮੀ ਦਾ ਸੀ। ਸਹਿਮ ਪਹਿਲਾਂ ਨਾਲੋਂ ਵੀ ਵੱਧ ਸੀ। ਲੋਕ ਕੋਠਿਆਂ ਦੀਆਂ ਛੱਤਾਂ ਉੱਤੇ ਪੈਂਦੇ ਹੁੰਦੇ। ਹਾਲੇ ਮੱਛਰ ਪੈਦਾ ਨਹੀਂ ਹੋਇਆ ਸੀ। ਵਿਹੜੇ ਵਿਚ ਗਰਮੀ ਲਗਦੀ। ਕੋਠਿਆਂ ਉੱਤੇ ਆਰਾਮ ਸੀ। ਅੱਧੀ ਰਾਤ ਤੋਂ ਬਾਅਦ ਤਾਂ ਠੰਡੀ ਹਵਾ ਚੱਲ ਪੈਂਦੀ। ਨੀਂਦ ਵਧੀਆ ਆਉਂਦੀ । ਦਰਵਾਜ਼ਿਆਂ ਦੇ ਅੰਦਰਲੇ ਕੁੰਡਿਆਂ ਨੂੰ ਜਿੰਦਰੇ ਲਾ ਦਿੱਤੇ ਜਾਂਦੇ । ਕੋਠਿਆਂ ਉੱਤੇ ਲੋਕ ਆਰਾਮ ਨਾਲ ਸੌਂਦੇ, ਪਰ ਕੌਠਿਆਂ ਉੱਤੇ ਵੀ ਛੈਣੀ ਜਿਹਾ ਮਾਹੌਲ ਹੁੰਦਾ। ਹਰ ਘਰ ਦੇ ਕੋਠੇ ਉੱਤੇ ਬਨੇਰਿਆਂ ਕੋਲ ਪੱਕੇ ਰੋੜਿਆਂ ਅਤੇ ਇੱਟਾਂ- ਪੱਥਰਾਂ ਦਾ ਢੇਰ ਲੱਗਿਆ ਹੁੰਦਾ। ਗੰਡਾਸੇ, ਟਕੂਏ, ਬਰਛੇ ਅਤੇ ਗੰਧਾਲੇ ਜਿਸ ਘਰ ਵਿਚ ਜੋ ਵੀ ਸੀ, ਮੰਜਿਆਂ ਹੇਠ ਰੱਖ ਲੈਂਦੇ। ਘਰ ਦੇ ਬੰਦਿਆਂ ਵਿਚੋਂ ਇਕ ਜਣਾ ਹਰ ਵੇਲੇ ਜਾਗਦਾ ਪਿਆ ਹੁੰਦਾ। ਸਾਰੀ ਰਾਤ ਇਹੀ ਮਾਹੌਲ ਰਹਿੰਦਾ ਸੀ।

 

ਪਿੰਡ ਵਿਚ ਉਹਨਾਂ ਦਾ ਸਹਿਮ ਤਾਂ ਜ਼ੋਰਾਂ ਉੱਤੇ ਸੀ ਹੀ, ਕਾਲੇ ਕੱਛੇ ਵਾਲਿਆਂ ਦਾ ਸਹਿਮ ਉੱਤੋਂ ਦੀ ਆ ਪਿਆ। ਉਹਨਾਂ ਦਾ ਸਹਿਮ ਤਾਂ ਕਿਸੇ ਕਿਸੇ ਘਰ ਨੂੰ ਹੋਵੇਗਾ, ਕਾਲੇ ਕੱਛਿਆਂ ਤੋਂ ਹਰ ਕੋਈ ਡਰ ਰਿਹਾ ਸੀ। ਰਾਤ ਨੂੰ ਉਹ ਕਦੇ ਵੀ ਕਿਸੇ ਵੀ ਘਰ ਆ ਸਕਦੇ ਸਨ।

 

ਉਹਨਾਂ ਸਬੰਧੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਸਨ। ਤਰ੍ਹਾਂ- ਤਰ੍ਹਾਂ ਦੇ ਡਰ ਭੈਅ ਸਨ। ਇਕ ਗੱਲ ਆਮ ਸੀ ਕਿ ਬੰਦੇ ਦੇ ਤੇੜ ਸਿਰਫ ਕਾਲਾ ਕੱਛਾ ਹੁੰਦਾ ਹੈ। ਬਾਕੀ ਸਰੀਰ ਉੱਤੇ ਕੋਈ ਕੱਪੜਾ ਨਹੀਂ ਹੁੰਦਾ। ਉਹ ਪਿੰਡੇ ਉੱਤੇ ਕੋਈ ਤੇਲ ਜਾਂ ਗਰੀਸ ਮਲ਼ ਕੇ ਆਉਂਦੇ ਹਨ। ਕੋਈ ਉਹਨਾਂ ਨੂੰ ਫੜਨਾ ਚਾਹੇ ਤਾਂ ਉਹਨਾਂ ਦੇ ਤਿਲ੍ਹਕਵੇਂ ਸਰੀਰ ਹੱਥਾਂ ਵਿਚੋਂ ਨਿਕਲ ਜਾਂਦੇ ਹਨ। ਕੱਬਡੀ ਦੇ ਖਿਡਾਰੀ ਵਾਂਗ ਛਾਲ ਮਾਰ ਕੇ ਉਹ ਦੂਰ ਜਾ ਖੜ੍ਹਦੇ ਹਨ। ਮੂੰਹ ਉੱਤੇ ਵੀ ਕੋਈ ਕਾਲਾ ਜਿਹਾ ਲੇਪ ਕਰਿਆ ਹੁੰਦਾ ਹੈ। ਅੱਖਾਂ ਲਾਲ ਝਰੰਗ ਅਤੇ ਡਰਾਉਣੀਆਂ। ਹੱਥ ਵਿਚ ਕੋਈ ਤੇਜ਼ ਧਾਰ ਹਥਿਆਰ ਰਖਦੇ ਹਨ। ਆਉਂਦੇ ਹਨ ਅਤੇ ਸੁੱਤੇ ਪਏ ਬੰਦੇ ਦੀ ਬਾਂਹ ਜਾਂ ਲੱਤ ਵੱਢ ਕੇ ਔਹ ਜਾਂਦੇ ਹਨ। ਕੰਨ ਵੱਢ ਦਿੰਦੇ ਹਨ। ਹੱਥਾਂ ਨੂੰ ਕੱਟ ਦਿੰਦੇ ਨੇ। ਮਿੰਟਾਂ ਸਕਿੰਟਾਂ ਵਿਚ ਹੀ ਸਭ ਕਰਕੇ ਤੁਰ ਜਾਂਦੇ ਹਨ।

 

ਪਿੰਡ ਵਿਚ ਇਹ ਖ਼ਬਰ ਵੀ ਉੱਡੀ ਹੋਈ ਸੀ ਕਿ ਬਰਨਾਲੇ ਦੇ ਸਰਕਾਰੀ ਹਸਪਤਾਲ ਵਿਚ ਸੈਂਕੜੇ ਬੰਦੇ ਬੁੜ੍ਹੀਆਂ, ਕੁੜੀਆਂ, ਨੌਜਵਾਨ ਅਤੇ ਬੱਚੇ ਦਾਖਲ ਹਨ। ਕਿਸੇ ਦਾ ਕੰਨ ਨਹੀਂ। ਕਿਸੇ ਦਾ ਹੱਥ ਨਹੀਂ। ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਗਾਇਬ ਹੈ। ਹਸਪਤਾਲ ਵਿਚ ਚੀਕਾਂ ਪੈ ਰਹੀਆਂ ਹਨ। ਇਹ ਵੀ ਆਖਿਆ ਜਾ ਰਿਹਾ ਸੀ ਕਿ ਹੋਰਾਂ ਸ਼ਹਿਰਾਂ ਦੇ ਹਸਪਤਾਲ ਵੀ ਅਜਿਹੇ ਵੱਢੇ ਟੁੱਕੇ ਬੰਦਿਆਂ ਨਾਲ ਭਰੇ ਪਏ ਸਨ।

 

ਕਾਲੇ ਕੱਛਿਆਂ ਵਾਲੇ ਜਿਸ ਪਿੰਡ ਵਿਚ ਵੀ ਧਾਵਾ ਬੋਲਦੇ ਹਨ, ਉਸ ਵਕਤ ਰਾਤ ਨੂੰ ਆਉਂਦੇ ਹਨ ਜਦੋਂ ਲੋਕ ਘੂਕ ਸੌਂ ਰਹੇ ਹੋਣ। ਜਾਂ ਤਾਂ ਅੱਧੀ ਰਾਤ ਤੋਂ ਪਹਿਲਾਂ ਆਉਂਦੇ ਹਨ, ਜਦੋਂ ਲੋਕਾਂ ਨੂੰ ਨੀਂਦ ਦਾ ਪਹਿਲਾ ਲੋਰ ਚੜ੍ਹਿਆ ਹੁੰਦਾ ਹੈ ਜਾਂ ਫੇਰ ਵੱਡੇ ਤੜਕੇ, ਜਦੋਂ ਠੰਡੀ ਠੰਡੀ ਹਵਾ ਰੁਮਕ ਰਹੀ ਹੁੰਦੀ ਹੈ ਅਤੇ ਨੀਂਦ ਆਪਣਾ ਪੂਰਾ ਬਲ ਪਾ ਚੁੱਕੀ ਹੁੰਦੀ ਹੈ। ਉਸ ਸਮੇਂ ਬੰਦੇ ਨੂੰ ਜੱਗ ਜਹਾਨ ਦੀ ਸੁਰਤ ਨਹੀਂ ਰਹਿੰਦੀ।

 

ਕਾਲੇ ਕੱਛਿਆਂ ਵਾਲੇ ਕੌਣ ਸਨ? ਇਹਨਾਂ ਬਾਰੇ ਅਲੱਗ- ਅਲੱਗ ਤਰ੍ਹਾਂ ਦੀਆਂ ਅਫਵਾਹਾਂ ਉੱਡੀਆਂ ਹੋਈਆਂ ਸਨ। ਕੋਈ ਕਹਿੰਦਾ ਸੀ ਕਿ ਇਹ ਗੁਆਂਢੀ ਦੇਸ ਪਾਕਿਸਤਾਨ ਦੇ ਭੇਜੇ ਹੋਏ ਬੰਦੇ ਹਨ। ਕੋਈ ਆਖਦਾ- ਲੁੱਟਾਂ- ਖੋਹਾਂ ਕਰਨ ਵਾਲੇ ਬਦਮਾਸ਼ ਟੋਲਿਆਂ ਨੇ ਇਹ ਨਵਾਂ ਢੰਗ- ਤਰੀਕਾ ਲੱਭਿਆ ਹੈ। ਕਿਸੇ ਦਾ ਮੱਤ ਸੀ ਕਿ ਇਹ ਵੇਲੇ ਦੀ ਸਰਕਾਰ ਵਲੋਂ ਕੋਈ ਗਹਿਰੀ ਸਾਜ਼ਿਸ਼ ਹੈ ਤਾਂ ਕਿ ਲੋਕ ਅਤਿਵਾਦੀਆਂ ਦੀ ਦਹਿਸ਼ਤ ਵਲੋਂ ਆਪਣਾ ਧਿਆਨ ਹਟਾ ਕੇ ਇਹਨਾਂ ਕਾਲੇ ਕੱਛਿਆਂ ਨੂੰ ਹੀ ਆਪਣਾ ਮੁੱਖ ਮਸਲਾ ਬਣਾ ਲੈਣ। ਸਰਕਾਰ ਦੀ ਇਹ ਚਾਲ ਵੀ ਹੋ ਸਕਦੀ ਹੈ ਕਿ ਕਾਲੇ ਕੱਛੇ ਵਾਲਿਆਂ ਤੋਂ ਡਰਦੇ ਪਿੰਡਾਂ ਦੇ ਲੋਕ ਰਾਤਾਂ ਨੂੰ ਜਾਗਦੇ ਰਹਿਣ ਅਤੇ ਅਤਿਵਾਦੀਆਂ ਨੂੰ ਪਿੰਡ ਵੜਨ ਦਾ ਮੌਕਾ ਹੀ ਨਾ ਮਿਲੇ। ਇਹ ਵੀ ਖ਼ਬਰਾਂ ਸਨ ਕਿ ਕੁਝ ਪਿੰਡਾਂ ਦੇ ਲੋਕਾਂ ਨੇ ਕਾਲੇ ਕੱਛੇ ਵਾਲਿਆਂ ਨੂੰ ਫੜ ਕੇ ਮਾਰ ਦਿੱਤਾ। ਕਿਸੇ ਕਿਸੇ ਪਿੰਡ ਤਾਂ ਕਾਲੇ ਕੱਛੇ ਵਾਲਿਆਂ ਦੇ ਬਹਾਨੇ ਅਤਿਵਾਦੀ ਹੀ ਮਾਰ ਦਿੱਤੇ ਗਏ ਸਨ। ਇਹ ਵੀ ਸੁਣਿਆ ਜਾ ਰਿਹਾ ਸੀ ਕਿ ਜਿਹੜੇ ਲੋਕ ਗੜਬੜ ਫੈਲਾਉਣ ਦੇ ਮਕਸਦ ਨਾਲ ਕਾਲੇ ਕੱਛੇ ਵਾਲਿਆਂ ਨੂੰ ਭੇਜਦੇ ਸਨ, ਉਹ ਇਹਨਾਂ ਨੂੰ ਵੱਡੀਆਂ-ਵੱਡੀਆਂ ਰਕਮਾਂ ਦਿੰਦੇ ਹਨ। ਹੋਰ ਸੂਬਿਆਂ ਦੇ ਜੁਰਾਇਮ- ਪੇਸ਼ਾ ਲੋਕ ਏਧਰ ਪੰਜਾਬ ਵਿਚ ਆ ਕੇ ਕਾਲੇ ਕੱਛੇ ਵਾਲਿਆਂ ਦਾ ਇਹ ਧੰਦਾ ਕਰਨ ਲੱਗ ਪਏ ਹਨ। ਭੁੱਖੇ ਮਰਦੇ ਹੋਰ ਕੀ ਕਰਨ, ਹੁਣ ਇਹਨਾਂ ਕੰਮਾਂ ਉੱਤੇ ਉੱਤਰ ਆਏ।

 

ਉਹਨਾਂ ਦਿਨਾਂ ਵਿਚ ਪਾਬੰਦੀਆਂ ਕੁਝ ਜ਼ਿਆਦਾ ਹੀ ਸਖਤ ਹੋ ਗਈਆਂ ਸਨ। ਪਿੰਡਾਂ ਨੂੰ ਅਜੀਬ ਹਿਦਾਇਤਾਂ ਸਨ। ਰਾਤ ਅੱਠ- ਨੌ ਵਜੇ ਤੋਂ ਬਾਅਦ ਹਥਾਈਆਂ ਦੀਆਂ ਸੱਥਾਂ ਵਿਚ, ਫਲ੍ਹੇ ਵਾਰਗੇ ਖੁੰਢਾਂ ਉੱਤੇ, ਖੂਹਾਂ- ਡੇਰਿਆਂ ਦੀਆਂ ਚੌਕੜੀਆਂ ਉੱਤੇ ਕੋਈ ਨਹੀਂ ਬੈਠਦਾ ਸੀ। ਮੁਕੰਦ ਸੁੰ ਦੀ ਹਵੇਲੀ ਕੋਲ ਬੋਹੜ ਵਾਲੇ ਖੂਹ ‘ਤੇ ਸੁੰਨ- ਸਾਨ ਛਾਂ ਜਾਂਦੀ। ਜਦੋਂ ਕਿ ਪਹਿਲਾਂ ਕਦੇ ਏਥੇ ਵਿਹਲੇ ਬੰਦੇ ਖਾਸੀ ਰਾਤ ਤੱਕ ਹਮੇਸ਼ਾ ਹੀ ਬੈਠੇ ਰਹਿੰਦੇ ਸਨ। ਰੂਪੋ ਪੰਚਣੀਂ ਦੀ ਮੋਟਰ ‘ਤੇ ਵੀ ਰੌਣਕਾਂ ਨਹੀਂ ਲਗਦੀਆਂ ਸਨ। ਰਾਤ ਨੂੰ ਗਲੀਆਂ ਵਿਚ ਕੋਈ ਨਹੀਂ ਫਿਰ ਸਕਦਾ ਸੀ। ਨਹੀਂ ਤਾਂ ਪਹਿਲਾਂ ਦਾਰੂ ਪੀ ਕੇ ਲੋਕ ਆਪਣੇ ਅੱਡਿਆਂ ਤੋਂ ਘਰਾਂ ਨੂੰ ਜਾਣ ਲੱਗੇ ਲਲਕਾਰੇ ਮਾਰਦੇ ਅਤੇ ਅਬਾ- ਤਬਾ ਬੋਲਦੇ ਤੁਰੇ ਜਾਂਦੇ। ਉਹ ਗੱਲਾਂ ਹੁਣ ਨਹੀਂ ਰਹੀਆਂ ਸਨ। ਪਿੰਡ ਦਾ ਦੇਸੀ ਸ਼ਰਾਬ ਦਾ ਠੇਕਾ ਜਦੋਂ ਦਾ ਫੂਕਿਆ ਸੀ ਅਤੇ ਫੇਰ ਠੇਕੇ ਪਿੱਛੇ ਹੀ ਕਾਮਰੇਡ ਤਰਸੇਮ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਓਦੋਂ ਤੋਂ ਸ਼ਰੇਆਮ ਕੋਈ ਨਹੀਂ ਪੀਂਦਾ ਸੀ। ਅੰਦਰ ਵੜ ਕੇ ਕੋਈ ਕੁਝ ਕਰਦਾ ਫਿਰਦਾ। ਪਿੰਡ ਦੇ ਲੋਕਾਂ ਕੋਲ ਗੁੱਝੇ- ਗੁੱਝੇ ਨਾਜਾਇਜ਼ ਹਥਿਆਰ ਸਨ। ਲਸੰਸੀਏ ਡਰ ਡਰ ਕੇ ਦਿਨ ਕਟਦੇ। ਬਹੁਤੇ ਲਸੰਸੀਆਂ ਦੇ ਹਥਿਆਰ ਤਾਂ ਥਾਣੇ ਵਾਲਿਆਂ ਨੇ ਆਪਣੇ ਕੋਲ ਰਖਵਾ ਲਏ ਸਨ। ਹੋਰਾਂ ਪਿੰਡਾਂ ਦੀਆਂ ਖ਼ਬਰਾਂ ਸਨ ਕਿ ਜਿਹਨਾਂ ਲੋਕਾਂ ਨੇ ਆਪਣੇ ਹਥਿਆਰ ਉਹਨਾਂ ਨੂੰ ਨਹੀਂ ਦਿੱਤੇ, ਉਹਨਾਂ ਨੂੰ ਮਾਰ-ਮੁਕਾ ਦਿੱਤਾ ਗਿਆ। ਕਈ ਥਾਂ ਤਾਂ ਹਥਿਆਰ ਵੀ ਲੈ ਲਿਆ, ਜੇ ਮਾੜੀ-ਮੋਟੀ ਵੀ ਨਾਂਹ-ਨੁੱਕਰ ਹੋਈ ਤਾਂ ਅਗਲੇ ਨੂੰ

 

ਕਤਲ ਵੀ ਕਰ ਦਿੱਤਾ। ਰਾਤ ਨੂੰ ਹਵਾਈ ਫਾਇਰ ਕਦੋ ਵੀ ਕਿਧਰੇ ਨਹੀਂ ਹੁੰਦਾ ਸੀ। ਰਾਤ ਦੇ ਘੁੱਪ-ਹਨੇਰੇ ਵਿਚ ਕੋਈ ਬੰਦਾ ਆਪਣੇ ਘਰੋਂ ਉੱਠ ਕੇ ਦੂਜੇ ਅਗਵਾੜ ਕਿਸੇ ਦੇ ਘਰ ਜਾਣ ਦੀ ਹਿੰਮਤ ਨਹੀਂ ਰਖਦਾ ਸੀ। ਪਿੰਡ ਵਿਚ ਆਵਾਰਾ ਕੁੱਤਾ ਕੋਈ ਨਹੀਂ ਰਿਹਾ ਸੀ। ਅਵਾਰਾ ਕੁੱਤੇ ਪਿੰਡ ਦਾ ਅਲਾਰਮ ਹੁੰਦੇ ਹਨ। ਭੌਂਕ ਕੇ ਓਪਰੇ ਬੰਦੇ ਦਾ ਝੱਟ ਪਤਾ ਦੇਣਗੇ। ਪਾਲਤੂ ਕੁੱਤਿਆਂ ਨੂੰ ਵੀ ਭੌਂਕਣਾ ਭੁੱਲ ਗਿਆ ਸੀ। ਉਹਨਾਂ ਦੀ ਸੂਨ ਸੰਗਲੀ ਸੀ। ਇਹ ਸਾਰੀਆਂ ਪਾਬੰਦੀਆਂ ਪਿੰਡਾਂ ਦੇ ਗਲ਼ਾਂ ਵਿਚ ਸੰਗਲੀਆਂ ਨਹੀਂ ਤਾਂ ਹੋਰ ਕੀ ਸਨ।

 

ਰਾਤਾਂ ਨੂੰ ਪਿੰਡ ਇਉਂ ਲਗਦਾ, ਜਿਵੇਂ ਪਿੰਡ ਕਿਧਰੇ ਕੋਈ ਹੋਵੇ ਹੀ ਨਾ। ਕੋਈ ਆਵਾਜ਼ ਨਹੀਂ, ਕਿਧਰੇ ਕੋਈ ਰੌਸ਼ਨੀ ਨਹੀਂ, ਪਿੰਡ ਦੀਆਂ ਗਲੀਆਂ ਵਿਚ ਸਿਵਿਆਂ ਜਿਹਾ ਸੱਨਾਟਾ ਛਾਇਆ ਹੁੰਦਾ। ਜਿਵੇਂ ਪਿੰਡ ਦੇ ਸਾਹ ਮੁੱਕ ਗਏ ਹੋਣ। ਸੂਰਜ ਛਿਪਦੇ ਹੀ ਅਗਵਾੜਾਂ ਦੀਆਂ ਸੁੰਨੀਆਂ-ਸਹਿਮੀਆਂ ਸੱਥਾਂ ਸਮਿਆਂ ਦਾ ਮਾਤਮ ਕਰ ਰਹੀਆਂ ਹੁੰਦੀਆਂ! .

 

”ਆ ‘ਗੇ ਓਏ!” ਪਿੰਡ ਦੀ ਲਹਿੰਦੀ ਗੁੱਠ ਵਿਚੋਂ ਅਚਾਨਕ ਉੱਚੀ ਆਵਾਜ਼ ਉੱਠੀ ਤੇ ਜਿਵੇਂ ਰਾਤ ਦੇ ਸੱਨਾਟੇ ਨੂੰ ਚੀਰ ਕੇ ਲੰਘ ਗਈ। ਆਵਾਜ਼ ਦੂਰ ਤੱਕ ਗਈ ਹੋਵੇਗੀ। ਜਿਵੇਂ ਸੁੰਨਸਾਨ ਜੰਗਲ ਨੂੰ ਪਾਰ ਕਰਦੀ ਕਿਸੇ ਖੂੰਖਾਰ ਜਾਨਵਰ ਦੀ ਆਵਾਜ਼।

 

ਪਿੰਡ ਦੇ ਵਿਚਕਾਰ ਜਿਹੇ ਦਹਿਸ਼ਤਜ਼ਦਾ ਹੋ ਕੇ ਕਿਸੇ ਹੋਰ ਨੇ ਆਪਣੇ ਕੋਠੇ ਤੋਂ ਉਸ ਉੱਚੀ ਆਵਾਜ਼ ਦੀ ਜਿਵੇਂ ਨਕਲ ਲਾਹੀ ਹੋਵੇ। ਬਿਨਾ ਸੋਚੇ ਵਿਚਾਰੇ ਹੀ ਲਲਕਾਰਾ ਮਾਰ ਦਿੱਤਾ, ‘ਆ ‘ਗੇ ਓਏ!”

 

ਤੇ ਫੇਰ ਪਿੰਡ ਦੇ ਸੱਜਿਓਂ-ਖੱਬਿਓਂ, ਏਧਰੋਂ-ਉਧਰੋਂ ਕਈ ਆਵਾਜ਼ਾਂ ਆਈਆਂ-ਆ ‘ਗੇ…ਆ

 

ਸਾਰਾ ਪਿੰਡ ਜਾਗ ਉੱਠਿਆ। ਕਾਵਾਂ-ਰੌਲੀ ਪੈ ਗਈ। ਬੰਦੇ ਤਾਂ ਕੀ ਛੱਤਾਂ ਦੇ ਬਨੇਰੇ ਹਿੱਲਣ ਲੱਗ ਪਏ। ਟੱਬਰਾਂ ਦੇ ਟੱਬਰ ਉੱਠ ਕੇ ਖੜ੍ਹੇ ਹੋ ਗਏ। ਹੱਥਾਂ ਵਿਚ ਹਥਿਆਰ ਫੜ ਲਏ। ਥੁੜ੍ਹੀਆਂ ਦੇ ਹੱਥਾਂ ਵਿਚ ਵੀ ਰੋੜੇ ਸਨ। ਜਿਵੇਂ ਹੁਣੇ ਕਾਲੇ ਕੱਛੇ ਵਾਲਾ ਦਿਸੇ ਤਾਂ ਸਹੀ, ਉਹ ਰੋੜਾ ਮਾਰ ਕੇ ਉਹਦਾ ਮੱਥਾ ਪਾੜ ਦੇਣਗੀਆਂ। ਸਾਰੇ ਲੋਕ ਕੰਬ ਰਹੇ ਸਨ, ਜੁਆਕਾਂ ਦਾ ਚੀਂਘ-ਚੰਗਿਆੜਾ ਪਿਆ ਹੋਇਆ ਸੀ, ਹਰ ਘਰ ਇਹੀ ਸਮਝ ” છે વિ ਰਿਹਾ ਸੀ, ਜਿਵੇਂ ਕਾਲੇ ਕੱਛੇ ਵਾਲਾ ਉਹਨਾਂ ਦੇ ਕੋਠੇ ਵਲ ਹੀ ਆਉਂਦਾ ਹੋਵੇ। ਆਉਂਦੇ ਹੀ ਉਹ ਸਭ ਦੀਆਂ ਲੱਤਾਂ-ਬਾਹਾਂ, ਕੰਨ-ਨੱਕ ਵੱਢ ਦੇਵੇਗਾ। ONCLUB.CO

 

ਅਜੀਬ ਡਰ ਸੀ। ਅਜੀਬ ਦਹਿਸ਼ਤ ਸੀ। ਲੋਕਾਂ ਨੂੰ ਹੌਲ ਪੈ ਰਹੇ ਸਨ। ਉਹਨਾਂ ਦੇ ਹੱਥਾਂ ਵਿਚੋਂ ਆਪਣੇ-ਆਪ ਹੀ ਰੋੜੇ ਵਗਾਹੇ ਜਾਣ ਲੱਗੇ। ਉਸ ਰਾਤ ਕੋਠਿਆਂ ਦੇ ਬਨੇਰਿਆਂ ਨਾਲ ਪਏ ਪੱਕੇ ਰੋੜੇ ਮੀਂਹ ਦੀਆਂ ਵਾਛੜਾਂ ਵਾਂਗ ਵਰ੍ਹੇ। ਪਤਾ ਨਹੀਂ ਲੋਕ ਕੀਹਨੂੰ ਰੋੜੇ ਮਾਰ ਰਹੇ ਸਨ। ਰੋੜੇ ਜਿਵੇਂ ਹਵਾ ਵਿਚ ਹੀ ਕਿਧਰੇ . ਤੈਰ ਜਾਂਦੇ ਹੋਣ। ਕਿਧਰੇ ਕਿਸੇ ਦੇ ਸ਼ਾਇਦ ਹੀ ਕੋਈ ਰੋੜਾ ਵੱਜਿਆ ਹੋਵੇਗਾ।

 

ਹਫੜਾਦਫੜੀ ਮੱਚੀ ਹੋਈ ਸੀ। ਕਿਸੇ ਨੇ ਕਿਸੇ ਪਾਸਿਓਂ ਘਬਰਾਹਟ ਵਿਚ ਹਵਾਈ ਫਾਇਰ ਵੀ ਕਰ ਦਿੱਤਾ। ਤੇ ਫੇਰ ਕਿਸੇ ਦੂਜੇ ਪਾਸਿਓਂ ਇਕ ਹੋਰ ਫਾਇਰ। ਇੰਜ ਕਈ ਪਾਸਿਆਂ ਤੋਂ ਫਾਇਰ ਹੋਣ ਲੱਗੇ। ਫਾਇਰ ਲਗਾਤਾਰ ਵੀ ਹੁੰਦੇ ਰਹੇ। ਜਿਵੇਂ ਪਿੰਡ ਕੋਈ ਮੈਦਾਨਿ-ਜੰਗ ਹੋਵੇ।

 

  • ਪਹਿਲੇ ਲੋਰ ਦੀ ਨੀਂਦ ਸੀ। ਲੋਕ ਹਾਲੇ ਸੁੱਤੇ ਹੀ ਸਨ। ਪਿੰਡ ਵਿਚ ਚਾਰੇ ਪਾਸੇ ਸ਼ੋਰ ਸੀ। ਜਿਵੇਂ ਭੂਚਾਲ ਆ ਗਿਆ ਹੋਵੇ। ਜਿਵੇਂ ਕੋਈ ਆਫਤ ਅਚਾਨਕ ਪਿੰਡ ਵਿਚ ਆ ਵੜੀ ਹੋਵੇ। ਦਾਰੂ ਪੀ ਕੇ ਸੁੱਤੇ ਬੰਦੇ ` ਬੁੜ੍ਹਕ ਕੇ ਉੱਠ ਖੜ੍ਹੇ ਅਤੇ ਆਪਣੇ ਘਰਾਂ ਦੇ ਬੂਹਿਆਂ ਅੱਗੇ ਖਲੋ ਕੇ ਹੈਰਾਨੀ ਵਿਚ ਅੱਖਾਂ ਝਮਕਣ ਲੱਗੇ।

 

ਰੌਲਾ ਸੁਣ ਕੇ ਆਖ ਰਹੇ ਸਨ, ”ਸਾਲਿਓ, ਕੀ ਹੋ ਗਿਆ ਪਿੰਡ ਨੂੰ?” ਆਪਣੇ ਘਰਾਂ ਅੱਗਿਓਂ ਤੁਰ ਕੇ ਅਗਾਂਹ ਗਲੀ ਵਿਚ ਆ ਗਏ। ਤੁਰਦਾ-ਤੁਰਦਾ ਕੋਈ ਅਗਾਂਹ ਹਥਾਈ ਦੀ ਸੱਥ ਵਿਚ ਆ ਖੜ੍ਹਾ। ਸੱਥ ਸੁੰਨੀ ਪਈ ਸੀ। ਇਥੇ ਤਾਂ ਦਿਨ ਛਿਪਦੇ ਹੀ ਕੋਈ ਨਹੀਂ ਬੈਠਦਾ ਸੀ। ਐਨੀ ਰਾਤ ਗਈ ਤੋਂ ਕੌਣ ਹੁੰਦਾ ਓਥੇ, ਸੱਥ ਵਿਚ? ਪਿੰਡ ਵਿਚ ਦੂਰ ਕਿਧਰੇ ਰੌਲਾ ਸੀ, ਚੀਂਘ ਚੰਘਿਆੜਾ ਸੀ। ਉੱਚੀਆਂ ਆਵਾਜ਼ਾਂ ਉੱਠ ਰਹੀਆਂ ਸਨ। • ਕਦੇ-ਕਦੇ ਗੋਲੀ ਚੱਲਣ ਦੀ ਆਵਾਜ਼ ਆਉਂਦੀ। ਲਗਦਾ ਦੋ ਧੜਿਆਂ ਦੀ ਲੜਾਈ ਛਿੜ ਚੁੱਕੀ ਸੀ! ਸੱਥ ਵਿਚ ਖੜ੍ਹ ਕੇ ਕਿਸੇ ਸ਼ਰਾਬੀ ਬੰਦੇ ਨੇ ਬਦਹਵਾਸੀ ਦੇ ਆਲਮ ਵਿਚ ਅੰਬਰ ਚੀਰਵਾਂ ਲਲਕਾਰਾ ਮਾਰ ਦਿੱਤਾ।

 

ਓਧਰ ਦੂਜੇ ਅਗਵਾੜ ਵਿਚ ਕਿਸੇ ਸ਼ਰਾਬੀ ਨੇ ਬੱਕਰਾ ਬੁਲਾ ਦਿੱਤਾ। ਤੇ ਫੇਰ ਕਿਧਰੇ ਉੱਚੀਆਂ ਅਤੇ ਤਿੱਖੀਆਂ ‘ਗਾਲਾਂ ਦਾ ਮੀਂਹ ਵਰ੍ਹਨ ਲੱਗਿਆ। ਪਿੰਡ ਜਿਵੇਂ ਛਪਾਰ ਦਾ ਮੇਲਾ ਬਣ ਗਿਆ ਹੋਵੇ। ਕੋਈ ਕਿਸੇ ਦੀ ਨਹੀਂ ਸੁਣਦਾ ਸੀ। ਜਿਵੇਂ ਕਿਧਰੇ ਕੋਈ ਵੱਡੇ ਘਰ ਦੀ ਬਰਾਤ ਉੱਤਰੀ ਹੋਵੇ। ਸ਼ੁਗਲ-ਮੇਲੇ ਵੀ ਚੱਲਣ ਲੱਗੇ।

 

ਰੌਲੇ-ਗੌਲੇ ਵਿਚ ਸਿੰਘਾਪੁਰੀਆਂ ਦਾ ਮੈਂਗਲ ਬੁੜ੍ਹਾ ਘਰੋਂ ਬਾਹਰ ਹੋਇਆ ਅਤੇ ਦੂਜੇ ਅਗਵਾੜ ਦੁਰਗੀ ਬਾਮ੍ਹਣੀ ਦੇ ਜਾ ਵੜਿਆ। ਉਹਨੂੰ ਕਈ ਮਹੀਨਿਆਂ ਬਾਅਦ ਮਸਾਂ ਇਹ ਮੌਕਾ ਮਿਲਿਆ ਸੀ।

 

ਦੁਰਗੀ ਦੇ ਘਰਵਾਲਾ ਬ੍ਰਹਮਾਨੰਦ ਜ਼ਮੀਨ ਦਾ ਮਾਲਕ ਸੀ। ਪਰ ਉਹ ਆਪ ਵਾਹੀ-ਖੇਤੀ ਦਾ ਕੰਮ ਨਹੀਂ ਕਰਦਾ ਸੀ। ਉਹਦਾ ਪਿਓ ਖੇਤੀ ਕਰਦਾ ਹੁੰਦਾ। ਬ੍ਰਹਮਨੰਦ ਨੂੰ ਉਹਦੇ ਪਿਓ ਨੇ ਸੰਸਕ੍ਰਿਤ ਦੀ ਵਿਦਿਆ ਦਿਵਾਈ ਸੀ। ਉਹਦਾ ਪਿਓ ਸੀ ਤਾ ਜੱਟ-ਬਾਮ੍ਹਣ ਪਰ ਉਹਦੇ ਸੰਸਕਾਰ ਪੰਡਤਾਂ ਵਾਲੇ ਸਨ। ਖੇਤੀ ਦੇ ਕੰਮ ਨੂੰ ਉਹ ਬੋਝ ਸਮਝਦਾ ਅਤੇ ਚਾਹੁੰਦਾ ਸੀ ਕਿ ਚੰਗਾ ਵਿਦਵਾਨ ਤਾਂ ਸੰਸਕ੍ਰਿਤ ਦੀ ਪੜ੍ਹਾਈ ਕਰਕੇ ਹੀ ਬਣ ਸਕਦਾ ਹੈ। ਪਿਓ ਮਰਿਆ ਤਾਂ ਬ੍ਰਹਮਾਨੰਦ ਨੇ ਖੇਤੀ ਦੇ ਸਾਰੇ ਸੰਦ ਵੇਚ ਦਿੱਤੇ ਜਾਂ ਉਂਜ ਹੀ ਜੱਟਾਂ ਨੂੰ ਚੁਕਾ ਦਿੱਤੇ। ਖੁਦ ਬ੍ਰਹਮਣਵ੍ਰਿਤੀ ਦਾ ਕੰਮ ਕਰਨ ਲੱਗਿਆ। ਸੰਸਕ੍ਰਿਤ ਪਾਠ-ਸ਼ਾਲਾ ਵਿਚ ਉਹ ਇਹੀ ਕੁਝ ਸਿੱਖ ਕੇ ਆਇਆ ਸੀ। ਰੋਡ ਸ਼ਾਹ ਦੀ ਮੰਡੀ ਕਈ ਬਾਣੀਆਂ ਦੇ ਘਰ ਉਹਦੇ ਜਜਮਾਨ ਸਨ। ਉਹ ਉਹਨਾਂ ਦੇ ਘਰਾਂ ਵਿਚ ਪਾਠ ਕਰਦਾ ਅਤੇ ਪੂਜਾ ਦਾ ਧਨ ਪ੍ਰਾਪਤ ਕਰਦਾ। ਵਿਆਹਾਂ ਵੇਲੇ ਫੇਰੇ ਕਰਾਉਣ ਦਾ ਉਹ ਮਾਹਰ ਪੰਡਤ ਸੀ। ਮਰਨਿਆਂ-ਪਰਨਿਆਂ ਵੇਲੇ ਵੀ ਪਾਠ-ਪੂਜਾ ਕਰਦਾ। ਗਰੁੜ ਪ੍ਰਾਣ ਦੀ ਕਥਾ ਉਹਦੇ ਵਰਗੀ ਹੋਰ ਕੋਈ ਨਹੀਂ ਕਰ ਸਕਦਾ ਸੀ। ਰੋਡ ਸ਼ਾਹ ਦੇ ਬਾਣੀਆਂ ਤੋਂ ਉਹਨੂੰ ਅੰਨ੍ਹੀ ਕਮਾਈ ਸੀ। ਜ਼ਮੀਨ ਉਹਨੂੰ ਕਿੱਥੇ ਯਾਦ ਸੀ। ਪਿਓ-ਦਾਦੇ ਦੀ ਅਸਲੀ ਜਾਇਦਾਦ ਜ਼ਮੀਨ ਨੂੰ ਉਹ ਆਪਣੀ ਜਾਇਦਾਦ ਨਹੀਂ ਸਮਝਦਾ ਸੀ, ਉਹਦੀ ਅਸਲੀ ਜਾਇਦਾਦ ਉਹਦੇ ਜਜਮਾਨ ਬਾਣੀਆਂ ਦੇ ਘਰ ਸਨ! ਥੰਮਣ ਵਾਲੇ ਜੱਟਾਂ ਦੇ ਕੁਝ ਘਰ ਵੀ ਉਹਦੇ ਜਜਮਾਨ ਸਨ। ਜੱਟਾਂ ਦੇ ਘਰ ਵੀ ਉਹਦੀ ਪੂਜਾ ਕਰਦੇ। ਤਿੱਥ-ਤਿਹਾਰ ਨੂੰ ਪੁੰਨਦਾਨ ਦਿੰਦੇ। ਪਿੰਡ ਦੇ ਜੱਟ ਉਹਦੇ ਜਜਮਾਨ ਜਦੋਂ ਬ੍ਰਹਮਾਨੰਦ ਨੂੰ ‘ਮਾਰਾਜ’ ਆਖਦੇ, ਉਹਦੀ ਹਿੱਕ ਗਿੱਠ ਚੌੜੀ ਹੋ ਜਾਂਦੀ। ਉਹ ਸਮਝਣ ਲਗਦਾ ਕਿ ਪਿੰਡ ਵਿਚ ਉਹਦਾ ਕਿੰਨਾ ਮਾਣ-ਤਾਨ ਹੈ। ਉਹਦੇ ਜਜਮਾਨ ਉਹਦੀ ਕਿੰਨੀ ਇੱਜ਼ਤ ਕਰਦੇ ਹਨ। ਪਰ ਬ੍ਰਹਮਾਨੰਦ ਦੀ ਸੋਚ ਦੇ ਉਲਟ ਜੱਟ ਉਹਨੂੰ ਮੰਗ-ਖਾਣੀ ਜਾਤ ਸਮਝਦੇ ਸਨ। ਉਹਨੂੰ ਗਰੀਬ ਜਮਝ ਕੇ ਪੁੰਨ-ਦਾਨ ਕਰਦੇ। ਬਾਮ੍ਹਣ ਨੂੰ ਪੁੰਨ-ਦਾਨ ਕਰਕੇ ਰੱਬ ਤੋਂ ਆਪਣੀਆਂ ਭੁੱਲਾਂ ਬਖਸ਼ਾਉਂਦੇ ਅਤੇ ਸੰਤੁਸ਼ਟ ਰਹਿੰਦੇ।

 

ਬ੍ਰਹਮਾਨੰਦ ਨੂੰ ਚੋਰੀਓਂ ਦਾਰੂ ਪੀਣ ਦੀ ਮਾੜੀ ਆਦਤ ਸੀ । ਦਾਰੂ ਵੀ ਉਹ ਪੀਣ ਵਾਂਗ ਨਹੀਂ ਪੀਂਦਾ ਸੀ। ਪਿੱਤਲ ਦਾ ਗਿਲਾਸ ਦਾਰੂ ਦਾ ਪੂਰਾ ਭਰ ਕੇ ਇੱਕੋ ਸਾਹ ਪੀ ਜਾਂਦਾ। ਸੁੱਕੀ ਪੀਂਦਾ ਦਾਰੂ ਵਿਚ ਪਾਣੀ ਨਹੀਂ ਪਾਉਂਦਾ ਸੀ। ਬੱਸ ਇਕੋ ਗਿਲਾਸ ਪੀਂਦਾ। ਦਾਰੂ ਜਿਵੇਂ ਉਹਨੂੰ ਚੜ੍ਹਦੀ ਹੀ ਨਾ ਹੋਵੇ। ਇਸ ਤਰ੍ਹਾਂ ਚੰਗਾ- ਭਲਾ ਗੱਲਾਂ ਕਰਦਾ ਰਹਿੰਦਾ, ਜਿਵੇਂ ਉਹਦਾ ਕੋਈ ਵੀ ਨਸ਼ਾ ਨਾ ਕੀਤਾ ਹੋਵੇ। ਛੋਟੀਆਂ ਲੈਚੀਆਂ ਚਬਦਾ ਰਹਿੰਦਾ।

 

ਦੁਰਗੀ ਨੇ ਦੋ ਮੁੰਡੇ ਜੰਮੇ ਅਤੇ ਇਕ ਕੁੜੀ। ਉਹ ਛੋਟੇ-ਛੋਟੇ ਹੀ ਸਨ, ਜਦੋਂ ਬ੍ਰਹਮਾਨੰਦ ਇਸ ਦੁਨੀਆਂ ਉੱਤੇ ਨਾ ਰਿਹਾ। ਉਹਦੀ ਸ਼ਰਾਬ ਕੁਝ ਜ਼ਿਆਦਾ ਹੀ ਵਧ ਗਈ ਸੀ। ਉਹਨੂੰ ਅੰਦਰੋ-ਅੰਦਰੀ ਹੋਰ ਵੈਲ ਵੀ ਸਨ। ਉਹ ਚੌਵੀ ਘੰਟੇ ਜ਼ਰਦਾ ਖਾਂਦਾ ਸੀ । ਸੁੱਤੇ ਪਏ ਦੇ ਮੂੰਹ ਵਿਚ ਤਮਾਖੂ ਹੁੰਦਾ। ਇਕ ਦਿਨ ਸੁੱਤਾ ਪਿਆ ਹੀ ਰਹਿ ਗਿਆ। ਉਹਦਾ ਦਿਲ ਫੇਲ੍ਹ ਹੋਇਆ ਸੀ।

 

ਉਹਨਾਂ ਦੀ ਜ਼ਮੀਨ ਹਿੱਸੇ ਉੱਤੇ ਸਿੰਘਾਪੁਰੀਏ ਵਾਹੁੰਦੇ ਹੁੰਦੇ। ਮੈਂਗਲ ਉਹਨਾਂ ਦਿਨਾਂ ਵਿਚ ਪੂਰਾ ਜਵਾਨ ਸੀ। ਪਰ ਉਹ ਬ੍ਰਹਮਾਨੰਦ ਤੋਂ ਉਮਰ ਵਿਚ ਕੁਝ ਵੱਡਾ ਸੀ। ਬਚਪਨ ਵਿਚ ਇਕੱਠੇ ਖੇਡਦੇ ਹੁੰਦੇ। ਬ੍ਰਹਮਾਨੰਦ ਪੰਡਤ ਬਣ ਗਿਆ ਅਤੇ ਮੈਂਗਲ ਬਲਦਾਂ ਦੇ ਪੁੜੇ ਕੁੱਟਣ ਲੱਗਿਆ।

 

ਸਿੰਘਾਪੁਰੀਆਂ ਕੋਲ ਕਹਿੰਦੇ ਕਦੇ ਕੋਈ ਜ਼ਮੀਨ ਨਹੀਂ ਸੀ। ਮੈਂਗਲ ਦਾ ਦਾਦਾ ਸਿੰਘਾਪੁਰ ਗਿਆ ਸੀ ਅਤੇ ਓਧਰੋਂ ਜਿਹੜੇ ਪੈਸੇ ਕਮਾ ਕੇ ਲਿਆਇਆ, ਉਹਨਾਂ ਪੈਸਿਆਂ ਦੀ ਉਹਨਾਂ ਨੇ ਥੋੜੀ ਜਿਹੀ ਜ਼ਮੀਨ ਖਰੀਦ ਲਈ ਸੀ। ਫੇਰ ਮੈਂਗਲ ਦਾ ਦਾਦਾ ਪਿੰਡ ਆ ਕੇ ਓਸੇ ਜ਼ਮੀਨ ਉੱਤੇ ਗੁਜ਼ਾਰਾ ਕਰਦਾ ਰਿਹਾ। ਮੈਂਗਲ ਦਾ ਬਾਪ ਇਕੱਲਾ ਸੀ। ਉਹ ਵੀ ਖੇਤੀ ਦਾ ਕੰਮ ਕਰਦਾ ਸੀ। ਉਹਨੇ ਖੇਤੀ ਦਾ ਕੰਮ ਕੁਝ ਵਧਾ ਰੱਖਿਆ ਸੀ। ਮੈਂਗਲ ਜਦੋਂ ਨੌਜਵਾਨ ਉੱਠਿਆ, ਪਿਓ-ਪੁੱਤ ਦੋਵੇਂ ਖੇਤੀ ਦਾ ਕੰਮ ਵਧੀਆ ਕਰਨ ਲੱਗੇ। ਦੋ ਬਲਦਾਂ ਅਤੇ ਇਕ ਊਠ ਦੀ ਵਾਹੀ ਸੀ। ਉਹ ਕੁਝ ਜ਼ਮੀਨ ਹੋਰ ਕਿਸੇ ਜੱਟ ਦੀ ਹਿੱਸੇ ਉੱਤੇ ਵੀ ਲੈ ਲੈਂਦੇ। ਬ੍ਰਹਮਾਨੰਦ ਦੀ ਜ਼ਮੀਨ ਉਹਨਾਂ ਕੋਲ ਕਈ ਸਾਲ ਰਹੀ। ਤਿੰਨ ਸਾਲ ਰਖਦੇ, ਚੌਥੇ ਸਾਲ ਹੋਰ ਕਿਸੇ ਨੂੰ ਦਿਵਾ ਦਿੰਦੇ। ਤਿੰਨ ਸਾਲ ਫੇਰ ਇਹੀ ਚੱਕਰ ਚਲਦਾ। ਮੈਂਗਲ ਤੇ ਮੈਂਗਲ ਦਾ ਪਿਓ ਪ੍ਰੀਤ ਨਾਲ ਵਾਹੀ ਦਾ ਕੰਮ ਕਰਦੇ ਸਨ। ਦੋਵਾਂ ਪਿਓ-ਪੁੱਤਾਂ ਨੂੰ ਕੋਈ ਐਬ-ਵੈਲ ਨਹੀਂ ਸੀ। ਬ੍ਰਹਮਾਨੰਦ ਨੂੰ ਉਹ ਫਸਲ ਦਾ ਪੂਰਾ ਹਿੱਸਾ ਦਿੰਦੇ। ਦੁਰਗੀ ਉਹਨਾਂ ਨੂੰ ਜ਼ਮੀਨ ਦੇ ਕੇ ਉਂਜ ਵੀ ਖੁਸ਼ ਸੀ: ਮੈਂਗਲ ਦਾ ਉਹਨਾਂ ਦੇ ਘਰ ਆਉਣ-ਜਾਣ ਰਹਿੰਦਾ। ਖੇਤੀ ਦਾ ਤਾਂ ਬਹਾਨਾ ਸੀ। ਦੁਰਗੀ ਨੂੰ ਉਂਜ ਵੀ ਮੈਂਗਲ ਬਗੈਰ ਸਰਦਾ ਨਹੀਂ ਸੀ। ਬ੍ਰਹਮਾਨੰਦ ਜਵਾਨੀ ਦੀ ਉਮਰ ਵਿਚ ਹੀ ਘੋਰੀ ਹੋ ਬੈਠਾ ਸੀ। ਹਰ ਵੇਲੇ ਤਮਾਖੂ ਖਾਂਦਾ ਰਹਿੰਦਾ। ਆਥਣ ਵੇਲੇ ਨਿਰੀ ਸ਼ਰਾਬ ਪੀਂਦਾ। ਉਹਦੇ ਕੋਲ਼ ਸਾਈਕਲ ਸੀ। ਸਾਈਕਲ ਉੱਤੇ ਹੀ ਰੋਡੂ ਸ਼ਾਹ ਜਾਂਦਾ ਆਉਂਦਾ। ਰੋਡ ਸ਼ਾਹ ਉਹਨੂੰ ਦਿਨ ਛਿਪਣ ਲਗਦਾ ਤਾਂ ਉਹ ਓਥੋਂ ਹੀ ਪੀ ਕੇ ਪਿੰਡ ਵੜਦਾ। ਉਹ ਸ਼ਰਾਬ ਵਿਚ ਗਲਤ ਨਹੀਂ ਹੁੰਦਾ ਸੀ । ਦੂਜੇ ਨੂੰ ਕਿਸੇ ਨੂੰ ਪਤਾ ਵੀ ਨਹੀਂ ਲਗਦਾ ਸੀ ਕਿ ਉਹਦੀ ਪੀਤੀ ਹੋਈ ਹੈ। ਰਾਤ ਨੂੰ ਪੀ ਕੇ ਥੋੜੀ-ਮੋਟੀ ਰੋਟੀ ਖਾਂਦਾ ਅਤੇ ਸੌਂ ਜਾਂਦਾ। ਉਹਦੀ ਨੀਂਦ ਵੀ ਬਹੁਤ ਗੂੜ੍ਹੀ ਸੀ। ਚਾਹੇ ਢੋਲ ਵੱਜੀ ਜਾਣ, ਉਹ ਜਾਗਦਾ ਨਹੀਂ ਸੀ।

 

ਮੈਂਗਲ ਦੀ ਬਹੂ ਸਰੀਰ ਦੀ ਕਮਜ਼ੋਰ ਸੀ। ਹਮੇਸ਼ਾ ਢਿੱਲੀ-ਮੱਠੀ ਰਹਿੰਦੀ, ਪਰ ਉਹਨੇ ਚਾਰ ਮੁੰਡੇ ਜੰਮੇ। ਕੁੜੀ ਕੋਈ ਨਹੀਂ ਸੀ। ਮੁੰਡਿਆਂ ਦੀ ਸਿਹਤ ਤਕੜੀ ਸੀ। ਅਸਲ ਵਿਚ ਉਹ ਮੈਂਗਲ ਉੱਤੇ ਗਏ ਸਨ। ਮਾਂ ਉੱਤੇ ਇਕ ਵੀ ਨਹੀਂ ਸੀ। ਉਹ ਤਾਂ ਬੱਸ ਜੰਮਣ ਦੀ ਭਾਈਵਾਲ ਸੀ। ਜਵਾਕਾਂ ਨੂੰ ਉਹਨਾਂ ਦੀ ਨਾਨੀ

 

ਸਾਂਭਦੀ। ਜਵਾਕ ਪੇਕੀਂ ਜੰਮਦਾ ਸੀ। ਛੇ-ਛੇ ਮਹੀਨੇ ਤਾਂ ਸਹੁਰੀਂ ਹੀ ਨਹੀਂ ਆਉਂਦੀ ਸੀ। ਜਵਾਕ ਤਕੜਾ ਹੋਏ ਤੋਂ ਆਉਂਦੀ। ਫੇਰ ਵੀ ਥੰਮਣ ਵਾਲੇ ਆ ਕੇ ਉਹਦੇ ਪੇਕਿਆਂ ਦਾ ਕੋਈ ਨਾ ਕੋਈ ਦਿਨ ਕਟਾਉਂਦਾ। ਮੈਂਗਲ ਆਪ ਵੀ ਬੁੜ੍ਹੀਆਂ ਵਾਲੇ ਕੰਮ ਕਰਦਾ। ਉਹ ਰੋਟੀਆਂ ਪਕਾ ਲੈਂਦਾ ਸੀ। ਦਾਲ-ਸਬਜ਼ੀ ਵੀ ਉਹਨੂੰ ਵਧੀਆ ਬਣਾਉਣੀ ਆਉਂਦੀ। ਰੋਟੀ-ਟੁੱਕ ਤੋਂ ਬਾਅਦ ਜੂਠੇ ਭਾਂਡੇ ਉਹ ਆਪ ਮਾਂਜਦਾ। ਦੁੱਧ-ਬਾਧ ਵੀ ਉਹੀ ਸਾਂਭਦਾ ਸੀ। ਫੇਰ ਖੇਤਾਂ ਦਾ ਕੰਮ ਵੀ ਕਰਨਾ। ਮੈਂਗਲ ਇਕੱਲਾ ਹੀ ਰਹਿ ਗਿਆ ਸੀ। ਮਾਂ ਪਿਓ ਗੁਜ਼ਰ ਗਏ ਸਨ। ਘਰ ਵਿਚ ਹੋਰ ਕੋਈ ਨਹੀਂ ਸੀ। ਤੀਵੀਂ ਵਲੋਂ ਤਾਂ ਉਹ ਦੁਖੀ ਰਹਿੰਦਾ। ਉਹਨੂੰ ਐਨਾ ਹੌਸਲਾ ਬਹੁਤ ਸੀ ਕਿ ਉਹਦੇ ਚਾਰ ਮੁੰਡੇ ਹਨ। ਰੁਲਦੇ-ਖੁਲਦੇ ਪਲ ਗਏ ਸਨ । ਛੋਟਾ ਮੁੰਡਾ ਦੋ ਵਰ੍ਹੇ ਦਾ ਛੱਡ ਕੇ ਉਹਦੀ ਘਰਵਾਲੀ ਅਗਲੇ ਜਹਾਨ ਜਾ ਪਹੁੰਚੀ। ਮੈਂਗਲ ਨੇ ਵੱਡਾ ਮੁੰਡਾ ਵਿਆਹ ਲਿਆ। ਘਰ ਬਹੂ ਆ ਗਈ। ਰੋਟੀ ਪਕਦੀ ਹੋ ਗਈ। ਪੰਜ-ਚਾਰ ਸਾਲਾਂ ਬਾਅਦ ਦੂਜਾ ਮੁੰਡਾ ਵੀ ਵਿਆਹਿਆ ਗਿਆ। ਚਾਰੇ ਮੁੰਡੇ ਕਮਾਊ ਸਨ। ਖੱਬੀ ਖਾਨ ਵਾਹੀ ਕਰਦੇ। ਉਹਨਾਂ ਨੇ ਕੁਝ ਜ਼ਮੀਨ ਗਹਿਣੇ ਵੀ ਲੈ ਲਈ ਸੀ। ਫੇਰ ਵੀ ਉਹ ਹਿੱਸੇ-ਠੇਕੇ ਉੱਤੇ ਜ਼ਮੀਨ ਲੈਂਦੇ ਅਤੇ ਚਾਰੇ ਭਾਈ ਡਟ ਕੇ ਕੰਮ ਕਰਦੇ। ਮੈਂਗਲ ਸਰਦਾਰੀ ਕਰਦਾ। ਚਾਰੇ ਮੁੰਡੇ ਵਿਆਹੇ ਗਏ। ਬ੍ਰਹਮਾਨੰਦ ਵਾਲੀ ਜ਼ਮੀਨ ਉਹ ਹਿੱਸੇ ਉੱਤੇ ਜ਼ਰੂਰ ਵਾਹੁੰਦੇ-ਬੀਜਦੇ। ਓਸੇ ਤਰ੍ਹਾਂ ਚੌਥੇ ਸਾਲ ਜ਼ਮੀਨ ਛੱਡ ਦਿੰਦੇ।

 

ਦੁਰਗੀ ਦੇ ਦੋਵੇਂ ਮੁੰਡੇ ਹੁਣ ਕਾਲਜ ਜਾਂਦੇ ਸਨ । ਕੁੜੀ ਵੱਡੀ ਸੀ। ਕੁੜੀ ਉਹਨੇ ਦਸ ਜਮਾਤਾਂ ਕਰਾ ਕੇ ਵਿਆਹ ਦਿੱਤੀ ਸੀ।

 

ਦੁਰਗੀ ਦੇ ਘਰ ਮੈਂਗਲ ਦਾ ਓਵੇਂ ਜਿਵੇਂ ਆਉਣ-ਜਾਣ ਬਣਿਆ ਹੋਇਆ ਸੀ। ਉਹ ਤਾਂ ਸ਼ੁਰੂ ਤੋਂ ਹੀ ਉਨ੍ਹਾਂ ਦੇ ਘਰ ਜਾਂਦਾ ਸੀ । ਦੁਰਗੀ ਦੇ ਮੁੰਡੇ ਕੁੜੀ ਲਈ ਵੀ ਇਹ ਕੋਈ ਨਵੀਂ ਗੱਲ ਨਹੀਂ ਸੀ। ਮੈਂਗਲ ਦੇ ਮੁੰਡਿਆਂ ਨੂੰ ਵੀ ਪਤਾ ਸੀ ਕਿ ਉਹਨਾਂ ਦਾ ਪਿਓ ਦੁਰਗੀ ਦੇ ਜਾਂਦਾ ਹੈ। ਜਾਂਦਾ ਹੈ, ਤਾਂ ਕੀ ਹੈ। ਪੁਰਾਣਾ ਵਾਹ ਹੈ। ਕੁੜੀ ਤਾਂ ਹੁਣ ਸਹੁਰੀਂ ਸੀ। ਮੈਂਗਲ ਓਦੋਂ ਜਾਂਦਾ, ਜਦੋਂ ਦੋਵੇਂ ਮੁੰਡੇ ਬਰਨਾਲਾ ਕਾਲਜ ਪੜ੍ਹਨ ਗਏ ਹੁੰਦੇ। ਦੁਰਗੀ ਦੇ ਆਂਢ-ਗੁਆਂਢ ਨੂੰ ਸਭ ਪਤਾ ਸੀ। ਦੁਰਗੀ ਦੇ ਦਰਵਾਜ਼ੇ ਵਿਚ ਬੈਠ ਕੇ ਕਦੇ-ਕਦੇ ਉਹ ਗੱਲਾਂ ਕਰਦੇ ਅਤੇ ਹੱਸੀ ਜਾਂਦੇ। ਦੁਰਗੀ ਆਖਦੀ, ‘ਮੈਂਗਲਾ, ਹੁਣ ਤਾਂ ਤੂੰ ਮੇਰੇ ਘਰ ਈ ਆ ਕੇ ਰਹਿਣ ਲੱਗ ये।”

 

”ਹੁਣ ਵੀ ਤਾਂ ਤੇਰੇ ਘਰ ਈ ਆਂ। ਹੁਣ ਕੀ ਦੂਰ ਆਂ ਮੈਂ ਕਿਧਰੇ।” ਮੈਂਗਲ ਜਵਾਬ ਦਿੰਦਾ।

 

”ਵੇ ਉਹ ਤਾਂ ਬੰਦਿਆਂ ਵਰਗਾ ਬੰਦਾ ਨ੍ਹੀ ਸੀ। ਮੇਰੇ ਤਿੰਨੇ ਜੁਆਕ ਤੇਰੇ ਨੇ । ਤੂੰ ਮੰਨ ਚਾਹੇ ਨਾ ਮੰਨ।” ਦੁਰਗੀ ਕਹਿੰਦੀ ਸੀ।

 

”ਨਹੀਂ, ਐ ਕਿਉਂ ਆਖਦੀ ਐ ਭੈੜੀਏ, ਵੱਡਾ ਮੁੰਡਾ ਤਾਂ ਜਮ੍ਹਾ ਬਰਮੇ ‘ਤੇ ਗਿਐ।”

 

”ਨਾ, ਉਹ ਵੀ ਤੇਰਾ ਐ। ਮੈਨੂੰ ਤਾਂ ਜਾਦ ਨ੍ਹੀ, ਕਦੇ ਉਹਨੇ ਮੈਨੂੰ ਚੱਜ ਨਾਲ ਬੁਲਾਇਆ-ਚਲਾਇਆ ਹੋਵੇ। ਦਾਰੂ ਪੀ ਕੇ ਗੁੱਟ ਹੋਇਆ ਰਹਿੰਦਾ। ਊਂ ਵੀ ਬਾਹਲਾ ਢਿੱਲੜ ਸੀ ਚੰਦਰਾ।”

 

‘‘ਨੀ, ਚੱਲ ਛੱਡ। ਮਰੇ ਬੰਦੇ ਦੀ ਬਦਖੋਈ ਸ੍ਰੀ ਕਰੀਦੀ ਹੁੰਦੀ। ਊਂ ਚੰਗਾ ਸੀ ਵਚਾਰਾ। ਕੂਨਾ ਬਹੁਤ ਸੀ।’

 

”ਹੋਰ, ਤੈਨੂੰ ਤਾਂ ਆਪੇ ਚੰਗਾ ਸੀ।” ਦੁਰਗੀ ਫੇਰ ਉੱਚਾ ਹੱਸਦੀ।

 

”ਦੁਰਗੀਏ, ਤੇਰੇ ਕਰਕੇ ਦਿਨ ਨਿਕਲਗੇ ਮੇਰੇ। ਨਹੀਂ ਤਾਂ ਖੂਹ-ਟੋਭਾ ਗੰਦਾ ਕਰਨਾ ਸੀ ਮੈਂ ਕੋਈ। ਮੇਰੇ ਆਲੀ ਤਾਂ ਜਮ੍ਹਾਂ ਕੋਹੜ ਸੀ। ਜਦੋਂ ਮੈਂ ਉਹਦੇ ਨੇੜੇ ਜਾਂਦਾ, ਨਰਕ ਭੋਗ ਕੇ ਮੁੜਦਾ।”

 

”ਉਹ ਚਾਰ ਜਿਹੜੇ ਜੰਮੇ, ਉਹ ਕਿਮੇਂ ਜੰਮਲੇ ਵੇ? ਐਨਾ ਕਿਉਂ ਵਚਾਰੀ ਨੂੰ ਨਿੰਦੀ ਜਾਨੈ। ਤੀਮੀਂ ਤਾਂ ਉਹ ਹੈਗੀ ਸੀ, ਕੀ ਹੋਇਆ ਢਿੱਲ਼ੀ-ਮੱਠੀ ਰਹਿੰਦੀ। ਥੋਡਾ ਟੱਬਰ ਮੁੜ ਕੇ ਖੜ੍ਹਾ ਕਰ ‘ਤਾ। ਹਰੜਾਂ ਵਰਗੇ ਜੁਆਕ ਜੰਮੇ।’

 

‘“ਉਹ ਤਾਂ ਠੀਕ ਐ, ਦੁਰਗੀ। ਪਰ ਜਿਹੜੀ ਗੱਲ ਤੇਰੇ ‘ਚ ਐ, ਉਹਦੇ ‘ਚ ਨ੍ਹੀ ਸੀ।”

 

”ਫੇਰ ਐਂ ਮਰ ਕੁੱਤਿਆ।” ਉਹ ਫੇਰ ਹੱਸੀ।

 

‘’ਦੋਮੇਂ ਕੁਜੋੜਾਂ ‘ਚੋਂ ਆਪਣਾ ਜੋੜ ਨਿਕਲ ਆਇਆ। ਦਿਨ ਨਿਕਲ’ਗੇ ਦੁਰਗੀ ਆਪਣੇ।’

 

”ਵੇ ਮੈਂਗਲਾ, ਲੋਕਾਂ ਭਾਣੇ ਤਾਂ ਆਪਾਂ ਅੱਡ-ਅੱਡ ਦੋ ਘਰ ਆਂ। ਫੇਰ ਤੂੰ ਜੱਟ, ਮੈਂ ਬਾਮ੍ਹਣੀ। ਉਂ ਦੇਖਿਆ ਜਾਵੇ ਤਾਂ ਆਪਣਾ ਇੱਕੋ ਟੱਬਰ ਐ। ਸੱਤੇ ਜੁਆਕ ਤੇਰੇ ਨੇ । ਜ਼ਮੀਨਾਂ ਵੀ ਸਾਂਝੀਆਂ ਕਰ ਲੈਨੇ ਆਂ।”

 

ਉਹ ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਹੱਸਦੇ ਰਹਿੰਦੇ। ਗੱਲਾਂ ਮਾਰ ਕੇ ਮੈਂਗਲ ਆਪਣੇ ਘਰ ਨੂੰ ਮੁੜ ਆਉਂਦਾ। ਘਰ ਆ ਕੇ ਆਪਣੀ ਬੈਠਕ ਵਿਚ ਪੈ ਜਾਂਦਾ ਅਤੇ ਤੁਰਦੇ ਫਿਰਦੇ ਆਪਣੇ ਨੂੰਹਾਂ-ਪੁੱਤਾਂ ਨੂੰ ਦੇਖ-ਦੇਖ ਰੱਬ ਦਾ ਸ਼ੁਕਰ ਮਨਾਉਂਦਾ।

 

ਪਰ ਜਦੋਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ ਸੀ। ਉਹ ਦੋਵੇਂ ਡਰਨ ਲੱਗ ਪਏ। ਪਾਬੰਦੀਆਂ ਦਾ ਸ਼ਿਕੰਜਾ ਜਦੋਂ ਬਹੁਤਾ ਹੀ ਕੱਸਿਆ ਗਿਆ ਤਾਂ ਉਹ ਆਪੋ-ਆਪਣੇ ਘਰੀਂ ਦੜ-ਵੱਟ ਕੇ ਬੈਠ ਗਏ। ਨਾ ਤਾਂ ਮੈਂਗਲ ਦੁਰਗੀ ਦੇ ਘਰ ਵਲ ਮੂੰਹ ਕਰਦਾ ਅਤੇ ਨਾ ਦੁਰਗੀ ਉਹਨੂੰ ਕਿਸੇ ਹੋਰ ਥਾਂ ਜਾ ਕੇ ਮਿਲਦੀ। ਜਦੋਂ ਦੀ ਰੂਪੋ ਪੰਚਣੀ ਮਾਰੀ ਸੀ, ਉਸ ਤੋਂ ਬਾਅਦ ਤਾਂ ਉਹ ਬਹੁਤਾ ਹੀ ਭੈਅ ਮੰਨ ਗਏ ਸਨ। ਉਹਨਾਂ ਦਾ ਕੀ ਵਸਾਹ ਹੈ, ਉਹ ਬਹਾਨਾ ਬਣਾ ਕੇ ਕਦੇ ਵੀ ਮੈਂਗਲ ਦੇ ਗੋਲੀ ਮਾਰ ਦੇਣ ਜਾਂ ਦੁਰਗੀ ਨੂੰ ਹੀ ਖਤਮ ਕਰ ਦੇਣ।

 

ਪਰ ਉਸ ਰਾਤ ਜਦੋਂ ਕਾਲੇ ਕੱਛਿਆਂ ਦਾ ਰੌਲਾ ਪਿਆ ਤਾਂ ਇਹ ਰੌਲਾ-ਗੌਲਾ ਮੈਂਗਲ ਲਈ ਆਜ਼ਾਦ ਫਿਜ਼ਾ ਪ੍ਰਦਾਨ ਕਰ ਗਿਆ। ਰੌਲੇ-ਗੋਲੇ ਦੀ ਆਜ਼ਾਦੀ ਵਿਚ ਦੁਰਗੀ ਵੀ ਉਹਨੂੰ ਉਡੀਕ ਰਹੀ ਹੋਵੇਗੀ।

 

ਉਸ ਰਾਤ ਪਿੰਡ ਖਾਸਾ ਚਿਰ ਜਾਗਦਾ ਰਿਹਾ। ਰੌਲਾ-ਗੌਲਾ ਸਿਖਰ ਉੱਤੇ ਜਾ ਕੇ ਫੇਰ ਮੱਧਮ ਪੈਣ ਲੱਗਿਆ। ਤੇ ਫੇਰ ਸ਼ਾਂਤੀ ਵਰਤਣ ਲੱਗੀ। ਪਿੰਡ ਮੁਕੰਮਲ ਤੌਰ ਉੱਤੇ ਖਾਮੋਸ਼ ਹੋ ਗਿਆ। ਕਿਧਰੇ ਦੂਰ ਕੋਈ ਕੁੱਤਾ ਭੌਂਕ ਰਿਹਾ ਸੀ। ਕੁੱਤਾ ਖਾਮੋਸ਼ੀ ਨੂੰ ਹੀ ਭੌਂਕ ਰਿਹਾ ਹੋਵੇਗਾ। ਪਰ ਕੁੱਤਾ ਭੌਂਕਣ ਦੀ ਆਵਾਜ਼ ਪਿੰਡ ਦੇ ਜਿਉਂਦੇ-ਜਾਗਦੇ ਹੋਣ ਦਾ ਸਬੂਤ ਸੀ।

 

ਫੌਜੀ ਸੰਤਾ ਸਿੰਘ, ਰਿਟਾਇਰਡ ਪਟਵਾਰੀ ਮੇਘ ਰਾਜ ਅਤੇ ਪੰਚਾਇਤ-ਮੈਂਬਰ ਕਿੱਕਰ ਸਿੰਘ ਘਰਾਂ ਵਿਚੋਂ ਨਿਕਲ ਕੇ ਆਪਣੇ ਅਗਵਾੜ ਦੀ ਸੱਥ ਵਿਚ ਚੌਕੜੀ ਉੱਤੇ ਆ ਬੈਠੇ। ਆਕਾਸ਼ ਤਾਰਿਆਂ ਨਾਲ ਭਰਿਆ ਹੋਇਆ ਸੀ। ਰਾਤ ਅੱਧੀ ਬੀਤ ਚੁੱਕੀ ਹੋਵੇਗੀ। ਹਵਾ ਰੁਮਕ ਰਹੀ ਸੀ। ਪਿੰਡ ਵਿਚ ਜਿਵੇਂ ਕੋਈ ਵੀ ਡਰ-ਭੈਅ ਨਾ ਰਹਿ ਗਿਆ ਹੋਵੇ। ਉਹ ਗੱਲਾਂ ਕਰਨ ਲੱਗੇ। ਫੌਜੀ ਆਖ ਰਿਹਾ ਸੀ, ‘ ਐਦੂੰ ਤਾਂ ਗੋਰਿਆਂ ਦਾ ਰਾਜ ਚੰਗਾ . ਸੀ। ਦੇਖਿਆ ਸੀ ਕਦੇ ਇਉਂ ਹੁੰਦਾ। ਅਖੇ-ਸੱਥ ‘ਚ ਨਾ ਬੈਠੋ, ਤਾਸ਼ ਨਾ ਖੇਡੋ, ਖੰਘੋ ਵੀ ਨਾ, ਪੈਗ-ਸ਼ੈਗ ਸਭ ਬੰਦ। ਚੰਗੀ ਆਜਾਦੀ ਮਿਲੀ ਬਈ।”

 

ਮੈਂਬਰ ਬੋਲਿਆ, ‘ਕਿਉਂ ਬਈ, ਕਾਲੇ ਕੱਛੇ ਆਲਾ ਤਾਂ ਚਾਹੇ ਕੋਈ ਆਇਆ ਜਾਂ ਨਹੀਂ, ਪਰ ਪਿੰਡ ਨੂੰ ਸਾਹ ਜਾ ਆ ਗਿਆ। ਸੁਣਿਆ ਸੀ ਲਲਕਾਰਾ ਜੈਲੇ ਦਾ? ਕੱਢ ‘ਤਾ ਨਾ ਬਾਹਰ ਵੱਖੀਆਂ ਦਾ ਸਾਰਾ ਜਾਲਾ।’

 

ਪਟਵਾਰੀ ਕਹਿੰਦਾ, ”ਦੁਨੀਆਂ ਔਖੀ ਬਹੁਤ ਐ, ਭਾਈ। ਸਾਰਾ ਕੁੱਛ ਈ ਬੰਦ ਹੋ ਗਿਆ। ਕਲਬੂਤ ਤੁਰੇ ਫਿਰਦੇ ਐ, ਰੂਹ ਤਾਂ ਹੈਨ੍ਹੀ ਕਿਸੇ ‘ਚ।”

 

ਫੌਜੀ ਹੱਸਣ ਲੱਗਿਆ, ‘’ਜਦੋਂ ਲੜਾਈ ਲੱਗੀ ਹੁੰਦੀ ਐ ਦੋ ਦੇਸਾਂ ਦੀ, ਓਦੋਂ ਇਹੀ ਹਾਲ ਹੁੰਦੈ ਪਿੰਡਾਂ ਦਾ। ਪਿੰਡ ਉੱਜੜ ਕੇ ਕਿਧਰੇ ਜਾ ਤਾਂ ਸਕਦੇ ਨ੍ਹੀ, ਬੱਸ ਐਂ ਈ ਅੰਦਰ ਵੜ ਕੇ ਬਹਿ ਜਾਂਦੇ ਨੇ। ਕਰਫੂ ਵੀ ਮੈਂ ਈ ਹੁੰਦੈ। ਇਹ ਕਰਫੂ ਈ ਐ ਇਕ ਤਰ੍ਹਾਂ ਦਾ।’’

 

ਕਿੱਕਰ ਸਿੰਘ ਕਹਿੰਦਾ, ”ਕਰਫੂ ਵਰਗਾ ਕਰਫੂ, ਇਹ ਤਾਂ ਓਦੂੰ ਵੀ ਭੈੜਾ ਐ ਜਾਰ। ਕਰਫੂ ਤਾਂ ਕਹਿੰਦੇ ਦੋ-ਚਾਰ ਦਿਨ ਲਗਦਾ ਹੁੰਦੈ, ਓਦੋਂ ਦੇਖ ਲੱਗਿਆ ਸੀ ਕਈ ਸ਼ਹਿਰਾਂ ‘ਚ, ਜਦੋਂ ਫੌਜਾਂ ਨੇ ਅੰਬਰਸਰ ‘ਤੇ ਹੱਲਾ ਕੀਤੈ। ਇਹ ਤਾਂ ਕਈ ਮਹੀਨੇ ਹੋਗੇ ਹੁਣ। ਪਤਾ ਨ੍ਹੀ ਕਦੋਂ ਮੁੱਕੂ ਇਹ ਛਿਲਛਿਲਾ।”

 

ਪਟਵਾਰੀ ਮੇਘ ਰਾਜ ਨੇ ਧਰਵਾਸ ਦਿੱਤਾ, ”ਇਹ ਗੱਲਾਂ ਸਦਾ ਤਾਂ ਰਹਿੰਦੀਆਂ ਨ੍ਹੀ ਹੁੰਦੀਆਂ। ਜੇ ਚੰਗੇ ਦਿਨ ਨ੍ਹੀ ਰਹੇ, ਤਾਂ ਰਹਿਣੇ ਮਾੜੇ ਵੀ ਨ੍ਹੀਂ। ਆਪਾਂ ਆਵਦੇ ‘ਚ ਏਕਾ ਰੱਖੋ, ਆਪਾਂ ਨਾ ਪਾਟੋ, ਸਭ ਠੀਕ ਹੋ ਜੂ ਇਕ ਦਿਨ।”

 

ਉਹ ਕਾਫੀ ਰਾਤ ਤੱਕ ਬੈਠੇ ਹੌਲੀ-ਹੌਲੀ ਗੱਲਾਂ ਕਰਦੇ ਰਹੇ। ਦੂਰੋਂ ਕੋਈ ਤੁਰਿਆ ਐਧਰ ਨੂੰ ਆ ਰਿਹਾ ਹੋਵੇ ਵੇ। । ਉਹ ਉਹ ਡਰੇ ਡਰੇ ਨਹੀਂ। ਨਹੀਂ। ਫੌਜੀ ਫੌਜੀ ਕਹਿੰਦਾ, ਕਹਿੰਦਾ, ਲਗਦੈ ਕੋਈ।” ਕਿਸੇ ਦੀ ਪੈੜਚਾਲ ਸੁਣੀ। ਜਿਵੇਂ “ਆਪਣੇ ‘ਆਪਣੇ ‘ਗਵਾੜ ਦਾ ਈ ਬੰਦਾ

 

”ਪਿੰਡ ‘ਚੋਂ ਵੀ ਹੋ ਸਕਦੈ ਕੋਈ, ਦੂਜੇ ਗਵਾੜੋਂ।” ਮੈਂਬਰ ਆਖ ਰਿਹਾ ਸਹ।

 

ਪਟਵਾਰੀ ਕਹਿੰਦਾ, ”ਕੋਈ ਕਾਲਾ ਕੱਛਾ ਨਾ ਹੋਵੇ ਭੈੜਿਓ। ਐਮੇਂ ਜਾਹ-ਜਾਂਦੀ ਕਰਦੇ।’

 

”ਨਹੀਂ, ਇਹ ਤਾਂ . ” ਫੌਜੀ ਨਿੱਡਰ ਹੋ ਕੇ ਬੋਲਣ ਲੱਗਿਆ।

 

“ਦੇਖ ਲੈਨੇ ਆਂ, ਨੇੜੇ ਆ ਲੈਣ ਦਿਓ।” ਮੈਂਬਰ ਦੀ ਦਿਲਜਮੀ ਸੀ।

 

”ਸੋਟੀਆਂ ਤਿਆਰ ਰੱਖੋ। ਕੀਹ ਐ ਭਾਈ?” ਪਟਵਾਰੀ ਪੱਬਾਂ ਭਾਰ ਹੋ ਕੇ ਬੈਠ ਗਿਆ।

 

ਸਿੰਘਾਪੁਰੀਆਂ ਦਾ ਮੈਂਗਲ ਸੀ। ਬੰਦੇ ਬੈਠੇ ਦੇਖ ਕੇ ਉਹਨੇ ਖੰਘੂਰਾ ਮਾਹਿਆ।

 

ਫੇਰ ਆਪ ਹੀ ਬੋਲਿਆ, “ਕਿਹੜੇ ਓ ਬਈ? ਉਹ ਵੀ ਜਿਵੇਂ ਡਰ ਗਿਆ ਹੋਵੇ।

 

ਫੌਜੀ ਉਹਦਾ ਬੋਲ ਪਛਾਣ ਕੇ ਬੁੜ੍ਹਕਿਆ, ”ਲੈ ਬਈ, ਇਹ ਤਾਂ ਬੁੜ੍ਹਾ ਸੂੰ ਐਂ।”

 

ਮੈਂਬਰ ਬੋਲਿਆ, ”ਵਾਹ ਬਈ ਵਾਹ, ਓਏ ਐਸ ਵੇਲੇ ਕਿਧਰੋਂ ਸਿੰਘਾਪੁਰ ਆਲਿਆ।?”

 

ਪਟਵਾਰੀ ਨੇ ਹਾਜ਼ਰੀ ਲਵਾਈ, ”ਕਿਉਂ ਟੱਕਰਿਆ ਕਿਧਰੇ ਕੋਈ ਕਾਲੇ ਕੱਛੇ ਆਲਾ?”

 

“ਊਂ, ਕਾਲਾ ਕੱਛਾ ਨਾ ਕਿਤੇ। ਪਿੰਡ ਨੇ ਆਵਦੀ ਗਰਦ ਜੀ ਝਾੜ ਲੀ। ਹੁਣ ਹੌਲਾ ਫੁੱਲ ਐ।’ ਮੈਂਗਲ ਖੜ੍ਹਾ-ਖੜ੍ਹਾ ਬੋਲ ਰਿਹਾ ਸੀ। ਉਹਨੂੰ ਲੱਗਿਆ ਜਿਵੇਂ ਉਹ ਆਪਣੇ ਬਾਰੇ ਹੀ ਇਹ ਸਭ ਕੁਝ ਆਖ ਗਿਆ ਹੋਵੇ।

 

ਉਹ ਤਿੰਨੇ ਵੀ ਉੱਠ ਖੜ੍ਹੇ। ਚਾਰੇ ਜਣੇ ਘਰਾਂ ਨੂੰ ਤੁਰੇ ਜਾਂਦੇ ਗੱਲਾਂ ਕਰਦੇ ਜਾ ਰਹੇ ਸਨ। ਇਸ ਵੇਲੇ ਉਹਨਾਂ ਨੂੰ ਕਿਸੇ ਦਾ ਕੋਈ ਡਰ-ਭੈਅ ਨਹੀਂ ਸੀ। ਨਾ ਹੀ ਉਹਨਾਂ ਨੂੰ ਕੋਈ ਪਾਬੰਦੀ ਯਾਦ ਰਹਿ ਗਈ ਸੀ।

 

ਪਟਵਾਰੀ ਦੱਸ ਰਿਹਾ ਸੀ, ”ਕਾਲੇ ਕੱਛਿਆਂ ਵਾਲੇ ਬੰਦੇ ਕਿਧਰੇ ਕੋਈ ਨਹੀਂ। ਐਮੇਂ ਅਫਵਾਹਾਂ ਫੈਲ ਰਹੀਆਂ ਨੇ। ਸ਼ਹਿਰਾਂ ਦੇ ਹਸਪਤਾਲਾਂ ‘ਚ ਹੱਥ-ਪੈਰ ਵੱਢਿਆਂ ਆਲਾ ਇਕ ਵੀ ਕੋਈ ਮਰੀਜ ਦਾਖਲ ਨ੍ਹੀਂ।

 

ਅਖ਼ਬਾਰਾਂ ਵਾਲੇ ਆਪ ਦੇਖਕੇ ਆਏ ਐ।”

 

ਰਾਤ ਦੀ ਰਾਤ ਹੀ ਪਿੰਡ ਨੂੰ ਸੌਖਾ ਸਾਹ ਆਇਆ ਸੀ। ਅਗਲੀ ਰਾਤ ਫੇਰ ਓਹੀ ਸਹਿਮ ਸੀ, ਓਹੀ ਦਹਿਸ਼ਤ ਸੀ। ਪਿੰਡ ਵਿਚ ਲੱਗੀਆਂ ਪਾਬੰਦੀਆਂ ਓਵੇਂ ਦੀਆਂ ਓਵੇਂ ਸਨ।

 

13

 

ਪਿੰਡ ਵਿਖ ਪਾਬੰਦੀਆਂ ਦਾ ਦੌਰ ਸਾਲ ਛੇ ਮਹੀਨੇ ਹੋਰ ਰਿਹਾ। ਫੇਰ ਹਾਲਾਤ ਬਦਲਣ ਲੱਗੇ। ਏਧਰ- ਓਧਰ ਆਮ ਲੋਕਾਂ ਦੇ ਕਤਲ ਘੱਟ ਹੋ ਰਹੇ ਸਨ। ਬੱਸਾਂ ਵਿਚੋਂ ਸਵਾਰੀਆਂ ਉਤਾਰ ਕੇ ਮਾਰਨ ਦੀਆਂ ਘਟਨਾਵਾਂ ਖਤਮ ਸਨ। ਬਹੁਤ ਸਾਰੇ ਅਤਿਵਾਦੀ ਜੇਲਾਂ ਅੰਦਰ ਬੰਦ ਸਨ। ਬਹੁਤ ਸਾਰੇ ਮਾਰ ਦਿੱਤੇ ਗਏ ਸਨ। ਇਸ ਇਲਾਕੇ ਦੇ ਤੇਰਾਂ ਅਤਿਵਾਦੀ ਪ੍ਰਸਿੱਧ ਸਨ। ਇਹ ਉਹ ਸਨ, ਜਿਹਨਾਂ ਨੇ ਪੰਜ-ਸੱਤ ਕਤਲਾਂ ਤੋਂ ਲੈ ਕੇ ਚਾਲੀ- ਪੰਜਾਬ ਦੀ ਗਿਣਤੀ ਤੱਕ ਵਾਰਦਾਤਾਂ ਕੀਤੀਆਂ ਸਨ । ਬੰਦਾ ਮਾਰਨਾ ਉਹਨਾਂ ਲਈ ਖੇਡ ਸੀ। ਇਹਨਾਂ ਤੇਰਾ ਵਿਚੋਂ ਹੁਣ ਬਾਕੀ ਪੰਜ ਰਹਿ ਗਏ ਸਨ। ਹੁਣ ਉਹ ਕੋਈ ਵਾਰਦਾਤ ਨਹੀਂ ਕਰਦੇ ਸਨ, ਸਿਰਫ ਆਪਣੀ ਜਾਨ ਲੁਕੋਂਦੇ ਫਿਰ ਰਹੇ ਸਨ। ਕੋਈ ਕਿਧਰੇ ਛਿਪਿਆ ਹੋਇਆ ਸੀ, ਕੋਈ ਕਿਧਰੇ। ਖਤਰਾ ਦੇਖਕੇ ਉਹ ਆਪਣੀਆਂ ਪਨਾਹਾਂ ਬਦਲਦੇ ਵੀ ਰਹਿੰਦੇ।

 

ਗੁਰਮੀਤ ਸਿੰਘ ਉਰਫ ਮੀਤਾ ਕਈ ਮਹੀਨਿਆਂ ਤੋਂ ਜੱਸੀ ਸਰਪੰਚ ਕੋਲ ਸੀ। ਉਹਨੇ ਉਹਨਾਂ ਕੋਲ ਹੀ ਰਹਿਣਾ ਸੀ, ਹੋਰ ਉਹਨੇ ਕਿਧਰ ਜਾਣਾ ਸੀ। ਉਹਦੇ ਮਾਂ-ਬਾਪ ਨਹੀਂ ਸਨ। ਇਕ ਵੱਡਾ ਭਰਾ ਸੀ, ਜੋ ਟੱਬਰਦਾਰ ਸੀ। ਪੁਲਿਸ ਉਹਨੂੰ ਨਿੱਤ ਤੰਗ ਕਰਦੀ। ਪੁੱਛਦੀ, ‘ਦੱਸ ਕਿੱਥੇ ਐ ਥੋਡਾ ਮੀਤਾ?’ ਜਾਂ ਬੋਝ ਪਾਉਂਦੀ “ਉਹਨੂੰ ਪੇਸ਼ ਕਰਦੇ, ਨਹੀਂ ਨਤੀਜਾ ਤੈਨੂੰ ਭੁਗਤਣਾ ਪਊਗਾ।” ਉਹ ਤਾਂ ਖੇਤੀ ਦੇ ਕੰਮ ਤੋਂ ਵੀ ਰਹਿ ਗਿਆ ਸੀ। ਹਮੇਸ਼ਾ ਉਹਨੂੰ ਆਪਣੀ ਤੇ ਟੱਬਰ ਦੀ ਚਿੰਤਾ ਲੱਗੀ ਰਹਿੰਦੀ। ਪੁਲਿਸ ਵਾਲੇ ਕਦੇ ਵੀ ਆ ਕੇ ਉਹਦੇ ਟੱਬਰ ਨੂੰ ਚੁੱਕ ਸਕਦੇ ਸਨ। ਗੱਲ ਅਸਲ ਵਿਚ ਇਹ ਸੀ ਕਿ ਮੀਤਾ ਆਪਣੇ ਭਰਾ ਦੇ ਘਰ ਜਾਂਦਾ ਹੀਂ ਨਹੀਂ ਸੀ। ਦੋ ਸਾਲ ਪਹਿਲਾਂ ਉਹਦੇ ਭਰਾ ਨੇ ਉਹਨੂੰ ਆਖ ਦਿੱਤਾ ਸੀ ਕਿ ਉਹ ਨਾ ਆਇਆ ਕਰੇ। ਉਹਦੇ ਜੁਆਕਾਂ ਉੱਤੇ ਅਸਰ ਪੈਂਦਾ ਹੈ। ਉਹ ਕਿਧਰੇ ਮਰੇ-ਖਪੇ, ਚਾਹੇ ਕੁਝ ਵੀ ਹੋਵੇ ਉਹਦਾ, ਉਹ ਪਿੰਡ ਨਾ ਆਵੇ। ਮੀਤੇ ਦਾ ਪਿੰਡ ਅਕਲੀਆ ਸੀ। ਅਕਲੀਏ ਦੇ ਸਾਰੇ ਲੋਕ ਜਾਣਦੇ ਸਨ ਕਿ ਮੀਤਾ ਉਹਨਾਂ ਦੇ ਪਿੰਡ ਨਹੀਂ ਵੜਦਾ, ਹੋਰ ਨੇੜੇ-ਤੇੜੇ ਚਾਹੇ ਕਿਧਰੇ ਤੁਰਿਆ ਫਿਰੇ।

 

ਮੀਤੇ ਨੇ ਜੱਸੀ ਸਰਪੰਚ ਦੇ ਘਰ ਹੀ ਦਿਨ ਕੱਟਣੇ ਸਨ, ਕਿਉਂਕਿ ਉਹਦਾ ਪੈਸਾ ਜੱਸੀ ਕੋਲ ਸੀ। ਅਲਬੇਲ ਨਾਲ ਮੀਤੇ ਦੀ ਪੱਕੀ ਦੋਸਤੀ ਪੈ ਚੁੱਕੀ ਸੀ। ਕਿਸੇ ਰਾਤ ਉਹ ਉਹਨਾਂ ਦੇ ਬਾਹਰਲੇ ਘਰ ਆ ਕੇ ਸੌਂਦਾ, ਕਿਸੇ ਰਾਤ ਉਹਨਾਂ ਦੇ ਖੇਤ ਜਾ ਕੇ ਝੂੰਬੀ ਵਿਚ। ਝੁੰਬੀ ਕਮਰੇ ਵਰਗੀ ਸੀ। ਛੱਤ ਲੱਕੜ ਦੀਆਂ ਫੱਟੀਆਂ ਦੀ ਅਤੇ ਕੰਧਾਂ ਸੀਮਿੰਟ ਵਿਚ ਚਿਣੀਆਂ ਪੱਕੀਆਂ ਇੱਟਾਂ ਦੀਆਂ। ਕਿੰਨਾ ਮੀਂਹ-ਕਣੀ ਹਵੇ, ਛੱਤ ਚਿਉਂਦੀ ਨਹੀਂ ਸੀ । ਤੂੰਬੀ ਨੂੰ ਜਿੰਦਾ ਕੁੰਡਾ ਲਗਦਾ। ਮੀਤਾ ਜਦੋਂ ਵੀ ਬਾਹਰਲੇ ਘਰ ਜਾਂ ਤੂੰਬੀ ਵਿਚ ਆਉਂਦਾ, ਅੱਧੀ ਰਾਤ ਤੋਂ ਬਾਅਦ ਆਉਂਦਾ। ਉਸ ਵੇਲੇ ਤੱਕ ਪੁਲਿਸ-ਛਾਪੇ ਦਾ ਡਰ ਨਹੀਂ ਰਹਿੰਦਾ ਸੀ। ਵੱਡੇ ਤੜਕੇ ਹੀ ਕਿਧਰੇ ਨਿਕਲ ਜਾਂਦਾ। ਜਿਸ ਦਿਨ ਪੁਲਿਸ ਦਾ ਬਹੁਤ ਖਤਰਾ ਹੁੰਦਾ ਉਹ ਉਹਨੂੰ ਅੰਦਰਲੇ ਘਰ ਪਾ ਲੈਂਦੇ। ਅੰਦਰਲੇ ਘਰ ਸਰਪੰਚ ਤੇ ਕਰਤਾਰੋ ਦੋਵੇਂ ਹੁੰਦੇ। ਅਲਬੇਲ ਤਾਂ ਹਮੇਸ਼ਾ ਬਾਹਰਲੇ ਘਰ ਪੈਂਦਾ-ਸੌਂਦਾ ਸੀ। ਅੰਦਰਲੇ ਘਰ ਜਿਸ ਰਾਤ ਮੀਤਾ ਸੌਂਦਾ, ਉਹਦਾ ਮੰਜਾ ਕਰਤਾਰੋ ਕੋਲ ਡਾਹੁੰਦੇ। ਕਿਸੇ ਨੂੰ ਕੀ ਸ਼ੱਕ ਹੋ ਸਕਦਾ ਸੀ ਕਿ ਮੀਤਾ ਥੁੜ੍ਹੀ ਕੋਲ ਪਿਆ ਹੋਵੇਗਾ। ਜੱਸੀ ਤੇ ਕਰਤਾਰੋ ਨੂੰ ਉਹ ਅਲਬੇਲ ਵਾਂਗ ਹੀ ਪਿਆਰਾ ਸੀ। ਕਰਤਾਰੋ ਨੂੰ ‘ਤਾਈ ਜੀ- ਤਾਈ ਜੀ’ ਕਰਦਾ ਰਹਿੰਦਾ ਅਤੇ ਜੱਸੀ ਨੂੰ ਤਾਇਆ ਜੀ ਆਖਦਾ। ਉਹ ਵੀ ਉਹਨੂੰ ਪੂਰਾ ਮੋਹ ਦਿੰਦੇ।

 

ਬਾਹਰਲੇ ਘਰ ਅਲਬੇਲ ਨਾਲ ਮੀਤਾ ਹੱਸ-ਹੱਸ ਗੱਲਾਂ ਕਰਦਾ। ਮੀਤਾ ਅਲਬੇਲ ਨਾਲ ਸਲਾਹਾਂ ਕਰਦਾ ਕਿ ਉਹ ਕਿਵੇਂ ਨਾ ਕਿਵੇਂ ਸਾਰਾ ਰੁਪਈਆ ਲੈ ਕੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿਚ ਨਿਕਲ ਜਾਵੇ । ਓਥੇ ਜਾ ਕੇ ਕੋਈ ਕਾਰੋਬਾਰ ਕਰੋ। ਓਥੇ ਉਹਨੂੰ ਕੌਣ ਜਾਣਦਾ ਹੋਵੇਗਾ। ਦਾੜ੍ਹੀ-ਕੇਸ ਤਾਂ ਉਹ ਪਹਿਲਾਂ ਹੀ ਕਟਵਾ ਚੁੱਕਿਆ ਹੈ। ਹੋਰ ਕਿਸੇ ਸੂਬੇ ਵਿਚ ਜਾ ਕੇ ਉਹ ਹਿੰਦੀ ਬੋਲਿਆ ਕਰੇਗਾ। ਉਹਨਾਂ ਲੋਕਾਂ ਵਾਂਗ ਹੀ ਰਹੇਗਾ। ਕਰਤਾਰੋ ਬੁੜ੍ਹੀ ਦੀ ਲੋਹੇ ਦੀ ਪੇਟੀ ਵਿਚ ਕਣਕ ਪਾਉਣ ਵਾਲੀ ਵੱਡੀ ਬੋਰੀ ਸੌ-ਸੌ. ਪੰਜ-ਪੰਜ ਸੌ ਦੇ ਨੋਟਾਂ ਦੀ ਭਰੀ ਪਈ ਸੀ। ਇਹ ਸਾਰਾ ਰੁਪਈਆ ਮੀਤੇ ਦਾ ਸੀ। ਉਹਨੇ ਇਹ ਰੁਪਈਆ ਕਤਲਾਂ ਦੀ ਕਮਾਈ ਕਰਕੇ ਜੋੜਿਆ ਸੀ। ਲੁੱਟਾਂ-ਖੋਹਾਂ ਕੀਤੀਆਂ ਸਨ। ਫਿਰੌਤੀਆਂ ਲਈਆਂ ਸਨ । ਇਹ ਉਹਦੀ ਨੇਕ ਕਮਾਈ ਸੀ ਜੋ ਹੁਣ ਜੱਸੀ ਸਰਪੰਚ ਦੇ ਘਰ ਇਕ ਅਮਾਨਤ ਵਜੋਂ ਰੱਖੀ ਹੋਈ ਸੀ। ਮੀਤੇ ਨੂੰ ਜੱਸੀ ਦੇ ਪਰਿਵਾਰ ਉੱਤੇ ਪੂਰਾ ਭਰੋਸਾ ਸੀ। ਓਹੀ ਉਸ ਦੇ ਮਾਂ-ਬਾਪ ਸਨ, ਓਹੀ ਉਸ ਦੇ ਸਭ ਕੁਝ ਸਨ। ਅਲਬੇਲ ਸਕੇ ਭਰਾਵਾਂ ਵਾਂਗ ਸੀ।

 

ਸਾਰੇ ਪੰਜਾਬ ਵਿਚ ਹੀ ਅਤਿਵਾਦੀ ਧੜਾਧੜ ਫੜੇ ਜਾ ਰਹੇ ਸਨ, ਧੜਾਧੜ ਮਾਰੇ ਜਾ ਰਹੇ ਸਨ। ਇਹਨਾਂ ਦਿਨਾਂ ਵਚ ਅਤਿਵਾਦੀਆਂ ਨਾਲ ਪੁਲਿਸ-ਮੁਕਾਬਲੇ ਬਹੁਤ ਹੋ ਰਹੇ ਸਨ। ਲੋਕਾਂ ਵਿਚ ਇਕ ਚਰਚਾ ਆਮ ਸੀ ਕਿ ਇਹ ਲਹਿਰ ਸਰਕਾਰ ਨੇ ਹੀ ਪੈਦਾ ਕੀਤੀ ਸੀ, ਢਿੱਲੇ ਰੱਸੇ ਛੱਡੇ ਸਨ ਅਤੇ ਹੁਣ ਸਰਕਾਰ ਆਪ ਹੀ ਇਸ ਲਹਿਰ ਨੂੰ ਖਤਮ ਕਰ ਰਹੀ ਹੈ। ਇਹ ਮੁੰਡੇ ਪਹਿਲਾਂ ਵੀ ਤਾਂ ਏਥੇ ਹੀ ਸ਼ਰ੍ਹੇਆਮ ਫਿਰ ਰਹੇ ਸਨ। ਪਹਿਲਾਂ ਕਿਉਂ ਨਾ ਇਹਨਾਂ ਨੂੰ ਖਤਮ ਕੀਤਾ, ਹੁਣ ਇਹਨਾਂ ਦੇ ਪੁਲਿਸ-ਮੁਕਾਬਲੇ ਬਣਾਏ ਜਾ ਰਹੇ ਹਨ ਤਾਂ ਹੁਣ-ਕਿਹੜੀ ਵੱਡੀ ਆਫਤ ਆ ਗਈ। ਕਮਾਲ ਤਾਂ ਇਹ ਵੀ ਸੀ ਕਿ ਬਹੁਤੇ ਮੁੰਡਿਆਂ ਦੀਆਂ ਛੁਪਣ-ਥਾਵਾਂ ਸਰਕਾਰੇ-ਦਰਬਾਰੇ ਪੁੱਛ-ਪਰਤੀਤ ਵਾਲੇ ਵੱਡੇ ਲੋਕਾਂ ਦੇ ਘਰਾਂ ਵਿਚ ਹੀ ਸਨ। ਸਿਆਣੇ ਬੰਦੇ ਅੱਖਾਂ ਭਰ ਕੇ ਆਖਦੇ, ”ਜਿਸ ਢੰਗ ਨਾਲ ਪੰਜਾਬ ਦੀ ਜਵਾਨੀ ਏਸ ਸਰਕਾਰ ਨੇ ਤਬਾਹ ਕੀਤੀ ਇਸਦਾ ਨਤੀਜਾ ਕਦੇ ਇਹਨਾਂ ਨੂੰ ਭੁਗਤਣਾ ਪਵੇਗਾ।”

 

ਜੱਸੀ ਸਰਪੰਚ ਇਕ ਦਿਨ ਆਪ ਰੋਡੂ ਸ਼ਾਹ ਗਿਆ। ਥਾਣੇਦਾਰ ਜਗਜੀਤ ਸਿੰਘ ਦੇ ਘਰ ਜਾ ਕੇ ਉਹਦੇ ਨਾਲ ਗੁਪਤ ਗੱਲਾਂ ਕੀਤੀਆਂ। ਆਪ ਰੋਡੂ ਸ਼ਾਹ ਗਿਆ। ਥਾਣੇਦਾਰ ਜਗਜੀਤ ਸਿੰਘ

 

”ਥੋਨੂੰ ਪਤੈ, ਸਰਦਾਰ ਜੀ, ਮੀਤਾ ਮੇਰੇ ਘਰ ਰਹਿੰਦੈ?”

 

‘‘ਪਤੈ, ਮੈਨੂੰ ਕੀ, ਸਭ ਨੂੰ ਪਤਾ ਐ। ਉਹ ਤੇਰਾ ਪਾਲਿਆ ਹੋਇਆ ਅਤਿਵਾਦੀ ਐ।”

 

“ਉਹਦਾ ਹੁਣ ਕਿਮੇਂ ਕਰਨੈਂ?”

 

“ਉਹਦੇ ਸਿਰ ਦਾ ਇਕ ਲੱਖ ਇਨਾਮ ਐ। ਤੂੰ ਲੈ ਲੈ, ਚਾਹੇ ਮੈਂ ਲੈ ਲੈਂਨਾਂ।’

 

“ਮੇਰਾ ਤਾਂ ਮੁਸ਼ਕਲ ਐ, ਸਰਦਾਰ ਜੀ, ਲੋਕ ਮੇਰੇ ਮੂੰਹ ਗੂੰਹ ਦੇਣਗੇ। ਤੁਸੀਂ ਲੈ ਲੋ, ਥੋਡੀ ਤਾਂ ਡੂਟੀ ਐ, ਥੋਨੂੰ ਸ਼ਾਬਾਸ਼ੇ ਮਿਲ ‘ਗੀ, ਮੈਨੂੰ ਆਪੇ ਮਿਲ ‘ਗੀ। ਤੁਸੀਂ ਮੇਰੇ ਬਥੇਰੇ ਅੜੇ ਗੱਡੇ ਕੱਢੇ ਨੇ।’’

 

”ਦੱਸ ਫੇਰ, ਕਿੱਦਣ ਆਈਏ?” ਧੂੜ ‘ਚ ਟੱਟੂ ਅਸੀਂ ਵੀ ਰਲਾ ਦਿੰਨੇ ਆਂ। ਥਾਣੇਦਾਰ ਜਗਜੀਤ ਸਿੰਘ ਨੂੰ ਇੱਕ ਲੱਖ ਸਾਹਮਣੇ ਪਿਆ ਦਿਸ ਰਿਹਾ ਸੀ।

 

‘‘ਹਾਂ, ਹੁਣ ਇਹ ਸਭ ਖਤਮ ਕੀਤੇ ਜਾ ਰਹੇ ਨੇ। ਮੀਤੇ ਦੀ ਵੀ ਕੀ ਮੁਨਿਆਦ ਐ?”

 

ਉਸ ਰਾਤ ਮੀਤਾ ਜੱਸੀ ਸਰਪੰਚ ਦੇ ਖੇਤ ਝੂੰਬੀ ਵਿਚ ਸੁੱਤਾ ਪਿਆ ਸੀ। ਉਹ ਇਕੱਲਾ ਹੀ ਸੀ। ਪੁਲਿਸ ਦੇ ਵੀਹ ਬੰਦੇ ਗਏ। ਥਾਣੇਦਾਰ ਜਗਜੀਤ ਸਿੰਘ ਉਹਨਾਂ ਦੀ ਅਗਵਾਈ ਕਰ ਰਿਹਾ ਸੀ। ਵੱਡੇ ਤੜਕੇ ਦਾ ਵੇਲਾ ਸੀ। ਪਾਲੇ ਦਾ ਮੌਸਮ ਨਹੀਂ ਸੀ। ਗਰਮੀ ਹਾਲੇ ਸੰਵਾਰ ਕੇ ਨਹੀਂ ਆਈ ਸੀ। ਵੱਡੇ-ਵੇਲੋਂ ਦੀ ਮਿੱਠੀ-ਮਿੱਠੀ ਠੰਡ ਸੀ। ਸਿਪਾਹੀਆਂ ਨੇ ਝੂਬੀ ਨੂੰ ਘੇਰਾ ਪਾਲਿਆ। ਥਾਣੇਦਾਰ ਉੱਚਾ ਬੋਲਿਆ ਕਿ ਮੀਤਾ ਆਪਣਾ ਹਥਿਆਰ ਸੁੱਟ ਕੇ ਖਾਲੀ ਹੱਥ ਬਾਹਰ ਆ ਜਾਵੇ, ਨਹੀਂ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਝੂੰਬੀ ਨੂੰ ਅੱਗ ਲਾ ਦੇਣਗੇ : ਜਵਾਬ ਵਿਚ ਮੀਤੇ ਨੇ ਅੰਦਰੋਂ ਹੀ ਰਿਵਾਲਵਰ ਦਾ ਫਾਇਰ ਕੀਤਾ। ਬਾਹਰੋਂ ਵੀ ਹਵਾਈ ਫਾਇਰ ਹੋਣ ਲੱਗੇ। ਜਦੋਂ ਤੱਕ ਗੋਲੀਆਂ ਮੁੱਕ ਨਹੀਂ ਗਈਆਂ, ਉਹ ਅੰਦਰ ਖੜ੍ਹਾ ਫਾਇਰ ਕਰਦਾ ਰਿਹਾ। ਪੁਲਿਸ ਵਾਲੇ ਪੁਜੀਸ਼ਨਾਂ ਲੈ ਕੇ ਪਏ-ਬੈਠੇ ਸਨ। ਮੀਤਾ ਝੂੰਬੀ ਦੀਆਂ ਵਿਰਲਾਂ ਵਿਚ ਦੀ ਫਾਇਰ ਕਰਦਾ ਸੀ। ਉਹਦੀ ਗੋਲੀ ਕਿਧਰੇ ਵੀ ਕਿਸੇ ਨੂੰ ਨਹੀਂ ਲਗਦੀ ਸੀ । ਉਹਦੇ ਫਾਇਰ ਬੰਦ ਹੋ ਗਏ ਤਾਂ ਬਾਹਰੋਂ ਵੀ ਗੋਲੀ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ। ਥਾਣੇਦਾਰ ਦਾ ਫੇਰ ਉੱਚਾ ਬੋਲ ਸੀ ਕਿ ਉਹ ਹੱਥ ਖੜ੍ਹੇ ਕਰਕੇ ਬਾਹਰ ਆ ਜਾਵੇ, ਨਹੀਂ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਝੂੰਬੀ ਨੂੰ ਅੱਗ ਲਾ ਦੇਣਗੇ। ਉੱਚੀ ਆਵਾਜ਼ ਵਿਚ ਇਹੀ ਗੱਲ ਥਾਣੇਦਾਰ ਨੇ ਤਿੰਨ ਵਾਰ ਆਂਖੀ। ਪਹੁ ਕਦੋਂ ਦੀ ਫਟ ਚੁੱਕੀ ਸੀ। ਚਾਰ-ਚੁਫੇਰੇ ਪਲੋ-ਪਲੀ ਚਿੱਟਾ ਚਾਨਣ ਫੈਲ ਰਿਹਾ ਸੀ। ਮੀਤਾ ਖੂੰਬੀ ਦਾ ਅੰਦਰਲਾ ਕੁੰਡਾ ਖੋਲ੍ਹਕੇ ਬਾਹਰ ਆ ਖੜ੍ਹਾ। ਰਿਵਾਲਵਰ ਅੰਦਰ ਮੰਜੇ ਉੱਤੇ ਹੀ ਛੱਡ ਆਇਆ ਸੀ। ਉਹਦੇ ਦੋਵੇਂ ਖਾਲੀ ਹੱਥ ਸਿਰ ਤੋਂ ਉੱਤੇ ਸੀ। ਪੁਲਿਸ ਦੇ ਸਿਪਾਹੀਆਂ ਨੇ ਉਹਨੂੰ ਇਕਦਮ ਭੱਜ ਕੇ ਆ ਕੇ ਨਹੀਂ ਫੜਿਆ। ਥਾਣੇਦਾਰ ਨੇ ਉਹਨੂੰ ਹੋਰ ਅੱਗੇ ਤੋਰਿਆ। ਕੁਝ ਚਿਰ ‘ਏਵੇਂ ਹੀ ਖੜ੍ਹਾ ਰਹਿਣ ਦਿੱਤਾ। ਕਿਹਾ ਕਿ ਜੇ ਉਹਨੇ ਆਪਣੇ ਹੱਥ ਥੱਲੇ ਕੀਤੇ ਤਾਂ ਉਹ ਤੁਰਤ ਉਹਨੂੰ ਗੋਲੀ ਮਾਰ ਦੇਣਗੇ। ਹੱਥ ਉੱਚੇ ਕਰੀ ਉਹ ਖੇਤ ਦੇ ਡਰਨੇ ਵਾਂਗ ਅਹਿੱਲ ਖੜ੍ਹਾ ਸੀ।

 

ਥਾਣੇਦਾਰ ਜਗਜੀਤ ਸਿੰਘ ਨੇ ਮੀਤੇ ਨੂੰ ਚਾਰ ਦਿਨ ਰੋਡ ਸ਼ਾਹ ਰੱਖਿਆ। ਉਹ ਸਭ ਮੰਨ ਗਿਆ ਕਿ ਉਹਨੇ ਕਿਹੜੇ-ਕਿਹੜੇ ਕਤਲ ਕੀਤੇ ਹਨ, ਕਿਹੜੀਆਂ-ਕਿਹੜੀਆਂ ਲੁੱਟਾਂ-ਖੋਹਾਂ ਅਤੇ ਕੀਹਤੋਂ ਕੀਹਤੋਂ ਫਿਰੌਤੀਆਂ ਲਈਆਂ। ਪਰ ਇਹ ਨਹੀਂ ਦੱਸਿਆ ਕਿ ਉਹਦਾ ਸਾਰਾ ਪੈਸਾ ਜੱਸੀ ਸਰਪੰਚ ਦੇ ਘਰ ਹੈ।

 

‘ਕਿੱਥੇ ਐ ਐਨਾ ਪੈਸਾ ਜਿਹੜਾ ਤੂੰ ‘ਕੱਠਾ ਕਰਦਾ ਰਿਹੈਂ?”

 

”ਅਸੀਂ ਉਹ ਓਸੇ ਵੇਲੇ ਵੰਡ ਲੈਂਦੇ ਸੀ।’

 

”ਕੌਣ-ਕੌਣ ਸੀ ਤੁਸੀਂ?”

 

”ਕਦੇ ਕੋਈ, ਕਦੇ ਕੋਈ। ਕੋਈ ਇਕ ਹੁੰਦੇ ਤਾਂ ਦੱਸਾਂ।’

 

ਉਹਦੀਆਂ ਜੇਬਾਂ ਵਿਚ ਉਸ ਵਕਤ ਵੀਹੁ ਕੁ ਹਜ਼ਾਰ ਦੇ ਨੋਟ ਸਨ, ਪੰਜ-ਪੰਜ ਸੌ ਵਾਲੇ, ਉਹ ਉਹਨੇ ਕੱਢ ਕੇ ਜਗਜੀਤ ਸਿੰਘ ਨੂੰ ਫੜਾ ਦਿੱਤੇ।

 

ਅਖ਼ਬਾਰਾਂ ਵਿਚ ਹੀ ਲੋਕਾਂ ਨੇ ਪੜ੍ਹਿਆ ਕਿ ਗੁਰਮੀਤ ਸਿੰਘ ਉਰਫ ਮੀਤਾ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਉਹਦੀ ਲਾਸ਼ ਨੂੰ ਉਹਦਾ ਕੋਈ ਰਿਸ਼ਤੇਦਾਰ ਲੈਣ ਨਹੀਂ ਆਇਆ। ਪੁਲਿਸ-ਪ੍ਰਬੰਧ ਹੇਠ ਹੀ ਉਹਦਾ ਦਾਹ-ਸੰਸਕਾਰ ਕੀਤਾ ਗਿਆ।

 

14

 

ਪੰਜਾਬ ਵਿਚ ਇਹ ਲਹਿਰ ਲਗਭਗ ਆਪਣੇ ਅੰਤਮ ਪੜਾ ਉੱਤੇ ਸੀ। ਪੰਜਾਬ ਵਿਧਾਨ-ਸਭਾ ਦੀਆਂ ਚੋਣਾਂ ਹੋਈਆਂ। ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਹਿੱਸਾ ਨਹੀਂ ਲਿਆ। ਉਹ ਕਾਂਗਰਸੀ ਉਮੀਦਵਾਰ ਵੀ ਜਿੱਤ ਗਏ, ਜਿਹਨਾਂ ਨੂੰ ਪਹਿਲਾਂ ਕਦੇ ਵੀ ਵਿਧਾਨ ਸਭਾ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ ਸੀ। ਕਈ ਤਾਂ ਐਨੀਆਂ ਥੋੜੀਆਂ ਵੋਟਾਂ ਲੈ ਕੇ ਜਿੱਤੇ ਕਿ ਥੰਮ੍ਹਣ ਵਾਲੇ ਵਿਚ ਲਤੀਫਾ ਉੱਡ ਗਿਆ, ਅਖੇ- ਐਦੂੰ ਵੱਧ ਵੋਟਾਂ ਤਾਂ ਕੌਰਾ ਬਾਮ੍ਹਣ ਕੱਲੇ ਥੰਮਣ ਆਲੇ ‘ਚੋਂ ਲੈ ਜੇ।’ ਲੋਕ ਵੋਟਾਂ ਪਾਉਣ ਗਏ ਹੀ ਨਹੀਂ ਸਨ। ਇਕ ਤਾਂ ਉਹਨਾਂ ਦਾ ਭੈਅ ਸੀ। ਉਹਨਾਂ ਵਲੋਂ ਐਲਾਨ ਸੀ ਕਿ ਵੋਟਾਂ ਪਾਉਣ ਨਾ ਜਾਓ। ਦੂਜਾ ਵੱਡਾ ਕਾਰਨ ਵੋਟਾਂ ਨਾ ਪਾਉਣ ਦਾ ਇਹ ਵੀ ਸੀ ਕਿ ਲੋਕਾਂ ਨੂੰ ਲੋਕਤੰਤਰ ਵਿਚ ਵਿਸ਼ਵਾਸ ਹੀ ਨਹੀ ਰਹਿ ਗਿਆ ਸੀ। ਅਖੇ-ਇਹ ਲੀਡਰ ਪੰਜ ਸਾਲਾਂ ਪਿਛੋਂ ਮੂੰਹ ਦਿਖਾਉਂਦੇ ਨੇ, ਮੁੜ ਕੇ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ।

 

ਇਸ ਵਿਧਾਨ ਸਭਾ ਹਲਕੇ ਵਿਚੋਂ ਵੀ ਕਾਂਗਰਸੀ ਉਮੀਦਵਾਰ ਹੀ ਜਿੱਤਿਆ। ਚਾਹੇ ਉਹ ਐਮ. ਐਲ. ਏ. ਪਹਿਲੀ ਵਾਰ ਬਣਿਆ ਸੀ, ਪਰ ਚੰਗੀ ਜ਼ਮੀਨ-ਜਾਇਦਾਦ ਦਾ ਮਾਲਕ ਸੀ। ਜੱਸੀ ਸਰਪੰਚ ਨੇ ਓਸੇ ਦੀ ਮੱਦਦ ਕੀਤੀ ਸੀ। ਉਹਨੇ ਪਿੰਡ ਵਿਚ ਅਤੇ ਹੋਰ ਇਲਾਕੇ ਵਿਚ ਵੋਟਾਂ ਵਾਸਤੇ ਹੀ ਨਹੀਂ ਆਖਿਆ, ਅੰਦਰਗਤੀ ਨਛੱਤਰ ਸਿੰਘ ਦੀ ਮਾਇਕ ਸਹਾਇਤਾ ਵੀ ਕੀਤੀ। ਜਿੰਨੇ ਦਿਨ ਵੋਟਾਂ ਦਾ ਸਿਲਸਲਾ ਚਲਦਾ ਰਿਹਾ, ਜੱਸੀ ਦੀ ਜੀਪ ਅਤੇ ਟਰੈਕਟਰ ਟਰਾਲੀ ਨਛੱਤਰ ਸਿੰਘ ਦੇ ਬੰਦਿਆਂ ਕੋਲ ਰਹੇ। ਜੱਸੀ ਦੇ ਆਖਣ ‘ਤੇ ਬਾਬਾ ਰਾਮਦਾਸ ਨੇ ਵੀ ਨਛੱਤਰ ਸਿੰਘ ਦੀ ਮੱਦਦ ਕੀਤੀ। ਆਪਣੀ ਸਾਰੀ ਸੰਗਤ ਨੂੰ ਵੋਟਾਂ ਖਾਤਰ ਆਖਿਆ।

 

ਨਛੱਤਰ ਸਿੰਘ ਮਹੀਨਾ ਡੇਢ ਮਹੀਨਾ ਇਹਨਾਂ ਪਿੰਡਾਂ ਵਿਚ ਹੀ ਫਿਰਦਾ ਰਿਹਾ ਸੀ। ਥੰਮਣ ਵਾਲੇ ਉਹ ਕਈ ਵਾਰ ਆਇਆ ਸੀ। ਜੱਸੀ ਉਹਦੇ ਨਾਲ ਉੱਠ ਕੇ ਪਿੰਡ ਵਿਚ ਘਰ-ਘਰ ਵੋਟਾਂ ਨੂੰ ਕਹਿਣ ਗਿਆ। ਨਛੱਤਰ ਸਿੰਘ ਨੇ ਉਹਨਾਂ ਦਿਨਾਂ ਵਿਚ ਜੱਸੀ ਦੇ ਘਰ-ਪਰਿਵਾਰ ਬਾਰੇ ਕਾਫੀ ਕੁਝ ਜਾਣ-ਸਮਝ ਲਿਆ ਸੀ। ਉਹਦੀ ਜ਼ਮੀਨ-ਜਾਇਦਾਦ ਦਾ ਪਤਾ ਲੱਗਿਆ ਸੀ। ਫੇਰ ਸਰਕਾਰੇ ਦਰਬਾਰੇ ਜੱਸੀ ਦੀ ਕਿੰਨੀ ਪੁੱਛ-ਦੱਸ ਸੀ। ਅਲਬੇਲ ਦੀ ਉਮਰ ਚਾਹੇ ਖਾਸੀ ਹੋ ਚੁੱਕੀ ਸੀ, ਪਰ ਉਹ ਐਨੀ ਉਮਰ ਦਾ ਲਗਦਾ ਨਹੀਂ ਸੀ। ਚੌਂਤੀ-ਪੈਂਤੀ ਸਾਲ ਦਾ ਹੀ ਲਗਦਾ। ਉਹਦੀ ਸਿਹਤ ਚੰਗੀ ਸੀ ਅਤੇ ਉਹ ਸੋਹਣਾ ਬਹੁਤ ਸੀ। ਦਸਵੀਂ ਪਾਸ ਸੀ।

 

ਨਛੱਤਰ ਸਿੰਘ ਦੇ ਦੋ ਮੁੰਡੇ ਸਨ ਅਤੇ ਇਕ ਕੁੜੀ। ਦੋਵੇਂ ਮੁੰਡੇ ਕੁੜੀ ਤੋਂ ਵੱਡੇ ਸਨ ਅਤੇ ਵਿਆਹੇ- ਵਰੇ । ਕੁੜੀ ਐਮ.ਏ ਕਰ ਚੁੱਕੀ ਸੀ। ਐਮ.ਏ. ਵਿਚੋਂ ਉਹਦੇ ਨੰਬਰ ਥੋੜੇ ਸਨ। ਯੂ. ਜੀ. ਸੀ. ਦਾ ਟੈਸਟ ਵੀ ਪਾਸ ਨਹੀਂ ਸੀ। ਉਹਦੀ ਉਮਰ ਅਨਾਈ –ਉੱਣਤੀ ਸਾਲ ਦੀ ਹੋ ਚੁੱਕੀ ਸੀ। ਇਕ ਟੁੱਟੇ ਜਿਹੇ ਪ੍ਰਾਈਵੇਟ ਕਾਲਜ ਵਿਚ ਪਾਰਟ-ਟਾਈਮ ਲੈਕਚਰਾਰ ਸੀ। ਬੱਸ ਐਵੇਂ ਰੁਝੇਵਾਂ ਸੀ, ਨਹੀਂ ਤਾਂ ਉਹਨੂੰ ਨੌਕਰੀ ਕਰਨ ਦੀ ਲੋੜ ਕੋਈ ਨਹੀਂ ਸੀ।

 

ਨਛੱਤਰ ਸਿੰਘ ਨੇ ਆਪਣੀ ਧੀ ਦਾ ਸਾਕ ਜੱਸੀ ਦੇ ਮੁੰਡੇ ਅਲਬੇਲ ਨੂੰ ਕਰ ਦਿੱਤਾ। ਵਿਆਹ ਹੋ ਗਿਆ। ਬਾਰਾਤ ਵਿਚ ਗਿਆਰਾਂ ਬੰਦੇ ਲਿਜਾਣ ਦੀ ਪਾਬੰਦੀ ਹੁਣ ਨਹੀਂ ਰਹੀ ਸੀ। ਜੱਸੀ ਦਾ ਪੂਰਾ ਸੌ ਬੰਦਾ ਬਾਰਾਤ ਵਿਚ ਸ਼ਾਮਲ ਹੋਇਆ। ਰੱਜ ਕੇ ਸ਼ਰਾਬ ਪੀਤੀ ਗਈ। ਨਛੱਤਰ ਸਿੰਘ ਨੇ ਦਾਜ ਵਿਚ ਅਲਬੇਲ ਨੂੰ ਮਾਰੂਤੀ ਕਾਰ ਦਿੱਤੀ। ਹੋਰ ਚੀਜ਼-ਵਸਤ ਦੀ ਕੋਈ ਗਿਣਤੀ ਨਹੀਂ ਸੀ। ਫਰਿੱਜ, ਟੈਲੀਵਿਜ਼ਨ, ਸੋਫਾ-ਸੈੱਟ ਆਦਿ ਸਭ ਕੁਝ ਸੀ। ਐਨਾ ਕੁਝ ਥੰਮਣ ਵਾਲੇ ਪਿੰਡ ਵਿਚ ਕੋਈ ਬਹੂ ਕਦੇ ਲੈ ਕੇ ਨਹੀਂ ਆਈ ਸੀ।

 

ਨਛੱਤਰ ਸਿੰਘ ਐਮ.ਐਲ.ਏ. ਨਾਲ ਰਿਸ਼ਤੇਦਾਰੀ ਪੈਣ ਕਰਕੇ ਸਰਕਾਰੇ-ਦਰਬਾਰੇ ਜੱਸੀ ਸਰਪੰਚ ਦੀ ਵੁੱਕਤ ਹੋਰ ਵਧ ਗਈ। ਸਰਕਾਰ ਵੀ ਕਾਂਗਰਸ ਦੀ ਬਣੀ। ਨਛੱਤਰ ਸਿੰਘ ਚਾਹੇ ਖੁਦ ਮੰਤਰੀ ਨਹੀਂ ਸੀ, ਪਰ ਉਹਦੀ ਤਾਕਤ ਮੰਤਰੀਆਂ ਜਿੰਨੀ ਹੀ ਸੀ। ਲੋਕ ਉਹਨੂੰ ਚੰੜੀਗੜ੍ਹ ਲੈ ਕੇ ਜਾਂਦੇ ਅਤੇ ਆਪਣੇ ਕੰਮ ਕਰਵਾਉਂਦੇ। ਪੰਜਵੇਂ-ਸੱਤਵੇਂ ਦਿਨ ਹੀ ਉਹ ਚੰਡੀਗੜ੍ਹ ਜਾਂਦਾ। ਐਮ.ਐਲ.ਏ. ਹੋਸਟਲ ਵਿਚ ਉਹਦਾ ਕਮਰਾ ਸੀ। ਓਥੇ ਉਹ ਦੋ-ਦੋ ਰਾਤਾਂ ਰਹਿੰਦਾ ਵੀ। ਕੰਮਾਂ ਵਾਲੇ ਬੰਦੇ ਉਹਦੇ ਨਾਲ ਹੀ ਠਹਿਰਦੇ ਅਤੇ ਚੰਡੀਗੜ੍ਹ ਦਾ ਨਜ਼ਾਰਾ ਲੈਂਦੇ।

 

: ਜੱਸੀ ਨੇ ਰੋਡੂਸ਼ਾਹ ਮੰਡੀ ਵਿਚ ਇਕ ਬਣੀ-ਬਣਾਈ ਕੋਠੀ ਮੁੱਲ ਲੈ ਲਈ। ਇਹ ਕਿਸੇ ਅਮੀਰ ਬਾਣੀਏ ਦੀ ਕੋਠੀ ਸੀ। ਪੰਜਾਬ ਦੇ ਹਾਲਾਤ ਖਰਾਬ ਹੋਣ ਕਰਕੇ ਉਹਨੇ ਆਪਣਾ ਕਾਰੋਬਾਰ ਯੂ.ਪੀ. ਵਿਚ ਗਾਜ਼ੀਆਬਾਦ ਸ਼ੁਰੂ ਕਰ ਲਿਆ ਸੀ ਅਤੇ ਸਾਰੇ ਟੱਬਰ ਨੂੰ ਫੇਰ ਓਥੇ ਹੀ ਲੈ ਗਿਆ। ਉਹਦਾ ਕਾਰੋਬਾਰ ਓਥੇ ਚੰਗਾ ਚੱਲ ਪਿਆ ਸੀ। ਆਖਦਾ ਸੀ, ਪੰਜਾਬ ਦਾ ਕੀ ਪਤਾ, ਗਹਾਂ ਕੋਈ ਨਵਾਂ ਉੱਧਮੂਲ ਖੜ੍ਹਾ ਹੋ ਜੂ ਕਦੇ। ਰੋਡੂ ਸ਼ਾਹ ਵਾਲੀ ਕੋਠੀ ਉਹਨੇ ਸਸਤੀ ਹੀ ਸੁੱਟ ਦਿੱਤੀ। ਸੌਦਾ ਵਿਜੇ ਕੁਮਾਰ ਆੜ੍ਹਤੀਏ ਦੇ ਮੁੰਡੇ ਕੀਮਤੀ ਲਾਲ ਰਾਹੀਂ ਤੈਅ ਹੋਇਆ ਸੀ। ਕੀਮਤੀ ਲਾਲ ਹੀ ਪੈਸਿਆਂ ਦਾ ਜ਼ਾਮਨ ਬਣਿਆ।

 

ਬਹੂ ਨੂੰ ਲੈ ਕੇ ਅਲਬੇਲ ਰੋਡ ਸ਼ਾਹ ਰਹਿਣ ਲੱਗਿਆ। ਜੱਸੀ ਨੇ ਓਥੇ ਉਹਦੀ ਆੜ੍ਹਤ ਦੀ ਦੁਕਾਨ ਸ਼ੁਰੂ ਕਰਵਾ ਦਿੱਤੀ ਸੀ। ਆੜ੍ਹਤ ਦੀ ਇਹ ਦੁਕਾਨ’ ਕੀਮਤੀ ਲਾਲ ਨਾਲ ਸਾਂਝੀ ਸੀ। ਬਾਣੀਆ ਸਿਆਣਾ ਸੀ। ਹਾਲਾਤ ਵਿਗੜ ਜਾਣ ਕਰਕੇ ਬਾਣੀਆਂ ਦੀ ਓਨੀ ਪਰਚੋਂ ਪਿੰਡਾਂ ਦੇ ਲੋਕਾਂ ਵਿਚ ਨਹੀਂ ਰਹੀ ਸੀ। ਜੱਟ ਨੂੰ ਵਿੱਚ ਪਾ ਕੇ ਕੀਮਤੀ ਲਾਲ ਨੂੰ ਹੌਸਲਾ ਹੋਇਆ। ਉਹ ਦਿਲ ਧਰਨ ਲੱਗਿਆ ਕਿ ਜੱਟਾਂ ਵਿਚ ਪਿਆ ਉਹਦਾ ਪੈਸਾ ਹੁਣ ਮਰੇਗਾ ਨਹੀਂ।

 

ਥੰਮਣ ਵਾਲੇ, ਟਿੱਬੇ ਅਤੇ ਨੇੜੇ-ਤੇੜੇ ਦੇ ਹੋਰ ਪਿੰਡਾਂ ਦੀ ਫਸਲ ਉਹਨਾਂ ਦੀ ਦੁਕਾਨ ਉੱਤੇ ਆਉਣ ਲੱਗੀ। ਉਹਨਾਂ ਨੇ ਆਪਣੀ ਦੁਕਾਨ ਦਾ ਨਵਾਂ ਫੱਟਾ ਲਾਇਆ “ਅਲਬੇਲ ਸਿੰਘ ਕੀਮਤੀ ਲਾਲ ਥੰਮਣ ਵਾਲੀਏ।”

 

15

 

ਚਾਹੇ ਅੱਛਰੇ ਦਾਂਦੂ ਅਤੇ ਉਹਦੇ ਸਾਥੀਆਂ ਦੀ ਕੋਸ਼ਿਸ਼ ਨਾਲ ਬਾਣੀਆਂ ਦੇ ਚਾਰ ਘਰ ਵਾਪਸ ਪਿੰਡ ਮੁੜ ਆਏ ਸਨ, ਪਰ ਉਹਨਾਂ ਦਾ ਮੁੜ ਕੇ ਪਿੰਡ ਵਿਚ ਜੀਅ ਨਹੀਂ ਲੱਗਿਆ । ਹਾਲਾਤ ਬਹੁਤ ਠੀਕ ਹੋ ਚੁੱਕੇ ਸਨ । ਹੁਣ ਕੋਈ ਪਹਿਲਾਂ ਵਾਲੇ ਡਰ-ਭੈਅ ਨਹੀਂ ਰਹੇ ਸਨ। ਪੰਜਾਬ ਮੁੜ ਕੇ ਖੜ੍ਹਾ ਹੋਣ ਲੱਗਿਆ। ਛੋਟੀਆਂ ਦੁਕਾਨਾਂ ਵਾਲੇ ਬਾਣੀਏ ਤਾਂ ਓਵੇਂ ਹੀ ਪਿੰਡ ਵਿਚ ਦੜੋ ਬੈਠੇ ਰਹੇ, ਪਰ ਤਿੰਨ ਵੱਡੇ ਲਾਣੇ ਅੱਧ-ਪਚੱਧਾ ਪਿੰਡ ਛੱਡ ਗਏ। ਮੁਕੰਦੀ ਲਾਲ ਮਰ ਚੁੱਕਿਆ ਸੀ। ਉਹਦੇ ਦੋ ਮੁੰਡੇ ਸਨ। ਦੁਕਾਨ ਉਹਨਾਂ ਨੇ ਖਾਸੀ ਤੋਰ ਲਈ ਸੀ। ਇਕ ਮੁੰਡੇ ਨੇ ਬਰਨਾਲੇ ਜਾਕੇ ਗੁੜ-ਚਾਹ ਦੀ ਦੁਕਾਨ ਕਰ ਲਈ। ਦੂਜਾ ਥੰਮਣ ਵਾਲੇ ਹੀ ਟਿਕਿਆ ਰਿਹਾ। ਸਾਬਕਾ-ਸਰਪੰਚ ਬੁੱਘਾ ਰਾਮ ਦਾ ਮੁੰਡਾ ਕਸਤੂਰੀ ਰੋਡ ਸ਼ਾਹ ਜਾ ਕੇ ਰਹਿਣ ਲੱਗ ਪਿਆ, ਪਰ ਦੁਕਾਨ ਥੰਮਣ ਵਾਲੇ ਹੀ ਰੱਖੀ। ਬੁੱਘਾ ਰਾਮ ਵੀ ਚਲਾਣਾ ਕਰ ਗਿਆ ਸੀ। ਕਸਤੂਰੀ ਦੀ ਦੁਕਾਨ ਸ਼ਹਿਰ ਵਾਂਗ ਮਾਰੋ-ਮਾਰ ਚਲਦੀ। ਪਿੰਡ ਵਿਚ ਬਹੁਤ ਸਾਰਾ ਉਧਾਰ ਪਿਆ ਹੋਇਆ ਸੀ। ਉਹਦੀ ਦੁਕਾਨ ਪਿੰਡ ਦਾ ਵੱਡਾ ਸ਼ਾਪਿੰਗ- ਸੈਂਟਰ ਸੀ। ਕੁੱਲ ਚੀਜ਼ ਮਿਲਦੀ, ਮਿਲਦੀ ਵੀ ਸ਼ਹਿਰ ਦੇ ਭਾਅ। ਉਹ ਨਿੱਤ ਸਵੇਰੇ ਪਹਿਲੀ ਮਿੰਨੀ-ਬੱਸ ਫੜ ਕੇ ਥੰਮਣ ਵਾਲੇ ਆ ਜਾਂਦਾ। ਸ਼ਾਮ ਨੂੰ ਹਨੇਰਾ ਪਏ ਤੋਂ ਕੋਈ ਆਖਰੀ ਟੈਂਪੂ ਲੈ ਕੇ ਰੋਡੂ ਸ਼ਾਹ ਜਾ ਰਹਿੰਦਾ। ਪਿੰਡ ਦੀਆਂ ਗਲੀਆਂ ਵਿਚ ਲੋਕ ਤੁਰਨ-ਫਿਰਨ ਮਸਾਂ ਲੱਗੇ ਹੁੰਦੇ ਕਿ ਉਹ ਦੁਕਾਨ ਉੱਤੇ ਬੈਠਾ ਹੁੰਦਾ। ਧੂਫ ਲੱਗੀ ਹੁੰਦੀ ਅਤੇ ਤੱਕੜੀ-ਵੱਟੇ ਧੋਤੇ ਪਏ ਹੁੰਦੇ। ਦੁਕਾਨ ਵਿਚ ਰਾਤ ਨੂੰ ਉਹਦਾ ਨੌਕਰ ਪੈਂਦਾ ਸੀ। ਨੌਕਰ ਹੀ ਸਦੇਹਾਂ ਉੱਠ ਕੇ ਦੁਕਾਨ ਸੁੰਭਰ ਦਿੰਦਾ ਅਤੇ ਤੱਕੜੀ-ਵੱਟਾ ਧੋ ਦਿੰਦਾ। ਧੂਫ ਵੀ ਓਸੇ ਦੀ ਲਾਈ ਹੁੰਦੀ। ਕਸਤੂਰੀ ਤਾਂ ਮੰਡੀਓਂ ਆ ਕੇ ਗੱਦੀ ਉੱਤੇ ਬੈਠਦਾ। ਦੁਕਾਨ ਸਾਰਾ ਦਿਨ ਮਾਰੋ-ਮਾਰ ਚਲਦੀ ਸੀ। ਊਠ-ਗੱਡੀਆਂ ਵਾਲੇ ਝਿਉਰ ਦੁਕਾਨ ਦਾ ਸਾਮਾਨ ਬਰਨਾਲਿਓਂ ਲੈ ਕੇ ਆਉਂਦੇ। ਕੁਝ ਸਾਮਾਨ ਰੋਡੂ ਸ਼ਾਹ ਤੋਂ ਵੀ ਪਹੁੰਚਦਾ। ਕੁਝ ਸਾਲਾਂ ਬਾਅਦ ਫੇਰ ਕਸਤੂਰੀ ਨੇ ਸਕੂਟਰੀ ਲੈ ਲਈ। ਸਕੂਟਰੀ ਦਾ ਬੜਾ ਆਰਾਮ ਸੀ। ਉਹ ਰੋਡਸ਼ਾਹ ਤੋਂ ਜਿੰਨਾ ਮਰਜ਼ੀ ਸਦੇਹਾਂ ਪਿੰਡ ਪਹੁੰਚ ਜਾਂਦਾ ਅਤੇ ਜਿੰਨਾ ਮਰਜ਼ੀ ਹਨੇਰੇ ਹੋਏ ਮੰਡੀ ਨੂੰ ਜਾਂਦਾ। ਮਿੰਨੀ-ਬੱਸਾਂ ਅਤੇ ਟੈਂਪੂਆਂ ਦੀ ਇੰਤਜ਼ਾਰ ਵਿਚ ਸਮਾਂ ਬਹੁਤ ਬਰਬਾਦ ਹੁੰਦਾ ਸੀ। ਤੀਜੇ-ਚੌਥੇ ਦਿਨ ਹੀ ਸਕੂਟਰੀ ਲੈ ਕੇ ਉਹ ਬਰਨਾਲੇ ਜਾਂਦਾ ਅਤੇ ਥੋਕ-ਦੁਕਾਨਾਂ ਉੱਤੇ ਮਾਲ ਪਸੰਦ ਕਰਕੇ ਆਰਡਰ ਦੇ ਆਉਂਦਾ। ਚੀਜ਼ਾਂ ਦੀਆਂ ਲਿਸਟਾਂ ਊਂਠ-ਗੱਡੀ ਵਾਲਿਆਂ ਨੂੰ ਦੇ ਆਉਂਦਾ। ਸਾਰਾ ਸਾਮਾਨ ਆਥਣ ਤੱਕ ਥੰਮਣ ਵਾਲੇ ਪਹੁੰਚ ਜਾਂਦਾ। ਉਹਨੇ ਕਦੇ ਆਪ ਨਾ ਜਾਣਾ ਹੁੰਦਾ ਤਾਂ ਦੁਕਾਨ ਵਿਚ ਟੈਲੀਫੋਨ ਸੀ । ਬਹੁਤ ਸਾਰੇ ਕੰਮ ਤਾਂ ਟੈਲੀਫੋਨ ਉੱਤੇ ਹੀ ਹੋ ਜਾਂਦੇ।

 

ਰੌਣਕੀ ਵੀ ਇਸ ਜਹਾਨ ਉੱਤੇ ਨਹੀਂ ਰਿਹਾ ਸੀ। ਉਹਦੇ ਜਿਹੜੇ ਦੋ ਮੁੰਡੇ ਖੇਤੀ ਦਾ ਕੰਮ ਕਰਦੇ ਸਨ, ਉਹ ਹੁਣ ਵੀ ਖੇਤੀ ਕਰਦੇ। ਦੁੱਧ ਢੋਣ ਵਾਲੇ ਮੁੰਡੇ ਨੇ ਬਰਨਾਲੇ ਜਾ ਕੋ ਹਲਵਾਈ ਦੀ ਦੁਕਾਨ ਕਰ ਲਈ। ਉਹਦੀ ਦੁਕਾਨ ਉੱਤੇ ਮਿਠਾਈਆਂ ਵੀ ਬਣਦੀਆਂ, ਪਰ ਉਹ ਦੁੱਧ ਦਾ ਕੰਮ ਬਹੁਤਾ ਕਰਦਾ। ਢੋਲਾਂ ਵਾਲੇ ਪਿੰਡਾਂ ਤੋਂ ਆਉਣ ਲੱਗੇ। ਉਹਦੀ ਦੁਕਾਨ ਦਾ ਸਪਰੇਟਾ ਦੁੱਧ ਸਾਰਾ ਦਿਨ ਵਿਕਦਾ ਸੀ। ਸਾਰਾ ਦਿਨ ਦੇਸੀ ਘਿਓ ਵਿਕਦਾ। ਬਸਾਤੀ ਦੀ ਦੁਕਾਨ ਵਾਲੇ ਮੁੰਡੇ ਨੇ ਰੋਡੂ ਸ਼ਾਹ ਜਾ ਕੇ ਬਸਾਤੀ ਦੀ ਦੁਕਾਨ ਹੀ ਪਾ ਲਈ। ਉਹਨੇ ਦੁਕਾਨ ਵਿਚ ਖਾਸਾ ਸੌਦਾ ਭਰਿਆ ਸੀ। ਤੇ ਫੇਰ ਦੁਕਾਨ ਚੱਲਣ ਵੀ ਚੰਗੀ ਲੱਗੀ। ਕੱਪੜੇ ਦੀ ਦੁਕਾਨ ਵਾਲਾ ਪਹਿਲਾਂ ਹੀ ਰੋਡੂਸ਼ਾਹ ਸੀ । ਬਰਨਾਲੇ ਵਾਲੇ ਮੁਨੀਮ ਨੇ ਆੜ੍ਹਤੀਆ ਛੱਡ ਦਿੱਤਾ ਅਤੇ ਰੋਡ ਸ਼ਾਹ ਦੀ ਮੰਡੀ ਆ ਕੇ ਆਪ ਆੜ੍ਹਤ ਦੀ ਦੁਕਾਨ ਖੋਲ੍ਹ ਲਈ। ਛੇ ਭਰਾਵਾਂ ਨੇ ਥੰਮਣ ਵਾਲੇ ਆਪਣੀ ਪੰਦਰਾਂ ਕਿੱਲੇ ਜ਼ਮੀਨ ਵੰਡੀ ਨਹੀਂ। ਪਿੰਡ ਵਾਲੇ ਦੋਵੇਂ ਭਰਾ ਹੀ ਸਾਰੀ ਜ਼ਮੀਨ ਨੂੰ ਵਾਹੁੰਦੇ-ਬੀਜਦੇ। ਬਾਕੀ ਚਾਰਾਂ ਨੂੰ ਢਾਈ-ਢਾਈ ਕਿੱਲੇ ਦਾ ਠੇਕਾ ਦੇ ਦਿੰਦੇ। ਹਰ ਸਾਲ ਚੁੱਪ-ਗੜੁਪ ਵਿਚ ਹੀ ਉਹ ਠੇਕਾ ਤੈਅ ਕਰ ਲੈਂਦੇ, ਜੱਟਾਂ ਵਾਂਗ ਝੱਜੂ ਨਹੀਂ ਪਾਉਂਦੇ ਸਨ। ਰੌਣਕੀ ਜਿਉਂਦਾ-ਜਿਉਂਦਾ ਛੀਏ ਪੁੱਤਾਂ ਦੇ ਨਾਂ ਜ਼ਮੀਨ ਦੀ ਵਸੀਅਤ ਕਰਵਾ ਗਿਆ ਸੀ। ਤੇ ਫੇਰ ਛੀਆਂ ਦੇ ਨਾ ਇੰਤਕਾਲ ਹੋ ਗਿਆ। ਕੁੜੀਆਂ ਨੂੰ ਪਤਾ ਸੀ, ਪਰ ਬੋਲੀਆਂ ਨਹੀਂ। ਉਹ ਛੀਏ ਭਰਾਵਾਂ ਤੋਂ ਤਿੱਥ-ਤਿਹਾਰ ਨੂੰ ਲੀੜਾ-ਕੱਪੜਾ ਲੈ ਕੇ ਜਾਂਦੀਆਂ। ਉਹਨਾਂ ਦੇ ਧੀਆਂ-ਪੁੱਤਰਾਂ ਦੇ ਵਿਆਹਾਂ ਦੀਆਂ ਨਾਨਕ- ਛੱਕਾਂ ਛੀਏ ਭਰਾਵਾਂ ਨੇ ਭਰੀਆਂ।

 

ਹਾਲਾਤ ਛੇਤੀ-ਛੇਤੀ ਬਦਲ ਰਹੇ ਸਨ। ਕੌਰਾ ਬਾਮ੍ਹਣ ਪਹਿਲਾਂ ਵਾਂਗ ਹੀ ਜੱਸੀ ਸਰਪੰਚ ਕੋਲ ਰਹਿੰਦਾ। ਗੋਮਤੀ ਬੁੜ੍ਹੀ ਕਈ ਸਾਲ ਪਹਿਲਾਂ ਮਰ ਗਈ ਸੀ। ਕੌਰੇ ਦਾ ਵਿਆਹ ਨਹੀਂ ਹੋਇਆ ਸੀ। ਉਹ ਤਾਂ ਹੁਣ ਜੱਸੀ ਦੇ ਘਰ ਜੋਗਾ ਬਣ ਕੇ ਹੀ ਰਹਿ ਗਿਆ ਸੀ। ਜੱਸੀ ਨੇ ਉਹਨੂੰ ਕਿਹਾ ਸੀ ਕਿ ਉਹ ਰੋਡ ਸ਼ਾਹ ਅਲਬੇਲ ਕੋਲ ਚਲਿਆ ਜਾਵੇ ਅਤੇ ਦੁਕਾਨ ਉੱਤੇ ਬੈਠਿਆ ਕਰੋ । ਦੁਕਾਨ ਉੱਤੇ ਬਹੁਤ ਕੰਮ ਹੈ। ਉਹ ਘਰ ਦਾ ਬੰਦਾ ਹੈ। ਦੁਕਾਨ ਵਿਚ ਨਿਰ੍ਹਾ ਰਹੇਗੀ, ਪਰ ਕੌਰਾ ਮੰਨਿਆ ਨਹੀਂ। ਉਹ ਜੱਸੀ ਦੇ ਬਾਹਰਲੇ ਘਰ ਰਹਿਣ ਲੱਗਿਆ। ਉਹਨਾਂ ਦਾ ਡੰਗਰ-ਪਸ਼ੂ ਸਾਂਭਦਾ। ਓਥੇ ਹੀ ਉਹਨੂੰ ਰੋਟੀ ਆ ਜਾਂਦੀ, ਓਥੇ ਹੀ ਉਹਦੇ ਲਈ ਚਾਹ ਆ ਜਾਂਦੀ। ਉਹਦਾ ਦੁਨੀਆਂ ਵਿਚ ਹੁਣ ਹੋਰ ਕੋਈ ਨਹੀਂ ਸੀ। ਜੱਸੀ ਦਾ ਪਰਿਵਾਰ ਹੀ ਉਹਦਾ ਸਭ ਕੁਝ ਸੀ। ਉਹਨੂੰ ਆਪਣਾ ਘਰ ਵੀ ਓਪਰਾ ਲਗਦਾ। ਕਦੇ-ਕਦੇ ਉਹ ਆਪਣੇ ਘਰ ਜਾਂਦਾ। ਬੱਸ ਬਾਰ ਦੇ ਤਖਤੇ ਖੋਲ੍ਹ ਕੇ ਦੇਖ ਲੈਂਦਾ। ਉਹਦੀ ਮਾਂ ਦੇ ਹੱਥਾਂ ਦੀ ਹਰ ਚੀਜ਼ ਓਵੇਂ ਦੀ ਓਵੇਂ ਪਈ ਦਿਸਦੀ।

 

ਬਾਬਾ ਰਾਮ ਦਾਸ ਨੇ ਰੋਡੂ ਸ਼ਾਹ ਰਹਿਣਾ ਛੱਡ ਦਿੱਤਾ ਸੀ । ਹੁਣ ਉਹ ਪਹਿਲਾਂ ਵਾਂਗ ਦੁੱਲੇ ਦੀ ਢਾਬ ਹੀ ਆਪਣੀ ਕੁਟੀਆ ਵਿਚ ਰਹਿੰਦਾ। ਹੁਣ ਪਹਿਲਾਂ ਵਾਲੇ ਹਾਲਾਤ ਹੀ ਮੁੜ ਆਏ ਸਨ। ਦੁੱਲੇ ਦੀ ਢਾਬ ਰਾਤਾਂ ਨੂੰ ਹੁਣ ਓਪਰੇ ਬੰਦਿਆਂ ਦਾ ਕੋਈ ਡਰ-ਭੈਅ ਨਹੀਂ ਸੀ। ਉਹ ਆਪਣੀ ਰੋਡੂ ਸ਼ਾਹ ਵਾਲੀ ਕੋਠੀ ਵਿਚ ਇਕ ਸੇਵਕ ਛੱਡ ਆਇਆ ਸੀ। ਜਿਸ ਦਿਨ ਕਦੇ ਰਾਮ ਦਾਸ ਰੋਡ ਸ਼ਾਹ ਗੇੜਾ ਮਾਰਦਾ ਤਾਂ ਘੜੀ-ਦੋ ਘੜੀ ਆਪਣੀ ਕੋਠੀ ਦੇ ਕਮਰੇ ਵਿਚ ਆਸਣ ਉੱਤੇ ਜਾ ਬੈਠਦਾ, ਆਰਾਮ ਕਰਦਾ ਅਤੇ ਫੇਰ ਚਾਹ-ਪਾਣੀ ਪੀ ਕੇ ਆਥਣੇ ਜਿਹੇ ਦੁੱਲੇ ਦੀ ਢਾਬ ਨੂੰ ਮੁੜ ਆਉਂਦਾ। ਇਸ ਕੋਠੀ ਨੂੰ ਹੁਣ ਲੋਕ ‘ਰਾਮ ਦਾਸ ਦੀ ਕੋਠੀ’ ਆਖਦੇ ਸਨ। ਨਛੱਤਰ ਸਿੰਘ ਦੀ ਚੋਣ ਵੇਲੇ ਇਸ ਕੋਠੀ ਵਿਚ ਲੰਗਰ ਖੋਲ੍ਹ ਦਿੱਤਾ ਗਿਆ ਸੀ। ਨਛੱਤਰ ਸਿੰਘ ਦੇ ਬੰਦੇ ਏਥੇ ਆ ਕੇ ਰੋਟੀ-ਪਾਣੀ ਛਕਦੇ। ਇਕ ਮਨਾਹੀ ਸੀ, ਬਾਬਾ ਰਾਮ ਦਾਸ ਦੀ ਕੋਠੀ ਵਿਚ ਸ਼ਰਾਬ ਨਹੀਂ ਪੀਤੀ ਜਾ ਸਕਦੀ ਸੀ ਅਤੇ ਨਾ ਹੀ ਓਥੇ ਮਾਸ-ਮਿੱਟੀ ਵੜਦਾ ਸੀ। ਅਜਿਹਾ ਕਰਨ ਲਈ ਨਛੱਤਰ ਸਿੰਘ ਦੇ ਹੋਰ ਟਿਕਾਣੇ ਸਨ। ਹੁਣ ਤਾਂ ਇਹ ਕੋਠੀ ਅਲਬੇਲ ਸਿੰਘ ਦੇ ਵਧੀਆ ਕੰਮ ਆਉਂਦੀ। ਜਿਣਸ ਲੈ ਕੇ ਆਏ ਬੰਦੇ, ਜੋ ਰਾਤ ਕੱਟਣੀ ਹੁੰਦੀ, ਉਹਨਾਂ ਨੂੰ ਅਲਬੇਲ ਬਾਬਿਆਂ ਦੀ ਕੋਠੀ ਭੇਜ ਦਿੰਦਾ। ਕੋਠੀ ਵਿਚ ਮੰਜੇ-ਬਿਸਤਰੇ ਬਥੇਰੋ ਸਨ। ਜੱਟ ਰੋਟੀ ਆਪਣੀ ਢਾਬਿਆਂ ਤੋਂ ਖਾ ਲੈਂਦੇ, ਚਾਹ ਢਾਬਿਆਂ ਤੋਂ ਪੀ ਆਉਂਦੇ। ਹਾਂ ਕੋਠੀ ਵਿਚ ਨ੍ਹਾਉਣ- ਧੋਣ ਦਾ ਇੰਤਜਾਮ ਜ਼ਰੂਰ ਸੀ। ਜੱਸੀ ਸਰਪੰਚ ਦੇ ਲਾਣੇ ਦੀ ਬਾਬਾ ਰਾਮ ਦਾਸ ਨਾਲ ਸਿੱਖੀ-ਸੇਵਕੀ ਤਾਂ ਅੱਡ,

 

ਰਿਸ਼ਤੇਦਾਰੀ ਵੀ ਗੂੜ੍ਹੀ ਸੀ। ਹਮੀਰਗੜ੍ਹ ਤੋਂ ਰਾਮਦਾਸ ਦਾ ਸਕਾ ਭਤੀਜਾ ਸਰਪੰਚ ਦੀ ਕੁੜੀ ਨੂੰ ਵਿਆਹਿਆ ਹੋਇਆ ਸੀ। ਸਕੀਰੀ ਤਾਂ ਬਹੁਤ ਗੂੜ੍ਹੀ ਸੀ।

 

ਵੀਹਵੀ ਸਦੀ ਆਪਣੇ ਅੰਤਲੇ ਵਰ੍ਹੇ ਹੰਢਾ ਰਹੀ ਸੀ, ਆਖਰੀ ਸਾਹਾਂ ਵਾਂਗ। ਥੰਮਣ ਵਾਲਾ ਪਿੰਡ ਵਿਚ ਮੁੜ ਕੇ ਨੌਜਵਾਨ ਸਭਾ ਬਣੀ। ਇਹ ਸਾਰੇ ਪੜ੍ਹੇ-ਲਿਖੇ ਮੁੰਡੇ ਸਨ। ਦੋ ਮੁੰਡੇ ਐਮ.ਏ. ਪਾਸ ਅਤੇ ਪੰਜ-ਸੱਤ ਮੁੰਡੇ ਬੀ.ਏ. ਵੀ ਸਨ । ਪਲੱਸ-ਟੂ ਬਾਕੀ ਸਭ ਨੇ ਕੀਤੀ ਹੋਈ ਸੀ। ਸਾਰੇ ਹੀ ਬੇ-ਰੋਜ਼ਗਾਰ ਸਨ। ਨਾ ਤਾਂ ਉਹਨਾਂ ਨੂੰ ਕਿਧਰੇ ਕੋਈ ਨੌਕਰੀ ਮਿਲੀ ਸੀ ਅਤੇ ਨਾ ਹੀ ਕੋਈ ਟਰੇਨਿੰਗ ਕੋਰਸ ਕੀਤਾ ਸੀ। ਘਰਦਿਆਂ ਨਾਲ ਹੀ ਥੋੜਾ- ਮੋਟਾ ਖੇਤੀ ਦਾ ਕੰਮ ਕਰਾਉਂਦੇ। ਸਾਰਿਆਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਅਖ਼ਬਾਰ ਤਾਂ ਸਾਰਾ ਪਿੰਡ ਪੜ੍ਹਦਾ। ਪੰਜਾਬੀ ਦੇ ਤਿੰਨ ਅਖ਼ਬਾਰ ਸੌ-ਸੌ, ਡੇਢ-ਡੇਢ ਸੌ ਦੀ ਗਿਣਤੀ ਵਿਚ ਰੋਜ਼ਾਨਾ ਆਉਂਦੇ ਸਨ।

 

ਮੁੰਡਿਆਂ ਨੇ ਇਕ ਮੀਟਿੰਗ ਕਰਕੇ ਸਲਾਹ ਬਣਾਈ ਕਿ ਇਕ ਤਾਂ ਪਹਿਲਾਂ ਵਾਂਗ ਹਰ ਸਾਲ ਕਬੱਡੀ ਦਾ ਖੇਡ-ਮੇਲਾ ਕੀਤਾ ਜਾਵੇ। ਕੋਈ ਵੀਹ ਵਰ੍ਹੇ ਪਹਿਲਾਂ ਥੰਮਣ ਵਾਲੇ ਪਿੰਡ ਕਬੱਡੀ ਦੇ ਟੂਰਨਾਮੈਂਟ ਹੋਇਆ ਕਰਦੇ ਸਨ। ਇਹ ਟੂਰਨਾਮੈਂਟ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਨ ਸਮੇਂ ਹੁੰਦੇ। ਦੂਰੋਂ-ਦੂਰੋਂ ਪਿੰਡਾਂ ਦੀਆਂ ਟੀਮਾਂ ਆਉਂਦੀਆਂ। ਹਰ ਟੀਮ ਨੂੰ ਪੰਜ ਸੋ ਰੁਪਿਆ ਦਿੱਤਾ ਜਾਂਦਾ। ਜਿੱਤਣ ਵਾਲੀਆਂ ਤਿੰਨ ਟੀਮਾਂ ਨੂੰ ਇਕ 4 ਹਜ਼ਾਰ ਦੋ ਹਜ਼ਾਰ ਅਤੇ ਤਿੰਨ ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਂਦੇ। ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਣ ਲੱਗੇ, ਇਹ ਕਬੱਡੀ-ਟੂਰਨਾਮੈਂਟ ਵੀ ਬੰਦ ਹੋ ਗਏ। ਇਹ ਕਬੱਡੀ-ਟੂਰਨਾਮੈਂਟ ਪਿੰਡ ਦੀ ਪੰਚਾਇਤ ਕਰਵਾਉਂਦੀ ਹੁੰਦੀ। ਤਿੰਨ ਦਿਨਾਂ ਲਈ ਸਾਰਾ ਪਿੰਡ ਮੇਲੇ ਦਾ ਰੂਪ ਧਾਰ ਲੈਂਦਾ। ਹੁਣ ਨੌਜਵਾਨ ਸਭਾ ਨੇ ਫ਼ੈਸਲਾ ਕੀਤਾ ਕਿ ਪਹਿਲਾਂ ਵਾਂਗ ਹੀ ਕਬੱਡੀ ਦੇ ਮੈਚ ਗੁਰੂ ਨਾਨਕ ਦੇਵ ਜੀ ਦੇ ਜਨਮ-ਦਿਨ ਸਮੇਂ ਰੱਖੇ ਜਾਇਆ ਕਰਨ। ਹਰ ਟੀਮ ਨੂੰ ਇਕ ਹਜ਼ਾਰ ਰੁਪਿਆ ਦਿੱਤਾ ਜਾਵੇ। ਫਸਟ, ਸੈਕੰਡ ਅਤੇ ਥਰਡ ਆਉਣ ਵਾਲੀਆਂ ਟੀਮਾਂ ਨੂੰ ਪੰਜ- ਹਜ਼ਾਰ, ਤਿੰਨ ਹਜ਼ਾਰ ਅਤੇ ਦੋ ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣ !

 

ਦੂਜਾ ਫ਼ੈਸਲਾ ਇਹ ਕੀਤਾ ਕਿ ਪਿੰਡ ਵਿਚ ਸ਼ਹੀਦ ਭਗਤ ਸਿੰਘ ਲਾਇਬਰੇਰੀ ਬਣਾਈ ਜਾਵੇ। ਦੋ ਕਮਰੇ ਹੋਣ। ਇਕ ਕਮਰੇ ਵਿਚ ਕਿਤਾਬਾਂ ਦੀਆਂ ਅਲਮਾਰੀਆਂ ਹੋਣ ਅਤੇ ਦੂਜਾ ਕਮਰਾ ਰੀਡਿੰਗ-ਰੂਮ ਵਜੋਂ ਵਰਤਿਆ ਜਾਵੇ। ਇਸ ਰੀਡਿੰਗ-ਰੂਮ ਵਿਚ ਪੰਜਾਬੀ ਦੇ ਰਸਾਲੇ ਪਏ ਰਿਹਾ ਕਰਨ ਅਤੇ ਸਾਰੇ ਪੰਜਾਬੀ ਅਖ਼ਬਾਰ।

 

ਤੀਜਾ ਫ਼ੈਸਲਾ ਇਹ ਵੀ ਕੀਤਾ ਕਿ ਨੌਜਵਾਨ ਅੱਛਰਾ ਸਿੰਘ ਦਾ ਯਾਦਗਾਰੀ ਬੁੱਤ ਸਥਾਪਿਤ ਕੀਤਾ ਜਾਵੇ। ਪਿੰਡ ਅੱਛਰੇ ਦਾਂਦੂ ਨੂੰ ਹੁਣ ਤੱਕ ਵੀ ਯਾਦ ਕਰਦਾ। ਕਾਲੇ ਦਿਨਾਂ ਵਿਚ ਉਹਨੇ ਪਿੰਡ ਦੀ ਲਾਜ ਰੱਖੀ ਸੀ। ਉਹ ਅਤੇ ਉਹਦੇ ਸਾਥੀ ਪਿੰਡ ਦੇ ਬਾਣੀਆਂ ਨੂੰ ਵਾਪਸ ਮੋੜ ਕੇ ਲਿਆਏ ਸਨ। ਉਹ ਚੰਗੇ ਰਾਹ ਪਿਆ ਹੋਇਆ ਨੌਜਵਾਨ ਸੀ। ਉਹਨੇ ਪਿੰਡ ਦੀਆ ਕਿੰਨੀਆਂ ਕੁੜੀਆਂ ਅਤੇ ਕਿੰਨੀਆਂ ਬਹੂਆਂ ਨੂੰ ਮੁੜ ਕੇ ਵਸਾਇਆ ਸੀ। ਉਹ ਪਿੰਡ ਦਾ ਨਾਇਕ ਬਣ ਚੁੱਕਿਆ ਸੀ। ਲੋਕ ਉਹਦੇ ਕੋਲੋਂ ਨੌਕ-ਸਲਾਹਾਂ ਲੈਂਦੇ। ਜਵਾਨੀ ਦੀ ਉਮਰ ਵਿਚ ਹੀ ਉਹ ਇਕ ਸਿਆਣੇ ਮਨੁੱਖ ਦਾ ਰੂਪ ਧਾਰਨ ਕਰ ਗਿਆ। ਅਜਿਹੀ ਪਦਵੀ ਪਿੰਡਾਂ ਵਿਚ ਕਿਸੇ ਕਿਸੇ ਬੰਦੇ ਨੂੰ ਹੀ ਮਿਲਿਆ ਕਰਦੀ ਹੈ। ਅੱਛਰਾ ਦਾਂਦੂ ਜਿਸ ਦਾ ਸਾਰੇ ਸੰਸਾਰ ਵਿਚ ਆਪਣਾ ਕੋਈ ਨਹੀਂ ਸੀ ਅਤੇ ਉਹ ਆਪ ਸਭ ਦਾ ਸੀ।

 

ਮਹੀਨੇ ਕੁ ਬਾਅਦ ਨੌਜਵਾਨ ਸਭਾ ਨੇ ਪਿੰਡ ਦਾ ਇਕ ਵੱਡਾ ਇਕੱਠ ਕੀਤਾ। ਨੌਜਵਾਨ ਸਭਾ ਨੇ ਇਸ ਇਕੱਠ ਵਿਚ ਕਾਮਰੇਡ ਤਰਸੇਮ ਸਿੰਘ ਦੇ ਵੱਡੇ ਪੁੱਤਰ ਨਵਚੇਤਨ ਸਿੰਘ ਨੂੰ ਆਪਣਾ ਪ੍ਰਧਾਨ ਬਣਾਇਆ। ਨਵਚੇਤਨ ਨੇ ਹੀ ਫੇਰ ਇਕੱਠ ਦੀ ਸਾਰੀ ਕਾਰਵਾਈ ਚਲਾਈ। ਇਕੱਠ ਵਿਚ ਪਿੰਡ ਦੀ ਸਾਰੀ ਨਵੀਂ ਪੰਚਾਇਤ ਸੱਦੀ ਗਈ। ਪੁਰਾਣੇ ਪੰਚਾਇਤ-ਮੈਂਬਰ ਵੀ ਸਨ । ਸਾਰੇ ਨੰਬਰਦਾਰ ਬੈਠੇ ਸਨ। ਪਿੰਡ ਦੇ ਹੋਰ ਸਿਆਣੇ ਬੰਦੇ ਵੀ ਸਨ। ਸਾਬਕਾ-ਸਰਪੰਚ ਜਸਵੰਤ ਸਿੰਘ ਹਾਜ਼ਰ ਸੀ। ਦੁੱਲੇ ਦੀ ਢਾਬ ਵਾਲੇ ਬਾਬਾ ਰਾਮ ਦਾਸ ਵੀ ਆਏ। ਇਹ ਇਕੱਠ ਵਿਹਲੇ ਜਿਹੇ ਦਿਨਾਂ ਵਿਚ ਸੀ, ਜਦੋਂ ਕਣਕਾਂ ਦੀ ਬਿਜਾਈ ਹੋ ਚੁੱਕੀ ਹੁੰਦੀ ਹੈ ਅਤੇ ਲੋਕਾਂ ਨੂੰ ਖੇਤਾਂ ਵਿਚ ਐਨਾ ਬਹੁਤਾ ਕੰਮ ਨਹੀਂ ਹੁੰਦਾ। ਅਗਲੇ ਗੁਰਪੁਰਬ ਨੂੰ ਕਬੱਡੀ-ਮੇਲਾ ਕਰਨ ਲਈ ਕਮੇਟੀ ਬਣਾ ਦਿੱਤੀ ਗਈ। ਕਮੇਟੀ ਵਿਚ ਵੱਡੀ ਉਮਰ ਦੇ ਬੰਦੇ ਵੀ ਲਏ ਗਏ। ਉਹਨਾਂ ਨੇ ਹੀ ਅੱਗੇ ਲੱਗ ਕੇ ਫੰਡ ਇਕੱਠਾ ਕਰਾਉਣਾ ਸੀ। ਸ਼ਹੀਦ ਭਗਤ ਸਿੰਘ ਲਾਇਬਰੇਰੀ ਲਈ ਬਾਬਾ ਰਾਮ ਦਾਸ ਨੇ ਖੜ੍ਹੇ ਹੋ ਕੇ ਪੇਸ਼ਕਸ਼ ਕੀਤੀ ਕਿ ਲਾਇਬਰੇਰੀ ਦੁੱਲੇ ਦੀ ਢਾਬ ਵਿਖੇ ਬਣਾਈ ਜਾਵੇ। ਜਗ੍ਹਾ ਅਸੀਂ ਦੇ ਦਿੰਦੇ ਹਾਂ, ਕਮਰੇ ਦੋ ਤੁਸੀਂ ਬਣਵਾ ਦਿਓ। ਬਾਬਾ ਰਾਮ ਦਾਸ ਦੀ ਇਹ ਪੇਸ਼ਕਸ਼ ਮੰਨੇ ਲਈ ਗਈ। ਦੁੱਲੇ ਦੀ ਢਾਬ ਥੰਮਣ ਵਾਲੇ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ। ਕਿਤਾਬਾਂ ਪੜ੍ਹਨ ਵਾਲੇ ਸਾਈਕਲਾਂ-ਸਕੂਟਰਾਂ ‘ਤੇ ਓਥੇ ਜਾ ਸਕਦੇ ਸਨ। ਇਹ ਪਿੰਡ ਦੀ ਸਾਂਝੀ ਥਾਂ मी।

 

ਅੱਛਰਾ ਸਿੰਘ ਦਾ ਬੁੱਤ ਸਥਾਪਿਤ ਕਰਨ ਸਬੰਧੀ ਇਕ ਵੀ ਬੰਦਾ ਵਿਰੋਧ ਵਿਚ ਨਹੀਂ ਬੋਲਿਆ। ਸਭ ਨੇ ਹੱਥ ਖੜ੍ਹੇ ਕਰਕੇ ਸਰਮਥਨ ਕੀਤਾ। ਲੋਕਾਂ ਨੇ ਆਪ ਹੀ ਸੁਝਾਓ ਦਿੱਤਾ ਕਿ ਇਹ ਬੁੱਤ ਵੀ ਦੁੱਲੇ ਦੀ ਢਾਬ ਵਿਖੇ ਸਥਾਪਿਤ ਕੀਤਾ ਜਾਵੇ। ਬੁੱਤ ਰਾਜਸਥਾਨ ਦੇ ਸ਼ਹਿਰ ਜੈਪੁਰ-ਤੋਂ ਬਣਵਾਕੇ ਲਿਆਉਣਾ ਸੀ, ਜਿਸ ਉੱਤੇ ਕਾਫੀ ਖਰਚ ਹੋਣਾ ਸੀ।

 

ਕਬੱਡੀ ਮੈਚਾਂ ਤੋਂ ਬਾਅਦ ਲਾਇਬਰੇਰੀ ਅਤੇ ਬੁੱਤ ਲਈ ਫੰਡ ਇਕੱਠਾ ਕੀਤਾ ਜਾਣ ਲੱਗਿਆ। ਇਹ ਵੀ ਫ਼ੈਸਲਾ ਲਿਆ ਗਿਆ ਕਿ ਲਾਇਬਰੇਰੀ ਦੀ ਬਾਹਰਲੀ ਕੰਧ ਉਤੇ ਇਕ ਲੰਮਾ ਚੌੜਾ ਪੱਥਰ ਲਾਇਆ ਜਾਵੇ, ਜਿਸ ਉਤੇ ਇਕ ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਸਹਾਇਤਾ ਦੇਣ ਵਾਲਿਆਂ ਦੇ ਨਾਂ ਉੱਕਰੇ ਜਾਣ।

 

ਨੌਜਵਾਨ ਸਭਾ ਨੇ ਆਪਣੀਆਂ ਸਰਗਰਮੀਆ ਢਿੱਲੀਆਂ ਨਹੀਂ ਪੈਣ ਦਿੱਤੀਆਂ। ਇਕ ਸਾਲ ਦੇ ਅੰਦਰ-ਅੰਦਰ ਦੁੱਲੇ ਦੀ ਢਾਬ ਵਿਖੇ ਲਾਇਬਰੇਰੀ ਲਈ ਦੋ ਸ਼ਾਨਦਾਰ ਕਮਰੇ ਉਸਾਰ ਦਿੱਤੇ ਗਏ। ਇਕ ਕਮਰੇ ਵਿਚ ਚਾਰ ਅਲਮਾਰੀਆਂ ਕਿਤਾਬਾਂ ਦੀਆਂ ਵੀ ਭਰ ਗਈਆਂ। ਦੂਜੇ ਕਮਰੇ ਵਿਚ ਇਕ ਵੱਡਾ ਮੇਜ਼ ਰੱਖਿਆ ਗਿਆ, ਜਿਸ ਉਤੇ ਮੈਗਜ਼ੀਨ ਅਤੇ ਅਖ਼ਬਾਰ ਹੁੰਦੇ। ਮੇਜ਼ ਦੇ ਦੋਵੇਂ ਪਾਸੀਂ ਬੈਂਚ ਸਨ। ਲਾਇਬਰੇਰੀ ਦਾ ਫੱਟਾ ਲੱਗਿਆ ਹੋਇਆ ਸੀ-‘‘ਸ਼ਹੀਦ ਭਗਤ ਸਿੰਘ ਲਾਇਬਰੇਰੀ, ਥੰਮ੍ਹਣ ਵਾਲਾ।’ ਲਾਇਬਰੇਰੀ ਦੇ ਖੱਬੇ ਹੱਥ ਥਮ੍ਹਣ ਵਾਲੇ ਪਾਸੇ ਨੌਜਵਾਨ ਅੱਛਰਾ ਸਿੰਘ ਦਾ ਬੁੱਤ ਸੀ। ਚਿੱਟਾ ਬੰਗਾਲੀ ਕਮੀਜ਼, ਚਿੱਟਾ ਪਾਜਾਮਾ, ਕਾਲੀ ਪੱਗ, ਕਮੀਜ਼ ਉਤੋਂ ਦੀ ਕਾਲੀ ਬਾਸਕਟ। ਭੂਰੇ ਰੰਗ ਦੀ ਚਾਦਰ ਦੀ ਗਲਤੀ ਮਾਰੀ ਹੋਈ। ਛੋਟੀਆਂ-ਛੋਟੀਆਂ ਦਾੜ੍ਹੀ ਮੁੱਛਾਂ।

 

ਲਾਇਬਰੇਰੀ ਦੀ ਬਾਹਰਲੀ ਕੰਧ ਉੱਤੇ ਪੱਥਰ ਵਿਚ ਦਾਨੀ ਸੱਜਣਾਂ ਦੇ ਨਾਂ ਖੁਦੇ ਹੋਏ ਸਨ। ਸਭ ਤੋਂ ਉੱਤੇ ਸਾਬਕਾ ਸਰਪੰਚ ਸ. ਜਸਵੰਤ ਸਿੰਘ ਔਲਖ ਦਾ ਨਾਂ ਸੀ, ਜਿਸ ਦੇ ਸਾਹਮਣੇ ਇੱਕੀ ਹਜ਼ਾਰ ਰੁਪਏ ਦੀ ਰਕਮ ਲਿਖੀ ਹੋਈ ਸੀ।

 

ਭਾਗ ਪੰਜਵਾਂ

 

1

 

“ਜਿਣਸ ਤਾਂ ਇਹ ਐ। ਆਪਣੇ ਦੇਖਦੇ-ਦੇਖਦੇ ਅੰਬਾਂ ਦੀ ਸਾਰੀ ਰੇੜ੍ਹੀ ਵਿਕ ’ਗੀ! ਕੋਈ ਇਕ ਕਿਲੋ, ਕੋਈ ਦੋ ਕਿਲੋ, ਲੋਕ ਚੱਕੀ ਤੁਰੇ ਜਾਂਦੇ ਐ।” ਸੰਤੇ ਨੇ ਗੰਭੀਰ ਜਿਹਾ ਹੋ ਕੇ ਗੱਲ ਕੀਤੀ।

 

“ਹੋਰ, ਦੇਖ ਲੈ।” ਦਿਆਲੋ ਨੇ ਅੰਬ ਦੇ ਰਜੇ ਦੀ ਘੁੱਟ ਅੰਦਰ ਲੰਘਾ ਕੇ ਸਿਰਫ਼ ਹੁੰਗਾਰਾ ਹੀ ਭਰਿਆ।

 

ਉਹਨਾਂ ਨੇ ਦੋ ਕਿਲੋ ਦਸਹਿਰੀ ਅੰਬ ਤੁਲਵਾਏ ਸਨ। ਬਾਅਦ ਵਿਚ ਗਿਣਕੇ ਦੇਖੇ। ਠੀਕ ਐ, ਸਾਰੇ ਟੱਬਰ ਨੂੰ ਇਕ-ਇਕ ਆਜੂਗਾ। ਦਿਆਲੋ ਨੇ ਦੋ ਅੰਬ ਚੰਗੇ ਜਿਹੇ ਲਿਫਾਫੇ ਵਿਚੋਂ ਕੱਢੇ ਅਤੇ ਟੂਟੀ ਦੇ ਪਾਣੀ ਨਾਲ ਧੋ ਕੇ ਓਥੇ ਇਕ ਬੈਂਚ ਉੱਤੇ ਬਹਿਕੇ ਹੀ ਚੂਪਣ ਲੱਗੇ। ਉਹ ਪਿੰਡ ਨੂੰ ਜਾਣ ਵਾਲੀ ਬੱਸ ਦੀ ਉਡੀਕ ਵਿਚ ਸ਼ਹਿਰ ਦੇ ਬੱਸ-ਅੱਡੇ ਉੱਤੇ ਸ਼ੈੱਡਾਂ ਥੱਲੇ ਬੈਠੇ ਸਨ। ਅੰਬ ਦੀ ਇਕ ਹੋਰ ਘੁੱਟ ਭਰ ਕੇ ਦਿਆਲੋ ਨੇ ਖਚਰੀ ਹਾਸੀ ਹੱਸਦਿਆਂ ਕਿਹਾ, ‘ਆਪਾਂ ਤਾਂ ਐਥੇ ਈ ਅੰਬ ਰੂਪ ਲੈਨੇ ਆਂ। ਘਰ ਜਾ ਕੇ ਜੁਆਕਾਂ ‘ਚ ਪਤਾ ਨ੍ਹੀ ਮਿਲੂਗੀ ਕੋਈ ਫਾੜੀ ਕਿ ਨਹੀਂ।”

 

”ਕਰਨੈਲ ਦਾ ਛੋਟਾ ਮੁੰਡਾ ਬਾਹਲਾ ਖਰਾਬ ਐ, ਗੋਲੂ ਜਾ। ਆਖੂਗਾ, ਸਾਰਾ ਲਫਾਫਾ ਪਹਿਲਾਂ ਮੈਨੂੰ ਫੜਾ।” ਸੰਤੇ ਨੇ ਕਿਹਾ ਅਤੇ ਨਿੱਕਾ-ਨਿੱਕਾ ਹੱਸਣ ਲੱਗਿਆ। ਉਹਨੇ ਆਪਣਾ ਅੰਬ ਪਹਿਲਾਂ ਮੁਕਾ ਲਿਆ ਸੀ। ਉਠਿਆ ਅਤੇ ਟੂਟੀ ਤੋਂ ਹੱਥ ਧੋ ਕੇ ਮੂੰਹ ਪੂੰਝ ਕੇ ਫੇਰ ਓਥੇ ਆ ਕੇ ਬੈਠ ਗਿਆ। ਫੇਰ ਹੱਸਣ ਲੱਗਿਆ,

 

“ਸਿੱਟ ਪਰ੍ਹੇ ਹੁਣ ਕਿ ਗੁਠਲੀ ਵੀ ਅੰਦਰ ਲੰਘਾਏਂਗੀ?”

 

ਉਹਨਾਂ ਨੇ ਦੇਖਿਆ, ਉਹਨਾਂ ਦੇ ਪਿੰਡ ਵਾਲੀ ਬੱਸ ਹਾਲੇ ਤੱਕ ਆਪਣੇ ਅੱਡੇ ਉਤੇ ਆ ਕੇ ਖੜ੍ਹੀ ਨਹੀਂ ਸੀ। ਓਧਰ ਨੂੰ ਜਾਣ ਵਾਲੀਆਂ ਹੋਰ ਸਵਾਰੀਆਂ ਵੀ ਏਧਰ-ਓਧਰ ਹੱਥਾਂ ਵਿਚ ਝੋਲੇ ਲਈ ਖੜ੍ਹੀਆਂ ਸਨ।

 

“ਕੀ ਕਰੂਗਾ ਸਾਲਾ ਜੱਟ? ਅੰਬ ਦੇਖ ਕਿਮੇਂ ਵਿਕੀ ਜਾਂਦੇ ਨੇ।”

 

ਦਿਆਲੋ ਉਹਦੇ ਵੱਲ ਸਿਰਫ ਝਾਕੀ ਹੀ।

 

‘‘ਐਤਕੀਂ ਝੋਨਾ ਨ੍ਹੀ ਲਾਇਆ, ਨਰਮਾ ਬੀਜ ਲਿਆ। ਮਸਾਂ ਗੋਡੇ-ਗੋਡੇ ਉੱਠਿਆ ਸੀ, ਮਰੀਕਣ ਸੁੰਡੀ ਨੇ ਹੱਲਾ ਬੋਲ ‘ਤਾ। ਕੀ ਕੀਤਾ ਜਾਵੇ ਹੁਣ?”

 

“ਸਪੇਰਅ ਕਰ ਲੋ। ਸੁੰਡੀ ਆਪੇ ਮਰਜੂਗੀ ਜਾਏ-ਖਾਣੇ ਦੀ।” ਦਿਆਲੋ ਨੇ ਕਿਹਾ।

 

“ਸਪਰੇਆਂ ਦਾ ਪਤਾ ਨ੍ਹੀ ਤੈਨੂੰ ਪਹਿਲਾਂ? ਕਿੰਨੀਆਂ ਵੀ ਛਿੜਕੀਂ ਜਾਓ, ਕੀੜੇ ਨ੍ਹੀ ਮਰਦੇ।”

 

“ਇਹ ਕੀ, ਅੜਿਆ?”

 

”ਇਕ ਤਾਂ ਹੱਸਣ ਆਲੀ ਗੱਲ ਐ, ਅਕੇ ਕੀੜੇ-ਪਤੰਗੇ ਵੀ ਨਸ਼ਈ ਹੋ ‘ਗੇ ਅਮਲੀਆਂ ਵਾਂਗੂੰ ।

 

ਮਾੜੀਆਂ-ਮੋਟੀਆਂ ਦਵਾਈਆਂ ਤਾਂ ਉਹਨਾਂ ਦਾ ਨਸ਼ਾ ਨੇ। ਚੰਗੀ ਸਖ਼ਤ ਦਵਾਈ ਹੋਵੇ ਤਾਂ ਕਿਤੇ ਜਾ ਕੇ ਮਰਦੇ ਨੇ। ਪਰ ਸਖਤ ਦਵਾਈਆਂ ਮਿਲਦੀਆਂ ਨ੍ਹੀਂ।”

 

”ਕਿਉਂ ਨ੍ਹੀਂ ਮਿਲਦੀਆਂ, ਐਨੀਆਂ ਦੁਕਾਨਾਂ ਨੇ ਸ਼ਹਿਰਾਂ ‘ਚ? ਕਿਤੋਂ ਤਾਂ ਮਿਲਦੀਆਂ ਹੋਣਗੀਆਂ।”

 

“ਨਾ, ਕਿਤੋਂ ਹੀ ਮਿਲਦੀ ਅਸਲੀ ਸਪਰੇਅ। ਜਾਂ ਤਾਂ ਕੰਪਨੀਆਂ ਦਾ ਬੇੜਾ ਬੈਠਾ ਹੋਇਐ, ਧੁਰੋਂ ਈ ਨਿਕੰਮੀਆਂ ਭੇਜਦੇ ਨੇ। ਪੱਕੀ ਗੱਲ ਇਹ ਐ ਬਈ ਏਥੇ ਦੁਕਾਨਾਂ ਵਾਲੇ ਕੀੜੇਮਾਰ ਦਵਾਈਆਂ ‘ਚ ਮਿਲਾਵਟ ਕਰਦੇ ਐ।’

 

‘ਦਵਾਈਆਂ ਨੂੰ ਚਿੱਕ ਨ੍ਹੀ ਕਰਦਾ ਕੋਈ? ਬਈ ਅਸਲੀ-ਨਕਲੀ ਦਾ ਪਤਾ ਲਾਇਆ ਜਾਵੇ।’

 

‘ ”ਹੈਗੇ, ਇੰਸਪਿੱਟਰ ਹੈਗੇ, ਅੱਗ ਲਗਦੇ ਨੇ । ਸਰਕਾਰ ਦੀਆਂ ਤਨਖਾਹਾਂ ਖਾਂਦੇ ਨੇ, ਬਥੇਰਾ ਹੈਗੇ। ਪਰ ਦੁਕਾਨਾਂ ਆਲੇ ਉਹਨਾਂ ਦਾ ਮੂੰਹ ਬੰਨ੍ਹ ਦਿੰਦੇ ਨੇ। ਦਵਾਈ ਦਾ ਨਮੂਨਾ ਕਿਧਰੇ ਵੀ ਨਕਲੀ ਸਾਬਤ ਨ੍ਹੀ ਹੁੰਦਾ। ਕੀ ਕਰੂਗਾ ਕੋਈ। ਚਾਰ ਚੁਫੇਰੇ ਬੇੜਾ ਬੈਠਾ ਪਿਐ ਸਭ ਦਾ । ਦੁਕਾਨਾਂ ਆਲੇ ਧੀ ਦੇ ਜਾਰ ਗੰਧਲਾ ਪਾਣੀ ਵੇਚਦੇ ਨੇ ਨਿਰਾ। ਪੈਸੇ ਬਣਾਉਂਦੇ ਨੇ। ਜੱਟ ਮਰਦਾ ਫਿਰੇ ਮੇਰਾ ਸਾਲਾ।”

 

”ਹਏ-ਹਏ! ਹੈ ਟੁੱਟ-ਜਾਣੇ, ਪਲੇਗ, ਦੇ ਪੈਣੇ।’’

 

”ਲੋਕ ਤਾਂ ਖੜ੍ਹਾ ਨਰਮਾ ਵਿੱਚੇ ਵਾਹੀ ਜਾਂਦੇ ਨੇ।’’

 

”ਕਿਉਂ?”

 

”ਹਾਨੀਸਾਰ ਨੂੰ ਝੋਨਾ ਬੀਜਣਗੇ, ਮੁੜਕੇ ਓਹੀ।’’

 

‘”ਮੈਂ ਮਰਜਾਂ, ਝੋਨਾ ਤਾਂ ਫੇਰ ਰੁਲੂਗਾ ਮੰਡੀਆਂ ‘ਚ ਪਿਛਲੇ ਸਾਲ ਵਾਂਗੂ। ਮਾਰ ਫੜਕੇ ਦੇਖ ਕੀ ਬੁਰਾ ਹਾਲ ਹੋ ਜਾਂਦੈ ਲੋਕਾਂ ਦਾ।”

 

‘’ਆਪਣਾ ਵੀ ਇਹੀ ਹਾਲ ਹੋਣੈ। ਨਰਮਾ ਵਾਹ ਕੇ ਝੋਨਾ ਬੀਜ ਦਿੰਨੇ ਆਂ। ਹਾਲੇ ਤਾਂ ਰੁੱਤ ਹੈਗੀ ਝੋਨੇ ਦੀ। ਕੁੱਛ ਦਿਨ ਪਛੇਤਾ ਹੋਜੂ, ਹੋਰ ਕੀਹ ਐ। ਕਰਨੈਲ ਤਾਂ ਚਾਰ-ਪੰਜ ਦਿਨਾਂ ਤੋਂ ਤਿਆਰੀ ਜੀ ਕਰਦਾ ਫਿਰਦੈ।”

 

ਉਹਨਾਂ ਦੇ ਆਲੇ-ਦੁਆਲੇ ਖੜ੍ਹੀਆਂ-ਬੈਠੀਆਂ ਸਵਾਰੀਆਂ ਵਿਚ ਹਲਚਲ ਜਿਹੀ ਪੈਦਾ ਹੋਈ। ਬੱਸ ਆਪਣੇ ਅੱਡੇ ਉਤੇ ਲੱਗ ਚੁੱਕੀ ਸੀ। ” ਮਾਨਸਾ-ਸਰਸਾ ਚਲੋ ਬਈ। ਓਏ ਮਾਨਸਾ-ਸਰਸਾ ਵਾਲੇ!” ਇਹ 14 ਆਵਾਜ਼ ਉਹਨਾਂ ਲਈ ਖ਼ਾਸ ਸੀ। ਹੋਰ ਅੱਡਿਆਂ ਵਲੋਂ ਉੱਠਦੀਆਂ ਆਵਾਜ਼ਾਂ ਜਿਵੇਂ ਉਹਨਾਂ ਨੂੰ ਸੁਣਦੀਆਂ ਨਾ ਹੋਣ। ਬੱਸ-ਅੱਡੇ ਦਾ ਰੌਲਾ ਉਹਨਾਂ ਦੇ ਕੰਨਾਂ ਨੂੰ ਕੋਈ ਖਾਸ ਰੜਕਦਾ ਨਹੀਂ ਸੀ। ਘਰ-ਕਬੀਲਦਾਰੀ ਦੀਆਂ ਗੱਲਾਂ ਵਿਚ ਉਹਨਾਂ ਦੇ ਆਪਣੇ ਅੰਦਰਲਾ ਰੋਲਾ ਬਾਕੀ ਰੌਲਿਆਂ ਨਾਲੋਂ ਉੱਚਾ ਸੀ।

 

ਛੋਟੇ ਮੁੰਡੇ ਜਰਨੈਲ ਦੀ ਬਹੂ ਕੋਲ ਮੁੰਡਾ ਸੀ। ਉਹ ਭਦੌੜ ਪੰਜੀਰੀ ਦਾ ਪੀਪਾ ਲੈਕੇ ਗਏ ਸਨ। ਸਵੇਰੇ ਸਦੇਹਾਂ ਹੀ ਪਹਿਲੀ ਬੱਸ ਪਿੰਡੋਂ ਚੜ੍ਹੇ। ਭਦੌੜ ਜਾਕੇ ਕੁੜਮਾਂ ਨਾਲ ਗੱਲਾਂ ਮਾਰੀਆਂ। ਮੁੰਡੇ ਨੂੰ ਲੋਰੀਆਂ ਦਿੱਤੀਆਂ। ਕਦੇ ਦਿਆਲੇ ਉਹਨੂੰ ਆਪਣੀ ਗੋਦੀ ਵਿਚ ਲੈਂਦੀ ਅਤੇ ਕਦੇ ਸੰਤਾ ਦੋਵੇਂ ਬਾਹਾਂ ਉੱਤੇ ਮੁੰਡੇ ਨੂੰ ਬਲੂੰਗੜੇ ਵਾਂਗ ਪਾ ਲੈਂਦਾ। ਆਪਣੇ ਨੱਕ ਦੀ ਕੁੰਬਲੀ ਨਾਲ ਉਹਦੇ ਭੋਰਾ ਕੁ ਮੱਥੇ ਨੂੰ ਛੋਹੰਦਾ। ਦੁਪਹਿਰ ਦੀ ਰੋਟੀ ਖਾ ਕੇ ਉਹ ਵਾਪਸ ਮੁੜ ਆਏ ਸਨ। ਪਹਾੜ ਜਿੱਡੇ ਦਿਨ ਸਨ। ਸੂਰਜ ਹਾਲੇ ਵੀ ਉੱਚਾ ਖੜ੍ਹਾ ਸੀ। ਦੋ ਵਾਲੀ ਸੀਟ ਉੱਤੇ ਬੈਠੇ ਉਹ ਭਦੌੜ ਦੀਆਂ ਗੱਲਾਂ ਕਰਨ ਲੱਗੇ।

 

”ਦੇਖਿਆ ਸੀ, ਜੱਟੀ ਕਿਮੇਂ ਪੰਜੀਰੀ ਨੂੰ ਹੱਥ ਨਾਲ ਚੱਕ-ਚੱਕ ਦੇਖਦੀ ਸੀ?” ਦਿਆਲੋ ਨੇ ਮੂੰਹ ਜਿਹਾ ਮਰੋੜ ਕੇ ਗੱਲ ਕੀਤੀ।

 

”ਦੇਖਦੀ ਹੋਣੀ ਐ ਬਈ ਘਿਓ ਕਿੰਨਾ ਕੁ ਐ ਪੰਜੀਰੀ ‘ਚ?” ਸੰਤੇ ਨੇ ਕਿਹਾ।

 

‘‘ਆਪਣੀ ਜਾਣ ‘ਚ ਬਾਹਲੀ ਚਲਾਕ ਐ। ਮੈਂ ਤਾਂ ਫੇਰ ਆਖ ਈ ਦਿੱਤਾ। ਪੂਰਾ ਪੰਜ ਕਿਲੋ ਥੰਦਾ ਐ ਭਾਈ। ਮਗਜ਼-ਬਦਾਮ ਅੱਡ ਰਹਿ ‘ਗੇ। ਮੈਂ ਤਾਂ ਕੁੱਲ ਚੀਜ ਪਵਾਈ ਐ ਕਸਤੂਰੀ ਨੂੰ ਕਹਿ ਕੇ। ਮੁਖਿਆ, ਕਸਤੂਰੀ ਭਾਈ, ਕੱਚ ਨਾ ਰਹਿ ਜੇ ਸਾਰੀਆਂ ਦੁਆਈਆਂ ਪਾ ਦੇ, ਉੱਤੋਂ ਦੀ ਪਾਈਂ। ਸੁੱਖ ਨਾਲ ਪਹਿਲਾ ਮੁੰਡੇ ਮੇਰੀ ਨੂੰਹ ਕੋਲ। ਗੱਲਾਂ ਸੁਣ ਕੇ ਚੁੱਪ ਹੋਗੀ ਕੇਰਾਂ ਤਾਂ ਜੱਟੀ।” ਦਿਆਲੋ ਹੁੱਬੀ ਬੈਠੀ ਸੀ।

 

”ਵਿਚਲੀ ਗੱਲ ਦਾ ਕਿਸੇ ਨੂੰ ਪਤਾ ਈ ਨ੍ਹੀ।” ਸੰਤਾ ਮੁਸਕੜੀਏ ਹੱਸ ਰਿਹਾ ਸੀ।

 

“ਉਹ ਕਿਹੜੀ?”

 

”ਦੇਸੀ ਘਿਓ ਤਾਂ ਚਾਰ ਕਿਲੋ ਈ ਸੀ। ਇਕ ਕਿਲੋ ਤਾਂ ਡਾਲਡਾ ਐ। ਚੱਲ, ਪੰਜ ਕਰ ‘ਤਾ ਪੂਰਾ ਤੂੰ।” ਸੰਤਾ ਹੈਰਾਨ ਸੀ, “ਇਹ ਤੂੰ ਕੀ ਕੀਤਾ, ਜਿੱਥੇ ਚਾਰ ਕਿਲੋ ਦੇ ਪੈਸੇ ਲਿਖੇ ਕਸਤੂਰੀ ਨੇ ਦੇਸੀ ਘਿਓ ਦੇ, ਓਥੇ ਪੰਜ ਦੇ ਲਿਖ ਲੈਂਦਾ । ਤੂੰ ਕਿਹੜਾ ਨਗਦ ਦੇਕੋ ਆਈ ਐਂ। ਇਹ ਲਕੋਅ ਜਾ ਕਿਉਂ ਰੱਖਿਆ ਬਈ?”

 

”ਇਹ ਬੁੜ੍ਹੀਆਂ ਦੀਆਂ ਗੱਲਾਂ ਹੁੰਦੀਆਂ ਨੇ, ਥੋਨੂੰ ਬੰਦਿਆਂ ਨੂੰ ਪਤਾ ਨ੍ਹੀ। ਨਿਰੇ ਦੇਸੀ ਦੀ ਪੰਜੀਰੀ ਨੂੰ ਨਜ਼ਰ ਲੱਗ ਜਾਂਦੀ ਐ। ਫੇਰ ਅਗਲੇ ਨੂੰ ਬੰਦਾ ਲਗਦਾ ਨ੍ਹੀ। ਕਰੀਰ ਦਾ ਸੁੱਕਾ ਡੱਕਾ ਵੀ ਪੰਜੀਰੀ ‘ਚ ਤਾਂਹੀ

 

ਸਿੱਟੀਦੈ।” ਦਿਆਲੋ ਸਿਆਣੀ ਤੀਵੀਂ ਬਣਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ

 

”ਜੇ ਪੰਜੀਰੀ ਨਜ਼ਰ ਤੋਂ ਬਚਾਉਣੀ ਸੀ, ਤਾਂ ਪਾਈਆ ਡਾਲਡਾ ਪਾ ਦਿੰਦੀ, ਕਿਲੋ ਕਾਹਨੂੰ ਪਾਉਣਾ मी।”

 

”ਚੱਲ, ਐਂ ਸਮਝ ਲੈ। ਦੇਸੀ ਬਾਹਲਾ ਮਹਿੰਗੈ ਜੈਖਾਣਾ। ਇਕ ਕਿਲੋ ਦੇ ਪੈਸੇ ਤਾਂ ਬਚੇ।”

 

”ਮੰਘਾਈਆਂ ਨੇ ਮਾਰ ‘ਲੇ’ ਸਮੇਂ ਮਾੜੀ ਆ ‘ਗੀ। ਕਦੇ ਦੋ-ਦੋ ਪਸੇਰੀਆਂ ਬੰਦਾ ਘਰੇ ਦੀ ਬਲ੍ਹਣੀਆਂ ‘ਚ ਪਿਆ ਰਹਿੰਦਾ ਹੁੰਦਾ। ਹੁਣ ਇਕ ਪ੍ਰੈਸ ਦਾ ਦੁੱਧ ਐ, ਟੱਬਰ ‘ਚ ਈ ਵੰਡਿਆਂ ਜਾਂਦੈ। ਸਾਰਾ ਦਿਨ ਚਾਹਾਂ ਨ੍ਹੀ ਮਕਦੀਆਂ। ਹੁਣ ਤਾਂ ਖੱਟੀ ਲੱਸੀ ਨੂੰ ਤਰਸੀਦੈ, ਤੇਰੇ ਸਾਮ੍ਹਣੇ ਐਂ। ਬਾਹਲਾ ਕੀ ਆਖਣੈ। ਦੇਸੀ ਘਿਓ ਕਿੱਥੋਂ ਜੁੜਨਾ ਸੀ। ਪੰਜੀਰੀਆਂ ਤਾਂ ਬੱਸ ਲੋਕੋਂ-ਲੱਜੋਂ ਨੇ। ਮੁੱਲ ਦੇ ਘਿਓ ਦੀਆਂ ਕਾਹਦੀਆਂ ਪੰਜੀਰੀਆਂ।’ ਸੰਤਾ ਜਿਵੇਂ ਖਿਲਾਅ ਨਾਲ ਗੱਲਾਂ ਕਰਦਾ ਹੋਵੇ। ਦਿਆਲੋ ਕੋਲ ਬੈਠੀ ਹੋਣ ਦਾ ਜਿਵੇਂ ਕੋਈ ਅਹਿਸਾਸ ਨਾ ਰਹਿ ਗਿਆ ਹੋਵੇ।

 

ਬੱਸ ਪਲਾਂ-ਛਿਣਾਂ ਵਿਚ ਹੀ ਭਰਦੀ ਜਾ ਰਹੀ ਸੀ। ਐਨੀਆਂ ਸਵਾਰੀਆਂ ਪਤਾ ਨਹੀਂ ਕਿਧਰੋਂ ਆ- ਆ ਕੇ ਬੈਠੀ ਜਾ ਰਹੀਆਂ ਸਨ । ਬੱਸ ਆਪਣੇ ਅੱਡੇ ਉੱਤੇ ਲੱਗਣ ਤੋਂ ਪਹਿਲਾਂ ਤਾਂ ਏਧਰ-ਓਧਰ ਬਹੁਤ ਘੱਟ ਲੋਕ ਖੜ੍ਹੇ-ਬੈਠੇ ਸਨ। ਇਕ ਬੁੜ੍ਹੀ ਬਹੁਤ ਉੱਚਾ ਬੋਲ ਕੇ ਨਾਲ ਬੈਠੀ ਅੱਧਖੜ ਜਿਹੀ ਤੀਵੀਂ ਨਾਲ ਗੱਲਾਂ ਕਰ ਰਹੀ ਸੀ। ਇਕ ਬੰਦਾ ਆਪਣੀ ਪੱਗ ਦੇ ਲੜ ਨੂੰ ਦੁਬਾਰਾ ਵਲ੍ਹੇਟ ਕੇ ਬੰਨ੍ਹਦਾ ਹੋਇਆ ਬਾਹਰ ਖੜ੍ਹੇ ਕਿਸੇ ਸਾਥੀ ਨੂੰ ਹਾਕਾਂ ਮਾਰ ਰਿਹਾ ਸੀ। ਉਹਨਾਂ ਤੋਂ ਅਗਲੀ ਸੀਟ ਉੱਤੇ ਬੈਠੀ ਇਕ ਨੱਬਲ ਜਿਹੀ ਤੀਵੀਂ ਤੋਂ ਆਪਣੇ ਜੁਆਕ ਨਹੀਂ ਸੰਭ ਰਹੇ ਸਨ। ਵੱਡੀ ਕੁੜੀ ਉਹਦੇ ਨਾਲ ਸੀਟ ਉੱਤੇ ਬੈਠੀ ਤਾਕੀ ਵਿਚੋਂ ਬਾਹਰ ਝਾਕ ਰਹੀ ਸੀ। ਗੋਦੀ ਵਾਲਾ ਜੁਆਕ ਚੀਕਾਂ ਮਾਰਦਾ । ਉਹ ਉਹਨੂੰ ਦੁੱਧ ਫੜਾਉਂਦੀ ਤਾਂ ਉਹ ਦੋ ਘੁੱਟਾਂ ਲੈ ਕੇ ਛੱਡ ਦਿੰਦਾ। ਪਤਾ ਨਹੀਂ ਕਾਹਦੇ ਲਈ ਰਿਹਾੜ ਕਰ ਰਿਹਾ ਸੀ। ਉਹ ਉਸਨੂੰ ਆਪਣੇ ਪੱਟਾਂ ਉੱਤੇ ਕਦੇ ਓਸ ਪਾਸੇ ਬਿਠਾਉਂਦੀ, ਕਦੇ ਏਸ ਪਾਸੇ। ਮੂਹਰਲੀ ਸੀਟ ਨਾਲ ਖੜ੍ਹਾ ਮੁੰਡਾ ਤਾਕੀ ਕੋਲ ਬੈਠਣ ਦੀ ਜ਼ਿੱਦ ਕਰਦਾ। ਪਰ ਕੁੜੀ ਉਹਨੂੰ ਹੱਥ ਨਾਲ ਪਰ੍ਹਾਂ ਹਟਾ ਦਿੰਦੀ। ਤੀਵੀਂ ਅੱਕਲਕਾਣ ਹੋਈ ਪਈ ਸੀ। ਬੱਸ ਪੂਰੀ ਭਰ ਗਈ! ਡਰਾਈਵਰ ਸਟੇਅਰਿੰਗ ਸੀਟ ਉੱਤੇ ਆ ਕੇ ਬੈਠਾ ਤਾਂ ਕੰਡਕਟਰ ਨੇ ਸੀਟੀ ਮਾਰ ਦਿੱਤੀ। ਪਰ ਫੇਰ ਇਕ ਹੋਰ ਸੀਟੀ। ਬੱਸ ਸਟਾਰਟ ਤਾਂ ਹੋ ਗਈ ਪਰ ਤੁਰੀ ਨਹੀਂ। ਬੱਸ ਅੰਦਰ ਸਵਾਰੀਆਂ ਦਾ ਤਿਖਾ ਰੌਲਾ ਸੀ।

 

”ਤਿੰਨ ਸਾਲ ਹੋ ‘ਗੇ, ਫਸਲ ਨ੍ਹੀ ਹੋਈ। ਪਹਿਲੇ ਸਾਲ ਤਾਂ ਪੱਕਣ ‘ਤੇ ਆਈ ਕਣਕ ਉੱਤੇ ਗੜੇ ਪੈਗੋ। ਚੱਕ ਜੀ ਚੱਕ, ਕੁੱਛ ਵੀ ਨਾ ਹੋਇਆ। ਦੂਜੇ ਸਾਲ ਹੜ੍ਹ ਆ ‘ਗੇ। ਝੋਨਾ ਪਾਣੀ ‘ਚ ਖੜ੍ਹਾ ਈ ਮੱਚ ਗਿਆ। ਕਿੰਨੋ ਦਿਨ ਤਾਂ ਪੱਤੇ ਈ ਨ੍ਹੀ ਦਿਸੇ। ਪਿਛਲੇ ਸਾਲ ਝੋਨਾ ਛੱਡ ਕੇ ਨਰਮਾ ਬੀਜਿਆ ਤਾਂ ਮਰੀਕਣ ਸੁੰਡੀ ਆ ‘ਗੀ। ਫਨਾਹ ਕਰ ‘ਤਾ ਸਾਰੇ ਨਰਮੇ ਦਾ। ਐਤਕੀਂ ਫੇਰ ਕੋਈ ਪਤਾ ਨ੍ਹੀ। ਕਣਕ ਤਾਂ ਘਰੇ ਈ ਖਾਧੀ ਜਾਂਦੀ ਐ। ਬੰਦਿਆਂ ਤੇ ਪਸ਼ੂਆਂ ਦਾ ਮਸਾਂ ਪੂਰਾ ਪਟਦੈ। ਝੋਨਾ ਤੇ ਨਰਮਾ ਦੋ ਫਸਲਾਂ ਨੇ ਜੀਹਦੇ ਨਾਲ ਜੱਟ ਦੀ ਕਬੀਲਦਾਰੀ ਕੁੱਛ ਸੰਢੀ ਜਾਂਦੀ ਹੈ।” ਚਲਦੀ ਬੱਸ ਵਿਚ ਉਹ ਜਿਵੇਂ ਆਪਣੇ ਨਾਲ ਹੀ ਗੱਲਾਂ ਕਰਦਾ ਹੋਵੇ। ਦਿਆਲੋ ਹਾਂ-ਹੂੰ ਕਰੀਂ ਜਾ ਰਹੀ ਸੀ। ਚਾਹੇ ਸੰਤਾ ਉੱਚਾ ਬੋਲਦਾ ਸੀ, ਪਰ ਦਿਆਲੋ ਨੂੰ ਬੱਸ ਦੇ ਖੜਕੇ ਵਿਚ ਉਹਦੀ ਕੋਈ ਗੱਲ ਸੁਣਦੀ, ਕੋਈ ਨਹੀਂ ਸੁਣਦੀ ਸੀ।

 

”ਕੁੜੀ ਦਾ ਕਰੋ ਕੁੱਛ।” ਦਿਆਲੋ ਨੇ ਹੌਲੀ ਦੇਕੇ ਬੋਲ ਕੱਢਿਆ।

 

ਸੰਤੇ ਨੂੰ ਸੁਣਿਆ ਨਹੀਂ। ਉਹਨੇ ਦਿਆਲੋ ਦੇ ਬੁੱਲ੍ਹ ਹਿਲਦੇ ਹੀ ਦੇਖੇ ਸਨ। ਉੱਚੀ ਬੋਲਿਆ, : “वी?”

 

”ਕੁੜੀ, ਗੇਲੋ।’ ਦਿਆਲੋ ਉਹਦੇ ਕੰਨ ਕੋਲ ਮੂੰਹ ਲਿਜਾਕੇ ਉੱਚਾ ਬੋਲੀ।

 

..”ਗੇਲੋ ਕੀ?” ਉਹਨੇ ਪੁੱਛਿਆ।

 

* ‘‘ਉਹਦੇ ਨਾਲਦੀਆਂ ਕੋਲ ਦੋ-ਦੋ ਜੁਆਕ ਨੇ। ਉਹਦਾ ਠਕਾਣਾ ਕਰੋ ਕੋਈ। ਘਰੋਂ ਤੋਰੋ ਉਹਨੂੰ। ਵੱਡੀ ਹੋਈ ਜਾਂਦੀ ਐ। ਆਹੀ ਦਿਨ ਨੇ ਉਹਦਾ ਕਾਜ ਰਚਾਉਣ ਦੇ। ਕੁਆਰੀ ਨੂੰ ਸੌ ਬਿੱਜਾਂ ਪੈਂਦੀਆਂ ਨੇ।’

 

“ਹਾਂ, ਗੇਲੋ ਦਾ ਐਤਕੀਂ ਸਿਆਲਾਂ ‘ਚ ਵਿਆਹ ਕਰ ਦੇਣੈ ਬੱਸ। ਕੋਈ ਚੱਜ ਦਾ ਮੁੰਡਾ ਹੱਥ ਲੱਗ ‘ਜੇ ਕਿਧਰੇ । ਵਿਆਹ ਤਾਂ ਆਪਾਂ ਕਰਨਾ ਈ ਕਰਨੈਂ ਕਿਧਰੇ।” ਸੰਤੇ ਨੇ ਹਉਕਾ ਲੈਕੇ ਗੱਲ ਕੀਤੀ।

 

”ਫਸਲਾਂ ਕੰਨੀ ਨਾ ਦੇਖੋ। ਫਸਲਾਂ ਤਾਂ ਚੰਗੀਆਂ-ਮਾੜੀਆਂ, ਹਰ ਸਾਲ ਇਹੀ ਹਾਲ ਰਹਿਣੈ। ਫਸਲਾਂ ਨਾਲ ਵਿਆਹ ਨ੍ਹੀ ਹੁੰਦੇ। ਕਰਨੈਲ ਤੇ ਜਰਨੈਲ ਦੇ ਵਿਆਹ ਵੀ ਤਾਂ ਵਿਆਜੂ ਪੈਸਾ ਫੜਕੇ ਕੀਤੇ ਸੀ। ਹੁਣ ਗੇਲੋ ਵਾਰੀ ਵੀ ਇਹੀ ਹਾਲ ਰਹਿਣੈ। ਕਮਾਈਆਂ ਕਰਕੇ ਸੁੱਖ ਨਾਲ ਦੋਮੇਂ ਭਾਈ ਸਭ ਵਿਆਜੂ ਪੈਸਾ ਲਾਹ ਦੇਣਗੇ।” ਦਿਆਲੋ ਵਿਉਂਤਾਂ ਬਣਾਉਣ ਲੱਗੀ!

 

”ਕੀਮਤੀ ਦਾ ਦੋ ਲੱਖ ਹੋ ਚੁੱਕਿਐ। ਸ਼ੈਤ ਵੱਧ ਈ ਹੋਵੇ। ਕੁੜੀ ਵੇਲੇ ਹੋਰ ਚੜ੍ਹ ਜਾਣੈ। ਐਨੀ ਰਪੌੜ ਕਿੱਥੋਂ ਲਾਹੁਣਗੇ ਮੁੰਡੇ। ਫਸਲਾਂ ਦੀ ਕਮਾਈ ਤਾਂ ਲਾਹ ਨ੍ਹੀ ਸਕਦੀ। ਕੋਈ ਹੋਰ ਚਮਤਕਾਰ ਬਿੱਸ਼ਕ ਦੀ ਹੋ ‘ਜੇ ਕਦੇ।” ਸੰਤਾ ਫੋਕਾ-ਫੋਕਾ ਹੱਸਣ ਲੱਗਿਆ।

 

”ਹੋਰ ਚਮਤਕਾਰ ਕਿਹੜਾ ਹੋਜੂ ਕਦੇ? ਇਹ ਭੀੜਾਂ-ਸੰਘੀੜਾਂ ਤਾਂ ਐਂ ਈ ਬਣੀਆਂ ਰਹਿਣੀਆਂ ਨੇ ਜੱਟ ਨਾਲ। ਕੀਤੇ ਬਿਨਾਂ ਸਰਦਾ ਵੀ ਨ੍ਹੀ।” ਦਿਆਲ਼ੋ ਚਿੰਤਾ ਦੀਆਂ ਗਹਿਰਾਈਆਂ ਵਿਚ ਉੱਤਰਨ ਲੱਗੀ।

 

”ਆਪਣੇ ਜਿੰਨੀ ਛੀ ਕਿੱਲੇ ਆਪਣੇ ਜੋਰੇ ਕੋਲ ਐ। ਫਿਰਨੀ ‘ਤੇ ਕਿੱਡੀ ਵੱਡੀ ਕੋਠੀ ਪਾ ‘ਲੀ । ਚੜ੍ਹਨ ਨੂੰ ਜੀਪ ਰੱਖ ਛੱਡੀ ਐ। ਮੁੰਡਾ ਪੜ੍ਹਾ ਲਿਆ। ਤੁਰ ਫਿਰ ਕੇ ਕੰਮ ‘ਤੇ ਵੀ ਲਵਾ ਲਿਆ। ਲੱਗਿਆ ਵੀ ਲੁੱਟਣ- ਖਾਣ ਆਲੇ ਕਿੱਤੇ ‘ਤੇ। ਜੱਟਾਂ ਨੂੰ ਕਰਜਾ ਦੇਣ ਆਲੀ ਬੈਂਕ ਦਾ ਕਲਰਕ ਐ। ਮੁੰਡਾ ਪਿਓ ਨਾਲੋਂ ਵੀ ਚਾਰ ਚੰਦੇ ਉੱਤੋਂ ਦੀ ਐ। ਪੈਸੇ ਨਾਲ ਪੈਸਾ ਉਹ ਬਣਾਈ ਜਾਂਦੈ। ਉਹਦੇ ਮੋਟਰਸੈਕਲ ਦਾ ਤਿੱਖਾ ਹਾਰਨ ਮੇਰੀ ਤਾਂ ਹਿੱਕ ‘ਚ ਵਜਦੈ ਕੇਰਾਂ ਆ ਕੇ। ਮੁੰਡਾ ਆਪਣਾ ਕੋਈ ਮਸੂਸ ਕਰਦਾ ਹੋਵੇ ਜਾਂ ਨਾ, ਮੈਥੋਂ ਤਾਂ ਜਾਣੀਦੀ ਝੱਲਿਆ ਨ੍ਹੀ ਜਾਂਦਾ ਉਹਦਾ ਮੋਟਰਸੈਕਲ। ਕੁੱਤੜਾ ਵਜਾਊ ਵੀ ਓਦੋਂ, ਜਦੋਂ ਐਨ ਸਾਮ੍ਹਣੇ ਹੋਈਏ।’`

 

”ਇਹ ਤਾਂ ਆਪਣੀ-ਆਪਣੀ ਕਿਸਮਤ ਐ। ਉਹ ਆਪਣਾ ਭਾਗ ਖਾਂਦੇ ਨੇ। ਆਪਣੇ ਕਰਮ ਆਪਣੇ ਨਾਲ। ਚੱਲ ਫੇਰ ਵੀ ਆਪਣੇ ਨੇ ਉਹ। ਆਪਾਂ ਉਹਨਾਂ ‘ਤੇ ਕਿਉਂ ਮੱਚੀਏ-ਕੁੜ੍ਹੀਏ?’’

 

”ਮੱਚਦੇ ਕਾਹਨੂੰ ਆਂ ਆਪਾਂ। ਮੈਂ ਤਾਂ ਗੱਲ ਕਰਦਾਂ, ਬਈ ਇਹ ਵੀ ਇਕ ਚਮਤਕਾਰ ਐ। ਉਹਨਾਂ ਦਾ ਚਮਤਕਾਰ ਚੱਲ ਗਿਆ. ਆਪਣਾ ਚੱਲਿਆ ਨ੍ਹੀ । ਜੋਰਾ ਬਜਾਧਾਰੀ ਬਣਿਆ ਬੈਠੈ, ਆਪਾਂ ਓਹੀ ਨੰਗ ਦੇ ਨੰਗ। ਉਹਦੇ ਘਰ ਪੈਸਾ ਆ ਕੇ ਡਿੱਗੀ ਜਾਂਦੈ, ਆਪਣੇ ਸਿਰ ਚੜ੍ਹੀ ਜਾਂਦੈ।‘‘

 

”ਜੁੱਤੀਆਂ ਵੀ ਤਾਂ ਜੇਰਾ ਈ ਖਾਂਦੈ। ਆਪਣੇ ਘਰ ਕਦੇ ਆਈ ਐ ਪੁਲਸ? ਉਹਦੇ ਥਾਰ ‘ਚ ਨਿੱਤ ਖੜ੍ਹੇ ਰਹਿੰਦੇ ਨੇ ਚਪਾਹੀ।”

 

”ਤੀਮੀਆਂ ਨੂੰ ਪਤਾ ਨ੍ਹੀ ਇਹਨਾਂ ਗੱਲਾਂ ‘ਦਾ। ਉਹ ਸਪਾਹੀ ਜੋਰੇ ਨੂੰ ਫੜਨ ਨੀ ਆਉਂਦੇ, ਸਰਦਾਰ ਦੇ ਭੇਜੇ ਰੋਡੂਸ਼ਾਹ ਤੋਂ ਆਉਂਦੇ ਨੇ, ਆਵਦਾ ਮ੍ਹੀਨਾ ਲੈਣ।”

 

”ਮ੍ਹੀਨਾ ਕੀ ਹੁੰਦੈ ਇਹ?” .

 

”ਫੀਮ ਜਿਹੜੀ ਵੇਚਦੈ, ਜੱਸੀ ਦੇ ਮੁੰਡੇ ਅਲਬੇਲ ਨਾਲ ਰਲਕੇ। ਥੰਮਣ ਵਾਲੇ ਦਾ ਫੀਮ ਦਾ ਮਰੈਲੀ ਅੱਜਕਲ ਜੋਰਾ ਐ ਆਪਣਾ। ਅਲਬੇਲ ਲਿਆ ਕੇ ਦਿੰਦੈ, ਇਹ ਗਾਹਾਂ ਵੇਚਦੈ ਲੋਕਾਂ ‘ਚ ਹੋਰ ਐਮੇ ਤਾਂ ਨ੍ਹੀ ਉੱਸਰੀਆਂ ਖੜ੍ਹੀਆਂ ਕੋਠੀਆਂ। ਜੀਪਾਂ ਹੋਰ ਕਿੱਥੋਂ ਆਈਆਂ ਨੇ। ਮੁੰਡਾ ਪੈਸੇ ਦੇ ਕੇ ਨੌਕਰੀ ‘ਤੇ ਲਵਾਇਐ, ਗੁਰਜੰਟ। ਪਤਾ ਨ੍ਹੀ ਲੱਖ ਦਿੱਤਾ ਹੋਊ, ਦੋ ਲੱਖ ਦਿੱਤਾ ਹੋਊ, ਰੱਬ ਜਾਣਦੈ।’

 

”ਆਪਣੇ ਮੁੰਡੇ ਨ੍ਹੀ ਏਹੋ-ੜ੍ਹੇ ਹੋ ਸਕਦੇ, ਜੋਰੇ ਵਰਗੇ। ਉਹ ਤਾਂ ਕੋੜ੍ਹੀ ਬਾਹਲੇ ਸਾਊ ਨੇ।”

 

”ਜੇ ਸਾਊ ਨੇ ਤਾਹੀਂ ਮਾਰ ਖਾਈ ਜਾਂਦੇ ਨੇ । ਨੇਕ ਬੰਦੇ ਦਾ ਏਸ ਦੁਨੀਆਂ ‘ਚ ਕੁੱਛ ਨ੍ਹੀ ਵੱਟੀਂਦਾ।” ਸੰਤੇ ਨੂੰ ਜਿਵੇਂ ਸਾਰੇ ਟੱਬਰ ਦਾ ਝੋਰਾ ਹੋਵੇ।

 

“ਸਰਪੰਚਾਂ ਦਾ ਅਲਬੇਲ ਤਾਂ ਹੁਣ ਐਥੇ ਪਿੰਡ ‘ਚ ਈ ਤੁਰਿਆ ਫਿਰਦਾ ਹੁੰਦੈ, ਕਈ ਵਾਰੀ ਟੱਕਰਿਐ। ਮੱਥਾ ਟੇਕਦੈ ਊਂ ਤਾਂ, ਚਾਚੀ ਮੱਥਾ ਟੇਕਦਾਂ। ਪਰ ਉਹਦੀ ਤਾਂ ਆੜ੍ਹਤ ਦੀ ਦੁਕਾਨ ਐ, ਉਹ ਐਥੇ ਕਿਉਂ ਆਉਂਦਾ ਹੁੰਦੈ।”

 

”ਆਵੇ ਨਾ, ਉਹਦਾ ਪਿੰਡ ਐ ਏਹੇ। ਉਹਦੇ ਮਾਂ-ਬਾਪ ਨੇ ਐਥੇ। ਨਾਲੇ ਉਹ ਆੜ੍ਹਤੀਆ ਐ, ਤਾਹੀਂ ਆਉਂਦੈ। ਸਾਰੇ ਆੜ੍ਹਤੀਏ ਪਿੰਡ ਦਾ ਗੇੜਾ ਰਖਦੇ ਨੇ।’

 

“विए?”

 

”ਸਾਮੀਆਂ ਹੁੰਦੀਆਂ ਨੇ ਉਹਨਾਂ ਦੀਆਂ। ਪੈਸੇ ਦੀ ਉਗਰਾਹੀ ਖਾਤਰ ਜੱਟ ਨੂੰ ਠੋਕਰਦੇ ਰਹਿਣਾ ਪੈਂਦੈ। ਪਹਿਲਾਂ ‘ਕੱਲਾ ਕੀਮਤੀ ਆਉਂਦਾ ਸੀ, ਇਹ ਸਰਦਾਰੀ ‘ਤੇ ਰਹਿੰਦਾ। ਹੁਣ ਇਹ ਅੱਡ ਹੋ ‘ਗੇ । ਹੁਣ ਅਲਬੇਲ ਦੀ ‘ਕੱਲੇ ਦੀ ਦੁਕਾਨ ਐ ਆੜ੍ਹਤ ਦੀ। ਕੀਮਤੀ ਦੀ ਦੇਖ ਲੈ ਪਹਿਲਾਂ ਹੈਗੀ ਈ ਸੀ। ਉਹਨਾਂ ਦਾ ਤਾਂ ਪਿਤਾ- ਪੁਰਖੀ ਕਿੱਤੇ ਇਹੇ।”

 

”ਜੱਟਾਂ ਦਾ ਕਿੱਤਾ ਨ੍ਹੀ ਏਹੋ। ਆੜ੍ਹਤ ਤਾਂ ਬਾਣੀਆਂ ਦੇ ਰਾਸ ਆਉਂਦੀ ਐ। ਜੱਟ ਦੀ ਮੱਤ ਮੋਟੀ ਹੁੰਦੀ भै।”

 

”ਬੱਲੇ ਨ੍ਹੀ ਤੇਰੇ । ਜੱਟ ਤਾਂ ਹੁਣ ਬਾਣੀਆਂ ਨੂੰ ਟੱਪ’ਗੇ। ਜੱਟ ਹੁਣ ਉਹ ਨ੍ਹੀ ਰਹੇ। ਇਹ ਤਾਂ ਜੀਹਦੇ ਸੂਤ ਆ ‘ਜੇ ਸੌਦਾ। ਅਲਬੇਲ ਕੀਮਤੀ ਨੂੰ ਪਿੱਛੇ ਛੱਡ ਗਿਆ। ਅਲਬੇਲ ਤਾਂ ਹੁਣ ਤਿੰਨ-ਤਿੰਨ ਕੰਮ ਕਰਦੈ। ਆਪਣੇ ਪਿਓ ਨੂੰ ਵੀ ਟੱਪ ਗਿਆ ਉਹ ਤਾਂ। ਸਹੁਰੇ ਦੇ ਜ਼ੋਰ ‘ਤੇ ਲੀਡਰੀ ਉਹ ਕਰਦੈ, ਫੀਮ ਉਹ ਵੇਚਦੈ, ਆੜ੍ਹਤੀਆ ਤਾਂ ਦੇਖ ਲੈ ਹੈਗਾ ਈ ਐ।”

 

”ਜੇ ਲੀਡਰੀ ਕਰਦੈ, ਫੇਰ ਦੁਕਾਨ ‘ਤੇ ਕਦੋਂ ਬੇਠਦੈ? ਲੀਡਰਾਂ ਨੂੰ ਤਾਂ ਖਾਸਾ ਤੋਰਾ-ਫੇਰਾ ਰਹਿੰਦਾ ਹੁੰਦੈ। ਲੋਕਾਂ ਦੇ ਕੰਮ-ਧੰਦੀਂ ਏਧਰ-ਓਧਰ ਜਾਣਾ ਪੈਂਦੈ।”

 

”ਇਹਦੀ ਦੁਕਾਨ ‘ਤੇ ਦੋ ਮਨੀਮ ਨੇ। ਉਹ ਰੱਖਦੇ ਨੇ ਸਾਰਾ ਅਬ-ਕਤਾਬ। ਪੈਸਾ-ਟਕਾ ਸਾਰਾਂ ਓਹੀ ਦਿੰਦੇ-ਲੈਂਦੇ ਨੇ। ਇਹਦੀ ਤਾਂ ਉਂਗਲ ਈ ਉਂਗਲ ਐ। ਮੈਂ ਤਾਂ ਦੇਖ ਆਇਆਂ ਆਪ ਦੁਕਾਨ ‘ਤੇ ਜਾ ਕੇ। ਉਕਰ-ਆਦਰ ਪੂਰਾ ਕਰਦੈ ਪਿੰਡ ਦੇ ਬੰਦਿਆਂ ਦਾ ਅਲਬੇਲ। ਆਖਦਾ ਸੀ, ਫਸਲ ਸਾਡੇ ਸਿੱਟਿਆ ਕਰ, ਸੰਤਾ ਸਿਆਂ। ਪੈਸਾ ਜਿੰਨਾ ਮਰਜੀ ਚੱਕ। ਕੀਮਤੀ ਤੋਂ ਲਖੀਰ ਮਰਵਾ ਦਿੰਨੇ ਆਂ। ਬੋਲ! ਮੈਂ ਕਿਹਾ, ਨਹੀਂ ਭਤੀਜ, ਹੁਣ ਤਾਂ ਕੀਮਤੀ ਠੀਕ ਐ। ਇਕੋ ਖਸਮ ਠੀਕ ਰਹਿੰਦੈ।’

 

ਉਹਨਾਂ ਦੇ ਪਿੰਡ ਦਾ ਅੱਡਾ ਆ ਚੁੱਕਿਆ ਸੀ। ਜਿੰਨੀਆਂ ਸਵਾਰੀਆਂ ਉੱਤਰੀਆਂ ਸਨ, ‘ਓਨੀਆਂ ਹੀ ਹੋਰ ਚੜ੍ਹ ਗਈਆਂ। ਏਧਰ-ਓਧਰ ਅੱਡੇ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਉੱਤੇ ਖੜ੍ਹੇ-ਬੈਠੇ ਲੋਕਾਂ ਵੱਲ ਸਰਸਰੀ ਨਜ਼ਰ ਮਾਰਦੇ ਮਾਰਦੇ ਉਹ ਪਿੰਡ ਦੀ ਲਿੰਕ-ਰੋਡ ਉੱਤੇ ਅੱਗੇ-ਪਿੱਛੇ ਹੋ ਕੇ ਤੁਰਨ ਲੱਗੇ। ਅੱਡੇ ਦੇ ਲੋਕ ਬੱਸੋਂ ਉੱਤਰੀ ਹਰ ਸਵਾਰੀ ਵੱਲ ਬੜੇ ਗਹੁ ਨਾਲ ਝਾਕਦੇ ਅਤੇ ਚੀਰਵੀਆਂ ਨਜ਼ਰਾਂ ਨਾਲ ਅਗਲੇ ਵਿਚੋਂ ਕੁਝ ਕੱਢਣ ਦੀ ਕੋਸ਼ਿਸ਼ ਕਰਦੇ।

 

ਸਾਰਾ ਪਿੰਡ ਲੰਘ ਕੇ ਉਹ ਘਰ ਪਹੁੰਚੇ ਤਾਂ ਉਹਨਾਂ ਦੇ ਅੰਦਰੋਂ ਛੀਂਬਿਆਂ ਦਾ ਮੁੰਡਾ ਤਰਲੋਚਨ ਬਾਹਰ ਨਿਕਲਿਆ। ਉਹਨਾਂ ਨੂੰ ਦੇਖਣ ਸਾਰ ਪਹਿਲਾਂ ਤਾਂ ਉਹਨੇ ਨਜ਼ਰਾਂ ਚੁਰਾ ਲਈਆਂ ਪਰ ਫੇਰ ਦੂਜੇ ਬਿੰਦ ਹੀ ਸੰਤਾ ਸੁੰ ਨੂੰ ਸਤਿ ਸ੍ਰੀ ਅਕਾਲ ਆਖੀ। ਤਰਲੋਚਨ ਨੂੰ ਦੇਖਕੇ ਦਿਆਲੋ ਨੇ ਪੈਰ ਮਲਿਆ। ਇਕ ਬੁਰਾ ਖ਼ਿਆਲ ਉਹਦੇ ਸਰੀਰ ਨੂੰ ਚੀਰ ਕੇ ਲੰਘ ਗਿਆ। ਸੰਤਾ ਸਿੰਘ ਨੇ ਮੁੰਡੇ ਦਾ ਹਾਲ-ਚਾਲ ਪੁੱਛਿਆ ਅਤੇ ਕਿਹਾ, “ਕਿਮੇਂ ਆਇਆ ਸੀ ਚੋਬਰਾ?”

 

”ਮੈਨੂੰ ਤਾਂ ਤਾਇਆ ਬਾਪੂ ਜੀ ਨੇ ਭੇਜਿਆ ਸੀ ਬਈ ਨਰਮੇ ਦਾ ਕਰੋ ਕੁਛ। ਸੁੰਡੀ ਤਾਂ ਮਰਦੀ ਦੀਂਹਦੀ ਨ੍ਹੀ, ਐਨੀਆਂ ਸਪਰੇਆਂ ਹੋ ਗੀਆਂ।”

 

”ਨਰਮੇ ਦਾ ਤਾਂ ਇਹੀ ਐ, ਸ਼ੇਰਾ। ਵਿੱਚੇ ਵਾਹ ਦਿੰਨੇ ਆਂ। ਕੱਦੂ ਕਰਕੇ ਝੋਨਾ ਲਾ ਦਿੰਨੇ ਆਂ। ਖਰਚਾ ਤਾਂ ਦੂਹਰੈ, ਪਰ ਭਾਈ ਪੱਲੇ ਵੀ ਪਊ ਫੇਰ ਕੁੱਛ।”

 

”ਠੀਕ ਐ ਤਾਇਆ, ਇਹੀ ਠੀਕ ਰਹੂ। ਮੈਂ ਕਹਿ ਦਿਨਾਂ ਬਾਪੂ ਜੀ ਨੂੰ ਜਾ ਕੇ।’ ਤਰਲੋਚਨ ਓਥੋਂ ਤੁਰ ਜਾਣ ਦੀ ਕਾਹਲ ਵਿਚ ਸੀ।

 

ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਕੈਲਾ ਤੇ ਜੈਲਾ ਨਹੀਂ ਸਨ। ਖੇਤੋਂ ਨਹੀਂ ਮੁਝੇ ਹੋਣਗੇ। ਕੈਲੇ ਦੀ ਬਹੂ ਵੀ ਘਰ ਵਿਚ ਨਹੀਂ ਸੀ ਅਤੇ ਨਾ ਹੀ ਉਹਦੇ ਜੁਆਕ। ਗੇਲੋ ਰਸੋਈ ਵਿਚ ਭਾਂਡੇ ਜਿਹੇ ਖੜਕਾ ਰਹੀ ਸੀ, ਜਿਵੇਂ ਕੋਈ ਕੰਮ ਕਰਦੀ ਹੋਵੇ।

 

:

 

2

 

ਸੰਤਾ ਅਤੇ ਜੋਰਾ ਦੋ ਭਰਾ ਸਨ । ਦੋਵਾਂ ਕੋਲ ਬਾਰਾਂ ਕਿੱਲੇ ਜ਼ਮੀਨ ਸੀ। ਜ਼ਮੀਨ ਉਹਨਾਂ ਨੇ ਓਦੋਂ ਹੀ ਵੰਡ ਲਈ ਸੀ; ਜਦੋਂ ਜੋਰਾ ਸੰਤੇ ਨਾਲ ਰੁੱਸ ਕੇ ਬਹਿ ਗਿਆ ਸੀ ਅਤੇ ਜ਼ਿੱਦ ਫੜੀ ਬੈਠਾ ਸੀ ਕਿ ਉਹਨੇ ਵਿਆਹ ਕਰਾਉਣਾ ਹੈ। ਦਿਆਲੋ ਜੋਰੇ ਨੂੰ ਵਿਆਹੁਣ ਲਈ ਰਾਜ਼ੀ ਨਹੀਂ ਸੀ। ਬੇਸ਼ਰਮ ਹੋ ਕੇ ਆਖਦੀ ਸੀ, ”ਆਹ ਤਿੰਨ ਜੁਆਕ ਹੋਰ ਕੀਹਦੇ ਨੇ ਵੇ? ਢੇਕਾ ਵਿਆਹ ਕਰਾਉਣ ਦਾ। ਕੋਈ ਜੱਟ ਵਿਹੜੇ ਵੜਿਆ ਤਾਂ ਮੱਥੇ ਨਾਲ ਕਿਹੜਾ ਨਾ ਮਾਰੂੰ ਤੇਰੇ ਮੈਂ ਤਿੰਨੇ ਜੁਆਕ। ਤੂੰ ਗੱਲਾਂ ਕਿਹੜੀਆਂ ਕਰਦੈਂ ਵੇ?” ਪਰ ਉਹ ਟਲਿਆ ਨਹੀਂ ਸੀ। ਵਿਆਹ ਕਰਵਾ ਕੇ ਸਾਹ ਲਿਆ।

 

ਆਪਣੇ ਹਿੱਸੇ ਦੀ ਛੀ ਕਿੱਲੇ ਫੇਰ ਜੋਰਾ ਭਾਈ ਨੂੰ ਹੀ ਹਿੱਸੇ ਉੱਤੇ ਦੇਈਂ ਰੱਖਦਾ। ਉਹਨੇ ਲੋਕਾਂ ਵਾਂਗ ਤੀਜੇ ਸਾਲ ਜ਼ਮੀਨ ਕਦੇ ਬਦਲੀ ਨਹੀਂ ਸੀ। ਹਮੇਸ਼ਾ ਹੀ ਉਹਦੀ ਜ਼ਮੀਨ ਸੰਤੇ ਕੋਲ ਰਹਿੰਦੀ। ਉਹਨੂੰ ਆਪਣੇ ਭਰਾ ਉੱਤੇ ਰੱਬ ਜਿੰਨਾ ਵਿਸ਼ਵਾਸ ਸੀ ਕਿ ਉਹ ਕੋਈ ਗੜਬੜ ਨਹੀਂ ਕਰੇਗਾ। ਸੰਤੇ ਵਿਚ ਜਾਂ ਉਹਦੇ ਦੋਵੇਂ ਮੁੰਡਿਆਂ ਵਿਚ ਕਿੱਥੇ ਐਨੀ ਤਾਕਤ ਸੀ ਕਿ ਉਹ ਜੋਰੇ ਦੀ ਜ਼ਮੀਨ ਕਦੇ ਦੱਬ ਸਕਦੇ। ਜੋਰਾ, ਪੈਸੇ ਵਾਲਾ ਬੰਦਾ ਸੀ । ਸੰਤਾ ਨੰਗ-ਭੁੱਖ ਨਾਲ ਘੁਲਣ ਵਾਲਾ ਛੋਟਾ ਕਿਸਾਨ ਸੀ । ਜੱਸੀ ਸਰਪੰਚ ਦੇ ਮੁੰਡੇ ਅਲਬੋਲ ਨਾਲ ਲਿਹਾਜ ਪੈਣ ਕਰਕੇ ਜੋਰੇ ਦੀ ਰਾਜਨੀਤਕ ਪੁੱਛ-ਦੱਸ ਵੀ ਸੀ।

 

ਜੱਸੀ ਵਾਂਗ ਹੀ ਅਲਬੇਲ ਹੁਣ ਫੀਮ ਦਾ ਧੰਦਾ ਕਰਦਾ। ਕੌਰਾ ਬਾਮ੍ਹਣ ਹਾਲੇ ਜਿਉਂਦਾ ਸੀ, ਪਰ ਖਾਸਾ ਬੁੜ੍ਹਾ ਹੋ ਚੁੱਕਿਆ ਸੀ। ਜੱਸੀ ਦੇ ਬਾਹਰਲੇ ਘਰ ਹੀ ਉਹਦਾ ਪੱਕਾ ਟਿਕਾਣਾ ਸੀ । ਫੀਮ ਵਾਲੇ ਰਾਤ ਨੂੰ ਜੀਪ ਲੈ ਕੇ ਆਉਂਦੇ ਅਤੇ ਕੌਰੇ ਨੂੰ ਹੀ ਜਗਾਕੇ ਫੀਮ ਫੜਾ ਜਾਂਦੇ। ਕੌਰਾ ਤਾਂ ਉਹਨਾਂ ਦਾ ਪੱਕਾ ਬੰਦਾ ਸੀ। ਪੈਸੇ ਉਹ ਮੰਡੀਓਂ ਅਲਬੇਲ ਕੋਲੋਂ ਲੈ ਜਾਂਦੇ। ਜਿਵੇਂ ਉਹ ਮੋਮੀ ਕਾਗਜ਼ਾਂ ਵਿਚ ਵਲ੍ਹੇਟੀ ਫੀਮ ਫੜਾ ਕੇ ਜਾਂਦੇ ਕੌਰਾ ਓਵੇਂ-ਜਿਵੇਂ ਦੂਜੇ ਦਿਨ ਅਲਬੇਲ ਨੂੰ ਕੱਢ ਕੇ ਫੜਾ ਦਿੰਦਾ। ਕੌਰੇ ਨੇ ਕਦੇ ਮੋਮੀ ਕਾਗਜ਼ ਖੋਲ੍ਹਕੇ ਨਹੀਂ ਦੇਖੇ ਸਨ, ਬਈ ਉਹਨਾਂ ਵਿਚ ਕੀ ਹੈ, ਕੀ ਨਹੀਂ ਹੈ ਜਾਂ ਉਹ ਕਿੰਨਾ ਮਾਲ ਹੈ। ਅਲਬੇਲ ਜੋਰੇ ਨੂੰ ਬੁਲਾ ਲੈਂਦਾ। ਤੱਕੜੀ ਨਾਲ ਤੋਲ-ਤੋਲ ਉਹ ਫੀਮ ਦੀਆਂ ਢੇਰੀਆਂ ਪਾ ਲੈਂਦੇ। ਢੇਰੀਆਂ ਪਾਕੇ ਸਾਂਭ ਦਿੰਦੇ! ਅਗਲੇ ਦਿਨ ਅੱਧੀ ਰਾਤ ਪਿੱਛੋਂ ਅਲਬੇਲ ਆਪਣੀ ਜੀਪ ਲੈ ਕੇ ਆਉਂਦਾ। ਜੀਪ ਉਹ ਆਪ ਚਲਾਉਂਦਾ ਹੁੰਦਾ। ਕੋਈ ਤੀਜਾ ਬੰਦਾ ਨਹੀਂ ਹੁੰਦਾ ਸੀ। ਅਲਬੇਲ ਤੇ ਜੋਰਾ ਦੋਵੇਂ ਹੁੰਦੇ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਲੇ-ਦੁਆਲੇ ਦੇ ਚਾਰ ਪੰਜ ਪਿੰਡਾਂ ਵਿਚ ਉਹ ਮਾਲ ਵਰਤਾ ਆਉਂਦੇ। ਐਨੇ ਕੁ ਪਿੰਡ ਹੀ ਉਹ ਅਗਲੇ ਦਿਨ ਕੱਢਦੇ। ਅੱਧੀ ਰਾਤ ਤੋਂ ਬਾਅਦ ਓਸੇ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ-ਪਹਿਲਾਂ। ਥੰਮਣ ਵਾਲੇ ਪਿੰਡ ਜੋਰਾ ਫੀਮ ਵੇਚਦਾ। ਅਲਬੇਲ ਕਰਕੇ ਪੁਲਿਸ ਵਾਲੇ ਜੋਰੇ ਨੂੰ ਬੁਲਾਉਂਦੇ ਨਹੀਂ ਸਨ।

 

ਜੋਰੇ ਦੀ ਬਹੂ ਨਿੰਮੋ ਕੋਲ਼ ਮੁੜਕੇ ਕੋਈ ਜੁਆਕ ਨਹੀਂ ਹੋਇਆ ਸੀ। ਹੋਰ ਜੁਆਕ ਉਹ ਚਾਹੁੰਦੇ ਵੀ ਨਹੀਂ ਸਨ। ਗੁਰਜੰਟ ਛੋਟਾ ਹੁੰਦਾ ਹੀ ਤਿੱਖੀ ਬੁੱਧੀ ਦਾ ਮਾਲਕ ਸੀ। ਜ਼ਮਾਨੇ ਦੀ ਹਵਾ ਦੇਖਕੇ ਜੋਰੇ ਨੇ ਫ਼ੈਸਲਾ ਕੀਤਾ ਸੀ ਕਿ ਉਹ ਨਾ ਤਾਂ ਆਪ ਖੇਤੀ ਦਾ ਕੰਮ ਕਰੇਗਾ ਅਤੇ ਨਾ ਹੀ ਆਪਣੇ ਮੁੰਡੇ ਨੂੰ ਏਸ ਕੰਮ ਵਿਚ ਵਸਾਏਗਾ। ਹੋਰ ਜੁਆਕ ਤਾਂ ਉਹ ਇਸੇ ਕਰਕੇ ਪੈਦਾ ਕਰਦੇ, ਜੇ ਉਹਨਾਂ ਨੇ ਖੇਤੀ ਕਰਨੀ ਹੁੰਦੀ। ਖੇਤੀ ਦੇ ਕੰਮ ਵਿਚ ਹੀ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਹੈ। ਉਹਨਾਂ ਲਈ ਗੁਰਜੰਟ ਇਕੋ ਬਹੁਤ ਸੀ, ਸ਼ੇਰ-ਪੁੱਤ।

 

ਗੁਰਜੰਟ ਨੇ ਪਿੰਡ ਦੇ ਸਕੂਲ ਵਿਚੋਂ ਦਸਵੀਂ ਕੀਤੀ ਅਤੇ ਫੋਰ ਸ਼ਹਿਰ ਦੇ ਕਾਲਜ ਜਾ ਕੇ ਬੀ. ਏ. ਕਰ ਗਿਆ। ਸਹਿਕਾਰੀ ਬੈਂਕਾਂ ਲਈ ਕਲਰਕਾਂ ਦੀਆਂ ਪੋਸਟਾਂ ਨਿਕਲੀਆਂ ਤਾਂ ਉਹ ਸਿਲੈਕਟ ਹੋ ਗਿਆ। ਨੱਛਤਰ ਸਿੰਘ ਸਾਬਕਾ ਐਮ. ਐਲ. ਏ. ਵਲੋਂ ਉਹਦੀ ਸਿਫਾਰਸ਼ ਲਾਈ ਗਈ ਸੀ। ਇੱਕ ਲੱਖ ਜੋਰੇ ਲਈ ਕੋਈ ਖਾਸ ਗੱਲ ਨਹੀਂ ਸੀ। ਉਹਨਾਂ ਦਿਨਾਂ ਵਿਚ ਉਹਦਾ ਕਾਰੋਬਾਰ ਜ਼ੋਰਾਂ ਉੱਤੇ ਸੀ। ਜੋਰੇ ਨੇ ਅਲਬੇਲ ਨੂੰ ਕਿਹਾ ਸੀ, ”ਬਾਈ ਜੀ, ਆਪਣਾ ਤਾਂ ਇਹੋ ਇਕ ਕੰਮ ਐ। ਤੇਰੀ ਕਿਰਪਾ ਨਾਲ ਇਹ ਹੋ ਜਾਣੈ। ਮਾੜ੍ਹੀ ਸ੍ਰੀ ਗੱਲ ਕਰਾਦੇ ਮੇਰੀ ਨਛੱਤਰ ਸੂੰ ਨਾਲ । ਤੇਰਾ ਆਖਿਆ ਉਹ ਮੋੜ ਨ੍ਹੀਂ ਸਕਦਾ।” ਅਲਬੇਲ ਨੇ ਆਪਣੇ ਸਹੁਰੇ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਕਾਰੋਬਾਰ ਵਿਚ ਜ਼ੋਰਾ ਸਿੰਘ ਉਹਦਾ ਹਿੱਸੇਦਾਰ ਹੈ। ਜੋਰੇ ਦਾ ਕੰਮ ਆਪਣਾ ਕੰਮ ਸਮਝੋ। ਨਛੱਤਰ ਸਿੰਘ ਬਾਰੇ ਗੁੱਝੀ-ਗੁੱਝੀ ਗੱਲ ਦਾ ਸਭ ਨੂੰ ਪਤਾ ਸੀ ਕਿ ਉਹ ਦਸਵਾਂ ਦਸੌਂਧ ਆਪ ਰਖਦਾ ਹੈ। ਸਹਿਕਾਰੀ ਬੈਂਕ ਹੀਂ ਨਹੀਂ ਹੋਰ ਮਹਿਕਮਿਆਂ ਵਿਚ ਵੀ ਨਛੱਤਰ ਸਿੰਘ ਦਾ ਨਹੁੰ-ਕੁੰਡਾ ਪੂਰਾ ਅੜਦਾ ਸੀ। ਉਹਦੀ ਝੱਕ ਖੁੱਲ੍ਹੀ ਹੋਈ ਸੀ। ਚੋਣ-ਕਮੇਟੀ ਦੇ ਮੈਂਬਰਾਂ ਨੂੰ ਸਿੱਧਾ ਹੀ ਜਾ ਮਿਲਦਾ। ਪੈਸਾ ਖਾਣ ਵਾਲੇ ਇਹਨਾਂ ਦਿਨਾਂ ਵਿਚ ਪਾਰਟੀਆਂ ਨਹੀਂ ਦੇਖਦੇ, ਕੰਮ ਦਾ ਬੰਦਾ ਦੇਖਦੇ ਹਨ ਅਤੇ ਇਹਨਾਂ ਕੰਮਾਂ ਵਿਚ ਨਛੱਤਰ ਸਿੰਘ ਪੂਰਾ ਮਾਹਰ ਸੀ।

 

-ਅੰਨ੍ਹੀ ਮੱਚੀ ਹੋਈ ਸੀ। ਜੱਟਾਂ ਨੂੰ ਕਰਜ਼ੇ ਦੇਣ ਦਾ ਬਾਜ਼ਾਰ ਗਰਮ ਸੀ। ਜੋਰਾ ਸਿੰਘ ਨੂੰ ਇਕ ਲੱਖ ਰੁਪਿਆ ਕੋਈ ਖਾਸ ਦੁਖਿਆ ਨਹੀਂ। ਇਕ ਲੱਖ ਤਾਂ ਗੁਰਜੰਟ ਨੇ ਪਹਿਲੇ ਸਾਲ ਹੀ ਡੁੱਕ ਦਿੱਤਾ। ਉਹਨੂੰ ਸਾਰੇ ਥਹੁ-ਢੰਗ ਪਹਿਲੇ ਇਕ-ਦੋ ਮਹੀਨਿਆਂ ਵਿਚ ਹੀ ਆ ਗਏ ਸਨ। ਉਹਦੇ ਸਾਥੀਆਂ ਨੇ ਉਹਨੂੰ ਸਭ ਸਿਖਾ ਦਿੱਤਾ। ਸਾਰਾ ਸਟਾਫ ਵੰਡ ਕੇ ਛਕਦਾ ਸੀ।

 

ਜ਼ੋਰਾ ਸਿੰਘ ਦੇ ਘਰ ਵਿਚ ਫੇਰ ਤਾਂ ਦੂਹਰੀ ਕਮਾਈ ਆਕੇ ਡਿਗਦੀ। ਜੋਰਾ ਸਿੰਘ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਨਿਰਵਿਘਨ ਚਲਦਾ ਜਾ ਰਿਹਾ ਸੀ। ਓਨੀ ਹੀ ਕਮਾਈ ਹੁਣ ਗੁਰਜੰਟ ਦੀ ਡਿੱਗਣ ਲੱਗੀ।

 

ਆਪਣੀ ਛੇ ਕਿੱਲੇ ਜ਼ਮੀਨ ਜੋਰੇ ਨੂੰ ਹੁਣ ਯਾਦ-ਚੇਤੇ ਵੀ ਨਹੀਂ ਸੀ। ਹਿੱਸੇ ਦੀ ਫਸਲ ਦਾ ਹੁਣ ਉਹ ਬਹੁਤਾ ਗੌਗਾ ਵੀ ਨਹੀਂ ਕਰਦਾ ਸੀ। ਉਹਦਾ ਵੱਡਾ ਭਰਾ ਸੰਤਾ ਆਪੇ ਹੀ ਉਹਨੂੰ ਜਿੰਨੀ ਕਣਕ ਦੇ ਦਿੰਦਾ, ਉਹ ਚੁੱਪ ਕਰਕੇ ਲੈ ਲੈਂਦਾ। ਉਹਨਾਂ ਦੇ ਘਰ ਵਿਚ ਕਣਕ ਦਾ ਹੀ ਬਹੁਤ ਖਰਚ ਸੀ। ਇਹ ਨਹੀਂ ਕਿ ਉਹ ਤਿੰਨ ਜੀਅ ਸਨ । ਮੱਝਾਂ ਦਾ ਪਾਲੀ ਸੀ, ਹੋਰਾਂ ਕੰਮਾਂ-ਕਾਰਾਂ ਲਈ ਨੌਕਰ ਸੀ ਅਤੇ ਸਭ ਤੋਂ ਵੱਡਾ ਖਰਚ ਸੀ ਆਏ-ਗਏ ਦਾ। ਰੋਟੀ ਖਾਣ ਵਾਲੇ ਪ ਾਹੁਣੇ-ਧਰਾਉਣੇ ਬਹੁਤ ਆਉਂਦੇ। ਨਿੰਮੋ ਦਾ ਸੁਭਾਅ ਖੁੱਲ੍ਹਾ ਸੀ। ਸੰਤੇ ਤੋਂ ਬੱਸ ਉਹ ਕਣਕ ਲੈਂਦੇ। ਕਣਕ ਵੱਧ ਲੈ ਲੈਂਦੇ। ਝੋਨੇ ਜਾਂ ਨਰਮੇ ਦਾ ਹਿੱਸਾ ਨਹੀਂ ਲੈਂਦੇ ਸਨ। ਜਦੋਂ ਦੀ ਜੋਰੇ ਕਿਆਂ ਨੇ ਫਿਰਨੀ ਉੱਤੇ ਰਿਹਾਇਸ਼ ਕੀਤੀ ਸੀ, ਉਹਨਾਂ ਨੇ ਆਪਣਾ ਅੰਦਰਲਾ ਘਰ ਵੀ ਸੰਤੇ ਨੂੰ ਛੱਡ ਦਿੱਤਾ। ਫੇਰ ਤਾਂ ਡੰਗਰ-ਪਸ਼ੂ ਬੰਨਨ੍ਹ ਲਈ ਅਤੇ ਨੀਰਾ-ਦਾਣਾ ਰੱਖਣ ਲਈ ਸੰਤੇ ਕਿਆਂ ਨੂੰ ਖੁੱਲ੍ਹ ਹੋ ਗਈ।

 

ਸੰਤਾ ਫੀਮ ਖਾਂਦਾ ਸੀ। ਚਾਹੇ ਹੁਣ ਉਹ ਖੇਤ ਵਿਚ ਘੱਟ ਹੀ ਜਾਂਦਾ, ਜੇ

 

ਜਾਂਦਾ ਵੀ ਤਾਂ ਕੋਈ ਕੰਮ ਨਹੀਂ ਕਰਦਾ ਸੀ। ਫੇਰ ਵੀ ਕੰਮ ਕੀਤੇ ਬਗੈਰ ਹੀ ਉਹਨੂੰ ਫੀਮ ਦੀ ਤਲਬ ਰਹਿੰਦੀ। ਮਾੜੀ ਫੀਮ ਹੁੰਦੀ ਤਾਂ ਉਹਦੇ ਹੱਡ-ਪੈਰ ਟੁੱਟਦੇ ਰਹਿੰਦੇ। ਜਿਵੇਂ ਸਰੀਰ ਵਿਚ ਕੋਈ ਸੱਤਿਆ ਜਿਹੀ ਨਾ ਰਹਿ ਗਈ ਹੋਵੇ। ਉਹਨੂੰ ਫੀਮ ਉਹਦਾ ਛੋਟਾ ਭਰਾ ਜੋਰਾ ਹੀ ਦਿੰਦਾ। ਉਹ ਤਾਂ ਕੋਈ ਪੈਸਾ-ਟਕਾ ਵੀ ਨਹੀਂ ਲੈਂਦਾ ਸੀ। ਦਿਆਲੋ ਜੋਰੇ ਕੋਲ ਜਾਂਦੀ ਤੇ ਤੋਲਾ ਫੀਮ ਦਾ ਫੜ ਲਿਆਉਂਦੀ। ਘਰ ਵਾਲੀ ਗੱਲ ਸੀ। ਇਸ ਬਹਾਨੇ ਨਿੰਮੋ ਨਾਲ ਗੱਲਾਂ ਵੀ ਮਾਰ ਆਉਂਦੀ।

 

ਹੁਣ ਕੁਝ ਦਿਨਾਂ ਤੋਂ ਸੰਤਾ ਖਾਸਾ ਹੀ ਢਿੱਲਾ ਸੀ। ਉਹ ਪਿੰਡਾਂ ਦੇ ਪ ਾਈਵੇਟ ਡਾਕਟਰ ਕੋਲ ਵੀ ਗਿਆ ਸੀ। ਡਾਕਟਰ ਨੇ ਟੂਟੀਆਂ ਲਾ ਕੇ ਦੇਖੀਆਂ ਸਨ। ਉਹਦਾ ਬੁਖਾਰ ਦੇਖਿਆ, ਬਲੱਡਪ ੇਸ਼ਰ ਦੇਖਿਆ, ਉਹਨੂੰ ਕੋਈ ਬਿਮਾਰੀ ਨਹੀਂ ਸੀ। ਢਿੱਡ ਪੋਲਾ ਭੂਕ ਪਿਆ ਸੀ। ਫੇਰ ਬੀਮਾਰੀ ਕਾਹਦੀ ਸੀ । ਬੱਸ ਉਹਨੂੰ ਭੁੱਖ ਨਹੀਂ ਲਗਦੀ ਸੀ। ਉਹ ਦਿਨ ਵਿਚ ਕਈ ਵਾਰ ਜੰਗਲ-ਪਾਣੀ ਜਾਂਦਾ। ਇੱਕੋ ਬੀਮਾਰੀ ਸੀ। ਇਹ ਸੰਤੇ ਨੂੰ ਆਪ ਪਤਾ ਸੀ। ਫੀਮ ਮਾੜੀ ਸੀ। ਇਹ ਤੋਲਾ ਜੋਰੇ ਨੇ ਕੋਈ ਜਾਣ ਬੁੱਝ ਕੇ ਮਾੜਾ ਉਹਨੂੰ ਨਹੀਂ ਦਿੱਤਾ ਸੀ। ਐੜਕੀ -ਮਾਲ ਹੀ ਅਜਿਹਾ ਚੰਦਰਾ ਆਇਆ ਹੋਵੇਗਾ। ਰਾਜਸਥਾਨ ਵਿਚੋਂ ਤਾਂ ਕੱਚ ਜਿਹੀ ਕੱਚੀ ਫੀਮ ਆਉਂਦੀ। ਉਸ ਵਿਚੋਂ ਤਾਂ ਸੁਗੰਧਾਂ ਉਠਦੀਆਂ। ਏਧਰ ਪੰਜਾਬ ਵਿਚ ਜਿੱਥੇ ਉਹਨੂੰ ਪਕਾਇਆ ਜਾਂਦਾ, ਓਥੇ ਕਦੇ-ਕਦੇ ਕੋਈ ਗੜਬੜ ਹੋ ਜਾਂਦੀ ਸੀ। ਅਮਲੀ ਖਾਂਦੇ ਤੇ ਪਏ ਪਿਟਦੇ ਫਿਰਦੇ।

 

ਉਸ ਦਿਨ ਆਥਣੇ ਜਿਹੇ ਦਿਆਲੋ ਜੋਰੇ ਦੇ ਘਰ ਗਈ। ਜੋਰਾ ਘਰ ਹੀ ਸੀ। ਉਸ ਦਿਨ ਦਾ ਮੁੜਿਆ-ਤੁੜਿਆ ਜਿਹਾ ਅਖ਼ਬਾਰ ਐਵੇਂ ਬੱਸ ਦੇਖ ਰਿਹਾ ਸੀ। ਤੜਕੇ ਦੇ ਪੜ੍ਹੇ ਅਖਬਾਰ ਵਿਚ ਆਪਣੇ ਕੁਝ ਵੀ ਨਹੀਂ ਰਹਿੰਦਾ। ਤਿੱਖੀ ਤੋਂ ਤਿੱਖੀ ਸੁਰਖੀ ਵੀ ਬੋਹੀ-ਤਿਬੇਹੀ ਲਗਦੀ ਹੈ। ਇਹਨਾਂ ਦਿਨਾਂ ਵਿਚ ਉਹਨਾਂ ਦੇ ਪਿੰਡ ਬਹੁਤ ਅਖ਼ਬਾਰ ਆਉਂਦੇ ਸਨ। ਪੰਜਾਬੀ ਦੇ ਤਿੰਨ-ਚਾਰ ਅਖ਼ਬਾਰ ਤਾਂ ਖਾਸੀ-ਖਾਸੀ ਗਿਣਤੀ ਵਿਚ ਆਉਂਦੇ। ਰੋਡੂਸ਼ਾਹ ਦੀ ਮੰਡੀ ਵਾਂਗ ਓਥੇ ਵੀ ਸਦੇਹਾਂ ਸੱਤ ਵਜੇ ਹੀ ਅਰਾਂ ਵਿਚ ਅਖ਼ਬਾਰ ਮਿਲ ਜਾਂਦੇ ਸਨ। ਜੋਰਾ ਤੜਕੇ ਹੀ ਚਾਹ ਪੀਣ ਤੋਂ ਬਾਅਦ ਆਪਣਾ ਅਖ਼ਬਾਰ ਉਡੀਕਣ ਲਗਦਾ। ਉਹਨੂੰ ਪੰਜਾਬ ਦੀ ਰਾਜਨੀਤੀ ਨਾਲ ਵੀ ਕੁਝ ਕੁਝ ਲਗਾਓ ਸੀ। ਜਿਸ ਖ਼ਬਰ ਵਿਚ ਨੱਛਤਰ ਸਿੰਘ ਦਾ ਨਾਂ ਬੋਲਦਾ ਹੁੰਦਾ, ਉਹ ਖ਼ਬਰ ਤਾਂ ਉਹ ਉੱਚਾ ਬੋਲ ਕੇ ਪੜ੍ਹਦਾ। ਜਿਵੇਂ ਦੂਜੇ ਕਿਸੇ ਨੂੰ ਸੁਣਾ ਰਿਹਾ ਹੋਵੇ। ਦੂਜਾ ਓਥੇ ਕੌਣ ਸੀ। ਗੁਰਜੰਟ ਪਰ੍ਹਾਂ ਕਿਧਰੇ ਹਾਲੇ ਸੁੱਤਾ ਪਿਆ ਹੁੰਦਾ। ਨਿੰਮੋ ਕੰਮ-ਧੰਦੇ ਕਰਦੀ ਫਿਰਦੀ। ਉਸ ਖ਼ਬਰ ਨੂੰ ਉੱਚਾ ਬੋਲ ਕੇ ਪੜ੍ਹਨ ਤੋਂ ਬਾਅਦ ਫੇਰ ਉਹ ਓਸੇ ਖ਼ਬਰ ਨੂੰ ਹੌਲੀ ਹੌਲੀ ਮੂੰਹ ਵਿਚ ਪੜ੍ਹਦਾ, ਜਿਵੇਂ ਕੋਈ ਮਜ਼ਾ ਲੈਂਦਾ ਹੋਵੇ। ਦੂਜੀਆਂ ਖ਼ਬਰਾਂ ਧਿਆਨ ਨਾਲ ਉਹ ਪੜ੍ਹਦਾ ਜਿਹੜੀਆਂ ਇਹ ਦੱਸਦੀਆ ਕਿ ਕਿਹੜੀ ਜਗ੍ਹਾ ਕਿੰਨੀ ਭੁੱਕੀ ਫੜੀ ਗਈ ਜਾਂ ਕਿਹੜੇ ਪਿੰਡ ਪੁਲਿਸ ਨੇ ਨਾਜਾਇਜ਼ ਦੇਸੀ ਸ਼ਰਾਬ ਫੜੀ ਹੈ। ਅੱਜ ਆਥਣੇ ਚਾਹ ਪੀਣ ਬਾਅਦ ਉਹ ਉਸ ਖ਼ਬਰ ਨੂੰ ਅਖ਼ਬਾਰ ਵਿਚ ਲੱਭ ਰਿਹਾ ਸੀ ਤੇ ਦੁਬਾਰਾ ਪੜ੍ਹਨਾ ਚਾਹੁੰਦਾ ਸੀ ਜਿਸ ਵਿਚ ਰਾਮਪੁਰਾ ਫੂਲ ਤੋਂ ਪੰਜ ਕਿੱਲੋ ਫੀਮ ਫੜੀ ਗਈ ਦਾ ਵੇਰਵਾ ਸੀ। ਜੋਰਾ ਇਹ ਦੇਖਣਾ ਚਾਹੁੰਦਾ ਸੀ ਕਿ ਜਿਹਨਾਂ ਦੋ ਬੰਦਿਆਂ ਤੋਂ ਇਹ ਫੀਮ ਫੜੀ ਗਈ ਹੈ, ਉਹ ਕਿਤੇ ਉਹਨਾਂ ਦੇ ਆਦਮੀ ਤਾਂ ਨਹੀਂ?

 

ਦਿਆਲੋ ਦਰਵਾਜ਼ੇ ‘ਤੇ ਲੱਗਿਆ ਲੋਹੇ ਦਾ ਗੇਟ ਖੋਲ੍ਹਣ ਤੋਂ ਪਹਿਲਾਂ ਕੋਨੀ ਦੇ ਚੁਬਾਰਿਆਂ ਵੱਲ ਝਾਕਣ ਲੱਗੀ ਤੇ ਜਿਵੇਂ ਝਾਕਦੀ ਹੀ ਖੜ੍ਹੀ ਰਹਿ ਗਈ। ਮਨ ਵਿਚ ਚਿਤਵ ਰਹੀ ਸੀ ਕਿ ਇਹ ਵੀ ਤਾਂ ਓਸੇ ਮਾਂ ਦੇ ਢਿੱਡੋਂ ਜੰਮਿਆ ਸੀ। ਸੰਤੇ ਦੀ ਕਿਸਮਤ ਕਿਉਂ ਮਾੜੀ ਲਿਖੀ ਗਈ? ਉਹਨੇ ਝੋਰਾ ਕੀਤਾ ਕਿ ਉਹ ਤਾਂ ਓਸੇ ਸਦੀਆਂ ਪੁਰਾਣੇ ਮਕਾਨ ਵਿਚ ਬੈਠੇ ਹਨ ਅਤੇ ਜੋਰੇ ਨੇ ਕੋਠੀਆਂ ਪਾ ਲਈਆਂ, ਮਾਰ ਫੜਕੇ ਮਹਿਲ ਉਸਾਰ ਲਏ। ਮਹਿਲਾਂ ਵਾਲੀ ਕਿੰਨੀ ਚੰਗੀ ਕਿਸਮਤ ਲੈ ਕੇ ਜੰਮੀ ਸੀ ਜਿਹੜੀ ਜੋਰੇ ਨੂੰ ਵਿਆਹੀ ਗਈ ਅਤੇ ਹੁਣ ਇਥੇ ਸੁਰਗ ਭੋਗਦੀ ਹੈ। ਓਦੋਂ ਤਾਂ ਇਕ ਵਾਰੀ ਉਹਦੋ ਕਰਕੇ ਹੀ ਉਹ ਜੋਰੇ ਨਾਲ ਰੁੱਸਕੇ ਪੇਕੀਂ ਜਾ ਬੈਠੀ ਸੀ, ਕਿੰਨਾ ਪਿੱਟਣਾ ਪਾਇਆ ਹੋਇਆ ਸੀ, ਅਖੇ-ਥੰਮਣ ਵਾਲੇ ਮੈਂ ਮੁੜਕੇ ਜਾਣਾ ਹੀ ਨਹੀਂ। ਜੋਰੇ ਨੂੰ ਮਰਿਆ-ਖਪਿਆ ਸਮਝਕੇ ਮਾਂ ਦੇ ਬਾਰ ਹੀ ਰੰਡੇਪਾ ਕੱਟ ਲਵਾਂਗੀ। ਹੁਣ ਦੇਖ ਲਓ, ਓਹੀ ਜੋਰਾ ਹੈ ਜਿਸ ਨੇ ਨਿੰਮੋ ਨੂੰ ਪਟਰਾਣੀ ਬਣਾ ਰੱਖਿਆ ਹੈ। ਦਿਆਲੋ ਝੁਰਦੀ, ਉਹ ਕਿੰਨਾ ਚੰਗਾ ਸਮਾਂ ਸੀ ਜਦੋਂ ਇਹੀ ਮੇਰੀ ਪੈਣਾ ਜੋਰਾ ਉਹਦੇ ਬਿਨਾਂ ਸਾਹ ਨਹੀਂ ਲੈਂਦਾ ਹੁੰਦਾ ਸੀ। ਵੱਛਰੂ ਵਾਂਗ ਢੁੱਡਾਂ ਮਾਰਦਾ ਆਕੋ ਚਿੱਬੜ ਜਾਂਦਾ! ਉਂਹਦੀ ਨਵੀਂ ਨਿਵੇਲੀ ਨਾਲੋਂ ਮੈਂ ਉਹਨੂੰ ਕਿੰਨੀ ਚੰਗੀ ਲਗਦੀ ਸੀ। ਵਖਤ-ਵਖਤ ਦੀਆਂ ਗੱਲਾਂ ਨੇ ਭਾਈ। ਉਹਨੇ ਹਉਂਕਾ ਲਿਆ, ਚੰਗਾ ਤਾਂ ਹੁਣ ਵੀ ਬਥੇਰਾ ਹੈ ਜੋਰਾ, ਉਹਨਾਂ ਦੇ ਟੱਬਰ ਨੂੰ ਐਨਾ ਚਾਹੁੰਦਾ ਹੈ, ਅੜੇ-ਥੁੜੇ ਮੱਦਦ ਵੀ ਕਰ ਦਿੰਦਾ ਹੈ, ਪਰ ਉਹਦੇ ਨਾਲ ਸਾਡਾ ਮੇਲ ਕਿੱਥੇ। ਉਹ ਇਹਨਾਂ ਹੀ ਵਹਿਣਾਂ ਵਿਚ ਡੁੱਬੀ ਲੋਹੇ ਦੇ ਗੇਟ ਤੋਂ ਬਾਹਰ ਸੁੰਨ ਜਿਹੀ ਬਣੀ ਖੜ੍ਹੀ ਸੀ ਕਿ ਨਿੰਮੋ ਨੇ ਅੰਦਰੋਂ ਆ ਕੇ ਗੇਟ ਖੋਲ੍ਹ ਦਿੱਤਾ। ਬੋਲੀ, ”ਲੈ, ਤੂੰ ਖੜ੍ਹੀ ਐਂ? ਮੈਨੂੰ ਵੀ ਲੱਗਿਆ ਸੀ ਜਿਮੇਂ ਕੋਈ ਬਾਹਰ ਖੜ੍ਹਾ ਹੋਵੇ । ਕੀ ਪਤਾ ਸੀ, ਤੂੰ ਐਂ। ਤੂੰ ਇਉਂ ਇਥੇ ਖੜ੍ਹੀ ਕਿਉਂ ਐਂ?”

 

”ਤੇਰੇ ਮਹਿਲਾਂ ਦੀ ਸਿਫਤ ਕਰੀਂ ਜਾਂਦੀ ਸੀ।” ਉਹਨੇ ਗੋਟ ਤੋਂ ਅੰਦਰ ਲੰਘ ਕੇ ਆਖਿਆ। ”ਮਹਿਲ ਮਹਿਲਾਂ ਪਿੰਡ ਤਾਂ ਔਹ ਦੂਰ ਐ, ਮੇਰੇ ਪੇਕਿਆਂ ਦਾ ਪਿੰਡ।” ਨਿੰਮੋਂ ਨੇ ਲਾਚੜ ਕੇ

ਜਵਾਬ ਦਿੱਤਾ।

 

”ਨੀ ਨਹੀਂ, ਉਹ ਮਹਿਲਾਂ ਨ੍ਹੀ। ਆਹ ਮਹਿਲ, ਤੇਰਾ ਘਰ, ਜਿਹੜਾ ਐਡਾ ਵੱਡਾ ਛੱਤੀ ਬੈਠੀ ਐਂ। ਇਹ ਕਿਤੇ ਕਿਸੇ ਰਾਜੇ ਦੇ ਮਹਿਲਾਂ ਤੋਂ ਘੱਟ ਐਨੀ।” ਦਿਆਲੋ ਸੱਚਮੁੱਚ ਦੀਆਂ ਸਿਫਤਾਂ ਕਰਨ ਲੱਗੀ।

 

‘”ਨ੍ਹੀ ਰਹਿਣ ਦੇ ਦਿਆਲੋ। ਐਮੇਂ ਨਾ ਨਜ਼ਰ ਲਾ। ਲਿਆ ਤੇਰੇ ਪੈਰਾਂ ਦੀ ਮਿੱਟੀ ਚੁੱਲ੍ਹੇ ਵਿਚ ਪਾਮਾਂ।”

 

”ਚੁੱਲ੍ਹੇ ਵਿਚ ਤਾਂ ਮਿਰਚਾਂ ਪਾ। ਜੇ ਮੁਸ਼ਕ ਨਾ ਚੜ੍ਹਿਆ ਤਾਂ ਸਮਝ ਨਜ਼ਰ ਲੱਗ ’ਗੀ। ਨੀ ਪਰ ਤੈਨੂੰ ਐਮੇ ਵਹਿਮ ਹੋ ਗਿਆ। ਸੁੱਖ ਨਾਲ ਮੇਰੀ ਨਜ਼ਰ ਕਿਉਂ ਲੱਗੂ ਭਾਈ, ਘਰਦਿਆਂ ਦੀ ਨਜ਼ਰ ਨ੍ਹੀਂ ਲਗਦੀ ਹੁੰਦੀ, ਬਿਗਾਨਿਆਂ ਦੀ ਲਗਦੀ ਐ। ਮੈਂ ਕਿਤੇ ਬਗਾਨੀ ਆਂ ਕੋਈ। ਸੁੱਖ ਨਾਲ ਜਿਉਂਦਾ ਰਹੇ ਮੇਰਾ ਦਿਉਰ, ਮਹਿਲ ਉਸਾਰਨ ਆਲਾ। ਮੈਂ ਤਾਂ ਇਹਦੀਆਂ ਸੁੱਖਾਂ ਮਨਾਉਂਦੀ ਆਂ।” ਦਿਆਲੋ ਨੇ ਹੱਥਾਂ ਦੀ ਤਾੜੀ ਵਜਾਈ।

 

”ਨ੍ਹੀ ਇਹਨੂੰ ਵਡਿਆ ਨਾ ਬਾਹਲਾ, ਇਹ ਤਾਂ ਓਧਰ ਈ ਹੋ ਜਾਂਦੈ। ਮਾੜਾ ਜਾ ਇਹਦੇ ਕੰਨੀ ਝਾਕ ਲਵੇ ਕੋਈ। ਖੜ੍ਹਾ-ਖੜੋਤਾ ਪਾਣੀ ਹੋਜੂ। ਓਥੇ ਈ ਡੁੱਲ ਜਾਂਦੈ।”

 

“ਨ੍ਹੀ ਡੁੱਲ੍ਹਣ ਨੂੰ ਹੁਣ ਮੇਰੇ ‘ਚ ਕੀਹ ਐ। ਹੁਣ ਤਾਂ ਜਿਮੇਂ ਕਹਿੰਦੇ ਹੁੰਦੇ ਨੇ ਸਿਵਿਆਂ ‘ਚ ਲੱਤਾਂ ਨੇ ਮੇਰੀਆਂ।”

 

”ਬਥੇਰਾ ਡੁੱਲਿਆ ਤੇਰੇ ‘ਤੇ। ਓਦੋਂ ਤਾਂ ਮੈਨੂੰ ਵੀ ਤਿਆਗੀਂ ਰੱਖਿਆ। ਕਿੰਨੇ ਸਾਲ ਬੈਠੀ ਰਹੀ ਆਂ ਮਹਿਲੀਂ, ਸਬਰ ਕਰਕੇ।”

 

”ਨੀ ਛੱਡ ਪੁਰਾਣੀਆਂ ਗੱਲਾਂ। ਬਹਿ ਕੇ ਦੁੱਖ-ਸੁੱਖ ਕਰਦੀਆਂ ਆਪਾਂ।’’

 

ਉਹ ਦੋਵੇਂ ਜੋਰੇ ਦੇ ਉੱਤੇ ਜਿਹੇ ਚੜ੍ਹਕੇ ਖੜ੍ਹੀਆਂ ਸਨ । ਕੁਰਸੀਆਂ ਲੈਕੇ ਬੈਠ ਗਈਆਂ ਤਾਂ ਜੋਰਾ ਬੋਲਿਆ, ”ਲੈ ਬਈ, ਮੈਂ ਤਾਂ ਸਮਝਿਆ ਸੀ, ਅੱਜ ਨ੍ਹੀ ਛੱਡਦੀਆਂ ਮੈਨੂੰ। ਅੱਜ ਤਾਂ ਫਨਾਹ ਕਰਕੇ ਹਟਣਗੀਆਂ ਗਰੀਬ ਜੱਟ ਦਾ।”

 

”ਆਂ, ਤੂੰ ਨਾ ਗਰੀਬ ਕਿਤੇ। ਅੱਜ ਦੀ ਘੜੀ ਤਾਂ ਸਾਰੇ ਪਿੰਡ ‘ਤੇ ਝੰਡੀ ਐ ਤੇਰੀ। ਜੱਸੀ ਵੀ ਹੁਣ ਸਾਰੇ डा पॅले भने उखें।OOKCLUB.COM

 

‘ਨਾ, ਜੱਸੀ ਥੱਲੇ ਨ੍ਹੀ।’

 

”ਹੋਰ ਫੇਰ?”

 

”ਜੱਸੀ ਦਾ ਮੁੰਡਾ ਅਲਬੇਲ ਜੱਸੀ ਨਾਲੋਂ ਚੌਗਣਾ ਵਾਧੂ ਐ। ਮੈਂ ਤਾਂ ਪੈਰ ਵਰਗਾ ਵੀ ਨ੍ਹੀ ਉਹਨਾਂ ਦੇ।” ਫੇਰ ਹੌਲੀ ਦੇ ਕੇ ਕਹਿਣ ਲੱਗਿਆ, ‘ਇਕ ਗੱਲ ਸੱਚ ਜਾਣੀ, ਅਲਬੇਲ ਨੂੰ ਇਹ ਨ੍ਹੀ ਪਤਾ, ਉਹਨਾਂ ਕੋਲ ਕਿੰਨੀ ਜ਼ਮੀਨ ਐ ਤੇ ਕਿੰਨਾ ਪੈਸਾ ਐ। ਮੰਡੀ ਦੇ ਦੂਜੇ ਸਾਰੇ ਆੜ੍ਹਤੀਏ ਅਲਬੇਲ ਤੋਂ ਪੈਸਾ ਲੈ ਕੇ ਵਰਤਦੇ ਨੇ।’

 

”ਚੱਲ ਛੱਡ, ਆਪਾਂ ਨੂੰ ਅਲਬੇਲ ਦਾ ਕੀ ਭਾਅ ਐ। ਹੋਊਗਾ ਅਰਬਪਤੀ ਹੋਵੇ ਚਾਹੇ, ਆਪਣੇ ਘਰੇ ਹੋਊਗਾ।”

 

”ਨਹੀਂ ਐਂ ਨ੍ਹੀ ਓਹੋ। ਆਪਾਂ ਨੂੰ ਤਾ ਚੰਗੈ। ਆਪਣੇ ਤਾਂ ਅੜੇ-ਥੁੜੇ ਓਹੀ ਕੰਮ ਆਉਂਦੈ। ਗੁਰਜੰਟ ਨੂੰ ਆਪਣੇ ਨੂੰ ਨੌਕਰੀ ਅਲਬੇਲ ਦੇ ਪੈਰੋਂ ਈ ਲੱਗੀ ਐ।’

 

”ਮੈਨੂੰ ਤਾ ਭਾਈ ਤੂੰ ਅਲਬੇਲ ਤੋਂ ਵੱਧ ਐਂ। ਹੋਰ ਕਿਸੇ ਤੋਂ ਮੈਂ ਕੀ ਲੈਣੇ।’

 

”ਦਿਆਲੋ, ਮੈਂ ਵੱਡੇ ਭਾਈ ਦਾ ਗੁਣ ਨ੍ਹੀ ਭੁਲਾ ਸਕਦਾ।”

 

”ਉਹ ਕਿਮੇਂ ਵੇ?”

 

”ਜੇ ਉਹ ਮੈਨੂੰ ਓਦੋਂ ਟੋਕਦਾ ਨਾ ਰਹਿੰਦਾ, ਵੱਢ-ਖਾਊਂ ਨਾ ਕਰਦਾ, ਤਾਂ ਮੈਂ ਅੱਡ ਨ੍ਹੀ ਸੀ ਹੋਣਾ, ਜ਼ਮੀਨ ਨ੍ਹੀ ਸੀ ਵੰਡਾਉਣੀ ਤੇ ਸ਼ਾਇਦ ਵਿਆਹ ਵੀ ਨਹੀਂ ਸੀ ਕਰਾਉਣਾ।’`

 

”ਵਿਆਹ ਨ੍ਹੀ ਸੀ ਕਰਾਉਣਾ, ਉਹ ਕਿਉਂ ਵੇ?”

 

‘”ਬੱਸ, ਤੇਰੇ ਨਾਲ ਸਰੀਂ ਜਾਂਦਾ ਸੀ । ਸੰਤਾ ਮੈਨੂੰ ਟੋਕ-ਟਕਈਆ ਰਖਦਾ ਸੀ, ਗਾਲਾਂ ਦਿੰਦਾ, ਮੈਂ ਅੱਕ ਕੇ ਅੱਡ ਹੋਇਆ, ਅੱਕੇ ਵਏ ਨੇ ਈ ਜ਼ਮੀਨ ਵੰਡਾਈ। ਅੱਡ ਹੋ ਕੇ ਖੇਤੀ ਤੋਂ ਖਹਿੜਾ ਛੁੱਟ ਗਿਆ।

 

ਅਲਬੇਲ ਦੀ ਸੰਗਤ ਹੋ ‘ਗੀ। ਤੇ ਹੁਣ ਆਹ ਬੈਠੇ ਆਂ। ਮੌਜਾ ਕਰਦੇ ਆਂ।”

 

ਨਿੰਮੋ ਜਦੋਂ ਤਿੰਨ ਗਿਲਾਸਾਂ ਵਿਚ ਚਾਹ ਲੈਕੇ ਆਈ, ਦਿਆਲੋ ਉਦਾਸ ਹੋਈ ਬੈਠੀ ਸੀ ! ਨਿੰਮੋ ਹੱਸੀ, ”ਨੀ ਐਂ ਬੈਠੀ ਐਂ, ਪਿੱਛੋਂ ਤੈਨੂੰ ਕੀ ਆਖ ‘ਤਾਂ ਤੇਰੇ ਦਿਉਰ ਨੇ?”

 

‘”ਲੈ, ਮੈਂ ਕੀ ਆਖਣਾ ਸੀ ਭਲਾਂ ਇਹਨੂੰ?” ਜੋਰਾ ਵੀ ਹੱਸਣ ਲੱਗ ਪਿਆ।

 

ਦੋਵਾਂ ਨੂੰ ਹੱਸਦਾ ਦੇਖ ਕੇ ਦਿਆਲੇ ਹੋਰ ਵੀ ਉਦਾਸ ਹੋ ਗਈ। ਆਪਣੀ ਚੁੱਪ ਤੋੜਨ ਲਈ ਫੇਰ ਉਹਨੇ ਗੱਲ ਬਦਲੀ, ”ਜੋਰਿਆ ਭਾਈ, ਪਿਛਲੀ ਵਾਰ ਤੂੰ ਉਹਨੂੰ ਪਤਾ ਨ੍ਹੀ ਕਹੀ-ਜ਼ੀ ਦੇ ‘ਤੀ, ਕੀੜਿਆਂ ਦਾ ਗੂੰਹ ਜਾ, ਉਹ ਤਾਂ ਓਦਣ ਦਾ ਈ ਮੰਜੇ ‘ਤੇ ਪਿਐ। ਉੱਠਣ ਨੂੰ ਆਰੂੰਘਾ ਦਾ ਨੀ ਕਰਦਾ ਜਾਣੀਦੀ।’

 

”ਮੈਂ ਸਮਝ ਗਿਆ। ਪਿਛਲੀ ਵਾਰ ਚੀਜ ਈ ਮਾੜੀ ਸੀ। ਉੱਤੋਂ ਈ ਧੋਖਾ ਹੋ ਗਿਆ। ਸਾਰਿਆਂ ਦੇ ਇਹੀ ਲਾਂਭੇ ਐ।” ਫੇਰ ਕਹਿਣ ਲੱਗਿਆ, “ਜਿੰਨੀ ਕੁ ਪਈਐ, ਉਹ ਸਿੱਟੇ ਪਰ੍ਹਾਂ। ਲੈ, ਮੈਂ ਤੈਨੂੰ ਹੋਰ ਦਿੰਨਾਂ। ਇਹਦਾ ਨਜ਼ਾਰਾ ਦੇਖੀਂ। ਪਹਿਲੇ ਮਾਵੇ ਨਾਲ ਈ ਖੜ੍ਹਾ ਹੋ ਜੂ ਕੇਰਾਂ ਤਾਂ । ਉਹ ਉੱਨਕੇ ਅੰਦਰ ਕਮਰੇ ਵਿਚ ਗਿਆ ਅਤੇ ਇਕ ਭਰੀ ਡੱਬੀ ਦਿਆਲੋ ਨੂੰ ਲਿਆਕੇ ਫੜਾ ਦਿੱਤੀ। ਪਰ ਡੱਬੀ ਲੈਕੇ ਦਿਆਲੋ ਫੇਰ ਵੀ ਬੈਠੀ ਸੀ। ਏਧਰ-ਓਧਰ ਦੀਆਂ ਇਕ-ਦੋ ਹੋਰ ਫਜ਼ੂਲ ਜਿਹੀਆਂ ਗੱਲਾਂ ਕਰਕੇ ਕਹਿਣ ਲੱਗੀ, “ਅਸੀਂ ਤਾਂ ਭਾਈ ਬਾਹਲੇ ਔਖੇ ਹੋ’ਗੇ। ਕੁੱਛ ਪੈਸੇ ਦੇਹ ਸਾਨੂੰ।”

 

”ਇਹ ਝੂਠ।” ਜੋਰੇ ਨੇ ਅੱਖਾਂ ਝਮਕ ਕੇ ਰੁੱਖਾ ਜਵਾਬ ਦਿੱਤਾ। ‘

 

ਦਿਆਲੋ ਸੁੰਨ ਦੀ ਸੁੰਨ ਰਹਿ ਗਈ। ਕੋਲ ਖੜ੍ਹੀ ਨਿੰਮੇ ਕੁਝ ਨਹੀਂ ਬੋਲੀ। ਫੇਰ ਜੂਠੇ ਗਿਲਾਸ ਨਿੱਕੀ ਟਰੇਅ ਵਿਚ ਰੱਖਕੇ ਅੰਦਰ ਨੂੰ ਤੁਰ ਗਈ।

 

ਜੋਰਾ ਹੀ ਫੇਰ ਬੋਲਿਆ, ‘ਦਸ ਹਜ਼ਾਰ ਪਹਿਲਾਂ ਦਿੱਤਾ ਸੀ, ਤਿੰਨ ਸਾਲ ਹੋ ‘ਗੇ। ਇਕ ਕੌਡੀ ਨ੍ਹੀ ਮੋੜੀ। ਮੈਂ ਕਿਹੜਾ ਵਿਆਜ ਲੈਨਾਂ। ਮੇਰਾ ਤਾਂ ਮੂਲ ਈ ਮੂਲ ਐ। ਬਈ ਭਲਿਓ ਮਾਣਸੋ, ਕੁੱਛ ਤਾਂ ਹੱਥ ਝਾੜੋ ਨਾਂਹ।” ਫੇਰ ਕਹਿਣ ਲੱਗਿਆ, ”ਮੈਂ ਤਾਂ ਪਹਿਲਾਂ ਈ ਬਹੁਤ ਕਰੀਂ ਜਾਨਾਂ। ਛੇ ਕਿੱਲੇ ਜ਼ਮੀਨ ਵਾਹੁੰਦਿਆਂ ਨੂੰ ਸਾਰੀ ਉਮਰ ਹੋ ‘ਗੀ। ਬੱਸ ਇਕ ਕਣਕ ਐ ਖਾਣ ਨੂੰ। ਕਦੇ ਪੁੱਛਿਐ ਬਈ ਐਤਕੀਂ ਕਿੰਨੀ ਫਸਲ ਹੋਈ ਐ। ਕਿੰਨਾ ਹਿੱਸਾ ਬਣਦੈ ਮੇਰਾ, ਬਈ ਦਿਓ ਮੈਨੂੰ।” ਫੇਰ ਅੱਖਾਂ ਕੱਢੀਆਂ, ਉਹ ਕੀਮਤੀ ਤਾਂ ਮੇਰਾ ਸਾਲਾ ਕਰਿਆੜ ਉਈ ਵਧਾਈਂ ਜਾਂਦੈ ਰਕਮ। ਕਦੇ ਪੁੱਛਿਐ ਸੰਤੇ ਨੇ ਜਾ ਕੇ ਬਈ ਕਿੰਨੇ ਰੁਪਈਏ ਸੈਂਕੜਾ ਵਿਆਜ ਲੋਨੈਂ ਭਾਈ। ਅੰਨ੍ਹੀ ਦੇ ਥੇਹ ਚੱਲਦੇ ਉਹਦਾ ਸਾਰਾ ਧੰਦਾ। ਉਹਨੇ ਤਾਂ ਕਿੰਨੇ ਘਰ ਪੱਟਕੇ ਵਗਾਹ ‘ਤੇ, ਤੁਸੀਂ ਕੀਹਦੇ ਵਚਾਰੇ ਓਂ।”

 

ਦਿਆਲੋ ਉਹਦੇ ਵਲ ਖਾਲੀ-ਖਾਲੀ ਅੱਖਾਂ ਨਾਲ ਝਾਕ ਰਹੀ ਸੀ। ਜੋਰੇ ਦੀਆਂ ਗੱਲਾਂ ਨੇ ਉਹਨੂੰ ਉੱਠਣ ਜੋਗਾ ਵੀ ਨਹੀਂ ਛੱਡਿਆ ਸੀ। ਉਹਨੇ ਪੁੱਛਿਆ, ‘ਕਿੰਨਾ ਐ ਕੀਮਤੀ ਦਾ?”

 

”ਦੋ ਲੱਖ ਕਹਿੰਦਾ ਹੁੰਦੈ ਤੇਰਾ ਭਾਈ।’

 

”ਫੇਰ? ਦੋ ਲੱਖ ਤਾਂ ਥੋਥੋਂ ਅਗਲੇ ਜਨਮ ‘ਚ ਵੀਨ੍ਹੀ ਮੁੜਨਾ। ਕੀ ਕਰੋਗੇ?”

 

ਦਿਆਲੋ ਨੇ ਅੱਖਾਂ ਭਰ ਲਈਆਂ।

 

”ਨਾਲੇ ਆੜ੍ਹਤੀਆ ਬਦਲਣ ਦੀ ਕੀ ਲੋੜ ਸੀ? ਮੈਥੋਂ ਪੁੱਛਿਆ ਸੰਤੇ ਨੇ? ਪਹਿਲਾ ਆੜ੍ਹਤੀਆ ਰੌਣਕੀ ਬਾਣੀਏ ਦਾ ਮੁੰਡਾ ਸਰੂਪ ਕੀ ਮਾੜਾ ਸੀ। ਅੱਸੀ ਹਜ਼ਾਰ ਸੀ ਸਾਰਾ ਉਹਦਾ। ਇਹਨੇ ਦੋ ਲੱਖ ਬਣਾ ਲਿਆ।’

 

”ਕਬੀਲਦਾਰੀ ਦਾ ਕੀ ਕਰੀਏ, ਜੋਰਿਆ, ਖੂਹ ਐ। ਹੋਰ ਪੈਸਿਆਂ ਦੀ ਲੋੜ ਸੀ, ਸਰੂਪ ਦਿੰਦਾ ਨ੍ਹੀ ਦੀਂਹਦਾ ਸੀ। ਗੇੜੇ ਮਰਵਾਈ ਜਾਂਦਾ। ਹਾਰ ਕੇ ਬਦਲਿਆ ਉਹਨੂੰ। ਹੋਰ ਪੈਸੇ ਲਏ ਬਗੈਰ ਸਰਦਾ ਨ੍ਹੀ ਸੀ।’

 

”ਕੀਮਤੀ ਨੇ ਤਾਂ ਆਵਦੀ ਸਾਮੀ ਵਧਾਉਣੀ ਸੀ ਇਕ ਬੱਸ। ਹੋਰ ਕੀਮਤੀ ਦੇ ਪੈਸਿਆਂ ‘ਚ ਕੀ ਖੰਡ ਪਾਈ ਸੀ, ਬਈ ਉਹ ਸਰੂਪ ਦੇ ਪੈਸਿਆਂ ‘ਚ ਹੈਨੀ ਸੀ। ਸਰੂਪ ਸਮਝਦਾਰ ਆੜ੍ਹਤੀਆ ਐ। ਉਹ ਥੋਡੀ ਪਹੁੰਚ ਦੇਖਕੇ ਪੈਸੇ ਦਿੰਦਾ ਸੀ। ਇਹ ਕੀਮਤੀ ਸਹੁਰਾ ਮੇਰਾ ਅਰਲਾਸੇਟ ਈ ਸਿੱਟੀ ਜਾਂਦੈ। ਇਹ ਨ੍ਹੀ ਦੇਖਦਾ ਬਈ ਐਨਾ ਪੈਸਾ ਇਹ ਮੁੜੂ ਕਿਮੇਂ, ਕਿੱਥੋਂ ਆਊ ਜੱਟ ਕੋਲ ਜਾਂ ਕੋਈ ਹੋਰ ਪੱਥਾ ਪਾਊ ਥੋਨੂੰ। ਪੱਟ ਕੇ ਵਗਾਹ ਦੂ। ਸੰਤੇ ਨੇ ਆੜ੍ਹਤੀਆ ਬਦਲ ਕੇ ਇਹ ਕੋਈ ਚੰਗਾ ਕੰਮ ਨ੍ਹੀ ਕੀਤਾ।’

 

ਦਿਆਲੋ ਘਰ ਨੂੰ ਜਾਣ ਲਈ ਉੱਠ ਖੜ੍ਹੀ। ਉਹਦੀ ਚੁੰਨੀ ਲੱਕੜ ਦੀ ਕੁਰਸੀ ਵਿਚ ਫਸ ਗਈ ਸੀ। ਔਖੀ ਜਿਹੀ ਹੁੰਦੀ ਤੇ ਥੁੜਬੁੜ ਕਰਦੀ ਦੇਖਕੇ ਨਿੰਮੋ ਭੱਜਕੇ ਉਹਦੇ ਕੋਲ ਆਈ ਅਤੇ ਉਹਦੀ ਚੁੰਨੀ ਕੁਰਸੀ ਵਿਚੋਂ ਕੱਢ ਦਿੱਤੀ। ਬੋਲੀ, ‘”ਕੁਰਸੀਆਂ ਪੁਰਾਣੀਆਂ ਹੋ ਗਈਆਂ। ਜੈਖਾਣੀਆਂ ਡੱਚ-ਡੱਚ ਹਿਲਦੀਆਂ ਨੇ।” ”ਕੋਠੀ ਨਮੀ ਪਾ ‘ ਲੀ, ਕੁਰਸੀਆਂ ਵੀ ਨਮੀਆਂ ਚਾਹੀਦੀਆਂ ਨੇ ਫੇਰ।” ਦਿਆਲੋ ਫੋਕਾ ਜਿਹਾ ਮੁਸਕਰਾਈ। ਉਹਦੀ ਦੇਹ ਝੂਠੀ ਹੋਈ ਪਈ ਸੀ। ਉਹਦੀ ਇਸ ਮੁਸਕਣੀ ਵਿਚ ਕੋਈ ਵੀ ਤੱਤ ਨਹੀਂ ਸੀ। ਜੋਰੇ ਨੇ ਉਹਨੂੰ ਖਰੀਆਂ ਗੱਲਾਂ ਸੁਣਾ ਦਿੱਤੀਆਂ ਸਨ।

 

”ਮੈਂ ਇਕ ਦਿਨ ਸਮਝੌਤੀ ਵੀ ਦਿੱਤੀ ਸੀ ਸੰਤੇ ਨੂੰ, ਬਈ ਜੇ ਆੜ੍ਹਤੀਆ ਬਦਲਣਾ ਈ ਐ, ਤਾਂ ਅਲਬੇਲ ਠੀਕ ਰਹੂਗਾ। ਘਰ ਦਾ ਬੰਦਾ ਐ ਆਪਣਾ। ਸੌ ਹਾਰ-ਨਮਾਰ ਹੁੰਦੈ । ਪਰ ਕਾਹਨੂੰ, ਆਪੇ ਈ ਔਹ ਕੀਮਤੀ ਜਾ ਕੀਤਾ। ਲੈ ਲਿਆ ਸੁਆਦ, ਦੋ ਲੱਖ ਬਣਾਈ ਬੈਠੇ ਪੁੱਛਣ ਆਲਾ ਹੋਵੇ, ਕਿਉਂ ਬਈ ਕਾਹਦਾ ਹੋ ਗਿਆ ਇਹ ਦੋ ਲੱਖ?” ਜੋਰਾ ਹਾਲੇ ਵੀ ਖਹਿੜਾ ਨਹੀਂ ਛੱਡ ਰਿਹਾ ਸੀ।

 

ਉਹ ਜਵਾਬ ਦੇਣਾ ਚਾਹੁੰਦੀ ਸੀ, ”ਜੈਲੇ ਦਾ ਵਿਆਹ ਹੋਰ ਕਿੱਥੋਂ ਹੋਇਆ। ਉਹਨਾਂ ਦਿਨਾਂ ‘ਚ ਤਾਂ ਪੈਸਿਆਂ ਦੀ ਲੋੜ ਸੀ । ਉਹਨਾਂ ਦਿਨਾਂ ‘ਚ ਈ ਤਾਂ ਆੜਤੀਆ ਬਦਲਿਆ ਸੀ।” ਪਰ ਉਹ ਬੋਲੀ ਨਹੀਂ। ਚੁੰਨੀ ਦੀ ਬੁੱਕਲ ਮਾਰ ਕੇ ਉਹਨਾਂ ਦੇ ਘਰੋਂ ਬਾਹਰ ਜਾਣ ਲੱਗੀ। ਨਿੰਮੋ ਛੇਤੀ ਦੇ ਕੇ ਅੰਦਰ ਕਿਧਰੋਂ ਆਕੇ ਉਹਦੇ ਨਾਲ ਰਲੀ। ਉਹਦਾ ਚਿੱਤ ਠੀਕ ਕਰਨ ਲਈ ਹੱਸਕੇ ਜਿਹੇ ਪੁੱਛਣ ਲੱਗੀ, “ਜੈਲੇ ਦੇ ਮੁੰਡੇ ਦਾ ਨੱਕ-ਮੂੰਹ ਕੀਹਦੇ ‘ਤੇ ਗਿਐ?”

 

”ਜੈਲਾ ਈ ਐ ਸਾਮਾਂ।” ਦਿਆਲੋ ਨੇ ਭਰੜਾਇਆ ਜਿਹਾ ਬੋਲ ਕੱਢਿਆ।

 

”ਚੰਗਾ ਭਾਈ, ਜਿਉਂਦਾ ਰਹੇ ‘ਵਚਾਰਾ।” ਫੇਰ ਪੁੱਛਿਆ, ‘‘ਕਦੋਂ ਲੈ ਕੇ ਆਉਂਗੇ ਬਹੂ ਨੂੰ?” “ਆਪੇ ਈ ਛੱਡਕੇ ਜਾਣਗੇ ਉਹ। ਦੇਖੋ.’

 

ਅਤੇ ਫੇਰ ਇਹ ਕਹਿ ਕੇ ਕਾਹਲ ਨਾਲ ਤੁਰਨ ਲੱਗੀ, “ਚੰਗਾ ਨੀ, ਜਾਨੀਆਂ ਮੈਂ ਤਾਂ। ਡੀਕੀਂ ਜਾਂਦਾ ਹੋਊਗਾ ਤੇਰਾ ਜੇਠ।’‘

 

3

 

ਸਤੰਬਰ-ਅਕਤੂਬਰ ਦਾ ਮਹੀਨਾ ਸੀ। ਧੁੱਪਾਂ ਐਨੀਆਂ ਤਿੱਖੀਆਂ ਨਹੀਂ ਰਹੀਆਂ ਸਨ । ਕਈ ਦਿਨਾਂ ਤੋਂ ਆਸਮਾਨ ਉੱਤੇ ਬੱਦਲ ਵੀ ਕੋਈ ਨਹੀਂ ਸੀ। ਇਸ ਸਾਲ ਫੇਰ ਰੌਲਾ ਸੀ ਕਿ ਮੰਡੀਆਂ ਵਿਚ ਝੋਨੇ ਦੇ ਢੇਰ ਲੱਗੇ ਪਏ ਹਨ, ਪਰ ਬੋਲੀ ਨਹੀਂ ਲੱਗ ਰਹੀ। ਲੋਕ ਆੜ੍ਹਤੀਆਂ ਨੂੰ ਗੁੱਝੀਆਂ-ਗੁੱਝੀਆਂ ਗਾਲਾਂ ਕੱਢਦੇ। ਸਰਕਾਰੀ ਏਜੰਸੀਆਂ ਸੁੱਤੀਆਂ ਪਈਆਂ ਸਨ। ਕਿਧਰੇ ਕੋਈ ਹਿਲਜੁਲ ਨਹੀਂ ਸੀ। ਅਖ਼ਬਾਰਾਂ ਵਿਚ ਨਿੱਤ ਦੇ ਬਿਆਨ. ਛਪਦੇ ਸਨ ਕਿ ਮੰਡੀਆਂ ਵਿਚੋਂ ਛੇਤੀ ਝੋਨਾ ਚੁੱਕ ਲਿਆ ਜਾਵੇਗਾ। ਪਰ ਇਹ ਨਿਰੇ ਬਿਆਨ ਸਨ । ਝੋਨੇ ਦੇ ਢੇਰ ਤਾਂ ਪਹਿਲਾਂ ਵਾਂਗ ਹੀ ਖੁੱਲ੍ਹੇ ਮੂੰਹ ਰੱਬ ਵੱਲ ਝਾਕਦੇ ਅਤੇ ਬਾਰਦਾਨੇ ਦੀ ਇੰਤਜ਼ਾਰ ਕਰਦੇ।

 

ਦਿਨ- ਛਿਪਦੇ ਨਾਲ ਜੱਸੀ ਸਰਪੰਚ ਆਪਣੇ ਬਾਹਰਲੇ ਘਰ ਆਇਆ। ਕੌਰਾ ਵਿਹੜੇ ਵਿਚ ਮੰਜੇ ਉੱਤੇ ਪਿਆ ਖਾਲੀ- ਖਾਲੀ ਅੱਖਾਂ ਨਾਲ ਆਸਮਾਨ ਵੱਲ ਝਾਕ ਰਿਹਾ ਸੀ। ਜੱਸੀ ਨੂੰ ਆਇਆ ਦੇਖਕੇ ਉਹ ਬੈਠਾ ਹੋ ਗਿਆ। ਜੱਸੀ ਉਹਦੇ ਮੰਜੇ ਕੋਲ ਹੀ ਕੁਰਸੀ ਲੈਕੇ ਬੈਠ ਗਿਆ। ਉਹ ਗੱਲਾਂ ਕਰਨ ਲੱਗੇ। ਫੇਰ ਜੱਸੀ ਕਹਿੰਦਾ, ‘ਲਿਆ, ਪਈ ਐ ਕੋਈ ਅਧੀਆ- ਪਊਆ ਘਰ ਦੀ?”

 

”ਬੋਤਲਾਂ ਤਾਂ ਦੋ ਪਈਆਂ ਨੇ, ਓਮੇਂ ਜਿਮੇਂ। ਪਾਲੀ ਨੇ ਕੱਢੀ ਨ੍ਹੀ ਸੀ ਮ੍ਹੀਨਾ ਕੁ ਹੋਇਆ, ਉਹ ਐ।

 

ਮੈਂ ਦੋ ਬੋਤਲਾਂ ਅੱਡ ਸੰਭਾਲ ਕੇ ਰੱਖਤੀਆਂ ਸੀ। ਮਖਿਆ, ਕਦੇ ਕੱਲੇ ਬਹਿ ਕੇ ਪੀਆਂਗੇ।’ ਫੇਰ ਪੁੱਛਿਆ, ”ਲਿਆਮਾਂ, ਚਿੱਤ ਮੰਨਦੈ ਤਾਂ?”

 

ਇਕ- ਇਕ ਪੈੱਗ ਲਾਕੇ ਉਹ ਕਸਤੂਰੀ ਦੀ ਦੁਕਾਨ ਤੋਂ ਮੰਗਾਇਆ ਭੁਜੀਆ ਹਥੇਲੀਆਂ ਉੱਤੇ ਚੂੰਢੀ ਚੂੰਢੀ ਰੱਖਕੇ ਖਾ ਰਹੇ ਸਨ। ਕੌਰਾ ਖਿਣ- ਖਿਣ ਕਰਕੇ ਹੱਸਿਆ ਅਤੇ ਪੁੱਛਣ ਲੱਗਿਆ, ”ਕਿਉਂ ਜਸਵੰਤ, ਪਹਿਲਾਂ ਤਾਂ ਸਾਰੀ ਉਮਰ ਤੂੰ ਹੱਥ ਵੀ ਨ੍ਹੀ ਸੀ ਕਦੇ ਲਾਇਆ, ਹੁਣ ਇਕ- ਦੋ ਸਾਲਾਂ ਤੋਂ ਕਿਉਂ ਪੀਣ ਲੱਗ ਪਿਆ?”

 

ਜਸਵੰਤ ਤਾੜੀ ਮਾਰ ਕੇ ਹੱਸਿਆ। ਕਹਿੰਦਾ, ‘ਕੌਰਿਆ, ਸੱਚ ਜਾਣ, ਪਹਿਲਾਂ ਤਾਂ ਸਾਲਾ ਉਈਂ ਨਸ਼ਾ ਜਾ ਰਹਿੰਦਾ ਸੀ। ਓਦੋਂ ਸਰੀਰ ‘ਚ ਜਾਨ ਸੀ, ਚੱਤੋ ਪਹਿਰ ਬਸੰਤ ਸੀ। ਹੁਣ ਉਮਰ ਵੀ ਪੈਹੰਟਾਂ ਦੇ ਨੇੜੇ ਪਹੁੰਚਣ ਆਲੀ ਐ। ਜਾਣੀਦੀ ਜੀਅ ਜਾ ਨ੍ਹੀ ਲਗਦਾ ਕਿਧਰੇ।”

 

“ਕਿਉਂ ਜੀਅ ਨੂੰ ਕੀ ਹੋ ਗਿਐ?”.

 

”ਪਹਿਲਾਂ ਤਾਂ ਰਾਤ- ਦਿਨ ਇਕੋ ਸੀ ਮੈਨੂੰ, ਤੂੰ ਜਾਣਦਾ ਈ ਐ, ਸ਼ੁਰੂ ਤੋਂ ਨਾਲ ਰਿਹੈਂ ਤੂੰ ਤਾਂ ਮੇਰੇ। ਊਰੀ ਵਾਂਗੂੰ ਘੁਕਦੇ ਫਿਰੀਂਦਾ ਸੀ। ਕੰਮਾਂ ਦਾ ਹੌਸਲਾ ਸੀ ਚਿੱਤ ‘ਚ।’

 

”ਕਿਉਂ ਹੁਣ ਕੀ ਹੋ ਗਿਆ?”

 

”ਕੰਮ- ਕਾਰ ਤਾਂ ਸਾਰੇ ਅਲਬੇਲ ਨੇ ਸਾਂਭ ਲੇ। ਹੁਣ ਤਾਂ ਓਸੇ ਦੀ ਸਰਦਾਰੀ ਐਂ। ਮੈਨੂੰ ਹੁਣ ਪੁੱਛਦਾ ਈ ਨ੍ਹੀ ਕੋਹੜੀ ਕਿਸੇ ਕੰਮ ‘ਚ। ਊਂ ਮੈਂ ਖੁਸ਼ ਆਂ, ਦੱਬੀਂ ਜਾਂਦੈ ਪਤੰਦਰ। ਮੈਥੋਂ ਤਾਂ ਬਹੁਤ ਵਧਾ ਲਿਆ ਕੰਮ ਉਹਨੇ। ਪਰ ਸੱਚ ਜਾਣ ਕੌਰਿਆ, ਘਰ ‘ਚ ਸਾਲੀ ਪੁੱਛ- ਦੱਸ ਜੀ ਨ੍ਹੀ ਰਹੀ। ਬੱਸ ਆਹੀ ਗੱਲ ਐ, ਆਥਣੇ ਲ੍ਹੇ ਦੋ ਪੈੱਗ ਅੰਦਰ ਸਿੱਟੀ ਦੇ ਨੇ, ਰੋਟੀ ਖਾ ਕੇ ‘ਰਾਮ ਨਾਲ ਸੌ ਜਾਈਂਦੈ।’

 

‘’ਰੂਪੋ ਜਾਦ ਆਉਂਦੀ ਐ ਕਦੇ?”

 

”ਇਕ ਰੂਪੋ, ਕਈ ਸੀ ਓਦੋਂ ਤਾਂ ਕੰਜਰਦੀਆਂ। ਪਰ ਭਾਈ, ਵਖਤ ਵਖਤ ਦੀਆਂ ਗੱਲਾਂ ਹੁੰਦੀਆਂ ਨੇ । ਹੁਣ ਸਰੀਰ ਨੂੰ ਔੜ੍ਹਕਾ ਜਾ ਨ੍ਹੀ ਰਿਹਾ। ਚੱਲ, ਹੁਸਣ ਕੀ ਯਾਦ ਕਰਨੈਂ, ਯਾਰ ਕਿਸੇ ਨੂੰ । ਬਥੇਰੀਆਂ ਖੇਡਾਂ ਖੇਡੀਆਂ। ਤੈਨੂੰ ਸਭ ਪਤੈ।’

 

”ਰੂਪੋ ਊਂ ਨਰ- ਤੀਮੀਂ ਸੀ। ਐਮੈਂ ਮਾਰੀ ਗਈ।” ਕੌਰੇ ਨੇ ਦੂਜਾ ਪੈੱਗ ਪਾ ਕੇ ਗੱਲ ਛੇੜੀ।

 

”ਓਏ, ਉਹ ਭਾਈ ਹਵਾ ਈ ਖਰਾਬ ਚੱਲ ‘ਗੀ ਸੀ। ਇਕ ਰੂਪੋ ਨੂੰ ਰੋਨੈਂ, ਕਿੰਨੀ ਦੁਨੀਆਂ ਖਤਮ ਹੋਗੀ। ਮਾਰਨ ਆਲੇ ਆਪ ਕਿਹੜਾ ਰਹਿਗੇ। ਆਪ ਵੀ ਓਸੇ ਰਾਹ ਗਏ। ਮੀਤੇ ਨੂੰ ਹੁਣ ਕੋਈ ਕਰਦੈ ਜਾਦ? ਚੱਲ ਛੱਡ, ਗਲਾਸ ਚੱਕ।”

 

ਦੋਵਾਂ ਨੇ ਇਕੋ ਘੁੱਟ ਨਾਲ ਗਿਲਾਸ ਖਤਮ ਕਰ ਦਿੱਤੇ। ਹਥੇਲੀਆਂ ਉੱਤੇ ਖਾਸਾ- ਖਾਸਾ ਭੁਜੀਆ ਧਰ ਲਿਆ ਅਤੇ ਚੂੰਢੀ- ਚੂੰਢੀ ਕਰਕੇ ਖਾਣ ਲੱਗੇ।

 

”ਦਾਰੂ ਵਧੀਆ ਕੱਢਦੈ ਆਪਣਾ ਮੁੰਡਾ ਇਹ।’ ਜੱਸੀ ਨੇ ਪਾਲੀ ਦੀ ਸਿਫਤ ਕੀਤੀ।

 

”ਪਿਓ ਦਾ ਹੱਥ ਐ ਇਹਦੇ ਕੋਲ। ਇਹਦਾ ਪਿਓ ਵੀ ਮੰਨਿਆ ਹੋਇਆ ਸੀ ਦਾਰੂ ਕੱਢਣ ‘ਚ।” ”ਹੁਣ ਉਹ ਕੀਹਦੇ ਨਾਲ ਸੀਰੀਐ? ” ਜੱਸੀ ਸੁਭਾਇਕੀ ਪੁੱਛਣ ਲਗਿਆ।

 

”ਸੀਰੀ ਦਾ ਕੰਮ ਤਾਂ ਉਹ ਕਦੋਂ ਦਾ ਛੱਡ ਗਿਆ। ਗੱਡੇ ਦੇ ਪੱਟ ਤੋਂ ਡਿੱਗ ਕੇ ਉਹਦਾ ਚੂਲਾ ਟੁੱਟ ਗਿਆ ਸੀ। ਬਾਹਲੇ ਸਾਲ ਹੋ ਗੇ। ਹੁਣ ਤਾਂ ਦੇਖ ਲੈ ਗੱਡੇ ਵੀ ਨ੍ਹੀ ਰਹੇ। ਉਹ ਹੁਣ ਮੇਟ ਐ ਸੜਕ ‘ਤੇ। ਤਨਖਾਹ ਲੈਂਦੈ। ਕੰਮ ਕੁੱਛ ਵੀ ਨ੍ਹੀ।’

 

”ਕਿੰਨੇ ਮੁੰਡੇ ਨੇ ਮਾਘੀ ਦੇ? ਮੇਰੇ ਖਿਆਲ ‘ਚ ਚਾਰ ਪੰਜ ਮੁੰਡੇ ਨੇ ਉਹਦੇ। ਇਹ ਜਿਹੜਾ ਆਪਣੇ ਕੋਲ ਐ, ਇਹ ਛੋਟਾ ਐ ਸਾਰਿਆਂ ਤੋਂ?” ਜੱਸੀ ਅਣਜਾਣਾਂ ਵਾਂਗ ਪੁੱਛ ਰਿਹਾ ਸੀ।

 

. ”ਹਾਂ, ਇਹ ਆਪਣੇ ਆਲਾ ਛੋਟਾ ਐ ਸਾਰਿਆਂ ਤੋਂ। ਮਾਸਟਰ ਨੇ ਕੁੱਟਿਆ, ਇਹ ਛੀਮੀਂ ‘ਚ ਪੜ੍ਹਦਾ ਸੀ। ਮੁੜਕੇ ਸਕੂਲ ਨ੍ਹੀ ਗਿਆ। ਮਾਸਟਰ ਨੇ ਡੰਡਾ ਮਾਰਕੇ ਇਹਦੇ ਹੱਥ ਦੀ ਉਂਗਲ ਤੋੜ ‘ਤੀ ਸੀ। ਤਿੰਨ ਇਹਤੋਂ ਵੱਡੇ ਨੇ। ਦੋ ਵੱਡੇ ਤਾਂ ਚੰਗੇ ਕਿੱਤਿਆਂ ‘ਤੇ ਨੇ। ਬਾਰਾਂ- ਬਾਰਾਂ ਜਮਾਤਾਂ ਪੜ੍ਹੇ ਨੇ। ਇਕ ਤਾਂ ਬਿਜਲੀ ਦੇ ਮਹਿਕਮੇ ‘ਚ ਕਲਰਕ ਐ। ਦੂਜਾ ਵੀ ਕਲਰਕ ਐ, ਸੜਕਾਂ ਦਾ ਮਹਿਕਮਾ ਜਿਹੜਾ ਹੁੰਦੈ। ਮਾਘੀ ਨੂੰ ਫੇਰ ਸੜਕ ‘ਤੇ ਓਸੇ ਨੇ ਲਵਾਇਆ।”

 

”ਉਹ ਦੋਮੇਂ ਕਿੱਥੇ ਨੇ ਹੁਣ? ਮੈਂ ਨ੍ਹੀ ਜਾਣਦਾ ਜਾਰ ਉਹਨਾਂ ਨੂੰ।”

 

”ਸੜਕਾਂ ਆਲੇ ਨੇ ਤਾਂ ਬਰਨਾਲੇ ਈ ਮਕਾਨ ਪਾ ਲਿਆ ਸੀ। ਓਥੇ ਰਹਿੰਦੈ, ਮਸਾਂ ਈ ਆਉਂਦੈ ਕਦੇ ਪਿੰਡ। ਬਿਜਲੀ ਆਲੇ ਦਾ ਮਕਾਨ ਮੰਡੀ ਐ ਰੋਡ ਸ਼ਾਹ। ਉਹ ਵੀ ਮੌਜਾਂ ਕਰਦੈ।’

 

”ਤੀਜਾ ਫੇਰ?”

 

”ਤੀਜਾ ਐਥੇ ਈ ਐ। ਉਹ ਜੁੱਤੀ ਦਾ ਕਾਰੀਗਰ ਐ ਵਧੀਆ। ਨਿਸ਼ਾਨਾ, ਨਿਸ਼ਾਨ ਸੂੰ, ਤੂੰ ਜਾਣਦੈਂ ਉਹਨੂੰ। ਇਕ ਵਾਰੀ ਜੁੱਤੀ ਬਣਾਕੇ ਦਿੱਤੀ ਸੀ ਤੇਰੀ।”

 

“ਅੱਛਾ ਉਹ, ਨਿਸ਼ਾਨਾ। ਉਹ ਤਾਂ ਏਸੇ ਆਪਣੇ ਪਾਲੀ ਦਾ ਭਰਾ ਐ?”

 

“ਹੋਰ ਫੇਰ।’ ਕੌਰਾ ਹੱਸਣ ਲੱਗ ਪਿਆ। ਤੇ ਫੇਰ ਕਿਹਾ, ‘ਤੂੰ ਤਾਂ ਪਿੰਡ ਨੂੰ ਭੁੱਲਣ ਲੱਗ ਪਿਆ। ਐਨਾ ਬੁੜ੍ਹਾ ਤਾਂ ਨ੍ਹੀ ਹੋਇਆ ਹਾਲੇ ਜਾਰ ਜਸਵੰਤ?”

 

‘‘ਓਏ ਨਹੀਂ, ਕਈ ਵਾਰੀ ਧਿਆਨ ਜਾ ਨ੍ਹੀ ਰਹਿੰਦਾ। ਅਸਲ ‘ਚ ਜਦੋਂ ਸਰਪੰਚ ਹੁੰਦੇ ਸੀ ਆਪਾਂ। ਲੋਕ ਕੰਮਾਂ ਧੰਦਿਆਂ ਨੂੰ ਆਉਂਦੇ ਜਾਂਦੇ ਸੀ। ਵੋਟਾਂ ਖਾਤਰ ਇਹਨਾਂ ਦੇ, ਚਮਿਆਰਾਂ ਦੇ ਘਰੀਂ ਵੀ ਜਾਂਦੇ ਸੀ ਆਪਾਂ। ਓਦੋਂ ਤਾਂ ਸਭ ਨੂੰ ਜਾਣਦੇ ਸੀ। ਦੇਖ ਲੈ, ਕਿੰਨੇ ਸਾਲ ਹੋ ‘ਗੇ। ਹੁਣ ਲੋਕਾਂ ਨਾਲ ਵਾਹ ਈ ਕੋਈ ठ्ठी। ‘

 

”ਦੁਨੀਆਂ ਬਹੁਤ ਬਦਲ ‘ਗੀ, ਜਸਵੰਤ ਸਿਆਂ ਭਾਈ । ਕਦੇ ਚਮਿਆਰਾਂ-ਵਿਹੜੇ ਜਾ ਕੇ ਦੇਖੀਂ। ਅੱਧੇ ਚਮਿਆਰ ਤਾਂ, ਨਵੇਂ ਮੁੰਡੇ ਨੇ ਜਿਹੜੇ, ਪਿੰਡ ਈ ਛੱਡ ‘ਗੇ। ਸ਼ਹਿਰੀਂ ਜਾ ਵਸੇ । ਓਥੇ ਨੌਕਰੀਆਂ ‘ਤੇ ਨੇ ਆਪਣੀਆਂ, ‘ਤੇ, ਜਾਂ ਕੋਈ ਹੋਰ ਕਿੱਤਾ ਕਰਦੇ ਨੇ ਆਪਣਾ। ਐਥੇ ਪਿੰਡ ਆਲਿਆਂ ਦੇ ਹੁਣ ਖੁੱਲ੍ਹੇ ਖੁੱਲ੍ਹੇ ਘਰ ਨੇ। ਮੈਂ ਇਕ ਦਿਨ ਜੁੱਤੀ ਦਾ ਮੇਚ ਦੇਣ ਗਿਆ ਸੀ। ਨਿਗਾਅ ਮਾਰੀ, ਹਰੇਕ ਘਰ ਐਸ ਖੜ੍ਹੀ। ਸੀਰੀ-ਪਾਲੀ ਆਲਾ ਕੰਮ ਤਾਂ ਹੁਣ ਕੋਈ-ਕੋਈ ਕਰਦੈ। ਆਹ, ਆਪਣੇ ਮੁੰਡੈ ਜਿਹੜਾ, ਮਾਘੀ ਦਾ, ਇਹ ਤਾਂ ਪਤਾ ਨ੍ਹੀ ਕਦੋਂ ਭੱਜ ‘ਜੇ। ਸ਼ਹਿਰ ਆਲੇ ਭਰਾਮਾਂ ਨੇ ਇਹਨੂੰ ਵੀ ਅੜਾਅ ਦੇਣੈ ਕਿਤੇ ਨਾ ਕਿਤੇ।’

 

”ਮੈਨੂੰ ਇਉਂ ਲਗਦੈ, ਕੌਰ ਚੰਦਾ, ਬਈ ਪਿੰਡ ਨੂੰ ਲੋਕ ਛੱਡਦੇ ਜਾ ਰਹੇ ਨੇ। ”

 

”ਇਹ ਅੱਜ ਦੀ ਗੱਲ ਐ ਕੋਈ, ਇਹ ਤਾਂ ਕਈ ਸਾਲਾਂ ਤੋਂ ਹੋ ਰਿਹੈ। ਛੀਂਬਿਆਂ ‘ਚੋਂ ਕੱਲਾ ਮੁਕੰਦ ਛੀਂਬਾ ਰਹਿ ਗਿਆ। ਉਹ ਵੀ ਏਸੇ ਕਰਕੇ, ਬਈ ਉਹਦੇ ਕੋਲ ਜ਼ਮੀਨ ਐ। ਜ਼ਮੀਨ ਕਰਕੇ ਉਹਦਾ ਐਥੇ ਪਿੰਡ ‘ਚ ਰਹਿਣਾ ਲਾਜ਼ਮੀ ਐ। ਬਾਕੀ ਪੰਜ ਘਰ ਸੀ ਦਰਜੀਆਂ ਦੇ, ਇਕ ਇਕ ਕਰਕੇ ਸਭ ਚਲੇ ਗਏ। ਕੋਈ ਬਰਨਾਲੇ ਜਾ ਵਸਿਆ, ਕੋਈ ਮੰਡੀ ਰੋਡ ਸ਼ਾਹ।”

 

”ਬਰਨਾਲੇ ਤਾਂ ਛੀਂਬਿਆਂ ਕੋਲ ਵਧੀਆ ਮਕਾਨ ਨੇ, ਕੋਠੀਆਂ ਵਰਗੇ।” ਜਸਵੰਤ ਆਪ ਹੀ ਦੱਸ ਰਿਹਾ ਸੀ। ‘‘ਕੋਟ-ਪੈਂਟ ਦੀ ਸਿਲਾਈ ਪੰਦਰਾਂ ਸੌ ਰੁਪਈਆ ਐ। ਦਰਜੀਆਂ ਦਾ ਆਪਣਾ ਗੁਰਦੁਆਰਾ ਐ ਓਥੇ। ਮੁੰਡੇ ਗਾਹਾਂ ਚੰਗੀਆਂ ਸਰਕਾਰੀ ਨੌਕਰੀਆਂ ‘ਤੇ ਲੱਗੇ ਹੋਏ ਨੇ। ਪਿੰਡਾਂ ਦੇ ਛੀਂਬੇ ਹੁਣ ਉਹ ਨ੍ਹੀ ਰਹਿ ‘ਗੇ ਭਾਈ, ਜੱਟਾਂ ਦੇ ਜਾਂਘੀਏ ਸਿਉਣ ਆਲੇ।”

 

”ਮੁਕੰਦ ਛੀਂਬਾ ਵੀ ਹੁਣ ਐਥੇ ਪਿੰਡ ‘ਚ ਕੱਪੜੇ ਸਿਉਣ ਦਾ ਕੰਮ ਨ੍ਹੀ ਕਰਦਾ। ਸਰਦਾਰੀ ਕਰਦੈ। ਉਹਦੇ ਫੌਜੀ ਪਿਓ ਨੇ ਪਤਾ ਨ੍ਹੀ ਕਿਹੜੇ ਵੇਲੇ ਇਹ ਦਸ ਕਿੱਲੇ ਜ਼ਮੀਨ ਲੈ ਲੀ ਸੀ। ਦਸ ਕਿੱਲੇ ਤਾਂ ਹੁਣ ਕਿਸੇ ਕਿਸੇ ਜੱਟ ਕੋਲ ਰਹਿਗੀ ਜ਼ਮੀਨ। ਮੁਕੰਦ ਮੌਜਾਂ ਕਰਦੈ। ਵੱਡਾ ਮੁੰਡਾ ਅੱਛਰਾ ਮਾਸਟਰ ਐ, ਛੋਟਾ ਕਾਲਜ ਜਾਂਦੈ, ਮੈਂ ਕਹਿਨਾਂ, ਜ਼ਮੀਨ ਹਿੱਸੇ-ਠੇਕੇ ‘ਤੇ ਦਿੰਦੇ ਨੇ, ਜੱਟਾਂ ਨਾਲੋਂ ਵਾਧੂ ਨੇ ਅੱਜ ਦੀ ਘੜੀ । ਕੋਈ ਲੰਮਾ-ਚੌੜਾ ਟੱਬਰ ਨ੍ਹੀ।  ਂਕੌਰੇ ਨੇ ਤੀਜਾ ਪੈੱਗ ਪਾਇਆ। ਅੱਜ ਉਹ ਪਿੰਡ ਦੀਆਂ ਗੱਲਾਂ ਵਿਚ ਪੂਰਾ ਮਘੇ ਹੋਏ ਸੀ ।

 

”ਹਲ-ਪੰਜਾਲੀਆਂ ਨ੍ਹੀ ਰਹੀਆਂ। ਖੇਤੀ ਦੇ ਪੁਰਾਣੇ ਸੰਦ ਖਤਮ ਹੋ ‘ਗੇ। ਮਸ਼ੀਨਰੀ ਆ ‘ਗੀ। ਖੇਤੀ ਦੇ ਸੰਦਾਂ ਦਾ ਕੰਮ ਤਖਾਣਾਂ ਕੋਲ ਰਿਹਾ ਨਾ, ਉਹ ਵੀ ਗਏ ਸ਼ਹਿਰਾਂ ਨੂੰ । ਪਿੰਡ ‘ਚ ਹੁਣ ਤਖਾਣਾਂ ਦਾ ਵੀ ਕੋਈ- ਕੋਈ ਘਰ ਐ।

 

”ਤਖਾਣ ਕੌਮ ਤਾਂ ਸਾਰਿਆਂ ਨਾਲੋਂ ਵਾਧੂ ਐ। ਇਹਨਾਂ ਦੇ ਮੁੰਡੇ ਪੜ੍ਹ ਲਿਖਕੇ ਜਾਂ ਤਾਂ ਵੱਡੇ-ਵੱਡੇ ਅਸਫਰ ਨੇ ਜਾਂ ਕੁੱਛ ਨੇ ਵਰਕਸ਼ਾਪਾਂ ਖੋਲ੍ਹ ਲੀਆਂ ਸ਼ਹਿਰ ‘ਚ। ਟਰੈਕਟਰਾਂ ਦੀਆਂ ਵਰਕਸ਼ਾਪਾਂ, ਸਕੂਟਰਾਂ-ਕਾਰਾਂ ਦੀਆਂ ਵਰਕਸ਼ਾਪਾਂ। ਬੰਬੀਆਂ ਦੇ ਇੰਜਣ ਇਹ ਬਣਾਉਂਦੇ ਨੇ। ਵੱਡੇ-ਵੱਡੇ ਕਾਰਖਾਨੇ ਨੇ ਹੁਣ ਤਾਂ ਤਖਾਣਾਂ ਦੇ। ਆਹ ਹੰਢਿਆਏ ਆਲੇ ਦੇਖ ਲੈ, ਇਹਨਾਂ ਦੇ ਬੁੜ੍ਹੇ ਗੱਡੇ ਬਣਾਉਂਦੇ ਹੁੰਦੇ, ਇਹ ਮੁੰਡੇ ਹੁਣ ਕੰਬੈਨਾਂ ਬਣਾਉਂਦੇ ਨੇ । ਹੰਢਿਆਏ ਦੀਆਂ ਕੰਬੈਨਾਂ ਸਾਰੇ ਪੰਜਾਬ ‘ਚ ਜਾਂਦੀਆਂ ਨੇ।’’

 

”ਖੇਤੀ ਸੁੱਖ-ਆਰਾਮ ਦੀ ਹੋ ‘ਗੀ। ਇਹ ਸੁੱਖ-ਆਰਾਮ ਪੈਦਾ ਕੀਤਾ ਇਹਨਾਂ ਤਖਾਣਾਂ-ਲੁਹਾਰਾਂ ਨੇ।

 

”ਹੋਰ, ਇਹਨਾਂ ਦੇ ਬੁੜ੍ਹੇ, ਆਹ ਕੱਲ ਦੀ ਗੱਲ ਐ ਸਾਰਾ-ਸਾਰਾ ਦਿਨ ਦਾਤੀਆਂ ਦੇ ਦੰਦੇ ਕੱਢੀ ਜਾਂਦੇ ਜਾਂ ਖੁਰਪੇ-ਕਹੀਆਂ ਚੰਡੀਂ ਜਾਂਦੇ ਕੰਮਾਂ ਦੇ ਕਿਹੜਾ ਨਗਦ ਪੈਸੇ ਮਿਲਦੇ ਸੀ. ਸੇਪੀਆਂ ਹੁੰਦੀਆਂ-ਹਾੜ੍ਹੀ-ਸੌਣੀ ਰਿੜੀ ਦਿੰਦਾ ਜੱਟ ਇਹਨਾਂ ਨੂੰ । ਹੁਣ ਤਖਾਣ ਜੱਟਾਂ ਦੇ ਹੱਥਾਂ ਕੰਨੀ ਨ੍ਹੀ ਝਾਕਦੇ, ਆਪਣੇ ਹੱਥਾਂ ਦਾ ਮਾਣ ਐ ਇਹਨਾਂ ਨੂੰ। ”

 

”ਜੱਟ ਤੋਂ ਬਿਨਾਂ ਕਿਸੇ ਵੀ ਹੋਰ ਜਾਤ ਦੀ ਗੱਲ ਛੇੜ ਲੈ ਤੂੰ, ਜੱਟਾਂ ਤੋਂ ਸਭ ਉੱਤੇ ਨੇ ਹੁਣ।

 

”ਇਹ ਕੌਮਾਂ ਜਿਹੜੀਆਂ ਜੱਟਾਂ ਨੂੰ ਪਿੱਛੇ ਛੱਡਗੀਆਂ ਪਤੈ ਕਿਉਂ ਛੱਡ ਗੀਆਂ? ” ਕੌਰੇ ਨੇ ਜੱਸੀ ਦੀਆਂ ਅੱਖਾਂ ਵਿਚ ਝਾਕਿਆ. ”ਇਹ ਉਹ ਲੋਕ ਨੇ ਜਿਹੜੇ ਹੱਥਾਂ ਦੀ ਕਿਰਤ ਕਰਕੇ ਖਾਂਦੇ ਨੇ । ਹੱਥਾਂ ਦੀ ਕਮਾਈ ਕਰਨ ਆਲਾ ਇਨਸਾਨ ਕਦੇ ਭੁੱਖਾ ਨ੍ਹੀ ਮਰਦਾ। ਜੱਟ ਤਾਂ ਇਹਨਾਂ ਨੂੰ ਲਾਗੀਂ-ਤੱਥੀ ਆਖਦਾ ਹੁੰਦਾ, ਅਖੋ-ਨਿੱਕੀ-ਸੁੱਕੀ ਜਾਤ ਨੇ ਇਹ। ਹੁਣ ਜੱਟ ਨਿੱਕੀ-ਸੁੱਕੀ ਜਾਤ ਆਪ ਬਣਕੇ ਰਹਿ ਗਿਆ।”

 

”ਕੌਰਿਆ, ਤੇਰੀਆਂ ਇਹ ਗੱਲਾਂ ਜਮ੍ਹਾਂ ਝੂਠ ਨ੍ਹੀ। ਜਮ੍ਹਾਂ ਚਾਲੀ-ਸੇਰੀਆਂ ”ਜਸੀ ਨੇ ਹੱਥਾਂ ਦੀ ਕੰਘੀ ਤੋੜੀ।

 

”ਬਾਣੀਆਂ ਦੀ ਇਕ ਗੱਲ ‘ਤੇ ਕਿਸੇ ਨੇ ਕਦੇ ‘ਵਚਾਰ ਈ ਨ੍ਹੀ ਕੀਤੀ। ‘’

 

“ਉਹ ਕੀ ? ਜੱਸੀ ਨੇ ਹੁੰਗਾਰਾ ਭਰਿਆ। “

 

”ਅੱਤਵਾਦੀਆਂ ਵੇਲੇ ਆਪਣੇ ਪਿੰਡ ਦੇ ਬਾਣੀਏਂ ਸ਼ਹਿਰ ਜਾ ਵਸੇ ਸੀ ਨਾ, ਪਿੰਡ ਨੇ ਬੁਰਾ ਮਨਾਇਆ ਸੀ ਤੇ ਅੱਛਰਾ ਦਾਂਦੂ ਵਰਗੇ ਉਹਨਾਂ ਨੂੰ ਮੋੜ ਲਿਆਏ ਸੀ । ਬਾਣੀਏ ਅਨੰਦ-ਪ੍ਰਸੰਨ ਸੀ ਓਦੋਂ ਬਈ ਜੱਟਾਂ ਨੂੰ ਸਾਡੇ ਬਗੈਰ ਸਰਿਆ ਨ੍ਹੀ । ਹੁਣ ਦੇਖ ਲੈ ਤੂੰ, ਕੋਈ-ਕੋਈ ਘਰ ਰਹਿ ਗਿਆ ਥੰਮਣ ਆਲੇ ‘ਚ ਤਾਂ ਬਾਕੀ ਸਭ ਸ਼ਹਿਰੀਂ ਜਾ ਵੜੇ। ਕੋਈ ਬਰਨਾਲੇ, ਕੋਈ ਰੋਡੂ ਸ਼ਾਹ। ਸ਼ਹਿਰੀਂ ਜਾਕੇ ਬਾਣੀਆਂ ਦੀ ਹਾਲਤ ਬਹੁਤ ਚੰਗੀ ਐ। ਓਥੇ ਆਪਣੇ ਪਿੰਡ ਆਲੇ ਲਾਲਿਆਂ ਦੀਆਂ ਦੁਕਾਨਾਂ ਦੇਖੀਂ, ਭਰੀਆਂ ਪਈਆਂ ਨੇ ਸਮਾਨ ਨਾਲ। ਇਹ ਸਾਰੀ ਕਰਾਮਾਤ ਖਾੜਕੂ-ਲਹਿਰ ਦੀ ਐ।

 

”ਉਹ ਕਿਮੇਂ ਬਈ ?

 

”ਖਾੜਕੂ ਲਹਿਰ ਵੇਲੇ, ਬਾਣੀਆਂ ਨੇ ਜੱਟਾਂ ਤੋਂ ਜਿਹੜਾ ਹੁਧਾਰ-ਸੁਧਾਰ ਲੈਣਾ ਸੀ ਉਹ ਨਾ ਤਾਂ ਡਰਦੇ ਬਾਣੀਏ ਅਗਲੇ ਤੋਂ ਮੰਗਦੇ ਸੀ ਤੇ ਨਾ ਈ ਜੱਟ ਉਹਨਾਂ ਨੂੰ ਕੁੱਛ ਦਵਾਲ ਸੀ। ਬਣੀਏ ਵਿਆਜ-ਵੱਟੂ ਦਾ ਕੰਮ ਛੱਡਕੇ ਹੌਲੀਂ ਹੌਲੀਂ ਸ਼ਹਿਰੀਂ ਜਾ ਵਸੇ। ਓਥੇ ਜਾ ਕੇ ਆਪਣੀਆਂ ਇਹੀ ਦੁਕਾਨਾਂ ਖੋਲ੍ਹ ਲੀਆਂ। ਨਗਦ ਪੈਸੇ ਆਉਣ ਲੱਗੇ। ਸ਼ਹਿਰਾਂ ‘ਚ ਤਾਂ ਬਾਣੀਆਂ ਦੀ ਜੂਨ ਸੁਧਰ ‘ਗੀ। ਦੂਜੀ ਇਕ ਗੱਲ ਹੋਰ ਵੀ ਕੀਤੀ ਬਾਣੀਆਂ ਨੇ।”

 

”ਉਹ ਵੀ ਦੱਸ ਲੈ.”

 

‘’ਬਈ ਆਵਦੇ ਮੁੰਡੇ-ਕੁੜੀਆਂ ਪੜ੍ਹਾ ‘ਲੇ। ਪਿੰਡਾਂ ‘ਚ ਰਹਿਕੇ ਉਹ ਕਿੱਥੇ ਪੜ੍ਹਦੇ ਸੀ ? ਐਥੇ ਤਾਂ

 

ਉਹਨਾਂ ਨੂੰ ਰਹਿਣ ਦਾ ਸਹੂਰ ਨ੍ਹੀਂ ਸੀ। ਸ਼ਹਿਰਾਂ ‘ਚ ਤਾਂ ਇਹਨਾਂ ਮੁੰਡੇ-ਕੁੜੀਆਂ ਨੇ ਹੁਣ ਚੰਡੀਗੜ੍ਹ ਬਣਾਇਆ ਪਿਐ ਮਾਰ ਫੜਕੇ। ਫੇਰ ਪੈਸੇ ਦੇ ਕੇ ਮੁੰਡੇ ਚੰਗੇ ਕੰਮਾਂ ‘ਤੇ ਲਵਾਲੇ। ਕੋਈ ਡਾਕਟਰ ਐ, ਕੋਈ ਜੱਜ ਲੱਗਿਆ ਵਿਐ। ਬੈਂਕਾਂ-ਸਕੂਲਾਂ ‘ਚ ਤਾਂ ਨਿਰੇ ਈ ਮੁੰਡੇ-ਕੁੜੀਆਂ ਨੇ ਬਾਣੀਆਂ ਦੇ। ਜੱਟਾਂ ਨੂੰ ਇਹ ਸੁਰਤ ਨ੍ਹੀ ਆਈ। ਗਹਾਂ ਨੂੰ ਅਫਸਰਾਂ ਦੇ ਮੁੰਡੇ-ਕੁੜੀਆਂ ਵੀ ਅਫਸਰ ਈ ਬਣਨਗੇ। ਅਕਲ ਤੇ ਪੈਸਾ ਤਾਂ ਬਾਣੀਏ ਲੈ ਗੇ। ਜੱਟ ਰਹਿ ਗਿਆ ਵਾਹਣਾਂ ‘ਚ ਖੁੱਚਾਂ ਤੁੜਾਉਂਦਾ।”

 

“ਕੌਰਿਆ, ਇਹ ਗੱਲਾਂ ਤੂੰ ਕਿੱਥੋਂ ਸਿੱਖੀਆਂ ਨੇ ਓਏ ਕੰਜਰਦਿਆ। ਦਿਮਾਗ ਪਾੜ-ਪਾੜ ਲਿਆਉਨੈਂ ਕਿਧਰੋਂ।’’

 

”ਜਦੋ ਦਾ ਅਲਬੇਲ ਉੱਠਿਐ, ਤੂੰ ਤਾਂ ਬਹਿ ਗਿਆ ਅੰਦਰ ਘੁਸੜ ਕੇ। ਬਾਹਰਲੀ ਦੁਨੀਆਂ ਤੋਂ ਜਮ੍ਹਾਂ ਈ ਮੂੰਹ ਮੋੜ ਲਿਆ। ਮੈਂ ਤਾਂ ਪਿੰਡ ‘ਚ ਸਾਰੇ ਆਉਨਾਂ-ਜਾਨਾਂ । ਸੱਥਾਂ ਦੀਆਂ ਗੱਲਾਂ ਸੁਣਦਾਂ।’’

 

”ਫੇਰ ਤਾਂ ਯਾਰ ਸਾਰਾ ਪਿੰਡ ਖਾਲੀ ਹੋ ਜੂ, ਕੱਲੇ ਜੱਟ ਈ ਜੱਟ ਰਹਿ ਜਾਣਗੇ। ”

 

”ਨਹੀਂ, ਨਿਰੀ ਇਹ ਗੱਲ ਵੀ ਨ੍ਹੀ। ਪਿੰਡ ‘ਚ ਅਣਸਰਦੇ ਨੂੰ ਉਹ ਸਭ ਰਹਿਣਗੇ, ਜਿਨ੍ਹਾਂ ਕੋਲ ” ਜ਼ਮੀਨ ਐ।

 

”ਜ਼ਮੀਨ ਤਾਂ ਬਾਮ੍ਹਣਾਂ ਕੋਲ ਬਹੁਤ ਐ। ਕਈ ਬਾਮ੍ਹਣਾਂ ਕੋਲ ਤਾਂ ਜੱਟਾਂ ਤੋਂ ਬਹੁਤੀ ਜ਼ਮੀਨ ਐ।

 

‘‘ਬਾਮ੍ਹਣ ਪਿੰਡ ‘ਚ ਈ ਰਹਿਣਗੇ। ਆਪਣੇ ਪਿੰਡ ‘ਚ ਵੀ ਦੇ ਤਰ੍ਹਾਂ ਦੋ ਬਾਮ੍ਹਣ ਨੇ। ਇਕ ਤਾਂ ਜਮੀਨਾਂ ਵਾਲੇ। ਉਹਨਾਂ ‘ਚ ਬਾਮ੍ਹਣ-ਪਣੇ ਆਲੀ ਕੋਈ ਗੱਲ ਨ੍ਹੀ। ਉਹ ਜੱਟ-ਬਾਮ੍ਹਣ ਨੇ। ਉਹ ਨ੍ਹੀ ਜਾਂਦੇ ਕਿਧਰੇ । ਦੂਜੇ ਉਹ ਬਾਮ੍ਹਣ ਨੇ ਜਿਨ੍ਹਾਂ ਕੋਲ ਜ਼ਮੀਨ ਕੋਈ ਨੂੰ, ਜੱਟਾਂ ਦੇ ਸਿਰ ‘ਤੇ ਜਿਉਂਦੇ ਐ-ਇਹ ਮੰਗ-ਖਾਣੀ ਜਾਤ ਐ। ਜਜਮਾਨਾਂ ਦੋ ਘਰਾਂ ਦਾ ਖਾਣਾ ਇਹ ਆਪਣਾ ਸੰਸਕਾਰ ਸਮਝਦੋ ਐ।”

 

”ਨਹੀਂ ਜਾਰ, ਸਾਰੇ ਬਾਮ੍ਹਣ ਤਾਂ ਨ੍ਹੀ ਅਹੋ-ਜੇ। ਜਿਨ੍ਹਾਂ ਕੋਲ ਜ਼ਮੀਨ ਨ੍ਹੀ, ਉਹ ਆਵਦੀ ਕਾਰ ਕਰਕੇ ਖਾਂਦੇ ਐ। ਜਿਮੇਂ ਆਪਣੇ ਪਿੰਡ ‘ਚ ਦਸ-ਬਾਰਾਂ ਊਠ-ਰੇੜ੍ਹੀਆਂ ਨੇ, ਇਹ ਲੋਕ ਨਿੱਤ ਸ਼ਹਿਰ ਜਾਂਦੇ ਐ। ਬਰਨਾਲੇ ਵੀ ਤੇ ਰੋਡੂ ਸ਼ਾਹ ਵੀ। ਇਹ ਊਠ-ਰੇੜੀਆਂ ਅੱਧੀਆਂ ਝਿਊਰਾਂ ਦੀਆਂ ਨੇ ਤੇ ਅੱਧੀਆਂ ਬਾਮ੍ਹਣਾਂ ਦੀਆਂ।’’

 

‘‘ਵਾਢਿਓਂ-ਲਾ ਇਹ ਗੱਲ ਨ੍ਹੀ ਹੈਗੀ। ਐਂ ਤਾਂ ਦਸ ਘਰ ਬਾਮ੍ਹਣਾਂ ਦੇ ਉਹ ਵੀ ਨੇ, ਜਿਹੜੇ ਬਰਨਾਲੇ ਜਾ ਵਸੇ। ਓਥੇ ਉਹਨਾਂ ਕੋਲ ਵੀਹ-ਵੀਹ, ਤੀਹ-ਤੀਹ ਮੈਲ੍ਹਾਂ ਨੇ। ਦੁੱਧ ਦਾ ਕੰਮ ਕਰਦੇ ਨੇ ਉਹ। ਪੈਸੇ-ਟਕੇ ਕੰਨੀਓਂ ਉਹਨਾਂ ਦੀ ਹਾਲਤ ਬਹੁਤ ਚੰਗੀ ਐ।’’

 

‘’ਅੱਜ ਤਾਂ ਬਾਮ੍ਹਣਾ ਤੂੰ ਸਾਰੇ ਪਿੰਡ ਦਾ ਢਿੱਡ ਘਰੋੜ-ਤਾ। ਕੋਈ ਨ੍ਹੀ ਛੱਡਿਆ ਵਰੋਲੇ ਬਿਨਾਂ। ਪਰ ਜਾਰ ਜੱਟਾਂ ਦਾ ਕੀ ਬਣੂ? ਆਪਣੇ ਪਿੰਡ ‘ਚ ਜੱਟਾਂ ਦੇ ਪੰਦਰਾਂ-ਵੀਹ ਘਰ ਤਾਂ ਚੰਗੇ ਨੇ। ਵਧੀਆਂ ਕਮਾਈਆਂ ਕਰਦੇ ਨੇ। ਹਰ ਸਾਲ ਜ਼ਮੀਨਾਂ ਲੈਂਦੇ ਐ। ਬਾਣੀਏ ਦਾ ਕਰਜਾ ਨ੍ਹੀ ਦੇਣਾ ਕਿਸੇ ਦਾ, ਬੈਂਕ ਦਾ ਡਾਲ ਨ੍ਹੀ ਦੇਣਾ। ਦੂਜੇ ਜੱਟਾਂ ਦੀ ਹਾਲਤ ਤਾਂ ਭਾਈ ਬਹੁਤ ਭੈੜੀ ਐ। ਪਿੰਡ ਦੇ ਬਾਣੀਆਂ ਦਾ ਉਧਾਰ ਉਹਨਾਂ ਨੇ ਦੇਣੈ। ਆੜ੍ਹਤੀਆਂ ਦਾ ਕਰਜਾ ਉਹਨਾਂ ਸਿਰ ਐ। ਬੈਂਕਾਂ ਦੀਆਂ ਕਿਸ਼ਤਾਂ ਸਾਰੇ ਜੱਟਾਂ ਨੇ ਦੇਣੀਆਂ ਨੇ। ”

 

“ਜੱਟਾਂ ਦਾ, ਜਸਵੰਤ ਸਿਆਂ, ਬਣਨਾਂ ਕੀਹ ਐ, ਜਿਹੜੇ ਪੰਦਰਾਂ-ਵੀਹ ਘਰਾਂ ਦੀਆਂ ਗੱਲਾਂ ਕਰਦੈਂ ਤੂੰ ਉਹਨਾਂ ‘ਚ ਥੋਡਾ ਘਰ ਵੀ ਐ, ਤੂੰ ਦੇਖ ਲੀਂ, ਪੱਥਰ ‘ਤੇ ਲਖੀਰ ਐ, ਇਕ ਦਿਨ ਸਾਰੇ ਪਿੰਡ ਦੀ ਜ਼ਮੀਨ ਇਹਨਾਂ ਪੰਦਰਾਂ ਵੀਹ ਘਰਾਂ ਕੋਲ ਕੱਠੀ ਹੋ ਜੂਗੀ। ਬਾਕੀ ਸਾਰੇ ਜੱਟ ਚੂੜ੍ਹ-ਚਮਿਆਰਾਂ ਵਾਂਗੂੰ ਇਹਨਾਂ ਪੰਦਰਾਂ-ਵੀਹ ਘਰਾਂ ਦੇ ਖੇਤਾਂ ਵਿਚ ਦਿਹਾੜੀ ਕਰਿਆ ਕਰਨਗੇ। “

 

”ਐਂ ਨਾ ਆਖ ਜਾਰ ਕੌਰਿਆ। ਐ ਨ੍ਹੀ ਹੋ ਸਕਦਾ ਕਦੇ ਵੀ 1 ਕੀਹ ਐ ਸਰਕਾਰ ਕਦੇ ਇਹਨਾ ਦੇ ਸਾਰੇ ਕਰਜੇ ਮਾਫ ਕਰਦੇ। ”

 

”ਐਂ ਕਰਕੇ ਸਰਕਾਰ ਨੇ ਫੇਲ੍ਹ ਹੋਣੈ ਜਾਰ। ਚੱਲ, ਸਾਰੇ ਕਰਜੇ ਮਾਫ ਹੋ ਜਾਣ। ਪਰ ਇਹਨਾਂ ਜੱਟ ਬਾਬਿਆਂ ਨੇ ਓਨਾ ਈ ਕਰਜਾ ਫੇਰ ਸਿਰ ਚੜ੍ਹਾ ਲੈਣੈ। ਚੱਲ ਛੱਡ, ਸਰਕਾਰ ਨੇ ਸਮਝ ਸਾਰਾ ਕਰਜਾ ਮਾਫ ਕਰ ‘ਤਾ, ਆੜ੍ਹਤੀਏ ਫੇਰ ਕਿਧਰ ਜਾਣਗੇ। ਉਹਨਾਂ ਦਾ ਪੈਸਾ ਜੱਟਾਂ ਸਿਰ ਬੈਂਕਾਂ ਤੋਂ ਘੱਟ ਨ੍ਹੀ!

 

”ਚੱਲ, ਇਕ ਇਕ ਹੋਰ ਪਾ ਲੈ। ਨ੍ਹੇਰਾ ਹੋ ਗਿਆ। ਫੇਰ ਚਲਦੇ ਆਂ ਘਰ ਨੂੰ। ” ਫੇਰ ਜੱਸੀ ਪੁੱਛਣ ਲੱਗਿਆ, ”ਰੋਟੀ ਤੇਰੀ ਐਥੇ ਈ ਆਊ ਜਾਂ ਮੇਰੇ ਨਾਲ ਚੱਲਣੈ ? “

 

”ਐਥੇ ਤਾਂ ਨਿੱਤ ਆਉਂਦੀ ਐ। ਕਰਤਾਰ ਕਰ ਚੰਗੀ ਰੋਟੀ ਭੇਜਦੀ ਐ, ਐਮੇਂ ਕਹਿ ਦਿਆਂ। ਅੱਜ ਤੇਰੇ ਨਾਲ ਚੱਲਦਾਂ। ਦਾਲ ‘ਚ ਘਿਓ ਚੰਗਾ ਪੈ ਜੂ ਤੇਰੇ ਕਰਕੇ। ”

 

“ਲੈ, ਇਹ ਕੀ ਗੱਲ ਆਖੀ ਤੂੰ ਕੌਰ ਚੰਦਾ। ਘਿਓ ਜਿੰਨਾ ਮਰਜੀ ਖਾਹ। ਤੇਰਾ ਈ ਘਰ ਐ। ਸਾਰੀ ਉਮਰ ਤੂੰ ਏਸੇ ਘਰ ‘ਚ ਗੁਜਾਰੀ ਐ! ਪਰ ਤੇਰੇ ਘਿਓ ਹਜਮ ਹੋ ਜਾਂਦੈ ? ਮੈਂ ਜੇ ਕਦੇ ਖਾਲਾਂ ਚਮਚਾ ਦੋ ਚਮਚੇ ਵੀ ਤਾਂ ਜਾਣੀਂਦੀ ਹਿੱਕ ‘ਤੇ ਈ ਪਿਆ ਰਹਿੰਦੈ।

 

”ਇਹ ਤਾਂ ਹੱਸਣ ਦੀਆਂ ਗੱਲਾਂ ਨੇ, ਘਿਓ ਹੁਣ ਕਿੱਥੇ ਖਾਧਾ ਜਾਂਦੈ। ਘਿਊਆਂ ਦੀ ਉਮਰ ਗਈ ਦੂਰ।

 

ਬੋਤਲ-ਗਿਲਾਸ ਸਾਂਭ ਕੇ ਕੌਰਾ ਵਿਹੜੇ ਵਿਚ ਆਇਆ ਤਾਂ ਜੱਸੀ ਉਹਨੂੰ ਕਹਿੰਦਾ, ‘‘ਕਿਉਂ ਕੌਰ ਚੰਦਾ, ਜੱਟਾਂ ਦੀ ਬੜੀ ਹਮਦਰਦੀ ਐ ਤੈਨੂੰ!

 

”ਸਾਰੀ ਉਮਰ ਜੱਟਾਂ ਦਾ ਖਾਧਾ ਐ, ਅੱਧਾ ਜੱਟ ਆਂ ਮੈਂ। ਮੇਰਾ ਖਾਣ-ਪੀਣ ਜੱਟਾਂ ਆਲੈ। ” ਉਹ

 

ਘਰ ਨੂੰ ਤੁਰਨ ਲੱਗੇ ਤਾਂ ਕੌਰਾ ਬੋਲਿਆ, ”ਤੂੰ ਵੀ ਤਾਂ ਅੱਧਾ ਜੱਟ ਐਂ। ‘’

 

”ਅੱਧਾ ਕਿਮੇਂ ਬਈ ?

 

”ਤਖਤਿਆਂ ਦਾ ਬਾਹਰਲਾ ਕੁੰਡਾ ਲਾਉਂਦਿਆਂ ਕੌਰਾ ਬੋਲਿਆ, “ਅੱਧਾ ਬਾਜੀਗਿਰ ।

 

‘“ਬਾਮ੍ਹਣਾ ਅਕਲ ਕਰ ਓਏ। ਭੌਕੀਂ ਜਾਂਦੈ। ” ਜੱਸੀ ਨੂੰ ਕੌਰੇ ਉੱਤੇ ਬੇਮਲੂਮਾ ਜਿਹਾ ਗੁੱਸਾ ਆਇਆ।

 

4

 

ਦਸੰਬਰ-ਜਨਵਰੀ ਦੇ ਦਿਨ ਜੱਟਾਂ ਲਈ ‘ਨਿਰਣੀ ਸੰਨ੍ਹ’ ਹੁੰਦੇ ਨੇ । ਸੌਣੀ ਉਹ ਖਾ ਚੁੱਕੇ ਹੁੰਦੇ ਨੇ, ਹਾੜ੍ਹੀ ਹਾਲੇ ਖਾਸਾ ਦੂਰ ਹੁੰਦੀ ਹੈ। ਜੱਟਾਂ ਦਾ ਕਿਸੇ ਪਾਸੇ ਵੀ ਹੱਥ ਨਹੀਂ ਪੈਂਦਾ। ਉਹ ਖੇਤੀਂ ਗੇੜਾ ਮਾਰਦੇ ਹਨ। ਕਣਕ ਕਾਲੀ ਘਟ ਵਾਂਗ ਉੱਸਰੀ ਖੜ੍ਹੀ ਹੋਵੇ ਤਾਂ ਜੱਟ ਦਾ ਦਿਲ ਖਿੜ ਉੱਠਦਾ ਹੈ ਅਤੇ ਕੋਲ ਵਗਦੀ ਹਵਾ ਨਸ਼ਿਆ ਜਾਂਦੀ ਹੈ। ਕਣਕ ਨਕਦੀ ਜਿਹੀ, ਵਿਰਲੀ ਅਤੇ ਪੱਤੇ ਪੀਲੇ ਪਏ ਹੋਣ ਤਾਂ ਜੱਟ ਦਾ ਮਨ ਮਰ ਜਾਂਦਾ ਹੈ। ਹਵਾਵਾਂ ਰੁਕ ਗਈਆਂ ਲਗਦੀਆਂ ਹਨ। ਜੱਟ ਦਾ ਹਉਂਕਾ ਕਣਕ ਦੇ ਪੱਤਿਆਂ ਨੂੰ ਹੋਰ ਵੀ ਪੀਲਾ ਕਰ ਛੱਡਦਾ ਹੈ।

 

ਪਿਛਲੀ ਰਾਤ ਸੰਤੇ ਨੂੰ ਨੀਦ ਖਾਸੀ ਰਾਤ ਲੰਘੀ ਤੋਂ ਆਈ ਸੀ। ਪਿਛਲੇ ਪਹਿਰ ਦੀ ਚਾਹ ਨਾਲ ਖਾਧੀ ਫੀਮ ਦੇ ਨਸ਼ੇ ਕਦੋਂ ਦੇ ਟੁੱਟ ਚੁੱਕੇ ਸਨ। ਰਾਤ ਉਹਨੇ ਹੋਰ ਮਾਵਾ ਖਾਧਾ ਸੀ। ਫੇਰ ਕਿਤੇ ਜਾਕੇ ਅੱਖ ਲੱਗੀ। ਤੜਕੇ ਤਾਂ ਵਾਹਵਾ ਗੂੜ੍ਹੀ ਨੀਂਦ ਸੀ, ਪਰ ਕਰਨੈਲ ਦੀ ਬਹੂ ਨੇ ਚਾਹ ਦਾ ਹੋਕਰਾ ਮਾਰਿਆ ਤਾਂ ਉਹਦੀ ਅੱਖ ਭੱੜਕ ਦੇ ਕੇ ਹੀ ਖੁੱਲ ਗਈ। ਸਰੀਰ ਨੂੰ ਥਕੇਵਾਂ ਬਹੁਤ ਸੀ। ਲੱਗਿਆ, ਜਿਵੇਂ ਅੱਧੀ ਰਾਤ ਹੀ ਕਿਸੇ ਨੇ ਉਹਨੂੰ ਕੱਚੀ ਨੀਂਦ ਜੱਗਾ ਦਿੱਤਾ ਹੋਵੇ। ਦਿਆਲੋ ਪਹਿਲਾਂ ਹੀ ਆਪਣੇ ਮੰਜੇ ਉੱਤੇ ਜਾਗੀ ਬੈਠੀ ਸੀ। • ਚਾਹ ਦੀ ਉਡੀਕ ਕਰ ਰਹੀ ਹੋਵੇਗੀ।

 

ਸੰਤੇ ਨੇ ਰਜ਼ਾਈ ਦਾ ਪੱਲਾ ਪਰ੍ਹਾਂ ਹਟਾਇਆ ਅਤੇ ਬੈਠਾ ਹੋ ਕੇ ਛੋਟੇ ਮੇਜ਼ ਉੱਤੇ ਪਏ ਚਾਹ ਦੇ ਗਿਲਾਸ ਨੂੰ ਹੱਥ ਲਾਇਆ। ਚਾਹ ਠੰਡੀ ਹੋ ਰਹੀ ਸੀ। ਸਿਆਲਾਂ ਦੇ ਦਿਨ ਸਨ। ਉਹਨੇ ਜੱਕੋ-ਤੱਕੀ ਵਿਚ ਹੀ ਉੱਠਣ ਨੂੰ ਐਨਾ ਵਕਤ ਲਾ ਦਿੱਤਾ ਸੀ । ਉਹਨੇ ਆਪਣਾ ਗੀਝਾ ਟੋਹ ਕੇ ਡੱਬੀ ਕੱਢੀ ਅਤੇ ਚਾਹ ਦੀ ਪਹਿਲੀ ਘੁੱਟ ਨਾਲ ਹੀ ਫੀਮ ਦਾ ਮਾਵਾ ਅੰਦਰ ਸੁੱਟ ਲਿਆ। ਫੇਰ ਘੁੱਟੀਂ-ਘੁੱਟੀਂ ਚਾਹ ਪੀਣ ਲੱਗਿਆ। ਚਾਹ ਸੂਤ-ਸਿਰ ਸੀ । ਜੇ ਉਹ ਥੋੜਾ ਚਿਰ ਹੋਰ ਨਾ ਉੱਠਦਾ ਤਾਂ ਚਾਹ ਨੇ ਪਾਣੀ ਬਣ ਜਾਣਾ ਸੀ। ਉਹ ਦਿਆਲੇ ਦੀ ਦੂਜੀ ਹਾਕ ਨਾਲ ਵੀ ਮਸਾਂ ਉੱਠਿਆ ਸੀ। ਉਹ ਆਪਣੀ ਚਾਹ ਕਦੋਂ ਦੀ ਪੀ ਚੁੱਕੀ ਸੀ। ਕਰਨੈਲ ਦੀ ਬਹੂ ਤਾਂ ਦੋਵੇਂ ਗਿਲਾਸ ਦੋਵੇਂ ਹੱਥਾਂ ਵਿਚ ਫੜਕੇ ਆਉਂਦੀ ਹੈ। ਮੇਜ਼ ਉੱਤੇ ਦੋਵੇਂ ਗਿਲਾਸ ਇਕੱਠੇ ਹੀ ਪਟਕਦਿਆਂ ਆਪਣਾ ਤਿੱਖਾ ਤੇ ਰੁੱਖਾ ਬੋਲ ਵੀ ਪਟਕ ਦੇਵੇਗੀ, ‘ਚਾਹ ਚੱਕ ਲੋ।” ਜਿਊਣ-ਜੋਗੀ ਕਿਸੇ ਦਾ ਹੁੰਗਾਰਾ ਵੀ ਨਹੀਂ ਉਡੀਕਦੀ ਅਤੇ ਬੈਠਕ ਤੋਂ ਬਾਹਰ ਹੋ ਜਾਂਦੀ ਐ।

 

ਖੰਡਾਂ-ਚਾਹਾਂ ਨਿੱਤ ਮੁੱਕੀਆਂ ਰਹਿੰਦੀਆਂ ਹਨ। ਜੀਰੀ ਵੇਚਕੇ ਕਸਤੂਰੀ ਦਾ ਪੰਜ ਹਜ਼ਾਰ ਮੋੜਿਆ ਸੀ। ਢਾਈ-ਤਿੰਨ ਹਜ਼ਾਰ ਫੇਰ ਖੜ੍ਹਾ ਸੀ। ਕਸਤੂਰੀ ਦੀ ਦੁਕਾਨ ਉੱਤੇ ਦਿਆਲੋ ਜਾਂਦੀ ਹੈ ਜਾਂ ਕਰਨੈਲ ਦੇ ਜੁਆਕ ਜਾਂਦੇ ਹਨ। ਜੈਲਾ ਤੇ ਕੈਲਾ ਵੀ ਜਾਂਦੇ ਹੋਣਗੇ। ਬਹੂਆਂ ਤਾਂ ਜਾਂਦੀਆ ਨਹੀਂ। ਜੁਆਕਾਂ ਹੱਥ ਪਤਾ ਨਹੀਂ ਕੀ-ਕੀ ਮੰਗਵਾਉਂਦੀਆਂ ਰਹਿੰਦੀਆਂ ਹਨ। ਦਿਆਲੋ ਜਾਂਦੀ ਹੈ, ਸ਼ੋਰ ਦੀ ਬੱਚੀ ਕਦੇ ਨਹੀਂ ਪੁੱਛਦੀ ਕਿ ਚਾਹ ਦੀ ਪੱਤੀ ਕਿੰਨੇ ਰੁਪਏ ਕਿਲੋ ਹੈ ਜਾਂ ਖੰਡ ਦਾ ਕੀ ਭਾਅ ਐ। ਐਵੇਂ ਹੀ ਡਾਲਡੇ ਦੀਆਂ ਪੀਪੀਆਂ ਚੁੱਕੀ ਤੁਰੀ ਆਵੇਗੀ। ਦਿਆਲੋ ਦੇ ਹੱਥ ਵਿਚ ਹੋਣ ਤਾਂ ਕਦੇ ਕਦੇ ਨਕਦ ਪੈਸੇ ਵੀ ਲੈਕੇ ਜਾਂਦੀ ਹੈ। ਪਰ ਕੰਜਰ ਦਾ ਕਰਿਆੜ ਨਕਦਾਂ ਨੂੰ ਵੀ ਬਹੀ ਉੱਤੇ ਉਧਾਰ ਲਿਖ ਲੈਂਦਾ ਹੋਵੇਗਾ। ਇਹ ਉਧਾਰ ਦੇ ਸੌਦੇ ਦਾ ਬੜਾ ਪੰਗਾ ਹੈ। ਹਾੜ੍ਹੀ-ਸੌਣੀ ਛੀ ਮ੍ਹੀਨਿਆਂ ਪਿੱਛੋਂ ਪੰਜ-ਸੱਤ ਹਜ਼ਾਰ ਦੇ ਕੇ ਵੀ ਹਜ਼ਾਰਾਂ ਰੁਪਈਆ ਫੇਰ ਖੜ੍ਹੇ ਦਾ ਖੜ੍ਹਾ । ਸੰਤੇ ਅੰਦਰ ਚਾਹ ਦੀਆਂ ਮਿੱਠੀਆਂ ਗਰਮ ਘੁੱਟਾਂ ਨਹੀਂ ਕਸਤੂਰੀ ਦੇ ਸੌਦੇ ਦੀ ਕੜਵਾਹਟ ਤੁਰੀ ਜਾ ਰਹੀ ਸੀ ।

 

‘‘ਅੰਮਾਂ, ਬੇਬੇ ਨੇ ਆਖਿਐ, ਕਸਤੂਰੀ ਦੀ ਦੁਕਾਨ ਤੋਂ ਦੋ ਕਿਲੋ ਤਿਲ ਲਿਆਦੇ। ਲੋਹੜੀ ਨੂੰ ਚਾਹੀਦੇ ਨੇ। ਦੋ-ਤਿੰਨ ਚੀਜ਼ਾਂ ਹੋਰ ਵੀ ਚਾਹੀਂਦੀਆਂ ਨੇ, ਬੇਬੇ ਨੂੰ ਪੁੱਛ ਲੈ ਆਕੇ । ਬੇਬੇ ਨੇ ਬੁਲਾਇਐ ਤੈਨੂੰ।”ਕਰਨੈਲ ਦੀ ਵੱਡੀ ਕੁੜੀ ਛੇਤੀ ਛੇਤੀ ਆਖ ਗਈ।

 

”ਕੁੜੇ, ਗੇਲੋ ਕੀ ਕਰਦੀ ਐ, ਤੋਰੀ ਭੂਆ? ” ਦਿਆਲੋ ਨੋ ਕੁੜੀ ਨੂੰ ਪਿੱਛੋਂ ਬੋਲ ਮਾਰਿਆ।

 

”ਉਹ ਤਾਂ ਅੰਮਾਂ ਬਾਹਰਲੇ ਘਰ ਪਾਥੀਆਂ ਪੱਥਣ ਗਈ ਐ। “ਕੁੜੀ ਨੇ ਉੱਚਾ ਬੋਲ ਕੇ ਜਵਾਬ ਦਿੱਤਾ!

 

”ਤੜਕੇ ਈ ਪਾਥੀਆਂ ਨੂੰ ਕੀਹ ਸੀ। ਹੱਥ ਠਰਨਗੇ। ਦੁਪਹਿਰੇ ਧੁੱਪ ਚੜ੍ਹੀ ਤੋਂ ਪੱਥ ਲੈਂਦੀ। ਦਿਆਲੋ ਨੇ ਬੁੜ-ਬੁੜ ਕੀਤੀ।

 

ਸੰਤੋ ਨੂੰ ਜਿਵੇਂ ਉਹਦੀ ਬੁੜ-ਬੁੜ ਸੁਣੀ ਨਾ ਹੋਵੇ। ਕਹਿੰਦਾ, “ਹਰੇਕ ਚੀਜ਼ ਮੁੱਲ ਦੀ ਐ, ਭੈਣ ਗੜ੍ਹਾਵੇ ਦੀ। ਕਸਤੂਰੀ ਦੀ ਹੱਟ ‘ਤੇ ਨਾ ਜਾਈਂ। ਲੋਹੜੀ ਤਾਂ ਮੇਰੇ ਸਾਲੇ ਦੀ ਹਰ ਸਾਲ ਆਉਂਦੀ ਐ। ਘਰੋਂ ਈ ਮੱਕੀ ਦੇ ਦਾਣੇ ਭੁੰਨਾਅ ਕੇ ਭੂਤ-ਪਿੰਨੇ ਜੇ ਬਣਾ ਲੋ। ਜੁਆਕ ਖਾ ਲੈਣਗੇ। ਕਸਤੂਰੀ ਦੇ ਘੱਟ ਜਾਇਆ ਕਰੋਂ। ’’

 

‘‘ਜਿਹੜੀ ਚੀਜ਼ ਹੈਨੀ ਘਰ ‘ਚ, ਜੀਹਦੇ ਬਿਨਾਂ ਸਰਦਾ ਨ੍ਹੀ, ਉਹਦੀ ਖਾਤਰ ਤਾਂ ਹੱਟ ‘ਤੇ ਜਾਣਾ ਈ ਪਊਗਾ। “

 

”ਕੀ ਨ੍ਹੀ ਹੈਗਾ. ਕੁੱਲ ਚੀਜ਼ ਐ ਘਰੇ। ” ਸੰਤਾ ਉੱਚਾ ਬੋਲਿਆ ਅਤੇ ਰਜਾਈ ਲੈ ਕੇ ਮੂੰਹ ਢੱਕ ਲਿਆ। ਕਹਿੰਦਾ, ”ਸਮਝ ਕਰਿਆ ਕਰ ਕੁੱਛ, ਘਰ ਦੀ ਮਾਲਕਣ ਬਣੀ ਫਿਰਦੀ ਐਂ। ਬਹੂ ਨੇ ਦੱਸ ਕੀ ਲੈਣ ਜਾਣੈ ਕਿਧਰੋਂ ਕੁੱਛ। ਬਲਦੀ ਦੇ ਬੂਬੇ ਤਾਂ ਆਪਾਂ ਗੇ। ਬਹੂ ਤਾਂ ਨਿੱਤ ਭੇਜੀਂ ਰਖਦੀ ਐ, ਦੱਸ ਕੀ ਕਰੇਂਗੀ ? ਉਹਨੇ ਫੇਰ ਮੂੰਹ ਨੰਗਾ ਕਰ ਲਿਆ।

 

”ਕਿਉਂ ਖਿੜੀਂ ਜਾਨੈਂ ਐਮੇਂ ਭੈੜਿਆ ।’’ ਦਿਆਲੇ ਨੇ ਉਹਦਾ ਚਿੱਤ ਸੂਤ ਕਰਨਾ ਚਾਹਿਆ ਅਤੇ ਬੋਲੀ, ‘‘ਹੁਣ ਨੂਣ ਐ, ਨੂਣ ਦਾ ਦੱਸ ਕੀ ਕਰਾਂਗੇ। ਇਹ ਤਾਂ ਘਰੇ ਨੀ ਬਣਦਾ। ”

 

‘’ਚੰਗਾ ਜਾਹ ਜਿੱਧਰ ਜਾਨੀ ਐਂ।” ਉਹਨੇ ਫੇਰ ਮੂੰਹ ਢੱਕ ਲਿਆ।

 

”ਤੂੰ ਉੱਠ ਖੜ੍ਹਦਾ ਹੁਣ। ਦਿਨ ਕਿੱਡਾ ਚੜ੍ਹ ਆਇਆ। ਤੁਰ ਫ਼ਿਰ ਆ ਕਿਧਰੇ। ਹੱਡ-ਪੈਰ ਖੁੱਲ੍ਹ ਜਾਂਦੇ ਨੇ।” ਉਹ ਜਾਂਦੀ-ਜਾਂਦੀ ਕਹਿ ਗਈ।

 

‘‘ਬੱਸ ਉੱਠਦਾਂ। ਥੋੜੇ ਜੇ ਹੱਡ ਜੁੜ ਜਾਣ।

 

ਦਿਆਲੋ ਨੇ ਦੇਖਿਆ, ਗੇਲੋ ਹਾਲੇ ਮੁੜੀ ਨਹੀਂ ਸੀ। ਉਹਨੂੰ ਕੁੜੀ ਦਾ ਫਿਕਰ ਹੋਇਆ। ਉਹ ਟੋਭੇ ਵਲ ਨਿਆਈਂ ਨੂੰ ਜਾਣ ਦੀ ਥਾਂ ਬਾਹਰਲੇ ਘਰ ਹੀ ਜਾ ਵੜੀ, ‘ਗੇਲੋ ਹੌਲੀ-ਹੌਲੀ ਪਾਥੀਆਂ ਪੱਥੀਂ ਜਾਵੇ। ਉਹਨੇ ਦੂਰੋਂ ਦੇਖਿਆ ਸੀ ਮੁਕੰਦ ਛੀਂਬੇ ਦਾ ਮੁੰਡਾ ਤਰਲੋਚਨ ਉਹਨਾਂ ਦੇ ਬਾਹਰਲੇ ਘਰ ਦੇ ਬਾਰ ਮੂਹਰੇ ਢਾਕਾਂ ਉੱਤੇ ਹੱਥ ਧਰੀ ਖੜ੍ਹਾ ਸੀ। ਕੁੜਤੇ ਉਤੋਂ ਦੀ ਬਟਨਾਂ ਵਾਲੀ ਗਰਮ ਕੋਟੀ ਸੀ। ਉਹਨੂੰ ਵਹਿਮ ਜਿਹਾ ਹੋਇਆ ਜਿਵੇਂ ਤਰਲੋਚਨ ਉਹਨਾਂ ਦੇ ਅੰਦਰੋਂ ਆ ਕੇ ਬਾਹਰ ਖੜ੍ਹਾ ਹੋਵੇ । ਉਹਨੂੰ ਦੇਖਣ ਸਾਰ ਉਹ ਝੱਟ ਦੇ ਕੇ ਪਰ੍ਹਾਂ ਟਲ ਗਿਆ। ਦਿਆਲੇ ਵਿਹੜੇ ‘ਚ ਅਚਾਨਕ ਜਾ ਖੜ੍ਹੀ ਤਾਂ ਉਹਨੂੰ ਮਹਿਸੂਸ ਹੋਇਆ ਜਿਵੇਂ ਗੇਲੋ ਧੰਦਕ ਗਈ ਹੋਵੇ।

 

‘ਕੁੜੇ ਗੇਲੋ, ਕਿਹੜੇ ਵੇਲਿਆਂ ਦੀ ਗੋਹੇ ਦਾ ਬੱਠਲ ਲੈ ਕੇ ਆਈਂ ਐਂ ਤੂੰ, ਹੁਣ ਤਾਈਂ ਕੀ ਕਰਦੀ ਰਹੀ?”

 

”ਪਹਿਲਾਂ ਤਾਂ ਕੱਲ-ਪਰਸੋਂ ਦੀਆਂ ਪਾਥੀਆਂ ਥੱਲੀਆਂ ਮੈਂ। ਸਮਾਰ ਕੇ ਸੁੱਕੀਆਂ ਨ੍ਹੀ ਸੀ। ਅੱਧੀਆਂ ਟੁੱਟ ਗੀਆਂ। ਫੇਰ ਅੱਜ ਦੇ ਗੋਹੇ ਦੀਆਂ ਪੱਥਣ ਲੱਗੀਆਂ (”

 

”ਕਿੰਨੇ ਬੱਠਲ ਨੇ ਗੋਹੇ ਦੇ? ਕਦੋਂ ਦੀ ਆਈ ਐਂ?”

 

”ਤਿੰਨ ਬੱਠਲ ਨੇ ਮਾਂ, ਤੇਰੇ ਸਾਮ੍ਹਣੇ ਪਿਐ ਗੋਹਾ, ਦੇਖ ਲੈ।” ਗੇਲੋ ਝੂਠਾ ਝੂਠਾ ਹੱਸਣ ਲੱਗੀ।

 

!

 

ਉਹਨਾਂ ਦਾ ਇਹ ਬਾਹਰਲਾ ਘਰ ਇਕ ਤਰ੍ਹਾਂ ਦਾ ਵਾੜਾ ਹੀ ਸੀ। ਇਥੇ ਇਕ ਛੋਟਾ ਕੋਠਾ ਛੱਤਿਆ ਹੋਇਆ ਸੀ, ਜਿਸ ਨੂੰ ਜਿੰਦਾ-ਕੁਡਾ ਲਗਦਾ। ਕੋਠੇ ਅੰਦਰ ਇਕ ਮੰਜਾ ਵੀ ਸੀ। ਹੋਰ ਕਿੰਨਾ ਹੀ ਨਿੱਕ-ਸੁੱਕ ਸੀ। ਕਸੁੱਸਰਾ ਥਾਂ ਸੀ। ਕੋਠੇ ਦਾ ਬਾਰ ਖੋਲ੍ਹੋ ਤਾਂ ਚੂਹੀਆਂ ਏਧਰ-ਓਧਰ ਦੌੜਨ ਲਗਦੀਆਂ। ਇਹ ਬਾਹਰਲਾ ਘਰ ਫਿਰਨੀ ਉੱਤੇ ਬਣਿਆ ਹੋਇਆ ਸੀ। ਮੁਰੱਬਾਬੰਦੀ ਵੇਲੇ ਉਹਨਾਂ ਦੇ ਹਿੱਸੇ ਦੀ ਐਨੀ ਕੁ ਆਬਾਦੀ ਹੀ ਆਈ ਸੀ। ਪੱਕੇ ਥਮਲੇ ਕੱਢਕੇ ਬਾਰ ਨੂੰ ਤਖਤੇ ਲਾਏ ਹੋਏ ਸਨ। ਬਾਕੀ ਦਾ ਸਾਰਾ ਵਗਲ ਕੱਚੀਆਂ ਕੰਧਾਂ ਦਾ ਸੀ। ਅੰਦਰ ਲੱਕੜਾਂ ਪਈਆਂ ਰਹਿੰਦੀਆਂ। ਕਪਾਹ-ਛਿਟੀਆਂ ਦਾ ਢੇਰ ਹੁੰਦਾ । ਪਾਥੀਆਂ ਦਾ ਗੁਹਾਰਾ ਸੀ। ਇਥੇ ਹੀ ਰੂੜੀ ਸੀ। ਅੰਦਰਲੇ ਘਰ ਦਾ ਕੂੜਾ ਇਸ ਰੂੜੀ ਉੱਤੇ ਆ ਕੇ ਡਿਗਦਾ। ਰੂੜੀ ਦੇ ਨਾਲ ਹੀ ਪਾਥੀਆਂ ਸਨ-ਗਿੱਲੀਆਂ ਪਾਥੀਆਂ, ਸੁੱਕੀਆਂ ਪਾਥੀਆਂ। ਕਦੇ-ਕਦੇ ਦਿਨ ਛਿਪੋ ਜਿਹੇ ਕਰਨੈਲ ਦੇ ਮਿੱਤਰ ਇਥੇ ਬੈਠਕੇ ਦਾਰੂ ਪੀਂਦੇ। ਆਦਮੀ ਦੇ ਮੋਢੇ ਜਿੰਨੀ ਉੱਚੀ ਕੰਧ ਸੀ। ਕੰਧ ਨਾਲ ਡਾਹੇ ਮੰਜੇ ਉੱਤੇ ਬੈਠੇ ਬੰਦੇ ਫਿਰਨੀ ਜਾਂਦੇ ਬੰਦਿਆਂ ਨੂੰ ਦਿਸਦੇ ਨਹੀਂ ਸਨ।

 

ਗੇਲੋ ਦਾ ਪਤਾ ਲੈਣ ਦਿਆਲੋ ਉਸ ਦਿਨ ਸਿੱਧੀ ਹੀ ਬਾਹਰਲੇ ਘਰ ਆ ਵੜੀ ਸੀ। ਨਿਆਈਂ ਵਿਚ ਜੰਗਲ-ਪਾਣੀ ਜਾਣਾ ਹੁੰਦਾ ਤਾਂ ਪਾਣੀ ਦੀ ਗੜਵੀ ਨਾਲ ਲੈ ਕੇ ਆਉਂਦੀ। ਉਹਨਾਂ ਦੇ ਅਗਵਾੜ ਦੀ ਨਿਆਈਂ ਵਿਚ ਕੱਚੀਆਂ ਕੰਧਾ ਦਾ ਇਕ ਲੰਮਾ- ਚੌੜਾ ਵਗਲਂ ਮਾਰਿਆ ਹੋਇਆ ਸੀ। ਅਗਵਾੜ ਦੀਆਂ ਕੁੱਲ ਬੁੜ੍ਹੀਆਂ-ਕੁੜੀਆਂ ਪਾਣੀ ਦੀਆਂ ਗੜਵੀਆਂ ਜਾਂ ਡੋਲੂ ਨਾਲ ਲੈ ਕੇ ਇਥੇ ਜੰਗਲ-ਪਾਣੀ ਆਉਂਦੀਆਂ। ਬੰਦੇ ਖੇਤਾਂ ਵਿਚ ਏਧਰ-ਓਧਰ ਹੋ ਜਾਂਦੇ ਅਤੇ ਟੋਭੇ ਉੱਤੇ ਹੱਥ ਧੋਂਦੇ। ਕੁਝ ਘਰਾਂ ਵਿਚ ਬੋਰ-ਟੱਟੀਆਂ ਵੀ ਬਣੀਆਂ ਹੋਈਆਂ ਸਨ। ਬਿਰਧ-ਲੋਕ ਅਤੇ ਬੀਮਾਰ ਬੰਦੇ ਇਹਨਾਂ ਬੋਰ-ਟੱਟੀਆਂ ਨੂੰ ਇਸਤੇਮਾਲ ਕਰਦੇ।

 

. ਉਸ ਦਿਨ ਬਿਨਾਂ ਪਾਣੀਓਂ ਹੀ ਦਿਆਲੇ ਨਿਆਈਂ ਵਿਚ ਜਾ ਆਈ ਅਤੇ ਘਰ ਜਾ ਕੇ ਹੱਥ ਧੋ ਲਏ। ਬੈਠਕ ਵਿਚ ਗਈ। ਸੰਤਾ ਦੂਜੀ ਵਾਰ ਚਾਹ ਬਣਵਾਕੇ ਪੀ ਰਿਹਾ ਸੀ। ਉਹ ਉਹਦੇ ਕੋਲ ਜਾ ਕੇ ਦੂਜੇ ਮੰਜੇ ਉੱਤੇ ਬੈਠ ਗਈ। ਉਹਦਾ ਬਿਸਤਰਾ ਕਿਸੇ ਨੇ ਇਕੱਠਾ ਕਰਕੇ ਸਿਰ੍ਹਾਣੇ ਰੱਖ ਦਿੱਤਾ ਸੀ।

 

”ਕਿਮੇਂ ਚੁੱਪ ਕੀਤੀ ਸ੍ਰੀ ਆਕੇ ਬੈਠ’ਗੀ?” ਸੰਤਾ ਹੁਣ ਗੱਲਾਂ ਕਰਨ ਦੇ ਰੌਂ ਵਿਚ ਸੀ। ਮਾਵਾ ਆਪਣਾ ਰੰਗ ਦਿਖਾਉਣ ਲੱਗਿਆ ਸੀ।

 

”ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰੀ ਆਖਿਐ, ਕੁੜੀ ਦਾ ਛੇਤੀ ਵਿਆਹ ਕਰਦੇ। ਵੱਡੀ ਗੱਲ ਤਾਂ ਮੁੰਡਾ ਦੇਖਣ ਦੀ ਸੀ, ਉਹ ਤਾਂ ਮੁੱਕਿਆ ਕੰਮ। ਜੰਗੀਆਣੇ ਤੋਂ ਕਿੰਨੇ ਸੁਨੇਹੇ ਆ ਚੁੱਕੇ ਐ। ਤੂੰ ਦਿਨ ਕਢਾ ਕੇ ਦਿੰਦਾ ਕਿਉਂ ਨ੍ਹੀ?” ਦਿਆਲੋ ਨੇ ਖਾਸਾ ਫਿਕਰ ਕੀਤਾ।

 

”ਵਿਚਲਾ ਬੰਦਾ ਤਕੜਾ ਬਹੁਤ ਐ। ਸ਼ਾਕ ਨ੍ਹੀ ਹਿਲਦਾ ਹੁਣ ਕਿਧਰੇ। ਇਹ ਤੂੰ ਫਿਕਰ ਨਾ ਕਰ। ਵਿਆਹ ਫੰਨੇ ਕਰਾਂਗੇ। ਫਸਲ ਚੰਗੀ ਲੱਗ ਲੈਣਦੇ। ਐਤਕੀਂ ਕਣਕ ਵਧੀਆ ਖੜ੍ਹੀ ਐ।” ਸੰਤੋ ਨੇ ਖਿੜੇ-ਚਿੱਤ ਨਾਲ ਦਲੇਰੀ ਦੀ ਗੱਲ ਆਖੀ।

 

”ਫਸਲਾਂ ਨਾਲ ਵਿਆਹ ਨੀ ਹੁੰਦੇ, ਕਮਲਿਆ। ਕਿੰਨੀ ਵੀ ਫਸਲ ਹੋ ‘ਜੇ, ਰੁਪਈਏ ਤਾਂ ਆੜ੍ਹਤੀਏ ਤੋਂ ਈ ਫੜਨੇ ਪੈਣਗੇ। ਹੁਣ ਵੀ ਫੜਨੇ, ਫੇਰ ਵੀ ਫੜਨੇ। ਤੂੰ ਕਿਮੇਂ ਵੀ ਕਰ, ਕਿਤੋਂ ਪੈਸੇ ਲੈ; ਕੁੜੀ ਨੂੰ ਕੱਢ ਕੇਰਾਂ ਘਰੋਂ ।” ਦਿਆਲੋ ਜਿਵੇਂ ਤਪੀ ਬੈਠੀ ਹੋਵੇ।

 

”ਇਹ ਘਰੋਂ ਕੱਢਣ ਆਲੀ ਕੀ ਗੱਲ ਹੋਈ ਬਈ? ਨਰੜੇ ਨਾਲ ਵਿਆਹ ਕਰਾਂਗੇ ਗੇਲੋ ਦਾ।”

 

”ਗੱਲ ਧਿਆਨ ਨਾਲ ਸੁਣ ਲੈ, ਕੋਈ ਸੁਣਦਾ ਨਾ ਹੋਵੇ। ਉਹ ਮੁੰਡਾ ਅੱਜ ਫੇਰ ਖੜ੍ਹਾ ਦੇਖਿਐ ਮੈਂ, ਆਪਣੇ ਬਾਹਰਲੇ ਘਰ ਮੂਹਰੇ। ਮੈਨੂੰ ਉਹ ਠੀਕ ਨ੍ਹੀ ਲਗਦਾ ਟੁੱਟ ਜਾਣਾ। ਜਿੱਦਣ ਆਪਾਂ ਜੈਲੇ ਦੀ ਬਹੂ ਨੂੰ ਪੰਜੀਰੀ ਦੇ ਕੇ ਮੁੜੇ ਆਂ, ਓਦੋਂ ਵੀ ਦੇਖ ਲੈ ਆਪਣੇ ਅੰਦਰੋਂ ਨਿੱਕਲਿਆ ਸੀ। ਘਰੇ ਕੱਲੀ ਗੇਲੋ ਸੀ। ਐਮੇਂ ਨਾ ਕੱਲ ਨੂੰ ਗੱਲ ਬਣ ‘ਜੇ ਕੋਈ। ਬਰਾਬਰ ਦੇ ਧੀ-ਪੁੱਤ ਨੂੰ ਪੁੱਛਦੇ ਵੀ ਚੰਗੇ ਨ੍ਹੀ ਲਗਦੇ।’ ਦਿਆਲੋ ਹਰਾਸ ਤੋੜ ਕੇ ਬੈਠ ਗਈ।

 

“ਉਹ ਤਰਲੋਚਨ, ਮੁਕੰਦ ਛੀਬੇ ਦਾ ਛੋਟਾ ਮੁੰਡਾ, ਉਹਨਾਂ ਦੀ ਤਾਂ ਜ਼ਮੀਨ ਐ ਆਪਣੇ ਕੋਲ ਹਿੱਸੇ ‘ਤੇ। ਕਈ ਸਾਲਾਂ ਤੋਂ ਵਾਹੁਨੇ ਆਂ ਆਪਾਂ ਉਹਨਾਂ ਦੀ ਜ਼ਮੀਨ।” ਸੰਤਾ ਜਿਵੇਂ ਉੱਭੜਵਾਹਾ ਬੋਲਿਆ ਹੋਵੇ।

 

‘”ਹਾਂ, ਓਹੀ ਮੁੰਡਾ।”

 

”ਮੈਂ ਤਾਂ ਆਖਿਆ, ਜ਼ਮੀਨ ਕਰਕੇ ਆਉਂਦਾ ਹੁੰਦਾ ਉਹ। ਅੱਛਿਆ, ਉਹ ਮੇਰਾ ਸਾਲਾ ਛਿੰਥੌੜ। ਇਹ ਭੈਣ-ਚੋਦ ਲਾਗੀ-ਤੱਥੀ ਹੁਣ ਸਾਡੀਆਂ ਧੀਆਂ-ਭੈਣਾਂ ਨੂੰ ਤੱਕਾਉਣ ਲੱਗ ‘ਪੇ। ਸੰਤੇ ਦਾ ਲਹੂ ਭਖਣ

 

ਲੱਗਿਆ। SIK

 

LUB

 

”ਕੁੜੀ ਨੂੰ ਚਾਰ ਭਮਾਲੀਆਂ ਦੇਈਏ, ਆਵਦੇ ਘਰ ਜਾਵੇ ਸੁੱਖੀ-ਸਾਂਦੀ। ਗੱਲ’ ਧਰੀ-ਢੱਕੀ ਰਹਿਜੂ

 

गी।

 

”ਵਿਆਹ ਤਾਂ ਕਰਾਂਗੇ ਈ। ਹੋਰ ਕਿਤੇ ਘਰੇ ਰੱਖ ਲਾਂਗੇ ਕੁੜੀ ਨੂੰ। ਪਰ ਮੈਨੂੰ ਅੱਜ ਈ ਛੀਬੇ ਦਾ ਗੋਤ ਪੁੱਛ ਲੈਣਦੇ।”

 

”ਨਾ-ਨਾ, ਇਹ ਕੰਮ ਨੂੰ ਕਰਨਾ। ਆਵਦੀ ਇੱਜਤ ਆਵਦੇ ਹੱਥ ਹੁੰਦੀ ਐ। ਝੱਜੂ ਪਾਮੇਂਗਾ ਤਾਂ ਬਦਨਾਮੀ ਹੋਊ ਕੁੜੀ ਦੀ। ਕੱਚੇ ਨਾਤੇ ਗੱਲ ਦੂਰ ਜਾਂਦੀ ਐ।”

 

”ਬੁਲਾਮਾਂ ਕੈਲੇ ਨੂੰ?”

 

”ਨਾਂਹ, ਮੁੰਡਿਆਂ ਨੂੰ ਨ੍ਹੀ ਦੱਸਣਾ । ਨਾ ਬਹੂਆਂ ਨੂੰ ਪਤਾ ਲੱਗੇ ਕੋਈ। ਬੱਸ ਆਵਦੇ ਢਿੱਡ ‘ਚ ਰੱਖ। ਮੰਡੀ ਨੂੰ ਜਾਹ, ਕੀਮਤੀ ਕੋਲ।”

 

”ਕੀਮਤੀ ਕੋਲ ਵਗ ਜਾਨਾਂ, ਹੋਰ ਦੱਸ। ਕੀਮਤੀ ਹੁਣ ਐਮੇਂ ਨ੍ਹੀ ਦਿੰਦਾ ਪੈਸੇ। ਕੋਈ ਨਮਾਂ ਪਥੂਆ ਪੱਥੂਗਾ। ਪਰ ਲੰਮੀ ਸੋਚ। ਨਿਰਣੀ ਸੰਨ੍ਹ ਐ। ਇਹਨਾਂ ਦਿਨਾਂ ‘ਚ ਕਿਸੇ ਵੀ ਜੱਟ ਕੋਲ ਪੈਸਾ ਨ੍ਹੀ ਹੁੰਦਾ। ਜੰਗੀਆਣੇ ਦਾ ਜੱਟ ਵੀ ਤਾਂ ਆੜ੍ਹਤੀਏ ਤੋਂ ਲੈ ਕੇ ਲਾਊ । ਹੁਣ ਤਾਂ ਕਦੇ ਸੁਨੇਹਾ ਵੀ ਨ੍ਹੀ ਆਇਆ ਉਹਨਾਂ ਦਾ। ਹਾਂ, ਵਸਾਖੀ ਲੰਘਾਕੇ ਅਟਕਦੇ ਨ੍ਹੀ ਉਹ। ਨਾ ਆਪਾਂ ਅਟਕੀਏ।”

 

5

 

ਖਾੜਕੂ ਲਹਿਰ ਖਤਮ ਹੋਣ ਪਿੱਛੋਂ ਥੰਮਣ ਵਾਲਾ ਪਿੰਡ ਵਿਚ ਕਾਫੀ ਕੁਝ ਬਦਲ ਗਿਆ ਸੀ। ਪੰਚਾਇਤ ਚੋਣਾਂ ਥੜੀ ਅਮਨ-ਸ਼ਾਂਤੀ ਨਾਲ ਹੋਈਆਂ ਸਨ। ਪਿੰਡ ਵਿਚ ਨੌਜਵਾਨ ਲਹਿਰ ਸਿਰ ਚੁੱਕ ਰਹੀ ਸੀ। ਇਹ ਮੁੰਡੇ ਖੁੱਲ੍ਹੇ-ਆਮ ਗੁਰਦੁਆਰੇ ਵਿਚ ਜਾਂ ਦੁੱਲੇ ਦੀ ਢਾਬ ਜਾਕੇ ਮੀਟਿੰਗਾਂ ਕਰਦੇ ਅਤੇ ਪਿੰਡ ਦੇ ਭਲੇ ਬਾਰੇ ਸੋਚਦੇ। ਉਹ ਮੀਟਿੰਗ ਵਿਚ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਿਸਾਲਾਂ ਦਿੰਦੇ। ਉਹ ਚਾਹੁੰਦੇ ਸਨ ਕਿ ਪਿੰਡ ਦੇ ਸਾਰੇ ਨੌਜਵਾਨ ਮੁੰਡੇ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੇ ਪਾਏ ਪੂਰਨਿਆਂ ਉੱਤੇ ਤੁਰ ਪੈਣ। ਅੱਜ ਦੇ ਨੌਜਵਾਨ ਦੇਸ਼ ਵਿਚ ਸਭ ਪਾਸੇ ਆਰਥਿਕ ਆਜ਼ਾਦੀ ਚਾਹੁੰਦੇ ਸਨ। ਪਿਛਲੇ ਦਿਨਾਂ ਵਿੱਚ ਮਾਹੌਲ ਅਜਿਹਾ ਬੀਤ ਚੁੱਕਿਆ ਸੀ ਕਿ ਪਿੰਡਾਂ ਦੇ ਕੰਮਾਂ ਵਿਚ ਕੋਈ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ। ਲੋਕਾਂ ਦੇ ਮਨਾਂ ਉੱਤੇ ਅਜੇ ਤੱਕ ਵੀ ਇਕ ਮਾਰੂ ਸਹਿਮ ਦਾ ਪਰਛਾਵਾਂ ਸੀ। ਉਹਨਾਂ ਨੇ ਆਪਣੇ ਪਿੰਡ ਦੇ ਅੱਛਰਾ ਦਾਂਦੂ ਅਤੇ ਕਾਮਰੇਡ ਤਰਸੇਮ ਸਿੰਘ ਜਿਹੇ ਬੰਦਿਆਂ ਦਾ ਅੰਤ ਦੇਖਿਆ ਹੋਇਆ ਸੀ। ਉਹ ਸੱਚ ਦੇ ਰਾਹ ਉੱਤੇ ਤੁਰੇ ਸਨ ਪਰ ਅਗਲਿਆਂ ਨੇ ਉਹਨਾਂ ਦਾ ਨਾਂ-ਨਿਸ਼ਾਨ ਹੀ ਮਿਟਾ ਦਿੱਤਾ। ਹੁਣ ਦੇ ਨੌਜਵਾਨ ਮੁੰਡੇ ਹਿੱਕ ਥਾਪੜ ਦੇ ਮੈਦਾਨ ਵਿੱਚ ਕੁੱਦੇ ਸਨ। ਉਹਨਾਂ ਦੀ ਐਨੀ ਸੂਰਮਗਤੀ ਹੀ ਬਹੁਤ ਵੱਡੀ ਦਲੇਰੀ ਸੀ ਕਿ ਉਹ ਚੰਦਰੇ ਵਕਤ ਦੇ ਖਿਲਾਫ ਬੇਧੜਕ ਬੋਲਣ ਲੱਗੇ। ਇਹਨਾਂ ਨੌਜਵਾਨ ਮੁੰਡਿਆਂ ਨੇ ਕਾਲੇ ਬੱਦਲਾਂ ਦੀ ਚਿੱਟੀ ਕੰਨੀ ਦਿਖਾਈ ਸੀ।

 

_ ਅੱਛਰੇ ਦਾਂਦੂ ਦਾ ਬੁੱਤ ਲਾਉਣ ਵੇਲੇ ਜਿਹੜੀ ਨੌਜਵਾਨ ਸਭਾ ਪਿੰਡ ਵਿਚ ਬਣੀ ਸੀ ਉਸਦਾ ਓਦੋਂ ਪ੍ਰਧਾਨ ਕਾਰਮੇਡ ਤਰਸੇਮ ਸਿੰਘ ਦਾ ਮੁੰਡਾ ਨਵਚੇਤਨ ਸਿੰਘ ਬਣਾਇਆ ਗਿਆ ਸੀ। ਉਹ ਪੜ੍ਹਿਆ-ਲਿਖਿਆ ਮੁੰਡਾ ਸੀ। ਬਰਨਾਲੇ ਕਾਲਜ ਵਿੱਚ ਪੜ੍ਹਨ ਜਾਂਦਾ । ਬੀ.ਏ. ਕਰ ਗਿਆ ਸੀ। ਬੀ.ਏ. ਕਰਕੇ ਉਹਨੇ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਨਹੀਂ ਕੀਤੀ। ਉਹਨੂੰ ਪਤਾਂ ਸੀ ਕਿ ਚਾਰ-ਚੁਫੇਰੇ ਰਾਜਨੀਤਕ ਗੰਦ ਫੈਲਿਆ ਹੋਇਆ ਹੈ। ਲੱਖਾਂ ਰੁਪਏ ਦੀ ਥੈਲੀ ਝੋਕੇ ਬਗੈਰ ਉਹਨੂੰ ਕਿਧਰੇ ਵੀ ਨੌਕਰੀ ਨਹੀਂ ਮਿਲੇਗੀ। ਲੱਖਾਂ ਰੁਪਏ ਉਹ ਕਿੱਥੋਂ ਲੈ ਕੇ ਆਉਂਦਾ। ਉਹ ਆਪਣੀ ਥੋੜੀ ਜਿਹੀ ਜ਼ਮੀਨ ਉੱਤੇ ਜੂਨ-ਗੁਜ਼ਾਰਾ ਮਸਾਂ ਕਰਦਾ ਸੀ। ਉਹਤੋਂ ਵੱਡਾ ਤਾਂ ਬਾਰਾਂ ਜਮਾਤਾਂ ਪਾਸ ਕਰਕੇ ਫੌਜ ਵਿਚ ਹੀ ਭਰਤੀ ਹੋ ਗਿਆ ਸੀ। ਉਹਦਾ ਵਿਆਹ ਵੀ ਹੋ ਚੁੱਕਿਆ ਸੀ। ਵੱਡੇ ਤੋਂ ਛੋਟੀ ਭੈਣ ਸੀ। ਉਹ ਵੀ ਪਲੱਸ-ਟੂ ਕਰਕੇ-ਅਧਿਆਪਕਾ ਦਾ ਕੋਰਸ ਕਰ ਗਈ ਸੀ। ਪਰ ਹਾਲੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ ਸੀ। ਵਿਆਹ ਹੋ ਗਿਆ ਸੀ। ਪ੍ਰਾਹੁਣਾ ਮਾਸਟਰ ਸੀ। ਉਹ ਸਹੁਰਿਆਂ ਦੇ ਸ਼ਹਿਰ ਹੀ ਇਕ ਪ੍ਰਾਈਵੇਟ ਸਕੂਲ ਵਿਚ ਇਕ ਕੱਚੀ ਜਿਹੀ ਨੌਕਰੀ ਕਰਦੀ। ਪ੍ਰਾਹੁਣਾ ਓਥੇ ਹੀ ਦੂਜੇ ਸਕੂਲ ਵਿਚ ਮਾਸਟਰ ਸੀ। ਹੁਣ ਘਰ ਵਿਚ ਨਵਚੇਤਨ ਸੀ ਤੇ ਜਾਂ ਬੱਸ ਉਹਦੀ ਬੁੱਢੀ ਮਾਂ। ਵੱਡਾ ਮੁੰਡਾ ਬਹੂ ਨੂੰ ਫੌਜ ਵਿਚ ਨਾਲ ਹੀ ਰਖਦਾ ਸੀ। ਕਦੇ ਕਿਸੇ ਸਾਲ ਉਹ ਮਹੀਨਾ-ਵੀਹ ਦਿਨ ਥੰਮਣ ਵਾਲੇ ਵੀ ਲਾ ਜਾਂਦੀ।

 

ਹੁਣ ਜਦੋਂ ਪੰਚਾਇਤ-ਚੋਣਾਂ ਹੋਈਆਂ ਤਾਂ ਪਹਿਲਾਂ ਪਿੰਡ ਦੇ ਸਾਰੇ ਨੌਜਵਾਨ ਮੁੰਡਿਆਂ ਨੇ ਇਕੱਠ ਕੀਤਾ। ਇਕੱਠ ਵਿਚ ਸਿਆਣੇ ਬੰਦੇ ਵੀ ਸੱਦੇ ਗਏ। ਉਹ ਸਾਰੇ ਬੰਦੇ ਇਕੱਠ ਵਿਚ ਸ਼ਾਮਲ ਹੋਏ, ਜਿਹੜੇ ਬੰਦੇ ਪੰਚਾਇਤ-ਮੈਂਬਰ ਰਹੇ ਸਨ। ਸਾਰੇ ਇਕੱਠ ਨੇ ਇਹੀ ਫੈਸਲਾ ਕੀਤਾ ਕਿ ਸਰਪੰਚ ਨਵਚੇਤਨ ਨੂੰ ਸਰਬਸੰਮਤੀ ਨਾਲ ਬਣਾ ਲਿਆ ਜਾਵੇ । ਪੰਚਾਇਤ-ਮੈਂਬਰਾਂ ਲਈ ਵੋਟਾਂ ਪਾਈਆਂ ਜਾਣ। ਵੋਟਾਂ ਜਦੋਂ ਪਾਈਆਂ ਤਾਂ ਅੱਧੇ ਤੋਂ ਵੱਧ ਪੰਚਾਇਤ-ਮੈਂਬਰ ਨੌਜਵਾਨ ਸਭਾ ਵਾਲੇ ਮੁੰਡੇ ਹੀ ਚੁਣੇ ਗਏ। ਬਾਕੀ ਜਿਹੜੇ ਚੁਣੇ ਗਏ, ਉਹ ਉਮਰ ਚ ਚਾਹੇ ਵੱਡੇ ਸਨ, ਪਰ ਉਹ ਨੌਜਵਾਨਾਂ ਦੇ ਹੀ ਸਮਰਥੱਕ ਸਨ। ਮੁੜਕੇ ਕਦੇ ਨਗਰ ਪੰਚਾਇਤ ਦੀ ਚੋਣ ਨਹੀਂ ਹੋਈ। ਪੰਜਾਬ ਸਰਕਾਰ ਦੇ ਹੋਰ ਉਲਝੇਵੇਂ ਵੀ ਨਹੀਂ ਮੁਕਦੇ ਸਨ। ਪੰਚਾਇਤ-ਚੋਣਾਂ ਵੱਲ ਉਹਨਾਂ ਦਾ ਕਦੇ ਧਿਆਨ ਹੀ ਨਹੀਂ ਗਿਆ ਸੀ। ਕਿੰਨੇ ਹੀ ਵਰ੍ਹਿਆਂ ਤੋਂ ਓਹੀ ਨਗਰ-ਪੰਚਾਇਤ ਤੁਰੀ ਆ ਰਹੀ ਸੀ।

 

:

 

ਨੌਜਵਾਨ ਸਭਾ ਦਾ ਪ੍ਰਧਾਨ ਨਵਚੇਤਨ ਚਾਰ-ਪੰਜ ਸਾਲ ਤਾਂ ਰਿਹਾ, ਪਰ ਜਦੋਂ ਉਹ ਸਰਪੰਚ ਬਣ ਗਿਆ ਤਾਂ ਮੁੰਡਿਆਂ ਨੇ ਸਭਾ ਦਾ ਪ੍ਰਧਾਨ ਕੋਈ ਹੋਰ ਮੁੰਡਾ ਬਣਾ ਲਿਆ। ਸਰਪੰਚ ਨੂੰ ਅੰਦਰ ਬਾਹਰ ਦੇ ਕੰਮ ਬਹੁਤ ਰਹਿੰਦੇ ਸਨ। ਉਹਨੇ ਆਪ ਹੀ ਆਖ ਦਿੱਤਾ ਸੀ ਕਿ ਭਾਈ ਪ੍ਰਧਾਨ ਹੁਣ ਤੁਸੀਂ ਕੋਈ ਹੋਰ ਬਣਾਓ। ਮੈਥੋਂ ਤਾਂ ਇਕ ਕੰਮ ਹੋਊ, ਜਾਂ ਸਰਪੰਚੀ ਜਾਂ ਪ੍ਰਧਾਨਗੀ। ਜਾਂ ਤਾਂ ਸਰਪੰਚ ਨਾ ਬਣਾਉਂਦੇ ਮੈਨੂੰ। ਫੇਰ ਤਾਂ ਨੌਜਵਾਨ ਸਭਾ ਦਾ ਪ੍ਰਧਾਨ ਉਹ ਹਰ ਸਾਲ ਹੀ ਬਦਲ ਲੈਂਦੇ। ਇਕ ਸਾਲ ਰੌਣਕੀ ਬਾਣੀਏ ਤਾਂ ਮੁੰਡਾ ਹੇਮ ਸਭਾ ਦਾ ਪ੍ਰਧਾਨ ਸੀ। ਇਹ ਉਹਨਾਂ ਦਾ ਛੋਟਾ ਮੁੰਡਾ ਸੀ। ਉਹ ਸਿਰਫ ਪੰਜਾਬੀ ਅੱਖਰਾਂ ਦਾ ਸਿਆਣੂ ਸੀ। ਅੱਖਰ ਜੋੜ-ਜੋੜ ਕੇ ਅਖ਼ਬਾਰ ਦੀਆਂ ਸੁਰਖੀਆਂ ਪੜ੍ਹ ਲੈਂਦਾ। ਬਾਣੀਆ-ਪੁੱਤ ਸੀ, ਹਿਸਾਬ-ਕਿਤਾਬ ਗੁਜ਼ਾਰੇ ਜੋਗਾ ਆਉਂਦਾ ਸੀ। ਜੱਟਾਂ ਦੇ ਮੁੰਡਿਆਂ ਵਿੱਚ ਰਹਿਕੇ ਉਹਦੀਆਂ ਜੱਟਾਂ ਵਾਲੀਆਂ ਹੀ ਆਦਤਾਂ ਸਨ। ਮੀਟ-ਦਾਰੂ ਵੀ ਖਾ-ਪੀ ਲੈਂਦਾ। ਫੇਰ ਇਕ ਸਾਲ ਚਮਿਆਰਾਂ ਦਾ ਮੁੰਡਾ ਪ੍ਰਧਾਨ ਬਣਿਆ। ਇਹ ਮੁੰਡਾ ਨੇਕ ਸੀ ਜਿਹੜਾ ਕਦੇ ਜੱਸੀ ਸਰਪੰਚ ਦਾ ਪਾਲੀ ਹੁੰਦਾ ਸੀ। ਇਸ ਵੇਲੇ ਉਹਦੀ ਉਮਰ ਤੀਹ ਸਾਲਾਂ ਤੋਂ ਉੱਤੇ ਸੀ। ਪਾਲੀ ਦਾ ਕੰਮ ਛੱਡਕੇ ਉਹ ਫੇਰ ਜੱਟਾਂ ਦੇ ਸੀਰੀ ਨਹੀਂ ਰਲਿਆ। ਉਹਦੇ ਨਾਨਕੇ ਸ਼ੇਰਪੁਰ ਸੀ। ਓਥੇ ਉਹਦੇ ਮਾਮੇ ਦੇ ਪੁੱਤ ਦੀ ਜੁੱਤੀਆਂ ਦੀ ਦੁਕਾਨ ਸੀ। ਨੇਕ ਸ਼ੇਰਪੁਰ ਚਲਿਆ ਗਿਆ ਸੀ। ਚਾਰ ਸਾਲ ਸ਼ੇਰਪੁਰ ਹੀ ਬੈਠਾ ਰਿਹਾ ਅਤੇ ਦੁਖੱਲੀ ਜੁੱਤੀ ਬਣਾਉਣ ਦਾ ਪੂਰਾ ਕਾਰੀਗਰ ਬਣਕੇ ਆਇਆ। ਹੁਣ ਪਿੰਡ ਰਹਿਕੇ ਉਹ ਜੁੱਤੀਆਂ ਸਿਉਣ ਦਾ ਕੰਮ ਕਰਦਾ। ਜੱਟਾਂ ਦੇ ਮੁੰਡਿਆਂ ਵਿੱਚ ਬਹਿੰਦਾ-ਉੱਠਦਾ। ਨੌਜਵਾਨ ਸਭਾ ਦੇ ਸਭ ਮੁੰਡੇ ਨੇਕ ਤੋਂ ਹੀ ਜੁੱਤੀਆਂ ਬਣਵਾਉਂਦੇ। ਉਹ ਦੂਜੇ ਚਮਿਆਰਾਂ ਨਾਲੋਂ ਘੱਟ ਪੈਸੇ ਲੈਂਦਾ ਅਤੇ ਜੁੱਤੀ ਵਧੀਆ ਬਣਾ ਕੇ ਦਿੰਦਾ। ::

 

ਨੌਜਵਾਨ ਸਭਾ ਦੇ ਮੁੰਡਿਆਂ ਵਿੱਚ ਜਾਤ-ਬਰਾਦਰੀ ਦਾ ਕੋਈ ਫਰਕ ਨਹੀਂ ਰੱਖਿਆ ਜਾਂਦਾ ਸੀ। ਸਾਰੀਆਂ ਜਾਤਾਂ ਦੇ ਮੁੰਡੇ ਇਕ-ਸਮਾਨ ਸਨ। ਉਹ ਤਾਂ ਇਕੋ ਭਾਂਡੇ ਵਿੱਚ ਖਾ ਪੀ ਲੈਂਦੇ। ਇਕ-ਦੂਜੇ ਦੇ ਬਦਲ-ਬਦਲ ਕੇ ਕੱਪੜੇ ਪਹਿਨਦੇ।

 

ਜਦੋਂ ਕਦੇ ਉਹ ਦੁੱਲੇ ਦੀ ਢਾਬ ਜਾ ਕੇ ਮੀਟਿੰਗ ਕਰਦੇ ਤਾਂ ਬਾਬਾ ਰਾਮਦਾਸ ਦਾ ਮੁੱਖ-ਸੇਵਕ ਬਚਿੱਤਰ ਦਾਸ ਉਹਨਾਂ ਦੀ ਪੂਰੀ ਸੇਵਾ ਕਰਦਾ । ਪ੍ਰਧਾਨ ਨੂੰ ਪੁੱਛ ਕੇ ਓਸੇ ਵੇਲੇ ਚਾਹ ਧਰ ਲੈਂਦਾ। ਵਧੀਆ ਚਾਹ ਬਣਾਉਂਦਾ। ਵਿਚ ਲੌਂਗ-ਲੈਚੀਆਂ ਕੁੱਟਕੇ ਪਾਉਂਦਾ। ਦੁੱਧ ਉੱਤੋਂ ਦੀ ਹੁੰਦਾ। ਦਿੰਦਾ ਤਾਂ ਚਾਹ ਅੱਧਾ-ਅੱਧਾ ਗਿਲਾਸ ਹੀ, ਪਰ ਚਾਹ ਦੁੱਖ ਤੋੜਦੀ ਤੁਰੀ ਜਾਂਦੀ। ਮੁੰਡੇ ਮਖੌਲ ਕਰਦੇ, ”ਬਚਿੱਤਰਾ, ਕਿਹੜੀ ਮੀਟਿੰਗ ਓਏ. ਅਸੀਂ ਤਾਂ ਤੇਰੀ ਚਾਹ ਪੀਣ ਆਉਨੇ ਆਂ।”

 

ਡੇਰੇ ਵਿਚ ਖੋਏ ਦੀਆਂ ਪਿੰਨੀਆਂ, ਬਰਫੀ, ਗੁਲਾਬ ਜਾਮਣਾਂ ਤੇ ਲੱਡੂਆਂ ਦੇ ਡੱਬੇ ਆਮ ਹੀ ਪਏ ਰਹਿੰਦੇ ਸਨ। ਬਾਬਾ ਰਾਮਦਾਸ ਨੂੰ ਮਿਲਣ-ਗਿਲਣ ਆਏ ਸੇਵਕ ਇਹ ਡੱਬੇ ਦੇ ਜਾਂਦੇ। ਬਚਿੱਤਰ ਉਹਨਾਂ ਨੂੰ ਫਰਿੱਜ ਵਿੱਚ ਸਾਂਭ ਦਿੰਦਾ ਸੀ। ਫਰਿੱਜ ਵਿਚ ਤਾਂ ਚਾਰ-ਪੰਜ ਦਿਨ ਚੀਜ਼ ਓਵੇਂ ਦੀ ਓਵੇਂ ਤਾਜ਼ਾ ਪਈ ਰਹਿੰਦੀ। ਮੀਟਿੰਗ ਜਦੋਂ ਖਤਮ ਹੋਣ ਵਾਲੀ ਹੁੰਦੀ, ਬਚਿੱਤਰ ਉਧਰ ਗੈਸ ਉੱਤੇ ਵੱਡੇ ਤੁਕਸ ਵਿਚ ਦੁੱਧ ਕਾੜ੍ਹ ਰਿਹਾ ਹੁੰਦਾ । ਦੁੱਧ ਵਿਚ ਛੋਟੀ ਅਲੈਚੀ ਪਾਉਂਦਾ ਅਤੇ ਪਿਸਤਾ-ਬਦਾਮ ਦੀਆਂ ਗਿਰੀਆਂ ਦੇ ਟੁੱਕੜੇ ਵੀ। ਮਿਠਾਈ ਦੇ ਡੱਬੇ ਤੇ ਦੁੱਧ ਦਾ ਅੱਧਾ-ਅੱਧਾ ਗਿਲਾਸ ਜਦੋਂ ਬਚਿੱਤਰ ਲੈਕੇ ਆਉਂਦਾ, ਮੁੰਡੇ ਆਪਣੇ ਫ਼ੈਸਲੇ ਕਰ ਚੁੱਕੇ ਹੁੰਦੇ।

 

ਬਚਿੱਤਰ ਦਾਸ ਵੀ ਉਹਨਾਂ ਦੀ ਨੌਜਵਾਨ ਸਭਾ ਦਾ ਮੈਂਬਰ ਸੀ। ਜਦੋਂ ਸਿਆਲਾਂ ਵਿੱਚ ਕਬੱਡੀ ਦਾ ਖੇਡ-ਮੇਲਾ ਹੁੰਦਾ ਤਾਂ ਲੰਗਰ-ਪਾਣੀ ਦੀ ਸਾਰੀ ਜਿੰਮੇਦਾਰੀ ਬਚਿੱਤਰ ਦਾਸ ਹੱਥ ਹੁੰਦੀ।

 

ਇਹ ਨਿਸ਼ਚਿਤ ਸੀ ਕਿ ਖੇਡ-ਮੇਲਾ ਗੁਰੂ ਨਾਨਕ ਦੇਵ ਦੇ ਜਨਮ ਵਾਲੇ ਦਿਨ ਕੀਤਾ ਜਾਂਦਾ। ‘ਗੁਰਪੁਰਬ ਤੋਂ ਇਕ ਦਿਨ ਪਹਿਲਾਂ ਸਵੇਰੇ ਦਸ ਵਜੇ ਹੀ ਮੈਚ ਸ਼ੁਰੂ ਹੋ ਜਾਂਦਾ। ਦਿਨ-ਛਿਪਦੇ ਤੱਕ ਮੈਚ ਚਲਦੇ .:. ਰਹਿੰਦੇ। ਬਹੁਤੀਆਂ ਟੀਮਾਂ ਹੁੰਦੀਆਂ ਤਾਂ ਦੋ ਮੈਚ ਇਕੱਠੇ ਹੀ ਸ਼ੁਰੂ ਕਰ ਦਿੰਦੇ। ਬੋਹੜ ਵਾਲੇ ਖੂਹ ਸਾਹਮਣੇ ਗੁਰਦੁਆਰੇ ਤੱਕ ਬਥੇਰਾ-ਚੌੜਾ ਮੈਦਾਨ ਸੀ। ਦੋ ਕੀ ਤਿੰਨ ਮੈਚ ਵੀ ਓਥੇ ਖੇਡੇ ਜਾ ਸਕਦੇ ਸਨ। ਗੁਰਪੁਰਬ ਵਾਲੇ ਦਿਨ ਆਖਰੀ ਮੈਚ ਖੇਡਿਆ ਜਾਂਦਾ। ਅਖੰਡ ਪਾਠ ਦੇ ਭੋਗ ਤੋਂ ਬਾਅਦ ਟੀਮਾਂ ਨੂੰ ਇਨਾਮ ਦਿੱਤੇ ਜਾਂਦੇ। ਕੁਝ ਸਾਲਾਂ ਤੋਂ ਹੁਣ ਇਨਾਮ ਪਹਿਲੀ, ਦੂਜੀ ਤੋਂ ਤੀਜੀ ਜੇਤੂ ਟੀਮ ਨੂੰ ਦਸ ਹਜ਼ਾਰ, ਸੱਤ ਹਜ਼ਾਰ ਅਤੇ ਪੰਜ

 

ਹਜ਼ਾਰ ਰੁਪਏ ਸੀ। ਇਹ ਭਾਰੀ ਇਨਾਮ ਜਿੱਤਣ ਲਈ ਵੀਹ-ਵੀਹ ਮੀਲ ਦੂਰ ਦੇ ਪਿੰਡਾਂ ਤੋਂ ਕਬੱਡੀ ਦੀਆਂ ਟੀਮਾਂ ਬੜੇ ਜੋਸ਼ ਵਿਚ ਆਉਂਦੀਆਂ। ‘

 

ਜੱਸੀ ਭਾਵੇਂ ਹਾਲੇ ਐਨਾ ਬੁੜ੍ਹਾ ਨਹੀਂ ਹੋਇਆ ਸੀ, ਪਰ ਸਾਰਾ ਕਾਰੋਬਾਰ ਉਹਦੇ ਮੁੰਡੇ ਅਲਬੇਲ ਨੇ ਸੰਭਾਲ ਲਿਆ। ਕੰਮਾਂ-ਕਾਰਾਂ ਵਲੋਂ ਵਿਹਲਾ ਹੋ ਕੇ ਜੱਸੀ ਘਰ ਹੀ ਬੈਠ ਗਿਆ। ਉਹਨੇ ਪੰਚਾਇਤ-ਚੋਣਾਂ ਵਿਚ ਵੀ ਕੋਈ ਦਿਲਚਸਪੀ ਨਹੀਂ ਲਈ ਸੀ। ਉਹਨੇ ਸਿਆਣਪ ਕੀਤੀ ਅਤੇ ਸਮਝ ਗਿਆ ਕਿ ਜ਼ਮਾਨਾ ਨੌਜਵਾਨ ਮੁੰਡਿਆਂ ਦਾ ਹੈ। ਹੁਣ ਤੱਕ ਜਿੰਨੀ ਸਰਦਾਰੀ ਭੋਗ ਲਈ, ਬਹੁਤ ਹੈ। ਹੁਣ ਪਿੰਡ ਵਿਚ ਉਹਦੀ ਦਾਲ ਨਹੀਂ ਗਲਣੀ। ਪਿੰਡ ਦੇ ਇੱਕਠਾਂ ਵਿਚ ਜੱਸੀ ਨੂੰ ਕੋਈ ਕਿਧਰੇ ਨਹੀਂ ਬੁਲਾਉਂਦਾ ਸੀ। ਨੌਜਵਾਨ ਸਭਾ ਦੇ ਕੰਮਾਂ ਵਿਚ ਮੁੰਡੇ ਅਲਬੇਲ ਨੂੰ ਵੀ ਨਹੀਂ ਸਿਆਣਦੇ ਸਨ। ਜਦੋਂ ਕਦੇ ਉਹ ਪਿੰਡ ਗੇੜਾ ਮਾਰਦਾ, ਮੁੰਡੇ ਉਹਦੇ ਨਾਲ ਰਸਮੀ ਜਿਹੀ ਗੱਲ ਕਰਦੇ। ਖੇਡ ਮੇਲੇ ਵੇਲੇ ਅਲਬੇਲ ਆਪ ਹੀ ਪਿੰਡ ਆ ਜਾਂਦਾ। ਇਨਾਮ-ਵੰਡ ਸਮਾਗਮ ਵਿੱਚ ਉਹ ਕਦੇ ਹਜ਼ਾਰ, ਕਦੇ ਪੰਜ ਸੌ ਰੁਪਿਆ ਖੇਡ-ਮੇਲੇ ਨੂੰ ਸਹਾਇਤਾ ਦਿੰਦਾ। ਮੁੰਡੇ ਸਹਾਇਤਾ ਹੱਸ ਕੇ ਫੜ ਲੈਂਦੇ। ਸਟੇਜ ਤੋਂ ਉਹਦਾ ਨਾਉਂ ਵੀ ਬੋਲ ਦਿੰਦੇ ਅਤੇ ਧੰਨਵਾਦ ਵੀ ਕਰਦੇ। ਬੱਸ ਇਸ ਤੋਂ ਵੱਧ ਕੁਝ ਨਹੀਂ। ਅਲਬੇਲ ਤੇ ਜੱਸੀ ਪ੍ਰਸੰਨਤਾ ਮਹਿਸੂਸ ਕਰਦੇ ਕਿ ਉਹਨਾਂ ਦੇ ਟੱਬਰ ਦੀ ਵੀ ਹਾਜ਼ਰੀ ਲੱਗ ਰਹੀ ਹੈ!

 

ਬਾਬਾ ਰਾਮਦਾਸ ਪੁੱਜ ਕੇ ਬੁੜ੍ਹਾ ਹੋ ਚੁੱਕਿਆ ਸੀ। ਆਪਣੀ’ ਕੁਟੀਆ ਵਿੱਚ ਹੀ ਪਿਆ-ਬੈਠਾ ਰਹਿੰਦਾ। ਬੱਸ ਉਹਦੀ ਐਨੀ ਹਿੰਮਤ ਬਹੁਤ ਸੀ ਕਿ ਆਪ ਤੁਰਕੇ ਨੇੜੇ ਦੇ ਖੇਤਾਂ ਵਿੱਚ ਜੰਗਲ-ਪਾਣੀ ਜਾ ਆਉਂਦਾ ਅਤੇ ਆਪਣਾ ਭਾਂਡਾ ਆਪ ਮਾਂਜਦਾ-ਧੋਂਦਾ। ਦੁਆਈ-ਬੂਟੀ ਦਾ ਸਾਰਾ ਕੰਮ ਉਹਨੇ ਬਚਿੱਤਰ ਦਾਸ ਨੂੰ ਸੰਭਾਲ ਰੱਖਿਆ ਸੀ। ਕੋਈ ਖਾਸ ਕੇਸ ਹੁੰਦਾ ਤਾਂ ਬਚਿੱਤਰ ਦਾਸ ਸਲਾਹ ਲੈ ਲੈਂਦਾ ਕਿ ਕਿਹੜੀ ਦਵਾਈ ਦਿੱਤੀ ਜਾਵੇ। ਬਚਿੱਤਰ ਦਾਸ ਸਕੂਲ ਦੀਆਂ ਸੱਤ ਜਮਾਤਾਂ ਪਾਸ ਸੀ। ਉਹ ਅਖ਼ਬਾਰ ਪੜ੍ਹ ਲੈਂਦਾ । ਬਾਬਾ ਰਾਮਦਾਸ ਨੂੰ ਪੁੱਛ ਕੇ ਦਵਾਈਆਂ ਲਿਖ ਲੈਂਦਾ ਅਤੇ ਬਰਨਾਲਿਓਂ ਲੈ ਆਉਂਦਾ। ਅਜਿਹੀਆਂ ਦਵਾਈਆਂ ਆਯੁਰਵੈਦ ਦੀਆਂ ਬਹੁਤ ਸਨ, ਦੁਆਈਆ ਦੁਕਾਨ ਤੋਂ ਹੀ ਮਿਲ ਜਾਂਦੀਆਂ। ਸ਼ੁਰੂ ਤੋਂ ਹੀ ਬਣੀ ਆਈ ਸੀ, ਇਹਨਾਂ ਦੁਆਈਆਂ ਨੂੰ ਉਹ ਪੱਥਰ ਦੀ ਕਾਲੀ ਕੂੰਡੀ ‘ਚ ਕੁੱਟ ਕੇ ਦਿੰਦੇ। ਬਾਬਾ ਰਾਮਦਾਸ ਵੇਲੇ ਤੋਂ ਹੀ ਉਹ ਅੰਗ੍ਰੇਜ਼ੀ ਦਵਾਈਆਂ ਵੀ ਵਰਤਦੇ। ਇਹ ਵੀ ਪੱਥਰ ਦੀ ਕਾਲੀ ਕੂੰਡੀ ਵਿੱਚ ਕੁੱਟਕੇ ਦਿੰਦੇ। ਕਈ ਦਵਾਈਆਂ ਜਾਂ ਭਸਮ ਅਜਿਹੇ ਸਨ, ਜਿਹੜੇ ਡੇਰੇ ਵਿੱਚ ਆਪ ਤਿਆਰ ਕਰਨੇ ਪੈਂਦੇ। ਉਹਨਾਂ ਦੇ ਸੇਵਕ ਸਾਰਾ-ਸਾਰਾ ਦਿਨ ਕੂੰਡਿਆਂ ਵਿੱਚ ਦਵਾਈਆਂ ਕੁੱਟਦੇ ਰਹਿੰਦੇ। ਚੌਥੇ-ਪੰਜਵੇਂ ਦਿਨ ਹੀ ਪਾਥੀਆਂ ਦੀਆਂ ਧੂਣੀਆਂ ਤਪਾਈਆਂ ਜਾਂਦੀਆਂ ਅਤੇ ਦੁਆਈਆਂ ਤਿਆਰ ਹੁੰਦੀਆਂ। ਇਸ ਪ੍ਰਕਾਰ ਦੁਆਈ-ਬੂਟੀ ਦਾ ਪੂਰਾ ਹੱਥ-ਥਹੁ ਬਚਿੱਤਰ ਦਾਸ ਨੂੰ ਆ ਗਿਆ ਸੀ। ਦੂਰ ਦੂਰ ਤੋਂ ਮਰੀਜ਼ ਆਉਂਦੇ। ਬਚਿੱਤਰ ਦਾਸ ਦੇ ਹੱਥਾਂ ਦੀਆਂ ਬੰਨ੍ਹੀਆਂ ਪੁੜੀਆਂ ਵਿਚ ਲੋਕਾਂ ਨੂੰ ਹੁਣ ਓਨਾ ਵਿਸ਼ਵਾਸ ਅਤੇ ਨਿਸਚਾ ਸੀ, ਜਿੰਨਾ ਵਿਸ਼ਵਾਸ ਤੇ ਨਿਹਰਾ ਕਦੇ ਬਾਬਾ ਰਾਮਦਾਸ ਦਾ ਹੁੰਦਾ। ਵੱਡੇ ਬਾਂਬੇ ਵਾਂਗ ਹੀ ਬਚਿੱਤਰ ਦਾਸ ਨੇ ਆਪਣੇ ਭਗਵੇਂ ਚੋਗੇ ਨੂੰ ਦੋ ਖੀਸੇ ਲਗਵਾਏ ਹੁੰਦੇ। ਮਰੀਜ਼ਾਂ ਤੋਂ ਲਏ ਪੈਸੇ ਖੱਬੇ ਹੱਥ ਨਾਲ ਉਹ ਸੱਜੇ ਖੀਸੇ ਵਿਚ ਪਾਈਂ ਜਾਂਦਾ ਅਤੇ ਸੱਜੇ ਨਾਲ ਖੱਬੇ ਖੀਸੇ ਵਿਚ। ਇੰਜ ਬਚਿੱਤਰ ਦਾਸ ਨੂੰ ਦੁਆਈ-ਬੂਟੀ ਦੀ ਆਮਦਨ ਬਹੁਤ ਸੀ। ਇਹ ਪੈਸੇ ਉਹ ਆਪਣੇ ਕੋਲ ਨਹੀਂ ਰਖਦਾ ਸੀ। ਆਥਣ ਤੱਕ ਜਿੰਨੇ ਨੋਟ ਇੱਕਠੇ ਹੁੰਦੇ, ਗਿਣਕੇ ਵੱਡੇ ਬਾਬਿਆਂ ਦੇ ਪੈਰਾਂ ਵਿਚ ਰੱਖ ਦਿੰਦਾ। ਇਹ ਵੱਖਰੀ ਗੱਲ ਸੀ ਕਿ ਬਾਬਾ ਰਾਮਦਾਸ ਮੁੜ ਕੇ ਇਹੀ ਆਖਦਾ, ”ਬਚਿੱਤਰ, ਇਹ ਨੋਟ ਸਾਂਭਦੇ ਭਾਈ ਕਿਸੇ ਪਾਸੇ।’

 

ਗੂੜ੍ਹਾ ਸਿਆਲ ਸੀ। ਕਈ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਸੀ। ਸਵੇਰੇ ਸੂਰਜ ਦਸ-ਗਿਆਰਾਂ ਵਜੇ ਜਾਕੇ ਕਿਤੇ ਦਿਸਣ ਲਗਦਾ। ਆਥਣ ਨੂੰ ਫੇਰ ਸਦੇਹਾਂ ਹੀ ਧੁੰਦ ਉੱਤਰਣ ਲਗਦੀ । ਸੂਰਜ ਖੜ੍ਹਾ ਖੜ੍ਹਾ ਗੁੰਮ ਹੋ ਜਾਂਦਾ। ਪਤਾ ਹੀ ਨਹੀਂ ਲਗਦਾ ਸੀ ਕਿ ਸਰੂਜ ਛਿਪ ਗਿਆ ਹੈ ਜਾਂ ਨਹੀਂ। ਦਿਨ ਦੇ ਚਾਨਣ ਤੋਂ ਹੀ ਪਤਾ ਲਗਦਾ ਕਿ ਰਾਤ ਹਾਲੇ ਪਈ ਨਹੀਂ ਜਾਂ ਫੇਰ ਘੜੀਆਂ ਦੇਖਕੇ ਸੂਰਜ ਛਿਪਣ ਦਾ ਅੰਦਾਜ਼ਾ ਲਾਇਆ ਜਾਂਦਾ। ਐਨੀ ਸਖਤ ਠੰਡ ਬੋਦੇ ਹੱਡਾਂ ਵਿਚੋਂ ਜਾਨ ਕੱਢ ਲੈਂਦੀ। ਬੁੜ੍ਹੇ ਸਾਰਾ ਸਾਰਾ ਦਿਨ ਹੀ ਰਜਾਈਆਂ ਵਿੱਚ ਵੜੇ ਪਏ ਰਹਿੰਦੇ। ਬਾਬਾ ਰਾਮਦਾਸ ਦਾ ਬੁਰਾ ਹਾਲ ਸੀ। ਉਹ ਕੁਟੀਆ ਦਾ ਬਾਰ ਹਮੇਸ਼ਾ ਬੰਦ ਰਖਦਾ। ਅੰਦਰ

 

ਬਿਜਲੀ ਦਾ ਬਲੋਅਰ ਚੌਵੀ ਘੰਟੇ ਚਲਦਾ ਰਹਿੰਦਾ। ਪਰ ਬਿਜਲੀ ਚੌਵੀ ਘੰਟੇ ਨਹੀਂ ਆਉਂਦੀ ਸੀ। ਥੰਮਣ ਵਾਲਾ ਅਤੇ ਟਿੱਬਾ ਚੌਵੀ ਘੰਟੇ ਬਿਜਲੀ ਦੀ ਸਕੀਮ ਵਿਚ ਆਏ ਹੋਏ ਸਨ। ਦੁੱਲੇ ਦੀ ਢਾਬ ਦਾ ਕੁਨੈਕਸ਼ਨ ਟਿੱਬੇ ਦੇ ਟ੍ਰਾਂਸਫਾਰਮਰ ਨਾਲ ਸੀ। ਇਸ ਟ੍ਰਾਂਸਫਾਰਮਾਰ ਦਾ ਕਦੇ ਕੁਝ ਵਿਗੜਿਆ ਰਹਿੰਦਾ, ਕਦੇ ਕੁਝ। ਸੋ ਚੌਵੀ ਘੰਟੇ ਵਾਲੀ ਸਕੀਮ ਫ਼ੇਲ੍ਹ ਸੀ। ਹਾਂ, ਥੰਮਣ ਵਾਲੇ ਇਹ ਸਕੀਮ ਕਾਮਯਾਬ ਸੀ। ਕਾਰਨ ਸੀ, ਓਥੋਂ ਦੀ ਨੌਜਵਾਨ ਸਭਾ। ਨੌਜਵਾਨ ਸਭਾ ਵਾਲੇ ਮੁੰਡੇ ਬਿਜਲੀ ਵਾਲਿਆਂ ਦੇ ਗਲ ‘ਚ ਗੂਠਾ ਦੇਈਂ ਰਖਦੇ । ਟਿੱਬੇ ਵਿਚ ਅਜਿਹੀ ਕੋਈ ਸੰਸਥਾ ਨਹੀਂ ਸੀ। ਟਿੱਬੇ ਵਾਲੇ ਲੋਕ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਸਨ। ਬਿਜਲੀ ਚਲਦੀ ਹੈ ਤਾਂ ਭਲੀ ਨਹੀਂ ਚਲਦੀ ਤਾਂ ਭਲੀ।

 

ਇਹਨਾਂ ਦਿਨਾਂ ਵਿਚ ਬਾਬਾ ਰਾਮਦਾਸ ਅੱਠਪਹਿਰੀ ਰੋਟੀ ਖਾਂਦਾ। ਸਵੇਰੇ ਸ਼ਾਮ ਕੁਝ ਨਹੀਂ ਖਾਂਦਾ ਸੀ। ਦੁਪਹਿਰੇ ਮੂੰਗੀ ਦੀ ਦਾਲ ਨਾਲ ਬੱਸ ਇਕ ਫੁਲਕਾ ਖਾ ਲੈਂਦਾ। ਭੁੰਨੀ ਕਣਕ ਦਾ ਦਲੀਆ ਖਾਂਦਾ-ਕਦੇ ਮਿੱਠਾ, ਕਦੇ ਲੂਣ ਵਾਲਾ। ਕਦੇ ਕਦੇ ਚੌਲਾਂ ਮੂੰਗੀ ਦੀ ਖਿਚੜੀ ਵੀ। ਦੇਸੀ ਘਿਓ ਨਹੀਂ ਖਾਂਦਾ ਸੀ। ਸਵੇਰੇ ਸਵੇਰੇ ਨੇਂਬੂ-ਪਾਣੀ ਪੀਂਦਾ ਅਤੇ ਫਿਰ ਜੰਗਲ-ਪਾਣੀ ਜਾਕੇ ਵਿੱਕੀ ਚਾਹ। ਰਾਤ ਵੇਲੇ ਸਿਰਫ ਫਿੱਕਾ ਦੁੱਧ ਪੀਂਦਾ, ਪੌਣਾ ਕੁ ਗਿਲਾਸ। ਬੱਸ ਇਹੀ ਉਹਦੀ ਖੁਰਾਕ ਸੀ।

 

ਕਿੰਨੇ ਹੀ ਮਹੀਨਿਆਂ ਤੋਂ ਉਹ ਹੁਣ ਕਦੇ ਥੰਮਣ ਵਾਲੇ ਨਹੀਂ ਗਿਆ ਸੀ। ਨਾ ਹੀ ਕਦੇ ਹਮੀਰਗੜ੍ਹ

 

ਦਾ ਗੇੜਾ ਮਾਰਿਆ। ਜੱਸੀ ਉਹਨੂੰ ਤੀਜੇ-ਚੌਥੇ ਦਿਨ ਹੀ ਆਕੇ ਮਿਲ ਜਾਂਦਾ। ਉਹ ਕੋਈ ਖਾਸ ਗੱਲਾਂ ਨਹੀਂ ਕਰਦੇ ਸਨ। ਰਾਮਦਾਸ ਅਲਬੇਲ ਦੇ ਕਾਰੋਬਾਰ ਦੀਆਂ ਥੋੜੀਆਂ-ਮੋਟੀਆਂ ਗੱਲਾਂ ਕਰਦਾ ਅਤੇ ਅਸ਼ੀਰਵਾਦ ਦਿੰਦਾ, ਆਖਦਾ, ”ਜਸਵੰਤ ਸਿਆਂ, ਲੜਕਾ ਤੇਰਾ ਲਾਇਕ ਨਿਕਲਿਐ ਬਈ।” ਹਮੀਰਗੜ੍ਹ ਵਾਲੇ ਚਾਰ- ਪੰਜ ਮਹੀਨੇ ਪਹਿਲਾਂ ਆਏ ਸਨ ਤੇ ਰਾਮਦਾਸ ਦੀ ਸੁੱਖ-ਸਾਂਦ ਦਾ ਪਤਾ ਲੈ ਗਏ ਸਨ। ਮੱਘੋ, ਸੁਖਦਿਆਲ ਤੇ ਸੁਰਜੀਤ ਤਿੰਨੇ ਕਾਰ ਲੈ ਕੇ ਆਏ। ਬੱਚਿਆਂ ਨੂੰ ਹਮੀਰਗੜ੍ਹ ਛੱਡ ਆਏ ਸਨ। ਉਹ ਸਵੇਰੇ-ਸਵੇਰੇ ਆਏ ਸਨ। ਸਵੇਰੇ ਸਵੇਰੇ ਤੋਂ ਮਤਲਬ ਓਦੋਂ ਓਥੋਂ ਤੁਰੇ ਸਨ, ਜਦੋਂ ਸੜਕਾਂ ਚੱਲਣ ਲੱਗ ਪਈਆਂ। ਸੂਰਜ ਉਹਨਾਂ ਨੂੰ ਦੁੱਲੇ ਦੀ ਢਾਬ ਆ ਕੇ ਹੀ ਦਿਸਣ ਲੱਗਿਆ। ਪਹਿਲਾਂ ਤਾਂ ਚਾਹ-ਪਾਣੀ ਪੀਤਾ। ਫੇਰ ਰਜਾਈ ਵਿਚ ਬੈਠ ਕੇ ਸੁਖਦਿਆਲ ਬਾਬਾ ਰਾਮਦਾਸ ਦੀਆਂ ਲੱਤਾਂ ਘੁੱਟਣ ਲੱਗਿਆ। ਮੱਘੋ ਬਾਬਿਆਂ ਦਾ ਸਿਰ ਦੱਬ ਰਹੀ ਸੀ! ਸੁਰਜੀਤ ਦਾ ਹੱਥ ਰਾਮਦਾਸ ਨੇ ਆਪਣੇ ਪਿੰਡੇ ਨੂੰ ਨਹੀਂ ਲਵਾਇਆ। ਸੂਰਜ ਕੁਝ ਹੋਰ ਚਮਕਣ ਲੱਗਿਆ ਤਾਂ ਮੱਘੋ ਨੇ ਬਚਿੱਤਰ ਦਾਸ ਨੂੰ ਕਹਿਕੇ ਪਾਣੀ ਗਰਮ ਕਰਵਾ ਲਿਆ। ਹਵਾ ਲੱਗਣ ਦੇ ਡਰੋਂ ਸੁੱਖ ਤੇ ਮੱਘੋ ਨੇ ਕੁਟੀਆ ਵਿਚ ਹੀ ਰਾਮਦਾਸ ਨੂੰ ਮਲ-ਮਲ ਕੇ ਨਵਾਇਆ। ਸਾਰੇ ਪਿੰਡੇ ਨੂੰ ਸਰ੍ਹੋਂ ਦਾ ਤੇਲ ਲਾ ਦਿੱਤਾ। ਸਿਰ ਦੇ ਵਾਲ ਥੋੜੇ-ਥੋੜੇ ਸਨ, ਐਵੇਂ ਬਸ ਜਟੂਰੀਆਂ ਜਿਹੀਆਂ। ਦਾੜ੍ਹੀ-ਮੁੱਛਾਂ ਨਾਂ-ਮਾਤਰ ਸਨ। ਨ੍ਹਾ ਕੇ ਰਾਮਦਾਸ ਹੌਲਾ ਫੁੱਲ ਹੋ ਗਿਆ। ਨਵੇਂ ਧੋਤੇ ਕੱਪੜੇ ਪਾਕੇ ਰਜਾਈ ਵਿਚ ਹੀ ਫੇਰ ਵੜ੍ਹ ਗਿਆ। ਉਹ ਕਈ ਦਿਨਾਂ ਪਿੱਛੋਂ ਨ੍ਹਾਤਾ ਸੀ। ਜਦੋਂ ਕਦੇ ਨਵਾਉਂਦਾ, ਬੱਚਿਤਰ ਦਾਸ ਹੀ ਨਵਾਉਂਦਾ। ਰਾਮਦਾਸ ਨੇ ਰੱਬ ਦਾ ਸ਼ੁਕਰ ਮਨਾਇਆ। ਉਹਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਉਹਦੇ ਆਪਣੇ ਘਰਦੇ, ਉਹਦੀ ਸਕੀ ਭਰਜਾਈ ਅਤੇ ਭਤੀਜਾ, ਭਤੀਜ-ਨੂੰਹ ਉਹਦੀ ਕਿੰਨੀ ਸੇਵਾ ਕਰਦੇ ਫਿਰਦੇ ਹਨ। ਅਚਾਨਕ ਹੀ ਉਹਦੇ ਕੋਈ ਗੱਲ ਯਾਦ ਆਈ ਤਾਂ ਉਹ ਉੱਠਕੇ ਬੈਠ ਗਿਆ। ਸੁਖਦਿਆਲ ਨੂੰ ਕਹਿਕੇ ਲੰਗਰ ਵਿਚੋਂ ਬੱਚਿਤਰ ਦਾਸ ਨੂੰ ਬੁਲਾਇਆ। ਬੱਚਿਤਰ ਉਹਨਾਂ ਲਈ ਰੋਟੀ-ਟੁਕ ਦਾ ਆਹਰ ਕਰਦਾ ਫਿਰਦਾ ਸੀ। ਕਹਿਣ ਲੱਗਿਆ, ”ਬਚਿੱਤਰਾ ਭਾਈ, ਰੋਟੀ ਤਾਂ

 

ਕੁੜੀਆਂ ਆਪ ਬਣਾ ਲੈਣਗੀਆਂ। ਤੂੰ ਇਹਨਾਂ ਨੂੰ ਕੁੱਝ ਸਾਮਾਨ ਦੇ ਦੇ। ਤੂੰ ਐਂ ਕਰ, ਕਾਰ ਲੈ ਕੇ ਮੰਡੀ ਨੂੰ ਜਾਹ। ਮੱਛੀ ਤੇ ਸੁਰਜੀਤ ਵਾਸਤੇ ਦੋ ਸੂਟ ਮਹਿੰਗੇ ਭਾਅ ਦੇ ਹੋਣ, ਸੁੱਖੇ ਵਾਸਤੇ ਕੁੜਤਾ-ਪਾਜਮਾ ਤੇ ਪੱਗ ਲੈ ਆ। ਐਵੇਂ ਚਿਰ ਪਿੱਛੋਂ ਆਏ ਨੇ, ਖਾਲੀ ਨ੍ਹੀ ਮੋੜਨਾ ਆਪਾਂ।” ਬੱਚਿਤਰ ਲਈ ਇਸ਼ਾਰਾ ਹੀ ਕਾਫੀ ਸੀ। ਮੱਘੇ ਨੂੰ ਸਭ ਦਿਖਾਕੇ ਅਤੇ ਤੁਰਤ-ਪੈਰ ਕਾਰ ਚਲਾ ਕੇ ਉਹ ਮੰਡੀ ਨੂੰ ਤੁਰ ਗਿਆ। ਉਹਦੀ ਜੇਬ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ।

 

ਮੁੱਘੇ ਤੇ ਸੁਰਜੀਤ ਲੰਗਰ ਵਿੱਚ ਸਨ। ਰਾਮਦਾਸ ਨੇ ਸੁਖਦਿਆਲ ਨੂੰ ਕਿਹਾ ਕਿ ਉਹ ਕੁਟੀਆ ਦਾ ਅੰਦਰਲਾ ਕੁੰਡਾ ਲਾ ਲਵੇ ਅਤੇ ਟਿਊਬ ਜਗਾ ਕੇ ਉਹਦੀ ਗੱਲ ਸੁਣੇ। ਇੱਕਲੇ ਬਲਬ ਦੀ ਰੋਸ਼ਨੀ ਥੋੜੀ ਸੀ। ਰਾਮਦਾਸ ਹੌਲੀ ਹੌਲੀ ਰਜ਼ਾਈ ਵਿੱਚੋਂ ਉੱਠਿਆ। ਕੂੰਜੀ ਲੱਭ ਕੇ ਇਕ ਅਲਮਾਰੀ ਦਾ ਜਿੰਦਾ ਖੋਲ੍ਹਿਆ। ਤਿੰਨਾਂ ” ਖਾਨਿਆਂ ਵਿੱਚ ਏਧਰ-ਓਧਰ ਖਾਸੇ ਕਾਗਜ਼ ਸਨ। ਅਨੈਕ ਲਾਕੇ ਉਹ ਉਹਨਾਂ ਕਾਗਜ਼ਾਂ ਨੂੰ ਛੇਤੀ-ਛੇਤੀ ਦੇਖ ਰਿਹਾ ਸੀ। ਕੰਮ ਦੇ ਕਾਗਜ਼ਾਂ ਨੂੰ ਕੱਢ ਕੇ ਇਕ ਪਾਸੇ ਰੱਖੀ ਜਾਂਦਾ। ਇਹਨਾਂ ਵਿੱਚ ਸੱੜ ਐਡੀਆਂ ਸਨ ਜਿਹਨਾਂ ਦਾ ਭੁਗਤਾਨ ਬੁਢਲਾਡੇ ਦੀਆਂ ਬੈਂਕਾਂ ਵਿੱਚੋਂ ਹੋਣਾ ਸੀ। ਰਾਮਦਾਸ ਦੇ ਮਰਨ ਤੋਂ ਬਾਅਦ ਇਹ ਸਾਰਾ ਪੈਸਾ ਸੁਖਦਿਆਲ ਸਿੰਘ ਪੁਤਰ ਸ਼ਿਆਮ ਸਿੰਘ ਪਿੰਡ ਹਮੀਰਗੜ੍ਹ ਨੂੰ ਮਿਲ ਜਾਣਾ ਸੀ। ਇਕ ਵਸੀਅਤ ਸੀ, ਜਿਸ ਅਨੁਸਾਰ ਰਾਮਦਾਸ ਦੇ ਮਰਨ ਉਪ੍ਰੰਤ ਮੰਡੀ ਰੋਡ ਸ਼ਾਹ ਵਾਲੀ ਕੋਠੀ ਵੀ ਸੁਖਦਿਆਲ ਦੇ ਨਾਂ ਲੱਗ ਜਾਣੀ ਸੀ। ਤਿੰਨ ਐਫ-ਡੀਆਂ ਹੋਰ ਸਨ ਜਿਹੜੀਆਂ ਰਾਮਦਾਸ ਚੇਲਾ ਬਾਬਾ ਦੁੱਲਾ ਸਿੰਘ ਡੇਰਾ ਦੁੱਲੇ ਦੀ ਢਾਬ ਪਿੰਡ ਥੰਮਣ ਵਾਲਾ ਦੇ ਨਾਂ ਸਨ। ਇਹਨਾਂ ਦਾ ਰੁਪਿਆ ਉਸ ਚੇਲੇ ਨੂੰ ਮਿਲਣਾ ਸੀ, ਜਿਹੜਾ ਬਾਬਾ ਰਾਮਦਾਸ ਦੇ ਮਰਨ ਉਪ੍ਰੰਤ ਬਣਦਾ। ਇਹ ਸਾਰੀਆਂ ਐਫ-ਡੀਆਂ ਸੱਤ ਬੁਢਲਾਡੇ ਵਾਲੀਆਂ ਅਤੇ ਤਿੰਨ ਦੁੱਲੇ ਦੀ ਢਾਬ ਵਾਲੀਆਂ ਤਿੰਨ- ਤਿੰਨ ਸਾਲਾਂ ਲਈ ਸਨ। ਇਹ ਸਾਰੀਆਂ ਇਕ-ਦੋ ਸਾਲ ਪਹਿਲਾਂ ਹੀ ਬਾਬਾ ਰਾਮਦਾਸ ਨੇ ਕਰਾਈਆਂ ਸਨ ਬੁਢਲਾਡੇ ਵਾਲੀਆਂ ਸੱਤ ਐਫ-ਡੀਆਂ ਅਤੇ ਰੋਡੂ ਸ਼ਾਹ ਮੰਡੀ ਦੀ ਕੋਠੀ ਵਾਲੀ ਵਸੀਅਤ ਸੁਖਦਿਆਲ ਨੂੰ ਫੜਾ ਕੇ ਬਾਕੀ ਤਿੰਨ ਐਫ-ਡੀਆਂ ਰਾਮਦਾਸ ਨੇ ਅਲਮਾਰੀ ਵਿਚ ਹੀ ਧਰ ਦਿੱਤੀਆਂ ਅਤੇ ਪਹਿਲਾ ਵਾਂਗ ਹੀ ਜਿੰਦਾ ਲਾ ਕੇ ਕੂੰਜੀ ਸੰਭਾਲ ਦਿੱਤੀ। ਏਸੇ ਅਲਮਾਰੀ ਵਿੱਚ ਹੀ ਥਾਬਿਆਂ ਦਾ ਕੁੱਲ ਪੈਸਾਂ-ਟਕਾ ਪਿਆ ਰਹਿੰਦਾ ਸੀ ਰਜ਼ਾਈ ਵੱਲ ਕਾਹਲ ਨਾਲ ਆ ਰਿਹਾ ਰਾਮਦਾਸ ਬੋਲਿਆ, ‘ਸੁਖਦਿਆਲ ਬੱਚੂ, ਇਹ ਸਾਰੇ ਕਾਗਜ਼ ਹੁਣ ਸੰਭਾਲ ਲੈ ਕਿਧਰੇ ਸੰਵਾਰ ਕੇ। ਉਹ ਸਾਰੀ ਚੀਜ ਤੇਰੀ ਹੈ।’

 

ਸੁਖਦਿਆਲ ਸਿਆਣਾ ਸੀ। ਸਾਰੀ ਗੱਲ ਸਮਝ ਗਿਆ। ਉਹਨੂੰ ਲੱਗਿਆ, ਜਿਵੇਂ ਇਹੀ ਕੁਝ ਕਰਨ ਦੁੱਲੇ ਦੀ ਢਾਬ ਉਹ ਉਸ ਦਿਨ ਆਏ ਹੋਣ। ਐਨੇ ਨੂੰ ਸੱਸ-ਨੂੰਹ ਰੋਟੀ-ਟੁੱਕ ਦਾ ਸਾਰਾ ਸਾਮਾਨ ਚੁੱਕੀ ਕੁਟੀਆ ਦੇ ਬਾਹਰ ਖੜ੍ਹੀਆਂ ਤਖਤਿਆਂ ਦਾ ਕੁੰਡਾ ਖੜਕਾ ਰਹੀਆਂ ਸਨ। ਉਹਨਾਂ ਨੇ ਦੁੱਧ ਵਿੱਚ ਸੇਵੀਆਂ ਉਬਾਲੀਆਂ ਸਨ। ਸਾਬਤ ਮੂੰਗੀ ਦੀ ਦਾਲ ਸੀ। ਰੋਟੀਆਂ ਸਨ। CLU

 

ਸਿਆਲਾਂ ਦੇ ਦਿਨ ਕੀ ਹੁੰਦੇ ਨੇ। ਉਹਨਾਂ ਨੂੰ ਗੱਲਾਂ-ਬਾਤਾਂ ਕਰਦਿਆਂ ਨੂੰ ਆਥਣ ਦੀ ਚਾਹ ਦਾ ਵੇਲਾ ਹੋ ਗਿਆ। ਸੁਖਦਿਆਲ ਪਹਿਲਾਂ ਤਾਂ ਮਾਂ ਨੂੰ ਟਿੱਬੇ ਛੱਡ ਆਇਆ। ਸੁਰਜੀਤ ਵੀ ਨਾਲ ਗਈ ਸੀ। ਫੇਰ ਉਹ ਦੋਵੇਂ ਥੰਮਣ ਵਾਲੇ ਆ ਗਏ। ਅਗਲੇ ਦਿਨ ਉਹ ਫੇਰ ਸਾਰੇ ਦੁੱਲੇ ਦੀ ਢਾਬ ਇਕੱਠੇ ਹੋਏ। ਲੀੜਾ-ਕੱਪੜਾ ਦੂਜੇ ਦਿਨ ਹੀ ਉਹਨਾ ਨੂੰ ਦਿੱਤਾ ਗਿਆ। ਇਹ ਲੀੜਾ-ਕੱਪੜਾ ਤੇ ਪੈਸੇ ਰਾਮਦਾਸ ਨੇ ਉਹਨਾਂ ਨੂੰ ਬਚਿੱਤਰ ਦਾਸ ਦੇ ਹੱਥੋਂ ਦਿਵਾਏ।

 

ਹਮੇਸ਼ਾ ਵਾਂਗ ਰਾਮਦਾਸ ਰਾਤ ਨੂੰ ਫਿੱਕੇ ਦੁੱਧ ਦਾ ਗਿਲਾਸ ਪੀ ਕੇ ਪਿਆ। ਉਹ ਹਮੇਸ਼ਾ ਵਾਂਗ ਆਥਣ ਦੀ ਆਰਤੀ ਵਿਚ ਵੀ ਸ਼ਾਮਲ ਹੋਇਆ ਸੀ। ਹਮੇਸ਼ਾ ਵਾਂਗ ਰਾਤ ਨੂੰ ਬਹਿਕੇ ਮਾਲਾ ਵੀ ਫੇਰੀ ਸੀ। ਆਪਣੀਆਂ ਸਾਰੀਆਂ ਕਿਰਿਆਵਾਂ ਉਹ ਕੱਲ ਤੱਕ ਕਰਦਾ ਰਿਹਾ ਸੀ। ਅਗਲੇ ਦਿਨ ਸਵੇਰੇ ਬਚਿੱਤਰ ਦਾਸ ਨੇਂਬੂ-ਪਾਣੀ ਦਾ ਗਿਲਾਸ ਲੈ ਕੇ ਗਿਆ। ਬਾਬਾ ਉੱਠਿਆ ਹੀ ਨਹੀਂ। ਬਾਬਾ ਬੋਲਿਆ ਹੀ ਨਹੀਂ, ਜਿਵੇਂ ਉਹਨੂੰ ਬਚਿੱਤਰ ਦੀ ਆਵਾਜ਼ ਸੁਣੀ ਨਾ ਹੋਵੇ।

 

ਬਾਬਾ ਰਾਮ ਦਾਸ ਦੇ ਪ੍ਰਾਣ-ਪੰਖੇਰੂ ਰਾਤ ਨੂੰ ਪਤਾ ਨਹੀਂ ਕਿਹੜੇ ਵੇਲੇ ਦੂਰ ਕਿਧਰੇ ਉਡਾਰੀ ਮਾਰ ਗਏ ਸਨ। ਉਹਦੀ ਦੇਹ ਵੱਡੇ ਹਾਲ ਵਿਚ ਤਖਤਪੋਸ਼ ਉੱਤੇ ਸੁੰਦਰ ਬਸਤਰਾਂ ਨਾਲ ਢੱਕ ਕੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰੱਖੀ ਗਈ। ਸ਼ਾਮ ਚਾਰ ਵਜੇ ਤੱਕ ਕੁੱਲ ਦੁਨੀਆਂ ਆਈ । ਥੰਮਣ ਵਾਲਾ, ਟਿੱਬਾ ਅਤੇ ਮੰਡੀ ਰੋਡ ਸ਼ਾਹ ਦੇ ਸਭ ਸ਼ਰਧਾਲੂ ਪਹੁੰਚੇ। ਹਮੀਰਗੜ੍ਹ ਤੋਂ ਉਹਨਾਂ ਦਾ ਸਾਰਾ ਟੱਬਰ ਸੀ। ਜੱਸੀ ਤੇ ਉਹਦਾ ਮੁੰਡਾ ਅਲਬੇਲ ਅੱਗੇ-ਅੱਗੇ ਤੁਰ ਫਿਰ ਰਹੇ ਸਨ। ਥੰਮਣ ਵਾਲਾ ਦੀ ਨੌਜਵਾਨ ਸਭਾ ਅਤੇ ਨਗਰ ਪੰਚਾਇਤ ਦੀਆਂ ਅਲੱਗ ਸਕੀਮਾਂ ਸਨ। ਬਚਿੱਤਰ ਦਾਸ ਸਭ ਦੀ ਸੁਣਦਾ, ਸਭ ਦੀ ਮੰਨਦਾ। ਜਿਵੇਂ ਕੋਈ ਕਹਿੰਦਾ, ਉਹ ਸਤਿ ਬਚਨ ਆਖ ਛੱਡਦਾ। ਬਾਬੇ ਦੁੱਲੇ ਦੀ ਸਮਾਧ ਦੇ ਕੋਲ ਹੀ ਬਾਬਾ ਰਾਮ ਦਾਸ ਦੀ ਚਿਤਾ ਨੂੰ ਅੱਗ ਲਾਈ ਗਈ। ਸਵਾ ਮਣ ਪੱਕੀ ਚੰਦਨ ਦੀ ਲੱਕੜ ਫੂਕੀ ਗਈ। ਇਲਾਕੇ ਦਾ ਕੁਲ ਸਾਧੂ-ਸੰਤ ਆਇਆ।

 

6

 

ਬਾਬਾ ਰਾਮ ਦਾਸ ਆਪਣੇ ਮੂੰਹੋਂ ਆਖਦਾ ਹੁੰਦਾ ਕਿ ਉਹ ਪੂਰੇ ਸੌ ਸਾਲ ਦਾ ਹੋ ਗਿਆ ਹੈ। ਬੱਸ ਐਨੀ ਆਰਜਾ ਹੁੰਦੀ ਹੈ ਬੰਦੇ ਦੀ। ਹੁਣ ਤਾਂ ਉਹ ਚੋਲਾ ਛੱਡਣਗੇ । ਬਾਬਾ ਸੌ ਸਾਲ ਨੂੰ ਅਜੇ ਪਹੁੰਚਿਆ ਤਾਂ ਨਹੀਂ, ਪਰ ਉਹ ਨੱਬੇ ਤੋਂ ਪੰਜ-ਚਾਰ ਸਾਲ ਉੱਤੇ ਜ਼ਰੂਰ ਸੀ। ਹੁਣ ਜਦੋਂ ਕਿ ਉਹ ਚਲਿਆ ਹੀ ਗਿਆ ਤਾਂ ਹਰ ਕੋਈ ਕਹਿ ਰਿਹਾ ਸੀ ਕਿ ਉਸਨੇ ਸੌ ਸਾਲ ਪੂਰਾ ਕਰਕੇ ਸਰੀਰ ਛੱਡਿਆ ਹੈ।

 

ਬਾਬਾ ਦੁੱਲੇ ਦੀ ਸਮਾਧ ਦੇ ਨਾਲ ਹੀ ਬਾਬਾ ਰਾਮ ਦਾਸ ਦੀ ਸਮਾਧ ਬਣਾ ਦਿੱਤੀ ਗਈ। ਬਿਲਕੁਲ ਓਸੇ ਨਮੂਨੇ ਦੀ। ਭੋਰਾ ਭਰ ਵੀ ਫਰਕ ਨਹੀਂ ਸੀ । ਪਰ ਅੰਦਰਖਾਤੇ ਦੁਨੀਆਂ ਜਾਣਦੀ ਸੀ ਕਿ ਬਾਬਾ ਦੁੱਲੇ ਜਿਹਾ ਕੋਈ ਤਿਆਗੀ ਨਹੀਂ ਸੀ ਅਤੇ ਬਾਬਾ ਰਾਮ ਦਾਸ ਜਿਹਾ ਕੋਈ ਖੁਦਰਗਜ਼ ਨਹੀਂ ਸੀ। ਉਹਨੇ ਸਾਰੀ ਉਮਰ ਆਪਣਾ ਭਤੀਜਾ ਪਾਲਿਆ। ਸਾਰੀ ਉਮਰ ਆਪਣਾ ਹੀ ਘਰ ਬਣਾਇਆ। ਡੇਰੇ ਦਾ ਜੋ ਕੀਤਾ, ਉਹ ਐਵੇਂ ਦਿਖਾਵਾ ਸੀ। ਸੁਖਦਿਆਲ ਨੇ ਚੁੱਪ-ਗੜੁੱਪ ਵਿਚ ਹੀ ਬਾਬਾ ਰਾਮ ਦਾਸ ਦੀ ਮੌਤ ਦਾ ਸਰਟੀਫੀਕੇਟ ਲਿਜਾ ਕੇ ਬੁਢਲਾਡੇ ਦੀਆਂ ਸਾਰੀਆਂ ਐਫ-ਡੀਆਂ ਤੁੜਵਾ ਲਈਆਂ ਸਨ। ਜਿੰਨੇ ਵੀ ਪੈਸੇ ਮਿਲੇ, ਬੱਸ ਜੇਬ ਵਿਚ ਪਾਉਣ ਦੀ ਕੀਤੀ।

 

ਦੁੱਲੇ ਦੀ ਢਾਬ ਦੇ ਨਾਂ ਕੋਈ ਜ਼ਮੀਨ-ਜਾਇਦਾਦ ਨਹੀਂ ਸੀ । ਬੱਸ ਡੇਰਾ ਹੀ ਡੇਰਾ ਸੀ। ਸ਼ਰਧਾਲੂ ਲੋਕ ਬਾਬੇ ਦੁੱਲੇ ਦੀ ਸਮਾਧ ‘ਤੇ ਸੁੱਖ ਸੁਖਦੇ, ਪੂਰੀ ਹੋ ਜਾਂਦੀ ਤਾਂ ਚੜ੍ਹਾਵਾ ਚੜ੍ਹਾ ਕੇ ਜਾਂਦੇ। ਕੀ ਪਤਾ ਸੀ, ਕਿਸੇ ਦਾ ਕੀ ਸੁੱਖਿਆ ਹੁੰਦਾ। ਜਾਂ ਫੇਰ ਆਮਦਨ ਸੀ ਤਾਂ ਦਵਾਖਾਨੇ ਦੀ ਆਮਦਨ ਸੀ। ਬਾਬਾ ਰਾਮ ਦਾਸ ਦੇ ਹੱਥ-ਜਸ ਸੀ। ਓਹੀ ਹੱਥ-ਜਸ ਹੁਣ ਬਚਿੱਤਰ ਦਾਸ ਕੋਲ ਆ ਚੁੱਕਿਆ ਸੀ। ਪਹਿਲਾਂ ਲੋਕ ਬਾਬੇ ਦੁੱਲੇ ਦੀ ਸਮਾਧ ਨੂੰ ਮੱਥਾ ਟੇਕਦੇ ਸਨ: ਹੁਣ ਬਾਬਾ ਰਾਮਦਾਸ ਦੀ ਸਮਾਧ ਨੂੰ ਵੀ ਮੱਥਾ ਟੇਕਣ ਲੱਗੇ । ਸ਼ਰਧਾਲੂ ਲੋਕ ਦੋਵੇਂ ਸਮਾਧਾਂ ‘ਤੇ ਸੁੱਖ ਸੁਖਦੇ।

 

ਜੇ ਡੇਰੇ ਦੇ ਨਾਂ ਕੋਈ ਜ਼ਮੀਨ ਹੁੰਦੀ ਤਾਂ ਉਹਦੀ ਮਹੰਤੀ ਖਾਤਰ ਰੌਲਾ ਪੈਣਾ ਸੀ। ਬਾਬਾ ਰਾਮ ਦਾਸ ਜਿਉਂਦਾ-ਜਿਉਂਦਾ ਕਿਸੇ ਦੋ ਨਾਂ ਮਹੰਤੀ ਲਿਖ ਕੇ ਨਹੀਂ ਗਿਆ ਸੀ। ਪਤਾ ਨਹੀਂ ਉਹਦੇ ਚਿੱਤ ਵਿਚ ਕੀ ਸੀ। ਜਦੋਂ ਕਿ ਕਿੰਨੇ ਵਰ੍ਹਿਆਂ ਤੋਂ ਬੱਚਿਤਰ ਦਾਸ ਉਹਦੀ ਸੇਵਾ-ਸੰਭਾਲ ਕਰ ਰਿਹਾ ਸੀ। ਸਭ ਕੁਝ ਹੱਥ-ਮੱਥੇ ਵੀ ਉਹਦੇ ਸੀ। ਇਹ ਨਿਸ਼ਚਿਤ ਸੀ ਕਿ ਮਹੰਤੀ ਬਚਿੱਤਰ ਦਾਸ ਨੂੰ ਮਿਲੇਗੀ। ਜ਼ਮੀਨ ਹੁੰਦੀ ਤਾਂ ਜੱਸੀ ਦੇ ਲਾਣੇ ਨੇ ਡੇਰੇ ਉੱਤੇ ਕਿਵੇਂ ਨਾ ਕਿਵੇਂ ਕਬਜ਼ਾ ਕਰ ਲੈਣਾ ਸੀ। ਹੋਰ ਨਹੀਂ ਤਾਂ ਰੌਲਾ ਪਾ ਕੇ ਅੱਧ-ਪਚੱਧ ਲੈ ਜਾਂਦੇ, ਪਰ ਪਿੰਡ ਦੀ ਨੌਜਵਾਨ ਸਭਾ ਅਤੇ ਨਗਰ ਪੰਚਾਇਤ ਨੇ ਅਜਿਹਾ ਹੋਣ ਨਹੀਂ ਦੇਣਾ ਸੀ। :

 

ਬਾਬਾ ਰਾਮ ਦਾਸ ਪਹਿਲਾਂ ਹੀ ਬਹੁਤ ਤਿੱਖਾ ਸੀ। ਸੱਚ ਕਹਿੰਦੇ ਨੇ ਕਿ ਕਾਣੇ ਦੀ ਇਕ ਰਗ ਵੱਧ ਹੁੰਦੀ ਹੈ। ਉਹਦੇ ਖੱਬੇ ਹੱਥ ਵਿਚ ਕਾਣ ਸੀ। ਇਸ ਕਰਕੇ ਉਹ ਆਮ ਆਦਮੀ ਨਾਲੋਂ ਵਾਧੂ ਸੀ । ਸੱਤ ਐਫ-ਡੀਆਂ ਪੰਦਰਾਂ-ਵੀਹ ਲੱਖ ਤੋਂ ਘੱਟ ਨਹੀਂ ਹੋਣਗੀਆਂ। ਉਹ ਪਹਿਲਾਂ ਹੀ ਫੜਾ ਦਿੱਤੀਆਂ। ਡੇਰੇ ਵਾਲੀਆਂ ਤਿੰਨ ਐਫ-ਡੀਆਂ ਵਿਚ ਤਿੰਨ-ਚਾਰ ਲੱਖ ਰੁਪਿਆ ਮਸਾਂ ਹੋਵੇਗਾ। ਬੱਸ ਓਹੀ ਹੱਥ ਲੱਗਿਆ ਬੱਚਿਤਰ ਦਾਸ ਦੇ। ਸਮਝੋ, ਦਿਖਾਵਾ ਕਰ ਦਿੱਤਾ ਕਿ ਬਾਬਾ ਰਾਮ ਦਾਸ ਆਪਣੇ ਮਗਰ ਐਨੀ ਮਾਇਆ ਛੱਡ ਗਿਆ ਹੈ।

 

ਬਾਬਾ ਰਾਮ ਦਾਸ ਦੇ ਭੋਗ ਵਾਲੇ ਦਿਨ ਦੁੱਲੇ ਦੀ ਢਾਬ ਦੇ ਡੇਰੇ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਪਹਿਲਾਂ ਗਰੁੜ ਪੁਰਾਣ ਦੀ ਕਥਾ ਦਾ ਭੋਗ ਪਿਆ ਅਤੇ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੋ ਸਾਧਾਰਣ ਪਾਠ ਦਾ ਭੋਗ । ਦੂਰ-ਦੂਰ ਤੋਂ ਸਾਧੂ ਮਹਾਤਮਾ ਆਏ ਸਨ । ਨਰਸਿੰਘੇ ਵੱਜ ਰਹੇ ਸਨ। ਲੰਗਰ ਬੜੇ ਜ਼ੋਰ-ਸੋਰ ਨਾਲ ਚੱਲ ਰਿਹਾ ਸੀ। ਖੀਰ-ਕੜਾਹ, ਸਾਬਤ ਮੂੰਗੀ ਦੀ ਦਾਲ, ਰਾਇਤਾ, ਪਚਰੰਗਾ ਆਚਾਰ ਤੇ ਤਵੀ ਦੀਆਂ ਰੋਟੀਆਂ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਿਆ ਅਤੇ ਅਗਲੇ ਪਲ ਹੀ ਪਗੜੀ ਦੀ ਰਸਮ ਹੋਣ ਲੱਗੀ। ਬੱਚਿਤਰ ਦਾਸ ਨੂੰ ਮਹੰਤੀ ਦੀ ਪੱਗ ਦੇਣ ਲਈ ਸਭ ਦੀ ਸਹਿਮਤੀ ਸੀ। ਸਾਰੇ ਸਾਧੂ-ਮਹਾਤਮਾ ਉਹਦੇ ਹੱਕ ਵਿੱਚ ਸਨ ਤੇ ਗੁਣ-ਗਾਨ ਕਰ ਰਹੇ ਸਨ। ਉਹ ਸਭ ਇਥੇ ਆਉਂਦੇ-ਜਾਂਦੇ ਰਹੇ ਸਨ। ਜਦੋਂ ਵੀ ਕੋਈ ਕਦੇ ਆਇਆ ਸੀ, ਬੱਚਿਤਰ ਨੇ ਉਹਦੀ ਪੂਰੀ ਸੇਵਾ ਕੀਤੀ ਸੀ। ਦੋਵੇਂ ਪਿੰਡਾਂ ਦੀਆਂ ਨਗਰ-ਪੰਚਾਇਤਾਂ ਆਈਆਂ ਬੈਠੀਆਂ ਸਨ ਅਤੇ ਬੱਚਿਤਰ ਦਾਸ ਨੂੰ ਮਹੰਤ ਬਣਾਏ ਜਾਣ ਦੇ ਹੱਕ ਵਿਚ ਸਨ । ਥੰਮਣ ਵਾਲੇ ਦੀ ਨੌਜਵਾਨ ਸਭਾ ਦੇ ਮੁੰਡੇ ਹੱਥਾਂ ਵਿੱਚ ਥੁੱਕੀ ਫਿਰਦੇ ਸਨ। ਉਹਨਾਂ ਨੂੰ ਡਰ ਸੀ ਕਿ ਕਿਤੇ ਜੱਸੀ ਦਾ ਲਾਣਾ ਕੋਈ ਕਜੀਆ ਨਾ ਖੜ੍ਹਾ ਕਰ ਦੇਵੇ । ਮਹੰਤੀ ਲਈ ਕੋਈ ਹਮੀਰਗੜ੍ਹੋਂ ਹੀ ਨਾ ਆ ਧਮਕੇ, ਪਰ ਕੁਝ ਵੀ ਅਣਸੁਖਾਵਾਂ ਕਿਧਰੇ ਨਹੀਂ ਹੋਇਆ। ਬੜੇ ਆਰਾਮ ਨਾਲ ਬੱਚਿਤਰ ਦਾਸ ਨੂੰ ਡੇਰੇ ਦੀ ਪੱਗ ਦੇ ਦਿੱਤੀ ਗਈ। ਉਹਦੇ ਸਿਰ ਨੂੰ ਕਈ ਪੱਗਾਂ ਵਲ੍ਹੇਟੀਆਂ ਹੋਈਆਂ ਸਨ । ਲਾਲ, ਪੀਲੀਆਂ, ਹਰੀਆਂ, ਚਿੱਟੀਆਂ, ਤੇ ਅਸਮਾਨੀ ਰੰਗ ਦੀਆਂ। ਲਾਊਡਸਪੀਕਰ ਲਾਕੇ ਸਟੇਜ ਤੋਂ ਭਾਸ਼ਣ ਦਿੱਤੇ ਜਾ ਰਹੇ ਸਨ। ਹਰ ਕੋਈ ਪਹਿਲਾਂ ਤਾਂ ਬਾਬਾ ਰਾਮ ਦਾਸ ਨੂੰ ਯਾਦ ਕਰਦਾ। ਉਹਦੀਆਂ ਪ੍ਰਾਪਤੀਆਂ ਦਾ ਵਖਿਆਨ ਕਰਕੇ ਉਹਨੂੰ ਸ਼ਰਧਾਂਜਲੀ ਭੇਟ ਕਰਦਾ। ਫੇਰ ਬੱਚਿਤਰ ਦਾਸ ਦਾ ਸੇਵਾ ਭਾਵ ਦੱਸਿਆ ਜਾਂਦਾ। ਆਖਿਆ ਜਾਂਦਾ ਕਿ ਆਸ ਹੀ ਨਹੀਂ ਵਿਸ਼ਵਾਸ ਵੀ ਹੈ ਕਿ ਬਚਿੱਤਰ ਦਾਸ ਬਾਬਾ ਰਾਮ ਦਾਸ ਦੇ ਪਾਏ ਪੂਰਨਿਆਂ ਉੱਤੇ ਚਲ ਕੇ ਡੇਰੇ ਦੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ। ਪਿੰਡ ਥੰਮਣ ਵਾਲੇ ਦਾ ਨੌਜਵਾਨ ਸਰਪੰਚ ਨਵਚੇਤਨ ਸਿੰਘ ਬੋਲਿਆ ਅਤੇ ਦੱਸਿਆ ਕਿ ਬਚਿੱਤਰ ਦਾਸ ਵਿਚ ਲੋਕ-ਸੇਵਾ ਦੀ ਬਹੁਤ ਭਾਵਨਾ ਹੈ। ਦੋਵੇਂ ਪਿੰਡਾਂ ਦੇ ਦੂਜੇ ਬੁਲਾਰੇ ਅਤੇ ਕਈ ਸਾਧੂ ਮਹਾਤਮਾ ਬਚਿੱਤਰ ਦਾਸ ਦੇ ਉੱਚੇ ਆਚਰਨ ਦੀਆਂ ਗੱਲਾਂ ਕਰਕੇ ਗਏ। ਆਖਦੇ ਰਹੇ ਕਿ ਬਾਬਾ ਦੁੱਲਾ ਅਤੇ ਬਾਬਾ ਰਾਮ ਦਾਸ ਦਾ ਉਹ ਅਸਲੀ ਵਾਰਸ ਹੈ।

 

ਭੋਗ ਤੋਂ ਪਹਿਲਾਂ ਬਚਿੱਤਰ ਦਾਸ ਦਾ ਮੰਡੀ ਰੋਡ ਸ਼ਾਹ ਜਾਣ-ਆਉਣ ਲਗਭਗ ਨਿੱਤ ਵਾਂਗ ਸੀ। ਕੋਈ ਦਿਨ ਮਸਾਂ ਹੋਵੇਗਾ; ਜਦੋਂ ਉਹ ਮੰਡੀ ਨਾ ਗਿਆ ਹੋਵੇ। ਮੰਡੀ ਜਾਂਦਾ ਤਾਂ ਡੇਰੇ ਦੀ ਕੋਠੀ ਵੀ ਗੇੜਾ ਵਜਦਾ। ਕੋਠੀ ਵਿਚ ਸਭ ਓਵੇਂ ਜਿਵੇਂ ਸੀ। ਸੇਵਕ ਰਹਿੰਦਾ ਸੀ। ਸਾਮਾਨ ਸਾਰਾ ਓਵੇਂ ਦਾ ਓਵੇਂ ਪਿਆ ਹੋਇਆ ਸੀ। ਡੇਰੇ ਦੇ ਭੋਗ ਲਈ ਬਚਿੱਤਰ ਦਾਸ ਨੇ ਕੁਝ ਇਕੱਠਾ ਸਾਮਾਨ ਖਰੀਦਿਆ ਸੀ ਤੇ ਕੋਠੀ ਦੇ ਇਕ ਕਮਰੇ ਵਿਚ ਰੱਖਕੇ ਜਿੰਦਾ ਲਾ ਦਿੱਤਾ। ਭੋਗ ਤੋਂ ਇਕ ਦਿਨ ਪਹਿਲਾਂ ਇਹ ਸਾਮਾਨ ਕੱਢ ਲਿਆਂਦਾ।

 

ਭੋਗ ਵਾਲੀ ਰਾਤ ਬਹੁਤ ਸਾਰੇ ਸਾਧੂ-ਮਹਾਤਮਾ ਓਥੇ ਹੀ ਠਹਿਰੇ। ਉਹ ਦੂਰੋਂ-ਦੂਰੋਂ ਆਏ ਸਨ। ਓਸੇ ਦਿਨ ਦੁੱਲੇ ਦੀ ਢਾਬ ਤੋਂ ਤੁਰਕੇ ਉਹਨਾਂ ਨੂੰ ਆਪਣੇ ਟਿਕਾਣਿਆਂ ਉੱਤੇ ਪਹੁੰਚਣਾ ਮੁਸ਼ਕਿਲ ਸੀ। ਡੇਰੇ ਵਿਚ ਵਿਆਹ-ਮੇਲੇ ਜਿਹਾ ਮਾਹੌਲ ਸੀ। ਦਾਲ-ਸਬਜ਼ੀ ਅਤੇ ਖੀਰ-ਕੜਾਹ ਦੁਪਹਿਰ ਦਾ ਹੀ ਬਹੁਤ ਬੱਚਿਆ ਪਿਆ ਸੀ। ਸਭ ਕੁਝ ਕੜਾਹੀਆਂ ਵਿਚ ਗਰਮ ਕਰ ਲਿਆ ਸੀ। ਨਵੀਆਂ ਰੋਟੀਆਂ ਪਕਾਉਣ ਲਈ ਥੰਮਣ ਵਾਲੇ ਤੇ ਟਿੱਬੇ ਤੋਂ ਦਸ ਬਾਰਾਂ ਬੁੜ੍ਹੀਆਂ ਆ ਗਈਆਂ । ਖਾਸੇ ਹਨੇਰੇ ਤੱਕ ਰੋਟੀਆਂ ਪਕਦੀਆਂ ਰਹੀਆਂ। ਅਗਲੇ ਦੋ ਦਿਨ ਸਾਧੂ-ਮਹਾਤਮਾਵਾਂ ਨੂੰ ਵਿਦਾਅ ਕਰਨ ਤੇ ਭਾਂਡਾ-ਟੀਂਡਾ ਸਾਂਭਣ ‘ਤੇ ਬਚਿੱਤਰ ਦਾਸ ਨੂੰ ਸੁਰਤ ਨਹੀਂ ਰਹੀ।

 

ਬਚਿੱਤਰ ਦਾਸ ਥੱਕਿਆ-ਟੁੱਟਿਆ ਪਿਆ ਸੀ। ਬਾਬਾ ਰਾਮ ਦਾਸ ਦੇ ਮਰਨ ਤੋਂ ਲੈ ਕੇ ਉਹਦੇ ਭੋਗ ਤੱਕ ਬਚਿੱਤਰ ਦਾਸ ਦੀ ਅੱਡੀ ਨਹੀਂ ਲੱਗੀ ਸੀ। ਐਡਾ ਵੱਡਾ ਇਕੱਠ ਹੋਣਾ ਸੀ। ਭੋਜਨ-ਪਾਣੀ ਉੱਤੇ ਲੱਖਾਂ ਰੁਪਿਆ ਖਰਚ ਹੋਣਾ ਸੀ। ਐਨਾ ਪੈਸਾ ਉਹਦੇ ਆਪਣੇ ਕੋਲ ਨਹੀਂ ਸੀ। ਆਵੇਸ਼ ਜਿਹੇ ਵਿਚ ਆਕੇ ਸਭ ਤੋਂ ਪਹਿਲਾਂ ਉਹ ਜੱਸੀ ਕੋਲ ਗਿਆ। ਉਹਨੇ ਸੋਚਿਆ ਸੀ, ਜੱਸੀ ਬਾਬਿਆਂ ਦੇ ਬਹੁਤ ਨੇੜੇ ਰਿਹਾ ਹੈ। ਉਹ ਜ਼ਰੂਰ ਉਹਦੀ ਮਦਦ ਕਰੇਗਾ। ਜੱਸੀ ਦਾ ਬਾਣੀਆ-ਦਿਮਾਗ ਸੀ, ਗੱਲਾਂ ਗੱਲਾਂ ਵਿਚ ਹੀ ਕਿਸੇ ਰਾਹ ਉੱਤੇ ਨਹੀਂ ਆਇਆ।

 

”ਸਰਪੰਚ ਸਾਂਅਬ, ਬਾਬੇ ਤਾਂ ਦੇਖ ਲੋ ਚਲੇ ਗਏ।” ਬਚਿੱਤਰ ਨੇ ਜੱਸੀ ਦੇ ਘਰ ਜਾਕੇ ਗੱਲ ਤੋਰੀ। ”ਹਾਂ, ਜਾਣਾ ਈ ਸੀ, ਬਚਿੱਤਰ ਦਾਸ। ਬਹੁਤ ਉਮਰ ਭੋਗੀ, ਬਾਬਿਆਂ ਨੇ।’

 

”ਉਹਨਾਂ ਦਾ ਐਡਾ ਵੱਡਾ ਨਾਂ ਸੀ, ਓਨਾ ਵੱਡਾ ‘ਕੱਠ ਕਰਨਾ ਪਊ ਆਪਾਂ ਨੂੰ। ਸਾਧੂ-ਮਹਾਤਮਾ

 

ਆਉਣਗੇ। ਉਹਨਾਂ ਦੇ ਹਜ਼ਾਰਾਂ ਸ਼ਰਧਾਲੂ ਨੇ।”

 

”ਠੀਕ ਐ ਭਾਈ, ਕਰ ਫੇਰ, ਤੈਨੂੰ ਈ ਕਰਨਾ ਪਊਗਾ।’

 

”ਮੈਂ ਪੈਸਾ ਐਨਾ ਕਿਥੋਂ ਲਿਆਮਾਂ ਜੀ? ਮੇਰੇ ਕੋਲ ਤਾਂ ਪੰਜ-ਦਸ ਹਜ਼ਾਰ ਤੋਂ ਵੱਧ ਨ੍ਹੀ ਹੋਣਾ। ਪੈਸਿਆਂ ਦੀ ਬਹੁਤ ਲੋੜ ਐ। ਨਾ ਬਾਬੇ ਕੁੱਛ ਛੱਡ ਕੇ ਗਏ ਐ।’

 

”ਉਹਨਾਂ ਨੂੰ ਆਪ ਪਤਾ ਸੀ ਭਾਈ, ਬਈ ਚਲੇ ਈ ਜਾਣਾ ਐ, ਉਹ ਜਾਣੀ ਜਾਣ ਸੀ, ਬ੍ਰਹਮ- ਗਿਆਨੀ ਸੀ। ਪੈਸਾ-ਟਕਾ ਤੈਨੂੰ ਦੇਕੇ ਜਾਣਾ ਸੀ।’ ਫੇਰ ਜੱਸੀ ਨੇ ਪੁੱਛਿਆ, ”ਤੂੰ ‘ਲਮਾਰੀਆਂ ਫਰੋਲ ਲੀਆਂ ਸਾਰੀਆਂ। ਕੁੱਛ ਤਾਂ ਦੇਕੇ ਗਏ ਹੋਣਗੇ, ਕੋਈ ਕਾਗਜ ਪੱਤਰ?”

 

“ਨਕਦ ਪੈਸਾ ਕੋਈ ਨ੍ਹੀ ਮਿਲਿਆ। ਤਿੰਨ ਐਫ-ਡੀਆਂ ਨੇ। ਤਿੰਨ ਤਿੰਨ ਲੱਖ ਦੀਆਂ ਬਣਦੀਆਂ हे।”

 

”ਬੱਸ ਫੇਰ ਤਾਂ ਬਣ ਗਿਆ ਤੇਰਾ ਕੰਮ। ਤਿੰਨ ਲੱਖ ‘ਤੇ ਵਿਆਜ ਵੀ ਲੱਗੂ ਥੋੜਾ-ਘਣਾ, ਕਢਾਉਣ ਵੇਲੇ।”

 

”ਸਿਆਪਾ ਤਾਂ ਇਹੀ ਐ, ਜਸਵੰਤ ਸਿਆਂ। ਉਹ ਹੁਣ ਨਿਕਲ ਨ੍ਹੀ ਸਕਦੀਆਂ।”

 

“ਕਿਉ ਬਈ?”

 

”ਉਹ ਤਾਂ ਜਿਹੜਾ ਡੇਰੇ ਦਾ ਮਹੰਤ ਬਣੂ, ਓਹੀ ਕਢਵਾ ਸਕੂਗਾ। ਮੈਂ ਤਾਂ ਹਾਲੇ ਕੁੱਛ ਵੀ ਨ੍ਹੀ। ਮਹੰਤ ਬਣਨ ਤੋਂ ਬਾਅਦ ਮੈਂ ਬਾਬਾ ਰਾਮ ਦਾਸ ਦਾ ਵਾਰਸ ਅਖਵਾ ਸਕਦਾਂ।”

 

”ਓਏ ਭਾਈ ਮਹੰਤ ਤੂੰ ਬਣ ਈ ਜਾਣੈ। ਤੂੰ ਈ ਬਣਨੈ, ਹੋਰ ਕੀਹਨੇ ਬਣਨੈ ਮਹੰਤ।”

 

”ਮੈਂ ਤਾਂ ਇਹ ਬੇਨਤੀ ਕਰਨ ਆਇਆਂ, ਬਈ ਤੁਸੀਂ ਦੇ ਦਿਓ ਲੱਖ ਕੁ ਰੁਪਈਆ! ਐਫ-ਡੀਆਂ ਕਢਵਾਕੇ ਫੇਰ ਮੈਂ ਮੋੜ ਦੂੰਗਾ। ਮ੍ਹੀਨੇ-ਵੀਹ ਦਿਨਾਂ ਦੀ ਗੱਲ ਐ ਸਾਰੀ।”

 

”ਨਾ ਭਾਈ, ਬਚਿੱਤਰ ਦਾਸ। ਪਹਿਲੀ ਗੱਲ ਤਾਂ ਉਹ ਬਈ ਮੇਰੇ ਹੱਥ ਤਾਂ ਕਬੀਲਦਾਰੀ ਵੀ ਹੈਨ੍ਹੀ ਹੁਣ। ਕਾਰ-ਮੁਖਤਿਆਰ ਅਲਬੇਲ ਐ। ਅਲਬੇਲ ਵੀ ਆਵਦੀ ਰਿਣੀ-ਚਿਣੀ ਲਾਈ ਬੈਠੇ। ਪਿੱਛੇ ਜੇ ਇਕ ਜ਼ਮੀਨ ਦਾ ਸੌਦਾ ਮਾਰ ਲਿਆ ਸੀ।”

 

”ਇਹ ਤਾਂ ਮੁਬਾਰਕਾਂ, ਸਰਪੰਚ ਸਾਅਬ। ਮੈਂ ਤਾਂ ਜੀ ਬੱਸ ਇਹੀ ਕੰਮ ਆਇਆ ਸੀ। ਹੋਰ ਕਿਧਰੇ ਜਾਨੇ ਆਂ ਜੀ, ਪੁੱਛਦੇ ਆਂ ਕਿਸੇ ਨੂੰ। ਖਰਚ ਤਾਂ ਹੈਗਾ ਜੀ, ਕਰਦੇ ਆਂ ਕੋਈ ਹੋਰ ਹੀਲਾ।” ਬਚਿੱਤਰ ਜਿਵੇਂ ਆਪਣੇ ਆਪ ਨਾਲ ਗੱਲ ਕਰ ਰਿਹਾ ਹੋਵੇ। ਉਹਦੇ ਦਿਮਾਗ ਵਿਚ ਉਸ ਵਕਤ ਕੀਮਤੀ ਲਾਲ ਘੁੰਮ ਗਿਆ। ਜੱਸੀ ਸਰਪੰਚ ਕੋਲ ਉਹ ਦੁਪਹਿਰੇ ਜਿਹੇ ਗਿਆ ਸੀ। ਡੇਰੇ ਦੀ ਕਾਰ ਸੀ ਉਹਦੇ ਕੋਲ। ਇਕੱਲਾ ਹੀ ਸੀ। ਓਸੇ ਵੇਲੇ ਉਹਨੇ ਕਾਰ ਮੰਡੀ ਰੋਡ ਸ਼ਾਹ ਨੂੰ ਸਿੱਧੀ ਕਰ ਲਈ। ਕੀਮਤੀ ਲਾਲ ਦੁਕਾਨ ਉੱਤੇ ਹੀ ਸੀ। ਕੰਬਲ ਦੀ ਬੁੱਕਲ ਮਾਰੀ ਗੱਦੀ ਉੱਤੇ ਵੱਡੇ ਸਿਰ੍ਹਾਣੇ ਦੀ ਢਾਹ ਲਾਕੇ ਬੈਠਾ ਸੀ। ਬਚਿੱਤਰ ਦਾਸ ਦੀ ਗੱਡੀ ਦੁਕਾਨ ਅੱਗੇ ਆ ਕੇ ਖੜ੍ਹੀ ਤਾਂ ਉਹ ਸਿੱਧਾ ਹੋ ਕੇ ਬੈਠ ਗਿਆ। ਆਪਣੇ ਦਿਮਾਗ ਵਿਚ ਆਏ ਬੰਦੇ ਬਾਰੇ ਛੇਤੀ ਛੇਤੀ ਸੋਚਣ ਲੱਗਿਆ। ਉਹਨੇ ਬੱਚਿਤਰ ਨੂੰ ਸਿਆਣ ਤਾਂ ਦੂਰੋਂ ਹੀ ਲਿਆ ਸੀ। ਪਰ ਉਹ ਇਹ ਸੋਚ ਰਿਹਾ ਸੀ ਕਿ ਇਹ ਮਹੰਤ ਰਾਮ ਦਾਸ ਦਾ ਚੇਲਾ ਆਇਆ ਕਿਵੇਂ ਹੈ? ਬਚਿੱਤਰ ਦਾਸ ਗੱਦੀ ਉੱਤੇ ਆ ਕੇ ਬੈਠਾ ਤਾਂ ਉਹਨੇ ਆਖਿਆ, “ਆਓ ਜੀ, ਬਾਬਾ ਜੀ।’ ਫੇਰ ਅਫਸੋਸ ਕੀਤਾ। ”ਬਾਬਿਆਂ ਦਾ ਤਾਂ ਬੜਾ ਮਾੜਾ ਹੋਇਆ ਜੀ।’

 

”ਹਾਂ ਜੀ, ਉਹ ਤਾਂ ਹੈ ਜੀ। ਮਾੜਾ ਤਾਂ ਹੋਇਆ ਜੀ। ਉਮਰ ਵੀ ਖਾਸ਼ੀ ਹੋਗੀ ਸੀ।’

 

”ਕਿੰਨੀ ਉਮਰ ਸੀ, ਬਾਬਾ ਰਾਮ ਦਾਸ ਦੀ? ਕੀਮਤੀ ਲਾਲ ਨੇ ਸੁਭਾਇਕੀ ਗੱਲ ਤੋਰੀ।

 

”ਸੌ ਸਾਲ ਪੂਰਾ ਕਰਕੇ ਗਏ ਨੇ ਜੀ।’

 

”ਵਾਹ ਬਈ ਵਾਹ। ਫੇਰ ਤਾਂ ਕਰਨੀ ਵਾਲੇ ਸੀ ਜੀ । ਕਿੰਨੀ ਆਰਜਾ ਭੋਗੀ, ਦੇਖੋ ਜੀ।”

 

‘ ‘ਹਾਂ ਜੀ।’

 

‘ਕਦੋਂ ਔਂ ਭੋਗ ਦੀ ਤਰੀਕ?”

 

”ਸਤਾਰਾਂ ਦਿਨਾਂ ਪਿੱਛੋਂ ਪੈਂਦਾ ਹੁੰਦੈ ਜੀ। ਤਰੀਕ ਹਾਲੇ ਰੱਖੀ ਨ੍ਹੀ ਜੀ। ਬੱਸ ਕੱਲ ਨੂੰ ਫੈਨਲ ਕਰ ਦਿਆਂਗੇ।”

 

”ਸਤਾਰਾਂ ਦਿਨਾਂ ਬਾਅਦ? ਹਲਾ ਜੀ?”

 

”ਇਹ ਸਾਡੇ ਸਾਧੂ-ਮਹਾਤਮਾ ਦਾ ਇਉਂ ਈ ਹੁੰਦੈ ਜੀ।‘’

 

”ਫੇਰ ਤਾਂ ਖੁੱਲ੍ਹਾ ਟੈਮ ਲੈਨੇ ਓ?” ਕੀਮਤੀ ਲਾਲ ਫਿੱਕਾ-ਫਿੱਕਾ ਹੱਸਣ ਲੱਗਿਆ।

 

ਬਚਿੱਤਰ ਚਾਹੁੰਦਾ ਸੀ ਕਿ ਉਹਦੀ ਆਪਣੀ ਖਾਸ ਗੱਲ ਛੇਤੀ ਸ਼ੁਰੂ ਹੋਵੇ। ਉਹ ਆਪਣੀਆਂ ਤਿੰਨੇ ਐਫ-ਡੀਆਂ ਨਾਲ ਲਈ ਫਿਰਦਾ ਸੀ। ਉਹਨੇ ਇਹ ਜੱਸੀ ਨੂੰ ਨਹੀਂ ਦਿਖਾਈਆਂ ਸਨ। ਜੱਸੀ ਗੱਲ ਛੇੜਦਾ ਤਾਂ ਉਹ ਦਿਖਾ ਵੀ ਸਕਦਾ ਸੀ। ਪਰ ਉਹਨੇ ਪਹਿਲਾਂ ਹੀ ਚਿੱਟਾ ਜਵਾਬ ਦੇ ਦਿੱਤਾ। ਐਫ-ਡੀਆਂ ਫੇਰ ਕੀ ਦਿਖਾਉਂਦਾ ਉਹ ਉਹਨੂੰ। ਉਹਨੇ ਹੁਣ ਕੀਮਤੀ ਨਾਲ ਸਿੱਧੀ ਹੀ ਗੱਲ ਕੀਤੀ, ” ਲਾਲਾ ਜੀ, ਇਹ ਮੇਰੇ ਕੋਲ ਤਿੰਨ ਐਫ-ਡੀਆਂ ਨੇ। ਇਹ ਤਿੰਨ ਲੱਖ ਦੀਆਂ ਨੇ। ਅੱਜ ਦੀ ਘੜੀ ਮੇਰੇ ਕੋਲ ਧੇਲ਼ਾ ਨ੍ਹੀ। ਭੋਗ ‘ਤੇ ਬਹੁਤ ਲੱਗ ਜਾਣੈ। ਮੈਨੂੰ ਤੁਸੀਂ ਇਕ ਲੱਖ ਦਿਓ। ਐਫ-ਡੀਆਂ ਤੁੜਾਕੇ ਭੋਗ ਤੋਂ ਬਾਅਦ ਇਹ ਇਕ ਲੱਖ ਮੈਂ ਥੋਨੂੰ ਮੋੜ ਦੂੰਗਾ।’

 

‘’ਤੂੰ ਹੁਣ ਕਿਉਂ ਨ੍ਹੀ ਤੁੜਾ ਲੈਂਦਾ ਇਹ ਐਫ-ਡੀਆਂ?”

 

”ਇਹ ਡੇਰੇ ਦਾ ਮਹੰਤ ਤੁੜਾ ਸਕਦੈ। ਮਹੰਤ ਮੈਂ ਭੋਗ ਵਾਲੇ ਦਿਨ ਬਣੂਗਾ। ਸਮਝੇ ਨਾ? “

 

ਕੀਮਤੀ ਲਾਲ ਨੇ ਤਿੰਨੇ ਐਫ-ਡੀਆਂ ਉਹਦੇ ਹੱਥੋਂ ਫੜਕੇ ਪੜ੍ਹੀਆਂ। ਮੁਸਕਰਾਇਆ, ‘ਇਹ ਤਾਂ ਠੀਕ ਨੇ।’

 

”हेत?”

 

”ਪੈਸੇ ਲੈ ਜਾ। ਧਰਮ ਆਲਾ ਕੰਮ ਐ। ਪਰ ਕੋਈ ਚੀਜ਼ ਰੱਖ ਜਾ।”

 

”ਚੀਜ਼ ਕਿਮੇਂ ਜੀ? ”

 

“ਇਕ ਲੱਖ ਮੰਗਦੈਂ ਨਾ ਤੂੰ?’

 

OKCL OC

 

.COM

 

‘’ਹਾਂ ਜੀ।”

 

”ਦੋ ਲੱਖ ਦੀ ਕੋਈ ਚੀਜ਼ ਗਹਿਣੇ ਧਰ ਜਾ। ਸੋਨਾ ਹੋਵੇ । ਇਹ ਤਿੰਨੇ ਐਫ-ਡੀਆਂ ਨੇ। ਜਾਂ ਕਾਰ ਖੜ੍ਹੀ ਐ ਤੇਰੀ। ਨਮੀਂ ਕਢਾਈ ਲਗਦੀ ਐ?”

 

”ਹਾਂ ਜੀ, ਬਾਬਿਆਂ ਨੇ ਦੋ ਮ੍ਹੀਨੇ ਪਹਿਲਾਂ ਈ ਖਰੀਦੀ ਸੀ ਢਾਈ ਲੱਖ ਦੀ ਆਵਦੇ ਵਾਸਤੇ। ਪਰ ਕੀ ਪਤਾ ਸੀ, ਵਰਤਣੀ ਮਿਲੂਗੀ ਜਾਂ ਨਹੀਂ।”

 

”ਇਹ ਦੇਖ ਲੈ। ਹੁਣ ਤੂੰ ਆਵਦਾ ਪੜ੍ਹਿਆ ਵਚਾਰ ਭਾਈ ਬਚਿੱਤਰ ਦਾਸ (”

 

”ਐਫ-ਡੀਆਂ ਜੇ ਬਾਣੀਏ ਨੂੰ ਦੇ ‘ਤੀਆਂ ਤਾਂ ਫੇਰ ਇਹ ਨਿੱਕਲਣਗੀਆਂ ਕਿਮੇਂ। ਲੱਖ ਲਏ ਬਿਨਾ ਇਹਨੇ ਮੋੜਨੀਆਂ ਨ੍ਹੀ। ਕਾਰ ਸੰਤਾਂ ਦੀ ਨਿਸ਼ਾਨੀ ਐ। ਨਾਲੇ ਕਾਰ ਬਿਨਾਂ ਇਹਨਾਂ ਦਿਨਾਂ ‘ਚ ਪਲ ਵੀ ਨ੍ਹੀ ਸਰਨਾ। ਲੋਕ ਪੁੱਛਣ ਲੱਗ ਪੈਣਗੇ, ਕਾਰ ਕਿੱਥੇ ਐ ਬਾਬਿਆਂ ਦੀ? ਰਹੀ ਗੱਲ ਸੋਨੇ ਦੀ, ਸੋਨਾ ਕਿੱਥੇ ਐ ਡੇਰੇ ‘ਚ? ਬਾਬਾ ਰਾਮ ਦਾਸ ਕੋਲ ਵੀ ਕਦੇ ਸੋਨਾ ਨਹੀਂ ਦੇਖਿਆ ਸੀ।” ਬਚਿੱਤਰ ਦਾਸ ਦੇ ਦਿਮਾਗ ਵਿਚ ਇਹ ਸਾਰੀਆਂ ਗੱਲਾਂ ਫਿਲਮ ਵਾਂਗ ਘੁੰਮ ਗਈਆਂ। ਉਹ ਕੀਮਤੀ, ਲਾਲ ਦੀ ਗੱਦੀ ਉਤੋਂ ਝਟਕੇ ਨਾਲ ਉਠਿਆ। ਕਹਿੰਦਾ, ”ਮੈਂ ਸੋਚਕੇ ਦਸਦਾਂ ਜੀ। ਫੇਰ ਆਉਨਾਂ।’

 

ਆਥਣ ਖਾਸਾ ਉੱਤਰ ਆਇਆ ਸੀ। ਧੁੰਦ ਵੀ ਵਧ ਰਹੀ ਸੀ। ਉਹ ਨਿਰਾਸ਼ ਅਤੇ ਬੇਹੱਦ ਉਦਾਸ ਹੋ ਕੇ ਡੇਰੇ ਆ ਗਿਆ। ਕੁਟੀਆ ਵਿਚ ਪਹਿਲਾਂ ਹੀ ਥੰਮਣ ਵਾਲੇ ਦੀ ਨਗਰ ਪੰਚਾਇਤ ਇਕੱਠੀ ਹੋਈ ਬੈਠੀ ਸੀ। ਨਵਚੇਤਨ ਸਿੰਘ ਅਤੇ ਚਾਰ-ਪੰਜ ਪੰਚਾਇਤ-ਮੈਂਬਰ। ਉਹ ਬਚਿੱਤਰ ਦਾਸ ਨੂੰ ਹੀ ਉਡੀਕ ਰਹੇ ਸਨ। ਡੇਰੇ ਦੇ ਦੂਜੇ ਬੰਦਿਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਬਚਿੱਤਰ ਦੁਪਹਿਰ ਦਾ ਕਾਰ ਲੈਕੇ ਕਿਧਰੇ ਗਿਆ ਹੋਇਆ ਹੈ ਤੇ ਬੱਸ ਮੁੜਨ ਵਾਲਾ ਹੀ ਹੈ। ਇਕ ਪੰਚਾਇਤ ਮੈਂਬਰ ਆਖ ਰਿਹਾ ਸੀ ਕਿ ਕਾਰ ਤਾਂ ਉਹਦੀ ਪਿੰਡ ਫਿਰਦੀ ਸੀ।

 

ਉਹਨੇ ਆਪ ਦੇਖੀ ਹੈ। ਉਹ ਹੈਰਾਨ ਸਨ ਕਿ ਫੇਰ ਬਚਿੱਤਰ ਦਾਸ ਗਿਆ ਕਿੱਧਰ? ਸਭ ਦਾ ਇਹੀ ਲੇਪਣ ਸੀ ਕਿ ਉਹ ਮੰਡੀ ਰੋਡੂ ਸ਼ਾਹ ਗਿਆ ਹੈ ਜਾਂ ਵੱਧ ਤੋਂ ਵੱਧ ਬਰਨਾਲੇ ਚਲਿਆ ਗਿਆ ਹੋਵੇਗਾ।

 

:

 

ਬਾਬਾ ਰਾਮ ਦਾਸ ਦਾ ਆਸਣ ਓਵੇਂ ਲੱਗਿਆ ਹੋਇਆ ਸੀ। ਕੰਧ ਦੀਆਂ ਦੋ ਖੂੰਟੀਆਂ ਉੱਤੇ ਉਹਨਾਂ ਦੇ ਸਿਰ-ਤੇੜ ਦੇ ਬਸਤਰ ਓਵੇਂ ਦੇ ਓਵੇਂ ਲਟਕ ਰਹੇ ਸਨ। ਇੱਕ ਕੀਲੇ ਉੱਤੇ ਮੋਰਾਂ ਦੇ ਖੰਭਾਂ ਦਾ ਮੁੱਠਾ ਸੀ। ਆਸਣ ਦੇ ਅੱਗੇ ਦਰੀ ਵਿਛੀ ਹੋਈ ਸੀ। ਉੱਤੇ ਚਿੱਟੀਆਂ ਚਾਦਰਾਂ ਸਨ। ਚਾਰ-ਪੰਜ ਵੱਡੇ ਸਿਰਹਾਣੇ ਸਨ। ਪੰਚਾਇਤ ਇਹਨਾਂ ਸਿਰਹਾਣਿਆਂ ਦੀਆਂ ਢੂਹਾਂ ਲਾ ਕੇ ਹੀ ਬੈਠੀ ਸੀ। ਬਚਿੱਤਰ ਦਾਸ ਇਕ ਪਾਸੇ ਜਿਹੇ ਹੋ ਕੇ ਬੈਠ ਗਿਆ। ਕੁਟੀਆ ਅੰਦਰ ਟਿਊਬ ਦਾ ਚਿੱਟਾ ਚਾਨਣ ਸੀ। ਪੰਚਾਇਤ ਨੇ ਦੇਖਿਆ ਕਿ ਬੱਚਿਤਰ ਦਾਸ ਦਾ ਚਿਹਰਾ ਉੱਤਰਿਆ ਹੋਇਆ ਹੈ। ਇਕ ਸੇਵਕ ਪਾਣੀ ਦਾ ਗਿਲਾਸ ਲੈ ਕੇ ਆਇਆ, ਬਚਿੱਤਰ ਸਾਰਾ ਗਿਲਾਸ ਪੀ ਗਿਆ, ਜਿਵੇਂ ਬਹੁਤ ਤਿਹਾਇਆ ਹੋਵੇ। ਉਹ ਸਾਰੇ ਉਹਦੇ ਮੂੰਹ ਵੱਲ ਝਾਕ ਰਹੇ ਸਨ । ‘ਸਾਨੂੰ ਪੜੈ ਜਿਹੜੇ ਕੰਮ ‘ਚ ਤੂੰ ਫਿਰਦੈਂ। ਏਸੇ ਗੱਲ ਕਰਕੇ ਅਸੀਂ ਆਏ ਆਂ ਤੇਰੇ ਕੋਲ। ਕਦੋਂ ਦੇ ਤੈਨੂੰ ‘ਡੀਕੀ ਜਾਨੇ ਆਂ।” . ਨਵਚੇਤਨ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ।

 

ਪਾਣੀ ਪੀ ਕੇ ਬੱਚਿਤਰ ਨੂੰ ਸੌਖਾ ਸਾਹ ਆਇਆ ਸੀ। ਉਹ ਨਵਚੇਤਨ ਦੀ ਗੱਲ ਸੁਣਕੇ ਉਹਦੇ ਵਲ ਸਿਰਫ ਝਾਕਿਆ ਹੀ। ਉਹਨੂੰ ਲੱਗ ਰਿਹਾ ਸੀ ਕਿ ਉਹਨਾਂ ਨੂੰ ਉਹਦੀ ਚਿੰਤਾ ਦਾ ਅਹਿਸਾਸ ਨਹੀਂ ਹੈ। ਉਹ ਕੋਈ ਹੋਰ ਗੱਲ ਕਰਨਗੇ ਜੀਹਦੇ ਨਾਲ ਉਹਦੀ ਤਸੱਲੀ ਨਹੀਂ ਹੋਵੇਗੀ। ਉਹ ਬੋਲਿਆ ਫੇਰ, ”ਥੋਨੂ ਕੀ ਪਤੈ ਮੈਂ ਕਿਹੜੇ ਕੰਮ ‘ਚ ਫਿਰਦਾਂ?”.

 

ਨਵਚੇਤਨ ਨੇ ਹੀ ਜਵਾਬ ਦਿੱਤਾ, ”ਭੋਗ ‘ਤੇ ਜਿੰਨਾ ਵੀ ਖਰਚ ਹੋਊਗਾ, ਅਸੀਂ ਕਰਾਂਗੇ। ਇਹ ਪੰਚੈਤ ਦਾ ਫ਼ੈਸਲਾ ਐ ਬੱਸ।”

 

ਬਚਿੱਤਰ ਨੇ ਸਿਰ ਦਾ ਪਟਕਾ ਲਾਹ ਕੇ ਮੱਥਾ ਪੂੰਝਿਆ। ਉਹਦਾ ਚਿਹਰਾ ਬੇਮੌਸਮੇ ਫੁੱਲ ਵਾਂਗ ਖਿੜਨ ਲੱਗਿਆ। ਉਹ ਮਿੰਨ੍ਹਾ-ਮਿੰਨ੍ਹਾ ਮੁਸਕਰਾ ਰਿਹਾ ਸੀ। ਕਹਿੰਦਾ, ‘‘ਫੇਰ ਰੌਲਾ ਕਾਹਦੈ। ਮੈਨੂੰ ਤਾਂ ਇਹੀ ਵੱਡਾ दिवठ मी।” SIKHBOOKCLUB.COM

 

”ਕਿੰਨੇ ਵੀ ਸਾਧੂ-ਸੰਤ ਆਉਣਗੇ, ਅੰਨ-ਪਾਣੀ ਛਕਣਗੇ, ਦੋਮੇਂ ਪਿੰਡਾਂ ਦੇ ਸਾਰੇ ਲੋਕ, ਕਿਧਰੋਂ ਵੀ ਕੋਈ ਸੇਵਕ ਆਵੇ, ਹੋਰ ਉਤਲਾ ਸਾਰਾ ਖਰਚ ਪਿੰਡ ਦੀ ਪਣਚੈਤ ਕਰੂਗੀ, ਕਿਤੋਂ ਵੀ ਕਰੀਏ। ਤੂੰ ਸੰਸਾ ਨਾ ਕਰੀਂ। ਅੱਜ ਤੋਂ ਸਿੱਧੀਆਂ ਨਸਾਲ ਕੇ ਸੌਂ ਜਾ।” ਇਕ ਸਿਆਣੀ ਉਮਰ ਦੇ ਪੰਚਾਇਤ-ਮੈਂਬਰ ਨੇ ਹਿੱਕ ਥਾਪੜੀ। ਹੋਰ ਗੱਲਾਂ ਕਰਦੇ ਫੇਰ ਉਹ ਲੌਂਗ-ਲੈਚੀਆਂ ਵਾਲੀ ਤਿੱਖੀ ਚਾਹ ਪੀ ਰਹੇ ਸਨ।

 

ਭੋਗ ਦਾ ਥਕੇਵਾਂ ਲਾਹੁਣ ਲਈ ਦੋ ਦਿਨਾਂ ਬਾਅਦ ਉਹ ਹਰਿਦੁਆਰ ਨੂੰ ਚਲੇ ਗਏ। ਬੱਚਿਤਰ ਦਾਸ ਵਾਲੀ ਕਾਰ ਸੀ ਉਹਨਾਂ ਕੋਲ। ਸਰਪੰਚ ਨਵਚੇਤਨ ਦੇ ਨਾਲ ਤਿੰਨ ਮੁੰਡੇ ਹੋਰ ਸਨ। ਨੇਕ ਚਮਿਆਰ, ਹੇਮ ਬਾਣੀਆ ਅਤੇ ਮੱਘਰ ਮਾਸਟਰ ਦਾ ਛੋਟਾ ਮੁੰਡਾ ਤੀਰਥ। ਤੀਰਥ ਨੂੰ ਮਾਸਟਰ ਮੱਘਰ ਸਿੰਘ ਨੇ ਖਾਸਾ ਪੜ੍ਹਾਇਆ ਸੀ। ਪੜ੍ਹਨ ਵਿਚ ਉਹ ਸੀ ਵੀ ਹੁਸ਼ਿਆਰ, ਪਰ ਜੋ ਮੱਘਰ ਚਾਹੁੰਦਾ ਸੀ, ਤੀਰਥ ਉਹ ਨਾ ਬਣ ਸਕਿਆ। ਉਹ ਚਾਹੁੰਦਾ ਸੀ ਕਿ ਉਹਦਾ ਮੁੰਡਾ ਡਾਕਟਰ ਬਣੇ ਜਾਂ ਫੇਰ ਇੰਜਨੀਅਰ। ਅਸਲ ਵਿਚ ਦੋਵਾਂ ਵਾਰੀ ਪਿੰਡ ਦੇ ਹੀ ਮਾਸਟਰ ਤਾਰਨ ਸਿੰਘ ਦੀ ਬੇੜੀ ਬਹਿ ਗਈ। ਪਿੰਡ ਦੇ ਇਸ ਪ੍ਰਇਮਰੀ ਟੀਚਰ ਕੋਲ ਪਿੰਡ ਦਾ ਡਾਕਖਾਨਾ ਵੀ ਸੀ। ਡਾਕਟਰੀ ਦੇ ਟੈਸਟ ਵੇਲੇ ਤਾਂਰਨ ਸਿੰਘ ਨੇ ਮੁੰਡੇ ਦਾ ਲਿਫਾਫਾ ਓਸ ਦਿਨ ਦਿੱਤਾ, ਜਿਸ ਦਿਨ ਟੈਸਟ ਸੀ। ਟੈਸਟ ਦੇਣ ਵਲੋਂ ਰਹਿ ਗਿਆ ਮੁੰਡਾ। ਇਵੇਂ ਜਿਵੇਂ ਇੰਜਨੀਅਰਿੰਗ ਵਿਚ ਜਾਣ ਤੋਂ ਰੁਕ ਗਿਆ ਸੀ ਉਹ। ਇਵੇਂ ਜਿਵੇਂ ਓਦੋਂ ਕੀਤਾ ਤਾਰਨ ਨੇ। ਤਾਰਨ ਸਿੰਘ ਮੱਘਰ ਸਿੰਘ ਕੇ ਖਾਨਦਾਨ ਵਿਚੋਂ ਹੀ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮੱਘਰ ਦਾ ਮੁੰਡਾ ਤਰੱਕੀ ਕਰੇ। ਸ਼ਰੀਕ ਜੱਟ ਸੀ, ਸ਼ਰੀਕ ਨੇ ਤਾਂ ਮਾੜੀ ਹੀ ਕਰਨੀ ਹੋਈ। ਹਾਰ ਕੇ ਬੀ.ਐਸ.ਸੀ. ਤੋਂ ਬਾਅਦ ਬੀ.ਐਡ. ਕੀਤੀ ਤੀਰਥ ਨੇ। ਸਕੂਲ-ਮਾਸਟਰ ਵੀ ਉਹ ਨਾ ਬਣ ਸਕਿਆ ਤਾਂ ਐਮ.ਐਸ.ਸੀ. ਦਾ ਕੰਡੈਨਸਿਡ ਕੋਰਸ ਕਰ ਲਿਆ। ਹੁਣ ਉਹ ਵਿਹਲਾ ਸੀ। ਨੌਕਰੀ ਕੋਈ ਮਿਲਦੀ ਨਹੀਂ ਸੀ। ਖੇਤੀ ਦੇ ਕੰਮ ਵਿਚ ਮੱਘਰ ਉਹਨੂੰ ਪਾਉਣਾ ਨਹੀਂ ਚਾਹੁੰਦਾ ਸੀ। ਮਾਸਟਰ ਤਾਰਨ ਸਿੰਘ ਨੂੰ ਬਦ-ਦੁਆਵਾਂ ਦਿੰਦਾ ਰਹਿੰਦਾ ਮੱਘਰ ਮਾਸਟਰ । ਆਖਦਾ, ” ਤਾਰਨ ਮਾਸਟਰ ਦੇ ਪੁੱਤ ਮਰਗੇ, ਨਹੀਂ ਅੱਜ ਨੂੰ ਮੇਰਾ ਮੁੰਡਾ ਡਾਕਟਰ ਜਾਂ ਇੰਜਨੀਅਰ ਲੱਗਿਆ ਹੁੰਦਾ।”

 

ਬਾਬਾ ਰਾਮ ਦਾਸ ਦੇ ਫੁੱਲ ਤੀਜੇ ਦਿਨ ਚੁਗੇ ਗਏ ਸਨ। ਖੱਦਰ ਦੇ ਕੱਪੜੇ ਵਿਚ ਵਲ੍ਹੇਟ ਕੇ ਇਹਨਾਂ ਨੂੰ ਡੇਰੇ ਦੋ ਇਕ ਪਿੱਪਲ ਉੱਤੇ ਉੱਚੇ ਡਾਹਣੇ ਨਾਲ ਬੰਨ੍ਹ ਦਿੱਤਾ ਗਿਆ ਸੀ। ਫੁੱਲਾਂ ਵਿਚ ਕੋਈ ਮਿੱਠਾ ਜਾਂ ਖਾਣ ਵਾਲੀ ਚੀਜ਼ ਨਹੀਂ ਰੱਖੀ ਸੀ, ਨਹੀਂ ਤਾਂ ਕਾਟੋ ਫਰੋਲ ਲੈਂਦੀ ਹੈ। ਵਿਚ ਪੈਸੇ ਵੀ ਨਹੀਂ ਪਾਏ ਸਨ, ਨਹੀਂ ਤਾਂ ਕਿਸੇ ਚੋਰ ਦਾ ਸਣੇ ਫੁੱਲਾਂ ਦੇ ਕੱਪੜੇ ਨੂੰ ਖੋਲ੍ਹ ਕੇ ਲੈ ਜਾਣ ਦਾ ਡਰ ਸੀ। ਸੇਵਕ ਲੋਕ ਨਿੱਤ ਸਦੇਹਾਂ ਉੱਠ ਕੇ ਨਿਗਾਹ ਮਾਰ ਲੈਂਦੇ ਸਨ।

 

ਹੁਣ ਭੋਗ ਤੋਂ ਦੋ ਦਿਨਾਂ ਬਾਅਦ ਉਹ ਫੁੱਲ ਲੈਕੇ ਹੀ ਪੰਜੇ ਜਾਣੇ ਹਰਿਦੁਆਰ ਗਏ ਸਨ। ਹਰਿਦੁਆਰ ਦੇ ਨੇੜੇ ਹੀ ਸਨ ਕਿ ਬਚਿੱਤਰ ਦਾਸ ਨੇ ਦੱਸਿਆ, ” ਕੰਖਲ ਆਉਣ ਵਾਲੈ, ਏਥੇ ਆਪਾਂ ਬਾਬਿਆਂ ਦੇ ਫੁੱਲ IF ਜਲ ਪ੍ਰਵਾਹ ਕਰਨੇ ਨੇ।’’

 

”ਕੰਖਲ ਨੂੰ ਕੀਹ ਐ ਜਾਰ, ਦਰਿਆ ‘ਚ ਕਿਤੇ ਵੀ ਸਿੱਟ ਦਿਓ ਫੁੱਲਾਂ ਨੂੰ।” ਹੇਮ ਨੇ ਕਿਹਾ ਅਤੇ ਉਹ ਸਾਰੇ ਖਿਣ-ਖਿਣ ਕਰਕੇ ਹੱਸਣ ਲੱਗੇ।

 

: ‘ਹਰਦੁਆਰ ਆਉਣ ਦੀ ਵੀ ਕੀ ਲੌੜ ਸੀ ਭੈੜਿਓ, ਹਰੀਗੜ੍ਹ ਆਲੀ ਨਹਿਰ ‘ਚ ਪਾ ਦਿੰਦੇ ਰਾਮ ਦਾਸ ਦੀਆਂ ਹੱਡੀਆਂ। ਆਪੇ ਜਲਪ੍ਰਵਾਹ ਹੋ ਜਾਂਦਾ।” ਇਸ ਵਾਰ ਹੇਮ ਹੋਰ ਉੱਚਾ ਬੋਲਿਆ। ਉਹ ਚਾਰੇ ਖਿੜ-ਖਿੜਾ ਕੇ ਹੱਸੋ।

 

”ਮੰਨ ਲੀ ਤੇਰੀ ਗੱਲ ਹੇਮ ਰਾਜ। ਪਾਣੀ ਸਾਰੇ ਇਕੋ ਈ ਹੁੰਦੈ। ਪਰ ਕੰਖਲ ਅਸਥੀਆਂ ਜਲਪ੍ਰਵਾਹ ਕਰਨ ਦਾ ਖਾਸ ਮਹੱਤਵ ਐ। ਜਿਮੇਂ ਗ੍ਰੰਥਾਂ ‘ਚ ਲਿਖਿਆ ਵਿਐ।’ ਬਚਿੱਤਰ ਦਾਸ ਨੇ ਗੰਭੀਰ ਹੋ ਕੇ ਆਖਿਆ। ਆਪਣੀ ਗੱਲ ਜ਼ੋਰ ਦੇ ਕੇ ਆਖਣ ਲਈ ਉਹਨੇ ਕਾਰ ਹੌਲੀ ਕਰ ਲਈ ਸੀ।

 

”ਮੈਂ ਕਿਹਾ ਬਈ ਉਹਨੂੰ ਵੀ ‘ਹਰੀ’ ਲਗਦੈ, ਇਹਨੂੰ ਵੀ ‘ਹਰੀ’ ਲਗਦੈ। ਉਹ ਹਰੀਦੁਆਰ, ਇਹ ਹਰੀਗੜ੍ਹ।” ਹੇਮ ਮਜ਼ਾਕਾਂ ਦੇ ਰਉਂ ਵਿਚ ਸੀ।B.C

 

”ਵਾਹ ਸੇਠਾ ਤੇਰੇ।’ ਨਵਚੇਤਨ ਨੇ ਉਹਨੂੰ ਸ਼ਾਬਾਸ਼ ਦਿੱਤੀ। ਏਦਾਂ ਹੀ ਹਸਦੇ-ਖੇਡਦੇ ਉਹ ਕੰਖਲ ਜਾ ਪਹੁੰਚੇ। ਰੀਤੀ ਅਨੁਸਾਰ ਬਾਬਾ ਰਾਮ ਦਾਸ ਦੇ ਫੁੱਲ ਜਲਪ੍ਰਵਾਹ ਕਰ ਦਿੱਤੇ ਗਏ।

 

ਫੇਰ ਉਹ ਹਰਿਕੀ ਪੌੜੀ ਗਏ ਅਤੇ ਸਭ ਨੇ ਇਸ਼ਨਾਨ ਕੀਤਾ। ਆਪਣੇ ਪਿੰਡ ਦਾ ਪੰਡਤ ਲੱਭ ਕੇ ਪੁੰਨ-ਦਾਨ ਕੀਤਾ ਅਤੇ ਪੰਡਤਾਂ ਦੀ ਬਹੀ ਵਿਚ ਬਾਬਾ ਰਾਮ ਦਾਸ ਦਾ ਵਿਵਰਣ ਲਿਖਵਾਇਆ। ਫੁੱਲ ਜਲਪ੍ਰਵਾਹ ਕਰਨ ਆਏ ਮਹੰਤ ਬਚਿੱਤਰ ਦਾਸ ਦੇ ਨਾਲ ਨਵਚੇਤਨ ਸਿੰਘ, ਤੀਰਥ ਸਿੰਘ, ਨੇਕ ਸਿੰਘ ਅਤੇ

 

ਹੇਮਰਾਜ ਦਾ ਨਾਂ ਵੀ ਲਿਖਿਆ ਗਿਆ। :

 

ਆਥਣ ਨੂੰ ਰਿਸ਼ੀਕੇਸ਼ ਪਹੁੰਚ ਗਏ। ਓਥੇ ਇਕ ਧਰਮਸ਼ਾਲਾ ਵਿਚ ਰਾਤ ਕੱਟੀ। ਇਹ ਧਰਮਸ਼ਾਲਾ ਬਰਨਾਲਾ ਦੇ ਕਿਸੇ ਸੇਠ ਨੇ ਬਣਾਈ ਸੀ। ਕਮਰੇ ਦਾ ਮਾਮੂਲੀ ਕਿਰਾਇਆ ਲਿਆ ਜਾਂਦਾ। ਉਹ ਪੰਜੇ ਇਕੋ ਕਮਰੇ ਵਿਚ ਦਰੀਆਂ ਵਿਛਾਕੇ ਪੈ ਗਏ। ਦਰੀਆਂ ਉੱਤੇ ਗੁਦੈਲੇ ਸਨ ਅਤੇ ਉੱਤੇ ਨੂੰ ਨਿੱਘੀਆਂ ਰਜਾਈਆਂ। ਰੋਟੀ ਉਹ ਕਿਸੇ ਹੋਟਲ ਤੋਂ ਖਾ ਆਏ ਸਨ। ਰੋਟੀ ਤੋਂ ਬਾਅਦ ਦੁੱਧ ਪੀਤਾ ਸੀ । ਤੱਤਾ ਤੱਤਾ ਦੁੱਧ ਪੀ ਕੇ ਉਹਨਾਂ ਦਾ ਪਾਲਾ ਉੱਤਰ ਗਿਆ। ਉਹ ਛੇਤੀ ਕਮਰੇ ਦੀਆਂ ਰਜ਼ਾਈਆਂ ਵਿਚ ਆ ਘੁਸੇ। ਪੰਜੇ ਜਾਣੇ ਨੌਜਵਾਨ ਸਨ। ਥਕਾਣ ਉਹਨਾਂ ਦੇ ਨੇੜੇ-ਤੇੜੇ ਵੀ ਕਿਧਰੇ ਨਹੀਂ ਸੀ। ਰਜਾਈਆਂ ਵਿਚ ਬੈਠਕੋ ਉਹ ਗੱਲਾਂ ਕਰਨ ਲੱਗੇ।

 

”ਲੈ ਬਈ ਬਾਬਾ ਰਾਮ ਦਾਸ, ਸੁਰਗਾਂ ਨੂੰ ਜਾਈਂ। ਅੱਜ ਤੇਰੀਆਂ ਹੱਡੀਆਂ ਗੰਗਾਂ ਭੇਟ ਕਰ ਚੱਲੇ ।” ਨਵਚੇਤਨ ਨੇ ਉਬਾਸੀ ਲਈ।

 

“ਹੁਣੇ ਉਬਾਸੀਆਂ? ਥੱਕ ਗਿਆ ਸਰਪੰਚਾ ਕੁੱਛ?” ਹੇਮ ਹੱਸ ਕੇ ਪੁੱਛਣ ਲੱਗਿਆ।

 

”ਨਹੀਂ, ਕਰੋ ਗੱਲ। ਹਾਲੇ ਨੀਂਦ ਕਿੱਥੇ?” ਨਵਚੇਤਨ ਮੂੰਹ ਉਤੋਂ ਦੀ ਹੱਥ ਫੇਰਨ ਲੱਗਿਆ।

 

”ਬਾਬਾ ਰਾਮ ਦਾਸ ਸੁਰਗਾਂ ਨੂੰ ਜਾਂਦਾ ਤਾਂ ਦੀਹਦਾ ਨ੍ਹੀ।’ ਨਵਚੇਤਨ ਬੋਲਿਆ। ਉਹਦੀ ਗੱਲ ਸੁਣ ਕੇ ਚਾਰੇ ਜਾਣੇ ਸਿੱਧੇ ਹੋ ਕੇ ਹੀ ਨਹੀਂ ਬੈਠੇ, ਉਹਨਾਂ ਦੇ ਕੰਨ ਵੀ ਪੂਰੀ ਤਰ੍ਹਾਂ ਖੜ੍ਹੇ ਹੋ ਗਏ।

 

”ਕਿਉਂ ਬਈ?” ਹੇਮ ਬੋਲਿਆ।

 

ਬਚਿੱਤਰ ਦਾਸ ਉਤਸੁਕ ਨਿਗਾਹਾਂ ਨਾਲ ਸਿਰਫ ਝਾਕ ਰਿਹਾ ਸੀ।

 

”ਡੇਰਾ ਧਰਮ ਦੀ ਥਾਂ ਹੁੰਦੈ। ਹੁੰਦੈ ਕਿ ਨਹੀਂ? ਲੋਕ ਧਰਮ ਸਮਝਕੇ ਚੜ੍ਹਾਵਾ ਚੜਾਉਂਦੇ ਐ। ਉਹਨਾਂ ਦੀ ਨਿਹਚਾ ਹੁੰਦੀ ਐ, ਵਿਸ਼ਵਾਸ ਹੁੰਦੈ। ਚੜ੍ਹਾਵਾ ਚੜਾਉਣ ਨਾਲ ਉਹਨਾਂ ਦੇ ਮਨ ਦਾ ਸੰਸਾ ਨਵਿਰਤ ਹੋ ਜਾਂਦੈ।” ਨਵਚੇਤਨ ਸਿਆਣੇ ਥੁੜ੍ਹਿਆ ਵਾਂਗ ਬੋਲ ਰਿਹਾ ਸੀ।

 

”ਠੀਕ ਐ।” ਹੇਮ ਈ ਫੇਰ ਬੋਲਿਆ।

 

ਨੇਕ ਤੇ ਤੀਰਥ ਨਵੇਚਤਨ ਨੂੰ ਸਿਰਫ ਸੁਣ ਰਹੇ ਸਨ। ਉਹਨਾਂ ਦੀਆਂ ਹਥੇਲੀਆਂ ਠੋਡੀਆਂ ਉੱਤੇ ਆ ਟਿਕੀਆਂ।

 

”ਇਹ ਚੜ੍ਹਾਵਾ ਫੇਰ ਪੁੰਨ ਦੀ ਥਾਂ ‘ਤੇ ਈ ਲੱਗਣਾ ਚਾਹੀਦਾ ਸੀ। ਡੇਰੇ ਦਾ ਪੈਸਾ ਸੀ ਇਹ ਸਭ। ਕਿੰਨਾ ਚੜ੍ਹਦਾ ਸੀ ਚੜ੍ਹਾਵਾ, ਲੋਕ ਚੁੱਪ ਕੀਤੇ ਹੀ ਪਤਾ ਨ੍ਹੀ ਕਿੰਨਾ ਦੇ ਜਾਂਦੇ ਸੀ।”

 

”ਹਾਂ, ਇਹ ਤਾਂ ਸੱਚੀ ਗੱਲ ਐ।’ ਹੇਮ ਦਾ ਹੁੰਗਾਰਾ।

 

‘‘ਦੁੱਲੇ ਦੀ ਢਾਬ ਦਾ ਸਾਰਾ ਚੜ੍ਹਾਵਾ ਹਮੀਰਗੜ੍ਹ ਪਹੁੰਚਦਾ ਰਿਹੈ। ਭਤੀਜਾ ਪਾਲਿਆ ਬੱਸ ਇਕ ਬਾਬਾ ਰਾਮ ਦਾਸ ਨੇ, ਡੇਰੇ ਦਾ ਕੀ ਕੀਤਾ ਭਲਾ?”

 

ਨੇਕ ਤੇ ਤੀਰਥ ਦੋਵਾਂ ਨੇ ਇਕੱਠੇ ਸਿਰ ਹਿਲਾਏ, ” ਨਾਂਹ, ਐਮੈਂ ਦਖਾਵਾ ਕੀਤਾ।’

 

”ਔਹ ਇਕ ਵੱਡਾ ਹਾਲ ਬਣਵਾ ‘ਤਾ, ਪੰਜ-ਚਾਰ ਕਮਰੇ ਹੋਰ। ਬੱਸ।” ਹੇਮ ਦਾ ਮਜ਼ਾਕੀਆ ਲਹਿਜਾ ਖਤਮ ਸੀ।

 

ਬਚਿੱਤਰ ਦਾਸ ਹਾਲੇ ਵੀ ਸਿਰਫ ਝਾਕ ਰਿਹਾ ਸੀ। ਉਹਦੇ ਮੂੰਹ ਵਿਚ ਬੋਲ ਨਹੀ ਸੀ।

 

”ਕਿਉਂ ਬਚਿੱਤਰ ਦਾਸ?” ਹੇਮ ਨੇ ਕਿਹਾ।

 

“ਹਾਂ ਜੀ”, ਉਹ ਜਿਵੇਂ ਸੁੱਤਾ ਪਿਆ ਬੋਲਿਆ

 

ਹੋਵੇ।OM

 

”ਬਾਬਾ- ਰਾਮ ਦਾਸ ਕੀ ਕੁੱਛ ਛੱਡ ਗਿਆ ਤੇਰੇ ਕੋਲੇ?” ਹੇਮ ਨੇ ਪੁੱਛਿਆ।

 

”ਤਿੰਨ ਐਫ-ਡੀਆਂ ਨੇ ਤਿੰਨ ਲੱਖ ਦੀਆਂ।’’

 

”ਬੱਸ! ਸੱਤਰ ਸਾਲਾਂ ਤੋਂ ਆਹੀ ਬੱਚਤ ਸੀ ਡੇਰੇ ਦੀ?” ਹੇਮ ਦੀ ਹੈਰਾਨੀ।

 

”ਇਕ ਭਾਈ ਕੋਠੀ ਐ, ਮੰਡੀ ਰੋਡ ਸ਼ਾਹ ਆਲੀ। ਉਹ ਵੀ ਐ ਡੇਰੇ ਦੀ।” ਤੀਰਥ ਬੋਲਿਆ।

 

”ਕਿਉਂ ਬਈ, ਬਚਿੱਤਰ ਦਾਸ, ਕੋਠੀ ਡੇਰੇ ਦੀ ਐ?” ਹੇਮ ਨੇ ਪੁੱਛਿਆ

 

“ਕਹਿ ਨ੍ਹੀ ਸਕਦੇ। ਡੇਰੇ ਦੀ ਈ ਹੋਊਗੀ। ਪਰ ਕਾਗਜ਼-ਪੱਤਰ ਕੋਈ ਨ੍ਹੀ ਮਿਲਿਆ ਡੇਰੇ ‘ਚ।” ਬਚਿੱਤਰ ਦਾਸ ਨੇ ਜਵਾਬ ਦਿੱਤਾ।

 

ਏਦਾਂ ਹੀ ਬਾਬਾ ਰਾਮ ਦਾਸ ਦੀਆਂ ਹੋਰ ਗੱਲਾਂ ਕਰਦੇ-ਕਰਦੇ ਉਹ ਚੁੱਪ ਹੋਣ ਲੱਗੇ: ਸਭ ਤੋਂ ਪਹਿਲਾਂ ਬਚਿੱਤਰ ਦਾਸ ਨੇ ਘੁਰਾੜਾ ਮਾਰਿਆ।

 

ਆਪਣਾ ਸਮਾਨ ਰਿਸ਼ੀਕੇਸ਼ ਵਾਲੀ ਧਰਮਸ਼ਾਲਾ ਵਿਚ ਹੀ ਛੱਡਕੇ ਤੇ ਜਿੰਦਾ ਲਾ ਕੇ ਉਹ ਅਗਾਂਹ ਨੂੰ ਨਿੱਕਲ ਗਏ। ਸਾਰਾ ਦਿਨ ਪਹਾੜਾਂ ਦੀ ਸੈਰ ਕੀਤੀ। ਪਰ ਰਿਸ਼ੀਕੇਸ਼ ਤੋਂ ਨੇੜੇ-ਨੇੜੇ ਹੀ ਰਹੇ। ਆਥਣ ਨੂੰ ਫੇਰ ਆਪਣੇ ਓਸ ਕਮਰੇ ਵਿਚ ਆ ਪਏ। ਅੱਜ ਉਹ ਖਾਜਾ ਥੱਕੇ ਹੋਏ ਸਨ। ਪੈਂਦੇ ਹੀ ਸੌਂ ਗਏ। ਅਗਲੇ ਦਿਨ ਪਿੰਡ ਨੂੰ ਚੱਲ ਪਏ। ਆਉਂਦੇ ਹੋਏ ਵੀ ਉਹ ਚਾਰੇ ਬਾਬਾ ਰਾਮ ਦਾਸ ਦੀਆਂ ਗੱਲਾਂ ਕਰਦੇ ਰਹੇ। ਬਾਬਾ ਬਚਿੱਤਰ ਦਾਸ ਸਿਰਫ ਹੁੰਗਾਰਾ ਭਰਦਾ। ਇਹ ਤਾਂ ਓਹੀ ਜਾਣਦਾ ਸੀ ਕਿ ਬਾਬਾ ਰਾਮ ਦਾਸ ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਉਹਨੂੰ ਚੰਗੀਆਂ ਲਗਦੀਆਂ ਸਨ ਜਾਂ ਬੁਰੀਆਂ।

 

ਦੁੱਲੇ ਦੀ ਢਾਬ ਆਕੇ ਬਚਿੱਤਰ ਦਾਸ ਨੇ ਇਕ ਦਿਨ ਪੂਰਾ ਆਰਾਮ ਕੀਤਾ। ਉਸ ਦਿਨ ਦਵਾਈਆਂ ਵੀ ਨਹੀਂ ਦਿੱਤੀਆਂ। ਉਹ ਜਦੋਂ ਹਰਿਦੁਆਰ ਵੱਲ ਗਏ ਹੋਏ ਸਨ. ਪਿੱਛੋਂ ਦੁਆਈਆਂ ਲੈਣ ਵਾਲੇ ਆ-ਆ ਕੇ ਮੁੜਦੇ ਰਹੇ। ਬਾਬਾ ਰਾਮ ਦਾਸ ਦੇ ਮਰਨ ਤੋਂ ਲੈ ਕੇ ਭੋਗ ਤਕ ਤਾਂ ਉਹ ਆਥਣ-ਸਵੇਰ ਦਵਾਈਆਂ ਦਿੰਦਾ ਰਿਹਾ ਸੀ। ਥੋੜਾ ਚਿਰ ਹੀ ਬੈਠਦਾ। ਕਿਸੇ-ਕਿਸੇ ਨੂੰ ਖਾਲੀ ਮੋੜ ਦਿੰਦਾ। ਆਖਦਾ-‘ਥੋਡੇ ਆਲੀ ਦੁਆਈ ਮੁੱਕੀ ਹੋਈ ਐ। ਸ਼ਹਿਰ ਜਾਇਆ ਨ੍ਹੀ ਗਿਆ।”

 

ਹਰਿਦੁਆਰੋਂ ਆਕੇ ਉਹਨੇ ਆਰਾਮ ਤਾਂ ਕੀਤਾ, ਪਰ ਬੇਚੈਨ ਰਿਹਾ। ਉਹਦੇ ਚਿੱਤ ਨੂੰ ਖੁਤਖੁਤੀ ਲੱਗੀ ਹੋਈ ਸੀ ਕਿ ਮੰਡੀ ਵਾਲੀ ਕੋਠੀ ਦਾ ਪਤਾ ਨਹੀਂ ਕੀ ਬਣੇਗਾ। ਉਹਦਾ ਕਾਗਜ਼-ਪੱਤਰ ਤਾਂ ਕੋਈ ਹੈ ਨਹੀਂ, ਐਨੇ ਦਿਨਾਂ ਤੋਂ ਮੰਡੀ ਜਾਇਆ ਨਹੀਂ ਗਿਆ, ਮਗਰੋਂ ਹੋਰ ਹੀ ਕੋਈ ਭਾਣਾ ਨਾ ਵਰਤ ਗਿਆ ਹੋਵੇ।

 

ਅਗਲੇ ਦਿਨ ਸਦੇਹਾਂ ਹੀ ਉਹ ਕਾਰ ਲੈਕੇ ਮੰਡੀ ਨੂੰ ਤੁਰ ਪਿਆ। ਜਾਂਦਾ ਹੋਇਆ ਦੂਜੇ ਸੇਵਕਾਂ ਨੂੰ ਦੱਸ ਗਿਆ ਕਿ ਉਹ ਹੁਣੇ ਆਉਂਦਾ ਹੈ। ਕੋਈ ਮਰੀਜ਼ ਆਵੇ ਤਾਂ ਬਿਠਾ ਲਿਓ।

 

ਬਚਿੱਤਰ ਦਾਸ ਮੰਡੀ ਜਾਕੇ ਸਿੱਧਾ ਪਹਿਲਾਂ ਬਾਬਿਆਂ ਦੀ ਕੋਠੀ ਹੀ ਗਿਆ। ਕਾਰ ਪਰ੍ਹੇ ਖੜ੍ਹੀ ਕਰ ਕੇ ਉਹ ਕੋਠੀ ਦੇ ਬਾਰ ਮੂਹਰੇ ਹੋਇਆ ਤਾਂ ਉਹਨੂੰ ਬੜੀ ਗਿਲਾਨੀ ਆਈ। ਸੜਕ ਉਤੇ ਕੁੱਤੇ ਹੱਡੀਆਂ ਨੂੰ ਚਿੰਬੜੇ ਹੋਏ ਸਨ। ਪਰ ਲਗਦਾ ਨਹੀਂ ਸੀ ਕਿ ਇਹ ਮੀਟ ਦੀਆਂ ਹੱਡੀਆਂ ਏਸੇ ਕੋਠੀ ਅੰਦਰੋਂ ਬਾਹਰ ਸੁੱਟੀਆਂ ਗਈਆਂ ਹੋਣਗੀਆਂ। ਸੱਜੇ, ਖੱਬੇ ਜਾਂ ਸਾਹਮਣੇ ਵਾਲਾ ਘਰ ਵੀ ਕੋਈ ਸੁੱਟ ਸਕਦਾ ਹੈ। ਪਰ ਆਲੇ-ਦੁਆਲੇ ਸਾਰੇ ਘਰ ਤਾਂ ਬਾਣੀਆਂ ਦੇ ਸਨ। ਬਚਿੱਤਰ ਦਾਸ ਨੇ ਸੋਚਿਆ- ਬਾਣੀਏ ਇਉਂ ਸ਼ਰੇਆਮ ਤਾਂ ਘਰ ਵਿਚ ਮੀਟ ਖਾਣ ਲੱਗੇ ਨਹੀਂ।

 

ਉਹਨੇ ਕੋਠੀ ਦਾ ਬਾਰ ਖੜਕਾਇਆ। ਅੰਦਰਲਾ ਕੁੰਡਾ ਲੱਗਿਆ ਹੋਇਆ ਸੀ। ਬਾਬਾ ਰਾਮ ਦਾਸ ਵੇਲੇ ਇਸ ਕੋਠੀ ਦੀ ਸਾਂਭ-ਸੰਭਾਲ ਅਲਬੇਲ ਕੋਲ ਸੀ। ਅਲਬੇਲ ਹੀ ਇਹਨੂੰ ਵਰਤਦਾ। ਉਹਦੀਆਂ ਸਾਮੀਆਂ ਪਿੰਡਾਂ ਦੇ ਜੱਟ ਇਥੇ ਆਕੇ ਹੀ ਦੁਪਹਿਰਾ ਢਾਲਦੇ ਅਤੇ ਵਿਸਰਾਮ ਕਰਦੇ। ਅਲਬੇਲ ਦੀ ਆਪਣੀ ਕੋਨੀ ਦਾ ਵਾਧੂ ਸਾਮਾਨ ਵੀ ਇਸ ਕੋਠੀ ਵਿਚ ਪਿਆ ਰਹਿੰਦਾ। ਇਕ ਤਰ੍ਹਾਂ ਨਾਲ ਅਲਬੇਲ ਦਾ ਹੀ ਕਬਜ਼ਾ ਸੀ ਇਸ ਕੋਠੀ ਉੱਤੇ। ਅੰਦਰਲਾ ਕੁੰਡਾ ਲੱਗਿਆ ਦੇਖਕੇ ਬਚਿੱਤਰ ਦਾਸ ਨੇ ਸਮਝਿਆ, ਅੰਦਰ ਕੋਈ ਅਲਬੇਲ ਦਾ ਬੰਦਾ ਹੋਵੇਗਾ। ਰਾਤ ਕੱਟੀ ਹੋਵੇਗੀ। ਇਕ ਬੰਦੇ ਨੇ ਕਾਫੀ ਦੇਰ ਬਾਅਦ ਅੰਦਰਲਾ ਕੁੰਡਾ ਖੋਲ੍ਹਿਆ। ਬਾਬਾ ਬਚਿੱਤਰ ਦਾਸ ਨੂੰ ਬਾਹਰ ਖੜ੍ਹਾ ਦੇਖਕੇ ਉਸ ਬੰਦੇ ਦੀਆਂ ਅੱਖਾਂ ਟੱਡੀਆਂ ਗਈਆਂ ਅਤੇ ਉਹ ਅੰਦਰਲੇ ਕਮਰੇ ਵਿਚ ਬੈਠੇ ਦੂਜੇ ਬੰਦਿਆਂ ਵਲ ਸੂਚਨਾਵਾਚਕ ਨਿਗਾਹਾਂ ਨਾਲ ਝਾਕਿਆ। ਅੰਦਰਲੇ ਕਮਰੇ ਵਿਚ ਜੋਰਾ ਸਿੰਘ ਸੀ ਅਤੇ ਉਹਦੇ ਨਾਲ ਬੈਠੇ ਤਿੰਨ ਬੰਦੇ ਵੀ ਥੰਮਣ ਵਾਲੇ ਤੋਂ ਹੀ ਸਨ। ਬਚਿੱਤਰ ਦਾਸ ਏਧਰ-ਓਧਰ ਝਾਕ ਕੇ ਹੈਰਾਨ ਹੋਇਆ। ਏਸੇ ਕਮਰੇ ਵਿਚ ਬਾਬਾ ਰਾਮ ਦਾਸ ਦਾ ਆਸਣ ਸੀ। ਏਥੇ ਹੀ ਇਕ ਲੋਹੇ ਦੀ ਪੇਟੀ ਪਈ ਸੀ, ਜਿਸ ਵਿਚ ਬਾਬਿਆਂ ਦਾ ਲੀੜਾ-ਕੱਪੜਾ ਸੀ। ਇਸ ਕਮਰੇ ਵਿਚ ਹੁਣ ਪੁਰਾਣਾ ਕੁਝ ਵੀ ਨਹੀਂ ਸੀ। ਚਾਰ-ਪੰਜ ਮੰਜੇ ਡਹੇ ਹੋਏ ਸਨ, ਜਿਹਨਾਂ ਉੱਤੇ ਅਜੇ ਤੱਕ ਵੀ ਰਜ਼ਾਈ-ਗੁਦੈਲੇ ਵਿਛੇ ਹੋਏ ਸਨ। ਉਹਨਾਂ ਬੰਦਿਆਂ ਨੇ ਇੱਥੇ ਹੀ ਰਾਤ ਕੱਟੀ ਹੋਵੇਗੀ। ਮੰਜਿਆਂ ਵਿਚਕਾਰ ਇਕ ਛੋਟਾ ਮੇਜ਼ ਸੀ, ਜਿਸ ਉੱਤੇ ਅਣਧੋਤੇ ਕੱਚ ਕੇ ਗਿਲਾਸ ਸਨ। ਲਿੱਬੜੇ ਹੋਏ ਚਮਚੇ ਸਨ। ਦੋ ਤਿੰਨ-ਕੌਲੀਆਂ ਸਨ ਅਤੇ ਸਟੀਲ ਦਾ ਤੁਕਸ ਸੀ ਜੋ ਅੰਦਰੋਂ ਮਸਾਲੇ ਦਾ ਲਿੱਬੜਿਆ ਹੋਇਆ ਸੀ। ਜਦ ਉਹ ਕਮਰੇ ਵਿਚ ਵੜਿਆ ਸੀ ਤਾਂ ਸ਼ਰਾਬ ਦੀ ਬਦਬੂ ਉਹਦੀਆਂ ਨਾਸਾਂ ਨੂੰ ਚੜ੍ਹ ਗਈ ਸੀ। ਜੋਰਾ ਸਿੰਘ ਨੇ ਬਾਬਾ ਬਚਿੱਤਰ ਦਾਸ ਨੂੰ ਮੰਜੇ ਉੱਤੇ ਬੈਠਣ ਲਈ ਕਿਹਾ। ਉਹ ਬੈਠ ਵੀ ਗਿਆ ਅਤੇ ਪੁੱਛਿਆ, ” ਜੋਰਾ ਸਿਆਂ! ਭਾਈ, ਅੱਜ ਏਥੇ ਕਿਮੇਂ? ਰਾਤ ਏਥੇ ਈ ਕੱਟੀ ਸੀ?” 41

 

“ਹਾਂ, ਬਾਬਾ ਜੀ, ਹੁਣ ਇਹ ਕੋਠੀ ਆਪਣੀ ਐ। ਆਪਾਂ ਮੁੱਲ ਲੈ ਲੀ ਸੀ ਇਹ।’ ਜੋਰੇ ਨੇ ਭੋਰਾ ਵੀ ਸੰਗ ਨਹੀ ਮੰਨੀ। ਤੜਾਕ ਕਰਦਾ ਸਿੱਧਾ ਜਵਾਬ ਦੇ ਦਿੱਤਾ।

 

ਅਸਲ ਵਿਚ ਗੱਲ ਇਹ ਸੀ ਕਿ ਬਾਬਾ ਰਾਮ ਦਾਸ ਦੇ ਭੋਗ ਤੋਂ ਪਹਿਲਾਂ ਉਹਨਾਂ ਦੀ ਵਸੀਅਤ ਅਨੁਸਾਰ ਰੋਡ ਸ਼ਾਹ ਮੰਡੀ ਵਾਲੀ ਇਹ ਕੋਠੀ ਹਮੀਰਗੜ੍ਹ ਵਾਲੇ ਉਹਨਾਂ ਦੇ ਭਤੀਜੇ ਸੁਖਦਿਆਲ ਸਿੰਘ ਦੇ ਨਾਂ ਚੜ੍ਹ ਗਈ ਸੀ। ਇਹ ਸਾਰਾ ਕੰਮ ਅਲਬੇਲ ਨੇ ਸੁਖਦਿਆਲ ਨਾਲ ਤੁਰ ਫਿਰ ਕੇ ਕਰਵਾਇਆ ਸੀ। ਬਾਬਾ ਰਾਮ ਦਾਸ ਦੀ ਮੌਤ ਦਾ ਸਰਟੀਫੀਕੇਟ ਲੈਕੇ ਉਹਨਾਂ ਨੇ ਰੋਡ ਸ਼ਾਹ ਦੇ ਤਹਿਸੀਲਦਾਰ ਨੂੰ ਗੰਢਿਆ ਸੀ ਅਤੇ ਕੋਠੀ ਦੀ ਰਜਿਸਟਰੀ ਸੁਖਦਿਆਲ ਸਿੰਘ ਦੇ ਨਾਂ ਹੋ ਗਈ। ਇਕ-ਦੋ ਦਿਨਾਂ ਵਿਚ ਹੀ ਫੇਰ ਉਹਨਾਂ ਨੇ ਗਾਹਕ ਲੱਭਿਆ। ਗਾਹਕ ਅਲਬੇਲ ਦਾ ਆਪਣਾ ਬੰਦਾ ਸੀ ਜੋਰਾ ਸਿੰਘ ਜੋਰਾ ਸਿੰਘ ਨੇ ਸੱਤ ਲੱਖ ਤਹਿਸੀਲਦਾਰ ਦੀ ਕਚਹਿਰੀ ਜਾਕੇ ਖਰਾ ਕਰ ਦਿੱਤਾ ਸੀ ਅਤੇ ਕੋਠੀ ਦੀ ਰਜਿਸਟਰੀ ਜੋਰਾ ਸਿੰਘ ਦੇ ਨਾਂ ਹੋ ਗਈ। ਹੁਣ ਇਹ ਕੋਠੀ ਜੋਰਾ ਸਿੰਘ ਦੀ ਆਪੇ ਸੀ। ਓਦਣ ਤੋਂ ਹੀ ਜੋਰਾ ਸਿੰਘ ਨਿੱਤ ਓਸ ਕੋਠੀ ਵਿਚ ਪੈਂਦਾ-ਸੌਂਦਾ। ਆਪਣੇ ਨਾਲ ਚਾਰ ਹੋਰ ਮੁਸ਼ਟੰਡੇ ਰਖਦਾ। ਉਹ ਨਿੱਤ ਆਥਣ ਨੂੰ ਦਾਰੂ ਪੀਂਦੇ ਅਤੇ ਓਥੇ ਹੀ ਪੈ ਜਾਂਦੇ। ਅਲਬੇਲ ਦਾ ਕਾਫੀ ਸਾਮਾਨ ਪਹਿਲਾਂ ਹੀ ਓਸ ਕੋਠੀ ਵਿਚ ਧਰਿਆ ਹੋਇਆ ਸੀ। ਜੋਰੇ ਦੀ ਕੋਠੀ ਹੋਣ ਕਰਕੇ ਹੁਣ ਹੋਰ ਲੁਕਾ-ਤਕਾ ਲਿਆ ਰੱਖਿਆ।

 

ਬਾਬਾ ਬਚਿੱਤਰ ਦਾਸ ਕੰਨ ਝਾੜਕੇ ਦੁੱਲੇ ਦੀ ਢਾਬ ਨੂੰ ਤੁਰ ਗਿਆ।

 

7

 

ਜਦੋਂ ਤੋਂ ਦਿਆਲੋ ਨੂੰ ਜੋਰੇ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਸੀ, ਸੰਤਾ ਓਦੋਂ ਤੋਂ ਹੀ ਬਹੁਤ ਉਦਾਸ ਸੀ। ਉਹਨੂੰ ਛੋਟੇ ਭਰਾ ਨਾਲ ਹਸਦ ਹੋਇਆ। ”ਮੈਂ ਇਹਨੂੰ ਘਰ ਵਿਚ ਵਹਿੜਕੇ ਵਾਂਗੂੰ ਪਾਲਿਆ, ਕੰਮਾਂ ਤੋਂ ਵਿਹਲਾ ਰੱਖਿਆ, ਐਸ਼ਾਂ ਕੀਤੀਆਂ ਇਹਨੇ। ਅੱਜ ਰਾਜਾ ਬਣਿਆ ਬੈਠੈ, ਪਟਿਆਲੇ ਆਲਾ। ਫੀਮਾਂ ਵੇਚ-ਵੇਚ, ਹਰਾਮ ਦੀ ਕਮਾਈ ਵਿਚੋਂ ਕਿਲੇ ਉਸਾਰੀ ਬੈਠੈ। ਮੰਡੀ ਜਾਕੋ ਡੇਰੇ ਆਲੀ ਕੋਠੀ ਵੀ ਲੈ ਲੀ । ਸਾਰੇ ਪਾਪ ਦੇ ਸੌਦੇ ਨੇ। ਇਹਦਾ ਭਲਾ ਨ੍ਹੀ ਹੋਣਾ। ਫੇਰ ਉਹ ਝੁਰਨ ਲੱਗਿਆ, ”ਜੇ ਤਾਂ ਮੇਰੇ ਵਾਂਗੂੰ ਖੇਤਾਂ ‘ਚ ਖੁੱਚਾਂ ਤੁੜਾਈਆਂ ਹੁੰਦੀਆਂ, ਫੇਰ ਤਾਂ ਲਗਦਾ ਪਤਾ। ਮਹਿਲਾਂ ਆਲੀ ਨੂੰ ਅੱਡ ਸਾਹ ਨ੍ਹੀ ਆਉਂਦਾ। ਨੂੰ ਤੂੰ ਕਰਦੀ ਫਿਰੂ। ਇਕ ਇਹ ਐ ਦਿਆਲੋ, ਵਿਰ-ਵਿਰ ਕਰਦੀ ਫਿਰਦੀਐ।’’

 

ਸੰਤੇ ਦਾ ਕਿਧਰੇ ਵੀ ਹੱਥ ਨਹੀਂ ਪੈਂਦਾ ਸੀ। ਓਧਰ ਕਸਤੂਰੀ ਦੀ ਹੱਟ ਦਾ ਸੌਦਾ ਵਧੀ ਜਾ ਰਿਹਾ ਸੀ। ਹਰ ਫਸਲ ਉੱਤੇ ਜਿੰਨਾ ਮਰਜ਼ੀ ਮੋੜ ਲਵੋ, ਰਕਮ ਖੜ੍ਹੀ ਦੀ ਖੜ੍ਹੀ। ਉਹ ਕਚੀਚੀ ਜਿਹੀ ਵੱਟ ਕੇ ਫੈਸਲਾ ਕਰਦਾ ਕਿ ਐਤਕੀ ਕਣਕ ਵੇਚ ਕੇ ਕਸਤੂਰੀ ਦਾ ਸਾਰਾ ਲਾਹ ਦੇਣਾ ਹੈ। ਮੁੜਕੇ ਘਰਦਿਆਂ ਉੱਤੇ ਪਾਬੰਦੀ ਲਾ ਦੇਣੀ ਹੈ ਕਿ ਅੱਗੇ ਤੋਂ ਨਕਦ ਪੈਸਿਆਂ ਦਾ ਸੌਦਾ ਲੈਕੇ ਆਇਆ ਕਰੋ, ਪਰ ਉਹਦਾ ਫੈਸਲਾ ਨਾਲ ਦੀ ਨਾਲ ਖੁਰਦਾ ਜਾਪਿਆ। ਉਹਨੇ ਤਿੱਖਾ ਸੋਚਿਆ, ” ਨਕਦ ਪੈਸਾ ਸਾਲਾ ਕਿਥੋਂ ਆਊਗਾ। ਏਥੇ ਕਿਹੜਾ ਘਰ ‘ਚ ਕੋਈ ਸਰਕਾਰੀ ਮੁਲਾਜ਼ਮ ਐ, ਜੀਹਦੀ ਤਨਖਾਹ ਪੈਂਦੀ ਹੋਵੇ। ਏਥੇ ਤਾਂ ਹਾੜ੍ਹੀ-ਸੌਣੀ ਵੀ ਪੈਸੇ ਦੇਖਣ ਨੂੰ ਨਹੀਂ ਮਿਲਦੇ। ਆੜ੍ਹਤੀਏ ਦੇ ਈ ਸਾਰਾ ਕੱਟ-ਕਟਾਅ ਹੋ ਜਾਂਦੈ।’

 

ਉਹਨਾਂ ਦਿਨਾਂ ਵਿਚ ਹੀ ਕਰਨੈਲ ਦੇ ਛੋਟੇ ਸਾਲੇ ਦਾ ਵਿਆਹ ਆ ਗਿਆ। ਵਿਆਹ ਦੀ ਗੰਢ ਕੀ ਆਈ, ਬਹੂ ਨੂੰ ਚਾਅ ਚੜ੍ਹ ਗਿਆ, ਜੁਆਕ ਚੀਕਾਂ ਮਾਰਦੇ ਫਿਰਦੇ ਸਨ, ‘‘ਆਹਾ ਜੀ, ਮਾਮੇ ਦਾ ਵਿਆਹ ਦੇਖਾਂਗੇ”, ਪਰ ਦਿਆਲੋ ਸੁੰਨ ਹੋ ਕੇ ਰਹਿ ਗਈ। ਉਹਦੇ ਲਈ ਜਿਵੇਂ ਕਿਸੇ ਮਰੇ ਦੀ ਸਨੌਣੀ ਆਈ ਹੋਵੇ! ਇਹ ਸਾਰਾ ਜੁਆਕ-ਜੱਲਾ ਜਾਵੇਗਾ ਤਾਂ ਕੁਝ ਬਣਕੇ ਹੀ ਜਾਵੇਗਾ। ਐਨਾ ਪੈਸਾ ਹੁਣ ਕਿੱਥੋਂ ਆਵੇਗਾ? ਨਿਰਣੀ ਸੰਨ੍ਹ ਹੈ। ਵਿਆਹ ਕਰਨਾ ਸੀ ਤਾਂ ਅਗਾਂਹ ਵਸਾਖੀ ਪਿਛੋਂ ਮਰ ਲੈਂਦੇ।

 

ਇਕ ਸਵੇਰ ਦਿਆਲੋ ਨੇ ਸੰਤੋ ਨੂੰ ਗਿਲਾਸ ਫੜਾਉਣ ਤੋਂ ਬਾਅਦ ਫੀਮ ਦਾ ਮਾਵਾ ਦਿੱਤਾ ਅਤੇ ਗੱਲ ਛੇੜੀ, ” ਕੀ ਸੋਚਿਆ ਫੇਰ?”

 

”ਕਾਹਦਾ?” ਚਾਹ ਦੀ ਘੁੱਟ ਭਰਦਿਆਂ ਉਹਨੇ ਐਵੇਂ ਜਿਹਾ ਪੁੱਛਿਆ।

 

‘’ਕੈਲੋ ਦੀ ਬਹੂ ਜਿੱਦ ਫੜੀ ਬੈਠੀ ਐ, ਅਖ਼ੇ-ਮੈਂ ਬਹੂ ਮੁੰਡੇ ਨੂੰ ਵਧੀਆ ਕੱਪੜੇ ਲੈਕੇ ਜਾਣੇ ਨੇ ‘

 

“ਅਛਿਆ ?”

 

  • ”ਕੱਪੜੇ ਤਾਂ ਫੇਰ ਕੈਲੇ ਦੇ ਜੁਆਕ ਵੀ ਨਮੇਂ ਭਾਲਣਗੇ। ਕੈਲਾ ਤੇ ਕੈਲੇ ਦੀ ਬਹੂ ਵੀ ਨਵੇਂ ਕੱਪੜੇ ਲਊਗੀ, ਜਦੋਂ ਵਿਆਹ ਐ ਫੇਰ।”

 

”ਇਹ ਤਾਂ ਕੱਪੜਿਆਂ ਮੂੰਹੋਂ ਦੀ ਧੂਸ ਨਿੱਕਲ ਜੂ ਆਪਣਾ।”

 

”ਕਹਿੰਦੀ, ਬਹੂ ਨੂੰ ਟੂਮ ਵੀ ਹੋਵੇ ਕੋਈ।”

 

”ਐਨਾ ਕੱਪੜਾ ਤਾਂ ਬਾਣੀਏ ਨੇ ਉਧਾਰ ਹੀ ਦੇਣਾ। ਨਕਦ ਭਾਲੂਗਾ ਕੁੱਛ ਨਾ ਕੁੱਛ। ਪਹਿਲਾਂ ਵੀ ਉਹਦਾ ਨਾਮਾ ਸਿਰ ਖੜ੍ਹੇ, ਪਤਾ ਨ੍ਹੀ ਕਿੰਨੇ ਹਜ਼ਾਰ ਹੋਊ। ਪੜਵਾਅ-ਪੜਵਾਅ ਲਿਆਈ ਜਾਨੀਐ, ਕਦੇ ਸ੍ਵਾਬ ਕੀਤੈ ਉਹਦੇ ਨਾਲ?” ਸੰਤੇ ਨੂੰ ਦਿਆਲੋ ਉੱਤੇ ਹੀ ਖਿਝ ਚੜ੍ਹਨ ਲੱਗੀ।

 

ਰੌਣਕੀ ਬਾਣੀਏ ਦਾ ਇਕ ਮੁੰਡਾ ਨੌਹਰ ਰੋਡ ਸ਼ਾਹ ਮੰਡੀ ਕੱਪੜੇ ਦੀ ਦੁਕਾਨ ਕਰਦਾ ਸੀ। ਸੰਤੇ ਕੇ ਉਹਦੇ ਕੋਲੋਂ ਹਮੇਸ਼ਾ ਕੱਪੜਾ-ਲੀੜਾ ਲਿਆਉਂਦੇ। ਉਧਾਰ ਹੀ ਲਿਆਉਂਦੇ। ਜੱਟਾਂ ਕੋਲ ਨਕਦ ਪੈਸੇ ਕਦੋਂ ਹੁੰਦੇ ਹਨ। ਹਾੜ੍ਹੀ-ਸੌਣੀ ਬਥੇਰਾ ਨਿਬੇੜਦੇ ਰਹਿੰਦੇ, ਪਰ ਰਕਮ ਖੜ੍ਹੀ ਦੀ ਖੜ੍ਹੀ ਰਹਿੰਦੀ।

 

ਸੰਤਾ ਕਈ ਦਿਨ ਸੋਚਦਾ ਰਿਹਾ ਕਿ ਪੈਸਿਆਂ ਦਾ ਕੀ ਕੀਤਾ ਜਾਵੇ। ਕਰਨੈਲ ਦੇ ਸਾਲੇ ਦਾ ਵਿਆਹ ਨੇੜੇ ਆ ਰਿਹਾ ਸੀ। ਕਰਨੈਲ ਆਖ ਰਿਹਾ ਸੀ ਕਿ ਉਹਨੇ ਇਕ ਹਜ਼ਾਰ ਰੁਪਿਆ ਨਿਉਂਦਾ ਵੀ ਪਾਉਣਾ ਹੈ।

 

”ਪ੍ਰਾਹਣੇਂ ਕਿਤੇ ਨਿਉਂਦਾ ਪਾਉਂਦੇ ਹੁੰਦੇ ਨੇ, ਤੇਰਾ ਨਿਉਂਦਾ ਕਾਹਦਾ ਬਈ?” ਸੰਤੇ ਨੇ ਉਹਨੂੰ ਗੁੱਸੇ ਵਿਚ ਆਖਿਆ।

 

”ਤਿੰਨ ਜੁਆਕਾਂ ਦਾ ਪਿਓ ਆਂ ਮੈਂ । ਪੰਦਰਾਂ ਸਾਲ ਹੋ ਗੇ ਵਿਆਹ ਨੂੰ ਹੁਣ। ਹੁਣ ਮੈਂ ਫੁੱਫੜ ਆਂ ਪ੍ਰਾਹੁਣਾ ਨ੍ਹੀ।” ਕਰਨੈਲ ਨੇ ਹੱਸਕੇ ਜਵਾਬ ਦਿੱਤਾ।

 

”ਫੁੱਫੜ ਪ੍ਰਾਹਣਾ ਨ੍ਹੀਂ ਹੁੰਦਾ। ਫੁੱਫੜ ਵੀ ਜਮਾਈ ਹੁੰਦੈ, ਜਿੰਨਾ ਚਿਰ ਸੱਸ-ਸਹੁਰਾ ਬੈਠੇ ਹੋਣ। ਤੇਰੇ ਸੱਸ-ਸਹੁਰਾ ਕੈਮ ਨੇ ਭਾਈ, ” ਸੰਤਾ ਚੰਗੇ ਰਉਂ ਵਿਚ ਆ ਰਿਹਾ ਸੀ।

 

”ਨਿਉਂਦੇ ਨਾਲ ਅਗਲੇ ਦੀ ਮੱਦਤ ਹੋ ਜਾਂਦੀ ਐ.ਬਾਪੂ, ਹੋਰ ਕੀਹ ਐ।”’

 

‘ਮੱਦਤ ਕਰਨ ਨੂੰ ਆਪਾਂ ਕਿਧਰਲੇ ਬਿਰਲੇ ਆਂ? ਨੰਗ-ਭੁੱਖ ਨਾਲ ਘੁਲਦੇ ਆਂ। ਆਪਾਂ ਕੀ ਕਰ ਸਕਾਂਗੇ ਮੱਦੜ?” ਸੰਤਾ ਮੁਸਕੜੀਏਂ ਹੱਸ ਕੇ ਬੋਲਿਆ।

 

: “ਬੱਸ ਬਾਪੂ, ਤੂੰ ਮੈਨੂੰ ਪੰਜ ਹਜ਼ਾਰ ਲਿਆਦੇ, ਚਾਹੇ ਕਾਲੇ ਚੋਰ ਤੋਂ ਲਿਆਕੇ ਦੇਹ। ਉਹਨਾਂ ਦਾ ਆਖਰੀ ਵਿਆਹ ਐ। ਅਸੀਂ ਕੁੱਛ ਬਣਕੇ ਜਾਣੈ।” ਕਰਨੈਲ ਨੇ ਸੰਤੇ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਆਖਿਆ।

 

ਸੰਤਾ ਉਹਦੀ ਗੱਲ ਸੁਣਕੇ ਅਚੰਭਿਤ ਰਹਿ ਗਿਆ। ਉਹਨੂੰ ਤਾਂ ਖਿਆਲ ਸੀ ਕਿ ਉਹ ਹਜ਼ਾਰ-ਦੋ ਹਜ਼ਾਰ ਲੈ ਕੇ ਜਾਣਗੇ ਅਤੇ ਬਾਕੀ ਲੀੜਾ-ਕੱਪੜਾ। ਬੋਲਿਆ, ”ਪੰਜ ਹਜ਼ਾਰ ਨਾ ਕਿਤੇ ਹੋਰ, ਥੋਨੂੰ ਹਜ਼ਾਰ ਡੂਢ ਹਜ਼ਾਰ ਮੁਕਦਾ ਨ੍ਹੀ।’ ਫੇਰ ਕਹਿਣ ਲੱਗਿਆ, “ਐਨਾ ਤਾਂ ਨਕਦ ਲਜਾਉਂਗੇ, ਕੱਪੜਾ-ਲੀੜਾ ਜਿਹੜਾ ਆਵਦਾ ਸਮਾਉਂਗੇ ਤੇ ਉਹਨਾਂ ਨੂੰ ਲਜਾਉਂਗੇ ਉਹਦਾ ਵੀ ਬਹੁਤ ਪੈਸਾ ਹੋ ਜਾਣੈ।’” ਫੇਰ ਬੁੜ੍ਹਕਿਆ, ” ਐਨੀ EL ਰਪੌੜ ਆਊ ਕਿੱਥੋਂ, ਸੋਚ ਕੇ ਤਾਂ ਦੇਖ।” :

 

“ਸਾਨੂੰ ਨ੍ਹੀ ਪਤਾ ਤੇਰੀ ਰਪੌੜ ਦਾ ਬਾਪੂ, ਦਿਨ-ਰਾਤ ਘੱਟਾ ਢੋਨੇ ਆਂ, ਦੋ ਦਿਨ ਐਸ਼ ਦਾ ਵਿਆਹ ਦੇਖ ਆਮਾਂਗੇ । ਤੂੰ ਕਿਤੋਂ ਕਰ, ਮੈਂ ਜੋ ਕਹਿ’ਤਾ।’

 

ਸੰਤੇ ਨੂੰ ਆਪਣੇ ਦਿਨ ਯਾਦ ਆਉਣ ਲੱਗੇ । ਜੁਆਨੀ ਪਹਿਰੇ ਉਹ ਵੀ ਕਿੰਨਾ ਬਣ-ਠਣ ਕੇ ਸਹੁਰੀਂ ਜਾਇਆ ਕਰਦਾ ਸੀ। ਦਿਆਲੋ ਨਵੇਂ ਕੱਪੜੇ ਪਾਕੇ ਅਤੇ ਪੈਰਾਂ ਵਿਚ ਗੁਰਗਾਬੀ ਖੜਕਾਉਂਦੀ ਇਉਂ ਤੁਰਦੀ ਜਿਵੇਂ ਘੋੜੀ ਪੀੜੀ ਹੋਈ ਹੋਵੇ। ਇਕ ਵਾਰ ਇਉਂ ਹੀ ਉਹ ਵੀ ਸਹੁਰਿਆਂ ਦੇ ਵਿਆਹ ਗਿਆ ਸੀ। ਕਿੰਨਾ ਖਰਚ ਕਰਕੇ ਆਇਆ ਸੀ। ਜੈਲਾ—ਕੈਲਾ ਓਦੋਂ ਛੋਟੇ-ਛੋਟੇ ਸਨ। ਬੱਕਰੀ ਦੇ ਮੇਮਣਿਆਂ ਵਾਂਗ ਛਾਲਾਂ ਮਾਰਦੇ ਫਿਰਦੇ। ਅਕੇਰਾਂ ਤਾਂ ਬੱਲੇ-ਥੱਲੇ ਹੋ ਗਈ ਸੀ ਥੰਮਣ ਵਾਲੇ ਪ੍ਰਾਹਣੇ ਦੀ। ਉਹਦੀ ਸੋਚ ਫੇਰ ਉਦਾਸੀ ਫੜਨ ਲੱਗੀ, ਓਦੋਂ ਤਾਂ ਕੱਪੜਾ-ਲੀੜਾ ਕਿੰਨਾ ਸਸਤਾ ਸੀ। ਸ਼ਗਨਾਂ ਦੇ ਰੁਪਈਏ ਵੱਧ ਤੋਂ ਵੱਧ ਪੰਜ ਹੁੰਦੇ। ਗਿਆਰਾਂ ਰੁਪਈਏ ਸ਼ਗਨ ਦੇਣ ਵਾਲੇ ਨੂੰ ਮਹਾਰਾਜਾ ਪਟਿਆਲਾ ਸਮਝਿਆ ਜਾਂਦਾ। ਬੱਸਾਂ ਦੇ ਕਿਰਾਏ ਕਿੰਨੇ ਥੋੜੇ ਸੀ। ਦਾਰੂ ਦੀ ਬੋਤਲ ਦਸ ਰੁਪਈਆਂ ਦੀ ਹੁੰਦੀ। ਇਕ ਫਸਲ ਵੇਚ-ਵੱਟ ਕੇ ਸਾਰੀ ਕਬੀਲਦਾਰੀ ਸ਼ੰਢੀ ਜਾਂਦੀ। ਉਹ ਕਿੰਨੇ ਭਲੇ ਦਿਨ ਸਨ।

 

”ਕਰਨੈਲ ਨੂੰ ਕਰ ਲੈਣ ਦੇ ਆਵਦਾ ਚਿੱਤ ਰਾਜੀ। ਗਾਹਾਂ ਨੂੰ ਕਬੀਲਦਾਰੀ ਇਹਨਾਂ ਦੇ ਗਲ ਈ ਪੈਣੀ ਐ, ਮੁੰਡਿਆਂ ਦੇ। ਆਵਦਾ ਪੜ੍ਹਿਆ ਵਚਾਰਨ। ਕਰਦੇ ਨੇ ਐਨਾ ਖਰਚ ਕਰ ਲੈਣ।” ਸੰਤਾ ਹਾਰ ਮੰਨਦਾ ਜਾਪਿਆ।

 

ਘਰ ਵਿਚ ਕਰਨੈਲ ਦੇ ਸਹੁਰਿਆਂ ਦੇ ਵਿਆਹ ਦੀ ਚਰਚਾ ਹੁੰਦੀ ਤਾਂ ਜੈਲਾ ਤੇ ਉਹਦੀ ਬਹੂ ਚੁੱਪ ਕਰਕੇ ਸੁਣਦੇ ਰਹਿੰਦੇ। ਕੋਈ ਵਿਰੋਧ ਨਹੀਂ ਕਰਦੇ ਸਨ। ਕੁਝ ਬੋਲਦੇ ਨਹੀਂ ਸਨ। ਉਹ ਸੋਚਦੇ, ਕਦੇ ਉਹਨਾਂ ਦਾ ਦਿਨ ਵੀ ਆਵੇਗਾ। ਭਦੌੜ ਕੋਈ ਵਿਆਹ ਹੋਇਆ ਤਾਂ ਉਹ ਵੀ ਇਵੇਂ ਜਿਵੇਂ ਬਣ-ਠਣ ਕੇ ਜਾਣਗੇ। ਏਦੂੰ ਵੀ ਵੱਧ ਖਰਚ ਕਰਕੇ ਆਉਣਗੇ। ਆਪਣੇ ਮਨ ਦੀਆਂ ਭੋਲਾਂ ਲਾਹ ਲੈਣਗੇ । ਹੁਣ ਉਹ ਜੇ ਉਹਨਾਂ ਵਾਰੀ ਕੋਈ ਪੰਜ-ਤਿੰਨ ਕਰਦੇ ਹਨ ਤਾਂ ਉਹ ਆਖਣਗੇ, ਇਹ ਖੁਸ਼ੀ ਦੇ ਮੌਕੇ ਸਾਨੂੰ ਜਰਦੇ ਨਹੀਂ, ਮਚਦੇ ਹਨ।

 

ਸੰਤੇ ਨੇ ਇਕ ਦਿਨ ਦਿਆਲੋ ਨਾਲ ਸਲਾਹ ਕੀਤੀ ਕਿ ਹੋਰ ਤਾਂ ਕਿਧਰੇ ਹੱਥ ਨਹੀਂ ਪੈਂਦਾ, ਉਹ ਅੱਧਾ ਕਿੱਲਾ ਜ਼ਮੀਨ ਦਾ ਕੀਮਤੀ ਆੜ੍ਹਤੀਏ ਕੋਲ ਗਹਿਣੇ ਕਰ ਦਿੰਦੇ ਹਨ ਅਤੇ ਪੈਸੇ ਲੈ ਆਉਂਦੇ ਹਨ। ਅੱਧੇ ਕਿੱਲੇ ‘ਤੇ ਉਹ ਵੀਹ ਹਜ਼ਾਰ ਦੇ ਦੇਵੇਗਾ। ਵੀਹ ਹਜ਼ਾਰ ਨਾਲ ਸਾਰੇ ਧੋਣੇ ਧੋਤੇ ਜਾਣਗੇ। ਇਹਨਾਂ ਵਿਚੋਂ ਹੀ ਉਹ ਦੋਵੇਂ ਦੁਕਾਨਾਂ ਦਾ ਜੂੜ ਵੀ ਵੱਢ ਦੇਣਗੇ। ਕਸਤੂਰੀ ਤੇ ਨੌਹਰ ਦਾ ਸਾਰਾ ਨਿੱਬੜ ਜਾਵੇਗਾ।

 

ਸਵੇਰੇ ਸਵੇਰੇ ਉਹਨੇ ਫੀਮ ਥੋੜੀ ਜਿਹੀ ਵੱਧ ਖਾਧੀ ਤਾਂ ਕਿ ਕਰੜਾ ਦਿਲ ਕਰਕੇ ਉਹ ਰੋਡ ਸ਼ਾਹ ਜਾਵੇ ਅਤੇ ਬਾਣੀਏ ਨਾਲ ਪੈਰ ਰੱਖਕੇ ਗੱਲ ਕਰੇ।

 

ਕੀਮਤੀ ਲਾਲ ਤੜਕੇ-ਤੜਕੇ ਗੱਦੀ ਉੱਤੇ ਵੱਡੇ ਸਿਰਹਾਣੇ ਦੀ ਢੂਹ ਲਾਈ ਬੈਠਾ ਸੀ। ਥੱਲੇ ਫਰਜ਼ ਉੱਤੇ ਦਰੀ ਵਿਛੀ ਹੋਈ ਸੀ ਅਤੇ ਉੱਤੇ ਚਿੱਟੀਆਂ ਚਾਦਰਾਂ ਸਨ। ਕੀਮਤੀ ਲਾਲ ਕੰਬਲ ਦੀ ਬੁੱਕਲ ਮਾਰੀ ਬੈਠਾ ਸੀ। ਸਿਰ ਉੱਤੇ ਇਕ ਘਸਮੈਲਾ ਜਿਹਾ ਮਫਲਰ ਵਲ੍ਹੇਟਿਆ ਹੋਇਆ ਸੀ। ਉਹ ਮਸਾਂ ਹੀ ਇਕ ਹੱਥ ਕੰਬਲ ਤੋਂ ਬਾਹਰ ਕਢਦਾ ਅਤੇ ਗੁੜ-ਗੁੜ ਕਰਕੇ ਹੁੱਕੇ ਦੀ ਘੁੱਟ ਭਰਦਾ। ਹੁੱਕੇ ਦੀ ਘੁੱਟ ਵਿਚੋਂ ਤਮਾਖੂ ਦਾ ਧੂੰਆਂ ਬਹੁਤ ਘੱਟ ਆਉਂਦਾ ਸੀ। ਉਸ ਦਿਨ ਸਰਦੀ ਬਹੁਤ ਸੀ। ਹਰ ਕਿਸੇ ਦੇ ਮੂੰਹ ਵਿਚੋਂ ਧੂੰਏਂ ਜਿਹੀਆਂ ਹੀ ਭਾਫਾਂ ਨਿਕਲਦੀਆਂ। ਕੀਮਤੀ ਲਾਲ ਦੇ ਮੂੰਹ ਵਿਚੋਂ ਪਾਲੇ ਦੀਆਂ ਭਾਫਾਂ ਵੀ ਨਿਕਲਦੀਆਂ ਹੋਣਗੀਆਂ। ਕੋਈ ਪਤਾ ਨਹੀਂ ਲਗਦਾ ਸੀ, ਉਹਦੇ ਮੂੰਹ ਵਿਚੋਂ ਹੁੱਕੇ ਦਾ ਧੂੰਆਂ ਬਹੁਤਾ ਨਿਕਲਦਾ ਹੈ ਜਾਂ ਪਾਲੇ ਦੀਆਂ ਭਾਫਾਂ ਬਹੁਤੀਆਂ।

 

”ਆਂ ਬਈ ਸੰਤ ਸਿਆਂ, ਬੈਠ।” ਕੀਮਤੀ ਲਾਲ ਨੇ ਘੁੱਟ ਭਰਕੇ ਹੁੱਕੇ ਦੀ ਨੜੀ ਪਰ੍ਹਾਂ ਭੰਵਾ ਦਿੱਤੀ।

 

ਸੰਤੇ ਨੇ ਚਾਰ-ਖਾਨੇ ਦਾ ਮੈਲਾ ਕੋਟ ਪਾ ਰੱਖਿਆ ਸੀ ਅਤੇ ਉੱਤੇ ਨੂੰ ਘਸੇ ਪੁਰਾਣੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ। ਗੱਦੀ ਕੋਲ ਬੈਠ ਕੇ ਉਹ ਆਪਣੀ ਦਾੜ੍ਹੀ ਖੁਰਕਣ ਲੱਗਿਆ।

 

ਅੱਜ ਕਿੱਧਰ, ਸਵੇਰੇ ਸਵੇਰੇ ?” ਕੀਮਤੀ ਲਾਲ ਨੇ ਉਹਦੇ ਵਲ ਥੋੜਾ ਸਰਕ ਕੇ ਮੋਹ ਜਿਹੇ ਨਾਲ ਪੁੱਛਿਆ।

 

”ਜਿਮੇਂ ਕਹਿੰਦੇ ਹੁੰਦੇ ਨੇ, ਅਖੇ-ਬਾਮ੍ਹਣ ਬਿਨਾਂ ਗਤ ਨ੍ਹੀ, ਸ਼ਾਹ ਬਿਨਾਂ ਪਤ ਨ੍ਹੀ। ਬੱਸ ਆਪੇ ਈ ਜਾਣ ਲੈ ਤੂੰ।” ਸੰਤਾ ਨਿੱਕਾ-ਨਿੱਕਾ ਹੱਸਣ ਲੱਗ ਪਿਆ।

 

”ਕੀ ਭੀੜ ਪੈ ਗੀ ਹੁਣ?”

 

‘‘ਵੱਡੇ ਮੁੰਡੇ ਕਰਨੈਲ ਦੇ ਸਾਲੇ ਦਾ ਵਿਆਹ ਐ। ਤੂੰ ਸਮਝ ਦਸ ਹਜ਼ਾਰ ਦਾ ਖਰਚ ਐ। ਨਿਰਣੀ ਸੰਨ੍ਹ ਐ। ਘਰੇ ਇਕ ਦੁਆਨੀ ਨ੍ਹੀ। ਅੜਿਆ ਗੱਡਾ ਕੱਢ ਹੁਣ ਇਹ ਵੀ; ਤੂੰ ਈ ਕੱਢੇਗਾ।”

 

”ਸੰਤਾ ਸਿਆਂ, ਪੈਸਾ ਤੇਰੇ ਕੰਨੀ ਪਹਿਲਾਂ ਈ ਬਹੁਤ ਹੋਇਆ ਪਿਐ।”

 

”ਕਿੰਨਾ ਹੋ ਗਿਆ?”

 

”ਇਹ ਤਾਂ ਮਨੀਮ ਦੱਸੂ, ਹਾਲੇ ਆਇਆ ਨ੍ਹੀ, ਪਰ ਮੇਰਾ ਅੰਦਾਜੈ, ਵਿਆਜ ਲੱਗ ਕੇ ਐਤਕੀ ਦੀ ਫਸਲ ਤੱਕ ਢਾਈ ਲੱਖ ਨੇੜੇ ਪਹੁੰਚ ਜੂ। ਹੁਣ ਤੂੰ ਹਿਸਾਬ ਲਾ…” ਕੀਮਤੀ ਨੇ ਆਪਣਾ ਕੰਬਲ ਮੋਢਿਆਂ ਤੋਂ ਥੱਲੇ ਤੱਕ ਸਰਕਾ ਲਿਆ। ਉਹ ਸੰਤੇ ਵਲ ਗਰਦਨ ਝੁਕਾ ਕੇ ਬੋਲ ਰਿਹਾ ਸੀ, ”ਸਾਡੇ ਕੋਲ ਤੇਰੀ ਕੋਈ ਚੀਜ਼ ਗਹਿਣੇ ਨ੍ਹੀ, ਨਾ ਕੋਈ ਜ਼ਮੀਨ, ਨਾ ਟੂਮ-ਟੱਲਾ, ਨਾ ਕੋਈ ਹੋਰ ਕੁੱਛ ਤੇਰੀ ਮਾਤਬਰੀ ‘ਤੇ ਤੈਨੂੰ ਰਕਮ ਦੇਈ ਗਏ ਆਂ। ਠੀਕ ਐ ਨਾ। ਹੁਣ ਤੈਨੂੰ ਹੋਰ ਪੈਸਾ ਦੇਣ ਦਾ ਅਵੱਲ ਤਾਂ ਹੱਕ ਨੀ। ਜੇ ਟਲਦਾ ਨ੍ਹੀ, ਤਾਂ ਜ਼ਮੀਨ ਕਰਾਉਣੀ ਪਊ ਗਹਿਣੇ ਥੋੜੀ ਘਣੀ।¨ ਕੀਮਤੀ ਲਾਲ ਨੇ ਆਪਣਾ ਕੰਬਲ ਫੇਰ ਸਿਰ ਉਤੋਂ ਦੀ ਕਰ ਲਿਆ।

 

“ਜਿੱਥੇ ਹੋਰ ਓਥੇ ਹੋਰ, ਪਹਿਲਾਂ ਆਲੇ ਨਾਮੇ ‘ਚ ਈ ਹੋਰ ਜੋੜ ਲੈ ਵੀਹ ਹਜ਼ਾਰ।”

 

”ਨਾਂਹ, ਇਹ ਝੂਠੀ ਗੱਲ ਐ। ਐਮੇਂ ਕਹਿ ਦਿਆਂ ਮੈਂ ਤੈਨੂੰ । ਦੇਖ ਸਾਰਖਰੀ ਸੁਣ ਲੈ। ਤੇਰੇ ਘਰ ਕਾਰਜ ਐ, ਵਿਆਹ ਐ ਮੁੰਡੇ ਦੇ ਸ਼ਾਲ ਦਾ। ਸਰਦਾ ਨ੍ਹੀ, ਤਾਈਂ ਆਇਐ। ਆਸ ਲੈ ਕੇ ਆਇਐਂ। ਇਉਂ ਕਰ ਬਈ ਤਿੰਨ ਕਿੱਲੇ ਜ਼ਮੀਨ ਗਹਿਣੇ ਲਿਖਵਾ ਦੇਹ। ਹੋਰ ਲੈਜਾ ਵੀਹ ਤੀਹ ਹਜ਼ਾਰ । ਹੁਣੇ ਆ ਜਾਂਦੈ ਮੁਨੀਮ । ਲਿਖਤ ਕਰ ਲੈਨੇ ਆਂ। ਪਹਿਲਾਂ ਆਲੀ ਸਾਰੀ ਰਕਮ, ਹੁਣ ਦਾ ਦਿੱਤਾਂ ਵੀ, ਸਾਰਾ ਪੈਸਾ ਤਿੰਨ ਕਿੱਲੇ ਜ਼ਮੀਨ ‘ਤੇ ਆ ਜੂ। ਤੈਨੂੰ ਵਿਆਜ ਪੈਣੋ ਹਟਜੂ।”

 

”ਵਿਆਜ ਪੈਣਾ ਤਾਂ ਹਟਜੂ ਤਿੰਨ ਕਿੱਲੇ ਦੀ ਫਸਲ ਵੀ ਦੇਖ। ਫਸਲ ਤਾਂ ਵਿਆਜ ਤੋਂ ਉਤੋਂ ਦੀ ਜਾਊ।” ਫੇਰ ਸੰਤਾ ਪਾਸਾ ਬਦਲਕੇ ਬੋਲਿਆ, ‘ਮੇਰੇ ਕੋਲ ਤਾਂ ਜ਼ਮੀਨ ਈ ਸਾਰੀ ਛੀ ਕਿੱਲੇ ਐ। ਤੈਨੂੰ ਤਿੰਨ ਦੇ ਕੇ ਮੇਰੇ ਕੋਲ ਤਾਂ ਫੇਰ ਅੱਧੀ ਰਹਿ ‘ਗੀ। ਮੇਰਾ ਐਡਾ ਟੱਬਰ, ਮੈਂ ਖਾਊਂ ਕੀ।’

 

“ਇਹ ਭਾਈ, ਆਵਦੀ ਗਰਜ ਦੇਖਿਆ ਕਰੋ ਫੇਰ। ਪੈਸੇ ਝਾੜਾਂ ਨੂੰ ਤਾਂ ਲਗਦੇ ਨ੍ਹੀ, ਬਈ ਸੁੱਖੇ ਦੇ ਪੱਤਿਆਂ ਵਾਂਗੂੰ ਸੂਤ ਲਿਆਉਣੇ ਨੇ। ਗਰਜਾਂ ਘਟਾਓ ਆਵਦੀਆਂ। ਹੁਣ ਵਿਆਹ ‘ਤੇ ਦਸ ਹਜ਼ਾਰ ਕਹਿਨੈਂ। ਪੰਜ ਨਾਲ ਵੀ ਸਰ ਸਕਦੇ।’

 

‘”ਮੁੰਡਾ-ਬਹੂ ਨਾਸੀਂ ਧੂੰਆਂ ਦੇਈਂ ਬੈਠੇ ਨੇ । ਕਿੱਧਰ ਜਾਮਾਂ ਮੈਂ । ਕਬੀਲਦਾਰੀ ਕੁੱਲ ਲੈਣ-ਦੇਣ ਮੇਰੇ ਸਿਰ ਐ ਭੈਣ ਚੋਦ, ਮੁੰਡੇ ਨੇ ਤਾਂ ਜਬਾਨ ਹਲਾ ‘ਤੀ ਇਕ ਬੱਸ।” ਸੰਤੇ ਦੇ ਬੋਲ ਵਿਚ ਧਾਹਾਂ ਹੀ ਧਾਹਾਂ ਸਨ।

 

“ਚੱਲ ਤੂੰ ਇਉਂ ਕਰ ਲੈ ਫੇਰ । ਤੂੰ ਵੀਹ ਹਜ਼ਾਰ ਮੰਗਦੈ ਨਾ। ਵੀਹ ਹਜ਼ਾਰ ਲੈ ਜਾ। ਹੋਰ ਲੈ ਜਾ. ਪਰ ਇਕ ਕਿੱਲਾ ਜ਼ਮੀਨ ਦੇਹ। ਆਪਾਂ ਲਿਖਤ ਕਰ ਲੈਨੇ ਆਂ। ਅਸ਼ਟਾਮ ‘ਤੋਂ ਹੋ ਜੂ ਸਾਰੀ ਲਿਖਤ-ਪੜ੍ਹਤ। ਤੂੰ ਮੈਨੂੰ ਏਸ ਇਕ ਕਿੱਲੇ ਦੀ ਪੈਦਾਵਾਰ ਦਿੰਦਾ ਰਹੀਂ। ਮੈਂ ਹੋਰ ਕਿਸੇ ਨੂੰ ਇਹ ਹਿੱਸੇ ‘ਤੇ ਨ੍ਹੀ ਦਿੰਦਾ।’

 

”ਚੱਲ, ਨਿਬੇੜ ਫੇਰ। ਦਿੱਤੀ ਇਕ ਕਿੱਲਾ। ਫਸਲ ਲਈਂ ਜਾਈਂ। ਵੀਂਹ ਹਜ਼ਾਰ ਅੱਜ ਈ ਦੇ ਦੇ।”

 

”ਸਬਰ ਕਰ ਸਥਰ ਕਰ। ਮੁਨੀਮ ਆਉਣ ਵਾਲੈ। ਤੂੰ ਮੰਡੀ ‘ਚ ਗੇੜਾ ਦੇ ਆ। ਦੋ ਬੰਦੇ ਲੈਕੇ ਆ ਆਪਣੇ ਪਿੰਡ ਦੇ। ਗਵਾਹੀ ਪਵਾ ਲਾਂਗੇ। ਚੰਗੀ ਰਹਿੰਦੀ ਐ, ਹੋਰ ਕੀ । ਲਿਖਤ ਹੁਣ ਕਰ ਲੈਨੇ ਆਂ। ਪੈਂਸੇ ਦੁਪਹਿਰ ਤੋਂ ਪਿੱਛੋਂ ਮਿਲ ਜਾਣਗੇ। ਕੋਲ ਤਾਂ ਹੁੰਦੇ ਨ੍ਹੀ, ਤੂੰ ਸਿਆਣੈ। ਕਿਧਰੋਂ ਪ੍ਰਬੰਧ ਕਰਾਂਗੇ।” ਕੀਮਤੀ

 

ਲਾਲ ਨੇ ਟਕਿਆ ਨਾਲ ਸਾਰੀ ਗੱਲ ਆਖੀ।

 

ਸੰਤਾ ਉੱਠ ਕੇ ਤੁਰ ਗਿਆ।

 

ਉਹ ਦੋ ਘੰਟਿਆਂ ਬਾਅਦ ਮੁੜਿਆ। ਉਹਦੇ ਨਾਲ ਦੋ ਬੰਦੇ ਪਿੰਡ ਦੇ ਸਨ। ਅਸ਼ਟਾਮ ਦਾ ਕਾਗਜ਼ ਕੀਮਤੀ ਲਾਲ ਕੋਲ ਦੁਕਾਨ ਵਿਚ ਹੀ ਸੀ। ਅਜਿਹੇ ਕਾਗਜ਼ ਉਹ ਪਹਿਲਾਂ ਹੀ ਕਚਹਿਰੀਓਂ ਲਿਆ ਰਖਦਾ ਹੁੰਦਾ। ਲੋੜ ਪੈਂਦੀ ਰਹਿੰਦੀ ਸੀ। ਲਿਖਤ ਹੋ ਗਈ। ਸੰਤੇ ਨੇ ਜਦੋਂ ਅਸ਼ਟਾਮ ਉੱਤੇ ਆਪਣਾ ‘ਗੂਠਾ ਲਾਇਆ, ਉਹਦਾ ਹੱਥ ਬੁਰੀ ਤਰ੍ਹਾਂ ਕੰਬ ਰਿਹਾ ਸੀ। ਗੁਠਾ ਲਾਉਣ ਬਾਅਦ ਉਹਦੇ ਮੂੰਹੋਂ ਇਕ ਪਤਲੀ ਲਾਰ ਡਿੱਗੀ ਜਿਹੜੀ ਉਹਦੇ ਕੰਬਦੇ ਹੱਥ ਨੂੰ ਗਿੱਲਾ ਕਰ ਗਈ। ਗਵਾਹੀ ਪਾਉਣ ਆਏ ਬੰਦੇ ਸੰਤੇ ਦੇ ਉਦਾਸ ਚਿਹਰੇ ਵੱਲ ਵਾਰ-ਵਾਰ ਝਾਕਦੇ ਅਤੇ ਤਰਸ ਕਰਦੇ।

 

ਕੀਮਤੀ ਲਾਲ ਦਾ ਮੁੰਡਾ ਗਿਆਰਾਂ-ਬਾਰਾਂ ਵਜੇ ਬੈਂਕ ਗਿਆ ਅਤੇ ਰਕਮ ਕਢਵਾ ਲਿਆਇਆ। ਮੁਨੀਮ ਨੇ ਦਸ-ਦਸ ਹਜ਼ਾਰ ਦੀਆਂ ਦੋ ਗੁੱਟੀਆਂ ਨੋਟ ਗਿਣ ਕੇ ਸੰਤੇ ਨੂੰ ਫੜਾ ਦਿੱਤੀਆਂ। ਪੈਸੇ ਮਿਲਣ ਦੀ ਉਹਦੇ ਚਿਹਰੇ ਉੱਤੇ ਕੋਈ ਖੁਸ਼ੀ ਨਹੀਂ ਸੀ। ਕੀਮਤੀ ਲਾਲ ਨੂੰ ਰਾਮ-ਰਾਮ ਆਖਕੇ ਉਹ ਉਹਦੀ ਦੁਕਾਨ ਵਿਚੋਂ ਬਾਹਰ ਹੋ ਗਿਆ।

 

8

 

ਕੀਮਤੀ ਲਾਲ ਤੋਂ ਵੀਹ ਹਜ਼ਾਰ ਫੜਕੇ ਪਹਿਲਾਂ ਸਿੱਧਾ ਉਹ ਨੌਹਰ ਚੰਦ ਦੀ ਦੁਕਾਨ ਉੱਤੇ ਗਿਆ। ਨੌਹਰ ਦੁਕਾਨ ਉੱਤੇ ਬੈਠਾ ਇਕ ਮੱਖੀ ਨਾਲ ਸੰਘਰਸ਼ ਕਰ ਰਿਹਾ ਸੀ। ਉਹਦੀ ਦੁਕਾਨ ਦੇ ਦੋ ਨੌਕਰ ਮੁੰਡੇ ਪਰ੍ਹਾਂ ਸੋਫੇ ਉੱਤੇ ਬੈਠੇ ਗੱਪਾਂ ਮਾਰ ਰਹੇ ਸਨ । ਮੁੱਖੀ ਨੌਹਰ ਚੰਦ ਦੇ ਨੱਕ ਉੱਤੇ ਆ ਬੈਠਦੀ। ਕੁਝ ਪਲ ਤਾਂ ਉਹ ਉਹਨੂੰ ਬੈਠੀ ਰਹਿਣ ਦਿੰਦਾ ਅਤੇ ਫੇਰ ਨੱਕ ਕੋਲ ਲਿਜਾ ਕੇ ਹੱਥਾਂ ਦੀ ਤਾੜੀ ਮਾਰਦਾ। ਉਹਨੂੰ ਪੱਕਾ ਯਕੀਨ ਹੁੰਦਾ ਕਿ ਇਸ ਵਾਰ ਤਾਂ ਜ਼ਰੂਰ ਮੱਖੀ ਮਾਰੀ ਗਈ ਹੈ, ਪਰ ਉਹ ਹੱਥਾਂ ਦੀਆਂ ਦੋਵੇਂ ਹਥੇਲੀਆਂ ਦੇਖਦਾ, ਮੱਖੀ ਮਰੀ ਹੋਈ ਦਾ ਵਜੂਦ ਕਿਧਰੇ ਵੀ ਨਹੀਂ ਦਿਸਦਾ ਸੀ। ਅਗਲੇ ਪਲ ਉਹ ਫੇਰ ਉਹਦੇ ਨੱਕ ਉੱਤੇ ਕਾਇਮ- ਦਾਇਮ ਬੈਠੀ ਹੁੰਦੀ।

 

ਸੰਤੇ ਨੂੰ ਆਇਆ ਦੇਖਕੇ ਨੌਹਰ ਚੰਦ ਖੁਸ਼ ਹੋਇਆ। ਉਸ ਦਿਨ ਸਵੇਰ ਦਾ ਕੋਈ ਗਾਹਕ ਨਹੀਂ ਆਇਆ ਹੋਵੇਗਾ। ਇਹਨਾਂ ਦਿਨਾਂ ਵਿਚ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਹਨ ਕਿ ਕੱਪੜਾ ਖ਼ਰੀਦਣ ਆਉਣ। ਜਿਹੜਾ ਵੀ ਕੋਈ ਕਦੇ ਆਉਂਦਾ ਹੈ, ਉਧਾਰ ਵਾਲਾ ਗਾਹਕ ਹੁੰਦਾ ਹੈ। ਨੌਹਰ ਚੰਦ ਉਧਾਰ ਵਾਲੇ ਗਾਹਕਾਂ ਦਾ ਵੀ ਓਨਾ ਹੀ ਸੁਆਗਤ ਕਰਦਾ। ਹੋਰ ਨਹੀਂ ਤਾਂ ਦੁਕਾਨ ਦਾ ਕਾਰੋਬਾਰ ਤਾਂ ਚਲਦਾ ਰਹਿੰਦਾ ਸੀ। ਇਹਨਾਂ ਦਿਨਾਂ ਵਿਚ ਨੌਹਰ ਚੰਦ ਹੱਸਕੇ ਸ਼ਿਕਾਇਤ ਕਰਦਾ, ‘ਮੰਦਾ ਚੱਲ ਰਿਹੈ ਭਾਈ। ਬੱਸ ਇਉਂ ਸਮਝੋ ਬਈ ਨੌਕਰਾਂ

 

ਦੀ ਤਨਖਾਹ ਪਈ ਜਾਂਦੀ ਐ ਮੁਫਤ ਦੀ।” ”ਆ ਬਈ ਸੰਤਾ ਸਿਆ। ਕਿਧਰ ਚੱਕਰ ਮਾਰਿਆ ਮੰਡੀ

 

ਦਾ?”M

 

ਸੰਤਾ ਜਿਵੇਂ ਕੋਈ ਧਨਾਢ ਜੱਟ ਹੋਵੇ । ਕਹਿੰਦਾ “ਸੇਠਾ, ਦੇਖ ਕੀ ਸ੍ਵਾਬ-ਕਤਾਬ ਐ ਆਪਣਾ?” ਨੌਹਰ ਚੰਦ ਨੂੰ ਉਹਦੀ ਗੱਲ ਸੁਣੀ ਨਹੀਂ। ਪੁੱਛਣ ਲੱਗਿਆ, “ਕੀ ਆਖਿਆ?”

 

‘’ਨਾਮਾ ਦੱਸ ਕਿੰਨੈ?” ਸੰਤਾ ਕੁਝ ਉੱਚਾ ਬੋਲਿਆ।

 

ਦੋਵੇਂ ਨੌਕਰ ਮੁੰਡੇ ਨੌਹਰ ਚੰਦ ਦੇ ਕੋਲ ਆ ਖੜ੍ਹੇ ਸਨ । ਨੌਹਰ ਚੰਦ ਨੇ ਅੱਖਾਂ ਚੌੜੀਆਂ ਕੀਤੀਆਂ ਅਤੇ ਹੈਰਾਨ ਹੋਇਆ। ਬੋਲਿਆ, “ਨਾਮਾ ਪੁੱਛਣਾ ਈ ਐ ਕਿ..?”

 

”ਨਹੀਂ, ਬਈ ਵਾਹ ਸੇਠਾ ਤੇਰੇ । ਦੇਕੇ ਜਾਊਂ। ਐ ਤੂੰ ਕੀ ਸਮਝਦੈਂ ਮੈਨੂੰ? ਆਪਾਂ ਕੋਈ ਨੰਗ ਜੱਟ ਥੋੜੇ ਆਂ?” ਸੰਤੇ ਦੋ ਬੋਲ ਵਿਚ ਖਾਸੀ ਬਰਕਤ ਸੀ।

 

ਮੁੰਡੇ ਨੂੰ ਆਖਕੇ ਨੌਹਰ ਚੰਦ ਨੇ ਬਹੀ ਮੰਗਾਈ ਅਤੇ ਸੰਤਾ ਸਿੰਘ ਪਿੰਡ ਥੰਮਣ ਵਾਲਾ ਦਾ ਖਾਤਾ ਦੇਖਿਆ। ਜੋੜ ਲਾਇਆ ਪਿਆ ਸੀ। ਦੱਸਿਆ ਤਾਂ ਸੰੜੇ ਦੀਆਂ ਅੱਖਾਂ ਦੇ ਡੇਲੇ ਸਥਿਰ ਰਹਿ ਗਏ। ਕੁੱਲ ਜੋੜ ਸੱਤ ਹਜ਼ਾਰ ਛੀ ਸੌ ਅਠਾਸੀ ਰੁਪਏ ਸੀ। ਸੰਤੇ ਨੇ ਆਪਣੇ ਪੁਰਾਣੇ-ਧਰਾਣੇ ਕੋਟ ਦੀ ਅੰਦਰਲੀ ਜੇਬ ਦਾ ਬਕਸੂਆ ਖੋਲ੍ਹਿਆ ਅਤੇ ਇਕ ਗੁੱਟੀ ਕਢ ਕੇ ਨੌਹਰ ਚੰਦ ਵਲ ਕੀਤੀ। ਦੂਜੀ ਗੁੱਟੀ ਬਕਸੂਆ ਲਾਕੇ ਉਹਦੀ ਦੂਜੀ ਅੰਦਰਲੀ ਜੇਬ ਵਿਚ ਸੀ । ਨੌਹਰ ਚੰਦ ਨੂੰ ਜਿਵੇਂ ਸੁਪਨਾ ਆ ਗਿਆ ਹੋਵੇ। ਐਨੀ ਨਿਰਣੀ ਸੰਨ੍ਹ ਵਿਚ ਜੱਟ ਕਦੋਂ ਨਿੱਬੜਦਾ ਹੈ। ਉਹਨੇ ਪੁੱਛਿਆ, ”ਪਹਿਲਾਂ ਮੈਂ ਦੱਸ, ਸੰਤਾ ਸਿਆਂ, ਇਹ ਗੁੱਟੀ ਕਿਤੋਂ ਡਿੱਗੀ ਪਈ ਥਿਆਈ ਐ? ਜਾਂ ਠੱਗੀ ਮਾਰੀ ਐ ਕੋਈ? ਇਹਨਾਂ ਦਿਨਾਂ ‘ਚ ਤਾਂ ਬੰਦਾ ਮਾਰ ਕੇ ਪੈਸਾ ਨ੍ਹੀ ਮਿਲਦਾ, ਤੂੰ ਕਿੱਥੋਂ ਲਿਆਇਆਂ ਐਨੇ ਨੋਟ?”

 

: “ਐਂ ਕਰ ਇਹਦੇ ਚੋਂ ਪੁੰਜ ਹਜ਼ਾਰ ਤੂੰ ਜਮ੍ਹਾਂ ਕਰ ਲੈ ਆਵਦਾ । ਬਾਕੀ ਫੇਰ ਹਾੜ੍ਹੀ ਨੂੰ ਦੇਖਾਂਗੇ। ਨੇੜੇ ਈ ਐ, ਹਾੜ੍ਹੀ ‘ਚ ਕੀ ਗੋਡੇ ਰਹਿ ‘ਗੇ।”

 

ਨੌਹਰ ਚੰਦ ਨੇ ਸਾਰੀ ਗੁੱਟੀ ਗਿਣੀ ਅਤੇ ਫੇਰ ਗਿਣਕੇ ਅੱਧੇ ਨੋਟ ਸੰਤੇ ਨੂੰ ਰਬੜ ਵਿਚ ਬੰਨ੍ਹ ਕੇ ਫੜਾਂ ਦਿੱਤੇ। ਬਹੀ ਉੱਤੇ ਦੋ ਹਜ਼ਾਰ ਛੀ ਸੌ ਅਨਾਸੀ ਦੀ ਬਾਕੀ ਕੱਢ ਦਿੱਤੀ। ਨੌਹਰ ਚੰਦ ਲਈ ਇਹ ਏਸ ਰੁੱਤ ਦੀ ਸਭ ਤੋਂ ਵੱਡੀ ਕਮਾਈ ਸੀ, ਸਭ ਤੋਂ ਵੱਡੀ ਉਗਰਾਹੀ ਸੀ। ਅਜੇ ਵੀ ਜਿਵੇਂ ਉਸ ਨੂੰ ਕੋਈ ਸੁਪਨਾ ਆ ਰਿਹਾ ਹੋਵੇ। ਮੁੰਡੇ ਨੂੰ ਕਹਿ ਕੇ ਉਹਨੇ ਸੰਤਾ ਸਿੰਘ ਲਈ ਚਾਹ ਦਾ ਗਿਲਾਸ ਮੰਗਾਇਆ। ਚਾਹ ਪੀ ਰਿਹਾ ਉਹ ਚੁੱਪ ਸੀ ਅਤੇ ਛੇਤੀ ਪਿੰਡ ਪਹੁੰਚ ਜਾਣ ਬਾਰੇ ਸੋਚ ਰਿਹਾ ਸੀ।

 

“ਹੋਰ ਦੱਸ? ਕੁੜਤੇ ਦਾ ਕੱਪੜਾ ਦਿਖਾਈਏ?”

 

”ਨਾ, ਕੁੜਤੇ ਤਾਂ ਹੈਗੇ। ਬੱਸ ਕੱਪੜਾ ਕੋਈ ਨ੍ਹੀ ਲੈਣਾ।'”

 

”ਕੰਬਲ ਲੈ ਜਾ। ਕੀ ਆਹ ਚੂੜ੍ਹੇ- ਚਮਿਆਰਾਂ ਆਲਾ ਲਈ ਫਿਰਦੈਂ, ਸੜਿਆ ਹੋਇਆ ਬੋਦਾ ਭੂਰਾ ਦਾ? ਅਸਲੀ ਕੰਬਲ ਨੇ ਧਾਰੀਵਾਲ ਦੇ।’ ਨੌਹਰ ਚੰਦ ਨੇ ਮੁੰਡੇ ਨੂੰ ਇਸ਼ਾਰਾ ਕੀਤਾ। ਮੁੰਡਾ ਪਲਾਂ- ਛਿਣਾਂ ਅੰਦਰ ਹੀ ਕੰਬਲਾਂ ਦਾ ਥੱਬਾ ਭਰਕੇ ਲੈ ਆਇਆ। ਨੌਹਰ ਚੰਦ ਅੱਗੇ ਢੇਰੀ ਕਰ ਦਿੱਤੇ।

 

”ਦੇਖ, ਰਜਾਈ ਲੈਣ ਦੀ ਲੋੜ ਨ੍ਹੀ। ਉੱਤੇ ਲਓ, ਚਾਹੇ ਥੱਲੇ ਵਿਛਾ ਲੈ।” ਉਹਨੇ ਕੰਬਲ ਖੋਲ੍ਹ ਕੇ ਸੰਤੇ ਦੇ ਪੱਟਾਂ ਉੱਤੇ ਫੈਲਾ ਦਿੱਤਾ। ਸੰਤੇ ਨੂੰ ਜਿਵੇਂ ਨਿੱਘ ਚੜ੍ਹਨ ਲੱਗਿਆ ਹੋਵੇ। ਉਹਨੂੰ ਆਪਣੇ ਪਾਟੇ- ਪੁਰਾਣੇ ਕੰਬਲ ਤੋਂ ਵਾਕਿਆ ਈ ਕਚਿਆਣ ਆਈ! ਮੁੱਲ ਪੁੱਛਿਆ ਤਾਂ ਨੌਹਰ ਚੰਦ ਨੇ ਜਵਾਬ ਦਿੱਤਾ। ‘ਮੁੱਲ ਪੁੱਛਣ ਦੀ ਲੋੜ ਨ੍ਹੀ। ਲੱਗੇ ਮੁੱਲ ਈ ਲਾ ਦਿਆਂਗੇ। ਲਿਆ, ਬਿਲ ਦਖਾ ਓਏ ਮੁੰਡਿਆ।”

 

ਨੌਹਰ ਚੰਦ ਨੇ ਬਿਲ ਦਿਖਾਇਆ, ਪਰ ਸੰਤਾ ਤਾਂ ਅਣਪੜ੍ਹ ਸੀ। ਨੌ ਸੌ ਰੁਪਿਆ ਸੁਣਕੇ ਸੰਤੇ ਨੇ ਕੰਬਲ ਪੱਟਾਂ ਤੋਂ ਪਰ੍ਹੇ ਕਰ ਦਿੱਤਾ।

 

”ਕੀ ਗੱਲ? ਬੰਨ੍ਹ ਦਿਆਂ ਇਕ?”

 

”ਨਹੀਂ।” ਸੰਤਾ ਉਠੱਣ ਲੱਗਿਆ।

 

”ਹੋਰ ਸੇਵਾ?’ ਨੌਹਰ ਚੰਦ ਨੇ ਹੱਥ

 

ਜੋੜੇ।OM

 

ਸੰਤੇ ਨੇ ਦੁਕਾਨ ਵੱਲ ਏਧਰ- ਓਧਰ ਨਿਗਾਹ ਮਾਰੀ। ਫਰਸ਼ ਤੋਂ ਛੱਤਣ ਤੱਕ ਕੱਪੜੇ ਹੀ ਕੱਪੜੇ ਸਨ । ਅਲਮਾਰੀਆਂ ਭਰੀਆਂ ਪਈਆਂ ਸਨ। ਉਹਦਾ ਚਿੱਤ ਕੀਤਾ. ਉਹ ਸਿਰ ਦੀ ਪੱਗ ਲੈ ਲਵੇ। ਨੌਹਰ ਚੰਦ ਦੀ ਨਜ਼ਰ ਬੜੇ ਗਹੁ ਨਾਲ ਉਹਦੇ ਚਿਹਰੇ ਉੱਤੇ ਘੁੰਮ ਰਹੀ ਸੀ, ਲਗਾਤਾਰ ।

 

“ਚੰਗਾ, ਸਾਫਾ ਦਖਾ ਕੋਈ।'”

 

  • ”ਸਾਫਾ ਕੀ, ਪਗੜੀ ਜਾਂ ਦੁੱਪਟਾ?” .

 

ਸੰਤੇ ਨੇ ਸਿਰ ਵਲ ਹੱਥ ਕੀਤਾ, ”ਪੱਗ।’

 

“ਰੂਬੀਆ ਜਾਂ ਮਲਮਲ?” ਨੌਹਰ ਚੰਦ ਨੇ ਪੁੱਛਿਆ।

 

“ਬੱਸ, ਸਿਰ ‘ਤੇ ਬੰਨ੍ਹਣ ਆਲੀ, ਕੋਈ ਹੋਵੇ।”

 

”ਰੂਬੀਆ ਦੇਹ ਓਏ। ਮਲਮਲ ਨੂੰ ਮਾਵਾ ਦਵਾਉਣ ਦਾ ਜੱਭ ਰਹਿੰਦੇ।”

 

”ਹਾਂ, ਓਹੀ। ਮਾਵਾ ਨਾ ਦਵਾਉਣਾ ਪਵੇ।”

 

ਨੌਹਰ ਚੰਦ ਨੇ ਮਿਣਕੇ ਪੰਜ ਮੀਟਰ ਪਾੜ ਦਿੱਤੀ। ਮੁੰਡੇ ਨੂੰ ਤਹਿ ਕਰਕੇ ਦੇਣ ਲਈ ਆਇਆ।

 

”ਮੋਢਿਆਂ ਆਲਾ ਸਮੋਸਾ ਦੇਹ ਇਕ।” ਸੰਤੇ ਨੂੰ ਜਿਵੇਂ ਯਾਦ ਆਇਆ ਹੋਵੇ।

 

“ਚਾਰਖਾਨਾ ਫੜਾ ਓਏ, ਵਧੀਆ ਦਾ।’ ਨੌਹਰ ਚੰਦ ਖੁਸ਼ ਸੀ ਕਿ ਸੰਤਾ ਕੁਝ ਤਾਂ ਹੋਰ ਲਿਜਾ ਰਿਹਾ ਹੈ।

 

”ਤੇੜ ਬੰਨ੍ਹਣ ਨੂੰ ਚੰਗਾ ਰਹਿੰਦੇ ਇਹ। ਨ੍ਹਾ ਕੇ ਪਿੰਡਾ ਪੂੰਝਣ ਨੂੰ ਵੀ । ਸਿਰ ਨੂੰ ਬੰਨ੍ਹ ਲੋ ਚਾਹੇ। ਮੋਢਿਆਂ ‘ਤੇ ਲਈ ਫਿਰੋ| ਸਾਰਾ ਕੰਮ ਦਿੰਦੈ ਸਮੋਸਾ। ਅੱਗੇ ਤਾਂ ਖੱਦਰ ਹੁੰਦਾ। ਹੁਣ ਚਾਰਖਾਨਾ ਠੀਕ ਐ।” ਸੰਤਾ ਖੁੱਲ੍ਹ ਰਿਹਾ ਸੀ।

 

ਪਗੜੀ ਉਹਨੇ ਦੋ ਮੀਟਰ ਦੁੱਪਟੇ ਲੜ ਬੰਨ੍ਹੀ ਅਤੇ ਉੱਠ ਖੜਾ। ਕਹਿੰਦਾ, “ਮੁੰਡੇ ਦੇ ਸਾਲੇ ਦਾ ਵਿਆਹ ਐ।”

 

”ਅੱਛਾ ਅੱਛਾ। ਧੰਨ ਭਾਗ, ਧੰਨ ਭਾਗ।’ ਨੌਹਰ ਚੰਦ ਰੋਜ਼ਨਾਮਚੇ ਵਿਚ ਸੰਤੇ ਦਾ ਨਾਉਂ ਲਿਖ ਰਿਹਾ ਸੀ। ਸੰਤੇ ਨੇ ਇਹ ਨਹੀਂ ਪੁੱਛਿਆ ਸੀ ਕਿ ਪਗੜੀ ਤੇ ਦੁਪੱਟੇ ਦੇ ਕਿੰਨੇ ਪੈਸੇ ਹੋ ਗਏ। ਫੇਰ ਨੌਹਰ ਨੇ ਪੁੱਛਿਆ, ”ਕਿਹੜੇ ਮੁੰਡੇ ਦੇ ਸਾਲੇ ਦਾ ਵਿਆਹ ਐ, ਜੈਲੇ ਦੇ ਸਾਲੇ ਦਾ ਜਾਂ ਕੈਲੇ ਦੇ ਸਾਲੇ ਦਾ?”.

 

”ਕਰਨੈਲ ਦੇ ਸਾਲੇ ਦਾ। ਵੀਹ ਦਿਨ ਰਹਿ ‘ਗੇ ਬੱਸ। ਦਿਆਲੋ ਤੇ ਬਹੂ ਆਉਣਗੀਆਂ। ਕੱਪੜਾ ਲੈਕੇ ਜਾਣਗੀਆਂ। ਜਿਹੜਾ ਕਹਿਣਗੀਆਂ, ਦੇਦੀਂ। ਭਾਅ ਠੀਕ ਲਾਈਂ। ਐਮੇਂ ਨਾ ਪੱਥਾ ਪਾ ਦੀਂ।’

 

“ਅੱਗੇ ਕਦੇ ਲਾਇਐ ਤੈਨੂੰ ਵੱਧ ਭਾਅ? ਰੇਟ ਆਪਣੀ ਦੁਕਾਨ ਦਾ ਸਾਰਿਆਂ ਤੋਂ ਘੱਟ ਹੁੰਦੈ। ਰੋਡ ਸ਼ਾਹ ਸਾਰੇ ‘ਚ ਦੇਖ ਲੈ ਬਿਸ਼ੱਕ ਦੀ।’ ਫੇਰ ਨੌਹਰ ਚੰਦ ਹੱਸਣ ਲੱਗ ਪਿਆ, “ਸੰਤਾ ਸਿਆਂ, ਤੁੰ ਕੋਈ ਨਮਾਂ ਗਾਹਕ ਐਂ ਸਾਡਾ। ਐਨੇ ਸਾਲ ਦਾ ਵਾਹ ਐ ਆਪਣਾ, ਕਦੇ ਸ਼ਕੈਤ ਨੂੰ ਆਊਗੀ।’

 

“ਚੰਗਾ, ਆਉਣਗੀਆਂ ਉਹ।” ਪਗੜੀ ਵਾਲਾ ਦੁੱਪਟਾ ਮੋਢੇ ਲਟਕਾਉਂਦਾ ਸੰਤਾ ਦੁਕਾਨ ਦੀਆਂ ਪੌੜੀਆਂ ਉੱਤਰ ਰਿਹਾ ਸੀ।

 

ਦੁਕਾਨ ਤੋਂ ਬਾਹਰ ਆਕੇ ਉਹਨੇ ਆਸਮਾਨ ਵਲ ਦੇਖਿਆ, ਦਿਨ ਥੋੜਾ ਹੀ ਰਹਿੰਦਾ ਲਗਦਾ ਸੀ। ਉਹਨੇ ਅੰਦਾਜ਼ਾ ਲਾਇਆ ਕਿ ਥੰਮਣ ਵਾਲੇ ਨੂੰ ਜਾਣ ਵਾਲੀ ਕੋਈ ਨਾ ਕੋਈ ਮਿੰਨੀ ਬੱਸ ਮਿਲ ਜਾਵੇਗੀ। ਟੈਂਪੂ ਵੀ ਕੋਈ ਖੜ੍ਹਾ ਹੋਵੇਗਾ। ਰਾਹ ਵਿਚ ਸੜਕ ਉੱਤੇ ਇਕ ਰਿਉੜੀਆਂ- ਪਤਾਸਿਆਂ ਦੀ ਦੁਕਾਨ ਵਿਚੋਂ ਗੁੜ ਕੜ੍ਹਨ ਦੀ ਮਿੱਠੀ ਤੇ ਤਿੱਖੀ ਵਾਸ਼ਨਾ ਆ ਰਹੀ ਸੀ। ਉਹਨੇ ਇਕ ਕਿਲੋ ਗੁੜ ਦੀਆਂ ਰਿਉੜੀਆਂ ਅਤੇ ਅੱਧਾ ਕਿਲੋ ਗੱਜਕ ਤੁਲਵਾ ਲਈ। ਉਹਦੇ ਦਿਲ ਨੇ ਉਛਾਲ ਖਾਧਾ ਸੀ, ‘‘ਮੰਡੀ ਆਏ ਆਂ, ਜੁਆਕਾਂ ਨੂੰ ਕੁੱਛ ਲੈ ਤਾਂ ਚੱਲੀਏ।” ਉਹਨੇ ਜੇਬ ਦਾ ਇਕ ਬਕਸੂਆ ਖੋਲ੍ਹਿਆ ਅਤੇ ਸੌ ਦਾ ਇਕ ਨੋਟ ਕੱਢਕੇ ਬੜੇ ਮਾਣ ਨਾਲ ਦੁਕਾਨਦਾਰ ਨੂੰ ਫੜਾ ਦਿੱਤਾ । ਬਾਕੀ ਨੋਟ ਦੁਕਾਨਦਾਰ ਨੇ ਮੋੜ ਦਿੱਤੇ। ਇਹ ਨੋਟ ਉਹਨੇ ਬਕਸੂਏ ਵਾਲੀ ਜੇਬ ਵਿਚ ਨਹੀਂ ਪਾਏ। ਕੁੜਤੇ ਦੀ ਜੇਬ ਵਿਚ ਪਾ ਲਏ।

 

ਜਦੋਂ ਉਹ ਪਿੰਡੋਂ ਆਇਆ ਸੀ, ਉਹਦੀ ਜੇਬ ਵਿਚ ਪੰਜ- ਦਸ ਰੁਪਏ ਹੀ ਸਨ । ਹੁਣ ਤਾਂ ਉਹ ਸ਼ਾਹ ਸੀ। ਹੁਣ ਤਾਂ ਉਹਦੀਆਂ ਜੇਬਾਂ ਵਿਚ ਨੋਟ ਹੀ ਨੋਟ ਸਨ। ਦੁਪੱਟੇ ਦੇ ਦੂਜੇ ਲੜ ਰਿਉੜੀਆਂ ਤੇ ਗੱਜਕ ਵਾਲਾ ਲਿਫਾਫਾ ਬੰਨ੍ਹ ਕੇ ਉਹ ਕਾਹਲ ਨਾਲ ਮਿੰਨੀ-ਬੱਸਾਂ ਦੇ ਅੱਡੇ ਵੱਲ ਤੁਰਨ ਲੱਗਿਆ। ਸ਼ਰਾਬ ਦਾ ਠੇਕਾ ਅੱਡੇ ਵਿਚ ਸੀ। ਉਹਨੇ ਦੇਸੀ ਸ਼ਰਾਬ ਦਾ ਇਕ ਅਧੀਆ ਵੀ ਛੇਤੀ ਦੇ ਕੇ ਲੈ ਲਿਆ ਅਤੇ ਪਗੜੀ ਵਾਲੇ ਪਾਸੇ ਗੰਢ ਵਿਚ ਦੇ ਲਿਆ। ਉਹਨੇ ਦਿਲ ਕਰੜਾ ਕੀਤਾ ਸੀ. ”ਅੱਜ ਪੀਮਾਂਗੇ। ਨਾ ਪੀਤੀ ਤਾਂ ਨੀਂਦ ਨ੍ਹੀ ਆਉਣੀ।”

 

ਮਿੰਨੀ-ਬੱਸ ਤਿਆਰ ਖੜ੍ਹੀ ਸੀ। ਕੋਈ ਸੀਟ ਖਾਲੀ ਨਹੀਂ ਸੀ। ਉਹ ਇਕ ਨੌਜਵਾਨ ਦਾ ਪਾਸਾ ਮਰਵਾਕੇ ਥੋੜੀ ਜਿੰਨੀ ਥਾਂ ਉੱਤੇ ਹੀ ਬੈਠ ਗਿਆ ਅਸੀਸ ਦਿੱਤੀ, ”ਬੱਸ, ਜਿਉਂਦਾ ਰਹਿ। ਸ਼ਾਬਾਸ਼ !”

 

ਪਿੰਡ ਉੱਤਰ ਕੇ ਉਹ ਘਰ ਨੂੰ ਨਹੀਂ ਗਿਆ। ਖਾਸਾ ਆਥਣ ਸੀ। ਕਸਤੂਰੀ ਦੀ ਹੱਟ ਵਲ ਹੋ ਲਿਆ। ਸੋਚਿਆ, ”ਇਹਦਾ ਵੀ ਨਿਬੇੜ ਈ ਚੱਲੀਏ। ਐਮੇਂ ਭਾਰ ਚੱਕੀ ਫਿਰਦੇ ਆਂ।”

 

”ਮੰਡੀ ਜਾ ਕੇ ਆਇਆ ਲਗਦੈਂ?” ਗਾਹਕਾਂ ਵਿਚ ਘਿਰੇ ਬੈਠੇ ਕਸਤੂਰੀ ਨੇ ਉਹਨੂੰ ਬੁਲਾਇਆ।

 

“ਹੋਰ ਕਸਤੂਰੀ ਲਾਲਾ, ਕੰਮ ਜੇ ਸੀ ਇਕ ਦੋ, ਓਥੇ ਈ ਦਿਨ ਛਿਪ ਗਿਆ। ਸੰਤਾ ਉਹਦੇ ਕੋਲ ਜਿਹੇ ਹੋ ਕੇ ਬੈਠ ਗਿਆ। ਸਮੋਸੇ ਦੇ ਦੋਵੇਂ ਲੜ ਬੁੱਕਲ ਵਿਚ ਰੱਖ ਲਏ।

 

ਕਸਤੂਰੀ ਉਹਦੇ ਸੌਦੇ ਵਲ ਝਾਕਿਆ ਅਤੇ ਪੁੱਛਿਆ, ”ਕੀ ਖਰੀਦ ਲਿਆਂਦਾ ਮੰਡੀਓ ਇਹ?” ”ਇਹ ਤਾਂ ਐਮੇਂ ਇਕ ਸਾਫਾ ਐ। ਬਾਕੀ ਰਿਉੜੀਆਂ-ਪਤਾਸੇ ਸਮਝ ਜੁਆਕਾਂ ਵਾਸਤੇ।”

 

.‘”ਸੇਵਾ ਦੱਸ।” ਕਸਤੂਰੀ ਨੇ ਸੋਚਿਆ, ਉਹ ਕੋਈ ਨਿੱਕੀ-ਮੋਟੀ ਚੀਜ਼ ਲੈ ਕੇ ਜਾਵੇਗਾ। ਪਰ ਸੰਤੇ ਦੇ ਬੋਲ ਸੁਣ ਕੇ ਉਹਦੀ ਤੱਕੜੀ ਥਮ ਗਈ। ਸੰਤਾ ਕਹਿੰਦਾ, ”ਆਪਣਾ ਨਾਮਾ ਦੇਖ ਕਸਤੂਰੀ ਲਾਲ।”

 

”ਨਾਮਾ ਓਦੋਂ ਪੁੱਛੀਂ ਜਦੋਂ ਕੋਈ ਹਸਾਬ-ਕਤਾਬ ਨਿਬੇੜਨਾ ਹੋਇਆ। ਹੁਣੇ ਨਾਮਾ ਪੁੱਛ ਕੇ ਕੀ

 

ਕਰਨੈਂ? ਹਾਲੇ ਤਾਂ ਫਸਲ ਦੂਰ ਖੜ੍ਹੀ ਐ।” .

 

”ਨਹੀਂ, ਫਸਲ ਤਾਂ ਆ ‘ਗੀ। ਅੱਜ ਤੈਨੂੰ ਥੋੜੇ ਘਣੇ ਦੇ ਕੇ ਜਾਊਂਗਾ।’

 

ਕਸਤੂਰੀ ਲਾਲ ਦੀਆਂ ਅੱਖਾਂ ਚਰਾਗਾਂ ਵਾਂਗ ਬਲਣ ਲੱਗੀਆਂ। ਬੋਲਿਆ, ‘ਅੱਛਿਆ! ਤਾਂ ਜਰਾਂਦ ‘ਕਰ ਥੋੜਾ ਚਿਰ। ਮੈਂ ਆਹ ਦੋ ਚਾਰ ਜੁਆਕ ਤੋਰ ਦਿਆਂ।’ ਨਾਲ ਦੀ ਨਾਲ ਉਹਨੇ ਨੌਕਰ-ਮੁੰਡੇ ਨੂੰ ਕਿਹਾ ਕਿ ਉਹ ਪੁਰਾਣਾ ਖਾਤਾ ਕੱਢ ਕੇ ਲਿਆਵੇ। ਜਦੋਂ ਸਾਰੇ ਗਾਹਕ ਸੌਦਾ ਲੈ ਕੇ ਤੁਰ ਗਏ ਤਾਂ ਬਹੀ ਫਰੋਲ ਕੇ ਕਸਤੂਰੀ ਨੇ ਸੰਤਾ ਸਿੰਘ ਦਾ ਖਾਤਾ ਦੇਖਿਆ। ਬੋਲਿਆ, “ਛੀ ਹਜ਼ਾਰ ਤੋਂ ਉੱਤੇ ਨੇ ਕੁੱਛ ਰੁਪਏ। ਦੋ-ਚਾਰ ਐਟਮਾਂ ਹੋਰ ਵੀ ਲਿਖਣ ਵਾਲੀਆਂ ਰਹਿੰਦੀਆਂ ਹੋਣਗੀਆਂ।”

 

ਸੰਤੇ ਨੇ ਮਨ ਵਿਚ ਹੀ ਵੱਡੀ ਬਹੂ ਨੂੰ ਇਕ-ਦੋ ਕਰਾਰੀਆਂ ਜਿਹੀਆਂ ਗਾਲਾਂ ਕੱਢੀਆਂ। ਦਿਆਲੋ ਉੱਤੇ ਪੂਰਾ ਖਿਝਿਆ। ਗੁਣਗੁਣ ਕੀਤੀ, ”ਕੁੱਛ ਨਾ ਕੁੱਛ ਮੰਗਾਉਂਦੀਆਂ ਈ ਰਹਿਣਗੀਆਂ, ਭੈਣ ਗੜ੍ਹਾਵੇ ਦੀਆਂ, ਜੁਆਕ ਭੇਜ ਕੇ।” ਉਹ ਉੱਭੜਵਾਹਾ ਬੋਲਿਆ, ‘ ‘ਸੌਣੀ ਨੂੰ ਜਾਰ ਕਸਤੂਰੀ ਮੈਂ ਸਾਰਾ ਨਿਬੇੜ ਕੇ ਗਿਆ। ਥੋੜੇ-ਘਣੇ ਪੈਸੇ ਈ ਰਹਿੰਦੇ ਹੋਣਗੇ। ਇਹ ਚਾਰ-ਪੰਜ ਮ੍ਹੀਨਿਆਂ ‘ਚ ਈ ਕਾਹਦੇ ਹੋ ‘ਗੇ ਐਨੇ ਰੁਪਈਏ?”

 

‘”ਸੁੱਖ ਨਾਲ ਐਡਾ ਟੱਥਰ ਐ। ਸਰਦਾਰ ਐਂ। ਦਵਾਲੀ ਦੇ ਸੌਦੇ ਤੋਂ ਫੇਰ ਸ਼ੁਰੂ ਹੋ ਗਿਆ ਸੀ। ਦੱਸਾਂ, L ਕੀ-ਕੀ ਗਿਐ?” ਕਸਤੂਰੀ ਨੇ ਐਟਮਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਨਾਲ ਦੀ ਨਾਲ ਪੈਸੇ ਵੀ ਦੱਸੀ ਜਾ ਰਿਹਾ ਸੀ। ਪੰਜ-ਸੱਤ ਸੌਦੇ ਹੀ ਗਿਣਾਏ ਸਨ ਕਿ ਸੰਤਾ ਕਹਿੰਦਾ, “ਬੱਸ, ਛੱਡ ਜਾਰ । ਤੂੰ ਕੋਈ ਝੂਠ ਤਾਂ ਨ੍ਹੀ ਲਿਖਿਆ। ਜੇ ਲੈਕੇ ਗਏ ਨੇ, ਤਾਈਂ ਐਥੇ ਲਿਖਿਆ ਹੋਇਐ।” ਸੰਤੇ ਨੇ ਆਪਣੇ ਕੋਟ ਦੀ ਅੰਦਰਲੀ ਦੂਜੀ ਜੇਬ ਦਾ ਬਕਸੂਆ ਖੋਲ੍ਹਿਆ ਅਤੇ ਦਸ ਹਜ਼ਾਰ ਦੀ ਗੁੱਟੀ ਕਸਤੂਰੀ ਦੀਆਂ ਅੱਖਾਂ ਮੂਹਰੇ ਕਰ ਦਿੱਤੀ। ਕਹਿੰਦਾ, ”ਇਹਦੇ ‘ਚੋਂ ਅੱਧੇ ਰੱਖ ਲੈ।”

 

ਕਸਤੂਰੀ ਨੇ ਪੰਜ ਹਜ਼ਾਰ ਗਿਣਕੇ ਸੰਤੇ ਨੂੰ ਵਾਪਸ ਮੋੜ ਦਿੱਤਾ। ਪੰਜ ਹਜ਼ਾਰ ਗਿਣਕੇ ਆਪਣੇ ਗੱਲੇ ਵਿਚ ਸੁੱਟ ਲਿਆ। ਸੰਤੇ ਦੇ ਖਾਤੇ ਵਿਚ ਲਿਖ ਦਿੱਤਾ ਕਿ ਪੰਜ ਹਜ਼ਾਰ ਆ ਗਿਆ ਹੈ। ਤਰੀਕ ਪਾ ਦਿੱਤੀ। ਬਾਕੀ ਨਹੀਂ ਕੱਢੀ, ਕਿਉਂਕਿ ਐਟਮਾਂ ਲਿਖਣੀਆਂ ਅਜੇ ਰਹਿੰਦੀਆਂ ਸਨ।

 

ਸੰਤੇ ਨੂੰ ਕੀਮਤੀ ਲਾਲ ਦੀ ਦੁਕਾਨ ਉੱਤੇ ਲੱਗਿਆ ਸੀ, ਜਿਵੇਂ ਇਕ ਕਿੱਲਾ ਜ਼ਮੀਨ ਗਹਿਣੇ ਦੇ ਕੇ ਉਹਨੇ ਆਪਣਾ ਕਾਲਜਾ ਵੱਢ ਕੇ ਦੇ ਦਿੱਤਾ ਹੋਵੇ। ਜ਼ਮੀਨ ਜੱਟ ਦਾ ਕਾਲਜਾ ਹੀ ਤਾਂ ਹੁੰਦੀ ਹੈ। ਫੇਰ ਨੌਹਰ ਚੰਦ ਦੇ ਜਿਹੜਾ ਪੰਜ ਹਜ਼ਾਰ ਦਿੱਤਾ, ਉਹ ਵੀ ਜਿਵੇਂ ਕਾਲਜਾ ਵੱਢ ਕੇ ਹੀ ਉਹ ਦੇ ਆਇਆ ਸੀ ਅਤੇ ਹੁਣ ਇਥੇ ਕਸਤੂਰੀ ਦੀ ਦੁਕਾਨ ਵਿਚ ਵੀ ਉਹਨੇ ਕਾਲਜਾ ਵੱਢ ਕੇ ਦਿੱਤਾ ਸੀ।

 

”ਸਾਬਣ ਦੀ ਟਿੱਕੀ ਦੇਹ ਕੋਈ ਚੰਗੀ ਜੀ ਪਿੰਡੇ ਨ੍ਹਾਉਣ ਆਲੀ।” ਸੰਤੇ ਨੇ ਖੜ੍ਹਾ ਹੋ ਕੇ ਦਿਲ ਦਾ ਗੁਬਾਰ ਰੋਕਿਆ।

 

“ਨੌਕਰ ਮੁੰਡੇ ਨੇ ਤਿੰਨ ਕਿਸਮ ਦੀਆਂ ਸਾਬਣਾਂ ਲਿਆ ਕੇ ਰੱਖ ਦਿੱਤੀਆਂ। ਕਸਤੂਰੀ ਕਹਿੰਦਾ, ”ਦੇਖ ਕਿਹੜੀ ਲੈਣੀ ਐ? ਇਹ ਪੰਦਰਾਂ ਰੁਪਈਆਂ ਦੀ ਐ, ਇਹ ਵੀਹ ਦੀ ਤੇ ਇਹ ਚੌਵੀ ਦੀ?”

 

”ਚੌਵੀ ਆਲੀ ਦੇਹ ਫੇਰ। ਨਿੱਕਾ ਕਿਉਂ ਕੱਤਣੈ।” ਸੰਤੇ ਨੇ ਹੌਸਲਾ ਦਿਖਾਇਆ।

 

ਘਰ ਜਾਕੇ ਪਹਿਲਾਂ ਉਹ ਆਪਣੀ ਬੈਠਕ ਵਿਚ ਗਿਆ। ਇਹ ਜੋਰੇ ਵਾਲੇ ਹਿੱਸੇ ਦੀ ਬੈਠਕ ਸੀ। ਮੰਜੇ ਉੱਤੇ ਸਿੱਧਾ-ਸਤੌਲ ਪੈਕੇ ਛੱਤ ਵੱਲ ਝਾਕਣ ਲੱਗਿਆ। ਬਿਜਲੀ ਦਾ ਬਲਬ ਉਹਨੇ ਜਗਾ ਲਿਆ ਸੀ। ਉਹ ਕਮਰੇ ਦੀ ਛੱਤ ਵਲ ਲਗਾਤਾਰ ਝਾਕੀਂ ਜਾ ਰਿਹਾ ਸੀ। ਪਤਾ ਨਹੀਂ. ਕੀ ਕੀ ਸੋਚ ਰਿਹਾ ਹੋਵੇਗਾ। ਫੇਰ ਉਹ ਉੱਠਿਆ ਅਤੇ ਬਿਜਲੀ ਦਾ ਬਲਬ ਬੁਝਾ ਦਿੱਤਾ। ਮਲ੍ਹਕ ਦੇ ਕੇ ਬੈਠਕ ਵਿਚੋਂ ਬਾਹਰ ਹੋਇਆ ਅਤੇ ਟੂਟੀ ਤੋਂ ਪਾਣੀ ਦੀ ਗੜਵੀ ਭਰ ਲਿਆਇਆ। ਕੱਚ ਦਾ ਗਿਲਾਸ ਬੈਠਕ ਦੀ ਅਲਮਾਰੀ ਵਿਚ ਪਿਆ ਸੀ। ਸਮੋਸੇ ਲੜੋਂ ਅਧੀਆ ਕੱਢ ਕੇ ਗਿਲਾਸ ਗਲਗਸਾ ਕਰ ਲਿਆ। ਫੇਰ ਪਾਣੀ ਨਾਲ ਭਰਕੇ ਉਹਨੇ ਇਕ ਘੁੱਟ ਭਰੀ। ਸ਼ਰਾਬ ਉਹਨੂੰ ਕੌੜੀ ਲੱਗੀ। ਉਹਨੇ ਅੱਖਾਂ ਮੀਚਕੇ ਸਿਰ ਏਧਰ-ਓਧਰ ਫੇਰਿਆ। ਗਿਲਾਸ ਮੇਜ਼ ਉੱਤੇ ਧਰ ਦਿੱਤਾ।

 

ਗਲੀ ਦੀ ਲਾਈਟ ਦਾ ਮੱਧਮ ਜਿਹਾ ਚਾਨਣ ਬੈਠਕ ਅੰਦਰ ਆ ਰਿਹਾ ਸੀ। ਇਕ ਘੁੱਟ ਹੋਰ ਲੈ ਕੇ ਉਹ ਬੈਠਕ ਵਿਚ ਏਧਰ-ਓਧਰ ਗੇੜੇ ਕੱਢਣ ਲੱਗਿਆ। ਇਸ ਵਾਰ ਦਾਰੂ ਘੱਟ ਕੌੜੀ ਸੀ। ਦੋ ਗੇੜੇ ਹੀ ਦਿੱਤੇ ਸਨ ਕਿ ਉਹਨੇ ਗਿਲਾਸ ਨੂੰ ਜਾ ਹੱਥ ਪਾਇਆ ਅਤੇ ਚਰੜ-ਚਰੜ ਕਰਕੇ ਗਿਲਾਸ ਖਾਲੀ ਕਰ ਦਿੱਤਾ। ਮੰਜੇ ਉੱਤੇ ਫੇਰ ਲਿਟ ਗਿਆ। ਉਹ ਸੋਚਣ ਲਗਿਆ। ਉਹਦੀ ਕਬੀਲਦਾਰੀ ਚਾਹੇ ਕਿੰਨੀ ਵੀ ਖਿੰਡ ਗਈ ਸੀ ਪਰ ਉਹਨੇ ਜ਼ਮੀਨ ਕਦੇ ਵੀ ਗਹਿਣੇ ਨਹੀਂ ਧਰੀ ਸੀ। ਅੱਜ ਇਕ ਕਿੱਲਾ ਲਿਖਵਾ ਕੇ ਉਹ ਕੋਈ ਪਾਪ ਕਰ ਆਇਆ ਹੈ। ਪਿਓ-ਦਾਦੇ ਦੀ ਜਾਇਦਾਦ ਉਹ ਬਿਗਾਨੇ ਹੱਥ ਫੜਾ ਆਇਆ। ਉਹ ਕਿੰਨਾ ਨਿਕੰਮਾ ਹੈ। ਚਾਹੇ ਇਕ-ਅੱਧ ਸਾਲ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਇਕ ਕਿੱਲਾ ਗਹਿਣੇ ਹੈ। ਕੀਮਤੀ ਲਾਲ ਨੂੰ ਤਾਂ ਫਸਲ ਦਾ ਹਿੱਸਾ ਹੀ ਜਾਇਆ ਕਰੇਗਾ। ਪਰ ਉਹਨੂੰ ਆਪ ਨੂੰ ਤਾਂ ਪਤਾ ਹੈ ਕਿ ਇਹ ਇਕ ਕਿੱਲਾ ਹੁਣ ਕੀਮਤੀ ਲਾਲ ਦੀ ਹੈ। ਉਹ ਜਦੋਂ ਮਰਜ਼ੀ ਜ਼ਮੀਨ ਕਿਸੇ ਹੋਰ ਜੱਟ ਨੂੰ ਹਿੱਸੇ ਉੱਤੇ ਦੇ ਸਕੇਗਾ। ਸਾਰੀ ਉਮਰ ਘੱਟਾ ਢੋਂਦਾ ਮਰ ਗਿਆ। ਫਿੱਟੇ ਮੂੰਹ ਅਜਿਹੀ ਕਮਾਈ ਦਾ। ਜਦੋਂ ਕਰਨੈਲ ਜੰਮਿਆ ਸੀ, ਉਹਨੂੰ ਕਿੰਨੀ ਖੁਸ਼ੀ ਹੋਈ ਸੀ। ਜਿਵੇਂ ਜੱਗ ਜਿੱਤ ਲਿਆ ਹੋਵੇ। ਕਿੱਡਾ ਵੱਡਾ ਹੌਸਲਾ ਸੀ, ਕਿੰਨਾ ਵਧੀਆ ਸਹਾਰਾ ਸੀ ਕਿ ਇਹ ਮੁੰਡਾ ਵੱਡਾ ਹੋ ਕੇ ਘਰ ਦੀ ਕਬੀਲਦਾਰੀ ਸੰਭਾਲੇਗਾ। ਐਨੀ ਕਮਾਈ ਕਰੇਗਾ ਕਿ ਘਰ ਦੇ ਸਾਰੇ ਧੋਣ ਧੋਕੇ ਰੱਖ ਦੇਵੇਗਾ। ਜੁਆਨੀ ਪਹਿਰੇ ਉਹਨੇ ਆਪ ਕਿੰਨਾ ਕੰਮ ਕੀਤਾ ਸੀ। ਜੋਰਾ ਤਾਂ ਸਾਲਾ ਪਹਿਲੇ ਦਿਨੋਂ ਲੰਡੇ-ਚੋਰ ਉੱਤੇ ਰਹਿੰਦਾ ਸੀ। ਕਦੇ ਖੇਤ ਚਲਿਆ ਗਿਆ, ਕਦੇ ਨਾ ਗਿਆ। ਰੁੱਸ ਕੇ ਹੀ ਬੈਠ ਜਾਂਦਾ। ਬਾਰਾਂ ਕਿੱਲੇ ਦੀ ਬਾਰਾਂ ਕਿੱਲੇ ਉਹ ਇਕੱਲਾ ਕਰਦਾ। ਫੇਰ ਅੱਡ ਹੋ ਕੇ ਬਹਿ ਗਿਆ। ਵਿਆਹ ਕਰਵਾ ਲਿਆ। ਮੇਰੇ ਕੋਲ ਜ਼ਮੀਨ ਅੱਧੀ ਰਹਿ ਗਈ।

 

ਪਰ ਕਬੀਲਦਾਰੀ ਓਡੋ-ਕੈਡ ਸੀ। ਕਰਨੈਲ ਜੰਮੇ ਤੋਂ ਉਹਨੂੰ ਲੱਗਿਆ ਸੀ ਜਿਵੇਂ ਉਹਦਾ ਦੂਜਾ ਭਰਾ ਜੰਮ ਪਿਆ ਹੋਵੇ। ਉਹਦੇ ਵੱਡਾ ਹੋਏ ਤੋਂ ਉਹ ਦੋਵੇਂ ਕਬੀਲਦਾਰੀ ਨੂੰ ਵਾਹਣੀਂ ਪਾ ਲੈਣਗੇ। ਫੇਰ ਤਾਂ ਉਹ ਦੋ ਹੋ ਗਏ। ਜੈਲਾ ਜੰਮਿਆ ਸੀ । ਜੈਲਾ ਜੰਮੇ ਤੋਂ ਉਹਨੂੰ ਲੱਗਿਆ ਸੀ, ਜਿਵੇਂ ਉਹਦੇ ਕਿੱਲੇ ਵਧ ਗਏ ਹੋਣ। ਹੁਣ ਦੋਵੇਂ ਭਰਾ ਦੱਬ ਕੇ ਵਾਹੀ ਕਰਨਗੇ। ਘਰ ਵਿਚ ਐਨੀ ਫਸਲ ਆਇਆ ਕਰੇਗੀ ਕਿ ਉਹਨੂੰ ਆਪਣੇ ਮਾੜੇ ਦਿਨ ਭੁੱਲ ਜਾਣਗੇ।

 

ਪਰ ਸਤਿਆਨਾਸ ਕਬੀਲਦਾਰੀ ਦਾ। ਦੋਵੇਂ ਮੁੰਡੇ ਜੁਆਨ ਵੀ ਹੋ ਗਏ। ਵਿਆਹੇ ਵੀ ਗਏ। ਅਗਾਂਹ ਉਹਨਾਂ ਦੇ ਜੁਆਕ ਵੀ ਹਨ। ਮੁੰਡੇ ਦੋਵੇਂ ਸਲੱਗ ਹਨ। ਘਰੋਂ ਖੇਤ, ਖੇਤੋਂ ਘਰ, ਕੋਈ ਐਬ-ਵੈਲ ਨਹੀਂ। ਦਿਨ-ਰਾਤ ਕੰਮ ਕਰਦੇ ਹਨ। ਮਿਲਕੇ ਰਹਿੰਦੇ ਹਨ। ਕਦੇ ਲੜੇ-ਝਗੜੇ ਨਹੀਂ। ਬਹੂਆਂ ਵੀ ਘਰ ਦੇ ਕੰਮਾਂ ਵਿਚ ਰੁੱਝੀਆਂ ਰਹਿੰਦੀਆਂ ਹਨ। ਕਦੇ ਸੱਸ ਨੂੰ ਮਾੜਾ ਲਫ਼ਜ਼ ਨਹੀਂ ਬੋਲਦੀਆਂ। ਸੱਸ ਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਦਿੰਦੀਆਂ। ਫਸਲ ਬਥੇਰੀ ਘਰ ਆ ਕੇ ਡਿਗਦੀ ਹੈ। ਪਰ ਕਬੀਲਦਾਰੀ ਫੇਰ ਵੀ ਕਿਉਂ ਸਾਲੀ ਖਿੰਡੀ ਖਿੰਡੀ ਰਹਿੰਦੀ ਹੈ। ਕਰਜ਼ਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ।

 

ਇਹਨਾਂ ਵਹਿਣਾਂ ਵਿਚ ਹੀ ਉਹ ਮੰਜੇ ਉਤੋਂ ਉੱਠਿਆ ਅਤੇ ਗਿਲਾਸ ਫੇਰ ਗਲਗਸਾ ਕਰ ਲਿਆ। ਪਾਣੀ ਦੋ ਕੁ ਉਂਜਲਾਂ ਹੀ ਪਾਇਆ। ਗਿਲਾਸ ਮੂੰਹ ਨੂੰ ਲਾਇਆ ਅਤੇ ਅੱਖਾਂ ਮੀਚ ਕੇ ਖਾਲੀ ਕਰ ਦਿੱਤਾ। ਰਜ਼ਾਈ-ਗੁਦੈਲਾ ਵਿਛਾ ਲਿਆ ਤੇ ਪੈ ਗਿਆ। ਰਜ਼ਾਈ ਦੇ ਪੱਲੇ ਨਾਲ ਮੂੰਹ ਢਕਿਆ ਤਾਂ ਉਹਨੂੰ ਲੱਗਿਆ ਜਿਵੇਂ ਬਾਹਰਲੇ ਸਾਰੇ ਸੰਸਾਰ ਨਾਲੋਂ ਉਹਦਾ ਸਬੰਧ ਟੁੱਟ ਗਿਆ ਹੋਵੇ। ਪਰ ਕੀ ਕਰਦਾ ਉਹ, ਬਾਹਰਲਾ ਸੰਸਾਰ

 

ਤਾਂ ਉਹਦੇ ਅੰਦਰ ਸੀ। ਥੋੜੀ ਦੇਰ ਬਾਅਦ ਹੀ ਉਹਦਾ ਸਿਰ ਖਾਸਾ ਭਾਰੀ ਹੋ ਗਿਆ। ਦਿਮਾਗ ਵਿਚ ਵੈਰਾਗ ਭਰਨ ਲੱਗਿਆ। ਇਹ ਹਾਦਸਾ ਉਹਦੀ ਜ਼ਿੰਦਗੀ ਵਿਚ ਪਹਿਲੀ ਵਾਰ ਹੋਇਆ ਸੀ ਅਤੇ ਬੁਰਾ ਹਾਦਸਾ ਸੀ। ਉਹਨੂੰ ਆਪਣੀ ਮੌਤ, ਸਾਹਮਣੇ ਖੜ੍ਹੀ ਦਿਸਣ ਲੱਗੀ। ਉਹਨੂੰ ਬੁਰੀ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਇਕ ਕਿੱਲਾ ਗਹਿਣੇ ਧਰ ਕੇ ਉਹਦੇ ਦੋਵੇਂ ਪੁੱਤਾਂ ਦੀ ਮੌਤ ਹੋ ਗਈ ਹੋਵੇ ਜਾਂ ਉਹਨੇ ਆਪਣੀ ਤੀਵੀਂ ਦਿਆਲੋ ਕਿਸੇ ਨੂੰ ਵੇਚ ਦਿੱਤੀ ਹੋਵੇ, ਕਿੰਨਾ ਮਾੜਾ ਕੀਤਾ ਉਹਨੇ । ਉਹਦਾ ਮਨ ਬੁਰੀ ਤਰ੍ਹਾਂ ਉੱਛਲ ਪਿਆ। ਰਜ਼ਾਈ ਦਾ ਪੱਲਾ ਉਹਨੇ ਵਗਾਹ ਕੇ ਮਾਰਿਆ। ਉੱਠ ਕੇ ਬਲਬ ਜਗਾ ਲਿਆ। ਨਾਲ ਦੀ ਨਾਲ ਦਿਆਲੋ ਬੈਠਕ ਅੰਦਰ ਆਈ ਅਤੇ ਬੋਲਣ ਲੱਗੀ, ”ਤੂੰ ਕਦੋਂ ਆ ਗਿਆ? ਮੈਂ ਤਾਂ ‘ਡੀਕੀਂ ਜਾਨੀ ਆਂ ਤੈਨੂੰ, ਬਈ ਹੁਣ ਆਇਆ, ਹੁਣ ਆਇਆ।” ਫੇਰ ਪੁੱਛਿਆ, “ਇਹ ਤੂੰ ਬਲਬ ਕਿਉਂ ਬੁਝਾ ਰੱਖਿਆ ਸੀ?” ਦਿਆਲੋ ਦੇ ਨਾਲ ਹੀ ਤਿੰਨੇ F ਜੁਆਕ ਅੰਦਰ ਆ ਖੜ੍ਹੇ। ਸਭ ਨੇ ਦੇਖਿਆ, ਸੰਤੇ ਦੀਆਂ ਅੱਖਾਂ ਵਿਚ ਪਾਣੀ ਹੈ। ਉਹਦੇ ਕੋਲੋਂ ਸੰਵਾਰਕੇ ਝਾਕਿਆ ਨਹੀਂ ਜਾ ਰਿਹਾ। ਨਾਹੀਂ ਉਹ ਕੁਝ ਬੋਲ ਰਿਹਾ ਹੈ। ਪਾਣੀ ਹੀ ਅੱਖਾਂ ਵਿਚੋਂ ਵਗ ਰਿਹਾ ਹੈ।

 

”ਇਹ ਕੀ, ਤੂੰ ਰੋਨੈ?” ਦਿਆਲੋ ਉਹਦੇ ਨੇੜੇ ਹੋਈ। ਸੰੜੇ ਦੀ ਧਾਹ ਨਿੱਕਲ ਗਈ। ਬੱਚੇ ਹੈਰਾਨ ਖੜ੍ਹੇ ਝਾਕ ਰਹੇ ਸਨ। ਬੱਚਿਆਂ ਨੂੰ ਸੰਤੇ ਨੇ ਬਾਹਰ ਭੇਜਣਾ ਚਾਹਿਆ ਅਤੇ ਗੱਜਕ-ਰਿਉੜੀਆਂ ਵਾਲਾ ਲਿਫਾਫਾ ਸਮੋਸੇ ਲੜੋਂ ਖੋਲ੍ਹਕੇ ਵੱਡੀ ਕੁੜੀ ਨੂੰ ਫੜਾ ਦਿੱਤਾ। ਰਿਉੜੀਆਂ-ਗੱਜਕਾਂ ਲੈ ਕੇ ਉਹ ਤਿੰਨੇ ਮਾਂ ਵੱਲ ਭੱਜੇ। ਦਿਆਲੋ ਮੰਜੇ ਦੀ ਬਾਹੀ ਉੱਤੇ ਬੈਠਕੇ ਸੰਤੇ ਨੂੰ ਹੌਲੀ-ਹੌਲੀ ਬੋਲਕੇ ਪੁੱਛਣ ਲੱਗੀ, “ਕਿਉਂ, ਅੱਜ ਕੀ ਹੋ ਗਿਆ ਤੈਨੂੰ? ਕੁੱਛ ਮੂੰਹੋਂ ਵੀ ਬੋਲ।”

 

ਉਹਨੇ ਕੋਈ ਜਵਾਬ ਨਹੀਂ ਦਿੱਤਾ। ਸਮੋਸੇ ਦੇ ਲੜ ਨਾਲ ਅੱਖਾਂ ਪੂੰਝੀਆਂ। ਕੋਟ ਦੀ ਅੰਦਰਲੀ ਜੇਬ ਤੋਂ ਬਕਸੂਆ ਲਾਹਿਆ ਅਤੇ ਉਸ ਵਿਚੋਂ ਗਿਣਕੇ ਪਾਏ ਪੰਜ ਹਜ਼ਾਰ ਦੇ ਨੋਟ ਕੱਢਕੇ ਦਿਆਲੋ ਨੂੰ ਫੜਾ ਦਿੱਤੇ । ਆਖਿਆ, ”ਇਹ ਕਰਨੈਲ ਨੂੰ ਦੇਦੇ। ਮੰਗਦਾ ਸੀ. ਵਿਆਹ ਨੂੰ। ਕਿਸੇ ਦਿਨ ਮੰਡੀ ਜਾਕੇ ਲੀੜਾ-ਕੱਪੜਾ ਵੀ ਲੈ ਆ, ਬਹੂ ਜਿਹੜਾ ਕਹਿੰਦੀ ਐ।’

 

ਦਿਆਲੇ ਨੇ ਰੁਪਈਆਂ ਦੀ ਗੁੱਟੀ ਫੜਕੇ ਪੁੱਛਿਆ, ‘”ਕਿਥੋਂ ਲਿਆਂਦੇ ਐ ਇਹ ਐਨੇ ਰੁਪਈਏ? ” ਸੰਤੇ ਨੇ ਫੇਰ ਧਾਹ ਮਾਰੀ। ਬੋਲਿਆ, ”ਇਹ ਕਾਹਨੂੰ ਪੁੱਛਦੀ ਐਂ ਪਾਪਣੇ?”

 

ਦਿਆਲੋ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹ ਐਨਾ ਕਿਉਂ ਰੋਂਦਾ ਹੈ। ਕਈ ਵਾਰ ਪੁੱਛਿਆ, ਪਰ ਸੰਤੇ ਨੇ ਕੋਈ ਜਵਾਬ ਨਹੀਂ ਦਿੱਤਾ। ਵੱਡੀ ਕੁੜੀ ਰੋਟੀ ਲੈ ਕੇ ਆਈ। ਉਹਨੇ ਰੋਟੀ ਵੀ ਨਹੀਂ ਖਾਧੀ। ਰੋਂਦਾ– ਰੋਂਦਾ ਹੀ ਸੌਂ ਗਿਆ। ਅੱਧੀ ਰਾਤ ਉਹਦਾ ਨਸ਼ਾ ਟੁੱਟਿਆ ਤਾਂ ਉਹਨੂੰ ਜਾਗ ਆ ਗਈ। ਦੂਜੇ ਮੰਜੇ ਉੱਤੇ ਦਿਆਲੋ ਘੂਕ ਸੁੱਤੀ ਹੋਈ ਸੀ। ਬਾਹਰ ਜਾ ਕੇ ਉਹ ਪਿਸ਼ਾਬ ਕਰ ਆਇਆ। ਦੇਖਿਆ, ਗੜਵੀ ਵਿਚ ਪਾਣੀ ਹੈਗਾ ਸੀ। ਗਿਲਾਸ ਵੀ ਓਥੇ ਹੀ ਪਿਆ ਸੀ। ਅਧੀਆ ਅਲਮਾਰੀ ਵਿਚ ਸੀ । ਉਹਨੇ ਬਲਬ ਨਹੀਂ ਜਗਾਇਆ। ਗਲੀ ਦੀ ਲਾਈਟ ਦਾ ਮੱਧਮ ਚਾਨਣ ਕਮਰੇ ਵਿਚ ਆ ਰਿਹਾ ਸੀ। ਉਹਨੇ ਅੱਧਾ ਗਿਲਾਸ ਸ਼ਰਾਬ ਦਾ ਭਰਿਆ ਅਤੇ ਵਿਚ ਅੱਧਾ ਪਾਣੀ ਪਾ ਕੇ ਇਕੋ ਸਾਹ ਪੀ ਲਿਆ। ਮੰਜੇ ਉਤੇ ਪੈਕੇ ਉਹਨੂੰ ਹੌਲੀ-ਹੌਲੀ ਨੀਂਦ ਆਉਣ ਲੱਗੀ, ਅੱਧ-ਸੁੱਤਾ ਜਿਹਾ ਉਹ ਵਿਉਂਤਾਂ ਬਣਾ ਰਿਹਾ ਸੀ ਕਿ ਬਾਕੀ ਦੇ ਪੈਸਿਆਂ ਨਾਲ ਉਹ ਦੋ ਕੰਮ ਕਰੇਗਾ। ਇਕ ਤਾਂ ਪਸ਼ੂਆਂ ਵਾਲੀ ਖੁਰਲੀ ਢਈ ਪਈ ਹੈ, ਇਹ ਨਵੀਂ ਬਣਾ ਲਵੇਗਾ। ਦੂਜਾ ਬੈਠਕ ਦੇ ਤਖਤੇ ਨਵੇਂ ਲਗਵਾਏਗਾ। ਪਹਿਲਾਂ ਵਾਲੇ ਤਖਤਿਆਂ ਵਿਚ ਦੀ ਪਾਲਾ ਅੰਦਰ ਲੰਘ ਆਉਂਦਾ ਹੈ। ਉਂਜ ਵੀ ਢਿਲਕੇ- ਢਿਲਕੇ ਰਹਿੰਦੇ ਹਨ।

 

9

 

”ਮੈਨੂੰ ਤੂੰ ਲੈ ਚੱਲ ਕਿਧਰੇ। ਗੇਲੋ ਨੇ ਉਹਦੇ ਮੋਢੇ ਉੱਤੇ ਹੱਥ ਧਰਕੇ ਉਹਦੀਆਂ ਅੱਖਾਂ ਵਿਚ ਅੱਖਾਂ

 

ਪਾਈਆਂ।

 

”ਕਿੱਥੇ ਲੈ ਜਾਂ ਤੈਨੂੰ?” ਤਰਲੋਚਨ ਦੀ ਹਵਾ ਸਮਾਨ ਮੁਸਕਾਣ ਵਿਚ ਲਾਚਾਰਗੀ ਸੀ।

 

”ਕਿਧਰੇ ਵੀ। ਆਪਾਂ ਪਿੰਡੋਂ ਨਿੱਕਲ ਚਲਦੇ ਆਂ। ਦੂਰ ਕਿਤੇ, ਜਿੱਥੇ ਆਪਾਂ ਨੂੰ ਕੋਈ ਨਾ ਜਾਣਦਾ ਹੋਵੇ।”

 

”ਖਾਵਾਂਗੇ ਕਿੱਥੋਂ?”

 

”ਹੋਰ ਦੁਨੀਆਂ ਕਿੱਥੋਂ ਖਾਂਦੀ ਐ? ਰੱਬ ਨੇ ਦੋ ਹੱਥ ਦਿੱਤੇ ਨੇ। ਆਪਣੇ ਚਾਰ ਹੱਥ ਨੇ। ਕਮਾਮਾਂਗੇ ਤੇ ਖਾਮਾਂਗੇ।”

 

”ਫੇਰ ਮੁੜ ਕੇ ਪਿੰਡ ਨ੍ਹੀ ਵੜ ਸਕਦੇ ਆਪਾਂ।’

 

”ਪਿੰਡ ਆਪਾਂ ਆਉਂਦੇ ਈ ਨ੍ਹੀ। ਕੀ ਲੈਣੈ ਆਪਾਂ ਥੰਮਣ ਆਲੇ ਤੋਂ?”..

 

“ਇਹ ਕਿਮੇਂ ਹੋਜੂ? ਐਮੇਂ ਭਕਾਈ ਮਾਰੀਂ ਜਾਨੀ ਐਂ।” ਤਰਲੋਚਨ ਨੇ ਉਹਦਾ ਹੱਥ ਆਪਣੇ ਮੋਢੇ ਤੋਂ ਪਰ੍ਹਾਂ ਝੰਜਕ ਦਿੱਤਾ ।

 

“ਕਿਉਂ, ਹੋ ਕਿਉਂ ਨ੍ਹੀ ਸਕਦਾ।” ਫੇਰ ਬੋਲ਼ੀ, “ਹੁਣ ਬੁਰੀ ਲਗਦੀ ਆਂ ਮੈਂ ਤੈਨੂੰ?”

 

”ਨਹੀਂ।’

 

‘”ਫੇਰ, ਮੇਰਾ ਹੱਥ ਕਿਉਂ ਹਟਾ ‘ਤਾ ਆਪਣੇ ਮੋਢੇ ਤੋਂ?”

 

”ਮੇਰਾ ਮੋਢਾ ਥੱਕ ਗਿਆ ਸੀ।”

 

‘“ਐਡੀ ਛੇਤੀ ਥੱਕ ਗਿਆ ਤੂੰ? ਗਾਹਾਂ ਜਾ ਕੇ ਕੀ ਲੱਲ੍ਹਰ ਲਾਏਂਗਾ ਵੇ।‘

 

”ਲੈ, ਤੂੰ ਮੇਰਾ ਹੱਥ ਆਪਣੇ ਮੋਢੇ ‘ਤੇ ਰਖਾ ਲੈ।’ ਤਰਲੋਚਨ ਨੇ ਗੇਲੋ ਦਾ ਮੋਢਾ ਫੜਿਆ।

 

”ਜੇ ਮੇਰੇ ਮੋਢੇ ‘ਤੇ ਆਵਦਾ ਹੱਥ ਧਰਿਐ, ਤਾਂ ਅੱਖਾਂ ਮੀਚ ਕੇ ਤੁਰਦਾ ਆ ਮੇਰੇ ਪਿੱਛੇ-ਪਿੱਛੇ।’’

 

”ਦੱਸ ਕਿੱਥੇ ਲੈ ਕੇ ਜਾਏਂਗੀ?’’

 

”ਪਿੰਡੋਂ ਬਾਹਰ, ਕਿਤੇ ਵੀ।”

 

“ਦੇਖ ਤੂੰ ਗੱਲ ਨ੍ਹੀ ਸਮਝਦੀ।’

 

”वी?”

 

”ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਨ੍ਹੀ ਕਰਵਾ ਸਕਦਾ। ਊਂ ਚੋਰੀ-ਛਿਪੇ ਸਭ ਹੋਈ

 

ਜਾਂਦੈ।”

 

”ਆਪਾਂ ਇਹ ਚੋਰੀ ਉਜਾਗਰ ਕਰ ਦੇਣੀ ਐ।”

 

“रुरी ने प्रक्टी!”

 

BOOKCLUB.COM

 

”ਤੂੰ ਪਿੰਡ ਦੀ ਕੁੜੀ ਐਂ।’

 

”ਅੱਗੇ ਕੀ ਹੋਈ ਨ੍ਹੀ ਇਹ ਗੱਲ ਥੰਮਣ ਆਲੇ ‘ਚ ਈ?”

 

+ ‘‘ਕੀਹਦੀ ਹੋਈ ਐ?”

 

“ਕਿਉਂ, ਜਾਦ ਕਰ। ਬੰਤ ਝਿਉਰ ਦੀ ਕੁੜੀ ਬਿੰਦੋ ਨੂੰ ਚੰਨਣ ਮੋਘੇਦਾਰ ਦਾ ਮੁੰਡਾ ਜਸਮੇਲ ਕੱਢਕੇ ਲੈ ਗਿਆ ਸੀ। ਵਿਆਹ ਕਰਾ ਕੇ ਫੇਰ ਉਹ ਪਿੰਡ ਆ ਕੇ ਵਸੇ ਐ! ਬਿਉਂਰਾ ਦੀ ਕੁੜੀ ਨੇ ਜੁਆਕ ਜੰਮੇ ਜਸਮੇਲ ਦੇ। ਜੁਆਕ ਗਾਹਾਂ ਜੱਟਾਂ ਦੇ ਘਰੀਂ ਵਿਆਹੇ ਵੀ।’

 

”ਉਹ ਜ਼ਮਾਨਾ ਓਦੋਂ ਸੀ।”

 

”ਉਹ ਤਾਂ ਪੁਰਾਣਾ ਜ਼ਮਾਨਾ ਸੀ। ਹੁਣ ਨਮਾਂ ਜ਼ਮਾਨਾ ਐ। ਹੁਣ ਕੌਣ ਗੌਲਦੈ ਇਹਨਾਂ ਗੱਲਾਂ ਨੂੰ।”

 

”ਜਸਮੇਲ ਜੱਟਾਂ ਦਾ ਮੁੰਡਾ ਸੀ। ਜੱਟ ਸਭ ਕੁੱਛ ਕਰ ਸਕਦੈ। ਜੱਟ ਦੀ ‘ਲਾਦ’ ਜੱਟ ਹੁੰਦੀ ਐ, ਮਾਂ ਚਾਹੇ ਕਿਸੇ ਜਾਤ ਦੀ ਹੋਵੇ। ਤੈਨੂੰ ਪਤੈ ਚੰਗਾ ਭਲਾ, ਮੈਂ ਛੀਂਬਾ ਆਂ। ਛੀਂਬਾ ਜੱਟਾਂ ਦੀ ਕੁੜੀ ।‘’

 

”ਮੈਨੂੰ ਤੂੰ ਭੋਰਾ ਛੀਂਬਾ ਨ੍ਹੀ। ਮੈਨੂੰ ਤੂੰ ਜੱਟਾਂ ਤੋਂ ਉੱਤੇ ਐਂ।”

 

‘‘ਹੈ ਹਿੰਮਤ ਐਨੀ ਤੇਰੇ ‘ਚ?”

 

”वी?”

 

”ਸੱਥ ‘ਚ ਖੜ੍ਹਕੇ ਤੂੰ ਮੇਰੀ ਬਾਂਹ ਫੜ ਸਕਦੀ ਐਂ?”

 

”ਹਾਂ, ਹੁਣੇ ਚੱਲ ਉੱਠ। ਫੜਦੀ ਆਂ ਤੇਰੀ ਬਾਂਹ।”

 

ਤਰਲੋਚਨ ਬੋਲ ਨਹੀਂ ਸਕਿਆ। ਪਰ੍ਹੇ ਮੂੰਹ ਭਵਾ ਲਿਆ। ਗੇਲੋ ਨੇ ਉਹਦੀ ਢੂਹੀ ਉੱਤੇ ਧੱਫਾ

 

ਮਾਰਿਆ ਅਤੇ ਖਿਝ ਕੇ ਬੋਲੀ, “ਜਾਹ ਵੇ, ਛੀਂਬਾ ਈ ਰਹਿ ਗਿਆ ਨਾ। ਹੁੰਦਾ ਕੋਈ ਜੱਟ ।”

 

ਦਿਨ ਦਾ ਚਿੱਟਾ-ਚਾਨਣ ਚਾਰ-ਚੁਫੇਰੇ ਪਲੋ-ਪਲ ਵਧ ਰਿਹਾ ਸੀ। ਉਹ ਪਹੁ ਫਟਦੀ ਤੋਂ ਓਥੇ ਉਹਨਾਂ ਦੇ ਬਾਹਰਲੇ ਘਰ ਕੋਠੇ ਵਿਚ ਬੈਠੇ ਹੋਏ ਸਨ। ਗੇਲੋ ਗੋਹੇ ਦਾ ਬੱਠਲ ਲੈਕੇ ਆਈ ਸੀ। ਜਦੋਂ ਕਦੇ ਹੁੰਦਾ, ਉਹਦਾ ਇਹੀ ਬਹਾਨਾ ਹੁੰਦਾ। ਤਰਲੋਚਨ ਨਾਲ ਉਹਦਾ ਪਹਿਲਾਂ ਕਿਸੇ ਵੇਲੇ ਤੈਅ ਕੀਤਾ ਹੁੰਦਾ ਸੀ। ਉਹ ਪੰਜਵੇਂ-ਸੱਤਵੇਂ ਦਿਨ ਏਦਾਂ ਹੀ ਸੰੜੇ ਦੇ ਬਾਹਰਲੇ ਘਰ ਮਿਲਦੇ ਸਨ। .

 

ਤਰਲੋਚਨ ਦਾ ਰੰਗ ਥੋੜਾ ਪੱਕਾ ਸੀ-ਸਾਂਵਲਾ ਜਿਹਾ, ਪਰ ਉਹਦੇ ਦੰਦ ਬਹੁਤ ਚਿੱਟੇ ਸਨ-ਸਫੈਦ ਕਲੀਆਂ ਜਿਹੇ। ਜਦੋਂ ਹੱਸਦਾ, ਗੇਲੋ ਉਹਦੇ ਵੱਲ ਹੀ ਝਾਕਦੀ ਰਹਿ ਜਾਂਦੀ। ਕਲਾਸ ਵਿਚ ਮਾਸਟਰ ਜਦੋਂ ਪੜ੍ਹਾ ਰਿਹਾ ਹੁੰਦਾ, ਸਾਰੇ ਮੁੰਡੇ-ਕੁੜੀਆਂ ਦਾ ਧਿਆਨ ਮਾਸਟਰ ਵੱਲ ਹੁੰਦਾ, ਪਰ ਗੇਲੋ ਦਾ ਧਿਆਨ ਤਰਲੋਚਨ ਵੱਲ ਰਹਿੰਦਾ। ਉਹ ਕਦੇ ਕਦੇ ਹੀ ਗੇਲੋ ਵੱਲ ਝਾਕਦਾ, ਪਰ ਗੋਲ਼ੇ ਉਹਦੇ ਵਿਚੋਂ ਅੱਖ ਨਹੀਂ ਕਢਦੀ ਸੀ। ਉਹ ਨਾ ਕਿਸੇ ਕੁੜੀ ਦੀ ਪਰਵਾਹ ਕਰਦੀ ਤੇ ਨਾ ਮੁੰਡੇ ਦੀ। ਉਹਨੂੰ ਮਾਸਟਰ ਦੀ ਪਰਵਾਹ ਵੀ ਨਹੀਂ ਹੁੰਦੀ ਸੀ। ਮਾਸਟਰ ਤਾਂ ਗੇਲੋ ਤੌਂ ਡਰਦੇ ਰਹਿੰਦੇ। ਮਨ ਵਿਚ ਆਖਦੇ, ”ਜੇ ਕੁੜੀ ਨੂੰ ਟੋਕਿਆ-ਵਰਜਿਆ, ਉਲਟਾ ਸਿਆਪਾ ਨਾ ਗਲ ਪੈ ਜਾਵੇ । ਆਪਾਂ ਕੀ ਲੈਣਾ ਐ। ਜਦੋਂ ਬੈਂਗਣੀ ਉੱਘੜੀ, ਆਪੇ ਭੁਗਤੂਗੀ ਇਹ ਕੁੜੀ।’’ ਕੱਟੀ ਦਾੜ੍ਹੀ ਤੇ ਲੁੱਚੀਆਂ ਅੱਖਾਂ ਵਾਲਾ ਇਕ ਪੀ.ਟੀ. ਮਾਸਟਰ ਤਾਂ ਸਗੋਂ ਆਪ ਅੱਖ ਰਖਦਾ ਸੀ ਗੇਲੋ ਉੱਤੇ। ਨੌਵੀਂ ਜਮਾਤ ਦੀਆਂ ਸਾਰੀਆਂ ਕੁੜੀਆਂ ਵਿਚੋਂ ਉਹ ਕੱਦ ਕੱਢਦੀ ਸੀ। ਉਹਦੇ ਨੈਣ ਨਕਸ਼ ਹੋਰ ਕੁੜੀਆਂ ਨਾਲੋਂ ਚੰਗੇ ਸਨ। ਅੱਖਾਂ ਲਾਟ ਵਾਂਗ ਬਲਦੀਆਂ।

 

ਤਰਲੋਚਨ ਤੇ ਗੇਲੋ ਕੇ ਘਰ ਨੇੜੇ-ਨੇੜੇ ਸਨ । ਤਰਲੋਚਨ ਕੇ ਘਰ ਉਹ ਉਹਤੋਂ ਕਾਪੀ ਲੈਣ ਆ ਜਾਂਦੀ ਸੀ। ਤਰਲੋਚਨ ਤੋਂ ਪਹਿਲੇ ਦਿਨ ਕਾਪੀ ਉਹਨੇ ਸਕੂਲ ਵਿਚ ਹੀ ਮੰਗੀ ਸੀ। ਨਾਲ ਬਾਮ੍ਹਣਾਂ ਦੀ ਕੁੜੀ ਸੀ-ਦੇਵਾਂ। ਉਸ ਦਿਨ ਹਿਸਾਬ-ਮਾਸਟਰ ਨਹੀਂ ਆਇਆ ਸੀ। ਇਸ ਲਈ ਉਹਨਾਂ ਦਾ ਪੀਰੀਅਡ ਖਾਲੀ ਸੀ। ਜਿਸ ਮਾਸਟਰ ਨੂੰ ਇਹ ਪੀਰੀਅਡ ਦਿੱਤਾ ਗਿਆ ਸੀ, ਉਸ ਦਾ ਹਿਸਾਬ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਇਸ ਕਰਕੇ ਉਹਨੇ ਕਲਾਸ ਕਮਰੇ ਵਿਚੋਂ ਬਾਹਰ ਕੱਢਕੇ ਮੁੰਡੇ-ਕੁੜੀਆਂ ਅਲੱਗ ਅਲੱਗ ਬਿਠਾ ਦਿੱਤੇ ਸਨ। ਸਿਆਲ ਦੀ ਰੁੱਤ ਸੀ। ਬਾਹਰ ਚੰਗੀ ਧੁੱਪ ਸੀ ਤੇ ਸੀਹਾ ਸੀ। ਅੰਦਰ ਕਮਰੇ ਵਿਚ ਤਾਂ ਪੂਰੀ ਠੰਡ ਸੀ ਜਿਵੇਂ ਜੁਆਕ ਬਰਫ ਵਾਲੇ ਭੋਰੇ ਵਿਚ ਬੈਠੇ ਹੋਣ।

 

ਤਰਲੋਚਨ ਪੜ੍ਹਾਈ ਵਿਚ ਹੁਸ਼ਿਆਰ ਸੀ। ਦੂਜੇ ਮੁੰਡੇ ਉਹਦੇ ਕੋਲੋਂ ਕੰਮ ਸਮਝਦੇ। ਉਹ ਚਾਹੇ ਜਮਾਤ ਦਾ ਮਨੀਟਰ ਨਹੀਂ ਸੀ। ਮਨੀਟਰ ਤਾਂ ਇਕ ਹੋਰ ਇੱਲਤੀ ਜਿਹਾ ਮੁੰਡਾ ਸੀ ਜਿਹੜਾ ਪੜ੍ਹਾਈ ਵਿਚ ਕਮਜ਼ੋਰ ਸੀ, ਪਰ ਮੁੰਡਿਆਂ ਨੂੰ ਸਿੱਧੇ ਕਰਕੇ ਰਖਦਾ। ਦੂਜਿਆਂ ਨਾਲੋਂ ਤਕੜਾ ਵੀ ਸੀ। ਏਸੇ ਕਰਕੇ ਇੰਚਾਰਜ-ਮਾਸਟਰ ਨੇ ਉਹਨੂੰ ਮਨੀਟਰ ਬਣਾਇਆ ਸੀ। ਹੁਸ਼ਿਆਰ ਹੋਣ ਕਰਕੇ ਮੁੰਡੇ ਤਰਲੋਚਨ ਦੀ ਦਿਲੋਂ ਇੱਜ਼ਤ ਕਰਦੇ। ਕੁੜੀਆਂ ਵੀਰਾ-ਵੀਰਾ ਕਰਦੀਆਂ ਉਹਦੇ ਕੋਲੋਂ ਹਿਸਾਬ-ਅੰਗ੍ਰੇਜ਼ੀ ਦੀਆਂ ਕਾਪੀਆਂ ਲੈ ਲੈਂਦੀਆਂ ਸਨ । ਕਾਪੀ ਲੈਕੇ ਮਿੰਟਾਂ-ਸਕਿੰਟਾਂ ਵਿਚ ਦੀ ਨਕਲ ਕਰ ਲੈਂਦੀਆਂ ਅਤੇ ਮਾਸਟਰ ਦੀਆਂ ਝਿੜਕਾਂ ਤੋਂ ਬਚ ਰਹਿੰਦੀਆਂ।

 

ਪਹਿਲੇ ਦਿਨ ਜਦੋਂ ਉਹਨੇ ਤਰਲੋਚਨ ਨੂੰ ‘ਵੀਰੇ’ ਕਹਿਕੇ ਬੁਲਾਇਆ ਸੀ ਤਾਂ ਉਹ ਜਿਵੇਂ ਪਾਰਾ- ਪਾਰਾ ਹੋ ਗਈ ਹੋਵੇ। ਉਹਦੇ ਸਰੀਰ ਵਿਚ ਦੀ ਇਕ ਤੇਜ਼ ਝਰਨਾਹਟ ਜਿਹੀ ਗੁਜ਼ਰ ਗਈ। ਪਰ ਉਹ ਤਕੜੀ ਰਹੀ, ਉਹਦੀ ਆਵਾਜ਼ ਕੰਬੀ-ਡੋਲੀ ਨਹੀਂ।

 

‘ਤਰਲੋਚਨ ਨੌਵੀਂ ਵਿਚ ਆਕੇ ਹੀ ਥੰਮਣ ਵਾਲੇ ਪੜ੍ਹਨ ਲੱਗਿਆ ਸੀ। ਅੱਠਵੀਂ ਤੱਕ ਉਹ ਆਪਣੇ ਨਾਨਕੀ ਸੀ। ਉਹਦੇ ਨਾਨੇ ਦੇ ਕੋਈ ਹੋਰ ਔਲਾਦ ਨਹੀਂ ਸੀ। ਇਸ ਕਰਕੇ ਨਾਨੀ ਨੇ ਤਰਲੋਚਨ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਅੱਠਵੀਂ ਵਿਚੋਂ ਉਹਦੀ ਫਸਟ-ਡਵੀਜ਼ਨ ਆਈ ਸੀ। ਮਲੋਟ ਤਾਂ ਉਹਦੀ ਜਮਾਤ ਵਿਚ ਕਈ ਉਹਦੇ ਜਿਹੇ ਪੜ੍ਹਾਈ ਵਿਚ ਹੁਸ਼ਿਆਰ ਮੁੰਡੇ ਸਨ। ਉਹ ਸਕੂਲ ਸੀ ਵੀ ਨਿਰੋਲ ਮੁੰਡਿਆਂ ਦਾ ਸਕੂਲ । ਉਹ ਚੰਗਾ-ਭਲਾ ਨਾਨੀ ਕੋਲ਼ ਰਹਿ ਕੇ ਪੜ੍ਹ ਰਿਹਾ ਸੀ। ਪਰ ਇਕ ਵਾਰ ਉਹਦਾ ਬਾਪ ਮੁਕੰਦ ਸਿੰਘ ਮਲੋਟ ਗਿਆ ਅਤੇ ਉਹਦੀਆਂ ਨਾਨੇ-ਨਾਨੀ ਨਾਲ ਪਤਾ ਨਹੀਂ ਕੀ ਗੱਲਾਂ ਹੋਈਆਂ ਕਿ ਉਹਦਾ ਬਾਪ ਉਹਦਾ ਸਰਟੀਫੀਕੇਟ ਕਟਵਾ ਕੇ ਉਹਨੂੰ ਥੰਮਣ ਵਾਲੇ ਲੈ ਆਇਆ। ਤਰਲੋਚਨ ਦੂਜੇ ਕਮਰੇ ਵਿਚ ਬੈਠਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਸੀ। ਉਹਨਾਂ ਦੀਆਂ ਗੱਲਾਂ ਵਿਚੋਂ ਉਹਨੂੰ ਇਕ ਲਫ਼ਜ਼ ਦੀ ਹੀ ਵਾਰ-ਵਾਰ ਸਮਝ ਆ ਰਹੀ ਸੀ। ਉਹ ਲਫ਼ਜ਼ ਸੀ- ‘ਵਸੀਅਤ’ । ਮੁਕੰਦ ਸਿੰਘ ਵਾਰ- ਵਾਰ ‘ਵਸੀਅਤ’ ਸ਼ਬਦ ਬੋਲਦਾ ਸੀਖ ਤਰਲੋਚਨ ਨੂੰ ਕੋਈ ਪਤਾ ਨਹੀਂ ਸੀ ਕਿ ‘ਵਸੀਅਤ’ ਕੀ ਹੁੰਦੀ ਹੈ।

 

“ਵੀਰਾ, ਮੈਨੂੰ ਆਪਣੀ ਮੈਥ ਦੀ ਕਾਪੀ ਦੇਈਂ`ਜ਼ਰਾ, ਮੈਂ ਐਸੇ ਪੀਰੀਅਡ ‘ਚ ਸਵਾਲ ‘ਤਾਰ ਲੈਨੀਆਂ। ਮੈਂ ਕੀਤੇ ਨੀ ਇਹ ਸਵਾਲ।” ਗੇਲੋ ਨੇ ਕਿਹਾ।

 

‘‘ਕੁੜੇ, ਮੇਰੇ ਵੀ ਨ੍ਹੀ ਕੀਤੇ ਵਏ। ਮੈਂ ਵੀ ਕਰ ਲੈਨੀ ਆਂ।” ਦੇਵਾਂ ਨੂੰ ਵੀ ਕਾਪੀ ਚਾਹੀਂਦੀ ਸੀ।

 

”ਏਸੇ ਪੀਰੀਅਡ ਨੂੰ ਤਾਂ ਕੀਹ ਐ, ਭੈਣੇ। ਛੁੱਟੀ ਤੋਂ ਪਹਿਲਾਂ-ਪਹਿਲਾਂ ਮੋੜ ਦੇਈਂ ਕਾਪੀ ਮੇਰੀ। ਘਰ ਜਾਕੇ ਮੈਂ ਹੋਰ ਸਵਾਲ ਕੱਢਣੇ ਨੇ।’ ਤਰਲੋਚਨ ਗੇਲੋ ਵਲ ਬੇਮਲੂਮਾ ਜਿਹਾ ਹੀ ਝਾਕਿਆ।

 

ਕੁੜੀ ਜਿਵੇਂ ਥਾਂ ਦੀ ਥਾਂ ਖੜ੍ਹੀ ਰਹਿ ਗਈ ਹੋਵੇ। ਉਹ ਪਹਿਲੀ ਵਾਰ ਉਹਦੇ ਨਾਲ ਬੋਲਿਆ ਸੀ। ਸਕੂਲ ਵਿਚ ਤਾਂ ਮੁੰਡੇ- ਕੁੜੀਆਂ ਵਲੋਂ ਕਾਪੀਆਂ ਦਾ ਲੈਣ-ਦੇਣ ਹੁੰਦਾ ਰਹਿੰਦਾ ਸੀ । ਗੇਲੋ ਤਰਲੋਚਨ ਦੇ ਘਰ ਵੀ ਜਾਣ ਲੱਗ ਪਈ। ਕਾਪੀ ਲੈਣ ਦੇ ਬਹਾਨੇ ਜਾਂਦੀ। ਸਕੂਲ ਵਿਚ ਕਦੇ ਉਹਦੀ ਹਿੰਮਤ ਨਹੀਂ ਪਈ ਕਿ ਕਾਪੀ ਵਿਚ ਕੋਈ ਚਿੱਟ ਲਿਖਕੇ ਪਾ ਦੇਵੇ।

 

ਇਕ ਬਾਂਦਰ ਜਿਹੇ ਮੂੰਹ ਵਾਲਾ ਮਾਸਟਰ ਨਰੈਣ ਦਾਸ ਮੁੰਡੇ- ਕੁੜੀਆਂ ਦੇ ਏਸੇ ਕੰਮ ਵੱਲ ਧਿਆਨ ਰਖਦਾ ਸੀ। ਮੁੰਡਿਆਂ ਦਾ ਧਿਆਨ ਤਾਂ ਰਖਦਾ ਹੀ ਰਖਦਾ, ਉਹ ਮਾਸਟਰਾਂ ਨੂੰ ਵੀ ਤਾੜਦਾ ਰਹਿੰਦਾ। ਲੁੱਚੀਆਂ ਅੱਖਾਂ ਵਾਲੇ ਪੀ.ਟੀ. ਮਾਸਟਰ ਵੱਲ ਤਾਂ ਉਹਦੀ ਖਾਸ ਨਿਗਾਹ ਰਹਿੰਦੀ। ਦਸਵੀਂ ਵਿਚ ਪੜ੍ਹਦੀ ਇਕ ਦਾਂਦੋ ਜਿਹੀ ਕੁੜੀ ਉਹਨੂੰ ਚਿੱਠੀਆਂ ਫੜਾਉਂਦੀ ਸੀ। ਨਰੈਣ ਦਾਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਪੀ.ਟੀ. ਮਾਸਟਰ ਉਹਦੇ ਕਾਬੂ ਨਹੀਂ ਆਇਆ। ਹਾਂ, ਭੈਂਗਾ ਝਾਕਦੀ ਕੁੜੀ ਕੋਲੋਂ ਮਾਸਟਰ ਮਹਿਮਾ ਸਿੰਘ ਦੀ ਚਿੱਠੀ ਉਹਨੇ ਫੜ ਲਈ ਸੀ। ਮਹਿਮਾ ਸਿੰਘ ਦੇਖਣ ਵਿਚ ਬੜਾ ਸਾਊ ਮਾਸਟਰ ਸੀ। ਗੱਲ ਗੱਲ ਉੱਤੇ ਮੂੰਹ ਫਾੜ ਕੇ ਹੱਸਦਾ। ਹੱਸਣ ਵਾਲੀ ਗੱਲ ਸੁਣਾ ਕੇ ਦੂਜਿਆਂ ਨੂੰ ਹਸਾਉਂਦਾ। ਉਹਦੇ ਉੱਤੇ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ ਸੀ ਕਿ ਉਹ ਵੀ ਇਹੋ ਜਿਹਾ ਆਸ਼ਕ ਮਿਜ਼ਾਜ਼ ਹੈ। ਮਹਿਮਾ ਸਿੰਘ ਕੁੜੀਆਂ ਨੂੰ ਹਾਊਸ- ਹੋਲਡ ਪੜ੍ਹਾਉਂਦਾ । ਉਹ ਪੰਜ ਕੁੜੀਆਂ ਸਨ। ਇਕ ਦਿਨ ਉਹਨੇ ਚਿੱਠੀ ਲਿਖੀ ਭੈਂਗੀ ਕੁੜੀ ਦੀ ਕਾਪੀ ਵਿਚ ਪਾ ਦਿੱਤੀ। ਦੂਰ ਬੈਠੇ ਨਰੈਣ ਦਾਸ ਦੀ ਕਾਂ ਅੱਖ ਸੀ ਉਹਨਾਂ ਵੱਲ। ਨਰੈਣ ਦਾਸ ਨੂੰ ਪਹਿਲਾਂ ਵੀ ਸ਼ੱਕ ਹੋਵੇਗਾ ਮਹਿਮਾ ਸਿੰਘ ਉੱਤੇ। ਨਰੈਣ ਦਾਸ ਭੱਜਿਆ ਆਇਆ ਅਤੇ ਕੁੜੀ ਹੱਥੋਂ ਕਾਪੀ ਖੋਹ ਲਈ! ਵਿਚ ਮਹਿਮਾ ਸਿੰਘ ਦੀ ਚਿੱਠੀ। ਕੁੜੀ ਨੇ ਬਹੁਤ ਤਰਲੇ ਕੀਤੇ, ”ਚਾਚਾ, ਹਾੜ੍ਹੇ। ਚਿੱਠੀ ਮੈਨੂੰ ਮੋੜ ਦੇਹ।” ਪਰ ਨਰੈਣ ਦਾਸ ਬਾਂਦਰ ਸੀ। ਬਾਂਦਰ ਹੱਥ ਅੱਗ ਆ ਗਈ। ਉਹਨੇ ਗੱਲ ਸਾਰੇ ਮਾਸਟਰਾਂ ਵਿਚ ਫੈਲਾ ਦਿੱਤੀ। ਨਰੈਣ ਦਾਸ ਏਸੋ ਪਿੰਡ ਦਾ ਵਸਨੀਕ ਸੀ।

 

ਇਕ ਸਿਆਣੇ ਮਾਸਟਰ ਨੇ ਨਰੈਣ ਦਾਸ ਨੂੰ ਆਖ- ਵੇਖ ਕੇ ਚਿੱਠੀ ਤਾਂ ਲੈ ਲਈ ਅਤੇ ਮਹਿਮਾ ਸਿੰਘ ਦੇ ਸਾਹਮਣੇ ਹੀ ਫਾੜ ਦਿੱਤੀ, ਪਰ ਮਹਿਮਾ ਸਿੰਘ ਹੱਤਕ ਬਹੁਤ ਮੰਨ ਗਿਆ ਸੀ । ਉਹਨੂੰ ਆਪਣੇ ਆਪ ਨਾਲ ਹੀ ਐਨੀ ਗਿਲਾਨੀ ਹੋਈ ਕਿ ਅਗਲੇ ਸਾਲ ਓਥੋਂ ਬਦਲੀ ਕਰਵਾ ਗਿਆ।

 

ਨਰੈਣ ਦਾਸ ਦੀ ਛਾਂ ਤੋਂ ਵੀ ਸਾਰੇ ਮੁੰਡੇ ਕੁੜੀਆਂ ਡਰਦੇ। ਮਾਸਟਰ ਮਾਸਟਰਣੀਆਂ ਉਹਦਾ ਪੂਰਾ ਦਾਬਾ ਮੰਨਦੇ, ਕਿਧਰੇ ਉਹ ਕਿਸੇ ਦੀ ਝੂਠੀ ਗੱਲ ਨਾ ਬਣਾ ਦੇਵੇ।

 

‘ਗੇਲੋ ਤਰਲੋਚਨ ਦੇ ਘਰ ਉਹਨੂੰ ਕਾਪੀ ਮੋੜਨ ਗਈ ਤਾਂ ਕਾਪੀ ਵਿਚ ਚਿੱਠੀ ਪਾ ਕੇ ਦੇ ਆਈ। ਅਗਲੇ ਦਿਨ ਤਰਲੋਚਨ ਨੇ ਉਹਦੀ ਚਿੱਠੀ ਦਾ ਜਵਾਬ ਦੇ ਦਿੱਤਾ। ਫੇਰ ਤਾਂ ਇਕ-ਦੂਜੇ ਨੂੰ ਚਿੱਠੀਆਂ ਲਿਖਣਾ ਉਹਨਾਂ ਲਈ ਇਕ ਖੇਡ ਬਣ ਗਈ। ਗੋਲੋ ਲੰਮੀ ਚਿੱਠੀ ਲਿਖਦੀ। ਤਰਲੋਚਨ ਇਕ ਪੈਰੇ ਵਿਚ ਹੀ ਗੱਲ ਮੁਕਾ ਦਿੰਦਾ ਸੀ। ਫੇਰ ਉਹ ਲੁਕ- ਛਿਪਕੇ ਕਿਧਰੇ ਨਾ ਕਿਧਰੇ ਮਿਲਣ ਲੱਗੇ ਸਨ। ਮਿਲਣ ਲਈ ਨਵੀਆਂ-ਨਵੀਆਂ ਥਾਵਾਂ ਲਭਦੇ ਰਹਿੰਦੇ। ਉਹ ਖਾਸਾ ਅੱਗੇ ਵਧ ਚੁੱਕੇ ਸਨ। ਦਸਵੀਂ ਦੇ ਇਮਤਿਹਾਨ ਹੋਏ ਤਾਂ ਗੇਲੋ ਦਸਵੀਂ ਵਿਚੋਂ ਫੇਲ੍ਹ ਹੋ ਗਈ। ਤਰਲੋਚਨ ਦੀ ਸੈਕੰਡ ਡਵੀਜ਼ਨ ਹੀ ਂਆ ਸਕੀ। ਉਹ ਫਸਟ ਡਵੀਜ਼ਨ ਲੈਣ ਵਾਲਾ ਵਿਦਿਆਰਥੀ ਸੀ। ਮਾਸਟਰ- ਮਾਸਟਰਣੀਆਂ ਨੂੰ ਉਹਦੇ ਉੱਤੇ ਬਹੁਤ ਆਸਾਂ ਸਨ । ਤਰਲੋਚਨ ਦਾ ਰਿਜ਼ਲਟ ਦੇਖਕੇ ਉਹ ਨਿਰਾਸ਼ ਹੋਏ। ਉਹਨੇ ਤਾਂ ਸਕੂਲ ਦਾ ਨਾਂ ਚਮਕਾਉਣਾ ਸੀ।

 

10

 

ਪਿੰਡ ਦੀ ਨੌਜਵਾਨ ਸਭਾ ਨੇ ਸਭ ਤੋਂ ਪਹਿਲਾਂ ਅੱਛਰੇ ਦਾਂਦੂ ਦੇ ਮਕਾਨ ਉੱਤੇ ਕਬਜ਼ਾ ਕੀਤਾ ਅਤੇ ਇਸ ਨੂੰ ਆਪਣਾ ਦਫਤਰ ਬਣਾ ਲਿਆ। ਬੈਠਕ ਵਿਚ ਦਫਤਰ ਸੀ ਅਤੇ ਦੋਵੇਂ ਸਬਾਤਾਂ ਵਿਚ ਸਭਾ ਦਾ ਹੋਰ ਕਿੰਨਾ ਹੀ ਸਾਮਾਨ। ਇਹਨਾਂ ਸਬਾਤਾਂ ਵਿਚ ਉਹ ਸਾਮਾਨ ਵੀ ਸੀ ਜਿਹੜਾ ਨਾਟਕ ਕਰਨ ਆਏ ਕਲਾਕਾਰ ਉਹਨਾਂ ਤੋਂ ਬਣਵਾਉਂਦੇ ਸਨ ਅਤੇ ਫੇਰ ਇਹ ਸਾਮਾਨ ਨੌਜਵਾਨ ਸਭਾ ਕੋਲ ਹੀ ਛੱਡ ਜਾਂਦੇ।

 

ਨੌਜਵਾਨ ਸਭਾ ਨੂੰ ਇਹ ਡਰ ਸੀ ਕਿ ਅੱਛਰੇ ਦੀ ਜ਼ਮੀਨ ਤਾਂ ਜੱਸੀ ਸਰਪੰਚ ਕੋਲ ਦੱਬੀ ਹੈਗੀ, ਕਿਤੇ ਉਹ ਮਕਾਨ ਉੱਤੇ ਦੁਬਾਰਾ ਕਬਜ਼ਾ ਨਾ ਕਰ ਲਵੇ। ਅੱਛਰੇ ਦੀ ਮੌਤ ਤੋਂ ਬਾਅਦ ਕੁਝ ਸਾਲਾਂ ਤੱਕ ਇਹ ਮਕਾਨ ਉਜਾੜ ਹੀ ਪਿਆ ਹੋਇਆ ਸੀ।

 

ਬਾਬਾ ਰਾਮ ਦਾਸ ਦੀ ਮੌਤ ਤੋਂ ਅਗਲੇ ਸਾਲ ਖੇਡ ਮੇਲਾ ਪਿੰਡ ਦੀ ਥਾਂ ਦੁੱਲੇ ਦੀ ਢਾਬ ਵਿਚ ਹੀ ਕੀਤਾ ਗਿਆ। ਡੇਰੇ ਵਿਚ ਵੱਡੇ ਹਾਲ ਦੇ ਨਾਲ ਜੋ ਖਾਲੀ ਮੈਦਾਨ ਪਿਆ ਸੀ, ਓਥੇ ਕਬੱਡੀ ਦੇ ਮੈਚ ਕਰਾਏ ਗਏ। ਓਥੇ ਹੀ ਅਗਲੀ ਰਾਤ ਡਰਾਮੇ ਖੇਡੇ ਗਏ। ਸ਼ਾਮਿਆਨੇ ਲਾ ਕੇ ਓਥੇ ਹੀ ਇਨਾਮ ਵੰਡੇ ਗਏ। ਵੱਡੇ ਹਾਲ ਵਿਚ ਮੇਜ਼ ਲਾ ਕੇ ਲੰਗਰ ਛਕਾਉਣ ਦਾ ਪ੍ਰੋਗਰਾਮ ਸੀ।

 

ਖੇਡ ਮੇਲੇ ਤੋਂ ਅਗਲੇ ਦਿਨ ਦੁੱਲੇ ਦੀ ਢਾਬ ਵਿਚ ਬੈਠਕੇ ਹੀ ਨੌਜਵਾਨਾਂ ਨੇ ਸਭਾ ਦੇ ਕੁਝ ਫ਼ੈਸਲੇ ਕੀਤੇ ਸਨ। ਇਨਾਂ ਫ਼ੈਸਲਿਆਂ ਦੀ ਸਹਿਮਤੀ ਨਗਰ ਪੰਚਾਇਤ ਵਲੋਂ ਵੀ ਲਈ ਗਈ। ਨਵਚੇਤਨ, ਨੇਕ ਚਮਿਆਰ, ਹੇਮ ਬਾਣੀਆ ਤੇ ਤੀਰਥ ਸਭ ਓਥੇ ਸਨ। ਸਾਰੀ ਨਗਰ ਪੰਚਾਇਤ ਓਥੇ ਸੀ। ਕੋਈ ਚਾਲੀ ਬੰਦਿਆਂ ਦਾ ਇਕੱਠ ਸੀ। ਇਕ ਅਹਿਮ ਫ਼ੈਸਲਾ ਤਾਂ ਇਹ ਕੀਤਾ ਗਿਆ ਕਿ ਬਾਬਾ ਦੁੱਲਾ ਅਤੇ ਬਾਬਾ ਰਾਮ ਦਾਸ ਦੀਆਂ ਦੋਵੋਂ ਸਮਾਧਾਂ ਉੱਤੇ ਕੋਈ ਚੜ੍ਹਾਵਾ ਨਹੀਂ ਚੜ੍ਹੇਗਾ- ਨਾ ਕੋਈ ਪੈਸਾ ਧੇਲਾ ਅਤੇ ਨਾ ਕੋਈ ਮਠਿਆਈ। ਲੋਕਾਂ ਵਲੋਂ ਸੁੱਖਾਂ ਵੀ ਨਹੀਂ ਸੁੱਖੀਆਂ ਜਾਣਗੀਆਂ। ਇਸ ਨਾਲ ਅੰਧ- ਵਿਸ਼ਵਾਸ ਫੈਲਦਾ ਹੈ। ਦੋਵੇਂ ਸਮਾਧਾਂ ਨੂੰ ਨਿੱਤ ਧੂਫ- ਬੱਤੀ ਵੀ ਨਹੀਂ ਕਰਨੀ। ਤਖਤਿਆਂ ਨੂੰ ਜਿੰਦਰਾ ਲੱਗਿਆ ਰਹੇਗਾ। ਕਿਸੇ ਨੂੰ ਸ਼ਰਧਾ ਹੈ ਤਾਂ ਉਂਜ ਬਾਹਰੋਂ ਹੀ ਮੱਥਾ ਟੇਕ ਲਵੇ। ਜਿੰਦਰੇ ਖੋਲ੍ਹਕੇ ਕਦੇ ਸਮਾਧਾਂ ਦੀ ਸਫਾਈ ਕਰ ਦਿੱਤੀ ਜਾਵੇਗੀ।

 

ਦੂਜਾ ਫ਼ੈਸਲਾ ਇਹ ਕੀਤਾ ਕਿ ਬਾਬਾ ਬਚਿੱਤਰ ਦਾਸ ਡੇਰੇ ਦੇ ਨਾਂ ਉੱਤੇ ਸ਼ਰਧਾਲੂਆਂ ਤੋਂ ਕੋਈ ਚੜ੍ਹਾਵਾ ਨਹੀਂ ਲਵੇਗਾ। ਜੇ ਕੋਈ ਸ਼ਰਧਾਲੂ ਬਹੁਤਾ ਹੀ ਖਹਿੜੇ ਪੈ ਕੇ ਰੁਪਈਏ ਦੇ ਜਾਂਦਾ ਹੈ ਤਾਂ ਉਹ ਰੁਪਏ ਬਾਬਾ ਬਚਿੱਤਰ ਦਾਸ ਨਗਰ ਪੰਚਾਇਤ ਕੋਲ ਜਮ੍ਹਾਂ ਕਰਵਾ ਦੇਵੇਗਾ, ਜਿਹੜੇ ਡੇਰੇ ਦੀ ਬਿਹਤਰੀ ਵਾਸਤੇ ਹੀ ਖਰਚ ਕੀਤੇ ਜਾਣਗੇ । ਬਾਬਾ ਬਚਿੱਤਰ ਦਾਸ ਆਪਣਾ ਦੁਆਈ- ਬੂਟੀ ਦਾ ਕੰਮ ਕਰੇਗਾ। ਇਹਦੇ ਵਿਚੋਂ ਉਹ ਜਿੰਨੀ ਮਰਜ਼ੀ ਕਮਾਈ ਕਰੇ ਓਸੇ ਦੀ ਹੋਵੇਗੀ।

 

ਤੀਜਾ ਫ਼ੈਸਲਾ ਇਹ ਸੀ ਕਿ ਬਾਬੇ ਦੁੱਲੇ ਦੀ ਬਰਸੀ ਡੇਰੇ ਵਿਚ ਹੀ ਨਗਰ ਪੰਚਾਇਤ ਵਲੋਂ ਮਨਾਈ ਜਾਇਆ ਕਰੇਗੀ। ਪਹਿਲਾਂ ਵਾਂਗ ਹੀ ਕੁੱਲ ਸਾਧੂ- ਮਹਾਤਮਾ ਆਇਆ ਕਰਨਗੇ। ਬਰਸੀ ਦਾ ਸਾਰਾ ਕੰਮ, ਬਾਬਾ ਬਚਿੱਤਰ ਦਾਸ ਦੀ ਸਲਾਹ ਨਾਲ ਹੋਇਆ ਕਰੇਗਾ, ਪਰ ਆਮਦਨ- ਖ਼ਰਚ ਦਾ ਹਿਸਾਬ ਨਗਰ ਪੰਚਾਇਤ ਕੋਲ ਰਹੇਗਾ। ਇਹ ਫ਼ੈਸਲਾ ਵੀ ਕੀਤਾ ਕਿ ਬਰਸੀ ਸਿਰਫ ਬਾਬਾ ਦੁੱਲੇ ਦੀ ਮਨਾਈ ਜਾਵੇਗੀ, ਬਾਬਾ ਰਾਮ ਦਾਸ ਦੀ ਨਹੀਂ।

 

ਚੌਥੇ ਫ਼ੈਸਲੇ ਅਨੁਸਾਰ ਗੁਰੂ ਨਾਨਕ ਦੇਵ ਦੇ ਜਨਮ ਉਤਸਵ ਸਮੇਂ ਖੇਡ ਮੇਲਾ ਅੱਗੋਂ ਤੋਂ ਵੀ ਡੇਰੇ

 

ਵਿਚ ਹੀ ਹੋਇਆ ਕਰੇਗਾ। ਇਸ ਦੀ ਆਮਦਨ ਤੇ ਖਰਚ ਦਾ ਹਿਸਾਬ ਨੌਜਵਾਨ ਸਭਾ ਰੱਖੇਗੀ।

 

ਪੰਜਵਾਂ ਫ਼ੈਸਲਾ ਇਹ ਸੀ ਕਿ ਪਿੰਡ ਦੇ ਹਾਈ ਸਕੂਲ ਦਾ ਸੁਧਾਰ ਕੀਤਾ ਜਾਵੇ। ਇਸ ਸਾਲ ਦਸਵੀਂ ਦਾ ਨਤੀਜਾ ਬਹੁਤ ਗੰਦਾ ਆਇਆ ਹੈ। ਨਗਰ ਪੰਚਾਇਤ ਨੂੰ ਸਕੂਲਾਂ ਦੇ ਜ਼ਿਲਾ ਅਫਸਰ ਕੋਲ ਭੇਜਕੇ ਹੈਡਮਾਸਟਰਨੀ, ਪੀ. ਟੀ. ਮਾਸਟਰ ਅਤੇ ਨਰੈਣ ਦਾਸ ਦੀ ਬਦਲੀ ਕਰਵਾਈ ਜਾਵੇ। ਹੈਡਮਾਸਟਰਨੀ ਦਾ ਸਕੂਲ ਉੱਤੇ ਕੰਟਰੋਲ ਢਿੱਲਾ ਹੈ। ਪੀ. ਟੀ. ਮਾਸਟਰ ਦਾ ਆਚਰਣ ਚੰਗਾ ਨਹੀਂ। ਨਰੈਣ ਦਾਸ ਪੜ੍ਹਾਉਂਦਾ ਕੱਖ ਨਹੀਂ, ਐਵੇਂ ਹੀ ਮਾਸਟਰ- ਮਾਸਟਰਾਣੀਆਂ ਅਤੇ ਮੁੰਡੇ- ਕੁੜੀਆਂ ਵਿਚ ਦਹਿਸ਼ਤ ਜਿਹੀ ਫੈਲਾਈ ਰਖਦਾ ਹੈ। ਇਹ ਵੀ ਫ਼ੈਸਲਾ ਕੀਤਾ ਕਿ ਸਕੂਲ ਦੀ ਮਾਪੇ- ਅਧਿਆਪਕ ਸਭਾ ਸਰਗਰਮ ਕੀਤੀ ਜਾਵੇ ਤਾਂ ਕਿ ਮਾਪਿਆਂ ਦਾ ਸਕੂਲ ਵਿਚ ਦਖਲ ਬਣਿਆ ਰਹੇ।

 

ਛੇਵਾਂ ਅਹਿਮ ਫ਼ੈਸਲਾ ਇਹ ਸੀ ਕਿ ਰੋਡ ਸ਼ਾਹ ਮੰਡੀ ਵਿਚ ਡੇਰੇ ਵਾਲੀ ਕੋਠੀ ਸਬੰਧੀ ਮਹੰਤ ਬਚਿੱਤਰ ਦਾਸ ਦਾ ਜੋਰਾ ਸਿੰਘ ਤੇ ਹਮੀਰਗੜ੍ਹ ਵਾਲੇ ਸੁਖਦਿਆਲ ਸਿੰਘ ਦੇ ਖਿਲਾਫ ਜੋ ਮੁੱਕਦਮਾ ਚੱਲ ਰਿਹਾ ਹੈ, ਉਹਦੀ ਪੈਰਵੀ ਨਗਰ ਪੰਚਾਇਤ ਥੰਮਣ ਵਾਲਾ ਕਰੇਗੀ। ਸਾਰਾ ਖਰਚ ਨਗਰ ਪੰਚਾਇਤ ਕਰੇਗੀ। ਚਾਹੇ ਸੁਪਰੀਮ ਕੋਰਟ ਤੱਕ ਪਹੁੰਚਣਾ ਪਵੇ, ਡੇਰੇ ਦਾ ਇਹ ਮੁਕੱਦਮਾ ਨਗਰ ਪੰਚਾਇਤ ਜਿੱਤ ਕੇ ਸਾਹ ਲਵੇਗੀ: ਬਾਬਾ ਰਾਮ ਦਾਸ ਨੇ ਇਹ ਕੋਠੀ ਡੇਰੇ ਦੇ ਪੈਸਿਆਂ ਦੀ ਖਰੀਦੀ ਸੀ, ਇਹ ਦੁੱਲੇ ਦੀ ਢਾਬ ਡੇਰੇ ਨੂੰ ਹੀ ਮਿਲਣੀ ਚਾਹੀਦੀ ਹੈ।

 

ਸੱਤਵਾਂ ਤੇ ਅੰਤਿਮ ਫ਼ੈਸਲਾ ਭਗਤ ਸਿੰਘ ਲਾਇਬਰੇਰੀ ਸਬੰਧੀ ਸੀ। ਇਕ ਟੁੱਕ ਫੈਸਲਾ ਇਹ ਸੀ ਕਿ ਇਹ ਲਾਇਬਰੇਰੀ ਦੋ- ਚਾਰ ਪਿੰਡਾਂ ਦੀ ਨਾ ਰਹਿ ਕੇ, ਇਲਾਕੇ ਦੀ ਲਾਇਬਰੇਰੀ ਬਣੇ।

 

ਮੀਟਿੰਗ ਵਿਚ ਬਾਬਾ ਬਚਿੱਤਰ ਦਾਸ ਵੀ ਬੈਠਾ ਸੀ। ਉਹਨੇ ਸਾਰੇ ਫ਼ੈਸਲੇ ਸੁਣੇ ਸਨ ਅਤੇ ਸਹਿਮਤੀ ਵੀ ਦਿੱਤੀ ਸੀ, ਪਰ ਇਕ ਬੇਨਤੀ ਕੀਤੀ ਕਿ ਡੇਰੇ ਦਾ ਲੰਗਰ ਚਲਦਾ ਰੱਖਣ ਲਈ ਦੋਵਾਂ ਪਿੰਡਾਂ ਦਾ ਸਹਿਯੋਗ ਕਾਇਮ ਰਹਿਣਾ ਚਾਹੀਦਾ ਹੈ। ਡੇਰੇ ਦਾ ਖਾਸ ਮਤਲਬ ਇਹੀ ਹੁੰਦਾ ਹੈ ਕਿ ਓਥੋਂ ਹਰ ਭੁੱਖੇ- ਨੰਗੇ ਨੂੰ ਖੈਰ ਮਿਲ ਸਕੇ ! ਬਚਿੱਤਰ ਦਾਸ ਦੀ ਇਹ ਬੇਨਤੀ ਪਰਵਾਨ ਕਰ ਲਈ ਗਈ। ਡੇਰੇ ਦੇ ਸੇਵਕ ਦੋਵਾਂ ਪਿੰਡਾਂ ਤੋਂ ਦੁੱਧ, 1 ਮੱਖਣ ਅਤੇ ਦਾਲ ਰੋਟੀ ਦੀ ਡਾਲੀ ਲਿਆ ਸਕਣਗੇ। ਡੇਰੇ ਦੇ ਲੰਗਰ ਲਈ ਦੋਵਾਂ ਪਿੰਡਾਂ ਦੀ ਕਣਕ ਅਤੇ ਹੋਰ ਸੇਵਾ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਰੁਪਈਆਂ ਦਾ ਚੜ੍ਹਾਵਾ ਨਗਰ ਪੰਚਾਇਤ ਥੰਮਣ ਵਾਲਾ ਦੇ ਖਾਤੇ ਵਿਚ ਜਾਵੇਗਾ। ਫੇਰ ਸਪਸ਼ਟ ਕੀਤਾ ਕਿ ਨਗਰ ਪੰਚਾਇਤ ਵਲੋਂ ਇਹ ਰੁਪਈਆ ਡੇਰੇ ਦੀ ਉਸਾਰੀ ਅਤੇ ਬੇਹਤਰੀ ਲਈ ਹੀ ਖਰਚ ਹੋਇਆ ਕਰੇਗਾ। ਬਾਬਾ ਬਚਿੱਤਰ ਦਾਸ ਦੀ ਸਲਾਹ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।

 

ਦੋ ਕੁ ਮਹੀਨੇ ਲੰਘਾ ਕੇ ਨੌਜਵਾਨ ਸਭਾ ਨੇ ਇਕ ਹੋਰ ਮੀਟਿੰਗ ਕੀਤੀ। ਇਹ ਮੀਟਿੰਗ ਵੀ ਦੁੱਲੇ ਦੀ ਢਾਬ ਹੀ ਹੋਈ। ਪੰਦਰਾਂ ਵੀਹ ਬੰਦੇ ਸਨ। ਥੰਮਣ ਵਾਲਾ ਦੀ ਸਾਰੀ ਨਗਰ ਪੰਚਾਇਤ ਨੂੰ ਵੀ ਬੁਲਾਇਆ ਗਿਆ। ਨਵਚੇਤਨ ਨੇ ਸੁਝਾਓ ਰੱਖਿਆ ਕਿ ਲਾਇਬਰੇਰੀ ਦੇ ਦੋ ਕਮਰੇ ਹੋਰ ਬਣਾਏ ਜਾਣ। ਪਹਿਲੇ ਦੋ ਕਮਰਿਆਂ ਨਾਲੋਂ ਇਹ ਦੋ ਨਵੇਂ ਕਮਰੇ ਖਾਸੇ ਵੱਡੇ ਹੋਣ। ਇਕ ਕਮਰਾ ਚਾਹੇ ਛੋਟਾ ਹੋਵੇ, ਦਫਤਰ ਲਈ ਤਿਆਰ ਕੀਤਾ ਜਾਵੇ। ਇਨਾਂ ਸਾਰੇ ਕਮਰੀਆਂ ਦੇ ਅੱਗੇ ਖਾਸਾ ਚੌੜਾ ਵਰਾਂਢਾ ਵੀ ਹੋਵੇ। ਮਤਲਬ ਕੀ, ਇਹ ਇਕ ਮੁਕੰਮਲ ਲਾਇਬਰੇਰੀ ਬਣਾਈ ਜਾਵੇ। ਨਵਚੇਤਨ ਦਾ ਇਹ ਸੁਝਾਓ ਸਭ ਨੇ ਪਰਵਾਨ ਕਰ ਲਿਆ। ਫੇਰ ਸਵਾਲ ਉੱਠਿਆ ਕਿ ਪੈਸੇ ਕਿੱਥੋਂ ਪ੍ਰਾਪਤ ਕੀਤੇ ਜਾਣ। ਇਸ ਸਬੰਧੀ ਕੁਝ ਸੁਝਾਓ ਸਨ। ਕੋਈ ਕਹਿੰਦਾ ਸੀ ਕਿ ਮੰਡੀ ਦੇ ਆੜ੍ਹਤੀਆਂ ਤੋਂ ਪੈਸੇ ਇਕੱਠੇ ਕੀਤੇ ਜਾਣ, ਬਥੇਰਾ ਜੱਟਾਂ ਨੂੰ ਲੁੱਟਦੇ ਹਨ। ਕਿਸੇ ਦਾ ਸੁਝਾਓ ਸੀ ਕਿ ਥੰਮਣ ਵਾਲਾ ਪਿੰਡ ਵਿਚ ਕਿੱਲਿਆਂ ਮਗਰ ਜਿਮੀਂਦਾਰਾਂ ਨੂੰ ਬਾਸ਼ ਪਾਈ ਜਾਵੇ। ਇਕ ਬੰਦੇ ਨੇ ਕਿਹਾ ਕਿ ਭਾਈ ਜੱਟ ਹੁਣ ਕਿੱਲਿਆਂ ਵਾਲੇ ਕਿਸਾਨ ਨਹੀਂ ਰਹੇ। ਹਰ ਘਰ ਉੱਤੇ ਕਰਜ਼ਾ ਹੈ। ਬਾਸ਼ ਹਰ ਇਕ ਤੋਂ ਲਵੋ ਚਾਹੇ ਉਹਦੇ ਕੋਲ ਜ਼ਮੀਨ ਹੈ, ਚਾਹੇ ਨਹੀਂ ਹੈ। ਅਖੀਰ ਇਹ ਸੁਝਾਓ ਠੀਕ ਮੰਨਿਆ ਗਿਆ ਕਿ ਥੰਮਣ ਵਾਲਾ ਪਿੰਡ ਦੇ ਹਰ ਘਰ ਤੋਂ ਲਾਇਬਰੇਰੀ ਲਈ ਬਾਸ਼ ਲਈ ਜਾਵੇ । ਪਹਿਲਾਂ ਸੁਝਾਓ ਆਇਆ ਕਿ ਸੌ ਰੁਪਿਆ ਬਹੁਤ ਹੈ, ਪਰ ਸਿਆਣੇ ਬੰਦੇ ਕਹਿੰਦੇ, ਸੌ ਵੀ ਥਾਹਲਾ ਹੈ। ਕਈ ਅਜਿਹੇ ਗਰੀਬ ਘਰ ਹਨ ਜਿਹਨਾਂ ਨੇ ਤੜਕੇ ਦੀ ਰੋਟੀ ਖਾ ਲਈ ਤੇ ਫੇਰ ਆਥਣ ਦੀ ਰੋਟੀ ਦਾ ਫਿਕਰ ਹੈ। ਨਵਚੇਤਨ ਨੇ ਆਖਿਆ ਕਿ ਅਜਿਹੇ ਪੰਦਰਾਂ-ਵੀਹ ਘਰ ਹੀ ਹੋਣਗੇ। ਉਹਨਾਂ ਨੂੰ ਛੱਡ ਦਿਆਂਗੇ। ਜਿਹਨਾਂ ਦਾ ਕੋਈ ਵੀ ਕਾਰੋਬਾਰ ਹੈ। ਉਹ ਬਾਸ਼ ਦੇ ਹੱਕਦਾਰ ਹਨ। ਅਖੀਰ ਇਹ ਫ਼ੈਸਲਾ ਕੀਤਾ ਗਿਆ ਕਿ ਪਿੰਡ ਦੇ ਹਰ ਘਰ ਤੋਂ ਪੰਜਾਹ ਰੁਪਏ ਬਾਸ਼ ਲਈ ਜਾਵੇ। ਚਾਹੇ ਕਿਸੇ ਘਰ ਕੋਲ ਜ਼ਮੀਨ ਹੋਵੇ, ਚਾਹੇ ਨਾ ਹੋਵੇ । ਬੇਜ਼ਮੀਨੇ ਘਰ ਕੋਈ ਕੰਮ ਕਰਦੇ ਹੋਣ। ਪਿੰਡ ਦੀ ਇਕ ਹਜ਼ਾਰ ਦੇਹਲੀ ਸੀ। ਇੰਜ ਲਗਭਗ ਪੰਜਾਹ ਹਜ਼ਾਰ ਇਕੱਲੇ ਥੰਮਣ ਵਾਲੇ ਪਿੰਡ ਵਿਚੋਂ ਇਕੱਠਾ ਹੋ ਜਾਣਾ ਸੀ। ਸਾਰੇ ਹੀ ਕਹਿ ਰਹੇ ਸਨ ਕਿ ਪੰਜਾਹ ਰੁਪਏ ਕੋਈ ਬਹੁਤੀ ਰਕਮ ਨਹੀਂ ਹੈ। ਇਕ ਮਨਚਲੇ ਨੇ ਤੋੜਾ ਝਾੜਿਆ, ”ਦੇਸੀ ਦੇ ਇਕ ਅਧੀਏ ਦਾ ਮੁੱਲ ਸ੍ਰੀ ਜਾਰ।'” ਪਿੰਡ ਦੇ ਅੱਠ ਅਗਵਾੜ ਸਨ। ਓਥੇ ਬੈਠੇ ਅੱਠ ਬੰਦਿਆਂ ਨੂੰ ਕੰਮ ਸੌਂਪ ਦਿੱਤਾ ਗਿਆ ਕਿ ਉਹ ਆਪਣੇ-ਆਪਣੇ ਅਗਵਾੜ ਦੇ ਪੈਸੇ ਇਕੱਠੇ ਕਰਕੇ ਦੇਣਗੇ। ਖਰਚ ਅਤੇ ਆਮਦਨ ਦਾ ਸਾਰਾ ਹਿਸਾਬ- ਕਿਤਾਬ ਬਾਬਾ ਬਚਿੱਤਰ ਦਾਸ ਰੱਖੇਗਾ। ਅਖੇ ਓਹੀ ਸਾਰਿਆਂ ਨਾਲੋਂ ਵਿਹਲਾ ਬੰਦਾ ਹੈ, ਈਮਾਨਦਾਰ ਹੈ ਅਤੇ ਏਥੇ ਹੀ ਰਹਿੰਦਾ ਹੈ। ਲਾਇਬਰੇਰੀ ਕਮੇਟੀ ਦਾ ਉਹਨੂੰ ਖ਼ਜ਼ਾਨਚੀ ਬਣਾਇਆ ਗਿਆ। ਬੈਂਕ ਵਿਚ ਪੈਸੇ ਓਸੇ ਨੇ ਜਮ੍ਹਾ ਕਰਵਾਉਣੇ ਸਨ, ਓਸੇ ਨੇ ਖਰਚ ਵੇਲੇ ਕਢਵਾਉਣੇ ਸਨ।

 

ਮੰਡੀ ਰੋਡ ਸ਼ਾਹ ਦੀ ਪੰਜਾਬ ਨੈਸ਼ਨਲ ਬੈਂਕ ਵਿਚ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬਰੇਰੀ ਪਿੰਡ ਥੰਮਣ ਵਾਲਾ ਦੇ ਨਾਂ ਦਾ ਬੱਚਤ— ਖਾਤਾ ਖੋਲ੍ਹ ਲਿਆ ਗਿਆ। ਅਗਵਾੜਾਂ ਦੇ ਬੰਦੇ ਜਿੰਨੇ ਪੈਸੇ ਇਕੱਠੇ ਹੁੰਦੇ, ਬਾਬਾ ਬਚਿੱਤਰ ਦਾਸ ਨੂੰ ਫੜਾ ਜਾਂਦੇ। ਉਹਨੇ ਇਸ ਕੰਮ ਲਈ ਇਕ ਵੱਡਾ ਰਜਿਸਟਰ ਲਾ ਰੱਖਿਆ ਸੀ। ਹਫ਼ਤੇ- ਦਸ ਦਿਨਾਂ ਬਾਅਦ ਮੰਡੀ ਜਾਕੇ ਪੈਸੇ ਜਮ੍ਹਾਂ ਕਰਵਾ ਆਉਂਦਾ। ਆਪਣੀ ਜੇਬ ਵਿਚ ਬਹੁਤੇ ਦਿਨ ਪੈਸੇ ਨਹੀਂ ਰਖਦਾ ਸੀ। ਇਉਂ ਪੱਕਾ ਹਿਸਾਬੀ- ਕਿਤਾਬੀ ਸੀ ਉਹ।

 

ਮੰਡੀ ਰੋਡ ਸ਼ਾਹ ਕੋਈ ਵੀਹ ਆੜ੍ਹਤੀਏ ਅਜਿਹੇ ਸਨ, ਜਿਹਨਾਂ ਦੀਆਂ ਆਸਾਮੀਆਂ ਥੰਮਣ ਵਾਲੇ ਅਤੇ ਟਿੱਬੇ ਪਿੰਡ ਦੀਆਂ ਸਨ। ਇਹਨਾਂ ਆੜ੍ਹਤੀਆਂ ਦਾ ਵਾਹ ਵਾਸਤਾ ਦੋਵੇਂ ਪਿੰਡਾਂ ਦੇ ਜੱਟਾਂ ਨਾਲ ਸੀ। ਥੰਮਣ ਵਾਲਾ ਪਿੰਡ ਦੀ ਨੌਜਵਾਨ ਸਭਾ ਨੇ ਇਹਨਾਂ ਵੀਹ ਆੜ੍ਹਤਆਂ ਨੂੰ ਦੋ- ਦੋ ਹਜਾਰ ਰੁਪਿਆ ਲਾ ਦਿੱਤਾ। ਦੋ ਹਜ਼ਾਰ ਉਹਨਾਂ ਨੂੰ ਕੋਈ ਬਾਹਲਾ ਨਹੀਂ ਸੀ। ਦੋਵਾਂ ਪਿੰਡਾਂ ਦਾ ਜੀਅ ਜੀਅ ਵਿਆਜੂ ਰੁਪਈਆਂ ਮੂੰਹੋਂ ਇਹਨਾਂ ਆੜ੍ਹਤੀਆਂ ਦਾ ਵਿੰਨ੍ਹਿਆ ਪਿਆ ਸੀ। ਲਾਇਬਰੇਰੀ ਨੂੰ ਬਾਸ਼ ਦੇਕੇ ਉਹ ਇਹ ਆਪਣਾ ਗੌਰਵ ਮਹਿਸੂਸ ਕਰਦੇ ਸਨ। ਮਾਣ ਮਹਿਸੂਸ ਕਰਦੇ ਸਨ ਕਿ ਜੱਟਾਂ ਦੇ ਮੁੰਡਿਆਂ ਨੇ ਉਹਨਾਂ ਨੂੰ ਆਪਣੇ ਐਨਾ ਨੇੜੇ ਸਮਝਿਆ। ਮੰਡੀ ਵਿਚ ਇਹ ਵੀ ਚਰਚਾ ਸੀ ਕਿ ਨੌਜਵਾਨ ਸਭਾ ਨੇ ਜੱਸੀ ਸਰਪੰਚ ਤੇ ਜ਼ੋਰਾ ਸਿੰਘ ਤੋਂ ਵੀ ਪੰਜਾਹ-ਪੰਜਾਹ ਹੀ ਲਏ ਹਨ, ਜਦੋਂ ਕਿ ਇਹ ਦੋਵੇਂ ਘਰ ਪੰਜ-ਪੰਜ ਹਜ਼ਾਰ ਰੁਪਿਆ ਦੇਣ ਨੂੰ ਤਿਆਰ ਸਨ। ਮੰਡੀ ਦੇ ਆੜ੍ਹਤੀਆਂ ਦੇ ਹਿੱਸੇ ਦਾ ਅਲਬੇਲ ਤੋਂ ਵੀ ਦੋ ਹਜ਼ਾਰ ਹੀ ਲਿਆ ਗਿਆ। ਉਹ ਵੀ ਪੰਜ ਹਜ਼ਾਰ ਦੇਣਾ ਚਾਹੁੰਦਾ ਸੀ।

 

ਨੌਜਵਾਨ ਸਭਾ ਦਾ ਤਰਕ ਸੀ ਕਿ ਕੋਈ ਬੰਦਾ ਵੱਧ ਬਾਸ਼ ਦੇਕੋ ਭਾਈਚਾਰੇ ਨਾਲੋਂ ਉਤੋਂ ਦੀ ਕਿਉਂ ਅਖਵਾਏ। ਅੱਛਰੇ ਦਾਦੂ ਦਾ ਬੁੱਤ ਲਾਉਣ ਵੇਲੇ ਜੱਸੀ ਸਰਪੰਚ ਤੋਂ ਵੱਧ ਪੈਸੇ ਲੈ ਕੇ ਉਹਨਾਂ ਨੇ ਭੁੱਲ ਕੀਤੀ ਸੀ।

 

: : ਨੌਜਵਾਨ ਸਭਾ ਦੇ ਮੁੰਡੇ ਬਰਨਾਲੇ ਵੀ ਗਏ ਸਨ । ਓਥੇ ਥੰਮਣ ਵਾਲੇ ਤੋਂ ਜਾਕੇ ਕਿੰਨੇ ਹੀ ਘਰ ਵਸੇ ਹੋਏ ਸਨ। ਬਹੁਤੇ ਘਰ ਦਰਜੀਆਂ ਤੇ ਕਾਰੀਗਰਾਂ ਦੇ ਸਨ। ਮੁੰਡੇ ਉਹਨਾਂ ਕੋਲ ਗਏ ਤਾਂ ਉਹ ਸਗੋਂ ਖੁਸ਼ ਹੋਏ ਕਿ ਪਿੰਡ ਦੇ ਮੁੰਡੇ ਆਏ ਹਨ ਅਤੇ ਉਹਨਾਂ ਦੀ ਜਨਮ-ਭੂਮੀ ਥੰਮਣ ਵਾਲਾ ਦੇ ਡੇਰੇ ਵਿਚ ਲਾਇਬਰੇਰੀ ਬਣ ਰਹੀ ਹੈ। ਸਭ ਨੇ ਪੰਜ-ਪੰਜ ਸੌ ਰੁਪਈਆ ਦਿੱਤਾ। ਜੱਟਾਂ ਦੇ ਮੁੰਡਿਆਂ ਨੂੰ ਬਾਸ਼ ਦੇ ਕੇ ਦਰਜੀਆਂ ਅਤੇ ਕਾਰੀਗਰਾਂ ਨੂੰ ਉਂਜ ਵੀ ਦੂਹਰੀ ਖੁਸ਼ੀ ਸੀ।

 

ਜਿਵੇਂ ਕਦੇ ਬਾਬੇ ਦੁੱਲੇ ਨੇ ਦੋਵੇਂ ਪਿੰਡਾਂ ਦੇ ਲੋਕਾਂ ਨੂੰ ਪਰੇਰ ਕੇ ਢਾਬ ਪੁਟਵਾਈ ਸੀ। ਇਵੇਂ ਹੀ ਨੌਜਵਾਨ ਸਭਾ ਨੇ ਸ਼ਹੀਦ ਭਗਤ ਸਿੰਘ ਯਾਦਗਾਰ ਲਾਇਬਰੇਰੀ ਦੇ ਕਮਰੇ ਬਣਾਉਣ ਲਈ ਇਕ ਜਹਾਦ ਛੇੜ ਦਿੱਤਾ। 4

 

ਟਿੱਬੇ ਦੇ ਲੋਕਾਂ ਨੇ ਬਰਾਬਰ ਦੀ ਬਾਸ਼ ਨਹੀਂ ਦਿੱਤੀ। ਉਹਨਾਂ ਤੌਂ ਬਾਸ਼ ਮੰਗੀ ਵੀ ਨਹੀਂ ਗਈ ਸੀ। ਫੇਰ ਵੀ ਟਿੱਬੇ ਦੇ ਕੁਝ ਮੁੰਡਿਆਂ ਨੇ ਆਪਣੇ-ਆਪ ਪੈਸੇ ਇੱਕਠੇ ਕਰ ਕੇ ਬਾਬਾ ਬਚਿੱਤਰ ਦਾਸ ਨੂੰ ਫੜਾਏ ਸਨ।

 

ਸਰਕਾਰੀ ਨੌਕਰੀਆਂ ਕਰਦੇ ਅਤੇ ਵੱਖ-ਵੱਖ ਕਾਲਜਾਂ ਵਿਚ ਪੜ੍ਹਦੇ ਇਹ ਕੋਈ ਤੀਹ-ਚਾਲੀ ਮੁੰਡੇ ਸਨ। ਕੁਝ ਮੁੰਡੇ ਨਿੱਤ ਕੰਮ ਕਰਾਉਣ ਵੀ ਆਉਂਦੇ। ਦੁੱਧ ਇੱਕਠਾ ਕਰਕੇ ਲੈ ਆਉਂਦੇ। ਓਥੋਂ ਦੇ ਸਿਆਣੇ ਬੰਦਿਆਂ ਦੀ ਹਲਾਸ਼ੇਰੀ ਇਹ ਵੀ ਸੀ ਕਿ ਜਦੋਂ ਢਾਬ ਪੁੱਟਣ ਵੇਲੇ ਆਪਣੇ ਪਿੰਡ ਨੇ ਕੰਮ ਕੀਤਾ ਸੀ ਤਾਂ ਭਾਈ ਹੁਣ ਲਾਇਬਰੇਰੀ ਵੇਲੇ ਵੀ ਕਰੋ। ਇਹ ਤਾਂ ਪੁੰਨ ਦਾ ਕੰਮ ਹੈ।

 

ਨੌਜਵਾਨ ਸਭਾ ਦੇ ਮੈਬਰਾਂ ਵਿਚ ਇਕ ਮੁੰਡਾ ਨੰਬਰਦਾਰ ਕੁੰਢਾ ਸਿੰਘ ਦਾ ਪੋਤਾ ਵੀ ਸੀ-ਸਕੰਦਰ! ਉਹ ਬਿੱਕਰ ਸਿੰਘ ਦਾ ਛੋਟਾ ਮੁੰਡਾ ਸੀ। ਪਲੱਸ-ਟੂ ਕਰਕੇ ਖੇਤੀ ਦਾ ਕੰਮ ਹੀ ਕਰਦਾ। ਉਹਦੀ ਉਮਰ ਤੀਹਾਂ ਦੇ ਨੇੜੇ ਸੀ। ਵਿਆਹਿਆ-ਵਰਿਆ, ਉਹਦੀ ਬਹੂ ਕੋਲ ਦੇ ਜੁਆਕ ਵੀ ਸਨ । ਨੰਬਰਦਾਰਾਂ ਕੋਲ ਜ਼ਮੀਨ ਵਾਹਵਾ ਸੀ। ਸਕੰਦਰ ਨੇ ਸਰਕਾਰੀ ਨੌਕਰੀ ਦੀ ਕਦੇ ਝਾਕ ਨਹੀਂ ਰੱਖੀ ਸੀ। ਕਹਿੰਦਾ ਹੁੰਦਾ, ‘ਖੇਤੀ ਤਾਂ ਘਰ ਦੀ ਸਰਦਾਰੀ ਐ। ਐਥੇ ਈ ਕਨੇਡਾ ਐ ਆਪਣਾ ਤਾਂ। ਜਿੰਨੀ ਕਮਾਈ ਕਰਾਂਗੇ, ਆਪਣੀ ਦੀ ਆਪਣੀ ਐ।”

 

ਸਕੰਦਰ ਦਾ ਸੁਭਾਅ ਜਮ੍ਹਾਂ ਬਿੱਕਰ ਉੱਤੇ ਗਿਆ ਸੀ। ਬਿੱਕਰ ਉੱਤੇ ਹੀ ਕਿਉਂ ਉਹਦੇ ਦਾਦਾ ਕੁੰਢਾ ਸਿੰਘ ਦੀ ਰੂਹ ਉਹਦੇ ਵਿਚ ਪ੍ਰਵੇਸ਼ ਕਰ ਗਈ ਸੀ। ਬਿੱਕਰ ਸਿੰਘ ਜਿਉਂਦਾ ਸੀ, ਪਰ ਬਹੁਤ ਬੁੱਢਾ ਹੋ ਚੁੱਕਿਆ ਸੀ। ਨੰਬਰਦਾਰੀ ਦੀ ਫਿਰਤ ਹੁਣ ਉਹਦੇ ਕੋਲੋਂ ਹੁੰਦੀ ਨਹੀਂ ਸੀ। ਨੰਬਰਦਾਰੀ ਦਾ ਹੱਕ ਚਾਹੇ ਵੱਡੇ ਮੁੰਡੇ ਨੂੰ ਸੀ, ਪਰ ਕੰਮ ਸਾਰਾ ਸਕੰਦਰ ਕਰਦਾ।’ਥਾਣੇ-ਕਚਹਿਰੀ ਸਕੰਦਰ ਜਾਂਦਾ। ਉਹਨੇ ਬਿੱਕਰ ਸਿੰਘ ਦੀ ਮੋਹਰ ਛਾਪ ਬਣਾ ਰੱਖੀ ਸੀ। ਜਿੱਥੇ ਕਿਤੇ ਨਬੰਰਦਾਰ ਨੇ ਦਸਖਤ ਕਰਨੇ ਹੁੰਦੇ, ਸਕੰਦਰ ਪਿਓ ਦੀ ਮੋਹਰ ਛਾਪ ਲਾ ਦਿੰਦਾ। ਪਿਓ-ਦਾਦੇ ਵਾਂਗ ਸਕੰਦਰ ਵੀ ਕਿਸੇ ਤੋਂ ਚਾਹ-ਪਾਣੀ ਨਹੀਂ ਪੀਂਦਾ ਸੀ ਅਤੇ ਨਾ ਹੀ ਬੱਸ ਦਾ ਟਿਕਟ ਖਰੀਦਣ ਦਿੰਦਾ। ਬੱਸ ਦਾ ਸਫਰ ਤਾਂ ਉਹ ਕਦੇ ਕਦਾਈਂ ਕਰਦਾ। ਉਹਦੇ ਕੋਲ ਆਪਣਾ ਚੇਤਕ ਬਜਾਜ ਸਕੂਟਰ ਸੀ। ਕਦੇ ਕਿਸੇ ਤੋਂ ਪਟਰੌਲ ਨਹੀਂ ਪਵਾਇਆ ਸੀ।

 

ਲਾਇਬਰੇਰੀ ਦਿਨੋ ਦਿਨ ਉੱਸਰਦੀ ਜਾ ਰਹੀ ਸੀ। ਸਕੰਦਰ ਦਾ ਕੰਮ ਨੰਬਰਦਾਰ ਕੁੰਢਾ ਸਿੰਘ ਵਾਲਾ ਹੀ ਸੀ। ਉਹ ਸਵੇਰੇ-ਸਵੇਰੇ ਪਿੰਡ ਵਿਚ ਘਰ-ਘਰ ਜਾ ਕੇ ਨੌਜਵਾਨ ਮੁੰਡੇ ਇੱਕਠੇ ਕਰਦਾ ਅਤੇ ਉਹਨਾਂ ਨੂੰ ਟਰਾਲੀ ਭਰਕੇ ਦੁੱਲੇ ਦੀ ਢਾਬ ਲੈਕੇ ਜਾਂਦਾ। ਜੀਹਨੇ ਜਾਣਾ ਹੁੰਦਾ, ਇੱਕ ਦਿਨ ਪਹਿਲਾਂ ਰਾਤ ਕਹਿਕੇ ਵੀ ਆਉਂਦਾ। ਘਾਟ ਸੀ ਤਾਂ ਬੱਸ ਦੁੱਲੇ ਦੇ ਢੋਲ ਦੀ ਘਾਟ ਸੀ। ਢਾਬ ਪੁੱਟਣ ਵੇਲੇ ਉਹਦੇ ਢੋਲ ਨੇ ਬੜੀ ਤਾਕਤ ਬਖਸ਼ੀ ਸੀ। ਦੁੱਲੋਂ ਦਾ ਢੋਲ ਕੰਮ ਕਰਨ ਵਾਲਿਆਂ ਦੀਆਂ ਨਾੜਾਂ ਵਿਚ ਬਿਜਲੀ ਦਾ ਕਰੰਟ ਭਰ ਦਿੰਦਾ ਸੀ। ਹੁਣ ਦੇ ਤੀਹ-ਚਾਲੀ ਸਾਲ ਤੱਕ ਦੇ ਬੰਦਿਆਂ ਨੇ ਤਾਂ ਦੁੱਲੇ ਨੂੰ ਦੇਖਿਆ ਹੀ ਨਹੀਂ ਸੀ। ਉਹਦੇ ਬਾਰੇ ਦੰਦ-ਕਥਾਵਾਂ ਸਭ ਨੇ ਸੁਣ ਰੱਖੀਆਂ ਸਨ। ਪਿੰਡ ਵਿਚ ਹੁਣ ਕੋਈ ਦੁੱਲਾ ਨਹੀਂ ਸੀ, ਜਿਹੜਾ ਢੋਲ ਵਜਾ ਸਕੇ। ਦੁੱਲੇ ਦਾ ਢੋਲ ਹਾਲੇ ਤੱਕ ਵੀ ਕਰੰਗ ਬਣਿਆ ਡੇਰੇ ਦੀ ਕੁਟੀਆ ਵਿਚ ਪਿਆ ਹੋਇਆ ਸੀ-ਬੱਸ ਇਕ ਨਿਸ਼ਾਨੀ ਸੀ ਬਾਬੇ ਦੁੱਲੇ ਦੀ।

 

ਸਕੰਦਰ ਦੀ ਬੋਲ-ਬਾਣੀ ਐਨੀ ਮਿੱਠੀ ਅਤੇ ਉਕਸਾਹਟ ਭਰਪੂਰ ਸੀ ਕਿ ਅਗਲਾ ਲਾਇਬਰੇਰੀ ਦੇ ਕੰਮ ਉੱਤੇ ਜਾਣ ਲਈ ਝੱਟ ‘ਹਾਂ’ ਆਖ ਦਿੰਦਾ। ਅਗਲੇ ਦਿਨ ਸਵੇਰੇ ਪਹਿਲਾਂ ਹੀ ਤਿਆਰ ਹੋਇਆ ਬੈਠਾ ਹੁੰਦਾ। ਸਕੰਦਰ ਦੇ ਬੋਲਾਂ ਵਿਚ ਅਜੀਬ ਕਸ਼ਿਸ਼ ਸੀ।

 

ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦੀ ਰੋਟੀ ਡੇਰੇ ਦੇ ਲੰਗਰ ਵਿਚ ਬਣਦੀ। ਚਾਹ ਤਾਂ ਸਾਰਾ ਦਿਨ ਹੀ ਵੱਡਾ ਪਤੀਲਾ ਚੁੱਲ੍ਹੇ ਉੱਤੇ ਟਿਕਿਆ ਰਹਿੰਦਾ ਸੀ। ਕੰਮ ਕਰਨ ਆਏ ਮੁੰਡੇ ਨਾਲ ਦੁੱਧ ਦਾ ਡੋਲੂ ਵੀ ਲੈਕੇ ਆਉਂਦੇ।

 

ਬਾਬਾ ਦੁੱਲਾ ਜਦੋਂ ਢੋਲ ਵਜਾਉਂਦਾ ਸੀ, ਉਹਨੂੰ ਢਾਬ ਦੇ ਪਾਣੀ ਵਿਚੋਂ ਰੱਬ ਦਿਸਦਾ। ਸਰਦਾਰੋ ਉਹਦਾ ਰੱਬ ਸੀ, ਹੋਰ ਕੀਹ ਸੀ। ਹੁਣ ਕਮਰਿਆਂ ਦੀ ਉਸਾਰੀ ਵਲ ਝਾਕ ਕੇ ਨੌਜਵਾਨ ਸਭਾ ਦੇ ਮੁੰਡਿਆਂ ਨੂੰ ਲਗਦਾ ਜਿਵੇਂ ਉਹ ਸ਼ਹੀਦ ਭਗਤ ਸਿੰਘ ਦਾ ਕੋਈ ਸੁਪਨਾ ਸਾਕਾਰ ਕਰ ਰਹੇ ਹੋਣ।

 

: ਮੰਡੀ ਰੋਡ ਸ਼ਾਹ ਤੋਂ ਨਿੱਤ ਦੋ ਮਿਸਤਰੀ ਆਉਂਦੇ ਸਨ। ਤਰਖਾਣਾਂ ਦੇ ਇਹ ਦੋਵੇਂ ਮੁੰਡੇ ਬਾਰਾਂ-ਬਾਰਾਂ ਜਮਾਤਾਂ ਪੜ੍ਹੇ ਹੋਏ ਸਨ। ਉਹਨਾਂ ਨੂੰ ਕਿਤਾਬਾਂ ਦੀ ਮਹੱਤਤਾ ਦਾ ਗਿਆਨ ਸੀ। ਇਸ ਲਈ ਬੜੇ ਚੌਪ ਨਾਲ ਲਾਇਬਰੇਰੀ ਦਾ ਕੰਮ ਕਰਦੇ। ਦੋਵਾਂ ਕੋਲ ਚੇਤਕ-ਬਜਾਜ ਸਕੂਟਰ ਸਨ। ਐਨ ਬਣ-ਠਣਕੇ ਰਹਿੰਦੇ। ਤੇੜ ਜੀਨ ਪੈਂਟਾਂ ਪਾਈਆਂ ਹੋਈਆਂ। ਜਿਵੇਂ ਅੰਗ੍ਰੇਜ਼ ਕੰਮ ਕਰਦੇ ਹੋਣ। ਅੰਗ੍ਰੇਜਾਂ ਵਾਂਗ ਹੀ ਉਹਨਾਂ ਨੂੰ ਹਫਤੇ ਭਰ ਦੀਆਂ ਦਿਹਾੜੀਆਂ ਦੇ ਇੱਕਠੇ ਪੈਸੇ ਦੇ ਦਿੱਤੇ ਜਾਂਦੇ। ਬਾਬਾ ਬਚਿੱਤਰ ਦਾਸ ਸ਼ਨਿਚਰਵਾਰ ਵਾਲੇ ਦਿਨ ਉਹਨਾਂ ਦਾ ਹਿਸਾਬ ਕਰਦਾ ਸੀ। ਦੋਵੇਂ ਵੱਡੇ ਕਮਰੇ, ਵਰਾਂਢਾ ਅਤੇ ਦਫ਼ਤਰ ਦਾ ਇੱਕਠਾ ਲੈਂਟਰ ਪਾਇਆ ਗਿਆ। ਲੈਂਟਰ ਪਾਉਣ ਵਾਲੇ ਦਿਨ ਪੰਜ ਮਿਸਤਰੀ ਆਏ। ਥੰਮਣ ਵਾਲਾ ਅਤੇ ਟਿੱਬੇ ਦੇ ਉਸ ਦਿਨ ਦੁੱਗਣੇ ਮੁੰਡੇ ਸੀ। ਬੜੀ ਤੇਜ਼ੀ ਨਾਲ ਕੰਮ ਹੋਇਆ। ਰਾਤ ਦੇ ਅੱਠ ਵਜੇ ਤੱਕ ਲੈਂਟਰ ਪਾ ਦਿੱਤਾ ਗਿਆ ਸੀ। ਲੈਂਟਰ ਪਾ ਕੇ ਦੇਸੀ ਘਿਓ ਦਾ ਕੜਾਹ ਵਰਤਾਇਆ ਗਿਆ। ਉਸ ਦਿਨ ਰਾਤ ਦੀ ਰੋਟੀ ਵੀ ਡੇਰੇ ਦੇ ਲੰਗਰ ਵਿਚ ਹੀ ਬਣੀ।

 

ਲੈਂਟਰ ਖੋਲ੍ਹਕੇ ਨਾਲ ਦੀ ਨਾਲ ਸੀਮਿੰਟ ਦੀ ਲਿਪਾਈ ਦਾ ਕੰਮ ਸ਼ੁਰੂ ਹੋ ਗਿਆ। ਦੋਵੇਂ ਮਿਸਤਰੀ-ਮੁੰਡੇ ਕੰਮ ਕਰਨ ਨੂੰ ਹੜੰਭਾ ਸਨ। ਮੁੰਡਿਆਂ ਨੂੰ ਹੌਂਕਣ ਲਾ ਦਿੰਦੇ। ਫੇਰ ਫਰਸ਼ ਲੱਗੇ। ਸੰਗਮਰਮਰ ਦਾ ਫਰਸ਼ ਸੀ। ਬਿਜਲੀ-ਪਾਣੀ ਦੀ ਫਿਟਿੰਗ ਪਲੱਸਤਰ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਸੀ। ਲੱਕੜ ਦੇ ਕੰਮ ਨੇ ਵੀ ਇਕ ਮਹੀਨਾ ਖਾ ਲਿਆ। ਸਾਰੀ ਬਿਲਡਿੰਗ ਛੀ ਮਹੀਨਿਆਂ ਤੱਕ ਤਿਆਰ ਹੋ ਗਈ। ਅੰਦਰ ਖੜ੍ਹਕੇ ਬੋਲ ਕੱਢੇ ਤੋਂ ਕਮਰੇ ਗੁੰਬਦ ਵਾਂਗ ਗੂੰਜਦੇ। ਭਗਤ ਸਿੰਘ ਦੀ ਸ਼ਹੀਦੀ ਵਾਲੇ ਦਿਨ ਤੇਈ ਮਾਰਚ ਨੂੰ ਬਾਬਾ ਭਗਤ ਸਿੰਘ ਬਿਲਗਾ ਹੱਥੋਂ ਲਾਇਬਰੇਰੀ ਦਾ ਉਦਘਾਟਨ ਕਰਾਇਆ ਗਿਆ। ਪੰਜਾਬ ਭਰ ਦੇ ਨੌਜਵਾਨ ਆਗੂ ਇੱਕਠੇ ਹੋਏ ਅਤੇ ਤਕਰੀਰਾਂ ਕੀਤੀਆਂ। ਤਕਰੀਰਾਂ ਵਿਚ ਸਭ ਵਲੋਂ ਭਾਰਤ ਦੀ ਆਰਥਿਕ ਆਜ਼ਾਦੀ ਦਾ ਮਸਲਾ ਬੜੀ ਗਰਮਜੋਸ਼ੀ ਨਾਲ ਉਠਾਇਆ ਗਿਆ। ਸਭ ਦੀ ਇਕੋ ਅਸ਼ੀਰਵਾਦ ਸੀ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਉੱਤੇ ਬਣੀ ਇਹ ਲਾਇਬਰੇਰੀ ਅੱਜ ਦੇ ਨੌਜਵਾਨਾਂ ਵਿਚ ਨਵੀਂ ਚੇਤਨਾ ਪੈਦਾ ਕਰੇਗੀ।

 

ਲਾਇਬਰੇਰੀ ਲਈ ਫੰਡ ਬਹੁਤ ਇੱਕਠਾ ਹੋਇਆ ਸੀ । ਬਾਅਦ ਵਿਚ ਕਿੰਨੀਆਂ ਸਾਰੀਆਂ ਕੁਰਸੀਆਂ, ਲੰਮੇ ਮੇਜ਼, ਬੈਂਚ ਅਤੇ ਅਲਮਾਰੀਆਂ ਖਰੀਦੀਆਂ ਗਈਆਂ। ਪੁਰਾਣੇ ਦੋ ਕਮਰੇ ਰੀਡਿੰਗ-ਰੂਮ ਬਣਾ ਦਿੱਤੇ ਗਏ। ਇਕ ਕਮਰੇ ਵਿਚ ਮੈਗਜ਼ੀਨ ਰੱਖੇ ਜਾਂਦੇ ਅਤੇ ਦੂਜੇ ਕਮਰੇ ਵਿਚ ਅਖ਼ਬਾਰ। ਨਵੇਂ ਬਣੇ ਦੋਵੇਂ ਵੱਡੇ ਕਮਰੇ ਅਲਮਾਰੀਆਂ ਨਾਲ ਭਰ ਦਿੱਤੇ ਗਏ। ਦੋਵਾਂ ਕਮਰਿਆਂ ਵਿਚਕਾਰ ਇਕ ਖੁੱਲਾ ਗੇਟ ਰੱਖਿਆ ਗਿਆ, ਤਾਂਕਿ ਕਿਸੇ ਵੇਲੇ ਇਹੀ ਦੋਵੇਂ ਕਮਰੇ ਮਿਲਾਕੇ ਹਾਲ ਦਾ ਕੰਮ ਦੇ ਸਕਣ।

 

ਮੰਡੀ ਰੋਡ ਸ਼ਾਹ ਦਾ ਮਾਸਟਰ ਗਿਆਨ ਚੰਦ ਪਿਛਲੇ ਦਿਨਾਂ ਵਿਚ ਹੀ ਰਿਟਾਇਰ ਹੋਇਆ ਸੀ। ਉਹਨੂੰ ਪੜ੍ਹਨ ਦਾ ਸ਼ੌਕ ਸੀ। ਨੌਜਵਾਨ ਸਭਾ ਦੇ ਕਿੰਨੇ ਹੀ ਮੁੰਡੇ ਉਹਨੂੰ ਜਾਣਦੇ ਸਨ। ਉਹਨੇ ਸਾਰੀ ਉਮਰ ਟੀਚਰ ਫਰੰਟ ਉੱਤੇ ਯੂਨੀਅਨ ਵਿਚ ਕੰਮ ਕੀਤਾ ਸੀ। ਉਹ ਇਕ ਦਿਨ ਕੁਦਰਤੀ ਦੁੱਲੇ ਦੀ ਢਾਬ ਆਇਆ ਸੀ। ਉਸ ਦਿਨ ਓਥੇ ਨੌਜਵਾਨ ਸਭਾ ਦੀ ਮੀਟਿੰਗ ਚਲ ਰਹੀ ਸੀ। ਲਾਇਬਰੇਰੀ ਬਾਰੇ ਨਵੇਂ ਫ਼ੈਸਲੇ ਲਏ ਜਾ ਰਹੇ ਸਨ। ਮਾਸਟਰ ਗਿਆਨ ਚੰਦ ਨੂੰ ਮੁੰਡਿਆਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਅਤੇ ਉਹਨੇ ਲਾਇਬਰੇਰੀਅਨ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ। ਕਹਿੰਦਾ, ‘ਮੈਂ ਦੋ ਘੰਟੇ ਨਿੱਤ ਲਾਕੇ ਜਾਇਆ ਕਰੂੰਗਾ। ਮੁਫਤ, ਕੋਈ ਪੈਸਾ ਨ੍ਹੀ ਲੈਣਾ। ਮੇਰੇ ਕੋਲ ਸਕੂਟਰ ਹੈਗਾ।’

 

ਮੁੰਡੇ ਕਹਿੰਦੇ, “ਨਹੀਂ ਮਾਸਟਰ ਜੀ, ਮੁਫਤ ਨ੍ਹੀ। ਅਸੀਂ ਥੋਨੂੰ ਇਕ ਹਜ਼ਾਰ ਰੁਪਿਆ ਮਹੀਨਾ ਦਿਆ

 

ਕਰਾਂਗੇ।”’

 

ਉਹ ਮੰਨ ਗਿਆ।

 

ਮਾਸਟਰ ਗਿਆਨ ਚੰਦ ਨੇ ਹੀ ਮੁੰਡਿਆਂ ਨੂੰ ਦੱਸਿਆ ਕਿ ਦਿੱਲੀ ਇਕ ਪੰਜਾਬੀ ਸਾਹਿਤ ਸਭਾ ਬਣੀ ਹੋਈ ਹੈ। ਉਹ ਇਕ ਪਰਚਾ ਵੀ ਛਾਪਦੇ ਹਨ-‘ਸਮਕਾਲੀ ਸਾਹਿਤ’ । ਓਸੇ ਪਰਚੇ ਵਿਚ ਉਹ ਹਰ ਵਾਰ ਤੀਹ ਹਜ਼ਾਰ ਰੁਪਏ ਦੀਆਂ ਵਧੀਆ-ਵਧੀਆ ਤੇ ਪੜ੍ਹਨ ਵਾਲੀਆਂ ਕਿਤਾਬਾਂ ਦੀ ਲਿਸਟ ਛਾਪਦੇ ਹਨ। ਦੋ ਹਜ਼ਾਰ ਰੁਪਿਆ ਉਹਨਾਂ ਕੋਲ ਜਮ੍ਹਾਂ ਕਰਵਾ ਦਿਉ। ਉਹ ਤੁਹਾਨੂੰ ਦਸ ਹਜ਼ਾਰ ਰੁਪਏ ਦੀਆਂ ਕਿਤਾਬਾਂ ਦੇ ਦੇਣਗੇ। ਚਾਰ ਹਜ਼ਾਰ ਜਮ੍ਹਾਂ ਕਰਵਾ ਦਿਓ ਤਾਂ ਵੀਹ ਹਜ਼ਾਰ ਦੀਆਂ ਕਿਤਾਬਾਂ ਮਿਲ ਸਕਦੀਆਂ ਹਨ। ਛੇ ਹਜ਼ਾਰ ਦੇ ਕੇ ਚਾਹੇ ਸਾਰੀਆਂ ਤੀਹ ਹਜ਼ਾਰ ਰੁਪਏ ਦੀਆਂ ਕਿਤਾਬਾਂ ਚੁੱਕ ਲਿਆਓ।

 

ਮੁੰਡਿਆਂ ਨੇ ਗਿਆਨ ਚੰਦ ਕੋਲੋਂ ਇਕ ਦਿਨ ‘ਸਮਕਾਲੀ ਸਾਹਿਤ’ ਦੇਖਿਆ। ਕਿਤਾਬਾਂ ਦੀ ਲਿਸਟ ਪੜ੍ਹੀ ਤਾਂ ਦੰਗ ਰਹਿ ਗਏ। ਐਨੀਆਂ ਸੋਹਣੀਆਂ ਕਿਤਾਬਾਂ ਅਤੇ ਨਾਲੇ ਸਾਰੇ ਪਬਲਿਸ਼ਰਾਂ ਦੀਆਂ ਛਾਪੀਆਂ ਹੋਈਆਂ। ਮਾਸਟਰ ਗਿਆਨ ਚੰਦ ਨੂੰ ਅਗਲੇ ਦਿਨ ਹੀ ਨੌਜਵਾਨ ਸਭਾ ਨੇ ਦਿੱਲੀ ਨੂੰ ਤੋਰ ਦਿੱਤਾ। ਨਵਚੇਤਨ ਅਤੇ ਹੇਮਰਾਜ ਵੀ ਨਾਲ ਗਏ। ਉਹ ਪੰਜਾਬੀ ਸਾਹਿਤ ਸਭਾ ਕੋਲੋਂ ਛੀ ਹਜ਼ਾਰ ਰੁਪਏ ਦੇ ਕੇ ਤੀਹ ਹਜ਼ਾਰ ਰੁਪਏ ਦੀਆਂ ਸਾਰੀਆਂ ਕਿਤਾਬਾਂ ਚੁੱਕ ਲਿਆਏ। ਆਕੇ ਅਲਮਾਰੀਆਂ ਭਰ ਦਿੱਤੀਆਂ।

 

ਥੰਮਣ ਵਾਲਾ, ਟਿੱਬਾ, ਮੰਡੀ ਰੋਡ ਸ਼ਾਹ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਲੋਕਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਕੁਝ ਕੁਝ ਪਹਿਲਾਂ ਹੀ ਸੀ। ਦੁੱਲੇ ਦੀ ਢਾਬ ਲਾਇਬਰੇਰੀ ਬਣੀ ਅਤੇ ਐਨੀਆਂ ਚੰਗੀਆਂ ਕਿਤਾਬਾਂ ਉਹਨਾਂ ਨੂੰ ਪੜ੍ਹਨ ਨੂੰ ਮਿਲਣ ਲੱਗੀਆਂ ਤਾਂ ਉਹਨਾਂ ਨੂੰ ਮੌਜ ਹੋ ਗਈ। ਪਰ ਕੁਝ ਕਿਤਾਬਾਂ ਗੁਆਚਣ ਵੀ ਲੱਗ ਪਈਆਂ। ਬਹੁਤੀ ਚੰਗੀ ਕਿਤਾਬ ਹੁੰਦੀ ਤਾਂ ਵਾਪਸ ਨਹੀਂ ਆਉਂਦੀ ਸੀ। ਚੰਗੀ ਕਿਤਾਬ ਦੇ ਪੈਰ ਹੁੰਦੇ ਹਨ। ਨੌਜਵਾਨ ਸਭਾ ਨੇ ਮੀਟਿੰਗ ਕੀਤੀ ਅਤੇ ਪਾਠਕਾਂ ਲਈ ਇਕ ਸੌ ਰੁਪਿਆ ਸਕਿਉਰਟੀ ਰੱਖ ਦਿੱਤੀ। ਪੰਜ ਰੁਪਏ ਮਹੀਨਾ ਉਂਜ ਵੀ ਫੀਸ ਰੱਖੀ। ਇਸ ਤੋਂ ਬਾਅਦ ਕਦੇ-ਕਦੇ ਹੀ ਕੋਈ ਕਿਤਾਬ ਗੁੰਮ ਹੁੰਦੀ।

 

ਤੇ ਫੇਰ ‘ਸਮਕਾਲੀ ਸਾਹਿਤ’ ਰਾਹੀਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਹਨਾਂ ਪਿੰਡਾਂ ਦੀਆਂ ਲਾਇਬਰੇਰੀਆਂ ਬਕਾਇਦਾ ਚੱਲ ਰਹੀਆਂ ਹਨ, ਉਹਨਾਂ ਨੂੰ ਦਸ ਹਜ਼ਾਰ ਰੁਪਏ ਦੀਆਂ ਕਿਤਾਬਾਂ ਮੁਫਤ ਦਿੱਤੀਆਂ ਜਾਣਗੀਆਂ। ਲਾਇਬਰੇਰੀ ਦੇ ਪ੍ਰਬੰਧ ਲਈ ਇਕ ਹਜਾਰ ਰੁਪਿਆ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਲਾਇਬਰੇਰੀ ਨੇ ਇਹ ਸਹੂਲਤ ਵੀ ਪ੍ਰਾਪਤ ਕਰ ਲਈ। ਮਾਸਟਰ ਗਿਆਨ ਚੰਦ ਖਾਸੀ ਮਿਹਨਤ ਕਰਦਾ ਸੀ। ਉਹ ਤਾਂ ਚਾਰ-ਚਾਰ ਘੰਟੇ ਵੀ ਲਾ ਜਾਂਦਾ। ਹੁਣ ਉਹਨੂੰ ਦੋ ਹਜਾਰ ਰੁਪਿਆ ਮਹੀਨਾ ਮਿਲਣ ਲੱਗਿਆ। ਜੁਆਕਾਂ ਦੀਆਂ ਟਿਊਸ਼ਨਾਂ ਕਰਨ ਨਾਲੋਂ ਇਹ ਕੰਮ ਉਹਦੇ ਲਈ ਵਧੀਆ ਸੀ।

 

ਨਵੀਂ ਦਿੱਲੀ ਦੀ ਇਹ ਪੰਜਾਬੀ ਸਾਹਿਤ ਸਭਾ ਤਾਂ ਕਮਾਲਾਂ ਹੀ ਕਮਾਲਾਂ ਕਰੀ ਜਾ ਰਹੀ ਸੀ। ਉਹਨਾਂ ਨੇ ਦੋ ਰੋਜ਼ਾਨਾ ਅਖਬਾਰ ਵੀ ਪੰਜਾਬੀ ਦੇ ਲਵਾ ਦਿੱਤੇ। ਉਹਨਾਂ ਵਲੋਂ ਫੇਰ ਪੰਜ ਮੈਗਜ਼ੀਨ ਵੀ ਆਉਣ ਲੱਗੇ। ਇਲਾਕੇ ਦੇ ਲੋਕਾਂ ਲਈ ਇਹ ਲਾਇਬਰੇਰੀ ਵਿਦਿਆ ਦਾ ਇਕ ਚਾਨਣ ਮੁਨਾਰਾ ਸਾਬਤ ਹੋਣ ਲੱਗੀ।’

 

11

 

ਫਰਵਰੀ ਦਾ ਮਹੀਨਾ ਸੀ। ਮਹੀਨਾ ਮੁੱਕਣ ਵਾਲਾ ਹੀ ਸੀ। ਕਣਕਾਂ ਨੂੰ ਦੋਧੇ ਪੈਣ ਲੱਗੇ ਸਨ। ਖੇਤਾਂ ਵਿਚ ਚਾਰੇ ਪਾਸੇ ਖੜ੍ਹੀਆਂ ਕਣਕਾਂ ਇਉਂ ਲਗਦੀਆਂ ਜਿਵੇਂ ਹਰਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ। ਹਵਾ ਵਗਦੀ ਤਾਂ ਸਮੁੰਦਰ ਦੀਆਂ ਲਹਿਰਾਂ ਵਾਂਗ ਹੀ ਕਣਕ ਝੂਮਦੀ। ਜੱਟ ਆਪਣੇ ਖੇਤਾਂ ਵਿਚ ਜਾ ਕੇ ਕੋਈ ਕੱਖ-ਪੱਠਾ ਲੈਕੇ ਆਉਂਦਾ ਤਾਂ ਉਹਨਾਂ ਦੇ ਮਨਾਂ ਵਿਚ ਵੀ ਸਰੂਰ ਦੀ ਇਕ ਪੰਡ ਜਿਹੀ ਬੰਨ੍ਹੀ ਹੁੰਦੀ । ਸੁਆਣੀਆਂ ਆਪਣੇ ਘਰਾਂ ਨੂੰ ਲਿੱਪ-ਪੋਚ ਰਹੀਆਂ ਸਨ। ਨਵੀਂ ਬਹੂ ਵਾਂਗ ਕਣਕ ਦੀ ਉਡੀਕ ਹੋਣ ਲੱਗੀ ਸੀ। ਪਰ ਕੁਦਰਤ ਦੇ ਰੰਗ ਬਹੁਤ ਨਿਆਰੇ ਹਨ। ਇਹਨਾਂ ਦਿਨਾਂ ਵਿਚ ਮੀਂਹ ਦੀ ਲੋੜ ਤਾਂ ਹੁੰਦੀ ਹੈ, ਪਰ ਐਨੀ ਨਹੀਂ। ਐਨਾ ਮੀਂਹ ਪਿਆ ਕਿ ਹਟਣ ਦਾ ਨਾਂ ਹੀ ਨਾ ਲਵੇ । ਦੋ ਕੁ ਦਿਨ ਤਾਂ ਲੋਕ ਵਾਹਵਾ ਖੁਸ਼ ਹੋਏ। ਆਖ ਰਹੇ ਸਨ, ”ਵਾਹ ਬਈ ਦਾਤਿਆ, ਲਾ ‘ਤੇ ਰੰਗ। ਐਤਕੀ ਮੋਟਾ ਦਾਣਾ ਪਊ ਬਈ ਬੱਲੀਆਂ ‘ਚ।” ਪਰ ਤੀਜਾ ਦਿਨ, ਚੌਥਾ ਦਿਨ, ਇਹ ਤਾਂ ਪੂਰੇ ਸੱਤ ਦਿਨਾਂ ਦੀ ਝੜੀ ਸੀ। ਛੜਾਕੇ ਦਾ ਮੀਂਹ ਵੀ ਨਹੀਂ ਸੀ। ਬੱਸ ਨਿੱਕੀ ਕਣੀ ਵਰ੍ਹਦੀ ਅਤੇ ਵਰ੍ਹਦੀ ਹੀ ਤੁਰੀ ਜਾਂਦੀ। ਗੂੰਗੇ ਬੱਦਲਾਂ ਵਿਚੋਂ ਪਾਣੀ ਲਗਾਤਾਰ ਡਿੱਗ ਰਿਹਾ ਸੀ। ਨੀਵੇਂ ਖੇਤਾਂ ਵਿਚ ਤਾਂ ਪਾਣੀ ਭਰਨਾ ਹੀ ਸੀ, ਉੱਚਿਆਂ ਨੂੰ ਵੀ ਮਾਰ ਕਰ ਗਿਆ। ਕੋਈ ਖੇਤ ਅਜਿਹਾ ਨਹੀਂ ਬਚਿਆ, ਜਿਸਦੀਆਂ ਬੱਲੀਆਂ ਪਾਣੀ ਵਿਚ ਦਸ ਦਿਨ ਨਾ ਡੁੱਬੀਆਂ ਹੋਣ। ਬੱਲੀਆਂ ਕਾਲੀਆਂ ਪੈ ਗਈਆਂ। ਦੋਧੇ ਵਿੱਚੇ ਮੱਚ ਗਏ। ਜਿਵੇਂ ਬੱਚਾ ਪੇਟ ਅੰਦਰ ਹੀ ਮਰ ਜਾਂਦਾ ਹੋਵੇ ।

 

ਐਤਕੀਂ ਸੰਤੇ ਦੀ ਆਪਣੀ ਦਸ ਕਿੱਲੇ ਕਣਕ ਸੀ। ਦੋ ਕਿੱਲੇ ਵਿਚ ਹੋਰ ਛੋਟੀਆਂ-ਮੋਟੀਆਂ ਫਸਲਾਂ ਸਨ-ਪਸ਼ੂਆਂ ਲਈ ਕੱਖ ਸਨ । ਸਭ ਮਾਰਿਆ ਗਿਆ। ਮੁਕੰਦ ਛੀਂਬੇ ਵਾਲੀ ਦਸ ਕਿੱਲੇ ਜ਼ਮੀਨ ਉੱਚੇ ਥਾਂ ਸੀ। ਓਥੇ ਅੱਧੀ ਫਸਲ ਮਸਾਂ ਵਾਹਵਾ ਹੋਈ। ਮੁਕੰਦ ਨਾਰਾਜ਼ ਸੀ, ਕੀ ਕਰਦਾ ਸੰਤਾ, ਕੁਦਰਤ ਨੇ ਹੀ ਮਾਰ ਦਿੱਤੇ। ਉਹਦੀ ਆਵਦੀ ਸਾਰੀ ਫਸਲ ਬਰਬਾਦ ਹੋ ਗਈ। ਫੇਰ ਇਹ ਕਰੋਪੀ ਕੋਈ ਦੋ-ਚਾਰ ਘਰਾਂ ਉੱਤੇ ਵਾਪਰੀ ਹੋਵੇ ਤਾਂ ਵੀ ਕਹਿ ਦੇਈਏ, ਰੱਬ ਨੇ ਸਾਰਾ ਪਿੰਡ ਮਾਰ ਦਿੱਤਾ। ਇਕੱਲਾ ਥੰਮਣ ਵਾਲਾ ਕੀ, ਨੇੜੇ ਤੇੜੇ ਦੇ ਅਨੇਕਾਂ ਪਿੰਡ ਬਰਬਾਦ ਹੋ ਗਏ ਸਨ।

 

ਐਤਕੀਂ ਦੀ ਫਸਲ ਚੰਗੀ ਲੱਗ ਜਾਂਦੀ ਤਾਂ ਕੁੜੀ ਦਾ ਵਿਆਹ ਚੰਗਾ ਹੋ ਜਾਂਦਾ । ਜੰਗੀਆਣੇ ਵਾਲੇ ਹਾੜ੍ਹ ਦਾ ਵਿਆਹ ਕਢਵਾ ਕੇ ਲੈ ਗਏ ਸਨ । ਗੇਲੋ ਸਤਾਈ ਸਾਲਾਂ ਦੀ ਹੋ ਚੁੱਕੀ ਸੀ। ਹੋਰ ਕਿੰਨਾ ਕੁ ਚਿਰ ਬੈਠੀ ਰਹਿੰਦੀ ਉਹ ਪਿਓ ਦੇ ਘਰ? ਜ਼ਮਾਨਾ ਮਾੜਾ ਹੈ, ਕੁਆਰੀ ਕੁੜੀ ਨੂੰ ਸੌ ਬਿੱਜ ਪੈਂਦੀ ਹੈ। ਨਾਲੇ ਕੁੜੀ ਨੇ ਕਿਹੜਾ ਮੂੰਹੋਂ ਬੋਲ ਕੇ ਆਖ ਦੇਣਾ ਹੁੰਦਾ ਹੈ। ਮਾਪੇ ਅੰਨ੍ਹੇ ਨਹੀਂ ਹੁੰਦੇ। ਕੁੜੀ ਦਾ ਮੂੰਹ ਦੱਸ ਦਿੰਦਾ ਹੈ ਕਿ ਇਹ ਹੁਣ ਮੁਰਝਾਉਣ ਲੱਗ ਪਿਆ। ਕੁੜੀ ਦੇ ਵਿਆਹ ਦੀ ਇਕ ਉਮਰ ਹੁੰਦੀ ਹੈ। ਇਹ ਉਮਰ ਟੱਪ ਗਈ, ਫੇਰ ਤਾਂ ਮਾੜਾ ਹੀ ਮਾੜਾ ਹੈ।

 

ਪਿਓ ਸਾਹਮਣੇ ਤਾਂ ਕੀ ਬੋਲਦੀ ਗੇਲੋ, ਭਾਈ-ਭਰਜਾਈਆਂ ਨੂੰ ਵੀ ਉਹ ਕੀ ਦੱਸਦੀ, ਇਕ ਦਿਆਲੋ ਮਾਂ ਹੀ ਉਹਦੀ ਸੱਚੀ ਹਮਦਰਦਣ ਸੀ। ਆਖਦੀ ‘ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਵਿਆਹੀਆਂ ਗਈਆਂ ਮਾਂ, ਇਕ ਮੈਂ ਰਹਿ’ਗੀ ਬੱਸ।” ਕਦੇ ਚੜ੍ਹੇ ਸਾਹੀਂ ਘਰ ਆ ਕੇ ਦੱਸਦੀ, ”ਬੇਬੇ, ਬਿਸ਼ਨੇ ਦੀ ਸ਼ਿੰਦੋ ਕੋਲ ਮੁੰਡਾ ਐ। ਪਹਿਲਾਂ ਇਕ ਕੁੜੀ ਸੀ, ਦੇਖ ਲੈ, ਅਸੀਂ ‘ਕੱਠੀਆਂ ਖੇਡਦੀਆਂ ਹੁੰਦੀਆਂ।” “ਹੁਣ ਤੂੰ ਮੰਗੀ ਤਾਂ ਹੋਈ ਐ। ਬੱਸ ਇਕ ਵਿਆਹ ਈ ਵਿਆਹ ਬਾਕੀ ਐ। ਮੁੰਡੇ ਕੰਮੀਂ-ਧੰਦੀਂ ਰਹਿੰਦੇ ਨੇ। ਤੇਰਾ ਪਿਓ ਐ ਬੱਸ ਤੇਰਾ ਸੋਚਣ ਆਲਾ। ਉਹ ਵੀ ਕੀ ਕਰੇ, ਤਿੰਨ ਸਾਲ ਹੋਗੇ ਫਸਲਾਂ ਮਰਦੀਆਂ ਨੂੰ। ਆਹ ਚੌਥਾ ਸਾਲ ਸੀ, ਫੇਰ ਮਰ’ਗੀ ਕਣਕ। ਵਿਆਹ ਪੈਸਿਆਂ ਨਾਲ ਹੁੰਦੇ ਨੇ ਧੀਏ, ਪੈਸਾ ਹੁਣ ਕਿੱਥੋਂ ਆਵੇ ।” ਦਿਆਲੇ ਘਰ ਦਾ ਰੋਣਾ ਲੈ ਕੇ ਬਹਿ ਗਈ।

 

”ਕੀ ਫੇਰ ਮੈਂ ਐਂ ਈ ਬੈਠੀ ਰਹੂੰਗੀ। ਹੋਰ ਕੰਮਾਂ ਵਾਰੀ ਕਿੱਥੋਂ ਆ ਜਾਂਦੇ ਨੇ ਪੈਸੇ। ਵੱਡੀ ਭਾਬੀ ਦੇ ਭਰਾ ਦਾ ਵਿਆਹ ਸੀ, ਓਦੋਂ ਕਿੱਥੋਂ ਆਇਆ ਸੀ ਪੈਸਾ?”

 

”ਜਦੋਂ ਕਿੱਥੋਂ ਆਇਆ ਸੀ? ਹੁਣ ਤੈਨੂੰ ਕੀ ਦੱਸਾਂ ਭਾਈ, ਇਕ ਕਿੱਲਾ ਜ਼ਮੀਨ ਗਹਿਣੇ ਧਰੀ ਸੀ ਆੜ੍ਹਤੀਏ ਕੋਲ।’

 

”ਹੁਣ ਹੋਰ ਧਰ ਦਿਓ ਜ਼ਮੀਨ ਗਹਿਣੇ। ਮੈਨੂੰ ਕੇਰਾਂ ਤੋਰੋ ਘਰੋਂ। ਆਪੇ ਮਗਰੋਂ ਛੁਡਾਈ ਜਾਇਓ ਜ਼ਮੀਨਾਂ।” ਗੇਲੋ ਨਿਸ਼ੰਗ ਹੋ ਕੇ ਬੋਲਣ ਲੱਗੀ।

 

‘‘ਕੋਈ ਨ੍ਹੀ ਗੇਲੋ ਭਾਈ। ਜਰਾਂਦ ਕਰ, ਜਿੱਥੇ ਹੋਰ, ਓਥੇ ਹੋਰ। ਬੱਸ ਹੁਣ ਤਾਂ ਦੰਦਾਂ ‘ਚ ਜੀਭ ਐ। ਇਕ ਅੱਧਾ ਸਾਲ ਜਾਂਦੈ, ਤੈਨੂੰ ਵਿਆਹ ਦੇਣੈ। ਚਾਹੇ ਕੋਈ ਹੂਲਾ ਫੱਕੀਏ।” ਦਿਆਲੋ ਠੰਡਾ ਛਿੜਕਣ ਲੱਗੀ।

 

”ਮੈਂ ਕੋਈ ਖੂਹ-ਖਾਤਾ ਗੰਦਾ ਕਰ ਦੂੰਗੀ। ਮੈਥੋਂ ਮਿਹਣੇ ਨ੍ਹੀ ਸੁਣੇ ਜਾਂਦੇ।'” ਗੇਲੋ ਅੱਖਾਂ ਭਰੀ ਬੈਠੀ . मी।

 

“ਕਿਉਂ, ਕੀ ਕਹਿ ‘ਤਾ ਤੈਨੂੰ ਕੁੱਛ ਕਿਸੇ ਨੇ?”

 

“ਆਵਦੀ ਨੂੰਹ-ਰਾਣੀ ਤੋਂ ਪੁੱਛ ਲੈ, ਜਿਹੜਾ ਆਖਿਐ, ਜੀਹਨੂੰ ਐਨੀ ਖਰੀ-ਪਿਆਰੀ ਬਣਾ ਰੱਖਿਐ ਤੂੰ। ਸਿਰ ਚੜ੍ਹਾ ਰੱਖਿਐ ਕੁੱਤੀ ਤੀਮੀ ਨੂੰ।”

 

”ਕੀ ਆਖ’ਤਾ ਤੈਨੂੰ ਉਹਨੇ?”

 

“ਆਖਣ ਨੂੰ ਛਡਿਆ ਈ ਕੀਹ ਐ?”

 

“ਫੇਰ ਵੀ?”

 

”ਮੁਕੰਦ ਛੀਂਬੇ ਦੇ ਮੁੰਡੇ ਦਾ ਨਾਂ ਲੈਂਦੀ ਸੀ, ਤਰਲੋਚਨ ਦਾ। ਅਖੇ-ਉਹ ਤੇਰੇ ਕਰਕੇ ਆਉਂਦੈ ਘਰ ।” ਗੇਲੋ ਭੁੱਬਾਂ ਮਾਰਕੇ ਰੋਣ ਲੱਗੀ। ਰੋਂਦੀ ਰੋਂਦੀ ਕਹਿੰਦੀ, “ਆਵਦੇ ਕੋਈ ਕੰਮ-ਧੰਦੇ ਆਉਂਦਾ ਹੋਣੈ, ਮੈਂ ਉਹਤੋਂ ਭਲਾਂ ਕੀ ਲੈਣੈ?”

 

”ਉਹਨਾਂ ਦੀ ਜ਼ਮੀਨ ਐ ਭਾਈ ਆਪਣੇ ਕੋਲ। ਅਗਲੇ ਨੇ ਆਉਣਾ ਈ ਐ।’ ਦਿਆਲੋ ਬੋਲੀ। ਨਾਲ ਦੀ ਨਾਲ ਨਮੋਸ਼ੀ ਜਿਹੀ ਮੰਨਣ ਲੱਗੀ। ਕਹਿੰਦੀ, ‘ਬਹੂ ਦਾ ਕੋਈ ਰਾਹ ਨ੍ਹੀ ਕੁੱਛ ਪੰਜ-ਤਿੰਨ ਕਹਿਣ ਦਾ। ਅਸੀਂ ਤੇਰੇ ਮਾਂ-ਪਿਓ ਬੈਠੇ ਆਂ, ਤੇਰੇ ਭਰਾ ਨੇ। ਉਹਦਾ ਕੋਈ ਰਾਹ ਨ੍ਹੀ।’ ਫੇਰ ਗੁੱਸਾ ਕੀਤਾ, ”ਮੈਂ ਤਾਂ ਹੁਣ ਗੁੱਤ ਪੱਟ ਦਿੰਨੀ ਆਂ, ਭਰਾਵਾਂ ਪਿੱਟੀ ਦੀ।”

 

”ਨਾ ਮਾਂ, ਤੂੰ ਭਾਬੀ ਨੂੰ ਕੁੱਛ ਨਾ ਬੋਲੀ, ਜਦੋਂ ਮੈਂ ਮਾਪਿਆਂ ਬਾਰ ਬੈਠੀ ਬੁੜ੍ਹੀ ਹੁੰਦੀ ਜਾਨੀ ਆਂ, ਅਗਲੇ ਨੇ ਤੂਹਮਤ ਲਾਉਣੀ ਈ ਹੋਈ। ਗਾਹਾਂ ਬਖਾਧ ਵਧੂਗਾ, ਗੁਆਂਢੀ ਸੁਣਨਗੇ।” ਗੇਲੋ ਅੱਖਾਂ ਪੂੰਝ ਰਹੀ प्ती।

 

ਦਿਆਲੋ ਦੇ ਮਨ ਨੂੰ ਓਦੋਂ ਦੀ ਹੀ ਅੱਗ ਲੱਗੀ ਪਈ ਸੀ। ਗੇਲੋ ਏਧਰ-ਓਧਰ ਹੋਈ ਤਾਂ ਉਹਨੇ ਕੈਲੇ ਦੀ ਬਹੂ ਕੋਲ ਗੱਲ ਛੇੜ ਲਈ, ‘’ਕਿਉਂ ਕੁੜੇ, ਤੂੰ ਆਖ ‘ਤਾ ਕੁੱਛ ਗੇਲੋ ਨੂੰ ਰੋਈ ਜਾਂਦੀ ਐ।”

 

”ਕਿਉਂ ਬੇਬੇ, ਮੈਂ ਕੀ ਆਖਣਾ ਸੀ ਉਹਨੂੰ?”

 

”ਕਹਿੰਦੀ, ਭਾਬੀ ਛੀਂਬਿਆਂ ਦੇ ਮੁੰਡੇ ਦਾ ਨਾਉਂ ਲੈਂਦੀ ਐ।”

 

”ਨਾ ਬੇਬੇ, ਮੇਰੇ ਤਾਂ ਪੁੱਤ ਮਰ ਜਾਣ। ਮਸਾਂ ਜੱਗੋਂ ਖੱਟੇ ਐ। ਹਾਂ, ਐਨੀ ਗੱਲ ਜ਼ਰੂਰ ਹੋਈ ਸੀ। ਤਰਲੋਚਨ ਕੋਈ ਸੁਨੇਹਾ ਦੇਣ ਆਇਆ ਸੀ ਬਾਪੂ ਨੂੰ। ਮੈਂ ਕਿਹਾ, ਇਹ ਮੁੰਡਾ ਤੁਰਿਆ ਫਿਰਦਾ ਰਹਿੰਦੈ, ਇਹਦਾ ਪਿਓ ਕਿਉਂ ਨ੍ਹੀ ਆਉਂਦਾ ਬਾਪੂ ਕੋਲ? ਬੱਸ ਐਨਾ ਆਖਿਆ ਸੀ। ਮੈਨੂੰ ਤਾਂ ਗੇਲੋ ਦਾ ਪਤਾ ਵੀ ਨ੍ਹੀ ਸੀ ਬੈਠੀ ਦਾ। ਸੁਣ ਲਿਆ ਹੋਣੈ।'” ਕੈਲੇ ਦੀ ਬਹੂ ਘਰ ਵਿਚ ਕਲੇਸ਼ ਪੈਣ ਤੋਂ ਡਰ ਗਈ।

 

”ਇਹ ਤਾਂ ਕੋਈ ਗੱਲ ਨ੍ਹੀ ਭਾਈ।” ਦਿਆਲੋ ਨੂੰ ਤਸੱਲੀ ਹੋਈ। ਪਰ ਮਨ ਵਿਚ ਅਜੀਬ ਕਿਸਮ ਦੀ ਖਿਚੜੀ ਰਿੱਝਣ ਲੱਗੀ। ਗੱਲ ਵੀ ਭਾਈ।” ਦਿਆਲੇ ਨੂੰ ਤਸੱਲੀ ਹੋਈ। ਪਰ ਮਨ ਵਿਚ ਅਜੀਬ

 

ਉਸ ਦਿਨ ਵੱਡੀ ਰਾਤ ਤੱਕ ਦਿਆਲੇ ਤੇ ਸੰਤਾ ਸੁੱਤੇ ਨਹੀਂ। ਗੱਲਾਂ ਸਨ ਕਿ ਮੁੱਕਣ ਵਿਚ ਨਹੀਂ ਆ ਰਹੀਆਂ ਸਨ। ਪਹਿਲੀ ਗੱਲ ਤਾਂ ਕੈਲੇ ਦੀ ਬਹੂ ਤੋਂ ਹੀ ਤੁਰੀ। ਗੱਲ ਚਾਹੇ ਐਡੀ ਗੰਭੀਰ ਨਹੀਂ ਸੀ। ਬਹੂ ਨੇ ਸਿਰਫ ਛੀਂਬਿਆਂ ਦੇ ਮੁੰਡੇ ਦਾ ਨਾਉਂ ਲਿਆ ਸੀ। ਗੇਲੋ ਕੁਝ ਦਾ ਕੁਝ ਸਮਝ ਬੈਠੀ। ਪਰ ਗੱਲ ਗੰਭੀਰ ਬਹੁਤ ਸੀ। ਘਰ ਦੀ ਸਾਰੀ ਕਬੀਲਦਾਰੀ ਹੁਣ ਗੇਲੋ ਦੇ ਵਿਆਹ ਉੱਤੇ ਆ ਕੇ ਅਟਕ ਗਈ ਸੀ। ਸੰਤਾ ਝੇੜਾ ਕਰ ਰਿਹਾ ਸੀ ਕਿ ਰੱਬ ਵੀ ਸਾਲਾ ਕਿੰਨਾ ਵੈਰ ਪਿਆ ਹੋਇਆ ਹੈ। ਇਸ ਵਾਰ ਜੇ ਫਸਲ ਚੰਗੀ ਲੱਗ ਜਾਂਦੀ ਤਾਂ ਕੁੜੀ ਦਾ ਵਿਆਹ ਹੋ ਜਾਂਦਾ। ਜਿੰਨਾ ਚਿਰ ਕੁੜੀ ਬਾਰ ਵਿਚ ਬੈਠੀ ਹੈ, ਸੌ ਗੱਲਾਂ ਹੋਣਗੀਆਂ। ਕਿਸੇ ਦਾ ਕੀ ਮੂੰਹ ਫੜ ਲੈਣਾ ਹੈ। ਚਾਹੇ ਕੋਈ ਕੁਝ ਵੀ ਆਖ ਦੇਵੇ। ਵਸਾਖੀ ਲੰਘੀ ਤੋਂ ਬਾਅਦ ਬਾਣੀਏ ਖੂੰਡੀਆਂ ਫੜ ਕੇ ਘਰ ਆਉਣ ਲੱਗਣਗੇ। ਕਸਤੂਰੀ ਅਤੇ ਨੌਹਰ ਦਾ ਪਤਾ ਨਹੀਂ ਕਿੰਨਾ ਪੈਸਾ ਦੇਣਾ ਹੋਵੇਗਾ। ਤੜਕੇ ਤੜਕੇ ਚਾਹ ਅਜੇ ਪੀਤੀ ਨਹੀਂ ਹੁੰਦੀ, ਬਾਰ ਵਿਚ ਜਮਦੂਤ ਵਾਂਗ ਖੜ੍ਹਾ ਬਾਣੀਆ ਕਿੰਨਾ ਭੈੜਾ ਲਗਦਾ ਹੈ।

 

”ਬਾਣੀਆਂ ਦੀ ਗੱਲ ਛੱਡ, ਇਹ ਤਾਂ ਘਰ ਦੇ ਬੰਦੇ ਨੇ, ਆਪੇ ਨਿੱਬੜ ਜਾਣਗੇ। ਕੁੜੀ ਦੇ ਵਿਆਹ ਦਾ ਸੋਚ।” ਦਿਆਲੋ ਕੋਲ ਮੁੜ-ਮੁੜ ਕੇ ਇਕੋ ਗੱਲ ਸੀ।

 

”ਭੈਣ ਗੜ੍ਹਾਵਾ ਸਾਕ-ਸਕੀਰੀ ਵਾਲਾ ਕੋਈ ਐਨਾ ਤਕੜਾ ਨ੍ਹੀ, ਬਈ ਸਾਲ-ਛੀ ਮ੍ਹੀਨਿਆਂ ਵਾਸਤੇ ਹੱਥ-ਉਧਾਰ ਦੇਦੇ ਪੈਸੇ।” ਸੰਤਾ ਖਿਝ ਕੇ ਬੋਲਿਆ।

 

”ਆਪਣਾ ਬੇੜਾ ਤਾਂ ਕੀਮਤੀ ਲਾਲ ਈ ਬੰਨੇ ਲਾਊਗਾ, ਉਹਦੇ ਕੋਲ ਜਾਹ ਤੜਕੇ। ਦਿਨ ਉੱਤੇ ਚੜ੍ਹੇ ਆਉਂਦੇ ਐ।” ਦਿਆਲੋ ਨੇ ਫਿਕਰ ਕੀਤਾ।

 

”ਕੀਮਤੀ ਜ਼ਮੀਨ ਮੰਗੂਗਾ। ਉਹ ਕਿਹੜਾ ਐਮੇਂ ਦੇ ਦੂ। ਪਹਿਲਾਂ ਈ ਕਰੀਂ ਬੈਠੈ ਢਾਈ ਲੱਖ ਪਤਾ ਨ੍ਹੀ ਕਿੰਨਾ।”

 

”ਜ਼ਮੀਨ ਮੰਗਦੈ, ਜ਼ਮੀਨ ਦਿਓ ਫੇਰ।”

 

”ਆਪ ਕਿੱਥੋਂ ਖਾਮਾਂਗੇ?”

 

”ਆਪ ਲੋਕਾਂ ਦੀ ਵਾਹ ਲਾਂਗੇ। ਪਹਿਲਾਂ ਵੀ ਤਾਂ ਮੁਕੰਦ ਛੀਂਬੇ ਦੀ ਵਾਹੁਨੇ ਆਂ, ਜੋਰੇ ਦੀ ਵਾਹੁਨੇ ਆਂ। ਫੇਰ ਹੋਰ ਲੈ ਲਿਓ ਪੰਜ-ਸੱਤ ਕਿੱਲੇ ਕਿਸੇ ਦੀ।” ਦਿਆਲੋ ਨੇ ਸੁਝਾਓ ਦਿੱਤਾ।

 

‘“ਮੁਕੰਦ ਦੀ ਜ਼ਮੀਨ ਤਾਂ ਛੱਡ ਦਿੰਨੇ ਆਂ ਐਤਕੀਂ। ਪਤਾ ਨ੍ਹੀ ਉਹਦੇ ਕਰਮਾਂ ‘ਚ ਈ ਕੋਈ ਫਰਕ ਐ। ਜਿੱਦਣ ਦਾ ਉਹਦਾ ਵਾਹਣ ਆਪਣੇ ਕੋਲ ਐ, ਕੱਖ ਫਸਲ ਨ੍ਹੀ ਆਈ ਕਦੇ।” ਵਿਚਲੀ ਗੱਲ ਸ਼ਾਇਦ ਸੰਤੇ ਦੇ ਮਨ ਵਿਚ ਹੋਰ ਸੀ ਕੋਈ।

 

”ਬਾਜੇ ਬਾਜੇ ਦਾ ਨਮਿਸਤਾ ਮਾੜਾ ਹੁੰਦੈ। ਜ਼ਮੀਨਾਂ ਹੋਰ ਬਥੇਰੀਆਂ। ਛੀਂਬਿਆਂ ਆਲੀ ਛੱਡ ਦਿਓ। ਜਿਵੇਂ ਉਹਨਾ ਦੇ ਦਿਲਾਂ ਦੀ ਤਾਰ ਜੁੜ ਗਈ ਹੋਵੇ।

 

ਰਾਤ ਅੱਧੀ ਤੋਂ ਬਹੁਤੀ ਬੀਤ ਚੁੱਕੀ ਸੀ। ਸੰਤਾ ਕਹਿਣ ਲੱਗਿਆ, ‘ਚੱਲ, ਸੌਂ ਜਾ ਹੁਣ। ਤੜਕੇ ਉੱਠਕੇ ਸੋਚਾਂਗੇ ਕੁੱਛ।” ਫੇਰ ਉਹ ਚੁੱਪ ਹੋ ਗਿਆ ਅਤੇ ਕੁਝ ਚਿਰ ਬਾਅਦ ਘੁਰਾੜੇ ਮਾਰਨ ਲੱਗਿਆ। ਦਿਆਲੋ ਨੂੰ ਹਾਲੇ ਵੀ ਨੀਂਦ ਨਹੀਂ ਸੀ।

 

ਦੋਵੇਂ ਮੁੰਡਿਆਂ ਨੇ ਸੰਤੇ ਦੇ ਕੰਮਾਂ ਵਿਚ ਕਦੇ ਦਖਲ ਨਹੀਂ ਦਿੱਤਾ ਸੀ । ਉਹ ਪੰਜ ਕਰੇ, ਪੰਜਾਹ ਕਰੇ। ਮੁੰਡੇ ਤਾਂ ਬੱਸ ਖੇਤਾਂ ਦੇ ਕੰਮਾਂ ਵੱਲ ਧਿਆਨ ਰਖਦੇ ਸਨ । ਦੋਵਾਂ ਨੂੰ ਕੋਈ ਐਬ-ਵੈਲ ਨਹੀਂ ਸੀ। ਦੋਵੇਂ ਆਪਸ ਵਿਚ ਵੀ ਕਦੇ ਲੜੇ-ਝਗੜੇ ਨਹੀਂ ਸਨ। ਬਹੂਆਂ ਵੀ ਸੁਰ ਰਖਦੀਆਂ। ਸੰਤੇ ਨੂੰ ਸਾਰੀ ਕਬੀਲਦਾਰੀ ਦਾ ਫਿਕਰ ਸੀ। ਸੰਤੇ ਦੇ ਸਿਰ ਉੱਤੇ ਹੀ ਸਾਰੀ ਕਬੀਲਦਾਰੀ ਦਾ ਬੋਝ ਸੀ। ਦੋਵਾਂ ਮੁੰਡਿਆਂ ਨੂੰ ਕਿੰਨੇ ਮਹੀਨੇ ਪਤਾ ਹੀ ਨਹੀਂ ਲੱਗਿਆ ਕਿ ਇਕ ਕਿੱਲਾ ਕੀਮਤੀ ਲਾਲ ਕੋਲ ਗਹਿਣੇ ਰੱਖ ਦਿੱਤਾ ਗਿਆ ਹੈ। ਉਹਨਾਂ ਨੂੰ ਤਾਂ ਓਦੋਂ ਪਤਾ ਹੋਇਆ ਜਦੋਂ ਖੇਤ ਵਿਚੋਂ ਹੀ ਇਕ ਕਿੱਲੇ ਦੀ ਕਣਕ ਕੀਮਤੀ ਲਾਲ ਲਈ ਅੱਡ ਰੱਖੀ ਗਈ। ਕਰਨੈਲ ਨੇ ਮਾਮੂਲੀ ਜਿਹੀ ਗੱਲ ਕੀਤੀ ਸੀ ਆਪਣੀ ਬਹੂ ਕੋਲ। ਤੇ ਫੇਰ ਬਹੂ ਨੇ ਦਿਆਲੋ ਨੂੰ ਆਖਿਆ ਸੀ। ਅਖੇ-

 

”ਜ਼ਮੀਨ ਕਾਹਨੂੰ ਦੇਣੀ ਸੀ ਬਾਣੀਏ ਨੂੰ।”KCUR ਮਿੰਨੀ ਬੱਸ ਆਉਣ ਤੋਂ ਪਹਿਲਾਂ ਇਕ ਟੈਂਪੂ ਬੋਹੜ ਵਾਲੇ ਖੂਹ ਕੋਲ ਖੜ੍ਹਦਾ ਹੁੰਦਾ। ਮੰਡੀ ਨੂੰ ਜਾਣ

 

COM

 

ਲਈ ਇਹ ਪਹਿਲਾ ਟੈਂਪੂ ਸੀ। ਟੈਂਪੂ ਤੁਰਨ ਦਾ ਕੋਈ ਟਾਈਮ ਨਹੀਂ ਸੀ। ਜਦੋਂ ਸਵਾਰੀਆਂ ਨਾਲ ਭਰ ਜਾਂਦਾ ਬੱਸ ਤੁਰ ਪੈਂਦਾ। ਚਾਹੇ ਲੋਕਾਂ ਕੋਲ ਬਾਈਸਾਈਕਲ, ਸਕੂਟਰ ਅਤੇ ਸਕੂਟਰੀਆਂ ਆਮ ਸਨ, ਪਰ ਟੈਂਪੂ ਉੱਤੇ ਜਾਣ ਵਾਲੀਆਂ ਸਵਾਰੀਆਂ ਵੀ ਬਹੁਤ ਹੁੰਦੀਆਂ। ਟੈਂਪੂ ਆਮ ਕਰਕੇ ਬੁੜ੍ਹੀਆਂ ਦੀ ਸਵਾਰੀ ਸੀ। ਸੰਤਾ ਦੇਖ ਰਿਹਾ ਸੀ ਕਿ ਜੇ ਟੈਂਪੂ ਅੱਧਾ ਕੁ ਭਰ ਜਾਵੇ, ਤਦ ਹੀ ਉਹ ਅੰਦਰ ਬੈਠੇਗਾ। ਐਨੇ ਨੂੰ ਇਕ ਟਰਾਲੀ ਟੈਂਪੂ ਕੋਲ ਦੀ ਲੰਘੀ। ਹੱਥ ਖੜ੍ਹਾ ਕਰਕੇ ਉਹਨੇ ਟਰੈਕਟਰ ਰੋਕ ਲਿਆ। ਇਹ ਉਹਨਾਂ ਦੇ ਅਗਵਾੜ ਦੀ ਹੀ ਟਰਾਲੀ ਸੀ ਅਤੇ ਮੰਡੀ ਨੂੰ ਜਾ ਰਹੀ ਸੀ।

 

”ਆ ਬਈ ਸੰਤਾ ਸਿਆਂ, ਕਿਮੇਂ ਦਰਸ਼ਨ ਦਿੱਤੇ ਤੜਕੇ ਈ ਤੜਕੇ?” ਕੀਮਤੀ ਲਾਲ ਗੱਦੀ ਉੱਤੇ ਵੱਡੇ ਸਿਰਹਾਣੇ ਦੀ ਢੂਹ ਲਾਈ ਬੈਠਾ ਹੁੱਕਾ ਪੀ ਰਿਹਾ ਸੀ। ਸਿਰ ਦੇ ਅੱਧੇ ਕੁ ਚਿੱਟੇ ਵਾਲ ਪਿਛਾਂਹ ਨੂੰ ਵਾਹੇ ਹੋਏ ਦੱਸਦੇ ਸਨ ਕਿ ਉਹ ਸਵੇਰੇ ਸਵੇਰੇ ਨ੍ਹਾ ਵੀ ਲਿਆ ਹੈ। ਛੱਤ ਦਾ ਪੱਖਾ ਬਹੁਤ ਹੌਲੀ ਚੱਲ ਰਿਹਾ ਸੀ। ਸੰਤਾ ਪੱਖੇ ਵੱਲ ਝਾਕਿਆ ਤਾਂ ਕੀਮਤੀ ਲਾਲ ਨੇ ਜਵਾਬ ਦਿੱਤਾ, ”ਇਹ ਤਾਂ ਮੱਖੀਆਂ ਉਡਾਉਣ ਖਾਤਰ ਐ। ਹਾਲੇ- ਗਰਮੀ ਕਿੱਥੇ?”

 

”ਕੀ ਕਰੀਏ ਕੀਮਤੀ ਲਾਲ, ਦਿਨ ਉੱਤੇ ਆ ਚੂੜੇ?” ਸੰਤੇ ਨੇ ਉਹਦੇ ਕੋਲ ਜਿਹੇ ਹੋਕੇ ਬੈਠਦਿਆਂ ਗੱਲ ਛੇੜੀ।

 

“ਕਾਹਦੇ ਦਿਨ?”

 

”ਵਿਆਹ ਐ ਕੁੜੀ ਦਾ। ਜਾਦ ਨੀ? ਓਦਣ ਤੈਨੂੰ ਦੱਸਿਆ ਤਾਂ ਸੀ।’

 

”ਅੱਛਿਆ ਅੱਛਿਆ। ਕਿੱਥੋਂ ਢੁੱਕਣੀ ਐ ਜੰਨ? ”

 

”ਜੰਗੀਆਣਾ। ਆਹ ਭਦੌੜ ਦੇ ਨਾਲ ਐ।”

 

“देठ?” +

 

‘”ਬਣਾ ਕੋਈ ਬੰਨ੍ਹ-ਸੁੱਬ।’

 

”ਹਾਲੇ ਤਾਈਂ ਹੋਇਆ ਨ੍ਹੀ ਕੋਈ ਇੰਤਜਾਮ?”

 

‘‘ਤੇਰੇ ਬਗੈਰ ਸਾਡਾ ਕੌਣ ਐ? ਹੋਰ ਕਿੱਥੋਂ ਕਰਨਾ ਸੀ ਇੰਤਜਾਮ ਮੈਂ।’

 

“ਸੰਤਾ ਸਿਆਂ, ਕੀ ਕਰੀਏ ਹੁਣ? ਤੇਰੇ ਜਿੰਮੇ ਪਹਿਲਾਂ ਈ ਬਹੁਤ ਐ ਸਾਡਾ। ਐਨਾ ਤੂੰ ਕਿੱਥੋਂ ਮੋੜੇਂਗਾ? ਜਾਂ ਤਾਂ ਫੇਰ ਜੀਮਨ ਗਹਿਣੇ ਕਰ।’

 

”ਦੋ ਕਿੱਲੇ ਨਾਲ ਸਰਜੂ?”

 

”ਢਾਈ ਲੱਖ ਤੋਂ ਉੱਤੇ ਤਾਂ ਪਹਿਲਾਂ ਐ। ਵਿਆਹ ਨੂੰ ਕਿੰਨਾ ਮੰਗਦੈਂ?”

 

‘’ਹਾਲ ਤਾਈਂ ਨਾ ਕੋਈ ਟੂਮ ਬਣਾਈ ਐ ਕੁੜੀ ਨੂੰ, ਨਾ ਕੱਪੜਾ ਲੀੜਾ ਕੋਈ ਖਰੀਦਿਐ। ਫੇਰ ਸੀਧਾ-ਪੱਤਾ। ਹੋਰ ਛੋਟੇ-ਛੋਟੇ ਖਰਚ ਹੁੰਦੇ ਐ। ਲੱਖ ਤਾਂ ਚਾਹੀਦਾ ਈ ਐ।” ਸੰਤੇ ਨੇ ਮੋਟਾ-ਮੋਟਾ ਹਿਸਾਬ ਲਾਕੇ ਦੱਸਿਆ।

 

‘‘ਫੇਰ ਕਿੰਨਾ ਹੋ ਗਿਆ, ਦੇਖ ਲੈ। ਪਹਿਲੇ ਇਕ ਕਿੱਲੇ ‘ਤੇ ਤਾਂ ਵੀਹ ਹਜ਼ਾਰ ਈ ਐ। ਜੇ ਇਕ ਲੱਖ ਹੋਰ ਲੈਣੈ ਤਾਂ ਰਲਾ-ਮਿਲਾਕੇ ਸਾਰੇ ਰੁਪਈਆਂ ‘ਤੇ ਪੰਜ ਕਿੱਲੇ ਹੋਰ ਦੇਹ। ਗਹਿਣੇ ਦੀ ਸਾਰੀ ਛੀ ਕਿੱਲੇ ਹੋ ਜੂਗੀ।’

 

”ਛੀ ਕਿੱਲੇ ਤਾਂ ਮੇਰੇ ਕੋਲ ਸਾਰੀ ਜ਼ਮੀਨ ਐ।’

 

‘”ਕਿਉਂ, ਬਾਰਾਂ ਕਿੱਲੇ ਨ੍ਹੀ?”

 

”ਵਾਹੁੰਦਾ-ਬੀਜਦਾ ਤਾਂ ਮੈਂ ਬਾਰਾਂ ਕਿੱਲੇ ਹੀ ਆਂ, ਪਰ ਅੱਧ ਦਾ ਮਾਲਕ ਜੋਰਾ ਸੂੰ ਐ, ਮੇਰਾ ਛੋਟਾ ਭਾਈ।”

 

“ਹਲਾ, ਮੈਂ ਤਾਂ ਸਾਰੀ ਤੇਰੀ ਸਮਝੀ ਬੈਠਾ

 

ਸੀ।”M

 

‘ ‘ਸਾਰੀ ਛੇ ਕਿੱਲੇ ਦੇ ਕੇ ਤਾਂ ਮੈਂ ਜਮ੍ਹਾ ਈ ਮਾਰਿਆ ਜਾਊਂ।”

 

”ਫੇਰ ਹੋਰ ਕਰਦੇ ਆਂ, ਮੇਰੇ ਦਿਮਾਗ ‘ਚ ਇਕ ਗੱਲ ਹੁਣੇ ਆਈ ਐ।’

 

”ਉਹ ਵੀ ਦੱਸ ਲੈ।”

 

”ਇਹਦੇ ‘ਚ ਨਾਲੇ ਤੇਰਾ ਭਲਾ ਐ, ਨਾਲੇ ਮੇਰਾ ਭਲਾ ਐ।”

 

ਸੰੜਾ ਚੁਕੰਨਾ ਹੋ ਕੇ ਬੈਠ ਗਿਆ।

 

”ਟਰਕੈਟਰ ਲੈ ਦਿੰਨਾਂ ਮੈਂ ਤੈਨੂੰ।”

 

”ਟਰੈਕਟਰ ਕੀ ਕਰਨੈਂ ਮੈਂ? ਗੱਲ ਤਾਂ ਕੁੜੀ ਦੇ ਵਿਆਹ ਦੀ ਐ।”

 

”ਓਏ ਭਾਈ, ਟਰੈਕਟਰ ਨਾਲ ਈ ਕੁੜੀ ਦਾ ਵਿਆਹ ਹੋਊਗਾ।”

 

“ਉਹ ਕਿਮੇਂ ਬਈ?”

 

”ਤੈਨੂੰ ਬੈਂਕ ਤੋਂ ਕਰਜ਼ਾ ਦਿਵਾ ਦਿੰਨੇ ਆਂ ਟਰੈਕਟਰ ਦਾ । ਟਰੈਕਟਰ ਤੈਨੂੰ ਮਿਲ ਜੂ, ਬੈਂਕ ਕਰਜ਼ੇ ਦਾ ਚੈੱਕ ਕੰਪਣੀ ਨੂੰ ਕੱਟ ਦਿੰਦੀ ਐ। ਵੀਹ-ਤੀਹ ਹਜਾਰ ਦਾ ਘਾਟਾ ਪਾਕੇ ਟਰੈਕਟਰ ਦੂਜੇ ਦਿਨ ਵੇਚ ਦਿਆਂਗੇ। ਮੰਡੀ ਲਗਦੀ ਐ ਟਰੈਕਟਰਾਂ ਦੀ ਬਰਨਾਲੇ ਹਰ ਐਤਵਾਰ। ਨਕਦ ਪੈਸੇ ਜਿਹੜੇ ਤੇਰੇ ਪੱਲੇ ਪੈਣਗੇ, ਉਹਨਾਂ ਚੋਂ ਅੱਧੇ ਮੈਨੂੰ ਮੋੜ ਦੀਂ, ਅੱਧਿਆਂ ਦਾ ਵਿਆਹ ਕਰ ਲੀਂ ਕੁੜੀ ਦਾ।”

 

ਸੰਤਾ ਜਿਉਂ ਜਿਉਂ ਕੀਮਤੀ ਲਾਲ ਦੀ ਗੱਲ ਸੁਣਦਾ ਜਾਂਦਾ ਸੀ, ਤਿਉਂ ਤਿਉਂ ਉਹਦੀਆਂ ਅੱਖਾਂ ਹੋਰ ਚੌੜੀਆਂ ਹੁੰਦੀਆਂ ਰਹੀਆਂ ਸਨ। ਸਾਰੀ ਗੱਲ ਸੁਣਕੇ ਫੇਰ ਉਹਨੇ ਪੁੱਛਿਆ, ”ਜ਼ਮੀਨ ਤਾਂ ਮੇਰੀ ਪੰਜ ਕਿੱਲੇ ਐ, ਇਕ ਕਿੱਲਾ ਤੇਰੇ ਕੋਲ ਐ ਗਹਿਣੇ ਸਮਝ। ਐਨੇ ਕੁ ਕਿੱਲਿਆਂ ‘ਤੇ ਮਿਲ ਜੂ ਟਰੈਕਟਰ ਦਾ ਕਰਜ਼ਾ?”

 

”ਓਏ ਭਾਈ, ਕਰਜਾ ਤਾਂ ਚਾਰ-ਚਾਰ ਕਿੱਲਿਆਂ ‘ਤੇ ਮਿਲੀ ਜਾਂਦੈ। ਤੇਰੇ ਕੋਲ ਤਾਂ ਪੰਜ ਨੇ।”

 

”ਨਾਲੇ ਸੁਣਿਐ ਦਸ ਕਿੱਲੇ ਦੇ ਮਾਲਕ ਨੂੰ ਮਿਲਦੈ ਕਰਜ਼ਾ।”

 

”ਹੁਣ ਤਾਂ ਬੈਂਕਾਂ ਨੇ ਜਮ੍ਹਾਂ ਫਾਟਕ ਖੋਲ੍ਹ ‘ਤੇ।’

 

”ਇਹ ਕਿਉਂ ਥਈ?”

 

”ਇਕ ਤਾਂ ਸਰਕਾਰ ਨੇ ਇਹ ਦਿਖਾਉਣੈ, ਬਈ ਅਸੀਂ ਦੇਖੋ ਜੱਟਾਂ ਨੂੰ ਕਿੰਨਾ ਕਰਜ਼ਾ ਦੇ ਰਹੇ ਆਂ। ਅੰਦਰਲੀ ਗੱਲ ਇਹ ਵੀ ਐ ਕਿ ਬੈਂਕ ਆਲੇ ਆਪ ਕਾਹਲੇ ਨੇ?”

 

“ਆਪ ਕਾਹਲੇ ਕਿਮੇਂ?’ “

 

”ਜੱਟ ਨੂੰ ਟਰੈਕਟਰ ਦੇ ਕੇ ਜਿਹੜਾ ਦਸੌਂਧ ਲੈਂਦੇ ਨੇ। ਇਕ ਟਰੈਕਟਰ ਦਾ ਪੱਚੀ-ਤੀਹ ਹਜਾਰ ਬਣ ਜਾਂਦੈ ਉਹਨਾਂ ਨੂੰ। ਤਸੀਲਦਾਰ ਅੱਡ ਲੈਂਦੈ। ਪਟਵਾਰੀ ਦੇ ਅੱਡ ਪੈਸੇ ਹੁੰਦੇ ਹੈ। ਥਾਂ-ਥਾਂ ‘ਤੇ ਗਿਰਝਾਂ ਨੇ, ਸੰਤਾ ਸਿਆਂ। ਓਏ ਚੱਲ ਖਾ ਲੈਣ, ਆਪਣਾ ਧੰਦਾ ਸਰਜੂ ਭਾਈ।’

 

”ਹਾਂ. ਇਹ ਸਕੀਮ ਠੀਕ ਐ। ਇਉਂ ਕਰ ਲੈਨੇ ਆਂ ਫੇਰ।” ਸੰਤਾ ਅਨੰਦ-ਪ੍ਰਸੰਨ ਸੀ। ਫੇਰ ਕਹਿਣ ਲੱਗਿਆ, “ਮੈਨੂੰ ਤਾਂ ਕੋਈ ਜਾਣਦਾ ਨ੍ਹੀ, ਨਾ ਮੈਥੋਂ ਫਿਰਤ ਹੋਵੇ। ਕੀਮਤੀ ਲਾਲ, ਤੈਨੂੰ ਈ ਕਰਨਾ ਪਊ ਸਭ ਕੁੱਛ !”

 

”ਮਖਿਆ, ਮੈਂ ਆਪੇ ਕਰੂੰ ਸਭ । ਤੂੰ ਆਪਣੇ ਪਿੰਡ ਦੇ ਪਟਵਾਰੀ ਤੋਂ ਜਮਾਂਬੰਦੀ ਲਿਆਦੇ ਬੱਸ ਆਪਣੀ ਜ਼ਮੀਨ ਦੀ।’

 

”ਪਟਵਾਰੀ ਪਤੰਦਰ ਭੁੱਚੋ ਮੰਡੀ ਦਾ ਐ। ਕਦੇ-ਕਦੇ ਪਿੰਡ ਆਉਂਦੈ।”

 

“ਤੂੰ ਪਤਾ ਕਰੀਂ, ਉਹਦਾ ਦਿਨ ਬੰਨ੍ਹਿਆ ਹੋਊ ਪਿੰਡ ਆਉਣ ਦਾ। ਹਫਤੇ ‘ਚ ਇਕ ਜਾਂ ਦੋ ਦਿਨ ਆਉਂਦੈ ਪਟਵਾਰੀ। ਇਹ ਸਭ ਪਟਵਾਰੀ ਐਂ ਈ ਕਰਦੇ ਐ। ਨਿੱਤ ਪਿੰਡ ਰਹਿਕੇ ਕੀ ਕਰਨੈਂ ਉਹਨਾਂ ਨੇ।”

 

”ਕੀਮਤੀ ਲਾਲ, ਤੈਨੂੰ ਕਿਮੇਂ ਪਤੈ?”

 

”ਓਏ ਭਾਈ, ਅਸੀਂ ਸਭ ਜਾਣਦੇ ਆਂ। ਨਿੱਤ ਇਹੀ ਕੰਮ ਕਰਦੇ ਆਂ। ਤੂੰ ਬੱਸ ਜਮਾਂਬੰਦੀ ਲਿਆ।”

 

ਉਹ ਦੁਪਹਿਰ ਨੂੰ ਹੀ ਪਿੰਡ ਮੁੜ ਆਇਆ। ਆਕੇ ਦਿਆਲੇ ਨੂੰ ਸਾਰੀ ਗੱਲ ਦੱਸੀ। ਦਿਆਲੋ ਖੁਸ਼ ਹੋਈ ਕਿ ਹੁਣ ਕੁੜੀ ਦਾ ਵਿਆਹ ਪੈਸਿਆਂ ਕੰਨੀਓਂ ਨਹੀਂ ਅਟਕੇਗਾ। ਸੰਤੇ ਨੇ ਦੱਸਿਆ ਕਿ ਟਰੈਕਟਰ ਦੀ ਕਿਸ਼ਤ ਪਹਿਲੇ ਛੀ ਮਹੀਨੇ ਤਾਂ ਆਉਂਦੀ ਨਹੀਂ। ਫੇਰ ਛੀ-ਛੀ ਮਹੀਨਿਆਂ ਪਿੱਛੋਂ ਕਿਸ਼ਤ ਆਇਆ ਕਰੇਗੀ। ਉਹ ਕਮਾਈ ਕਰਕੇ ਆਸਾਨੀ ਨਾਲ ਹੀ ਇਹ ਕਿਸ਼ਤਾਂ ਮੋੜਦੇ ਰਹਿਣਗੇ। ਟਰੈਕਟਰ ਦੇ ਕਰਜ਼ੇ ਵਿਚੋਂ ਕੀਮਤੀ ਲਾਲ ਵੀ ਸਰਚ ਜਾਵੇਗਾ। ਉਹਦੇ ਕਰਜੇ ਦੇ ਅੱਧੇ ਪੈਸੇ ਰਹਿ ਜਾਣਗੇ। ਦਿਆਲੋ ਤੇ ਸੰਤਾ ਉਸ ਰਾਤ ਵੀ ਕਾਫੀ ਚਿਰ ਤੱਕ ਨਹੀਂ ਸੁੱਤੇ। ਉਹਨਾਂ ਨੂੰ ਟਰੈਕਟਰ ਦਾ ਕਰਜ਼ਾ ਮਿਲ ਜਾਣ ਦੀ ਬੇਹੱਦ ਖੁਸ਼ੀ ਸੀ। ਹੱਸਦੇ ਅਤੇ ਤਾੜੀਆਂ ਮਾਰਦੇ। ਬਾਣੀਏ ਦੀ ਅਕਲ ਉੱਤੇ ਅਸ਼ਕੇ ਜਾਂਦੇ।

 

ਤੀਜੇ-ਚੌਥੇ ਦਿਨ ਹੀ ਸੰਤਾ ਜਮਾਂਬੰਦੀ ਲੈ ਆਇਆ। ਕੀਮਤੀ ਲਾਲ ਨੇ ਬੈਂਕ-ਮਨੇਜਰ ਨਾਲ ਪਹਿਲਾਂ ਗੰਢ-ਤੁੱਪ ਕਰ ਰੱਖੀ ਸੀ। ਬੈਂਕ ਵਾਲਿਆਂ ਨੇ ਸੰਤੇ ਤੋਂ ਟਰੈਕਟਰ ਦੇ ਕਰਜ਼ੇ ਲਈ ਫਾਰਮ ਭਰਵਾ ਲਏ । ਉਹਦੀ ਜ਼ਮੀਨ ਬੈਂਕੇ ਦੇ ਨਾਂ ਪਲੈੱਜ ਹੋ ਗਈ। ਪਿੰਡ ਦੇ ਦੋ ਬੰਦਿਆਂ ਨੇ ਗਵਾਹੀ ਦਿੱਤੀ, ਜਿਹੜੇ ਖੁਦ ਕਿਸੇ ਵੀ ਕਰਜ਼ੇ ਦੇ ਡਿਫਾਲਟਰ ਨਹੀਂ ਸਨ। ਹਫਤੇ ਦੇ ਅੰਦਰ ਅੰਦਰ ਸੰਤੇ ਦਾ ਕਰਜ਼ਾ ਮੰਨਜ਼ੂਰ ਹੋ ਗਿਆ। ਬੈਂਕ ਨੇ ਟਰੈਕਟਰ ਡੀਲਰ ਦੇ ਨਾਂ ਦੋ ਲੱਖ ਚਾਲੀ ਹਜ਼ਾਰ ਦਾ ਚੈੱਕ ਕੱਟ ਦਿੱਤਾ। ਚੈੱਕ ਮਿਲਦੇ ਹੀ ਡੀਲਰ ਨੇ ਟਰੈਕਟਰ ਦੀਆਂ ਚਾਬੀਆਂ ਸੰਤਾਂ ਸਿੰਘ ਨੂੰ ਫੜਾ ਦਿੱਤੀਆਂ। ਛੋਟਾ ਮੁੰਡਾ ਜਰਨੈਲ ਟਰੈਕਟਰ ਚਲਾਉਣ ਜਾਣਦਾ ਸੀ। ਓਸੇ ਦਿਨ ਐਤਵਾਰ ਹੋਣ ਕਰਕੇ ਬਰਨਾਲੇ ਟਰੈਕਟਰ ਮੰਡੀ ਸੀ। ਕੀਮਤੀ ਲਾਲ ਦਾ ਮੁੰਡਾ ਬਰਨਾਲੇ ਮੰਡੀ ਉੱਤੇ ਉਹਨਾਂ ਦੇ ਨਾਲ ਗਿਆ। ਕੁਦਰਤ ਦੀ ਅਜਿਹੀ ਬਿਧ ਮਿਲੀ ਕਿ ਮੰਡੀ ਵਿਚ ਟਰੈਕਟਰ ਲਿਆਕੇ ਖੜ੍ਹਾਉਣ ਤੋਂ ਇਕ ਘੰਟਾ ਪਿਛੋਂ ਉਹ ਦੋ ਲੱਖ ਦਸ ਹਜ਼ਾਰ ਦਾ ਵਿਕ ਗਿਆ।

 

ਬੈਂਕ ਵਾਲਿਆਂ ਦਾ ਦਸਵਾਂ ਦਸੰਧ, ਜ਼ਮੀਨ ਪਲੈੱਜ ਕਰਾਉਣ ਵੇਲੇ ਤਸੀਲਦਾਰ ਨੂੰ ਦਿੱਤਾ ਜੋ ਅਤੇ ਪਟਵਾਰੀ ਦੀ ਚੁੰਗ ਸਾਰੇ ਕਾਸੇ ਉੱਤੇ ਕੀਮਤੀ ਲਾਲ ਦਾ ਚਾਲੀ ਹਜ਼ਾਰ ਖਰਚ ਆਇਆ ਸੀ। ਚਾਲੀ ਹਜ਼ਾਰ ਤਾਂ ਉਹ ਰੱਖ ਲਿਆ ਕੀਮਤੀ ਲਾਲ ਦੇ ਮੁੰਡੇ ਨੇ, ਬਾਕੀ ਦੇ ਇਕ ਲੱਖ ਸੱਤਰ ਹਜ਼ਾਰ ਵਿਚੋਂ ਸੱਤਰ ਹਜ਼ਾਰ ਪੱਲੇ ਪਿਆ ਸੰਤਾ ਸਿੰਘ ਦੇ । ਇਕ ਲੱਖ ਹੋਰ ਇਹ ਕੀਮਤੀ ਲਾਲ ਦਾ ਮੁੰਡਾ ਲੈ ਗਿਆ। ਘਰ ਲੈ ਕੇ ਆਏ ਸੱਤਰ ਹਜ਼ਾਰ ਰੁਪਏ ਉੱਤੇ ਟੱਬਰ ਬਹੁਤ ਖੁਸ਼ ਸੀ। ਕੁੜੀ ਦੇ ਵਿਆਹ ਲਈ ਸੱਤਰ ਹਜ਼ਾਰ ਤਾਂ ਵਾਧੂ ਸੀ। ਘਰ ਦੀ ਅਲਮਾਰੀ ਵਿਚ ਸੱਤਰ ਹਜ਼ਾਰ ਰੁਪਏ ਦੀ ਕਿੰਨੀ ਮਹਿਕ ਸੀ। ਸੰਤਾ ਦਿਆਲੋ ਨੂੰ ਬਾਰ ਬਾਰ ਇਹ ਵੀ ਆਖੀ ਜਾ ਰਿਹਾ ਸੀ ਕਿ ਚਲੋ ਵਧੀਆ ਹੋਇਆ, ਬਾਣੀਏ ਦੇ ਇਕ ਲੱਖ ਦਾ ਜੂੜ ਵੀ ਵੱਢਿਆ ਗਿਆ। ਕਿਸ਼ਤਾਂ ਆਉਣਗੀਆਂ, ਹੌਲੀ-ਹੌਲੀ ਮੋੜੀਂ ਜਾਵਾਂਗੇ।

 

12

 

ਗੇਲੋ ਦਾ ਕਾਹਦਾ ਵਿਆਹ ਸੀ, ਜਿਵੇਂ ਸਾਰਾ ਘਰ ਹੂੰਝ ਕੇ ਲੈ ਗਈ ਹੋਵੇ। ਕੱਪੜਾ ਸਾਰਾ ਮੰਡੀ ਰੋਡ ਸ਼ਾਹ ਦੇ ਨੌਹਰ ਚੰਦ ਦੀ ਦੁਕਾਨ ਤੋਂ ਆਇਆ। ਗੇਲੋ ਦੇ ਦਾਜ ਦਾ ਕੁੱਲ ਕੱਪੜਾ-ਲੀੜਾ ਅਤੇ ਸੰਤਾ ਸਿੰਘ ਦੇ ਆਪਣੇ ਪਰਿਵਾਰ ਦੇ ਕੱਪੜੇ ਵੀ । ਦੋ-ਤਿੰਨ ਸਾਲਾਂ ਤੋਂ ਉਹਦਾ ਪਹਿਲਾ ਹਿਸਾਬ ਵੀ ਦੇਣਾ ਰਹਿੰਦਾ ਸੀ। ਸੀਧਾ- ਪੱਤਾ ਕਸਤੂਰੀ ਦੀ ਦੁਕਾਨ ਤੋਂ ਆਇਆ। ਹਲਵਾਈ ਮੰਡੀਓਂ ਲਿਆਂਦਾ ਸੀ । ਜੋ ਮੰਗਾਈ ਜਾਂਦਾ, ਕਸਤੂਰੀ ਭੇਜੀ ਜਾਂਦਾ। ਖੰਡ ਦੀ ਬੋਰੀ, ਮੈਦਾ, ਵੇਸਣ ਅਤੇ ਘਿਓ ਦੇ ਪੀਪੇ ਕਸਤੂਰੀ ਨੇ ਸਿੱਧੇ ਮੰਡੀਓਂ ਈ ਉਹਨਾਂ ਦੇ ਘਰ ਭੇਜ ਦਿਤੇ ਸਨ। ਵਿਆਹ ਤੋਂ ਦੋ ਮਹੀਨਿਆਂ ਬਾਅਦ ਨੌਹਰ ਚੰਦ ਥੰਮਣ ਵਾਲੇ ਆ ਕੇ ਸਾਰਾ ਹਿਸਾਬ- ਕਿਤਾਬ ਲਿਖ ਕੇ ਦੇ ਗਿਆ। ਵਿਆਹ ਦਾ ਵੀਹ ਹਜ਼ਾਰ ਦਾ ਕੱਪੜਾ ਆਇਆ ਸੀ। ਦਸ ਹਜ਼ਾਰ ਪਹਿਲਾਂ ਦਾ ਹਿਸਾਬ ਸੀ। ਕੁੱਲ ਤੀਹ ਹਜ਼ਾਰ ਦੀ ਪਰਚੀ ਉਹ ਦੇ ਗਿਆ।

 

ਇਵੇਂ ਹੀ ਕਸਤੂਰੀ ਦਾ ਪਹਿਲਾਂ ਦਸ ਹਜ਼ਾਰ ਸੀ । ਦੋ ਸਾਲਾਂ ਤੋਂ ਉਹਦਾ ਵੀ ਕੱਖ ਨਹੀਂ ਮੋੜਿਆ ਗਿਆ ਸੀ। ਵਿਆਹ ਦੇ ਸੀਧੇ-ਪੱਤੇ ਦੇ ਦਸ ਹਜ਼ਾਰ ਹੋਰ ਸੀ। ਉਹਨੇ ਵੀ ਵੀਹ ਹਜ਼ਾਰ ਦਾ ਹਿਸਾਬ ਇਕ ਦਿਨ ਘਰ ਆਕੇ ਦੱਸ ਦਿੱਤਾ।

 

ਇਕ ਕਿੱਲਾ ਕੀਮਤੀ ਲਾਲ ਕੋਲ ਗਹਿਣੇ ਧਰ ਕੇ ਜਿਹੜੇ ਪੈਸੇ ਸੰਤੇ ਨੇ ਨੌਹਰ ਚੰਦ ਅਤੇ ਕਸਤੂਰੀ ਲਾਲ ਦੇ ਮੋੜੇ ਸਨ, ਉਹਨਾਂ ਨੇ ਉਹਦੀ ਪੜਤ ਬਣਾ ਦਿੱਤੀ। ਦੋਵਾਂ ਦੁਕਾਨਦਾਰਾਂ ਨੂੰ ਯਕੀਨ ਹੋ ਗਿਆ ਕਿ ਸੰਤਾ ਤਾਂ ਆਪ ਦੁਕਾਨ ‘ਤੇ ਆਕੇ ਨਿਬੇੜ ਦਿੰਦਾ ਹੈ। ਉਹਦੇ ਘਰ ਹੋਰਾਂ ਘਰਾਂ ਵਾਂਗ ਚੱਕਰ ਮਾਰਨ ਦੀ ਲੋੜ ਨਹੀਂ ਸੀ। ਸੰਭਵ ਸੀ ਜੇ ਉਹਨੇ ਓਦੋਂ ਉਹਨਾਂ ਦੇ ਇਹ ਪੈਸੇ ਨਾ ਮੋੜੇ ਹੁੰਦੇ ਤਾਂ ਉਹਨੂੰ ਹੁਣ ਵਿਆਹ ਵੇਲੇ ਉਧਾਰ ਸ਼ਾਇਦ ਨਾ ਮਿਲਦਾ।

 

ਉਹਨਾਂ ਦੀ ਅਗਲੀ ਸਾਉਣੀ ਅਤੇ ਫੇਰ ਹਾੜੀ ਦੀ ਫਸਲ ਚੰਗੀ ਹੋਈ ਸੀ, ਪਰ ਕਿਸੇ ਦਾ ਇਕ ਪੈਸਾ ਵੀ ਵਾਪਸ ਨਹੀਂ ਹੋਇਆ। ਜ਼ੋਰਾ ਤਾਂ ਕਿੰਨੇ ਸਾਲਾਂ ਤੋਂ ਆਪਣੇ ਪੈਸੇ ਮੰਗਣੋ ਹੀ ਹਟ ਗਿਆ ਸੀ । ਉਹ ਤਾਂ ਹੁਣ ਇਹੀ ਗਨੀਮਤ ਸਮਝਦਾ ਸੀ ਕਿ ਅਗਾਂਹ ਨੂੰ ਤਾਂ ਕੋਈ ਉਧਾਰ ਨਹੀਂ ਮੰਗਣਗੇ। ਨੌਹਰ ਚੰਦ ਤੇ ਕਸਤੂਰੀ ਨੇ ਸਾਉਣੀ ਨੂੰ ਵੀ ਅਤੇ ਫੇਰ ਹਾੜ੍ਹੀ ਵੇਲੇ ਵੀ ਬਹੁਤ ਚੱਕਰ ਮਾਰੇ ਸਨ । ਸੰਤਾ ਬੇਸ਼ਰਮ ਹੋਇਆ ਘਿਣਾਂ ਜਿਹੀਆਂ ਪਾਉਂਦਾ ਰਹਿੰਦਾ! ਦੋਵੇਂ ਆਖਕੇ ਜਾਂਦੇ, “ਨਹੀਂ ਮੋੜੇਗਾ, ਇਹ ਤਾਂ ਵਿਆਜ ਗਹਾਂ ਹੋਰ ਵਧੀ ਜਾਊ। ਇਹ ਤਾਂ ਭਾਈ ਮੋੜੇ ਤੋਂ ਈ ਮੁੱਕੂਗਾ। ਥੋੜਾ ਥੋੜਾ ਕਰਕੇ ਮੋੜਦੇ। ਕੁੱਛ ਹੁਣ ਮੋੜ ਦੇ, ਕੁੱਛ ਗਹਾਂ ਮੋੜਦੀਂ?” ਪਰ ਸੰਤੇ ਦੇ ਮੂੰਹ ਵਿਚ ਜ਼ੁਬਾਨ ਨਹੀਂ ਸੀ।

 

ਅਗਲੀ ਸਾਉਣੀ ਨੂੰ ਹੀ ਟਰੈਕਟਰ ਦੀ ਕਿਸ਼ਤ ਵੀ ਆ ਗਈ। ਇਹ ਪਹਿਲੀ ਕਿਸ਼ਤ ਸੀ। ਸਾਰਾ ਪੈਸਾ ਸਣੇ ਵਿਆਜ ਪੰਜ ਸਾਲਾਂ ਵਿਚ ਮੋੜਨਾ ਸੀ। ਛੀ-ਛੀ ਮਹੀਨਿਆਂ ਪਿਛੋਂ ਕਿਸ਼ਤਾਂ ਭਰਨੀਆਂ ਸਨ। ਪਹਿਲੀ ਕਿਸ਼ਤ ਦੀ ਰਕਮ ਸੁਣਕੇ ਹੀ ਸੰਤੇ ਨੂੰ ਹੌਲ ਪੈ ਗਿਆ। ਉਹਨੇ ਬੈਂਕ-ਕਰਮਚਾਰੀ ਨੂੰ ਕੋਈ ਰੁਕਾਵਟ ਦੱਸ ਕੇ ਮੋੜ ਦਿੱਤਾ। ਉਹਦੀ ਕੁਝ ਸੇਵਾ ਵੀ ਕੀਤੀ। ਅਰਜ਼ ਕੀਤੀ ਕਿ ਉਹ ਅਗਲੀਆਂ ਦੋ ਕਿਸ਼ਤਾਂ ਇੱਕਠੀਆਂ ਭਰ ਦੇਵੇਗਾ। ਬੈਂਕ-ਕਰਮਚਾਰੀ ਨਵਾਂ ਬਦਲ ਕੇ ਆਇਆ ਸੀ। ਨਿਗਾਹ ਮਾਰ ਰਿਹਾ ਸੀ ਕਿ ਟਰੈਕਟਰ ਖੜ੍ਹਾਉਣ ਦੀ ਥਾਂ ਕਿਹੜੀ ਹੈ। ਪੁੱਛਿਆ, ‘‘ਸੰਤਾ ਸਿੰਘ ਜੀ, ਟਰੈਕਟਰ ਕਿੱਥੇ ਐ?”

 

”ਸੱਚੀ ਦੱਸਾਂ, ਟਰੈਰਟਰ ਤਾਂ ਘਰ ਆਇਆ ਈ ਨ੍ਹੀ, ਭਾਈ। ਕੰਪਣੀ ਤੋਂ ਸਿੱਧਾ ਮੰਡੀ ਪਹੁੰਚ ਗਿਆ ਸੀ । ਹੁਣ ਤੂੰ ਆਪ ਸੋਚ ਲੈ ਸਾਰੀ ਕਹਾਣੀ।”

 

ਬੈਂਕ ਕਰਮਚਾਰੀ ਖੁਦ ਜੱਟ- ਕਿਸਾਨਾਂ ਦਾ ਮੁੰਡਾ ਸੀ। ਸੰਤੇ ਦੀ ਵਿਥਿਆ ਸੁਣ ਕੇ ਉਹਨੂੰ ਤਰਸ ਆਇਆ। ਘੁੱਟੀਂ-ਘੁੱਟੀਂ ਚਾਹ ਪੀਂਦਾ ਉਹ ਪਤਾ ਨਹੀਂ ਕੀ ਸੋਚੀ ਜਾ ਰਿਹਾ ਸੀ।

 

ਦੋ ਇਕੱਠੀਆਂ ਕਿਸ਼ਤਾਂ ਅਗਲੀ ਹਾੜ੍ਹੀ ਨੂੰ ਵੀ ਨਹੀਂ ਭਰੀਆਂ ਗਈਆਂ। ਇਸ ਵਾਰ ਹੋਰ ਬੈਂਕ- ਕਰਮਚਾਰੀ ਕਾਗਜ਼ ਲੈਕੇ ਆਇਆ ਸੀ। ਉਹਨੇ ਆਪਣੀ ਸੇਵਾ ਲਈ ਸੀ ਅਤੇ ਚੁੱਪ ਕੀਤਾ ਤੁਰ ਗਿਆ ਸੀ।

 

ਤੀਜੀ ਕਿਸ਼ਤ ਉਹਨਾਂ ਦਿਨਾਂ ਵਿਚ ਆਈ, ਜਦੋਂ ਖੇਤਾਂ ਵਿਚ ਕਣਕ ਬੀਜੀ ਜਾ ਰਹੀ ਸੀ। ਉਹ ਸਾਲ ਉਹਨਾਂ ਦੀ ਜੀਰੀ ਚੰਗੀ ਲੱਗੀ ਸੀ। ਭਾਅ ਵੀ ਚੰਗਾ ਮਿਲਿਆ ਸੀ। ਪਰ ਇਸ ਵਾਰ ਵੀ ਸਾਰੀ ਵੱਟਤ ਘਰ ਦੀਆਂ ਖੱਡਾਂ ਵਿਚ ਜਾ ਵੜੀ। ਦੁਕਾਨਾਂ ਵਾਲਿਆਂ ਦਾ ਐਤਕੀਂ ਫੇਰ ਨਹੀਂ ਕੁਝ ਮੋੜਿਆ ਗਿਆ। ਇਸ ਵਾਰ ਉਹਨਾਂ ਨੂੰ ਤਿੰਨ ਵੱਡੇ ਖਰਚ ਆ ਪਏ। ਇਕ ਤਾਂ ਉਹਨਾਂ ਦੀ ਮੱਝ ਮਰ ਗਈ। ਇਹੀ ਮੱਝ ਦੁੱਧ ਦਿੰਦੀ ਸੀ। ਦੁੱਧ ਦੇਣ ਵਾਲਾ ਘਰ ਵਿਚ ਹੋਰ ਕੋਈ ਪਸ਼ੂ ਨਹੀਂ ਸੀ। ਉਹ ਚਾਹ ਕਰਨ ਵਲੋਂ ਵੀ ਔਖੇ ਹੋਏ ਬੈਠੇ ਸਨ। ਸੱਜਰ ਸੂਈ ਨਵੀਂ ਮੱਝ ਲਿਆਉਣੀ ਪਈ। ਕੀ ਕਰਦੇ, ਸਰਦਾ ਨਹੀਂ ਸੀ। ਖੇਤੀ ਵਾਲਾ ਘਰ ਸੀ । ਖੇਤੀ ਵਾਲੇ ਘਰਾਂ ਵਿਚ ਮੁੱਲ ਦੇ ਦੁੱਧਾਂ ਨਾਲ ਕਦੋਂ ਪੂਰਾ ਪਟਦਾ ਹੈ। ਦੂਜੀ ਗੱਲ ਗੇਲੋ ਦੀ ਸ਼ੂਸ਼ਕ ਤੋਰਨੀ ਸੀ। ਉਹਦੀ ਗੋਦੀ ਮੁੰਡਾ ਥੰਮਣ ਵਾਲੇ ਹੀ ਹੋਇਆ ਸੀ। ਮੁੰਡਾ ਚਾਰ ਮਹੀਨੇ ਦਾ ਹੋ ਚੁੱਕਿਆ ਸੀ। ਪ੍ਰਾਹੁਣਾ ਦੋ ਵਾਰੀਂ ਆ ਕੇ ਖਾਲੀ ਮੁੜ ਗਿਆ। ਹਰ ਵਾਰੀਂ ਖਾਲੀ ਮੋੜਨਾ ਔਖਾ ਸੀ । ਆਖਰ ਨੂੰ ਤਾਂ ਕੁੜੀ ਨੇ ਆਪਣੇ ਘਰ ਜਾਣਾ ਸੀ । ਮੁੰਡੇ ਨੂੰ ਸੋਨੇ ਦਾ ਗਹਿਣਾ ਅਤੇ ਕੁੜੀ ਦੇ ਕੱਪੜੇ ਲੀੜੇ ਤੋਂ ਬਿਨਾਂ ਸੱਸ ਨੂੰ ਸੂਟ, ਤਿੰਨੇ ਨਣਦਾਂ ਨੂੰ ਸੂਟ। ਅੱਧੇ ਵਿਆਹ ਜਿੰਨਾ ਖਰਚ ਸੀ, ਮੁੰਡੇ ਦੀ ਸ਼ੂਸ਼ਕ ਦਾ। ਤੀਜਾ ਵੱਡਾ ਖਰਚ ਸੀ, ਵੱਡੀ ਬਹੂ ਦੇ ਪੇਟ ਦੀ ਰਸੌਲੀ । ਕਈ ਸਾਲਾਂ ਤੋਂ ਉਹਦਾ ਢਿੱਡ ਵਧਿਆ ਹੋਇਆ ਸੀ। ਦਰਦ ਰਹਿੰਦਾ ਸੀ। ਅਖੀਰ ਲੁਧਿਆਣੇ ਲਿਜਾਣਾ ਪਿਆ। ਕਰਨੈਲ ਦੀ ਕੁੜੀ ਅਤੇ ਦਿਆਲੇ ਓਥੇ ਹੀ ਰਹੀਆਂ ਹਸਪਤਾਲ ਵਿਚ ਬਹੂ ਦੇ ਨਾਲ। ਆਪਰੇਸ਼ਨ ਕਰਕੇ ਡਾਕਟਰਾਂ ਨੇ ਰਸੌਲੀ ਤਾਂ ਕੱਢ ਦਿੱਤੀ, ਪਰ ਪ੍ਰਾਈਵੇਟ ਹਸਪਤਾਲ ਹੋਣ ਕਰਕੇ ਪੈਸਾ ਪਾਣੀ ਹੋ ਗਿਆ। ਇਕ ਤਰ੍ਹਾਂ ਨਾਲ ਸਾਰੀ ਜੀਰੀ ਬਹੂ ਦੀ ਰਸੌਲੀ ਉੱਤੇ ਹੀ ਲੱਗ ਗਈ।

 

ਇਹ ਤਿੰਨ ਖਰਚ ਨਾ ਹੁੰਦੇ ਤਾਂ ਬਾਣੀਆਂ ਦਾ ਕੁਝ ਮੁੜਦਾ, ਇਕ-ਅੱਧ ਕਿਸ਼ਤ ਭਰੀ ਜਾਂਦੀ। ਨੌਹਰ ਚੰਦ ਨੇ ਹੋਰ ਵੀ ਲੋਹੜਾ ਮਾਰਿਆ ਸੀ। ਇਕ ਦਿਨ ਸਵੇਰੇ ਸਵੇਰੇ ਪਿੰਡ ਆਕੇ ਘਰ ਮੂਹਰੇ ਲੰਮਾ ਪੈ ਗਿਆ। ਕਹਿੰਦਾ, ”ਪੈਸੇ ਦਿਓ ਮੇਰੇ, ਨਹੀਂ ਐਥੇ ਈ ਮਰੂੰ।’

 

ਘਰ ਮੂਹਰੇ ਆਕੇ ਲਿਟਣ ਨਾਲ ਪੈਸੇ ਥੋੜਾ ਮਿਲਣੇ ਸਨ, ਪਰ ਇਹ ਸੰਤਾ ਸਿੰਘ ਦੀ ਬਦਨਾਮੀ ਬਹੁਤ ਸੀ। ਕਿਸੇ ਨੂੰ ਕੀ ਪਤਾ ਸੀ ਕਿ ਸੰਤੇ ਨੇ ਨੌਹਰ ਚੰਦ ਦੇ ਪੈਸੇ ਦੇਣੇ ਹਨ ਜਾਂ ਕਿੰਨੇ ਦੇਣੇ ਹਨ, ਪਰ ਬਾਣੀਏ ਦਾ ਮਤਲਬ ਪੈਸੇ ਲੈਣਾ ਨਹੀਂ, ਜੱਟ ਦੀ ਬਦਨਾਮੀ ਕਰਨਾ ਸੀ। ਨੌਹਰ ਨੇ ਸੋਚਿਆ ਹੋਵੇਗਾ ਕਿ ਹੱਲਤਣ ਮੰਨ ਕੇ ਸੰਤਾ ਆਪੇ ਉਹਨੂੰ ਕੁਝ ਨਾ ਕੁਝ ਦੇ ਕੇ ਆਵੇਗਾ। ਇਕ ਵਾਰ ਤਾਂ ਸੰਤੇ ਨੂੰ ਐਨਾ ਗੁੱਸਾ ਆਇਆ ਕਿ ਉਹਨੇ ਕਹੀ ਨੂੰ ਹੱਥ ਪਾ ਲਿਆ। ਕਹਿੰਦਾ, ‘ਖੜ੍ਹ ਭੈਣ ਚੋਦਾ ਕਰਿਆੜਾ, ਤੈਨੂੰ ਦੇਮਾਂ ਹੁਣੇ ਰਪੌੜ।” ਦਿਆਲੋ ਭੱਜਕੇ ਮੂਹਰੇ ਹੋਈ ਅਤੇ ਸੰਤੇ ਹੱਥੋਂ ਕਹੀ ਖੋਹ ਲਈ। ਉਹਨੂੰ ਡਰ ਸੀ। ਗੁੱਸੇ ਵਿਚ ਆਇਆ ਬੰਦਾ ਪਾਗਲ ਹੁੰਦਾ ਹੈ। ਕਿਤੇ ਸੱਚੀਂ ਬਾਣੀਏ ਦੀ ਲੱਤ ਨਾ ਵੱਢ ਦੇਵੇ।

 

ਉੱਚੇ ਬੋਲ ਸੁਣਕੇ ਆਂਢ-ਗੁਆਂਢ ਦਾ ਇਕੱਠ ਹੋ ਗਿਆ। ਬੁੜ੍ਹੀਆਂ ਹੈਰਾਨ ਹੋਈਆਂ ਖੜ੍ਹੀਆਂ ਸਨ। ਬਹੂਆਂ ਦੇ ਮੂੰਹ ਉੱਤੇ ਪੱਲੇ ਕੀਤੇ ਹੋਏ। ਤਮਾਸ਼ਾ ਦੇਖਣ ਜੁਆਕ ਭੱਜੇ ਆਏ ਅਤੇ ਚੀਕਾਂ ਮਾਰ ਕੇ ਦੌੜ ਗਏ। ਇਕ ਸਿਆਣੇ ਬੰਦੇ ਨੇ ਨੌਹਰ ਚੰਦ ਨੂੰ ਖੜ੍ਹਾ ਕੀਤਾ ਅਤੇ ਕਿਹਾ, “ਇਉਂ ਕਿਤੇ ਸ੍ਵਾਬ ਨਿੱਬੜਦਾ ਹੁੰਦੈ ਸੇਠਾ, ਤੂੰ ਤਾਂ ਆਵਦੀ ਕੌਮ ਨੂੰ ਲਾਜ ਲਾ ‘ਤੀ। ਜਾਹ ਐਥੋਂ, ਤੇਰੇ ਪੈਸੇ ਕਿਧਰੇ ਨ੍ਹੀ ਜਾਂਦੇ।’

 

ਨੌਹਰ ਚੰਦ ਦੇ ਜਾਣ ਪਿੱਛੋਂ ਸੰਤਾ ਬਾਰ ਉੱਤੇ ਖੜ੍ਹਾ ਫੋਕਾ-ਫੋਕਾ ਹੱਸ ਰਿਹਾ ਸੀ। ਆਖਦਾ ਸੀ, ”ਕੰਜਰ ਦੇ ਕਰਿਆੜ ਨੇ ਲੋਹੜਾ ਮਾਰਿਆ। ਲੈ ਦੇਖੋ । ਲੰਮਾ ਈ ਪੈ ਗਿਆ ਘਰ ਮੂਹਰੇ ਆ ਕੇ।”

 

ਤੀਜੀ ਕਿਸ਼ਤ ਨੂੰ ਬੈਂਕ-ਕਰਮਚਾਰੀ ਦੋ ਵਾਰੀਂ ਫੇਰ ਆਇਆ। ਇਸ ਵਾਰ ਉਹ ਕਹਿਕੇ ਗਿਆ, ”ਸਰਦਾਰ ਜੀ, ਐਤਕੀਂ ਤਾਂ ਕਿਸੇ ਹੀਲੇ ਪੈਸੇ ਭਰਨੇ ਈ ਪੈਣਗੇ। ਤਿੰਨ ਕਿਸ਼ਤਾਂ ‘ਕੱਠੀਆਂ ਹੋ ਗੀਆਂ। ਹੁਣ ਮੈਂ ਨ੍ਹੀ ਮੁੜਕੇ ਆਉਂਦਾ, ਪੁਲਸ ਆਊਗੀ। ਪਹਿਲਾਂ ਪਹਿਲਾਂ ਕਰ ‘ਲੋ ਕੋਈ ਇੰਤਜ਼ਾਮ, ਫੇਰ ਹੱਤਕ ਹੁੰਦੀ ਐ ਬੰਦੇ ਦੀ।’

 

ਓਹੀ ਗੱਲ ਹੋਈ, ਦਸ-ਪੰਦਰਾਂ ਦਿਨਾਂ ਬਾਅਦ ਬੈਂਕ-ਮਨੇਜਰ ਆਪ ਪਿੰਡ ਆਇਆ। ਉਹਦੇ ਨਾਲ ਲਾਲ ਪਗੜੀਆਂ ਵਾਲੇ ਦੋ ਸਿਪਾਹੀ ਸਨ, ਦੋ ਬੰਦੇ ਉਹਨਾਂ ਦੀ ਆਪਣੀ ਬੈਂਕ ਦੇ ਸਨ। ਉਹ ਸੰਤਾ ਸਿੰਘ ਦੇ ਘਰ ਨਹੀਂ ਗਏ। ਸਿਪਾਹੀ ਭੇਜਕੇ ਉਹਨੂੰ ਸੱਥ ਵਿਚ ਬੁਲਾਇਆ। ਸੱਥ ਵਿਚ ਚਾਰ-ਪੰਜ ਬੰਦੇ ਬੈਠੇ ਸਨ। ਇਹ ਵੱਡੀ ਉਮਰ ਦੇ ਬੰਦੇ ਸਨ ਜਿਹੜੇ ਖੇਤਾਂ ਵਿਚ ਨਹੀਂ ਜਾਂਦੇ ਸਨ। ਜਿਵੇਂ ਸੰਤਾ ਸਿੰਘ ਵੀ ਖੇਤ ਨਹੀਂ ਜਾਂਦਾ ਸੀ। ਉਹ ਬੁੱਢਾ ਸੀ, ਕੰਮ ਤਾਂ ਕੋਈ ਹੁੰਦਾ ਨਹੀਂ ਸੀ, ਪਰ ਕਬੀਲਦਾਰੀ ਓਸੇ ਦੇ ਗਲ਼ ਸੀ। ਇਹ ਉਹ ਦਿਨ ਸਨ, ਜਦੋਂ ਜੱਟਾਂ ਨੂੰ ਕੋਈ ਵਿਹਲ ਨਹੀਂ ਹੁੰਦੀ। ਖੇਤਾਂ ਵਿਚ ਐਨਾ ਕੰਮ ਹੁੰਦਾ ਹੈ ਕਿ ਪੁੱਛੋਂ ਨਾ। ਸਾਉਣੀ ਦੇ ਕੁਝ ਕੰਮ ਅਜੇ ਰਹਿੰਦੇ ਹੁੰਦੇ ਹਨ, ਜਦੋਂ ਕਿ ਹਾੜ੍ਹੀ ਦੀ ਬਿਜਾਈ ਬੜੇ ਜ਼ੋਰ-ਸ਼ੋਰ ਨਾਲ ਹੋ ਰਹੀ ਹੁੰਦੀ ਹੈ। ਬੈਂਕ-ਮਨੇਜਰ ਆਪਣੀ ਜਾਣ ਵਿਚ ਬਹੁਤ ਸਦੇਹਾਂ ਆਇਆ ਸੀ ਤਾਂ ਕਿ ਸੰਤਾ ਸਿੰਘ ਘਰ ਹੀ ਮਿਲ ਜਾਵੇ । ਖੇਤਾਂ ਨੂੰ ਜਾਣ ਵਾਲੇ ਤਾਂ ਕਦੋਂ ਦੇ ਜਾ ਚੁੱਕੇ ਸਨ। ਕਰਨੈਲ ਤੇ ਜਰਨੈਲ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਖੇਤ ਨੂੰ ਚਲੇ ਜਾਂਦੇ। ਸੁਆਣੀਆਂ ਗੋਹੇ-ਕੂੜੇ ਦਾ ਕੰਮ ਸਦੇਹਾਂ ਹੀ ਨਿਬੇੜ ਲੈਂਦੀਆਂ ਤਾਂਕਿ ਹਾਜਰੀ ਰੋਟੀ ਖੇਤ ਵਾਲਿਆਂ ਨੂੰ ਛੇਤੀ ਪਹੁੰਚਾਈ ਜਾ ਸਕੇ। ਉਹਨਾਂ ਨੂੰ ਮਿੱਟੀ ਨਾਲ ਘੁਲਦਿਆਂ ਨੂੰ ਭੁੱਖ ਵੀ ਬੜੀ ਤੇਜ਼ ਲਗਦੀ ਹੈ। ਕਾਲਜਾ ਖਾਲੀ ਹੋਕੇ ਡਿੱਗਣ ਨੂੰ ਆਉਂਦਾ ਹੈ। ਪਛੜ ਕੇ ਹਾਜਰੀ ਲਿਆਉਣ ਵਾਲੀਆਂ ਤੀਵੀਆਂ ਉੱਤੇ ਉਹ ਨਹੀਂ ਤਾਂ ਗਾਲਾਂ ਦਾ ਮੀਂਹ ਵਰ੍ਹਾ ਦਿੰਦੇ ਹਨ। ਭੁੱਖੇ ਮਰਦੇ ਦਾ ਹਾਲੀ ਦਾ ਦਿਮਾਗ ਹਿੱਲ ਜਾਂਦਾ ਹੈ ਅਤੇ ਉਹ ਕਦੇ ਕਦੇ ਆਪਣੀ ਤੀਵੀਂ ਨੂੰ ਪਰਾਣੀ ਨਾਲ ਛੁਲਕ ਵੀ ਦਿੰਦਾ ਹੈ।

 

ਸੰਤਾ ਸੱਥ ਵਿਚ ਆਕੇ ਖੜ੍ਹ ਗਿਆ ਅਤੇ ਬੈਂਕ-ਮਨੇਜਰ ਨੂੰ ‘ਮਾਰਾਜ’ ਬੁਲਾਈ। ਬੈਂਕ-ਮਨੇਜਰ ਨੇ ਮਾਰਾਜ ਮਾਮੂਲੀ ਜਿਹੇ ਬੁੱਲ੍ਹ ਹਿਲਾਕੇ ਮੰਨੀਂ ਅਤੇ ਤੁਰਤ ਹੀ ਸਵਾਲ ਕੀਤਾ, ”ਤੂੰ ਈ ਐਂ ਸੰਤਾ ਸਿੰਘ ਪੁੱਤਰ ਦਰਬਾਰਾ ਸਿੰਘ?”

 

”ਹਾਂ ਜੀ, ਮੈਂ ਆਂ।” ਸੰਤਾ ਹੱਥ ਬੰਨ੍ਹੀ ਖੜ੍ਹਾ ਸੀ।

 

”ਟਰੈਕਟਰ ਦਾ ਕਰਜ਼ਾ ਤੂੰ ਈ ਲਿਐ?”

 

”ਹਾਂ ਮਾਪਿਓ, ਮੈਂ ਲਿਆ ਐ।”

 

”ਕਿੰਨਾ ਲਿਐ?”

 

”ਦੋ ਲੱਖ ਚਾਲੀ ਹਜ਼ਾਰ ਜੀ।”

 

“ਕਿੰਨਾ ਚਿਰ ਹੋ ਗਿਐ?”

 

”ਜੀ, ਦੋ ਸਾਲ ਹੋ ‘ਗੇ।’

 

”ਫੇਰ ਤੇਰੇ ਪਿਓ ਦਾ ਪੈਸਾ ਐ ਉਹ, ਤੂੰ ਮੋੜਦਾ ਨ੍ਹੀ। ਤੀਜੀ ਕਿਸ਼ਤ ਦੇਕੇ ਗਿਐ, ਸਾਡਾ ਬੰਦਾ। ਤੂੰ ਹਾਲ ਤੱਕ ਇਕ ਵੀ ਨ੍ਹੀ ਭਰੀ। ਕੀ ਸਲਾਹ ਐ ਤੇਰੀ?”

 

”ਓ ਮਾਰਾਜ ਜੀ, ਐਤਕੀਂ ਇਕ ਤਾਂ ਐਸ ਮਰ ‘ਗੀ ਮੇਰੀ, ਨਮੀਂ ਐਸ ਲੈਣੀ ਪੈਗੀ। ਇਕ ਬਹੂ ਦੀ उमेली…..”

 

”ਤੂੰ ਕਿਉਂ ਨਾ ਮਰ ਗਿਆ, ਐਸ ਨਾਲ ਈ। ਭੈਣ ਚੋਦ ਸਾਨੂੰ ਵਖਤ ਪਾਇਆ ਹੋਇਐ। ਸਾਡੇ ਉੱਤੋਂ ਡੰਡਾ ਖੜਕਦੈ।” ਬੈਂਕ-ਮਨੇਜਰ ਨੇ ਉਹਦੀ ਅਗਲੀ ਗੱਲ ਨਹੀਂ ਸੁਣੀ।

 

”ਨਾ ਜੀ, ਜਦੋਂ ਲਿਐ, ਦੇਣਾ ਈ ਐ। ਹੱਕ ਬਣਦੈ ਮੇਰਾ। ਮੈਂ ਕਰਦਾਂ ਕੋਈ ਬੰਦੋਬਸਤ। ਸੰਤੇ ਨੇ ਬੈਂਕ-ਮਨੇਜਰ ਦੇ ਪੈਰ ਫੜੇ। ਉਹਨੂੰ ਲੱਗਿਆ ਜਿਵੇਂ ਸੱਥ ਵਿਚ ਬੈਠੇ ਉਹਦੇ ਸ਼ਰੀਕ ਮੁਸਕੜੀਏਂ ਹੱਸ ਰਹੇ ਹੋਣ।

 

”ਸੰਤਾ ਸਿਆਂ ਮੇਰੀ ਇਕੋ ਸੁਣ ਲੈ। ਮੈਂ ਵੀ ਜੱਟ ਦਾ ਪੁੱਤ ਆਂ, ਕੋਈ ਮਜ੍ਹਬੀ-ਰਮਦਾਸੀਆ ਨ੍ਹੀ । ਦਸ ਦਿਨਾਂ ਦੇ ਅੰਦਰ ਅੰਦਰ ਤਿੰਨੇ ਕਿਸ਼ਤਾਂ ਕੱਠੀਆਂ ਭਰ ਦੇ। ਨਹੀਂ ਡੰਡਾ ਦੇ ਕੇ ਪੈਸੇ ਲੈਣ ਮੈਂ ਵੀ ਜਾਣਦਾਂ।” ਬੈਂਕ-ਮਨੇਜਰ ਨੇ ਸੰਤੇ ਦੇ ਕੇ ਮੋਢੇ ਉੱਤੇ ਹੱਥ ਧਰਿਆ ਅਤੇ ਉਹ ਸੱਥ ਵਿਚ ਬੈਠੇ ਲੋਕਾਂ ਵੱਲ ਅੱਖਾਂ ਕੱਢਕੇ ਝਾਕਿਆ।

 

; ”ਦੇਖ ਓਏ ਧੌਲ-ਦਾੜ੍ਹੀਆ ਕਿਮੇਂ ਕੱਲ ਦੇ ਛੋਕਰੇ ਦੇ ਪੈਰੀਂ ਹੱਥ ਲਾਈਂ ਜਾਂਦੈ।’ ਸੱਥ ਵਿਚ ਬੈਠੇ ਇਕ ਬੰਦੇ ਨੇ ਦੂਜੇ ਦੇ ਕੰਨ ਵਿਚ ਆਖਿਆ।

 

“ਏਦੂੰ ਤਾਂ ਜਾਰ ਬੰਦਾ ਮਰ ਈ ਜਾਵੇ।” ਸੁਣਨ ਵਾਲੇ ਨੇ ਜਵਾਬ ਦਿੱਤਾ।

 

ਉਹ ਪੰਜੇ ਮਾਰੂਤੀ ਕਾਰ ਵਿਚ ਬੈਠਕੇ ਮੰਡੀ ਰੋਡ ਸ਼ਾਹ ਤੋਂ ਆਏ ਸਨ। ਬੈਂਕ-ਮਨੇਜਰ ਆਪ ਕਾਰ ਚਲਾ ਰਿਹਾ ਸੀ। ਸੰਤੇ ਨੂੰ ਓਥੇ ਹੀ ਖੜ੍ਹਾ ਛੱਡ ਕੇ ਵਾਪਸ ਚਲੇ ਗਏ। ਉਹ ਢਾਕਾਂ ਉੱਤੇ ਹੱਥ ਧਰੀ ਨਿਰਜਿੰਦ ਹੋਇਆ ਚੁੱਪ ਖੜ੍ਹਾ ਸੀ। ਉਹਦੀ ਨਿਗਾਹ ਧਰਤੀ ਉੱਤੇ ਸੀ। ਸੱਥ ਵਿਚ ਬੈਠੇ ਬੰਦਿਆਂ ਨੇ ਉਹਨੂੰ ਕੁਝ ਨਹੀਂ ਆਖਿਆ। ਉਹ ਬਗੈਰ ਕਿਸੇ ਵੱਲ ਝਾਕਿਆਂ ਆਪਣੇ ਘਰ ਨੂੰ ਤੁਰ ਗਿਆ।

 

ਉਹਨੇ ਸਵੇਰੇ-ਸਵੇਰੇ ਚਾਹ ਪੀਤੀ ਸੀ। ਚਾਹ ਪੀਣ ਤੋਂ ਪਹਿਲਾਂ ਪਾਣੀ ਨਾਲ ਫੀਮ ਦਾ ਕੰਡਾ ਅੰਦਰ ਲੰਘਾਇਆ ਸੀ। ਰੋਟੀ ਪੱਕ ਰਹੀ ਸੀ, ਪਰ ਉਹਨੂੰ ਕੋਈ ਭੁੱਖ ਨਹੀਂ ਸੀ। ਉਹਨੇ ਹੱਥ ਵਿਚ ਰੋਹ ਦੀ ਬੋਰੀ ਦਾ ਝੋਲਾ ਫੜਿਆ, ਆਪਣੀ ਜੇਬ ਟੋਹੀ ਅਤੇ ਮੰਡੀ ਨੂੰ ਚੱਲ ਪਿਆ। ਉਸ ਵਕਤ ਦਿਆਲੋ ਘਰ ਨਹੀਂ ਸੀ। ਬਾਹਰ ਖੇਤਾਂ ਵੱਲ ਜੰਗਲ-ਪਾਣੀ ਗਈ ਹੋਵੇਗੀ। ਜੁਆਕ ਖੇਡਦੇ ਫਿਰਦੇ ਸਨ। ਹਾਲੇ ਸਕੂਲ ਜਾਣ ਦਾ ਵੇਲਾ ਨਹੀਂ ਹੋਇਆ ਹੋਵੇਗਾ। ਬਹੂਆਂ ਨੇ ਸੰਤੇ ਨੂੰ ਨਹੀਂ ਪੁੱਛਿਆ ਕਿ ਉਹ ਕਿੱਧਰ ਜਾ ਰਿਹਾ ਹੈ । ਨਾ ਸੰਤਾ ਬਹੂਆਂ ਨੂੰ ਕੁਝ ਦੱਸ ਕੇ ਘਰੋਂ ਬਾਹਰ ਹੋਇਆ ਸੀ।

 

ਬੋਹੜ ਵਾਲੇ ਖੂਹ ਕੋਲ ਟੈਂਪੂ ਤਿਆਰ ਖੜ੍ਹਾ ਸੀ। ਉਹ ਚੁੱਪ-ਕੀਤਾ ਜਿਹਾ ਟੈਂਪੂ ਉੱਤੇ ਜਾ ਚੜ੍ਹਿਆ। ਟੈਂਪੂ ਫੱਰਾਟੇ ਛੱਡਦਾ ਮੰਡੀ ਨੂੰ ਜਾ ਰਿਹਾ ਸੀ। ਬਠਿੰਡੇ ਵਾਲੀ ਸੜਕ ਲੰਘਕੇ ਅਲਬੇਲ ਦੇ ਸ਼ੈਲਰ ਕੋਲ ਟੈਂਪੂ ਚਲਦਾ-ਚਲਦਾ ਖੜ੍ਹ ਗਿਆ। ਉਹਦਾ ਕੁਝ ਟੁੱਟ ਗਿਆ ਲੱਗਦਾ ਸੀ। ਸਾਰੀਆਂ ਸਵਾਰੀਆਂ ਡਰੀਆਂ ਹੋਈਆਂ ਥੱਲੇ ਉੱਤਰ ਗਈਆਂ ਅਤੇ ਕਿਸੇ ਹੋਰ ਗੱਡੀ ਦਾ ਇਤੰਜ਼ਾਰ ਕਰਨ ਲੱਗੀਆਂ। ਲੋਕ ਟੈਂਪੂ ਵਾਲੇ ਨੂੰ ਬੁਰਾ- ਭਲਾ ਆਖ ਰਹੇ ਸਨ, “ਤੂੰ ਦੇਖ ਕੇ ਤੁਰਿਆ ਕਰ ਬਈ ਕੁੱਲ ਚੀਜ਼।” ਸਵਾਰੀਆਂ ਏਧਰ-ਓਧਰ ਸੜਕ ਦੇ ਦੋਵੇਂ ਪਾਸੇ ਹੋਕੇ ਖੜ੍ਹੀਆਂ ਸਨ ਕਿ ਪਿੰਡ ਵਲੋਂ ਮਿਨੀ-ਬੱਸ ਆਉਂਦੀ ਦਿਸੀ। ਸਭ ਦੀ ਜਾਨ ਵਿਚ ਜਾਨ ਪੈ ਗਈ।

 

ਮੰਡੀ ਵਿਚ ਉਹ ਬੇਮਤਲਬ ਜਿਹਾ ਹੀ ਏਧਰ-ਓਧਰ ਫਿਰਦਾ ਰਿਹਾ। ਉਹਦਾ ਜੀਅ ਸੀ ਕਿ ਉਹ ਕੀਮਤੀ ਲਾਲ ਦੀ ਦੁਕਾਨ ਉੱਤੇ ਜਾਵੇ ਅਤੇ ਉਹਦੇ ਨਾਲ ਆਪਣਾ ਦੁੱਖ ਸਾਂਝਾ ਕਰੇ। ਕੀਹ ਐ, ਕੀਮਤੀ ਲਾਲ ਕਿਸੇ ਰਾਹ ਪਾ ਦੇਵੇ। ਫੇਰ ਵੀ ਮਹਾਜਨ ਸਿਆਣਾ ਹੁੰਦਾ ਹੈ। ਪਰ ਨਹੀਂ, ਉਹਨੇ ਸੋਚਿਆ ਕੀਮਤੀ ਲਾਲ ¸ ਆਪਣੇ ਪੱਖ ਦੀ ਗੱਲ ਕਰੇਗਾ। ਉਹ ਸੁਝਾਓ ਦੇਵੇਗਾ ਜਿਸ ਵਿਚ ਉਹਨੂੰ ਆਪ ਕੋਈ ਲਾਭ ਹੁੰਦਾ ਹੋਵੇ। ਨੌਹਰ ਚੰਦ ਦੀ ਦੁਕਾਨ ਉੱਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਉਹ ਤਾਂ ਪਿੰਡ ਆਕੇ ਉਹਦੇ ਘਰ ਅੱਗੇ ਕੀ ਗੰਦ ਖਿਲਾਰ ਕੇ ਗਿਆ ਹੈ। ਹੋਰ ਕਿਸੇ ਦੀਆਂ ਦੁਕਾਨਾਂ ਨਾਲ ਉਹਦਾ ਕੋਈ ਖਾਸ ਵਾਹ ਨਹੀਂ ਸੀ। ਉਹ ਰੇਲਵੇ ਸਟੇਸ਼ਨ ਵੱਲ ਦੀਆਂ ਦੁਕਾਨਾਂ ਕੰਨੀ ਚਲਿਆ ਗਿਆ। ਇਕ ਚਾਹ ਦੀ ਦੁਕਾਨ ਵਿਚ ਜਾਕੇ ਡਬਲਰੋਟੀ ਲਈ ਅਤੇ ਉਹਦੀਆਂ ਬੁਰਕੀਆਂ ਨੂੰ ਚਾਹ ਦੇ ਗਿਲਾਸ ਵਿਚ ਡੋਬ-ਡੋਬ ਖਾਣ ਲੱਗਿਆ। ਫੇਰ ਖਾਸਾ ਚਿਰ ਰੇਲਵੇ ਪਲੇਟਫਾਰਮ ਦੇ ਇਕ ਬੈਂਚ ਉੱਤੇ ਬੇਮਤਲਬ ਹੀ ਪਿਆ ਰਿਹਾ। ਓਥੇ ਪਿਆ ਉਹ ਕੁਝ ਵੀ ਨਹੀਂ ਸੋਚ ਰਿਹਾ ਸੀ।

 

ਉਹਨੂੰ ਖੁਦ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰਦਾ ਫਿਰਦਾ ਹੈ। ਉਹਨੇ ਚਾਹਿਆ, ਉਹ ਪਿੰਡ ਨੂੰ ਵਾਪਸ ਮੁੜ ਜਾਵੇ। ਇਥੇ ਮੰਡੀ ਵਿਚ ਉਹਦਾ ਕੌਣ ਹੈ। ਉਹ ਮਿੰਨੀ-ਬੱਸਾਂ ਦੇ ਅੱਡੇ ਉੱਤੇ ਆ ਖੜ੍ਹਾ। ਇਕ ਮਿੰਨੀ-ਬੱਸ ਥੰਮਣ ਵਾਲੇ ਲਈ ਤਿਆਰ ਖੜ੍ਹੀ ਸੀ। ਕਾਲੇ ਝੋਲੇ ਤੇ ਵਿਸਲ ਵਾਲਾ ਮੁੰਡਾ ਉੱਚੀ-ਉੱਚੀ ਹਾਕਾਂ ਮਾਰੀਂ ਜਾ ਰਿਹਾ ਸੀ। ਚਲੋ ਬਈ ਟਿੱਬਾ, ਥੰਮਣ ਆਲਾ, ਕਾਹਨੇ ਕੇ, ਭੈਣੀ ਜੱਸਾ, ਧਨੌਲਾ। ਚਲੋ ਬਈ…..ਉਹ ਮਿੰਨੀ-ਬੱਸ ਅੰਦਰ ਆ ਬੈਠਾ। ਖਾਸੀਆਂ ਸਵਾਰੀਆਂ ਹੋ ਚੁੱਕੀਆਂ ਸਨ। ਉਹਨਾਂ ਦੇ ਪਿੰਡ ਦੀ ਇਕ ਸਵਾਰੀ ਨਹੀਂ ਸੀ। ਉਹਦਾ ਜੀਅ ਕੀਤਾ, ਉਹ ਵੀ ਆਪਣੇ ਪਿੰਡ ਨੂੰ ਨਾ ਜਾਵੇ । ਹੋਰ ਕਿਧਰੇ ਚਲਿਆ ਜਾਵੇ । ਪਿੰਡ ਬੁਰਾ ਲੱਗ ਰਿਹਾ ਸੀ। ਆਪਣਾ ਘਰ ਉਹਨੂੰ ਬੁਰਾ ਲੱਗ ਰਿਹਾ ਸੀ। ਪਿੰਡ ਦੀ ਸੱਥ ਬੁਰੀ ਲੱਗਣ ਲੱਗੀ। ਸੱਥ ਵਿਚ ਬੈਠੇ ਲੋਕ । ਬੈਂਕ ਮਨੇਜਰ ਕਿਵੇਂ ਬੋਲ ਰਿਹਾ ਸੀ, ” ਮੈਂ ਵੀ ਜੱਟ ਦਾ ਪੁੱਤ ਆ, ਕੋਈ ਮਜ੍ਹਬੀ ਰਮਦਾਸੀਆ ਨ੍ਹੀ। ਦਸ ਦਿਨਾਂ ਦੇ ਅੰਦਰ- ਅੰਦਰ ਤਿੰਨੇ ਕਿਸ਼ਤਾਂ ‘ਕੱਠੀਆਂ ਭਰਦੇ। ਨਹੀਂ ਡੰਡਾ ਦੇ ਕੇ ਪੈਸੇ ਲੈਣ ਮੈਂ ਵੀ ਜਾਣਦਾਂ।” ਸੱਥ ਵਿਚ ਬੈਠੇ ਸ਼ਰੀਕ ਜੱਟ ਕਿਵੇਂ ਮੁਸਕੜੀਏਂ ਹੱਸ ਰਹੇ ਸਨ। ਉਹਨਾਂ ਦੀ ਕਮੀਨੀ ਮੁਸਕਾਣ ਬੈਂਕ ਮਨੇਜਰ ਦੇ ਬੋਲਾਂ ਨਾਲੋਂ ਵੀ ਕਿੰਨੀ ਭੈੜੀ ਸੀ। ਸੰਤਾ ਬੜੀ ਸ਼ਿੱਦਤ ਨਾਲ ਸੋਚਦਾ, ਕੀ ਉਹ ਆਪਣੇ ਪਿੰਡ ਜਾਕੇ ਓਸੇ ਸੱਥ ਵਿਚ ਦੀ ਲੰਘ ਕੇ ਆਪਣੇ ਘਰ ਜਾਵੇਗਾ? ਕੀ ਉਹ ਉਸ ਸੱਥ ਵਿਚ ਦੀ ਲੰਘ ਸਕੇਗਾ? ਉਹਨੂੰ ਲੱਗਿਆ ਜਿਵੇਂ ਉਹ ਬੰਦੇ ਹਾਲੇ ਤੱਕ ਵੀ ਓਥੇ ਸੱਥ ਵਿਚ ਹੀ ਬੈਠੇ ਹੋਣ। ਪਿੰਡ ਦੇ ਨੇੜੇ ਜਿਹੇ ਆਕੇ ਉਹਨੇ ਕੰਡਕਟਰ ਮੁੰਡੇ ਦਾ ਕੁੜਤਾ ਖਿਚਿਆ ਅਤੇ ਇਸ਼ਾਰਾ ਕੀਤਾ ਕਿ ਮਿੰਨੀ ਬੱਸ ਓਥੇ ਹੀ ਰੋਕ ਦਿੱਤੀ ਜਾਵੇ! ਕੰਡਕਟਰ ਮੁੰਡੇ ਨੇ ਸੋਚਿਆ, ਇਹ ਕੋਈ ਖੇਤਾਂ ਦੀ ਸਵਾਰੀ ਹੋਵੇਗੀ ਅਤੇ ਵਿਸਲ ਮਾਰ ਦਿੱਤੀ।

 

ਸੰਤਾ ਆਪਣੇ ਘਰ ਨੂੰ ਨਹੀਂ ਗਿਆ। ਸਿੱਧਾ ਆਪਣੇ ਖੇਤ ਦੀ ਮੋਟਰ ਵੱਲ ਹੋ ਲਿਆ। ਆਲੇ- ਦੁਆਲੇ ਦੇ ਖੇਤਾਂ ਵਿਚ ਲੋਕ ਕੰਮ ਕਰਦੇ ਫਿਰਦੇ ਸਨ। ਉਹ ਆਪਣੇ ਖੇਤ ਪਹੁੰਚਿਆ ਤਾਂ ਉਹਦੇ ਦੋਵੇਂ ਮੁੰਡੇ ਵੀ ਓਥੇ ਹੀ ਸਨ। ਕਰਨੈਲ ਕਣਕ ਬੀਜ ਰਿਹਾ ਸੀ। ਜਰਨੈਲ ਕੋਈ ਹੋਰ ਕੰਮ-ਧੰਦਾ ਕਰਦਾ ਫਿਰਦਾ ਸੀ। ਮੁੰਡਿਆਂ ਨੇ ਬਾਪੂ ਨੂੰ ਦੇਖ ਤਾਂ ਲਿਆ ਪਰ ਬੁਲਾਇਆ ਨਹੀਂ। ਦੋਵਾਂ ਨੇ ਸੋਚਿਆ ਹੋਵੇਗਾ, ਬਾਪੂ ਏਧਰੋਂ- ਕਿਧਰੋਂ ਆਇਆ ਹੈ, ਖੇਤ ਆ ਵੜਿਆ। ਕਣਕ ਬਿਜਦੀ ਦੇਖਣ ਆਇਆ ਹੈ। ਮੋਟਰ ਦੇ ਕੋਠੇ ਅੰਦਰ ਪਾਣੀ ਦਾ ਤੌੜਾ ਪਿਆ ਸੀ । ਸੰਤੇ ਨੇ ਪਾਣੀ ਦਾ ਗਿਲਾਸ ਪੀਤਾ ਅਤੇ ਨੇਂਬੂ ਦੀ ਛਾਂ ਵਿਚ ਪੈ ਗਿਆ। ਥੱਲੇ ਆਪਣੇ ਤੇੜ ਵਾਲੀ ਚਾਦਰ ਵਿਛਾ ਲਈ। ਦਿਨ ਛਿਪਣ ਨੂੰ ਹੋਇਆ ਤਾਂ ਮੁੰਡੇ ਕੰਮ ਛੱਡ ਕੇ ਪਿੰਡ ਨੂੰ ਚੱਲ ਪਏ, ਪਰ ਬਾਪੂ ਹਾਲੇ ਵੀ ਓਥੇ ਹੀ ਪਿਆ ਸੀ। ਜਿਵੇਂ ਉਹਦੀ ਅੱਖ ਲੱਗ ਗਈ ਹੋਵੇ। ਜਾਣ ਵੇਲੇ ਜਰਨੈਲ ਨੇ ਉਹਨੂੰ ਕਿਹਾ ਸੀ, ‘‘ਬਾਪੂ, ਆ ਚਲੀਏ।”

 

‘ਚਲੋ ਤੁਸੀਂ, ਮੈਂ ਥੋੜਾ ਠਹਿਰ ਕੇ ਆਉ।” ਸੰਤਾ ਜਿਵੇਂ ਖੂਹ ਵਿਚੋਂ ਬੋਲਿਆ ਹੋਵੇ।

 

ਉਹ ਜਦੋਂ ਉਹਨੂੰ ਦਿਸਣੋ ਹਟ ਗਏ, ਉਹ ਮੋਟਰ ਵਾਲੇ ਕੋਠੇ ਵੱਲ ਗਿਆ। ਕੋਠੇ ਦੀ ਕੁੰਜੀ ਜਰਨੈਲ ਉਹਨੂੰ ਫੜਾ ਗਿਆ ਸੀ। ਸ਼ਇਦ ਪਾਣੀ ਧਾਣੀ ਪੀਣਾ ਹੋਵੇ।

 

ਮੰਡੀ ਵਿਚ ਬੇਮਤਲਬ ਫਿਰਦਿਆਂ- ਤੁਰਦਿਆਂ ਜਦੋਂ ਉਹਨੇ ਚਾਹਿਆ ਸੀ ਕਿ ਪਿੰਡ ਨੂੰ ਵਾਪਸ ਮੁੜ ਜਾਵੇ, ਇਥੇ ਉਹਦਾ ਕੌਣੇ ਹੈ ਤਾਂ ਰੇਲਵੇ ਫਾਟਕ ਕੋਲ ਆਕੇ ਉਹਨੇ ਪੈਰ ਮਲਿਆ ਸੀ। ਇਥੇ ਹੀ ਕੀੜੇਮਾਰ ਦਵਾਈਆਂ ਦੀ ਦੁਕਾਨ ਸੀ । ਉਹਨੇ ਕਣਕ ਦੇ ਢੋਲ ਵਿਚ ਪਾਉਣ ਵਾਲੀਆਂ ਗੋਲੀਆਂ ਦੀ ਡੱਬੀ ਮੰਗੀ। ਪੈਸੇ ਦਿੰਦਿਆਂ ਉਹਨੇ ਦੁਕਾਨਦਾਰ ਮੁੰਡੇ ਨੂੰ ਪੁੱਛਿਆ, “ਅਸਲੀ ਐ?”

 

”ਜਮ੍ਹਾਂ ਅਸਲੀ, ਸਰਦਾਰ ਜੀ। ਅਸਲੀ ਨਾ ਹੋਈ ਤਾਂ ਮੋੜ ਜੀਓ ਬੇਸ਼ੱਕ। ਪੈਸੇ ਵਾਪਸ।” ਮੁੰਡੇ ਨੇ ਪੈਸੇ ਗੱਲੇ ਵਿਚ ਸੁੱਟਦਿਆਂ ਸੜੇ ਕੇਲੇ ਦੀ ਬੁਰਕੀ ਵੱਢੀ।

 

ਕੋਠੇ ਵਿਚ ਜਾਕੇ ਸੰਤੇ ਨੇ ਦਾਤੀ ਦੀ ਚੁੰਝ ਨਾਲ ਡੱਬੀ ਖੋਲ੍ਹੀ। ਡੱਬੀ ਖੋਲ੍ਹਦਿਆਂ ਉਹਨੂੰ ਖਾਸਾ ਚਿਰ ਲੱਗ ਗਿਆ। ਨਾਲ ਦੀ ਨਾਲ ਜਿਵੇਂ ਉਹਨੂੰ ਕੋਈ ਘੂਕੀ ਜਿਹੀ ਚੜ੍ਹਦੀ ਜਾ ਰਹੀ ਹੋਵੇ। ਉਹਨੇ ਪਾਣੀ ਦਾ ਗਿਲਾਸ ਲਿਆ ਅਤੇ ਦੋ ਗੋਲੀਆਂ ਜੀਭ ਉੱਤੇ ਰੱਖਕੇ ਇਕੋ ਵੱਡੀ ਘੁੱਟ ਨਾਲ ਅੰਦਰ ਸੁੱਟ ਲਈਆਂ।

 

ਦਿਆਲੋ ਨੇ ਉਹਨੂੰ ਗਈ ਰਾਤ ਤੱਕ ਉਡੀਕਿਆ। ਵਾਰ- ਵਾਰ ਮੁੰਡਿਆਂ ਨੂੰ ਆਖ ਰਹੀ ਸੀ, ”ਪਤਾ ਲਓ ਵੇ ਆਵਦੇ ਪਿਓ ਦਾ। ਕਿੱਥੇ ਬੈਠੇ ਹੁਣ ਤਾਈਂ? ਐਨਾ ਨ੍ਹੇਰਾ ਤਾਂ ਉਹਨੇ ਕਦੇ ਕੀਤਾ ਨ੍ਹੀ ਸੀ?”

 

ਸਾਰਾ ਦਿਨ ਕੰਮ ਦੇ ਥੱਕਿਆਂ ਨੂੰ ਨੀਂਦ ਚੜ੍ਹੀ ਹੋਈ ਸੀ। ਬੇਬੇ ਜਦੋਂ ਉਹਨਾਂ ਦੇ ਸਿਰਾਂ ਉੱਤੇ ਹੀ ਆ ਖੜ੍ਹੀ ਅਤੇ ਉੱਚਾ ਉੱਚਾ ਬੋਲਣ ਲੱਗੀ ਤਾਂ ਦੋਵੇਂ ਮੁੰਡੇ ਟਾਰਚ ਲੈਕੇ ਮੋਟਰ ਉੱਤੇ ਗਏ। ਬਾਪੂ ਓਵੇਂ ਦਾ ਓਵੇਂ ਨੀਂਬੂ ਥੱਲੇ ਚਾਦਰ ਉੱਤੇ ਪਿਆ ਸੀ। ਉਹਨਾਂ ਨੇ ਦੇਖਿਆ, ਬਾਪੂ ਥੱਲੇ ਅੱਧੀ ਚਾਦਰ ਹੈ, ਬਾਕੀ ਚਾਦਰ ਵਿਚ ਵੱਟ ਹੀ ਵੱਟ ਹਨ। ਕੋਠੇ ਅੰਦਰ ਗਏ ਤਾਂ ਦੇਖਿਆ, ਪਾਣੀ ਦੇ ਤੌੜੇ ਕੋਲ ਚੱਪਣ ਉੱਤੇ ਸਲਫਾਸ ਦੀ ਖੁੱਲ੍ਹੀ ਡੱਬੀ ਪਈ ਹੈ।

 

Credit  – ਰਾਮ ਸਰੂਪ ਅਣਖੀ

Leave a comment