ਗੁਰੀਲਾ
ਮਿਹਨਤੀ ਲੋਕਾਂ ਦੇ ਹਿੱਤ ਵਿੱਚ, ਜ਼ਾਲਮਾਂ ਅਤੇ ਲੁਟੇਰਿਆਂ ਵਿਰੁੱਧ ਲੁਕ ਕੇ ਲੜਣ ਵਾਲੇ ਨੂੰ ਗੁਰੀਲਾ ਆਖਦੇ ਹਨ। ਗੁਰੀਲੇ ਦਾ ਮਕਸਦ ਹੁੰਦਾ ਏ, ਜ਼ਾਲਮ ਰਾਜ ਨੂੰ ਉਖਾੜਨਾ ਅਤੇ ਲੋਕਾਂ ਦਾ ਰਾਜ ਸਥਾਪਿਤ ਕਰਨਾ, ਜਿੰਨਾ ਚਿਰ ਕਾਮਯਾਬੀ ਹਾਸਿਲ ਨਾ ਹੋਵੇ, ਉੱਨਾ ਚਿਰ ਦੁਸ਼ਮਣ ਸਰਕਾਰ ਨੂੰ ਚੈਨ ਨਾ ਲੈਣ ਦੇਣਾ ਅਤੇ ਉਹਦੇ ਕਸੀਕਿਆਂ ਨੂੰ ਤਬਾਹ ਕਰਦੇ ਰਹਿਣਾ।
ਕਿਰਤੀ ਜਮਾਤ ਦਾ ਬੰਦਾ ਹੀ ਵਫ਼ਾਦਾਰ ਗੁਰੀਲਾ ਸਾਬਿਤ ਹੋ ਸਕਦਾ ਹੈ, ਸਾਰੇ ਸਮਾਜਿਕ ਰਿਸ਼ਤੇ ਤੋੜਕੇ ਗੁਰੀਲਾ ਕੇਵਲ ਕਿਰਤੀ ਲੋਕਾਂ ਨੂੰ ਹੀ ਆਪਣੇ ਮਾਂ ਬਾਪ ਬਣਾਉਂਦਾ ਹੈ ਅਤੇ ਸਾਥੀਆਂ ਦਾ ਨਵਾਂ ਭਾਈਚਾਰਾ ਕਾਇਮ ਕਰਦਾ ਹੈ। ਉਹ ਸਮੇਂ ਦੀ ਰਾਜਨੀਤੀ, ਇਤਿਹਾਸ ਤੋਂ ਜਾਣੂੰ, ਭੂਗੋਲਿਕ ਉਚਾਣਾਂ-ਨਿਵਾਣਾਂ ਦਾ ਪਾਰਖੂ ਅਤੇ ਸਮਾਜਿਕ ਪੈਦਾਵਾਰ ਦੇ ਚਲ ਰਹੇ ਸਬੰਧਾਂ ਦੀ ਰਫ਼ਤਾਰ ਦਾ ਗਿਆਤਾ ਹੁੰਦਾ ਹੈ।
ਦੁਸ਼ਮਣ ਦੇ ਮੁਕਾਬਲੇ ਉਸ ਕੋਲ ਸ਼ਕਤੀ ਜ਼ੀਰੋ ਹੁੰਦੀ ਹੈ। ਪਰ ਉਸ ਕੋਲ ਇੱਕੋ ਇੱਕ ਦ੍ਰਿੜ ਇਰਾਦੇ ਦਾ ਹਥਿਆਰ ਹੁੰਦਾ ਹੈ ਜਿਸ ਤੇਸ ਨਾਲ ਉਸਨੇ ਪਹਾੜ ਚੀਰਨਾ ਹੁੰਦਾ ਹੈ। ਗੁਰੀਲੇ ਨੂੰ ਹਮੇਸ਼ਾ ਹਾਰਾਂ ਦਾ ਸਾਹਮਣਾ ਰਹਿੰਦਾ ਹੈ, ਸਵਾਏ ਅੰਤਲੀ ਜਿੱਤ ਦੇ । ਕਈ ਵਾਰ ਉਹ ਜਿੱਤ ਅਗਲੀ ਪੁਸ਼ਤ ਪੂਰੀ ਕਰਦੀ ਹੈ, ਅਮੋੜ ਇਰਾਦੇ ਨਾਲ ਉਹ ਦੁਸ਼ਮਣ ਦੀਆਂ ਸਰਹੱਦੀ ਚੌਕੀਆਂ ਉੱਤੇ ਪਹਿਲਾਂ ਛਾਪਾ ਮਾਰਦਾ ਹੈ ਅਤੇ ਲੰਮਾਂ ਸਮਾਂ ਨਾ ਖ਼ਤਮ ਹੋਣ ਵਾਲੀ ਲੜਾਈ ਨੂੰ ਛੇੜ ਦਿੰਦਾ ਹੈ। ਕਿਉਂਕਿ ਉਸ ਨੂੰ ਅਟੱਲ ਭਰੋਸਾ ਹੁੰਦਾ ਹੈ : ਮੈਂ ਨੇਕ ਤੇ ਸੱਚ ਦੇ ਰਾਹ ਉੱਤੇ ਹਾਂ-ਮੈਂ ਲੋਕਾਂ ਦਾ ਜਾਇਆ ਲੋਕਾਂ ਦੇ ਹਿੱਤਾਂ ਲਈ ਜੂਝ ਰਿਹਾ ਹਾਂ-ਇਸ ਲਈ ਜੱਦੋ-ਜਹਿਦ ਵਿੱਚ ਲੁੱਟੇ ਜਾਂਦੇ ਤੇ ਜ਼ੁਲਮਾਂ ਦੇ ਸਤਾਏ ਲੋਕਾਂ ਦਾ ਜੁੜਨਾ ਅਵਸ਼ ਹੈ ਅਤੇ ਦੁਸ਼ਮਣ ਦੀ ਤਾਕਤ ਦਾ ਖੁਰਨਾ ਵੀ ਜ਼ਰੂਰੀ ਹੈ। ਇਸ ਲਈ ਉਹ ਪਹਿਲੇ ਫਾਇਰ ਨਾਲ ਦੁਸ਼ਮਣਾਂ ਦੀ ਸਫ਼ ਵਿੱਚ ਖਲਬਲੀ ਮਚਾ ਧਰਦਾ ਹੈ।
ਭਾੜੇ ਦੀ ਫ਼ੌਜ ਵਿੱਚ ਦਹਿਸ਼ਤ ਪਾ ਦੇਣਾ ਉਹਦੀ ਪਹਿਲੀ ਕਾਮਯਾਬੀ ਹੁੰਦੀ ਹੈ।
ਗੁਰੀਲਾ ਆਪਣੇ ਮਿਸ਼ਨ ਦਾ ਸੱਚਾ-ਸੁੱਚਾ ਯੋਧਾ ਹੁੰਦਾ ਹੈ। ਆਪਣੀਆਂ ਇਨਕਲਾਬੀ ਕਾਰਵਾਈਆਂ ਜਾਰੀ ਰੱਖਣ ਲਈ, ਉਹ ਲੋਕ ਦੁਸ਼ਮਣਾਂ ਦੀ ਲੁੱਟੀ ਹੋਈ ਪੂੰਜੀ ਨੂੰ ਖੋਹ ਲੈਣ ਦਾ ਹੱਕ ਰੱਖਦਾ ਹੈ। ਉਸ ਲਈ ਅੱਯਾਸ਼ੀ ਕੁਫ਼ਰ ਹੈ। ਸਰਮਾਇਆ ਹਰ ਹਾਲਤ ਵਿੱਚ ਲੋਕਾਂ ਦਾ ਮੁਆਵਜ਼ਾ ਹੁੰਦਾ ਹੈ, ਲਹੂ ਪਸੀਨਾ ਉਹਦਾ ਇੱਕ-ਇੱਕ ਪੈਸਾ ਸਕਾਰਥਾ ਕਰਨਾ ਗੁਰੀਲੇ ਦਾ ਫਰਜ਼ ਹੁੰਦਾ ਹੈ, ਗੁਰੀਲਾ ਲੋਕਾਂ ਨਾਲ, ਆਪਣੇ ਮਾਂ-ਬਾਪ ਨਾਲ ਬੇਈਮਾਨੀ ਨਹੀਂ ਕਰ ਸਕਦਾ। ਠੱਗੀ ਨਹੀਂ ਮਾਰ ਸਕਦਾ। ਮਜ਼ਬੂਤ ਕਰੈਕਟਰ ਵਾਲਾ ਸਖ਼ਤ ਜਾਨ ਮਨੁੱਖ ਹੀ ਗੁਰੀਲਾ ਹੋ ਸਕਦਾ ਹੈ। ਜਿਹੜਾ ਹਰ ਤਰ੍ਹਾਂ ਦੀਆਂ ਭੁੱਖਾਂ ਤੇਰ੍ਹਾਂ ਕੱਟ ਸਕੇ। ਵੈਰੀ ਦੇ ਅੜਿੱਕੇ ਆ ਜਾਵੇ ਤਾਂ ਬੰਦ-ਬੰਦ ਕਟਵਾ ਲਵੇ, ਪਰ ਸਾਥੀਆਂ ਬਾਰੇ ਕੁਝ ਨਾ ਦੱਸੇ। ਅੱਜ-ਕੱਲ੍ਹ ਦੇ ਗੁਰੀਲੇ ਫੜੇ ਜਾਣ ਤੋਂ ਪਹਿਲਾਂ ਆਪਣੇ ਸਿਰ ਲਈ ਇੱਕ ਗੋਲੀ ਜ਼ਰੂਰ ਬਚਾ ਕੇ ਰੱਖਦੇ ਹਨ। ਗੁਰੀਲਾ ਆਪਣੇ ਹੱਥੋਂ ਮਰੇ, ਚਾਹੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਵੇ, ਉਹ ਹਰ ਹਾਲਤ ਵਿੱਚ ਆਪਣੇ ਲੋਕਾਂ ਦਾ ਮਹਾਨ ਸ਼ਹੀਦ ਹੁੰਦਾ ਹੈ ਤੇ ਸਮੇਂ ਦਾ ਇਤਿਹਾਸ ਉਸ ਨੂੰ ਸਲਾਮ ਕਰਦਾ ਹੈ।
ਚਲ ਰਹੀ ਰਾਜਨੀਤੀ ਤੋਂ ਗੁਰੀਲੇ ਦਾ ਜਾਣੂੰ ਹੋਣਾ ਬੇਹੱਦ ਜ਼ਰੂਰੀ ਹੈ। ਸੁਧਾਰਵਾਦੀ ਸਮਝੌਤਿਆਂ ਦੇ ਪਰਦੇ ਫਾਸ਼ ਕਰਕੇ ਉਹ ਕਿਰਤੀ ਲੋਕਾਂ ਨੂੰ ਇਨਕਲਾਬੀ ਲਲਕਾਰ ਦੇਂਦਾ ਹੈ : ਤਾਕਤ ਅਥਵਾ ਗੋਲੀ ਹੀ ਤੁਹਾਨੂੰ ਤੁਹਾਡੇ ਹੱਕ ਦੁਆ ਸਕਦੀ ਹੈ-ਅਹਿੰਸਾਵਾਦ ਦੇ ਢਕੌਂਸਲਿਆਂ ਨੇ ਤੁਹਾਨੂੰ ਹੁਣ ਤੱਕ ਲੁੱਟੇ ਜਾਣ ਦੇ ਰਾਹੇ ਪਾਈ ਰੱਖਿਆ ਹੈ। ਇਨਕਲਾਬ ਬਿਨਾਂ ਲੁੱਟ ਤੇ ਅਨਿਆਂ ਦੇ ਬੰਧਨ ਨਹੀਂ ਕੱਟੇ ਜਾਣੇ ਤੇ ਇਨਕਲਾਬ ਹਥਿਆਰ ਬੰਦ ਬਗ਼ਾਵਤ ਬਿਨਾਂ ਕਿਤੇ ਵੀ ਨਹੀਂ ਆਉਣਾ। ਗੁਰੂ ਗੋਬਿੰਦ ਸਿੰਘ, ਲੈਨਿਨ, ਮਾਓ, ਕਾਸਤਰੋ ਤੇ ਹੋ ਚੀ ਮਿਨ ਆਦਿ ਇਸਦੇ ਇਤਿਹਾਸਕ ਗਵਾਹ ਹਨ। ਇਹ ਕਿਤਾਬ, ਵਰਤਮਾਨ ਗੁਰੀਲਾ ਭਾਵ ਯੁੱਧ ਚਾਲਾਂ ਨੂੰ ਦਰਸਾਉਂਦੀ ਸਤਾਰਵੀਂ ਸਦੀ ਵਿੱਚ ਮੁਗ਼ਲਾਂ ਪਠਾਣਾਂ ਵਿਰੁੱਧ ਲੜੀ ਸਿੱਖਾਂ ਦੀ ਗੁਰੀਲਾ ਜੰਗ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦਰਸਾਉਂਦੀ ਹੈ, ਇਤਿਹਾਸਕ ਹਵਾਲੇ ਨਾਲ ਦਿੱਤੇ ਗਏ ਹਨ। ਕਿਤਾਬ ਦੱਸਦੀ ਹੈ, ਸਿੱਖ ਕਾਂਗੜੇ ਤੇ ਜੰਮੂ ਦੇ ਪਹਾੜਾਂ, ਲੱਖੀ ਜੰਗਲ, ਕਾਹਨੂੰਵਾਲ ਦੇ ਮੰਡ ਅਤੇ ਬਠਿੰਡਾ ਬੀਕਾਨੇਰ ਦੇ ਟਿੱਬਿਆਂ ਵਿੱਚ ਕਿਵੇਂ ਔਖ-ਸੌਖ ਨਾਲ ਰਹਿੰਦੇ ਤੇ ਲੜਦੇ ਸਨ। ਉਹ ਨਾ ਰਾਤ ਦੇਖਦੇ ਸਨ ਨਾ ਦਿਨ। ਦੁਸ਼ਮਣ ਦੀ ਪੂਰੀ ਬਿੜਕ ਰੱਖਦੇ ਅਤੇ ਤਾਕ ਲਾ ਕੇ ਢਾਈ ਫੱਟ ਕਰਦੇ। ਦੁਸ਼ਮਣ ਦੇ ਹਥਿਆਰ, ਘੋੜੇ ਤੇ ਰਸਦ ਆਦਿ ਖੋਹ ਕੇ ਝਟ ਦੌੜ ਜਾਂਦੇ ਸਨ ਅਤੇ ਭਾਲੇ ਨਾ ਥਿਆਂਉਦੇ। ਗੁਰੂ ਗੋਬਿੰਦ ਸਿੰਘ ਦਾ ਫ਼ਰਮਾਨ, ਉਹਨਾਂ ਦਾ ਦ੍ਰਿੜ ਵਿਸ਼ਵਾਸ ਸੀ, ਜਿੱਤ ਤੁਹਾਡੀ ਹੋਵੇਗੀ ਤੇ ਰਾਜ ਖ਼ਾਲਸਾ ਕਰੇਗਾ, ਇਸ ਲਈ ਜੰਗ ਜਾਰੀ ਰੱਖੋ। ਉਹ ਆਪ ਟਿਕਕੇ ਬੈਠਦੇ ਨਹੀਂ ਸਨ ਅਤੇ ਮੁਗ਼ਲ ਪਠਾਣਾਂ ਨੂੰ ਦਰਿਆਵਾਂ ਦੇ ਲਾਂਘਿਆਂ ਉੱਤੇ ਘੇਰਕੇ ਲੁੱਟਦੇ ਤੇ ਵਖ਼ਤ ਪਾਈ ਰੱਖਦੇ ਸਨ। ਉਹਨਾਂ ਘੱਲੂਘਾਰੇ ਹੰਢਾਏ, ਸਿਰਾਂ ਦੇ ਅੱਸੀ ਅੱਸੀ ਰੁਪਏ ਮੁੱਲ ਪਵਾਏ। ਕਈ ਵਾਰ ਚਾਰ ਪੰਜ ਹਜ਼ਾਰ ਦੀ ਗਿਣਤੀ ਤੱਕ ਲੜਦੇ-ਮਰਦੇ ਰਹਿ ਗਏ। ਪਰ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਮਨੋਬਲ ਨੇ ਉਹਨਾਂ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਿਆ। ਗੁਰੀਲਾ ਜੰਗ ਲੰਮੀ ਹੁੰਦੀ ਹੈ ਤਾਂ ਉਸ ਵਿੱਚ ਲੰਮਾ ਸਿਰੜ ਤੇ ਸਿਦਕ ਕਾਇਮ ਰਹਿੰਦਾ ਹੈ ਤੇ ਇਉਂ ਗੁਰੀਲਾ ਯੁੱਧ ਚਾਲਾਂ ਨਾਲ ਸਿੱਖਾਂ ਨੇ, ਮੁਗਲਾਂ ਪਠਾਣਾਂ ਦੇ ਲੁਟੇਰਾ ਨਿਜ਼ਾਮ ਨੂੰ ਭੰਨ ਕੇ ਰੱਖ ਦਿੱਤਾ ਤੇ ਲੋਕਾਂ ਦੇ ਇਨਕਲਾਬ ਨੂੰ ਸਿਰੇ ਚਾੜ੍ਹ ਦਿੱਤਾ। ਇਹ ਬਿਲਕੁਲ ਵੱਖਰੀ ਗੱਲ ਹੈ, ਆਉਣ ਵਾਲੀ ਪੀੜ੍ਹੀ ਲੋਕਾਂ ਦੇ ਰਾਜ ਦੀ ਤਾਰੀਖੀ ਵਿਰਾਸਤ ਨੂੰ ਸੰਭਾਲ ਨਾ ਸਕੀ।
ਸ੍ਰੀ ਅਰਜਨ ਦਾਸ ਮਲਕ ਨੇ ਇਸ ਕਿਤਾਬ ਨੂੰ ਅੰਗਰੇਜੀ ਵਿੱਚ ਲਿਖਿਆ ਸੀ। ਸਾਰੇ ਕਿਰਤੀ ਲੋਕਾਂ ਖਾਸਕਰ ਇਨਕਲਾਬ ਚਾਹੁਣ ਵਾਲੀਆਂ ਜਥੇਬੰਦੀਆਂ ਨੂੰ ਮਲਕ ਦੇ ਧੰਨਵਾਦੀ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਮਿਹਨਤ ਤੇ ਖੋਜ ਸ਼ੁਕਰਾਨੇ ਦੀ ਹੱਕਦਾਰ ਹੈ, ਜ਼ੁਬਾਨ ਹਮੇਸ਼ਾ ਲੋਕਾਂ ਦੀ ਹੁੰਦੀ ਹੈ, ਪਰ ਸਾਡੇ ਦੇਸ਼ ਵਿੱਚ ਅੰਗਰੇਜ਼ੀ ਬੁਰਜੂਆਂ ਲੋਕਾਂ ਦੀ ਜ਼ੁਬਾਨ ਹੈ, ਜਿਹਨਾਂ ਨੂੰ ਇਨਕਲਾਬ ਦੀ ਉੱਕਾ ਲੋੜ ਨਹੀਂ। ਇਹ ਕਿਤਾਬ ਝਟਪਟ ਹੀ ਸੂਬਾਈ ਭਾਸ਼ਾਵਾਂ ਵਿੱਚ ਆਉਣੀ ਚਾਹੀਦੀ ਸੀ। ਪਰ ਲੰਮਾ ਸਮਾਂ ਅਜਿਹਾ ਨਹੀਂ ਹੋਇਆ। ਆਖਰ ਕਾਮਰੇਡ ਦੇਵਾ ਸਿੰਘ ਮਾਹਲਾ ਨੇ ਜੇਲ੍ਹ ਵਿੱਚ ਇਸਦਾ ਪੰਜਾਬੀ ਅਨੁਵਾਦ ਪੂਰਾ ਕੀਤਾ। ਦਿੱਲੀ ਹਸਪਤਾਲ ਵਿੱਚ ਮਰਨ ਤੋਂ ਪਹਿਲਾਂ ਉਸ ਆਪਨੇ ਪੁੱਤਰ ਨੂੰ ਆਖਰੀ ਖਾਹਿਸ਼ ਦੱਸੀ ਕਿ ਹਿੰਦੋਸਤਾਨੀ ਗੁਰੀਲਾ ਜੰਗ ਨੂੰ ਜ਼ਰੂਰ ਛਪਵਾ ਦਿੱਤਾ ਜਾਵੇ। ਕਾਮਰੇਡ ਮਾਹਲਾ ਜੇ ਇਸ ਕਿਤਾਬ ਦੀ ਅਹਿਮੀਅਤ ਨੂੰ ਨਾ ਸਮਝਦਾ, ਕਦੇ ਅਨੁਵਾਦ ਹੀ ਨਾ ਕਰਦਾ ਅਤੇ ਆਪਣੀ ਆਖਰੀ ਖਾਹਿਸ਼ ਵਜੋਂ ਕਦੇ ਨਾ ਕਹਿੰਦਾ। ਕਿਰਤੀ ਲੋਕ ਤੇ ਇਨਕਲਾਬੀ ਜੱਥੇਬੰਦੀਆਂ ਦੇਵਾ ਸਿੰਘ ਮਾਹਲਾ ਦੀਆਂ ਰਿਣੀ ਹਨ, ਜਿਸ ਤਾਰੀਖ ਤੇ ਇਨਕਲਾਬੀ ਸੱਚ ਉਹਨਾਂ ਅੱਗੇ ਲਿਆ ਰੱਖਿਆ। ਕਾਮਰੇਡ ਤੇਜਾ ਸਿੰਘ ਸੁਤੰਤਰ ਅਤੇ ਦੇਵਾ ਸਿੰਘ ਮਾਹਲਾ ਜੇ ਕੁਝ ਸਮਾਂ ਹੋਰ ਜਿਉਂਦੇ ਰਹਿੰਦੇ, ਕਿਰਤੀ ਲੋਕਾਂ ਨੂੰ ਵਧੇਰੇ ਸੇਧ ਦੇ ਸਕਦੇ। ਕਮਿਊਨਿਸਟ ਆਗੂਆਂ ਹੱਥੋਂ ਅੱਜ ਇਨਕਲਾਬ ਲੀਰ-ਲੀਰ ਨਾ ਹੋਇਆ ਹੁੰਦਾ।
ਅਰਜੁਨ ਦਾਸ ਮਲਕ ਅਤੇ ਦੇਵਾ ਸਿੰਘ ਮਾਹਲਾ ਨੇ ਆਪਣਾ ਫ਼ਰਜ ਪੂਰਾ ਕਰ ਦਿੱਤਾ ਹੈ। ਬਾਕੀ ਬਚਦਾ ਕੰਮ ਇਨਕਲਾਬੀ ਧਿਰਾਂ ਦਾ ਰਹਿ ਜਾਂਦਾ ਹੈ। ਜੇ ਉਹ ਸਿਦਕਦਿਲੀ ਨਾਲ ਮਹਿਸੂਸ ਕਰਦੇ ਹਨ ਤਾਂ ਪੂਰਾ ਕਰ ਲੈਣ। ਨਹੀਂ, ਹੋਰ ਲੁੱਟ, ਹੋਰ ਖੁਆਰੀ ਤੇ ਹੋਰ ਮੁਸੀਬਤਾਂ ਝੱਲੀ ਜਾਣ। ਇਨਕਲਾਬ ਬਿਨਾਂ ਕੋਈ ਰਾਹ ਨਹੀਂ, ਛੁਟਕਾਰਾ ਕੋਈ ਨਹੀਂ। ਪਰ ਮੈਨੂੰ ਪੰਜਾਬੀ ਯੋਧਿਆਂ ਉੱਤੇ ਭਰੋਸਾ ਹੈ ਕਿ ਉਹ ਅਧੂਰੇ ਪਏ ਤਾਰੀਖੀ ਕੰਮ ਨੂੰ ਪੂਰਿਆਂ ਕਰਨ ਲਈ ਜ਼ਰੂਰ ਬੀੜਾ ਚੁੱਕਣਗੇ।
ਸਾਥੀ ਬਾਈਆਂ ਦਾ ਬਾਈ,
ਜਸਵੰਤ ਸਿੰਘ ਕੰਵਲ
ਢੁੱਡੀਕੇ।
ਦੇਵਾ ਸਿੰਘ ਮਾਹਲਾ, ਦਰਮਿਆਨੇ ਕਿਸਾਨ ਦੇ ਘਰ 1910 ਵਿੱਚ ਪੈਦਾ ਹੋਏ। ਮਾਤਾ ਦਾ ਨਾਮ ਹਰ ਕੌਰ ਪਿਤਾ ਦਾ ਨਾਮ ਕਾਕੂ ਸਿੰਘ ਦੇ ਪਾਸ 50 ਘੁਮਾ ਜ਼ਮੀਨ ਸੀ। ਇਹਨਾਂ ਦੇ ਵੱਡੇ ਭਾਈ ਸੇਵਾ ਸਿੰਘ ਦਾ ਜਨਮ 1906 ਵਿੱਚ ਹੋਇਆ। ਉਹ ਪਿੰਡ ਦੇ ਗੁਰਦਵਾਰੇ ਹੀ ਪੜ੍ਹੇ ਸਨ ਪਰ ਉਹਨਾਂ ਆਪਣੇ ਇਲਾਕੇ ‘ਚ ਮਸ਼ੀਨੀ ਯੁੱਗ ਨੂੰ ਆਪ ਅਪਣਾਇਆ ਤੇ ਲੋਕਾਂ ਨੂੰ 1935 ਤੋਂ ਲੈ ਕੇ ਹੀ ਮਸ਼ੀਨਰੀ ਵੱਲ ਪ੍ਰੇਰਨਾ ਦਿੱਤੀ । ਦੇਵਾ ਸਿੰਘ ਨੂੰ ਅਪਰੈਲ 1917 ਨੂੰ ਪਿੰਡ ਮਾਹਲਾ ਕਲਾਂ ਪ੍ਰਾਇਮਰੀ ਸਕੂਲ ਵਿੱਚ ਮਾਸਟਰ ਬੂਟਾ ਸਿੰਘ ਕੋਲ ਪੜ੍ਹਨ ਲਾਇਆ। ਉਹ 1921 ਵਿੱਚ ਮੋਗੇ ਤਹਿਸੀਲ ਵਿਚੋਂ ਅੱਵਲ ਨੰਬਰ ‘ਤੇ ਆਏ ਅਤੇ ਉਨ੍ਹਾਂ ਨੂੰ 4 ਰੁਪਏ ਮਹੀਨਾ ਵਜੀਫ਼ਾ ਲੱਗਾ। ਅਗਲੀ ਪੜਾਈ ਭੁਪਿੰਦਰਾ ਖ਼ਾਲਸਾ ਹਾਈ ਸਕੂਲ ਤੋਂ ਕੀਤੀ। ਮੈਟਰਿਕ ਦੇ ਹਿਸਾਬ ਵਿਚੋਂ ਫੇਲ੍ਹ ਹੋ ਗਏ। 1929 ਵਿੱਚ ਮਾਲ ਪਟਵਾਰੀ ਦਾ ਕੰਮ ਡੂੰਘਾ ਡੂੰਘਾ ਰਿਆਸਤ ਬਹਾਵਲਪੁਰ 2 ਮਹੀਨੇ ਸਿੱਖਿਆ। ਆਪਣੇ ਰਿਸ਼ਤੇਦਾਰ ਪਟਵਾਰੀ ਕੋਲ ਫਿਰ ਪਿੰਡ ਖੇਤੀ ਦਾ ਕੰਮ ਕੀਤਾ। 1930 ਨੂੰ ਮਾਣੂਕੇ ਪਿੰਡ ਕਿਰਤੀ ਰਸਾਲਾ ਪੜ੍ਹਿਆ, ਜਿਸ ਦੇ ਅਸਰ ਨਾਲ ਕਾਂਗਰਸ ਦੀ ਤਹਿਰੀਕ ਕੌਮੀ ਆਜ਼ਾਦੀ ਸਿਵਲ ਨਾ ਫੁਰਮਾਨੀ ਵਿੱਚ ਦਿਲਚਸਪੀ ਲਈ, 1931 ਵਿੱਚ ਕਿਸਾਨ ਪਾਰਟੀ ਵਿੱਚ ਸ਼ਾਮਿਲ ਹੋਏ। ਜੋਗਿੰਦਰ ਸਿੰਘ ਮਾਹਲਾ ਕਲਾਂ ਨੇ ਅਮਰੀਕਾ ਤੋਂ ਗਦਰ ਗੂੰਜ ਆਪ ਨੂੰ ਭੇਜਿਆ ਤੇ ਆਪ ਨੂੰ ਹੋਰ ਰਸਾਲੇ ਪੜ੍ਹਨ ਦਾ ਸ਼ੌਂਕ ਹੋ ਗਿਆ ਤੇ ਫੇਰ 1932 ਵਿੱਚ ਆਪ ਕੋਠਾ ਗੁਰੂ ਰਿਆਸਤ ਪਟਿਆਲਾ ਬਤੌਰ ਨਹਿਰ ਪਟਵਾਰੀ 17 ਰੁਪਏ ਮਹੀਨੇ ਉੱਤੇ ਲੱਗੇ ਅਤੇ 3 ਮਹੀਨੇ ਬਾਦ ਹੀ ਨੌਕਰੀ ਛੱਡ ਆਏ ਤੇ ਫੇਰ ‘ਕਿਰਤੀ’ ਹਫ਼ਤਾਵਾਰ ਅਖ਼ਬਾਰ ਵਿੱਚ ਬਤੌਰ ਸਬ ਐਡੀਟਰ 6 ਮਹੀਨੇ ਕੰਮ ਕੀਤਾ। ਅੰਮ੍ਰਿਤਸਰ 1934 ਵਿੱਚ ਗ਼ੈਰ-ਕਾਨੂੰਨੀ ਐਲਾਨਕੇ ਸਭ ਪਾਰਟੀਆਂ ਤੋੜ ਦਿੱਤੀਆਂ। ਅਕਤੂਬਰ 1936 ਨੂੰ ਆਪ ਕਾਂਗਰਸ ਸੋਸ਼ਲਿਸਟ ਪਾਰਟੀ ਵਿੱਚ ਸ਼ਾਮਿਲ ਹੋਏ ਤੇ ਫੇਰ 1937 ਵਿੱਚ ਦੌਧਰ ਕਾਨਫਰੰਸ ਹੋਈ ਜਿੱਥੇ ਕਿਸਾਨ ਕਮੇਟੀ ਦੇ ਮੈਂਬਰ ਬਣੇ।
1939 ਵਿੱਚ ਚੌਕੀਦਾਰ ਟੈਕਸ ਦੇ ਖ਼ਿਲਾਫ ਪਿੰਡ ਚੂਹੜ ਚੱਕ ਮੋਰਚਾ ਲਾਇਆ। ਇੱਕ ਮਹੀਨਾ ਕੈਦ ਰਹੇ, ਚੌਂਕੀਦਾਰ ਟੈਕਸ ਸਰਕਾਰ ਨੇ ਰੋਕ ਦਿੱਤਾ । ਜੂਨ 1939 ਵਿੱਚ ਲਾਹੌਰ ਕਿਸਾਨ ਮੋਰਚਾ ਦੇ ਸਿਲਸਿਲੇ ਵਿੱਚ ਦਫ਼ਤਰ ਕਿਸਾਨ ਕਮੇਟੀ ਗੁਰਦਵਾਰਾ ਸਿੰਘ ਸਭਾ ਮੋਗਾ ਤੋਂ ਗ੍ਰਿਫਤਾਰ ਕਰਕੇ ਇੱਕ ਸਾਲ ਮੁਲਤਾਨ ਡਿਸਟਰਿਕ ਜੇਲ੍ਹ ਰਹੇ ਤੇ 18 ਜੂਨ, 1940 ਨੂੰ ਰਿਹਾ ਹੋਏ। 26 ਮਈ, 1941 ਨੂੰ ਜ਼ੇਰੇ ਦਫਾ 129 ਡਿਫੈਂਸ ਐਕਟ ਤਹਿਤ ਗ੍ਰਿਫਤਾਰ ਕਰਕੇ ਬਾਘਾਪੁਰਾਣਾ, ਮੈਹਣਾ ਨਿਹਾਲ ਸਿੰਘ ਵਾਲਾ ਮੋਗਾ ਹਵਾਲਾਤ ਵਿੱਚ ਰੱਖੇ ਗਏ ਤੇ 13 ਅਗਸਤ, 1941 ਨੂੰ ਰਿਹਾ ਕੀਤਾ ਗਿਆ। ਵਗੈਰ ਮੁਕੱਦਮਾ ਚਲਾਏ ਹਵਾਲਾਤਾਂ ਵਿੱਚ ਅੰਨ੍ਹਾਂ ਅੱਤਿਆਚਾਰ ਕੀਤਾ। 15 ਅਗਸਤ 1947 ਨੂੰ ਅੰਗਰੇਜ਼ੀ ਹਕੂਮਤ ਨੇ ਪਹਿਲਾਂ ਅਤੇ ਬਾਦ ਵਿੱਚ ਕਾਂਗਰਸ, ਮੁਸਲਿਮ ਲੀਗ ਅਤੇC.P.I. ਨਾਲ ਸਮਝੌਤਾ ਕਰ ਲਿਆ। ਇੱਕ ਫ਼ਿਰਕੇ ਦੇ ਦੂਜੇ ਨਾਲ ਫਸਾਦ ਕਰਾ ਦਿੱਤੇ ਤੇ ਲੋਕਾਂ ਨੂੰ ਉਜਾੜ ਦਿੱਤਾ।
ਉਨ੍ਹਾਂ ਆਪਣੇ ਪਿੰਡ ਦੇ ਇਰਦ-ਗਿਰਦ ਮੁਸਲਮਾਨਾਂ ਨੂੰ ਬਚਾਉਣ ਦਾ ਕੰਮ ਕੀਤਾ। ਇਸ ਬਟਵਾਰੇ ਲਈ ਗਾਂਧੀ, ਪਟੇਲ, ਨਹਿਰੂ ਅਤੇ ਜਿਨਾਹ ਜਿੰਮੇਵਾਰ ਸਨ। 6 ਹਫ਼ਤੇ ਪੁਲਿਸ ਦਾ ਇੰਤਜਾਮ ਕਰਨ ਵਿੱਚ ਲੱਗ ਰਹੇ। ਜਦੋਂ ਆਪ ਨੇ ਲੋਕਾਂ ਵਿੱਚ ਸਾਮਰਾਜ ਨਾਲ ਸਮਝੌਤੇ ਦਾ ਪਰਦਾਫਾਸ਼ ਕੀਤਾ ਤਾਂ 1948 ਵਿੱਚ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ, ਅੰਬਾਲਾ ਸੈਂਟਰਲ ਜੇਲ ਭੇਜ ਦਿੱਤਾ। ਤਿੰਨ ਸਾਲ ਬਾਦ ਆਪ ਨੂੰ ਦਿੱਲੀ ਹਾਈਕੋਰਟ ਨੇ 1951 ਵਿੱਚ ਰਿਹਾ ਕੀਤਾ। ਫੇਰ ਪਿੰਡ ਮਾਣੂਕੇ ਵਿੱਚ ਸੂਬਾ ਕਿਸਾਨ ਕਮੇਟੀ ਦੀ ਕਾਨਫਰੰਸ ਕਰਮ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਆਪ ਦੀ C.P.I. ਦੇ ਵਰਕਰਾਂ ਨਾਲ ਟੱਕਰ ਹੋਈ ਅਤੇ 2 ਵਰਕੀ ਪ੍ਰਕਾਸ਼ਿਤ ਕੀਤੀ। ਮੈਂ ਇਲੈਕਸ਼ਨ ਦੇ ਬਾਈਕਾਟ ਦੀ ਵਕਾਲਤ ਕੀਤੀ ਲੇਕਿਨ ਬਚਨ ਸਿੰਘ ਨੂੰ ਲਾਲ ਕਮਿਊਨਿਸਟ ਪਾਰਟੀ ਦਾ ਉਮੀਦਵਾਰ ਖੜ੍ਹਾ ਕਰਕੇ ਕਾਮਯਾਬ ਕੀਤਾ। 1954 ਵਿੱਚ ਮੋਗੇ ਵਿੱਚ ਆਲ ਇੰਡੀਆ ਕਾਨਫਰੰਸ ਹੋਈ ਅਤੇ ਬਾਹਰ ਤੋਂ ਆਏ ਸਾਥੀਆਂ ਨੂੰ ਦਰੁਸਤ ਲਾਇਨ ਨਾ ਦਿੱਤੀ ਬਲਕਿ ਨਹਿਰੂਵਾਦੀ ਲਾਇਨ ਦਿੱਤੀ ਜਿਸ ਤੋਂ ਮੈਨੂੰ ਨਫ਼ਰਤ ਹੋਈ। 1956 ਵਿੱਚ ਕੁਝ ਸਾਥੀਆਂ ਨੇ ਮਿਲਕੇ ਕਿਰਤੀ ਕਿਸਾਨ ਪਾਰਟੀ ਬਣਾਈ ਲੇਕਿਨ ਇਸ ਵਿੱਚ ਵੀ ਮੱਤ-ਭੇਦ ਆ ਗਏ। ਕਈ ਵਰਕਰ ਅੰਦਰ ਖਾਤੇ ਕੈਰੋਂ ਨਾਲ ਮਿਲ ਗਏ।
1959 ਵਿੱਚ ਆਪ ਖੁਸ਼ ਹੈਸੀਅਤ ਮੋਰਚੇ ਵਿੱਚ ਡੇਢ ਮਹੀਨਾ ਫਿਰੋਜਪੁਰ ਜੇਲ੍ਹ ਬੰਦ ਰਹੇ। ਇਹਨਾਂ ਦਿਨਾਂ ਵਿੱਚ C.P.I. ਲੀਡਰ ਨਹਿਰੂ ਭਗਤ ਬਣ ਗਏ ਸਨ। ਜਦੋਂ ਕਿ ਤੇਜਾ ਸਿੰਘ ਸੁਤੰਤਰ ਦੀ ਲਾਈਨ ਸੀ ਕਿ ਹੁਣ ਲੜਾਈ ਖੇਤਾਂ ਅਤੇ ਪਿੰਡਾਂ ਵਿੱਚ ਹੋਵੇਗੀ। ਨਜਾਇਜ ਟੈਕਸ ਨਹੀਂ ਦਿਆਂਗੇ। 1961 ਵਿੱਚ ਮਾਸਟਰ ਤਾਰਾ ਸਿੰਘ ਨੇ ਅੰਮ੍ਰਿਤਸਰ ਵਿੱਚ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਿਆ। ਆਪ ਨੂੰ ਘਰ ਚੋਂ ਹੀ ਪੁਲਿਸ ਨੇ ਫੜ ਲਿਆ ਅਤੇ ਨਾਭਾ ਜੇਲ੍ਹ ਭੇਜ ਦਿੱਤਾ ਅਤੇ 2 ਮਹੀਨੇ ਬਾਦ ਰਿਹਾ ਕਰ ਦਿੱਤਾ। ਮਾਸਟਰ ਨੇ ਸਮਝੌਤਾ ਕਰ ਲਿਆ। ਮਾਰਚ 1975 ਵਿੱਚ ਆਪ ਨੇ ਆਬਿਆਨਾ ਦੁੱਗਣਾ ਕਰਨ ਖਿਲਾਫ਼ ਪਰੋਟੈਸਟ ਕੀਤਾ ਅਤੇ ਆਪ ਨੂੰ 14 ਦਿਨ ਮੋਗਾ ਜੋਡੀਸ਼ਲ ਵਿੱਚ ਰੱਖਿਆ। ਇਸ ਤੋਂ ਬਾਦ 30 ਜੂਨ 1975 ਨੂੰ ਐਂਮਰਜੈਂਸੀ ਲਾਗੂ ਕਰ ਦਿੱਤੀ। ਆਪ ਨੂੰ ਮਾਹਲਾ ਕਲਾਂ ਸਕੂਲ ਤੋਂ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਇੰਨਟੈਰੋਗੇਸ਼ਨ ਭੇਜ ਦਿੱਤਾ। 22 ਅਗਸਤ ਤੋਂ 31-8-75 ਤੱਕ ਆਪ ਨੂੰ ਫਿਰੋਜ਼ਪੁਰ ਸੈਂਟਰਲ ਜੇਲ੍ਹ ਭੇਜ ਦਿੱਤਾ। ਜਿੱਥੇ ਬਹੁਤ ਸਾਥੀ ਸਨ । ਆਪ ਨੂੰ 14 ਮਾਰਚ, 1977 ਨੂੰ ਰਿਹਾ ਕੀਤਾ। ਇੱਥੇ ਹੀ ਆਪ ਨੇ AN INDIAN GURILLA WAR : THE SIKH PEOPLES WAR (1699-1768) रा भंगवेत्ती हैं तावी दिँच ਅਨੁਵਾਦ ਕੀਤਾ।
ਆਪ ਦੇਸ਼ ਭਗਤ ਯਾਦਗਰ ਜਲੰਧਰ ਤੋਂ ਦੇਸ਼ ਭਗਤ ਯਾਦਾਂ ਤੇ ਪੀਪਲਜ਼ ਪਾਥ ਰਸਾਲੇ ਵੀ ਛਪਵਾਉਂਦੇ ਰਹੇ।
- ਮਾਰਚ 1952 ਵਿੱਚ ਛਪੀ ਹਿੰਦੋਸਤਾਨ ਦੀ ਵਿਦੇਸ਼ੀ ਨੀਤੀ।
- ਹਿੰਦੋਸਤਾਨ ਦੀ ਵਿਦੇਸ਼ੀ ਨੀਤੀ ਦੀ ਚੀਰ ਫਾੜ।
- ਸਾਡੇ ਮਤਭੇਦ ਪ੍ਰਕਾਸ਼ਕ ਲਾਲ ਕਮਿਊਨਿਸਟ ਪਾਰਟੀ ਹਿੰਦ ਯੂਨੀਅਨ।
- ਕੇਵਲ ਕਮਿਊਨਿਸਟ ਹੀ ਹਿੰਦੋਸਤਾਨ ਨੂੰ ਬਚਾ ਸਕਦਾ ਹੈ।
- 1946-47 ਜ਼ਿਲ੍ਹਾ ਫਿਰੋਜ਼ਪੁਰ ਦੇ ਮੁਜ਼ਾਰੇ ਕਿਸਾਨਾਂ ਦੀ ਜਗੀਰਦਾਰਾਂ ਵਿਰੁੱਧ ਘੋਲ ਦੀ ਕਹਾਣੀ।
- OUR DIFFERENCES Part I
- OUR DIFFERENCES Part II
ਹਿੰਦੋਸਤਾਨੀ ਗੁਰੀਲਾ ਜੰਗ (ਸਿੱਖ ਜਨਤਕ ਜੰਗ 1699-1768)
ਵਰਤਮਾਨ ਸਮੇਂ ਦੀ ਗੁਰੀਲਾ ਜੰਗ
ਗੁਰੀਲਾ ਜੰਗ ਆਮ ਸ਼ਹਿਰੀਆਂ ਦੇ ਹੱਥਾਂ ਵਿੱਚ ਹਥਿਆਰ ਚੁੱਕਣ ਦੀ ਇੱਕ ਫ਼ੌਜੀ ਵਿਰਾਸਤ ਹੈ। ਵਿਦੇਸ਼ੀ ਹਮਲਾਵਰਾਂ ਦੇ ਵਿਰੁੱਧ ਹਥਿਆਰ ਚੁੱਕਣ ਦੀਆਂ ਇਹ ਘਟਨਾਵਾਂ ਤੇ ਸਾਕੇ ਅਤੇ ਦੇਸੀ ਹਕੂਮਤਾਂ ਵਿਰੁੱਧ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਉਨ੍ਹਾਂ ਦੀਆਂ ਬੇਕਾਇਦਾ ਫ਼ੌਜੀ ਕਾਰਵਾਈਆਂ ਦੀ ਰਵਾਇਤ ਨਿਰਸੰਦੇਹ ਇੱਕ ਐਨੀ ਪੁਰਾਣੀ ਗੱਲ ਹੈ ਜਿੰਨੀ ਕਿ ਪੁਰਾਣੀ ਰਿਆਸਤ (ਰਾਜ) ਦਾ ਆਪਣਾ ਤਸੱਵਰ ਹੈ। ਇਹ ਯਕੀਨ ਕੀਤਾ ਜਾਂਦਾ ਹੈ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਗੁਰੀਲਾ ਸਰਗਰਮੀ ਵੇਲੇ-ਵੇਲੇ ਸਿਰ ਹੁੰਦੀ ਚੱਲੀ ਆਈ ਹੈ। ਹਿੰਦੁਸਤਾਨ ਵਿੱਚ ਵੱਡੇ ਪੈਮਾਨੇ ਤੇ ਗੁਰੀਲਾ ਕਾਰਨਾਮਿਆਂ ਦੀ ਪਹਿਲੀ ਮਿਸਾਲ 16ਵੀਂ ਸਦੀ ਦੇ ਆਖਰੀ ਚੌਥੇ ਹਿੱਸੇ (1575) ਵਿੱਚ ਦੇਖਣ ਵਿੱਚ ਆਉਂਦੀ ਹੈ। ਜਦੋਂ ਮਹਾਰਾਜਾ ਪ੍ਰਤਾਪ ਹਲਦੀ ਘਾਟੀ ਦੀ ਜੰਗ 1576 ਵਿੱਚ ਹਾਰ ਖਾਣ ਪਿੱਛੋਂ ਮੇਵਾੜ ਦੀਆਂ ਉੱਤਰ-ਪੱਛਮੀ ਪਹਾੜੀਆਂ ਵਿੱਚ ਗੁਰੀਲਾ ਜੰਗ ਕਰਨ ਦੇ ਲਈ ਮਜ਼ਬੂਰ ਹੋਇਆ। ਉੱਥੇ ਉਸਨੇ ਆਪਣੀ ਬਚੀ-ਖੁਚੀ ਫ਼ੌਜ ਦੀ ਮੱਦਦ ਨਾਲ ਆਮ ਪੇਂਡੂ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਮੁਗ਼ਲ ਕਾਫਲਿਆਂ ਤੇ ਉਨ੍ਹਾਂ ਦੀਆਂ ਬੈਰੂਨੀ ਚੌਕੀਆਂ ਉੱਤੇ ਇਧਰ-ਉਧਰ ਛਾਪੇ ਮਾਰਨੇ ਸ਼ੁਰੂ ਕੀਤੇ। ਕਿਉਂਕਿ ਉੱਥੋਂ ਦੀ ਜ਼ਮੀਨ ਦੀ ਉੱਚੀ-ਨੀਵੀਂ ਹਾਲਤ ਹੋਣ ਦੇ ਕਾਰਨ ਅਤੇ ਲੋਕਾਂ ਦੀ ਹਮਾਇਤ ਸਦਕਾ ਉਸਨੇ ਦੁਸ਼ਮਣ ਨੂੰ ਕਈ ਵਾਰ ਬੇਖਬਰੀ ਵਿੱਚ ਹੀ ਜਾ ਦੱਬਿਆ ਅਤੇ ਉਸ ਦੀਆਂ ਸਫਾਂ ਵਿੱਚ ਭਾਜੜ ਪਾਕੇ ਪਿੱਛੋਂ ਅੱਖਾਂ ਤੋਂ ਉਹਲੇ ਹੋ ਗਏ। ਉਸਨੇ 25 ਸਾਲ ਤੱਕ ਇਹ ਕਾਰਵਾਈਆਂ ਜਾਰੀ ਰੱਖੀਆਂ ਅਤੇ ਉਹ ਲੜਦਾ ਹੋਇਆ ਹੀ ਚੱਲ ਵਸਿਆ। ਪਰ ਇਸਦਾ ਇਹ ਮਤਲਬ ਨਹੀਂ ਕਿ ਉਹ ਕਾਮਯਾਬ ਨਹੀਂ ਹੋਇਆ।
ਆਖਰਕਾਰ ਹਲਦੀ ਘਾਟੀ ਜਹਾਂਗੀਰ ਬਾਦਸ਼ਾਹ ਦੇ ਲਈ ਇੱਕ ਬੰਜਰ ਫ਼ਤਹਿ ਸਾਬਿਤ ਹੋਈ. ਜਦੋਂ ਕਿ ਉਸਨੂੰ ਪ੍ਰਤਾਪ ਦੇ ਲੜਕੇ ਅਤੇ ਉੱਤਰਧਿਕਾਰੀ ਅਮਰ ਸਿੰਘ ਦੇ ਨਾਲ ਇੱਕ ਬਾਇਜ਼ਤ ਸੁਲ੍ਹਾ ਕਰਨੀ ਪਈ। ਦੂਜੀ ਸਭ ਤੋਂ ਪ੍ਰਸਿੱਧ ਅਤੇ ਵਧੀਆ ਮਿਸਾਲ ਸ਼ਿਵਾਜੀ ਅਤੇ ਉਸਦੇ ਉੱਤਰਧਿਕਾਰੀ ਮਰਹੱਟਿਆਂ ਦੀ ਹੈ। ਜਿਹੜੀ ਹਿੰਦੋਸਤਾਨੀ ਫ਼ੌਜੀ ਇਤਿਹਾਸ ਦੀ ਇੱਕ ਵੱਡੀ ਜਿਉਂਦੀ-ਜਾਗਦੀ ਸਚਾਈ ਹੈ (1627-1689)। ਜਿਹੜੀ ਬੰਦਾ ਸਿੰਘ ਬਹਾਦੁਰ ਦੇ ਮਰਨ ਪਿੱਛੋਂ ਸਿੱਖਾਂ ਦੀ ਹੈ। ਜਿਹੜੀ ਸਾਡੇ ਅਧਿਅਨ ਦਾ ਅਸਲ ਵਿਸ਼ਾ ਹੈ। ਵਰਤਮਾਨ ਛਾਪੇਮਾਰ ਜੰਗ ਦਾ ਇਤਿਹਾਸ ਪਹਿਲੀ ਵੱਡੀ ਜੰਗ ਤੋਂ ਜਾਣਿਆ ਜਾਂਦਾ ਹੈ। ਜਦੋਂ ਟੀ. ਈ. ਲਾਰੰਸ ਨੇ ਅਰਬਾਂ ਨੂੰ ਤੁਰਕੀ ਦੇ ਵਿਰੁੱਧ ਜਥੇਬੰਦ ਕੀਤਾ ਅਤੇ ਦੁਸ਼ਮਣ ਦੀਆਂ ਸਪਲਾਈ ਲਾਈਨਾਂ ‘ਤੇ ਜ਼ੋਰਦਾਰ ਛਾਪੇ ਮਾਰੇ। ਫਿਰ ਦੂਜੀ ਵੱਡੀ ਜੰਗ ਦੇ ਸਮੇਂ ਨਾਜ਼ੀਆਂ (ਜਰਮਨੀ) ਦੇ ਕਬਜੇ ਹੇਠ ਆਏ ਹੋਏ ਲੱਗ-ਭਗ ਹਰ ਮੁਲਕ ਵਿੱਚ (ਪਤੀਰੋਸ) ਦੀਆਂ ਜੰਗਾਂ ਭੜਕ ਉੱਠੀਆਂ। ਜਿਹਾ ਕਿ ਚੀਨ ਵਿੱਚ ਜਾਪਾਨ ਦੇ ਵਿਰੁੱਧ ਸੀ। ਇਸ ਤੋਂ ਪਿੱਛੋਂ ਚੀਨ, ਕਿਊਬਾ, ਸਾਈਪਰਸ ਇਸਰਾਈਲ, ਯੂਨਾਨ, ਇੰਡੋਨੇਸ਼ੀਆ, ਮਲੇਸ਼ੀਆ, ਫਿਲਪਾਈਨ, ਲਾਓਸ, ਅਲ-ਜੇਰੀਆ, ਕੀਨੀਆ, ਵਿਅਤਨਾਮ ਅਤੇ ਬੰਗਲਾ ਦੇਸ਼ ਵਿੱਚ ਵੱਡੀਆਂ ਜਬਰਦਸਤ ਸਰਗਰਮੀਆਂ ਹੁੰਦੀਆਂ ਰਹੀਆਂ ਹਨ।
ਗੁਰੀਲਾ ਸ਼ਬਦ ਹਸਮਾਨਵੀ ਬੋਲੀ ਵਿੱਚ ਜੰਗ ਨੂੰ ਕਿਹਾ ਜਾਂਦਾ ਹੈ। ਇਹ ਸ਼ਬਦ ਗੁਇਰਾ ਤੋਂ ਗੁਰੀਲਾ ਬਣ ਗਿਆ ਹੈ। ਇਹ ਸ਼ਬਦ (1808-1813) ਦੇ ਸਮੇਂ ਆਮ ਪ੍ਰਚਲਿਤ ਹੋਇਆ। ਜਦੋਂ ਸਪੇਨ ਦੇ ਕਿਸਾਨਾਂ ਨੇ ਫਰਾਂਸ ਦੀ ਕਾਬਜ ਫ਼ੌਜ ਦੇ ਵਿਰੁੱਧ ਹਥਿਆਰ ਚੁੱਕੇ ਤਾਂ ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਛਾਪਾਮਾਰ ਜਾਂ ਛੋਟੀ ਜੰਗ ਦਾ ਨਾਮ ਦਿੱਤਾ ਗਿਆ। ਉਸਦੇ ਛੇਤੀ ਹੀ ਪਿੱਛੋਂ ਇਹ ਨਾਮ ਅੰਗਰੇਜ਼ੀ ਸ਼ਬਦ ਭੰਡਾਰ (Vocabulary) ਵਿੱਚ ਵੀ ਚਲਿਆ ਗਿਆ। ਜਿਸਨੂੰ ਹੁਣ ਹਰ ਕਿਸਮ ਦੀ ਬੇਕਾਇਦਾ ਫ਼ੌਜੀ ਕਾਰਵਾਈਆਂ ਦੇ ਮੁਕਾਬਲੇ ਵਿੱਚ ਵਰਤਿਆ ਜਾਂਦਾ ਹੈ। ਗੁਰੀਲਾ ਜੰਗ ਦੀ ਆਮ ਤੌਰ ‘ਤੇ ਇਸ ਤਰ੍ਹਾਂ ਵਿਆਖਿਆ ਕੀਤੀ ਜਾਂਦੀ ਹੈ ਕਿ ਇਹ ਹਥਿਆਰਬੰਦ ਸ਼ਹਿਰੀਆਂ ਦੇ ਆਜ਼ਾਦ ਗਿਰੋਹਾਂ ਦੀ ਤਰਫ ਬੇਕਾਇਦਾ ਜੰਗ ਲੜੀ ਜਾਂਦੀ ਰਹੀ ਹੈ। ਬਹੁਤ ਸਾਰੇ ਫ਼ੌਜੀ ਤੇ ਸਰਕਾਰੀ ਹਲਕਿਆਂ ਦੇ ਦਰਮਿਆਨ ਇਸਨੂੰ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ ਕਿ ਇਹ ਜੰਗ ਦੀ ਇੱਕ ਅਜਿਹੀ ਸ਼ਕਲ ਹੈ, ਜਿਸ ਵਿੱਚ ਯੁੱਧਨੀਤੀ ਦੇ ਪੱਖ ਤਾਂ ਕਮਜ਼ੋਰ ਧਿਰ ਦਾ ਪੇਚ ਦੇ ਤੌਰ ਤੋਂ ਹਮਲਾ ਕਰਨ ਦੀ ਇੱਕ ਖ਼ਾਸ ਸ਼ਕਲ, ਖ਼ਾਸ ਵਕਤ ਅਤੇ ਜਗ੍ਹਾ ਉੱਤੇ ਅਖਤਿਆਰ ਕਰਦਾ ਹੈ। ਇਹ ਦੋਵੇਂ ਹੀ ਵਜ਼ਾਹਤਾਂ ਭਾਵੇਂ ਫ਼ੌਜੀ ਇਤਬਾਰ ਤੋਂ ਦਰੁਸਤ ਹਨ। ਫਿਰ ਵੀ ਇਹ ਇਸਦੀ ਵਿਚਾਰਧਾਰਕ ਖਸਲਤ ਅਤੇ ਇਸਦੇ ਸਦਾਚਾਰਕ ਪੱਖਾਂ ਨੂੰ ਅੱਡ ਰੱਖਦੀ ਹੈ। ਜਿਹੜੀ ਕਿ ਗੁਰੀਲਾ ਜੰਗ ਦੀ ਸਦਾ ਹੀ ਇੱਕ ਨਿਰਾਲੀ ਖ਼ਸਲਤ ਰਹੀ ਹੈ। ਉਸ ਸਮੇਂ ਤੋਂ ਹੀ ਜਦੋਂ ਪਹਿਲੇ-ਪਹਿਲ ਸ਼ਬਦ ਗੁਰੀਲਾ ਵਰਤੋਂ ਵਿੱਚ ਲਿਆਂਦਾ ਗਿਆ ਤਾਂ ਉਸ ਸਮੇਂ ਨੈਪੋਲੀਅਨ ਨੇ ਕਿਹਾ ਸੀ ਕਿ ਸਪੇਨ ਵਿੱਚ ਸਦਾਚਾਰਕ ਕਦਰਾਂ 3/4 ਹਿੱਸਾ ਹਨ ਅਤੇ ਇਸਦੇ ਟਾਕਰੇ ਵਿੱਚ ਫ਼ੌਜੀ ਸ਼ਕਤੀ ਕੇਵਲ 1/4 ਹਿੱਸਾ ਗਿਣੀ ਜਾਂਦੀ ਹੈ। ਟੀ. ਈ. ਲਾਰੰਸ ਵੀ ਇਸ ਨੁਕਤੇ ਉੱਤੇ ਜ਼ੋਰ ਦਿੰਦਾ ਹੈ। ਜਦੋਂ ਉਹ ਆਖਦਾ ਹੈ ਕਿ ਅਸੀਂ ਲੜਾਈ ਦਾ ਇੱਕ ਹਿੱਸਾ ਜਿੱਤ ਲਿਆ ਹੈ। ਜਦੋਂ ਅਸੀਂ ਸ਼ਹਿਰੀਆਂ (ਸਿਵਲੀਅਨਾਂ) ਨੂੰ ਇਹ ਸਿੱਖਾ ਦਿੱਤਾ ਹੈ ਕਿ ਆਪਣੀ ਆਜ਼ਾਦੀ ਦੇ ਖ਼ਿਆਲ ਲਈ ਮਰ ਮਿਟ ਜਾਣਾ ਚਾਹੀਦਾ ਹੈ। ਇਸ ਲਿਹਾਜ਼ ਨਾਲ ਗੁਰੀਲਾ ਜੰਗ ਨੇ ਆਪਣੇ ਆਰੰਭ ਤੋਂ ਹੀ ਇੱਕ ਵਿਚਾਰਧਾਰਕ ਸ਼ਕਲ ਧਾਰਨ ਕੀਤੀ ਹੋਈ ਹੈ। ਗੁਰੀਲਾ ਜੰਗ ਵਿੱਚ ਇਸ ਵਿਚਾਰਧਾਰਕ ਲੱਛਣ ਨੂੰ ਲਾਉਣ ਵਿੱਚ ਹੁਣ ਕੇਵਲ ਕਮਿਊਨਿਸਟ ਹੀ ਨਹੀਂ ਹਨ, ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਸਗੋਂ ਉਹ ਤਾਂ ਇਸਦੀ ਮਾਨਤਾ ਦੀ ਥਾਂ ਨੂੰ ਹੀ, ਜਿਸ ਤਰ੍ਹਾਂ ਕਿ ਹਮੇਸ਼ਾ ਇਸਦੀ ਰਹੀ ਹੈ, ਪ੍ਰਵਾਨ ਕਰਦੇ ਹਨ।
ਗੁਰੀਲਾ ਜੰਗ ਸਿਧਾਂਤ ਅਤੇ ਨੀਤੀ ਦੇ ਪੱਖ ਤੋਂ- ਵਲੋਂ ਸੈਮੁਅਲ ਪੀ. ਹਟਿੰਗਟਨ।
ਗੁਰੀਲਾ ਜੰਗ ਦਰਅਸਲ ਜੰਗ ਦੀ ਇੱਕ ਦੂਜੀ ਸ਼ਕਲ ਨਹੀਂ ਹੈ। ਇਹ ਇੱਕ ਆਮ ਜਨਤਾ ਦੀ ਹਥਿਆਰਬੰਦ ਜੱਦੋ-ਜਹਿਦ ਹੈ ਭਾਵ ਲੋਕ ਯੁੱਧ। ਲੋਕ-ਯੁੱਧ ਦਾ ਪ੍ਰਗਟਾਅ ਭਿੰਨ-ਭਿੰਨ ਰੂਪਾਂ ਵਿੱਚ ਹੁੰਦਾ ਹੈ, ਜਿਹਾ ਕਿ ਖ਼ਾਨਾ-ਜੰਗੀ, ਜਨਤਕ ਬਗ਼ਾਵਤ ਫ਼ੌਜੀ, ਗ਼ਦਰ, ਇਨਕਲਾਬ ਹਥਿਆਰਬੰਦ ਆਪਾ-ਰੱਖਿਆ ਤੇ ਗੁਰੀਲਾ ਕਾਰਵਾਈਆਂ। ਇਸ ਤੋਂ ਬਿਨਾਂ ਹੋਰ ਵੀ ਇਨਾਂ ਕੁਲ ਲੜਾਈਆਂ ਦੇ ਰੂਪਾਂ ਵਿੱਚ ਇਕੱਲੇ ਪੁਰਅਮਨ ਢੰਗ ਹੀ ਸ਼ਾਮਿਲ ਨਹੀਂ ਹੁੰਦੇ। ਪਰ ਇਹ ਕਦੇ ਵੀ ਖ਼ਾਲਜ ਫ਼ੌਜੀ ਸਰਗਰਮੀ ਤੱਕ ਸੀਮਤ ਨਹੀਂ ਹੋਇਆ ਕਰਦੇ। ਕਾਮਰੇਡ ਮਾਓ-ਜੇ ਤੁੰਗ ਨੇ ਲਿਖਿਆ ਹੈ— ਕਿ ਜਦੋਂ ਲਾਲ ਫ਼ੌਜ ਲੜਦੀ ਹੈ ਤਾਂ ਇਹ ਕੇਵਲ ਲੜਨ ਦੀ ਖ਼ਾਤਰ ਹੀ ਲੜਾਈ ਨਹੀਂ ਕਰ ਰਹੀ ਹੁੰਦੀ, ਬਲਕਿ ਇਹ ਆਮ ਲੋਕਾਂ ਵਿੱਚ ਜੋਸ਼ ਤੇ ਉਤਸ਼ਾਹ ਪੈਦਾ ਕਰਨ ਲਈ, ਉਨ੍ਹਾਂ ਨੂੰ ਜਥੇਬੰਦ ਤੇ ਹਥਿਆਰਬੰਦ ਕਰਨ ਲਈ ਅਤੇ ਇਨਕਲਾਬੀ ਰਾਜਸੀ ਤਾਕਤ ਕਾਇਮ ਕਰਨ ਵਿੱਚ ਮੱਦਦ ਦੇਣ ਲਈ ਲੜਦੀ ਹੈ, ਜੇ ਇਸਦੇ ਇਹ ਮੰਤਵ ਨਾ ਹੋਣ ਤਾਂ ਲੜਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅਤੇ ਲਾਲ ਫ਼ੌਜ ਦੇ ਵਜੂਦ ਦੀ ਕੋਈ ਵਜ੍ਹਾ ਹੀ ਨਹੀਂ ਰਹਿ ਜਾਂਦੀ।
ਇਸ ਲਈ ਇੱਕ ਗੁਰੀਲਾ ਕੇਵਲ ਇੱਕ ਹਥਿਆਰਬੰਦ ਸ਼ਹਿਰੀ ਹੀ ਨਹੀਂ ਹੈ। ਬਲਕਿ ਉਹ ਉੱਨਾ ਹੀ ਰਾਜਸੀ ਐਜੀਟੇਟਰ (ਪਰਚਾਰਕ) ਤੇ ਸਮਾਜ ਸੁਧਾਰਕ ਵੀ ਹੈ, ਜਦੋਂਕਿ ਉਹ ਇੱਕ ਸਿਪਾਹੀ ਵੀ ਹੈ। ਗੁਰੀਲਾ ਕਾਰਵਾਈਆਂ ਦਾ ਮੁੱਖ ਨਿਸ਼ਾਨਾ ਕੇਵਲ ਦੁਸ਼ਮਣ ਨੂੰ ਹਾਰ ਦੇਣਾ ਹੀ ਨਹੀਂ ਹੈ, ਬਲਕਿ ਇੱਕ ਜੇਤੂ ਹਥਿਆਰਬੰਦ ਪ੍ਰਚਾਰ ਦੇ ਰਾਹੀਂ ਅਜਿਹੇ ਹਾਲਾਤ ਪੈਦਾ ਕਰਨਾ ਹੈ, ਜਿਸ ਵਿੱਚ ਆਮ ਲੋਕ ਇਸ ਲੜਾਈ ਵਿੱਚ ਸ਼ਾਮਿਲ ਹੋਣ ਅਤੇ ਉਨ੍ਹਾਂ ਅੰਦਰ ਆਸ਼ਾ ਤੇ ਉਤਸ਼ਾਹ ਪੈਦਾ ਹੋਵੇ। ਇੱਕ ਗੁਰੀਲਾ ਕੇਵਲ ਘੱਟ ਸੁਸਿੱਖਿਅਤ, ਸਾਧਾਰਨ ਹਥਿਆਰਬੰਦ ਸ਼ਹਿਰੀ ਸਿਪਾਹੀ ਹੀ ਨਹੀਂ ਹੈ, ਜੈਸਾ ਕਿ ਉਹ ਦੇਖਣ ਵਿੱਚ ਮਾਲੂਮ ਹੁੰਦਾ ਹੈ, ਬਲਕਿ ਉਹ ਇੱਕ ਗੰਭੀਰ ਪ੍ਰੇਰਕ ਤੇ ਉੱਚ-ਕੋਟੀ ਦਾ ਸਿਪਾਹੀ ਹੈ, ਜਿਸਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੈ। ਜਿਸਨੂੰ ਮਾਮਲਿਆਂ ਦੀ ਡੂੰਘੀ ਸੂਝ-ਬੂਝ ਹੈ, ਜਿਨ੍ਹਾਂ ਨਾਲ ਉਸਦਾ ਵਾਸਤਾ ਹੈ ਅਤੇ ਉਹ ਇਸ ਜੰਗ ਦੀ ਖ਼ਸਲਤ (ਸਰੂਪ) ਨੂੰ ਚੰਗੀ ਤਰ੍ਹਾਂ ਸਮਝਦਾ ਹੈ, ਜਿਸਨੂੰ ਉਹ ਲੜ ਰਿਹਾ ਹੈ। ਉਸਦੀ ਤਾਕਤ ਉਨ੍ਹਾਂ ਦੀਆਂ ਸਦਾਚਾਰਕ ਕਦਰਾਂ ਵਿੱਚ ਉਸਦੇ ਅੰਦਰ ਪਾਈ ਜਾਂਦੀ ਹੈ, ਜੋ ਉਸਨੂੰ 3/4 ਬਣਾਉਂਦੀ ਹੈ ਅਤੇ ਉਸਦਾ ਮੰਤਵ ਲੜਾਈ ਦੇ ਮੈਦਾਨ ਵਿੱਚ ਹੀ ਨਹੀਂ ਹੁੰਦਾ, ਬਲਕਿ ਕਿਸੇ ਹੋਰ ਥਾਂ ਲੋਕਾਂ ਦੇ ਵਿਚਕਾਰ ਹੁੰਦਾ ਹੈ। ਇਸ ਲਈ ਗੁਰੀਲਾ ਜੰਗ ਕੇਵਲ ‘ਮਾਰ ਕੇ ਭੱਜ ਜਾਣਾ’ ਹੀ ਨਹੀਂ ਹੈ। ਇਹ ਇੱਕ ਫ਼ੌਜੀ ਸਰਗਰਮੀ ਤੇ ਰਾਜਸੀ ਲਾਮਬੰਦੀ ਦਾ ਡੂੰਘਾ ਮਿਸ਼ਰਣ ਸੁਮੇਲ ਹੈ ਅਤੇ ਇੱਕ ਨੂੰ ਦੂਜੇ ਨਾਲੋਂ ਅੱਡ ਨਹੀਂ ਕੀਤਾ ਜਾ ਸਕਦਾ। ਇਸ ਲਈ ਗੁਰੀਲਾ ਲੜਾਈ ਲਾਜ਼ਮੀ ਤੌਰ ‘ਤੇ ਇੱਕ ਅਜਿਹੀ ਜਨਤਕ ਜੰਗ ਹੈ, ਜਿਸ ਵਿੱਚ ਇਨਕਲਾਬੀ ਮੋਹਰੀ-ਦਸਤਾ ਲੋਕਾਂ ਦੀ ਮੱਦਦ ਤੇ ਹਮਾਇਤ ਦੇ ਭਰੋਸੇ ਉੱਤੇ ਸੀਮਤ ਹਥਿਆਬੰਦ ਐਕਸ਼ਨ ਸ਼ੁਰੂ ਕਰਦਾ ਹੈ ਤਾਂ ਕਿ ਦੁਸ਼ਮਣ ਨੂੰ ਹੌਲ਼ੀ-ਹੌਲ਼ੀ ਕਮਜ਼ੋਰ ਕੀਤਾ ਜਾਵੇ ਅਤੇ ਅਜਿਹੀ ਸਥਿਤੀ ਪੈਦਾ ਕਰਨਾ ਹੈ, ਜਿਸ ਵਿੱਚ ਆਮ ਲੋਕਾਂ ਨੂੰ ਵੀ ਨਾਲ ਲਿਆ ਜਾਵੇ ਅਤੇ ਜਿਸਦਾ ਅੰਤਿਮ ਨਤੀਜਾ ਵੈਰੀ ਦੀ ਹਾਰ ਤੇ ਜਨਤਾ ਦੇ ਰਾਜਸੀ ਮੰਤਵ ਦੀ ਪ੍ਰਾਪਤੀ ਵਿੱਚ ਨਿਕਲਦਾ ਹੈ। ਇਹ ਜਨਤਕ ਜੰਗ ਦੀ ਰਾਜਸੀ ਤੇ ਫ਼ੌਜੀ ਫਿਲਾਸਫ਼ੀ ਦਾ ਇੱਕ ਪ੍ਰਗਟਾ ਹੈ। ਜਿਸ ਵਿੱਚ ਇੱਕ ਦੇਸੀ ਜਾਂ ਵਿਦੇਸ਼ੀ ਹਕੂਮਤ ਨੂੰ ਜਿਸਨੂੰ ਉਨ੍ਹਾਂ ਦਾ ਭਰੋਸਾ ਪ੍ਰਾਪਤ ਨਾ ਹੋਵੇ ਤਾਕਤ ਨਾਲ ਉਖੇੜਨਾ ਪਹਿਲਾਂ ਤੋਂ ਹੀ ਮਿੱਥ ਲਿਆ ਗਿਆ ਹੋਵੇ। ਰਾਜਸੀ ਤਸ਼ੱਦਦ ਦੀ ਇਸ ਫਿਲਾਸਫ਼ੀ ਦਾ ਬੁਨਿਆਦੀ ਅਸੂਲ ਇਹ ਹੈ ਕਿ ‘ਰਾਜਸੀ ਤਾਕਤ ਬੰਦੂਕ ਦੀ ਨਾਲੀ ਵਿਚੋਂ ਨਿਕਲਦੀ ਹੈ’ ਅਤੇ ਜੰਗ ਜੱਦੋ-ਜਹਿਦ ਦੀ ਇੱਕ ਮੁੱਖ ਸ਼ਕਲ ਹੈ। ਇਸ ਰਾਜਸੀ ਫਿਲਾਸਫ਼ੀ ਦੇ ਹਾਮੀ ਰਾਜਨੀਤੀ ਤੇ ਜੰਗ ਨੂੰ ਜੋੜ-ਮੇਲ ਕੇ ਇੱਕ ਅਜਿਹੀ ਰਾਜਸੀ ਫ਼ੌਜ ਬਣਾਉਂਦੇ ਹਨ ਜਿਹੜੀ ਜਨਤਾ ਦੀ ਇਕੋ ਇੱਕ ਜਥੇਬੰਦੀ ਹੋਣ ਦਾ ਦਾਵਾ ਕਰਦੀ ਹੈ ਅਤੇ ਜਿਹੜੀ ਹਥਿਆਰਬੰਦ ਜੱਦੋ-ਜਹਿਦ ਵਿੱਚ ਜੁਟੀ ਹੋਈ ਹੁੰਦੀ ਹੈ। ਅਜਿਹੀ ਜੱਦੋ-ਜਹਿਦ ਵਿੱਚ ਰਾਜਸੀ ਸਰਗਰਮੀ ਫ਼ੌਜੀ ਮੰਤਵ ਪ੍ਰਾਪਤ ਕਰਨ ਵਿੱਚ ਮੱਦਦ ਦਿੰਦੀ ਹੈ ਅਤੇ ਫ਼ੌਜੀ ਸਰਗਰਮੀ ਰਾਜਸੀ ਮੰਤਵਾਂ ਨੂੰ ਅੱਗੇ ਵਧਾਉਂਦੀ ਹੈ।
ਜਨਤਕ ਜੰਗ ਜਿਹਾ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਭਿੰਨ-ਭਿੰਨ ਰੂਪਾਂ ਵਿੱਚ ਆਪਣਾ ਇਜ਼ਹਾਰ ਕਰਦੀ ਹੈ। ਫਿਰ ਵੀ ਇਹ ਗੱਲ ਚੁਣਨ ਦਾ ਦਾਰੋਮਦਾਰ ਇਸ ਠੋਸ ਰਾਜਸੀ ਤੇ ਫ਼ੌਜੀ ਹਾਲਤ ਉੱਤੇ ਹੈ, ਜਿਸਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਹੈ। ਗੁਰੀਲਾ ਜੰਗ ਦਾ ਹੌਲ਼ੀ-ਹੌਲ਼ੀ ਚੱਲਣ ਵਾਲਾ ਇਹ ਅਮਲ ਜਿਸ ਵਿੱਚ ਥੋੜ੍ਹੇ ਜਿਹੇ ਆਦਮੀ ਬਹੁਤ ਵਧੇਰੇ ਕੇ ਗਿਣਤੀ ਦੇ ਵਿਰੁੱਧ ਲੜਾਈ ਵਿੱਚ ਜੁੱਟੇ ਹੋਏ ਹੋਣ ਆਮ ਤੌਰ ‘ਤੇ ਇਸਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾਂਦਾ ਅਤੇ ਜਦੋਂ ਜੱਦੋ-ਜਹਿਦ ਦੇ ਦੂਜੇ ਢੰਗਾਂ ਦੀ ਗੁੰਜਾਇਸ਼ ਨਾ ਹੋਵੇ ਤਦ ਹੀ ਆਮ ਲੋਕ ਅਜਿਹੀ ਲੜਾਈ ਸ਼ੁਰੂ ਕਰਦੇ ਹਨ। ਇੱਕ ਦੇਸੀ ਰਾਜਸੀ ਸ਼ਕਤੀ ਦੇ ਵਿਰੁੱਧ ਗੁਰੀਲਾ ਲੜਾਈ ਦੀਆਂ ਕਾਰਵਾਈਆਂ ਆਮ ਪਰਜਾ ਦੀ ਬਗ਼ਾਵਤ ਦੀ ਅਸਫ਼ਲਤਾ ਦੇ ਪਿੱਛੋਂ ਦੀ ਹਾਲਤ ਵਿੱਚ ਵੀ ਫੁਟ ਪੈਂਦੀਆਂ ਹਨ। ਜਾਂ ਜਨਤਕ ਜੰਗ ਦੀ ਕੋਈ ਵੀ ਦੂਜੀ ਸ਼ਕਲ ਵਿੱਚ ਉੱਭਰ ਸਕਦੀਆਂ ਹਨ, ਪਰ ਸ਼ਰਤ ਇਹ ਹੈ ਕਿ ਲੜਨ ਵਾਲੀ ਸਖ਼ਤ ਗੁਲੀ (Hard core) ਮੁਕੰਮਲ ਤਬਾਹੀ ਤੋਂ ਬਚ ਰਹੀ ਹੋਵੇ ਅਤੇ ਇਸਦੀ ਟਾਕਰੇ ਦੀ ਸ਼ਕਤੀ ਨੂੰ ਵੱਸ ਵਿੱਚ ਨਾ ਕਰ ਲਿਆ ਗਿਆ ਹੋਵੇ । ਗੁਰੀਲਾ ਲੜਾਈਆਂ ਦੇ ਅਜਿਹੀਆਂ ਜਨਤਕ ਬਗਾਵਤਾਂ ਦੇ ਵਿਚਕਾਰ ਵੀ ਅੱਛੀ ਤਰ੍ਹਾਂ ਫੁੱਟ ਸਕਦੀਆਂ ਅਤੇ ਇੱਕ ਅਜਿਹੀ ਹਾਲਤ ਵਿੱਚ ਜਿਹੜੀ ਕਿ ਪੂਰੀ ਤਰ੍ਹਾਂ ਪੱਕੀ ਹੋਈ ਨਾ ਹੋਵੇ ਜਾਂ ਜਿਸ ਵਿੱਚ ਵੱਡੇ ਪੈਮਾਨੇ ਤੇ ਗੁਰੀਲਾ ਕਾਰਵਾਈਆਂ ਕਰਨ ਦੇ ਲਈ ਹਾਲਾਤ ਢੁੱਕਵੇਂ ਨਾ ਹੋਣ। ਪਰ ਉੱਥੇ ਜਨਤਕ ਜੰਗ ਦਾ ਮੋਹਰੀ ਦਸਤਾ (Vanguard) ਹੋਂਦ ਵਿੱਚ ਆ ਚੁੱਕਾ ਹੋਵੇ। ਜਦੋਂ ਇੱਕ ਦੇਸ ਦੀਆਂ ਬਾਕਾਇਦਾ ਹਥਿਆਰਬੰਦ ਫ਼ੌਜਾਂ ਚੈਲੰਜ ਦਾ ਟਾਕਰਾ ਕਰਨ ਦੇ ਲਈ ਲੋੜ ਤੋਂ ਘੱਟ ਅਤੇ ਘਟੀਆ ਹੁਣ ਤਾਂ ਹਮਲਾਵਰ ਫ਼ੌਜ ਦੇ ਵਿਰੁੱਧ ਅਜਿਹੀ ਹਾਲਤ ਵਿੱਚ ਗੁਰੀਲਾ ਕਾਰਵਾਈਆਂ ਮੱਦਦ ਦੇ ਤੌਰ ‘ਤੇ ਵੀ ਆਮ ਲੋਕ ਕਰਿਆ ਕਰਦੇ ਹਨ। ਜਦੋਂ ਕਿਸੇ ਦੇਸ਼ ਦੀਆਂ ਬਕਾਇਦਾ ਫ਼ੌਜਾਂ ਤਬਾਹ ਹੋ ਚੁੱਕੀਆਂ ਹੋਣ ਜਾਂ ਕੋਈ ਕਾਰਵਾਈ ਕਰਨ ਦੇ ਸਮਰੱਥ ਨਾ ਹੋਣ ਤਦ ਵੀ ਆਮ ਲੋਕ ਆਜ਼ਾਦ ਤੌਰ ‘ਤੇ ਗੁਰੀਲਾ ਕਾਰਵਾਈਆਂ ਦਾ ਰਾਹ ਅਖਤਿਆਰ ਕਰ ਸਕਦੇ ਹਨ। ਪਰ ਇਹ ਤਦ ਹੀ ਹੋ ਸਕਦਾ ਹੈ ਜਦੋਂ ਆਮ ਲੋਕਾਂ ਦੀ ਟਾਕਰੇ ਦੀ ਸ਼ਕਤੀ ਨੂੰ ਵੱਸ ਅਧੀਨ ਨਾ ਕਰ ਲਿਆ ਗਿਆ ਹੋਵੇ। ਜਦੋਂ ਗੁਰੀਲਾ ਕਾਰਵਾਈਆਂ ਵਿੱਚ ਆਮ ਲੋਕ ਲੜਨਾ ਸ਼ੁਰੂ ਕਰਦੇ ਹਨ ਤਦ ਵੀ ਉਹ ਆਪਣੇ ਬਕਾਇਦਾ ਦਸਤੇ ਖੜ੍ਹੇ ਕਰਨ ਅਤੇ ਲੋਕ ਬਗ਼ਾਵਤ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਗੁਰੀਲੇ ਉਦੋਂ ਤੱਕ ਫ਼ੈਸਲਾ ਕੁੰਨ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਤੱਕ ਦੁਸ਼ਮਣ ਦੀ ਤਾਕਤ ਉਸਦੇ ਆਪਣੇ ਬੋਝ ਥੱਲੇ ਹੀ ਟੋਟੇ-ਟੋਟੇ ਨਾ ਹੋ ਗਈ ਹੋਵੇ ਤੇ ਉਸਦੀ ਫ਼ੌਜੀ ਸ਼ਕਤੀ ਜਿਉਂ ਦੀ ਤਿਉਂ ਅਜੇ ਬਾਕੀ ਹੋਵੇ।
ਘੱਟੋ-ਘੱਟ ਮੂਲ ਸ਼ਰਤਾਂ
ਆਮ ਲੋਕ ਜਦੋਂ ਵੀ ਗੁਰੀਲਾ ਜੰਗ ਸ਼ੁਰੂ ਕਰਦੇ ਹਨ ਤਾਂ ਆਮ ਤੌਰ ‘ਤੇ ਉਹ ਦੁਸ਼ਮਣ ਤੋਂ ਫ਼ੌਜੀ ਸ਼ਕਤੀ ਦੇ ਪੱਖ ਤੋਂ ਆਪਣੇ ਕੁੱਲ ਰੂਪਾਂ ਤੇ ਬਣਤਰ ਦੇ ਲਿਹਾਜ਼ ਨਾਲ ਘਟੀਆ ਤੇ ਕਮਜ਼ੋਰ ਹੋਇਆ ਕਰਦੇ ਹਨ। ਭਾਵੇਂ ਉਨ੍ਹਾਂ ਅੰਦਰ ਟਾਕਰੇ ਦਾ ਇਰਾਦਾ ਵਧੀਆ ਤੇ ਉੱਤਮ ਹੁੰਦਾ ਹੈ। ਅਜਿਹੀ ਹਾਲਤ ਵਿੱਚ ਜੱਦੋ-ਜਹਿਦ ਦਾ ਜੇਤੂ ਨਤੀਜਾ ਕੱਢਣ ਦੀ ਉਮੀਦ ਘੱਟ ਹੀ ਕੀਤੀ ਜਾਂਦੀ ਹੈ। ਜਦੋਂਕਿ ਇਨਕਲਾਬ ਲਿਆਉਣ ਦੇ ਲਈ ਘੱਟੋ-ਘੱਟ ਮੂਲ ਸ਼ਰਤਾਂ ਮੌਜੂਦ ਨਾ ਹੋਣ ਸਥਿਤੀ ਦਾ ਠੀਕ-ਠੀਕ ਤੇ ਸਹੀ ਅਨੁਮਾਨ ਲੈਣ ਦੇ ਲਈ ਸਮਾਜ ਤੇ ਦੁਸ਼ਮਣ ਦੀ ਹਕੂਮਤ ਦੇ ਚਰਿੱਤਰ ਦਾ ਅਧਿਐਨ ਅੰਡੇ ਦਿਲ ਨਾਲ ਤਾਂ ਉਹਦੀ ਵਾਸਤਵਿਕ ਸਥਿਤੀ ਤੋਂ ਕਰਨਾ ਚਾਹੀਦਾ ਹੈ। ਜਨਤਾ ਵਿੱਚ ਫੈਲੀ ਹੋਈ ਆਮ ਬੇਚੈਨੀ, ਰਾਜਸੀ ਬੇਈਮਾਨੀ ਤੇ ਭਰਿਸ਼ਟਾਚਾਰ, ਸਮਾਜੀ ਤੇ ਜਾਤ ਪਾਤ ਦੇ ਰੇੜਕੇ ਤੇ ਝੰਜਟ, ਆਰਥਿਕ ਲੁੱਟ ਖਸੁੱਟ ਤੇ ਨਿਆਂ ਦਾ ਖਾਤਮਾ, ਕਾਨੂੰਨ ਅਮਲ ਵਿੱਚ ਲਿਆਉਣ ਵਾਲੀਆਂ ਏਜੰਸੀਆਂ (ਕਾਰਕਰਨੀ) ਦਾ ਜ਼ਬਰ ਤੇ ਅੱਤਿਆਚਾਰ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਹੌਲ਼ੀ-ਹੌਲ਼ੀ ਤਾਕਤ ਤੋਂ ਵਾਂਝੇ ਕਰਨ ਦੀਆਂ ਹਾਲਤਾਂ ਤੋਂ ਅਸਲ ਹਾਲਤ ਨੂੰ ਜਾਨਣ ਤੇ ਸਮਝਣ ਵਿੱਚ ਮੱਦਦ ਮਿਲਦੀ ਹੈ। ਪਰ ਇਹ ਸਭ ਗੱਲਾਂ ਵੀ ਅਸਲ ਸਥਿਤੀ ਨੂੰ ਜਾਨਣ ਦਾ ਫ਼ੈਸਲਾ ਨਹੀਂ ਕਰਦੇ। ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਕੀ ਹਥਿਆਰਬੰਦ ਜੱਦੋ-ਜਹਿਦ ਦੇ ਲਈ ਹਾਲਤਾਂ ਢੁੱਕਵੀਆਂ ਤੇ ਪੱਕੀਆਂ (ਤਿਆਰ) ਹਨ ਅਤੇ ਇਨਾਂ ਸਵਾਲਾਂ ਦਾ ਜਵਾਬ ਹੇਠ ਲਿਖੀਆਂ ਹਾਲਤਾਂ ਉੱਤੇ ਨਿਰਭਰ ਹੈ।
- ਕੀ ਜਨਤਾ ਨੂੰ ਹਥਿਆਰ ਚੁੱਕਣ ਦਾ ਹੱਕ ਪ੍ਰਗਟ ਤੌਰ ‘ਤੇ ਮੌਜੂਦ ਹੈ। ਕਿਉਂਕਿ ਪੁਰਅਮਨ ਢੰਗ ਤਰੀਕੇ ਸਭ ਫੇਲ੍ਹ ਹੋ ਚੁੱਕੇ ਹਨ।
- ਕੀ ਹਕੂਮਤ ਸਮਾਜ ਦੇ, ਇੱਕ ਬਹੁਤ ਵੱਡੇ ਤੇ ਜ਼ਰੂਰੀ ਭਾਗ ਦਾ ਵਿਸ਼ਵਾਸ ਖੋ ਚੁੱਕੀ ਹੈ ਅਤੇ ਕੀ ਇਸ ਹਿੱਸੇ ਤੋਂ ਗੁਰੀਲਿਆਂ ਨਾਲ ਹਮਦਰਦੀ ਦੀ ਤਵੱਜੋਂ ਹੈ।
- ਕੀ ਸਮਾਜ ਇੱਕ ਬਹੁਤ ਛੋਟਾ ਜਿਹਾ ਹਿੱਸਾ, ਇੱਕ ਫ਼ੀਸਦੀ ਜਾਂ ਇਸ ਤੋਂ ਵੀ ਕੁਝ ਘੱਟ ਦਾ ਫੌਰੀ ਤੌਰ ‘ਤੇ ਅਜਿਹੀਆਂ ਵਿਰੋਧੀ ਲੜਾਈਆਂ ਵਿੱਚ ਸਰਗਰਮ ਹਿੱਸਾ ਲੈਣ ਦੀ ਸੰਭਾਵਨਾ ਹੈ ਜਾਂ ਉਹ ਨੇੜ ਭਵਿੱਖ ਵਿੱਚ ਅਜਿਹਾ ਕਰਨਗੇ।
- ਕੀ ਰਾਜਸੀ ਤੌਰ ‘ਤੇ ਸੁਸਤ ਤੇ ਖਾਮੋਸ਼ ਲੋਕ ਜਿਸ ਵਿੱਚ ਬਹੁਗਿਣਤੀ ਦਾ ਇੱਕ ਵੱਡਾ ਹਿੱਸਾ ਬੇਪਰਵਾਹ ਜਨਤਾ ਦਾ ਹੈ। ਕੀ ਉਸਨੂੰ ਇਸ ਬੇਰੁਖੀ ਵਿਚੋਂ ਝੰਜੋੜਿਆ ਤੇ ਹਰਕਤ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਇਸ ਜੱਦੋ-ਜਹਿਦ ਵਿੱਚ ਖਿੱਚਿਆ ਜਾ ਸਕਦਾ ਹੈ।
ਜਦੋਂ ਦੁਸ਼ਮਣ ਇੱਕ ਵਿਦੇਸ਼ੀ ਹਮਲਾਵਰ ਹੈ, ਤਦ ਅਸਲ ਹਾਲਤਾਂ ਦਾ ਨਿਰਣਾ ਕਰਨਾ ਆਸਾਨ ਹੁੰਦਾ ਹੈ ਕਿਉਂਕਿ ਇਨਕਲਾਬ ਲਿਆਉਣ ਦੇ ਲਈ ਘੱਟੋ-ਘੱਟ ਮੂਲ ਸ਼ਰਤਾਂ ਆਪ ਦੁਸ਼ਮਣ ਵੱਲੋਂ ਪੈਦਾ ਕਰ ਦਿੱਤੀਆਂ ਜਾਂਦੀਆਂ ਹਨ। ਇਤਿਹਾਸ ਵਿੱਚ ਅਜੇਹੀਆਂ ਬੇਅੰਤ ਮਿਸਾਲਾਂ ਮਿਲਦੀਆਂ ਹਨ, ਜਿੱਥੇ ਗੈਰ ਮੁਲਕੀ ਕਾਬਜ ਤਾਕਤਾਂ ਦੇ ਵਿਰੁੱਧ ਕਾਮਯਾਬ ਗੁਰੀਲਾ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ। ਕਿਉਂਕਿ ਹਮਲਾਵਰ ਹੋਣਾ ਹੀ ਇੱਕ ਅਜੇਹੀ ਘਟਨਾ ਦੀ ਸਚਾਈ ਹੈ, ਜਿਹੜੀ ਆਮ ਲੋਕਾਂ ਦੀ ਬੇਰੁਖੀ ਤੇ ਸੁਸਤੀ ਨੂੰ ਝੰਜੋੜ ਦਿੰਦਾ ਹੈ ਅਤੇ ਉਨ੍ਹਾਂ ਨੂੰ ਹਲਾਤਾਂ ਤੋਂ ਖ਼ਬਰਦਾਰ ਕਰ ਦਿੰਦਾ ਹੈ। ਇਸ ਲਈ ਹਮਲਾ ਹੋਣ ਤੋਂ ਪਿੱਛੋਂ ਦੀਆਂ ਘਟਨਾਵਾਂ ਵਿੱਚ ਆਮ ਲੋਕਾਂ ਦੀ ਬੇਪਰਵਾਹ ਬਹੁਗਿਣਤੀ ਦਾ ਬਹੁਤ ਵੱਡਾ ਹਿੱਸਾ ਆਪਣੇ ਆਪ ਹੀ ਸਾਫ਼ ਹੋ ਜਾਂਦਾ ਹੈ ਅਤੇ ਇਸਦੇ ਨਤੀਜੇ ਦੇ ਤੌਰ ‘ਤੇ ਗੁਰੀਲਿਆਂ ਨੂੰ ਆਪਣੀਆਂ ਕਾਰਵਾਈਆਂ ਦੇ ਲਈ ਇੱਕ ਢੁੱਕਵਾਂ ਵਾਤਾਵਰਨ (Friendly sea) ਮਿੱਤਰਾਂ ਵਾਲਾ ਪੈਦਾ ਹੋ ਜਾਂਦਾ ਹੈ। ਪ੍ਰਦੇਸੀ ਹਕੂਮਤ ਦਾ ਠੋਸੇ ਜਾਣਾ ਤੇ ਕੌਮੀ ਵਿਪਤਾ ਹਾਲਤ ਦਾ ਪੈਦਾ ਹੋ ਜਾਣਾ, ਸਮਾਜ ਦੇ ਇੱਕ ਵੱਡੇ ਹਿੱਸੇ ਦੀ ਕੌਮੀ ਰੂਹ ਨੂੰ ਟਾਕਰੇ ਲਈ ਬੇਦਾਰ ਕਰ ਦਿੰਦਾ ਹੈ ਅਤੇ ਇਸ ਵਿਚੋਂ ਇੱਕ ਮਹੱਤਵਪੂਰਨ ਘੱਟ ਗਿਣਤੀ ਨੂੰ ਹਥਿਆਰਬੰਦ ਜੱਦੋ-ਜਹਿਦ ਵਿੱਚ ਸ਼ਾਮਿਲ ਹੋਣ ਦੇ ਵੱਲ ਧੱਕ ਦਿੰਦਾ ਹੈ। ਫਿਰ ਵੀ ਇੱਕ ਕਾਨੂੰਨੀ ਹਕੂਮਤ (ਅਧਿਕਾਰ) ਦੇ ਵਿਰੁੱਧ ਹਥਿਆਰਬੰਦ ਜੱਦੋ-ਜਹਿਦ ਦਾ ਸਵਾਲ ਇੱਕ ਵੱਖਰੀ ਹੈਸੀਅਤ ਰੱਖਦਾ ਹੈ। ਜਦੋਂ ਕਿ ਹਾਲਤ ਅਜਿਹੀ ਹੋਵੇ ਜਿਹੜੀ ਆਪਣੇ ਚਰਿੱਤਰ ਦੇ ਲਿਹਾਜ਼ ਨਾਲ ਕੌਮੀ ਹੋਣ ਦਾ ਦਾਅਵਾ ਕਰਦੀ ਹੋਵੇ। ਅਜੇਹੀ ਜੱਦੋ-ਜਹਿਦ ਵਿੱਚ ਆਮ ਤੌਰ ‘ਤੇ ਲੋਕ ਨਿਰਪੱਖ ਹੁੰਦੇ ਹਨ। ਸਵਾਏ ਕੁਝ ਛੋਟੇ ਅਲਾਕਿਆਂ (Pocket) ਦੇ। ਤਦ ਇਸ ਸਵਾਲ ਦਾ ਉੱਤਰ ਇਹ ਦਿੱਤਾ ਜਾਵੇਗਾ ਕਿ ਇਹ ਇਲਾਕੇ ਕਾਫੀ ਵੱਡੇ ਅਤੇ ਲੰਮੇ ਚੋੜੇ ਹੋਣ ਤੇ ਕੀ ਜਨਤਕ ਆਧਾਰ ਨੂੰ ਵਧਾਉਣਾ ਇੱਕ ਥਾਂ ਸੰਭਵ ਹੈ।
ਉਦੇਸ਼ (ਮਨੋਰਥ) (Cause):
ਲੋਕਾਂ ਦਾ ਮਨੋਰਥ ਅਤੇ ਜਨਤਕ ਜੰਗ ਦਾ ਮੋਹਰੀ ਦਸਤਾ ਦੋ ਅਜਿਹੇ ਹਥਿਆਰ ਹਨ ਜਿਹੜੇ ਜਿੱਥੇ ਵੀ ਘੱਟੋ-ਘੱਟ ਮੂਲ ਸ਼ਰਤਾਂ ਮੌਜੂਦ ਹੋਣ, ਇਨਕਲਾਬ ਨੂੰ ਲਿਆਉਣ ਲਈ ਅਤੀ ਜ਼ਰੂਰੀ ਹਨ। ਇੱਕ ਅਜਿਹਾ ਉਦੇਸ਼ ਜਿਹੜਾ ਜਨਤਾ ਦੀਆਂ ਉਮੰਗਾਂ ਤੇ ਖਾਹਿਸ਼ਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਅਤੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਢਾਂਚੇ ਵਿੱਚ ਮੂਲ ਪਰਿਵਰਤਨ ਲਿਆਉਣ ਦਾ ਇਕਰਾਰ ਕਰਦਾ ਹੈ। ਇੱਕ ਜਨਤਕ ਜੰਗ ਦੇ ਲਈ ਲਾਜ਼ਮੀ ਸ਼ਰਤ ਹੈ। ਇਹ ਜੰਗ ਇੱਕ ਨਿਆਂ ਭਰਪੂਰ ਤੇ ਜਾਇਜ਼ ਹੋਣੀ ਚਾਹੀਦੀ ਹੈ ਅਤੇ ਮਨੁੱਖੀ ਸੁਭਾ ਦੇ ਲਗਾਤਾਰ ਮੁਤਾਬਿਕ ਆਜ਼ਾਦੀ ਤੇ ਬਰਾਬਰੀ ਨੂੰ ਅਪੀਲ ਕਰਨ ਵਾਲੀ ਹੋਣੀ ਚਾਹੀਦੀ ਹੈ ਅਤੇ ਫਿਰ ਇੱਕ ਅਜਿਹੀ ਜੰਗ ਹੋਣੀ ਚਾਹੀਦੀ ਹੈ, ਜਿਹੜੀ ਸਦਾਚਾਰਕ ਤੇ ਕਾਨੂੰਨ ਦੇ ਪੱਖ ਤੋਂ ਪੁਰਅਮਨ ਸ਼ਹਿਰੀਆਂ ਦੇ ਵਿਚਕਾਰ ਕਿਸੇ ਕਦਰ ਜੱਥੇਬੰਦਕ ਤਸ਼ੱਦਦ ਨੂੰ ਜਾਇਜ਼ ਸਮਝਕੇ ਇਸ ਨੂੰ ਮਜ਼ਬੂਤ ਕਰੇ ਅਤੇ ਅਖੀਰ ਨੂੰ ਜਿਸ ਸਵਰਗ (ਸੁੱਖ) ਦਾ ਵਾਇਦਾ ਕੀਤਾ ਜਾਂਦਾ ਹੈ, ਉਹ ਅਜਿਹਾ ਦਿਖਾਈ ਦੇਵੇ ਜਿਹੜਾ ਉਹ ਛੇਤੀ ਹੀ ਪ੍ਰਾਪਤ ਕਰ ਸਕਦੇ ਹੋਣ ਜਾਂ ਉਨ੍ਹਾਂ ਦੀ ਪਹੁੰਚ ਦੇ ਕਾਬਲ ਹੋਵੇ ਪਰ ਉਹ ਕੇਵਲ ਹਥਿਆਰਬੰਦ ਸੰਗਰਾਮ ਦੇ ਰਾਹੀਂ ਮੁਸੀਬਤਾਂ ਝੱਲ ਕੇ ਅਤੇ ਕੁਰਬਾਨੀਆਂ ਦੇ ਪਿੱਛੋਂ ਹੀ ਉਹਨਾਂ ਨੂੰ ਪ੍ਰਾਪਤ ਹੋ ਸਕੇ। ਲੋਕਾਂ ਵਿੱਚ ਅਭਿਲਾਸ਼ਾ ਹੋਵੇਗੀ ਤੇ ਉਨ੍ਹਾਂ ਨੂੰ ਉਤਸ਼ਾਹ ਤੇ ਪ੍ਰੇਰਨਾ ਵੀ ਮਿਲੇਗੀ। ਪਰ ਇੱਕ ਚਿੜੀ ਨੂੰ ਬਾਜ਼ ਨਾਲ ਲੜਾਉਣ ਲਈ ਜ਼ਰੂਰੀ ਹੈ ਕਿ ਪਹਿਲਾਂ ਤੋਂ ਹੀ ਉਸ ਨੂੰ ਸਫ਼ਲਤਾ ਦਾ ਯਕੀਨ ਹੋਵੇ। ਇਹ ਇੱਕ ਬੜਾ ਨਾਜ਼ੁਕ ਕੰਮ ਹੈ। ਸਭ ਤੋਂ ਪਹਿਲਾਂ ਜਨਤਾ ਨੂੰ ਇਹ ਭਰੋਸਾ ਦਿਵਾਉਣਾ ਜ਼ਰੂਰੀ ਹੈ ਕਿ ਉਨ੍ਹਾਂ ਦੇ ਅੰਦਰ ਇਹ ਸ਼ਕਤੀ (ਲੜਨ ਦੀ) ਮੌਜੂਦ ਹੈ ਅਤੇ ਦੁਸ਼ਮਣ ਤੇ ਉਸਦੇ ਪ੍ਰਬੰਧ ਦੀ ਕਮਜ਼ੋਰੀ ਦਾ ਅਹਿਸਾਸ ਵੀ ਦਿਵਾਉਣਾ ਜ਼ਰੂਰੀ ਹੈ। ਆਪਣੀ ਸਫ਼ਲਤਾ ਦਾ ਵਿਸ਼ਵਾਸ ਜਨਤਾ ਦੇ ਇਸ ਅਨੁਭਵ ਤੋਂ ਵੀ ਉੱਭਰਦਾ ਹੈ ਕਿ ਉਨ੍ਹਾਂ ਦਾ ਮਨੋਰਥ ਨਿਆਂ ਤੇ ਸਚਾਈ ਤੇ ਨਿਰਭਰ ਹੈ ਅਤੇ ਉਨ੍ਹਾਂ ਦੇ ਤੌਰ ਤਰੀਕੇ ਸਭ ਦਰੁਸਤ ਤੇ ਜਾਇਜ਼ ਹਨ। ਆਖਰਕਾਰ ਅਜਿਹੇ ਕਾਰਨ ਜੋ ਕੁਦਰਤ ਤੋਂ ਵੀ ਅਲੌਕਿਕ ਜਿਹਾ ਕਿ ਦੈਵੀ ਵਰਦਾਨ ਅਤੇ ਇਤਿਹਾਸ ਦੇ ਧਾਰਾ ਦਾ ਹੱਕ ਵਿੱਚ ਹੋਣਾ ਵੀ ਮੈਦਾਨ ਵਿੱਚ ਲਿਆਂਦੇ ਜਾਂਦੇ ਹਨ, ਜਿੱਥੇ ਕਿ ਪਹਿਲਾਂ ਤੋਂ ਹੀ ਦੁਸ਼ਮਣ ਦੇ ਲਈ ਹਾਰ ਤੇ ਨਾਸ਼ ਹੋਣ ਦੀ ਘੜੀ ਦਾ ਐਲਾਨ ਹੋ ਚੁੱਕਾ ਹੋਵੇ ਤੇ ਆਮ ਲੋਕਾਂ ਲਈ ਵਿਜੈਈ ਹੋਣਾ ਉਨ੍ਹਾਂ ਦੀ ਹੋਣੀ ਹੋਵੇ।
ਮੋਹਰੀ ਦਸਤਾ (Vanguard):
ਇੱਕ ਇਨਕਲਾਬੀ ਮੋਹਰੀ ਦਸਤੇ ਦਾ ਉੱਭਰਨਾ, ਇਨਕਲਾਬ ਦੇ ਆਦਰਸ਼ਾਂ ਤੇ ਵਿਚਾਰਾਂ ਨੂੰ ਠੋਸ ਰੂਪ ਦਿੰਦਾ ਹੈ। ਇਹ ਇਨਕਲਾਬੀਆਂ ਦੇ ਲਈ ਇੱਕ ਏਕਤਾ ਕਰਨ ਵਾਲੀ ਜੱਥੇਬੰਦੀ ਸੰਗਠਨ ਅਤੇ ਆਮ ਲੋਕਾਂ ਦੇ ਇੱਕਮੁੱਠ ਤੇ ਇਕੱਠੇ ਹੋਣ ਦੇ ਬਿੰਦੂ ਤੋਂ ਨਿਸ਼ਾਨ ਬਣਦਾ ਹੈ। ਜਨਤਾ ਦੇ ਹੱਥਾਂ ਵਿੱਚ ਮੋਹਰੀ ਦਸਤਾ ਹੀ ਕੰਮ ਸ਼ੁਰੂ ਕਰਨ ਦੇ ਲਈ ਇੱਕ ਵਧੀਆ ਹਥਿਆਰ ਹੈ। ਵਿਚਾਰਧਾਰਕ ਪ੍ਰਚਾਰ ਤੇ ਜਥੇਬੰਦਕ ਕੰਮਾਂ ਰਾਹੀਂ ਮੋਹਰੀ ਦਸਤਾ ਆਮ ਲੋਕਾਂ ਦੀ ਬੇਰੁਖੀ ਤੇ ਸੁਸਤੀ ਨੂੰ ਝੰਜੋੜਦਾ ਤੇ ਵੰਗਾਰਦਾ ਹੈ। ਫ਼ੌਜੀ ਐਕਸ਼ਨ ਦੇ ਰਾਹੀਂ ਭਾਵੇਂ ਇਹ ਮਾਮੂਲੀ ਵਾਕਿਆ ਹੋਵੇ, ਆਮ ਜਨਤਾ ਵਿੱਚ ਇਹ ਉਮੀਦਾਂ ਤੇ ਆਸ਼ਾਵਾਂ ਨੂੰ ਜਾਗ੍ਰਿਤ ਕਰਦਾ ਹੈ। ਇਸ ਤਰ੍ਹਾਂ ਮੋਹਰ ਦਲੀ ਦਸਤਾ, ਜਿਹੜਾ ਇਨਕਲਾਬ ਤੋਂ ਪਹਿਲਾਂ ਦੀਆਂ ਹਾਲਤਾਂ ਵਿਚੋਂ ਆਪਣੇ ਆਪ ਉੱਭਰਦਾ ਹੈ ਅਤੇ ਇੱਕ ਧਿਆਨਯੋਗ ਇਨਕਲਾਬੀ ਹਾਲਤ ਪੈਦਾ ਕਰਨ ਵਿੱਚ ਮੱਦਦ ਦਿੰਦਾ ਹੈ ਜਦਕਿ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਮੋਹਰੀ ਦਲ ਬਹੁਤ ਜਿਆਦਾ ਕਮਜ਼ੋਰ ਹੁੰਦਾ ਹੈ ਅਤੇ ਜੋ ਇਹ ਆਪਣੀ ਇਸ ਸਟੇਜ ਵਿੱਚ ਹੀ ਤਬਾਹ ਹੋ ਜਾਵੇ ਤਾਂ ਇਨਕਲਾਬ ਦੇ ਲਈ ਵੇਲੇ ਤੋਂ ਪਹਿਲਾਂ ਮਰ ਜਾਣ ਦੀ ਸੰਭਾਵਨਾ ਹੁੰਦੀ ਹੈ। ਇਨਕਲਾਬੀ ਹਾਲਤ ਪੈਦਾ ਹੋ ਜਾਣ ਤੋਂ ਪਿੱਛੋਂ ਮੁਰਦੇ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਮੋਹਰੀ ਦਸਤੇ ਨੂੰ ਮੁਕੰਮਲ ਤੌਰ ‘ਤੇ ਤਬਾਹ ਤੇ ਬਰਬਾਦ ਨਹੀਂ ਕੀਤਾ ਜਾ ਸਕਦਾ। ਭਾਵੇਂ ਆਰਜੀ ਤੌਰ ‘ਤੇ ਇਸਨੂੰ ਆਪਣੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਗਿਆ ਹੋਵੇ। ਜਿਉਂ ਜਿਉਂ ਇਨਕਲਾਬ ਅੱਗੇ ਵੱਧਦਾ ਹੈ, ਮੋਹਰੀ ਦਸਤਾ ਇੱਕ ਪਾਰਟੀ ਅਤੇ ਫ਼ੌਜ ਦੀ ਸ਼ਕਲ ਵਿੱਚ ਫੈਲ ਜਾਂਦਾ ਹੈ।
ਮਨੁੱਖੀ ਸਮੱਗਰੀ (Human Material):
ਗੁਰੀਲਾ ਜੰਗ ਨੂੰ ਕਿਸੇ ਵੀ ਕਿਸਮ ਦੇ ਹਥਿਆਰਾਂ ਨਾਲ ਜਾਂ ਸਾਜੋ-ਸਾਮਾਨ ਨਾਲ ਜਾਂ ਇਸ ਤੋਂ ਬਿਨਾਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਪਰ ਇਸਦੇ ਲਈ ਖ਼ਾਸ ਕਿਸਮ ਦੇ (ਨਿਰਾਲੀ ਮਿੱਟੀ ਦੇ) ਮਨੁੱਖਾਂ ਦੀ ਲੋੜ ਹੈ, ਜਿਨ੍ਹਾਂ ਨਾਲ ਇਹ ਛਾਪੇਮਾਰ ਯੁੱਧ ਲੜਿਆ ਜਾ ਸਕਦਾ ਹੈ। ਇਹ ਵਿਸ਼ੇਸ਼ਤਾ (ਮੁਹਾਰਤ) ਕਿਸੇ ਦੇ ਮਨ ਵਿੱਚ ਜਾਂ ਸ਼ਰੀਰਕ ਸ਼ਕਤੀ ਵਿੱਚ ਨਹੀਂ ਹੁੰਦੀ। ਨਾ ਹੀ ਇਹ ਫ਼ੌਜੀ ਸਿੱਖਿਆ, ਟਰੇਨਿੰਗ ਅਤੇ ਫ਼ੌਜੀ ਤੇ ਜੰਗੀ ਰਵਾਇਤਾਂ ਵਿੱਚ ਹੁੰਦੀ ਹੈ। ਇਹ ਵਿਸ਼ੇਸ਼ਤਾ ਤੇ ਖਿੱਚ ਕਿਸੇ ਆਦਮੀ ਦੀ ਆਪਣੇ ਮਨੋਰਥ ਤੇ ਉਦੇਸ਼ ਲਈ ਸ਼ਰਧਾ ਹੋਣ ਵਿੱਚ ਪਾਈ ਜਾਂਦੀ ਹੈ ਅਤੇ ਆਪਣੀ ਸਫ਼ਲਤਾ ਵਿੱਚ ਬੇਝਿਜਕ ਵਿਸ਼ਵਾਸ ਤੇ ਇਰਾਦੇ ਵਿੱਚ ਹੁੰਦੀ ਹੈ। ਇਹ ਇੱਕ ਆਦਮੀ ਦੀ ਸਰੀਰਕ ਅਤੇ ਸਦਾਚਾਰਕ ਦਲੇਰੀ ਵਿੱਚ ਵੀ ਪਾਈ ਜਾਂਦੀ ਹੈ ਅਤੇ ਆਪਣੀ ਕਾਮਯਾਬੀ ਵਿੱਚ ਬੇਝਿਜਕ ਵਿਸ਼ਵਾਸ ਵਿੱਚ ਹੁੰਦੀ ਹੈ, ਜੋ ਇੱਕ ਆਦਮੀ ਨੂੰ ਆਪਣੇ ਅਸੂਲ ਦੇ ਲਈ ਆਖਰੀ ਨਤੀਜੇ ਭੁਗਤਣ ਅਤੇ ਕਠਨਾਈਆਂ ਝੱਲਣ ਦੇ ਕਾਬਲ ਬਣਾਉਂਦੀ ਹੈ। ਜੰਗ ਦੇ ਇਸ ਹਥਿਆਰ ਦੀ ਹੈਸੀਅਤ ਤੋਂ ਗੁਰੀਲਾ ਇੱਕ ਬੇਤਰਸ ਕਤਲ ਕਰਨ ਵਾਲੀ ਮਸ਼ੀਨ ਹੋਣੀ ਚਾਹੀਦੀ ਹੈ, ਜਿਸ ਵਿੱਚ ਮਨੁੱਖੀ ਕਮਜ਼ੋਰੀਆਂ ਦੀ ਘਾਟ ਨਾ ਹੋਵੇ ਅਤੇ ਡਰ ਤੇ ਭੈ ਉਸਦੇ ਨੇੜੇ ਨਾ ਢੁੱਕਦਾ ਹੋਵੇ। ਰਾਜਸੀ ਤੌਰ ‘ਤੇ ਉਸਨੂੰ ਉਨ੍ਹਾਂ ਸਵਾਲਾਂ ਦੀ ਪੂਰੀ ਸੂਝ ਤੇ ਸਮਝ ਹੋਣੀ ਚਾਹੀਦੀ ਹੈ, ਜਿਸਦੇ ਲਈ ਉਸਨੇ ਜਾਨ ਦੀ ਬਾਜ਼ੀ ਲਾ ਰੱਖੀ ਹੈ ਅਤੇ ਜੰਗ ਦੀ ਖਾਸੀਅਤ ਅਤੇ ਉਸਦੇ ਨਤੀਜੇ ਦੇ ਬਾਰੇ ਵੀ ਸਮਝ ਹੋਣੀ ਜ਼ਰੂਰੀ ਹੈ। ਜਿਸ ਰਾਜ ਪ੍ਰਬੰਧ ਦੇ ਵਿਰੁੱਧ ਉਹ ਲੜ ਰਿਹਾ ਹੈ। ਉਸ ਨਾਲ ਡੂੰਘੀ ਨਫ਼ਰਤ ਤੇ ਘਿਰਣਾ ਹੋਵੇ ਅਤੇ ਜਿਨ੍ਹਾਂ ਲੋਕਾਂ ਲਈ ਉਹ ਲੜ ਰਿਹਾ ਹੋਵੇ। ਉਨ੍ਹਾਂ ਨਾਲ ਡੂੰਘੀ ਹਮਦਰਦੀ ਤੇ ਪਿਆਰ ਹੋਵੇ। ਇਹ ਇਨਕਲਾਬੀ ਸਮਾਜੀ ਸੋਚ ਦੇ ਦੋ ਖ਼ਾਸ ਤੱਤ ਹਨ। ਚੜ੍ਹਦੀਕਲਾ ਤੇ ਆਸ਼ਾਵਾਦੀ ਰਹਿਣਾ ਉਸਾਰੂ ਸੋਚ ਅਤੇ ਜ਼ਿੰਦਗੀ ਤੇ ਉਸਦੀਆਂ ਕਠਿਨਾਈਆਂ ਵੱਲ ਰਵੱਈਆ ਇੱਕ ਤਪੱਸਵੀ ਜਿਹਾ ਹੋਣਾ ਗੁਰੀਲੇ ਦੀ ਮਨੋਬਿਰਤੀ ਦੀ ਬੁਨਿਆਦ ਬਣਦਾ ਹੈ। ਇਸ ਤੋਂ ਬਿਨਾਂ ਉਹ ਗੁਣ ਜੇਹੜੇ ਇੱਕ ਗੁਰੀਲੇ ਨੂੰ ਅਰੋਗ ਅਤੇ ਚੰਗੀ ਹਾਲਤ ਵਿੱਚ ਰੱਖਦੇ ਹਨ, ਉਹ ਹਨ ਧੀਰਜਵਾਨ ਸੁਭਾ, ਦਲੇਰੀ, ਮਜ਼ਬੂਤ ਹੱਡੀ ਤੇ ਨਾੜੀਆਂ (ਦ੍ਰਿੜ ਮਿਜਾਜ) ਭੁੱਖ, ਤੇਹ, ਥਕਾਵਟ ਨੂੰ ਸਹਾਰਨ ਦੀ ਸ਼ਕਤੀ ਰੱਖਦਾ ਹੋਵੇ। ਉੱਦਮੀ, ਨਵੀਂ ਵਿਧੀ ਸੋਚਣ ਅਤੇ ਬੇਸਿਰੇ ਸਵੈ-ਭਿਮਾਨੀ ਦੀ ਹਾਲਤ ਵਿੱਚ ਜੋਸ਼ ਤੇ ਹਿੰਮਤ ਨੂੰ ਨਾ ਛੱਡੇ। ਭਾਵ ਸਿਰੜ ਵਾਲਾ ਹੋਵੇ।
ਜਨਤਕ ਸਹਾਇਤਾ (People Support):
ਗੁਰੀਲਾ ਜੰਗ ਕਿਉਂਕਿ ਜਨਤਾ ਦੀ ਜੰਗ ਹੁੰਦੀ ਹੈ, ਜਿਹੜੀ ਆਮ ਲੋਕਾਂ ਵਿਚੋਂ ਹੀ ਪੈਦਾ ਹੁੰਦੀ ਹੈ ਅਤੇ ਲੋਕਾਂ ਦੀ ਮਿਲਵਰਤਨ ਤੇ ਹਮਦਰਦੀ ਤੋਂ ਬਿਨਾਂ ਨਾ ਤਾਂ ਜਿਉਂਦੀ ਰਹਿ ਸਕਦੀ ਹੈ ਅਤੇ ਨਾ ਕਾਮਯਾਬ ਹੋ ਸਕਦੀ ਹੈ। ਇੱਕ ਗੁਰੀਲਾ ਜੰਗ ਕੁਝ ਮੁੱਠੀ ਭਰ ਬਾਗੀ ਲੋਕਾਂ ਦਾ ਟੋਲਾ ਹੀ ਨਹੀਂ ਹੁੰਦੇ ਜਿਹੜੇ ਵੇਲੇ ਦੇ ਹਾਕਮਾਂ ਵਿਰੁੱਧ ਹਥਿਆਰ ਉਠਾਈ ਫਿਰਦੇ ਹਨ, ਸਗੋਂ ਆਮ ਲੋਕ ਹੁੰਦੇ ਹਨ। ਕਿਉਂਕਿ ਅਸਲੀ ਅਰਥਾਂ ਵਿੱਚ ਉਹ ਅਦਿੱਖ (ਅਣਡਿੱਠੀ) ਫ਼ੌਜ ਦਾ ਹੀ ਹਿੱਸਾ ਹੁੰਦੇ ਹਨ। ਗੁਰੀਲਾ ਕਾਰਵਾਈਆਂ ਦੀ ਸਫ਼ਲਤਾ ਲਈ ਜਨਤਕ ਹਮਾਇਤ ਇੱਕ ਯੁੱਧਨੀਤੀ ਦੀ ਬੁਨਿਆਦੀ ਲੋੜ ਹੈ। ਕਿਉਂਕਿ ਇਸ ਤੋਂ ਬਿਨਾਂ ਗੁਰੀਲਾ ਸਿਪਾਹੀ, ਸਪਲਾਈ, ਵਰਦੀ (ਕੱਪੜੇ) ਖ਼ਬਰਾਂ ਇਕੱਠੀਆਂ ਕਰਨਾ, ਡਾਕਟਰੀ ਮੱਦਦ ਦੇ ਨਵੇਂ ਰੰਗ ਰੂਟ ਆਦਿ ਜ਼ਰੂਰਤਾਂ ਨਾ ਮਿਲਣ ਸਦਕਾ ਭੁੱਖ ਨਾਲ ਮਰ ਜਾਂਦਾ ਹੈ। ਪਰ ਇੱਥੇ ਮੂਲ ਸਵਾਲ ਇਹ ਹੈ ਕਿ ਲੋਕ ਕੌਣ ਹਨ? ਜਿਨ੍ਹਾਂ ਦਾ ਅਕਸਰ ਜਿਕਰ ਕੀਤਾ ਜਾਂਦਾ ਹੈ ਅਤੇ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਆਮ ਜਨਤਾ ਜਿਹਾ ਕਿ ਅਸੀਂ ਜਾਣਦੇ ਹਾਂ, ਬਿਲਕੁਲ ਬੇਪ੍ਰਵਾਹ, ਬੇਹਰਕਤ ਅਤੇ ਸੁਸਤ ਹੁੰਦੇ ਹਨ ਅਤੇ ਇਹ ਦੋਹਾਂ ਹਵਾਵਾਂ ਦੇ ਵਗਣ ਨਾਲ (ਮੁਕਾਬਲੇ ਵਿੱਚ) ਤਕੜੇ ਨਾਲ ਹੀ ਉੱਡ ਜਾਂਦੇ ਹਨ ਅਤੇ ਉਹ ਵੀ ਆਖਰਲੇ ਮੌਕੇ ਤੇ। ਆਮ ਲੋਕਾਂ ਦੀ ਬਹੁ ਗਿਣਤੀ, ਬਹੁਤ ਸਾਰੇ ਯੋਗ ਸਿਧਾਂਤਕਾਰਾਂ ਦੀ ਇਹ ਰਾਇ ਹੈ, ਉਦੋਂ ਤੱਕ ਬੇਪ੍ਰਵਾਹ ਹੁੰਦੇ ਹਨ ਜਦੋਂ ਤੱਕ ਡਰਾਮੇ ਦਾ ਆਖਰੀ ਐਕਟ ਹੋ ਚੁੱਕਣ ਦੇ ਨੇੜੇ ਹੁੰਦਾ ਹੈ ਜਦੋਂ ਕਿ ਉਹ ਜੇਤੂ ਧਿਰ ਦੇ ਨਾਲ ਮਿਲ ਜਾਂਦੇ ਹਨ ਅਤੇ ਦੋ ਲੜ ਰਹੀਆਂ ਪਾਰਟੀਆਂ ਦੇ ਦਰਮਿਆਨ ਇੱਕ ਛੋਟੀ ਜਿਹੀ ਘੱਟ ਗਿਣਤੀ ਉਨ੍ਹਾਂ ਦੋਹਾਂ ਦੇ ਵਿਚਕਾਰ ਵੰਡ ਕੇ ਰਹਿ ਜਾਂਦੀ ਹੈ। ਦਰਅਸਲ ਲੋਕ ਇਸ ਘੱਟ ਗਿਣਤੀ ਦਾ ਹੀ ਇੱਕ ਹਿੱਸਾ ਹੁੰਦੇ ਹਨ ਜਿਹੜੇ ਸਰਕਾਰ ਦੇ ਵਿਰੁੱਧ ਬਾਗੀਆਂ ਦੀ ਮੱਦਦ ਤੇ ਹਮਾਇਤ ਕਰਿਆ ਕਰਦੇ ਹਨ। ਇਹ ਉਹ ਹਿੱਸਾ ਹੈ ਜੇਹੜੇ ਸ਼ੁਰੂ ਸ਼ੁਰੂ ਵਿੱਚ ‘ਜਨਤਕ ਆਧਾਰ’ ਨੂੰ ਬਣਾਉਂਦਾ ਹੈ। ਕਿਉਂਕਿ ਜੇਕਰ ਗੁਰੀਲਿਆਂ ਨੂੰ ਹਮੇਸ਼ਾਂ ਹੀ ਆਮ ਲੋਕਾਂ ਦੀ ਬਹੁਗਿਣਤੀ ਵਲੋਂ ਹਮਾਇਤ ਤੋਂ ਮੱਦਦ ਮਿਲ ਜਾਵੇ ਤਾਂ ਅਜਿਹਾ ਕਿ ਦੇਗਵਾਰਾਂ ਨੇ ਸਾਨੂੰ ਯਕੀਨ ਕਰਨ ਲਈ ਕਿਹਾ ਹੈ ਤਾਂ ਲੜਾਈ ਦੀਆਂ ਝੱੜਪਾਂ ਫੌਰਨ ਹੀ ਛੇਤੀ ਨਾਲ ਖ਼ਤਮ ਹੋ ਜਾਣਗੀਆਂ। ਜਦੋਂ ਕਿ ਬਗ਼ਾਵਤ ਅਜੇ ਸ਼ੁਰੂ ਹੀ ਹੋਈ ਹੋਵੇ। ਫੀਡਲ ਕਾਸਟਰੋ ਉਸ ਵੇਲੇ ਜੇਤੂ ਹੋ ਕੇ ਨਿਕਲਿਆ ਜਦੋਂ ਕਿ ਬਟਿਸਟਾ ਆਮ ਲੋਕਾਂ ਦੀ ਬਹੁ ਗਿਣਤੀ ਦਾ ਵਿਸ਼ਵਾਸ ਗਵਾ ਚੁੱਕਾ ਸੀ ਅਤੇ ਬਟਿਸਟਾ ਦਾ ਰਾਜ ਉਸ ਵੱਲ ਹੀ ਖ਼ਤਮ ਹੋ ਗਿਆ, ਹਾਲਾਂਕਿ ਉਸਦੀ ਫ਼ੌਜੀ ਸ਼ਕਤੀ ਸਾਰੀ ਦੀ ਸਾਰੀ ਅਜੇ ਤੱਕ ਜਿਉਂ ਦੀ ਤਿਉਂ ਰਚੀ ਸੀ। ਗੁਰੀਲਾ ਜੰਗ ਦਾ ਮੰਤਵ ਆਮ ਜਨਤਾ ਦੇ ਆਧਾਰ ਨੂੰ ਵਧਾਉਣਾ ਤੇ ਫੈਲਾਉਣਾ ਹੈ। ਜੈਸਾ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਭਾਵ ਰਾਜਸੀ ਤੌਰ ‘ਤੇ ਸਰਗਰਮ ਘੱਟ ਗਿਣਤੀ ਦੇ ਦਰਮਿਆਨ ਬਹੁਗਿਣਤੀ ਦੀ ਹਮਾਇਤ ਹਾਸਿਲ ਕਰਨਾ ਇਸਦੇ ਨਾਲ ਹੀ ਗੁਰੀਲੇ ਉਸ ‘ਮੁਰਦਾ ਜਨਤਾ’ ਨੂੰ ਵੀ ਤਾਜਾਦਮ ਸਰਗਰਮ ਕਾਰਕੁਨ ਹਾਸਿਲ ਕਰਨ ਲਈ ਤਿਆਰ ਕਰ ਲੈਂਦੇ ਹਨ ਅਤੇ ਅਜਿਹਾ ਨਾ ਹੋਵੇ ਕਿ ਦੁਸ਼ਮਣ ਉਨ੍ਹਾਂ ਨੂੰ ਵਰਤ ਸਕੇ । ਉਹ ਉਸਨੂੰ (ਦੁਸ਼ਮਣ ਨੂੰ) ਡਰ ਦੇ ਕੇ ਰੋਕ ਲੈਂਦੇ ਹਨ। ਦਰਅਸਲ ਕੁੱਝ ਲੋਕ ਸਮੁੰਦਰ ਦੇ ਥੱਲੇ ਵਗਣ ਵਾਲਾ ਉਹ ਮਿੱਤਰਤਾ ਭਰਪੂਰ ਧਾਰਾ ਹੁੰਦੇ ਹਨ। ਭਾਵੇਂ ਬਹੁਤ ਸਾਰੇ ਗੁਰੀਲਾ ਲੀਡਰਾਂ ਦੇ ਸਿਧਾਂਤਕਾਰ ਸਾਨੂੰ ਇਸ ਢਕੋਂਸਲੇ ਉੱਤੇ ਭਰੋਸਾ ਕਰਨ ਲਈ ਕਹਿਣਗੇ ਕਿ ਉਹ ਇੱਕ ਅਜਿਹਾ ਹੀ ਸਮੁੰਦਰ ਹੈ।
ਯੁੱਧ ਨੀਤੀ (Strategy):
ਗੁਰੀਲਾ ਜੰਗ ਹਥਿਆਰ ਬੰਦ ਸ਼ਹਿਰੀਆਂ ਦੀ ਇੱਕ ਅਜਿਹੀ ਜੰਗ ਹੈ, ਜਿਸਦੀ ਕੋਈ ਸਾਧਾਰਨ ਫ਼ੌਜੀ ਪਿੱਠ ਭੂਮੀ ਨਹੀਂ ਹੈ ਅਤੇ ਜਿਸਦੇ ਪਾਸ ਅਮਲੀ ਤੌਰ ‘ਤੇ ਕੋਈ ਫ਼ੌਜੀ ਸਮਾਨ ਤੇ ਰਸਦ ਨਹੀਂ ਹੈ। ਲੜਨ ਦਾ ਇਰਾਦਾ ਧਾਰ ਚੁੱਕੇ ਲੋਕ ਅਜੇਹੇ ਢੰਗ ਤੇ ਤਰੀਕੇ, ਜਿਹੜੇ ਉਨ੍ਹਾਂ ਦੀਆਂ ਹਾਲਤਾਂ ਅਨੁਸਾਰ ਨਿਰਾਲੇ ਹੁੰਦੇ ਹਨ ਅਤੇ ਜਿਸ ਹਾਲਤ ਦਾ ਉਨ੍ਹਾਂ ਨੂੰ ਟਾਕਰਾ ਕਰਨਾ ਪੈਂਦਾ ਹੈ, ਉਸਦੇ ਨਾਲ ਮੇਲ ਖਾਂਦੇ ਹਨ, ਘੜ੍ਹ ਤੇ ਬਣਾ ਲਿਆ ਕਰਦੇ ਹਨ। ਦੋਹਾਂ ਸ਼ਕਤੀਆਂ ਵਿੱਚ ਭਾਰੀ ਨਾ-ਬਰਾਬਰੀ ਅਤੇ ਲੜਾਈ ਵਿੱਚ ਜੁਟੀਆਂ ਹੋਈਆਂ ਪਾਰਟੀਆਂ ਦੀ ਫ਼ੌਜੀ ਸ਼ਕਤੀ ਦੇ ਦਰਮਿਆਨ ਨਿਸਬਤ, ਜਿਸ ਵਿੱਚ ਇੱਕ ਦੇ ਪਾਸ ਕਮਾਨ ਕਰਨ ਲਈ ਰਾਜ ਦੇ ਸਾਰੇ ਵਸੀਲੇ ਤੇ ਸਾਧਨ ਹਨ ਅਤੇ ਦੂਜਿਆਂ ਪਾਸ ਕੁਝ ਵੀ ਨਹੀਂ ਬਲਕਿ ਟਾਕਰੇ ਦੀ ਕੇਵਲ ਦ੍ਰਿੜ ਤੇ ਮਜ਼ਬੂਤ ਮੁਕਾਬਲੇ ਦੀ ਤਾਕਤ ਹੀ ਹੈ, ਜਿਹੜੀ ਗੁਰੀਲਿਆਂ ਦੀ ਯੁੱਧ ਨੀਤੀ ਨੂੰ ਤੈਅ ਕਰਦੇ ਹਨ। ਇਸ ਲਈ ਕੁਦਰਤੀ ਤੌਰ ‘ਤੇ ਗੁਰੀਲੇ ਦੁਸ਼ਮਣ ਦੇ ਵਿਚਾਰਧਾਰਕ, ਮਾਲੀ, ਪ੍ਰਬੰਧਕ ਤੇ ਫ਼ੌਜੀ ਸਿਸਟਮ ਦੇ ਵਿਰੁੱਧ ਉਸਦੇ ਅੰਦਰ ਕਮਜ਼ੋਰ ਥਾਵਾਂ ਉੱਤੇ ਹੀ ਆਪਣੀ ਵੱਧ ਤੋਂ ਵੱਧ ਤਾਕਤ ਝੋਕਣ ਦਾ ਨਿਸ਼ਾਨਾ ਬਣਾਉਂਦੇ ਹਨ। ਉਨ੍ਹਾਂ ਦੀ ਪਹਿਲੀ ਚਿੰਤਾ ਇਹ ਹੁੰਦੀ ਹੈ ਕਿ ਆਪਣੇ ਆਪ ਦਾ ਬਚਾਓ ਕੀਤਾ ਜਾਵੇ ਅਤੇ ਦੂਜੀ ਗੱਲ ਦੁਸ਼ਮਣ ਨੂੰ ਤਬਾਹ ਕਰਨਾ ਹੁੰਦਾ ਹੈ। ਇਸ ਲਈ ਉਹ ਹਮਲਾ ਕਰਕੇ ਟਲ ਜਾਣ ਦੀ ਯੁੱਧ ਨੀਤੀ ਅਖ਼ਤਿਆਰ ਕਰਦੇ ਹਨ, ਜਿਹੜੀ ਉਨ੍ਹਾਂ ਦੇ ਦੁਹਰੇ ਮੰਤਵ ਦੀ ਸੇਵਾ ਕਰਦੀ ਹੈ। ਉਨ੍ਹਾਂ ਦਾ ਨਿਸ਼ਾਨਾ ਦੁਸ਼ਮਣ ਨੂੰ ਸਤਾਉਣਾ ਤੇ ਪ੍ਰੇਸ਼ਾਨ ਕਰਨਾ, ਉਸਦੀ ਤਾਕਤ ਦੀਆਂ ਜੜ੍ਹਾਂ ਨੂੰ ਖੋਖਲੀਆਂ ਕਰਨਾ ਅਤੇ ਉਸਦੇ ਹੌਂਸਲੇ ਦੀ ਸ਼ਕਤੀ ਨੂੰ ਘੱਟ ਕਰਨਾ ਹੈ ਤਾਂ ਜੋ ਉਸਦੀ ਇਰਾਦੇ ਦੀ ਸ਼ਕਤੀ ਨੂੰ ਵੱਸ ਵਿੱਚ ਕੀਤਾ ਜਾਵੇ। ਦੁਸ਼ਮਣ ਦੇ ਫ਼ੌਜੀ ਪ੍ਰਬੰਧ ਵਿੱਚ (Registic) ਅਨੁਮਾਨ ਲਗਾਉਣ ਦੀ ਕਲਾ ਸਭ ਤੋਂ ਵੱਧ ਕਮਜ਼ੋਰ ਥਾਂ ਹੁੰਦੀ ਹੈ। ਇਸ ਲਈ ਉਹ ਇਨਾਂ ਦੀ ਸਪਲਾਈ ਲਾਈਨ ਉੱਤੇ ਅਤੇ ਢੋਅ ਢੁਆਈ ਤੇ ਆਵਾਜਾਈ ਦੇ ਸਾਧਨਾਂ ਤੇ ਲਾਇਨ ਉੱਤੇ ਹਮਲੇ ਕਰਦੇ ਹਨ। ਵਿਚਾਰਧਾਰਕ ਪੱਖ ਤੋਂ ਮਜ਼ਬੂਤ ਹੋਣ ਦੇ ਸਬੱਬ ਉਹ ਦੁਸ਼ਮਣ ਦੇ ਵਿਚਾਰਧਾਰਕ ਸਿਸਟਮ ਦੇ ਕਮਜ਼ੋਰ ਨੁਕਤਿਆਂ ਵਿਰੁੱਧ ਡੱਟ ਜਾਂਦੇ ਹਨ ਅਤੇ ਇਸ ਤਰ੍ਹਾਂ ਉਹ ਅਬਾਦੀ (ਲੋਕਾਂ) ਉੱਤੇ ਆਪਣਾ ਕੰਟਰੋਲ ਜਮਾਉਣ ਦੀ ਕੋਸ਼ਿਸ਼ ਕਰਦੇ ਹਨ। ਦੁਸ਼ਮਣ ਦੀ ਆਰਥਿਕ ਤਬਾਹੀ ਲਿਆਉਣ ਤੇ ਹਕੂਮਤ ਦੇ ਪੱਕੇ ਤੇ ਮਜ਼ਬੂਤ ਹੋਣ ਦੇ ਵਿਚਾਰ ਨੂੰ ਤਬਾਹ ਤੇ ਬਰਬਾਦ ਕਰਦੇ ਹਨ। ਜਿਸ ਨਾਲ ਉਹ ਗੜਬੜ ਤੇ ਅਨਾਰਕੀ (ਆਪਾ-ਧਾਪੀ) ਪੈਦਾ ਕਰ ਦਿੰਦੇ ਹਨ। ਉਨ੍ਹਾਂ ਦੀ ਮੂਲ ਯੁੱਧ ਨੀਤੀ ਤਾਕਤ ਦੇ ਮੁਕਾਬਲੇ ਤੋਂ ਟਾਕਰੇ ਨੂੰ ਬਹੁਤ ਸਾਰੇ ਮੋਰਚਿਆਂ (ਫਰੰਟਾਂ) ਉੱਤੇ ਪ੍ਰਤੀਰੋਧ ਵਿੱਚ ਬਦਲਣਾ ਹੁੰਦਾ ਹੈ। ਜਿਸ ਨਾਲ ਉਹ ਆਪਣੀ ਟਾਕਰੇ ਦੀ ਸਰਗਰਮੀ ਤੇ ਕਾਰਵਾਈਆਂ ਦੇ ਨਾਲ-ਨਾਲ ਵਿਚਾਰਧਾਰਕ, ਆਰਥਿਕ ਤੇ ਮਨੋਵਿਗਿਆਨਕ (ਸਿਧਾਂਤਕ) ਜੰਗ ਛੇੜ ਸਕਦੇ ਹਨ।
ਦਾਅ ਪੇਚ ਤੇ ਮੰਤਵ (Tactics & Objectives):
ਗੁਰੀਲਿਆਂ ਦੇ ਦਾਅ ਪੇਚ ਤੇ ਉਨ੍ਹਾਂ ਦੀ ਯੁੱਧ-ਨੀਤੀ ਉਸ ਹਾਲਤ ਵਿਚੋਂ ਉੱਭਰਦੀ ਹੈ, ਜਿਸਦਾ ਉਨ੍ਹਾਂ ਨੂੰ ਮੁਕਾਬਲਾ ਕਰਨਾ ਹੁੰਦਾ ਹੈ। ਜਿਹੜੀ ਉਨ੍ਹਾਂ ਦੇ ਨਿਸ਼ਾਨੇ ਨੂੰ ਵੀ ਸਹਿ ਕਰਦੀ ਹੈ। ਆਪਣੀ ਕਮਜ਼ੋਰ ਪੋਜੀਸ਼ਨ ਹੋਣ ਦੇ ਕਾਰਨ ਕਿਉਂਕਿ ਲੜਾਈ ਲੜਨਾ ਅਸੰਭਵ ਹੁੰਦਾ ਹੈ। ਇਸ ਲਈ ਗੁਰੀਲੇ ਆਰਜੀ ਤੌਰ ‘ਤੇ ਘੱਟ ਤੋਂ ਘੱਟ ਆਪਣੀ ਪੁਜੀਸ਼ਨ ਨੂੰ ਬੇਹਤਰ ਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਹੜੀ ਕਿ ਜੰਗ ਦੇ ਜੇਤੂ ਖਾਤਮੇ (ਨਤੀਜੇ ਦੇ ਲਈ ਅਤੀ ਜ਼ਰੂਰੀ ਹੁੰਦੀ ਹੈ। ਫ਼ੌਜੀ ਬਰਤਰੀ (ਉੱਤਮਤਾ) ਜ਼ਰੂਰੀ ਨਹੀਂ ਕਿ ਗਿਣਤੀ ਦੇ ਲਿਹਾਜ਼ ਨਾਲ ਹੋਵੇ ਅਤੇ ਨਾ ਹੀ ਹਥਿਆਰਾਂ ਦੇ ਢੰਗ ਵਿੱਚ ਹੋਇਆ ਕਰਦੀ ਹੈ। ਬਲਕਿ ਇਹ ਕਿਤੇ ਹੋਰ ਹੀ ਪਾਈ ਜਾਂਦੀ ਹੈ। ਫੁਰਤੀ, ਰਫ਼ਤਾਰ, ਜਿਸਮਾਨੀ ਤੇ ਦਿਮਾਗੀ ਸ਼ਕਤੀ ਦੀ ਉੱਤਮਤਾ ਵਿੱਚ ਅਤੇ ਚਾਣਚੱਕ ਹਮਲੇ ਦੇ ਨਾਲ ਹੈਰਾਨ ਕਰਨ ਦੇ ਤੱਤ ਵਿੱਚ ਹੁੰਦੀ ਹੈ। ਅਚਾਨਕ ਹਮਲਾ ਜਦੋਂ ਪੂਰੀ ਤਰ੍ਹਾਂ ਹੋ ਜਾਏ ਤਾਂ ਆਪਣੇ ਬਹੁਤ ਜਿਆਦਾ ਭੈੜੇ ਤੇ ਤਾਕਤਵਰ ਦੁਸ਼ਮਣ ਦੇ ਉੱਪਰ ਆਰਜੀ ਤੌਰ ‘ਤੇ ਉਸਦੀ ਕਮਜ਼ੋਰੀ ਦੇ ਕਾਰਨ ਬਰਤਰੀ (ਉੱਪਰ ਹੱਥ) ਹੋਣ ਦੀ ਹਾਲਤ ਪੈਦਾ ਕਰ ਦਿੰਦੀ ਹੈ। ਜੋ ਕਿ ਤੇਜ ਤੇ ਅਚਾਨਕ ਹਮਲਿਆਂ ਦੇ ਸਬੱਬ ਝਟਪਟ ਆਪਣਾ ਹੀ ਸਮਤੋਲ ਗਵਾ ਬੈਠਦੀ ਹੈ ਅਤੇ ਆਪਣੀ ਤਾਕਤ ਦੀ ਉਚਿੱਤ ਵਰਤੋਂ ਕਰਨ ਦੇ ਯੋਗ ਨਹੀਂ ਰਹਿੰਦਾ ਅਤੇ ਉਸ ਤੋਂ ਪਿੱਛੋਂ ਗੁਰੀਲੇ ਪਹਿਲਾਂ ਹੀ ਲੜਾਈ ਬੰਦ ਕਰ ਦਿੰਦੇ ਹਨ ਜਦਕਿ ਦੁਸ਼ਮਣ ਅਜੇ ਜਵਾਬੀ ਹਮਲੇ ਦੀ ਤਿਆਰੀ ਕਰ ਰਿਹਾ ਹੁੰਦਾ ਹੈ। ਇਸ ਲੜਾਈ ਦੇ ਢੰਗ ਨੂੰ ਆਮ ਤੌਰ ’ਤੇ “ਮਾਰੋ ਤੇ ਭੱਜ ਜਾਓ” ਦਾ ਨਾਮ ਦਿੱਤਾ ਜਾਂਦਾ ਹੈ। ਆਪਣੀ ਵਧੀਆ ਪੁਜ਼ੀਸ਼ਨ ਤੋਂ ਸੱਟ ਮਾਰਨਾ ਜਿਹੜੀ ਕਿ ਪੂਰੀ ਤਿਆਰੀ ਨਾਲ ਲੁਕ ਛਿਪ ਕੇ ਘਾਤ ਲਾ ਵੀ ਹੋ ਸਕਦੀ ਹੈ ਜਾਂ ਇੱਕ ਤੁਰਤ ਫੁਰਤ ਛਾਪਾ ਮਾਰਨ ਦੀ ਸ਼ਕਲ ਵਿੱਚ ਜਿਸ ਵਿੱਚ ਦੁਸ਼ਮਣ ਨੂੰ ਬੇਖਬਰੀ ਦੀ ਹਾਲਤ ਵਿੱਚ ਹੀ ਫੜ ਲਿਆ ਜਾਵੇ ਅਤੇ ਜਦੋਂ ਤੱਕ ਦੁਸ਼ਮਣ ਜਵਾਬੀ ਹਮਲੇ ਦੀ ਤਿਆਰੀ ਕਰੇ ਉਸ ਤੋਂ ਪਹਿਲਾਂ ਹੀ ਐਕਸ਼ਨ ਕਰਕੇ ਭਜ ਜਾਣਾ ਇੱਕ ਚੋਟੀ ਦਾ ਹੁਨਰ ਹੈ।
‘ਮਾਰੋ ਤੇ ਭੱਜ ਜਾਓ’ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਪੂਰੀ ਤਿਆਰੀ ਨਾਲ ਹਮਲਾ ਕਰੀਏ ਤੇ ਛੇਤੀ ਨਾਲ ਪਿੱਛੇ ਹਟ ਜਾਈਏ। ਇੱਥੇ ਅਪਰੋਚ (ਤਿਆਰੀ) ਤੋਂ ਮਤਲਬ ਹੈ ਕਿ ਮੁਕਾਬਲੇ ਦੇ ਲਈ ਪੂਰੀ ਤਰ੍ਹਾਂ ਤਿਆਰ ਕਰਨਾ, ਜੋ ਕਿ ਲੜਾਈ ਲੜਨ ਦੇ ਲਈ ਹੋਣੀ ਜ਼ਰੂਰੀ ਹੈ ਅਤੇ ਪਿੱਛੇ ਹਟ ਜਾਣ ਤੋਂ ਮਤਲਬ ਹੈ ਲੜਾਈ ਤੋਂ ਪਿੱਛੋਂ ਦੀ ਸਰਗਰਮੀ, ਜਿਹੜੀ ਇਹ ਸੰਭਵ ਬਣਾਉਂਦੀ ਹੈ ਕਿ ਆਪਣੇ ਬਚਾਓ ਦੇ ਲਈ ਦੌੜਿਆ ਜਾਵੇ । ਕਲਾਜ਼ਵਿਟਸ ਜੰਗ ਦੇ ਤਿੰਨ ਵੱਡੇ ਮੰਤਵ ਬਿਆਨ ਕਰਦਾ ਹੈ, ਜਿਹੜੇ ਕਿ ਲੜੀਵਾਰ ਇਸ ਤਰ੍ਹਾਂ ਹਨ।
- ਦੁਸ਼ਮਣ ਦੀਆਂ ਲੜ ਰਹੀਆਂ ਫ਼ੌਜਾਂ ਨੂੰ ਤਬਾਹ ਕਰਨਾ।
- ਉਸਦੇ ਮੁਲਕ ਉੱਤੇ ਕਬਜ਼ਾ ਕਰਨਾ।
- ਉਸਦੀ ਲੜਾਈ ਤੇ ਮੁਕਾਬਲਾ ਕਰਨ ਦੀ ਸ਼ਕਤੀ ਵੱਸ ਵਿੱਚ ਕਰਨਾ।
ਗੁਰੀਲਾ ਕਾਰਵਾਈਆਂ ਵਿੱਚ ਇਹ ਲੜੀ ਉਲਟ-ਪੁਲਟ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਦੁਸ਼ਮਣ ਦੀ ਲੜਾਕੂ ਤਾਕਤ ਨੂੰ ਤਬਾਹ ਕਰਨ ਦੀ ਥਾਂ ਅਤੇ ਉਸਦੇ ਇਲਾਕੇ ਉੱਤੇ ਕਬਜ਼ਾ ਕਰਨ ਦੇ, ਗੁਰੀਲੇ ਦੁਸ਼ਮਣ ਦੀ ਲੜਾਕੂ ਸ਼ਕਤੀ ਦੇ ਆਤਮ ਵਿਸ਼ਵਾਸ ਨੂੰ ਤਬਾਹ ਕਰਨਾ ਆਪਣਾ ਸਭ ਤੋਂ ਪਹਿਲਾ ਤੇ ਜ਼ਰੂਰੀ ਉਦੇਸ਼ ਬਣਾਉਂਦੇ ਹਨ। ਦੁਸ਼ਮਣ ਦੀ ਲੜਾਕੂ ਸ਼ਕਤੀ ਨੂੰ ਕਾਬੂ ਤੇ ਵੱਸ ਵਿੱਚ ਕਰਨ ਦੇ ਲਈ ਅਸਾਧਾਰਨ ਵਕਤਾਂ ਅਤੇ ਅਚਨਚੇਤ ਥਾਵਾਂ ਉੱਤੇ ਜਿੱਥੇ ਦੁਸ਼ਮਣ ਨੂੰ ਖ਼ਿਆਲ ਵੀ ਨਾ ਹੋਵੇ ਤੰਗ ਕਰਨ ਵਾਲੇ ਛਾਪੇ ਬੜੀ ਸੂਝ-ਬੂਝ ਤੇ ਅਨੋਖੇ ਢੰਗ ਨਾਲ ਮਾਰਨਾ ਵੀ ਇੱਕ ਤਰੀਕਾ ਹੈ। ਲੜਾਈ ਤੋਂ ਖਿਸਕ ਜਾਣਾ ਤੇ ਜਦੋਂ ਦੁਸ਼ਮਣ ਲੜਨ ਲਈ ਤਿਆਰ ਬਰਤਿਆਰ ਹੋਵੇ ਤਾਂ ਅੱਗੋਂ ਲੜਨ ਤੋਂ ਇਨਕਾਰ ਕਰਨਾ ਅਤੇ ਜਦੋਂ ਦੁਸ਼ਮਣ ਲੜਾਈ ਨੂੰ ਕਬੂਲ ਕਰਨ ਦੀ ਹਾਲਤ ਵਿੱਚ ਨਾ ਹੋਵੇ ਤਾਂ ਉਸ ਉੱਤੇ ਲੜਾਈ ਠੋਸ ਦੇਣ ਦੀ ਯੋਗਤਾ ਦਾ ਹੋਣਾ, ਲੜਾਈ ਦਾ ਦੂਜਾ ਢੰਗ ਹੁੰਦਾ ਹੈ। ਕੇਵਲ ਲੜਾਈ ਨਾ ਕਰਨਾ ਇੱਕ ਤੀਜਾ ਤਰੀਕਾ ਹੈ। ਦੁਸ਼ਮਣ ਨੂੰ ਚੋਗਾ ਪਾ ਕੇ (ਕੋਈ ਲਾਲਚ ਦੇਕੇ) ਆਪਣੇ ਜਾਲ ਵਿੱਚ ਫਸਾਉਣਾ ਜਾਂ ਉਸਨੂੰ ਆਪਣੀਆਂ ਬੈਰਕਾਂ ਤੋਂ ਬਾਹਰ ਕੱਢ ਲੈਣਾ ਅਤੇ ਉਸਨੂੰ ਕਠਿਨ ਅਤੇ ਊਬੜ ਖਾਬੜ ਉੱਚੀ-ਨੀਵੀਂ ਜ਼ਮੀਨ ਉੱਤੇ ਬੇਅਰਥ ਤੇ ਬਿਨਾਂ ਐਕਸ਼ਨ ਮਾਰਚ ਕਰਨ ਲਈ ਮਜ਼ਬੂਰ ਕਰਨਾ। ਜਿਸ ਵਿੱਚ ਉਸਨੂੰ ਭੁੱਖ ਪਿਆਸ ਅਤੇ ਥੱਕ ਟੁੱਟ ਕੇ ਡਰ ਤੇ ਭੈ ਦੀ ਹਾਲਤ ਵਿਚੋਂ ਲੰਘਣਾ ਪਏ, ਇਹ ਲੜਾਈ ਦਾ ਇੱਕ ਦੂਸਰਾ ਤੇ ਵੱਖਰਾ ਢੰਗ ਹੁੰਦਾ ਹੈ। ਗੁਰੀਲਾ ਲੜਾਈ ਦੇ ਇਹ ਪੇਚ ਵੈਰੀ ਦੇ ਸਿਪਾਹੀਆਂ ਦੀ ਲੜਾਕੂ ਸ਼ਕਤੀ ਨੂੰ ਬਹੁਤ ਜਿਆਦਾ ਖੋਖਲਾ ਤੇ ਕਮਜ਼ੋਰ ਕਰਦੀ ਨੇ ਅਤੇ ਉਨ੍ਹਾਂ ਦੇ ਹੌਂਸਲੇ ਨੂੰ ਢਾਹੁਣ ਵਿੱਚ ਬੜੇ ਅਸਰਦਾਰ ਹੁੰਦੇ ਹਨ।
ਗੁਰੀਲਿਆਂ ਦਾ ਦੂਜਾ ਮੰਤਵ ਜਾਂ ਉਦੇਸ਼ ਵਸੋਂ ਦਾ ਕੰਟਰੋਲ ਹਾਸਿਲ ਕਰਨਾ ਹੁੰਦਾ ਹੈ। ਦੁਸ਼ਮਣ ਦੇ ਇਲਾਕੇ ਉੱਤੇ ਕਬਜ਼ਾ ਕਰਨ ਦੇ ਆਮ ਰਿਵਾਜੀ ਮੰਤਵ ਤੋਂ ਇਹ ਪੂਰੀ ਤਰ੍ਹਾਂ ਵੱਖਰੀ ਗੱਲ ਹੈ। ਕਿਉਂਕਿ ਗੁਰੀਲੇ ਕਿਸੇ ਇਲਾਕੇ ਉੱਤੇ ਕਬਜ਼ਾ ਜਮਾ ਕੇ, ਉਸ ਨੂੰ ਆਪਣੇ ਪਾਸ ਨਹੀਂ ਰੱਖ ਸਕਦੇ। ਇਸ ਲਈ ਉਹ ਅਬਾਦੀ (ਲੋਕਾਂ) ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇੱਕ ਤਰ੍ਹਾਂ ਦੀ ਮਨੋਵਿਗਿਆਨਕ ਤੇ ਪ੍ਰਚਾਰ ਕਰਨ ਵਾਲੀ ਜੰਗ ਵਿੱਚ ਰੁਝ ਜਾਂਦੇ ਹਨ। ਜਿਸ ਵਿੱਚ ਉਨ੍ਹਾਂ ਦੀ ਵਿਚਾਰਧਾਰਾ ਤੇ ਰਾਜਸੀ ਉਦੇਸ਼ ਹਥਿਆਰਾਂ ਦੇ ਮੰਤਵ ਦੀ ਸੇਵਾ ਕਰਦੇ ਹਨ ਅਤੇ ਆਪਣੇ ਜੇਤੂ ਹਥਿਆਰਬੰਦ ਪ੍ਰਚਾਰ ਅਤੇ ਦੁਸ਼ਮਣ ਦੀ ਜ਼ੋਰਦਾਰ ਨਿੰਦਿਆ ਤੇ ਵਿਰੋਧਤਾ ਦੇ ਰਾਹੀਂ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਯਰਕਾਊ ਢੰਗ ਤਰੀਕੇ ਵੀ ਵਰਤੋਂ ਵਿੱਚ ਲਿਆਉਂਦੇ ਹਨ, ਤਾਂ ਕਿ ਹਕੂਮਤ ਦੇ ਪੱਕੀ ਤੇ ਸਥਿਰ ਹੋਣ ਦੇ ਵਿਚਾਰ ਨੂੰ ਤਬਾਹ ਕੀਤਾ ਜਾਵੇ ਅਤੇ ਉਸਦੀ ਆਰਥਿਕ ਬਰਬਾਦੀ ਨੂੰ ਹੋਰ ਨੇੜੇ ਲਿਆਂਦਾ ਜਾਵੇ। ਜੰਗ ਦਾ ਪਹਿਲਾ ਮੁੱਖ ਉਦੇਸ਼ ਜਿਸ ਤਰ੍ਹਾਂ ਕਿ ਕਲਾਜ਼ਵਿਟਸ ਨੇ ਦੱਸਿਆ ਹੈ, ਗੁਰੀਲਿਆਂ ਦਾ ਆਖਰੀ ਮੰਤਵ ਤੇ ਨਿਸ਼ਾਨਾ ਹੈ। ਕਿਉਂਕਿ ਉਹ ਵੀ ਦੁਸ਼ਮਣ ਦੀਆਂ ਤਾਕਤਾਂ ਨੂੰ ਹਾਰ ਦੇਣ ਦੇ ਲਈ ਅਤੇ ਉਸਦੀ ਹਥਿਆਰਬੰਦ ਸ਼ਕਤੀ ਨੂੰ ਤਬਾਹ ਕਰਨ ਦੇ ਲਈ ਵੀ ਉਸਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਪਰ ਇਹ ਚੀਜ਼ ਉਨ੍ਹਾਂ ਨੂੰ ਅਖੀਰ ਵਿੱਚ ਪ੍ਰਾਪਤ ਹੁੰਦੀ ਹੈ, ਜਦੋਂ ਉਹ ਦੁਸ਼ਮਣ ਨੂੰ ਕਾਫੀ ਹੱਦ ਤੱਕ ਕਮਜ਼ੋਰ ਕਰ ਚੁੱਕੇ ਹੁੰਦੇ ਹਨ ਅਤੇ ਜਦੋਂ ਉਹ ਕੁਲ ਲੋਕਾਂ ਦੇ ਮਨਾਂ ਵਿੱਚ ਇਹ ਪ੍ਰਭਾਵ ਪੈਦਾ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ। ਜਿਸ ਵਿੱਚ ਦੁਸ਼ਮਣ ਦੇ ਸਿਪਾਹੀ ਵੀ ਸ਼ਾਮਿਲ ਹੁੰਦੇ ਹਨ। ਕਿ ਉਨ੍ਹਾਂ ਦੀ ਆਪਣੀ ਸਫ਼ਲਤਾ ਅਟੱਲ ਤੋਂ ਯਕੀਨੀ ਹੈ।
ਮਜ਼ਿਲਾਂ (Stages):
ਗੁਰੀਲਾ ਤਾਕਤਾਂ ਉਸ ਵੇਲੇ ਵੀ ਲੜਦੀਆਂ ਹਨ, ਜਦਕਿ ਉਹ ਅਜੇ ਜੱਥੇਬੰਦੀ ਤੇ ਇੱਕ ਲੜੀ ਵਿਚ ਪਰੋਏ ਜਾਣ ਦੇ ਅਮਲ ਵਿੱਚ ਹੁੰਦੀਆਂ ਹਨ। ਉਹ ਜੰਗ ਨੂੰ ਜੰਗ ਕਰਕੇ ਹੀ ਸਿੱਖਦੇ ਹਨ। ਨਿਰਸੰਦੇਹ ਇਹ ਬੜਾ ਕਠਿਨ ਤਰੀਕਾ ਹੈ, ਉਨ੍ਹਾਂ ਲਈ ਇਹੀ ਇੱਕ ਖੁੱਲ੍ਹਾ ਰਸਤਾ ਹੈ। ਇਸ ਲੋੜ ਦੇ ਪੱਖੋਂ ਉਨ੍ਹਾਂ ਦੀ ਲੜਾਈ ਕਦਮ ਕਦਮ ‘ਤੇ ਵਧਦੀ ਹੈ ਅਤੇ ਕਮਜ਼ੋਰ ਤੋਂ ਬਲਵਾਨ ਤਾਕਤ ਹੋਣ ਵੱਲ ਜਾਂਦੀ ਹੈ।
ਪਹਿਲੀ ਸਟੇਜ ਐਸਟੈਬਲਿਸ਼ਮੈਂਟ (ਆਪਣੇ ਆਪ ਨੂੰ ਕਾਇਮ ਕਰਨ ਦੀ) ਹੈ, ਜਿਸ ਵਿੱਚ ਹਾਲਤਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਅਤੇ ਆਪਣੇ ਖ਼ਿਆਲ ਨੂੰ ਖੋਲ੍ਹ ਕੇ ਦੱਸਿਆ ਜਾਂਦਾ ਹੈ ਅਤੇ ਇੱਕ ਇਨਕਲਾਬੀ ਮੋਹਰੀ ਦਲ ਬਣਾਉਣ ਦੇ ਲਈ ਇੱਕ ਛੋਟਾ ਜਿਹਾ ਆਰੰਭ ਕੀਤਾ ਜਾਂਦਾ ਹੈ। ਇਹ ਸਾਰਾ ਅਮਲ ਖੁਫ਼ੀਆ ਤੇ ਲੁਕਵਾਂ ਹੁੰਦਾ ਹੈ, ਪਰ ਸ਼ਰਤ ਇਹ ਹੈ ਕਿ ਸਥਿਤੀ ਇਸਦੇ ਉਲਟ ਕਰਨ ਦੀ ਆਗਿਆ ਦਿੰਦੀ ਹੋਵੇ। ਇਸ ਹਾਲਤ ਵਿੱਚ ਇਹ ਲਹਿਰ ਆਮ ਤੌਰ ‘ਤੇ ਇੱਕ ਗੁਆਂਢੀ ਮੁਲਕ ਵਿੱਚ ਪੈਦਾ ਹੁੰਦੀ ਹੈ (ਜਾਂ ਜਨਮ ਲੈਂਦੀ ਹੈ)। ਜਿਹੜੇ ਕਿ ਗੁਰੀਲਿਆਂ ਦੇ ਲਈ ਮਿੱਤ੍ਰਤਾ ਰੱਖਣ ਵਾਲੇ ਹੁੰਦੇ ਹਨ। ਜਦੋਂ ਜਨਮ ਦੀਆਂ ਪੀੜਾਂ ਮੁੱਕ ਜਾਂਦੀਆਂ ਹਨ, ਤਦ ਇਹ ਲਹਿਰ ਆਪਣੇ ਨਵੇਂ ਜੀਵਨ ਦੀ ਮੰਜ਼ਿਲ (ਸਟੇਜ) ਵਿੱਚ ਪ੍ਰਵੇਸ਼ ਕਰਦੀ ਹੈ। ਜਿਸ ਵਿੱਚ ਗੁਰੀਲੇ ਕੇਵਲ ਆਪਣੀ ਹੋਂਦ ਤੇ ਹਸਤੀ ਨੂੰ ਕਾਇਮ ਰੱਖਣ ਦੀ ਹੀ ਕੋਸ਼ਿਸ਼ ਕਰਦੇ ਹਨ। ਉਹ ਆਪਣੀਆਂ ਗੁਪਤ ਥਾਵਾਂ ਵਿੱਚ ਹੀ ਲਾਮਬੰਦ ਹੁੰਦੇ ਹਨ। ਕਦੇ-ਕਦੇ ਉਹ ਅਜਿਹਾ ਵੀ ਕਰਦੇ ਹਨ ਕਿ ਉਹ ਆਪਣੇ ਜਨਤਕ ਆਧਾਰ ਇਲਾਕਿਆਂ ਵਿੱਚ ਵੀ ਗੁਪਤ ਹੋ ਜਾਂਦੇ ਹਨ ਜਾਂ ਉਹ ਕਿਸੇ ਕਦਰ ਅਜਿਹੇ ਦੂਰ ਦਰਾਜ਼ ਤੇ ਵੱਖਰੇ ਅਪਹੁੰਚ ਇਲਾਕਿਆਂ ਵਿੱਚ ਪਨਾਹ ਲੈਂਦੇ ਹਨ ਜਿੱਥੇ ਉਨ੍ਹਾਂ ਨੂੰ ਕੁਦਰਤੀ ਬਚਾਓ ਵਾਲੀ ਹਾਲਤ ਮਿਲ ਜਾਂਦੀ ਹੈ ਅਤੇ ਉਹ ਵੀ ਆਪਣਾ ਭਾਂਗਾ (ਟੋਲ) ਲੈਂਦੀ ਹੈ। ਕੁਦਰਤ ਦੇ ਵਿਰੁੱਧ ਜਿਉਂਦੇ ਰਹਿਣ ਦੀ ਲੜਾਈ ਦੇ ਘਮਸਾਨ ਵਿੱਚ ਇਸ ਬਚਾਓ ਵਾਲੀ ਹਾਲਤ ਤੋਂ ਜੋ ਉਸਨੂੰ ਸਿੱਧੇ ਉਸੇ ਰਫ਼ਤਾਰ ਨਾਲ ਵਧਦੀਆਂ ਹਨ। ਜਿਹੜੀਆਂ ਉਸ ਨੂੰ ਪ੍ਰਾਪਤ ਹੁੰਦੀਆਂ ਹਨ। ਕੁਦਰਤ (ਪ੍ਰਕਿਰਤੀ) ਵਿਰੁੱਧ ਸੰਗਰਾਮ ਤੇ ਜੱਦੋ-ਜਹਿਦ ਇੱਕ ਹੋਰ ਲੜਾਈ ਵੱਲ ਲੈ ਜਾਂਦੀ ਹੈ। ਇਹ ਲੜਾਈ ਗੁਰੀਲਾ ਟੁਕੜੀਆਂ (ਗਿਰੋਹਾਂ) ਵਿੱਚ ਆਪਣੀ ਅੰਦਰੂਨੀ ਲੜਾਈ ਹੈ। ਜਿਸ ਵਿੱਚ ਇਸਦੇ ਚਲਨ ਤੇ ਵਿਸ਼ਵਾਸ ਨੂੰ ਇੱਕ ਕਰੜੇ ਇਮਤਿਹਾਨ ਵਿੱਚ ਦੀ ਨਿਕਲਣਾ ਪੈਂਦਾ ਹੈ। ਉਹ ਜਿਹੜੇ ਇਨਸਾਨੀ ਕਮਜ਼ੋਰੀਆਂ ਨੂੰ ਦਬਾਕੇ ਦੂਰ ਨਹੀਂ ਕਰ ਸਕਦੇ, ਜਿੱਥੇ ਕਿ ਦਿਮਾਗ ਅਜਿਹਾ ਕਰਨ ਦਾ ਇਰਾਦਾ ਰੱਖਦਾ ਹੈ, ਉਹ ਸਰੀਰ ਉਸਦੀ ਅਧੀਨਤਾ ਕਰਦਾ ਹੈ। ਇਨ੍ਹਾਂ ਦੁੱਖ ਭਰੀਆਂ ਹਾਲਤਾਂ ਵਿੱਚ ਰਹਿਣ ਦੇ ਸਕੂਲ ਵਿੱਚ ਸਿੱਖਲਾਈ ਪ੍ਰਾਪਤ ਕਰਕੇ ਗੁਰੀਲੇ ਪਹਿਲਾਂ ਤੋਂ ਵੀ ਜਿਆਦਾ ਵੱਧ ਕੇ ਮਜ਼ਬੂਤੀ ਅਤੇ ਕੁੜੱਤਨ ਨਾਲ ਆਪਣੇ ਕੰਮ ਵਿੱਚ ਜੁੱਟ ਜਾਂਦੇ ਹਨ। ਭਾਵ ਜਫਰ ਜਾਲਕੇ ਤੇ ਦੁੱਖ ਸਹਾਰਕੇ ਗੁਰੀਲਾ ਲੜਾਈ ਕਰਨ ਦੇ ਯੋਗ ਬਣਦਾ ਹੈ। ਕਿਉਂਕਿ ਰਸਤਾ ਚੁਣ ਲਿਆ ਗਿਆ ਹੁੰਦਾ ਹੈ। ਇਸ ਲਈ ਗੁਰੀਲੇ ਇੱਕ ਅਜਿਹੀ ਤੰਗ ਦੇ ਪਰੇਸ਼ਾਨ ਕਰਨ ਵਾਲੀ ਜੰਗ ਸ਼ੁਰੂ ਕਰਦੇ ਹਨ। ਜਿਹੜੀ ਕਿ ਇੱਕ ਟਿੱਡੇ ਤੇ ਹਾਥੀ ਦੇ ਵਿਚਕਾਰ ਜੰਗ ਹੁੰਦੀ ਹੈ। ਇੱਥੋਂ ਇੱਕ ਲੰਮੀ ਜੰਗ ਦੀ ਮੰਜ਼ਿਲ ਆਰੰਭ ਹੋ ਜਾਂਦੀ ਹੈ ਜਾਂ ਗੁਰੀਲਾ ਜੱਦੋ-ਜਹਿਦ ਦਾ ਇੱਕ ਸਹੀ ਤੇ ਸੱਚਾ ਜੰਗੀ ਤਰੀਕਾ ਜਾਰੀ ਹੁੰਦਾ ਹੈ। ਜਦੋਂ ਕਦੀ ਮੁੱਢਲਾ ਅਨੁਮਾਨ ਦਰੁਸਤ ਨਾ ਹੋਵੇ ਅਤੇ ਇੱਕ ਇਨਕਲਾਬ ਨੂੰ ਲਿਆਉਣ ਲਈ ਘੱਟੋ ਘੱਟ ਬੁਨਿਆਦੀ ਸ਼ਰਤਾਂ ਮੌਜੂਦ ਨਾ ਹੋਣ, ਤਾਂ ਕਈ ਵਾਰ ਇਸ ਮੰਜ਼ਿਲ ਦੇ ਦੌਰਾਨ ਗੁਰੀਲੇ ਅਮੂਮਨ ਆਪਣਾ ਸਫ਼ਾਇਆ ਕਰ ਲੈਂਦੇ ਹਨ। ਦੂਜੇ ਪਾਸੇ ਜੋ ਉਹ ਜਨਤਾ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ ਅਤੇ 1 ਫੀਸਦੀ ਤੋਂ ਵੀ ਘੱਟ ਸਮਾਜ ਦੇ ਹਿੱਸੇ ਨੂੰ ਆਪਣੇ ਦੁਆਲੇ ਇਕੱਠਾ ਕਰਨ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਇਹ (ਇਨਕਲਾਬੀ) ਲਹਿਰ ਜ਼ੋਰ ਫੜਦੀ ਜਾਂਦੀ ਹੈ ਅਤੇ ਇਹ ਸਟੇਜ ਕਿਸੇ ਹੋਰ ਸਟੇਜ ਨਾਲੋਂ ਬਹੁਤ ਲੰਮੇ ਚਿਰ ਤੱਕ ਕਾਇਮ ਰਹਿੰਦੀ ਹੈ। ਇਹ ਲੰਮੇ ਸਮੇਂ ਤੱਕ ਜਾਰੀ ਰਹਿਣ ਵਾਲੀ ਸ਼ਕਤੀ ਤੇ ਜਿਸਮਾਨੀ ਸ਼ਕਤੀ ਦੀ ਪਰਖ ਹੈ, ਜਿਸਦੇ ਦੌਰਾਨ ਗੁਰੀਲੇ ਮਜ਼ਬੂਤੀ ਤੋਂ ਲੋਕਾਂ ਦਾ ਪਿਆਰ ਪ੍ਰਾਪਤ ਕਰਦੇ ਹਨ, ਜਿਸਦੇ ਹਿੱਤਾਂ ਲਈ ਉਹ ਲੜ ਰਿਹਾ ਹੁੰਦਾ ਹੈ ਅਤੇ ਦੁਸ਼ਮਣ ਉਸ ਕੁੱਤੇ ਦੀ ਨਿਆਈਂ ਹੁੰਦਾ ਹੈ, ਜੋ ਇੱਕ ਮੱਖੀ ਦੇ ਪਿੱਛੇ ਭੱਜਿਆ ਫਿਰਦਾ ਹੈ।
ਇਹ ਅਗਲੀ ਉੱਚੀ ਮੰਜ਼ਿਲ ਵੱਲ ਜਾਣ ਲਈ, ਚਲਦੀ ਫਿਰਦੀ ਜੰਗ ਲਈ ਰਾਹ ਤਿਆਰ ਕਰਦੀ ਹੈ। ਦੁਸ਼ਮਣ ਅਤੇ ਗੁਰੀਲਾ ਫ਼ੌਜ ਦੇ ਬਕਾਇਦਾ ਚਾਲੂ, ਦਸਤਿਆਂ ਦੇ ਵਿਚਕਾਰ ਕਾਫੀ ਲੰਮੇ ਚਿਰ ਲਈ ਚੱਲਣ ਦੀ ਵਿਸ਼ੇਸ਼ਤਾ ਵੱਡੀਆਂ-ਵੱਡੀਆਂ ਝੜਪਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਦੌਰ ਵਿੱਚ ਗੁਰੀਲੇ ਕੇਵਲ ‘ਮਾਰੋ ਤੇ ਭੱਜ ਜਾਓ’ ਦਾ ਤਰੀਕਾ ਨਹੀਂ ਵਰਤਦੇ, ਬਲਕਿ ਉਹ ਜ਼ੋਰਦਾਰ ਸੱਟਾਂ ਮਾਰਦੇ ਹਨ ਅਤੇ ਬਾਰ ਬਾਰ ਇਹ ਸੱਟਾਂ ਦੁਸ਼ਮਣ ਤੇ ਮਾਰਦੇ ਹਨ। ਪਰ ਹੁਣ ਵੀ ਜ਼ੋਰ ਫੁਰਤੀ, ਤੇਜ ਚਾਲ, ਅਚਾਨਕ ਹਮਲਾ ਅਤੇ ਤੁਰਤ-ਫੁਰਤ ਕਾਰਵਾਈ ਉੱਤੇ ਹੀ ਦਿੱਤਾ ਜਾਂਦਾ ਹੈ ਅਤੇ ਉਹ ਵਧੇਰੇ ਭਰੋਸਾ ਆਪਣੇ ਉਨ੍ਹਾਂ ਮਨਪਸੰਦ ਦਾਅ ਪੇਚਾਂ ਤੋਂ ਹੀ ਰੱਖਦੇ ਹਨ। ਚਲਦੀ ਫਿਰਦੀ ਜੰਗ ਦੀ ਮੰਜ਼ਿਲ ਇੱਕ ਲਿਹਾਜ਼ ਨਾਲ ਜੰਗ ਦੇ ਡਰਾਮੇ ਦੀ ਇੱਕ ਆਖਰੀ ਝਲਕ ਤੇ ਤਿਆਰੀ ਦੀ ਮੰਜ਼ਿਲ ਹੁੰਦੀ ਹੈ ਅਤੇ ਇਹ ਇੱਕ ਆਖਰੀ ਡੱਟ ਕੇ ਲੜਾਈ ਕਰਨਾ ਹੈ, ਜਿਸ ਵਿੱਚ ਗੁਰੀਲੇ ਆਪਣੇ ਦੁਸ਼ਮਣ ਦੇ ਉੱਪਰ ਛੇਕੜਲੀ ਹਾਰ ਦੇਣ ਲਈ ਉਸ ਤੇ ਹਮਲਾ ਕਰਦੇ ਹਨ। ਅਜਿਹਾ ਕਰਨ ਨਾਲ ਲੋਕ ਯੁੱਧ ਦੀ ਛਾਪਾ-ਮਾਰ ਜੰਗ ਦਾ ਦੌਰ ਖ਼ਤਮ ਹੋ ਜਾਂਦਾ ਹੈ ਅਤੇ ਉਹ ਡੱਟਵੀਂ (ਮੋਰਚੇ ਬੰਨ੍ਹਕੇ) ਲੜਾਈ ਦਾ ਮੋਰਚਾ ਲੈਣ ਦੀ ਹਾਲਤ ਵਿੱਚ ਪਲਟ ਜਾਂਦੇ ਹਨ।
ਇਹ ਇੱਕ ਮੰਜ਼ਿਲ ਤੋਂ ਦੂਜੀ ਵੱਲ ਵਿਕਾਸ ਹਮੇਸ਼ਾ ਸਿੱਧਾ ਨਹੀਂ ਹੁੰਦਾ ਅਤੇ ਨਾ ਹੀ ਨਿਯਮ-ਬੱਧ ਹੁੰਦਾ ਹੈ। ਬਲਕਿ ਹਾਲਾਤ ਹੀ ਅਜਿਹੀ ਮੰਗ ਕਰਦੇ ਹਨ ਕਿ ਗੁਰੀਲੇ ਇੱਕ ਮੰਜ਼ਿਲ ਤੋਂ ਦੂਜੀ ਵੱਲ ਵੱਧਣ ਦੇ ਲਈ ਜਾਂ ਦੋਹਾਂ ਤੋਂ ਪਿੱਛੇ ਹੱਟਣ ਲਈ ਮਜ਼ਬੂਰ ਹੋ ਸਕਦੇ ਹਨ। ਜਦੋਂ ਵੀ ਕਦੀ ਇੱਕ ਤੋਂ ਦੂਜੀ ਅਗਲੀ ਉੱਚੀ ਮੰਜ਼ਿਲ ਵੱਲ ਵੇਲੇ ਤੋਂ ਪਹਿਲਾਂ ਤਬਦੀਲੀ ਕੀਤੀ ਜਾਵੇਗੀ, ਤਾਂ ਅਗਲੀ ਮੰਜ਼ਿਲ ਤੋਂ ਨੀਚੇ ਪਿੱਛੇ ਹੱਟਣ ਦੀ ਮੰਜ਼ਿਲ ਜ਼ਰੂਰੀ ਤੇ ਅਟੱਲ ਹੋ ਜਾਵੇਗੀ। ਕਈ ਵਾਰ ਦੁਸ਼ਮਣ ਗੁਰੀਲਿਆਂ ਨੂੰ ਜਾਲ ਵਿੱਚ ਫਸਾ ਲੈਂਦਾ ਹੈ ਅਤੇ ਉਨ੍ਹਾਂ ਨੂੰ ਇੱਕ ਜੰਗ ਹਾਲਤ (ਸਟੇਜ) ਵਿੱਚ ਲੜਨ ਲਈ ਮਜ਼ਬੂਰ ਕਰ ਦਿੰਦਾ ਹੈ, ਜਿਸਦੇ ਲਈ ਉਹ ਬਿਲਕੁਲ ਤਿਆਰ ਨਹੀਂ ਹੁੰਦੇ। ਅਜੇਹੀ ਹਾਲਤ ਵਿੱਚ ਗੁਰੀਲੇ ਇਹ ਕੋਸ਼ਿਸ਼ ਕਰਦੇ ਹਨ ਕਿ ਉਹ ਅਜੇਹੀ ਬੇਲੋੜੀ ਤੇ ਨਾਮੁਆਫਕ ਹਾਲਤ ਵਿੱਚ ਆਪਣੇ ਆਪ ਨੂੰ ਕੱਢ ਲੈਣ ਅਤੇ ਦੁਬਾਰਾ ਪਹਿਲ ਕਦਮੀ ਹਾਸਿਲ ਕਰਨ ਅਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਜੱਦੋ-ਜਹਿਦ ਇਨ੍ਹਾਂ ਕੁੱਲ ਮੰਜ਼ਲਾਂ ਵਿਚਦੀ ਹੋ ਕੇ ਗੁਜ਼ਰੇ । ਜੰਗ ਯਕਦਮ ਖ਼ਤਮ ਹੋਣ ਵਲ ਵੀ ਵੱਧ ਸਕਦੀ ਹੈ, ਜਦਕਿ ਇੱਕ ਤੀਜੀ ਪਾਰਟੀ (ਧਿਰ) ਦੀ ਦਖ਼ਲ ਅੰਦਾਜ਼ੀ ਰਾਹੀਂ ਜਿਸਦੇ ਵਿਰੁੱਧ ਗੁਰੀਲੇ ਲੜ ਰਹੇ ਹੁੰਦੇ ਹਨ। ਉਸਦੇ ਫ਼ੌਜੀ ਬਲ ਨੂੰ ਤਬਾਹ ਕਰ ਦੇਵੇ। ਮੁਕਤੀ ਗੁਰੀਲਿਆਂ ਤੇ ਪਾਕਿਸਤਾਨੀ ਫ਼ੌਜਾਂ ਵਿੱਚ ਪਰਸਪਰ ਜੰਗ, ਬੰਗਲਾ ਦੇਸ਼ ਦੀ ਅਜੇਹੀ ਹਾਲਤ ਦੀ ਇੱਕ ਥੋੜੇ ਚਿਰ ਦੀ ਸੱਜਰੀ ਮਿਸਾਲ ਹੈ। ਮੁਕਤੀ ਬਾਹਨੀ ਅਜੇ ਲੰਮੀ ਮੁੱਦਤ ਦੀ ਜੰਗ ਦੀ ਮੰਜ਼ਿਲ ਵਿੱਚ ਹੀ ਸੀ, ਜਦੋਂ ਕਿ ਹਿੰਦੋਸਤਾਨੀ ਫ਼ੌਜੀ ਮੁਦਾਖ਼ਲਤ ਨੇ ਜੰਗ ਨੂੰ ਫੌਰਨ ਖ਼ਤਮ ਕਰ ਦਿੱਤਾ। ਇਸ ਤਰ੍ਹਾਂ ਇੱਕ ਅਜਿਹਾ ਰਾਜ-ਪ੍ਰਬੰਧ ਪਹਿਲਾਂ ਹੀ ਆਪਣੇ ਭਾਰ ਥੱਲੇ ਦੱਬਕੇ ਰਹਿ ਜਾਂਦਾ ਹੈ। ਜਦਕਿ ਰੀਲ ਅਜੇ ਡੱਟ ਕੇ ਲੜਾਈ ਕਰਨ ਦੀ ਮੰਜ਼ਿਲ ਤੱਕ ਪਹੁੰਚ ਚੁੱਕੇ ਹੁੰਦੇ ਹਨ। ਅਜਿਹਾ ਹੀ ਕਿਊਬਾ ਵਿੱਚ ਹੋਇਆ, ਜਿੱਥੇ ਕਿ ਬਟਿਸਟਾ ਦੀ ਹਕੂਮਤ ਉਸ ਵੇਲੇ ਦਮ ਤੋੜ ਗਈ, ਜਦਕਿ ਫੀਡਲ-ਕਾਸਟਰੋ ਅਜੇ ਜੰਗ ਦੀ ਮੁੱਢਲੀ ਮੰਜ਼ਿਲ ਚਲਦੀ ਫਿਰਦੀ ਜੰਗ ਦੀ ਹਾਲ ਵਿੱਚ ਹੀ ਸੀ।
ਅਨੁਸ਼ਾਸਨ ਤੇ ਹੌਸਲਾ (Discipline and Morale):
ਚੀ ਗਵੇਰਾ ਅਨੁਸ਼ਾਸਨ ਅਤੇ ਹੌਂਸਲੇ ਨੂੰ ਬਾਗ਼ੀ ਫ਼ੌਜ ਦੇ ਦੋ ਬੁਨਿਆਦੀ ਹਥਿਆਰ ਦੱਸਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੀਲਾ ਦਸਤਿਆਂ ਵਿੱਚ ਫੌਲਾਦੀ ਅਨੁਸ਼ਾਸਨ ਦਾ ਹੋਣਾ ਅਤੀ ਜ਼ਰੂਰੀ ਹੈ। ਕਿਉਂਕਿ ਕਿਸੇ ਇਕੱਲੇ ਵਿਅਕਤੀ ਵੱਲੋਂ ਅਵੇਸਲੇਪਨ ਨੂੰ ਜੇ ਵਕਤ ਉੱਤੇ ਨਾ ਰੋਕਿਆ ਜਾਵੇ ਤਾਂ ਇਹ ਸਾਰੇ ਗਿਰੋਹ ਦੀ ਹਿਫਾਜ਼ਤ ਅਤੇ ਬਚਾਓ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਗੁਰੀਲਾ ਅਨੁਸ਼ਾਸਨ ਦੀ ਬੁਨਿਆਦ ਇਸ ਗੱਲ ਉੱਤੇ ਹੈ ਕਿ ਆਪਣੀ ਸਮੁੱਚੀ ਰਖਸ਼ਾ ਅਤੇ ਲਹਿਰ ਦੀ ਸਫ਼ਲਤਾ ਲਈ ਉਸਨੂੰ ਇਸਦਾ ਅਨੁਭਵ ਹੁੰਦਾ ਹੈ ਕਿ ਇਹ ਅਤਿਅੰਤ ਜ਼ਰੂਰੀ ਹੈ। ਇਹ ਅਨੁਸ਼ਾਸਨ (ਬੰਧੇਜ) ਹਰ ਇੱਕ ਸਿਪਾਹੀ ਦੇ ਨਿੱਜੀ ਵਿਸ਼ਵਾਸ ਤੇ ਆਪਣੇ ਉਦੇਸ਼ ਦੇ ਲਈ ਉਸਦੀ ਲਗਨ (ਸ਼ਰਧਾ) ਤੋਂ ਮਜ਼ਬੂਤ ਕੀਤਾ ਜਾਂਦਾ ਹੈ। ਗੁਰੀਲਾ ਲਾਜ਼ਮੀ ਤੌਰ ‘ਤੇ ਇੱਕ ਅਜਿਹਾ ਸੇਵਾਦਾਰ (ਵਲੰਟੀਅਰ) ਹੈ। ਜਿਹੜਾ ਜੰਗ ਦੇ ਕੁਲ ਖ਼ਤਰਿਆਂ ਨੂੰ ਆਪਣੇ ਉਦੇਸ਼ ਲਈ ਕਬੂਲ ਕਰਦਾ ਹੈ ਅਤੇ ਇਹ ਕੇਵਲ ਆਪਣੇ ਮਨੋਰਥ ਲਈ ਹੀ ਹੈ ਕਿ ਉਹ ਹਰ ਕਿਸਮ ਦੀਆਂ ਮੁਸੀਬਤਾਂ ਤੇ ਦੁੱਖਾਂ ਨੂੰ ਖੁਸ਼ੀ-ਖੁਸ਼ੀ ਝੱਲਦਾ ਹੈ ਅਤੇ ਉਨ੍ਹਾਂ ਕੁਲ ਹੁਕਮਾਂ ਦੀ ਪਾਲਣਾ ਕਰਦਾ ਹੈ, ਜੋ ਉਸਨੂੰ ਦਿਤੇ ਜਾਂਦੇ ਹਨ। ਬਕਾਇਦਾ ਫ਼ੌਜਾਂ ਵਿੱਚ ਕਈ ਵਾਰ ਡਸਿਪਲਿਨ ਨੂੰ ਬੇਲੋੜੀ ਅਧੀਨਤਾ ਅਤੇ ਆਪਣੇ ਆਪੇ ਨੂੰ ਮਿਟਾਉਣ ਦੀ ਖ਼ਾਤਰ ਘ੍ਰਿਣਾ ਭਰੀ Commotation ਭਾਵਨਾ ਨਾਲ ਦੇਖਿਆ ਜਾਂਦਾ ਹੈ। ਇਸ ਤਰ੍ਹਾਂ ਦਾ ਅਨੁਸ਼ਾਸਨ ਗੁਰੀਲਾ ਦਸਤਿਆਂ ਵਿੱਚ ਸੰਭਵ ਨਹੀਂ ਹੈ। ਕਿਉਂਕਿ ਗੁਰੀਲਾ ਫ਼ੌਜ ਇੱਕ ਅਜੇਹੀ ਰਾਜਸੀ ਤਾਕਤ ਹੈ, ਜਿਹੜੀ ਅਵੱਸ਼ਯ ਤੌਰ ‘ਤੇ ਜ਼ਮਹੂਰੀ ਲੀਹਾਂ ਉੱਤੇ ਜਥੇਬੰਦ ਕੀਤੀ ਜਾਂਦੀ ਹੈ। ਇਹ ਇੱਕ ਅਜੇਹੀ ਫ਼ੌਜ ਹੈ, ਜਿਹੜੀ ਆਪਣੇ ਸਿਰ ਦੇ ਬਲ ਚਲਦੀ ਹੈ ਅਤੇ ਇਸੇ ਤਰ੍ਹਾਂ ਆਪਣੇ ਅੰਦਰੂਨੀ ਅਨੁਸ਼ਾਸਨ ਦੇ ਸਬੱਬ ਹੀ ਕੰਟਰੋਲ ਕੀਤੀ ਜਾਂਦੀ ਹੈ। ਜ਼ਮਹੂਰੀ ਤਰੀਕਾ ਜੋ ਵਿਅਕਤੀ ਨੂੰ ਬਰਾਬਰੀ, ਸਤਿਕਾਰ ਤੇ ਅਣਖ ਦਾ ਯਕੀਨ ਦਿਵਉਂਦਾ ਹੈ, ਸਿਪਾਹੀਆਂ ਵਿੱਚ ਆਪਣੇ ਕਮਾਂਡਰਾਂ (ਸੈਨਾਪਤੀਆਂ) ਦੇ ਲਈ ਵੀ ਆਦਰ ਤੇ ਸਨਮਾਨ ਦਾ ਭਰੋਸਾ ਦਿਵਾਉਂਦਾ ਹੈ। ਜੇਹੜੇ ਕਿ ਪ੍ਰਤੱਖ ਤੌਰ ‘ਤੇ ਵਧੀਆ ਸਾਜੋ-ਸਮਾਨ ਤੇ ਹਥਿਆਰਾਂ ਨਾਲ ਲੈਸ ਹੁੰਦੇ ਹਨ ਅਤੇ ਵਧੇਰੇ ਦਲੇਰ ਤੇ ਜੁਅਰਤ ਵਾਲੇ ਹੁੰਦੇ ਹਨ। ਡਸਿਪਲਿਨ ਹੀਣ ਤੇ ਹੌਂਸਲੇ ਦੀ ਘਾਟ ਗੁਰੀਲਾ ਫ਼ੌਜ ਵਿੱਚ ਬਹੁਤ ਹੀ ਘੱਟ ਸਵਾਲ ਉਠਦੇ ਹਨ। ਕਿਉਂਕਿ ਕਮਾਂਡਰਾਂ ਵੱਲੋਂ ਖੁੱਲ੍ਹਮ ਖੁੱਲ੍ਹਾ ਬਹਿਸ ਤੇ ਵਿਚਾਰ ਕਰਨ ਦੀ ਆਗਿਆ ਹੁੰਦੀ ਹੈ। ਜੇਹੜੇ ਕਿ ਕਿਸੇ ਸਿਪਾਹੀ ਨੂੰ ਆਪਣੀ ਛਾਤੀ ਵਿੱਚ ਛੁਪਾਕੇ ਜਾਂ ਦਬਾਕੇ ਭੇਤ ਵਿੱਚ ਰੱਖਣ ਤੇ ਆਪਣੀ ਬੇਬਸੀ ਤੇ ਝਿਜਕ ਤੋਂ ਰੋਕਦੀ ਹੈ। ਭਾਵ ਬਿਨਾਂ ਹਿਚਕ ਹਰ ਕੋਈ ਆਪਣੇ ਦਿਲ ਦੀ ਗੱਲ ਕਹਿ ਸਕਦਾ ਹੈ। ਬਾਹਰੀ ਅਨੁਸ਼ਾਸਨ ਨੂੰ ਲਾਗੂ ਕਰਨਾ ਭਾਵੇਂ ਉੱਪਰੋਂ ਠੋਸਿਆ ਹੋਇਆ ਡਸਿਪਲਿਨ ਉਸ ਵੇਲੇ ਜ਼ਰੂਰੀ ਹੋ ਜਾਂਦਾ ਹੈ, ਜਦੋਂ ਇੱਕ ਸਾਥੀ ਲਗਾਤਾਰ ਹੱਠ ਨਾਲ ਆਪਣੇ ਆਪ ਨੂੰ ਦਰੁਸਤ ਕਰਨ ਤੋਂ ਨਾਂਹ ਕਰਦਾ ਹੈ। ਜਾਂ ਤਾਂ ਵਿਸ਼ਵਾਸ ਦੀ ਘਾਟ ਕਰਕੇ ਜਾਂ ਬੁਨਿਆਦੀ ਮੱਤ ਭੇਦਾਂ ਕਾਰਨ ਅਜੇਹਾ ਹੁੰਦਾ ਹੈ ਅਤੇ ਲਹਿਰ ਦੀਆਂ ਠੀਕ ਬੁਨਿਆਦਾਂ ਉੱਤੇ ਹੀ ਅਜਿਹਾ ਇਤਰਾਜ਼ ਹੁੰਦਾ ਹੈ। ਡਸਿਪਲਿਨ ਦੇ ਨਾ ਹੋਣ ਦਾ ਸਵਾਲ ਉਸ ਵੇਲੇ ਵੀ ਪੈਦਾ ਹੋ ਜਾਂਦਾ ਹੈ ਜਦੋਂ ਇੱਕ ਕੱਚਾ ਪਿੱਲਾ ਗੁਰੀਲਾ ਤੇ ਭੁੱਖਾ ਸਿਪਾਹੀ ਕਿਸਮ ਦਾ ਬੰਦਾ ਇਨਕਲਾਬੀ ਸਫਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ। ਉਸ ਵੇਲੇ ਵੀ ਸਿਪਾਹੀਆਂ ਦੇ ਵਤੀਰੇ ਨੂੰ ਸਿੱਖਿਆ, ਸਹੀ ਵਿੱਦਿਆ ਦੇਕੇ ਤੇ ਸਮਝਾ ਬੁਝਾ ਕੇ ਅਤੇ ਬਹਿਸ ਕਰਕੇ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਡਸਿਪਲਿਨ ਦੀ ਬੁਨਿਆਦ ਉਹੀ ਰਹਿੰਦੀ ਹੈ। ਕਦੇ ਕਦਾਈਂ ਹੀ ਅਜੇਹੇ ਮੌਕੇ ਆਉਂਦੇ ਹਨ ਕਿ ਬਾਹਰੀ ਡਸਿਪਲਿਨ ਨੂੰ ਠੋਸਿਆ ਜਾਂਦਾ ਹੋਵੇ। ਜਦੋਂ ਕਿ ਭਗੌੜਾ ਹੋਣ, ਬਦਲੀ ਤੇ ਗਦਾਰੀ ਦੇ ਜਰਾਸੀਮ ਲਾਉਣ ਵਾਲਿਆਂ ਨੂੰ ਤਬਾਹ ਤੇ ਬਰਬਾਦ ਵੀ ਕਰਨਾ ਪੈਂਦਾ ਹੈ।
ਅਧਾਰ ਇਲਾਕੇ (Base Areas)
ਅਧਾਰ ਇਲਾਕੇ ਤੇ ਇੰਨਾਂ ਦੀ ਵਰਤੋਂ ਦੀ ਲੋੜ ਬਾਰੇ, ਭਾਵੇਂ ਗੁਰੀਲਾ ਜੰਗ ਵਿੱਚ ਇੱਥੇ ਕੋਈ ਦੋ ਰਾਵਾਂ ਜਾਂ ਵਿਚਾਰ ਨਹੀਂ ਹਨ, ਕੋਈ ਵੀ ਦੋ ਥਿਊਰੀਆਂ ਪੂਰਨ ਤੌਰ ‘ਤੇ ਆਪਣੇ ਆਦਰਸ਼ਕ ਅਧਾਰ ਇਲਾਕੇ ਦੇ ਤਸੱਵਰ ਉੱਤੇ, ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਅਜੇਹਾ ਹੋਣਾ ਕੁਦਰਤੀ ਹੈ। ਕਿਉਂਕਿ ਕੋਈ ਵੀ ਦੋ ਗੁਰੀਲਾ ਲਹਿਰਾਂ ਐਨ ਇਕੋ ਜੇਹੀ ਹਾਲਤ ਦਾ ਟਾਕਰਾ ਕਰ ਸਕਦੀਆਂ ਹਨ। ਪਰ ਜ਼ਮੀਨ ਦੀ ਹਾਲਤ, ਵਕਤ ਤੇ ਜਗ੍ਹਾ ਵਿੱਚ ਫਰਕ ਹੁੰਦਾ ਹੈ। ਮਾਓ-ਜੇ-ਤੁੰਗ ਦੇ ਅਧਾਰ ਇਲਾਕੇ ਦਾ ਸੰਕਲਪ, ਉਨ੍ਹਾਂ ਦੇ ਗੁਰੀਲਾ ਲੜਾਈ ਦੇ ਸੰਕਲਪ ਦੀ ਤਰ੍ਹਾਂ, ਇੱਕ ਉਚੀ ਨੀਵੀਂ ਧਰਤੀ ਦੀ ਨੁਕਰ ਉੱਤੇ ਅਜੇਹਾ ਖੁਲ੍ਹਾ ਇਲਾਕਾ ਚਾਹੀਦਾ ਹੈ ਜਿਸਨੂੰ ਗੁਰੀਲੇ ਆਪਣੇ ਬਚਾਓ ਦੀ ਥਾਂ (ਬਹਿਸ਼ਤ) ਸਮਝ ਸਕਣ। ਫਿਰ ਵੀ ਉਨ੍ਹਾਂ ਦੇ ਵਿਚਾਰ ਅਨੁਸਾਰ ਇੱਕ ਅਧਾਰ ਇਲਾਕਾ ਅਜੇਹਾ ਹੋਣਾ ਚਾਹੀਦਾ ਹੈ ਜਿਹੜਾ ਕਿ ਲਗਾਤਾਰ ਕੁਝ ਸਮੇਂ ਦੇ ਲਈ ਪੱਕਾ ਤੇ ਮਜ਼ਬੂਤ ਹੋਵੇ। ਦੂਜੇ ਬੰਨੇ ਚੀ ਗਵੇਰਾ, ਫੀਡਲ ਕਾਸਤਰੋ ਅਤੇ ਰੇਜਸ ਡੇਬਰੇ ਦੀ ਇਹ ਰਾਏ ਹੈ ਕਿ ਮੁਢਲੇ ਪੜਾਅ ਵਿੱਚ ਇੱਕ ਗੁਰੀਲੇ ਦੀ ਹਮਾਇਤ ਵਿੱਚ ਉਸਦਾ ਅਧਾਰ ਲੜਨ ਵਾਲੇ ਦਾ ਉਹ ਝੋਲਾ (ਪਿਠੂ Kit) ਹੀ ਹੈ ਅਤੇ ਇਹ ਲਗਾਤਾਰ ਉਸਦੇ ਨਾਲ ਹੀ ਚਲਦਾ ਰਹਿੰਦਾ ਹੈ। ਅਸਲ ਵਿੱਚ ਅਧਾਰ ਇਲਾਕੇ ਦੀ ਚੋਣ, ਪੂਰੀ ਤਰ੍ਹਾਂ ਬਚਾਓ ਦੇ ਖ਼ਿਆਲ ਦੇ ਅਧੀਨ ਹੁੰਦੀ ਹੈ। ਜਿਹੜਾ ਕਿ ਇੱਕ ਥਾਂ ਤੋਂ ਦੂਜੀ ਥਾਂ ਵਿੱਚ ਫਰਕ ਹੁੰਦਾ ਹੈ। ਅਧਾਰ ਇਲਾਕਿਆਂ ਦੇ ਨਮੂਨੇ ਦੇ ਤੌਰ ‘ਤੇ, ਇਸ ਪੱਖ ਤੋਂ ਆਮ ਰਾਇ ਇਹ ਹੈ ਕਿ ਇਹ ਦੋ ਵੱਡੀਆਂ ਕਿਸਮਾਂ ਦੇ ਹੁੰਦੇ ਹਨ। ਪੱਕੇ ਤੇ ਸਦੀਵੀ ਅਧਾਰ ਇਲਾਕੇ (ਅੱਡੇ) ਅਤੇ ਕਾਰਵਾਈ ਕਰਨ ਦੇ ਅਧਾਰ ਇਲਾਕੇ। ਇੱਕ ਪੱਕਾ ਅਧਾਰ ਇੱਕ ਕੁਦਰਤੀ ਕਿਲ੍ਹਾ ਜਾਂ ਗੜ੍ਹੀ ਹੁੰਦੀ ਹੈ, ਜਿਹੜੀ ਕਿ ਦੁਸ਼ਮਣ ਦੀ ਪਹੁੰਚ ਤੋਂ ਪਰ੍ਹੇ ਦੂਰ ਅਤੇ ਅਜਿੱਤ (Impregnable) ਹੁੰਦੀ ਹੈ ਅਤੇ ਦੁਸ਼ਮਣ ਵਲੋਂ ਇੱਕ ਵੱਡੀ ਤਾਕਤ (ਫ਼ੌਜ) ਨਾਲ ਉਸ ਵਿੱਚ ਘੁਸਣ ਜਾਂ ਪੁੱਜਣ ਦੀ ਸਮੱਰਥਾ ਨਹੀਂ ਹੁੰਦੀ ਅਤੇ ਵਧੇਰੇ ਖਤਰੇ ਤੇ ਡਰ ਭੈ ਤੋਂ ਉਸੇ ਉੱਤੇ ਢੇਰ ਚਿਰ ਤੱਕ ਕਬਜ਼ਾ ਰੱਖਿਆ ਜਾ ਸਕਦਾ ਹੈ ਅਤੇ ਕਾਰਵਾਈ ਕਰਨ ਦਾ ਅਧਾਰ ਇਲਾਕਾ ਉਹ ਹੁੰਦਾ ਹੈ, ਜਿਹੜਾ ਇੱਕ ਥੋੜੀ ਮੁੱਦਤ ਦੇ ਲਈ ਕਬਜੇ ਵਿੱਚ ਰੱਖਿਆ ਜਾ ਸਕਦਾ ਹੈ। ਜਿੱਥੇ ਕਿ ਇਸ ਦੌਰਾਨ ਗੁਰੀਲਿਆਂ ਉੱਤੇ ਅਚਾਨਕ ਹਮਲੇ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ। ਜਾਂ ਤਾਂ ਕੁਦਰਤੀ ਪੜਦੇ ਦੇ ਤੌਰ ‘ਤੇ ਜਾਂ ਸਥਾਨਕ ਲੋਕਾਂ ਦੀ ਹਮਾਇਤ ਦੀ ਵਜਾ ਨਾਲ ਅਜੇਹਾ ਹੋ ਸਕਦਾ ਹੈ। ਅਧਾਰ ਇਲਾਕਿਆਂ ਨੂੰ ਵੀ ਕੁਦਰਤੀ ਅੱਡਿਆਂ ਤੇ ਜਨਤਕ ਅੱਡਿਆਂ ਦੇ ਤੌਰ ‘ਤੇ ਪਛਾਣਿਆ ਤੇ ਜਾਣਿਆ ਜਾਂਦਾ ਹੈ ਅਤੇ ਕੁਦਰਤੀ ਅੱਡਿਆਂ ਨੂੰ ਫਿਰ ਅੱਗੇ ਜੰਗਲੀ ਅੱਡਿਆਂ ਅਤੇ ਦਲਦਲਾਂ ਤੇ ਪਹਾੜੀ ਅੱਡਿਆਂ ਵਿੱਚ ਵੰਡਿਆ ਜਾਂਦਾ ਹੈ। ਜਨਤਕ ਅਧਾਰ ਇਲਾਕਿਆਂ ਵਿੱਚ ਗਦਾਰੀ ਤੋਂ ਸੂੰਹ ਲੱਗ ਜਾਣ ਦਾ ਵੱਡਾ ਭਾਰੀ ਖ਼ਤਰ੍ਹਾਂ ਬਣਿਆ ਰਹਿੰਦਾ ਹੈ। ਜਦੋਂ ਕਿ ਕੁਦਰਤੀ ਇਲਾਕਿਆਂ ਵਿੱਚ ਬੀਮਾਰੀ, ਬੇਅਰਾਮੀ, ਸਪਲਾਈ (ਰਸਦ) ਦਾ ਨਾ ਪੁੱਜਣਾ, ਬਦਦਿਲੀ ਤੇ ਨਿਰਾਸ਼ਾ ਲਿਆਉਣ ਦੇ ਕਾਰਨ ਹੋ ਸਕਦੇ ਹਨ।
ਆਮ ਅਸੂਲ (General Principles):
ਗੁਰੀਲਾ ਜੰਗ ਦਾ ਇੱਕ ਨਿਰੋਲ ਲੜਾਕੂ ਪੱਖ ਜੰਗ ਦੇ ਕਈ ਅਸੂਲਾਂ ਨਾਲ ਮੇਲ ਖਾਂਦਾ ਹੈ। ਜਿਨ੍ਹਾਂ ਨੂੰ ਅੱਡ-ਅੱਡ ਇਕੱਠਾ ਕਰਨ ਨਾਲ ਗੁਰੀਲਾ ਜੰਗ ਦੇ ਆਮ ਅਸੂਲ ਬਣਦੇ ਹਨ। ਇਹ ਅਸੂਲ ਸਭ ਤੋਂ ਪਹਿਲਾਂ ਰਫ਼ਤਾਰ (Speed), ਭੇਦ ਰੱਖਣਾ, ਫੁਰਤੀ ਅਤੇ ਝੱਟ-ਪੱਟ ਖਿੰਡ ਜਾਣ ਨਾਲ ਸਬੰਧ ਰੱਖਦੇ ਹਨ। ਫੁਰਤੀ ਗੁਰੀਲਾ ਜੰਗ ਦਾ ਅਸਲ ਨਚੋੜ ਹੈ ਕਿਉਂਕਿ ਇਹ ਗੁਰੀਲਿਆਂ ਦੀ ਆਪਣੀ ਤਾਕਤ ਨੂੰ ਮਜ਼ਬੂਤ ਤੇ ਬਰਕਰਾਰ ਰੱਖਣ ਅਤੇ ਪਹਿਲ ਕਦਮੀ ਕਾਇਮ ਰੱਖਣ ਵਿੱਚ ਮੱਦਦ ਦਿੰਦੀ ਹੈ। ਇਹ ਕੇਵਲ ਫੁਰਤੀ ਹੀ ਹੈ, ਜਿਸਦੀ ਵਜਾ ਨਾਲ ਉਹ ਹਮਲੇ ਤੇ ਹਮਲੇ ਕਰਦੇ ਚਲੇ ਜਾਂਦੇ ਹਨ ਅਤੇ ਇਸ ਤਰ੍ਹਾਂ ਦੁਸ਼ਮਣ ਦੀ ਤਾਕਤ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਉਸਨੂੰ ਉਸਦੀ ਆਪਣੀ ਤਾਕਤ ਬਾਰੇ ਝਮੇਲੇ ਵਿੱਚ ਪਾ ਦਿੰਦੇ ਹਨ। ਇਹ ਕੇਵਲ ਤੇਜ ਰਫ਼ਤਾਰ (ਤੱਤ ਫੱਟ ਹਮਲਾ) ਅਤੇ ਭੇਤ ਰੱਖਣ ਦੇ ਰਾਹੀਂ ਹੀ ਹੈ ਕਿ ਗੁਰੀਲੇ ਸਨਜੂ ਦੀ ਨਸੀਹਤ ਉੱਤੇ ਅਮਲ ਕਰਦੇ ਹਨ। ਜਿਨ੍ਹਾਂ ਨੇ ਕਿਹਾ ਸੀ, “ਤੁਹਾਨੂੰ ਅਜੇਹੀ ਜਗ੍ਹਾ ਫੌਰਨ ਜ਼ਾਹਿਰ ਹੋ ਜਾਣਾ ਚਾਹੀਦਾ ਹੈ, ਜਿੱਥੇ ਤੁਹਾਡਾ ਦੁਸ਼ਮਣ ਤੇਜੀ ਨਾਲ ਵੱਧਣ ਦੀ ਕੋਸ਼ਿਸ਼ ਵਿੱਚ ਹੋਵੇ। ਤੇਜੀ ਨਾਲ ਚਲੋ ਤੇ ਵਧੋ, ਜਿੱਥੇ ਕਿ ਉਸਨੂੰ ਤੁਹਾਡੇ ਪੁੱਜਣ ਦੀ ਆਸ ਵੀ ਨਾ ਹੋਵੇ। ਜਦੋਂ ਉਹ ਚੰਗੀ ਖੁਰਾਕ ਖਾ ਰਿਹਾ ਹੋਵੇ ਤਾਂ ਉਸਨੂੰ ਭੁੱਖਿਆਂ ਮਾਰੋ । ਜਦੋਂ ਉਹ ਆਰਾਮ ਕਰ ਰਿਹਾ ਹੋਵੇ ਤਾਂ ਉਸਨੂੰ ਚਲਣ ਲਈ ਮਜਬੂਰ ਕਰੋ।” ਇਸ ਤੋਂ ਅੱਗੇ ਠੀਕ ਖ਼ਬਰਾਂ ਇਕੱਠੇ ਕਰਨ ਦਾ ਕੰਮ ਹੁੰਦਾ ਹੈ, ਜਿਸਨੂੰ ਪਹਿਲ ਕਦਮੀ ਦੇ ਅਸੂਲ ਨਾਲ ਜੋੜ ਕੇ ਗੁਰੀਲਿਆਂ ਨੂੰ ਅਜੇਹੀ ਥਾਂ ਅਤੇ ਮਰਜੀ ਦੇ ਸਮੇਂ ਉੱਤੇ ਲੜਨ ਲਈ ਮੱਦਦ ਮਿਲਦੀ ਹੈ। ਗੁਰੀਲਾ ਜੰਗ ਦੇ ਦੂਜੇ ਅਸੂਲ ਹਨ, ਸੋਚ ਵਿਚਾਰ ਕੇ ਪਲਾਨ ਬਣਾਕੇ, ਦਾਅ ਪੇਚਾਂ ਦੇ ਲਿਹਾਜ਼ ਨਾਲ ਸੋਚਣਾ। ਥੋੜੇ ਵਕਤ ਲਈ ਅਤੇ ਤੇਜੀ ਨਾਲ ਐਕਸ਼ਨ ਕਰਕੇ ਝੱਟ-ਪੱਟ (ਤੁਰਤ ਫੁਰਤ) ਪਿੱਛੇ ਹਟ ਜਾਣਾ। ਦੁਸ਼ਮਣ ਦੇ ਹਮਲੇ ਦੇ ਲਈ ਕੋਈ ਠੋਸ ਤੇ ਦਿਸਣ ਯੋਗ ਚੀਜ਼ ਪੇਸ਼ ਨਾ ਕਰਨਾ ਅਤੇ ਆਪਣੀ ਕਾਮਯਾਬੀ ਤੇ ਜਿੱਤ ਦੀ ਰਵਾਇਤ ਕਾਇਮ ਕਰਨਾ। ਇਹ ਉਹ ਅਸੂਲ ਹਨ ਜੇਹੜੇ ਕਿ ਗੁਰੀਲਿਆਂ ਤੇ ਉਨ੍ਹਾਂ ਹਮਦਰਦਾਂ ਦੇ ਵੀ ਲੜਾਕੂ ਹੌਂਸਲੇ ਤੇ ਹਿੰਮਤ ਨੂੰ ਕਾਇਮ ਰੱਖਣ ਵਿੱਚ ਮੱਦਦ ਦਿੰਦੇ ਹਨ। ਲੜਣ ਵਾਲੇ ਵਿੱਚ ਸਾਥੀਆਂ ਵਾਲੀ ਸਪਿਰਟ (ਭਾਵਨਾ), ਜਨਤਕ ਹਮਾਇਤ ਦੁਸ਼ਮਣ ਦੇ ਫੜੇ ਹੋਏ ਸਿਪਾਹੀਆਂ (ਆਦਮੀਆਂ) ਵੱਲ ਹਮਦਰਦੀ ਭਰਿਆ ਤੇ ਨਰਮ ਖੁਲ੍ਹਦਿਲੀ ਦਾ ਵਰਤਾਓ ਰੱਖਣਾ ਅਤੇ ਗੱਦਾਰਾਂ ਦੇ ਲਈ ਕਰੜੀਆਂ ਸਜ਼ਾਵਾਂ ਦੇਣੀਆਂ, ਮਨੋਵਿਗਿਆਨਕ ਜੰਗ ਦੇ ਚਾਰ ਅਸੂਲ ਹਨ। ਜੇਹੜੇ ਕਿ ਗੁਰੀਲੇ ਆਪਣੀ ਫੌਜ਼ੀ ਤੇ ਜ਼ੰਗੀ ਕਾਰਵਾਰੀ ਦੇ ਇੱਕ ਹਿੱਸੇ ਦੇ ਤੌਰ ‘ਤੇ ਸ਼ੁਰੂ ਕਰਦੇ ਹਨ। ਉਨ੍ਹਾਂ ਦੇ ਜੰਗੀ ਹੁਨਰ (ਯੁੱਧ ਕਲਾ) ਦੇ ਤਿੰਨ ਅਸੂਲ ਹਨ, ਜ਼ਮੀਨ ਤੋਂ ਦੂਰ ਰਹਿਣਾ, ਸ਼ਹਿਰੀਆਂ ਤੋਂ ਜੋ ਸਮਾਨ ਲਿਆ ਜਾਵੇ ਉਸਦਾ ਪੂਰਾ ਮੁੱਲ ਦੇਣਾ ਜਾਂ ਅਦਾ ਕਰਨ ਦਾ ਵਾਇਦਾ ਕਰਨਾ ਅਤੇ ਜਬਤੀਆਂ, ਗੁਰੀਲੇ- ਦੁਸ਼ਮਣ ਤੇ ਉਸਦੇ ਏਜੰਟਾਂ ਦੀ ਜਾਇਦਾਦ ਤੇ ਮਾਲ ਅਸਬਾਬ ਨੂੰ ਖੁੱਲੇਆਮ ਜ਼ਬਤ ਕਰਦੇ ਹਨ ਅਤੇ ਇਹੀ ਗੱਲ ਹੈ ਜਿਹੜੀ ਕਿ ਉਨ੍ਹਾਂ ਵਿਰੁੱਧ ਡਕੈਤੀ ਤੇ ਲੁੱਟ ਦੇ ਇਲਜ਼ਾਮ ਨੂੰ ਲਾਉਂਦੀ ਹੈ। ਇਸ ਤੋਂ ਬਿਨਾਂ ਉਹ ਦੁਸ਼ਮਣ ਨੂੰ ਆਪਣੀ ਸਪਲਾਈ ਦਾ ਮੁੱਖ ਸਾਧਨ ਤੇ ਸੋਮਾ ਸਮਝਦੇ ਹਨ। ਜਿਸ ਤਰ੍ਹਾਂ ਕਿ ਉਹ ਆਖਦੇ ਹਨ ਕਿ ਉਹ (ਵੈਰੀ) ਉਨ੍ਹਾਂ ਦੇ ਦਰਵਾਜ਼ੇ ਤੱਕ ਰਸਦ ਪਹੁੰਚਾਣ ਦੇ ਲਈ ਪਾਬੰਦ ਹੁੰਦਾ ਹੈ। ਇਹ ਗੱਲ ਹੈਰਾਨ ਕਰਨ ਵਾਲੀ ਜਾਪਦੀ ਹੈ, ਪਰ ਜੇਹਾ ਕਿ ਕਾ ਮਾਓ-ਜੇ-ਤੁੰਗ ਨੇ ਬੜੇ ਦਾਵੇ ਨਾਲ ਕਿਹਾ ਹੈ-ਇਹ ਕੋਈ ਮਜਾਕ ਨਹੀਂ ਹੈ। ਬਹੁਤ ਸਾਰੇ ਗੁਰੀਲਾ ਲੀਡਰਾਂ ਵਲੋਂ ਆਮ ਤੌਰ ’ਤੇ ਗੁਰੀਲਾ ਜੰਗ ਦੇ ਇਹ ਆਮ ਅਸੂਲ ਬੜੇ ਮਦਦਗਾਰ (ਲਾਹੇਵੰਦ) ਖ਼ਿਆਲ ਕੀਤੇ ਜਾਂਦੇ ਹਨ, ਪਰ ਉਹ ਸਾਰੇ ਉਨ੍ਹਾਂ ਨਿਯਮਾਂ ਨੂੰ ਪੂਜਨੀਕ ਤੇ ਪਵਿੱਤ੍ਰ ਸਮਝਣ ਦੇ ਵਿਰੁੱਧ ਵੀ ਖ਼ਬਰਦਾਰ ਕਰਦੇ ਹਨ। ਚੰਗੀ ਗੱਲ ਤਾਂ ਇਹੀ ਹੈ ਕਿ ਉਨ੍ਹਾਂ ਅਸੂਲਾਂ ਨੂੰ ਬਤੌਰ ਰਾਹ-ਦਿਖਾਊ (ਪੱਥ-ਪ੍ਰਦਰਸ਼ਕ) ਹੀ ਸਮਝਿਆ ਜਾਵੇ ਜੇਹੜੇ ਕਿ ਦਿਮਾਗ ਦੀ ਸਿੱਖਲਾਈ ਤੇ ਅਭਿਆਸ ਲਈ ਜ਼ਰੂਰੀ ਹਨ। ਨਹੀਂ ਤਾਂ ਇਸ ਕਿਸਮ ਦੀ ਜੰਗ ਵਿੱਚ ਕਾਮਯਾਬੀ ਦੇ ਲਈ, ਹਰ ਇੱਕ ਨੂੰ ਮੌਕੇ ਦੇ ਮੁਤਾਬਿਕ ਅਤੇ ਆਪਣੇ ਤਜਰਬੇ ਦੇ ਅਧਾਰ ਉੱਤੇ ਜ਼ਮੀਨ ਦੀ ਹਾਲਤ ਅਨੁਸਾਰ, ਫ਼ੌਜੀ ਵਿੱਦਿਆ ਦੇ ਅਸੂਲ (Doctrine) ਘੜਨੇ ਪੈਣਗੇ। ਕਿਉਂਕਿ ਇੱਥੇ ਕੋਈ ਚੀਜ਼ ਅਜੇਹੀ ਨਹੀਂ ਹੋ ਸਕਦੀ ਜਿਸਨੂੰ ਗੁਰੀਲਾ ਜੰਗ ਦੀ ਪਾਠ ਪੁਸਤਕ (ਕੋਰਸ) ਬਣਾਇਆ ਜਾਏ।
ਸਿੱਖਾਂ ਦੀ ਲੋਕ-ਯੁੱਧ ਦੀ ਤਿਆਰੀ ਦਾ ਪੜਾਅ
(Precaratory Stage of the Sikh People’s War)
ਸਿੱਖ ਧਰਮ ਪਹਿਲੇ ਪਹਿਲ ਇੱਕ ਧਾਰਮਿਕ ਸੁਧਾਰਵਾਦੀ ਲਹਿਰ ਦੀ ਸ਼ਕਲ ਵਿੱਚ ਸ਼ੁਰੂ ਹੋਈ। ਪਰ ਇਹ ਲਹਿਰ ਸੁਧਾਰਵਾਦੀ ਕਦੇ ਵੀ ਨਹੀਂ ਸੀ, ਸਗੋਂ ਇਸ ਦਾ ਲੱਛਣ ਮੁੱਢ ਤੋਂ ਹੀ ਇਨਕਲਾਬੀ ਤੇ ਅੱਗੇ ਵੱਧੂ ਸੀ। ਗੁਰੂ ਨਾਨਕ ਦੇਵ (1469-1539), ਜੇਹੜੇ ਕਿ ਸਿੱਖ ਧਰਮ ਜਾਂ ਲਹਿਰ ਦੇ ਬਾਨੀ ਤੇ ਪੈਗੰਬਰ ਸਮਝੇ ਜਾਂਦੇ ਹਨ, ਉਹ ਜ਼ਰੂਰ ਇੱਕ ਫ਼ਕੀਰ ਤੇ ਤਿਆਗੀ ਧਾਰਮਿਕ ਗੁਰੂ ਹੀ ਸਨ। ਪਰ ਉਨ੍ਹਾਂ ਦੇ ਲਈ ਧਰਮ ਜਾਂ ਜੀਵਨ ਦਾ ਰਸਤਾ ਨਿਰਾ ਰੱਬ ਦੀ ਪੂਜਾ ਤੋਂ ਕਿਤੇ ਵੱਧ ਮਹਾਨਤਾ ਰੱਖਦਾ ਸੀ। ਉਨ੍ਹਾਂ ਦਾ ਧਰਮ ਦਾ ਸੰਕਲਪ ਤੇ ਉਨ੍ਹਾਂ ਦਾ ਦੁਨੀਆਂ ਦੇ ਲੋਕਾਂ ਨੂੰ ਉਪਦੇਸ਼ ਕੁਝ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣ ਵਾਲਾ ਸੀ। ਜਿਹੜਾ ਕਿ ਮਨੁੱਖੀ ਜੀਵਨ ਨੂੰ ਇਸ ਸੰਸਾਰ ਵਿੱਚ ਅਤੇ ਪਰਲੋਕ ਨੂੰ ਸੁਧਾਰਨ ਦਾ ਸੰਕਲਪ ਰੱਖਦਾ ਸੀ। ਉਨ੍ਹਾਂ ਪੁਰਾਣੇ ਵਹਿਮਾਂ-ਭਰਮਾਂ ਤੇ ਸਦੀਆਂ ਤੋਂ ਚਲੇ ਆ ਰਹੇ ਕਈ ਗ਼ਲਤ ਵਿਚਾਰਾਂ ਤੇ ਰਸਮ ਰਿਵਾਜਾਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਇਸ ਦੁਨੀਆਂ ਵਿੱਚ ਮਨੁੱਖੀ ਜੀਵਨ ਨੂੰ ਸੁਖੀ ਤੇ ਆਜ਼ਾਦ ਕਰਾਉਣ ਦਾ ਵਿਸ਼ਵਾਸ ਦਿਵਾਉਂਦਾ ਸੀ ਅਤੇ ਅਗਲੀ ਦੁਨੀਆਂ ਦੇ ਭਰਮ ਭੁਲੇਖਿਆਂ ਦੇ ਵੀ ਪੜਦੇ ਪਾੜਦਾ ਸੀ। ਗੁਰੂ ਨਾਨਕ ਨੇ ਆਪਣੇ ਜਮਾਨੇ ਵਿੱਚ ਜੋ ਕਿ ਸਮਾਜ ਬੁਰਾਈਆਂ ਤੇ ਭੈੜੇ ਕਰਮਾਂ ਨਾਲ ਭਰਿਆ ਪਿਆ ਸੀ ਅਤੇ ਰਾਜੇ ਮਹਾਂਰਾਜੇ ਤੇ ਉਨ੍ਹਾਂ ਦੇ ਜ਼ਾਬਰ ਲੁਟੇਰੇ ਹਾਕਮ ਕਿਰਤੀਆਂ ਤੇ ਕਿਸਾਨਾਂ ਉੱਤੇ ਜ਼ੁਲਮ ਢਾਹ ਰਹੇ ਸਨ। ਰਾਜ-ਪ੍ਰਬੰਧ ਬੁਰੀ ਤਰ੍ਹਾਂ ਆਪਣੀ ਪਰਜਾ ਨਾਲੋਂ ਕੱਟਿਆ ਹੋਇਆ ਜਾਪਦਾ ਸੀ। ਤਾਂ ਗੁਰੂ ਨਾਨਕ ਨੇ ਆਪਣੇ ਸ਼ਰਧਾਲੂਆਂ ਤੇ ਚੇਲਿਆਂ ਨੂੰ ਇਹਨਾਂ ਬੁਰਾਈਆਂ ਵਿਰੁੱਧ ਲੜਨ ਦਾ ਇੱਕ ਨਵਾਂ ਉਪਦੇਸ਼ ਦਿੱਤਾ ਤੇ ਦੇਵੀ ਦੇਵਤਿਆਂ ਤੇ ਬੁੱਤਾਂ, ਮੜੀਆਂ ਆਦਿ ਦੇ ਪੂਜਣ ਤੋਂ ਹਟਾਕੇ ਇਹ ਵੀ ਦੱਸਿਆ ਕਿ ਇਸ ਸ੍ਰਿਸ਼ਟੀ ਦਾ ਕਰਤਾ ਸਿਰਫ ਇਕੋ ਹੈ ਅਤੇ ਉਸਦਾ ਕਿਸੇ ਨਾਲ ਨਾ ਵੈਰ ਹੈ ਨਾ ਵਿਰੋਧ ਅਤੇ ਨਾ ਹੀ ਉਹ ਕਿਸੇ ਤੋਂ ਡਰਦਾ ਹੈ ਅਤੇ ਨਾ ਹੀ ਕਾਲ ਜਾਂ ਮੌਤ ਦਾ ਸ਼ਿਕਾਰ ਹੁੰਦਾ ਹੈ। ਨਾ ਹੀ ਉਹ ਕਿਸੇ ਜੂਨੀ ਵਿੱਚ ਪੈਂਦਾ ਹੈ- ਇਸ ਤਰ੍ਹਾਂ ਗੁਰੂ ਨਾਨਕ ਨੇ ਲੋਕਾਂ ਨੂੰ ਅਜੇਹੇ ਦੰਭੀ ਸੰਤਾਂ ਸਾਧੂਆਂ ਤੇ ਝੂਠੇ ਬੇਈਮਾਨ ਪੰਡਤਾਂ ਤੇ ਪਰੋਹਤਾਂ ਨੂੰ ਮੰਨਣ ਤੋਂ ਵਰਜਿਆ ਤੇ ਉਨ੍ਹਾਂ ਦੀਆ ਗ਼ਲਤ ਰਸਮਾਂ ਜਨੇਊ, ਸੂਤਕਾਂ ਸਖਸ਼ੀ ਪੂਜਾ ਆਦਿ ਦੀ ਵੀ ਡਟਕੇ ਵਿਰੋਧਤਾ ਕੀਤੀ। ਇਸੇ ਲਈ ਕਈ ਵਿਰੋਧੀਆਂ ਨੇ ਗੁਰੂ ਨਾਨਕ ਨੂੰ ਉਸ ਸਮੇਂ ਦਾ ਕੁਰਾਹੀਆ ਤੱਕ ਕਿਹਾ।
ਗੁਰੂ ਨਾਨਕ ਨੇ ਜਿਸ ਨਵੇਂ ਰਾਹ ਤੇ ਧਰਮ ਦਾ ਜੋ ਉਪਦੇਸ਼ ਉਸ ਸਮੇਂ ਲੋਕਾਂ ਨੂੰ ਦਿੱਤਾ ਉਸਦਾ ਮੂਲ ਵਿਸ਼ਵਾਸ ਸਭਨਾਂ ਦੀ ਬਰਾਬਰੀ ਤੇ ਦਸਾਂ ਨੌਹਾਂ ਦੀ ਕਿਰਤ ਕਰਕੇ ਖਾਣਾ ਸੀ। ਉਹ ਆਦਮੀ ਜੋ ਕੁਲ ਲੋਕਾਂ ਨੂੰ ਇਕੋ ਜਿਹੇ ਤੇ ਬਰਾਬਰ ਵੇਖਦਾ ਹੈ ਉਹ ਠੀਕ ਧਰਮੀ ਤੇ ਸੱਚਾ ਹੈ। ਉਸਨੇ ਆਪਣੀ ਥਾਂ ਨੀਚਾਂ ਤੋਂ ਅਤੀ ਨੀਚਾਂ ਵਿੱਚ ਚੁਣੀ ਅਤੇ ਦੱਬੇ ਕੁਚਲੇ ਗਰੀਬਾਂ ਦੇ ਮਨੋਰਥ ਦਾ ਝੰਡਾ ਚੁੱਕਿਆ। ਉਨ੍ਹਾਂ ਨੇ ਆਪਣੇ ਜੁਗ ਦੀ ਸਮਾਜੀ ਨਾ-ਬਰਾਬਰੀ, ਆਰਥਿਕ ਲੁੱਟ ਖੋਹ ਅਤੇ ਰਾਜਸੀ ਜ਼ਬਰ ਤੇ ਧੱਕੇਸ਼ਾਹੀ (ਇੱਕ ਪੁਰਖੀ ਰਾਜ) ਦੀ ਕਰੜੀ ਨਿੰਦਾ ਕੀਤੀ ਅਤੇ ਅਜੇਹੇ ਵਿਸ਼ੇ ਉੱਤੇ ਬੜੀ ਨਿਡਰਤਾ ਤੇ ਅਜਾਦੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਜਿਨ੍ਹਾਂ ਨੂੰ ਅੱਜ ਕਲ੍ਹ ਨਿਰੋਲ ਰਾਜਸੀ ਸਮਝਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਇੱਕ ਸ਼ਬਦ ਵਿੱਚ ਉਸ ਵੇਲੇ ਦੇ ਲੋਧੀ ਹਾਕਮਾਂ ਦੀ ਬੁਚੜਾਂ ਨਾਲ ਤੁਲਨਾ ਕੀਤੀ ਹੈ ਅਤੇ ਇੱਕ ਹੋਰ ਸਲੋਕ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਲੋਧੀ ਰਾਜੇ ਤੇ ਉਨ੍ਹਾਂ ਦੇ ਮੁਕੱਦਮ (ਤਸੀਲਦਾਰ ਆਦਿ) ਸ਼ੀਂਹ ਤੇ ਕੁੱਤੇ ਹਨ। ਜੇਹੜੇ ਆਪਣੀ ਪਰਜਾ ਨਾਲ ਬੜਾ ਬੁਰਾ ਸਲੂਕ ਤੇ ਅੱਤਿਆਚਾਰ ਕਰਦੇ ਹਨ ਅਤੇ ਹਰ ਵੇਲੇ ਉਨ੍ਹਾਂ ਦਾ ਖੂਨ ਨਿਚੋੜਨ ਲਈ ਤਿਆਰ ਰਹਿੰਦੇ ਹਨ-
‘ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਵਨ ਬੈਠੇ ਸੁੱਤੇ ।
ਬਾਬਰ ਬਾਦਸ਼ਾਹ ਨੇ ਜਦੋਂ ਪੱਛਮ ਵਲੋਂ ਪੰਜਾਬ ਉੱਤੇ ਧਾੜਵੀਂ ਹਮਲਾ ਕੀਤਾ (ਜਿਸਨੂੰ ਮੁਗ਼ਲ ਸ਼ਹਿਨਸ਼ਹੀਅਤ ਦਾ ਬਾਨੀ ਦੱਸਿਆ ਜਾਂਦਾ ਹੈ ਤਾਂ ਗੁਰੂ ਨਾਨਕ ਨੇ ਧਾੜਵੀ ਮੁਗ਼ਲ ਫ਼ੌਜ ਦੇ ਵਿਰੁੱਧ, ਉਨ੍ਹਾਂ ਦੇ ਬੇਗੁਨਾਹ ਲੋਕਾਂ ਉੱਤੇ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਬੜੀ ਸਖ਼ਤ ਨੁਕਤਾਚੀਨੀ ਕਰਦੇ ਹੋਏ ਜ਼ੋਰਦਾਰ ਅਵਾਜ਼ ਉਠਾਈ। ਗੁਰੂ ਨਾਨਕ ਨੇ ਜਿਹੜੀ ਇਹ ਨਵੀਂ ਸਿੱਖ ਲਹਿਰ ਸ਼ੁਰੂ ਕੀਤੀ ਸੀ । ਉਸਨੂੰ ਸੱਚੇ ਅਰਥਾਂ ਵਿੱਚ ਇੱਕ ਅਜੇਹੀ ਲਹਿਰ ਦੇ ਤੌਰ ‘ਤੇ ਬਿਆਨ ਕੀਤਾ ਜਾ ਸਕਦਾ ਹੈ। ਜਿਸਦਾ ਨਿਸ਼ਾਨਾ ਸੱਭਿਆਚਾਰਕ ਇਨਕਲਾਬ ਲਿਆਉਣਾ ਸੀ । ਅਜ਼ਾਦੀ ਦੇ ਲਈ, ਗ਼ਰੀਬ ਤੇ ਦੱਬੇ ਕੁਚਲੇ ਪੰਜਾਬ ਦੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ। ਗੁਰੂ ਨਾਨਕ ਤੇ ਉਤ੍ਰ-ਅਧਿਕਾਰੀਆਂ ਦੀ ਯੋਗ ਅਗਵਾਈ ਦੇ ਥੱਲੇ ਇਹ ਲਹਿਰ ਹੌਲ਼ੀ-ਹੌਲ਼ੀ ਉੱਨਤੀ ਕਰਦੀ ਹੋਈ ਜ਼ੋਰ ਫੜ ਗਈ ਅਤੇ ਬਹੁਤ ਸਾਰੇ ਲੋਕਾਂ ਦਾ ਧਿਆਨ ਇਸ ਵੱਲ ਖਿੱਚਿਆ ਗਿਆ। ਪੰਜਵੇਂ ਗੁਰੂ ਅਰਜਨ ਦੇਵ ਦੇ ਗੱਦੀ ਉੱਤੇ ਬੈਠਣ ਦੇ ਸਮੇਂ ਇਹ ਲਹਿਰ ਪੰਜਾਬ ਦੀ ਕਿਸਾਨ ਜਨਤਾ ਵਿੱਚ ਇੱਕ ਲੋਕ ਪ੍ਰਿਯ ਲਹਿਰ ਦੇ ਰੂਪ ਵਿੱਚ ਉੱਭਰ ਆਈ। ਜਿਹੜੀ ਕਿ ਪਹਿਲਾਂ ਤੋਂ ਹੀ ਧਾਰਮਿਕ ਲੀਹਾਂ ਉੱਤੇ ਸਿਰਜੀ ਤੇ ਜੱਥੇਬੰਦ ਕੀਤੀ ਗਈ ਸੀ। ਇਸ ਲਹਿਰ ਨੂੰ ਜਦੋਂ ਉਸ ਵੇਲੇ ਦੇ ਮੁਗ਼ਲ ਬਾਦਸ਼ਾਹ ਅਕਬਰ ਦੇ ਪੁੱਤਰ ਜਹਾਂਗੀਰ ਨੇ ਦੇਖਿਆ ਤਾਂ ਉਸਦਾ ਧਿਆਨ ਵੀ ਇਸ ਪਾਸੇ ਦਵਾਇਆ ਗਿਆ। ਜਿਸਨੇ ਇਹ ਫ਼ੈਸਲਾ ਕੀਤਾ ਕਿ ਗੁਰੂ ਸਾਹਿਬ ਦੀ ਪਰਜਾ ਵਿੱਚ ਇਸ ਵੱਧ ਰਹੀ ਲੋਕ ਪ੍ਰਿਯ ਲਹਿਰ ਨੂੰ ਖ਼ਤਮ ਕੀਤਾ ਜਾਵੇ। ਇਸਦਾ ਮੌਕਾ ਉਸਨੂੰ ਉਸ ਵੇਲੇ ਮਿਲਿਆ ਜਦਕਿ ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਦੇ ਪੁੱਤਰ ਸ਼ਹਿਜ਼ਾਦਾ ਖੁਸਰੋ ਦੀ ਬਗ਼ਾਵਤ ਵਿੱਚ ਗੁਰੂ ਅਰਜਨ ਦੀ ਹਮਦਰਦੀ ਬਾਗ਼ੀਆਂ ਨਾਲ ਹੈ। ਇਸ ਲਈ ਉਨ੍ਹਾਂ ਨੂੰ ਵੀ ਇਸ ਪੰਜੇ ਨਾਲ ਲਪੇਟ ਵਿੱਚ ਲਿਆਂਦਾ ਜਿਸਨੇ ਲਾਹੌਰ ਨੂੰ ਜਾਂਦੇ ਸਮੇਂ ਰਸਤੇ ਵਿੱਚ ਆਪਣੇ ਸਫਰ ਦਾ ਪੜਾਅ ਗੋਇੰਦਵਾਲ (ਗੁਰੂ ਸਾਹਿਬ ਪਾਸ) ਕੀਤਾ ਸੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਅਨੁਸਾਰ ਹੀ ਪਿੱਛੋਂ ਗੁਰੂ ਜੀ ਨੂੰ ਲਾਹੌਰ ਸੱਦ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜੇਲ੍ਹ ਵਿੱਚ ਉਨ੍ਹਾਂ ਨੂੰ ਇਸ ਕਦਰ ਤਸੀਹੇ ਤੇ ਦੁੱਖ (ਕਸ਼ਟ) ਤੇ ਦਿੱਤੇ ਗਏ, ਕਿ ਉੱਥੇ ਹੀ ਉਨ੍ਹਾਂ ਆਪਣਾ ਜੀਵਨ ਬਲੀਦਾਨ ਦੇ ਦਿੱਤਾ। (30 ਮਈ 1606) ਪਿੱਛੋਂ ਉਨ੍ਹਾਂ ਦੇ ਸਪੁੱਤਰ ਤੇ ਉਤ੍ਰ ਅਧਿਕਾਰੀ (ਗੱਦੀ ਤੇ ਬੈਠਣ ਵਾਲੇ) ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਫੜਕੇ ਜੇਲ੍ਹ ਵਿੱਚ ਪਾ ਦਿੱਤਾ। ਪਰ ਕੁਝ ਸਮਾਂ ਪਾਕੇ (3 ਸਾਲ ਪਿੱਛੋਂ) ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਗੁਰੂ ਸਾਹਿਬ ਨੇ ਅੱਗੇ ਦੇ ਲਈ ਕਿਸੇ ਅਜੇਹੀ ਘਟਨਾ ਨੂੰ ਰੋਕਣ ਦਾ ਬੰਦੋਬਸਤ ਕਰਨ ਲਈ, ਜਿਹੜੀ ਕਿ ਇਸਦੇ ਨਤੀਜੇ ਦੇ ਤੌਰ ‘ਤੇ ਵਾਪਰ ਸਕਦੀ ਸੀ । ਆਪਣੇ ਆਪਦਾ ਬਚਾਓ ਕਰਨ ਦੇ ਲਈ ਇੱਕ ਛੋਟਾ ਜਿਹਾ ਫ਼ੌਜੀ ਦਸਤਾ ਸੇਵਕਾਂ ਦਾ ਸਹਾਇਕਾਂ ਦੇ ਤੌਰ ‘ਤੇ ਖੜ੍ਹਾ ਕਰ ਲਿਆ। ਜਿਹੜੀ ਕਿ ਉਨ੍ਹਾਂ ਨੂੰ ਫਿਰ ਅਗਲੇ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨਾਲ ਟੱਕਰ ਲੈਣੀ ਪਈ। ਜਿਸਨੇ ਗੁਰੂ ਜੀ ਦੀ ਗ੍ਰਿਫਤਾਰੀ ਲਈ ਹੁਕਮ ਦੇ ਰੱਖਿਆ ਸੀ। ਗੁਰੂ ਹਰਗੋਬਿੰਦ ਨੂੰ ਮੁਗ਼ਲ ਪੁਲਿਸ ਵਲੋਂ ਉਨ੍ਹਾਂ ਦੀ ਗ੍ਰਿਫਤਾਰੀ ਦਾ ਤਿੰਨ ਵਾਰ ਟਾਕਰਾ ਕਰਨਾ ਪਿਆ ਅਤੇ ਉਨ੍ਹਾਂ ਬੜੀ ਬਹਾਦਰੀ ਨਾਲ ਦੁਸ਼ਮਣ ਦੇ ਹਮਲਿਆਂ ਨੂੰ ਪਛਾੜ ਦਿੱਤਾ। ਜੇਹੜੇ ਉਨ੍ਹਾਂ ਦੀ ਮੁੜ ਗ੍ਰਿਫ਼ਤਾਰੀ ਲਈ ਕੀਤੇ ਗਏ ਸਨ। ਆਖਰ ਉਨ੍ਹਾਂ ਨੇ ਮੁਗ਼ਲ ਸਲਤਨਤ ਦੇ ਘਰ ਵਿਚੋਂ ਨਿਕਲ ਜਾਣ ਦਾ ਹੀ ਫ਼ੈਸਲਾ ਕਰ ਲਿਆ ਅਤੇ ਆਪਣੀ ਰਿਹਾਇਸ਼ ਜਾਂ ਹੈੱਡਕੁਆਟਰ ਕੀਰਤਪੁਰ (ਪਹਾੜਾਂ ਵਿੱਚ) ਲੈ ਗਏ। ਜਿਹੜਾ ਕਿ ਹਿੰਦੂ ਰਾਜ ਬਿਲਾਸਪੁਰ ਦੀ ਰਿਆਸਤ (ਰਾਜ) ਵਿੱਚ ਸੀ ਅਤੇ ਪੰਜਾਬ ਦੇ ਉੱਤਰ ਵਿੱਚ ਹਿਮਾਲਾ ਪਰਬਤ ਦੀਆਂ ਨਵੀਆਂ ਘਾਟੀਆਂ ਵਿੱਚ ਵਾਕਿਆ ਸੀ।
ਜਹਾਂਗੀਰ ਇਸ ਘਟਨਾ ਨੂੰ ਤੇ ਆਪਣੀ ਜਨਤਾ ਨੂੰ ਆਪਣੀ ਜੀਵਨ ਕਥਾ ਵਿੱਚ ਇਸ ਤਰ੍ਹਾਂ ਬਿਆਨ ਕਰਦਾ ਹੈ। “ਆਖਰਕਾਰ ਜਦੋਂ ਖੁਸਰੋ ਇਸ ਰਸਤੇ ਥਾਣੀ ਗੁਜਰਿਆ ਤਾਂ ਉਸ ਨੀਚ ਸ਼ਖਸ (ਗੁਰੂ ਅਰਜਨ) ਨੇ ਉਸਨੂੰ ਇਹ ਸਲਾਹ ਦਿੱਤੀ, ਕਿ ਉਹ ਉਸਦੇ ਪਾਸ ਠਹਿਰੇ। ਖ਼ੁਸਰੋ ਇਸ ਥਾਂ ਠਹਿਰ ਗਿਆ ਜਿੱਥੇ ਗੁਰੂ ਨੇ ਆਪ ਅੱਗੇ ਆ ਕੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਦਾ ਖੁਸਰੋ ਨਾਲ ਵਰਤਾਓ ਖ਼ਾਸ ਕਿਸਮ ਦਾ ਸੀ ਅਤੇ ਉਨ੍ਹਾਂ ਨੇ ਖੁਸਰੋ ਦੇ ਮੱਥੇ ਉੱਤੇ ਤਿਲਕ (ਉਂਗਲੀ ਦਾ ਟਿੱਕਾ) ਦਾ ਨਿਸ਼ਾਨ ਕੇਸਰੀ ਰੰਗ ਨਾਲ) ਲਾਇਆ। ਜਿਸਨੂੰ ਹਿੰਦੋਸਤਾਨੀ ‘ਕਸਕਾ’ (Qasqa) ਦੇ ਨਾਮ ਨਾਲ ਪੁਕਾਰਦੇ ਹਨ। ਤੇ ਇੱਕ ਬੜਾ ਸ਼ੁੱਭ ਸ਼ਗਨ ਸਮਝਦੇ ਹਨ। ਇਸਨੂੰ ਬਹੁਤ ਸਾਰੇ ਸਿੱਧੇ ਸਾਧੇ ਹਿੰਦੂ ਬਲਕਿ ਕਈ ਮੂਰਖ ਮੁਸਲਮਾਨ ਵੀ ਉਨ੍ਹਾਂ ਦੇ ਤੌਰ ਤਰੀਕੇ ਤੇ ਪ੍ਰਚਾਰ ਨਾਲ ਮੋਹੇ ਗਏ ਸਨ ਅਤੇ ਉਨ੍ਹਾਂ ਨੂੰ ਇੱਕ ਧਾਰਮਿਕ ਤੇ ਦੁਨਿਆਵੀ ਰਹਿਬਰ ਦੇ ਤੌਰ ‘ਤੇ ਹੋਣ ਦਾ ਸ਼ੋਰ ਮਚੌਂਦੇ ਸਨ। ਉਹ ਉਸਨੂੰ ਗੁਰੂ ਆਖਦੇ ਸਨ ਅਤੇ ਕੁਲ ਦਿਸ਼ਾਵਾਂ ਤੋਂ ਉਜੜੇ ਲੋਕਾਂ ਦੇ ਗਿਰੋਹ ਉਨ੍ਹਾਂ ਪਾਸ ਆਪਣੀ ਸ਼ਰਧਾ ਭਗਤੀ ਤੇ ਵਫ਼ਾਦਾਰੀ ਜ਼ਾਹਿਰ ਕਰਦੇ ਸਨ ਅਤੇ ਇਸ ਕਿਸਮ ਦਾ ਵਿਵਹਾਰ ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਚਲਿਆ ਆਉਂਦਾ ਸੀ। ਕਈ ਸਾਲਾਂ ਤੋਂ ਤਾਂ ਮੇਰੇ ਮਨ ਵਿੱਚ ਇਹ ਵਿਚਾਰ ਫੜਕਣ ਲਗਾ ਸੀ ਕਿ ਜਾਂ ਤਾਂ ਮੈਂ ਇਸ ਝੂਠੇ ਆਵਾਜਾਈ ਦੇ ਧੰਦੇ ਦਾ ਖਾਤਮਾ ਕਰ ਦੇਵਾਂ ਅਤੇ ਜਾਂ ਉਨ੍ਹਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਉਣਾ ਚਾਹੀਦਾ ਹੈ।”
(ਤਜ਼ਕੇ ਜਹਾਂਗੀਰ-ਤਰਜੁਮਾ ਵਲੋਂ ਅਲੈਗਜੈਂਡਰ, ਰੋਗਰਜ, ਮੁਨਸ਼ੀਰਾਮ ਮਨੋਹਰ ਦਿੱਲੀ 1968, ਸਫ਼ਾ 72 ਤੋਂ )
ਅਜੇ ਤੱਕ ਸਿੱਖ ਗੁਰੂਆਂ ਤੇ ਮੁਗ਼ਲ ਹਾਕਮਾਂ ਵਿੱਚ ਟੱਕਰ ਇੱਕ ਖ਼ਾਸ ਹੱਦ ਤੱਕ ਹੀ ਰਹੀ ਸੀ। ਕਿਉਂਕਿ ਸਧਾਰਣ ਤੌਰ ‘ਤੇ ਸਿੱਖਾਂ ਦੇ ਮਾਮਲਿਆਂ ਵਿੱਚ ਕਿਸੇ ਤਰ੍ਹਾਂ ਦੀ ਸਿੱਧੀ ਦਖ਼ਲਅੰਦਾਜੀ ਨਹੀਂ ਕੀਤੀ ਜਾਂਦੀ ਸੀ। ਪਰ ਜਦੋਂ ਨਵਾਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਤਖ਼ਤ ਉੱਤੇ ਬੈਠਾ, ਜਿਹੜਾ ਮਜ਼ਹਬੀ ਤੌਰ ‘ਤੇ ਬੜਾ ਮੁਤਅਸਬ ਤੇ ਪੱਖਪਾਤੀ ਸੀ ਅਤੇ ਚਾਹੁੰਦਾ ਸੀ ਕਿ ਸਾਰੇ ਹਿੰਦੁਸਤਾਨ ਨੂੰ ਇੱਕ ਮੁਸਲਮਾਨੀ ਦੇਸ਼ ਬਣਾ ਦੇਵੇ ਅਤੇ ਕੁਲ ਹਿੰਦੂਆਂ ਸਿੱਖਾਂ ਨੂੰ ਇਸਲਾਮ ਦੇ ਘੇਰੇ ਵਿੱਚ ਲੈ ਆਵੇ। ਇਸ ਦ੍ਰਿਸ਼ਟੀਕੋਣ ਨੂੰ ਅੱਗੇ ਰੱਖਕੇ ਉਸਨੇ ਸਿੱਖਾਂ ਤੇ ਹਿੰਦੂਆਂ ਦੀ ਸਿੱਖਿਆ ਅਤੇ ਰਸਮ ਰਿਵਾਜ ਕਰਨ ‘ਤੇ ਪਾਬੰਦੀ ਲਾ ਦਿੱਤੀ ਅਤੇ ਉਨ੍ਹਾਂ ਦੇ ਧਾਰਮਿਕ ਮੰਦਰਾਂ ਤੇ ਗੁਰਦਵਾਰਿਆਂ ਨੂੰ ਢਾਹ ਸੁੱਟਣ ਦੇ ਹੁਕਮ ਜਾਰੀ ਕਰ ਦਿੱਤੇ। ਫਿਰ ਉਨ੍ਹਾਂ ਉੱਤੇ ਜਜ਼ੀਆ (ਇੱਕ ਨਵਾਂ ਟੈਕਸ) ਲਾ ਦਿੱਤਾ ਗਿਆ। ਇਹ ਨਵਾਂ ਟੈਕਸ ਇੱਕ ਤਰ੍ਹਾਂ ਨਾਲ ਮਜ਼ਬ ਦੇ ਆਧਾਰ ਉੱਤੇ ਤਾਜ਼ੀਰੀ ਟੈਕਸ (ਦੰਡ ਦੇਣ ਵਾਲਾ ਕਰ) ਸੀ । ਜਿਸਨੂੰ ਮੁਸਲਮਾਨ ਬਾਦਸ਼ਾਹੀ ਦੀ ਗੈਰ ਮੁਸਲਿਮ ਪਰਜਾ ਉੱਤੇ ਲਾਗੂ ਕਰਕੇ, ਉਨ੍ਹਾਂ ਲੋਕਾਂ ਤੋਂ ਹੀ ਇਸ ਟੈਕਸ ਦਾ ਬੋਝ ਪਾਇਆ ਗਿਆ ਜੋ ਇਸ ਤੋਂ ਬਚਣਾ ਚਾਹੁੰਦੇ ਸਨ। ਉਨ੍ਹਾਂ ਲਈ ਇਹ ਲਾਜ਼ਮੀ ਸੀ ਕਿ ਜੇ ਉਹ ਇਸ ਟੈਕਸ ਦੀ ਮਾਰ ਤੋਂ ਬਚਣਾ ਚਾਹੁੰਦੇ ਹਨ ਤਾਂ ਮੁਸਲਮਾਨ ਧਰਮ ਵਿੱਚ ਸ਼ਾਮਿਲ ਹੋ ਜਾਣ। ਹਿੰਦੁਸਤਾਨ ਦੇ ਹਿੰਦੂ ਰਾਜਪੂਤ ਰਾਜੇ ਤੇ ਰਾਜਕੁਮਾਰ (ਸ਼ਹਿਜਾਦੇ) ਜੇਹੜੇ ਅਕਬਰ ਬਾਦਸ਼ਾਹ ਦੇ ਜ਼ਮਾਨੇ ਤੋਂ ਹੀ ਮੁਗਲਾਂ ਦੇ ਨਾਲ ਘਿਓ ਖਿਚੜੀ ਹੋ ਚੁੱਕੇ ਸਨ, ਉਨ੍ਹਾਂ ਨੇ ਇਸ ਨਵੇਂ ਮਹਿਸੂਲ (ਜ਼ਜ਼ੀਆ) ਦੀ ਸਖ਼ਤ ਵਿਰੋਧਤਾ ਕੀਤੀ ਅਤੇ ਇਸਦੇ ਵਿਰੁੱਧ ਭਾਰੀ ਗੁੱਸਾ ਤੇ ਰੋਸ ਜ਼ਾਹਿਰ ਕੀਤਾ। ਪਰ ਉਨ੍ਹਾਂ ਦੇ ਇਸ ਵਿਰੁੱਧ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਮੇਵਾੜ ਦੇ ਮਹਾਰਾਜਾ ਰਾਜ ਸਿੰਘ ਨੇ ਇਸ ਸਵਾਲ ਉੱਤੇ ਬਗ਼ਾਵਤ ਕਰ ਦਿਤੀ, ਪਰ ਉਸਨੂੰ ਹਾਰ ਹੋਈ ਤੇ ਉਸਨੂੰ ਆਪਣਾ ਇਲਾਕਾ ਵੀ ਉਨ੍ਹਾਂ ਦੇ ਹਵਾਲੇ ਕਰਨਾ ਪਿਆ। ਸ਼ਾਹੀ ਰਾਜਧਾਨੀ ਦੇ ਹਿਦੂਆਂ ਨੇ ਵੀ ਪ੍ਰੋਟੈਸਟ ਕੀਤਾ ਅਤੇ ਜ਼ਾਮਾ ਮਸਜਿਦ ਨੂੰ ਜਾਣ ਵਾਲੀ ਸੜਕ ਉੱਤੇ ਸ਼ਹਿਨਸ਼ਾਹ ਦੇ ਉਦਾਲੇ ਭੀੜ ਨੇ ਘੇਰਾ ਘੱਤ ਲਿਆ। ਪਰ ਉਨ੍ਹਾਂ ਸਾਰੇ ਲੋਕਾਂ ਨੂੰ ਸ਼ਾਹੀ ਫ਼ੌਜ ਦੇ ਹਾਥੀਆਂ ਦੇ ਪੈਰਾਂ ਥੱਲੇ ਲਿਤਾੜਕੇ ਬੁਰੀ ਤਰ੍ਹਾਂ ਦਬਾਇਆ ਗਿਆ।
ਇੱਕ ਧਾਰਮਿਕ ਜ਼ਬਰ ਤੇ ਜ਼ੁਲਮ ਦੇ ਬਾਵਜੂਦ ‘ਜਜ਼ੀਆ’ ਇੱਕ ਟੈਕਸ ਦੇ ਤੌਰ ‘ਤੇ ਵੀ ਇੱਕ ਅਤਿਅੰਤ ਉਲਟਾ ਤੇ ਜ਼ਾਬਰ ਟੈਕਸ ਸੀ ਅਤੇ ਗਰੀਬਾਂ ਉੱਤੇ ਇਸਦਾ ਬੋਝ ਬਹੁਤ ਬੁਰੀ ਤਰ੍ਹਾਂ ਪੈਂਦਾ ਸੀ । ਭਾਵੇਂ ਇਸ ਟੈਕਸ ਦੇ 3 ਦਰਜੇ ਰੱਖੇ ਗਏ ਸਨ। ਪਰ ਜੇਹੜੇ ਲੋਕ ਸਭਨਾਂ ਤੋਂ ਨਿਚਲੇ ਅਤੇ ਥੱਲੇ ਦੇ ਦਰਜੇ ਤੇ ਵਿਚਕਾਰਲੇ ਦਰਜੇ ਦੇ ਸਨ. ਉਨ੍ਹਾਂ ਉੱਤੇ ਨਿਸਬਤਨ ਟੈਕਸ ਦੀ ਸ਼ਰ੍ਹਾ ਬਹੁਤ ਜਿਆਦਾ ਵਧੇਰੇ ਵਧਾਈ ਗਈ ਸੀ। ਇਸਦੇ ਨਤੀਜੇ ਦੇ ਤੌਰ ‘ਤੇ ਮਜ਼ਹਬੀ ਜ਼ਬਰ ਤੇ ਅੱਤਿਆਚਾਰ ਦੀ ਇਹ ਨੀਤੀ, ਆਰਥਿਕ ਤਬਾਹੀ ਤੇ ਥੁੜ (ਤੰਗੀ ਤੋੜਾ) ਨਾਲ ਮਿਲਕੇ ਕਿਸਾਨ ਬਗਾਵਤਾਂ ਨੂੰ ਭੜਕਾਉਣ ਦਾ ਕਾਰਨ ਬਣੀ। ਸੰਨ 1669 ਵਿੱਚ ਇਲਾਕਾ ਮਥਰਾ (ਹੁਣ ਯੂ.ਪੀ.) ਦੇ ਕਿਸਾਨਾਂ ਨੇ ਆਪਣੇ ਲੀਡਰ ਗੋਕਲ ਜੱਟ ਦੀ ਅਗਵਾਈ ਵਿੱਚ ਬਗ਼ਾਵਤ ਕਰ ਦਿੱਤੀ ਸੀ। ਪਰ ਅਸਲ ਵਿੱਚ ਜਾਟਾਂ ਦੀ ਇਸ ਬਗ਼ਾਵਤ ਨੂੰ ਕਦੇ ਵੀ ਮੁਕੰਮਲ ਤੌਰ ‘ਤੇ ਨਾ ਦਬਾਇਆ ਜਾ ਸਕਿਆ। ਉਸ ਤੋਂ ਪਿੱਛੋਂ 1672 ਵਿੱਚ ਨਾਰਨੌਲ ਦੇ ਸੱਤਨਾਮੀ, ਜੇਹੜੇ ਕਿ ਵਧੇਰੇ ਗਿਣਤੀ ਵਿੱਚ ਉਨ੍ਹਾਂ ਹੱਥੀਂ ਕਿਰਤ ਕਰਨ ਵਾਲੇ ਮਜ਼ਦੂਰ ਸ਼੍ਰੇਣੀ ਵਿਚੋਂ ਸਨ ਅਤੇ ਇੱਕ ਧਾਰਮਿਕ ਫ਼ਿਰਕਾ ਸੀ ਨੇ ਵੀ ਬਗ਼ਾਵਤ ਕਰ ਦਿਤੀ। ਕੁਝ ਸਮੇਂ ਲਈ ਤਾਂ ਉਹ ਇੱਕ ਹਊਆ ਬਣ ਗਏ ਪਰ ਆਖਰਕਾਰ ਉਨ੍ਹਾਂ ਨੂੰ ਵੀ ਹਾਰ ਖਾਣੀ ਪਈ। ਮੇਵਾੜ ਤੇ ਮਹਾਂਰਾਸ਼ਟਰ ਵਿੱਚ ਕਿਸਾਨਾਂ ਨੇ ਹਿੰਦੂ ਲੀਡਰਾਂ ਦੁਰਗਾਦਾਸ ਤੇ ਸ਼ਿਵਾ ਜੀ ਮਰਹੱਟਾ ਪਿੱਛੇ ਲਗਕੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉੱਥੇ ਬਹੁਤ ਵੱਡੀ ਤੇ ਵਿਸ਼ਾਲ ਗੜਬੜ ‘ਤੇ ਹਲਚਲਾਂ ਹੋਈਆਂ। ਮਰਹੱਟੇ ਜੇਹੜੇ ਗੁਰੀਲਾ ਢੰਗ ਦੀਆਂ ਲੜਾਈਆਂ ਕਰਦੇ ਸਨ, ਕਈ ਵਾਰ ਹਾਰ ਜਾਂਦੇ ਸਨ। ਪਰ ਉਹ ਹਮੇਸ਼ਾ ਹੀ ਨਵੇਂ ਸਿਰੇ ਫਿਰ ਆਪਣੀ ਤਾਕਤ ਬਣਾਕੇ ਬੜੇ ਪੱਕੇ ਇਰਾਦੇ ਨਾਲ ਲੜਨ ਮਰਨ ਲਈ ਨਿੱਤਰ ਆਉਂਦੇ ਸਨ। ਔਰੰਗਜ਼ੇਬ ਤੇ ਉਸਦੇ ਹਾਕਮਾਂ ਨੇ 30 ਸਾਲ ਤੱਕ ਦੇ ਲੰਮੇ ਸਮੇਂ ਲਈ ਉਨ੍ਹਾਂ ਨਾਲ ਲੜਾਈ ਕੀਤੀ, ਪਰ ਉਹ ਸਭ ਲੜਾਈਆਂ ਬੇਅਰਥ ਸਾਬਿਤ ਹੋਈਆਂ।
ਪੰਜਾਬ ਵਿੱਚ ਪਹਿਲੇ ਪਹਿਲ ਤਾਂ ਉੱਪਰੋਕਤ ਲੜਾਈਆਂ ਤੇ ਬਗਾਵਤਾਂ ਦਾ ਪ੍ਰਤੀਕਰਮ ਕੁਝ ਵੱਖਰਾ ਹੀ ਸੀ। ਪਰ ਗੁਰੂ ਤੇਗ਼ ਬਹਾਦਰ ਜੀ ਜੇਹੜੇ ਸਿੱਖਾਂ ਦੇ ਨੌਵੇਂ ਗੁਰੂ ਸਨ, ਨੇ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਇਸ ਜ਼ਬਰ ਤੇ ਜ਼ੁਲਮ ਦੀ ਕੁਰਬਾਨਗਾਹ ਉੱਤੇ ਆਪਣੇ ਜੀਵਨ ਦਾ ਬਲੀਦਾਨ ਕਰ ਦੇਣਗੇ ਅਤੇ ਤਿਆਗੀ ਸੰਤਾਂ ਵਾਲਾ ਆਪਣਾ ਰਵਾਇਤੀ ਢੰਗ ਵਰਤਕੇ ਉਨ੍ਹਾਂ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਅਤੇ ਗੁਰੂ ਤੇਗ਼ ਬਹਾਦਰ ਨੇ 11 ਨਵੰਬਰ 1675 ਈ. ਨੂੰ ਦਿੱਲੀ ਵਿੱਚ ਮਹਾਨ ਸ਼ਹੀਦੀ ਪ੍ਰਾਪਤ ਕੀਤੀ। ਪਰ ਔਰੰਗਜ਼ੇਬ ਏਨਾ ਪੱਥਰ ਦਿਲ ਤੇ ਮੁਤਅਸਬ ਬਾਦਸ਼ਾਹ ਸੀ ਕਿ ਉਸਦੇ ਦਿਲ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਧਰਤੀ ਉੱਤੇ ਹਾਹਾਕਾਰ ਮਚ ਗਈ ਅਤੇ ਸਾਰੇ ਉਤਰੀ ਹਿੰਦੁਸਤਾਨ ਦੇ ਹਿੰਦੂ ਤੇ ਸਿੱਖ ਇਸ ਨਾਲ ਬੜੇ ਸੋਗਮਈ ਹਾਲਤ ਵਿੱਚ ਹੋ ਗਏ। ਬਹੁਤ ਸਾਰੀ ਮੁਸਲਮਾਨ ਪਰਜਾ ਦੇ ਦਿਲ ਵੀ ਇਸ ਘਟਨਾ ਨੇ ਪਸੀਜ ਲਏ। ਪਰ ਔਰੰਗਜ਼ੇਬ ਦੀ ਘੁਮੰਡੀ ਸ਼ਖ਼ਸੀਅਤ ਨੂੰ ਇਸਦੀ ਕੋਈ ਪਰਵਾਹ ਨਹੀਂ ਸੀ। ਸਗੋਂ ਹਿੰਦੂਆਂ ਸਿੱਖਾਂ ਉੱਤੇ ਹੋਰ ਅੱਤਿਆਚਾਰ ਕਰਨ ਲਈ ਅਤੇ ਆਰਥਿਕ ਤੌਰ ‘ਤੇ ਉਨ੍ਹਾਂ ਨੂੰ ਵਧੇਰੇ ਤਬਾਹੀ ਦੇ ਕੰਢੇ ਤੇ ਲਿਆਉਣ ਲਈ ਯਤਨ ਹੋਰ ਤੇਜ ਕਰ ਦਿੱਤੇ।
ਬਾਦਸ਼ਾਹ ਔਰੰਗਜ਼ੇਬ ਨੇ ਰਿਆਸਤ ਦੇ ਕੁੱਲ ਹਿੰਦੂ ਕਲੱਰਕਾਂ (ਮੁਨਸ਼ੀਆਂ ਮੁਸੱਦੀਆਂ) ਨੂੰ ਦਫ਼ਤਰ੍ਹਾਂ ਵਿਚੋਂ ਬਾਹਰ ਕੱਢਕੇ ਨੌਕਰੀਆਂ ਤੋਂ ਬਰਖ਼ਾਸਤ ਕਰਨ ਦੇ ਜ਼ਾਬਰ ਹੁਕਮ ਚਾੜ੍ਹ ਦਿੱਤੇ। ਇਸ ਤੋਂ ਪਿੱਛੋਂ ਉਸਨੇ ਹਿੰਦੂ ਵਪਾਰੀਆਂ ਦੇ ਸਮਾਨ ਤੇ ਮਾਲ ਉੱਤੇ ਮਹਿਸੂਲ ਚੁੰਗੀ ਵਧਾ ਕੇ ਦੁੱਗਣਾ ਕਰ ਦਿੱਤਾ ਅਤੇ ਮੁਸਲਮਾਨ ਪਰਜ਼ਾ ਦੇ ਮਾਲ ਉਤੋਂ ਉੱਕਾ ਹੀ ਹਟਾ ਦਿੱਤਾ। ਇਸ ਤਰ੍ਹਾਂ ਹਿੰਦੂਆਂ ਨੂੰ ਅਨਿਆਂ ਭਰੇ ਢੰਗਾਂ ਨਾਲ ਵਪਾਰ ਅਤੇ ਨੌਕਰੀਆਂ ਦੋਹਾਂ ਤੋਂ ਹੀ ਵਾਂਝੇ ਕਰ ਦਿੱਤਾ ਗਿਆ। ਇਸ ਨਾਲ ਦੇਸ਼ ਵਿੱਚ ਆਮ ਬੇਚੈਨੀ ਤੇ ਗੜਬੜ ਫੈਲ ਗਈ। ਕਿਉਂਕਿ ਹਿੰਦੂ ਤੇ ਸਿੱਖ ਧਰਮ ਦੇ ਲਿਹਾਜ਼ ਨਾਲ ਅਤੇ ਮਾਲੀ ਤੇ ਆਰਥਿਕ ਤੌਰ ‘ਤੇ ਆਪਣੇ ਆਪਨੂੰ ਮੁਥਾਜ ਤੇ ਨੰਗ ਮਹਿਸੂਸ ਕਰਨ ਲੱਗੇ। ਸਿੱਖ ਜਿਨ੍ਹਾਂ ਦੇ ਗੁਰੂ ਨੂੰ ਬੜੇ ਹੀ ਜ਼ਾਲਮ ਤੇ ਵਹਿਸ਼ੀਆਨਾ ਤਰੀਕੇ ਨਾਲ ਚਾਂਦਨੀ ਚੌਂਕ ਦਿੱਲੀ ਵਿੱਚ ਲੋਕਾਂ ਦੇ ਸਾਹਮਣੇ ਕਤਲ ਕੀਤਾ ਗਿਆ ਸੀ। ਹੋਰ ਵੀ ਜਿਆਦਾ ਬਦਲਾ ਲੈਣ ਦੀ ਅੱਗ ਵਿੱਚ ਭੜਕ ਰਹੇ ਸਨ। ਦੇਸ਼ ਵਿੱਚ ਇੱਕ ਅਤਿਅੰਤ ਹੀ ਇਨਕਲਾਬੀ (ਜੁਗ ਗੁਰਦੀ) ਸਥਿਤੀ ਪੈਦਾ ਹੋ ਗਈ। ਲੋਕ ਔਰੰਗਜ਼ੇਬ ਦੇ ਇਨ੍ਹਾਂ ਜ਼ੁਲਮਾਂ ਤੋਂ ਤੰਗ ਆ ਗਏ ਅਤੇ ਇਸ ਗੁਲਾਮੀ ਨਾਲੋਂ ਲੜ ਕੇ ਮਰ ਜਾਣਾ ਚੰਗਾ ਸਮਝਣ ਲੱਗੇ। ਅਜੇਹੇ ਹਾਲਾਤ ਵਿੱਚ ਗੁਰੂ ਤੇਗ਼ ਬਹਾਦਰ ਦੇ ਸਪੁੱਤਰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਨੇ ਸਿੱਖ ਫ਼ਿਰਕੇ ਦੀ ਲੀਡਰਸ਼ਿਪ ਸੰਭਾਲ ਲਈ ਅਤੇ ਜੰਗਜੂ ਖ਼ਾਲਸਾ ਲਹਿਰ ਦੀ ਬੁਨਿਆਦ ਰੱਖੀ। ਗੁਰੂ ਗੋਬਿੰਦ ਸਿੰਘ (1666 ਤੋਂ 1708) ਇੱਕ ਜੰਗੀ ਜਰਨੈਲ ਅਤੇ ਉੱਚ-ਕੋਟੀ ਦਿਮਾਗ ਦਾ ਰਾਜਨੀਤੀਵਾਨ (ਮੁਦੱਬਰ) ਸੀ। ਜਿਸਨੂੰ ਰਾਜ ਅਤੇ ਇਨਸਾਨ ਦੇ ਮਾਮਲਿਆਂ ਦੀ ਡੂੰਘੀ ਸੂਝ ਅਤੇ ਜਾਣਕਾਰੀ ਸੀ। ਜਦੋਂ ਉਸਨੇ ਸਿੱਖ ਫ਼ਿਰਕੇ ਦੀ ਸਰਗਰਮ ਅਗਵਾਈ ਨੂੰ ਆਪਣੇ ਹੱਥਾਂ ਵਿੱਚ ਲਿਆ ਤਾਂ ਉਨ੍ਹਾਂ ਨੇ ਆਪਣੇ ਪਿਤਾ ਅਤੇ ਬਜੁਰਗ ਗੁਰੂਆਂ ਤੋਂ ਬਿਲਕੁਲ ਵੱਖਰਾ ਰਾਹ ਅਖਤਿਆਰ ਕੀਤਾ। ਉਸਨੇ ਇਹ ਚੰਗੀ ਤਰ੍ਹਾਂ ਅਨੁਭਵ ਕਰ ਲਿਆ ਸੀ ਕਿ ਮਨੁੱਖੀ ਸਮਾਜ ਦੀ ਰੂਹਾਨੀ ਮੁਕਤੀ ਅਤੇ ਸਮਾਜਿਕ ਤੇ ਆਰਥਿਕ ਨਵ-ਉਸਾਰੀ ਦਾ ਕੰਮ ਰਾਜਸੀ ਸੁਤੰਤ੍ਰਤਾ ਤੋਂ ਬਿਨਾਂ ਸੰਭਵ ਨਹੀਂ ਹੈ ਅਤੇ ਇਹ ਰਾਜਸੀ ਅਜ਼ਾਦੀ ਤੇ ਖੁਦ-ਮੁਖਤਿਆਰੀ ਕੇਵਲ ਹਥਿਆਰਬੰਦ ਬਗ਼ਾਵਤ ਦੇ ਰਾਹੀਂ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਨੇ ਇਹ ਕਿਹਾ ਸੀ:- ਕਿ ਰਾਜਸੀ ਸੱਤਾ, ਰਾਜ ਉੱਤੇ ਕੰਟਰੋਲ ਹਾਸਿਲ ਕੀਤੇ ਬਿਨਾਂ, ਧਰਮ ਨੂੰ ਕਾਇਮ ਰੱਖਣਾ ਅਸੰਭਵ ਹੈ। (ਧਰਮ ਤੋਂ ਮੁਰਾਦ ਹੈ- ਹਿੰਦੂ ਸਿੱਖਾਂ ਦਾ ਜੀਵਨ ਢੰਗ, ਉਨ੍ਹਾਂ ਦਾ ਸਭਿਆਚਾਰ ਤੇ ਮਜ਼ਬ ਅਤੇ ਰਾਜ ਕੇਵਲ ਹਥਿਆਰਾਂ ਦੇ ਬਲ ਨਾਲ ਹੀ ਹੋ ਸਕਦਾ ਹੈ।
‘ਕੋਊ ਕਿਸੇ ਕੋ ਰਾਜ ਨਾ ਦੇਹੈ
ਜੋ ਲੇਹੈ ਨਿਜ ਬਲ ਸੇ ਲੇਹੈ।’ ਮੁੱਖ ਵਾਕ ਗੁਰੂ ਗੋਬਿੰਦ ਸਿੰਘ
ਜਦੋਂ ਉਹ ਹਾਲਾਤ ਦਾ ਜਾਇਜ਼ਾ ਲੈ ਰਹੇ ਸਨ ਤਾਂ ਅਜੇਹਾ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੇ ਇਹ ਅਨੁਭਵ ਕਰ ਲਿਆ ਸੀ ਕਿ ਮੁਗ਼ਲ ਸ਼ਹਿਨਸ਼ਾਹੀਅਤ ਭਾਵੇਂ ਪਹਿਲਾਂ ਨਾਲੋਂ ਬਹੁਤ ਵਿਸਥਾਰ ਵਿੱਚ ਫੈਲੀ ਹੋਈ ਹੈ, ਪਰ ਆਪਣੀਆਂ ਜੜ੍ਹਾਂ ਤੋਂ ਇਹ ਬਿਲਕੁਲ ਖੋਖਲ਼ੀ ਤੇ ਕਮਜ਼ੋਰ ਹੋ ਚੁੱਕੀ ਹੈ। ਇਸ ਲਈ ਇਸਨੂੰ ਹਰਾਇਆ ਤੇ ਗਿਰਾਇਆ ਜਾ ਸਕਦਾ ਹੈ। ਰਤਨ ਸਿੰਘ ਭੰਗੂ ਦੇ ਲਿਖੇ ਮੁਤਾਬਿਕ ਗੁਰੂ ਸਾਹਿਬ ਨੇ ਆਪਣੇ ਜਾਇਜ਼ੇ ਨੂੰ ਹੇਠ ਲਿਖੇ ਸ਼ਬਦਾਂ ਵਿੱਚ ਬਿਆਨ ਕੀਤਾ ਸੀ:- ਮੁਗ਼ਲ ਹਕੂਮਤ ਆਪਣੀਆਂ ਜੜ੍ਹਾਂ ਤੋਂ ਮੁਰਦਾ ਹੋ ਚੁੱਕੀ ਹੈ, ਪਰ ਇਹ ਆਪਣੇ ਆਪ ਡੇਗੇ ਤੋਂ ਬਿਨਾਂ ਧੜਾਮ ਦੇ ਕੇ ਨਹੀਂ ਡਿੱਗ ਪਵੇਗੀ, ਜਦੋਂ ਤੱਕ ਕਿ ਇਹ
* ਗੁਰਬਿਲਾਸ-ਵਲੋਂ ਭਾ: ਸੁੱਖਾ ਸਿੰਘ (ਜਿਸਨੂੰ ਕਪੂਰ ਸਿੰਘ ਨੇ ਪਾਰਾਸ਼ਰ ਪ੍ਰਸ਼ਨ ਵਿੱਚ ਦਰਜ ਕੀਤਾ ਹੈ-ਸਫਾ 42.
* ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਅੰਮ੍ਰਿਤਸਰ ਸੰਨ 1962, ਸਫਾ 41 ਪੂਰੀ ਤਰ੍ਹਾਂ ਮੁਰਝਾ ਨਾ ਜਾਵੇ। ਫਿਰ ਵੀ ਇਹ ਕੰਮ ਇਸਦੀਆਂ ਜੜ੍ਹਾਂ ਵੱਢ ਕੇ ਅਤੇ ਇੱਕ ਤਾਕਤਵਰ ਤੂਫ਼ਾਨ ਖੜ੍ਹਾ ਕਰਕੇ ਤੇ ਇਸਨੂੰ ਉੜਾਕੇ ਹੀ ਪੂਰਾ ਕੀਤਾ ਜਾ ਸਕਦਾ ਹੈ।
ਇਸ ਲਈ ਆਪਣਾ ਰਸਤਾ ਚੁਣਕੇ ਗੁਰੂ ਸਾਹਿਬ ਨੇ ਮੁਗਲਾਂ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਅਤੇ ਆਪਣੇ ਸ਼ਰਧਾਲੂ ਸਿੱਖਾਂ ਵਿਚੋਂ ਇੱਕ ਅਜੇਹੀ ਫ਼ੌਜ ਤਿਆਰ ਕਰਨ ਦਾ ਬੀੜਾ ਚੁੱਕਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਨੰਦਪੁਰ ਵਿੱਚ ਹੀ ਆਪਣੀ ਰਿਹਾਇਸ਼ੀ ਜਗ੍ਹਾ ਦੀ ਵੀ ਕਿਲ੍ਹਾਬੰਦੀ ਕਰਨੀ ਸ਼ੁਰੂ ਕੀਤੀ। ਜਿੱਥੇ ਉਨ੍ਹਾਂ ਦਾ ਆਪਣਾ ਪੂਰਾ ਅਧਿਕਾਰ ਸੀ ਅਤੇ ਹਥਿਆਰ ਤੇ ਗੋਲੀ ਸਿੱਕਾ ਜਮਾਂ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਿੱਛੋਂ ਉਨ੍ਹਾਂ ਨੇ 500 ਪਠਾਨਾਂ ਦਾ ਇੱਕ ਫ਼ੌਜੀ ਦਸਤਾ ਵੀ ਤਿਆਰ ਕੀਤਾ ਜੇਹੜੇ ਕਿ ਪਿੱਛੋਂ ਤਨਖ਼ਾਹਦਾਰ ਤੇ ਭਾੜੇ ਦੇ ਟੱਟੂ ਸਿਪਾਹੀ ਸਾਬਿਤ ਹੋਏ। ਪੀਰ ਬੁਧੂ ਸ਼ਾਹ ਦੀ ਸਿਫਾਰਸ਼ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ ਪਾਸ ਰੱਖਿਆ ਸੀ। ਭਾਵੇਂ ਇਹ ਬੜੇ ਹੌਂਸਲੇ ਤੇ ਦਲੇਰੀ ਦਾ ਕੰਮ ਸੀ, ਪਰ ਪਿੱਛੋਂ ਉਹ ਲੜਾਈ ਵਿੱਚ ਨਮਕ ਹਰਾਮੀ ਸਾਬਿਤ ਹੋਏ।
ਇਸ ਤਰ੍ਹਾਂ ਇੱਕ ਹਥਿਆਰਬੰਦ ਫ਼ੌਜ ਖੜੀ ਕਰਕੇ ਗੁਰੂ ਜੀ ਨੇ ਆਪਣੀ ਹਮਲਾ ਕਰਨ ਦੀ ਸ਼ਕਤੀ ਨੂੰ ਵਧਾਉਣਾ ਸ਼ੁਰੂ ਕੀਤਾ ਅਤੇ ਹੋਰ ਸ਼ਸਤ੍ਰਧਾਰੀ ਸਿੱਖ ਤਿਆਰ ਕੀਤੇ । ਉਨ੍ਹਾਂ ਅਜੇਹੇ ਕਦਮ ਚੁੱਕੇ ਜਿਸ ਨਾਲ ਗੁਆਂਢੀ ਰਿਆਸਤਾਂ ਦੇ ਪਹਾੜੀ ਹਿੰਦੂ ਰਾਜਿਆਂ ਨੂੰ ਵੀ ਉਨ੍ਹਾਂ ਬਗ਼ਾਵਤ ਕਰਨ ਲਈ ਪ੍ਰੇਰਿਆ ਤੇ ਉਸਾਰਿਆ ਅਤੇ ਇੱਕ ਵਾਰ ਜਦੋਂ ਰਾਜਿਆਂ ਨੇ ਸ਼ਹਿਨਸ਼ਾਹ ਦਿੱਲੀ ਨੂੰ ਖਰਾਜ਼ ਨਹੀਂ ਦਿੱਤਾ ਸੀ। ਪਹਾੜੀ ਰਾਜਿਆਂ ਨੇ ਖਰਾਜ਼ ਦੇਣ ਦੀ ਥਾਂ ਸ਼ਾਹੀ ਫ਼ੌਜ ਦਾ ਮੁਕਾਬਲਾ ਕਰਨਾ ਚਾਹਿਆ। ਇਸ ਲਈ ਰਾਜਾ ਭੀਮ ਚੰਦ ਨੇ ਇਸ ਨਾਜ਼ਕ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸੁਲ੍ਹਾ ਤੇ ਇਤਹਾਦ (ਯੁੱਧ-ਸਾਥ) ਕਰਨ ਦੀ ਬੇਨਤੀ ਕੀਤੀ ਅਤੇ ਗੁਰੂ ਜੀ ਨੇ ਉਸਦੇ ਪਹਿਲੇ ਕਸੂਰਾਂ ਨੂੰ ਦਰ ਗੁਜਾਰ ਕਰਕੇ ਇੱਕ ਰਾਜਸੀ ਫ਼ੈਸਲਾ ਕੀਤਾ ਤੇ ਉਸਦਾ ਸਾਥ ਦੇਣਾ ਮੰਨ ਲਿਆ। ਇੱਥੇ ਗੁ: ਗੋਬਿੰਦ ਸਿੰਘ ਦਾ ਪਹਾੜੀ ਰਾਜਿਆਂ ਦੀ ਮੱਦਦ ਕਰਨਾ ਤੇ ਸ਼ਾਹੀ ਫ਼ੌਜ ਦਾ ਮੁਕਾਬਲਾ ਕਰਨਾ ਇੱਕ ਬੜਾ ਹੀ ਨੀਤੀ ਤੇ ਸੂਝ ਦਾ ਸਵਾਲ ਸੀ। ਗੁ: ਗੋਬਿੰਦ ਸਿੰਘ ਦਾ ਆਪਣੇ ਜਾਤੀ ਦੁਸ਼ਮਣ ਨਾਲ ਇਨੀਂ ਛੇੜੀ ਸੁਲ੍ਹਾ ਕਰਨ ਵਿੱਚ ਉਸ ਦੇਸ਼ ਭਗਤੀ ਤੇ ਕੌਮੀਅਤ ਦਾ ਖ਼ਿਆਲ ਹੀ ਉਨ੍ਹਾਂ ਦੇ ਸਾਹਮਣੇ ਸੀ, ਜਿਸ ਉੱਤੇ ਚੱਲਕੇ ਉਹ ਸਾਰੀ ਉਮਰ ਲੜਦੇ ਰਹੇ। ਰਿਆਸਤੀ ਰਾਜੇ ਬਾਦਸ਼ਾਹ ਨੂੰ ਆਮ ਖਰਾਜ਼ ਦੇਣ ਤੋਂ ਇਨਕਾਰ ਕਰਨ ਲੱਗੇ ਅਤੇ ਬਿਲਕੁਲ ਬਾਗੀ ਹੋ ਗਏ। ਜਦੋਂ ਉਨ੍ਹਾਂ ਨੂੰ ਦਬਾਉਣ ਲਈ ਇੱਕ ਫ਼ੌਜੀ ਦਸਤਾ ਭੇਜਿਆ ਗਿਆ ਤਾਂ ਉਨ੍ਹਾਂ ਨੇ ਚੰਗਾ ਟਾਕਰਾ ਕੀਤਾ ਅਤੇ ਗੁਰੂ ਜੀ ਦੀ ਮੱਦਦ ਨਾਲ ਮੁਗ਼ਲ ਫ਼ੌਜ ਨੂੰ ਨਦਾਉ ਦੀ ਲੜਾਈ ਸੰਨ 1687 ਵਿੱਚ ਕਰਾਰੀ ਹਾਰ ਦਿੱਤੀ। ਭਾਵੇਂ ਇਹ ਇਤਹਾਦ ਤੇ ਯੁੱਧ ਸਾਥ ਛੇਤੀ ਹੀ ਇਸਤੋਂ ਪਿੱਛੋਂ ਟੁੱਟ ਗਿਆ ਜਦੋਂ ਕਿ ਰਾਜਿਆਂ ਨੇ ਬਾਦਸ਼ਾਹ ਦੀ ਈਨ ਮੰਨਣ ਵੱਲ ਝੁਕਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਤਨਖ਼ਾਹਦਾਰ (ਭਾੜੇ ਦੇ ਟੱਟੂ) ਫ਼ੌਜੀਆਂ ਉੱਤੇ ਵੀ ਜਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ। ਜੇਹੜੇ ਸਦਾ ਹੀ ਆਪਣੀ ਤਲਵਾਰ ਨੂੰ ਵਧੇਰੇ ਬੋਲੀ ਦੇਕੇ ਵੱਧ ਰਕਮ ਦੇਣ ਵਾਲੇ ਦੇ ਹੱਥ ਵੇਚਣ ਨੂੰ ਤਿਆਰ ਰਹਿੰਦੇ ਸਨ। ਦੂਜੇ ਪਾਸੇ ਸਿੱਖਾਂ ਦਾ ਉਹ ਛੋਟਾ ਜਿਹਾ ਦਸਤਾ (ਗਿਰੋਹ) ਜਿਸਨੂੰ ਗੁਰੂ ਜੀ ਨੇ ਇਨ੍ਹਾਂ ਝੜਾਈਆਂ ਵਿੱਚ ਆਪਣੇ ਨਾਲ ਸ਼ਾਮਿਲ ਕਰ ਲਿਆ ਸੀ-ਇਸ ਲੜਾਈ ਵਿੱਚ ਬੜੇ ਭਰੋਸੇ ਯੋਗ ਲੜਾਕੇ ਤੇ ਯੋਧੇ ਸਾਬਿਤ ਹੋਏ ਅਤੇ ਆਪਣੀ ਸ਼ਰਧਾ ਤੇ ਭਗਤੀ ਦੇ ਕਾਰਨ ਉਨ੍ਹਾਂ ਨੇ ਗੁਰੂ ਜੀ ਨੂੰ ਇਹ ਅਨੁਭਵ ਕਰਵਾ ਦਿੱਤਾ ਸੀ ਕਿ ਇਹ ਸਿੱਧੇ ਸਾਦੇ ਤੇ ਅਨਾੜੀ ਸਿੱਖ ਲੋਕ ਬੜੀ ਇਨਕਲਾਬੀ ਸ਼ਕਤੀ ਦੇ ਮਾਲਕ ਹਨ ਅਤੇ ਆਪਣੇ ਉਦੇਸ਼ ਲਈ ਕੁਰਬਾਨੀਆਂ ਕਰਨ ਤੇ ਦੁੱਖ ਝੱਲਣ ਲਈ ਵੀ ਤਿਆਰ ਹਨ।ਇਹ ਉਹ ਪੜਾਅ ਸੀ, ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹ ਫ਼ੈਸਲਾ ਕੀਤਾ ਕਿ ਉਹ ਆਪਣੇ ਸਿੱਖਾਂ ਪਾਸ ਜਾਣ ਅਤੇ ਇੱਕ ਅਦੁੱਤੀ ਕਰਾਮਾਤੀ ਲੀਡਰ ਦੇ ਤੌਰ ‘ਤੇ, ਉਨ੍ਹਾਂ ਦੀ ਧਾਰਮਿਕ ਅਜ਼ਾਦੀ ਤੇ ਰਾਜਸੀ ਸੱਤਾ ਇਹਨਾਂ ਦੇ ਹੱਥਾਂ ਵਿੱਚ ਦੇਣ ਦਾ ਪ੍ਰਣ ਕਰਦੇ ਹੋਏ ਉਨ੍ਹਾਂ ਸਾਹਮਣੇ ਹਾਜ਼ਰ ਹੋਣ। ਪਰ ਸ਼ਰਤ ਇਹ ਸੀ ਕਿ ਉਹ ਆਪਣੇ ਜਿਉਂਦੇ ਰਹਿਣ ਦੇ ਹੱਕ ਲਈ ਜਾਨਾਂ ਕੁਰਬਾਨ ਕਰਨ ਤੇ ਯੁੱਧ ਕਰਨ ਲਈ ਤਿਆਰ ਹੋਣ।
ਜਿਸ ਢੰਗ ਨਾਲ ਗੁਰੂ ਗੋਬਿੰਦ ਸਿੰਘ ਨੇ ਪੰਜਾਬੀਆਂ ਨੂੰ ਉਨ੍ਹਾਂ ਦੀ ਸੁਸਤੀ ਤੇ ਬੇਹਰਕਤੀ ਤੋਂ ਬੇਦਾਰ ਕੀਤਾ ਤੇ ਉਨ੍ਹਾਂ ਨੂੰ ਝੰਜੋੜਿਆ ਅਤੇ ਇੱਕ ਅਮਨ ਪਸੰਦ ਸਿੱਖ ਫ਼ਿਰਕੇ ਨੂੰ ਇੱਕ ਜੁਝਾਰੂ ਖ਼ਾਲਸਾ ਪੰਥ ਵਿੱਚ ਤਬਦੀਲ ਕੀਤਾ। ਇਸਨੂੰ ਰਤਾ ਵਿਸਥਾਰ ਦੇ ਨਾਲ ਸੰਖੇਪ ਮਾਤਰ ਦੱਸਣ ਦੀ ਲੋੜ ਹੈ ਤਾਂ ਜੋ ਇਸ ਮਹੱਤਵਪੂਰਣ ਘਟਨਾ ਦੇ ਬਾਰੇ ਮਨੋ-ਬਿਰਤੀ ਅਤੇ ਇਸਦੇ ਨਾਟਕੀ ਢੰਗ ਨੂੰ ਮੰਨ ਵਿੱਚ ਲਿਆਂਦਾ ਜਾ ਸਕੇ। ਇਹ ਮੌਕਾ (ਅਵਸਰ) ਵੈਸਾਖੀ ਦੇ ਦਿਨ (13 ਅਪ੍ਰੈਲ 1699) ਦਾ ਹੈ। ਜਦੋਂ 80 ਹਜ਼ਾਰ ਦੇ ਲਗਭਗ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਵਿੱਚ ਇਕੱਠੀਆਂ ਹੋਈਆਂ ਸਨ। ਗੁਰੂ ਗੋਬਿੰਦ ਸਿੰਘ ਜਦੋਂ ਨੰਗੀ ਤਲਵਾਰ ਲੈ ਕੇ ਸਟੇਜ ਉੱਤੇ ਹਾਜ਼ਰ ਹੋਏ, ਅਪਣਾ ਵਿਖਿਆਨ (ਉਪਦੇਸ਼) ਆਮ ਰਿਵਾਜ ਅਨੁਸਾਰ ਦੇਣ ਸਮੇਂ ਉਨ੍ਹਾਂ ਨੇ ਹਾਜ਼ਰ ਸੰਗਤਾਂ ਤੋਂ ਇੱਕ ਅਸਾਧਾਰਨ ਸਵਾਲ ਪੁਛਿਆ। “ਕਿ ਕੋਈ ਮੇਰਾ ਅਜੇਹਾ ਸਿੱਖ ਹੈ ਜੋ ਧਰਮ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹੈ। ਜੋ ਹੈ ਤਾਂ ਉਹ ਕੁਰਬਾਨੀ ਦੇ ਲਈ ਆਪਣਾ ਸਿਰ ਦੇਣ ਲਈ ਸਾਹਮਣੇ ਹਾਜ਼ਰ ਹੋਵੇ।” ਕਿਸੇ ਨੇ ਉੱਥੇ ਕੋਈ ਉੱਤਰ ਨਾ ਦਿੱਤਾ। ਕੀ ਇੱਥੇ ਕੋਈ ਅਜੇਹਾ ਪੁਰਸ਼ ਹੈ ? ਤਦ ਗੁਰੂ ਜੀ ਨੇ ਤੀਜੀ ਵਾਰ ਲਲਕਾਰ ਕੇ ਫਿਰ ਪੁਕਾਰਿਆ ਪਰ ਅਜੇ ਤੱਕ ਘੁਸਰ ਮੁਸਰ ਤੇ ਕਾਨਾ ਫੂਸੀ ਚਲ ਰਹੀ ਸੀ। ਤੀਜੀ ਵਾਰ ਗੁਰੂ ਜੀ ਦੇ ਫਿਰ ਕਹਿਣ ਉੱਤੇ ਇੱਕ ਸਿੱਖ ਸੰਗਤਾਂ ਵਿਚੋਂ ਉਠਕੇ ਗੁਰੂ ਜੀ ਅੱਗੇ ਹਾਜ਼ਰ ਹੋ ਕੇ ਬੇਨਤੀ ਕਰਨ ਲੱਗਾ ‘ਹਾਂ ਹਜ਼ੂਰ ਮੈਂ ਹਾਜ਼ਰ ਹਾਂ’ ਮੈਂ ਆਪਣੇ ਧਰਮ ਤੇ ਕੌਮ ਦੀ ਖ਼ਾਤਰ ਆਪਣੀ ਜਾਣ ਦੇਣ ਨੂੰ ਤਿਆਰ ਹਾਂ। ਇਹ ਪਹਿਲਾ ਆਦਮੀ ਸੀ ਲਾਹੌਰ ਦੇ ਰਹਿਣ ਵਾਲਾ ਦਯਾਰਾਮ ਖੱਤਰੀ। ਉਹ ਸਟੇਜ ਉੱਤੇ ਚਲਾ ਗਿਆ ਅਤੇ ਪਿੱਛੋਂ ਗੁਰੂ ਜੀ ਦੇ ਪਿੱਛੇ ਲੱਗੇ ਉਸ ਤੰਬੂ ਵਿੱਚ ਲਜਾਇਆ ਗਿਆ ਜਿਹੜਾ ਕਿ ਨਾਲ ਹੀ ਸੀ ਅਤੇ ਜਿੱਥੇ ਸਿਰ ਦਾ ਬਲੀਦਾਨ ਦੇਣਾ ਸੀ। ਥੋੜੀ ਦੇਰ ਪਿੱਛੋਂ ਗੁਰੂ ਜੀ ਲਹੂ ਭਿੱਜੀ ਤਲਵਾਰ ਲੈ ਕੇ ਫਿਰ ਸਟੇਜ ਉੱਤੇ ਆਏ, ਦਯਾ ਰਾਮ ਨੂੰ ਕੁਰਬਾਨ ਕੀਤਾ ਜਾ ਚੁੱਕਾ ਸੀ। ਇੱਕ ਹੋਰ ਸਿਰ ਦੀ ਲੋੜ ਹੈ, ਕੀ ਇੱਥੇ ਕੋਈ ਅਜੇਹਾ ਸੂਰਬੀਰ ਹੈ ? ਮਹਾਰਾਜ ਮੈਂ ਹਾਜ਼ਰ ਹਾਂ। ਇੱਕ ਹੋਰ ਸਿੱਖ ਵੱਲੋਂ ਉੱਤਰ ਆਇਆ। ਇਹ ਦਿੱਲੀ ਦੇ ਰਹਿਣ ਵਾਲਾ ਧਰਮ ਦਾਸ ਜੱਟ ਸੀ। ਇਹ ਗੁਰੂ ਜੀ ਦੇ ਪਿੱਛੇ ਚੱਲਣ ਵਾਲਾ ਦੂਜਾ ਸਿੱਖ ਸੀ। ਜਿਹੜਾ ਆਪਣੇ ਧਰਮ ਦੀ ਖ਼ਾਤਰ ਕੁਰਬਾਨ ਹੋਣ ਜਾ ਰਿਹਾ ਸੀ। ਅਜੇਹੀ ਪੁਕਾਰ ਬਾਰ ਬਾਰ ਆਉਂਦੀ ਰਹੀ ਅਤੇ ਫਿਰ ਤੀਜਾ ਆਦਮੀ ਜੋ ਗੁਰੂ ਦੇ ਪਿੱਛੇ ਲੱਗ ਕੇ ਤੁਰਿਆ, ਉਸ ਮੌਤ ਦੇ ਤੰਬੂ ਵੱਲ, ਉਹ ਸੀ ਇੱਕ ਧੋਬੀ ਮੋਹਕਮ ਚੰਦ। ਚੌਥਾ ਸਿੱਖ ਸੀ ਹਿੰਮਤ ਇੱਕ ਝਿਉਰ (ਲਾਂਗਰੀ) ਅਤੇ ਪੰਜਵਾਂ ਸਾਹਿਬ ਚੰਦ ਇੱਕ ਨਾਈ ਸੀ। ਹੁਣ ਗੁਰੂ ਜੀ ਨੇ ਕੋਈ ਹੋਰ ਸਿਰ ਲੈਣ ਲਈ ਨਹੀਂ ਕਿਹਾ। ਪਰ ਉਹ ਲਲਕਾਰ ਅੱਜ ਵੀ ਉਨ੍ਹਾਂ ਕੁਝ ਲੋਕਾਂ ਦੇ ਕੰਨਾਂ ਵਿੱਚ ਸੁਣਾਈ ਦਿੰਦੀ ਹੈ, ਜੋ ਆਪਣੇ ਧਰਮ ਦੇ ਲਈ ਜਾਨ ਦੇਣ ਨੂੰ ਤਿਆਰ ਹਨ। ਜਾਂ ਆਪਣੇ ਜੀਵਨ ਢੰਗ ਵਿਚਾਰਧਾਰਾ, ਵਿਸ਼ਵਾਸ ਅਤੇ ਕਰਮਾਂ ਦੇ ਲਈ ਜੀਵਨ ਕੁਰਬਾਨ ਕਰਨ ਦਾ ਇਰਾਦਾ ਰੱਖਦੇ ਹਨ। ਉਹ ਪੰਜ ਪਿਆਰੇ (ਆਦਮੀ) ਜੋ ਗੁਰੂ ਜੀ ਦੇ ਪਿੱਛੇ ਚੱਲਕੇ ਵਾਪਸ ਨਾ ਮੁੜਨ ਦਾ ਮਨ ਬਣਾਕੇ ਅੱਗੇ ਆਏ ਸਨ। ਉਸ ਤੋਂ ਪਿੱਛੋਂ ਗੁਰੂ ਜੀ ਉਨ੍ਹਾਂ ਨੂੰ ਵਾਪਿਸ ਸਟੇਜ ਉੱਤੇ ਲੈ ਆਏ। ਉਹ ਸਭ ਜਿਉਂਦੇ ਸਨ, ਫਿਰ ਵੀ ਉਹ ਮਰ ਚੁੱਕੇ ਸਨ। ਦੁਨੀਆਂ ਦੇ ਲਈ ਉਹ ਮਰ ਚੁੱਕੇ ਸਨ, ਪਰ ਆਪਣੇ ਨਵੇਂ ਮਿਸ਼ਨ (ਖ਼ਾਲਸਾ ਫ਼ੌਜ ਦੀ ਨੀਂਹ ਰੱਖਣ ਵਿੱਚ) ਉਹ ਜਿਉਂਦੇ ਸਨ। ਉਨ੍ਹਾਂ ਨੇ ਧਰਮ ਨਾਸ, ਕੁਲ ਨਾਸ, ਕਰਮ ਨਾਸ ਅਤੇ ਕਿਰਤ ਨਾਸ ਹੋਣ ਦੀਆਂ ਕਸਮਾਂ ਚੁੱਕੀਆਂ। ਜਦੋਂ ਕਿ ਉਹ ਆਪਣੇ ਪੁਰਾਣੇ ਵਿਸ਼ਵਾਸ ਤੇ ਨਾਵਾਂ ਨੂੰ ਤਿਆਗ ਚੁੱਕੇ ਸਨ ਅਤੇ ਜਾਤ ਪਾਤ ਤੇ ਵਰਨਾਂ ਦੇ ਭਿੰਨ ਭੇਦ ਮਿਟਾਕੇ ਇੱਕ ਹੋ ਚੁਕੇ ਸਨ। ਆਪਣੇ ਟੱਬਰਾਂ ਤੇ ਪੁਰਾਣੇ ਰਾਜੇ ਨੂੰ ਵੀ, ਗੱਲ ਕੀ ਉਹ ਆਪਣਾ ਪਿਛਲਾ ਤੇ ਪੁਰਾਣਾ ਸਭ ਕੁਝ ਆਪਾ ਤੇ ਪੁਰਾਣੀ ਮਨੋਬਿਰਤੀ ਬਿਲਕੁਲ ਛੱਡ ਚੁਕੇ ਸਨ ਅਤੇ ਉਨ੍ਹਾਂ ਨੂੰ ਅਜੇਹਾ ਕਰਨ ਨੂੰ ਕਿਹਾ ਗਿਆ ਸੀ। ਖ਼ਾਲਸੇ ਦਾ ਧਰਮ ਯੁੱਧ ਵਿੱਚ ਮਰਨਾ ਹੈ ਤੇ ਖ਼ਾਲਸਾ ਧਰਮ ਦੇ ਪਾਲਣ ਨਾਲ ਮੁਕਤੀ ਦਾ ਉਹ ਹੱਕਦਾਰ वै।
ਫਿਰ ਗੁਰੂ ਜੀ ਨੇ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਜੋ ਕਿ ਨਵੇਂ ਜੀਵਨ ਦਾ ਅੰਮ੍ਰਿਤ ਸੀ। ਇਸ ਨਾਲ ਉਨ੍ਹਾਂ ਦੇ ਖ਼ਾਲਸਾ ਧਰਮ ਵਿੱਚ ਦਾਖਲ ਹੋਣ ਦਾ ਨਵੇਂ ਜੀਵਨ ਚਿੰਨ੍ਹ ਦਾ ਅਧਿਕਾਰ ਮਿਲਦਾ ਸੀ ਅਤੇ ਹੁਣ ਉਨ੍ਹਾਂ ਦੀ ਜਾਤ (ਜਮਾਤ) ਖਤਰੀ ਅਥਵਾ ਲੜਨ ਵਾਲਿਆਂ ਜਿਪਾਹੀਆਂ ਦੀ ਹੋ ਜਾਂਦੀ ਸੀ ਅਤੇ ਉਨ੍ਹਾਂ ਦਾ ਕੰਮ ਤਲਵਾਰ ਚੁੱਕ ਕੇ ਧਰਮ ਦੀ ਖ਼ਾਤਰ ਯੁੱਧ ਕਰਨਾ ਸੀ ਅਤੇ ਇਨਾਂ ਨਵੇਂ ਸੰਤ ਸਿਪਾਹੀਆਂ ਦੇ ਪੰਜ ਨਿਸ਼ਾਨ ਨਵੇਂ ਭਾਈਚਾਰਾ ਦੇ ਸਨ ਕੇਸ, ਕੰਘਾ, ਕੱਛ, ਕੜਾ, ਕ੍ਰਿਪਾਨ। ਤਲਵਾਰ ਉਨ੍ਹਾਂ ਦਾ ਕੌਮੀ ਨਿਸ਼ਾਨ ਤੇ ਹਥਿਆਰ ਸੀ। ਜੋ ਉਹ ਹਮੇਸ਼ਾ ਹੀ ਹਰ ਥਾਂ ਆਪਣੇ ਨਾਲ ਰੱਖਦੇ ਸਨ। ਉਹ ਖ਼ਾਲਸੇ ਦੇ ਸੂਰਬੀਰ ਯੋਧੇ ਸਨ ਜੋ ਧਰਮ ਦੀ ਰਾਖੀ ਲਈ ਹਰ ਵੇਲੇ ਤਲਵਾਰ ਚੁੱਕਣ ਨੂੰ ਤਿਆਰ ਰਹਿੰਦੇ ਸਨ ਅਤੇ ਆਪਣੇ ਦੁਸ਼ਟ ਤੇ ਪਾਪੀ ਜਾਬਰਾਂ ਤੇ ਮਲੇਸ਼ਾਂ ਦੀ ਤਬਾਹੀ ਲਈ ਤਿਆਰ ਫ਼ੌਜ ਸਨ। ਉਨ੍ਹਾਂ ਨੂੰ ਇੱਕ ਨਵੀਂ ਕਿਸਮ ਦੀ ਪ੍ਰਾਰਥਨਾ ਦਾ ਪਾਠ ਸਿਖਾਇਆ ਜਾਂਦਾ ਸੀ:- ਐ ਅਕਾਲ ਪੁਰਖ ਮੈਨੂੰ ਵਰ ਦੇ, ਮੈਂ ਇਹ ਮੰਗਦਾ ਹਾਂ ਕਿ ਮੈਂ ਕਦੇ ਵੀ ਸਹੀ ਰਸਤੇ ਤੋਂ ਨਹੀਂ ਭਟਕੂੰਗਾ। ਮੈਨੂੰ ਨਿਧੱੜਕ ਤੇ ਨਿਡਰ ਹੋਣ ਦਾ ਵਰ ਦਿਓ, ਕਿ ਜਦੋਂ ਮੈਂ ਰਣਭੂਮੀ ਵਿੱਚ ਜਾਕੇ ਲੜਾਂ ਤਾਂ ਮੈਨੂੰ ਇਹ ਵਿਸ਼ਵਾਸ ਹੋਵੇ ਕਿ ਜਿੱਤ ਮੇਰੀ ਹੋਵੇਗੀ। ਮੈਨੂੰ ਇਹ ਸ਼ਕਤੀ ਦੋ ਕਿ ਮੈਂ ਤੇਰੀ ਉਸਤਤ ਵਿੱਚ ਭਜਨ ਗਾਂਵਾਂ ਅਤੇ ਜਦੋਂ ਮੇਰੀ ਆਪਣੀ ਜ਼ਿੰਦਗੀ ਦੇ ਖਾਤਮੇ ਦਾ ਵਕਤ ਆਵੇ ਮੈਨੂੰ ਉਸ ਸ਼ਕਤੀਸ਼ਾਲੀ ਜੱਦੋ-ਜਹਿਦ ਵਿੱਚ ਜੂਝ ਮਰਨ ਦੀ ਤਾਕਤ ਹੋਵੇ।
(ਸਾਹਿਤ ਵਿੱਚ ਸ਼ਬਦ ਖ਼ਾਲਸਾ ਦਾ ਮਤਲਬ ‘ਤਾਜ ਦੀ ਜ਼ਮੀਨ’ ਹੈ ਅਤੇ ਇਸ ਲਿਹਾਜ਼ ਨਾਲ ਸਿੱਖਾਂ ਦਾ ਇਸ ਤੋਂ ਮਤਲਬ ਇਹ ਹੈ ਕਿ ਉਹ ਗੁਰੂ ਦੀ ਸਿੱਧੀ ਰੱਖਿਆ ਵਿੱਚ ਹੋਣ ਅਤੇ ਮਸੰਦ ਜਾਂ ਸਹਾਇਕ ਇਸ ਤੋਂ ਪੂਰੀ ਤਰ੍ਹਾਂ ਵੱਖ ਰੱਖੇ ਗਏ ਸਨ। ਪਰ ਸ਼ਬਦ ਖ਼ਾਲਸਾ ਉਨ੍ਹਾਂ ਸਿੱਖਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਦੀ ਯੁੱਧ-ਨੀਤੀ ਦੇ ਨਿਯਮਾਂ ਨੂੰ ਕਬੂਲ ਕਰ ਲਿਆ ਸੀ ਅਤੇ ਇਸ ਲੋਕ-ਯੁੱਧ ਵਿੱਚ ਖ਼ਾਲਸਾ ਮੋਹਰਦਲੀ ਦਸਤਾ ਬਣ ਚੁੱਕਾ ਸੀ। ਖ਼ਾਲਸਾ ਦਾ ਫਾਰਸੀ ਜ਼ਬਾਨ ਵਿੱਚ ਮਤਲਬ ਹੈ, ਨਿਰੋਲ) (ਬਿਨਾਂ ਮਿਲਾਵਟ ਦੇ, ਖਰਾ ਸ਼ੁੱਧ)।
ਦੇਹ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋ।
ਨਾ ਡਰੋ ਅਰਿਸੋ ਜਬ ਜਾਇ ਲਰੇ, ਨਿਸਚੈ ਕਰਿ ਅਪੁਨੀ ਜੀਤ ਕਰੋ।
ਜਦੋਂ ਇਹ ਸਾਰਾ ਉਤਸਵ ਮਨਾਇਆ ਜਾ ਚੁੱਕਾ ਤਾਂ ਗੁਰੂ ਸਾਹਿਬ ਨੇ ਉਨ੍ਹਾਂ ਪੰਜਾਂ ਪਿਆਰਿਆਂ ਨੂੰ ਮੰਚ ਤੇ ਬਿਠਾਇਆ, ਜਿਨ੍ਹਾਂ ਦੀ ਚੋਣ ਤੇ ਪਰਖ ਹੋ ਚੁੱਕੀ ਸੀ ਅਤੇ ਆਪ ਥੱਲੇ ਉੱਤਰ ਆਏ। ਇਨ੍ਹਾਂ 5 ਪਿਆਰਿਆਂ ਨੂੰ ਖ਼ਾਲਸੇ ਦੀ ਸ਼੍ਰੋਮਣੀ ਕਮਾਨ ਮੰਨ ਕੇ, ਉਨ੍ਹਾਂ ਸਾਹਮਣੇ ਸਿਰ ਝੁਕਾ ਕੇ ਕਹਿਣ ਲੱਗੇ ਕਿ ਉਹ ਉਨ੍ਹਾਂ ਨੂੰ (ਗੁਰੂ ਨੂੰ) ਵੀ ਇਸ ਨਵੇਂ ਭਾਈਚਾਰਾ (ਖ਼ਾਲਸਾ ਦਲ) ਵਿੱਚ ਸ਼ਾਮਿਲ ਕਰਨ। ਇਸ ਤਰ੍ਹਾਂ ਉਨ੍ਹਾਂ ਆਪਣੇ ਹੀ ਸਿੱਖਾਂ ਪੰਜਾਂ ਪਿਆਰਿਆ ਤੋਂ ਖੰਡੇ ਦਾ ਅੰਮ੍ਰਿਤ ਛਕਿਆ ਅਤੇ ਸਦਾ ਲਈ ਸਿੱਖ ਪੰਥ ਦੀ ਲੀਡਰਸ਼ਿਪ ਉਨ੍ਹਾਂ ਪੰਜ ਪਿਆਰਿਆਂ ਦੇ ਸਪੁਰਦ ਕਰ ਦਿੱਤੀ ਅਤੇ ਇਹ ਸ਼ਬਦ ਗਾਇਆ:- ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। (ਭਾਵ ਧੰਨ ਹਨ ਗੋਬਿੰਦ ਸਿੰਘ ਆਪ ਹੀ ਗੁਰੂ ਹਨ ਤੇ ਜੋ ਸੰਗਤਾਂ ਦੇ ਚੇਲਾ ਵੀ ਹਨ) ਸਾਰੀ ਸੰਗਤ ਦੇ ਦਿਲ ਖੁਸ਼ੀ ਨਾਲ ਉਛਲਣ ਲੱਗੇ। ਇੱਕ ਨਵਾਂ ਖੂਨ ਉਨ੍ਹਾਂ ਦੀਆਂ ਰਗਾਂ ਵਿੱਚ ਦੌੜਨ ਲੱਗਾ ਤੇ ਇੱਕ ਨਵੀਂ ਰੂਹ ਉਨ੍ਹਾਂ ਦੇ ਦਿਲਾਂ ਵਿੱਚ ਉਜ਼ਾਗਰ ਹੋ ਗਈ। ਇੱਕ ਵਾਰ ਜਦੋਂ ਖ਼ਾਲਸਾ ਭਰਪਣ ਦਾ ਦਰਵਾਜਾ (ਰਾਹ) ਉਨ੍ਹਾਂ ਲਈ ਖੋਲ੍ਹ ਦਿੱਤਾ ਗਿਆ, ਤਾਂ ਅਕਾਸ਼- ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਕਿਹਾ ਜਾਂਦਾ ਹੈ ਕਿ ਇਸ ਅਵਸਰ ਤੇ 20 ਹਜ਼ਾਰ ਦੇ ਲਗਭਗ ਆਦਮੀਆਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਿਲ ਕੀਤਾ ਗਿਆ। ਉਹ ਹੁਣ ਸਭ ਇੱਕ ਦੂਜੇ ਦੇ ਭਾਈ ਸਨ, ਜਦੋਂ ਕਿ ਹਰ ਇੱਕ ਦੇ ਨਾਮ ਨਾਲ ‘ਸਿੰਘ’ ਦਾ ਸ਼ਬਦ ਜੋੜ ਦਿੱਤਾ ਗਿਆ। ਇਸ ਲਈ ਖ਼ਾਲਸੇ ਦੇ ਦਰਵਾਜ਼ੇ ਉਨ੍ਹਾਂ ਸਭ ਲੋਕਾਂ ਲਈ ਖੁਲ੍ਹੇ ਹੋਏ ਸਨ ਜੋ ਦੇਸ਼ ਅਤੇ ਧਰਮ ਦੇ ਲਈ ਮਰ ਮਿਟਣ ਨੂੰ ਤਿਆਰ ਸਨ । ਅੰਮ੍ਰਿਤ ਛਕਾ ਕੇ ਤਿਆਰ ਬਰਤਿਆਰ ਕਰਨ ਦੀ ਰਸਮ ਨੂੰ ਅਸਾਨ ਬਨਾਉਣ ਲਈ ਕੋਈ ਵੀ ਪੰਜ ਅੰਮ੍ਰਿਤਧਾਰੀ ਸਿੱਖਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਕਿਸੇ ਵੀ ਥਾਂ ਅਤੇ ਹਰ ਥਾਂ ਪੰਥ ਵਿੱਚ ਸ਼ਾਮਿਲ ਹੋਣ ਦੇ ਅਭਿਲਾਸ਼ੀਆਂ ਨੂੰ ਇਸ ਵਿੱਚ ਸ਼ਾਮਿਲ ਕਰ ਲੈਣ।
ਸਿੱਖ ਲਹਿਰ ਵਿੱਚ ਇਨਕਲਾਬੀ ਖ਼ਾਲਸਾ ਫ਼ੌਜ ਦੇ ਵਧੀਆ ਗੁਣਾਂ ਦਾ ਭਰੋਸਾ ਦਿਵਾਉਣ ਦੇ ਉਦੇਸ਼ ਨਾਲ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਖ਼ਾਲਸਾ ਹੀ ਅਸਲੀ ਸਿੱਖ ਹਨ ਅਤੇ ਇਸ ਤੋਂ ਵੱਖ ਹੋਣ ਵਾਲੇ ਛੋਟੇ ਗਰੁੱਪ ਮਨਾਸ, ਧੀਰ ਮੱਲੀਏ ਤੇ ਮਸੰਦ ਆਦਿ ਜੇਹੜੇ ਪਖੰਡੀਆਂ ਦੇ ਚੇਲੇ ਸਨ ਅਤੇ ਮਸੰਦ ਸਭ ਝੂਠੇ ਸਿੱਖ ਦੱਸੇ ਗਏ ਅਤੇ ਉਨ੍ਹਾਂ ਨੂੰ ਪੰਥ ਵਿਚੋਂ ਕੱਢ ਦਿੱਤਾ ਗਿਆ। ਪਿੱਛੋਂ ਗੁਰੂ ਸਾਹਿਬ ਨੇ ਸਿੱਖ ਜੱਥੇਬੰਦੀ ਨੂੰ ਪੂਰੀ ਤਰ੍ਹਾਂ ਪੰਚਾਇਤੀ ਅਸੂਲਾਂ ਉੱਤੇ ਖੜ੍ਹਾ ਕੀਤਾ। ਗੁਰੂ ਗੋਬਿੰਦ ਸਿੰਘ ਨੇ ਗੱਜ ਵੱਜ ਕੇ ਕਿਹਾ-ਕਿ ਖ਼ਾਲਸਾ ਗੁਰੂ ਹੈ ਅਤੇ ਗੁਰੂ ਖ਼ਾਲਸਾ ਹੈ। ਉਨ੍ਹਾਂ ਨੇ ਗੁਰੂ ਦੀ ਗੱਦੀ ਨੂੰ ਖ਼ਤਮ ਕਰ ਦਿੱਤਾ ਅਤੇ ਨਾਲ ਹੀ ਉਸਦੇ ਸੇਵਕਾਂ ਤੇ ਸਹਾਇਕਾਂ ਨੂੰ ਵੀ ਹਟਾ ਦਿੱਤਾ। ਜਨਤਾ ਦੀ ਸਾਂਝੀ ਸੋਚ ਤੇ ਅਕਲਮੰਦੀ ਉੱਤੇ ਭਰੋਸਾ ਕਰਦੇ ਹੋਇਆਂ, ਉਹਨਾਂ ਖ਼ਾਲਸਾ ਬਰਾਦਰੀ ਦੀ ਦੁਨਿਆਵੀ ਲੀਡਰਸ਼ਿਪ ਨੂੰ ਸਮੁੱਚੇ ਤੌਰ ‘ਤੇ ਖ਼ਾਲਸਾ ਪੰਥ ਦੇ ਸਪੁੱਰਦ ਕੀਤਾ ਅਤੇ ਰੂਹਾਨੀ ਲੀਡਰਸ਼ਿਪ ਗੁਰੂ ਗਰੰਥ ਸਾਹਿਬ ਵਿੱਚ ਹੋਣ ਦਾ ਐਲਾਨ ਕੀਤਾ। ਜਿਸਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇਕੱਠਾ ਕਰਕੇ ਲਿਖਵਾਇਆ ਸੀ। ਖ਼ਾਲਸੇ ਵਿੱਚ ਕੋਈ ਵੀ ਆਦਮੀ ਲੀਡਰ ਨਹੀਂ ਹੁੰਦਾ-ਖ਼ਾਲਸੇ ਦੇ ਵਿਚਕਾਰ ਹਰ ਇੱਕ ਹੀ ਲੀਡਰ ਬਨਣ ਵੱਲ ਜਾ ਰਿਹਾ ਸੀ।
ਭਾਵੇਂ ਗੁਰੂ ਗੋਬਿੰਦ ਸਿੰਘ ਨੇ ਸਿਪਾਹੀ ਹੋਣ ਨੂੰ ਖ਼ਾਲਸੇ ਦਾ ਸਭ ਤੋਂ ਪਹਿਲਾਂ ਫ਼ਰਜ ਤੇ ਧਰਮ ਦੱਸਿਆ ਸੀ। ਫਿਰ ਵੀ ਉਹ ਇਸ ਤਾਕਤ ਦੇ ਵਹਿਸ਼ੀਆਨਾ ਤੇ ਜ਼ਾਬਰਾਨਾ ਢੰਗ ਨਾਲ ਵਰਤਣ ਦੇ ਵਿਰੁੱਧ ਸਨ। ਗੁਰੂ ਸਾਹਿਬ ਨੇ ਫਰਮਾਇਆ ਸੀ-ਕਿ ਖ਼ਾਲਸਾ ਸੰਤ-ਸਿਪਾਹੀਆਂ ਦੀ ਇੱਕ ਅਜੇਹੀ ਫ਼ੌਜ ਹੈ ਜੋ ਹਰ ਵੇਲੇ ਆਪਣੇ ਮੂੰਹ ਤੋਂ ਉਸ ਅਕਾਲ ਪੁਰਖ ਦਾ ਨਾਮ ਜਪੂਗੀ ਅਤੇ ਦਿਲ ਤੋਂ ਸਦਾ ਹੀ ਜੰਗ ਤੇ ਯੁੱਧ ਦਾ ਵਿਚਾਰ ਕਰੇਗੀ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਗ੍ਰਿਸਤੀ ਜ਼ਿੰਦਗੀ ਤੋਂ ਪਰੇ ਦੇ ਸਬੰਧਾਂ ਦੀ ਮਨਾਹੀ ਕੀਤੀ ਅਤੇ ਨਸ਼ੇਦਾਰ ਚੀਜਾਂ ਦੇ ਵਰਤਣ ਦੀ ਵੀ ਮਨਾਹੀ ਕੀਤੀ, ਖ਼ਾਲਸੇ ਨੇ ਆਪਣੇ ਪੂਰੇ ਗੁਣ ਤੇ ਵਿਸ਼ੇਸ਼ਤਾਈਆਂ ਜ਼ਾਹਿਰ ਕੀਤੀਆਂ ਅਤੇ ਇਤਿਹਾਸ ਨੇ ਸਾਬਿਤ ਕੀਤਾ ਕਿ ਵਫ਼ਾਦਾਰ ਸਿੱਖ ਗੁਰੂ ਜੀ ਦੇ ਆਸ਼ੇ ਮੁਤਾਬਿਕ ਆਪਣੇ ਜੀਵਨ ਵਿੱਚ ਪੂਰੇ ਉੱਤਰੇ। ਆਪਣੀ ਸਾਰੀ ਜੱਦੋ-ਜਹਿਦ ਵਿੱਚ ਸਿੱਖਾਂ ਨੇ ਜੇਹਾ ਕਿ ਗਰਿਫਨ ਨੇ ਦੱਸਿਆ ਹੈ। ਲੜਾਈ ਅਤੇ ਲੁੱਟ ਮਨੁੱਖਾਂ ਦੀ ਤਰ੍ਹਾਂ ਕੀਤੀ। ਸ਼ੈਤਾਨਾਂ ਦੀ ਤਰ੍ਹਾਂ ਨਹੀਂ ਕੀਤੀ। ਸਿੱਖ ਇਤਿਹਾਸ ਵਿੱਚ ਔਰਤਾਂ ਨਾਲ ਬਦਸਲੂਕੀ ਤੇ ਭੈੜੇ ਵਿਵਹਾਰ ਦੀ ਕੋਈ ਕਹਾਣੀ ਮੁਸ਼ਕਲ ਨਾਲ ਹੀ ਮਿਲੇਗੀ ਅਤੇ ਮਨੁੱਖਾਂ ਉੱਤੇ ਜਬਰ ਤੇ ਅੱਤਿਆਚਾਰ ਦੀ ਮਿਸਾਲ ਵੀ ਕਿਤੇ ਘੱਟ ਹੀ ਮਿਲਦੀ ਹੈ। ਇੱਕ ਇਨਕਲਾਬੀ ਜਥੇਬੰਦੀ ਦੇ ਵਜੂਦ ਵਿੱਚ ਲਿਆਉਣ ਤੋਂ ਪਿੱਛੋਂ ਗੁਰੂ ਸਾਹਿਬ ਨੇ ਇੱਕ ਇਨਕਲਾਬੀ ਆਦਰਸ਼ ਆਪਣੇ ਸਿੱਖਾਂ ਦੇ ਸਾਹਮਣੇ ਰੱਖਿਆ। ਜਿਸਦਾ ਮੰਤਵ ਸੀ ਰਾਜ ਖ਼ਾਲਸਾ ਜਾਂ ਜਨਤਾ ਦੀ ਜਮਹੂਰੀਅਤ। ਇਸ ਪੰਚਾਇਤੀ ਰਾਜ ਦਾ ਰਾਜਸੀ ਉਦੇਸ਼ ਪੂਰੀ ਤਰ੍ਹਾਂ ਸੱਚਾ ਇਨਕਲਾਬੀ ਉਦੇਸ਼ ਸੀ। ਕਿਉਂਕਿ ਇਸਦਾ ਮਤਲਬ ਇਹ ਸੀ ਕਿ ਜ਼ਮੀਨ ਦੇ ਹਲ ਵਾਹਕ (ਕਿਸਾਨ) ਲਕੜੀ ਕੱਟਣ ਵਾਲੇ (ਲੱਕੜਹਾਰੇ ਕਿਸਾਨ) ਤੇ ਪਾਣੀ ਪਿਲਾਉਣ ਵਾਲੇ (ਝਿਊਰ) ਆਦਿ ਕਿਰਤੀ ਤੇ ਕਿਸਾਨ ਜਦੋਂ ਖ਼ਾਲਸਾ ਲਹਿਰ ਵਿੱਚ ਸ਼ਾਮਿਲ ਹੋ ਜਾਣਗੇ ਤਾਂ ਰਾਜ ਭਾਗ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੋਵੇਗਾ। ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਅਜੇਹੀ ਗੱਲ ਸੁਣੀ ਵੀ ਨਹੀਂ ਸੀ ਕਿ ਰਾਜ ਲੋਕ ਆਪ ਕਰਨਗੇ। ਜੇਹਾ ਕਿ ਪਹਿਲਾਂ ਉਨ੍ਹਾਂ ਨੂੰ ਕੇਵਲ ਇਹ ਦੱਸਿਆ ਜਾਂਦਾ ਸੀ ਕਿ ਰਾਜੇ ਤੇ ਹਾਕਮ ਕੇਵਲ ਉਚ ਸ਼੍ਰੇਣੀਆਂ ਦੇ ਬੁਧੀਵਾਨ ਹੀ ਹੁੰਦੇ ਹਨ ਤੇ ਇਹ ਰੱਬੀ ਹੁਕਮ ਨਾਲ ਪੈਦਾ ਹੁੰਦੇ ਹਨ ਅਤੇ ਲੋਕਾਂ ਵੱਲੋਂ ਆਪ ਨਹੀਂ ਬਣਾਏ ਜਾਂ ਚੁਣੇ ਜਾਂਦੇ । ਗੁਰੂ ਸਾਹਿਬ ਜਿਨ੍ਹਾਂ ਨੇ ਆਪਣੇ ਸਿੱਖਾਂ ਦਾ ਸਮਾਜੀ ਪੱਧਰ ਉਚਾ ਚੁਕ ਕੇ ਉਨ੍ਹਾਂ ਨੂੰ ਖਤਰੀਆਂ (ਉਚ-ਵਰਨ) ਦੇ ਬਰਾਬਰ ਕਰ ਦਿੱਤਾ ਸੀ ਜਿਹੜੀ ਕਿ ਹਿੰਦੂਆਂ ਦੀ ਇੱਕ ਉਚੀ ਤੇ ਆਲ੍ਹਾ ਜਾਤ ਸੀ । ਹੁਣ ਉਨ੍ਹਾਂ ਨਾਲ ਇਹ ਵਾਦਾ ਕੀਤਾ ਜਾਂਦਾ ਸੀ ਕਿ ਰਾਜ ਸ਼ਕਤੀ ਤੇ ਰਾਜ ਕਰਨ ਦੇ ਉਹ ਮਾਲਕ ਹੋਣਗੇ। ਇਸ ਲਈ ਰਾਜ ਖ਼ਾਲਸਾ ਦਾ ਆਦਰਸ਼ ਅਜਿਹਾ ਆਦਰਸ਼ ਸੀ, ਜਿਸਨੇ ਹਿੰਦੂਆਂ ਦੀ ਨਿਚਲੀ ਜਾਤ ਦੇ ਗ਼ਰੀਬ ਕਿਰਤੀ ਲੋਕਾਂ ਲਈ, ਦੁਨੀਆਂ ਦੀ ਸ਼ਾਨ ਤੇ ਵਡਿਆਈ, ਤਾਕਤ ਤੇ ਖੁਸ਼ਹਾਲੀ ਦੇ ਆਸ਼ਾ-ਦ੍ਰਿਸ਼ਟੀ ਦੇ ਝਟਪਟ ਦਰਵਾਜ਼ੇ ਖੋਲ੍ਹ ਦਿੱਤੇ। ਜਿਨ੍ਹਾਂ ਲੋਕਾਂ ਦੀ ਕਿਸਮਤ ਤੋਂ ਪ੍ਰਾਲਭਤ ਵਿੱਚ ਹੁਣ ਤੱਕ ਗਰੀਬੀ, ਕੰਗਾਲੀ ਤੇ ਲਗਾਤਾਰ ਦੀ ਗੁਲਾਮੀ ਵਿੱਚ ਰਹਿਣ ਲਈ ਦੱਸਿਆ ਜਾਂਦਾ ਸੀ। ਜਿੱਤ ਹੋਵੇ ਚਾਹੇ ਹਾਰ, ਹੁਣ ਖ਼ਾਲਸਾ ਦੋਹਾਂ ਢੰਗਾਂ ਨਾਲ ਹੀ ਕੁਝ ਪ੍ਰਾਪਤ ਕਰਨ ਵਾਲਾ ਸੀ। ਜੇਕਰ ਧਰਮ ਦੀ ਖ਼ਾਤਰ ਯੁੱਧ ਵਿੱਚ ਉਹ ਆਪਣੀਆਂ ਜਾਨਾਂ ਕੁਰਬਾਨ ਕਰਦੇ ਸਨ ਤਾਂ ਉਨ੍ਹਾਂ ਲਈ ਸਵਰਗ ਦਾ ਰਸਤਾ ਖੁੱਲ੍ਹਾ ਸੀ ਅਤੇ ਜੇ ਉਨ੍ਹਾਂ ਨੂੰ ਇੱਥੇ ਤੇ ਫ਼ਤਹਿ ਹੋ ਜਾਂਦੀ ਤਾਂ ਉਨ੍ਹਾਂ ਲਈ ਅਮਨ ਅਜ਼ਾਦੀ ਤੇ ਖੁਸ਼ਹਾਲੀ ਦਾ ਰਾਹ ਖੁਲ੍ਹ ਜਾਂਦਾ ਅਤੇ ਆਪਣੇ ਆਜ਼ਾਦ ਰਾਜ ਰਾਹੀਂ ਉਹ ਸੱਭੋ ਸੁੱਖ ਪ੍ਰਾਪਤ ਕਰ ਲੈਣਗੇ ਇਸ ਗੱਲ ਦਾ ਉਨ੍ਹਾਂ ਨੂੰ ਨਿਸ਼ਚਾ ਹੋ ਜਾਂਦਾ ਸੀ।
ਇਸ ਤੋਂ ਅੱਗੇ ਖ਼ਾਲਸੇ ਨੂੰ ਪਹਿਲਾਂ ਤੋਂ ਹੀ ਆਪਣੀ ਜਿੱਤ ਤੇ ਸਫ਼ਲਤਾ ਦਾ ਭਰੋਸਾ ਦਿਵਾਉਣ ਦੇ ਮੰਤਵ ਨਾਲ ਗੁਰੂ ਗੋਬਿੰਦ ਸਿੰਘ ਨੇ ਐਲਾਨ ਕੀਤਾ ਸੀ- ਕਿ ਖ਼ਾਲਸਾ ਵਾਹਿਗੁਰੂ ਦਾ ਇੱਕ ਚੁਣਿਆ ਹੋਇਆ ਹਥਿਆਰ ਹੈ ਅਤੇ ਜਿੱਤ ਹਮੇਸ਼ਾ ਇਸੇ ਦੀ ਹੋਵੇਗੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਮੁਗ਼ਲ ਸਲਤਨਤ (ਰਾਜ) ਆਪਣੀਆਂ ਜੜ੍ਹਾਂ ਤੋਂ ਖੋਖਲ਼ੀ ਤੇ ਬੋਦੀ ਹੋ ਚੁੱਕੀ ਹੈ ਤੇ ਆਪਣੇ ਮਰਨ ਕਿਨਾਰੇ ਖੜ੍ਹੀ ਹੈ ਅਤੇ ਇਸਦੀ ਤਬਾਹੀ ਤੇ ਬਰਬਾਦੀ ਤੈਅ ਹੈ। ਭਾਵ ਮੁਗ਼ਲ ਰਾਜ ਦੇ ਪਤਨ ਦਾ ਸਮਾਂ ਆ ਗਿਆ ਹੈ। ਇਸ ਤਰ੍ਹਾ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਉਨ੍ਹਾਂ ਦੀ ਅੰਤਿਮ ਜਿੱਤ ਦਾ ਭਰੋਸਾ ਦਿਵਾਉਂਦੇ ਹੋਏ ਇਹ ਸਾਫ਼ ਤੇ ਸਪਸ਼ਟ ਕਿਹਾ- ਕਿ ਵਾਹਿਗੁਰੂ ਦਾ ਭਾਣਾ ਅਤੇ ਇਤਿਹਾਸ ਦੀ ਧਾਰਾ ਦੋਵੇਂ ਹੀ ਉਨ੍ਹਾਂ ਦੇ ਅੰਗ ਸੰਗ ਤੇ ਉਨ੍ਹਾਂ ਦੇ ਨਾਲ ਹਨ। ਇਸਦੇ ਨਤੀਜੇ ਦੇ ਤੌਰ ‘ਤੇ ਖ਼ਾਲਸਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ ਅਤੇ ਉਹ ਆਪਣੀ ਇਸ ਧੁੰਨ ਵਿੱਚ ਪੱਕੇ ਸਨ ਕਿ ਇਸ ਲੋਕ-ਯੁੱਧ ਤੇ ਧਰਮ-ਯੁੱਧ ਦਾ ਨਤੀਜਾ ਛੇਕੜ ਉਨ੍ਹਾਂ ਦੀ ਜਿੱਤ ਹੈ। ਉਨ੍ਹਾਂ ਦੀਆਂ ਕੁਲ ਸੰਗਤਾਂ ਤੇ ਕੁੱਲ ਇਕੱਠਾਂ ਵਿੱਚ ਇਹ ਸ਼ਬਦ ਵਾਰ ਵਾਰ ਗਾਇਆ ਜਾਂਦਾ ਸੀ-ਕਿ ‘ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ’ ਅਤੇ ਉਹ ਸਭ ਲੋਕ ਜੇਹੜੇ ਖ਼ਾਲਸੇ ਦਾ ਮੁਕਾਬਲਾ ਕਰਨਗੇ ਜੰਗ ਵਿੱਚ ਜਿੱਲਤ ਤੇ ਨਮੋਸ਼ੀ ਦਾ ਸ਼ਿਕਾਰ ਹੋਣਗੇ ਤੇ ਖੱਜਲ ਖੁਆਰ ਹੋਣਗੇ ਅਤੇ ਜੇਹੜੇ ਲੋਕ ਖ਼ਾਲਸੇ ਦੇ ਨਾਲ ਸ਼ਾਮਿਲ ਹੋ ਜਾਣਗੇ ਉਨ੍ਹਾਂ ਦੀ ਰੱਖਿਆ ਕੀਤੀ ਜਾਵੇਗੀ। ਖ਼ਾਲਸਾ ਆਪ ਅਕਾਲ ਪੁਰਖ ਦੀ ਅਜੇਹੀ ਸੈਨਾ ਹੈ ਜਿਸਨੇ ਕੁੱਲ ਦੁਸ਼ਟਾਂ ਤੇ ਮਲੇਛਾਂ ਦਾ ਨਾਸ਼ ਕਰਨ ਲਈ ਜਨਮ ਲਿਆ ਹੈ। ਇਸ ਲਈ ਅਵੱਸ਼ ਜਿੱਤ ਇਸੇ ਦੀ ਹੋਵੇਗੀ ਤੋਂ ਸਾਡਾ ਉਦੇਸ਼ ਤੇ ਮਨੋਰਥ ਸੱਚਾ ਤੇ ਸਹੀ ਹੈ, ਇਸ ਲਈ ਕੁਲ ਈਮਾਨਦਾਰ ਲੋਕ ਸਾਡੀ ਸਹਾਇਤਾ ਕਰਨਗੇ। ਇਸ ਉਪਦੇਸ਼ ਨਾਲ ਸਿੱਖਾਂ ਦਾ ਇਹ ਵਿਸ਼ਵਾਸ ਉਨ੍ਹਾਂ ਦਾ ਇੱਕ ਮੂਲ ਅੰਗ ਤੇ ਸਾਥੀ ਬਣ ਚੁੱਕਾ ਸੀ। ਹਰ ਨਵਾਂ ਆਦਮੀ ਜਿਹੜਾ ਸਿੱਖ ਬਣਦਾ ਸੀ ਉਸਦੇ ਲਈ ਸ਼ਬਦ ਜਪਣਾ ਜ਼ਰੂਰੀ ਸੀ ਅਤੇ ਇਸ ਅਟੱਲ ਸਚਾਈ ਵਿੱਚ ਉਨ੍ਹਾਂ ਦਾ ਪੱਕਾ ਵਿਸ਼ਵਾਸ਼ ਸੀ ਜਿਹੜੀ ਉਨ੍ਹਾਂ ਨੂੰ ਵਾਰ ਵਾਰ ਇਹ ਉਮੀਦ ਦਿਵਾਉਂਦੀ ਸੀ ਜਦ ਵੀ ਉਨ੍ਹਾਂ ਦੀ ਮੁਗਲਾਂ ਤੇ ਪਠਾਨਾਂ ਦੀਆਂ ਫ਼ੌਜਾਂ ਵਿਰੁੱਧ ਭਿਆਨਕ ਜੰਗ ਹੁੰਦੀ ਸੀ। ਜਿਨ੍ਹਾਂ ਵਿੱਚ ਇਹ ਕਈ ਵਾਰ ਉਨ੍ਹਾਂ ਨੂੰ ਆਪਣੇ ਵਿਸ਼ਵਾਸ ਤੋਂ ਡੋਲਣੋਂ ਰੋਕਦੀ ਸੀ । ਇਹਨਾਂ ਆਸਾਂ ਤੇ ਨਿਸਚਿਆਂ ਦੇ ਨਾਲ ਅਤੇ ਜੀਵਨ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਉਨ੍ਹਾਂ ਸਾਹਮਣੇ ਹੋਣ ਦੇ ਕਾਰਣ, ਜੋ ਸਿੱਖ ਆਨੰਦਪੁਰ ਵਿੱਚ ਇਕੱਠੇ ਹੋ ਗਏ ਸਨ, ਉਹ ਸਭ ਇਧਰ ਉਧਰ ਖਿੰਡ ਗਏ ਤੇ ਉਥੋਂ ਚਲੇ ਗਏ। ਪਰ 13 ਅਪ੍ਰੈਲ, 1699 ਨੂੰ ਜੋ ਆਦਮੀ ਉਸ ਵੇਲੇ ਇਕੱਠੇ ਹੋਏ ਸਨ, ਸਭ ਵਾਪਸ ਚਲੇ ਗਏ। ਹੁਣ ਉਹ ਪਹਿਲਾਂ ਵਾਲ ਆਦਮੀ ਨਹੀਂ ਰਹੇ ਸਨ, ਜੋ ਉਸ ਵੇਲੇ ਸੰਗਤ ਵਿੱਚ ਆ ਕੇ ਇਕੱਠੇ ਹੋਏ ਸਨ। ਉਹ ਹੁਣ ਅੰਮ੍ਰਿਤ ਛਕ ਕੇ ਬਿਲਕੁਲ ਬਦਲ ਚੁੱਕੇ ਸਨ। ਉਨ੍ਹਾਂ ਵਿੱਚ ਇੱਕ ਨਵਾਂ ਜੀਵਨ ਤੇ ਨਵਾਂ ਖੂਨ ਠਾਠਾਂ ਮਾਰ ਰਿਹਾ ਸੀ। ਉਨ੍ਹਾਂ ਵਿੱਚ ਇੱਕ ਨਵਾਂ ਵਲਵਲਾ ਤੇ ਜ਼ਿੰਦਗੀ ਦਾ ਨਵਾਂ ਜੋਸ਼ ਭਰ ਆਇਆ ਸੀ। ਉਹ ਹੁਣ ਦੁਬਾਰਾ ਜਨਮ ਲੈ ਕੇ ਲੜਾਕੇ ਤੇ ਸਿਰਲੱਥ ਸਿਪਾਹੀ ਬਣ ਚੁੱਕੇ ਸਨ, ਜਿੰਨਾਂ ਦਾ ਯੁੱਧ ਕਰਨਾ ਪੱਕਾ ਇਰਾਦਾ ਬਣ ਚੁੱਕਾ ਸੀ ਅਤੇ ਜਿਨ੍ਹਾਂ ਨੂੰ ਲੜਦੇ ਹੋਇਆ ਫ਼ਤਹਿ ਸਾਹਮਣੇ ਦਿਖਾਈ ਦਿੰਦੀ ਸੀ। ਗੁਰੂ ਜੀ ਨੇ ਖ਼ਾਲਸੇ ਦੀ ਤਿਆਰੀ ਤੇ ਸਿਰਜਣਾ ਤੋਂ ਪਿੱਛੋਂ ਫੌਰਨ ਹੀ ਆਮ ਬਗ਼ਾਵਤ ਲਈ ਸਿੱਖਾਂ ਨੂੰ ਨਹੀਂ ਲਲਕਾਰਿਆ ਸੀ । ਸਗੋਂ ਇਸਦੀ ਥਾਂ ਉਨ੍ਹਾਂ ਨੇ ਇਸ ਵਿਚਾਰਧਾਰਾ ਨੂੰ ਸਾਰੇ ਪੰਜਾਬ ਵਿੱਚ ਚੰਗੀ ਤਰ੍ਹਾਂ ਜੜ੍ਹ ਫੜ੍ਹ ਲੈਣ ਦੀ ਆਗਿਆ ਦਿੱਤੀ। ਫਿਰ ਵੀ ਉਹ (ਗੁਰੂ) ਪਹਿਲਾਂ ਦੀ ਤਰ੍ਹਾਂ ਸਾਮਰਾਜਵਾਦੀਆਂ ਦੇ ਵਿਰੁੱਧ ਕਿਲੇ ਦੀਆਂ ਕੰਧਾਂ ਦੇ ਪਿੱਛੇ ਲੜਾਈ ਲੜਨ ਵਿੱਚ ਡਟਿਆ ਰਿਹਾ। ਨਿੱਜੀ ਤੌਰ ‘ਤੇ ਉਨ੍ਹਾਂ ਦੇ ਲਈ ਇਹ ਜੁਧ ਇਕੱਲਿਆਂ ਲੜਨਾ ਬਹੁਤ ਮੁਸ਼ਕਲ ਤੇ ਕਠਨ ਸੀ। ਜਿਸ ਵਿੱਚ ਉਨ੍ਹਾਂ ਨੂੰ ਆਪਣੇ ਚਾਰੇ ਪੁੱਤਰ ਵਾਰਨੇ ਪਏ। ਜਦੋਂ ਉਨ੍ਹਾਂ ਦੇ 40 ਸਿੱਖ ਚਮਕੌਰ ਦੀ ਗੜੀ ਵਿੱਚ ਲੜੇ ਤੇ ਦੋਵੇਂ ਵੱਡੇ ਸਹਿਬਜ਼ਾਦੇ ਸ਼ਾਹੀ ਫ਼ੌਜਾਂ ਨਾਲ ਲੜਦੇ ਹੋਏ ਜੰਗ ਵਿੱਚ ਸ਼ਹੀਦ ਹੋ ਗਏ ਅਤੇ ਗੁਰੂ ਸਾਹਿਬ ਨੂੰ ਉਥੋਂ ਬਚਕੇ ਦੁਸ਼ਮਣ ਦੇ ਘੇਰੇ ਵਿਚੋਂ ਨਿਕਲਣਾ ਪਿਆ। ਉਨ੍ਹਾਂ ਦੀ ਮਾਤਾ ਅਤੇ ਦੋਵੇਂ ਬੱਚੇ ਛੋਟੀ ਉਮਰ ਵਿੱਚ ਹੀ ਫੜ੍ਹਕੇ ਦੁਸ਼ਮਣ ਨੇ ਮੌਤ ਦੇ ਘਾਟ ਉਤਾਰ ਦਿਤੇ ਅਤੇ ਜਦੋਂ ਇਹ ਦਰਦਨਾਕ ਤੇ ਹੌਲ਼ਨਾਕ ਖ਼ਬਰ ਗੁਰੂ ਜੀ ਨੇ ਸੁਣੀ ਕਿ ਉਨ੍ਹਾਂ ਦੇ ਮਸੂਮ ਬੱਚਿਆਂ ਨੂੰ ਇੱਟਾਂ ਦੀ ਦੀਵਾਰ ਵਿੱਚ ਚਿਣ ਕੇ ਖ਼ਤਮ ਕਰ ਦਿੱਤਾ ਗਿਆ ਹੈ ਤੇ ਮਾਤਾ ਨੇ ਵੀ ਸੋਗ ਵਿੱਚ ਨਾਲ ਹੀ ਜ਼ਿੰਦਗੀ ਖ਼ਤਮ ਕਰ ਲਈ ਹੈ ਤਾਂ ਆਪ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਸੱਦਿਆ। ਪਰ ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਇੱਕ ਚਿੱਠੀ ਉੱਤਰ ਵਿੱਚ ਲਿਖੀ। (ਜਿਸਨੂੰ ਜ਼ਫਰ-ਨਾਮਾ ਫ਼ਤਹਿ ਦੀ ਚਿੱਠੀ ਕਿਹਾ ਜਾਂਦਾ ਹੈ। ਕਿ ਕੁਝ ਚੰਗਿਆੜਿਆਂ ਨੂੰ ਖ਼ਤਮ ਕਰਨ ਦਾ ਕੀ ਫਾਇਦਾ, ਜਦਕਿ ਤੂੰ ਇਸਦੀ ਥਾਂ ਇੱਕ ਬਹੁਤ ਵੱਡਾ ਭਾਂਬੜ ਬਾਲ ਲਿਆ ਹੈ। ਮੈਂ ਤੇਰੇ ਘੋੜਿਆਂ ਦੇ ਸਮਾਂ ਦੇ ਥੱਲੇ ਅੱਗ ਲਾਦੂੰਗਾ ਅਤੇ ਮੈਂ ਤੈਨੂੰ ਪੰਜਾਬ ਦਾ ਪਾਣੀ ਤੱਕ ਪੀਣ ਦੀ ਆਗਿਆ ਨਹੀਂ ਦੇਵਾਂਗਾ। (ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਵਿਚੋਂ) ਗੁਰੂ ਸਾਹਿਬ ਦੇ ਬੱਚਿਆਂ ਦੀ ਇਸ ਅਫ਼ਸੋਸਨਾਕ ਤੇ ਦਰਦਨਾਕ ਮੌਤ ਦੀ ਖ਼ਬਰ ਸੁਣਕੇ ਸੈਂਕੜੇ ਹੀ ਸਿੱਖ ਉਨ੍ਹਾਂ ਦੇ ਕੈਂਪ ਦੁਆਲੇ ਇਕੱਠੇ ਹੋਣ ਲੱਗੇ ਅਤੇ ਮੁਗਲਾਂ ਪਾਸੋਂ ਇਸਦਾ ਬਦਲਾ ਲੈਣ ਲਈ ਸੋਚਣ ਲੱਗੇ।
ਸੰਨ 1705 ਵਿੱਚ ਪੰਜਾਬ ਵਿੱਚ ਆਮ ਬਗ਼ਾਵਤ ਲਈ ਹਾਲਾਤ ਪੱਕ ਚੁੱਕੇ ਸਨ। ਪਰ ਗੁਰੂ ਗੋਬਿੰਦ ਸਿੰਘ ਨੇ ਆਮ ਬਗ਼ਾਵਤ ਲਈ ਲਲਕਾਰ ਦੇਣ ਤੋਂ ਪਹਿਲਾਂ ਇਹ ਫ਼ੈਸਲਾ ਕੀਤਾ ਕਿ ਉਹ ਆਖ਼ਰੀਵਾਰ ਸਮਝੌਤੇ ਲਈ ਇੱਕ ਵਾਰ ਜ਼ਰੂਰ ਫਿਰ ਅਜੇਹਾ ਕਰੇ, ਤਾਕਿ ਉਹ ਆਪਣੀ ਜਨਤਾ ਨੂੰ ਜਿਹੜੀ ਉਨ੍ਹਾਂ ਦੇ ਇਨਕਲਾਬ ਦਾ ਅਧਾਰ ਸੀ ਉਨ੍ਹਾਂ ਉੱਤੇ ਇਹ ਗੱਲ ਸਪਸ਼ਟ ਕਰ ਦੇਵੇ ਕਿ ਦੁਸ਼ਮਣ ਨਾਲ ਕੋਈ ਸਮਝੌਤਾ ਹੋਣਾ ਸੰਭਵ ਨਹੀਂ ਹੈ। ਉਹ ਦੱਖਣ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਲਈ ਚਲੇ ਗਏ। ਪਰ ਉਹ 2 ਮਾਰਚ 1707 ਨੂੰ ਮਰ ਚੁੱਕਾ ਸੀ। ਜਦਕਿ ਗੁਰੂ ਸਾਹਿਬ ਉਨ੍ਹਾਂ ਦੇ ਸ਼ਾਹੀ ਕੈਂਪ ਵਿੱਚ ਪਹੁੰਚ ਵੀ ਨਹੀਂ ਸਕੇ ਸਨ। ਬਹਾਦਰਸ਼ਾਹ ਜਿਹੜਾ ਔਰੰਗਜ਼ੇਬ ਦਾ ਵਾਰਸ ਤੇ ਪੁੱਤਰ ਸੀ, ਨੇ ਗੁਰੂ ਸਾਹਿਬ ਦਾ ਬੜਾ ਆਦਰ ਤੇ ਸਤਿਕਾਰ ਨਾਲ ਸਵਾਗਤ ਕੀਤਾ। ਉਸਨੇ ਗੁਰੂ ਸਾਹਿਬ ਤੋਂ ਆਪਣੀ ਤਖਤਨਸ਼ੀਨੀ ਦੀ ਜੰਗ ਵਿੱਚ ਫ਼ੌਜੀ ਮੱਦਦ ਮੰਗੀ, ਗੁਰੂ ਜੀ ਨੇ ਇੱਥੇ ਇੱਕ ਮਹਾਨ ਰਾਜਨੀਤਕ ਦੀ ਹੈਸੀਅਤ ਵਿੱਚ ਬਹਾਦਰਸ਼ਾਹ ਦੀ ਉਸਦੇ ਭਰਾ ਨਾਲ ਜੰਗ ਵਿੱਚ ਮੱਦਦ ਕੀਤੀ। ਜਿਸ ਵਿੱਚ ਬਹਾਦਰਸ਼ਾਹ ਦੀ ਜਿੱਤ ਹੋਈ। ਪਰ ਗੁਰੂ ਨਾਲ ਕੀਤੇ ਇਕਰਾਰਾਂ ਤੇ ਉਹ ਪੂਰਾ ਨਾ ਉੱਤਰ ਸਕਿਆ। ਸਗੋਂ ਟਾਲਮ ਟੋਲ ਕਰਕੇ ਆਪਣਾ ਤਹਿਤ ਪੱਕਾ ਕਰਨ ਦੇ ਬਹਾਨੇ ਘੜਨ ਲੱਗਾ। ਇਸ ਤਰ੍ਹਾਂ ਜਦੋਂ ਇਨਸਾਫ਼ ਲਈ ਉਸਦੇ ਸਭ ਸ਼ਾਹੀ ਬਹਾਨੇ ਨੰਗੇ ਹੋ ਗਏ ਤਾਂ ਗੁਰੂ ਜੀ ਦੱਖਣ ਵਿੱਚ ਦੂਰ ਆਪਣੇ ਥੋੜ੍ਹੇ ਜੇਹੇ ਸਿੱਖਾਂ ਦੇ ਨਾਲ ਨੰਦੇੜ ਨੂੰ ਚਲੇ ਗਏ। ਉੱਥੇ ਦਰਿਆ ਗੋਦਾਵਰੀ ਦੇ ਕੰਢੇ ਇੱਕ ਡੇਰੇ ਵਿੱਚ ਸਾਧੂ ਦੇ ਭੇਸ ਵਿੱਚ ਮਾਧੋ ਦਾਸ ਉਪਨਾਮ ਨਾਰੈਣ ਦਾਸ ਬੈਰਾਗੀ ਰਹਿੰਦਾ ਸੀ । ਉਸਨੂੰ ਜਾਕੇ ਮਿਲੇ । ਇਹ ਜੰਮੂ ਕਸ਼ਮੀਰ ਰਿਆਸਤ ਦੇ ਰਾਜੌਰੀ ਦਾ ਜੰਮ ਪਲ ਇੱਕ ਰਾਜਪੂਤ ਕਿਸਾਨ ਦਾ ਪੁੱਤਰ ਸੀ। ਜਿਸਦਾ ਜਨਮ 1670 ਵਿੱਚ ਹੋਇਆ ਸੀ ਤੇ ਉਹ ਵੀ ਜ਼ਿੰਦਗੀ ਦੇ ਉਸ ਵੇਲੇ ਦੇ ਦੁਖਾਂ ਤੇ ਹਾਕਮਾਂ ਦੇ ਜ਼ਬਰ ਤੋਂ ਬੇਜਾਰ ਹੋ ਕੇ ਇੱਥੇ ਆ ਕੇ ਰਹਿ ਰਿਹਾ ਸੀ। ਗੁਰੂ ਸਾਹਿਬ ਨੇ ਉਸਨੂੰ ਪੰਜਾਬ ਦੀ ਹਾਲਤ ਦੱਸੀ ਜਿੱਥੇ ਬੇਗੁਨਾਹ ਲੋਕਾਂ ਦਾ ਖੂਨ ਡੁੱਲ ਰਿਹਾ ਸੀ ਅਤੇ ਸਾਰਾ ਪੰਜਾਬ ਬਗ਼ਾਵਤ ਦੀ ਲਪੇਟ ਵਿੱਚ ਸੀ ਤੇ ਬੇਗੁਨਾਹ ਮਾਰੇ ਜਾਂਦੇ। ਖੂਨ ਦੀ ਹੋਲੀ ਖੇਡੀ ਜਾ ਰਹੀ ਸੀ। ਜਦੋਂ ਮਾਧੋ ਦਾਸ ਨੇ ਸਾਰੀ ਵਿਥਿਆ ਸੁਣੀ ਤਾਂ ਗੁਰੂ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਮੈਂ ਅੱਜ ਤੋਂ ਤੁਹਾਡਾ ਬੰਦਾ ਹਾਂ, ਜੋ ਹੁਕਮ ਕਰੋ ਮੈਂ ਉਹ ਮਨਜੂਰ ਕਰਾਂਗਾ। ਗੁਰੂ ਜੀ ਨੇ ਇਸਦਾ ਨਾਂ ਬੰਦਾ ਸਿੰਘ ਬਹਾਦਰ ਰੱਖਿਆ ਅਤੇ ਉਸਨੂੰ ਪੰਜਾਬ ਵਿੱਚ ਪਹੁੰਚਕੇ ਉਨ੍ਹਾਂ ਦੇ ਕੀਤੇ ਕੰਮ ਨੂੰ ਸਿਰੇ ਚੜਾਉਣ ਲਈ ਬਗ਼ਾਵਤ ਨੂੰ ਜਥੇਬੰਦ ਕਰਨ ਦਾ ਫ਼ਰਜ ਉਨ੍ਹਾਂ ਨੂੰ ਸੰਭਾਲ ਦਿੱਤਾ।
ਗੁਰੂ ਸਾਹਿਬ ਨੇ ਬੰਦੇ ਨੂੰ ਦੱਸਿਆ ਕਿ ਅਸੀਂ ਕੁਲ ਰਾਹਾਂ ਤੇ ਚੱਲਕੇ ਦੇਖਿਆ ਅਤੇ ਜਦੋਂ ਸਾਰੇ ਵਸੀਲੇ ਤੇ ਅਜਮਾਇਸ਼ਾਂ ਹੋ ਚੁੱਕੀਆਂ ਤਾਂ ਅਖੀਰ ਹਥਿਆਰ ਚੁੱਕਕੇ ਲੜਨਾ ਜਾਇਜ਼ ਤੇ ਜ਼ਰੂਰੀ ਹੋ ਗਿਆ ਸੀ। ਪੰਜਾਬ ਵਿੱਚ ਬਗ਼ਾਵਤ ਲਈ ਇਨਕਲਾਬੀ ਲੀਡਰਸ਼ਿਪ ਮਜ਼ਬੂਤ ਤੇ ਤਿਆਰ ਹੋ ਚੁੱਕੀ ਸੀ। ਪਰਜਾ ਹੁਣ ਵਧੇਰੇ ਜ਼ੁਲਮ ਤੇ ਜ਼ਬਰ ਸਹਿਣ ਕਰਨ ਲਈ ਤਿਆਰ ਨਹੀਂ ਸੀ। ਰਾਜ ਸੱਤਾ ਉੱਤੇ ਕਬਜ਼ਾ ਤੇ ਕੰਟਰੋਲ ਕੀਤੇ ਬਿਨਾਂ ਹੁਣ ਆਪਣੇ ਧਰਮ ਅਨੁਸਾਰ ਅਜ਼ਾਦੀ ਨਾਲ ਰਹਿਣਾ ਸੰਭਵ ਨਹੀਂ ਸੀ ਅਤੇ ਰਾਜਸੀ ਤਾਕਤ ਕੇਵਲ ਹਥਿਆਰਾਂ ਦੇ ਬਲ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਹੋਰ ਕਿਸੇ ਤਰੀਕੇ ਅਮਨ ਤੇ ਆਜ਼ਾਦੀ ਸੰਭਵ ਨਹੀਂ।
ਹਥਿਆਰਬੰਦ ਸ਼ਕਤੀ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਇਆਂ ਉਨ੍ਹਾਂ ਨੇ ਅੱਗ ਚੱਲਕੇ ਫਿਰ ਕਿਹਾ, “ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ’ ਹਕੂਮਤ ਕੋਈ ਕਿਸੇ ਨੂੰ ਬਖ਼ਸ਼ੀਸ਼ ਨਾਲ ਨਹੀਂ ਦਿੰਦਾ, ਜਿਹੜਾ ਵੀ ਆਦਮੀ ਰਾਜ ਸੱਤਾ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹ ਹਥਿਆਰਾਂ ਦੇ ਬਲ ਨਾਲ ਹੀ ਤੇ ਜਨਤਾ ਨੂੰ ਨਾਲ ਲੈ ਕੇ ਹੀ ਅਜਿਹਾ ਕਰ ਸਕਦਾ ਹੈ। ਕੁਝ ਹਥਿਆਬੰਦ ਸਿੱਖਾਂ ਦੇ ਛੋਟੇ ਜਿਹੇ ਜੱਥੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਤੋਂ ਰੁਖ਼ਸਤ ਲਈ ਅਤੇ ਬੋਲੇ ਸੋ ਨਿਹਾਲ- ਸਤਿ ਸ੍ਰੀ ਅਕਾਲ ਦੇ ਜੰਗੀ ਨਾਹਰਿਆਂ ਤੇ ਜੈਕਾਰੇ ਦੀ ਗੂੰਜ ਵਿੱਚ ਇਹ ਜੱਥਾ ਪੰਜਾਬ ਵੱਲ ਰਵਾਨਾ ਹੋਇਆ। ਨੰਦੇੜ (ਹਜ਼ੂਰ ਸਾਹਿਬ) ਤੋਂ ਚੱਲ ਕੇ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਖ਼ਾਲਸਾ ਸਿਪਾਹੀਆਂ ਦਾ ਇਹ ਜੱਥਾ ਉੱਤਰ ਵੱਲ ਹਜ਼ਾਰਾਂ ਮੀਲਾਂ ਦਾ ਪੰਧ ਮੁਕਾਕੇ ਪੰਜਾਬ ਦੀਆਂ ਜੂਹਾਂ ਤੱਕ ਅੱਪੜਿਆ। ਦਿੱਲੀ ਦੇ ਕੋਲ ਆ ਕੇ ਇੱਕ ਪਿੰਡ ਵਿੱਚ ਬੰਦਾ ਸਿੰਘ ਬਹਾਦਰ ਨੇ ਸਾਰੇ ਪੰਜਾਬ ਦੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ। ਕਿ ਗੁਰੂ ਸਾਹਿਬ ਦੇ ਹੁਕਮ ਨਾਲ ਉਹ ਇੱਥੇ ਆਏ ਹਨ ਤੇ ਸੰਗਤਾਂ ਨੂੰ ਹੁਕਮ ਹੈ ਕਿ ਉਹ ਆਉਣ ਤੇ ਉਨ੍ਹਾਂ ਦੇ ਨਾਲ ਧਰਮ ਦੀ ਰੱਖਿਆ ਲਈ ਸ਼ਾਮਿਲ ਹੋਣ। ਕੁੱਲ ਪਾਸਿਆਂ ਤੋਂ ਸਿੱਖ ਉਨ੍ਹਾਂ ਪਾਸ ਟੋਲੀਆਂ ਦੀ ਸ਼ਕਲ ਵਿੱਚ ਪਹੁੰਚਣ ਲੱਗੇ। ਬਗ਼ਾਵਤ ਦੇ ਅਧਾਰ ਨੂੰ ਵਿਸਥਾਰ ਦੇਣ ਦੇ ਮੰਤਵ ਨਾਲ ਬੰਦਾ ਸਿੰਘ ਬਹਾਦਰ ਨੇ ਆਮ ਐਲਾਨ ਜਾਰੀ ਕੀਤਾ ਅਤੇ ਉਨ੍ਹਾਂ ਲੋਕਾਂ ਦੀ ਰੱਖਿਆ ਕਰਨ ਲਈ ਆਪਣੇ ਆਪਨੂੰ ਪੇਸ਼ ਕੀਤਾ-ਜਿਨ੍ਹਾਂ ਨੂੰ ਚੋਰਾਂ, ਡਾਕੂਆਂ ਤੇ ਲੁਟੇਰਿਆਂ ਜ਼ਾਬਰ ਹਾਕਮਾਂ ਤੋਂ ਲੁੱਟੇ ਜਾਣ ਦਾ ਖ਼ਤਰ੍ਹਾਂ ਸੀ । ਜਾਂ ਜਿਨ੍ਹਾਂ ਨੂੰ ਪੱਖਪਾਤੀ ਮੁਸਲਮਾਨ ਲੁਟੇਰੇ ਹਾਕਮਾਂ ਦੇ ਵੱਲੋਂ ਦੁੱਖ ਤਕਲੀਫਾਂ ਦਿੱਤੀਆਂ ਜਾਂਦੀਆਂ ਸਨ ਜਾਂ ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਭੈੜਾ ਵਰਤਾਓ ਤੇ ਬੇਇਨਸਾਫ਼ੀ ਕੀਤੀ ਜਾ ਰਹੀ ਸੀ। ਧੰਨ, ਜੰਨ (ਆਦਮੀ) ਤੇ ਹਥਿਆਰ ਥਾਂ ਥਾਂ ਉਨ੍ਹਾਂ ਪਾਸ ਪੁੱਜਣ ਲੱਗੇ। ਜਦੋਂ ਬੰਦਾ ਸਿੰਘ ਬਹਾਦਰ ਨੇ ਹਮਲੇ ਦੀ ਤਿਆਰੀ ਕੀਤੀ। ਇਸ ਤੋਂ ਪਿੱਛੋਂ ਇੱਕ-ਇੱਕ ਕਰਕੇ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਨੇ ਪੂਰਬੀ ਪੰਜਾਬ ਦੇ ਸ਼ਹਿਰ ਕਿਲ੍ਹਿਆਂ ਤੇ ਪਿੰਡਾਂ ਉੱਤੇ ਕਬਜ਼ਾ ਕਰਕੇ ਉਨ੍ਹਾਂ ਨੇ ਫ਼ਤਹਿ ਕਰ ਲਏ। ਜਿਨ੍ਹਾਂ ਵਿੱਚ ਸੋਨੀਪਤ, ਕੈਥਲ, ਸਮਾਣਾ, ਘੜਾਉ, ਸ਼ਾਹਅਬਾਦ, ਮੁਸਤਫ਼ਾਬਾਦ, ਕਪੂਰੀ ਤੇ ਸਢੌਰਾ ਸ਼ਾਮਿਲ ਸਨ। ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਦੇ ਨਾਲ ਕੁਝ ਪਿੰਡਾਂ ਦੇ ਲੁਟੇਰੇ ਤੇ ਬੁਰੇ ਅਨਸਰ ਵੀ ਉਨ੍ਹਾਂ ਦੀ ਮੱਦਦ ਲਈ ਆ ਰਲੇ ਸਨ। ਉਨ੍ਹਾਂ ਨੇ ਇਹਨਾਂ ਸ਼ਹਿਰਾਂ ਤੇ ਪਿੰਡਾਂ ਦੀ ਖੂਬ ਲੁੱਟ ਕੀਤੀ ਅਤੇ ਸਰਕਾਰੀ ਖਜ਼ਾਨੇ ਤੇ ਅਮੀਰਾਂ ਤੇ ਨਵਾਬਾਂ ਜਾਗੀਰਦਾਰਾਂ ਦੀਆਂ ਹਵੇਲੀਆਂ ਤੇ ਮਕਾਨ ਅਤੇ ਮੁਗ਼ਲ ਸਾਮਰਾਜ ਦੇ ਗੁਮਾਸਤੇ ਤੇ ਏਜੰਟਾਂ ਅਤੇ ਉਨ੍ਹਾਂ ਚੁਗਲ ਖੋਰਾਂ ਦੇ ਘਰ ਬਾਰ ਵੀ ਲੁੱਟੇ ਜੇਹੜੇ ਸਿੱਖਾਂ ਦੇ ਵਿਰੁੱਧ ਮੁਖ਼ਬਰੀਆਂ ਕਰਦੇ ਸਨ। ਬਹੁਤ ਸਾਰੇ ਕਤਲ ਕੀਤੇ ਗਏ ਅਤੇ ਕਈ ਡਰਦੇ ਘਰਬਾਰ ਛੱਡ ਕੇ ਭੱਜ ਗਏ। ਗੱਲ ਕੀ ਜ਼ਾਲਮਾਂ ਤੇ ਜਾਬਰ ਹਾਕਮਾਂ ਤੋਂ ਉਨ੍ਹਾਂ ਦੇ ਹਮਦਰਦਾਂ ਨੂੰ ਚੰਗੀ ਤਰ੍ਹਾਂ ਤਬਾਹ ਤੇ ਬਰਬਾਦ ਕੀਤਾ। ਉਨ੍ਹਾਂ ਦੇ ਮਕਾਨ ਢਾਹ ਸੁੱਟੇ ਤੇ ਮਾਲ ਅਸਬਾਥ ਲੁੱਟ ਲਿਆ। ਉਨ੍ਹਾਂ ਦੀ ਕੁੱਲ ਇਕੱਠੀ ਕੀਤੀ ਦੌਲਤ ਨੂੰ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਗਲੀਆਂ ਤੇ ਬਜ਼ਾਰਾਂ ਵਿੱਚ ਬਖੇਰ ਦਿੱਤਾ ਤਾਂ ਜੋ ਲੋੜ ਵੰਦ ਉਹ ਚੀਜਾਂ ਹਾਸਿਲ ਕਰ ਲੈਣ, ਜਿਨ੍ਹਾਂ ਨੂੰ ਉਨ੍ਹਾਂ ਤੋਂ ਮੁਥਾਜ ਕੀਤਾ ਗਿਆ ਸੀ। ਜੇਹੜੀ ਕਿ ਅਸਲ ਵਿੱਚ ਉਨ੍ਹਾਂ ਦੀ ਹੀ ਮਲਕੀਅਤ ਸਨ। ਉਨ੍ਹਾਂ ਨੇ ਵੱਡੇ ਵੱਡੇ ਅਹਿਲਕਾਰਾਂ ਨੌਕਰਸ਼ਾਹਾਂ ਤੇ ਅਮੀਰਾਂ ਨੂੰ ਖ਼ਤਮ ਕਰ ਦਿੱਤਾ ਅਤੇ ਉਨ੍ਹਾਂ ਦੇ ਸ਼ਾਹੀ ਅਧਿਕਾਰ ਤੇ ਘਮੰਡ ਤੇ ਬਚੀ ਖੁਚੀ ਤਾਕਤ ਨੂੰ ਚਕਨਾ-ਚੂਰ ਕਰ ਦਿੱਤਾ। ਉਨ੍ਹਾਂ ਨੇ ਗ਼ਰੀਬ ਰਾਹਕਾ (ਮੁਜਾਰਿਆਂ) ਤੇ ਆਮ ਕਿਸਾਨਾਂ ਨੂੰ ਜ਼ਾਬਰ ਜਿਮੀਦਾਰਾਂ ਤੋਂ ਭੂਮੀਪਤੀਆਂ ਵਿਰੁੱਧ ਉਠ ਖੜੇ ਹੋਣ ਲਈ ਵੰਗਾਰਿਆ। ਜਿਨ੍ਹਾਂ ਇਲਾਕਿਆਂ ਤੇ ਉਨ੍ਹਾਂ ਨੇ ਕਬਜ਼ਾ ਤੇ ਕੰਟਰੋਲ ਕਰ ਲਿਆ ਸੀ, ਉੱਥੇ ਸਭ ਜਾਗੀਰਾਂ ਤੇ ਇਨਾਮ ਵਿੱਚ ਮਿਲੀਆਂ ਹੋਈਆਂ ਕੁਲ ਜਮੀਨਾਂ ਜਬਤ ਕਰਕੇ ਬੇਜ਼ਮੀਨੇ ਤੇ ਗ਼ਰੀਬ ਕਿਸਾਨਾਂ ਵਿੱਚ ਵੰਡ ਦਿੱਤੀਆਂ। ਇਨ੍ਹਾਂ ਆਜ਼ਾਦ ਤੇ ਮੁਕਤ ਇਲਾਕਿਆਂ ਦੇ ਪ੍ਰਬੰਧ ਲਈ ਬੰਦਾ ਸਿੰਘ ਬਹਾਦਰ ਨੇ ਆਪਣੇ ਹੀ ਪੈਰੋਕਾਰ ਸਿੱਖਾਂ ਵਿਚੋਂ ਅਫ਼ਸਰ ਤੇ ਕੁਲੈਕਟਰ (ਮਾਮਲਾ ਵਸੂਲ ਕਰਨ ਵਾਲੇ ਮੁਕੱਰਰ) ਕਰ ਦਿੱਤੇ।
ਇਸ ਤੋਂ ਪਿੱਛੋਂ ਬੰਦੇ ਨੇ ਸੂਬੇ ਦੀ ਰਾਜਧਾਨੀ ਸਰਹੰਦ ਉੱਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਸਿੱਖਾਂ ਦੀਆਂ ਨਜ਼ਰਾਂ ਵਿੱਚ ਇਹ ਇੱਕ ਅਜਿਹਾ ਸ਼ਹਿਰ ਸੀ ਜਿਥੋਂ ਸਭ ਜ਼ਬਰ ਤੇ ਜ਼ੁਲਮ ਦੀਆਂ ਤਾਕਤਾਂ ਹੁਕਮ ਲੈ ਕੇ ਚਲਦੀਆਂ ਸਨ। ਇਸ ਲਈ ਉਨ੍ਹਾਂ ਨੂੰ ਇਸ ਸ਼ਹਿਰ ਨਾਲ ਬੜੀ ਨਫ਼ਰਤ ਹੋ ਗਈ ਸੀ ਤੇ ਉਨ੍ਹਾਂ ਦੇ ਦਿਲਾਂ ਵਿੱਚ ਉਹ ਗੱਲ ਕੰਡੇ ਦੀ ਤਰ੍ਹਾਂ ਚੁਭ ਰਹੀ ਸੀ ਜਦੋਂ ਥੋੜੇ ਸਾਲ ਪਹਿਲਾਂ ਹੀ ਇਸ ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਤੇ ਬੇਗੁਨਾਹ ਮਾਸੂਮ ਬੱਚਿਆਂ ਨੂੰ ਇੱਟਾਂ ਵਿੱਚ ਚਿਣਕੇ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ ਸੀ। 40 ਹਜ਼ਾਰ ਦੇ ਲਗਭਗ ਹਥਿਆਰਬੰਦ ਕਿਸਾਨਾਂ ਦੀ ਤਾਕਤ ਦੇ ਨਾਲ ਖ਼ਾਲਸਾ ਫੌਜ਼ ਨੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਸ ਸ਼ਹਿਰ ਉੱਤੇ ਮਈ 1709 ਨੂੰ ਹਮਲਾ ਕਰ ਦਿੱਤਾ। ਅਤੇ ਸਾਰੇ ਸ਼ਹਿਰ ਨੂੰ ਘੇਰੇ ਵਿੱਚ ਲੈ ਲਿਆ ਗਿਆ। ਦੁਸ਼ਮਣਾਂ ਨੂੰ ਭਾਜੜਾਂ ਪੈ ਗਈਆਂ ਤੇ ਉਹ ਆਪਣੀਆਂ ਜਾਨਾਂ ਬਚਾਉਣ ਨੂੰ ਲੁਕਣ ਲੱਗਾ। ਲੜਾਈ ਵਿੱਚ ਮੁਕਾਬਲਾ ਕਰਨ ਲਈ ਕੋਈ ਵੀ ਅੱਗੇ ਨਾ ਵਧਿਆ, ਸਿੱਖਾਂ ਨੇ ਦੁਸ਼ਮਣ ਨੂੰ ਪਛਾੜ ਦਿੱਤਾ ਅਤੇ ਥੋੜ੍ਹੀ ਤਾਕਤ ਨਾਲ ਹੀ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਸੂਬੇ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲੈਣ ਤੋਂ ਪਿੱਛੋਂ ਬੰਦਾ ਤੇ ਸਿੱਖ ਫ਼ੌਜਾਂ ਸਹੀ ਮਾਇਨਿਆਂ ਵਿੱਚ ਇਸ ਦੇਸ਼ ਦੇ ਮਾਲਕ ਬਣ ਗਏ, ਜਿਹੜਾ ਸਤਲੁਜ ਤੇ ਜ਼ਮਨਾ ਦਰਿਆ ਦੇ ਵਿਚਕਾਰ ਸੀ। ਬੰਦਾ ਸਿੰਘ ਬਹਾਦਰ ਨੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੇ ਨਾਉਂ ਦਾ ਆਪਣਾ ਨਵਾਂ ਸਿੱਕਾ ਜਾਰੀ ਕੀਤਾ, ਜਿਸਨੂੰ ਸੱਚਾ ਪਾਤਸ਼ਾਹ ਕਿਹਾ ਜਾਣ ਲੱਗਾ। ਇਸ ਵੇਲੇ ਗੁਰੂ ਗੋਬਿੰਦ ਸਿੰਘ ਦੱਖਣ ਵਿੱਚ ਨੰਦੇੜ ਰਿਆਸਤ ਹੈਦਰਾਬਾਦ ਵਿੱਚ (ਹੁਣ ਹਜ਼ੂਰ ਸਾਹਿਬ) ਆਪਣਾ ਜ਼ਿੰਦਗੀ ਦਾ ਸਫਰ ਪੂਰਾ ਕਰ ਚੁੱਕੇ ਸਨ-ਭਾਵ 7 ਅਕਤੂਬਰ 1708 ਨੂੰ ਜੋਤੀ ਜੋਤ ਸਮਾ ਚੁੱਕੇ ਸਨ।
ਪਰ ਇਸ ਨਵੇਂ ਚਾਲੂ ਕੀਤੇ ਸਿੱਕੇ ਨੇ ਗੁਰੂ ਜੀ ਦੇ ਰਾਜ ਖ਼ਾਲਸਾ ਦੇ ਉਦੇਸ਼ ਤੇ ਮਨੋਰਥ ਦਾ ਇੱਕ ਹਿੱਸਾ ਪੂਰਾ ਕਰ ਦਿੱਤਾ ਸੀ। ਬੰਦੇ ਨੇ ਆਪਣੀ ਤਾਕਤ ਦੀਆਂ ਬਾਹਾਂ ਪੂਰਬ ਤੋਂ ਜਮਨਾ ਤੋਂ ਲੈ ਕੇ ਪੱਛਮ ਵਿੱਚ ਲਾਹੌਰ ਤੱਕ ਦੂਰ ਤੱਕ ਫੈਲਾ ਦਿੱਤੀਆਂ ਸਨ। ਪਰ ਫਿਰ ਵੀ ਮਰਨ ਕਿਨਾਰੇ ਖੜ੍ਹਾ ਮੁਗ਼ਲ ਸਾਮਰਾਜ ਤੇ ਉਸਦੀ ਬਚੀ ਖੁਚੀ ਤਾਕਤ ਅਜੇ ਕਾਫੀ ਮਜ਼ਬੂਤ ਤੇ ਤਕੜੀ ਸੀ। ਇਸ ਲਈ ਅਜੇ ਸ਼ਾਹੀ ਫ਼ੌਜਾਂ ਦਾ ਟਾਕਰਾ ਕਰਨਾ ਤੇ ਉਸਨੂੰ ਤਬਾਹ ਤੇ ਬਰਬਾਦ ਕਰਨਾ ਬਾਕੀ ਸੀ। ਬਹਾਦਰ-ਸ਼ਾਹ ਦਿੱਲੀ ਦੇ ਆਖਰੀ ਮੁਗ਼ਲ ਬਾਦਸ਼ਾਹ ਨੇ ਆਪਣੀ ਨਿੱਜੀ ਕਮਾਨ ਹੇਠ ਸਿੱਖ ਬਾਗੀਆਂ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਮੁਖਲਸਗੜ੍ਹ ਦੇ ਕਿਲ੍ਹੇ ਵਿੱਚ ਉਨ੍ਹਾਂ ਨੂੰ ਘੇਰੇ ਵਿੱਚ ਲੈ ਲਿਆ। ਇਹ ਦੇਖਦੇ ਹੋਇਆਂ ਕਿ ਦੁਸ਼ਮਣ ਦੀ ਤਾਕਤ ਵਧੇਰੇ ਹੈ ਤੇ ਕਿਲ੍ਹਾ ਛੇਤੀ ਹੀ ਦੁਸ਼ਮਣ ਦੇ ਹੱਥ ਆ ਜਾਵੇਗਾ, ਬੰਦਾ ਸਿੰਘ ਬਹਾਦਰ ਨੇ ਪਹਿਲ ਕਦਮੀ ਕਰਦਿਆਂ ਸਾਰੀ ਤਾਕਤ ਇਕੱਠੀ ਕਰਕੇ ਹੱਲਾ ਬੋਲ ਦਿੱਤਾ ਅਤੇ ਉੱਤਰ ਦੇ ਵੱਲ ਨਾਹਨ ਦੇ ਪਹਾੜੀ ਇਲਾਕੇ ਦੀ ਤਰਫ਼ ਬਚਕੇ ਨਿਕਲ ਗਏ। ਇੱਥੇ ਵੀ ਉਨ੍ਹਾਂ ਨੇ ਆਪਣੇ ਸਿੱਖਾਂ ਤੇ ਸੇਵਕਾਂ ਨੂੰ ਇਕੱਠੇ ਕੀਤਾ ਅਤੇ ਬਲਾਸਪੁਰ ਨੂੰ ਲੁੱਟ ਲਿਆ ਅਤੇ ਇਨ੍ਹਾਂ ਰਾਜਪੂਤੀ ਪਹਾੜੀ ਰਿਆਸਤਾਂ ਨੂੰ ਜਿਨ੍ਹਾਂ ਵਿੱਚ ਮੰਡੀ ਕੁੱਲੂ ਤੇ ਚੰਬਾ ਸ਼ਾਮਿਲ ਸਨ, ਉਨ੍ਹਾਂ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ। ਇਸ ਤਰ੍ਹਾਂ ਆਪਣਾ ਪਿੱਛਵਾੜਾ ਮਜ਼ਬੂਤ ਕਰਕੇ ਤੇ ਇਸ ਇਲਾਕੇ ਉੱਤੇ ਕਬਜ਼ਾ ਕਰਕੇ, ਬੰਦਾ ਸਿੰਘ ਬਹਾਦਰ ਨੇ ਫਿਰ ਜੂਨ ਸੰਨ 1711 ਨੂੰ ਇਹਨਾਂ ਪਹਾੜੀਆਂ ਵਿਚੋਂ ਨਿਕਲਕੇ ਤੇ ਮੈਦਾਨੀ ਇਲਾਕੇ ਵਿੱਚ ਆ ਕੇ ਸ਼ਾਹੀ ਫ਼ੌਜਾਂ ਨਾਲ ਛਾਪਾ ਮਾਰ ਲੜਾਈ ਤੇ ਝਪਟਾਂ ਸ਼ੁਰੂ ਕਰ ਦਿੱਤੀਆਂ। ਅਗਲੇ ਚਾਰ ਸਾਲਾਂ ਤੱਕ ਬੰਦਾ ਇਸੇ ਤਰ੍ਹਾਂ ਗੁਰੀਲਾ ਢੰਗ ਦੀਆਂ ਲੜਾਈਆਂ ਕਰਦਾ ਰਿਹਾ ਅਤੇ ਲੜਾਈ ਦਾ ਨਵਾਂ ਢੰਗ ਤੇ ਦਾਅ ਪੇਚ ‘ਲੜਾਈ ਕਰੋ ਤੇ ਭੱਜ ਜਾਓ, ਜਾਂ ਫੌਰਨ ਪਿੱਛੇ ਹਟ ਜਾਓ’। ਇਸ ਢੰਗ ਨਾਲ ਲੜਾਈਆਂ ਲੜਦਾ ਰਿਹਾ ਅਤੇ ਉਕਤ ਪਹਾੜੀ ਇਲਾਕੇ ਨੂੰ ਅਧਾਰ ਇਲਾਕਾ ਬਣਾਕੇ ਇਹ ਲੜਾਈ ਸਿਰੜ ਨਾਲ ਜਾਰੀ ਰੱਖੀ। ਪਰ ਇਨ੍ਹਾਂ ਲੜਾਈਆਂ ਵਿੱਚ ਕੁਝ ਗਲ਼ਤੀਆਂ ਕਾਰਨ ਉਸਦੀ ਤਾਕਤ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ ਅਤੇ ਦੁਸ਼ਮਣ ਦੀ ਮੁਕਾਬਲੇ ਦੀ ਤਾਕਤ ਜ਼ੋਰ ਫੜ੍ਹਨ ਲੱਗੀ। ਆਖਰ ਉਨ੍ਹਾਂ ਇੱਕ ਡਟਵੀਂ ਲੜਾਈ ਵਿੱਚ ਜੋ ਲੋਹਗੜ੍ਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੀਤੀ, ਦੁਸ਼ਮਣ ਤੋਂ ਹਾਰ ਖਾਧੀ ਅਤੇ ਉਹ ਆਪਣੇ ਸਾਥੀਆਂ ਸਮੇਤ ਸ਼ਾਹੀ ਫ਼ੌਜਾਂ ਦੇ ਹੱਥੀਂ ਫੜਿਆ ਗਿਆ ਅਤੇ 6 ਮਹੀਨੇ ਪਿੱਛੋਂ ਕਈ ਤਰ੍ਹਾਂ ਦੇ ਤਸੀਹੇ ਤੇ ਅੱਤਿਆਚਾਰ ਦੇਣ ਪਿੱਛੋਂ ਅਤੇ ਲੋਹੇ ਦੇ ਪਿੰਜਰੇ ਵਿੱਚ ਦਿੱਲੀ ਜੇਲ੍ਹ ਵਿੱਚ ਬੰਦ ਰੱਖਣ ਉਪਰੰਤ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਸਿੱਖਾਂ ਦੇ ਬਹਾਦਰ ਜੰਗੀ ਜਰਨੈਲ, ਜੋ ਗੁਰੂ ਗੋਬਿੰਦ ਸਿੰਘ ਦੇ ਸ਼ੁਰੂ ਕੀਤੇ ਮਿਸ਼ਨ ਤੇ ਕੰਮ ਨੂੰ ਜਾਂ ਦੇਸ਼ ਦੀ ਅਜ਼ਾਦੀ ਦੀ ਜੰਗ ਨੂੰ ਅੱਗੇ ਤੋਰਨ ਲਈ ਪੰਜਾਬ ਵਿੱਚ ਆਇਆ ਸੀ ਅਤੇ ਇੱਥੇ ਪੰਜਾਬ ਵਿੱਚ ਆ ਕੇ ਉਸਨੇ ਚਾਰ ਸਾਲ ਤੱਕ ਜਿਸ ਤਰ੍ਹਾਂ ਮੁਗ਼ਲ ਹਾਕਮਾਂ ਦੇ ਵਿਰੁੱਧ ਜੰਗ ਲੜੀ ਅਤੇ ਕਿਸਾਨ ਪਰਜਾ ਦੀ ਅਗਵਾਈ ਕੀਤੀ ਤੇ ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਕੇ ਬਦਲਾ ਲਿਆ
ਇਹਨ੍ਹਾਂ ਦੀ ਬਦੌਲਤ ਬੰਦਾ ਸਿੰਘ ਬਹਾਦਰ ਇਤਿਹਾਸ ਵਿੱਚ ਸਦਾ ਯਾਦ ਰਹੇਗਾ। ਪਰ ਅਫ਼ਸੋਸ ਦੀ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਦੇ ਕਾਰਨਾਮਿਆਂ ਤੇ ਲੋਕ-ਯੁੱਧ ਦੀਆਂ ਕਹਾਣੀਆਂ ਨੂੰ ਇਤਿਹਾਸਕਾਰਾਂ ਨੇ ਸਹੀ ਰੰਗ ਵਿੱਚ ਉਘਾੜਕੇ ਦੁਨੀਆਂ ਦੇ ਸਾਹਮਣੇ ਨਹੀਂ ਰੱਖਿਆ। ਬੰਦਾ ਸਿੰਘ ਬਹਾਦਰ ਇੱਕ ਕਿਸਾਨ ਦੇ ਪੁੱਤਰ ਦੀ ਹੈਸੀਅਤ ਵਿੱਚ ਗੁਰੀਲਾ ਯੁੱਧ ਦਾ ਮਾਹਰ ਤੇ ਜੰਗੀ ਜਰਨੈਲ ਸੀ। ਜੇਹੜਾ ਗ਼ਰੀਬ ਕਿਸਾਨਾਂ ਮਜਲੂਮ ਲੋਕਾਂ ਦੇ ਹਾਵ ਭਾਵ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਸਿੱਖਾਂ ਫ਼ੌਜਾਂ ਵਿੱਚ ਸ਼ਾਹੀ ਜਾਸੂਸਾਂ ਨੇ ਕਿਸ ਤਰ੍ਹਾਂ ਫੁੱਟ ਪਾ ਕੇ ਬੰਦੇ ਬਹਾਦਰ ਨੂੰ ਕਿਲ੍ਹੇ ਵਿੱਚ ਘੇਰ ਕੇ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਨਾਲ ਸੈਂਕੜੇ ਸਿੱਖ ਸਿਪਾਹੀਆਂ ਤੇ ਆਗੂਆਂ ਨੂੰ ਦਿੱਲੀ ਵਿੱਚ ਲੈਜਾ ਕੇ ਸ਼ਹੀਦ ਕੀਤਾ। ਇਤਿਹਾਸ ਦੀ ਇਹ ਖੋਜ਼ ਅਜੇ ਬਾਕੀ ਹੈ। ਬੰਦਾ ਸਿੰਘ ਬਹਾਦਰ ਦੀ ਇਸ ਹਾਰ ਤੋਂ ਪਿੱਛੋਂ ਇਨਕਲਾਬੀ ਜੰਗ ਲਗਭਗ ਖ਼ਤਮ ਹੋ ਗਈ। ਪਰ ਇਸ ਇਨਕਲਾਬੀ ਤੂਫ਼ਾਨ ਤੇ ਹਨੇਰੀ ਨੇ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਨੂੰ ਹਿਲਾ ਦਿੱਤਾ ਭਾਵੇਂ ਉਹ ਇਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਪੁੱਟਣ ਵਿੱਚ ਕਾਮਯਾਬ ਨਾ ਹੋਏ, ਪਰ ਮੁਗ਼ਲ ਸਾਮਰਾਜ ਦੇ ਪਤਨ ਤੇ ਗਿਰਾਵਟ ਨੂੰ ਉਨ੍ਹਾਂ ਹੋਰ ਨੇੜੇ ਲੈ ਆਂਦਾ। ਇਨਕਲਾਬ ਤੇ ਬਗ਼ਾਵਤ ਦੀ ਇਸ ਹਾਰ ਦੇ ਪਿੱਛੇ ਘਟਨਾਵਾਂ ਨੇ ਬੜਾ ਹੀ ਭਿਆਨਕ ਮੋੜ ਲਿਆ। ਉਸ ਵੇਲੇ ਦਾ ਮੁਗ਼ਲ ਬਾਦਸ਼ਾਹ ਫਰੁਖਸ਼ੀਅਰ ਜੋ ਇਸ ਤੋਂ ਪਿੱਛੋਂ ਮੁਗ਼ਲ ਸਰਕਾਰ ਦੇ ਤਖ਼ਤ ਉੱਤੇ ਬੈਠਾ। ਉਸਨੇ ਇਹ ਹੁਕਮ ਜਾਰੀ ਕਰ ਦਿੱਤੇ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸਨੂੰ ਕਤਲ ਕਰ ਦਿੱਤਾ ਜਾਵੇ । ਸੂਬਾ ਦੀ ਗਵਰਨਰ ਅਬਦੁਸਮੱਦਖਾਂ ਨੇ ਇਨ੍ਹਾਂ ਹੁਕਮਾਂ ਨੂੰ ਅੱਖਰ ਅੱਖਰ ਪੂਰਾ ਕੀਤਾ ਅਤੇ ਪੰਜਾਬ ਦੇ ਮੈਦਾਨਾਂ ਨੂੰ ਸੁਰਖ ਲਹੂ ਨਾਲ ਭਰ ਦਿੱਤਾ। ਕਤਲਾਮ ਤੇ ਖੂਨ ਖਰਾਬੇ ਨਾਲ ਧਰਤੀ ਰੰਗੀ ਗਈ। ਉਹ ਲੋਕ ਜਿਨ੍ਹਾਂ ਨੂੰ ਪਿੱਛਲੇ ਸੱਤਾਂ ਸਾਲਾਂ ਵਿੱਚ ਸਿੱਖਾਂ ਦੇ ਹੱਥੋਂ ਕਸ਼ਟ ਝੱਲਣੇ ਪਏ ਸਨ, ਹੁਣ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ ਸੀ ਕਿ ਉਨ੍ਹਾਂ ਤੋਂ ਬਦਲਾ ਲੈ ਲੈਣ। ਪੁਰਾਣੇ ਜਗੀਰਦਾਰ ਤੇ ਹਾਕਮ (ਜ਼ਿਲ੍ਹਿਆਂ ਦੇ ਅਫ਼ਸਰ) ਜਿਨ੍ਹਾਂ ਦੀਆਂ ਜ਼ਮੀਨਾਂ ਜਬਤ ਕਰਕ ਬੰਦੇ ਨੇ ਕਿਸਾਨਾਂ ਵਿੱਚ ਵੰਡ ਦਿੱਤੀਆਂ ਸਨ ਤੇ ਉਨ੍ਹਾਂ ਨੂੰ ਬੇਦਖਲ ਕਰ ਦਿੱਤਾ ਸੀ ਹੁਣ ਮੁਗਲਸ਼ਾਹੀ ਵੱਲੋਂ ਦੁਬਾਰਾ ਉਨ੍ਹਾਂ ਜਮੀਨਾਂ ਤੇ ਜਾਇਦਾਦਾਂ ਉੱਪਰ ਕਬਜ਼ਾ ਕਰਾਇਆ ਗਿਆ ਅਤੇ ਸਿੱਖਾਂ ਨੂੰ ਕੋਈ ਰਿਆਇਤ ਜਾਂ ਛੋਟ ਨਾ ਦਿਤੀ ਗਈ, ਸਗੋਂ ਉਨ੍ਹਾਂ ਨੇ ਆਪਣੇ ਇਲਾਕਿਆਂ ਵਿੱਚ ਸਿੱਖਾਂ ਦੀ ਭਾਲ ਟੋਲ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਫੜ੍ਹ ਫੜ੍ਹ ਕੇ ਜਲਾਦਾਂ ਕਾਤਲਾਂ ਦੇ ਹਵਾਲੇ ਕੀਤਾ ਜਾਣ ਲੱਗਾ।
ਉਹ ਲੋਕ ਜੋ ਖ਼ਾਲਸਾ ਫ਼ੌਜ ਦੀਆਂ ਸਫ਼ਾਂ ਵਿੱਚ ਦੇਸ਼ ਭਗਤੀ ਦੇ ਇਰਾਦੇ ਦੇ ਉਲਟ ਸਿਰਫ ਲੁੱਟ ਕਰਣ ਜਾਂ ਆਪਣੀਆਂ ਹੋਰਨਾਂ ਗਰਜਾਂ ਨਾਲ ਇਨਾਂ ਯੁੱਧਾਂ ਵਿੱਚ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਆਪਣੀ ਦਾੜੀ ਤੇ ਕੇਸ ਕਟਵਾਉਣ ਸ਼ੁਰੂ ਕਰ ਦਿਤੇ। ਲੜਾਈ ਦੀਆਂ ਤਲਵਾਰਾਂ ਸੁੱਟ ਦਿੱਤੀਆਂ ਤੇ ਮੁੜ ਆਪਣੇ ਪੁਰਾਣੇ ਕੰਮਾਂ ਤੇ ਕਿੱਤਿਆਂ ਵਿੱਚ ਲੱਗ ਗਏ। ਪਰ ਸੱਚਾ ਖ਼ਾਲਸਾ ਤੇ ਸਿਰਲੱਥ ਸਿਪਾਹੀ ਜਿਨ੍ਹਾਂ ਦਾ ਮਨੋਰਥ ਬਹੁਤ ਉੱਚਾ ਤੇ ਸੱਚਾ ਸੀ ਉਨ੍ਹਾਂ ਲਈ ਤਾਂ ਵਾਪਸ ਆਪਣੇ ਕੰਮਾਂ ਤੇ ਜਾਣ ਤੇ ਭੱਜ ਜਾਣ ਲਈ ਕੋਈ ਥਾਂ ਨਹੀਂ ਸੀ, ਉਨ੍ਹਾਂ ਨੂੰ 10 ਹਜ਼ਾਰ ਕੇਂਦਰੀ ਏਸ਼ੀਆ ਦੀਆਂ ਦੁਰਾਨੀ ਫ਼ੌਜਾਂ ਹੱਥੋਂ ਬੜੀ ਬੇਰਹਿਮੀ ਦਾ ਸ਼ਿਕਾਰ ਹੋਣਾ ਪਿਆ। ਇਨ੍ਹਾਂ ਭਾੜੇ ਦੇ ਟੱਟੂ ਦੁਰਾਨੀ ਸਿਪਾਹੀਆਂ ਨੇ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ ਨਾਮੋ ਨਿਸ਼ਾਨ ਤੱਕ ਮਿਟਾ ਦੇਣ ਦੇ ਜਤਨ ਕੀਤੇ। ਭਾਵੇਂ ਸਿੱਖਾਂ ਦਾ ਉਹ ਪੂਰੀ ਤਰ੍ਹਾਂ ਸਫਾਇਆ ਨਾ ਕਰ ਸਕੇ। ਪਰ ਉੱਪਰ ਦੇਖਣ ਨੂੰ ਸਿੱਖਾਂ ਦੀ ਇਹ ਬਗ਼ਾਵਤ ਪੂਰੀ ਤਰ੍ਹਾ ਕੁਚਲ ਕੇ ਦਬਾ ਦਿੱਤੀ ਗਈ ਸੀ।
- ਬੰਦਾ ਸਿੰਘ ਸ਼ਹੀਦ ਵੱਲੋਂ ਸੋਹਣ ਸਿੰਘ ਸੀਤਲ ਸਫਾ-39
- ਸਿੱਖ ਇਤਿਹਾਸ ਜਿਲਦ 1 ਖਸ਼ਵੰਤ ਸਿੰਘ, ਸਫਾ 103 ਤੋਂ
- ਜ਼ਫਰਨਾਮਾ (ਸਫਾ 46)
- ਗੁਰਬਿਲਾਸ-ਭਾਈ ਸੁੱਖਾ ਸਿੰਘ ਤੇ ਕਪੂਰ ਸਿੰਘ ਵੱਲੋਂ ਪਾਰਾਸ਼ਰ ਪ੍ਰਸ਼ਨ-
ਸਫ਼ਾ 42
‘Who ever has an army has power’
‘Army is the chief component of state power’
ਮਾਰਕਿਸਨ ਸਿਧਾਂਤ ਅਨੁਸਾਰ ਜਿਸਦੇ ਪਾਸ ਫ਼ੌਜ ਹੈ ਤਾਕਤ ਉਸੇ ਦੀ ਹੈ।
ਫ਼ੌਜ ਰਾਜ-ਸੱਤਾ ਦਾ ਮੁੱਖ ਭਾਗ ਹੈ।
It is very difficult for the labouring people, been deceived & intimidated by the reactionary ruling classes for thensands of years, to awaken to the importance of having guns within own hands.
ਅਸੀਂ ਜੰਗ ਖ਼ਤਮ ਕਰਨ ਦੇ ਹਾਮੀ ਹਾਂ, ਅਸੀਂ ਜੰਗ ਨਹੀਂ ਚਾਹੁੰਦੇ, ਪਰ ਜੰਗ ਨੂੰ ਕੇਵਲ ਜੰਗ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਜੇ ਅਸੀਂ ਬੰਦੂਕ ਤੇ ਤੋਪ ਤੋਂ ਛੁਟਕਾਰਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਬੰਦੂਕ ਫੜਕੇ ਚਲੀਏ।
ਬਗ਼ਾਵਤ ਤੇ ਬਗ਼ਾਵਤ ਦਾ ਵਿਰੋਧ:-
(Insurgancy/& Counter Insusgency)
ਸਿੱਖਾਂ ਦੀ ਬਗ਼ਾਵਤ ਜਾਂ ਕਿਸਾਨੀ ਇਨਕਲਾਬ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਭਾਵੇਂ ਅਸਫ਼ਲ ਰਿਹਾ, ਪਰ ਇਹ ਕਿਸੇ ਤਰ੍ਹਾਂ ਵੀ ਅਸਫ਼ਲ ਜਾਂ ਆਰਜੀ ਫ਼ੌਜੀ ਮਾਮਲਾ ਨਹੀਂ ਸੀ। ਇਸਦੇ ਪਿੱਛੇ ਪਿੱਛੇ ਖ਼ਾਲਸਾ ਲਹਿਰ ਦੀ ਜਮਾਤੀ ਲੜਾਈ ਦਾ ਪੱਖ ਅਤੇ ਇਸਦੀ ਅਗਮ ਮੁਕਾਬਲੇ ਦੀ ਸ਼ਕਤੀ ਤੇ ਜਨਤਕ ਅਧਾਰ ਪੈਦਾ ਹੋ ਚੁੱਕਾ ਸੀ, ਇਸ ਵਿੱਚ ਸੰਦੇਹ ਨਹੀਂ ਕਿ ਪਹਿਲੋਂ ਪਹਿਲ ਇਸ ਲਹਿਰ ਦੇ ਵੱਧਣ ਫੁੱਲਣ ਦੇ ਕਾਰਨਾਂ ਵਿੱਚ ਮਜ਼ਹਬੀ ਦੁਸ਼ਮਣੀ ਤੇ ਵੈਰ ਵਿਰੋਧ ਦਾ ਵੀ ਰੰਗ ਤੇ ਅੰਸ਼ ਸੀ, ਪਰ ਵਿਰੋਧ ਅਜੇਹੇ ਪੈਦਾ ਹੋ ਕੇ ਵੱਧ ਗਏ ਸਨ ਕਿ ਇਸ ਟੱਕਰ ਤੋਂ ਲੜਾਈ ਵਿੱਚ ਸਮਝੌਤਾ ਹੋਣ ਦੀ ਸੰਭਾਵਣਾ ਹੀ ਨਹੀਂ ਰਹੀ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਨਿਚਲੀਆਂ ਜਾਤਾਂ ਦੇ ਹਿੰਦੂਆਂ ਤੇ ਮੁਸਲਮਾਨ ਕਿਸਾਨਾਂ ਤੇ ਭੇਡ ਬਕਰੀਆਂ ਚਾਰਨ ਵਾਲੇ ਚਰਵਾਹਿਆਂ (ਆਜੜੀਆਂ) ਵਲੋਂ ਜੇਹੜੀ ਮੱਦਦ ਤੇ ਹਮਾਇਤ ਮਿਲੀ ਸੀ। ਉਸਨੇ ਇਸ ਟੱਕਰ ਤੇ ਜਮਾਤੀ ਜੱਦੋ-ਜਹਿਦ ਦੇ ਲੱਛਣ ਨੂੰ ਕਾਫੀ ਹੱਦ ਤੱਕ ਚੌੜਾ ਤੇ ਇੱਕ ਦੂਜੇ ਨਾਲ ਗੁੰਦ ਦਿੱਤਾ ਸੀ। ਰਾਜਸੀ ਤੌਰ ‘ਤੇ ਭਾਵੇਂ ਬੰਦਾ ਖ਼ਾਲਸਾ ਰਾਜ ਕਾਇਮ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਇਆ ਸੀ। ਪਰ ਉਸਦੇ ਇਨਕਲਾਬੀ ਸੁਧਾਰਾਂ ਤੇ ਜੰਗੀ ਪੈਂਤੜਿਆਂ ਨੇ ਲੋਕਾਂ ਵਿੱਚ ਕਾਫੀ ਘਰ ਕਰ ਲਿਆ ਸੀ ਤੇ ਲੋਕ ਇਸ ਲਹਿਰ ਨੂੰ ਆਪਣੀ ਜਿੱਤ ਸਮਝਕੇ ਇਸ ਵੱਲ ਹਮਦਰਦੀ ਨਾਲ ਖਿੱਚੇ ਗਏ ਸਨ। ਇਨਕਲਾਬ ਦੀ ਅਸਫ਼ਲਤਾ ਤੇ ਹਾਰ ਨਾਲ ਵੀ ਲੋਕਾਂ ਨੂੰ ਹਥਿਆਰਬੰਦ ਪ੍ਰਚਾਰ ਰਾਹੀਂ ਇਹ ਯਕੀਨ ਹੋ ਗਿਆ ਸੀ ਕਿ ਆਖਰ ਜਿੱਤ ਉਨ੍ਹਾਂ ਦੀ ਹੀ ਹੋਵੇਗੀ ਅਤੇ ਉਨ੍ਹਾਂ ਦਾ ਮੰਤਵ ਤੇ ਮਨੋਰਥ ਜਾਇਜ ਤੇ ਦਰੁਸਤ ਹੈ। ਬੰਦੇ ਬਹਾਦਰ ਦੀਆਂ ਅਸਚਰਜ ਕਰਨ ਵਾਲੀਆਂ ਜਿੱਤਾਂ ਭਾਵੇਂ ਥੋੜ੍ਹਾ ਚਿਰ ਹੀ ਰਹੀਆਂ ਸਨ ਪਰ ਇਨ੍ਹਾਂ ਛੋਟੀਆਂ-ਛੋਟੀਆਂ ਜਿੱਤਾਂ ਨਾਲ ਸਿੱਖਾਂ ਦਾ ਵਿਕਾਰ ਅਤੇ ਫ਼ੌਜੀ ਸ਼ੋਹਰਤ ਦੀ ਧਾਂਕ ਬੈਠ ਗਈ ਸੀ। ਜੇਹੜੀ ਕਿ ਪਹਿਲਾਂ ਕਦੇ ਖ਼ਾਲਸੇ ਨੂੰ ਅਜੇਹੀ ਪ੍ਰਸਿੱਧੀ ਪ੍ਰਾਪਤ ਨਹੀਂ ਹੋਈ ਸੀ। ਹਾਰਾਂ ਦੇਣ ਉਪਰੰਤ ਵੀ ਖ਼ਾਲਸੇ ਦੇ ਨਾਮ ਤੋਂ ਘਰ ਘਰ ਜਾਣੂ ਹੋ ਚੁੱਕਿਆ ਸੀ ਅਤੇ ਖ਼ਾਲਸਾ ਇੱਕ ਸੂਰਬੀਰਤਾ ਅਤੇ ਕੁਰਬਾਨੀ ਦਾ ਪੁੱਜ ਬਣ ਚੁੱਕਾ ਸੀ। ਫ਼ੌਜੀ ਤੇ ਜੰਗੀ ਨੀਤੀ ਦੇ ਲਿਹਾਜ਼ ਨਾਲ ਕੀ ਇਨਕਲਾਬ ਪੂਰੀ ਤਰ੍ਹਾਂ ਅਸਫ਼ਲਤਾ ਤੋਂ ਕਿਤੇ ਦੂਰ ਸੀ, ਸਗੋਂ ਹਾਰਾਂ ਤੋਂ ਜਿੱਤਾਂ ਵੱਲ ਵੱਧਣ ਲਈ ਤਾਕਤਵਰ ਹੋ ਕੇ ਜੋੜ ਫੜ ਰਿਹਾ ਸੀ। ਬੰਦਾ ਸਿੰਘ ਬਹਾਦਰ ਨੇ ਕੁਝ ਅਜੇਹੇ ਢੰਗਾਂ ਨਾਲ ਲੜਾਈ ਕੀਤੀ ਸੀ ਕਿ ਮੁਗਲਾਂ ਦੀ ਅਜਿੱਤ ਸਮਝੀ ਜਾ ਰਹੀ ਕਰਾਮਾਤ ਖ਼ਤਮ ਹੋ ਗਈ ਸੀ, ਧਰਤੀ ਜਾਏ ਕਿਸਾਨਾਂ ਨੇ ਲੱਕੜਹਾਰੇ ਕਿਰਤੀਆਂ ਨੇ ‘ਜਨਮ ਦੇ ਸਿਪਾਹੀਆਂ’ (ਮੁਗਲਾਂ) ਨਾਲ ਲਗਾਤਾਰ 7 ਸਾਲਾਂ ਤੱਕ ਲੜਾਈ ਲੜੀ ਅਤੇ ਇਹ ਲੜਾਈ ਸਦਾ ਬਿਨਾਂ ਸਫ਼ਲਤਾ ਦੇ ਨਹੀਂ ਸੀ। ਹਰ ਇੱਕ ਪੰਜਾਬੀ ਲੜਾਕੇ ਸਿਪਾਹੀ ਨੇ ਆਪਣੀ ਯੋਗਤਾ ਤੇ ਹਿੰਮਤ ਦੇ ਜੌਹਰ ਦਿਖਾਏ ਸਨ। ਭਾਵੇਂ ਉਨ੍ਹਾਂ ਦੀ ਗਿਣਤੀ ਘੱਟ ਸੀ ਤੇ ਦੁਸ਼ਮਣ ਦੇ ਮੁਕਾਬਲੇ ਵਿੱਚ ਉਨ੍ਹਾਂ ਪਾਸ ਹਥਿਆਰ ਤੇ ਗੋਲੀ ਸਿੱਕਾ ਘੱਟ ਸੀ ਤੇ ਉਹ ਹਾਰ ਗਏ ਸਨ। ਪਰ ਇਨ੍ਹਾਂ ਘਟਨਾਵਾਂ ਤੇ ਲੜਾਈ ਦੇ ਸਾਕਿਆਂ ਪਿੱਛੋਂ ਉਨ੍ਹਾਂ ਵਿੱਚ ਨਿਰਾਸਤਾ ਤੇ ਘਬਰਾਹਟ ਆਉਣ ਦੀ ਥਾਂ, ਹਾਰ ਨਾਲ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਫ਼ੌਜੀ ਬਲ ਉੱਤੇ ਹੋਰ ਵੀ ਭਰੋਸਾ ਵੱਧ ਗਿਆ ਸੀ । ਹਥਿਆਰਬੰਦ ਲੜਾਈ ਦੇ ਨਾਲ-ਨਾਲ ਪੰਜਾਬ ਦੀ ਆਮ ਜਨਤਾ ਵਿੱਚ ਬਗ਼ਾਵਤ ਦੀ ਸਪਿਰਟ ਪੈਦਾ ਹੋ ਚੁੱਕੀ ਸੀ ਅਤੇ ਜਿੰਨੀ ਇਹ ਪੈਦਾ ਕਰਨੀ ਮੁਸ਼ਕਲ ਸੀ ਉਨ੍ਹਾਂ ਹੀ ਇਸਨੂੰ ਦਬਾਏ ਜਾਣਾ ਵੀ ਬਹੁਤ ਮੁਸ਼ਕਲ ਸੀ। ਭਾਵੇਂ ਮੁਗਲਾਂ ਨੂੰ ਸਿੱਖਾਂ ਨੂੰ ਕੁਚਲ ਤੇ ਦਬਾਅ ਦੇਣ ਵਿੱਚ ਸਫ਼ਲਤਾ ਹੋਈ ਸੀ ਅਤੇ ਉਨ੍ਹਾਂ ਨੇ ਆਪਣੇ ਖੁੱਸੇ ਹੋਏ ਸ਼ਾਹੀ ਅਧਿਕਾਰਾਂ ਨੂੰ ਫਿਰ ਨਵੇਂ ਸਿਰੋਂ ਬਹਾਲ ਕਰ ਲਿਆ ਸੀ। ਪਰ ਪੰਜਾਬੀ ਜਨਤਾ ਦੀ ਬਹੁ-ਗਿਣਤੀ ਵਲੋਂ ਚੁਪ ਚਾਪ ਨਾਲ ਇਸ ਮੁਗ਼ਲ ਤਾਕਤ ਨੂੰ ਮਨਜ਼ੂਰ ਕਰਨ ਦੀ ਅਜੇ ਕੋਈ ਗਰੰਟੀ ਨਹੀਂ ਸੀ। ਇਸ ਲਿਹਾਜ਼ ਨਾਲ ਸੰਨ 1716 ਤੋਂ ਪਿੱਛੋਂ ਪੰਜਾਬ ਵਿੱਚ ਜੋ ਹਾਲਾਤ ਮੌਜੂਦ ਸਨ ਉਹ ਸਿੱਖਾਂ ਲਈ ਛਾਪੇ ਮਾਰ ਲੜਾਈ ਛੇੜਨ ਲਈ ਬੇਹੱਦ ਮੁਆਫਕ ਸਨ।
ਇਨਕਲਾਬ ਦੇ ਪਿੱਛੇ ਦੀਆਂ ਘਟਨਾਵਾਂ ਬਹੁਤ ਖੌਫਨਾਕ ਤੇ ਭਿਆਨਕ ਸਨ। ਪਰ ਵੇਲੇ ਦੀ ਸਰਕਾਰ ਸਿੱਖਾਂ ਦਾ ਆਪਣੇ ਆਖਰੀ ਦਮ ਤੱਕ ਸਫਾਇਆ ਨਹੀਂ ਕਰ ਸਕਦੀ ਸੀ। ਇਹ ਅਨੁਮਾਨ ਲਾਇਆ ਗਿਆ ਸੀ ਕਿ ਉਨ੍ਹਾਂ ਵਿਚੋਂ ਦੋ ਹਜ਼ਾਰ ਦੇ ਲਗਭਗ ਸਿੱਖ ਉਤਰੀ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਦੂਰ ਤੱਕ ਬਚਕੇ ਨਿਕਲ ਗਏ ਸਨ। ਜਾਂ ਮਾਲਵੇ ਦੇ ਜੰਗਲ ਰੇਤਲੀ ਤੇ ਖੁਸ਼ਕ ਇਲਾਕੇ ਵਿੱਚ ਚਲੇ ਗਏ ਸਨ। ਲੱਖੀ ਜੰਗਲ ਤੇ ਬਾਰ ਦਾ ਇਲਾਕਾ ਜੇਹੜਾ ਉਜਾੜ ਬੀਆਬਾਨ ਪਿਆ ਸੀ, ਸਿੱਖਾਂ ਦੀ ਦੂਜੀ ਪਨਾਹਗਾਹ ਬਣਿਆ ਹੋਇਆ ਸੀ। ਇੱਥੋਂ ਉਨ੍ਹਾਂ ਨੂੰ ਆਪਣੇ ਆਪ ਨੂੰ ਜਿਊਂਦੇ ਰੱਖਣ ਲਈ ਬੜੀਆਂ ਘਾਲਣਾ ਘਾਲਣੀਆਂ ਪਈਆਂ ਅਤੇ ਕੁਦਰਤ ਦੇ ਵਿਰੁੱਧ ਕਈ ਭਿਆਨਕ ਲੜਾਈਆਂ ਲੜਨੀਆਂ ਪਈਆਂ। ਇਸਦੇ ਨਾਲ ਹੀ ਉਹ ਸਦਾ ਹਰ ਵੇਲੇ ਲਗਾਤਾਰ ਦੁਸ਼ਮਣ ਦੇ ਖਤਰੇ ਹੇਠ ਰਹਿ ਰਹੇ ਸਨ। ਇਹ ਦੂਰ ਦਰਾਜ਼ ਇਲਾਕਿਆਂ ਵਿੱਚ ਇੱਕ-ਇੱਕ ਕਰਕੇ ਇਕੱਲੇ ਬਿਖਰੇ ਹੋਏ ਸਨ ਅਤੇ ਛੋਟੇ ਛੋਟੇ ਪੰਜ ਪੰਜ ਜਾਂ ਦਸਾਂ ਦਸਾਂ ਦੇ ਜਥਿਆਂ ਵਿੱਚ ਆਪਣੇ ਸਾਥੀਆਂ ਦੀ ਕਿਸਮਤ ਨੂੰ ਨਾ ਜਾਣਦੇ ਹੋਏ ਕਿ ਉਨ੍ਹਾਂ ਨਾਲ ਕੀ-ਕੀ ਬੀਤ ਰਹੀ ਹੈ ਜਾਂ ਉਹ ਕਿੱਥੇ ਹਨ, ਉਨ੍ਹਾਂ ਦੀ ਖ਼ਬਰ ਤੱਕ ਵੀ ਨਹੀਂ ਸੀ। ਹਾਰ ਖਾਣ ਤੋਂ ਪਿੱਛੋਂ ਅਤੇ ਖਿੰਡੇ-ਪੁੰਡੇ ਤੇ ਜਥੇਬੰਦ ਹੋ ਚੁਕਣ ਤੋਂ ਮਗਰੋਂ ਉਹ ਆਪਣੀ ਜ਼ਿੰਦਗੀ ਦੇ ਬਾਰੇ ਬਿਲਕੁਲ ਬੇਯਕੀਨੀ ਦੀ ਹਾਲਤ ਵਿੱਚ ਰਹਿ ਰਹੇ ਸਨ। ਪਰ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਭਰੋਸਾ ਉਸੇ ਤਰ੍ਹਾਂ ਕਾਇਮ ਸੀ। ਉਹ ਆਪਣੇ ਨਿਤਨੇਮ ਤੇ ਪਾਠ ਕਰਨ ਸਮੇਂ ਸਦਾ ਹੀ ਇਹ ਸ਼ਬਦ ਗਾਇਆ ਕਰਦੇ ਸਨ- ‘ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ’ ਅਤੇ ਜੋ ਉਨ੍ਹਾਂ ਨਾਲ ਲੜੇਗਾ ਜਾਂ ਅੜੇਗਾ ਉਹ ਝੜੇਗਾ, ਉਸਦਾ ਬੁਰੀ ਤਰ੍ਹਾਂ ਖਾਤਮਾ ਹੋਵੇਗਾ ਅਤੇ ਫਿਰ ਉਨ੍ਹਾਂ ਵਿੱਚ ਉਹ ਸਦਾ ਰਹਿਣ ਵਾਲੀ ਆਸ਼ਾ ਸੀ ਗੁਰੂ ਜੀ ਦਾ ਉਹ ਨਿਸ਼ਚਾ ਤੇ ਭਰੋਸਾ ਕਿ ਖ਼ਾਲਸਾ ਗੁਰੂ ਦਾ ਇੱਕ ਪਿਆਰਾ ਤੇ ਮਨ-ਪਸੰਦ ਹਥਿਆਰ ਹੈ ਤੇ ਜਿੱਤ ਹਮੇਸ਼ਾ ਉਸ ਦੀ ਹੋਵੇਗੀ। ਇਹ ਗੱਲ ਉਨ੍ਹਾਂ ਨੂੰ ਸ਼ਕਤੀ ਪਰਦਾਨ ਕਰਦੀ ਸੀ ਅਤੇ ਰੋਜਾਨਾ ਉਨ੍ਹਾਂ ਵਿੱਚ ਦਲੇਰੀ ਤੇ ਬਹਾਦਰੀ ਦੀ ਸਪਿਰਟ ਪੈਦਾ ਕਰਦੀ ਸੀ । ਕਈ ਵਾਰ ਉਹ ਆਪਣੀ ਹੋਣੀ ਨੂੰ ਅਤੇ ਆਪਣੇ ਕਠਨ ਜੀਵਨ ਨੂੰ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਯਾਦ ਕਰਕੇ ਉਨ੍ਹਾਂ ਨਾਲ ਮੁਕਾਬਲਾ ਕਰਦੇ ਸਨ । ਕਿ ਕਿਵੇਂ ਉਨ੍ਹਾਂ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਪੈਰੀਂ ਇਕੱਲਿਆ ਹੀ ਘੁੰਮਣਾ ਪਿਆ ਸੀ ਅਤੇ ਭੁੱਖ ਤਿਹਾਏ ਰਹਿਕੇ ਵੀ ਤੇ ਆਪਣੇ ਸਾਥੀਆਂ ਨਾਲੋਂ ਵਿਛੜ ਕੇ ਵੀ ਉਨ੍ਹਾਂ ਕਦੇ ਹਿੰਮਤ ਨਹੀਂ ਹਾਰੀ ਸੀ। ਤੇ ਹੌਸਲਾ ਨਹੀਂ ਛੱਡਿਆ ਸੀ। ਇਸ ਲਈ ਸਿੱਖਾਂ ਨੂੰ ਕੁਰਬਾਨੀਆਂ ਕਰਨ ਤੇ ਮੁਸੀਬਤਾਂ ਤੇ ਮੁਸ਼ਕਲਾਂ ਨੂੰ ਝੱਲਣ ਦੀ ਇਹ ਰਵਾਇਤ ਦਿਲਾਂ ਵਿੱਚ ਤਾਜਾ ਰਹਿੰਦੀ ਤੇ ਉਨ੍ਹਾਂ ਲਈ ਪ੍ਰੇਰਨਾ ਦਾ ਕਾਰਨ ਬਣਦੀ ਸੀ। ਭਾਵੇਂ ਇਨ੍ਹਾਂ ਦੀ ਹਾਲਤ ਬੜੀ ਤੰਗੀ ਤੋੜ ਤੇ ਦੁੱਖਾਂ ਵਿੱਚ ਸੀ ਪਰ ਫਿਰ ਵੀ ਉਹ ਸਦਾ ਚੜ੍ਹਦੀਆਂ ਕਲਾ ਵਿੱਚ ਰਹਿੰਦੇ ਸਨ। ਜਿਸ ਨਾਲ ਉਨ੍ਹਾਂ ਵਿੱਚ ਬੜਾ ਅਸਚਰਜ ਕਰਨ ਵਾਲਾ ਬੇਨਜ਼ੀਰ ਹੌਂਸਲਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਰਵੱਇਆ ਜ਼ਿੰਦਗੀ ਦੀਆਂ ਮੁਸੀਬਤਾਂ ਵੱਲ ਪੈਦਾ ਕਰ ਦਿੱਤਾ ਸੀ। ਨਹਿੰਗਾਂ ਸਿੰਘਾਂ ਵਿੱਚ ਉਸ ਜਮਾਨੇ ਦੀ ਬੋਲੀ ਦਾ ਵੱਖਰਾ ਸ਼ਬਦ ਭੰਡਾਰ ਅੱਜ ਵੀ ਉਨ੍ਹਾਂ ਦਿਨਾਂ ਦੀਆਂ ਬਿਪਤਾਵਾਂ ਤੇ ਦੁੱਖਾਂ ਦੀ ਯਾਦ ਦਵਾਉਂਦਾ ਹੈ ਜੋ ਕਿ ਉਹ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਰਹੇ ਸਨ। ਬਿਪਤਾ, ਫੱਟੜ ਹੋ ਜਾਣਾ ਤੇ ਮੌਤ ਉਨ੍ਹਾਂ ਲਈ ਕੋਈ ਅਰਥ ਹੀ ਨਹੀਂ ਰੱਖਦੀ ਸੀ ਅਤੇ ਕਿਸੇ ਇੱਕ ਦੀ ਮੌਤ ਨੂੰ ਉਹ ਦੂਜੀ ਦੁਨੀਆਂ ਵਿੱਚ ਮੁਹਿੰਮ ਸਰ ਕਰਨ ਲਈ ਜਾਣਾ ਕਿਹਾ ਕਰਦੇ ਸਨ। ਭਾਵੇਂ ਇਨਕਲਾਬ ਅਸਫ਼ਲ ਰਿਹਾ ਸੀ ਤੇ ਖ਼ਾਲਸਾ ਫ਼ੌਜ ਨੂੰ ਹਾਰ ਹੋਈ ਸੀ, ਪਰ ਇਨਕਲਾਬ ਕਰਨ ਦੀ ਆਸ਼ਾ ਤੇ ਇਕਰਾਰ ਖ਼ਤਮ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਦੇ ਉਦੇਸ਼ ਲਈ ਅਪੀਲ ਖ਼ਤਮ ਹੋਈ ਸੀ। ਉਹ ਹੁਣ ਤੱਕ ਰਾਜਸੀ ਸੰਗਰਾਮ ਦੇ ਇੱਕ ਅਜੇਹੇ ਦੌਰ ਵਿੱਚ ਦੀ ਲੰਘ ਚੁਕੇ ਸਨ ਅਤੇ ਦੂਜਾ ਗੁਰੀਲਾ ਜੰਗ ਕਰਨ ਦਾ ਦੌਰਾ ਅੱਜ ਉਨ੍ਹਾਂ ਦੇ ਸਾਹਮਣੇ ਸੀ। ਸੰਨ 1716 ਵਿੱਚ ਉਹ ਗੁਰੀਲਾ ਜੰਗ ਦੀ ਅਜੇਹੀ ਮੰਜ਼ਿਲ (ਪੜਾਅ) ਵਿੱਚ ਦਾਖਲ ਹੋਏ, ਜਿਸਨੂੰ ਅਸੀਂ ਬਚ ਨਿਕਲਣ ਦੀ ਸਟੇਜ ਕਹਿ ਸਕਦੇ ਹਾਂ। ਇਹ ਦੌਰ ਭਾਵੇਂ ਇੱਕ ਲੰਮੇ ਚਿਰ ਤੱਕ ਜਾਰੀ ਨਾ ਰਿਹਾ ਅਤੇ ਸੰਨ 1718 ਤੱਕ ਉਨ੍ਹਾਂ ਨੇ ਆਪਣੇ ਆਪ ਨੂੰ ਛੋਟਿਆਂ ਜੱਥਿਆਂ ਵਿੱਚ ਫਿਰ ਜਥੇਬੰਦ ਕਰ ਲਿਆ ਸੀ ਅਤੇ ਛੋਟੇ ਛੋਟੇ ਹਥਿਆਰਬੰਦ ਐਕਸ਼ਨ ਇੱਕ ਖ਼ਾਸ ਹੱਦ ਤੱਕ ਆਪਣੇ ਅੱਡਿਆਂ ਦੇ ਆਲੇ-ਦੁਆਲੇ ਇਲਾਕਿਆਂ ਵਿੱਚ ਕਰਨੇ ਸ਼ੁਰੂ ਕਰ ਦਿਤੇ ਤਾਂ ਜੋ ਵੇਲੇ ਦੀ ਸਰਕਾਰ ਦੇ ਸੁਭਾ ਤੋਂ ਉਸਦੀ ਨੀਤੀ ਨੂੰ ਜਾਂਚਿਆ ਤੇ ਪਰਖਿਆ ਜਾਵੇ। ਜਵਾਬ ਬੜਾ ਹੌਂਸਲਾ ਭਰਪੂਰ ਸੀ, ਕਿਉਂਕਿ ਉਸ ਵੇਲੇ ਦੁਸ਼ਮਣ ਦਾ ਕੁਲ ਜੋਸ਼ ਖ਼ਰੋਸ਼ ਖ਼ਤਮ ਹੋ ਚੁੱਕਿਆ ਸੀ ਅਤੇ ਉਹ ਇਸ ਅਵੇਸਲੇਪਨ ਦੇ ਭਰਮ ਵਿੱਚ ਸਨ ਕਿ ਸਿੱਖ ਮਸਲਾ ਸਦਾ ਦੇ ਲਈ ਹੱਲ ਹੋ ਚੁੱਕਾ ਹੈ ਤੇ ਉਨ੍ਹਾਂ ਦਾ ਖੁਰਾ ਖੋਜ ਮਿਟ ਚੁੱਕਾ ਹੈ। ਇਨਾਂ ਛੋਟੇ ਮੋਟੇ ਐਕਸ਼ਨਾਂ ਤੋਂ ਪਿੱਛੋਂ ਉਹ ਹੋਰ ਉਤਸ਼ਾਹ ਤੇ ਹੌਂਸਲੇ ਨਾਲ ਪੰਜਾਬ ਦੇ ਮੈਦਾਨਾਂ ਤੱਕ ਪਿੰਡਾਂ ਵਿੱਚ ਆਪਣੀਆਂ ਕਾਰਵਾਈਆਂ ਫੈਲਾਉਣ ਲੱਗੇ, ਜਿੱਥੇ ਉਨ੍ਹਾਂ ਦੁਸ਼ਮਣ ਦੇ ਏਜੰਟਾਂ ਨੂੰ ਸਜਾਵਾਂ ਦਿੱਤੀਆਂ ਤੇ ਉਨ੍ਹਾਂ ਨੂੰ ਲੁੱਟ ਲਿਆ। ਇਹ ਉਹ ਦਿਨ ਸਨ ਜਦੋਂ ਪੰਜਾਬ ਦਾ ਗਵਰਨਰ ਅਬਦੁਲ ਸਮਦਖਾਂ, ਈਸਾ ਖਾਂ ਮੰਜ, ਸ਼ਾਹਦਾਦ ਖਾਂ ਅਤੇ ਹੁਸੈਨ ਖਾਂ ਕਸੂਰ ਵਾਲੇ ਬਾਗੀਆਂ ਨਾਲ ਲੜਾਈ ਵਿੱਚ ਰੁਝੇ ਹੋਏ ਸਨ ਅਤੇ ਉਨ੍ਹਾਂ ਨੂੰ ਇਨ੍ਹਾਂ ਮਾਮੂਲੀ ਤੇ ਛੋਟੇ ਮੋਟੇ ਬਾਗੀਆਂ ਦੇ ਵਿਰੁੱਧ ਲੜਨ ਲਈ ਨਾ ਹੀ ਵਕਤ ਸੀ ਅਤੇ ਨਾ ਹੀ ਕੋਈ ਫਿਕਰ ਸੀ। ਕਿਉਂਕਿ ਉਹ ਇਨ੍ਹਾਂ ਸਿੱਖਾਂ ਨੂੰ ਕੇਵਲ ਧਾੜਵੀਆਂ ਦੇ ਮੁੱਠੀ ਭਰ ਟੋਲੇ ਜਾਂ ਰਾਹੀਆਂ ਨੂੰ ਲੁੱਟਣ ਵਾਲੇ ਮਾਮੂਲੀ ਡਾਕੂ, ਸਮਝਦੇ ਸਨ। ਇਸਦੇ ਕਾਰਨ ਸਿੱਖਾਂ ਦੀ ਟੱਕਰ ਕੇਵਲ ਸਥਾਨਕ ਅਫ਼ਸਰਾਂ ਤੇ ਹਾਕਮਾਂ ਨਾਲ ਹੀ ਸੀ। ਇਨਾਂ ਦਿਨਾਂ ਵਿੱਚ ਉਹ 5 ਜਾਂ 10 ਘੋੜ ਸਵਾਰਾਂ ਦੇ ਛੋਟੇ ਛੋਟੇ ਜਥਿਆਂ ਦੀ ਸ਼ਕਲ ਵਿੱਚ ਅਜੇਹੇ ਇਲਾਕਿਆਂ ਵਿੱਚ ਆਪਣੀਆਂ ਕਾਰਵਾਈਆਂ ਕਰਦੇ ਸਨ, ਜਿਥੋਂ ਦੇ ਲੋਕ ਉਨ੍ਹਾਂ ਦੀ ਖੁਰਾਕ ਆਦਿ ਨਾਲ ਹਰ ਤਰ੍ਹਾਂ ਮੱਦਦ ਕਰਦੇ ਸਨ ਅਤੇ ਦੁਸ਼ਮਣ ਦੇ ਬਾਰੇ ਜ਼ਰੂਰੀ ਖ਼ਬਰਾਂ ਵੀ ਦਿੰਦੇ ਸਨ। (ਪੰਜਾਬ ਵਿੱਚ ਸਿੱਖਾਂ ਦੀ ਤਾਕਤ ਦਾ ਆਰੰਭ-1970 ਵਿੱਚ ਦੁਬਾਰਾ ਛਪੀ ਪੁਸਤਕ (ਪ੍ਰਿੰਨਸ਼ਾਪ) ਵਿਚੋਂ ਸਫਾ 2 ਅਹਿਮਦਸ਼ਾਹ ਅਬਦਾਲੀ ਦੀ ਲਿਖਤ ‘ਤਾਰੀਖ ਹਿੰਦੂ’ ਫਾਰਸੀ 1830, ਪੰਜਾਬੀ ਵਿੱਚ ਅਨੁਵਾਦ ਵਲੋਂ ਗੁਰਬਖਸ਼ ਸਿੰਘ (ਕੇਵਲ ਪੰਜਾਬ ਦੇ ਹਿੱਸੇ ਦਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਨ 1969, ਸਫਾ 34)
ਸਿੱਖ ਗੁਰੀਲਿਆਂ ਦੇ ਮਨ-ਭਾਉਂਦੇ ਨਿਸ਼ਾਨੇ ਵਪਾਰੀਆਂ ਦੇ ਛੋਟੇ ਛੋਟੇ ਕਾਫ਼ਲੇ ਸਨ, ਜੇਹੜੇ ਇੱਕ ਥਾਂ ਤੋਂ ਦੂਜੇ ਥਾਂ ਮਾਲ ਢੋਇਆ ਕਰਦੇ ਸਨ। ਉਹ ਦਰਿਆਵਾਂ ਦੇ ਪੱਤਣਾਂ ਉੱਤੇ ਅਕਸਰ ਉਨ੍ਹਾਂ ਨੂੰ ਲੁੱਟ ਲੈਂਦੇ । (ਉਨ੍ਹਾਂ ਵੇਲਿਆਂ ਵਿੱਚ ਵਪਾਰੀ ਊਠਾਂ ਜਾਂ ਗਧਿਆਂ, ਖੱਚਰਾਂ ਆਦਿ ਉੱਤੇ ਮਾਲ ਢੋਇਆ ਤੇ ਲਜਾਇਆ ਕਰਦੇ ਸਨ ਤੇ ਸਰਾਵਾਂ ਵਿੱਚ ਠਹਿਰਦੇ ਸਨ) ਸਿੱਖ ਛਾਪੇ ਮਾਰ ਅਜੇਹੀਆਂ ਗਾਰਦਾਂ ਉੱਤੇ ਘਾਤ ਲਾਕੇ ਲੁਕ ਛਿਪ ਕੇ ਹਮਲੇ ਕਰਦੇ, ਜੇਹੜੀਆਂ ਖਜ਼ਾਨਾ ਚੁੱਕ ਕੇ ਲੈ ਕੇ ਜਾ ਰਹੀਆਂ ਹੁੰਦੀਆਂ ਸਨ। ਅਤੇ ਜਿੱਥੇ ਉਹ ਕੈਂਪ ਲਾਕੇ ਪੜਾਅ ਕਰਦੇ ਉੱਥੇ ਵੀ ਕਈ ਵਾਰ ਛਾਪੇ ਮਾਰਦੇ ਸਨ। ਉਹ ਅਜੇਹੇ ਪਿੰਡਾਂ ‘ਤੇ ਵੀ ਹੱਲਾ ਬੋਲ ਦਿੰਦੇ ਸਨ ਜਿੱਥੋਂ ਉਹ ਵੱਡੇ ਜਿਮੀਂਦਾਰਾਂ ਤੇ ਸ਼ਾਹੂਕਾਰਾਂ ਨੂੰ ਅਤੇ ਦੌਰੇ ਤੇ ਆਏ ਅਫ਼ਸਰਾਂ ਨੂੰ ਵੀ ਲੁੱਟ ਲੈਂਦੇ ਸਨ। ਜਿੱਥੇ ਵੀ ਉਹ ਦੁਸ਼ਮਣ ਨੂੰ ਕਮਜ਼ੋਰ ਦੇਖਦੇ ਉਸੇ ਥਾਂ ਉਸਨੂੰ ਲੁੱਟ ਲੈਂਦੇ ਤੇ ਕਤਲ ਕਰ ਦਿੰਦੇ ਜਾਂ ਉਸਤੇ ਤਕੜੀ ਸੱਟ ਮਾਰਦੇ ਸਨ ਕਿ ਮੁੜ ਉਠ ਨਾ ਸਕੇ। ਉਹ ਜਿਆਦਾਤਰ ਘੋੜੇ ਤੇ ਹਥਿਆਰਾਂ ਦੀ ਲੁੱਟ ਨੂੰ ਪਸੰਦ ਕਰਦੇ ਸਨ । ਜੇਹੜੇ ਕਿ ਉਹਨਾਂ ਲਈ ਤੁਰਤ ਹਮਲਾ ਕਰਨ ਤੇ ਚਲਣ ਫਿਰਨ ਵਿੱਚ ਉਨ੍ਹਾਂ ਦੀ ਹਮਲੇ ਦੀ ਸ਼ਕਤੀ ਵਿੱਚ ਵਾਧਾ ਕਰਦੇ ਸਨ। ਉਹ ਰਾਤ ਨੂੰ ਸੂਰਜ ਛਿਪਦੇ ਸਾਰ ਜਾਂ ਸਵੇਰੇ ਤੜਕੇ ਲੰਮੀ ਦੂਰ ਤੱਕ ਸਫ਼ਰ ਕਰਕੇ ਆਪਣੀਆਂ ਇਹ ਕਾਰਵਾਈਆਂ (ਲੁੱਟ ਮਾਰ) ਕਰਦੇ ਸਨ ਅਤੇ ਉਨ੍ਹਾਂ ਦਾ ਭਰੋਸਾ ਤੇਜ ਰਫ਼ਤਾਰ ਦੌੜ ਤੇ ਭੇਦ ਰੱਖਣ ਵਿੱਚ ਸੀ, ਜ਼ਮੀਨ ਦੇ ਟਿੱਬੇ ਟੋਇਆਂ ‘ਤੇ ਆਪਣੀਆਂ ਸਥਾਨਕ ਠਹਿਰਾਂ ਜਾਂ ਸਬੰਧਾਂ ਦਾ ਉਹ ਪੂਰਾ ਫ਼ਾਇਦਾ ਉਠਾਉਂਦੇ ਸਨ। ਉਨ੍ਹਾਂ ਦੇ ਹੋਰ ਦੂਜੇ ਗੁਰੀਲੇ ਭਾਈ ਬੰਦਾ ਦੀ ਤਰ੍ਹਾਂ ਜਿਨ੍ਹਾਂ ਨੂੰ ਹੋਰਨੀ ਥਾਈਂ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਪੈਂਦੀਆਂ ਸਨ। ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਪਹਿਲੋਂ ਪਹਿਲ ਧਾੜਵੀ ਤੇ ਡਾਕੂ ਹੀ ਕਿਹਾ ਜਾਂਦਾ ਸੀ ਅਤੇ ਅਜੇਹਾ ਜਾਣਕੇ ਉਨ੍ਹਾਂ ਨਾਲ ਉਸਦੇ ਅਨੁਸਾਰ ਹੀ ਵਰਤਾਓ ਹੁੰਦਾ ਸੀ। ਪਰ ਆਮ ਲੋਕਾਂ ਵਿੱਚ ਫਿਰ ਵੀ ਉਨ੍ਹਾਂ ਲਈ ਹਮਦਰਦੀ ਤੇ ਪਿਆਰ ਦੀ ਭਾਵਨਾ ਸੀ-ਕਿਉਂਕਿ ਉਹ ਆਮ ਕਿਸਾਨਾਂ ਤੇ ਗਰੀਬਾਂ ਨੂੰ ਕੁਝ ਨਹੀਂ ਕਹਿੰਦੇ ਸਨ ਸਗੋਂ ਉਨ੍ਹਾਂ ਨੂੰ ਲੁੱਟਣ ਤੇ ਕੁੱਟਣ ਵਾਲੇ ਜ਼ਾਲਮ ਅਫ਼ਸਰਾਂ ਤੇ ਅਮੀਰਾਂ ਨੂੰ ਹੀ ਸਜ਼ਾਵਾਂ ਦਿੰਦੇ ਸਨ।
ਭਾਵੇਂ ਪੂਰੀ ਤਰ੍ਹਾਂ ਲਿਖਤੀ ਰਿਕਾਰਡ ਨਾ ਹੋਣ ਦੇ ਕਾਰਨ ਇਨ੍ਹਾਂ ਸਮਿਆਂ ਬਾਰੇ ਸਿੱਖਾਂ ਦੇ ਆਰੰਭ ਵਿੱਚ ਵੱਧਣ ਫੁੱਲਣ ਬਾਰੇ ਸਹੀ ਤੇ ਮੁਕੰਮਲ ਜਾਣਕਾਰੀ ਨਹੀਂ ਮਿਲਦੀ ਅਤੇ ਨਾ ਹੀ ਉਸ ਵੇਲੇ ਦੇ ਬਚੇ ਖੁਚੇ ਸਿੱਖਾਂ ਦੀ ਸਹੀ ਤਾਕਤ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਪਰ ਫਿਰ ਵੀ ਇਹ ਜਾਣਕਾਰੀ ਮਿਲਦੀ ਹੈ ਕਿ ਸੰਨ 1726 ਤੱਕ ਉਹ ਇਨੇ ਤਾਕਤਵਰ ਤੇ ਦਲੇਰ ਹੋ ਗਏ ਸਨ ਕਿ ਉਨ੍ਹਾਂ ਵਿਚੋਂ ਇੱਕ ਤਕੜਾ ਜੱਥਾ ਲਾਹੌਰ ਦੀਆਂ ਬਾਹਰਲੀਆਂ ਹੱਦਾਂ ਤੱਕ ਆਪਣੀ ਕਾਰਵਾਈਆਂ ਕਰਨ ਉੱਤੇ ਉੱਤਰ ਆਇਆ ਸੀ। ਜਦਕਿ ਉਨ੍ਹਾਂ ਦੇ ਅੱਡੇ ਤੇ ਅਧਾਰ ਇਲਾਕੇ ਰਾਵੀ ਦਰਿਆ ਦੇ ਕੰਢੇ ਦੇ ਨਾਲ-ਨਾਲ ਨੀਵੇਂ ਖੋਭਿਆਂ ਵਿੱਚ ਸਨ। ਜਿੱਥੇ ਦੁਸ਼ਮਣ ਦਾ ਪੁਜਣਾ ਅਸਾਨ ਨਹੀਂ ਸੀ। ਉਹ ਸ਼ਹਿਰ ਦੇ ਬਾਹਰਵਾਰ ਬਾਜ਼ਾਰਾਂ ਨੂੰ ਲੁੱਟ ਲੈਂਦੇ ਅਤੇ ਉਨ੍ਹਾਂ ਧੱਬੀਆਂ ਨੂੰ ਵੀ ਕਈ ਵਾਰ ਨਹੀਂ ਛੱਡਦੇ ਸਨ ਜੇਹੜੇ ਦਰਿਆ ਦੇ ਕੰਢੇ ਉੱਤੇ ਕੱਪੜੇ ਧੋਣ ਚਲੇ ਜਾਂਦੇ ਸਨ। ਖ਼ਾਸ ਤੌਰ ‘ਤੇ ਉਹ ਕੇਂਦਰੀ ਪੰਜਾਬ ਦੇ ਇਲਾਕੇ ਵਿੱਚ ਸਰਗਰਮ ਸਨ ਅਤੇ ਵੱਡੀਆਂ ਵੱਡੀਆਂ ਸੜਕਾਂ ਤੇ ਰਸਤਿਆਂ ਉੱਤੇ ਚੱਲਣ ਵਾਲੇ ਵਪਾਰੀਆਂ ਦੇ ਕਾਫ਼ਲਿਆਂ ਉੱਤੇ ਵੀ ਹਮਲੇ ਕਰਦੇ ਸਨ। ਉਸ ਵੇਲੇ ਆਵਾਜਈ ਦੇ ਵਪਾਰ ਲਈ ਉਹ ਭਾਰੀ ਖ਼ਤਰ੍ਹਾਂ ਬਣ ਚੁੱਕੇ ਸਨ ਅਤੇ ਟੈਕਸ ਤੇ ਕਰ ਵਸੂਲ ਕਰਨ ਵਾਲਿਆਂ ਦੇ ਰਾਹ ਵਿੱਚ ਵੀ ਉਹ ਬੜੀ ਵਾਧੂ ਦੀ ਪਰੇਸ਼ਾਨੀ ਤੇ ਰੁਕਾਵਟ ਬਣੇ ਹੋਏ ਸਨ। ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਦਾ ਅਸਰ ਹੌਲ਼ੀ-ਹੌਲ਼ੀ ਰਾਜ ਕਾਜ ਦੀ ਮਾਲੀ ਹਾਲਤ ਤੇ ਕਾਰਜਕਾਰੀ (ਪ੍ਰਬੰਧਕਾਂ) ਉੱਤੇ ਵੀ ਹੁੰਦਾ ਸੀ। ਜਿਸਦੇ ਨਤੀਜੇ ਦੇ ਤੌਰ ‘ਤੇ ਜ਼ਕਰੀਆ ਖਾਂ ਨੇ ਸੂਬੇ ਦੇ ਅਹਿਲਕਾਰਾਂ ਤੇ ਨੌਕਰਸ਼ਾਹਾਂ ਦੀਆਂ ਇਨ੍ਹਾਂ ਕਮਜ਼ੋਰੀਆਂ ਤੇ ਅਯੋਗਤਾ ਦਾ ਵੀ ਬਾਦਸ਼ਾਹ ਪਾਸ ਜ਼ਿਕਰ ਕੀਤਾ (ਜ਼ਕਰੀਆ ਖਾਂ ਆਮ ਤੌਰ ‘ਤੇ ਬਹਾਦਰ ਖਾਂ ਦੇ ਨਾਮ ਨਾਲ ਮਸ਼ਹੂਰ ਸੀ ਅਤੇ ਉਹ ਅਬਦੁਲ ਸਮਦਖਾਂ ਪੰਜਾਬ ਦੇ ਸੂਬੇ ਦਾ ਪੁੱਤਰ ਸੀ। ਜਿਸਦੇ ਵਿਰੁੱਧ ਉਸਨੇ ਇਹ ਸ਼ਿਕਾਇਤ ਕੀਤੀ ਸੀ। ਇਸਦਾ ਨਤੀਜਾ ਇਹ ਹੋਇਆ ਕਿ ਸੂਬਾ ਲਾਹੌਰ ਦੇ ਗਵਰਨਰ ਅਬਦੁਲ ਸਮਦ ਖਾਂ ਨੂੰ ਤਬਦੀਲ ਕਰਕੇ ਲਾਹੌਰ ਤੋਂ ਮੁਲਤਾਨ ਭੇਜ ਦਿੱਤਾ। ਲਾਹੌਰ ਦੇ ਨਵੇਂ ਸੂਬੇ ਦੇ ਤੌਰ ‘ਤੇ ਜ਼ਕਰੀਆ ਖਾਂ ਨੇ ਚਾਰਜ ਸੰਭਾਲਿਆ ਅਤੇ ਸਿੱਖਾਂ ਨਾਲ ਨਿਪਟਣ ਲਈ ਢੰਗ ਤਰੀਕੇ ਸੋਚਣ ਲੱਗਾ।
ਜ਼ਕਰੀਆ ਖਾਂ ਜਿਸਨੇ ਪਹਿਲੋਂ ਪਹਿਲ ਸਿੱਖ ਮਸਲੇ ਨੂੰ ਭਾਵੇਂ ਅਮਨ ਅਮਾਨ ਲਈ ਖ਼ਤਰ੍ਹਾਂ ਹੀ ਸਮਝਿਆ ਸੀ। ਹੁਣ ਉਸਨੇ ਇਹ ਅਨੁਭਵ ਕਰ ਲਿਆ ਸੀ ਕਿ ਇਹ ਕਿਸੇ ਹੱਦ ਤੱਕ ਬਗ਼ਾਵਤ ਹੈ ਅਤੇ ਹੁਣ ਉਸਨੇ ਇਸਦੀ ਅਸਲੀ ਬਾਗਿਆਨਾ ਖਸਲਤ ਨੂੰ ਸਮਝ ਲਿਆ ਸੀ। ਉਸਨੇ ਹਾਲਤਾਂ ਦੀ ਛਾਣ-ਬੀਣ ਤੇ ਪੜਤਾਲ ਕੀਤੀ ਅਤੇ ਮਾਲੂਮ ਕੀਤਾ ਕਿ ਉਹ ਇੱਕ ਅਜੇਹੀ ਬਦੀ ਦੇ ਚੱਕਰ ਵਿੱਚ ਫਸ ਚੁੱਕਾ ਹੈ, ਜਿਸ ਵਿੱਚ ਇੱਕ ਕਾਰਣ ਦੂਜੇ ਨੂੰ ਪੈਦਾ ਕਰਦਾ। ਹਾਕਮਾਂ ਦੀ ਕਮਜ਼ੋਰੀ ਤੇ ਨਾਲਾਇਕੀ ਨੇ ਸਿੱਖਾਂ ਨੂੰ ਆਪਣੀਆਂ ਕਾਰਵਾਈਆਂ ਲਈ ਆਜ਼ਾਦ ਕਰ ਰੱਖਿਆ ਸੀ ਅਤੇ ਇਸ ਤਰ੍ਹਾਂ ਉਹ ਵਪਾਰ ਤੇ ਆਵਾਜਾਈ ਦੇ ਵਸੀਲਿਆਂ ਦੀ ਤੋੜ-ਭੰਨ ਲਈ ਅਤੇ ਜ਼ਮੀਨੀ ਮਾਮਲੇ ਦੀ ਵਸੂਲੀ ਵਿੱਚ ਰੁਕਾਵਟ ਪਾਉਣ ਦੇ ਸਬੱਬ, ਰਿਆਸਤ ਦੇ ਖਜ਼ਾਨੇ ਵਿੱਚ ਰੁਪਏ ਦੀ ਕਮੀ ਤੇ ਨੁਕਸਾਨ ਦੀ ਵਜ੍ਹਾ ਨਾਲ ਉਹ ਹੋਰ ਪੁਲੀਸ ਭਰਤੀ ਨਹੀਂ ਕਰ ਸਕਦਾ ਸੀ। ਇਸ ਲਈ ਸਿੱਖਾਂ ਵਿਰੁੱਧ ਵਧੇਰੇ ਗਿਣਤੀ ਵਿੱਚ ਦੰਡ ਦੇਣ ਵਾਲੀਆਂ ਮੁਹਿੰਮਾਂ ਨਹੀਂ ਚਲਾ ਸਕਦਾ ਸੀ ਅਤੇ ਇਸਦਾ ਸਿੱਟਾ ਇਹ ਹੁੰਦਾ ਸੀ ਕਿ ਰਿਆਸਤ ਦੇ ਖਜ਼ਾਨੇ ਵਿੱਚ ਹੋਰ ਘਾਟਾ ਤੇ ਥੁੜ੍ਹ ਹੁੰਦੀ ਸੀ। ਜੇਹੜੀ ਕਿ ਸਿੱਖਾਂ ਵਲੋਂ ਗੜਬੜ ਤੇ ਬੇਕਾਨੂੰਨੀ ਫੈਲਾਏ ਜਾਣ ਦੀ ਵਜ਼ਾ ਨਾਲ ਹੋ ਰਹੀ ਸੀ । ਇਸ ਲਗਾਤਾਰ ਗੈਰ-ਕਾਨੂੰਨੀ ਦੀ ਵਜਾ ਨਾਲ ਪਿੰਡਾਂ ਵਿਚੋਂ ਲੋਕ ਉਜੜਕੇ ਘਰ ਬਾਰ ਛੱਡ ਕੇ ਜਾਣ ਲੱਗੇ ਅਤੇ ਇਹ ਲੋਕ ਵੀ ਭੱਜ ਕੇ ਜੰਗਲਾਂ ਵਿੱਚ ਚਲੇ ਗਏ ਤੇ ਆਪਣੀ ਕਿਸਮਤ ਨੂੰ ਸਿੱਖਾਂ ਦੇ ਨਾਲ ਜੋੜਨ ਲੱਗੇ। ਇਸ ਨਾਲ ਬਾਗੀ ਜਥਿਆਂ ਦੀ ਤਾਕਤ ਵਿੱਚ ਹੋਰ ਵਾਧਾ ਹੁੰਦਾ ਗਿਆ। ਹਾਲਤ ਅਜੇਹੀ ਪੈਦਾ ਹੋ ਗਈ ਸੀ ਕਿ ਰਾਜ-ਪ੍ਰਬੰਧ ਦੀ ਆਰਥਿਕ ਹਾਲਤ ਸੰਕਟ ਵਿੱਚ ਸੀ ਤੇ ਹਕੂਮਤ ਟੁੱਟ ਭੱਜ ਰਹੀ ਸੀ, ਫ਼ੌਜ ਵਿੱਚ ਫੁੱਟ ਤੇ ਇੰਤਸ਼ਾਰ ਆ ਚੁੱਕਾ ਸੀ, ਜਿਸ ਨਾਲ ਆਰਥਕਤਾ ਵਧੇਰੇ ਤਬਾਹੀ ਦੇ ਖੱਡੇ ਵੱਲ ਜਾ ਰਹੀ ਸੀ ਅਤੇ ਆਮ ਜਨਤਾ ਤੇ ਰਾਜ ਦੇ ਕੁੱਲ ਹਿਸਿਆਂ ਤੇ ਵਰਗਾਂ ਉੱਤੇ ਇਸਦਾ ਭਾਰੀ ਅਸਰ ਪੈ ਰਿਹਾ ਸੀ। ਰਤਨ ਸਿੰਘ ਜਿਸਦੀ ਜ਼ੁਬਾਨੀ ਸ਼ਹਾਦਤ ਉੱਤੇ ਇਹ ਕਹਾਣੀ ਅਧਾਰਤ ਹੈ ਇਹ ਸਾਨੂੰ ਸਿੱਖਾਂ ਦੀ ਯੁੱਧ ਨੀਤੀ ਦੀ ਅੰਤਰਗਤੀ ਹਾਲਤ ਅਤੇ ਉਨ੍ਹਾਂ ਦੀ ਆਰਥਿਕ ਜੰਗ ਦਾ ਹਾਲ ਦੱਸਦੀ ਹੈ।ਉਹ ਮੁਗ਼ਲ ਹਾਕਮਾਂ ਦੀਆਂ ਮੁਸ਼ਕਲਾਂ ਤੇ ਔਕੜਾਂ ਨੂੰ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦਾ ਹੈ:-
ਮੁਗ਼ਲ ਹਾਕਮ ਜ਼ਮੀਨ ਦਾ ਮਾਮਲਾ ਵਸੂਲ ਨਹੀਂ ਕਰ ਸਕਦੇ ਸਨ। ਕਿਉਂਕਿ ਕਿਸਾਨਾਂ ਨੇ ਉਸਦੀ ਅਦਾਇਗੀ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਪੈਦਾਵਾਰ ਤੇ ਜਿਨਸ ਨੂੰ ਪਹਿਲਾਂ ਹੀ ਸਿੱਖਾਂ ਵੱਲੋਂ ਲੁੱਟ ਲਿਆ ਜਾਂਦਾ ਸੀ । ਚੂੰਕਿ ਮੁਗ਼ਲ ਹਾਕਮ ਕੋਈ ਟੈਕਸ ਵਸੂਲ ਨਹੀਂ ਕਰ ਸਕਦੇ ਸਨ। ਇਸ ਲਈ ਉਹ ਆਪਣੇ ਸਿਪਾਹੀਆਂ ਲਈ ਤਨਖ਼ਾਹਾਂ ਨਹੀਂ ਤਾਰ ਸਕਦੇ ਸਨ ਅਤੇ ਨਤੀਜਾ ਇਹ ਹੋ ਰਿਹਾ ਸੀ ਕਿ ਉਹ ਨੌਕਰੀ ਛੱਡ ਕੇ ਚਲੇ ਜਾਂਦੇ ਸਨ ਅਤੇ ਦੱਸੋ ਕਿ ਬਿਨਾਂ ਮਜਬੂਰ ਕੀਤੇ ਤਾਕਤ ਤੋਂ ਬਿਨਾਂ ਕਿਵੇਂ ਬਕਾਇਆ ਟੈਕਸ ਤੇ ਮਾਮਲਾ ਵਸੂਲ ਕੀਤਾ ਜਾ ਸਕਦਾ ਸੀ। (‘ਪੰਥ-ਪ੍ਰਕਾਸ਼’ ਪੰਜਾਬੀ ਸੰਨ 18301 ਖ਼ਾਲਸਾ ਸਮਾਚਾਰ ਅੰਮ੍ਰਿਤਸਰ, ਚੌਥਾ ਐਡੀਸ਼ਨ ਸੰਨ 1962, ਸਫਾ 203।) ਇਸ ਤਰ੍ਹਾਂ ਹਾਲਤ ਨੂੰ ਸਮਝਕੇ ਜ਼ਕਰੀਆਂ ਖਾਂ ਨੇ ਮਾਮਲੇ ਦੀ ਵਸੂਲੀ ਦਾ ਇੱਕ ਬਾਕਾਇਦਾ ਨਵਾਂ ਢੰਗ ਸ਼ੁਰੂ ਕੀਤਾ। ਸਿੱਖਾਂ ਉੱਤੇ ਪਾਬੰਦੀ ਤੇ ਰੋਕ ਲਾਈ ਅਤੇ ਆਪਣੀ ਹਮਲੇ ਦੀ ਸ਼ਕਤੀ ਨੂੰ ਵਧਾਇਆ ਤੇ ਲੋਕਾਂ ਨੂੰ ਆਪਣੇ ਹੱਕ ਵਿੱਚ ਕੀਤਾ।
ਪਹਿਲਾ ਕਦਮ ਜੇਹੜਾ ਨਵੇਂ ਗਵਰਨਰ ਨੇ ਚੁੱਕਿਆ ਉਹ ਵਪਾਰ ਤੇ ਆਵਾਜਾਈ ਦੇ ਰਾਹਾਂ ਤੇ ਸੜਕਾਂ ਨੂੰ ਖੁੱਲ੍ਹਾ ਰੱਖਣ ਦੇ ਇਰਾਦੇ ਨਾਲ ਚੁੱਕਿਆ ਗਿਆ।
ਉਸਨੇ ਆਪਣੀ ਗਸ਼ਤ ਕਰਨ ਵਾਲੀ ਫ਼ੌਜ ਤਿਆਰ ਕੀਤੀ ਅਤੇ ਉਸਦੇ ਜੁੰਮੇ ਇਹ ਫ਼ਰਜ ਲਾਇਆ ਕਿ ਉਹ ਸਿੱਖਾਂ ਤੋਂ ਉਨ੍ਹਾਂ ਰਾਹਾਂ ਤੇ ਸੜਕਾਂ ਨੂੰ ਸਾਫ਼ ਕਰਨ ਅਤੇ ਉਨ੍ਹਾਂ ਦੀਆਂ ਲੁਕਣ ਵਾਲੀਆਂ ਗੁਪਤ ਥਾਵਾਂ ਤੋਂ ਕੱਢਕੇ ਉਨ੍ਹਾਂ ਦਾ ਪਿੱਛਾ ਕਰਨ ਤੇ ਨਤੀਜਾ ਇਹ ਹੋਇਆ ਕਿ ਸਿੱਖਾਂ ਦੀਆਂ ਸਰਗਰਮੀਆਂ ਤੇ ਹਰਕਤਾਂ ਉੱਤੇ ਸਖ਼ਤ ਰੋਕਾਂ ਲਾ ਦਿੱਤੀਆਂ ਗਈਆਂ ਅਤੇ ਚੋਰ ਤੇ ਡਾਕੂ, ਲਗਭਗ ਸਾਰੇ ਖ਼ਤਮ ਹੋ ਗਏ। ਵਪਾਰ ਵੱਧਣ ਫੁੱਲਣ ਲੱਗਾ ਤੇ ਸੌਦਾਗਰ ਕਾਬਲ ਤੋਂ ਦਿੱਲੀ ਤੱਕ ਦੇ ਵਿਚਕਾਰ ਅਜਾਦੀ ਨਾਲ ਆਉਣ ਜਾਣ ਲੱਗੇ।
ਇਸ ਤੋਂ ਪਿੱਛੋਂ ਗਵਰਨਰ ਨੇ ਉਨ੍ਹਾਂ ਪਿੰਡਾਂ ਨੂੰ ਜੇਹੜੇ ਉਜੜ ਚੁੱਕੇ ਸਨ ਦੁਬਾਰਾ ਅਬਾਦ ਕਰਨ ਲਈ ਕਦਮ ਚੁੱਕੇ। ਉਸਨੇ ਉਨ੍ਹਾਂ ਕਿਸਾਨਾਂ ਨੂੰ ਕਰਜੇ ਤੇ ਤਕਾਵੀਆਂ ਦੇਕੇ, ਬੀਜ ਅਤੇ ਪਸ਼ੂ ਡੰਗਰ ਖਰੀਦਣ ਦੇ ਕਾਬਲ ਬਣਾਇਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਕਿ ਉਹ ਵੱਧ ਪੈਦਾਵਾਰ ਕਰਨ। ਉਸਨੇ ਇਨ੍ਹਾਂ ਕਿਸਾਨਾਂ ਨੂੰ ਆਪਣੀਆਂ ਫ਼ੌਜਾਂ ਤੇ ਸਿੱਖਾਂ ਤੋਂ ਬਚਾਉਣ ਤੇ ਉਨ੍ਹਾਂ ਦੀ ਰੱਖਿਆ ਦਾ ਵੀ ਵਿਸ਼ਵਾਸ ਦਵਾਇਆ ਅਤੇ ਟੈਕਸ ਵਸੂਲ ਕਰਨ ਵਾਲੇ ਹਾਕਮਾਂ ਦੀ ਲੁੱਟ ਤੋਂ ਬਚਾਉਣ ਲਈ ਵੀ ਕਿਹਾ ਅਤੇ ਜਦੋਂ ਅਮਨ ਬਹਾਲ ਹੋ ਗਿਆ ਤਾਂ ਲੋਕ ਬਹੁਤ ਹੀ ਸੰਤੁਸ਼ਟ ਹੋ ਗਏ, ਅੰਨ ਸਸਤਾ ਹੋ ਗਿਆ, ਸਿਪਾਹੀਆਂ ਦੀ ਜ਼ਿੰਦਗੀ ਵਿੱਚ ਵੀ ਸੁਖ ਤੇ ਆਰਾਮ ਹੋ ਗਿਆ ਅਤੇ ਆਮ ਲੋਕ ਆਪਣੀ ਦਿਨ ਕਟੀ ਬੜੇ ਆਰਾਮ ਤੇ ਸਲਾਮਤੀ ਵਿੱਚ ਅਮਨ ਚੈਨ ਨਾਲ ਕਰਨ ਲੱਗੇ। ਇਹ ਕੁਲ ਕਦਮ ਜੇਹਾ ਕਿ ਜ਼ਾਹਿਰ ਹੈ ਸਭ ਰਿਆਸਤ ਦੀ ਆਮਦਨ ਵਿੱਚ ਵਾਧਾ ਕਰਨ ਦੀ ਗਰਜ ਨਾਲ ਕੀਤੇ ਗਏ ਸਨ ਅਤੇ ਪਰਜਾ ਦੀ ਰੱਖਿਆ ਦੀ ਪੇਸ਼ਕਸ਼ ਕਰਨ ਨਾਲ ਤੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਵਧਾ ਕੇ ਵੀ ਆਮ ਲੋਕਾਂ ਦੀ ਹਮਾਇਤ ਹਾਸਿਲ ਕਰਨਾ ਚਾਹੁੰਦਾ ਸੀ। ਸਿੱਖਾਂ ਦੇ ਵਿਰੁੱਧ ਕੁਲ ਫ਼ਿਰਕਿਆਂ ਦੀ ਸਰਗਰਮ ਹਮਾਇਤ ਹਾਸਿਲ ਕਰਨ ਦੀ ਗਰਜ ਨਾਲ ਗਵਰਨਰ ਨੇ ਮੁਖ਼ਬਰਾਂ ਤੇ ਸੂਹੀਆਂ ਨੂੰ ਬੜੀ ਖੁਲ੍ਹ-ਦਿਲੀ ਨਾਲ ਲਾਲਚ ਤੇ ਇਨਾਮ ਦੇਣ ਦੀ ਪੇਸ਼ਕਸ਼ ਕੀਤੀ। ਬਹੁਤ ਸਾਰੇ ਸਿੱਖ ਇਤਿਹਾਸਕਾਰਾਂ ਨੇ ਬਿਨਾਂ ਇਨਾਮ ਦੇ ਦਿੱਤੇ ਜਾਣ ਦੀ ਇੱਕ ਲੰਮੀ ਫਰਿਸ਼ਤ ਤਿਆਰ ਕੀਤੀ।
‘ਹਕੀਕਤੇ ਬਿਨਾਂ ਵਾ ਅਰੂਜ ਫਿਰ-ਕਾਏ ਸਿੱਖਾਂ’
ਫਾਰਸੀ ਜ਼ਬਾਨ ਵਿੱਚ ਸੰਨ 1783. ਉਸਦੇ ਲੇਖਕ ਦਾ ਨਾਮ ਸ਼ਹਿਜਾਦਾ ਤੈਮੂਰ ਦੱਸਿਆ ਜਾਂਦਾ ਹੈ। ਜੇਹੜਾ ਕਿ ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਸੀ। ਜਿਸਦਾ ਤਰਜਮਾ ਇੰਦੂ ਭੂਸ਼ਨ ਬੈਨਰਜੀ ਨੇ ਕੀਤਾ, 1942, ਆਈ. ਐਚ. ਕੇਊ. ਅਤੇ ਇਨ੍ਹਾਂ ਵਿਚੋਂ ਇੱਕ ਲਿਸਟ ਗਿ: ਗਿਆਨ ਸਿੰਘ ਨੇ ਦਿੱਤੀ ਸੀ। ਜਿਸ ਵਿੱਚ ਹੇਠ ਲਿਖੇ ਇਨਾਮ ਦਿੱਤੇ ਗਏ ਸਨ:-
ਕਿਸੇ ਸਿੱਖ ਦੀ ਗ੍ਰਿਫਤਾਰੀ ਲਈ ਮੁਖਬਰੀ ਵਾਸਤੇ 10 ਰੂਪੇ
ਗ੍ਰਿਫਤਾਰੀ ਵਿੱਚ ਪੁਲਸ ਨੂੰ ਮੱਦਦ ਦੇਣ ਲਈ 25 ਰੂਪੇ
ਜੇ ਕਿਸੇ ਸਿੱਖ ਨੂੰ ਪੁਲਸ ਦੀ ਮੱਦਦ ਤੋਂ ਬਿਨਾਂ ਉਸਨੂੰ ਗ੍ਰਿਫਤਾਰ ਕਰਾ ਦੇਵੇ ਜਾਂ ਥਾਣੇ ਵਿੱਚ ਪੇਸ਼ ਕਰ ਦੇਵੇ ਤਾਂ ਉਸਨੂੰ 50 ਰੁਪੈ ਦਿੱਤੇ ਜਾਂਦੇ ਸਨ। ਇੱਕ ਸਿੱਖ ਨੂੰ ਕਤਲ ਕਰਨ ਲਈ 100 ਰੁਪੈ ਅਤੇ ਜੇ ਇੱਕ ਸਿੱਖਾਂ ਦੇ ਜੱਥੇ ਨੂੰ ਗ੍ਰਿਫ਼ਤਾਰ ਕਰਾ ਦੇਵੇ ਤਾਂ ਉਸਦੇ ਲਈ ਮੁਨਾਸਬ ਜਾਗੀਰ ਵੀ ਦਿੱਤੀ ਜਾਂਦੀ ਸੀ। ਜੇ ਉਸ ਵੇਲੇ ਦੇ ਰੁਪੈ ਦੀ ਕੀਮਤ ਨੂੰ ਦੱਸਿਆ ਜਾਵੇ ਤਾਂ ਉਨ੍ਹਾਂ ਦਿਨਾਂ ਵਿੱਚ ਇਹ ਇਨਾਮਾਂ ਦੀ ਰਕਮ ਬਹੁਤ ਜਿਆਦਾ ਸੀ।
ਰਤਨ ਸਿੰਘ ਭੰਗੂ ਦੀ ਲਿਖਤ ਅਨੁਸਾਰ ਜ਼ਕਰੀਆ ਖਾਂ ਨੇ ਇਨ੍ਹਾਂ ਇਨਾਮਾਂ ਦਾ ਖ਼ਾਸ ਤੌਰ ‘ਤੇ ਐਲਾਨ ਇਸ ਤਰ੍ਹਾਂ ਕੀਤਾ ਸੀ ਕਿ ਉਹ ਹਿੰਦੂਆਂ ਤੇ ਜੱਟ ਲੋਕਾਂ ਦੀ ਮਿਲਵਰਤਣ ਤੇ ਮੱਦਦ ਵੀ ਹਾਸਿਲ ਕਰ ਸਕੇ ਅਤੇ ਇਸਨੂੰ ਕਿਸੇ ਹੱਦ ਤੱਕ ਸਫ਼ਲਤਾ ਵੀ ਹੋਈ।
(ਇਹ ਉਪਰਲੀ ਲਿਖਤ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਗਰੰਥ ਦੇ ਸਫ਼ਾ 232-235 ਤੋਂ ਲਈ ਗਈ ਹੈ।)
ਸੈਂਕੜੇ ਹੀ ਹਿੰਦੂ ਤੇ ਮੁਸਲਮਾਨ ਟੋਲੀਆਂ ਵਿੱਚ ਇਕੱਠੇ ਹੋ ਕੇ ਸਿੱਖਾਂ ਦੀ ਭਾਲ ਤੇ ਖੋਜ ਕਰਕੇ ਅਤੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਤਲ ਕਰਨ ਲਈ ਇਨਾਮ ਲੈਣ ਖ਼ਾਤਰ ਤਿਆਰ ਹੋ ਗਏ। ਜਿਵੇਂ ਜਿਵੇਂ ਲੋਕ ਸਿੱਖਾਂ ਨਾਲ ਗਦਾਰੀ ਕਰਨ ਲਈ ਨਿਕਲ ਤੁਰੇ ਤਾਂ ਬਕਾਇਦਾ ਤੇ ਠੀਕ ਠਾਕ ਖ਼ਬਰਾਂ ਉਨ੍ਹਾਂ ਦੀਆਂ ਹਰਕਤਾਂ ਤੇ ਕਾਰਵਾਈਆਂ ਬਾਰੇ ਪਹੁੰਚਣ ਲੱਗੀਆਂ। ਦੂਜੇ ਬੰਨੇ ਜ਼ਕਰੀਆ ਖਾਂ ਨੇ 20 ਹਜ਼ਾਰ ਘੋੜ ਸਵਾਰ ਮੁਗ਼ਲ ਤੇ ਹਿੰਦੁਸਤਾਨੀ ਲੋਕਾਂ ਦੀ ਫ਼ੌਜ ਖੜੀ ਕਰਕੇ ਆਪਣੀ ਲੜਾਕੂ ਸ਼ਕਤੀ ਨੂੰ ਵੀ ਵਧਾ ਲਿਆ। ਇਨ੍ਹਾਂ ਮੁਹਿੰਮਾਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਮੌਤ ਕੇ ਮੂੰਹ ਵਿੱਚ ਧੱਕ ਦਿੱਤਾ ਗਿਆ ਅਤੇ ਜੇਹੜੇ ਬਾਕੀ ਬਚੇ ਰਹੇ ਉਨ੍ਹਾਂ ਨੇ ਆਪਣਾ ਬਚਾਉ ਜੰਮੂ ਤੋਂ ਕਾਂਗੜੇ ਦੀਆਂ ਪਹਾੜੀਆਂ ਵਿੱਚ ਲੱਭਿਆ। ਹਾਲਾਤ ਦਾ ਸਹੀ ਤੇ ਠੀਕ ਨਿਰਣਾ ਕਰਨ ਤੋਂ ਬਿਨਾਂ ਉਸਦੀ ਵਿਉਂਤ ਅਨੁਸਾਰ ਅਤੇ ਬੜੀ ਅਕਲਮੰਦੀ ਨਾਲ ਇਸਨੂੰ ਅਮਲ ਵਿੱਚ ਲਿਆਉਣ ਨਾਲ ਗਵਰਨਰ ਨੂੰ ਬਹੁਤ ਜਿਆਦਾ ਲਾਹਾ ਹੋਇਆ। ਤੇ ਸਿੱਖ ਇੱਕ ਵਾਰ ਫਿਰ ਆਪਣੀ ਜ਼ਿੰਦਗੀ ਬਚਾਉਣ ਦੀ ਜਦੋਜਹਿੰਦ ਦੇ ਪੜਾਅ (ਮੰਜ਼ਿਲ) ਵੱਲ ਧੱਕ ਦਿੱਤੇ ਗਏ।
ਜਿਸ ਵੱਲੋਂ ਜ਼ਕਰੀਆ ਖਾਂ ਬਾਗੀਆਂ ਦੇ ਵਿਰੁੱਧ ਆਪਣੀ ਜੰਗ ਜਿੱਤ ਲੈਣ ਦੇ ਨੇੜੇ ਸੀ ਤਾਂ ਓਸਨੂੰ ਬਾਦਸ਼ਾਹ ਵੱਲੋਂ ਦਿੱਲੀ ਤੋਂ ਹੁਕਮ ਮਿਲਿਆ ਕਿ ਓਹ ਆਪਣੇ ਸਾਲਾਨਾ ਖਰਾਜ਼ ਦੀ ਬਕਾਇਆ ਰਕਮ ਦੇਣ ਅਤੇ ਇਸ ਰਕਮ ਦੀ ਮੰਗ ਦੇ ਨੋਟਿਸ ਦੇ ਨਾਲ ਹੀ ਖਰਾਜ਼ ਦੀ ਰਕਮ ਨੂੰ ਸਹੀ ਸਲਾਮਤ ਦਿੱਲੀ ਪਹੁੰਚਾਉਣ ਤੇ ਜੋ ਲੋੜ ਪਵੇ ਤਾਂ ਜ਼ਬਰ ਨਾਲ ਇਹ ਰਕਮ ਉਗਰਾਹੁਣ ਲਈ ਦੋ ਹਜ਼ਾਰ ਸਿਪਾਹੀਆਂ ਦੀ ਮਜ਼ਬੂਤ ਫ਼ੌਜ ਵੀ ਭੇਜ ਦਿੱਤੀ ਗਈ। ਇਹ ਗੱਲ ਸਲਤਨਤ ਲਈ ਨਾ-ਮੁਆਫ਼ਕ ਤੇ ਇੱਕ ਵੱਡੇ ਘਾਟੇ ਵਾਲਾ ਬੁਰਾ ਸ਼ਗਨ ਸੀ, ਪਰ ਸਿੱਖਾਂ ਦੇ ਲਈ ਇਹ ਇੱਕ ਈਸ਼ਵਰੀ ਵਰਦਾਨ ਸੀ। ਲਾਹੌਰ ਦਾ ਖ਼ਜ਼ਾਨਾ ਬਿਲਕੁਲ ਖ਼ਾਲੀ ਹੋ ਚੁੱਕਾ ਸੀ। ਕਿਉਂਕਿ ਮੁਗ਼ਲ ਸਰਕਾਰ ਦੀ ਮਾਲੀ ਹਾਲਤ ਪੁਰਾਣੇ ਸਮਿਆਂ ਵਰਗੀ ਸੀ ਅਤੇ ਇੱਕ ਲੰਮੀ ਮੁੱਦਤ ਤੱਕ ਚੱਲਣ ਵਾਲੀ ਬਗ਼ਾਵਤ ਨੂੰ ਦਬਾਉਣ ਵਾਲੀ ਜੰਗੀ ਭਾਰ ਨਹੀਂ ਚੁੱਕ ਸਕਦੀ ਸੀ। ਪਰ ਇਸਦੇ ਬਾਵਜੂਦ ਖਰਾਜ਼ ਤਾਂ ਹਰ ਹਾਲਤ ਦੇਣਾ ਹੀ ਸੀ। ਇੱਕ ਵਾਰ ਫਿਰ ਜ਼ਕਰੀਆ ਖਾਂ ਸਿੱਖਾਂ ਬਾਰੇ ਸਭ ਕੁਝ ਭੁੱਲ ਗਿਆ ਅਤੇ ਉਸਦਾ ਆਪਣਾ ਅਹੁਦਾ ਵੀ ਖਰਾਜ਼ ਤਾਰੇ ਬਿਨਾਂ ਸੁਰੱਖਿਅਤ ਨਹੀਂ ਸੀ। ਇਸਦਾ ਮਤਲਬ ਇਹ ਸੀ ਕਿ ਹਰ ਹੀਲੇ ਵਸੂਲੀ ਕੀਤੀ ਜਾਵੇ ਅਤੇ ਇਸਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਵਿਰੁੱਧ ਸਭ ਕਾਰਵਾਈਆਂ ਨੂੰ ਛੱਡਣਾ ਪਿਆ। ਜਿਸਦੇ ਬਦਲੇ ਵਿੱਚ ਸਿੱਖਾਂ ਨੂੰ ਇਹ ਮੌਕਾ ਮਿਲ ਗਿਆ, ਕਿ ਉਹ ਦੁਬਾਰਾ ਖ਼ਾਸ ਚੋਣਗੀਆਂ ਥਾਵਾਂ ਉੱਤੇ ਅਤੇ ਖ਼ਾਸ ਵਕਤ ਉੱਤੇ ਛੋਟੇ ਮੋਟੇ ਐਕਸ਼ਨ (ਕਾਰਵਾਈਆਂ ਸ਼ੁਰੂ ਕਰ ਦੇਣ। ਫਿਰ ਵੀ ਉਸ ਵੇਲੇ ਕਿਵੇਂ ਨਾ ਕਿਵੇਂ ਜ਼ਕਰੀਆ ਖਾਂ ਨੇ ਕੁਝ ਲੱਖ ਰੁਪੈ ਦੇਣ ਦਾ ਬੰਦੋਬਸਤ ਕੀਤਾ ਅਤੇ ਸ਼ਾਹੀ ਦੂਤਾਂ ਨੂੰ ਅਦਾ ਕਰਨ ਵਾਲੀ ਰਕਮ ਦਾ ਕੁਝ ਹਿੱਸਾ ਦੇਕੇ ਵਾਪਸ ਰਵਾਨਾ ਕਰ ਦਿੱਤਾ। ਸਿੱਖਾਂ ਨੂੰ ਵੀ ਇਸ ਗੱਲ ਦੀ ਖ਼ਬਰ ਮਿਲ ਗਈ ਅਤੇ ਉਨ੍ਹਾਂ ਫ਼ੈਸਲਾ ਕਰ ਲਿਆ ਕਿ ਰਕਮ ਲੈ ਕੇ ਜਾਣ ਵਾਲੇ ਕਾਫਲੇ ਤੇ ਗਾਰਦ ਨੂੰ ਰਸਤੇ ਵਿੱਚ ਹੀ ਲੁੱਟ ਲਿਆ ਜਾਵੇ। ਪਰ ਸਿੱਖ ਦੋ ਹਜ਼ਾਰ ਨਰੋਈ ਫ਼ੌਜ ਦਾ ਟਾਕਰਾ ਕਰਨ ਦੀ ਸ਼ਕਤੀ ਨਹੀਂ ਰੱਖਦੇ ਸਨ। ਜਿਹੜੀ ਖਰਾਜ਼ ਦੀ ਰਕਮ ਨੂੰ ਆਪਣੀ ਰੱਖਿਆ ਵਿੱਚ ਤੇ ਪਹਿਰੇ ਵਿੱਚ ਲੈ ਕੇ ਜਾ ਰਹੀ ਸੀ। ਇਸ ਲਈ ਉਨ੍ਹਾਂ ਨੇ ਇੱਕ ਜੰਗੀ ਚਾਲ ਚੱਲੀ। ਇੱਕ ਦਿਨ ਸ਼ਾਮ ਨੂੰ ਜਦੋਂ ਇਹ ਕਾਫਲਾ ਸਰਾਂ ਨੂਰਦੀਨ ਵਿੱਚ ਪੜਾਅ ਦੀ ਤਿਆਰੀ ਕਰ ਰਿਹਾ ਸੀ ਤਾਂ ਸਿੱਖਾਂ ਦੀ ਇੱਕ ਪਾਰਟੀ (ਛਾਪੇਮਾਰ ਜੱਥਾ) ਇੱਕ ਪਾਸੇ ਤੋਂ ਅੱਗੇ ਵਧੀ ਅਤੇ ਦੂਰ ਤੋਂ ਹੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਲਗਭਗ ਸਾਰੀ ਦੀ ਸਾਰੀ ਮੁਗ਼ਲ ਫ਼ੌਜ ਜੇਹੜੀ ਸਰਾਂ ਵਿੱਚ ਠਹਿਰੀ ਹੋਈ ਸੀ। ਸਿੱਖਾਂ ਉੱਤੇ ਟੁੱਟ ਪਈ ਤੇ ਸਿੱਖ ਪਿੱਛੇ ਹਟ ਗਏ, ਜਦਕਿ ਆਪਣੀ ਨਿਗ੍ਹਾ ਉਨ੍ਹਾਂ ਉੱਤੇ ਕਾਇਮ ਰੱਖੀ। ਫ਼ੌਜਾਂ ਨੇ ਉਨ੍ਹਾਂ ਦਾ ਦੂਰ ਤੱਕ ਅੱਗੇ ਵੱਧਕੇ ਪਿੱਛਾ ਕੀਤਾ ਅਤੇ ਸਿੱਖ ਹੋਰ ਪਿੱਛੇ ਹਟਦੇ ਗਏ। ਇਸ ਤਰ੍ਹਾਂ ਸਿੱਖ ਉਨ੍ਹਾਂ ਨੂੰ ਸਰਾਂ ਤੋਂ ਦੂਰ ਤੱਕ ਲੈ ਜਾਣ ਵਿੱਚ ਸਫ਼ਲ ਹੋ ਗਏ। ਜਿੱਥੇ ਕਿ ਖਜਾਨਾ ਰੱਖਿਆ ਹੋਇਆ ਸੀ ਇਸ ਤੋਂ ਪਿੱਛੋਂ ਸਿੱਖਾਂ ਦੀ ਇੱਕ ਹੋਰ ਪਾਰਟੀ, ਉਲਟੇ ਪਾਸੇ ਤੋਂ ਉਨ੍ਹਾਂ ਵੱਲ ਅੱਗੇ ਵਧੀ ਅਤੇ ਝੱਟ-ਪੱਟ ਖਜਾਨੇ ਉੱਤੇ ਟੁੱਟ ਪਈ। ਉਨ੍ਹਾਂ ਨੇ ਗਾਰਦ (ਪਹਿਰੇਦਾਰਾਂ) ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਖਜਾਨਾ ਚੁਕ ਕੇ ਉਸੇ ਰਸਤੇ ਵੱਲ ਚੱਲ ਪਏ ਜਿਧਰੋਂ ਆਏ ਸੀ ਤੇ ਨਜ਼ਰਾਂ ਤੋਂ ਗਾਇਬ ਹੋ ਗਏ। ਇਸ ਤੋਂ ਪਿੱਛੋਂ ਜੇਹਾ ਕਿ ਉਨ੍ਹਾਂ ਦਾ ਪਹਿਲਾਂ ਹੀ ਪਲਾਨ ਬਣ ਚੁੱਕਾ ਸੀ, ਸਿੱਖਾਂ ਦਾ ਪਹਿਲਾ ਜੱਥਾ ਜੇਹੜਾ ਸ਼ਾਹੀ ਫ਼ੌਜਾਂ ਨੂੰ ਆਪਣਾ ਪਿੱਛਾ ਕਰਨ ਲਈ ਭਰਮਾ ਚੁੱਕਾ ਸੀ। ਲੜਾਈ ਕਰਨ ਤੋਂ ਪਿੱਛੇ ਹਟ ਗਿਆ ਅਤੇ ਪਿੱਛੇ ਨੂੰ ਹੀ ਦੌੜ ਗਿਆ ਅਤੇ ਦੁਸ਼ਮਣ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਪਿੱਛਾ ਕਰਨਾ ਛੱਡ ਦੇਵੇ। ਥੱਕੇ ਟੁੱਟੇ ਤੇ ਭੁੱਖੇ ਫ਼ੌਜੀ ਸਿਪਾਹੀ ਜਦੋਂ ਮੁੜਕੇ ਸਰਾਂ ਨੂੰ ਵਾਪਸ ਆਏ ਉਨ੍ਹਾਂ ਨੂੰ ਪਤਾ ਲਗਿਆ ਕਿ ਗਾਰਦ ਨੂੰ ਕਤਲ ਕਰ ਦਿੱਤਾ ਹੈ ਤੇ ਖਜਾਨਾ ਉੱਥੇ ਨਹੀਂ ਹੈ। ਲੜਨ ਦਾ ਠੱਗੀ ਭਰਿਆ ਤੇ ਮਕਰ ਫਰੇਬ ਦਾ ਅਪਮਾਨ ਜਨਕ ਢੰਗ ਤੇ ਸ਼ਰਾਫਤ ਤੋਂ ਪਰੇ ਗੈਰ ਸਿਪਾਹੀਆਂ ਵਾਲਾ ਕਾਰਨਾਮਾ ਇਸ ਸਿੱਧੀ ਤੇ ਸਾਫ਼ ਡਾਕਾਜਨੀ ਤੇ ਲੁੱਟ ਨੇ ਸ਼ਹਿਨਸ਼ਾਹ ਦਾ ਗੁੱਸਾ ਹੋਰ ਵੀ ਭੜਕਾ ਦਿੱਤਾ ਅਤੇ ਗਵਰਨਰ ਤੇ ਉਸਦੇ ਸਿਪਾਹੀਆਂ ਵਿੱਚ ਵੀ ਕਰੋਧ ਦੀ ਅੱਗ ਭੜਕ ਉਠੀ। ਸ਼ਾਹੀ ਅਦਾਲਤ (ਦਰਬਾਰ) ਵੀ ਗੁੱਸੇ ਨਾਲ ਲਾਲ ਪੀਲੇ ਹੋ ਗਏ ਕਿ ਇਹ ਕੀ ਹੋ ਗਿਆ। ਸਿੱਖਾਂ ਦੇ ਇਨ੍ਹਾਂ ਭੁਚਲਾ ਦੇਣ ਵਾਲੇ ਕਪਟ ਭਰੇ ਦਾਅ ਪੇਚਾਂ ਤੋਂ ਉਹ ਬੇਹੱਦ ਦੁਖੀ ਹੋ ਉਠੇ। ਦਿੱਲੀ ਤੋਂ ਹੋਰ ਕੁਮਕ ਆਉਣ ਲੱਗੀ ਤਾਂ ਕਿ 20 ਹਜ਼ਾਰ ਪਹਿਲਾਂ ਵਾਲੀ ਮਜ਼ਬੂਤ ਸੂਬੇ ਦੀ ਫ਼ੌਜ ਦੇ ਸਿਪਾਹੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਇਸ ਤਰ੍ਹਾਂ ਸਿੱਖ ਬਾਗੀਆਂ ਦਾ ਚੰਗੀ ਤਰ੍ਹਾਂ ਪਿੱਛਾ ਕਰਕੇ ਬੇਕਿਰਕੀ ਨਾਲ ਉਨ੍ਹਾਂ ਦਾ ਸ਼ਿਕਾਰ ਖੇਡਣ ਦਾ ਹੁਕਮ ਚਾੜ ਦਿੱਤਾ ਗਿਆ। ਪਰ ਸਿੱਖ (ਬਾਗੀ) ਉਨ੍ਹਾਂ ਨੂੰ ਭਾਲਿਆਂ ਵੀ ਕਿਤੋਂ ਮਿਲਦੇ ਨਹੀਂ ਸਨ। ਕਿਉਂਕਿ ਉਹ ਪਹਿਲਾਂ ਹੀ ਦੁਸ਼ਮਣ ਦੇ ਜਵਾਬੀ ਹਮਲੇ ਤੋਂ ਬਚਣ ਲਈ ਦੂਰ ਸ਼ਿਵਾਲਕ ਦੇ ਪਹਾੜੀ ਇਲਾਕੇ ਵੱਲ ਚਲੇ ਗਏ ਸਨ। ਸ਼ਾਹੀ ਫ਼ੌਜਾਂ ਦੇ ਸਿਪਾਹੀ ਜਿਨ੍ਹਾਂ ਨੂੰ ਵਧੇਰੇ ਗਿਣਤੀ ਵਿੱਚ ਸਿੱਖ ਨਹੀਂ ਮਿਲ ਸਕੇ ਸਨ ਤੇ ਉਹ ਉਨ੍ਹਾਂ ਉੱਤੇ ਵਾਰ ਨਹੀਂ ਕਰ ਸਕੇ ਸਨ, ਆਪਣੀ ਅਸਫ਼ਲਤਾ ਦਾ ਧੱਬਾ ਲਾਕੇ ਵਾਪਸ ਮੁੜਨਾ ਵੀ ਪਸੰਦ ਨਹੀਂ ਕਰਦੇ ਸਨ। ਉਨ੍ਹਾਂ ਨੇ ਹਰ ਦਾੜੀ ਵਾਲੇ ਆਦਮੀ ਨੂੰ ਜੋ ਵੀ ਉਨ੍ਹਾਂ ਨੂੰ ਰਸਤੇ ਵਿੱਚ ਮਿਲ ਗਿਆ, ਮੌਤ ਦੇ ਘਾਟ ਉਤਾਰ ਦਿੱਤਾ। ਕਰੋਧ ਵਿੱਚ ਆਏ ਜ਼ਕਰੀਆ ਖਾਂ ਨੇ ਆਪਣੀ ਉਸਾਰੂ ਅਕਲ ਦਾ ਲੜ ਛੱਡਕੇ ਅਜੇਹੇ ਕੁੱਲ ਪਿੰਡਾਂ ਨੂੰ ਤਬਾਹ ਤੇ ਮਲੀਆ ਮੇਟ ਕਰ ਦੇਣ ਦਾ ਹੁਕਮ ਦੇ ਦਿੱਤਾ, ਜਿੱਥੇ ਕਿ ਉਸਨੂੰ ਸਿੱਖਾਂ ਨੂੰ ਪਨਾਹ (ਸ਼ਰਨ) ਦੇਣ ਦਾ ਰਤੀ ਭਰ ਵੀ ਸ਼ੱਕ ਸੀ। ਸਿੱਖਾਂ ਦੇ ਸੰਬੰਧੀਆਂ, ਭੈਣਾਂ ਭਰਾਵਾਂ ਤੇ ਸਾਕ ਸਕੀਰੀਆਂ ਨੂੰ ਉਨ੍ਹਾਂ ਦੇ ਮਜ਼ਬ ਦਾ ਲਿਹਾਜ਼ ਰੱਖੇ ਬਿਨਾਂ ਜੋ ਵੀ ਉਹ ਮੰਨਦੇ ਸਨ ਉਨ੍ਹਾਂ ਨੂੰ ਬੇਹੱਦ ਤੰਗ ਤੇ ਪਰੇਸ਼ਾਨ ਕੀਤਾ ਗਿਆ ਅਤੇ ਪਰਜਾ ਨੂੰ ਬੁਰੀ ਤਰ੍ਹਾਂ ਲੁੱਟਿਆ ਤੇ ਕੁੱਟਿਆ ਗਿਆ ਜਿਥੋਂ ਦਾ ਕਿਤੇ ਇੱਕ ਵੀ ਸਿੱਖ ਜੱਥੇ ਦੇ ਨਾਲ ਸ਼ਾਮਿਲ ਹੋਇਆ ਸੁਣ ਲਿਆ। ਉਸ ਪਿੰਡ ਨੂੰ ਹੀ ਢਾਹਕੇ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਅਤੇ ਇਸ ਤੋਂ ਪਿੱਛੋਂ ਉਹ ਫ਼ੌਜ ਆਪਣੇ ਪਿੱਛੋਂ ਸੜੀਆਂ ਹੁੰਦੀਆਂ ਝੁੱਗੀਆਂ ਤੇ ਲਾਸ਼ਾਂ ਦੀ ਬਦਬੂ ਤੇ ਸੜੇਹਾਨ ਛੱਡਕੇ ਵਾਪਸ ਮੁੜੀ। ਪਰ ਬਗ਼ਾਵਤ ਦੀ ਅਸਲੀ ਜੜ੍ਹ ਤੇ ਗੁਲੀ (Hard Core) ਨੂੰ ਉਹ ਤਬਾਹ ਨਾ ਕਰ ਸਕੀ। ਇਸ ਤਰ੍ਹਾਂ ਗਵਰਨਰ ਲੋਕਾਂ ਦੀ ਸਦਭਾਵਨਾ ਤੇ ਹਮਦਰਦੀ ਨੂੰ ਗਵਾ ਬੈਠਾ ਜੇਹੜੀ ਉਸਨੇ ਬੜੇ ਜਫਰ ਜਾਲਕੇ ਕਈ ਸਾਲਾਂ ਦੀ ਮੇਹਨਤ ਨਾਲ ਬਣਾਈ ਸੀ। ਉਸਨੇ ਕਈਆਂ ਸਾਲਾਂ ਤੋਂ ਜੋ ਕੁਝ ਬਣਾਇਆ ਸੀ ਉਹ ਕੁਝ ਹਫਤਿਆਂ ਵਿੱਚ ਹੀ ਬਹੁਤ ਸਾਰੇ ਪਿੰਡਾਂ ਦੀ ਵਸੋਂ ਨੂੰ ਉਜਾੜਕੇ ਖੁਹਾ ਬੈਠਾ। ਸੈਂਕੜੇ ਹੀ ਉਹ ਕਿਸਾਨ ਜੇਹੜੇ ਇਨ੍ਹਾਂ ਕਾਰਵਾਈਆਂ ਤੋਂ ਡਰਕੇ ਬੜੇ ਭੈਭੀਤ ਹੋ ਕੇ, ਮੁਸੀਬਤਾਂ, ਦੁੱਖ ਤਕਲੀਫਾਂ ਤੇ ਬੇਇਜਤੀਆਂ ਕਰਵਾਕੇ ਮਜਬੂਰ ਹੋ ਗਏ ਕਿ ਉਹ ਜੰਗਲਾਂ ਦੀ ਤਰਫ ਜਾਨਾਂ ਬਚਾਉਣ ਲਈ ਭੱਜ ਜਾਣ ਅਤੇ ਆਪਣੀ ਹੋਣੀ ਨੂੰ ਸਿੱਖਾਂ ਦੇ ਨਾਲ ਜੋੜ ਲੈਣ। ਇਸ ਤਰ੍ਹਾਂ ਇੱਕ ਗ਼ਲਤ ਕਦਮ ਚੁੱਕਣ ਨਾਲ ਦੂਰ ਅੰਦੇਸ਼ੀ ਦਾ ਲੜ ਛੱਡਕੇ ਸਰਕਾਰੀ ਗੱਡੀ ਉਲਟ ਪੁਲਟ ਹੋ ਗਈ ਸੀ ਅਤੇ ਉਹ ਜੰਗ ਜਿਸਨੂੰ ਜ਼ਕਰੀਆ ਖਾਂ ਨੇ ਲਗਭਗ ਜਿੱਤ ਲਿਆ ਸੀ, ਉਹ ਉਸਨੇ ਕਾਹਲੀ ਵਿੱਚ ਬਦਲਾ ਲੈਣ ਦੀ ਇਸ ਹਵਸ ਦੇ ਕਾਰਨਾਮੇ ਨਾਲ ਹਾਰ ਲਈ। ਜਦੋਂ ਸ਼ਾਹੀ ਫ਼ੌਜਾਂ ਦਿੱਲੀ ਵਾਪਸ ਮੁੜ ਆਈਆਂ ਤੇ ਹਾਲਾਤ ਵਿੱਚ ਕੁਝ ਸ਼ਾਂਤੀ ਦਾ ਵਾਤਾਵਰਨ ਆ ਗਿਆ ਤਾਂ ਜ਼ਕਰੀਆ ਖਾਂ ਨੇ ਬਗ਼ਾਵਤ ਨੂੰ ਦਬਾਉਣ ਦੇ ਮਸਲੇ ਨੂੰ ਸੁਲਝਾਉਣ ਲਈ ਬੜੀ ਗੰਭੀਰਤਾ ਨਾਲ ਮੁੜ ਵਿਚਾਰ ਕੀਤੀ। ਪਿਛਲੇ ਸਮੇਂ ਦੀਆਂ ਫ਼ੌਜੀ ਕਾਰਵਾਈਆਂ ਨਾਲ ਸਿੱਖਾਂ ਦੇ ਵਿਰੁੱਧ ਉਨ੍ਹਾਂ ਨੂੰ ਕਾਫੀ ਹੱਦ ਤੱਕ ਕਾਮਯਾਬੀ ਹੋਈ ਸੀ। ਪਰ ਹੁਣ ਇਨ੍ਹਾਂ ਜੁਲਮੀ ਕਾਰਨਾਮਿਆਂ ਤੇ ਅੰਨੇਵਾਹ ਲੋਕਾਂ ਉੱਤੇ ਜ਼ਬਰ ਢਾਹੁਣ ਤੇ ਕਤਲਾਮ ਕਰਨ ਨਾਲ ਪਿਛਲਾ ਕੀਤਾ ਸਭ ਕੁਝ ਕਾਫੂਰ ਹੋ ਚੁੱਕਿਆ ਸੀ। ਸਗੋਂ ਇਸਨੇ ਆਮ ਲੋਕਾਂ ਦੇ ਅੰਦਰ ਆਪਣੀ ਜਾਨਮਾਲ ਦੀ ਰਾਖੀ ਨਾ ਹੋਣ ਦੇ ਜਜ਼ਬੇ ਨੂੰ ਹੋਰ ਵੀ ਵਧਾ ਦਿੱਤਾ, ਜੇਹੜੀ ਕਿ ਸਿੱਖਾਂ ਵੱਲੋਂ ਵੀ ਏਨੇ ਥੋੜੇ ਚਿਰ ਵਿੱਚ ਅਜੇਹੀ ਹਾਲਤ ਪੈਦਾ ਨਹੀਂ ਹੋ ਸਕੀ ਸੀ। ਉਸਨੇ ਇਹ ਵੀ ਸਮਝ ਲਿਆ ਕਿ ਲੋਕਾਂ ਨੂੰ ਦਬਾਉਣ ਤੇ ਭੈ-ਭੀਤ ਕਰਨ ਦਾ ਇਹ ਚੱਕਰ ਜੋ ਹਕੂਮਤ ਵੱਲੋਂ ਹੋਰ ਕੁਝ ਚਿਰ ਤੱਕ ਜਾਰੀ ਰਿਹਾ, ਤਾਂ ਇਸਦਾ ਅਸਰ ਇਹ ਹੋਵੇਗਾ, ਕਿ ਸਾਰੇ ਸੂਬੇ ਦੀ ਹਿੰਦੂ ਤੇ ਜੱਟ ਅਬਾਦੀ ਮਿਟ ਜਾਵੇਗੀ। ਉਹ ਸਮਝਦਾ ਸੀ ਕਿ ਉਸਨੇ ਸਿੱਖਾਂ ਨੂੰ ਇੱਕ ਸਬਕ ਸਿੱਖਾ ਦਿੱਤਾ ਹੈ ਅਤੇ ਹੁਣ ਉਨ੍ਹਾਂ ਨੂੰ ਮੁਕਾ ਦੇਣ ਦਾ ਵਕਤ ਹੈ ਕਿ ਉਹ ਆਪਣੀਆਂ ਵੈਰ ਵਿਰੋਧ ਦੀਆਂ ਕਾਰਵਾਈਆਂ ਤੋਂ ਹਟ ਜਾਣ ਅਤੇ ਪੁਰ ਅਮਨ ਢੰਗ ਨਾਲ ਰਹਿਣ। ਇਨ੍ਹਾਂ ਹੀ ਵਿਚਾਰਾਂ ਤੇ ਮਨੋਬਿਰਤੀ ਅਧੀਨ ਉਸਨੇ ਸਿੱਖਾਂ ਨੂੰ ਅਮਨ ਤੇ ਸੁਲ੍ਹਾ ਨਾਲ ਰਹਿਣ ਲਈ ਕੁਝ ਸ਼ਰਤਾਂ ਪੇਸ਼ ਕੀਤੀਆਂ, ਜੋ ਇਹ ਸਨ :-
- ਖ਼ਾਲਸੇ ਦੀ ਜੇਲ੍ਹਾਂ ਵਿਚੋਂ ਆਮ ਰਿਹਾਈ ਅਤੇ ਮਾਫੀ, ਜੇਹੜੀ ਕਿ ਹਥਿਆਰਾਂ ਦੀ ਵਰਤੋਂ ਛੱਡਕੇ ਸ਼ਾਂਤਮਈ ਜ਼ਿੰਦਗੀ ਬਤੀਤ ਕਰਨ
- ਕੁੱਲ ਲੋਕਾਂ ਨੂੰ ਆਪਣੇ ਆਪਣੇ ਧਰਮ ਤੇ ਮਜ਼ਬ ਵਿੱਚ ਰਹਿਣ ਦੀ ਪੂਰੀ ਅਜਾਦੀ ਹੋਵੇਗੀ।
- ਖ਼ਾਲਸੇ ਨੂੰ ਇੱਕ ਲੱਖ ਰੁਪੈ ਦੀ ਸਾਲਾਨਾ ਜਾਗੀਰ ਦਿੱਤੀ ਜਾਵੇਗੀ।
- ਖ਼ਾਲਸੇ ਦੇ ਸ਼੍ਰੋਮਣੀ ਲੀਡਰ (ਵੱਡੇ ਆਗੂ ਨੂੰ ਨਵਾਬੀ ਦਾ ਖਿਤਾਬ ਤੇ ਸਨਮਾਨ ਦੀ ਪੋਸ਼ਾਕ ਦਿਤੀ ਜਾਵੇਗੀ। (ਪੰਥ ਪ੍ਰਕਾਸ਼ ਸਫਾ 211-16) ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ, ਜਿਸ ਉੱਤੇ ਸਾਨੂੰ ਵੀ ਯਕੀਨ ਕਰਨਾ ਹੀ ਹੋਵੇਗਾ ਕਿ ਇਸ ਅਮਨ ਤੇ ਸੁਲ੍ਹਾ ਦੀ ਪੇਸ਼ਕਸ਼ ਲਈ ਗਵਰਨਰ ਨੂੰ ਬਾਦਸ਼ਾਹ ਵਲੋਂ ਮਨਜ਼ੂਰੀ ਮਿਲ ਚੁੱਕੀ ਸੀ। ਜਦੋਂ ਇਹ ਸਮਝੌਤਾ ਤੇ ਸੁਲ੍ਹਾ ਹੋ ਗਈ ਤਾਂ ਛੇਤੀ ਹੀ ਮਗਰੋਂ ਸਿੱਖਾਂ ਨੂੰ ਆਮ ਮਾਫੀ ਦੀ ਸ਼ਰਤ ਤੇ ਅਮਲ ਹੋਣ ਲੱਗਾ ਸਿੱਖਾਂ ਨੂੰ ਅੰਮ੍ਰਿਤਸਰ ਜਾਣ ਲਈ ਸੁਰੱਖਿਅਤ ਰਸਤੇ ਰਾਹੀਂ ਲੰਘਣ ਲਈ ਆਗਿਆ ਦੇ ਦਿੱਤੀ ਗਈ। ਜਿੱਥੋਂ ਕਿ ਸਰਬੱਤ ਖ਼ਾਲਸੇ ਦੀ ਆਮ ਇਕੱਤ੍ਰਤਾ ਅਮਨ ਦੀਆਂ ਉਕਤ ਸ਼ਰਤਾਂ ਉੱਤੇ ਵਿਚਾਰ ਤੋਂ ਬਹਿਸ ਕਰਨ ਲਈ ਬੁਲਾਈ ਗਈ ਸੀ। ਬਹਿਸ ਦੇ ਦੌਰਾਨ ਬਹੁਤ ਸਾਰੇ ਸਿੱਖਾਂ ਨੇ ਇਸਦੀ ਕਰੜੀ ਵਿਰੋਧਤਾ ਕੀਤੀ, ਜਿਸਨੂੰ ਉਨ੍ਹਾਂ ਨੇ ਅਮਨ ਤੇ ਸੁਲ੍ਹਾ ਖਰੀਦਣ ਨੂੰ ਆਪਣੀ ਬੇਇਜ਼ਤੀ ਤੇ ਸ਼ਾਨ ਦੇ ਉਲਟ ਸਮਝਿਆ, ਉਨ੍ਹਾਂ ਦੀ ਦਲੀਲਬਾਜ਼ੀ ਦੀ ਇਹ ਲਾਈਨ ਸੀ ਕਿ ਧਰਮ ਸਾਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦਾ, ਕਿ ਅਸੀਂ ਮੁਗਲਾਂ ਦੇ ਅਧੀਨ ਉਨ੍ਹਾਂ ਦੀ ਮੁਲਾਜਮਤ ਕਬੂਲ ਕਰ ਲਈਏ। ਇਹਨਾਂ ਦਲੀਲਾਂ ਦਾ ਉੱਤਰ ਦਿੰਦੇ ਹੋਏ ਉਸ ਵੇਲੇ ਦੇ ਲੀਡਰਾਂ ਨੇ ਇਹ ਸਾਫ਼ ਸਾਫ਼ ਕਿਹਾ ਕਿ ਜਾਗੀਰ ਲੈਣ ਉੱਤੇ ਰਜਾਮੰਦੀ ਜ਼ਾਹਿਰ ਕਰਨਾ, ਮੁਲਾਜਮਤ ਕਬੂਲ ਕਰ ਲੈਣਾ ਨਹੀਂ ਹੈ। ਇਸ ਤੋਂ ਪਿੱਛੋਂ ਕੇਵਲ ਨਵਾਬੀ ਦੇ ਸਨਮਾਨ ਦੇਣ ਉੱਤੇ ਖੂਬ ਗਰਮਾਂ ਗਰਮ ਬਹਿਸ ਤੇ ਝੜਪ ਹੋਈ ਅਤੇ ਬਹੁਤ ਰੌਲਾ ਰੱਪਾ ਪਿਆ। ਉਹ ਸਿੱਖ ਜਿਨ੍ਹਾਂ ਨੇ ਇਨ੍ਹਾਂ ਸ਼ਰਤਾਂ ਦੇ ਵਿਰੁੱਧ ਅਵਾਜ਼ ਬੁਲੰਦ ਕੀਤੀ ਉਨ੍ਹਾਂ ਨੇ ਇਹ ਦਲੀਲ ਵੀ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਨੇ ਖ਼ਾਲਸੇ ਉੱਤੇ ਰਾਜ ਬਖਸ਼ਣ ਦੀ ਜ਼ਿੰਮੇਦਾਰੀ ਲਾਈ ਸੀ, ਇਸ ਲਈ ਉਹ ਇਸ ਤੋਂ ਘੱਟ ਕਿਸੇ ਵੀ ਸ਼ਰਤ ਉੱਤੇ ਫ਼ੈਸਲਾ ਜਾਂ ਸਮਝੌਤਾ ਸਵੀਕਾਰ ਨਹੀਂ ਕਰਨਗੇ। ਦੂਜੇ ਬੰਨੇ ਖ਼ਾਲਸੇ ਵਿੱਚ ਬਹੁਤ ਸਾਰੇ ਅਜੇਹੇ ਲੋਕ ਵੀ ਸਨ ਜੇਹੜੇ ਖ਼ਿਆਲ ਕਰਦੇ ਸਨ ਅਮਨ ਤੇ ਸੁਲ੍ਹਾ ਦੀਆਂ ਸ਼ਰਤਾਂ ਬਹੁਤ ਅਨਕੂਲ ਤੇ ਲਾਹੇਵੰਦ ਹਨ। ਪਿੱਛੋਂ ਦੀ ਘਟਨਾਵਾਂ ਨੇ ਇਹ ਪ੍ਰਗਟ ਕਰ ਦਿੱਤਾ ਕਿ ਸਿੱਖਾਂ ਨੇ ਇਹ ਸ਼ਰਤਾਂ ਇੱਕ ਸਦੀਵ ਅਮਨ ਦੇ ਤੌਰ ‘ਤੇ ਕਬੂਲ ਤੇ ਮਨਜੂਰ ਨਹੀਂ ਕੀਤੀਆਂ ਸਨ। ਸਗੋਂ ਇਹ ਇੱਕ ਆਰਜੀ ਸਲ੍ਹਾ ਹੀ ਕੀਤੀ ਗਈ ਸੀ ਅਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਹ ਸੁਲ੍ਹਾ ਜਾਂ ਸਮਝੌਤਾ ਕੇਵਲ ਆਪਣੀ ਤਿਆਰੀ ਲਈ ਮੇਹਨਤ ਲੈਣ ਲਈ ਸਮੇਂ ਤੇ ਅੱਗੇ ਨੂੰ ਵਧਣ ਲਈ ਹੀ ਕੀਤਾ ਸੀ।
ਇੱਕ ਵਾਰ ਜਦੋਂ ਸੁਲ੍ਹਾ ਦੀਆਂ ਸ਼ਰਤਾਂ ਮੰਨ ਲਈਆਂ ਗਈਆਂ ਤਾਂ ਸਵਾਲ ਪੈਦਾ ਹੋਇਆ, ਕਿ ਸਿੱਖਾਂ ਦਾ ਸ਼੍ਰੋਮਣੀ ਲੀਡਰ ਕੌਣ ਹੋਵੇਗਾ, ਜਿਸਨੂੰ ਇਹ ਨਵਾਬੀ ਦਾ ਖਿਤਾਬ ਬਖਸ਼ਿਆ ਜਾਵੇਗਾ। ਬੰਦਾ ਸਿੰਘ ਬਹਾਦਰ ਦੀ ਮੌਤ ਪਿੱਛੋਂ ਸਿੱਖ ਇੱਕ ਤਰ੍ਹਾਂ ਨਾਲ ਬਿਨਾਂ ਲੀਡਰ ਦੇ ਹੀ ਇੱਕ ਭਾਈਚਾਰਾ ਬਣਕੇ ਰਹਿ ਗਏ ਸਨ। ਖ਼ਾਲਸੇ ਦੀ ਬਣਤਰ ਦੇ ਮੂਲ ਆਦਰਸ਼ਾਂ ਵਿੱਚ ਲੀਡਰ ਦੀ ਕੋਈ ਸ਼ਰਤ ਨਹੀਂ ਸੀ। ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਸਮੁੱਚੇ ਤੌਰ ‘ਤੇ ਲੀਡਰਸ਼ਿਪ ਸਿੱਖ ਭਾਈਚਾਰੇ ਨੂੰ ਸੌਂਪ ਦਿਤੀ ਸੀ। ਜਦੋਂ ਬੰਦਾ ਸਿੰਘ ਬਹਾਦਰ ਨੂੰ ਖ਼ਾਲਸੇ ਦਾ ਸਭ ਤੋਂ ਵੱਡਾ ਫ਼ੌਜੀ ਕਮਾਂਡਰ ਤੇ ਜਰਨੈਲ ਮੁਕੱਰਰ ਕੀਤਾ ਗਿਆ ਸੀ ਤਾਂ ਉਸਨੂੰ ਵੀ ਇਹ ਹਦਾਇਤ ਦਿੱਤੀ ਗਈ ਸੀ, ਕਿ ਉਹ ਆਪਣੇ ਆਪ ਨੂੰ ਗੁਰੂ ਨਾ ਮੰਨੇ, ਸਗੋਂ ਖ਼ਾਲਸੇ ਦਾ ਸੇਵਾਦਾਰ ਅਤੇ ਸੇਵਕ ਸਮਝੇ ਅਤੇ ਸਦਾ ਹੀ ਉਨ੍ਹਾਂ ਦੀ ਰਾਏ ਤੇ ਮਨਸ਼ਾ ਮੁਤਾਬਿਕ ਕੰਮ ਕਰੇ। ਅਸੂਲੀ ਤੌਰ ‘ਤੇ ਸਭ ਸਿੱਖ ਬਰਾਬਰ ਦੇ ਭਾਈ ਭਾਈ ਸਨ । ਉਨ੍ਹਾਂ ਦਾ ਧਰਮ ਉਨ੍ਹਾਂ ਦੀ ਪਹਿਲੀ ਜਵਾਨੀ ਦੀ ਉਮਰ ਵਿੱਚ ਇੱਕ ਅਜੇਹੀ ਖ਼ਾਲਸੇ ਦੀ ਧਾਰਮਿਕ ਹਕੂਮਤ ਕਾਇਮ ਕਰਨਾ ਸੀ ਜਿਸਨੇ ਆਪਣੀਆਂ ਸੰਗਤਾਂ ਤੇ ਆਪਣੇ ਹਾਮੀਆਂ ਦੇ ਵਿਚਕਾਰ ਉਚ ਪਦਵੀ ਦੇਣ ਦੀ ਆਗਿਆ ਦੇ ਰੱਖੀ ਸੀ । ਕਿਉਂਕਿ ਲੀਡਰ ਨੂੰ ਉਹ ਬੜੀ ਮੁਸ਼ਕਲ ਨਾਲ ਹੀ ਸਭ ਤੋਂ ਉਚੀ ਪਦਵੀ ਤੇ ਸਤਿਕਾਰ ਮਿਲਣ ਦੀ ਇਜਾਜਤ ਸੀ। ਇਸੇ ਲਈ ਖ਼ਾਲਸੇ ਦੇ ਦਰਮਿਆਨ ਲੀਡਰਸ਼ਿਪ ਲਈ ਕਦੇ ਵੀ ਵਧੇਰੇ ਮੁਕਾਬਲਾ ਨਹੀਂ ਹੁੰਦਾ ਸੀ। ਭਾਵੇਂ ਖ਼ਾਲਸੇ ਦੀ ਬਹੁ-ਸੰਮਤੀ ਨੇ ਸੁਲ੍ਹਾ ਦੀਆਂ ਸ਼ਰਤਾਂ ਨੂੰ ਮੰਨ ਲਿਆ ਸੀ, ਫਿਰ ਵੀ ਕੋਈ ਸਿੱਖ ਨਵਾਬ ਦਾ ਸਨਮਾਨ ਲੈਣ ਨੂੰ ਤਿਆਰ ਨਹੀਂ ਸੀ।
ਜੇਹੜਾ ਕਿ ਮੁਗਲਾਂ ਵਲੋਂ ਉਨ੍ਹਾਂ ਨੂੰ ਦਿੱਤਾ ਜਾਣਾ ਸੀ। ਆਖਰ ਇਸ ਗੱਲ ਦਾ ਫ਼ੈਸਲਾ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਇਸਦਾ ਜਦੋਂ ਪਹਿਲਾ ਸ਼ਬਦ ਪੜ੍ਹਿਆ ਗਿਆ ਅਤੇ ਖੱਬੇ ਪਾਸੇ ਦੀ ਪਹਿਲੀ ਸਤਰ ਦੇ ਅਰਥਾਂ ਦੀ ਵਿਆਖਿਆ ਕੀਤੀ ਗਈ ਤਾਂ ਗੁਰੂ ਗਰੰਥ ਸਾਹਿਬ ਤੋਂ ਇਹ ਸਲਾਹ ਮਿਲੀ, ਕਿ “ਉਹ ਆਦਮੀ ਜੋ ਸਭ ਤੋਂ ਵੱਧ ਸੇਵਾ ਕਰਦਾ ਹੈ, ਉਹੀ ਮੁਖੀ ਆਗੂ ਜਾਂ ਸਰਦਾਰ ਬਨਣ ਦੇ ਲਾਇਕ ਹੈ।” ਇੱਕ ਮਾਮੂਲੀ ਸਿਪਾਹੀ ਜਿਸਦਾ ਨਾਮ ਕਪੂਰ ਸਿੰਘ ਸੀ, ਉਸਨੂੰ ਕੁਲ ਹਾਜ਼ਰ ਸੰਗਤਾਂ ਵਿਚੋਂ ਸਭ ਤੋਂ ਵਧੇਰੇ ਇਸ ਉਪਾਧੀ ਲਈ ਹੱਕਦਾਰ ਤੇ ਵਧੀਆ ਆਦਮੀ ਸਮਝਿਆ ਗਿਆ। ਉਹ ਚੂੰਕਿ ਸਾਰੀ ਸੰਗਤ ਦੇ ਸੁਖ ਤੇ ਆਰਾਮ ਲਈ ਦੇਖ ਭਾਲ ਵਿੱਚ ਮਸਰੂਫ਼ ਸੀ ਅਤੇ ਉਸਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਜਾਂ ਪਰਵਾਹ ਨਹੀਂ ਸੀ ਕਿ ਉਨ੍ਹਾਂ ਸਾਹਮਣੇ ਕੀ ਮਸਲੇ ਹਨ, ਜਿਨ੍ਹਾਂ ਉੱਤੇ ਇਹ ਜ਼ੋਰਦਾਰ ਗਰਮਾ ਗਰਮ ਬਹਿਸ ਹੋ ਰਹੀ ਹੈ। ਉਸਨੂੰ ਖ਼ਾਲਸਾ ਪੰਥ ਦਾ ਸ਼੍ਰੋਮਣੀ ਕਮਾਂਡਰ ਤੇ ਸਭ ਤੋਂ ਵੱਡਾ ਸਰਦਾਰ ਹੋਣ ਦਾ ਐਲਾਨ ਕਰ ਦਿੱਤਾ ਗਿਆ। ਉਸਨੇ ਨਵਾਬੀ ਦੀ ਇਹ ਉਪਾਧੀ ਮੰਨ ਤਾਂ ਲਈ, ਪਰ ਆਪਣੇ ਵਲੋਂ ਬੜੀ ਨਿਮਰਤਾ ਨਾਲ ਇਹ ਸ਼ਰਤ ਪੇਸ਼ ਕੀਤੀ, ਕਿ ਉਸਨੂੰ ਲੰਗਰ ਦੀ ਇਸ ਸੇਵਾ ਤੋਂ ਨਾ ਹਟਾਇਆ ਜਾਵੇ ਤੇ ਉਹ ਅੱਗੇ ਦੀ ਤਰ੍ਹਾਂ ਹੀ ਇਹ ਕਰਦਾ ਰਹੇਗਾ। ਖ਼ਾਲਸੇ ਨੇ ਇਹ ਸ਼ਰਤ ਮਨਜ਼ੂਰ ਕਰ ਲਈ ਅਤੇ ਕਪੂਰ ਸਿੰਘ ਹੁਣ ਅੱਗੇ ਤੋਂ ਨਵਾਬ ਕਪੂਰ ਸਿੰਘ ਬਣ ਗਿਆ। ਸਿੱਖ ਇਤਿਹਾਸ ਦੀ ਇਹ ਇੱਕ ਅਜੀਬ ਤੇ ਅਨੋਖੀ ਉਲਟੀ ਘਟਨਾ ਹੈ ਕਿ ਉਹ ਆਦਮੀ ਜਿਸਨੂੰ ਇਸ ਨਿਰਾਲੇ ਢੰਗ ਨਾਲ ਲੀਡਰ ਚੁਣਿਆ ਗਿਆ ਸੀ, ਉਹ ਇਸ ਪਦਵੀ ਲਈ ਬੜਾ ਲਾਇਕ ਤੇ ਸਹੀ ਸਾਬਿਤ ਹੋਇਆ। ਇਸ ਘਟਨਾ ਨੂੰ ਕੇਵਲ ਇਸ ਤਰ੍ਹਾਂ ਹੀ ਬਿਆਨ ਕੀਤਾ ਜਾ ਸਕਦਾ ਹੈ ਕਿ ਸਿੱਖਾਂ ਵਿੱਚ ਪਰੇਰਨਾ ਸ਼ਕਤੀ ਅਤੇ ਸਿਖਿਆ ਦਾ ਇੱਕ ਅਜਿਹਾ ਇੱਕ ਸਾਰ ਤੇ ਬਰਾਬਰ ਦਾ ਦਰਜ਼ਾ ਸੀ ਕਿ ਖ਼ਾਲਸੇ ਵਿਚੋਂ ਹਰ ਇੱਕ ਹੀ ਏਨਾ ਵਧੀਆ ਕਮਾਂਡਰ ਸੀ, ਜਿਤਨਾ ਕਿ ਉਹ ਵਧੀਆ ਇੱਕ ਸਿਪਾਹੀ ਸੀ।
ਸਿੱਖਾਂ ਨੇ ਅਮਨ ਦੀਆਂ ਸ਼ਰਤਾਂ ਮੰਨ ਲਈਆਂ ਸਨ ਤੇ ਨਵਾਬੀ ਦਾ ਖਿਤਾਬ ਕਪੂਰ ਸਿੰਘ ਨੂੰ ਦਿੱਤਾ ਜਾ ਚੁੱਕਾ ਸੀ, ਤੇ ਲੜਾਈ ਬੰਦ ਹੋ ਗਈ ਸੀ। ਪਰ ਫਿਰ ਵੀ ਵੈਰ ਵਿਰੋਧ ਦੇ ਵਿਚਾਰ ਤੇ ਜਜ਼ਬਾਤ ਮੌਜੂਦ ਸਨ। ਗਵਰਨਰ ਸਿੱਖਾਂ ਉੱਤੇ ਭਰੋਸਾ ਨਾ ਕਰਦਾ ਹੋਇਆ ਦੁਬਾਰਾ ਆਪਣੀ ਫ਼ੌਜ ਨੂੰ ਤਿਆਰ ਤੇ ਜੱਥੇਬੰਦ ਕਰਨ ਲੱਗਾ। ਜਦਕਿ ਕਪੂਰ ਸਿੰਘ ਨੇ ਸਿੱਖਾਂ ਦੇ ਬਿਖਰੇ ਹੋਏ ਜੱਥਿਆਂ ਨੂੰ ਦਲ ਖ਼ਾਲਸਾ (ਫ਼ੌਜ) ਵਿੱਚ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਗੇ ਆਪਣੇ ਦਲਾਂ ਨੂੰ ਦੋ ਫ਼ੌਜਾਂ ਵਿੱਚ ਵੰਡ ਦਿੱਤਾ-ਬੁੱਢਾ ਦਲ ਤੇ ਤਰਨਾ ਦਲ ਵਿੱਚ। ਇਨਾਂ ਦੋਹਾਂ ਫ਼ੌਜਾਂ ਨੂੰ ਤਜਰਬੇਕਾਰ ਸਿਪਾਹੀਆਂ ਤੇ ਲੜਾਕੂਆਂ ਦੀ ਫੌਜ਼ ਤੇ ਨੌਜਵਾਨ (ਗਭਰੂਆਂ ਦੀ ਫੌਜ਼) ਦੀ ਅੱਗੇ ਫਿਰ ਛੋਟੇ ਛੋਟੇ ਦਸਤਿਆਂ ਵਿੱਚ ਹੋਰ ਵੰਡ ਕਰ ਦਿੱਤੀ ਗਈ ਅਤੇ ਉਨ੍ਹਾਂ ਦੀ ਬਕਾਇਦਾ ਮੁੱਢਲੀ ਸਿੱਖਲਾਈ ਦਾ ਕੰਮ ਸ਼ੁਰੂ ਕਰ ਦਿੱਤਾ। ਅਮਨ ਜੇਹੜਾ ਕਿ ਸਹੀ ਅਰਥਾਂ ਵਿੱਚ ਮੋਹਲਤ ਲੈਣ ਲਈ ਕੇਵਲ ਯੁੱਧ-ਬੰਦੀ ਹੀ ਸੀ ਉਹ ਜਿਆਦਾ ਚਿਰ ਤੱਕ ਅਮਨ ਕਾਇਮ ਨਹੀਂ ਰਹਿ ਸਕਦਾ ਸੀ। ਕਿਉਂਕਿ ਸੁਲ੍ਹਾ ਸਫਾਈ ਹੋਣ ਤੇ ਵੀ ਸਮਾਜਿਕ ਤੇ ਆਰਥਿਕ ਹਾਲਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਸੀ ਅਤੇ ਨਾ ਹੀ ਪਰਜਾ ਅਜੇਹੀ ਹਾਲਤ ਤੋਂ ਸੰਤੁਸ਼ਟ ਸੀ। ਸੰਨ 1735 ਵਿੱਚ ਤਰਨਾ ਦਲ ਨੇ ਅੰਮ੍ਰਿਤਸਰ ਨੂੰ ਛੱਡ ਕੇ ਹਿਸਾਰ ਤੇ ਹਾਂਸੀ ਵੱਲ ਕੂਚ ਕਰ ਦਿੱਤਾ, ਜਿੱਥੇ ਕਿ ਉਨ੍ਹਾਂ ਨੇ ਸੁਲ੍ਹਾ ਦੀਆਂ ਸ਼ਰਤਾਂ ਦੇ ਉਲਟ ਖੁਲ੍ਹੇਬੰਦੀ ਚੰਦਾ ਉਗਰਾਹੁਣਾ ਸ਼ੁਰੂ ਕਰ ਦਿੱਤਾ । ਗਵਰਨਰ ਨੇ ਫੌਰਨ ਹੀ ਜਗੀਰ ਜਬਤੀ ਦਾ ਹੁਕਮ ਦੇ ਦਿੱਤਾ ਅਤੇ ਕੁਲ ਰਿਆਇਤਾਂ ਤੇ ਸਹੂਲਤਾ ਜੋ ਸਿੱਖਾਂ ਨੂੰ ਦਿੱਤੀਆਂ ਗਈਆਂ ਸਨ । ਸਭ ਵਾਪਸ ਲੈ ਲਈਆਂ ਗਈਆਂ ਅਤੇ ਬੁੱਢਾ ਦਲ (ਫੌਜਾਂ) ਨੂੰ ਅੰਮ੍ਰਿਤਸਰ ਤੋਂ ਕੱਢਣ ਲਈ ਆਪਣੀ ਫ਼ੌਜ ਦਾ ਇੱਕ ਮਜ਼ਬੂਤ ਦਸਤਾ ਭੇਜ ਦਿੱਤਾ। ਇਸ ਤਰ੍ਹਾਂ ਇਹ ਬੇਮੇਚ ਤੇ ਨਾਮੁਆਵਕ ਸਮਝੌਤਾ ਟੁੱਟ ਗਿਆ। ਇੱਕ ਵਾਰ ਫਿਰ ਸਿੱਖਾਂ ਤੇ ਜ਼ਕਰੀਆ ਖਾਂ ਵਿੱਚ ਲੜਾਈ ਤੇ ਝੜਪਾਂ ਛਿੜ ਪਈਆਂ।
ਸੰਨ 1735 ਤੇ 1738 ਦੇ ਵਿਚਕਾਰ ਪੰਜਾਬ ਦੇ ਗਵਰਨਰ ਦੀਆਂ ਫ਼ੌਜਾਂ ਅਤੇ ਸਿੱਖ ਜੱਥਿਆਂ ਵਿੱਚ ਲੜਾਈ ਦੀਆਂ ਅਜੇਹੀਆਂ ਝੜਪਾਂ ਤੇ ਛੇੜ ਛਾੜ ਹੋਣ ਲੱਗੀਆਂ ਜਿਹੜੀਆਂ ਕਿ ਉਹ ਪਹਿਲੇ ਸਮਿਆਂ ਵਿੱਚ ਲੜ ਚੁਕੇ ਸਨ। ਪਰ ਇਸ ਤੋਂ ਪਹਿਲਾਂ ਕਿ ਇੱਕ ਧਿਰ ਦੂਜੀ ਧਿਰ ਨੂੰ ਹਾਰ ਦਿੰਦੀ, ਇੱਕ ਤੀਜੀ ਧਿਰ ਵਿਚੋਂ ਹੀ ਦਖਲ ਅੰਦਾਜ ਹੋ ਗਈ। ਨਾਦਰ ਸ਼ਾਹ ਜੇਹੜਾ ਹੁਣੇ ਹੁਣੇ ਹੀ ਫਾਰਸ (ਈਰਾਨ) ਵਿੱਚ ਰਾਜ ਪ੍ਰਬੰਧ ਤੇ ਕਬਜ਼ਾ ਕਰ ਚੁੱਕਾ ਸੀ, ਸੰਨ 1739 ਦੇ ਆਰੰਭ ਵਿੱਚ ਹੀ ਉਸਨੇ (ਈਰਾਨ ਦੇ ਬਾਦਸ਼ਾਹ ਨਾਦਰਸ਼ਾਹ) ਹਿੰਦੋਸਤਾਨ ਉੱਤੇ ਹਮਲਾ ਕਰ ਦਿੱਤਾ, ਉਸਨੇ ਜ਼ਕਰੀਆ ਖਾਂ ਦੀਆਂ ਸੂਬੇ ਦੀਆਂ ਫ਼ੌਜਾਂ ਨੂੰ ਹਾਰ ਦਿੱਤੀ ਅਤੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਕਰਨਾਲ ਦੇ ਮੈਦਾਨੇ ਜੰਗ ਵਿੱਚ ਉਸਦੇ ਪਿੱਛੋਂ ਆ ਕੇ ਲੜਨ। ਜਿੱਥੇ ਉਸਨੇ ਇਸ ਵਾਰ ਹਿੰਦ ਦੇ ਸ਼ਹਿਨਸ਼ਾਹ ਨੂੰ ਹਾਰ ਦਿੱਤੀ ਸੀ । ਨਾਦਰਸ਼ਾਹ ਦਾ ਹਮਲਾ, ਇੱਕ ਤੀਜੀ ਪਾਰਟੀ ਦੀ ਦਖ਼ਲਅੰਦਾਜੀ ਦੀ ਸ਼ਕਲ ਵਿੱਚ ਸਿੱਖਾਂ ਲਈ ਅਣਜਾਣੇ ਤੌਰ ‘ਤੇ ਅਚਾਨਕ ਇੱਕ ਨੇਹਮਤ (ਵਰਦਾਨ) ਸਾਬਿਤ ਹੋਇਆ। (ਪੰਥ ਪ੍ਰਕਾਸ਼ ਸਫ਼ਾ 229 ਵਿੱਚ ਸਿੱਖਾਂ ਨੇ ਨਾਦਰਸ਼ਾਹ ਦੇ ਹਮਲੇ ਨੂੰ ਇੱਕ ਰੱਬੀ ਮੱਦਦ ਸਮਝਿਆ ਲਿਖਿਆ ਹੈ।) ਉਸਨੇ ਮੁਗ਼ਲ ਸ਼ਹਿਨ-ਸ਼ਾਹੀਅਤ ਨੂੰ ਇੱਕ ਅਜੇਹੀ ਜਬਰਦਸਤ ਸੱਟ ਮਾਰੀ, ਕਿ ਉਸਦਾ ਵਕਾਰ ਤੇ ਫ਼ੌਜੀ ਸ਼ਕਤੀ ਚਕਨਾ-ਚੂਰ ਹੋ ਗਈ। ਇਸ ਤੋਂ ਪਿੱਛੋਂ ਉਸਨੇ ਹਿੰਦੋਸਤਾਨ ਦੀ ਰਾਜਧਾਨੀ ਉੱਤੇ ਖੂਬ ਹੱਥ ਸਾਫ਼ ਕੀਤਾ ਅਤੇ ਇਸਦੀ ਕੁੱਲ ਦੌਲਤ ਲੁੱਟ ਲਈ। ਜਿਸਦੇ ਕਾਰਨ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਹਿੱਲ ਗਈਆਂ। ਜ਼ਕਰੀਆ ਖ਼ਾਂ ਨੂੰ ਦੁਹਰਾ ਨੁਕਸਾਨ ਹੋਇਆ। ਕਿਉਂਕਿ ਉਸਨੂੰ 20 ਲੱਖ ਰੁਪੈ ਦੀ ਭਾਰੀ ਰਕਮ ਬਤੌਰ ਹਰਜਾਨਾ ਵੀ ਦੇਣੀ ਪਈ। ਤਾਂ ਜੋ ਉਹ ਲਾਹੌਰ ਨੂੰ ਫਾਰਸ ਵਾਲਿਆਂ ਦੁਰਾਨੀਆਂ ਦੀ ਲੁੱਟ ਤੋਂ ਬਚਾ ਲਵੇ ਅਤੇ ਇਹੀ ਦੋਲਤ ਸੀ ਜੇਹੜੀ ਮੁਗ਼ਲ ਰਾਜ (ਸਲਤਨਤ) ਦੀ ਬੁਨਿਆਦ ਰਹੀ ਸੀ। ਇਹੀ ਉਸਦੀ ਫ਼ੌਜੀ ਸ਼ਕਤੀ ਦਾ ਸੋਮਾ ਸੀ। ਸਿੱਖ ਇਸ ਉੱਤੇ ਬੜੇ ਖੁਸ਼ ਹੋਏ। ਕਿਉਂਕਿ ਉਹ ਦੇਖ ਰਹੇ ਸਨ ਕਿ ਉਨ੍ਹਾਂ ਕ ਦੁਸ਼ਮਣ ਇੱਕ ਵਾਰ ਫਿਰ ਨੰਗ ਹੋ ਗਿਆ ਹੈ। ਦੂਜੇ ਬੰਨੇ ਉਨ੍ਹਾਂ ਨੂੰ ਇਸ ਨਾਲ ਬੜ ਫਾਇਦਾ ਹੋਇਆ। ਉਨ੍ਹਾਂ ਨੇ ਇਸ ਗੜਬੜ ਤੇ ਹਫੜਾ ਦਫੜੀ ਤੋਂ ਖੂਬ ਫਾਇਲ ਉਠਾਇਆ। ਤਿੰਨ ਮਹੀਨੇ ਤੱਕ ਪੰਜਾਬ ਵਿੱਚ ਅਜਹੀ ਹਲਚਲ ਤੇ ਗੜਬੜ ਜਾਵੇ ਰਹੀ। ਨਾਦਰਸ਼ਾਹ ਦੇ ਹਮਲੇ ਤੇ ਉਸਦੇ ਵਾਪਸ ਮੁੜਨ ਦੇ ਵਿਚਕਾਰ ਇਹ ਸਮਾਂ 3 ਮਹੀਨੇ ਤੱਕ ਦਾ ਦੌਰ ਸੀ । ਕਿਉਂਕਿ ਸਿੱਖਾਂ ਵਿਰੁੱਧ ਹੁਣ ਦੰਡ ਦੇਣ ਵਾਲੀਆ ਮੁਹਿੰਮਾਂ ਬੰਦ ਹੋ ਚੁੱਕੀਆਂ ਸਨ। ਇਸ ਲਈ ਉਹ ਆਪਣੇ ਅੱਡਿਆਂ ਤੋਂ ਨਿਕਲਕੇ ਦੁਸ਼ਮਣ ਉੱਤੇ ਟੁੱਟ ਪਏ ਅਤੇ ਸਾਰੇ ਸੂਬੇ ਦੀ ਧਰਤੀ ਤੱਕ ਫੈਲ ਗਏ, ਜਿਸਦਾ ਹੁਣ ਕੋਈ ਮਾਲਕ ਨਹੀਂ ਰਹਿ ਗਿਆ ਸੀ। ਉਨ੍ਹਾਂ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਲੁੱਟ ਪੁੱਟ ਲਿਆ ਅਤੇ ਜਲੰਧਰ ਦੁਆਬੇ ਦੀ ਹਕੂਮਤ ਨੂੰ ਆਪਣੇ ਹੱਥਾਂ ਵਿੱਚ ਕਰ ਲਿਆ। ਉਹ ਅਮੀਰਾਂ ਨੂੰ ਲੁੱਟ ਲੈਂਦੇ ਅਤੇ ਗਰੀਬਾਂ ਨੂੰ ਆਪਣੀਆਂ ਸਫਾਂ ਵਿੱਚ ਭਰਤੀ ਕਰ ਲੈਂਦੇ ਬਹੁਤ ਸਾਰੇ ਕਿਸਾਨ ਜੋ ਪਹਿਲਾਂ ਉਨ੍ਹਾਂ ਨਾਲ ਚੋਰੀ ਛੁਪੇ ਹਮਦਰਦੀ ਕਰਿਆ ਕਰਦੇ ਸਨ, ਹੁਣ ਉਨ੍ਹਾਂ ਦੇ ਜਥਿਆਂ ਵਿੱਚ ਖੁੱਲ੍ਹੇ ਬੰਦੀ ਸ਼ਾਮਿਲ ਹੋ ਗਏ। ਇਸ ਤਰ੍ਹਾਂ ਸਿੱਖ ਨੇ ਆਦਮੀਆਂ ਤੇ ਧੰਨ ਮਾਲ ਦੀ ਹੈਸੀਅਤ ਵਿੱਚ ਦੋਵੇਂ ਤਰ੍ਹਾਂ ਬੜਾ ਲਾਭ ਉਠਾਇਆ। ਇਸ ਤੋਂ ਪਿੱਛੋਂ ਉਹ ਨਾਦਰਸ਼ਾਹ ਦੀ ਫ਼ੌਜ ਦੇ ਪਿੱਛਵਾੜੇ ਉੱਤੇ ਟੁੱਟ ਪਏ, ਜਦੋਂ ਉਹ ਵਾਪਸ ਆਪਣੇ ਦੇਸ਼ ਨੂੰ ਮੁੜਿਆ ਜਾ ਰਿਹਾ ਸੀ ਅਤੇ ਦੁਰਾਨੀ ਤੋਂ ਉਨ੍ਹਾਂ ਦੀ ਲੁੱਟ ਦਾ ਇੱਕ ਵੱਡਾ ਹਿੱਸਾ ਖੋਹ ਲਿਆ। ਜੋ ਉਹ ਲੈ ਕੇ ਜਾ ਰਹੇ ਸਨ। ਸਿੱਖਾਂ ਨੇ ਨਾਦਰ ਸ਼ਾਹ ਦੀ ਫ਼ੌਜ ਦਾ ਕਿਨਾ ਨੁਕਸਾਨ ਕੀਤਾ, ਉਸਨੂੰ ਠੀਕ-ਠੀਕ ਤੇ ਪੂਰੀ ਤਰ੍ਹਾਂ ਪਤਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਬਾਰੇ ਕੋਈ ਲਿਖਤ ਘੱਟ ਹੀ ਮਿਲਦੀ ਹੈ। ਜੇਹੜੀ ਸਹੀ ਤੇ ਠੀਕ ਜਾਣਕਾਰੀ ਦੇ ਸਕੇ। ਪਰ ਫਿਰ ਵੀ ਜਿਨ੍ਹਾਂ ਵਸੀਲਿਆਂ ਤੋਂ ਜਾਣਕਾਰੀ ਮਿਲਦੀ ਹੈ ਉਨ੍ਹਾਂ ਤੋਂ ਚੰਗੀ ਤਰ੍ਹਾਂ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਨੁਕਸਾਨ ਇਨ੍ਹਾਂ ਵੱਧ ਨਹੀਂ ਸੀ, ਜੇਹੜਾ ਕਿ ਬਾਦਸ਼ਾਹ ਨੂੰ ਪੜਾਅ ਰੱਖ ਕੇ ਠਹਿਰਨ ਲਈ ਮਜ਼ਬੂਰ ਕਰ ਦਿੰਦਾ ਅਤੇ ਸਿੱਖਾਂ ਦੇ ਵਿਰੁੱਧ ਮੁਹਿੰਮ ਦੀ ਤਿਆਰੀ ਕਰਦਾ ਅਤੇ ਨਾ ਹੀ ਇਹ ਨੁਕਸਾਨ ਇਨਾ ਘੱਟ ਤੇ ਅੱਖੋਂ ਓਹਲੇ ਕਰਨ ਵਾਲਾ ਸੀ, ਜਿਸਨੇ ਉਸਦਾ ਧਿਆਨ ਹੀ ਇਸ ਪਾਸੇ ਨਾ ਖਿੱਚਿਆ ਹੋਵੇ। ਮਾਲੀ ਨੁਕਸਾਨ ਤੋਂ ਬਿਨਾਂ, ਸਿੱਖਾਂ ਨੇ ਨਾਦਰਸ਼ਾਹ ਦੀ ਇਹ ਸ਼ਾਨ ਤੇ ਸ਼ੌਹਰਤ ਵੀ ਮਿੱਟੀ ਵਿੱਚ ਮਿਲਾ ਦਿੱਤੀ। ਜਿਹੜੀ ਕਿ ਉਸਨੂੰ ਪਹਿਲਾਂ ਹਿੰਦੁਸਤਾਨ ਦੀਆਂ ਕੁੱਲ ਸ਼ਕਤੀਆਂ ਉੱਤੇ ਭਾਰੂ ਤੇ ਵਿਜੱਈ ਹੋਣਾ ਦੱਸਦੀ ਸੀ। ਇਸ ਗੱਲ ਨਾਲ ਸਿੱਖਾਂ ਦੇ ਹੌਂਸਲੇ ਹੋਰ ਵੀ ਵੱਧ ਗਏ, ਜਦੋਂ ਉਨ੍ਹਾਂ ਦੇਖਿਆ ਕਿ ਬਾਦਸ਼ਾਹ ਦੀ ਫ਼ੌਜ ਤੇ ਹਮਲਾ ਕਰਨ ਦੀ ਵੀ ਦਲੇਰੀ ਉਹ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਉਨ੍ਹਾਂ ਕੀਤੇ ਕੰਮ ਦੀ ਸਜਾ ਦੇਣ ਵਾਲਾ ਵੀ ਕੋਈ ਨਹੀਂ ਹੈ। ਇਸ ਨਾਲ ਉਹ ਕੁਲ ਪਰਜਾ ਦੀਆਂ ਅੱਖਾਂ ਵਿੱਚ ਇੱਕ ਸੂਰਬੀਰ ਤੇ ਜੋਧੇ ਸਿਪਾਹੀ ਸਮਝੇ ਜਾਣ ਲੱਗੇ। ਕਿਉਂਕਿ ਮੁੜੇ ਜਾਂਦੇ ਬਾਦਸ਼ਾਹ ਨਾਦਰਸ਼ਾਹ ਦੀ ਫ਼ੌਜ ਨੂੰ ਛਾਪਾ ਮਾਰਕੇ ਲੁਟਣਾ ਉਨ੍ਹਾਂ ਦਾ ਇੱਕ ਬਹੁਤ ਵੱਡਾ ਕਾਰਨਾਮਾ ਸੀ ।
ਬਾਦਸ਼ਾਹ ਜਦੋਂ ਲਾਹੌਰ ਵਿੱਚ ਸੀ ਤਾਂ ਉਸਨੇ ਜ਼ਕਰੀਆ ਖਾਂ ਨੂੰ ਪੁੱਛਿਆ ਸੀ-ਕਿ ਉਹ ਲੰਮੀਆਂ ਲੰਮੀਆਂ ਦਾਹੜੀਆਂ ਵਾਲੇ ਵਹਿਸ਼ੀ ਕੌਣ ਲੋਕ ਹਨ, ਜਿਨ੍ਹਾਂ ਨੇ ਇਹ ਜੁਰਅੱਤ ਕੀਤੀ ਹੈ ਕਿ ਉਨ੍ਹਾਂ ਨੂੰ ਪਰੇਸ਼ਾਨ ਤੇ ਤੰਗ ਕਰਨ। ਉਨ੍ਹਾਂ ਨੇ ਦੁਬਾਰਾ ਉਨ੍ਹਾਂ ਨੂੰ ਇਹ ਹੁਕਮ ਦਿੱਤਾ, ਕਿ ਉਹ ਉਨ੍ਹਾਂ ਦੇ (ਸਿੱਖਾਂ ਦੇ) ਘਰ ਤੇ ਘਾਟ ਤਬਾਹ ਕਰ ਦੇਣ। ਜ਼ਕਰੀਆ ਖਾਂ ਦਾ ਜੋ ਜਵਾਬ ਸੀ, ਉਹ ਸਿੱਖਾਂ ਦੇ ਗੁਰੀਲਾ ਯੁੱਧ ਦੇ ਲੱਛਣ ਨੂੰ ਚੰਗੀ ਤਰ੍ਹਾਂ ਜ਼ਾਹਿਰ ਕਰਦਾ ਹੈ। ਜ਼ਕਰੀਆ ਖਾਂ ਨੇ ਉੱਤਰ ਦਿੱਤਾ “ਕਿ ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਪਿੱਠਾਂ ਹਨ। ਉਨ੍ਹਾਂ ਲੋਕਾਂ ਦਾ ਇੱਕ ਥਾਂ ਟਿਕ ਕੇ ਰਹਿਣ ਦਾ ਕੋਈ ਥਾਂ ਟਿਕਾਣਾ ਨਹੀਂ ਹੈ। ਉਹ ਵਸਦੇ ਰਸਦੇ ਸ਼ਹਿਰਾਂ ਵਿੱਚ ਰਹਿਣ ਤੋਂ ਦੂਰ ਰਹਿੰਦੇ ਹਨ ਅਤੇ ਬਿਲਕੁਲ ਜੰਗਲਾਂ ਵਿੱਚ ਲੁਕ ਛਿਪਕੇ ਰਹਿੰਦੇ ਹਨ। ਉਹ ਬੜੀ ਕਠਨ ਤੇ ਤਪੱਸਵੀ ਜ਼ਿੰਦਗੀ ਦੁੱਖਾਂ ਵਿੱਚ ਗੁਜਾਰਦੇ ਹਨ ਅਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਮੱਖਣ ਤੇ ਨੂਣ ਦਾ ਕੀ ਸਵਾਦ ਹੁੰਦਾ ਹੈ। ਉਹ ਜੰਗਲਾਂ ਵਿੱਚ ਹੀ ਮੋਟਾ ਅਨਾਜ ਤੇ ਬੇਰ ਆਦਿ ਫਲ ਖਾਕੇ ਗੁਜਾਰਾ ਕਰਦੇ ਹਨ ਅਤੇ ਇਨੇ ਕਰੜੀ ਹੱਡੀ ਦੇ ਸਖ਼ਤ ਜਾਨ ਹਨ ਕਿ ਉਹ ਗਰਮੀ ਦੀ ਰੁਤ ਵਿੱਚ ਸਾਰਾ ਸਾਰਾ ਦਿਨ ਪਾਣੀ ਤੋਂ ਬਿਨਾਂ ਹੀ ਗੁਜਾਰਾ ਕਰ ਲੈਂਦੇ ਹਨ ਅਤੇ ਸਿਆਲਾਂ ਵਿੱਚ ਰਾਤ ਨੂੰ ਬਿਨਾਂ ਅੱਗ ਦੀ ਅੰਗਿਆਰੀ ਬਾਲ਼ੇ ਖੁੱਲ੍ਹੇ ਆਮ ਹੀ ਅਸਮਾਨ ਥੱਲੇ ਝੱਟ ਲੰਘਾ ਲੈਂਦੇ ਹਨ। ਜੇਕਰ ਉਹ ਅਜੇਹੇ ਲੋਕ ਹਨ, ਤਾਂ ਨਾਦਰ ਸ਼ਾਹ ਨੇ ਪੇਸ਼ੀਨਗੋਈ ਕਰਦੇ ਹੋਇਆਂ ਕਿਹਾ-ਕਿ ਅਜੇਹੇ ਲੋਕਾਂ ਨੂੰ ਦਬਾ ਦੇਣਾ ਜ਼ਰੂਰੀ ਹੈ, ਨਹੀਂ ਤਾਂ ਉਹ ਆਪਦੇ ਮੁਲਕ ਉੱਤੇ ਕਬਜ਼ਾ ਜਮ੍ਹਾ ਲੈਣਗੇ। ਜ਼ਕਰੀਆ ਖਾਂ ਨੇ ਇਸ ਨਸੀਹਤ ਉੱਤੇ ਅਮਲ ਕਰਦੇ ਹੋਇਆਂ, ਸਿੱਖਾਂ ਦੇ ਵਿਰੁੱਧ ਫਿਰ ਨਰੋਏ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਜਦੋਂ ਕਿ ਛੇਤੀ ਹੀ ਉਹ ਆਪਣਾ ਅਧਿਕਾਰ ਬਹਾਲ ਕਰਨ ਦੇ ਕਾਬਲ ਹੋ ਗਿਆ। ਨਾਦਰਸ਼ਾਹ ਦੇ ਚਲੇ ਜਾਣ ਪਿੱਛੋਂ ਜਦੋਂ ਗਵਰਨਰ ਪੰਜਾਬ ਦਾ ਅਹੁਦਾ ਉਸਨੇ ਫਿਰ ਸੰਭਾਲ ਲਿਆ, ਪਿੱਛੋਂ ਬਾਦਸ਼ਾਹ ਬਹਾਦਰ ਸ਼ਾਹ ਦੀ ਵੀ ਹਾਰ ਹੋ ਚੁੱਕੀ ਸੀ ਅਤੇ ਸਰਨਾ ਦੀ ਸ਼ਾਨ ਸੰਹਤ ਮਿੱਟੀ ਵਿੱਚ ਮਿਲ ਚੁੱਕੀ ਸੀ ਤੇ ਇਹ ਬਦਨਾਮ ਹੋ ਚੁੱਕਾ ਸੀ। ਵੰਡ ਵਿਚ ਇਸਤੇ (ਸਰਕਾਰ ਤੇ) ਕੋਈ ਵਿਸ਼ਵਾਸ ਨਹੀਂ ਰਿਹਾ ਸੀ, ਕਿ ਉਨ੍ਹਾਂ ਨੂੰ ਵਿਦੇਸ਼ ਹਮਲੇ ਤੋਂ ਇਹ ਸਰਕਾਰ ਬਚਾ ਸਕੇਗੀ ਅਤੇ ਲੋਕਾਂ ਨੇ ਜਾਣ ਲਿਆ ਸੀ ਕਿ ਮੁਤਨ ਹਾਕਮਾਂ ਨੂੰ ਹੁਣ ਉਨ੍ਹਾਂ ਉੱਤੇ ਰਾਜ ਕਰਨ ਦਾ ਕੋਈ ਹੱਕ ਜਾਂ ਜਾਇਜ ਸਬੰਬ ਨਹੀਂ ਹੈ। ਗਵਰਨਰ ਦੇ ਲਈ ਪਹਿਲਾ ਸਵਾਲ ਆਪਣੇ ਅਧਿਕਾਰ ਨੂੰ ਕਾਇਮ ਕਰਨਾ ਸੀ । ਦੂਜੇ ਆਮ ਲੋਕਾਂ ਦਾ ਭਰੋਸਾ ਤੇ ਵਿਸ਼ਵਾਸ ਦੁਬਾਰਾ ਹਾਸਿਲ ਕਰਨਾ ਸੀ। ਤੀਜੇ ਸਿੱਖ ਦੀਆਂ ਬਾਗੀਆਂ ਵਾਲੀਆਂ (ਵਿਦਰੋਹੀ) ਸਰਗਰਮੀਆਂ ਉੱਤੇ ਕਾਬੂ ਪਾਉਣਾ ਸੀ। ਇਨ੍ਹਾਂ ਸਭ ਕੰਮਾਂ ਲਈ ਉਸਨੂੰ ਧਨ ਦੌਲਤ ਦੀ ਤੇ ਖਜਾਨੇ ਦੀ ਲੋੜ ਸੀ। ਪਰ ਖਜਾਨਾ ਖਾਲੀ ਹੋ ਚੁੱਕਾ ਸੀ ਅਤੇ ਇਹੀ ਚੀਜ਼ ਉਸਦੇ ਪਾਸ ਨਾ ਹੋਣ ਕਰਕੇ ਉਹ ਉਕਤ ਕੰਮ ਪੂਰੇ ਨਹੀਂ ਕਰ ਸਕਦਾ ਸੀ।
(ਪੰਥ ਪ੍ਰਕਾਸ਼ ਸਫ਼ਾ 229
(No Finances)
ਛੇਤੀ ਨਾਲ ਫੰਡ ਇਕੱਠਾ ਕਰਨ ਲਈ, ਗਵਰਨਰ ਨੇ ਜ਼ਮੀਨ ਦਾ ਮਾਮਲਾ ਤੇ ਹੋਰ ਟੈਕਸ ਵਸੂਲ ਕਰਨ ਦੇ ਲਈ, ਜਾਗੀਰਦਾਰੀ ਸਿਸਟਮ ਨੂੰ ਲਾਗੂ ਕੀਤਾ। ਇਸ ਦੇ ਪ੍ਰਬੰਧ ਲਈ ਜ਼ਿਲ੍ਹੇ ਤਹਿਸੀਲਾਂ ਬਣਾਈਆਂ ਗਈਆਂ, ਜਿਨ੍ਹਾਂ ਵਿਚੋਂ ਇੱਕ ਬੱਡੀ ਰਕਮ ਮਾਮਲੇ ਦੀ ਉਗਰਾਹੀ ਦੇ ਲਈ ਅਫ਼ਸਰ ਠੇਕੇਦਾਰ (ਮਾਲਗੁਜਾਰ) ਨੀਯਤ ਕਰ ਦਿੱਤੇ ਗਏ। ਉਹ ਕਿੰਨੀ ਰਕਮ ਮਾਮਲੇ ਦੀ ਇਕੱਠੀ ਕਰਦੇ ਹਨ ਤੇ ਕਿਸ ਤਰ੍ਹਾਂ ਵਸੂਲੀ ਕਰਦੇ ਹਨ, ਇਹ ਸਰਕਾਰ ਦਾ ਕੰਮ ਨਹੀਂ ਸੀ। ਇਸਦਾ ਮਤਲਬ ਇਹ ਸੀ ਕਿ ਸੌਦਾ ਹੋ ਚੁੱਕਿਆ ਸੀ । ਇਨ੍ਹਾਂ ਠੇਕੇਦਾਰਾਂ ਨੇ ਕਿਸਾਨਾਂ ਨਾਲ ਬਹੁਤ ਸਖ਼ਤ ਤੇ ਭੈੜਾ ਸਲੂਕ ਕੀਤਾ ਅਤੇ ਇਨ੍ਹਾਂ ਨੇ ਕਿਸਾਨਾਂ ਦਾ ਲਹੂ ਨਿਚੋੜਕੇ ਉਨ੍ਹਾਂ ਨੂੰ ਬੇਹੱਦ ਦੁਖੀ ਤੇ ਕਮਜ਼ੋਰ ਕਰ ਦਿੱਤਾ। ਜਿਸਦਾ ਨਤੀਜਾ ਇਹ ਹੋਇਆ ਕਿ ਕਿਸਾਨਾਂ ਵਿੱਚ ਆਮ ਬੇਚੈਨੀ, ਘਬਰਾਹਟ ਤੇ ਨਿਰਾਸਤਾ ਫੈਲ ਗਈ। ਰਾਜ-ਪ੍ਰਬੰਧ ਦੇ ਲਿਹਾਜ਼ ਨਾਲ ਇਹ ਠੇਕਾ ਸਿਸਟਮ ਪ੍ਰਚਲਿਤ ਕਰਨ ਦਾ ਮਤਲਬ ਇਹ ਸੀ ਕਿ ਹਾਕਮਾਂ ਤੇ ਪਰਜਾ ਦੇ ਵਿਚਕਾਰ ਸਿੱਧੇ ਸਬੰਧ ਖ਼ਤਮ ਹੋ ਗਏ ਸਨ । ਜਾਗੀਰਦਾਰੀ ਪ੍ਰਬੰਧ ਨੇ ਗਵਰਨਰ ਦੀਆਂ ਮਾਲੀ ਔਕੜਾਂ ਨੂੰ ਤਾਂ ਕਿਸੇ ਹੱਦ ਤੱਕ ਹੱਲ ਕਰ ਲਿਆ ਸੀ, ਪਰ ਇਸਨੇ ਰਾਜਸੀ ਮੁਸ਼ਕਲਾਂ ਨੂੰ ਵਧਾ ਦਿੱਤਾ ਸੀ। ਇਸ ਨਵੇਂ ਪ੍ਰਬੰਧ ਦੇ ਲਾਗੂ ਕਰਨ ਨਾਲ ਇੱਕ ਸਾਲ ਦੇ ਅੰਦਰ ਅੰਦਰ ਹੀ ਕਿਸਾਨਾਂ ਨੂੰ ਅਜੇਹੀ ਦੁੱਖ ਭਰੀ ਭੈੜੀ ਹਾਲਤ ਤੱਕ ਪੁਚਾ ਦਿੱਤਾ ਸੀ, ਕਿ ਬਹੁਤ ਸਾਰੇ ਮੁਸਲਮਾਨ ਵੀ ਸਿੱਖਾਂ ਨਾਲ ਮਿਲਕੇ ਹੱਥ ਵਟਾਉਣ ਲੱਗੇ ਅਤੇ ਜਲੰਧਰ ਦੁਆਬੇ ਦੇ ਇਲਾਕੇ ਵਿੱਚ ਦਾਰਾਂਤ ਸ਼ਾਹ ਦੀ ਅਗਵਾਈ ਵਿੱਚ ਬਗ਼ਾਵਤ ਲਈ ਉਠ ਖੜੇ ਹੋਏ। ਪਰ ਇਨ੍ਹਾਂ ਸਭ ਔਕੜਾਂ ਦੇ ਬਾਵਜੂਦ ਜ਼ਕਰੀਆ ਖਾਂ ਆਪਣੇ ਸੂਬੇ ਦਾ ਕੰਟਰੋਲ ਆਪਣੇ ਹੱਥਾਂ ‘ਚੋਂ ਛੱਡਣ ਲਈ ਬਿਲਕੁਲ ਤਿਆਰ ਨਹੀਂ ਸੀ। ਅਤੇ ਉਸਨੇ ਸਿੱਖਾਂ ਉੱਤੇ ਆਪਣਾ ਦਬਦਬਾ ਉੱਥੇ ਤਰ੍ਹਾਂ ਜਾਰੀ ਰੱਖਿਆ। ਜਿੱਥੇ ਵੀ ਉਹ ਕਿਤੇ ਉਨ੍ਹਾਂ ਨੂੰ ਦੇਖਦਾ ਜਾਂ ਉਨ੍ਹਾਂ ਦੀ ਖ਼ਬਰ ਹਾਸਿਲ ਕਰਦਾ ਸੀ, ਉਹ ਉਨ੍ਹਾਂ ਉੱਤੇ ਟੁੱਟ ਪੈਂਦਾ। ਇੱਕ ਵਾਰ ਫਿਰ ਉਸਨੇ ਆਪਣੀ ਫ਼ੌਜ ਨੂੰ ਤਿਆਰ ਕੀਤਾ ਅਤੇ ਸਿੱਖਾਂ ਤੇ ਬਾਗੀਆਂ ਨੂੰ ਦੰਡ ਦੇਣ ਲਈ ਆਪਣੇ ਤੇਜ਼ ਰਫ਼ਤਾਰ ਦਸਤੇ ਭੇਜ ਦਿੱਤਾ। ਜਿੱਥੇ ਹੋ ਸਕਦਾ ਤੇ ਹਾਲਾਤ ਅਨੁਕੂਲ ਹੁੰਦੇ ਉੱਥੇ ਸਿੱਖ ਸਾਹਮਣੇ ਹੋ ਕੇ ਲੜਦੇ ਅਤੇ ਜਿੱਥੇ ਉਹ ਅੱਗੋਂ ਮੁਕਾਬਲਾ ਕਰਨ ਦੀ ਤਾਕਤ ਨਹੀਂ ਰੱਖਦੇ ਸਨ, ਉਥੋਂ ਉਹ ਲੜਾਈ ਤੋਂ ਟਲ ਕੇ ਖਿਸਕ ਜਾਂਦੇ। ਇਨ੍ਹਾਂ ਤੇਜ ਰਫ਼ਤਾਰ ਫ਼ੌਜੀ ਦਸਤਿਆਂ ਨੂੰ ਵੀ ਵੱਡੀ ਮਾਅਰਕੇ ਦੀ ਕਾਮਯਾਬੀ ਨਾ ਹੋਈ। ਫਿਰ ਵੀ ਹਾਲਾਤ ਅਜੇਹੇ ਪੈਦਾ ਹੋ ਗਏ ਕਿ ਸਿੱਖ ਮਜਬੂਰ ਹੋ ਗਏ ਕਿ ਉਹ ਛੋਟੇ ਛੋਟੇ ਜਥਿਆਂ ਦੀ ਸ਼ਕਲ ਵਿੱਚ ਇਧਰ ਉਧਰ ਘੁੰਮਦੇ ਨਾ ਫਿਰਨ ਤਾਂ ਫੇਰ ਆਪਣੇ ਬਚਾਓ ਦੇ ਲਈ ਉਹ ਕਾਫੀ ਵੱਡੇ ਵੱਡੇ ਜਥਿਆਂ ਵਿੱਚ ਇਕੱਠੇ ਹੋਣ ਲੱਗੇ। ਇਨ੍ਹਾਂ ਤੇਜ ਰਫ਼ਤਾਰ ਦਸਤਿਆਂ ਦੀ ਤਾਕਤ ਵਧੇਰੇ ਮਜ਼ਬੂਤ ਹੋਣੀ ਜ਼ਰੂਰੀ ਸੀ ਤਾਂ ਕਿ ਉਹ ਫ਼ੌਜ ਦੇ ਵੱਡੇ ਜਥਿਆਂ ਦੇ ਵਿਰੁੱਧ ਲੜ ਸਕਣ। ਫ਼ੌਜ ਦੇ ਤੇਜ ਰਫ਼ਤਾਰ ਜਥੇ ਵੀ ਗਸ਼ਤ ਕਰਨ ਲਈ ਮਜਬੂਰ ਹੋ ਗਏ ਸਨ। ਇਸਦਾ ਮਤਲਬ ਇਹ ਹੋਇਆ ਕਿ ਇਹ ਵੀ ਗ਼ਰੀਬ ਕਿਸਾਨਾਂ ਦੀ ਕਮਾਈ ਉੱਤੇ ਆਪਣਾ ਗੁਜਾਰਾ ਕਰਨ ਲੱਗੇ ਅਤੇ ਦਾਣਾ ਚਾਰਾ ਉਨ੍ਹਾਂ ਤੋਂ ਜਬਰਨ ਲੈਣ ਲੱਗੇ। ਪਹਿਲਾਂ ਹੀ ਜਾਗੀਰਦਾਰਾਂ ਨੇ ਵਸੂਲੀਆਂ ਕਰਕੇ ਉਨ੍ਹਾਂ ਦਾ ਰਹਿੰਦਾ ਲਹ ਨਿਚੋੜ ਲਿਆ ਸੀ । ਇਸ ਤਰ੍ਹਾਂ ਸਰਕਾਰੀ ਫ਼ੌਜਾਂ ਦੀ ਲਗਾਤਾਰ ਗਸ਼ਤ ਕਰਨ ਨਾਲ ਪੇਂਡੂ ਇਲਾਕੇ ਹੋਰ ਵੀ ਤਬਾਹ ਤੇ ਬਰਬਾਦ ਹੁੰਦੇ ਗਏ। ਉਨ੍ਹਾਂ ਦੀਆਂ ਫਸਲਾਂ ਉਜੜ ਜਾਂਦੀਆਂ। ਬਹੁਤ ਸਾਰੇ ਕਿਸਾਨ ਜੋ ਅਮਨ ਅਮਾਨ ਨਾਲ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਸਨ, ਇਸ ਤਰ੍ਹਾਂ ਮਜਬੂਰ ਕਰ ਦਿੱਤੇ ਗਏ ਕਿ ਉਹ ਆਪਣਾ ਘਰ ਬਾਰ ਛੱਡ ਦੇਣ ਅਤੇ ਸਿੱਖਾਂ ਦੇ ਨਾਲ ਮਿਲ ਜਾਣ।
ਸਿੱਖ ਗੁਰੀਲਾ ਯੁੱਧ
ਸੰਨ 1745 ਤੱਕ ਸਿੱਖਾਂ ਤੇ ਜ਼ਕਰੀਆ ਖਾਂ ਵਿੱਚ ਅਜੇਹੀ ਜੰਗ ਦੀ ਹਾD E ਰਹੀ। ਜਦੋਂ ਕਿ ਜ਼ਕਰੀਆ ਖਾਂ ਦੀ ਮੌਤ ਨਾਲ ਇੱਕ ਵਾਰ ਫਿਰ ਸੂਬੇ ਨੂੰ ਆਰਜੀ ਤੋਰ ‘ਤੇ ਥੋੜੇ ਸਮੇਂ ਲਈ ਗੜਬੜ ਤੇ ਅਰਾਜਕਤਾ ਦੀ ਹਾਲਤ ਵਿੱਚ ਧੱਕ ਦਿੱਤਾ ਅਤੇ ਇਸ ਤੋਂ ਅਗਲੇ 6 ਮਹੀਨੇ ਤੱਕ ਪੰਜਾਬ ਵਿੱਚ ਕੋਈ ਬਾਕਾਇਦਾ ਗਵਰਨਰ ਤੇ ਰਾਜ ਪ੍ਰਬੰਧ ਨਾ ਰਿਹਾ। ਇਸ ਤਰ੍ਹਾਂ ਸਿੱਖਾਂ ਲਈ ਮੈਦਾਨ ਖ਼ਾਲੀ ਹੋ ਗਿਆ। ਉਹ ਦਿਵਾਲੀ ਦੇ ਪੂਰਬ ਉੱਤੇ ਅੰਮ੍ਰਿਤਸਰ ਵਿੱਚ ਇਕੱਠੇ ਹੋਏ (ਅਕਤੂਬਰ 1745 ਨੂੰ) ਜਿੱਥੇ ਉਨ੍ਹਾਂ ਇੱਕ ਗੁਰਮਤਾ ਪਾਸ ਕੀਤਾ ਅਤੇ ਉਸਦੇ ਫੈਸਲੇ ਦੇ ਮੁਤਾਬਿਕ ਉਨ੍ਹਾਂ ਨੇ ਆਪਣੀਆਂ 25 ਆਜ਼ਾਦ ਪਲਟਨਾਂ (ਫ਼ੌਜਾਂ) ਦੁਬਾਰਾ ਜਥੇਬੰਦ ਕਰ ਲਈਆਂ ਅਤੇ ਫਿਰ ਉਹ ਸਾਰੇ ਸੂਬੇ ਵਿੱਚ ਫੈਲ ਗਏ ਅਤੇ ਆਪਣੇ ਵੈਰੀਆਂ ਨੂੰ ਦੰਡ ਦੇਣ ਤੇ ਲੁੱਟਣ ਲੱਗੇ। ਉਹ ਸੰਘਣੀ ਵਸੋਂ ਵਾਲੇ ਇਲਾਕਿਆਂ ਉੱਤੇ ਹੱਲਾ ਬੋਲ ਦਿੰਦੇ ਅਤੇ ਇਸ ਤਰ੍ਹਾਂ ਉਨ੍ਹਾਂ ਸੈਂਕੜੇ ਹੀ ਪਿੰਡਾਂ ਤੇ ਨਿੱਕੇ ਮੋਟੇ ਸ਼ਹਿਰਾਂ ਨੂੰ ਲੁੱਟ ਲਿਆ। ਜਿਨ੍ਹਾਂ ਵਿੱਚ ਬਟਾਲਾ, ਫਗਵਾੜਾ ਅਤੇ ਤਲਵਾੜਾ ਵੀ ਸ਼ਾਮਿਲ ਸੀ । ਉਨ੍ਹਾਂ ਨੇ ਆਪਣੀ ਮਾਰ ਧਾੜ ਲਈ ਬਾਹਾਂ ਲਾਹੌਰ ਦੇ ਲਾਗਲੇ ਇਲਾਕੇ ਤੱਕ ਫੈਲਾ ਦਿੱਤੀਆਂ ਅਤੇ ਉਹ ਲੋਕ ਜੇਹੜੇ ਚਾਰ-ਦੀਵਾਰੀ ਦੇ ਅੰਦਰ ਸ਼ਹਿਰ ਵਿੱਚ ਰਹਿੰਦੇ ਸਨ, ਉਹ ਵੀ ਲਗਾਤਾਰ ਉਨ੍ਹਾਂ ਦੇ ਡਰ ਹੇਠ ਭੈ-ਭੀਤ ਰਹਿਣ ਲੱਗੇ। ਜਨਵਰੀ 1746 ਤੱਕ ਇਹ ਹਫੜਾ ਦਫੜੀ ਦੀ ਹਾਲਤ ਜਾਰੀ ਰਹੀ। ਜਦਕਿ ਯਹੀਆ ਖਾਂ ਨੇ ਪੰਜਾਬ ਦੇ ਗਵਰਨਰ ਦਾ ਅਹੁਦਾ ਸੰਭਾਲ ਲਿਆ ਅਤੇ ਉਸਨੇ ਅਮਨ ਤੇ ਸ਼ਾਂਤੀ ਬਹਾਲ ਕਰਨ ਦੇ ਜਤਨ ਸ਼ੁਰੂ ਕਰ ਦਿੱਤੇ।
(ਜਨਵਰੀ 1746 ਤੋਂ ਮਾਰਚ 1747 ਤੱਕ) ਯਹੀਆ ਖਾਂ ਦੇ ਥੋੜ੍ਹ ਚਿਰੇ ਰਾਜ ਨੂੰ ਸਿੱਖ ਇਤਿਹਾਸਕਾਰਾਂ ਵਲੋਂ ਪਹਿਲੇ ਘੱਲੂਘਾਰਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਜਦੋਂ ਕਿ ਇੱਕ ਹੀ ਮੁਹਿੰਮ ਦੇ ਦੌਰਾਨ 4 ਤੋਂ 7 ਹਜ਼ਾਰ ਤੱਕ ਸਿੱਖ ਗੁਰੀਲੇ ਸਿਪਾਹੀਆਂ ਦਾ ਕਤਲਾਮ ਕੀਤਾ ਗਿਆ। ਇਸ ਕਤਲਾਮ ਤੇ ਘੱਲੂ-ਘਾਰੇ ਵਿੱਚ ਗੁਰੀਲਿਆਂ ਦੀ ਬਹੁਤ ਵੱਡੀ ਗਲਤੀ ਦੀ ਮਿਸਾਲ ਦਾ ਪਤਾ ਲਗਦਾ ਹੈ। ਜੇਹੜੀ ਕਿ ਉਨ੍ਹਾਂ ਦੇ ਜੋਸ਼ ਖਰੋਸ਼ ਵਿਚੋਂ ਨਿਕਲੀ ਇਸ ਖਾਹਿਸ਼ ਦਾ ਨਤੀਜਾ ਸੀ ਕਿ ਉਹ ਦੁਸ਼ਮਣ ਨਾਲ ਮੋਰਚੇ ਬੰਨ੍ਹਕੇ ਜੰਮਕੇ ਲੜਾਈਆਂ ਕਰਨ ਦਾ ਪੈਂਤੜਾ ਲੈ ਬੈਠੇ। ਜਦਕਿ ਅਜੇ ਨਾ ਤਾਂ ਹਾਲਾਤ ਅਜੇਹੀ ਲੜਾਈ ਲਈ ਮੁਆਫ਼ਕ ਸਨ ਅਤੇ ਨਾ ਹੀ ਅਜੇ ਉਨ੍ਹਾਂ ਵਿੱਚ ਇਨੀ ਸ਼ਕਤੀ ਪੈਦਾ ਹੋ ਸਕੀ ਸੀ ਕਿ ਉਹ ਅਜੇਹੀਆਂ ਲੜਾਈਆਂ ਵਿੱਚ ਜੁੱਟ ਜਾਂਦੇ। ਭਾਵ ਉਹ ਅਜੇ ਤੱਕ ਜੰਮ ਕੇ ਲੜਾਈ ਕਰਨ ਦੀ ਮੰਜ਼ਿਲ ਤੱਕ ਨਹੀਂ ਅੱਪੜੇ ਸਨ। ਇਸ ਲੜਾਈ ਨੇ ਇੱਕ ਅਜੇਹੀ ਮਿਸਾਲ ਵੀ ਹੋਏ ਨੁਕਸਾਨ ਦੀ ਪੈਦਾ ਕਰ ਦਿੱਤੀ ਸੀ। ਜੋ ਕਿ ਇਸ ਬਗ਼ਾਵਤ ਨੂੰ ਦਬਾਉਣ ਲਈ ਉਸ ਬਗ਼ਾਵਤ ਦੇ ਲੱਛਣ ਨੂੰ ਸਮਝਣ ਲੱਗੀ, ਜੇਹੜੀ ਗੁਰੀਲਿਆਂ ਦੇ ਮਨੋਰਥ ਨੂੰ ਨੁਕਸਾਨ ਪੁਚਾ ਸਕਦੀ ਸੀ। ਇਸ ਗੱਲ ਦਾ ਸੇਹਰਾ ਜਾਂ ਬਦਨਾਮੀ ਇਸਨੂੰ ਕੁਝ ਵੀ ਕਿਹਾ ਜਾਵੇ, ਇਸ ਮਾਮਲੇ ਵਿੱਚ ਬਗ਼ਾਵਤ ਨੂੰ ਦਬਾਉਣ ਤੇ ਸਫ਼ਲਤਾ ਪ੍ਰਾਪਤ ਕਰਨ ਦਾ ਇਕੱਲੇ ਦੀਵਾਨ ਲਖਪਤ ਰਾਇ ਨੂੰ ਜਾਂਦਾ ਹੈ, ਜੇਹੜਾ ਕਿ ਯਹੀਆ ਖਾਂ ਦਾ ਦੀਵਾਨ ਤੇ ਸਲਾਹਕਾਰ ਮੁੱਖ ਵਜੀਰ ਸੀ। ਜਿਸਨੇ ਇਸ ਮੁਹਿੰਮ ਦਾ ਅਜੇਹਾ ਪਲਾਨ ਬਣਾਕੇ ਇਸਨੂੰ ਅਜੇਹੀ ਵਿਧੀ ਨਾਲ ਅਮਲ ਵਿੱਚ ਲਿਆਂਦਾ ਸੀ ਜਿਸਦਾ ਨਤੀਜਾ ਇਹ ਘੱਲੂਘਾਰਾ ਜਾਂ ਤਬਾਹੀ ਸੀ। ਉਹ ਘਟਨਾ ਜਿਸਨੇ ਸਿੱਖਾਂ ਦੇ ਵਿਰੁੱਧ ਲਖਪਤ ਰਾਏ ਨੂੰ ਬਦਲਾ ਲੈਣ ਲਈ ਇਹ ਭਿਆਨਕ ਕਾਰਵਾਈ ਕਰਨ ਲਈ ਭੜਕਾਇਆ ਸੀ, ਉਹ ਘਟਨਾ ਸੰਨ 1746 ਵਿੱਚ ਵਾਪਰੀ ਸੀ, ਜਿਸ ਵਿੱਚ ਜਸਪਤ ਰਾਏ ਲਖਪਤ ਰਾਏ ਦਾ ਭਰਾ ਸਿੱਖਾਂ ਦੇ ਹੱਥੋਂ ਇੱਕ ਮਾਮੂਲੀ ਝੜਪ ਵਿੱਚ ਇਤਫ਼ਾਕੀਆ ਮਾਰਿਆ ਗਿਆ ਸੀ। ਇਸ ਨਿੱਜੀ ਦੁੱਖ ਤੇ ਨੁਕਸਾਨ ਤੋਂ ਸਖ਼ਤ ਦੁਖੀ ਤੇ ਰੰਜੀਦਾ ਹੋ ਕੇ ਲਖਪਤ ਰਾਏ ਨੇ ਸਿੱਖਾਂ ਤੋਂ ਇਸਦਾ ਬਦਲਾ ਲੈਣ ਦੀ ਕਸਮ ਖਾਧੀ ਸੀ ਅਤੇ ਉਸਨੇ ਯਹੀਆ ਖਾਂ ਨੂੰ ਦਰਖ਼ਾਸਤ ਕੀਤੀ ਸੀ ਕਿ ਉਸਨੂੰ ਰਾਜ ਦੇ ਕੁੱਲ ਵਸੀਲੇ ਕੁਝ ਸਮੇਂ ਲਈ ਉਸਦੇ ਸਪੁਰਦ ਕਰ ਦੇਵੇ। ਗਵਰਨਰ ਨੇ ਬੜੀ ਖੁਸ਼ੀ ਤੇ ਚਾਅ ਨਾਲ ਤੇ ਆਪਣੀ ਰਜਾਮੰਦੀ ਨਾਲ ਉਸਦੀ ਇਹ ਦਰਖਾਸਤ ਮੰਨਕੇ ਰਿਆਸਤ ਦਾ ਸਾਰਾ ਬੰਦੋਬਸਤ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ, ਜਿਵੇਂ ਕਿ ਉਸਦਾ ਮਨਸੂਬਾ ਸੀ । ਉਹ ਭਾਵੇਂ ਆਪਣੀ ਨਿੱਜੀ ਮਨਸ਼ਾ ਦੇ ਕਾਰਨ ਕਰੋਧ ਵਿੱਚ ਆ ਚੁੱਕਾ ਸੀ, ਪਰ ਇਹ ਗੱਲ ਯਹੀਆ ਖਾਂ ਦੇ ਵੀ ਹੱਕ ਵਿੱਚ ਜਾਂਦੀ ਸੀ ਕਿ ਉਹ ਇਸ ਸਕੀਮ ਉੱਤੇ ਅਮਲ ਕਰੇ ਅਤੇ ਸਿੱਖਾਂ ਦੀ ਬਗਵਤ ਨੂੰ ਦਬਾ ਦੇਵੇ ।
ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਸਿੱਖਾਂ ਦੀਆਂ 4 ਹਜ਼ਾਰ ਜਾਨਾਂ ਦੇ ਨੁਕਸਾਨ ਹੋਣ ਦਾ ਅਨੁਮਾਨ ਲਿਖਿਆ ਹੈ, ਜਦਕਿ ਗਿ. ਗਿਆਨ ਸਿੰਘ ਨੇ ਸ਼ਮਸ਼ੇਰ ਖ਼ਾਲਸਾ ਵਿੱਚ ਇਸ ਘੱਲੂਘਾਰੇ ਵਿੱਚ 7 ਹਜ਼ਾਰ ਜਾਨਾਂ ਦਾ ਨੁਕਸਾਨ ਦੱਸਿਆ ਹੈ। ਲਖਪਤ ਰਾਏ ਇੱਕ ਪੰਜਾਬੀ ਹਿੰਦੂ ਸੀ, ਜਿਸਦਾ ਪਹਿਲਾਂ ਸਿੱਖਾਂ ਦੇ ਨਾਲ ਕੁਝ ਚਿਰ ਤੱਕ ਗੁਪਤ ਗੰਢ ਜੋੜ ਤੇ ਤਾਲ ਮੇਲ ਰਹਿ ਚੁੱਕਾ ਸੀ। ਇਸ ਲਈ ਉਹ ਸਿੱਖਾਂ ਦਾ ਭੇਤੀ ਸੀ ਅਤੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਵਿੱਚ ਹੀ ਰਹਿੰਦਾ ਰਿਹਾ ਸੀ ਅਤੇ ਸੰਨ 1716 ਤੋਂ ਉਹ ਪੰਜਾਬ ਰਾਜ ਦੀ ਮੁਲਾਜਮਤ ਵਿੱਚ ਰਹਿ ਚੁੱਕਾ ਸੀ। ਇਸ ਤਰ੍ਹਾਂ ਉਹ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਸੀ ਅਤੇ ਉਨ੍ਹਾਂ ਦੀਆਂ ਜੰਗੀ ਚਾਲਾਂ ਤੇ ਵਿਚਾਰਧਾਰਾ ਨੂੰ ਕਿਸੇ ਹੋਰ ਚੋਟੀ ਦੇ ਅਫ਼ਸਰ ਨਾਲੋਂ ਸਰਕਾਰ ਵਿੱਚ ਚੰਗੀ ਤਰ੍ਹਾਂ ਸਮਝਦਾ ਸੀ। ਇਸ ਤੋਂ ਬਿਨਾਂ ਉਸਨੂੰ ਜ਼ਕਰੀਆ ਖਾਂ ਨਾਲ ਹੋਈਆਂ ਲੜਾਈਆਂ ਦਾ ਵੀ ਖੂਬ ਚੰਗਾ ਤਜਰਬਾ ਹਾਸਿਲ ਸੀ। ਜਿਸ ਤੋਂ ਉਹ ਸਬਕ ਹਾਸਿਲ ਕਰ ਚੁੱਕਾ ਸੀ। ਜ਼ਕਰੀਆਂ ਖਾਂ ਨੇ ਭਾਵੇਂ ਹਾਲਾਤ ਦੀ ਨਜ਼ਾਕਤ ਨੂੰ ਚੰਗੀ ਤਰ੍ਹਾਂ ਸਮਝ ਲਿਆ ਜੀ। ਪਰ ਉਹ ਸਿੱਖ ਗੁਰੀਲਿਆਂ ਨੂੰ ਕੇਵਲ ਲੁਟੇਰੇ ਸਮਝਣ ਵਿੱਚ ਗਲਤੀ ਉੱਤੇ ਸੀ। ਜਿਨ੍ਹਾਂ ਵਿਰੁੱਧ ਵੱਡੇ ਵੱਡੇ ਪੁਲਸੀ ਕਾਰਿਆਂ ਨੂੰ ਹੀ ਕਾਫੀ ਤੋਂ ਵੱਧ ਸਮਝਿਆ ਗਿਆ ਸੀ। ਲਖਪਤ ਰਾਏ ਨੇ ਬੜੀ ਚੰਗੀ ਤਰ੍ਹਾਂ ਇਹਨਾਂ ਸਭ ਗਲ਼ਤੀਆਂ ਨੂੰ ਜਾਂਚ ਲਿਆ ਸੀ ਅਤੇ ਉਸਦੇ ਮੁਤਾਬਿਕ ਉਸਨੇ ਬਾਗ਼ੀ ਸਿੱਖਾਂ ਵਿਰੁੱਧ ਪੂਰੀ ਤਰ੍ਹਾਂ ਹਰ ਪੱਖਾਂ ਤੋਂ ਜੰਗ ਕਰਨ ਦਾ ਐਲਾਨ ਕਰ ਦਿੱਤਾ। ਅਜੇਹਾ ਮਲੂਮ ਹੁੰਦਾ ਹੈ ਕਿ ਉਹ ਇੱਕ ਅਜੇਹੀ ਥਿਊਰੀ ਤੇ ਅਮਲ ਕਰ ਰਿਹਾ ਸੀ ਕਿ ਬਗ਼ਾਵਤ ਦਾ ਟਾਕਰਾ ਕਰਨਾ ਵੀ ਇੱਕ ਜੰਗ ਹੈ ਅਤੇ ਇੱਕ ਬਾਗੀ ਉਸੇ ਦੁਸ਼ਮਣ ਦੀ ਨਿਆਈਂ ਹੈ ਜਿਸਦੇ ਪਾਸ ਹਥਿਆਰ ਹਨ। ਉਸ ਤੋਂ ਪਿੱਛੋਂ ਨਤੀਜਾ ਇਹ ਹੋਇਆ ਕਿ ਉਹ ਆਉਣ ਵਾਲੀ ਜੰਗ ਦੀ ਤਿਆਰੀ ਦੇ ਲਈ ਅੱਜ ਦੇ ਕੁਲ ਵਸੀਲਿਆਂ ਨੂੰ ਲਾਮਬੰਦ ਕਰਨ ਲੱਗਾ। ਉਸਨੇ ਮੁਲਤਾਨ ਤੇ ਬਹਾਵਲਪੁਰ ਦੇ ਗਵਰਨਰਾਂ ਨੂੰ ਅਤੇ ਕਸੂਰ ਦੇ ਫੌਜਦਾਰ ਨੂੰ ਇਹ ਹੁਕਮ ਭੇਜ ਦਿੱਤੇ ਕਿ ਉਹ ਆਪੋ ਆਪਣੀਆਂ ਫ਼ੌਜਾਂ ਲੈ ਕੇ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ। ਪੰਜਾਬ ਦੇ ਪਹਾੜੀ ਰਾਜੇ ਤੇ ਸੂਬੇ ਦੇ ਵੱਡੇ ਵੱਡੇ ਜ਼ਿਮੀਂਦਾਰਾਂ ਨੂੰ ਜੇਹੜੇ ਕਿ ਰਿਆਸਤ ਨੂੰ ਆਪਣੀਆਂ ਆਪਣੀਆਂ ਫ਼ੌਜਾਂ ਤੇ ਜੰਗੀ ਸਮਾਨ ਇੱਕ ਮੁਕੱਰਰ ਗਿਣਤੀ ਵਿੱਚ ਦੇਣ ਦੇ ਪਾਬੰਦ ਸਨ । ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਆਪਣਾ ਬਚਨ ਪੂਰਾ ਕਰਨ ਅਤੇ ਇਸ ਮੁਹਿੰਮ ਵਿੱਚ ਹਿੱਸਾ ਲੈਣ। ਇਸ ਤੋਂ ਲਖਪਤ ਰਾਏ ਨੇ ਨਵੇਂ ਫ਼ੌਜੀ ਦਸਤੇ ਵੀ ਤਿਆਰ ਕੀਤੇ ਅਤੇ ਇਸ ਮੁਹਿੰਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਹੀ ਇੱਕ ਬੜੀ ਵੱਡੀ ਫ਼ੌਜ ਲਾਹੌਰ ਵਿੱਚ ਜਮ੍ਹਾਂ ਕਰ ਲਈ।
ਦੂਜਾ ਨਤੀਜਾ ਜਿਸ ਉੱਤੇ ਲਖਪਤ ਰਾਏ ਜਾਪਦਾ ਹੈ ਪਹੁੰਚ ਚੁੱਕਾ ਸੀ, ਇਹ ਸੀ ਕਿ ਸਿੱਖਾਂ ਦੀ ਤਾਕਤ ਕੇਵਲ ਉਨ੍ਹਾਂ ਦੇ ਹਥਿਆਰ ਬੰਦ ਜਥਿਆਂ ਤੇ ਗਰੋਹਾਂ ਵਿੱਚ ਹੀ ਨਹੀਂ ਹੈ ਬਲਕਿ ਇਹ ਉਸ ਪਰ ਅਮਨ ਸਿੱਖ ਜਥੇਬੰਦੀਆਂ ਦੇ ਅੰਦਰ ਵੀ ਮੌਜੂਦ ਹੈ, ਜੋ ਸਹਿਜਧਾਰੀ, ਉਦਾਸੀ ਤੇ ਨਿਰਮਲੇ ਸਿੱਖਾਂ ਵਿੱਚ ਪਾਈ ਜਾਂਦੀ ਹੈ (ਸਹਿਜਧਾਰੀ ਉਹ ਸਿੱਖ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਧਰਮ ਵਿੱਚ ਤਾਂ ਵਿਸ਼ਵਾਸ ਸੀ, ਪਰ ਉਨ੍ਹਾਂ ਨੇ ਖ਼ਾਲਸੇ ਦੇ ਜੰਗੀ ਵਿਸ਼ਵਾਸ਼ ਤੇ ਗੁਰੂ ਗੋਬਿੰਦ ਸਿੰਘ ਦੀ ਨਵੀਂ ਨੀਤੀ ਤੇ ਧਰਮ ਨੂੰ ਮਨਜੂਰ ਨਹੀਂ ਕੀਤਾ ਸੀ। ਉਨ੍ਹਾਂ ਵਿੱਚ ਕਈ ਅਜੇਹੇ ਲੋਕ ਵੀ ਸਨ ਜਿੰਨ੍ਹਾਂ ਨੇ ਇਸ ਧਰਮ ਜਾਂ ਮੱਤ ਨੂੰ ਇੱਕ ਵਾਰ ਕਬੂਲ ਕਰ ਲਿਆ ਸੀ, ਪਰ ਪਿੱਛੋਂ ਦੇ ਵੱਖਰੇ ਤੇ ਵਿਭਿੰਨ ਹਾਲਾਤ ਤੋਂ ਪ੍ਰਭਾਵਤ ਹੋ ਕੇ ਉਸਨੂੰ ਛੱਡ ਦਿੱਤਾ ਸੀ। ਉਹ ਆਪਣੇ ਨਾਮ ਦੇ ਨਾਲ ‘ਸਿੰਘ’ ਦੀ ਉਪਾਧੀ ਘੱਟ ਹੀ ਲਾਉਂਦੇ ਸਨ ਅਤੇ ਆਪਣੇ ਸਿਰ ਉੱਤੇ ਕੇਸ ਵੀ ਨਹੀਂ ਰੱਖਦੇ ਸਨ ਨਾ ਹੀ ਉਹ ਹਥਿਆਰਾਂ ਸਮੇਤ ਰਹਿੰਦੇ ਸਨ। ਜਾਂ ਹਥਿਆਰ ਲੈ ਕੇ ਚਲਦੇ ਸਨ। ਇਸ ਗੱਲ ਤੋਂ ਬਿਨਾਂ ਕਿ ਉਹ ਗੁਰੂ ਨਾਨਕ ਦੇ ਪੰਥ ਤੇ ਉਸਦੀ ਬਾਣੀ (ਸਿੱਖਿਆ) ਨੂੰ ਮੰਨਦੇ ਸਨ, ਉਹ ਹਿੰਦੂਆਂ ਨਾਲੋਂ ਵੱਖਰੇ ਨਹੀਂ ਸਨ। ਇਸ ਲਈ ਉਹ ਆਮ ਤੌਰ ‘ਤੇ ਦੁਸ਼ਮਣ ਦੀ ਬਦਸਲੂਕੀ ਤੇ ਪਰੇਸ਼ਾਨੀ ਤੋਂ ਬਚੇ ਰਹਿੰਦੇ ਸਨ। ਉਹ ਵਧੇਰੇ ਕਰਕੇ ਖੱਤਰੀ ਤੋਂ ਅਰੋੜਾ ਬੰਸ ਜਾਤੀਆਂ ਦੇ ਹਿੰਦੂਆਂ ਵਿੱਚੋਂ ਹੁੰਦੇ ਸਨ। ਉਨ੍ਹਾਂ ਨੂੰ ਲਖਪਤ ਰਾਏ ਅਜੇਹੀਆਂ ਫਰੰਟ ਸੰਸਥਾਵਾਂ ਸਮਝਦਾ ਸੀ, ਜਿਨ੍ਹਾਂ ਵਿੱਚ ਖ਼ਾਲਸੇ ਦੀਆਂ ਜੜ੍ਹਾਂ ਸਨ। ਜੇਹੜੇ ਹਥਿਆਰਬੰਦ ਦਸਤਿਆਂ ਨੂੰ ਪਾਲਦੇ ਪੋਸਦੇ ਤੇ ਉਨ੍ਹਾਂ ਦੀ ਸਹਾਇਤਾ ਕਰਦੇ ਸਨ। ਦੀਵਾਨ ਲਖਪਤ ਨੇ ਸਿੱਖਾਂ ਦੀਆਂ ਜੜ੍ਹਾਂ ਤੇ ਸ਼ਾਖਾ ਨੂੰ ਮਲੀਆਮੇਟ ਕਰਨ ਦੀ ਸੌਂਹ ਚੁੱਕੀ ਹੋਈ ਸੀ।
ਅਜੇਹੇ ਹੁਕਮ ਜਾਰੀ ਕੀਤੇ ਗਏ ਕਿ ਸਹਿਜਧਾਰੀ, ਉਦਾਸੀ ਤੇ ਨਿਰਮਲੇ ਜੋ ਵੀ ਹਨ ਸਭ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ । ਲੋਕਾਂ ਨੂੰ ਸ਼ਬਦ ਗੁਰੂ ਕਹਿਣ ਦੀ ਵੀ ਮਨਾਹੀ ਕਰ ਦਿੱਤੀ ਗਈ ਅਤੇ ਸਿੱਖਾਂ ਦੇ ਕੁੱਲ ਗੁਰਦਵਾਰੇ ਬੰਦ ਕਰ ਦਿੱਤੇ ਗਏ । ਸਿੱਖ ਧਰਮ ਦੀ ਸਿੱਖਿਆ ਚਾਹੇ ਕਿਸੇ ਵੀ ਸ਼ਕਲ ਵਿੱਚ ਹੋਵੇ ਉਸਤੇ ਰੋਕ ਲਾ ਦਿੱਤੀ ਗਈ। ਇਸ ਲਈ ਲਖਪਤ ਰਾਏ ਸਿੱਖਾਂ ਦੀ ਜਥੇਬੰਦੀ ਤੇ ਹਥਿਆਰਬੰਦ ਦਸਤਿਆਂ ਦੋਹਾਂ ਦੇ ਹੀ ਵਿਰੁੱਧ ਖੜ੍ਹਾ ਸੀ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਅਧਾਰ ਇਲਾਕਿਆਂ ਦੀ ਸ਼ਰਨ ਤੋਂ ਵੀ ਵਾਂਝੇ ਕਰ ਦਿੱਤਾ ਸੀ। ਫਿਰ ਉਸਨੇ ਆਪਣੀ ਤੀਜੀ ਗਲਤੀ ਨੂੰ ਵੀ ਦਰੁੱਸਤ ਕਰਨ ਦੀ ਕੋਸ਼ਿਸ਼ ਕੀਤੀ ਜੇਹੜੀ ਉਸ ਤੋਂ ਪਹਿਲੇ ਹਾਕਮਾਂ ਨੇ ਕੀਤੀ ਸੀ। ਉਸਨੇ ਪੰਜਾਬ ਦੇ ਕੁੱਲ ਪਹਾੜੀ ਰਾਜਿਆਂ ਨੂੰ ਵੀ ਹੁਕਮ ਚਾੜ ਦਿੱਤੇ ਕਿ ਉਹ ਆਪਣੇ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਫੜਨ ਅਤੇ ਬਾਹਰ ਕੱਢਣ ਦੇ ਲਈ ਉਨ੍ਹਾਂ ਦਾ ਸਫਾਇਆ ਕਰਨ ਲਈ ਕਾਰਵਾਈਆਂ ਸ਼ੁਰੂ ਕਰ ਦੇਣ। ਇਸ ਤੋਂ ਅੱਗੇ ਉਨ੍ਹਾਂ ਨੇ ਸਿੱਖਾਂ ਦੇ ਆਉਣ ਤੇ ਬਾਹਰ ਜਾਣ ਦੇ ਰਾਹਾਂ ਉੱਤੇ ਰੋਕਾਂ ਲਾਉਣ ਨੂੰ ਕਿਹਾ ਅਤੇ ਉਨ੍ਹਾਂ ਪਹਾੜੀ ਰਿਆਸਤਾਂ ਵਿੱਚ ਪਨਾਹ ਲੈਣ ਤੋਂ ਰੋਕਣ ਦੇ ਲਈ ਹੁਕਮ ਦੇ ਦਿੱਤੇ। ਇਨ੍ਹਾਂ ਹੁਕਮਾਂ ਨੂੰ ਉਨ੍ਹਾਂ ਅੱਖਰ ਅੱਖਰ ਪੂਰਾ ਕੀਤਾ। ਪਿੱਛੋਂ ਦੀਆਂ ਘਟਨਾਵਾਂ ਦਸਦੀਆਂ ਹਨ ਇਹ ਕਿ ਉਹੀ ਅਧਾਰ ਇਲਾਕਾ ਸੀ ਜਿਸਨੂੰ ਸਿੱਖਾਂ ਨੇ ਆਪਣੀਆਂ ਆਉਣ ਵਾਲੀਆਂ ਅਗਲੀਆਂ ਮੁਹਿੰਮਾਂ ਦੇ ਲਈ ਵਰਤਣ ਵਾਸਤੇ ਚੁਣ ਰੱਖਿਆ ਸੀ। ਲਖਪਤ ਰਾਏ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ, ਇਤਿਹਾਸ ਇਸ ਬਾਰੇ ਚੁੱਪ ਹੈ। ਜਾਂ ਤਾਂ ਉਨ੍ਹਾਂ ਦੀਆਂ ਸਹੀ ਖ਼ਬਰਾਂ ਮਿਲਣ ਕਰਕੇ ਉਹ ਇਨ੍ਹਾਂ ਦਾ ਭੇਤੀ ਹੋ ਗਿਆ ਸੀ, ਜਾਂ ਉਸਨੇ ਹਾਲਾਤ ਦਾ ਦਰੁੱਸਤ ਅੰਦਾਜਾ ਲਾ ਕੇ ਅਤੇ ਸਿੱਖ ਜਥਿਆਂ ਦੇ ਰਹਿਣ ਦੀਆਂ ਥਾਵਾਂ ਦਾ ਪਤਾ ਹੋਣ ਕਰਕੇ ਉਸਨੇ ਇਹ ਸਭ ਕੁਝ ਕੀਤਾ ਸੀ। ਇਹ ਸਚਾਈ ਬਾਕੀ ਹੈ ਕਿ ਲਖਪਤ ਇਹ ਜਾਣਦਾ ਸੀ ਕਿ ਸਿੱਖਾਂ ਦੇ ਬਚਾ ਦੀ ਥਾਂ ਠੀਕ ਹੀ ਇਨ੍ਹਾਂ ਪਹਾੜੀ ਅੱਡਿਆਂ ਵਿੱਚ ਹੀ ਹੋ ਸਕਦੀ ਸੀ। ਇਸ ਲਈ ਉਸਨੇ ਅਜੇਹੀਆਂ ਰੋਕੂ ਕਾਰਵਾਈਆਂ ਨਾ ਕੀਤੀਆਂ ਜਿਨ੍ਹਾਂ ਦਾ ਮਤਲਬ ਸਿੱਖਾਂ ਦਾ ਲੱਖੀ ਜੰਗਲ ਜਾਂ ਮਾਲਵੇ ਦੇ ਅਧਾਰ ਇਲਾਕਿਆਂ ਵਿੱਚ ਦਾਖਲ ਹੋਣੋ ਰੋਕਣਾ ਸੀ ।
ਇਸ ਤਰ੍ਹਾਂ ਪੂਰੀ ਤਰ੍ਹਾਂ ਤਿਆਰੀਆਂ ਕਰ ਲੈਣ ਪਿੱਛੋਂ ਦੀਵਾਨ ਲਖਪਤ ਰਾਏ ਨੇ ਸਿੱਖਾਂ ਦੇ ਵਿਰੁੱਧ ਫ਼ੌਜਾਂ ਦੀ ਕਮਾਨ ਨਿੱਜੀ ਤੌਰ ਯਹੀਆ ਖਾਂ ਦੇ ਹੱਥੀਂ ਦੇ ਕੇ ਚੜਾਈ ਕਰ ਦਿੱਤੀ। ਫਿਰ ਵੀ ਇਨ੍ਹਾਂ ਕੁਲ ਪੇਸ਼ਬੰਦੀਆਂ ਦੇ ਬਾਵਜੂਦ ਦੀਵਾਨ ਨੂੰ ਪੂਰੀ ਸਫ਼ਲਤਾ ਨਸੀਬ ਨਾ ਹੋਈ। ਜੇਕਰ ਸਿੱਖ ਜ਼ਮੀਨ ਦੀ ਉੜਦ ਖੁੜਦ ਹਾਲਤ ਉੱਤੇ ਜਿਆਦਾ ਭਰੋਸਾ ਕਰਨ ਦੀ ਗਲਤੀ ਨਾ ਕਰਦੇ ਅਤੇ ਜੰਮ ਕੇ ਲੜਾਈ ਕਰਨ ਦਾ ਪੈਂਤੜਾ ਵੀ ਨਾ ਲੈਂਦੇ ਤਾਂ ਉਨ੍ਹਾਂ ਦਾ ਨੁਕਸਾਨ ਘੱਟ ਹੋਣਾ ਸੀ। ਸਿੱਖਾਂ ਦੇ ਵਿਰੁੱਧ ਜੋ ਤਿਆਰੀਆਂ ਹੋ ਚੁੱਕੀਆਂ ਸਨ, ਉਹ ਇਨ੍ਹਾਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਨਹੀਂ ਸਨ। ਇਸ ਲਈ ਆਪਣੇ ਦੁਸ਼ਮਣ ਦੇ ਨਾਲ ਲੜਾਈ ਕਰਨ ਦੇ ਮੰਤਵ ਨਾਲ ਉਹ 15 ਹਜ਼ਾਰ ਦੇ ਨੇੜ ਸਿੱਖ ਫ਼ੌਜਾਂ ਨੂੰ ਕਾਹਨੂੰਵਾਨ ਦੀਆਂ ਦਲਦਲਾਂ ਵਿੱਚ ਦਰਿਆ ਰਾਵੀ ਦੇ ਕੰਡੇ ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਕੱਠੇ ਕਰਨ ਵਿੱਚ ਸਫ਼ਲ ਹੋ ਗਏ। ਇਸ ਥਾਂ ਦੀ ਚੋਣ ਇਹ ਜ਼ਾਹਿਰ ਕਰਦੀ ਹੈ ਕਿ ਸਿੱਖਾਂ ਦਾ ਇਹ ਵਿਚਾਰ ਸੀ, ਕਿ ਉਹ ਜੰਮੂ ਤੇ ਕਾਂਗੜੇ ਦੀਆਂ ਨਜ਼ਦੀਕੀ ਪਹਾੜੀਆਂ ਵਿੱਚ ਸਹਿਜੇ ਹੀ ਪਿੱਛੇ ਹਟ ਸਕਦੇ ਹਨ, ਜੇ ਉਨ੍ਹਾਂ ਉੱਤੇ ਦੁਸ਼ਮਣ ਦਾ ਬਹੁਤ ਜਿਆਦਾ ਦਬਾਓ ਪੈ ਜਾਵੇ ਤੇ ਉਹ ਅੱਗੋਂ ਮੁਕਾਬਲਾ ਕਰਨ ਦੇ ਲਾਇਕ ਨਾ ਹੋਣ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹਨਾਂ ਕੁੱਲ ਰਸਤਿਆਂ ਦੀ ਨਾਕਾਬੰਦੀ ਕਰਕੇ ਦੁਸ਼ਮਣ ਨੇ ਇਨ੍ਹਾਂ ਪਹਾੜੀਆਂ ਵਿੱਚ ਵੜਨ ਦੇ ਕੁੱਲ ਰਸਤੇ ਰੋਕਣ ਦਾ ਬੰਦੋਬਸਤ ਕਰ ਲਿਆ ਹੈ।
ਮੁਗ਼ਲ ਫ਼ੌਜਾਂ ਨੇ ਕਾਹਨੂੰਵਾਨ ਪਹੁੰਚਕੇ ਇਨ੍ਹਾਂ ਦਲਦਲਾਂ ਦੇ ਦੁਆਲੇ ਮੋਰਚਾ ਬੰਦੀ ਕਰ ਲਈ ਅਤੇ ਦਾਖਲ ਹੋਣ ਤੇ ਬਾਹਰ ਨਿਕਲਣ ਦੇ ਕੁੱਲ ਰਸਤਿਆਂ ਉੱਤੇ ਰੋਕ ਲਾ ਦਿੱਤੀ। ਸਿੱਖਾਂ ਦੇ ਕੁਦਰਤੀ ਗੜ੍ਹਾਂ ਨੂੰ ਘੇਰੇ ਵਿੱਚ ਲੈ ਲਿਆ ਗਿਆ ਅਤੇ ਭਾਰੀ ਗਿਣਤੀ ਵਿੱਚ ਫ਼ੌਜਾਂ ਨਾਲ ਦਲਦਲਾਂ ਉੱਤੇ ਤੋਪਾਂ ਰਾਹੀਂ ਲੜਾਈ ਸ਼ੁਰੂ ਕਰਕੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ । ਕਿਉਂਕਿ ਤੋਪਾਂ ਨੂੰ ਦੂਰ ਖੁਸ਼ਕ ਤੇ ਉਚੀ ਥਾਂ ਉੱਤੇ ਟਿਕਾਇਆ ਗਿਆ ਸੀ, ਇਸ ਲਈ ਸਿੱਖ ਉਨ੍ਹਾਂ ਦੀ ਮਾਰ ਤੋਂ ਬਾਹਰ ਸਨ ਤੇ ਇਹ ਫਾਇਰ ਬਿਲਕੁਲ ਬੇਅਸਰ ਸਾਬਿਤ ਹੋਏ। ਮੁਗ਼ਲ ਘੋੜ ਸਵਾਰ ਤੇ ਪੈਦਲ ਫ਼ੌਜ ਵੀ ਜ਼ਮੀਨ ਦੀ ਹਾਲਤ ਉਚੀ ਨੀਵੀਂ ਹੋਣ ਦੇ ਕਾਰਨ ਗੋਲੀ ਨਹੀਂ ਚਲਾ ਸਕਦੀ ਸੀ ਅਤੇ ਇਸ ਤਰ੍ਹਾਂ ਵੱਡੇ ਪੈਮਾਨੇ ਤੇ ਅੱਗ ਵੱਧਕੇ ਹਮਲੇ ਕਰਨ ਵਿੱਚ ਰੁਕਾਵਟ ਪੈਂਦੀ ਸੀ। ਛੋਟੀਆਂ-ਛੋਟੀਆਂ ਪਾਰਟੀਆਂ ਜੋ ਹੌਂਸਲਾ ਕਰਕੇ ਅੱਗੇ ਵਧੀਆਂ ਉਨ੍ਹਾਂ ਨੂੰ ਸਿੱਖਾਂ ਵਲੋਂ ਘਾਤ ਲਾਕੇ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਪਰ ਲਖਪਤ ਰਾਏ ਹਿੰਦੁਸਤਾਨੀ ਮੁਗ਼ਲ ਨਹੀਂ ਸੀ, ਜੋ ਛੇਤੀ ਹੀ ਦਿਲ ਛੱਡ ਜਾਂਦਾ ਤੇ ਲੜਾਈ ਕਰਨੋ ਹਟ ਜਾਂਦਾ। ਉਸਨੇ ਝਾੜ ਫੂਸ ਕਟਵਾ ਦਿੱਤਾ ਤੇ ਰਹਿੰਦ ਖੂੰਹਦ ਅੱਗ ਲਾਕੇ ਫੂਕ ਦਿੱਤਾ ਅਤੇ ਇਸ ਤਰ੍ਹਾਂ ਰਸਤੇ ਬਣਾਏ ਗਏ। ਮੁਗ਼ਲ ਕਦਮ ਮਿਲਾਕੇ ਅਤੇ ਫੂਕ ਫੂਕ ਕੇ ਅੱਗੇ ਵੱਧਦੇ ਸਨ ਤੇ ਮਿਲਕੇ ਇਕੱਠੇ ਚਲਦੇ ਸਨ। ਸਿੱਖਾਂ ਦੇ ਦੁਆਲੇ ਘੇਰਾ ਪੌਣ ਦਾ ਜਾਲ ਵਿਛ ਚੁੱਕਾ ਸੀ ਅਤੇ ਸਿੱਖਾਂ ਪਾਸ ਕਿਉਂਕਿ ਕਾਫੀ ਸਮਾਨ ਰਸਦ ਆਦਿ ਜਮ੍ਹਾਂ ਨਹੀਂ ਸੀ ਇਸ ਲਈ ਉਹ ਮਜਬੂਰ ਹੋ ਗਏ ਕਿ ਉਹ ਕੱਚੀ ਮੱਛੀ ਤੇ ਦਲਦਲਾਂ ਵਿੱਚ ਅਜੇਹੀਆਂ ਹੋਰ ਚੀਜ਼ਾਂ ਖਾਕੇ ਗੁਜ਼ਾਰਾ ਕਰਨ । ਪਰ ਇਨ੍ਹਾਂ ਚੀਜ਼ਾਂ ਦੀ ਵੀ ਤੰਗੀ ਹੋ ਗਈ ਤੇ ਸਿੱਖ ਭੁੱਖ ਨਾਲ ਮਰਨ ਲੱਗੇ ਉਨ੍ਹਾਂ ਵਿੱਚ ਜੇਹੜੇ ਪੇਟ ਪਾਲੂ ਸਿਪਾਹੀ ਸਨ ਉਹ ਉਨ੍ਹਾਂ ਨੂੰ ਛੱਡ ਕੇ ਨੱਠਣ ਲੱਗੇ। ਸਿੱਖ ਦੁਸ਼ਮਣ ਦੀਆਂ ਚੌਕੀਆਂ ਉੱਤੇ ਜਾਨ ਤੋੜਕੇ ਹਮਲੇ ਰਾਤ ਦੇ ਵੇਲੇ ਕਰਦੇ ਅਤੇ ਛਾਪੇ ਮਾਰਨ ਲੱਗੇ ਅਤੇ ਵੈਰੀ ਦੀਆਂ ਅੱਗੇ ਵਧਣ ਵਾਲੀਆਂ ਪਾਰਟੀਆਂ ਨੂੰ ਗਲੀਆਂ ਨਾਲ ਮਾਰਨ ਲੱਗੇ। ਪਰ ਤੋਪਖ਼ਾਨੇ ਦੀ ਗੋਲਾਬਾਰੀ ਨਾਲ ਰਸਤਾ ਸਾਫ਼ ਕਰ ਲਿਆ ਗਿਆ। ਇਹ ਤੋਪਾਂ ਉਚੇ ਥੜੇ ਬਣਾਕੇ ਮੋਰਚਿਆਂ ਵਿੱਚ ਰੱਖੀਆਂ ਗਈਆਂ ਸਨ। ਇਸ ਤਰ੍ਹਾਂ ਜਾਨੋਂ ਬੇਪ੍ਰਵਾਹ ਸਿੱਖ ਦਲਦਲਾਂ ਵਿਚੋਂ ਨਿਕਲਕੇ ਵੈਰੀ ਉੱਤੇ ਝਪਟ ਪਏ। ਹੱਥਾਂ ਵਿੱਚ ਤਲਵਾਰਾਂ ਸੂਤਕੇ ਉਹ ਦੁਸ਼ਮਣ ਦੀਆਂ ਕਤਾਰਾਂ ਚੀਰਕੇ ਆਪਣਾ ਰਾਹ ਬਨਾਉਣ ਵਿੱਚ ਕਾਮਯਾਬ ਹੋ ਗਏ। ਇਸ ਤਰ੍ਹਾਂ ਉਨ੍ਹਾਂ ਹੱਲਾ ਬੋਲਕੇ ਪਹਿਲ ਕਦਮੀ ਆਪਣੇ ਹੱਥੀਂ ਲੈ ਲਈ ਅਤੇ ਫੁਰਤੀ ਨਾਲ ਹਮਲੇ ਕਰਨ ਲੱਗੇ। ਉਹ ਜੰਮੂ ਦੀਆਂ ਪਹਾੜੀਆਂ ਵਿੱਚ ਬਚਾਓ ਲਈ ਰਾਹ ਲੱਭਣ ਲਈ ਕਠੂਆ ਤੇ ਪਰੋਲ ਵੱਲ ਅੱਗੇ ਵਧੇ। ਜਦੋਂ ਉਹ ਇਸ ਪਹਾੜੀ ਇਲਾਕੇ ਦੇ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਕੁੱਲ ਰਸਤਿਆਂ ਉੱਤੇ ਰੋਕਾਂ ਲੱਗੀਆਂ ਹੋਈਆਂ ਹਨ। ਪਹਾੜੀ ਰਿਆਸਤਾਂ ਦੇ ਰਾਜੇ ਤੇ ਉਥੋਂ ਦੇ ਲੋਕ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਇਨ੍ਹਾਂ ਘਟਨਾਵਾਂ ਦੇ ਵਾਪਰਨ ਦੇ ਵਿਰੁੱਧ ਹੁਕਮ ਤੇ ਖ਼ਬਰਾਂ ਮਿਲ ਚੁੱਕੀਆਂ ਸਨ। ਉਹ ਪਹਾੜੀਆਂ ਦੀਆਂ ਚੋਟੀਆਂ ਤੇ ਇਕੱਠੇ ਹੋ ਗਏ। ਜਿੱਥੋਂ ਉਹ ਸਿੱਖਾਂ ਉੱਤੇ ਤੀਰਾਂ ਤੇ ਪੱਥਰਾਂ ਦਾ ਮੀਂਹ ਵਰ੍ਹਾਉਣ ਲੱਗੇ। ਸਿੱਖਾਂ ਨੇ ਬਥੇਰਾ ਦੱਸਿਆ ਕਿ ਅਸੀਂ ਹਿੰਦੂ ਧਰਮ ਦੀ ਖ਼ਾਤਰ ਹੀ ਵੈਰੀ ਮੁਗਲਾਂ ਵਿਰੁੱਧ ਲੜ ਰਹੇ ਹਾਂ ਅਤੇ ਪਹਾੜੀਆਂ ਲੋਕਾਂ ਦਾ ਤੇ ਸਾਡਾ ਆਦਰਸ਼ ਤੇ ਨਿਸ਼ਾਨਾ ਸਾਂਝਾ ਹੈ, ਪਰ ਇਸਦਾ ਉਨ੍ਹਾਂ ਪਹਾੜੀਆਂ ਤੇ ਕੋਈ ਅਸਰ ਨਾ ਹੋਇਆ। ਚੂੰਕਿ ਦੁਸ਼ਮਣ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਉਨ੍ਹਾਂ ਦੇ ਨੇੜੇ ਆ ਰਿਹਾ ਸੀ, ਇਸ ਲਈ ਇਨ੍ਹਾਂ ਰਾਹਾਂ ਵਿੱਚ ਦੀ ਲੰਘਕੇ ਪਹਾੜੀਆਂ ਵਿੱਚ ਵੜਨਾ ਉਨ੍ਹਾਂ ਲਈ ਔਖਾ ਹੋ ਗਿਆ ਅਤੇ ਲੜ ਕੇ ਰਸਤਾ ਬਨਾਉਣ ਦਾ ਉਨ੍ਹਾਂ ਪਾਸ ਵਕਤ ਹੀ ਨਹੀਂ ਸੀ। ਦੁਸ਼ਮਣ ਸਿਰ ਤੇ ਆ ਗਿਆ ਸੀ । ਇਸ ਲਈ ਕੁਝ ਨਿਰਾਸ਼ ਹੋ ਕੇ ਉਨ੍ਹਾਂ ਆਪਣਾ ਰਸਤਾ ਬਦਲ ਲਿਆ ਅਤੇ ਉਹ (ਸਿੱਖ) ਬਸੋਲੀ ਵੱਲ ਦੌੜਣ ਲੱਗੇ। ਉਧਰ ਵੀ ਉਨ੍ਹਾਂ ਨੇ ਪਹਾੜੀ ਲੋਕਾਂ ਨੂੰ ਇਸ ਪੋਜੀਸ਼ਨ ਵਿੱਚ ਖੜੇ ਵੇਖਿਆ। ਇਨੇ ਚਿਰ ਨੂੰ ਦੁਸ਼ਮਣ ਉਨ੍ਹਾਂ ਦੇ ਐਨ ਉੱਪਰ ਤੱਕ ਚੜ੍ਹ ਆਇਆ ਸੀ। ਸਿੱਖ ਇੱਕ ਜਾਲ ਵਿੱਚ (ਜੰਮੂਰ ਤੇ ਜਬਾੜਿਆਂ ਵਿੱਚ) ਫਸ ਚੁਕੇ ਸਨ। ਉਨ੍ਹਾਂ ਦੇ ਸਾਹਮਣੇ ਪਹਾੜੀ ਲੋਕ ਖੜੇ ਸਨ ਅਤੇ ਪਿੱਛੇ ਲਖਪਤ ਦੀ ਫ਼ੌਜ ਸੀ। ਤੀਜੇ ਪਾਸੇ ਉਚੀਆਂ ਪਹਾੜੀਆਂ ਸਨ ਅਤੇ ਚੌਥੀ ਤਰਫ ਦਰਿਆ ਰਾਵੀ ਦੀਆਂ ਛੱਲਾਂ ਨੇ ਰਸਤਾ ਰੋਕ ਰੱਖਿਆ ਸੀ। ਇਨ੍ਹਾਂ ਵਿਚੋਂ ਕੁਝ ਸਿੱਖਾਂ ਨੇ ਦਰਿਆ ਰਾਵੀ ਵਿੱਚ ਛਾਲਾਂ ਮਾਰ ਦਿੱਤੀਆਂ, ਇਹ ਜਾਣਕੇ ਕਿ ਸ਼ਾਇਦ ਉਹ ਤਰ ਕੇ ਪਾਰ ਹੋ ਜਾਣਗੇ। ਪਰ ਉਹ ਸਾਰੇ ਹੀ ਡੁੱਬ ਗਏ। ਉਨ੍ਹਾਂ ਵਿਚੋਂ ਕੁਝ ਪਹਾੜੀਆਂ ਉੱਤੇ ਚੜ੍ਹ ਗਏ। ਪਰ ਉਹ ਆਪਣੇ ਘੋੜਿਆਂ ਸਮੇਤ ਹੀ ਥੱਲੇ ਡਿਗਦੇ ਰਹੇ ਅਤੇ ਫਿਰ ਕਦੇ ਨਾ ਉਠ ਸਕੇ। ਇੱਥੇ ਬਹੁਤ ਬੁਰੀ ਤਰ੍ਹਾਂ ਪੂਰੀ ਗੜਬੜ ਤੇ ਹਫੜਾ ਦਫੜੀ ਮੱਚ ਗਈ। ਇਨ੍ਹਾਂ ਵਿਚੋਂ ਇੱਕ ਵੱਡਾ ਜਥਾ ਜੇਹੜਾ ਬਾਕੀ ਬਚ ਰਿਹਾ ਸੀ। ਬੜੀ ਹਿੰਮਤ ਕਰਕੇ ਅੱਗੇ ਵਧਿਆ ਅਤੇ ਬੜੀ ਜਬਰਦਸਤ ਜੱਦੋ-ਜਹਿਦ ਤੇ ਕੋਸ਼ਿਸ ਪਿੱਛੋਂ ਦੁਸ਼ਮਣ ਦੀਆਂ ਕਤਾਰਾਂ ਵਿੱਚ ਦੀ ਰਸਤਾ ਬਨਾਉਣ ਵਿੱਚ ਕਾਮਯਾਬ ਹੋ ਗਿਆ। ਅਜੇਹੇ ਸਿੱਖਾਂ ਦੀ ਗਿਣਤੀ ਜੇਹੜੇ ਇਸ ਤਰ੍ਹਾਂ ਕੁਝ ਤੇ ਮੰਡੀ ਵਿੱਚ ਬਚਾਓ ਦੀ ਥਾਂ ਪਹੁੰਚ ਗਏ ਸਨ, ਉਨ੍ਹਾਂ ਦਾ ਅੰਦਾਜਾ ਜਾਂ ਅਟਾਸਟਾ ਇੱਕ ਹਜ਼ਾਰ ਦੇ ਲੱਗਭਗ ਦੱਸਿਆ ਜਾਂਦਾ ਹੈ।
ਫਿਰ ਵੀ ਇਨ੍ਹਾਂ ਵਿਚੋਂ ਬਹੁਤ ਸਾਰੇ ਸਿੱਖਾਂ ਨੇ ਪਿੱਛੇ ਮੁੜਨ ਦਾ ਫ਼ੈਸਲਾ ਕਰ ਲਿਆ। ਕਿਉਂਕਿ ਉਨ੍ਹਾਂ ਨੇ ਇਹ ਅਨੁਭਵ ਕਰ ਲਿਆ ਸੀ ਕਿ ਉਹ ਪਹਾੜੀ ਇਲਾਕਾ ਵੀ ਹੁਣ ਉਨ੍ਹਾਂ ਲਈ ਸਲਾਮਤੀ ਦੀ ਥਾਂ ਨਹੀਂ ਰਿਹਾ ਸੀ। ਇਸ ਲਈ ਉਨ੍ਹਾਂ ਨੇ ਆਪਣੇ ਦੂਜੇ ਅਧਾਰ ਇਲਾਕੇ ਮਾਲਵੇ ਦੇ ਰੇਤਲੇ ਥਲਾਂ ਤੇ ਜੰਗਲਾਂ ਵੱਲ ਚਲੇ ਜਾਣ ਦਾ ਫ਼ੈਸਲਾ ਕਰ ਲਿਆ, ਜਿਹੜਾ ਕਿ ਦੱਖਣ ਵਿੱਚ ਉੱਥੇ ਸੈਂਕੜੇ ਮੀਲ ਦੂਰ ਸੀ। ਭਾਵੇਂ ਲਗਾਤਾਰ ਚਲਦੇ ਰਹਿਣ ਤੇ ਬਾਰ ਬਾਰ ਜੰਗ ਜੁਧ ਕਰਨ ਨਾਲ ਮੁਗ਼ਲ ਤੇ ਸਿੱਖ ਦੋਵੇਂ ਹੀ ਕਾਫ਼ੀ ਥੱਕ ਹਾਰ ਚੁੱਕੇ ਸਨ ਤੇ ਇਸ ਤਰ੍ਹਾਂ ਖਿੰਡ ਪੁੰਡ ਘੁੱਟ ਗਏ ਸਨ। ਪਰ ਸਿੱਖ ਤਾਂ ਜਾਨਾਂ ਬਚਾਉਣ ਲਈ ਭੱਜੇ ਫਿਰਦੇ ਸਨ। ਉਹ ਪਿੱਛੇ ਦੀ ਤਰਫ ਮੁੜ ਪਏ ਅਤੇ ਦੁਸ਼ਮਣ ਦੀ ਕਤਾਰਾਂ ਵਿੱਚ ਦੀ ਲੰਘ ਕੇ ਮਾਲਵੇ ਵੱਲ ਤੇਜੀ ਨਾਲ ਭੱਜਣ ਲੱਗੇ। ਲਖਪਤ ਰਾਏ ਪਾਸ ਜਿਹੜੀ ਫ਼ੌਜੀ ਤਾਕਤ ਬਚ ਰਹੀ ਸੀ ਜਾਂ ਉਹ ਜਥੇਬੰਦ ਕਰ ਸਕਦਾ ਸੀ ਲੈ ਕੇ ਉਸਨੇ ਸਿੱਖਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਹੋਰ ਵੀ ਅੱਗੇ ਵੱਲ ਨੂੰ ਧੱਕ ਦਿੱਤਾ ਇਸ ਤਰ੍ਹਾਂ ਲੜਦੇ ਘੁਲਦੇ ਤੇ ਦੌੜਦੇ ਹੋਏ ਦੋ ਹਜ਼ਾਰ ਦੇ ਲੱਗਭਗ ਸਿੱਖ ਮਾਲਵਾ ਦੇ ਰੇਤਲੇ ਥੱਲ ਵਿੱਚ ਆਪਣੇ ਅੱਡੇ (ਅਧਾਰ ਇਲਾਕਿਆਂ) ਵਿੱਚ ਪੁੱਜਣ ਵਿੱਚ ਕਾਮਯਾਬ ਹੋ ਗਏ। ਇਨ੍ਹਾਂ ਵਿਚੋਂ ਦੂਜੇ 3 ਤੋਂ 5 ਹਜ਼ਾਰ ਤੱਕ ਸਿੱਖਾਂ ਨੇ ਮਾਲੂਮ ਹੁੰਦਾ ਹੈ ਕਿ ਛੋਟੇ ਛੋਟੇ ਜੰਗਲ ਤੇ ਮੈਰਿਆਂ ਵਿੱਚ ਪਨਾਹ ਲੱਭ ਲਈ ਜਾਂ ਉਨ੍ਹਾਂ ਲੋਕਾਂ ਪਾਸ ਚਲੇ ਗਏ ਜੋ ਉਨ੍ਹਾਂ ਦੇ ਰਸਤੇ ਵਿੱਚ ਆਏ ਸਨ। ਉਨ੍ਹਾਂ ਸਿੱਖਾਂ ਦੀ ਗਿਣਤੀ ਜੇਹੜੇ ਲੜਾਈ ਵਿੱਚ ਮਾਰੇ ਗਏ ਸਨ ਜਾਂ ਕੈਦੀ ਬਣਾ ਲਏ ਗਏ ਸਨ ਅਤੇ ਪਿੱਛੋਂ ਕਤਲ ਕੀਤੇ ਗਏ ਸਨ ਉਨ੍ਹਾਂ ਦਾ ਅੰਦਾਜਾ 4 ਤੋਂ 7 ਹਜ਼ਾਰ ਤੱਕ ਦਾ ਲਾਇਆ ਜਾਂਦਾ ਹੈ। ਸਿੱਖ ਇਤਿਹਾਸਕਾਰਾਂ ਨੇ ਇਨ੍ਹਾਂ ਘਟਨਾਵਾਂ ਦੇ ਸਾਕਿਆਂ ਨੂੰ ਤੇ ਇਸ ਲੜਾਈ ਤੇ ਕਤਲਾਮ ਨੂੰ ਛੋਟਾ ਘੱਲੂਘਾਰਾ ਕਿਹਾ ਹੈ ਤਾਂ ਜੋ ਇਸਨੂੰ ਇੱਕ ਹੋਰ ਵੱਡੇ ਸਾਕੇ ਤੇ ਘਟਨਾ ਤੋਂ ਨਿਖੇੜਕੇ ਦੇਖਿਆ ਜਾਵੇ ਜੇਹੜਾ ਕਿ ਸੰਨ 1762 ਵਿੱਚ ਹੋਇਆ ਸੀ। ਸਿੱਖਾਂ ਦਾ ਜਾਨੀ ਨੁਕਸਾਨ ਬਹੁਤ ਜਿਆਦਾ ਹੋਇਆ ਸੀ। ਉਨ੍ਹਾਂ ਵਿਚੋਂ ਲਗਭਗ ਅੱਧੀ ਤਾਕਤ ਉਨ੍ਹਾਂ ਦੀ ਤਬਾਹ ਤੇ ਬਰਬਾਦ ਹੋ ਚੁੱਕੀ ਸੀ ਅਤੇ ਜੋ ਬਚੇ ਰਹੇ ਸਨ ਉਹ ਵੀ ਸਭ ਜਖਮੀ ਹੋ ਚੁੱਕੇ ਸਨ ਜਾਂ ਨੁਕਸਾਨ ਉਠਾ ਚੁੱਕੇ ਸਨ। ਪਰ ਉਨ੍ਹਾਂ ਨੇ ਕਈ ਕੀਮਤੀ ਸਬਕ ਵੀ ਸਿੱਖ ਲਏ ਸਨ। ਇਸ ਤੋਂ ਪਿੱਛੋਂ ਉਨ੍ਹਾਂ ਨੇ ਦੁਸ਼ਮਣ ਦੇ ਨਾਲ ਕਦੇ ਵੀ ਜੰਮਕੇ ਤੇ ਮੋਰਚਾ ਬੰਨਕੇ ਡੱਟਵੀਂ ਲੜਾਈ ਨਹੀਂ ਲੜੀ ਸੀ।
ਲਖਪਤ ਰਾਏ ਨੂੰ ਆਪਣੇ ਨਿਸ਼ਾਨੇ ਵਿੱਚ ਬਹੁਤ ਵੱਡੀ ਸਫ਼ਲਤਾ ਹੋਈ ਸੀ। ਪਰ ਇਤਿਹਾਸ ਵਿੱਚ ਇਹ ਜਿੱਤ ਹਮੇਸ਼ਾ ਹੀ ਇੱਕ ਨਿਸਫ਼ਲ ਤੇ ਬੇਅਰਥ ਸਮਝੀ ਜਾਵੇਗੀ। ਕਿਉਂਕਿ ਇਸ ਤੋਂ ਪਿੱਛੋਂ ਦੁਸ਼ਮਣ ਪਾਸ ਇਨੀ ਤਾਕਤ ਹੀ ਨਹੀਂ ਰਹੀ ਸੀ ਤੇ ਨਾ ਵਕਤ ਸੀ ਕਿ ਉਹ ਆਪਣੇ ਅਜੇਹੇ ਦਾਅ ਪੇਚਾਂ ਤੇ ਚਾਲਾਂ ਉੱਤੇ ਅਮਲ ਕਰਦਾ। ਉਸਦੇ ਥੋੜੇ ਚਿਰ ਪਿੱਛੋਂ ਹੀ ਯਹੀਆ ਖਾਂ ਆਪਣੇ ਭਰਾ ਸ਼ਾਹ ਨਿਵਾਜ਼ ਖਾਂ ਨਾਲ ਘਰੋਗੀ ਲੜਾਈ ਵਿੱਚ ਉਲਝ ਗਿਆ ਤੇ ਸਿੱਖਾਂ ਵਿਰੁੱਧ ਕਾਰਵਾਈਆਂ ਬੰਦ ਕਰਨੀਆਂ ਪਈਆਂ। ਸਿੱਖਾਂ ਨੂੰ ਇਸ ਨਾਲ ਮੋਹਲਤ ਮਿਲ ਗਈ ਅਤੇ ਉਹ ਆਪਣੇ ਅੱਡਿਆਂ ਤੋਂ ਬਾਹਰ ਨਿਕਲਕੇ, ਪਹਿਲਾਂ ਨਾਲੋਂ ਵੀ ਵਧੇਰੇ ਜੋਸ਼ ਤੇ ਉਤਸ਼ਾਹ ਨਾਲ ਨਵੇਂ ਸਿਰੇ ਆਪਣੀ ਜਦੋ-ਜਹਿਦ ਕਰਨ ਲੱਗੇ। ਯਹੀਆ ਖਾਂ ਕੁਝ ਵੀ ਨਾ ਕਰ ਸਕਿਆ, ਬਲਕਿ ਉਹ ਮੌਕੇ ਦੀ ਤਾੜ ਵਿੱਚ ਸੀ। ਇਸ ਦੌਰਾਨ ਸ਼ਾਹ ਨਿਵਾਜ ਇਸ ਘਰੋਗੀ ਜੰਗ ਵਿਚੋਂ ਜਿੱਤ ਕੇ ਨਿਕਲਿਆ। ਉਸਨੇ ਯਹੀਆ ਖਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਲਖਪਤ ਰਾਏ ਨੂੰ ਮੁਲਾਜ਼ਮਤ ਤੋਂ ਬਰਖ਼ਾਸਤ ਕਰ ਦਿੱਤਾ। ਇਸ ਗੱਲ ਨੇ ਹਿੰਦੋਸਤਾਨ ਦੇ ਸ਼ਹਿਨਸ਼ਾਹ ਨੂੰ ਬਹੁਤ ਤੰਗ ਕੀਤਾ। ਜਿਸਨੇ ਪੰਜਾਬ ਵਿੱਚ ਗਵਰਨਰੀ ਦੀ ਪਦਵੀ ਉੱਤੇ ਉਸਦੀ ਨਿਯੁਕਤੀ ਦੀ ਤਸਦੀਕ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੇ ਸ਼ਾਹ ਨਿਵਾਜ ਨੂੰ ਅਹਿਮਦਸ਼ਾਹ ਅਬਦਾਲੀ ਦੇ ਦਰਵਾਜ਼ੇ ਉੱਤੇ ਜਾਣ ਲਈ ਮਜ਼ਬੂਰ ਕਰ ਦਿੱਤਾ, ਜੇਹੜਾ ਕਿ ਹੁਣ ਅਫ਼ਗਾਨਿਸਤਾਨ ਵਿੱਚ ਵੱਡੀ ਤਾਕਤ ਦਾ ਮਾਲਕ ਬਣਕੇ ਮਸ਼ਹੂਰ ਹੋ ਚੁੱਕਾ ਸੀ। ਦੋਹਾਂ ਦੇ ਵਿਚਕਾਰ ਲਿਖਤੀ ਇਕਰਾਰ ਨਾਮਾ ਹੋ ਚੁੱਕਾ ਸੀ ਅਤੇ ਅਹਿਮਦਸ਼ਾਹ ਨੇ ਦਸੰਬਰ 1745 ਨੂੰ ਹਿੰਦੋਸਤਾਨ ਉੱਪਰ ਫ਼ੌਜੀ ਝੜਾਈ ਕਰ ਦਿੱਤੀ। ਉਸ ਵੇਲੇ ਤੱਕ ਸ਼ਾਹ ਨਿਵਾਜ ਨਾਲ ਸ਼ਹਿਨਸ਼ਾਹ ਦਾ ਝਗੜਾ ਖ਼ਤਮ ਹੋ ਚੁੱਕਾ ਸੀ। ਪਰ ਉਹ ਅਹਿਮਦ ਅਬਦਾਲੀ ਦੇ ਹਮਲੇ ਨੂੰ ਰੋਕਣ ਲਈ ਹੁਣ ਵਕਤ ਗੁਆ ਚੁੱਕਾ ਸੀ। ਜਦੋਂ ਅਹਿਮਦ ਸ਼ਾਹ ਲਾਹੌਰ ਵੱਲ ਅੱਗੇ ਵਧਿਆ ਤਾਂ ਸ਼ਾਹ ਨਿਵਾਜ ਨੇ ਸੂਬੇ ਨੂੰ ਹਮਲਾਵਰ ਦੇ ਰਹਿਮ ਉੱਤੇ ਛੱਡ ਦਿੱਤਾ ਅਤੇ ਆਪ ਦਿੱਲੀ ਨੂੰ ਭੱਜ ਖੜੋਤਾ। ਇਨੇ ਨੂੰ ਸ਼ਾਹੀ ਫ਼ੌਜ ਦਿੱਲੀ ਤੋਂ ਚੜਾਈ ਕਰਕੇ ਅਬਦਾਲੀ ਦਾ ਟਾਕਰਾ ਕਰਨ ਲਈ ਆ ਚੁੱਕੀ ਸੀ ਅਤੇ ਉਸਨੂੰ ਮਨੂਪੁਰ ਦੀ ਜੰਗ ਵਿੱਚ ਬੁਰੀ ਤਰ੍ਹਾਂ ਹਾਰ ਦਿੱਤੀ ਸੀ। ਅਬਦਾਲੀ ਛੇਤੀ ਨਾਲ ਅਫ਼ਗਾਨਿਸਤਾਨ ਵੱਲ ਵਾਪਿਸ ਮੁੜ ਗਿਆ ਅਤੇ ਮੁਗ਼ਲ ਫ਼ੌਜ ਦਾ ਇੱਕ ਵੱਡਾ ਹਿੱਸਾ ਵੀ ਵਾਪਸ ਦਿੱਲੀ ਨੂੰ ਮੁੜ ਆਇਆ। ਮੁਗ਼ਲ ਬਾਦਸ਼ਾਹ ਦੀ ਫ਼ਤਹਿ ਫਿਰ ਵੀ ਸ਼ਾਹ ਨਿਵਾਜ ਦੀ ਫ਼ਤਹਿ ਨਹੀਂ ਸੀ, ਕਿਉਂਕਿ ਸ਼ਹਿਨਸ਼ਾਹ ਨੇ ਪੰਜਾਬ ਦਾ ਗਵਰਨਰ ਮੌਇਨ-ਉਲ-ਮਲਕ ਨੂੰ ਮੁਕੱਰਰ ਕਰਨ ਦਾ ਫ਼ੈਸਲਾ ਕਰ ਲਿਆ ਸੀ।
ਮੋਇਨ-ਉਲ-ਮਲਕ ਜਿਸਨੂੰ ਆਮ ਤੌਰ ‘ਤੇ ਮੀਰ ਮੰਨੂੰ ਦੇ ਨਾਉਂ ਨਾਲ ਜਾਣਿਆਂ ਜਾਂਦਾ ਹੈ, ਜਿਸਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਇਸ ਲੜਾਈ ਵਿੱਚ ਬੜਾ ਮਹੱਤਵਪੂਰਨ ਹਿੱਸਾ ਲਿਆ ਸੀ, ਨੇ ਅਪਰੈਲ 1748 ਵਿੱਚ ਲਾਹੌਰ ਦਾ ਚਾਰਜ ਸੰਭਾਲ ਲਿਆ। ਇਹ ਪਦਵੀ ਭਾਵੇਂ ਉਸਦੇ ਲਈ ਫੁੱਲਾਂ ਦੀ ਸੇਜ ਨਹੀਂ ਸੀ, ਕਿਉਂਕਿ ਪਿਛਲੇ ਚਾਰ ਮਹੀਨੇ ਤੋਂ ਇਹ ਸੂਬਾ ਜਾਂ ਤਾਂ ਗੜਬੜ ਤੇ ਅਰਾਜਕਤਾ ਦੀ ਹਾਲਤ ਵਿੱਚ ਰਿਹਾ ਸੀ ਜਾਂ ਸਿੱਖਾਂ ਦੇ ਹੱਥ ਰਿਹਾ ਸੀ। ਇਸ ਤੋਂ ਬਿਨਾਂ ਅਹਿਮਦਸ਼ਾਹ ਅਬਦਾਲੀ ਸਾਰਾ ਖਜਾਨਾ ਲੁੱਟ ਕੇ ਲੈ ਗਿਆ ਸੀ ਅਤੇ ਲਾਹੌਰ ਤੋਂ ਗੋਲਾ-ਬਰੂਦ ਵੀ ਲੈ ਗਿਆ ਸੀ। ਜਦਕਿ ਸੂਬੇ ਨੂੰ ਸਿੱਖਾਂ ਵਲੋਂ ਲੁੱਟ ਲਿਆ ਗਿਆ ਸੀ। ਮੁਗ਼ਲ ਫ਼ੌਜ ਚੂੰਕਿ ਦਿੱਲੀ ਨੂੰ ਵਾਪਿਸ ਚਲੀ ਆਈ ਸੀ। ਇਸ ਲਈ ਮੀਰ ਮਨੂੰ ਨੂੰ ਆਪਣੇ ਹੀ ਵਸੀਲਿਆਂ ਨਾਲ ਕੰਮ ਚਲਾਉਣ ਲਈ ਛੱਡ ਦਿੱਤਾ ਗਿਆ ਸੀ। ਇੱਕ ਬਿਲਕੁਲ ਛੋਟੀ ਜਿਹੀ ਦੋ ਹਜ਼ਾਰ ਦੀ ਨਿੱਜੀ ਘੋੜ ਸਵਾਰ ਫ਼ੌਜ ਨੂੰ ਲੈ ਕੇ ਮੀਰ ਮਨੂੰ ਲਾਹੌਰ ਆਇਆ ਕਿ ਉਹ ਅਜੇਹੇ ਲੋਕਾਂ ਉੱਤੇ ਰਾਜ ਕਰੇ ਜੇਹੜੇ ਸੰਨ 1708 ਤੋਂ ਹੀ ਖੁਲਮ ਖੁੱਲ੍ਹੀ ਬਗ਼ਾਵਤ ਕਰਦੇ ਚਲੇ ਆ ਰਹੇ ਸਨ। ਪਰ ਉਹ ਆਪਣੇ ਨਾਲ ਹੀ ਮਨੂਪੁਰ ਦੀ ਲੜਾਈ ਦੀ ਜਿੱਤ ਦੀ ਸ਼ੋਹਰਤ ਲੈ ਕੇ ਇੱਕ ਹੀਰੋ (ਸੂਰਮਾ) ਬਣਕੇ ਇੱਥੇ ਆਇਆ ਸੀ। ਜਿਸਨੇ ਤੂਰਾਨੀ ਤੇ ਈਰਾਨੀ ਫ਼ੌਜੀ ਸਿਪਾਹੀਆਂ ਦੇ ਜਥਿਆਂ ਨੂੰ ਆਪਣੀ ਵੱਲ ਖਿੱਚ ਲਿਆ ਸੀ। ਜੇਹੜੇ ਕਿ ਹੁਣ ਨਾਦਰਸ਼ਾਹ ਦੀ ਟੁੱਟ ਚੁੱਕੀ ਫ਼ੌਜ ਦੇ ਸਿਪਾਹੀ ਰਹਿ ਚੁੱਕੇ ਸਨ। ਇਸ ਤਰ੍ਹਾਂ ਥੋੜੇ ਚਿਰ ਪਿੱਛੋਂ ਉਹ ਕਾਬਲ ਹੋ ਗਿਆ ਸੀ ਕਿ ਇੱਕ ਕਾਫੀ ਵੱਡੀ ਮਜ਼ਬੂਤ ਫ਼ੌਜ ਭਾੜੇ ਦੇ ਟੱਟੂ ਸਿਪਾਹੀਆਂ ਦੀ ਭਰਤੀ ਕਰ ਲਵੇ । ਛੇਤੀ ਹੀ ਜਦੋਂ ਉਸਨੇ (ਮੀਰ ਮੰਨੂੰ) ਇਸ ਤਰ੍ਹਾਂ ਕਾਫੀ ਫ਼ੌਜ ਖੜੀ ਕਰ ਲਈ ਤਾਂ ਉਸਨੇ ਆਪਣੇ ਫ਼ੌਜੀ ਦਸਤਿਆਂ ਨੂੰ ਸਿੱਖਾਂ ਨੂੰ ਦਬਾਉਣ ਤੇ ਸਜਾ ਦੇਣ ਲਈ ਰਵਾਨਾ ਕਰ ਦਿੱਤਾ।
ਹਕੀਕਤ ਦਾ ਲਿਖਾਰੀ ਲਿਖਦਾ ਹੈ “ਰੁਸਤਮੇ ਹਿੰਦ (ਮੀਰਮੰਨੂੰ) ਨੇ ਆਪਣੀ ਇਸ ਵਧੀਆ ਫ਼ੌਜ ਨੂੰ ਇਸ ਗੰਦੇ ਧਰਮ ਦੇ ਪੈਰੋਕਾਰਾਂ ਉੱਤੇ ਹਮਲਾ ਕਰਨ ਲਈ ਅਤੇ ਦੁਸ਼ਮਣ ਨੂੰ ਲੁੱਟ ਲੈਣ ਦੀ ਗਰਜ ਨਾਲ ਵਰਤਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸਿੱਖ ਕੈਦੀ ਬਣਾ ਲਏ ਗਏ ਤੇ ਫਿਰ ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। ਇੱਕ ਜਾਂ ਦੋ ਮਹੀਨੇ ਦੇ ਸਮੇਂ ਪਿੱਛੋਂ ਉਸ ਦੀਆਂ ਫ਼ੌਜਾਂ ਉਨ੍ਹਾਂ ਸਿੱਖਾਂ ਉੱਤੇ ਹਮਲੇ ਕਰਦੀਆਂ ਸਨ। ਭਾਵੇਂ ਇਹ ਬਦਮਾਸ਼ (ਸਿੱਖਾਂ ਨੂੰ ਕਿਹਾ ਹੈ) ਜੰਗ ਦਾ ਮੁਕਾਬਲਾ ਕਰਨ ਦੀ ਸ਼ਕਤੀ ਨਹੀਂ ਰੱਖਦੇ ਸਨ, ਤਦ ਵੀ ਉਹ ਪਰਗਨਿਆਂ (ਜ਼ਿਲ੍ਹੇ ਦਾ ਸਦਰਮੁਕਾਮ) ਨੂੰ ਨੁਕਸਾਨ ਪਹੁੰਚਾਣ ਲਈ ਕੁਝ ਵੀ ਕਰਨ ਤੋਂ ਨਹੀਂ ਟਲਦੇ ਸਨ ਅਤੇ ਲੁੱਟ ਮਾਰ ਵੀ ਕਰ ਲਿਆ ਕਰਦੇ ਸਨ। ਜਦੋਂ ਫ਼ੌਜਾਂ ਉਨ੍ਹਾਂ ਦੇ ਨੇੜੇ ਪਹੁੰਚ ਜਾਂਦੀਆਂ ਤਾਂ ਉਹ ਆਪਣੀ ਪੁਰਾਣੀ ਰਹੁ ਰੀਤ ਅਨੁਸਾਰ ਜ਼ਿਮੀਦਾਰਾਂ (ਕਿਸਾਨਾਂ) ਪਾਸ ਪਨਾਹ ਲੈਂਦੇ ਸਨ ਅਤੇ ਕੁਝ ਉਨ੍ਹਾਂ ਵਿਚੋਂ ਪਹਾੜੀ ਇਲਾਕਿਆਂ ਵੱਲ ਚਲੇ ਜਾਂਦੇ ਸਨ। ਜਦੋਂ ਫ਼ੌਜਾਂ ਮੁੜ ਜਾਂਦੀਆਂ ਤਾਂ ਉਹ ਫਿਰ ਦੁਬਾਰਾ ਚੋਰੀ ਛਿਪੇ ਲੁੱਟ ਮਾਰ ਕਰ ਲਿਆ ਕਰਦੇ ਸਨ।
ਜਦੋਂ ਉਨ੍ਹਾਂ ‘ਤੇ ਬਹੁਤ ਸਖ਼ਤ ਦਬਾ ਪਾਇਆ ਗਿਆ ਤਾਂ ਸਿੱਖਾਂ ਨੇ ਲਾਹੌਰ ਦੇ ਆਲੇ ਦੁਆਲੇ ਦਾ ਇਲਾਕਾ ਖ਼ਾਲੀ ਕਰ ਦਿੱਤਾ ਅਤੇ ਉਹ ਜਲੰਧਰ ਦੋਆਬੇ ਦੀ ਤਰਫ ਚਲੇ ਗਏ। ਉੱਥੇ ਉਨ੍ਹਾਂ ਨੂੰ ਜਲੰਧਰ ਦੇ ਡਿਪਟੀ ਗਵਰਨਰ ਅਦੀਨਾ ਬੇਗ ਨੇ ਆਨੰਦਪੁਰ ਦੇ ਨੇੜੇ ਆ ਦਬੋਚਿਆ ਅਤੇ ਸਿੱਖਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਹੋਰ ਉੱਤਰ ਵੱਲ ਪਿੱਛੇ ਹਟ ਜਾਣ। ਇਸ ਤੋਂ ਪਿੱਛੋਂ ਗਵਰਨਰ ਨੇ ਅੰਮ੍ਰਿਤਸਰ ਦੇ ਨੇੜੇ ਸਿੱਖਾਂ ਦੀ ਛਾਉਣੀ ਰਾਮਰੋਨੀ (ਕੱਚੀ ਗੜ੍ਹੀ) ਦਾ ਘੇਰਾ ਘੱਤ ਲਿਆ। ਸਿੱਖਾਂ ਨੇ ਇੱਥੇ ਕੱਚੀਗੜ੍ਹੀ ਵਿੱਚ ਇੱਕ ਥਾਂ ਟਿਕਾਣਾ ਬਣਾਕੇ ਦੁਸ਼ਮਣ ਲਈ ਚੋਟ ਕਰਨ ਦਾ ਇੱਕ ਮੌਕਾ ਦਿੱਤਾ ਸੀ। ਇਸ ਲਈ ਹੁਣ ਉਨ੍ਹਾਂ ਨੂੰ ਆਪਣੀ ਇਸ ਗਲਤੀ ਦੇ ਨਤੀਜੇ ਭੁਗਤਣੇ ਪਏ। ਘਰ ਵਿੱਚ ਆਏ 200 ਸਿੰਘ ਕਤਲ ਕਰ ਦਿੱਤੇ ਗਏ ਅਤੇ ਬਾਕੀ 300 ਦੇ ਨੇੜੇ ਬਚੇ ਹੋਏ ਮੌਤ ਦੀਆਂ ਘੜੀਆਂ ਦੀ ਉਡੀਕ ਵਿੱਚ ਸਨ। ਜਦਕਿ ਅਹਿਮਦ ਸ਼ਾਹ ਅਬਦਾਲੀ ਦੇ ਇੱਕ ਹੋਰ ਨਵੇਂ ਹਮਲੇ ਦੀਆਂ ਅਫ਼ਵਾਹਾਂ ਇਧਰ ਉਧਰ ਫੈਲਣ ਲੱਗੀਆਂ। ਰਾਜਾ ਕੂੜਾ ਮੱਲ ਮੀਰ ਮੰਨੂੰ ਦਾ ਮੁੱਖ (ਮੰਤਰੀ), ਜੇਹੜਾ ਕਿ ਆਪ ਇੱਕ ਸਹਿਜਧਾਰੀ ਸਿੱਖ ਸੀ, ਜਾਂ ਅੰਮ੍ਰਿਤ ਪਾਨ ਕਰਕੇ ਸਿੰਘ ਨਹੀਂ ਬਣਿਆ ਸੀ। ਉਸਨੇ ਮੀਰ ਮੰਨੂੰ ਨੂੰ ਪਰੇਰਕੇ ਇਹ ਗੱਲ ਮੰਨਵਾ ਲਈ ਕਿ ਉਹ ਸਿੱਖਾਂ ਨੂੰ ਬਚਾ ਲਵੇ ਅਤੇ ਇਸ ਤਰ੍ਹਾਂ ਆਪਣੇ ਪਿੱਛਵਾੜੇ ਨੂੰ ਸੁਰੱਖਿਅਤ ਕਰ ਲਵੇ, ਜਦਕਿ ਉਸਨੂੰ ਆਪ ਹਮਲਾਵਰ ਦਾ ਮੁਕਾਬਲਾ ਕਰਨਾ ਪੈਣਾ ਸੀ । ਮੀਰ ਮੰਨੂੰ ਅਜੇਹਾ ਕਰਨਾ ਮੰਨ ਗਿਆ ਤੇ ਲਾਹੌਰ ਵੱਲ ਵਾਪਸ ਮੁੜ ਗਿਆ ਇਸ ਤਰ੍ਹਾਂ ਬਾਕੀ ਬਚੇ ਸਿੱਖ ਜੇਹੜੇ ਇਸ ਗੜ੍ਹੀ ਵਿੱਚ ਘਿਰ ਚੁੱਕੇ ਸਨ, ਜਿਉਂਦੇ ਬਚ ਨਿਕਲੇ।
ਦਸੰਬਰ 1748 ਵਿੱਚ ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ਉੱਤੇ ਇਹ ਦੂਜੀ ਵਾਰ ਚੜਾਈ ਕੀਤੀ ਸੀ। ਮੀਰ ਮੰਨੂੰ ਨੇ ਬਾਦਸ਼ਾਹ ਤੋਂ ਮੱਦਦ ਮੰਗੀ ਅਤੇ ਉਸਨੇ ਲਾਹੌਰ ਤੋਂ ਬਾਹਰ ਨਿਕਲਕੇ ਫ਼ੌਜਾਂ ਨਾਲ ਚੜ੍ਹਾਈ ਕਰ ਦਿੱਤੀ ਤਾਂ ਕਿ ਹਮਲਾਵਰ ਨੂੰ ਅੱਗੇ ਵੱਧਣੋ ਰੋਕ ਦੋਵੇ । ਪਰ ਸ਼ਾਹੀ ਫੌਜ਼ ਗਵਰਨਰ ਦੀ ਮੱਦਦ ਲਈ ਦਿੱਲੀ ਤੋਂ ਬਾਹਰ ਨਾ ਆਈ। ਕਿਹਾ ਜਾਂਦਾ ਹੈ ਕਿ ਦਿੱਲੀ ਦਰਬਾਰ ਦੇ ਅੰਦਰ ਉਸਦੇ ਕਈ ਅਹਿਲਕਾਰ ਜੇਹੜੇ ਧੜੇਬੰਦੀ ਦਾ ਸ਼ਿਕਾਰ ਸਨ, ਚਾਹੁੰਦੇ ਸਨ ਕਿ ਮੋਇਨ ਦੀ ਹਾਰ ਹੋ ਜਾਵੇ। ਇਹ ਸਨ ਹਾਕਮ ਜਮਾਤ ਦੀਆਂ ਵਿਰੋਧਤਾਈਆਂ।
ਮੁਹੰਮਦ ਅਸਲਮ-ਫ਼ਰਤਨ ਨਜੀਰਓ ਫਾਰਸੀ)
(ਜ਼ੁਬਾਨ 1770) ਅਲੀਓਟ ਐਂਡ ਡਾਵਸਨ ਦੀ ਲਿਖਤ
( ਜਿਲਦ 8, ਸਫ਼ਾ 166)
ਮੋਇਨ ਨੇ ਹਮਲਾਵਰ ਦਾ ਡੱਟਕੇ ਮੁਕਾਬਲਾ ਕੀਤਾ ਪਰ ਉਸਨੂੰ ਹਾਰ ਹੋਈ। ਅਹਿਮਦਸ਼ਾਹ ਜਿਸਨੂੰ ਅਜੇ ਆਪਣੀ ਤਾਕਤ ਦਾ ਯਕੀਨ ਨਹੀਂ ਸੀ, ਉਹ ਕਿਸੇ ਤਰ੍ਹਾਂ ਅੱਗੇ ਵੱਧਣ ਦਾ ਇਰਾਦਾ ਨਹੀਂ ਰੱਖਦਾ ਸੀ ਉਸਨੂੰ ਚਹੁੰ ਜ਼ਿਲ੍ਹਿਆਂ, ਗੁਜਰਾਤ, ਪਸਰੂਰ, ਸਿਆਲਕੋਟ, ਔਰੰਗਾਬਾਦ ਦਾ ਮਾਮਲਾ ਵਸੂਲ ਕਰਕੇ ਜੋ ਉਸਨੂੰ ਦੇ ਦਿੱਤਾ ਗਿਆ ਲੈ ਕੇ ਵਾਪਸ ਮੁੜਣ ਲਈ ਰਜਾਮੰਦ ਹੋ ਗਿਆ। ਉਸਨੇ ਮੋਇਨ ਨੂੰ ਆਪਣੇ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਦਾ ਪ੍ਰਬੰਧ ਸੰਭਾਲਣ ਨੂੰ ਕਿਹਾ ਅਤੇ ਉਸਨੂੰ ਇਹ ਹਦਾਇਤ ਕੀਤੀ ਕਿ ਉਹ ਬਾਕਾਇਦਗੀ ਨਾਲ ਰਕਮ ਮਾਮਲਾ ਤੇ ਮਸੂਲ ਇਕੱਠੀ ਕਰਕੇ ਉਸਨੂੰ ਪਹੁੰਚਾ ਦਿਆ ਕਰੇ। ਇਸ ਤੋਂ ਪਿੱਛੋਂ ਉਹ ਅਫ਼ਗਾਨਿਸਤਾਨ ਨੂੰ ਵਾਪਸ ਚਲਿਆ ਗਿਆ। ਸਾਫ਼ ਜ਼ਾਹਿਰ ਹੈ ਕਿ ਇਹ ਲੜਾਈ ਫੈਸਲਾਕੁੰਨ ਨਹੀਂ ਸੀ। ਛੇਤੀ ਹੀ ਜਦੋਂ ਅਹਿਮਦਸ਼ਾਹ ਨੇ ਵਾਪਸੀ ਕੂਚ ਦਿੱਤਾ ਤਾਂ ਮੋਇਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ, ਆਪਣੀ ਫ਼ੌਜੀ ਸ਼ਕਤੀ ਨੂੰ ਫਿਰ ਤੋਂ ਇਕੱਠੀ ਕਰਨਾ ਤੇ ਵਧਾਉਣਾ ਸ਼ੁਰੂ ਕਰ ਦਿੱਤਾ। ਉਸਨੇ ਰਕਮ ਮਾਮਲਾ ਵੀ ਅਹਿਮਦ ਸ਼ਾਹ ਨੂੰ ਨਾ ਭੇਜੀ। ਇਸ ਵਾਰ ਆਪਣੀ ਜਿਆਦਾ ਤਾਕਤ ਤੇ ਵਧੇਰੇ ਫ਼ੌਜ ਇਕੱਠੀ ਕਰਕੇ ਅਤੇ ਆਪਣੇ ਆਪ ਉੱਪਰ ਬੇਹੱਦ ਵਿਸ਼ਵਾਸ ਕਰਕੇ ਅਹਿਮਦਸ਼ਾਹ ਨੇ ਤੀਜਾ ਹਮਲਾ ਦਸੰਬਰ ਸੰਨ 1751 ਨੂੰ ਹਿੰਦੋਸਤਾਨ ਉੱਤੇ ਕਰ ਦਿੱਤਾ, ਇਸ ਵਾਰ ਫਿਰ ਮੋਇਨ ਮਲਕ ਨੇ ਇਕੱਲਿਆਂ ਹੀ ਉਸਦੇ ਨਾਲ ਲੜਾਈ ਵਿੱਚ ਮੁਕਾਬਲਾ ਕੀਤਾ। ਪਰ ਇਸ ਵਾਰ ਉਹ ਅੱਛੀ ਤਰ੍ਹਾਂ ਤਿਆਰ ਸੀ ਅਤੇ ਉਸਨੇ ਬੜਾ ਸਖ਼ਤ ਮੁਕਾਬਲਾ ਕੀਤਾ ਤੇ ਟੱਕਰ ਲਈ। ਅਫ਼ਗਾਨਾਂ ਨੇ ਲਾਹੌਰ 40 ਕੋਹ ਤੱਕ (80 ਕਿਲੋਮੀਟਰ) ਦੇ ਕੁੱਲ ਮੁਲਕ ਨੂੰ ਲੁੱਟਕੇ ਤਬਾਹੀ ਮਚਾ ਦਿੱਤੀ ਤੇ ਇਸ ਇਲਾਕੇ ਨੂੰ ਵੀਰਾਨ ਕਰ ਦਿੱਤਾ ਅਤੇ ਮੋਇਨ ਉਲ-ਮਲਕ ਦੀਆਂ ਫ਼ੌਜਾਂ ਨੂੰ ਸਮਾਨ ਰਸਦ ਆਦਿ ਪਹੁੰਚਣ ਦੇ ਰਸਤਿਆਂ ਨੂੰ ਕੱਟ ਦਿੱਤਾ। ਸਿੱਖਾਂ ਨੇ ਆਪਣੇ ਤੌਰ ‘ਤੇ ਮੋਇਨ ਦੇ ਇਸ ਲੜਾਈ ਵਿੱਚ ਹਮਲਾਵਰ ਨਾਲ ਫਸੇ ਹੋਣ ਦਾ ਪੂਰਾ ਫਾਇਦਾ ਉਠਾਇਆ ਦੂਜੇ ਅਫ਼ਗਾਨ ਹਮਲੇ ਵੇਲੇ ਉਨ੍ਹਾਂ ਨੇ ਲਾਹੌਰ ਦੇ ਬਾਹਰਵਾਰ ਇਲਾਕਿਆਂ ਨੂੰ ਅੱਗ ਨਾਲ ਸਾੜ ਦਿੱਤਾ ਸੀ ਤੇ ਉਹ ਸ਼ਹਿਰ ਵਿੱਚ ਵੜ ਗਏ ਸਨ, ਜਿੱਥੇ ਉਨ੍ਹਾਂ ਨੇ ਆਰਜੀ ਤੌਰ ‘ਤੇ ਕੋਤਵਾਲੀ ਉੱਤੇ ਵੀ ਕਬਜ਼ਾ ਕਰ ਲਿਆ ਸੀ। ਇਸ ਵਾਰ ਉਹ ਬਾਰ ‘ਤੇ ਜਲੰਧਰ ਦੁਆਬੇ ਦੇ ਇਲਾਕਿਆਂ ਉੱਪਰ ਛਾ ਗਏ ਅਤੇ ਬਹੁਤ ਸਾਰੇ ਮਸ਼ਹੂਰ ਮੁਸਲਮਾਨ ਖਾਨਦਾਨਾਂ ਉੱਪਰ ਤਸ਼ੱਦਦ ਤੇ ਅਤਿਆਰ ਕਰਕੇ ਉਨ੍ਹਾਂ ਦਾ ਹੱਦੋਂ ਵੱਧ ਨੁਕਸਾਨ ਕੀਤਾ। ਇਸ ਤੋਂ ਪਿੱਛੋਂ ਉਹ ਸਤਲੁਜ ਦਰਿਆ ਟੱਪਕੇ ਅੱਗੇ ਨਿਕਲ ਗਏ ਅਤੇ ਜੀਂਦ ਤੇ ਹਿਸਾਰ ਤੱਕ ਦੇ ਇਲਾਕਿਆਂ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ । ਲਾਹੌਰ ਵਿੱਚ ਮੁਗਲਾਂ ਤੇ ਅਫ਼ਗਾਨਾਂ ਵਿਚਕਾਰ ਝੜਪਾਂ ਤੇ ਛੋਟੀਆਂ ਮੋਟੀਆਂ ਲੜਾਈਆਂ 4 ਮਹੀਨੇ ਤੱਕ ਜਾਰੀ ਰਹੀਆਂ। ਤਦ ਜਾਕੇ ਮੋਇਨ ਨੇ ਆਪਣੀ ਮੋਰਚਾਬੰਦੀ ਛੱਡ ਦਿਤੀ ਅਤੇ ਖੁਲ੍ਹੇਆਮ ਲੜਾਈ ਕਰਨੀ ਬੰਦ ਕਰ ਦਿੱਤੀ। ਇੱਕ ਵਾਰ ਫਿਰ ਉਹ ਲੜਾਈ ਵਿੱਚ ਹਾਰ ਖਾ ਗਿਆ। ਮੋਇਨ ਨੇ ਪੰਜਾਬ ਨੂੰ ਅਹਿਮਦਸ਼ਾਹ ਦੇ ਹਵਾਲੇ ਕਰ ਦਿੱਤਾ ਅਤੇ ਹਿੰਦੋਸਤਾਨ ਦਾ ਸ਼ਹਿਨਸ਼ਾਹ ਚੂੰਕਿ ਲੜਕੇ ਹਮਲਾਵਰ ਦਾ ਮੁਕਾਬਲਾ ਕਰਨ ਦੇ ਕਾਬਲ ਨਹੀਂ ਸੀ। ਇਸ ਲਈ ਉਸਨੇ ਇਸ ਤਬਦੀਲੀ (ਪੰਜਾਬ ਹਵਾਲੇ ਕਰਨਾ) ਨੂੰ ਮਨਜ਼ੂਰ ਕਰ ਲਿਆ ਅਤੇ ਇਸਦੀ ਪੁਸ਼ਟੀ ਕਰ ਦਿੱਤੀ।
ਮੋਇਨਅਲ ਮਲਕ ਨੇ ਭਾਵੇਂ ਅਹਿਮਦਸ਼ਾਹ ਦੇ ਮੁਕਾਬਲੇ ਵਿੱਚ ਜੰਗ ਵਿੱਚ ਹਾਰ ਖਾਧੀ ਸੀ। ਪਰ ਉਸਨੇ ਆਪਣੀ ਬਹਾਦਰੀ ਤੇ ਦਲੇਰੀ ਦੇ ਕਾਰਨ ਸ਼ਾਹ ਦੀ ਪ੍ਰਸ਼ੰਸਾ ਪ੍ਰਾਪਤ ਕਰ ਲਈ ਸੀ । ਉਸਨੇ ਤਿੰਨ ਵਾਰ ਅਹਿਮਦਸ਼ਾਹ ਦਾ ਮੁਕਾਬਲਾ ਕੀਤਾ ਸੀ ਅਤੇ ਉਨ੍ਹਾਂ ਦਾ ਲੇਖਾ ਪਤਾ (ਬਾਜੀ) ਬਰਾਬਰ ਸੀ। ਪਹਿਲੀ ਜੰਗ ਵਿੱਚ ਮੋਇਨ ਤੋਂ ਅਹਿਮਦਸ਼ਾਹ ਹਾਰ ਖਾ ਗਿਆ ਸੀ ਅਤੇ ਦੂਜੀ ਜੰਗ ਦਾ ਨਤੀਜਾ ਇਹ ਸੀ ਕਿ ਅਮਲੀ ਤੌਰ ‘ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ ਅਤੇ ਤੀਜੀ ਵਿੱਚ ਅਹਿਮਦਸ਼ਾਹ ਨੇ ਮੋਇਨ ਨੂੰ ਹਾਰ ਦੇਕੇ ਭਾਂਜ ਦਿਤੀ ਸੀ। ਅਹਿਮਦ ਸ਼ਾਹ ਨੇ ਇਸੇ ਵਿਚਾਰ ਅਧੀਨ ਕਿ ਉਹ ਅਜੇਹੇ ਲਾਇਕ ਤੇ ਕਾਬਲ ਜਰਨੈਲ ਨਾਲ ਨਾ ਵਿਗਾੜ ਤੇ ਉਸਨੂੰ ਆਪਣੇ ਪੱਖ ਵਿੱਚ ਰੱਖੇ, ਮੋਇਨ ਨੂੰ ਹੀ ਪੰਜਾਬ ਦਾ ਗਵਰਨਰ ਬਣੇ ਰਹਿਣ ਲਈ ਕਹਿ ਦਿੱਤਾ। (ਜਿਵੇਂ ਨਹਿਰੂ ਨੇ ਮਾਊਂਟਬੈਟਨ ਅੰਗਰੇਜ ਵਾਇਸਰਾਏ ਨੂੰ ‘ਅਜ਼ਾਦੀ’ ਲੈ ਕੇ ਅਗਸਤ 1947 ਵਿੱਚ ਸ਼ਿਮਲੇ ਤੋਂ ਸੱਦ ਲਿਆ ਸੀ।) ਇਸ ਵਿੱਚ ਕੋਈ ਸ਼ੱਕ ਨਹੀਂ ਸੀ ਰਿਹਾ ਕਿ ਮੋਇਨ ਉਸਦੇ ਪੱਖ ਵਿੱਚ ਤੇ ਉਸਦਾ ਹਾਮੀ ਬਣ ਚੁੱਕਾ ਸੀ। ਅਹਿਮਦਸ਼ਾਹ ਆਪ ਫਿਰ ਅਫ਼ਗਾਨਿਸਤਾਨ ਨੂੰ ਵਾਪਸ ਚਲਿਆ ਗਿਆ। ਇਸ ਤਰ੍ਹਾਂ ਮਾਰਚ ਸੰਨ 1752 ਨੂੰ ਪੰਜਾਬ ਅਫ਼ਗਾਨ ਸਲਤਨਤ ਦਾ ਇੱਕ ਹਿੱਸਾ ਬਣ ਗਿਆ ਅਤੇ ਇਸਦੇ ਨਾਲ ਹੀ ਸਿੱਖਾਂ ਦੀ ਜੱਦੋ-ਜਹਿਦ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ।
ਫੁਟ ਨੋਟ ਬਾਕੀ- ਸਹਿਜਧਾਰੀ ਤੇ ਨਿਰਮਲੇ ਆਦਿ ਬਾਰੇ-
ਇਹ ਲੋਕ ਆਮ ਤੌਰ ’ਤੇ ਅੱਛੇ ਖਾਂਦੇ ਪੀਂਦੇ ਤੇ ਧੰਨਵਾਨ ਸਨ । ਇਸ ਤੋਂ ਬਿਨਾਂ ਇਨ੍ਹਾਂ ਲੋਕਾਂ ਨੂੰ ਸਿੱਖ ਗੁਰਦਵਾਰਿਆਂ ਵਿੱਚ ਚੜ੍ਹਾਵੇ ਜਾਂਦੇ ਸਨ। ਜੇਹੜੇ ਕਿ ਖ਼ਾਲਸਾ ਫ਼ੌਜ ਦੇ ਇਧਰ ਉਧਰ ਘੁੰਮਦੇ ਫਿਰਦੇ ਰਹਿਣ ਵਾਲੇ ਅਵਾਰਾ ਜਥਿਆਂ ਲਈ ਕਿਸੇ ਨਾ ਕਿਸੇ ਤਰ੍ਹਾਂ ਲੰਗਰ ਵਿੱਚ ਚਲੇ ਜਾਂਦੇ ਸਨ । ਸਹਿਜਧਾਰੀ ਤੋਂ ਅੰਮ੍ਰਿਤ ਛੱਕ ਕੇ ਖਾਲਸਾ ਬਨਣਾ ਅਤੇ ਫਿਰ ਪਹਿਲੇ ਹੀ ਧਰਮ ਵਿੱਚ ਮੁੜ ਚਲੇ ਜਾਣਾ ਅਸਾਨ ਤੇ ਆਮ ਗੱਲ ਸੀ। ਇਹ ਸਹਿਜਧਾਰੀ ਇੱਕ ਤਰ੍ਹਾਂ ਨਾਲ ਉਨ੍ਹਾਂ ਦੇ ਸਾਥੀ ਤੇ (ਪੰਧ ਸਾਥੀ ਜਾਂ ਹਮ ਸਫਰ) ਹੀ ਸਨ। ਇਸੇ ਤਰ੍ਹਾਂ ਨਿਰਮਲੇ ਤੇ ਉਦਾਸੀ ਵੀ ਸਿੱਖਾਂ ਦੇ ਮਦਦਗਾਰ ਤੇ ਮਿੱਤਰ ਸਨ।
ਉਦਾਸੀ-ਸਿੱਖ ਫਕੀਰਾਂ ਦੀ ਤੇ ਭਗਤਾਂ ਦੀ ਇੱਕ ਅਜੇਹੀ ਸੰਪਰਦਾਏ ਹੈ। ਜਿਸਦੀ ਨਿਉਂ ਗੁਰੂ ਨਾਨਕ ਦੇ ਪੁੱਤਰ ਬਾਬਾ ਸਿਰੀ ਚੰਦ ਨੇ ਰੱਖੀ ਸੀ। ਸਿੱਖ ਧਰਮ ਜੇ ਇਸਨੂੰ ਅਸਲੀ ਅਰਥਾਂ ਵਿੱਚ ਸਮਝਣ ਦਾ ਯਤਨ ਕੀਤਾ ਜਾਵੇ ਤਾਂ ਇਹ ਕੁੱਲ ਦੂਜੇ ਦੁਨਿਆਵੀ ਕੰਮਾਂ ਦਾ ਤਿਆਗ ਕਰਦੇ ਸਨ। ਇਸ ਕਰਕੇ ਉਦਾਸੀ ਇਸ ਲਿਹਾਜ਼ ਨਾਲ ਪੂਰੇ ਸੱਚੇ ਸਿੱਖ ਨਹੀਂ ਸਨ। ਪਰ ਉਨ੍ਹਾਂ ਦੀ ਸਿੱਖਿਆ ਤੇ ਉਪਦੇਸ਼ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਹੀ ਮੰਨਦਾ ਸੀ ਅਤੇ ਉਨ੍ਹਾਂ ਦਾ ਧਰਮ ਵੀ ਗੁਰੂ ਜੀ ਦੇ ਸ਼ਰਧਾਲੂਆਂ ਦਾ ਹੀ ਧਰਮ ਸੀ। ਸਵਾਏ ਇਸ ਗੱਲ ਦੇ ਕਿ ਉਹ ਤਿਆਗ ਤੇ ਤਪੱਸਿਆ ਉੱਤੇ ਜ਼ੋਰ ਦਿੰਦੇ ਸਨ ਅਤੇ ਦੁਨਿਆਵੀ ਕੰਮਾਂ ਤੋਂ ਬੇਗਰਜ਼ ਰਹਿੰਦੇ ਸਨ। ਜਿਸਦੀ ਮਰਯਾਦਾ, ਸਿੱਖ ਧਰਮ ਦੇ ਉਲਟ ਸੀ । ਕਿਉਂਕਿ ਇਨ੍ਹਾਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਵੇਂ ਪੰਥ ਅਤੇ ਨਵੇਂ ਨੇਮਾਂ ਤੇ ਰਹਿਤ ਬਹਿਤ ਦੇ ਅਸੂਲਾਂ ਨੂੰ ਕਬੂਲ ਨਹੀਂ ਕੀਤਾ ਸੀ ਅਤੇ ਇਹ ਲੋਕ ਹਿੰਦੂ ਸਾਧੂਆਂ ਤੋਂ ਵੱਖਰੇ ਦਿਖਾਈ ਨਹੀਂ ਦਿੰਦੇ ਸਨ। ਇਸ ਲਈ ਉਹ ਮੁਗ਼ਲ ਹਾਕਮਾਂ ਦੇ ਜ਼ਬਰ ਜ਼ੁਲਮ ਤੋਂ ਕਿਸੇ ਹੱਦ ਤੱਕ ਬਚੇ ਰਹਿੰਦੇ ਸਨ। ਇਸੇ ਤਰ੍ਹਾਂ ਨਿਰਮਲੇ ਸਿੱਖਾਂ ਦਾ ਵੀ ਇੱਕ ਧਾਰਮਿਕ ਅਧਿਆਤਮਵਾਦੀ ਫ਼ਿਰਕਾ ਸੀ, ਜਿਸਨੂੰ ਗੁਰੂ ਗੋਬਿੰਦ ਸਿੰਘ ਨੇ ਹੀ ਪੈਦਾ ਕੀਤਾ ਸੀ। ਉਦਾਸੀਆਂ ਦੀ ਤਰ੍ਹਾਂ ਉਹ ਵੀ ਹਿੰਦੂ ਪੁਜਾਰੀਆਂ ਨਾਲੋਂ ਸ਼ਕਲ ਵਿੱਚ ਵੇਖਣ ਨੂੰ ਵੱਖਰੇ ਨਹੀਂ ਸਨ ਅਤੇ ਉਹ ਕਿਉਂਕਿ ਖ਼ਾਲਸੇ ਦੀ ਤਰ੍ਹਾਂ ਹਥਿਆਰ ਨਹੀਂ ਚੁੱਕਦੇ ਸਨ। ਇਸ ਲਈ ਉਨ੍ਹਾਂ ਉੱਤੇ ਸ਼ਾਹੀ ਕਹਿਰ ਦਾ ਨਜਲਾ ਕਦੇ ਕਦਾਈ ਹੀ ਪੈਂਦਾ ਸੀ।
ਚਲੰਤ ਯੁੱਧ ਦਾ ਪੜਾਅ (ਮੰਜ਼ਿਲ)
ਹਿੰਦੋਸਤਾਨ ਦੇ ਰਾਜਸੀ ਅਖਾੜੇ ਵਿੱਚ ਅਹਿਮਦਸ਼ਾਹ ਅਬਦਾਲੀ ਦੇ ਆਉਣ ਨਾਲ ਮੁਗਲਾਂ ਤੇ ਸਿੱਖਾਂ ਦੀ ਜੰਗ ਤੇ ਟੱਕਰ ਨੂੰ ਇੱਕ ਦਮ ਆਪਣੇ ਅੰਤ ਦੇ ਨੇੜੇ ਲੈ ਆਂਦਾ। ਸਿੱਖਾਂ ਦੇ ਲਈ ਇਹ ਇੱਕ ਲੰਮੀ ਤੇ ਖੂਨੀ ਜੰਗ ਸੀ ਜਿਸ ਵਿੱਚ ਉਨ੍ਹਾਂ ਦੇ 10 ਹਜ਼ਾਰ ਤੋਂ ਉੱਪਰ ਆਦਮੀ ਕੰਮ ਆ ਚੁੱਕੇ। ਪਰ ਉਨ੍ਹਾਂ ਦੀਆਂ ਸਫ਼ਲਤਾਵਾਂ ਵੀ ਕੋਈ ਘੱਟ ਨਹੀਂ ਸਨ। ਉਹ ਇਸ ਜੱਦੋ-ਜਹਿਦ ਵਿੱਚ ਮਸਾਂ 2 ਹਜ਼ਾਰ ਆਦਮੀਆਂ ਨੂੰ ਨਾਲ ਲੈ ਕੇ ਸ਼ਾਮਿਲ ਹੋਏ ਸਨ। ਜੇਹੜੇ ਕਿ ਬਿਲਕੁਲ ਖਿੰਡੇ ਪੁੰਡੇ ਤੇ ਪੂਰੀ ਤਰ੍ਹਾਂ ਬੇਜਬੇਬੰਦ ਤੇ ਬੇਮੁਹਾਰ ਸਨ। ਪਰ ਹੁਣ ਉਨ੍ਹਾਂ (ਸਿੱਖਾਂ) ਦੇ ਦਲ (ਫ਼ੌਜਾਂ) ਵਿੱਚ 10 ਹਜ਼ਾਰ ਮਜ਼ਬੂਤ ਘੋੜਸਵਾਰਾਂ ਦੀ ਗਿਣਤੀ ਹੋ ਗਈ ਸੀ। ਜੇਹੜੇ ਅੱਛੀ ਤਰ੍ਹਾਂ ਜਥੇਬੰਦ ਤੇ ਚੰਗੇ ਅਨੁਸ਼ਾਸਨ ਦੇ ਮਾਲਕ ਬਣ ਗਏ ਸਨ। ਇਸ ਤੋਂ ਬਿਨਾਂ ਉਹ ਆਪਣੀਆਂ ਜਿੱਤਾਂ ਦੀ ਰਵਾਇਤ ਕਾਇਮ ਕਰਨ ਯੋਗ ਹੋ ਚੁੱਕੇ ਸਨ ਅਤੇ ਉਨ੍ਹਾਂ ਦਾ ਹੌਂਸਲਾ ਅੱਜ ਤੋਂ 35 ਸਾਲ ਪਹਿਲਾਂ ਨਾਲੋਂ ਵੀ ਕਿਤੇ ਵੱਧ ਉੱਚਾ ਸੀ। ਇਹ ਠੀਕ ਹੈ ਕਿ ਅਜੇ ਤੱਕ ਉਹ ਕਿਸੇ ਖਾਸ ਇਲਾਕੇ ਉੱਤੇ ਕਬਜ਼ਾ ਕਰਨ ਦੇ ਕਾਬਲ ਨਹੀਂ ਹੋ ਸਕੇ ਸਨ। ਪਰ ਉਨ੍ਹਾਂ ਦੀ ਸਹਿਨਸ਼ੀਲਤਾ ਦੀ ਸ਼ਕਤੀ ਤੇ ਬਹਾਦਰੀ ਦੀ ਮਿਸਾਲ ਨਾਲ ਉਹ ਇਸ ਕਾਬਲ ਹੋ ਚੁੱਕੇ ਸਨ, ਕਿ ਉਨ੍ਹਾਂ ਦੇ ਜਾਇਜ਼ ਤੇ ਨਿਆਂ ਭਰਪੂਰ ਉਦੇਸ਼ ਦੇ ਲਈ ਜਨਤਾ ਵਿੱਚ ਬੇਹੱਦ ਵਿਸ਼ਵਾਸ ਪੈਦਾ ਹੋ ਗਿਆ ਸੀ। ਰਾਖੀ ਸਿਸਟਮ ਰਾਹੀਂ ਤੇ ਆਮ ਜਨਤਾ ਨੂੰ ਲਾਮਬੰਦ ਕਰਨ ਦੇ ਦੂਜੇ ਢੰਗਾਂ ਨਾਲ ਉਹ ਇਸ ਯੋਗ ਹੋ ਗਏ ਸਨ ਕਿ ਇੱਕ ਮਹਿਫੂਜ ਜਨਤਕ ਅਧਾਰ ਬਣਾ ਲੈਣ। ਜਿਸ ਨਾਲ ਉਨ੍ਹਾਂ ਨੇ ਆਪਣੀ ਹੋਣ ਵਾਲੀ ਸ਼ਕਤੀ ਵਿੱਚ ਵਿਸ਼ਵਾਸ ਨੂੰ ਵੀ ਬਹੁਤ ਜਿਆਦਾ ਵਧਾ ਦਿੱਤਾ ਸੀ। ਇਹ ਗੱਲ ਉਨ੍ਹਾਂ ਦੀ ਇਸ ਆਮ ਕਹਾਵਤ ਤੋਂ ਵੀ ਪ੍ਰਗਟ ਹੁੰਦੀ ਹੈ:-
ਮੰਨੂੰ ਅਸਾਡੀ ਦਾਤਰੀ ਤੇ ਅਸੀਂ ਮੰਨੂੰ ਦੇ ਸੋਏ,
ਜਿਉਂ ਜਿਉਂ ਮੰਨੂੰ ਵਢਦਾ ਦੂਨ ਸਵਾਏ ਹੋਏ
ਇਹ ਸੀ ਉਹ ਵਿਸ਼ਵਾਸ ਜਿਸਦੇ ਨਾਲ ਉਹ ਆਪਣੀ ਜੱਦੋ-ਜਹਿਦ ਦੀ ਦੂਜੀ ਮੰਜ਼ਿਲ ਵਿੱਚ ਦਾਖਲ ਹੋਏ। ਸਿੱਖਾਂ ਤੇ ਅਫ਼ਗਾਨਾਂ ਦੀ ਟੱਕਰ ਤੇ ਮੁਕਾਬਲਾ, ਜਿੱਥੋਂ ਤੱਕ ਸਿੱਖਾਂ ਦਾ ਸਬੰਧ ਹੈ। ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਪੰਜਾਬ ਅਹਿਮਦਸ਼ਾਹ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸਿੱਖ ਭਾਵੇਂ ਮੁਗਲਾਂ ਨਾਲ ਨਫ਼ਰਤ ਕਰਦੇ ਸਨ, ਪਰ ਉਨ੍ਹਾਂ ਦਾ ਪਠਾਨਾਂ ਨਾਲ ਵੀ ਕੋਈ ਪਿਆਰ ਨਹੀਂ ਸੀ। ਕਿਉਂਕਿ ਸਿੱਖਾਂ ਦਾ ਇੱਕੋ-ਇੱਕ ਨਿਸ਼ਾਨਾ ਪੰਜਾਬ ਨੂੰ ਖ਼ਾਲਸਾ ਝੰਡੇ ਦੇ ਥੱਲੇ ਆਜ਼ਾਦ ਤੇ ਮੁਕਤ ਕਰਾਉਣਾ ਸੀ। ਪਰ ਸੰਨ 1757 ਤੱਕ ਅਹਿਮਦਸ਼ਾਹ ਉਨ੍ਹਾਂ ਬਾਰੇ ਕੋਈ ਗੰਭੀਰ ਨੋਟਿਸ ਲੈਣ ਲਈ ਤਿਆਰ ਨਹੀਂ ਸੀ ਅਤੇ ਇਸ ਤੋਂ ਮਗਰੋਂ ਵੀ ਕਈ ਸਾਲਾਂ ਤੱਕ ਉਹ ਸਿੰਘਾਂ ਨਾਲ ਆਮ ਸਧਾਰਨ ਬਾਗੀਆਂ ਜੇਹਾ ਹੀ ਸਲੂਕ ਕਰਦਾ ਰਿਹਾ ਸੀ। (14 ਜਨਵਰੀ ਸੰਨ 1761) ਪਾਣੀਪਤ ਦੀ ਲੜਾਈ ਪਿੱਛੋਂ ਹੀ ਉਸਨੇ ਸਿੱਖਾਂ ਨੂੰ ਪੰਜਾਬ ਵਿੱਚ ਇੱਕ ਵਿਰੋਧੀ ਰਾਜਸੀ ਤੇ ਫ਼ੌਜੀ ਤਾਕਤ ਦੇ ਤੌਰ ‘ਤੇ ਮੰਨਿਆ। ਉਸ ਵੇਲੇ ਸਿੱਖ ਉਸਦੇ ਵਿਰੁੱਧ ਦਸ ਸਾਲ ਤੋਂ ਉੱਪਰ ਸਮੇਂ ਤੋਂ ਜੰਗ ਦੇ ਮੈਦਾਨ ਵਿੱਚ ਲੜਦੇ ਆ ਰਹੇ ਸਨ ਅਤੇ ਉਨ੍ਹਾਂ ਦੀ ਤਾਕਤ ਬੜੀ ਜਬਰਦਸਤ ਤੇ ਗਿਣਤੀ ਵਿੱਚ ਵੀ ਵਧੇਰੇ ਹੋ ਗਈ ਸੀ। 1761 ਤੋਂ ਉਨ੍ਹਾਂ ਦੀ ਗਿਣਤੀ ਵਧਕੇ 40 ਹਜ਼ਾਰ ਹਥਿਆਰਬੰਦ ਸਿਪਾਹੀਆਂ ਦੀ ਹੋ ਗਈ ਸੀ। ਜੇਹੜੇ ਕਿ ਹਕੀਕੀ ਮੁਕਾਬਲੇ ਦੀਆਂ ਲੜਾਈਆਂ ਵਿੱਚ ਚੰਗੀ ਤਰ੍ਹਾਂ ਸਿੱਖਿਆ ਤੇ ਤਜਰਬਾ ਪ੍ਰਾਪਤ ਕਰ ਚੁੱਕੇ ਸਨ। ਤੇ ਚੰਗੇ ਘੋੜ ਸਵਾਰ ਸਾਬਿਤ ਹੋਏ ਸਨ। ਇਸਦੇ ਨਤੀਜੇ ਦੇ ਤੌਰ ‘ਤੇ ਜਦੋਂ ਅਹਿਮਦਸ਼ਾਹ ਨੂੰ ਇਸ ਹਾਲਤ ਦਾ ਗਿਆਨ ਹੋਇਆ ਤਾਂ ਉਸ ਵੱਲੋਂ ਸਿੱਖਾਂ ਨੂੰ ਕੁਚਲ ਤੇ ਦਬਾ ਦੇਣ ਦਾ ਵਕਤ ਉਹ ਗਵਾ ਬੈਠਾ ਸੀ। ਅਸੀਂ ਆਪਣੀ ਕਹਾਣੀ ਹੁਣ ਇਸ ਸਮੇਂ ਤਾਂ ਹੀ ਵਰਨਣ ਕਰਦੇ ਹਾਂ, ਜਿੱਥੇ ਕਿ ਅਸੀਂ ਇਸਨੂੰ ਪਿੱਛਲੇ ਕਾਂਡ ਵਿੱਚ ਛੱਡ ਦਿੱਤਾ ਸੀ।
ਜਿਸ ਤਰ੍ਹਾਂ ਉੱਪਰ ਦੱਸਿਆ ਜਾ ਚੁੱਕਾ ਹੈ, ਮਾਰਚ 1752 ਵਿੱਚ, ਪੰਜਾਬ ਅਹਿਮਦਸ਼ਾਹ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪਰ ਉਹ ਝੱਟ ਪਟ ਹੀ ਇਸਨੂੰ ਆਪਣੀ ਅਫ਼ਗਾਨ ਸਲਤਨਤ ਵਿੱਚ ਸ਼ਾਮਿਲ ਨਹੀਂ ਕਰ ਸਕਿਆ ਸੀ। ਸਗੋਂ ਉਸਨੇ ਮੋਇਨ ਉਲਮਲਕ ਨੂੰ ਹੀ ਕਹਿ ਦਿੱਤਾ ਸੀ ਕਿ ਉਹ ਉਸਦੇ ਵਲੋਂ ਪੰਜਾਬ ਦਾ ਗਵਰਨਰ ਬਣਿਆ ਰਹੇ ਮੋਇਨ ਜੇਹੜਾ ਹਮਲਾਵਰ ਤੋਂ ਆਪਣਾ ਖਹਿੜਾ ਛੁਡਾ ਚੁੱਕਾ ਸੀ, ਨੇ ਸਿੱਖਾਂ ਨੂੰ ਦਬਾ ਤੇ ਕੁਚਲ ਦੇਣ ਦੀ ਠਾਣ ਲਈ। ਜਿਨ੍ਹਾਂ ਨੂੰ ਉਹ ਸਮਝਦਾ ਸੀ ਕਿ ਉਨ੍ਹਾਂ ਸੂਬੇ (ਦੇਸ਼) ਨੂੰ ਵੀਰਾਨ ਕਰ ਦਿੱਤਾ ਹੈ ਜਦਕਿ ਉਹ ਆਪ ਅਹਿਮਦ ਸ਼ਾਹ ਨਾਲ ਲੜਾਈ ਵਿੱਚ ਜੂਝ ਰਿਹਾ ਸੀ। ਇਸ ਲਈ ਉਸਨੇ ਆਪਣੇ ਡਿਪਟੀ (ਨਾਇਬ) ਗਵਰਨਰਾਂ ਅਦੀਨਾ ਬੇਗ ਤੇ ਸਦੀਕ ਬੇਗ ਨੂੰ ਜਲੰਧਰ ਦੋਆਬੇ ਵਿੱਚ ਸਿੱਖਾਂ ਦੇ ਵਿਰੁੱਧ ਕਰੜੇ ਬੰਦੋਬਸਤ ਕਰਨ ਦੀ ਹਦਾਇਤ ਕੀਤੀ। ਇਸ ਤਰ੍ਹਾਂ ਉਸਨੇ ਦੂਜੇ ਅਫ਼ਸਰਾਂ ਨੂੰ ਵੀ ਸਿੱਖਾਂ ਦੇ ਵਿਰੁੱਧ ਅਜੇਹੇ ਹੀ ਕਦਮ ਚੁੱਕਣ ਦੀ ਹਦਾਇਤ ਕੀਤੀ। ਅਦੀਨਾ ਬੇਗ ਨੇ ਸਿੱਖਾਂ ਨੂੰ ਝੱਟ ਪਟ ਹੀ ਆਨੰਦਪੁਰ (ਮਾਖੋਵਾਲ) ਵਿੱਚ ਜਾਂ ਘੇਰਿਆ, ਜਿੱਥੇ ਉਹ ਹੋਲੀ ਦੇ ਦਿਹਾੜੇ ਉੱਤੇ ਇਕੱਠੇ ਹੋਏ ਸਨ। ਪਰ ਉਸਨੇ ਕੁਝ ਸੋਚ ਵਿਚਾਰ ਤੋਂ ਕੰਮ ਲਿਆ ਕਿਉਂਕਿ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੁਚਲ ਦੇਣ ਦਾ ਇਰਾਦਾ ਨਹੀਂ ਰੱਖਦਾ मी।
ਮੋਇਨ ਨੇ ਜ਼ਮੀਲ ਦੀਨ ਖਾਂ ਤੇ ਗ਼ਜੀ ਬੇਗ਼ ਨੂੰ ਵੀ ਸਿੱਖਾਂ ਦੇ ਕਿਲ੍ਹੇ ਰਾਮਰੋਣੀ ਨੂੰ ਸਰ ਕਰਨ ਲਈ ਭੇਜਿਆ ਸੀ। ਨੌ ਸੌ ਸਿੱਖ ਜੇਹੜੇ ਉਸ ਵੇਲੇ ਰਾਮਰੌਣੀ ਗੜ੍ਹੀ ਵਿੱਚ (ਅੰਮ੍ਰਿਤਸਰ ਲਾਗੇ) ਸਨ, ਉਥੋਂ ਬਾਹਰ ਨਿਕਲ ਆਏ ਕਿ ਉਹ ਘੇਰਾ ਪਾਉਣ ਵਾਲਿਆਂ ਦਾ ਟਾਕਰਾ ਤੇ ਮੁਕਾਬਲਾ ਕਰਨ। ਇੱਥੇ ਜੋ ਲੜਾਈ ਆਮਣੇ ਸਾਮਣੇ, ਹੱਥੋਂ ਹੱਥੀਂ ਹੋਈ ਉਸ ਵਿੱਚ ਬਹੁਤ ਸਾਰੇ ਸਿੱਖ ਮਾਰੇ ਗਏ। ਮੋਇਨਲ ਮੁਲਕ ਨੇ ਸਿੱਖਾਂ ਵਿਰੁੱਧ ਲੜਨ ਲਈ ਅਜੇਹੇ ਲੜਾਕੂ ਫ਼ੌਜੀ ਜੱਥੇ ਬਣਾਏ, ਜੇਹੜੇ ਸਿੱਖਾਂ ਦੀ ਖ਼ਬਰ ਮਿਲਦੇ ਹੀ ਤੇਜ ਰਫ਼ਤਾਰੀ ਨਾਲ ਝਟਪਟ ਉਨ੍ਹਾਂ ਉੱਤੇ ਹਮਲੇ ਕਰਦੇ। ਇਸਦੇ ਨਾਲ ਹੀ ਉਸਨੇ ਸਿੱਖਾਂ ਦੇ ਵਿਰੁੱਧ ਆਮ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਇਨਾਮ ਤੇ ਲਾਲਚ ਵੀ ਦਿੱਤੇ। ਇਸ ਪੱਖ ਤੋਂ ਉਸਨੂੰ ਕਾਫੀ ਵੱਡੀ ਸਫ਼ਲਤਾ ਵੀ ਪ੍ਰਾਪਤ ਹੋਈ ਅਤੇ ਸਿੱਖ ਪੰਜਾਬ ਦੇ ਮੈਦਾਨਾਂ ਤੋਂ ਪਿੱਛੇ ਹੱਟਕੇ ਦੂਰ ਆਪਣੇ ਅਧਾਰ ਇਲਾਕਿਆਂ ਵਿੱਚ ਚਲੇ ਜਾਣ ਲਈ ਮਜਬੂਰ ਹੋ ਗਏ। ਇਸ ਤੋਂ ਪਿੱਛੋਂ ਮੋਇਨ ਸੂਬੇ ਵਿੱਚ ਪੂਰੀ ਤਰ੍ਹਾਂ ਅਮਨ ਤੇ ਸ਼ਾਂਤੀ ਬਹਾਲ ਕਰਨ ਤੋਂ ਪਹਿਲਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਦੇ ਨਾਲ ਹੀ ਉਸਦੇ ਸਭ ਬੰਦੋਬਸਤ ਤੇ ਉਸਦੀ ਰਾਜਨੀਤੀ ਵੀ ਖ਼ਤਮ ਹੋ ਗਈ ਅਤੇ ਜੇਹੜਾ ਅਮਨ ਉਹ ਆਮ ਲੋਕਾਂ ਲਈ ਲਿਆਉਣਾ ਚਾਹੁੰਦਾ ਸੀ। ਉਹ ਵੀ ਸਭ ਉਸਦੀ ਮੌਤ ਦੇ ਨਾਲ ਹੀ ਕਾਫੂਰ ਹੋ ਗਿਆ।
ਤਿੰਨ ਸਾਲਾਂ ਦੇ ਅੰਦਰ ਅੰਦਰ ਮੋਇਨਲ ਮਲਕ ਦੀ ਮੌਤ (3 ਨਵੰਬਰ 1753) ਤੋਂ ਪਿੱਛੋਂ ਤੇ ਅਹਿਮਦਸ਼ਾਹ ਅਬਦਾਲੀ ਦੇ ਚੌਥੇ ਹਮਲੇ (ਨਵੰਬਰ 1756) ਦੇ ਵਿਚਕਾਰ, ਪੰਜਾਬ ਵਿੱਚ ਗਵਰਨਰੀ ਦਾ ਅਹੁਦਾ ਨੇ ਵਾਰ ਬਦਲ ਚੁੱਕਾ ਸੀ। ਅਸਲ ਵਿੱਚ ਕੋਈ ਵੀ ਹਕੂਮਤ ਕਦੇ ਰਾਜ ਕਰਨ ਲਈ ਨਹੀਂ ਟਿਕ ਸਕੀ ਸੀ। ਜਿਸ ਢੰਗ ਨਾਲ ਇਨ੍ਹਾਂ ਗਵਰਨਰਾਂ ਨੇ ਸਿੱਖਾਂ ਦਾ ਮੁਕਾਬਲਾ ਕੀਤਾ, ਉਸ ਨਾਲ ਉਲਟਾ ਸਿੱਖਾਂ ਦੀ ਤਾਕਤ ਵਿੱਚ ਹੋਰ ਵਾਧਾ ਹੋਇਆ। ਸਭ ਤੋਂ ਸਵਾਦਲੀ ਕਹਾਣੀ ਇਹ ਹੈ ਕਿ ਕਾਸਮ ਖਾਂ ਫੌਜਦਾਰ ਜਾਂ ਫ਼ੌਜੀ ਗਵਰਨਰ ਜ਼ਿਲਾ ਪੱਟੀ ਜੋ ਸਿੱਖਾਂ ਤੋਂ ਹਾਰ ਖਾਣ ਤੋਂ ਪਿੱਛੋਂ ਉਨ੍ਹਾਂ ਦੀ ਦਲੇਰੀ ਤੇ ਬਹਾਦਰੀ ਨਾਲ ਇਨ੍ਹਾਂ ਪ੍ਰਭਾਵਤ ਹੋਇਆ ਕਿ ਇਹ ਉਨ੍ਹਾਂ ਦੀ ਮੱਦਦ ਨਾਲ ਲਾਹੌਰ ਤੇ ਦਿੱਲੀ ਉੱਤੇ ਕਬਜ਼ਾ ਕਰਨ ਦੇ ਸੁਪਨੇ ਲੈਣ ਲੱਗਾ। ਉਸਨੇ ਇਨ੍ਹਾਂ ਵਿਚੋਂ 8 ਹਜ਼ਾਰ ਸਿੱਖਾਂ ਨੂੰ ਆਪਣੀ ਫ਼ੌਜ ਵਿੱਚ ਭਰਤੀ ਹੋਣ ਲਈ ਕਿਹਾ, ਕਿ ਉਹ ਤਨਖ਼ਾਹ ਲੈਣ ਤੇ ਫ਼ੌਜ ਵਿੱਚ ਭਰਤੀ ਹੋ ਕੇ ਕੰਮ ਕਰਨ। ਸਿੱਖਾਂ ਨੇ ਸਲਾਹ ਕਰਕੇ ਹਾਕਮ ਦੀ ਇਹ ਤਜ਼ਵੀਜ ਮੰਨ ਲਈ ਕਿ ਉਸਨੂੰ ਬੇਵਕੂਫ ਬਣਾਇਆ ਜਾਵੇ ਅਤੇ ਜਦੋਂ ਉਸਨੇ ਉਨ੍ਹਾਂ ਨੂੰ ਭਰਤੀ ਕਰਕੇ ਬੰਦੂਕਾਂ ਤੇ ਹੋਰ ਹਥਿਆਰ ਗੋਲੀ ਸਿੱਕਾ ਆਦਿ ਫੜ੍ਹਾ ਦਿੱਤਾ। ਜੇਹੜਾ ਕਿ ਕਈ ਹਜ਼ਾਰ ਰੁਪੈ ਮੁੱਲ ਦਾ ਸੀ, ਤਾਂ ਪਿੱਛੋਂ ਉਹ ਪੱਤਰਾ ਵਾਚ ਗਏ ਅਤੇ ਜੋ ਗੜਬੜ ਤੇ ਅਰਾਜਕਤਾ ਉਸ ਵੇਲੇ ਪੰਜਾਬ ਵਿੱਚ ਪੈਦਾ ਹੋ ਗਈ ਸੀ ਉਸਨੇ ਸਿੱਖਾਂ ਨੂੰ ਅਜ਼ਾਦੀ ਨਾਲ ਆਪਣਾ ਕੰਮ ਕਰਨ ਦਾ ਮੌਕਾ ਦੇ ਦਿੱਤਾ। (ਤਹਿਮਾਸਨਾਮਾ-ਅਨੁਵਾਦ, ਸੀਤੋ ਮਾਧੋਰਾਓ ਪਾਪੁਲਰ ਪਰਕਾਸ਼ਨ ਬਖਈ-1967 ਸਫ਼ਾ 25)
ਉਹ ਬਹੁਤ ਸਾਰੇ ਇਲਾਕਿਆਂ ਉੱਤੇ ਕਬਜ਼ਾ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ। ਕਿਉਂਕਿ ਉਹ ਜਾਣਦੇ ਸਨ ਕਿ ਅਹਿਮਦਸ਼ਾਹ ਕੋਈ ਦੂਰ ਨਹੀਂ ਹੈ। ਉਹ ਦੁਬਾਰਾ ਹਮਲਾ ਕਰ ਸਕਦਾ ਹੈ ਅਤੇ ਉਸਦੇ ਮੁਕਾਬਲੇ ਵਿੱਚ ਉਹ ਇਸ ਧਰਤੀ ਉੱਤੇ ਕਬਜ਼ਾ ਜਮਾਕੇ ਟਿਕ ਨਹੀਂ ਸਕਣਗੇ। ਉਨ੍ਹਾਂ ਆਪਣੀ ਯੁੱਧ-ਨੀਤੀ ਉੱਤੇ ਸਚਾਈ ਨਾਲ ਡੱਟੇ ਰਹਿਕੇ ਜਨਤਾ ਉੱਤੇ ਕੰਟਰੋਲ ਹਾਸਿਲ ਕਰਨ ਦਾ ਫ਼ੈਸਲਾ ਕੀਤਾ। ਸਿੱਖ ਸਰਦਾਰ ਪਿੰਡਾਂ ਵਿੱਚ ਫੈਲ ਗਏ ਅਤੇ ਲੋਕਾਂ ਦੀ ਰੱਖਿਆ ਲਈ ਇਹ ਕਹਿਣ ਲੱਗੇ ਕਿ ਉਹ ਰਾਖੀ ਜਾਂ ਉਨ੍ਹਾਂ ਤੋਂ ਰੱਖਿਆ ਦੀ ਫੀਸ ਲੈ ਕੇ ਇਸਦੇ ਬਦਲੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਖ਼ਤਰਿਆਂ ਤੋਂ ਰਾਖੀ ਕਰਨਗੇ। ਉਹ ਲੋਕ ਜਿਨ੍ਹਾਂ ਦਾ ਧਿਆਨ ਰੱਖਣਾ ਹਕੂਮਤ ਨੇ ਬਿਲਕੁਲ ਛੱਡ ਦਿੱਤਾ ਸੀ, ਨੇ ਸਿੱਖਾਂ ਦੀ ਇਸ ਪੇਸ਼ਕਸ਼ ਨੂੰ ਮੰਨਕੇ ਇਸਦਾ ਸਵਾਗਤ ਕੀਤਾ। ਤਾਂਕਿ ਉਹ ਮਾਮਲਾ ਵਸੂਲ ਕਰਨ ਵਾਲੇ ਮਾਲ ਦੇ ਅਫ਼ਸਰਾਂ ਦੇ ਜ਼ਬਰ ਜ਼ੁਲਮ, ਚੋਰਾਂ, ਡਾਕੂਆਂ ਤੇ ਲੁਟੇਰਿਆਂ ਤੇ ਸਿੱਖਾਂ ਦੇ ਆਪਣੇ ਲੁੱਟ ਮਾਰ ਕਰਨ ਵਾਲੇ ਛਾਪਿਆਂ ਤੋਂ ਵੀ ਆਪਣੇ ਆਪ ਨੂੰ ਬਚਾ ਸਕਣ। ਇਸ ਰਾਖੀ ਫੀਸ ਤੋਂ ਬਚਣ ਲਈ ਬਹੁਤ ਸਾਰੇ ਕਿਸਾਨ ਸਿੱਖ ਜਥਿਆਂ ਵਿੱਚ, ਇਸ ਲਈ ਵੀ ਸ਼ਾਮਿਲ ਹੋ ਗਏ ਕਿਉਂਕਿ ਇਹ ਰਾਖੀ ਫੀਸ ਦੀ ਰਕਮ ਕੇਵਲ ਗੈਰ ਸਿੱਖਾਂ ਉੱਤੇ ਹੀ ਲਾਈ ਜਾਂਦੀ ਸੀ । ਕੁਝ ਮੁੱਠੀ ਭਰ ਲੋਕ ਜਿਨ੍ਹਾਂ ਨੇ ਰਾਖੀ ਫੀਸ ਦੇਣ ਤੋਂ ਨਾਂਹ ਨੁਕਰ ਕੀਤੀ ਜਾਂ ਇਹ ਸ਼ਰਤ ਨਾ ਮੰਨੀ ਉਨ੍ਹਾਂ ਨੂੰ ਸਿੱਖਾਂ ਦੇ ਗੁਰੀਲੇ ਰਕਬਿਆਂ ਵਿਚੋਂ ਚਲੇ ਜਾਣ ਲਈ ਮਜਬੂਰ ਕਰ ਦਿੱਤਾ ਗਿਆ। ਬਹੁਤ ਸਾਰੇ ਮੁਸਲਮਾਨ ਤੇ ਹਿੰਦੂ ਕਿਸਾਨਾਂ ਨੇ ਵੀ ਸਿੱਖਾਂ ਦੀ ਇਸ ਸ਼ਰਤ ਨੂੰ ਰਜਾਮੰਦੀ ਨਾਲ ਕਬੂਲ ਕਰ ਲਿਆ ਅਤੇ ਇਸ ਤਰ੍ਹਾਂ ਸਿੱਖ ਇਸ ਕਾਬਲ ਹੋ ਗਏ ਕਿ ਉਹ ਵਸੋਂ ਦੇ ਇੱਕ ਬਹੁਤ ਵੱਡੇ ਹਿੱਸੇ ਉੱਤੇ ਸੂਬੇ ਵਿੱਚ ਆਪਣਾ ਕਬਜ਼ਾ ਮਜ਼ਬੂਤ ਕਰ ਲੈਣ । ਨਵੰਬਰ ਸੰਨ 1756 ਵਿੱਚ ਚੌਥੀ ਵਾਰ ਫਿਰ ਅਹਿਮਦਸ਼ਾਹ ਅਬਦਾਲੀ ਹਿੰਦੋਸਤਾਨ ਉੱਤੇ ਚੜ੍ਹਾਈ ਕਰਕੇ ਆਇਆ। ਪੰਜਾਬ ਪਹਿਲਾਂ ਹੀ ਉਸ ਦਾ ਸੀ ਅਤੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਵੀ ਅੱਗੋਂ ਕੋਈ ਮੁਕਾਬਲਾ ਨਾ ਕੀਤਾ। ਅਹਿਮਦਸ਼ਾਹ 28 ਜਨਵਰੀ ਸੰਨ 1757 ਨੂੰ ਦਿੱਲੀ ਵਿੱਚ ਦਾਖਿਲ ਹੋਇਆ ਅਤੇ ਸ਼ਹਿਰ ਨੂੰ ਲੁੱਟਣ ਦਾ ਹੁਕਮ ਦੇ ਦਿੱਤਾ। ਇਸ ਤੋਂ ਪਿੱਛੋਂ ਉਸਨੇ ਮਥਰਾ ਤੇ ਬਿੰਦਰਾਬਨ ਨੂੰ ਖੂਬ ਲੁੱਟਿਆ ਪੱਟਿਆ। ਜਿੱਥੇ ਅਫ਼ਗਾਨਾਂ ਨੇ ਹਜ਼ਾਰਾਂ ਹਿੰਦੂਆਂ ਦਾ ਕਤਲਾਮ ਕੀਤਾ, ਜੇਹੜੇ ਕਿ ਆਪਣੇ ਪਵਿੱਤਰ ਤਿਉਹਾਰ ਦੇ ਮੌਕੇ ਸ਼ਹਿਰ ਵਿੱਚ ਇਕੱਠੇ ਹੋਏ ਸਨ। ਇੱਥੇ ਕੁਦਰਤ ਨੇ ਹਿੰਦੂਆਂ ਦੀ ਮੱਦਦ ਕੀਤੀ ਅਤੇ ਅਫ਼ਗਾਨਾਂ ਦੇ ਕੈਂਪ (ਛਾਉਣੀ) ਵਿੱਚ ਹੈਜੇ ਦੀ ਬੀਮਾਰੀ ਫੈਲ ਗਈ। ਇਸ ਤਰ੍ਹਾਂ ਅਹਿਮਦਸ਼ਾਹ ਦਿੱਲੀ ਨੂੰ ਮੁੜ ਜਾਣ ਲਈ ਮਜਬੂਰ ਹੋ ਗਿਆ ਅਤੇ ਉਥੋਂ ਉਹ ਲਾਹੌਰ ਚਲਿਆ ਗਿਆ। ਵਾਪਸ ਘਰ ਨੂੰ ਜਾਂਦੇ ਹੋਏ ਰਸਤੇ ਵਿੱਚ ਜਦੋਂ ਅਫ਼ਗਾਨ ਫ਼ੌਜ ਸਰਹੰਦ ਨੇੜੇ ਪਹੁੰਚੀ ਤਾਂ ਮਾਲਵੇ ਦੇ ਸਿੱਖ ਬਾਬਾ ਆਲਾ ਸਿੰਘ ਦੀ ਜਥੇਦਾਰੀ ਹੇਠ ਉਨ੍ਹਾਂ ਦੇ ਮੋਹਰੀ ਦਲ ਦਸਤਿਆਂ ਉੱਤੇ ਟੁੱਟ ਪਏ ਅਤੇ ਉਨ੍ਹਾਂ ਦਾ ਬਹੁਤ ਸਾਰਾ ਲੁੱਟਿਆ ਹੋਇਆ ਸਮਾਨ ਘੋੜੇ ਤੇ ਹਥਿਆਰ ਉਨ੍ਹਾਂ ਤੋਂ ਖੋਹ ਲਏ। ਅਫ਼ਗਾਨਾਂ ਉੱਤੇ ਉਨ੍ਹਾਂ ਅਜੇਹੀ ਤਬਾਹੀ ਤੇ ਕਹਿਰ ਲਿਆਂਦਾ ਕਿ ਇਹ ਅਫ਼ਵਾਹ ਆਮ ਫਲ ਗਈ ਕਿ ਸ਼ਹਿਜਾਦਾ ਤੈਮੂਰ ਫੜ ਲਿਆ ਹੈ ਅਤੇ ਮਾਰਿਆ ਗਿਆ ਹੈ। ਸਿੱਖਾਂ ਨੂੰ ਇਸ ਦਲੇਰੀ ਦਾ ਸਬਕ ਸਿਖਾਉਣ ਲਈ ਤੇ ਸਜਾ ਦੇਣ ਲਈ ਉਸਨੇ (ਅਹਿਮਦਸ਼ਾਹ) ਨੇ ਉਨ੍ਹਾਂ ਦੇ ਪਵਿੱਤ੍ਰ ਸ਼ਹਿਰ ਅੰਮ੍ਰਿਤਸਰ ਨੂੰ ਲੁੱਟ ਲਿਆ, ਜਦਕਿ ਸ਼ਹਿਜਾਦਾ ਤੈਮੂਰ ਨੇ ਕਰਤਾਰਪੁਰ ਨੂੰ ਲੁੱਟਕੇ ਤਬਾਹ ਤੇ ਬਰਬਾਦ ਕਰ ਦਿੱਤਾ। ਜੇਹੜਾ ਕਿ ਸਿੱਖਾਂ ਦਾ ਇੱਕ ਹੋਰ ਧਾਰਮਿਕ ਤੇ ਪਵਿੱਤਰ ਇਤਿਹਾਸਕ ਸ਼ਹਿਰ ਹੈ ਅਤੇ ਇਸਦੇ ਵਸਨੀਕਾਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ।
ਸਿੱਖ ਫ਼ੌਜਾਂ ਭਾਵੇਂ ਪੰਜਾਬ ਵਿੱਚ ਹਾਜ਼ਰ ਸਨ ਪਰ ਉਹ ਆਪਣੇ ਇਨਾਂ ਪਵਿੱਤਰ ਸ਼ਹਿਰਾਂ ਦੀ ਰਾਖੀ ਲਈ ਅੱਗੇ ਨਾ ਆਏ। ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਯੁੱਧ ਨੀਤੀ ਦੇ ਉਲਟ ਸੀ। ਜੇਹੜੀ ਕਿ ਅਹਿਮਦਸ਼ਾਹ ਦੀਆਂ ਫ਼ੌਜਾਂ ਅੱਗੇ ਪੇਸ਼ ਹੋ ਕੇ ਉਹ ਨਿਸ਼ਾਨਾ ਬਨਣਾ ਨਹੀਂ ਚਾਹੁੰਦੇ ਸਨ ਅਤੇ ਸਿੱਖ ਏਨੇ ਮਜ਼ਬੂਤ ਨਹੀਂ ਸਨ ਕਿ ਉਹ ਆਪ ਤੋਂ ਵਧੇਰੇ ਤਾਕਤਵਰ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ, ਪਰ ਆਪਣੇ ਅਸੂਲ ਦੇ ਮੁਤਾਬਿਕ ਅੱਗੇ ਦੀ ਤਰ੍ਹਾਂ ਜਦੋਂ ਦੁਸ਼ਮਣ ਲਾਹੌਰ ਤੇ ਪਿਸ਼ੌਰ ਵੱਲ ਕੂਚ ਕਰਨ ਲੱਗਾ ਤਾਂ ਸਿੱਖਾਂ ਨੇ ਉਸਨੂੰ ਤੰਗ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਸ. ਚੜ੍ਹਤ ਸਿੰਘ ਦੀ ਅਗਵਾਈ ਹੇਠ 1200 ਸਿੱਖਾਂ ਦਾ ਇੱਕ ਮਜ਼ਬੂਤ ਜੱਥਾ ਚਨਾਬ ਤੇ ਦਰਿਆ ਇੰਡਸ (ਸਿੰਧ) ਦੇ ਵਿਚਕਾਰ, ਅਫ਼ਗਾਨ ਫ਼ੌਜਾਂ ਦੇ ਇਰਦ ਗਿਰਦ ਲਗਾਤਾਰ ਉਨ੍ਹਾਂ ਦੇ ਆਲੇ ਦੁਆਲੇ ਘੁੰਮਣ ਲੱਗਾ। ਦਿਨ ਦੇ ਵਕਤ ਉਹ ਅਫ਼ਗਾਨ ਫ਼ੌਜਾਂ ਤੋਂ ਦੂਰ ਬਚਾ ਦੇ ਫਾਸਲੇ ਤੇ ਰਹਿੰਦੇ ਅਤੇ ਜਦੋਂ ਸੂਰਜ ਡੁੱਬ ਜਾਂਦਾ ਜਾਂ ਹਨੇਰਾ ਹੋਣ ਲਗਦਾ ਤਾਂ ਉਹ ਉਨ੍ਹਾਂ ਉੱਤੇ ਬਾਕਾਇਦਾ ਹੱਲਾ ਕਰ ਦਿੰਦੇ। ਜਦਕਿ ਪੜਾਅ ਕਰਕੇ ਅਫ਼ਗਾਨ ਤੰਬੂਆਂ ਵਿੱਚ ਠਹਿਰਦੇ ਜਾਂ ਕੈਂਪ ਪੁੱਟ ਕੇ ਅੱਗੇ ਵੱਲ ਚਲਦੇ ਤਾਂ ਉਸ ਵੇਲੇ ਉਨ੍ਹਾਂ ਨਾਲ ਲੜਾਈ ਕਰਦੇ। ਹਰ ਵੇਲੇ ਉਹ 3 ਜਾਂ 4 ਘੰਟੇ ਤੱਕ ਲੜਾਈ ਕਰਦੇ ਤੇ ਫਿਰ ਪਿੱਛੇ ਹਟ ਜਾਂਦੇ ਅਤੇ ਅਫ਼ਗਾਨਾਂ ਨੂੰ ਸੋਚ ਵਿੱਚ ਪਾਕੇ ਭੱਜ ਜਾਂਦੇ। ਇਸ ਤਰ੍ਹਾਂ ਦੀ ਮਾਰਧਾੜ ਤੇ ਬੇਯਕੀਨੀ ਦੀ ਹਾਲਤ ਨਾਲ, ਜੇਹੜੀ ਕਈ ਦਿਨਾਂ ਤੱਕ ਜਾਰੀ ਰਹੀ, ਅਫ਼ਗਾਨਾਂ ਨੂੰ ਬੇਹੱਦ ਦੁਖੀ ਤੇ ਪਰੇਸ਼ਾਨ ਕਰ ਦਿੱਤਾ। ਬਾਰ ਬਾਰ ਅਹਿਮਦਸ਼ਾਹ ਨੇ ਸਿੱਖਾਂ ਨੂੰ ਡਟ ਕੇ ਲੜਨ ਲਈ ਵੰਗਾਰਿਆ, ਪਰ ਉਹ ਅਜੇਹਾ ਕਰਨ ਤੋਂ ਟਲਦੇ ਰਹੇ ਅਤੇ ਲਗਾਤਾਰ ਆਪਣੇ ਹੀ ਢੰਗਾਂ ਨਾਲ ਲੜਾਈ ਕਰਦੇ। ਜਦੋਂ ਤੱਕ ਕਿ ਅਫ਼ਗਾਨ ਸਿੰਧ ਦਰਿਆ ਪਾਰ ਨਾ ਕਰ ਗਏ ਉਹ ਇਸੇ ਤਰ੍ਹਾਂ ਉਨ੍ਹਾਂ ਦਾ ਪਿੱਛਾ ਕਰਦੇ ਗਏ।
ਇਸ ਵਾਰ ਪੰਜਾਬ ਦੇ ਮਾਮਲਿਆਂ ਨੂੰ ਅਹਿਮਦਸ਼ਾਹ ਨੇ ਆਪਣੇ ਪੁੱਤਰ ਸ਼ਹਿਜਾਦਾ ਤੈਮੂਰ ਦੇ ਸਪੁੱਰਦ ਕਰ ਦਿੱਤਾ । ਜਿਸਨੂੰ ਉਹ ਪਿੱਛੇ ਲਾਹੌਰ ਵਿੱਚ ਛੱਡ ਕੇ ਚਲਾ ਗਿਆ ਸੀ। ਜਿੱਥੇ ਜਹਾਨ ਖਾਨ ਦੇ ਮੁਤਹਿਤ ਇੱਕ ਮਜ਼ਬੂਤ ਫ਼ੌਜ ਉਸਦੇ ਨਾਲ ਸੀ। ਜਦੋਂ ਅਹਿਮਦਸ਼ਾਹ ਨੇ ਇਸ ਤਰ੍ਹਾਂ ਪੰਜਾਬ ਨੂੰ ਸਿੱਧਾ ਹੀ ਆਪਣੇ ਕੰਟਰੋਲ ਵਿੱਚ ਕਰ ਲਿਆ ਤਾਂ ਸਿੱਖਾਂ ਨੂੰ ਬੜੀ ਨਿਰਾਸਤਾ ਹੋਈ। ਅਜੇਹਾ ਜਾਪਣ ਲੱਗਾ ਕਿ ਉਹ ਮੌਕਾ ਗੁਆ ਚੁੱਕੇ ਹਨ। ਉਹ ਅਫ਼ਗਾਨਾਂ ਨੂੰ ਬਾਹਰ ਕੱਢ ਦੇਣ ਦੀ ਸ਼ਕਤੀ ਨਹੀਂ ਰੱਖਦੇ ਸਨ ਅਤੇ ਨਾ ਹੀ ਉਨ੍ਹਾਂ ਦੀ ਮੌਜੂਦਗੀ ਨੂੰ ਬਰਦਾਸ਼ਤ ਕਰਨ ਲਈ ਉਹ ਤਿਆਰ ਸਨ। ਇਸ ਲਈ ਦੇਸ਼ ਵਿੱਚ ਅਮਨ ਤੇ ਸ਼ਾਂਤੀ ਨਾਲ ਰਾਜ ਕਰਨਾ ਸਿੱਖਾਂ ਨੇ ਅਸੰਭਵ ਬਣਾ ਦਿੱਤਾ ਅਤੇ ਉਨ੍ਹਾਂ ਦੇ ਵਿਰੁੱਧ ਉਠ ਖੜੇ ਹੋਏ। ਜਦਕਿ ਸਿੱਖਾਂ ਦੇ ਗੁਰੀਲਾ ਲੀਡਰ ਅਜੇਹੀਆਂ ਸੋਚਾਂ ਵਿੱਚ ਹੀ ਸਨ ਤਾਂ ਬਾਬਾ ਦੀਪ ਸਿੰਘ ਨੇ ਜੋ ਸਿੱਖਾਂ ਦਾ ਇੱਕ ਮੁਖੀ ਆਗੂ ਜੀ ਨੇ ਇਹ ਲਲਕਾਰ ਸਾਰੇ ਸਿੱਖਾਂ ਨੂੰ ਦਿੱਤੀ ਕਿ ਉਹ ਅੰਮ੍ਰਿਤਸਰ ਉੱਤੇ ਧਾਵਾ ਬੋਲ ਦੇਣ ਜੇਹੜਾ ਕਿ ਹੁਣ ਅਫ਼ਗਾਨਾ ਦੇ ਹੱਥ ਚਲਾ ਗਿਆ ਸੀ ਅਤੇ ਇਹ ਕਸਮ ਖਾਧੀ ਕਿ ਆਉਣ ਵਾਲੀ ਦੀਵਾਲੀ (ਨਵੰਬਰ 1757) ਸਿੱਖ ਹਰਿਮੰਦਰ ਸਾਹਿਬ ਵਿੱਚ ਹੀ ਮਨਾਉਣਗੇ। ਉਨ੍ਹਾਂ ਦੀ ਇਸ ਲਲਕਾਰ ਤੇ ਸੱਦੇ ਦਾ ਜਵਾਬ ਬੜਾ ਹੌਂਸਲੇ ਭਰਿਆ ਸੀ ਅਤੇ ਛੇਤੀ ਹੀ ਉਹ 5 ਹਜ਼ਾਰ ਮਜ਼ਬੂਤ ਸਿੱਖਾਂ ਦੇ ਜਥੇ ਨੂੰ ਨਾਲ ਲੈ ਕੇ, ਜਿਸ ਵਿੱਚ ਵਧੇਰੇ ਭਰਤੀ ਮਾਲਵੇ ਦੇ ਇਲਾਕੇ ਵਿਚੋਂ ਹੀ ਹੋਈ ਸੀ, ਉਸਨੇ ਚੜਾਈ ਕਰ ਦਿੱਤੀ। ਇਹ ਸਿੱਖ ਸਾਰੇ ਹੀ ਆਮ ਕਿਸਾਨ ਸਨ ਤੇ ਮਾਮੂਲੀ ਹਥਿਆਰਾਂ ਨਾਲ ਹਥਿਆਰਬੰਦ ਸਨ। ਜਾਂ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਪਾਸ ਬਿਲਕੁਲ ਥੋੜੇ ਹਥਿਆਰ ਸਨ । ਪਰ ਉਹ ਜਾਨਾਂ ਕੁਰਬਾਨ ਕਰਨ ਲਈ ਤਿਆਰ ਸਨ। ਅੰਮ੍ਰਿਤਸਰ ਦੇ ਲਾਗੇ ਇੱਕ ਸਾਕੇ (ਐਕਸ਼ਨ) ਵਿੱਚ ਸਿੱਖਾਂ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ। ਇੱਥੇ ਬਹੁਤ ਸਾਰੇ ਸਿੱਖ ਮਾਰੇ ਗਏ ਤੇ ਕੁਝ ਘਾਇਲ ਤੇ ਫੱਟੜ ਹੋਏ। ਪਰ ਬਾਬਾ ਦੀਪ ਸਿੰਘ ਬੜੀ ਮਰਨਾਊ ਸੱਟ ਨਾਲ ਫੱਟੜ ਹੋ ਕੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਤੱਕ ਪਹੁੰਚਣ ਵਿੱਚ ਸਫ਼ਲ ਹੋ ਗਿਆ । ਤਾਂ ਜੋ ਆਪਣੀ ਮੌਤ ਨਾਲ ਬਾਜ਼ੀ ਲਾਉਣ ਦੇ ਪਰਨ ਨੂੰ ਨਿਭਾ ਦੇਵੇ। (ਆਮ ਕਹਾਵਤ ਹੈ ਕਿ ਉਹ ਤਲੀ ਉੱਤੇ ਸੀਸ ਰੱਖਕੇ ਲੜਦੇ ਹੋਏ ਸ਼ਹੀਦ ਹੋ ਗਏ) ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੇ ਪੰਜਾਬ ਦੇ ਸਿੱਖਾਂ ਵਿੱਚ ਰੋਹ ਦੀ ਅੱਗ ਭੁੜਕਾ ਦਿੱਤੀ ਅਤੇ ਉਨ੍ਹਾਂ ਦੀ ਆਤਮਾ ਨੂੰ ਝੰਜੋੜ ਦਿੱਤਾ। ਇਸ ਨਾਲ ਸਿੱਖਾਂ ਵਿੱਚ ਕੁਰਬਾਨੀ ਦੀ ਇੱਕ ਨਵੀਂ ਰੂਹ ਜਾਗ ਪਈ। ਇੱਕ ਹੋਰ ਘਟਨਾ ਜਿਸ ਨੇ ਇਸ ਤੋਂ ਪਿੱਛੋਂ ਅੱਗ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦਾ ਹੋਰ ਧਾਰਮਿਕ ਲੀਡਰ ਸੋਢੀ ਵਡਭਾਗ ਸਿੰਘ, ਜੇਹੜਾ ਕਿ ਜਾਨ ਬਚਾਕੇ ਪੰਜਾਬ ਦੀਆਂ ਉਤਰੀ ਪਹਾੜੀਆਂ ਵੱਲ ਭੱਜ ਗਿਆ ਸੀ। ਉਸਦੇ ਨਾਲ ਬੜਾ ਹੀ ਭੈੜਾ ਸਲੂਕ ਕੀਤਾ ਗਿਆ। ਇਸ ਤੋਂ ਪਿੱਛੋਂ ਤੈਮੂਰ ਸ਼ਾਹ ਜਿਸ ਅਮਨ ਤੇ ਸ਼ਾਂਤੀ ਨੂੰ ਸੂਬੇ ਵਿੱਚ ਬਣਾਈ ਰੱਖਦਾ ਚਾਹੁੰਦਾ ਸੀ, ਉਹ ਬਿਲਕੁਲ ਹੀ ਖ਼ਤਮ ਹੋ ਗਿਆ। ਹੁਣ ਸਿੱਖ ਸਾਰੇ ਪੰਜਾਬ ਵਿੱਚ ਬਗ਼ਾਵਤ ਲਈ ਉਠ ਖੜੇ ਸਨ। ਸਿੱਖ ਗੁਰੀਲਾ ਲੀਡਰਾਂ ਨੇ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਸੀ (ਤਹਿਮਾਸ ਨਾਮਾ, ਸਫਾ 63) ਕਿ ਉਹ ਲੜਾਈ ਦਾ ਕਿਹੜਾ ਰਸਤਾ ਅਖ਼ਤਿਆਰ ਕਰਨ। ਜਦਕਿ ਅਦੀਨਾ ਬੇਗ ਦੀ ਉਸ ਵੇਲੇ ਤੈਮੂਰ ਨਾਲ ਵਿਗੜ ਗਈ ਸੀ। ਉਸਨੇ ਅਫ਼ਗਾਨਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਸਿੱਖਾਂ ਨਾਲ ਹੱਥ ਮਿਲਾਉਣ ਲਈ ਕਿਹਾ। ਸਿੱਖਾਂ ਤੋਂ ਅਦੀਨਾ ਬੇਗ ਦੀਆਂ ਜੋੜ ਮੇਲ ਕਰ ਚੁੱਕੀਆਂ ਫ਼ੌਜਾਂ ਨੇ ਜਲੰਧਰ ਉੱਤੇ ਹੱਲਾ ਬੋਲ ਦਿੱਤਾ, ਜਿੱਥੇ ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਦੁਆਬੇ ਵਿਚੋਂ ਕੱਢ ਦਿੱਤਾ। ਇਸ ਤੋਂ ਪਿੱਛੋਂ ਜਿੱਥੇ ਵੀ ਅਫ਼ਗਾਨ ਫ਼ੌਜਾਂ ਭੇਜੀਆਂ ਗਈਆਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਮਾਰ ਪਈ। ਗੜਬੜ ਤੇ ਬੇਚੈਨੀ ਹੁਣ ਲਾਹੌਰ ਦੇ ਆਲੇ-ਦੁਆਲੇ ਤੱਕ ਪੁੱਜ ਗਈ। ਹਰ ਇੱਕ ਰਾਤ ਹਜ਼ਾਰਾਂ ਹੀ ਸਿੱਖ ਸ਼ਹਿਰ ਵਿੱਚ ਦਾਖਲ ਹੋਏ ਅਤੇ ਸ਼ਹਿਰ ਦੁਆਲੇ ਦੀਆਂ ਬਸਤੀਆਂ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ। ਦੂਜੀ ਗੱਲ ਇਹ ਹੋਈ ਕਿ ਸ਼ਹਿਰ ਦੇ ਦਰਵਾਜ਼ੇ ਰਾਤ ਵੇਲੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਸ ਤਰ੍ਹਾਂ ਸਿੱਖ ਤੈਮੂਰ ਸ਼ਾਹ ਦੇ ਅਧਿਕਾਰ ਨੂੰ ਸ਼ਹਿਰ ਦੀਆਂ ਕੰਧਾਂ ਅੰਦਰ ਮਹਿਦੂਦ ਕਰਨ ਵਿੱਚ ਕਾਮਯਾਬ ਹੋ ਗਏ। ਪਰ ਅਦੀਨਾ ਬੇਗ ਅਫ਼ਗਾਨਾਂ ਨੂੰ ਲਾਹੌਰ ਤੋਂ ਬਾਹਰ ਕੱਢ ਦੇਣਾ ਚਾਹੁੰਦਾ ਸੀ । ਜਿਸਦੇ ਲਈ ਉਸਦੇ ਸਿੱਖ ਜੁੱਧ ਸਾਥੀ ਬੇਕਾਰ ਸਨ। ਉਹ ਰਘੁਨਾਥ ਰਾਓ ਅਤੇ ਮਲਹਾਰ ਰਾਓ ਹੁਲਕਰ ਮਰਹੱਟੇ ਲੀਡਰਾਂ ਨੂੰ ਮਿਲਿਆ ਜੇਹੜੇ ਕਿ ਉਸ ਵੇਲੇ ਦਿੱਲੀ ਵਿੱਚ ਡੇਰੇ ਲਾਈ ਬੈਠੇ ਸਨ ਅਤੇ ਮਰਹੱਟਾ ਫ਼ੌਜ ਦਾ ਸਾਰਾ ਖਰਚ ਝੱਲਣ ਦੀ ਵੀ ਬੇਨਤੀ ਕੀਤੀ। ਪਰ ਸ਼ਰਤ ਇਹ ਰੱਖੀ ਕਿ ਉਹ ਉਸਦੇ ਨਾਲ ਸਾਂਝਾ ਮੋਰਚਾ ਬਣਾਕੇ ਲੜਨ। ਮਰਹੱਟੇ ਇਸਦੇ ਲਈ ਰਜਾਮੰਦ ਹੋ ਗਏ ਅਤੇ ਉਨ੍ਹਾਂ ਦੀ ਦੋ ਲੱਖ ਦੀ ਮਜ਼ਬੂਤ ਫ਼ੌਜ ਨੇ ਪੰਜਾਬ ਉੱਤੇ ਚੜ੍ਹਾਈ ਕਰ ਦਿੱਤੀ। ਮਰਹੱਟੇ, ਸਿੱਖ ਅਤੇ ਮਾਦੀਨਾ ਬੇਗ ਦੀਆਂ ਫ਼ੌਜਾਂ ਨੇ ਮਿਲ ਜੁਲ ਕੇ ਸਰਹੰਦ ਉੱਤੇ ਹੱਲਾ ਬੋਲ ਦਿੱਤਾ ਅਤੇ ਅਫ਼ਗਾਨ ਗਵਰਨਰ ਅਬਦੁਲ ਸਮਦ ਮੁਕਾਬਲਾ ਕਰਨ ਦੀ ਸ਼ਕਤੀ ਨਾ ਰੱਖਦਾ ਹੋਇਆ ਉਥੋਂ ਭੱਜ ਗਿਆ। ਫ਼ੌਜਾਂ ਨੇ ਸ਼ਹਿਰ ਨੂੰ ਲੁੱਟ ਲਿਆ ਅਤੇ ਉਸ ਤੋਂ ਪਿੱਛੋਂ ਲਾਹੌਰ ਵੱਲ ਕੂਚ ਕਰ ਦਿੱਤਾ। ਸ਼ਹਿਜਾਦਾ ਤੈਮੂਰ ਤੇ ਉਸਦਾ ਕਮਾਂਡਰ ਜਹਾਨ ਖਾਂ ਇਹ ਦੇਖ ਕੇ ਕਿ ਉਸ ਚੈਲੰਜ ਦਾ ਮੁਕਾਬਲਾ ਨਹੀਂ ਕਰ ਸਕਦੇ ਮਰਹੱਟਾ ਫੌਜ਼ਾਂ ਦੇ ਸ਼ਹਿਰ ਪੁੱਜਣ ਤੋਂ ਪਹਿਲਾਂ ਹੀ ਸ਼ਹਿਰ ਛੱਡ ਕੇ ਭੱਜ ਨਿਕਲੇ। ਇਤਹਾਦੀ ਫ਼ੌਜਾਂ ਨੇ ਦਰਿਆ ਸਿੰਧ ਤੱਕ ਅਫ਼ਗਾਨਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ। ਸਿੱਖਾਂ ਨੇ ਬਹੁਤ ਸਾਰੇ ਅਫ਼ਗਾਨ ਸਿਪਾਹੀ ਕੈਦੀ ਬਣਾ ਲਏ ਅਤੇ ਉਨ੍ਹਾਂ ਨੂੰ ਫੜ੍ਹਕੇ ਅੰਮ੍ਰਿਤਸਰ ਲੈ ਆਏ। ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸਰੋਵਰ (ਪਵਿੱਤਰ ਤਲਾਬ) ਸਾਫ਼ ਕਰਨ ਦੇ ਕੰਮ ਉੱਤੇ ਲਾਇਆ ਗਿਆ ਜਿਸਨੂੰ ਅਹਿਮਦਸ਼ਾਹ ਨੇ ਇਸ ਤੋਂ ਪਹਿਲਾਂ ਕੂੜੇ ਕਰਕਟ ਨਾਲ ਭਰ ਦਿੱਤਾ ਸੀ। ਮਰਹੱਟਿਆਂ ਨੇ ਆਪਣਾ ਕੇਸਰੀ ਝੰਡਾ ਸਿੰਧ ਦੇ ਕਿਨਾਰਿਆਂ ਤੱਕ ਗੱਡ ਦਿੱਤਾ ਅਤੇ ਫਿਰ ਵਾਪਿਸ ਲਾਹੌਰ ਚਲੇ ਆਏ। ਜਿੱਥੇ ਆ ਕੇ ਰਘੁਨਾਥ ਰਾਏ ਨੇ ਅਦੀਨਾ ਬੇਗ ਨੂੰ ਨਵਾਬ ਦਾ ਖਿਤਾਬ ਦੇਕੇ ਉਸਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ। ਇਸ ਤੋਂ ਪਿੱਛੇ ਮਰਹੱਟਿਆਂ ਦੀ ਮੁੱਖ ਫ਼ੌਜ ਦਿੱਲੀ ਵੱਲ ਵਾਪਿਸ ਚਲੀ ਗਈ ਅਤੇ ਅਟਕ ਦੇ ਕਿਲ੍ਹੇ ਵਿੱਚ ਤੇ ਪੰਜਾਬ ਦੇ ਕੁਝ ਹੋਰ ਜ਼ਰੂਰੀ ਥਾਵਾਂ ਉੱਤੇ ਥੋੜੇ ਜੇਹੇ ਫ਼ੌਜੀ ਦਸਤੇ ਪਿੱਛੇ ਛੱਡ ਦਿੱਤੇ ਗਏ। ਸਾਡੇ ਇਤਿਹਾਸਕਾਰ ਤਹਿਮਾਸਖਾਂ ‘ਮਸਕੀਨ’ ਨੂੰ ਰਾਤ ਦੇ ਵੇਲੇ ਸ਼ਹਿਰ ਦੇ ਪਹਿਰੇਦਾਰ ਦੇ ਤੌਰ ‘ਤੇ ਕੰਮ ਕਰਨਾ ਪਿਆ ਸੀ ਅਤੇ ਮਰਹੱਟਿਆਂ ਦੀ ਐਡਵਾਂਸ ਗਾਰਦ ਲਈ ਉਸਨੇ ਦਰਵਾਜ਼ੇ ਖੋਲ੍ਹੇ ਸਨ। ‘ਤਹਿਮਾਸਨਾਮਾ’ ਸਫਾ 70 ਤੋਂ)
ਮਾਦੀਨਾ ਬੇਗ ਜਿਸ ਨੇ ਹੁਣ ਤੱਕ ਸਿੱਖਾਂ ਨਾਲ ਚੰਗੇ ਖੁਸ਼ਗਵਾਰ ਸਬੰਧ ਰੱਖੇ ਹੋਏ ਸਨ, ਨੇ ਹੁਣ ਇਹ ਅਨੁਭਵ ਕਰਨਾ ਸ਼ੁਰੂ ਕੀਤਾ ਕਿ ਇਨ੍ਹਾਂ ਨੂੰ ਕੁਚਲ ਦੇਣ ਦੀ ਲੋੜ ਹੈ।ਉਹ ਭਲੀ ਭਾਂਤ ਇਹ ਜਾਣਦਾ ਸੀ, ਕਿ ਪੰਜਾਬ ਦੇ ਪਹਿਲੇ ਕੁਝ ਰਹਿ ਚੁੱਕੇ ਗਵਰਨਰਾਂ ਦੀ ਅਸਫ਼ਲਤਾ ਦਾ ਜੇ ਸਭ ਤੋਂ ਵੱਡਾ ਨਹੀਂ ਤਾਂ ਇੱਕ ਵੱਡਾ ਕਾਰਨ ਸਿੱਖ ਹੀ ਸਨ। ਇਸ ਤਰ੍ਹਾਂ ਸਿੱਖਾਂ ਤੇ ਮਾਦੀਨਾ ਬੇਗ ਵਿਚਕਾਰ ਯੁੱਧ ਸਾਥ ਤੇ ਰਾਜਸੀ ਜੋੜ ਮੇਲ ਟੁੱਟ ਚੁੱਕਾ ਸੀ ਅਤੇ ਅਦੀਨਾ ਬੇਗ ਨੇ ਸਿੱਖਾਂ ਵਿਰੁੱਧ ਤੇ ਰਾਜਸੀ ਢੰਗ ਤੋਂ ਤਦਬੀਰਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਉਹ ਜਾਣਦਾ ਸੀ ਕਿ ਇਸੇ ਲਈ ਪੂਰੇ ਜਤਨ ਕਰਨ ਦੀ ਲੋੜ ਹੈ। ਇਸ ਲਈ ਉਸਨੇ ਸਾਰੇ ਸੂਬੇ ਦੇ ਸਿਰਕੱਢ ਤੇ ਉਘੇ ਸਰਦਾਰਾਂ ਤੇ ਚੌਧਰੀਆਂ ਅਤੇ ਪਹਾੜੀ ਰਾਜਿਆਂ ਨੂੰ ਉਨ੍ਹਾਂ ਦੀਆਂ ਫੌਜਾ ਸਮੇਤ ਉਸਦੇ ਲਸ਼ਕਰ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜ ਦਿੱਤਾ। ਇਸ ਤਰ੍ਹਾਂ ਉਸਨੇ 10 ਹਜ਼ਾਰ ਦੇ ਨੇੜੇ ਤੇੜੇ ਫ਼ੌਜਾਂ ਇਕੱਠੀਆਂ ਕਰ ਲਈਆਂ। ਉਸਦੀ ਆਪਣੀ 5 ਹਜ਼ਾਰ ਘੋੜ ਸਵਾਰ ਤੇ 9-10 ਹਜ਼ਾਰ ਪੈਦਲ ਫ਼ੌਜ ਇਸ ਤੋਂ ਬਿਨਾਂ ਸੀ। ਸਿੱਖਾਂ ਨੂੰ ਉਨ੍ਹਾਂ ਦੇ ਅਧਾਰ ਇਲਾਕਿਆਂ ਵਿੱਚ ਪਨਾਹ ਲੈਣ ਤੋਂ ਰੋਕਣ ਲਈ, ਉਸਨੇ ਕੁੱਲ ਪਹਾੜੀ ਰਜਵਾੜਿਆਂ ਨੂੰ ਸਿੱਖਾਂ ਦੇ ਇਨ੍ਹਾਂ ਪਹਾੜੀ ਅੱਡਿਆਂ ਵਿੱਚ ਦਾਖਲ ਹੁਣ ਤੋਂ ਰੋਕਣ ਲਈ ਹਦਾਇਤਾਂ ਭੇਜ ਦਿੱਤੀਆਂ। ਉਸਨੇ ਇੱਕ ਹਜ਼ਾਰ ਕਾਰੀਗਰਾਂ (ਲਕੜੀ ਦਾ ਕੰਮ ਕਰਨ ਵਾਲੇ) ਦੀ ਮਜ਼ਬੂਤ ਫ਼ੌਜ ਵੀ ਖੜੀ ਕੀਤੀ ਕਿ ਉਹ ਲੱਖੀ ਜੰਗਲ ਦੀ ਕੁੱਲ ਲੱਕੜੀ ਦੇ ਦਰੱਖਤ ਕੱਟ ਦੇਣ। ਜਿੱਥੇ ਸਿੱਖ ਆਮ ਪਨਾਹ (ਸ਼ਰਨ) ਲਿਆ ਕਰਦੇ ਸਨ। ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਕੁੱਲ ਮਨਸੂਬੇ ਅਮਲ ਵਿੱਚ ਲੈ ਆਉਂਦਾ, ਸਤੰਬਰ 1758 ਵਿੱਚ, ਉਹ ਕੌਲੰਜ (Colic) ਦੀ ਬੀਮਾਰੀ ਨਾਲ ਮਰ ਗਿਆ ਅਤੇ ਇਸਦੇ ਨਾਲ ਹੀ ਉਸਦੇ ਸਿੱਖਾਂ ਨੂੰ ਖ਼ਤਮ ਕਰਨ ਦੇ ਕੁਲ ਪਲਾਨ ਵੀ ਦਫ਼ਨ ਹੋ ਗਏ।
ਅਦੀਨਾ ਬੇਗ ਦੇ ਵਾਰਸ ਸੂਬੇ ਵਿੱਚ ਆਪਣਾ ਕੰਟਰੋਲ ਹਾਸਿਲ ਕਰਨ ਲਈ ਹੱਥ ਪੈਰ ਮਾਰਨ ਲੱਗੇ, ਪਰ ਉਨ੍ਹਾਂ ਨੂੰ ਇਸ ਵਿੱਚ ਸਫ਼ਲਤਾ ਨਾ ਮਿਲੀ। ਸਿੱਖਾਂ ਨੇ ਇਸ ਮੌਕੇ ਦਾ ਪੂਰਾ ਪੂਰਾ ਫਾਇਦਾ ਉਠਾਇਆ ਅਤੇ ਰਾਖੀ ਸਿਸਟਮ ਨੂੰ ਹੋਰ ਵੀ ਬਹੁਤ ਵੱਡੇ ਇਲਾਕੇ ਵਿੱਚ ਫੈਲਾ ਦਿੱਤਾ। ਇਸ ਵੇਲੇ ਲਾਹੌਰ ਉਨ੍ਹਾਂ ਦੇ ਰਹਿਮ ਉੱਤੇ ਸੀ, ਪਰ ਸਿੱਖਾਂ ਨੇ ਸ਼ਹਿਰਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕੀਤੀ। ਕਿਉਂਕਿ ਉਹ ਜਾਣਦੇ ਸਨ ਕਿ ਅਹਿਮਦ ਸ਼ਾਹ ਦੇ ਹਮਲੇ ਦੇ ਵੇਲੇ, ਉਨ੍ਹਾਂ ਨੂੰ ਆਪਣੇ ਕਬਜੇ ਹੇਠਲੇ ਇਲਾਕਿਆਂ ਦੀ ਰੱਖਿਆ ਕਰਨੀ ਮੁਸ਼ਕਿਲ ਹੋਵੇਗੀ। ਉਹ ਆਪਣੇ ਇਸ ਅੰਦਾਜੇ ਵਿੱਚ ਦਰੁਸਤ ਸਨ, ਕਿਉਂਕਿ ਅਹਿਮਦ ਸ਼ਾਹ ਅਕਤੂਬਰ 1759 ਵਿੱਚ ਫਿਰ ਪੰਜਾਬ ਸੂਬੇ ਉੱਤੇ ਆਪਣਾ ਅਧਿਕਾਰ ਤੇ ਦਾਵਾ ਜਤਲਾਉਣ ਦੀ ਖ਼ਾਤਰ ਆ ਖੜਕਿਆ ਅਤੇ ਮਰਹੱਟਿਆਂ ਨਾਲ ਲੜਾਈ ਕਰਕੇ ਇਸ ਵਾਰ ਫਿਰ ਬਾਜ਼ੀ ਜਿੱਤਣ ਦਾ ਫ਼ੈਸਲਾ ਕਰਕੇ ਆਇਆ। ਪਾਣੀਪਤ ਦੀ ਲੜਾਈ (14 ਜਨਵਰੀ 1761) ਮਰਹੱਟਿਆਂ ਨਾਲ ਹੋਈ, ਇੱਥੇ ਉਸਨੂੰ ਵਿਸਥਾਰ ਨਾਲ ਦੱਸਣ ਦੀ ਲੋੜ ਨਹੀਂ ਹੈ। ਇੱਥੇ ਕੇਵਲ ਏਨਾ ਹੀ ਦੱਸਣਾ ਕਾਫੀ ਹੈ ਕਿ ਅਹਿਮਦ ਸ਼ਾਹ ਨੂੰ ਇਸ ਲੜਾਈ ਵਿੱਚ ਜਿੱਤ ਹੋਈ ਤੇ ਉਹ ਜੇਤੂ ਹੋ ਕੇ ਉਭਰਿਆ ਤੇ ਮਰਹੱਟਿਆਂ ਨੂੰ ਪੂਰੀ ਤਰ੍ਹਾਂ ਪਛਾੜ ਦਿੱਤਾ। ਜਿਥੋਂ ਤੱਕ ਸਿੱਖਾਂ ਦਾ ਸਬੰਧ ਸੀ ਉਹ ਇਸ ਅਫ਼ਗਾਨਾਂ ਤੇ ਮਰਹੱਟਿਆਂ ਦੀ ਲੜਾਈ ਤੋਂ ਬਿਲਕੁਲ ਦੂਰ ਰਹੇ ਤੇ ਕਿਸੇ ਧਿਰ ਵੱਲ ਸ਼ਾਮਿਲ ਨਾ ਹੋਏ। ਉਨ੍ਹਾਂ ਨੇ ਮਰਹੱਟਿਆਂ ਤੇ ਅਹਿਮਦਸ਼ਾਹ ਦੀ ਇਸ ਆਪਸੀ ਲੜਾਈ ਵਿੱਚ ਜੁੱਟੇ ਹੁਣ ਤਾਂ ਟੇਢੇ ਢੰਗ ਨਾਲ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਅਹਿਮਦਸ਼ਾਹ ਅਜੇ ਮੁਸ਼ਕਲ ਨਾਲ ਹੀ ਪੰਜਾਬ ਤੋਂ ਪਾਣੀਪਤ ਵੱਲ ਰਵਾਨਾ ਹੀ ਹੋਇਆ ਸੀ, ਜਦੋਂ ਕਿ ਲਗਭਗ 10 ਹਜ਼ਾਰ ਘੋੜ ਸਵਾਰ ਸਿੱਖ ਫ਼ੌਜਾਂ ਨੇ ਲਾਹੌਰ ਨੂੰ ਘੇਰ ਲਿਆ ਅਤੇ ਅਫ਼ਗਾਨ ਗਵਰਨਰ ਤੋਂ 30 ਹਜ਼ਾਰ ਰੁਪੈ ਲੰਗਰ ਲਈ ਜਾਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲਈ ਵਸੂਲ ਕਰਨ ਤੋਂ ਪਿੱਛੋਂ ਵਾਪਸ ਆ ਗਏ। ਸਿੱਖਾਂ ਨੇ ਇਸ ਤੋਂ ਅੱਗੇ ਅੱਗੇ ਵੀ ਆਪਣੇ ਹੱਥ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਇੱਕ ਬੜੇ ਵਿਸ਼ਾਲ ਤੇ ਲੰਮੇ ਚੌੜੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਸਰਹੰਦ ਤੇ ਦੀਪਾਲਪੁਰ ਨੂੰ ਲੁੱਟ ਲਿਆ ਅਤੇ ਇੱਕ ਮੋਰਚੇ ਦੇ ਪਿੱਛੇ ਆਪਣਾ ਦੂਜਾ ਮੋਰਚਾ (ਫਰੰਟ) ਕਾਇਮ ਰੱਖਿਆ।
ਪਾਣੀਪਤ ਦੀ ਲੜਾਈ ਪਿੱਛੋਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਅਜੇਹੀਆਂ ਹੋਈਆਂ, ਜਿਨ੍ਹਾਂ ਵਿੱਚ ਸਿੱਖਾਂ ਨੇ ਉਨ੍ਹਾਂ ਅਫ਼ਗਾਨ ਫ਼ੌਜਾਂ ਨੂੰ ਜੋ ਪੰਜਾਬ ਵਿੱਚ ਦਾਖਲ ਹੋਈਆਂ ਸਨ ਤੇ ਫੇਰ ਪਿੱਛੋਂ ਵਾਪਸ ਮੁੜਨ ਲੱਗੀਆਂ ਤਾਂ ਜਦੋਂ ਉਹ ਰਸਤੇ ਵਿੱਚ ਹੀ ਸਨ ਤਾਂ ਸਿੱਖ ਆਪਣੇ ਦਸਤੂਰ ਅਨੁਸਾਰ ਉਨ੍ਹਾਂ ਦੇ ਆਲੇ ਦੁਆਲੇ ਇਧਰ ਉਧਰ ਘੁੰਮਣ ਲੱਗੇ ਅਤੇ ਉਨ੍ਹਾਂ ਤੇ ਵੇਲੇ ਕੁਵੇਲੇ ਛਾਪੇ ਮਾਰਕੇ ਉਨ੍ਹਾਂ ਨੂੰ ਸਤਾਉਣ ਤੇ ਪਰੇਸ਼ਾਨ ਕਰਨ ਲੱਗੇ। ਅਫ਼ਗਾਨ ਚੂੰਕਿ ਲੰਮੇ ਸਮੇਂ ਦੀਆਂ ਕਠਿਨ ਮੁਹਿੰਮਾਂ ਤੇ ਲੜਾਈ ਵਿੱਚ ਥੱਕ ਹਾਰ ਚੁੱਕੇ ਸਨ, ਇਸ ਲਈ ਉਹ ਲੜਨ ਦੇ ਇਰਾਦੇ ਨੂੰ ਖੋਹ ਚੁੱਕੇ ਸਨ ਤੇ ਵਾਪਸ ਘਰਾਂ ਨੂੰ ਜਾਕੇ ਆਰਾਮ ਕਰਨਾ ਚਾਹੁੰਦੇ ਸਨ। ਪਹਿਲਾਂ ਉਨ੍ਹਾਂ ਨੂੰ ਹਿੰਦੋਸਤਾਨ ਵਿੱਚ ਕਦੇ ਅਜੇਹੀਆਂ ਸਖ਼ਤ ਲੜਾਈਆਂ ਦਾ ਮੁਕਾਬਲਾ ਨਹੀਂ ਕਰਨਾ ਪਿਆ ਸੀ। ਸੋ ਅਜੇਹੇ ਹਾਲਾਤ ਵਿੱਚ ਅਹਿਮਦਸ਼ਾਹ ਨੂੰ ਆਪਣੇ ਬਚਾਓ ਦੇ ਬੰਦੋਬਸਤ ਕਰਕੇ ਲੜਾਈ ਸ਼ੁਰੂ ਕਰਨੀ ਪਈ। ਇਸ ਤਰ੍ਹਾਂ ਪਾਣੀਪਤ ਦੀ ਲੜਾਈ ਦੇ ਜੇਤੂਆਂ ਨੂੰ ਪੰਜਾਬ ਵਿੱਚ ਦੀ ਗੁਜਰਦੇ ਹੋਇਆਂ ਲਗਾਤਾਰ ਸਿੱਖਾਂ ਦੇ ਹਮਲਿਆਂ ਦਾ ਡਰ ਸਤਾਉਂਦਾ ਰਿਹਾ। ਇਸ ਮੁਹਿੰਮ ਵਿੱਚ ਅਫ਼ਗਾਨਾਂ ਨੂੰ ਵਧੇਰੇ ਲੁੱਟ ਦਾ ਮਾਲ ਨਹੀਂ ਮਿਲਿਆ ਸੀ, ਫਿਰ ਵੀ ਸਿੱਖਾਂ ਨੇ ਉਨ੍ਹਾਂ ਦੇ ਘੋੜੇ ਤੇ ਹਰਿਆਰ ਖੋਹ ਲਏ ਅਤੇ ਬਹੁਤ ਸਾਰੀਆਂ ਹਿੰਦੂ ਲੜਕੀਆਂ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਪੰਜੇ ‘ਚੋਂ ਛੁਡਾਉਣ ਵਿੱਚ ਸਫ਼ਲ ਹੋ ਗਏ। ਜਿਨ੍ਹਾਂ ਨੂੰ ਪਠਾਣਾਂ ਨੇ ਪਾਣੀਪਤ ਦੇ ਨੇੜੇ ਤੇ ਆਲੇ ਦੁਆਲੇ ਦੇ ਇਲਾਕੇ ਵਿਚੋਂ ਫੜਕੇ ਕੈਦੀ ਬਣਾ ਰੱਖਿਆ ਸੀ। ਅਹਿਮਦਸ਼ਾਹ ਘਰ ਨੂੰ ਵਾਪਸ ਜਾਣ ਦੀ ਕਾਹਲ ਵਿੱਚ ਆਪਣੀ ਹਕੂਮਤ ਦਾ ਪ੍ਰਬੰਧ ਸੰਭਾਲਣ ਲਈ ਕੋਈ ਮੁਨਾਸਬ ਬੰਦੋਬਸਤ ਕੀਤੇ ਬਿਨਾਂ ਹੀ ਪੰਜਾਬ ਤੋਂ ਵਾਪਸ ਚਲਿਆ ਗਿਆ। ਇਸ ਤਰ੍ਹਾਂ ਉਸਨੇ ਪੰਜਾਬ ਨੂੰ ਸਿੱਖਾਂ ਦੇ ਰਹਿਮ ਉੱਤੇ ਹੀ ਛੱਡ ਦਿੱਤਾ ਸੀ। ਇੰਜ ਮਲੂਮ ਹੁੰਦਾ ਸੀ ਕਿ ਇਸ ਅਹਿਮਦ ਸ਼ਾਹ ਨੇ ਪੰਜਾਬ ਸਿੱਖਾਂ ਵਾਸਤੇ ਹੀ ਫਤਿਹ ਕੀਤਾ ਸੀ। ਫੌਰਨ ਹੀ ਪਿੱਛੋਂ ਜਦੋਂ ਉਹ ਸੂਬੇ ਵਿਚੋਂ ਨਿਕਲਕੇ ਚਲਾ ਗਿਆ ਤਾਂ ਸਿੱਖ ਸਹੀ ਅਰਥਾਂ ਵਿੱਚ ਪੰਜਾਬ ਦੇ ਮਾਲਕ ਬਣ ਚੁੱਕੇ ਸਨ। ਪਹਿਲਾਂ ਉਨ੍ਹਾਂ ਚਾਰ ਮਹਿਲ ਦੇ ਗਵਰਨਰ ਨੂੰ ਹਾਰ ਦਿਤੀ ਅਤੇ ਫਿਰ ਲਾਹੌਰ ਨੂੰ । ਰਾਜਧਾਨੀ ਉਨ੍ਹਾਂ ਦੇ ਹੱਥ ਆ ਗਈ, ਜਦੋਂ ਕਿ ਕਿਲ੍ਹਾ ਲਗਾਤਾਰ ਅਫ਼ਗਾਨ ਗਵਰਨਰ ਖੁਆਜਾ ਅਬੀਦ ਦੇ ਕਬਜੇ ਵਿੱਚ ਰਿਹਾ। ਫਿਰ ਵੀ ਅਹਿਮਦ ਸ਼ਾਹ ਨੂੰ ਇਹ ਆਸ ਨਹੀਂ ਸੀ ਕਿ ਸਿੱਖ ਉਸ ਹੱਡੀ ਨੂੰ ਉਠਾ ਲੈਣਗੇ ਜੇਹੜੀ ਉਸਨੇ ਮੁਗ਼ਲਾਂ ਤੇ ਮਰਹੱਟਿਆਂ ਨਾਲ ਲੜਕੇ ਆਪਣੇ ਲਈ ਫ਼ਤਹਿ ਕੀਤੀ ਸੀ। ਇਸ ਲਈ ਇੱਕ ਵਾਰ ਫਿਰ ਉਹ ਸੰਨ 1762 ਵਿੱਚ ਹਿੰਦੁਸਤਾਨ ‘ਤੇ ਫ਼ੌਜੀ ਚੜਾਈ ਕਰਕੇ ਆਇਆ।
ਇਸ ਵਾਰ ਸ਼ਾਹ ਦਾ ਨਿਸ਼ਾਨਾ ਕੇਵਲ ਸਿੱਖ ਹੀ ਸਨ । ਕਾਹਲੀ ਕਾਹਲੀ ਮਾਰਚ ਕਰਦੇ ਹੋਇਆਂ ਉਹ ਜੰਡਿਆਲੇ ਤੱਕ ਅੱਪੜ ਗਿਆ, ਜਿੱਥੇ ਉਸਨੇ ਸਿੱਖਾਂ ਦੀ ਹਾਜ਼ਰੀ ਬਾਰੇ ਸੁਣ ਰੱਖਿਆ ਸੀ। ਪਰ ਉਸਦੇ ਆਉਣ ਤੋਂ ਪਹਿਲਾਂ ਹੀ ਸਿੱਖ ਉਥੋਂ ਖਿਸਕ ਚੁਕੇ ਸਨ। ਇਸ ਤੋਂ ਪਿੱਛੋਂ ਅਹਿਮਦਸ਼ਾਹ ਲਾਹੌਰ ਨੂੰ ਚਲਾ ਗਿਆ ਤੇ ਪਿੱਛੋਂ ਸਿੱਖਾਂ ਦੇ ਟਿਕਾਣੇ ਤੇ ਥਾਂ ਪਤਾ ਕਰਨ ਲਈ, ਆਪਣੇ ਸੂਹੇ (ਸਕਾਊਟ) ਭੇਜ ਦਿੱਤੇ । ਸਿੱਖਾਂ ਨੂੰ ਭਾਵੇਂ ਸ਼ਾਹ ਦੇ ਆਉਣ ਦੀ ਖ਼ਬਰ ਮਿਲ ਚੁੱਕੀ ਸੀ। ਪਰ ਮਾਲੂਮ ਹੁੰਦਾ ਹੈ ਕਿ ਉਨ੍ਹਾਂ ਨੂੰ ਉਸਦੇ ਮਨਸੂਬਿਆਂ ਦਾ ਇਲਮ ਨਹੀਂ ਸੀ। ਅਹਿਮਦਸ਼ਾਹ ਦਾ ਫੌਰਨ ਲਾਹੌਰ ਨੂੰ ਵਾਪਸ ਮੁੜ ਜਾਣਾ ਅਤੇ ਇਹ ਅਫ਼ਵਾਹ ਫੈਲ ਜਾਣੀ ਕਿ ਇਸ ਵੇਲੇ ਸ਼ਾਹ ਦਿੱਲੀ ਤੋਂ ਪਰ੍ਹੇ ਤੱਕ ਆਪਣੀ ਪੇਸ਼ ਕਦਮੀ ਕਰਨਾ ਚਾਹੁੰਦਾ ਹੈ। ਅਜੇਹਾ ਜਾਪਦਾ ਹੈ ਕਿ ਇਨ੍ਹਾਂ ਗ਼ਲਤ ਖ਼ਬਰਾਂ ਨੇ ਸਿੱਖਾਂ ਨੂੰ ਅਵੇਸਲੇ ਕਰ ਦਿੱਤਾ ਸੀ। ਇਸ ਲਈ ਉਹ ਝਟਪਟ ਹੀ ਕਾਹਲੀ ਨਾਲ ਆਪਣੇ ਅਧਾਰ ਇਲਾਕੇ ਮਾਲਵੇ ਵੱਲ ਨਹੀਂ ਗਏ। ਭਾਵੇਂ ਉਹ ਚਾਹੁੰਦੇ ਸਨ ਕਿ ਆਪਣੇ ਬਾਲ ਬੱਚੇ ਤੇ ਪ੍ਰੀਵਾਰ ਅਤੇ ਹੋਰ ਮਾਲ ਅਸਬਾਬ ਉੱਥੇ ਭੇਜ ਦਿੱਤਾ ਜਾਵੇ। ਇਸ ਦੌਰਾਨ ਮਲੇਰਕੋਟਲੇ ਦੇ ਨੇੜੇ ਸਿੱਖਾਂ ਦੀ ਮੌਜੂਦਗੀ ਦੀ ਇਤਲਾਹ ਲਾਹੌਰ ਵਿੱਚ ਅਹਿਮਦ ਸ਼ਾਹ ਨੂੰ ਮਿਲ ਗਈ ਸੀ। ਅਹਿਮਦਸ਼ਾਹ ਖ਼ਬਰ ਮਿਲਦੇ ਹੀ 150 ਮੀਲ ਦਾ ਸਫਰ ਲਗਭਗ 36 ਘੰਟੇ ਵਿੱਚ ਮੁਕਾਕੇ ਕੁਪ ਰਹੀੜੇ ਦੇ ਨੇੜੇ ਉਨ੍ਹਾਂ ਦੀ ਬੇਖਰੀ ਵਿੱਚ ਅਚਾਨਕ ਪਹੁੰਚ ਗਿਆ। ਅਹਿਮਦਸ਼ਾਹ, ਜ਼ਿਆਨ ਖਾਂ ਅਤੇ ਮਲੇਰ ਕੋਟਲਾ ਦੇ ਸਰਦਾਰਾਂ ਦੀ ਫ਼ੌਜ ਨੇ ਰਲਕੇ ਸਿੱਖਾਂ ਨੂੰ ਕੁੱਲ ਪਾਸਿਆਂ ਤੋਂ ਘੇਰ ਲਿਆ ਅਤੇ ਉਨ੍ਹਾਂ ਦੇ ਰਾਹਾਂ ਨੂੰ ਰੋਕ ਲਿਆ ਕਿ ਉਹ ਆਪਣੇ ਅੱਡਿਆਂ ਨੂੰ ਨਾ ਜਾ ਸਕਣ। ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਟੱਬਰਾਂ ਤੇ ਬਾਲ ਬੱਚਿਆਂ ਸਮੇਤ ਅੱਗੇ ਵਧਣ ਤੋਂ ਰੋਕ ਦਿਤੇ ਗਏ। ਘੇਰੇ ਵਿੱਚ ਆ ਜਾਣ ਕਾਰਨ, ਇੱਥੇ ਉਹ ਆਪਣੇ ਮਨ ਪਸੰਦ ਦਾ ਪੇਚ ‘ਮਾਰੋ ਤੇ ਭੱਜ ਜਾਓ’ ਵਰਤਣ ਦੇ ਅਸਮਰਥ ਸਨ। ਆਪਣੇ ਟੱਬਰਾਂ ਦੀ ਸਲਾਮਤੀ ਨੂੰ ਯਕੀਨੀ ਬਨਾਉਣ ਲਈ ਉਨ੍ਹਾਂ ਨੇ ਆਪਣੇ ਕਾਫਲੇ ਦੇ ਦੁਆਲੇ ਮਨੁੱਖੀ ਦੀਵਾਰ ਖੜੀ ਕਰ ਦਿੱਤੀ ਅਤੇ ਹੌਲ਼ੀ-ਹੌਲ਼ੀ ਬਰਨਾਲੇ ਵੱਲ ਅੱਗੇ ਵੱਧਣ ਲੱਗੇ ਅਤੇ ਨਾਲ ਲੜਦੇ ਗਏ ਤੇ ਨਾਲ ਹੀ ਚਲਦੇ ਰਹੇ। ਇਸ ਤਰ੍ਹਾਂ ਹੌਲ਼ੀ-ਹੌਲ਼ੀ ਲੜਦੇ ਹੋਏ ਪਿੱਛੇ ਵੱਲ ਹਟਦੇ ਗਏ। ਬਾਰ ਬਾਰ ਉਨ੍ਹਾਂ ਆਪਣੇ ਆਲੇ ਦੁਆਲੇ ਪਏ ਦੁਸ਼ਮਣ ਦੇ ਘੇਰੇ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਪਰ ਅਹਿਮਦਸ਼ਾਹ ਉਨ੍ਹਾਂ ਨੂੰ ਭਾਲ ਭਾਲ ਕੇ ਤੇ ਚੁਣ ਚੁਣ ਕੇ ਖ਼ਤਮ ਕਰਨਾ ਚਾਹੁੰਦਾ ਸੀ । ਇਹ ਲੜਾਈ ਜੇਹੜੀ ਸਵੇਰੇ ਸੂਰਜ ਚੜ੍ਹਦੇ ਨਾਲ ਸ਼ੁਰੂ ਹੋਈ ਸੀ ਉਹ ਪਿਛਲੇ ਪਹਿਰ ਸ਼ਾਮ ਨੂੰ ਖ਼ਤਮ ਹੋ ਗਈ। ਜਦੋਂ ਕਿ ਅਫ਼ਗਾਨ ਲੜਾਈ ਬੰਦ ਕਰਕੇ ਠਹਿਰਕੇ ਛੱਪੜ ਵਿਚੋਂ ਪਾਣੀ ਪੀਣ ਲੱਗੇ। ਸਿੱਖਾਂ ਝੱਟ ਇਹ ਮੌਕਾ ਦੇਖਦੇ ਹੀ ਬਰਨਾਲੇ ਵੱਲ ਭੱਜਣ ਲੱਗੇ ਅਤੇ ਪਿੱਛੇ 15 ਤੋਂ 20 ਹਜ਼ਾਰ ਦੇ ਲਗਭਗ ਲਾਸ਼ਾਂ (ਮੁਰਦੇ) ਛੱਡ ਗਏ। ਜੇਹੜੇ ਇਸ ਲੜਾਈ ਵਿੱਚ ਕੰਮ ਆਏ ਸਨ। ਜੋ ਵੀ ਬਾਕੀ ਬਚਕੇ ਨਿਕਲ ਗਏ ਸਨ, ਸਾਰੇ ਦੇ ਸਾਰੇ ਫੱਟੜ ਹੋ ਚੁਕੇ ਸਨ। ਇਹ ਕਤਲਾਮ ਜੇਹੜਾ 5 ਮਈ 1762 ਨੂੰ ਹੋਇਆ ਸੀ, ਵੱਡਾ ਘੱਲੂਘਾਰਾ ਜਾਂ ਵੱਡੀ ਤਬਾਹੀ ਦੇ ਨਾਮ ਨਾਲ ਸਿੱਖ ਇਤਿਹਾਸ ਵਿੱਚ ਯਾਦ ਕੀਤਾ ਜਾਂਦਾ ਹੈ ਤਾਂ ਜੋ ਜੂਨ 1746 ਦੇ ਛੋਟੇ ਘੱਲੂਘਾਰੇ ਤੋਂ ਇਸਨੂੰ ਵੱਖਰੀ ਘਟਨਾ ਸਮਝਿਆ ਜਾ ਸਕੇ। ਅਹਿਮਦਸ਼ਾਹ ਸਿੱਖਾਂ ਦਾ ਪਿੱਛਾ ਕਰਦਾ ਹੋਇਆ ਅਗੇ ਨਾ ਵਧਿਆ ਕਿਉਂਕਿ ਉਸਦੇ ਸਿਪਾਹੀ ਲੰਮੇ ਸਫ਼ਰ ਤੋਂ ਥੱਕ ਕੇ ਲੜਾਈ ਵਿੱਚ ਪਹਿਲਾਂ ਹੀ ਉਕਤਾ ਚੁੱਕੇ ਸਨ ਅਤੇ ਇਸਦੀ ਇੱਕ ਵਜ੍ਹਾ ਇਹ ਵੀ ਸੀ ਕਿ ਅੱਗੇ ਜ਼ਮੀਨ ਉੱਚੀ ਨੀਵੀਂ ਟਿੱਬੇ ਤੇ ਰੇਤਲੀ ਸੀ ਜਿਸ ਕਰਕੇ ਅੱਗੇ ਮਾਰਚ ਕਰਨਾ ਨਿਹਾਇਤ ਮੁਸ਼ਕਿਲ ਸੀ। ਦੂਜਾ ਉਹ ਇਹ ਵੀ ਖਿਆਲ ਕਰਦਾ ਸੀ ਕਿ ਉਸਨੇ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਹੈ। ਪਰ ਸਿੱਖ ਕੁਝ ਹੋਰ ਹੀ ਤਰ੍ਹਾਂ ਸੋਚ ਰਹੇ ਸਨ। ਉਨ੍ਹਾਂ ਦੀ ਲੜਾਕੂ ਤੇ ਟਾਕਰੇ ਦੀ ਸ਼ਕਤੀ ਨੂੰ ਵੱਸ ਕਰਨ ਤੋਂ ਕਿਤੇ ਦੂਰ ਇਸ ਖੂਨੀ ਕਤਲਾਮ ਨੇ ਉਨ੍ਹਾਂ ਨੂੰ ਸਗੋਂ ਹੋਰ ਵੀ ਤੇਜ ਤੇ ਤਿੱਖੇ ਕਰ ਦਿੱਤਾ ਸੀ। ਇਸ ਕਤਲਾਮ ਦੇ ਅਗਲੇ ਹੀ ਦਿਨ ਇੱਕ ਨਿਹੰਗ (ਇੱਕ ਜਾਨੋਂ ਬੇਪ੍ਰਵਾਹ ਮਨਚਲਾ ਖਾਲਸਾ ਜਿਸਨੂੰ ਅਕਾਲੀ ਵੀ ਕਿਹਾ ਜਾਂਦਾ ਹੈ) ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਉਨ੍ਹਾਂ ਨੇ ਆਪਣੇ ਵਿਚੋਂ ਕਮਜ਼ੋਰ ਤੇ ਨਿਰਬਲ ਆਦਮੀਆਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਜੇਹੜੇ ਜਿਉਂਦੇ ਬਚ ਰਹੇ ਸਨ । ਉਹ ਸੱਚ ਸੁੱਚੇ ਲੜਾਕੇ ਖਾਲਸੇ ਹਨ। (ਪੰਥ ਪ੍ਰਕਾਸ਼ ਸਫ਼ਾ 372)
ਇਸ ਲੜਾਈ ਵਿੱਚ ਸਿੱਖਾਂ ਦੇ ਨੁਕਸਾਨ ਦਾ ਅੰਦਾਜਾ ਅੱਡ-ਅੱਡ ਲਾਇਆ ਜਾਂਦਾ ਹੈ। ਤਹਿਮਾਸ ਖਾਂ ਜੇਹੜਾ ਇਸ ਲੜਾਈ ਵਿੱਚ ਹਾਜ਼ਰ ਸੀ, ਉਹ ਇਸਦਾ ਅੰਦਾਜਾ 25 ਹਜ਼ਾਰ ਬਿਆਨ ਕਰਦਾ ਹੈ। ਜਦਕਿ ਰਤਨ ਸਿੰਘ ਨੂੰ ਉਸਦੇ ਪਿਤਾ ਨੇ ਦੱਸਿਆ ਸੀ ਕਿ ਇਹ ਗਿਣਤੀ 30 ਹਜ਼ਾਰ ਸੀ। ਪਰ ਇਹ ਗਿਣਤੀ ਵਧਾ ਚੜ੍ਹਾ ਕੇ ਦੱਸੀ ਜਾਪਦੀ ਹੈ।
ਅਗਲੇ 4 ਮਹੀਨੇ ਸਿੱਖਾਂ ਨੇ ਆਪਣੇ ਲੜਾਈ ਦੇ ਫੱਟ ਰਾਜੀ ਕਰਨ ਵਿੱਚ ਬਤੀਤ ਕੀਤੇ। ਆਪਣੀਆਂ ਪੈਰਾਂ ਦੀਆਂ ਤਲੀਆਂ ਨੂੰ ਠੰਡਾ ਕਰਨ (ਭਾਵ ਆਰਾਮ ਕਰਨ) ਅਤੇ ਆਪਣੇ ਖਿੰਡ ਪੁੰਡ ਚੁੱਕੇ ਜਥਿਆਂ ਨੂੰ ਇਕੱਠਿਆਂ ਕਰਨ ਨੂੰ ਲਾਏ। ਫਿਰ ਉਹ ਆਪਣਿਆਂ ਅੱਡਿਆਂ ਤੋਂ ਬਾਹਰ ਨਿਕਲਕੇ ਧਾਵੇ ਕਰਨ ਲੱਗੇ ਤਾਂ ਜੋ ਅਹਿਮਦ ਸ਼ਾਹ ਅਬਦਾਲੀ ਦੀ ਨੱਕ ਦੇ ਸਾਹਮਣੇ ਉਹ ਪੰਜਾਬ ਵਿੱਚ ਫੈਲ ਜਾਣ। ਉਨ੍ਹਾਂ ਨੇ ਅਚਾਨਕ ਅਬਦਾਲੀ ਦੇ ਸਰਹੰਦ ਦੇ ਸੂਬੇ ਜ਼ਿਆਨ ਖਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ 50 ਹਜ਼ਾਰ ਰੁਪਿਆ ਦੇਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਿੱਛੋਂ ਉਹ ਜਲੰਧਰ ਦੁਆਬੇ ਦੀ ਤਰਫ ਅੱਗੇ ਵਧੇ ਅਤੇ ਇਸਨੂੰ ਵੀ ਪੂਰੀ ਤਰ੍ਹਾਂ ਲੁੱਟ ਲਿਆ। ਫਿਰ ਉਹ ਉੱਤਰ ਪੱਛਮ ਵੱਲ ਰਚਨਾ ਦੋਆਬੇ (ਰਾਵੀ ਤੇ ਚਿਨਾਬ ਦਰਿਆ ਦੇ ਸੰਨ ਦਾ ਇਲਾਕਾ) ਦੇ ਇਲਾਕੇ ਵਿੱਚ ਵੜ ਗਏ ਅਤੇ ਸਾਰੇ ਪੇਂਡੂ ਇਲਾਕੇ ਵਿੱਚ ਆਪਣਾ ਰਾਜ ਤੇ ਦਬਦਬਾ ਕਾਇਮ ਕਰ ਲਿਆ। ਅਹਿਮਦ ਸ਼ਾਹ ਘਬਰਾ ਚੁੱਕਾ ਸੀ ਕਿ ਅਜੇ ਤੱਕ ਹਰ ਥਾਂ ਸਿੱਖ ਮੌਜੂਦ ਸਨ। ਭਾਵੇਂ ਉਹ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਚੁਣ ਚੁਣ ਕੇ ਖ਼ਤਮ ਕਰ ਚੁੱਕਾ ਸੀ। ਜਦੋਂ ਅਕਤੂਬਰ 1762 ਨੂੰ ਦੀਵਾਲੀ ਦੇ ਮੌਕੇ ‘ਤੇ ਸਿੱਖਾਂ ਦੀ ਬਹੁਤ ਵੱਡੀ ਤਾਕਤ ਅੰਮ੍ਰਿਤਸਰ ਵਿੱਚ ਜਮ੍ਹਾਂ ਹੋ ਗਈ ਤਾਂ ਅਹਿਮਦਸ਼ਾਹ ਨੇ ਫ਼ੈਸਲਾ ਕੀਤਾ ਕਿ ਹੁਣ ਉਨ੍ਹਾਂ ਉੱਤੇ ਸੱਟ ਨਾ ਮਾਰੀ ਜਾਵੇ, ਸਗੋਂ ਇਸਦੇ ਉਲਟ ਉਨ੍ਹਾਂ ਨਾਲ ਸੁਲ੍ਹਾ ਸਫਾਈ ਕੀਤੀ ਜਾਵੇ। ਅਹਿਮਦਸ਼ਾਹ ਨੇ ਸ਼ਾਇਦ ਇਹ ਦੇਖ ਲਿਆ ਸੀ ਕਿ ਜੇ ਉਸਨੇ ਸਿੱਖਾਂ ਦਾ ਬੀਜ-ਨਾਸ ਕਰਨਾ ਹੈ, ਤਾਂ ਉਸਨੂੰ ਕੁੱਲ ਕਿਸਾਨੀ ਨੂੰ ਖ਼ਤਮ ਕਰਨਾ ਪਵੇਗਾ। ਉਸਨੇ ਸੋਚਿਆ ਕਿ ਅਜਿਹਾ ਕਰਨਾ ਵਾਜਬ ਨਹੀਂ ਅਤੇ ਨਾ ਹੀ ਅਜੇਹਾ ਕਰਨਾ ਅਮਲ ਵਿੱਚ ਆ ਸਕਦਾ ਹੈ। ਪਰ ਸਿੱਖ ਅਹਿਮਦਸ਼ਾਹ ਨੂੰ ਕਿਸੇ ਵੀ ਕੀਮਤ ਉੱਤੇ ਮੁਕਾਬਲੇ ਵਿੱਚ ਲਿਆਉਣਾ ਚਾਹੁੰਦੇ ਸਨ। ਇਸ ਲਈ ਸੁਲ੍ਹਾ ਦੀ ਗੱਲਬਾਤ ਸਿਰੇ ਨਾ ਚੜ੍ਹੀ। ਅਹਿਮਦਸ਼ਾਹ ਥੋੜੀ ਜੇਹੀ ਤਾਕਤ ਲੈ ਕੇ ਅੰਮ੍ਰਿਤਸਰ ਵੱਲ ਵਧਿਆ, ਕਿਉਂਕਿ ਉਸਦੀ ਫ਼ੌਜ ਦਾ ਇੱਕ ਵੱਡਾ ਹਿੱਸਾ ਉਸ ਵੇਲੇ ਦੂਰ ਕਸ਼ਮੀਰ ਵਿੱਚ ਨੂਰਦੀਨ ਬਮੇਜੀ ਦੀ ਕਮਾਨ ਥੱਲੇ ਗਿਆ ਹੋਇਆ ਸੀ। ਸਿੱਖ ਆਪਣੀ ਧਰਤੀ ਉੱਤੇ ਚੰਗੀ ਤਰ੍ਹਾਂ ਪੈਰ ਜਮਾਕੇ ਖੜ੍ਹੇ ਸਨ । ਲੜਾਈ ਬੜੀ ਲੰਮੀ ਤੇ ਲਹੂ ਡੋਲ੍ਹਵੀਂ ਸੀ ਅਤੇ ਦੋਹਾਂ ਧਿਰਾਂ ਦੀਆਂ ਫ਼ੌਜਾਂ ਦਾ ਨੁਕਸਾਨ ਇਨਾਂ ਜਿਆਦਾ ਹੋਇਆ ਕਿ ਆਖਰ ਦੋਵੇਂ ਫ਼ੌਜਾਂ ਆਪਣੇ ਆਪਣੇ ਕੈਂਪਾਂ ਨੂੰ ਵਾਪਸ ਮੁੜ ਗਈਆਂ। ਅਹਿਮਦਸ਼ਾਹ ਰਾਤ ਹਨੇਰੇ ਵਿੱਚ ਲਾਹੌਰ ਵੱਲ ਚਲਾ ਗਿਆ ਅਤੇ ਸਿੱਖ ਆਪਣੇ ਮਜ਼ਬੂਤ (ਸਰ ਨਾ ਹੋ ਸਕਣ ਵਾਲੇ) ਲੱਖੀ ਜੰਗਲ ਦੇ ਅੱਡੇ ਵੱਲ ਪਿੱਛੇ ਹਟ ਗਏ। ਅਹਿਮਦਸ਼ਾਹ ਲੋਭ ਤੇ ਦੰਡ ਦੋਵੇਂ ਗੱਲਾਂ ਅਜਮਾਕੇ ਵੇਖ ਚੁੱਕਾ ਸੀ ਪਰ ਕਿਸੇ ਵੀ ਚੀਜ਼ ਨਾਲ ਉਸਨੂੰ ਕਾਮਯਾਬੀ ਨਸੀਬ ਨਾ ਹੋਈ। ਉਸ ਵੇਲੇ ਹੀ ਉਸਨੂੰ ਵਤਨ (ਘਰ ਨੂੰ) ਵਾਪਸ ਜਾਣਾ ਪੈ ਗਿਆ, ਤਾਂ ਜੋ ਉਹ ਆਪਣੀ ਵਿਸ਼ਾਲ ਸਲਤਨਤ ਦੇ ਮਾਮਲਿਆਂ ਦੀ ਵੇਖ ਭਾਲ ਕਰੇ। ਉਸਨੇ ਇੱਕ ਹਿੰਦੂ ਕਾਬਲੀ ਮੱਲ ਨੂੰ ਲਾਹੌਰ ਦਾ ਗਵਰਨਰ ਮੁਕੱਰਰ ਕਰ ਦਿੱਤਾ ਅਤੇ ਆਪ ਵਾਪਸ ਦੇਸ਼ ਨੂੰ ਚਲਾ ਗਿਆ ਅਤੇ ਜਦੋਂ ਅਹਿਮਦਸ਼ਾਹ ਦੇਸੋਂ ਬਾਹਰ ਚਲਿਆ ਗਿਆ ਤਾਂ ਝੱਟ ਸਿੱਖ ਅੰਦਰੋਂ ਆ ਨਿਕਲੇ। ਉਨ੍ਹਾਂ ਨੇ ਆਉਂਦਿਆਂ ਹੀ ਕਸੂਰ ਨੂੰ ਲੁੱਟ ਲਿਆ ਜੇਹੜਾ ਕਿ ਪਠਾਨਾਂ ਦਾ ਇੱਕ ਮਜ਼ਬੂਤ ਗੜ੍ਹ ਸੀ। ਇਹ ਇੱਕ ਅਜੇਹੀ ਜਿੱਤ ਸੀ ਜਿਸਨੇ ਸਿੱਖਾਂ ਦੀ ਸੂਬੇ ਵਿੱਚ ਬਹੁਤ ਜਿਆਦਾ ਇੱਜਤ ਤੇ ਸਨਮਾਨ ਵਧਾ ਦਿੱਤਾ ਅਤੇ ਉਨ੍ਹਾਂ ਦੇ ਹੌਂਸਲੇ ਹੋਰ ਵੱਧ ਗਏ। ਇਸ ਤੋਂ ਪਹਿਲਾ ਕਸੂਰ ਕਦੀ ਵੀ ਲੁੱਟ ਮਾਰ ਦਾ ਸ਼ਿਕਾਰ ਨਹੀਂ ਹੋਇਆ ਸੀ। ਬਲਕਿ ਅਫ਼ਗਾਨਾਂ ਤੇ ਮਰਹੱਟਿਆਂ ਵਲੋਂ ਵੀ ਕਦੇ ਅਜੇਹਾ ਨਹੀਂ ਹੋਇਆ ਸੀ। ਇਸ ਲਈ ਸਿੱਖਾਂ ਨੂੰ ਬਹੁਤ ਜਿਆਦਾ ਲੁੱਟ ਦਾ ਮਾਲ ਤੇ ਸਮਾਨ ਹੱਥ ਆਇਆ। ਕਸੂਰ ਦੀ ਇਸ ਬੇਇੰਤਹਾ ਲੁੱਟ ਨੇ ਸਿੱਖਾਂ ਨੂੰ ਇਸ ਕਾਬਲ ਬਣਾ ਦਿੱਤਾ ਕਿ ਉਨ੍ਹਾਂ ਦੀ ਮਾਲੀ ਹਾਲਤ ਬੜੀ ਤਕੜੀ ਹੋ ਗਈ ਅਤੇ ਬਹੁਤ ਸਾਰੇ ਸਿੱਖਾਂ ਦੇ ਲੀਡਰਾਂ ਦੀ ਸਰਦਾਰੀ ਦੀ ਇਹ ਮਾਲੀ ਬੁਨਿਆਦ ਬਣ ਗਈ। ਅਹਿਮਦਸ਼ਾਹ ਨੂੰ ਜਦੋਂ ਇਸਦੀ ਖ਼ਬਰ ਮਿਲੀ ਤਾਂ ਉਹ ਬਹੁਤ ਜਿਆਦਾ ਘਬਰਾਇਆ ਤੇ ਕੁਰਲਾ ਉਠਿਆ। ਉਸਨੇ ਆਪਣੇ ਸਭ ਤੋਂ ਵਧੀਆ ਤੇ ਲਾਇਕ ਜਹਾਨ ਖਾਂ ਨੂੰ ਸਿੱਖਾਂ ਨੂੰ ਦੰਡ ਦੇਣ ਲਈ ਭੇਜਿਆ। ਪਰ ਜਰਨੈਲ ਨੂੰ ਬੜੀ ਜਿੱਲਤ ਭਰੀ ਹਾਰ ਹੋਈ ਅਤੇ ਉਸਨੂੰ ਵਾਪਿਸ ਆਉਣਾ ਪਿਆ। ਇਸ ਤੋਂ ਪਿੱਛੋਂ ਸਿੱਖਾਂ ਨੇ ਪਹਿਲਾਂ ਮਲੇਰ ਕੋਟਲਾ ਲੁੱਟਿਆ ਤੇ ਫਿਰ ਸਰਹੰਦ ਉੱਤੇ ਕਬਜ਼ਾ ਕਰ ਲਿਆ। ਸੰਨ 1764 ਦੇ ਅਖ਼ੀਰ ਤੱਕ ਇਸ ਤਰ੍ਹਾਂ ਲੜਦੇ ਭਿੜਦੇ ਸਿੱਖ ਸਾਰੇ ਪੰਜਾਬ ਦੇ ਸਹੀ ਅਰਥਾਂ ਵਿੱਚ ਮਾਲਕ ਬਣ ਗਏ। ਭਾਵੇਂ ਨਾਮ ਨੂੰ ਇਹ ਅਹਿਮਦਸ਼ਾਹ ਦਾ ਮੁਲਕ ਸੀ।
ਜਹਾਨ ਖਾਂ ਦੀ ਹਾਰ ਦਾ ਬਦਲਾ ਲੈਣ ਦੀ ਮੰਨਸ਼ਾ ਨਾਲ ਅਤੇ ਉਸਦੇ ਅਧਿਕਾਰ ਨੂੰ ਬਹਾਲ ਕਰਨ ਦੀ ਖ਼ਾਤਰ ਅਹਿਮਦਸ਼ਾਹ ਆਪ 30 ਹਜ਼ਾਰ ਅਫ਼ਗਾਨ ਤੇ ਬਲੋਚੀ ਕਬੀਲਿਆਂ ਦੀਆਂ ਫ਼ੌਜਾਂ ਲੈ ਕੇ ਪੰਜਾਬ ਉੱਤੇ ਹਮਲਾਵਰ ਹੋਇਆ। ਸਿੱਖਾਂ ਨੇ ਜਿਵੇਂ ਕਿ ਉਮੀਦ ਸੀ ਉਸਦਾ ਰਾਹ ਨਾ ਰੋਕਿਆ ਅਤੇ ਉਸਨੂੰ ਲਾਹੌਰ ਤੱਕ ਮਾਰਚ ਕਰਨ ਲਈ ਖੁੱਲ੍ਹਾ ਛੱਡ ਦਿੱਤਾ। ਇਸ ਨਾਲ ਸ਼ਾਹ ਨੂੰ ਹੋਰ ਵੀ ਹੈਰਾਨੀ ਹੋਈ ਕਿਓਂਕਿ ਸਿੰਧ ਅਤੇ ਲਾਹੌਰ ਦੇ ਸੰਨ ਦਾ ਸਾਰਾ ਇਲਾਕਾ ਸਿੱਖਾਂ ਦੇ ਕਬਜ਼ੇ ਵਿੱਚ ਹੋਣ ਦਾ ਦਾਵਾ ਕੀਤਾ ਜਾਂਦਾ ਸੀ। ਪਰ ਫਿਰ ਵੀ ਕਿਸੇ ਇੱਕ ਨੇ ਵੀ ਅੱਗੇ ਆ ਕੇ ਉਸਦੀ ਰੱਖਿਆ ਨਾ ਕੀਤੀ। ਰਵਾਇਤੀ ਤੌਰ ‘ਤੇ ਸਿੱਖਾਂ ਦੀਆਂ ਫ਼ੌਜਾਂ ਲਈ ਸਿੰਧ ਦਰਿਆ ਦੇ ਕੰਢੇ ਤੋਂ ਹੀ ਅਹਿਮਦਸ਼ਾਹ ਦਾ ਰਸਤਾ ਰੋਕ ਦੇਣਾ ਚਾਹੀਦਾ ਸੀ। ਪਰ ਸਿੱਖ ਚੂੰਕਿ ਅਜੇ ਚਲਦਾ ਫਿਰਦਾ ਛਾਪੇ ਮਾਰ ਜੰਗ ਦੀ ਮੰਜ਼ਿਲ ਵਿੱਚ ਹੀ ਸਨ। ਇਸ ਲਈ ਉਹ ਅਜੇਹੀ ਜਗ੍ਹਾ ਦੁਸ਼ਮਣ ਨਾਲ ਡਟ ਕੇ ਸਾਹਮਣੇ ਹੋ ਕੇ ਲੜਾਈ ਕਰਨ ਲਈ ਤਿਆਰ ਨਹੀਂ ਸਨ, ਜਿਸ ਵਿੱਚ ਉਨ੍ਹਾਂ ਨੂੰ ਸਫ਼ਲਤਾ ਦੀ ਉਮੀਦ ਨਹੀਂ ਸੀ। ਕਿਉਂਕਿ ਅਜੇਹੀ ਲੜਾਈ ਵਿੱਚ ਦੁਸ਼ਮਣ ਹਮਲੇ ਦੀ ਤਿਆਰੀ ਕਰਕੇ ਆ ਰਿਹਾ ਸੀ ਅਤੇ ਉਸਨੂੰ ਦੇਸ਼ ਅੰਦਰ ਦੂਰ ਤੱਕ ਘੁਸ ਆਉਣ ਦੇਣਾ ਸਿੱਖਾਂ ਦੀ ਆਪਣੇ ਬਚਾਉ ਨੂੰ ਮਜ਼ਬੂਤ ਕਰਕੇ ਹਮਲੇ ਲਈ ਤਿਆਰੀ ਕਰਨ ਦੀ ਯੁੱਧ-ਨੀਤੀ ਸੀ, ਜੋ ਬੜੀ ਕਾਮਯਾਬ ਰਹੀ ਸੀ। ਅਹਿਮਦਸ਼ਾਹ ਜਦੋਂ ਲਾਹੌਰ ਪਹੁੰਚਿਆ ਤਾਂ ਉਸਨੇ ਇੱਕ ਜੰਗੀ ਕੌਂਸਲ ਸਲਾਹ ਮਸ਼ਵਰੇ ਲਈ, ਦੇਸ਼ ਦੇ ਕੁਲ ਸਰਦਾਰਾਂ, ਨਵਾਬਾਂ ਤੇ ਆਪਣੇ ਜਰਨੈਲਾਂ ਦੀ ਬੁਲਾਈ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਸਿੱਖਾਂ ਨਾਲ ਲੜਾਈ ਕਿਸ ਢੰਗ ਨਾਲ ਕੀਤੀ ਜਾਵੇ ਜਦਕਿ ਉਨ੍ਹਾਂ ਵਿਚੋਂ ਇੱਕ ਵੀ ਸਾਹਮਣੇ ਹੋ ਕੇ ਲੜਾਈ ਕਰਨ ਨੂੰ ਤਿਆਰ ਨਹੀਂ ਹੈ। ਜਰਨੈਲਾਂ ਤੇ ਸਰਦਾਰਾਂ ਨੇ ਉਸਨੂੰ ਯਕੀਨ ਦਵਾਇਆ ਕਿ ਉਹ ਉਸਦੇ ਹੁਕਮ ਅਨੁਸਾਰ ਕੰਮ ਕਰਨ ਨੂੰ ਤਿਆਰ ਹਨ। ਪਰ ਉਹ ਸਿੱਖਾਂ ਦੇ ਵਿਰੁੱਧ ਕੁਝ ਕਰਨ ਤੋਂ ਬੇਵਸ ਤੇ ਲਾਚਾਰ ਹਨ ਜੇਹੜੇ ਕਿਸੇ ਵੀ ਥਾਂ ਕਿਤੇ ਵੀ ਆਲੇ ਦੁਆਲੇ ਨਜ਼ਰ ਨਹੀਂ ਆਉਂਦੇ। ਇਸ ਤਰ੍ਹਾਂ ਕਲਾਤ ਦੇ ਖ਼ਾਨ ਨੇ ਸਿੱਖਾਂ ਦੇ ਵਿਰੁੱਧ ਜੰਗ ਦੇ ਸਵਾਲ ਨੂੰ ਸੰਖੇਪ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ। “ਉਹ ਚੋਰਾਂ ਦੀ ਤਰ੍ਹਾਂ ਲੁਕ ਛਿਪ ਕੇ ਆਉਂਦੇ ਹਨ ਅਤੇ ਬਘਿਆੜਾਂ ਦੀ ਤਰ੍ਹਾਂ ਘਾਤ ਲਾਕੇ ਹਮਲਾ ਕਰਦੇ ਹਨ। ਜੇ ਉਹ ਬਾਕਾਇਦਾ ਕਤਾਰਾਂ ਬੰਨ ਕੇ ਆਉਣ ਤਾਂ ਉਹ ਆਪਣੇ ਆਪ ਨੂੰ ਇੱਕ ਹਨੇਰੇ ਨਰਕ ਵਿੱਚ ਪਾਉਣਗੇ। “ਉਹ ਸ਼ਾਹੀ ਫ਼ੌਜਾਂ ਦੇ ਅੱਗੇ ਸਾਮ੍ਹਣੇ ਤੋਂ ਮੁਕਾਬਲਾ ਕਰਨ ਤੋਂ ਦੂਰ ਭੱਜਦੇ ਹਨ ਅਤੇ ਚਾਲਬਾਜ਼ੀ ਨਾਲ ਲੜਾਈ ਕਰਦੇ ਹਨ।”
ਇਕੋ ਇੱਕ ਸਲਾਹ ਜੇਹੜੀ ਜੰਗੀ ਕੌਂਸਲ ਨੇ ਬਾਦਸ਼ਾਹ ਨੂੰ ਦਿੱਤੀ, ਉਹ ਇਹ ਸੀ ਕਿ ਉਹ ਅੱਗੇ ਵੱਲ ਮਾਰਚ ਕਰੇ ਅਤੇ ਸਿੱਖਾਂ ਨੂੰ ਭਾਲ ਭਾਲ ਕੇ ਉਨ੍ਹਾਂ ਦਾ ਸ਼ਿਕਾਰ ਖੇਡੇ। ਜੇਕਰ ਇੱਕ ਵਾਰ ਉਨ੍ਹਾਂ ਦਾ ਠਿਕਾਣਾ ਲੱਭ ਗਿਆ ਤਾਂ ਉਨ੍ਹਾਂ ਉੱਪਰ ਅਚਾਨਕ ਹਮਲਾ ਕਰਕੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇ। ਇਸ ਦੌਰਾਨ ਅਹਿਮਦਸ਼ਾਹ ਨੂੰ ਸਿੱਖਾਂ ਦੇ ਥਾਂ ਠਿਕਾਣਿਆਂ ਦੀਆਂ ਖ਼ਬਰਾਂ ਮਿਲਣ ਲੱਗੀਆਂ ਅਤੇ ਉਸਨੂੰ ਮਾਲੂਮ ਹੋਇਆ ਕਿ ਉਹ ਲੱਖੀ ਜੰਗਲ ਵਿੱਚ ਛੁਪੇ ਹੋਏ ਹਨ। ਇਹ ਇਤਲਾਹ ਵੀ ਕਿਸੇ ਕਦਰ ਦਰੁਸਤ ਨਹੀਂ ਸੀ, ਕਿਉਂਕਿ ਇਸ ਵੇਲੇ 15 ਹਜ਼ਾਰ ਸਿੱਖ ਨਜੀਬ ਉਦੌਲਾ ਦੇ ਵਿਰੁੱਧ ਲੜ ਰਹੇ ਸਨ ਅਤੇ ਜੇਹੜੇ ਬਾਕੀ ਸਨ ਓਹ ਲਾਹੌਰ ਦੇ ਨੇੜੇ ਜੰਗਲਾਂ ਵਿੱਚ ਛੁਪੇ ਹੋਏ ਸਨ। ਜਦਕਿ ਅਹਿਮਦਸ਼ਾਹ ਸਿੱਖਾਂ ਦੇ ਟਿਕਾਣਿਆਂ ਬਾਰੇ ਬਿਲਕੁਲ ਬੇਖ਼ਬਰ ਸੀ, ਪਰ ਸਿੱਖਾਂ ਨੂੰ ਉਸਦੀ ਨਕਲ ਉਹ ਰਕਤ (ਹਿਲਜੁਲ) ਤੇ ਲਹਿਰ ਦਾ ਪੂਰੀ ਤਰ੍ਹਾਂ ਇਲਮ ਸੀ। ਨਤੀਜੇ ਦੇ ਤੌਰ ‘ਤੇ ਉਹ ਇਸ ਕਾਬਲ ਸਨ ਕਿ ਉਹ ਅਫ਼ਗਾਨਾਂ ਦੀ ਮੂਹਰ ਦਲੀ ਗਾਰਦ ਉੱਤੇ ਅਚਾਣਕ ਹਮਲਾ ਕਰ ਦੇਣ, ਜਦਕਿ ਅਹਿਮਦਸ਼ਾਹ ਲਾਹੌਰ ਤੋਂ ਬਾਹਰ ਕੂਚ ਕਰਕੇ ਸਿੱਖਾਂ ਦੀ ਭਾਲ ਟੋਲ ਕਰਦਾ ਫਿਰਦਾ ਸੀ। ਉਨ੍ਹਾਂ ਨੇ ਅਫ਼ਗਾਨਾਂ ਦੇ ਮੋਹਰੀ ਦਲ ਦਸਤਿਆਂ ਦਾ ਰਸਤਾ ਰੋਕ ਲਿਆ ਅਤੇ ਵੈਰੀ ਦੇ ਬਹੁਤ ਸਾਰੇ ਸਿਪਾਹੀ ਕਤਲ ਕਰ ਦਿੱਤੇ ਪਰ ਜਦ ਵੀ ਅਫ਼ਗਾਨਾਂ ਦੀ ਮੁੱਖ ਫ਼ੌਜ ਸਾਮ੍ਹਣੇ ਨਜ਼ਰ ਆਉਂਦੀ, ਉਹ ਫੌਰਨ ਹੀ ਇਧਰ ਉਧਰ ਗਾਇਬ ਹੋ ਜਾਂਦੇ। ਜਾਂ ਅੰਮ੍ਰਿਤਸਰ ਵਲ ਪਿੱਛੇ ਹਟ ਜਾਂਦੇ। ਅਹਿਮਦਸ਼ਾਹ ਨੇ ਇਸ ਖ਼ਿਆਲ ਨਾਲ ਕਿ ਉਸ ਦੀਆਂ ਫ਼ੌਜਾਂ ਫੁਰਤੀ ਨਾਲ ਇਧਰ ਉਧਰ ਚਲ ਫਿਰ ਸਕਣ, ਆਪਣੇ ਭਾਰੀ ਤੰਬੂਆਂ ਕਨਾਤਾਂ ਤੇ ਹੋਰ ਸਮਾਨ ਨੂੰ ਹਿੱਛੇ ਲਾਹੌਰ ਹੀ ਛੱਡ ਦਿੱਤਾ ਸੀ ਅਤੇ ਉਹ ਤੇਜ਼ੀ ਨਾਲ ਸਿੱਖਾਂ ਦੇ ਪਿੱਛੇ ਅੱਗੇ ਵੱਧਣ ਲਗਾ। ਅਫ਼ਗਾਨਾਂ ਦੀਆਂ ਫ਼ੌਜਾਂ ਅੰਮ੍ਰਿਤਸਰ ਪਹੁੰਚ ਗਈਆਂ ਤਾਂ ਉਨ੍ਹਾਂ ਨੂੰ ਉੱਥੇ ਪਤਾ ਲਗਾ ਕਿ ਉੱਥੇ ਕੋਈ ਵੀ ਫ਼ੌਜ ਸਿੱਖਾਂ ਦੀ ਮੌਜੂਦ ਨਹੀਂ ਹੈ। ਬੇਬਸ ਤੇ ਲਾਚਾਰ ਹੋ ਕੇ ਸ਼ਾਹ ਲਾਹੌਰ ਨੂੰ ਹੀ ਵਾਪਸ ਚਲਿਆ ਗਿਆ ਅਤੇ ਉਨ੍ਹਾਂ 30 ਸਿੰਘਾਂ ਨੂੰ ਕਤਲ ਕਰ ਦਿੱਤਾ, ਜੇਹੜੇ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਪਿੱਛੇ ਠਹਿਰੇ ਹੋਏ ਸਨ। ਇਸ ਤਰ੍ਹਾਂ ਸਿੱਖਾਂ ਨੇ ਦੁਸ਼ਮਣ ਨਾਲ ਆਪਣੇ ਸਾਮ੍ਹਣੇ ਲੜਾਈ ਕਰਨ ਤੋਂ ਟਲਕੇ ਜਾਂ ਲੜਾਈ ਨਾ ਕਰਨ ਦੇ ਦਾਅ ਪੇਚਾਂ ਨਾਲ ਲਗਾਤਾਰ ਤੰਗ ਤੇ ਪਰੇਸ਼ਾਨ ਕਰਨਾ ਜਾਰੀ ਰੱਖਿਆ।
ਉਸ ਤੋਂ ਪਿੱਛੋਂ ਦੂਜੀ ਵਾਰ ਜੰਗੀ ਕੌਂਸਲਾਂ ਦੀ ਮੀਟਿੰਗ ਲਾਹੌਰ ਵਾਪਸ ਆ ਕੇ ਬੁਲਾਈ ਗਈ ਅਤੇ ਇਸ ਵਿੱਚ ਨਿਰਣਾ ਕੀਤਾ ਗਿਆ ਤੇ ਪੁੱਛਿਆ ਕਿ ਹੁਣ ਇਨ੍ਹਾਂ ਕਮਬਖਤ ਸਿੱਖਾਂ ਦੇ ਵਿਰੁੱਧ ਕਿਹੜਾ ਪਲਾਨ ਤਿਆਰ ਕਰਕੇ ਉਨ੍ਹਾਂ ਨੂੰ ਦਬਾਇਆ ਜਾਵੇ ? ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਤਾਂ ਸਿੱਖਾਂ ਦਾ ਕੋਈ ਪਤਾ ਸੁਹ ਨਹੀਂ ਚਲਦਾ ਨਾ ਹੀ ਖੁਰਾ ਖੋਜ ਮਿਲਦਾ ਹੈ। ਜਦੋਂ ਵੀ ਅਸੀਂ ਜਲਦੀ ਨਾਲ ਕਿਤੇ ਜਾਂਦੇ ਹਾਂ ਤਾਂ ਉਹ ਪਹਿਲਾਂ ਹੀ ਉਥੋਂ ਕਿਤੇ ਦੂਰ ਚਲੇ ਜਾਂਦੇ ਹਨ। ਇਨ੍ਹਾਂ ਕੁੱਤਿਆਂ ਦੇ ਰਹਿਣ ਲਈ ਉਨ੍ਹਾਂ ਦੀ ਕੋਈ ਖ਼ਾਸ ਮੁਕਰਰ ਜਗ੍ਹਾਂ ਨਹੀਂ ਹੈ। ਤੁਹਾਡੀ ਅਕਲ ਤੇ ਰਾਇ ਦੇ ਮੁਤਾਬਿਕ ਉਨ੍ਹਾਂ ਦੇ ਵਿਰੁੱਧ ਕੀ ਚੰਗਾ ਢੰਗ ਤਰੀਕਾ ਵਰਤਿਆ ਦਾ ਸਕਦਾ ਹੈ। (ਜੰਗ ਨਾਮੇ ਚੋਂ) ਜਰਨੈਲਾਂ ਪਾਸ ਸਲਾਹ ਦੇਣ ਨੂੰ ਕੋਈ ਦਲੀਲ ਨਹੀਂ ਸੀ, ਕਿਉਂਕਿ ਉਹ ਆਪ ਅਜੇਹੇ ਹਾਲਾਤ ਤੋਂ ਹੈਰਾਨ ਤੇ ਪਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਕੁਝ ਔੜਦਾ ਨਹੀਂ ਸੀ ਕਿ ਕੀ ਕਰਨ। ਉਨ੍ਹਾਂ ਨੇ ਅਹਿਮਦਸ਼ਾਹ ਨੂੰ ਕਿਹਾ ਕਿ ਉਹ ਅੱਗੇ ਵੱਲ ਹੋਰ ਮਾਰਚ ਕਰਨ, ਜਿਸ ਨਾਲ ਸਿੱਖ ਡਰ ਤੇ ਭੈ ਦੇ ਮਾਰੇ ਕੰਬਣ ਲੱਗ ਜਾਣਗੇ ਤੇ ਉਹ ਇਸ ਨਾਲ ਮਜਬੂਰ ਹੋ ਜਾਣਗੇ ਕਿ ਉਹ ਇਧਰ ਉਧਰ ਜਾਨਾਂ ਬਚਾਉਣ ਲਈ ਭੱਜੇ ਫਿਰਨ । ਦੁਖੀ ਹੋ ਕੇ ਅਹਿਮਦਸ਼ਾਹ ਨੇ ਬੇਅਕਲੀ ਦਾ ਰਵੱਇਆ ਧਾਰਨ ਕਰ ਲਿਆ। ਉਹ ਜਲੰਧਰ ਦੋਆਬੇ ਦੇ ਇਲਾਕੇ ਵਿੱਚ ਦਾਖਲ ਹੋ ਗਿਆ ਅਤੇ ਕੁਲ ਵਸੋਂ ਨੂੰ ਕਤਲ ਕਰਨ ਦਾ ਹੁਕਮ ਚਾੜ੍ਹ ਦਿੱਤਾ, ਚਾਹੇ ਕੋਈ ਸਿੱਖ ਸੀ ਜਾਂ ਗੈਰ ਸਿੱਖ, ਬਾਰ ਇਲਾਕੇ ਨੂੰ ਲੁੱਟ, ਤਬਾਹ ਤੇ ਬਰਬਾਦ ਕਰਨ ਦੇ ਹੁਕਮ ਦੇ ਦਿੱਤੇ, ਲੋਕਾਂ ਜਾਣ ਬਚਾਉਣ ਲਈ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਜੰਗਲਾਂ ਤੇ ਨਦੀ ਨਾਲਿਆਂ ਵਿੱਚ ਛਿਪਣ ਲੱਗੇ। ਜੇਹੜੇ ਪਿੱਛੇ ਰਹਿ ਗਏ ਉਹ ਸਭ ਤਲਵਾਰ ਦੇ ਘਾਟ ਉਤਾਰ ਦਿੱਤੇ ਗਏ, ਜਾਂ ਗੁਲਾਮ ਬਣਾ ਲਏ ਗਏ। ਪਿੰਡਾਂ ਦੇ ਪਿੰਡ ਅੱਗ ਲਾ ਕੇ ਸਾੜ ਦਿੱਤੇ, ਪਸ਼ੂ ਡੰਗਰ ਫੜ ਲਏ, ਗਾਈਆਂ ਜਿਬਾ ਕਰ ਦਿੱਤੀਆਂ ਗਈਆਂ ਤੇ ਫਸਲਾਂ ਤਬਾਹ ਕਰ ਦਿੱਤੀਆਂ ਗਈਆਂ ਅਤੇ ਸਿੱਖ ਜੇਹੜੇ ਪਿੱਛਲੇ ਦੋ ਹਫਤਿਆਂ ਤੇ ਛੁਪੇ ਹੋਏ ਸਨ, ਅਚਾਨਕ ਹੀ ਅਖਾੜੇ ਵਿੱਚ ਨਮੂਦਾਰ ਹੋ ਗਏ ਤੇ ਅਫ਼ਗਾਨਾਂ ਦੇ ਮੂਹਰੀ ਦਲ ਦਸਤੇ ਦਾ ਰਸਤਾ ਰੋਕ ਕੇ ਖੜ੍ਹੇ ਹੋ ਗਏ। ਸ਼ਾਮ ਤੱਕ ਲੜਾਈ ਹੁੰਦੀ ਰਹੀ, ਜਦਕਿ ਰਾਤ ਨੂੰ ਹਨੇਰੇ ਵਿੱਚ ਉਹ ਫਿਰ ਗਾਇਬ ਹੋ ਗਏ। ਉਨ੍ਹਾਂ ਦਾ ਵਾਰ ਵਾਰ ਅਚਾਨਕ ਜ਼ਾਹਿਰ ਹੋਣ ਦੀ ਮਨਸ਼ਾ ਇਹ ਸੀ ਕਿ ਦੁਸ਼ਮਣ ਨੂੰ ਟਿਕਣ ਨਾ ਦਿੱਤਾ ਜਾਵੇ ਤੇ ਉਸਨੂੰ ਦੁਬਧਾ ਤੇ ਬੇਯਕੀਨੀ ਹਾਲਤ ਵਿੱਚ ਰੱਖਿਆ ਜਾਵੇ। ਨਹੀਂ ਤਾ ਉਨ੍ਹਾਂ ਦੀ ਜੁੱਧ-ਨੀਤੀ ਇਹ ਸੀ ਕਿ ਅਫ਼ਗਾਨਾਂ ਨੂੰ ਪੰਜਾਬ ਤੋਂ ਪਰ੍ਹੇ ਦੂਰ ਦੇ ਇਲਾਕਿਆਂ ਵੱਲ ਮਾਰਚ ਕਰਨ ਦਿੱਤਾ ਜਾਵੇ ਤਾਂ ਕਿ ਉਹ ਜੰਗ ਤੋਂ ਥੱਕ ਹਾਰ ਤੇ ਲੁੱਟ ਦੇ ਮਾਲ ਨਾਲ ਲੱਦੇ ਹੋਏ ਅਫ਼ਗਾਨਾਂ ਉੱਤੇ ਉਨ੍ਹਾਂ ਦੀ ਵਾਪਸੀ ਉੱਤੇ ਹਮਲਾ ਕਰ ਸਕਣ। ਇਸ ਤਰ੍ਹਾਂ ਮਾਰਚ ਕਰਦੇ ਹੋਏ ਅਫ਼ਗਾਨ ਕੰਜਪੁਰਾ ਪੰਜਾਬ ਦੇ ਬਿਲਕੁਲ ਪੂਰਬੇ ਸਿਰੇ ਦੇ ਇਲਾਕੇ ਵਿੱਚ ਜਾ ਪਹੁੰਚੇ।
ਕੰਜਪੁਰੇ ਪਹੁੰਚਕੇ ਅਹਿਮਦਸ਼ਾਹ ਨੇ ਇੱਕ ਹੋਰ ਜੰਗੀ ਕੌਂਸਲ ਸੱਦੀ, ਉਸ ਵੇਲੇ ਤੱਕ ਕੁਝ ਜਰਨੈਲਾਂ ਨੇ ਬੜਾ ਕਰੜਾ ਸਬਕ ਸਿੱਖ ਲਿਆ ਸੀ । ਵਿਦੇਸ਼ੀ ਚਾਹੇ ਉਹ ਬਾਹਰਲੇ ਹੋਣ ਜਾਂ ਸਥਾਨਕ ਹਕੂਮਤ ਦੇ ਪਿੱਠੂ ਤੇ ਗੁਮਾਸਤੇ ਟੋਡੀ ਹੋਣ, ਕਦੇ ਵੀ ਅਜੇਹੇ ਗੁਰੀਲਿਆਂ ਦੇ ਵਿਰੁੱਧ ਲੜਾਈ ਵਿੱਚ ਸਫ਼ਲ ਨਹੀਂ ਹੋ ਸਕਦੇ, ਜੇਹੜੇ ਆਪਣੀ ਹੀ ਧਰਤੀ ਤੇ ਆਪਣੇ ਹੀ ਲੋਕਾਂ ਦੀ ਖ਼ਾਤਰ ਉਨ੍ਹਾਂ ਦੇ ਵਿਚਕਾਰ ਲੜ ਰਹੇ ਹੋਣ। ਨਾਸਰ ਖਾਂ ਬਲੋਚੀ ਸਰਦਾਰ ਨੇ ਸ਼ਾਹ ਨੂੰ ਇਹ ਮਸ਼ਵਰਾ ਦਿੱਤਾ ਕਿ ਉਹ ਦਿੱਲੀ ਨੂੰ ਚਲਿਆ ਜਾਵੇ ਅਤੇ ਗਰਮੀ ਦੇ ਮੌਸਮ ਵਿੱਚ ਅਗਲੇ ਚਾਰ ਮਹੀਨੇ ਉੱਥੇ ਹੀ ਬਿਸਰਾਮ ਕਰੇ। ਫਿਰ ਖ਼ਾਨ ਨੇ ਕਿਹਾ ਕਿ ਸ਼ਾਹ ਨਜੀਬ ਉਦੌਲਾ, ਸ਼ਾਹ ਉਦੌਲਾ ਤੇ ਦਿੱਲੀ ਦੇ ਸਰਦਾਰਾਂ (ਚੌਧਰੀਆਂ) ਦੀਆਂ ਕੁੱਲ ਫ਼ੌਜਾਂ ਨੂੰ ਇਕੱਠਾ ਕਰੋ ਅਤੇ ਜੱਟਾਂ ਤੇ ਮਰਹੱਟਿਆਂ ਨੂੰ ਵੀ ਨਾਲ ਲਿਆ ਜਾਵੇ ਅਤੇ ਫਿਰ ਸਿੱਖਾਂ ਤੇ ਧਾਵਾ ਬੋਲ ਕੇ ਉਨ੍ਹਾਂ ਦੀ ਜੜ੍ਹ ਬੁਨਿਆਦ ਨੂੰ ਹੀ ਤਬਾਹ ਤੇ ਬਰਬਾਦ ਕਰ ਦਿੱਤਾ ਜਾਵੇ। ਫਿਰ ਅੱਗੇ ਦਲੀਲ ਦਿੰਦੇ ਹੋਇਆਂ ਉਸਨੇ ਕਿਹਾ ਕਿ ਹਿੰਦੁਸਤਾਨੀ ਫ਼ੌਜਾਂ ਦੀ ਕਿਉਂ ਲੋੜ ਹੈ। ਖ਼ਾਨ ਨੇ ਕਿਹਾ ਕਿ ਇੱਕ ਦੇਸ਼ ਦਾ ਖਰਗੋਸ਼ (ਸੈਹਾ) ਉਸੇ ਦੇਸ਼ ਦੇ ਕੁੱਤੇ ਨਾਲ ਹੀ ਫੜਿਆ ਜਾ ਸਕਦਾ ਹੈ। ਇਸ ਤਰ੍ਹਾਂ ਨਾਸਰ ਖਾਂ ਨੇ ਅਸਲ ਵਿੱਚ ਆਪਣੀ ਹਾਰ ਮੰਨ ਲਈ, ਕਿ ਉਹ ਹੁਣ ਕੁਝ ਨਹੀਂ ਕਰ ਸਕਦੇ। ਪਰ ਦੂਜੇ ਇਸ ਤੋਂ ਵੀ ਵੱਧ ਦਿਲ ਛੱਡ ਚੁਕੇ ਸਨ। ਬਹੁਤ ਸਾਰੇ ਅਫ਼ਗਾਨ ਚੌਧਰੀਆਂ ਨੇ ਨਾਸਰ ਖਾਂ ਦੀ ਤਜਵੀਜ਼ ਦਾ ਵਿਰੋਧ ਕੀਤਾ। ਉਨ੍ਹਾਂ ਨੇ ਵਾਪਸ ਦੇਸ ਨੂੰ ਕੂਚ ਕਰਨ ਦੀ ਸਲਾਹ ਦਿਤੀ ਅਤੇ ਹਿੰਦੋਸਤਾਨ ਵਿੱਚ ਆਉਣ ਵਾਲੀ ਸਰਦੀ ਰੁੱਤ ਤੋਂ ਬਚੇ ਰਹਿਣ ਦਾ ਮਸ਼ਵਰਾ ਦਿੱਤਾ। ਅਹਿਮਦ ਸ਼ਾਹ ਨੇ ਵੀ ਆਪਣੀ ਫ਼ੌਜ ਦੇ ਜਵਾਨਾਂ ਦਾ ਰੁਖ਼ ਤੇ ਰੁਚੀ ਦੇਖ ਕੇ ਵਾਪਸੀ ਦਾ ਹੁਕਮ ਦੇ ਦਿੱਤਾ। ਕੰਜਪੁਰ ਤੇ ਸਤਲੁਜ ਦੇ ਦਰਮਿਆਨ ਕਿਤੇ ਵੀ ਅਫ਼ਗਾਨਾ ਨੇ ਸਿੱਖਾਂ ਨਾਲ ਲੜਕੇ ਮੁਕਾਬਲਾ ਨਾ ਕੀਤਾ। ਪਰ ਛੇਤੀ ਹੀ ਜਦੋਂ ਉਹ ਸਤਲੁਜ ਟੱਪ ਗਏ ਤਾਂ ਲੜਾਈਆਂ ਸ਼ੁਰੂ ਹੋ ਗਈਆਂ ਅਤੇ ਸਿੱਖਾਂ ਨੇ ਬੜਾ ਸਖ਼ਤ ਮੁਕਾਬਲਾ ਕੀਤਾ। ਇਸ ਵੇਲੇ ਤੱਕ ਅਫ਼ਗਾਨ ਲੜਾਈ ਦਾ ਇਰਾਦਾ ਛੱਡ ਚੁੱਕੇ ਸਨ ਇਸਦਾ ਨਤੀਜਾ ਇਹ ਹੋਇਆ ਕਿ ਜਦੋਂ ਵੱਖ ਵੱਖ ਸਿੱਖ ਗੁਰੀਲੇ ਲੀਡਰਾਂ ਦੀਆਂ ਇੱਕ ਮੁਠ ਫ਼ੌਜਾਂ ਉਨ੍ਹਾਂ ਦੇ ਸਾਹਮਣੇ ਆਈਆਂ ਕਿ ਉਹ ਉਨ੍ਹਾਂ ਨਾਲ ਲੜਾਈ ਕਰਨ ਤਾਂ ਅਫ਼ਗਾਨਾਂ ਦੇ ਕੈਂਪ ਵਿੱਚ ਭਾਜੜ ਤੇ ਹਫੜਾ ਦਫੜੀ ਫੈਲ ਗਈ। ਹੁਣ ਤੱਕ ਅਫ਼ਗਾਨ ਬੜੇ ਗੁੱਸੇ ਵਿੱਚ ਸਨ ਕਿ ਸਿੱਖਾਂ ਨੇ ਉਨ੍ਹਾਂ ਨੂੰ ਸਾਹਮਣੇ ਹੋ ਕੇ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਸੀ, ਪਰ ਹੁਣ ਜਦੋਂ ਸਿੱਖ ਆਪਣੀ ਤਾਕਤ ਇਕੱਠੀ ਕਰਕੇ ਸਾਹਮਣੇ ਆਏ ਤਾਂ ਅਫ਼ਗਾਨ ਕਾਇਰ ਤੇ ਬੁਜ਼ਦਿਲ ਸਾਬਿਤ ਹੋਏ। ਇਸ ਗੱਲ ਦਾ ਪਤਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਹਿਮਦਸ਼ਾਹ ਨੇ ਇਸ ਮੌਕੇ ਤੇ ਕੀ ਕਿਹਾ ਸੀ। ਸ਼ਾਹ ਨੇ ਬੜੇ ਕਰੋਧ ਵਿੱਚ ਆ ਕੇ ਆਖਿਆ ਕਿ, “ਮੇਰੇ ਆਪਣੇ ਰਾਜ ਵਿੱਚ ਮੇਰੀ ਆਪਣੀ ਫ਼ੌਜ ਇਸ ਧਰਮ ਯੁੱਧ ਵਿੱਚ ਢਿਲਮਿਲ ਤੇ ਸੁਸਤ ਹੈ ਤਾਂ ਫਿਰ ਇਹ ਉਚਿਤ ਹੀ ਹੈ ਕਿ ਅਜੇਹੀ ਦਿਸ਼ਾ ਵਿੱਚ ਸਿੱਖ ਸਾਡੇ ਉੱਤੇ ਵੱਧ ਚੜਕੇ ਹਮਲੇ ਕਰਨ । ਦੁਨੀਆਂ ਮੈਨੂੰ ਕੀ ਕਹੇਗੀ ਕਿ ਕਾਫਰ ਸਿੱਖ ਦੇਸ਼ ਦੇ ਹਰ ਹਿੱਸੇ ਵਿੱਚ ਮੇਰੀ ਫ਼ੌਜ ਤੇ ਚੜੇ ਆ ਰਹੇ ਹਨ ਅਤੇ ਅਸੀਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। “ਫਿਰ ਵੀ ਅਹਿਮਦਸ਼ਾਹ ਨਿਰਾਸ਼ ਨਹੀਂ ਹੋਇਆ ਸੀ ਤੇ ਉਸ ਨੇ ਫ਼ੌਜਾਂ ਨੂੰ ਠਹਿਰ ਕੇ ਪੜਾਅ ਕਰਨ ਦਾ ਹੁਕਮ ਦੇ ਦਿੱਤਾ ਅਤੇ ਆਪਣੀ ਫ਼ੌਜ ਨੂੰ ਦੁਸ਼ਮਣ ਦੇ ਮੁਕਾਬਲੇ ਲਈ ਤਿਆਰ ਕਰਨ ਲੱਗਾ।
ਸੰਨ 1765 ਦੇ ਸ਼ੁਰੂ ਵਿੱਚ ਸਤਲੁਜ ਦਰਿਆ ਦੇ ਨੇੜੇ ਸਿੱਖਾਂ ਤੇ ਅਫ਼ਗਾਨਾਂ ਦੀ ਪਹਿਲੀ ਡਟਕੇ ਮੋਰਚੇ ਬਣਾਕੇ ਲੜਾਈ ਹੋਈ ਅਤੇ ਇਹ ਸਿੱਖਾਂ ਦੀ ਉਸ ਜੱਦੋ-ਜਹਿਦ ਦਾ ਆਰੰਭ ਸੀ, ਜਦੋਂ ਕਿ ਉਹ ਪਹਿਲੀ ਵਾਰ ਡਟ ਕੇ ਸਾਹਮਣੇ ਹੋ ਕੇ ਮੋਰਚਾ ਬੰਦ ਲੜਾਈ (Positional warfase) ਦੀ ਮੰਜ਼ਿਲ ਵਿੱਚ ਦਾਖਲ ਹੋਏ। ਇਸ ਲੜਾਈ ਵਿੱਚ ਉਹ ਇੱਕ ਚੰਗੀ ਤਰ੍ਹਾਂ ਸਫਬੰਦ ਫ਼ੌਜ ਦੀ ਸ਼ਕਲ ਵਿੱਚ ਅਗੇ ਵਧੇ, ਜਿਸਦੀ ਕਮਾਨ ਸ੍ਰ: ਜੱਸਾ ਸਿੰਘ ਆਹਲੂਵਾਲੀਆਂ ਪਾਸ ਸੀ। ਉਨ੍ਹਾਂ ਦੇ ਸੱਜੇ ਪਾਸੇ ਦੀ ਬਾਹੀ ਦੀ ਅਗਵਾਈ ਚੜ੍ਹਤ ਸਿੰਘ ਸ਼ੁਕਰਚਕੀਆ, ਝੰਡਾ ਸਿੰਘ ਭੰਗੀ ਅਤੇ ਜੈ ਸਿੰਘ ਘਨੱਈਆ ਵੱਲੋਂ ਹੋ ਰਹੀ ਸੀ ਅਤੇ ਖੱਬੇ ਪਾਸੇ ਦੀ ਹਰੀ ਸਿੰਘ, ਰਾਮ ਦਾਸ, ਗੁਲਾਬ ਸਿੰਘ ਅਤੇ ਗੁਜਰ ਸਿੰਘ ਦੇ ਹੱਥ ਸੀ। ਅਹਿਮਦਸ਼ਾਹ ਅਬਦਾਲੀ ਚੂੰਕਿ ਸਿੱਖਾਂ ਨਾਲ ਪਹਿਲੀ ਵਾਰ ਹੀ ਲੜਾਈ ਵਿੱਚ ਨਹੀਂ ਲੜ ਰਿਹਾ ਸੀ, ਨੇ ਆਪਣੇ ਸਿਪਾਹੀਆਂ ਨੂੰ ਖ਼ਬਰਦਾਰ ਕੀਤਾ ਕਿ ਉਹ ਆਪਣੀਆਂ ਪੋਜੀਸ਼ਨਾਂ ਨੂੰ ਛੱਡਕੇ ਭੱਜਣ ਵਾਲੇ ਸਿੱਖਾਂ ਦਾ ਪਿੱਛਾ ਨਾ ਕਰਨ। ਉਸਨੇ ਦੱਸਿਆ ਕਿ ਇਹ ਉਨ੍ਹਾਂ ਦਾ ਆਮ ਵਰਤਿਆ ਜਾਂਦਾ ਮਨਭਾਉਂਦਾ ਦਾਅ ਪੇਚ ਹੈ। ਜਿਸਨੂੰ ਉਹ ਦੁਸ਼ਮਣ ਦੀ ਫ਼ੌਜ ਦੇ ਇੱਕ ਹਿੱਸੇ ਨੂੰ ਚੋਗਾ ਪਾ ਕੇ ਆਪਣੇ ਜਾਲ ਵਿੱਚ ਫਸਾ ਲਿਆ ਕਰਦੇ ਹਨ। ਫਿਰ ਵੀ ਇਸ ਚੇਤਾਵਨੀ ਦੇ ਬਾਵਜੂਦ ਅਫ਼ਗਾਨਾਂ ਦਾ ਸੱਜਾ ਪਾਸਾ ਪਿੱਛੇ ਹਟ ਰਹੇ ਸਿੱਖਾਂ ਦਾ ਪਿੱਛਾ ਕਰਨ ਦੀ ਦਲੇਰੀ ਕਰ ਰਿਹਾ ਸੀ ਅਤੇ ਉਸਨੂੰ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਪਿੱਛੇ ਜਾਲ ਵਿੱਚ ਫਸਣ ਵਾਲ ਬਲੋਚੀ ਖ਼ਾਨ ਸਨ ਜੇਹੜੇ ਨੌਂ ਮੀਲ ਤੱਕ ਉਨ੍ਹਾਂ ਦੇ ਪਿੱਛੇ ਚਲਦੇ ਗਏ ਅਤੇ ਇਸ ਤਰ੍ਹਾਂ ਆਪਣੀ ਮੁੱਖ ਫ਼ੌਜ ਨਾਲੋਂ ਕੱਟ ਗਏ ਸਨ ਅਤੇ ਜਦੋਂ ਖਾਨ ਪਿੱਛੇ ਮੁੜਨ ਲੱਗੇ ਤਾਂ ਸਿੱਖਾਂ ਨੂੰ ਪਿੱਛੇ ਹਟਕੇ ਘੇਰਾ ਘੱਤ ਲਿਆ। ਇਸ ਤਰ੍ਹਾਂ ਇਹ ਇਨ੍ਹਾਂ ਦੇ ਤੇ ਅਫ਼ਗਾਨਾਂ ਦੀ ਮੁੱਖ ਫ਼ੌਜ ਦੇ ਵਿਚਕਾਰ ਆ ਗਏ। ਨਾਸਰ ਖਾਂ ਤਾਂ ਬੇਸ਼ਕ ਬਚ ਰਿਹਾ ਅਤੇ ਲੜਾਈ ਸ਼ਾਮ ਤੱਕ ਖ਼ਤਮ ਹੋ ਗਈ। ਜਦੋਂ ਕਿ ਸਿੱਖ ਨੇੜੇ ਦੇ ਜੰਗਲ ਵੱਲ ਪਿੱਛੇ ਹਟ ਗਏ। ਅਗਲੇ ਦਿਨ ਜਦੋਂ ਅਫ਼ਗਾਨ 3 ਮੀਲ ਦੇ ਲਗਭਗ ਚਲੇ ਗਏ ਤਾਂ ਸਿੱਖ ਫਿਰ ਨਿਕਲੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਉਲਟੇ ਰੁੱਖ ਖੜ੍ਹੀਆਂ ਹੋ ਕੇ ਸ਼ਾਹ ਦਾ ਰਸਤਾ ਰੋਕਣ ਲੱਗੀਆਂ। ਉਹ ਅਫ਼ਗਾਨਾਂ ਦੀ ਫ਼ੌਜ ਦੇ ਇੱਕ ਹਿੱਸੇ ਨੂੰ ਉਨ੍ਹਾਂ ਦੀ ਮੁੱਖ ਫ਼ੌਜ ਤੋਂ ਦੂਰ ਲੈ ਜਾਣ ਵਿੱਚ ਕਾਮਯਾਬ ਹੋ ਗਏ। ਜਦੋਂ ਕਿ ਉਨ੍ਹਾਂ ਦਾ ਪਿੱਛਾ ਕਰਨ ਵਾਲੇ 3 ਮੀਲ ਤੱਕ ਦੂਰ ਚਲੇ ਆਏ ਤਾਂ ਸਿੱਖਾਂ ਨੇ ਫਿਰ ਘੇਰਾ ਘੱਤਿਆ ਅਤੇ ਉਨ੍ਹਾਂ ਨੂੰ ਦੁਆਲਿਓਂ ਵਿਚਾਲੇ ਘਰ ਲਿਆ। ਤੀਜੇ ਦਿਨ ਫਿਰ ਸਿੱਖਾਂ ਨੇ ਆ ਸਿਰ ਕੱਢਿਆ ਤੇ ਆਪਣੇ ਦਸਤੂਰ ਮੁਤਾਬਿਕ ਪਹਿਲਾਂ ਦੀ ਤਰ੍ਹਾਂ ਹੀ ਲੜੇ ਅਤੇ ਫਿਰ ਖਿਸਕ ਗਏ। ਕਾਜੀ ਨੂੰਰ ਮੁਹੰਮਦ ਜੰਗ ਨਾਮਾ ਦਾ ਲਿਖਾਰੀ ਜੇਹੜਾ ਇਨ੍ਹਾਂ ਲੜਾਈਆਂ ਵਿੱਚ ਆਪ ਲੜਦਾ ਰਿਹਾ ਸੀ। ਉਹ ਇਨਾਂ ਲੜਾਈ ਦੇ ਅਜੀਬ ਤੇ ਗੈਰ ਸਿਪਾਹੀਆਂ ਵਾਲੇ ਢੰਗਾਂ ਤੋਂ ਬੇਜਾਰ ਹੋ ਚੁੱਕਾ ਸੀ । ਉਹ ਲਿਖਦਾ ਹੈ ਕਿ ਉਹ ਜਿਸ ਤਰ੍ਹਾਂ ਅਚਨਚੇਤ ਆਉਂਦੇ ਸਨ, ਉਸੇ ਤਰ੍ਹਾਂ ਹੀ ਵਾਪਿਸ ਚਲੇ ਜਾਂਦੇ । ਉਹ ਇੱਕ ਬੱਬਰ ਸ਼ੇਰ ਦੀ ਤਰ੍ਹਾਂ ਗਰਜਕੇ ਆਉਂਦੇ ਇੱਕ ਲੂੰਮੜੀ ਦੀ ਤਰ੍ਹਾਂ ਵਾਪਸ ਚਲੇ ਜਾਂਦੇ । ਪਹਿਲੇ ਦਿਨ ਦੀ ਤਰ੍ਹਾਂ ਹੀ ਉਹ ਬਾਕਾਇਦਗੀ ਨਾਲ ਕਮੀਨੇ ਕਾਫ਼ਰ ਹਰ ਰੋਜ਼ ਲੜਾਈ ਕਰਨ ਲਈ ਆਉਂਦੇ ਅਤੇ ਲੜਾਈ ਕਰਨ ਮਗਰੋਂ ਉਹ ਵਾਪਸ ਚਲੇ ਜਾਂਦੇ । ਉਹ ਚੂੰਕਿ ਜੰਮ ਕੇ ਲੜਾਈ ਕਰਨ ਲਈ ਨਹੀਂ ਠਹਿਰਦੇ ਸਨ, ਇਸੇ ਤਰ੍ਹਾਂ ਉਹ ਪਿੱਛੇ ਹਟ ਜਾਣ ਉੱਤੇ ਸ਼ਰਮ ਮਹਿਸੂਸ ਨਹੀਂ ਕਰਦੇ ਸਨ ਅਤੇ ਨਾ ਹੀ ਡਟ ਕੇ ਮੈਦਾਨ ਵਿੱਚ ਖੜੋਕੇ ਲੜਦੇ ਸਨ। ਉਹ ਆਉਂਦੇ ਸਨ ਤੇ ਆਪਣੀਆਂ ਬੰਦੂਕਾਂ ਨਾਲ ਦੂਰ ਹੀ ਫਾਇਰ ਕਰਦੇ ਤੇ ਮੈਦਾਨ-ਏ-ਜੰਗ ਤੋਂ ਪਿੱਛੇ ਹਟ ਜਾਂਦੇ। ਪੂਰੇ 7 ਦਿਨ ਤੱਕ ਸਿੱਖ ਇਸੇ ਢੰਗ ਨਾਲ ਲੜਾਈ ਕਰਦੇ ਰਹੇ ਅਤੇ ਓਨੇ ਚਿਰ ਤੱਕ ਅਫ਼ਗਾਨਾਂ ਨੂੰ ਆਰਾਮ ਨਹੀਂ ਲੈਣ ਦਿੱਤਾ ਜਦੋਂ ਤੱਕ ਕਿ ਉਹ ਦਰਿਆ ਚਨਾਬ ਨੂੰ ਪਾਰ ਨਾ ਕਰ ਗਏ।
ਸੱਤਵੇਂ ਹਮਲੇ (1764-65) ਦੇ ਵਿਸਥਾਰ ਸਹਿਤ ਵਰਨਣ ਤੋਂ ਇਹ ਗੱਲ ਸਾਫ਼ ਹਾਜ਼ਰ ਹੁੰਦੀ ਹੈ ਕਿ ਅਹਿਮਦਸ਼ਾਹ ਦੀ ਇਹ ਮੁਹਿੰਮ ਇੱਕ ਅਸਫ਼ਲ ਮੁਹਿੰਮ ਸੀ। ਉਹ ਸਿੱਖਾਂ ਨੂੰ ਮੁਕੰਮਲ ਤੌਰ ‘ਤੇ ਤਬਾਹ ਕਰ ਦੇਣ ਦੇ ਆਪਣੇ ਫ਼ੌਜੀ ਮੰਤਵ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਿਹਾ ਸੀ। ਦੂਜੇ ਬੰਨੇ ਇਸ ਆਖ਼ਰੀ ਮੁਹਿੰਮ ਨਾਲ ਸਿੱਖਾਂ ਨੂੰ ਆਪਣੀ ਤਾਕਤ ਬਾਰੇ ਹੋਰ ਵੀ ਵਧੇਰਾ ਪੱਕਾ ਵਿਸ਼ਵਾਸ ਹੋ ਗਿਆ ਸੀ। ਉਨ੍ਹਾਂ ਦੀ ਫ਼ੌਜੀ ਸ਼ੌਹਰਤ ਤਾਂ ਪਹਿਲਾਂ ਤੋਂ ਵੀ ਵੱਧ ਗਈ ਸੀ। ਜਿਥੋਂ ਤੱਕ ਅਹਿਮਦਸ਼ਾਹ ਦੇ ਰਾਜਸੀ ਮੰਤਵ ਦਾ ਸਬੰਧ ਸੀ, ਉਹ ਪੰਜਾਬ ਉੱਤੇ ਆਪਣੇ ਕਬਜੇ ਨੂੰ ਮਜ਼ਬੂਤ ਕਰਨ ਵਿੱਚ ਨਾਕਾਬਲ ਹੋ ਚੁੱਕਾ ਸੀ ਜਾਂ ਇਉਂ ਕਹਿਣਾ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਸਰ ਨਹੀਂ ਕਰ ਸਕਿਆ ਤੇ ਉਨ੍ਹਾਂ ਨੂੰ ਸੂਬੇ ਵਿਚੋਂ ਬਾਹਰ ਕੱਢਣ ਦੇ ਉਸਦੇ ਪਲਾਨ ਸਭ ਮਿੱਟੀ ਵਿੱਚ ਮਿਲ ਚੁੱਕੇ ਸਨ। ਇਸਦੇ ਉਲਟ ਇਉਂ ਦਿਖਾਈ ਦਿੰਦਾ ਸੀ ਕਿ ਉਹ ਆਪਣਾ ਪਹਿਲਾਂ ਵਾਲਾ ਥੋੜ੍ਹਾ ਬਹੁਤ ਰਿਹਾ ਸਿਹਾ ਕਬਜ਼ਾ ਤੇ ਵੱਕਾਰ ਵੀ ਪੰਜਾਬ ਵਿੱਚ ਖੋ ਚੁੱਕਾ ਸੀ। ਅਹਿਮਦਸ਼ਾਹ ਦੇ ਸੂਬੇ ਉੱਤੇ ਕੰਟਰੋਲ ਚੁੱਕੇ ਜਾਣ ਦਾ ਕਾਫੀ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਨਾਸਰ ਖਾਂ ਨੇ ਅਹਿਮਦਸ਼ਾਹ ਦੇ ਇਨਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਚਨਾਬ, ਝੰਗ, ਮੁਲਤਾਨ ਅਤੇ ਡੇਰਾ ਆਦਿ ਦੇ ਇਲਾਕੇ ਬਾਦਸ਼ਾਹ ਨੇ ਉਸਨੂੰ ਇੱਕ ਤੋਹਫੇ ਦੇ ਤੌਰ ‘ਤੇ ਇਨਾਮ ਦਿੱਤੇ ਸਨ ਅਤੇ ਸ਼ਾਹ ਚਾਹੁੰਦਾ ਸੀ ਕਿ ਵਿਛੜਣ ਵੇਲੇ ਉਹ ਇਹ ਇਲਾਕੇ ਤੋਹਫ਼ੇ ਦੇ ਤੌਰ ’ਤੇ ਭੇਂਟ ਕਰ ਦੇਵੇ। ਇਸ ਤਰ੍ਹਾਂ ਬੇਬਸ ਤੇ ਮਜਬੂਰ ਹੋ ਕੇ ਪੰਜਾਬ ਨੂੰ ਉਸਦੀ ਗੌਰਮਿੰਟ ਦਾ ਮੁਨਾਸਬ ਬੰਦੋਬਸਤ ਕੀਤੇ ਬਿਨਾਂ ਹੀ ਛਿੱਥਾ ਪੈ ਕੇ ਅਹਿਮਦਸ਼ਾਹ ਚਲਾ ਗਿਆ। ਲਾਹੌਰ ਦਾ ਪਹਿਲਾ ਗਵਰਨਰ ਕਾਬਲੀ ਮੱਲ ਸੀ, ਉਸਨੂੰ ਕਿਹਾ ਗਿਆ ਕਿ ਉਹ ਕੰਮ ਜਾਰੀ ਰੱਖੇ ਪਰ ਉਸਨੂੰ ਵੀ ਆਪਣੇ ਵਸੀਲਿਆਂ ਦੇ ਰਹਿਮ ਉੱਤੇ ਛੱਡ ਦਿੱਤਾ ਗਿਆ। ਸਿੱਖਾਂ ਨੇ ਭਾਵੇਂ ਲੜਾਈ ਨਹੀਂ ਜਿੱਤੀ ਸੀ, ਪਰ ਅਹਿਮਦਸ਼ਾਹ ਇਸ ਜੰਗ ਵਿੱਚ ਹਾਰ ਚੁੱਕਾ ਸੀ ।
ਸਿੱਖਾਂ ਨੇ ਦੁਬਾਰਾ ਹੁਣ ਫੇਰ ਆਪਣੇ ਕਬਜ਼ੇ ਹੇਠ ਰਕਬਿਆਂ ਉੱਤੇ ਕੰਟਰੋਲ ਕਰ ਲਿਆ ਅਤੇ ਥੋੜੇ ਹੀ ਚਿਰ ਦੇ ਅੰਦਰ ਅੰਦਰ ਸਾਰੇ ਪੰਜਾਬ ਦੇ, ਸਿਵਾਏ ਚੰਦ ਕਿਲ੍ਹੇ ਬੰਦ ਸ਼ਹਿਰਾਂ ਦੇ ਮਾਲਕ ਬਣ ਗਏ। ਇਨਾਂ ਜਿੱਤਾ ਤੋਂ ਹੌਸਲਾ ਧਾਰਕੇ ਉਨ੍ਹਾਂ ਨੇ ਲਾਹੌਰ ਉੱਪਰ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ। ਜੇਹੜਾ ਕਿ ਸੂਬੇ ਦੀ ਰਾਜਧਾਨੀ ਸੀ। ਉਸ ਵੇਲੇ ਕਾਬਲੀ ਮੱਲ ਗਵਰਨਰ ਲਾਹੌਰ, ਅਹਿਮਦਸ਼ਾਹ ਦੀ ਮੁਹਿੰਮ ਦੇ ਨਾਲ ਕਿਤੇ ਦੂਰ ਸਫ਼ਰ ਕਰ ਰਿਹਾ ਸੀ ਅਤੇ ਸੂਬੇ ਦੇ ਬੰਦੋਬਸਤ ਉਸ ਦੇ ਭਤੀਜੇ ਅਮਰ ਸਿੰਘ ਦੇ ਹੱਥ ਸਨ। ਸਿੱਖ ਜਿਨ੍ਹਾਂ ਦੇ ਪਾਸ ਕੋਈ ਤੋਪਖਾਨਾ ਨਹੀਂ ਸੀ, ਲਾਹੌਰ ਦੇ ਕਿਲੇ ਉੱਤੇ ਕਬਜ਼ਾ ਕਰਨ ਦਾ ਫ਼ੈਸਲਾ ਬੜੀ ਚਾਲ ਅਤੇ ਜੁਗਤ ਨਾਲ ਕੀਤਾ ਸੀ। ਭੰਗੀ ਮਿਸਲ ਦੇ ਸ੍ਰ: ਗੁਜਰ ਸਿੰਘ ਨੂੰ ਕਿਲੇ ਵਿੱਚ ਦਾਖਲ ਹੋਣ ਵਿੱਚ ਕਾਮਯਾਬੀ ਇਸ ਤਰ੍ਹਾਂ ਹੋਈ ਕਿ ਕੁਝ ਮੁਸਲਮਾਨ, ਮਾਲੀਆਂ (ਬਾਗਬਾਨਾਂ) ਨੇ ਕਿਸੇ ਨੂੰ ਦੱਸੇ ਬਿਨਾਂ ਹੀ ਕੰਧ ਢਾਹ ਕੇ ਰਸਤਾ ਦੇ ਦਿੱਤਾ ਸੀ ਅਤੇ ਫਿਰ ਉਸਨੇ ਆਪਣੇ ਸਾਥੀ ਲਹਿਣਾ ਸਿੰਘ ਨੂੰ ਕਿਲੇ ਦੇ ਅੰਦਰ ਬੁਲਾ ਲਿਆ। ਅਮਰ ਸਿੰਘ ਨੂੰ ਉਨ੍ਹਾਂ ਕੈਦੀ ਬਣਾ ਲਿਆ ਅਤੇ ਕਿਲੇ ਉੱਤੇ ਬਿਨਾਂ ਕਿਸੇ ਲੜਾਈ ਦੇ ਕਬਜ਼ਾ ਕਰ ਲਿਆ। ਅਗਲੇ ਦਿਨ ਸ਼ੋਭਾ ਸਿੰਘ ਆਪਣੇ ਛੋਟੇ ਜਿਹੇ ਜਥੇ ਦੇ ਨਾਲ ਉਨ੍ਹਾਂ ਨਾਲ ਜਾ ਮਿਲਿਆ ਅਤੇ ਫਿਰ ਸ਼ਹਿਰ ਨੂੰ ਲੁੱਟ ਮਾਰ ਦੇ ਲਈ ਛੱਡ ਦਿੱਤਾ। ਸ਼ਹਿਰ ਦੇ ਸਿਰ ਕੱਢ ਆਦਮੀ ਹਿੰਦੂ ਤੇ ਮੁਸਲਮਾਨ ਆਪਣੇ ਨਵੇਂ ਹਾਕਮਾਂ (ਸਿੱਖਾਂ) ਪਾਸ ਆਏ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਨ੍ਹਾਂ ਅੱਗੇ ਪੇਸ਼ ਕਰਕੇ ਆਪਣੀ ਤਾਬੇਦਾਰੀ ਦੀ ਪ੍ਰਵਾਨਗੀ ਦਿੱਤੀ। ਸਿੱਖਾਂ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਸ਼ਹਿਰ ਵਿੱਚ ਅਮਨ ਅਮਾਨ ਬਹਾਲ ਕਰ ਦਿੱਤਾ ਅਤੇ ਜਦੋਂ ਉਨ੍ਹਾਂ ਦੀ ਰਾਜਧਾਨੀ ਉੱਤੇ ਕਬਜ਼ਾ ਕਰ ਲਿਆ ਤਾਂ ਸਿੱਖ ਸਾਰੇ ਪੰਜਾਬ ਦੇ ਮਾਲਕ ਹੋਣ ਦਾ ਦਾਵਾਂ ਚੰਗੀ ਤਰ੍ਹਾਂ ਕਰ ਸਕਦੇ ਸਨ। ਆਪਣੀ ਹਕੂਮਤ ਦੇ ਨਿਸ਼ਾਨ ਦੇ ਤੌਰ ‘ਤੇ ਉਨ੍ਹਾਂ ਨੇ ਆਪਣੇ ਗੁਰੂਆਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਉੱਤੇ ਸਿੱਕਾ ਜਾਰੀ ,ਕਰ ਦਿੱਤਾ। ਅਹਿਮਦਸ਼ਾਹ ਤੋਂ ਭਾਵੇਂ ਅਜੇਹੇ ਹਾਲਾਤ ਤੇ ਮਾਮਲਿਆਂ ਨੂੰ ਸਹਿਨ ਕਰਨ ਦੀ ਆਸ ਨਹੀਂ ਸੀ। ਚਾਰ ਸਾਲਾਂ ਦੇ ਦੌਰਾਨ ਉਸਨੇ ਤੀਜੀ ਵਾਰ ਪੰਜਾਬ ਉੱਤੇ ਫਿਰ ਫੌਜਕਸ਼ੀ ਕੀਤੀ। ਉਸਦਾ ਇਕੋ ਇੱਕ ਮਕਸਦ ਇਹ ਸੀ ਕਿ ਉਹ ਸਿੱਖਾਂ ਦੀ ਲੁੱਟ ਮਾਰ ਤੋਂ ਸੂਬੇ ਬਚਾ ਲਵੇ। ਸਿੱਖ ਚੂੰਕਿ ਅਹਿਮਦਸ਼ਾਹ ਦਾ ਮੁਕਾਬਲਾ ਕਰਕੇ ਸ਼ਹਿਰਾਂ ਉੱਤੇ ਕਬਜ਼ਾ ਕਰਨ ਦਾ ਇਰਾਦਾ ਨਹੀਂ ਰੱਖਦੇ ਸਨ, ਇਸ ਲਈ ਉਹ ਪਿੱਛੇ ਹਟ ਗਏ ਅਤੇ ਆਪਣੀਆਂ ਕੁਝ ਮਾਰੀਆਂ ਹੋਈਆਂ ਮੱਲਾਂ ਨੂੰ ਛੱਡ ਦਿੱਤਾ, ਜਿਨ੍ਹਾਂ ਵਿੱਚ ਲਾਹੌਰ ਵੀ ਸ਼ਾਮਿਲ ਸੀ । ਪਰ ਜੇਹਲਮ ਵਿੱਚ ਸਿੱਖਾਂ ਦੇ ਇੱਕ ਜਥੇ ਵੱਲ ਜੇਹੜਾ ਕਿ ਬਾਲਮ ਸਿੰਘ ਦੀ ਕਮਾਨ ਹੇਠ ਸੀ, ਟਾਕਰਾ ਕੀਤਾ ਗਿਆ ਸੀ। ਨਹੀਂ ਤਾਂ ਅਹਿਮਦਸ਼ਾਹ ਬਿਨਾਂ ਰੋਕ ਟੋਕ ਲਾਹੌਰ ਤੱਕ ਅੱਗੇ ਵਧਦਾ ਚਲਾ ਆਇਆ ਅਤੇ ਬੇਮਾਲਕ ਸ਼ਹਿਰ ਉੱਤੇ ਉਸਨੇ ਕਬਜ਼ਾ ਕਰ ਲਿਆ।
ਲਾਹੌਰ ਵਿੱਚ ਆ ਕੇ ਅਹਿਮਦਸ਼ਾਹ ਨੇ ਦੇਖਿਆ ਕਿ ਸ਼ਹਿਰ ਦੇ ਲੋਕ ਆਪਣੇ ਸਿੱਖ ਮਾਲਕਾਂ ਵੱਲ ਹਮਦਰਦੀ ਭਰਿਆ ਰਵੱਈਆ ਰਖਦੇ ਸਨ ਜੇਹੜੇ ਕਿ ਆਪਣੇ ਕੁਲ ਪਰਜਾ ਵੱਲ ਕੀ ਹਿੰਦੂ ਤੇ ਕੀ ਮੁਸਲਮਾਨਾਂ ਸਨ ਨਾਲ ਬੜਾ ਚੰਗਾ ਤੇ ਨਰਮ ਵਰਤਾਓ ਕਰਦੇ ਸਨ। ਅਹਿਮਦਸ਼ਾਹ ਨੇ ਇਹ ਦੇਖਕੇ ਲਹਿਣਾ ਸਿੰਘ ਨੂੰ ਆਪਣੇ ਪੱਖ ਵਿੱਚ ਖਿੱਚਣ ਲਈ, ਉਸਨੂੰ ਬਹੁਤ ਸਾਰੇ ਕੀਮਤੀ ਤੋਹਫ਼ੇ ਤੇ ਨਜ਼ਰਾਨੇ ਭੇਜੇ ਅਤੇ ਉਸਨੂੰ ਕਹਿ ਭੇਜਿਆ ਕਿ ਉਹ ਉਸਦੇ ਵਲੋਂ ਸ਼ਹਿਰ ਦੀ ਗਵਰਨਰੀ ਦਾ ਅਹੁਦਾ ਸੰਭਾਲ ਲਵੇ। ਲਹਿਣਾ ਸਿੰਘ ਨੇ ਜੈਸਾ ਕਿ ਉਮੀਦ ਸੀ ਇਸ ਨਜ਼ਰਾਨੇ ਦੀ ਪੇਸ਼ਕਸ਼ ਨੂੰ ਬੜੀ ਨਿਮਰਤਾ ਨਾਲ ਠੁਕਰਾ ਦਿੱਤਾ ਅਤੇ ਕੁਲ ਤੋਹਫ਼ੇ ਜਿਹੜੇ ਸ਼ਾਹ ਨੇ ਭੇਜੇ ਸਨ ਵਾਪਸ ਮੋੜ ਦਿਤੇ। ਇਸ ਤੋਂ ਮਗਰੋਂ ਅਹਿਮਦਸ਼ਾਹ ਨੇ ਇੱਕ ਦਾਦਨ ਖਾਂ ਨਾਮੀ ਆਦਮੀ ਨੂੰ ਸ਼ਹਿਰ ਦਾ ਬੰਦੋਬਸਤ ਸੰਭਾਲ ਦਿੱਤਾ ਤੇ ਆਪ ਸਰਹੰਦ ਵੱਲ ਕੂਚ ਕਰਕੇ ਚਲਾ ਗਿਆ। ਅਹਿਮਦਸ਼ਾਹ ਜਦੋਂ ਲਾਹੌਰ ਵਿੱਚ ਸੀ ਤਾਂ ਸਿੱਖਾਂ ਦੀ ਸਭ ਤੋਂ ਵੱਡੀ ਤਾਕਤ (ਫ਼ੌਜ) 20 ਹਜ਼ਾਰ ਦੇ ਲਗਭਗ ਘੋੜ ਸਵਾਰ ਸ੍ਰ: ਚੜ੍ਹਤ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹੀਰਾ ਸਿੰਘ ਭੰਗੀ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਮਤਹਿਤ ਉਸ ਤੋਂ 35 ਕੋਹ (70 ਕਿ. ਮੀ.) ਦੇ ਫ਼ਾਸਲੇ ’ਤੇ ਡੇਰੇ ਲਾਈ ਬੈਠੀ ਸੀ । ਸਿੱਖਾਂ ਦਾ ਇੱਕ ਹੋਰ ਦਲ 6 ਹਜ਼ਾਰ ਦੇ ਕਰੀਬ ਘੋੜ ਸਵਾਰ ਲਾਹੌਰ ਤੋਂ 14 ਕੋਹ (28 ਕਿ. ਮੀ.) ਦੇ ਫ਼ਾਸਲੇ ਉੱਤੇ ਠਹਿਰਿਆ ਹੋਇਆ ਸੀ। ਜਦੋਂ ਸ਼ਾਹ ਨੇ ਸਰਹੰਦ ਦੀ ਤਰਫ਼ ਕੂਚ ਕੀਤਾ ਤਾਂ ਸਿੱਖ ਇਸਦੇ ਇਰਦ ਗਿਰਦ ਕੁਝ ਫਾਸਲੇ ਉੱਤੇ ਘੁੰਮਣ ਲੱਗੇ ਅਤੇ ਮੌਕਾ ਪਾਕੇ ਦੁਸ਼ਮਣ ਉੱਤੇ ਚੋਟ ਕਰਨ ਦੀ ਤਾੜ ਵਿੱਚ ਲੱਗੇ ਰਹੇ। ਅਹਿਮਦਸ਼ਾਹ ਦਿੱਲੀ ਅਤੇ ਬੰਗਾਲ ਦੇ ਮਾਮਲਿਆਂ ਵਿੱਚ ਵੱਡਾ ਭਾਰੀ ਰੋਲ ਅਦਾ ਕਰਨ ਦੀ ਇਛਿਆ ਰੱਖਦਾ ਸੀ। (ਮੀਰ ਕਾਸਮ ਦੇ ਹੱਕ ਵਿੱਚ) ਇਸ ਲਈ ਉਹ ਸਿੱਖਾਂ ਨਾਲ ਸਮਝੌਤਾ ਕਰਨ ਦੀ ਚਾਹ ਰੱਖਦਾ ਸੀ, ਤਾਂ ਜੋ ਆਪਣੇ ਪਿੱਛਵਾੜੇ ਨੂੰ ਬਚਾਈ ਰੱਖੇ। ਇਸਦੇ ਮੁਤਾਬਿਕ ਉਸਨੇ ਜੱਸਾ ਸਿੰਘ ਆਹਲੂਵਾਲੀਆ, ਖ਼ਾਲਸਾ ਦਲ ਦੇ ਸ਼ਰੋਮਣੀ ਆਗੂ ਅਤੇ ਦੂਜੇ ਸਿੱਖ ਸਰਦਾਰਾਂ ਨੂੰ ਉਸਦੇ ਨਾਲ ਸਮਝੌਤਾ ਕਰਨ ਦੀਆਂ ਸ਼ਰਤਾਂ ਤੈਹ ਕਰਨ ਦੀ ਪੇਸ਼ਕਸ਼ ਕੀਤੀ। ਪਰ ਸਿੱਖਾਂ ਨੇ ਇਸ ਪੇਸ਼ਕਸ਼ ਨੂੰ ਨਫ਼ਰਤ ਨਾਲ ਠੁਕਰਾ ਦਿੱਤਾ ਅਤੇ ਸ਼ਾਹੀ ਵਕੀਲਾਂ ਨੂੰ ਵਾਪਸ ਮੋੜ ਦਿੱਤਾ । ਜੇਹੜੇ ਕਿ ਅਮਨ ਤੇ ਸੁਲ੍ਹਾ ਦੀ ਗੱਲ ਬਾਤ ਕਰਨ ਲਈ ਭੇਜੇ ਗਏ ਸਨ। ਅਬਦਾਲੀ ਨੂੰ ਇਹ ਪਤਾ ਨਹੀਂ ਲਗਦਾ ਸੀ ਕਿ ਉਹ ਅਜੇਹੇ ਲੋਕਾਂ ਨਾਲ ਕੀ ਕਰੇ ਜੇਹੜੇ ਨਾ ਤਾਂ ਉਸਦੇ ਨਾਲ ਸਾਹਮਣੇ ਆ ਕੇ ਲੜਦੇ ਹਨ ਅਤੇ ਨਾਂ ਹੀ ਮਿੱਤ੍ਰਤਾ ਕਾਇਮ ਕਰਦੇ ਹਨ। (ਹਿਸਟਰੀ ਆਫ਼ ਸਿੱਖਸ ਜਿਲਦ 1, ਸਫਾ 164 ਵੱਲੋਂ ਖੁਸ਼ਵੰਤ ਸਿੰਘ) ਪਰ ਸਿੱਖ ਆਪਣੇ ਸ਼ਿਕਾਰ ਅਤੇ ਆਪਣੇ ਨਿਸ਼ਾਨ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਛੇਤੀ ਹੀ ਜਦੋਂ ਅਹਿਮਦਸ਼ਾਹ ਲਾਹੌਰ ਤੋਂ ਸਰਹੰਦ ਵੱਲ ਚਲਿਆ ਗਿਆ ਤਾਂ 20 ਹਜ਼ਾਰ ਦਾ ਇੱਕ ਮਜ਼ਬੂਤ ਘੋੜ ਸਵਾਰ ਦਲ, ਜੇਹੜਾ ਚੜ੍ਹਤ ਸਿੰਘ ਤੇ ਲਹਿਣਾ ਸਿੰਘ ਦੀ ਸਰਦਾਰੀ ਹੇਠ ਸੀ, ਨੇ ਲਾਹੌਰ ਉੱਪਰ ਧਾਵਾ ਕਰ ਦਿੱਤਾ। ਜਿੱਥੇ ਉਨ੍ਹਾਂ ਨੇ ਅਹਿਮਦ ਸ਼ਾਹ ਦੇ ਅਧਾਰ ਕੈਂਪ ਨੂੰ ਲੁੱਟ ਲਿਆ ਅਤੇ ਕਿਲੇ ਦੇ ਅੰਦਰ ਉਸਦੇ ਟੱਬਰ (ਬੀਵੀ ਬੱਚਿਆਂ) ਲਈ ਵੀ ਖ਼ਤਰ੍ਹਾਂ ਪੈਦਾ ਕਰ ਦਿੱਤਾ। ਇਸ ਨਾਲ ਅਹਿਮਦ ਸ਼ਾਹ ਮਜ਼ਬੂਰ ਹੋ ਗਿਆ ਕਿ ਉਹ ਝੱਟ ਪਟ ਪਿਛਲੇ ਖੁਰੀ ਵਾਪਸ ਚਲਿਆ ਆਵੇ। ਪਰ ਜਦੋਂ ਉਹ ਲਾਹੌਰ ਪੁੱਜਿਆ ਤਾਂ ਸਿੱਖ ਉਥੋਂ ਪਿੱਛੇ ਹਟ ਗਏ ਤੇ ਅੰਮ੍ਰਿਤਸਰ ਵੱਲ ਮੁੜ ਗਏ। ਅਹਿਮਦਸ਼ਾਹ ਨੇ 15 ਹਜ਼ਾਰ ਦੀ ਮਜ਼ਬੂਤ ਫ਼ੌਜ ਜਹਾਨ ਖਾਂ ਦੇ ਨਾਲ ਸਿੱਖਾਂ ਦਾ ਪਿੱਛਾ ਕਰਨ ਲਈ ਭੇਜ ਦਿੱਤੀ। ਸਿੱਖਾਂ ਨੇ ਇਹ ਦੇਖਕੇ ਕਿ ਦੁਸ਼ਮਣ ਦੀ ਤਾਕਤ ਉਨ੍ਹਾਂ ਦੇ ਬਰਾਬਰ ਹੀ ਹੈ, ਜਹਾਨ ਖਾਂ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕਰ ਲਿਆ। ਇਸ ਛੋਟੀ ਜਿਹੀ ਲੜਾਈ ਵਿੱਚ ਜੋ ਇਸ ਦੇ ਪਿੱਛੋਂ ਹੋਈ ਸਿੱਖਾਂ ਨੇ 5 ਤੋਂ 6 ਹਜ਼ਾਰ ਦੇ ਲਗਭਗ ਅਫ਼ਗਾਨ ਫ਼ੌਜੀਆਂ ਨੂੰ ਜਾਂ ਤਾਂ ਕਤਲ ਕਰ ਦਿੱਤਾ ਜਾਂ ਫੱਟੜ ਕਰ ਦਿੱਤਾ ਅਤੇ ਜਹਾਨ ਖਾਂ ਨੂੰ ਪੂਰੀ ਤਰ੍ਹਾਂ ਹਾਰ ਦੇਕੇ ਭਜਾ ਦਿੱਤਾ। ਅਹਿਮਦਸ਼ਾਹ ਨੇ ਜਦੋਂ ਆਪਣੀ ਫ਼ੌਜ ਦੀ ਕਤਲਾਮ ਬਾਬਤ ਸੁਣਿਆ ਤਾਂ ਕਾਹਲੀ ਨਾਲ ਅਮ੍ਰਿਤਸਰ ਵੱਲ ਰਵਾਨਾ ਹੋ ਪਿਆ। ਸਿੱਖ ਅਹਿਮਦਸ਼ਾਹ ਦੇ ਨਾਲ ਇਸ ਅਸਾਵੀਂ ਜੰਗ ਵਿੱਚ ਉਲਝਣ ਦੀ ਥਾਂ, ਲਾਹੌਰ ਵੱਲ ਪਿੱਛੇ ਹਟ ਗਏ ਜਿੱਥੇ ਉਨ੍ਹਾਂ ਨੇ ਫਿਰ ਸ਼ਾਹ ਦੇ ਕੈਂਪ ਤੇ ਸ਼ਹਿਰ ਦੇ ਲਈ ਖ਼ਤਰ੍ਹਾਂ ਪੈਦਾ ਕਰ ਦਿੱਤਾ। ਅਹਿਮਦਸ਼ਾਹ ਨੇ ਜਲਾਲਾਬਾਦ ਦੇ ਸਥਾਨ ਤੇ ਨਾਸਰ ਖਾਂ ਬਲੌਚ ਦੇ ਮਤ-ਹਿਤ ਆਪਣਾ ਐਡਵਾਂਸ ਅਗਲਾ ਕੈਂਪ ਕਾਇਮ ਕਰ ਲਿਆ ਅਤੇ ਆਪ ਛੇਤੀ ਨਾਲ ਹੀ ਲਾਹੌਰ ਨੂੰ ਵਾਪਸ ਚਲਾ ਗਿਆ। ਸਿੱਖ ਜੇਹੜੇ ਲਾਹੌਰ ਦੇ ਆਲੇ-ਦੁਆਲੇ ਹੀ ਸਨ, ਉਹ ਵੀ ਪਿੱਛੇ ਹਟ ਗਏ। ਪਰ ਉਹ ਅਫ਼ਗਾਨਾਂ ਦੁਆਲੇ ਦਸ ਤੋਂ ਪੰਦਰਾਂ ਕੋਹ ਦੇ ਫਾਸਲੇ ਤੱਕ ਇਧਰ ਉਧਰ ਘੁੰਮਦੇ ਰਹੇ। ਇਨੇ ਵਿੱਚ ਸਿੱਖਾਂ ਦਾ ਇੱਕ ਹੋਰ ਦਲ ਅਹਿਮਦਸ਼ਾਹ ਦੇ ਐਡਵਾਂਸ ਕੈਂਪ ਉੱਤੇ ਟੁੱਟ ਪਿਆ। ਪਰ ਫਿਰ ਵੀ ਨਾਸਰ ਖਾਂ ਨੇ ਬੜੀ ਬਹਾਦਰੀ ਨਾਲ ਇਸਨੂੰ ਬਚਾ ਲਿਆ। ਅਹਿਮਦਸ਼ਾਹ ਦੀ ਇਸ ਪਰੇਸ਼ਾਨੀ ਅਤੇ ਸਿੱਖਾਂ ਦੇ ਦਾਅ ਪੇਚਾਂ ਦੇ ਅਸਰ ਭਰਪੂਰ ਹੋਣ ਨੂੰ ਲਾਰਡ ਕਲਾਈਵ ਨੇ ਬੜੀ ਖੁਸ਼ੀ ਨਾਲ ਨੋਟ ਕੀਤਾ ਹੈ।
ਫੁਟ ਨੋਟ:-ਕਲਾਈਵ ਨੂੰ ਅਜੇਹਾ ਸੋਚਣ ਦਾ ਕਾਰਨ ਸੀ ਕਿ ਜਦੋਂ ਉਹ ਇੱਕ ਵਾਰ ਸਿੱਖਾਂ ਵੱਲੋਂ ਆਜ਼ਾਦ ਤੋਂ ਬੇਪਰਵਾਹ ਹੋ ਗਿਆ ਤਾਂ ਸੰਭਵ ਹੈ ਕਿ ਅਹਿਮਦ ਸ਼ਾਹ ਮੀਰ ਕਾਸਮ ਦੀ ਹਮਾਇਤ ਵਿੱਚ ਬੰਗਾਲ ਉੱਤੇ ਚੜ੍ਹਾਈ ਕਰ ਦੇਵੇ । ਲਾਰਡ ਕਲਾਈਵ ਕਲਕੱਤੇ ਵਿੱਚ ਉਸ ਵੇਲੇ ਈਸਟ ਇੰਡੀਆ ਕੰਪਨੀ ਦਾ ਕਰਤਾ ਧਰਤਾ (ਸੰਚਾਲਨ) ਸੀ। ਉਸਨੇ ਇਹ ਰਾਇ ਜ਼ਾਹਿਰ ਕੀਤੀ ਸੀ ਕਿ ਜੇ ਉਹ ਉਸਦੀ ਰਸਦ ਪਹੁੰਚਣੀ ਬੰਦ ਕਰ ਦੇਣ ਤੇ ਉਸਦਾ ਸਮਾਨ ਆਦਿ ਲੁੱਟ ਲੈਣ, ਤਾਂ ਉਹ ਜਾਂ ਤਾਂ ਵਾਪਸ ਆਪਣੇ ਵਤਨ ਨੂੰ ਚਲਿਆ ਜਾਵੇਗਾ ਜਾਂ ਸ਼ਰਮ, ਬੇਇਜਤੀ ਤੇ ਖੱਜਲ ਖੁਆਰੀ ਦਾ ਸਾਹਮਣਾ ਕਰੇਗਾ। ਜਦੋਂ ਤੱਕ ਉਹ ਸਿੱਖਾਂ ਨੂੰ ਹਾਰ ਨਹੀਂ ਦੇ ਲੈਂਦਾ ਜਾਂ ਉਨ੍ਹਾਂ ਨਾਲ ਸਮਝੌਤਾ ਨਹੀਂ ਕਰੇਗਾ, ਉਦੋਂ ਤੱਕ ਉਹ ਹਿੰਦੁਸਤਾਨ ਵਿੱਚ ਦਾਖਲ ਨਹੀਂ ਹੋ ਸਕੇਗਾ ਅਤੇ ਅਜੇਹੀਆਂ ਹਾਲਤਾਂ ਵਿਚੋਂ ਕੁਝ ਵੀ ਹੋਣ ਦੀ ਸੰਭਾਵਨਾ ਨਹੀਂ ਸੀ। ਕਿਉਂਕਿ ਸਿੱਖਾਂ ਨੇ ਅਜੇਹੇ ਅਸਰਦਾਰ ਦਾਅ ਪੇਚ ਅਪਨਾਏ ਸਨ ਕਿ ਉਹ ਨਾ ਹੀ ਸੁਲ੍ਹਾ ਲਈ ਤਿਆਰ ਸਨ ਤੇ ਨਾਂ ਹੀ ਸਾਹਮਣੇ ਹੋ ਕੇ ਡੱਟਕੇ ਲੜਦੇ ਸਨ। ਉਹ ਸ਼ਾਹ ਨੂੰ ਇਸ ਲਈ ਨਫ਼ਰਤ ਤੇ ਘ੍ਰਿਣਾ ਕਰਦੇ ਸਨ ਕਿਉਂਕਿ ਉਸਨੇ ਸਾਰੇ ਇਲਾਕੇ (ਚੱਕ) ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਸੀ।
ਫੁਟ ਨੋਟ:-ਫਰਾਂਸ ਦੀ ਚਿੱਠੀ ਪੱਤਰ ਦਾ ਰੋਜ਼ਨਾਮਚਾ ਜਿਲਦ 2 ਸਫਾ 52 ਚੱਕ ਦਾ ਮਤਲਬ ਹੈ ਕਿ ਮਾਲੀਆ ਵਸੂਲ ਕਰਨ ਵਾਲੀ ਰਿਆਸਤ। ਇੱਥੇ ਇਸਦਾ ਮਤਲਬ ਚੱਕ ਗੁਰੂ ਰਾਮਦਾਸ ਹੈ ਜੋ ਕਿ ਅੰਮ੍ਰਿਤਸਰ ਦਾ ਪਹਿਲਾ ਸਰਕਾਰੀ ਨਾਮ ਹੈ। ਅਹਿਮਦਸ਼ਾਹ ਅਬਦਾਲੀ ਨੇ ਜਦੋਂ ਸਰਹੰਦ ਵੱਲ ਆਪਣਾ ਕੂਚ ਸ਼ੁਰੂ ਕੀਤਾ ਤਾਂ ਸਿੱਖ ਵੀ ਉਸਦੇ ਪਿੱਛੇ ਚਲੇ ਗਏ। ਪਰ ਨਾ ਤਾਂ ਉਨ੍ਹਾਂ ਪਾਸ ਇਨੀ ਤਾਕਤ ਸੀ ਤੇ ਨਾ ਹੀ ਉਹਨਾਂ ਦੀ ਇਹ ਨੀਅਤ ਸੀ ਕਿ ਉਸਦੇ ਰਸਤੇ ਵਿੱਚ ਰੋਕ ਪਾਈ ਜਾਵੇ। ਸ਼ਾਹ ਨੇ ਜਦੋਂ ਬਿਆਸ ਦਰਿਆ ਪਾਰ ਕੀਤਾ, ਤਾਂ ਉਸਨੂੰ ਹਿੰਦੁਸਤਾਨ ਦੇ ਸਿਰ ਕੱਢ ਸਰਦਾਰਾਂ ਦੇ ਵਕੀਲ ਮਿਲੇ, ਜਿਨ੍ਹਾਂ ਨੂੰ ਉਸਨੇ ਕਿਹਾ ਕਿ ਉਹ ਆਪਣੇ ਮਾਲਕਾਂ ਨੂੰ ਉਸਦੀ ਹਾਜ਼ਰੀ ਵਿੱਚ ਬੁਲਾਵਾ ਭੇਜਣ। ਪਰ ਨਜੀਬ ਉਦੌਲਾ ਤੇ ਅਮਰ ਸਿੰਘ ਪਟਿਆਲੇ ਤੋਂ ਬਿਨਾਂ, ਕੋਈ ਵੀ ਉਸਦੇ ਨਾਲ ਸ਼ਾਮਿਲ ਹੋਣ ਨੂੰ ਨਾ ਆਇਆ। ਨਜੀਬ ਉਦੌਲਾਂ ਨੇ ਇਹ ਜਾਣਕੇ ਕਿ ਦਿੱਲੀ ਵਿੱਚ ਅਹਿਮਦਸ਼ਾਹ ਦੇ ਆਉਣ ਨਾਲ ਸ਼ਹਿਰੀਆਂ ਵਿੱਚ ਭਾਜੜ ਤੇ ਘਬਰਾਹਟ ਪੈ ਜਾਵੇਗੀ। ਇਸ ਲਈ ਉਸਨੇ ਅਹਿਮਦ ਸ਼ਾਹ ਨੂੰ ਦਰਖ਼ਾਸਤ ਕੀਤੀ ਕਿ ਉਹ ਪੰਜਾਬ ਨੂੰ ਵਾਪਿਸ ਚਲਿਆ ਜਾਵੇ। ਅਹਿਮਦਸ਼ਾਹ ਨੇ ਇਹ ਮਨਜ਼ੂਰ ਕਰ ਲਿਆ ਤੇ ਅਸਮਾਇਲਅਬਾਦ (ਅੰਬਾਲੇ ਦੇ ਨੇੜਿਉਂ) ਤੋਂ ਵਾਪਸ ਪਿੱਛੇ ਮੁੜ ਗਿਆ। ਜਿੱਥੇ ਕਿ ਉਹ ਠਹਿਰਿਆ ਹੋਇਆ ਸੀ। ਆਪਣੇ ਵਾਪਸੀ ਕੂਚ ਸਮੇਂ ਉਸਨੇ ਸਿੱਖਾਂ ਦੇ ਵਿਰੁੱਧ ਬਹੁਤ ਸਾਰੀਆਂ ਮੁਹਿੰਮਾਂ ਭੇਜੀਆਂ ਅਤੇ ਉਨ੍ਹਾਂ ਨੂੰ ਬਹੁਤ ਕਰੜੀਆਂ ਸਜਾਵਾਂ ਦਿੱਤੀਆਂ। ਨਜੀਬ ਉਦੌਲਾ ਉਸ ਵੇਲੇ ਸਰਹੰਦ ਵਿੱਚ ਅਹਿਮਦਸ਼ਾਹ ਦੇ ਨਾਲ ਸੀ। ਸਿੱਖਾਂ ਨੇ ਉਸਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾਉਣ ਦੀ ਦ੍ਰਿਸ਼ਟੀ ਤੋਂ ਉਸਦੇ ਇਲਾਕੇ ਉੱਤੇ ਧਾਵਾ ਬੋਲ ਦਿੱਤਾ ਅਤੇ ਮੇਰਠ ਤੱਕ ਸਾਰਾ ਇਲਾਕਾ ਲੁੱਟ ਮਾਰ ਨਾਲ ਤਬਾਹ ਤੇ ਬਰਬਾਦ ਕਰ ਦਿੱਤਾ। ਨਜੀਬ ਨੇ ਮੱਦਦ ਮੰਗੀ ਅਤੇ ਸ਼ਾਹ ਨੇ 10 ਹਜ਼ਾਰ ਮਜ਼ਬੂਤ ਫ਼ੌਜ ਸ਼ਾਹ ਜਹਾਨ ਖਾਂ ਨੂੰ ਦੇਕੇ ਉੱਥੇ ਮੇਰਠ ਤੋਰ ਦਿੱਤਾ। ਪਰ ਗਿੱਦੜ ਵਰਗੀ ਲੜਾਈ ਤੋਂ ਉਚਾਟ ਹੋ ਕੇ (ਸਿੱਖਾਂ ਦੇ ਛਾਪੇਮਾਰ ਦਾਅ ਪੇਚ) ਉਹ ਆਪ ਪਿੱਛੇ ਹੀ ਠਹਿਰ ਗਿਆ। ਜਹਾਨ ਖਾਂ ਨੇ ਸਿੱਖਾਂ ਦੇ ਨਾਲ ਆਪਣਾ ਹਿਸਾਬ ਕਿਤਾਬ ਸ਼ਾਮਲੀ ਦੇ ਨੇੜੇ ਨਿਪਟਾਇਆ। ਜਿੱਥੇ ਕਿ ਜਿਸ ਤਰ੍ਹਾਂ ਤਹਿਮਾਸਖਾਂ ਇਤਹਾਸਕਾਰ ਨੇ ਲਿਖਿਆ ਹੈ, ਉਸਨੇ ਉਨ੍ਹਾਂ ਵਿਚੋਂ 9 ਹਜ਼ਾਰ ਨੂੰ ਕਤਲ ਕਰ ਦਿੱਤਾ ਅਤੇ ਜੇਹੜੇ ਬਾਕੀ ਬਚੇ ਉਨ੍ਹਾਂ ਨੂੰ ਭਜਾ ਦਿੱਤਾ। ਸਿੱਖਾਂ ਨੇ ਇਸ ਉੱਤੇ ਵੀ ਆਪਣਾ ਭਾਰੀ ਨੁਕਸਾਨ ਉਠਾਕੇ ਲੰਮੇ ਕਦਮ ਚੁੱਕੀ ਪੰਜਾਬ ਵਿੱਚ ਚਲੇ ਆਏ। ਜਿੱਥੇ ਆ ਕੇ ਉਨ੍ਹਾਂ ਅਹਿਮਦਸ਼ਾਹ ਵਿਰੁੱਧ ਆਪਣੀਆਂ ਕਾਰਵਾਈਆਂ ਨੂੰ ਕਿਤੇ ਵਧੇਰੇ ਜ਼ੋਰ ਸ਼ੋਰ ਨਾਲ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤਾ।
ਸਿੱਖਾਂ ਉੱਤੇ ਜਹਾਨ ਖਾਂ ਦੀ ਜਿੱਤ ਹੋ ਜਾਣ ਦੇ ਬਾਵਜੂਦ, ਅਹਿਮਦਸ਼ਾਹ ਉਸ ਵੇਲੇ ਤੱਕ ਆਪਣੀ ਲੜਨ ਦੀ ਸ਼ਕਤੀ ਗੁਆ ਚੁੱਕਾ ਸੀ। ਸਿੱਖ ਅਜੇ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰ ਚੁੱਕੀ ਹੋਈ ਭਾਰੀ ਗਿਣਤੀ ਵਿੱਚ ਮੌਜੂਦ ਸਨ ਅਤੇ ਅਹਿਮਦਸ਼ਾਹ ਸਮਝ ਚੁੱਕਿਆ ਸੀ ਕਿ ਇੱਕ ਲੰਮੇਂ ਸਮੇਂ ਤੱਕ ਉਹ ਉਨ੍ਹਾਂ ਦੀ ਤਾਕਤ ਨੂੰ ਖੁਦੇੜ ਨਹੀਂ ਸਕਦਾ। ਇਸ ਤੋਂ ਬਿਨਾਂ ਜਿਵੇਂ ਨਜੀਬ ਉਦੌਲਾ ਨੇ ਕਿਹਾ ਹੈ- ਸਿੱਖ ਰੋਜਾਨਾ ਹੀ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਗਿਣਤੀ ਵਿੱਚ ਵੱਧ ਰਹੇ ਸਨ। ਇਸ ਤੋਂ ਉੱਪਰ ਹੁਣ ਸਾਰਾ ਪੰਜਾਬ ਹੀ ਹਮਲਾਵਰ ਦੇ ਵਿਰੁੱਧ ਉਠ ਖੜ੍ਹਾ ਹੋਇਆ ਸੀ । ਇਸ ਵੇਲੇ ਤੱਕ ਖ਼ਾਲਸਾ ਆਪਣਾ ਮੰਤਵ ਆਮ ਜਨਤਾ ਨੂੰ ਲਾਮਬੰਦ ਕਰਨ ਦਾ ਪ੍ਰਾਪਤ ਕਰ ਚੁੱਕਾ ਸੀ। ਇੱਕ ਬਰਤਾਨਵੀ ਏਜੰਟ ਵਲੋਂ ਪੰਜਾਬ ਤੋਂ ਜੋ ਪੱਤਰ ਕਲਕੱਤੇ ਵਿੱਚ ਮਿਲਿਆ ਸੀ। ਉਹ ਇਸ ਜਨਤਕ ਹਮਾਇਤ ਨੂੰ ਬਹੁਤ ਚੰਗੀ ਤਰ੍ਹਾਂ ਇਨ੍ਹਾਂ ਅੱਖਰਾਂ ਵਿੱਚ ਬਿਆਨ ਕਰਦਾ ਹੈ ਜੋ ਉਸ ਵੇਲੇ ਸਿੱਖਾਂ ਨੂੰ ਮਿਲ ਰਹੀ ਸੀ ਸ਼ਾਹ ਦਾ ਅਸਰ ਤੇ ਰਸੂਖ ਕੇਵਲ ਉਨ੍ਹਾਂ ਇਲਾਕਿਆਂ ਵਿੱਚ ਹੀ ਸੀਮਤ ਹੈ ਜਿੱਥੇ ਉਸਦੀ ਫ਼ੌਜ ਮੌਜੂਦ ਹੈ। ਜਿਮੀਦਾਰ (ਆਮ ਕਿਸਾਨ) ਸਿੱਖਾਂ ਵੱਲੋਂ ਆਮ ਤੌਰ ‘ਤੇ ਇਨੇ ਚੰਗੀ ਤਰ੍ਹਾਂ ਪ੍ਰਭਾਵਤ ਦਿਖਾਈ ਦਿੰਦੇ ਸਨ, ਕਿ ਸਿੱਖਾਂ ਦੇ ਲਈ ਇਹ ਆਮ ਗੱਲ ਸੀ ਕਿ ਉਹ ਪਿੰਡਾਂ ਵਿਚੋਂ ਆਪਣਾ ਸਾਰਾ ਨੁਕਸਾਨ ਤੇ ਖਰਚਾ ਪੂਰਾ ਕਰਦੇ ਜਿੱਥੇ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਆਰਾਮ ਤੇ ਸੁਖ ਮਿਲ ਜਾਂਦਾ ਸੀ ਜਾਂ ਬਿਸਰਾਮ ਦੇ ਲਈ ਉਨ੍ਹਾਂ ਨੂੰ ਤਾਜਗੀ ਮਿਲ ਜਾਂਦੀ ਸੀ ਅਤੇ ਜਦੋਂ ਦਿਨ ਚੜ ਜਾਂਦਾ ਤਾਂ ਉਸ ਵੇਲੇ ਉਹ ਉਥੋਂ ਪਿੱਛੇ ਚਲੇ ਜਾਂਦੇ ਅਤੇ ਫਿਰ ਸ਼ਾਹ ਦੀਆਂ ਫ਼ੌਜਾਂ ਨੂੰ ਪਰੇਸ਼ਾਨ ਕਰਨ ਲਈ ਉਨ੍ਹਾਂ ਉੱਤੇ ਟੁੱਟ ਪੈਂਦੇ। ਅਹਿਮਦਸ਼ਾਹ ਵੀ ਇਸ ਸਚਾਈ ਤੋਂ ਨਾਵਾਕਫ ਨਹੀਂ ਸੀ ਅਤੇ ਨਾਂ ਹੀ ਉਹ ਇਹ ਭੁੱਲਿਆ ਸੀ ਕਿ ਉਸਦੀ ਜਬਰਦਸਤ ਇੱਛਾ ਬਾਵਜੂਦ ਹਿੰਦੋਸਤਾਨ ਦਾ ਕੋਈ ਵੀ ਚੌਧਰੀ (ਮੁਖੀ) ਸਵਾਏ ਨਜੀਬ ਦੇ ਸਿੱਖਾਂ ਦੇ ਵਿਰੁੱਧ ਉਸਦੀ ਮੁਹਿੰਮ ਵਿੱਚ ਸ਼ਾਮਿਲ ਨਹੀਂ ਹੋਇਆ मी।
ਹਿੰਦੁਸਤਾਨ ਵਿੱਚ ਆਪਣੇ ਇਤਹਾਦੀਆਂ (ਮਿੱਤਰਾਂ) ਤੋਂ ਨਾਰਾਜ ਹੋ ਕੇ ਅਤੇ ਅਤੇ ਸਿੱਖਾਂ ਦੇ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਛਾਪਿਆਂ ਤੋਂ ਘਬਰਾਕੇ ਤੇ ਛਿਥਾ ਪੈਕੇ ਅਹਿਮਦਸ਼ਾਹ ਨੇ ਇਹ ਫ਼ੈਸਲਾ ਕਰ ਲਿਆ ਕਿ ਉਹ ਵਾਪਸ ਦੇਸ਼ ਨੂੰ ਚਲਾ ਜਾਵੇ। ਉਸ ਦੀਆਂ ਫ਼ੌਜਾਂ ਜਿਨ੍ਹਾਂ ਨੂੰ ਇਨ੍ਹਾਂ ਮੁਹਿੰਮਾਂ ਦੇ ਦੌਰਾਨ ਲੁੱਟ ਦਾ ਮਾਲ ਨਹੀਂ ਮਿਲਿਆ ਸੀ ਅਤੇ ਉਨ੍ਹਾਂ ਦੀ ਤਨਖ਼ਾਹ ਵੀ ਬਕਾਇਆ ਖੜ੍ਹੀ ਸੀ । ਉਹ ਸ਼ਾਹ ਤੋਂ ਵੱਧ ਵਾਪਸ ਘਰ ਮੁੜਨ ਲਈ ਉਤਾਵਲੇ ਹੋ ਰਹੇ ਸਨ। ਅਫ਼ਗਾਨ ਫ਼ੌਜ ਦਾ ਇੱਕ ਅਜਿਹਾ ਖ਼ਾਸ ਫ਼ੌਜੀ ਦਸਤਾ ਚਾਰ ਤੋਂ ਪੰਜ ਸੌ ਦੇ ਕਰੀਬ ਬਾਗੀ ਹੋ ਗਿਆ ਤੇ ਉਹ ਅਫ਼ਗਾਨਿਸਤਾਨ ਵੱਲ ਰਵਾਨਾ ਹੋ ਗਿਆ। ਅਹਿਮਦਸ਼ਾਹ ਇਸ ਡਰ ਤੋਂ ਕਿ ਬਾਕੀ ਦੀ ਫ਼ੌਜ ਵੀ ਅਜੇਹਾ ਹੀ ਨਾ ਕਰੇ ਛੇਤੀ ਹੀ (ਮਈ-ਜੂਨ ਸੰਨ 1767) ਨੂੰ ਬਰਾਸਤਾ ਮੁਲਤਾਨ ਅਫ਼ਗਾਨਿਸਤਾਨ ਨੂੰ ਵਾਪਸ ਚਲਿਆ ਗਿਆ।
ਅਫ਼ਗਾਨਿਸਤਾਨ ਨੂੰ ਮੁਲਤਾਨ ਦੇ ਰਸਤੇ ਵਾਪਸ ਚਲਿਆ ਗਿਆ। ਸਪੱਸ਼ਟ ਸੀ ਕਿ ਉਹ ਸਿੱਖਾਂ ਦੇ ਨਾਲ ਟਕਰਾਉਣ ਤੋਂ ਕੰਨੀ ਕਤਰਾ ਰਿਹਾ ਸੀ। ਇਸ ਤਰ੍ਹਾਂ ਨਾਲ ਅਹਿਮਦਸ਼ਾਹ ਦੀ ਰਵਾਨਗੀ ਉਸਦੀ ਹਾਰ ਨੂੰ ਸਾਫ਼ ਜ਼ਾਹਿਰ ਕਰਦੀ ਹੈ ਅਤੇ ਇਸ ਤੋਂ ਪਿੱਛੋਂ ਦੀਆਂ ਘਟਨਾਵਾਂ ਨੇ ਇਸ ਗੱਲ ਦੀ ਹੋਰ ਵਧੇਰੇ ਤਸਦੀਕ ਕਰ ਦਿਤੀ ਹੈ ਕਿ ਫਿਰ ਉਸਨੇ ਦੋਬਾਰਾ ਆਪਣੇ ਦਾਵੇ ਨੂੰ ਨਹੀਂ ਜਤਲਾਇਆ।
ਫੁਟ ਨੋਟ:-ਭਾਵੇਂ ਸੰਨ 1769 ਵਿੱਚ ਅਹਿਮਦਸ਼ਾਹ ਨੇ ਪੰਜਾਬ ਨੂੰ ਦੁਬਾਰਾ ਹਾਸਿਲ ਕਰਨ ਦੀ ਇੱਕ ਹੋਰ ਕਮਜ਼ੋਰ ਜੇਹੀ ਕੋਸ਼ਿਸ਼ ਕੀਤੀ ਸੀ ਪਰ ਉਸਦੇ 8ਵੇਂ ਹਮਲੇ ਨੂੰ ਜੇਹੜਾ ਸੰਨ 1769 ਦੇ ਆਰੰਭ ਵਿੱਚ ਹਿੰਦੋਸਤਾਨ ਉੱਤੇ ਕੀਤਾ ਗਿਆ ਸੀ ਅਤੇ ਉਹ ਦਰਿਆ ਜੇਹਲਮ ਤੱਕ ਚਲਿਆ ਆਇਆ ਸੀ, ਇਸਨੂੰ ਉਸਦਾ ਆਖਰੀ ਹਮਲਾ ਸਮਝਿਆ ਜਾਂਦਾ ਹੈ ਅਤੇ ਉਹ ਲੜੇ ਬਿਨਾ ਹੀ ਵਾਪਸ ਚਲਿਆ ਗਿਆ ਸੀ।
ਸਿੱਖ ਸਰਦਾਰ ਹੁਣ ਪੰਜਾਬ ਵਿੱਚ ਚੌਹੀਂ ਪਾਸੀਂ ਫੈਲ ਗਏ ਸਨ ਅਤੇ ਛੇਤੀ ਹੀ ਜਦੋਂ ਉਨ੍ਹਾਂ ਨੇ ਅਹਿਮਦਸ਼ਾਹ ਦੀ ਰਵਾਨਗੀ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੇ ਦੁਬਾਰਾ ਆਪਣੇ ਕਬਜ਼ੇ ਹੇਠਲੇ ਇਲਾਕਿਆਂ ਉੱਤੇ ਕੰਟਰੋਲ ਜਮਾ ਲਿਆ। ਇਸ ਤੋਂ ਪਿੱਛੋਂ ਉਹ ਟੱਕਰ ਲੈ ਰਹੇ ਇਲਾਕਿਆਂ ਨੂੰ ਘਟਾਉਣ ਲੱਗੇ ਅਤੇ ਕਿਲ੍ਹੇ ਬੰਦ ਸ਼ਹਿਰਾਂ ਉੱਤੇ ਕਬਜ਼ਾ ਕਰਨ ਲੱਗੇ, ਜੇਹੜੇ ਕਿ ਅਜੇ ਤੱਕ ਅਹਿਮਦਸ਼ਾਹ ਦੇ ਨੀਯਤ ਕੀਤੇ ਹੋਏ ਹਾਕਮਾਂ ਦੇ ਕਬਜੇ ਹੇਠ ਸਨ। ਲਹਿਣਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਲਾਹੌਰ ਉੱਤੇ ਹੱਲਾ ਬੋਲ ਦਿੱਤਾ ਅਤੇ ਦਾਦਨ ਖਾਂ ਅਹਿਮਦਸ਼ਾਹ ਦੇ ਲਾਹੌਰ ਦੇ ਗਵਰਨਰ ਨੂੰ ਘੇਰੇ ਵਿੱਚ ਲੈ ਲਿਆ। ਸ਼ਹਿਰ ਦੇ ਮੋਹਤਬਾਰ ਆਦਮੀਆਂ ਨੂੰ ਜੇਹਾ ਕਿ ਮੀਆ ਮੁਹੰਮਦ ਆਸ਼ਕ, ਮੀਰ ਨੱਥੂ ਸ਼ਾਹ, ਹਾਫਜ਼ ਕੇਂਦਰ ਬਖਸ਼, ਲਾਲਾ ਮਹਾਰਾਜ ਸਿੰਘ ਅਤੇ ਦੂਜਿਆਂ ਨੇ, ਦਾਦਨ ਖਾਂ ਨੂੰ ਮਸ਼ਵਰਾ ਦਿੱਤਾ ਕਿ ਉਹ ਸ਼ਹਿਰ ਸਿੱਖਾਂ ਦੇ ਹਵਾਲੇ ਕਰ ਦੇਵੇ ਅਤੇ ਹਥਿਆਰ ਸੁੱਟ ਦੇਵੇ। ਉਨ੍ਹਾਂ ਨੂੰ ਇਹ ਦਲੀਲ ਦਿਤੀ ਕਿ ਲੋਕ ਸਿੱਖਾਂ ਦੇ ਰਾਜ ਤੋਂ ਬਹੁਤ ਖੁਸ਼ ਤੇ ਸੰਤੁਸ਼ਟ ਹਨ। ਉਨ੍ਹਾਂ ਨੂੰ ਰਾਤ ਵੇਲੇ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦੇਣੇ ਚਾਹੀਦੇ ਹਨ ਜਾਂ ਸ਼ਹਿਰ ਦੀਆਂ ਕੰਧਾਂ ਨੂੰ ਤੋੜਕੇ ਮੋਰੀਆ ਕਰ ਦਿੱਤੀਆਂ ਜਾਣ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ਹਿਰ ਵਿੱਚ ਦਾਖਲ ਹੋ ਜਾਣ ਦੇਣ। ਅਜੇਹੀ ਹਾਲਤ ਵਿੱਚ ਤੁਹਾਨੂੰ ਉਨ੍ਹਾਂ ਨਾਲ ਮੁਲਾਕਾਤ ਕਰ ਲੈਣੀ ਚਾਹੀਦੀ ਹੈ ਅਤੇ ਕਿਸੇ ਗੱਲ ਤੇ ਫ਼ੈਸਲਾ ਕਰਕੇ ਆਪਣੇ ਲਈ ਕੋਈ ਅਲਾਊਂਸ ਜਾਂ ਭੱਤਾ (ਜੇਬ-ਖਰਚ) ਦੇ ਤੌਰ ‘ਤੇ ਲੈਣਾ ਕਰਕੇ ਜਾਂ ਜਾਗੀਰ ਲੈ ਕੇ ਸ਼ਹਿਰ ਦਾ ਬੰਦੋਬਸਤ ਉਨ੍ਹਾਂ ਦੇ ਸਪੁੱਰਦ ਕਰ ਦੇਣਾ ਚਾਹੀਦਾ वै।
ਦਾਦਨ ਖਾਂ ਨੇ ਬਿਨਾਂ ਲੜਾਈ ਹਥਿਆਰ ਸੁਟਣਾ ਮੰਨ ਲਿਆ ਅਤੇ ਸਿੱਖਾ ਨੂੰ ਆਪਣੀ ਗੱਦੀ ਸੰਭਾਲਣ ਲਈ ਬੁਲਾਵਾ ਭੇਜਿਆ। ਇਸ ਤੋਂ ਪਹਿਲਾਂ ਇੱਕ ਵਾਰ ਜਦੋਂ ਸਿੱਖਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਸੀ ਤਾਂ ਉਨ੍ਹਾਂ ਨੂੰ ਮਹੱਲ ਦੇ ਬਾਗ਼ ਦੇ ਮੁਸਲਮਾਨ ਮਾਲੀਆਂ ਨੇ ਖੁਫ਼ੀਆ ਤੌਰ ‘ਤੇ ਕਿਲ੍ਹੇ ਵਿੱਚ ਦਾਖਲ ਹੋ ਜਾਣ ਦਿੱਤਾ ਸੀ। ਇਸ ਵਾਰ ਸ਼ਹਿਰ ਦੇ ਚਾਰ ਸਿਰਕੱਢ ਆਦਮੀਆਂ ਵਿਚੋਂ ਤਿੰਨ ਮੁਸਲਮਾਨ ਸਨ ਜੇਹੜੇ ਸਿੱਖਾਂ ਵਲੋਂ ਹੋ ਕੇ ਵਕਾਲਤ ਕਰਦੇ ਰਹੇ ਸਨ। ਲਾਹੌਰ ਉੱਤੇ ਕਬਜ਼ਾ ਕਰਨ ਬਾਰੇ ਇਨ੍ਹਾਂ ਦੋਹਾਂ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਪੰਜਾਬੀ ਸਮਾਜ ਦੇ ਕੁੱਲ ਵਰਗਾਂ, ਹਿੰਦੂ, ਮੁਸਲਮਾਨਾਂ ਵਿੱਚ ਪੰਜਾਬੀ ਕੌਮ-ਪ੍ਰਸਤੀ ਦੇਸ਼-ਭਗਤੀ ਦੀ ਸਪਿਰਟ ਨੂੰ ਜਾਗ੍ਰਿਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਸੀ। ਇੱਥੋਂ ਤੱਕ ਕਿ ਵੱਡੇ ਬਜੁਰਗ ਪਤਵੰਤੇ ਚੌਧਰੀਆਂ ਤੇ ਆਮ ਮਾਲੀ ਤੱਕ ਨੂੰ ਸਿੱਖਾਂ ਨੇ ਆਪਣੇ ਪੱਖ ਵਿੱਚ ਜਿੱਤ ਲਿਆ ਸੀ।
ਲਾਹੌਰ ਦੇ ਖੁੱਸ ਜਾਣ ਨਾਲ ਇਸ ਤਰ੍ਹਾਂ ਪੰਜਾਬ ਵਿੱਚ ਅਫ਼ਗਾਨ ਰਾਜ ਦੇ ਅੰਤ ਉੱਤੇ ਮੋਹਰ ਲੱਗ ਗਈ। ਸਿੱਖਾਂ ਨੂੰ ਕੇਵਲ ਹੁਣ ਨਾ-ਮਾਤ੍ਰ ਤਾਕਤ ਦੇ ਨਾਲ ਝਗੜਾ ਕਰਨਾ ਬਾਕੀ ਰਹਿ ਗਿਆ ਸੀ। ਨਜੀਬ ਉਦੌਲਾ ਹਿੰਦੁਸਤਾਨ ਵਿੱਚ ਅਹਿਮਦਸ਼ਾਹ ਅਬਦਾਲੀ ਦਾ ਸਭ ਤੋਂ ਵੱਡਾ ਕੁਲ ਮੁਖ਼ਤਿਆਰ ਹਾਕਮ ਸੀ, ਜੇਹੜਾ ਕਿ ਮੁਗ਼ਲ ਸ਼ਹਿਨਸ਼ਾਹ ਆਲਮ II (ਦੂਜੇ) ਦਾ ਇਕੋ ਇੱਕ ਨਿਸ਼ਾਨ ਬਾਕੀ ਸੀ।
ਸਿੱਖਾਂ ਨੇ ਇਸ ਤੋਂ ਪਿੱਛੋਂ ਜਮਨਾ ਦਰਿਆ ਪਾਰ ਕੀਤਾ ਅਤੇ ਨਜੀਬ ਦੀ ਵਾਕਈ ਅਮਲਦਾਰੀ ਵਿੱਚ ਜੰਗ ਚਲੀ ਗਈ। ਉਨ੍ਹਾਂ ਨੇ ਮੁਜ਼ੱਫਰ ਨਗਰ ਦੇ ਆਲੇ ਦੁਆਲੇ ਦਾ ਇਲਾਕਾ ਲੁੱਟ ਲਿਆ ਅਤੇ ਨੇੜੇ ਦੇ ਸ਼ਹਿਰ ਨੂੰ ਖੂਬ ਚੰਗੀ ਤਰ੍ਹਾਂ ਲੁੱਟ ਪੁਟ ਕੇ ਕਾਬੂ ਕਰ ਲਿਆ। ਨਜੀਬ ਉਦੌਲਾ ਨੇ ਮੁਕਾਬਲਾ ਕੀਤਾ ਅਤੇ ਕੁਝ ਸਮੇਂ ਤੱਕ ਸਿੱਖਾਂ ਨੂੰ ਆਪਣੇ ਸੂਬੇ ਤੋਂ ਪਰੇ ਰੱਖਣ ਵਿੱਚ ਕਾਮਯਾਬ ਵੀ ਹੋਇਆ। ਮਾਰਚ 1768 ਵਿੱਚ ਸਿੱਖਾਂ ਨੇ ਕਰਨਾਲ ਤੇ ਪਾਣੀਪਤ ਦੇ ਸ਼ਾਹੀ ਇਲਾਕੇ ਉੱਤੇ ਚੜ੍ਹਾਈ ਕਰ ਦਿੱਤੀ ਅਤੇ ਨਜੀਬ ਉਦੌਲਾ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਹਾਰ ਦੇ ਕੇ ਜੰਗ ਨੂੰ ਦਿੱਲੀ ਸ਼ਹਿਰ ਦੇ ਦਰਵਾਜਿਆਂ ਤੱਕ ਲੈ ਗਏ। ਨਜੀਬ ਦਾ ਰਾਜ ਜੜ੍ਹਾਂ ਤੋਂ ਹਿੱਲ ਚੁੱਕਾ ਸੀ ਅਤੇ ਉਸਨੇ ਆਪਣੇ ਟੱਬਰ ਦੇ ਜੀਆਂ ਨੂੰ ਦਿੱਲੀ ਵਿਚੋਂ ਕੱਢ ਲਿਆ। ਬਹੁਤ ਬੁਰੀ ਤਰ੍ਹਾਂ ਹਾਰ ਖਾ ਕੇ ਨਜੀਬ ਉਦੌਲਾ ਨੇ ਮਾਂ ਰਾਣੀ ਨੂੰ ਦਰਖ਼ਾਸਤ ਕੀਤੀ ਕਿ ਉਸਨੂੰ ਸ਼ਾਹੀ ਰਾਜਧਾਨੀ ਤੇ ਖ਼ਾਨਦਾਨ ਦੀ ਹਿਫਾਜ਼ਤ ਕਰਨ ਦੀ ਜ਼ਿੰਮੇਦਾਰੀ ਤੋਂ ਛੋਟ ਦੇ ਦੇਵੇ। ਉਸਨੇ ਲਿਖਿਆ ਹੈ ਕਿ ਸਿੱਖ ਉਸ ਉੱਤੇ ਭਾਰੂ ਹੋ ਗਏ ਸਨ ਅਤੇ ਉਹ ਇਸੇ ਲਾਇਕ ਸਨ। ਸੰਨ 1768 ਦੇ ਅੰਤ ਤੱਕ ਖ਼ਾਲਸਾ ਪੰਜਾਬ ਵਿੱਚ ਸਭ ਤੋਂ ਵੱਡੀ ਤਾਕਤ ਬਣ ਚੁੱਕੇ ਸਨ ਅਤੇ ਉਨ੍ਹਾਂ ਦੇ ਦੁਸ਼ਮਣ ਮੁਗ਼ਲ, ਅਫ਼ਗਾਨ ਅਤੇ ਨਜੀਬ ਉਦੌਲਾ ਸਭ ਖੱਜਲ ਹੋ ਕੇ ਇੱਕ-ਇੱਕ ਕਰਕੇ ਖ਼ਤਮ ਹੋ ਚੁਕੇ ਸਨ। ਇਹ ਇੱਕ ਅਜੇਹਾ ਇਕਰਾਰ ਸੀ ਕਿ ਇੱਕ ਸੁਪਨਾ ਸਕਾਰ ਹੋ ਚੁੱਕਾ ਸੀ। ਕਿ ਰਾਜ ਖ਼ਾਲਸਾ ਹੀ ਕਰੇਗਾ ਤੇ ਕੋਈ ਉਨ੍ਹਾਂ ਦੇ ਸਾਹਮਣੇ ਆਕੀ ਨਹੀਂ ਰਹੇਗਾ। (ਭਾਵ ਨਹੀਂ ਅੜੇਗਾ) ਰਾਜ ਕਰੇਗਾ ਖ਼ਾਲਸਾ। (ਇਬਰਤਨਾਮਾ ਵਲੋਂ ਅਲੀਦੀਨ 1308×144 ਬੀ ਸ਼੍ਰੀ ਐਚ. ਆਰ. ਗੁਪਤਾ ਵਲੋਂ ਹਵਾਲਾ ਦਿੱਤਾ ਹੋਇਆ। ਸਿੱਖ ਇਤਿਹਾਸ ਜਿਲਦ 1, ਸਫਾ 2721)
ਗੁਰੂ ਗੋਬਿੰਦ ਸਿੰਘ ਦੇ ਸ਼ਬਦਾਂ ਵਿੱਚ ਧਰਮ ਦੇ ਅਰਥ ਇਸ ਪ੍ਰਕਾਰ ਹਨ:- ਹਮ ਏਹ ਕਾਜ ਜਗਤ ਮੋ ਆਏ। ਧਰਮ ਹੇਤ ਗੁਰਦੇਵ ਪਠਾਏ॥ ਜਹਾਂ ਤਹਾਂ ਤੁਮ ਧਰਮ ਬਿਥਾਰੋ। ਦੁਸ਼ਟ ਦੋਖੀਯਨਿ ਪਕਰਿ ਪਛਾਰੋ॥ ਯਾਹੀ ਕਾਜ ਧਰਾ ਹਮ ਜਨਮੰ । ਸਮਝਿ ਲੇਹੁ ਸਾਧੂ ਸਭ ਮਨਮੰ। ਧਰਮ ਚਲਾਵਣ ਸੰਤ ਉਬਾਰਨ। ਦੁਸਟ ਸਭਨ ਕੋ ਮੂਲ ਉਪਾਰਨ। ਨੇਕੀ ਤੇ ਭਲੇ ਪੁਰਸ਼ਾਂ ਦੀ ਰੱਖਿਆ ਕਰਨੀ, ਜ਼ਾਲਮਾਂ ਤੋਂ ਦੁਸ਼ਟਾਂ ਦਾ ਨਾਸ ਕਰਨਾ ਇਹੀ ਧਰਮ ਸੀ। ਜਿਸਦੀ ਖ਼ਾਤਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕੁਰਬਾਨੀ हिँडी।
ਸਿੱਖਾਂ ਦੀ ਯੁੱਧ-ਨੀਤੀ ਅਤੇ ਦਾਅ ਪੇਚ (Strategy & Tactics)
ਯੁੱਧ-ਨੀਤੀ ਸਮੁੱਚੇ ਤੌਰ ‘ਤੇ ਜੰਗ ਦੇ ਕਾਨੂੰਨਾਂ ਦੀ ਸਥਿਤੀ ਦਾ ਮੁਤਾਲਾ ਕਰਨਾ ਹੈ। ਜਿੱਥੇ ਜੰਗ ਹੈ ਉੱਥੇ ਸਮੁੱਚੇ ਤੌਰ ‘ਤੇ ਜੰਗ ਦੀ ਹਾਲਤ ਵੀ ਹੈ। ਸਮੁੱਚੇ ਤੌਰ ‘ਤੇ ਜੰਗ ਦੀ ਹਾਲਤ ਵਿੱਚ ਸਾਰੀ ਦੁਨੀਆ ਵੀ ਆ ਸਕਦੀ ਹੈ, ਸਾਰਾ ਦੇਸ਼ ਵੀ ਜਾਂ ਇੱਕ ਆਜ਼ਾਦ ਗੁਰੀਲਾ ਇਲਾਕਾ ਜਾਂ ਇੱਕ ਆਜ਼ਾਦ ਵੱਡਾ ਕਾਰਵਾਈ ਲੜਾਈ ਦਾ ਮੋਰਚਾ ਵੀ ਹੋ ਸਕਦਾ ਹੈ। ਕੋਈ ਜੰਗ ਦੀ ਸਥਿਤੀ ਜੇਹੜੀ ਇਸਦੇ ਵੱਖ ਵੱਖ ਪੱਖਾਂ ਜਾਂ ਸਟੇਜਾਂ ਦੀ ਪੂਰੀ ਤਰ੍ਹਾਂ ਸੂਝ-ਬੂਝ ਹਾਸਿਲ ਕਰੇ, ਉਸਨੂੰ ਸਮੁੱਚੇ ਤੌਰ ‘ਤੇ ਜੰਗ ਦੀ ਸਥਿਤੀ ਕਿਹਾ ਜਾਂਦਾ ਹੈ।
ਯੁੱਧ-ਨੀਤੀ ਲੜਾਈ ਦੇ ਪਲਾਨ ਪਿੱਛੇ ਪਲਾਨ ਹੁੰਦਾ ਹੈ। ਇਹ ਮੰਤਵ ਦਾ ਹੀ ਖ਼ਿਆਲ ਹੁੰਦਾ ਹੈ, ਜੇਹੜਾ ਕਿ ਦਾਅ ਪੇਚਾਂ ਦੇ ਰੂਪ ਵਿੱਚ ਆਪਣੇ ਆਪ ਪ੍ਰਗਟ ਹੁੰਦਾ ਹੈ ।
ਯੁੱਧ-ਨੀਤੀ ਦੇ ਵਿਗਿਆਨ ਦਾ ਇਹ ਕੰਮ ਹੈ ਕਿ ਜੰਗ ਨੂੰ ਚਲਾਉਣ ਲਈ ਉਨ੍ਹਾਂ ਕਾਨੂੰਨਾ ਦਾ ਮੁਤਾਲਾ ਕੀਤਾ ਜਾਵੇ ਜਹੜੇ ਸਮੁੱਚੇ ਤੌਰ ‘ਤੇ ਜੰਗ ਦੀ ਹਾਲਤ ਉੱਤੇ ਛਾਏ ਹੋਏ ਹਨ। ਮੁਹਿੰਮਾਂ ਦੇ ਵਿਗਿਆਨ ਦਾ ਕੰਮ ਤੇ ਦਾਅ ਪੇਚਾਂ ਦਾ ਵਿਗਿਆਨ ਇਹ ਹੈ ਕਿ ਉਨ੍ਹਾਂ ਜੰਗਾਂ ਨੂੰ ਚਲਾਉਣ ਵਾਲੇ ਨਿਯਮਾਂ ਦਾ ਮੁਤਾਲਾ ਕੀਤਾ ਜਾਵੇ ਜੋ ਇੱਕ ਭਾਗ ਦੀ ਹਾਲਤ ਉੱਤੇ ਹਾਵੀ ਹਨ।
ਸਿੱਖ ਗੁਰੀਲਾ ਲੀਡਰ ਭਾਵੇਂ ਜਾਹਰਾ ਤੌਰ ਉੱਤੇ ਆਪਣੀ ਸਾਰੀ ਜੱਦੋ-ਜਹਿਦ ਦੇ ਦੌਰਾਨ ਇੱਕ ਬਾਕਾਇਦਾ ਫ਼ੌਜੀ ਅਸੂਲ ਦੇ ਮੁਤਾਬਿਕ ਆਪਣੀਆਂ ਕਾਰਵਾਈਆਂ ਕਰਦੇ ਰਹੇ ਸਨ। ਪਰ ਉਨ੍ਹਾਂ ਦੇ ਕੀਤੇ ਕੰਮਾਂ ਤੇ ਸੋਚ ਵਿਚਾਰ ਦੀ ਕਹਾਣੀ ਪਿੱਛੇ ਲਿਖਤੀ ਰੂਪ ਵਿੱਚ ਕੁਝ ਨਹੀਂ ਛੱਡਕੇ ਗਏ। ਉਸ ਵੇਲੇ ਦੇ ਇਤਿਹਾਸਕਾਰ ਜਿਨ੍ਹਾਂ ਨੇ ਆਪਣੀਆਂ ਫ਼ੌਜੀ ਸਰਗਰਮੀਆਂ ਨੂੰ ਧਿਆਨ ਵਿੱਚ ਲਿਆਉਣ ਦੀ ਹਿੰਮਤ ਕੀਤੀ, ਉਨ੍ਹਾਂ ਨੇ ਵੀ ਕੇਵਲ ਉਹੀ ਕੁਝ ਹੀ ਦੱਸਿਆ ਹੈ। ਉਨ੍ਹਾਂ ਨੇ ਸੁਣਿਆ ਤੇ ਦੇਖਿਆ ਸੀ।
ਮਾਲਵੇ ਦਾ ਅਧਾਰ ਇਲਾਕਾ:
ਕਈ ਵਾਰ ਇਹ ਇਲਾਕਾ ਲੱਖੀ ਜੰਗਲ ਦੇ ਨਾਉਂ ਨਾਲ ਖਲਤ ਮਲਤ ਕੀਤਾ ਜਾਂਦਾ ਹੈ। ਖ਼ਾਸ ਤੌਰ ‘ਤੇ ਜਾਰਜ ਥਾਮਸ ਨੇ ਜਿਸਨੇ ਉਨ੍ਹਾਂ ਯਾਦਾਂ ਦੇ ਨੋਟ ਇਕੱਠੇ ਕਰਕੇ ਛਾਪੇ ਹਨ ਦਾ ਐਡੀਟਰ ਸੀ। ਹੋ ਸਕਦਾ ਹੈ ਉਸਨੇ ਅਸਲੀ ਲੱਖੀ ਜੰਗਲ ਦੇ ਇਲਾਕੇ ਨੂੰ ਭੁੱਲਕੇ ਬਠਿੰਡੇ ਦੇ ਇਲਾਕੇ ਦੇ ਆਲੇ ਦੁਆਲੇ ਦੇ ਵਿਸ਼ਾਲ ਬੀਆਬਾਨ ਤੇ ਵੀਰਾਨ ਇਲਾਕੇ ਨਾਲ ਇਸਨੂੰ ਸਮਝ ਲਿਆ ਹੋਵੇ। ਜਿੱਥੇ ਹਰ ਵੇਲੇ ਰੇਤ ਉਡਦੀ ਰਹਿੰਦੀ ਹੈ। ਜਿਸਨੂੰ ਥਾਮਸ ਨੇ ਭੁੱਲਕੇ ਲੱਖੀ ਜੰਗਲ ਦਾ ਇਲਾਕਾ ਕਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਇਲਾਕੇ ਨੂੰ ਵੀ ਜੰਗਲ ਦਾ ਇਲਾਕਾ ਜਾਂ ਵੀਰਾਨ ਇਲਾਕਾ ਕਿਹਾ ਜਾਂਦਾ ਹੈ। ਪਰ ਇਹ ਕਦੇ ਵੀ ਉਸ ਲੱਖੀ ਜੰਗਲ ਦੇ ਇਲਾਕੇ ਦਾ ਹਿੱਸਾ ਨਹੀਂ ਸੀ। ਜਿਸਦੀ ਜ਼ਮੀਨ ਦਾ ਨਕਸ਼ਾ ਤੇ ਖਾਸੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਚੁਰਾਦਾਂ ਵਾਲੀ ਜ਼ਮੀਨ ਵਧੀਆ ਨਸਲ ਦੇ ਘੋੜੇ ਅਤੇ ਸੇਮ ਵਾਲੇ ਮਲੇਰੀਆ ਮੌਸਮੀ ਬੁਖਾਰ ਫੈਲਾਉਣ ਵਾਲੇ ਇਲਾਕੇ, ਜਿਸਨੂੰ ਚਾਰਜ ਥਾਮਸ ਨੇ ਆਪਣੀ ਪੁਸਤਕ ਵਿੱਚ ਬਠਿੰਡੇ ਦਾ ਆਲੇ ਦੁਆਲੇ ਦਾ ਲੱਖੀ ਜੰਗਲ ਇਲਾਕਾ ਦੱਸਿਆ ਹੈ। ਉਹ ਦਰਅਸਲ ਘੱਗਰ ਦੀ ਪੱਟੀ ਦਾ ਚਰਾਂਦਾਂ ਦਾ ਇਲਾਕਾ ਅਤੇ ਉਥੋਂ ਦੇ ਮੌਸਮ ਦਾ ਹਾਲ ਹੈ। ਜਾਰਜ ਥਾਮਸ ਦੇ ਆਪਣੇ ਬਿਆਨ ਤੋਂ ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ, ਜੋ ਇਹ ਕਹਿੰਦਾ ਹੈ ਕਿ ਇਹ ਗੜਬੜ (ਬੀਮਾਰੀ) ਖ਼ਾਸ ਤੌਰ ‘ਤੇ ਘੱਗਰ ਦਰਿਆ ਦੇ ਆਸ ਪਾਸ ਵੀ ਪ੍ਰਚੱਲਤ ਸੀ ਅਤੇ ਇਸ ਤੋਂ ਵੀ ਸਪੱਸ਼ਟ ਤੌਰ ‘ਤੇ ਫ਼ਤੇਆਬਾਦ, ਸਿਰਸਾ ਤੇ ਰਾਣੀਆ ਦੇ ਸ਼ਹਿਰਾਂ ਬਾਰੇ ਬਿਆਨ ਹੈ ..। ਇਸ ਤੋਂ ਬਿਨਾਂ ਇਹ ਗੱਲ ਵਰਨਣ ਯੋਗ ਹੈ ਕਿ ਜੇ ਜਾਰਜ ਥਾਮਸ ਦੀ ਗੱਲ ਠੀਕ ਮੰਨ ਲਈ ਜਾਵੇ ਤਾਂ ਲੱਖੀ ਜੰਗਲ ਬੀਕਾਨੇਰ ਰਾਜ ਦਾ ਹਿੱਸਾ ਬਨਦਾ ਹੈ। ਇਸ ਜਾਰਜ ਥਾਮਸ ਦੇ ਅਨੁਸਾਰ ਲੱਖੀ ਜੰਗਲ ਦੇ ਗੁਆਂਢ ਵਿੱਚ ਇਨ੍ਹਾਂ ਸ਼ਹਿਰਾਂ ਦਾ ਹੋਣਾ ਇਸ ਗੱਲ ਦਾ ਕਾਫੀ ਸਬੂਤ ਹੈ ਕਿ ਜਿਸ ਲੱਖੀ ਜੰਗਲ ਦਾ ਉਸਨੇ ਜਿਕਰ ਕੀਤਾ ਹੈ। ਉਹ ਦਰਿਆ ਘੱਗਰ ਦੇ ਦੁਆਲੇ ਦਾ ਜੰਗਲ ਸੀ। ਉਸਨੇ ਦੁਬਾਰਾ ਇਸ ਇਲਾਕੇ ਨੂੰ ਬਠਿੰਡੇ ਦੇ ਜੰਗਲ ਦੇ ਇਲਾਕੇ ਨਾਲ ਖਲਤ ਮਲਤ ਕੀਤਾ ਹੈ। ਜਿੱਥੇ ਕਿ ਜੰਗਲ ਹੈ ਹੀ ਨਹੀਂ ਸਨ। ਬਲਕਿ ਰੇਤ ਦੇ ਉਚੇ ਉਚੇ ਟਿਬਿਆਂ ਉੱਤੇ ਛੋਟੀਆਂ-ਛੋਟੀਆਂ ਝਾੜੀਆਂ ਸਨ। ਪਰ ਸਿੱਖਾਂ ਦਾ ਕੀ ਪਲਾਨ ਤੇ ਕੀ ਵਿਚਾਰ ਸਨ ਇਹ ਖੋਲ੍ਹਕੇ ਨਹੀਂ ਦੱਸਿਆ। ਇਸਦਾ ਨਤੀਜਾ ਇਹ ਹੋਇਆ ਹੈ ਕਿ ਸਿੱਖਾਂ ਦੀ ਯੁੱਧ ਨੀਤੀ ਅਤੇ ਲੜਾਈ ਦੇ ਪਲਾਨ ਬਾਰੇ ਇੱਥੇ ਕੋਈ ਸਿੱਧੀ ਲਿਖਤ ਜਾਂ ਗਵਾਹੀ ਨਹੀਂ ਮਿਲਦੀ। ਭਾਵੇਂ ਅਜੇਹੀਆਂ ਬਹੁਤ ਸਾਰੀਆਂ ਸ਼ਹਾਦਤਾਂ ਮਿਲਦੀਆਂ ਹਨ, ਜਿਨ੍ਹਾਂ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ। ਸਿੱਖਾਂ ਦੀ ਯੁੱਧ ਨੀਤੀ ਕਾਫੀ ਹੱਦ ਤੱਕ ਸਾਫ਼ ਜ਼ਾਹਿਰ ਹੋ ਜਾਂਦੀ ਹੈ ਜੇ ਅਸੀਂ ਉਨ੍ਹਾਂ ਦੀਆਂ ਲੜਾਈਆਂ ਦੇ ਢੰਗਾਂ ਨੂੰ ਬੜੇ ਧਿਆਨ ਨਾਲ ਜਾਨਣ ਦੀ ਕੋਸ਼ਿਸ਼ ਕਰੀਏ ਤੇ ਉਨ੍ਹਾਂ ਦੇ ਦਾਅ ਪੇਚਾਂ ਨੂੰ ਉਨ੍ਹਾਂ ਦੇ ਮੰਤਵ ਨਾਲ ਮੇਲਕੇ ਦੇਖੀਏ। ਜਦੋਂ ਉਹ ਆਪਣੀ ਯੁਧ ਨੀਤੀ ਤੈਅ ਕਰਦੇ ਸਨ ਤਾਂ ਉਹ ਅਜੇਹੇ ਪਰਤੱਖ ਅਨਸਰਾਂ ਨੂੰ ਧਿਆਨ ਵਿੱਚ ਰੱਖਦੇ ਸਨ। ਜਿਸ ਤਰ੍ਹਾਂ ਕਿ ਉਨ੍ਹਾਂ ਦੇ ਆਪਣੇ ਮੰਤਵ ਅਤੇ ਦੁਸ਼ਮਣ ਦੇ ਮੰਤਵ ਅਤੇ ਦੁਸ਼ਮਣ ਦੇ ਫ਼ੌਜੀ ਸਿਪਾਹੀਆਂ ਤੇ ਉਨ੍ਹਾਂ ਦੇ ਮੰਤਵ, ਫਿਰ ਦੁਸ਼ਮਣ ਫ਼ੌਜ ਦਾ ਚਰਿਤ੍ਰ ਤੇ ਉਸਦੀ ਬਨਾਵਟ ਤੇ ਸਿੱਖਾਂ ਦੀ ਆਪਣੀ ਤਾਕਤ ਦਾ ਸਹੀ ਅਨੁਮਾਨ ਲਾਕੇ-ਭਾਵ ਆਪਣੀ ਤੇ ਦੁਸ਼ਮਣ ਦੀ ਤਾਕਤ ਨੂੰ ਜੋਹ ਕੇ ਤੇ ਜਾਂਚ ਕੇ ਸਿੱਖ ਲੀਡਰ ਆਪਣੀ ਯੁੱਧਨੀਤੀ ਤੇ ਦਾਅ ਪੇਚ ਘੜਦੇ ਸਨ।
ਹਿੰਦੁਸਤਾਨ ਪ੍ਰਾਚੀਨ ਸਮਿਆਂ ਤੋਂ ਹੀ ਉੱਤਰ ਪੱਛਮ ਵੱਲੋਂ ਤਿੰਨ ਕਿਸਮ ਦੇ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਰਿਹਾ ਹੈ। ਇਨ੍ਹਾਂ ਵਿਚੋਂ ਇੱਕ ਹਮਲਾਵਰ ਸਨ ਉਹ ਲੋਕ ਜੋ ਇਸ ਦੇਸ਼ ਵਿੱਚ ਆਪਣੀ ਰਿਹਾਇਸ਼ ਲਈ ਇੱਥੇ ਆਏ ਸਨ ਅਤੇ ਏਥੇ ਆ ਕੇ ਉਨ੍ਹਾਂ ਆਪਣਾ ਘਰ ਬਣਾਕੇ ਰਹਿਣਾ ਸ਼ੁਰੂ ਕੀਤਾ। ਜਦੋਂ ਇੱਕ ਵਾਰ ਉਨ੍ਹਾਂ ਆਪਣੇ ਕਬਜ਼ੇ ਹੇਠ ਕੀਤੇ ਨਵਿਆਂ ਇਲਾਕਿਆਂ ਨੂੰ ਸੁਰੱਖਿਅਤ ਕਰ ਲਿਆ ਤਾਂ ਫਿਰ ਉਨ੍ਹਾਂ ਨੇ ਪਹਿਲਾਂ ਦੇ ਵੱਸਣ ਵਾਲੇ ਆਦੀ ਵਾਸੀਆਂ ਨੂੰ ਉਥੋਂ ਕੱਢ ਦਿੱਤਾ ਅਤੇ ਉਨ੍ਹਾਂ ਦੀ ਥਾਂ ਆਪ ਵੱਸ ਜਾਣ ਦੀ ਕੋਸ਼ਿਸ਼ ਕੀਤੀ ਤੇ ਲੜਕੇ ਪਹਿਲੇ ਵਸਨੀਕਾਂ ਨੂੰ ਹਾਰ ਦਿਤੀ ਇਹ ਉਨ੍ਹਾਂ ਦੀ ਤਬਾਹੀ ਤੇ ਬਰਬਾਦੀ ਦਾ ਆਰੰਭ ਸੀ ਅਤੇ ਛੇਕੜ ਉਨ੍ਹਾਂ ਨੂੰ ਇਸ ਧਰਤੀ ਉੱਤੇ ਹੀ ਜੀਵਨ ਬਤੀਤ ਕਰਨ ਲਈ ਰਚ ਮਿਚਕੇ ਰਹਿਣਾ ਪਿਆ। ਦੋਵੇਂ ਧਿਰਾਂ ਇੱਕ ਦੂਜੇ ਨਾਲ ਰਲਕੇ ਇੱਕ ਦੂਜੇ ਤੋਂ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕੀਆਂ ਅਤੇ ਜਦੋਂ ਇੱਕ ਵਾਰ ਇਹ ਸੰਜੋਗ ਹੋ ਗਿਆ ਤਾਂ ਉਹ ਹਿੰਦੂ ਧਰਮ ਕਹਾਉਣ ਵਾਲੇ ਵਿਸ਼ਾਲ ਧਰਮ ਅਤੇ ਸੰਸਕ੍ਰਿਤੀ ਦੇ ਧਾਰੇ ਵਿੱਚ ਸ਼ਾਮਿਲ ਹੋ ਕੇ ਘੁਲ ਮਿਲ ਗਏ। ਇਹ ਲੋਕ ਸਨ ਆਰੀਆ ਨਸਲ ਦੇ, ਜਿਨ੍ਹਾ ਬਾਰੇ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਵਿੱਚ ਦੋ ਹਜ਼ਾਰ ਸਾਲ ਮਸੀਹਾ ਸੰਨ ਤੋਂ ਪਹਿਲਾਂ ਉਹ ਇੱਥੇ ਮੱਧ ਏਸ਼ੀਆ ਦੇ ਦੇਸ਼ਾਂ ਵਿਚੋਂ ਉਠ ਕੇ ਆਏ ਸਨ ਅਤੇ ਪਾਰਥੀਅਨ, ਮਿਥੀਅਨ, ਹੁੰਨਜ, ਗੁਜਰਜ ਅਤੇ ਬਹੁਤ ਸਾਰੇ ਹੋਰ ਕਬੀਲਿਆਂ ਦੇ ਲੋਕ ਜਿਨ੍ਹਾਂ ਨੇ ਹਿੰਦੁਸਤਾਨ ਉੱਤੇ ਸੰਨ ਈਸਵੀ ਤੋਂ 500 ਸਾਲ ਪਹਿਲਾਂ ਤੋਂ ਸੰਨ 500 ਈਸਵੀ ਤੋਂ ਪਿੱਛੋਂ ਹਮਲੇ ਕੀਤੇ ਸਨ।
ਦੂਜੀ ਕਿਸਮ ਦੇ ਹਮਲਾਵਰ ਸਨ, ਉਹ ਡਾਕ ਬਾਦਸ਼ਾਹ, ਜਿਨ੍ਹਾਂ ਦੇ ਹਿੰਦੋਸਤਾਨ ਵਿੱਚ ਮਾਮੂਲੀ ਇਲਾਕੇ ਮੱਲਣ ਦੇ ਜਾਂ ਰਾਜਸੀ ਮੰਤਵ ਸਨ ਅਤੇ ਇਸ ਦੇਸ਼ ਵਿੱਚ ਉਨ੍ਹਾਂ ਨੇ ਪਹਿਲੋਂ ਪਹਿਲ ਇਸ ਲਈ ਚੜ੍ਹਾਈ ਕੀਤੀ ਕਿ ਉਹ ਦੇਸ਼ ਨੂੰ ਲੁੱਟ ਲੈਣ। (ਦੇਸ਼ ਉੱਤੇ ਚੜ੍ਹਾਈ ਕਰਨ ਤਾਂ ਉਨ੍ਹਾਂ ਦਾ ਪਹਿਲਾ ਮਕਸਦ ਦੇਸ਼ ਨੂੰ ਲੁੱਟਣਾ ਹੋਇਆ ਕਰਦਾ ਸੀ।) ਉਹ ਵੱਡੀ ਭਾਰੀ ਗਿਣਤੀ ਵਿੱਚ ਭੁੱਖੇ ਕਬੀਲਿਆਂ ਦੀਆਂ ਫ਼ੌਜੀ ਧਾੜਾਂ ਲੈ ਕੇ ਇਸ ਦੇਸ਼ ਵਿੱਚ ਆਉਂਦੇ ਸਨ। ਜਿਨ੍ਹਾਂ ਦਾ ਮਕਸਦ ਲੁੱਟ ਤੇ ਲਾਲਚ ਉੱਤੇ ਨਿਰਭਰ ਸੀ ਅਤੇ ਇਹ ਲੋਕ ਜਿੱਥੇ ਵੀ ਗਏ ਤਲਵਾਰ ਤੇ ਅੱਗ ਲੈ ਕੇ ਅੱਗੇ ਵਧੇ। ਉਨ੍ਹਾਂ ਨੇ ਹਿੰਦੋਸਤਾਨੀ ਰਾਜਿਆਂ ਨਾਲ ਲੜਾਈਆਂ ਕੀਤੀਆਂ ਤੇ ਉਨ੍ਹਾਂ ਨੂੰ ਹਾਰਾਂ ਦਿੱਤੀਆਂ। ਸ਼ਹਿਰਾਂ ਤੇ ਪਿੰਡਾਂ ਨੂੰ ਅੱਗ ਲਾਕੇ ਸਾੜ ਦਿੱਤਾ ਤੇ ਲੁੱਟ ਲਿਆ ਸਥਾਨਕ ਵਿਚਕਾਰ ਖਹਿਬਾਜੀ ਤੇ ਕਸ਼ਮਕਸ ਅਤੇ ਉਸ ਸਮੇਂ ਦੀ ਦਿੱਲੀ ਸਰਕਾਰ ਦੀ ਕਮਜ਼ੋਰ ਹਾਲਤ, ਸਿੱਖਾਂ ਨੂੰ ਹੋਰ ਵੀ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਰੱਖਿਆ ਕਰਦੀ ਸੀ।
ਸਿੱਖਾਂ ਦਾ ਇਹੀ ਇੱਕ ਸਭ ਤੋਂ ਵੱਡਾ ਅਧਾਰ ਖੇਤਰ ਸੀ, ਜੇਹੜਾ ਸਿੱਖਾਂ ਦੀਆਂ ਕੁੱਲ ਲੋੜਾਂ ਪੂਰੀਆਂ ਕਰਨ ਵਾਲਾ ਇੱਕ ਬਹੁਤ ਵਧੀਆ ਅੱਡਾ ਸੀ। ਇੱਥੋਂ ਦੀ ਵਸੋਂ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੇ ਨਾਲ ਸੀ ਤੇ ਬਹੁ-ਗਿਣਤੀ ਲੋਕ ਸਿੱਖਾਂ ਨਾਲ ਹਮਦਰਦੀ ਰੱਖਦੇ ਸਨ। ਸਥਾਨਕ ਸਿੱਖ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਖੁਰਾਕ, ਚਾਰਾਂ ਪੱਠਾ, ਪਨਾਹ, ਇਲਾਜ ਆਦਿ ਦੀ ਮੱਦਦ ਪੁਰਾਣੇ ਸਮੇਂ ਅਨੁਸਾਰ ਦਿੰਦੇ ਸਨ। ਉਥੋਂ ਦੇ ਬਣੇ ਹੋਏ ਹਥਿਆਰ ਤੇ ਸਭ ਤੋਂ ਉੱਪਰ ਹਮਦਰਦੀ ਤੇ ਤਸੱਲੀ ਦੇਣ ਵਾਲਾ ਇਹੀ ਇਲਾਕਾ ਸੀ । ਸਿੱਖ ਗੁਰੀਲੇ ਇਸਦੇ ਬਦਲੇ ਆਪਣੇ ਹਮਦਰਦ ਪਰਾਹੁਣਚਾਰੀ ਕਰਨ ਵਾਲਿਆਂ ਨਾਲ ਉਨ੍ਹਾਂ ਦੀਆਂ ਭੱਟੀ ਰਾਜਪੂਤਾਂ ਵਿਰੁੱਧ ਮੁਹਿੰਮਾਂ ਵਿੱਚ ਲੋੜੀਂਦੀ ਮੱਦਦ ਕਰਿਆ ਕਰਦੇ ਸਨ। ਜਿਨ੍ਹਾਂ ਨਾਲ ਮਾਲਵੇ ਦੇ ਜੱਟਾਂ ਦੀਆਂ ਆਮ ਲੜਾਈਆਂ ਹੋਇਆ ਕਰਦੀਆਂ ਸਨ। ਪਰ ਫਿਰ ਵੀ ਇੱਥੇ ਇੱਕ ਅਜੇਹੀ ਉਦਾਹਰਣ ਜਾਣੀ ਪਛਾਣੀ ਮਿਲਦੀ ਹੈ, ਜਿਸ ਵਿੱਚ ਸਥਾਨਕ ਗੈਰ-ਸਿੱਖ ਜੱਟਾਂ ਦੇ ਇੱਕ ਹਿੱਸੇ ਨਾਲ ਸਿੱਖ ਗੁਰੀਲਿਆਂ ਦੇ ਹਥਿਆਰ ਚੁਕ ਕੇ ਲੜਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਕਰਨ ਦੀ ਮਿਸਾਲ ਮਿਲਦੀ ਹੈ। ਇਹ ਘਟਨਾ ਸੰਨ 1762 ਦੀ ਵੱਡੀ ਤਬਾਹੀ ਜਾਂ ਘਲੂਘਾਰੇ ਤੋਂ ਪਿੱਛੋਂ ਦੀ ਹੈ। ਜਦੋਂ ਸਥਾਨਕ ਅਬਾਦੀ ਨੂੰ ਲੁੱਟਕੇ ਕਤਲ ਕਰ ਦਿੱਤਾ ਅਤੇ ਆਪਣੀ ਬੇਇੰਤਹਾ ਲੁੱਟ ਦੇ ਨਾਲ ਸੋਨਾ ਤੇ ਹੀਰੇ ਜਵਾਹਰ, ਅਨਾਜ, ਪਸ਼ੂ ਡੰਗਰ ਆਦਿ ਤੇ ਲੜਕੀਆਂ ਨੂੰ ਨਾਲ ਲੈ ਕੇ ਵਾਪਸ ਚਲੇ ਗਏ। ਉਹ ਰਾਜਧਾਨੀਆਂ ਉੱਤੇ ਛਾ ਜਾਂਦੇ ਤੇ ਉਨ੍ਹਾਂ ਦਾ ਧਨ ਮਾਲ ਸਭ ਲੁੱਟ ਲੈਂਦੇ ਜਾਂ ਖੋਹ ਲੈਂਦੇ ਤੇ ਉਨ੍ਹਾਂ ਦੇ ਤਾਜ ਤਖ਼ਤ ਸਭ ਉਤਾਰ ਦਿੰਦੇ ਅਤੇ ਜਦੋਂ ਵਾਪਸ ਮੁੜਨ ਲਗਦੇ ਤਾਂ ਖ਼ਾਲੀ ਤਖ਼ਤ ਤੇ ਰਾਜ ਫਿਰ ਉਨ੍ਹਾਂ ਪਹਿਲ ਰਾਜਿਆਂ ਪਾਸ ਛੱਡਕੇ ਹੀ ਚਲੇ ਜਾਂਦੇ ਅਤੇ ਜਿੱਥੇ ਕਿਤੇ ਹੋ ਸਕਦਾ ਉੱਥੇ ਆਪਣੇ ਗੁਲਾਮਾਂ ਨੂੰ ਵੀ ਰਾਜ ਭਾਗ ਬਖਸ਼ ਗਏ। ਫਿਰ ਵੀ ਕਈ ਵਾਰ ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਸਨ ਕਿ ਉਨ੍ਹਾਂ ਤੋਂ ਮਗਰੋਂ ਕੌਣ ਰਾਜ ਕਰੇਗਾ ਤੇ ਕਿਸ ਤਰ੍ਹਾਂ ਕਰੇਗਾ। ਇਨ੍ਹਾਂ ਵਿਚੋਂ ਸਭ ਤੋਂ ਵੱਧ ਮਸ਼ਹੂਰ ਹਨ ਮੁਹੰਮਦ ਗਜਨਵੀ ਤੇ ਮੁਹੰਮਦ ਗੌਰੀ, ਜਿਨ੍ਹਾਂ ਨੇ ਗਿਆਰਵੀਂ ਸਦੀ ਵਿੱਚ ਹਿੰਦੋਸਤਾਨ ਉੱਤੇ ਹਮਲੇ ਕੀਤੇ ਅਤੇ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ, ਜਿਨ੍ਹਾਂ 18ਵੀਂ ਸਦੀ ਵਿੱਚ ਹਮਲੇ ਕੀਤੇ ਤੇ ਇੱਥੇ ਆਏ। ਸਿੱਖ ਬਚਕੇ ਇੱਥੇ ਮਾਲਵੇ ਦੇ ਵੀਰਾਨ ਇਲਾਕੇ ਵਿੱਚ ਚਲੇ ਆਏ ਸਨ ਰਤਨ ਸਿੰਘ ਜੀ ਅਨੁਸਾਰ ਭੁਚੋ ਇਲਾਕੇ ਦੇ ਬਰਾੜ ਜਟ ਸਿੱਖਾਂ ਨਾਲ ਇਸ ਘਟਨਾ ਤੋਂ ਪਹਿਲਾਂ ਹੀ ਕੁਝ ਮਖੌਲ ਤੇ ਨਫ਼ਰਤ ਕਰਦੇ ਸਨ। ਪਰ ਸਿੱਖ ਉਸਨੂੰ ਸਾਹਿਜੇ ਹੀ ਸਹਿ ਲੈਂਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਇਨ੍ਹਾਂ ਅਧਾਰ ਖੇਤਰਾਂ ਵਿੱਚ ਛੇਤੀ ਨਾਲ ਮਾਮਲਾ ਵਿਗੜ ਜਾਵੇ। ਇਸ ਵਾਰ ਸਿੱਖਾਂ ਦੀ ਇੱਕ ਤੀਵੀਂ ਨੂੰ ਉਧਾਲਣ ਤੱਕ ਬਰਾੜ ਚਲੇ ਗਏ ਸਨ। ਸਿੱਖ ਬਿਨਾਂ ਰੋਕ ਟੋਕ ਲੜਾਈ ਕਰਨ ਲਈ ਆਪਣੀ ਪਰਿਵਾਰਾਂ ਨੂੰ ਨੇੜੇ ਦੇ ਪਿੰਡ ਗਿੱਲ ਜੱਟਾਂ ਦੇ ਪਾਸ ਲੈ ਕੇ ਚਲੇ ਗਏ ਅਤੇ ਫਿਰ ਬਰਾੜਾਂ ਨਾਲ ਖੂਬ ਲੜਾਈ ਹੋਈ ਅਤੇ ਇੱਕ ਹੋਰ ਟੱਕਰ ਉਸ ਤੋਂ ਥੋੜੇ ਚਿਰ ਪਿੱਛੋਂ ਹੀ ਫਿਰ ਹੋ ਗਈ। ਸਿੱਖਾਂ ਨੇ ਪੂਰੀ ਤਰ੍ਹਾਂ ਬਰਾੜਾਂ ਨੂੰ ਲੜਾਈ ਵਿੱਚ ਹਾਰ ਦਿਤੀ ਅਤੇ ਜਦੋਂ ਬਰਾੜਾਂ ਨੇ ਉਨ੍ਹਾਂ ਅੱਗੇ ਹਥਿਆਰ ਸੁੱਟ ਦਿੱਤੇ ਤਾਂ ਸਿੱਖਾਂ ਨੇ ਉਨ੍ਹਾਂ ਨਾਲ ਇੱਕ ਪਰਸਪਰ ਸਤਿਕਾਰ ਭਰਿਆ ਸਮਝੌਤਾ ਕਰ ਲਿਆ। ਅਤੇ ਇਸ ਤਰ੍ਹਾਂ ਇਹ ਅਧਾਰ ਇਲਾਕਾ ਦੋਬਾਰਾ ਸਹੀ ਸਲਾਮਤ ਰੱਖ ਲਿਆ ਗਿਆ। (ਰਤਨ ਸਿੰਘ ਭੰਗੂ ਦਾ ‘ਪੰਥ ਪ੍ਰਕਾਸ਼’ ਸਫ਼ਾ 373-378) ਅਜੇਹਾ ਮਲੂਮ ਹੁੰਦਾ ਹੈ ਕਿ ਸਥਾਨਕ ਲੋਕਾਂ ਤੋਂ ਗੁਰੀਲਿਆਂ ਵਿੱਚ, ਪਰਸਪਰ ਡਰ ਭੈ ਦਾ ਸਮਤੋਲ ਸਦਾ ਹੀ ਗੁਰੀਲੇ ਅਧਾਰ ਦੀ ਰੱਖਿਆ ਵਿੱਚ ਇੱਕ ਮਹੱਤਵਪੂਰਨ ਥਾਂ ਰੱਖਦਾ ਸੀ।
ਤੀਜੀ ਕਿਸਮ ਦੇ ਹਮਲਾਵਰ ਸਨ ਉਹ ਫ਼ੌਜੀ ਕਮਾਂਡਰ, ਜੇਹੜੇ ਇਸ ਦੇਸ਼ ਉੱਤੇ ਕਬਜ਼ਾ ਕਰਨ ਦੀ ਖ਼ਾਤਰ ਆਏ ਅਤੇ ਇਸ ਉੱਤੇ ਰਾਜ ਕਰਨ ਦੀ ਗਰਜ ਨਾਲ ਇੱਥੇ ਆਏ। ਉਹ ਜਿਵੇਂ ਜਿਵੇਂ ਮੁਲਕ ਨੂੰ ਫ਼ਤਹਿ ਕਰਦੇ ਸਨ, ਉਸੇ ਤਰ੍ਹਾਂ ਉਹ ਲੁਟਦੇ ਵੀ ਸਨ । ਪਰ ਇਸਨੂੰ ਉਹ ਆਪਣੀ ਜੰਗ ਤੇ ਜੱਦੋ-ਜਹਿਦ ਦਾ ਇੱਕ ਹਿੱਸਾ ਹੀ ਖ਼ਿਆਲ ਕਰਦੇ ਸਨ। ਉਨ੍ਹਾਂ ਨੇ ਦੇਸੀ ਰਾਜਿਆਂ ਅਤੇ ਬਾਦਸ਼ਾਹਾਂ ਨੂੰ ਤਖਤੋਂ ਉਤਾਰਿਆ ਤੇ ਉਨ੍ਹਾਂ ਦੇ ਤਾਜ ਖੋਹੇ ਤੇ ਹਾਰ ਦਿੱਤੀ ਅਤੇ ਆਪਣੇ ਆਪ ਨੂੰ ਨਵੇਂ ਬਾਦਸ਼ਾਹ ਬਣਕੇ ਬੈਠ ਗਏ। ਉਨ੍ਹਾਂ ਵਿੱਚ ਕਈ ਅਜੇਹੇ ਵੀ ਸਨ ਜਿਨ੍ਹਾਂ ਵੱਡੀਆਂ ਵੱਡੀਆਂ ਸਲਤਨਤਾਂ ਦੀ ਬੁਨਿਆਦ ਰੱਖੀ ਅਤੇ ਬਾਕਾਇਦਾ ਇੱਕ ਮੁਕੰਮਲ (ਵਿਸਥਾਰ) ਵਾਦੀ ਤੇ ਪਸਾਰਵਾਦੀ ਨੀਤੀ ਉੱਤੇ ਅਮਲ ਕਰਦੇ ਰਹੇ। ਉਨ੍ਹਾਂ ਨੇ ਲੋਕਾਂ ਦਾ ਖੂਬ ਲਹੂ ਨਚੋੜਿਆ ਅਤੇ ਇਸ ਦੇਸ਼ ਦੇ ਵਸੀਲਿਆਂ ਨੂੰ ਅਜੇਹੇ ਢੰਗ ਨਾਲ ਵਰਤਿਆ ਕਿ ਵੱਡੀਆਂ ਭਾੜੇ ਦੀਆਂ ਟੱਟੂ ਫ਼ੌਜਾਂ ਖੜੀਆਂ ਕਰ ਲਈਆਂ। ਜਿਨ੍ਹਾਂ ਦੀ ਮੱਦਦ ਨਾਲ ਉਨ੍ਹਾਂ ਨੇ ਹੋਰ ਵਧੇਰੇ ਇਲਾਕਿਆਂ ਨੂੰ ਫ਼ਤਹਿ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਗੁਲਾਮ ਬਣਾਇਆ। ਜਿਸ ਤਰ੍ਹਾਂ ਉਹ ਕਮਾਉਂਦੇ ਤੇ ਧਨ ਇਕੱਠਾ ਕਰਦੇ ਸਨ ਉਸੇ ਤਰ੍ਹਾਂ ਹੀ ਰੁਪਿਆ ਖਰਚ ਕਰਦੇ ਸਨ ਅਤੇ ਜਿਵੇਂ ਉਹ ਇਹ ਰਕਮਾਂ ਖ਼ਰਚ ਕਰਦੇ ਸਨ, ਉਸੇ ਤਰ੍ਹਾਂ ਵਧਦੇ ਤੇ ਫੁਲਦੇ ਸਨ। ਉਨ੍ਹਾਂ ਦੀਆਂ ਫ਼ੌਜਾਂ ਉਨ੍ਹਾਂ ਲਈ ਖਜਾਨਾ ਪ੍ਰਾਪਤ ਕਰਨ ਦੇ ਸੋਮੇ ਸਨ ਅਤੇ ਉਨ੍ਹਾਂ ਦਾ ਖਜਾਨਾ ਹੀ ਉਨ੍ਹਾਂ ਦੀ ਫ਼ੌਜੀ ਸ਼ਕਤੀ ਦਾ ਵਸੀਲਾ (ਜੜ) ਸੀ। ਇਨ੍ਹਾਂ ਦੋਆਂ ਨੂੰ ਇਕੱਠਾ ਕਰਕੇ ਉਹ ਤਾਕਤ ਪੈਦਾ ਕਰਦੇ ਸਨ। ਜਿਸਦੀ ਵਜ੍ਹਾ ਕਰਕੇ ਉਹ ਤਾਕਤ ਨਾਲ ਲੋਕਾਂ ਉੱਪਰ ਆਪਣਾ ਕੰਟਰੋਲ ਤੇ ਦਬਦਬਾ ਰੱਖਦੇ ਅਤੇ ਆਪਣਾ ਗੁਜਾਰਾ ਕਰਦੇ ਸਨ। ਜਿਨੇ ਚਿਰ ਤੱਕ ਕਿ ਉਨ੍ਹਾਂ ਤੋਂ ਵੀ ਵਧੇਰੇ ਕਿਸੇ ਤਾਕਤਵਰ ਮੁਕਾਬਲਾ ਕਰਨ ਵਾਲੇ ਨੇ ਉਨ੍ਹਾਂ ਨੂੰ ਉਥੋਂ ਬਾਹਰ ਨਹੀਂ ਕੱਢ ਦਿੱਤਾ। ਇਹ ਸਨ ਅਜੇਹੇ ਉਹ ਲੋਕ ਜਿਨ੍ਹਾਂ ਨੇ ਸਲਾਵ (ਰੂਸ ਦੀ ਇੱਕ ਕੌਮ) ਖਿਲਜੀ, ਤੁਗਲਕ ਲੋਧੀ ਅਤੇ ਮੁਗ਼ਲ ਸਲਤਨਤਾਂ ਹਿੰਦੋਸਤਾਨ ਵਿੱਚ ਕਾਇਮ ਕੀਤੀਆਂ ਸਨ।
ਭਾਵੇਂ ਸਿੱਖਾਂ ਦੀਆਂ ਲਿਖਤਾਂ ਵਿੱਚ ਅਜੇਹੇ ਇਤਹਾਸਕ ਬਿਰਤਾਂਤਾਂ ਬਾਰੇ ਵਿਸਥਾਰ ਨਾਲ ਕੁਝ ਵੀ ਨਹੀਂ ਦੱਸਿਆ ਗਿਆ ਹੈ। ਪਰ ਸਿੱਖ ਗੁਰੀਲਾ ਲੀਡਰਾਂ ਨੇ ਦੋ ਵੱਖ ਵੱਖ ਯੁੱਧ ਨੀਤੀਆਂ ਨੂੰ ਆਪਣੀ ਜੱਦੋ-ਜਹਿਦ ਤੇ ਲੜਾਈਆਂ ਵਿੱਚ, ਮੁਗਲਾਂ ਤੇ ਅਹਿਮਦਸ਼ਾਹ ਅਬਦਾਲੀ ਦੇ ਵਿਰੁੱਧ ਤਿਆਰ ਕੀਤਾ ਸੀ । ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਇਸ ਗੱਲ ਤੋਂ ਭਲੀ-ਭਾਂਤ ਜਾਣੂ ਸਨ ਤੇ ਅੱਛੀ ਤਰ੍ਹਾਂ ਸਮਝਦੇ ਸਨ ਕਿ ਦੋਵੇਂ ਹਮਲਾਵਰ ਉਨ੍ਹਾਂ ਦੇ ਕਿਸ ਕਿਸਮ ਦੇ ਦੁਸ਼ਮਣ ਹਨ। ਕਿਉਂਕਿ ਮੁਗ਼ਲ ਤੇ ਅਫ਼ਗ਼ਾਨ ਫ਼ੌਜਾਂ ਦੀ ਪਰਵਿਰਤੀ ਤੇ ਬਣਤਰ ਤੇ ਵਿਚਕਾਰ ਭਾਰਾ ਫਰਕ ਸੀ ਅਤੇ ਕਿਉਂਕਿ ਉਹ ਦੋ ਵੱਖ ਵੱਖ ਮੰਤਵ ਲੈ ਕੇ ਚਲਦੇ ਸਨ । ਇਸ ਲਈ ਸਿੱਖਾਂ ਨੂੰ ਵੀ ਉਨ੍ਹਾਂ ਦੇ ਟਾਕਰੇ ਲਈ ਦੋ ਵੱਖ ਵੱਖ ਯੁੱਧਨੀਤੀਆਂ ਬਨਾਉਣ ਲਈ ਮਜਬੂਰ ਹੋਣਾ ਪਿਆ। ਜਿਸ ਉੱਤੇ ਅਸੀਂ ਅਗਲੇ ਸਫਿਆਂ ਵਿੱਚ ਵਿਸਥਾਰ ਨਾਲ ਵਿਚਾਰ ਕਰਨ ਦਾ ਇਰਾਦਾ ਰੱਖਦੇ ਹਾਂ।
ਛੋਟੇ ਅਧਾਰ ਇਲਾਕੇ:
ਸਿੱਖਾਂ ਦੇ ਸਭ ਤੋਂ ਵੱਡੀ ਕਾਰਵਾਈਆਂ ਕਰਨ ਦੇ ਅਧਾਰ ਖੇਤਰ ਕਾਹਨੂੰਵਾਨ ਦੇ ਛੰਬ (ਦਲਦਲੀ) ਇਲਾਕੇ ਸਨ ਜੋ ਰਾਵੀ ਦਰਿਆ ਦੇ ਕਿਨਾਰੇ ਦੇ ਨਾਲ-ਨਾਲ ਲਾਹੌਰ ਦੇ ਉੱਤਰ ਵਿੱਚ ਵਾਕਿਆ ਸਨ। ਬੜੇ ਲੰਮੇ ਘਾਹ, ਦੁੱਭ ਤੇ ਸਰਕੰਡ ਤੋਂ ਬਿਨਾਂ ਇਹ ਵੱਡੇ ਸੰਘਣੇ ਜੰਗਲਾਂ ਨਾਲ ਵੀ ਢੱਕਿਆ ਹੋਇਆ ਇਲਾਕਾ ਸੀ ਅਤੇ ਬਿਲਕੁਲ ਸੁੰਨਸਾਨ ਤੇ ਵੀਰਾਨ ਪਿਆ ਸੀ। ਸਿੱਖ ਜਿਵੇਂ ਕਿ ਗਿ: ਗਿਆਨ ਸਿੰਘ ਨੇ ਲਿਖਿਆ ਹੈ ਉਸਦੇ ਮੁਤਾਬਿਕ ਉਹ ਜੰਗਲ ਦੀ ਹਰ ਟਹਿਣੀ ਤੇ ਝਾੜੀ ਨੂੰ ਅੱਛੀ ਤਰ੍ਹਾਂ ਜਾਣਦੇ ਸਨ ਅਤੇ ਉਹ ਇੱਥੇ ਇਸ ਤਰ੍ਹਾਂ ਸੁਤੰਤਰਤਾ ਨਾਲ ਘੁੰਮ ਫਿਰ ਸਕਦੇ ਸਨ, ਜਿਵੇਂ ਇੱਕ ਜੰਗਲ ਵਿੱਚ ਹਰਨ । ਇਹ ਇਲਾਕਾ ਕਾਫੀ ਹੱਦ ਤੱਕ ਮਹਿਫੂਜ਼ ਸੀ ਅਤੇ ਇੱਥੋਂ ਦੁਸ਼ਮਣ ਦੇ ਲਈ ਇੱਕ ਮਜ਼ਬੂਤ ਫ਼ੌਜ ਲੈ ਕੇ ਘੁਸ ਆਉਣ ਦਾ ਕੋਈ ਖ਼ਤਰ੍ਹਾਂ ਨਹੀਂ ਸੀ ਪਰ ਇਹ ਇਲਾਕਾ ਲਗਾਤਾਰ ਵਧੇਰੇ ਸਮਾਂ ਪੱਕਾ ਤੇ ਮਜ਼ਬੂਤ ਨਹੀਂ ਸੀ। ਕਿਉਂਕਿ ਸਿੱਖਾਂ ਨੇ ਜੂਨ, 1746 ਦੇ ਕਤਲਾਮ (ਘੱਲੂਘਾਰੇ) ਸਮੇਂ ਕੁਰਬਾਨੀਆਂ ਦੇ ਕੇ ਇਹ ਸਬਕ ਸਿੱਖ ਲਿਆ ਸੀ । ਦੂਜੇ ਛੋਟੇ ਅਧਾਰ ਇਲਾਕੇ ਸਿੱਖਾਂ ਦੇ ਸਾਂਦਲ ਬਾਰ, ਗੰਜੀਬਾਰ ਤੇ ਨੀਲੀਬਾਰ ਦੇ ਇਲਾਕੇ ਸਨ । ਇਹ ਪੰਜਾਬ ਦੇ ਦਰਿਆਵਾਂ ਅਤੇ ਉਨ੍ਹਾਂ ਉੱਪਰ ਉਤਾੜ ਜ਼ਮੀਨ ਦੇ ਦਰਮਿਆਨ ਸਨ। ਜਿੱਥੇ ਅਬਾਦੀ ਬਹੁਤ ਦੂਰ ਦੂਰ ਤੱਕ ਖਿੰਡੀ-ਪੁੰਡੀ ਤੇ ਵਿਰਲੀ ਸੀ ਅਤੇ ਆਵਾਜਾਈ ਦੇ ਰਸਤਿਆਂ ਦੀ ਪੂਰੀ ਤਰ੍ਹਾਂ ਕਠਨਾਈ ਦੇ ਸਬੱਬ ਸਭਿਅਤਾ ਨਾਲੋਂ ਕੱਟੇ ਹੋਏ ਸਨ। ਇਹ ਵੈਰਾਨ ਇਲਾਕਾ ਖਾਨਾਬਦੋਸ਼ (ਪਖੀਵਾਸ) ਕਬੀਲਿਆਂ ਦਾ ਘਰ ਸੀ। ਜਿਨ੍ਹਾਂ ਦਾ ਸਭ ਤੋਂ ਮੁੱਖ ਪੇਸ਼ਾ ਪਸ਼ੂ ਪਾਲਣਾ ਤੇ ਚਾਰਨਾ ਸੀ ਸਿੱਖ ਇਸ ਇਲਾਕੇ ਨੂੰ ਅਕਸਰ ਆਪਣੇ ਥੋੜ੍ਹੇ ਚਿਰ ਅਧਾਰ ਇਲਾਕੇ ਦੇ ਵਜੋਂ ਵਰਤਿਆ ਕਰਦੇ ਸਨ। ਇਸ ਤੋਂ ਬਿਨਾਂ ਉਹ ਸਾਰੇ ਉਨ੍ਹਾਂ ਜੰਗਲਾਂ ਨੂੰ ਜੇਹੜੇ ਪਿੰਡਾਂ ਦੇ ਆਲੇ-ਦੁਆਲੇ ਹੋਇਆ ਕਰਦੇ ਸਨ, ਵੀ ਆਪਣੀ ਪਨਾਹਗਾਹ ਤੇ ਆਰਾਮ ਲਈ ਵਰਤਿਆ ਕਰਦੇ ਸਨ।
* ਪੰਥ ਪ੍ਰਕਾਸ਼, ਵੱਲੋਂ: ਰਤਨ ਸਿੰਘ ਭੰਗੂ ਸਫਾ 373-78
* ਸ਼ਮਸ਼ੇਰ ਖ਼ਾਲਸਾ ਅੰਮ੍ਰਿਤਸਰ ਸੰਨ 1923, ਸਫਾ 75
* ਪੰਜਾਬ ਅਤੇ ਉੱਤਰ ਪੱਛਮੀ ਸਰਹੱਦ ਹਿੰਦੁਸਤਾਨ ਦਾ ਲਿਖਾਰੀ ਜਿਸਨੇ ਇਹ ਕਹਾਣੀ ਸੰਨ 1878 ਵਿੱਚ ਲਿਖੀ ਸੀ। ਉਹ ਇਨ੍ਹਾਂ ਬਾਰ ਦੇ ਇਲਾਕਿਆ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ:- ਬਹੁਤ ਸਾਰੇ ਦਰਿਆਵਾਂ ਦੇ ਵਿਚਕਾਰ
ਇੱਕ ਬਹੁਤ ਵੱਡਾ ਵੈਰਾਨ ਬੰਜ਼ਰ ਇਲਾਕਾ ਮਿਲਦਾ ਹੈ…………ਜਿਸ ਨੂੰ ਬਾਰ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ ਅਤੇ ਹਰ ਇੱਕ ਦੋਆਬੇ ਜਾਂ ਡੈਲਤੇ ਦੇ ਕੇਂਦਰ ਵਿਚੋਂ ਹੋ ਕੇ ਗੁਜਰਦਾ ਹੈ। ਜਿਹੜਾ ਕਿ ਥੱਲੇ ਵਾਲੀ ਤਹਿ ਤੋਂ 40 ਤੋਂ 50 ਮੀਲ ਤੱਕ ਚੌੜਾ ਹੈ ਅਤੇ ਜਿੱਥੇ ਜਾਕੇ ਦਰਿਆ ਮਿਲਦੇ ਹਨ ਉੱਥੇ ਜਾਕੇ ਇਹ ਇਲਾਕਾ ਮਸਾਂ 1 ਜਾ 2 ਮੀਲ ਚੌੜਾ ਰਹਿ ਜਾਂਦਾ ਹੈ। ਇਹ ਵੱਖਰੇ ਪਏ ਹੋਏ ਇਲਾਕੇ ਪਸ਼ੂਆਂ ਆਦਿ ਨਾਲ ਵੀ ਸਾਡੇ ਰਾਜ ਦੇ ਪਹਿਲੇ ਸਮੇਂ ਵਿੱਚ ਇੱਕ ਬਚਾ ਵਾਲੀ, ਸ਼ਰਨ ਲੈਣ ਵਾਲੀ ਜਗ੍ਹਾ ਦਾ ਕੰਮ ਦਿੰਦੇ ਸਨ। ਇਸ ਤੋਂ ਵੱਧ ਕੋਈ ਹੋਰ ਗੱਲ ਸੌਖੀ ਨਹੀਂ ਸੀ ਕਿ ਕਿਸੇ ਵੀ ਨਿੱਖੜ ਗਏ ਵੱਗ ਜਾਂ ਇੱਜੜ ਨੂੰ, ਜੋ ਬਾਰ ਦੇ ਨਾਲ ਲੱਗਣ ਵਾਲੇ ਪਿੰਡ ਤੋਂ ਹੁੰਦਾ ਸੀ, ਰਾਤ ਵੇਲੇ ਦਬੋਚ ਲੈਂਦੇ ਅਤੇ ਉਨ੍ਹਾਂ ਬੀਆਬਾਨ ਰੋਹੀ ਦੇ ਇਲਾਕੇ ਵੱਲ ਜਿਸਨੂੰ ਕੋਈ ਰਾਹ ਨਹੀਂ ਸੀ ਹੁੰਦਾ ਹੱਕ ਕੇ ਲੈ ਜਾਂਦੇ ਸਨ ਜਿੱਥੇ ਕਿ ਜੰਗਲ ਵਿੱਚ ਬੜੇ ਵਿੰਗਵੌਲੇ ਰਸਤੇ ਸਨ। ਜਿੱਥੇ ਕਿ ਕਾਨੂੰਨ ਦੀ ਮੱਦਦ ਨਾਲ ਕੋਈ ਚੀਜ਼ ਬਰਾਮਦ ਕਰਨੀ ਵੀ ਪੂਰੀ ਤਰ੍ਹਾਂ ਅਸੰਭਵ ਸੀ।
ਗੁਰੀਲਾ ਇਲਾਕੇ:
ਗੁਰੀਲਾ ਰਕਬੇ ਦੀ ਮੁੱਖ ਵਿਸ਼ੇਸ਼ਤਾ ਸਥਾਨਕ ਲੋਕਾਂ ਦਾ ਬਾਗੀਆਂ ਵੱਲ ਮਿੱਤ੍ਰਤਾ ਭਰਪੂਰ ਤੇ ਹਮਦਰਦੀ ਦਾ ਰਵੱਈਆ ਹੁੰਦਾ ਸੀ। ਅਜੇਹੇ ਇਲਾਕੇ ਭਾਵੇਂ ਇਹ ਕੁਦਰਤੀ ਵਰਤਾਰੇ ਨਹੀਂ ਹੋਇਆ ਕਰਦੇ ਸਨ, ਸਗੋਂ ਇਨ੍ਹਾਂ ਨੂੰ ਪੈਦਾ ਕਰਨਾ, ਪਾਲਣਾ ਪੋਸਣਾ ਤੇ ਵਧਾਣਾ ਪੈਂਦਾ ਸੀ। ਇਹ ਉਨ੍ਹਾਂ ਦੀ ਉੱਨਤੀ ਤੇ ਫਲਨਾ-ਫੁੱਲਨਾ ਹੀ ਹੈ ਜੋ ਇੱਕ ਤਰ੍ਹਾਂ ਨਾਲ ਕਾਮਯਾਬੀ ਦੇ ਕਦਮਾਂ ਦਾ ਫ਼ੈਸਲਾ ਕਰਦਾ ਸੀ ਜੇਹੜੀ ਕਿ ਗੁਰੀਲੇ ਕਿਸੇ ਨੀਯਤ ਮੌਕੇ ਉੱਤੇ ਪ੍ਰਾਪਤ ਕਰ ਚੁੱਕੇ ਹੁੰਦੇ ਸਨ। ਪਹਿਲੋਂ ਪਹਿਲ ਸਿੱਖਾਂ ਪਾਸ ਛੋਟੇ ਛੋਟੇ ਗੁਰੀਲਾ ਇਲਾਕੇ ਸਨ ਜੇਹੜੇ ਇਨ੍ਹਾਂ ਪਿੰਡਾਂ ਦੇ ਅੰਦਰ ਜਾਂ ਆਲੇ-ਦੁਆਲੇ ਹੁੰਦੇ ਸਨ। ਜਿਨ੍ਹਾਂ ਦੇ ਨਾਲ ਉਹ ਜਾਤ, ਖੂਨ ਤੇ ਧਰਮ ਦੇ ਨਾਤੇ ਨਾਲ ਵੀ ਜੁੜੇ ਹੁੰਦੇ ਸਨ। ਜਿੱਥੇ ਵੀ ਕਿਤੇ ਸਿੱਖ ਪਰਿਵਾਰ ਹੁੰਦਾ ਸੀ ਉਹ ਖ਼ਾਲਸੇ ਦੇ ਲਈ ਸਲਾਮਤੀ ਤੇ ਰੱਖਿਆ ਦਾ ਘਰ ਹੁੰਦਾ ਸੀ। ਸਿੱਖਾਂ ਦੀ ਸੇਵਾ ਭਾਵ ਦੀ ਸਪਿਰਟ ਤੇ ਏਕਤਾ ਦੀ ਭਾਵਨਾ ਬਾਰੇ ਲਿਖਦੇ ਹੋਇਆ ‘ਖੁਲਾਸਤ ਉਲ-ਤਵਾਰੀਖ’ ਦਾ ਲਿਖਾਰੀ ਉਸਦੀ ਇਹ ਤਸਵੀਰ ਪੇਸ਼ ਕਰਦਾ ਹੈ। ‘ਜੋ ਕੋਈ ਓਪਰਾ ਆਦਮੀ ਅੱਧੀ ਰਾਤ ਦੇ ਵੇਲੇ ਉਨ੍ਹਾਂ ਦੇ ਦਰਵਾਜ਼ੇ ਨੂੰ ਖੜਕਾਉਂਦਾ ਤੇ ਨਾਨਕ ਦਾ ਨਾਮ ਲੈਂਦਾ ਤਾਂ ਭਾਵੇਂ ਉਹ ਇੱਕ ਚੋਰ, ਡਾਕੂ ਜਾਂ ਬਦਮਾਸ਼ ਲਫੰਗਾ ਹੀ ਹੁੰਦਾ, ਉਸਨੂੰ ਆਪਣਾ ਭਾਈ ਤੇ ਮਿੱਤਰ ਖ਼ਿਆਲ ਕੀਤਾ ਜਾਂਦਾ ਸੀ।
ਮੁਗਲਾਂ ਵਿਰੁੱਧ ਯੁੱਧ ਨੀਤੀ:
ਜਿਸ ਤਰ੍ਹਾਂ ਪਿੱਛੇ ਬਿਆਨ ਕੀਤਾ ਜਾ ਚੁੱਕਾ ਹੈ, ਮੁਗ਼ਲ ਇੱਕ ਅਜੇਹੇ ਸਨ, ਜਿਨ੍ਹਾਂ ਨੇ ਪਿੱਛਲੇ ਦੋ ਸੌ ਸਾਲਾਂ ਤੋਂ ਹਿੰਦੋਸਤਾਨ ਵਿੱਚ ਆਪਣਾ ਰਾਜ ਭਾਗ ਫੈਲਾਇਆ ਸੀ ਅਤੇ ਦੇਸ਼ ਦੇ ਕੁਦਰਤੀ ਵਸੀਲਿਆਂ ਨੂੰ ਖੂਬ ਲੁੱਟਿਆ ਸੀ, ਇਸ ਤਰ੍ਹਾਂ ਉਹ ਇੱਕ ਸਾਮਰਾਜੀ ਕਿਸਮ ਦੇ ਹਮਲਾਵਰ ਸਨ । ਜੇਹੜੇ ਦੂਸਰੇ ਦੇਸ਼ਾਂ ਉੱਤੇ ਮਨ-ਮਰਜ਼ੀ ਨਾਲ ਹਕੂਮਤ ਕਰਦੇ ਸਨ। ਲੋਕਾਂ ਪਾਸੋਂ ਭਾਂਤ ਭਾਂਤ ਦੇ ਟੈਕਸ ਤੇ ਮਹਿਸੂਲ ਲਾਕੇ, ਧਨ ਇਕੱਠਾ ਕਰਕੇ ਆਪਣੇ ਇਨ੍ਹਾਂ ਮਾਲੀ ਵਸੀਲਿਆਂ ਰਾਹੀਂ ਭਾੜੇ ਦੀਆਂ ਟੱਟੂ (ਜਰ-ਖਰੀਦ) ਫ਼ੌਜਾਂ ਖੜੀਆਂ ਕਰਕੇ, ਆਪਣੀ ਸਾਮਰਾਜੀ ਨੀਤੀ ਤੇ ਚਲਦੇ ਆ ਰਹੇ ਸਨ। ਸਿੱਖਾਂ ਨੇ ਆਪਣੇ ਗੁਰੂਆਂ ਦੀ ਸਿੱਖਿਆ ਤੇ ਲੰਮੇ ਇਤਿਹਾਸ ਰਾਹੀਂ ਆਪਣੇ ਤਜਰਬੇ ਨਾਲ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ, ਕਿ ਮੁਗ਼ਲ ਬਾਦਸ਼ਾਹਾਂ ਦੀ ਤਾਕਤ ਦਾ ਅਸਲੀ ਸੋਮਾ ਉਹਨਾਂ ਦੀਆਂ ਫ਼ੌਜਾਂ ਨਹੀਂ, ਸਗੋਂ ਹਿੰਦੋਸਤਾਨ ਦੀ ਦੌਲਤ ਤੇ ਇਸਦੇ ਵਿਸ਼ਾਲ ਵਸੀਲੇ ਸਨ। ਇਸ ਲਈ ਇਨ੍ਹਾਂ ਹਾਲਤਾਂ ਨੂੰ ਜਾਂਚ ਤੋਲ ਕੇ ਸਿੱਖਾਂ ਨੇ ਅਜੇਹੀ ਯੁੱਧ ਨੀਤੀ ਬਣਾਈ ਜਿਸਦਾ ਨਿਸ਼ਾਨਾਂ ਦੁਸ਼ਮਣ ਨੂੰ ਇਨ੍ਹਾਂ ਵਸੀਲਿਆਂ ਤੋਂ ਵਾਂਝੇ ਕਰਨਾ ਸੀ। ਇਸ ਲੜਾਈ ਨੂੰ ਆਰੰਭ ਕਰਨ ਲਈ ਸਿੱਖਾਂ ਨੇ ਕਿਸਾਨਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਉਹ ਮੁਗਲਾਂ ਨੂੰ ਜ਼ਮੀਨ ਦਾ ਮਾਮਲਾ ਨਾ ਦੇਣ। ਜਿੱਥੇ ਉਹ ਲੋਕਾਂ ਨੂੰ ਸਮਝਾ, ਬੁਝਾਕੇ ਅਜੇਹਾ ਨਾ ਕਰ ਸਕੇ ਜਿਸ ਤਰ੍ਹਾਂ ਕਿ ਉਹ ਕਈ ਵਾਰ ਇਸ ਵਿੱਚ ਅਸਫ਼ਲ ਰਹੇ ਅਤੇ ਇਸ ਤੋਂ ਪਹਿਲਾਂ ਦੀਆਂ ਮੁਢਲੀਆਂ ਮੰਜਲਾਂ ਵਿੱਚ ਉਹ ਇਸ ਵਿੱਚ ਕਾਮਯਾਬ ਹੁੰਦੇ ਰਹੇ ਸਨ ਤਾਂ ਫਿਰ ਉਹ ਪੇਂਡੂ ਇਲਾਕਿਆਂ ਵਿੱਚ ਗਿਣੀ ਮਿਥੀ ਦਹਿਸ਼ਤ ਪਸੰਦੀ (ਜਰਕਾਊਪੁਣਾ) ਸ਼ੁਰੂ ਕਰ ਦਿੰਦੇ। ਉਹ ਪਿੰਡਾਂ ਵਿੱਚ ਛਾਪੇ ਮਾਰਦੇ ਅਤੇ ਸ਼ਾਹੂਕਾਰਾਂ ਤੇ ਵੱਡੇ ਜਿਮੀਂਦਾਰਾਂ ਨੂੰ ਲੁੱਟ ਲੈਂਦੇ ਅਤੇ ਮਾਲ ਅਫ਼ਸਰਾਂ ਤੇ ਵਿਰੋਧੀ ਨੂੰ ਵੀ ਧਰ ਲੈਂਦੇ। ਇਸਦੇ ਨਤੀਜੇ ਦੇ ਤੌਰ ‘ਤੇ ਜ਼ਮੀਨੀ ਮਾਮਲੇ ਦੀ ਵਸੂਲੀ ਵੀ ਘੱਟ ਹੁੰਦੀ ਚਲੀ ਜਾਂਦੀ। ਰਤਨ ਸਿੰਘ, ਜਿਸਦੀ ਲਿਖੀ ਪੁਸਤਕ ‘ਪੰਥ ਪ੍ਰਕਾਸ਼’ ਉਸਦੀ ਉਸ ਵੇਲੇ ਦੀਆਂ ਜ਼ੁਬਾਨੀ ਗਵਾਹੀਆਂ ਉੱਤੇ ਨਿਰਭਰ ਹੈ, ਉਸਨੇ ਸਿੱਖਾਂ ਦੀ ਇਸ ਆਰਥਿਕ ਜੱਦੋ-ਜਹਿਦ ਦੀਆਂ ਫ਼ੌਜੀ ਉਲਝਣਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ वै:-
“ਮੁਗ਼ਲ ਸਰਕਾਰ ਦੇ ਹਾਕਮ ਕਿਸਾਨਾਂ ਤੋਂ ਜ਼ਮੀਨ ਦਾ ਮਾਮਲਾ ਇਸ ਲਈ ਵਸੂਲ ਨਹੀਂ ਕਰ ਸਕਦੇ ਸਨ, ਕਿਉਂਕਿ ਕਿਸਾਨ ਇਸਦੀ ਅਦਾਇਗੀ ਤੋਂ ਇਸ ਲਈ ਇਨਕਾਰ ਕਰ ਦਿੰਦੇ ਸਨ ਕਿ ਉਨ੍ਹਾਂ ਦੀ ਪੈਦਾਵਾਰ ਜ਼ਿਨਸ ਨੂੰ ਪਹਿਲਾਂ ਹੀ ਸਿੱਖਾਂ ਨੇ ਲੁੱਟ ਲਿਆ ਹੈ। ਮੁਗ਼ਲ ਜਦੋਂ ਕਾਫੀ ਟੈਕਸ ਤੇ ਮਸੂਲ ਵਸੂਲ ਨਾ ਕਰ ਸਕਦੇ ਸਨ, ਤਾਂ ਉਨ੍ਹਾਂ ਪਾਸ ਆਪਣੀ ਫ਼ੌਜ ਦੇ ਸਿਪਾਹੀਆਂ ਨੂੰ ਤਨਖ਼ਾਹਾਂ ਦੇਣ ਲਈ ਜਿਆਦਾ ਰੁਪਿਆ ਨਹੀਂ ਹੁੰਦਾ ਸੀ। ਜਿਸਦਾ ਨਤੀਜਾ ਇਹ ਹੋਇਆ ਕਰਦਾ ਸੀ, ਕਿ ਉਹ ਉਨ੍ਹਾਂ ਦੀ ਨੌਕਰੀ ਛੱਡ ਕੇ ਚਲੇ ਜਾਂਦੇ ਸਨ ਅਤੇ ਮੈਨੂੰ ਦਸੋ ਕਿ ਜੇ ਕੋਈ ਅਜੇਹਾ ਆਦਮੀ ਹੈ ਜੋ ਕਿਸਾਨਾਂ ਨੂੰ ਮਜ਼ਬੂਰ ਕੀਤੇ ਬਿਨਾਂ, ਜਾਂ ਬਿਨਾਂ ਤਾਕਤ ਤੋਂ ਮਾਮਲਾ ਵਸੂਲ ਕਰ ਸਕਦਾ ਹੈ। ਅਜੇਹਾ ਕੋਈ ਨਹੀਂ ਕਰ ਸਕਦਾ ਅਤੇ ਨਾ ਉਨੀਂ ਦਿਨੀ ਅਜੇਹਾ ਕੀਤਾ ਜਾ ਸਕਦਾ ਸੀ ਅਤੇ ਉਸਦੀ ਬਾਕਾਇਦਾ ਟਹਿਲ ਸੇਵਾ ਹੁੰਦੀ ਸੀ ਤੇ ਪੂਰਾ ਧਿਆਨ ਰੱਖਿਆ ਜਾਂਦਾ ਸੀ । ਪੰਜਾਬ ਦੀ ਸੁਸਾਇਟੀ ਦਾ ਦੂਜਾ ਹਿੱਸਾ ਜਿਸ ਤੋਂ ਉਨ੍ਹਾਂ ਨੂੰ ਤੁਰੰਤ ਹਮਾਇਤ ਮਿਲਦੀ ਸੀ । ਉਹ ਸੀ ਦੱਬੀ ਕੁਚਲੀ ਮਜਲੂਮ ਕਿਸਾਨੀ। ਜਿਸਦੇ ਮਨੋਰਥ ਨਾਲ ਉਨ੍ਹਾਂ ਨੂੰ ਬੇਹੱਦ ਪਿਆਰ ਹੁੰਦਾ ਸੀ। ਹਿੰਦੂ ਜੱਟ ਇਹ ਖ਼ਿਆਲ ਕਰਦੇ ਸਨ ਕਿ ਇੱਕ ਸਿੱਖ ਦੀ ਜ਼ਿੰਦਗੀ ਨੂੰ ਬਚਾਉਣਾ, ਉਨ੍ਹਾਂ ਦਾ ਇੱਕ ਅਜੇਹਾ ਪਵਿੱਤਰ ਫ਼ਰਜ ਹੈ ਜਿਸਨੂੰ ਉਹ ਇੱਕ ਗਾਂ ਜਾਂ ਬ੍ਰਾਹਮਣ ਦੀ ਰੱਖਿਆ ਕਰਨ ਤੋਂ ਵੀ ਕਿਤੇ ਵੱਧ ਪਵਿੱਤ੍ਰ ਤੇ ਜ਼ਰੂਰੀ ਸਮਝਦੇ ਸਨ। ਆਮ ਤੌਰ ‘ਤੇ ਕਿਸਾਨ ਉਨ੍ਹਾਂ ਵੱਲ ਇਸ ਕਦਰ ਰੁਚੀ ਰੱਖਦੇ ਤੇ ਮੁਹੱਬਤ ਕਰਦੇ ਸਨ, ਕਿ ਉਨ੍ਹਾਂ ਨੂੰ ਆਮ ਤੌਰ ‘ਤੇ ਪਨਾਹ ਤੇ ਖੁਰਾਕ ਆਦਿ ਇਹੀ ਕਿਸਾਨ ਹੀ ਦਿਆ ਕਰਦੇ ਸਨ। ਕਈ ਵਾਰੀ ਵੱਡੇ ਖੇਤਰ ਤੇ ਮੁਸੀਬਤ ਨੂੰ ਸਹੇੜਦੇ ਹੋਏ ਵੀ ਉਹ ਸਿੱਖਾਂ ਦੀ ਮੱਦਦ ਕਰਿਆ ਕਰਦੇ ਸਨ ਅਤੇ ਇਨ੍ਹਾਂ ਸਭ ਗੱਲਾਂ ਤੋਂ ਵੀ ਉੱਪਰ ਸੀ ਉਨ੍ਹਾਂ ਦਾ ਮਨੋਰਥ ਤੇ ਅਸੂਲ-ਆਜ਼ਾਦੀ ਤੇ ਬਰਾਬਰੀ ਜਿਨ੍ਹਾਂ ਦੇ ਕਾਰਣ ਜਨਤਾ ਨੂੰ ਉਹ ਬਹੁਤ ਪਸੰਦ ਸਨ ਅਤੇ ਬੜੀ ਅਪੀਲ ਰੱਖਦੇ ਸਨ। ਪੋਲੀਅਰ ਜਿਸਨੇ ਆਪਣੀ ਕਹਾਣੀ ਸੰਨ 1780 ਵਿੱਚ ਲਿਖੀ ਸੀ, ਬਿਆਨ ਕਰਦਾ ਹੈ ਕਿ ਸਿੱਖਾਂ ਦੇ ਸਰਬੰਧ ਦੇਸ਼ ਦੇ ਕੁੱਲ ਹਿੱਸਿਆਂ ਵਿੱਚ ਪੈਦਾ ਹੋਣੇ ਸ਼ੁਰੂ ਹੋ ਗਏ ਸਨ। ਜੋ ਉਨ੍ਹਾਂ ਨੇ ਆਪਣੇ ਲੜਾਈਆਂ ਦੇ ਸਫਰ ਦੇ ਦੌਰਾਨ ਦੇਖੇ ਸਨ। ਉਹ ਉਨ੍ਹਾਂ ਨੂੰ ਇੱਕ ਅਜੇਹੀ ਕੌਮ ਤੇ ਇੱਕ ਤਾਕਤ ਦੇ ਤੌਰ ‘ਤੇ ਦੇਖਦਾ ਹੈ, ਜੇੜ੍ਹੇ ਅੱਛੀ ਤਰ੍ਹਾਂ ਗਿਣ ਮਿਥਕੇ ਗੜਬੜ ਤੇ ਸ਼ਰਾਰਤ ਕਰਦੇ ਅਤੇ ਕਿਸਾਨਾਂ ਤੇ ਜ਼ਮੀਂਦਾਰਾਂ ਨੂੰ ਬਗ਼ਾਵਤ ਲਈ ਉਭਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਜੇੜ੍ਹੇ ਪਹਿਲੋਂ ਪਹਿਲ ਇਹ ਕਦਮ ਇਸ ਦ੍ਰਿਸ਼ਟੀ ਨਾਲ ਉਠਾਇਆ ਕਰਦੇ ਸਨ, ਕਿ ਆਪ ਸਿੱਖ ਵਪਾਰਕ ਰਾਹਾਂ ਉੱਤੇ ਵੀ ਘੁੰਮਦੇ ਫਿਰਦੇ ਸਨ ਅਤੇ ਜਦੋਂ ਸੌਦਾਗਰ ਲੋਕ ਚੱਲਿਆ ਕਰਦੇ ਤਾਂ ਉਨ੍ਹਾਂ ਨੂੰ ਲੁੱਟ ਲਿਆ ਕਰਦੇ ਸਨ ਉਹ ਆਮ ਤੌਰ ‘ਤੇ ਸਰਾਵਾਂ, ਧਰਮ-ਸ਼ਾਲਾਵਾਂ ਅਤੇ ਦਰਿਆਵਾਂ ਦੇ ਪੱਤਣਾਂ ਤੇ ਛਾਪੇ ਮਾਚਿਆ ਕਰਦੇ ਸਨ। ਥੋੜੇ ਸਾਲਾਂ ਵਿੱਚ ਹੀ ਉਹ ਇਸ ਕਾਬਲ ਹੋ ਗਏ ਸਨ ਕਿ ਉਹ ਇਨ੍ਹਾਂ ਢੰਗਾਂ ਰਾਹੀਂ ਇਨ੍ਹਾਂ ਵਪਾਰਕ ਤੇ ਆਵਾਜਾਈ ਦੀਆਂ ਵੱਡੀਆਂ ਸੜਕਾਂ ਨੂੰ ਬੰਦ ਕਰ ਸਕਣ। ਸੌਦਾਗਰਾਂ ਨੇ ਪੰਜਾਬ ਦੇ ਮੈਦਾਨਾਂ ਵਿੱਚ ਦੀ ਲੰਘਣਾ ਬੰਦ ਕਰ ਦਿੱਤਾ ਅਤੇ ਜੰਮੂ ਤੇ ਕਾਂਗੜੇ ਦੀਆਂ ਪਹਾੜੀ ਰਿਆਸਤਾਂ ਰਾਹੀਂ ਆਪਣਾ ਸਾਮਾਨ ਲੈ ਜਾਣ ਨੂੰ ਬੇਹਤਰ ਸਮਝਣ ਲੱਗੇ। ਇਸ ਨਾਲ ਸਰਕਾਰ ਦੀ ਆਮਦਨੀ ਹੋਰ ਵਧੇਰੇ ਘੱਟ ਗਈ ਕਿਉਂਕਿ ਮਸੂਲ ਤੇ ਚੁੰਗੀ ਨਾਲ ਹੋਣ ਵਾਲੀ ਆਮਦਨ ਵਿਚ ਬਹੁਤ ਜਿਆਦਾ ਨੁਕਸਾਨ ਤੇ ਘਾਟਾ ਹੋਣ ਲੱਗਾ। ਸਿੱਖਾਂ ਦਾ ਤੀਜਾ ਨਿਸ਼ਾਨਾ ਉਹ ਫ਼ੌਜੀ ਦਸਤੇ ਸਨ ਜੋ ਰਿਆਸਤ ਦੇ ਖਜਾਨੇ ਨੂੰ ਆਪਣੀ ਹਿਫਾਜਤ ਵਿੱਚ ਤਹਿਸੀਲਾਂ ਤੇ ਜ਼ਿਲ੍ਹਿਆਂ ਤੋਂ ਲਜਾਇਆ ਕਰਦੇ ਸਨ ਜਾਂ ਉਨ੍ਹਾਂ ਇਲਾਕਿਆਂ ਤੋਂ ਉਠਾਕੇ ਜਿਥੋਂ ਮਾਮਲਾ ਵਸਤ ਕੀਤਾ ਹੁੰਦਾ ਸੀ, ਜ਼ਿਲ੍ਹਿਆਂ ਨੂੰ ਚੁੱਕ ਕੇ ਲੈ ਜਾਂਦੇ ਸਨ ਅਤੇ ਫਿਰ ਉਥੋਂ ਲਾਹੌਰ ਤੇ ਦਿੱਲੀ ਨੂੰ ਭੇਜਿਆ ਕਰਦੇ ਸਨ। ਉਨ੍ਹਾਂ ਨੇ ਇਨ੍ਹਾਂ ਪਹਿਰੇਦਾਰ ਦਸਤਿਆਂ ਉੱਤੇ ਘਾਤ ਲਾਕੇ ਹਮਲੇ ਕੀਤੇ, ਖੁਦ ਨੂੰ ਬਚਾਉਂਦਿਆਂ ਅਤੇ ਫਿਰ ਉਹ ਅਗਲਾ ਕਦਮ ਅਜ਼ਾਦੀ ਤੇ ਖੁਦਮੁਖਤਿਆਰੀ ਦੀ ਖੁਸ਼ੀ ਵਿੱਚ ਧਰਦੇ ਸਨ । ਆਪਣੇ ਸੰਗਰਾਮ ਦੇ ਵਿਚਕਾਰਲੇ ਸਮੇਂ ਵਿੱਚ ਸਿੱਖਾਂ ਨੇ ਇਲਾਕਾ ਮਾਝਾ ਵਿੱਚ ਕਾਫੀ ਵੱਡਾ ਇਲਾਕਾ ਆਪਣੇ ਲਈ ਗੁਰੀਲਾ ਇਲਾਕੇ ਦੇ ਤੌਰ ‘ਤੇ ਕਬਜ਼ੇ ਵਿੱਚ ਕਰ ਲਿਆ ਸੀ ਅਤੇ ਜਲੰਧਰ (ਦੁਆਬੇ) ਵਿੱਚ ਵੀ ਉਹ ਇਸੇ ਤਰ੍ਹਾਂ ਕਰ ਚੁੱਕੇ ਸਨ।
(ਔਰੰਗਜ਼ੇਬ ਦਾ ਹਿੰਦੋਸਤਾਨ-ਉਲੱਥਾ ਵਿੱਚ ਕੁਝ ਇਸ ਤੋਂ ਮੁਖਤਲਿਫ਼ ਦਰਜ ਹੈ। ਮੈਂ ਇਸ ਵਿੱਚ ਹਰੀਰਾਮ ਗੁਪਤਾ ਦੀਆਂ ਲਿਖਤਾਂ ਲਾਹੌਰ 1944, ਅਨੁਸਾਰ लिधिभा वै :- Studies in later Mughal History of The Punjab,
* ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ) ਸਫਾ 270, 269 ਤੇ 300
* A. L. H. Polier, E. E. A. S. P. 64.)
ਇਹ ਉਹ ਮੰਜ਼ਿਲ ਸੀ (ਲੜਾਈ ਦੀ) ਜਦੋਂ ਕਿ ਸਿੱਖਾਂ ਨੇ ਰਾਖੀ ਸਿਸਟਮ ਨੂੰ ਰਾਇਜ਼ ਕੀਤਾ ਸੀ, ਜਿਸਦੇ ਰਾਹੀਂ ਉਨ੍ਹਾਂ ਨੇ ਆਪਣੇ ਗੁਰੀਲਾ ਇਲਾਕਿਆਂ ਨੂੰ ਬਾਕਾਇਦਾ ਮਜ਼ਬੂਤ ਕੀਤਾ ਤੇ ਵਧਾਇਆ ਫੈਲਾਇਆ ਸੀ ਅਤੇ ਆਖਰ ਨੂੰ ਇਹ ਐਲਾਨ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦੇ ਆਜ਼ਾਦ (ਮੁਕਤ) ਇਲਾਕੇ ਹਨ।
ਜਿੱਥੇ ਉਹ ਤੰਬੂ ਲਾਕੇ ਅਟਕਦੇ ਉਨ੍ਹਾਂ ਉੱਤੇ ਉੱਥੇ ਹੀ ਹਮਲੇ ਕਰਦੇ ਤੇ ਛਾਪੇ ਮਾਰਦੇ ਅਤੇ ਹਰ ਤਰ੍ਹਾਂ ਉਨ੍ਹਾਂ ਤੋਂ ਰੁਪਿਆ ਲੁੱਟ ਲੈਂਦੇ। ਇਸ ਤਰ੍ਹਾਂ ਉਹ ਰਾਜਧਾਨੀ ਵੱਲ ਜਾਣ ਵਾਲੀ ਦੌਲਤ (ਧਨ) ਨੂੰ ਰਾਹਾਂ ਵਿੱਚ ਹੀ ਰੋਕ ਕੇ ਲੁੱਟ ਲੈਂਦੇ। ਜਿੱਥੇ ਕੇਂਦਰ (ਹੈਡ ਕੁਆਰਟਰ) ਵਿੱਚ ਪਹੁੰਚ ਕੇ ਇਸ ਧਨ ਨੇ ਉਨ੍ਹਾਂ ਨੂੰ ਸ਼ਕਤੀ ਤੇ ਬਲ ਦੇਣਾ ਸੀ। ਇਸ ਤਰ੍ਹਾਂ ਇਹ ਆਰਥਿਕ ਜੱਦੋ-ਜਹਿਦ ਤੇ ਲੜਾਈ ਜੇੜ੍ਹੀ ਸਿੱਖਾਂ ਵਲੋਂ ਸ਼ੁਰੂ ਕੀਤੀ ਗਈ ਸੀ, ਇਸਦੇ ਬੜੇ ਦੂਰ ਦਰਸ਼ੀ ਸਿੱਟੇ ਨਿਕਲਦੇ ਤੇ ਕਈ ਤਰ੍ਹਾਂ ਦੇ ਰਾਜਸੀ ਤੇ ਫ਼ੌਜੀ ਝਮੇਲੇ ਖੜ੍ਹੇ ਹੁੰਦੇ ਸਨ। ਮੁਗਲਾਂ ਦਾ ਇਹ ਆਰਥਿਕ ਪ੍ਰਬੰਧ, ਜੈਸਾ ਕਿ ਇਹ ਉਨ੍ਹਾਂ ਪੁਰਾਣੇ ਸਮਿਆਂ ਵਿੱਚ ਚੱਲ ਰਿਹਾ ਸੀ, ਉਹ ਇਸ ਭੰਨ ਤੋੜ ਕਰਨ ਵਾਲੀ ਤੇ ਦੁਸ਼ਮਣ ਨੂੰ ਥਕਾ ਦੇਣ ਵਾਲੀ ਜੰਗ ਦਾ ਭਾਰ ਝੱਲਣ ਦੇ ਕਾਬਲ ਨਹੀਂ ਸੀ। ਸਿੱਟਾ ਇਹ ਨਿਕਲਿਆ ਕਿ ਆਪਣੇ ਹੀ ਭਾਰ ਨਾਲ ਮੁਗਲਾਂ ਦੀ ਸਰਕਾਰ ਟੋਟੇ ਟੋਟੇ ਹੋਣ ਲੱਗੀ। ਅਤੇ ਨਾਲ ਹੀ ਇਸ ਦੇ ਜਾਗੀਰਦਾਰੀ ਪ੍ਰਬੰਧ ਤੇ ਇਸਦੇ ਮਾਮਲਾ ਵਸੂਲੀ ਦਾ ਤਰੀਕਾ ਵੀ ਖ਼ਤਮ ਹੋਣ ਲਗਾ। ਜੇੜ੍ਹਾ ਕਿ ਮੁਗਲਾਂ ਦੇ ਫ਼ੌਜੀ ਪ੍ਰਬੰਧ ਦੀ ਰੀੜ੍ਹ ਦੀ ਹੱਡੀ ਸੀ। ਇਹ ਨਵਾਬ ਤੇ ਸਰਦਾਰ (ਮਨਸਬਦਾਰ ਤੇ ਜਾਗੀਰਦਾਰ) ਜਦੋਂ ਉਹ ਮਾਮਲਾ ਵਮੂਲ ਨਾ ਕਰ ਸਕੇ ਜੋ ਉਨ੍ਹਾਂ ਦੇ ਜ਼ਿੰਮੇਂ ਲਾਇਆ ਗਿਆ ਸੀ । ਤਾਂ ਇਸ ਤਰ੍ਹਾਂ ਉਹ ਸ਼ਾਹੀ ਫ਼ੌਜ ਦੇ ਲਈ ਮੁਕੱਰਰ ਫ਼ੌਜਾਂ ਦਸਤੇ ਦੇਣ ਤੇ ਖੜ੍ਹੇ ਕਰਨ ਵਿੱਚ ਵੀ ਫੇਲ੍ਹ ਹੋ ਗਏ। ਸਿੱਖਾਂ ਨੇ ਆਪਣੀ ਇਸ ਆਰਥਿਕ ਜੱਦੋ-ਜਹਿਦ ਦੀ ਯੁੱਧਨੀਤੀ ਨੂੰ ਅੱਗੇ ਰਾਜਸੀ ਜੱਦੋ-ਜਹਿਦ ਨਾਲ ਮੇਲ ਦਿੱਤਾ ਅਤੇ ਰਾਖੀ ਸਿਸਟਮ ਦੇ ਰਾਹੀਂ ਵਸੋਂ ਉੱਤੇ ਕਟਰੋਲ ਜਮਾਉਣ ਦਾ ਨਵਾਂ ਢੰਗ ਪੈਦਾ ਕੀਤਾ। ਇਹ ਉਹ ਦਿਨ ਸਨ, ਜਦੋਂ ਪੰਜਾਬ ਵਿੱਚ ਅਰਾਜਕਤਾ ਤੇ ਗੜਬੜ ਫੈਲ ਚੁੱਕੀ ਸੀ। ਸਹੀ ਅਰਥਾਂ ਵਿੱਚ ਇੱਥੇ ਕੋਈ ਰਾਜ ਨਹੀਂ ਸੀ ਤੇ ਜੰਗਲ ਦੇ ਰਾਜ ਪਿੱਛੋਂ ਦੀ ਲਿਖਤ :- (Post Script)
ਉੱਪਰ ਦੀਆਂ ਲਿਖਤਾਂ ਅਤੇ ਬਹਿਸ ਵਿੱਚ ਸਿੱਖ ਜੱਦੋ-ਜਹਿਦ ਦੇ ਇਕੱਲੇ ਪੱਖ ਵਿੱਚ ਖ਼ਾਲਸਾ ਲਹਿਰ ਤੇ ਅਠਾਰਵੀਂ ਸਦੀ ਦੀਆਂ ਗੁਰੀਲਾਂ ਲੜਾਈਆਂ ਦੇ ਇਨਕਲਾਬੀ ਖਾਸਾ ਹੋਣ ਦੀ ਕਾਫੀ ਤੋਂ ਵੱਧ ਗਵਾਹੀ ਮਿਲਦੀ ਹੈ। ਸਿੱਖਾਂ ਦੀ ਜੱਦੋ-ਜਹਿਦ ਕੇਵਲ ਇੱਕ ਧਾਰਮਿਕ ਜਿਹਾਦ (ਧਰਮ ਯੁੱਧ) ਨਹੀਂ ਸੀ, ਭਾਵੇਂ ਮਜ੍ਹਬੀ ਜੋਸ਼ ਦਾ ਇਸ ਲਹਿਰ ਵਿੱਚ ਕਾਫੀ ਵੱਡਾ ਹਿੱਸਾ ਸੀ। ਖ਼ਾਲਸਾ ਲਹਿਰ ਦਾ ਧਾਰਮਿਕ ਪੱਖ ਇਸ ਕਦਰ ਵਧੇਰੇ ਇਸ ਖ਼ਾਸ ਗੁਣ ਦਾ ਮਾਲਕ ਸੀ। ਜਿਵੇਂ ਕਿ ਐਲਿਯਬੈਟ ਮੈਨ ਨੇ ਕਿਹਾ ਹੈ ਕਿ ਇਹ ਇੱਕ ਸਭਿਆਚਾਰਕ ਰੂਹਾਨੀ ਤੱਤ ਵਸਤੂ (Content) ਵਾਲੀ ਸੀ। ਜੋ ਰਾਜਸੀ ਕੇਂਦਰੀ (Nucleus) ਨੂੰ ਸਰਗਰਮ ਕਰਦੀ ਸੀ ਅਤੇ ਇਨਕਲਾਬ ਦੇ ਰਸਤੇ ਉੱਤੇ ਚਲਦੇ ਹੋਇਆਂ ਹਾਸੀ ਖੁਸ਼ੀ ਨਾਲ ਮੁਸੀਬਤਾਂ ਅਤੇ ਕੁਰਬਾਨੀਆਂ ਕਰਨ ਦੀ ਪ੍ਰੇਰਨਾ ਅਤੇ ਉਤਸ਼ਾਹ ਦਿੰਦੀ ਸੀ। ਪ੍ਰੋ. ਬੇਟਸਮੈਨ ਦੇ ਨਿਰਨੇ ਤੇ ਖਾਣਬੀਣ ਦੇ ਅਨੁਸਾਰ ਕੁੱਲ ਇਨਕਲਾਬੀ ਲਹਿਰਾਂ ਜੋ ਖੂਬ ਵਧੀਆਂ ਫੁੱਲੀਆਂ, ਵਿੱਚ ਸਭਿਆਚਾਰਕ ਰੂਹਾਨੀ ਅਨਸਰ ਇਸਦਾ ਇੱਕ ਲਾਜ਼ਮੀ ਤੇ ਜ਼ਰੂਰੀ ਅੰਗ (Compenent) ਸੀ। ਜਿਸ ਵਿੱਚ ਇਨਕਲਾਬੀ ਕਮਿਊਨਿਸਟ ਲਹਿਰਾਂ ਵੀ ਸ਼ਾਮਿਲ ਹਨ, ਜਿਸ ਵਿੱਚ ਇਹ ਸਭਿਆਚਾਰਕ ਵਿਚਾਰਧਾਰਕ ਅੰਗ ਦੀ ਸ਼ਕਲ ਵਿੱਚ ਮੌਜੂਦ ਹੈ। ਰਾਜ ਖ਼ਾਲਸਾ ਦਾ ਉਦੇਸ਼ ਜੋ ਗੁ: ਗੋਬਿੰਦ ਸਿੰਘ ਨੇ ਖ਼ਾਲਸੇ (ਸਿੱਖਾਂ) ਦੇ ਸਾਮ੍ਹਣੇ ਪੇਸ਼ ਕੀਤਾ। ਉਹ ਬਿਲਕੁਲ ਦਰਅਸਲ ਬਹੁਤ ਵਿਸ਼ਾਲ ਅਤੇ ਲਚਕਦਾਰ ਲੱਛਣਾਂ ਦੀ ਵਿਸ਼ੇਸਤਾ ਦਾ ਗੁਣ ਰੱਖਦਾ ਸੀ।
(ਇਹ ਦੋਵੇਂ ਹਵਾਲੇ ਪ੍ਰੋਫੈਸਰ ਬੇਟਸਮੈਨ ਦੀ ਪੁਸਤਕ- ‘ਲੜਾਈ ਦੀ ਚੌਥੀ ਨਾਪ’ (ਅਕਾਰ ਜਿਲਦ II) ਮਾਨਚੈਸਟਰ ਯੂਨੀਵਰਸਿਟੀ ਪ੍ਰੈਸ ਵੱਲੋਂ ਛਾਪੀ ਜਾ ਰਹੀ ਹੈ।) ਲੇਖਕ (ਮਲਕ) ਜਦੋਂ ਉਹ ਮਾਨਚੈਸਟਰ ਵਿੱਚ 1973-74 ਵਿੱਚ ਗਿਆ ਸੀ। ਇਸ ਪ੍ਰਸਤਾਵ ਦੇ ਮੁਤਾਬਿਕ ਜੋ ਉਸਨੇ ਪੇਸ਼ ਕੀਤਾ, ਇੱਕ ਚੰਗੀ ਉਨਤ ਹੋਈ ਇਨਕਲਾਬੀ ਕਿਸਮ ਦੀ ਜਨਤਕ ਜੱਦੋ-ਜਹਿਦ ਦਮਨ ਦੇ ਨਾਲ ਜੁਧ ਕਰਨ ਦੇ ਲਈ 5 ਲੜਾਈ ਦੇ ਮੋਰਚਿਆਂ ਉੱਤੇ ਲੜਨ ਦੇ ਕਾਬਲ ਹੋਣੀ ਚਾਹੀਦੀ ਹੈ। ਮਿਸਾਲ ਦੇ ਤੌਰ ’ਤੇ ਰਾਜਸੀ, (ਵਿਚਾਰਧਾਰਕ, ਸਭਿਆਚਾਰਕ ਤੇ ਰੂਹਾਨੀ, ਸਮਾਜੀ ਤੇ ਆਰਥਿਕ ਫ਼ੌਜੀ ਤੇ ਕੌਮਾਂਤਰੀ) ਪਰਚੱਲਤ ਸੀ। ਲੋਕ ਕਿਸੇ ਵੀ ਉਸ ਤਾਕਤ ਦਾ ਬੜੀ ਅਸਾਨੀ ਨਾਲ ਸ਼ਿਕਾਰ ਹੋ ਜਾਇਆ ਕਰਦੇ ਸਨ ਜੇੜ੍ਹੀ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਸੀ। ਆਮ ਆਦਮੀ ਲਗਾਤਾਰ ਇੱਕ ਖ਼ਤਰੇ ਹੇਠ ਜੀਵਨ ਨਿਰਭਾਹ ਕਰ ਰਿਹਾ ਸੀ ਜਿਸ ਵਿੱਚ ਅਫ਼ਗਾਨ ਲੁੱਟੇਰੇ ਸਿਪਾਹੀਆਂ ਦੀਆਂ ਹਮਲਾਵਰ ਧਾੜਾਂ ਦਾ, ਸਿੱਖ ਧਾੜਵੀਆਂ, ਪੇਸ਼ਾਵਰ ਲੁਟੇਰਿਆਂ ਅਤੇ ਜਬਰੀ ਮਾਮਲਾ ਵਸੂਲ ਕਰਨ ਆਏ ਅਹਿਲਕਾਰਾਂ ਦਾ, ਜੋ ਡਾਕੂਆਂ ਤੇ ਲੁਟੇਰਿਆਂ ਨਾਲੋਂ ਵੀ ਕਿਤੇ ਭੈੜੇ ਸਨ, ਦਾ ਸਦਾ ਖ਼ਤਰ੍ਹਾਂ ਬਣਿਆ ਰਹਿੰਦਾ ਸੀ। ਇੱਥੇ ਨਾ ਕੋਈ ਮਾਲੀ ਰਾਜ-ਪ੍ਰਬੰਧ ਸੀ। ਕਿਸਾਨ ਆਪਣੇ ਹਲ ਦੇ ਨਾਲ-ਨਾਲ ਤਲਵਾਰ ਨੂੰ ਹੱਥ ਹੇਠ ਰੱਖਦਾ ਸੀ ਤੇ ਪਤਾ ਨਹੀਂ ਸੀ ਕੀ ਕਦੋਂ ਉਸ ਨੂੰ ਆਪਣੀ ਰੱਖਿਆ ਤੇ ਬਚਾਓ ਲਈ ਲੜਨਾ ਪੈ ਜਾਵੇ। ਮਾਮਲੇ ਦੀ ਵਸੂਲੀ ਕਰਨ ਵਾਲਾ ਤਸੀਲਦਾਰ ਜਾਂ ਅਫ਼ਸਰ ਇੱਕ ਰਜਮੈਂਟ (ਫ਼ੌਜੀ ਟੋਲੀ) ਦੇ ਅੱਗੇ ਲੱਗ ਕੇ ਆਇਆ ਕਰਦਾ ਸੀ ਅਤੇ ਜੋ ਉਸਦੀ ਚੰਗੀ ਆਓ ਭਗਤ ਹੁੰਦੀ ਤਾਂ ਛੇਤੀ ਹੀ ਉਸਦੇ ਪਿੱਛੇ ਇੱਕ ਹੋਰ ਬਚੇ ਖੁਚੇ ਭੋਰ ਜਾਂ ਟੁਕੜੇ ਨੂੰ ਚੁੱਕਣ ਵਾਲ਼ਾ ਆ ਜਾਂਦਾ ਅਤੇ ਰਹਿੰਦਾ ਖੂੰਹਦਾ ਉਹ ਲੁੱਟ ਲੈਂਦਾ ਸੀ।
(ਜ਼ਿਲ੍ਹਾ ਕਰਨਾਲ ਦਾ ਗਜਟ, ਪੰਜਾਬ ਸਰਕਾਰ, ਲਾਹੌਰ 1919, ਸਫ਼ਾ 25) ਸਮਾਜ ਇੱਕ ਅਜਿਹੇ ਬੇਇਤਬਾਰੀ ਦੇ ਵਾਤਾਵਰਨ ਅਤੇ ਆਰਜੀ ਜੰਗ-ਬੰਦੀ ਦੇ ਦੌਰ ਵਿੱਚ ਗੁਜਰ ਰਿਹਾ ਸੀ ਜਿਹੜਾ ਵੇਲੇ ਕੁਵੇਲੇ ਵਿਸਾਹਘਾਤਕ ਕਤਲਾਂ ਤੇ ਚੋਰਾਂ ਦੇ ਹਮਲਿਆਂ ਨਾਲ ਟੁੱਟ ਜਾਂਦਾ ਸੀ। ਅਜੇਹੇ ਵਕਤਾਂ ਵਿੱਚ ਸਿੱਖਾਂ ਨੇ ਲੋਕਾਂ ਨੂੰ ਨਾਮਮਾਤ੍ਰ ਰਾਖੀ ਟੈਕਸ ਜਾਂ ਰਾਖੀ ਦੀ ਅਦਾਇਗੀ ਨਾਲ ਉਨ੍ਹਾਂ ਦੀ ਰੱਖਿਆ ਦਾ ਜ਼ਿੰਮਾ ਲਿਆ। ਪਹਿਲੋਂ ਪਹਿਲ ਖ਼ਾਲਸਾ ਲਹਿਰ ਦਾ ਮੁੱਖ ਸਹਾਰਾ ਮਜ਼੍ਹਬੀ ਦੁਸ਼ਮਨੀ ਸੀ। ਪਰ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਇਹ ਲਹਿਰ ਸਮਾਜੀ ਅਤੇ ਆਰਥਿਕ ਮਸਲਿਆਂ ਉੱਤੇ ਹੋਣ ਕਾਰਨ ਇਸ ਨੇ ਇਹ ਮਾਣ ਵਡਿਆਈ ਪ੍ਰਾਪਤ ਕੀਤੀ। ਇਸਦੇ ਸਿਟੇ ਵਜੋਂ ਬੰਦਾ ਸਿੰਘ ਬਹਾਦਰ ਦੇ ਪਿੱਛੋਂ ਦੇ ਜ਼ਮਾਨੇ ਵਿੱਚ ਇਹ ਰਾਜਸੀ ਮੰਤਵ ਹੀ ਸੀ ਜਿਸ ਨੇ ਸਿੱਖਾਂ ਦੇ ਦਿਮਾਗ ਵਿੱਚ ਡੂੰਘਾ ਅਸਰ ਪਾਇਆ (ਜਾਂ ਉੱਪਰ ਹੱਥ ਹੋ ਗਿਆ)। ਭਾਵੇਂ ਧਾਰਮਕ ਤੇ ਸਮਾਜੀ ਆਰਥਿਕ ਨਿਸ਼ਾਨੇ ਪੂਰੀ ਤਰ੍ਹਾਂ ਅਖੋਂ ਪਰੋਖੇ ਨਹੀਂ ਹੋਏ ਸਨ। ਜਿਸ ਜ਼ਮਾਨੇ ਉੱਤੇ ਅਸੀਂ ਇਹ ਵਿਚਾਰ ਕਰ ਰਹੇ ਹਾਂ। ਉਸਦੇ ਆਖਰੀ 20 ਸਾਲ ਜਦੋਂ ਮੁਗ਼ਲ ਸਲਤਨਤ ਦੀ ਤਾਕਤ ਟੁੱਕੜੇ ਟੁੱਕੜੇ ਹੋ ਚੁੱਕੀ ਸੀ ਅਤੇ ਸਿੱਖ ਅਹਿਮਦਸ਼ਾਹ ਅਬਦਾਲੀ ਦੀਆਂ ਫ਼ੌਜੀ ਹਮਲਾਵਰ ਧਾੜਾਂ ਦੇ ਵਿਰੁੱਧ ਹਥਿਆਰ ਲੈ ਕੇ ਉਠ ਖੜ੍ਹੇ ਤਾਂ ਉਨ੍ਹਾਂ ਦੀ ਇਹ ਜੱਦੋ-ਜਹਿਦ ਹਮਲਾਵਰ ਦੇ ਵਿਰੁੱਧ ਜਨਤਕ ਟਾਕਰੇ ਦੀ ਲਹਿਰ ਦੀ ਸ਼ਕਲ ਤੇ ਗੁਣ ਧਾਰਨ ਕਰ ਗਈ ਸੀ ਅਤੇ ਇਸਦੇ ਆਖਰੀ ਦੌਰ ਵਿੱਚ ਇਹ ਬੜੀ ਤੇਜ਼ੀ ਨਾਲ ਤਰੱਕੀ ਕਰਕੇ ਪੰਜਾਬ ਦੀ ਕੌਮੀ ਮੁਕਤੀ ਦੀ ਲਹਿਰ ਦੇ ਰਾਹ ਉੱਤੇ ਵੱਧਣ ਤੇ ਫੈਲਣ ਲੱਗੀ ਅਤੇ ਹਿੰਦੂਆਂ ਤੇ ਮੁਸਲਮਾਨਾਂ ਦੀ ਵੀ ਸਰਗਰਮ ਹਮਾਇਤ ਇੱਥੋਂ ਤਕ ਹਾਸਿਲ ਕਰ ਲਈ ਕਿ ਦੋਆਂ ਹੀ ਕੌਮਾਂ ਉੱਤੇ ਸਿੱਖਾਂ ਨੇ ਲਾਹੌਰ ਉੱਤੇ ਮੁਸਲਮਾਨਾਂ ਦੀ ਸਰਗਰਮ ਮਿਲਵਰਤਨ ਤੇ ਹਮਦਰਦੀ ਨਾਲ ਹੀ ਕਬਜ਼ਾ ਕੀਤਾ ਸੀ। ਖ਼ਾਲਸਾ ਲਹਿਰ ਦਾ ਧਾਰਮਕ ਤੇ ਸੰਪਰਦਾਇਕ ਪੱਖ, ਇਨ੍ਹਾਂ ਇੱਕ ਦੂਜੇ ਪਿੱਛੋਂ ਵਾਪਰਨ ਵਾਲੀਆਂ ਘਟਨਾਵਾਂ ਵਿੱਚ, ਬਹੁਤ ਘੱਟ ਪਰਚਾਰਿਆ ਤੇ ਐਲਾਨਿਆਂ ਗਿਆ। ਜਦੋਂ ਕਿ ਆਰਥਿਕ, ਸਮਾਜੀ ਤੇ ਕੌਮੀ ਰਾਜਸੀ ਸਵਾਲ ਪ੍ਰਧਾਨਤਾ ਪ੍ਰਾਪਤ ਕਰਦੇ ਗਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲੋਂ ਪਹਿਲ ਇਹ ਮਜ਼੍ਹਬੀ ਜਾਂ ਆਰਥਿਕ ਵਿਰੋਧ ਹੀ ਸਨ, ਜਿਹੜੇ ਇਸ ਟੱਕਰ ਵਿੱਚ ਜ਼ੋਰ ਫੜਦੇ ਗਏ ਅਤੇ ਸੁਲਾਹ ਨਾ ਕਰਨ ਦੇ ਢੰਗ (ਪੈਂਤਰੇ) ਉੱਤੇ ਚਲਦੇ ਰਹੇ ਅਤੇ ਲਗਾਤਾਰ (ਤੇ ਵਾਰ ਵਾਰ) ਲੜਾਈ ਦੇ ਆਪਣੇ ਇਸੇ ਢੰਗ ਉੱਤੇ ਡਟੇ ਰਹੇ। ਬੜੀਆਂ ਕਠਨ ਹਾਲਤਾਂ ਵਿਚ ਹਰ ਕਿਸਮ ਦੇ ਲੁਟਰਿਆਂ ਦੇ ਹਮਲਿਆਂ ਤੋਂ ਬਚਾਉਣ ਦੀ ਜ਼ਿੰਮੇਵਾਰੀ ਲੈਂਦੇ ਸਨ। ਇਸ ਤਰ੍ਹਾਂ ਰਾਖੀ ਸਿਸਟਮ ਹੇਠ ਲਿਆਂਦੇ ਗਏ ਇਲਾਕਿਆਂ ਵਿੱਚ, ਇਹ ਛਾਪੇ ਤੇ ਲੁੱਟਮਾਰ ਰੋਕ ਦਿੱਤੀ ਗਈ। ਝਗੜੇ ਨਿਪਟਾਏ ਗਏ ਤੇ ਇਨਸਾਫ ਫੌਰਨ ਹੀ ਮੌਕੇ ਉੱਤੇ ਕੀਤਾ ਗਿਆ। ਇਸ ਤਰੀਕੇ ਨਾਲ ਸਿੱਖਾਂ ਨੇ ਪੁਲਸ ਦੇ ਸਾਰੇ ਕੰਮ ਰਿਆਸਤ ਵਿੱਚ ਆਪ ਸੰਭਾਲ ਲਏ ਅਤੇ ਉਨ੍ਹੀਂ ਦਿਨੀਂ ਰਿਆਸਤ ਦੇ ਕੇਵਲ ਇਹੀ ਕੰਮ ਹੋਇਆ ਕਰਦੇ ਸਨ। ਭਾਵ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ। ਇਸ ਤਰ੍ਹਾਂ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ ਤੇ ਸਿੱਖਾਂ ਨੇ ਕੋਈ ਅਜੇਹਾ ਮੌਕਾ ਹੱਥੋਂ ਨਾ ਜਾਣ ਦਿੱਤਾ, ਜਿਸ ਨਾਲ ਇਹ ਸਾਬਿਤ ਹੋਵੇ ਕਿ ਉਹ ਤਾਂ ਰਾਜ ਕਰਨਾ ਚਾਹੁੰਦੇ ਹਨ।
ਰਾਜਸੀ ਤੌਰ ‘ਤੇ ਰਾਖੀ ਸਿਸਟਮ ਨੇ ਉਨ੍ਹਾਂ ਨੂੰ ਜਨਤਾ ਦਾ ਮੁਕਤੀਦਾਤਾ ਬਣਾ ਦਿੱਤਾ । ਆਰਥਕ ਤੌਰ ‘ਤੇ ਉਨ੍ਹਾਂ ਨੂੰ ਇਹ ਨਿਸ਼ਚਾ ਹੋ ਗਿਆ ਕਿ ਉਨ੍ਹਾਂ ਪਾਸ ਆਮਦਨ ਦਾ ਇੱਕ ਬਾਕਾਇਦਾ ਕਾਨੂੰਨੀ ਪੱਖ ਹੈ। ਇਸ ਨਾਲ ਉਹ ਫ਼ੌਜੀ ਪੱਖ ਤੋਂ ਤੇ ਜਥੇਬੰਦੀ ਦੇ ਤੌਰ ‘ਤੇ ਉਹ ਮਜ਼ਬੂਤ ਪੈਰਾਂ ਉੱਤੇ ਖੜ੍ਹੇ ਹੋ ਗਏ। ਗੁਰੀਲਾ ਯੁੱਧ ਨੀਤੀ ਦੇ ਇਤਬਾਰ ਤੋਂ ਇਸਦਾ ਮਤਲਬ ਇਹ ਸੀ ਕਿ ਇਹ ਮੁਗ਼ਲ ਸਲਤਨਤ ਦੀ ਪੱਕੇ ਪੈਰੀਂ ਹੋਣ ਦੀ, ਲੋਕਾਂ ਦੇ ਮਨਾਂ ਵਿੱਚ ਤਸਵੀਰ ਉੱਤੇ ਹਮਲਾ ਸੀ ਅਤੇ ਉਹ ਅਫ਼ਗਾਨ ਕਾਬਜ਼ ਫ਼ੌਜਾਂ ਦੀ ਉਸ ਸ਼ਕਤੀ ਉੱਤੇ ਵੀ ਹਮਲਾ ਸੀ ਜਿਸਦੇ ਸਹਾਰੇ ਉਹ ਖੜ੍ਹੀ ਸੀ।
ਫ਼ੌਜੀ ਯੁਧ ਨੀਤੀ ਦੇ ਇਤਬਾਰ ਤੋਂ ਸਿੱਖਾਂ ਨੇ ਮੁਗ਼ਲ ਸਿਪਾਹੀਆਂ ਦੀ ਭਾੜੇ ਦੇ ਟੱਟੂ ਹੋਣ ਦੀ ਸਪਿਰਟ ਨੂੰ ਆਪਣਾ ਮੁੱਖ ਨਿਸ਼ਾਨਾ ਬਣਾਇਆ। ਉਨ੍ਹਾਂ ਦਿਨਾਂ ਦੇ ਮੁਗ਼ਲ ਹਾਕਮਾਂ ਵਿੱਚ ਵੀ ਸਿੱਖਾਂ ਦੀ ਜੱਦੋ-ਜਹਿਦ ਦੀ ਜਮਾਤੀ ਖ਼ਸਲਤ ਸਾਫ਼ ਤੇ ਸਪੱਸ਼ਟ ਹੁੰਦੀ ਗਈ ਅਤੇ ਜਿਵੇਂ ਜਿਵੇਂ ਇਸਨੇ ਤਰੱਕੀ ਕੀਤੀ, ਸਮਾਜੀ ਤੇ ਆਰਥਿਕ ਨਿਸ਼ਾਨਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਰਾਜਸੀ ਤੇ ਫ਼ੌਜੀ ਲੜਾਈ ਦੇ ਮੋਰਚਿਆਂ ਉੱਤੇ ਖ਼ਾਲਸਾ ਲਹਿਰ ਇੱਕ ਰਵਾ- ਕਿਸਾਨ ਬਗ਼ਾਵਤ ਤੋਂ ਕਿਤੇ ਦੂਰ ਸੀ। ਕਿਉਂਕਿ ਇਸ ਵਿੱਚ ਮਕਸਦ ਅਤੇ ਕਮਾਨ ਦੀ ਏਕਤਾ ਤੇ ਯੁਧ ਸਾਥ ਦੀ ਘਾਟ ਨਹੀਂ ਸੀ ਅਤੇ ਇਸਦਾ ਸਾਫ਼ ਤੇ ਸਪੱਸ਼ਟ ਲੰਮੇ ਚਿਰ ਦਾ ਮੰਤਵ ਤੇ ਨਿਸ਼ਾਨਾ ਸੀ, ਜੇਹਾ ਕਿ ਅਸੀਂ ਪਿਛਲੇ ਸਫ਼ਿਆਂ ਵਿੱਚ ਸਾਫ਼ ਸਾਫ਼ ਦਸ ਚੁੱਕੇ ਹਾਂ। ਕਿ ਖ਼ਾਲਸਾ ਲਹਿਰ ਦਾ ਇੱਕ ਵਿਚਾਰਧਾਰਕ ਅਧਾਰ ਸੀ ਅਤੇ ਮੁਢ ਤੋਂ ਹੀ ਇਸਦੇ ਪਾਸ ਫ਼ੌਜੀ ਬਾਜੂ ਦੁਸ਼ਮਣ ਦੇ ਨਾਲ ਲੜਾਈ ਵਿੱਚ ਸ਼ਾਮਿਲ ਹੋਣ ਦੇ ਕਾਬਲ ਸੀ। ਇਸ ਤੋਂ ਪਹਿਲਾਂ ਦੋ ਸਦੀਆਂ ਤੱਕ ਉਸਨੇ ਕਿਸਾਨਾਂ ਤੇ ਮਜਦੂਰਾਂ ਵਿੱਚ ਅਜਾਦੀ ਲਈ ਸਭਿਆਚਾਰਕ ਕੰਮ (ਕਲਚਰਲ ਐਕਸ਼ਨ) ਸ਼ੁਰੂ ਕਰ ਰੱਖਿਆ ਸੀ ਅਤੇ ਖ਼ਾਲਸੇ ਦੀ ਸਿਰਜਣਾ ਨੇ ਇਸਨੂੰ ਇੱਕ ਨਵਾਂ ਰਾਜਸੀ ਤੇ ਫ਼ੌਜੀ ਮੋੜ ਤੇ ਵਿਸਥਾਰ (ਪਸਾਰ) ਦਿੱਤਾ ਸੀ। ਜਿਸਨੇ ਸਿੱਖਾਂ ਵਿੱਚ ਇੱਕ ਮੰਤਵ ਦੀ ਨਵੀਂ ਸੂਝ ਨੂੰ ਜਗਾਇਆ ਤੇ ਪਰਚੰਡ ਕੀਤਾ। ਭਾਵੇਂ ਖ਼ਾਲਸਾ ਲਹਿਰ ਵਿਚ ਧਾਰਮਕ ਵਿਚਾਰਾਂ, ਰਾਜਸੀ ਉਮੰਗਾਂ ਤੇ ਆਰਥਿਕ ਖਾਹਿਸ਼ਾਂ ਨੂੰ ਇੱਕ ਦੂਜੇ ਦੇ ਨਾਲ ਜੋੜ ਦਿੱਤਾ ਗਿਆ ਸੀ ਤੇ ਇਸ ਵਿਚੋਂ ਇੱਕ ਲੀਡਰਸ਼ਿਪ ਉੱਭਰਕੇ ਅੱਗੇ ਆਈ, ਇੱਕ ਰਾਜਸੀ ਜਥੇਬੰਦੀ ਵਜੂਦ ਵਿੱਚ ਲਿਆਂਦੀ ਗਈ ਅਤੇ ਇੱਕ ਫ਼ੌਜੀ ਸੰਸਥਾ ਇੱਕ ਰਾਜਸੀ ਕਾਇਮ ਕੀਤੀ ਗਈ, ਆਸ਼ਾਵਾਂ ਨੂੰ ਉਭਾਰਿਆ ਗਿਆ। ਆਦਰਸ਼ਾਂ ਦੀ ਨਵੇਂ ਸਿਰੋਂ ਵਿਆਖਿਆ ਤੇ ਸਪੱਸ਼ਟੀਕਰਨ ਕੀਤਾ ਗਿਆ ਅਤੇ ਸਫ਼ਲਤਾ ਤੇ ਜਿੱਤ ਦਾ ਪਹਿਲਾਂ ਹੀ ਭਰੋਸਾ ਤੇ ਨਿਸਚਾ ਕਰਾਇਆ ਗਿਆ।
ਨਾਮਮਾਤ੍ਰ ਫ਼ੌਜ ਵਧੇਰੇ ਕਰਕੇ ਈਰਾਨੀ, ਤੁਰਾਨੀ ਅਤੇ ਦੂਜੇ ਏਸ਼ੀਆਈ ਭਾੜੇ ਦੇ ਟੱਟੂ ਸਿਪਾਹੀਆਂ ਵਿਚੋਂ ਭਰਤੀ ਕੀਤੀ ਹੋਈ ਸੀ, ਵਿਅਕਤੀਗਤ ਤੌਰ ‘ਤੇ ਭਾਵੇਂ ਇਹ ਸਿਪਾਹੀ ਬੜੇ ਬਹਾਦਰ, ਨਿੱਡਰ ਤੇ ਬੇਪਰਵਾਹ ਸਨ, ਪਰ ਉਨ੍ਹਾਂ ਦੀ ਕਮਜ਼ੋਰੀ ਉਨ੍ਹਾਂ ਦੇ ਭਾੜੇ ਦੇ ਸਿਪਾਹੀ ਹੋਣ ਦੀ ਸਪਿਰਟ ਵਿੱਚ ਮੌਜੂਦ ਸੀ ਅਤੇ ਉਨ੍ਹਾਂ ਦੇ ਰਾਜਾਂ ਵੱਲ ਉਨ੍ਹਾਂ ਦੀ ਵਫ਼ਾਦਾਰੀ ਦਾ ਨਾ ਹੋਣਾ ਅਤੇ ਉਨ੍ਹਾਂ ਦੇ ਮਾਲਕ ਦੇ ਦੇਸ਼ ਨਾਲ ਉਨ੍ਹਾਂ ਦੀ ਉਨਸ ਤੇ ਵਫ਼ਾਦਾਰੀ ਨਾ ਹੋਣਾ ਸੀ। ਜੰਗ ਦਾ ਕੀ ਸਿੱਟਾ ਨਿਕਲਦਾ ਹੈ ਇਸ ਨਾਲ ਉਨ੍ਹਾਂ ਨੂੰ ਕੋਈ ਸਿੱਧਾ ਵਾਸਤਾ ਜਾਂ ਗਰਜ ਨਹੀਂ ਸੀ ਅਤੇ ਇਸਦਾ ਨਤੀਜਾ ਇਹ ਸੀ ਕਿ ਇੱਕ ਗੰਭੀਰ ਲੜਾਈ ਵਿੱਚ ਉਨ੍ਹਾਂ ਨੂੰ ਕੋਈ ਖ਼ਾਸ ਦਿਲਚਸਪੀ ਨਹੀਂ ਹੁੰਦੀ ਸੀ। ਆਮ ਤੌਰ ‘ਤੇ ਉਹ ਆਪਣਾ ਪੱਖ ਬਦਲ ਲਿਆ ਕਰਦੇ ਸਨ ਅਤੇ ਕਈ ਵਾਰ ਮਾਮੂਲੀ ਜ਼ੇਹਾ ਉਲਟਾ ਬਹਾਨਾ ਬਣਾਕੇ ਲੜਨਾ ਛੱਡ ਦਿੰਦੇ ਸਨ। ਕਈ ਵਾਰ ਹਮਲਾ ਕਰਨ ਸਮੇਂ ਵਿਚਾਲਿਉ ਹੀ ਪਿੱਛੇ ਹਟਕੇ ਉਹ ਪੂਰੀ ਤਰ੍ਹਾਂ ਆਪਣੇ ਬਚਾਓ ਉੱਤੇ ਆ ਜਾਂਦੇ ਸਨ, ਕਿਉਂਕਿ ਸਦਾ ਹੀ ਉਹ ਆਪਣੇ ਘੋੜਿਆਂ ਦੀ ਜਾਨ ਬਚਾਉਣ ਦੀ ਵਧੇਰੇ ਇੱਛਾ ਰੱਖਦੇ ਸਨ। ਜਿਸਦਾ ਨੁਕਸਾਨ ਉਨ੍ਹਾਂ ਨੂੰ ਏਨਾ ਤਬਾਹ ਕਰ ਦਿੰਦਾ ਸੀ, ਜਿਸਦਾ ਘਾਟਾ ਉਹ ਪੂਰਾ ਨਹੀਂ ਕਰ ਸਕਦੇ ਸਨ। ਜੇ ਉਹ ਆਪਣਾ ਘੋੜਾ ਗੁਆ ਬੈਠਦੇ ਤਾਂ ਨਾਲ ਹੀ ਉਨ੍ਹਾਂ ਦਾ ਘੋੜ ਸਵਾਰ ਦਾ ਫ਼ੌਜੀ ਭੱਤਾ ਵੀ ਚਲਿਆ ਜਾਂਦਾ ਸੀ। ਪਰ ਸਿੱਖ ਇਸ ਤੋਂ ਬਿਲਕੁਲ ਵੱਖਰੀ ਕਿਸਮ ਦੇ ਲੋਕ ਸਨ । ਸਿਪਾਹੀ ਬਨਣਾ ਉਨ੍ਹਾਂ ਦਾ ਪੇਸ਼ਾ ਨਹੀਂ ਸੀ। ਉਨ੍ਹਾਂ ਲਈ ਇਹ ਇੱਕ ਰਾਜਸੀ ਜ਼ਰੂਰਤ ਸੀ ਅਤੇ ਉਨ੍ਹਾਂ ਦਾ ਇੱਕ ਧਾਰਮਿਕ ਤੇ ਮਨੁੱਖੀ ਫਰਜ਼ ਸੀ।
ਗੁਰੀਲਾ ਜੰਗ ਵਿੱਚ ਪਹਿਲ ਕਦਮੀ ਕੀ ਹੁੰਦੀ ਹੈ ?
ਕਿਸੇ ਵੀ ਜੰਗ ਵਿੱਚ ਵਿਰੋਧੀ ਧਿਰ ਪਹਿਲ ਕਦਮੀ ਲਈ ਲੜ ਰਹੀ ਹੁੰਦੀ ਹੈ, ਚਾਹੇ ਇਹ ਰਣ-ਭੂਮੀ ਵਿੱਚ ਹੋਵੇ, ਜੰਗ ਦੇ ਖਿੱਤੇ ਵਿੱਚ ਜਾਂ ਕੁਲ ਜੰਗ ਵਿੱਚ, ਪਹਿਲ ਕਦਮੀ ਦਾ ਮਤਲਬ ਹੈ ਫ਼ੌਜ ਲਈ ਐਕਸ਼ਨ ਕਰਨ ਦੀ ਅਜ਼ਾਦੀ। ਕੋਈ ਵੀ ਫ਼ੌਜ ਜੋ ਪਹਿਲ ਕਦਮੀ ਗੁਆ ਲਵੇ ਤਾਂ ਉਹ ਮਜਬੂਰ ਹੋ ਜਾਂਦੀ ਹੈ ਕਿ ਸ਼ਿਥਲ (Passive) ਪੋਜੀਸ਼ਨ ਵਿੱਚ ਚਲੀ ਜਾਵੇ, ਤੇ ਐਕਸ਼ਨ ਕਰਨ ਦੀ ਅਜ਼ਾਦੀ ਰੁਕ ਜਾਂਦੀ ਹੈ ਅਤੇ ਫਿਰ ਹਾਰ ਹੋ ਜਾਣ ਜਾਂ ਤਬਾਹ ਤੇ ਬਰਬਾਦ ਹੋ ਜਾਣ ਦਾ ਖ਼ਤਰਾਂ ਸਹੇੜ ਲੈਂਦੀ ਹੈ। ਸਿੱਖਾਂ ਦਾ ਯਕੀਨ ਸੀ ਕਿ ਇਸ ਪਰਸਪਰ ਜੰਗ ਵਿੱਚ ਦੁਸ਼ਮਣ ਦਾ ਨਾਸ਼ ਕਰਨਾ ਉਨ੍ਹਾਂ ਦਾ ਧਰਮ ਹੈ। ਹਥਿਆਰ ਸੁੱਟਣਾ ਉਨ੍ਹਾਂ ਲਈ ਕੋਈ ਅਰਥ ਹੀ ਨਹੀਂ ਰੱਖਦਾ ਸੀ। ਇਸ ਲਈ ਉਹ ਅਜੇਹੇ ਢੰਗਾਂ ਨਾਲ ਹਥਿਆਰਾਂ ਦੀ ਟੱਕਰ ਨੂੰ ਇੱਕ ਵਿਚਾਰਾਂ ਦੀ ਟੱਕਰ ਵਿੱਚ ਬਦਲ ਦੇਣ ਦੇ ਯੋਗ ਸਨ ਅਤੇ ਉਨ੍ਹਾਂ ਦੀ ਸਫ਼ਲਤਾ ਵੀ ਅਜੇਹੀ ਹੋਇਆ ਕਰਦੀ ਸੀ, ਕਿ ਉਨ੍ਹਾਂ ਦੇ ਪੰਜਾਹ (50) ਆਦਮੀ ਵੀ, ਸ਼ਾਹੀ ਫ਼ੌਜਾਂ ਦੀ ਪੂਰੀ ਪਲਟਨ ਨੂੰ ਲੜਾਈ ਵਿੱਚ ਦੂਰ ਰੱਖਣ ਦੇ ਲਈ ਕਾਫ਼ੀ ਸਨ।
ਅਹਿਮਦਸ਼ਾਹ ਅਬਦਾਲੀ ਦੇ ਵਿਰੁੱਧ ਯੁੱਧਨੀਤੀ :
ਅਹਿਮਦਸ਼ਾਹ ਅਬਦਾਲੀ ਸਵਾਏ ਇਸਦੇ ਕਿ ਉਹ ਪੰਜਾਬ ਨੂੰ ਆਪਣੀ ਅਫ਼ਗਾਨ ਸਲਤਨਤ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ, ਉਸ ਦੀਆਂ ਹਿੰਦੋਸਤਾਨ ਵਿੱਚ ਹੋਰ ਕੋਈ ਵਧੇਰੇ ਰਾਜਸੀ ਉਮੰਗਾਂ ਨਹੀਂ ਸਨ। ਉਸਦੇ ਚੌਥੇ ਹਮਲੇ ਪਿੱਛੋਂ (1756-57) ਜਦੋਂ ਮੁਗ਼ਲ ਸ਼ਹਿਨਸ਼ਾਹੀ ਉਸਦੇ ਪੈਰਾਂ ਥੱਲੇ ਨਿਢਾਲ ਪਈ ਹੋਈ ਸੀ, ਉਸਨੇ ਇਸ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕੀਤੀ। ਭਾਵੇਂ ਖਤਬਾ (ਨਵੇਂ ਬਾਦਸ਼ਾਹ ਲਈ ਪ੍ਰਾਥਨਾ ਪੱਤਰ) ਉਸਦੇ ਨਾਉਂ ਉੱਤੇ ਹੀ ਪੜ੍ਹਿਆ ਗਿਆ ਸੀ। ਉਸਨੇ ਕੇਵਲ ਦਿੱਲੀ ਦੇ ਅੰਦਰ ਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਹੀ ਲੁੱਟ ਮਾਰ ਕੀਤੀ ਸੀ ਅਤੇ ਜਦੋਂ ਉਹ ਪਿੱਛੇ ਮੁੜਨ ਲੱਗਾ ਤਾਂ ਉਸਨੇ ਹਾਰ ਖਾਧੇ ਹੋਏ ਮੁਗ਼ਲ ਸਮਰਾਟ ਅਹਿਮਦਸ਼ਾਹ ਨੂੰ ਤਖਤ ਵਾਪਸ ਕਰ ਦਿੱਤਾ ਸੀ । ਪੰਜਾਬ ਵਿੱਚ ਉਸਨੇ ਕੇਵਲ ਇੱਕ ਵਾਰ ਆਪਣਾ ਸਿੱਧਾ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਢੰਗ ਨਾਲ ਪ੍ਰੇਰਣਾ ਤੇ ਉਤਸ਼ਾਹ ਲੈ ਕੇ ਕਿਸਾਨਾਂ, ਦਸਤਕਾਰ ਸ਼੍ਰੇਣੀ ਦੇ ਲੋਕਾਂ ਅਤੇ ਮੇਹਨਤੀ ਮਜਦੂਰਾਂ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਪੋਸ਼ੀਦਾ ਸ਼ਕਤੀ ਦਾ ਗਿਆਨ ਹੋਇਆ ਅਤੇ ਉਹ ਆਪਣੇ ਵਿਰੋਧੀਆਂ ਨੂੰ ਰਾਜਸੀ ਤੇ ਫ਼ੌਜੀ ਦੌਹਾਂ ਜੰਗੀ ਮੋਰਚਿਆਂ ਉਤੋਂ ਹਾਰ ਦੇਣ ਦੇ ਯੋਗ ਹੋਏ।
(ਹਿੰਦੋਸਤਾਨੀ ਮੁਗ਼ਲ ਫ਼ੌਜ, ਇਰਵਨ-ਨਵੀਂ ਦਿੱਲੀ, 1962, ਸਫਾ 296-98
ਸਿੱਖਾਂ ਦੀਆਂ ਆਰੰਭਕ ਸਮੇਂ ਦੀਆਂ ਕਹਾਣੀਆਂ, ਯੂਰਪ ਵਾਲਿਆਂ ਦੀ ਨਜ਼ਰ ਵਿੱਚ। ਡਾ: ਗੰਡਾ ਸਿੰਘ ਵਲੋਂ ਛਪੀ ਹੋਈ ਪੁਸਤਕ, ਕਲਕੱਤਾ, 1962 ਸਫਾ 66.) ਇਨਕਲਾਬੀ ਹਥਿਆਰਬੰਦ ਜੱਦੋ-ਜਹਿਦ ਦਾ ਇੱਕ ਸ਼ਾਨਦਾਰ ਰੋਸ਼ਨ ਚਰਿੱਤਰ (ਚਿੰਨ) ਉਨ੍ਹਾਂ ਦੀ ਕਲਪਨਾ ਦਾ ਇੱਕ ਦੂਜੇ ਨਾਲ ਮਿਲਣਾ ਸੀ ਜੇਹੜੀ ਕਿ ਸਿੱਖਾਂ ਦੀ ਹਾਲਤ ਵਿੱਚ ਅਸਲ ਅਰਥਾਂ ਵਿੱਚ ਲੋਕ ਯੁੱਧ ਦੇ ਬਹੁਤ ਸਾਰੇ ਸੰਕਲਪ ਬੜੇ ਹੈਰਾਨ ਕਰਨ ਵਾਲੇ ਤੇ ਅਨੋਖੀ ਕਿਸਮ ਦੇ ਹਨ ਅਤੇ ਇਹ ਉਨ੍ਹਾਂ ਦੀ ਅਠਾਰਵੀਂ ਸਦੀ ਦੀ ਸਾਰੀ ਜੱਦੋ-ਜਹਿਦ ਤੋਂ ਸਾਫ਼ ਜ਼ਾਹਿਰ ਹੁੰਦੇ ਹਨ। ਸਿਰਾਂ ਦੀ ਬਲੀ ਮੰਗਣ ਤੇ ਸਿਰਲੱਥ ਜੋਧੇ ਪੈਦਾ ਕਰਨ ਲਈ ਜੋ ਕੌਤਕ ਗੁਰੂ ਗੋਬਿੰਦ ਸਿੰਘ ਨੇ ਵੈਸਾਖੀ ਦੇ ਮੌਕੇ 1699 ਨੂੰ ਰਚਾਇਆ ਸੀ, ਉਸਦਾ ਬੜਾ ਡੂੰਘਾ ਮਤਲਬ ਸੀ, ਜੇਹੜੀ ਕਿ ਖ਼ਾਲਸੇ ਦੀ ਸਿਰਜਨਾ ਤੋਂ ਪਹਿਲਾਂ ਅਮਨ ਦੀ ਪਰਖ ਕਰਨ ਲਈ ਕੀਤਾ ਗਿਆ ਸੀ। ਦਰਅਸਲ ਮਤਲਬ ਇਹ ਸੀ ਕਿ ਇੱਕ ਇਨਕਲਾਬੀ ਨੂੰ ਪਹਿਲਾਂ ਆਪਣੇ ਆਪਨੂੰ ਮਰਨਾ ਸਿੱਖਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਉਹ ਆਪਣੇ ਜਿੰਮੇ ਮੋਹਰ ਦਲ ਦਸਤੇ ਦਾ ਕਰਤੱਵ ਪਾਲਣ ਦਾ ਪ੍ਰਣ ਕਰੇ। ਇਹ ਉਹੀ ਚੀਜ਼ ਹੈ ਜਿਸਨੂੰ ਵਰਤਮਾਨ ਸਮੇਂ ਦੇ ਸਿਧਾਂਤਕਾਰ ਮੰਨਦੇ ਤੇ ਦਾਵਾ ਕਰਦੇ ਹਨ ਕਿ ਹਰ ਇੱਕ ਆਦਮੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਆਪਣੇ ਅਸੂਲਾਂ ਦੇ ਆਖਰੀ ਨਤੀਜੇ ਭੁਗਤਣ ਲਈ ਉਹ ਤਿਆਰ ਰਹੇ। ਠੀਕ ਉਸ ਹੱਦ ਤੱਕ ਜਿੱਥੇ ਉਹ ਐਕਸ਼ਨ ਕਰਨ ਦੀਆਂ ਦੂਜੀਆਂ ਲੜਾਕੂ ਹਾਲਤਾਂ ਦੀ ਮੰਗ ਕਰਦੇ ਹਨ ਅਤੇ ਆਪਣੇ ਸਰੀਰਕ ਪ੍ਰਬੰਧ ਤੋਂ ਹੋਰ ਵੀ ਦੂਜੇ ਕੰਮ ਕਰਨ ਦਾ ਜਵਾਬ ਮੰਗਦੇ ਹਨ। ਕਿਰਤ ਨਾਸ, ਕੁਲ ਨਾਸ, ਕਰਮ ਨਾਲ ਦੀਆਂ ਸੁਗੰਧਾਂ ਦਾ ਮਤਲਬ ਉਹੀ ਹੈ, ਜਿਸਦੀ ਕੋਸ਼ਿਸ਼ ਕੀਤੀ ਸੀ। (ਮਈ 1757 ਅਪ੍ਰੈਲ 1758) ਅਤੇ ਉਸਨੇ ਇਸਨੂੰ ਖੂਬ ਚੰਗੀ ਤਰ੍ਹਾਂ ਲੁੱਟ ਲਿਆ ਸੀ ਭਾਵੇਂ 1752 ਤੋਂ ਹੀ, ਇਹ ਉਸਦਾ ਸੂਬਾ ਰਿਹਾ ਸੀ। ਅਹਿਮਦਸ਼ਾਹ ਦੇ ਲਈ ਜੰਗ ਦਾ ਮਤਲਬ ਰਾਜਨੀਤੀ ਨੂੰ ਅੱਗੇ ਵਧਾਉਣਾ ਨਹੀਂ ਸੀ। ਉਸਦਾ ਮਤਲਬ ਵੱਧ ਤੋਂ ਵੱਧ ਇਹ ਸੀ ਕਿ ਰਾਜਨੀਤੀ ਰਾਹੀਂ ਵੱਧ ਤੋਂ ਵੱਧ ਵਸੂਲੀ (ਲੁੱਟ) ਕੀਤੀ ਜਾਵੇ ਅਤੇ ਉਸ ਦੀਆਂ ਅਫ਼ਗਾਨ ਤੋਂ ਬਲੋਚ ਫ਼ੌਜੀ ਧਾੜਾਂ ਦੇ ਲਈ ਇਹ ਕੇਵਲ ਇੱਕ ਜਥੇਬੰਦਕ ਲੁੱਟ, ਹਥਿਆਰਾਂ ਦੇ ਰਾਹੀਂ ਬਿਉਪਾਰ ਦਾ ਮਤਲਬ ਰੱਖਦੀ ਸੀ। ਅਹਿਮਦਸ਼ਾਹ ਅਬਦਾਲੀ ਦੇ ਬਾਰ ਬਾਰ ਹਮਲਿਆਂ ਦਾ ਮੁੱਖ ਮੰਤਵ ਹਿੰਦੋਸਤਾਨ ਦੀ ਦੌਲਤ ਨੂੰ ਲੁੱਟ ਕੇ ਆਪਣੇ ਦੇਸ਼ ਅਫ਼ਗਾਨਿਸਤਾਨ ਨੂੰ ਲੈ ਜਾਣਾ ਸੀ। ਉਸਦੇ ਤੌਰ ‘ਤਰੀਕਿਆਂ ਤੋਂ ਇਹ ਲੁੱਟ ਐਨੀ ਸਾਫ਼ ਤੇ ਸਪਸ਼ਟ ਸੀ ਕਿ ਹਰ ਇੱਕ ਪੰਜਾਬੀ ਉਸਦੀ ਇਸ ਰੁਚੀ ਨੂੰ ਸਮਝਦਾ ਸੀ। ਜੈਸਾ ਕਿ ਉਸ ਵੇਲੇ ਦੀ ਆ ਰਹੀ ਆਮ ਕਹਾਵਤ ਤੋਂ ਸਾਫ਼ ਜ਼ਾਹਿਰ ਹੁੰਦਾ ਹੈ: – ‘ਕਾਬਲ ਦੇ ਜੰਮੇ ਸਾਡੇ ਨਿੱਤ ਦੇ ਮਹਿਮਾਨ’ । (ਜਾਂ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ)
ਸਿੱਖ ਭਾਵੇਂ ਪਹਿਲੇ ਲੋਕ ਨਹੀਂ ਸਨ ਜੇਹੜੇ ਅਹਿਮਦਸ਼ਾਹ ਦੇ ਬਾਰ ਬਾਰ ਹੋਣ ਵਾਲੇ ਹਮਲਿਆਂ ਦੀ ਅਸਲੀਅਤ ਨੂੰ ਸਮਝਦੇ ਸਨ। ਪਰ ਇਹ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਸਿਰਫ ਇਹੀ ਉਹ ਲੋਕ ਸਨ, ਜਿਨ੍ਹਾਂ ਨੇ ਉਸਨੂੰ ਹਰਾ ਦੇਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੀ ਚਾਲ ਬੜੀ ਸਾਦੀ ਸੀ ਉਹ ਡਾਕੂ ਨੂੰ ਲੁੱਟ ਲੈਂਦੇ ਸਨ। ਪਹਿਲਾਂ ਪਹਿਲ ਉਨ੍ਹਾਂ ਨੇ ਲੁੱਟ ਮਾਰ ਲਈ ਛਾਪੇ ਮਾਰੇ ਅਤੇ ਆਪਣੀ ਸਾਰੀ ਤਾਕਤ ਇਸ ਗੱਲ ਤੇ ਖਰਚ ਕੀਤੀ ਅਤੇ ਲੜਾਈ ਵਿੱਚ ਬਹੁਤ ਘੱਟ ਉਲਝੇ ਜਾਂ ਲੜਾਈ ਉੱਕਾ ਹੀ ਨਾ ਕੀਤੀ। ਵਕਾਲਤ ਜਿਸ ਰੈਜਿਸ ਡੈਬਰੇ ਨੇ ਕੀਤੀ ਹੈ ਕਿ ਭਵਿੱਖ ਦਾ ਇਨਕਲਾਬੀ ਪਹਿਲਾਂ ਆਪਣੀ ਪੁਰਾਣੀ ਜ਼ਿੰਦਗੀ ਤੇ ਮਨਵਿਰਤੀ ਦੇ ਕੁਲ ਨਿਸ਼ਾਨਾਂ ਤੇ ਸੰਸਕਾਰਾਂ ਨੂੰ ਮਿਟਾ ਦੇਵੇ। ਖ਼ਾਲਸੇ ਦੇ ਭਾਈਚਾਰੇ ਵਿੱਚ ਖੰਡੇ ਦਾ ਅੰਮ੍ਰਿਤਪਨ ਕਰਕੇ ਨਵਾਂ ਰੂਪ ਲੈਣਾ ਅਤੇ ਨਵਾਂ ਜਨਮ ਪ੍ਰਾਪਤ ਕਰਨਾ, ਇਹ ਜ਼ਾਹਿਰ ਕਰਦਾ ਹੈ ਕਿ ਇੱਕ ਇਨਕਲਾਬੀ ਨੂੰ ਅਜੇਹਾ ਹੋਣਾ ਚਾਹੀਦਾ ਹੈ ਜਿਸਦਾ ਕੋਈ ਆਪਣਾ ਨਿੱਜੀ ਮੁਫਾਦ ਜਾਂ ਮੰਨਸ਼ਾ ਨਾ ਹੋਵੇ ਅਤੇ ਨਾਂ ਹੀ ਜਜ਼ਬਾਤ ਤੇ ਲਗਾਓ ਹੋਵੇ। ਸਗੋਂ ਉਨ੍ਹਾਂ ਨੂੰ ਆਪਣੇ ਨਾਉਂ ਦੀ ਵੀ ਪਰਵਾਹ ਨਾ ਹੋਵੇ। ਖ਼ਾਲਸੇ ਦਾ ਸੰਕਲਪ ਸੰਤ ਸਿਪਾਹੀ ਦਾ ਮਤਲਬ ਇਹ ਸੀ ਕਿ ਇੱਕ ਇਨਕਲਾਬੀ ਨੂੰ ਮਨੁੱਖੀ ਗੁਣਾਂ ਦੀ ਗੁਥਲੀ (ਸਾਖਿਆਤ ਮੂਰਤ) ਹੋਣਾ ਚਾਹੀਦਾ ਹੈ। ਜਿਵੇਂ ਕਿ ਸਚਾਈ ਤੇ ਭਗਤੀ। ਜਦੋਂ ਕਿ ਫ਼ੌਜੀ ਤੌਰ ‘ਤੇ ਉਹ ਇੱਕ ਬੇਰਹਿਮ ਕਾਤਲ ਮਸ਼ੀਨ ਹੋਣਾ ਚਾਹੀਦਾ ਹੈ। ਜੇਹੜਾ ਸਾਰੇ ਹੀ ਮਨੁੱਖੀ ਨੁਕਸਾਂ, ਡਰ ਭੈ ਤੋਂ ਬਿਲਕੁਲ ਸਾਫ਼ ਤੇ ਨਿਰਭੈ ਹੋਣਾ ਚਾਹੀਦਾ ਹੈ। ਇਨ੍ਹਾਂ ਸੰਕਲਪਾਂ ਦੀ ਗੂੰਜ ਅਸੀਂ ਉਨ੍ਹਾਂ ਕੁਲ ਇਨਕਲਾਬੀਆਂ ਦੇ ਕਥਨਾਂ ਤੇ ਕਰਮਾਂ ਵਿੱਚ ਦੇਖ ਤੇ ਸੁਣ ਸਕਦੇ ਹਾਂ ਅਤੇ ਇਸਦੀ ਵੱਖਰੀ ਵਿਸ਼ੇਸ਼ਤਾ ਜਾਂ ਗੁਣ ਦੱਸਣ ਦੀ ਲੋੜ ਨਹੀਂ ਹੈ।
ਲੋਕ ਯੁੱਧ ਦੀ ਰਾਜਸੀ ਤੇ ਫ਼ੌਜੀ ਫਿਲਾਸਫ਼ੀ ਦੀ ਬੋਲੀ ਵਿੱਚ ਮਾਓ ਜੇ ਤੁੰਗ ਦੇ ਕਥਨ, ਗੁਰੂ ਗੋਬਿੰਦ ਸਿੰਘ ਨੇ 1699 ਵਿੱਚ ਖ਼ਾਲਸੇ ਦੀ ਸਾਜਣਾ ਕਰਨ ਵੇਲੇ ਜੋ ਕੁਝ ਕਿਹਾ ਸੀ, ਉਸਦਾ ਇੱਕ ਨਵਾਂ ਤਰਜਮਾਂ (ਨਕਲ) ਹੀ ਦਿਖਾਈ ਦਿੰਦੇ ਹਨ। ਭਾਵੇਂ ਇਸ ਤੋਂ ਇਹ ਮਤਲਬ ਨਹੀਂ ਕੱਢਣਾ ਚਾਹੀਦਾ ਕਿ ਮਾਓ ਕਿਸੇ ਨਾ ਕਿਸੇ ਢੰਗ ਨਾਲ ਗੁਰੂ ਗੋਬਿੰਦ ਸਿੰਘ ਦੇ ਫ਼ਲਸਫ਼ੇ ਤੋਂ ਪ੍ਰਭਾਵਤ ਹੋਏ ਹਨ। ਇਸ ਨਤੀਜੇ ਤੇ ਪੁੱਜਣ ਤੋਂ ਪਿੱਛੋਂ ਕਿ ਹਿੰਦੂ ਸਿੱਖ ਸਮਾਜ ਦੀ ਧਾਰਮਕ ਸੁਤੰਤ੍ਰਤਾ ਤੇ ਸਮਾਜਿਕ ਨਵ-ਉਸਾਰੀ, ਬਿਨਾਂ ਰਾਜਸੀ ਅਜ਼ਾਦੀ ਤੇ ਖੁਦ ਮੁਖ਼ਤਿਆਰੀ ਉਸ ਤੋਂ ਮਗਰੋਂ ਉਨ੍ਹਾਂ ਨੂੰ ਬੜੀਆਂ ਗੰਭੀਰ ਲੜਾਈਆਂ ਨੂੰ ਲੁੱਟ ਮਾਰ ਕਰਨ ਦੇ ਨਾਲ ਜੋੜ ਦਿੱਤਾ। ਉਹ ਅਫ਼ਗਾਨ ਫ਼ੌਜ ਦੇ ਦੁਆਲੇ ਇਧਰ ਉਧਰ ਘੁੰਮਦੇ ਰਹਿੰਦੇ ਅਤੇ ਉਨ੍ਹਾਂ ਨੂੰ ਲੁੱਟ ਲੈਣ ਦੇ ਹਰ ਮੌਕੇ ਦੀ ਭਾਲ ਵਿੱਚ ਰਹਿੰਦੇ, ਜੇਹੜਾ ਵੀ ਉਨ੍ਹਾਂ ਨੂੰ ਰਸਤੇ ਵਿੱਚ ਮਿਲ ਜਾਂਦਾ। ਜਦੋਂ ਉਨ੍ਹਾਂ ਨੂੰ ਇਹ ਜਚਦਾ ਤੇ ਇਹ ਹਾਲਤ ਉਨ੍ਹਾਂ ਦੇ ਅਨਕੂਲ ਹੁੰਦੀ ਕਿ ਉਹ ਹਲਮਾਵਰ ਦਾ ਪਾਰਟ ਅਦਾ ਕਰਨ। ਉਹ ਅਫ਼ਗਾਨਾਂ ਦੇ ਮਾਲ ਅਸਬਾਬ ਲੈ ਕੇ ਜਾਣ ਵਾਲੀਆਂ ਗੱਡੀਆਂ ਤੇ ਉਨ੍ਹਾਂ ਦੇ ਕਾਫਲਿਆਂ ਉੱਤੇ ਟੁੱਟ ਪੈਂਦੇ ਅਤੇ ਅਫ਼ਗਾਨਾਂ ਨੂੰ, ਉਨ੍ਹਾਂ ਦੇ ਬਹੁਤ ਸਾਰੇ ਲੁੱਟ ਦੇ ਮਾਲ ਤੋਂ ਹੌਲ਼ਾ ਕਰ ਦਿੰਦੇ। ਇਸ ਤੋਂ ਪਿੱਛੋਂ ਫਿਰ ਉਹ ਅਫ਼ਗਾਨਾਂ ਦੇ ਕੈਂਪ (ਡੇਰੇ) ਦੁਆਲੇ ਘੁੰਮਦੇ ਫਿਰਦੇ। ਵਿਛੜਿਆਂ ਜਾਂ ਪਿੱਛੇ ਰਹਿਣ ਵਾਲਿਆਂ ਨੂੰ ਉਨ੍ਹਾਂ ਦੀ ਮੁੱਖ ਤਾਕਤ ਨਾਲ ਕੱਟ ਦਿੰਦੇ ਅਤੇ ਰਸਦ ਨੂੰ ਵੀ ਰਾਹ ਵਿੱਚ ਰੋਕ ਲੈਂਦੇ। ਉਹ ਦਰਿਆ ਪਾਰ ਕਰਨ ਵਾਲੀਆਂ ਪਾਰਟੀਆਂ ਉੱਤੋਂ ਪੱਤਣਾ ਉੱਤੇ ਘਾਤ ਲਾਕੇ ਹਮਲਾ ਕਰ ਦਿੰਦੇ ਅਤੇ ਉਨ੍ਹਾਂ ਦਸਤਿਆਂ ਨੂੰ ਲੁੱਟ ਲੈਂਦੇ ਜੇਹੜੇ ਅਫ਼ਗਾਨ ਫੌਜ਼ ਦੇ ਵੱਡੇ ਕਾਫਲੇ (ਹਿੱਸੇ) ਨਾਲੋਂ ਦੂਰ ਚਲੇ ਜਾਣ ਦੀ ਦਲੇਰੀ ਕਰਦੇ ਸਨ। ਜਿਵੇਂ ਜਿਵੇਂ ਉਨ੍ਹਾਂ ਦੀ ਤਾਕਤ ਵਧਦੀ ਗਈ ਉਸੇ ਤਰ੍ਹਾਂ ਉਨ੍ਹਾਂ ਦੇ ਛਾਪੇ ਵੀ ਦੋਵੇਂ ਫੁਰਤੀ ਅਤੇ ਕਠੋਰਤਾ ਵਿੱਚ ਵਧਦੇ ਗਏ। ਉਹ ਅਫ਼ਗਾਨ ਗਾਰਦਾਂ ਉੱਤੇ ਸਾਹਮਣੇ ਤੋਂ ਹਮਲੇ ਕਰਦੇ। (ਅਫ਼ਗਾਨਾਂ ਦੇ ਮੋਹਰੀ ਦਸਤਿਆਂ ਉੱਤੇ ਉਹ ਸਾਹਮਣੇ ਤੋਂ ਹਮਲੇ ਕਰਦੇ ਸਨ) ਅਤੇ ਆਪਣੀ ਜੱਦੋਜਹਿਦ ਦੇ ਖ਼ਾਤਮੇ ਜਾਂ ਅਖ਼ੀਰ ਉੱਤੇ ਜਾਕੇ ਉਹ ਅਫ਼ਗਾਨਾਂ ਦੀ ਮੁੱਖ ਤਾਕਤ ਨੂੰ ਵੀ ਬਚਕੇ ਨਾ ਜਾਣ ਦਿੰਦੇ। ਇਸ ਤਰ੍ਹਾਂ ਸਿੱਖ ਆਪਣੀ ਹਮਲੇ ਦੀ ਸੱਟ ਅਕਸਰ ਅਫ਼ਗਾਨ ਸਿਪਾਹੀਆਂ ਦੀ ਲੁਟੇਰੀ ਬਿਰਤੀ ਦੇ ਸੰਭਵ ਨਹੀਂ ਹੈ। ਗੁਰੂ ਗੋਬਿੰਦ ਸਿੰਘ ਦੇ ਨਾਲ ਹੀ ਇਹ ਐਲਾਨ ਵੀ ਕੀਤਾ ਸੀ ਕਿ ਰਾਜਸੀ ਸ਼ਕਤੀ ਕੇਵਲ ਹਥਿਆਰਾਂ ਦੇ ਬਲ ਨਾਲ ਪਰਾਪਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੋਈ ਸਖਸ਼ ਰਾਜ ਕਿਸੇ ਨੂੰ ਬਖਸ਼ਿਸ਼ ਦੇ ਤੌਰ ‘ਤੇ ਮਰਜੀ ਨਾਲ ਨਹੀਂ ਦੇਵੇਗਾ ਜੋ ਵੀ ਸ਼ਖਸ ਰਾਜ ਸੱਤਾ ਹਾਸਿਲ ਕਰਦਾ ਹੈ, ਉਹ ਹਥਿਆਰਾਂ ਦੇ ਬਲ ਨਾਲ ਹੀ ਅਜੇਹਾ ਕਰ ਸਕਦਾ ਹੈ।
ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਡਾ: ਗੰਡਾ ਸਿੰਘ ਦੇ ਅਨੁਸਾਰ ਇਹ ਹਵਾਲਾ ਲਿਖਤ, ਰਤਨ ਸਿੰਘ ਭੰਗੂ ਦੀ ਉਸ ਹੱਥ ਲਿਖਤ ਨਕਲ ਵਿਚੋਂ ਲਈ ਗਈ ਹੈ । ਜੋ ਪੰਥ ਪ੍ਰਕਾਸ਼ ਵਿੱਚ ਮਿਲਦਾ ਹੈ ਅਤੇ ਉਸ ਛਪੀ ਹੋਈ ਪਰਤ ਵਿੱਚ ਮੌਜੂਦ ਨਹੀਂ, ਜੇਹੜੀ ਕਿ ਖ਼ਾਲਸਾ (ਸੰਖੇਪ) ਕਰਕੇ ਛਪੀ ਗਈ ਹੈ। (ਡਾ. ਗੰਡਾ ਸਿੰਘ ਦਾ ਪੱਤਰ ਮਿਤੀ 8-1-1974 ਨੂੰ ਸੰਪਾਦਕ ਦੇ ਨਾਉ ਜਦੋਂ ਉਹ ਈਡਨਬਰਗ ਵਿੱਚ ਸੀ)।
ਉਸਨੇ ਇਹ ਵੀ ਕਿਹਾ ਸੀ, ਜਿਸਦੀ ਲਿਖਤ ਮੌਜੂਦ ਹੈ : ਸਾਰੀ ਦੁਨੀਆ ਹਥਿਆਰਾਂ ਦੀ ਸ਼ਕਤੀ ਦੇ ਅਧੀਨ ਹੈ, ਇੱਕ ਜ਼ਬਰਦਸਤ ਫ਼ੌਜ ਹੀ ਇਕੋ ਇੱਕ ਬਚਾ ਹੈ। ਗੁਰੂ ਗੋਬਿੰਦ ਸਿੰਘ ਨੇ ਭਾਵੇਂ ਅਜੇਹਾ ਬਹੁਤ ਸਾਰੇ ਸ਼ਬਦਾਂ ਵਿੱਚ ਨਹੀਂ ਕਿਹਾ ਉਹ ਪੂਰੀ ਤਰ੍ਹਾਂ ਇਸ ਵਿਚਾਰ ਨਾਲ ਦੱਸਿਆ ਜਾ ਸਕਦਾ ਹੈ ਕਿ ਇੱਕ ਜਨਤਕ ਮਨੋਰਥ ਅਤੇ ਉਸਦੀ ਸਫ਼ਲਤਾ ਦਾ ਪਹਿਲਾਂ ਤੋਂ ਹੀ ਭਰੋਸਾ ਹੋਣਾ, ਲੋਕ ਯੁੱਧ ਦੀ ਇੱਕ ਪਹਿਲੀ ਤੇ ਜ਼ਰੂਰੀ ਸ਼ਰਤ ਹੈ। ਇਹ ਗੱਲ ਇਸ ਮੰਤਵ ਨਾਲ ਸਾਫ਼ ਦਿਖਾਈ ਦਿੰਦੀ ਹੈ, ਜੋ ਉਨ੍ਹਾਂ ਖ਼ਾਲਸੇ ਦੇ ਅੱਗੇ ਪੇਸ਼ ਕੀਤਾ ਅਤੇ ਜਿਸ ਢੰਗ ਨਾਲ ਉਨ੍ਹਾਂ ਨੇ ਖ਼ਾਲਸੇ ਨੂੰ ਆਖਰੀ ਜਿੱਤ ਦਾ ਨਿਸ਼ਚਾ ਦਵਾਇਆ ਸੀ। ਇਸ ਪੱਖ ਤੋਂ ਉਨ੍ਹਾਂ ਨੇ ਦੋਵੇਂ ਹੀ ਇਤਹਾਸ ਦੇ ਧਾਰਾ ਤੇ ਈਸ਼ਵਰੀ ਦਾਤ ਨੂੰ ਵਰਤੋਂ ਵਿੱਚ ਲਿਆਂਦਾ ਸੀ ਉਸਨੇ ਕਿਹਾ ਕਿ ਮੁਗ਼ਲ ਸਲਤਨਤ ਆਪਣੀਆਂ ਜੜ੍ਹਾਂ ਤੋਂ ਖੋਖਲ਼ੀ ਹੋ ਚੁੱਕੀ ਹੈ ਅਤੇ ਇਸਦਾ ਆਪਣੇ ਹੀ ਬੋਝ ਥੱਲੇ ਦੱਬਕੇ ਚੂਰ ਚੂਰ ਹੋਣਾ ਅਟੱਲ ਹੈ। ਇੱਕ ਖ਼ਾਸ ਸਮੇਂ ਤੱਕ ਸਿੱਖ ਇਸ ਕਾਬਲ ਹੋ ਗਏ ਸਨ ਕਿ ਅਫ਼ਗਾਨਾਂ ਨੂੰ ਇਸ ਤਰ੍ਹਾਂ ਸਮਝਾ ਸਕਣ ਕਿ ਭਾਵੇਂ ਹਿੰਦੋਸਤਾਨ ਵਿੱਚ ਉਨ੍ਹਾਂ ਲਈ ਲੁੱਟ ਮਾਰ ਅਸਾਨ ਸੀ ਪਰ ਲੁੱਟ ਦੇ ਮਾਲ ਨੂੰ ਪੰਜਾਬ ਦੇ ਰਸਤੇ ਲੈ ਕੇ ਜਾਣਾ ਬਹੁਤ ਜਿਆਦਾ ਔਖਾ ਤੇ ਖਤਰਨਾਕ ਕੰਮ ਸੀ। ਇਸ ਢੰਗ ਨਾਲ ਸਿੱਖਾਂ ਨੇ ਅਫ਼ਗਾਨਾਂ ਦੇ ਇਸ ਹਥਿਆਰਾਂ ਦੇ ਬਲ ਨਾਲ ਵਪਾਰ ਨੂੰ ਨਫੇਵੰਦ ਸੌਦਾ ਨਾ ਰਹਿਣ ਦਿੱਤਾ।
ਅਹਿਮਦਸ਼ਾਹ ਅਬਦਾਲੀ ਦੇ ਆਖਰੀ ਹਮਲੇ ਦੇ ਸਮੇਂ, ਅਫ਼ਗਾਨ ਫ਼ੌਜ ਚੋਂ ਭਗੌੜੇ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਨ੍ਹਾਂ ਦੀ ਲੁੱਟ ਲਈ ਪਹਿਲੇ ਵਾਲੀ ਗੱਲ ਨਹੀਂ ਰਹੀ ਸੀ।
ਸਿੱਖਾਂ ਦੀ ਜੰਗੀ ਤੇ ਫ਼ੌਜੀ ਯੁੱਧ ਨੀਤੀ ਹਮਲਾ ਕਰਕੇ ਖਿਸਕ ਜਾਣ ਜਾਂ ਟਲ ਜਾਣ ਵਾਲੀ ਸੀ ਅਤੇ ਸਾਰ ਤੱਤ ਵਿੱਚ ਇਹ ਨੀਤੀ ਹਮਲਾ ਕਰੂ ਸੀ। ਉਹ ਹਮੇਸ਼ਾ ਹੀ ਪਹਿਲ ਕਦਮੀ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਸਨ ਅਤੇ ਇਹ ਜ਼ਰੂਰੀ ਵੀ ਸੀ। ਅਹਿਮਦਸ਼ਾਹ ਅਬਦਾਲੀ ਮੁਗਲਾਂ ਦੇ ਉਲਟ ਇੱਕ ਬਹੁਤ ਤੇਜ ਚਲਦੀ ਫਿਰਦੀ ਫੁਰਤੀਲੀ ਤੇ ਅਤਿਅੰਤ ਹਮਲਾਵਰ ਜੰਗ ਲੜਦਾ ਸੀ। ਅਜੇਹੇ ਦੁਸ਼ਮਣ ਦੇ ਵਿਰੁੱਧ ਜੇਹੜਾ ਬਚਾਓ ਦੀ ਲੜਾਈ ਲੜ ਰਿਹਾ ਸੀ, ਇੱਥੇ ਕੋਈ ਵੀ ਅਜੇਹੀ ਗੱਲ ਨਹੀਂ ਸੀ ਜੇਹੜੀ ਜਿੱਤ ਤੇ ਉਸਦੇ ਵਿਚਕਾਰ ਖੜ੍ਹੋ ਸਕਦੀ ਸੀ। ਸਿੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਫਿਰ ਉਨ੍ਹਾਂ ਨੇ ਸੰਨ 1762 ਦੇ ਵੱਡੇ ਘਲੂਘਾਰੇ ਸਮੇਂ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਇਹ ਚੰਗੀ ਤਰ੍ਹਾਂ ਦੱਸ ਦਿੱਤਾ ਸੀ ਕਿ ਸਿੱਖ ਲਈ ਉਸਦੀ ਫ਼ਤਹਿ ਤੈਅ ਹੈ। ਖ਼ਾਲਸਾ ਹੀ ਰਾਜ ਕਰੇਗਾ ਅਤੇ ਕੋਈ ਉਸ ਤੋਂ ਆਕੀ (ਬਾਗੀ) ਨਹੀਂ ਹੋਵੇਗਾ। ਇਹ ਉਨ੍ਹਾਂ ਦਾ ਆਪਣਾ ਅਸ਼ੀਰਵਾਦ ਸੀ । ਖ਼ਾਲਸਾ ਫ਼ੌਜੀ ਸਰਗਰਮੀ ਦੇ ਲਿਹਾਜ਼ ਨਾਲ ਵੀ ਸਿੱਖ ਦੀ ਯੁੱਧ-ਨੀਤੀ ਤੇ ਦਾਅ ਪੇਚ ਗੁਰੀਲਾ ਢੰਗ ਦੇ ਸਨ। ਜਿਸ ਤਰ੍ਹਾਂ ਕਿ ਪਿੱਛਲੇ ਸਫਿਆਂ ਤੇ ਅਸੀਂ ਇਹ ਦੱਸ ਚੁੱਕੇ ਹਾਂ ਅਤੇ ਇਸ ਤੋਂ ਇਹ ਸਾਫ਼ ਸਪੱਸ਼ਟ ਹੋ ਗਿਆ ਹੈ । ਸਿੱਖ ਦੀ ਲੜਾਈ ਦਾ ਢਾਈ ਫੁੱਟ ਦਾ ਸਿਧਾਂਤ ਜੇਹੜਾ ਕਿ ਅਚਾਨਕ ਹਮਲਾ ਤੇ ਬਚਾਓ ਦੇ ਲਈ ਲੜਾਈ ਤੋਂ ਟਲ ਜਾਣ ਦੇ ਲਈ ਬਣਾਇਆ ਗਿਆ ਸੀ ਅਤੇ ਇੱਕ ਝੂਠਾ ਤੇਜ ਰਫ਼ਤਾਰੀ ਨਾਲ ਦਲੇਰੀ ਭਰਪੂਰ ਐਕਸ਼ਨ, ਜਿਸ ਵਿੱਚ ਦੁਸ਼ਮਣ ਆਪਣੀ ਫ਼ੌਜੀ ਬਰਤਰੀ ਦੀ ਹੈਸੀਅਤ ਵਿੱਚ ਆਪਣੀ ਸ਼ਕਤੀ ਨੂੰ ਵਰਤਣ ਦੇ ਯੋਗ ਨਹੀਂ ਹੁੰਦਾ। ਇਸ ਤੋਂ ਗੁਰੀਲਾ ਜੰਗ ਦੇ ਕੁਲ ਵਧੀਆ ਅਨਸਰਾਂ ਦਾ ਸਾਫ਼ ਸਬੂਤ ਮਿਲਦਾ ਹੈ। ਇਸ ਤਰ੍ਹਾਂ ਜਦੋਂ ਖ਼ਾਲਸਾ ਲਹਿਰ ਦਾ ਨਿਰਣਾ ਰਾਜਸੀ ਤੇ ਫ਼ੌਜੀ ਅਧਿਐਨ ਦੀ ਦ੍ਰਿਸ਼ਟੀ ਤੋਂ ਕੀਤਾ ਜਾਵੇ ਤਾਂ ਇਹ ਇੱਕ ਬਹੁਤ ਵਧੀਆ ਉੱਨਤ ਨਮੂਨਾ ਹੈ। ਜੋ ਦੁਸ਼ਮਣ ਨਾਲ ਸੱਭਿਆਚਾਰਕ, ਵਿਚਾਰਧਾਰਕ ਰਾਜਸੀ ਤੇ ਫ਼ੌਜੀ ਲੜਾਈ ਦੇ ਮੋਰਚਿਆਂ ਉੱਤੇ ਲੜਨ ਦੇ ਸਮਰੱਥ ਹੈ ਅਤੇ ਇਸਨੂੰ ਬੜੀ ਸਫ਼ਲਤਾ ਨਾਲ ਇੱਕ ਹਿੰਦੋਸਤਾਨੀ ਗੁਰੀਲਾ ਲੜਾਈ ਦੇ ਸਿਧਾਂਤ ਨੂੰ ਤਰੱਕੀ ਦੇਣ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
(ਕੁਝ ਕੁ ਨੋਟ ਪੁਸਤਕ ਵਿੱਚ ਦਿੱਤੇ ਗਏ ਨਾਵਾਂ ਦੇ ਬਾਰੇ ਪੰਥ ਪ੍ਰਕਾਸ਼ ਗੁਰਮੁਖੀ 1830) ਲਿਆ ਸੀ। ਭਾਵੇਂ ਉਹ ਉਸ ਸਮੇਂ ਆਪਣੀ ਇੱਛਾ ਦੇ ਵਿਰੁੱਧ ਦੁਸ਼ਮਣ ਦੇ ਜਾਲ ਵਿੱਚ ਫਸਾਏ ਗਏ ਸਨ । ਉਸ ਤੋਂ ਪਿੱਛੇ ਨਤੀਜਾ ਇਹ ਹੋਇਆ ਕਿ ਅੱਗੋਂ ਤੋਂ ਕਦੀ ਵੀ ਉਨ੍ਹਾਂ ਜੰਮ ਕੇ ਲੰਮੇ ਚਿਰ ਲਈ ਦੁਸ਼ਮਣ ਨਾਲ ਲੜਨ ਦੀ ਨੀਤੀ ਤੇ ਚਾਲ ਨਾ ਵਰਤੀ। ਇੱਥੋਂ ਤੱਕ ਕਿ ਆਖਰੀ ਦਮ ਤੱਕ ਉਨ੍ਹਾਂ ਮੁੜ ਅਜੇਹਾ ਨਹੀਂ ਕੀਤਾ। ਉਹ ਕੇਵਲ ਉਸ ਵੇਲੇ ਹੀ ਸਾਹਮਣੇ ਹੋ ਕੇ ਲੜਦੇ ਜਦੋਂ ਅਬਦਾਲੀ ਇਸਨੂੰ ਕਬੂਲ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਹੁੰਦਾ ਸੀ ਜਾਂ ਉਨ੍ਹਾਂ ਨੂੰ ਘਰ ਨੂੰ ਵਾਪਸ ਮੁੜਨ ਦੀ ਲੋੜ ਵੇਲੇ ਅਜੇਹਾ ਹੁੰਦਾ ਸੀ ਜਾਂ ਉਸ ਵੇਲੇ ਜਦੋਂ ਦੁਸ਼ਮਣ ਪਹਿਲਾਂ ਹੀ ਲੜਾਈ ਵਿੱਚ ਥੱਕ ਹਾਰ ਚੁੱਕੇ ਹੁੰਦੇ ਸਨ । ਬਚਾਓ ਦੇ ਲਈ ਸਿੱਖਾ ਵੱਲੋਂ ਜੋ ਢੰਗ ਵਧੀਆ ਤਰੀਕੇ ਨਾਲ ਵਰਤਿਆ ਜਾਂਦਾ ਸੀ ਉਹ ਇਹ ਸੀ, ਕਿ ਦਸ਼ਮਣ ਦੇ ਹਮਲੇ ਲਈ ਉਹ ਕੋਈ ਨਿਗਰ ਚੀਜ਼ ਪੇਸ਼ ਨਹੀਂ ਕਰਦੇ ਸਨ। ਅਹਿਮਦਸ਼ਾਹ ਦੀ ਪੇਸ਼ਕਦਮੀ ਨੂੰ ਰੋਕਣ ਦੀ ਉਨ੍ਹਾਂ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਸੀ, ਸਵਾਏ ਚੰਦ ਮੌਕਿਆਂ ਉੱਤੇ ਜਦੋਂ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਉਹ ਦੁਸ਼ਮਣ ਨੂੰ ਦੇਸ਼ ਵਿੱਚ ਦੂਰ ਤੱਕ ਵਧੇ ਆਉਣ ਦਾ ਲਾਰਾ ਦਿੰਦੇ ਸਨ ਅਤੇ ਉਸ ਜਗ੍ਹਾ ਜਾ ਹਾਜ਼ਰ ਹੁੰਦੇ ਜਿੱਥੇ ਉਹ ਨਹੀਂ ਹੁੰਦਾ ਸੀ ਅਤੇ ਉਸਦੇ ਕੈਂਪ ਅਧਾਰ (ਅੱਡੇ) ਲਈ ਖ਼ਤਰ੍ਹਾਂ ਪੈਦਾ ਕਰ ਦਿੰਦੇ ਸਨ ਜਾਂ ਉਸਦੀ ਐਡਵਾਂਸ ਗਾਰਦ ਉੱਤੇ ਅਚਨਚੇਤ ਹਮਲਾ ਕਰ ਦਿੰਦੇ ਤੇ ਫਟਾਫਟ ਓਸ ਵੇਲੇ ਫਿਰ ਗਾਇਬ ਹੋ ਜਾਂਦੇ। ਜਦੋਂ ਕਿ ਅਫ਼ਗਾਨਾਂ ਦੀ ਮੁੱਖ ਫ਼ੌਜ ਮੌਕੇ ਉੱਤੇ ਪਹੁੰਚ ਜਾਂਦੀ ਤੇ ਦੇਖਦੀ ਕਿ ਅੱਗੋਂ ਲੜਨ ਵਾਲਾ ਕੋਈ ਹੈ ਹੀ ਨਹੀਂ ਹੈ। ਇਸ ਤਰ੍ਹਾਂ ਉਨ੍ਹਾਂ ਅਫ਼ਗਾਨ ਫ਼ੌਜੀ ਸਿਪਾਹੀਆਂ ਨੂੰ ਥਕਾ ਕੇ ਬੇਦਿਲ ਕਰ ਦਿੱਤਾ ਸੀ ਅਤੇ ਜਦੋਂ ਉਹ ਘਰ ਨੂੰ ਵਾਪਸ ਜਾਣ ਦੀ ਖਾਹਿਸ਼ ਨਾਲ ਮੁੜ ਜਾਂਦੇ ਤਾਂ ਆਪਣੇ ਦਸਤੂਰ ਮੁਤਾਬਿਕ ਸਿੱਖ ਉਨ੍ਹਾਂ ਨਾਲ ਲੜਾਈ ਕਰਨ ਨੂੰ ਨਿਕਲ ਆਉਂਦੇ। ਭਾਵੇਂ ਸਿੱਖਾਂ ਨੂੰ ਇਸ ਤਰ੍ਹਾਂ ਅਹਿਮਦ ਸ਼ਾਹ ਉੱਤੇ ਕਦੇ ਵੀ ਕੋਈ ਜਿੱਤ ਇਸ ਢੰਗ ਨਾਲ ਨਹੀਂ ਹੋ ਸਕੀ ਸੀ। ਪਰ ਆਖਰਕਾਰ ਉਹ ਇਨਾਂ ਦਾਅ ਪੇਚਾਂ ਨਾਲ ਲੜਾਈ ਦਾ ਮੁਕਾਬਲਾ ਕਰਦਾ ਹੋਇਆ ਜੰਗ ਹਾਰ ਗਿਆ। ‘ਗੁਰੀਲੇ ਕਦੀ ਜੰਗ ਜਿਤਿਆ ਨਹੀਂ ਕਰਦੇ ਪਰ ਉਨ੍ਹਾਂ ਦੇ ਵੈਰੀ ਅਕਸਰ ਇਨ੍ਹਾਂ ਜੰਗਾਂ ਵਿੱਚ ਸਫ਼ਲ ਨਹੀਂ ਹੁੰਦੇ।’
ਦਾਅ ਪੇਚ ਅਤੇ ਮੁਕਾਬਲੇ ਦੇ ਢੰਗ(Tactics & Combat Method):
ਸਿੱਖਾਂ ਦੇ ਦਾਅ-ਪੇਚ ਗਤੀਹੀਣ ਨਹੀਂ ਸਨ ਅਤੇ ਇਹ ਦਾਅ ਪੇਚ ਲੜਾਈ ਦੇ ਉਨ੍ਹਾਂ ਆਦਮੀਆਂ ਵੱਲੋਂ ਬਣਾਏ ਤੇ ਅਮਲ ਵਿੱਚ ਲਿਆਂਦੇ ਜਾਂਦੇ ਸਨ, ਜੇਹੜੇ ਕਿ ਆਮ ਮੌਕੇ ਤੇ ਹਾਜ਼ਰ ਹੁੰਦੇ ਸਨ ਜਾਂ ਜਿਨ੍ਹਾਂ ਨੂੰ ਘਟਨਾਵਾਂ ਦੀ ਪੂਰੀ ਵਾਕਫ਼ੀਅਤ ਹੁੰਦੀ ਸੀ। ਰਤਨ ਸਿੰਘ ਜਿਸਦੀ ਕਹਾਣੀ ਉਸ ਵੇਲੇ ਦੇ ਲਿਖਾਰੀਆਂ ਦੀ ਜ਼ੁਬਾਨੀ ਸ਼ਹਾਦਤ ਉੱਤੇ ਅਧਾਰਤ ਹੈ, ਉਸਨੂੰ ਇੱਕ ਪੁਰਾਣੇ, ਹੰਢੇ ਵਰਤੇ (ਤਜਰਬਾਕਾਰ) ਸਿੱਖ ਨੇ ਦੱਸਿਆ ਸੀ-ਕਿ ਸਿੰਘ ਦਾ ਇੱਕ ਮੂਲ ਦਾਅ ਪੇਚ ਸੀ, ‘ਕਿ ਦੁਸ਼ਮਣ ਉੱਤੇ ਅਜੇਹਾ ਕਰੜਾ ਵਾਰ ਕਰੋ ਕਿ ਉਸਨੂੰ ਪਾਰ ਬੁਲਾਉਣ ਲਈ ਕਾਫੀ ਹੋਵੇ, ਫਿਰ ਪਿੱਛੇ ਹਟ ਜਾਓ ਅਤੇ ਦੁਬਾਰਾ ਉਸ ਉੱਤੇ ਵਾਰ ਕਰੋ ਅਤੇ ਖਿਸਕ ਜਾਓ। (Melt) (away) (ਪੰਥ ਪ੍ਰਕਾਸ਼ ਸਫਾ 303) ਉਨ੍ਹਾਂ ਦੀ ਸਾਰੀ ਜੰਗੀ ਵਿਉਂਤ ਨੂੰ ਇੱਕ ਸ਼ਬਦ ਢਾਈਫੱਟ ਵਿੱਚ ਸੰਖੇਪ ਕਰਕੇ ਦੱਸਿਆ ਜਾ ਸਕਦਾ ਹੈ। ਉਹ ਹਮਲਾ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਤੇ ਸੋਚ ਵਿਚਾਰ ਕਰਦੇ ਅਤੇ ਸਮੁੱਚੀ ਹਾਲਤ ਨੂੰ ਧਿਆਨ ਹੇਠ ਰੱਖਦੇ। ਜਿਸ ਨਾਲ ਆਪਣੇ ਤੇ ਦੁਸ਼ਮਣ ਬਾਰੇ ਤਾਕਤਾਂ ਦਾ ਅਨੁਮਾਨ ਲਾਕੇ, ਜਦੋਂ ਉਹ ਝੱਟ- ਪੱਟ ਹਮਲਾ ਕਰਦੇ ਤਾਂ ਦੁਸ਼ਮਣ ਨੂੰ ਪਰੇਸ਼ਾਨ ਕਰਨ ਵਾਲੇ ਅਨਸਰ (ਤੱਤ) ਨੂੰ ਬਚਾਉਣਾ ਜ਼ਰੂਰੀ ਹੁੰਦਾ ਸੀ। ਜੇਹੜਾ ਕਿ ਕਾਮਯਾਬੀ ਦਾ ਇੱਕ ਜ਼ਰੂਰੀ ਭੇਦ ਸੀ। ਇਸਨੂੰ ਉਹ ਇੱਕ ਫੱਟ (ਸੱਟ) ਕਹਿੰਦੇ ਸਨ ਅਤੇ ਇਸ ਹਮਲੇ ਨੂੰ ਆਪਣੀ ਜੰਗੀ ਕਾਰਵਾਈ ਦਾ 40 ਫੀਸਦੀ ਖ਼ਿਆਲ ਕਰਦੇ ਸਨ ਅਤੇ ਅੱਧਾ ਫੁੱਟ ਅਚਨਚੇਤ ਤੇਜੀ ਨਾਲ (ਫੁਰਤੀ ਨਾਲ) ਸੱਟ ਮਾਰਨ ਨੂੰ ਠਿਠੰਬਰ ਕਰਨ ਵਾਲੀ (Shock action) ਕਾਰਵਾਈ ਆਖਦੇ ਹਨ। ਜਿਸ ਨਾਲ ਦੁਸ਼ਮਣ ਦਾ ਸਮਤੋਲ ਬਦਲ ਜਾਂਦਾ ਸੀ ਅਤੇ ਫਿਰ ਉਹ ਫੌਰਨ ਹੀ ਲੜਾਈ ਕਰਨ ਤੋਂ ਪਹਿਲਾਂ ਹੀ ਪਿੱਛੇ ਹਟ ਜਾਂਦੇ। ਜਦੋਂ ਤੱਕ ਕਿ ਦੁਸ਼ਮਣ ਉਨ੍ਹਾਂ ਉੱਤੇ ਜਵਾਬੀ ਸੱਟ ਮਾਰ ਸਕਦਾ ਅਜੇਹੀ ਥਾਂ ਵੱਲ ਗਾਇਬ ਹੋ ਜਾਂਦੇ ਜਿੱਥੇ ਦੁਸ਼ਮਣ ਉਨ੍ਹਾਂ ਦਾ ਖੁਰਾ ਖੋਜ ਨਾ ਕੱਢ ਸਕੇ ਜਾਂ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ। ਉਹ ਤੇਜ ਰਫ਼ਤਾਰੀ, ਫੁਰਤੀ ਅਤੇ ਤਰਤੀਬ ਨਾਲ (ਵਿਧੀ ਅਨੁਸਾਰ) ਪਿੱਛੇ ਹਟਣ ਨੂੰ ਆਪਣੀ ਕਾਮਯਾਬੀ ਦਾ ਦੂਜਾ ਭੇਦ ਸਮਝਦੇ ਸਨ ਜਾਂ ਇਸਨੂੰ ਦੂਜਾ ਮੁਕੰਮਲ ਫੱਟ ਕਹਿੰਦੇ ਸਨ। (ਪੰਥ ਪ੍ਰਕਾਸ਼ ਸਫਾ 310-316)
ਕਾਜੀ ਨੂਰ ਮੁਹੰਮਦ ਜਿਸਨੇ ਸਿੱਖਾਂ ਵਿਰੁੱਧ ਕਈ ਲੜਾਈਆਂ ਲੜੀਆਂ ਸਨ ਉਹ ਸਿੱਖਾਂ ਦੀ ਜ਼ੰਗੀ ਨੀਤੀ ਜੰਗ ਦੇ ਹੁਨਰ (ਸਾਇੰਸ) ਨੂੰ ਇਸ ਤਰ੍ਹਾਂ ਵਰਤਣ ਕਰਦਾ ਹੈ:- (ਜੰਗਨਾਮਾ-ਸਫਾ 55)
‘ਦੁਸ਼ਮਣ ਦਾ ਮੁਕਾਬਲਾ ਕਰਨ ਦੇ ਲਈ ਇੱਕ ਸੂਰਮੇ ਦੀ ਤਰ੍ਹਾਂ ਅੱਗੇ ਵੱਧਣਾ ਅਤੇ ਫਿਰ ਸਲਾਮਤੀ ਨਾਲ ਐਕਸ਼ਨ ਤੋਂ ਪਿੱਛੇ ਹਟ ਜਾਣਾ।’
ਉਹ ਹਰ ਤਰ੍ਹਾਂ ਦੇ ਤੰਗ ਤੇ ਪਰੇਸ਼ਾਨ ਕਰਨ ਵਾਲੇ ਦਾਅ ਪੇਚ ਵਰਤੋਂ ਵਿੱਚ ਲਿਆਉਂਦੇ ਸਨ, ਜਿਸ ਤਰ੍ਹਾਂ ਕਿ ‘ਘਾਤ ਲਾਕੇ (ਲੁਕ ਛਿਪਕੇ) ਹਮਲਾ ਕਰਨਾ, ਸੂਰਜ ਛਿਪੇ ਤੋਂ ਤੇ ਪਹੁ ਫੁਟਦੇ ਸਾਰ ਛਾਪੇ ਮਾਰਨਾ। ਪਰ ਉਨ੍ਹਾਂ ਦਾ ਸਭ ਤੋਂ ਮਨ-ਭਾਉਂਦਾ ਦਾਅ ਪੇਚ ਸੀ, ਦੁਸ਼ਮਣ ਨੂੰ ਲਾਲਚ ਨਾਲ ਭਰਮਾ ਕੇ ਜਾਲ ਵਿੱਚ ਫਸਾਉਣਾ। ਕੁਲ ਅਫ਼ਗਾਨੀ ਫ਼ੌਜ ਦਾ ਸਤਿਆਨਾਸ਼ ਕਰਨ ਦੀ ਤੌਫ਼ੀਕ ਨਾ ਹੋਣ ਕਰਕੇ ਅਤੇ ਇਹ ਗੱਲ ਵੀ ਪਸੰਦ ਨਾ ਕਰਦੇ ਹੋਇਆ ਕਿ ਇਹ ਜਿਉਂ ਦੀ ਤਿਉਂ’ ਬਿਨਾ ਸੱਟ ਬਣੀ ਰਹੇ। ਉਨ੍ਹਾਂ (ਸਿੱਖਾਂ) ਨੇ ਇੱਕ ਅਜੇਹਾ ਢੰਗ ਤੇ ਜੁਗਤੀ ਤਿਆਰ ਕੀਤੀ ਸੀ, ਕਿ ਦੁਸ਼ਮਣ ਨੂੰ ਥੋੜਾ ਕਰਕੇ ਜਾਂ ਟੁਕੜਿਆਂ ਵਿੱਚ ਕਰਕੇ ਮਾਰਿਆ ਜਾਵੇ। (Killing it bit by bit) ਇਹ ਨਿਸ਼ਾਨਾ ਧਿਆਨ ਵਿੱਚ ਰੱਖਦੇ ਹੋਏ, ਉਹ ਦੁਸ਼ਮਣ ਦੇ ਇੱਕ ਹਿੱਸੇ ਨੂੰ ਇਸ ਗੱਲ ਲਈ ਫੁਸਲਾ ਲੈਂਦੇ ਕਿ ਉਹ ਉਨ੍ਹਾਂ ਦਾ ਪਿੱਛਾ ਕਰਨ ਅਤੇ ਜਦੋਂ ਉਹ ਆਪਣੀ ਖ਼ਾਸ ਫ਼ੌਜ ਨਾਲੋਂ ਨਿੱਖੜ ਜਾਂਦਾ ਤਾਂ ਉਹ ਉਸਦੇ ਦੁਆਲੇ ਗੋਲ ਘੇਰਾ ਘੱਤ ਲੈਂਦੇ। ਜਦੋਂ ਉਹ ਅਫ਼ਗਾਨਾਂ ਦੀ ਮੁੱਖ ਫ਼ੌਜ ਦਾ ਮੁਕਾਬਲਾ ਕਰਦੇ ਤਾਂ ਉਨ੍ਹਾਂ ਦੀ ਇੱਕ ਪਾਰਟੀ ਘੋੜੇ ਦੌੜਾਂਦੀ ਉਨ੍ਹਾਂ ਦੇ ਅੱਗੇ ਅੱਗੇ ਜਾਂਦੀ ਅਤੇ ਫਿਰ ਫੌਰਨ ਖੜ੍ਹੀ ਹੋ ਜਾਂਦੀ ਤੇ ਆਪਣੀਆਂ ਬੰਦੂਕਾਂ ਨਾਲ ਫਾਇਰ ਖੋਲ੍ਹ ਦਿੰਦੇ ਅਤੇ ਫਿਰ ਉਹ ਆਲੇ ਦੁਆਲੇ ਗੋਲ ਚੱਕਰ ਬਣਾ ਲੈਂਦੇ ਤਾਂ ਜੋ ਨਾਲ ਦਿਆਂ ਨੂੰ ਅੱਗੇ ਆਉਣ ਲਈ ਥਾਂ ਬਣ ਜਾਵੇ ਅਤੇ ਇਸ ਤਰ੍ਹਾਂ ਉਹ ਲਗਾਤਾਰ ਫਾਇਰ ਜਾਰੀ ਰੱਖਦੇ ਅਤੇ ਦੁਸ਼ਮਣ ਦੀਆਂ ਕਤਾਰਾਂ ਨੂੰ ਦਰੜ ਦਿੰਦੇ। ਫੇਰ ਸਟਾਰ ਕਹਿੰਦਾ ਹੈ ਕਿ ਉਨ੍ਹਾਂ ਦਾ ਹਮਲੇ ਦਾ ਢੰਗ ਅਜਿਹਾ ਸੀ ਜਿਹੜਾ ਏਸ਼ੀਆ ਵਿੱਚ ਕਿਸੇ ਵੀ ਦੂਜੇ ਘੋੜ ਸਵਾਰ ਰਿਸਾਲੇ ਨਾਲੋਂ ਬਿਲਕੁਲ ਵੱਖਰਾ मी।
ਉਨ੍ਹਾਂ ਦਿਨਾਂ ਵਿੱਚ ਜਦੋਂ ਪਿੱਛੇ ਹਟਨਾ ਹਾਰ ਸਮਝੀ ਜਾਂਦੀ ਸੀ ਅਤੇ ਖਿੰਡ ਪੁੰਡ ਜਾਣਾ ਜਾਂ ਇਧਰ ਉਧਰ ਹੋ ਕੇ ਜਾਂ ਇੱਕ ਜਲੀਲ ਸ਼ਿਕਸਤ ਖ਼ਿਆਲ ਕੀਤੀ ਜਾਂਦੀ ਸੀ। ਸਿੱਖ ਬੜੀ ਸਫ਼ਲਤਾ ਨਾਲ ਇਧਰ ਉਧਰ ਖਿੰਡ ਪੁੱਡ ਜਾਂਦੇ ਸਨ ਤਾਂ ਕਿ ਉਹ ਬਚਾ ਕਰਕੇ ਇਹ ਹਮਲਾ ਕਰਨ। ਲੜਨੋ ਹਟਨ ਲਈ ਉਹ ਇਸ ਕਰਕੇ ਪਿੱਛੇ ਹਟ ਜਾਇਆ ਕਰਦੇ ਸਨ ਕਿ ਫਿਰ ਤਾਜਾ ਦੰਮ ਤੱਕ ਹਮਲਾ ਕਰਨ। ਇੱਥੇ ਬਿਲਕੁਲ ਕਈ ਅਜੇਹੇ ਨਵੇਂ ਅਨਸਰ (Element) ਹਨ ਜਿਸਨੂੰ ਸਿੱਖਾਂ ਨੇ ਉਨ੍ਹਾਂ ਵੇਲਿਆਂ ਵਿੱਚ ਆਪਣੇ ਜੰਗੀ ਦਾਅ ਪੇਚਾਂ ਵਿੱਚ ਵਰਤੋਂ ਵਿੱਚ ਲਿਆਂਦਾ ਜਿਨ੍ਹਾਂ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ।
ਦੁਸ਼ਟਾਂ ਦੇ ਵਿਰੁੱਧ ਲੜਨਾ ਹੀ, ਆਪਦੇ ਜੀਵਨ ਦਾ ਮੁੱਖ ਉਦੇਸ਼ ਸੀ।
-ਗੁਰੂ ਗੋਬਿੰਦ ਸਿੰਘ ਜੀ
ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰਿ ਪਛਾਰੋ।
ਜੋ ਹਮਕੋ ਪਰਮੇਸ਼ੁਰ ਉਚਰਿ ਹੈ, ਤੇ ਸਭ ਨਰਕਿ ਕੁੰਡ ਮਹਿ ਪਰਿ ਹੈ।
ਮੈ ਹੋ ਪਰਮ ਪੁਰਖ ਕੋ ਦਾਸਾ, ਦੇਖਨਿ ਆਯੋ ਜਗਤ ਤਮਾਸਾ।
ਦੇਹਿ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋਂ।
ਨਾ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰਿ ਅਪੁਨੀ ਜੀਤ ਕਰੋਂ।
ਖ਼ਾਲਸਾ ਫ਼ੌਜ ਦਾ ਚਰਿੱਤ੍ਰ, ਬਣਤਰ ਤੇ ਜਥੇਬੰਦੀ
ਖ਼ਾਲਸਾ ਫ਼ੌਜ ਦਾ ਰੂਪ, ਸਿਰਜਨਾ ਤੇ ਸੰਘਠਨ
ਖ਼ਾਲਸਾ ਇੱਕ ਅਜੇਹੇ ਲੋਕਾਂ ਦੀ ਫ਼ੌਜ ਸੀ ਜਿਸ ਵਿੱਚ ਅਜੇਹੇ ਸੱਚੇ ਲੋਕ ਸੇਵਕ ਤੇ ਦੇਸ਼ ਭਗਤ ਲਏ ਗਏ ਸਨ, ਜੇਹੜੇ ਸਮਾਜ ਦੇ ਗ਼ਰੀਬ ਤੇ ਨਿਚਲੇ ਦਰਜੇ ਦੀਆਂ ਸ਼੍ਰੇਣੀਆਂ ਵਿਚੋਂ ਭਰਤੀ ਕੀਤੇ ਗਏ ਸਨ। ਜਿਸਦੇ ਮਨੋਰਥ ਨਾਲ ਇਨ੍ਹਾਂ ਨੂੰ ਪਿਆਰ ਸੀ। ਧਾਰਮਿਕ ਨਿਸ਼ਚੇ ਦੀ ਦ੍ਰਿਸ਼ਟੀ ਤੋਂ ਇਹ ਪੂਰੀ ਤਰ੍ਹਾਂ ਉਨ੍ਹਾਂ ਸਿੱਖਾਂ ਦੀ ਫ਼ੌਜ ਸੀ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੋਇਆ ਸੀ। ਕਿਉਂਕਿ ਖਾਲਸਾ ਫ਼ੌਜ ਵਿੱਚ ਨਾਮ ਦਰਜ ਕਰਾਉਣ ਲਈ ਸਿੱਖ ਧਰਮ ਨੂੰ ਧਾਰਨ ਕਰਨਾ ਪਹਿਲੀ ਸ਼ਰਤ ਸੀ। ਖ਼ਾਲਸਾ ਫ਼ੌਜ ਦਾ ਅਦੁੱਤੀ ਚਿੰਨ੍ਹ ਇਸਦੀ ਪੰਚਾਇਤੀ ਬਣਤਰ ਤੇ ਰੀਪਬਲੀਕਨ (ਲੋਕ ਰਾਜੀ) ਲੱਛਣ ਸੀ। ਇੱਕ ਵਾਰ ਜਿਸ ਸਿਪਾਹੀ ਨੂੰ ਭਰਤੀ ਕਰ ਲਿਆ ਤਾਂ ਉਸਦੇ ਪਿਛਲੇ ਪਿੱਛੋਕੜ (ਪਹਿਲੇ ਜੀਵਨ) ਨੂੰ ਉੱਕਾ ਹੀ ਕਿਸੇ ਧਿਆਨ ਵਿੱਚ ਨਹੀਂ ਸੀ ਰੱਖਿਆ ਜਾਂਦਾ ਅਤੇ ਉਸ ਨਾਲ ਇੱਕ ਬਰਾਬਰ ਦਾ ਭਾਈ ਤੇ ਹਥਿਆਰਬੰਦ ਸਾਥੀ ਸਮਝਕੇ ਵਰਤਿਆ ਜਾਂਦਾ ਸੀ। ਖ਼ਾਲਸੇ ਵਿੱਚ ਕਿਸੇ ਕਿਸਮ ਦੀ ਵਡਿਆਈ ਜਾਂ ਪ੍ਰਸਿਧੀ ਦੀ ਆਗਿਆ ਨਹੀਂ ਸੀ। ਸਿਵਾਏ ਇਸਦੇ ਕਿ ਜੇਹੜੇ ਗੁਣ ਤੇ ਲਿਆਕਤ ਉਸ ਵਿੱਚ ਕੁਦਰਤੀ ਤੌਰ ‘ਤੇ ਪਾਏ ਜਾਂਦੇ ਸਨ। ਕੋਈ ਵੀ ਪੁਰਸ਼ ਜਿਸਦੇ ਪਾਸ ਹੱਥਾਂ ਤੇ ਬਾਹਾਂ ਦੀ ਤਾਕਤ ਸੀ, ਉਹ ਆਪਣੇ ਪਿੱਛੇ ਆਪਣੇ ਚੇਲਿਆਂ ਨੂੰ ਲੈ ਕੇ, ਘੋੜੇ ਤੇ ਸਵਾਰ ਹੋ ਕੇ ਤੁਰ ਪੈਂਦਾ ਸੀ ਅਤੇ ਆਪਣੇ ਆਪ ਨੂੰ ਸਰਦਾਰ ਅਖਵਾਉਂਦਾ ਸੀ। ਪਰ ਚੇਲੇ ਤੇ ਪਿੱਛਲਗ ਫਿਰ ਵੀ ਲੀਡਰ ਦੀ ਸੇਵਾ ਵਿੱਚ ਨਹੀਂ ਸਮਝੇ ਜਾਂਦੇ ਸਨ, ਜਿਸਨੂੰ ਮਸਾਂ ਹੀ ਆਪਣੇ ਬਰਾਬਰ ਦੇ, ਇਕੋ ਜੇਹੇ ਸਾਥੀਆਂ ਵਿੱਚ ਉਚ ਅਧਿਕਾਰੀ ਦੀ ਪਦਵੀ ਦਿੱਤੀ ਜਾਂਦੀ ਸੀ। ਇਸ ਤੋਂ ਬਿਨਾਂ ਇੱਕ ਲੀਡਰ ਵਿੱਚ ਨਿਮਰਤਾ ਤੇ ਸੇਵਾ ਭਾਵ ਹੋਣਾ, ਉਨ੍ਹਾਂ ਦੇ ਸਾਥੀਆਂ ਲਈ ਇੱਕ ਬਹੁਤ ਵੱਡਾ ਨਿੱਜੀ ਗੁਣ ਸਮਝਿਆ ਜਾਂਦਾ ਸੀ । ਚੂੰਕਿ ਕਮਾਂਡਰ ਚੁਣੇ ਹੋਏ ਲੀਡਰ ਹੁੰਦੇ ਸਨ, ਇਸ ਲਈ ਉਹ ਆਪਣੇ ਸੇਵਕਾਂ ਤੇ ਸਾਥੀਆਂ ਨੂੰ ਆਪਣੇ ਨਾਲ ਰੱਖਣ ਲਈ ਪੰਚਾਇਤੀ ਢੰਗਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਸਨ। ਖ਼ਾਲਸਾ ਫ਼ੌਜ ਵਿੱਚ ਬਾਹਰੀ ਅਨੁਸ਼ਾਸਨ ਲਈ ਕੋਈ ਥਾਂ ਹੀ ਨਹੀਂ ਸੀ। ਉਨ੍ਹਾਂ ਦੇ ਅਨੁਸ਼ਾਸਨ ਦੀ ਬੁਨਿਆਦ ਹਰ ਸਿਪਾਹੀ ਦੇ ਆਪਣੇ ਅੰਦਰੂਨੀ ਵਿਸ਼ਵਾਸ ਅਤੇ ਆਪਣੇ ਮਨੋਰਥ ਲਈ ਉਨ੍ਹਾਂ ਦੀ ਸ਼ਰਧਾ ਭਗਤੀ ਤੇ ਭਾਵ ਉੱਤੇ ਹੁੰਦੀ ਸੀ। ਉਹ ਸਭ ਹੁਕਮਾਂ ਦੀ ਪਾਲਣਾ ਇਸ ਲਈ ਕਰਦਾ ਸੀ, ਕਿਉਂਕਿ ਉਹ ਆਪਣੇ ਪਵਿੱਤਰ ਫ਼ਰਜਾਂ ਨੂੰ ਪੂਰਾ ਕਰਨ ਲਈ, ਉਨ੍ਹਾਂ ਸਭ ਕਰਮਾਂ ਨੂੰ ਉਤਮ ਸਮਝਦਾ ਸੀ ਜੇਹੜਾ ਉਨ੍ਹਾਂ ਦੇ ਧਰਮ ਦੇ ਮਨੋਰਥ ਨੂੰ ਹੋਰ ਅੱਗੇ ਵਧਾਉਂਦਾ ਸੀ। ਸਾਂਝੀ ਹੋਣੀ ਦੀ ਸਮਝ ਵੀ ਅਨੁਸ਼ਾਸਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਸੀ। ਕਿਉਂਕਿ ਜਿੱਤ ਤੇ ਹਾਰ ਦੋਹਾਂ ਵਿਚੋਂ ਹੀ ਹਰ ਇੱਕ ਸਿਪਾਹੀ ਨੂੰ ਉਸਦਾ ਉਚਿਤ ਹਿੱਸਾ ਮਿਲਦਾ ਸੀ। ਇਸ ਤੋਂ ਬਿਨਾਂ ਫ਼ੌਜ ਦੇ ਪੰਚਾਇਤੀ ਢੰਗਾਂ ਨਾਲ ਕੰਮ ਸਦਕਾ ਹਰ ਇੱਕ ਸਿਪਾਹੀ ਦੀ ਇਹ ਭਾਵਨਾ ਸੀ ਕਿ ਉਹ ਆਪ ਹੀ ਆਪਣਾ ਲੀਡਰ ਹੈ ਅਤੇ ਜੇਹੜੇ ਫ਼ਰਜ ਉਹ ਪੂਰੇ ਕਰ ਰਿਹਾ ਹੈ, ਉਹ ਉਸਦੇ ਜ਼ਿੰਮੇ ਆਪ ਲਏ ਕੰਮ ਹਨ। ਹਰ ਇੱਕ ਸਿਪਾਹੀ ਦੀ ਆਦਰ ਸਤਿਕਾਰ ਦੀ ਭਾਵਨਾ ਅਤੇ ਆਪਣੇ ਉਦੇਸ਼ ਦੀ ਪੂਰਤੀ ਲਈ ਸੂਝ, ਜੇਹੜੀ ਬਕਾਇਦਾ ਫ਼ੌਜਾਂ ਵਿੱਚ ਇੱਕ ਮਹੱਤਵਪੂਰਨ ਭਾਗ ਹੁੰਦੀ ਹੈ। ਗੁਰੀਲਾ ਫ਼ੌਜ ਵਿੱਚ ਵੀ ਇਸਦਾ ਕਿਰਦਾਰ ਘੱਟ ਮਹੱਤਵਪੂਰਨ ਨਹੀਂ ਹੁੰਦਾ।
ਖਾਲਸਾ ਸਦਾ ਹੀ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਸੀ, ਇਸ ਲਈ ਉਨ੍ਹਾਂ ਦੇ ਲੀਡਰਾਂ ਨੂੰ ਆਪਣੇ ਸਿਪਾਹੀਆਂ ਦੇ ਹੌਂਸਲੇ ਕਾਇਮ ਰੱਖਣ ਦੇ ਮਸਲੇ ਦੀ ਕੋਈ ਚਿੰਤਾ ਜਾਂ ਫਿਕਰ ਨਹੀਂ ਹੁੰਦੀ ਸੀ। ਖਾਲਸੇ ਦੀ ਅੰਤਿਮ ਜਿੱਤ ਹੋਣ ਦਾ ਵਿਸ਼ਵਾਸ ਉਨ੍ਹਾਂ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਆਪਣੀਆਂ ਰੋਜ ਦਿਹਾੜੀ ਦੀਆਂ ਪ੍ਰਾਰਥਨਾਵਾਂ ਵਿੱਚ ਉਹ ਆਪਣੇ ਗੁਰੂਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਦੁੱਖਾਂ ਤਸੀਹਿਆਂ ਨੂੰ ਬੜੇ ਆਦਰ ਤੇ ਸਤਿਕਾਰ ਨਾਲ ਯਾਦ ਕਰਦੇ ਸਨ ਅਤੇ ਉਨ੍ਹਾਂ ਦੇ ਪੈਰ ਚਿਨ੍ਹਾਂ ਤੇ ਚੱਲਣ ਦਾ ਆਪਣੇ ਆਪ ਨੂੰ ਪ੍ਰਨ ਕਰਦੇ ਸਨ। ਇਸਦੇ ਸਿੱਟੇ ਵਜੋਂ ਉਨ੍ਹਾਂ ਦੀ ਜ਼ਿੰਦਗੀ ਦੇ ਦੁੱਖਾਂ ਤੇ ਕਸ਼ਟਾਂ ਵੇਲੇ ਵਤੀਰਾ ਇੱਕ ਨਿਰਾਲਾ ਅਦਭੁੱਤ (Romantic) ਹੋ ਗਿਆ ਸੀ। ਇਸ ਤੋਂ ਵੀ ਉੱਪਰ ਉਹ ਆਪਣੇ ਆਪ ਨੂੰ ਇਸ ਧਰਤੀ ਤੇ ਅਕਾਲ ਪੁਰਖ ਦੀ ਮਰਜੀ ਨਾਲ ਚੱਲਣ ਵਾਲੇ ਉਸਦੇ ਹਥਿਆਰ ਸਮਝਦੇ ਸਨ। ਇਸ ਤੋਂ ਬਿਨਾਂ ਖਾਲਸਾ ਫ਼ੌਜ ਵਿੱਚ ਅਜਾਦੀ ਦਾ ਜੋ ਵਾਤਾਵਰਨ ਤੇ ਵਾਯੂ-ਮੰਡਲ ਪ੍ਰਚੱਲਤ ਹੋ ਚੁੱਕਾ ਸੀ, ਉਸ ਨਾਲ ਸਿਪਾਹੀਆਂ ਵਿੱਚ ਆਪਣੀ ਰਾਏ ਤੇ ਮੰਨਸ਼ਾ ਨੂੰ ਛੁਪਾਕੇ ਰੱਖਣ ਤੇ ਹੋਰ ਨਿੱਜੀ ਹਿਚਕ, ਜਾਂ ਕਿਸੇ ਦੀ ਨਿੰਦਾ ਚੁਗਲੀ ਨਹੀਂ ਸੀ। ਭਾਵ ਕਿਸੇ ਦੇ ਵਿਚਾਰਾਂ ਨੂੰ ਦਬਾ ਕੇ ਰੱਖਣ ਦੀ ਕੋਈ ਰੋਕ ਟੋਕ ਨਹੀਂ ਸੀ। ਜੇਹੜੀ ਕਿ ਉਨ੍ਹਾਂ ਵਿੱਚ ਏਕਤਾ ਤੇ ਭਰਮਨ ਬਣਾਈ ਰੱਖਣ ਤੇ ਹੌਂਸਲੇ ਵਧਾਉਣ ਲਈ ਜ਼ਰੂਰੀ ਸੀ । ਖ਼ਾਲਸ ਫ਼ੌਜੀ ਬੋਲੀ ਵਿੱਚ ਸਿੱਖਾਂ ਨੇ ਸਭ ਤੋਂ ਵੱਧ ਕੀਮਤੀ ਆਪਣੀ ‘ਕਾਮਯਾਬੀ ਦੀ ਰਵਾਇਤ’ ਕਾਇਮ ਕਰਨ ਵਿੱਚ ਸਫ਼ਲਤਾ ਦੇ ਹੋਣ ਨੂੰ ਮੰਨਿਆ। ਇਤਿਹਾਸਕਾਰ (ਫਰਾਸਟਰ) ਖਾਲਸਾ ਫ਼ੌਜ ਦੇ ਉਚੇ ਹੌਂਸਲੇ ਨੂੰ, ਉਨ੍ਹਾਂ ਵਿੱਚ ਸਾਂਝੇ ਖਤਰੇ ਦੀ ਭਾਵਨਾ ਹੋਣਾ ਬਿਆਨ ਕਰਦਾ ਹੈ, ਜੇਹੜਾ ਉਨ੍ਹਾਂ ਦੀ ਇੱਕ ਨਬਜ ਨੂੰ ਰੂਹ ਨਾਲ ਮੇਲਕੇ ਰੱਖਦਾ ਸੀ ਅਤੇ ਉਨ੍ਹਾਂ ਨੂੰ ਐਕਸ਼ਨ ਲਈ ਪਰੇਰਦਾ ਸੀ। ਜਿਸ ਵਿੱਚ ਉਹ ਦਲੇਰੀ ਤੇ ਸੂਰਬੀਰਤਾ ਦਾ ਉਹ ਵਿਖਾਵਾ ਕਰਦੇ ਸਨ ਜੋ ਭਾਰੀਆਂ ਔਕੜਾਂ ਦੇ ਹੁੰਦਿਆਂ ਵੀ, ਉਨ੍ਹਾਂ ਦੇ ਇਸ ਹੱਠ ਨੂੰ ਬਣਾਈ ਰੱਖਦਾ ਸੀ।
ਧੰਦੇ ਅਤੇ ਸਦਾਚਾਰਕ ਪੱਖ ਤੋਂ ਵੀ ਸਿੱਖ ਆਪਣੇ ਵੈਰੀਆਂ ਮੁਗਲਾਂ ਤੇ ਪਠਾਨਾਂ ਨਾਲੋਂ ਕਿਤੇ ਜਿਆਦਾ ਵਧੀਆ ਸਿਪਾਹੀ ਸਨ। ਤਲਵਾਰ ਸਿੱਖਾਂ ਦੀ ਰਹਿਤ-ਬਹਿਤ ਤੇ ਉਨ੍ਹਾਂ ਦੀ ਪੁਸ਼ਾਕ ਦਾ ਇੱਕ ਹਿੱਸਾ ਸੀ ਅਤੇ ਲੜਾਈ ਕਰਨੀ (ਸਿਪਾਹੀਪੁਣਾ) ਉਨ੍ਹਾਂ ਦੇ ਵਿਸ਼ਵਾਸ਼ ਦਾ ਇੱਕ ਅੰਗ ਸੀ। ਜਿਵੇਂ ਕਿ ਉਹ ਜੰਗ ਨੂੰ ਲੜਾਈ ਵਿੱਚ ਸੜਨ ਰਾਹੀਂ ਇਸਨੂੰ ਬੜੀ ਕੁਰਬਾਨੀ ਵਾਲੇ ਖਰਚੀਲੇ ਢੰਗ ਨਾਲ ਸਿੱਖਦੇ ਸਨ, ਤੇ ਬੜੀ ਤੇਜੀ ਨਾਲ ਸਿੱਖਦੇ ਸਨ। ਇੱਕ ਵਿਅਕਤੀਗਤ ਸਿਪਾਹੀ ਹਰ ਤਰ੍ਹਾਂ ਨਾਲ ਕੋਸ਼ਿਸ਼ ਕਰਦਾ ਹੈ ਕਿ ਉਹ ਹਥਿਆਰਾਂ ਦੀ ਵਰਤੋਂ ਕਰਨ ਵਿੱਚ ਡੂੰਘੀ ਨਿਪੁੰਨਤਾ ਪ੍ਰਾਪਤ ਕਰੇ। ਕਿਉਂਕਿ ਇਹ ਉਨ੍ਹਾਂ ਦੇ ਜੀਵਨ ਦਾ ਇੱਕ ਮੁੱਖ ਸਹਾਰਾ ਬਨਣਾ ਸੀ। ਜੰਗ-ਨਾਮੇ ਦਾ ਸਮਕਾਲੀ ਲਿਖਾਰੀ, ਭਾਵੇਂ ਉਸਨੇ ਸਿੱਖਾਂ ਵਿਰੁੱਧ ਬੜੀ ਭੈੜੀ ਬੋਲੀ ਵਰਤੀ ਹੈ, ਪਰ ਜਦੋਂ ਉਹ ਉਨ੍ਹਾਂ ਦੀਆਂ ਪੇਸ਼ਾਵਰ ਸਿਫਤਾਂ ਨੂੰ ਬਿਆਨ ਕਰਦਾ ਹੈ ਤਾਂ ਉਹ ਬੜੇ ਅਨੋਖੇ ਢੰਗ ਨਾਲ (ਵਿਅੰਗਮਈ) ਉਨ੍ਹਾਂ ਦੀਆਂ ਜਿੱਤਾਂ ਦੇ ਸੋਹਲੇ ਗਾਉਂਦਾ ਹੈ। ਉਹ ਆਖਦਾ ਹੈ:- ਜਦੋਂ ਉਹ ਆਪਣੇ ਹੱਥਾਂ ਵਿੱਚ ਹਿੰਦੋਸਤਾਨੀ ਤਲਵਾਰ ਚੁੱਕ ਲੈਂਦੇ ਹਨ ਤਾਂ ਹਿੰਦ ਤੋਂ ਸਿੰਧ ਤੱਕ ਸਾਰੇ ਦੇਸ਼ ਨੂੰ ਮੂਹਰੇ ਲਾ ਲੈਂਦੇ ਹਨ। ਉਸ ਵੇਲੇ ਕੋਈ ਵੀ ਉਨ੍ਹਾਂ ਦੇ ਮੁਕਾਬਲੇ ਵਿੱਚ ਖੜ੍ਹਾ ਨਹੀਂ ਸੀ ਹੁੰਦਾ। ਭਾਵੇਂ ਉਹ ਕਿੰਨਾਂ ਵੀ ਬਲਵਾਨ ਤੇ ਸ਼ਕਤੀਸ਼ਾਲੀ ਹੋਵੇ। ਜਦੋਂ ਉਹ ਨੇਜੇ ਤੇ ਬਰਛੇ ਦੀ ਵਰਤੋਂ ਕਰਦੇ ਸਨ ਤਾਂ ਉਹ ਦੁਸ਼ਮਣ ਦੀਆਂ ਭਾਜੜ ਪਾ ਦਿੰਦੇ ਸਨ ਅਤੇ ਜਦੋਂ ਉਹ ਆਪਣੇ ਨੇਜੇ ਤੇ ਤਲਵਾਰ ਦੀ ਨੋਕ ਉੱਪਰ ਅਸਮਾਨ (ਅਕਾਸ਼) ਵੱਲ ਚੁੱਕਦੇ ਸਨ ਤਾਂ ਉਹ ਅਕਾਸ਼ ਵਿੱਚ ਵੀ ਮੋਰੀਆਂ ਕਰਦੇ ਤੇ ਖੋਭਦੇ ਜਾਪਦੇ ਸਨ। ਜਦੋਂ ਉਹ ਆਪਣੇ ਕਮਾਨਾਂ ਦੀਆਂ ਡੋਰਾਂ ਕਸਦੇ ਤੇ ਉਨ੍ਹਾਂ ਵਿੱਚ ਦੁਸ਼ਮਣ ਨੂੰ ਮਾਰਨ ਵਾਲੇ ਤੀਰਾਂ ਨੂੰ ਟਕਾਉਂਦੇ ਸਨ ਅਤੇ ਉਨ੍ਹਾਂ ਦੀਆਂ ਡੋਰਾਂ ਖਿੱਚਕੇ ਆਪਣੇ ਕੰਨਾਂ ਤੱਕ ਲੈ ਜਾਂਦੇ ਸਨ ਤਾਂ ਦੁਸ਼ਮਣਾ ਦੇ ਸਰੀਰ ਡਰਦੇ ਮਾਰੇ ਕੰਬ ਉਠਦੇ ਸਨ । ਜਦੋਂ ਉਨ੍ਹਾਂ ਦੀ ਲੜਾਈ ਦਾ ਕੁਹਾੜਾ ਉਨ੍ਹਾਂ ਦੇ ਦੁਸ਼ਮਣ ਲੋਹਬੰਦ (ਜਰਾਬਕਤਰ ) ਸਰੀਰ ਉੱਤੇ ਪੈਂਦਾ ਸੀ ਤਾਂ ਉਹੀ ਲੋਹਬੰਦ ਵਰਦੀ ਉਨ੍ਹਾਂ ਦਾ ਕੱਫਣ ਬਣ ਜਾਂਦੀ ਸੀ । ਉਨ੍ਹਾਂ ਵਿੱਚ ਹਰ ਇੱਕ ਦਾ ਸਰੀਰ ਇੱਕ ਚਟਾਨ ਦੇ ਟੁਕੜੇ ਵਰਗਾ ਹੈ ਅਤੇ ਸਰੀਰਕ ਡੀਲ ਡੌਲ ਤੋਂ ਉਨ੍ਹਾਂ ਵਿਚੋਂ ਹਰ ਇੱਕ ਹੀ 50 ਆਦਮੀਆਂ ਤੋਂ ਵਾਧੂ ਹੈ। ਇਹ ਕਿਹਾ ਜਾਂਦਾ ਹੈ ਕਿ ਬੰਦੂਕ ਪੁਰਾਣੇ ਦਿਨਾਂ ਦਾ ਹਥਿਆਰ ਹੈ ਪਰ ਇਹ ਗੱਲ ਇਸ ਤਰ੍ਹਾਂ ਇਨਾਂ ਕੁੱਤਿਆਂ (ਸਿੱਖਾਂ) ਦੀ ਪੈਦਾ ਕੀਤੀ ਜਾਪਦੀ ਹੈ। ਸਗੋਂ ਉਸ ਮਹਾਨ ਸੁਕਰਾਤ ਦੀ ਨਹੀਂ। ਭਾਵੇਂ ਇੱਥੇ ਬਹੁਤ ਸਾਰੇ ਬੰਦੂਕਚੀ ਹਨ, ਪਰ ਕੋਈ ਵੀ ਉਨ੍ਹਾਂ ਨਾਲ ਵਰਤੋਂ ਵਿੱਚ ਬਾਜ਼ੀ ਨਹੀਂ ਲਾ ਸਕਦਾ । (ਜੰਗਨਾਮਾ) ਇੱਕ ਗੱਲ ਹੋਰ ਵੀ ਕਹੀ ਜਾ ਸਕਦੀ ਹੈ ਕਿ ਮਰਹੱਟਿਆਂ ਤੋਂ ਬਿਨਾਂ, ਸਿੱਖ ਹੀ ਇੱਕ ਅਜੇਹੇ ਹਿੰਦੁਸਤਾਨੀ ਸਿਪਾਹੀ ਹਨ ਜੇਹੜੇ ਘੋੜੇ ਦੀ ਪਿੱਠ ਤੋਂ ਬੰਦੂਕ ਚਲਾ ਸਕਦੇ ਹਨ। ਉਨ੍ਹਾਂ ਦਿਨਾਂ ਦੀਆਂ ਮੁਗ਼ਲ ਤੇ ਰਾਜਪੂਤਾਂ ਫ਼ੌਜਾਂ ਵਿੱਚ, ਬੰਦੂਕ ਪੈਦਲ ਸਿਪਾਹੀਆਂ ਦਾ ਇੱਕ ਹਥਿਆਰ ਸੀ, (ਮਿਲਟਰੀ ਹਿਸਟਰੀ ਆਫ ਇੰਡੀਆ-ਜੇ. ਐਨ. ਸਰਕਾਰ, ਸਫਾ 153)
ਸਿੱਖਾਂ ਦੀ ਅਸਲ ਵਿਸ਼ੇਸ਼ਤਾ ਫਿਰ ਵੀ ਉਨ੍ਹਾਂ ਦੀ ਇਸ ਵਿੱਚ ਸੂਝ-ਬੂਝ ਪਾਈ ਜਾਂਦੀ ਸੀ, ਜੇਹੜੀ ਉਹ ਲੜੀ ਜਾ ਰਹੀ ਜੰਗ ਦੇ ਲੱਛਣ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ । ਉਹ ਮੁਗ਼ਲ ਸਿਪਾਹੀਆਂ ਦੀ ਝਟ ਫਟ ਹਥਿਆਰ ਸੁੱਟਣ ਤੇ ਹਾਰ ਮੰਨਣ ਲਈ ਰਜਾਮੰਦੀ ਤੇ ਅਫ਼ਗਾਨ ਸਿਪਾਹੀਆਂ ਦੀ ਲੁਟੇਰੀ, ਪਸ਼ੂਪੁਣੇ ਦੀ ਬਿਰਤੀ ਤੇ ਉਨ੍ਹਾਂ ਦੇ ਖੋਖਲੇਪਨ ਤੋਂ ਹੀ ਮੁਕਤ ਸਨ। ਸਿੱਖ ਇੱਕ ਬੰਨੇ ਤਾਂ ਆਪਣੀ ਜੱਦੋ-ਜਹਿਦ ਨੂੰ ਪਰਸਪਰ ਸਤਿਆਨਾਸ ਕਰਨ ਦੇ ਨੁਕਤੇ ਤੱਕ ਚਲਾਉਣ ਨੂੰ ਤਿਆਰ ਸਨ । ਪਰ ਦੂਜੇ ਬੰਨੇ ਉਹ ਉਨ੍ਹਾਂ ਚਿਰ ਲੜਾਈ ਲਈ ਤਿਆਰ ਨਹੀਂ ਹੁੰਦੇ ਸਨ, ਜਦੋਂ ਤੱਕ ਉਨ੍ਹਾਂ ਨੂੰ ਆਪਣੀ ਸਫ਼ਲਤਾ ਦਾ ਵਿਸ਼ਵਾਸ ਨਾ ਹੋ ਜਾਵੇ । ਉਹ ਨਾ ਮੁਆਫਕ ਹਾਲਤ ਵਿੱਚ ਭੱਜ ਜਾਣ ਨੂੰ ਵਧੀਆ ਸਮਝਦੇ ਸਨ ਅਤੇ ਇਸ ਤਰ੍ਹਾਂ ਜਿਵੇਂ ਕਿ ਔਰੰਗਜ਼ੇਬ ਉਨ੍ਹਾਂ ਨੂੰ ਆਖਦਾ ਕਿ ਉਹ ਹਿੰਦੋਸਤਾਨੀਆਂ ਦੀ ਸਰਾਸਰ ਮੂੜਮਤ ਤੋਂ ਆਜ਼ਾਦ ਸਨ। ਜੇਹੜੇ ਕਿ ਆਪਣੇ ਸਿਰਾਂ ਨਾਲੋਂ ਅੱਡ ਹੋ ਜਾਂਦੇ ਸਨ, ਪਰ ਆਪਣੀਆਂ ਪੋਜੀਸ਼ਨਾਂ (ਮੋਰਚਿਆਂ) ਨੂੰ ਨਹੀਂ ਛੱਡਦੇ ਸਨ। ਨਿੱਜੀ ਤੌਰ ‘ਤੇ ਖ਼ਾਲਸਾ ਇੱਕ ਪਾਕ ਤੇ ਪਵਿੱਤਰ ਆਤਮਾ ਹੁੰਦੀ ਸੀ। ਇੱਕ ਜਾਨ ਵਾਰ ਦੇਣ ਵਾਲਾ ਸਿਰਲੱਥ ਪਰਜਾ ਸੇਵਕ ਅਤੇ ਪੂਰੀ ਤਰ੍ਹਾਂ ਉਤਸ਼ਾਹ ਵਾਲਾ ਇੱਕ ਸਿਪਾਹੀ ਸੀ। ਜੇਹੜਾ ਉਨ੍ਹਾਂ ਸਵਾਲਾਂ ਨੂੰ ਸਮਝਦਾ ਸੀ ਜਿਸਦੇ ਲਈ ਉਸਨੇ ਸਿਰ ਦੀ ਬਾਜੀ ਲਾ ਰੱਖੀ ਸੀ। ਉਹ ਜਾਣਦਾ ਸੀ ਕਿ ਉਹ ਕਾਹਦੀ ਖਾਤਰ ਲੜ ਰਿਹਾ ਹੈ ਤੇ ਕਿਉਂ ਅਤੇ ਇਹ ਗੱਲ ਉਨ੍ਹਾਂ ਦਿਨਾਂ ਵਿੱਚ ਭਾੜੇ ਦੀਆਂ ਟੱਟੂ ਫ਼ੌਜਾਂ ਨਾਲੋਂ ਉਨ੍ਹਾਂ ਦੇ ਫਰਕ ਨੂੰ ਦਰਸਾਉਂਦੀ ਸੀ । ਖਾਲਸੇ ਵਿੱਚ ਵੀ ਕੁਝ ਥੋੜੇ ਜਿਹੇ ਪੇਟ ਪਾਲੂ ਸਿਪਾਹੀ ਸਨ, ਪਰ ਅਸਲ ਵਿੱਚ ਇਹ ਅਜੇਹੀ ਫ਼ੌਜ ਸੀ ਜੇਹੜੀ ਆਪਣੇ ਸਿਰ ਦੇ ਬਲ (ਸੋਚ ਸਮਝਕੇ) ਚਲਦੀ ਸੀ। (ਔਰੰਗਜ਼ੇਬ ਦੀਆਂ ਕਹਾਣੀਆਂ, ਤਰਜਮਾ ਜ਼ੇ. ਐਨ. ਸਰਕਾਰ ਕਲਕੱਤਾ 1925, ਸਫਾ-50)
ਸਿੱਖ ਸਿਪਾਹੀ ਇੱਕ ਉਚੇ ਸਦਾਚਾਰਕ ਚਾਲ-ਚੱਲਣ ਤੇ ਰਹਿਤ ਬਹਿਤ ਦੇ ਨੇਮਾਂ ਉੱਤੇ ਚੱਲਣ ਵਾਲੇ ਸਨ । ਜੇਹੜੇ ਉਨ੍ਹਾਂ ਨੂੰ ਸਾਰੇ ਪਾਸਿਆਂ ਤੋਂ ਅਤੇ ਹਰ ਇੱਕ ਵੱਲੋਂ ਵਾਹ ਅਖਵਾਉਂਦੀ ਸੀ । ਆਪਣੇ ਗੁਰੂ ਗੋਬਿੰਦ ਸਿੰਘ ਦੇ ਉਦੇਸ਼ਾਂ ਅਨੁਸਾਰ ਉਨ੍ਹਾਂ ਲਈ ਆਪਣੀ ਪਤਨੀ ਤੋਂ ਬਿਨਾਂ ਕਿਸੇ ਪਰਾਈ ਔਰਤ ਨਾਲ ਵਿਭਚਾਰਕ ਸਬੰਧ ਰੱਖਣ ਦੀ ਮਨਾਹੀ। ਇਹ ਤੇ ਹੋਰ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਤੇ ਪਾਬੰਦੀ ਨਾਲ, ਮਿ: ਫੋਰਸਟਰ ਦੀ ਰਾਇ ਵਿੱਚ, ਇਹ ਚੀਜ਼ ਉਨ੍ਹਾਂ ਦੇ ਦੁਸ਼ਮਣਾਂ ਚੋਂ ਬੜਾ ਜਬਰਦਸਤ ਲਾਭ ਦਿੰਦੀ ਸੀ ਜਦੋਂ ਕਿ ਮੁਸਲਮਾਨ ਸਿਪਾਹੀ ਵਿਸ਼ੱਈ ਤੇ ਕਮਜ਼ੋਰ ਸਨ। ਗ੍ਰਿਫਨ ਲਿਖਦਾ ਹੈ ਕਿ ਸਿੱਖ ਇਨਸਾਨਾਂ ਵਾਂਗ ਲੜਦੇ ਤੇ ਲੁੱਟ ਮਾਰ ਕਰਦੇ ਸਨ ਸ਼ੈਤਾਨਾਂ ਵਾਂਗ ਨਹੀਂ। ਸਿੱਖ ਇਤਿਹਾਸ ਵਿੱਚ ਔਰਤਾਂ ‘ਤੇ ਅਪੱਦਰ ਕਰਨ ਤੇ ਆਦਮੀਆਂ ਨੂੰ ਤਸੀਹੇ ਦੇਣ ਦੀ ਕੋਈ ਘੱਟ ਹੀ ਮਿਸਾਲ ਜਾਂ ਕਹਾਣੀ ਮਿਲਦੀ ਹੈ। ਦੂਜੇ ਬੰਨੇ ਸਿੱਖ ਲੀਡਰਾਂ ਦੀਆਂ ਅਜੇਹੀਆਂ ਬੇਗਿਣਤ ਕਹਾਣੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਆਪਣੀ ਲੜਾਈ ਦਾ ਖ਼ਤਰ੍ਹਾਂ ਝੱਲਕੇ ਵੀ ਔਰਤਾਂ ਦੀ ਇੱਜ਼ਤ ਬਚਾਈ ਹੈ, ਸਗੋਂ ਉਹ ਆਪਣੇ ਵੈਰੀਆਂ ਵੱਲ ਵੀ ਖੁਲ੍ਹ ਦਿਲੀ ਦਾ ਵਰਤਾਓ ਕਰਦੇ ਸਨ। ਜਿਨ੍ਹਾਂ ਨੂੰ ਉਹ ਕਦੇ ਵੀ ਬੇ-ਰਹਿਮੀ ਨਾਲ ਨਹੀਂ ਮਾਰਦੇ ਸਨ। ਕਿਸੇ ਵੀ ਸੂਰਤ ਵਿੱਚ ਉਹ ਕਾਇਰ ਨੂੰ ਨਹੀਂ ਮਾਰਦੇ ਸਨ। ਨਾ ਹੀ ਉਹ ਕਿਸੇ ਭਗੌੜੇ ਦੇ ਰਸਤੇ ਕੋਈ ਅੜਿਕਾ ਪਾਉਂਦੇ ਸਨ। ਭਾਵੇਂ ਉਹ ਲੋੜ ਵੇਲੇ ਲੁੱਟ ਮਾਰ ਤੇ ਹੀ ਗੁਜ਼ਾਰਾ ਕਰਿਆ ਕਰਦੇ ਸਨ। ਪਰ ਉਨ੍ਹਾਂ ਵਿੱਚ ਕਈ ਚੋਰ ਜਾਂ ਸੰਨ੍ਹ ਲਾਉਣ ਵਾਲਾ ਨਹੀਂ ਸੀ। (ਜੰਗਨਾਮਾ) ਅਤੇ ਨਾ ਹੀ ਉਹ ਅਜੇਹੇ ਲੋਕਾਂ ਨੂੰ ਆਪਣਾ ਮਿੱਤਰ ਬਣਾਉਂਦੇ ਸਨ।
ਖ਼ਾਲਸਾ ਫ਼ੌਜ ਪਹਿਲ ਪ੍ਰਿਥਮੇ ਇੱਕ ਘੋੜ-ਸਵਾਰ ਫ਼ੌਜ ਸੀ ਅਤੇ ਇਸ ਵਿੱਚ ਪੈਦਲ ਫ਼ੌਜ ਦੀ ਕੋਈ ਗਿਣਤੀ ਨਹੀਂ ਸੀ, ਸਵਾਏ ਉਨ੍ਹਾਂ ਪਿਆਦਾ ਸਿਪਾਹੀਆਂ ਦੇ ਜਿਨ੍ਹਾਂ ਲਈ ਘੋੜੇ ਨਹੀਂ ਮਿਲਦੇ ਸਨ। ਉਨ੍ਹਾਂ ਪਾਸ ਕੋਈ ਤੋਪਖਾਨਾ ਵੀ ਨਹੀਂ ਸੀ, ਕਿਉਂਕਿ ਉਨ੍ਹਾਂ ਦੇ ਲੜਾਈ ਦੇ ਢੰਗਾਂ ਲਈ ਇਸਦੀ ਕੋਈ ਵਰਤੋਂ ਹੀ ਨਹੀਂ ਹੋ ਸਕਦੀ ਸੀ। ਸਿੱਖ ਚੰਗੇ ਘੋੜੇ ਦਾ ਬਹੁਤ ਇਨਾਮ ਦਿੰਦੇ ਸਨ ਤੇ ਆਦਰ ਕਰਦੇ ਸਨ ਅਤੇ ਕਦੀ ਵੀ ਘੋੜਾ ਪ੍ਰਾਪਤ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਗਵਾਉਂਦੇ ਸਨ। ਕਿਸੇ ਵੀ ਮੁਹਿੰਮ ਵਿੱਚ ਉਹ ਲੁੱਟਮਾਰ ਲਈ ਜੇਹੜੀ ਚੀਜ਼ ਨੂੰ ਅਮੁੱਲੀ ਸਮਝਦੇ ਸਨ ਉਹ ਘੋੜਾ ਹੀ ਸੀ ਜੇਹੜਾ ਫੌਰਨ ਹੀ ਇੱਕ ਪੈਦਲ ਸਵਾਰ ਨੂੰ ਇੱਕ ਘੋੜ ਚੜ੍ਹਾ ਬਣਾ ਦਿੰਦਾ ਸੀ ਅਤੇ ਬੁਰਾ ਘੋੜ ਚੜ੍ਹਾ ਸਿਪਾਹੀ ਇੱਕ ਵਧੀਆ ਘੋੜ ਸਵਾਰ ਬਣ ਜਾਂਦਾ ਸੀ। ਉਹ ਵਧੀਆ ਘੋੜਿਆਂ ਉੱਤੇ ਸਵਾਰੀ ਕਰਦੇ ਜੇਹੜੇ ਵੀ ਉਨ੍ਹਾਂ ਨੂੰ ਮਿਲ ਸਕਦੇ ਸਨ ਜਾਂ ਉਹ ਪ੍ਰਾਪਤ ਕਰ ਲੈਂਦੇ ਸਨ। ਇੱਕ ਸਿੱਖ ਭਾਵੇਂ ਉਹ ਆਪਣੇ ਉੱਤੇ ਸਿਰਫ ਟਕਾ ਹੀ (Farthing) ਖਰਚਦਾ ਸੀ, ਆਪਣਾ ਘੋੜਾ ਤੇ ਹਥਿਆਰ ਖਰੀਦਣ ਤੇ ਖਰਚਣ ਸਮੇਂ ਉਹ ਲੋੜੋਂ ਵੱਧ ਖਰਚ ਕਰਨ ਵਾਲਾ (ਸ਼ਾਹ ਖਰਚੇ) ਸੀ। ਪੰਜਾਬ ਵਿੱਚ ਘੋੜਿਆਂ ਦੀ ਜੇਹੜੀ ਨਸਲ ਪਾਲੀ ਜਾਂਦੀ ਸੀ, ਉਹ ਸਲਤਨਤ ਵਿੱਚ ਸਭ ਤੋਂ ਵਧੀਆ ਸੀ, ਕਿਉਂਕਿ ਅਰਬੀ ਨਸਲ ਤੇ ਈਰਾਨੀ ਨਸਲ ਦੇ ਸਾਂਢ ਘੋੜੇ ਪਹਿਲਾਂ ਇੱਥੇ ਹੀ ਵਰਤੇ ਜਾਂਦੇ ਸਨ। ਉਨ੍ਹਾਂ ਦੇ ਘੋੜੇ ਮਜ਼ਬੂਤ ਤੇ ਚੰਗੀ ਤਰ੍ਹਾਂ ਸਿੱਖਾਏ ਹੁੰਦੇ ਸਨ, ਕਠਨਾਈਆਂ ਹੇਠ ਬੜੇ ਸਬਰ ਵਾਲੇ (ਸੀਲ) ਤੇ ਥਕਾਵਟ ਜਿਸਦਾ ਕੋਈ ਭਰੋਸਾ ਹੀ ਨਹੀਂ ਸੀ, ਝੱਲਣ ਦੇ ਕਾਬਲ ਸਨ। ਸਿੱਖ ਘੋੜ ਚੜ੍ਹਾਂ ਫ਼ੌਜ ਪੂਰੀ ਦੌੜ (ਦੁੜਕੀ ਚਾਲ) ਦੇ ਆਦੀ ਹੋ ਚੁੱਕੇ ਸਨ ਤੇ ਘੋੜੇ ਇੱਕ ਦਮ ਖੜੇ ਹੋ ਜਾਂਦੇ ਸਨ। ਉਹ ਆਪਣੀਆਂ ਬੰਦੂਕਾਂ ਦੇ ਮੂੰਹ ਖੋਲ ਦਿੰਦੇ ਸਨ ਅਤੇ ਪਿੱਛੇ ਨੂੰ ਚੱਕਰ ਕੱਟਦੇ ਸਨ ਅਤੇ ਦੂਸਰਿਆਂ ਲਈ ਵਾਰੀ ਵਾਰੀ ਅਜੇਹੀ ਕਾਰਵਾਈ ਲਈ ਥਾਂ ਬਨਾਉਂਦੇ ਜਾਂਦੇ ਸਨ। ਉਨ੍ਹਾਂ ਦਾ ਅਚਾਨਕ ਟੁੱਟ ਪੈਣ ਵਾਲਾ ਐਕਸ਼ਨ (ਹੱਲਾ) ਬੜਾ ਅਸਰਦਾਰ ਹੁੰਦਾ ਸੀ ਅਤੇ ਵੈਰੀ ਦੀ ਸੁਰਤ ਭੁਲਾ ਦਿੰਦਾ ਸੀ। ਖ਼ਾਸ ਤੌਰ ‘ਤੇ ਜਦੋਂ ਉਹ ਸਫਰ ‘ਤੇ ਚਲ ਰਿਹਾ ਹੁੰਦਾ ਸੀ ਜਾਂ ਖੁੱਲੀ ਥਾਂ ਤੇ ਹੁੰਦਾ ਸੀ। ਸਿੱਖ ਘੋੜ ਸਵਾਰ ਲੰਮੇ ਫਾਸਲੇ ਤੈਅ ਕਰਨ ਵਿੱਚ ਮਸ਼ਹੂਰ ਸਨ ਅਤੇ 50 ਤੋਂ ਲੈ ਕੇ 120 ਮੀਲ ਤੱਕ ਰੋਜ ਦਿਹਾੜੀ ਚਲ ਸਕਦੇ ਸਨ।
ਤਲਵਾਰ ਸਿੱਖਾਂ ਦਾ ਇੱਕ ਪਵਿੱਤਰ ਹਥਿਆਰ ਹੁੰਦਾ ਸੀ । ਜਿਸਨੂੰ ਉਹ ਹਮੇਸ਼ਾ ਤੇ ਹਰ ਵੇਲੇ ਆਪਣੇ ਪਾਸ ਰੱਖਦੇ ਸਨ। ਉਹ ਤਲਵਾਰ ਦੀ ਇਉਂ ਮੰਨਤਾ ਕਰਦੇ ਸਨ, ਜਿਵੇਂ ਉਨ੍ਹਾਂ ਦੀ ਬੰਦੀ-ਛੋੜ ਹੁੰਦੀ ਹੈ ਅਤੇ ਇਸਨੂੰ ਬੜੀ ਨਿਪੁੰਨਤਾ ਨਾਲ ਵਰਤਦੇ ਸਨ। ਹਥਿਆਰ ਜੇਹੜੇ ਉਹ ਵਰਤਦੇ ਸਨ, ਤੀਰ ਤੇ ਕਮਾਨ, ਨੇਜੇ, ਭਾਲੇ, ਬਰਛੇ ਤੇ ਕਿਰਪਾਨਾਂ ਸਨ। ਨਿਹੰਗ ਜਾਂ ਅਕਾਲੀ ਸਿੰਘ ਚੱਕਰਾਂ (Quoits) ਦੀ ਬੜੀ ਚੰਗੀ ਤਰ੍ਹਾਂ ਵਰਤੋਂ ਕਰਦੇ ਸਨ। ਜੇਹੜੇ ਉਹ ਦੁਸ਼ਮਣ ਉੱਤੇ ਬੜੇ ਠੀਕ ਤੇ ਸਹੀ ਸਹੀ ਨਿਸ਼ਾਨੇ ਨਾਲ ਚਲਾ ਕੇ ਪਰ੍ਹਾਂ ਮਾਰਦੇ ਸਨ, ਜਿਨ੍ਹਾਂ ਦਾ ਅਸਰ ਘਾਤਕ ਹੁੰਦਾ ਸੀ। ਉਹ ਅਜੇਹੇ ਹਥਿਆਰ ਨਾਲ ਹੀ ਹੋ ਸਕਦਾ ਸੀ। ਸਿੱਖ ਬੰਦੂਖ ਦੇ ਵੀ ਬੜੇ ਸ਼ੌਕੀਨ ਸਨ ਜੇਹੜੀ ਉਨ੍ਹਾਂ ਨੂੰ ਵੈਰੀ ਉੱਤੇ ਦੂਰ ਫਾਸਲੇ ਤੋਂ ਸੱਟ ਮਾਰਨ ਦਾ ਮੌਕਾ ਦਿੰਦੀ ਸੀ। ਉਹ ਇਸਨੂੰ ਬੜੀ ਹੁਸ਼ਿਆਰੀ ਤੇ ਚਤੁਰਤਾ ਨਾਲ ਵਰਤਿਆ ਕਰਦੇ ਸਨ। ਇੱਕ ਸਮਕਾਲੀ ਇਤਿਹਾਸਕਾਰ ਗੁਲਾਮ ਅਲੀ ਖਾਂ ਦੇ ਲਿਖੇ ਅਨੁਸਾਰ- (ਸਿੱਖਾਂ ਦਾ ਇਤਿਹਾਸ, ਐਮ. ਗ੍ਰੈਗਰੀ ਦੀ ਲਿਖਤ, ਜਿਲਦ 1, ਸਫਾ 19. 12) ਇੱਕ ਸਿੱਖ ਦੀ ਬੰਦੂਕ 900 ਕਰਮ ਤੱਕ ਆਦਮੀ ਨੂੰ ਮਾਰ ਕਰਦੀ ਸੀ। ਤਲਵਾਰਾਂ ਤੇ ਕ੍ਰਿਪਾਨਾ ਆਦਿ ਅਜੇਹੇ ਹਥਿਆਰ ਮੁਕਾਮੀ ਤੌਰ ‘ਤੇ ਆਮ ਮਿਲ ਜਾਂਦੇ ਸਨ। ਪਰ ਬੰਦੂਕ ਲੈਣ ਦਾ ਮੁੱਖ ਵਸੀਲਾ ਵੈਰੀਟਾ ਦੀ ਲਾਈਨ ਹੋਇਆ ਕਰਦੀ ਸੀ। ਇੱਕ ਵਾਰ ਘੱਟੋ ਘੱਟ 8 ਹਜ਼ਾਰ ਸਿੱਖਾਂ ਨੂੰ ਇੱਕ ਮੂਰਖ ਮੁਗ਼ਲ ਫੌਜਦਾਰ ਕਾਸਮ ਖਾਂ ਨੇ ਆਪ ਆਪਣੀ ਮਰਜੀ ਨਾਲ ਹਥਿਆਰਬੰਦ ਕੀਤਾ ਸੀ। ਜੇਹੜਾ ਇਹ ਗ਼ਲਤ ਵਿਚਾਰ ਆਪਣੇ ਮਨ ਵਿੱਚ ਲਈ ਫਿਰਦਾ ਸੀ, ਕਿ ਉਹ ਸਿੱਖਾਂ ਦੀ ਮੱਦਦ ਨਾਲ ਬਾਦਸ਼ਾਹ ਬਣ ਸਕਦਾ ਹੈ।
ਸਿੱਖ ਆਪਣੀ ਧਰਤੀ ਤੋਂ ਦੂਰ ਹੀ ਰਹਿੰਦੇ ਸਨ ਅਤੇ ਜਿਸ ਸਥਾਨ ਉੱਤੇ ਉਹ ਰਹਿੰਦੇ ਸਨ, ਉਸੇ ਵਿਚੋਂ ਜੋ ਕੁਝ ਮਿਲਦਾ ਸੀ ਉਹ ਸੰਤੁਸ਼ਟ ਰਹਿੰਦੇ ਸਨ। ਬਲਕਿ ਆਪਣੀ ਜੱਦੋ-ਜਹਿਦ ਦੇ ਅੰਤਲੇ ਸਮੇਂ ਵੱਲ ਜਦੋਂ ਉਹ ਆਪ ਬਕਾਇਦਾ ਦਸਤਿਆਂ ਵਿੱਚ ਜਥੇਬੰਦ ਹੋ ਚੁੱਕੇ ਸਨ ਤਾਂ ਉਹ ਬੜੇ ਹੀ ਸੰਕੋਚੀ abstomous ਸਨ ਅਤੇ ਜਦੋਂ ਉਹ ਚੜ੍ਹਾਈ ਕਰਿਆ ਕਰਦੇ ਜਾਂ ਲੜਾਈ ਦੇ ਵਿਚਕਾਰ ਹੁੰਦੇ ਸਨ ਤਾਂ ਉਨ੍ਹਾਂ ਦੀ ਆਮ ਖੁਰਾਕ ਭੁੱਜੇ ਛੱਲੇ ਹੋਇਆ ਕਰਦੀ ਸੀ ਅਤੇ ਪਾਣੀ ਦੀ ਘੁੱਟ ਜੋ ਸੰਘ ਨੂੰ ਸਾਫ਼ ਕਰਕੇ ਥੱਲੇ ਉਤਾਰ ਦਿੰਦੀ ਸੀ ਅਤੇ ਕੈਂਪ (ਡਰੇ) ਦੇ ਵਿੱਚ ਉਨ੍ਹਾਂ ਦੀ ਖੁਰਾਕ ਦਾਲ ਰੋਟੀ ਹੋਇਆ ਕਰਦੀ ਸੀ, ਜਿਸਨੂੰ ਉਹ ਹੱਥਾਂ ਤੋਂ ਧਰਕੇ ਖਾਂਦੇ ਸਨ। ਉਨ੍ਹਾਂ ਦੀ ਖਾਣ ਪੀਣ ਉੱਤੇ ਕੋਈ ਬੰਦਸ਼ ਨਹੀਂ ਹੁੰਦੀ ਸੀ। ਸਿਵਾਏ ਇਸਦੇ ਕਿ ਉਹ ਗਊ ਮਾਸ ਖਾਣ ਤੋਂ ਸੰਕੋਚ ਕਰਦੇ ਸਨ। ਉਨ੍ਹਾਂ ਦੀ ਪੁਸ਼ਾਕ ਵੀ ਥੋੜੀ ਜਿਹੀ ਹੋਇਆ ਕਰਦੀ ਸੀ। ਇਸ ਵਿੱਚ ਉਨ੍ਹਾਂ ਦੇ ਲੰਮੇ ਲੰਮੇ ਕੱਛ ਉਨ੍ਹਾਂ ਨੂੰ ਪੱਟਾਂ ਤੱਕ ਢਕਣ ਵਾਲੇ ਅਤੇ ਇੱਕ ਛੋਟੀ ਜਿਹੀ ਦਸਤਾਰ (ਪੱਗ) ਹੋਇਆ ਕਰਦੀ ਸੀ। ਜਦੋਂ ਉਨ੍ਹਾਂ ਨੇ ਸਰੀਰ ਨੂੰ ਨੰਗੇਜ਼ ਤੋਂ ਢੱਕਣਾ ਹੁੰਦਾ ਸੀ ਤਾਂ ਉਹ ਇੱਕ ਕਿਸਮ ਦੇ ਚਾਰਖਾਨਾ ਕੰਬਲ (ਜਾਂ ਰੇਸ਼ਮੀ ਖੇਸ) (chequered plaid) ਨੂੰ ਆਪਣੇ ਲੱਕ ਦੇ ਦੁਆਲੇ ਜਾਂ ਮੋਢੇ ਤੇ ਲਪੇਟ ਲੈਂਦੇ ਸਨ, ਜਾਂ ਇੱਕ ਲੰਮਾਂ ਕੁੜਤਾ ਹੁੰਦਾ ਸੀ ਜੋ ਗੱਡਿਆਂ ਤੱਕ ਆਉਂਦਾ ਸੀ। ਹਰ ਸਿੱਖ ਪਾਸ ਇੱਕ ਜਾਂ ਦੋ ਕੰਬਲ ਹੋਇਆ ਕਰਦੇ ਸਨ ਜਿਸਨੂੰ ਉਹ ਆਪਣੀ ਕਾਠੀ ਦੀ ਥਾਂ ਵਰਤਦੇ ਸਨ ਅਤੇ ਲੋੜ ਪੈਣ ਉੱਤੇ ਉਹ ਇਸਦਾ ਛੋਟਾ ਜਿਹਾ ਤੰਬੂ ਵੀ ਬਣਾ ਲਿਆ ਕਰਦੇ ਸਨ । (ਇਮਾਦਉਸ ਸਾਦਤ, ਡਾ. ਗੰਡਾ ਸਿੰਘ ਦੇ ਉਲਥੇ ਵਿਚੋਂ ਹਵਾਲਾ (ਜੰਗ ਨਾਮਾਂ मढा 56 ਹੈ )
ਆਪਣੇ ਸਫਰ ਵਿੱਚ ਉਹ ਕੋਈ ਤੰਬੂ ਆਦਿ ਨਹੀਂ ਚੁੱਕਦੇ ਸਨ। ਸਵਾਏ ਇੱਕ ਛੋਟੇ ਜੇਹੇ ਤੰਬੂ ਦੇ ਜੋ ਉਨ੍ਹਾਂ ਦੇ ਜਥੇਦਾਰ (ਸਰਦਾਰ) ਲਈ ਹੁੰਦਾ ਸੀ। ਇਹ ਚਾਰ ਟੇਢੇ ਬਾਂਸ ਦੇ ਪੋਲਾਂ (ਵੰਝਾਂ) ਉੱਤੇ ਟੰਗਿਆ ਹੁੰਦਾ ਸੀ, ਇਹ ਜਾਨਣ ਲਈ ਕਿ ਉਨ੍ਹਾਂ ਦਾ ਸਰਦਾਰ (ਜਾਂ ਜਥੇਦਾਰ) ਕਿਸ ਥਾਂ ਟਿਕਿਆ ਤੇ ਆਰਾਮ ਕਰਦਾ ਹੈ। ਆਪਣੇ ਕੈਂਪਾਂ ਵਿੱਚ ਅਫ਼ਸਰ ਤੇ ਉਨ੍ਹਾਂ ਦੇ ਬੰਦੇ ਇਕੱਠੇ ਰਹਿੰਦੇ ਸਨ ਤੇ ਆਰਾਮ ਤੇ ਥਕਾਨ (Fatigur) ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ ਸਨ ਤੇ ਇਕੋ ਲੰਗਰ ਵਿਚੋਂ ਰੋਟੀ ਖਾਂਦੇ ਸਨ। ਚੂੰਕਿ ਪਲਟਨਾਂ ਵਿੱਚ ਆਮ ਤੌਰ ‘ਤੇ ਇੱਕ ਟੱਬਰ ਜਾਂ ਇਲਾਕੇ ਦੇ ਲੋਕ ਭਰਤੀ ਹੁੰਦੇ ਸਨ, ਇਸ ਲਈ ਉਨ੍ਹਾਂ ਦੇ ਕੈਂਪਾਂ ਵਿਚੋਂ ਬਹੁਤ ਸਾਰੇ ਟੱਬਰਾਂ ਦੇ ਇਕੱਠੇ ਰਹਿਣ ਦਾ ਵਿੱਚ ਮੋਕਾ ਮਿਲਦਾ ਸੀ ।
ਇੱਥੇ ਤਨਖ਼ਾਹ ਦਾ ਕੋਈ ਸਵਾਲ ਹੀ ਨਹੀਂ ਸੀ, ਕਿਉਂਕਿ ਸਿੱਖ ਸਿਪਾਹੀ ਉਨ੍ਹਾਂ ਦੇ ਅਨਿਆਈ (ਪੈਰੋਕਾਰ) ਆਪਣੇ ਲੀਡਰ ਦੇ ਨੌਕਰ ਨਹੀਂ ਸਮਝੇ ਜਾਂਦੇ ਸਨ ਅਤੇ ਉਹ ਲੁੱਟ ਦੇ ਮਾਲ ਦੇ ਇਕੋ ਜਿਹੇ ਹਿੱਸੇਦਾਰ ਸਨ। ਜੇਹੜੀ ਲੁੱਟ ਉਹਨਾਂ ਨੂੰ ਕਿਸੇ ਮੁਹਿੰਮ ਵਿੱਚ ਮਿਲਦੀ ਜਾਂ ਪ੍ਰਾਪਤ ਹੁੰਦੀ ਸੀ ਉਹ ਉਸ ਨੂੰ ਸਾਂਝੀ ਗਿਣਦੇ ਸਨ ਤੇ ਇਕੋ ਜੇਹੀ ਕਰਕੇ ਹੀ ਵੰਡਦੇ ਸਨ। ਘਰ ਤੋਂ ਹਥਿਆਰ ਪਹਿਲਾਂ ਲੋੜ ਅਨੁਸਾਰ ਹੀ ਵੰਡੇ ਜਾਂਦੇ ਸਨ ਅਤੇ ਫਿਰ ਉਨ੍ਹਾਂ ਆਦਮੀਆਂ ਦੇ ਮੰਗਣ ਉੱਤੇ ਦਿੱਤੇ ਜਾਂਦੇ ਸਨ। ਜੇਹੜੇ ਉਨ੍ਹਾਂ ਨੂੰ ਲੈ ਚੁੱਕੇ ਸਨ । ਇੱਕ ਹਿੱਸਾ ਸਾਂਝੇ ਲੰਗਰ ਲਈ ਜਮਾਂ (ਭੰਡਾਰ) ਰੱਖ ਲਿਆ ਜਾਂਦਾ ਸੀ । ਅਨਾਜ ਆਮ ਤੌਰ ਉੱਤੇ ਸਾਂਝੇ ਲੰਗਰ ਲਈ ਰਾਖਵਾਂ ਰੱਖ ਲਿਆ ਜਾਂਦਾ ਸੀ। ਧਨ ਤੇ ਹੋਰ ਚੀਜਾਂ ਬਰਾਬਰ ਬਰਾਬਰ ਵੰਡ ਦਿੱਤੀਆਂ ਜਾਂਦੀਆਂ ਸਨ। ਪਰ ਥੋੜਾ ਜੇਹਾ ਵੱਧ ਹਿੱਸਾ ਸਰਦਾਰ ਲਈ ਰੱਖ ਲਿਆ ਜਾਂਦਾ ਸੀ । ਉਹ ਇਲਾਕੇ ਜੇਹੜੇ ਮੱਲੇ ਜਾਂਦੇ ਸਨ ਉਨ੍ਹਾਂ ਦੀ ਰੀਪੋਰਟ ਕੇਂਦਰੀ ਦਫਤਰ ਅੰਮ੍ਰਿਤਸਰ ਨੂੰ ਦਿਤੀ ਜਾਂਦੀ ਸੀ। (ਜਾਂ ਜਿੱਥੇ ਵੀ ਇਹ ਸਮੇਂ ਅਨੁਸਾਰ ਹੋਇਆ ਕਰਦਾ ਸੀ) ਜਿੱਥੇ ਇਸਨੂੰ ਉਸ ਮਿਸਲ (ਰਿਕਾਰਡ ਦਾ ਰਜਿਸਟਰ ਤੇ ਗਵਾਹੀ) ਵਿੱਚ ਦਰਜ ਕਰ ਲਿਆ ਹੈ ਲਿਆ ਜਾਂਦਾ ਸੀ 13. ਜਿਸ ਵਲੋਂ ਇਸਦੀ ਰਿਪੋਰਟ ਹੋਇਆ ਕਰਦੀ ਸੀ। ਰਿਪੋਰਟ ਕਰਨ ਵਾਲਾ ਸਰਦਾਰ, ਘੱਟੋ ਘੱਟ ਉਸ ਸਮੇਂ ਦੌਰਾਨ ਜਿਸ ਉੱਤੇ ਵਿਚਾਰ ਹੋ ਰਹੀ ਹੈ, ਉਸਦਾ ਕਬਜ਼ਾ ਤੇ ਬੰਦੋ-ਬਸਤ ਜਿਨ੍ਹਾਂ ਇਲਾਕਿਆਂ ਉੱਤੇ ਹੁੰਦਾ ਸੀ ਉਹ ਸਿੱਖ ਸਾਂਝੀ ਦੌਲਤ (ਕਾਮਨਵੈਲਥ) ਵਲੋਂ ਉਸਦੀ ਅਮਾਨਤ ਹੁੰਦਾ ਸੀ।
ਜਥੇਬੰਧਕ ਢਾਂਚਾ (Organizational set-up)
ਖ਼ਾਲਸੇ ਦੀ ਫ਼ੌਜ ਦਾ ਬੁਨਿਆਦੀ ਜਥੇਬੰਦਕ ਢਾਂਚਾ ਅਤੇ ਖ਼ਾਲਸੇ ਦਾ ਸਮਾਜੀ ਧਾਰਮਿਕ ਤੇ ਰਾਜਨੀਤਕ ਸੰਗਠਨ ਇੱਕ ਹੀ ਤੇ ਇਕੋ ਜੇਹਾ ਸੀ। ਇਸ ਚਾਰ ਤਹੀ ਜਥੇਬੰਦੀ ਦਾ ਪਹਿਲਾ ਮੁੱਢਲਾ ਯੂਨਿਟ ਉਹ ਵਿਅਕਤੀ ਹੈ, ਜਿਸਦੀ ਇੱਜਤ ਤੇ ਬਰਾਬਰੀ ਸਿੱਖ ਧਰਮ, ਸਿੱਖ ਸਮਾਜ, ਸਿੱਖ ਰਾਜਤੰਤਰ (Polity) ਤੇ ਖ਼ਾਲਸੇ ਦੀ ਫ਼ੌਜੀ ਜਥੇਬੰਦੀ ਦੇ ਸਿੱਖੀ ਦੇ ਮੁੱਢਲੇ ਅਸੂਲ (Postulates) ਸਨ। ਇੱਕ ਵਿਅਕਤੀ (ਪੰਜਾਬ ਦੇ ਰਾਜੇ ਸਫਾ 16 ਫਨ ਪਲੀਅਰ ਈ. ਈ. ਏ. ਐਸ. ਬੀ. 6) ਨੂੰ ਇੱਕ ਫ਼ੌਜ ਦੀ ਕਮਾਨ ਕਰਨ ਦਾ ਉਨ੍ਹਾਂ ਹੀ ਹੱਕ ਸੀ, ਜਿਨ੍ਹਾਂ ਕੋਈ ਸੰਗਤ ਵਿੱਚ ਪਰਾਰਥਨਾ ਦੀ ਅਗਵਾਈ ਕਰਨ ਦਾ ਹੱਕ ਸੀ। ਪਰ ਸ਼ਰਤ ਇਹ ਸੀ ਕਿ ਉਹ ਲੋੜੀਂਦੀਆਂ ਖੂਬੀਆਂ ਤੇ ਗੁਣਾ ਦਾ ਮਾਲਕ ਹੋਵੇ। ਖ਼ਾਲਸੇ ਦਾ ਇੱਕ ਲੜਕਾ ਸਿਪਾਹੀ ਹੋਣ ਦੇ ਨਾਤੇ ਉਹ ਕਿਸੇ ਦੇ ਵੀ ਅਧੀਨ ਨਹੀਂ ਸੀ ਅਤੇ ਆਪਣਾ ਆਪ ਹੀ ਲੀਡਰ ਸੀ। ਇੱਕ-ਇਕੱਲਾ ਖ਼ਾਲਸਾ ਸਿਪਾਹੀ ਇੱਕ ਇਕਾਈ ਸੀ ਜੇਹੜਾ ਆਪਣੇ ਆਪ ਹੀ ਕਾਰਵਾਈ ਕਰਨ ਦੀ ਸਮੱਰਥਾ ਰੱਖਦਾ ਸੀ ਆਪਣੇ ਸਾਥੀਆਂ ਤੋਂ ਆਜ਼ਾਦ (ਬਿਨਾਂ) ਕਿਉਂਕਿ ਉਹ ਇੱਕ ਨਹੀਂ ਸੀ। ਉਹ ਆਪਣੇ ਆਪ ਵਿੱਚ ਹੀ ਫ਼ੌਜ ਸੀ। ਇਸ ਤਰ੍ਹਾਂ ਖ਼ਾਲਸਾ ਫ਼ੌਜ ਇਨੀਆਂ ਜਿਆਦਾ ਕੰਮ ਕਰਨ ਵਾਲੀਆਂ ਇਕਾਈਆਂ (Units) ਦੀ ਬਣੀ ਹੋਈ ਸੀ, ਜਿਸ ਵਿੱਚ ਭਾਵੇਂ ਬੰਦੇ ਗਿਣਤੀ ਦੇ ਹੁੰਦੇ ਸਨ । ਅਗਲੀ ਉਚੀ ਇਕਾਈ ਖ਼ਾਲਸੇ ਦੀ ਤਿੰਨ ਧਿਰੀ ਜਥੇਬੰਦੀ ਸੀ- ਕਿਸੇ ਵੀ 5 ਅੰਮ੍ਰਿਤਧਾਰੀ ਸਿੱਖਾਂ ਦੀ ਪੰਚਾਇਤ ਜਾਂ टिवँठ (Assemblage) ਇਕੱਠੇ ਹੋ ਕੇ ਉਹ ਖ਼ਾਲਸੇ ਦੀਆਂ ਪੰਗਤਾਂ ਵਿੱਚ ਨਵੇਂ ਸਿੱਖ ਭਰਤੀ ਕਰਨ (Newentrant) ਦਾ ਕੰਮ ਸ਼ੁਰੂ ਕਰ ਸਕਦੇ ਸਨ। ਸਮਾਜੀ ਤੇ ਪ੍ਰਬੰਧਕ ਮਾਮਲਿਆਂ ਵਿੱਚ ਉਹ ਸਰਬਸ਼ਕਤੀਮਾਨ ਪੰਚਾਇਤ ਬਣਾਉਂਦੇ ਸਨ। ਉਨ੍ਹਾਂ ਦੀ ਫ਼ੌਜੀ ਬੋਲਚਾਲ ਵਿੱਚ ਉਹ ਇੱਕ ਫ਼ੌਜ ਜਾਂ ਫ਼ੌਜੀ ਦਲ ਸਨ। ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਕੁਲ ਮਾਮਲਿਆਂ ਬਾਰੇ ਉਹ ਕੋਈ ਵੀ ਫ਼ੈਸਲਾ ਗੁਰੂਆਂ ਦੀ ਸਿੱਖਿਆ ਦੇ ਅਨਕੂਲ ਕਰ ਸਕਦੇ ਸਨ ਅਤੇ ਖ਼ਾਲਸਾ ਪੰਥ ਦੀ ਆਮ ਨੀਤੀ ਵੀ ਘੜ੍ਹ ਸਕਦੇ ਸਨ।
ਸਰਬੱਤ ਖ਼ਾਲਸਾ ਜਾਂ ਖ਼ਾਲਸੇ ਦੀ ਆਮ ਸਭਾ ਉਨ੍ਹਾਂ ਦੀ ਅਗਲੀ ਉਚੀ ਇਕਾਈ ਸੀ। ਇਹ ਸ਼੍ਰੋਮਣੀ ਇਕਾਈ ਸੀ। ਇਸ ਦੀਆਂ ਇਕੱਤਰਤਾਵਾਂ ਕੇਵਲ ਓਦੋਂ ਹੀ ਬੁਲਾਈਆਂ ਜਾਂਦੀਆਂ ਸਨ, ਜਦੋਂ ਬਹੁਤ ਜ਼ਰੂਰੀ ਫੈਸਲੇ ਨੀਤੀ ਬਾਰੇ ਕਰਨ ਦੀ ਲੋੜ ਹੁੰਦੀ ਸੀ। ਇਹ ਇੱਕ ਤਰ੍ਹਾਂ ਦੀ ਸਿੱਧੀ ਜਮਹੂਰੀਅਤ ਸੀ। ਪਰ ਅੰਮ੍ਰਿਤਧਾਰੀ ਸਿੱਖ ਜੇਹੜਾ ਹਾਜ਼ਰ ਹੋਣ ਲਈ ਚੁਣਿਆ ਜਾਂਦਾ ਸੀ ਤੇ ਬੋਲਣਾ ਚਾਹੁੰਦਾ ਸੀ। ਅਜੇਹਾ ਕਰ ਸਕਦਾ ਸੀ। ਸਿਪਾਹੀ ਇਨ੍ਹਾਂ ਮੀਟਿੰਗਾਂ ਵਿੱਚ ਆਪਣੀ ਵਿਅਕਤੀਗਤ ਹੈਸੀਅਤ ਵਿੱਚ ਸ਼ਾਮਿਲ ਹੁੰਦੇ ਸਨ ਅਤੇ ਕਿਸੇ ਦਲ ਦੇ ਮੈਂਬਰ ਹੋਣ ਦੀ ਹੈਸੀਅਤ ਵਿੱਚ ਨਹੀਂ। ਉਹ ਉਹੀ ਕੁਝ ਬੋਲਦੇ ਸਨ, ਜੇਹੜਾ ਉਨ੍ਹਾਂ ਨੂੰ ਪਸੰਦ ਸੀ ਅਤੇ ਜਿਸਨੂੰ ਉਹ ਦੇਸ਼ ਦੇ ਹਿੱਤਾਂ ਲਈ ਬਹੁਤ ਵਧੀਆ ਸਮਝਦੇ ਸਨ। ਨਿਹੰਗ ਤੇ ਅਕਾਲੀ ਜੋ ਅਕਸਰ ਇਨ੍ਹਾਂ ਮੀਟਿੰਗਾਂ ਵਿੱਚ ਪ੍ਰਧਾਨਗੀ ਕਰਦੇ ਸਨ, ਬੜੀ ਲਗਨ ਨਾਲ ਉਨ੍ਹਾਂ ਸਿੱਖਾਂ ਦੇ ਹੱਕ ਦੀ ਰਾਖੀ ਕਰਦੇ ਸਨ ਕਿ ਉਹ ਆਪਣੇ ਮਨ ਦੀ ਗੱਲ ਕਹੇ ਤੇ ਆਪਣੀ ਰਾਏ ਦੇਵੇ। ਸਰਬੱਤ ਖ਼ਾਲਸਾ ਦੀਆਂ ਮੀਟਿੰਗਾਂ ਆਮ ਤੌਰ ‘ਤੇ ਉਨ੍ਹਾਂ ਅਰਦਾਸਾਂ ਤੇ ਪ੍ਰਾਰਥਨਾ ਰਾਹੀਂ ਸ਼ੁਰੂ ਹੁੰਦੀਆਂ ਸਨ, ਜਿਨ੍ਹਾਂ ਵਿੱਚ ਵਾਹਿਗੁਰੂ ਤੇ ਗੁਰੂ ਦੀ ਹਾਜ਼ਰੀ ਉਨ੍ਹਾਂ ਵਿੱਚ ਹੋਣ ਦੀ ਅਰਾਧਨਾ (ਯਾਚਨਾ) ਕੀਤੀ ਜਾਂਦੀ ਸੀ ਇਸ ਤੋਂ ਪਿੱਛੋਂ ਸ਼ਾਮਿਲ ਹੋਣ ਵਾਲਿਆਂ ਨੂੰ ਆਪਣੇ ਪਰਸਪਰ ਮਤਭੇਦ ਭੁਲਾਕੇ ਤੇ ਅੱਗੇ ਲਈ ਇਨ੍ਹਾਂ ਸਮਾਗਮਾਂ ਵਿੱਚ ਬੇਲਾਗ ਹੱਕ ਆਉਣ ਲਈ ਕਿਹਾ ਜਾਂਦਾ ਸੀ। ਫ਼ੈਸਲੇ ਆਮ ਤੌਰ ‘ਤੇ ਰਜਾਮੰਦੀ (ਸਭਾ ਦੀ ਸਹਿਮਤੀ) ਜਾਂ ਸਰਬ ਸੰਮਤੀ ਨਾਲ ਕੀਤੇ ਜਾਂਦੇ ਸਨ । ਜੇ ਕੁਝ ਤਿੱਖੀ ਫੁੱਟ ਪੈ ਜਾਵੇ ਤਾਂ ਅਜੇਹੇ ਮੌਕੇ ਇਸ ਮਸਲੇ ਦਾ ਫ਼ੈਸਲਾ ਆਮ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੇ ਫ਼ੈਸਲੇ ਤੇ ਛੱਡ ਦਿੱਤਾ ਜਾਂਦਾ ਸੀ। ਫਿਰ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਤੇ ਖੋਲ੍ਹ ਕੇ ਪਹਿਲਾ ਸ਼ਬਦ ਜਾਂ ਵਾਕ ਪੜ੍ਹਿਆ ਜਾਂਦਾ ਸੀ ਅਤੇ ਉਸਦਾ ਜੋ ਅਰਥ ਹੁੰਦਾ ਉਹ ਬੋਲਕੇ ਦੱਸ ਦਿੱਤਾ ਜਾਂਦਾ ਸੀ। ਜੋ ਵੀ ਫ਼ੈਸਲਾ ਕੀਤਾ ਜਾਂਦਾ ਉਸਨੂੰ ਗੁਰਮਤਾ ਕਿਹਾ ਜਾਂਦਾ ਜਾਂ ਗੁਰੂ ਸਾਹਿਬ ਦੀ ਸਲਾਹ ਲੈਣਾ ਆਖਕੇ ਮੰਨਿਆਂ ਜਾਂਦਾ ਅਤੇ ਇਸਦੀ ਹਰ ਇੱਕ ਵਲੋਂ ਪੂਰੀ ਤਰ੍ਹਾਂ ਪਾਲਣਾ ਹੁੰਦੀ ਤੇ ਜੇਹੜੇ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੁੰਦੇ ਸਨ ਉਹ ਵੀ ਸਭ ਇਸ ਫੈਸਲੇ ਨੂੰ ਮੰਨਦੇ ਸਨ।
ਜਦੋਂ ਵੀ ਪਾਰਟੀ ਤੇ ਫ਼ੌਜ ਨੂੰ ਜੋੜਕੇ ਇੱਕ-ਇੱਕ ਕੀਤਾ ਜਾਂਦਾ ਤਾਂ ਫ਼ੌਜ ਨੂੰ ਇੱਕ ਅਜੇਹੀ ਕਾਰਜ ਕਰਨੀ ਸਭਾ ਆਪਣੀ ਆਮ ਜਥੇਬੰਦੀ ਦੇ ਵਿਸ਼ਾਲ ਢਾਂਚੇ ਵਿਚੋਂ ਹੀ ਖੜ੍ਹੀ ਕਰਨੀ ਹੁੰਦੀ ਸੀ। ਇਹ ਇੱਕ ਫ਼ੌਜੀ ਲੋੜ ਸੀ ਕਿਉਂਕਿ ਫ਼ੌਜੀ ਕਾਰਵਾਈਆਂ ਲਈ ਕਮਾਂਡ ਦੀ ਇਹ ਇੱਕ ਬਕਾਇਦਾ ਕੜੀ ਸੀ, ਭਾਵੇਂ ਇਹ ਕਿੰਨੀ ਵੀ ਜਮਹੂਰੀ ਹੋਇਆ ਕਰਦੀ ਸੀ। ਕੁਝ ਬੰਦਿਆਂ ਦੇ ਹੱਥੀਂ ਅਧਿਕਾਰ ਦਿਤੇ ਬਿਨਾਂ ਜਿਸਨੂੰ ਦੂਜਿਆਂ ਲਈ ਪਾਲਣਾ ਜ਼ਰੂਰੀ ਸੀ, ਇਹ ਸੰਭਵ ਹੀ ਨਹੀਂ ਸੀ ਕਿ ਫ਼ੌਜੀ ਜਾਂ ਯੁੱਧ ਦੀਆਂ ਕਾਰਵਾਈਆਂ ਚਲਾਈਆਂ ਜਾ ਸਕਣ। ਭਾਵੇਂ ਸਿਪਾਹੀ ਸੇਵਾਦਾਰ ਹੀ ਸਨ। ਸਿੱਖ ਭਾਵੇਂ ਇਸ ਫ਼ੌਜੀ ਲੋੜ ਤੋਂ ਬੇਖ਼ਬਰ ਤੇ ਅਣਜਾਣ ਨਹੀਂ ਸਨ, ਉਨ੍ਹਾਂ ਨੇ ਇੱਕ ਅਜੇਹੀ ਫ਼ੌਜੀ ਜਥੇਬੰਦੀ ਖੜ੍ਹੀ ਕਰ ਲਈ ਸੀ, ਜਿਸ ਵਿੱਚ ਲੀਡਰ ਵੀ ਸਨ ਤੇ ਉਸਦੇ ਪੈਰੋਕਾਰ (ਮੰਨਣ ਵਾਲੇ) ਵੀ ਸਨ। ਭਾਵੇਂ ਉਨ੍ਹਾਂ ਵਿੱਚ ਨਾ ਕੋਈ ਮਾਲਕ ਸੀ ਤੇ ਨਾ ਨੌਕਰ (ਸੇਵਾਦਾਰ) ਪਰ ਇਨ੍ਹਾਂ ਲੜਾਕੂ ਜਥੇਬੰਦੀਆਂ ਦੇ ਲੀਡਰਾਂ ਦਾ ਗੈਰ ਫ਼ੌਜੀ ਮਾਮਲਿਆਂ ਵਿੱਚ ਕੋਈ ਆਪਣਾ ਉਚੇਚਾ ਹੁਕਮ ਨਹੀਂ ਸੀ ਅਤੇ ਨਾ ਹੀ ਉਹ ਅੰਨ੍ਹੇਵਾਹ ਇਨ੍ਹਾਂ ਦੀ ਪਾਲਣਾ ਕਰਦੇ ਸਨ। ਇਸ ਫ਼ੌਜੀ ਜਥੇਬੰਦੀ ਲਈ ਗੁਰੂ ਗੋਬਿੰਦ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਉਸਦੀ ਬੰਦਾ ਸਿੰਘ ਬਹਾਦਰ ਨੂੰ ਹਦਾਇਤ ਤੋਂ ਨਸੀਹਤ ਮੁਤਾਬਿਕ ਚੱਲਣਾ ਜ਼ਰੂਰੀ ਸੀ। ਗੁਰੂ ਗੋਬਿੰਦ ਸਿੰਘ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਖ਼ਾਲਸੇ ਦਾ ਸ਼੍ਰੋਮਣੀ ਕਮਾਂਡਰ ਜਾਂ ਆਗੂ ਨਿਯੁਕਤ ਕੀਤਾ ਸੀ ਤਾਂ ਉਨ੍ਹਾਂ ਨੇ ਉਸਨੂੰ ਕੇਵਲ ਫ਼ੌਜੀ ਅਧਿਕਾਰ ਹੀ ਦਿੱਤੇ ਸਨ ਅਤੇ ਇਸ ਖੇਤਰ ਵਿੱਚ ਵੀ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਨੂੰ ਖ਼ਾਲਸੇ ਦੀਆਂ ਉਮੰਗਾਂ ਅਨੁਸਾਰ ਕੰਮ ਕਰਨ ਲਈ ਕਿਹਾ ਸੀ ਅਤੇ ਉਸਨੂੰ ਆਪਣੇ ਆਪ ਨੂੰ ਸੇਵਾਦਾਰ ਸਮਝਣ ਦਾ ਉਦੇਸ਼ ਦਿੱਤਾ ਸੀ।
ਜੱਥੇਬੰਦੀ ਤੇ ਸ਼ਕਤੀ (Organisition & Strait):
ਸਿੱਖ ਜਿਵੇਂ ਕਿ ਅਸੀਂ ਦੇਖ ਚੁੱਕੇ ਹਾਂ ਆਪਣੇ ਘੋਲ ਦੇ ਗੁਰੀਲਾ ਯੁੱਧ ਦੇ ਦੌਰ ਵਿੱਚ ਦਾਖਲ ਹੋ ਚੁੱਕੇ ਸਨ। ਜਿਸ ਵੇਲੇ ਕਿ ਸਥਿਤੀ ਪੂਰੀ ਤਰ੍ਹਾਂ ਗੜਬੜ ਤੇ ਅਫ਼ੜਾ ਦਫੜੀ ਵਾਲੀ ਸੀ। ਇਹ ਉਹ ਸਮਾਂ ਸੀ। ਜਦੋਂ ਉਨ੍ਹਾਂ ਦੇ ਭਾਈਚਾਰੇ (ਬਰਾਦਰੀ) ਨੂੰ ਪੂਰੀ ਤਰ੍ਹਾਂ ਮਿਟਾਇਆ ਜਾ ਚੁੱਕਾ ਸੀ ਅਤੇ ਉਨ੍ਹਾਂ ਦੀ ਜਥੇਬੰਦੀ ਦੀ ਹੋਂਦ ਹੀ ਮਿਟ ਚੁੱਕੀ ਸੀ। ਜੇਹੜੇ ਬਚ ਰਹੇ ਸਨ, ਅਜੇਹੀ ਹਾਲਤ ਵਿੱਚ ਜਦੋਂ ਕਿ (ਜੰਗਾਂ ਜੁਧਾਂ ਵਿੱਚ) ਅਜੇਹਾ ਹੋਣਾ ਕੁਦਰਤੀ ਸੀ, ਉਨ੍ਹਾਂ ਆਪਣੇ ਆਪ ਨੂੰ ਛੋਟੇ ਛੋਟੇ ਆਜ਼ਾਦ ਗਰੋਹਾਂ (ਦਲਾਂ) ਵਿੱਚ, ਇਨੇ ਵੱਧ ਤੋਂ ਵੱਧ ਆਦਮੀਆਂ ਨਾਲ ਜਥੇਬੰਦ ਕਰ ਲਿਆ, ਜੇਹੜੇ ਕਿ ਇੱਕ ਖ਼ਾਸ ਇਲਾਕੇ ਵਿੱਚ ਇਕੱਠੇ ਹੋ ਸਕਦੇ ਸਨ। ਇਹ ਸਾਰਾ ਹੀ ਕਾਰ ਵਿਹਾਰ ਜਾਂ ਪਰਕ੍ਰਿਆ (Process) ਬਿਲਕੁਲ ਹੀ ਗੁਪਤ ਅਤੇ ਲੁਕਵੇਂ ਸ਼ਾਜਸ਼ੀ ਢੰਗ ਨਾਲ ਕੀਤਾ ਗਿਆ ਸੀ ਅਤੇ ਇਤਿਹਾਸ ਉਨ੍ਹਾਂ ਦੇ ਦਲਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਕੁੱਲ ਸ਼ਕਤੀ ਬਾਰੇ ਬਿਲਕੁਲ ਖਾਮੋਸ਼ ਹੈ। ਫਿਰ ਵੀ ਇਹ ਅਨੁਮਾਨ ਲਾਇਆ ਜਾਂਦਾ ਸੀ ਕਿ ਉਨ੍ਹਾਂ ਸਿੱਖਾਂ ਦੀ ਗਿਣਤੀ ਜਿਨ੍ਹਾਂ 1716 ਵਿੱਚ ਅਪਹੁੰਚ ਧਰਤੀ ਦੇ ਵੱਖ ਵੱਖ ਖੰਡਾਂ (ਇਲਾਕਿਆਂ) ਵਿੱਚ ਆਪਣੀ ਬਚਾਓ ਦੀ ਥਾਂ ਲੱਭ ਲਈ ਸੀ, ਉਨ੍ਹਾਂ ਦੀ ਗਿਣਤੀ ਦੋ ਹਜ਼ਾਰ ਦੇ ਲੱਗਭਗ ਸੀ। ਇਹ ਵੀ ਜਾਣਿਆਂ ਜਾਂਦਾ ਹੈ ਕਿ ਸੰਨ 1733 ਵਿੱਚ ਇੱਥੇ ਬਹੁਤ ਸਾਰੇ ਸਿੱਖ ਵੱਡੀ ਗਿਣਤੀ ਵਿੱਚ ਆਜ਼ਾਦ (ਸੁਤੰਤਰ) ਦਲਾਂ ਨਾਲ ਜੁੜ ਗਏ ਸਨ। ਜੇਹੜੇ ਦੁਸ਼ਮਣ ਨਾਲ ਜੰਗ ਲੜ ਰਹੇ ਸਨ। ਇਸ ਸਮੇਂ ਉਹਨਾਂ ਨੂੰ ਕਿਸੇ ਇਕ ਮੁੱਠ ਕੀਤਾ ਤਾਂ ਉਹ ਸੀ ਉਨ੍ਹਾਂ ਦਾ ਸਾਂਝਾ ਮਨੋਰਥ (ਕਾਜ)। ਉਨ੍ਹਾਂ ਦਾ ਇਕੋ ਇੱਕ ਤਾਲ-ਮੇਲ ਆਪਣੀਆਂ ਕਾਰਵਾਈਆਂ ਵਿੱਚ ਸਿਰਫ ਇਹ ਸੀ ਕਿ ਇਕੋ ਹੀ ਦੁਸ਼ਮਣ ਦੇ ਵਿਰੁੱਧ ਉਹ ਲੜ ਰਹੇ ਸਨ ਤੇ ਉਹ ਸੀ ਲਾਹੌਰ ਦੀ ਹਕੂਮਤ। ਉਨ੍ਹਾਂ ਦਾ ਮੰਤਵ ਤੇ ਨਿਸ਼ਾਨ (ਆਦਰਸ਼) ਇੱਕ ਸੀ। ਉਨ੍ਹਾਂ ਦੇ ਛੋਟੇ ਵੱਡੇ ਅੱਡ-ਅੱਡ ਤੇ ਆਜ਼ਾਦ ਐਕਸ਼ਨਾਂ (ਕਾਰਨਾਮਿਆਂ) ਨੇ ਇੱਕ ਬੜਾ ਮਹੱਤਤਾ ਭਰਿਆ ਇਕੱਠਾ ਪ੍ਰਭਾਵ ਪਾਇਆ ਸੀ। ਇਹ ਉਨ੍ਹਾਂ ਨਤੀਜਿਆਂ ਤੋਂ ਪਰਤੱਖ ਹੈ ਜੇਹੜਾ ਉਹ ਸੰਨ 1733 ਤੱਕ ਪ੍ਰਾਪਤ ਕਰ ਚੁੱਕੇ ਸਨ।
ਸੰਨ 1733 ਤੱਕ ਸਿੱਖ ਇੱਕ ਲੀਡਰ ਤੋਂ ਬਿਨਾਂ ਭਾਈਚਾਰਾ ਹੀ ਸੀ। ਪਰ ਉਸ ਸਾਲ ਜਦੋਂ ਉਨ੍ਹਾਂ ਨੂੰ ਅਮਨ ਮਿਲ ਗਿਆ ਤਾਂ ਉਨ੍ਹਾਂ ਨੇ ਆਪਣੇ ਲਈ ਇੱਕ ਸ਼੍ਰੇਣੀ ਕਮਾਨ ਚੁਣੀ ਅਤੇ ਆਪਣੇ ਬਹੁਤ ਸਾਰੇ ਜਥਿਆਂ ਨੂੰ ਦਲ ਖ਼ਾਲਸਾ ਜਾਂ ਖ਼ਾਲਸੇ ਦੀ ਫ਼ੌਜ ਬਨਾਉਣ ਲਈ ਇਕੱਠ ਕੀਤਾ। ਇਸ ਉੱਤੇ ਹੋਰ ਚੰਗਾ ਤੇ ਅਸਰਦਾਰ ਕੰਟਰੋਲ ਕਰਨ ਲਈ, ਉਨ੍ਹਾਂ ਦਲ ਖ਼ਾਲਸਾ ਨੂੰ ਦੋ ਫ਼ੌਜਾਂ ਵਿੱਚ ਵੰਡ ਦਿੱਤਾ-ਬੁੱਢਾ ਦਲ ਤਜਰਬੇਕਾਰ ਹੰਢੇ ਹੋਏ ਲੋਕਾਂ ਦੀ ਫ਼ੌਜ ਅਤੇ ਤਰਨਾ ਦਲ-ਨੌਜਵਾਨਾਂ ਦੀ ਫ਼ੌਜ, ਜੇਹੜੇ ਹੁਣੇ ਹੁਣੇ ਖ਼ਾਲਸਾ ਫ਼ੌਜਾਂ ਵਿੱਚ ਸ਼ਾਮਿਲ ਹੋਏ ਸਨ। ਪਹਿਲੀ ਫ਼ੌਜ ਦਾ ਉਨ੍ਹਾਂ ਸਿਰਫ ਇੱਕ ਯੂਨਿਟ ਕਾਇਮ ਰੱਖਿਆ ਸੀ, ਜੋ ਨਵਾਬ ਕਪੂਰ ਸਿੰਘ ਦੀ ਕਮਾਨ ਥੱਲੇ ਸੀ, ਜੇਹੜਾ ਕਿ ਉਨ੍ਹਾਂ ਦਾ ਸ਼੍ਰੋਮਣੀ ਕਮਾਂਡਰ (ਸੈਨਾਪਤੀ) ਵੀ ਸੀ। ਤਰਨਾ ਦਲ ਨੂੰ ਉਨ੍ਹਾਂ ਪੰਜ ਯੂਨਿਟਾਂ ਵਿੱਚ ਵੰਡ ਦਿੱਤਾ ਸੀ ਅਤੇ ਹਰ ਇੱਕ ਯੂਨਿਟ ਦੀ ਆਪਣੀ ਵੱਖਰੀ ਵੱਖਰੀ ਕਮਾਨ ਦਾ ਲੀਡਰ ਸੀ। ਇਨ੍ਹਾਂ ਪੰਜ ਯੂਨਿਟਾਂ ਵਿਚੋਂ, ਚਾਰ ਤਰਨਾ ਦਲ ਦੀ ਸਾਂਝੀ ਕਮਾਨ ਹੇਠ ਹਰ ਇੱਕ ਦੇ ਦੋ ਦੋ ਲੀਡਰ ਥਾਪ ਕੇ ਰੱਖੇ ਹੋਏ ਸਨ। ਇਹੀ ਇੱਕ ਸਮਾਂ ਸੀ ਜਦੋਂ ਇਹ ਸੁਣਦੇ ਸਨ ਕਿ ਸਿੱਖਾਂ ਨੇ ਸਿਪਾਹੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਸਨ ਅਤੇ ਆਪਣੇ ਆਦਮੀਆਂ ਨੂੰ ਉਹੀ ਟਰੇਨਿੰਗ ਦਿਆ ਕਰਦੇ ਸਨ। ਪਰ ਅਮਨ ਵਧੇਰੇ ਚਿਰ ਤੱਕ ਨਾ ਰਿਹਾ ਅਤੇ ਅਤੇ ਸੰਨ 1735 ਵਿੱਚ ਹੀ ਜੰਗ ਫਿਰ ਭੜਕ ਉਠੀ। ਅਗਲੇ ਦਸ ਸਾਲਾਂ ਦੇ ਸਮੇਂ ਵਿੱਚ, ਸਿੱਖ ਫਿਰ ਕਈ ਛੋਟੇ ਛੋਟੇ ਜਥਿਆਂ ਦੇ ਵਿੱਚ ਵੰਡੇ ਗਏ। ਇਸਦਾ ਮੁੱਖ ਕਾਰਨ ਹਾਲਾਤ ਤੋਂ ਮਜਬੂਰ ਹੋ ਕੇ ਅਜੇਹਾ ਕਰਨਾ ਸੀ। ਪਰ ਇਸਦਾ ਕੁਝ ਕਾਰਨ ਇਹ ਵੀ ਸੀ ਕਿ ਖ਼ਾਲਸੇ ਦੀ ਫ਼ੌਜੀ ਬਣਤਰ ਵਿੱਚ ਅੰਦਰੂਨੀ ਨੁਕਸ ਵੀ ਸੀ, ਜਿਸਨੇ ਇਹ ਮੰਨ ਲਿਆ ਸੀ ਕਿ ਹਰ ਇੱਕ ਅੰਮ੍ਰਿਤਧਾਰੀ ਸਿੱਖ ਆਪ ਆਪਣਾ ਹੀ ਆਗੂ ਹੋਵੇਗਾ।
ਸੰਨ 1745 ਵਿੱਚ ਜਦੋਂ ਸਿੱਖਾਂ ਨੂੰ ਫਿਰ ਕੁਝ ਸਮੇਂ ਲਈ ਆਰਾਮ ਮਿਲਿਆ ਅਤੇ ਆਪਸ ਵਿੱਚ ਮਿਲਣ ਗਿਲਣ ਦਾ ਮੌਕਾ ਮਿਲਿਆ, ਉਨ੍ਹਾਂ ਫਿਰ ਆਪਣੇ ਕੁਲ ਜਥਿਆਂ ਨੂੰ ਇੱਕ ਮੁੱਠ ਤੇ ਇਕੱਠ ਕੀਤਾ ਅਤੇ ਆਪ ਨੂੰ 25 ਆਜ਼ਾਦ ਤੇ ਸੁਤੰਤਰ ਇਕਾਈਆਂ ਵਿੱਚ ਜਥੇਬੰਦ ਕਰ ਲਿਆ। ਜਿਨ੍ਹਾਂ ਵਿੱਚ ਹਰ ਇੱਕ ਵਿੱਚ 500 ਆਦਮੀਆਂ ਦੇ ਕਰੀਬ ਸ਼ਾਮਿਲ ਸਨ। ਇਹ ਗੱਲ ਵੀ ਇੱਥੋਂ ਦੱਸ ਦੇਣੀ ਜ਼ਰੂਰੀ ਹੈ ਕਿ ਖ਼ਾਲਸੇ ਵਿੱਚ ‘ਫੁੱਟ’ ਜਾਂ ‘ਦੋਫਾੜ’ ਦਾ ਮਤਲਬ ਇਹ ਬਿਲਕੁਲ ਨਹੀਂ ਸੀ ਕਿ ਗਿਰੋਹ ਦਲ ਖ਼ਾਲਸਾ ਨਾਲੋਂ ਨਿੱਖੜ ਗਿਆ ਹੈ। ਸਗੋਂ ਇਸਦਾ ਮਤਲਬ ਇਹ ਸੀ ਕਿ ਹੋਰ ਆਜ਼ਾਦ ਗਰੁਪ ਵਜੂਦ ਵਿੱਚ ਆ ਗਿਆ ਹੈ। ਦੂਜੀ ਹਾਲਤ ਵਿੱਚ ਉਹ ਸਾਰੇ ਹੀ ਖ਼ਾਲਸਾ ਦਾ ਭਾਗ ਹੁੰਦੇ ਸਨ ਅਤੇ ਉਸੇ ਤਰ੍ਹਾਂ ਆਪਣੇ ਸ਼੍ਰੋਮਣੀ ਕਮਾਂਡਰ ਤੋਂ ਹੁਕਮ ਲੈਂਦੇ ਸਨ ਅਤੇ ਉਸੇ ਹੀ ਆਮ ਨੀਤੀ ਤੇ ਚਲਦੇ ਸਨ। ਸਿਰਫ ਇੱਕੋ-ਇੱਕ ਮਸਲਾ ਇਹ ਸੀ ਕਿ ਕਈ ਵਾਰ ਉਨ੍ਹਾਂ ਨੂੰ ਵੱਖਰੇ ਰਹਿ ਕੇ ਚਿੱਠੀ ਪੱਤਰ ਤੇ ਮੇਲ-ਜੋਲ ਦੀ ਅਣਹੋਂਦ ਕਾਰਨ ਕੰਮ ਕਰਨਾ ਪੈਂਦਾ ਸੀ। ਪਰ ਫਿਰ ਵੀ ਜਦੋਂ ਇਹ ਸੰਭਵ ਹੁੰਦਾ ਸੀ ਜਾਂ ਇਸਦੀ ਅਤੀ ਲੋੜ ਹੁੰਦੀ ਸੀ ਤਾ ਉਹ ਮਿਲਕੇ ਲੜਾਈ ਕਰਦੇ ਸਨ, ਜਿਵੇਂ ਕਿ ਉਨ੍ਹਾਂ ਨੇ ਛੋਟੇ ਘਲੂਘਾਰੇ ਸਮੇਂ ਕੀਤੀਆਂ ਸਨ। ਜੇਹੜੀਆਂ ਕਿ ਇਸ ਨਵੀਂ ਜਥੇਬੰਦੀ ਦੇ ਖੜੇ ਕਰਨ ਦੇ ਇੱਕ ਸਾਲ ਦੇ ਅੰਦਰ ਅੰਦਰ ਹੀ ਹੋਈਆਂ ਸਨ । ਘੱਲੂਘਾਰੇ ਨੇ ਪੂਰੀ ਤਰ੍ਹਾਂ ਉਨ੍ਹਾਂ ਦੀ ਜਥੇਬੰਦੀ ਨੂੰ ਖੇਰੂੰ ਖਰੂੰ ਤੇ ਛਿੰਨ ਭਿੰਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਸੀ ਕਿ ਉਸ ਤਰ੍ਹਾਂ ਫਿਰ ਆਪਣੇ ਜਥਿਆਂ (ਗਰੋਹਾਂ) ਨੂੰ ਇਕੱਠੇ ਕਰ ਲੈਣ, ਜਿਸ ਤਰ੍ਹਾਂ ਪਹਿਲਾਂ ਸੰਨ 1716 ਵਿੱਚ ਉਨ੍ਹਾਂ ਨੇ ਕੀਤਾ ਸੀ। ਇਸਦੇ ਨਤੀਜੇ ਦੇ ਤੌਰ ‘ਤੇ ਸੰਨ 1748 ਵਿੱਚ ਪੰਜਾਬ ਦੇ ਅੰਦਰ ਉਸ ਵੇਲੇ ਘੱਟੋ ਘੱਟ 66 ਆਜ਼ਾਦ ਜਥੇ, ਸਿੱਖਾਂ ਦੇ ਬਣਕੇ ਕਾਰਵਾਈਆਂ ਕਰ ਰਹੇ ਸਨ । ਚੂੰਕਿ ਖ਼ਾਲਸਾ ਫੁੱਟ ਦੀ ਮਹਾਨ ਰੁਚੀ ਦਾ ਮਾਲਕ ਸੀ, ਕਿ ਇਹ ਗਿਣਤੀ ਹੋਰ ਵੀ ਨਾ ਵੱਧ ਜਾਵੇ।
ਸੰਨ 1733 ਤੋਂ 1748 ਦੇ ਵਿਚਕਾਰ, ਸਿੱਖ ਆਪਣੀ ਜਥੇਬੰਦੀ ਕਰਨ ਦੇ ਦੋ ਤਜਰਬੇ, ਸਿੱਖ ਚੁਕੇ ਸਨ। ਇੱਕ 1733 ਵਿੱਚ ਸੀ, ਜਿਹੜਾ ਜਥੇਬੰਦੀ ਨੂੰ ਇੱਕ ਕੇਂਦਰੀਕਰਨ ਤੋਂ ਵੀ ਉੱਪਰ ਤੱਕ ਲੈ ਜਾਣਾ ਸੀ ਅਤੇ ਦੂਜਾ ਸੀ 1745 ਦਾ, ਜਿਸ ਵਿੱਚ ਬਹੁਤ ਜਿਆਦਾ ਕੇਂਦਰ ਨੂੰ ਖਿਲਾਰ ਦਿੱਤਾ ਗਿਆ ਸੀ। ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਠੀਕ ਨਹੀਂ ਜਾਪਦਾ ਸੀ, ਜੇਹੜਾ ਅਮਲ ਵਿੱਚ ਆਇਆ ਹੋਵੇ । ਇਸ ਤੋਂ ਬਿਨਾਂ ਨਵਾਬ ਕਪੂਰ ਸਿੰਘ ਨੇ ਲਗਦਾ ਹੈ ਅਜੇਹਾ ਫ਼ੈਸਲਾ ਕੀਤਾ, ਜਿਸਨੇ ਫੁੱਟ ਦੀ ਰੁਚੀ ਨੂੰ ਰੋਕ ਲਾ ਦਿੱਤੀ। ਇਸ ਤੋਂ ਪਿੱਛੋਂ ਉਸਨੇ ਸਰਬੱਤ ਖ਼ਾਲਸੇ ਦੀ ਇੱਕ ਹੋਰ ਇਕੱਤ੍ਰਤਾ ਸੱਦੀ ਅਤੇ ਉਨ੍ਹਾਂ ਸਿੱਖਾਂ ਨੂੰ ਸਮਝਾਇਆ ਕਿ ਤਾਲ-ਮੇਲ ਤੇ ਮਿਲਵਰਤਨ ਕਰਨ ਦੀ ਵਧੇਰੇ ਲੋੜ ਹੈ। (ਜਿਸ ਤੋਂ ਬਿਨਾਂ ਲੜਾਈ ਠੀਕ ਢੰਗ ਨਾਲ ਨਹੀਂ ਹੋ ਸਕਦੀ।) ਆਮ ਸਭਾ ਦੇ ਫੈਸਲਿਆਂ ਦੇ ਸਿੱਟੇ ਵਜੋਂ ਖ਼ਾਲਸੇ ਦੀ ਸਾਰੀ ਲੜਾਕੂ ਸ਼ਕਤੀ 11 ਇਕਾਈਆਂ ਜਾਂ ਮਿਸਲਾਂ ਵਿੱਚ ਵੰਡ ਦਿੱਤੀ ਗਈ। ਜਿਵੇਂ ਕਿ ਇਨ੍ਹਾਂ ਨੂੰ ਯੂਨਿਟਾਂ ਕਿਹਾ ਜਾਣ ਲੱਗਾ ਸੀ। ਇਹ ਮਿਸਲਾਂ ਤਾਂ ਸਿਰਫ ਇਲਾਕੇਵਾਰ ਡਵੀਜਨਾਂ ਸਨ, ਜਿਨ੍ਹਾਂ ਵਿੱਚ ਉਹੀ ਬੰਦੇ ਸਨ ਜੇਹੜੇ ਉਸ ਇਲਾਕੇ ਵਿਚੋਂ ਆਮ ਤੌਰ ‘ਤੇ ਇਕੱਠੇ ਕੀਤੇ ਗਏ ਸਨ। ਜੇਹੜੇ ਵਿੱਚ ਲੜਿਆ ਕਰਦੇ ਸਨ । ਇਨ੍ਹਾਂ ਮਿਸਲਾਂ ਨੂੰ ਅੱਗੇ ਹੋਰ ਛੋਟੀਆਂ ਇਕਾਈਆਂ ਵਿੱਚ ਵੰਡ ਦਿੱਤਾ ਗਿਆ ਸੀ ਅਤੇ ਇਹ ਫ਼ੈਸਲਾ ਕੀਤਾ ਗਿਆ ਕਿ ਕੋਈ ਵੀ ਨਵਾਂ ਆਜ਼ਾਦ ਗਰੁਪ ਜਾਂ ਜਥਾ ਵਜੂਦ ਵਿੱਚ ਨਹੀਂ ਲਿਆਂਦਾ ਜਾਵੇਗਾ ਅਤੇ ਹਰ ਨਵਾਂ ਗਰੁਪ ਇੱਕ ਜਾਂ ਦੂਜੀ ਮਿਸਲ ਦਾ ਹੀ ਹਿੱਸਾ ਹੋਵੇਗਾ, ਹਰ ਮਿਸਲ ਦੇ ਆਪੋ ਆਪਣੇ ਧੋਸੇ ਤੇ ਝੰਡੇ ਹੋਣਗੇ ਅਤੇ ਇਸਨੂੰ ਯੋਗ ਤੇ ਤਜਰਬੇਕਾਰ ਲੀਡਰ ਦੀ ਕਮਾਨ ਹੇਠ ਰੱਖਿਆ ਜਾਵੇਗਾ।
ਇਨ੍ਹਾਂ ਮਿਸਲਾਂ ਤੇ ਮਿਸਲਦਾਰਾਂ ਦੇ ਲੀਡਰ, ਜਿਵੇਂ ਕਿ ਉਨ੍ਹਾਂ ਨੂੰ ਜਾਣਿਆਂ ਜਾਂਦਾ ਸੀ, ਖ਼ਾਲਸੇ ਦੀ ਵਿਸ਼ਾਲ ਜੰਗੀ ਯੁੱਧ-ਨੀਤੀ ਦੇ ਅੰਦਰ ਰਹਿਕੇ ਹੀ ਪੂਰੇ ਦਾਅ-ਪੇਚਾਂ ਦੇ ਤੌਰ ‘ਤੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਅਜ਼ਾਦੀ ਸੀ ਮਿਸਲਾਂ ਇਕੱਲੇ ਇਕੱਲੇ ਜਾਂ ਇਕੱਠੇ ਮਿਲਕੇ ਜਿਵੇਂ ਕਿ ਸਥਿਤੀ ਹੋਇਆ ਕਰਦੀ ਸੀ ਜਾਂ ਮੰਗ ਅਨੁਸਾਰ ਕਾਰਵਾਈ ਕਰਿਆ ਕਰਦੀਆਂ ਸਨ। ਮਿਸਲਧਾਰੀ ਸਿਸਟਮ ਨੇ ਖ਼ਾਲਸੇ ਦੀ ਫ਼ੌਜੀ ਜਥੇਬੰਦੀ ਨੂੰ ਪੱਕੇ ਪੈਰੀਂ ਖੜ੍ਹਾ ਕਰ ਦਿੱਤਾ ਅਤੇ ਨਾਲ ਹੀ ਛੋਟੇ ਛੋਟੇ ਆਜ਼ਾਦ ਗਰੋਹਾਂ ਦੇ ਉੱਭਰਨ ਨੂੰ ਰੋਕ ਦਿੱਤਾ ਗਿਆ। ਪਰ ਕੁਝ ਸਮਾਂ ਬੀਤਣ ਤੇ ਮਿਸਲਦਾਰਾਂ ਪਾਸ ਕਾਫੀ ਵੱਡੀ ਦੌਲਤ ਤੇ ਅਸਰ-ਰਸੂਖ਼ ਹਾਸਿਲ ਹੋ ਗਿਆ ਅਤੇ ਇੱਕ ਵਾਰ ਜਦੋਂ ਸਾਂਝਾ ਖ਼ਤਰ੍ਹਾਂ 1768 ਦੇ ਲੱਗਭਗ ਟਲ ਗਿਆ ਤਾਂ ਉਨ੍ਹਾਂ ਇਸ ਤਰ੍ਹਾਂ ਦਾ ਵਰਤਾਓ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਇਲਾਕਿਆਂ ਦੇ ਆਪਣੇ ਆਪ ਨੂੰ ਖੁਦਮੁਖਤਾਰ ਸਰਦਾਰ ਸਮਝਣ ਲੱਗ ਪਏ, ਜਿਨ੍ਹਾਂ ਉੱਤੇ ਪਹਿਲੋਂ ਪਹਿਲ ਉਨ੍ਹਾਂ ਨੇ ਖ਼ਾਲਸੇ ਦੀ ਸਾਂਝੀ ਜਾਇਦਾਦ ਵਜੋਂ ਕਬਜ਼ਾ ਕੀਤਾ ਹੋਇਆ ਸੀ।
ਖ਼ਾਲਸੇ ਦੀ ਸ਼ਕਤੀ ਸਦਾ ਹੀ ਇੱਕ ਵੱਗ ਵਿੱਚ (fluid ) ਚਲਦੀ ਰਹੀ, ਪਰ ਥੋੜਾ ਬਹੁਤ ਇਹ ਲਗਾਤਾਰ ਵਧਦੀ ਰਹੀ। 1716 ਵਿੱਚ ਜਦੋਂ ਸਿੱਖ ਆਪਣੀ ਗੁਰੀਲਾ ਜੰਗ ਦੀ ਜਿਉਂਦੇ ਰਹਿਣ ਦੀ ਮੰਜ਼ਿਲ ਵਿੱਚ ਦਾਖਲ ਹੋ ਗਏ ਸਨ ਤਾਂ ਉਨ੍ਹਾਂ ਦੀ ਗਿਣਤੀ ਦੋ ਹਜ਼ਾਰ ਦੇ ਲਗਭਗ ਸੀ। ਪਰ ਅਗਲੇ ਦੋ ਸਾਲਾਂ ਵਿੱਚ ਉਨ੍ਹਾਂ ਦੀ ਪ੍ਰਕ੍ਰਿਤੀ ਵਿਰੁੱਧ ਜਿਉਂਦੇ ਰਹਿਣ ਦੀ ਜੰਗ ਵਿੱਚ, ਉਨ੍ਹਾਂ ਵਿਚੋਂ ਕੁਝ ਤਬਾਹ ਤੇ ਬਰਬਾਦ ਹੋ ਚੁੱਕੇ ਸਨ। ਇਸ ਤੋਂ ਮਗਰੋਂ ਜਦੋਂ ਉਨ੍ਹਾਂ ਨੇ ਹਥਿਆਰਬੰਦ ਜੱਦੋ-ਜਹਿਦ ਸ਼ੁਰੂ ਕੀਤੀ ਅਤੇ ਉਨ੍ਹਾਂ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਜਿੱਤਾ ਪ੍ਰਾਪਤ ਕੀਤੀਆਂ ਤਾਂ ਉਨ੍ਹਾਂ ਦੀ ਤਾਕਤ ਕਾਫ਼ੀ ਵੱਧ ਗਈ। 1726-1733 ਦੇ ਦੌਰਾਨ ਜਦੋਂ ਜ਼ਕਰੀਆ ਖਾਂ ਨੇ ਸਿੱਖਾਂ ਵਿਰੁੱਧ ਮਜ਼ਬੂਤ ਕਦਮ ਚੁੱਕੇ ਤਾਂ ਉਨ੍ਹਾਂ ਦੀ ਤਾਕਤ ਘੱਟਦੀ ਗਈ। ਪਰ ਛੇਤੀ ਹੀ ਪਿੱਛੋਂ ਉਨ੍ਹਾਂ ਫਿਰ ਆਪਣੀ ਤਾਕਤ 1733-34 ਵਿੱਚ ਕਾਇਮ ਕਰ ਲਈ। ਜਦੋਂ ਉਨ੍ਹਾਂ ਨੂੰ ਅਮਨ ਨਾਲ ਰਹਿਣ ਦੀ ਖੁਲ੍ਹ ਦੇ ਦਿੱਤੀ ਗਈ। ਸੰਨ 1739 ਵਿੱਚ ਉਨ੍ਹਾਂ ਦੀ ਗਿਣਤੀ ਫਿਰ ਬਹੁਤ ਜਿਆਦਾ ਵੱਧ ਗਈ, ਜਦੋਂ ਨਾਦਰ ਸ਼ਾਹ ਦੇ ਹਮਲੇ ਨੇ ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਘਰ ਘਾਟ ਛੱਡ ਕੇ ਭੱਜਣ ਲਈ ਤੇ ਜੰਗਲਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ। ਜਿੱਥੇ ਉਨ੍ਹਾਂ ਆਪਣੀ ਹੋਣੀ ਨੂੰ ਸਿੱਖਾਂ ਨਾਲ ਜੋੜ ਦਿੱਤਾ। ਨਾਦਰ ਸ਼ਾਹ ਦੀ ਫ਼ੌਜ ਉੱਤੇ ਪਿੱਛਵਾੜੇ (ਮੋਰਚੇ ਦੇ ਪਿੱਛੋਂ) ਵਿੱਚ ਤੰਗ ਕਰਨ ਵਾਲੇ ਤੇ ਸਤਾਉਣ ਵਾਲੇ ਛਾਪੇ ਮਾਰਕੇ ਸਿੱਖਾਂ ਦੀ ਫਿਰ ਤੋਂ ਵਡਿਆਈ ਹੋਣ ਲੱਗੀ ਅਤੇ ਜਨਤਕ ਹਮਾਇਤ ਮਿਲਣ ਲੱਗੀ। ਬਹੁਤ ਸਾਰੇ ਜਿਮੀਂਦਾਰ ਤੇ ਕਿਸਾਨ ਉਨ੍ਹਾਂ ਨਾਲ ਆ ਮਿਲੇ, ਜਿਹੜੇ ਗੁਪਤ ਰਹਿਕੇ ਪਹਿਲਾਂ ਉਨ੍ਹਾਂ ਦੇ ਫ਼ਿਰਕੇ ਦੀ ਮੱਦਦ ਕਰਦੇ ਰਹੇ ਸਨ ਅਤੇ ਹੁਣ ਉਨ੍ਹਾਂ ਇਹ ਦੇਖਕੇ ਖੁਸ਼ੀਆਂ ਮਨਾਈਆਂ ਇਜ਼ਾਰਾਦਾਰੀ (ਠੇਕਾ) ਸਿਸਟਮ ਜਿਸਨੂੰ ਜ਼ਕਰੀਆ ਖਾਂ ਨੇ, ਛੇਤੀ ਹੀ ਈਰਾਨੀਆ ਦੇ ਹਮਲੇ ਪਿੱਛੋਂ ਲਾਗੂ ਕੀਤਾ ਸੀ, ਨੌ ਹਜ਼ਾਰ ਲੋਕਾਂ ਨੂੰ ਗਰੀਬੀ ਤੋਂ ਕੰਗਾਲੀ ਦੀ ਹਾਲਤ ਵਿੱਚ ਸੁੱਟ ਦਿੱਤਾ। ਮਾਮਲਾ ਵਸੂਲ ਕਰਨ ਵਾਲੇ ਠੇਕੇਦਾਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਕਾਬਲ ਨਾ ਹੋਣ ਦੇ ਕਾਰਨ, ਕਿਸਾਨਾਂ ਨੇ ਆਪਣੀਆਂ ਜਮੀਨਾਂ ਛੱਡ ਦਿੱਤੀਆਂ ਅਤੇ ਸਿੱਖ ਜੱਥਿਆਂ ਵਿੱਚ ਸ਼ਾਮਿਲ ਹੋ ਗਏ। ਸੰਨ 1746 ਦੇ ਆਰੰਭ ਵਿੱਚ ਸਿੱਖ 15 ਹਜ਼ਾਰ ਦੇ ਲਗਭਗ ਰਹਿ ਗਏ ਸਨ। ਪਰ ਉਸੇ ਸਾਲ ਦੀ ਪਿੱਛੋਂ ਵਾਪਰਨ ਵਾਲੀ ਤਬਾਹੀ (ਘੱਲੂਘਾਰੇ) ਨੇ ਉਨ੍ਹਾਂ ਦੀ ਤਾਕਤ ਨੂੰ ਘਟਾਕੇ ਇਸ ਤੋਂ ਵੀ ਅੱਧੀ ਦੇ ਨੇੜੇ ਕਰ ਦਿੱਤਾ ਸੀ। ਸੰਨ 1759 ਵਿੱਚ ਬ੍ਰਾਊਨ ਦੇ ਕਹਿਣ ਮੁਤਾਬਿਕ ਸਿੱਖਾਂ ਦੀ ਗਿਣਤੀ 5 ਹਜ਼ਾਰ ਦੇ ਲਗਭਗ ਸੀ। ਪਰ ਇਹ ਗਿਣਤੀ ਸਹੀ ਨਹੀਂ ਜਾਪਦੀ ਕਿਉਂਕਿ 1746 ਤੇ 1750 ਦੇ ਵਿਚਕਾਰ ਦਾ ਸਮਾਂ ਮੁਕੰਮਲ ਤੌਰ ‘ਤੇ ਅਰਾਜਕਤਾ (Anarchy) ਦਾ ਸਮਾਂ ਸੀ, ਜਿਵੇਂ ਕਿ ਬ੍ਰਾਊਨ ਆਪ ਮੰਨਦਾ ਹੈ ਅਤੇ ਸਿੱਖਾਂ ਦੀ ਸ਼ਕਤੀ ਗਾਲਬਨ ਇਸ ਤੋਂ ਕਿਤੇ ਵਧੇਰੇ ਸੀ। ਥਾਮਸ ਖਾਂ ਮਸਕੀਨ ਸਚਾਈ ਦੇ ਨੇੜੇ ਜਾਪਦਾ ਹੈ, ਜਦੋਂ ਉਹ ਕਹਿੰਦਾ ਹੈ ਕਿ 1761 ਵਿੱਚ ਸਿੱਖਾਂ ਦੀ ਗਿਣਤੀ 40 ਹਜ਼ਾਰ ਤੋਂ ਵੀ ਉੱਪਰ ਸੀ। 1762 ਦੀ ਤਬਾਹੀ (ਘੱਲੂਘਾਰੇ) ਵਿੱਚ, ਸਿੱਖ 10 ਹਜ਼ਾਰ ਤੋਂ 15 ਹਜ਼ਾਰ ਆਦਮੀ ਗੁਆ ਚੁੱਕੇ ਸਨ, ਪਰ ਇਨ੍ਹਾਂ ਵਿੱਚ ਵੀ ਬਹੁਤ ਸਾਰੇ ਅਜੇਹੇ ਸਨ, ਜੇਹੜੇ ਸ਼ਾਇਦ ਲੜਾਕੇ ਜਾਂ ਟੱਕਰ ਲੈਣ ਵਾਲੇ ਖਾੜਕੂ (ਜੁਝਾਰੂ) ਨਹੀਂ ਸਨ। ਅਗਲੇ 5 ਸਾਲਾਂ ਵਿੱਚ ਸਿੱਖਾਂ ਦੇ ਨਾਲ ਇੱਕ ਲੱਖ ਦੇ ਕਰੀਬ ਲੋਕ ਸ਼ਾਮਿਲ ਹੋ ਗਏ ਅਤੇ 1767 ਤੱਕ ਖ਼ਾਲਸਾ ਇੱਕ ਅਜੇਹੀ ਜਬਰਦਸਤ ਸ਼ਕਤੀ ਬਣ ਚੁੱਕਾ ਸੀ, ਜਿਨ੍ਹਾਂ ਵਿੱਚੋਂ ਇੱਕ ਲੱਖ 20 ਹਜ਼ਾਰ ਆਦਮੀ ਹਥਿਆਰਾਂ ਸਮੇਤ ਸਨ।
ਅੱਧੀ ਸਦੀ ਦੇ ਗੁਰੀਲਾ ਘੋਲਾਂ ਦੇ ਦੌਰ ਵਿੱਚ ਸਿੱਖਾਂ ਦਾ ਨੁਕਸਾਨ (1761-1768) ਦਾ ਲਿਖਤੀ ਸਬੂਤ ਦੇ ਅਨੁਮਾਨ ਦੀ ਘਾਟ ਕਾਰਨ ਠੀਕ-ਠੀਕ ਹੱਦ ਤੱਕ ਨਹੀਂ ਜਾਣਿਆ ਜਾ ਸਕਦਾ ਪਰ ਜੋ ਕੁਝ ਵੀ ਖੋਜ ਪੜਤਾਲ ਕਰਨ ਤੇ ਮਿਲਦਾ ਹੈ, ਉਸ ਨਾਲ ਇਹ ਗੱਲ ਭਲੀ ਭਾਂਤ ਕਹੀ ਜਾ ਸਕਦੀ ਹੈ ਕਿ ਇਹ ਨੁਕਸਾਨ 50 ਹਜ਼ਾਰ ਆਦਮੀ ਦਾ ਕਤਲ ਹੋਇਆ ਅਤੇ ਹੋਰ 50 ਹਜ਼ਾਰ ਦੇ ਲਗਭਗ ਫੱਟੜ ਹੋਏ ਸਨ।
ਮਾਲਵੇ ਦਾ ਅਧਾਰ ਇਲਾਕਾ:
ਸਿੱਖਾਂ ਦਾ ਤੀਜਾ ਮੁੱਖ ਅਧਾਰ ਇਲਾਕਾ ਸੀ, ਬਠਿੰਡੇ ਦੇ ਦੁਆਲੇ ਮਾਲਵੇ ਦਾ ਰੇਤਲਾ ਥੱਲ ਇਲਾਕਾ। ਦੱਖਣ ਵਿੱਚ ਇਹ ਰੇਤਲਾ ਥੱਲ ਬੀਕਾਨੇਰ ਦੀਆਂ ਸਰਹੱਦਾਂ ਤੱਕ ਫੈਲਿਆ ਹੋਇਆ ਸੀ। ਜਿੱਥੇ ਇਹ ਹਿੰਦੋਸਤਾਨ ਦੇ ਵੱਡੇ ਰੇਗਸਤਾਨੀ ਇਲਾਕੇ (ਮਾਰੂਥਲ) ਦੇ ਨਾਲ ਜਾ ਮਿਲਦਾ ਸੀ ਅਤੇ ਉੱਤਰ ਵਿੱਚ ਇਹ ਵੱਡੀ ਜਰਨੈਲੀ ਸੜਕ ਦੇ ਨਾਲ ਲੱਗ ਜਾਂਦਾ ਸੀ, ਇਹ ਬਠਿੰਡੇ ਦੇ ਦੋ ਬਰਾਨੀ ਇਲਾਕੇ ਸਨ, ਜਿੱਥੇ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਦੇ ਨਾਲ ਟੱਕਰ ਲੈਣ ਤੋਂ ਪਿੱਛੋਂ ਰੱਖਿਆ ਦੀ ਥਾਂ ਖ਼ਿਆਲ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਉਹ ਸਦੀਵੀ ਤੌਰ ‘ਤੇ ਕੀਰਤਪੁਰ ਦੀਆਂ ਪਹਾੜੀਆਂ ਵਿੱਚ ਚਲੇ ਗਏ ਸਨ। ਫਿਰ ਇਹੀ ਉਹ ਵੀਰਾਨ ਤੇ ਬੀਆਬਾਨ ਰੋਹੀ ਦਾ ਇਲਾਕਾ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਨੂੰ ਛੱਡਕੇ, ਮਜਬੂਰ ਹੋ ਕੇ ਉੱਥੇ ਜਾਣਾ ਪਿਆ ਸੀ।
ਸਿੱਖਾਂ ਦੇ ਅਧਾਰ ਇਲਾਕੇ:
ਸਿੱਖਾਂ ਦੇ ਤਿੰਨ ਮੁੱਖ ਅਧਾਰ ਇਲਾਕੇ ਸਨ-ਜੰਮੂ ਤੇ ਕਾਂਗੜਾ ਦੀਆਂ ਪਹਾੜੀਆਂ, ਲੱਖੀ ਜੰਗਲ ਤੇ ਮਾਲਵਾ ਥੱਲ (ਰੇਗਸਤਾਨ) ਬਠਿੰਡੇ ਦੇ ਆਲੇ ਦੁਆਲੇ ਦਾ ਇਲਾਕਾ। ਉਨ੍ਹਾਂ ਦੇ ਛੋਟੇ ਅਧਾਰ ਇਲਾਕੇ (Base Areas) ਸਨ । ਕਾਹਨੂੰਵਾਨ (ਜਿ: ਗੁਰਦਾਸਪੁਰ) ਦੀਆਂ ਦਲਦਲਾਂ ਅਤੇ ਬਾਰ ਦਾ ਇਲਾਕਾ ਜਾਂ ਪੰਜਾਬ ਦੇ ਉਪਰਲਾ (ਉਜਾੜ) ਵੀਰਾਨ ਇਲਾਕਾ। ਉਨ੍ਹਾਂ ਦੇ ਗੁਰੀਲੇ ਇਲਾਕੇ ਸਾਰੇ ਸੂਬੇ ਵਿੱਚ ਫੈਲੇ ਹੋਏ ਸਨ ਅਤੇ ਉਹ ਕਾਫੀ ਲੰਮੇ ਚੌੜੇ ਸਨ। ਸਿੱਖਾਂ ਦੇ ਅਧਾਰ ਇਲਾਕੇ ਬਾਰੇ ਉਨ੍ਹਾਂ ਦੇ ਸੰਕਲਪ ਨੂੰ ਘੱਟ ਹੀ ਜਾਣਿਆ ਜਾਂਦਾ ਹੈ, ਸਵਾਏ ਇਸਦੇ ਕਿ ਉਹ ਇਨ੍ਹਾਂ ਨੂੰ ਆਪਣੇ ਗੜ੍ਹਾਂ ਦੀ ਥਾਂ, ਆਪਣੇ ਮੋਰਚੇ ਜਾਂ ਪਨਾਹਗਾਹਾਂ ਸਮਝਦੇ ਸਨ। ਪੰਥ ਪ੍ਰਕਾਸ਼ ਵਿੱਚ ਇੱਕ ਲਾਈਨ ਦਾ ਹਵਾਲਾ ਇਹ ਦੱਸਦਾ ਹੈ ਕਿ ਉਨ੍ਹਾਂ ਦੇ ਅਧਾਰ ਇਲਾਕੇ ਦਾ ਸੰਕਲਪ ਪਹਾੜੀਗੜ੍ਹ (ਕੋਟ) ਅਪਹੁੰਚ ਤੇ ਅਜਿੱਤ ਸੀ। ਜਿਸ ਢੰਗ ਨਾਲ ਅੱਡ-ਅੱਡ ਉਹ ਆਪਣੇ ਅਧਾਰ ਇਲਾਕਿਆਂ ਨੂੰ ਵਰਤਦੇ ਸਨ, ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਪੱਕੇ ਅੱਡਿਆਂ ਤੇ ਲੜਾਈ ਕਰਨ ਤੇ ਅਧਾਰ ਇਲਾਕਿਆਂ ਦੇ ਫਰਕ ਨੂੰ ਸਮਝਦੇ ਸਨ। ਉਨ੍ਹਾਂ ਦੇ ਅਧਾਰ ਇਲਾਕਿਆਂ ਦੀਆਂ ਖਾਸੀਅਤਾਂ (ਗੁਣਾਂ) ਤੋਂ ਇਹ ਜਾਪਦਾ ਹੈ ਕਿ ਉਨ੍ਹਾਂ ਦਾ ਜੰਗਲ ਵਿੱਚ ਅਧਾਰ ਤੋਂ ਮਤਲਬ ਹੈ, ਉਹ ਇਲਾਕਾ ਜਿੱਥੇ ਬਹੁਤ ਵਧੀਆ ਕੁਦਰਤੀ ਬਚਾਓ (ਓਟ) ਹੋਵੇ। ਜਿੱਥੇ ਉਹ ਪੂਰੀ ਤਰ੍ਹਾਂ ਉਚੀ-ਨੀਵੀਂ ਧਰਤੀ ਦੀ ਖਾਸੀਅਤ ਉੱਤੇ ਭਰੋਸਾ ਕਰਦੇ ਸਨ ਅਤੇ ਉਥੋਂ ਦੀ ਸਥਾਨਕ ਵਸੋਂ ਦੇ ਵਤੀਰੇ ਦਾ, ਉਨ੍ਹਾਂ ਅੱਗੇ ਕੋਈ ਵਿਚਾਰ ਨਹੀਂ ਸੀ। ਉਨ੍ਹਾਂ ਦੇ ਅਧਾਰ ਇਲਾਕੇ ਜਿਵੇਂ ਕਿ ਅਸੀਂ ਇਨ੍ਹਾਂ ਉੱਤੇ ਵਿਚਾਰ ਕਰਾਂਗੇ, ਜੰਮੂ ਕਾਂਗੜੇ ਦੀਆਂ ਪਹਾੜੀਆਂ ਅਤੇ ਲੱਖੀ ਜੰਗਲ ਨਿਰੋਲ ਜੰਗਲ ਦੇ ਅਧਾਰ ਸਨ ਜੋ ਪੱਕੀ ਕਿਸਮ ਦੇ ਸਨ। ਮਾਲਵੇ ਦੇ ਰੇਤਲੇ ਥੱਲਾਂ ਵਿੱਚ ਉਨ੍ਹਾਂ ਦੇ ਪਾਸ ਜੰਗਲ ਦੇ ਨਾਲ ਹਮਦਰਦ ਜਨਤਾ ਦੀ ਕਿਸਮ ਦਾ ਪੱਕਾ ਅਧਾਰ ਇਲਾਕਾ ਵੀ ਸੀ। ਜਦੋਂ ਕਿ ਕਾਹਨੂੰਵਾਨ ਦੀਆਂ ਦਲਦਲਾਂ ਵਿੱਚ, ਉਨ੍ਹਾਂ ਪਾਸ ਨਿਰੋਲ ਜੰਗਲ ਵਿੱਚ ਲੜਨ ਦੇ ਅਧਾਰ ਇਲਾਕੇ ਸਨ। ਜਦੋਂ ਰੱਖਿਆ ਉਨ੍ਹਾਂ ਦੀ ਇਕੋ ਹੀ ਸੋਚ ਹੋਇਆ ਕਰਦੀ ਸੀ ਤਾਂ ਉਹ ਆਪਣੇ ਲਈ ਜੰਗਲ ਦੇ ਅਧਾਰ ਇਲਾਕੇ ਨੂੰ ਵਧੇਰੇ ਠੀਕ ਸਮਝਦੇ ਸਨ ਅਤੇ ਜੰਗਲ ਦੇ ਨਾਲ ਲੋਕਾਂ ਦੀ ਹਮਦਰਦੀ ਦੇ ਅਧਾਰ (ਅੱਡੇ) ਨੂੰ ਉਹ ਆਪਣੇ ਪ੍ਰੀਵਾਰਾਂ ਲਈ ਰੱਖਿਆ ਦਾ ਅਧਾਰ ਸਮਝਦੇ ਸਨ।
ਉਤਰੀ ਪੰਜਾਬ ਦੀਆਂ ਪਹਾੜੀਆਂ ਵਿੱਚ ਅਧਾਰ ਇਲਾਕੇ:
ਜੰਮੂ ਕਾਂਗੜੇ ਦੀਆਂ ਪਹਾੜੀਆਂ ਜਿੱਥੇ ਸਿੱਖਾਂ ਨੇ ਆਪਣੇ ਸਭ ਤੋਂ ਵੱਡੇ ਅਧਾਰ ਇਲਾਕੇ ਬਣਾ ਰਖੇ ਸਨ, ਇਹ ਪੰਜਾਬ ਦੇ ਮੈਦਾਨਾਂ ਤੋਂ ਭੱਜਕੇ ਆਉਣ ਵਾਲੇ ਲੋਕਾਂ ਲਈ ਰਵਾਇਤੀ ਪਨਾਹਗਾਹਾਂ ਸਨ। ਇਹ ਸਭ ਮਹਾਂਭਾਰਤ ਦੇ ਜ਼ਮਾਨੇ ਤੋਂ ਹੀ ਅਜੇਹਾ ਹੁੰਦਾ ਚਲਿਆ ਆਇਆ ਸੀ। ਸਿੱਖਾਂ ਵਿਚੋਂ ਸਭ ਤੋਂ ਪਹਿਲਾਂ ਜਿਸਨੇ ਇਨ੍ਹਾਂ ਪਹਾੜਾਂ ਵਿੱਚ ਬਚਾਓ ਲਈ ਥਾਂ ਲੱਭੀ ਸੀ, ਉਹ ਸਨ ਗੁਰੂ ਹਰ ਗੋਬਿੰਦ (1606-1644) ਅਤੇ ਇਸ ਤੋਂ ਪਿੱਛੋਂ ਉਨ੍ਹਾਂ ਦੇ ਬਹੁਤ ਸਾਰੇ ਉੱਤਰ ਅਧਿਕਾਰੀ ਇਨ੍ਹਾਂ ਪਹਾੜੀਆਂ ਵਿੱਚ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਗੁਜਾਰਦੇ ਰਹੇ ਸਨ। ਬੰਦਾ ਸਿੰਘ ਬਹਾਦਰ ਜਦੋਂ ਉਹ ਮੈਦਾਨਾਂ ਵਿੱਚ ਜੰਗ ਹਾਰ ਚੁੱਕਾ ਸੀ ਤਾਂ ਉਹ ਵੀ ਪਿੱਛੇ ਹਟਕੇ ਇਨ੍ਹਾਂ ਪਹਾੜੀਆਂ ਵਿੱਚ ਹੀ ਆ ਗਿਆ ਸੀ ਅਤੇ ਆਪਣੀ ਅਗਲੀ ਜੱਦੋ-ਜਹਿਦ ਲਈ ਤਿਆਰੀ ਉਹ ਇਸ ਇਲਾਕੇ ਵਿਚੋਂ ਕਰਦਾ ਰਿਹਾ। ਇਸ ਸਮੇਂ ਅੰਦਰ ਜਿਸ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ, ਸਿੱਖਾਂ ਤੋਂ ਬਿਨਾਂ ਬਹੁਤ ਸਾਰੇ ਹੋਰ ਲੋਕ ਵੀ ਇਨ੍ਹਾਂ ਪਹਾੜਾਂ ਵਿੱਚ ਹੀ ਪਨਾਹ ਲੱਭਦੇ ਰਹੇ ਸਨ। ਇਨ੍ਹਾਂ ਵਿੱਚ ਸਭ ਤੋਂ ਮਸ਼ਹੂਰ ਸੀ ਅਦੀਨਾ ਬੇਗ ਖਾਂ, ਜਦੋਂ ਸ਼ਹਿਜਾਦਾ ਤੈਮੂਰ ਨਾਲ ਉਸਦੀ ਟੱਕਰ ਹੋ ਗਈ ਤਾਂ ਉਸਨੂੰ ਵੀ ਘਾਟੀ ਬਲਵਾਨ, ਦਰਿਆ ਦੇ ਕਿਨਾਰਿਆਂ ਉੱਤੇ ਪਿੱਛੇ ਹਟ ਕੇ ਆਉਣਾ ਪਿਆ। ਸੀ। ਇਹ ਜਗ੍ਹਾ ਪੌਂਗ ਡੈਮ (ਬੰਨ੍ਹ) ਦੀ ਵਰਤਮਾਨ ਥਾਂ ਦੇ ਨੇੜੇ ਵਾਕਿਆ ਹੈ। ਅਜੇ ਤੱਕ ਵੀ ਇਹ ਪਹਾੜੀਆਂ ਪੂਰੀ ਤਰ੍ਹਾਂ ਮੈਦਾਨਾਂ ਤੋਂ ਅਲੱਗ ਬਲੱਗ ਹਨ।
ਦੇਸ਼ ਦੀ ਵਰਤਮਾਨ ਦਿੱਖ (ਉਚੀ ਨੀਵੀਂ ਹੋਣ) ਨੇ ਇੱਥੇ ਹਮਲਾ ਕਰਨਾ ਕਠਿਨ ਬਣਾ ਦਿੱਤਾ ਸੀ ਅਤੇ ਵੈਰੀ ਨੂੰ ਫਤਹਿ ਕਰਨਾ ਤਾਂ ਅਮਲੀ ਤੌਰ ‘ਤੇ ਅਸੰਭਵ ਹੀ ਸੀ। ਅਤੇ ਸੰਨ 1850 ਤੱਕ ਇੱਥੇ ਕੋਈ ਸੜਕ ਨਹੀਂ ਸੀ। ਆਖਰੀ ਚੀਜ਼ ਜੋ ਕੋਈ ਵੀ ਪਹਾੜੀ ਰਾਜਾ ਕਦੇ ਸੋਚ ਸਕਦਾ ਸੀ, ਉਹ ਸੜਕ ਬਣਾਉਣਾ ਹੀ ਸੀ ਅਤੇ ਮੈਦਾਨਾਂ ਤੋਂ ਹਮਲੇ ਦੀ ਦਾਵਤ ਦੇਣਾ ਸੀ।
ਪਹਾੜੀ ਰਕਬੇ ਦੀ ਉਚਾਈ ਤੇ ਅਜਿੱਤ ਹੋਣ ਨੇ, ਜੰਗਲਾਂ ਦੀ ਘਣੀ ਹਾਲਤ ਅਤੇ ਆਵਾਜਾਈ ਦੀ ਕਠਨਾਈਆਂ ਨੇ ਪਹਾੜੀਆਂ ਨੂੰ ਆਦਰਸ਼ਕ ਅਧਾਰ ਇਲਾਕੇ ਬਣਾ ਦਿੱਤਾ ਸੀ। ਇੱਥੋਂ ਦੂਰ ਦੂਰ ਸੈਂਕੜੇ ਮੀਲਾਂ ਤੱਕ, ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਵਾਦੀਆਂ ਦੇ ਦਰਮਿਆਨ ਤੱਕ ਖਿੰਡੀਆਂ ਪੁੰਡੀਆਂ ਝੌਂਪੜੀਆਂ ਤੇ ਬਸਤੀਆਂ ਮੌਜੂਦ ਹਨ। ਇਹ ਉਹ ਜੰਗਲ ਤੇ ਨਦੀਆਂ ਨਾਲਿਆਂ ਦੇ ਇਲਾਕੇ ਸਨ, ਜਿਸਨੂੰ ਸਿੱਖਾਂ ਨੇ ਵਸੋਂ ਵਾਲੇ ਰਕਬਿਆਂ ਤੋਂ ਦੂਰ ਅਤੇ ਆਮ ਆਵਾਜਾਈ ਦੇ ਰਾਹਾਂ ਤੋਂ ਪਰ੍ਹੇ ਆਪਣੇ ਅਧਾਰ ਇਲਾਕੇ ਚੁਣੇ ਸਨ। ਉਹ ਬਿਲਕੁਲ ਪੂਰੀ ਤਰ੍ਹਾਂ ਅਲੱਗ ਜੀਵਨ ਬਤੀਤ ਕਰਦੇ ਸਨ। ਅੰਦਰ ਆਉਣ ਤੇ ਬਾਹਰ ਜਾਣ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਲਈ ਅਜੇਹੀ ਪੂਰੀ ਰੱਖਿਆ ਦਾ ਪ੍ਰਬੰਧ ਕਰ ਦਿੱਤਾ ਸੀ ਕਿ ਦੁਸ਼ਮਣ ਕਦੇ ਵੀ ਉਨ੍ਹਾਂ ਦਾ ਇੱਥੇ ਪਿੱਛਾ ਕਰਨ ਦੀ ਦਲੇਰੀ ਨਹੀਂ ਕਰਦਾ ਸੀ। ਜਦੋਂ ਇੱਕ ਵਾਰ ਉਹ ਇਨ੍ਹਾਂ ਜੰਗਲਾਂ ਤੇ ਪਹਾੜਾਂ ਵਿੱਚ ਚਲ ਜਾਂਦੇ, ਘਾਹ ਅਤੇ ਪਾਣੀ ਦੀ ਬੇਪ੍ਰਵਾਹੀ ਦਾ ਹੋਣਾ ਅਤੇ ਜੰਗਲੀ ਫਲ ਤੇ ਸ਼ਿਕਾਰ, ਲੱਕੜੀ ਦੇ ਬਾਲਣ ਦਾ ਬੇਥਾਹ ਹੋਣਾ ਉਨ੍ਹਾਂ ਦੀ ਰਸਦ ਪਾਣੀ ਦਾ ਬਹੁਤ ਸਾਰਾ ਮਸਲਾ ਹੱਲ ਕਰ ਦਿੰਦਾ ਸੀ । ਇਹ ਗੱਲ ਬੜੀ ਅਸਾਨੀ ਨਾਲ ਸਮਝੀ ਜਾ ਸਕਦੀ ਹੈ ਕਿ ਆਪਣੀ ਜੱਦੋ-ਜਹਿਦ ਦੇ ਪਹਿਲੇ ਸਾਲਾਂ ਵਿੱਚ ਬਹੁਤ ਸਾਰੇ ਸਿੱਖ ਇਨ੍ਹਾਂ ਇਲਾਕਿਆਂ ਵਿੱਚ ਬਚਾਓ ਦੀ ਭਾਲ ਕਰਦੇ ਸਨ। ਜਦਕਿ ਬੰਦਾ ਸਿੰਘ ਬਹਾਦਰ ਨੂੰ ਇਨ੍ਹਾਂ ਪਹਾੜੀਆਂ ਹੇਠਾਂ ਹੀ ਹਾਰ ਹੋਈ ਸੀ।
ਮੁਕਾਮੀ ਵਸੋਂ ਤੇ ਪਹਾੜੀ ਰਾਜਿਆਂ ਤੇ ਉਥੋਂ ਦੇ ਲੋਕਾਂ ਦਾ ਸਿੱਖਾਂ ਵੱਲ ਕੀ ਵਤੀਰਾ ਸੀ, ਇਹ ਪੂਰੀ ਤਰ੍ਹਾਂ ਠੀਕ-ਠਾਕ ਭਰੋਸੇ ਨਾਲ ਨਹੀਂ ਜਾਣਿਆ ਜਾ ਸਕਦਾ। ਇਨ੍ਹਾਂ ਇਲਾਕਿਆਂ ਦੀ ਵਧੇਰੇ ਵਸੋਂ ਹਿੰਦੂ ਹੀ ਸੀ ਅਤੇ ਮੁਸਲਮਾਨ ਬਿਲਕੁਲ ਥੋੜੇ ਸਨ । ਪਰ ਸਿੱਖ ਤੇ ਜੱਟ ਤਾਂ ਇੱਥੇ ਲਗਭਗ ਹੈ ਹੀ ਨਹੀਂ ਸਨ। ਇਸ ਤਰ੍ਹਾਂ ਪਹਾੜੀ ਲੋਕ ਜਾਤ ਜਾਂ ਧਰਮ ਦੇ ਪੱਖ ਤੋਂ ਸਿੱਖਾਂ ਨਾਲ ਸਿੱਧਾ ਕਈ ਸਬੰਧ ਨਹੀਂ ਰੱਖਦੇ ਸਨ ਪਰ ਪਹਾੜੀਆਂ ਨੂੰ ਇਹ ਸੱਚ ਨਹੀਂ ਸੀ ਭੁੱਲਿਆ ਕਿ ਗੁਰੂ ਤੇਗ਼ ਬਹਾਦਰ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖ਼ਾਤਰ ਹੀ ਬਾਦਸ਼ਾਹੀ ਜ਼ੁਲਮ ਨਾਲ ਟੱਕਰ ਲੈਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ । ਇਸੇ ਤਰ੍ਹਾਂ ਉਹ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਜਾਇਆ ਹੀ ਧਰਮ ਦੀ ਰੱਖਿਆ ਲਈ ਸੀ । ਪਹਾੜੀ ਰਾਜੇ ਸਾਰੇ ਹਿੰਦੂ ਸਨ ਅਤੇ ਉਨ੍ਹਾਂ ਵਿਚੋਂ ਕੁਝ ਇੱਕ ਸਿੱਖ ਗੁਰੂਆਂ ਦੇ ਇਮਦਾਦੀ ਵੀ ਰਹੇ ਸਨ। ਇਹ ਉਹ ਹਾਲਾਤ ਸਨ ਜਿੰਨ੍ਹਾਂ ਹੇਠ ਪਹਾੜੀ ਲੋਕਾਂ ਦਾ ਸਿੱਖਾਂ ਵੱਲ ਰਵੱਈਆ ਬਣਿਆ ਹੋਇਆ ਸੀ। ਜੇ ਪਹਾੜੀ ਰਾਜਿਆਂ ਨੇ ਲੋਕਾਂ ਦਾ ਵਰਤਾਓ ਪਹਿਲੇ ਘੱਲੂਘਾਰਾ (ਜੂਨ 1746) ਦੇ ਸਮੇਂ ਨੂੰ ਅੱਡ ਰੱਖ ਲਿਆ ਜਾਵੇ ਤੇ ਉਸਦੀ ਲੋੜ ਵੀ ਸੀ ਕਿਉਂਕਿ ਲੋਕਾਂ ਨੇ ਦਬਾ ਵਿੱਚ ਆ ਕੇ ਅਜੇਹਾ ਕੀਤਾ ਸੀ, ਤਾਂ ਇਹ ਬੜਾ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ- ਕਿ ਕਦੇ ਵੀ ਉਨ੍ਹਾਂ ਨੇ ਸਿੱਖਾਂ ਨਾਲ ਬਦਸਲੂਕੀ ਨਹੀਂ ਕੀਤੀ। ਕਿਉਂਕਿ ਇੱਥੇ ਇਸਦੇ ਵਿਰੁੱਧ ਕੋਈ ਸਬੂਤ ਜਾਂ ਸ਼ਹਾਦਤ ਨਹੀਂ ਹੈ ਕਿ ਇਨ੍ਹਾਂ ਲੋਕਾਂ ਨੇ ਸਿੱਖਾਂ ਦੀ ਕੋਈ ਮੱਦਦ ਕੀਤੀ ਹੋਵੇ। ਫਿਰ ਨਾ ਹੀ ਸਿੱਖਾਂ ਬਾਰੇ ਕੋਈ ਅਜੇਹੀ ਸ਼ਹਾਦਤ ਹੈ ਕਿ ਉਹ ਇਸ ਸਾਰੇ ਸਮੇਂ ਵਿੱਚ ਜਿਸ ਬਾਰੇ ਅਸੀਂ ਇਹ ਵਿਚਾਰ ਪੇਸ਼ ਕਰ ਰਹੇ ਹਾਂ, ਉਨ੍ਹਾਂ ਦੇ ਨਾਲ ਕੋਈ ਵਾਹ ਪਿਆ ਹੋਵੇ। ਬਿਨਾ ਸਿਰਫ਼ ਪਹਿਲੇ ਘੱਲੂਘਾਰੇ ਦੇ ਪਿੱਛੇ ਇੱਕ ਵਾਰ ਅਜੇਹਾ ਮਾਲੂਮ ਹੁੰਦਾ ਹੈ ਕਿ ਸਿੱਖ ਪਹਾੜੀ ਲੋਕਾਂ ਤੇ ਰਾਜਿਆਂ ਨਾਲ ਤਾਲ ਮੇਲ ਕਰਨ ਤੋਂ ਗੁਰੇਜ਼ ਕਰਦੇ ਸਨ ਅਤੇ ਇਸਦੇ ਬਦਲੇ ਪਹਾੜੀ ਲੋਕ ਆਪਣੇ ਆਪ ਹੀ ਸਿੱਖਾਂ ਵੱਲ ਅਜੇਹੇ ਹੀ ਢੰਗ ਦਾ ਵਰਤਾਓ ਕਰਦੇ ਸਨ। ਇਸ ਤਰ੍ਹਾਂ ਪਹਾੜੀ ਲੋਕਾਂ ਤੇ ਰਾਜਿਆਂ ਦਾ ਰਵੱਈਆ ਬੜੀ ਅਸਾਨੀ ਨਾਲ ਦੇਖਿਆ ਜਾ ਸਕਦਾ ਹੈ ਕਿ ਉਹ ਬੇਰੁਖ਼ੀ ਦਾ ਰਵੱਈਆ ਸੀ। ਸਿੱਖਾਂ ਦਾ ਇਹ ਅਧਾਰ ਇਲਾਕਾ ਗੁਰੀਲਾ ਅੱਡੇ ਦੀ ਇਸ ਇਲਾਕੇ ਵਿੱਚ ਇੱਕ ਮਿਸਾਲ ਪੇਸ਼ ਕਰਦਾ ਹੈ। ਜਿਥੋਂ ਦੀ ਵਸੋਂ ਨਾ ਤਾਂ ਉਨ੍ਹਾਂ ਦੀ ਮਿੱਤਰ ਸੀ ਤੇ ਨਾ ਦੁਸ਼ਮਣ ਅਤੇ ਗੁਰੀਲੇ ਆਪਣੇ ਬਚਾਓ ਤੇ ਹੋਰ ਲੋੜ ਲਈ ਜ਼ਮੀਨ ਦੀ ਉਚੀ ਨੀਵੀਂ ਹਾਲਤ ਤੇ ਵਿਲੱਖਣਤਾ ਉੱਤੇ ਭਰੋਸਾ ਰੱਖਦੇ ਸਨ। ਜਦੋਂ ਉਹ ਆਪਣੀ ਹੋਂਦ ਨੂੰ ਇਨ੍ਹਾਂ ਪਹਾੜੀਆਂ ਵਿੱਚ ਛੁਪਾਏ ਹੋਏ ਸਨ। ਕਿ ਇਹ ਹਿੰਦੂ ਸਾਧੂਆਂ ਤੇ ਭਿਖਾਰੀਆਂ ਦੀ ਰਹਿਣ ਵਾਲੀ ਥਾਂ ਸੀ। ਸਿੱਖਾਂ ਨੇ ਇਸ ਤੋਂ ਕੁਝ ਫਾਇਦਾ ਵੀ ਉਠਾਇਆ, ਕਿਉਂਕਿ ਜਾਪਦਾ ਹੈ ਉਹ ਹਿੰਦੂ ਸਾਧੂਆਂ ਨਾਲ ਕਾਫੀ ਹੱਦ ਤੱਕ ਮਿਲਦੇ ਜੁਲਦੇ ਸਨ। ਇੱਥੇ ਘੱਟੋ ਘੱਟ ਉਸ ਵੇਲੇ ਦੀ ਇੱਕ ਮਿਸਾਲ ਮਿਲਦੀ ਹੈ ਜੇਹੜੀ ਕਿ ਪਹਿਲੇ ਘੱਲੂਘਾਰੇ ਦੇ ਛੇਤੀ ਹੀ ਪਿੱਛੋਂ (ਜੂਨ 1746) ਨੂੰ ਜਦੋਂ ਇੱਕ ਹਜ਼ਾਰ ਦੇ ਕਰੀਬ ਸਿੱਖ ਜਿਹੜੇ ਮੰਡੀ ਤੇ ਕੁੱਲੂ ਦੀਆਂ ਪਹਾੜੀਆਂ ਵਿੱਚ ਬਚਕੇ ਨਿਕਲ ਗਏ ਸਨ ਉਨ੍ਹਾਂ ਨੇ ਹਿੰਦੂ ਸਾਧੂਆਂ ਦੇ ਭੇਸ ਵਿੱਚ ਛੇ ਮਹੀਨੇ ਤੱਕ ਇੱਕ ਨਕਟੀ ਰਾਣੀ ਕੁੱਲੂ ਦੇ ਇਲਾਕੇ ਵਿੱਚ ਬਤੀਤ ਕੀਤੇ। (ਪੰਥ ਪ੍ਰਕਾਸ਼ ਸਫ਼ਾ 321) ਪਰ ਕੁੱਲੂ ਦੇ ਇਤਿਹਾਸਕਾਰਾਂ ਨੇ ਕਿਸੇ ਅਜੇਹੀ ਰਾਣੀ ਦਾ ਜਿਕਰ ਨਹੀਂ ਕੀਤਾ ਜਿਸਦਾ ਨੱਕ ਕੱਟਿਆ ਹੋਵੇ। ਜਾਂ ਇੱਥੇ ਨੱਕਟੀ ਨਾਮ ਦੀ ਕੋਈ ਰਾਣੀ ਸੀ। ਉਹ ਇੱਥੇ ਸਿੱਖਾਂ ਦੀ ਹੋਂਦ ਬਾਰੇ ਵੀ ਸੁਭਾਵਕ ਚੁੱਪ ਹਨ। ਕਿਉਂਕਿ ਸਿੱਖਾਂ ਨੇ ਆਪਣੀ ਪਛਾਣ ਤੋਂ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਸੀ। ਪਰ ਫਿਰ ਵੀ ਕੁੱਲੂ ਦੀ ਰਿਆਸਤ ਦੇ ਇਤਿਹਾਸ ਵਿੱਚ ਇੱਥੇ ਰਾਜਾ ਟੇਢੀ ਸਿੰਘ ਦਾ ਜ਼ਿਕਰ ਹੈ (ਜੇਹੜਾ 1742-1767) ਵਿੱਚ ਹੋਇਆ ਹੈ। ਜਿਸਨੇ ਇੱਕ ਹਜ਼ਾਰ ਅਵਾਰਾ ਘੁੰਮਣ ਫਿਰਨ ਵਾਲੇ ਹਿੰਦੂ ਸਾਧੂਆਂ: ਨੂੰ ਆਪਣੀ ਸੇਵਾ ਵਿੱਚ ਰੱਖਿਆ ਹੋਇਆ ਸੀ ਅਤੇ ਉਹ ਇਸਦੇ ਪਹਿਲਾਂ ਦੇ ਰਾਜ ਵਿੱਚ ਉਸਦੇ ਬਾਡੀਗਾਰਡ ਰਹੇ ਸਨ। ਕੀ ਇਹ ਅਵਾਰਾ ਘੁੰਮਣ ਫਿਰਨ ਵਾਲੇ ਸਾਧੂ ਜਾਂ ਭਿਖਾਰੀ ਫ਼ੌਜੀ ਸੇਵਾ ਨੂੰ ਕਬੂਲ ਕਰ ਸਕਦੇ ਸਨ ਅਤੇ ਉਹ ਸਿੱਖ ਹੋ ਸਕਦੇ ਹਨ। ਜੇਹੜੇ 1746 ਵਿੱਚ ਜਾਨਾਂ ਬਚਾਕੇ ਕੁੱਲੂ ਦੀਆਂ ਪਹਾੜੀਆਂ ਵਿੱਚ ਚਲੇ ਗਏ ਸਨ। ਸਾਧਾਰਨ ਤੌਰ ‘ਤੇ ਉਸ ਥਾਂ ਤੇ ਉਨ੍ਹਾਂ ਦੀ ਗਿਣਤੀ ਤੇ ਸਾਲ ਸਾਨੂੰ ਅਜੇਹਾ ਯਕੀਨ ਕਰਨ ਦੇ ਲਈ ਕਾਫੀ ਨੇ ਕਿ ਉਹ ਸਿੱਖ ਹੀ ਸਨ। (ਗਾਲਬਨ ਉਹ ਸਿੱਖ ਹੀ ਹੋਣਗੇ ਅਜੇਹਾ ਯਕੀਨ ਕਰਨ ਦੇ ਲਈ ਕਾਫੀ ਸਬੱਬ ਹਨ)
ਗੁਰੂ ਗੋਬਿੰਦ ਸਿੰਘ ਨੇ ਤਦ ਹੀ ਖ਼ਾਸ ਤੌਰ ‘ਤੇ ਇਹ ਐਲਾਨ ਕੀਤਾ ਸੀ। ਤੇ ਆਪਣੇ ਜੀਵਨ ਚਰਿੱਤ੍ਰ ਨਾਟਕ ਵਿੱਚ ਉਹ ਕਹਿੰਦੇ ਹਨ- ‘ਕਿ ਮੇਰਾ ਖ਼ਾਲਸਾ ਪੰਥ ਹਰ ਥਾਂ ਵਧੇ ਫੁੱਲੇ ਜਦੋਂ ਤੱਕ ਕਿ ਹਿੰਦੂ ਧਰਮ ਜਿਉਂਦਾ ਹੈ ਅਤੇ ਕੁੱਲ ਕੂੜੇ ਧਰਮ ਖ਼ਤਮ (ਨਾਸ) ਹੋ ਜਾਣਗੇ।
ਲੱਖੀ ਜੰਗਲ ਦਾ ਅਧਾਰ ਇਲਾਕਾ:
ਸਿੱਖਾਂ ਦਾ ਦੂਜਾ ਵੱਡਾ ਅਧਾਰ ਇਲਾਕਾ ਸੀ, ਲੱਖੀ ਜੰਗਲ। ਜੇਹੜਾ ਕਿ ਕੇਂਦਰੀ ਪੰਜਾਬ ਵਿੱਚ ਹੈ। ਇਹ ਥਾਂ ਕੇਵਲ ਉਨ੍ਹਾਂ ਭਗਤ ਬਦਮਾਸ਼ਾਂ ਦੀ ਰਵਾਇਤੀ ਪਨਾਹਗਾਹ, ਜੰਮੂ ਤੇ ਕਾਂਗੜੇ ਦੀਆਂ ਪਹਾੜੀਆਂ ਜੇਹੀ ਨਹੀਂ ਸੀ, ਸਗੋਂ ਇਹ ਤਾਂ ਉਸਦੇ ਉਲਟ ਉਨ੍ਹਾਂ ਦੀ ਰਹਿਣ ਵਾਲੀ ਥਾਂ ਟਿਕਾਣਾ ਸੀ। ਵਟੂ, ਗੁੱਜਰ ਡੋਗਰ ਤੇ ਹੋਰ ਕਬੀਲੇ, ਜੋ ਇੱਥੇ ਰਹਿੰਦੇ ਸਨ, ਉਹ ਆਪਣੀ ਬਾਗੀ (ਆਕੀ) ਹਠੀਲੇ ਤੇ ਜੋਸ਼ੀਲੇ ਸੁਭਾਓ ਲਈ ਮਸ਼ਹੂਰ ਸਨ। ਉਹ ਭੱਟੀ ਰਾਜਪੂਤਾਂ ਦੀ ਔਲਾਦ (ਸੰਤਾਨ) ਜਾਂ ਖ਼ਾਨਦਾਨ ਸਨ। ਜਿਨ੍ਹਾਂ ਨੇ 14ਵੀਂ ਸਦੀ ਦੇ ਵੇਲੇ ਇਸਲਾਮ ਕਬੂਲ ਕਰ ਲਿਆ ਸੀ। ਇਹ ਸਭ ਭੇਡਾਂ ਬਕਰੀਆਂ ਚਰਾਉਣ ਵਾਲੀ ਨਸਲ ਦੇ ਸਨ, ਜਿਨ੍ਹਾਂ ਦਾ ਇਸ ਇਲਾਕੇ ਵਿੱਚ ਬੜਾ ਜ਼ੋਰ ਤੇ ਅਸਰ (ਤਪ ਤੇਜ) ਸੀ । ਇਹ ਲੋਕ ਇਨੇ ਹੀ ਇਨਕਲਾਬੀ ਅਤੇ ਇਨੇ ਹੀ ਵੱਡੇ ਲੁਟੇਰੇ ਸਨ, ਜਿਸ ਤਰ੍ਹਾਂ ਕਿ ਗੁਆਂਢੀ ਇਲਾਕੇ ਦੇ ਦੂਜੇ ਕਬੀਲੇ ਸਨ। ਲੱਖੀ ਜੰਗਲ ਦੀ ਵਸੋਂ ਨਾ ਤਾਂ ਹਿੰਦੂ ਸੀ ਤੇ ਨਾ ਹੀ ਜਾਟ ਅਤੇ ਨਾ ਹੀ ਉਹ ਸਿੱਖ ਸਨ। ਇਸ ਲਈ ਇਹ ਕਿਸੇ ਤਰ੍ਹਾਂ ਵੀ ਸਿੱਖਾਂ ਦੀ ਜੱਦੋ-ਜਹਿਦ ਨਾਲ ਸਬੰਧ ਨਹੀਂ ਰੱਖਦੇ ਸਨ। ਪਰ ਸਿੱਖਾਂ ਦੀ ਤਰ੍ਹਾਂ ਇਹ ਲੱਖੀ ਜੰਗਲ ਦੇ ਕਬੀਲੇ, ਸਦਾ ਹੀ ਕਾਨੂੰਨੀ ਤੌਰ ‘ਤੇ ਬਣੀ ਹੋਈ ਹਕੂਮਤ ਦੇ ਅਧਿਕਾਰ ਤੋਂ ਬਾਗੀ ਰਹਿੰਦੇ ਸਨ। ਸਿੱਖ ਤੇ ਭਗੌੜੇ (ਬਦਮਾਸ਼) ਅਤੇ ਸਥਾਨਕ ਕਬੀਲੇ ਇੱਕ ਦੂਜੇ ਨਾਲ ਕੀ ਸਲੂਕ ਕਰਦੇ ਸਨ ਇਸਦਾ ਇਲਮ ਨਹੀਂ ਹੈ। ਇੱਥੇ ਕੋਈ ਵੀ ਐਸੀ ਲਿਖਤ ਜਾਂ ਸ਼ਹਾਦਤ ਨਹੀਂ ਹੈ ਕਿ ਉਹ ਇੱਕ ਦੂਜੇ ਦੀ ਮੱਦਦ ਕਰਦੇ ਸਨ ਜਾਂ ਉਨ੍ਹਾਂ ਵਿੱਚ ਰੋਕਾਂ ਪੈਦਾ ਕਰਦੇ ਸਨ। ਅਜੇਹਾ ਮਾਲੂਮ ਹੁੰਦਾ ਹੈ ਕਿ ਪਰਸਪਰ ਡਰ ਭੈ ਦਾ ਪਲੜਾ ਬਰਾਬਰ ਚਲਦਾ ਸੀ। ਸ਼ਾਇਦ ਹਰ ਇੱਕ ਧਿਰ ਦੂਜੀ ਤੋਂ ਦੂਰ ਰਹਿੰਦੀ ਸੀ ਅਤੇ ਸਥਾਨਕ ਲੋਕਾਂ ਦਾ ਵਰਤਾਓ ਇੱਥੇ ਵੀ ਸਿੱਖਾਂ ਦੇ ਨਾਲ ਬੇਰੁਖੀ ਤੇ ਬੇਪਰਵਾਹੀ ਦਾ ਸੀ।
ਜ਼ਮੀਨ ਦੀ ਉਚੀ ਨੀਵੀਂ ਖਾਸੀਅਤ ਤੋਂ ਇੱਥੋਂ ਦੇ ਵਸਨੀਕਾਂ ਦਾ ਚਲਣ ‘ਖਲਾਸਤ ਉਲਤਵਾਰੀਖ’ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ:- ਬਰਸਾਤ ਦੀ ਰੁੱਤ ਵਿੱਚ ਦਰਿਆ ਬਿਆਸ ਅਤੇ ਸਤਲੁਜ ਉਸ ਸਰਕਾਰ ਦੀ ਮਿਲਖ (ਜਾਗੀਰ) ਵਿੱਚ ਪਹੁੰਚਦੇ ਹਨ, ਜਿਥੋਂ ਉਨ੍ਹਾਂ ਨੂੰ ਮਾਮਲਾ ਆਉਂਦਾ ਹੈ ਅਤੇ ਫਿਰ ਦੋਵੇਂ ਹੀ ਦਰਿਆ ਹੋਰ ਡੂੰਘੇ ਤੇ ਵਿਸ਼ਾਲ (ਚੌੜੇ) ਹੋ ਕੇ ਦੁਬਾਰਾ ਫਿਰ ਇਕੱਠੇ ਹੋਣ ਦੇ ਲਈ ਮੈਦਾਨੀ ਰਕਬੇ ਵਿੱਚ ਪਹੁੰਚ ਜਾਂਦੇ ਹਨ ਅਤੇ ਇਹ ਸਾਰੇ ਇਲਾਕੇ ਪਾਣੀ ਵਿੱਚ ਡੁੱਬ ਜਾਂਦੇ ਹਨ। ਨੋਆਹ (Noah) ਦੇ ਚੜ੍ਹਾ ਇੱਥੇ ਹਰ ਸਾਲ ਹੀ ਆਇਆ ਕਰਦੇ ਹਨ। ਜਦੋਂ ਇਹ ਪਾਣੀ ਵਗ ਜਾਂਦਾ ਹੈ ਤਾਂ ਬਹੁਤ ਸਾਰੇ ਜੰਗਲ ਤੇ ਹਰੇਵਾਈ ਇਸ ਧਰਤ ਉੱਤੇ ਉਗ ਆਉਂਦੀ ਹੈ, ਜ਼ਮੀਨ ਵਿੱਚ ਗਿੱਲ ਤੇ ਪਾਣੀ (ਚੜ੍ਹਾ) ਦੇ ਕਾਰਨ, ਇੱਕ ਪੈਦਲ ਸਵਾਰ ਆਦਮੀ ਦੇ ਲਈ ਇੱਥੇ ਸਫ਼ਰ ਕਰਨਾ ਅਤਿਅੰਤ ਕਠਨ ਹੋ ਜਾਂਦਾ ਹੈ। ਫਿਰ ਇੱਕ ਘੋੜੇ ‘ਤੇ ਸਵਾਰ ਲਈ ਇਹ ਕਿਵੇਂ ਹੋ ਸਕਦਾ ਸੀ। ਇਸ ਵਜ੍ਹਾ ਨਾਲ ਇਹ ਧਰਤੀ ਲੱਖੀ ਜੰਗਲ ਅਖਵਾਉਂਦੀ ਹੈ। (ਲੱਖਾਂ ਹੀ ਦਰਖੱਤਾਂ ਤੇ ਜੰਗਲਾਂ ਦਾ ਇਹ ਜੰਗਲ) ਇਸ ਮੈਦਾਨੀ ਇਲਾਕੇ ਦੇ ਬਦਮਾਸ਼ ਆਦਮੀ, ਦਰਿਆ ਦੀ ਇਸ ਸਹਾਇਤਾ ਨਾਲ ਜੇਹੜਾ ਕਿ ਇਸ ਇਲਾਕੇ ਦੇ ਵਸਨੀਕਾਂ ਦੀ ਰਹਿਣ ਵਾਲੀ ਥਾਂ ਦੇ ਨਾਲ ਬਹੁਤ ਸਾਰੇ ਨਦੀ ਨਾਲਿਆਂ ਵਿੱਚ ਹੋ ਕੇ ਵਗਦਾ ਹੈ। ਇੱਥੇ ਅਜੇਹੇ ਜੰਗਲਾਂ ਦੀ ਸ਼ਰਨ ਲੈਣਾ ਜਿਸ ਵਿਚੋਂ ਲੰਘਣ ਲਈ ਰਸਤਾ ਨਹੀਂ ਸੀ ਤੇ ਜਿੱਥੇ ਲੰਮੇ ਚੌੜੇ ਥਾਂ ਵਿੱਚ ਆਣਕੇ ਫਿਰ ਦੋਵੇਂ ਦਰਿਆ ਮਿਲਦੇ ਹਨ, ਘਾਤ ਲਾਕੇ ਹਮਲਾ ਕਰਨ ਵਾਲੇ ਟੋਲੇ (Ambuscadres) ਰਾਹਾਂ ਵਿੱਚ ਲੁੱਟਣ ਵਾਲੇ ਲੁਟੇਰੇ (Highwaymen) ਅਤੇ ਚੋਰ ਬਣ ਜਾਂਦੇ ਹਨ ਅਤੇ ਸ਼ਾਹੀ ਕਮਾਂਡਰਾਂ ਦਾ ਹੱਥ ਇਨ੍ਹਾਂ ਲੋਕਾਂ ਨੂੰ ਸਜਾ ਦੇਣ ਲਈ ਜਾਂ ਇਨ੍ਹਾਂ ਨੂੰ ਨਾਸ ਕਰਨ ਲਈ ਉੱਥੇ ਨਹੀਂ ਪੁੱਜ ਸਕਦਾ ਸੀ।
(ਔਰੰਗਜ਼ੇਬ ਦਾ ਹਿੰਦੁਸਤਾਨ, ਅਨੁਵਾਦਕ-ਜੇ. ਐਨ. ਸਰਕਾਰ ਸਫਾ 76-77) ਇਹ ਅਧਾਰ ਇਲਾਕੇ ਠੀਕ ਅਰਥਾਂ ਵਿੱਚ ਅਜਿੱਤ ਸਨ ਅਤੇ ਇੱਕ ਵਾਰ ਜਦੋਂ ਸਿੱਖ ਇਸ ਥਾਂ ਆ ਜਾਂਦੇ ਸਨ ਤਾਂ ਉਨ੍ਹਾਂ ਦਾ ਕਦੀ ਪਿੱਛਾ ਨਹੀਂ ਹੋ ਸਕਦਾ ਸੀ। ਕਿਉਂਕਿ ਸਥਾਨਕ ਵਸੋਂ ਵੇਲੇ ਦੀ ਸਰਕਾਰ ਦੇ ਕਾਨੂੰਨਾਂ ਤੋਂ ਉੱਪਰ ਸੀ। ਕਿਉਂਕਿ ਅਧਿਕਾਰੀ ਇਹ ਸੋਚ ਵੀ ਨਹੀਂ ਸਕਦੇ ਸਨ ਕਿ ਉਹ ਉਨ੍ਹਾਂ ਨੂੰ ਸਿੱਖਾਂ ਦੇ ਉਸ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਸਲਾਹ ਦੇਣ ਜਾਂ ਉਨ੍ਹਾਂ ਨੂੰ ਇੱਥੋਂ ਬਾਹਰ ਕੱਢ ਦੇਣ। ਮੈਦਾਨੀ ਜ਼ਮੀਨ ਤੋਂ ਦੂਰ ਰਹਿਣਾ ਸੰਭਵ ਸੀ। ਘਾਹ ਬਥੇਰਾ ਸੀ ਜੋ ਉਨ੍ਹਾਂ ਲਈ ਚਾਰੇ ਦਾ ਮਸਲਾ ਨਹੀਂ ਰਹਿਣ ਦਿੰਦਾ ਸੀ ਅਤੇ ਜੰਗਲ ਦੇ ਫਲ ਫੁੱਲ ਤੇ ਸ਼ਿਕਾਰ ਉਨ੍ਹਾਂ ਦੀ ਖੁਰਾਕ ਤੇ ਰਸਦ ਦਾ ਮਸਲਾ ਹੱਲ ਕਰ ਦਿੰਦੇ ਸਨ । ਜੰਗੀ ਕਾਰਵਾਈਆਂ ਲਈ ਇਹ ਇਲਾਕਾ ਬੜੀ ਵਧੀਆ ਥਾਂ ਸੀ। ਪਹਾੜੀ ਇਲਾਕੇ ਦੀ ਬਜਾਏ ਇਹ ਥਾਂ ਪੰਜਾਬ ਦੇ ਦਿਲ (ਕੇਂਦਰ) ਵਿਚ ਸੀ। ਜਿੱਥੇ ਮੁਲਤਾਨ, ਲਾਹੌਰ ਅਤੇ ਸਰਕਾਰ ਹਿੰਦ ਦੇ ਤਿੰਨ ਸੂਬਿਆਂ ਦੀ ਸਰਹੱਦਾਂ ਮਿਲਦੀਆਂ ਸਨ। ਫਿਰ ਇਹ ਇੱਕ ਅਜਿਹਾ ਇਲਾਕਾ ਸੀ, ਜੇਹੜਾ ਜੰਗੀ ਨੁਕਤੇ ਤੋਂ ਮੁਲਤਾਨ ਤੋਂ ਲਾਹੌਰ ਨੂੰ ਜਾਣ ਵਾਲੀ ਸੜਕ ਉੱਤੇ ਵਾਸਿਆ ਸੀ ਅਤੇ ਇੱਥੋਂ ਹੀ ਦਿੱਲੀ ਨੂੰ ਸੜਕ ਵੀ ਜਾਂਦੀ ਸੀ।
ਪਟਿਆਲਾ ਤੋਂ ਬਠਿੰਡਾ ਦੇ ਇਲਾਕਿਆਂ ਦੀ ਵਸੋਂ, ਜਲੰਧਰ ਦੁਆਬਾ ਤੇ ਮਾਝੇ ਦਾ ਇਲਾਕਾ, ਜੇਹੜਾ ਲੱਖੀ ਜੰਗਲ ਦੇ ਨਾਲ ਮਿਲਦਾ ਸੀ, ਵਿੱਚ ਜੱਟਾਂ ਦੀ ਗਿਣਤੀ ਬਹੁਤ ਜਿਆਦਾ ਸੀ। ਇਸ ਲਈ ਉਨ੍ਹਾਂ ਦੀ ਹਮਦਰਦੀ ਵੀ ਇਨ੍ਹਾਂ ਦੇ ਨਾਲ ਹੁੰਦੀ ਸੀ। ਉਨ੍ਹਾਂ ਦੀ ਕਾਰਵਾਈ ਕਰਨ ਵਾਲੇ ਇਲਾਕੇ ਦੇ ਕੇਂਦਰ ਵਿੱਚ ਅਜੇਹੇ ਅਧਾਰ ਇਲਾਕੇ ਦਾ ਵਾਕਿਆ ਹੋਣਾ, ਸਿੱਖਾਂ ਦੇ ਅਸਰ ਰਸੂਖ ਤੇ ਤਾਕਤ ਵਿੱਚ ਵੀ ਵਾਧਾ ਕਰਦਾ ਸੀ।
Credit – ਲੇਖਕ: ਅਰਜਨ ਦਾਸ ਮਲਕ ਅਨੁਵਾਦਕ: ਕਾ. ਦੇਵਾ ਸਿੰਘ ‘ਮਾਹਲਾ’