ਗਾਡੀ ਲੁਹਾਰ ਕਬੀਲਾ : ਇਤਿਹਾਸਿਕ ਪਿਛੋਕੜ
ਕੁਝ ਸਦੀਆਂ ਪਹਿਲਾਂ ਕਿਹੜੀਆਂ ਪਰਿਸਥਿਤੀਆਂ ਵਿਚੋਂ ਲੰਘਦਿਆਂ ਗਾਡੀ ਲੁਹਾਰ ਰਾਜਪੂਤ ਆਪਣੀ ਅਲੌਕਿਕ ਸ਼ਾਨ, ਗੌਰਵ ਅਤੇ ਮੁਖ ਧਾਰਾ ਨਾਲੋਂ ਟੁੱਟ ਕੇ, ਨਾ ਕੇਵਲ ਜਨਮ ਭੁੰਏਂ ਤੋਂ ਹੀ ਵਾਂਝੇ ਰਹਿ ਗਏ ਅਤੇ ਇਕ ਟੱਪਰੀਵਾਸ ਕਬੀਲੇ ਵਿਚ ਪ੍ਰਵਰਤਿਤ ਹੋ ਗਏ, ਇਸਦੇ ਤਾਰਕਿਕ ਆਧਾਰ ਲਭਣੇ ਕਠਿਨ ਹਨ। ਅਜਿਹੀਆਂ ਇਤਿਹਾਸਿਕ ਘਟਨਾਵਾਂ ਜੋ ਕਿਸੇ ਸ਼ਾਸਕ ਸਮੂਹ ਨੂੰ ਕਬੀਲਾ ਸਮੁਦਾਇ ਵਿਚ ਪ੍ਰਵਰਤਿਤ ਕਰ ਦੇਣ ਦੇ ਸਮਰਥ ਹੁੰਦੀਆਂ ਹਨ ਸ਼ਾਇਦ ਅੱਜ ਅਣਲਿਖੇ ਇਤਿਹਾਸ ਦੀ ਸੰਘਣੀ ਧੁੰਦ ਵਿਚ ਹੀ ਗੁਆਚ ਗਈਆਂ ਹਨ। ਇਹਨਾਂ ਗੁਆਚੀਆਂ ਕੜੀਆਂ ਨੂੰ ਜੋੜਣ ਲਈ ਕੇਵਲ ਇਤਿਹਾਸਿਕ ਪ੍ਰਸੰਗ, ਕਬੀਲੇ ਵਿਚ ਪ੍ਰਚਲਿਤ ਦੰਤ-ਕਥਾਵਾਂ, ਧਾਰਮਿਕ ਮਾਨਤਾਵਾਂ, ਰਸਮਾਂ-ਰੀਤਾਂ, ਕਬੀਲਾ ਲੋਕ-ਕਥਾਵਾਂ ਅਤੇ ਕੁਝ ਇਕ ਲਿਖਤੀ ਹਵਾਲਿਆਂ ਦੇ ਸਿੱਧੇ ਅਸਿੱਧੇ ਸੰਕੇਤ ਹੀ ਉਪਲਬਧ ਹਨ।
ਗਾਡੀ ਲੁਹਾਰ ਕਬੀਲੇ ਦੇ ਮੁੱਢਲੇ ਤੱਥਾਂ ਬਾਰੇ ਪ੍ਰਚਲਿਤ ਮਾਨਤਾਵਾਂ ਭਾਵੇਂ ਕਬੀਲਾ ਲੋਕ ਵਿਸ਼ਵਾਸਾਂ ਦੀ ਮੌਖਿਕ ਪਰੰਪਰਾ ਤੱਕ ਹੀ ਸੀਮਤ ਹਨ, ਫਿਰ ਵੀ ਵਰਤਮਾਨ ਪਰਿਸਥਿਤੀਆਂ ਉਹਨਾਂ ਇਤਿਹਾਸਿਕ ਹੋਣੀਆਂ ਤੋਂ ਮੁਨਕਰ ਨਹੀਂ ਹਨ ਜਿਨ੍ਹਾਂ ਦੀ ਭਿਆਨਕਤਾ ਕਿਸੇ ਸ਼ਾਸਕ ਸਮੂਹ ਦੀ ਉਚੀ ਸ਼ਾਨ, ਗੌਰਵ ਅਤੇ ਰਾਜਪੂਤਾਨੀ ਪ੍ਰਤਿਸ਼ਠਾ ਲਈ ਮਾਰੂ ਸਾਬਤ ਹੋਈ। ਸਿੱਟੇ ਵਜੋਂ ਮੁਗਲੀਆ ਸ਼ਾਸਕਾਂ ਨਾਲ ਲੰਮੀ ਜੰਗ ਲੜਨ ਵਾਲੇ ਯੋਧਿਆਂ ਨੂੰ ਨਾ ਕੇਵਲ ਦਰ-ਬਦਰ ਦੀ ਖਾਨਾ-ਬਦੋਸ਼ੀ ਹੀ ਨਸੀਬ ਹੋਈ, ਸਗੋਂ ਪਰਿਸਥਿਤੀਆਂ ਨੇ ਇਕ ਤਾਕਤਵਰ ਸਮੂਹ ਨੂੰ ਵਰੋਲੇ ਦੇ ਕੱਖਾਂ ਵਾਂਗ ਹੀ ਰੋਲ ਦਿਤਾ।
ਪ੍ਰਚਲਿਤ ਧਾਰਨਾਵਾਂ ਅਨੁਸਾਰ, ਕਬੀਲੇ ਦੇ ਪੂਰਵਜ, ਰਾਜਪੂਤਾਂ ਦੀਆਂ ਉੱਚ ਕੁਲ-ਜਾਤੀਆਂ ਨਾਲ ਸਬੰਧਿਤ ਸਮਝੇ ਜਾਂਦੇ ਹਨ ਕਿਉਂਕਿ ਗਾਡੀ ਲੁਹਾਰ ਕਬੀਲੇ ਦੇ ਲੋਕ ਅੱਜ ਵੀ ਆਪਣੇ ਆਪ ਨੂੰ ਰਾਜਸਥਾਨ ਦੇ ‘ਮਾਲਵੀਆ’ ਅਤੇ ‘ਮਰੂ’ ਲੁਹਾਰਾਂ ਨਾਲੋਂ ਉੱਚਾ ਸਮਝਦੇ ਹਨ। ਇਹ ਵਖਰੀ ਗੱਲ ਹੈ ਕਿ ਉਪਰੋਕਤ ਦੋਵੇਂ ਲੁਹਾਰ-ਗੋਤਾਂ ਸਮੁਚੇ ਮਾਰਵਾੜ ਵਿਚ ਕਦੇ ਵੀ ਨੀਵੀਆਂ ਜਾਂ ਘਿਰਣਤ ਜਾਤਾਂ ਵਿਚ ਸ਼ੁਮਾਰ ਨਹੀਂ ਕੀਤੀਆਂ ਗਈਆਂ।
ਮਹਾਰਾਣਾ ਪ੍ਰਤਾਪ
ਇਕ ਸਰਲ ਅਤੇ ਅਤਾਰਕਿਕ ਵਿਆਖਿਆ ਰਾਹੀਂ ਕਬੀਲੇ ਦੇ ਲੋਕ ਆਪਣੇ ਆਪ ਨੂੰ ਮਹਾਰਾਣਾ ਪ੍ਰਤਾਪ ਦੇ ਅਨੁਯਾਈ ਸਮਝਦੇ ਹਨ। ਉਂਜ ਇਸਦੇ ਇਤਿਹਾਸਿਕ ਹਵਾਲੇ ਵੀ ਮਿਲਦੇ ਹਨ।
ਅਜਿਹੀਆਂ ਪ੍ਰਤਿੱਗਿਆਵਾਂ, ਜਿਨ੍ਹਾਂ ਵਿਚ ਤਦ ਤੀਕ ‘ਚਿਤੌੜ’ ਨਾ ਜਾਣ ਦਾ ਪ੍ਰਣ ਸ਼ਾਮਲ ਹੈ (ਜਦ ਤੀਕ ਸਮੁੱਚੇ ਰਾਜਪੂਤਾਨੇ ਅਤੇ ਚਿਤੌੜਗੜ੍ਹ ਦਾ ਗੁਆਚਿਆ ਵਕਾਰ ਫਿਰ ਨਾ ਪ੍ਰਾਪਤ ਕੀਤਾ ਜਾ ਸਕੇ) ਮਹਾਰਾਣਾ ਪ੍ਰਤਾਪ ਦੇ ਸਮਰਥਕ ਰਾਜਪੂਤਾਂ ਨੇ ਕੀਤੀਆਂ; ਅਜਿਹੇ ਰਾਜਪੂਤਾਂ ਨੇ ਉਪਰੋਕਤ ਅਹਿਦ ਦੀ ਪੂਰਤੀ ਲਈ ਘਰ ਬਾਰ ਤਿਆਗ। ਕੇ ਮਹਾਰਾਣਾ ਪ੍ਰਤਾਪ ਲਈ ਹਥਿਆਰ ਬਣਾਏ ਅਤੇ ਪਰਵਾਰਾਂ ਸਮੇਤ ਜੰਗਲਾਂ ਪਹਾੜਾਂ ਵਿਚ ਰਹਿ ਕੇ (ਮੁਗਲੀਆ ਸ਼ਾਸਕਾਂ ਵਿਰੁੱਧ) ਲੰਮੀ ਜੰਗ ਲੜੀ। ਇਸ ਹਾਰੀ ਹੋਈ ਜੰਗ ਅਤੇ ਚਿਤੌੜ ਦਾ ਵਕਾਰ ਨਾ ਪ੍ਰਾਪਤ ਕਰ ਸਕਣ ਦੀ ਨਮੋਸ਼ੀ ਕਾਰਨ ਅੱਜ ਵੀ ਉਹ ਰਾਜਪੂਤ ਵੰਸ਼, ਗਾਡੀ ਲੁਹਾਰ ਕਬੀਲੇ ਦੇ ਰੂਪ ਵਿਚ ਚਿਤੌੜ ਨਹੀਂ ਜਾਂਦੀ।
ਅਜਿਹੀਆਂ ਪੁਸਤਕਾਂ (ਜਿਨ੍ਹਾਂ ਵਿਚ ਪ੍ਰਾਚੀਨ ਰਾਜਸਥਾਨ ਦੀਆਂ ਇਤਿਹਾਸਿਕ ਘਟਨਾਵਾਂ ਦੇ ਵੇਰਵੇ ਬਾਰੀਕੀ ਨਾਲ ਇਕੱਤਰ ਕੀਤੇ ਗਏ ਹਨ) ਸਪਸ਼ਟ ਸੰਕੇਤ ਉਪਲਬਧ ਨਹੀਂ ਹਨ, ਜਿਨ੍ਹਾਂ ਦੁਆਰਾ ਗਾਡੀ ਲੁਹਾਰ ਕਬੀਲੇ ਦਾ ਸਿੱਧਾ ਸਬੰਧ ਮਹਾਰਾਣਾ ਪ੍ਰਤਾਪ ਦੇ ਅਨੁਯਾਈਆਂ ਨਾਲ ਜੋੜਿਆ ਜਾ ਸਕੇ। ਕਰਨਲ ਟਾਡ, ਵਿਲਿਅਮ ਵਿੱਲਫ੍ਰੈਂਡ, ਵੈੱਬ, ਓਝਾ, ਗਹਿਲੋਤ ਆਦਿ ਵਿਦਵਾਨਾਂ ਦੀਆਂ (ਰਾਜਸਥਾਨ ਬਾਰੇ) ਇਤਿਹਾਸਿਕ ਪੁਸਤਕਾਂ, ਗਾਡੀ ਲੁਹਾਰ ਕਬੀਲੇ ਦੇ ਮਹਾਰਾਣਾ ਪ੍ਰਤਾਪ ਨਾਲ ਸਿੱਧੇ ਸੰਬੰਧਾਂ ਬਾਰੇ ਕੋਈ ਵੀ ਟਿਪਣੀ ਕਰਨ ਤੋਂ ਮੌਨ ਹਨ। ਹਾਂ, ਮੈਵਾੜ ਰਾਜ ਦੇ ਦਰਬਾਰੀ ਇਤਿਹਾਸਕਾਰ ਸ਼ਿਆਮਲ ਦਾਸ ਰਚਿਤ ‘ਵੀਰ ਵਿਨੋਦ’ ਵਿਚ ਅਕਬਰ ਦੁਆਰਾ ਚਿਤੌੜ ਵਿਨਾਸ਼ਤਾ ਦੀ ਪੁਨਰ ਸਿਰਜਣਾ ਅਤੇ ਰਾਜਪੂਤਾਨੀ ਅਣਖ ਆਬਰੂ ਦੀ ਪੁਨਰ ਪ੍ਰਾਪਤੀ ਤੱਕ, ਚਿਤੌੜ ਦੀ ਮਿੱਟੀ ਨੂੰ ਨਾ ਛੂਹਣ ਦੇ (ਕੁਝ ਸਾਮੰਤ ਰਜਵਾੜਿਆਂ ਵੱਲੋਂ) ਇੱਕੜ ਦੁੱਕੜ ਲਿਖਤੀ ਦਸਤਾਵੇਜ ਜ਼ਰੂਰ ਮਿਲਦੇ ਹਨ :
ਜਿਨ੍ਹਾਂ ਰਾਜਪੂਤ ਰਜਵਾੜਿਆਂ ਚਿਤੌੜ ਵਿਨਾਸ਼ਤਾ ਦੀ ਹਾਰ ਨੂੰ ਆਪਣੇ ਮੱਥੇ ‘ਤੇ ਲੱਗੇ ਕਲੰਕ ਵਾਂਗੂੰ ਜਾਣਿਆ ਉਹਨਾਂ ਰਾਜਪੂਤਾਂ ਨੇ ਹੀ ਵਕਾਰ ਪ੍ਰਾਪਤੀ ਤੱਕ ਚਿਤੌੜ ਨਾ ਜਾਣ ਦੀ ਸਹੁੰ ਖਾਧੀ ਅਤੇ ਗਾਡੀ ਲੁਹਾਰ ਕਬੀਲੇ ਦੇ ਰੂਪ ਵਿਚ ਖਾਨਾ-ਬਦੋਸ਼ ਬਣੇ।
ਕਿਸੇ ਵੀ ਕਬੀਲੇ ਨੂੰ ਕਿਸੇ ਜਾਤੀ ਸਮੂਹ ਨਾਲੋਂ ਨਖੇੜ ਕੇ ਵੇਖਣ ਲਈ ਕਬੀਲੇ ਵਿਚ ਪ੍ਰਚਲਿਤ ਟੈਬੂ (ਸਖ਼ਤ ਮਨਾਹੀਆਂ) ਵਧੇਰੇ ਉਪਯੋਗੀ ਸਾਬਤ ਹੁੰਦੇ ਹਨ। ਭਾਵੇਂ ਸਭਿਅਕ ਤੋਂ ਸਭਿਅਕ ਸਮਾਜਾਂ ਦਾ ਜਾਬਤਾ ਵੀ ਮਨਾਹੀਆਂ ਨਾਲ ਭਰਿਆ ਹੋ ਸਕਦਾ ਹੈ, ਪਰ ਕਿਸੇ ਵੀ ਕਬੀਲੇ ਵਿਚ ਪ੍ਰਚਲਿਤ ‘ਟੈਬੂ’ ਸਧਾਰਨ ਮਨਾਹੀਆਂ ਨਾਲੋਂ ਭਿੰਨ ਪ੍ਰਕਿਰਤੀ ਦੇ ਹੁੰਦੇ ਹਨ। ਇਹਨਾਂ ਮਨਾਹੀਆਂ ਦੀ ਪਾਲਣਾ ਕਰਨਾ ਜ਼ਰੂਰੀ ਅਤੇ ਅਵੱਸ਼ਕ ਨਿਯਮ ਹੁੰਦਾ। ਹੈ। ਚਰਚਿਤ ਕਬੀਲੇ ਵਿਚ ਪ੍ਰਚਲਿਤ ਟੈਬੂ, ਜਿਨ੍ਹਾਂ ਨੂੰ ਨਿਭਾਉਣ ਵਿਚ ਹਰ ਗਾਡੀ ਲੁਹਾਰ ਤਨੋਂ ਮਨੋਂ ਤਤਪਰ ਰਹਿੰਦਾ ਹੈ, ਮਹਾਰਾਣਾ ਪ੍ਰਤਾਪ ਵਲੋਂ (ਆਪਣੇ ਸ਼ਾਸਨ ਅਤੇ ਲੜਾਈ ਦੌਰਾਨ) ਸਖ਼ਤੀ ਨਾਲ ਲਾਗੂ ਕੀਤੀਆਂ ਮਨਾਹੀਆਂ ਨਾਲ ਇੰਨ-ਬਿੰਨ ਮੇਲ ਖਾਂਦੇ ਹਨ।
ਇਹ ‘ਮਨਾਹੀਆਂ’ ਚਿਤੋੜ ਦੀ ਵਿਨਾਸ਼ ਸਿਮਰਤੀ ਵਿਚ ਅਮਿੱਟ ਉੱਕਰੀਆਂ ਰਹਿਣ ਵਾਲੀਆਂ ਹਨ, ਜਿਸਦੇ ਸਿੱਟੇ ਵਜੋਂ ਮਹਾਰਾਣਾ ਪ੍ਰਤਾਪ ਨੇ ਆਪਣੇ ਉਤਰਾਧਿਕਾਰੀਆਂ ਅਤੇ ਸਮਰਥਕਾਂ ਦੇ ਨਿਤਾ-ਪ੍ਰਤਿ ਜੀਵਨ ਕਾਰਜਾਂ ਵਿਚ ਵਿਲਾਸ ਅਤੇ ਅਯਾਸ਼ ਸਮੱਗਰੀ ਦੀ ਵਰਤੋਂ ਤਦ ਤੱਕ ਨਿਸ਼ੇਧ ਕਰ ਦਿਤੀ ਸੀ ਜਦ ਤੱਕ ਸਮੁਚੀ ਰਾਜਪੂਤ ਵਿਰਾਸਤ ਦੇ ਗੌਰਵ ਚਿੰਨ੍ਹ ਦੁਬਾਰਾ ਪ੍ਰਾਪਤ ਨਹੀਂ ਸਨ ਕਰ ਲਏ ਜਾਂਦੇ। ਕਰਨਲ ਟਾਡ ਅਨੁਸਾਰ : ਮੈਵਾੜ ਦੀ ਤਰਿਹਾਈ ਮਿੱਟੀ ਵਿਚ ਡੁੱਲ੍ਹੇ ਰਾਜਪੂਤ ਯੋਧਿਆਂ ਦੇ ਲਹੂ ਤੋਂ ਇਲਾਵਾ, ਜਿਨ੍ਹਾਂ ਪਰਿਸਥਿਤੀਆਂ ਵਿਚ ਮਹਾਰਾਣਾ ਪ੍ਰਤਾਪ ਨੂੰ ਮੈਵਾੜ ਦਾ ਰਾਜ ਪ੍ਰਾਪਤ ਹੋਇਆ, ਉਸ ਵਿਚ ਪਿਤਾ ਉਦੈ ਸਿੰਘ ਦੀਆਂ ਭਾਜਵਾਦੀ ਰੁਚੀਆਂ ਦਾ ਕਲੰਕ, ਚਿਤੌੜ ਦਾ ਪਤਨ ਅਤੇ ਸੰਪਤੀ ਵਜੋਂ ਰਾਜਪੂਤ ਵੰਸ਼ ਪਾਸ ) ਕੇਵਲ ਅਣਖੀਲੇ ਵਕਾਰ ਤੋਂ ਸਿਵਾ ਕੁਝ ਨਹੀਂ ਸੀ। ਕਿਸੇ ਹੱਦ ਤਕ ਨਾ ਹੀ ਰਾਜਧਾਨੀ ਅਤੇ ਨਾ ਹੀ ਰਜਵਾੜਾ ਸਰਦਾਰਾਂ ਦਾ ਸਾਥ ਹੀ ਰਿਹਾ ਸੀ। ਤਿੰਨ ਵਾਰ ਚਿਤੌੜ ’ਤੇ ਹੇਠ ਉਤੇ ਹੋਏ ਹਮਲਿਆਂ ਨੇ, ਰਾਜਪੂਤ ਅਣਖ ਤੋਂ ਬਿਨਾਂ ਬਾਕੀ ਸਭ ਕੁਝ ਹੀ ਮਲੀਆਮੇਟ ਕਰ ਦਿਤਾ ਸੀ।
ਆਪਣੇ ਸ਼ਾਸਨ ਦੌਰਾਨ ਭਿਆਨਕਤਾ ਦੀ ਹੱਦ ਤੱਕ ਕਮਜ਼ੋਰ ਪਰਿਸਥਿਤੀਆਂ ਉਪਰੰਤ ਵੀ ਮਹਾਰਾਣਾ ਪ੍ਰਤਾਪ ਦਾ ਹੌਂਸਲਾ ਬੁਲੰਦ ਰਿਹਾ। ਕਬੀਲੇ ਅਨੁਸਾਰ :
ਉਸਦੇ ਲਹੂ ਵਿਚ ਰਾਜਪੂਤੀ ਗੌਰਵ, ਸਾਹਸ ਅਤੇ ਪੁਰਸ਼ਾਰਥ, ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਪ੍ਰਤਾਪ ਲਈ ਸਭ ਤੋਂ ਪ੍ਰਥਮ ਕਾਰਜ, ਪੂਰਵਜਾਂ ਦਾ ਗੌਰਵ ਕਾਇਮ ਰੱਖਣਾ ਅਤੇ ਚਿਤੌੜ ਉਤੇ ਅਧਿਕਾਰ ਪ੍ਰਾਪਤ ਕਰਨਾ ਸੀ। ਇਸਦੇ ਵਿਪਰੀਤ ਅਕਬਰ, ਚਿਤੌੜ ਹਾਸਲ ਕਰਨ ਉਪਰੰਤ ਚੁੱਪ ਨਹੀਂ ਸੀ ਬੈਠਾ, ਉਹਨੇ ਇਕ ਇਕ ਕਰਕੇ ਮੈਵਾੜ, ਅੰਬੇਰ, ਬੀਕਾਨੇਰ ਅਤੇ ਬੂੰਦੀ ਦੇ ਰਾਜਿਆਂ ਨੂੰ ਰਾਜਨੀਤਿਕ ਚਾਲਾਂ ਅਤੇ ਪ੍ਰਲੋਭਨ ਨਾਲ ਛਲ ਕੇ ਆਪਣੇ ਅਧੀਨ ਕਰ ਲਿਆ ਸੀ। ਇਹਨਾਂ ਰਾਜਪੂਤ ਰਜਵਾੜਿਆਂ ਨੇ ਨਾ ਕੇਵਲ ਮੁਗਲ ਸਮਰਾਟ ਦੇ ਪੈਰਾਂ ਵਿਚ ਆਪਣਾ ਸਿਰ ਹੀ ਨੀਵਾਂ ਕੀਤਾ ਸਗੋਂ ਰਾਜਪੂਤ ਅਣਖ ਨੂੰ ਹੀ ਮਿੱਟੀ ਵਿਚ ਰੋਲ ਦਿਤਾ :
ਸਭ ਤੋਂ ਵੱਡੇ ਦੁਰਭਾਗ ਦੀ ਗੱਲ ਕਿ ਮਹਾਰਾਣਾ ਪ੍ਰਤਾਪ ਦਾ ਸਕਾ ਭਰਾ ਵੀ ਦੁਸ਼ਮਣਾਂ ਦੀ ਸਫ਼ ਵਿਚ ਜਾ ਰਲਿਆ ਅਤੇ ਅਕਬਰ ਵੱਲੋਂ ਚਿਤੌੜ ਦੀ ਗੱਦੀ ਤੇ ਜਾ ਬੈਠਾ, ਜਿਸ ਕਾਰਨ ਪ੍ਰਤਾਪ ਦੁਆਰਾ ਵਕਾਰ ਪ੍ਰਾਪਤੀ ਲਈ ਲੜੀ ਜਾਣ ਵਾਲੀ ਜੰਗ ਦੀਆਂ ਕਠਨਾਈਆਂ ਹੋਰ ਵੀ ਜਟਿਲ ਹੋ ਗਈਆਂ।
ਇਸ ਚੁਣੌਤੀ ਨੂੰ ਜਿੱਤ ਵਿਚ ਬਦਲਣ ਲਈ ਰਾਣਾ ਪ੍ਰਤਾਪ ਨੇ ਜਿਥੇ ਰਾਜਪੂਤਾਨੇ ਦੀਆਂ ਖਿੰਡੀਆਂ ਸ਼ਕਤੀਆਂ ਨੂੰ ਸੰਗਠਿਤ ਕਰਨ ਦਾ ਦੁਰਗਮ ਕਾਰਜ ਅਰੰਭਿਆ ਉਥੇ ਅਜਿਹੇ ਅਹਿਦ ਵੀ ਸਿਰਜੇ ਜਿਨ੍ਹਾਂ ਨੇ ਡੋਲੀ ਹੋਈ ਰਾਜਪੂਤ ਕੌਮ ਵਿਚ ਇਕ ਨਵੀਂ ਰੂਹ = ਫੂਕ ਦਿਤੀ। ਇਹ ਅਹਿਦ ਅਜਿਹੇ ਸਨ ਜਿਨ੍ਹਾਂ ਦੇ ਬੁਨਿਆਦੀ ਤੱਤ ਅੱਜ ਵੀ ਗਾਡੀ ਲੁਹਾਰ ਕਬੀਲੇ ਦੇ ਜਨ ਜੀਵਨ ਵਿਚ ਮਨਾਹੀਆਂ ਦੇ ਰੂਪ ਵਿਚ ਪ੍ਰਚਲਿਤ ਹਨ। ਜਿਵੇਂ :
ਮੈਵਾੜ ਦੀ ਸੁਤੰਤਰਤਾ ਤੱਕ, ਰਾਜ ਮਹਿਲਾਂ ਦਾ ਤਿਆਗ ਪੰਜ ਧਾਤੂ, ਜਿਵੇਂ: ਸੋਨਾ, ਚਾਂਦੀ, ਤਾਂਬਾ, ਪਿੱਤਲ ਅਤੇ ਕਹਿੰ ਦੇ ਬਰਤਨਾਂ ਦੀ ਭੋਜਨ ਸਮੇਂ ਵਰਤੇ ਜਾਣ ਦੀ ਮਨਾਹੀ ਪਲੰਘਾਂ ਦੀ ਸੇਜ-ਵਰਜਨਾ ਦਾੜ੍ਹੀ ਮੁੱਛ ਕਤਰਨੀਂ ਵਰਜਿਤ ਯੁੱਧ ਨਗਾਰੇ ਦੀ ਵਰਤੋਂ ਮਨ੍ਹਾਂ ਕਬੀਲੇ ਅਨੁਸਾਰ, ਉਹਨਾਂ ਦੇ ਪੁਰਖਿਆਂ ਨੇ ਘਰ ਬਾਰ ਤਿਆਗ ਕੇ ਰਾਣਾ ਪ੍ਰਤਾਪ ਦਾ ਸਾਥ ਦਿਤਾ। ਉਪਰੋਕਤ ਕਥਨ ਦੀ ਪੁਸ਼ਟੀ ਹਿਤ ਕਰਨਲ ਟਾਡ ਨੇ ਲਿਖਿਆ: ਮੈਵਾੜ ਦੀ ਅਕਬਰ ਦੁਆਰਾ ਹੋਈ ਤਬਾਹੀ ਅਤੇ ਦੁਰਦਸ਼ਾ ਨੂੰ ਵੇਖ ਕੇ ਪ੍ਰਤਾਪ ਦੇ ਮਨ ਵਿਚ ਅਕਹਿ ਪੀੜਾ ਉੱਠਦੀ ਸੀ। ਜਿੱਤ ਦੀ ਪੁਨਰ ਸਿਰਜਣਾ ਲਈ ਪ੍ਰਤਾਪ ਨੇ ਮੈਵਾੜ ਦੀਆਂ ਖਿੰਡਰੀਆਂ ਸ਼ਕਤੀਆਂ ਨੂੰ ਕਮਲਮੀਰ ਕਿਲ੍ਹੇ ਵਿਚ ਇਕੱਠਿਆਂ ਕੀਤਾ ਅਤੇ ਗੁਰੀਲਾ ਫ਼ੌਜ ਲਈ ਵੱਡੀ ਪੱਧਰ ਤੇ ਭਰਤੀ ਅਰੰਭੀ; ਸ਼ਰਤ ਇਹ ਰੱਖੀ ਗਈ ਕਿ ਚਿਤੌੜ ਦੀ ਆਜ਼ਾਦੀ ਲਈ ਜੋ ਵੀ ਯੋਧਾ ਲੜਨਾ ਚਾਹੁੰਦਾ ਹੋਵੇ ਉਹ ਘਰ ਬਾਰ ਛੱਡ ਕੇ ਮੇਰੇ ਪਾਸ ਆ ਜਾਵੇ ਅਤੇ ਨਿਸ਼ਚਤ ਮਨਾਹੀਆਂ ਦਾ ਪਾਲਣ ਕਰੇ; ਕਿਹਾ ਜਾਂਦਾ ਹੈ ਕਿ ਦੇਖਦਿਆਂ ਹੀ ਦੇਖਦਿਆਂ, ਮੈਵਾੜ ਦੇ ਘੁੱਗ ਵੱਸਦੇ ਇਲਾਕੇ ਸੁੰਨਸਾਨ ਦਿੱਸਣ ਲੱਗੇ ਅਤੇ ਲੋਕ ਘਰ-ਬਾਰ ਤਿਆਗ ਕੇ ਪਰਿਵਾਰਾਂ ਸਮੇਤ, ਰਾਣਾ ਪ੍ਰਤਾਪ ਵਲੋਂ ਲੜੀ ਜਾਣ ਵਾਲੀ ਜੰਗ ਵਿਚ ਸ਼ਾਮਲ ਹੋ ਗਏ।
1891 ਦੀ ਮਾਰਵਾੜ ਸੰਬੰਧੀ ਮਰਦਮ ਸ਼ੁਮਾਰੀ ਵਿਚ ਇਹ ਤੱਥ ਸਪਸ਼ਟਤਾ ਅਕਿੰਤ ਕੀਤੇ ਗਏ ਕਿ ਗਾਡੀ ਲੁਹਾਰ ਰਾਜਪੂਤਾਂ ਦੇ ਪੁਰਖੇ ਰਾਜਪੂਤ ਸਨ ਅਤੇ ਪੂਰਵਜਾਂ ਦੇ ਚਿਤੌੜ ਹਾਰ ਜਾਣ ਕਾਰਨ ਕਬੀਲੇ ਵਿਚ ਪ੍ਰਵਰਤਿਤ ਹੋ ਗਏ। 1941 ਵਿਚ ਜਦੋਂ ਵਿਲਿਅਮ ਵਿਲਫੈਡ ਵੈੱਬ, ਰਾਜਪੂਤਾਨੇ ਨਾਲ ਸੰਬੰਧਿਤ ਇਤਿਹਾਸਕ ਸਮੱਗਰੀ ਇਕੱਠੀ ਕਰ ਰਿਹਾ ਸੀ ਤਾਂ ਕਬੀਲੇ ਵੱਲੋਂ ਪ੍ਰਚਲਿਤ ਧਾਰਨਾਵਾਂ ਨੂੰ ਉਹਨੇ ਤਾਰਕਿਕ ਨਾ ਮੰਨਿਆ ਅਤੇ ਆਪਣੇ ਇਤਿਹਾਸਕ ਤੱਥਾਂ ਵਿਚ ਕਬੀਲੇ ਬਾਰੇ ਕੋਈ ਵੀ ਵਿਸ਼ੇਸ਼ ਟਿਪਣੀ ਕਰਨ ਤੋਂ ਚੁੱਪ ਰਿਹਾ। *
ਉਪਰੋਕਤ ਦੇ ਵਿਪਰੀਤ, 1975 ਵਿਚ ਚਿਤੌੜਗੜ੍ਹ ਵਿਖੇ ਹੋਈ, ‘ਗਾਡੀ ਲੁਹਾਰ ਸੇਵਾ ਸੰਗ ਕਨਵੈਨਸ਼ਨ’ ਦੌਰਾਨ, ਰਾਮ ਸਿੰਘ, ਜੀ.ਕੇ. ਪਵਾਰ, ਮਹਿੰਦਰ ਸਕਸੈਨਾ ਅਤੇ ਸ੍ਰੀ ਬੀ.ਡੀ. ਸ਼ਰਮਾ ਆਦਿ ਲੇਖਕਾਂ ਨੇ ਆਪਣੀਆਂ ਲਿਖਤਾਂ ਵਿਚ ਗਾਡੀ ਲੁਹਾਰਾਂ ਦੇ ਮਹਾਰਾਣਾ ਪ੍ਰਤਾਪ ਨਾਲ ਸੰਬੰਧਿਤ ਹੋਣ ਦੀ ਪੁਸ਼ਟੀ ਕੀਤੀ ਅਤੇ ਠੋਸ ਦਲੀਲਾਂ ਦਿਤੀਆਂ। *
ਕਬੀਲੇ ਬਾਰੇ ਇਸ ਧਾਰਨਾ ਨੂੰ ਸਥਾਪਿਤ ਕਰਨ ਦੇ ਯਤਨ ਵਜੋਂ (ਇਕੱਠ ਵਿਚ) ਅਜਿਹਾ ਸਾਹਿਤ ਵੀ ਵੰਡਿਆ ਗਿਆ ਜਿਸ ਤੋਂ ਉਹਨਾਂ ਦੇ ਕਥਨ ਦੀ ਪੁਸ਼ਟੀ ਹੁੰਦੀ ਸੀ।
ਅੱਜ ਭਾਵੇਂ ਕਬੀਲੇ ਪਾਸ ਉਪਰੋਕਤ ਪੁਸ਼ਟੀ ਦੇ ਠੋਸ ਪ੍ਰਮਾਣ ਤਾਂ ਉਪਲਬਧ ਨਹੀਂ ਹਨ, ਪਰ ਕਬੀਲਾ ਬਜ਼ੁਰਗਾਂ ਦਾ ਇਕ ਮੱਤ ਇਹ ਵੀ ਹੈ ਕਿ ਬੇਸ਼ੱਕ ਅਕਬਰ ਸਫਲ ਸੰਪੰਨ ਅਤੇ ਸ਼ਕਤੀਸ਼ਾਲੀ ਸਮਰਾਟ ਸੀ, ਜਿਸਨੇ ਉਦੈ ਸਿੰਘ ਸ਼ਾਸਨ ਕਾਲ ਸਮੇਂ ਜੈਮਲ ਅਤੇ ਪੱਤੋ ਨੂੰ ਹਰਾ ਕੇ ਚਿਤੌੜ ਦਾ ਮਲੀਆਮੇਟ ਕਰ ਦਿਤਾ ਸੀ ਪਰ ਵਾਸਤਵ ਵਿਚ ਉਸ ਦੀਆਂ ਵਿਜਯੀ ਕਾਮਨਾਵਾਂ ਅਧੂਰੀਆਂ ਹੀ ਰਹੀਆਂ। ਅਸਲ ਵਿਚ ਮੈਵਾੜ ਦੀ ਮਿੱਟੀ ਨੇ ਅਕਬਰ ਦੀਆਂ ਸਭ ਕੁਟਲ ਨੀਤੀਆਂ ਨੂੰ ਕੁਰਬਾਨੀ ਦੇ ਪੈਰਾਂ ਥੱਲੇ ਰੋਲ ਕੇ ਆਪਣੀ ਸੁਤੰਤਰਤਾ ਅਤੇ ਅਣਖ ਦੀ ਰਾਖੀ ਕੀਤੀ। ਕਬੀਲੇ ਦੀ ਅੱਖ ਵਿਚ ਅੱਜ ਵੀ ਇਹ ਅਣਖ ਅਣਦਾਗ ਹੈ। ਰਾਣਾ ਪ੍ਰਤਾਪ ਨੇ ਜਿਸ ਵਿਨਾਸ਼ਕਾਰੀ ਅੰਧਕਾਰ ਵਿਚ ਆਪਣਾ ਜੀਵਨ ਬਿਤਾਇਆ, ਅਜਿਹਾ ਜੀਵਨ-ਘੋਲ ਇਕ ਤਰ੍ਹਾਂ ‘ਤਲਵਾਰ ਨਾਲ ਤਲਵਾਰ ਟਕਰਾ ਕੇ’ ਰੋਸ਼ਨੀ ਪੈਦਾ ਕਰਨ ਵਾਲਾ ਸੀ। ਕਬੀਲੇ ਵਿਚ ਮਹਾਰਾਣਾ ਪ੍ਰਤਾਪ ਬਾਰੇ ਕਿਹਾ ਜਾਂਦਾ चै:
ਅਸ ਲੇ ਗੋ ਅਣ-ਦਾਗ,
ਪਗ ਲੇ ਗੋ ਅਣ-ਨਾਮੀ।
ਗੋ ਆੜਾ ਗਵੜਾਯ,
ਜਿਕੋ ਬਹੁਤ ਧੁਰ ਕਾਮੀ।
ਨਵ-ਰੋਜ਼ੇ ਨਹੀਂ ਗਯੋ,
ਨਾ ਗੋ ਆਤਸ਼ਾਂ ਨਵਲੀ।
ਨਾ ਗੋ ਝਰੋਖਾਂ ਹੇਠ,
ਜੇਠ ਦੁਨਿਯਾਣ ਦਹਿਲੀ।”
ਗਹਿਲੋਤ ਰਾਣ ਜੀਤੀ ਗਯੋ, ਦਯਣ ਮੂੰਦ ਰਸਣਾ ਡਸੀ।
ਨੀਸਾਸ ਮੂਕ ਭਰਯੋ ਨੈਂਨ, ਤੋ ਮ੍ਰਿਤ ਸ਼ਮ ਪ੍ਰਤਾਪ ਰੀ।
ਭਾਵ : ਤੂੰ ਆਪਣੇ ਘੋੜੇ ਅਤੇ ਅਣਖ ਨੂੰ ਦਾਗ ਨਹੀਂ ਲੱਗਣ ਦਿਤਾ। ਆਪਣੀ ਪੱਗ ਤੂੰ ਕਦੀਂ ਕਿਸੇ ਅੱਗੇ ਨੀਵੀਂ ਨਹੀਂ ਕੀਤੀ। ਤੇਰੇ ਯਸ਼ ਦੇ ਗੀਤ ਕੁੱਲ ਲੁਕਾਈ ਨੇ ਗਾਏ। ਆਪਣੇ ਰਾਜ ਦੇ ਧੁਰੇ ਨੂੰ ਤੂੰ ਆਪਣੇ ਖੱਬੇ ਮੋਢੇ ਉਤੇ ਚੁੱਕੀ ਰਖਿਆ। ਨਾ ਤੂੰ ਨੌਂ-ਰੋਜ਼ੇ ਵਿਚ ਸ਼ਰੀਕ ਹੋਇਆ, ਨਾ ਕਿਸੇ ਖਰਾਇਤ ਲਈ ਸ਼ਾਹੀ ਮਹਿਲਾਂ ਦੀਆਂ ਬਾਰੀਆਂ ਹੇਠ ਜਾ ਕੇ ਖਲੋਤਾ; ਤੇਰੀ ਬਹਾਦਰੀ ਸਾਮ੍ਹਣੇ ਦੁਸ਼ਮਣ ਥਰ ਥਰ ਕੰਬਦਾ ਰਿਹਾ। ਹੋ ਰਾਣਾ ਪ੍ਰਤਾਪ ! ਤੇਰੀ ਮੌਤ ਸੁਣ ਕੇ ਅਕਬਰ ਨੇ ਜੀਭ ਦੰਦਾਂ ਥੱਲੇ ਟੁੱਕ ਲਈ ਅਤੇ ਹਉਕਾ ਭਰਦਿਆਂ ਅੱਖਾਂ ਵਿਚ ਅੱਥਰੂ ਭਰ ਲਏ। ਗਹਿਲੋਤ ਰਾਣਾ ਪ੍ਰਤਾਪ ! ਅਸਲ ਵਿਚ ਤੇਰੀ ਹੀ ਵਿਜੈ ਹੋਈ।
ਇਤਿਹਾਸਿਕਤਾ
ਉਦੈ ਸਿੰਘ, (ਜਿਸਦੇ ਸ਼ਾਸਨਕਾਲ ਦੌਰਾਨ ਚਿਤੌੜ ਦਾ ਪਤਨ ਹੋਇਆ) ਬਚਪਨ ਵਿਚ ਹੀ ਮਰ ਜਾਂਦਾ ਜੇਕਰ ਖੀਚੀ ਜਾਤੀ ਦੀ ‘ਪੰਨਾ ਗੋਲੀ’, ਉਦੈ ਸਿੰਘ ਨੂੰ ਆਪਣੀ ਕੁੱਖੋਂ ਜੰਮੇ ਪੁੱਤਰ ਦਾ ਬਲੀਦਾਨ ਦੇ ਕੇ ਨਾ ਬਚਾਉਂਦੀ, ਕਬੀਲੇ ਦੀਆਂ ਦੱਸਾਂ ਅਤੇ ਪੁਸਤਕ ਹਵਾਲਿਆਂ ਅਨੁਸਾਰ :
ਬਨਵੀਰ, ਸੰਗ੍ਰਾਮ ਸਿੰਘ (ਰਾਣਾ ਸਾਂਗਾ) ਦੇ ਵੱਡੇ ਭਰਾ ਦਾ ਪੁੱਤਰ ਸੀ। ਉਹ ਬਹੁਤ ਨਿਰਦਈ ਅਤੇ ਮੱਕਾਰ ਵਿਅਕਤੀ ਸੀ। ਰਾਜਪੂਤਾਨੇ ਦੇ ਇਤਿਹਾਸ ਵਿਚ ਉਹ ਨੀਚ ਅਤੇ ਵਿਸ਼ਵਾਸਘਾਤੀ ਕਰਕੇ ਜਾਣਿਆ ਜਾਂਦਾ ਹੈ। ਇਕ ਸਮੇਂ ਜਦੋਂ ਉਸਨੂੰ ਉਸਦੀਆਂ ਬਦਫ਼ੈਲੀਆਂ ਕਾਰਨ ਮੈਵਾੜ ਵਿਚੋਂ ਕਢ ਦਿੱਤਾ ਗਿਆ ਤਾਂ ਉਹ ਵਿਕ੍ਰਮਾਜੀਤ ਦੀ ਸ਼ਰਨ ਵਿਚ ਚਲਿਆ ਗਿਆ। ਬਨਵੀਰ ਮੈਵਾੜ ਦੀ ਗੱਦੀ ਦਾ ਇਛੁਕ ਸੀ ਪਰ ਉਹ ਜਾਣਦਾ ਸੀ ਕਿ ਵਿਕ੍ਰਮਾਜੀਤ ਦੇ ਛੋਟੇ ਭਰਾ ਉਦੈ ਸਿੰਘ ਦੇ ਜਿਉਂਦੇ ਉਹ ਮੈਵਾੜ ਦੀ ਗੱਦੀ ਨਹੀਂ ਸੀ ਪ੍ਰਾਪਤ ਕਰ ਸਕਦਾ। ਇਸ ਲਈ ਉਸਨੇ ਬਿਨਾਂ ਅੱਗਾ ਪਿੱਛਾ ਵੇਖੇ, ਉਦੈ ਸਿੰਘ ਦੇ ਦੋ ਟੁਕੜੇ ਕਰ ਦਿਤੇ, ਪਰ ਬਨਵੀਰ ਨਹੀਂ ਸੀ ਜਾਣਦਾ, ਉਸਨੇ ਉਦੈ ਸਿੰਘ ਦੀ ਥਾਂ ਪੰਨਾ ਦਾਈ ਦੇ ਪੁੱਤਰ ਨੂੰ ਹੀ ਕਤਲ ਕਰ ਦਿਤਾ ਸੀ।
ਪੰਨਾ ਦਾਈ ਖੀਚੀ (ਕਬੀਲਾ ਬਜ਼ੁਰਗਾਂ ਦੀ ਵੰਸ਼) ਦੇ ਇਕ ਰਾਜਪੂਤ ਪਰਿਵਾਰ ਵਿਚ ਪੈਦਾ ਹੋਈ ਸੀ ਅਤੇ ਉਹਨੇ ਜੀਵਨ ਭਰ ਚਿਤੌੜ ਰਹਿ ਕੇ ਸ਼ਿਸ਼ੋਦੀਆ ਵੰਸ਼ ਦੀ ਸੇਵਾ ਕੀਤੀ ਸੀ।
ਇਕ ਦਿਨ ਜਿਉਂ ਹੀ ਪੰਨਾ ਦਾਈ ਨੇ ਬਨਵੀਰ ਦੇ ਮੂੰਹੋਂ ਉਦੈ ਸਿੰਘ ਨੂੰ ਕਤਲ ਕਰਨ ਦੀ ਖ਼ਬਰ ਸੁਣੀ ਤਾਂ ਪੰਨਾ ਨੇ ਸੋਚਿਆ, ਬਨਵੀਰ ਦੀ ਇਹ ਦੁਸ਼ਮਣੀ ਸ਼ਿਸ਼ੋਦੀਆ ਵੰਸ਼ ਲਈ ਤਬਾਹੀ ਦਾ ਕਾਰਨ ਬਣ ਸਕਦੀ ਸੀ। ਇਸ ਲਈ ਉਸਨੇ ਉਦੈ ਸਿੰਘ ਦੀ ਥਾਂ ਆਪਣੇ ਪੁੱਤਰ ਨੂੰ ਅੱਗੇ ਕਰਕੇ ਉਸਦਾ ਬਲੀਦਾਨ ਦੇ ਦਿੱਤਾ ।
ਪੰਨਾ ਨੇਂ ਜਿਉਂ ਹੀ ਉਦੈ ਸਿੰਘ ਨੂੰ ਇਕ ਛਾਬੇ ਵਿਚ ਛੁਪਾ ਕੇ ਕਿਲ੍ਹੇ ਤੋਂ ਬਾਹਰ ਭੇਜਿਆ, ਉਸੇ ਛਿਨ ਬਨਵੀਰ ਤਲਵਾਰ ਲਈ ਉਹਦੇ ਸਾਮ੍ਹਣੇ ਆ ਖੜ੍ਹਾ; ਉਸ ਨੇ ਗਰਜ ਕੇ ਪੰਨਾ ਤੋਂ ਉਦੈ ਸਿੰਘ ਬਾਰੇ ਪੁਛਿਆ। ਪੰਨਾ ਨੇ ਆਪਣੇ ਸੁੱਤੇ ਹੋਏ ਪੁੱਤਰ ਵੱਲ ਹੀ ਇਸ਼ਾਰਾ ਕਰ ਦਿਤਾ।
ਪੁੱਤਰ ਨੂੰ ਕਤਲ ਹੁੰਦੇ ਵੇਖ ਪੰਨਾ ਨੇ ਆਪਣੀ ਹਿਰਦੇ ਵੇਦਕ ਪੀੜ ਵਿਚੇ ਵਿਚ ਪੀ ਲਈ ਤੇ ਅੱਖ ਦੇ ਫੋਰ ਵਿਚ ਆਪਣੀ ਸਾਰੀ ਮਮਤਾ ਅਤੇ ਵੇਦਨਾ ਨੂੰ ਸੁਆਮੀ ਭਗਤੀ ਦੇ ਨਿਸ਼ਕਾਮ ਬਲੀਦਾਨ ਵਿਚ ਅਹੂਤੀ ਵਜੋਂ ਝੋਕ ਦਿਤਾ। ਇਸ ਬਲੀਦਾਨ ਨੇ ਪੰਨਾ ਦਾਈ ਨੂੰ ਹਮੇਸ਼ਾ ਹਮੇਸ਼ਾ ਲਈ ਕਬੀਲੇ ਦੀ ਸਿਮਰਤੀ ਅਤੇ ਮੈਵਾੜ ਦੀ ਮਿੱਟੀ ਵਿਚ ਅਮਰ ਕਰ ਦਿੱਤਾ।
ਉਦੈ ਸਿੰਘ ਨੂੰ ਕਤਲ ਕਰਕੇ ਬਨਵੀਰ ਸਿੰਘ ਇਕ ਤਰ੍ਹਾਂ ਨਿਸ਼ਚਿੰਤ ਹੋ ਗਿਆ ਪਰ ਮੈਵਾੜ ਦੇ ਸਰਦਾਰ, ਬਨਵੀਰ ਸਿੰਘ ਤੋਂ ਖੁਸ਼ ਨਹੀਂ ਸਨ। ਉਹ ਉਸਦੀਆਂ ਕੂਟਨੀਤੀਆਂ ਨੂੰ ਬਹੁਤ ਨਿੰਦਦੇ ਸਨ ਅਤੇ ਵਿਚੋ ਵਿਚ ਖਾਰ ਖਾਂਦੇ ਸਨ। ਇਸ ਲਈ ਬਨਵੀਰ ਸਿੰਘ ਲਈ ਉਦੈ ਸਿੰਘ ਦੀ ਮੌਤ ਇਕ ਭੇਦ ਹੀ ਬਣੀ ਰਹੀ।
ਕੁਝ ਸਮਾਂ ਮਗਰੋਂ ਉਹਨਾਂ ਨੇ ਆਪਸੀ ਸਲਾਹ ਨਾਲ ਉਦੈ ਸਿੰਘ ਨੂੰ ਚਿਤੌੜ ਦਾ ਕੇਵਲ ਵਾਰਸ ਹੀ ਨਾ ਐਲਾਨਿਆ, ਸਗੋਂ ਪਾਲੀ ਦੇ ਸੋਨਾਗਰਾ ਰਾਜਪੂਤ ਅਖੈਰਾਜ ਦੀ ਕੰਨਿਆ ਨਾਲ ਵਿਆਹ ਵੀ ਕਰ ਦਿੱਤਾ।
ਇਉਂ ਪੂਰਵੀਆ ਚੌਹਾਨ ਰਾਵਤ ਤੋਂ ਇਲਾਵਾ ਕੇਵਲਾ, ਸਾਦੜੀ, ਬਾਗੋਰ, ਈਡਰ, ਬੂੰਦੀ, ਡੂੰਘਰਪੁਰ, ਬਾਂਸਵਾੜਾ, ਪ੍ਰਤਾਪਗੜ੍ਹ ਅਤੇ ਸਿਰੋਹੀ ਆਦਿ ਦੇ ਰਜਵਾੜਾ ਰਾਜਪੂਤਾਂ ਨੇ ‘ਬੜੀ ਜੁਗਤ ਨਾਲ ਉਦੈ ਸਿੰਘ ਨੂੰ ਚਿਤੌੜ ਦੀ ਗੱਦੀ ਤੇ ਲਿਆ ਬਿਠਾਇਆ।
ਇਹ ਉਹੋ ਸਮਾਂ ਸੀ ਜਦੋਂ ਮਹਾਰਾਣਾ ਪ੍ਰਤਾਪ ਦਾ ਜਨਮ ਹੋਇਆ। 18 ਰਾਜ ਵਿਚ ਵਿਪਰੀਤ ਪਰਿਸਥਿਤੀਆਂ ਹੋਣ ਕਾਰਨ, ਰਾਜ ਤਿਲਕ ਮਿਲ ਜਾਣ ਉਪਰੰਤ ਵੀ ਉਦੈ ਸਿੰਘ ਨੂੰ ਰਾਣਾਸਾਂਗਾ (ਸੰਗ੍ਰਾਮ ਸਿੰਘ) ਦੇ ਪੁੱਤਰ ਹੋਣ ਦਾ ਕੋਈ ਲਾਭ ਪ੍ਰਾਪਤ ਨਾ ਹੋਇਆ ਕਿਉਂਕਿ ਖਾਨਵਾ ਦੀ ਹਾਰ ਅਤੇ ਉਦੈ ਸਿੰਘ ਨੂੰ ਗੱਦੀ ਮਿਲਣ ਵਿਚਾਲੇ ਲਗਪਗ ਦਸ ਸਾਲ ਦਾ ਸਮਾਂ ਸੀ ਜੋ ਸੁਖਾਵਾਂ ਨਹੀਂ ਸੀ ਰਿਹਾ। ਇਸ ਅਸੁਖਾਵੇਂ ਸਮੇਂ ਦੌਰਾਨ, ਰਤਨ ਸਿੰਘ, ਵਿਕ੍ਰਮਾਦੱਤ ਅਤੇ ਬਨਵੀਰ ਸਿੰਘ ਜਿਹੇ ਸ਼ਾਸਕ ਵੀ ਮੈਵਾੜ ਨੂੰ ਤਾਬ ਵਿਚ ਲਿਆਉਣ ਤੋਂ ਅਸਮਰੱਥ ਰਹੇ ਸਨ। ਮੁੱਖ ਕਾਰਨ, ਚਿਤੌੜ ਕਿਲ੍ਹੇ ਦਾ ਸ਼ਕਤੀਸ਼ਾਲੀ ਹਿੱਸਾ ਢਹਿ ਢੇਰੀ ਹੋ ਜਾਣਾ ਸੀ। ਇਸ ਕਾਰਨ ਚਿਤੌੜ ਦੀ ਰੱਖਿਆ ਅਤੇ ਉਸ ਵਿਚ ਰਹਿਣ ਵਾਲੇ ਰਾਜਪੂਤ ਸਰਦਾਰਾਂ ਵਿਚ ਅਸੰਤੋਸ਼ ਫੈਲਿਆ ਹੋਇਆ ਸੀ। ਅਜਿਹੀਆਂ ਕੁਝ ਨਾ ਖੁਸ਼ਗਵਾਰ ਪਰਿਸਥਿਤੀਆਂ ਸਨ, ਜਿਸ ਕਾਰਨ, ਮਾਨਸਿਕ ਅਤੇ ਸਰੀਰਿਕ ਦੋਹਾਂ ਦ੍ਰਿਸ਼ਟੀਆਂ ਤੋਂ ਹੀ ਮੈਵਾੜ ਉਸ ਸਮੇਂ ਸੋਚਮਈ ਸਥਿਤੀ ਵਿਚ ਗਰਕਿਆ ਪਿਆ ਸੀ। ‘9 ਕਰਨਲ ਜੈਮਸ ਟਾਡ ਅਨੁਸਾਰ :
ਉਸ ਸਮੇਂ ਇਕ ਤਰ੍ਹਾਂ ‘ਪੋਪਾ ਬਾਈ ਦਾ ਰਾਜ ਸੀ।”20 ਅਹਿਲਕਾਰ ਕਰਿੰਦਿਆਂ ਪ੍ਰਤੀ ਜਨਸਮੂਹ ਦੇ ਮਨ ਵਿਚ ਘਿਰਨਾ ਫੈਲੀ ਹੋਈ ਸੀ। ਪਹਾੜੀ ਬਾਸ਼ਿੰਦੇ ਚਿਤੌੜਗੜ੍ਹ ਕਿਲ੍ਹੇ ਦੀਆਂ ਕੰਧਾਂ ਹੇਠੋਂ ਮਾਲ ਡੰਗਰ ਚੋਰੀ ਕਰਕੇ ਲੈ ਜਾਂਦੇ ਸਨ ਪਰ ਉਦੈ ਸਿੰਘ ਦੇ ਚਿਤੌੜ ਵਿਚ ਪੈਰ ਪਾਉਂਦਿਆਂ ਹੀ ਇਸ ਭਿਆਨਕ ਅੰਧਕਾਰ ਦਾ ਅੰਤ ਹੋ ਗਿਆ।
ਕਬੀਲਾ ਬੀਰ ਨਾਇਕ : ਜੈਮਲ/ਪੱਤੋ
ਕਬੀਲਾ ਬਜ਼ੁਰਗਾਂ ਅਨੁਸਾਰ, ਜਦੋਂ ਜੈਮਲ ਅਤੇ ਫੱਤਾ (ਪੱਤੋ) ਪੂਰੀ ਬਹਾਦਰੀ ਨਾਲ ਲੜਦੇ ਅਕਬਰ ਦੇ ਲੌ-ਲਸ਼ਕਰ ਦਾ ਮੂੰਹ ਤੋੜ ਜੁਆਬ ਦੇ ਰਹੇ ਸਨ ਤਾਂ ਕੁਝ ਰਾਜਪੂਤ ਚਿਤੌੜ ਕਿਲ੍ਹੇ ਦੀ ਚਾਰ ਦਿਵਾਰੀ ਵਿਚੋਂ ਜਾਨ ਬਚਾ ਕੇ ਭੱਜ ਨਿਕਲੇ। ਜਿਸਦੇ ਭਿਆਨਕ ਸਿੱਟੇ ਵਜੋਂ ਚਿਤੌੜ ਦਾ ਤੀਜਾ ਸਾਕਾ ਅਕਬਰ ਦੀ ਜਿੱਤ ਵਿਚ ਬਦਲ ਗਿਆ। 22 ਜੈਮਲ ਬਿਜਨੌਰ ਦਾ ਰਾਜਾ ਸੀ। ਉਸਦਾ ਜਨਮ ਰਾਠੌਰ ਵੰਸ਼ ਦੀ ਮੇੜ੍ਹਤੀਆ ਗੋਤਰ ਵਿਚ ਹੋਇਆ। ਜੈਮਲ ਅਤੇ ਪੱਤੋ ਬਾਰੇ ਫਤਿਹਨਾਮਾ-ਏ-ਚਿਤੌੜ ਵਿਚ ਅਕਬਰ ਨੇਂ ਲਿਖਿਆ: ਜੈਮਲ ਔਰ ਪੱਤੋ ਅਪਨੀ ਬਹਾਦੁਰੀ ਕੇ ਲੀਏ ਕਾਫ਼ਿਰੋਂ ਮੇਂ ਬੜੀ ਸ਼ੋਹਰਤ ਰਖਤੇ ਥੇ। ਵੋਹ ਅਪਨੀਂ ਜਾਂਬਾਜ਼ੀ ਔਰ ਬਹਾਦੁਰੀ ਕੇ ਲਿਹਾਜ਼ ਸੇ ਏਕ ਹਜ਼ਾਰ ਘੋੜੋਂ ਕੀ ਤਾਕਤ ਕੇ ਬਰਾਬਰ ਸਮਝੇ ਜਾਤੇ। 4 ਪੱਤੋ ਕੈਲਵਾੜਾ ਦਾ ਰਾਜਾ ਸੀ ਅਤੇ ਉਹ ਚੰਦਾਵਤ ਵੰਸ਼ ਦੀ ਇਕ ਉਪ ਗੋਤਰ ਜਗਾਵਤ ਵਿਚ ਪੈਦਾ ਹੋਇਆ। ਇਹ ਪੱਤੋ ਦੀ ਬਹਾਦਰੀ ਹੀ ਸੀ ਜਿਸਨੇ ਅਕਬਰ ਲਈ ਚਿਤੋੜ ਨੂੰ ਜਿਤਣਾ ਮੁਸ਼ਕਿਲ ਕਰ ਦਿਤਾ ਸੀ।
ਕਿਹਾ ਜਾਂਦਾ ਹੈ ਕਿ ਚਿਤੌੜ ਦਾ ਪਤਨ ਅਤੇ ਜੈਮਲ ਪੱਤੋ ਦੀ ਮੌਤ ਕੁਝ ਡਰਪੋਕ ਕਬੀਲਾ ਪੁਰਖਿਆਂ ਦੀ ਭਾਂਜ ਕਾਰਨ ਹੋਈ। ਕਬੀਲਾ ਪੁਰਖਿਆਂ ਦੀ ਭਾਂਜ ਅਤੇ ਅਕਬਰ ਦੀ ਜਿੱਤ ਦਾ ਇਕ ਹੋਰ ਦੁਖਾਂਤ ਇਹ ਵਾਪਰਿਆ ਕਿ ਅਕਬਰ ਦੀ ਸ਼ਾਹੀ ਜਿੱਤ ਤੋਂ ਕੁਝ ਘੜੀਆਂ ਪਹਿਲਾਂ ਚਿਤੌੜਗੜ੍ਹ ਕਿਲ੍ਹੇ ਵਿਚ ਇਕ ਜੌਹਰ ਦੀ ਰਸਮ ਹੋਈ। ਇਸ ਜੌਹਰ ਦੀ ਰਸਮ ਵਿਚ ਭਸਮ ਹੋਣ ਵਾਲੀਆਂ ਰਾਜਪੂਤ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਦੱਸ ਸਕਣੀ ਸੰਭਵ ਨਹੀਂ; ਫਿਰ ਵੀ ਰਾਜਿੰਦਰ ਸ਼ੰਕਰ ਭੱਟ ਨੇ ਲਿਖਿਆ :
ਜਿੱਤ ਉਪਰੰਤ ਜਿਉਂ ਹੀ ਸ਼ਾਹੀ ਫ਼ੌਜ ਕਿਲ੍ਹੇ ਵਿਚ ਦਾਖਲ ਹੋਈ, ਸਭ ਜਿਉਂਦੇ ਰਾਜਪੂਤਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਗਿਆ। ਉਸ ਸਾਕੇ ਵਿਚ ਕਿਲ੍ਹੇ ਅੰਦਰ ਜਿਤਨੇ ਲੋਕ ਸੜ ਕੇ ਮਰ ਗਏ ਜਾਂ ਕਤਲ ਕਰ ਦਿੱਤੇ ਗਏ ਉਹਨਾਂ ਦੇ ਜਨੇਊ ਦਾ ਭਾਰ 74 1/2 ਮਣ ਹੋਇਆ।
ਚਿਤੌੜ ਪਤਨ ਸਮੇਂ ਕਬੀਲਾ ਬਜ਼ੁਰਗਾਂ ਦੀ ਕਿਲ੍ਹੇ ਵਿਚ ਉਪਸਥਿਤੀ ਨਿਮਨ ਲਿਖਤ ਕਥਨ ਤੋਂ ਵੀ ਸਪਸ਼ਟ ਹੁੰਦੀ ਹੈ :
ਅੱਜ ਵੀ ਗਾਡੀ ਲੁਹਾਰ ਕਬੀਲੇ ਦੇ ਲੋਕ, ਕੋਈ ਅਹਿਦ (ਇਕਰਾਰਨਾਮਾ) ਕਰਨ ਸਮੇਂ, ਸਭ ਤੋਂ ਉਪਰ 74 1/2 ਅੰਕ ਲਿਖ ਕੇ ਹੇਠ ‘ਚਿਤੌੜ ਮਾਰਿਆ ਰਾ ਪਾਪ’ ਲਿਖ ਦਿੰਦੇ ਹਨ।
ਭਾਵ : ਇਕਰਾਰ ਤੋਂ ਮੁਕਰਨ ਵਾਲੇ ਕਬੀਲਾ ਵਿਅਕਤੀ ਨੂੰ ਚਿਤੌੜ ਵਿਚ ਮਰਨ ਵਾਲੇ ਸਾਰੇ ਯੋਧਿਆਂ ਦੀ ਮੌਤ ਦਾ ਪਾਪ ਲੱਗੇ ।
ਉਪਰੋਕਤ ਤੱਥ, ਕਬੀਲੇ ਦਾ ਚਿਤੌੜ ਦੇ ਤੀਜੇ ਸਾਕੇ ਨਾਲ ਸਬੰਧਿਤ ਹੋਣਾ ਅਤੇ ਸਿਮਰਤੀ ਵਿਚ ਆਪਣੇ ਆਪ ਦਾ ਉਸ ਨਿਰਣਾਇਕ ਘੜੀ ਵਿਚ ਜਾਨ ਬਚਾ ਕੇ ਭੱਜ ਜਾਣਾ, ਪ੍ਰਮਾਣਿਤ ਕਰਦੇ ਹਨ।
ਕਬੀਲੇ ਵਿਚ ਜੈਮਲ ਅਤੇ ਪੱਤੋ ਅੱਜ ਵੀ ਲੋਕ-ਨਾਇਕ ਦੇ ਰੂਪ ਵਿਚ ਸਤਿਕਾਰੇ ਜਾਂਦੇ ਹਨ। ਇਸ ਵਿਚ ਕੋਈ ਸੰਦੇਹ ਨਹੀਂ ਕਿ ਚਿਤੌੜ ਦੇ ਉਸ ਭਿਅੰਕਰ ਯੁੱਧ ਵਿਚ ਮਰਨ ਵਾਲੇ ਯੋਧਿਆਂ ਪ੍ਰਤਿ ਅਕਬਰ ਦੇ ਮਨ ਵਿਚ ਕਿਤਨਾ ਸਤਿਕਾਰ ਸੀ, ਇਸ ਦੀ ਮਿਸਾਲ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿਚ ਹਮੇਸ਼ਾ ਹਮੇਸ਼ਾ ਲਈ ਜੀਵੰਤ ਰਹੇਗੀ, ਪਰ ਗਾਡੀ ਲੁਹਾਰ ਕਬੀਲੇ ਦੇ ਲੋਕ ਆਪਣੇ ਆਪ ਨੂੰ ਇਸ ਸਤਿਕਾਰ ਤੋਂ ਵਾਂਝਾ ਰਹਿ ਗਿਆ ਸਮਝਦੇ ਹਨ। ਇਹ ਸਤਿਕਾਰ ਅਕਬਰ ਨੇ ਜੈਮਲ ਅਤੇ ਪੱਤੋ ਦੀ ਬਹਾਦਰੀ ਪ੍ਰਤਿ ਉਹਨਾਂ ਦੀਆਂ ਦੋ ਹਾਥੀ ਸੁਆਰ ਮੂਰਤੀਆਂ ਸਥਾਪਿਤ ਕਰਕੇ ਅਤੇ ਮੂਰਤੀਆਂ ਨੇੜੇ ਪੱਥਰ ਵਿਚ ਇਕ ਦੋਹਾ ਖੁਦਵਾ ਕੇ ਪ੍ਰਗਟ ਕੀਤਾ :
ਜਯਮਲ ਬੜ੍ਹਤਾ ਜੀਮਣੈ,
ਫੱਤੋ ਬਾਰੇ ਪਾਸ।
ਹਿੰਦੂ ਚੜਯਾ ਹਾਥੀਆਂ,
ਅੜਯੋ ਜਸ ਆਕਾਸ।
ਭਾਵ : ਜੈਮਲ ਤੇ ਫੱਤਾ (ਪੱਤੋ) ਦੋਵੇਂ ਵੀਰ ਨਾਇਕ ਭਾਵੇਂ ਹਾਥੀਆਂ ‘ਤੇ ਚੜ੍ਹੇ ਹੋਏ ਹਨ ਪਰ ਉਹਨਾਂ ਦੀ ਉਪਮਾ (ਯਸ਼) ਅਕਾਸ਼ ਤੱਕ ਜਾ ਪਹੁੰਚੀ ਹੈ।
ਉਪਰੋਕਤ ਉਲੇਖ ਤੋਂ ਭਲੀ ਭਾਂਤ ਸਪਸ਼ਟ ਹੁੰਦਾ ਹੈ ਕਿ ਗਾਡੀ ਲੁਹਾਰ ਕਬੀਲੇ ਵਿਚ ਪ੍ਰਚਲਿਤ, ‘ਚਿਤੌੜ ਨਾ ਜਾਣ ਦੀ ਮਨਾਹੀਂ’ ਸਧਾਰਨ ਘਟਨਾ ਨਹੀਂ ਹੈ।
ਲੱਜ (ਖੂਹ ਵਿਚੋਂ ਪਾਣੀ ਕਢਣ ਲਈ ਵਰਤਿਆ ਜਾਣ ਵਾਲਾ ਰੱਸਾ) ਨਾ ਰੱਖਣ ਬਾਰੇ ਵੀ ਕਬੀਲੇ ਵਿਚ ਕਿਹਾ ਜਾਂਦਾ ਹੈ ਕਿ ਮੁਗਲ ਫ਼ੌਜਾਂ ਨੇ ਚਿਤੌੜ ਜਿੱਤਣ ਵੇਲੇ ਮੈਵਾੜ ‘ ਦੇ ਸਾਰੇ ਖੂਹਾਂ ਵਿਚ ਜ਼ਹਿਰ ਮਿਲਾ ਦਿਤੀ ਸੀ। ਜਿਸ ਕਾਰਨ ਮਹਾਰਾਣਾ ਪ੍ਰਤਾਪ ਨੇ ਆਪਣੇ ਅਨੁਯਾਈਆਂ ਲਈ ਖੂਹ ਵਿਚੋਂ ਪਾਣੀ ਕੱਢਣ ਵਾਲੀ ਲੱਜ ਰੱਖਣ ਤੇ ਵੀ ਪਾਬੰਦੀ ਲਾ ਦਿਤੀ ਸੀ। ਗਾਡੀ ਲੁਹਾਰ ਕਬੀਲੇ ਵਿਚ ਅੱਜ ਵੀ ਇਸ ਮਨਾਹੀ ਦਾ ਪਾਲਨ ‘ਟੈਬੂ’ ਦੇ ਰੂਪ ਵਿਚ ਕੀਤਾ ਜਾਂਦਾ ਹੈ। ਕਰਨਲ ਟਾਡ ਅਨੁਸਾਰ :
ਕਮਲਮੀਰ ਪਹਾੜੀ ਤੇ ਨਾਗਨ ਨਾਂ ਦੇ ਖੂਹ ਵਿਚ ਜ਼ਹਿਰ ਮਿਲਾਉਣ ਦਾ ਵਿਸ਼ਵਾਸਘਾਤ ਦੇਵ ਰਾਜ ਨਾਂ ਦੇ ਇਕ ਰਾਜਪੂਤ ਨੇ ਉਸ ਸਮੇਂ ਕੀਤਾ ਜਦੋਂ ਮਹਾਰਾਣਾ ਪ੍ਰਤਾਪ ਤੇ ਉਸਦੇ ਸਾਥੀ ਮੁਗਲ ਫ਼ੌਜਾਂ ਵਲੋਂ ਕਮਲਮੀਰ ਪਹਾੜੀ ਤੇ ਘਿਰੇ ਹੋਏ ਸਨ।
ਉਪਰੋਕਤ ਸੰਕੇਤ ਸਿੱਧ ਕਰਦੇ ਹਨ ਗਾਡੀ ਲੁਹਾਰ ਕਬੀਲੇ ਦਾ ਪਿਛੋਕੜ, ਉਦੈ ਸਿੰਘ ਅਤੇ ਮਹਾਰਾਣਾ ਪ੍ਰਤਾਪ ਨਾਲੋਂ ਕਿਸੇ ਵੀ ਤਰ੍ਹਾਂ ਵੱਖ ਕਰਕੇ ਕਲਪਿਆ ਨਹੀਂ ਜਾ ਸਕਦਾ।
ਚਿਤੌੜ
ਚਿਤੌੜ ਕਿਲ੍ਹੇ ਦਾ ਨਿਰਮਾਣ ਕਿਸਨੇ ਕਰਵਾਇਆ, ਇਸ ਬਾਰੇ ਨਿਸ਼ਚੇ ਨਾਲ ਕੁਝ ਕਹਿਣਾ ਮੁਸ਼ਕਲ ਹੈ। ਕਬੀਲਾ ਧਾਰਨਾ ਅਨੁਸਾਰ :
ਚਿਤੌੜ ਨੂੰ ਮਹਾਂਭਾਰਤ ਕਾਲ ਵਿਚ ਪਾਂਡੋ ਪੁੱਤਰ ਭੀਮ ਨੇ ਬਣਵਾਇਆ। ਉਸਦੇ ਨਾਂ ਨਾਲ ਸਬੰਧਿਤ ਇਕ ਤਾਲਾਬ ਨੂੰ ਹੁਣ ਵੀ ਭੀਮਤਲ ਅਤੇ ਦੂਜੇ ਨੂੰ ਭੀਮਗੋਡੀ ਕਹਿੰਦੇ ਹਨ। 30
ਰਾਜਿੰਦਰ ਭੱਟ ਅਨੁਸਾਰ :
ਸਤਵੀਂ ਸ਼ਤਾਬਦੀ ਵਿਚ ਰਾਜਾ ਚਿਤ੍ਰਕੂਟ ਨੇ ਇਸਦਾ ਨਿਰਮਾਣ ਕਰਵਾਇਆ ਤੇ ਆਪਣੇ ਨਾਂ ਵਰਗਾ ਨਾਮ, ‘ਚਿਤ੍ਰਕੂਟ’ ਰੱਖਿਆ, ਜਿਸਨੂੰ ਬਾਦ ਵਿਚ ਚਿਤੌੜ ਕਿਹਾ ਜਾਣ ਲੱਗਾ।
ਬੱਪਾ ਰਾਵਲ ਪਹਿਲਾ ਸ਼ਾਸਕ ਸੀ ਜਿਸਨੇ ਅਠਵੀਂ ਸ਼ਤਾਬਦੀ ਵਿਚ ਚਿਤੌੜ ਤੇ ਆਪਣਾ ਰਾਜ ਕਾਇਮ ਕੀਤਾ।
ਕਿਹਾ ਜਾਂਦਾ ਹੈ ਕਿ ਲੜਾਈ ਸਮੇਂ ਅਕਬਰ ਨੇ ਚਿਤੌੜ ਨੂੰ ਤਬਾਹੀ ਦੀ ਹਦ ਤੱਕ ਨਸ਼ਟ ਕਰ ਦਿਤਾ ਸੀ। ਭਾਵੇਂ ਅੱਗੇ ਚੱਲ ਕੇ ਰਾਣਾ ਪ੍ਰਤਾਪ ਨੇ ਮੈਵਾੜ ਦਾ ਕਾਫ਼ੀ ਹਿੱਸਾ ਫਿਰ ਪ੍ਰਾਪਤ ਕਰ ਲਿਆ ਸੀ ਪਰ ਚਿਤੌੜ ਇਕ ਤਰ੍ਹਾਂ ਬੇ-ਆਬਾਦ ਹੀ ਰਿਹਾ।
ਜਹਾਂਗੀਰ ਕਾਲ ਵਿਚ ਚਿਤੌੜ ਕਿਲ੍ਹੇ ਦੀ ਮੁਰੰਮਤ ਵਰਜਿਤ ਕਰ ਦਿਤੀ ਗਈ ਅਤੇ ਔਰੰਗਜ਼ੇਬ ਨੇ ਚਿਤੌੜਗੜ੍ਹ ਵਿਚ ਕੇਵਲ ਆਪਣੀ ਕਿਲ੍ਹਾ ਸੈਨਾ ਦੀ ਸਥਾਪਨਾ ਹੀ ਨਾ ਕੀਤੀ ਸਗੋਂ ਚਿਤੌੜ ਦੇ ਇਤਿਹਾਸਿਕ ਤੇਹਠ ਮੰਦਰਾਂ ਨੂੰ ਵੀ ਨੇਸਤੋ-ਨਾਬੂਦ ਕਰ ਦਿਤਾ। ਔਰੰਗਜ਼ੇਬ ਨੇ ਰਾਣਾ ਪ੍ਰਤਾਪ ਦੀਆਂ ਮੂਰਤੀਆਂ ਨੂੰ ਵੀ ਤਬਾਹ ਕਰਨ ਦੇ ਹੁਕਮ ਦੇ ਦਿਤੇ। ਕਬੀਲੇ ਅਨੁਸਾਰ, ਇਹ ਅਜਿਹੀਆਂ ਮੂਰਤੀਆਂ ਸਨ ਜੋ ਰਾਜਪੂਤਾਨੇ ਦੇ ਗੌਰਵ ਦੀ ਮੂੰਹ ਬੋਲਦੀ ਤਸਵੀਰ ਸਨ।
ਚਿਤੌੜ ਪਤਨ
ਗਾਡੀ ਲੁਹਾਰ ਕਬੀਲੇ ਦੇ ਸੰਦਰਭ ਵਿਚ ਜਦੋਂ ਉਦੈ ਸਿੰਘ ਨੂੰ ਚਿਤੌੜ ਤੋਂ ਭੱਜ ਜਾਣ ਦੇ ਕਲੰਕ ਕਾਰਨ ਪਤਿਤ ਸਮਝਿਆ ਜਾਂਦਾ ਹੈ ਤਾਂ ਇਤਿਹਾਸਕਾਰਾਂ ਵਲੋਂ ਇਕ ਗੱਲ ਹਮੇਸ਼ਾ ਅਖੋਂ ਉਹਲੇ ਕਰ ਦਿਤੀ ਜਾਂਦੀ ਹੈ ਕਿ ਆਖਿਰ ਉਦੈ ਸਿੰਘ ਨੇ ਕਿਹੜੀਆਂ ਪਰਿਸਥਿਤੀਆਂ ਵਿਚ ਚਿਤੌੜ ਦਾ ਰਾਜ ਸੰਭਾਲਿਆ ਅਤੇ ਉਸਨੂੰ ਕਿਹੋ ਜਿਹੀਆਂ ਵਿਕਰਾਲ ਸਮਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਉਦੈ ਸਿੰਘ ਦਾ ਕਿਰਦਾਰ ਇਸ ਲਈ ਵੀ ਅਭਾਗਾ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਕਬੀਲੇ ਦੇ ਲੋਕਾਂ ਤੋਂ ਬਾਹਰਲੇ ਇਤਿਹਾਸਕਾਰ ਵੀ ਚਿਤੌੜ ਦੀ ਹਾਰ ਨੂੰ ਉਦੈ ਸਿੰਘ ਦੇ ਚਿਤੌੜ ਤੋਂ ਭੱਜ ਜਾਣ ਨਾਲ ਹੀ ਜੋੜਦੇ ਹਨ, ਪਰ ਜਰਜਰ ਮੈਵਾੜ ਦੀ ਸਿਰਜਣਾ ਬਦਲੇ ਉਦੈ ਸਿੰਘ ਨੂੰ ਚਾਰ ਵਰ੍ਹੇ ਵੀ ਨਹੀਂ ਸਨ ਮਿਲੇ ਕਿ ਸ਼ੇਰ ਸ਼ਾਹ ਸੂਰੀ ਨੇ ਚਿਤੌੜ ਤੇ ਚੜ੍ਹਾਈ ਕਰ ਦਿੱਤੀ । ਸ਼ੇਰਸ਼ਾਹ ਸੂਰੀ, ਮਾਲਵਾ, ਮੁਲਤਾਨ ਅਤੇ ਰਾਵ ਮਾਲਦੇਵ ਵਰਗੀਆਂ ਸ਼ਕਤੀਸ਼ਾਲੀ ਤਾਕਤਾਂ ਨੂੰ ਪੈਰਾਂ ਹੇਠ ਮਿੱਧਦਾ ਆ ਰਿਹਾ ਸੀ। ਸ਼ੇਰਸ਼ਾਹ ਸੂਰੀ ਦੇ ਜੀਵਨੀ ਲੇਖਕ, ਡਾ. ਕਾਲਕਾ ਰੰਜਨ ਕਾਨੂੰਨ-ਗੋ ਨੇ ਲਿਖਿਆ :
ਸ਼ੇਰਸ਼ਾਹ ਸੂਰੀ ਚਿਤੌੜ ਜਿੱਤ ਕੇ ਅਸਲ ਵਿਚ ਚਾਰ ਕਿਲ੍ਹਿਆਂ ਦੀ ਮੋਰਚਾਬੰਦੀ ਕਰਨਾ ਚਾਹੁੰਦਾ ਸੀ। ਇਹ ਕਿਲ੍ਹੇ ਸਨ ਅਜਮੇਰ, ਜੋਧਪੁਰ, ਆਬੂ ਅਤੇ ਚਿਤੌੜਗੜ੍ਹ। ਇਸੇ ਲਈ ਉਸ ਸਮੇਂ ਦੇ ਰਾਜਸਥਾਨ ਦੇ ਇਤਿਹਾਸ ਨੂੰ ਭਿਆਨਕ ਅੰਧਕਾਰ ਦਾ ਸਮਾਂ ਕਿਹਾ ਗਿਆ ਹੈ।
ਕਬੀਲੇ ਵਿਚ ਪ੍ਰਚਲਿਤ ਇਕ ਦੰਤ-ਕਥਾ ਅਨੁਸਾਰ :
ਉਦੈ ਸਿੰਘ ਨੇ ਜੰਗ ਲੜਣ ਦੀ ਥਾਂ ਆਪਣੇ ਇਕ ਦੂਤ ਰਾਹੀਂ ਚਿਤੌੜਗੜ੍ਹ ਕਿਲ੍ਹੇ ਦੀਆਂ ਕੁੰਜੀਆਂ ਸ਼ੇਰਸ਼ਾਹ ਸੂਰੀ ਪਾਸ ਭੇਜ ਦਿੱਤੀਆਂ ਸਨ। ਪ੍ਰੋ. ਰਾਮਚੰਦ ਤਿਵਾੜੀ ਨੇ ਕੁਝ ਪ੍ਰਾਚੀਨ ਉਦਾਹਰਨਾਂ ਦੇ ਕੇ ਉਪਰੋਕਤ ਸਮਰਪਣ ਦਾ ਉਲੇਖ ਵੀ ਕੀਤਾ ਹੈ।
ਲੁਹਾਰਗੜ੍ਹ
ਕਬੀਲਾ ਬਜ਼ੁਰਗਾਂ ਦੀ ਦੱਸ ਅਨੁਸਾਰ, ਲੁਹਾਰਗੜ੍ਹ ਵਿਚ ਰਹਿਣ ਵਾਲੇ ਗਾਡੀ ਲੁਹਾਰ ਰਾਜਪੂਤਾਂ ਨੇ ਚਿਤੌੜਗੜ੍ਹ ਦੇ ਸ਼ਾਸਕਾਂ ਲਈ ਅਨੇਕਾਂ ਬਿਹਤਰੀਨ ਹਥਿਆਰਾਂ ਦੀ ਸਿਰਜਣਾ ਕੀਤੀ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਦੋ ਤੋਪਾਂ ਦਾ ਨਾਂ ਲਿਆ ਜਾਂਦਾ ਹੈ।
- ਕੰਕਰਪਾਨੀ
- ਧੁਰਧਾਨੀ
ਇਹ ਦੋਵੇਂ ਤੋਪਾਂ ਅਕਬਰ, ਚਿਤੌੜ ਫਤਿਹ ਕਰ ਲੈਣ ਉਪਰੰਤ ਵੀ ਆਪਣੇ ਨਾਲ ਨਾ ਲਿਜਾ ਸਕਿਆ, ਪਰ ਅਕਬਰ ਇਹਨਾਂ ਚਿਤੌੜੀ ਰਾਜਪੂਤ ਲੁਹਾਰਾਂ ਦੁਆਰਾ ਨਿਰਮਤ ਬਹੁਤ ਸਾਰੀਆਂ ਹੋਰ ਦੁਰਲਭ ਚੀਜ਼ਾਂ ਲੁੱਟ ਕੇ ਲੈ ਜਾਣ ਦੇ ਨਾਲ ਨਾਲ ‘ਸ਼ਿਆਮ ਚਰਾਗ’ ਅਤੇ ‘ਰਣ-ਜੀਤ ਨਗਾਰਾ’ ਵੀ ਲੈ ਗਿਆ। ਗਾਡੀ ਲੁਹਾਰ ਕਬੀਲੇ ਦੇ ਲੋਕ ਇਸ ਕਲੰਕ ਨੂੰ ਸਪਸ਼ਟਤਾ ਸਵੀਕਾਰ ਕਰਦੇ ਹਨ ਕਿ ਕਬੀਲੇ ਦੇ ਪੁਰਖੇ ਐਨ ਉਸ ਸਮੇਂ ਲੋਹਗੜ੍ਹ ਦੀ ‘ਲਖੋਟਾ ਬਾਰੀ’ ਵਿਚੋਂ ਭੱਜ ਨਿਕਲੇ, ਜਿਸ ਸਮੇਂ ਜੈਮਲ ਅਤੇ ਪੱਤੋ, ਅਕਬਰ ਦੇ ਵਿਰੁੱਧ ਬੜਾ ਭੀਸ਼ਣ ਯੁੱਧ ਲੜ ਰਹੇ ਸਨ। ਅਜਿਹੇ ਸਮੇਂ ਕਿਸੇ ਰਾਜਪੂਤ ਵੱਲੋਂ ਸੰਗੀ ਸਾਥੀਆਂ ਨੂੰ ਪਿੱਠ ਦੇ ਕੇ ਜਾਣੀ ਕਾਇਰਤਾ ਸੀ, ਕਿਉਂਕਿ ਅਕਬਰ ਦੀ ਜਿੱਤ ਨੂੰ ਕੁਰਬਾਨੀ ਦੇ ਬਲ ਨਾਲ ਠੱਲ੍ਹਿਆ ਜਾ ਸਕਦਾ ਸੀ ਪਰ ਹਾਲਾਤ ਇਹ ਹੋ ਗਏ ਕਿ ਇੱਜ਼ਤ, ਆਨ ਅਤੇ ਅਣਖ ਮੁਗਲਾਂ ਦੇ ਹੱਥ ਵਿਚ ਦੇਣ ਦੀ ਥਾਂ ਰਾਜਪੂਤ ਔਰਤਾਂ, ਮੁਟਿਆਰਾਂ ਅਤੇ ਬੱਚੇ, ਇਕ ਇਕ ਕਰਕੇ ਜੌਹਰ ਦੀ ਅੱਗ ਵਿਚ ਭਸਮ ਹੋ ਰਹੇ ਸਨ।
ਇਤਿਹਾਸਿਕ ਪੁਸਤਕਾਂ ਵਿਚ ਉਪਰੋਕਤ ਵਿਨਾਸ਼ ਦੇ ਦਿਲ ਕੰਬਾਊ ਦ੍ਰਿਸ਼ ਬੜੀ ਭਿਆਨਕਤਾ ਨਾਲ ਚਿੱਤਰੇ ਗਏ ਹਨ। ਇਹ ਵੱਖਰੀ ਗੱਲ ਹੈ ਕਿ ਪ੍ਰਸਿੱਧ ਇਤਿਹਾਸਕਾਰ ਕਰਨਲ ਜੈਮਸ ਟਾਡ ਅਤੇ ਕਈ ਦੂਜੇ ਵਿਦਵਾਨਾਂ ਦੇ ਮਤ ਅਨੁਸਾਰ, ਚਿਤੌੜ ਦਾ ਪਤਨ, ਉਦੈ ਸਿੰਘ ਦੀਆਂ ਗ਼ਲਤ ਨੀਤੀਆਂ, ਤੱਟ ਫੱਟ ਫ਼ੈਸਲੇ, ਚਿਤੌੜ ਤੋਂ ਚਲੇ ਜਾਣਾ, ਰਾਜਪੂਤੀ ਫ਼ੌਜ ਦਾ ਅਕਬਰ ਦੀ ਫ਼ੌਜ ਟਾਕਰੇ ਕਿਲ੍ਹੇ ਵਿਚ ਘੱਟ ਹੋਣਾ ਅਤੇ ਉਦੈ ਸਿੰਘ ਨਗਰ ਦੀ ਸਥਾਪਨਾ ਤੋਂ ਇਲਾਵਾ, ਉਸਦਾ ਆਪਣਾ ਜੀਵਨ ਪਿਛੋਕੜ ਵੀ ਸਮਝਿਆ ਜਾਂਦਾ ਹੈ, ਪਰ ਗਾਡੀ ਲੁਹਾਰ ਕਬੀਲੇ ਦੇ ਲੋਕ, ਉਪਰੋਕਤ ਤੱਥਾਂ ਤੋਂ ਉਲਟ ਆਪਣੇ ਪੁਰਖਿਆਂ ਨੂੰ ਹੀ ਦੋਸ਼ੀ ਮੰਨਦੇ ਹਨ।
ਲਖੋਟਾ ਬਾਰੀ
ਚਿਤੌੜਗੜ੍ਹ ਦੇ ਗਾਈਡ ਮੋਹਨ ਕੁਮਾਰ, ਸ੍ਰੀ ਹਰਬੂ ਚੌਹਾਨ ਅਤੇ ਚਿਮਨੀ ਬਾਈ ਅਨੁਸਾਰ :
ਗਾਡੀ ਲੁਹਾਰ ਕਬੀਲੇ ਦੇ ਪੁਰਖੇ ਸਦੀਆਂ ਤੋਂ ਚਿਤੌੜਗੜ੍ਹ ਰਹਿੰਦੇ ਰਹੇ ਹਨ। 37 ਗਾਈਡ ਦੱਸਦੇ ਹਨ ਕਿ ਸੰਗਰਾਮ ਸਿੰਘ (ਰਾਣਾ ਸਾਂਗਾ) ਜਦੋਂ 15 ਮਾਰਚ 1927 ਨੂੰ ਖਾਨਵਾ ਵਿਚ ਹੋਏ ਬਾਬਰ ਨਾਲ ਯੁੱਧ ਵਿਚ ਹਾਰਿਆ ਤਾਂ ਤਦ ਵੀ ਕਬੀਲੇ ਦੇ ਪੁਰਖੇ ਸਾਂਗਾ ਦੇ ਨਾਲ ਸਨ, ਪਰ ਇਸ ਇਤਿਹਾਸਿਕਤਾ ਦਾ ਜ਼ਿਕਰ ਕਬੀਲੇ ਦੇ ਲੋਕ ਭੁੱਲ ਕੇ ਵੀ ਨਹੀਂ ਕਰਦੇ। ਹਰਬੂ ਜੀ ਨੇ ਦੱਸਿਆ, ਇਸ ਇਤਿਹਾਸਿਕਤਾ ਤੋਂ ਮੁੱਕਰ ਜਾਣ ਦਾ ਇਕ ਖਾਸ ਕਾਰਨ ਹੈ। ਭਾਵੇਂ ਰਾਣਾ ਸਾਂਗਾ ਦੀ ਹਾਰ ਨੂੰ ਇਤਿਹਾਸਿਕ ਹਵਾਲਿਆਂ ਵਿਚ ਤੋਪਾਂ ਬੰਦੂਕਾਂ ਸਾਹਮਣੇ ਤੀਰਾਂ ਤਲਵਾਰਾਂ ਦੀ ਹਾਰ ਕਿਹਾ ਗਿਆ ਹੈ; ਫਿਰ ਵੀ ਜਦੋਂ ਸੰਗਰਾਮ ਸਿੰਘ ਜੰਗ ਦੇ ਮੈਦਾਨ ਵਿਚ ਜਖ਼ਮੀ ਹੋ ਕੇ ਬੁਰੀ ਤਰ੍ਹਾਂ ਬੇਹੋਸ਼ ਹੋ ਗਿਆ ਤਾਂ ਸੰਗਰਾਮ ਸਿੰਘ ਦੇ ਸਾਥੀ ਉਸਨੂੰ ਪਾਲਕੀ ਵਿਚ ਬੈਠਾ ਕੇ ਮੈਦਾਨ ਤੋਂ ਦੂਰ ਲੈ ਗਏ। ਕਿਹਾ ਜਾਂਦਾ ਹੈ ਕਿ ਇਨ੍ਹਾਂ ਸਾਥੀਆਂ ਵਿਚ ਅੰਬੇਰ, ਸਿਰੋਹੀ ਅਤੇ ਜੋਧਪੁਰ ਦੇ ਰਜਵਾੜਿਆਂ ਤੋਂ ਇਲਾਵਾ ਗਾਡੀ ਲੁਹਾਰ ਕਬੀਲੇ ਦੇ ਪੁਰਖੇ ਵੀ ਸਨ। ਬੇਹੋਸ਼ੀ ਦੀ ਹਾਲਤ ਵਿਚ ਜਦੋਂ ਇਹ ਸਾਰੇ ‘ਬਸਵਾ’ ਪਿੰਡ ਵਿਚ ਆਏ ਤਾਂ ਹੋਸ਼ ਆਉਣ ‘ਤੇ ਉਹਨਾਂ ਨੇ ਸੰਗਰਾਮ ਸਿੰਘ ਨੂੰ ਲੜਾਈ ਵਿਚ ਹਾਰ ਜਾਣ ਦੀ ਸਥਿਤੀ ਸਮਝਾਈ, ਜਿਸ ਤੇ ਸੰਗਰਾਮ ਸਿੰਘ ਨੇ ਦੁਖੀ ਹੋ ਕੇ ਕਿਹਾ, ‘ਤੁਸਾਂ ਮੈਨੂੰ ਲੜਾਈ ਦੇ ਮੈਦਾਨ ਵਿਚੋਂ ਲਿਆ ਕੇ ਬਹੁਤ ਬੁਰਾ ਕੀਤਾ। ਮੈਂ ਪ੍ਰਤਿੱਗਿਆ ਕਰਦਾ ਹਾਂ ਕਿ ਲੜਾਈ ਜਿੱਤੇ ਬਿਨਾਂ ਚਿਤੌੜ ਨਹੀਂ ਪਰਤਾਂਗਾ।’ ਆਪਣੇ ਸਮਰਥਕਾਂ ਵੱਲੋਂ ਵਰਜਣ ਤੇ ਵੀ ਜਦੋਂ ਸੰਗਰਾਮ ਸਿੰਘ ਨੇ ਹਠ ਨਾ ਛਡਿਆ ਤਾਂ (ਕਿਹਾ ਜਾਂਦਾ ਹੈ) ਉਸਦੇ ਸਾਥੀਆਂ ਨੇ ਉਸ ਨੂੰ ਜ਼ਹਿਰ ਦੇ ਦਿਤਾ। ਸੰਗਰਾਮ ਸਿੰਘ ਦੀ ਮੌਤ ਸਮੁੱਚੇ ਰਾਜਸਥਾਨ ਲਈ ਘਾਤਕ ਸਿੱਧ ਹੋਈ ਤੇ ਇਸ ਘਟਨਾ ਨੇ ਮੁਗਲ ਸਾਮਰਾਜ ਦੀ ਨੀਂਹ ਪਤਾਲ ਤੱਕ ਡੂੰਘੀ ਰੱਖ ਦਿੱਤੀ। ਇਉਂ ਸਦੀਆਂ ਪੁਰਾਣੀ ਸੁਤੰਤਰਤਾ ਦੇ ਪਤਨ ਦੀ ਕਾਲਖ ਹਰ ਗਾਡੀ ਲੁਹਾਰ ਲਈ, ਹਮੇਸ਼ਾ ਹਮੇਸ਼ਾ ਲਈ ਨਮੋਸ਼ੀ ਦਾ ਕਾਰਨ ਬਣ ਗਈ। 28 ਕਬੀਲਾ ਬਜ਼ੁਰਗਾਂ ਅਤੇ ਚਿਤੌੜ ਸਿਮਰਤੀ ਨਾਲ ਸਬੰਧਿਤ ਪੁਸਤਕਾਂ ਤੋਂ ਇਲਾਵਾ, ਚਿਤੌੜਗੜ੍ਹ ਜਾਣ ‘ਤੇ ਅਜਿਹੀਆਂ ਦੰਤ-ਕਥਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਤੋਂ ਗਾਡੀ ਲੁਹਾਰ ਕਬੀਲੇ ਦੇ ਚਿਤੌੜ ਗੜ੍ਹ ਵਿਚ ਰਹਿੰਦੇ ਹੋਣ ਦੇ ਪ੍ਰਮਾਣ ਪ੍ਰਾਪਤ ਹੁੰਦੇ ਹਨ। ਇਥੋਂ ਤਕ ਕਿ ਗਾਈਡ ‘ਲਖੋਟਾ ਬਾਰੀ’ ਦਾ ਉਹ ਸਥਾਨ ਵੀ ਵਿਖਾਉਂਦੇ ਹਨ ਜਿਥੋਂ (ਅਕਬਰ ਦੇ ਚਿਤੌੜ ਜਿੱਤ ਲੈਣ ਸਮੇਂ) ਬਹੁਤ ਸਾਰੇ ਕਬੀਲਾ ਪੁਰਖੇ, ਮੌਤ ਤੋਂ ਡਰਕੇ ਬਾਹਰ ਭੱਜ ਗਏ ਸਨ। 39 ਕਬੀਲੇ ਦੇ ਬਜ਼ੁਰਗ ਸਵੀਕਾਰ ਕਰਦੇ ਹਨ ਕਿ ਲਖੋਟਾ ਬਾਰੀ ਵਿਚੋਂ ਰਾਜਪੂਤ ਯੋਧਿਆਂ ਦਾ ਮੌਤ ਤੋਂ ਡਰ ਕੇ ਭੱਜ ਨਿਕਲਣਾ ਹੀ ਚਿਤੌੜ ਦੀ ਵਿਨਾਸ਼ਤਾ ਦਾ ਕਾਰਨ ਬਣਿਆ ਅਤੇ ਇਕ ਤਰ੍ਹਾਂ ਬੀਜ ਰੂਪ ਵਿਚ ਗਾਡੀ ਲੁਹਾਰ ਕਬੀਲੇ ਦੇ ਮੁਢ ਬੰਨ੍ਹਣ ਦਾ ਕਾਰਨ ਬਣਿਆ। ਇਹ ਘਟਨਾ ਉਦੈ ਸਿੰਘ ਦੇ ਚਿਤੌੜ ਤੋਂ ਚਲੇ ਜਾਣ ਅਤੇ ਜੈਮਲ ਪੱਤੋ (ਫੱਤਾ) ਦੀ ਮੌਤ ਉਪਰੰਤ ਕਿਲ੍ਹੇ ਵਿਚ ਹੋਈ ‘ਜੌਹਰ’ ਦੀ ਘਟਨਾਂ ਮਗਰੋਂ ਵਾਪਰੀ। ਇਸ ਘਟਨਾ ਦੇ ਪਿਛੋਕੜ ਬਾਰੇ ਮਾਰਵਾੜ ਨਾਲ ਸਬੰਧਤ ਪੁਸਤਕਾਂ ਵਿਚ ਅਨੇਕਾਂ ਹਵਾਲੇ ਉਪਲਬਧ ਹਨ।
ਮਿਥਿਹਾਸਿਕ ਪਰਿਪੇਖ
ਇਤਿਹਾਸਿਕ ਪਰਿਪੇਖ ਤੋਂ ਵਿਪਰੀਤ, ਕਬੀਲੇ ਵਿਚ ਇਕ ਅਜਿਹੀ ਦੰਤ-ਕਥਾ ਵੀ ਪ੍ਰਚਲਿਤ ਹੈ ਜਿਸ ਦੁਆਰਾ ਗਾਡੀ ਲੁਹਾਰ ਕਬੀਲੇ ਦਾ ਮੁਢ ਇਕ ‘ਆਈ ਲਾਚਾ’ ਨਾਂ ਦੀ ਮੁਟਿਆਰ ਕੁੜੀ ਦੇ ਸਰਾਪ ਨਾਲ ਬੱਝਾ ਮੰਨਿਆ ਜਾਂਦਾ ਹੈ।
ਆਈ ਲਾਚਾ ਦੀ ਸਰਾਪੀ ਦੰਤ-ਕਥਾ ਭਾਵੇਂ ਕਬੀਲੇ ਦੀ ਪੁਰਾਣੀ ਪੀੜ੍ਹੀ ਤਕ ਹੀ ਸੀਮਿਤ ਹੈ ਅਤੇ ਨਵੀਂ ਪੀੜ੍ਹੀ ਦੀ ਸਿਮਰਤੀ ਨੂੰ ਇਸ ਦੇ ਪਿਛੋਕੜ ਬਾਰੇ ਪੂਰਾ ਗਿਆਨ ਨਹੀਂ ਹੈ ਫਿਰ ਵੀ ਕਬੀਲੇ ਦੇ ਲੋਕ ਇਸ ਸਰਾਪੀ ਹੋਈ ਹੋਣੀ ਤੋਂ ਮੁਨਕਰ ਨਹੀਂ ਹਨ। ਉਪਰੋਕਤ ਦੰਤ-ਕਥਾ ਨਾਲ ਸਬੰਧਿਤ ਕੁਝ ਇਕ ਹਵਾਲੇ ਇਤਿਹਾਸਿਕ ਵੇਰਵਿਆਂ ਵਿਚ ਵੀ ਅੰਕਿਤ ਹਨ।
ਇਹ ਵੱਖਰੀ ਗੱਲ ਹੈ ਕਿ ਗਾਡੀ ਲੁਹਾਰ ਕਬੀਲੇ ਦੇ ਲੋਕ ਆਈ ਲਾਚਾ ਸਬੰਧੀ ਕੋਈ ਸੰਵਾਦ ਕਰਨਾ ਤਾਂ ਦੂਰ, ਉਸਦੀ ਸਿਮਰਤੀ ਤੋਂ ਵੀ ਸੰਕੋਚ ਕਰਦੇ ਹਨ ਅਤੇ ਸਿੱਧੇ ਤੌਰ ਤੇ ਆਈ ਲਾਚਾ ਦੇ ਨਾਂ ਤੋਂ ਜਾਣੂ ਹੋਣ ਪ੍ਰਤਿ ਅਸਹਿਮਤੀ ਪ੍ਰਗਟ ਕਰਦੇ ਹਨ। ਪਰ ਇਹ ਜਾਣਨ ‘ਤੇ ਕਿ ਦੂਜਾ ਵਿਅਕਤੀ ਆਈ ਲਾਚਾ ਬਾਰੇ ਜਾਣਦਾ ਹੈ, ਤਦ ਰੁੰਦੇ ਹੋਏ। ਗਲ਼ੇ ਨਾਲ ਉਹਨਾਂ ਦੀਆਂ ਅੱਖਾਂ ਛਲਕ ਪੈਂਦੀਆਂ ਹਨ। ਆਈ ਲਾਚਾ ਦੀ ਦੰਤ-ਕਥਾ ਕਿੱਥੋਂ ਤੱਕ ਸਰਾਪੀ ਹੋ ਸਕਦੀ ਹੈ ਇਸਦਾ ਅੰਦਾਜ਼ਾ ਅਜਿਹੀਆਂ ਮੁਦਰਾਵਾਂ ਤੋਂ ਲੱਗ ਸਕਦਾ ਹੈ ਕਿ ਆਈ ਲਾਚਾ ਦਾ ਜ਼ਿਕਰ ਛੋਂਹਦਿਆਂ ਹੀ ਕਬੀਲੇ ਦੇ ਲੋਕ ਕਿਸੇ ਅਣਦਿੱਸ ਭੈਅ ਵਿਚ ਗੁੱਸੇ ਜਾਂਦੇ ਹਨ ਅਤੇ ਗੱਲ ਕਰਦੇ ਸਮੇਂ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕਰਨ ਲੱਗਦੇ ਹਨ।
ਦੰਤ-ਕਥਾ: ਆਈ ਲਾਚਾ
ਸਦੀਆਂ ਪਹਿਲਾਂ ਸਾਂਭਰ ਦੀ ਲੂਣੀ ਝੀਲ ਉਤੇ ਰਹਿਣ ਵਾਲੇ ਲੋਕ ਸ਼ਿਕੰਬਰੀ ਦੇਵੀ ਦੀ ਪੂਜਾ ਕਰਦੇ ਸਨ। ਇਕ ਵੇਰ ਇਹ ਦੇਵੀ ਕਰੋਪ ਹੋ ਗਈ। ਮੁਸਲਮਾਨ ਹਮਲਾਵਰ ਜੋ ਕਦੀਂ ਸਾਂਭਰ ਵੱਲ ਉੱਚਾ ਨਹੀਂ ਸਨ ਝਾਕਦੇ ਹਰ ਚੌਥੇ ਦਿਨ ਸਾਂਭਰ ਉਤੇ ਚੜ੍ਹਾਈ ਕਰਨ ਲੱਗੇ । ਸਿੱਟੇ ਵਜੋਂ ਬਹੁਤ ਸਾਰੇ ਰਾਜਪੂਤ ਥਾਂ ਪੁਰ ਥਾਂ ਜਾ ਕੇ ਵੱਸ ਗਏ। ਅਜਿਹੇ ਰਾਜਪੂਤਾਂ ਵਿਚ ਉਗਮ ਸਿੰਘ ਨਾਂ ਦਾ ਰਾਜਪੂਤ ਵੀ ਸੀ ਜੋ ਨਿੱਤ ਦੀਆਂ ਜੰਗਾਂ ਮੁਹਿੰਮਾਂ ਤੋਂ ਡਰਦਾ ਉਮਰ ਕੋਟ ਨੇੜੇ ਜਾ ਕੇ ਵੱਸ ਗਿਆ। ਕਹਿੰਦੇ ਹਨ ਉਗਮ ਸਿੰਘ ਨੂੰ ਆਈ ਲਾਚਾ ਨਾਂ ਦੀ ਇਕ ਕੁੜੀ ਨਾਲ ਪਿਆਰ ਹੋ ਗਿਆ। ਆਈ ਲਾਚਾ ਪਾਰਾਨਗਰ (ਗੁਜਰਾਤ) ਦੇ ਰਾਜਾ ਰੀਲਮਾਲ ਸਿੰਘ ਦੀ ਇਕਲੌਤੀ ਧੀ ਸੀ । ਉਗਮ ਸਿੰਘ ਭਾਵੇਂ ਸੋਢਾ ਰਾਜਪੂਤ ਸੀ ਪਰ ਉਹ ਅਜਿਹਾ ਵੀਰ ਯੋਧਾ ਨਹੀਂ ਸੀ ਜੋ ਰੀਲਮਾਲ ਸਿੰਘ ਤੋਂ ਸਿੱਧਾ ਆਈ ਲਾਚਾ ਦਾ ਹੱਥ ਮੰਗ ਲੈਂਦਾ; ਇਉਂ ਪਿਆਰ ਦੇ ਅੰਨ੍ਹੇ ਵੇਗ ਵਿਚ ਉਗਮ ਸਿੰਘ ਅਤੇ ਆਈ ਲਾਚਾ ਅਜਿਹੀਆਂ ਖੁੱਲ੍ਹਾਂ ਉਲੰਘ ਗਏ ਜਿਸਦੇ ਸਿੱਟੇ ਵਜੋਂ ਕੁਆਰੀ ਆਈ ਲਾਚਾ ਹਾਮਲਾ ਹੋ ਗਈ। ਅਣਭੋਲ ਆਈ ਲਾਚਾ ਕਿਸੇ ਵੀ ਕੀਮਤ ਤੇ ਅਣਵਿਆਹੀ ਮਾਂ ਬਣਨ ਦਾ ਕਲੰਕ ਆਪਣੇ ਮੱਥੇ ਨਹੀਂ ਸੀ। ਲੱਗਣ ਦੇਣਾ ਚਾਹੁੰਦੀ। ਉਸਨੇ ਉਗਮ ਸਿੰਘ ਨੂੰ ਆਪਣੇ ਪਿਤਾ ਰੀਲਮਾਲ ਸਿੰਘ ਨੂੰ ਮਿਲ ਕੇ ਵਿਆਹ ਸੰਬੰਧੀ ਮਨਾਉਣ ਲਈ ਜ਼ੋਰ ਦਿੱਤਾ। ਉਗਮ ਸਿੰਘ ਨੇ ਜਿਉਂ ਹੀ ਰੀਲਮਾਲ ਸਿੰਘ ਅਗੇ ਆਈ ਲਾਚਾ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਰਖਿਆ, ਰੀਲਮਾਲ ਸਿੰਘ ਲੋਹਾ-ਲਾਖਾ ਹੋ ਗਿਆ। ਉਸਨੇ ਮਿਆਨ ਵਿਚੋਂ ਤਲਵਾਰ ਖਿੱਚ ਲਈ ਅਤੇ ਮਰਨ ਮਾਰਨ ਤੇ ਤੁੱਲ ਗਿਆ। ਉਹ ਰੀਲਮਾਲ ਸਿੰਘ ਦੀ ਧਮਕੀ ਤੋਂ ਏਨਾ ਡਰ ਗਿਆ ਕਿ ਉਸਨੇ ਭੱਜ ਕੇ ਅਜਮੇਰ ਵਿਚ ਉਥੋਂ ਦੇ ਚੌਹਾਨ ਰਾਜਪੂਤਾਂ ਤੋਂ ਆਈ ਲਾਚਾ ਦੀ ਪ੍ਰਾਪਤੀ ਹਿਤ ਮਦਦ ਦੀ ਮੰਗ ਕੀਤੀ, ਪਰ ਅਜਮੇਰ ਦੇ ਰਾਜਪੂਤ ਆਪਣੀ ਹੀ ਕੁਲ-ਗੋਤ ਦੀ ਧੀ ਨੂੰ ਉਧਾਲ ਲੈਣ ‘ਤੇ ਰਾਜ਼ੀ ਨਾ ਹੋਏ। ਫਿਰ ਕਿਸੇ ਨੇ ਉਗਮ ਸਿੰਘ ਨੂੰ ਚਿਤੌੜ ਦੇ ਸ਼ਕਤੀਸ਼ਾਲੀ ਰਾਜਪੂਤਾਂ ਤੋਂ ਮਦਦ ਲੈਣ ਲਈ ਪ੍ਰੇਰਿਆ, ਜਿਸ ਤੋਂ ਲਗਮ ਸਿੰਘ ਚਿਤੌੜ ਚਲਾ ਤਾਂ ਗਿਆ ਪਰ ਉਹ ਚਿਤੌੜ ਦੇ ਰਾਜਪੂਤ ਯੋਧਿਆਂ ਨੂੰ ਆਪਣੀ ਇੱਛਾ ਬਾਰੇ ਦੱਸ ਨਾ ਸਕਿਆ। ਸਿੱਟੇ ਵਜੋਂ ਉਸ ਲਈ ਆਈ ਲਾਚਾ ਨੂੰ ਭੁੱਲ ਜਾਣ ਤੋਂ ਬਿਨਾ ਕੋਈ ਚਾਰਾ ਨਾ ਰਿਹਾ। ਬੇਬਸ ਅਤੇ ਲਾਚਾਰ ਉਹ ਚਿਤੌੜਗੜ੍ਹ ਹੀ ਟਿਕ ਗਿਆ ਅਤੇ ਲੁਹਾਰਗੜ੍ਹ ਇਲਾਕੇ ਵਿਚ (ਜਿਥੇ ਜੰਗੀ ਸ਼ਸ਼ਤਰਾਂ ਦਾ ਨਿਰਮਾਣ ਹੁੰਦਾ ਸੀ) ਰਹਿ ਕੇ ਲੁਹਾਰਾ ਕੰਮ ਕਰਨ ਲਗਾ । ਓਧਰ ਆਈ ਲਾਚਾ ਨੂੰ ਉਗਮ ਸਿੰਘ ਤੇ ਪੂਰਾ ਭਰੋਸਾ ਸੀ ਕਿ ਉਹ ਉਸਦੇ ਪਿਤਾ। ਦਾ ਗੁੱਸਾ ਸ਼ਾਂਤ ਕਰਨ ਲਈ ਜ਼ਰੂਰ ਕੋਈ ਨਾ ਕੋਈ ਉਪਰਾਲਾ ਕਰੇਗਾ, ਪਰ ਲੰਮੀ ਉਡੀਕ ਤੋਂ ਬਾਦ ਵੀ ਜਦੋਂ ਆਈ ਲਾਚਾ ਨੂੰ ਉਗਮ ਸਿੰਘ ਦੇ ਪਿੱਠ ਦੇ ਜਾਣ ਬਾਰੇ ਪੱਕਾ ਵਿਸ਼ਵਾਸ ਹੋ ਗਿਆ ਤਾਂ ਅਗਲੇ ਦਿਨ ਉਹ ਘਰੋਂ ਚਲੀ ਗਈ। ਕੁਝ ਸਮੇਂ ਬਾਦ ਉਸਨੇ ਇਕ ਲੜਕੇ ਨੂੰ ਜਨਮ ਦਿਤਾ। ਜਿਸਦਾ ਉਸਨੇ (ਖੇਤ ਵਿਚ ਪੈਦਾ ਹੋਣ ਕਰਕੇ) ‘ਖੇਤਲਾ’ ਨਾਂ ਰਖਿਆ। ਕੁਆਰੀ ਕੁੜੀ ਦੇ ਮਾਂ ਬਣ ਜਾਣ ਕਾਰਨ ਚੁਫ਼ੇਰੇ ਦੇ ਸਮਾਜ ਵਿਚ ਆਈ ਲਾਚਾ ਨੂੰ ਜਦੋਂ ਘੋਰ ਨਿਰਾਦਰ ਸਹਿਣਾ ਪਿਆ ਤਾਂ ਉਸ ਲਈ ਜਿਉਣਾ ਦੁਰਭਰ ਹੋ ਗਿਆ ਅਤੇ ਇਕ ਦਿਨ ਤੰਗ ਆ ਕੇ ਉਸਨੇ- ਪਿਤਾ ਅਤੇ ਪਰੇਮੀ ਦੋਹਾਂ ਨੂੰ ਹੀ ਸਰਾਪ ਦੇ ਦਿਤਾ : ਥੇ ਊਂਘਾ ਹੀ ਖਾਟ ਘਾਲ ਜ਼ੋ, ਅਰ ਫਿਰਤੋ ਈ ਮਰਜ਼ੋ।
ਭਾਵ : ਰੱਬ ਕਰੇ ਤੇਰੀ ਮੰਜੀ ਮੂਧੀ ਪੈ ਜਾਵੇ ਅਤੇ ਤੂੰ ਭਟਕਦਾ ਹੀ ਮਰ ਜਾਵੇਂ। ਕਿਹਾ ਜਾਂਦਾ ਹੈ ਕਿ ਸਰਾਪ ਦੇਣ ਤੋਂ ਮਗਰੋਂ ਆਈ ਲਾਚਾ ਨੇਂ ਪੁੱਤਰ ਨੂੰ ਘੁੱਟ ਕੇ ਗਲ਼ ਨਾਲ ਲਾਇਆ ਅਤੇ ਆਪ ਅਫ਼ੀਮ ਖਾ ਕੇ ਆਤਮ-ਹੱਤਿਆ ਕਰ ਲਈ। ਮਰਨ ਤੋਂ ਪਹਿਲਾਂ ਆਈ ਲਾਚਾ ਨੇਂ ਪਰੇਮੀ ਅਤੇ ਪਿਤਾ ਦੇ ਨਾਲ ਨਾਲ ਆਪਣੀ ਸਾਰੀ ਕੁਲ ਨੂੰ ਵੀ ਸਰਾਪ ਦੇ ਦਿੱਤਾ। ਥੇ ਭੂਕੋ ਈ ਮਰਜ਼ੋ ਘਾਟ ਕੇ ਖਾਜ਼ੋ ਮਤਿਨਾ ਝਾੜ ਕੇ ਸੂਜ਼ੋ ਮਤਿਨਾ ਜਿੱਤਰੋ ਮਾਰੋ ਸ਼ਾਪ ਲੱਗੇ ਥੇ ਭੂਕੋ ਈ ਮਰਜ਼ੇ। ਕੁਝ ਸਮੇਂ ਪਿਛੋਂ ਰੀਲਮਾਲ ਸਿੰਘ ‘ਤੇ ਬੁਰੇ ਦਿਨ ਆ ਗਏ ਅਤੇ ਉਸਨੇ ਆਈ ਲਾਚਾ ਦੇ ਬੱਚੇ ਸਮੇਤ ਚਿਤੌੜਗੜ੍ਹ ਵਿਚ ਜਾ ਸ਼ਰਨ ਲਈ; ਉਗਮ ਸਿੰਘ ਨੂੰ ਰੀਲਮਾਲ ਸਿੰਘ ਤੋਂ ਜਦੋਂ ਆਈ ਲਾਚਾ ਦੇ ਇਉਂ ਮਰ ਜਾਣ ਬਾਰੇ ਪਤਾ ਲੱਗਿਆ ਤਾਂ ਉਹ ਰੀਲਮਾਲ ਸਿੰਘ ਪ੍ਰਤਿ ਨਫ਼ਰਤ ਅਤੇ ਦੁੱਖ ਨਾਲ ਭਰ ਗਿਆ। ਉਸ ਸਮੇਂ ਉਗਮ ਸਿੰਘ ਅਤੇ ਰੀਲਮਾਲ ਸਿੰਘ ਕਿਉਂਕਿ ਇਕੋ ਜਿਹੀ ਦੁੱਖ ਭਰੀ ਸਥਿਤੀ ਵਿਚ ਸਨ, ਇਸ ਲਈ ਛੇਤੀ ਹੀ ਆਪਸੀ ਵੈਰ ਵਿਰੋਧ ਭੁੱਲ ਕੇ ਲੁਹਾਰਗੜ੍ਹ (ਲੋਹਗੜ੍ਹ) ਰਹਿਣ ਲੱਗ ਪਏ।
ਕਬੀਲੇ ਅਨੁਸਾਰ, ਚਿਤੌੜਗੜ੍ਹ ਵਿਚੋਂ ਭੱਜ ਜਾਣ ਦਾ ਕਲੰਕ, ‘ਆਈ ਲਾਚਾ’ ਦੇ ਸਰਾਪ ਕਾਰਨ ਲੱਗਾ, ਪਰ ਇਤਿਹਾਸਿਕ ਤੱਥ ਉਪਰੋਕਤ ਵਿਸ਼ਵਾਸ ਨੂੰ ਤਾਰਕਿਕ ਨਹੀਂ ਮੰਨਦੇ। ਫਿਰ ਕਿਸੇ ਅਜਿਹੀ ਸਮਾਜਿਕ ਇਕਾਈ ਨੂੰ ਕਬੀਲਾ ਮੰਨ ਲੈਣ ਦੇ ਆਧਾਰ ਕੀ ਹਨ ? ਉਪਰੋਕਤ ਨਖੇੜੇ ਲਈ ਸਾਨੂੰ ਕਬੀਲੇ ਦੀਆਂ ਪਰੰਪਰਾਗਤ ਮਾਨਤਾਵਾਂ ਅਤੇ ਮਨਾਹੀਆਂ (ਟੈਬੂ) ਉਤੇ ਵਿਚਾਰ ਕਰਨਾ ਪਵੇਗਾ।
ਕਬੀਲਾ ਟੈਬੂ
- ਚਿਤੌੜ ਜਾਣਾ
- ਗੁਆਚਿਆ ਵਕਾਰ ਪ੍ਰਾਪਤ ਕਰ ਲੈਣ ਤੋਂ ਪਹਿਲਾਂ ਵਸੇਬਾ ਕਰਨਾ
- ਲੈਂਪ ਬਾਲਣਾ
- ਲੱਜ ਦਾ ਉਪਯੋਗ ਕਰਨਾ
- ਇਕ ਤੋਂ ਦੂਜੀ ਥਾਂ ਜਾਣ ਸਮੇਂ ਮੰਜੀ ਸਿੱਧੀ ਰੱਖਣਾ
- ਬਾਹਰੀ ਜਾਤੀ ਵਿਵਾਹ
ਉਪਰੋਕਤ 6 ਕਾਰਜ ਗਾਡੀ ਲੁਹਾਰ ਕਬੀਲੇ ਵਿਚ ਮਨਾਹੀਆਂ ਦੇ ਮੁੱਖਤਾ ਰੂਪ ਵਿਚ ਪ੍ਰਚਲਿਤ ਹਨ। ਚਿਤੌੜ ਨਾ ਪਰਤਣ ਦੇ ਪਿਛੋਕੜ ਬਾਰੇ ਤਾਂ ਅਕਬਰ ਦੁਆਰਾ ਲਿਖਤ ਫਤਿਹਨਾਮਾ-ਏ-ਚਿਤੌੜ ਵਿਚਾਰਨਾ ਹੀ ਕਾਫ਼ੀ ਹੋ ਸਕਦਾ ਹੈ। ਸ਼ਕਤੀਸ਼ਾਲੀ ਚਿਤੌੜ ਨੂੰ ਪਹਿਲੀ ਵਾਰ ਵੇਖਣ ਤੇ ਅਕਬਰ ਨੇ ਲਿਖਿਆ :
ਇਸ ਤਰ੍ਹੇ ਹਮ-ਬ-ਰੋਜ਼ ਜ਼ੁਮੇਂ ਰਾਤ 20 ਰਬੀ ਉੱਸਾਨੀ 975 ਹਿਜ਼ਰੀ ਕੋ ਮੁਸਾਹਿਰਾ ਕੀ ਗਰਜ਼ ਸੇ ਕਿਲ੍ਹੇ ਕੇ ਕਰੀਬ ਪਹੁੰਚੇ; ਵਹਾਂ ਹਮੇਂ ਏਕ ਐਸਾ ਕਿਲ੍ਹਾ ਨਜ਼ਰ ਆਯਾ ਜਿਸਕੇ ਸਾਮਨੇਂ ਅਲਬੁਰਜ ਨਾਮੀ ਪਹਾੜੀ ਅਪਨੀ ਅਜ਼ਮਤ ਔਰ ਬੁਲੰਦੀ ਮੇਂ ਏਕ ਚਟਾਨ ਕੇ ਮਾਲੰਦ ਮਾਲੂਮ ਹੋਤੀ ਥੀ। ਔਰ ਇਸ ਕੀ ਫਸੀਲ ਮੇਂ ਤੂਰ ਔਰ ਹਿੰਦੂ-ਕੁਸ਼ ਪਹਾੜ ਦੀਵਾਰੋਂ ਕੀ ਤਰ੍ਹਾਂ ਸਮਾ ਸਕਤੇ ਥੇ। ਜਿਸ ਕਾਰੀਗਰ ਨੇ ਕਿਲ੍ਹੇ ਕੀ ਤਾਮੀਰ ਕੀ ਥੀ ਉਸਨੇ ਇਸਕੀ ਅੱਸਾਸ (ਬੁਨਿਆਦ) ਏਕ ਬਹੁਤ ਸਖ਼ਤ ਚਟਾਨ ਪਰ ਰੱਖੀ ਥੀ। ਕਿਲ੍ਹੇ ਤੱਕ ਕੀ ਰਸਾਈ ਕੇ ਲੀਏ ਕਮੰਦ ਬਹੁਤ ਛੋਟੀ ਥੀ। ਉਸਕੀ ਉਚਾਈ ਅਕਲ ਕੇ ਤਸੱਵਰ ਕੀ ਪਰਵਾਜ਼ ਸੇ ਬੀ ਜ਼ਿਆਦਾ ਬੁਲੰਦ ਥੀ। ਇਸ ਕੀ ਫਸੀਲ ਕੀ ਉਚਾਈ ਔਜ਼ੇ ਫ਼ਲਕ (ਅਸਮਾਨ) ਕੋ ਚੂਮਤੀ ਹੈ ਜੋ ਫਰਿਸ਼ਤੋਂ ਕੋ ਬੀ ਵਹਾਂ ਤੱਕ ਪਹੁੰਚਨੇ ਮੇਂ ਰੁਕਾਵਟ ਕਾ ਕਾਮ ਕਰਤੀ ਹੈ। ਕਿਲ੍ਹਾ ਚਾਰੋਂ ਤਰਫ਼ ਸੇ ਤੀਸ ਫਰਲਾਂਗ ਹੈ। ਔਰ ਇਸ ਮੇਂ ਹਥਿਆਰ ਚਲਾਨੇ ਕੀ ਲੀਏ ਬਨੇ ਸੁਰਾਖੋਂ ਕੋ ਗਿਨਨਾ ਨਾ-ਮੁਮਕਿਨ ਹੈ। 3
ਆਇਨਾ-ਏ-ਅਕਬਰੀ ਦੇ ਲੇਖਕ ਅਬੁੱਲ ਫ਼ਜ਼ਲ ਨੇ ਲਿਖਿਆ :
ਇਹ ਨਾ ਹੱਥਾਂ ਨਾਲ ਬਣਿਆ ਸੀ, ਨਾ ਪਾਣੀ ਅਤੇ ਮਿੱਟੀ ਨਾਲ, ਕਲਪਨਾ ਦੀ ਚਿੜੀ ਵੀ ਉਸ ਦੇ ਉਤੋਂ ਹੋ ਕੇ ਨਹੀਂ ਸੀ ਲੰਘ ਸਕਦੀ।
ਕਬੀਲਾ ਪਰਿਪੇਖ
ਸੰਸਾਰ ਵਿਚ ਸੁਭਾਅ ਅਤੇ ਚਰਿਤਰ ਪਰਿਵਰਤਨ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ ਪਰ ਗਾਡੀ ਲੁਹਾਰ ਕਬੀਲੇ ਦਾ ਜਨ-ਜੀਵਨ ਸਦੀਆਂ ਪੁਰਾਣਾ ਹੈ ਅਤੇ ਇਹ ਨਿਗੂਣਾ ਤੱਥ ਨਹੀਂ ਹੈ। ਕਿਸੇ ਕਬੀਲੇ ਲਈ ਪਰੰਪਰਾਗਤ ਮਾਨਤਾਵਾਂ ਨੂੰ ਪਹਿਲ ਦੇਣੀ ਉਸਦਾ ਮੁੱਖ ਖਾਸਾ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗਾਡੀ ਲੁਹਾਰ ਕਬੀਲਾ ਬੇਸ਼ੱਕ ਬਾਹਰੀ ਦਿਖ ਤੋਂ ਗ਼ਰੀਬ ਅਤੇ ਦਰਿਦਰ ਹੀ ਕਿਉਂ ਨਾ ਦਿੱਸਦਾ ਹੋਵੇ ਪਰ ਉਹ ਆਪਣੀਆਂ ਪਰੰਪਰਾਗਤ ਮਾਨਤਾਵਾਂ ਕਾਰਨ ਅਮੀਰ ਆਂਚਲਿਕਤਾ ਨਾਲ ਜੁੜਿਆ ਹੋਇਆ ਹੈ।
ਇਹ ਦੱਸਣਾ ਕਠਿਨ ਹੈ ਕਿ ਕੋਈ ਜਾਤੀ ਕਦੋਂ ਅਤੇ ਕਿਨ੍ਹਾਂ ਕਾਰਨਾਂ ਕਰਕੇ ਕਬੀਲੇ ਵਿਚ ਪ੍ਰਵਰਤਿਤ ਹੋ ਰਹੀ ਹੁੰਦੀ ਹੈ ਅਤੇ ਨਾ ਹੀ ਛੇਤੀ ਕੀਤੇ ਇਸ ਫੈਸਲੇ ਤੇ ਪੁੱਜਿਆ ਜਾ ਸਕਦਾ ਹੈ ਕਿ ਕੋਈ ਕਬੀਲਾ ਕਦੋਂ ਜਾਤੀ ਪ੍ਰਥਾਵਾਂ ਦੇ ਨੇੜੇ ਹੋ ਰਿਹਾ ਹੁੰਦਾ ਹੈ। ਨਖੇੜੇ ਲਈ ਕੇਵਲ ਇਕੋ ਚਾਰਾ ਰਹਿ ਜਾਂਦਾ ਹੈ ਕਿ ਕਬੀਲੇ ਦੀਆਂ ਮਨਾਹੀਆਂ ਨੂੰ ਵਿਚਾਰਿਆ ਜਾਵੇ; ਕੀ ਉਹ ਮਨਾਹੀਆਂ ਸਭਿਅਕ ਸਮਾਜਾਂ ਦੀਆਂ ਮਨਾਹੀਆਂ ਵਾਂਗ ਲਚਕਦਾਰ ਹਨ ? ਜਾਂ ਉਹ ‘ਟੈਬੂ’ ਪ੍ਰਕਿਰਤੀ ਦੇ ਨੇੜੇ ਹਨ। ਨਿਸ਼ਚੇ ਹੀ ਟੈਬੂ ਕੱਟੜਤਾ ਕਬੀਲਾ ਪਰੰਪਰਾਵਾਂ ਦੀ ਜਨਮ ਦਾਤੀ ਹੈ।
ਕੁਝ ਹੋਰ ਵੀ ਕਾਰਨ ਹਨ, ਜਿਨ੍ਹਾਂ ਕਰਕੇ ਗਾਡੀ ਲੁਹਾਰ ਸਮੂਹ ਨੂੰ ਕਬੀਲੇ ਦੀਆਂ ਸੰਗਿਆ ਦੇਣੀ ਵਾਜਿਬ ਹੋਵੇਗੀ। ਜਿਵੇਂ :
(ੳ) ਫਿਰਤੂ ਜੀਵਨ
(ਅ) ਮੌਖਿਕ ਪਰੰਪਰਾ
(ੲ) ਗੁਪਤ ਉਪ-ਭਾਖਾ
(ਸ) ਕਬੀਲਾ ਨਿਆਂ-ਪ੍ਰਬੰਧ
(ਹ) ਟੈਬੂ ਮਾਨਤਾਵਾਂ
(ਕ) ਸਹਿਗੋਤਰ ਵਿਆਹ ਆਦਿ।
ਚਿਤੌੜ ਪਤਨ ਨੂੰ ਤਾਂ ਕਬੀਲੇ ਦੇ ਲੋਕ ਉਦੈ ਸਿੰਘ ਦੀ ਭਾਂਜਵਾਦੀ ਨੀਤੀ ਨਾਲ ਹੀ ਜੋੜਕੇ ਦੇਖਦੇ ਹਨ, ਪਰ ਦਰ-ਬਦਰ ਦੀ ਖਾਨਾਬਦੋਸ਼ੀ ਬਾਰੇ ਕਬੀਲਾ ਇਸ ਧਾਰਨਾ ਦਾ ਕਾਇਲ ਹੈ ਕਿ ਇਹ ਸਰਾਪ, ਆਈ ਲਾਚਾ ਦੀ ਬਦ-ਦੁਆ ਕਾਰਨ ਲੱਗਾ। ਆਈ ਲਾਚਾ ਦੀ ਕਰੋਪੀ ਤੋਂ ਡਰਦਿਆਂ ਅੱਜ ਵੀ ਕਬੀਲੇ ਦੇ ਲੋਕ, ਵਿਆਹ ਤੋਂ ਇਕ ਦਿਨ ਪਹਿਲਾਂ ਆਈ ਲਾਚਾ ਦੇ ਨਾਂ ਦਾ ‘ਰਤਜਗਾ’ ਕਟਦੇ ਹਨ। ਇਹ ਜਗਰਾਤਾ ਆਈ ਲਾਚਾ ਦੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ । ਵਿਆਹ ਤੋਂ ਦੂਜੇ ਦਿਨ ‘ਖੇਤਲਾ ਪੂਜਾ’ ਕੀਤੀ ਜਾਂਦੀ ਹੈ। ਇਸ ਸਮੇਂ ਮਿੱਠੀਆਂ ਘੁੰਙਣੀਆਂ ਵੰਡੀਆਂ ਜਾਂਦੀਆਂ ਹਨ। ਧਾਰਮਿਕ ਮਿੱਸ ਵਾਲੇ ਗੀਤਾਂ ਵਿਚ ਇਸਤਰੀਆਂ ਵਲੋਂ ਆਈ ਲਾਚਾ ਤੋਂ ਸਰਾਪ ਮੁਕਤੀ ਲਈ ਡੰਡਵਤ ਅਤੇ ਖੇਤਲਾ ਪੂਜਾ ਲਈ ਵਿਆਹੁਤਾ ਮਰਦਾਂ ਵਲੋਂ ਮੰਗਲ ਕਾਮਨਾਵਾਂ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।
ਮ੍ਰਿਤਿਕ ਸੰਸਕਾਰਾਂ ਸਮੇਂ ਵੀ ਹਰ ਮ੍ਰਿਤਿਕ ਦੇਹ ਨੂੰ ਅਗਨੀ ਦਾਹ ਕਰਨ ਸਮੇਂ (ਵਿਸਥਾਰ ਲਈ ਵੇਖੋ: ਮੌਤ ਰਸਮਾਂ) ਹਾਜ਼ਰ ਕਬੀਲਾ ਵਿਅਕਤੀਆਂ ਵਲੋਂ, ਚਿਤੌੜ
ਸਿਮਰਤੀ ਪ੍ਰਤਿ ਉਚੇਚਾ ਦਹਰਾਇਆ ਜਾਂਦਾ ਹੈ :
ਚਿਤੌੜਗੜ੍ਹ ਜ਼ਾਹੋ ਅਰ ਹੁੰਏਂ ’ਰਾਮ ਕਰੋ।”
ਕਬੀਲੇ ਵਿਚ ਬਾਹਰੀ ਜਾਤੀ ਵਿਆਹ ਸਬੰਧੀ ਸਖ਼ਤੀ ਨਾਲ ਲਾਗੂ ਕੀਤੀ ਮਨਾਹੀ ਅਜਿਹਾ ਟੈਬੂ ਹੈ ਜੋ ਬਿਨਾਂ ਤਰੱਦਦ ਕਬੀਲੇ ਅਤੇ ਜਾਤੀ ਵਿਚਾਲੇ ਅਮਿਟ ਲੀਕ ਖਿੱਚੀ ਰੱਖਦਾ ਹੈ।
ਮੁੱਖ ਧਾਰਾ ਅਤੇ ਕਬੀਲਾ ਵੱਖਰਤਾ
ਜੇਕਰ ਮੰਨ ਲਿਆ ਜਾਵੇ ਕਿ ਕਬੀਲੇ ਦੇ ਪੁਰਖੇ ਪ੍ਰਾਚੀਨ ਸਮਿਆਂ ਵਿਚ ਰਜਵਾੜਾ ਸਾਮੰਤ ਅਤੇ ਉੱਚੀਆਂ ਕੁਲਾਂ ਨਾਲ ਸਬੰਧਿਤ ਸਨ ਤਾਂ ਉਹਨਾਂ ਦੇ ਆਪਣੀ ਮੁੱਖ ਧਾਰਾ ਨਾਲੋਂ ਟੁੱਟਣ ਦੇ ਕਾਰਨ ਕੀ ਹਨ ? ਕਬੀਲੇ ਅਨੁਸਾਰ ਮੈਵਾੜ ਦੇ ਉੱਚ ਰਾਜਪੂਤ ਘਰਾਣੇ ਅੱਜ ਵੀ ਗਾਡੀ ਲੁਹਾਰ ਕਬੀਲੇ ਨੂੰ ਸਮਾਜਿਕ ਭਾਈਚਾਰੇ ਵਿਚ ਸਤਿਕਾਰਿਤ ਥਾਂ ਨਹੀਂ ਦਿੰਦੇ ਅਤੇ ਸਾਕਾਦਾਰੀ ਵਟਾਂਦਰਾ ਤਾਂ ਦੂਰ, ਹੁੱਕੇ ਪਾਣੀ ਦੀ ਸਾਂਝ ਨੂੰ ਵੀ ਵਰਜਿਤ ਸਮਝਦੇ ਹਨ। ਇਹਦੇ ਤਿੰਨ ਮੁੱਖ ਕਾਰਨ ਹਨ।
- ਕਬੀਲਾ ਮਰਦਾਂ ਦੁਆਰਾ ਨੀਵੀਂ ਕੁਲ ਜਾਤੀ ਔਰਤਾਂ ਨਾਲ ਵਿਆਹ
- ਖੁਰ-ਪਲਟਾ ਕਿੱਤਾ
- ਫਿਰਤੂ ਜੀਵਨ
ਕਬੀਲਾ ਬਜ਼ੁਰਗਾਂ ਦੀ ਦੱਸ ਅਨੁਸਾਰ :
ਚਿਤੌੜ ਤੋਂ ਭੱਜ ਆਉਣ ਸਮੇਂ ਇਹਨਾਂ ਰਾਜਪੂਤ ਲੁਹਾਰਾਂ ਦੀਆਂ ਇਸਤਰੀਆਂ ਅਤੇ ਬੱਚੇ ਤਾਂ ‘ਜੌਹਰ’ ਦੀ ਰਸਮ ਵਿਚ ਭਸਮ ਹੋ ਗਏ। ਪਰ ਰਾਣਾ ਪ੍ਰਤਾਪ ਦੇ ਜੰਗ ਲੜਨ ਤੱਕ ਇਹਨਾਂ ਰਾਜਪੂਤ ਲੁਹਾਰਾਂ ਨੇ ਜਿੱਥੇ ਪਿੰਡਾਂ ਦੀਆਂ ਛਿਪਣਗਾਹਾਂ ਵਿਚ ਪਨਾਹ ਲਈ, ਓਥੇ ਪਿੰਡਾਂ ਵਿਚ ਰਹਿੰਦੀਆਂ ਅਜਿਹੀਆਂ ਨੀਵੀਂ ਕੁਲ ਦੀਆਂ ਇਸਤਰੀਆਂ (ਜੋ ਸ਼ੂਦਰ ਤਾਂ ਨਹੀਂ ਸਨ ਪਰ ਖਾਤੀ ਤੇਲੀ ਆਦਿ ਸਨ) ਨਾਲ ਵਿਆਹ ਕਰਵਾਏ ਅਤੇ ਔਲਾਦ ਪੈਦਾ ਕੀਤੀ। ਜਿਸ ਤੋਂ ਹੋਣ ਵਾਲੀ ਔਲਾਦ ਨੂੰ ਨੀਵੀਂ ਕੁਲ ਵਾਲੀ ਸਮਝਿਆ ਗਿਆ। ਕਬੀਲੇ ਅਨੁਸਾਰ, ਇਉਂ ਇਸਤਰੀਆਂ ਦੇ ਸਤੀ ਹੋ ਜਾਣ ਕਾਰਨ ਵਾਪਰਿਆ। ਜਿਸ ਤੇ ਕੁਲੀਨ ਰਾਜਪੂਤ, ਗਾਡੀ ਲੁਹਾਰਾਂ ਨੂੰ ਨੀਵਾਂ ਸਮਝਣ ਲੱਗੇ। ਇਹ ਉਹ ਸਮਾਂ ਸੀ ਜਦੋਂ ਪਰਿਸਥਿਤੀਆਂ ਨੇ ਅਜਿਹੇ ਕਈ ਖਿੰਡਰੇ ਪਰਿਵਾਰਾਂ ਨੂੰ ਕਬੀਲਾ ਇਕਾਈ ਵਿਚ ਪਰੋ ਦਿਤਾ।
ਦੂਜਾ ਕਾਰਨ, ਕਿੱਤੇ ਨਾਲ ਸਬੰਧਿਤ ਹੈ। ਕਿਹਾ ਜਾਂਦਾ ਹੈ ਮੁਢਲੇ ਦਿਨਾਂ ਵਿਚ (ਰਾਣਾ ਪ੍ਰਤਾਪ ਤੋਂ ਬਾਦ) ਕਬੀਲੇ ਦੇ ਲੋਕਾਂ ਨੇ ਲੁਹਾਰੇ ਕੰਮ ਦੇ ਨਾਲ ਨਾਲ ‘ਖੁਰ ਪਲਟਾ’ (ਸੰਥਿਆ ਜਾਤੀ ਵਾਂਗ) ਬਲਦ ਖੱਸੀ ਕਰਨ ਦਾ ਕੰਮ ਕਰਨਾ ਵੀ ਸ਼ੁਰੂ ਕਰ ਦਿਤਾ, ਜਿਸ ਨੂੰ ਰਾਜਪੂਤ ਸਮੁਦਾਇ ਵਿਚ ਅਤਿ ਦਰਜੇ ਦਾ ਨੀਵਾਂ ਕੰਮ ਸਮਝਿਆ ਜਾਂਦਾ ਹੈ ਜਿਸਤੇ ਉੱਚ ਵਰਗ ਨਾਲੋਂ ਸਮਾਜਿਕ ਸਾਕਾਦਾਰੀ ਤਾਂ ਟੁੱਟ ਹੀ ਗਈ, ਨਤੀਜੇ ਵਜੋਂ ਉਚ ਕੁਲੀਨ ਵਰਗ ਵੱਲੋਂ ਕੁਝ ਰੋਕਾਂ ਵੀ ਹੋਂਦ ਵਿਚ ਆਈਆਂ। ਇਹ ਰੋਕਾਂ ਨਿਮਨ ਪ੍ਰਕਾਰ ਦੀਆਂ ਸਨ :
ਉੱਚੀ ਕੁਲ ਨਾਲ ਸਬੰਧਿਤ ਕਿਸੇ ਵੀ ਖੂਹ ਵਿਚੋਂ ਪਾਣੀ ਭਰਨਾ
ਸਾਂਝੇ ਭੋਜ ਵਿਚ ਹਿੱਸਾ ਲੈਣਾ
ਮੰਦਰ ਵਿਚ ਜਾਣਾ
ਬ੍ਰਾਹਮਣ ਨੂੰ ਦਾਨ ਦੇਣਾ
ਉਚ-ਕੁਲੀਨ ਵਰਗ ਨਾਲ ਸਾਕਾਦਾਰੀ ਵਟਾਂਦਰਾ ਕਰਨਾ
ਉਚ-ਕੁਲੀਨ ਹਿੰਦੂ ਰਾਜਪੂਤਾਂ ਦੇ ਬਰਾਬਰ ਬੈਠਣਾ ਆਦਿ…
ਇਉਂ ਇਕ ਸਧਾਰਨ ਜਾਤੀ, ਕਬੀਲੇ ਵਿਚ ਤਾਂ ਪ੍ਰਵਰਤਿਤ ਹੋਈ ਹੀ, ਸਿੱਟੇ ਵਜੋਂ ਵਿਵਸਾਇ ਦੇ ਰੂਪ ਵਿਚ ਲੁਹਾਰਾ ਕਿੱਤੇ ਦੇ ਨਾਲ ਨਾਲ ਬਲਦਾਂ ਦਾ ਵਿਉਪਾਰ ਵੀ ਸ਼ਾਮਲ ਹੋ ਗਿਆ, ਜਿਸ ਨੂੰ ਕਬੀਲੇ ਦੇ ਲੋਕ ਕੁਝ ਸਮਾਂ ਪਹਿਲਾਂ ਤੱਕ ਕਰਦੇ ਰਹੇ ਹਨ।
ਕਿਹਾ ਜਾਂਦਾ ਹੈ ਸ਼ੁਰੂ ਸ਼ੁਰੂ ਵਿਚ ਕਬੀਲੇ ਦੁਆਰਾ ਵੱਖ ਵੱਖ ਪਰਿਵਾਰਾਂ ਵਲੋਂ, ਪੁਸ਼ਕਰ ਦੇ ਮੇਲੇ ਉਤੇ ਸਮੂਹਿਕ ਤੌਰ ਤੇ ਸ਼ਾਦੀਆਂ ਵੀ ਕੀਤੀਆਂ ਗਈਆਂ, ਜਿਸ ਵਿਚ ਸਹਿਗੋਤਰ ਊਚ ਨੀਚਤਾ ਬਰਾਬਰ ਹੋ ਗਈ। ਕਬੀਲੇ ਦੀ ਇਕ ਧਾਰਨਾ ਅਨੁਸਾਰ, ਅਜਿਹੀਆਂ ਘਟਨਾਵਾਂ ਨੇ ਇਸ ਸਮਾਜਿਕ ਸਮੂਹ ਨੂੰ ਕਬੀਲਾ ਪ੍ਰਥਾਵਾਂ ਦੀਆਂ ਪੀਡੀਆਂ ਵਲਗਣਾਂ ਵਿਚ ਬੰਨ੍ਹ ਦੇਣ ਪ੍ਰਤਿ ਵੱਡਾ ਰੋਲ ਅਦਾ ਕੀਤਾ।
ਅੱਜ ਭਾਵੇਂ ਖੁਰ ਪਲਟਾ ਜਾਂ ਸੰਥਿਆ ਲੋਕਾਂ ਵਾਂਗ ਕਬੀਲੇ ਦੇ ਲੋਕ ਬਲਦ ਖੱਸੀ ਕਰਨ ਦਾ ਘਿਨਾਉਣਾ ਕਿੱਤਾ ਤਾਂ ਨਹੀਂ ਕਰਦੇ ਪਰ ਲੁਹਾਰਾ ਕਿੱਤੇ ਕਾਰਨ ਮਟਿਆਲਾ ਲਿਬਾਸ, ਟੱਪਰੀਵਾਸ ਜੀਵਨ ਦੀਆਂ ਅਸਹਿ ਤਲਖੀਆਂ, ਕਬੀਲੇ ਦੇ ਮਰਦਾਂ ਨੂੰ ਅਖੌਤੀ ਚਮਕ-ਦਮਕ ਤੋਂ ਸੁਭਾਵਕ ਹੀ ਵੱਖਰਿਆਂ ਕਰ ਦਿੰਦੀਆਂ ਹਨ।
ਮਹਾਰਾਣਾ ਪ੍ਰਤਾਪ ਤੋਂ ਪਿਛੋਂ ਹਿੰਦੂ ਰਜਵਾੜਿਆਂ ਵਲੋਂ ਕਬੀਲੇ ਦੇ ਲੋਕਾਂ ਨੂੰ ਯੋਗ ਸਨਮਾਨ ਨਹੀਂ ਦਿਤਾ ਗਿਆ ਅਤੇ ਨਾ ਹੀ ਮੁਖ ਧਾਰਾ ਅਤੇ ਕਬੀਲਾ ਇਕਾਈਆਂ ਵਿਚਾਲੇ ਪ੍ਰਤਿ-ਦਿਨ ਵਧ ਰਹੀ ਦੂਰੀ ਨੂੰ ਘਟਾਉਣ ਹਿਤ ਸਭਿਆ ਸਮਾਜਾਂ ਵੱਲੋਂ ਉਚੇਚੇ ਯਤਨ ਹੀ ਕੀਤੇ ਗਏ ਹਨ। ਇਸ ਲਈ ਸਿੱਟੇ ਵਜੋਂ ਅੱਜ ਵੀ ਕਬੀਲੇ ਦੇ ਸਮਾਜਿਕ ਪਰਮਾਪ ਨਿਰੋਲ ਆਪਣੇ ਹਨ। ਨਿਆਂ-ਪ੍ਰਬੰਧ ਲਈ ਕਬੀਲਾ-ਪੰਚਾਇਤ ਪ੍ਰਣਾਲੀ ਹੈ। ਕਬੀਲੇ ਦੀ ਸਦੀਵੀ ਸੰਗਠਨਤਾ ਲਈ ਪ੍ਰਵਾਨਿਤ ‘ਟੈਬੂ’ ਹਨ। ਅਪਭ੍ਰਸ਼ੰਕ (ਗੁਪਤ) ਭਾਖਾ ਹੈ, ਜੋ ਸ਼ੁਰੂ ਸ਼ੁਰੂ ਵਿਚ ਮੁਸਲਮਾਨ ਹਮਲਾਵਰਾਂ ਅਤੇ ਸੂਹੀਆਂ ਤੋਂ ਸੁਰੱਖਿਆ ਦੇ ਬਚਾਅ ਲਈ ਹੋਂਦ ਵਿਚ ਆਈ। ਇਸ ਬੋਲੀ ਵਿਚ ਗੁਜਰਾਤੀ, ਮਾਲਵੀ, ਮੇਵਾੜੀ, ਮਾਰਵਾੜੀ ਅਤੇ ਇਲਾਕਾਈ ਉਪ-ਭਾਖਾਵਾਂ ਦੇ ਵਿਗੜੇ ਹੋਏ ਸ਼ਬਦਾਂ ਦੀ ਭਰਮਾਰ ਹੈ। ਕਬੀਲੇ ਦੀ ਇਹ ਮਿਸ਼ਰਤ (ਗੁਪਤ) ਭਾਖਾ, ਬਿਲਕੁਲ ਅਜਿਹੇ ਲੁੱਕਵੇਂ ਸੰਕੇਤਾਂ ਨਾਲ ਓਤਪੋਤ ਹੈ, ਜਿਵੇ ‘ ਕਿ ਅਕਸਰ ਫਿਰਤੂ ਅਤੇ ਟੱਪਰੀਵਾਸ ਕਬੀਲਿਆਂ ਦੀਆਂ ਗੁਪਤ ਭਾਖਾਵਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ।
ਮਿਥਕ ਪ੍ਰਸੰਗ
ਕਬੀਲੇ ਵਿਚ ਪ੍ਰਚਲਿਤ ਦੰਡ ਵਿਧੀਆਂ ਅਤੇ ਨਿਆਂ ਪ੍ਰਣਾਲੀ ਵੀ ਵਿਭਿੰਨ ਟੱਪਰੀਵਾਸ ਕਬੀਲਾ ਪ੍ਰਥਾਵਾਂ ਦੇ ਨੇੜੇ ਹੈ। ਇਉਂ ਪਹਿਰਾਵੇ ਦੀ ਵੱਖਰਤਾ ਅਤੇ ਟੈਬੂ ਪਰੰਪਰਾਵਾਂ ਗਾਡੀ ਲੁਹਾਰਾਂ ਨੂੰ ਟੱਪਰੀਵਾਸ ਕਬੀਲੇ ਵਿਚ ਸਹਿਜੇ ਹੀ ਸ਼ੁਮਾਰ ਕਰਦੀਆਂ ਹਨ। ਕਬੀਲੇ ਵਿਚ ਪ੍ਰਚਲਿਤ ਕੁਝ ਅਜਿਹੀਆਂ ਮਿੱਥਾਂ ਹਨ ਜਿਨ੍ਹਾਂ ਤੋਂ ਕਬੀਲੇ ਦੀ ਪ੍ਰਾਚੀਨਤਾ ਦੇ ਉਘੜਵੇਂ ਸੰਕੇਤ ਲੱਭੇ ਜਾ ਸਕਦੇ ਹਨ। ਜਿਵੇਂ :
ਇਕ ਵੇਰ ਸ਼ਿਵਜੀ ਅਤੇ ਪਾਰਬਤੀ ਮਰੂ ਦੇਸ ਵਿਚੋਂ ਲੰਘ ਰਹੇ ਸਨ। ਰਸਤੇ ਵਿਚ ਉਨ੍ਹਾਂ ਦਾ ਰਥ ਖ਼ਰਾਬ ਹੋ ਗਿਆ। ਨੇੜੇ ਹੀ ਇਕ ਔਰਤ ਅਤੇ ਮਰਦ ਨੂੰ ਖਲੋਤਿਆਂ ਵੇਖ ਉਹਨਾਂ ਨੇ ਰਥ ਮੁਰੰਮਤ ਕਰਨ ਨੂੰ ਕਿਹਾ, ਪਰ ਬਿਨਾਂ ਹਥਿਆਰਾਂ ਤੋਂ ਰਥ ਮੁਰੰਮਤ ਕਰਨਾ ਸੰਭਵ ਨਹੀਂ ਸੀ। (ਕਬੀਲੇ ਵਿਚ ਉਪਰੋਕਤ ਮਰਦ ਦਾ ਨਾਮ ਤਿਨਖੀ ਜੀ ਮਹਾਰਾਜ ਅਤੇ ਇਸਤਰੀ ਦਾ ਨਾਮ ਸੁਜਨੀ ਲਿਆ ਜਾਂਦਾ ਹੈ) ਇਸ ਤੇ ਤਿਨਖੀ ਜੀ ਨੇ ਅਸਮਰਥਤਾ ਜ਼ਾਹਿਰ ਕੀਤੀ। ਤਦ ਸ਼ਿਵਜੀ ਨੇ ਪੁਛਿਆ, ‘ਕੇਹੋ ਜਹੇ ਔਜ਼ਾਰ ਚਾਹੀਦੇ ਹਨ। ਇਸ ਤੇ ਤਿਨਖੀ ਜੀ ਨੇ ਇਧਰ ਉਧਰ ਦੇਖਿਆ, ਨੇੜੇ ਹੀ ਇਕ ਕੁੱਤਾ ਆਪਣੀਆਂ ਅਗਲੀਆਂ ਲੱਤਾਂ ਦੀ ਕੈਂਚੀ ਬਣਾ ਕੇ ਬੈਠਾ ਹੋਇਆ ਸੀ। ਤਿਨਖੀ ਜੀ ਨੇ ਕਿਹਾ, ‘ਇਕ ਐਹੋ ਜਹੀ ਸਾਂਦੀ (ਸੰਨ੍ਹੀ) ਚਾਹੀਦੀ ਹੈ। ਫਿਰ ਉਸਨੇ ਗੋਡਾ ਵਿਖਾ ਕੇ ਕਿਹਾ, ‘ਇਕ ਐਹੋ ਜਿਹੀ ਅਹਿਰਨ’ ਅਤੇ ਫਿਰ ਮੁੱਕਾ ਵਿਖਾ ਕੇ ਕਿਹਾ, ‘ਐਹੋ ਜਿਹਾ ਹਥੌੜਾ ਚਾਹੀਦਾ ਹੈ।’ ਕਬੀਲੇ ਦੇ ਇਕ ਵਿਸ਼ਵਾਸ ਅਨੁਸਾਰ, ਜਿਉਂ ਹੀ ਸ਼ਿਵਜੀ ਮਹਾਰਾਜ ਨੇ ਤਥਾ-ਅਸਤੂ ਕਿਹਾ, ਤਿੰਨੇ ਚੀਜ਼ਾਂ ਪ੍ਰਗਟ ਹੋ ਗਈਆਂ। ਕਿਹਾ ਜਾਂਦਾ ਹੈ, ਤਿਨਖੀ ਜੀ ਮਹਾਰਾਜ ਅਤੇ ਸੁਜਨੀ ਮਰਭੂਮੀ ਦੀ ਓਸ ਥਾਂ ਉਤੇ ਹੀ ਟਿਕ ਗਏ ਜਿਥੇ ਹੁਣ ਚਿਤੌੜਗੜ੍ਹ ਹੈ ਅਤੇ ਖਾਸਕਰ ਲੋਹਗੜ੍ਹ ਹੈ। ਚਿਤੌੜਗੜ੍ਹ ਕਿਲ੍ਹੇ ਵਿਚ ਲੁਹਾਰਾ ਕੰਮ ਕਰਨ ਵਾਲੇ ਗਾਡੀ ਲੁਹਾਰਾਂ ਦਾ ਮੁਢਲਾ ਪੁਰਖਾ ਤਿਨਖੀ ਜੀ ਅਤੇ ਸੁਜਨੀ ਨੂੰ ਸਮਝਿਆ ਜਾਂਦਾ ਹੈ, ਜਿਨ੍ਹਾਂ ਨੂੰ ਹਥੌੜਾ ਅਹਿਰਨ ਅਤੇ ਸੰਨ੍ਹੀ, ਸ਼ਿਵਜੀ ਮਹਾਰਾਜ ਵਲੋਂ ਵਰਦਾਨ ਦੇ ਰੂਪ ਵਿਚ ਮਿਲੀਆਂ। ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਿਵਜੀ ਨੇ ਤਿਨਖੀ ਜੀ ਨੂੰ ਵਰ ਦਿੱਤਾ, ‘ਜਿਤਨਾ ਸਮਾਂ ਤੇਰੇ ਪਾਸ ਮੇਰੇ ਵਰਦਾਨ ਦੀਆਂ ਇਹ ਤਿੰਨ ਚੀਜ਼ਾਂ ਰਹਿਣਗੀਆਂ, ਤੇਰਾ ਆਪਣਾ ਰਬ ਕਦੇ ਖਰਾਬ ਨਹੀਂ ਹੋਵੇਗਾ।
ਪਿਛਲੀਆਂ ਚਾਰ ਸਦੀਆਂ ਤੋਂ ਗਾਡੀ ਲੁਹਾਰ ਕਬੀਲੇ ਦੇ ਲੋਕ ਕੇਹੋ ਜਿਹੀਆਂ ਪਰਿਸਥਿਤੀਆਂ ਵਿਚੋਂ ਲੰਘੇ ਹਨ ? ਇਸ ਸਬੰਧੀ ਜੋ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹ ਬਹੁਤੀ ਮੌਖਿਕ ਅਤੇ ਪੀੜ੍ਹੀ ਦਰ ਪੀੜ੍ਹੀ ਪ੍ਰਚਲਿਤ ਧਾਰਨਾਵਾਂ ਤੇ ਅਧਾਰਿਤ ਹੈ। ਉਹਨਾਂ ਜਾਚੇ ਟੱਪਰੀਵਾਸ ਜੀਵਨ ਜਿਉਣ ਦੀ ਪਰੇਰਨਾ ਅਤੇ ਰਾਜ ਮਹਿਲਾਂ ਦਾ ਤਿਆਗ, ਉਨ੍ਹਾਂ ਨੂੰ ਰਾਣਾ ਪ੍ਰਤਾਪ ਦੇ ਸਾਥ ਵਿਚੋਂ ਨਸੀਬ ਹੋਇਆ। ਅਣਖ ਅਤੇ ਆਬਰੂ ਲਈ ਆਪਾ ਕੁਰਬਾਨ ਕਰ ਦੇਣ ਦੀ ਸਿਖਰ ਵੀ ਉਹਨਾਂ ਰਾਣਾ ਪ੍ਰਤਾਪ ਦੇ ਫਾਕਾਕਸ਼ੀ ਦਿਨਾਂ ਵਿਚ ਵੇਖੀ, ਜਦੋਂ ਮਹਾਰਾਣਾ ਪ੍ਰਤਾਪ ਜੰਗਲ ਵਿਚ ਲੁੱਕ ਛਿਪ ਕੇ ਪੁਰਖਿਆਂ ਦੇ ਗੁਆਚੇ ਹੋਏ ਵਕਾਰ ਲਈ ਲੜ ਰਿਹਾ ਸੀ । ਕਬੀਲੇ ਦੇ ਲੋਕ ਰਾਣਾ ਪ੍ਰਤਾਪ ਨਾਲ ਸਬੰਧਿਤ ਉਸ ਘਟਨਾ ਦਾ ਜ਼ਿਕਰ ਸੁਭਾਵਿਕ ਹੀ ਛੋਹ ਲੈਂਦੇ ਹਨ ਜਦੋਂ ਰਾਣਾ ਪ੍ਰਤਾਪ ਦਾ ਪਰਿਵਾਰ ਕਈ ਦਿਨਾਂ ਤੋਂ ਭੁੱਖਾ ਸੀ।
ਇਕ ਦਿਨ ਬੜੀ ਮੁਸ਼ਕਿਲ ਨਾਲ ਥੋੜ੍ਹਾ ਬਹੁਤ ਅਨਾਜ ਪ੍ਰਾਪਤ ਕਰਕੇ ਕੁਝ ਰੋਟੀਆਂ ਪਕਾਈਆਂ ਗਈਆਂ ਅਤੇ ਸਭ ਨੂੰ ਹਿੱਸੇ ਆਉਂਦੀ ਬੁਰਕੀ ਦੇ ਦਿੱਤੀ ਗਈ, ਪਰ ਪ੍ਰਤਾਪ ਦੀ ਧੀ ਨੇ ਆਪਣੇ ਹਿੱਸੇ ਦੀ ਰੋਟੀ ਛੋਟੇ ਭਰਾ ਲਈ ਰਾਤ ਨੂੰ ਖਾਣ ਵਾਸਤੇ ਰੱਖ ਲਈ; ਤਦੇ ਕੁਝ ਮਹਿਮਾਨ ਆ ਗਏ। ਮਹਿਮਾਨਾਂ ਲਈ ਪਿਤਾ ਪਾਸ ਕੁਝ ਵੀ ਨਾ ਵੇਖ, ਲੜਕੀ ਨੇ ਭਰਾ ਵਾਸਤੇ ਬਚਾ ਕੇ ਰਖਿਆ ਆਪਣਾ ਹਿੱਸਾ ਪਿਤਾ ਨੂੰ ਦੇ ਦਿਤਾ। ਮਹਿਮਾਨ ਜਦੋਂ ਉਹ ਰੋਟੀ ਖਾ ਕੇ ਪਰਤ ਰਹੇ ਸਨ ਕਿ ਉਸ ਤੋਂ ਕੁਝ ਛਿਣ ਮਗਰੋਂ ਹੀ ਭੁੱਖ ਨਾਲ ਬੱਚੇ ਦੀ ਮੌਤ ਹੋ ਗਈ।
ਜੈਮੱਲ ਅਤੇ ਪੱਤੋ ਦੀ ਬਹਾਦਰੀ ਨੂੰ ਵੀ ਕਬੀਲੇ ਦੇ ਲੋਕ ਬਹੁਤ ਮਹਤਤਾ ਦਿੰਦੇ ਹਨ। ਕਬੀਲੇ ਦੇ ਗੀਤਾਂ ਵਿਚੋਂ ਕੁਝ ਇਕ ਅਜਿਹੇ ਸੰਕੇਤ ਸੁਣਨ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਉਪਰੋਕਤ ਦੋ ਵੀਰ ਯੋਧਿਆਂ ਵਰਗੇ ਪੁੱਤਰ ਅਤੇ ਪ੍ਰੇਮੀਆਂ ਦੀ ਕਲਪਨਾ ਕੀਤੀ ਗਈ ਹੈ। ਵਰਤਮਾਨ ਸਮੇਂ ਗਾਡੀ ਲੁਹਾਰ ਕਬੀਲੇ ਦੇ ਲੋਕ ਬੈਲ ਗੱਡੀਆਂ ਦੇ ਕਾਫਲਿਆਂ ਰਾਹੀਂ
ਨਿੱਕੇ ਵੱਡੇ ਝੁੰਡਾਂ ਵਿਚ ਭਾਰਤ ਦੇ ਕੋਨੇ ਕੋਨੇ ਵਿਚ ਘੁੰਮਦੇ ਫ਼ਿਰਦੇ ਦਿਸਦੇ ਹਨ ਅਤੇ ਘਰਾਂ ਦੇ ਨਿੱਕੇ ਮੋਟੇ ਵਿਗੋਚਿਆਂ ਨੂੰ ਮੁਰੰਮਤ ਕਰਨ ਜਾਂ ਨਵੇਂ ਬਣਾਉਣ ਤੋਂ ਇਲਾਵਾ, ਬੈਲਾਂ ਦਾ ਵਿਉਪਾਰ ਵੀ ਕਰਦੇ ਹਨ। ਸਮੇਂ ਦੇ ਬਦਲਾਉ ਅਤੇ ਵਰਤਮਾਨ ਪਰਿਸਥਿਤੀਆਂ ਕਾਰਨ ਕਬੀਲੇ ਦਾ ਘੁੰਮਣਾ ਫਿਰਨਾ ਘਟ ਗਿਆ ਹੈ ਅਤੇ ਹੁਣ ਉਹ ਲੰਮਾ ਸਮਾਂ ਇਕ ਥਾਂ ਟਿਕ ਕੇ ਰਹਿੰਦੇ ਵੀ ਵੇਖੇ ਜਾ ਸਕਦੇ ਹਨ।
ਗਾਡੀ ਲੁਹਾਰ ਕਬੀਲੇ ਦੇ ਲੋਕਾਂ ਵਿਚ ਮੁੱਖ ਤੌਰ ਤੇ ਨੌ ਗੋਤਾਂ ਦੇ ਨਾਮ ਪ੍ਰਚਲਿਤ
- ਸਾਂਖਲੇ
- ਰਾਠੌਰ
- ਪੜਿਆਰ
- ਸੋਲੰਕੀ
- ਪਰਮਾਰ
- ਬੌੜਾਣੇ
- ਚੌਹਾਨ
- ਡਾਬੀ
- ਗਹਿਲੋਤ
ਪਰ ਕੁਝ ਕਬੀਲਾ ਵਿਅਕਤੀਆਂ ਨੇ ਹੇਠ ਲਿਖੀਆਂ ਗੋਤਾਂ ਦੇ ਨਾਵਾਂ ਦੀ ਪੁਸ਼ਟੀ ਵੀ ਕੀਤੀ ।
- ਹਾਂਕਲੇ, 2. ਬੌੜਾਣੇ, 3. ਡਾਬੀ, 4. ਪੜਿਆਰ, 5. ਸਜਾਰਲੇ, 6. ਕੁੰਬਾਣੀ, 7. ਅਹੋਤਰੇ, 8. ਜਹਾਣੀ, 9. ਚੌਹਾਨ, 10. ਲਛਾਣੀ, 11. ਮੈਲੋਥ, 12. ਗੋਪਾਲਲੇ, 13. ਦੁਦਾਣੀ।
ਰਾਜਸਥਾਨੀ ਗਾਡੀ ਲੁਹਾਰਾਂ ਵਿਚ 10 ਗੋਤਾਂ ਦੇ ਨਾਮ ਪ੍ਰਚਲਿਤ ਹਨ। ਇਹਨਾਂ ਵਿਚੋਂ 8 ਮੁੱਖ ਗੋਤਾਂ ਦੀਆਂ ਸਬ-ਗੋਤਰਾਂ ਵੀ ਹਨ :
- ਬੌੜਾਣੇ – ਅੱਜਾਣੀ, ਦਾਮਾ, ਦੁੱਧਾਣੀ, ਘੋਸ਼ਲਾਠ ਹਰੀਕਾਠ ਹਰਕਾਣੀ, ਇੱਦ, ਜੈਰਾਮ, ਖਚਰਾਨੀ, ਕਲਾਵਤ, ਨਦਾਨ, ਮਲਾਨੀ, ਮਨਾਵਤ, ਸੁਜਾਨੀ, ਖੀਚੀ
- ਚੌਹਾਨ – ਭਦਾਨੀ, ਬਿਲਾਨੀ, ਕੁਦੀਚਾ, ਲਖਾਣੀ, ਪੀਰਾਵਤ, ਰੀਬਾਨੀ, ਰਖਤਾਰਾ
- ਚਾਵਰਡਾ – ਚੰਦਾਵਤ
- ਡਾਬੀ
- ਗਹਿਲੋਤ (ਗਹਿਲੋਤ) – ਗੋਧਾ, ਸਿਸੋਦੀਆ
- ਪਰਿਹਾਰ (ਪੜਿਆਰ) – ਬਲਭੁੱਕ, ਮਨੀਗਰ, ਕਿਸ਼ਨੀ, ਕੁਭਾਨੀ
- ਪੰਵਾਰ (ਪਰਮਾਰ)
- ਰਾਠੌਰ – ਅਮਰਾਨੀ, ਹਿਕਾਰਾ, ਨੰਦੀ, ਰਾਠੌਰ
- ਸਾਂਖਲੇ – ਭਗਾਨੀ, ਭਗਦੀ, ਧੰਨਾਨੀ, ਹਿੰਮਤਾਨੀ ਕਲਿਆਨੀ, ਮਖਾਨੀ, ਮਥਾਨੀ, ਪੈਮਾਨੀ
- ਸੋਲੰਕੀ – ਸਿਸਾਵਤ, ਵਿੱਜਾਨੀ, ਭਾਕਰਨ, ਦੇਵਾਨੀ, ਮਦਰਾਨੀ, ਮਦਰਾਰਾ, ਪਰਕਾਨੀ, ਪਟਾਨੀ
ਗਾਡੀ ਲੁਹਾਰ ਕਬੀਲਾ : ਸਮੁਦਾਇਕ ਸੰਗਠਨਤਾ ਦੇ ਮੂਲ ਆਧਾਰ
ਸਮੁਦਾਇ
ਮਨੁੱਖ ਦੇ ਪ੍ਰਾਰੰਭਿਕ ਸੰਕਲਪਾਂ ਵਿਚੋਂ ਇਕ ਸਮੁਦਾਇ ਦਾ ਸੰਕਲਪ ਹੈ। ਸਮੁਦਾਇ ਤੋਂ ਭਾਵ, ਮਨੁੱਖਾਂ ਦਾ ਅਜਿਹਾ ਇਕੱਠ ਜਿਸ ਵਿਚ ਮਨੁੱਖਾਂ ਵਿਚਕਾਰ ਵਿਸ਼ੇਸ਼ ਸਬੰਧ ਪਾਏ ਜਾਂਦੇ ਹੋਣ; ਕਬੀਲਾ ਅਤੇ ਵਿਸ਼ਾਲ ਸਮੁਦਾਵਾਂ ਦੀ ਪਰਿਭਾਸ਼ਾ ਬਾਰੇ ਸੰਸਾਰ ਵਿਚ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਪਰ ਹਥਲੀ ਚਰਚਾ ਦਾ ਆਸ਼ਾ ਕੇਵਲ ਕਬੀਲਾ ਸਮੁਦਾਇ ਦੇ ਅੰਤਰ ਨਖੇੜੇ ਤੱਕ ਹੀ ਸੀਮਤ ਹੈ।
ਕਬੀਲਾ ਸਮੁਦਾਇ ਦੀ ਨਿੱਕੀ ਤੋਂ ਨਿੱਕੀ ਪਰਿਭਾਸ਼ਾ ਸਬੰਧੀ ਕਿਹਾ ਜਾ ਸਕਦਾ ਹੈ। ਕਿ ਜਿਥੇ ਛੋਟੇ ਜਾਂ ਵੱਡੇ ਸਮੂਹ ਅਜਿਹੇ ਪ੍ਰਬੰਧਕ ਪ੍ਰਮਾਪਾਂ ਵਿਚ ਰਹਿੰਦੇ ਹੋਣ ਕਿ ਉਹ ਕੇਵਲ ‘ਨਿੱਜੀ ਹਿਤਾਂ’ ਦੀ ਰਾਖੀ ਕਰਨ ਦੀ ਥਾਂ ‘ਸਾਂਝੇ ਜੀਵਨ’ ਦੀਆਂ ਮੌਲਿਕ ਸ਼ਰਤਾਂ ਵਿਚ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਪੂਰਦੇ ਹੋਣ, ਅਜਿਹੇ ਪਰਿਵਾਰਿਕ ਜੁੱਟਾਂ ਨੂੰ ਕਬੀਲਾ ਸਮੁਦਾਇ ਦੀ ਸੰਗਿਆ ਦਿੱਤੀ ਜਾ ਸਕਦੀ ਹੈ।
ਕਬੀਲਾ ਸਮੁਦਾਇ ਦੀ ਇਕ ਵੱਖਰੀ ਪਛਾਣ ਇਹ ਵੀ ਹੈ ਕਿ ਇਸ ਵਿਚ ਮਨੁੱਖ ਪੂਰਨ ਅਤੇ ‘ਸੁਤੰਤਰ’ ਜੀਵਨ ਬਤੀਤ ਕਰ ਸਕੇ। ਵੱਡੀਆਂ ਸਮੁਦਾਵਾਂ ਤੋਂ ਉਨਤੀ, ਸਥਿਰਤਾ, ਅਰਥ ਵਿਵਸਥਾ, ਵਧੇਰੇ ਪ੍ਰਫੁਲਤ ਸਭਿਆਚਾਰ ਦੀ ਨਿਰੰਤਰ ਉਤੇਜਨਾ, ਸੁਰੱਖਿਆ, ਯੁੱਧ ਅਤੇ ਆਧੁਨਿਕ ਸੁੱਖ ਸਾਧਨਾ ਦੀ ਆਸਥਾ ਰੱਖੀ ਜਾ ਸਕਦੀ ਹੈ ਜਦ ਕਿ ਕਬੀਲਾ ਸਮੁਦਾਇ ਵਿਚ ਸਾਨੂੰ ਕੇਵਲ ਨਿੱਘੀਆਂ ਅਤੇ ਸੀਮਤ ਸੰਤੁਸ਼ਟਤਾਵਾਂ, ਪੀਡੀ ਸਾਕਾਦਾਰੀ, ਪਰਤੱਖ ਦੁਸ਼ਮਣੀ, ਸਵੈ-ਨਿਰਭਰਤਾ, ਨਿਸ਼ਚਤ ਅਜ਼ਾਦੀ ਅਤੇ ਅਵਾਸ ਜਿਹੀਆਂ ਅਲਾਮਤਾਂ ਹੀ ਨਜ਼ਰ ਆਉਂਦੀਆਂ ਹਨ। ਫਿਰ ਵੀ ਸਮੁਦਾਇ ਦੀ ਮੌਲਿਕ ਕਸਵਟੀ ਉਤੇ ਕਬੀਲਾ ਸੰਗਠਨ ਵਧੇਰੇ ਖਰਾ ਉੱਤਰਦਾ ਹੈ। ਕਬੀਲਾ ਸਮੁਦਾਵਾਂ ਕਾਫ਼ੀ ਹੱਦ ਤਕ ਸਵੈ-ਨਿਰਭਰ ਅਤੇ ਸੁਤੰਤਰ ਹੁੰਦੀਆਂ ਹਨ। ਇਹਨਾਂ ਵਿਚ ਸਮਾਜਿਕ ਸੰਗਤੀ ਦੇ ਬੁਨਿਆਦੀ ਅੰਸ਼ ਵਿਦਮਾਨ ਹੁੰਦੇ ਹਨ। ਵਿਸ਼ਾਲ ਸਮੁਦਾਵਾਂ ਬਹੁਤ ਘੱਟ ਸਵੈ-ਨਿਰਭਰ ਹਨ। ਆਰਥਿਕ ਅਤੇ ਰਾਜਨੀਤਿਕ ਨਿਰਭਰਤਾ ਉਹਨਾਂ ਦਾ ਪ੍ਰਮੁੱਖ ਲੱਛਣ ਹੈ ਅਤੇ ਇਹੋ ਵਖਰੇਵਾਂ ਉਹਨਾਂ ਨੂੰ ਆਪਸ ਵਿਚ ਨਖੇੜਦਾ ਹੈ।
ਸਮੁਦਾਇ ਅਤੇ ਕਬੀਲਾ ਸਮੁਦਾਇ
ਸਮੁਦਾਇਕ ਸੰਗਠਨਤਾ ਦੇ ਦੋ ਪ੍ਰਮੱਖ ਆਧਾਰ ਮੰਨੇ ਜਾਂਦੇ ਹਨ। ਨਿਸ਼ਚਤ ਸਥਾਨ ਅਤੇ ਸਮੁਦਾਇਕ ਭਾਵਨਾਵਾਂ; ਨਿਸ਼ਚਤ ਸਥਾਨ ਭਾਵੇਂ ਅਵੱਸ਼ਕ ਸ਼ਰਤ ਮੰਨੀ ਜਾਂਦੀ ਹੈ ਪਰ ਸਮੁਦਾਇ ਦੇ ਨਿਰਮਾਣ ਲਈ ਇਹ ਕਾਫ਼ੀ ਨਹੀਂ ਹੈ। ਸਮੁਦਾਇਕ ਸੰਗਠਨਤਾ ਬੁਨਿਆਦੀ ਤੌਰ ਤੇ ਸਾਂਝੇ ਜੀਵਨ ਦਾ ਖੇਤਰ ਹੈ। ਜਿਥੋਂ ਤਕ ਨਿਸ਼ਚਤ ਸਥਾਨ ਦਾ ਸਵਾਲ ਹੈ ਟਪਰੀਵਾਸ ਕਬੀਲਿਆਂ ਦਾ ਪਿਛੋਕੜ ਵੀ ਕਿਸੇ ਨਾ ਕਿਸੇ ਨਿਸ਼ਚਤ ਸਥਾਨ ਨਾਲ ਜੁੜਿਆ ਹੁੰਦਾ ਹੈ। ਭਾਵੇਂ ਉਹ ਆਰਜ਼ੀ ਤੌਰ ਤੇ ਇਸ ਨੂੰ ਬਦਲਦੇ ਰਹਿੰਦੇ ਹਨ। ਇਹ ਪਿਛੋਕੜ ਬੇਸ਼ੱਕ ਪਰੰਪਰਾ, ਟੋਟਮੀ ਮਾਨਤਾਵਾਂ, ਧਾਰਮਿਕ ਜਾਂ ਕਿੱਤਾਗਤ ਖੇਤਰ ਦੇ ਰੂਪ ਵਿਚ ਹੀ ਕਿਉਂ ਨਾ ਹੋਵੇ। ਕੇਵਲ ਨਿਸ਼ਚਤ ਸਥਾਨ ਨੂੰ ਮੰਨ ਕੇ ਸਮੁਦਾਇ ਦੀ ਕਲਪਨਾ ਕਰਨੀ ਔਖੀ ਹੈ ਕਿਉਂਕਿ ਨਿਸ਼ਚਿਤ ਖੇਤਰਾਂ ਵਿਚ ਰਹਿਣ ਵਾਲੇ ਪਰਿਵਾਰਿਕ ਜੁਟਾਂ ਵਿਚ ਵੀ ਸਮਾਜਿਕ ਸੰਗਤੀ ਦਾ ਅਭਾਵ ਪਾਇਆ ਜਾ ਸਕਦਾ ਹੈ। ਜ਼ਰੂਰੀ ਨਹੀਂ ਕਿਸੇ ਵੱਡੇ ਸ਼ਹਿਰ ਦੇ ਮੁਹੱਲਾ ਨਿਵਾਸੀਆਂ ਵਿਚ ਸਾਂਝਾ ਜੀਵਨ ਬਿਤਾਉਣ ਦੀ ਭਾਵਨਾ ਵਿਦਮਾਨ ਹੋਵੇ। ਇਉਂ ਪਰਸਪਰ ਸੰਪਰਕਾਂ ਜਾਂ ਸਾਂਝੇ ਹਿਤਾਂ ਦਾ ਅਭਾਵ, ਮਨੁੱਖੀ ਇਕੱਠਾਂ ਨੂੰ ਸਮੁਦਾਇਕ ਸੰਗਠਨਤਾ ਦੀ ਦਰਿਸ਼ਟੀ ਤੋਂ ਕੋਹਾਂ ਦੂਰ ਲੈ ਜਾਂਦਾ ਹੈ।
ਬਹੁਤ ਸਾਰੇ ਸਮਾਜ ਵਿਗਿਆਨੀ, ਕਸਬੇ, ਸ਼ਹਿਰ, ਰਾਸ਼ਟਰ ਜਾਂ ਕਬੀਲਿਆਂ ਵਿਚ ਵੱਸਣ ਵਾਲੇ ਪਰਿਵਾਰਿਕ ਜੁਟਾਂ ਨੂੰ ਭਿੰਨ ਭਿੰਨ ਸਮੁਦਾਵਾਂ ਦਾ ਨਾਂ ਦੇ ਦਿੰਦੇ ਹਨ ਪਰ ਆਧੁਨਿਕ ਯੁੱਗ ਵਿਚ ਇਨ੍ਹਾਂ ਦਾ ਅੰਤਰ ਨਖੇੜਾ ਜਟਿਲ ਹੈ, ਕਿਉਂਕਿ ਸਾਡੇ ਪਾਸ ਕਈ ਅਜਿਹੇ ਪ੍ਰਸ਼ਨ ਹਨ ਜਿਨ੍ਹਾਂ ਬਾਰੇ ਹੋਰ ਵਿਸਤਾਰ ਵਿਚ ਜਾਣ ਦੀ ਲੋੜ ਹੈ। ਜਿਵੇਂ ਕਿ ਕੋਈ ਮੰਠ ਜਾਂ ਜੇਲ੍ਹ ਸਮੁਦਾਇਕ ਘੇਰੇ ਵਿਚ ਆਉਂਦੇ ਹਨ ? ਜਾਂ ਅਜਿਹੇ ਪਰਿਵਾਰਿਕ ਸਮੂਹ, ਜੋ ਹੋਰਨਾਂ ਥਾਵਾਂ ਤੋਂ ਆ ਕੇ ਵਿਸ਼ਾਲ ਸ਼ਹਿਰਾਂ ਵਿਚ ਵੱਸ ਗਏ ਹੋਣ ਆਪਣੀ ਹੀ ਭਾਸ਼ਾ ਬੋਲਦੇ ਤੇ ਆਪਣੇ ਹੀ ਰੀਤੀ-ਰਿਵਾਜਾਂ ਨੂੰ ਮੰਨਦੇ ਹੋਣ ਨੂੰ ਸਮੁਦਾਇ ਕਿਹਾ ਜਾ ਸਕਦਾ ਹੈ ? ਜਾਂ ਕਿਸੇ ਅਜਿਹੇ ਜਾਤ-ਸਮੂਹ ਨੂੰ ਜੋ ਕਿਸੇ ਕਾਰਨ ਵੱਸ (ਸਮਾਜਿਕ ਅਲਹਿਦਗੀ ਵਜੋਂ) ਮੁਖ ਧਾਰਾ ਵਿਚੋਂ ਛੇਕ ਦਿੱਤਾ ਗਿਆ ਹੋਵੇ, ਸਮੁਦਾਇ ਦਾ ਨਾਂ ਦਿੱਤਾ ਜਾ ਸਕਦਾ ਹੈ ? ਅਜਿਹੀ ਸੂਰਤ ਵਿਚ ਨਾ ਤਾਂ ਨਿਸ਼ਚਤ ਸਥਾਨ ਹੀ ਇਕੋ ਇਕ ਸ਼ਰਤ ਰਹਿ ਜਾਂਦੀ ਹੈ ਅਤੇ ਨਾ ਕੇਵਲ ਪਰਸਪਰ ਸਬੰਧ ਹੀ, ਤਦ ਅਜਿਹੇ ਤੱਥਾਂ ਅਤੇ ਸੰਕਲਪਾਂ ਵੱਲ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਕਿਸੇ ਸਮੁਦਾਇਕ ਸੰਗਠਨਤਾ ਦੇ ਸਭਿਆਚਾਰ ਵਜੋਂ ਸਥਾਪਿਤ ਹੋਏ ਅਤੇ (ਸਮੁਦਾਇ ਦੀ ਵੱਡੀ ਸ਼ਰਤ) ਸਾਂਝੇ ਹਿਤਾਂ ਦੀ ਪਰਵਾਨਗੀ ਨਾਲ ਜੁੜੇ ਹੁੰਦੇ ਹਨ।
ਗਾਡੀ ਲੁਹਾਰ ਕਬੀਲਾ
ਗਾਡੀ ਲੁਹਾਰ ਉਪਰੋਕਤ ਸੰਕਲਪਾਂ ਨੂੰ ਸੰਗਠਨਤਾ ਦਾ ਬੁਨਿਆਦੀ ਲੱਛਣ ਮੰਨਦਾ ਹੈ। ਅਜਿਹੇ ਪ੍ਰਮਾਪ ਜੋ ਸਾਂਝੀ ਪਰਵਾਨਗੀ ਨਾਲ ਜੁੜੇ ਹੋਣ, ਨਾ ਤਾਂ ਕਿਸੇ ਇਕੱਲੇ ਵਿਅਕਤੀ ਦੁਆਰਾ ਪ੍ਰਚਾਰੇ ਜਾਂਦੇ ਹਨ ਅਤੇ ਨਾ ਹੀ ਪਰਵਾਨ ਕੀਤੇ ਜਾਂਦੇ ਹਨ। ਕਬੀਲਾ ਜੀਵਨ ਸਰਬ ਪ੍ਰਵਾਣਿਤ ਨਿਯਮਾਂ ਦੁਆਰਾ ਹੀ ਅਜਿਹੇ ਪ੍ਰਮਾਪ ਸਥਾਪਿਤ ਕਰਦਾ ਹੈ ਅਤੇ ਕਬੀਲਾ ਵਿਅਕਤੀ ਦੇ ਸਾਂਝੇ ਹਿਤਾਂ ਦੀ ਆਸਥਾ ਅਧੀਨ, ਰਜਾਵੰਦੀ ਦੀ ਆਸ ਰਖਦਾ ਹੈ। ਉਲੰਘਣਾ ਕਰਨ ਤੇ ਸਜ਼ਾ ਦਿੱਤੀ ਜਾਂਦੀ ਹੈ। (ਵੇਖੋ: ਕਬੀਲਾ ਨਿਆਂ ਪ੍ਰਬੰਧ) ਪਰ ਸ਼ਹਿਰੀ ਸਮਾਜਾਂ ਤੋਂ ਉਲਟ ਕਬੀਲੇ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਉਲੰਘਣਾ ਕਰਨ ਪ੍ਰਤਿ ਸਜਾਵਾਂ ਨਿਸ਼ਚਿਤ ਕਰਨ ਦੀ ਪ੍ਰਕਿਰਿਆ ਦੇ ਪਿਛੋਕੜ ਵਿਚ ਕੇਵਲ ਅਜਿਹੀਆਂ ਭਾਵਨਾਵਾਂ ਦੀ ਹੋਂਦ ਵੇਖੀ ਗਈ ਹੈ ਜੋ ਕਬੀਲਾ ਸੰਗਠਨਤਾ ਲਈ ਅਤਿ ਲਾਹੇਵੰਦੀਆਂ ਹੁੰਦੀਆਂ ਹਨ, ਜਾਂ ਇਨ੍ਹਾਂ ਦੇ ਉਪਯੋਗੀ ਸਿੱਟਿਆਂ ਬਾਰੇ ਆਸ ਕੀਤੀ ਜਾਂਦੀ ਹੈ।
ਕਿਸੇ ਵੀ ਟਪਰੀਵਾਸ ਕਬੀਲੇ ਵਾਂਗ ਗਾਡੀ ਲੁਹਾਰ ਕਬੀਲਾ ਸਮੁਦਾਇ ਦੇ ਹਰ ਵਿਅਕਤੀ ਪਾਸੋਂ ਪਰੰਪਰਾਗਤ (ਨੈਤਿਕ, ਸਭਿਆਚਾਰਿਕ ਅਤੇ ਕਬੀਲਾ ਸੰਗਠਨਤਾ ਲਈ ਸਹਾਇਕ) ਨਿਯਮਾਂ ਦੀ ਪਾਲਣਾ ਅਤੇ ਸਥਾਪਤੀ ਹਿਤ ਉਨ੍ਹਾਂ ਦੀ ਰਾਖੀ ਕਰਨੀ ਅਤਿਅਵੱਸ਼ਕ ਸਮਝਦਾ ਹੈ ਜਦ ਕਿ ਆਧੁਨਿਕ (ਸ਼ਹਿਰੀ) ਵਿਨਿਯਮਾਂ ਦਾ ਬਹੁਤਾ ਤਰਦੱਦ ਕੇਵਲ ਦੋਸ਼ਾਂ ਦਾ ਅਨੁਮਾਨ ਲਾਉਣ ਤੱਕ ਹੀ ਸੀਮਤ ਰਹਿ ਜਾਂਦਾ ਹੈ। ਕਬੀਲਾ ਪ੍ਰਮਾਪ ਵਿਸ਼ਲੇਸ਼ਣ ਕਰਨ ਅਤੇ ਜਟਿਲਤਾਵਾਂ ਦਾ ਸਮਾਧਾਨ ਤਲਾਸ਼ ਕਰਨ ਦੇ ਨਾਲ ਨਾਲ ਜੁਰਮ ਦੀ ਜ਼ਿਮੇਵਾਰਤਾ ਪ੍ਰਤਿ ਦੋਸ਼ੀ ਦੀ ਨਿਸ਼ਾਨ ਦੇਹੀ ਕਰਨ ਦਾ ਕਰਤਵ ਵੀ ਨਿਭਾਉਂਦਾ ਹੈ। ਇਥੇ ਹੀ ਬੱਸ ਨਹੀਂ, ਭਵਿੱਖ ਵਿਚ (ਵਿਗਠਨਤਾ ਸਬੰਧੀ) ਆਉਣ ਵਾਲੇ ਖ਼ਤਰਿਆਂ ਨੂੰ ਠੱਲ੍ਹ ਪਾਉਣ ਲਈ ਵੀ ਵਚਨਬੱਧ ਹੁੰਦਾ ਹੈ। (ਵੇਖੋ : ਕਬੀਲਾ ਨਿਆਂ ਪ੍ਰਬੰਧ) ਇਹੋ ਕਾਰਨ ਹੈ ਕਿ ਕਬੀਲਾ ਸਮਾਜਾਂ ਵਿਚ ਪੱਖ-ਪਾਤ ਦਾ ਦੋਸ਼ੀ ਬਣੇ ਬਿਨਾਂ, ਮਨੁੱਖੀ ਵਤੀਰੇ ਨੂੰ ਸਮਝਣਾ, ਜਾਣਨਾ, ਨਿਆਂ ਕਰਨਾ ਅਤੇ ਭਵਿੱਖ ਵਿਚ ਜੁਰਮਾਂ ਦੀਆਂ ਜਟਿਲਤਾਵਾਂ ਨੂੰ ਨਾ ਉਗਮਣ ਦੇਣਾ ਕਬੀਲਾ ਨਿਆਂਕਾਰੀਆਂ ਦੇ ਜ਼ਿੰਮੇਂ ਪਹਿਲਾ ਅਤੇ ਮੁੱਖ ਕਾਰਜ ਹੁੰਦਾ। ਹੈ। ਪਰਿਵਾਰਿਕ ਹਿਤਾਂ ਨੂੰ ਵੀ ਭਾਈਚਾਰਿਕ ਸਮੂਹਾਂ ਦੇ ਹਿਤਾਂ ਅਧੀਨ ਰੱਖਿਆ ਜਾਂਦਾ ਹੈ। ਜਿਹਾ ਕਿ ਗਾਡੀ ਲੁਹਾਰ ਕਬੀਲੇ ਦੀ ਸਮੁਚੀ ਸੰਗਠਨਤਾ ਤੋਂ ਗਿਆਤ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਇਸ ਕਬੀਲੇ ਦਾ ਭਾਈਚਾਰਿਕ ਸਮੂਹ, ਵਿਅਕਤੀਗਤ ਔਕੜਾਂ, ਪਰਿਵਾਰਿਕ ਅਤੇ ਸਮੁਦਾਇਕ ਅਖੰਡਤਾ ਪ੍ਰਤਿ ਲਾਹੇਵੰਦ ਕਾਰਜਾਂ ਅਤੇ ਪਰੰਪਰਾਗਤ ਸੁੱਚਤਾ ਨੂੰ ਬਣਾਈ ਰੱਖਣ ਲਈ ਕਿਸੇ ਦੂਜੀ ਧਿਰ ਦੀ ਥਾਂ ਖੁਦ ਨੂੰ ਵਧੇਰੇ ਜ਼ਿਮੇਵਾਰ ਸਮਝਦਾ ਹੈ। ਇਹੋ ਕਾਰਨ ਹੈ ਕਿ ਹੋਰਨਾਂ ਟਪਰੀਵਾਸ ਕਬੀਲਿਆਂ ਵਾਂਗ ਗਾਡੀ ਲੁਹਾਰ ਕਬੀਲੇ ਵਿਚ ਵੀ ਇਕ ਤਰ੍ਹਾਂ ਸਮਾਜਿਕ ਸਮਾਨਤਾ ਦਿਖਾਈ ਦਿੰਦੀ ਹੈ। ਜਿਸ ਤੋਂ ਕਈ ਵਾਰ ਕਬੀਲਾ ਛੋਟੀਆਂ ਛੋਟੀਆਂ ਸਵਤੰਤਰ ਇਕਾਈਆਂ ਦਾ ਇਕੱਠ ਜਾਪਣ ਲਗਦਾ ਹੈ। ਅਸਲ ਵਿਚ ਕੁਝ ਅਜਿਹੇ ਹੀ ਬੁਨਿਆਦੀ ਵਖਰੇਵੇਂ ਹਨ ਜੋ ਕਬੀਲੇ ਦੀ ਸੰਗਠਨਤਾ ਤੇ ਉਸਦੇ ਲੱਛਣਾਂ ਨੂੰ ਸ਼ਹਿਰੀ ਸਮਾਜਾਂ ਨਾਲੋਂ ਨਖੇੜਦੇ ਹਨ।
ਪਰਿਵਾਰਿਕ ਜੁਟ
ਸ਼ਹਿਰੀ ਸਮਾਜਾਂ ਤੋਂ ਵਿਪਰੀਤ ਕਬੀਲਾ ਸਮੂਹ ਪਦਾਰਥਿਕ ਲੋੜਾਂ ਅਤੇ ਵਾਤਾਵਰਨ ਦੀਆਂ ਸੰਭਾਵੀ ਸ਼ਕਤੀਆਂ ਵਿਚਾਲੇ ਸਮੰਜਨ ਪੈਦਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਇਸ ਪ੍ਰਕਾਰ ਦੇ ਉਪਰਾਲਿਆਂ ਦੌਰਾਨ ਇਕੋ ਸਮੇਂ ਪਰੰਪਰਾ, ਕਬੀਲਾ-ਕਿੱਤਾ ਅਤੇ ਕਬੀਲਾ ਸੰਗਠਨਤਾ ਵਿਚਾਲੇ ਸਮਰੂਪਕ ਤਾਲਮੇਲ ਜ਼ਰੂਰੀ ਸਮਝਿਆ ਜਾਂਦਾ ਹੈ, ਜਿਸਦੇ ਅੰਤਰ ਕਾਰਜਾਂ ਵਿਚ ਇਹ ਤੱਥ ਅੰਤਰਨਿਹਿਤ ਹੋਵੇ ਕਿ ਕਬੀਲਾ, ਉਪਜੀਵਕਾ ਲਈ ਜੋ ਵੀ ਕਿੱਤਾ ਕਰੇਗਾ ਉਸ ਕਿੱਤੇ ਨਾਲ ਸਬੰਧਿਤ ਉਪਰਾਲੇ ਕਬੀਲਾ ਸੰਗਠਨਤਾ ਨੂੰ ਢਾਹ ਨਹੀਂ ਲਾਉਣਗੇ ਜਾਂ ਕਿਰਤ ਵਟਾਂਦਰਾ ਕਬੀਲਾ ਸਮੁਦਾਇ ਨੂੰ ਖੰਡਿਤ ਤਾਂ ਨਹੀਂ ਕਰਦਾ ? ਜਾਂ ਫਿਰ ਕਬੀਲਾ ਆਪਣੇ ਵਿਵਸਾਇ ਸਬੰਧੀ ਕੋਈ ਅਜਿਹਾ ਕੱਚਾ ਮਸਾਲਾ ਹੀ ਵਰਤੋਂ ਵੀ ਲਿਆਉਂਦਾ ਹੋਵੇ ਜੋ ਕਬੀਲੇ ਦੀ ਆਰਥਿਕ ਸੁਤੰਤਰਤਾ ਨੂੰ ਕਿਸੇ ਦੂਜੀ (ਸ਼ਹਿਰੀ) ਧਿਰ ਦਾ ਗ਼ੁਲਾਮ ਬਣਾਉਂਦਾ ਹੋਵੇ।
ਕਿਸੇ ਵੀ ਹੋਰ ਕਬੀਲੇ ਵਾਂਗ ਗਾਡੀ ਲੁਹਾਰ ਕਬੀਲੇ ਦੀਆਂ ਪਦਾਰਥਿਕ ਲੋੜਾਂ ਕੀ ਹਨ ? ਅਤੇ ਉਪਲਬਧ ਸਾਧਨਾਂ ਨੂੰ ਵਰਤੋਂ ਵਿਚ ਲਿਆਉਣ ਸਮੇਂ (ਸੰਗਠਨਤਾ ਵਿਚ ਬੇ-ਸੁਰਤਾ ਲਿਆਂਦੇ ਬਿਨਾ) ਕਬੀਲਾ ਵਿਵਸਾਇ, ਆਰਥਿਕ ਸੁਤੰਤਰਤਾ ਅਤੇ ਪਰੰਪਰਾਗਤ ਜਨ-ਜੀਵਨ ਲਈ ਕਿਵੇਂ ਸਹਾਈ ਅਤੇ ਉਪਯੋਗੀ ਸਾਬਤ ਹੋ ਸਕਦਾ ਹੈ ? ਅਜਿਹੇ ਜਟਿਲ ਕਾਰਜਾਂ ਨੂੰ ਨੇਮ-ਬਧ ਕਰਨ ਵਜੋਂ ਕਬੀਲਾ ਨਿਆਂ ਪ੍ਰਬੰਧ ਅਤੇ ਟੈਬੂ (ਮਨਾਹੀਆਂ) ਦੇ ਸਮੂਹ ਪ੍ਰਵਾਣਿਤ ਵਨਿਯਮ, ਮੁਖ ਭੂਮਿਕਾ ਵਜੋਂ ਕਾਰਜ ਕਰਦੇ ਹਨ।
ਟਪਰੀਵਾਸ ਕਬੀਲਿਆਂ ਦੀ ਅਟੱਲ ਅਤੇ ਤਲਖ਼ ਹੋਣੀ ਵਾਂਗ ਗਾਡੀ ਲੁਹਾਰ ਕਬੀਲੇ ਪਾਸ ਵੀ ਆਰਥਿਕ ਪ੍ਰਾਪਤੀਆਂ ਲਈ ਕੋਈ ਪੱਕੀ ਜਾਂ ਪੀਡੀ ਜਥੇਬੰਦੀ ਨਹੀਂ। ਇਸ ਲਈ ਖੁਰਾਕ ਪ੍ਰਾਪਤੀ ਹਿਤ ਇਕੱੜ ਦੁੱਕੜ ਪਰਿਵਾਰਾਂ ਦੇ ਸਮੂਹਿਕ ਜੁਟ, ਮੰਡਲੀਆਂ ਦੇ ਰੂਪ ਵਿਚ ਵਿਚਰਦੇ ਹਨ ਜੋ ਆਰਥਿਕ ਪ੍ਰਾਪਤੀਆਂ ਲਈ ਇਕ ਤਰ੍ਹਾਂ ਸਹਾਇਕ ਸਿਧ ਹੁੰਦੇ ਹਨ। ਅਜਿਹੀਆਂ ਹਾਲਤਾਂ ਵਿਚ ਨਵੀਂ ਪੀੜ੍ਹੀ ਕੁਝ ਇਕ ਖੁੱਲ੍ਹਾਂ ਲੈ ਲੈਣ ਵੱਲ ਵੀ ਰੁਚਿਤ ਦੇਖੀ ਗਈ ਹੈ। (ਬਸ਼ਰਤਿ ਕਿ ਉਹਨਾਂ ਨੂੰ ਕੋਈ ਕਬੀਲਾ ਵਿਅਕਤੀ ਦੇਖੇ ਨਾ ਅਤੇ ਆਰਥਿਕ ਲਾਭ ਵਧੇਰੇ ਪ੍ਰਾਪਤ ਹੋਣ ਦੀ ਆਸ ਹੋਵੇ) ਇਸਦਾ ਇਕ ਕਾਰਨ, ਟਪਰੀਵਾਸ ਕਬੀਲਿਆਂ ਦੇ ਸਮੂਹਿਕ ਜੁਟਾਂ ਵਿਚ ਖੁਰਾਕ ਪੈਦਾ ਕਰਨ ਦੀ ਇੱਛਾ ਦਾ ਸਧਾਰਨ ਤੌਰ ‘ਤੇ ਪਰਿਵਾਰ ਜਾਂ ਪਰਿਵਾਰਾਂ ਦੇ ਟੋਲਿਆਂ ਤੱਕ ਹੀ ਸੀਮਤ ਰਹਿ ਜਾਣਾ ਹੈ। ਇਹ ਕਾਫ਼ੀ ਹੱਦ ਤੱਕ ਸੱਚ ਹੈ ਕਿ ਟਪਰੀਵਾਸ ਕਬੀਲਾ ਸਮਾਜਾਂ ਵਿਚ ਇਕ ਦੂਜੇ ਤੋਂ ਵੱਧ ਸੰਪੰਨ ਹੋਣ ਦੀ ਪ੍ਰਤਿਯੋਗਤਾ ਪ੍ਰਤੱਖ ਰੂਪ ਵਿਚ ਕਦੇ ਵੀ ਉਭਰ ਕੇ ਸਾਹਮਣੇ ਨਹੀਂ ਆਉਂਦੀ ਪਰ ਆਪਸੀ ਖਹਿਬਾਜ਼ੀ ਦੀ ਰੁਚੀ ਹਮੇਸ਼ਾ ਬਣੀ ਰਹਿੰਦੀ ਹੈ।
ਕੁਝ ਵੀ ਹੋਵੇ, ਕਬੀਲਾ ਸਮੁਦਾਵਾਂ ਵਿਚ ਪਰਿਵਾਰਿਕ ਜੁਟਾਂ ਦੀ ਆਰਥਿਕ ਸੰਗਠਨਤਾ ਦਾ ਆਧਾਰ, ਆਰਥਿਕ ਲੋੜਾਂ ਅਤੇ ਖੁਰਾਕ ਦੀ ਭਾਲ ਵਿਚ ਮਨੁੱਖਾਂ ਵਿਚਕਾਰ ਪਰਸਪਰ ਸਹਾਇਤਾ ਉਤੇ ਨਿਰਭਰ ਕਰਦਾ ਹੈ, ਪਰ ਇਸ ਕੌੜੇ ਸੱਚ ਤੋਂ ਕਿਸੇ ਵੀ ਤਰ੍ਹਾਂ ਮੁਨਕਰ ਹੋਣਾ ਸੌਖਾ ਨਹੀਂ ਕਿ ਕਿਸੇ ਵੀ ਟਪਰੀਵਾਸ ਕਬੀਲੇ ਵਿਚ ਵਿਵਸਾਇ ਸਬੰਧੀ ਸਹਿਕਾਰਤਾ ਸਦੀਵੀ ਅਤੇ ਹਮੇਸ਼ਾ ਹਮੇਸ਼ਾ ਲਈ ਨਿਸ਼ਚਤ ਨਹੀਂ ਰਹਿੰਦੀ। ਇਸੇ ਲਈ ਕੋਈ ਵੀ ਟਪਰੀਵਾਸ ਕਬੀਲਾ ਕਿਸੇ ਇਕ ਖੇਤਰ ਵਿਚ ਨਿੱਕੀਆਂ ਇਕਾਈਆਂ ਦੇ ਰੂਪ ਵਿਚ ਖਿੰਡਿਆ ਹੋਇਆ ਮਿਲਦਾ ਹੈ।
ਸਵਾਲ ਪੈਦਾ ਹੁੰਦਾ ਹੈ ਆਮਦਨ ਅਤੇ ਨਿਸ਼ਚਿਤ ਵਿਵਸਾਇ ਨਾ ਹੋਣ ਦੇ ਬਾਵਜੂਦ ਗਾਡੀ ਲੁਹਾਰ ਕਬੀਲਾ ਸਮੁਦਾਇ ਦੀ ਸੰਗਠਨਤਾ ਦਾ ਸਦੀਵੀ ਅਧਾਰ ਕੀ ਹੈ ? ਇਸ ਦੇ ਉੱਤਰ ਵਿਚ ਸਾਨੂੰ ਕਬੀਲੇ ਦੀਆਂ ਸਭਿਆਚਾਰਿਕ ਜੁਗਤਾਂ ਤੇ ਕੇਂਦਰਿਤ ਹੋਣਾ ਪਵੇਗਾ।
ਸੰਗਠਨਤਾ ਦੇ ਮੂਲ ਆਧਾਰ
ਸਪਸ਼ਟ ਹੈ ਕਿ ਸੰਗਠਨਤਾ ਦਾ ਜਨਮ ਮੁਢਲੀਆਂ ਪਦਾਰਥਿਕ ਲੋੜਾਂ ਦੀ ਪੂਰਤੀ ਵਜੋਂ ਹੋਇਆ ਹੋਵੇਗਾ ਕਿਉਂਕਿ ਸ਼ਹਿਰੀ ਸਮਾਜ ਦੇ ਵਿਅਕਤੀਗਤ ਕਾਰਜਸ਼ੀਲਤਾ ਦੇ ਲੱਛਣਾਂ ਟਾਕਰੇ, ਕਬੀਲਾ ਸਮੁਦਾਇ ਸਮੂਹਿਕ ਪ੍ਰਕਾਰਜਾਂ ਵਿਚ ਵਧੇਰੇ ਆਸਥਾ ਰਖਦਾ ਹੈ। ਇਸੇ ਲਈ ਕਬੀਲਾ ਸਮੁਦਾਇ ਵਿਚ ਸੰਗਠਨਤਾ, ਸਦੀਆਂ ਤੋਂ ਇਕ ਨਿਸ਼ਚਿਤ ਸ਼ਕਤੀ ਰਹੀ ਹੈ। ਕਬੀਲਿਆਂ ਵਿਚ ਸੰਗਠਨਤਾ ਨੂੰ ਬਰਕਰਾਰ ਰੱਖਣ ਲਈ ਵਿਅਕਤੀਗਤ ਸੰਘਰਸ਼ ਨਾਲੋਂ ਸਮੂਹਿਕ ਉਪਰਾਲੇ ਵਧੇਰੇ ਉਪਯੋਗੀ ਸਾਬਤ ਹੋਏ ਹਨ। ਕਬੀਲਾ ਸੰਗਠਨਤਾ ਦੀ ਸਦੀਵਤਾ ਖ਼ਾਤਰ ਕੀਤੀ ਜਦੋ-ਜਹਿਦ ਦੀ ਆਵਸ਼ਕਤਾ ਹੀ ਸਮੂਹਿਕਤਾ ਦੇ ਪਿਛੋਕੜ ਵਿਚ ਪ੍ਰੇਰਕ ਸ਼ਕਤੀ ਮੰਨੀ ਜਾਂਦੀ ਰਹੀ ਹੈ। ਕਿਹਾ ਜਾ ਸਕਦਾ ਹੈ, ਗਠਨ ਜੁਗਤਾਂ ਦਾ ਜਨਮ ਸਮੂਹਕ ਅਨੁਭਵ ਨੂੰ ਸਾਂਝਿਆਂ ਕਰਨ ਦੀ ਲੋੜ ਵਿਚੋਂ ਪੈਦਾ ਹੋਇਆ।
ਮਨੁੱਖ ਦਾ ਜੀਵਨ ਕਾਫ਼ੀ ਹਦ ਤਕ ਸਮੂਹਕ ਜੀਵਨ ਹੈ। ਉਹ ਨਾ ਕੇਵਲ ਸਮੂਹਿਕ ਜੁਟਾਂ ਵਿਚ ਵਿਚਰਦਾ ਹੀ ਹੈ ਸਗੋਂ ਲੋਕ ਮਨ ਦੀ ਚੇਤਨਾ ਦੁਆਰਾ ਲੋਕ ਪਰੰਪਰਾ ਨੂੰ ਜੀਵੰਤ ਰੱਖਣ ਉਪਰੰਤ, ਲੋਕਾਚਾਰ ਸਿਰਜਦਾ ਵੀ ਹੈ।
ਕਬੀਲਾ ਜਨ ਜੀਵਨ ਅਜਿਹੀ ਸਿਰਜਕ ਧਰਾਤਲ, ਸਹਿਜੇ ਮੁਹੱਈਆ ਕਰਦਾ ਹੈ। ਕਿਉਂਕਿ ਕਬੀਲਾ ਜੀਵਨ ਵਿਅਕਤੀਗਤ ਨਾਲੋਂ ਵਧੇਰੇ ਸਮੂਹਿਕ ਹੈ ਇਸ ਲਈ ਕਬੀਲਾ ਵਿਅਕਤੀ, ਕਿਸੇ ਵੀ ਆਧੁਨਿਕ ਸ਼ਹਿਰੀ ਵਿਅਕਤੀ ਦੇ ਟਾਕਰੇ ਸਾਪੇਖਕ ਤੌਰ ਤੇ ਬਹੁਤ ਘੱਟ ਵਿਭਿੰਨ ਸਮਾਜਿਕ ਸਮੂਹਾ ਵਿਚ ਵਿਚਰਦਾ ਹੈ। ਇਹ ਕਿਰਿਆ ਉਸਦੀ ਸ਼ਕਤੀ ਦੇ ਖਿੰਡਰਾਓ ਨੂੰ ਠੱਲ੍ਹ ਪਾਉਣ ਵਿਚ ਸਹਾਈ ਸਾਬਤ ਹੁੰਦੀ ਹੈ। ਕੇਵਲ ਆਪਣੇ ਹੀ ਸਮੂਹ ਦਾ ਅਟੁੱਟ ਅੰਗ ਹੋਣਾ ਕਿਸੇ ਵੀ ਕਬੀਲਾ ਇਕਾਈ ਨੂੰ ਸ਼ਹਿਰੀ ਰਹਿਤਲ ਦੀ ਮਿਸ ਤੋਂ ਵਖਰਾਉਂਦਾ ਹੈ।
ਇਉਂ ਸਾਡਾ ਬਲ ਇਸ ਤਥ ਉਤੇ ਕੇਂਦਰਤ ਹੋ ਜਾਂਦਾ ਹੈ ਕਿ ਜਿਥੇ ਸਮੁਦਾਇਕ ਸੰਗਠਨਤਾ ਦਾ ਸੰਕਲਪ ਨਿਸ਼ਚੇ ਹੀ ਕਿਸੇ ਸਮੂਹਿਕ ਜੁਟ ਦਾ ਲਖਾਇਕ ਹੈ ਓਥੇ ਇਸ ਨੂੰ ਪਰੰਪਰਾ ਨਾਲੋਂ ਵੱਖ ਕਰਕੇ ਸੰਕਲਪਿਆ ਹੀ ਨਹੀਂ ਜਾ ਸਕਦਾ, ਕਿਉਂਕਿ ਕੋਈ ਵੀ ਸਮਾਜ ਆਪਣੀ ਪਰੰਪਰਾਗਤ ਸੰਸਕ੍ਰਿਤੀ ਤੋਂ ਬੇਮੁਖ ਹੋ ਕੇ ਸਮੁਦਾਇਕ ਇਕਜੁਟਤਾ ਵਿਚ ਬੱਝਾ ਨਹੀਂ ਰਹਿ ਸਕਦਾ। ਪਰੰਪਰਾ ਦੇ ਅੰਤਰ ਸਬੰਧਾਂ ਨੂੰ ਉਨ੍ਹਾਂ ਸਾਂਸਕ੍ਰਿਤਕ ਤਥਾਂ ਨਾਲ ਤੁਲਨਾਇਆ ਜਾ ਸਕਦਾ ਹੈ ਜੋ ਮਨੁੱਖ ਨੂੰ ਪੀੜ੍ਹੀਓਂ ਪੀੜ੍ਹੀ ਵਿਰਸੇ ਵਿਚੋਂ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਵਿਚੋਂ ਧਰਮ, ਰੀਤੀ ਰਿਵਾਜ ਟੈਬੂ ਅਤੇ ਮਾਨਤਾਵਾਂ ਪ੍ਰਮੁੱਖ ਹਨ। ਉਪਰੋਕਤ ਅਮਲ ਵਿਖਾਵੇ ਦੇ ਰੂਪ ਵਿਚ ਨਹੀਂ ਸਗੋਂ ਅੰਤਰ ਨਿਹਤ ਕਾਰਜ ਵਜੋਂ ਘਟਦਾ ਹੈ।
(ੳ) ਧਰਮ
ਕਬੀਲਾ ਜੀਵਨ ਸਬੰਧੀ ਕੋਈ ਵੀ ਖੋਜਾਰਥੀ ਕਬੀਲਾ ਲੋਕਾਂ ਨੂੰ ਉਨ੍ਹਾਂ ਵਿਸ਼ਵਾਸਾਂ ਅਤੇ ਪ੍ਰਥਾਵਾਂ ਤੋਂ ਵਾਂਝਿਆ ਨਹੀਂ ਵੇਖਦਾ ਜਿਹੜੀਆਂ ਧਰਮ ਦਾ ਅੰਗ ਹੁੰਦੀਆਂ ਹਨ। ਕਬੀਲੇ ਵਿਚ ਧਰਮ ਦੁਆਰਾ ਲੋਕ, ਲੋਕਾਚਾਰਾਂ ਅਤੇ ਰੀਤੀ ਰਿਵਾਜਾਂ ਦਾ ਸਮਰਥਨ ਕਰਨ ਵਾਲੀਆਂ ਪ੍ਰਵਾਨਗੀਆਂ ਦੀ ਵਿਆਖਿਆ ਕਰਨੀ ਔਖੀ ਹੈ ਕਿਉਂਕਿ ਇਨ੍ਹਾਂ ਦੀ ਵਿਵਿਧਤਾ ਇਤਨੀ ਵਿਸਤ੍ਰਿਤ ਹੈ ਕਿ ਉਨ੍ਹਾਂ ਦਾ ਛੇਤੀ ਕੀਤੇ ਵਰਗੀਕਰਨ ਕਰਨਾ ਸੰਭਵ ਨਹੀਂ। ਜਿਵੇਂ ਰੀਤੀ ਰਿਵਾਜਾਂ ਦੀ ਬਹੁਭਾਂਤਕ ਵੰਨਗੀ ਵੇਖਣ ਨੂੰ ਮਿਲਦੀ ਹੈ ਇਵੇਂ ਹੀ ਵੱਖ ਵੱਖ ਕਬੀਲਿਆਂ ਵਿਚ ਧਰਮਾਂ ਦਾ ਵਖਰੇਵਾ ਵੀ ਵੇਖਣ ਨੂੰ ਮਿਲਦਾ ਹੈ। ਖਾਸ ਕਰ ਕਿਰਤੀ ਅਤੇ ਅਪਰਾਧੀ ਕਬੀਲਿਆਂ ਵਿਚਕਾਰ, ਕਿਉਂਕਿ ਜਰਾਇਮ ਪੇਸ਼ਾਵਰ ਕਬੀਲਿਆਂ ਵਿਚ ਅਪਰਾਧੀ ਕਾਰਵਾਈਆਂ ਲਈ ਪ੍ਰਵਾਨਗੀ, ਕਬੀਲੇ ਦੇ ਧਾਰਮਿਕ ਵਿਸ਼ਵਾਸਾਂ, ਪ੍ਰਥਾਵਾਂ ਅਤੇ ਕਬੀਲੇ ਦੇ ਅਜਿਹੇ ਦੇਵੀ ਦੇਵਤਿਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜਿਨ੍ਹਾਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਪਰਾਧ ਕਰਨ ‘ਤੇ ਇਹ ਦੇਵੀ ਦੇਵਤੇ ਪ੍ਰਸੰਨ ਹੁੰਦੇ ਹਨ। ਫਿਰ ਵੀ ਧਰਮ ਅਤੇ ਨੀਤੀ ਇਕ ਦੂਜੇ ਵਿਚ ਪਰਸਪਰ ਉਲਝੇ ਹੋਏ ਹਨ।
ਸਧਾਰਨ ਹਾਲਤਾਂ ਵਿਚ ਅਤੇ ਆਧੁਨਿਕ ਸਮਾਜਾਂ ਤੋਂ ਵਿਪਰੀਤ, ਕਬੀਲੇ ਵਿਚ ਧਰਮ, ਆਚਰਨ ਦੇ ਨਿਯਮ ਨਿਰਦੇਸ਼ਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਖਾਸ ਕਰਕੇ ਅਜਿਹੇ ਕਬੀਲੇ ਜਿਨ੍ਹਾਂ ਦਾ ਮੌਜੂਦਾ ਟਪਰੀਵਾਸ ਜੀਵਨ ਕਿਸੇ ਜਾਤੀ (ਮੁਖ ਧਾਰਾ) ਨਾਲੋਂ ਟੁੱਟ ਕੇ ਕਬੀਲਾ ਵਿਸ਼ੇਸ਼ਤਾਈਆਂ ਵਿਚ ਪ੍ਰਵਰਤਿਤ ਹੋਇਆ, ਜਾਂ ਹੋ ਰਿਹਾ ਹੋਵੇ, ਅਜਿਹੇ ਕਬੀਲਿਆਂ ਵਿਚ ਧਾਰਮਿਕ ਮਾਨਤਾਵਾਂ ਮੂਲ ਜਾਤੀ-ਸਮੂਹ ਨਾਲੋਂ ਬਹੁਤੀਆਂ ਭਿੰਨ ਨਹੀਂ ਹੁੰਦੀਆਂ। ਉਨ੍ਹਾਂ ਦਾ ਰੂਪ ਵੱਖਰਾ ਹੋ ਸਕਦਾ ਹੈ ਭਾਵ-ਭਾਵਨਾ ਨਹੀਂ। ਹਾਂ, ਜਾਤੀ ਅਤੇ ਕਿਰਤੀ ਕਬੀਲਿਆਂ ਦੇ ਧਰਮਾਂ ਵਿਚ ਮੂਲ ਵਖਰੇਵਾਂ ਧਰਮ ਨੂੰ ਪ੍ਰਚਾਰਨ, ਲਾਗੂ ਕਰਨ ਅਤੇ ਉਸਦੇ ਆਸ਼ੇ ਪ੍ਰਤਿ ਉਚੇਚੇ ਰਵੱਈਏ ਵਜੋਂ ਜ਼ਰੂਰ ਵੱਖਰਾ ਹੋਵੇਗਾ। ਉਦਾਹਰਨ ਲਈ, ਜਾਤੀ ਸਮੂਹਾਂ ਵਿਚ ਧਾਰਮਿਕ ਪ੍ਰਚਾਰ ਲਈ ਉਚੇਚੀਆਂ ਸੰਸਥਾਵਾਂ ਜਾਂ ਵਿਅਕਤੀ ਵਿਸ਼ੇਸ਼ ਕਾਰਜ ਕਰਦੇ ਹਨ ਜਦ ਕਿ ਟਪਰੀਵਾਸ ਕਬੀਲਿਆਂ ਦੇ ਨਿਤਾ-ਪ੍ਰਤਿ ਜੀਵਨ ਵਿਚ ਅਜਿਹੀਆਂ ਸੰਸਥਾਵਾਂ ਦੀ ਕੋਈ ਹੋਂਦ ਹੀ ਨਹੀਂ ਹੈ। ਇਕ ਵਖਰੇਵਾਂ ਇਹ ਵੀ ਹੈ ਕਿ ਜਾਤੀ ਸਮੂਹ ਦੀਆਂ ਧਾਰਮਿਕ ਮਾਨਤਾਵਾਂ ਜਨ ਸਮੁਦਾਇ ਤੋਂ ਉਪਰ ਉਠ ਕੇ ਨਿਰਦੇਸ਼ ਦਿੰਦੀਆਂ ਹਨ, ਜਦ ਕਿ ਟਪਰੀਵਾਸ ਕਬੀਲਿਆਂ ਦੇ ਧਾਰਮਿਕ ਨਿਯਮਾਂ ਦੀ ਚੋਣ ਅਤੇ ਪ੍ਰਸਾਰ ਵਿਚ ਲੋਕ-ਸਮੂਹ ਦੇ ਸਮਾਜਿਕ ਆਦਰਸ਼ਾਂ ਦਾ ਸਥਾਨ ਅਤਿ ਅਵੱਸ਼ਕ ਸਮਝਿਆ ਜਾਂਦਾ ਹੈ ਜਾਂ ਫਿਰ ਸਮਾਜਿਕ ਲੋੜਾਂ ਅਤੇ ਪਰਿਸਥਿਤੀਆਂ ਦਾ ਅੰਸ਼ਕ ਸਥਾਨ ਮਿਥ ਲਿਆ ਜਾਂਦਾ ਹੈ। ਇਸ ਤੋਂ ਵੀ ਵੱਧ ਕਬੀਲਿਆਂ ਵਿਚ ਧਾਰਮਿਕ ਮਾਨਤਾਵਾਂ ਦੇ ਸਿਧਾਂਤਿਕ ਵਿਸ਼ੇ ਵਸਤੂ ਤੋਂ ਵਧੇਰੇ ਨੈਤਿਕ ਪੱਖ ‘ਤੇ ਜ਼ੋਰ ਦਿੱਤਾ ਜਾਂਦਾ ਹੈ।
ਧਰਮ ਨੇ ਅਕਸਰ ਲੋਕ-ਰੀਤਾਂ ਦਾ ਅਨੁਸਰਨ ਕੀਤਾ ਹੈ। ਜੋ ਕੁਝ ਲੋਕ-ਰੀਤਾਂ ਨੇ ਸਵੀਕ੍ਰਿਤ ਜਾਂ ਰੱਦ ਕੀਤਾ, ਧਰਮ ਉਸਨੂੰ ਅਕੀਦੇ ਅਤੇ ਧਾਰਮਿਕ ਸੁੱਚਤਾ ਦੇ ਘੇਰੇ ਵਿਚ ਰੱਖ ਕੇ ਪ੍ਰਵਾਨ ਕਰਦਾ ਰਿਹਾ ਹੈ। ਧਰਮ ਨੇ ਬਹੁਤੀਆਂ ਅਜਿਹੀਆਂ ਬਾਹਰਲੀਆਂ ਪੱਧਤੀਆਂ ਨੂੰ ਪ੍ਰਵਾਨਗੀ ਦਿਤੀ ਜੋ ਕਿਸੇ ਵਿਸ਼ੇਸ਼ ਸਮੇਂ ਕਿਸੇ ਸਮਾਜ ਦੀਆਂ ਲੋਕ-ਰੀਤਾਂ ਦੇ ਅਨੁਕੂਲ ਸਨ। ਇਥੇ ਹੀ ਬੱਸ ਨਹੀਂ ਪ੍ਰਸਿਧ ਸਮਾਜ ਵਿਗਿਆਨੀ ਦੁਰਖੀਮ ਨੇ ਤਾਂ ਰਸਮਾਂ-ਰੀਤਾਂ ਨੂੰ ਧਰਮ ਦਾ ਮੁਢਲਾ ਰੂਪ ਕਿਹਾ। ਉਸਦੇ ਵਿਚਾਰ ਅਨੁਸਾਰ ਕੋਈ ਵੀ ਧਾਰਮਿਕ ਮਨੌਤ ਅਜਿਹੀ ਨਹੀਂ ਹੈ ਜੋ ਨੈਤਿਕ ਕਦਰਾਂ ਕੀਮਤਾਂ ਦੀ ਉੱਚਤਾ ਨੂੰ ਨਕਾਰਦੀ ਹੋਵੇ।
ਧਰਮ ਆਚਰਨ ਦੇ ਨਿਯਮ ਨਿਰਦੇਸ਼ਿਤ ਕਰਦਾ ਹੈ ਅਤੇ ਇਸ ਪ੍ਰਕਾਰਜ ਵਿਚ ਨੈਤਿਕ ਆਚਰਨ ਨਾਲ ਏਕੀਕਾਰ ਵੀ ਕਰਦਾ ਹੈ। ਤਦ ਵੀ ਧਾਰਮਿਕ ਨਿਯਮਾਂ ਦੀ ਚੋਣ ਅਤੇ ਪ੍ਰਸਾਰਨ ਵਿਚ ਸਮੂਹ ਦੇ ਸਮਾਜਿਕ ਆਦਰਸ਼ਾਂ ਦਾ ਸਥਾਨ ਆਵੱਸ਼ਕ ਹੈ।
ਧਰਮ ਅਤੇ ਨੀਤੀ ਆਪਸ ਵਿਚ ਪਰਸਪਰ ਉਲਝੇ ਹੋਏ ਹਨ। ਧਰਮ ਨੀਤੀ ਦਾ ਸਾਂਚਾ ਮੰਨਿਆ ਜਾਂਦਾ ਹੈ । ਕਿਹਾ ਜਾਂਦਾ ਹੈ, ਧਰਮ ਨੈਤਿਕ ਕਦਰਾਂ ਕੀਮਤਾਂ ਦੀ ਉਚਤਾ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਕੁਝ ਵੀ ਹੋਵੇ, ਧਰਮ ਅਤੇ ਨੀਤੀ ਅਨਿਖੜ ਹਨ। ਕਬੀਲਿਆਂ ਵਿਚ ਬਹੁਤੀਆਂ ਰਸਮਾਂ-ਰੀਤਾਂ ਨੂੰ ਧਾਰਮਿਕ ਮੰਨ ਕੇ ਵੀ ਸਵਿਕਾਰਿਆ ਜਾਂਦਾ ਹੈ। (ਵੇਖੋ : ਲੋਕ ਵਿਸ਼ਵਾਸ) ਇਸ ਪ੍ਰਵਾਨਗੀ ਦੀ ਪ੍ਰਕਿਰਤੀ ਪਿੱਛੇ ਧਰਮ ਵਿਚ ‘ਕੁਝ ਹੋਰ’ ਭਾਵਨਾਵਾਂ ਦੀ ਮਿਸ ਵੀ ਵੇਖਣ ਨੂੰ ਮਿਲਦੀ ਹੈ। ਇਸ ਦਾ ਰਲਾ ਭਾਵੇਂ ਆਰਥਿਕ ਲਾਭ, ਟਪਰੀਵਾਸ ਜਟਿਲਤਾਵਾਂ ਅਤੇ ਕਬੀਲਾ ਟੈਬੂ ਦੇ ਭੈ ਕਾਰਨ ਹੀ ਕਿਉਂ ਨਾ ਉਪਜਿਆ ਹੋਵੇ।
ਕਬੀਲਿਆਂ ਤੋਂ ਬਾਹਰੀ ਸਮਾਜਾਂ ਵਿਚ ਧਰਮ ਨੂੰ ਮੁਕਤੀ ਦਾ ਸਾਧਨ ਕਿਆਸ ਕੀਤਾ ਜਾਂਦਾ ਹੈ ਪਰ ਕਬੀਲਿਆਂ ਵਿਚ ਧਰਮ ਨੂੰ ਜੀਵਨ ਜਾਚ ਦੇ ਪਰਥਾਇ ਰਖ ਕੇ ਮਾਨਤਾ ਦਿਤੀ ਜਾਂਦੀ ਹੈ। ਰੀਤੀ-ਰਿਵਾਜ ਅਤੇ ਲੋਕਾਚਾਰ ਕਬੀਲਾ ਸਮੂਹ ਵਿਚ ਆਦਰਸ਼ਾਂ ਅਤੇ ਵਿਹਾਰਾਂ ਦੀਆਂ ਵੰਨਗੀਆਂ ਦੀ ਪ੍ਰਤਿਨਿਧਤਾ ਕਰਦੇ ਹਨ। ਰੀਤੀ ਰਿਵਾਜਾਂ ਨੂੰ ਪ੍ਰਾਚੀਨ ਸਮਿਆਂ ਤੋਂ ਹੀ ਸਮਾਜਿਕ ਵਿਵਸਥਾ (ਖਾਸ ਕਰ ਕਬੀਲਾ ਸਮੂਹ) ਨੂੰ ਅਨੁਪ੍ਰਾਣਿਤ ਕਰਨ ਵਾਲੀ ਸ਼ਕਤੀਸ਼ਾਲੀ ਵਿਧੀ ਮੰਨਿਆ ਗਿਆ ਹੈ ਪਰ ਜਦੋਂ ਅਸੀਂ ਰੀਤੀ ਰਿਵਾਜਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਪ੍ਰਵਾਣਿਤ ਰੂਪਾਂ ਬਾਰੇ ਹੀ ਵਿਚਾਰ ਕਰ ਰਹੇ ਹੁੰਦੇ ਹਾਂ ਜਿਨ੍ਹਾਂ ਵਿਚ ਲੋਕ ਵਿਅਕਤੀਗਤ (ਪਰ ਸਮੂਹ ਪ੍ਰਵਾਣਿਤ) ਸੰਪਰਕਾਂ ਵਿਚ ਕਾਰਜ ਕਰਦੇ ਹਨ। ਸਮਾਜਿਕ ਨਿਯੰਤਰਨ ਹੋਣ ਦੀ ਹੈਸੀਅਤ ਵਿਚ ਰੀਤੀ ਰਿਵਾਜ, ਲੋਕਾਚਾਰ ਅਤੇ ਨਿਆਂ ਪ੍ਰਬੰਧ ਇਕ ਤਰ੍ਹਾਂ ਅਜਿਹਾ ਕਾਨੂੰਨੀ ਜਾਬਤਾ ਹੁੰਦੇ ਹਨ ਜੋ ਲਿਖਤੀ ਨਹੀਂ ਹੁੰਦੇ ਪਰ ਇਸਦੀ ਉਲੰਘਣਾ ਕਰਨੀ ਸੰਭਵ ਵੀ ਨਹੀਂ ਹੁੰਦੀ।
(ਅ) ਰੀਤੀ ਰਿਵਾਜ
ਗਾਡੀ ਲੁਹਾਰ ਕਬੀਲੇ ਵਿਚ ਰੀਤੀ ਰਿਵਾਜਾਂ ਦੀ ਪ੍ਰਕਿਰਤੀ ਬਾਹਰੀ ਸਮਾਜਾਂ ਨਾਲੋਂ ਇਸ ਲਈ ਵੀ ਭਿੰਨ ਹੈ ਕਿਉਂਕਿ ਕਬੀਲਾ ਰੀਤੀ ਰਿਵਾਜ ਆਪਣੇ ਪਿਛੋਕੜ ਵਿਚ ਧਾਰਮਿਕ ਸੁੱਚਤਾ ਦਾ ਬਲ ਲੈ ਕੇ ਵਿਚਰਦੇ ਹਨ ਅਤੇ ਖੁੱਲ੍ਹਾਂ ਤੋਂ ਵੱਧ ਮਨਾਹੀਆਂ ਨੂੰ ਵਧੇਰੇ ਮਹਤਤਾ ਦਿੰਦੇ ਹਨ।
ਇਉਂ ‘ਲੋਕਾਚਾਰ’ ਕਬੀਲਾ ਸਮੂਹ ਵਿਚ ਜਿਉਂਦੇ ਜਾਗਦੇ ਲੱਛਣਾਂ ਦੀ ਪ੍ਰਤਿਨਿਧਤਾ ਤਾਂ ਕਰਦੇ ਹਨ, ਸੁਚੇਤ ਜਾਂ ਅਚੇਤ ਰੂਪ ਵਿਚ ਨਿਯੰਤ੍ਰਣ ਦਾ ਕਾਰਜ ਵੀ ਨਿਭਾਉਂਦੇ ਹਨ। ਕਬੀਲਾ ਲੋਕਾਚਾਰ ਵਿਅਕਤੀ ਦੇ ਸੁਭਾ ਨੂੰ (ਲੋੜੀਂਦੀਆਂ ਅਤੇ ਸਮੂਹਿਕ ਤੌਰ ਤੇ ਲਾਹੇ ਵੰਦੀਆਂ) ਪਰਿਸਥਿਤੀਆਂ ਅਨੁਸਾਰ ਤਰਾਸ਼ਦੇ ਅਤੇ ਪ੍ਰਤਿਬੰਧਿਤ ਕਰਦੇ ਰਹਿੰਦੇ ਹਨ।
ਗਾਡੀ ਲੁਹਾਰ ਕਬੀਲੇ ਵਰਗਾ ਕੋਈ ਵੀ ਟਪਰੀਵਾਸ ਕਬੀਲਾ, ਰੀਤੀ ਰਿਵਾਜਾਂ ਅਤੇ ਪਰੰਪਰਾਗਤ ਮਾਨਤਾਵਾਂ ਦੀ ਆਗਿਆਕਾਰੀ ਪ੍ਰਣਾਲੀ ਹੁੰਦਾ ਹੈ। ਕਬੀਲਾ ਰੀਤੀ ਰਿਵਾਜਾਂ ਦੀ ਅਲੱਗ ਪ੍ਰਕਿਰਤੀ ਹੈ, ਜਦੋਂ ਕਿ ਆਧੁਨਿਕ ਸਮਾਜਾਂ ਦੀ ਨਿਸ਼ਚਿਤ ਸ਼ਕਤੀ ਦੁਆਰਾ ਬਣਾਇਆ ਗਿਆ ਕਾਨੂੰਨ, ਘੜਿਆ ਅਤੇ ਲਾਗੂ ਕੀਤਾ ਜਾਂਦਾ ਹੈ। ਇਸ ਦੇ ਉਲਟ ਰਿਵਾਜ ਨੂੰ ਲਾਗੂ ਕਰਨ ਲਈ ਕੋਈ ਲਿਖਤੀ ਅਧਿਨਿਯਮ ਨਹੀਂ ਹੁੰਦੇ ਅਤੇ ਨਾ ਹੀ ਉਸਦੇ ਪ੍ਰਚਾਰਨ ਲਈ ਕਿਸੇ ਇਕੱਲੇ ਵਿਅਕਤੀ ਪਾਸ ਕੋਈ ਸੰਸਥਾਪਿਕ ਅਧਿਕਾਰ ਹੀ ਹੁੰਦੇ ਹਨ। ਰੀਤੀ ਰਿਵਾਜ ਸਮੂਹਿਕ ਕਾਰਵਾਈ ਦੇ ਰੂਪ ਦੁਆਰਾ ਉਤਪੰਨ ਹੁੰਦੇ ਹਨ, ਜਾਂ ਕਿਹਾ ਜਾ ਸਕਦਾ ਹੈ ਰਿਵਾਜ ਸਰਵ ਸਧਾਰਨ ਪ੍ਰਵਾਨਗੀ ਦੁਆਰਾ ਅਨੁਪ੍ਰਾਣਿਤ ਹੁੰਦਾ ਹੈ। ਇਉਂ ਰਿਵਾਜ ਸਹਿਜ ਰੂਪ ਵਿਚ ਉਤਪੰਨ ਹੋਏ ਹੁੰਦੇ ਹਨ ਜੋ ਨਿਯਮਤ ਰੂਪ ਵਿਚ ਸਾਡੇ ਉਪਰ ਨੇਮਬੱਧਤਾ ਦਾ ਪ੍ਰਭਾਵ ਪਾਉਂਦੇ ਹਨ, ਜਦ ਕਿ ਕਾਨੂੰਨ ਦਮਨਕਾਰੀ ਅਧਿਕਾਰਾਂ ਰਾਹੀਂ ਸਵੀਕ੍ਰਿਤ ਕਰਵਾਏ ਜਾਂਦੇ ਹਨ।
ਇਉਂ ਗਾਡੀ ਲੁਹਾਰ ਕਬੀਲੇ ਦੀ ਸੰਗਠਨਤਾ ਦੇ ਮੂਲ ਅਧਾਰਾਂ ਬਾਰੇ ਅਧਿਐਨ ਕਰਦਿਆਂ ਸੌਖੇ ਹੀ ਇਸ ਸਿੱਟੇ ‘ਤੇ ਪੁਜਿਆ ਜਾ ਸਕਦਾ ਹੈ ਕਿ ਆਧੁਨਿਕ ਸ਼ਹਿਰੀ ਸਮਾਜਾਂ ਦੇ ਟਾਕਰੇ ਕਬੀਲਾ ਜਨ-ਜੀਵਨ ਦੀਆਂ ਸਮਾਜਿਕ ਪਰਿਸਥਿਤੀਆਂ ਵਿਚ ਲਿਖਤੀ ਵਿਧੀ ਸੰਹਿਤਾ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਕਬੀਲਾ ਰਹਿਤਲ ਵਿਚ ਸਭ ਤੋਂ ਵਧੇਰੇ ਰੀਤੀ ਰਿਵਾਜਾਂ, ਲੋਕ ਵਿਸ਼ਵਾਸਾਂ ਅਤੇ ਕਬੀਲਾ ਮਨਾਹੀਆਂ ਦਾ ਦਖ਼ਲ ਹੁੰਦਾ ਹੈ। ਕਬੀਲਾ ਰੂਬਰੂ ਸਮੂਹ ਹੈ। ਜਿਥੇ ਹਰੇਕ ਵਿਅਕਤੀ ਬਾਕੀ ਦੇ ਵਿਅਕਤੀਆਂ ਦੇ ਹਿਤਾਂ ਨੂੰ ਨਾ ਤਾਂ ਅੱਖੋਂ ਪਰੋਖੇ ਕਰ ਸਕਦਾ ਹੈ ਅਤੇ ਨਾ ਹੀ ਸਮੂਹਿਕ ਨਿਯੰਤ੍ਰਣ ਤੋਂ ਬਚ ਸਕਦਾ ਹੈ। ਬਹੁਤ ਘੱਟ ਅਜਿਹੀਆਂ ਜਟਿਲਤਾਵਾਂ ਹਨ ਜਿਨ੍ਹਾਂ ਬਾਰੇ ਕਬੀਲਾ ਨਿਯਮਾਂ ਪਾਸ ਕੋਈ ਸਮਾਧਾਨ ਨਾ ਹੋਵੇ। ਕਬੀਲਾ ਆਪਣੇ ਪਿਛੋਕੜ ਵਿਚ ‘ਟੈਬੂ’ ਦਾ ਭੈਅ ਅਤੇ ਰੀਤੀ ਰਿਵਾਜਾਂ ਦਾ ‘ਬਲ’ ਰੱਖ ਕੇ ਵਿਧੀ ਵਿਧਾਨ ਸਿਰਜਦਾ ਹੈ। ਅਜਿਹੇ ਸਭਿਆਚਾਰਿਕ ਵਿਨਿਯਮ ਹਰ ਕਬੀਲਾ ਵਿਅਕਤੀ ਨੂੰ ਅਧਿਕਾਰ ਅਤੇ ਕਰਤੱਵ ਵੰਡਦੇ ਹਨ ਅਤੇ ਬਾਕੀ ਵਿਅਕਤੀਆਂ ਪ੍ਰਤਿ ਹਰ ਇਕ ਦੇ ਹਿਤਾਂ ਅਤੇ ਦਾਵਿਆਂ ਦਾ ਸਮੰਜਨ ਕਰਦੇ ਹਨ।
(ੲ) ਕਬੀਲਾ ਪਰਿਪੇਖ
ਕਬੀਲਿਆਈ ਰੀਤੀ ਰਿਵਾਜਾਂ ਦੀ ਪ੍ਰਕਿਰਤੀ ਆਧੁਨਿਕ ਸ਼ਹਿਰੀ ਸਮਾਜਾਂ ਤੋਂ ਭਿੰਨ ਹੈ। ਕਬੀਲਾ ਰਿਵਾਜ ਰਸਮੀ ਵਿਵਸਥਾ ਨੂੰ ਕਾਇਮ ਰੱਖਣ ਵਾਲੇ ਅਤੇ ਉਹਨਾਂ ਵਿਚ ਨਿਹਿਤ ਵਿਵਹਾਰ ਦੇ ਮੌਖਿਕ ਜ਼ਾਬਤੇ ਹੁੰਦੇ ਹਨ। ਨਿਯੰਤ੍ਰਣ ਦੀ ਇਹ ਵਿਵਸਥਾ, ਭੂਤ, ਵਰਤਮਾਨ ਅਤੇ ਭਵਿੱਖ ਵਿਚ ਸਬੰਧ ਸਥਾਪਿਤ ਕਰਨ ਵਾਲੀ ਅਜਿਹੀ ਕੜੀ ਹੁੰਦੀ ਹੈ ਜੋ ਮਨੁੱਖਾਂ ਦਾ ਸਬੰਧ ਪੁਰਖਿਆਂ, ਦੇਵੀ ਦੇਵਤਿਆਂ ਅਤੇ ਮੌਜੂਦਾ ਸੰਤਾਨ ਨਾਲ ਜੋੜਦੀ ਹੈ। ਰਸਮ ਰਿਵਾਜ ਰੱਬੀ ਸ਼ਕਤੀਆਂ ਦੀ ਉਪਜ ਵਾਂਗ ਹਨ ਜਿਨ੍ਹਾਂ ਦੀ ਮਨੁੱਖ ਅਚੇਤਨ ਤੌਰ ਤੇ ਵਰਤੋਂ ਕਰਦਾ ਹੈ। ਇਹਨਾਂ ਸ਼ਕਤੀਆਂ ਦੀ ਸਦੀਵਤਾ ਪੀੜ੍ਹੀ ਦਰ ਪੀੜ੍ਹੀ ਮੌਖਿਕ ਪਰੰਪਰਾ ਵਿਚ ਜੀਵੰਤ ਰਹਿੰਦੀ ਹੈ।
ਹਰ ‘ਲੋਕਾਚਾਰ’, ਸਮੂਹ ਪ੍ਰਵਾਨਗੀ ਦੀ ਏਕਤਾ ਨੂੰ ਕਾਇਮ ਰੱਖਣ ਦੇ ਕਾਰਜ ਨੂੰ ਮੁੱਖ ਰੱਖ ਕੇ ਵਿਚਰਦਾ ਹੈ। ਹਰ ਸਮਾਜਿਕ ਇਕਾਈ ਦੇ ਆਪਣੇ ਵੱਖਰੇ ਲੋਕਾਚਾਰ ਹੁੰਦੇ ਹਨ। ਬਹੁਤ ਵੇਰੀ ਸਮੁਦਾਵਾਂ ਦੇ ਲੋਕਾਚਾਰ ਇਕ ਦੂਜੇ ਤੋਂ ਏਨੇਂ ਭਿੰਨ ਹੁੰਦੇ ਹਨ ਕਿ ਉਹਨਾਂ ਦਾ ਜਾਬਤਾ ਵੱਡੇ ਸਮਾਜਿਕ ਪਸਾਰੇ ਵਿਚ ਖੰਡਤ ਹੋ ਕੇ ਰਹਿ ਜਾਂਦਾ ਹੈ। ਖਾਸ ਕਰ ਅਜਿਹੀ ਸਥਿਤੀ ਵਿਚ ਜਦੋਂ ਵੱਖ ਵੱਖ ਜਾਤੀਆਂ ਦੇ ਸਮਾਜਿਕ ਜੁੱਟਾਂ ਵਿਚ ਵਿਚਰਦੀਆਂ ਵੱਖ ਵੱਖ ਜਾਤੀਆਂ ਦੀਆਂ ਰਹੁ-ਰੀਤਾਂ ਦਾ ਉੱਚ-ਜਾਤੀਆਂ ਦੀਆਂ ਮਾਨਤਾਵਾਂ ਵੱਲ ਝੁਕਾਉ ਅਤੇ ਦੋਗਲੀ ਮਿੱਸ ਨਜ਼ਰ ਆਉਂਦੀ ਹੋਵੇ।
ਵਿਸ਼ਾਲ ਸ਼ਹਿਰੀ ਸਮੁਦਾਵਾਂ ਨਾਲੋਂ ਕਬੀਲਾ ਸਮਾਜਾਂ ਵਿਚ ਰੀਤੀ ਰਿਵਾਜਾਂ ਅਤੇ ਲੋਕ ਵਿਸ਼ਵਾਸਾਂ ਦੀ ਪ੍ਰਕਿਰਤੀ ਜ਼ਿਆਦਾ ਮਜਬੂਰ ਕਰਨ ਵਾਲੀ ਅਤੇ ਏਕੀਕ੍ਰਿਤ ਸੰਗਠਨਤਾ ਦੀ ਜ਼ਿਮੇਂਵਾਰਤਾ ਨੂੰ ਮੰਨ ਕੇ ਵਿਚਰਨ ਵਾਲੀ ਹੁੰਦੀ ਹੈ। ਰੀਤੀ ਰਿਵਾਜਾਂ ਦੀ ਹੋਣੀ ਸਮੇਂ ਸਮੇਂ ਬਦਲਦੇ ਰਹਿਣ ਦੀ ਹੈ ਪਰ ਇਹਨਾਂ ਦੀ ਪ੍ਰਵਰਤਿਤ ਕਿਰਿਆ ਕਬੀਲਿਆਂ ਵਿਚ ਨਾ ਹੋਣ ਦੇ ਬਰਾਬਰ ਹੈ ਕਿਉਂਕਿ ਪਰੰਪਰਾਗਤ ਕਦਰਾਂ ਕੀਮਤਾਂ ਦੀ ਲਗਾਤਾਰਤਾ ਅਤੇ ਹੋਂਦ ਨੂੰ ਬਣਾਈ ਰੱਖਣ ਦੇ ਉਪਰਾਲੇ ਕਦੇ ਵੀ ਕਬੀਲਾ ਜੀਵਨ ਵਿਚੋਂ ਮਨਫ਼ੀ ਨਹੀਂ ਹੁੰਦੇ। ਕਬੀਲਾ ਰੀਤੀ ਰਿਵਾਜ ਇਕ ਤਰ੍ਹਾਂ ਪਰੰਪਰਾ ਦੀ ਪੀਡੀ ਪਕੜ ਵਿਚ ਜਕੜੀਆਂ ਅਜਿਹੀਆਂ ਮਾਨਤਾਵਾਂ ਹਨ ਜੋ ਕਾਨੂੰਨੀ ਦਮਨਕਾਰਤਾ ਦੀਆਂ ਦੰਡ ਵਿਧੀਆਂ ਨੂੰ ਨਕਾਰ ਦੇਣ ਦੇ ਸਮਰੱਥ ਹਨ ਕਿਉਂਕਿ ਇਹਨਾਂ ਵਿਚ ਧਾਰਮਿਕ ਮਾਨਤਾਵਾਂ, ਲੋਕ-ਵਿਸ਼ਵਾਸਾਂ ਅਤੇ ਕਬੀਲਾ ਮਨਾਹੀਆਂ ਦੀ ਰਲਵੀਂ ਮਿੱਸ ਹੁੰਦੀ ਹੈ। ਕਬੀਲਾ ਟੈਬੂ, ਰੀਤੀ ਰਿਵਾਜਾਂ ਦੀ ਸਦੀਵਤਾ ਪ੍ਰਤਿ ਚੁਫ਼ੇਰੇ ਸੁਰੱਖਿਆ ਦੀ ਰਾਮ-ਕਾਰ ਖਿੱਚੀ ਰਖਦੇ ਹਨ। ਇਉਂ ਕਬੀਲਾ ਪ੍ਰਮਾਪ ਕਬੀਲਾ ਸਮਾਜ ਵਿਚ ਰੋਕਾਂ ਲਾਉਣ ਵਾਲੇ ਅਜਿਹੇ ਉਪਕਰਨ ਸਾਬਤ ਹੁੰਦੇ ਹਨ ਜੋ ਆਪਣੇ ਨਿਰੰਤਰ ਪ੍ਰਭਾਵ ਦੁਆਰਾ ਵਿਅਕਤੀ ਨੂੰ ਸਮੂਹ ਨਾਲ ਜੋੜੀ ਰੱਖਦੇ ਹਨ।
ਅਜਿਹੀ ਹਾਲਤ ਵਿਚ ਜਦੋਂ ਰੀਤੀ ਰਿਵਾਜਾਂ ਦੀ ਪ੍ਰਕਿਰਤੀ ਉਪਲਬਧ ਵਿਵਸਾਇ, ਧਾਰਮਿਕ ਮਾਨਤਾਵਾਂ, ਕਬੀਲਾ ਮਨਾਹੀਆਂ ਅਤੇ ਕਬੀਲਾ ਲੋਕ ਵਿਸ਼ਵਾਸਾਂ ਦੀ ਅਨੁਰੂਪਤਾ ਅਨੁਕੂਲ ਹੋਵੇ ਤਾਂ ਰੀਤੀ ਰਿਵਾਜ ਕੇਵਲ ਰਸਮਾਂ ਨਾ ਹੋ ਕੇ ਪ੍ਰਮਾਪਕ ਵਿਧੀ ਵਿਧਾਨ ਦੇ ਸਿਰਜਕ ਹੋ ਨਿਬੜਦੇ ਹਨ। ਇਹੋ ਕਾਰਨ ਹੈ ਕਿ ਕਬੀਲਾ ਮਾਨਸਿਕਤਾ ਵਿਚ ਰਿਵਾਜੀ ਨਮੂਨਿਆਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਸਦੀਵੀ ਬਣੇ ਰਹਿਣ ਦੀ ਪੂਰਤੀ ਲਈ ਯਤਨਾਂ ਦੀ ਕਾਮਨਾ ਸਮੁੱਚੇ ਵਰਤਾਰੇ ਵਿਚ ਰਚੀ ਮਿਲਦੀ ਹੈ। ਇਸਦੇ ਟਾਕਰੇ ਸ਼ਹਿਰੀ ਸਮਾਜਾਂ ਵਿਚ ਰਿਵਾਜੀ ਨਿਯਮਾਂ ਨੂੰ ਮੰਨਣ ਦੀ ਖੁੱਲ ; ਸਭਿਆਚਾਰਿਕ ਪਿਛੋਕੜ ਦੀਆਂ ਕਦਰਾਂ ਕੀਮਤਾਂ ਦੇ ਨਾਲ ਨਾਲ ਨਿੱਜੀ ਅਤੇ ਆਰਥਿਕ ਹਿਤਾਂ ਦੀ ਅੰਤਰ ਭਾਵਨਾ ਵੀ ਮੌਜੂਦ ਰਹਿੰਦੀ ਹੈ। ਇਸਦਾ ਇਕ ਕਾਰਨ ਬਹੁ-ਜਾਤੀ ਸਮਾਜਿਕ ਸਮੂਹਾਂ ਵਿਚ ਰੀਤੀ ਰਿਵਾਜਾਂ ਦੀ ਬਹੁ-ਭਾਂਤੀ ਵੰਨਗੀ ਦਾ ਹੋਣਾ ਹੈ। ਮਨੁੱਖ ਲਈ ਬਹੁਤੀਆਂ ਹਾਲਤਾਂ ਵਿਚ ਲਾਹੇਵੰਦ ਹਿਤਾਂ ਨੂੰ ਅੱਖੋਂ ਓਹਲੇ ਕਰਨਾ ਵੱਸ ਵਿਚ ਨਹੀਂ ਰਹਿੰਦਾ ਕਿਉਂਕਿ ਨਿਮਨ ਅਤੇ ਮੱਧਵਰਗ ਸਮੂਹ ਵਿਚ ਉੱਚੀਆਂ ਸ਼੍ਰੇਣੀਆਂ ਵੱਲ ਝੁਕਾਓ ਦੀ ਪ੍ਰਕਿਰਿਆ ਸੁਭਾਵਿਕ ਦੇਖਣ ਨੂੰ ਮਿਲਦੀ ਹੈ। ਖਾਸ ਕਰ ਅਜਿਹੇ ਸਮੇਂ ਜਦੋਂ ਕੋਈ ਜਾਤੀ ਸਵੈ-ਨਿਰਭਰ ਹੋਣ ਦੀਆਂ ਆਰਥਿਕ ਪਰਿਸਥਿਤੀਆਂ ਵੱਲ ਵਧ ਰਹੀ ਹੋਵੇ, ਅਜਿਹੀ ਸਥਿਤੀ ਵਿਚ ਓਹ ਪਿਤਾ ਪੁਰਖੀ ਰਵਾਇਤਾਂ ਨੂੰ ਮੰਨਣ ਪ੍ਰਤਿ ਹੀਣਤਾ ਭਾਵ ਮਹਿਸੂਸ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਰੂੜੀਵਾਦੀ ਕਦਰਾਂ ਕੀਮਤਾਂ ਗਰਦਾਨ ਕੇ ਨਕਾਰ ਸਕਦੀ ਹੈ। ਸ਼ਹਿਰੀ ਸਮੁਦਾਵਾਂ ਵਿਚ ਅਜਿਹੀਆਂ ਕਈ ਉਦਾਹਰਨਾਂ ਪ੍ਰਾਪਤ ਹਨ।
ਅਜਿਹੇ ਝੁਕਾ ਕਬੀਲਿਆਂ ਵਿਚ ਵੀ ਵੇਖਣ ਨੂੰ ਮਿਲਦੇ ਹਨ। ਖਾਸ ਕਰ ਉਦੋਂ, ਜਦੋਂ ਕਿਸੇ ਟੱਪਰੀਵਾਸ ਕਬੀਲੇ ਵਿਚ ਪਹਿਲਾਂ ਫਿਰਤੂ ਜੀਵਨ ਤੋਂ ਉਪਰਾਮ ਹੋ ਕੇ ਕਿਸੇ ਬਸਤੀ ਵਿਚ ਵਸੇਬਾ ਕਰਨਾ ਅਤੇ ਸਹਿਜੇ ਸਹਿਜੇ ਆਪਣੇ ਕਿੱਤੇ ਨਾਲ ਸਬੰਧਿਤ ਬਾਹਰੀ ਜਾਤੀ ਵਿਚ ਮਰਜ ਹੋ ਜਾਣ ਦੀ ਇੱਛਾ ਨੂੰ ਪਹਿਲ ਦੇਣੀ ਸ਼ਾਮਲ ਹੋਵੇ। ਅਜਿਹਾ ਬਦਲਾਉ ਵਿਵਸਾਇ ਸਬੰਧੀ ਵਧੇਰੇ ਆਰਥਿਕ ਲਾਭ ਲੈਣ ਹਿਤ ਵਾਪਰਦਾ ਹੈ। ਇਉਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ਕਬੀਲਾ ਸੰਗਠਨਤਾ ਦਾ ਮੂਲ ਅਧਾਰ, ਕਬੀਲਾ ਰੀਤੀ ਰਿਵਾਜ, ਪਰੰਪਰਾਗਤ ਮਾਨਤਾਵਾਂ, ਧਾਰਮਿਕ ਮਨਾਹੀਆਂ (ਟੈਬੂ) ਅਤੇ ਸਾਂਝੇ ਹਿਤਾਂ ਦੇ ਨਿਯਮ ਹੀ ਬਣਦੇ ਹਨ ਅਤੇ ਇਹ ਸਭ ਕੁਝ ਕਿਸੇ ਸ਼ਾਸਕ ਵਰਗ ਵਲੋਂ ਨਾ ਤਾਂ ਥੋਪਿਆ ਜਾਂਦਾ ਹੈ। ਨਾ ਹੀ ਪ੍ਰਚਾਰਿਆ ਜਾਂਦਾ ਹੈ ਸਗੋਂ ਕਿਸੇ ਵੀ ਕਬੀਲੇ ਦੇ ਸਮੁੱਚੇ ਜੀਵਨ ਵਰਤਾਰੇ ਵਿਚ ਅੰਤਰ ਨਿਹਤ ਹੁੰਦਾ ਹੈ।
ਗਾਡੀ ਲੁਹਾਰ ਕਬੀਲਾ : ਬਾਹਰੀ ਸਮਾਜਿਕ ਸਬੰਧ
ਕਬੀਲੇ ਤੋਂ ਬਾਹਰਲੇ ਜੁੱਟਾਂ ਨਾਲ ਗਾਡੀ ਲੁਹਾਰ ਕਬੀਲੇ ਦੇ ਸਬੰਧ ਕੇਵਲ ਆਰਥਿਕ ਲੋੜਾਂ ਤੇ ਨਿਰਭਰ ਹਨ। ਇਹ ਨੇੜਤਾ ਕਿਸੇ ਵੀ ਹਾਲਤ ਵਿਚ ਸਦੀਵੀ ਨਹੀਂ ਹੈ। ਟਪਰੀਵਾਸ ਕਬੀਲਿਆਂ ਦੇ ਕਿੱਤਾਗਤ ਸਬੰਧਾਂ ਦੀਆਂ ਕਮਜ਼ੋਰ ਕੜੀਆਂ ਸਤਹੀ ਅਤੇ ਛਿੰਨ-ਭੰਗਰ ਹੁੰਦੀਆਂ ਹਨ, ਜੋ ਨਿਰੋਲ ਕਾਰੋਬਾਰੀ ਲੈਣ ਦੇਣ, ਬੋਲ-ਚਾਲ ਅਤੇ ਆਰਥਿਕ ਵਟਾਂਦਰੇ ‘ਤੇ ਨਿਰਭਰ ਕਰਦੀਆਂ ਹਨ। ਅਜਿਹੇ ਸਬੰਧਾਂ ਦੀ ਆਯੂ ਇਕ ਛਿੰਨ ਦੀ ਵੀ ਹੋ ਸਕਦੀ ਹੈ ਅਤੇ ਇਕ ਵਰ੍ਹਾ ਵੀ, ਉਪਰੋਕਤ ਨੇੜਤਾ ਨੂੰ ਪੀਡੇ ਸਬੰਧਾਂ ਵਿਚ ਬਦਲ ਲੈਣਾ ਵਰਜਿਤ ਹੈ :
ਉਦਾਹਰਨ ਲਈ, ਗਾਡੀ ਲੁਹਾਰਾਂ ਦਾ ਕੋਈ ਵੀ ਜੁੱਟ ਭਾਵੇਂ ਕਿੰਨਾਂ ਸਮਾਂ ਵੀ ਕਿਉਂ ਨਾ ਇਕ ਥਾਂ ਟਿਕ ਕੇ ਰਿਹਾ ਹੋਵੇ ਡੇਰਾ ਕੂਚ ਕਰਨ ਸਮੇਂ ਨਿਮਨ ਪ੍ਰਕਾਰ ਦੀਆਂ ਕਾਰਜ ਪ੍ਰਕਿਰਿਆਵਾਂ ਵਰਜਿਤ ਸਮਝਦਾ ਹੈ :
ਕਬੀਲੇ ਤੋਂ ਬਾਹਰੀ ਕਿਸੇ ਘਟਨਾ ਕਾਰਨ ਕੂਚ ਕਰਨ ਤੋਂ ਰੁਕਣਾ
ਡੇਰਾ ਕੂਚ ਕਰਨ ਸਮੇਂ ਕਬੀਲਾ ਔਰਤ/ਮਰਦ ਦਾ ਕਿਸੇ ਗ਼ੈਰ ਕਬੀਲਾ ਵਿਅਕਤੀ ਨੂੰ ਮਿਲਣ ਜਾਣਾ
ਗ਼ੈਰ ਕਬੀਲਾ ਵਿਅਕਤੀ ਨਾਲ ਦੁਬਾਰਾ ਆਉਣ ਦਾ ਇਕਰਾਰ ਕਰਨਾ
ਯਾਦ ਵਜੋਂ ਪਿੱਛੇ ਕੋਈ ਚਿੰਨ੍ਹ/ਸੰਕੇਤ ਛੱਡ ਕੇ ਜਾਣਾ
ਪਿਛੇ ਰਹਿ ਗਏ ਵਿਅਕਤੀਆਂ, ਵਸਤੂਆਂ ਸੁਖਾਂ ਅਤੇ ਖੁਸ਼ੀਆਂ ਪ੍ਰਤੀ ਮੋਹ ਦਾ ਸਮ੍ਰਣ ਕਰਨਾ
ਪੱਕੇ ਵਸੇਬੇ ਦੀ ਚਾਹਨਾਂ ਕਰਨੀ, ਇਤਿਆਦ
ਕਿਸੇ ਨਵੀਂ ਥਾਂ ਡੇਰਾ ਲਾਉਣ ਉਪਰੰਤ ਵਸਤੂਆਂ ਦੀ ਵਿੱਕਰੀ ਅਤੇ ਲੋੜੀਂਦੀ ਸਮੱਗਰੀ ਦੀ ਖਰੀਦ ਵੇਚ, ਕਬੀਲੇ ਦੀਆਂ ਔਰਤਾਂ ਜ਼ਿੰਮੇਂ ਹੁੰਦੀ ਹੈ। ਉਪਰੋਕਤ ਕਾਰਜ ਵਿਉਪਾਰਿਕ ਸਬੰਧਾਂ ਦੀਆਂ ਖੁੱਲ੍ਹਾਂ ਦੁਆਰਾ ਹੀ ਸੰਭਵ ਹੋ ਸਕਦਾ ਹੈ, ਜਿਸ ਲਈ ਕਬੀਲਾ ਅਧਿਨਿਯਮ, ਕਬੀਲਾ ਔਰਤਾਂ ਤੇ ਕੁਝ ਇਕ ਮਨਾਹੀਆਂ ਵੀ ਲਾਗੂ ਕਰਦਾ ਹੈ। ਇਹ ਮਨਾਹੀਆਂ ਚੇਤਾਵਨੀ ਅਤੇ ਵਿਵਰਜਿਤ ਕਿਰਿਆਵਾਂ ਦੀ ਪ੍ਰਕਿਰਤੀ ਵਾਲੀਆਂ ਹਨ। ਇਹਨਾਂ ਦੀ ਪਾਲਣਾ ਕਬੀਲਾ ਸੰਗਠਨਤਾ ਅਤੇ ਬਾਹਰੀ ਸਮਾਜਿਕ ਸਮੂਹ ਤੋਂ ਅਣਭਿਜਤਾ ਅਤੇ ਵਖਰੇਵੇਂ ਦੇ ਆਸ਼ੇ ਅਧੀਨ ਕੀਤੀ ਜਾਂਦੀ ਹੈ।
ਗਾਡੀ ਲੁਹਾਰ ਕਬੀਲੇ ਦੀ ਅੰਤਰੀਵ ਮਾਨਸਿਕਤਾ ਵਿਚ ਉਪਰੋਕਤ ਮਨਾਹੀਆਂ ਅਜਿਹੇ ਭੈਅ ਦਾ ਸਿੱਟਾ ਹਨ ਜਿਸ ਵਿਚ ਕਿਆਸ ਕੀਤਾ ਜਾਂਦਾ ਹੈ ਕਿ ਆਧੁਨਿਕ ਸ਼ਹਿਰੀ ਸਮਾਜਾਂ ਦੇ ਸੰਪਰਕ ਵਿਚ ਆਇਆ ਕਬੀਲਾ, ਆਪਣੇ ਆਲੇ ਦੁਆਲੇ ਵਿਚੋਂ (ਸੁਭਾਵਕ ਜਾਂ ਉਚੇਚੇ ਤੌਰ ਤੇ) ਅਨਕੂਲਿਕ ਲੱਛਣ ਗ੍ਰਹਿਣ ਕਰ ਸਕਦਾ ਹੈ। ਇਹ ਪ੍ਰਕਿਰਿਆ ਕਬੀਲੇ ਦੇ ‘ਉਸ ਲੱਛਣ ਦੀ ਸਮਾਜਿਕ ਪਰਤੱਖਣਾ ਤੋਂ ਬਿਨਾਂ ਹੀ, ਜਾਂ ਇਸ ਦੇ ਭਾਵ-ਅਰਥਾਂ ਨੂੰ ਜਾਣੇ ਬਗੈਰ ਵੀ ਵਾਪਰ ਸਕਦੀ ਹੈ। ਜਿਵੇਂ ਕਿ ਬਹੁਤ ਸਾਰੇ ਆਦਿਵਾਸੀ ਕਬੀਲਿਆਂ ਨਾਲ ਵਾਪਰਿਆ ਪਰ ਜਿਹੜੇ ਕਬੀਲੇ ਪਹਿਲਾਂ ਹੀ ਕਿਸੇ ਜਾਤੀ ਵਿਸ਼ੇਸ਼ਤਾਈਆਂ ਦੇ ਨੇੜੇ ਹੋਣ ਅਤੇ ਜਿਸ ਕਬੀਲੇ ਦਾ ਕਿੱਤਾ ਵਿਕਸਤ ਸਭਿਆਤਾਵਾਂ ਦੇ ਸੰਪਰਕ ਦੁਆਰਾ ਹੀ ਨਿਸ਼ਚਤ ਹੋਵੇ ਉਥੇ ਕਬੀਲੇ ਦੀ ਵੱਖਰਤਾ ਨੂੰ ਵਿਕਸਿਤ ਸਮਾਜਾਂ ਨਾਲੋਂ ਨਿਖੇੜ ਕੇ ਰੱਖਣਾ ਹੋਰ ਵੀ ਕਠਿਨ ਹੋ ਜਾਂਦਾ ਹੈ।
ਸੰਸਕ੍ਰਿਤੀਕਰਨ ਹੋਰਨਾਂ ਲੋਕਾਂ ਨਾਲ ਸੰਪਰਕਾਂ ਦੁਆਰਾ ਪਰਿਵਰਤਨ ਦੀ ਹੀ ਕਿਰਿਆ ਹੈ। ਭਾਵੇਂ ਕਬੀਲੇ ਤੋਂ ਬਾਹਰਲੀ ਸੰਸਕ੍ਰਿਤੀ ਤੋਂ ਜਿਹੜੇ ਵੀ ਅੰਸ਼ ਸਵਿਕਾਰ ਕੀਤੇ ਜਾਂਦੇ ਹਨ ਉਸ ਵਿਚ ਕਬੀਲਾ ਸਮੂਹ ਦੀ ਪ੍ਰਵਾਨਗੀ ਅਤਿ ਅਵੱਸ਼ਕ ਹੁੰਦੀ ਹੈ। ਅਜਿਹੀਆਂ ਅਨੇਕਾਂ ਮਿਸਾਲਾਂ ਉਪਲਬਧ ਹਨ ਜਦੋਂ ਕਬੀਲਿਆਂ ਨੇ ਵਿਕਸਿਤ ਸਭਿਆਤਾਵਾਂ ਨਾਲ ਲਗਾਤਾਰ ਸੰਪਰਕਾਂ ਦੌਰਾਨ ਆਪਣੇ ਪੁਰਾਣੇ ਵਿਰਸੇ ਵਿਚੋਂ ਕਈ ਕੁਝ ਤਿਆਗ ਦਿਤਾ ਅਤੇ ਕਿੰਨਾਂ ਕੁਝ ਨਵਾਂ ਅਪਨਾ ਲਿਆ। ਸ਼ਾਇਦ ਇਸ ਲਈ ਕਿ ਇਉਂ ਕਬੀਲੇ ਨੂੰ ਆਰਥਿਕ ਲਾਭ ਦੀ ਵਧੇਰੇ ਆਸ ਹੋ ਸਕਦੀ ਸੀ ਪਰ ਜਿਹੜੇ ਕਬੀਲੇ ਚੁਫ਼ੇਰੇ ਦੀਆਂ ਵਿਕਸਿਤ ਸਭਿਆਤਾਵਾਂ ਵਿਚੋਂ ਕੁਝ ਵੀ ਨਵਾਂ ਅਪਨਾਉਣ ਤੋਂ ਮੁਨਕਰ ਰਹੇ ਹਨ, ਉਹਨਾਂ ਨੂੰ ਅਜਿਹੇ ਸ਼ਕਤੀਸ਼ਾਲੀ ਸਮੂਹਾਂ ਨਾਲ ਵਿਰੋਧਾਭਾਵੀ ਟੱਕਰ ਬਹੁਤ ਮਹਿੰਗੀ ਪਈ ਹੈ। ਵੱਖ ਵੱਖ ਕਬੀਲਿਆਂ ਸਬੰਧੀ ਕੀਤੇ ਡੂੰਘੇ ਅਧਿਐਨ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਅਜਿਹੇ ਸਮੂਹ, ਜਾਤੀ ਅਤੇ ਕਬੀਲੇ ਵਿਚ ਲੀਕ ਖਿੱਚੀ ਰੱਖਣ ਲਈ ਕਿੰਨਾ ਸਖ਼ਤ ਘੋਲ ਕਰਦੇ ਆ ਰਹੇ ਹਨ। ਜਿਨ੍ਹਾਂ ਵਿਚੋਂ, ਇਕ, ਗਾਡੀ ਲੁਹਾਰ ਕਬੀਲਾ ਹੈ।
ਸਮੂਹ ਤੋਂ ਭਾਵ ਕੇਵਲ ਵਿਅਕਤੀਆਂ ਦੇ ਇਕੱਠ ਤੋਂ ਹੀ ਨਹੀਂ ਸਗੋਂ ਕਬੀਲੇ ਦੇ ਉਹਨਾਂ ਵਿਅਕਤੀਆਂ ਤੋਂ ਹੈ ਜਿਨ੍ਹਾਂ ਵਿਚ ਪਰਸਪਰ ਸਬੰਧ ਹੋਣ ਅਤੇ ਇਕ ਦੂਜੇ ਨੂੰ ਸਾਂਸਕ੍ਰਿਤਿਕ, ਆਰਥਿਕ, ਪਰਿਵਾਰਿਕ ਅਤੇ ਕਬੀਲਾ ਅਧਿਨਿਯਮਾਂ ਦੇ ਤੌਰ ਤੇ ਪ੍ਰਭਾਵਿਤ ਕਰਦੇ ਹੋਣ। ਇਕ ਸਰਲ ਜੇਹੀ ਵਿਆਖਿਆ ਅਧੀਨ ਕਬੀਲੇ ਵਿਚ ਦੋ ਤਰ੍ਹਾਂ ਦੇ ਸਮੂਹ ਪਾਏ ਜਾਂਦੇ ਹਨ।
(ੳ) ਕਬੀਲੇ ਤੋਂ ਬਾਹਰੀ ਸਮੂਹ
ਅਜਿਹੇ ਸਮੂਹ ਜਿਨ੍ਹਾਂ ਨਾਲ ਕਬੀਲਾ ਸਬੰਧ, ਉਪਜੀਵਕਾ ਲਈ ਨਿਰਮਾਣ ਵਸਤੂਆਂ ਦੀ ਖਰੀਦ-ਵੇਚ, ਜਾਂ ਵਟਾਂਦਰਾ ਵਿਧੀ ਅਧੀਨ ਕਾਰਜ ਕਰਦੇ ਹਨ। ਅਜਿਹੇ ਸਬੰਧ ਚਿਰ ਸਥਾਈ ਨਹੀਂ ਹੁੰਦੇ।
(ਅ) ਕਬੀਲੇ ਦੇ ਅੰਤਰੀਵ ਸਮੂਹ
ਇਹ ਤਿੰਨ ਤਰ੍ਹਾਂ ਦੇ ਹਨ :
- ਖੂਨ ਦੇ ਰਿਸ਼ਤੇ ਤੇ ਅਧਾਰਿਤ
- ਵਿਵਾਹਕ ਸਾਕਾਦਾਰੀ ਤੇ ਅਧਾਰਿਤ
- ਕਬੀਲਾ ਪਰੰਪਰਾ ਦੇ ਘੇਰੇ ਵਿਚ ਆਉਣ ਵਾਲੇ
ਕਬੀਲੇ ਦੇ ਅੰਤਰੀਵ ਸਮੂਹਾਂ ਵਿਚ ਵੀ ਅਜਿਹੀਆਂ ਕਈ ਵਰਜਿਤ ਕਿਰਿਆਵਾਂ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਗਾਡੀ ਲੁਹਾਰ ਕਬੀਲੇ ਦੇ ਹਰ ਵਿਅਕਤੀ ਲਈ ਅਤਿ ਅਵੱਸ਼ਕ ਹੈ, ਪਰ ਅੰਤਰੀਵ ਸਮੂਹਾਂ ਲਈ ਪ੍ਰਚਲਿਤ ਨਿਯਮ ‘ਲਚਕਦਾਰ’ ਪ੍ਰਕਿਰਤੀ ਦੇ ਮੰਨੇ ਜਾਂਦੇ ਹਨ; ਜਦ ਕਿ ਕਬੀਲੇ ਤੋਂ ਬਾਹਰੀ ਸਮੂਹਾਂ ਪ੍ਰਤਿ ਮਨਾਹੀਆਂ ‘ਸਖਤੀ’ ਨਾਲ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਮਨਾਹੀਆਂ ਨਿਮਨ ਪ੍ਰਕਾਰ ਦੀਆਂ ਹਨ :
ਸ਼ੂਦਰ ਬਸਤੀ ਦੇ ਨਲਕੇ ਜਾਂ ਟੋਭੇ ਤੋਂ ਪਾਣੀ ਲੈਣਾ
ਕਬੀਲੇ ਤੋਂ ਬਾਹਰਲੇ ਟੱਬਰ ਵਿਚੋਂ ਪਕਿਆ ਭੋਜਨ ਸਵੀਕਾਰ ਕਰਨਾ
ਬਾਹਰੀ ਟੱਬਰ ਦੇ ਮੰਜੇ ਜਾਂ ਪੀੜ੍ਹੀ ‘ਤੇ ਬੈਠਣਾ
ਕਬੀਲੇ ਤੋਂ ਬਾਹਰਲੇ ਵਿਅਕਤੀਆਂ ਦਾ ਵਸਤਰ-ਉਤਾਰ ਸਵੀਕਾਰ ਕਰਨਾ
ਕਬੀਲੇ ਤੋਂ ਬਾਹਰਲੇ ਵਿਅਕਤੀ ਵੱਲੋਂ ਹੁੱਕੇ ਦੀ ਪੇਸ਼ਕਸ਼ ਸਵੀਕਾਰ ਕਰਨਾ
ਸ਼ੂਦਰ ਵਿਅਕਤੀ ਦੇ ਮੁਕਾਬਲੇ ਵਿਚ ਬਲਦ ਜਾਂ ਗੱਡੀ-ਦੌੜ ਵਿਚ ਭਾਗ ਲੈਣਾ
ਜਣੇਪੇ ਸਮੇਂ ਕਬੀਲੇ ਤੋਂ ਬਾਹਰਲੀ ਇਸਤਰੀ ਨੂੰ ਦਾਈ ਵਜੋਂ ਬੁਲਾਉਣਾ
ਕਿੱਤਾ ਸੁਆਰਥ ਲਈ ਕਬੀਲਾ ਔਰਤਾਂ ਦਾ (ਪਰਾਏ ਮਰਦਾਂ ਨਾਲ) ਜਿਨਸੀ ਖੁੱਲ੍ਹਾਂ ਲੈਣਾ
ਵਸੇਬੇ ਲਈ ਮਸੀਤ ਜਾਂ ਮਜ਼ਾਰ ਵਿਚ ਸ਼ਰਨ ਲੈਣੀ
ਸਿਵਿਆਂ ਨੇੜੇ ਗੱਡੀਆਂ ਦਾ ਉਤਾਰਾ ਕਰਨਾ
ਕਬੀਲੇ ਤੋਂ ਬਾਹਰਲੇ ਵਿਅਕਤੀ ਦੇ ਜਨਮ, ਵਿਆਹ ਅਤੇ ਮੌਤ ਸੰਸਕਾਰਾਂ ਵਿਚ
ਸ਼ਾਮਲ ਹੋਣਾ
ਗ਼ੈਰ ਵਿਅਕਤੀ ਨਾਲ ਸਰੀਰਿਕ ਸਬੰਧ ਕਾਇਮ ਕਰਨੇ
ਗ਼ੈਰ ਵਿਅਕਤੀ ਨਾਲ ਤਸਵੀਰ ਖਿਚਵਾਉਣੀ
– ਗ਼ੈਰ ਵਿਅਕਤੀ ਪਾਸੋਂ ਤੋਹਫ਼ੇ ਜਾਂ ਨਿਸ਼ਾਨੀ ਵਜੋਂ ਕੁਝ ਲੈਣਾ
ਗ਼ੈਰ ਵਿਅਕਤੀ ਨੂੰ ਪੰਚਾਇਤੀ ਕਾਰਵਾਈਆਂ ਵਿਚ ਬੈਠਣ ਦੀ ਆਗਿਆ रेटी
ਮੁਸਲਮਾਨ ਸਮੁਦਾਇ ਨਾਲ ਸਬੰਧ ਰੱਖਣਾ
ਕਬੀਲੇ ਤੋਂ ਬਾਹਰਲੇ ਵਿਅਕਤੀ ਨੂੰ ਡੇਰੇ ਵਿਚ ਸ਼ਰਨ ਦੇਣੀ
ਕਬੀਲੇ ਤੋਂ ਬਾਹਰਲੇ ਵਿਅਕਤੀ ਨਾਲ ਸ਼ਰਾਬ ਪੀਣੀ ਜਾਂ ਕਿਸੇ ਜੁਰਮ ਵਿਚ ਭਾਗ ਲੈਣਾ ਇਤਿਆਦਿ…
ਗਾਡੀ ਲੁਹਾਰ ਕਬੀਲੇ ਦੇ ਕਿਸੇ ਵੀ ਵਿਅਕਤੀ ਲਈ ਉਪਰੋਕਤ ਮਨਾਹੀਆਂ ਦੀ ਉਲੰਘਣਾ ਨਿਸ਼ੇਧ ਸਮਝੀ ਜਾਂਦੀ ਹੈ। ਕਿੱਤੇ ਦਾ ਵਟਾਂਦਰਾ (ਖਰੀਦ ਵੇਚ) ਕਿਉਂਕਿ ਕਬੀਲਾ ਔਰਤਾਂ ਜਿੰਮੇਂ ਹੁੰਦਾ ਹੈ ਇਸ ਲਈ ਵਿਉਪਾਰਿਕ ਸਬੰਧਾਂ ਪ੍ਰਤੀ ਸੀਮਾਂ ਨਿਰਧਾਰਿਤ ਮਾਪ ਦੰਡ ਹੋਰ ਵੀ ਸਖ਼ਤੀ ਨਾਲ ਲਾਗੂ ਕੀਤੇ ਜਾਂਦੇ ਹਨ। ਔਰਤਾਂ ਲਈ ਇਹਨਾਂ ਮਨਾਹੀਆਂ ਦੀ ਉਲੰਘਣਾ ਕਿਸੇ ਵੀ ਹਾਲਤ ਵਿਚ ਵਰਜਿਤ ਹੈ। ਕਿਸੇ ਅਜਿਹੀ ਸੂਰਤ ਵਿਚ, ਜਦੋਂ ਉਲੰਘੀ ਗਈ ਮਨਾਹੀ ਨਾ ਤਾਂ ਕਬੀਲਾ ਸਮੂਹ ਅਤੇ ਨਾ ਹੀ ਪਰਿਵਾਰਿਕ ਸਮੂਹ ਨੂੰ ਪ੍ਰਭਾਵਿਤ ਕਰਦੀ ਹੋਵੇ ਤਦ ਵੀ ਕਬੀਲਾ ਨਿਆਂ ਪ੍ਰਣਾਲੀ ਦੇ ਦੰਡ ਵਿਧਾਨ ਘੇਰੇ ਵਿਚ ਹੀ ਆਉਂਦੀ ਹੈ। ਭਾਵੇਂ ਉਸਦਾ ਸਬੰਧ ਵਿਅਕਤੀਗਤ ਹੀ ਕਿਉਂ ਨਾ ਹੋਵੇ। ਖ਼ਾਸ ਕਰ ਉਹਨਾਂ ਕਬੀਲਾ ਔਰਤਾਂ (ਜੋ ਕਬੀਲੇ ਵਲੋਂ ਨਿਰਮਾਣ ਵਸਤੂਆਂ ਦੀ ਖਰੀਦ ਵੇਚ ਲਈ ਕਾਰਜ ਕਰਦੀਆਂ ਹਨ) ਲਈ ਕਬੀਲਾ ਕੁਝ ਇਕ ਅਜਿਹੇ ਨੀਯਮ ਲਾਗੂ ਕਰਦਾ ਹੈ ਜੋ ਅਸਿੱਧੇ ਤੌਰ ਤੇ ਖੁੱਲ੍ਹਾਂ ਲੈਣ ਦੀ ਪ੍ਰਵਾਨਗੀ ਵੀ ਦਿੰਦੇ ਹਨ। ਜਿਵੇਂ :
ਕਿਸੇ ਅਜਿਹੀ ਕਬੀਲਾ ਇਸਤਰੀ ਲਈ, ਜਿਸ ਦਾ ਪਤੀ ਅੰਗਹੀਣ ਜਾਂ ਸਰੀਰਿਕ ਪੱਖੋਂ ਕਮਜ਼ੋਰ ਹੋਵੇ, ਅਹਿਰਨ ਤੇ ਬੈਠ ਕੇ ਕੰਮ ਕਰਨ ਦੀ ਖੁੱਲ੍ਹ ਦਿੰਦਾ ਹੈ। ਅਜਿਹੀ ਇਸਤਰੀ ਲਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਨਿਰਮਾਣ ਵਸਤੂਆਂ ਦੀ ਵਿਕਰੀ ਲਈ ਕਬੀਲੇ ਦੀ ਕਿਸੇ ਦੂਜੀ (ਵਡੇਰੀ) ਇਸਤਰੀ ਨੂੰ ਨਾਲ ਲੈ ਕੇ ਜਾਵੇ। ਅਜਿਹੀ ਇਸਤਰੀ ਲਈ ਵਸਤੂਆਂ ਦੀ ਵਿਕਰੀ ਸਮੇਂ ਡੇਰੇ ਵਿਚ ਸਮੇਂ ਸਿਰ ਮੁੜਨ ਦੀ ਬੰਦਸ਼ ਵੀ ਨਹੀਂ ਹੁੰਦੀ। ਅਜਿਹੀ ਵਿਧਵਾ ਇਸਤਰੀ ਨੂੰ ਬਜ਼ਾਰ, ਪਿੰਡ ਜਾਂ ਘਰਾਂ ਵਿਚ ਇਕੱਲਿਆਂ ਜਾ ਕੇ ਵਸਤੂਆਂ ਵੇਚਣ ਦੀ ਹੀ ਖੁੱਲ੍ਹ ਹੁੰਦੀ ਹੈ ਪਰ ਕਿਸੇ ਵੀ ਹਾਲਤ ਵਿਚ ਕਬੀਲਾ ਔਰਤ ਲਈ ਡੇਰੇ ਤੋਂ ਬਾਹਰ ਰਾਤ ਰਹਿਣਾ ਨਿਸ਼ੇਧ ਹੈ।
ਉਪਰੋਕਤ ਹਾਲਤਾਂ ਵਿਚ ਕਬੀਲਾ ਔਰਤ ਭਾਵੇਂ ਕਿਤਨੀਂ ਵੀ ਮਜਬੂਰ ਕਿਉਂ ਨਾ ਹੋਵੇ, ਨਿੱਜੀ ਸੁਆਰਥ ਲਈ ਕਿਸੇ ਗ਼ੈਰ ਵਿਅਕਤੀ ਨਾਲ ਸਰੀਰਿਕ ਸਬੰਧ ਕਾਇਮ ਕਰਨੇ ਵਰਜਿਤ ਹਨ।
ਕਬੀਲੇ ਵਿਚ ਅਜਿਹੇ ਪ੍ਰਮਾਣ ਵੀ ਉਪਲਬਧ ਹਨ ਜਦੋਂ ਆਰਥਿਕ ਔਕੜ ਕਾਰਨ ਕਬੀਲਾ ਔਰਤਾਂ ਨੇ ਚਾਰੇ ਦੀ ਗਠੜੀ, ਤੂੜੀ ਦੀ ਪੰਡ, ਪਾਥੀਆਂ ਦੇ ਟੋਕਰੇ ਜਾਂ ਦਾਣਿਆਂ ਬਦਲੇ ਪਰਾਏ ਮਰਦਾਂ ਨੂੰ ਸੀਮਤ ਖੁੱਲ੍ਹਾਂ ਉਲੰਘਣ ਦਿੱਤੀਆਂ, ਪਰ ਇਹਨਾਂ ਦੀ ਸੀਮਾਂ ਕੇਵਲ ਹਾਸੇ ਠੱਠੇ ਅਤੇ ਫਰਜ਼ੀ ਇਕਰਾਰਾਂ ਤਕ ਹੀ ਸੀਮਤ ਦੇਖੀ ਗਈ ਹੈ।
ਕਿਸੇ ਵੀ ਗ਼ੈਰ-ਕਬੀਲਾ ਵਿਅਕਤੀ ਦਾ, ਵਿਆਹ ਰਸਮਾਂ ਵਿਚ ਭਾਗ ਲੈਣਾ, ਸੂਰਜ ਡੁੱਬੇ ਤੋਂ ਮਗਰੋਂ ‘ਵਾਣਿਆ’ (ਅਸਥਾਈ ਡੇਰੇ) ਦੇ ਕਿਸੇ ਪਰਿਵਾਰ ਦੀ ਮੰਜੀ ‘ਤੇ ਬੈਠਣਾ, ਦਿਨ ਛਿਪਣ ਮਗਰੋਂ ਡੰਗਰਾਂ ਦੀ ਖਰੀਦ ਵੇਚ ਕਰਨੀ ਵਰਜਿਤ ਹੈ।
ਕਿਸੇ ਵੀ ਗੈਰ ਕਬੀਲਾ ਵਿਅਕਤੀ ਲਈ ਪੰਚਾਇਤੀ ਕਾਰਵਾਈ ਵਿਚ ਭਾਗ ਲੈਣਾ, ਭੱਠੀ/ਚੁੱਲ੍ਹੇ ਦੀ ਅੱਗ ਸੇਕਣੀ ਜਾਂ ਗੱਡੀ ਦੇ ਥਾਲੀਏ (ਛੱਤ) ਉਤੇ ਚੜ੍ਹਣਾ ਮਨ੍ਹਾਂ ਹੁੰਦਾ ਹੈ। ਇਉਂ ਕਬੀਲੇ ਦੇ ਲੋਕਾਂ ਅਤੇ ਬਾਹਰੀ ਸਮੁਦਾਇ ਵਿਚ ਇਕ ਵੱਖਰਤਾ ਦੀ ਲੀਕ ਖਿੱਚੀ ਰਹਿੰਦੀ ਹੈ ਜਿਸਨੂੰ ਕਬੀਲਾ ਆਪਣੀ ਹੋਂਦ ਬਣਾਈ ਰੱਖਣ ਦੇ ਆਸ਼ੇ ਅਧੀਨ ਅਤਿ ਅਵੱਸ਼ਕ ਸਮਝਦਾ ਹੈ।
ਗਾਡੀ ਲੁਹਾਰ ਕਬੀਲਾ : ਜਨਮ ਸੰਸਕਾਰ
ਗਾਡੀ ਲੁਹਾਰ ਕਬੀਲੇ ਵਿਚ ਜਨਮ ਸਬੰਧੀ ਬਹੁਤੀਆਂ ਰਸਮਾਂ ਪ੍ਰਚਲਿਤ ਨਹੀਂ ਹਨ। ਇਸ ਦਾ ਇਕ ਕਾਰਨ ਬੱਚੇ ਦੇ ਜਨਮ ਨੂੰ ਸਧਾਰਨਤਾ ਲੈਣਾ ਹੈ। ਇਹ ਸ਼ਾਇਦ, ਫਿਰਤੂ ਜੀਵਨ ਦੀਆਂ ਦੁਸ਼ਵਾਰੀਆਂ, ਕਬੀਲਾ ਇਸਤਰੀਆਂ ਦੁਆਰਾ ਨਿਰਮਾਣ ਵਸਤੂਆਂ ਦੀ ਵੇਚ-ਵੱਟ ਵਿਚ ਮੁਖ ਭੂਮਿਕਾ, ਵਿਵਸਾਇਕ ਸਾਧਨਾਂ ਦੀ ਅਣਹੋਂਦ, ਕਬੀਲਾ ਇਸਤਰੀਆਂ ਦੀ ਪਰਿਵਾਰਿਕ ਇਕਾਈ ਪ੍ਰਤਿ ਵਿਸ਼ੇਸ਼ ਜ਼ਿਮੇਵਾਰੀ, ਗ਼ਰੀਬੀ ਅਤੇ ਪੱਕੇ ਵਸੇਬੇ ਦੀ ਘਾਟ ਕਾਰਨ ਹੋਵੇ।
ਕਬੀਲੇ ਵਿਚ ਪਰਿਵਾਰਿਕ ਜ਼ਿਮੇਵਾਰੀ ਪ੍ਰਤਿ ਇਸਤਰੀ ਦਾ ਰੋਲ ਮੁਖਤਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਨਮ ਸਮੇਂ ਪੁੱਤ ਧੀ ਦਾ ਵਖਰੇਵਾਂ ਨਾ ਹੋਣ ਦੇ ਬਰਾਬਰ ਹੈ। ਸਗੋਂ ਕਈ ਹਾਲਤਾਂ ਵਿਚ ਤਾਂ ਨਿਰੋਲ ਪੁੱਤਾਂ ਵਾਲੇ ਪਰਿਵਾਰ ਦ੍ਰਿਦਰਤਾ ਦੀ ਹਾਲਤ ਵਿਚ ਵੇਖੇ ਗਏ ਹਨ। ਕਬੀਲੇ ਅਨੁਸਾਰ ਅਜਿਹੇ ਪਰਿਵਾਰਾਂ ਦੇ ਨੌਜੁਆਨ ਵਟੋ-ਸੱਟਾ (ਅੱਟਾ-ਬੱਟਾ) ਵਿਆਹ ਪ੍ਰਥਾ ਅਧੀਨ ਨਾ ਵਿਆਹੇ ਜਾ ਸਕਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਕਬੀਲੇ ਵਿਚ ਅਜਹਿ ਪਰਿਵਾਰਾਂ ਨੂੰ ਧਨੀ ਸਮਝਿਆ ਜਾਂਦਾ ਹੈ ਜਿਨ੍ਹਾਂ ਪਰਿਵਾਰਾਂ ਵਿਚ ਪੁੱਤਾਂ ਅਤੇ ਧੀਆਂ ਦੇ ਜਨਮ ਅਨੁਪਾਤ ਵਿਚ ਬਰਾਬਰੀ ਹੋਵੇ। ਕਬੀਲੇ ਦੀ ਇਕ ਧਾਰਨਾਂ ਅਨੁਸਾਰ ਅਜਿਹੇ ਪਰਿਵਾਰਾਂ ਵਿਚ ਬਹੁਤੇ ਕਬੀਲਾ ਵਿਅਕਤੀ ਰਿਸ਼ਤਾ ਕਰਨ ਲਈ ਰਾਜ਼ੀ ਨਹੀਂ ਹੁੰਦੇ ਜਿਨ੍ਹਾਂ ਪਰਿਵਾਰਾਂ ਵਿਚ ਧੀ ਦਾ ਜਨਮ ਨਾ ਹੋਇਆ ਹੋਵੇ। ਇਉਂ ਗਾਡੀ ਲੁਹਾਰ ਕਬੀਲੇ ਵਿਚ ਪੁੱਤ ਧੀ ਦਾ ਵਖਰੇਵਾਂ ਉਭਰ ਕੇ ਸਾਮ੍ਹਣੇ ਨਹੀਂ ਆਉਂਦਾ। ਵਰਤਮਾਨ ਸਮੇਂ ਕਿਉਂਕਿ ਕਬੀਲਾ ਰਹਿਤਲ, ਨਿਤ ਬਦਲਾਓ ਦੀਆਂ ਪਰਿਸਥਿਤੀਆਂ ਵਿਚ ਘਿਰੀ ਨਜ਼ਰ ਆਉਂਦੀ ਹੈ, ਇਸ ਲਈ ਜਨਮ ਸਬੰਧੀ ਕਈ ਅਨੁਸ਼ਠਾਨਿਕ ਕਿਰਿਆਵਾਂ ਦਾ ਚਲਨ ਲਚਕਦਾਰ ਬਿਰਤੀ ਵਾਲਾ ਨਜ਼ਰ ਆਉਂਦਾ ਹੈ।
ਗਰਭਾਧਾਰਨ
ਗਾਡੀ ਲੁਹਾਰ ਕਬੀਲੇ ਵਿਚ ਕੁਝ ਸਮਾਂ ਪਹਿਲਾਂ ਤੱਕ ਜਨਮ ਸਬੰਧੀ ਅਨੁਸ਼ਠਾਨਿਕ ਕਿਰਿਆਵਾਂ ਗਰਭਾਧਾਰਨ ਕਰਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਸਨ, ਜੋ ਅਜੋਕੀਆਂ ਪਰਿਸਥਿਤੀਆਂ ਵਿਚ ਟੋਟਮੀ ਤਾਂ ਹਨ ਪਰ ਉਹਨਾਂ ਵਿਚ ‘ਟੈਬੂ’ ਦਾ ਭੈਅ ਲੁਪਤ ਨਹੀਂ ਹੈ। ਫਿਰ ਵੀ ਪਕੇਰੀ ਉਮਰ ਦੀਆਂ ਇਸਤਰੀਆਂ ਪਰੰਪਰਾਗਤ ਕਿਰਿਆਵਾਂ ਪ੍ਰਤਿ ਵਚਨਬੱਧ ਹਨ, ਜਦ ਕਿ ਨਵ-ਵਿਆਹੁਤਾ ਇਸਤਰੀਆਂ ਖੁੱਲ੍ਹਾਂ ਲੈ ਲੈਣ ਵੱਲ ਰਹਿਤ ਹਨ।
ਕਬੀਲੇ ਦੀਆਂ ਕੁਝ ਗੋਤਰਾਂ ਜਿਵੇਂ ਸਾਂਖਲੇ, ਡਾਬੀ ਅਤੇ ਸੋਲੰਕੀ ਆਦਿ ਵਿਚ ਪਲੇਠੀ ਦੇ ਗਰਭਾਧਾਰਨ ਸਬੰਧੀ ਇਛੁਕ ਇਸਤਰੀ ਮਾਸਿਕ ਧਰਮ ਤੋਂ ਨੌਵੇਂ ਦਿਨ ਇਸ਼ਨਾਨ ਉਪਰੰਤ ਆਪਣੀ ਮੀਢੀ (ਗੁੰਦੀ ਹੋਈ ਗੁੱਤ) ਖੋਲ੍ਹ ਦਿੰਦੀ ਹੈ, ਜੋ ਗਰਭਾਧਾਰਨ ਕਰਨ ਦੀ ਇੱਛਾ ਦਾ ਸੰਕੇਤ ਹੁੰਦਾ ਹੈ। ‘ਹਿੰਦੂ ਸੰਸਕਾਰ ਗ੍ਰੰਥਾਂ ਵਿਚ ਵੀ ਅਜਿਹੇ ਕਈ ਉਲੇਖ ਮਿਲਦੇ ਹਨ ਜਿਨ੍ਹਾਂ ਵਿਚ ਗਰਭਾਧਾਰਨ ਕਰਨ ਦੇ ਸ਼ੁਰੂ ਵਿਚ ਅਤੇ ਤੀਜੇ ਮਹੀਨੇ ਗਰਭਵਤੀ ਇਸਤਰੀ ਦੇ ਵਾਲ ਉਚੇਚੇ ਢੰਗ ਨਾਲ ਸੰਵਾਰੇ ਜਾਂਦੇ ਹਨ।” ਇਸ ਸਮੇਂ ਜਿਉਂ ਹੀ ਪਲੇਠੀ ਦੇ ਗਰਭ ਦੀ ਇਛੁਕ (ਬਿਦਨੀ) ਇਸਤਰੀ ਅਹਿਰਨ ‘ਤੇ ਕੰਮ ਕਰਦੇ ਪਤੀ ਨੇੜੇ ਆਉਂਦੀ ਹੈ ਤਾਂ ਪਤੀ ਇਕ ਪਲ ਦੀ ਦੇਰੀ ਕੀਤੇ ਬਿਨਾਂ ਅਹਿਰਨ ‘ਤੇ ਕੰਮ ਕਰਨਾ ਬੰਦ ਕਰ ਦਿੰਦਾ ਹੈ। ‘ਅਥਵੇਦ ਦੇ ਇਕ ਮੰਤ੍ਰ ਵਿਚ ਵੀ ਗਰਭ ਦੀ ਇਛੁੱਕ ਇਸਤਰੀ ਨੂੰ ਪ੍ਰਸੰਨ ਚਿੱਤ ਹੋ ਕੇ ਪਤੀ ਨਾਲ ਸਹਿਵਾਸ ਕਰਨ ਦਾ ਉਲੇਖ ਹੈ। ਸਹਿਵਾਸ ਤੋਂ ਪਹਿਲਾਂ ਭਰੂਣ ਸੰਸਥਾਨ ਲਈ ਦੇਵੀ ਦੇਵਤਿਆਂ ਦੀ ਉਪਾਸਨਾ ਦਾ ਵੀ ਜ਼ਿਕਰ ਹੈ। ਇਉਂ ਗਰਭ ਦੇ ਇਛੁੱਕ ਜੋੜੇ ਲਈ ਸਹਿਵਾਸ ਦਾ ਅਨੁਸ਼ਠਾਨ ਮੁਕੰਮਲ ਸਮਝਿਆ ਜਾਂਦਾ ਹੈ। ਹੋ ਸਕਦਾ ਹੈ ਪ੍ਰਾਚੀਨ ਸਮਿਆਂ ਵਿਚ ਅਜਿਹੇ ਸਮੇਂ ਕੋਈ ਉਤਸਵ ਵੀ ਮਨਾਇਆ ਜਾਂਦਾ ਹੋਵੇ।” ਪਰ ਗਾਡੀ ਲੁਹਾਰ ਕਬੀਲੇ ਵਿਚ ਇਸ ਸਮੇਂ ਤਿੰਨ ਤਰ੍ਹਾਂ ਦੀਆਂ ਰਸਮਾਂ ਦਾ ਚਲਨ ਹੈ।
- ਕੋਈ ਅਜਿਹੀ ਕਬੀਲਾ ਇਸਤਰੀ ਜੋ ਵਾਰ ਵਾਰ ਇੱਛਾ ਕਰਨ ਤੇ ਵੀ ਗਰਭ ਧਾਰਨ ਨਾ ਕਰ ਸਕੀ ਹੋਵੇ, ਅਜਿਹੇ ਸਮੇਂ ਲੋਖ ਪਾਤਰ (ਤਪਦੇ ਲੋਹੇ ਨੂੰ ਠੰਡਾ ਕਰਨ ਲਈ ਲੋਹੇ ਦੇ ਬਰਤਨ ਵਿਚ ਰੱਖੇ ਪਾਣੀ) ਵਿਚੋਂ ਬੁੱਕ ਭਰ ਕੇ ਅਨਾਜ ਦੇ ਕੁਝ ਦਾਣੇ, ਆਪਣੀ ਬੈਲ ਗੱਡੀ ਦੇ ਉਡਣੇ ਨੇੜੇ (ਮਿੱਟੀ ਵਿਚ) ਬੀਜਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅਨਾਜ ਦੇ ਜਿਤਨੇ ਦਾਣੇ ਮਿੱਟੀ ਵਿਚ ਪੁੰਗਰਨਗੇ ਉਤਨੀ ਹੀ ਛੇਤੀ ਉਸਦੀ ਕੁੱਖ ਹਰੀ ਹੋ ਜਾਏਗੀ। 3
- ਕੋਈ ਅਜਿਹੀ ਕਬੀਲਾ ਇਸਤਰੀ ਜੋ ਪਹਿਲ ਪਲੇਠੀ ਦੇ ਗਰਭ ਦੀ ਇਛੁੱਕ ਹੋਵੇ, ਮਾਸਿਕ ਧਰਮ ਤੋਂ ਨੌਵੇਂ ਦਿਨ ਇਸ਼ਨਾਨ ਮਰਗੋਂ, ਆਪਣਾ ਕੋਈ ਗਹਿਣਾ ਉਤਾਰ ਕੇ, ਸੱਸ, ਜਠਾਣੀ ਜਾਂ ਨਨਾਣ ਪਾਸ ਰੱਖ ਦਿੰਦੀ ਹੈ ਜਿਸ ਦਾ ਭਾਵ ਹੁੰਦਾ ਹੈ ਉਹ ਅਜਿਹੇ ਜੀਵੰਤ ਗਹਿਣੇ ਦੀ ਇਛੁੱਕ ਹੈ ਜੋ ਉਸਦੀ ਕੁੱਖ ਨੇ ਘੜਨਾ ਹੈ।
- ਕੋਈ ਅਜਿਹੀ ਕਬੀਲਾ ਇਸਤਰੀ, ਜੋ ਕਰੇਵੇ ਜਾਂ ਕਿਸੇ ਹੋਰ ਕਾਰਨ ਦੂਜੀ ਸ਼ਾਦੀ ਅਧੀਨ ਮੌਜੂਦਾ ਪਤੀ ਤੋਂ ਔਲਾਦ ਦੀ ਇਛੁੱਕ ਹੋਵੇ, ਮਾਸਿਕ ਧਰਮ ਤੋਂ ਨੌਵੇਂ ਦਿਨ ਇਸ਼ਨਾਨ ਕਰਨ ਮਗਰੋਂ ਨਵੇਂ ਕਪੜੇ ਪਹਿਨਦੀ ਹੈ ਅਤੇ ਪਤੀ ਨੂੰ ਅਹਿਰਨ ਦੇ ਕੰਮ ਤੋਂ ਉਠਾ ਕੇ ਉਸ ਨਾਲ ਸਭ ਦੇ ਸਾਮ੍ਹਣੇ ਇਕੋ ਥਾਲੀ ਵਿਚੋਂ ਭੋਜਨ ਸੇਵਨ ਕਰਦੀ ਹੈ। ਇਹ ਕਾਰਜ ਸਹੁਰਾ ਪਰਿਵਾਰ ਤੋਂ ਬਿਨਾਂ ਸੰਕੋਚ ਸਹਿਵਾਸ ਦੀਆਂ ਖੁੱਲ੍ਹਾਂ ਲੈਣ ਦਾ ਸੰਕੇਤ ਸਮਝਿਆ ਜਾਂਦਾ ਹੈ।
ਅਜਿਹੇ ਸਮੇਂ ਪਤੀ ਲਈ ਅਹਿਰਨ ‘ਤੇ ਕੰਮ ਕਰਨਾ ਵਰਜਿਤ ਹੁੰਦਾ ਹੈ। ‘ਹਿੰਦੂ ਸੰਸਕਾਰ ਗ੍ਰੰਥਾਂ ਅਤੇ ਆਸ਼ਲਾਯਨ ਸਿਮ੍ਰਿਤੀ ਅਨੁਸਾਰ, ਜਨ ਸਧਾਰਨ ਲੋਕ-ਸਮੂਹ ਵਿਚ ਇਕ ਵਿਸ਼ਵਾਸ ਹੈ ਕਿ ਕੁਝ ਰਾਖਸ਼ਸ਼ ਸ਼ਕਤੀਆਂ ਪਹਿਲਾ ਗਰਭ ਖਾਣ ਲਈ ਗਰਭਵਤੀ ਦੀ ਹੋਣ ਵਾਲੀ ਸੰਤਾਨ ‘ਤੇ ਧਾਵਾ ਬੋਲਦੀਆਂ ਹਨ। ਇਸ ਸਮੇਂ ਪਤੀ ਵਲੋਂ ਪਤਨੀ ਵੱਲ ਉਚੇਚੇ ਧਿਆਨ ਦੀ ਮੰਗ ਕੀਤੀ ਗਈ ਹੈ। ਜਿਸ ਵਿਚ ਕਈ ਤਰ੍ਹਾਂ ਦੇ ਅਨੁਸ਼ਠਾਨ ਸ਼ਾਮਲ ਹਨ। ਪਰ ਗਾਡੀ ਲੁਹਾਰ ਕਬੀਲੇ ਵਿਚ ਪਤਨੀ ਦੀ ਮੀਢੀ ਖੋਲ੍ਹ ਲੈਣ, ਗਹਿਣਾ ਉਤਾਰ ਕੇ ਦੇ ਦੇਣ ਅਤੇ ਇਕੋ ਥਾਲੀ ਵਿਚੋਂ ਭੋਜਨ ਸੇਵਨ ਕਰ ਲੈਣ ਦੀਆਂ ਹਾਲਤਾਂ ਮਗਰੋਂ ਘੱਟੋ ਘੱਟ ਨੌ ਦਿਨ ਤੱਕ ਅਹਿਰਨ ਤੇ ਕੰਮ ਕਰਨ ਵਾਲੇ ਪਤੀ ਨੂੰ ਨਿਪੁੰਸਕ ਸਮਝਿਆ ਜਾਂਦਾ ਹੈ। ਅਜਿਹੀ ਹਾਲਤ ਵਿਚ ਪਤਨੀ ਲਈ ਨਿਰਮਾਣ ਵਸਤੂਆਂ ਦੀ ਵੇਚ-ਵੱਟ ਕਰਨੀ ਵੀ ਮਨ੍ਹਾਂ ਹੁੰਦੀ ਹੈ। ਦੋਵੇਂ ਇਧਰ ਉਧਰ ਘੁੰਮਦੇ ਹਨ ਅਤੇ ਸਹਿਵਾਸ ਕਰਦੇ ਹਨ। ਇਹਨਾਂ ਦਿਨਾਂ ਵਿਚ ਦੋਹਾਂ ਨੂੰ ਸ਼ਰਾਬ ਅਤੇ ਮਾਸ ਖਾਣ ਦੀ ਪੂਰਨ ਖੁੱਲ੍ਹ ਹੁੰਦੀ ਹੈ।
ਹਾਮਲਾ ਹੋ ਜਾਣ ਦੀ ਸੂਰਤ ਵਿਚ ਦੂਸਰੇ ਮਾਹ ਮੀਢੀ ਗੁੰਦਵਾਈ ਜਾਂਦੀ ਹੈ। ਗਹਿਣਾ ਫਿਰ ਪਹਿਨ ਲਿਆ ਜਾਂਦਾ ਹੈ ਅਤੇ ਸਾਂਝਾ ਭੋਜਨ ਫਿਰ ਸੇਵਨ ਕੀਤਾ ਜਾਂਦਾ ਹੈ। ਉਪਰੋਕਤ ਤਿੰਨੇ ਰਸਮਾਂ ਦੀ ਪੂਰਤੀ ਸਮੇਂ ਇਸਤਰੀ ਦੀ ਪੇਕਾ ਸਾਕਾਦਾਰੀ ਵਿਚੋਂ ਕੋਈ ਇਕ ਵਿਅਕਤੀ ਹਾਜ਼ਰ ਹੋਣਾ ਲਾਜ਼ਮੀ ਸਮਝਿਆ ਜਾਂਦਾ ਹੈ।
ਮਨਾਹੀਆਂ
ਕਬੀਲੇ ਵਿਚ ਛੇ ਮਾਹ ਦੀ ਹਾਮਲਾ ਇਸਤਰੀ ਲਈ ਕਈ ਤਰ੍ਹਾਂ ਦੀਆਂ ਮਨਾਹੀਆਂ ਪ੍ਰਚਲਿਤ ਹਨ :
ਸਹਿਵਾਸ ਕਰਨਾ
ਬੈਲ-ਗੱਡੀ ਦੀ ਛੱਤ ਤੇ ਸੌਣਾ
ਵਸਤਾਂ ਦੀ ਵੇਚ-ਵੱਟ ਕਰਨੀ
ਵਿਆਹ ਵੇਦੀ ‘ਤੇ ਚੜ੍ਹਨਾ
ਬਸੌੜਾ (ਪਰਿਵਾਰ ਵਿਚ ਮਾਤਾ ਨਿਕਲੀ ਹੋਣ ਦੀ ਸੂਰਤ ਵਿਚ ਵਰਤ ਰੱਖਣਾ)
ਬਿਦਨੀ (ਨੂੰਹ) ਤੋਂ ਪਾਣੀ ਵਾਰ ਕੇ ਪੀਣਾ
ਬੱਚਿਆਂ ਦੇ ਸਿਰ ਵਿਚੋਂ ਜੂਆ ਮਾਰਨੀਆਂ
ਨਵੀਂ ਬੈਲ-ਗੱਡੀ ਦੀਆਂ ਪੂਜਾ ਵਿਧੀਆਂ ਵਿਚ ਭਾਗ ਲੈਣਾ
ਸਹੁਰੇ ਸਾਮ੍ਹਣੇ ਮੰਜੇ ਤੇ ਬੈਠਣਾ
ਜਿਸਮ ‘ਤੇ ਕੋਈ ਅਕ੍ਰਿਤੀ ਗੁਦਵਾਉਣਾ
ਅਹਿਰਨ ਨਾਲ ਸਬੰਧਿਤ ਕੋਈ ਕਾਰਜ ਕਰਨਾ
ਬਲਦਾਂ ਨੂੰ ਖੁਰਲੀਆਂ ਆਦਿ ਤੇ ਬੰਨ੍ਹਣਾ ਖੋਲ੍ਹਣਾ
ਮਨੌਤਾਂ
ਉਪਰੋਕਤ ਹਾਲਤ ਵਿਚ ਹਾਮਲਾ ਇਸਤਰੀ ਲਈ ਹੇਠ ਲਿਖੇ ਕਾਰਜ ਕਰਨ ਦੀ ਖੁੱਲ੍ਹ ਹੁੰਦੀ ਹੈ:
ਗੋਦੜੀ (ਰਜਾਈ ਆਦਿ) ਮੁਰੰਮਤ ਕਰਨੀ
ਸਿਰਕੀ ਬੰਨ੍ਹਣੀ
ਤੜਾਗੀ ਬਣਾਉਣੀ
ਚੋਲੀ ਨੂੰ ਫੌਦੇ (ਕੌਡੀਆਂ, ਮੋਤੀ, ਸ਼ੀਸ਼ੇ ਆਦਿ) ਲਾਉਣੇ
ਭੋਜਨ ਪਕਾਉਣਾ
ਬਾਲਣ ਅਤੇ ਚਾਰਾ ਲੈ ਕੇ ਆਉਣਾ
ਕਬੀਲਾ ਮੁਟਿਆਰ ਦੁਆਰਾ ਵਸਤਾਂ ਦੀ ਵੇਚ-ਵੱਟ ਸਮੇਂ ਮਦਦ ਕਰਨੀ
ਡੇਰਾ ਕੂਚ ਕਰਨ ਸਮੇਂ ਬੈਲ-ਗੱਡੀ ਆਦਿ ਹੱਕਣੀ
ਮੰਨਿਆ ਜਾਂਦਾ ਹੈ ਕਿ ਪੰਜਵੇਂ ਮਹੀਨੇ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਅਰੰਭ ਹੋ ਜਾਂਦਾ ਹੈ ਇਸ ਲਈ ਹੋ ਸਕਦਾ ਹੈ ਇਸਤਰੀ ਦੀ ਇਸ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਹੀ ਉਪਰੋਕਤ ਕਾਰਜ ਕੀਤੇ ਜਾਂਦੇ ਹੋਣ; ਉਪਰੋਕਤ ਖੁੱਲ੍ਹਾਂ ਅਤੇ ਰੁਝੇਵਿਆਂ ਦਾ ਅੰਤਰੀਵ ਮੰਤਵ ਗਰਭਵਤੀ ਇਸਤਰੀ ਨੂੰ ਹੁਲਾਸ ਅਤੇ ਪ੍ਰਸੰਨਚਿਤ ਰੱਖਣਾ ਹੀ ਹੋ ਸਕਦਾ ਹੈ। ‘ਹਿੰਦੂ ਸੰਸਕਾਰਾਂ ਵਿਚ ਤਾਂ ਪਤੀ ਵੱਲੋਂ ਇਸਤਰੀ ਦੇ ਕੇਸ ਸੁਵਾਰਨ ਤੱਕ ਦੇ ਉਲੇਖ ਮਿਲਦੇ ਹਨ। 8 ਜਦ ਕਿ ਕਬੀਲੇ ਵਿਚ ਇਹ ਕਾਰਜ ਇਸਤਰੀਆਂ ਦੁਆਰਾ ਸੰਪੰਨ ਕੀਤਾ ਜਾਂਦਾ ਹੈ। ਕਬੀਲੇ ਦੀਆਂ ਕਈ ਗੋਤਰਾਂ ਬੱਚੇ ਦੇ ਜਨਮ ਤੋਂ ਪਹਿਲਾਂ ਕੱਚਾ-ਕਲੂਆ ਪੂਜਾ ਕਰਦੀਆਂ ਹਨ। ਗਰਭ ਵਿਚ ਬੱਚੇ ਦੀ ਸੁਰੱਖਿਆ ਲਈ ਇਸ ਸਮੇਂ ਭੈਰੋ ਦੇ ਨਾਂ ਦੀ ਠੀਕਰੀ ਸੁੱਟੀ ਜਾਂਦੀ ਹੈ। ਇਸ ਠੀਕਰੀ ਵਿਚ ਕੱਜਲ, ਮਰਦਾਵੀਂ ਪੌਸ਼ਾਕ ਦੀ ਟਾਕੀ ਉਤੇ ਮਹਿੰਦੀ ਦੇ ਸੱਤ ਟਿੱਕੇ ਲਗਾ ਕੇ ਗਰਭਵਤੀ ਵੱਲੋਂ ਪੁਰਾਣੀ ਕੁੜਤੀ ਵਿਚ ਸਿੱਕਾ ਬੰਨ੍ਹ ਕੇ ਕਿਸੇ ਝਾੜੀ ਉਤੇ ਟੰਗਣ ਦੀ ਰੀਤ ਹੈ।
ਅਹਾਰ
ਗਾਡੀ ਲੁਹਾਰ ਕਬੀਲੇ ਦੀਆਂ ਹਾਮਲਾ ਇਸਤਰੀਆਂ ਦੇ ਭੋਜਨ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਦੂਸਰੇ ਮਾਹ ਦੀ ਗਰਭਾਵਸਥਾ ਵਿਚ ਹੀ ਹਾਮਲਾ ਇਸਤਰੀ ਦੇ ਭੋਜਨ ਵਿਚ ਦੇਸੀ ਘਿਓ ਦੀ ਬਹੁਤਾਤ ਸ਼ਾਮਲ ਕਰ ਲਈ ਜਾਂਦੀ ਹੈ। ਬਾਜਰਾ, ਮੱਕੀ, ਜੁਆਰ ਜਾਂ ਬੇਰੜ ਦੀ ਆਂਚ ਤੇ ਪੱਕੀ ਮੋਟੀ ਰੋਟੀ ਨੂੰ ਭਾਜੀ ਤਰਕਾਰੀ ਦੀ ਥਾਵੇਂ ਸਿੱਧੀ ਦੇਸੀ ਘਿਓ ਨਾਲ ਖਾਣ ਨੂੰ ਪਹਿਲ ਦਿੱਤੀ ਜਾਂਦੀ ਹੈ । ਕਬੀਲੇ ਅਨੁਸਾਰ ਗਰਭ ਵਿਚ ਬੱਚੇ ਦੇ ਪਾਲਣ ਪੋਸ਼ਣ ਅਤੇ ਮਾਂ ਦੇ ਬਲਸ਼ਾਲੀ ਹੋਣ ਲਈ ਖੁਰਾਕ ਵਿਚ ਮੁਢ ਤੋਂ ਹੀ ਥਿੰਦਿਆਈ ਦਾ ਹੋਣਾ ਜ਼ਰੂਰੀ ਹੈ।
ਕਬੀਲਾ ਇਸਤਰੀਆਂ ਦੇ ਸੂਤਵੇਂ ਅਤੇ ਗਠੀਲੇ ਬਦਨ ਦਾ ਭੇਦ ਦਸਦਿਆਂ ਕਬੀਲਾ ਬਜ਼ੁਰਗਾਂ ਨੇ ਕਿਹਾ ਕਿ ਲਾਲ ਮਿਰਚ ਦਾ ਪੀਠਾ ਬੀਜ ਅਤੇ ਵਸਤਾਂ ਦੀ ਵੇਚ-ਵੱਟ ਕਰਦਿਆਂ ਕਈ ਕਈ ਕੋਹ ਦਾ ਲੰਮਾਂ ਪੈਂਡਾ, ਕਬੀਲਾ ਇਸਤਰੀਆਂ ਦੇ ਮੁਟਾਪੇ ਨੂੰ ਨੇੜੇ ਵੀ ਨਹੀਂ ਫਟਕਣ ਦਿੰਦਾ। ਇਕ ਕਬੀਲਾ ਇਸਤਰੀ” ਨੇ ਤਾਂ ਇਥੋਂ ਤੱਕ ਕਿਹਾ ਕਿ ਕਈ ਕਬੀਲਾ ਇਸਤਰੀਆਂ ਜਣੇਪੇ ਤੋਂ ਪਹਿਲਾਂ ਵੀਹ ਵੀਹ ਸੇਰ ਦੇਸੀ ਘਿਓ ਖਾ ਜਾਂਦੀਆਂ ਹਨ। ਉਹਨਾਂ ਅਨੁਸਾਰ ਜਚਾ ਲਈ ਜਣੇਪੇ ਤੋਂ ਪਹਿਲਾਂ ਹੀ ਖੁਰਾਕ ਖਾਣੀ ਲਾਹੇਵੰਦੀ ਹੈ, ਜਣੇਪੇ ਤੋਂ ਬਾਦ ਨਹੀਂ। ਕਬੀਲੇ ਵਿਚ ਜਣੇਪੇ ਤੋਂ ਬਾਦ ਕੇਵਲ ਬੱਚੇ ਦੇ ਦੁੱਧ ਖਾਤਰ ਮਾਂ ਨੂੰ ਖੁਰਾਕ ਦੇਣ ਦਾ ਚਲਨ ਹੈ। ਕਬੀਲੇ ਦੇ ਲੋਕ ਖੁਰਾਕ ਲਈ ਇਸ ਗੱਲ ਦੀ ਉਡੀਕ ਨਹੀਂ ਕਰਦੇ ਕਿ ਜਚਾ ਨੇ ਲੜਕੇ ਨੂੰ ਜਨਮ ਦੇਣਾ ਹੈ ਜਾਂ ਲੜਕੀ ਨੂੰ, ਉਹਨਾਂ ਲਈ ਦੋਹਾਂ ਹਾਲਤਾਂ ਵਿਚ ਜਚਾ ਦਾ ਬਲਵਾਨ ਹੋਣਾ ਜ਼ਰੂਰੀ ਹੈ।
ਜਣੇਪਾ
ਬੱਚੇ ਦੇ ਜਨਮ ਸਮੇਂ ਜਚਾ ਦੀ ਦੇਖ ਰੇਖ ਲਈ ਕਬੀਲੇ ਤੋਂ ਬਾਹਰਲੀ ਕਿਸੇ ਦਾਈ ਨੂੰ ਬੁਲਾ ਕੇ ਲਿਆਉਣਾ ਨਿਸ਼ੇਧ ਹੈ। ਕਬੀਲਾ ਬਜ਼ੁਰਗਾਂ ਦੇ ਦੱਸਣ ਅਨੁਸਾਰ ਕੁਝ ਸਮਾਂ ਪਹਿਲਾਂ ਤੱਕ ਜਣੇਪੇ ਸਮੇਂ ਇਸਤਰੀ ਨੂੰ ਬੈਲ-ਗੱਡੀ ਦੇ ਥੱਲੇ ਆਡੇ ਦਾਅ ਭੁੰਏ ‘ਤੇ ਲਿਟਾ ਕੇ ਉਸਦੇ ਹੱਥ ਪਹੀਏ ਦੇ ਗਜਾਂ ਨੂੰ ਪੁਆ ਦਿੱਤੇ ਜਾਂਦੇ ਸਨ ਅਤੇ ਪੈਰ ਦੂਸਰੇ ਪਹੀਏ ਦੇ ਗਜਾਂ ਵਿਚੋਂ ਬਾਹਰ ਕੱਢ ਕੇ ਕੱਪੜੇ ਨਾਲ ਬੰਨ੍ਹ ਦਿੱਤੇ ਜਾਂਦੇ ਸਨ। ਇਉਂ ਪਰਦਾਦਾਰੀ ਵੀ ਰਹਿੰਦੀ ਸੀ ਅਤੇ ਜਚਾ ਲਈ ਜਣੇਪੇ ਸਮੇਂ ਜ਼ੋਰ ਲਾਉਣਾ ਵੀ ਸੌਖਾ ਸਮਝਿਆ ਜਾਂਦਾ। ਸੀ। ਇਸਤਰੀ ਨੇੜੇ ਚਾਕੂ ਛੁਰੀ ਜਾਂ ਕੋਈ ਲੋਹੇ ਦਾ ਤੇਜ਼ਧਾਰ ਔਜ਼ਾਰ ਰੱਖਣ ਦੀ ਰਿਵਾਇਤ ਹੈ। ਮੀਂਹ ਕਣੀ ਦੇ ਦਿਨੀ ਮੰਜੇ ਤੇ ਲੇਟੇ ਹੋਣ ਦੀ ਸੂਰਤ ਵਿਚ ਮੰਜੀ ਨੂੰ ਲੋਹੇ ਦੀ ਸੰਗਲੀ ਬੰਨ੍ਹ ਦਿੱਤੀ ਜਾਂਦੀ ਹੈ ਅਤੇ ਗੱਡੀ ਦੀ ਭੰਡਾਰੀ ਨੂੰ ਮਾਰਿਆ ਜਿੰਦਰਾ ਖੋਲ੍ਹ ਦਿੱਤਾ ਜਾਂਦਾ ਹੈ।
ਕਬੀਲਾ ਇਸਤਰੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੂਸਰੀ ਔਰਤ ਦੀ ਮਦਦ ਦੇ ਬੱਚਾ ਪੈਦਾ ਕਰੇ । ” ਇਹ ਜਾਣਕਾਰੀ ਇਕੱਤਰ ਕਰਦੇ ਸਮੇਂ ਕੁਝ ਕਬੀਲਾ ਇਸਤਰੀਆਂ (ਜਿਨ੍ਹਾਂ ਵਿਚ ਛੋਟੀ ਉਮਰ ਦੀਆਂ ਵੀ ਸਨ) ਨੇ ਬੜੇ ਮਾਣ ਨਾਲ ਦੱਸਿਆ ਕਿ ਉਹਨਾਂ ਨੇ ਇਕ ਤੋਂ ਵਧੇਰੇ ਬੱਚਿਆਂ ਦੀ ਪੈਦਾਇਸ਼ ਸਮੇਂ ਕਿਸੇ ਦੂਜੀ ਔਰਤ ਦੀ ਸਹਾਇਤਾ ਨਹੀਂ ਲਈ; ਉਹਨਾਂ ਅਨੁਸਾਰ, ਹੇਠ ਲਿਖੇ ਕਾਰਜ ਕਿਸੇ ਵੀ ਕਬੀਲਾ ਇਸਤਰੀ ਦੀ ਸਾਖ ਨੂੰ ਨੀਵਾਂ ਕਰ ਸਕਦੇ ਹਨ :
ਜਣੇਪੇ ਸਮੇਂ ਸ਼ੋਰ ਪਾਉਣਾ
ਪਾਣੀ ਮੰਗਣਾ
ਜਣੇਪੇ ਮਗਰੋਂ ਇਕ ਪਹਿਰ ਤੱਕ ਕੁਝ ਖਾਣਾ
ਮੋਇਆ ਬੱਚਾ ਪੈਦਾ ਹੋਣ ਦੀ ਸੂਰਤ ਵਿਚ ਬੱਚੇ ਦਾ ਮੂੰਹ ਦੇਖਣ ਲਈ ਜ਼ਿਦ ਕਰਨੀ ਆਦਿ
ਨਵਜਾਤ ਬੱਚੇ ਦੀ ਔਲ ਅਨਾਜ ਦੇ ਕੁਝ ਦਾਣੇ ਪਾ ਕੇ ਗੱਡੀ ਦੀ ਛੱਤ ਥੱਲੇ ਜ਼ਮੀਨ ਵਿਚ ਹੀ ਦੱਬ ਦੇਣ ਦੀ ਰੀਤ ਹੈ। ਨਵਜਾਤ ਲੜਕੇ ਨੂੰ ਤਾਂਗੜੀ (ਤੜਾਗੀ, ਜਿਸ ਵਿਚ ਕਾਲਾ ਧਾਗਾ, ਪੈਸੇ, ਚਾਂਦੀ ਦਾ ਢੋਲਣ ਅਤੇ ਘੁੰਗਰੀਆਂ ਆਦਿ ਹੁੰਦੇ ਹਨ) ਬੰਨ੍ਹਦੇ ਹਨ। ਅਤੇ ਲੜਕੀ ਦੀ ਸੱਜੀ ਕਲਾਈ ਤੇ ਮੌਲੀ ਦਾ ਤੰਦ ਜਾਂ ਮਾਂ ਦੀ ਚੋਟੀ (ਗੁੱਤ) ਵਿਚੋਂ ਕਾਲਾ ਧਾਗਾ ਲੈ ਕੇ ਬੰਨ੍ਹ ਦਿੰਦੇ ਹਨ। ਲੜਕੀ ਨੂੰ ਕੋਈ ਵਡੇਰੀ ਅਤੇ ਲੜਕੇ ਨੂੰ ਕਿਸੇ ਬਜ਼ੁਰਗ ਹਥੋਂ ਗੁੜ੍ਹਤੀ ਦੇਣ ਦੀ ਰੀਤ ਹੈ।
ਗਾਡੀ ਲੁਹਾਰ ਕਬੀਲੇ ਵਿਚ ਜਚਾ ਦੁਆਰਾ ਛੇ ਮਾਹ ਤੋਂ ਲੈ ਕੇ ਤਿੰਨ ਸਾਲ ਤੱਕ ਬੱਚੇ ਨੂੰ ਦੁੱਧ ਪਿਆਉਣ ਦੇ ਪ੍ਰਮਾਣ ਮਿਲਦੇ ਹਨ। ਘੱਟ ਸਮੇਂ ਦਾ ਕਾਰਨ ਵਿਵਸਾਇ ਦੀਆਂ ਲੋੜਾਂ ਅਤੇ ਬੰਦਿਸ਼ਾਂ ਹੋ ਸਕਦੀਆਂ ਹਨ। ਜਿਸ ਪਰਿਵਾਰ ਵਿਚ ਨਵਜਾਤ ਸ਼ਿਸ਼੍ਰ ਦਾ ਜਨਮ ਹੋਇਆ ਹੋਵੇ, ਉਸ ਬੈਲ-ਗੱਡੀ ‘ਤੇ ਸਿਰਕੀ/ਤਿਰਪਾਲ ਆਦਿ ਤਾਣ ਲਈ ਜਾਂਦੀ ਹੈ ਤਾਂ ਜੋ ਜਣੇਪੇ ਦਾ ਸੰਕੇਤ ਮਿਲ ਸਕੇ। 43
ਗਾਡੀ ਲੁਹਾਰ ਕਬੀਲੇ ਵਿਚ ਇਸਤਰੀਆਂ ਦੇ ਪਹਿਰਾਵੇ ਤੋਂ ਸੌਖੇ ਪਤਾ ਲੱਗ ਸਕਦਾ ਹੈ ਕਿ ਔਰਤ ਅਣ-ਵਿਆਹੁਤਾ, ਸਜ-ਵਿਆਹੀ ਜਾਂ ਬੱਚੇ ਵਾਲੀ ਹੈ, ਕਿਉਂਕਿ ਕੁੜਤੀ ਦੇ ਨਮੂਨੇ ਵਿਚ ਹੀ ਛਾਤੀ ਦੇ ਦੁਵੱਲੀ ਅਜਿਹੀ ਕਾਟ ਰੱਖੀ ਜਾਂਦੀ ਹੈ ਜਿਸ ‘ਚੋਂ ਬੱਚੇ ਨੂੰ ਸੌਖੇ ਦੁੱਧ ਪਿਆਇਆ ਜਾ ਸਕੇ।
ਸੂਤਕ ਸ਼ੁਧੀ
ਸੂਤਕ ਸ਼ੁਧੀ ਲਈ ਸਵਾ ਮਾਹ ਦਾ ਸਮਾਂ ਨਿਸ਼ਚਿਤ ਹੈ। ਕੁਝ ਗੋਤਰਾਂ ਵਿਚ ਇਹ ਸਮਾਂ ਵੱਧ ਵੀ ਸੁਣਨ ਵਿਚ ਆਇਆ, ਪਰ ਵਧੇਰੇ ਗੋਤਰਾਂ ਵਿਚ ਉਪਰੋਕਤ ਅਨੁਸਾਰ ਹੀ ਹੈ। ਬਹੁਤੀਆਂ ਹਾਲਤਾਂ ਵਿਚ ਸੂਤਕ ਸ਼ੁਧੀ ਸਮੇਂ ਬੈਲ ਗੱਡੀ ਦੇ ਨਜ਼ਦੀਕ ਗੋਹੇ ਨਾਲ ਚੌਕੋਰ ਥਾਂ ਲਿਪ ਪੋਚ ਲਈ ਜਾਂਦੀ ਹੈ। ਜਿਸਦੇ ਦੁਆਲੇ ਖੁੱਲ੍ਹੇ ਘੇਰੇ ਦੀ ਲੀਕ ਖਿੱਚ ਦਿੱਤੀ ਜਾਂਦੀ ਹੈ। ਜਚਾ ਨੇ ਗੌ-ਮੂਤਰ ਦੇ ਛਿਟੇ ਉਤੋਂ ਬੱਚੇ ਸਮੇਤ ਲੰਘ ਕੇ ਲਿਪੀ ਥਾਂ ਉਤੇ ਜਾ ਖਲੋਣਾ ਹੁੰਦਾ ਹੈ। ਬੈਲ-ਗੱਡੀ ਨੂੰ ਪਹਿਲੀ ਥਾਂ ਤੋਂ ਖਿਸਕਾ ਕੇ ਲਿਪੀ ਹੋਈ ਥਾਂ ਨੇੜੇ ਖੜ੍ਹੀ ਕਰ ਦਿੱਤਾ ਜਾਂਦਾ ਹੈ। ਮੌਜੂਦਾ ਕਬੀਲਾ ਪਰਿਵਾਰਾਂ ਵਿਚ ਲਾਪਸੀ ਵੰਡੀ ਜਾਂਦੀ ਹੈ। ਮਰਦ ਮਠਿਆਈ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ।13 (ਤਾਮਿ) ਲਕਲਾਮ
ਸੂਤਕ ਸ਼ੁਧੀ ਲਈ ਛਟੀ ਪੂਜਨ ਵੀ ਕੀਤਾ ਜਾਂਦਾ ਹੈ। ਜਚਾ ਨੂੰ ਨੁਹਾਉਣ ਸਮੇਂ ਬਾਲ ਦੇ ਵਜ਼ਨ ਬਰਾਬਰ ਅਨਾਜ, ਚੌਲ, ਪਲਾਅ, ਸ਼ਰਾਬ, ਮਾਸ ਆਦਿ ਭੈਰੋਂ ਨਮਿਤ ਪਕਾ ਕੇ ਕਬੀਲਾ ਪਰਿਵਾਰਾਂ ਨੂੰ ਖੁਆਇਆ ਜਾਂਦਾ ਹੈ । ਸੂਤਕ ਸ਼ੁਧੀ ਲਈ ਕਈ ਗੋਤਰਾਂ ਦੀਆਂ ਇਸਤਰੀਆਂ ਨਦੀ ਤੇ ਪਾਣੀ ਭਰਨ ਜਾਂਦੀਆਂ ਹਨ। ਇਸ ਰਸਮ ਸਮੇਂ ਕੁਝ ਘੁੰਙਣੀਆਂ ਨਦੀ ਵਿਚ ਪਾ ਦਿੱਤੀਆਂ ਜਾਂਦੀਆਂ ਹਨ, ਬਾਕੀ ਘੁੰਙਣੀਆਂ ਵੰਡ ਦਿੱਤੀਆਂ ਜਾਂਦੀਆਂ ਹਨ। ਕਬੀਲੇ ਦੀਆਂ ਕੁਝ ਗੋਤਰਾਂ ਵਿਚ ਸੂਤਕ ਸੁਧੀ ਦੇ ਦਿਨ ਭੈਰੋਂ ਨਮਿਤ ਤੇਲ ਚੜਾਉਣ ਦੀ ਰਸਮ ਵੀ ਕੀਤੀ ਜਾਂਦੀ ਹੈ। ਜਚਾ ਅਤੇ ਬੱਚੇ ਦਾ ਹੱਥ ਲੁਆ ਕੇ ਚੂਰਮੇਂ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਪ੍ਰਸਾਦ ਘਰ ਮੋੜ ਕੇ ਲੈ ਆਉਣਾ ਨਿਸ਼ੇਧ ਹੈ। ਜਚਾ ਬੱਚੇ ਦੇ ਸਿਰ ਉਤੋਂ ਸੱਤ ਰੋੜੇ ਸਿੱਟ ਕੇ ਕਹਿੰਦੀ ਹੈ ਕਿ ‘ਬੱਚੇ ਨੂੰ ਰੁਆਈਂ ਨਾ ਸੁਆਈ ਰਖੀਂ, ਕਬੀਲੇ ਵਿਚ ਇਸ ਰਸਮ ਨੂੰ ਰੋਵਣੀਆਂ ਸੋਵਣੀਆਂ ਕਹਿੰਦੇ ਹਨ। ਭੈਰੋ ਦਾ ਥਾਨ ਥਾਪ ਕੇ ਸ਼ਰਾਬ ਚੜਾਉਣ ਦੀ ਵੀ ਪ੍ਰਥਾ ਹੈ। ਜਚਾ ਲਈ ਸਮੁੱਚੀ ਪੂਜਾ ਵਿਧੀ ਦੌਰਾਨ ਜੁੱਤੀ ਪਾਉਣਾ तिम्लेप वै। 14
ਮੁੰਡਨ
ਪੰਜਾਬ ਭੂ-ਖੇਤਰ ਵਿਚ ਵਿਚਰਨ ਵਾਲੇ ਗਾਡੀ ਲੁਹਾਰ ਕਬੀਲੇ ਵਿਚ ਸ਼ਿਸ਼ੂ ਮੁੰਡਨ ਦੀਆਂ ਰਸਮਾਂ ਦੋ ਪ੍ਰਕਾਰ ਦੀਆਂ ਹਨ :
- ਕੁਲ ਪੁਰਖੇ ਨਮਿਤਾ
- ਕੁਲ ਦੇਵਤਾ ਨਮਿਤਾ
ਹਰ ਕਬੀਲਾ ਵਿਅਕਤੀ ਲਈ ਨਵਜਾਤ ਸ਼ਿਸ਼ ਦੀਆਂ ਮੁੰਡਨ ਰਸਮਾਂ ਕਰਵਾਉਣੀਆਂ ਜ਼ਰੂਰੀ ਸਮਝੀਆਂ ਜਾਂਦੀਆਂ ਹਨ, ਜਿਸ ਵਿਚ ਆਰਥਿਕ ਪੱਖ ਤੋਂ ਕਮਜ਼ੋਰ ਵਿਅਕਤੀ ਪਰਿਵਾਰ ਦੇ ਪੁਰਖੇ ਨਮਿਤ ਹੀ ਬਾਲ ਦੀਆਂ ਮੁੰਡਨ ਰਸਮਾਂ ਸੰਪੰਨ ਕਰ ਲੈਂਦਾ ਹੈ, ਜਦ ਕਿ ਕਬੀਲੇ ਦੇ ਬਹੁਤੇ ਲੋਕ ਕੁਲ ਦੇਵਤਾ ਨਮਿਤ (ਰੁਣੇਚਾ ਪਿੰਡ) ਮੁੰਡਨ ਰਸਮਾਂ ਸੰਪੰਨ ਕਰਦੇ ਹਨ।
ਗਾਡੀ ਲੁਹਾਰ ਕਬੀਲੇ ਦੀ ਜਸਾਣੀ/ਜਹਾਣੀ ਗੋਤਰ ਵਿਚ ਮੁੰਡਨ ਰਸਮਾਂ ਸਮੇਂ ਨੌਵੇਂ ਦਿਨ ਬੱਚੇ ਦੇ ਵਾਲਾਂ ਵਿਚੋਂ ਇਕ ਲਿਟ ਕੱਟ ਲਈ ਜਾਂਦੀ ਹੈ। ਜਿਸ ਲਈ ਨਾਈ ਨੂੰ ਸਵਾ ਰੁਪਿਆ ਭੇਟ ਕਰਨ ਦੀ ਰੀਤ ਹੈ। ਇਸੇ ਦਿਨ ਜਚਾ ਸਿਰ ਦੇ ਵਾਲ ਧੋਂਦੀ ਹੈ। ਪਰ ਚੋਟੀ (ਗੁੱਤ) ਨਹੀਂ ਕਰਦੀ। ਸਵਾ ਮਹੀਨੇ ਮਗਰੋਂ ਯਾਰਾਂ ਦਿਨ ਸੂਰਜ ਪੂਜਾ ਵਜੋਂ ਪਿੱਪਲ ਦੀ ਪੂਜਾ ਕਰਕੇ, ਕਾਲੀ ਤੜਾਗੀ ਬੰਨ੍ਹਦੀ ਹੈ। ਜਿਸ ਵਿਚ ਰਾਮ ਦਿਉ ਨਮਿਤ ਚਾਂਦੀ ਦਾ ਢੋਲਣ, ਸ਼ੇਰ ਦੀ ਨਹੁੰਦਰ, ਕਾਲੀ ਦੇਵੀ ਜਾਂ ਨੌਂ ਕਲਜੋਗਣਾਂ ਦੀ ਗੀਟੀ ਬੰਨ੍ਹੀ ਜਾਂਦੀ ਹੈ। ਬੱਚੇ ਦੀ ਪਹਿਲੀ ਦੋਧੀ ਦੰਦੀ ਡਿੱਗੇ ਤਾਂ ਬਲਦ ਦੇ ਗੋਹੇ ਵਿਚ ਲਪੇਟ ਕੇ ਸੂਰਜ ਵੱਲ ਸਿੱਟਣ ਦੀ ਰੀਤ ਹੈ।
ਪੁਰਖੇ ਨਮਿਤ
– ਬਾਲ ਦਾ ਸਿਰ ਮੁਨਵਾਉਣਾ
90- ਕਬੀਲਾ ਵਿਅਕਤੀਆਂ ਨੂੰ ਸ਼ਰਾਬ ਆਦਿ ਦਾ ਭੋਜ ਅਯੋਜਿਤ ਕਰਨਾ ਮਾਲੇਰਕੋਟਲਾ (ਪੰਜਾਬ) ਬਾਠਲੀਆ ਦੀ ਸਮਾਧੀ ਨਮਿਤ ਪ੍ਰਸਾਦ ਅਰਪਿਤ ਲਾਡ ਮੌ ਕਰਨਾ
ਕੁਲ ਦੇਵਤਾ ਨਮਿਤ
- ਰੁਣੇਚਾ ਜਾ ਕੇ ਬਾਲ ਦਾ ਸਿਰ ਮੁਨਵਾਉਣਾ
– ਬੱਚੇ ਦਾ ਨਾਮ ਕਰਨ ਕਰਨਾ
– ਪੁਜਾਰੀ ਨੂੰ ਭੇਟਾ ਅਰਪਿਤ ਕਰਨੀ
- ਮੌਜੂਦਾ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਣਾ
ਰੁਣੇਚਾ ਲੋਰੀ”
6 ਰਾਜਸਥਾਨ ਭੂ-ਖੇਤਰ ਵਿਚ ਵਿਚਰਦੇ ਬਹੁਤੇ ਗਾਡੀ ਲੁਹਾਰ ਰੁਣੇਚਾ ਸਥਿਤ ‘ਡਾਲੀ ਬਾਈ’ ਦੀ ਸਮਾਧੀ ਨੇੜੇ ਹਾਮਲਾ ਇਸਤਰੀਆਂ ਨੂੰ, ਜਾਂ ਨਵਜਾਤ ਸ਼ਿਸ਼ੂਆਂ ਨੂੰ ‘ਆਈ ਲਾਚਾ’ ਅਤੇ ‘ਖੇਤਲਾ’ ਨਮਿਤ ਲੋਰੀ ਦੇਣ ਲਈ ਲੈ ਕੇ ਜਾਂਦੇ ਹਨ। ਇਸ ਸਮੇਂ ਹਾਮਲਾ ਇਸਤਰੀ ਜਾਂ ਨਵਜਾਤ ਸ਼ਿਸ਼ੂ ਸਮੇਤ ਮਾਂ ਅਤੇ ਬੱਚਾ ਸਮਾਧੀ ਦੇ ਥੜ੍ਹੇ ਨੇੜੇ ਰਤਜਗਾ ਕਟਦੇ ਹਨ। ਦੂਜੇ ਦਿਨ ਸਵੇਰੇ ਭਾਟ ਗਮੰਤਰੀ, ਜਨਮ ਲੈਣ ਵਾਲੇ, ਜਾਂ ਜਨਮ ਲੈ ਚੁਕੇ ਬੱਚੇ ਨੂੰ ਲੋਰੀ ਸੁਣਾਉਂਦੇ ਹਨ ਜਿਸ ਦੇ ਇਵਜ਼ ਵਿਚ ਮਾਪਿਆਂ ਵਲੋਂ ਵਿਤ ਅਨੁਸਾਰ ਇਵਜ਼ਾਨਾ ਦਿੱਤਾ ਜਾਂਦਾ ਹੈ। ਇਹਨਾਂ ਸਤਰਾਂ ਦੇ ਲੇਖਕ ਨੂੰ ਰਾਵਣ ਹੱਥੇ ਨਾਲ ਗਾਉਣ ਵਾਲੇ ਗਮੰਤਰੀ ਨੇ ਲੋਰੀ ਦਾ ਜੋ ਭਾਵ ਅਰਥ ਸਮਝਾਇਆ ਉਹ ਸਧਾਰਨਤਾ ਲੋਰੀ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਸੀ
ਰੁਣੇਚਾ ਲੋਰੀ
ਹੇ ਮੇਰੇ ਬੱਚੇ
ਤੂੰ ਮੇਰੀ ਕੁੱਖ ਵਿਚ ਕਿਉਂ ਆਇਆ
ਮੇਰੀ ਕੁੱਖ ਤਾਂ
ਚਿਤੌੜ ਦੀ ਧਰਤੀ ‘ਤੇ
ਜੌਹਰ ਦੀ ਅੱਗ ਵਿਚ ਹੀ
ਸੜ ਗਈ ਸੀ
ਇਸ ਹਾਲਤ ਵਿਚ ਮੈਂ ਤੇਰੇ ਨਕਸ਼ਾਂ ਦੀ
ਕਿਹੋ ਜਹੀ ਕਲਪਨਾਂ ਕਰਾਂ
ਮੈਂ ਚਾਹੁੰਦੀ ਹਾਂ
ਤੂੰ ਰਾਣਾ ਪ੍ਰਤਾਪ ਦਾ ਰੂਪ ਲੈ ਕੇ ਆਵੇਂ
ਪਰ ਇੰਜ ਹੋਣਾ ਨਹੀਂ
ਕਿਉਂਕਿ ਰਾਣਾ ਪ੍ਰਤਾਪ ਕੋਈ ਹੋਰ ਨਹੀਂ ਹੋ ਸਕਦਾ
ਇਸ ਲਈ ਕਹਿੰਦੀ ਹਾਂ
ਤੂੰ ਜਨਮ ਨਾ ਲਵੀਂ
ਜਨਮ ਲੈ ਲਿਆ ਤਾਂ
ਮੇਰਾ ਦੁੱਧ ਨਾ ਪੀਵੀਂ
ਜੇ ਮੇਰਾ ਦੁੱਧ ਪੀ ਲਿਆ
ਤਾਂ ਇਸ ਦੁੱਧ ਦੀ ਲਾਜ ਰਖੀਂ
ਤੇ ਆਪਣੇ ਪੁਰਖਿਆਂ ਦੀ
ਗੁਆਚੀ ਆਬਰੂ ਨੂੰ
ਚਿਤੌੜ ਦੀ ਮਿੱਟੀ ਵਿਚ ਦੁਬਾਰਾ ਲੈ ਕੇ ਜਾਵੀਂ
ਅਤੇ ਪੁਰਖਿਆਂ ਨੂੰ ਦਸੀਂ
ਕਿ ਤੇਰੀ ਮਾਂ ਨੇ ਇਕ ਵੀਰ ਪੁਰਸ਼ ਨੂੰ ਜਨਮ ਦਿੱਤਾ ਹੈ।
ਗਾਡੀ ਲੁਹਾਰ ਕਬੀਲਾ : ਵਿਆਹ ਰਸਮਾਂ
ਵਿਆਹ ਸ਼ਬਦ ਦੇ ਅੰਤਰੀਵ ਭਾਵ ਅਰਥ ਇਸਤਰੀ ਪੁਰਸ਼ ਦੇ ਉਨ੍ਹਾਂ ਸੰਬੰਧਾਂ ਤੋਂ ਹਨ ਜੋ ਲਿੰਗਕ ਨੇੜਤਾ ਮਗਰੋਂ ਸਮਾਪਤ ਨਹੀਂ ਹੋ ਜਾਂਦੇ। ਪ੍ਰਾਚੀਨ ਸਮਿਆਂ ਤੋਂ ਹੁਣ ਤਕ ਕੇਵਲ ਯੌਨ ਸਬੰਧਾਂ ਕਰਕੇ ਹੀ ਇਸਤਰੀ ਪੁਰਸ਼ ਵਿਚਾਲੇ ਸਥਾਈ ਨੇੜਤਾ ਦਾ ਵਿਕਾਸ ਨਹੀਂ ਹੋਇਆ। ਇਸਦੇ ਕਈ ਹੋਰ ਵੀ ਕਾਰਨ ਹਨ। ਆਦਮ ਮਨੁੱਖ ਦੇ ਮੁਢਲੇ ਦੌਰ ਵਿਚ ਆਦਰਸ਼ ਪ੍ਰੇਮ ਦੀ ਭਾਵੁਕ ਧਾਰਨਾਂ ਵੀ ਵੇਖਣ ਨੂੰ ਨਹੀਂ ਮਿਲਦੀ ਜੋ ਅੱਜ ਦੇ ਆਧੁਨਿਕ ਸਮਾਜਾਂ ਵਿਚ ਦੰਪਤੀ ਜੀਵਨ ਨੂੰ ਇਕ ਡੋਰ ਵਿਚ ਬੰਨ੍ਹ ਸੱਕਣ ਦੇ ਸਮਰੱਥ ਸਮਝੀ ਜਾਣ ਲੱਗੀ ਹੈ। ‘ਅਸਭਯ ਇਸਤਰੀ ਦੀ ਦੁਰਬਲਤਾ ਨੂੰ ਵੀ ਵਿਆਹ ਸਬੰਧਾਂ ਦਾ ਸਥਾਈ ਧਰਾਤਲ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਆਤਮ ਰਖਿਆ ਦੀ ਦਰਿਸ਼ਟੀ ਤੋਂ ਉਹ ਪੁਰਸ਼ ਵਾਂਗ ਹੀ ਸਮਰੱਥ ਰਹੀ ਹੈ।”
ਕੁਝ ਵਿਦਵਾਨਾਂ ਅਨੁਸਾਰ ਵਿਆਹ ਦੇ ਮੂਲ ਕਾਰਨਾਂ ਵਿਚ ਇਸਤਰੀ ਵੱਲੋਂ ਪੁਰਸ਼ ਸਾਂਹਵੇ ਆਤਮ ਸਮਰਪਣ ਤੋਂ ਮਗਰੋਂ ਨਵਜਨਮੇ ਬੱਚੇ ਦੀ ਦੇਖ-ਭਾਲ, ਖਾਧ-ਖੁਰਾਕ, ਪਰਸਪਰ ਪ੍ਰੇਮ-ਸਬੰਧ, ਪੁਰਸ਼ ਦੀ ਯੋਗਤਾ, ਬਲ ਅਤੇ ਅਜਿਹੇ ਕਈ ਹੋਰ ਅਨੇਕ ਕਾਰਨਾਂ ਦੀ ਬਹੁਲਤਾ ਹੀ ਅੰਤਰ ਨਿਹਿਤ ਸੀ, ਪਰ ਗਾਡੀ ਲੁਹਾਰ ਕਬੀਲੇ ਦੀਆਂ ਵਿਆਹ ਰਸਮਾਂ ਨੂੰ ਉਪਰੋਕਤ ਦੇ ਅਰਥਾਂ ਵਿਚ ਨਾ ਤਾਂ ਪਵਿੱਤਰ ਪ੍ਰਤਿੱਗਿਆ ਹੀ ਸਮਝਿਆ ਜਾ ਸਕਦਾ ਹੈ ਅਤੇ ਨਾ ਹੀ ਟੋਟਮੀ ਚਿੰਨ੍ਹ ਅਪਣਾਉਣ ਵਰਗੀ ਕੋਈ ਉਚਤਾ ਹੀ ਕਿਉਂਕਿ ਹਰ ਗਾਡੀ ਲੁਹਾਰ ਵਿਅਕਤੀ ਲਈ ਵਿਆਹ ਸਬੰਧੀ ਕੁਝ ਇਕ ਸਧਾਰਨ ਮਨਾਹੀਆਂ ਤਾਂ ਲਾਗੂ ਹੁੰਦੀਆਂ ਹਨ ਪਰ ਸਖ਼ਤ ਮਨਾਹੀਆਂ (ਟੈਬੂ) ਨਹੀਂ। ਅਜਿਹੀਆਂ ਮਨਾਹੀਆਂ ਦੇ ਵਰਜਿਤ ਅੰਤਰ ਘੇਰੇ ਵਿਚ ਬਾਹਰੀ ਜਾਤੀ ਵਿਆਹ ਦੀ ਸਖ਼ਤ ਮਨਾਹੀ ਨੂੰ ਛੱਡ ਕੇ ਅਜਿਹੀਆਂ ਖੁੱਲ੍ਹਾਂ ਲੈ ਲੈਣ ਦੀ ਪੇਤਲੀ ਜਹੀ ਗੁੰਜਾਇਸ਼ ਬਣੀ ਰਹਿੰਦੀ ਹੈ ਜਿਨ੍ਹਾਂ ਦੀ ਕਾਰਜਸ਼ੀਲਤਾ ਕਬੀਲਾ ਪਰੰਪਰਾ ਨੂੰ ਖੰਡਿਤ ਨਾ ਕਰਦੀ ਹੋਵੇ।
ਕਬੀਲੇ ਅੰਦਰ ਵਿਆਹ ਸਬੰਧਾਂ ਦੇ ਅਟੁੱਟ ਹੋਣ ਬਾਰੇ ਕੋਈ ਅਟੱਲ ਧਾਰਨਾ ਪਰਪੱਕ ਨਹੀਂ ਹੈ। ਪਤੀ-ਪਤਨੀ ਦੇ ਝਗੜੇ ਨੂੰ ਵੀ ਸਿਧੇ ਤੌਰ ‘ਤੇ ਸੁਭਾਵਿਕ ਵਰਤਾਰੇ ਵਜੋਂ ਲਿਆ ਜਾਂਦਾ ਹੈ। ਦੁਵੱਲੀ ਕੁਸਮੰਜਨ ਹੋਣ ‘ਤੇ ਪਤੀ-ਪਤਨੀ ਲਈ ਆਪਸੀ ਤਲਾਕ ਲੈ ਲੈਣ ਦੀ ਵਿਵਸਥਾ ਹੈ। ਅਯੋਗਤਾ, ਬੇਵਫ਼ਾਈ, ਜ਼ੁਲਮ ਅਤੇ ਵਿਭਚਾਰ ਵਰਗੀਆਂ ਹਾਲਤਾਂ ਵਿਚ ਪੰਚਾਇਤੀ ਨਿਆ-ਪ੍ਰਬੰਧ ਦੁਆਰਾ ਤਲਾਕ ਲੈਣ ਲਈ ਕਈ ਪ੍ਰਕਾਰ ਦੇ ਅਧਿਨਿਯਮ ਪ੍ਰਾਪਤ ਹਨ।
ਬਹੁਤ ਸਾਰੇ ਟਪਰੀਵਾਸ ਕਬੀਲਿਆਂ ਦੀਆਂ ਨਫ਼ਸੀ ਕਦਰਾਂ ਕੀਮਤਾਂ ਦੀ ਸੁੱਚਤਾ ਵਾਂਗ ਗਾਡੀ ਲੁਹਾਰ ਕਬੀਲੇ ਵਿਚ ਵੀ ਵਿਭਚਾਰੀ ਇਸਤਰੀ-ਮਰਦ ਲਈ ਕਬੀਲਾ ਨਿਆਂ-ਪ੍ਰਬੰਧ ਦੁਆਰਾ ਕਰੜੀਆਂ ਦੰਡ ਵਿਧੀਆਂ ਪ੍ਰਚਲਿਤ ਹਨ, ਪਰ ਜਿਨ੍ਹਾਂ ਕਬੀਲਿਆਂ ਵਿਚ ਇਸਤਰੀਆਂ ਪ੍ਰਬਲ ਹਨ ਅਤੇ (ਬਹੁਤੀਆਂ ਹਾਲਤਾਂ ਵਿਚ) ਵਿਆਹ ਵਰ ਦੀ ਚੋਣ ਸਬੰਧੀ ਅੱਗਲ-ਵਾਂਢੀ ਹਿੱਸਾ ਲੈਂਦੀਆਂ ਹਨ, ਅਜਿਹੇ ਕਬੀਲਿਆਂ ਵਿਚ ਵਿਭਚਾਰ, ਆਪਸੀ ਤਕਰਾਰ ਅਤੇ ਜਿਨਸੀ ਸਬੰਧਾਂ ਵਿਚ ਖੁੱਲ੍ਹ ਲੈ ਲੈਣ ਪ੍ਰਤਿ ਇਸਤਰੀਆਂ ਦੇ ਦੋਸ਼ਾਂ ਵਿਚ ਲਚਕੀਲਾਪਣ ਨਜ਼ਰ ਆਉਂਦਾ ਹੈ।
ਗਾਡੀ ਲੁਹਾਰ ਕਬੀਲੇ ਦੇ ਲੋਕ ਵਿਭਚਾਰ ਨੂੰ ਬਹੁਤ ਭੈੜਾ ਸਮਝਦੇ ਹਨ। ਨਿਆ-ਪ੍ਰਬੰਧ ਦੇ ਮੌਖਿਕ ਜ਼ਾਬਤੇ ਅਨੁਸਾਰ, ਦੋਸ਼ੀ ਵਿਅਕਤੀ ਨੂੰ ਦੰਡਿਤ ਕੀਤਾ ਜਾਂਦਾ ਹੈ, ਪਰ ਇਸਦੇ ਬਾਵਜੂਦ ਕਬੀਲੇ ਵਿਚ ਵਿਆਹ ਸੰਬੰਧੀ ਕਈ ਤਰ੍ਹਾਂ ਦੀਆਂ ਜਟਿਲਤਾਵਾਂ ਵੇਖਣ ਨੂੰ ਮਿਲਦੀਆਂ ਹਨ। ਕਈ ਹਾਲਤਾਂ ਵਿਚ ਤਾਂ ਕਬੀਲਾ ਇਸਤਰੀਆਂ ਨੂੰ ਪ੍ਰਾਪਤ ਜਿਨਸੀ ਖੁੱਲ੍ਹ ਅਤੇ ਪਰਿਵਾਰਿਕ ਖ਼ੁਦ ਮੁਖ਼ਤਾਰੀ ਇਤਨਾ ਮੂੰਹ ਜ਼ੋਰ ਕਰ ਦਿੰਦੀ ਹੈ ਕਿ ਇਸ ਪ੍ਰਤਿ ਕਬੀਲਾ ਲੋਕਾਂ ਦੀ ਨਿਗਰਾਨੀ, ਚੌਕਸੀ ਅਤੇ ਛੇਕੇ ਜਾਣ ਦੀਆਂ ਅਸਹਿ ਦੰਡ-ਸਜ਼ਾਵਾਂ ਵੀ ਇਖ਼ਲਾਕੀ ਖੁੱਲ੍ਹਾਂ ਨੂੰ ਠੱਲ੍ਹ ਪਾਉਣ ਤੋਂ ਅਸਮਰਥ ਹਨ।
ਨਟ, ਸਾਂਸੀ ਅਤੇ ਡੂੰਮ ਕਬੀਲਿਆਂ ਦੇ ਟਾਕਰੇ ਬਹੁਤ ਹੱਦ ਤੀਕ ਘੱਟ, ਗਾਡੀ ਲੁਹਾਰ ਕਬੀਲਾ, ਇਖਲਾਕੀ ਖੁੱਲ੍ਹਾਂ ਲੈਣ ਦੀ ਮੂਕ ਪਰਵਾਨਗੀ ਦਿੰਦਾ ਹੈ, ਪਰ ਬਾਹਰਲੇ ਲੋਕਾਚਾਰ ਨਾਲ ਕਿਸੇ ਤਰ੍ਹਾਂ ਦੀ ਵੀ ਨੇੜਤਾ ਬਰਦਾਸ਼ਤ ਨਹੀਂ ਕਰਦਾ। ਇਉਂ ਕਬੀਲਾ ਇਸਤਰੀ ਕਬੀਲੇ ਦੇ ਅੰਤਰ-ਘੇਰੇ ਵਿਚ ਤਾਂ ਕੋਈ ਖੁੱਲ੍ਹ ਲੈ ਸਕਦੀ ਹੈ ਪਰ ਕਬੀਲੇ ਤੋਂ ਬਾਹਰ ਨਹੀਂ।
ਕਬੀਲੇ ਦੀਆਂ ਬਹੁਤੀਆਂ ਰਸਮਾਂ ਹਿੰਦੂ ਰੀਤੀ-ਰਿਵਾਜਾਂ ਦੇ ਨੇੜੇ ਹਨ। ਵੇਦੀ ਦੇ ਫੇਰੇ, ਪੰਡਿਤ ਦੁਆਰਾ ਅਨੁਸ਼ਾਠਨਿਕ ਕਿਰਿਆਵਾਂ ਦੀ ਪੂਰਤੀ ਅਤੇ ਫੇਰਿਆਂ ਸਮੇਂ ਅਗਨੀ ਨੂੰ ‘ਦੇਵਤਾ’ ਸਰੂਪ ਮੰਨ ਕੇ ਵਿਵਾਹ ਦਾ ਅਹਿਦ ਕਰਨਾ, ਹਿੰਦੂ ਰਸਮਾਂ ਹੀ ਹਨ। ਪੰਡਿਤ ਦੀ ਆਮਦ ਅਤੇ ਮਹਿੰਦੀ ਲਾਉਣ ਦੀ ਰਸਮ ਨੂੰ ਛੱਡ ਕੇ ਬਾਕੀ ਦੀਆਂ ਕਬੀਲਾ ਵਿਆਹ ਰਸਮਾਂ ਕਾਫ਼ੀ ਹੱਦ ਤੱਕ ਵਿਲੱਖਣ ਹਨ ਪਰ ਇਹ ਵਿਲੱਖਣਤਾ ਅਜਿਹੀ ਨਹੀਂ
ਜੋ ਹਿੰਦੂ ਧਰਮ ਦੇ ਵਿਵਹਾਰਿਕ ਅਕੀਦੇ ਨੂੰ ਨਕਾਰਦੀ ਹੋਵੇ। ਗਾਡੀ ਲੁਹਾਰ ਕਬੀਲੇ ਵਿਚ ਕਿਸੇ ਵੀ ਪਰਿਵਾਰਿਕ ਜਾਂ ਭਾਈਚਾਰਿਕ ਫੈਸਲੇ ਸਮੇਂ ਕਬੀਲੇ ਦੀਆਂ ਨੌਂ ਗੋਤਾਂ ਦੇ ਮੁਖੀਏ ਇਕੱਤਰ ਹੋਣੇ ਲਾਜ਼ਮੀ ਹਨ। ਵਿਆਹ ਅਤੇ ਮੌਤ ਰਸਮਾਂ ਸਮੇਂ ਵੀ ਨੌਂ ਗੋਤਰ ਮੁਖੀਆਂ ਦੀ ਹਾਜਰੀ ਅਤਿ ਅਵੱਸ਼ਕ ਹੁੰਦੀ ਹੈ।
ਵਿਆਹ ਸਬੰਧੀ ਨੌਂ ਗੋਤਰ ਮੁਖੀਆਂ ਦੀ ਸ਼ੁਰੂਆਤ ਕੁੜਮਾਈ ਸਮੇਂ ਤੋਂ ਹੀ ਅਰੰਭ ਹੋ ਜਾਂਦੀ ਹੈ, ਭਾਵੇਂ ਕੁੜਮਾਈ ਦੀਆਂ ਕੁਝ ਰਸਮਾਂ ਅਜਿਹੀਆਂ ਹਨ ਜਿਨ੍ਹਾਂ ਦੇ ਅਗੇਤਰ
ਵਿਚ ਮੁਖੀਆਂ ਦੀ ਹਾਜਰੀ ਲਾਜ਼ਮੀ ਨਹੀਂ ਹੁੰਦੀ। ਕੁੜਮਾਈ ਰਸਮਾਂ ਵਿਆਹ ਦੇ ਵਿਭਿੰਨ ਰੂਪਾਂ ਅਨੁਸਾਰ ਨਿਸ਼ਚਤ ਕੀਤੀਆਂ ਜਾਂਦੀਆਂ ਹਨ। ਕਬੀਲੇ ਵਿਚ ਪੰਜ ਪ੍ਰਕਾਰ ਦੇ ਵਿਆਹ ਰੂਪ ਪ੍ਰਚਲਿਤ ਹਨ ਜਿਨ੍ਹਾਂ ਵਿਚੋਂ ਵਟਾਂਦਰੇ ਦਾ ਰੂਪ ਸਭ ਤੋਂ ਵਧੇਰੇ ਪ੍ਰਚਲਿਤ ਹੈ।
ਹਿੰਦੂ ਵਿਆਹ ਸੰਸਕਾਰਾਂ ਨੇ ਵਿਆਹ ਦੇ ਅੱਠ ਰੂਪਾਂ ਨੂੰ ਪ੍ਰਵਾਨ ਕੀਤਾ ਹੈ।
- ਬ੍ਰਹਮਾਂ ਰੂਪ, ਮਾਪਿਆਂ ਵਲੋਂ ਕਿਸੇ ਨੇਕ ਨੌਜੁਆਨ ਨੂੰ ਸੱਦਾ ਦੇਣਾ ਅਤੇ ਗਹਿਣੇ ਕਪੜਿਆਂ ਸਮੇਤ ਧੀ ਉਸਦੇ ਹਵਾਲੇ ਕਰ ਦੇਣੀ।
- ਰਾਕਸ਼ਸ ਰੂਪ, ਕੰਨਿਆਂ ਨੂੰ ਉਧਾਲ ਕੇ ਲੈ ਜਾਣਾ।
- ਅਸੁਰਾ ਰੂਪ, ਵਰ ਦੇ ਸਾਕ ਸਬੰਧੀਆਂ ਕੋਲੋਂ ਧਨ ਜਾਂ ਕੋਈ ਹੋਰ ਵਸਤੂ ਲੈਣੀ।
- ਅਰਸ਼ਾ ਰੂਪ, ਵਟਾਂਦਰਾ ਪ੍ਰਣਾਲੀ ਤੇ ਅਧਾਰਿਤ ।
- ਪਰਜਾਪਤੀ ਰੂਪ, ਕੋਈ ਉਚੇਚੀ ਬੰਦਿਸ਼ ਨਹੀਂ।
- ਗੰਧਰਵ ਵਿਆਹ, ਪਰਸਪਰ ਮੁੰਡੇ ਕੁੜੀ ਦੀ ਪਸੰਦ ਤੇ ਅਧਾਰਿਤ।
- ਦੇਵਾ ਰੂਪ, ਕੰਨਿਆਂ ਦੇ ਪਿਤਾ ਵੱਲੋਂ ਕੰਨਿਆਂ ਨੂੰ ਦਖ਼ਸ਼ਣਾ ਦੇ ਰੂਪ ਵਿਚ ਦਾਨ ਕਰਨਾ।
- ਪਿਸ਼ਾਚ ਵਿਆਹ, ਕਿਸੇ ਅਜਿਹੀ ਕੰਨਿਆਂ ਨੂੰ ਪਤਨੀ ਦੇ ਰੂਪ ਵਿਚ ਸਵੀਕਾਰ ਕਰਨਾ ਜਿਸਦਾ ਜ਼ਬਰਦਸਤੀ ਸਤ ਭੰਗ ਕੀਤਾ ਗਿਆ ਹੋਵੇ
ਗਾਡੀ ਲੁਹਾਰ ਕਬੀਲੇ ਵਿਚ ਅਸੁਰਾ, ਪਰਜਾਪਤੀ ਤੇ ਦੇਵਾ ਰੂਪ ਤੋਂ ਬਿਨਾਂ ਬਾਕੀ ਸਭ ਪ੍ਰਕਾਰ ਦੇ ਵਿਆਹ ਢੰਗ ਪ੍ਰਚਲਿਤ ਹਨ। ਸਗੋਂ ਇਕ ਅਜਿਹੀ ਵਿਆਹ ਪ੍ਰਥਾ ਵੀ ਪ੍ਰਚਲਿਤ ਹੈ ਜਿਸਦਾ ਮੰਨੂੰ ਸੰਮ੍ਰਿਤੀ ਵਿਚ ਜ਼ਿਕਰ ਨਹੀਂ ਕੀਤਾ ਗਿਆ। ਕਬੀਲੇ ਦੇ ਲੋਕ ਇਸ ਵਿਆਹ ਪ੍ਰਥਾ ਨੂੰ ‘ਪੇਟਭੂਣੀ’3 ਆਖਦੇ ਹਨ। ਭਾਵ : ਕਿਸੇ ਅਜਿਹੀ ਹਾਲਤ ਵਿਚ ਜਦੋਂ ਦੋ ਵੱਖ ਵੱਖ ਗੋਤਰ ਦੀਆਂ ਗਰਭਵਤੀ ਕਬੀਲਾ ਇਸਤਰੀਆਂ, ਹੋਣ ਵਾਲੀ ਸੰਤਾਨ ਬਾਰੇ ਇਹ ਫ਼ੈਸਲਾ ਕਰ ਲੈਣ ਕਿ ਇਕ ਦੇ ਲੜਕਾ ਅਤੇ ਦੂਜੀ ਦੇ ਲੜਕੀ ਹੋਣ ਦੀ ਸੂਰਤ ਵਿਚ ਉਹ ਉਹਨਾਂ ਬੱਚਿਆਂ ਦਾ ਵਿਆਹ ਕਰ ਦੇਣਗੇ।
ਕਬੀਲੇ ਵਿਚ ਅਜਿਹੇ ਅਹਿਦ, ਕਬੀਲੇ ਦੀ ਦੇਵੀ ‘ਆਈ ਲਾਚਾ’ ਅਤੇ ‘ਖੇਤਲਾ’ ਨਮਿਤ ਕੀਤੇ ਜਾਂਦੇ ਹਨ। (ਵੇਖੋ: ਗਾਡੀ ਲੁਹਾਰ ਕਬੀਲੇ ਦਾ ਇਤਿਹਾਸਿਕ ਪਿਛੋਕੜ) ਕਬੀਲੇ ਵਿਚ ਪ੍ਰਚਲਿਤ ਇਕ ਵਿਸ਼ਵਾਸ ਅਨੁਸਾਰ ਉਪਰੋਕਤ ਅਹਿਦ ਅਜਿਹੀਆਂ ਇਸਤਰੀਆਂ ਕਰਦੀਆਂ ਹਨ ਜਿਨ੍ਹਾਂ ਦੀ ਔਲਾਦ ਪੈਦਾ ਹੋਣ ਤੋਂ ਥੋੜ੍ਹੇ ਸਮੇਂ ਮਗਰੋਂ ਮਰ ਜਾਂਦੀ ਹੋਵੇ। ਵਿਆਹ ਦਾ ਉਪਰੋਕਤ ਅਹਿਦ ਨਿਮਨ ਪ੍ਰਕਾਰ ਦੀਆਂ ਹਾਲਤਾਂ ਵਿਚ ਵੀ
ਅਟੁੱਟ ਰਹਿੰਦਾ ਹੈ : (ੳ) ਬੱਚੇ ਦੇ ਅੰਗਹੀਣ ਜਨਮ ਲੈਣ ‘ਤੇ
(ਅ) ਰੰਗ ਰੂਪ ਵੱਲੋਂ ਅਜੋੜ ਹੋਣ ‘ਤੇ
(ੲ) ਨਿਖੱਟੂ ਜਾਂ ਬਦਚਲਣ ਹੋਣ ‘ਤੇ
(ਸ) ਮਾਪਿਆਂ ਦੀ ਮੌਤ ਹੋ ਜਾਣ ‘ਤੇ
(ਹ) ਕਿਸੇ ਇਕ ਧਿਰ ਦੇ ਦੂਜੇ ਪ੍ਰਾਂਤ ਵਿਚ ਚਲੇ ਜਾਣ ‘ਤੇ
(ਕ) ਪਰਿਵਾਰਿਕ ਅਸਹਿਮਤੀ ਹੋਣ ‘ਤੇ
ਕਬੀਲੇ ਵਿਚ ਪ੍ਰਚਲਿਤ ਇਕ ਵਿਸ਼ਵਾਸ ਅਨੁਸਾਰ, ਉਪਰੋਕਤ ਵਿਆਹ ਸਬੰਧੀ ਕੀਤੇ ਅਹਿਦ ਤੋਂ ਮੁੱਕਰ ਜਾਣ ਵਾਲੀ ਇਸਤਰੀ ‘ਆਈ ਲਾਚਾ’ ਦੀ ਭਿਆਨਕ ਕਰੋਪੀ ਦਾ ਸ਼ਿਕਾਰ ਹੋ ਸਕਦੀ ਹੈ। ਇਹ ਵੀ ਵਿਸ਼ਵਾਸ ਹੈ ਕਿ ਇਕਰਾਰ ਤੋਂ ਇਨਕਾਰੀ ਧਿਰ ਬਾਂਝ ਹੋ ਜਾਵੇਗੀ।
ਨਿਸ਼ੇਧ ਵਿਧੀ ਵਿਧਾਨ
ਇਕੋ ਗੋਤਰ ਦੀਆਂ ਇਸਤਰੀਆਂ ਵਿਚ ‘ਪੇਟਭੂਣੀ’ ਸਾਕਾਦਾਰੀ ਵਰਜਿਤ ਹੈ।
ਪਲੇਠੀ ਦੇ ਜਣੇਪੇ ਸਮੇਂ ਅਜਿਹਾ ਅਹਿਦ ਨਿਸ਼ੇਧ ਹੈ।
ਸੂਰਜ ਜਾਂ ਚੰਦ੍ਰਮਾਂ ਗ੍ਰਹਿਣ ਦੌਰਾਨ ਅਜਿਹਾ ਅਹਿਦ ਕਰਨਾ ਵਰਜਿਤ ਹੈ।
ਹਰਾਮੀ ਸੰਤਾਨ ਸਬੰਧੀ ਪੇਟਭੂਣੀ ਇਕਰਾਰ ਮਨ੍ਹਾ ਹੈ।
ਗਰਭਵਤੀ ਇਸਤਰੀ ਨੂੰ ਪਤੀ, ਪਿਤਾ, ਭਰਾ, ਸਹੁਰਾ, ਦਿਉਰ, ਜੇਠ ਜਾਂ ਕਬੀਲਾ ਪੰਚ ਵਲੋਂ ਅਜਿਹੇ ਅਹਿਦ ਪ੍ਰਤੀ ਦਬਾਓ ਗ੍ਰਸਤ ਕਰਨਾ ਵਰਜਿਤ ਹੈ।
ਮਾਤਰੀ ਜਾਂ ਪਿਤਰੀ (ਦੋ ਪੀੜੀਆਂ) ਸਾਕਾਦਾਰੀ ਵਿਚ ਅਜਿਹੀ ਵਟਾਂਦਰਾ ਪ੍ਰਣਾਲੀ ਮਨ੍ਹਾਂ ਹੈ।
ਪ੍ਰਵਾਨਿਤ ਵਿਧੀ ਵਿਧਾਨ
ਕੋਈ ਵੀ ਕਬੀਲਾ ਇਸਤਰੀ ਤੀਜੇ ਮਹੀਨੇ ਦੀ ਗਰਭ ਅਵਸਥਾ ਮਗਰੋਂ ਅਜਿਹਾ ਅਹਿਦ ਕਰ ਸਕਦੀ ਹੈ।
ਪੇਟਭੂਣੀ ਇਕਰਾਰ ਸੰਬੰਧੀ ਦੁਵੱਲੀ ਧਿਰਾਂ ਦੀ ਆਰਥਿਕ ਅਵਸਥਾ ਦਾ ਇਕਸਾਰ ਹੋਣਾ ਲਾਜ਼ਮੀ ਨਹੀਂ।
ਪਲੇਠੇ ਹਮਲ ਦੌਰਾਨ ਵਿਧਵਾ ਹੋ ਜਾਣ ਵਾਲੀ ਇਸਤਰੀ ਨੂੰ ਜੇਕਰ ਪਿਤਾ, ਭਰਾ, ਸਹੁਰਾ ਅਤੇ ਜੇਠ ਭਵਿੱਖ ਵਿਚ (ਵੇਖੋ: ਮੌਤ ਰਸਮਾਂ, ਫੇਰਾ ਉਤਾਰਨਾ) ਸ਼ਰਨ ਦੇਣ ਤੋਂ ਇਨਕਾਰੀ ਹੋ ਜਾਣ ਤਾਂ ਅਜਿਹੀ ਹਾਲਤ ਵਿਚ ਹਾਮਲਾ ਇਸਤਰੀ ਕਬੀਲਾ ਪੰਚਾਂ ਦੁਆਰਾ ਕਿਸੇ ਅਜਿਹੀ ਕਬੀਲਾ ਇਸਤਰੀ ਦੀ ਤਲਾਸ਼ ਕਰ ਸਕਦੀ ਹੈ ਜੋ ਔਲਾਦ ਲਈ ਪੇਟਭੂਣੀ ਵਿਆਹ ਸਬੰਧਾਂ ਦੀ
ਇਛੁੱਕ ਹੋਵੇ। ਕੋਈ ਵੀ ਕਬੀਲਾ ਇਸਤਰੀ ਉਪਰੋਕਤ ਅਹਿਦ ਲਈ ਵਚਨਬੱਧ ਹੋ ਸਕਦੀ ਹੈ ਜਿਸਦਾ ਪਤੀ, ਹਮਲ ਜ਼ਾਇਆ ਕਰਨ ਦਾ ਇਛੁੱਕ ਨਾ ਹੋਵੇ।
ਇਛੁੱਕ ਇਸਤਰੀਆਂ ਦਿਨ ਦੇ ਪਹਿਲੇ ਅੱਧ ਸਮੇਂ, ਕਿਸੇ ਵੀ ਜਗ੍ਹਾ ਆਮੋ-ਸਾਮ੍ਹਣੇ ਬੈਠ ਕੇ ਗੁੜ, ਨਾਰੀਅਲ, ਚਾਵਲ, ਚੁੰਨੀ, ਚਾਂਦੀ ਦੀ ਚੂੜੀ ਜਾਂ ਦੰਦ ਵਾਲੀ ਸੋਨੇ ਦੀ ਬੁੱਕਲੀ ਆਦਿ ਆਪਸ ਵਿਚ ਵਟਾ ਕੇ, ਜਾਂ ਪਿੰਡ ਉਪਰ ਇਕੋ ਜਿਹੀਆਂ ਅਕ੍ਰਿਤੀਆਂ ਗੁਦਵਾ ਕੇ ਪੇਟਭੂਣੀ ਅਹਿਦ ਕਰ ਸਕਦੀਆਂ ਹਨ।’
ਇਕਰਾਰ ਸਮੇਂ ਅਗਨੀ, ਪਾਣੀ ਜਾਂ ਕੋਈ ਤੀਜਾ (ਬਾਲਗ) ਵਿਅਕਤੀ ਹਾਜਰ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਇਕਰਾਰ ਸਮੇਂ ਅਜਿਹੇ ਸ਼ਬਦ ਮੂੰਹੋਂ ਬੋਲ ਕੇ ਦਹੁਰਾਏ ਜਾਂਦੇ ਹਨ ਜਿਨ੍ਹਾਂ ਦਾ ਭਾਵ ਦੋਹਾਂ ਧਿਰਾਂ ਦੀ ਸੰਤਾਨ ਲੜਕਾ ਜਾਂ ਲੜਕੀ ਹੋਣ ਦੀ ਸੂਰਤ ਵਿਚ ਦੋਹਾਂ ਬੱਚਿਆਂ ਦਾ ਵਿਆਹ ਕਰ ਦੇਣ ਨਾਲ ਸਬੰਧਿਤ ਹੁੰਦੇ ਹਨ। ਦੁਵੱਲੀ ਸਮਲਿੰਗਕ ਲੜਕੇ ਜਾਂ ਲੜਕੀਆਂ ਪੈਦਾ ਹੋਣ ਦੀ ਸੂਰਤ ਵਿਚ ਉਪਰੋਕਤ ਅਹਿਦ ਟੁੱਟ ਗਿਆ ਸਮਝ ਲਿਆ ਜਾਂਦਾ ਹੈ। ਸਮਲਿੰਗਕ ਸੰਤਾਨ ਪੈਦਾ ਹੋਣ ਦੀ ਸੂਰਤ ਵਿਚ ਕੋਈ ਵੀ ਕਬੀਲਾ ਇਸਤਰੀ ਕੇਵਲ ਦੋ ਵੇਰੀਂ ਆਪਸ ਵਿਚ ਅਜਿਹਾ ਇਕਰਾਰ ਕਰ ਸਕਦੀ ਹੈ। ਗਰਭ ਦੌਰਾਨ ਅਤੇ ਵਿਆਹ ਰਸਮਾਂ ਤੋਂ ਪਹਿਲਾਂ ਕਿਸੇ ਵੀ ਕਾਰਨ (ਕਿਸੇ ਇਕ ਜਾਂ ਦੋਹਾਂ) ਬੱਚਿਆਂ ਦੀ ਮੌਤ ਹੋ ਜਾਣ ਕਾਰਨ ਉਪਰੋਕਤ ਅਹਿਦ ਟੁੱਟ ਗਿਆ ਸਮਝ ਲਿਆ ਜਾਂਦਾ ਹੈ ਪਰ ਕਿਸੇ ਅਜਿਹੀ ਹਾਲਤ ਵਿਚ ਜੇਕਰ ਇਕ ਧਿਰ ਦਾ ਲੜਕਾ ਜਾਂ ਲੜਕੀ, ਕਿਸੇ ਤੀਜੇ ਕਬੀਲਾ ਵਿਅਕਤੀ ਦੀ ਦੁਸ਼ਮਣੀ ਵਜੋਂ ਕੀਤੇ ਪ੍ਰਹਾਰ, ਜ਼ਹਿਰ, ਟੂਣਾਂ, ਜਾਂ ਸਿੱਧੇ ਤੌਰ ਤੇ ਤੇਜ਼ ਹਥਿਆਰ ਦੀ ਵਰਤੋਂ ਕਾਰਨ ਮਰ ਜਾਵੇ ਤਾਂ ਹੋ ਗਈ ਮੌਤ ਦੇ ਇਵਜ਼ ਵਿਚ ਦੋਸ਼ੀ ਵਿਅਕਤੀ ਇਕਰਾਰਿਤ ਦੂਜੀ ਧਿਰ ਨੂੰ (ਲੜਕਾ ਜਾਂ ਲੜਕੀ) ਵਿਆਹ ਵਟਾਂਦਰੇ ਵਜੋਂ ਦੇਵੇਗਾ। ਉਦਾਹਰਨ ਲਈ, 6 ਜਨਵਰੀ 1984 ਨੂੰ ਜੁਪੀਆ, ਪਤਨੀ ਰੰਗੀਆ ਗੋਤ ‘ਪੜਿਆਰ’ (ਪਰਮਾਰ) ਉਮਰ 36 ਤੋਂ 38 ਸਾਲ ਨੇ ਆਪਣੇ ਦੂਜੇ ਜਣੇਪੇ ਸਮੇਂ, ਬਪਰੀ, ਵਿਧਵਾ ਜਾਮਨੀਆਂ ਗੋਤ ‘ਬੌੜਾਣੇ’ ਉਮਰ 40 ਸਾਲ ਨਾਲ ਪੇਟਭੂਣੀ ਅਹਿਦ (ਸੰਗਰੂਰ ਵਿਖੇ) ਕੀਤਾ। ਸਮਾਂ ਪਾ ਕੇ ਜੁਪੀਆ ਦੀ ਸੰਤਾਨ ਲੜਕੀ ਅਤੇ ਬਪਰੀ ਦੇ ਲੜਕਾ ਪੈਦਾ ਹੋਇਆ। 17 ਜੁਲਾਈ 1992 ਨੂੰ ਤਪਾ ਮੰਡੀ ਵਿਖੇ ਇਕ ਕਬੀਲਾ ਵਿਅਕਤੀ ਰਤੀਆ, ਗੋਤ ਸਾਂਖਲੇ ਹੱਥੋਂ ਇਕ ਭੂਤਰੇ ਵਹਿੜਕੇ (ਬੈਲ) ਥੱਲੇ ਕੁਚਲੇ ਜਾਣ ਕਾਰਨ ਜੁਪੀਆ ਦੀ ਲੜਕੀ ਦੀ ਮੌਤ ਹੋ ਗਈ। ਇਉਂ 7 ਨਵੰਬਰ 1992 ਨੂੰ ਕਬੀਲਾ ਪੰਚਾਇਤ ਦੀ ਤੀਜੀ ਇਕਤਰਤਾ’ (ਵਿਸਤਾਰ ਲਈ ਵੇਖੋ : ਕਬੀਲਾ ਨਿਆਂ ਪ੍ਰਬੰਧ) ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਰਤੀਆ ਬੱਪਰੀ ਦੇ ਪੁੱਤਰ ਲਈ (ਮਰ ਗਈ ਲੜਕੀ ਦੇ ਇਵਜ਼ ਵਿਚ) ਰਿਸ਼ਤਾ ਮੁਹੱਈਆ ਕਰੇ। ਉਪਰੋਕਤ ਦੰਡ ਪੂਰਤੀ ਲਈ ਨਿਮਨ ਪ੍ਰਕਾਰ ਦੀਆਂ ਜੁਗਤ-ਵਿਧੀਆਂ ਪੇਸ਼ ਕੀਤੀਆਂ ਗਈਆਂ :
- ਰਤੀਆ, ਸੱਕੀ ਧੀ (ਜੇਕਰ ਹੋਵੇ) ਦਾ ਰਿਸ਼ਤਾ ਦੇਵੇ ਜਿਸਦੀ ਉਮਰ ਵਿਚ ਵਰ ਟਾਕਰੇ ਭਾਵੇਂ ਪੰਜ ਵਰ੍ਹੇ ਤਕ ਦਾ ਹੀ ਅੰਤਰ ਕਿਉਂ ਨਾ ਹੋਵੇ।
- ਰਤੀਆ, ਭੈਣ ਜਾਂ ਸਾਲੀ ਦੀ ਮੌਜੂਦਾ ਸੰਤਾਨ ਵਿਚੋਂ ਕਿਸੇ ਅਜਿਹੀ ਕੰਨਿਆ ਦਾ ਸਾਕ ਲੈ ਕੇ ਦੇਵੇ, ਜਿਸਦੀ ਉਮਰ ਵਿਚ ਭਾਵੇਂ ਦੋ ਵਰ੍ਹੇ ਦਾ ਅੰਤਰ ਹੋਵੇ।
- ਰਤੀਆ, ਕਿਸੇ ਅਜਿਹੇ ਲੋੜਵੰਦ ਟੱਬਰ ਵਿਚੋਂ (ਬਪਰੀ ਦੇ ਲੜਕੇ ਦੀ ਹਾਣਨ) ਲੜਕੀ ਦੀ ਤਾਲਾਸ਼ ਕਰੇ ਜਿਸਦੇ ਵਿਆਹ ਦਾ ਸਾਰਾ ਖਰਚਾ ਰਤੀਆ ਅਦਾ ਕਰੇ।
- ਵਿਆਹ ਲਈ ਯੋਗ ਲੜਕੀ ਨਾ ਮਿਲਣ ਦੀ ਸੂਰਤ ਵਿਚ ਰਤੀਆ, ਧਨ, ਬੈਲ, ਜਾਂ ਚਾਂਦੀ ਦੇ ਰੂਪ ਵਿਚ ਨੌਂ ਗੋਤਰ ਪੰਚਾਂ ਦੁਆਰਾ ਨਿਸ਼ਚਿਤ ਦੰਡ ਬੱਪਰੀ ਨੂੰ ਅਦਾ ਕਰੇ।
ਪੇਟਭੂਣੀ ਨੂੰ ਛੱਡ ਕੇ ਬਾਕੀ ਦੀ ਹਰ ਵਿਆਹ ਪ੍ਰਥਾ ਤੋਂ ਪੂਰਵ, ਕੁੜਮਾਈ ਦੀ ਰਸਮ ਲਾਜ਼ਮੀ ਸਮਝੀ ਜਾਂਦੀ ਹੈ। ਕੁੜਮਾਈ ਦੀਆਂ ਰਸਮਾਂ ਵੱਖ ਵੱਖ ਵਿਆਹ ਰੂਪਾਂ ਵਿਚ ਥੋੜ੍ਹੇ ਬਹੁਤ ਫ਼ਰਕ ਨਾਲ ਭਿੰਨਤਾ ਰੱਖਦੀਆਂ ਹਨ ਪਰ ਉਨ੍ਹਾਂ ਦੇ ਸਮੁੱਚੇ ਵਰਤਾਰੇ ਵਿਚ ਬਹੁਤਾ ਅੰਤਰ ਨਹੀਂ।
ਕਬੀਲੇ ਵਿਚ ਨਿਮਨ ਪ੍ਰਕਾਰ ਦੇ ਵਿਆਹ ਰੂਪ ਪ੍ਰਚਲਿਤ ਹਨ :
ਵੱਟੋ-ਸੱਟਾ (ਬੱਟਾ-ਸੱਟਾ/ਅੱਟਾ-ਬੱਟਾ)
ਪੁੰਨ
ਘਰ ਜਵਾਈ
ਪੇਤਭੂਣੀ
ਕਰੇਵਾ
ਉਧਾਲਾ
ਪਿਆਰ ਵਿਆਹ
ਕੁੜਮਾਈ ਦੀਆਂ ਰਸਮਾਂ ਵਿਭਿੰਨ ਵਿਆਹ ਰੂਪਾਂ ਅਨੁਸਾਰ ਵੱਖ ਵੱਖ ਹਨ :
ਬੱਟਾ-ਸੱਟਾ
ਵਟਾਂਦਰੇ ਦੇ ਰੂਪ ਵਿਚ ਇਕ ਦੂਜੇ ਦੇ ਪਰਿਵਾਰ ਵਿਚੋਂ ਮੁਖੀਏ ਦੇ ਰੂਪ ਵਿਚ ਦੁਵੱਲੀ ਪੁਰਸ਼ (ਨਾ ਹੋਣ ਦੀ ਸੂਰਤ ਵਿਚ ਇਸਤਰੀਆਂ) ਆਪੋ ਆਪਣੇ ਪਰਿਵਾਰ ਦੀ ਪ੍ਰਤਿਨਿਧਤਾ ਕਰਦੀਆਂ ਹਨ। ਵਟਾਂਦਰੇ ਦੇ ਰੂਪ ਵਿਚ ਦੁਵੱਲੀ ਰਿਸ਼ਤਾ ਲੈਣ ਦੀਆਂ ਹਾਲਤਾਂ ਵਿਚ ਦੋਵੇਂ ਧਿਰਾਂ ਕਬੀਲੇ ਦੇ ਨੌਂ ਗੋਤਰ ਮੁਖੀਆਂ ਨੂੰ ਇਕੱਤਰ ਕਰਦੀਆਂ ਹਨ ਅਤੇ ਛੇ ਛੇ ਰੂਪੈ ਦੀ ਇਕੱਠੀ ਖੰਡ ਲਿਆ ਕੇ ਕਬੀਲੇ ਵਿਚ ਇਕੱਤਰ ਹੋਏ ਲੋਕਾਂ ਵਿਚ ਵੰਡ ਦੇਂਦੀਆਂ ਹਨ। ਬਾਕੀ ਬਚੀ ਖੰਡ ਵਿਚੋਂ ਇਕ ਇਕ ਚੂੰਢੀ, ਕੰਨਿਆਂ ਅਤੇ ਵਰ ਦੇ ਮੂੰਹ ਨੂੰ ਲਾ ਕੇ ਜੂਠੀ ਕਰਨ ਦੀ ਰਿਵਾਇਤ ਹੈ।
ਪੁੰਨ ਰੂਪ
ਪੁੰਨ ਦੇ ਬਹੁਤੇ ਸਾਕਾਂ ਵਿਚ ਲੜਕੇ ਨੂੰ ਅਕਸਰ ਤਿੰਨ ਤੋਂ ਬਾਰਾਂ ਸਾਲ ਲੜਕੀ ਵਾਲਿਆਂ ਦੇ ਪਰਿਵਾਰ ਨੇੜੇ ਰਹਿਣ ਦੀ ਸ਼ਰਤ ਰੱਖੀ ਜਾਂਦੀ ਹੈ। ਅਜਿਹੀ ਹਾਲਤ ਵਿਚ ਲੜਕੇ ਨੇ ਆਪਣੇ ਆਪ ਨੂੰ ਕਬੀਲਾ ਰਿਵਾਇਤਾਂ ਅਨੁਸਾਰ ਸਿਆਣੀ ਸੂਝ ਬੂਝ ਵਾਲਾ ਅਣਖੀਲਾ ਅਤੇ ਇਖਲਾਕ ਵਜੋਂ ਉੱਚਾ ਸੁੱਚਾ ਹੋਣ ਦਾ ਸਬੂਤ ਪੇਸ਼ ਕਰਨਾ ਹੁੰਦਾ ਹੈ। ਕਬੀਲੇ ਵਿਚ ਝਗੜਾ, ਚੋਰੀ ਅਤੇ ਗਾਲੀ-ਗਲੋਚ ਕਰਨਾ ਮਨ੍ਹਾਂ ਹੈ। ਸਬੰਧਿਤ ਲੜਕੇ ਨੂੰ ਧੀ ਦਾ ਰਿਸ਼ਤਾ ਪੱਕਾ ਕਰਨ ਸਮੇਂ, ਕੁੜਮਾਈ ਵਜੋਂ ਲੜਕੀ ਦਾ ਪਿਤਾ 6 ਰੁਪੈ ਜਾਂ 12 ਰੁਪੈ ਦੀ ਮਠਿਆਈ ਕਬੀਲੇ ਦੇ ਨੌਂ ਗੋਤਰ ਪੰਚਾਂ ਸਾਹਮਣੇ ਰਖਦਾ ਹੈ। ਪੁੰਨ ਰੂਪ ਵਿਚ ਰਿਸ਼ਤਾ ਪ੍ਰਾਪਤ ਕਰਨ ਵਾਲੇ ਕਿਸੇ ਵੀ ਗਾਡੀ ਲੁਹਾਰ ਨੇ ਵਿਆਹ ਦਾ ਸਾਰਾ ਖਰਚਾ ਆਪਣੇ ਜਿੰਮੇ ਲੈਣਾ ਹੁੰਦਾ ਹੈ।
ਘਰ ਜੰਮਾਈ (ਜਵਾਈ)
ਕੋਈ ਅਜਿਹਾ ਕਬੀਲਾ ਵਿਅਕਤੀ ਜਿਸ ਦੀ ਸੰਤਾਨ ਕੇਵਲ ਲੜਕੀਆਂ ਦੇ ਰੂਪ ਵਿਚ ਹੋਵੇ। ਲੜਕੀ ਦੇ ਹੋਣ ਵਾਲੇ ਪਤੀ ਨੂੰ ਵਾਰਸ ਅਧਿਕਾਰਾਂ ਦਾ ਹੱਕ ਦੇ ਕੇ ਘਰ ਵਿਚ ਹੀ ਰੱਖ ਸਕਦਾ ਹੈ। ਅਜਿਹੀ ਹਾਲਤ ਵਿਚ ਲੜਕੀ, ਉਸਦਾ ਪਤੀ ਅਤੇ ਹੋਣ ਵਾਲੀ ਸੰਤਾਨ, ਚੱਲ ਅਚੱਲ ਸੰਪਤੀ ਦੇ ਮਾਲਕ ਬਣਦੇ ਹਨ। ਕੰਨਿਆਂ ਦਾ ਪਿਤਾ (ਕੁੜਮਾਈ ਰਸਮਾਂ ਸਮੇਂ) ਤਿੰਨ ਸੇਰ ਕਣਕ ਦੇ ਦਾਣੇ ਉਬਾਲਦਾ ਹੈ। ਜਵਾਈ ਜਾਂ ਉਸਦੇ ਪਰਿਵਾਰ ਵਲੋਂ ਇਹਨਾਂ ਉਬਲੇ ਦਾਣਿਆਂ ਵਿਚ ਲੋੜ ਅਨੁਸਾਰ ਗੁੜ ਪਾਉਣਾ ਹੁੰਦਾ ਹੈ। ਕਣਕ ਦੇ ਦਾਣੇ ਮੂਲ ਸਮੱਗਰੀ (ਕੰਨਿਆ) ਦਾ ਪ੍ਰਤੀਕ ਸਮਝੇ ਜਾਂਦੇ ਹਨ ਅਤੇ ਗੁੜ ਸਾਕਾਦਾਰੀ ਵਿਚ ਮਿਠਾਸ ਘੋਲਣ ਵਜੋਂ ਪਾਇਆ ਜਾਂਦਾ ਹੈ। ਜਿਸ ਨੂੰ ਕਬੀਲੇ ਦੇ ਲੋਕ ‘ਘੂਗੜੀ ਬਾਟੀ ਦੀਦੋ’ ਆਖਦੇ ਹਨ। ਇਉਂ ਘਰ ਜਵਾਈ ਵਿਆਹ ਰਸਮ ਦੀ ਕੁੜਮਾਈ ਸਮੇਂ ਕਬੀਲਾ ਪਰਿਵਾਰਾਂ ਵਿਚ ਘੁੰਙਣੀਆਂ ਵੰਡ ਕੇ ਰਿਸ਼ਤੇ ਦਾ ਮੁੱਢ ਬੰਨ੍ਹਿਆ ਜਾਂਦਾ ਹੈ।
ਪੇਟਭੂਣੀ
ਗਰਭ ਅਵਸਥਾ ਦੌਰਾਨ ਹੋਣ ਵਾਲੀ ਸੰਤਾਨ ਦੀ ਕੁੜਮਾਈ, ਦੁਵੱਲੀ ਧਿਰਾਂ ਵੱਲੋਂ ਚੌਲ, ਨਾਰੀਅਲ ਅਤੇ ਜਿਸਮ ਤੇ ਇਕੋ ਜਿਹੀਆਂ ਅਕ੍ਰਿਤੀਆਂ ਗੁਦਵਾ ਕੇ ਕੀਤੀ ਜਾਂਦੀ ਹੈ। ਅਜਿਹੀ ਅਵਸਥਾ ਵਿਚ ਨੌਂ ਗੋਤਰ ਮੁਖੀਏ ਕੋਈ ਰੋਲ ਅਦਾ ਨਹੀਂ ਕਰਦੇ। ਆਹਮੋ ਸਾਮ੍ਹਣੇ ਕੇਵਲ ਇਹ ਮਿਥਿਆ ਜਾਂਦਾ ਹੈ ਕਿ ਦੁਵੱਲੀ ਲੜਕਾ ਲੜਕੀ ਪੈਦਾ ਹੋਣ ਤੇ ਉਹ ਬੱਚਿਆਂ ਦਾ ਵਿਆਹ ਕਰ ਦੇਣਗੇ।
ਕਰੇਵਾ
ਕਿਸੇ ਵੀ ਵਿਧਵਾ, ਤਲਾਕਸ਼ੁਦਾ ਜਾਂ ਵਿਭਚਾਰੀ ਇਸਤਰੀ ਲਈ ਕਬੀਲਾ ਵਿਅਕਤੀ ਨਾਲ ਪਤੀ ਪਤਨੀ ਦੇ ਰੂਪ ਵਿਚ ਰਹਿਣ ਨੂੰ ਸਵੀਕਾਰ ਕੀਤਾ ਜਾਂਦਾ ਹੈ । ਸ਼ਰਤ ਇਹ ਹੈ ਕਿ ਔਰਤ ਅਤੇ ਮਰਦ ਆਪਸੀ ਰਜ਼ਾਵੰਦੀ ਰੱਖਦੇ ਹੋਣ; ਅਜਿਹੀ ਹਾਲਤ ਵਿਚ ਔਰਤ ਦੇ ਸਾਕਾਂ ਸਬੰਧੀਆਂ ਵੱਲੋਂ ਦਹਾਜੂ ਮਰਦ ਦੇ ਸਾਕਾਂ ਸਬੰਧੀਆਂ ਅਤੇ ਨੌਂ ਗੋਤਰ ਮੁਖੀਆਂ ਨੂੰ ਮਠਿਆਈ ਪੇਸ਼ ਕਰਨੀ ਹੁੰਦੀ ਹੈ।
ਉਧਾਲਾ
ਕਿਸੇ ਵਿਆਹੇ ਜਾਂ ਅਣਵਿਆਹੇ ਕਬੀਲਾ ਵਿਅਕਤੀ ਦੁਆਰਾ ਕਬੀਲੇ ਦੀ ਕੁਆਰੀ ਜਾਂ ਵਿਆਹੀ ਇਸਤਰੀ ਨੂੰ ਉਧਾਲ ਕੇ ਲੈ ਜਾਣ ‘ਤੇ ਮਰਦ ਅਤੇ ਇਸਤਰੀ ਨੇ ਨੌਂ ਗੋਤਰ ਮੁਖੀਆਂ ਨੂੰ ਆਪਸੀ ਰਜ਼ਾਵੰਦੀ ਦਾ ਅਹਿਸਾਸ ਕਰਵਾਉਣਾ ਹੁੰਦਾ ਹੈ। ਜੋਰਾ ਜਬਰੀ, ਧੋਖਾ ਅਤੇ ਉਧਲ ਕੇ ਆਈ ਇਸਤਰੀ ਵੱਲੋਂ ਸ਼ਿਕਾਇਤ ਕਰਨ ਤੇ ਮਰਦ ਨੂੰ ਕਬੀਲੇ ਵਿਚੋਂ ਛੇਕਿਆ ਜਾ ਸਕਦਾ ਹੈ ਪਰ ਜੇਕਰ ਕੋਈ ਇਸਤਰੀ ਰਜ਼ਾਵੰਦੀ ਨਾਲ ਕਿਸੇ ਮਰਦ ਸੰਗ ਰਹਿਣ ਲਈ ਤਿਆਰ ਹੋਵੇ ਤਾਂ ਕਬੀਲੇ ਦਾ ਨਿਆ-ਪ੍ਰਬੰਧ ਉਨ੍ਹਾਂ ਦੋਹਾਂ ਵਿਚਾਲੇ ਰੁਕਾਵਟ ਨਹੀਂ ਬਣਦਾ।
ਕਬੀਲੇ ਵਿਚ ਪ੍ਰਚਲਿਤ ਪਿਆਰ ਵਿਆਹ, ਉਧਾਲਾ ਅਤੇ ਗਰਭਾਵਸਥਾ ਦੀਆਂ ਵਿਆਹ ਰਸਮਾਂ ਨਿਮਨ ਪ੍ਰਕਾਰ ਹਨ।
ਪਿਆਰ ਵਿਆਹ
ਕਬੀਲੇ ਵਿਚ ਪਿਆਰ ਵਿਆਹ ਦੇ ਕਈ ਰੂਪ ਮਿਲਦੇ ਹਨ ਪਰ ਇਹ ਸਾਰੇ ਰੂਪ ਕੁੜੀ ਵੱਲੋਂ ਪਹਿਲ ਕਰਨ ਤੇ ਅਧਾਰਿਤ ਹਨ। ਜਿਵੇਂ :
(ੳ) ‘ਪਾਟੜੇ’ ਦੀ ਰਸਮ ਸਮੇਂ ਕੁੜੀ ਵੱਲੋਂ ਮਨਪਸੰਦ ਸਾਥੀ ਨੂੰ ਨਸ਼ਰ ਕਰਨਾ ਅ) ਕੁੜੀ ਦਾ ਮਨਪਸੰਦ ਸਾਥੀ ਨਾਲ ਉਧਲ ਜਾਣਾ
(ੲ) ਕੁੜੀ ਵੱਲੋਂ ਕਬੀਲਾ ਮੁਖੀਏ ਪਾਸ ਪਿਆਰ ਵਿਆਹ ਸਬੰਧੀ ਪਹੁੰਚ ਕਰਨੀ
(ਸ) ਕੁੜੀ ਵੱਲੋਂ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ‘ਤੇ ਉਸੇ ਪੁਰਸ਼ ਨਾਲ ਵਿਆਹ ਦੀ ਮੰਗ ਰੱਖਣੀ ਆਦਿ…
ਉਪਰੋਕਤ ਵਿਆਹ ਰੂਪ ਗਾਡੀ ਲੁਹਾਰ ਕਬੀਲੇ ਵਿਚ ਲੁੱਕਵੇਂ ਮਿਲਦੇ ਹਨ। ਉਧਾਲੇ ਦਾ ਰੂਪ ਨਾ-ਮਾਤਰ ਹੀ ਹੈ।
ਵਿਆਹ ਸਬੰਧੀ ਪਾਟੜੇ ਦੀ ਰਸਮ ਸਮੇਂ ਕੁੜੀ ਵੱਲੋਂ ਮਨਪਸੰਦ ਸਾਥੀ ਨੂੰ ਨਸ਼ਰ ਕਰਨ ਦੀਆਂ ਬਹੁਤੀਆਂ ਘਟਨਾਵਾਂ ‘ਬੌੜਾਣੇ’ ਗੋਤਰ ਦੇ ਪਰਿਵਾਰਾਂ ਵਿਚ ਹੀ ਵੇਖਣ ਨੂੰ ਮਿਲੀਆਂ। ਇਸਦਾ ਇਕ ਕਾਰਨ ਸ਼ਾਇਦ ਇਹ ਵੀ ਹੋਵੇ ਕਿ ਇਸ ਗੋਤਰ ਵਿਚ ਔਰਤਾਂ ਦੀ ਸਖਸ਼ੀ ਆਜ਼ਾਦੀ ਕਬੀਲੇ ਦੀਆਂ ਦੂਜੀਆਂ ਗੋਤਰਾਂ ਨਾਲੋਂ ਵਧੇਰੇ ਆਤਮ ਨਿਰਭਰਤਾ ਵਾਲੀ ਹੈ।
ਪਾਟੜੇ ਦੀ ਰਸਮ ਨਾਲ ਸਬੰਧਿਤ ਪਿਆਰ ਵਿਆਹ ਦੀਆਂ ਰਸਮਾਂ ਇਸ ਪ੍ਰਕਾਰ ਹਨ :
(ੳ) ਅਜਿਹੀ ਮੁਟਿਆਰ ਕੁੜੀ ਜੋ ਵਟੋ-ਸੱਟਾ ਰੂਪ ਵਿਚ ਨਾ ਵਿਆਹੀ ਜਾਣ ਵਾਲੀ ਹੋਵੇ, ਪਾਟੜੇ ਦੀ ਰਸਮ ਸਮੇਂ ਮਨਪਸੰਦ ਸਾਥੀ ਨਾਲ ਵਿਆਹ ਕਰਨ ਦਾ ਇਜ਼ਹਾਰ ਕਰ ਸਕਦੀ ਹੈ। ਕਿਸੇ ਵੀ ਮੁਟਿਆਰ ਕੁੜੀ ਦਾ ਪਿਤਾ ਕਬੀਲਾ ਪਰਿਵਾਰਾਂ ਪਾਸ ਧੀ ਦਾ ਰਿਸ਼ਤਾ ਤਹਿ ਕਰਨ ਲਈ ਸੱਦਾ ਦਿੰਦਾ ਹੈ। ਇਸ ਸਮੇਂ ਕਣਕ ਉਬਾਲ ਕੇ ਘੁੰਙਣੀਆਂ ਰਿੰਨ੍ਹੀਆਂ ਜਾਂਦੀਆਂ ਹਨ। ਧੀ ਦਾ ਪਿਤਾ ਕਬੀਲਾ ਲੋਕਾਂ ਸਾਮ੍ਹਣੇ ਇਕ ਪਟੜੇ ‘ਤੇ ਬੈਠ ਕੇ ਇਸ਼ਨਾਨ ਕਰਦਾ ਹੈ। ਇਸ਼ਨਾਨ ਉਪਰੰਤ ਉਹ ਮੁਟਿਆਰ ਧੀ ਨੂੰ ਬੈਲ ਗੱਡੀ ਦੀ ਭੰਡਾਰੀ ਵਿਚੋਂ ਜੁੱਤੀ ਕੱਢ ਕੇ ਫੜਾਉਣ ਨੂੰ ਕਹਿੰਦਾ ਹੈ। ਮੁਟਿਆਰ ਕੁੜੀ ਜੁੱਤੀ ਫੜਾਉਣ ਸਮੇਂ ਜੇਕਰ ਜੁੱਤੀ ਦਾ ਮੂੰਹ ਅੱਗੇ ਨੂੰ ਕਰਕੇ ਰੱਖ ਦੇਵੇ ਤਾਂ ਪਿਤਾ ਕਿਤੇ ਵੀ ਰਿਸ਼ਤਾ ਤਹਿ ਕਰ ਸਕਦਾ ਹੈ ਪਰ ਜੇਕਰ ਧੀ ਜੁੱਤੀ ਦਾ ਮੂੰਹ ਪਿਤਾ ਵੱਲ ਕਰਕੇ ਰੱਖ ਦੇਵੇ ਤਾਂ ਇਸਦਾ ਭਾਵ ਹੈ ਕਿ ਧੀ ਵਰ ਤਲਾਸ਼ ਕਰ ਚੁੱਕੀ ਹੈ। ਅਜਿਹੀ ਹਾਲਤ ਵਿਚ ਕੁੜੀ ਨੇ ਘੁੰਙਣੀਆਂ ਠੰਡੀਆਂ ਹੋਣ ਤੋਂ ਪਹਿਲਾਂ ਪਹਿਲਾਂ ਮਨਪਸੰਦ ਸਾਥੀ ਨੂੰ ਸਭ ਦੇ ਸਨਮੁਖ ਨਸ਼ਰ ਕਰਨਾ ਹੁੰਦਾ ਹੈ। ਬਹੁਤੀਆਂ ਹਾਲਤਾਂ ਵਿਚ ਅਜਿਹਾ ਸਾਥੀ ਨੇੜੇ ਹੀ ਮੌਜੂਦ ਹੁੰਦਾ ਹੈ। ਇਸ ਸਮੇਂ ਲੜਕੇ ਨੇ ਵਿਆਹ ਦੀ ਇਛੁੱਕ ਕੁੜੀ ਦੀ ਬੈਲ ਗੱਡੀ ਦੇ ਜੂਲੇ ਨਾਲ ਆਪਣੇ ਸਿਰ ਦਾ ਪਰਨਾ ਬੰਨ੍ਹਣਾ ਹੁੰਦਾ ਹੈ। ਕਬੀਲੇ ਦੇ ਲੋਕ ਉਸਨੂੰ ਨਕਾਰ ਨਹੀਂ ਸਕਦੇ। ਨਕਾਰ ਦੇਣ ਦੀ ਸੂਰਤ ਵਿਚ ਆਈ ਲਾਚਾ (ਵੇਖੋ: ਦੰਤ ਕਥਾ ਆਈ ਲਾਚਾ) ਦੇ ਸਰਾਪ ਦਾ ਡਰ ਬਣਿਆ ਰਹਿੰਦਾ ਹੈ, ਪਰ ਇਹ ਲੜਕਾ ਕਬੀਲੇ ਤੋਂ ਬਾਹਰਲਾ ਹੋਣਾ ਨਿਸ਼ੇਧ ਹੈ। ਜਿਉਂ ਹੀ ਲੜਕਾ ਪਰਨਾ ਬੰਨ੍ਹ ਕੇ ਹਟਦਾ ਹੈ ਕਬੀਲੇ ਦਾ ਪੰਚ ਉਸਨੂੰ ਆਪਣੀ ਹਿਫ਼ਾਜ਼ਤ ਵਿਚ ਲੈ ਲੈਂਦਾ ਹੈ ਅਤੇ ਲੜਕੇ ਦੇ ਮਾਪਿਆਂ ਨੂੰ ਮਿਲ ਕੇ ਵਿਆਹ ਦਾ ਦਿਨ ਤਹਿ ਕਰਦਾ ਹੈ। ਇਹਨਾਂ ਦਿਨਾਂ ਵਿਚ ਲੜਕੀ ਕਬੀਲਾ ਕੁੜੀਆਂ ਦੀ ਹਿਫਾਜ਼ਤ ਵਿਚ ਰਹਿੰਦੀ ਹੈ, ਜਿਨ੍ਹਾਂ ਨੂੰ ਕਬੀਲੇ ਦੇ ਲੋਕ ‘ਅੰਡੜਾਂ’ ਕਹਿੰਦੇ ਹਨ। ਇਹਨਾਂ ਦਿਨਾਂ ਵਿਚ ਇਹਨਾਂ ਕੁੜੀਆਂ ਨੂੰ ਰੱਜ ਕੇ ਮਾਸ ਅਤੇ ਸ਼ਰਾਬ ਸੇਵਨ ਕਰਨ ਦੀ ਖੁੱਲ੍ਹ ਹੁੰਦੀ ਹੈ। ਇਸ ਸਮੇਂ ਦੁਲਹਨ ਦੇ ਰੂਪ ਵਿਚ ਨਿਖੇੜੀ ਗਈ ਕਬੀਲਾ ਕੁੜੀ ਨੇ ਕਬੀਲੇ ਦੀਆਂ ਨੌਂ ਗੋਤਰਾਂ ਵਿਚੋਂ ਵੱਖ ਵੱਖ ਮੁੰਡਿਆਂ ਨੂੰ ਵਿਆਹ ਲਈ ਸੱਦਾ ਦੇਣਾ ਹੁੰਦਾ ਹੈ। ਇਹ ਨੌਂ ਗੋਤਰ ਮੁੰਡੇ ਜ਼ਰੂਰੀ ਨਹੀਂ ਕੁੜੀ ਦੇ ਮਾਪਿਆਂ ਦੀ ਨਜ਼ਦੀਕੀ ਸਾਕਾਦਾਰੀ ਵਿਚੋਂ ਹੋਣ ਪਰ ਜਿਹੜਾ ਵੀ ਮੁੰਡਾ ਲੜਕੀ ਵੱਲੋਂ ਮਿਲੇ ਸੱਦੇ ‘ਤੇ ਵਿਆਹ ਵਿਚ ਸ਼ਾਮਲ ਹੋਵੇਗਾ ਉਸ ਪ੍ਰਤਿ ਜ਼ਾਹਿਰ ਹੋਵੇਗਾ ਕਿ ਉਸ ਲੜਕੇ ਦੇ ਵਿਆਹੁਤਾ ਕੁੜੀ ਨਾਲ ਜਿਨਸੀ ਸਬੰਧ ਰਹੇ ਹਨ। ਇਸਦੇ ਬਾਵਜੂਦ ਉਹ ਲੜਕਾ ਵਿਆਹ ਵਕਫ਼ੇ ਦੌਰਾਨ ਸਤਿਕਾਰ ਦਾ ਪਾਤਰ ਰਹੇਗਾ। ਇਉਂ ਲੜਕੀ ਦੇ ਹੁਸਨ ਅਤੇ ਯੋਗਤਾ ਦੀ ਪਰਖ ਕੀਤੀ ਜਾਂਦੀ ਹੈ ਕਿ ਉਹ ਨੌਂ ਗੋਤਰਾਂ ਵਿਚੋਂ ਕਿੰਨੇ ਗੋਤਰਾਂ ਦੇ ਮੁੰਡੇ ਵਿਆਹ ਵਿਚ ਬੁਲਾ ਸਕਦੀ ਹੈ। ਇਸ ਸਮੇਂ ਦੋ ਰੂਪਾਂ ਨੂੰ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ।
- ਵਿਆਹੁਤਾ ਕੁੜੀ ਨੌਂ ਗੋਤਰਾਂ ਵਿਚੋਂ ਕੁਝ ਮੁੰਡੇ ਸੱਦ ਲੈਣ ਵਿਚ ਕਾਮਯਾਬ ਹੋ ਜਾਵੇ ਤਾਂ ਵਿਆਹ ਦਾ ਐਲਾਨ ਕਰ ਦਿੱਤਾ ਜਾਂਦਾ ਹੈ।
- ਪਰ ਜੇਕਰ ਕਬੀਲਾ ਕੁੜੀ ਕਿਸੇ ਵੀ ਗੋਤਰ ਦੇ ਮੁੰਡੇ ਨੂੰ ਸੱਦਣ ਵਿਚ ਨਾ ਕਾਮਯਾਬ ਰਹੇ ਤਾਂ ਪਿਆਰ ਵਿਆਹ ਦਾ ਅਹਿਦ ਤੋੜ ਦਿੱਤਾ ਜਾਂਦਾ ਹੈ। ਅਜਿਹੀ ਹਾਲਤ ਵਿਚ ਕਿਆਸ ਕੀਤਾ ਜਾਂਦਾ ਹੈ ਕਿ ਕੁੜੀ ਵਿਚ ਕਿਸੇ ਬਾਹਰੀ ਕਬੀਲਾ ਜੁੱਟ ਦੇ ਮੁੰਡੇ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਨਹੀਂ ਹੈ ਅਤੇ ਕੁੜੀ ਪ੍ਰਭਾਵੀ ਮੁੰਡੇ ਦੁਆਰਾ ਵਰਗਲਾਈ ਗਈ ਹੈ। ਇਸ ਲਈ ਇਸਨੂੰ ਪਿਆਰ ਵਿਆਹ ਕਰਨ ਦਾ ਕੋਈ ਹੱਕ ਨਹੀਂ। ਪਰ ਕਿਸੇ ਅਜਿਹੀ ਹਾਲਤ ਵਿਚ, ਜਿਸ ਵਿਚ ਕੁੜੀ ਇਕ ਜਾਂ ਇਕ ਤੋਂ ਵਧੇਰੇ ਵੱਖ ਵੱਖ ਗੋਤਰਾਂ ਦੇ ਮੁੰਡੇ ਸੱਦਣ ਵਿਚ ਕਾਮਯਾਬ ਹੋ ਜਾਵੇ ਤਾਂ ਵਿਆਹ ਕਰ ਦਿੱਤਾ। ਜਾਂਦਾ ਹੈ। ਇਥੇ ਧਿਆਨ ਰੱਖਣ ਯੋਗ ਹੈ ਕਿ ‘ਵੇਦੀ ਦੀਆਂ ਰਸਮਾਂ ਇਕੋ ਜਿਹੀਆਂ ਹੁੰਦੀਆਂ ਹਨ। ਪੰਡਿਤ ਵੇਦੀ ਦੀ ਅਗਨੀਂ ਚੁਫੇਰੇ ਸਤ ਫੇਰਿਆਂ ਦੌਰਾਨ ਮੰਤ੍ਰ ਜਾਪ ਕਰਦਾ ਹੋਇਆ ਵਿਆਹ ਰਸਮਾਂ ਸੰਪੰਨ ਕਰਦਾ ਹੈ।
ਪਿਆਰ ਵਿਆਹ ਦੀ ਸੂਰਤ ਵਿਚ ਫੇਰੇ ਹੋਣ ਉਪਰੰਤ ਰੋਟੀ ਦੀ ਰਸਮ ਹੁੰਦੀ ਹੈ ਜਿਸਨੂੰ ‘ਭੂੰਡੀ ਰੋਟੀ’ ਕਿਹਾ ਜਾਂਦਾ ਹੈ। (ਰਾਜਸਥਾਨ ਭੂ-ਖੇਤਰ ਵਿਚ ਹੋਏ ਜਿਸ ਵਿਆਹ ਵਿਚ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਸ਼ਾਮਲ ਹੋਣ ਦਾ ਅਵਸਰ ਮਿਲਿਆ ਉਸ ਰੋਟੀ ਵਿਚ ਉਚੇਚੇ ਤੌਰ ਤੇ ਹਿਰਨ ਦਾ ਮਾਸ ਪਕਾਇਆ ਗਿਆ) ਰੋਟੀ ਸਮੇਂ ਜਿਸ ਕਪੜੇ ਦੇ ਗੱਠ-ਜੋੜੇ ਨਾਲ ਵਰ ਅਤੇ ਕੰਨਿਆ ਨੇ ਫੇਰੇ ਲਏ ਸਨ ਉਹ ਲੰਮੇ ਰੁਖ਼ ਰੇਖਾ ਦੇ ਰੂਪ ਵਿਚ ਵਿਛਾ ਦਿੱਤਾ ਗਿਆ। ਜਿਸ ਦੇ ਇਕ ਪਾਸੇ ਵਰ ਅਤੇ ਦੂਜੇ ਪਾਸੇ ਸੱਦੇ ਤੇ ਆਏ ਨੋ ਗੋਤਰ ਵਿਚੋਂ ਚਾਰ ਕਬੀਲਾ ਮੁੰਡੇ ਬੈਠਾਏ ਗਏ। ਵਿਆਹੁਤਾ ਕੁੜੀ ਨੇ ਰੇਖਾ ਦੇ ਰੂਪ ਵਿਚ ਵਿਛਾਏ ਕਪੜੇ ਦੇ ਦੁਵੱਲੀ ਪੈਰ ਰੱਖ ਕੇ ਭੋਜਨ ਵਰਤਾਇਆ। ਅੰਡੜਾਂ ਕੁੜੀਆਂ ਨੇ ਵਿਆਹੁਤਾ ਕੁੜੀ ਦੀ ਮਦਦ ਕੀਤੀ। ਭੋਜਨ ਖਾਣ ਉਪਰੰਤ ਵਿਆਹੁਤਾ ਕੁੜੀ ਟੱਪ ਕੇ ਵਰ ਵਾਲੇ ਪਾਸੇ ਚਲੀ ਗਈ, ਸੱਦੇ ‘ਤੇ ਆਏ ਮੁੰਡਿਆਂ ਨੇ ਰੇਖਾ ਦੇ ਰੂਪ ਵਿਚ ਵਿਛੇ ਕਪੜੇ ਨੂੰ ਦੋਹਾਂ ਸਿਰਿਆਂ ਤੋਂ ਫੜ ਕੇ ਬੈਠੇ ਹੋਏ ਵਰ ਅਤੇ ਵਧੂ ਦੇ ਚੁਫ਼ੇਰੇ ਲਪੇਟਦੇ ਹੋਏ ਗੰਢ ਦੇ ਦਿੱਤੀ। ਕਬੀਲਾ ਬਜ਼ੁਰਗਾਂ ਨੂੰ ਪੁੱਛਣ ਤੇ ਉਹਨਾਂ ਦੱਸਿਆ, ‘ਭੂੰਡੀ ਰੋਟੀ ਦਾ ਭਾਵ : ਵਧੂ ਦਾ ਵਰ ਨੂੰ ਇਹ ਜ਼ਾਹਿਰ ਕਰਨਾ ਹੈ ਕਿ ਮੈਂ ਇਤਨੇਂ ਕਬੀਲਾ ਮੁੰਡਿਆਂ ਦੇ ਸੰਪਰਕ ਵਿਚ ਰਹੀ ਹਾਂ ਅਤੇ ਹੁਣ ਮੈਂ ਉਹਨਾਂ ਸਭ ਨੂੰ ਛੱਡ ਕੇ ਤੈਨੂੰ ਚੁਣਿਆ ਹੈ। ਰੋਟੀ ਉਪਰੰਤ ਟੱਪ ਕੇ ਵਰ ਵਾਲੇ ਪਾਸੇ ਆ ਜਾਣ ਤੋਂ ਭਾਵ : ਸੱਦੇ ‘ਤੇ ਬੁਲਾਏ ਮੁੰਡਿਆਂ ਨੂੰ ਇਹ ਜਾਹਿਰ ਕਰਨਾ ਹੈ। ਕਿ ਹੁਣ ਮੈਂ ਇਸ ਵਿਅਕਤੀ ਦੀ ਪਤਨੀ ਹਾਂ। ਅੱਜ ਤੋਂ ਬਾਦ ਮੇਰਾ ਹੋਰ ਕਿਸੇ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ। ਇਸ ਰਸਮ ਉਪਰੰਤ ਹੀ ਬਰਾਤੀ ਅਤੇ ਮੇਲੀ ਭੋਜਨ ਸੇਵਨ ਕਰ ਸਕਦੇ ਹਨ।
ਉਧਾਲਾ
(ਅ) ਪਿਆਰ ਵਿਆਹ ਦਾ ਇਕ ਰੂਪ ਉਧਾਲਾ ਹੈ। ਕਈ ਹਾਲਤਾਂ ਵਿਚ ਮੁੰਡਾ ਕੁੜੀ ਮਾਪਿਆਂ ਦੀ ਰਜ਼ਾਮੰਦੀ ਬਿਨਾਂ ਘਰੋਂ ਭੱਜ ਜਾਂਦੇ ਹਨ ਅਤੇ ਪਤੀ ਪਤਨੀ ਦੇ ਰੂਪ ਵਿਚ ਰਹਿਣ ਲਗਦੇ ਹਨ। ਅਜਿਹਾ ਦੋ ਹਾਲਤਾਂ ਵਿਚ ਵਾਪਰਦਾ ਹੈ।
ਦੁਵੱਲੀ ਪਰਿਵਾਰਾਂ ਵਿਚ ਝਗੜਾ ਹੋਣ ਦੀ ਸੂਰਤ ਵਿਚ ਮੁੰਡਾ ਕੁੜੀ ਆਪਸੀ ਪਿਆਰ ਦਾ ਇਜ਼ਹਾਰ ਨਾ ਕਰ ਸਕਦੇ ਹੋਣ।
ਹਾਮਲਾ ਹੋ ਜਾਣ ਦੀ ਸੂਰਤ ਵਿਚ ਕੁੜੀ ਨਮੋਸ਼ੀ ਕਾਰਨ ਮੁੰਡੇ ਨਾਲ ਚਲੀ ਜਾਵੇ।
ਮੁੰਡੇ ਵੱਲੋਂ ਹਾਮਲਾ ਕੁੜੀ ਨੂੰ ਮਾਤਾ ਪਿਤਾ ਦੇ ਡੇਰੇ ਵਿਚ ਲੈ ਕੇ ਜਾਣਾ ਵਰਜਿਤ ਹੈ। ਅਜਿਹੀ ਹਾਲਤ ਵਿਚ ਮੁੰਡਾ ਕੁੜੀ ਕਿਸੇ ਅਜਿਹੇ ਕਬੀਲਾ ਪੰਚ ਦੀ ਸ਼ਰਨ ਵਿਚ ਚਲੇ ਜਾਂਦੇ ਹਨ ਜਿਸ ਦੀ ਗੋਤਰ ਮੁੰਡੇ ਕੁੜੀ ਦੀ ਗੋਤਰ ਨਾਲੋਂ ਵੱਖਰੀ ਹੋਵੇ।
(ੲ) ਚਾਰ ਮਾਹ ਤੱਕ ਦੀ ਹਾਮਲਾ ਕੁੜੀ ਦੇ ਉਧਲ ਜਾਣ ਦੀ ਸੂਰਤ ਵਿਚ ਮੁੰਡੇ ਦਾ ਕੁੜੀ ਨੂੰ ਕਬੀਲਾ ਪੰਚ ਦੀ ਸ਼ਰਨ ਵਿਚ ਲੈ ਕੇ ਜਾਣਾ ਮਨ੍ਹਾਂ ਹੈ। ਅਜਿਹੀ ਹਾਲਤ ਵਿਚ ਦੋ ਤਰ੍ਹਾਂ ਦਾ ਚਲਨ ਪ੍ਰਚਲਿਤ ਹੈ। ਜਾਂ ਤਾਂ ਮੁੰਡਾ ਕੁੜੀ ਰੁਣੇਚਾ ਪਿੰਡ (ਰਾਜਸਥਾਨ) ਬਾਬਾ ਰਾਮ ਦਿਉ ਦੀ ਸਮਾਧੀ ‘ਤੇ ਚਲੇ ਜਾਂਦੇ ਹਨ”, ਜਾਂ ਚਾਰ ਦਿਨ ਅਤੇ ਚਾਰ ਰਾਤਾਂ ਆਈ ਲਾਚਾ ਅਤੇ ਖੇਤਲਾ (ਵੇਖੋ : ਦੰਤ ਕਥਾ ਆਈ ਲਾਚਾ) ਨਮਿਤ ‘ਰਤਜਗਾ’ (ਜਗਰਾਤਾ) ਕੱਟਦੇ ਹਨ। ਇਹਨਾਂ ਚਾਰ ਦਿਨਾਂ ਵਿਚ ਮੁੰਡੇ ਕੁੜੀ ਨੇ ਬਿਨਾਂ ਕੁਝ ਸੇਵਨ ਕੀਤੇ ਗੋਹੇ ਦੀ ਸੁੱਕੀ ਪਾਥੀ ਉੱਤੇ ਗੁੱਗਲ ਧੁਖਾ ਕੇ ਚਾਰ ਦਿਨ ਅਤੇ ਚਾਰ ਰਾਤਾਂ ਕੱਟਣੇ ਹੁੰਦੇ ਹਨ। ਇਸ ਸਮੇਂ ਨਿਮਨ ਪ੍ਰਕਾਰ ਦੀਆਂ ਅਨੁਸ਼ਾਠਨਿਕ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ।
ਰਤਜਗੇ ਸਮੇਂ ਕਬੀਲੇ ਦੇ ਕੁਝ ਵਿਅਕਤੀ ਸਾਥ ਦਿੰਦੇ ਹਨ ਤਾਂ ਜੋ ਮੁੰਡਾ ਕੁੜੀ ਭੈ-ਮੁਕਤ ਹੋ ਕੇ ਖੇਤਲਾ ਪੂਜਾ ਸੰਪੰਨ ਕਰ ਸਕਣ।
ਖੇਤਲਾ ਪੂਜਾ ਸਮੇਂ ਹਾਮਲਾ ਕੁੜੀ ਨੇ ਸੂਰਜ ਡੁੱਬਣ ਤੋਂ ਸੂਰਜ ਚੜ੍ਹਣ ਤੱਕ ਜਿਸਮ ਨੂੰ ਗੁੱਗਲ ਧੂੰਏ ਦੇ ਸਨਮੁਖ ਨੰਗਾ ਰੱਖ ਕੇ ਸੁੱਚਾ ਕਰਨਾ ਹੁੰਦਾ ਹੈ।
ਖੇਤਲਾ ਪੂਜਾ ਸੂਰਜ ਡੁੱਬਣ ਤੋਂ ਬਾਦ ਸ਼ੁਰੂ ਕੀਤੀ ਜਾਂਦੀ ਹੈ ਅਤੇ ਚੌਥੇ ਦਿਨ ਸੰਪੰਨ ਹੋਣ ‘ਤੇ ਜਿਹੜੀ ਔਰਤ ਹਾਮਲਾ ਕੁੜੀ ਨੂੰ ਪਾਣੀ ਪਿਆਉਂਦੀ ਹੈ ਉਸ ਔਰਤ ਨੂੰ ਹਾਮਲਾ ਕੁੜੀ ਦੀ ਪ੍ਰਤਿਪਾਲਕ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ।
ਇਸ ਸਮੇਂ ਪ੍ਰਤਿਪਾਲਕ ਮਾਂ ਵੱਲੋਂ ਕਬੀਲੇ ਦੇ ਲੋਕਾਂ ਨੂੰ ਸ਼ਰਾਬ ਅਤੇ ਮਾਸ ਦੇ ਪਕਵਾਨ ਨਾਲ ਭੋਜਨ ਦਿੱਤਾ ਜਾਂਦਾ ਹੈ।
ਦੂਜੀ ਹਾਲਤ ਵਿਚ ਜੇਕਰ ਦੁਵੱਲੀ ਪਰਿਵਾਰਾਂ ਵਿਚ ਦੁਸ਼ਮਣੀ ਦਾ ਭਾਵ ਹੋਵੇ ਅਤੇ ਪਸੰਦੀਦਾ ਸਾਥੀ ਆਪਸੀ ਫ਼ੈਸਲੇ ਦਾ ਇਜ਼ਹਾਰ ਨਾ ਕਰ ਸਕਦੇ ਹੋਣ ਤਾਂ ਮੁੰਡਾ ਕੁੜੀ ਘਰੋਂ ਭੱਜ ਕੇ ਕਿਸੇ ਕਬੀਲਾ ਪੰਚ ਦੀ ਸ਼ਰਨ ਵਿਚ ਚਲੇ ਜਾਂਦੇ ਹਨ। ਇਸ ਸਮੇਂ ਉਧਲ ਕੇ ਆਈ ਕੁੜੀ ਨੇ ਨੌਂ ਗੋਤਰ ਮੁਖੀਆਂ ਦੇ ਪੈਰੀ ਨੌਂ ਮੁੱਠਾਂ ਅਨਾਜ ਢੇਰੀ ਕਰਕੇ ਆਪਣੀ ਰਜ਼ਾਵੰਦੀ ਦਾ ਇਜ਼ਹਾਰ ਕਰਨਾ ਹੁੰਦਾ ਹੈ। ਇਸ ਉਪਰੰਤ ਕੁੜੀ ਨੇ ਦੋ ਘੜੇ ਸਿਰ ਤੇ ਹੇਠ ਉਤੇ ਰੱਖ ਕੇ ਪਾਣੀ ਦੇ ਭਰ ਕੇ ਲਿਆਉਣੇ ਹੁੰਦੇ ਹਨ। ਸਭ ਤੋਂ ਉਤਲੇ ਘੜੇ ਦਾ ਪਾਣੀ ਭੋਜਨ ਪਕਾਉਣ ਹਿਤ ਵਰਤਿਆ ਜਾਂਦਾ ਹੈ। ਦੂਜੇ ਘੜੇ ਦਾ ਪਾਣੀ ਰਾਤ ਰਹਿਣ ਵਾਲੀ ਬੈਲ ਗੱਡੀ ਦੇ ਚੁਫੇਰੇ ਛਿੜਕਿਆ ਜਾਂਦਾ ਹੈ।
ਅਜਿਹੇ ਵਿਆਹਾਂ ਦੀ ਗਿਣਤੀ ਪੁੱਛਣ ਤੇ ਕਬੀਲਾ ਮੁਖੀਆਂ ਨੇ ਦੱਸਿਆ ਕਿ ਪਿਛਲੇ ਪੰਜਾਹ ਸਾਲਾਂ ਦੌਰਾਨ ਪੰਜਾਬ ਭੂ-ਖੇਤਰ ਵਿਚ ਵਿਚਰਦੇ ਗਾਡੀ ਲੁਹਾਰ ਕਬੀਲੇ ਵਿਚ ਦਸ ਦੇ ਲਗਪਗ ਪਾਟੜੇ ਦੀ ਰਸਮ ਵਾਲੇ, ਦੋ ਹਾਮਲਾ ਕੁੜੀਆਂ ਦੇ ਪਿਆਰ ਵਿਆਹ ਅਤੇ ਇਕ ਉਧਾਲਾ ਸਾਮ੍ਹਣੇ ਆਇਆ। ਇਹ ਗਿਣਤੀ ਕਬੀਲਾ ਮੁਖੀਏ ਦੀ ਵਿਅਕਤੀਗਤ ਜਾਣਕਾਰੀ ‘ਤੇ ਅਧਾਰਿਤ ਸੀ, ਪਰ ਜਦੋਂ ਰਾਜਸਥਾਨ ਭੂ-ਖੇਤਰ ਵਿਚੋਂ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਵੱਟੋ-ਸੱਟਾ (ਬੱਟਾ-ਸੱਟਾ) ਪੇਟਭੂਣੀ ਅਤੇ ਉਧਾਲੇ ਦੇ ਆਂਕੜੇ ਵਧੇਰੇ ਪ੍ਰਾਪਤ ਹੋਏ। ਪਾਟੜੇ ਸਬੰਧੀ ਪਿਆਰ ਵਿਆਹ ਦੇ ਵੀ ਪ੍ਰਮਾਣ ਮਿਲੇ, ਪਰ ਹਾਮਲਾ ਕੁੜੀ ਦੇ ਪਿਆਰ ਵਿਆਹ ਸਬੰਧੀ ਕਿਤੇ ਵੀ ਜ਼ਿਕਰ ਸੁਣਨ ਨੂੰ ਨਾ ਮਿਲਿਆ।
ਇਉਂ ਕਬੀਲੇ ਵਿਚ ਪ੍ਰਚਲਿਤ ‘ਪੇਟਭੂਣੀ’, ਉਧਾਲਾ, ਕਰੇਵਾ ਅਤੇ ਗਰਭਾਵਸਥਾ ਵਿਚ ਵਿਆਹ ਰਸਮਾਂ ਨੂੰ ਛੱਡ ਕੇ ਪੁੰਨ ਦਾ ਵਿਆਹ, ਵੱਟੋ-ਸੱਟਾ ਅਤੇ ਪਾਟੜਾ ਪਿਆਰ ਵਿਆਹ ਵਿਚ ਬਾਰਾਤ ਆਉਣ ਤੋਂ ਲੈ ਕੇ ਵਿਆਹ ਸੰਪੰਨ ਹੋਣ ਤੱਕ ਦੀਆਂ ਰਸਮਾਂ ਇਕੋ ਜਿਹੀਆਂ ਹਨ ਅਤੇ ਨਿਮਨ ਪ੍ਰਕਾਰ ਦੀਆਂ ਹਨ :
ਰਸਮਾਂ
ਵਿਆਹ ਨਿਸ਼ਚਿਤ ਹੁੰਦੇ ਹੀ ਜਿਵੇਂ ਕੁੜੀ ਅੰਡੜਾਂ (ਹਾਣੀ ਕੁੜੀਆਂ) ਦੀ ਹਿਫ਼ਾਜ਼ਤ ਵਿਚ ਚਲੀ ਜਾਂਦੀ ਹੈ, ਇਵੇਂ ਹੀ ਮੁੰਡਾ ਹਾਣੀ ਮੁੰਡਿਆਂ ਦੀ ਹਿਫ਼ਾਜ਼ਤ ਵਿਚ ਰਹਿੰਦਾ ਹੈ। ਵਿਆਹ ਤਹਿ ਹੁੰਦੇ ਹੀ ਪਰਾਤ ਵਿਚ ਸਾਂਝੀ ਮਹਿੰਦੀ ਘੋਲੀ ਜਾਂਦੀ ਹੈ ਜੋ ਮੁੰਡੇ ਕੁੜੀ ਨੂੰ ਲਾਉਣ ਪਿੱਛੋਂ ਕਬੀਲੇ ਦੇ ਦੂਜੇ ਮਰਦ ਤੀਵੀਆਂ ਵੀ ਲਾ ਸਕਦੇ ਹਨ। ਪਰ ਪੰਦਰਾਂ ਸਾਲ ਤੋਂ ਛੋਟੇ ਬੱਚਿਆਂ ਲਈ ਮਹਿੰਦੀ ਲਾਉਣੀ ਮਨ੍ਹਾਂ ਹੁੰਦੀ ਹੈ। ਕੇਵਲ ‘ਪੇਟਭੂਣੀ’ ਰਸਮ ਸਮੇਂ ਹੀ ਬੱਚਿਆਂ ਵਿਚ ਮਹਿੰਦੀ ਲਾਉਣ ਦਾ ਚਲਨ ਹੈ। ਇਸ ਸਮੇਂ ਦੋਹਾਂ ਧਿਰਾਂ ਵਲੋਂ ਬਾਰਾਂ ਬਾਰਾਂ ਰੁਪੈ ਲੈ ਕੇ ਕਬੀਲੇ ਵਿਚ ਖੰਡ ਵੰਡੀ ਜਾਂਦੀ ਹੈ। ਰਾਤ ਨੂੰ ਵਟਣਾ ਮਲਿਆ ਜਾਂਦਾ ਹੈ ਅਤੇ ਸ਼ਰਾਬ ਵਰਤਾਈ ਜਾਂਦੀ ਹੈ ਜਿਸਨੂੰ ਇੱਛਾ ਅਨੁਸਾਰ ਔਰਤਾਂ ਵੀ ਸੇਵਨ ਕਰਦੀਆਂ ਹਨ। ਵਟਣਾ ਹਰ ਰੋਜ਼ ਰਾਤ ਨੂੰ ਮਲਣ ਦਾ ਚਲਨ ਹੈ।
ਮੁੰਡੇ ਵਾਲੀ ਧਿਰ ਅਤੇ ਕੁੜੀ ਵਾਲੀ ਧਿਰ ਭਾਵੇਂ ਇਕੋ ਥਾਵੇਂ ਇਕੱਠੀਆਂ ਹੁੰਦੀਆਂ ਹਨ ਫਿਰ ਵੀ ਦੁਵੱਲੀ ਗੱਡੀਆਂ ਵਿਚ ਲੀਕ ਖਿੱਚ ਲਈ ਜਾਂਦੀ ਹੈ। ਲਗਪਗ ਵੀਹ ਬਰਾਤੀਆਂ ਨਾਲ ਮੁੰਡੇ ਵਾਲੀ ਧਿਰ ਨੇ ਸੂਰਜ ਡੁੱਬਣ ਤੋਂ ਪਹਿਲਾਂ ਲੀਕ ਪਾਰ ਕਰਨੀ ਹੁੰਦੀ ਹੈ। ਇਸ ਸਮੇਂ ਕੁੜੀ ਵਾਲੀ ਧਿਰ ਵਲੋਂ ਕਾਮੜੀ ਗੱਡੀ ਜਾਂਦੀ ਹੈ। ਰਾਜਪੂਤਾਂ ਦੀਆਂ ਉਚ ਕੁਲੀਨ ਜਾਤੀਆਂ ਵਿਚ ਇਹ ਪ੍ਰਥਾ ਬਲ ਪਰਖ ਵਜੋਂ ਸਾਮ੍ਹਣੇ ਆਈ।
ਇਹ ਕਾਮੜੀ ਦੁਵੱਲੀ ਦੇ ਉੱਚੀਆਂ ਲੱਕੜਾਂ ਜਾਂ ਬਾਂਸ ਜ਼ਮੀਨ ਵਿਚ ਗੱਡ ਕੇ ਉਪਰ ਇਕ ਆਡੇ ਦਾਅ ਲਕੜੀ ਜਾਂ ਬਾਂਸ ਬੰਨ੍ਹ ਕੇ ਵੱਡੇ ਦਰਵਾਜ਼ੇ ਦੇ ਰੂਪ ਵਿਚ ਬਣਾਈ ਜਾਂਦੀ ਹੈ। ਲੱਕੜੀਆਂ ਗੱਡਣ ਸਮੇਂ ਟੋਇਆਂ ਵਿਚ ਪੈਸੇ (ਭਾਨ) ਰੱਖਣ ਦੀ ਰਿਵਾਇਤ ਹੈ। ਉਪਰਲੇ ਬਾਂਸ ਦੀ ਉਚਾਈ 10 ਤੋਂ 12 ਫੁੱਟ ਰੱਖੀ ਜਾਂਦੀ ਹੈ ਜਿਸਦੇ ਵਿਚਕਾਰ ਇਕ ਨਾਰੀਅਲ ਜਾਂ ਕੇਲਿਆਂ ਦਾ ਗੁੱਛਾ ਲਟਕਾਇਆ ਜਾਦਾ ਹੈ ਜਿਸ ਨੂੰ ਵਿਆਹੁਣ ਆਏ ਮੁੰਡੇ ਨੇ ਹਾਣੀ ਮੁੰਡਿਆਂ ਦੀ ਮਦਦ ਅਤੇ ਤਲਵਾਰ ਨਾਲ ਕੱਟਣਾ ਹੁੰਦਾ ਹੈ। ਇਸ ਸਮੇਂ ਕੁੜੀ ਦੀਆਂ ਸਹਾਇਕ ਅੰਡੜਾਂ ਨੇ ਤੋਰਨ (ਨਾਰੀਅਲ, ਜਾਂ ਕੇਲਿਆਂ ਦਾ ਗੁੱਛਾ) ਕੱਟਣ ਤੋਂ ਰੋਕਣਾ ਹੁੰਦਾ ਹੈ ਅਤੇ ਸਹਾਇਕ ਮੁੰਡਿਆਂ ਨੇ ਮੱਦਦ ਕਰਨੀ ਹੁੰਦੀ ਹੈ।
ਤੋਰਨ ਕੱਟਣ ਤੋਂ ਬਾਦ ਅੰਡੂੜਾਂ ਕੁੜੀਆਂ ਪਰਤ ਜਾਂਦੀਆਂ ਹਨ ਅਤੇ ਵਿਆਹੁਣ ਆਇਆ ਮੁੰਡਾ ਜਿਉ ਹੀ ਵੇਦੀ ਵੱਲ ਵਧਦਾ ਹੈ ਤਿਵੇਂ ਹੀ ਕਾਮੜੀ ਦੇ ਸੱਜੇ ਪਾਸੇ ਖਲੋਤੇ ਦੁਲਹਨ ਦੇ ਭਰਾ ਨੂੰ ਕੰਡਿਆਂ ਵਾਲੀ ਮੋੜੀ (ਬੇਰੀ ਜਾਂ ਕਿੱਕਰ ਦਾ ਛਾਪਾ) ਮਾਰਦਾ ਹੈ। ਇਸ ਸਮੇਂ ਦੁਲਹਨ ਦੇ ਭਰਾ ਨੇ ਆਪਣਾ ਆਪ ਬਚਾਉਂਦੇ ਹੋਏ ਵਿਆਹ ਦੀ ਵੇਦੀ ਤੱਕ ਪੁਜਣਾ ਹੁੰਦਾ ਹੈ ਜੋ ਜ਼ਿਆਦਾ ਦੂਰ ਨਹੀਂ ਹੁੰਦੀ।
ਬਰਾਤੀਆਂ ਦਾ ਕਾਮੜੀ ਹੇਠੋਂ ਲੰਘਣਾ ਵਰਜਿਤ ਹੁੰਦਾ ਹੈ। ਦੁਧਾਣੀ ਅਤੇ ਸਾਂਖਲੇ ਗੋਤਾਂ ਨੂੰ ਛੱਡ ਕੇ ਬਾਕੀ ਦੇ ਗਾਡੀ ਲੁਹਾਰ ਕਬੀਲੇ ਦੀਆਂ ਔਰਤਾਂ ਲਈ ਬਰਾਤ ਵਿਚ ਜਾਣਾ ਵੀ ਮਨ੍ਹਾਂ ਹੈ।
ਮਹਿੰਦੀ ਘੋਲਣ ਸਮੇਂ ਜੋ ਸ਼ਰਾਬ ਵਰਤਾਈ ਜਾਂਦੀ ਹੈ ਉਸ ਵਿਚੋਂ ਪਹਿਲੀ ਕੌਲੀ ਮੁੰਡੇ -ਕੁੜੀ ਲਈ ਅਤੇ ਕੁਝ ਸ਼ਰਾਬ ਮੁੰਡੇ ਕੁੜੀ ਦੇ ਸਹਾਇਕਾਂ ਲਈ ਵੱਖਰਿਆ ਕੇ ਬਾਕੀ ਕਬੀਲੇ ਦੇ ਲੋਕਾਂ ਵਿਚ ਵਰਤਾਅ ਦਿੱਤੀ ਜਾਂਦੀ ਹੈ।
ਵੇਦੀ ਦੀ ਰਸਮ ਤੋਂ ਪਹਿਲਾਂ ਤਾਰਿਆਂ ਦੀ ਛਾਵੇਂ ‘ਪੱਲਾ ਬੰਧਾਈ’ ਦੀ ਰਸਮ ਕੀਤੀ ਜਾਂਦੀ ਹੈ। ਪੱਲਾ ਅੰਡੜਾਂ ਕੁੜੀਆਂ ਦੁਆਰਾ ਬੰਨ੍ਹਿਆ ਜਾਂਦਾ ਹੈ। ਰਾਜਸਥਾਨੀ ਗਾਡੀ ਲੁਹਾਰਾਂ ਵਿਚ ਝਾਂਵਰੇ (ਲਾਵਾਂ) ਲੈਣ ਸਮੇਂ ਅਰੰਭ ਵਿਚ ਵਧੂ ਵਰ ਦੇ ਅੱਗੇ ਅੱਗੇ ਅਤੇ ਬਾਦ ਦੀਆਂ ਤਿੰਨ ਲਾਵਾਂ ਵਿਚ ਪਿਛੇ ਤੁਰਦੀ ਹੈ। ਕੁੜੀ ਦੇ ਮਾਪਿਆਂ ਵੱਲੋਂ ਵੇਦੀ ਦੇ ਚੌਕੋਰ ਘੇਰੇ ਵਿਚ ਜਾਣਾ ਨਿਸ਼ੇਧ ਹੈ। ਇਸ ਸਮੇਂ ਵਰ ਨੇ ਚਿੱਟਾ ਤੌਲੀਆ (ਪਰਨਾ) ਅਤੇ ਕੰਨਿਆ ਨੇ ਲਾਲ ਚੁੰਨੀ ਸਿਰ’ਤੇ ਪਹਿਨੀ ਹੁੰਦੀ ਹੈ। ਵੇਦੀ ਦੇ ਸੱਤ ਫੇਰਿਆਂ ਪਿੱਛੋਂ ਸੁਹਾਗ ਰਾਤ ਅਤੇ ਫਿਰ ਵਾਪਿਸ ਅਗਲੇ ਦਿਨ ਪੇਕਾ ਪਰਿਵਾਰ ਵਿਚ ਫੇਰਾ ਪਾਉਣ ਤਕ ਵਰ ਅਤੇ ਕੰਨਿਆਂ ਲਈ ਮੰਜੀ ‘ਤੇ ਬੈਠਣਾ ਜਾਂ ਸੌਣਾ ਮਨ੍ਹਾਂ ਹੁੰਦਾ ਹੈ। ਕਰੇਵਾ, ਪੇਟਭੂਣੀ, ਗਰਭਾਵਸਥਾ, ਅਤੇ ਉਧਾਲਾ ਵਿਆਹ ਰੂਪਾਂ ਨੂੰ ਛੱਡ ਕੇ ਬਾਕੀ
ਸਾਰੇ ਵਿਆਹ ਰੂਪਾਂ ਵਿਚ ਕੰਨਿਆ ਲਈ ਗਹਿਣੇ ਅਤੇ ਬੈਲ ਗੱਡੀ ਦਾਜ ਦੇ ਰੂਪ ਵਿਚ ਧੀ ਦੇ ਮਾਪਿਆਂ ਨੇ ਦੇਣੀ ਹੁੰਦੀ ਹੈ। ਵੇਦੀ ‘ਤੇ ਬੈਠੇ ਪੰਡਿਤ ਨੂੰ ਫਲ, ਦੇਸੀ ਘਿਉ ਅਤੇ ਰੁਪਏ ਪੈਸੇ ਆਦਿ ਦੇ ਰੂਪ ਵਿਚ ਦਖਸ਼ਣਾ ਦੇਣੀ, ‘ਵਰ’ ਵਾਲੀ ਧਿਰ ਦੇ ਜ਼ਿੰਮੇਂ ਹੁੰਦੀ ਹੈ।
ਫੇਰਿਆਂ ਤੋਂ ਫ਼ੌਰਨ ਬਾਦ ਵਿਆਹੁਤਾ ਦੁਲਹਨ ਨੇ ਕਬੀਲੇ ਦੇ ਮਿੱਤਰ ਮੁੰਡਿਆਂ ਨੂੰ ਭੋਜਨ ਖੁਆਉਣਾ ਹੁੰਦਾ ਹੈ। ਇਹ ਪਾਟੜਾ ਵਿਆਹ ਰਸਮ ਵਿਚ ਥੋੜ੍ਹੇ ਜਿਹੇ ਫ਼ਰਕ ਨਾਲ ਹੁੰਦੀ ਹੈ। ਕਬੀਲੇ ਦੀਆਂ ਪਾਟੜਾ ਪਿਆਰ ਵਿਆਹ ਦੀਆਂ ਰਸਮਾਂ ਵਿਚ ‘ਭੂੰਡੀ ਰੋਟੀ ਸਮੇਂ ਦੁਲਹਨ ਗਠ-ਜੋੜੇ ਵਾਲਾ ਕਪੜਾ ਰੇਖਾ ਵਜੋਂ ਭੁੰਏ ਤੇ ਵਿਛਾ ਕੇ ਮਿੱਤਰ ਮੁੰਡਿਆ। ਨੂੰ ਭੋਜਨ ਵਰਤਾਉਂਦੀ ਹੈ, ਪਰ ਸਧਾਰਨ ਵਿਆਹ ਰਸਮਾਂ ਵਿਚ ਦੁਲਹਨ ਮਿੱਤਰ ਮੁੰਡਿਆਂ ਦੀ ਥਾਲੀ ਵਿਚੋਂ ਥੋੜ੍ਹਾ ਥੋੜ੍ਹਾ ਭੋਜਨ ਖਾਂਦੀ ਹੈ ਅਤੇ ਬਾਕੀ ਦਾ ਭੋਜਨ ਪਤੀ ਦੀ ਥਾਲੀ ਵਿਚੋਂ ਸੇਵਨ ਕਰਦੀ ਹੈ।
ਇਸ ਰਸਮ ਤੋਂ ਪਹਿਲਾਂ ਅਤੇ ਭੋਜਨ ਖਤਮ ਹੋਣ ਤਕ ਕਬੀਲੇ ਦੇ ਕਿਸੇ ਇਸਤਰੀ ਮਰਦ ਲਈ ਭੋਜਨ ਸੇਵਨ ਕਰਨਾ ਮਨ੍ਹਾ ਹੁੰਦਾ ਹੈ। ਰਾਤ੍ਰੀ ਦੇ ਇਸ ਭੋਜਨ ਵਿਚ ਅਕਸਰ ਮਾਸ ਅਤੇ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ।
ਪਹਿਲੀ ਰਾਤ ਵਰ ਅਤੇ ਦੁਲਹਨ ਨੇ ਭੁੰਜੇ ਸੌਣਾ ਹੁੰਦਾ ਹੈ, ਜਿਸ ਲਈ ਅਕਸਰ ਬੈਲ ਗੱਡੀ ਦੀ ਛੱਤ ਨੂੰ ਚੁਣਿਆ ਜਾਂਦਾ ਹੈ। ਸਹਿਵਾਸ ਸਮੇਂ ਗੋਹੇ ਦੀ ਸੁੱਕੀ ਪਾਥੀ ਉਪਰ ਗੁੱਗਲ ਧੁਖਾ ਕੇ ਸਰ੍ਹਾਣੇ ਵੱਲ ਰੱਖਿਆ ਜਾਂਦਾ ਹੈ।
ਪਹਿਲੀ ਰਾਤ ਸਮੇਂ ਦੁਲਹਨ ਨਾਲ ਆਈਆਂ ਅੰਡੜਾਂ ਦੁਲਹਨ ਦੇ ਨੇੜੇ ਹੀ ਰਹਿੰਦੀਆਂ ਹਨ ਅਤੇ ਸਹੇਲੀ ਦੇ ਸਹੁਰਾ ਪਰਿਵਾਰ ਵਿਚੋਂ ਆਪਣੇ ਲਈ ਵਰ ਤਲਾਸ਼ ਕਰਨ ਦੀ ਓਟ ਵਿਚ ਕੁਝ ਜਿਸਮਾਨੀ ਖੁੱਲਾਂ ਵੀ ਲੈ ਲੈਂਦੀਆਂ ਹਨ। ਗੁੱਗਲ ਧੁਖਾਉਣਾ, ਜੀਜੀ ਮਾਤਾ, (ਆਈ ਲਾਚਾ) ਦੀ ਪੂਜਾ ਕਰਨ ਹਿਤ ਵੀ ਹੈ। ਕਈ ਗੋਤਾਂ ਵਿਚ ਮੁਕਲਾਵੇ ਦੀਆਂ ਰਾਤਾਂ ਸਮੇਂ ਕੜਾਹ ਵੰਡੇ ਜਾਣ ਦੇ ਪ੍ਰਮਾਣ ਵੀ ਮਿਲਦੇ ਹਨ। ਮੁਕਲਾਵੇ ਦੀ ਰਾਤ ਵੇਦੀ ਦੇ ਫੇਰਿਆਂ ਤੋਂ ਦੂਜੀ ਰਾਤ ਹੁੰਦੀ ਹੈ। ਕਬੀਲੇ ਵਿਚ ਜ਼ਿਆਦਾ ਭਾਦੋਂ ਮਹੀਨੇ ਵਿਚ ਵਿਆਹ ਕੀਤੇ ਜਾਣ ਦਾ ਚਲਨ ਹੈ।
ਵਿਆਹ ਕੇ ਲਿਆਂਦੀ ਦੁਲਹਨ ਨੂੰ ਖਾਰੇ ਤੋਂ ਲਾਹੁਣ ਸਮੇਂ 101 ਰੁਪਿਆ ਮਾਮੇ ਵੱਲੋਂ
ਅਤੇ ਸਹੁਰੇ ਪਰਿਵਾਰ ਵਿਚ ਪ੍ਰਵੇਸ਼ ਸਮੇਂ ਸੱਸ ਵੱਲੋਂ 101 ਰੁਪੈ ਦੇ ਕੇ ‘ਵਾਣਿਆ ਰੋ ਪ੍ਰਵੇਸ਼’ ਕਰਵਾਉਣ ਦੀ ਰੀਤ ਹੈ।
ਇਸ ਰਸਮ ਨੂੰ ‘ਇੱਕੀਸੀ ਭਰੀ’ ਕਿਹਾ ਜਾਂਦਾ ਹੈ ਅਤੇ ਇਸ ਸਮੇਂ ਹਾਜਰ ਮਰਦ ਔਰਤਾਂ “ਹੋ ਹਾਣੀ ਨੈ ਲਿਆਬੈ, ਵਾਣਿਆ ਤੇ ਹੁੱਤਾਰੀ ਨੈ।” ਉਚਾਰਿਆ ਜਾਂਦਾ ਹੈ।
ਦੁਲਹਨ ਵਾਣਿਆ (ਡੇਰੇ) ਵਿਚ ਪ੍ਰਵੇਸ਼ ਸਮੇਂ ਸੱਸ ਦੇ ਪੈਰੀਂ ਹੱਥੀ ਲਾਉਂਦੀ ਹੈ ਅਤੇ ਸੱਸ ਦੁਲਹਨ ਦਾ ਮੂੰਹ ਚੁੰਮਦੀ ਹੋਈ ਪਾਣੀ ਵਾਰਨ ਦੀ ਰਸਮ ਅਦਾ ਕਰਦੀ ਹੈ। ਇਸ ਤੋਂ ਬਾਦ ‘ਕੰਕਣ ਡੋਰਾ’ ਰਸਮ ਹੁੰਦੀ ਹੈ ਜੋ ਪੰਜਾਬੀ ਸਭਿਆਚਾਰ ਵਿਚ ਗਾਨਾ ਖੋਲ੍ਹਣ ਨਾਲ ਮਿਲਦੀ ਜੁਲਦੀ ਹੈ।
ਜੇਕਰ ਪੇਟਭੂਣੀ ਵਿਆਹ ਸਮੇਂ ਵਿਆਹੁਤਾ ਬੱਚੇ ਛੋਟੇ ਹੋਣ ਤਾਂ ਥਾਲੀ ਵਿਚ ਬਿਠਾ ਕੇ ਫੇਰੇ ਦੇਣ ਦੀ ਰਿਵਾਇਤ ਹੈ। ਅਜਿਹੇ ਸਮੇਂ ਭੂੰਡੀ ਰੋਟੀ, ਤੋਰਨ, ਕਾਮੜੀ, ਅੰਡੂੜਾਂ, ਵਰ ਕੰਨਿਆ ਲਈ ਸ਼ਰਾਬ ਦੀ ਰਸਮ ਅਤੇ ਮੁਕਲਾਵੇ ਦੀਆਂ ਰਸਮਾਂ ਨਿਸ਼ੇਧ ਹੁੰਦੀਆਂ ਹਨ। ਇਹ ਰਸਮਾਂ ਵਿਆਹੁਤਾ ਜੋੜੇ ਦੇ ਗਭਰੂ ਹੋਣ ‘ਤੇ ਸੰਪੰਨ ਕਰ ਲਈਆਂ ਜਾਂਦੀਆਂ ਹਨ।
ਕਰੇਵਾ
ਕਬੀਲੇ ਵਿਚ ਤਿੰਨ ਪ੍ਰਕਾਰ ਦੇ ਕਰੇਵਾ ਰੂਪ ਪ੍ਰਚਲਿਤ ਹਨ :
(ੳ) ਤਲਾਕਸ਼ੁਦਾ ਰੂਪ
(ਅ) ਵਿਧਵਾ ਰੂਪ
(ੲ) ਵਿਭਚਾਰੀ ਰੂਪ
(ੳ) ਤਲਾਕਸ਼ੁਦਾ ਰੂਪ
ਕੋਈ ਵੀ ਤਲਾਕਸ਼ੁਦਾ ਕਬੀਲਾ ਇਸਤਰੀ ਮਨਪਸੰਦ ਕਬੀਲਾ ਪੁਰਸ਼ ਨਾਲ ਕਰੇਵਾ ਕਰਕੇ ਪਤੀ ਪਤਨੀ ਦੇ ਰੂਪ ਵਿਚ ਰਹਿਣ ਦੀ ਖੁਲ੍ਹ ਲੈ ਸਕਦੀ ਹੈ। ਸ਼ਰਤ ਇਹ ਹੈ ਕਿ ਤਲਾਕ ਸੰਬੰਧੀ ਪੰਚਾਇਤ ਫੈਸਲਾ ਦੇ ਚੁੱਕੀ ਹੋਵੇ। ਜੇਕਰ ਪਹਿਲੇ ਵਿਆਹ ਸੰਬੰਧਾਂ ਵਿਚੋਂ ਪੈਦਾ ਹੋਏ ਬੱਚੇ ਮਾਂ ਨਾਲ ਰਹਿੰਦੇ ਹੋਣ ਤਾਂ ਕਰੇਵੇ ਦੇ ਪਹਿਲੇ ਸਾਲ ਜਾਂ ਦੂਜੇ ਕਰੇਵਾ ਸੰਬੰਧਾਂ ‘ਚੋਂ ਔਲਾਦ ਹੋਣ ਤੱਕ ਪਹਿਲੇ ਬੱਚੇ ਮਾਮੇ ਜਾਂ ਨਾਨੇ ਪਾਸ ਰਹਿੰਦੇ ਹਨ।
(ਅ) ਵਿਧਵਾ ਰੂਪ
ਕੋਈ ਵੀ ਕਬੀਲਾ ਵਿਧਵਾ ਇਸਤਰੀ ਜਿਸਦਾ ਪਤੀ ਮਰ ਚੁੱਕਾ ਹੋਵੇ, ਦੂਜੀ ਜਾਂ ਤੀਜੀ ਵੇਰ ਕਰੇਵਾ ਕਰ ਸਕਦੀ ਹੈ ਪਰ ਇਹ ਤਦ ਹੀ ਸੰਭਵ ਹੈ ਜੇਕਰ ਕਰੇਵਾ ਕਰਨ ਵਾਲੀ ਇਸਤਰੀ ਨੇ ਪਹਿਲੇ ਪਤੀ ਦੀ ਮੌਤ ਸਮੇਂ ‘ਫੇਰਾ ਉਤਾਰਨਾ’ ਰਸਮ ਕੀਤੀ ਹੋਵੇ। (ਵੇਖੋ : ਕਬੀਲੇ ਦੇ ਮੌਤ ਸੰਸਕਾਰ/ਫੇਰਾ ਉਤਾਰਨਾ)
(ੲ) ਵਿਭਚਾਰੀ ਰੂਪ
ਕੋਈ ਵੀ ਅਜਿਹੀ ਕਬੀਲਾ ਇਸਤਰੀ ਜਿਸਨੂੰ ਉਸਦੇ ਵਿਆਹੁਤਾ ਪਤੀ ਨੇ ਵਿਭਚਾਰਕ ਹੋਣ ਦੇ ਦੋਸ਼ ਅਧੀਨ ਤਲਾਕ ਕੇ ਦਿੱਤਾ ਹੋਵੇ ਜਾਂ ਵਿਆਹ ਸੰਬੰਧਾਂ ਤੋਂ ਮੁਕਤ ਕਰ ਦਿੱਤਾ ਹੋਵੇ, ਕਿਸੇ ਵੀ ਦੂਜੇ ਕਬੀਲਾ ਵਿਅਕਤੀ ਨਾਲ ਪਤੀ ਪਤਨੀ ਦੇ ਰੂਪ ਵਿਚ ਰਹਿ ਸਕਦੀ है।
ਕਰੇਵਾ ਰੂਪ ਵਿਚ ਹੇਠ ਲਿਖੀਆਂ ਰਸਮਾਂ ਵਰਜਿਤ ਹਨ : ਦੁਬਾਰਾ ਅਗਨੀ (ਵੇਦੀ) ਫੇਰੇ ਲੈਣੇ
ਟਾਡੀਆ (ਡੌਲੇ ਤੇ ਪਾਉਣ ਵਾਲਾ) ਚੂੜਾ ਪਾਉਣਾ ਖੇਤਲਾ ਜਾਂ ਆਈ ਲਾਚਾ ਪੂਜਾ ਕਰਨੀ ਇਤਿਆਦ…
ਕਰੇਵਾ ਰਸਮਾਂ
ਕਰੇਵਾ ਰਸਮਾਂ ਸਮੇਂ ਵਧੂ ਨੇ ਵਗਦੇ ਪਾਣੀ ਵਿਚੋਂ ਨੌ ਗੋਤਰ ਪੰਚਾਂ ਦੀ ਹਾਜਰੀ ਵਿਚ ਪਾਣੀ ਦਾ ਘੜਾ ਭਰ ਕੇ ਲਿਆਉਣਾ ਹੁੰਦਾ ਹੈ। ਸੱਸ, ਜਠਾਣੀ, ਜਾਂ ਨਜ਼ਦੀਕੀ ਪਰਿਵਾਰ ਦੀ ਇਸਤਰੀ ਨੇ (ਪਰਿਵਾਰ ਦੇ ਵਡਿੱਕੇ ਵੱਲੋਂ ਵਧੂ ਨੂੰ ਕੁਝ ਰੁਪੈ ਦੇ ਕੇ) ਪਾਣੀ ਦਾ ਘੜਾ ਉਤਰਵਾ ਲੈਣਾ ਹੁੰਦਾ ਹੈ। ਜਿਸ ਬਾਰੇ ਕਿਹਾ ਜਾਂਦਾ ਹੈ ਕਿ :
” ਹਾਠ ਰੁਪਯੀਆ ਦਯੀ ਨੈਂ ਨਾਤਰੀ ਬਾਹਣੀਲੀ”
(ਭਾਵ : ਸੱਠ ਰੁਪੈ ਦੇ ਕੇ ਘੜਾ ਉਤਰਵਾ ਲਿਆ)
ਵਧੂ ਨੇ ਨੌ ਗੋਤਰ ਪੰਚਾਂ ਸਮੇਤ ਪਰਿਵਾਰ ਨੂੰ ਆਪਣੇ ਹੱਥੀਂ ਭੋਜਨ ਸੇਵਨ ਕਰਵਾਉਣਾ ਹੁੰਦਾ ਹੈ। ਇਸ ਸਮੇਂ ਨਵਾਂ ਪਤੀ ਸਾਰੇ ਟੱਬਰ ਨਾਲੋਂ ਵੱਖਰਾ ਬੈਠਦਾ ਹੈ। ਹਨੇਰਾ ਹੋਣ ਤੇ ਪਤੀ ਪਤਨੀ ਆਪਣੀ ਬੈਲ ਗੱਡੀ (ਜੇਕਰ ਪਤੀ ਕੋਲ ਪਹਿਲਾਂ ਹੋਵੇ ਜਾਂ ਪਤਨੀ ਕਰੇਵੇ ਸਮੇਂ ਲੈ ਕੇ ਆਈ ਹੋਵੇ) ਵਿਚ ਸਹਿਵਾਸ ਲਈ ਚਲੇ ਜਾਂਦੇ ਹਨ। ਨੌ ਗੋਤਰ ਪੰਚ ਅਤੇ ਕਬੀਲੇ ਦੇ ਮੌਜੂਦਾ ਲੋਕ ਸ਼ਰਾਬ ਅਤੇ ਪੱਕੇ ਹੋਏ ਮਾਸ ਦਾ ਸੇਵਨ ਕਰਦੇ ਹਨ।
ਕਰੇਵੇ ਸਮੇਂ ਗੀਤ ਗਾਉਣੇ ਅਤੇ ਕੁਆਰੀਆਂ ਕੁੜੀਆਂ ਵੱਲੋਂ ਨੱਚਣ ਗਾਉਣ ਨੂੰ ਮਹੱਤਤਾ ਨਹੀਂ ਦਿੱਤੀ ਜਾਂਦੀ।
ਦੰਡ ਰੂਪ
ਕਬੀਲੇ ਵਿਚ ਇਕ ਵੱਖਰੀ ਕਿਸਮ ਦਾ ਵਿਆਹ ਰੂਪ ਵੀ ਪ੍ਰਚਲਿਤ ਹੈ ਜਿਸਨੂੰ ਦੰਡ ਰੂਪ ਕਹਿੰਦੇ ਹਨ ਅਤੇ ਇਹ ਕਬੀਲਾ ਪੰਚਾਂ ਦੇ ਨਿਆ-ਫੈਸਲੇ ‘ਤੇ ਅਧਾਰਿਤ ਹੁੰਦਾ ਹੈ। ਨੌ ਗੋਤਰ ਪੰਚ ਹੇਠ ਲਿਖੀਆਂ ਧਿਰਾਂ ਨੂੰ ਦੋਸ਼ੀ ਧਿਰਾਂ ਪਾਸੋ ਧੀ, ਭਾਣਜੀ, ਦੋਹਤੀ ਜਾਂ ਪੋਤੀ ਦਾ ਰਿਸ਼ਤਾ ਲੈ ਕੇ ਦੇ ਸਕਦੇ ਹਨ। ਅਜਿਹਾ ਦੰਡ-ਵਿਧਾਨ ਹੇਠ ਲਿਖੇ ਕਾਰਨਾਂ ਕਰਕੇ ਲਾਗੂ ਹੁੰਦਾ ਹੈ :
ਕਿਸੇ ਧਿਰ ਦਾ ਦੋਸ਼ੀ ਧਿਰ ਹੱਥੋਂ ਕਤਲ ਹੋ ਜਾਣ ਤੇ
ਕਿਸੇ ਧਿਰ ਦੀ ਦੋਸ਼ੀ ਧਿਰ ਵੱਲੋਂ ਕੁਆਰੀ ਧੀ ਉਧਾਲ ਲੈਣ ਜਾਂ ਜਬਰ-ਜਨਾਹ ਕਰਨ ਤੇ
ਕਿਸੇ ਧਿਰ ਨੂੰ ਜਾਦੂ-ਟੂਣੇ ਨਾਲ ਪੀੜਤ ਕਰਨ ‘ਤੇ (ਵਿਸਥਾਰ ਲਈ ਵੇਖੋ: ਕਬੀਲੇ ਦਾ ਨਿਆਂ-ਪ੍ਰਬੰਧ)
ਉਪਰੋਕਤ ਕਾਰਨਾਂ ਦੀ ਸਥਿਤੀ ਵਿਚ ਕਬੀਲਾ ਗੋਤਰ ਦੇ ਨੌ-ਗੋਤਰ ਪੰਚ ਦੋਸ਼ੀ ਧਿਰ ਨੂੰ ਕਸੂਰਵਾਰ ਮੰਨਦੇ ਹੋਏ ਨੌ ਸਾਲ ਤੋਂ ਲੈ ਕੇ 30 ਸਾਲ ਤੱਕ ਉਮਰ ਦੀ ਧੀ ਪ੍ਰਭਾਵਿਤ ਧਿਰ ਨੂੰ ਦੇਣ ਲਈ ਮਜਬੂਰ ਕਰ ਸਕਦੇ ਹਨ।
ਦਹੇਜ
ਕਬੀਲੇ ਦੇ ਰਿਵਾਜ ਅਨੁਸਾਰ, ਹਰ ਮਾਂ, ਪਿਉ, ਭਰਾ, ਮਾਮੇ ਜਾਂ ਸਰਪ੍ਰਸਤ ਲਈ ਕੰਨਿਆ ਦੇ ਵਿਆਹ ਸਮੇਂ ਬੈਲ-ਗੱਡੀ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ। ਬੈਲ ਵਰ ਵਾਲੀ ਧਿਰ ਲੈ ਕੇ ਆਉਂਦੀ ਹੈ। ਤਿੰਨ ਤੋਂ ਪੰਜ ਜੋੜੇ ਚੋਲੀ ਘੱਗਰੇ ਵੀ ਦਿੱਤੇ ਜਾਂਦੇ ਹਨ। ਪਰਿਵਾਰ ਦੀ ਆਰਥਿਕ ਸੰਪੰਨਤਾ ਅਨੁਸਾਰ, ਗਹਿਣਿਆਂ ਦੇ ਰੂਪ ਵਿਚ ਬੌਰੀਆ (ਨੌ ਲੜੀਆਂ ਚਾਂਦੀ ਦੀਆਂ ਅਤੇ ਨੌ ਗੁੱਛੇ), ਹੰਸਲੀ (ਅਹਿਲੀ), ਕਾਂਠਲੀ (ਨੌ ਤਵੀਤੜੀਆਂ ਵਾਲੀ), ਦਾਂਤ (ਸਿਉਂਨੇ ਦੀਆਂ ਦੰਦ ਬੁੱਕਲੀਆਂ), ਸਤਰੰਗੀ ਚੋਟੀ (ਗੁੱਤ), ਕਲੀਪ (ਕਲਿੱਪ), ਮਾਂਸਲੀ (ਪੱਬ ਮਛਲੀ), ਚੂੜ (ਕੰਗਣ) ਅਤੇ ਟਾਡੀਆ (ਡੋਲਾ ਕੰਗਣ) ਆਦਿ ਪ੍ਰਮੁੱਖ ਹਨ।
ਖੁੱਲ੍ਹਾਂ
ਕਬੀਲੇ ਦੀਆਂ ਕੇਵਲ ਵਿਆਹ ਰਸਮਾਂ ਹੀ ਅਜਿਹੀਆਂ ਹਨ ਜਿਨ੍ਹਾਂ ਵਿਚ ਮੁੰਡੇ ਕੁੜੀਆਂ ਕਈ ਪ੍ਰਕਾਰ ਦੀਆਂ ਖੁੱਲ੍ਹਾਂ ਲੈ ਸਕਦੇ ਹਨ। ਜਿਵੇਂ :
ਇਕੱਠਿਆਂ ਬਜ਼ਾਰ ਜਾਣਾ
ਇਕੱਠਿਆਂ ਸਰਾਬ ਪੀਣੀ
ਇਕੱਠਿਆਂ ਨੱਚਣਾ
ਤੋਰਨ ਰਸਮਾਂ ਸਮੇਂ ਛੇੜ ਛਾੜ
ਗਈ ਰਾਤ ਤੱਕ ਬਾਹਰ ਘੁੰਮਣਾ ਫਿਰਨਾ ਆਦਿ
ਇਉਂ ਕਬੀਲੇ ਵਿਚ ਵਿਆਹ ਦੇ ਜਸ਼ਨ ਸਭ ਤੋਂ ਲੁਭਾਵਣੇ ਮੰਨੇ ਜਾਂਦੇ ਹਨ। ਜ਼ਿਆਦਾਤਰ ਵਿਆਹ ਭਾਦੋਂ ਮਹੀਨੇ ਵਿਚ ਕੀਤੇ ਜਾਂਦੇ ਹਨ ਕਿਉਂਕਿ ਅੱਸੂ ਦੇ ਮੁਢਲੇ ਦਿਨੀ ਰੁਣੇਚੇ, ਮਲੇਰਕੋਟਲੇ ਅਤੇ ਬੀਕਾਨੇਰ ਲੱਗਣ ਵਾਲੇ ਪੁਰਖਿਆਂ ਦੇ ਮੇਲਿਆਂ ਦੌਰਾਨ ਕਈ ਜੋੜਿਆਂ ਨੇ ਇਹਨਾਂ ਪਵਿੱਤਰ ਅਸਥਾਨਾਂ ਤੇ ਗਠਜੋੜੇ (ਫੇਰੇ ਲੈਣ ਵਾਲੇ ਕਪੜੇ ਦੀ ਗੰਢ) ਖੋਹਲਣੇ ਹੁੰਦੇ ਹਨ।
ਗਾਡੀ ਲੁਹਾਰ ਕਬੀਲਾ : ਮੌਤ ਸੰਸਕਾਰ
ਗਾਡੀ ਲੁਹਾਰ ਕਬੀਲੇ ਦੀਆਂ ਮੌਤ ਰਸਮਾਂ ਭਾਵੇਂ ਹਿੰਦੂ ਸਮਾਜ ਦੀਆਂ ਅੰਤਿਮ ਕਿਰਿਆਵਾਂ ਨਾਲੋਂ ਬਹੁਤੀਆਂ ਵੱਖਰੀਆਂ ਨਹੀਂ ਹਨ, ਪਰ ਕੁਝ ਇਕ ਰਸਮਾਂ ਨੂੰ ਛੱਡ ਕੇ ਬਾਕੀ ਦੀਆਂ ਕਾਫ਼ੀ ਭਿੰਨ ਹਨ।
ਹਿੰਦੂ ਧਰਮ ਵਿਸ਼ਵਾਸ ਅਨੁਸਾਰ, ਯਮ ਦੇਵਤਾ ਦਾ ਵਾਹਨ ‘ਮੱਝ’ ਸਮਝੀ ਜਾਂਦੀ ਹੈ, ਜਿਸਦੀ ਸਨਾਤਨੀ ਲੋਕਾਂ ਵਲੋਂ ‘ਕਾਲ ਪੁਰਸ਼ਾ’ ਵਜੋਂ ਪੂਜਾ ਕੀਤੀ ਜਾਂਦੀ ਹੈ, ਪਰ ਗਾਡੀ ਲੁਹਾਰ ਕਬੀਲੇ ਦੇ ਲੋਕ ਯਮ ਦੀ ਸੁਆਰੀ ‘ਬੈਲ’ ਨੂੰ ਮੰਨਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਬੀਲੇ ਵਿਚ ਹੋਣ ਵਾਲੀ ਮੌਤ ਤੋਂ ਪਹਿਲਾਂ ਬੈਲਾਂ ਨੂੰ ਅਗਾਊਂ ਆਭਾਸ ਹੋ ਜਾਂਦਾ। ਹੈ ਅਜਿਹੀ ਸਥਿਤੀ ਵਿਚ ਬੈਲ ਕਾਹਲੇ ਪੈ ਜਾਂਦੇ ਹਨ, ਚਾਰਾ ਨਹੀਂ ਖਾਂਦੇ ਅਤੇ ਉਹਨਾਂ ਦੇ ਕੋਇਆਂ (ਅੱਖਾਂ) ਵਿਚ ਪਾਣੀ ਸਿੰਮ ਆਉਂਦਾ ਹੈ। ਮੌਤ ਹੋਣ ਤੇ ਮ੍ਰਿਤਿਕ ਦੇਹ ਨੂੰ ਭੁੰਜੇ ਲਿਟਾ ਦਿੱਤਾ ਜਾਂਦਾ ਹੈ ਅਤੇ ਸਬੰਧਿਤ ਪਰਿਵਾਰ ਦੇ ਕੱਚੇ ਭਾਂਡੇ ਮੂਧੇ ਮਾਰ ਦਿੱਤੇ ਜਾਂਦੇ। ਹਨ। ਅਜਿਹੀ ਸਥਿਤੀ ਵਿਚ ਸਬੰਧਿਤ ਪਰਿਵਾਰ ਲਈ ਪ੍ਰਥਮ ਕਾਰਜ, ਨੌਂ-ਗੋਤਰ ਪੰਚਾਂ ਨੂੰ ਇਕੱਠੇ ਕਰਨਾ ਹੁੰਦਾ ਹੈ । ਬਾਕੀ ਦੀਆਂ ਮੌਤ ਰਸਮਾਂ ਨੌਂ ਗੋਤਰ ਪੰਚਾਂ ਦੀ ਹਾਜਰੀ ਵਿਚ ਸੰਪੰਨ ਕੀਤੀਆਂ ਜਾਂਦੀਆਂ ਹਨ।
ਮੌਤ ਨਾਲ ਸਬੰਧਿਤ ਪਰਿਵਾਰ ਲਈ ਪਹਿਲੀ ਰਾਤ ਅੱਗ ਬਾਲਣੀ ਨਿਸ਼ੇਧ ਸਮਝੀ ਜਾਂਦੀ ਹੈ। ਪਰਿਵਾਰ ਦੇ ਬਾਕੀ ਸਬੰਧੀਆਂ ਅਤੇ ਆਏ ਕਬੀਲਾ ਪੰਚਾਂ ਨੇ ਕਬੀਲੇ ਦੇ ਕਿਸੇ ਦੂਜੇ ਪਰਿਵਾਰ ਪਾਸੋਂ ਭੋਜਨ ਸੇਵਨ ਕਰਨਾ ਹੁੰਦਾ ਹੈ। ਮ੍ਰਿਤਿਕ ਦੇਹ ਅਤੇ ਅਫ਼ਸੋਸ ਵਿਚ ਬੈਠੇ ਵਿਅਕਤੀਆਂ ਥੱਲੇ ਕੱਪੜਾ ਵਿਛਾਉਣਾ ਮਨ੍ਹਾ ਹੈ। ਇਸ ਸਮੇਂ ਜਿਤਨੇ ਵੀ ਸੰਭਵ ਹੋ ਸਕਣ ਚੁੱਕੇ ਇਕੱਠੇ ਕੀਤੇ ਜਾਂਦੇ ਹਨ। ਇਕ ਭਾਂਡੇ ਵਿਚ ਮ੍ਰਿਤਿਕ ਪਰਿਵਾਰ ਵੱਲੋਂ ਤੰਬਾਖੂ ਰੱਖ ਲਿਆ ਜਾਂਦਾ ਹੈ ਜਿਸ ਵਿਚੋਂ ਇਕੱਠੇ ਹੋਏ ਪੰਚਾਂ ਅਤੇ ਕਬੀਲਾ ਵਿਅਕਤੀਆਂ ਲਈ ਹੁੱਕੇ ਤਾਜ਼ੇ ਕੀਤੇ ਜਾਂਦੇ ਹਨ। ਕਿਸੇ ਵਿਅਕਤੀ ਦੇ ਸੁਆਸ ਛੱਡਣ ਤੋਂ ਲੈ ਕੇ ਅਗਨੀ ਦਾਹ ਤੱਕ ਜਿਤਨੀ ਵੇਰੀਂ ਹੁੱਕੇ ਤਾਜ਼ੇ ਕੀਤੇ ਜਾਂਦੇ ਹਨ ਉਤਨੀ ਵੇਰੀਂ ਧੁਖਦੇ ਗੁਗਲ ਦੀ ਅੱਗ ਨਾਲ ਮ੍ਰਿਤਿਕ ਦੇਹ ਨਮਿਤ ਵੀ ਹੁੱਕਾ ਤਾਜ਼ਾ ਕੀਤਾ ਜਾਂਦਾ ਹੈ।
ਮ੍ਰਿਤੂ ਹੋਣ ਅਤੇ ਅਗਨੀ ਦਾਹ ਦੇ ਸਮੇਂ ਤੱਕ ਨਿਮਨ ਘਟਨਾਵਾਂ ਅਸ਼ੁੱਭ ਮੰਨੀਆਂ ਜਾਂਦੀਆਂ ਹਨ:
ਵਾਣਿਆ (ਅਸਥਾਈ ਡੇਰੇ) ਵਿਚ ਡੰਗਰ ਦੀ ਮੌਤ ਹੋਣੀ
ਮੌਜੂਦਾ ਕਬੀਲਾ ਜੁੱਟ ਵਿਚ ਬੱਚੇ ਦਾ ਜਨਮ ਲੈਣਾ।
ਸੂਰਜ ਅਤੇ ਚੰਦ੍ਰਮਾਂ ਨੂੰ ਗ੍ਰਹਿਣ ਲੱਗਣਾ
ਮੀਂਹ ਅਤੇ ਗੜੇ ਪੈਣੇ
ਕਬੀਲਾ ਕੁੜੀ ਦਾ ਉਧਲਣਾ
ਸੱਪ ਦਾ ਦਿੱਸਣਾ
ਮੌਜੂਦਾ ਕਬੀਲਾ ਜੁੱਟ ਵਿਚ ਗਰਭਪਾਤ ਹੋਣਾ ਜਾਂ ਕਰਨਾ
ਮ੍ਰਿਤਿਕ ਦੇਹ ਨੂੰ ਜ਼ਮੀਨ ਤੇ ਲਿਟਾਉਂਦੇ ਹੋਏ ਚੁਫ਼ੇਰੇ ਹਲਦੀ ਦੀ ਰੇਖਾ ਖਿਚ ਦਿੱਤੀ ਜਾਂਦੀ ਹੈ ਤਾਂ ਕਿ ਕੀੜਾ-ਮਕੌੜਾ ਨੇੜੇ ਜਾਣ ਤੋਂ ਰੋਕਿਆ ਜਾ ਸਕੇ। ਮ੍ਰਿਤਿਕ ਦੇਹ ਨੂੰ ਨਿੰਮ, ਸੁਹਾਵਣੇ ਜਾਂ ਬੇਰੀ ਦੇ ਪੱਤਰਾਂ ਨਾਲ ਢਕਣ ਦੀ ਪ੍ਰਥਾ ਹੈ।
ਕਿਸੇ ਮੁਟਿਆਰ ਜਾਂ ਪ੍ਰਸੂਤਾ ਇਸਤਰੀ ਦੀ ਮੌਤ ਹੋ ਜਾਣ ਤੇ ਮ੍ਰਿਤਿਕ ਦੇਹ ਨੂੰ ਬੈਲ ਗੱਡੀ ਦੇ ਥਾਲੀਏ ਨੀਚੇ ਲਿਟਾਇਆ ਜਾਂਦਾ ਹੈ। ਕੋਈ ਅਜਿਹੀ ਕਬੀਲਾ ਇਸਤਰੀ ਜਿਹੜੀ ਪ੍ਰਸੂਤਾ ਰਸਮਾਂ ਦਾ ਸਮਾਂ ਪਾਰ ਕਰ ਚੁੱਕੀ ਹੋਵੇ, ਪਰ ਉਸਦਾ ਬੱਚਾ ਹਾਲੇ ਦੁੱਧ ਚੁੰਘਦਾ ਹੋਵੇ ਦੀ ਮੌਤ ਹੋ ਜਾਣ ਤੇ ਮ੍ਰਿਤਿਕ ਇਸਤਰੀ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਦਿੰਦੇ ਹਨ ਤਾਂ ਜੋ ਮਾਂ ਦੀ ਮਮਤਾ ਬੱਚੇ ਪ੍ਰਤਿ ਮੋਹ ਤਿਆਗ ਸਕੇ। ਵਡੇਰੀ ਉਮਰ ਦੇ ਕਬੀਲਾ ਵਿਅਕਤੀ ਦੀ ਮੌਤ ਉਪਰੰਤ ਕਬੀਲੇ ਦੀਆਂ ਔਰਤਾਂ-ਮਰਦ, ਸਿਰ ਢਕ ਕੇ ਮ੍ਰਿਤਿਕ ਦੇਹ ਨੂੰ ਨਮਸ਼ਕਾਰ ਕਰਦੇ ਹਨ। ਕਿਸੇ ਕਬੀਲਾ ਵਿਅਕਤੀ ਦੀ ਹਾਦਸੇ ਕਾਰਨ ਅਚਾਨਕ ਮੌਤ ਹੋ ਜਾਣ ਤੇ ਮ੍ਰਿਤਿਕ ਦੇਹ ਨੂੰ ਬੈਲ ਗੱਡੀ ਦੇ ਪਿਛਲੇ ਪਾਸੇ ਲਿਟਾਉਂਦੇ ਹਨ।
ਨੌਂ ਗੋਤਾਂ ਦੇ ਪੰਚ ਇਕੱਠੇ ਹੋ ਜਾਣ ‘ਤੇ, ਮ੍ਰਿਤਿਕ ਵਿਅਕਤੀ ਦਾ ਪਰਿਵਾਰ ਪੰਚਾਂ ਅੱਗੇ ਵਿਤ ਅਨੁਸਾਰ ਕੁਝ ਰਕਮ ਢੇਰੀ ਕਰਦਾ ਹੈ। ਇਸ ਰਕਮ ਵਿਚੋਂ ਕੁਝ ਰੁਪਏ ਪੁਸ਼ਕਰ ਜਾਂ ਰੁਣੇਚੇ ਦੇ ਮੇਲੇ, ਲੱਡੂ ਜਲੇਬੀ ਅਤੇ ਕੁਝ ਸ਼ਰਾਬ ਨਮਿੱਤ ਕੱਢੇ ਜਾਂਦੇ ਹਨ। ਇਹ ਰੁਪਏ ਬਾਕੀ ਹਰ ਥਾਂ ਖਰਚੀ ਜਾਣ ਵਾਲੀ ਰਕਮ ਵਿਚ ਵੀ ਪਰਵਾਰ ਦੀ ਸ਼ਮੂਲੀਅਤ ਵਜੋਂ ਰਲਾਅ ਲਏ ਜਾਂਦੇ ਹਨ। ਕਿਸੇ ਅਜਿਹੀ ਹਾਲਤ ਵਿਚ, ਜਦੋਂ ਪਰਿਵਾਰ ਵੱਲੋਂ ਪੰਚਾਂ ਨੂੰ ਦਿੱਤੀ ਰਕਮ ਥੋੜ੍ਹੀ ਹੋਵੇ ਅਤੇ ਉਪਰੋਕਤ ਖਰਚਿਆਂ ਤੋਂ ਇਲਾਵਾ ਖੱਫਣ, ਸਿੜ੍ਹੀ, ਨਾਰੀਅਲ, ਗੁੱਗਲ ਆਦਿ ਦੇ ਖਰਚਿਆਂ ਲਈ ਘਟਦੀ ਹੋਵੇ ਤਾਂ ਪੰਚ ਆਪਣੇ ਕੋਲੋਂ ਪੂਰੀ ਕਰਦੇ ਹਨ ਕਿਉਂਕਿ ਮ੍ਰਿਤਿਕ ਦੇਹ ਨੂੰ ਜ਼ਮੀਨ ਤੋਂ ਸਿੜ੍ਹੀ ਤੇ ਲਿਟਾਉਣ ਤੱਕ ਦਾ ਸਾਰਾ ਕਾਰਜ-ਭਾਰ ਪੰਚਾਂ ਜ਼ਿੰਮੇ ਹੁੰਦਾ ਹੈ। ਉਪਰੋਕਤ ਵਸਤਾਂ ਦੀ ਖਰੀਦ ਸਮੇਂ ਸਬੰਧਿਤ ਪਰਿਵਾਰ ਦੀ ਮੌਜੂਦਗੀ ਜ਼ਰੂਰੀ ਨਹੀਂ ਹੁੰਦੀ। ਮ੍ਰਿਤਿਕ ਦੇਹ ਨੂੰ ਬਿਨਾ ਸਾਬਣ ਤੋਂ ਨਹਾਉਣ ਉਪਰੰਤ ਸਿੜੀ ਤੇ ਲਿਟਾ ਦਿੱਤਾ ਜਾਂਦਾ ਹੈ ਜਿਸਨੂੰ ਕਬੀਲੇ ਦੇ ਲੋਕ ‘ਪਾਵੜੀ ਕਹਿੰਦੇ ਹਨ। ਕਬੀਲਾ ਵਿਸ਼ਵਾਸ ਅਨੁਸਾਰ, ਇਹ ਪੌੜੀ ਜੋ ਸੀੜ੍ਹੀ ਦਾ ਹੀ ਸ਼ਾਬਦਿਕ ਅਪਭ੍ਰੰਸ਼ ਹੈ, ਮ੍ਰਿਤਿਕ ਨੂੰ ਪੁਰਖਿਆਂ ਤੱਕ ਪਹੁੰਚਾਉਣ ਲਈ ਸਹਾਇਕ ਸਮਝੀ ਜਾਂਦੀ ਹੈ। ਸਿੜ੍ਹੀ ਨਾਲ ਸਬੰਧਿਤ ਹੇਠ ਲਿਖੀਆਂ ਰਸਮਾਂ ਵਿਸ਼ੇਸ਼ ਹਨ :
ਪਰਿਵਾਰ ਦੇ ਮੁਖੀਆ ਰੂਪ ਵਿਚ ਮਰਨ ਵਾਲੇ ਕਬੀਲਾ ਵਿਅਕਤੀ ਦੀ ਸਿੜ੍ਹੀ ਦੇ ਚੁਫੇਰੇ ਚਾਂਦੀ ਦੀਆਂ ਬਰੀਕ ਤਾਰਾਂ ਵਲੀਆਂ ਜਾਂਦੀਆਂ ਹਨ। ਇਹਨਾਂ ਤਾਰਾਂ ਦੀ ਗਿਣਤੀ ਪਰਿਵਾਰ ਦੀ ਆਰਥਿਕ ਸੰਪੰਨਤਾ ਤੇ ਨਿਰਭਰ ਕਰਦੀ ਹੈ। ਵਡੇਰੀ ਉਮਰ ਦੀ ਮੌਤ ਸਮੇਂ ਚਾਂਦੀ ਦੀਆਂ ਤਾਰਾਂ, ਬੁਲਬਲੇ, ਰਿਬਨ, ਖੋਪੇ ਦਾ ਚੂਰਾ, ਮੁਸ਼ਕ-ਕਾਫੂਰ, ਧੂਫ਼ ਆਦਿ ਰੱਖੀ ਜਾਂਦੀ ਹੈ ਅਤੇ ਗੁਲਾਲ ਛਿੜਕਿਆ ਜਾਂਦਾ ਹੈ।
ਲੰਮੀ ਬਿਮਾਰੀ ਨਾਲ ਮਰਨ ਵਾਲੇ ਵਿਅਕਤੀ ਦੀ ਮ੍ਰਿਤਿਕ ਦੇਹ ਨਾਲ ਝਾੜੂ ਦੇ ਤੀਲ੍ਹੇ ਰੱਖੇ ਜਾਂਦੇ ਹਨ। ” ਕਬੀਲੇ ਦੇ ਇਕ ਵਿਸ਼ਵਾਸ ਅਨੁਸਾਰ, ਝਾੜੂ ਮ੍ਰਿਤਿਕ ਦੇਹ ਲਈ ਰਸਤਾ ਸਾਫ਼ ਕਰਦਾ ਹੈ।
ਕਬੀਲੇ ਦੀਆਂ ਕੁਝ ਗੋਤਾਂ ਵਿਚ (ਮਾਮੂਲੀ ਅੰਤਰ ਨਾਲ) ਮ੍ਰਿਤਿਕ ਦੇਹ ਨੂੰ ਸਿੜ੍ਹੀ ਤੇ ਲਿਟਾਉਣ ਸਮੇਂ ਆਟੇ ਦੇ ਚਾਰ ਪੇੜੇ ਚਹੁੰ ਕੋਨਿਆਂ ਉਤੇ, ਅਤੇ ਇਕ ਪੇੜਾ ਮ੍ਰਿਤਿਕ ਦੀ ਛਾਤੀ ਉਤੇ ਰੱਖੇ ਜਾਣ ਦੀ ਰੀਤ ਹੈ।
ਅਣਵਿਆਹੁਤਾ ਇਸਤਰੀ/ਪੁਰਸ਼ ਦੀ ਮੌਤ ਸਮੇਂ ਵੀਣੀ ਤੇ ਮੌਲੀ ਦਾ ਤੰਦ ਅਤੇ ਮੱਥੇ ‘ਤੇ ਕੇਸਰ ਦਾ ਟਿੱਕਾ ਲਾ ਦਿੱਤਾ ਜਾਂਦਾ ਹੈ। ਨੌਜੁਆਨ ਇਸਤਰੀ/ਪੁਰਸ਼ ਦੀ ਮੌਤ ਸਮੇਂ 12 ਦਿਨਾਂ ਦੇ ਸੋਗ ਦੌਰਾਨ ਸ਼ਰਾਬ ਪੀਣੀ ਵਰਜਿਤ ਹੈ।
ਬਜ਼ੁਰਗ ਵਿਅਕਤੀ ਦੀ ਸਿੜ੍ਹੀ ਸਿਵੇ ਤੱਕ ਲੈ ਜਾਣ ਸਮੇਂ ਅਰਥੀ ਉਤੋਂ ਭਾਨ ਦੇ ਹਰ ਸਿੱਕੇ ਨੂੰ ਰੂੰਈ ਵਿਚ ਲਪੇਟ ਕੇ ਸਿੱਟੇ ਜਾਣ ਦੀ ਰੀਤ ਹੈ।10
ਪੁੱਤਰ, ਭਰਾ ਜਾਂ ਪੋਤਰਾ ਧੁਖਦੀ ਹੋਈ ਗੁੱਗਲ ਲੈ ਕੇ ਅੱਗੇ ਅੱਗੇ ਤੁਰਦਾ ਹੈ। ਡੇਰੇ ਤੋਂ ਥੋੜ੍ਹੀ ਦੂਰ ਸਿੜ੍ਹੀ (ਅਰਥੀ) ਨੂੰ ਜ਼ਮੀਨ ਤੇ ਰੱਖ ਕੇ ਅਰਥੀ ਚੁੱਕਣ ਵਾਲਿਆਂ ਨੂੰ ਸਾਹ ਦਿਵਾਇਆ ਜਾਂਦਾ ਹੈ। ਚਹੁੰ ਕੋਨਿਆਂ ਤੇ ਰੱਖੇ ਚਾਰ ਆਟੇ ਦੇ ਪੇੜੇ ਚਾਰੇ ਦਿਸ਼ਾਵਾਂ ਵੱਲ ਸਿਟ ਦਿੱਤੇ ਜਾਂਦੇ ਹਨ ਅਤੇ ਛਾਤੀ ਉਤੇ ਪਿਆ ਪੇੜਾ ਰਹਿਣ ਦਿੱਤਾ ਜਾਂਦਾ ਹੈ।
ਪੇੜੇ ਸਿੱਟਣ ਸਮੇਂ ਅਕਸਰ ਬੋਲ ਉਚਾਰਦੇ ਹਨ। “ਓ ਜੀਵਣਾ ਤੂੰ ਚਿਤੌੜਗੜ੍ਹ ਜ਼ਾਹੋ ਅਰ ਹੂੰਆਂ ਰਾਮ ਕਰੋ।” ਸਿੜ੍ਹੀ ਦੇ ਅੱਗੇ ਅੱਗੇ ਗੁੱਗਲ ਦੀ ਅਗਨੀ ਲੈ ਕੇ ਤੁਰ ਰਹੇ ਪੁੱਤਰ ਪੋਤਰੇ ਜਾਂ ਨਜ਼ਦੀਕੀ ਸਾਕ ਸਬੰਧੀ ਨੂੰ ਧਰਵਾਸ ਵਜੋਂ, “ਦੁਨੀਆਂ ਆਣੇ ਜਾਣੋ ਸ਼ੈ, ਹਿੰਮਤੋ ਰਾਖ।” ਕਿਹਾ ਜਾਂਦਾ ਹੈ।
ਫੇਰਾ ਉਤਾਰਨਾ
ਗਾਡੀ ਲੁਹਾਰ ਕਬੀਲੇ ਵਿਚ ਮੌਤ ਸਬੰਧੀ ਬਹੁਤ ਘੱਟ ਲੋਕ ਵੈਣ ਪਾਉਂਦੇ ਹਨ, ਪਰ ਫੇਰਾ ਉਤਾਰਨ ਦੀ ਰਸਮ ਬਹੁਤ ਦੁਖਦਾਈ ਹੁੰਦੀ ਹੈ। ਹਰ ਵਿਆਹੁਤਾ ਇਸਤਰੀ ਜੇਕਰ ਉਹ, ਜਾਂ ਉਸਦੇ ਮਾਪੇ ਉਸਦੇ ਪਤੀ ਦੀ ਮੌਤ ਪਿੱਛੋਂ ਉਸਦੀ ਦੂਜੀ ਸ਼ਾਦੀ ਕਰਨ ਦੇ ਇਛੁੱਕ ਹੋਣ ਤਾਂ ਅਜਿਹੀ ਔਰਤ ਲਈ ‘ਫੇਰਾ ਉਤਾਰਨਾ’ ਰਸਮ ਜ਼ਰੂਰੀ ਹੁੰਦੀ ਹੈ। ਇਸ ਰਸਮ ਦਾ ਚਲਨ ਬਹੁਤਾ ਰਾਜਸਥਾਨੀ ਭੂ-ਖੇਤਰ ਦੇ ਗਾਡੀ ਲੁਹਾਰਾਂ ਵਿਚ ਪ੍ਰਚਲਿਤ ਹੈ। ਇਸ ਸਮੇਂ ਵਿਆਹੁਤਾ ਇਸਤਰੀ ਨੂੰ ਪੁੱਠੇ ਸੱਤ ਫੇਰੇ ਦੇਣ ਦੀ ਰੀਤ ਹੈ। ਪਰ ਕੋਈ ਵੀ ਇਸਤਰੀ ਇਹ ਫੇਰੇ ਲੈਣ ਲਈ ਰਾਜ਼ੀ ਨਹੀਂ ਹੁੰਦੀ, ਕਈ ਹਾਲਤਾਂ ਵਿਚ ਔਰਤਾਂ ਦਿਲ-ਚੀਰਵੇਂ ਵੈਣ ਪਾਉਂਦੀਆਂ ਹਨ ਅਤੇ ਚਿਣੀ ਹੋਈ ਸਿੜ੍ਹੀ ਦੀਆਂ ਲੱਕੜਾਂ ਨਾਲ ਚੂੜੀਆਂ ਭੰਨਦੀਆਂ ਹੋਈਆਂ ਗਹਿਣੇ ਲਾਹ ਕੇ ਚਿਖਾ ਵਿਚ ਸਿਟਦੀਆਂ ਹਨ।”
ਕਬੀਲਾ ਚਲਨ ਅਨੁਸਾਰ, ਪਤਨੀ, ਪਤੀ ਨਾਲ ਲਏ ਹੋਏ ਫੇਰੇ ਵਾਪਸ ਕਰਦੀ ਹੈ।
ਪਹਿਲੇ ਸਮਿਆਂ ਵਿਚ ਹਿੰਦੂ ਰਾਜਪੂਤ ਔਰਤਾਂ ਪਤੀ ਦੀ ਚਿਖਾ ਵਿਚ ਸਤੀ ਹੋ ਜਾਇਆ ਕਰਦੀਆਂ ਸਨ, ਪਰ ‘ਫੇਰਾ ਉਤਾਰਨਾ’ ਦੀ ਰਸਮ ਸਮੇਂ ਵਿਧਵਾ ਔਰਤ ਦਾ ਦਿਲ ਚੀਰਵੇਂ ਵੈਣ ਪਾਉਣਾ ਅਤੇ ਪੁੱਠੇ ਫੇਰੇ ਲੈਣ ਤੋਂ ਇਨਕਾਰ ਕਰਨਾ ਬਹੁਤ ਦਿਲ ਕੰਬਾਊ ਦ੍ਰਿਸ਼ ਹੁੰਦਾ ਹੈ।
ਅੰਤਿਮ ਦਾਹ
ਦਾਹ ਕੀਤੀ ਜਾਣ ਵਾਲੀ ਮ੍ਰਿਤਿਕ ਦੇਹ ਦਾ ਕੱਪੜੇ (ਖਫ਼ਣ) ਨਾਲ ਢਕਿਆ ਹੋਣਾ ਜ਼ਰੂਰੀ ਹੈ।
ਅਣਵਿਆਹੁਤਾ ਇਸਤਰੀ ਪੁਰਸ਼ ਨੂੰ ਖੱਫ਼ਣੀ ਟਾਂਕ ਕੇ ਪਾਈ ਜਾਂਦੀ ਹੈ। ਮੁਟਿਆਰ ਕੁੜੀ ਦੀ ਅਰਥੀ ਨਾਲ ਚਾਂਦੀ ਦੇ ਟੋਪੇ (ਕਲੀਰੇ) ਬੰਨ੍ਹੇ ਜਾਂਦੇ ਹਨ।
ਢਲੀ ਉਮਰ ਦੇ ਇਸਤਰੀ/ਪੁਰਸ਼ ਦੀ ਮ੍ਰਿਤਿਕ ਦੇਹ ਦੇ ਅੰਤਿਮ ਦਾਹ ਸਮੇਂ ਵਿਤ ਅਨੁਸਾਰ ਖੋਪਾ (ਚੂਰੇ ਦੇ ਰੂਪ ਵਿਚ) ਦੇਸੀ ਘਿਉ ਅਤੇ ਵਿਤ ਅਨੁਸਾਰ ਚੰਦਨ ਦੀ ਲੱਕੜੀ ਪਾਈ ਜਾਂਦੀ ਹੈ। 12
ਸੂਰਜ ਜਾਂ ਚੰਦ੍ਰਮਾਂ ਗ੍ਰਹਿਣ ਸਮੇਂ ਪੈਦਾ ਹੋਏ ਬੱਚੇ ਨੂੰ ਚਾਰ ਸਾਲ ਦੀ ਮੁਢਲੀ ਉਮਰ ਤੱਕ ਅਗਨੀ ਦਾਹ ਕਰਨਾ ਵਰਜਿਤ ਹੈ। ਅਜਿਹੇ ਬੱਚੇ ਨੂੰ ਲੂਣ ਪਾ ਕੇ ਦੱਬ (ਦਫਨਾ) ਦਿੱਤਾ ਜਾਂਦਾ ਹੈ।
ਸੂਰਜ ਛੀਂਟਾ
ਮ੍ਰਿਤਿਕ ਦੇਹ ਨੂੰ ਅਗਨੀ ਦਾਹ ਕਰਨ ਮਗਰੋਂ ਇਸਤਰੀਆਂ ਅਤੇ ਮਰਦਾਂ ਦੇ ਅਸਥਾਈ ਡੇਰੇ ਪਰਤਣ ਸਮੇਂ ਵਗਦੇ ਪਾਣੀ ਵਿਚ ਨਹਾਉਣ ਦੀ ਪ੍ਰਥਾ ਹੈ, ਪਰ ਸਮੇਂ ਅਤੇ ਸਥਿਤੀਆਂ ਦੇ ਬਦਲਾਓ ਕਾਰਨ ਇਸ ਰਸਮ ਵਿਚ ਢਿਲ ਲੈ ਲੈਣ ਦੀ ਗੁੰਜਾਇਸ਼ ਹੈ।
ਅਸਥਾਈ ਡੇਰੇ ਵਿਚ ਦਾਖਲ ਹੋਣ ਸਮੇਂ ਸਿਵੇ ਵਿਚ ਗਏ ਵਿਅਕਤੀਆਂ ਨੂੰ ਸੂਰਜ ਛੀਂਟੇ (ਗੋ-ਮੂਤਰ ਦੇ ਹਰੀ ਟਹਿਣੀ ਨਾਲ ਪਾਏ ਛਿੱਟੇ) ਦੁਆਰਾ ਪਵਿੱਤਰ ਕੀਤਾ ਜਾਂਦਾ ਹੈ। ਇਸ ਸਮੇਂ ਮ੍ਰਿਤਿਕ ਪਰਿਵਾਰ ਦਾ ਮੋਹਰੀ ਫਿਰ ਨੌਂ ਗੋਤਰ ਪੰਚਾਂ ਅੱਗੇ ਕੁਝ ਰਕਮ ਢੇਰੀ ਕਰਦਾ ਹੈ। ਇਹ ਰਕਮ ਨਿਮਨ ਪ੍ਰਕਾਰ ਦੇ ਕਾਰਜਾਂ ਹਿਤ ਵਰਤੀ ਜਾਂਦੀ ਹੈ।
ਬਜ਼ੁਰਗ ਜਾਂ ਅੱਧਖੜ ਉਮਰ ਦੇ ਵਿਅਕਤੀ ਦੀ ਮੌਤ ਸਮੇਂ ਸ਼ਰਾਬ ਦੀ ਵਰਤੋਂ ਲਈ।
ਔਰਤ ਦੇ ਵਿਧਵਾ ਹੋ ਜਾਣ ‘ਤੇ ਅੰਤਿਮ ਕਿਰਿਆ ਹਿਤ ਰੁਣੇਚੇ ਰਾਮ ਦਿਉ
ਸਮਾਧੀ ‘ਤੇ ਜਾਣ ਲਈ।
ਨੌਜੁਆਨ ਜਾਂ ਮੁਟਿਆਰ ਦੀ ਮੌਤ ਸਮੇਂ ਵਰਤਾਈ ਜਾਣ ਵਾਲੀ ਮਠਿਆਈ ਲਈ।
ਸੋਗ
ਗਾਡੀ ਲੁਹਾਰ ਕਬੀਲੇ ਦੇ ਲੋਕ ਦਾਹ ਸੰਸਕਾਰ ਮਗਰੋਂ ਘੱਟੋ ਘੱਟ 12 ਦਿਨ ਦਾ ਸੋਗ ਰੱਖਦੇ ਹਨ। ਇਹਨਾਂ ਦਿਨਾਂ ਵਿਚ ਮ੍ਰਿਤਿਕ ਪਰਿਵਾਰ ਦੇ ਲੋਕ ਭੋਜਨ ਪਕਾਉਣ ਸਮੇਂ ਅਕਸਰ ਹਲਦੀ ਦੀ ਵਰਤੋਂ ਨਹੀਂ ਕਰਦੇ। ਇਹਨਾਂ ਬਾਰਾਂ ਦਿਨਾਂ ਵਿਚ ਨਿਮਨ ਪ੍ਰਕਾਰ ਦੇ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ:
ਪੰਚਾਂ ਅਤੇ ਕਬੀਲਾ ਲੋਕਾਂ ਦੇ ਹੁੱਕਿਆਂ ਲਈ ਤੰਬਾਖੂ ਨਾ ਮੁੱਕਣ ਦੇਣਾ।
ਕਿਸੇ ਬਜ਼ੁਰਗ ਦੀ ਮੌਤ ਤੇ ਹਰ ਸ਼ਾਮ ਕੁਆਰੀਆਂ ਕੁੜੀਆਂ, ਪੰਚਾਂ, ਅਤੇ ਕਬੀਲਾ ਵਿਅਕਤੀਆਂ ਨੂੰ ਸ਼ਰਾਬ ਮੁਹੱਈਆ ਕਰਨੀ।
ਨੱਚਣ ਵਾਲੀਆਂ ਕੁੜੀਆਂ ਨੂੰ ਹਰ ਰੋਜ਼ ਬਾਰਾਂ ਦਿਨ ਸ਼ਰਾਬ ਅਤੇ ਭੋਜਨ ਤੋਂ ਇਲਾਵਾ ਪੰਜ ਪੰਜ ਰੁਪਏ ਦੇਣੇ।
ਕਬੂਤਰਾਂ ਦੀ ਮੱਕੀ ਲਈ ਹਰ ਰੋਜ਼ ਇਕ ਰੁਪਿਆ ਕੱਢਣਾ” ਤਾਂ ਕਿ ਕਬੂਤਰਾਂ ਦੁਆਰਾ ਚਿਤੌੜਗੜ੍ਹ ਸੰਦੇਸ਼ਾ ਭੇਜਿਆ ਜਾ ਸਕੇ ਕਿ ਮ੍ਰਿਤਿਕ ਦਾ ਦਾਹ ਸੰਸਕਾਰ ਕਬੀਲਾ ਰਸਮਾਂ ਅਨੁਸਾਰ ਕੀਤਾ ਗਿਆ ਹੈ। ਸੋਗ ਦੇ ਦਿਨੀ ਮ੍ਰਿਤਿਕ ਨਮਿਤ ਸਤਿਕਾਰ ਵਜੋਂ 12 ਦਿਨ ਤੇਲ ਵਿਚ ਪਕਾਈ
ਰੋਟੀ ਢੱਕ ਦੇ ਪੱਤੇ ਉਤੇ ਰੱਖ ਕੇ ਰੱਕੜਾਂ ਵਿਚ ਰੱਖ ਕੇ ਆਉਣ ਉਪਰੰਤ ਹੀ
ਪਰਵਾਰ ਨੇ ਭੋਜਨ ਕਰਨਾ।
ਬੱਚੇ ਦੀ ਮੌਤ ਸਮੇਂ ਸੱਤ ਦਿਨ ਮਿੱਟੀ ਦੇ ਕਟੋਰੇ ਵਿਚ ਦੁੱਧ ਪਾ ਕੇ ਰੱਕੜਾਂ ਵਿਚ ਰੱਖਣਾ ਇਤਿਆਦਿ…
ਮਨਾਹੀਆਂ
ਸੋਗ ਦੇ ਦਿਨੀਂ ਮ੍ਰਿਤਿਕ ਦੇ ਨਜ਼ਦੀਕੀ ਪਰਿਵਾਰ ਲਈ ਹੇਠ ਲਿਖੇ ਕਾਰਜ ਵਰਜਿਤ ਹਨ : 15
ਸਿਰ ਦੇ ਵਾਲ ਮੁਨਾਉਣੇ
ਸ਼ਾਦੀ ਵਿਚ ਭਾਗ ਲੈਣਾ
ਪੰਚਾਂ ਨਾਲ ਤਕਰਾਰ
ਫੇਰਾ ਉਤਾਰੀ ਵਿਧਵਾ ਨਾਲ ਕਰੇਵਾ
ਨਾਬਾਲਗ ਦੀ ਮੌਤ ਸਮੇਂ ਸ਼ਰਾਬ ਅਤੇ ਮਾਸ ਦੀ ਵਰਤੋਂ
ਮ੍ਰਿਤਿਕ ਵਿਅਕਤੀ ਦੀ ਬੈਲ ਗੱਡੀ ਥੱਲੇ ਸਹਿਵਾਸ
ਵਾਣਿਆ (ਅਸਥਾਈ ਡੇਰੇ) ਦਾ ਕੂਚ
ਬਲਦਾਂ ਦੀ ਖਰੀਦ-ਵੇਚ
ਕੱਪੜੇ ਧੋਣੇ
ਸਿਰ ਧੋਣਾ
ਤੜਕਾ ਲਾਉਣਾ
ਜੁੱਤੀ ਪਾਉਣੀ
ਅੱਗ ਬੁੱਝਣ ਦੇਣੀ
ਮਾਸਿਕ ਧਰਮ ਨਾਲ ਵਰੋਸਾਈ ਇਸਤਰੀ ਨਾਲ ਸਹਿਵਾਸ ਕਰਨਾ
ਭੋਜਨ ਪਕਾਉਣਾ ਪੰਚਾਇਤ ਵਿਚ ਭਾਗ ਲੈਣਾ
ਫੁੱਲ ਸੰਸਕਾਰ
ਕਬੀਲਾ ਰਸਮਾਂ ਅਨੁਸਾਰ, ਅਗਨੀ ਦਾਹ ਤੋਂ ਤੀਜੇ ਦਿਨ ਬਾਦ ਫੁੱਲ ਚੁੱਗਣ ਦੀ ਰਿਵਾਇਤ ਹੈ। 16 ਬਹੁਤ ਵਰ੍ਹੇ ਪਹਿਲਾਂ ਕੇਵਲ 60 ਜਾਂ 70 ਸਾਲ ਤੋਂ ਵੱਡੀ ਉਮਰ ਵਿਚ ਮਰਨ ਵਾਲੇ ਵਿਅਕਤੀਆਂ ਦੇ ਹੀ ਫੁੱਲ ਚੁੱਗੇ ਜਾਂਦੇ ਸਨ ਅਤੇ ਉਹਨਾਂ ਦੇ ਦਾਹ ਸੰਸਕਾਰ ਵਾਲੀ ਥਾਂ ਨੂੰ ਪਵਿੱਤਰ ਅਸਥਾਨ ਮੰਨ ਕੇ ਪੂਜਿਆ ਜਾਂਦਾ ਸੀ । ” ਅਜਿਹੀਆਂ ਕਈ ਥਾਵਾਂ ਅੱਜ ਵੀ ਪ੍ਰਚਲਿਤ ਹਨ ਜਿਥੇ ਕਬੀਲੇ ਦੇ ਲੋਕ ਆਪਣੇ ਪੁਰਖਿਆਂ ਨਮਿਤ ਵਿਆਹ, ਪਹਿਲੀ ਔਲਾਦ, ਕਰੇਵਾ ਅਤੇ ਮੌਤ-ਸੰਸਕਾਰਾਂ ਆਦਿ ਦੀ ਅਕੀਦਤ ਪੇਸ਼ ਕਰਨ ਜਾਂਦੇ ਹਨ। ਇਹਨਾਂ ਥਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਉਸ ਵਸਤੂ ਦਾ ਪ੍ਰਸ਼ਾਦ ਚੜਾਇਆ ਜਾਂਦਾ ਹੈ ਜੋ ਵਸਤੂ ਵਡਿਕੇ ਦੀ ਪਸੰਦ ਰਹੀ ਹੁੰਦੀ ਹੈ। ” ਉਦਾਹਰਨ ਲਈ ਮਾਲੇਰਕੋਟਲੇ ਸ਼ਮਸ਼ਾਨਘਾਟ ਵਿਚ ਬਾਠਲੀਆ, ਭਗਤ ਜੀ ਅਤੇ ਚੰਦੀਆ ਦੀਆਂ ਮਟੀਆਂ ਵੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਦਾ ਬਿਉਰਾ ਇਸ ਪ੍ਰਕਾਰ ਹੈ :
ਉਪਰੋਕਤ ਸਥਾਨ ‘ਤੇ ਫੁੱਲ ਵਿਖਾ ਕੇ ਲੋੜੀਂਦਾ ਪ੍ਰਸਾਦ ਚੜਾਉਣ ਉਪਰੰਤ ਨੌਜੁਆਨ ਕੁੜੀਆਂ ਵੱਲੋਂ ਕੁਝ ਪਲ ਨੱਚਿਆ ਜਾਂਦਾ ਹੈ ਅਤੇ ਫੁੱਲ ਕਿਸੇ ਵਗਦੇ ਪਾਣੀ ਵਿਚ ਜਲ ਪ੍ਰਵਾਹ ਕਰ ਦਿੱਤੇ ਜਾਂਦੇ ਹਨ। ਫੁੱਲ ਨਾ ਚੁਗਣ ਦੇ ਕਾਰਨਾਂ ਬਾਰੇ ਕਬੀਲਾ ਵਿਅਕਤੀਆਂ ਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਕਬੀਲੇ ਵਿਚ ਇਹ ਧਾਰਨਾ ਪ੍ਰਚਲਿਤ ਸੀ ਕਿ ਕਬੀਲੇ ਦਾ ਹਰ ਇਸਤਰੀ/ਪੁਰਸ਼, ਚਿਤੌੜਗੜ੍ਹ ਦੀ ਵਕਾਰ ਪ੍ਰਾਪਤੀ ਲਈ ਲੜ ਰਿਹਾ। ਸਮਝਿਆ ਜਾਂਦਾ ਸੀ ਅਤੇ ਕਿਸੇ ਯੋਧੇ ਦੇ ਫੁੱਲ ਚੁਗਣੇ ਉਸਦੀ ਕੁਰਬਾਨੀ ਦਾ ਅਪਮਾਨ ਖਿਆਲ ਕੀਤਾ ਜਾਂਦਾ ਸੀ। ਹੁਣ ਵੀ ਜਦੋਂ ਕੋਈ ਕਬੀਲਾ ਵਿਅਕਤੀ, ਕਿਸੇ ਸੰਬੰਧੀ ਦੇ ਫੁੱਲ ਰਸਤੇ ਕਿਨਾਰੇ ਦੱਬ ਕੇ ਅੱਗੇ ਤੁਰ ਜਾਂਦਾ ਹੈ ਤਾਂ ਦੁਬਾਰਾ ਮੁੜ ਕੇ ਆਉਣ ਸਮੇਂ ਉਸ ਥਾਂ ਰੁਕ ਕੇ ਆਪਣੇ ਪੁਰਖੇ ਪ੍ਰਤਿ ਸਤਿਕਾਰ ਪੇਸ਼ ਕਰਦਾ ਹੈ।
ਬਹੁਤ ਸਾਰੇ ਕਬੀਲਾ ਵਿਅਕਤੀ ਹਰਦੁਆਰ ਜਾਣ ਦੀ ਥਾਂ ਕਿਸੇ ਪੰਡਿਤ ਨੂੰ ਗਊ ਦੀ ਕੀਮਤ ਜਾਂ ਗੋ-ਦਾਨ ਕਰਨ ਉਪਰੰਤ ਫੁੱਲ ਨਹਿਰ ਜਾਂ ਕੱਸੀ ਵਿਚ ਵਹਾ ਦਿੰਦੇ ਹਨ।
ਫੁੱਲ ਚੁਗਣ ਸਮੇਂ ਨਿੰਮ ਦੀ ਟਾਹਣੀ ਨਾਲ ਤਪਦੇ ਸਿਵੇ ਨੂੰ ਠੰਡਾ ਕੀਤਾ ਜਾਂਦਾ ਹੈ। ਅਤੇ ਨੌ ਗੋਤਰ ਪੰਚਾਂ ਦੀ ਹਾਜਰੀ ਵਿਚ ਫੁੱਲ ਚੁੱਗੇ ਜਾਂਦੇ ਹਨ। ਫੁੱਲਾਂ ਦੇ ਪ੍ਰਵਾਹ ਕਰਨ ਦੀ ਕਿਰਿਆ ਖੇਤਰੀ ਅਤੇ ਪਰਿਵਾਰ ਦੀ ਆਰਥਿਕਤਾ ਨਾਲ ਸਬੰਧਿਤ ਹੈ।
ਸੰਪੰਨ ਪਰਿਵਾਰ : ਰੁਣੇਚਾ, ਹਰਦੁਆਰ, ਜਾਂ ਖੇਤਰੀ ਪੁਰਖ਼ਾ ਸਥਾਨ ਤੇ ਜਾਣਾ ਗਰੀਬ ਪਰਿਵਾਰ : ਕਿਸੇ ਰਸਤੇ ਕਿਨਾਰੇ ਦੱਬ ਦੇਣੇ ਜਾਂ ਵਗਦੇ ਪਾਣੀ ਵਿਚ ਪ੍ਰਵਾਹ ਦੇਣੇ
ਸੋਗ ਮੁਕਤੀ
ਮੌਤ ਤੋਂ ਤੇਰਵੇਂ ਦਿਨ ਸੋਗ ਮੁਕਤੀ ਦੀ ਰਸਮ ਕੀਤੀ ਜਾਂਦੀ ਹੈ, ਜਿਸ ਵਿਚ ਉਹਨਾਂ ਹੀ ਨੌਂ ਗੋਤਰ ਪੰਚਾਂ ਦੀ ਸ਼ਮੂਲੀਅਤ ਲਾਜ਼ਮੀ ਸਮਝੀ ਜਾਂਦੀ ਹੈ ਜੋ ਮੌਤ ਰਸਮਾਂ ਦੇ ਮੁੱਢ ਵਿਚ ਸ਼ਾਮਲ ਹੁੰਦੇ ਹਨ। ਕੋਈ ਕਬੀਲਾ ਪੰਚ 13 ਦਿਨ ਮ੍ਰਿਤਿਕ ਪਰਿਵਾਰ ਪਾਸ ਨਾ ਰਹਿ ਸਕਦਾ ਹੋਵੇ ਤਾਂ ਉਹ ਕਿਸੇ ਵੀ ਕਬੀਲਾ ਵਿਅਕਤੀ ਨੂੰ ਆਪਣਾ ਬਦਲ ਥਾਪ ਸਕਦਾ ਹੈ।
ਸੋਗ ਮੁਕਤੀ ਲਈ ਹੇਠ ਲਿਖੇ ਕਾਰਜ ਅਵੱਸ਼ਕ ਹਨ :
ਮੌਜੂਦਾ ਕਬੀਲਾ ਪਰਿਵਾਰਾਂ ਨੂੰ ਸ਼ਰਾਬ ਅਤੇ ਪਕਵਾਨ ਦਾ ਭੋਜ ਦੇਣਾ20
ਲਾਪਸੀ (ਕੜਾਹ) ਵੰਡਣੀ
ਮ੍ਰਿਤਿਕ ਦੇਹ ਉੱਤੇ ਇਕ ਤੋਂ ਵਧੇਰੇ ਪਾਏ ਦੁਸ਼ਾਲਿਆਂ ਵਿਚੋਂ ਕੋਈ ਲਾਹਿਆ ਹੋਇਆ ਦੁਸ਼ਾਲਾ ਦਾਨ ਕਰਨਾ
ਮ੍ਰਿਤਿਕ ਦੇ ਅਤਿ ਨਜ਼ਦੀਕੀ ਵਿਅਕਤੀ ਵੱਲੋਂ ਵਾਲ ਮੁਨਾਉਣੇ
ਕਿਸੇ ਅਜਿਹੀ ਹਾਲਤ ਵਿਚ ਜੇਕਰ ਮ੍ਰਿਤਕ ਵਿਅਕਤੀ ਦਾ ਕੋਈ ਵਾਰਿਸ ਨਾ ਹੋਵੇ ਤਾਂ ਉਸ ਦੀ ਬੈਲ ਗੱਡੀ ਅਤੇ ਸੰਪੱਤੀ ਨਿਮਨ ਪ੍ਰਕਾਰ ਵੰਡੀ ਜਾ ਸਕਦੀ ਹੈ।
(ੳ) ਪੁੱਤਰ, ਪੋਤਰਾ, ਭਰਾ, ਭਤੀਜਾ, ਮੁਤਬੰਨਾ ਹੋਣ ਦੀ ਹੈਸੀਅਤ ਵਿਚ 74% ਰੁਪੈ
ਨੌ-ਗੋਤਰ ਪੰਚਾਂ ਅੱਗੇ ਰੱਖ ਕੇ ਬੈਲ ਗੱਡੀ ਅਤੇ ਔਜ਼ਾਰ ਸੰਪੱਤੀ ਸੰਭਾਲ ਸਕਦਾ ਹੈ।
(ਅ) ਧੀ, ਜਵਾਈ, ਸਾਲਾ, ਸਾਲੇਹਾਰ ਹੋਣ ਦੀ ਹੈਸੀਅਤ ਵਿਚ ਪੰਚਾਂ ਦੇ ਫੈਸਲੇ ਅਨੁਸਾਰ ਰਕਮ ਦੇਣ ਦਾ ਚਲਨ ਹੈ। ਇਹ ਰਕਮ ਮੌਜੂਦਾ ਕਬੀਲਾ ਪਰਿਵਾਰਾਂ ਵਿਚ ਸ਼ਰਾਬ ਦੀ ਵਰਤੋਂ ਲਈ ਖਰਚ ਕਰ ਲਈ ਜਾਂਦੀ ਹੈ।
ਜਸਾਣੀਆਂ (ਧੰਨਾਨੀ) ਸੰਸਕਾਰ
ਕਬੀਲੇ ਦੀ ਜਸਾਣੀਆਂ (ਜਹਾਣੀਆਂ/ਧੰਨਾਨੀ) ਗੋਤਰ ਵਿਚ ਪ੍ਰਚਲਿਤ ਮੌਤ ਰਸਮਾਂ ਭਾਵੇਂ ਕਬੀਲੇ ਦੀਆਂ ਦੂਜੀਆਂ ਗੋਤਰਾਂ ਵਰਗੀਆਂ ਹੀ ਹਨ ਪਰ 70 ਸਾਲ ਤੋਂ ਵਡੇਰੀ ਉਮਰ ਦੇ ਮਰਦਾਂ (ਖਾਸਕਰ ਪਲੇਠੀ ਦੇ ਪੁੱਤ) ਲਈ ਕੁਝ ਰਸਮਾਂ ਭਿੰਨ ਹਨ। 21
ਅਜਿਹੇ ਵਡੇਰੀ ਉਮਰ ਦੇ ਜਸਾਣੀਆਂ ਬਜ਼ੁਰਗ ਨੂੰ ਮੌਤ ਦੇ ਨਜ਼ਦੀਕ ਦੇਖਦੇ ਹੋਏ ਬੈਲਗੱਡੀ ਦੇ ਪਹੀਏ ਨਾਲ ਬਿਠਾ ਕੇ ਸੁਖਾਵੇਂ ਰੂਪ ਵਿਚ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਲੱਤਾਂ ਨਿਸਲ ਕਰ ਦਿੱਤੀਆਂ ਜਾਂਦੀਆਂ ਹਨ।
“ਜਹਾਣੀਆ ਮਰੀ ਆਬ੍ਹੋ, ਪਈਆਂ ਬਾਂਧੀ ਦੀਯੋ।”
ਬੰਨ੍ਹਣ ਲਈ ਜੰਤਰ” ਦੀ ਵਰਤੋਂ ਕੀਤੀ ਜਾਂਦੀ ਹੈ। ਕਬੀਲੇ ਦੇ ਇਕ ਵਿਸ਼ਵਾਸ ਅਨੁਸਾਰ, ਅਜਿਹੇ ਵਿਅਕਤੀ ਤੋਂ ਜਿਉਣ ਅਤੇ ਮਰਨ ਦੇ ਆਖਰੀ ਛਿਣਾ ਵਿਚ ਇੱਛਾ ਵਜੋਂ ਜੋ ਕੁਝ ਵੀ ਮੰਗਿਆ ਜਾਵੇ ਪੂਰਨ ਹੁੰਦਾ ਹੈ। ਅਗਨੀ ਦਾਹ ਤੱਕ ਕਬੀਲਾ ਵਿਅਕਤੀ ਰਲ ਕੇ ਪਹਿਰਾ ਦਿੰਦੇ ਹਨ ਅਤੇ ਮ੍ਰਿਤਿਕ ਦੇਹ ਨੂੰ ਲੰਮੂਤਰੀ ਸਿੜ੍ਹੀ ਦੀ ਥਾਵੇਂ ਵਹਿੰਗੀ-ਨੁਮਾ (ਚਪਟੀ ਸਿੜ੍ਹੀ) ਵਿਚ ਬਿਠਾ ਕੇ ਅਗਨੀਦਾਹ ਤੱਕ ਲੈ ਕੇ ਜਾਂਦੇ ਹਨ। ਇਸ ਪੁਸਤਕ ਦੇ ਲਿਖੇ ਜਾਣ ਦੌਰਾਨ ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਪੰਜਾਬ ਵਿਚ ਕੇਵਲ ਦੋ ਪਰਿਵਾਰ ਜਹਾਣੀਆ ਗੋਤਰ ਦੇ ਮਿਲ ਸਕੇ। ਭਾਵੇਂ ਉਹਨਾਂ ਦਾ ਕੋਈ ਮਰਦ 70 ਸਾਲ ਤੋਂ ਵੱਡੀ ਉਮਰ ਦਾ ਹੋ ਕੇ ਨਹੀਂ ਸੀ ਮਰਿਆ, ਪਰ ਉਹਨਾਂ ਨੇ ਉਪਰੋਕਤ ਰੀਤ ਦੀ ਪੁਸ਼ਟੀ ਕੀਤੀ ਅਤੇ ਹੋਰ ਜਾਣਕਾਰੀ ਦਿੰਦੇ ਕਿਹਾ ਕਿ ਉਹਨਾਂ ਦੀ ਗੋਤਰ ਵਿਚ ਮੌਤ ਸਮੇਂ ਚਾਰ ਕੁੱਜੀਆਂ ਮੂਧੀਆਂ ਮਾਰ ਦਿੱਤੀਆਂ ਜਾਂਦੀਆਂ ਹਨ ਜਿਸਦਾ ਭਾਵ ਇਹ ਮੰਨ ਲਿਆ ਜਾਂਦਾ ਹੈ ਕਿ ਮਰਨ ਵਾਲੇ ਦਾ ਚਹੁੰ ਕੂੰਟਾਂ ਤੋਂ ਦਾਣਾ ਪਾਣੀ ਮੁੱਕ ਗਿਆ ਹੈ।
ਸਰਵੇ ਦੌਰਾਨ ਇਹ ਵੀ ਤੱਥ ਸਾਮ੍ਹਣੇ ਆਏ ਕਿ ਜਹਾਣੀਆਂ ਗੋਤਰ ਵਿਚ ਮੌਤ ਸਮੇਂ ਇਕੱਠੇ ਹੋਏ ਕਬੀਲੇ ਦੇ ਲੋਕ 20 ਤੋਂ 40 ਕਿਲੋ ਤੰਮਾਖੂ ਹੁੱਕਿਆਂ ਵਿਚ ਫੂਕ ਦਿੰਦੇ ਹਨ ਕਿਉਂਕਿ ਪਹਿਲੇ ਦਿਨ ਬਾਹਰੇ ਤੇ ਆਇਆ ਹਰ ਵਿਅਕਤੀ ਤੇਰਵੇ ਦਿਨ ਸੋਗ ਖੁੱਲ੍ਹਣ ਤੱਕ ਕਬੀਲਾ ਪੰਚਾਂ ਦੇ ਆਸ ਪਾਸ ਹੀ ਰਹਿੰਦਾ ਹੈ ਅਤੇ ਅਹਿਰਨ ‘ਤੇ ਕੰਮ ਨਹੀਂ ਕਰਦਾ।
ਉਪਰੋਕਤ ਮੌਤ ਸਮੇਂ ਹੇਠ ਲਿਖੇ ਕਾਰਜ ਕਰਨੇਂ ਵਿਸ਼ੇਸ਼ ਸਮਝੇ ਜਾਂਦੇ ਹਨ।
70 ਸਾਲ ਤੋਂ ਵਡੇਰੀ ਉਮਰ ਵਾਲੇ ਨੂੰ ਮੌਤ ਤੋਂ ਕੁਝ ਘੜੀਆਂ ਪਹਿਲਾਂ ਬੈਲ ਗੱਡੀ ਦੇ ਪਹੀਏ ਨਾਲ ਬੰਨ੍ਹਣਾ
ਵਹਿੰਗੀ ਨੁਮਾ ਅਰਥੀ ਤੇ ਅਗਨੀ ਦਾਹ ਤੱਕ ਲੈ ਕੇ ਜਾਣਾ
ਮੌਤ ਹੋਣ ਸਮੇਂ ਚਾਰ ਕੁੱਜੀਆਂ ਮੂਧੀਆਂ ਮਾਰਨੀਆਂ
ਕਿਸੇ ਜਚਾ ਅਵਸਥਾ ਵਿਚ ਮਰਨ ਵਾਲੀ ਇਸਤਰੀ ਦੀ ਚਿਖਾ ਵਿਚ ਚਾਰ ਕੁੱਜੀਆਂ ਦੁੱਧ ਦੀਆਂ ਭਰ ਕੇ ਰੱਖਣੀਆਂ
ਮ੍ਰਿਤਿਕ ਵਿਅਕਤੀ ਦੇ ਮੂੰਹ ਵਿਚ ਸਿਉਨੇਂ ਦੀ ਟੁਕੜੀ ਰੱਖਣੀ
ਪੂਰੀਆਂ ਨੌਂ ਮਣ ਲੱਕੜੀਆਂ ਨਾਲ ਮ੍ਰਿਤਿਕ ਦੇਹ ਨੂੰ ਅਗਨੀ ਦਾਹ ਕਰਨਾ
ਕੁਆਰੀਆਂ ਕੁੜੀਆਂ ਦਾ ਅਰਥੀ ਅੱਗੇ ਨੱਚਣਾ
ਅਰਥੀ ਚੁਫ਼ੇਰੇ ਚਾਂਦੀ ਦੀਆਂ ਤਾਰਾਂ ਵਲਣੀਆਂ
ਅਨਾਜ ਨਾਲ ਭਰੀਆਂ ਚਾਰ ਗੜਵੀਆਂ ਅਤੇ ਦੁਸ਼ਾਲਾ ਆਦਿ ਦਾਨ ਕਰਨੇ ਸੋਗ ਵਿਚ ਵਧੇਰੇ ਤੋਂ ਵਧੇਰੇ ਕਬੀਲਾ ਵਿਅਕਤੀਆਂ ਦਾ ਸ਼ਾਮਲ ਹੋਣਾ
ਨੌਂ ਗੋਤਰ ਮੁਖੀਏ ਚਾਹੁਣ ਤਾਂ ਪ੍ਰਚਲਿਤ ਮੌਤ ਰਸਮਾਂ ਵਿਚ ਢਿੱਲ ਵੀ ਪ੍ਰਵਾਨ ਹੋ ਸਕਦੀ ਹੈ।
ਹਾਦਸਾ ਗ੍ਰਸਤ ਅਤੇ ਜੁਆਨ ਉਮਰੇ ਹੋਣ ਵਾਲੀ ਮੌਤ ਸਮੇਂ ਹੀ ਰੋਣ ਪਿੱਟਣ ਦਾ ਚਲਨ ਹੈ ਬਾਕੀ ਹਾਲਤਾਂ ਵਿਚ ਮੌਤ ਨੂੰ ਸੁਭਾਵਿਕਤਾ ਲਿਆ ਜਾਂਦਾ ਹੈ, ਕਿਉਂਕਿ ਕਬੀਲੇ ਵਿਚ ਬੁਢਾਪਾ ਬਹੁਤਾ ਸੁਖਾਵਾਂ ਨਹੀਂ ਹੈ ਅਤੇ ਤੁਰਦੇ ਫਿਰਦੇ ਸੰਸਾਰ ਛੱਡ ਕੇ ਜਾਣ ਵਾਲੇ ਨੂੰ ਦੇਵਤਾ ਸਰੂਪ ਸਮਝਿਆ ਜਾਂਦਾ ਹੈ। ਕਬੀਲੇ ਦੇ ਲੋਕ ਬਹੁਤ ਘੱਟ ਕਿਸੇ ਲੰਮੀ ਬਿਮਾਰੀ ਕਾਰਨ ਮਰਦੇ ਹਨ। ਇਸਤਰੀ ਪੁਰਸ਼ਾਂ ਵਿਚ ਆਖਰੀ ਦਮ ਤੱਕ ਕੰਮ ਕਰਦੇ ਰਹਿਣ ਦੀ ਰੁਚੀ ਦੇਖੀ ਗਈ ਹੈ।
ਕਬੀਲੇ ਦੀਆਂ ਮੌਤ ਰਸਮਾਂ ਵਿਚ ਕਿਸੇ ਬਾਹਰੀ ਵਿਅਕਤੀ ਦਾ ਦਖ਼ਲ ਨਿਸ਼ੇਧ ਹੈ।
ਗਾਡੀ ਲੁਹਾਰ ਕਬੀਲਾ : ਸਾਕਾਦਾਰੀ ਪ੍ਰਬੰਧ
ਗਾਡੀ ਲੁਹਾਰ ਕਬੀਲੇ ਵਿਚ ਸਾਕਾਦਾਰੀ ਪ੍ਰਬੰਧ ਦੇ ਕਈ ਰੂਪ ਹਨ। ਜਿਸ ਵਿਚ ਰਿਸ਼ਤਿਆਂ ਦੀ ਊਚ-ਨੀਚ, ਰੁਤਬੇ ਅਤੇ ਮਨੌਤਾਂ ਸ਼ਾਮਲ ਹਨ। ਇਹ ਮਨੌਤਾਂ ਨਿਮਨ ਪ੍ਰਕਾਰ ਦੀਆਂ ਹਨ :
(ੳ) ਪਿਤਰ ਵੰਸ਼ੀ
(ਅ) ਮਾਤਰ ਵੰਸ਼ੀ
(ੲ) ਅਹਿਦ ਵੰਸ਼ੀ
(ਸ) ਦੰਡ ਵੰਸ਼ੀ
(ਹ) ਮਨੌਤ ਵੰਸ਼ੀ
ਕਿਸੇ ਵੀ ਸਧਾਰਨ ਪਰਿਵਾਰਿਕ ਜੁਟ ਦੀ ਸੰਗਠਨਤਾ ਹਿੱਤ ਜਿਥੇ ‘ਮਨੌਤਾਂ’ ਮੁਖਤਾ ਕਾਰਜਸ਼ੀਲ ਰਹਿੰਦੀਆਂ ਹਨ, ਉਸਦੇ ਟਾਕਰੇ ਕਬੀਲਾ ਸਮੁਦਾਇ ਦੇ ਪਰਿਵਾਰਿਕ ਜੁਟ ਵਿਚ ‘ਮਨਾਹੀਆਂ’ ਦੀ ਭੂਮਿਕਾ ਪ੍ਰਮੁਖ ਦੇਖੀ ਜਾ ਸਕਦੀ ਹੈ। ਜਿਵੇਂ ਕਿ ਪਹਿਲਾਂ ਕਬੀਲਾ ਸੰਗਠਨਤਾ ਦੇ ਮੂਲ ਅਧਾਰ ਬਾਰੇ ਚਰਚਾ ਕਰਦਿਆਂ ਇਸ ਗੱਲ ਤੇ ਬਲ ਦਿੱਤਾ ਗਿਆ ਸੀ ਕਿ ਆਧੁਨਿਕ ਅਤੇ ਸ਼ਹਿਰੀ ਸਮਾਜਾਂ ਦੀ ਪਰਿਵਾਰਿਕ ਸੰਗਠਨਤਾ ਵਿਚ ਜਿਥੇਂ ਮਨੌਤਾਂ (ਕੀ ਕਰਨਾ ਹੈ) ਨੂੰ ਕੇਂਦਰ ਬਿੰਦੂ ਵਿਚ ਰੱਖ ਕੇ ਵਿਚਰਿਆ ਜਾਂਦਾ ਹੈ ਉਥੇ ਕਬੀਲਾ ਸਮੁਦਾਇ ਦੀ ਪਰਿਵਾਰਿਕ ਸੰਗਠਨਤਾ, (ਮਨੌਤਾਂ ਦੇ ਨਾਲ ਨਾਲ) ਮਨਾਹੀਆਂ (ਕੀ ਨਹੀਂ ਕਰਨਾਂ) ਤੇ ਵਧੇਰੇ ਟੇਕ ਰੱਖਦੀ ਹੋਈ ਸਾਕਾਦਾਰੀ ਦੇ ਰੁਤਬਿਆਂ ਦੀ ਨਿਸ਼ਾਨਦੇਹੀ ਕਰਦੀ ਹੈ।
ਕਿਸੇ ਵੀ ਪਰਿਵਾਰਿਕ ਸੰਗਠਨਤਾ ਵਿਚ ਦੋ ਤਰ੍ਹਾਂ ਦੇ ਸਾਕਾਦਾਰੀ ਚਲਨ ਮਿਲਦੇ ਹਨ। ਪਿਤਰ ਵੰਸ਼ੀ ਅਤੇ ਮਾਤਰ ਵੰਸ਼ੀ। ਰਾਜਸਥਾਨੀ ਰਾਜਪੂਤ ਜਾਤੀਆਂ ਵਿਚ ਪਿਤਰ ਵੰਸ਼ੀ ਅਤੇ ਮਾਤਰ ਵੰਸ਼ੀ ਗੋਤਰ ਪਰਿਵਾਰਾਂ ਵਿਚ ਵਿਆਹ ਸਬੰਧ ਜੋੜੇ ਜਾਣੇ ਨਿਸ਼ੇਧ ਹਨ। ਪਰ ਗਾਡੀ ਲੁਹਾਰ ਕਬੀਲੇ ਵਿਚ ਕਿਉਂਕਿ ਪੇਟ-ਭੂਣੀ ਅਹਿਦ (ਵੇਖੋ: ਵਿਆਹ ਰਸਮਾਂ) ਅਧੀਨ ਵਿਆਹ ਸਬੰਧ ਜੋੜੇ ਜਾਣ ਦਾ ਚਲਨ ਪ੍ਰਚਲਿਤ ਹੈ ਅਤੇ ਪੰਚਾਇਤੀ ਦੰਡ ਵਿਵਸਥਾ (ਵੇਖੋ : ਨਿਆਇ ਪ੍ਰਬੰਧ) ਅਧੀਨ ਵੀ ਸਾਕਾਦਾਰੀ ਜੋੜੇ ਜਾਣ ਦੀਆਂ ਮਨੌਤਾਂ ਪ੍ਰਚਲਿਤ ਹਨ ਇਸ ਲਈ ਗਾਡੀ ਲੁਹਾਰ ਕਬੀਲੇ ਦਾ ਸਾਕਾਦਾਰੀ ਪ੍ਰਬੰਧ ਸਧਾਰਨਤਾ ਪਰਿਵਾਰਿਕ ਇਕਾਈਆਂ ਨਾਲੋਂ ਵੱਖਰੀ ਭਾਂਤ ਦਾ ਹੈ। ਇਥੇ ਹੀ ਬੱਸ ਨਹੀਂ, ਕਬੀਲੇ ਵਿਚ ਇਕ, ਮਨੌਤ-ਵੰਸ਼ੀ ਪ੍ਰਥਾ ਵੀ ਪ੍ਰਚਲਿਤ ਹੈ, ਜਿਸ ਅਧੀਨ ਉਧਲ ਕੇ ਆਈ ਕਬੀਲਾ ਕੁੜੀ (ਵੇਖੋ: ਵਿਆਹ ਰਸਮਾਂ ਵਿਚ ਉਧਾਲਾ) ਦੀ ਦੇਹ-ਸ਼ੁੱਧੀ ਤੋਂ ਬਾਦ ਪਾਣੀ ਦੀ ਪਹਿਲੀ ਚੁਲੀ ਭਰ ਕੇ ਪਿਆਉਣ ਵਾਲੀ ਇਸਤਰੀ ਨੂੰ ਪ੍ਰਤਿਪਾਲਕ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ, ਜਦ ਕਿ ਦੰਡ ਵਿਵਸਥਾ ਅਧੀਨ ਕਿਸੇ ਵੀ ਦੰਡਿਤ ਕਬੀਲਾ ਵਿਅਕਤੀ ਨੂੰ ਕੀਤੇ ਜੁਰਮ ਦੀ ਸਜ਼ਾ ਵਜੋਂ, ਨਿਆਸਰੇ ਯਤੀਮ ਜਾਂ ਪੀੜਤ ਇਸਤਰੀ ਮਰਦ ਪ੍ਰਤਿ ਉਸਦਾ ਪ੍ਰਤਿਪਾਲਿਕ, ਪਿਤਾ, ਭਰਾ, ਮਾਂ, ਭੈਣ, ਮਾਮਾ, ਫੂਫਾ, ਮਾਸੜ ਅਤੇ ਨਾਨਾਂ ਆਦਿ ਦੀ ਸਾਕਾਦਾਰੀ ਵਿਚ ਬੰਨ੍ਹਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ ਦੰਡਿਤ ਧਿਰ ਨੂੰ ਜਿਸ ਸਾਕਾਦਾਰੀ ਰੂਪ ਵਿਚ ਬੰਨ੍ਹਿਆ ਜਾਵੇਗਾ, ਪੀੜਤ ਧਿਰ ਉਸੇ ਸਾਕਾਦਾਰੀ ਅਧੀਨ ਸੰਬੋਧਨ ਦੀ ਵਰਤੋਂ ਕਰੇਗੀ ਅਤੇ ਦੰਡਿਤ ਵਿਅਕਤੀ ਉਹ ਸਾਰੇ ਫ਼ਰਜ਼ ਨਿਭਾਉਣ ਲਈ ਵਚਨਬੱਧ ਹੋਵੇਗਾ ਜੋ ਉਸ ਸਾਕਾਦਾਰੀ ਲਈ ਵਾਜਬ ਅਤੇ ਆਵੱਸ਼ਕ ਹੋਣਗੇ।
ਗਾਡੀ ਲੁਹਾਰ ਕਬੀਲੇ ਵਿਚ ਇਕ, ‘ਮਨੌਤ ਵੰਸ਼ੀ’ ਸਾਕਾਦਾਰੀ ਵੀ ਹੈ। ਜਿਸਦੇ ਟਾਕਰੇ ਸ਼ਹਿਰੀ ਅਤੇ ਆਧੁਨਿਕ ਸਮਾਜਾਂ ਵਿਚ ‘ਮੁਤਬੰਨਾ’ ਅਤੇ ‘ਵਾਰਿਸ’ ਮੰਨ ਲੈਣ ਦੀ ਸਾਕਾਦਾਰੀ ਮਿਲਦੀ ਹੈ ਜੋ ਲਿਖ਼ਤੀ ਅਧਿਨਿਯਮ ‘ਤੇ ਅਧਾਰਿਤ ਹੈ। ਜਦ ਕਿ ਕਬੀਲੇ ਵਿਚ ਕਿਸੇ ਵੀ ਲਿਖਤੀ ਨਿਯਮ ਦਾ ਦਖ਼ਲ ਨਿਸ਼ੇਧ ਹੈ। ਕੋਈ ਵੀ ਅਹਿਦ ਪਾਣੀ ਦੀ ਚੁਲੀ, ਅਗਨੀ ਦੇ ਸਨਮੁਖ ਅਤੇ ਪੰਚਾਂ ਦੀ ਹਾਜਰੀ ਵਿਚ ਕੀਤਾ ਅਟੱਲ ਅਤੇ ਅਬਦਲ ਰਹਿੰਦਾ ਹੈ। ਇਸ ਅਟੱਲਤਾ ਦਾ ਕਾਰਨ ਕਬੀਲੇ ਦੀ ਸਾਕਾਦਾਰੀ ਵਿਚ ਉਨ੍ਹਾਂ ਮਨਾਹੀਆਂ ਦਾ ਵਿਸ਼ੇਸ਼ ਦਖਲ ਹੈ ਜੋ ਹਰ ਕਬੀਲਾ ਵਿਅਕਤੀ ਉਤੇ ਦਬਾਅ ਵਿਧੀ ਰਾਹੀਂ ਪ੍ਰਭਾਵ ਪਾਉਂਦੀਆਂ ਹਨ। ਇਹ ਦਬਾਅ ਵਿਧੀਆਂ, ਫ਼ੈਸਲਿਆਂ ਪ੍ਰਤਿ ਮਰਦਾਂ ਉਤੇ ਅਤੇ ਅਮਲ ਪ੍ਰਤਿ ਇਸਤਰੀਆਂ ਉਤੇ ਪ੍ਰਭਾਵੀ ਰਹਿੰਦੀਆਂ ਹਨ। ਇਹ ਦਬਾਅ ਮਰਦਾਂ ਪ੍ਰਤਿ ਨਰਮ ਅਤੇ ਇਸਤਰੀਆਂ ਪ੍ਰਤਿ ਸਖ਼ਤ ਰਵੱਈਏ ਵਾਲੇ ਹਨ। ਮਿਸਾਲ ਵਜੋਂ ਇਹ ਮਨਾਹੀਆਂ ਕਿਸੇ ਵਿਆਹੁਤਾ ਕਬੀਲਾ ਮਰਦ ਲਈ ਪਰਿਵਾਰਿਕ ਇਕਾਈ ਵਿਚ ਕੇਵਲ ‘ਠੀਹੇ’ (ਅਹਿਰਨ ਤੇ ਕੰਮ ਕਰਨ ਵਾਲੀ ਥਾਂ) ਅਤੇ ਸਹਿਵਾਸ ਦੀਆਂ ਖੁੱਲ੍ਹਾਂ ਪ੍ਰਤਿ ਹੀ ਲਾਗੂ ਹੁੰਦੀਆਂ ਹਨ, ਜਦ ਕਿ ਇਕ ਵਿਆਹੁਤਾ ਇਸਤਰੀ (ਸੂਰਜ ਚੜ੍ਹਨ ਤੋਂ ਡੁੱਬਣ ਤੱਕ) ਦੀ ਕਾਰ-ਗੁਜ਼ਾਰੀ ਸਮੇਂ ਕਈ ਤਰਾਂ ਦੀਆਂ ਬੰਦਿਸ਼ਾਂ ਵਿਚ ਘਿਰੀ ਨਜ਼ਰ ਆਉਂਦੀ ਹੈ।
ਇਹ ਬੰਦਿਸ਼ਾਂ ਵਿਆਹੁਤਾ ਅਤੇ ਅਣ-ਵਿਆਹੁਤਾ ਇਸਤਰੀ ਲਈ ਵੱਖ ਵੱਖ ਪ੍ਰਕਾਰ ਦੀਆਂ ਹਨ। ਉਦਾਹਰਨ ਲਈ ਵਿਆਹ ਰਸਮਾਂ ਨੂੰ ਹੀ ਲਿਆ ਜਾ ਸਕਦਾ ਹੈ। ਪਿਆਰ-ਵਿਆਹ ਵਿਚ ਮਨ-ਪਸੰਦ ਸਾਥੀ ਦੀ ਚੋਣ ਅਤੇ ਵਿਆਹ ਉਪਰੰਤ ‘ਭੂੰਡੀ ਰੋਟੀ’ (ਵੇਖੋ : ਵਿਆਹ ਰਸਮਾਂ) ਸਮੇਂ ਮਿੱਤਰ ਮੁੰਡਿਆਂ ਨੂੰ ਸੱਦਣ ਦੀ ਖੁੱਲ੍ਹ (ਜਿਨ੍ਹਾਂ ਨਾਲ ਕੁੜੀ ਦੇ ਸਬੰਧ ਰਹੇ ਹੋਣ) ਇਹ ਸਾਬਤ ਕਰਦੀ ਹੈ ਕਿ ਕਬੀਲੇ ਵਿਚ ਮਨਾਹੀਆਂ ਦਾ ਦਬਾਵੀ ਪ੍ਰਭਾਵ ਕੁਆਰੀ ਕੁੜੀ ਨਾਲੋਂ ਵਿਆਹੁਤਾ ਇਸਤਰੀ ਤੇ ਬਿਲਕੁਲ ਵੱਖਰੀ ਕਿਸਮ ਦਾ ਹੈ, ਜਿਸ ਵਿਚ ਨਿਸ਼ਚਿਤ ਨਿਯਮਾਂ ਤੋਂ ਛੋਟ ਲੈਣੀ ਸੰਭਵ ਨਹੀਂ ਹੈ। ਵਿਆਹੁਤਾ ਇਸਤਰੀ ਲਈ ਮੰਜੇ ‘ਤੇ ਬੈਠਣ ਤੋਂ ਲੈ ਕੇ ਨਿਰਮਾਣ ਵਸਤੂਆਂ ਦੀ ਵੇਚ-ਵੱਟ ਅਤੇ ਸ਼ਰਾਬ ਪੀਣ ਤੋਂ ਲੈ ਕੇ ਬੈਲ-ਗੱਡੀ ਹੱਕਣ ਤੱਕ, ਕਈ ਪ੍ਰਕਾਰ ਦੀਆਂ ਮਨਾਹੀਆਂ ਪ੍ਰਚਲਿਤ ਹਨ।
ਪਰ ਇਸਦੇ ਟਾਕਰੇ ਕਿਸੇ ਕੁਆਰੀ ਕਬੀਲਾ ਕੁੜੀ ਲਈ ਕੇਵਲ ਪੁੰਨ-ਵਿਆਹ ਦੌਰਾਨ ਪਰਿਵਾਰ ਵਿਚ ਰਹਿ ਰਹੇ ਸੰਭਾਵੀ ਵਰ ਨਾਲ ਅਗਾਉਂ ਸਬੰਧਾਂ ਅਤੇ ਕਬੀਲੇ ਤੋਂ ਬਾਹਰ ਰਾਤ ਰਹਿਣ ਦੀ ਮਨਾਹੀ ਤੋਂ ਬਿਨਾਂ ਹੋਰ ਕੋਈ ਬਹੁਤੀ ਸਖਤ ਮਨਾਹੀ ਨਜ਼ਰ ਨਹੀਂ ਆਉਂਦੀ। ਹਾਲਾਂ ਕਿ ਕਬੀਲੇ ਦੀ ਪਰਿਵਾਰਿਕ ਇਕਾਈ ਵਿਚ ਕੁਝ ਅਜਿਹੀਆਂ ਵਿਲੱਖਣ ਖੁੱਲ੍ਹਾਂ ਵੀ ਪ੍ਰਵਾਨਿਤ ਹਨ ਜਿਨ੍ਹਾਂ ਦਾ ਚਲਨ ਅਗਾਂਹ ਵਧੂ ਅਤੇ ਦਲੇਰਾਨਾਂ ਹੋਣ ਦੇ ਬਾਵਜੂਦ ਪਰਿਵਾਰਿਕ ਇਕਾਈ ਦੀ ਸਾਕਾਦਾਰੀ ਨੂੰ ਪ੍ਰਭਾਵਿਤ ਨਹੀਂ ਕਰਦਾ। ਉਦਾਹਰਨ ਲਈ ਅਜਿਹੀਆਂ ਦੋ ਖੁੱਲ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
(ੳ) ਇਸਤਰੀ ਦੇਹ ਨੂੰ ਤਿੰਨ ਹਿੱਸਿਆਂ ਵਿਚ ਵੰਡਦੇ ਹੋਏ ਇਕ ਹੱਦ ਤੱਕ ਖੁੱਲ੍ਹ ਦੀ ਛੋਟਾ
(ਅ) ਪ੍ਰੇਮ ਸੰਬੰਧਾਂ ਦੇ ਲੁਕਵੇਂ ਇਜ਼ਹਾਰ ਦੀ ਪੂਰਤੀ’
(ੳ) ਕਬੀਲਾ ‘ਵਿਵਸਾਇ’, ਇਸਤਰੀ ਅਤੇ ਮਰਦ, ਦੋਹਾਂ ਦੇ ਜਿੰਮੇਂ ਹੈ। ਮਰਦ ਨੇ ਅਹਿਰਨ ‘ਤੇ ਬੈਠ ਕੇ ਵਸਤੂਆਂ ਦਾ ਨਿਰਮਾਣ ਕਰਨਾ ਹੁੰਦਾ ਹੈ ਜਦ ਕਿ ਇਸਤਰੀਆਂ ਨੇ ਉਹ ਵਸਤੂਆਂ ਘਰ ਘਰ ਜਾ ਕੇ ਵੇਚਣੀਆਂ ਹੁੰਦੀਆਂ ਹਨ। ਕਬੀਲਾ ਕਿਉਂਕਿ ਅਸਥਾਈ ਡੇਰਿਆਂ ਵਿਚ ਟੱਪਰੀਵਾਸਾਂ ਜਿਹਾ ਜੀਵਨ ਜਿਉਂਦਾ ਹੈ, ਇਸ ਲਈ ਪੱਕੇ ਵਸੇਬੇ ਦੀ ਘਾਟ ਅਤੇ ਅਸਥਾਈ ਨਾਗਰਿਕਤਾ, ਨਿਰਮਾਣ ਵਸਤੂਆਂ ਦੀ ਵੇਚ-ਵੱਟ ਸਮੇਂ ਖ਼ਰੀਦਾਰ ਅਤੇ ਵੇਚਣਹਾਰੇ ਵਿਚ ਵਪਾਰਕ ਸੰਬੰਧਾਂ ਦੀ ਛਿਨ-ਭੰਗਰਤਾ ਵਜੋਂ ਇਕ ਵਿੱਥ ਸਿਰਜੀ ਰੱਖਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤੀ ਲੋਕ-ਤੰਤਰੀ ਪ੍ਰਬੰਧ ਵਿਚ ਹਰ ਇਕ ਵਿਅਕਤੀ ਦੀ ਹੋਂਦ (ਭਾਵੇਂ ਉਹ ਇਸਤਰੀ ਹੋਵੇ ਜਾਂ ਮਰਦ) ਬਰਾਬਰਤਾ ਦੇ ਹੱਕੋ-ਹਕੂਕ ਵਾਲੀ ਹੈ, ਪਰ ਇਸਦੇ ਬਾਵਜੂਦ ਇਸ ਅਪਵਾਦ ਤੋਂ ਮੁਨਕਰ ਹੋਣਾ ਮੁਸ਼ਕਲ ਹੈ ਕਿ ਅੱਜ ਵੀ ਇਸਤਰੀ ਵਿਕਰੇਤਾ ਸਾਹਵੇਂ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਕਬੀਲਾ ਇਸਤਰੀ ਲਈ ਇਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਅਤੇ ਖ਼ਰੀਦਾਰ ਵਿਚਾਲੇ ਵਿਥ ਘਟਾਉਣ ਦੇ ਆਸ਼ੇ ਅਧੀਨ ਕਬੀਲਾ ਸਮੁਦਾਇ ਨੇ ਇਕ ਖਾਸ ਹੱਦ ਤੱਕ ਔਰਤ ਨੂੰ ਜਿਸਮਾਨੀ ਖੁੱਲ੍ਹ ਦਿੰਦੇ ਹੋਏ ਉਸਦੇ ਜਿਸਮ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਛੋਟ ਦਿੱਤੀ ਹੈ। ਇਸ ਵੰਡ ਅਧੀਨ ਪਹਿਰਾਵੇ ਵਜੋਂ ਘੱਗਰੀ (ਨਾਲੇ) ਦੇ ਬੰਨ੍ਹ ਤੋਂ ਪੈਰਾਂ ਦੀਆਂ ਤਲੀਆਂ ਤੀਕ ਦੇ ਜਿਸਮ ਦਾ ਹਿੱਸਾ ਪਤੀ ਦੇ ਸਹਿਵਾਸ ਲਈ ਮਿਥਿਆ ਗਿਆ ਹੈ। ਨਾਲੇ ਦੇ ਬੰਨ੍ਹ ਤੋਂ ਠੰਡੀ ਦੇ ਕਲਬੂਤ ਤੱਕ ਦਾ ਜਿਸਮਾਨੀ ਹਿੱਸਾ ਬੱਚੇ ਦੀ ਸਿਰਜਣਾਤਮਿਕਤਾ ਹਿੱਸੇ ਆਉਂਦਾ ਹੈ ਅਤੇ ਠੋਡੀ ਦੇ ਕਲਬੂਤ ਤੋਂ ਮੱਥੇ ਦੀ ਟਿੱਕੀ ਤੱਕ ਦਾ ਹਿੱਸਾ ਵਿਵਸਾਇ (ਕਿੱਤੇ) ਦੇ ਹਿੱਸੇ ਸਮਝਿਆ ਜਾਂਦਾ ਹੈ। ਇਉਂ ਨਿਰਮਾਣ ਵਸਤੂਆਂ ਦੀ ਵੇਚ-ਵੱਟ ਸਮੇਂ, ਕਿਸੇ ਵਿਆਹੁਤਾ ਜਾਂ ਕੁਆਰੀ ਕੁੜੀ ਦਾ ਕਿਸੇ ਗਾਹਕ ਨਾਲ ਹੱਸਣਾ, ਨਾਜ਼-ਨਪੁਰਾ, ਇਕਰਾਰ, ਇਸ਼ਾਰਾ, ਗੁੱਸਾ, ਮਜ਼ਾਕ, ਚੁੰਮਣਾ, ਗਾਲਾਂ ਕੱਢਣੀਆਂ ਵਿਵਸਾਇਕ ਖੁੱਲ੍ਹਾ ਵਜੋਂ ਪਰਵਾਨ ਹਨ। ਪਰ ਅਯਾਸ਼ੀ ਜਾਂ ਜਿਨਸੀ ਸਬੰਧਾਂ ਦੀ ਦੁਰਵਰਤੋਂ ਲਈ ਪ੍ਰਵਾਨ ਨਹੀਂ ਹਨ। ਸ਼ਾਇਦ ਇਹੋ ਕਾਰਨ ਹੈ ਕਿ ਗਾਡੀ ਲੁਹਾਰ ਕਬੀਲੇ ਦੀ ਇਸਤਰੀ ਲਈ ਅਸਥਾਈ ਡੇਰੇ ਤੋਂ ਬਾਹਰ ਰਾਤ ਰਹਿਣਾ ਨਿਸ਼ੇਧ ਹੈ। (ਅ) ਇਵੇਂ ਹੀ ਪ੍ਰੇਮ ਸਬੰਧਾਂ ਦੇ ਇਜ਼ਹਾਰ ਸੰਬੰਧੀ ਵੀ ਇਕ ਖਾਸ ਕਿਸਮ ਦੀ ਖੁੱਲ੍ਹ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਖੁੱਲ੍ਹ ਭਾਵੇਂ ਨਿੱਜੀ ਅਤੇ ਲੁਕਵੇਂ ਰੂਪ ਵਿਚ ਹੈ ਪਰ ਵਰਜਿਤ ਹੋਣ ਤੇ ਵੀ ਕਬੀਲੇ ਦੀ ਸਾਕਾਦਾਰੀ ਨੂੰ ਪ੍ਰਭਾਵਿਤ ਨਹੀਂ ਕਰਦੀ। ਇਹ ਖੁੱਲ੍ਹ ਵਿਆਹੁਤਾ ਅਤੇ ਕੁਆਰੀਆਂ ਕੁੜੀਆਂ ਵੱਲੋਂ ਘੱਗਰੀ (ਨਾਲੇ) ਦੇ ਬੰਨ੍ਹ ਹੇਠ ਪ੍ਰੇਮੀ ਮਰਦਾਂ ਦੇ ਨਾਂ ਗੁਦਵਾਉਣ ਨਾਲ ਸਬੰਧਿਤ ਹੈ। ਗਾਡੀ ਲੁਹਾਰ ਕਬੀਲੇ ਦੀ ਕੋਈ ਵੀ ਇਸਤਰੀ ਇਹ ਦਲੇਰੀ ਕਰ ਸਕਦੀ ਹੈ ਕਿ ਉਹ ਆਪਣੇ ਪ੍ਰੇਮੀ ਦਾ ਨਾਂ, ਨਾਲੇ ਦੇ ਬੰਨ੍ਹ ਹੇਠ ਗੁਦਵਾ ਲਵੇ। ਜਿਸਮ ਦਾ ਇਹ ਉਹ ਹਿੱਸਾ ਸਮਝਿਆ ਜਾਂਦਾ ਹੈ ਜਿਸਨੇ ਕਦੇ ਵੀ ਨਗਨ ਨਹੀਂ ਹੋਣਾ ਹੁੰਦਾ। ਮੌਤ ਦੇ ਵਕਤ ਵੀ ਨਹੀਂ, ਕਿਉਂਕਿ ਪਹਿਰਾਵੇ ਦੇ ਚਲਨ ਵਿਚ ਨਵੀਂ ਘੱਗਰੀ ਬਦਲਣ ਸਮੇਂ ਸਿਰ ਤੋਂ ਦੀ ਘੱਗਰੀ ਪਹਿਨ ਲਈ ਜਾਂਦੀ ਹੈ ਅਤੇ ਪਹਿਲੀ ਘੱਗਰੀ ਥੱਲੇ ਲਾਹ ਲਈ ਜਾਂਦੀ ਹੈ। ਇਉਂ ਜਿਸਮ ਦਾ ਇਹ ਹਿੱਸਾ ਪਤੀ ਤੋਂ ਵੀ ਲੁੱਕਵੇਂ ਰੂਪ ਵਿਚ ਰਹਿੰਦਾ ਹੈ। ਦੂਜੇ, ਗਾਡੀ ਲੁਹਾਰ ਕਬੀਲੇ ਵਿਚ ਇਸਤਰੀ ਨੂੰ ਨਿਰ-ਵਸਤਰ ਕਰਨਾਂ ਟੈਬੂ (ਸਖ਼ਤ ਮਨਾਹੀ) ਹੈ। ਨਾਂ ਗੁਦਵਾਉਣ ਸਮੇਂ ਕਬੀਲਾ ਇਸਤਰੀਆਂ ਪ੍ਰੇਮੀ ਦੇ ਨਾਂ ਦਾ ਪਹਿਲਾ ਅੱਖਰ ਜਾਂ ਪ੍ਰਤੀਕ ਵਜੋਂ ਕੋਈ ਚਿੰਨ੍ਹ ਪਹਿਲਾਂ ਪੁੱਠੀ ਖੰਧੂਈ (ਮੋਟੀ ਸੂਈ) ਨਾਲ, ਅਤੇ ਫਿਰ ਸਿੱਧੀ ਖੰਧੂਈ ਦੀ ਚੁੰਝ ਨਾਲ ਚਮੜੀ ਦੀ ਮਾਸਪੇਸ਼ੀ ਨੂੰ ਵਿੰਨ੍ਹ ਕੇ ਨੀਲ, ਤੇਲ ਅਤੇ ਕਿਸੇ ਨਵਜਾਤ ਸ਼ਿਸ਼ੂ ਦੀ ਮਾਂ ਦਾ (ਕੁਝ ਤੁਪਕੇ) ਦੁੱਧ ਘੋਲ ਕੇ, ਲੇਪ ਕਰ ਦਿੰਦੀਆਂ ਹਨ। ਇਉਂ ਕਿਸੇ ਵਿਆਹੁਤਾ ਇਸਤਰੀ ਲਈ ਵੀ ਕਿਸੇ ਪ੍ਰੇਮੀ ਦਾ ਨਾਂ ਗੁਦਵਾਉਣਾ ਸਾਕਾਦਾਰੀ ਮਾਣ ਮਰਿਆਦਾ ਨੂੰ ਭੰਗ ਨਹੀਂ ਕਰਦਾ। ਅਜੋਕੇ ਸਮਿਆਂ ਵਿਚ ਭਾਵੇਂ ਮਸ਼ੀਨ ਵਿਧੀ ਦੁਆਰਾ ਅਕ੍ਰਿਤੀਆਂ ਗੁਦਵਾਉਣ ਦਾ ਰਿਵਾਜ ਪ੍ਰਚਲਿਤ ਹੈ ਪਰ ਉਪਰੋਕਤ ਖੁੱਲ੍ਹ ਲਈ ਕਬੀਲਾ ਇਸਤਰੀਆਂ ਆਪਸ ਵਿਚ ਹੀ ਇਕ ਦੂਜੀ ਦੀ ਮਦਦ ਲੈ, ਅਤੇ ਦੇ ਲੈਂਦੀਆਂ ਹਨ ਤਾਂ ਕਿ ਕਿਸੇ ਵਰਜਿਤ ਰਿਸ਼ਤੇ ਦਾ ਨਾਂ ਨਸ਼ਰ ਹੋਣ ਦੀ ਸੂਰਤ ਵਿਚ ਸਾਕਾਦਾਰੀ ਦੀ ਊਚ-ਨੀਚ ਨੂੰ ਪ੍ਰਭਾਵਿਤ ਨਾ ਕਰੇ।
ਗਾਡੀ ਲੁਹਾਰ ਕਬੀਲੇ ਵਿਚ ਸਾਕਾਦਾਰੀ ਰੁਤਬੇ ਬਾਰੇ ਅਨੇਕ ਤਰ੍ਹਾਂ ਦੀਆਂ ਮਨਾਹੀਆਂ ਅਤੇ ਧਾਰਨਾਵਾਂ ਪ੍ਰਚਲਿਤ ਹਨ। ਮਾਤਰ ਵੰਸ਼ੀ ਅਤੇ ਪਿਤਰ ਵੰਸ਼ੀ ਗੋਤਰਾਂ ਵਿਚ ਵਿਆਹ ਸੰਬੰਧ ਮਨ੍ਹਾਂ ਹਨ। ਪਰ ਪੇਟ ਭੂਣੀ ਅਹਿਦ ਵਿਚ ਇਹ ਮਨਾਹੀ ਲਾਗੂ ਨਹੀਂ ਹੁੰਦੀ। ਉਦਾਹਰਨ ਲਈ ਦੋ ਸੱਕੀਆਂ ਭੈਣਾਂ ਗਰਭਾਵਸਥਾ ਵਿਚ ਵਿਆਹ ਸੰਬੰਧਾਂ ਬਾਰੇ ਪੇਟ ਭੂਣੀ ਅਹਿਦ ਅਧੀਨ ਇਹ ਨਿਰਨਾ ਲੈ ਸਕਦੀਆਂ ਹਨ ਕਿ ਇਕ ਦੇ ਲੜਕਾ ਅਤੇ ਦੂਜੀ ਦੇ ਲੜਕੀ ਹੋਣ ਦੀ ਸੂਰਤ ਵਿਚ ਉਹ ਉਹਨਾਂ ਬੱਚਿਆਂ ਦਾ ਵਿਆਹ ਕਰ ਦੇਣਗੇ। ਪਰ ਅਜਿਹਾ ਅਹਿਦ ਨਨਾਣ ਭਰਜਾਈ ਵਿਚ ਕਰਨਾ ਮਨ੍ਹਾ ਹੈ।
ਪਿਤਰ ਵੰਸ਼ੀ ਜਾਂ ਮਾਤਰ ਵੰਸ਼ੀ ਗੋਤਰ ਦੀ ਪਹਿਲੀ ਪੀੜ੍ਹੀ ਵਿਚ ਵਟੋ-ਸੱਟਾ, ਪਿਆਰ ਵਿਆਹ, ਪੁੰਨ-ਵਿਆਹ, ਕਰੇਵਾ ਜਾਂ ਉਧਾਲਾ ਮਨ੍ਹਾਂ ਹੈ। ਪਰ ਪਿਤਰ ਵੰਸ਼ੀ ਜਾਂ ਮਾਤਰ ਵੰਸ਼ੀ ਦੀ ਤੀਜੀ ਪੀੜ੍ਹੀ ਵਿਚ ਵਿਵਾਹਿਕ ਸਾਕਾਦਾਰੀ ਲਈ ਕੋਈ ਮਨਾਹੀ ਨਹੀਂ ਹੈ। ਉਦਾਹਰਨ ਲਈ ਇਕ ਭਰਾ ਅਤੇ ਭੈਣ ਦੀ ਤੀਜੀ ਪੀੜ੍ਹੀ ਵਾਲੇ ਬੱਚੇ ਆਪਸੀ ਵਿਆਹ ਕਰ ਸਕਦੇ ਹਨ, ਬਸ਼ਰਤੇ ਕਿ ਇਹ ਵਿਆਹ (ਪੁੰਨ ਦਾ ਨਾ ਹੋ ਕੇ) ਵੱਟੋ-ਸੱਟਾ (ਵਟਾਂਦਰਾ ਰੂਪ) ਅਤੇ ਕਰੇਵਾ ਰੂਪ ਵਾਲਾ ਹੋਵੇ। ਪੁੰਨ-ਵਿਆਹ ਵਿਚ ਲੜਕਾ ਪਿਤਰ ਵੰਸ਼ੀ ਅਤੇ ਮਾਤਰ ਵੰਸ਼ੀ ਦੀ ਤੀਜੀ ਗੋਤਰ ਤੋਂ ਵੀ ਅਲੱਗ ਕਿਸੇ ਦੂਜੀ ਗੋਤਰ ਦਾ ਹੋਣਾ ਜ਼ਰੂਰੀ ਹੈ। ਮਾਤਰ ਜਾਂ ਪਿਤਰ ਵੰਸ਼ੀ ਗੋਤਰਾਂ ਵਿਚ ਦੂਜੀ ਪੀੜ੍ਹੀ ਦੀ ਸਾਕਾਦਾਰੀ ਵਿਚ ਵਟਾਦਰਾਂ
ਵਿਆਹ ਭਾਵੇਂ ਮਨ੍ਹਾਂ ਹਨ ਪਰ ਅਜਿਹੇ ਕਈ ਪਰਿਵਾਰ ਵੇਖਣ ਨੂੰ ਮਿਲੇ ਜਿਨ੍ਹਾਂ ਵਿਚ ਕਈ ਜੋੜੇ ਭੂਆ ਦੀ ਧੀ, ਮਾਸੀ ਦੀ ਧੀ ਅਤੇ ਮਾਮੇ ਦੀ ਧੀ ਨਾਲ ਵਟਾਂਦਰਾ ਸਾਕਦਾਰੀ ਅਧੀਨ ਵਿਆਹੇ ਹੋਏ ਸਨ। ਉੱਚ ਕੁਲੀਨ ਰਾਜਪੂਤ ਗੋਤਰਾਂ ਵਿਚ ਉਪਰੋਕਤ ਸਾਕਾਦਾਰੀ ਨਿਸ਼ੇਧ ਹੈ। ਪਰ ਗਾਡੀ ਲੁਹਾਰ ਕਬੀਲੇ ਵਿਚ ਅਜਿਹੀ ਸਾਕਾਦਾਰੀ ਦੀ ਬਹੁਤਾਤ ਹੈ। ਕੁਝ ਪਰਿਵਾਰਾਂ ਦੇ ਵਿਅਕਤੀਆਂ ਨੇ ਪਤਨੀ ਦੇ ਭਰਾ ਦੀ ਸਾਲੀ ਨਾਲ ਪੁੱਤ ਵਿਆਹ ਦਾ ਵਟਾਦਰਾਂ ਧੀ ਦੇ ਰਿਸ਼ਤੇ ਬਦਲੇ ਕੀਤਾ। ਕੁਝ ਇਕ ਪਰਿਵਾਰਾਂ ਨੇ ਬਹਿਨੋਈ ਦੀ ਭੈਣ ਨਾਲ, ਭੈਣ ਜਾਂ ਧੀ ਦੇ ਵਟਾਦਰਾਂ ਰੂਪ ਵਿਚ ਪੁੱਤਰ ਵਿਆਹ ਜਾਂ ਭਰਾ ਵਿਆਹ ਲਈ ਸਾਕਾਦਾਰੀ ਪ੍ਰਵਾਨ ਕੀਤੀ।
ਸੰਭਵ ਹੈ ਅਜਿਹੀਆਂ ਮਨਾਹੀਆਂ ਉਲੰਘਣ ਦੀਆਂ ਸਥਿਤੀਆਂ, ਕਿਸੇ ਇਕ ਪ੍ਰਾਂਤ ਦੇ ਭੂ-ਖੰਡ ਵਿਚ ਵਿਚਰਨ ਵਾਲੇ ਕਬੀਲਾ ਪਰਿਵਾਰਾਂ ਵਿਚ ਬਹੁ ਗੋਤਰਾਂ ਦੀ ਥੁੜ ਕਾਰਨ ਪੈਦਾ ਹੋਈਆਂ ਹੋਣ ਅਤੇ ਕਬੀਲਾ ਸਮੁਦਾਇ ਨੇ ਵਿਆਹ ਸਬੰਧਾਂ ਵਿਚ ਛੋਟ ਦਾ ਅਮਲ ਸ਼ਾਮਲ ਕਰ ਲਿਆ ਹੋਵੇ। ਇਸ ਮਨਾਹੀ ਦੇ ਬਾਵਜੂਦ ਕਿ ਅਜਿਹਾ ਚਲਨ ਹਿੰਦੂ ਸਮਾਜਾਂ ਦੇ ਟਾਕਰੇ ਇਸਲਾਮਿਕ ਸਮਾਜਾਂ ਵਿਚ ਵਧੇਰੇ ਵੇਖਣ ਨੂੰ ਮਿਲਦਾ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕਬੀਲੇ ਦੀ ਸਾਕਾਦਾਰੀ ਪ੍ਰਬੰਧ ਵਿਚ ਵਿਆਹੁਤਾ ਇਸਤਰੀ ਲਈ ਕਈ ਪ੍ਰਕਾਰ ਦੀਆਂ ਪਰੰਪਰਾਗਤ ਮਨਾਹੀਆਂ ਪ੍ਰਚਲਿਤ ਹਨ ਜਿਹੜੀਆਂ ਸ਼ਹਿਰੀ ਅਤੇ ਆਧੁਨਿਕ ਸਮਾਜਾਂ ਵਿਚ ਵੇਖਣ ਨੂੰ ਨਹੀਂ ਮਿਲਦੀਆਂ। ਭਾਵੇਂ ਇਸ ਤੱਥ ਨੂੰ ਅੱਖੋਂ ਉਹਲੇ ਕਰਨਾ ਮੁਸ਼ਕਲ ਹੈ ਕਿ ਕਬੀਲੇ ਵਿਚ ਇਸਤਰੀ ਦੀ ਸਖਸ਼ੀ ਅਜ਼ਾਦੀ ਕਾਫ਼ੀ ਹੱਦ ਤੱਕ ਪ੍ਰਭਾਵੀ ਹੈ। ਹੋ ਸਕਦੈ ਇਹ ਪ੍ਰਭਾਵ ਵਿਵਸਾਇ ਦੀ ਆਮਦਨ ਵਿਚ ਇਸਤਰੀ ਵੱਲੋਂ ਬਰਾਬਰ ਦੀ ਭਾਗੀਦਾਰੀ ਕਾਰਨ ਹੋਵੇ, ਜਾਂ ਫ਼ਿਰ ਇਸਤਰੀ ਦਾ (ਕਾਰੋਬਾਰ ਦੇ ਫਿਰਤੂ ਕਾਰਜਾਂ ਵਿਚ ਮੁਖਤਾ ਹਿੱਸਾ ਲੈਣ ਕਾਰਨ) ਵਧੇਰੇ ਗਠੀਲਾ ਜਿਸਮਾਂ° ਅਤੇ ਤੰਦਰੁਸਤ ਸਿਹਤ ਦੀ ਮੁੱਖ ਭੂਮਿਕਾ ਹੋਵੇ, ਜਾਂ ਮਨਾਹੀਆਂ ਦਾ ਅੰਕੁਸ਼ ਉਸਦੀਆਂ ਮੂੰਹ ਜੋਰ ਇਛਾਵਾਂ ਅਤੇ ਪੈਦਾ ਹੋਣ ਵਾਲੀਆਂ ਅਕਾਂਖਿਆਵਾਂ ਦੇ ਸਿੱਟਿਆਂ ਨੂੰ, ਸੰਜਮ ਦੇ ਘੇਰੇ ਵਿਚ ਲੈਣ ਕਾਰਨ ਹੋਵੇ। ਕੁਝ ਵੀ ਹੋਵੇ, ਇਸ ਸੱਚ ਤੋਂ ਮੁਨਕਰ ਹੋਣਾ ਸੰਭਵ ਨਹੀਂ ਕਿ ਕਬੀਲਾ ਸਮੁਦਾਇ ਦੇ ਸਾਕਾਦਾਰੀ ਪ੍ਰਬੰਧ ਵਿਚ ਇਨ੍ਹਾਂ ਖੁੱਲ੍ਹਾਂ ਅਤੇ ਮਨਾਹੀਆਂ ਦਾ ਦਖਲ ਹੀ ਆਪਸੀ ਰਿਸ਼ਤਿਆਂ ਦੀ ਗਰਿਮਾ ਨੂੰ ਬਣਾਈ ਰੱਖਣ ਵਿਚ ਅਗਰਸਰ ਹੈ।
ਵਿਆਹੁਤਾ ਇਸਤਰੀ/ਪਰਿਵਾਰਿਕ ਮਨਾਹੀਆਂ।
ਪਤੀ ਦੇ ਦਾਦੇ ਸਾਮ੍ਹਣੇ ਮੰਜੀ ਤੇ ਬੈਠਣਾ, ਨੰਗੀ ਛਾਤੀ ਕਰਕੇ ਬੱਚੇ ਨੂੰ ਦੁੱਧ ਪਿਆਉਣਾ, ਉਸਦੇ ਜੂਠੇ ਬਰਤਨ ਵਿਚ ਖਾਣਾ ਅਤੇ ਸਿਰ ਗੁੰਦਵਾਉਣਾ
ਪਤੀ ਅਤੇ ਪਤੀ ਦੇ ਪਿਤਾ ਸਾਮ੍ਹਣੇ ਮੰਜੀ ਤੇ ਬੈਠ ਕੇ ਜੁੱਤੀ ਲਾਹੁਣੀ
ਪਤੀ ਦੇ ਪਿਤਾ ਸਾਮ੍ਹਣੇ ਘਣ (ਵੱਡੇ ਹਥੌੜੇ) ਨਾਲ ਸੱਟ ਮਾਰਨੀ
ਪਤੀ ਦੇ ਤਾਏ, ਮਾਮੇ ਅਤੇ ਫੁਫੇ (ਭੂਆ ਦੇ ਪਤੀ) ਹੱਥੋਂ ਸ਼ਰਾਬ ਪੀਣੀ
ਪਤੀ ਦੀ ਨਾਨੀ ਹੱਥੋਂ (ਗਰਭਾਵਸਥਾ ਵਿਚ) ਮੀਢੀ ਗੁੰਦਵਾਉਣੀ
ਪਤੀ ਦੀ ਮਾਮੀ ਹੱਥੋਂ ਹੋਏ ਬੱਚੇ ਦਾ ਨਾੜੂ ਕਟਵਾਉਣਾ ਅਤੇ ਖੁਦ ਕੱਟਣਾ ਪਤੀ ਦੇ ਬਹਿਨੋਈ ਦੀ ਬੈਲ ਗੱਡੀ ਦੀ ਛੱਤ ‘ਤੇ ਰਾਤ ਨੂੰ ਸੌਣਾ, ਉਸਦੀ ਬੈਲ
ਗੱਡੀ ਥੱਲੇ ਜਣੇਪਾ ਕੱਟਣਾ ਅਤੇ ਉਸ ਤੇ ਆਸ਼ਰਿਤ ਹੋ ਕੇ ਨਦੀ ਪਾਰ ਕਰਨੀ
ਨਨਾਣ ਅਤੇ ਭਰਜਾਈ ਨਾਲ ਪੇਟ ਭੂਣੀ ਅਹਿਦ ਕਰਨਾਂ
ਪਤੀ ਦੇ ਜਠੇਰੇ ਭਰਾਵਾਂ ਨਾਲ ਸ਼ਰਾਬ ਪੀਣੀ
ਵਿਧਵਾ ਇਸਤਰੀ ਨੇ ਪਤੀ ਦੇ ਮਾਮੇ ਅਤੇ ਸਹੁਰੇ ਦੀ ਬੈਲ ਗੱਡੀ ਅੱਗੇ ਆਪਣੀ ਬੈਲ ਗੱਡੀ ਤੋਰਨੀਂ
ਵਾਣਿਆ (ਅਸਥਾਈ ਡੇਰੇ) ਤੋਂ ਬਾਹਰ ਰਾਤ ਰਹਿਣਾ
ਇਕੱਲਿਆਂ ਵਸਤਾਂ ਵੇਚਣ ਜਾਣਾ
ਪਰਾਏ ਮਰਦ ਨੂੰ ‘ਵਾਣਿਆਂ’ ਵਿਚ ਲੈ ਕੇ ਆਉਣਾ ਜਾਂ ਆਉਣ ਲਈ ਸੱਦਾ ਦੇਣਾ
ਕਬੀਲੇ ਤੋਂ ਬਾਹਰਲੇ ਵਿਅਕਤੀ ਨਾਲ ਸਰੀਰਿਕ ਸਬੰਧ ਕਾਇਮ ਕਰਨੇ
ਦਿਉਰਾਂ ਅਤੇ ਪਤੀ ਹੱਥੋਂ ਸ਼ਰਾਬ ਪੀਣ ਤੋਂ ਇਨਕਾਰੀ ਹੋਣਾ, ਇਤਿਆਦਿ…
ਵਿਆਹੁਤਾ ਇਸਤਰੀ/ਮਾਸਿਕ ਧਰਮ ਮਨਾਹੀਆਂ
ਤੜਾਗੀ ਬੰਨ੍ਹਣੀ
ਵੇਦੀ ‘ਤੇ ਚੜ੍ਹਨਾਂ
ਮਹਿੰਦੀ ਲਾਉਣੀ
ਸਹਿਵਾਸ ਕਰਨਾ
ਬੈਲ ਗੱਡੀ ਦੇ ਥਾਲੀਏ ‘ਤੇ ਬੈਠਣਾ
ਕਾਠ-ਛਕੜਾ ਪੂਜਾ ਵਿਚ ਹਿੱਸਾ ਲੈਣਾ
– ਔਲ ਦੱਬਣੀ
-ਕੁਲ ਦੇਵਤਾ ਨਮਿਤ ਪੂਜਾ ਵਿਚ ਭਾਗ ਲੈਣਾ ਅਤੇ ਪ੍ਰਸਾਦ ਵੰਡਣਾ
-ਕੁਆਰੀ ਕੁੜੀ ਦਾ ਸਿਰ ਗੁੰਦਣਾ
-ਨਵਜਾਤ ਸ਼ਿਸੂ ਦਾ ਨਾੜੂ ਕੱਟਣਾ
-ਕਾਮੜੀ ਗੱਡਣੀ, ਇਤਿਆਦਿ…
ਕਿਸੇ ਵੀ ਕਬੀਲਾ ਇਸਤਰੀ ਲਈ ਪਤੀ ਦੀ ਸਾਕਾਦਾਰੀ ਵਿਚ ਪਤੀ ਦੀ ਉਮਰ ਤੋਂ ਵੱਡੇ ਹਰ ਵਿਅਕਤੀ ਲਈ ਸਤਿਕਾਰ ਦੇਣਾ ਜ਼ਰੂਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਜਿਨਸੀ ਸਬੰਧ ਬਣਾਉਣੇ ਨਿਸ਼ੇਧ ਹਨ। ਇਥੋਂ ਤੱਕ ਕਿ ਕਿਸੇ ਵੀ ਹਾਲਤ ਵਿਚ ਪਤੀ ਤੋਂ ਵੱਡੀ ਸਾਕਾਦਾਰੀ ਵਿਚ ਕਰੇਵਾ ਕਰਨਾ ਵੀ ਮਨ੍ਹਾਂ ਹੈ। ਕਬੀਲੇ ਦਾ ਸਾਕਾਦਾਰੀ ਪ੍ਰਬੰਧ, ਕਬੀਲੇ ਦੀ ਹਰ ਵਿਆਹੁਤਾ ਇਸਤਰੀ ਤੋਂ ਇਸ ਗੱਲ ਦੀ ਆਸਥਾ ਰੱਖਦਾ ਹੈ। ਕਿ ਉਹ ਵਿਆਹ ਤੋਂ ਬਾਦ ਤਿੰਨ ਮਹੀਨੇ ਦੇ ਵਕਫ਼ੇ ਵਿਚ ਵੱਖਰੇ ਟੱਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੇ ਅਤੇ ਟੱਬਰ ਦੇ ਹਰ ਵਡੇਰੇ ਨੂੰ ਬਣਦਾ ਸਤਿਕਾਰ ਦੇਵੇ। ਕਬੀਲੇ ਦਾ ਸਾਕਾਦਾਰੀ ਪ੍ਰਬੰਧ ਇਸ ਗੱਲ ਦੀ ਬਿਲਕੁਲ ਛੋਟ ਨਹੀਂ ਦਿੰਦਾ ਕਿ ਕੋਈ ਵਿਆਹੁਤਾ ਇਸਤਰੀ ਸਹੁਰਾ ਪਰਿਵਾਰ ਨਾਲ ਕਿਸੇ ਝਗੜੇ ਵਿਚ ਉੱਚਾ ਬੋਲੇ ਅਤੇ ਮਰਯਾਦਾ ਦਾ ਉਲੰਘਣ ਕਰੇ। ਅਜਿਹੀ ਹਾਲਤ ਵਿਚ ਪੰਚਾਇਤੀ ਦੰਡ ਭੁਗਤਣਾ ਪੈ ਸਕਦਾ ਹੈ। ਕਿਸੇ ਅਜਿਹੀ ਹਾਲਤ ਵਿਚ, ਜਿੱਥੇ ਵਿਆਹੁਤਾ ਇਸਤਰੀ ਆਪਣੇ ਉਪਰ ਕਿਸੇ ਪ੍ਰਕਾਰ ਦੀ ਦਮਨਕਾਰਤਾ ਮਹਿਸੂਸ ਕਰ ਰਹੀ ਹੋਵੇ, ਉਸ ਲਈ ਲੜਾਈ ਝਗੜੇ ਵਿਚ ਪੈਣ ਦੀ ਥਾਂ ਮਾਪਿਆਂ ਜਾਂ ਪੰਚਾਇਤ ਪਾਸ ਪਹੁੰਚ ਪੈਦਾ ਕਰਕੇ ਮਸਲਾ ਹੱਲ ਕਰਨ ਦੀ ਹਿਦਾਇਤ ਹੈ। ਕਿਸੇ ਵੀ ਕਬੀਲਾ ਇਸਤਰੀ ਲਈ ਕੇਵਲ ਇਸ ਲਈ ਆਪਣੀ ਨੂੰਹ, ਭਰਜਾਈ ਜਾਂ ਨਨਾਣ ਉੱਤੇ ਸ਼ਾਸ਼ਨਕਾਰੀ ਦਬਾਅ ਪਾਉਣਾ ਮਨ੍ਹਾਂ ਹੈ ਕਿ ਉਹ ਸਾਕਾਦਾਰੀ ਵਿਚ ਵੱਡੇ ਰੁਤਬੇ ਵਾਲੀ ਹੈ। ਸਗੋਂ ਹਰ ਵਿਆਹੁਤਾ ਇਸਤਰੀ ਦੇ ਸਮੁੱਚੇ ਵਿਵਹਾਰ ਵਿਚ ਹੀ ਵਡਿੱਕੀ ਸਾਕਾਦਾਰੀ ਨੂੰ ਸਤਿਕਾਰ ਦੇਣਾ ਸ਼ਾਮਲ ਹੈ ਇਸ ਲਈ ਦਮਨਕਾਰੀ ਦਬਾਉ ਦੀ ਨੌਬਤ ਲਈ ਗੁੰਜਾਇਸ਼ ਹੀ ਨਹੀਂ ਹੈ।
ਇਸਤਰੀ ਟਾਕਰੇ ਸਾਕਾਦਾਰੀ ਪ੍ਰਬੰਧ ਵਿਚ ਭਾਵੇਂ ਕਬੀਲਾ ਮਰਦਾਂ ਲਈ ਮਨਾਹੀਆਂ ਨਾ ਮਾਤਰ ਹਨ, ਪਰ ਕਿਸੇ ਵੀ ਵਿਆਹੁਤਾ ਕਬੀਲਾ ਮਰਦ ਲਈ ਜ਼ਰੂਰੀ ਹੈ ਕਿ ਉਹ ਵਡੇਰੇ ਵਿਅਕਤੀਆਂ ਲਈ ਬਣਦਾ ਸਤਿਕਾਰ, ਬੱਚਿਆਂ ਲਈ ਸੁਰੱਖਿਆ ਅਤੇ ਪਤਨੀ ਲਈ ਸੁਖਾਵਾਂ ਮਾਹੌਲ ਪੈਦਾ ਕਰੇ, ਜਿਸ ਨਾਲ ਪਰਿਵਾਰਿਕ ਇਕਾਈ ਦਾ ਸੰਗਠਨ ਹੋ ਸਕੇ।
ਗਾਡੀ ਲੁਹਾਰ ਕਬੀਲਾ ਪਰਿਵਾਰ ਵਿਚ ਕਿਉਂਕਿ ਇਸਤਰੀ ਦੀ ਭੂਮਿਕਾ ਪ੍ਰਮੁੱਖ ਹੈ ਅਤੇ ਆਮਦਨ ਖਰਚ ਵੀ ਉਸਦੇ ਜ਼ਿੰਮੇ ਹੈ ਇਸ ਲਈ ਬਹੁਤੇ ਪਰਿਵਾਰਿਕ ਫ਼ੈਸਲਿਆਂ ਵਿਚ ਮਰਦ ਦੀ ਸਥਿਤੀ ਦੁਜੈਲੀ ਹੈ। ਉਦਾਹਰਨ ਲਈ ਕਿਸੇ ਅਜਿਹੀ ਹਾਲਤ ਵਿਚ, ਜਦੋਂ ਪਿਤਾ, ਕੋਈ ਬਜ਼ੁਰਗ ਅੰਗ-ਸਾਕ, ਬਿਮਾਰ, ਅਪੰਗ ਜਾਂ ਨਿਆਸਰਾ ਹੋ ਜਾਵੇ ਤਾਂ ਪੁੱਤ, ਭਰਾ ਜਾਂ ਸਾਲਾ, ਅਜਿਹੇ ਲੋੜਵੰਦ ਵਿਅਕਤੀ ਨੂੰ ਪਤਨੀ ਦੀ ਰਜ਼ਾਵੰਦੀ ਤੋਂ ਬਿਨਾਂ ਪਰਿਵਾਰਿਕ ਇਕਾਈ ਵਿਚ ਆਸ਼ਰਿਤ ਨਹੀਂ ਕਰ ਸਕਦਾ। ਇਕ ਵਿਆਹੁਤਾ ਮਰਦ ਲਈ ਜ਼ਰੂਰੀ ਹੈ ਕਿ ਉਹ ਪਤਨੀ ਲਈ ਅਜਿਹੇ ਸੁਖਾਵੇਂ ਹਾਲਾਤ ਪੈਦਾ ਕਰੇ ਜਿਸ ਨਾਲ ਉਹ ਬੱਚਿਆਂ ਦੀ ਪੈਦਾਇਸ਼, ਪ੍ਰਵਰਿਸ਼, ਚੁੱਲ੍ਹਾ-ਚੌਂਕਾ ਅਤੇ ਕਿੱਤੇ ਦੀ ਵੇਚ-ਵੱਟ ਵਿਚ ਬਰਾਬਰ ਦੀ ਭਾਗੀਦਾਰ ਬਣੀ ਰਹਿ ਸਕੇ।
ਵਿਆਹੁਤਾ ਮਰਦ/ਪਰਿਵਾਰਿਕ ਮਨਾਹੀਆਂ
ਗਰਭਵਤੀ ਪਤਨੀ ਨੂੰ ਸ਼ਰਾਬ ਅਤੇ ਸਹਿਵਾਸ ਲਈ ਮਜਬੂਰ ਕਰਨਾ
ਪਤਨੀ ਨੂੰ ਪੰਚਾਇਤੀ ਇਕੱਠ ਵਿਚ ਜਾਣ ਲਈ ਮਜਬੂਰ ਕਰਨਾ
ਮਾਪਿਆਂ ਤੋਂ ਆਰਥਿਕ ਮਦਦ ਲੈ ਕੇ ਆਉਣ ਲਈ ਕਹਿਣਾ
ਪਤਨੀ ਦੀ ਇੱਛਾ ਤੋਂ ਬਿਨਾਂ ਸਹਿਵਾਸ ਅਤੇ ਨਿਰਵਸਤਰ ਹੋਣ ਲਈ ਮਜਬੂਰ ਕਰਨਾ
ਪਤਨੀ ਨੂੰ ਗਰਭਪਾਤ ਲਈ ਉਕਸਾਉਣਾ
ਭੂੰਡੀ ਰੋਟੀ (ਵੇਖੋ : ਵਿਆਹ ਰਸਮਾਂ) ਸਮੇਂ ਬੁਲਾਏ ਮਿੱਤਰ ਮੁੰਡਿਆਂ ਦੇ ਸਬੰਧਾਂ ਬਾਰੇ ਪੁੱਛਣਾ
ਪਤਨੀ ਦੀ ਰਜ਼ਾਵੰਦੀ ਬਿਨਾਂ ਧੀ ਪੁੱਤ ਦਾ ਰਿਸ਼ਤਾ ਤਹਿ ਕਰਨਾ
ਆਪਣੀ ਥਾਂਵੇਂ ਪਤਨੀ ਜਾਂ ਭੈਣ ਨੂੰ ਅਹਿਰਨ ਤੇ ਬੈਠ ਕੇ ਕੰਮ ਕਰਨ ਲਈ ਕਹਿਣਾ ਧੀ ਜਾਂ ਭੈਣ ਦੇ ਉਧਲ ਜਾਣ, ਜਾਂ ਪਿਆਰ-ਵਿਆਹ ਦੇ ਫ਼ੈਸਲੇ ਦਾ ਦੋਸ਼, ਪਤਨੀ ਨੂੰ ਦੇਣਾ
ਪੁੰਨ ਵਿਆਹ ਦੇ ਅਹਿਦ ਵਿਚ ਰਹਿ ਰਹੇ ਸੰਭਾਵੀ ਜੁਵਾਈ ਨਾਲ ਬੈਠ ਕੇ ਸ਼ਰਾਬ ਪੀਣੀ
ਸੰਭਾਵੀ ਜੁਵਾਈ ਤੋਂ ਕਿਸੇ ਲਾਲਚ ਵੱਸ, ਪਤਨੀ, ਧੀ, ਜਾਂ ਭੈਣ ਨਾਲ ਜਿਸਮਾਨੀ ਖੁੱਲ੍ਹ ਲੈਣ ਪ੍ਰਤਿ ਢਿੱਲ ਦੇਣੀ
ਕਬੀਲੇ ਤੋਂ ਬਾਹਰਲੇ ਵਿਅਕਤੀ ਨੂੰ ਪਰਿਵਾਰ ਵਿਚ ਸ਼ਰਨ ਦੇਣੀ ਜਾਂ ਪਤਨੀ ਨੂੰ ਗ਼ੈਰ ਕਬੀਲਾ ਵਿਅਕਤੀ ਪਾਸੋਂ ਚਾਰਾ, ਪੈਸੇ, ਤੂੜੀ ਜਾਂ ਅਨਾਜ ਆਦਿ ਲੈ ਕੇ ਆਉਣ ਲਈ ਮਜਬੂਰ ਕਰਨਾ
ਧੀ, ਭੈਣ, ਜਾਂ ਸਾਲੀ ਲਈ ਬੈਲ ਗੱਡੀ ਦੀ ਛੱਤ ਥੱਲੇ ਸੌਣ ਲਈ ਹਾਲਾਤ ਪੈਦਾ ਕਰਨੇ
ਕਿਸੇ ਕਬੀਲਾ ਪੰਚ ਦੀ ਆਉ ਭਗਤ ਸਮੇਂ ਪਤਨੀ, ਧੀ ਜਾਂ ਭੈਣ ਨੂੰ ਸ਼ਰਾਬ ਪੀਣ ਲਈ ਕਹਿਣਾ
ਅਯਾਸ਼ ਕਾਰਜਾਂ ਲਈ ਪਤਨੀ ਦੇ ਜੇਵਰ ਜਾਂ ਬਲਦ ਵੇਚਣੇ
ਪਤਨੀ ਨੂੰ ਗ਼ੈਰ ਕਬੀਲਾ ਪਹਿਰਾਵਾ ਪਾਉਣ ਲਈ ਉਕਸਾਉਣਾ, ਇਤਿਆਦਿ…
ਇਉਂ ਕਬੀਲੇ ਦਾ ਸਾਕਾਦਾਰੀ ਪ੍ਰਬੰਧ, ਸਮੁਚੀ ਪਰਿਵਾਰਿਕ ਇਕਾਈ ਨੂੰ ਇਕ ਨੇਮ ਪ੍ਰਬੰਧ ਅਧੀਨ ਬੰਨ੍ਹੀ ਰੱਖਣ ਵਿਚ ਸਹਾਈ ਹੁੰਦਾ ਹੈ। ਕਬੀਲੇ ਦੀ ਸਾਕਾਦਾਰੀ ਵਿਚ ਭਾਵੇਂ ਪਹਿਲੀ ਨਜ਼ਰੇ ਮਨਾਹੀਆਂ ਦੀ ਭਰਮਾਰ ਨਜ਼ਰ ਆਉਂਦੀ ਹੈ ਪਰ ਅੰਕੁਸ਼ (ਮਨਾਹੀਆਂ) ਦੀ ਮੌਖਿਕ ਪਰੰਪਰਾ, ਪਤੀ ਪਤਨੀ ਲਈ ਇਕ ਦੂਜੇ ਦੀ ਪੂਰਕ ਹੋ ਕੇ ਕਾਰਜ ਕਰਦੀ ਹੈ।
ਪਰ ਇਸ ਸਭ ਕਾਸੇ ਦੇ ਬਾਵਜੂਦ ਅਜੋਕੇ ਸਮਿਆਂ ਵਿਚ ਪਤੀ ਪਤਨੀ ਵਿਚ ਝਗੜਿਆਂ ਦੀ ਬਹੁਤਾਤ ਦੇਖੀ ਜਾ ਸਕਦੀ ਹੈ ਅਤੇ ਆਪਸੀ ਤਲਾਕ ਦੀ ਦਰ ਵਧੀ ਹੈ। ਅਜਿਹੀ ਹਾਲਤ ਵਿਚ ਕਰੇਵੇ ਕਾਰਨ ਅਤੇ ਬੱਚਿਆਂ ਦੇ ਮਾਤਰੀ ਪਿਆਰ ਤੋਂ ਵਾਂਝੇ ਰਹਿ ਜਾਣ ਕਾਰਨ ਪਿਆਰ ਵਿਆਹ ਅਤੇ ਉਧਾਲੇ ਜਿਹੇ ਜੁਰਮ ਵਧੇ ਹਨ। ਫਿਰ ਵੀ ਗਾਡੀ ਲੁਹਾਰ ਕਬੀਲੇ ਦੀ ਸਾਕਾਦਾਰੀ ਵਿਚ ਹਾਲੇ ਅਜਿਹੀ ਨੌਬਤ ਨਹੀਂ ਆਈ ਕਿ ਪਰਿਵਾਰਿਕ ਸੰਗਠਨਤਾ ਨੂੰ ਮੂਲੋਂ ਖੋਰਾ ਲੱਗਾ ਹੋਵੇ।
ਗਾਡੀ ਲੁਹਾਰ ਕਬੀਲਾ : ਨਿਆਇ ਪ੍ਰਬੰਧ
ਗਾਡੀ ਲੁਹਾਰ ਕਬੀਲਾ ਜਨਜੀਵਨ ਵਿਚ ਪੰਚਾਇਤ ਦਾ ਦਖ਼ਲ ਬਹੁਤ ਮਹੱਤਵਪੂਰਨ ਹੈ। ਕਿਸੇ ਵੀ ਝਗੜੇ ਵਿਚ ਨੌ ਗੋਤਰ ਪੰਚਾਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਹੈ। ਕੋਈ ਵੀ ਕਬੀਲਾ ਵਿਅਕਤੀ ਨਿਆਇ ਲਈ ਕਬੀਲਾ ਪੰਚਾਂ ਪਾਸ ਪਹੁੰਚ ਪੈਦਾ ਕਰ ਸਕਦਾ ਹੈ। ਨੌ ਗੋਤਰ ਪੰਚਾਂ ਦਾ ਫੈਸਲਾ ਅੰਤਿਮ ਹੁੰਦਾ ਹੈ।
ਕਬੀਲੇ ਵਿਚ ਪੰਚ ਦੀ ਚੋਣ ਸਬੰਧੀ ਦੋ ਤਰ੍ਹਾਂ ਦਾ ਚਲਨ ਹੈ।’
- ਪਿਤਾ ਪੁਰਖੀ
- ਸਰਬ ਸੰਮਤੀ
ਪਿਤਾ ਪੁਰਖੀ ਚੋਣ ਵਿਚ ਅਜਿਹੇ ਪੰਚ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸਦੇ ਪੁਰਖੇ ਬੇਦਾਗ ਪੰਚ ਰਹੇ ਹੋਣ ਅਤੇ ਉਹਨਾਂ ਦੀ ਮੌਤ ਪਿਛੋਂ, (ਕਬੀਲੇ ਦੇ ਘੱਟੋ ਘੱਟ ਨੌ ਪਰਿਵਾਰ ਅਤੇ ਬਾਕੀ ਅੱਠ ਗੋਤਰ ਦੇ ਪੰਚ) ਆਪਸੀ ਸਹਿਮਤੀ ਨਾਲ ਰਹਿ ਚੁੱਕੇ ਪੰਚ ਦੇ ਸੂਝਵਾਨ ਪੁੱਤਰ ਜਾਂ ਭਤੀਜੇ ਨੂੰ ਇਹ ਉਪਾਧੀ ਸੌਂਪ ਦੇਣ। ਕੋਈ ਪੰਚ ਜਿਉਂਦੇ ਸਮੇਂ ਵੀ ਆਪਣੀ ਉਪਾਧੀ ਪਰਿਵਾਰ ਦੇ ਕਿਸੇ ਦਾਨਸ਼ਵਰ ਵਿਅਕਤੀ ਨੂੰ ਸੌਂਪ ਸਕਦਾ ਹੈ, ਬਸ਼ਰਤੇ ਕਿ ਬਾਕੀ ਦੇ ਅੱਠ ਗੋਤਰ ਪੰਚਾਂ ਨੂੰ ਉਸਦੀ ਨਿਜੀ ਚੋਣ ਤੇ ਇਤਰਾਜ਼ ਨਾ ਹੋਵੇ।
ਕਿਸੇ ਅਜਿਹੀ ਹਾਲਤ ਵਿਚ ਵੀ ਕਬੀਲੇ ਦੇ ਲੋਕ ਹੇਠ ਲਿਖੇ ਕਾਰਨਾਂ ਕਰਕੇ ਮੌਜੂਦਾ ਪੰਚ ਨੂੰ ਰੱਦ ਕਰਕੇ ਨਵੇਂ ਪੰਚ ਦੀ ਚੋਣ ਕਰ ਸਕਦੇ ਹਨ :
ਵਿਭਚਾਰੀ ਸਾਬਤ ਹੋਣ ‘ਤੇ
ਰਿਸ਼ਵਤ ਲੈਣ ਦਾ ਦੋਸ਼ੀ ਹੋਣ ‘ਤੇ
ਲਗਾਤਾਰ ਬੁਲਾਵੇ ‘ਤੇ ਹਾਜ਼ਰ ਨਾ ਹੋਣ ‘ਤੇ
ਵਿਆਹੁਤਾ ਪਤਨੀ ਨੂੰ ਤਲਾਕ ਦੇਣ ‘ਤੇ
ਰਖੇਲ ਰੱਖਣ ‘ਤੇ
ਪੱਖਪਾਤੀ ਹੋਣ ‘ਤੇ
ਉਧਾਲੇ ਵਿਚ ਸ਼ਾਮਲ ਹੋਣ ‘ਤੇ
ਕਤਲ ਕਰਨ ‘ਤੇ
ਪੰਚ ਦੀ ਮੌਤ ਹੋ ਜਾਣ ‘ਤੇ
ਅਜਿਹੀਆਂ ਹਾਲਤਾਂ ਵਿਚ ਕਬੀਲੇ ਦੀਆਂ ਅੱਠ ਗੋਤਰਾਂ ਦੇ ਪੰਚ ਅਤੇ ਨੌ ਪਰਿਵਾਰਾਂ ਦੇ ਮੁਖੀਏ, ਕਿਸੇ ਵੀ ਯੋਗ ਵਿਅਕਤੀ ਦੀ ਤਲਾਸ਼ ਕਰ ਸਕਦੇ ਹਨ ਅਤੇ ਪੰਚਾਇਤੀ ਕਾਰਵਾਈਆਂ ਦਾ ਕਾਰਜ ਭਾਰ ਸੌਂਪ ਸਕਦੇ ਹਨ।
ਕਬੀਲਾ ਪੰਚਾਇਤ ਦੇ ਸੀਮਤ ਅਧਿਕਾਰ ਖੇਤਰ ਹਨ। ਪਰ ਪੰਚਾਇਤ ਦੀਆਂ ਦੰਡ ਵਿਧੀਆਂ ਸਮੁਚੀ ਕਬੀਲਾ ਜੀਵਨ-ਸ਼ੈਲੀ ‘ਤੇ ਪ੍ਰਭਾਵੀ ਹਨ। ਹੇਠ ਲਿਖੇ ਕਾਰਜਾਂ ਵਿਚ ਪੰਚਾਇਤੀ ਫ਼ੈਸਲਿਆਂ ਦੀ ਦਖ਼ਲ-ਅੰਦਾਜ਼ੀ ਸਿੱਧੇ ਰੂਪ ਵਿਚ ਪ੍ਰਵਾਨਿਤ ਹੈ :
ਦੰਪਤੀ ਝਗੜੇ
ਬਾਹਰੀ ਜਾਤੀ ਵਿਵਾਹ
ਤਲਾਕ
ਕਰੇਵਾ
ਉਧਾਲਾ
ਵਿਭਚਾਰ
ਰਖੇਲ ਸਬੰਧੀ
ਪੇਟ-ਭੂਣੀ ਅਹਿਦ ਤੋੜਨ ਸੰਬੰਧੀ
ਵਟਾਂਦਰਾ ਸਾਕ ਦੀ ਦੁਰ-ਵਰਤੋਂ ਸੰਬੰਧੀ
ਕਬੀਲਾ ਰਿਵਾਇਤਾਂ ਦੀ ਉਲੰਘਣਾ
ਵਿਆਹੁਤਾ ਇਸਤਰੀ ਨੂੰ ਪਤੀ ਨਾਲ ਨਾ ਤੋਰਨ ਸੰਬੰਧੀ
ਕਤਲ
ਆਪਸੀ ਲੜਾਈ
ਪਿਆਰ ਵਿਆਹ
ਕਰਜਾ ਨਾ ਮੋੜਨ ਸੰਬੰਧੀ
ਕਬੀਲਾ ਇਸਤਰੀ ਦੇ ਅਸਥਾਈ ਡੇਰੇ ਤੋਂ ਬਾਹਰ ਰਾਤ ਰਹਿਣ ਸੰਬੰਧੀ
ਚੋਰੀ ਸੰਬੰਧੀ
ਕਬੀਲੇ ਤੋਂ ਬਾਹਰਲੇ ਵਿਅਕਤੀ ਨੂੰ ਸ਼ਰਨ ਦੇਣ ਸੰਬੰਧੀ
ਅਨੁਸ਼ਠਾਨਿਕ ਕਿਰਿਆਵਾਂ ਪ੍ਰਤਿ ਕੁਤਾਹੀ ਸੰਬੰਧੀ
ਵਿਵਸਾਇ ਪ੍ਰਤਿ ਭਾਅ ਵਿਗਾੜਨ ਸੰਬੰਧੀ ਇਤਿਆਦਿ…
ਉਪਰੋਕਤ ਝਗੜਿਆਂ ਸੰਬੰਧੀ ਕੋਈ ਵੀ ਕਬੀਲਾ ਵਿਅਕਤੀ, ਔਰਤ, ਬੱਚਾ, ਬਜ਼ੁਰਗ ਜਾਂ ਨਿਆਇ ਦਾ ਇਛੁੱਕ ਮੁੰਡਾ ਕੁੜੀ, ਪਹੁੰਚ ਪੈਦਾ ਕਰਕੇ ਕਬੀਲੇ ਦੇ ਨੌ ਗੋਤਰ ਪੰਚਾਂ ਦੀ ਸ਼ਮੂਲੀਅਤ ਦੁਆਰਾ ਨਿਆਇ ਦੀ ਆਸ ਰੱਖ ਸਕਦਾ ਹੈ। ਪੰਚਾਂ ਨੇ ਬਿਨਾਂ ਕੋਈ ਇਵਜ਼ਾਨਾ ਲਏ ਬਿਨੈ ਕਰਤਾ ਦੇ ਵਾਣਿਆ (ਅਸਥਾਈ ਡੇਰੇ) ਵਿਚ ਇਕੱਠੇ ਹੋਣਾ ਹੁੰਦਾ ਹੈ। ਕੇਵਲ ਇਸਤਰੀਆਂ ਨਾਲ ਸਬੰਧਿਤ ਮਸਲਿਆਂ ਬਾਰੇ ਕਬੀਲਾ ਪੰਚ, ਇਸਤਰੀ ਧਿਰ ਦੇ ਅਸਥਾਈ ਡੇਰੇ ਵਿਚ ਹੀ ਪੰਚਾਇਤੀ ਕਾਰਵਾਈਆਂ ਮੁਕੰਮਲ ਕਰਦੇ ਹਨ। ਭਾਵੇਂ ਇਸਤਰੀ ਧਿਰ ਦੋਸ਼ੀ ਹੀ ਕਿਉਂ ਨਾ ਹੋਵੇ।
ਕਿਸੇ ਵੀ ਅਸਥਾਈ ਡੇਰੇ ਵਿਚ ਪੰਚਾਂ ਦੀ ਆਮਦ ਤੇ ਕਬੀਲੇ ਦੇ ਲੋਕ ਉਹਨਾਂ ਨੂੰ ਖੜ੍ਹੇ ਹੋ ਕੇ ਸਨਮਾਨ ਦਿੰਦੇ ਹਨ ਅਤੇ ਪੰਚ ਡੇਰੇ ਦੇ ਉਸ ਵਿਅਕਤੀ ਪਾਸ ਜਾਂਦੇ ਹਨ, ਜਿਸਦੇ ਬੁਲਾਵੇ ‘ਤੇ ਉਹ ਆਏ ਹੁੰਦੇ ਹਨ। ਪਰ ਪੰਚਾਂ ਲਈ ਕਿਸੇ ਅਜਿਹੇ ਵਿਅਕਤੀ ਤੋਂ ਭੋਜਨ ਸਵਿਕਾਰ ਕਰਨਾ ਮਨ੍ਹਾਂ ਹੈ ਜੋ ਪੰਚਾਇਤੀ ਕਾਰਵਾਈ ਵਿਚ ਸਿਧੇ ਤੌਰ ‘ਤੇ ਸ਼ਾਮਲ ਹੋਵੇ। ਝਗੜੇ ਨਾਲ ਸਬੰਧਿਤ ਧਿਰ ਕਿਸੇ ਦੂਜੇ ਕਬੀਲਾ ਪਰਿਵਾਰ ਵਿਚ ਸੁੱਕਾ ਰਾਸ਼ਨ ਦੇ ਦਿੰਦੀ ਹੈ ਤਾਂ ਜੋ ਪੱਕੇ ਹੋਏ ਭੋਜਨ ਨਾਲ ਪੰਚਾਂ ਦੀ ਆਉ ਭਗਤ ਕੀਤੀ ਜਾ ਸਕੇ।
ਗਾਡੀ ਲੁਹਾਰ ਕਬੀਲੇ ਦੀਆਂ ਪੰਚਾਇਤੀ ਕਾਰਵਾਈਆਂ ਪਿੰਡ ਦੀ ਵਸੋਂ ਤੋਂ ਦੂਰ, ਅਕਸਰ ਬਾਦ ਦੁਪਹਿਰ ਸ਼ੁਰੂ ਕੀਤੀਆਂ ਜਾਂਦੀਆਂ ਹਨ ਜੋ ਹਨੇਰਾ ਹੋਣ ਤੱਕ ਚੱਲਦੀਆਂ ਹਨ। ਫ਼ੈਸਲਾ ਨਾ ਹੋਣ ਤੱਕ ਹਰ ਸ਼ਾਮ ਇਕੱਠੀ ਹੋਈ ਪੰਚਾਇਤ ਲਈ ਸ਼ਰਾਬ ਅਤੇ ਭੋਜਨ ਦਾ ਖਰਚਾ ਦੋਸ਼ੀ ਧਿਰ ਜਿੰਮੇ ਹੁੰਦਾ ਹੈ।
ਕਿਸੇ ਵੀ ਪੰਚਾਇਤੀ ਕਾਰਵਾਈ ਵਿਚ ਚਾਰ ਧਿਰਾਂ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਂਦੀ ਹੈ :
- ਪੰਚ
- ਫਰਿਆਦੀ
- ਦੋਸ਼ ਲੱਗੀ ਧਿਰ
- ਕਬੀਲੇ ਦੇ ਲੋਕ
ਬਹੁਤੀਆਂ ਹਾਲਤਾਂ ਵਿਚ ਪੰਜਵੀਂ ਧਿਰ ਗੁਆਹ ਦੇ ਰੂਪ ਵਿਚ ਵੀ ਸ਼ਾਮਲ ਹੁੰਦੀ ਹੈ, ਪਰ ਇਹ ਉਹਨਾਂ ਹਾਲਤਾਂ ਵਿਚ ਹੀ ਸੰਭਵ ਹੈ, ਜੇਕਰ ਕੋਈ ਚਸ਼ਮਦੀਦ ਗੁਆਹ ਹੋਵੇ ਅਤੇ ਪੰਚ ਉਸਦੀ ਲੋੜ ਨੂੰ ਜ਼ਰੂਰੀ ਸਮਝਦੇ ਹੋਣ। ਕਿਸੇ ਅਜਿਹੀ ਹਾਲਤ ਵਿਚ ਜਦੋਂ ਦੋਸ਼ੀ-ਧਿਰ, ਜੁਰਮ ਕਬੂਲ ਕਰ ਰਹੀ ਹੋਵੇ ਜਾਂ ਜੁਰਮ ਸੰਬੰਧੀ ਕਿਸੇ ਸ਼ੱਕ ਦੀ ਗੁੰਜਾਇਸ਼ ਨਾ ਹੋਵੇ ਤਾਂ ਗੁਆਹ ਦੀ ਸ਼ਮੂਲੀਅਤ ਰੱਦ ਕਰ ਦਿੱਤੀ ਜਾਂਦੀ ਹੈ।
ਪੰਚਾਇਤੀ ਕਾਰਵਾਈ ਸਮੇਂ ਕਿਸੇ ਵੀ ਧਿਰ ਵੱਲੋਂ ਹੇਠ ਲਿਖੇ ਕਾਰਜ ਨਿਸ਼ੇਧ ਹਨ :
ਝੂਠ ਬੋਲਣਾ
ਗਾਲ੍ਹ ਕੱਢਣੀ
ਕਾਰਵਾਈ ਵਿਚ ਵਿਘਨ ਪਾਉਣਾ
ਪੰਚ ਦੀ ਹੇਠੀ ਕਰਨੀ
ਫ਼ੈਸਲੇ ਤੋਂ ਇਨਕਾਰੀ ਹੋਣਾ
ਚਲਦੀ ਕਾਰਵਾਈ ਦੌਰਾਨ ਉਠ ਕੇ ਜਾਣਾ
ਕਬੀਲਾ ਇਸਤਰੀ ਨੂੰ ਪੰਚਾਇਤ ਵਿਚ ਸੱਦਣ ਲਈ ਜ਼ਿਦ ਕਰਨਾ
ਜਿਨਸੀ ਸੰਬੰਧਾਂ ਬਾਰੇ ਚਟਖਾਰੇ ਲੈਣਾ
-. ਸੱਚੇ ਹੋਣ ਲਈ ਸਹੁੰ ਚੁੱਕਣੀ
– ਪੰਚ ਨੂੰ ਲਾਲਚ ਆਦਿ ਦੇਣਾ
ਗਾਡੀ ਲੁਹਾਰ ਕਬੀਲੇ ਦੀ ਪੰਚਾਇਤ ਦਾ ਕੋਈ ਵੀ ਫ਼ੈਸਲਾ ਲਿਖਤੀ ਰੂਪ ਵਿਚ ਨਹੀਂ ਹੁੰਦਾ। ਨਾ ਹੀ ਕੋਈ ਕਾਰਵਾਈ ਲੁਕਵੇਂ ਰੂਪ ਵਿਚ ਕੀਤੀ ਜਾਂਦੀ ਹੈ। ਕੋਈ ਵੀ ਫ਼ੈਸਲਾ ਤੱਟ-ਫੱਟ ਕਾਹਲੀ ਵਿਚ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਗਾਡੀ ਲੁਹਾਰ ਕਬੀਲਾ (ਦੂਜੇ ਟੱਪਰੀਵਾਸ ਕਬੀਲਿਆਂ ਵਾਂਗ) ਰੂਬਰੂ ਸਮੂਹ ਹੈ। ਕਿਸੇ ਵੀ ਵਿਅਕਤੀ, ਪਰਿਵਾਰ ਜਾਂ ਜੁੱਟ ਸਮੂਹ ਦਾ ਕੋਈ ਵੀ ਜੁਰਮ, ਰਹਿਤਲ ਜਾਂ ਕਿੱਤਾਗਤ ਕਾਰਜ, ਕਬੀਲਾ ਵਿਅਕਤੀਆਂ ਅਤੇ ਪੰਚਾਂ ਪਾਸੋਂ ਲੁੱਕਿਆ ਨਹੀਂ ਰਹਿੰਦਾ, ਇਸ ਲਈ ਬਹੁਤੀਆਂ ਹਾਲਤਾਂ ਵਿਚ ਝੂਠ ਬੋਲਣ ਦੀ ਜਾਂ ਲੁਕ-ਲੁਕਾ ਰੱਖਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਸਥਿਤੀਆਂ ਦੇ ਨਸ਼ਰ ਹੋਣ ਦਾ ਇਕ ਕਾਰਨ, ਕਬੀਲਾ ਪਰਿਵਾਰਾਂ ਦਾ ਨਿੱਕੇ ਨਿੱਕੇ ਝੁੰਡਾਂ ਦੇ ਰੂਪ ਵਿਚ ਫਿਰਤੂ ਜੀਵਨ ਬਿਤਾਉਣਾ ਹੈ। ਲੋੜਾਂ, ਥੁੜਾਂ ਅਤੇ ਅਸੁਰੱਖਿਆ ਦੀ ਮਜਬੂਰੀ ਪਰਿਵਾਰਿਕ ਜੁੱਟਾਂ ਨੂੰ ਇਕ ਦੂਜੇ ਦੇ ਨੰਗੇ ਸੰਪਰਕ ਵਿਚ ਬੰਨ੍ਹੀ ਰੱਖਦੀ ਹੈ।
ਕਬੀਲਾ ਪੰਚਾਇਤ ਦੋਸ਼ੀ ਧਿਰ ਲਈ ਕਈ ਪ੍ਰਕਾਰ ਦੀਆਂ ਦੰਡ ਵਿਧੀਆਂ ਦਾ ਉਪਯੋਗ ਕਰਦੀ ਹੈ। ਜਿਵੇਂ :
ਦੋ ਆਨੇ ਦਾ ਬਾਜਰਾ ਕਬੂਤਰਾਂ ਨੂੰ ਪਾਉਣ ਲਈ ਕਹਿਣਾ*
ਸਵਾ ਰੁਪੈ ਦੀ ਮੱਕੀ ਕਬੂਤਰਾਂ ਨੂੰ ਪਾਉਣੀ
ਰੁਪੈ ਪੈਸੇ, ਅਫ਼ੀਮ, ਤੰਬਾਖੂ, ਸ਼ਰਾਬ, ਜਾਂ ਭੋਜ ਆਦਿ ਦੇ ਰੂਪ ਵਿਚ ਦੰਡ
ਲਾਉਣਾ :
ਹੁੱਕਾ ਪਾਣੀ ਛੇਕਣਾ
ਪੁਸ਼ਕਰ ਜਾਂ ਰੁਣੇਚਾ (ਰਾਮ ਦਿਉ) ਨਮਿਤ ਪੁੰਨ ਦਾਨ ਕਰਨਾ
ਦਹੇਜ ਦੇ ਰੂਪ ਵਿਚ ਵਸਤਾਂ ਵਾਪਿਸ ਕਰਨੀਆਂ
ਧੀ, ਭੈਣ, ਜਾਂ ਸਾਲੀ ਦਾ ਰਿਸ਼ਤਾ ਦੇਣ ਦੇ ਰੂਪ ਵਿਚ ਦੰਡ ਭਰਨਾ
ਕਰਿੰਦੇ ਦੇ ਰੂਪ ਵਿਚ ਚਾਕਰ ਵਜੋਂ ਰਹਿ ਕੇ ਦੰਡ ਅਦਾ ਕਰਨਾ
ਬਲਦ ਸੰਪਤੀ ਦੇ ਰੂਪ ਵਿਚ ਦੰਡ ਭਰਨਾ
ਭੂ-ਖੇਤਰ ਨਿਕਾਲਾ ਆਦਿ…
ਪੰਜਾਬ ਭੂ-ਖੇਤਰ ਵਿਚ ਫਿਰਤੂ ਗਾਡੀ ਲੁਹਾਰ ਕਬੀਲੇ ਵਿਚ ਬਹੁਤੇ ਨਿਮਨ ਪ੍ਰਕਾਰ
ਦੇ ਨਿਪਟਾਰੇ ਸਾਮ੍ਹਣੇ ਆਏ :
ਦੰਪਤੀ ਝਗੜੇ
ਤਲਾਕ
ਵਿਭਚਾਰ
ਪੇਟ-ਭੂਣੀ ਅਹਿਦ
ਸਾਕ ਵਟਾਂਦਰਾ
ਉਧਾਲਾ
ਆਪਸੀ ਲੜਾਈ
ਵਿਆਹੁਤਾ ਇਸਤਰੀ ਨੂੰ ਪਤੀ ਨਾਲ ਨਾ ਤੋਰਨ ਸੰਬੰਧੀ
ਵਿਉਪਾਰ ਵਿਚ ਘਾਟਾ
ਕਤਲ ਸੰਬੰਧੀ
ਕਿਸੇ ਵੀ ਝਗੜੇ ਸੰਬੰਧੀ ਦੁਵੱਲੀ ਧਿਰਾਂ ਦੇ ਪੱਖ ਸੁਣਨ ਉਪਰੰਤ ਕਬੀਲਾ ਪੰਚ ਵੱਖਰੇ
ਜੁੱਟ ਵਿਚ ਵਿਚਾਰ ਕਰਦੇ ਹਨ। ਇਹ ਵਿਚਾਰ ਤਰਕ ‘ਤੇ ਅਧਾਰਿਤ ਹੁੰਦੇ ਹਨ। ਪੰਚਾਂ
ਦੀ ਦੱਸ ਅਨੁਸਾਰ, ਕਈ ਫ਼ੈਸਲਿਆਂ ਵਿਚ ਤਰਕ ਦੇ ਟਾਕਰੇ ਤਰਸ ਦੀ ਮਿੱਸ ਵੀ ਦੰਡ ਵਿਧੀਆਂ ਨੂੰ ਨਰਮ ਕਰ ਦਿੰਦੀ ਹੈ।
ਕਿਸੇ ਅਜਿਹੀ ਹਾਲਤ ਵਿਚ, ਜਦੋਂ ‘ਤਰਕ’ ਨਿਆਇ ਸੰਗਤ ਨਾ ਸਾਬਤ ਹੋ ਰਿਹਾ ਹੋਵੇ ਅਤੇ ਦੁਬਿਧਾ ਦੀ ਸਥਿਤੀ ਕਾਰਨ ਸੁਯੋਗ ਫ਼ੈਸਲਾ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੋਵੇ ਤਾਂ ਕਬੀਲਾ ਪੰਚ ਰੱਬੀ ਸ਼ਕਤੀਆਂ ਦਾ ਸਹਾਰਾ ਲੈਂਦੇ ਹੋਏ ਦੋ ਵਿਧੀਆਂ ਦਾ ਪ੍ਰਯੋਗ ਕਰਦੇ ਹਨ :
- ਅੱਗ
- ਪਾਣੀ
ਅਜਿਹਾ ਪ੍ਰਯੋਗ ਤਦ ਕੀਤਾ ਜਾਂਦਾ ਹੈ ਜਦੋਂ ਪੰਚ ਤਾਂ ਕਿਸੇ ਧਿਰ ਨੂੰ ਦੋਸ਼ੀ ਮੰਨ ਲੈਣ ਪਰ ਦੰਡਿਤ ਧਿਰ ਆਪਣਾ ਦੋਸ਼ ਕਬੂਲ ਕਰਨ ਤੋਂ ਮੁਨਕਰ ਹੋਵੇ, ਤਦ ਪੰਚ ਸੱਚੀ ਝੂਠੀ ਧਿਰ ਦਾ ਨਿਤਾਰਾ ਅੱਗ ਅਤੇ ਪਾਣੀ ਦੀਆਂ ਵਿਧੀਆਂ ਦੁਆਰਾ ਕਰਦੇ ਹਨ।
- ਪੰਚਾਂ ਵੱਲੋਂ ਦੋਹਾਂ ਧਿਰਾਂ ਨੂੰ ਢੱਕ ਦੇ ਪੱਤੇ ਉਤੇ ਅੱਗ ਦੇ ਮਘਦੇ ਹੋਏ ਕੋਇਲੇ ਰੱਖ ਕੇ ਹੱਥਾਂ ਵਿਚ ਫੜ ਕੇ ਮਿਥਿਆ ਪੈਂਡਾ ਤਹਿ ਕਰਨ ਨੂੰ ਕਿਹਾ ਜਾਂਦਾ ਹੈ। ਕਬੀਲੇ ਦਾ ਵਿਸ਼ਵਾਸ ਹੈ ਕਿ ਅਗਨੀ ਨਿਰਪਖ ਦੇਵਤਾ ਹੈ ਇਸ ਲਈ ਝੂਠੇ ਵਿਅਕਤੀ ਦੇ ਹੱਥ, ਸੱਚੇ ਵਿਅਕਤੀ ਦੇ ਹੱਥਾਂ ਨਾਲੋਂ ਪਹਿਲਾਂ ਸੜਨ ਲੱਗ ਜਾਂਦੇ ਹਨ।
- ਦੋਹਾਂ ਧਿਰਾਂ ਨੂੰ ਇਕ ਤੋਂ ਲੈ ਕੇ ਪੰਜ ਵੇਰ ਡੂੰਘੇ ਪਾਣੀ ਵਿਚ ਡੁਬਕੀ ਲਗਾਉਣ ਨੂੰ ਕਿਹਾ ਜਾਂਦਾ ਹੈ। ਕਬੀਲੇ ਦਾ ਵਿਸ਼ਵਾਸ ਹੈ ਕਿ ਜਲ ਦੇਵਤਾ ਝੂਠੀ ਧਿਰ ਨੂੰ ਕਿਸੇ ਵੀ ਹਾਲਤ ਵਿਚ ਪਨਾਹ ਨਹੀਂ ਦਿੰਦਾ, ਇਸ ਲਈ ਝੂਠੀ ਧਿਰ ਨੂੰ ਪਾਣੀ ਦੀ ਸਤ੍ਹਾ ਤੋਂ ਉੱਪਰ ਧੱਕ ਦਿੰਦਾ ਹੈ। ਕਬੀਲੇ ਵਿਚ ਦੁਬਿਧਾਮਈ ਫ਼ੈਸਲੇ ਇਸੇ ਵਿਧੀ ਦੁਆਰਾ ਕੀਤੇ ਜਾਂਦੇ ਹਨ।
ਗਾਡੀ ਲੁਹਾਰ ਕਬੀਲੇ ਵਿਚ ਪੰਚਾਇਤੀ ਫ਼ੈਸਲੇ ਛੇਤੀ ਨਹੀਂ ਕੀਤੇ ਜਾਂਦੇ। ਕਿਸੇ ਵੀ ਝਗੜੇ ਬਾਰੇ ਜੁੜਨ ਵਾਲੀ ਪੰਚਾਇਤ ਹਰ ਵਾਰੀ ਥਾਂ ਬਦਲ ਲੈਂਦੀ ਹੈ। ਇਉਂ ਦੋ ਕਾਰਨਾਂ ਕਰਕੇ ਕੀਤਾ ਜਾਂਦਾ ਹੈ। ਇਕ ਤਾਂ ਸਾਰੇ ਪੰਚਾਂ ਨੂੰ ਨੇੜ ਦੂਰ ਦੇ ਵਕਫ਼ੇ ਬਾਰੇ ਕੋਈ ਇਤਰਾਜ਼ ਨਹੀਂ ਰਹਿੰਦਾ, ਦੂਜੇ ਇਸ ਵਿਧੀ ਨਾਲ ਉਸ ਭੂ-ਖੇਤਰ ਵਿਚ ਵਿਚਰਨ ਵਾਲੇ ਸਾਰੇ ਗਾਡੀ ਲੁਹਾਰ ਕਬੀਲੇ ਦੇ ਪਰਿਵਾਰਾਂ ਦੀ ਸ਼ਮੂਲੀਅਤ ਪੈਦਾ ਕਰ ਲਈ ਜਾਂਦੀ ਹੈ। ਇਸ ਸ਼ਮੂਲੀਅਤ ਪਿੱਛੇ ਇਹ ਭਾਵਨਾ ਵੀ ਕਾਰਜ ਕਰ ਰਹੀ ਹੁੰਦੀ ਹੈ ਕਿ ਹੋਈ ਘਟਨਾ/ਝਗੜੇ ਬਾਰੇ ਸਭ ਨੂੰ ਗਿਆਤ ਹੋ ਜਾਵੇ। ਕਤਲ, ਉਧਾਲੇ ਅਤੇ ਵਿਭਚਾਰ ਬਾਰੇ ਫੈਸਲਾ ਹੋਣ ਪਿੱਛੋਂ ਵੀ ਪੰਚਾਇਤਾਂ ਦੁਬਾਰਾ ਉਹਨਾਂ ਥਾਵਾਂ ‘ਤੇ ਜੁੜਦੀਆਂ ਹਨ ਜਿਥੇ ਪਹਿਲਾਂ ਪੰਚਾਇਤੀ ਕਾਰਵਾਈ ਹੋ ਚੁੱਕੀ ਹੁੰਦੀ ਹੈ। ਖਾਸ ਕਰ ਅਜਿਹੇ ਫ਼ੈਸਲੇ ਨਾਲ ਸਬੰਧਿਤ ਪੰਚਾਇਤ, ਜਿਸ ਵਿਚ ਦੋਸ਼ੀ ਧਿਰ ਨੂੰ ਸਖਤ ਦੰਡ-ਸਜ਼ਾ ਦਿੱਤੀ ਗਈ ਹੋਵੇ। ਅਜਿਹਾ ਕੇਵਲ ਦੋਸ਼ੀ ਧਿਰ ਨੂੰ ਕਬੀਲਾ ਸਮੂਹ ਦੀਆਂ ਨਜ਼ਰਾਂ ਵਿਚ ਬੇਇੱਜ਼ਤ ਕਰਨ ਹਿੱਤ ਕੀਤਾ ਜਾਂਦਾ ਹੈ। ਇਹ ਅਜਿਹੀ ਸਜ਼ਾ ਹੈ ਜਿਸਤੋਂ ਹਰ ਗਾਡੀ ਲੁਹਾਰ ਕਬੀਲੇ ਦਾ ਵਿਅਕਤੀ ਥਰ ਥਰ ਕੰਬਦਾ ਹੈ।
ਕਬੀਲੇ ਵਿਚ ਸਭ ਤੋਂ ਸਖ਼ਤ ਸਜ਼ਾ ਦੋ ਆਨੇ ਦਾ ਬਾਜਰਾ ਕਬੂਤਰਾਂ ਨੂੰ ਪਾਉਣਾ ਹੈ। ਕੋਈ ਕਬੀਲਾ ਵਿਅਕਤੀ ਆਰਥਿਕ ਪੱਖੋਂ ਬੇਹੱਦ ਗਰੀਬ ਹੋਣ ਦੇ ਬਾਵਜੂਦ ਹਜ਼ਾਰਾਂ ਰੁਪੈ ਜੁਰਮਾਨੇ ਦੀ ਦੰਡ ਸਜ਼ਾ ਤਾਂ ਭੁਗਤ ਸਕਦਾ ਹੈ ਪਰ ਕਬੂਤਰਾਂ ਨੂੰ ਬਾਜਰਾ ਪਾਉਣ ਦੀ ਸਜ਼ਾ ਪ੍ਰਵਾਨ ਨਹੀਂ ਕਰਦਾ।
ਇਸ ਵੱਖਰੀ ਭਾਂਤ ਦੀ ਸਜ਼ਾ ਸੰਬੰਧੀ ਕਬੀਲੇ ਦੇ ਇਕ ਪੰਚ ਨੇ ਸ਼ਿਕੰਬਰੀ ਦੇਵੀ ਬਾਰੇ ਦੰਤ-ਕਥਾ ਸੁਣਾਈ:
ਸ਼ਿਕੰਬਰੀ ਦੇਵੀ ਦੰਤ ਕਥਾ
ਬਹੁਤ ਸਮਾਂ ਪਹਿਲਾਂ ਕਬੀਲੇ ਦੇ ਪੁਰਖਿਆਂ ਵਿਚੋਂ ਇਕ ਪਤੀ-ਬਤਾ ਇਸਤਰੀ ਨੇ ਪਤੀ ਦੇ ਭੋਜਨ ਕਰਨ ਤੋਂ ਪਹਿਲਾਂ ਅੰਨ ਦੇ ਰੂਪ ਵਿਚ ਕੁਝ ਕੱਚੇ ਚਾਵਲ ਮੂੰਹ ਵਿਚ ਪਾ ਲਏ। ਪਤੀ ਦੇ ਅਚਾਨਕ ਉਤੋਂ ਆ ਜਾਣ ਕਾਰਨ ਉਹ ਘਬਰਾ ਗਈ ਅਤੇ ਉਸਨੇ ਪਤੀ ਦੀ ਅੱਖ ਵਿਚ ਡਿਗਣ ਤੋਂ ਡਰਦਿਆਂ ਸ਼ਿਕੰਬਰੀ ਦੇਵੀ ਦੀ ਅਰਾਧਨਾ ਕੀਤੀ ਅਤੇ ਅਰਜੋਈ ਕਰਦਿਆਂ ਅੱਧ-ਚੱਬੇ ਚਾਵਲ ਓਹਲੇ ਵਿਚ ਫੁੜਕ ਦਿੱਤੇ । ਕਿਹਾ ਜਾਂਦਾ ਹੈ ਕਿ ਸ਼ਿਕੰਬਰੀ ਕਿਉਂਕਿ ਇਸਤਰੀਆਂ ਪ੍ਰਤਿ ਬੜੀ ਦਿਆਲੂ ਦੇਵੀ ਹੈ ਇਸ ਲਈ ਉਹ ਫੁੜਕੇ ਹੋਏ ਚਾਵਲ ਕਬੂਤਰ ਬਣ ਕੇ ਉਡ ਗਏ।” ਉਸ ਇਸਤਰੀ ਦੀ ਇਹ ਭੁੱਲ ਤਾਂ ਲੁੱਕ ਗਈ ਪਰ ਪਤੀ ਦੇ ਜਾਣ ਤੋਂ ਬਾਦ ਉਹ ਕਬੂਤਰ ਉਸ ਇਸਤਰੀ ਦੇ ਨੇੜੇ ਆ ਕੇ ਗੁਟਕਣ ਲੱਗੇ। ਇਕ ਗ਼ੈਬੀ ਅਵਾਜ਼ ਆਈ ਕਿ ਇਹ ਕਬੂਤਰ ਉਸਨੂੰ ਖਾਣੇ ਪੈਣਗੇ, ਕਿਉਂਕਿ ਇਹ ਭੋਜਨ ਵਜੋਂ ਉਸਦੀ ਅਮਾਨਤ ਹਨ ਉਹ ਇਸਤਰੀ ਸੰਕਟ ਵਿਚ ਫਸ ਗਈ। ਆਖ਼ਰ ਉਹ ਉਹਨਾਂ ਮਾਸੂਮ ਪੰਛੀਆਂ ਨੂੰ ਕਿਵੇਂ ਖਾਵੇ ? ਇਸਤੇ ਕਿਹਾ ਜਾਂਦਾ ਹੈ ਕਿ ਉਸ ਇਸਤਰੀ ਨੇ ਇਸ ਸੰਕਟ ਵਿਚੋਂ ਨਿਕਲਣ ਲਈ ਸ਼ਿਕੰਬਰੀ ਦੇਵੀ ਦੀ ਫਿਰ ਅਰਾਧਨਾ ਕੀਤੀ। ਸ਼ਿਕੰਬਰੀ ਦੇਵੀ ਪ੍ਰਗਟ ਹੋਈ ਅਤੇ ਅਵਾਜ਼ ਆਈ ਕਿ ਉਹ ਦੋ ਆਨੇ ਦਾ ਬਾਜਰਾ ਲੈ ਕੇ ਕਬੂਤਰਾਂ ਨੂੰ ਪਾ ਦੇਵੇ ਅਤੇ ਕਹੇ ਕਿ ‘ਚਿਤੌੜਗੜ੍ਹ ਜਾਓ ਅਰ ਹੂੰਆਂ ਰਾਮ ਕਰੋ।” ਕਹਿੰਦੇ ਹਨ ਹੁਣ ਜਦੋਂ ਵੀ ਕੋਈ ਦੋ ਆਨੇ ਦਾ ਬਾਜਰਾ ਪਾ ਕੇ ਕਬੂਤਰਾਂ ਨੂੰ ਇਹ ਕਹਿੰਦਾ ਹੈ ਕਿ ‘ਚਿਤੌੜਗੜ੍ਹ ਜਾਓ ਅਰ ਹੂੰਆਂ ਰਾਮ ਕਰੋ* ਤਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਬੂਤਰ ਚਿਤੌੜਗੜ੍ਹ ਜਾਣਗੇ ਅਤੇ ਉਥੇ ਜਾ ਕੇ ਉਹਨਾਂ ਪੁਰਖਿਆਂ ਨੂੰ ਹੋਈ ਸਜ਼ਾ ਬਾਰੇ ਦੱਸਣਗੇ ਕਿ ਫਲਾਂ ਕਬੀਲਾ ਵਿਅਕਤੀ ਨੇ ਫਲਾਂ ਜੁਰਮ ਕੀਤਾ, ਜਿਸ ਬਾਰੇ ਉਸਨੂੰ ਦੰਡਿਤ ਕੀਤਾ ਗਿਆ। ਇਥੇ ਇਹ ਦੱਸ ਦੇਣਾ ਵਾਜਬ ਹੋਵੇਗਾ ਕਿ ਅਕਬਰ ਜੈਮਲ ਅਤੇ ਪੱਤੋ (ਫੱਤਾ) ਨਾਲ ਹੋਈ ਲੜਾਈ ਸਮੇਂ ਚਿਤੌੜ ਵਿਚ ਕਬੀਲੇ ਦੇ ਜੋ ਪੁਰਖੇ ਮਾਰ ਦਿੱਤੇ ਗਏ। ਉਹਨਾਂ ਦੀ ਗਿਣਤੀ ਬੇਸ਼ੁਮਾਰ ਹੈ, ਅਤੇ ਬਾਦ ਵਿਚ ਜੌਹਰ (ਸੜ ਕੇ ਮਰਨ) ਦੀ ਜੋ ਘਟਨਾ ਵਾਪਰੀ ਉਸ ਵਿਚ ਮਰਨ ਵਾਲੇ ਮਰਦਾਂ ਦੇ ਜਨੇਊ ਦਾ ਭਾਰ 74% ਮਣ ਹੋਇਆ। (ਵਿਸਥਾਰ ਲਈ ਵੇਖੋ: ਕਬੀਲੇ ਦਾ ਇਤਿਹਾਸਿਕ ਪਿਛੋਕੜ) ਇਹ ਵੱਖਰੀ ਗੱਲ ਹੈ ਕਿ ਗਾਡੀ ਲੁਹਾਰ ਕਬੀਲੇ ਦੇ ਪੁਰਖੇ ਉਸ ਸਮੇਂ ਲਖੋਟਾ ਬਾਰੀ ਵਿਚੋਂ ਡਰ ਕੇ ਭੱਜ ਨਿਕਲੇ ਪਰ ਅੱਜ ਵੀ ਗਾਡੀ ਲੁਹਾਰ ਕਬੀਲੇ ਦੇ ਲੋਕ ਸਖ਼ਤ ਤੋਂ ਸਖ਼ਤ ਦੰਡ ਭੋਗਣ ਲਈ ਤਾਂ ਰਾਜ਼ੀ ਹੋ ਜਾਂਦੇ ਹਨ। ਪਰ ਕਬੂਤਰਾਂ ਨੂੰ ਬਾਜਰਾ ਪਾਉਣ ਲਈ ਰਾਜ਼ੀ ਨਹੀਂ ਹੁੰਦੇ।
ਕਬੀਲਾ ਵਿਅਕਤੀਆਂ ਦੇ ਦੱਸਣ ਅਨੁਸਾਰ, ਮੌਜੂਦਾ ਸਮੇਂ ਜੁਰਮਾਂ ਦੀ ਗਿਣਤੀ ਵਧ ਗਈ ਹੈ ਅਤੇ ਪੰਚ ਪੱਖਪਾਤ ਕਰਨ ਲੱਗੇ ਹਨ। ਫਿਰ ਵੀ ਵੰਨਗੀ ਮਾਤਰ ਕੁਝ ਕੁ ਨਿਪਟਾਰਿਆਂ ਦਾ ਸੰਖੇਪ ਹਵਾਲਾ ਦਰਜ ਹੈ।
ਪੇਟ ਭੂਣੀ ਅਹਿਦ
ਕਬੀਲਾ ਇਸਤਰੀ ਜੁਪੀਆ ਪਤਨੀ ਰੰਗੀਆ ਗੋਤ ਪਰਮਾਰ (ਪੜਿਆਰ) ਨੇ ਆਪਣੇ ਦੂਜੇ ਜਣੇਪੇ ਸਮੇਂ ਬਪਰੀ ਵਿਧਵਾ ਜਾਮਨੀਆ ਨਾਲ ਸੰਗਰੂਰ ਵਿਖੇ ਪੇਟ-ਭੂਣੀ ਅਹਿਦ ਕੀਤਾ। (ਵਿਸਥਾਰ ਲਈ ਵੇਖੋ : ਵਿਆਹ ਰਸਮਾਂ ਵਿਚ ਪੇਟ-ਭੂਣੀ ਅਹਿਦ) ਪਰ ਸੰਜੋਗ ਵੱਸ ਇਕ ਕਬੀਲਾ ਵਿਅਕਤੀ ਰਤੀਆ ਪਾਸੋਂ ਇਕ ਵਹਿੜਕੇ (ਬੈਲ) ਦੇ ਭੂਤਰ ਜਾਣ ਕਾਰਨ ਜੁਪੀਆ ਦੀ (ਅੱਠ ਸਾਲਾਂ) ਲੜਕੀ ਦੀ ਮੌਤ ਹੋ ਗਈ। ਇਸ ਤੇ ਬਪਰੀ (ਲੜਕੀ ਦੀ ਹੋਣ ਵਾਲੀ ਸੱਸ) ਨੇ, ਨੌ ਗੋਤਰ ਪੰਚ ਇਕੱਠੇ ਕੀਤੇ ਅਤੇ ਦਾਹ ਸੰਸਕਾਰ ਤੋਂ ਪਹਿਲਾਂ ਪੰਚਾਇਤ ਪਾਸ ਆਪਣੀ ਹੋਣ ਵਾਲੀ ਨੂੰਹ ਦੀ ਮੌਤ ਸੰਬੰਧੀ ਫ਼ਰਿਆਦ ਕੀਤੀ। ਇਸ ਨਿਪਟਾਰੇ ਸੰਬੰਧੀ ਵੱਖ ਵੱਖ ਵਾਣਿਆ (ਅਸਥਾਈ ਡੇਰਿਆਂ) ਵਿਚ ਛੇ ਪੰਚਾਇਤੀ ਇਕੱਠਾਂ ਵਿਚ ਹੇਠ ਲਿਖੇ ਅਨੁਸਾਰ ਫ਼ੈਸਲਾ ਹੋਇਆ :
(ੳ) ਰਤੀਆ ਬਪਰੀ ਦੇ ਪੁੱਤਰ ਵਾਸਤੇ (ਉਮਰ ਵਿਚ ਪੰਜ ਸਾਲ ਦਾ ਅੰਤਰ ਹੋਣ ਤੇ ਵੀ) ਆਪਣੀ ਸਕੀ ਧੀ ਦਾ ਰਿਸ਼ਤਾ ਦੇਵੇ, ਜਿਸਦੇ ਵਿਆਹ ਦਾ ਖਰਚਾ ਜੁਪੀਆ ਅਦਾ ਕਰੇ।
(ਅ) ਜੇਕਰ ਰਤੀਏ ਦੀ ਸਕੀ ਧੀ ਦੀ ਉਮਰ (ਬਪਰੀ ਦੇ ਪੁੱਤਰ ਟਾਕਰੇ) ਵੱਡੀ ਹੋਵੇ? ਤਾਂ ਬਪਰੀ ਆਪਣੇ ਭਰਾ ਵਾਸਤੇ ਰਿਸ਼ਤਾ ਸਵੀਕਾਰ ਕਰੇ ਜਿਸਦੇ ਵਿਆਹ ਦਾ ਸਮੁੱਚਾ ਖਰਚਾ ਬਪਰੀ ਅਦਾ ਕਰੇ।
(ੲ) ਸਕੀ ਧੀ ਨਾ ਹੋਣ ਦੀ ਸੂਰਤ ਵਿਚ ਰਤੀਆ, ਭੈਣ ਜਾਂ ਸਾਲੀ ਦੀ ਸੰਤਾਨ ਵਿਚੋਂ ਬਪਰੀ ਦੇ ਪੁੱਤਰ ਲਈ ਰਿਸ਼ਤਾ ਲੈ ਕੇ ਦੇਵੇ।
(ਸ) ਉਪਰੋਕਤ ਸਥਿਤੀਆਂ ਸਹਿਯੋਗੀ ਨਾ ਹੋਣ ਦੀ ਸੂਰਤ ਵਿਚ ਰਤੀਆ ਕਿਸੇ ਲੋੜਵੰਦ ਟੱਬਰ ਵਿਚੋਂ ਬਪਰੀ ਦੇ ਪੁੱਤਰ ਲਈ ਰਿਸ਼ਤਾ ਤਲਾਸ਼ ਕਰੇ, ਭਾਵੇਂ ਰਤੀਏ ਨੂੰ ਵਟਾਂਦਰਾ ਰੂਪ ਵਿਚ ਭੈਣ, ਸਾਲੀ, ਭਾਣਜੀ, ਜਾਂ ਸਾਲੀ ਦੀ ਧੀ ਦਾ ਰਿਸ਼ਤਾ ਹੀ ਦੇਣਾ ਪਵੇ।
(ਹ) ਜਾਂ ਸੰਪਤੀ ਦੇ ਰੂਪ ਵਿਚ ਦੰਡ ਅਦਾ ਕਰੇ।
ਰਤੀਆ ਕਿਉਂਕਿ (ਸ) ਤੱਕ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਅਸਮਰਥ ਸੀ, ਇਸ ਲਈ ਉਸਨੇ (ਹ) ਰੂਪ ਨੂੰ ਸਵੀਕਾਰ ਕੀਤਾ। ਜਿਸ ਵਿਚ ਉਸਨੇ ਬਪਰੀ ਨੂੰ ਇਕ ਜੋੜੀ ਬੈਲ, ਇਕ ਨੌ ਗੁਛਾ ਚਾਂਦੀ ਦਾ ਹਾਰ, ਹੋਏ ਪੰਚਾਇਤੀ ਇਕੱਠਾਂ ਦਾ ਖਰਚਾ ਅਤੇ ਬਪਰੀ ਦੇ ਪਰਿਵਾਰ ਨੂੰ ਆਪਣੇ ਖਰਚੇ ‘ਤੇ ਰੁਣੇਚਾ ਲੈ ਕੇ ਜਾਣ ਦਾ ਦੰਡ ਸਵੀਕਾਰ ਕੀਤਾ। ਰਤੀਆ ਨੇ ਜੁਪੀਆ ਪਰਿਵਾਰ ਨੂੰ ਵੀ ਇਕ ਜੋੜੀ ਬੈਲ, ਲੜਕੀ ਦੇ ਜਨਮ ਅਤੇ ਪਾਲਣ ਪੋਸ਼ਣ ਸਮੇਂ ਹੋਏ ਖਰਚੇ ਵਜੋਂ ਚਾਰ ਹਜ਼ਾਰ ਰੁਪੈ ਅਤੇ ਜੁਪੀਆ ਪਰਿਵਾਰ ਨੂੰ ਰੁਣੇਚੇ ਲੈ ਕੇ ਜਾਣ ਲਈ ਖਰਚੇ ਦਾ ਦੰਡ ਸਵੀਕਾਰ ਕੀਤਾ।
ਉਪਰੋਕਤ ਦੇ ਸੰਦਰਭ ਵਿਚ ਦੱਸਿਆ ਗਿਆ ਕਿ ਫ਼ੈਸਲੇ ਤੋਂ 23 ਦਿਨ ਬਾਦ ਵੱਡੀ ਮਾਤਾ ਨਿਕਲਣ ਦੇ ਰੋਗ ਕਾਰਨ ਜੁਪੀਆ ਦੇ ਲੜਕੇ ਦੀ ਮੌਤ ਹੋ ਗਈ। ਜਿਸਨੂੰ ਕਬੀਲੇ ਦੇ ਲੋਕਾਂ ਨੇ ਨਿਆਇ ਵਿਚ ਕੁਤਾਹੀ ਸਮਝਿਆ, ਤਦ ਬੱਚੇ ਦੇ ਦਾਹ ਸੰਸਕਾਰ ਸਮੇਂ ਇਕੱਤਰ ਹੋਈ ਪੰਚਾਇਤ ਨੇ ਬਪਰੀ ਤੋਂ (ਦਿਤੇ ਹੋਏ) ਇਕ ਜੋੜੀ ਬੈਲ ਅਤੇ ਨੋ ਗੁਛਾ ਹਾਰ ਰਤੀਏ ਨੂੰ ਵਾਪਿਸ ਮੋੜਨ ਲਈ ਫ਼ੈਸਲਾ ਕੀਤਾ ਜੋ ਬਪਰੀ ਨੇ ਸਵੀਕਾਰ ਕੀਤਾ।
ਉਧਾਲਾ
ਕਬੀਲੇ ਦੇ ਇਕ ਪਰਿਵਾਰ ਵਿਚੋਂ (A) ਨਾਂ ਦੀ ਲੜਕੀ (R) ਨਾਂ ਦੇ ਲੜਕੇ ਨਾਲ ਪੁੰਨ ਵਿਆਹ ਵਿਚ ਮੰਗ ਦਿੱਤੀ ਗਈ। (R) ਨਾਂ ਦਾ ਲੜਕਾ 8 ਸਾਲ ਲਈ ਲੜਕੀ ਦੇ ਪਰਿਵਾਰ ਵਿਚ ਨੌਕਰ ਬਣ ਕੇ ਰਹਿਣ ਲਈ ਆਇਆ। ਪਰ ਲੜਕੇ ਦੇ ਨਜਾਇਜ਼ ਸੰਬੰਧ (A) ਦੀ ਖੂਬਸੂਰਤ ਭਰਜਾਈ ਨਾਲ ਹੋ ਗਏ। ਲੜਕੀ ਨੇ ਮਾਂ ਨੂੰ ਹੋਣ ਵਾਲੇ ਪਤੀ ਦੇ ਨਜਾਇਜ਼ ਸੰਬੰਧਾਂ ਬਾਰੇ ਦੱਸਿਆ। ਇਸ ਤੋਂ ਪਹਿਲਾਂ ਕਿ ਮਾਂ (R) ਨੂੰ ਡਾਂਟਦੀ। (A) (R) ਦੇ ਇਕ ਜੁਆਨ ਭਣਵਈਏ (S) ਨਾਲ ਉਧਲ ਗਈ ਅਤੇ ਦੋਹਾਂ ਨੇ ਕਿਸੇ ਦੂਜੇ ਕਬੀਲਾ ਪੰਚ ਪਾਸ ਜਾ ਕੇ ਸ਼ਰਨ ਲੈ ਲਈ। ਪੰਚ ਨੇ (A) ਦੇ ਟੱਬਰ ਨੂੰ ਲੜਕੀ ਦੀ ਮੌਜੂਦਗੀ ਬਾਰੇ ਸੂਚਿਤ ਕੀਤਾ। (A) ਲੜਕੀ ਦੇ ਮਾਪਿਆਂ ਨੇ ਪੰਚਾਇਤ ਪਾਸ ਪਹੁੰਚ ਪੈਦਾ ਕੀਤੀ ਅਤੇ ਕਬੀਲਾ ਪੰਚਾਇਤ ਵਿਚ ਮੁਕੱਦਮਾ ਚੱਲਿਆ।
ਇਸ ਸੰਬੰਧੀ 14 ਪੰਚਾਇਤੀ ਇਕੱਠ ਹੋਏ। ਇਹਨਾਂ ਇਕੱਠਾਂ ਨੂੰ 7 ਮਹੀਨੇ 16 ਦਿਨ ਲੱਗੇ। ਇਸ ਦੌਰਾਨ ਉਧਲ ਗਈ (A) ਅਤੇ (S) ਬਿਨਾਂ ਕਿਸੇ ਝਿਜਕ ਪਤੀ ਪਤਨੀ ਦੇ ਰੂਪ ਵਿਚ ਇਕੱਠੇ ਰਹਿੰਦੇ ਰਹੇ।
ਪੰਚਾਇਤੀ ਇਕੱਠਾਂ ਦੌਰਾਨ ਸਪਸ਼ਟ ਹੋਇਆ ਕਿ (A) ਦੇ ਉਧਲ ਜਾਣ ਦਾ ਕਾਰਾਨ (R) ਤੋਂ ਉਸਦੀ ਭਰਜਾਈ ਨਾਲ ਪੈਦਾ ਹੋਏ ਨਜਾਇਜ਼ ਸੰਬੰਧ ਦਾ ਬਦਲਾ ਲੈਣਾ ਸੀ । ਜਿਸ ਲਈ (A) ਨੇ (R) ਦੀ ਭੈਣ ਦੇ ਪਤੀ (S) ਨੂੰ ਭਜਾ ਕੇ ਲਿਆ।
ਬਹੁਤ ਲੰਮੀ ਚੌੜੀ ਬਹਿਸ ਤੋਂ ਬਾਦ ਫੈਸਲਾ ਹੋਇਆ :
(A) ਕਿਉਂਕਿ (R) ਦੀ ਇਖਲਾਕੀ ਅਹਿਦ ਦੀ ਕੁਤਾਹੀ ਬਾਰੇ ਮਾਂ ਨੂੰ ਦੱਸ ਚੁੱਕੀ ਸੀ ਇਸ ਲਈ ਉਹਨੇ ਬੇਵੱਸ ਹੋ ਕੇ ਇਹ ਕਦਮ ਚੁੱਕਿਆ।
(R) ਨੇ ਕਿਉਂਕਿ ਪੁੰਨ ਦੇ ਸਾਕ ਵਿਚ ਇਖ਼ਲਾਕੀ ਉਚਤਾ ਦਾ ਅਹਿਦ ਤੋੜ ਦਿੱਤਾ ਸੀ ਇਸ ਲਈ ਸਜ਼ਾ ਵਜੋਂ ਉਹ ਬਿਨਾਂ ਦਾਜ-ਦਹੇਜ ਅਤੇ ਉਜਰ ਦੇ
(A) ਦਾ ਸਾਕ ਸਵੀਕਾਰ ਕਰੇ।
(R) ਦੀ ਭੈਣ ਕਿਉਂਕਿ ਕਈ ਮਹੀਨੇ ਪਤੀ ਦੀ ਨੇੜਤਾ ਤੋਂ ਵਾਂਝੀ ਰਹੀ ਸੀ ਇਸ ਲਈ (R) ਭੈਣ ਨੂੰ ਦੋ ਚੋਲੀ ਬਸਤਰ, ਤਿੰਨ ਹਜ਼ਾਰ ਰੁਪੈ ਅਤੇ ਇਕ ਟਾਡੀਆ (ਡੌਲੇ ਤੇ ਪਾਉਣ ਵਾਲਾ ਚਾਂਦੀ ਦਾ ਕੰਗਣ) ਦੰਡ ਦੇ ਰੂਪ ਵਿਚ ਦੇਵੇ।
ਉਪਰੋਕਤ ਫੈਸਲੇ (R) ਨੇ ਬਿਨਾਂ ਕਿਸੇ ਉਜਰ ਪ੍ਰਵਾਨ ਕੀਤੇ।
ਤਲਾਕ
ਅਪਲੀ ਨਾਂ ਦੀ ਕਬੀਲਾ ਇਸਤਰੀ ਨੇ ਆਪਣੇ ਵਿਆਹ ਤੋਂ ਅੱਠ ਸਾਲ ਬਾਦ ਵਿਵਸਾਇ ਵ੍ਰਿਧੀ ਲਈ ਪਤੀ ਕਾਤੀਆ ਨੂੰ ਮੁਸ਼ਕਿਲ ਨਾਲ ਜੋੜੇ ਪੈਸਿਆਂ ਵਿਚੋਂ ਕੁਝ ਰਕਮ ਦੇ ਕੇ ਨਾਗੌਰ ਤੋਂ ਬਲਦ ਖਰੀਦਣ ਲਈ ਭੇਜਿਆ। ਪਰ ਕਾਤੀਆ ਨੇ ਸਿਆਣਪ ਤੋਂ ਕੰਮ ਨਾ ਲਿਆ ਅਤੇ ਘਾਟਾ ਪੈ ਗਿਆ। ਅਪਲੀ ਨੇ ਇਕ ਸਾਲ ਬਾਦ ਫ਼ਿਰ ਪਤੀ ਨੂੰ ਬਲਦ ਖਰੀਦ ਕੇ ਲਿਆਉਣ ਲਈ ਭੇਜਿਆ। ਪਰ ਕਾਤੀਆ ਫਿਰ ਵੀ ਵਿਉਪਾਰਿਕ ਪੱਖੋਂ ਕਾਮਯਾਬ ਨਾ ਹੋਇਆ। ਇਸ ਤੇ ਅਪਲੀ ਨੇ ਦੋ ਬੱਚੇ ਹੋਣ ਦੇ ਬਾਵਜੂਦ ਪੰਚਾਇਤ ਪਾਸ ਪਹੁੰਚ ਪੈਦਾ ਕੀਤੀ ਅਤੇ ਅਜਿਹੇ ਮੂਰਖ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ।
ਉਪਰੋਕਤ ਦੰਪਤੀ ਝਗੜੇ ਸੰਬੰਧੀ ਵੱਖ ਵੱਖ ਅਸਥਾਈ ਡੇਰਿਆਂ ਵਿਚ 10 ਪੰਚਾਇਤੀ ਇਕੱਠ ਹੋਏ। ਹਰ ਇਕੱਠ ਵਿਚ ਕੇਵਲ ਕਾਤੀਆ ਦੀ ਮੂਰਖਤਾ ਦਾ ਚਰਚਾ ਹੋਇਆ। ਪੰਚ ਅਤੇ ਕਬੀਲਾ ਵਿਅਕਤੀ ਕਾਤੀਆ ਦੇ ਮਾਪਿਆਂ ਕੋਲੋਂ ਸ਼ਰਾਬ ਆਦਿ ਪੀ ਕੇ ਪਰਤ ਜਾਂਦੇ ਰਹੇ।
ਫ਼ੈਸਲਾ :
(ੳ) ਅਪਲੀ ਚਾਹੇ ਤਾਂ ਕਾਤੀਆ ਨੂੰ ਬਿਨਾਂ ਕਿਸੇ ਸ਼ਰਤ ਤਲਾਕ ਦੇ ਸਕਦੀ ਹੈ ਅਤੇ ਚਾਹੇ ਤਾਂ ਇਕ ਜਾਂ ਦੋਵੇਂ ਬੱਚੇ ਨਾਲ ਲੈ ਕੇ ਜਾ ਸਕਦੀ ਹੈ।
(ਅ) ਅਪਲੀ ਦੇ ਛੱਡ ਜਾਣ ਦੀ ਸੂਰਤ ਵਿਚ ਕਾਤੀਆ ਅੱਠ ਸਾਲ ਪਹਿਲਾਂ ਹੋਏ ਵਿਆਹ ਦਾ ਖਰਚਾ ਡਿਉਢੇ ਰੂਪ ਵਿਚ ਅਪਲੀ ਨੂੰ ਅਦਾ ਕਰੇ।
(ੲ) ਜੇਕਰ ਅਪਲੀ ਕੋਈ ਦੂਜਾ ਕਰੇਵਾ ਨਾ ਕਰਨਾ ਚਾਹੇ ਅਤੇ ਵੱਖ ਰਹਿਣਾ ਚਾਹੇ
ਤਾਂ ਕਾਤੀਆ ਅਪਲੀ ਨੂੰ ਉਸਦੇ ਵਿਆਹ ਵਿਚ ਮਿਲੀ ਬੈਲ-ਗੱਡੀ ਮੋੜਨ ਦੇ
ਨਾਲ ਨਾਲ ਨਵੀਂ ਬੈਲ ਗੱਡੀ ਦੀ ਰਕਮ ਵੀ ਅਦਾ ਕਰੇ। (ਸ) ਕਰੇਵਾ ਕਰਨ ਦੀ ਸੂਰਤ ਵਿਚ ਜੇਕਰ ਅਪਲੀ ਦੇ ਦੂਜੇ ਪਤੀ ਦੁਆਰਾ ਸੰਤਾਨ ਨਾ ਪੈਦਾ ਹੋਵੇ ਤਾਂ ਉਹ ਪਹਿਲੇ ਪਤੀ ਵਿਚੋਂ ਆਪਣੀ ਅਣਵਿਆਹੀ ਧੀ ਨੂੰ 15 ਸਾਲ ਤੋਂ ਪਹਿਲਾਂ ਪਹਿਲਾਂ ਲੈ ਸਕੇਗੀ ਅਤੇ ਉਸਦੇ ਵਿਆਹ ਉਪਰੰਤ ਧੀ ਜੁਆਈ ਨੂੰ ਆਪਣੇ ਟੱਬਰ ਵਿਚ ਰੱਖਣ ਦੀ ਵੀ ਹਕਦਾਰ ਹੋਵੇਗੀ।
ਨੋਟ: ਉਪਰੋਕਤ ਫੈਸਲੇ ਦੇ ਸਿੱਟਿਆਂ ਬਾਰੇ ਜਾਣਨ ਤੇ ਪਤਾ ਲੱਗਾ ਕਿ ਕਾਤੀਆ ਕਿਉਂਕਿ ਆਰਥਿਕ ਪਖੋਂ ਸੰਪੰਨ ਨਹੀਂ ਸੀ ਇਸ ਲਈ ਉਸਨੇ ਬੈਲ-ਗੱਡੀ ਅਪਲੀ ਨੂੰ ਦੇ ਦਿੱਤੀ। ਦੋਵੇਂ ਬੱਚੇ ਆਪਣੀ ਭੈਣ ਪਾਸ ਭੇਜ ਦਿੱਤੇ। ਆਪ ਇਕ ਕਬੀਲਾ ਪੰਚ ਦੇ ਟੱਬਰ ਵਿਚ ਵਗਾਰੀ ਵਜੋਂ ਕੰਮ ਕਰਨ ਲੱਗਾ। ਅਪਲੀ ਇਕੱਲੀ ਰਹਿਣ ਲੱਗੀ। ਤਿੰਨ ਸਾਲ ਬਾਦ ਕਾਤੀਆ ਦੀ ਭੈਣ ਪਹਿਲੇ ਜਣੇਪੇ ਸਮੇਂ ਮਰ ਗਈ। ਅਪਲੀ ਨੇ ਬੱਚੇ ਮਾਤਰੀ ਪਿਆਰ ਤੋਂ ਸੁੰਨੇ ਹੋ ਗਏ ਦੇਖ ਪੰਚਾਂ ਦੀ ਪ੍ਰਵਾਨਗੀ ਦੁਆਰਾ ਕਾਤੀਆ ਦੇ ਜੀਜੇ ਨਾਲ ਹੀ ਕਰੇਵਾ ਕਰ ਲਿਆ। ਪਰ ਕਾਤੀਆ ਨੂੰ ਦੁਬਾਰਾ ਪ੍ਰਵਾਨ ਨਾ ਕੀਤਾ। ਵਰਨਨ ਯੋਗ ਹੈ ਕਿ ਅਪਲੀ ਦੇ ਇਸ ਅਨੋਖੇ ਫ਼ੈਸਲੇ ‘ਤੇ ਕਬੀਲਾ ਪੰਚਾਂ ਨੇ ਵੀ ਕੋਈ ਇਤਰਾਜ਼ ਨਾ ਕੀਤਾ, ਜਦ ਕਿ ਇਹ ਫ਼ੈਸਲਾ ਬਿਲਕੁਲ ਵੱਖਰੀ ਕਿਸਮ ਦਾ ਸੀ।
ਵਿਭਚਾਰ
ਪਤਨੀ ਦੀ ਮੌਤ ਉਪਰੰਤ ਪੋਲਾ (ਉਮਰ 45 ਸਾਲ) ਆਪਣੀ ਮੁਟਿਆਰ ਧੀ ਸਮੇਤ ਸਾਲੀ ਅਤੇ ਸਾਂਢੂ ਦੀ ਟੱਬਰੀ ਦੇ ਨਾਲ ਨਾਲ ਬੈਲ ਗੱਡੀ ਲੈ ਕੇ ਫਿਰਤੂ ਜੀਵਨ ਬਿਤਾਉਣ ਲੱਗਾ। ਇਕ ਸ਼ਾਮ ਪੋਲੇ ਅਤੇ ਉਸਦੇ ਸਾਂਢੂ ਦੀ ਮੁਟਿਆਰ ਧੀ ਕਬੀਲੇ ਦੇ ਇਕ ਵਿਆਹ ਅਵਸਰ ਸਮੇਂ ਵਧੇਰੇ ਸ਼ਰਾਬ ਪੀਣ ਕਾਰਨ ਨਸ਼ੱਈ ਹੋ ਗਈਆਂ, ਜਿਸ ਮੌਕੇ ਦਾ ਫਾਇਦਾ ਉਠਾਉਂਦੇ ਪੋਲੇ ਨੇ ਸਾਲੀ ਦੀ ਮੁਟਿਆਰ ਧੀ ਨਾਲ ਬਦਫ਼ੈਲੀ ਕਰ ਲਈ। ਕਬੀਲਾ ਜੀਵਨ ਵਿਚ ਇਹ ਬੱਜਰ ਜੁਰਮ ਸੀ।
ਕਬੀਲਾ ਵਿਅਕਤੀਆਂ ਦੇ ਦੱਸਣ ਅਨੁਸਾਰ ਉਪਰੋਕਤ ਵਿਭਚਾਰ ਸੰਬੰਧੀ ਲਗਪਗ 30 ਪੰਚਾਇਤੀ ਇਕੱਠ ਹੋਏ। ਪੰਜਾਬ ਅਤੇ ਹਰਿਆਣਾ ਦਾ ਕੋਈ ਅਜਿਹਾ ਅਸਥਾਈ ਡੇਰਾ (ਵਾਣਿਆ) ਨਹੀਂ ਸੀ ਜਿਥੇ ਇਸ ਕੁਕਰਮ ਨੂੰ ਛੱਜ ਵਿਚ ਪਾ ਕੇ ਨਹੀਂ ਛੱਟਿਆ ਗਿਆ। ਹਰ ਵਾਰ ਇਕੋ ਗੱਲ ਦੁਹਰਾਈ ਜਾਂਦੀ ਕਿ ਪੋਲਾ ਨੇ ਸਾਂਢੂ ਦੀ ਧੀ ਨਾਲ ਕੁਕਰਮ ਕੀਤਾ ਹੈ। ਇਨ੍ਹਾਂ ਫੈਸਲਿਆਂ ਵਿਚ ਪੀੜਤ ਲੜਕੀ ਅਤੇ ਉਸਦੇ ਮਾਪੇ ਸ਼ਾਮਲ ਨਹੀਂ ਸਨ। ਕੀਤੇ ਜਾਂਦੇ ਪਰ ਇਸ ਨਿਪਟਾਰੇ ਦਾ ਫ਼ੈਸਲਾ ਹੋਣ ਤੱਕ ਪੰਚਾਇਤੀ ਇੱਕਠਾਂ ਦਾ ਇਵਜ਼ਾਨਾ ਦਿੰਦੇ ਦਿੰਦੇ ਪੋਲਾ ਇਤਨਾ ਕੰਗਾਲ ਹੋ ਗਿਆ ਕਿ ਉਸ ਕੋਲ ਆਪਣੀ ਮੁਟਿਆਰ ਧੀ ਦੇ ਵਿਆਹ ਲਈ ਰੱਖੇ ਗਹਿਣੇ, ਕੰਮ ਕਰਨ ਵਾਲੇ ਔਜ਼ਾਰ, ਬਲਦਾਂ ਦੀ ਜੋੜੀ, ਖੁਰਲੀਆਂ, ਜੜਾਉ ਪਾਵਿਆਂ ਵਾਲੇ ਮੰਜੇ, ਦੰਦਾਂ ਨੂੰ ਲਾਈਆਂ ਸੋਨੇ ਦੀਆਂ ਬੁੱਕਲੀਆਂ, ਬੈਲ-ਗੱਡੀ ਅਤੇ ਉਸ ਉਤੇ ਤਾਣੀ ਜਾਣ ਵਾਲੀ ਵੱਡੀ ਤਰਪਾਲ ਤੱਕ ਸਭ ਕੁਝ ਵਿਕ ਚੁੱਕਾ ਸੀ। ਉਹ ਹਰ ਪੰਚਾਇਤੀ ਇਕੱਠ ਵਿਚ ਚੀਕ ਚੀਕ ਕੇ ਕਹਿੰਦਾ, ਕਿ ਰੱਬ ਦਾ ਵਾਸਤਾ ਜੋ ਫੈਸਲਾ ਕਰਨਾ ਹੈ ਛੇਤੀ ਕਰ ਦਿਉ, ਉਸ ਕੋਲ ਹੋਰ ਪੰਚਾਇਤੀ ਇਕੱਠ ਸਹਿਣ ਦੀ ਸ਼ਕਤੀ ਨਹੀਂ ਹੈ।
ਫ਼ੈਸਲਾ :
(ੳ) ਪੋਲਾ ਸਵਾ ਰੁਪੈ ਦੀ ਮੱਕੀ ਕਬੂਤਰਾਂ ਨੂੰ ਪਾ ਕੇ ਜੁਰਮ ਦਾ ਇਕਬਾਲ ਕਰੇ
(ਅ) ਰੁਣੇਚਾ ਜਾ ਕੇ ਪੀੜਤ ਲੜਕੀ ਨੂੰ ਧੀ ਦਾ ਰੁਤਬਾ ਦੇਵੇ
ੲ) ਪੀੜਤ ਲੜਕੀ ਦੇ ਵਿਆਹ ਸਮੇਂ ਕੰਨਿਆ ਦਾਨ ਵਜੋਂ ਪੱਲਾ ਬੰਧਾਈ ਦੀ ਰਸਮ ਅਦਾ ਕਰੇ ਅਤੇ ਲੜਕੀ ਦੇ ਵਿਆਹ ਉਤੇ ਹੋਣ ਵਾਲੇ ਖਰਚਿਆਂ ਦਾ ਪ੍ਰਬੰਧ ਕਰੇ
ਕਿਹਾ ਜਾਂਦਾ ਹੈ ਕਿ ਪੋਲਾ ਕੀਤੇ ਕੁਕਰਮ ਕਾਰਨ ਕਬੀਲੇ ਵਿਚ ਬੁਰੀ ਤਰ੍ਹਾਂ ਬਦਨਾਮ ਹੋ ਗਿਆ ਅਤੇ ਪੰਚਾਇਤੀ ਇਕੱਠਾਂ ਦਾ ਖਰਚਾ ਭਰਦੇ ਭਰਦੇ ਕੰਗਾਲੀ ਦੀ ਹਾਲਤ ਵਿਚ ਇਤਨਾ ਟੁੱਟ ਗਿਆ ਕਿ ਉਸ ਲਈ ਸਵਾ ਰੁਪੈ ਦੀ ਮੱਕੀ ਕਬੂਤਰਾਂ ਨੂੰ ਪਾਉਣੀ, ਜਾਂ ਆਪਣੀ ਹੀ ਵਾਸਨਾ ਹਥੋਂ ਬਲਾਤਕਾਰ ਹੋਈ ਲੜਕੀ ਦਾ ਕੰਨਿਆ ਦਾਨ ਕਰਨਾ ਇਤਨਾ ਨਾਮੁਮਕਿਨ ਹੋ ਗਿਆ ਕਿ ਉਸਨੇ ਫ਼ੈਸਲੇ ਤੋਂ ਦੂਜੇ ਦਿਨ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।
ਕਤਲ
ਸੱਠ ਸਾਲਾ ਵਿਧਵਾ ਕਬੀਲਾ ਇਸਤਰੀ ਪਰਪਾਈ, ਇਕ ਵਿਆਹ ਅਤੇ ਦੋ ਕਰੇਵਿਆਂ ਉਪਰੰਤ ਤਿੰਨਾਂ ਪਤੀਆਂ ਦੀ ਮੌਤ ਪਿੱਛੋਂ ਰੰਡੇਪਾ ਕੱਟ ਰਹੀ ਸੀ। ਘਟਨਾ ਵਾਪਰਨ ਸਮੇਂ ਉਸਦੇ ਪਹਿਲੇ ਟੱਬਰਾਂ ਵਿਚੋਂ ਛੇ ਪੁੱਤਰ ਅਤੇ ਦੋ ਧੀਆਂ ਵਿਆਹੀਆਂ ਜਾ ਚੁੱਕੀਆਂ ਸਨ, ਉਸ ਸਮੇਂ ਉਹ ਆਪਣੀ ਸਭ ਤੋਂ ਛੋਟੀ ਧੀ ਲੱਛੋ ਨਾਲ ਇਕੱਲੀ ਜੀਵਨ ਨਿਰਬਾਹ ਕਰ ਰਹੀ ਸੀ। ਪਰ ਇਕੱਲੀ ਪਰਪਾਈ ਲਈ ਲੱਛੋ ਦੀ ਸ਼ਾਦੀ ਕਰਨੀ ਮੁਸ਼ਕਲ ਹੋ ਰਹੀ ਸੀ ਜਿਸ ਕਾਰਨ ਲੱਛੋ ਭਰ ਜੁਆਨੀ ਦੀ ਉਮਰ ਵਿਚ ਸੀ। ਅਚਾਨਕ ਜਗਰਾਵਾਂ ਭੂ-ਖੇਤਰ ਵਿਚ ਵਿਚਰਨ ਵਾਲੇ ਇਕ ਕਬੀਲਾ ਟੱਬਰ ਵਿਚੋਂ ਫੋਟੂ (ਉਮਰ 32 ਸਾਲ) ਨਾਂ ਦਾ ਕਬੀਲਾ ਵਿਅਕਤੀ, ਵਿਆਹ ਨਾ ਹੋ ਸਕਣ ਕਾਰਨ ਪਰਪਾਈ ਵਾਲੇ ਕਬੀਲਾ ਜੁੱਟ ਵਿਚ ਇਕ ਪੰਚ ਦੀ ਸ਼ਰਨ ਵਿਚ ਆਇਆ। ਫੋਟੂ ਦੀ ਭਲਮਾਨਸੀ ਵੇਖਦੇ ਕਬੀਲਾ ਪੰਚਾਂ ਨੇ (ਫੋਟੂ ਦੀ ਰਜ਼ਾਮੰਦੀ ਨਾਲ) ਫੋਟੂ ਨੂੰ ਪਰਪਾਈ ਨਾਲ ਜੋੜ ਦਿੱਤਾ ਕਿ ਉਹ ਘਟੋ ਘੱਟ ਲੱਛੋ ਦੀ ਸ਼ਾਦੀ ਤੱਕ ਪਰਪਾਈ ਨਾਲ ਪਤੀ ਦੇ ਰੂਪ ਵਿਚ ਰਹਿ ਕੇ ਉਸਦੇ ਜੀਵਨ ਨਿਰਬਾਹ ਵਿਚ ਭਾਗੀਦਾਰ ਬਣ ਸਕਦਾ ਹੈ।
ਤਿੰਨ ਸਾਲ ਫੋਟੂ ਨੇ ਪਰਪਾਈ ਦੀ ਜਮ੍ਹਾਂ ਸੰਪਤੀ ਨਾਲ ਬਲਦਾਂ ਦੀ ਖਰੀਦ-ਵੇਚ ਕੀਤੀ ਅਤੇ ਅਹਿਰਨ ‘ਤੇ ਬੈਠ ਕੇ ਮਿਹਨਤ ਨਾਲ ਕੰਮ ਕੀਤਾ। ਜਿਸ ਕਾਰਨ ਮੌਜੂਦਾ ਕਬੀਲਾ ਜੁੱਟ ਵਿਚ ਉਹ ਚੰਗਾ ਕਾਮਾਂ ਸਾਬਤ ਹੋਇਆ। ਪਰ ਇਸੇ ਦੌਰਾਨ ਫੋਟੂ ਦੇ ਪਰਪਾਈ ਦੀ ਧੀ ਲੱਛੋ ਨਾਲ ਨਜਾਇਜ਼ ਸਬੰਧ ਹੋ ਗਏ। ਕਬੀਲੇ ਅਨੁਸਾਰ ਇਹ ਅਜਿਹਾ ਕੁਕਰਮ ਸੀ ਜੋ ਪਹਿਲਾਂ ਕਦੇ ਸੁਣਨ ਵੇਖਣ ਵਿਚ ਨਹੀਂ ਸੀ ਆਇਆ।
ਪਤਾ ਲੱਗਣ ਤੇ ਪਰਪਾਈ ਨੇ ਅੰਦਰੇ ਅੰਦਰ ਫੋਟੂ ਨੂੰ ਇਸ ਕੁਕਰਮ ਤੋਂ ਹਟਕਿਆ ਅਤੇ ਉਸੇ ਵਕਤ ਟੱਬਰ ਵਿਚੋਂ ਚਲੇ ਜਾਣ ਨੂੰ ਕਿਹਾ। ਪਰ ਪਰਪਾਈ ਨੂੰ ਪਤਾ ਲੱਗਾ ਕਿ ਫੋਟੂ ਨੇ ਕਬੀਲੇ ਦੇ ਇਕ ਦੁਰੇਡੇ ਟੱਬਰ ਵਿਚੋਂ ਪਰਪਾਈ ਦੀ ਧੀ ਦੇ ਵੱਟੇ ਵਿਚ ਆਪਣੇ ਲਈ ਇਕ ਰਿਸ਼ਤੇ ਦਾ ਜੁਗਾੜ ਕਰ ਲਿਆ ਹੋਇਆ ਸੀ ਜਿਸ ਵਿਚ ਉਸਨੇ ਸੋਚ ਰੱਖਿਆ ਸੀ ਕਿ ਪਰਪਾਈ ਦੀ ਮੌਤ ਮਗਰੋਂ ਉਹ ਲੱਛੋ ਨੂੰ ਆਪਣੇ ਰਿਸ਼ਤੇ ਦੇ ਵਟਾਂਦਰੇ ਵਿਚ ਦੇ ਦੇਵੇਗਾ ਅਤੇ ਖੁਦ ਨਵਾਂ ਵਿਆਹ ਕਰ ਲਵੇਗਾ। ਪਰਪਾਈ ਲਈ ਸੰਕਟ ਖੜ੍ਹਾ ਹੋ ਗਿਆ ਕਿ ਉਹ ਕਿਵੇਂ ਇਸ ਕੁਕਰਮੀ ਨੂੰ ਸਜ਼ਾ ਵੀ ਦੇਵੇ ਅਤੇ ਕੁਕਰਮੀਂ ਤੋਂ ਛੁਟਕਾਰਾ ਵੀ ਪਾਵੇ।
ਇਕ ਰਾਤ ਫੋਟੂ ਰੋਪੜ (ਪੰਜਾਬ) ਦੀ ਡੰਗਰ-ਮੰਡੀ ਵਿਚ ਬਲਦ ਵੇਚ ਕੇ ਸ਼ਰਾਬੀ ਹਾਲਤ ਵਿਚ ਮੁੜਿਆ ਤਾਂ ਪਰਪਾਈ ਤੋਂ ਬਰਦਾਸ਼ਤ ਨਾ ਹੋਇਆ। ਉਸਨੇ ਸੁੱਤੇ ਪਏ ਫੋਟੂ ਦੇ ਗਲ ਵਿਚ ਪਰਨਾ ਪਾ ਕੇ ਮੰਜੀ ਦੇ ਸੰਘੇ ਵਿਚੋਂ ਲੰਘਾਇਆ ਅਤੇ ਥੱਲਿਉਂ ਡੰਡੇ ਨਾਲ ਵੱਟ ਚਾੜ੍ਹ ਕੇ ਫੋਟੂ ਦਾ ਗਲ ਘੋਟਦੇ ਹੋਏ ਉਸਦਾ ਕਤਲ ਕਰ ਦਿੱਤਾ। ਕਤਲ ਉਪਰੰਤ ਪਰਪਾਈ ਨੇ ਬੜੀ ਦਲੇਰੀ ਨਾਲ ਫੋਟੂ ਦੀ ਦੇਹ ਉਤਲੀਆਂ ਨੌ ਇੰਦਰੀਆਂ ਦੇ ਸੁਰਾਖ, ਹਲਦੀ, ਨਮਕ ਅਤੇ ਫਟਕੜੀ ਨਾਲ ਭਰ ਦਿੱਤੇ ਤਾਂ ਕਿ ਲਾਸ਼ ਵਿਚੋਂ ਬਦਬੋ ਨਾ ਆਵੇ ਅਤੇ ਲਾਸ਼ ਨੂੰ ਲੱਛੋ ਦੀ ਮਦਦ ਨਾਲ ਬੈਲ ਗੱਡੀ ਦੀ ਛੱਤ ਉਤੇ ਗੋਦੜੀਆਂ ਵਿਚ ਲਪੇਟ ਦਿੱਤਾ। (ਇਹ ਵਾਕਿਆ 10 ਜੂਨ 1991 ਨੂੰ ਭਮਾਰਸੀ, ਨੇੜੇ ਸਰਹਿੰਦ, ਵਿਖੇ ਹੋਇਆ) ਦੂਜੇ ਦਿਨ ਸਵੇਰੇ ਅਸਥਾਈ ਕਬੀਲਾ ਜੁਟ ਨੇ ਭਮਾਰਸੀ ਤੋਂ ਚਾਲੇ ਪਾ ਕੇ ਕਿਸੇ ਦੂਜੀ ਥਾਂ ‘ਤੇ ਜਾਣ ਲਈ ਭਾਖੜਾ ਨਹਿਰ ਦਾ ਪੁਲ ਪਾਰ ਕਰਨਾ ਸੀ। ਪਰਪਾਈ ਨੇ ਆਪਣੀ ਬੈਲ ਗੱਡੀ ਸਭ ਤੋਂ ਪਿੱਛੋਂ ਤੋਰੀ ਤਾਂ ਕਿ ਉਹ ਨਹਿਰ ਦਾ ਪੁਲ ਪਾਰ ਕਰਦੇ ਸਮੇਂ ਫੋਟੂ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਕੇ ਖੁਰਦ ਬੁਰਦ ਕਰ ਸਕੇ। ਪਰ ਅਚਾਨਕ ਨਹਿਰ ਦੇ ਪੁਲ ਤੋਂ ਕੁਝ ਦੂਰੀ ਪਹਿਲਾਂ ਕਬੀਲਾ ਜੁੱਟ ਦੀ ਇਕ ਬੈਲ-ਗੱਡੀ ਚੀਕਣੇ ਗਾਰੇ ਵਿਚ ਖੁਭ ਗਈ ਜਿਸ ਕਾਰਨ ਪਰਪਾਈ ਫੋਟੂ ਦੀ ਲਾਸ਼ ਨੂੰ ਨਹਿਰ ਵਿਚ ਨਾ ਸੁੱਟ ਸਕੀ। ਇਸ ਤੇ ਤਰਖੇੜੀ ਪਿੰਡ ਦੇ ਬਾਹਰ ਡੇਰੇ ਦੇ ਉਤਾਰੇ ਸਮੇਂ ਪਰਪਾਈ ਨੇ ਬਿਨਾਂ ਝਿਜਕ ਕਬੀਲਾ ਜੁੱਟ ਨੂੰ ਇਕੱਠਿਆਂ ਕੀਤਾ ਤੇ ਫੋਟੂ ਦੇ ਕੀਤੇ ਕਤਲ ਬਾਰੇ ਦੱਸ ਦਿੱਤਾ।
ਫ਼ੈਸਲਾ :
ਉਪਰੋਕਤ ਨਿਪਟਾਰੇ ਸਬੰਧੀ (ਇਹਨਾ ਸਤਰਾਂ ਦੇ ਲਿਖੇ ਜਾਣ ਤੱਕ) ਪੰਜਾਬ ਅਤੇ ਹਰਿਆਣਾ ਵਿਚ ਬਵੰਜਾ ਦੇ ਲਗਪਗ (ਹਰ ਵੇਰੀਂ ਥਾਂ ਬਦਲ ਕੇ) ਪੰਚਾਇਤੀ ਇਕੱਠ ਹੋਏ ਜਿਨ੍ਹਾਂ ਵਿਚੋਂ ਕਈ ਇਕੱਠਾਂ ਵਿਚ ਇਹਨਾਂ ਸਤਰਾਂ ਦੇ ਲੇਖਕ ਨੇ ਭਾਗ ਲਿਆ । ਹਰ ਪੰਚਾਇਤੀ ਇਕੱਠ ਵਿਚ ਪਰਪਾਈ ਨੂੰ ਪੁੱਛਿਆ ਗਿਆ ਕਿ ਉਸਨੇ ਕਤਲ ਕਿਉਂ ਕੀਤਾ? ਹਰ ਵਾਰ ਪਰਪਾਈ ਨੇ ਇਕੋ ਤਰ੍ਹਾਂ ਦਾ ਬਿਆਨ ਦਿੱਤਾ ਜੋ ਕਹਾਣੀ ਦੇ ਪਹਿਲੇ ਹਿੱਸੇ ਵਿਚ ਬਿਆਨ ਕੀਤਾ ਗਿਆ ਹੈ । ਪੰਚਾਇਤੀ ਕਾਰਵਾਈਆਂ ਅਕਸਰ ਬਾਦ ਦੁਪਹਿਰ ਸ਼ੁਰੂ ਹੁੰਦੀਆਂ ਸਨ ਅਤੇ ਪਰਪਾਈ ਨੂੰ ਪੁੱਛਣ ਅਤੇ ਉਸਦੇ ਸੰਖੇਪਤਾ ਵਿਚ ਉੱਤਰ ਦੇਣ ਤੋਂ ਬਾਦ ਸ਼ਰਾਬ ਦਾ ਦੌਰ ਸ਼ੁਰੂ ਹੁੰਦਾ ਸੀ ਜੋ ਸੂਰਜ ਡੁੱਬੇ ਤੱਕ ਖਤਮ ਹੋ ਕੇ ਸਭ ਕਬੀਲਾ ਵਿਅਕਤੀ ਆਪੋ ਆਪਣੇ ਘਰ ਚਲੇ ਜਾਂਦੇ ਸਨ।
ਕਬੀਲੇ ਅਨੁਸਾਰ, ਹਰ ਕਬੀਲਾ ਜੁੱਟ ਪਰਪਾਈ ਨੂੰ ਇਨ੍ਹਾਂ ਇਕੱਠਾਂ ਸਮੇਂ ਇੱਜ਼ਤ ਦੀ ਅੱਖ ਨਾਲ ਦੇਖਦਾ ਸੀ ਅਤੇ ਕਬੀਲੇ ਦੇ ਲੋਕ ਇਸ ਗੱਲ ਦੀ ਪ੍ਰਸੰਸਾ ਕਰਦੇ ਸਨ ਕਿ ਉਸਨੇ ਇਕ ਵਿਭਚਾਰੀ ਨੂੰ ਮਾਰ ਮੁਕਾਇਆ ਹੈ ਪਰ ਇਹ ਵੀ ਸੱਚ ਹੈ ਕਿ ਪਿਛਲੇ ਸਾਲਾਂ ਵਿਚ ਪੰਚਾਇਤੀ ਇਕੱਠਾਂ ਦਾ ਵਿਤੀ ਬੋਝ ਸਹਾਰਦੇ ਸਹਾਰਦੇ ਪਰਪਾਈ ਇਤਨਾ ਕੰਗਾਲ ਹੋ ਚੁੱਕੀ ਹੈ ਕਿ ਹੁਣ ਪੰਚਾਇਤੀ ਇਕੱਠਾਂ ਦਾ ਖਰਚਾ ਉਸਦੇ ਪੁੱਤ ਅਤੇ ਜੁਵਾਈ ਓਟਦੇ ਹਨ।
ਗ਼ਰੀਬੀ ਕਾਰਨ ਪਿਛਲੇ ਵਰ੍ਹੇ ਲੱਛੋ ਦਾ ਵਿਆਹ ਇਕ ਦਹਾਜੂ ਨਾਲ ਕਰ ਦਿੱਤਾ ਗਿਆ। ਹੈ ਜਿਸਦਾ ਪਹਿਲੇ ਟੱਬਰ ਵਿਚੋਂ ਇਕ ਬੱਚਾ ਵੀ ਹੈ।
ਦੰਡ ਸੰਭਾਵਨਾਂ :
ਇਹ ਪੁੱਛਣ ‘ਤੇ ਕਿ ਪਰਪਾਈ ਨੂੰ ਕੀ ਦੰਡ ਲਾਇਆ ਜਾਵੇਗਾ ?15 ਤਦ ਕਬੀਲਾ ਪੰਚਾਂ ਨੇ ਕਿਹਾ, ਕਿ ਦੰਡ ਤਾਂ ਉਹ ਪੰਚਾਇਤੀ ਇਕੱਠਾਂ ਦੇ ਖਰਚੇ ਵਜੋਂ ਭੁਗਤ ਚੁੱਕੀ ਹੈ। ਫਿਰ ਵੀ ਉਸਨੂੰ ਦੋ ਆਨੇ ਦਾ ਬਾਜਰਾ ਕਬੂਤਰਾਂ ਨੂੰ ਪਾਉਣ ਲਈ ਕਿਹਾ ਜਾ ਸਕਦਾ ਹੈ ਜਾਂ ਫੋਟੂ ਦੇ ਪਰਿਵਾਰ ਨੂੰ 70 ਤੋਂ 80 ਹਜ਼ਾਰ ਰੁਪੈ ਦੇਣ ਨੂੰ ਕਿਹਾ ਜਾ ਸਕਦਾ ਹੈ। ਪਰਪਾਈ ਨੂੰ ਇਹ ਪੁੱਛਣ ‘ਤੇ ਕਿ ਉਹ ਦੋਹਾਂ ਵਿਚੋਂ ਕਿਹੜਾ ਦੰਡ ਸਵਿਕਾਰ ਕਰੇਗੀ ਤਾਂ ਉਸਨੇ ਚੀਕਦੇ ਹੋਏ। ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਰਕਮ ਅਦਾ ਕਰ ਦੇਵੇਗੀ ਪਰ ਕਬੂਤਰਾਂ ਨੂੰ ਬਾਜਰਾ ਨਹੀਂ ਪਾਏਗੀ। ਇਹ ਕਹਿਣ ਸਮੇਂ ਉਹ ਜ਼ਾਰ ਜ਼ਾਰ ਰੋ ਰਹੀ ਸੀ ਅਤੇ ਉਹਨਾਂ ਪੰਚਾਂ ਨੂੰ ਗਾਲ੍ਹਾਂ ਕੱਢ ਰਹੀ ਸੀ ਜਿਹੜੇ ਉਸਨੂੰ ਕਬੂਤਰਾਂ ਨੂੰ ਬਾਜਰਾ ਪਾਉਣ ਲਈ ਕਹਿ ਰਹੇ ਸਨ।
ਵਿਉਪਾਰ
ਕਈ ਅਜਿਹੇ ਨਿਪਟਾਰੇ ਵੀ ਸੁਣਨ ਵਿਚ ਆਏ, ਜਿਨ੍ਹਾਂ ਵਿਚ ਕਬੀਲਾ ਵਿਅਕਤੀਆਂ ਨੂੰ ਬਲਦਾਂ ਦੀ ਖਰੀਦ-ਵੇਚ ਜਾਂ ਇਲਾਕੇ ਵਿਚ ਕਾਲ ਪੈਣ ਕਾਰਨ, ਜਿਉਂਦੇ ਰਹਿਣ ਲਈ ਦਿੱਕਤਾਂ ਪੇਸ਼ ਆਈਆਂ। ਅਜਿਹੇ ਸਮੇਂ ਕਬੀਲਾ ਪੰਚਾਇਤਾਂ ਨੇ ਸਬੰਧਿਤ ਵਿਅਕਤੀ ਨੂੰ ਕਬੀਲਾ ਪਰਿਵਾਰਾਂ ਤੋਂ ਆਰਥਿਕ ਮਦਦ ਲੈ ਕੇ ਦਿੱਤੀ ਜਿਸ ਵਿਚ ਦਿੱਤੀ ਜਾਣ ਵਾਲੀ ਰਕਮ ਦੀ ਵਾਪਸੀ ਲਈ ਨਾ ਤਾਂ ਸਮਾਂ ਨਿਸ਼ਚਿਤ ਕੀਤਾ ਗਿਆ ਨਾ ਹੀ ਵਿਆਜ ਦੀ ਸ਼ਰਤ ਰੱਖੀ ਗਈ।
ਇਉਂ ਗਾਡੀ ਲੁਹਾਰ ਕਬੀਲਾ ਨਿਆਇ ਪ੍ਰਬੰਧ ਦੀ ਸਭ ਤੋਂ ਵੱਡੀ ਖਾਸੀਅਤ ਇਹ ਸਮਝੀ ਜਾ ਸਕਦੀ ਹੈ ਕਿ ਪੰਚਾਇਤੀ ਫੈਸਲਿਆਂ ਦਾ ਭੈਅ ਮਨੁੱਖੀ ਮਨ ‘ਤੇ ਅਜਿਹਾ ਦਬਦਬਾ ਬਣਾਈ ਰਖਦਾ ਹੈ ਜਿਸ ਵਿਚ ਕੁਕਰਮ ਦੇ ਫ਼ੈਲਣ ਦੀ ਬਹੁਤ ਘੱਟ ਗੁੰਜਾਇਸ਼ ਹੁੰਦੀ ਹੈ।
ਵਰਜਨਾ
ਕਬੀਲਾ ਪੰਚਾਇਤਾਂ ਦੇ ਫੈਸਲਿਆਂ ਦੌਰਾਨ ਸੱਚੇ ਹੋਣ ਦੇ ਸਬੂਤ ਵਜੋਂ ਹੇਠ ਲਿਖੀਆਂ ਸਹੁੰਆਂ ਦੇਣੀਆਂ ਮਨ੍ਹਾਂ ਹਨ :
- ਚਿਤੌੜਗੜ੍ਹ ਦੀ
- ਪੁੱਤਰ ਦੇ ਸਿਰ ‘ਤੇ ਹੱਥ ਰੱਖ ਕੇ
- ਗਊ ਦੀ
- थिए री
- ਗੰਗਾ ਮਾਈ ਦੀ
- ਹਨੂਮਾਨ ਦੀ
- ਰਾਮ ਦਿਓ ਦੀ
- ਡਾਲੀ ਬਾਲੀ ਦੀ
- ਖੇਤਲਾ ਦੀ
ਗਾਡੀ ਲੁਹਾਰ ਕਬੀਲਾ : ਧਾਰਮਿਕ ਮਾਨਤਾਵਾਂ
ਤੇਜਾ ਜੀ, ਗੋਗਾ ਜੀ, ਹਰਬੂ ਸਾਂਖਲਾ, ਪਾਬੂ ਜੀ ਅਤੇ ਰਾਮ ਦਿਉ, ਕਬੀਲੇ ਦੇ ਟੋਟਮੀ ਕੁਲ-ਦੇਵਤਾ ਹਨ। ਇਹਨਾਂ ਵਿਚੋਂ ਰਾਮ ਦਿਉ ਨੂੰ ਸਭ ਤੋਂ ਵਧੇਰੇ ਸਰਵਉੱਚਤਾ ਪ੍ਰਾਪਤ ਹੈ। ਬੇਸ਼ੱਕ ਉਪਰੋਕਤ ਤਿੰਨੇ ਕੁਲ ਦੇਵਤਿਆਂ ਨੂੰ ਕਬੀਲੇ ਤੋਂ ਬਾਹਰਲੇ ਸਮੁਦਾਵਾਂ ਵਿਚ ਵੀ ਸਤਿਕਾਰਿਤ ਪਦਵੀ ਪ੍ਰਾਪਤ ਹੈ ਪਰ ਜੋ ਸਰਵਉੱਚਤਾ ਗਾਡੀ ਲੁਹਾਰ ਕਬੀਲੇ ਨੇ ਦਿਤੀ ਹੈ, ਉਸ ਦਾ ਕੋਈ ਹੋਰ ਸਾਨੀ ਨਹੀਂ।
ਕਬੀਲੇ ਦੇ ਲੋਕ ਇਹਨਾਂ ਧਰਮਵੀਰ ਨਾਇਕਾਂ ਨੂੰ ਅਲੌਕਿਕ ਸ਼ਕਤੀਆਂ ਦੇ ਸੁਆਮੀ ਅਤੇ ਪ੍ਰਭੂ ਸ਼ਕਤੀ ਦੇ ਤੁੱਲ ਸਮਝਦੇ ਹਨ। ਕਬੀਲੇ ਵਿਚ ਪ੍ਰਚਲਿਤ ਧਾਰਨਾਵਾਂ ਅਨੁਸਾਰ ਇਹ ਨਾਇਕ ਕਿਸੇ ਵੀ ਔਕੜ ਸਮੇਂ ਕਬੀਲਾ ਲੋਕ-ਮਾਨਸ ਦੇ ਕਸ਼ਟ ਨਿਵਾਰਨ ਵਿਚ ਸਹਾਈ ਹੁੰਦੇ ਹਨ। ਕਬੀਲੇ ਤੋਂ ਬਾਹਰ ਭਾਵੇਂ ਬਾਬਾ ਰਾਮ ਦਿਉ ਨੂੰ ਅਛੂਤ ਜਾਤੀਆਂ ਦਾ ਪ੍ਰਤਿਪਾਲਕ ਮੰਨਿਆ ਜਾਂਦਾ ਹੈ ਪਰ ਇਸ ਵਿਚ ਕੋਈ ਸੰਦੇਹ ਨਹੀਂ ਕਿ ਜੋਧਾ ਜੀ ਨੇ ਇਹਨਾਂ ਵੀਰ ਯੋਧਿਆਂ ਦੀਆਂ ਮੂਰਤੀਆਂ ਦਾ ਨਿਰਮਾਣ ਕਰਵਾ ਕੇ ਉਪਰੋਕਤ ਧਾਰਨਾ ਨੂੰ ਖੰਡਿਤ ਕਰ ਦਿਤਾ। ਜੋਧਾ ਜੀ ਨੇ ਇਹ ਮੂਰਤੀਆਂ, ਮਾਰਵਾੜ ਦੀ ਪ੍ਰਾਚੀਨ ਰਾਜਧਾਨੀ ਮੰਦੋਰ ਵਿਚ ਬਣਵਾਈਆਂ ਜੋ ਅੱਜ ਵੀ ਸਮੁਚੀ ਰਾਜਪੂਤਾਨੀ ਦੀ ਅਣਖ ਅਤੇ ਉਚੇ ਗੌਰਵ ਦੀਆਂ ਪ੍ਰਤੀਕ ਹਨ।
ਜੋਧਾ ਜੀ ਬੀਕਾਨੇਰ ਦੇ ਰਾਜਾ ਰਿੰਡਮਲ ਦੇ ਘਰ ਪੈਦਾ ਹੋਏ। ਜਿਨ੍ਹਾਂ ਨੇ ਇਕ ਸਨਿਆਸੀ ਦੇ ਕਹਿਣ ਤੇ ਜੋਧਪੁਰ ਨਗਰ ਵਸਾਇਆ। ਕਬੀਲਾ ਲੋਕ-ਧਾਰਨਾ ਅਨੁਸਾਰ, ਜੋਧਪੁਰ, ਜੋਧਾ ਜੀ ਦੇ ਹਥੋਂ ਵੱਸ ਸਕਣਾ ਸੰਭਵ ਨਹੀਂ ਸੀ ਪਰ ਇਹਨਾਂ ਸੂਰਬੀਰ ਯੋਧਿਆਂ ਦੀ ਸੂਰਬੀਰਤਾ, ਤਿਆਗ ਅਤੇ ਬਲੀਦਾਨ ਦੁਆਰਾ ਦਿਤੇ ਸਾਥ ਸਦਕਾ ਹੀ ਇਹ ਕ੍ਰਿਸ਼ਮਾ ਸੰਭਵ ਹੋ ਸਕਿਆ। ਮੂਰਤੀਆਂ ਦਾ ਨਿਰਮਾਣ ਜੋਧਾ ਜੀ ਵਲੋਂ ਇਹਨਾਂ ਪ੍ਰਤਿ ਉਚੇ ਸਤਿਕਾਰ ਦਾ ਦਿਲੀ ਪ੍ਰਗਟਾਵਾ ਹੈ।
ਮੰਦੋਰ ਨਗਰ ਦੇ ਇਕ ਵਿਸ਼ਾਲ ਮੈਦਾਨ ਵਿਚ ਸਥਿਤ ਇਹਨਾਂ ਮੂਰਤੀਆਂ ਨੂੰ ਤਿੰਨ ਰੂਪਾਂ ਦੁਆਰਾ ਸਥਿਤ ਕੀਤਾ ਗਿਆ ਹੈ।
- ਯੁੱਧ ਦੇ ਭੇਸ ਵਿਚ
- ਘੋੜੇ ‘ਤੇ ਸੁਆਰ
- ਸ਼ਸਤਰ-ਵਸਤਰ ਨਾਲ ਸੰਪੰਨ
ਇਸੇ ਮੈਦਾਨ ਵਿਚ ਥੋੜ੍ਹੀ ਦੂਰ ਗੋਗਾ ਜੀ ਚੌਹਾਨ ਦੀ ਮੂਰਤੀ ਵੀ ਸਥਿਤ ਹੈ ਜੋ ਉਪਰੋਕਤ ਵਿਸ਼ੇਸ਼ਤਾਈਆਂ ਦੀ ਪੁਸ਼ਟੀ ਕਰਦੀ ਹੈ। ਕਬੀਲੇ ਵਿਚ ਰਾਮ ਦਿਉ, ਪਾਬੂ ਜੀ, ਗੋਗਾ ਜੀ ਅਤੇ ਤੇਜਾ ਜੀ ਬਾਰੇ ਦੰਤ-ਕਥਾਵਾਂ ਵੀ ਪ੍ਰਚਲਿਤ ਹਨ :
ਦੰਤ ਕਥਾ : ਰਾਮ ਦਿਉ
ਗਾਡੀ ਲੁਹਾਰ ਕਬੀਲੇ ਵਿਚ ਸਭ ਤੋਂ ਵਧੇਰੇ ਲੋਕਪ੍ਰਿਯ ਬਾਬਾ ਰਾਮ ਦਿਉ ਜੀ ਦਾ ਜੀਵਨ ਬਿਰਤਾਂਤ ਹੈ। ਰਾਮ ਦਿਉ ਦੀ ਸਮਾਧੀ ਪਿੰਡ ਰੁਣੇਚਾ (ਬੀਕਾਨੇਰ) ਰਾਜਸਥਾਨ ਵਿਚ ਸਥਿਤ ਹੈ ਅਤੇ ਕਬੀਲੇ ਦੇ ਲੋਕ ਰਾਮ ਦਿਉ ਨੂੰ ਕਬੀਲੇ ਦਾ ਸਭ ਤੋਂ ਵੱਡਾ ਅਵਤਾਰ ਮੰਨਦੇ ਹਨ। ਰਾਮ ਦਿਉ ਜੀ ਦੇ ਚਮਤਕਾਰੀ ਜੀਵਨ ਨਾਲ ਸਬੰਧਿਤ ਅਨੇਕਾਂ ਅਲੌਕਿਕ ਘਟਨਾਵਾਂ ਅਤੇ ਵਚਿਤਰ ਕਰਾਮਾਤਾਂ ਪ੍ਰਚਲਿਤ ਹਨ ਜੋ ਬਾਬਾ ਰਾਮ ਦਿਉ ਜੀ ਨੂੰ ਕਬੀਲਾ ਲੋਕ ਮਾਨਸ ਵਿਚ ਸਰਵਉਚਤਾ ਤਾਂ ਬਖਸ਼ਦੀਆਂ ਹੀ ਹਨ, ਨਾਲ ਹੀ ਕਬੀਲਾ ਲੋਕ-ਨਾਇਕ ਵੀ ਬਣਾਉਂਦੀਆਂ ਹਨ।
ਰਾਮ ਦਿਉ ਜੀ ਦੇ ਜੀਵਨ ਚਰਿਤਰ ਬਾਰੇ ਭਾਟ ਗਮੰਤਰੀਆਂ ਕੋਲੋਂ ਕੋਈ ਅਜਿਹਾ ਪ੍ਰਸੰਗ ਸੁਣਨ ਨੂੰ ਨਹੀਂ ਮਿਲਿਆ ਜਿਸ ਨੂੰ ਲੋਕ ਗਾਥਾ ਵਜੋਂ ਕਿਸੇ ਨੇ ਲਿਪੀਬਧ ਕੀਤਾ ਹੋਵੇ। ਹਾਂ ਰੁਣੇਚਾ ਪਿੰਡ ਵਿਚ (ਰਾਮ ਦਿਉ ਦੀ ਸਮਾਧੀ ਉਤੇ) ਲਗਦੇ ਮੇਲੇ ਦੌਰਾਨ ਰਾਮ ਦਿਉ ਦੇ ਜੀਵਨ ਚਰਿਤਰ ਦੇ ਵਿਭਿੰਨ ਪ੍ਰਸੰਗਾਂ ਬਾਰੇ ਟੋਟਿਆਂ ਦੇ ਰੂਪ ਵਿਚ ਦੋਹੇ ਜਰੂਰ ਸੁਣਨ ਨੂੰ ਮਿਲਦੇ ਹਨ। ਜਿਸ ਨੂੰ ਗਾਉਣ ਵੇਲੇ ਹਰਮੋਨੀਅਮ, ਡੌਰੂ, ਸਰੰਗੀ ਅਤੇ ਥਾਲੀ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਰਾਮ ਦਿਉ ਜੀ ਨੂੰ ਕਬੀਲੇ ਤੋਂ ਬਾਹਰ ਕੁਝ ਨੀਵੀਆਂ ਜਾਤੀਆਂ ਅਵਤਾਰ ਅਰਾਧਨਾ ਵਜੋਂ ਵੀ ਪੂਜਦੀਆਂ ਹਨ, ਪਰ ਗਾਡੀ ਲੁਹਾਰ ਕਬੀਲੇ ਵਿਚ ਰਾਮ ਦਿਉ ਨੂੰ ਕਬੀਲੇ ਦਾ ਪ੍ਰਤਿਪਾਲਕ, ਹਰ ਔਕੜ ਵਿਚ ਸਹਾਈ, ਕਸ਼ਟ ਨਿਵਾਰਕ ਅਤੇ ਪਰਾਭੌਤਿਕ ਸ਼ਕਤੀਆਂ ਨਾਲ ਆਢਾ ਲੈਣ ਦਾ ਸੁਆਮੀ ਸਮਝਿਆ ਜਾਂਦਾ ਹੈ। ਕਬੀਲੇ ਵਿਚ ਆਉਣ ਵਾਲੀ ਹਰ ਆਫ਼ਤ, ਭੁਖਮਰੀ, ਕਾਲ ਅਤੇ ਭੂਤਾਂ ਪ੍ਰੇਤਾਂ ਦੀਆਂ ਅਲਾਮਤਾਂ ਤੋਂ ਛੁਟਕਾਰੇ ਲਈ ‘ਸਿਆਣਿਆਂ’ (ਜਿਨ੍ਹਾਂ ਨੂੰ ਵਾਣਿਆਂ ਰੋ ਓਝੇ ਕਿਹਾ ਜਾਂਦਾ ਹੈ) ਵਲੋਂ ਕੀਤੇ ਉਪਾਅ, ਮੁਖ ਰੂਪ ਵਿਚ ਰਾਮ ਦਿਉ ਨਮਿਤ ਹੀ ਕੀਤੇ ਜਾਂਦੇ ਹਨ। ਗਾਡੀ ਲੁਹਾਰ ਕਬੀਲੇ ਵਿਚ ਸਥਾਪਿਤ ਲੋਕ-ਚਕਿਤਸਿਕ, ਰਾਮ ਦਿਉ ਜੀ ਦੇ ਹੀ ਉਪਾਸ਼ਕ ਹਨ, ਜਿਨ੍ਹਾਂ ਦੇ ਵਿਸ਼ਵਾਸ ਅਨੁਸਾਰ, ਵਿਭਿੰਨ ਅਲਾਮਤਾਂ ਲਈ ਵੱਖ ਵੱਖ ਮੰਤਰ-ਪਾਠਾਂ ਸਦਕਾ ਰਾਮ ਦਿਉ ਜੀ ਦਾ ਸੰਸਮ੍ਰਣ ਹੀ ਉਹਨਾਂ ਨੂੰ ਸਾਮਰਤੱਖ ਹਾਜਰ ਕਰ ਦਿੰਦਾ ਹੈ। ਅਕਸਰ ਬਾਬਾ ਰਾਮ ਦਿਉ ਜੀ ਦੀ ਪੂਜਾ ਅਰਾਧਨਾ, ਉਹਨਾਂ ਪ੍ਰਤਿ ਪ੍ਰਸਾਦ ਜਾਂ ਬੱਕਰੇ ਦੀ ਬਲੀ ਸੁਖ ਕੇ ਕੀਤੀ ਜਾਂਦੀ ਹੈ, ਜਿਸ ਨੂੰ ਕਾਰਜ ਸਿੱਧੀ ਉਪਰੰਤ ਕਬੀਲੇ ਦਾ ਹਰ ਗਾਡੀ ਲੁਹਾਰ ਰੁਣੇਚੇ ਪਿੰਡ ਦੀ ਮਿੱਟੀ ਉਤੇ ਘਟੋ ਘੱਟ ਤਿੰਨ ਦਿਨ ਸੰਧਿਆ ਵਿਸ਼ਰਾਮ ਕਰਕੇ ਸੰਪੂਰਨ ਕਰਦਾ ਹੈ। ਗਰੀਬ ਗਾਡੀ ਲੁਹਾਰ (ਸੁਖਣਾ ਦੀ ਭਾਰ ਮੁਕਤੀ ਲਈ) ਸਾਂਝੀ ਰਾਸ਼ੀ ਨਾਲ ਪ੍ਰਸਾਦ ਖਰੀਦ ਕੇ ਉਪਾਸਨਾ ਦੀਆਂ ਕਾਰਜ ਵਿਧੀਆਂ ਸੰਪੰਨ ਕਰਦੇ ਹਨ।
ਕਬੀਲੇ ਤੋਂ ਬਾਹਰ ਜਿਨ੍ਹਾਂ ਸਮੁਦਾਵਾਂ ਵਿਚ ਬਾਬਾ ਰਾਮ ਦਿਉ ਜੀ ਦੀ ਉੱਚਤਾ ਨੂੰ ਮਾਨਤਾ ਪ੍ਰਾਪਤ ਹੈ ਉਹਨਾਂ ਦਾ ਬਹੁਤਾ ਭਾਗ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹੈ। ਰਾਮ ਦਿਉ ਰਾਜਸਥਾਨ ਦੀ ਫਲੌਦੀ ਤਹਿਸੀਲ ਅਤੇ ਰੁਣੇਚਾ (ਰੁਣੀਜਾ) ਪਿੰਡ ਵਿਚ ਇਕ ਤੰਵਰ ਜਾਤੀ ਦੇ ਰਾਜਪੂਤ ਪਰਿਵਾਰ ਵਿਚ ਪੈਦਾ ਹੋਏ। ਉਹਨਾਂ ਨੇ ਆਪਣੇ ਜੀਵਨ ਸਮੇਂ ਛੂਤ-ਛਾਤ ਦੇ ਵਿਰੁਧ ਅਵਾਜ਼ ਬੁਲੰਦ ਕੀਤੀ ਅਤੇ ਲੰਮਾ ਸੰਘਰਸ਼ ਕੀਤਾ। 2 ਦੰਤ-ਕਥਾ ਅਨੁਸਾਰ ਉਹਨਾਂ ਦੀ ਮਿਤਰਤਾ ਇਕ ਅਛੂਤ ਜਾਤੀ ਦੀ ਕੁਆਰੀ ਕੰਨਿਆ ‘ਡਾਲੀ ਬਾਈ’ ਨਾਲ ਹੋ ਗਈ। ਉਹਨਾਂ ਨੇ ਆਪਣੇ ਸੱਚੇ (ਨਫ਼ਸ ਤੋਂ ਉਚੇ) ਪਿਆਰ ਦੇ ਬਲਬੂਤੇ ਜਾਤੀਵਾਦ ਅਤੇ ਰੂੜੀਵਾਦ ਨੂੰ ਚੁਣੌਤੀ ਦੇ ਕੇ ਇਹ ਵਿਚਾਰਧਾਰਾ ਫੈਲਾਉਣ ਲਈ ਸੰਘਰਸ਼ ਕੀਤਾ ਕਿ ਛੂਤ-ਛਾਤ ਸਮੁਚੀ ਮਨੁੱਖਤਾ ਨਾਲ ਅਨਿਆਇ ਹੈ। ਇਹੋ ਕੰਮ ਡਾਲੀ ਬਾਈ ਨੇ ਕੀਤਾ। ਰੁਣੇਚਾ ਪਿੰਡ ਵਿਚ ਇਹਨਾਂ ਦੋਹਾਂ ਦੀਆਂ ਸਮਾਧੀਆਂ ਨਾਲੋਂ ਨਾਲ ਸਥਿਤ ਹਨ। ਅੱਜ ਵੀ ਲੋਕ ਇਹਨਾਂ ਦੀਆਂ ਸਮਾਧੀਆਂ ਉਤੇ ਲੱਗਣ ਵਾਲੇ ਮੇਲੇ ਦੌਰਾਨ, ਬਿਨਾਂ ਭੇਦ ਭਾਵ ਇਕੱਠੇ ਚੜਾਵੇ ਦਾ ਪ੍ਰਸਾਦ ਵੰਡਦੇ ਹਨ। ਅਛੂਤਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਕੁਲ-ਦੇਵਤਾ ਦੀ ਉਪਾਧੀ ਤੋਂ ਵੀ ਉੱਚਾ ਚੁੱਕ ਲਿਆ ਹੈ। 5
ਕਥਾ ਦਾ ਮੂਲ ਸਾਰ
ਇਕ ਰਾਜਪੂਤ ਸੀ ਅਜਮਲ, ਜਿਸ ਦੀਆਂ ਦੋ ਧੀਆਂ ਸਨ। ਸੁਗਨਾ ਬਾਈ ਅਤੇ ਲਾਛਾਂ। ਉਮਰ ਦੇ ਅੰਤਲੇ ਵਰ੍ਹਿਆਂ ਦੌਰਾਨ ਸਤੀਆਂ ਦੇ ਵਰਦਾਨ ਸਦਕਾ ਅਜਮਲ ਦੇ ਘਰ ਇਕ ਪੁੱਤਰ ਪੈਦਾ ਹੋਇਆ, ਜਿਸ ਦਾ ਨਾਂ ਬੀਰਮਦੇਵ ਰਖਿਆ ਗਿਆ। ਕਹਿੰਦੇ ਹਨ ਜਦੋਂ ਬੀਰਮਦੇਵ ਨੂੰ ਝੂਲਣੇ ਵਿਚ ਪਾਇਆ ਗਿਆ ਤਾਂ ਅਚਾਨਕ ਅਜਮਲ ਦੀ ਪਤਨੀ ਨੇ ਪਰਤ ਕੇ ਵੇਖਿਆ, ਪੰਘੂੜੇ ਵਿਚ ਇਕ ਦੀ ਥਾਂ ਦੋ ਬੱਚੇ ਖੇਡ ਰਹੇ ਸਨ। ਇਉਂ ਇਕ ਬੱਚੇ ਨੂੰ ਰਾਮ ਵਲੋਂ ਦਿਤਾ ਸਮਝ ਕੇ ਉਹਦਾ ਨਾਂ ‘ਰਾਮ ਦਿਉ’ ਰੱਖਿਆ ਗਿਆ।
ਰਾਮ ਦਿਉ ਜੀ ਦੇ ਅਲੌਕਿਕ ਬਚਪਨ ਬਾਰੇ ਕਬੀਲੇ ਵਿਚ ਅਨੇਕਾਂ ਵਚਿਤਰ ਘਟਨਾਵਾਂ ਪ੍ਰਚਲਿਤ ਹਨ :
ਲੂਣ ਤੋਂ ਮਿਸ਼ਰੀ
ਇਕ ਵੇਰ ਲੱਖੀ ਵਣਜਾਰਾ ਲੂਣ ਦਾ ਵਿਉਪਾਰ ਕਰਦਾ ਕਰਦਾ ਅਜਮਲ ਦੇ ਪਿੰਡ ਰੁਕਿਆ। ਕਾਫ਼ਲੇ ਵਿਚ ਲੂਣ ਨਾਲ ਲੱਦੀਆਂ ਸੈਂਕੜੇ ਖੱਚਰਾਂ ਸਨ। ਹਾਣੀ ਮੁੰਡਿਆਂ ਨਾਲ ਖੇਡਦਾ ਖੇਡਦਾ ਰਾਮ ਦਿਉ ਕਾਫਲੇ ਨੇੜੇ ਆਇਆ ਤਾਂ ਉਹਨੇ ਲੱਖੀ ਵਣਜਾਰੇ ਤੋਂ ਮਿਸ਼ਰੀ ਦੀ ਮੰਗ ਕੀਤੀ, ਜਦ ਲੱਖੀ ਵਣਜਾਰੇ ਨੇ ਮਿਸ਼ਰੀ ਦੇਣ ਤੋਂ ਅਸਮਰਥਾ ਪ੍ਰਗਟ ਕੀਤੀ ਤਾਂ ਰਾਮ ਦਿਉ ਨੇ ਕਿਹਾ, ‘ਤੂੰ ਝੂਠ ਬੋਲਦਾ ਹੈ। ਤੇਰੀਆਂ ਸਾਰੀਆਂ ਖੱਚਰਾਂ ਤਾਂ ਮਿਸ਼ਰੀ ਨਾਲ ਲੱਦੀਆਂ ਹੋਈਆਂ ਹਨ।” ਪ੍ਰਮਾਣ ਵਜੋਂ ਲੱਖੀ ਨੇ ਜਿਉਂ ਹੀ ਬੋਰੇ ਵਿਚ ਹੱਥ ਪਾਇਆ ਤਾਂ ਸਚਮੁਚ ਲੂਣ ਦੀ ਥਾਂ ਮਿਸ਼ਰੀ ਨਿਕਲੀ। ਜਿਸ ‘ਤੇ ਸਾਰੇ ਇਲਾਕੇ ਵਿਚ ਇਸ ਵਚਿਤਰ ਬਾਲਕ ਦੀ ਜੈ ਜੈ ਕਾਰ ਹੋ ਗਈ ਅਤੇ ਲੱਖੀ ਵਣਜਾਰੇ ਨੇ ਢੇਰ ਸਾਰਾ ਧਨ ਰਾਮ ਦਿਉ ਦੇ ਪੈਰਾਂ ਵਿਚ ਢੇਰੀ ਕਰ ਕੇ ਇਸ ਵਚਿਤਰ ਘਟਨਾ ਨੂੰ ਪ੍ਰਮਾਣਿਤ ਕਰ ਦਿਤਾ।
ਚੋਰ ਅੰਨ੍ਹੇ ਕਰਨੇ
ਕੋਈ ਸ਼ਾਹੂਕਾਰ ਅਜਮਲ ਦੇ ਪਿੰਡ ਨੇੜਿਓਂ ਲੰਘ ਰਿਹਾ ਸੀ ਕਿ ਚੋਰਾਂ ਨੇ ਘਾਤ ਲਾ ਕੇ ਓਹਨੂੰ ਲੁੱਟ ਲਿਆ ਅਤੇ ਕਤਲ ਕਰ ਦਿਤਾ। ਇਲਾਕੇ ਦੇ ਨਾਮੀ ਸੇਠ ਦੀ ਮੌਤ-ਖ਼ਬਰ ਨਾਲ ਚੁਫ਼ੇਰੇ ਹਾਹਾਕਾਰ ਮੱਚ ਗਈ। ਲੋਕਾਂ ਨਾਲ ਵੇਖੋ ਵੇਖੀ ਜਦ ਰਾਮ ਦਿਉ ਵੀ ਕਤਲ ਵਾਲੀ ਥਾਂ ਤੇ ਪੁੱਜਾ ਤਾਂ ਅਚਾਨਕ ਉਹਦੇ ਮੂੰਹੋਂ ਨਿਕਲਿਆ, ‘ਇਹ ਤਾਂ ਜਿਉਂਦਾ ਹੈ।’ ਕਬੀਲੇ ਵਿਚ ਪ੍ਰਚਲਿਤ ਵਿਸ਼ਵਾਸ ਅਨੁਸਾਰ, ਮ੍ਰਿਤਕ ਦੇਹ ਵਿਚ ਪ੍ਰਾਣ ਪਰਤ ਆਏ। ਲੋਕ ਰਾਮ ਦਿਉ ਦੀ ਅਲੌਕਿਕ ਸ਼ਕਤੀ ਤੋਂ ਵਾਕਫ਼ ਹੋ ਚੁਕੇ ਸਨ, ਇਸ ਲਈ ਉਹਨਾਂ ਨੇ ਚੋਰਾਂ ਬਾਰੇ ਪੁਛਿਆ ਤਾਂ ਰਾਮ ਦਿਉ ਨੇ ਸੁਭਾਵਿਕ ਹੀ ਕਿਹਾ, ‘ਓਹ ਅੰਨ੍ਹੇ ਏਥੇ ਹੀ ਕਿਤੇ ਭਟਕਦੇ ਹੋਣਗੇ। ਇਉਂ ਭਾਲ ਕਰਨ ਤੇ ਅੰਨ੍ਹੇ ਹੋਏ ਚੋਰ ਜੰਗਲ ਵਿਚੋਂ ਲੱਭ ਗਏ।
ਦਿਉ ਮਾਰਨਾ
ਕਹਿੰਦੇ ਹਨ ਅਜਮਲ ਦੇ ਪਿੰਡ ਨੇੜੇ ਜੰਗਲ ਵਿਚ ਇਕ ਦਿਓ ਰਹਿੰਦਾ ਸੀ ਜਿਸ ਦੇ ਖਾਜੇ ਲਈ ਹਰ ਰੋਜ਼ ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਵਾਰੀ ਸਿਰ ਕਿਸੇ ਮਿਥੀ ਥਾਂ ਉਤੇ ਇਕ ਵਿਅਕਤੀ ਅਤੇ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਰਖ ਦਿੰਦੇ ਸਨ। ਜਿਸ ਥੜ੍ਹੇ ਤੇ ਵਿਅਕਤੀ ਨੂੰ ਦਿਓ ਦੇ ਖਾਣ ਲਈ ਹਰ ਰੋਜ਼ ਬੰਨ੍ਹਿਆ ਜਾਂਦਾ, ਉਸ ਥਾਂ ਤੇ ਬਲ਼ੀ ਦੇਣ ਵਾਲੇ ਵਿਅਕਤੀ ਦੇ ਮਾਪੇ ਸਾਕ ਸਬੰਧੀ ਸੋਗ ਵਜੋਂ ਰੁਦਨ ਕਰਦੇ, ਇਸ ਲਈ ਉਸ ਥੜ੍ਹੇ ਦਾ ਨਾਂ ਰੋਣ ਵਾਲਾ ਥੜ੍ਹਾ (ਭਾਵ ਰੁਣੀਜਾ) ਪੱਕ ਗਿਆ। ਕਹਿੰਦੇ ਹਨ ਆਪਣੀ ਵਾਰੀ ਆਉਣ ਤੇ ਰਾਮ ਦਿਉ ਨੂੰ ਜਦੋਂ ਬੰਨ੍ਹਿਆ ਗਿਆ ਤਾਂ ਉਸ ਨੇ ਆਪਣੀ ਅਲੌਕਿਕ ਸ਼ਕਤੀ ਨਾਲ ਦਿਓ ਨੂੰ ਮਾਰ ਦਿਤਾ। ਸਮਾਂ ਪਾ ਕੇ ਉਸ ਥਾਂ ‘ਤੇ ‘ਰੁਣੀਚਾ’ ਪਿੰਡ ਵੱਸਿਆ।
ਕਰਾਮਾਤੀ ਵਿਆਹ
ਕਬੀਲੇ ਅਨੁਸਾਰ, ਭਰਵੀਂ ਡੀਲ ਡੌਲ ਦਾ ਹੋਣ ਕਾਰਨ ਰਾਮ ਦਿਉ ਦਾ ਵਿਆਹ ਉਸਦੇ ਭਰਾ ਬੀਰਮਦੇ ਤੋਂ ਪਹਿਲਾਂ ਰਚਾਇਆ ਗਿਆ। ਕਬੀਲੇ ਵਿਚ ਪ੍ਰਚਲਿਤ ਧਾਰਨਾਂ ਅਨੁਸਾਰ ਰਾਮ ਦਿਉ ਦਾ ਵਿਆਹ ਨੇਤਲ (ਪਿੰਗਲਾ) ਨਾਲ ਹੋਣਾ ਨਿਅਤ ਹੋਇਆ। (ਰਾਮ ਦਿਉ ਦਾ ਪਿਆਰ ਡਾਲੀ ਬਾਈ ਨਾਲ ਦਸਿਆ ਜਾਂਦਾ ਹੈ) ਪਰ ਸੰਜੋਗ ਵੱਸ ਵਿਆਹ ਵਿਚ ਸ਼ਾਮਲ ਹੋਣ ਲਈ ਰਾਮ ਦਿਉ ਦੀ ਭੈਣ ਲਾਛਾਂ ਤਾਂ ਆ ਗਈ ਪਰ ਸੁਗਨਾ ਬਾਈ ਨਾ ਆਈ। ਅਸਲ ਵਿਚ ਸੁਗਨਾ ਬਾਈ ਦੇ ਸਹੁਰਿਆਂ ਨੇ ਸੁਗਨਾ ਨੂੰ ਵਿਆਹ ਵਿਚ ਜਾਣ ਤੋਂ ਮਨ੍ਹਾ ਕਰ ਦਿਤਾ ਸੀ। ਲਾਛਾਂ ਜਦੋਂ ਇਕਲੀ ਹੀ ਰਾਮ ਦਿਉ ਦੀ ਆਰਤੀ ਉਤਾਰਨ ਲੱਗੀ ਤਾਂ ਰੋ ਪਈ। ਕਹਿਣ ਲੱਗੀ, ‘ਮੇਰੀ ਦੂਜੀ ਭੈਣ… ।’ ਰਾਮ ਦਿਉ ਨੇ ਉਸੇ ਪਲ ਸੇਹਰੇ ਖੋਲ੍ਹ ਦਿਤੇ ਅਤੇ ਬੀਰਮਦੇਵ ਨੂੰ ਕਿਹਾ, ‘ਪਹਿਲਾਂ ਸੁਗਨਾਂ ਨੂੰ ਲੈ ਕੇ ਆਵਾਂਗਾ। ਫਿਰ ਵੇਦੀ ‘ਤੇ ਬੈਠਾਂਗਾ।’ ਸੁਗਨਾਂ ਦੇ ਸਹੁਰੇ ਰਜਵਾੜੇ ਸਨ. ਜੋ ਅਜਮਲ ਨੂੰ ਬਹੁਤਾ ਚੰਗਾ ਨਹੀਂ ਸਨ ਸਮਝਦੇ। ਪ੍ਰਣ ਲੈ ਕੇ ਵਿਆਹ ਦੇ ਜੋੜੇ ਅਤੇ ਬੀਰਮਦੇਵ ਸਮੇਤ ਜਦੋਂ ਰਾਮ ਦਿਉ ਭੈਣ ਦੇ ਸਹੁਰੇ ਪਿੰਡ ਅਪੜਿਆ ਤਾਂ ਜਿਸ ਉਜੜੇ ਬਾਗ ਵਿਚ ਰਾਮ ਦਿਉ ਨੇ ਘੋੜਾ ਬੰਨ੍ਹਿਆ ਉਹ ਬਾਗ ਹਰਾ ਹੋ ਗਿਆ। ਇਸ ਚਮਤਕਾਰ ਬਾਰੇ ਖ਼ਬਰ ਜੰਗਲ ਦੀ ਅੱਗ ਤਰ੍ਹਾਂ ਸਾਰੇ ਸ਼ਹਿਰ ਵਿਚ ਫ਼ੈਲ ਗਈ। ਬੇਇੱਜ਼ਤ ਕਰਨ ਦੇ ਖ਼ਿਆਲ ਨਾਲ ਸੁਗਨਾ ਦੀ ਸੱਸ ਮਠਿਆਈ ਵਜੋਂ ਇਕ ਥਾਲੀ ਵਿਚ ਬੱਕਰੀ ਦੀਆਂ ਮੇਂਗਣਾ ਪਾ ਕੇ ਲੈ ਆਈ ਪਰ ਜਦੋਂ ਨੇੜੇ ਆਈ ਤਾਂ ਥਾਲੀ ਵਿਚ ਵੰਨਸੁਅੰਨੀ ਮਠਿਆਈ ਵੇਖ ਕੇ ਹੈਰਾਨ ਰਹਿ ਗਈ। ਉਹ ਕਾਹਲੀ ਨਾਲ ਵਾਪਸ ਦੌੜੀ ਪਰ ਰਾਮ ਦਿਉ ਨੇ ਆਪਣੇ ਕਰਾਮਾਤੀ ਜੌਹਰ ਨਾਲ ਉਸਦੇ ਪਿਛੇ ਸ਼ਹਿਦ ਦੀਆਂ ਮੱਖੀਆਂ ਲਾ ਦਿਤੀਆਂ। ਸਾਰੇ ਰਾਜ ਵਿਚ ਖ਼ਬਰ ਫੈਲ ਗਈ ਕਿ ਬੀਰਮ ਅਤੇ ਰਾਮ ਦਿਉ ਆਪਣੀ ਭੈਣ ਸੁਗਨਾ ਨੂੰ ਲੈਣ ਆਏ ਹਨ। ਲੋਕਾਂ ਨੇ ਜਦੋਂ ਬਾਗ ਹਰਾ ਹੋਇਆ ਵੇਖਿਆ ਤਾਂ ਅਚੰਭਿਤ ਰਹਿ ਗਏ। ਜਿਸ ਪਾਸੇ ਨੂੰ ਵੀ ਸੁਗਨਾ ਦੀ ਸੱਸ ਲੰਘੀ ਸ਼ਹਿਦ ਦੀਆਂ ਮੱਖੀਆਂ ਨੇ ਲੋਕਾਂ ਨੂੰ ਘੇਰ ਲਿਆ। ਜਿਸ ‘ਤੇ ਸ਼ਹਿਰ ਵਿਚ ਇਕ ਤਰ੍ਹਾਂ ਹਾਹਾਕਾਰ ਮੱਚ ਗਈ। ਸੁਗਨਾ ਦਾ ਸਹੁਰਾ (ਜੋ ਹੰਕਾਰੀ ਰਾਜਪੂਤ ਜੀ) ਕ੍ਰੋਧਿਤ ਹੋ ਉਠਿਆ ਅਤੇ ਉਹਨੇਂ ਬਦਲੇ ਲਈ ਫ਼ੌਜਾਂ ਚਾੜ੍ਹ ਦਿਤੀਆਂ, ਜੰਗ ਹੋਈ ਅਤੇ ਸੁਗਨਾ ਦਾ ਸਹੁਰਾ ਮਾਰਿਆ ਗਿਆ। ਰਾਮ ਦਿਉ ਅਤੇ ਬੀਰਮ ਨੇ ਭੈਣ ਅਤੇ ਉਸਦੇ ਲੜਕੇ ਨੂੰ ਨਾਲ ਲੈ ਲਿਆ ਅਤੇ ਸੁਗਨਾ ਦੇ ਸਹੁਰੇ ਦਾ ਸਿਰ ਵੀ ਵੱਢ ਲਿਆ। ਸੁਗਨਾ ਦੀ ਸੱਸ ਨੇ ਪਤੀ ਦਾ ਸਿਰ ਲੈਣ ਲਈ ਤਰਲਾ ਕੀਤਾ ਤਾਂ ਰਾਮ ਦਿਉਂ ਬੋਲਿਆ : ‘ਇਸਦੇ ਨਾਲ ਤਾਂ ਮੇਰਾ ਭਾਣਜਾ ਖਿੱਲ੍ਹੋ ਖੂੰਡੀ ਖੇਡੇਗਾ।’ ਪਰ ਰਾਮ ਦਿਉ, ਬੀਰਮ ਅਤੇ ਸੁਗਨਾ ਅਜੇ ਰਸਤੇ ਵਿਚ ਹੀ ਸਨ ਕਿ ਸੁਗਨਾ ਦੇ ਪੁੱਤਰ ਦੀ ਮੌਤ ਹੋ ਗਈ। ਸੁਗਨਾ ਨੇਂ ਜੀ ਕਰੜਾ ਕਰਕੇ ਮੋਏ ਹੋਏ ਪੁੱਤਰ ਨੂੰ ਹੀ ਛਾਤੀ ਨਾਲ ਘੁਟੀ ਰਖਿਆ ਤਾਂ ਕਿ ਸ਼ਗਨ ਵਿਚ ਵਿਘਨ ਨਾ ਪਵੇ ਪਰ ਜਦੋਂ ਲਾਛਾਂ ਅਤੇ ਸੁਗਨਾ ਰਾਮ ਦਿਉ ਦੀ ਆਰਤੀ ਉਤਾਰਨ ਲਗੀਆਂ ਤਾਂ ਸੁਗਨਾ ਦਾ ਸਬਰ ਟੁੱਟ ਗਿਆ। ਓਹ ਧਾਂਹੀ ਮਾਰ ਕੇ ਰੋਣ ਲਗੀ। ਜਿਸ ਤੇ ਕਿਹਾ ਜਾਂਦਾ ਹੈ ਕਿ ਰਾਮ ਦਿਉ ਨੇਂ ਮੋਏ ਹੋਏ ਬਾਲਕ ਨੂੰ ਦੇਖ ਕੇ ਕਿਹਾ : ‘ਕੌਣ ਕਹਿੰਦਾ ਹੈ ਇਹ ਮਰ ਗਿਆ ਹੈ ? ਇਹ ਤਾਂ ਥੱਕ ਕੇ ਸੁੱਤਾ ਪਿਆ ਹੈ।’ ਤਦ ਬਾਲਕ ਨੂੰ ਜਗਾਉਣ ਤੇ ਉਹ ਸਚਮੁੱਚ ਉਠ ਖਲੋਤਾ।
ਰਾਮ ਦਿਉ ਨੇ ਆਪਣੇ ਵਿਆਹ ਸਮੇਂ ਵੀ ਕਰਾਮਾਤ ਵਿਖਾ ਕੇ ਸਭ ਨੂੰ ਹੈਰਾਨ ਕਰ ਦਿਤਾ। ਰਾਮ ਦਿਉ ਦੀਆਂ ਸਾਲੀਆਂ ਮਸ਼ਕਰੀ ਕਰਨ ਦੇ ਆਸ਼ੇ ਨਾਲ ਥਾਲੀ ਵਿਚ ਊਠਾਂ ਦੇ ਲੇਡਣੇ ਪਰੋਸ ਲਿਆਈਆਂ। ਜਿਸ ਤੇ ਨਜ਼ਰ ਪੈਂਦੇ ਹੀ ਮਠਿਆਈ ਬਣ ਗਈ ਦੱਸੀ ਜਾਂਦੀ ਹੈ। ਫਿਰ ਮਰਿਆ ਹੋਇਆ ਬਲੂੰਗਾ ਝੋਲੀ ਵਿਚ ਲਿਆ ਰਖਿਆ, ਜੋ ਉਠ ਕੇ ਨੱਸਣ ਲਗਾ। ਇਸ ਤੇ ਵੀ ਬੱਸ ਨਾ ਹੋਈ ਅਤੇ ਰਾਮ ਦਿਉ ਦੀਆਂ ਕਰਾਮਾਤਾਂ ਨੂੰ ਨੀਵਾਂ ਵਿਖਾਉਣ ਲਈ ਰਾਮ ਦਿਉ ਨਾਲ ਪਿੰਗਲਾ ‘ਨੇਤਲ’ ਵਿਆਹ ਦਿਤੀ ਗਈ ਜੋ ਰਾਮ ਦਿਉ ਦੇ ਸਪਰਸ਼ ਨਾਲ ਕੰਚਨ ਵਰਗੀ ਦੇਹ ਵਾਲੀ ਬਣ ਗਈ। ਕਬੀਲੇ ਦੀ ਦੱਸ ਅਨੁਸਾਰ, ਸੁਗਨਾ ਦੀ ਸੱਸ ਨੇ ਕਿਸੇ ਮਹਾਤਮਾ ਦੀ ਸ਼ਕਤੀ ਨਾਲ ਕਾਬਲ ਤੋਂ ਪੰਜ ਪੀਰ ਰਾਮ ਦਿਉ ਨੂੰ ਸਰਾਪ ਦੇਣ ਲਈ ਭੇਜੇ; ਪੀਰਾਂ ਨੇ ਆ ਕੇ ਭੋਜਨ ਦੀ ਇੱਛਾ ਪ੍ਰਗਟ ਕੀਤੀ, ਪਰ ਨਾਲ ਹੀ ਕਿਹਾ ਕਿ ਅਸੀਂ ਜਿਨ੍ਹਾਂ ਬਰਤਨਾਂ ਵਿਚ ਭੋਜਨ ਖਾਣਾ ਚਾਹੁੰਦੇ ਹਾਂ ਉਹ ਬਰਤਨ ਕਾਬਲ ਵਿਚ ਹੀ ਭੁੱਲ ਆਏ ਹਾਂ। ਕਿਹਾ ਜਾਂਦਾ ਹੈ ਕਿ ਰਾਮ ਦਿਉ ਨੇ ਹਵਾ ਵਿਚ ਹੱਥ ਲਹਿਰਾ ਕੇ ਓਹੋ ਬਰਤਨ ਹਾਜਰ ਕਰ ਦਿਤੇ।
ਇਉਂ ਰਾਮ ਦਿਉ ਦਾ ਸਾਰਾ ਜੀਵਨ ਹੀ ਅਦਭੁਤ ਕਾਰਨਾਮਿਆਂ ਅਤੇ ਵਚਿਤਰ ਘਟਨਾਵਾਂ ਨਾਲ ਭਰਿਆ ਪਿਆ ਹੈ। ਕਬੀਲੇ ਵਿਚ ਅਜਿਹੀਆਂ ਬੇਗਿਣਤ ਕਰਾਮਾਤਾਂ ਪ੍ਰਚਲਿਤ ਹਨ। ਬਾਬਾ ਰਾਮ ਦਿਉ ਦੀ ਤਸਵੀਰ ਹਰ ਗਾਡੀ ਲੁਹਾਰ ਪਾਸ ਮਿਲਦੀ ਹੈ, ਜਿਸ ਵਿਚ ਰਾਮ ਦਿਉ ਘੋੜੇ ‘ਤੇ ਸੁਆਰ ਹਨ ਅਤੇ ਉਨ੍ਹਾਂ ਦੇ ਸਿਰ ਤੇ ਛਤਰ ਝੁੱਲਦਾ ਹੈ।
ਪ੍ਰਕਾਸ਼ਿਤ ਰੂਪ
ਰਾਮ ਦਿਉ ਬਾਰੇ ਬਹੁਤ ਸਾਰੀਆਂ ਕਥਾਵਾਂ ਪ੍ਰਕਾਸ਼ਿਤ ਰੂਪ ਵਿਚ ਵੀ ਮਿਲਦੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਦੇ ਚਮਤਕਾਰੀ ਜੀਵਨ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਜਿਵੇਂ :
ਪੰਘੂੜੇ ਵਿਚ ਪ੍ਰਗਟ ਹੋਣਾ
ਚੁੱਲ੍ਹੇ ਉਪਰ ਉਬਲਦਾ ਦੁਧ ਠੰਡਾ ਕਰਨਾ
ਭੈਰਵ ਨਾਮਕ ਰਾਖਸ਼ਸ਼ ਦਾ ਬੱਧ ਕਰਨਾ
ਮੱਕੇ ਤੋਂ ਆਏ ਪੀਰਾਂ ਨੂੰ ਕਰਾਮਾਤ ਵਿਖਾਉਣੀ
ਕੱਪੜੇ ਦੇ ਘੋੜੇ ਨੂੰ ਸਾਖਸ਼ਾਤ ਘੋੜੇ ਵਿਚ ਪ੍ਰਵਰਤਿਤ ਕਰਨਾ
ਆਪਣੀ ਪਤਨੀ ਨੇਤਲ (ਪਿੰਗਲਾ) ਨੂੰ ਰਾਜ਼ੀ ਕਰਨਾ
ਝੋਲੀ ਵਿਚ ਰਖੀ ਮੋਈ ਹੋਈ ਬਿੱਲੀ ਅਤੇ ਭੈਣ ਦੇ ਪੁਤਰ ਨੂੰ ਜਿਉਂਦਾ ਕਰਨਾ
ਭਰਜਾਈ ਦੀ ਇਛਾ ਅਨੁਸਾਰ ਮਰੇ ਹੋਏ ਬਛੜੇ ਨੂੰ ਜਿਉਂਦਾ ਕਰਨਾ
ਜਿਉਂਦੇ ਹੋਏ ਅਸ਼ਵ ਸਮੇਤ ਧਰਤੀ ਵਿਚ ਸਮਾ ਜਾਣਾ
ਆਪਣੀ ਹੀ ਕੁਲ ਨੂੰ (ਵਚਨ ਨਾ ਮੰਨਣ ਤੇ) ਦਰਿਦਰ ਰਹਿਣ ਦਾ ਸਰਾਪ ਦੇਣਾ ਇਤਿ ਆਦਿ…
ਦੰਤ ਕਥਾ (ਪਾਠ ਭੇਦ)
ਰਾਜਾ ਅਜਮਲ ਦੇ ਔਲਾਦ ਨਹੀਂ ਸੀ। ਦੁਆਰਕਾ ਭਗਤ ਹੋਣ ਕਰਕੇ ਉਹ ਇਕ ਦਿਨ ਦੁਆਰਕਾ ਗਏ ਅਤੇ ਗੁੱਸੇ ਵਿਚ ਆ ਕੇ ਪ੍ਰਸਾਦ ਵਾਲਾ ਲੱਡੂ ਭਗਵਾਨ ਦੀ ਮੂਰਤੀ ਨੂੰ ਮਾਰਿਆ। ਪੁਜਾਰੀ ਨੇ ਕਿਹਾ ਕਿ ਭਗਵਾਨ ਤਾਂ ਪਾਤਾਲ ਲੋਕ ਗਏ ਹੋਏ ਹਨ ਅਤੇ ਪਾਤਾਲ ਦਾ ਰਸਤਾ ਪਾਣੀ ਵਿਚ ਹੈ। ਇਹ ਸੁਣ ਕੇ ਰਾਜਾ ਅਜਮਲ ਪਾਣੀ ਵਿਚ ਕੁੱਦ ਗਏ। ਕਿਹਾ ਜਾਂਦਾ ਹੈ ਕਿ ਭਗਵਾਨ ਨੇ ਅਜਮਲ ਦੀ ਦ੍ਰਿੜ ਭਗਤੀ ਵੇਖਦਿਆਂ ਦਰਸ਼ਨ। ਦਿੱਤੇ ਅਤੇ ਕਿਹਾ ਕਿ ‘ਜਾਹ, ਮੈਂ ਤੇਰੇ ਘਰ ਅਵਤਾਰ ਲਵਾਂਗਾ ਅਤੇ ਮੇਰੇ ਅਵਤਾਰ ਲੈਣ ਸਮੇਂ ਤੇਰੇ ਘਰ ਦੇ ਵਿਹੜੇ ਵਿਚ ਕੁਮਕੁਮ ਦੇ ਪਦ-ਚਿੰਨ੍ਹ ਦਿਖਾਈ ਦੇਣਗੇ।’
ਸਮਾਂ ਪਾ ਕੇ ਅਜਮਲ ਦੇ ਘਰ ਇਕ ਬਾਲਕ ਨੇ ਜਨਮ ਲਿਆ ਜਿਸਦਾ ਨਾਂ ਬੀਰਮ ਦੇਵ ਰੱਖਿਆ ਗਿਆ। ਪਰ ਅਚਾਨਕ ਇਕ ਦਿਨ ਅਜਮਲ ਦੀ ਪਤਨੀ ਮੈਨਾਦੇ ਨੇ ਦੇਖਿਆ ਕਿ ਭੰਗੂੜੇ ਵਿਚ ਇਕ ਦੀ ਥਾਂ ਦੋ ਬਾਲਕ ਖੇਡ ਰਹੇ ਹਨ। ਇਸ ਲਈ ਉਸ ਬਾਲਕ ਦਾ ਨਾਂ ਰਾਮ ਦੇਵ ਰੱਖਿਆ ਗਿਆ।
ਇਸ ਬਾਲਕ ਦੀ ਵਚਿੱਤਰ ਕਾਰਨਾਮਿਆਂ ਦੀ ਗਾਥਾ ਸੱਤਵੇਂ ਸਾਲ ਵਿਚ ਹੀ ਸ਼ੁਰੂ ਹੋ ਗਈ ਸੀ; ਜਦੋਂ ਰਾਮ ਦੇਵ ਨੇ ਭੈਰਵ ਨਾਮੀਂ ਰਾਖਸ਼ ਨੂੰ ਮਾਰ ਕੇ ‘ਪੋਕਰਣ’ ਨਾਮੀਂ ਪਿੰਡ ਵਸਾਇਆ।
ਕਿਹਾ ਜਾਂਦਾ ਹੈ ਕਿ ਪੋਕਰਣ ਦੇ ਨੇੜੇ ‘ਸਾਥਲ ਨੇਰ’ ਪਿੰਡ ਵਿਚ ਇਕ ਮਹੇਸ਼ਵਰੀ ਨਾਂ ਦਾ ਬਾਣੀਆ ਰਹਿੰਦਾ ਸੀ ਜੋ ਪੁੱਤਰ ਪ੍ਰਾਪਤੀ ਦੀ ਇੱਛਾ ਨਾਲ ਪ੍ਰਤੀ ਦਿਨ ਨੇੜੇ ਹੀ ਬਾਲੀਨਾਥ ਜੀ ਦੇ ਆਸ਼ਰਮ ਵਿਚ ਜਾਂਦਾ ਸੀ। ਇਕ ਦਿਨ ਉਸਨੇ ਬਾਲੀ ਨਾਥ ਤੋਂ ਪੁੱਤਰ ਪ੍ਰਾਪਤੀ ਦੀ ਮੰਗ ਕੀਤੀ। ਪਰ ਬਾਲੀ ਨਾਥ ਕ੍ਰੋਧ ਵਿਚ ਸੀ। ਉਸਨੇ ਕਿਹਾ ਕਿ ਪੁੱਤਰ ਤਾਂ ਹੋਵੇਗਾ ਪਰ ਉਹ ਨੇੜੇ ਨੇੜੇ ਦੇ ਸਾਰੇ ਲੋਕਾਂ ਨੂੰ ਖਾ ਜਾਏਗਾ। ਇਉਂ ਮਹੇਸ਼ਵਰੀ ਦੇ ਘਰ ਇਕ ਬਾਲਕ ਪੈਦਾ ਹੋਇਆ ਜਿਸਦਾ ਨਾਂ ਭੈਰਵ ਰੱਖਿਆ ਗਿਆ। ਜੋ ਬਾਦ ਵਿਚ ਰਾਖਸ਼ਸ ਬਿਰਤੀ ਦਾ ਹੋਣ ਕਾਰਨ ਬੰਦੇ ਖਾਣ ਲੱਗਾ।
ਇਕ ਦਿਨ ਖਿਦੋ-ਖੂੰਡੀ ਖੇਡਦਾ ਰਾਮ ਦੇਵ ਬਾਲੀ ਨਾਥ ਦੀ ਕੁਟੀਆ ਵੱਲ ਨਿਕਲ ਗਿਆ। ਬਾਲੀ ਨਾਥ ਨੇ ਕਿਹਾ ਕਿ ਉਸ ਤੋਂ ਹੋਈ ਭੁੱਲ ਕਾਰਨ ਇਕ ਰਾਖਸ਼ਸ ਦਾ ਜਨਮ ਹੋ ਗਿਆ ਹੈ। ਤੂੰ ਛੇਤੀ ਚਲਾ ਜਾਹ, ਨਹੀਂ ਤਾਂ ਉਹ ਹੁਣੇ ਆ ਕੇ ਤੈਨੂੰ ਖਾ ਜਾਏਗਾ। ਰਾਮ ਦੇਵ ਨਹੀਂ ਡਰਿਆ ਅਤੇ ਇਕ ਤੱਪੜ (ਗੋਦੜੀ) ਥੱਲੇ ਲੁੱਕ ਗਿਆ। ਭੈਰਵ ਆਇਆ ਤਾਂ ਉਸਨੂੰ ਆਦਮੀ ਦੀ ਗੰਧ ਆਈ। ਉਸਨੇ ਬਾਲੀ ਨਾਥ ਤੋਂ ਇਸ ਗੰਧ ਬਾਰੇ ਪੁੱਛਿਆ, ਬਾਲੀ ਨਾਥ ਨੇ ਉਥੇ ਕਿਸੇ ਬੰਦੇ ਹੋਣ ਤੋਂ ਇਨਕਾਰ ਕਰ ਦਿੱਤਾ । ਰਾਖਸ਼ਸ ਨੇ ਉਹ ਗੋਦੜੀ ਚੁੱਕਣੀ ਚਾਹੀ ਪਰ ਉਹ ਗੋਦੜੀ ਜਦੋਂ ਵਧਦੀ ਹੀ ਤੁਰੀ ਗਈ ਤਾਂ ਉਹ ਡਰ ਕੇ ਭੱਜ ਗਿਆ। ਜਿਸ ਤੇ ਰਾਮ ਦੇਵ ਨੇ ਆਪਣੀ ਅਲੌਕਿਕ ਸ਼ਕਤੀ ਨਾਲ ਰਾਖਸ਼ਸ ਨੂੰ ਮਾਰ ਮੁਕਾਇਆ।
ਲੱਖੀ ਵਣਜਾਰੇ ਦੇ ਲੂਣ ਦੀ ਮਿਸ਼ਰੀ ਕਰਨੀ ਬਾਬੇ ਪਰਚੀ ਬਣਜਾਰਾ ਨੈ ਦੀਯੋ, ਮਿਸਰੀ ਮਸਰੀ ਨੂਨ ਬਣਾਈ। ਉਬਲਦਾ ਦੁੱਧ ਪੰਘੂੜੇ ਵਿਚੋਂ ਬਾਂਹ ਬਾਹਰ ਕਢ ਕੇ ਲਾਹੁਣਾ ਧਰਿਯੋ ਹਾਥ ਦੂਧ ਰੈ ਮਾਥੇ, ਦੂਧ ਉਫਣ ਤੇ ਯੋਂ ਢਵਾਯੋ।
ਭੈਣ ਦਾ ਪੁੱਤਰ ਜਿਉਂਦਾ ਕਰਨਾ
ਦੂਜੇ ਤੋ ਪਰਚੀ ਬਈ ਸੁਗਨਾ ਨੇ ਦੀਯੋ, ਮਰਿਉੜਾ ਬਾਲਕ ਜੀਵਾਯੋ।
ਬਾਣੀਏ ਦੀ ਬਰਾਤ ਡੁੱਬਦੀ ਬਚਾਉਣੀ
ਚੌਪੇੜ ਰਮਤਾ ਭੁਜਾ ਪਸਾਰੀ, ਬਣੀਯਾ ਰੀ ਜਾਂਜ ਤਿਰਾਯੀ।
ਆਦਿ ਵੇਰਵੇ ਤਾਂ ਰਾਜਸਥਾਨ ਅਤੇ ਪੰਜਾਬ/ਹਰਿਆਣਾ ਭੂ-ਖੇਤਰ ਦੇ ਗਾਡੀ ਲੁਹਾਰਾਂ ਦੀ ਦੰਤ ਕਥਾ ਨਾਲ ਮਿਲਦੇ ਜੁਲਦੇ ਹਨ ਪਰ ਲਾਛੀ ਭੈਣ ਦੇ ਵਿਆਹ ਵਿਚਲਾ ਵੇਰਵਾ ਅਤੇ ਰੁਣੇਚਾ ਪਿੰਡ ਵਸਾਉਣ ਦੀ ਘਟਨਾ, ਕਾਫ਼ੀ ਫਰਕ ਵਾਲੀ ਹੈ। ਪੰਜਾਬ ਭੂ-ਖੇਤਰ ਦੇ ਗਾਡੀ ਲੁਹਾਰਾਂ ਦੀ ਦੰਤ ਕਥਾ ਵਿਚ ਸੁਣਨ ਨੂੰ ਮਿਲਦਾ ਹੈ ਕਿ ਭੈਰਵ ਨਾਮੀ ਰਾਖਸ਼ਸ ਦੇ ਬੰਦੇ ਖਾਣ ਵਾਲੇ ਥੜ੍ਹੇ ਦਾ ਨਾਂ ਰੋਣੀਜਾ, ਰੋਣ ਵਾਲਾ ਥੜ੍ਹਾ ਸੀ । ਜਿਥੇ ਭੈਰਵ ਨੂੰ ਮਾਰਨ ਉਪਰੰਤ ਰਾਮ ਦਿਉ ਨੇ ਰੁਣੀਚਾ ਪਿੰਡ ਵਸਾਇਆ। ਪਰ ਨਵਲਗੜ ਅਤੇ ਜੀਣੀ ਅਸਥਾਨਾਂ ਤੇ ਰਾਮ ਦਿਉ ਬਾਰੇ (ਰੰਭਾ ਜੀ ਅਤੇ ਹਰਜੀ ਪ੍ਰਸਿੱਧ ਭੋਪਿਆਂ ਤੋਂ) ਸੁਣੇ ਕਥਾ ਪ੍ਰਸੰਗਾਂ ਵਿਚ ਕਿਹਾ ਗਿਆ ਕਿ ਜਦੋਂ ਰਾਮ ਦਿਉ ਦੀ ਭੈਣ ਲਾਛਾਂ ਦਾ ਵਿਆਹ ਲੂਫਾਂ ਜੀ ਨਾਲ ਹੋਣ ਲੱਗਾ ਤਾਂ ਕਿਸੇ ਨੇ ਰਾਮ ਦਿਉ ਦੇ ਚਮਤਕਾਰਾਂ ਦੀ ਪ੍ਰਸੰਸਾ ਕੀਤੀ। ਤਦ ਰਾਠੌਰਾਂ ਨੇ ਤਾਨ੍ਹਾਂ ਮਾਰਿਆ ਕਿ ਕਰਮਾਤੀ ਹੈ ਤਾਂ ਭੈਣ ਨੂੰ ਦਹੇਜ ਵਿਚ ਪਿੰਡ ਤਾਂ ਨਹੀਂ ਦੇਣ ਲੱਗਾ। ਤਦ ਉਸੇ ਵਕਤ ਰਾਮ ਦਿਉ ਨੇ ਦਹੇਜ ਵਿਚ ਪੋੜੀ ‘ਪੋਕਰਣ ਪਿੰਡ ਦੇਣ ਦਾ ਐਲਾਨ ਕੀਤਾ। ਰਾਜਪੂਤ ਲਈ ਕਿਉਂਕਿ ਧੀ ਭੈਣ ਦੇ ਪਿੰਡ ਦਾ ਪਾਣੀ ਪੀਣਾ ਵੀ ਮਨ੍ਹਾਂ ਹੈ ਇਸ ਲਈ ਰਾਮ ਦਿਉ ਪੋਕਰਣ ਤੋਂ ਚਲੇ ਗਏ। ਸਾਥੀਆਂ ਨੇ ਪਿਆਸ ਲੱਗਣ ‘ਤੇ ਪਾਣੀ ਦੀ ਮੰਗ ਕੀਤੀ ਤਾਂ ਰਾਮ ਦਿਉ ਨੇ ਤੋਲੀਆ ਨਾਂ ਦੇ ਘੁਮਿਆਰ ਨੂੰ ਇਕ ਸਿਲ ਹਟਾਉਣ ਲਈ ਕਿਹਾ। ਸਭ ਦੇਖ ਕੇ ਹੈਰਾਨ ਰਹਿ ਗਏ ਕਿ ਥੱਲੇ ਪਾਣੀ ਸੀ। (ਇਹਨਾਂ ਸਤਰਾਂ ਦੇ ਲੇਖਕ ਨੇ ਇਹ ਥਾਨ ਜੋ ਪੋਕਰਣ ਤੋਂ ਦੋ ਮੀਲ ਦੂਰ ਤੋਲਾ ਬੇਰਾ ਦੇ ਨਾਂ ਨਾਲ ਪ੍ਰਸਿੱਧ ਹੈ ਖੁਦ ਜਾ ਕੇ ਦੇਖਿਆ) ਕਿਹਾ ਜਾਂਦਾ ਹੈ ਕਿ ਇਸੇ ਪਾਣੀ ਵਿਚ ਰਾਮ ਦਿਉ। ਦੀ ਪਿੰਗਲਾ ਪਤਨੀ ਠੀਕ ਹੋ ਗਈ। ਹੁਣ ਵੀ ਵਿਸ਼ਵਾਸ ਹੈ ਕਿ ਇਥੇ ਬਣੀ ਬਾਰੀ ਵਿਚੋਂ ਕੁੰਡ ਵਿਚ ਛਾਲ ਮਾਰਨ ਵਾਲੇ ਦਾ ਕੋੜ (ਚਮੜੀ ਰੋਗ) ਦੂਰ ਹੁੰਦਾ ਹੈ।
ਰਾਮ ਦਿਉ (ਰਾਮ ਦੇਵ) ਨੂੰ ਹਿੰਦੂ ਕੁਲ ਦੇਵਤਾ ਅਤੇ ਮੁਸਲਮਾਨ ਸਮੁਦਾਇ ਵਲੋਂ ਪੀਰ ਮੰਨਣ ਦੀ ਮਨੌਤ ਪਿੱਛੇ ਕਰਾਮਾਤੀ ਚਮਤਕਾਰਾਂ ਦੀਆਂ ਹੀ ਦੰਤ ਕਥਾਵਾਂ ਹਨ। ਕਿਹਾ ਜਾਂਦਾ ਹੈ ਕਿ ਇਕ ਵੇਰ ਪੰਜ ਪੀਰ ਉਸ ਕੋਲ ਆਏ ਅਤੇ ਉਹਨਾਂ ਨੇ ਤਿੰਨ ਕੋਹ ਦੂਰ ਰੇਡ ਵਿਚ ਦਾਤਣਾਂ ਗੱਡ ਕੇ ਪਿੱਪਲਾਂ ਦੇ ਪੰਜ ਰੁੱਖ ਹਰੇ ਕਰ ਦਿੱਤੇ ਅਤੇ ਕਿਹਾ ਕਿ ਅਸੀਂ ਭੋਜਨ ਛਕਣਾ ਚਾਹੁੰਦੇ ਹਾਂ ਪਰ ਆਪਣੇ ਬਰਤਨ ਕਾਬਲ ਵਿਚ ਹੀ ਭੁੱਲ ਆਏ ਹਾਂ। ਹੋਰ ਕਿਸੇ ਬਰਤਨ ਵਿਚ ਅਸੀਂ ਖਾ ਨਹੀਂ ਸਕਦੇ। ਤਦ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰਾਮ ਦੇਉ ਨੇ ਭੁਜਾ ਲੰਮੀ ਕਰਕੇ ਉਨ੍ਹਾਂ ਦੇ ਉਹੋ ਬਰਤਨ ਲੈ ਆਂਦੇ। ਰੁਣੀਚਾ ਪਿੰਡ ਤੋਂ ਤਿੰਨ ਕੋਹ ਦੂਰ ਹਾਲੇ ਵੀ ਉਹਨਾਂ ਪਿੱਪਲਾਂ ਦੇ ਨਿਸ਼ਾਨ ‘ਪੰਚ ਪੀਪਲੀ’ ਦੇ ਨਾਂ ਨਾਲ ਪ੍ਰਸਿੱਧ ਹਨ।
ਰਾਮ ਦਿਉ ਦੇ ਦੋ ਪੁੱਤਰ ਹੋਏ ਦੱਸੇ ਜਾਂਦੇ ਹਨ, ਸਾਧੋ ਜੀ ਅਤੇ ਦੇਵਰਾਜ, ਕਿਹਾ ਜਾਂਦਾ ਹੈ ਕਿ ਅਸ਼ਵ (ਘੋੜੇ) ਸਮੇਤ ਸਮਾਧੀ ਲੈਣ ਸਮੇਂ ਰਾਮ ਦਿਉ ਨੇ ਪੁੱਤਰਾਂ ਨੂੰ ਕਿਹਾ ਕਿ ਉਹਨਾਂ ਦੇ ਪਿਛੋਂ ਸਮਾਧ ਨਾ ਖੋਦੀ ਜਾਵੇ। ਪਰ ਸਮਾਧੀ ਉਪਰੰਤ ਜਦੋਂ ਰਾਮ ਦਿਉ ਕਈ ਲੋਕਾਂ ਨੂੰ ਬਾਹਰ ਫ਼ਿਰਦੇ ਨਜ਼ਰ ਆਏ ਤਾਂ ਪੁੱਤਰਾਂ ਨੇ ਸਮਾਧੀ ਖੋਦ ਦਿੱਤੀ ਜਿਸ ਤੇ ਰਾਮ ਦਿਉ ਨੇ ਆਪਣੀ ਵੰਸ਼ਜ ਨੂੰ ਸਰਾਪ ਦਿੱਤਾ ਕਿ ਇਸ ਤੋਂ ਬਾਦ ਉਹਨਾਂ ਦੀ ਵੰਸ਼ ਵਿਚ ਕੋਈ ਕਰਾਮਾਤੀ ਪੀਰ ਫ਼ਕੀਰ ਨਹੀਂ ਹੋਵੇਗਾ।
ਗੁਰਗੱਦੀ ਦੇਣ ਸਮੇਂ ਉਹਨਾਂ ਨੇ ਆਪਣੇ ਵੱਡੇ ਪੁੱਤਰ ਨੂੰ ਅਵਾਜ਼ ਮਾਰੀ, ਪਰ ਉਹ ਹਾਜਰ ਨਹੀਂ ਸੀ, ਤਦ ਉਹਨਾਂ ਛੋਟੇ ਪੁੱਤਰ ਦੇਵਰਾਜ ਨੂੰ ਗੁਰਗੱਦੀ ਸੌਂਪੀ। ਇਸ ਸਮੇਂ ਰੁਣੀਚਾ ਅਤੇ ਦੂਜੇ ਅਸਥਾਨਾਂ ‘ਤੇ ਚੜ੍ਹਾਈ ਜਾਣ ਵਾਲੀ ਭੇਟਾ, ਦੇਵਰਾਜ ਦੇ ਵੰਸ਼ਜ ਹੀ ਸਵਿਕਾਰ ਕਰਦੇ ਹਨ।
ਦੰਤ-ਕਥਾ : ਪਾਬੂ ਜੀ
ਪਾਬੂ ਜੀ ਰਾਠੌਰ ਦੇ ਚਮਤਕਾਰੀ ਜੀਵਨ ਨੂੰ ਗਾਡੀ ਲੁਹਾਰ ਕਬੀਲੇ ਵਿਚ ਵਿਭਿੰਨ ਪ੍ਰਸੰਗਾਂ ਰਾਹੀਂ ਗਾਇਆ ਜਾਂਦਾ ਹੈ । ਪਾਬੂ ਜੀ ਦੀ ਅਲੌਕਿਕ ਸ਼ਕਤੀ ਨੂੰ ਪ੍ਰਗਟ ਕਰਨ ਵਾਲੀਆਂ ਅਨੇਕਾਂ ਘਟਨਾਵਾਂ ਨੂੰ ਭਾਟ ਗਮੰਤਰੀ ਰਾਵਣ ਹੱਥੇ (ਸਾਰੰਗੀ) ਨਾਲ ਗਾਉਂਦੇ ਹਨ। ਬਹੁਤੀ ਵੇਰ ਕਬੀਲਾ-ਇਕੱਠਾਂ ਤੋਂ ਬਾਹਰ ਪੁਸ਼ਕਰ ਦੇ ਮੇਲੇ, ਬਜ਼ਾਰਾਂ ਜਾਂ ਵਿਆਹ ਇਕੱਠਾਂ ਵਿਚ ਵੀ ਪਾਬੂ ਜੀ ਦੀ ਲੋਕ ਗਾਥਾ ਨੂੰ ਗਾਇਆ ਅਤੇ ਲੋਕ-ਨਾਟ ਵਜੋਂ ਪੇਸ਼ ਕੀਤਾ ਜਾਂਦਾ ਹੈ। ਕਥਾ ਦੀ ‘ਲੋਕ-ਨਾਟਕੀਯਤਾ’ (ਪੇਸ਼ਕਾਰੀ) ਸਮੇਂ ‘ਫੜ੍ਹ’ (ਸਟੇਜ) ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਦੇ ਪਿਛਲੇ ਪਾਸੇ ਪਰਦਿਆਂ ਉਪਰਲੀ ਚਿਤਰਕਾਰੀ ਦੁਆਰਾ ਜੀਵੰਤ ਕਥਾਨਿਕ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਹਨਾਂ ਸਤਰਾਂ ਦੇ ਲੇਖਕ ਨੂੰ ਇਸ ਗਾਥਾ ਨਾਲ ਸਬੰਧਿਤ ਘਟਨਾਵਾਂ ਦੇ ਦੋ ਵੱਖਰੇ ਵੱਖਰੇ ਰੂਪਾਂ (ਕਬੀਲਾ ਅਤੇ ਕਬੀਲੇ ਤੋਂ ਬਾਹਰ) ਦੀ ਉਚੇਚੀ ਪੇਸ਼ਕਾਰੀ ਦੇ ਪ੍ਰਮਾਣ ਪ੍ਰਾਪਤ ਹੋਏ। ਇਸ ਦਾ ਇਕ ਕਾਰਨ ਪਾਬੂ ਜੀ ਲੋਕ-ਗਾਥਾ ਦਾ ਕਬੀਲੇ ਤੋਂ ਬਾਹਰ ਵੀ ਪ੍ਰਚਲਿਤ ਹੋਣਾ ਹੈ। ਉਦਾਹਰਨ ਲਈ ਕਬੀਲੇ ਤੋਂ ਬਾਹਰ ਗਾਈ ਜਾਣ ਵਾਲੀ ਇਸ ਲੋਕ ਗਾਥਾ ਵਿਚ ਪਾਬੂ ਜੀ ਦਾ ਵਿਆਹ-ਪ੍ਰਸੰਗ ਅਤੇ ਸੋਢਾ ਖਾਨਦਾਨ ਨਾਲ ਵੈਰ ਦੇ ਵੇਰਵੇ ਨੂੰ ਵੱਧ ਮਹਤਤਾ ਦਿਤੀ ਜਾਂਦੀ ਹੈ, ਜਦ ਕਿ ਗਾਡੀ ਲੁਹਾਰ ਕਬੀਲੇ ਵਿਚ ਵਿਆਹ ਪ੍ਰਸੰਗ ਗਾਏ ਜਾਣ ਦੇ ਪ੍ਰਮਾਣ ਤਾਂ ਮਿਲਦੇ ਹਨ ਪਰ ਉਸ ਪ੍ਰਸੰਗ ਵਿਚ ਸੋਢਾ ਖਾਨਦਾਨ ਦੇ ਵਾਦ-ਵਿਵਾਦ ਬਾਰੇ ਵਿਸਥਾਰ ਪੂਰਵਕ ਜ਼ਿਕਰ ਨਹੀਂ ਹੈ, ਜਿੰਨਾ ਪਾਬੂ ਜੀ ਦੇ ਸਮੁਚੇ ਜੀਵਨ ਨਾਲ ਸਬੰਧਿਤ ਅਦਭੁਤ ਘਟਨਾਵਾਂ ਅਤੇ ਪਾਬੂ ਜੀ ਦੇ ਵਚਨ-ਪਾਲਕ ਹੋਣ ਦਾ ਵਰਨਨ ਸੁਣਨ ਨੂੰ ਮਿਲਦਾ ਹੈ। ਕਬੀਲੇ ਵਿਚ ਪ੍ਰਚਲਿਤ ਪਾਬੂ ਜੀ ਦੀ ਗਾਥਾ ਵਿਚ ਰਸ-ਵਿਅੰਜਨਾ ਦੀ ਦਰਿਸ਼ਟੀ ਤੋਂ ਬੀਰ ਅਤੇ ਸ਼ਿੰਗਾਰ ਰਸ ਦਾ ਸਮਿਸ਼ਰਣ ਅਤਿਅੰਤ ਰੌਚਿਕ ਅਤੇ ਅਲੰਕਾਰਿਕ ਕਥਾਨਕ ਨਾਲ ਓਤ ਪੋਤ ਹੋਇਆ ਮਿਲਦਾ ਹੈ, ਜਦ ਕਿ ਕਬੀਲੇ ਤੋਂ ਬਾਹਰ ਅਲੰਕਾਰਿਕ ਘਟਨਾਵਾਂ ਜਾਂ ਵਚਿਤਰਤਾ ਨੂੰ ਓਨੀ ਮਹਤਤਾ ਨਹੀਂ ਦਿਤੀ ਜਾਂਦੀ। ਕਬੀਲੇ ਵਿਚ ਪ੍ਰਚਲਿਤ ਅਲੌਕਿਕ (ਗਾਥਾਈ) ਪ੍ਰਸੰਗ ਵਿਚ ਤਾਂ ਗੋਗਾ (ਗੁਗਾ) ਜੀ ਨਾਲ ਸਬੰਧਿਤ ਉਸ ਘਟਨਾ ਨੂੰ ਵੀ ਉਚੇਚੀ ਮਹਤਤਾ ਦਿਤੀ ਜਾਂਦੀ ਹੈ, ਜਿਸ ਵਿਚ ਗੋਗਾ ਜੀ ਵਲੋਂ ਪਾਬੂ ਜੀ ਦੀ ਭਤੀਜੀ ‘ਕੇਲਮਦੇ’ ਨਾਲ ਵਿਆਹ ਕਰਾਉਣ ਦੀ ਇਛਾ ਦਾ ਵਰਨਨ ਸੁਣਨ ਨੂੰ ਮਿਲਦਾ ਹੈ। ਕਬੀਲੇ ਵਿਚ ਪਾਬੂ ਜੀ ਦੀ ਅਲੌਕਿਕ ਸ਼ਕਤੀ ਨੂੰ ਪ੍ਰਗਟਾਉਣ ਵਾਲੀਆਂ ਅਨੇਕ ਨਿੱਕੀਆਂ ਵੱਡੀਆਂ ਕਹਾਣੀਆਂ ਪ੍ਰਚਲਿਤ ਹਨ। ਜਿਨ੍ਹਾਂ ਵਿਚ ਪਾਬੂ ਜੀ ਦਾ ਮਗਰਮਛ ਨੂੰ ਜੀਵਤ ਕਰਨਾ, ਆਪਣੀ ਭਤੀਜੀ ਕੇਲਮਦੇ ਨੂੰ ਦਾਜ ਵਿਚ ਦੇਣ ਵਾਲੇ ਊਠਾਂ ਨੂੰ ਲੰਕਾ ਵਿਚੋਂ ਲੱਭ ਕੇ ਲਿਆਉਣ ਦੇ ਵਰਨਨ ਸੁਣਨ ਨੂੰ ਮਿਲਦੇ ਹਨ।
ਗਾਥਾ ਦੀ ਅਲੌਕਿਕਤਾ
ਕੋਲਮਗੜ੍ਹ ਦੇ ਬਾਦਸ਼ਾਹ ਘਾਂਗਲ ਦੇ ਦੋ ਪੁੱਤਰ ਸਨ, ਬੂੜੋ ਜੀ ਅਤੇ ਪਾਬੂ ਜੀ। ਬੂੜੋ ਜੀ ਦੀ ਧੀ ਦਾ ਵਿਆਹ ਗੋਗਾ ਜੀ ਨਾਲ ਤਹਿ ਹੋਇਆ ਤਾਂ ਪਾਬੂ ਜੀ ਨੇ ਭਤੀਜੀ ਦੇ ਦਾਜ ਵਿਚ ਊਠ ਦੇਣ ਦਾ ਇਕਰਾਰ ਕੀਤਾ। ਉਸ ਸਮੇਂ ਰਾਜਸਥਾਨ ਵਿਚ ਊਠਾਂ ਦੀ ਘਾਟ ਹੋਣ ਕਾਰਨ ਪਾਬੂ ਜੀ ਆਪਣੇ ਵਚਨ ਨੂੰ ਪੂਰਾ ਨਾ ਕਰ ਸਕੇ। ਇਸ ਤੇ ਕੇਲਮਦੇ ਨੂੰ ਉਹਦੀਆਂ ਨਨਾਣਾ ਤਾਨ੍ਹੇ ਮਾਰਦੀਆਂ ਅਤੇ ਕਹਿੰਦੀਆਂ, ‘ਨੀ ਭਾਬੀ ! ਦਾਜ ਵਿਚ ਆਏ ਊਠਾਂ ਨੂੰ ਜਰਾ ਪਰ੍ਹਾਂ ਬੰਨ੍ਹ, ਕਿਤੇ ਸਾਡੇ ਚੰਦਨ ਦੇ ਚਰਖੇ ਹੀ ਨਾ ਤੋੜ ਦੇਣ।” ਸਹੁਰੇ ਘਰ ਦੇ ਤਾਨ੍ਹਿਆਂ ਤੋਂ ਤੰਗ ਆ ਕੇ ਕੇਲਮਦੇ ਨੇ ਪਾਬੂ ਜੀ ਨੂੰ ਖ਼ਤ ਲਿਖਿਆ। ਕਹਿੰਦੇ ਹਨ ਜਿਸ ਸਮੇਂ ਪਾਬੂ ਜੀ ਨੂੰ ਖ਼ਤ ਮਿਲਿਆ, ਉਸ ਸਮੇਂ ਤਰਕਾਲਾਂ ਉੱਤਰ ਰਹੀਆਂ ਸਨ । ਪਾਬੂ ਜੀ ਨੇ ਆਪਣੀ ਤਲਵਾਰ ਦੇ ਲਿਸ਼ਕਦੇ ਚਾਨਣ ਵਿਚ ਉਹ ਖ਼ਤ ਪੜ੍ਹਿਆ ਤਾਂ ਓਹਦੀਆਂ ਅੱਖਾਂ ਵਿਚ ਅੰਗਿਆਰ ਮੱਚ ਉਠੇ। ਤਤਕਾਲ ਪਾਬੂ ਜੀ ਨੇ ਆਪਣੇ ਮਿਤਰ ਯੋਧਿਆਂ ਨੂੰ ਇਕੱਠਾ ਕੀਤਾ ਅਤੇ ਪੰਜ ਪਾਨਾਂ ਦਾ ਬੀੜਾ ਉਹਨਾਂ ਦੇ ਸਾਮ੍ਹਣੇ ਰੱਖਿਆ। ਕਾਰਨ ਪਤਾ ਲੱਗਿਆ ਤਾਂ ਹਰੀ ਸਿੰਘ ਯੋਧੇ ਨੇ ਅੱਗੇ ਵਧ ਕੇ ਬੀੜਾ ਚੁੱਕ ਲਿਆ। ਘਰ ਜਾ ਕੇ ਆਪਣੀ ਮਾਂ ਨੂੰ ਕਹਿਣ ਲਗਾ, ‘ਮਾਂ ! ਮੈਂ ਰਾਵਣ ਦੀ ਲੰਕਾ ਵਿਚੋਂ ਕੇਲਮਦੇ ਲਈ ਊਠ ਲੱਭਣ ਜਾ ਰਿਹਾ ਹਾਂ।’ ਜੁਆਨ ਪੁੱਤਰ ਨੂੰ ਮੌਤ ਦੇ ਮੂੰਹ ਵਿਚ ਜਾਂਦਿਆਂ ਦੇਖ, ਮਾਂ ਦੇ ਕਾਲਜਿਉਂ ਰੁੱਗ ਭਰਿਆ ਗਿਆ। ਉਹਨੇ ਹਰੀ ਸਿੰਘ ਦੇ ਉਹਨਾਂ ਮਿੱਤਰਾਂ ਨੂੰ ਬੁਰਾ ਭਲਾ ਕਿਹਾ ਜੋ ਆਪਣੇ ਸਵਾਰਥ ਲਈ ਹਰੀ ਸਿੰਘ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਸਨ। ਪਰ ਹਰੀ ਸਿੰਘ ਨੇ ਇਕ ਨਾ ਸੁਣੀ ਅਤੇ ਆਪਣੇ ਘਰੋਂ ਪੈਰ ਬਾਹਰ ਰਖਦਿਆਂ ਹੀ ਮੁੜਦੇ ਪੈਰੀਂ ਆਪਣੀਆਂ ਬਰੂਹਾਂ ਵਿਚ ਹੀ ਭਿਖਿਆ ਲਈ ਸਦਾ ਉੱਚੀ ਕੀਤੀ। ਮਾਂ ਨੇ ਗਲਾ ਭਰ ਕੇ ਕਿਹਾ : ‘ਪੁੱਤ ! ਤੇਰੀ ਭੈਣ ਦਾ ਵਿਆਹ ਕੌਣ ਕਰੇਗਾ ?’ ਹਰੀ ਸਿੰਘ ਨੇ ਕਿਹਾ ‘ਮੇਰੇ ਮਿੱਤਰ ਕਰਨਗੇ’, ਅਤੇ ਇਉਂ ਮਾਂ ਨੂੰ ਦਿਲਾਸਾ ਦੇ ਕੇ ਹਰੀ ਸਿੰਘ ਘਰੋਂ ਨਿਕਲ ਤੁਰਿਆ। ਕਹਿੰਦੇ ਹਨ ਓਹ ਥਲਾਂ ਨੂੰ ਚੀਰਦਾ ਹੋਇਆ ਚੌਥੀ ਰਾਤ ਹੀ ਸਮੁੰਦਰ ਦੇ ਕਿਨਾਰੇ ਜਾ ਅਪੜਿਆ; ਹਰੀ ਸਿੰਘ ਨੇ ਬਲੀ ਨਾਥ ਦਾ ਧਿਆਨ ਧਰਿਆ ਅਤੇ ਅੱਖ ਝਮਕਦਿਆਂ ਹੀ ਸਮੁੰਦਰ ਨੇਂ ਰਾਹ ਦੇ ਦਿਤਾ। ਸਮੁੰਦਰ ਪਾਰ ਕਰ ਕੇ ਹਰੀ ਸਿੰਘ ਨੇ ਧੂਣੀ ਲਾ ਲਈ। ਸਵੇਰ ਹੋਈ ਤਾਂ ਊਠਾਂ ਦੇ ਕਈ ਝੁੰਡ ਕੰਢੇ ਉਤੇ ਚਰਨ ਲਈ ਆ ਗਏ। ਊਠਾਂ ਦੇ ਚਰਵਾਹਿਆਂ ਨੇ ਹਰੀ ਸਿੰਘ ਨੂੰ ਸਾਧੂ ਸਮਝ ਕੇ ਦੁੱਧ ਦੀ ਪੇਸ਼ਕਸ਼ ਕੀਤੀ ਤਾਂ ਹਰੀ ਸਿੰਘ ਨੇ ਕਿਹਾ, ‘ਅਸੀਂ ਸਾਧੂ ਹਾਂ ਸਾਨੂੰ ਦੁੱਧ ਨਾਲ ਕੀ ਗਰਜ਼ ?’ ਚਰਵਾਹੇ ਅਜਿਹੇ ਤਿਆਗੀ ਸਾਧੂ ਤੋਂ ਬਹੁਤ ਪ੍ਰਭਾਵਿਤ ਹੋਏ। ਅਤੇ ਉਹਨਾਂ ਆਪਣੇ ਜੋਤਸ਼ੀਆਂ ਤੋਂ ਸਾਧੂ ਬਾਰੇ ਪੁਛਿਆ। ਜੋਤਸ਼ੀਆਂ ਕਿਹਾ, ਇਹ ਤਾਂ ਹਰੀ ਸਿੰਘ ਸੂਹੀਆ ਹੈ, ਜੋ ਊਠ ਚੁਰਾਉਣ ਦੇ ਆਸ਼ੇ ਨਾਲ ਮਾਰਵਾੜ ਤੋਂ ਆਇਆ ਹੈ। ਚਰਵਾਹੇ ਸੁਣ ਕੇ ਤੈਸ਼ ਵਿਚ ਆ ਗਏ ਤੇ ਇਕੱਠੇ ਹੋ ਕੇ ਹਰੀ ਸਿੰਘ ਨੂੰ ਮਾਰਨ ਲਈ ਦੌੜੇ ਪਰ ਜਿਉਂ ਹੀ ਚਰਵਾਹੇ ਹਰੀ ਸਿੰਘ ਦੇ ਨੇੜ ਆਏ, ਹਰੀ ਸਿੰਘ ਨੇ ਆਪਣੀ ਮਘਦੀ ਧੂਣੀ ਦੇ ਦਘਦੇ ਅੰਗਿਆਰ ਝੋਲੀ ਵਿਚ ਇਕੱਠੇ ਕੀਤੇ ਅਤੇ ਚੁਪ ਚਾਪ ਤੁਰ ਪਿਆ। ਅਜਿਹਾ ਚਮਤਕਾਰ ਵੇਖ ਕੇ ਚਰਵਾਹੇ ਹਰੀ ਸਿੰਘ ਦੇ ਪੈਰੀਂ ਡਿੱਗ ਪਏ ਅਤੇ ਦੁੱਧ ਦੀ ਭੇਂਟ ਸਵੀਕਾਰ ਕਰਨ ਦੀ ਮਿੰਨਤ ਕਰਨ ਲੱਗੇ। ਹਰੀ ਸਿੰਘ ਨੇ ਕਿਹਾ ‘ਜੇਕਰ ਤੁਸੀਂ ਮੇਰੇ ਇਸ ਕਰਮੰਡਲ ਨੂੰ ਦੁਧ ਨਾਲ ਭਰ ਦੇਵੋ ਤਾਂ ਮੈਂ ਤੁਹਾਡੀ ਪੇਸ਼ਕਸ਼ ਸਵੀਕਾਰ ਕਰ ਸਕਦਾ ਹਾਂ।’ ਚਰਵਾਹਿਆਂ ਕਿਹਾ, ‘ਇਹ ਤਾਂ ਮਾਮੂਲੀ ਗੱਲ ਹੈ’, ਪਰ ਅਗਲੇ ਭਲਕ ਜਦੋਂ ਬੇਗਿਣਤ ਚਰਵਾਹੇ ਵੀ ਉਸ ਕਰਮੰਡਲ ਨੂੰ ਦੁੱਧ ਨਾਲ ਨਾ ਭਰ ਸਕੇ ਤਾਂ ਉਹ ਹੈਰਾਨ ਰਹਿ ਗਏ। ਹਰੀ ਸਿੰਘ ਨੇ ਬਿਨਾਂ ਕੁਝ ਕਹੇ, ਊਠਾਂ ਦੀਆਂ ਕੁਝ ਮੇਂਗਣਾ ਕਰਮੰਡਲ ਵਿਚ ਇਕੱਠੀਆਂ ਕੀਤੀਆਂ ਤੇ ਵਾਪਸ ਪਾਬੂ ਜੀ ਪਾਸ ਮਾਰਵਾੜ ਆ ਗਿਆ।
ਹਰੀ ਸਿੰਘ ਤੋਂ ਸਾਰੀ ਵਿਥਿਆ ਸੁਣ ਕੇ ਪਾਬੂ ਜੀ ਕੇਸਰ ਘੋੜੀ ਤੇ ਸੁਆਰ ਹੋ ਕੇ ਲੰਕਾ ਗਏ ਅਤੇ ਊਠਾਂ ਨੂੰ ਘੇਰ ਲਿਆ। ਉਹਨਾਂ ਦੇ ਨਾਲ ਪਾਬੂ ਜੀ ਦੇ ਮਿੱਤਰ ਚਾਂਦਾ ਅਤੇ ਡਾਮਾਂ ਵੀ ਸਨ। ਜਦੋਂ ਉਥੋਂ ਦੇ ਰਾਜੇ ਨੂੰ ਲੰਕਾ ਵਿਚੋਂ ਊਠ ਚੁਰਾਉਣ ਬਾਰੇ ਪਤਾ ਲੱਗਾ ਤਾਂ ਉਹਨੇ ਸੈਨਾ ਦੀ ਚੜ੍ਹਾਈ ਲਈ ਹੁਕਮ ਦੇ ਦਿਤਾ। ਇਸ ਘਮਸਾਨ ਦੇ ਯੁੱਧ ਵਿਚ ਪਾਬੂ ਜੀ ਦੇ ਦੋਂਹ ਮਿੱਤਰਾਂ, ਚਾਂਦਾ ਅਤੇ ਡਾਮਾਂ ਨੇ ਲੰਕਾ ਦੀ ਸੈਨਾ ਦਾ ਕਾਫ਼ੀ ਨੁਕਸਾਨ ਕੀਤਾ। ਕਬੀਲਾ ਵਿਸ਼ਵਾਸ ਅਨੁਸਾਰ, ਚਮਤਕਾਰੀ ਘਟਨਾ ਇਹ ਹੋਈ ਕਿ ਲੰਕਾ ਦੀ ਫੌਜ ਵਿਚ ਮਰਨ ਵਾਲੇ ਹਰ ਵਿਅਕਤੀ ਨੂੰ ਲੱਗਾ ਕਿ ਉਸ ਤੇ ਪਾਬੂ ਜੀ ਨੇ ਹੀ ਵਾਰ ਕੀਤਾ ਹੈ।
ਪਾਬੂ ਜੀ ਜਦੋਂ ਊਠਾਂ ਨੂੰ ਲੈ ਕੇ ਪਰਤ ਰਹੇ ਸਨ ਤਾਂ ਰਾਹ ਵਿਚ ਸੋਢਾ ਰਾਜਪੂਤਾਂ ਦਾ ਰਾਜ ਪੈਂਦਾ ਸੀ। ਸ਼ਾਹੀ ਮਾਰਗ ਦੇ ਨਾਲ ਸੋਵਾ ਰਾਜ ਦਾ ਇਕ ਸੁੱਕਾ ਜੰਗਲ ਸੀ। ਪਾਬੂ ਜੀ ਦੇ ਦਾਖਲ ਹੁੰਦਿਆਂ ਹੀ ਉਹ ਹਰਾ ਹੋ ਗਿਆ। ਸੰਜੋਗ ਵੱਸ ਇਹ ਚਮਤਕਾਰ ਸੋਢਾ ਰਾਜਪੂਤ ਦੀ ਕੰਨਿਆ ਨੇ ਵੀ ਦੇਖਿਆ ਅਤੇ ਪਾਬੂ ਜੀ ਤੇ ਮੋਹਿਤ ਹੋ ਗਈ। ਉਸੇ ਪਲ ਉਸ ਨੇ ਨਿਸ਼ਚਾ ਕੀਤਾ ਕਿ ਉਹ ਕੇਵਲ ਪਾਬੂ ਜੀ ਨਾਲ ਹੀ ਵਿਆਹ ਕਰਵਾਏਗੀ ਨਹੀਂ ਤਾਂ ਜੀਵਨ ਭਰ ਕੁਆਰੀ ਰਹੇਗੀ। ਸੋਢਾ ਰਾਜਪੂਤਾਂ ਨੇ ਕੰਨਿਆ ਦਾ ਹਠ ਵੇਖ ਕੇ ਹਾਰ ਮੰਨ ਲਈ ਅਤੇ ਰਿਸ਼ਤਾ ਤਹਿ ਕਰ ਲਿਆ।
ਵਚਨ ਪਾਲਣਾ
ਵਿਆਹ ਸਮੇਂ ਪੀਲੇ ਚਾਵਲ ਭੇਜ ਕੇ ਸਾਕ ਸਬੰਧੀਆਂ ਨੂੰ ਨਿਉਂਤਾ ਦਿੱਤਾ ਗਿਆ। ਪਰ ਪਾਬੂ ਜੀ ਨੇ ਆਪਣੇ ਜੀਜੇ, ਜਾਯਲ ਪੀਚੀ ਨੂੰ ਨਿਉਂਤਾ ਨਾ ਦਿਤਾ। ਪਾਸੂ ਜੀ ਦੇ ਦੋਸਤਾਂ ਮਿਤਰਾਂ ਸਮਝਾਇਆ ਵੀ ਪਰ ਪਾਬੂ ਜੀ ਨਾ ਮੰਨੇ।
ਵਰ ਯਾਤਰਾ ਸਮੇਂ ਪਾਬੂ ਜੀ ਨੇ ਆਪਣੇ ਮਿਤਰਾਂ ਨੂੰ ਕਿਹਾ ‘ਮੈਂ ਕੇਸਰ ਘੋੜੀ ਤੇ ਹੀ ਚੜ੍ਹ ਕੇ ਵਿਆਹੁਣ ਜਾਵਾਂਗਾ।’ ਪਰ ਕੇਸਰ ਘੋੜੀ ‘ਦੇਵਲਚਾਰਣੀ’ ਪਾਸ ਸੀ। ਪਾਡੂ ਜੀ ਦਾ ਮਿੱਤਰ ਚਾਦਾਂ, ਦੇਵਲਚਾਰਣੀ ਪਾਸ ਪਾਬੂ ਜੀ ਦੀ ਇੱਛਾ ਲੈ ਕੇ ਗਿਆ ਤਾਂ ਚਾਰਣੀ ਨੇ ਕਿਹਾ : ‘ਘੋੜੀ ਤਾਂ ਦੇ ਦੇਵਾਂ ਪਰ ਮੇਰੀਆਂ ਗਊਆਂ ਦੀ ਰੱਖਿਆ ਕੌਣ ਕਰੇਗਾ ?’ ਚਾਦਾਂ ਨੇ ਵਿਸ਼ਵਾਸ ਦੁਆਇਆ ਕਿ ਲੋੜ ਪੈਣ ਤੇ ਪਾਬੂ ਜੀ ਖੁਦ ਸਹਾਇਤਾ ਕਰਨਗੇ। ਤਦ ਦੇਵਲ ਚਾਰਣੀ ਘੋੜੀ ਦੇਣ ਲਈ ਰਾਜ਼ੀ ਹੋ ਗਈ। ਬਰਾਤ ਤੁਰਨ ਲਗੀ ਤਾਂ ਦਾਨ ਲਈ ਸੋਨੇ ਦੀਆਂ ਮੋਹਰਾਂ ਵੰਡੀਆਂ ਗਈਆਂ ਪਰ ਦੇਵਲ ਚਾਰਣੀ ਮੋਹਰਾਂ ਨਾਲ ਖੁਸ਼ ਨਾ ਹੋਈ, ਉਹ ਆਪਣੀਆਂ ਗਊਆਂ ਦੀ ਰੱਖਿਆ ਪ੍ਰਤਿ ਚਿੰਤਾਤੁਰ ਸੀ। ਉਹਨੇਂ ਅੱਖਾਂ ਵਿਚ ਅਥਰੂ ਭਰ ਕੇ ਪਾਬੂ ਜੀ ਕੋਲ ਆਪਣੇ ਡਰ ਦਾ ਇਜ਼ਹਾਰ ਕੀਤਾ; ਪਾਬੂ ਜੀ ਨੇ ਕਿਹਾ; ‘ਸਹੰਸਰ ਕਿਰਨਾਂ ਵਾਲਾ ਸੂਰਜ ਤੇਰੀਆਂ ਗਊਆਂ ਦੀ ਰਖਿਆ ਕਰੇਗਾ।’ ਚਾਰਣੀ ਫਿਰ ਵੀ ਨਾ ਮੰਨੀ, ਕਹਿਣ ਲਗੀ, ‘ਸੂਰਜ ਤਾਂ ਤੇਰੇ ਸੇਹਰੇ ਵਿਚ ਕੈਦ, ਤੇਰੇ ਨਾਲ ਜਾ ਰਿਹਾ ਹੈ।’ ਅਜਿਹੇ ਸ਼ੁਭ ਅਵਸਰ ਤੇ ਦੇ ਵਲ ਚਾਰਣੀ ਦੀ ਇਹ ਬਦਸ਼ਗਨੀ ਕਿਸੇ ਨੂੰ ਚੰਗੀ ਨਾ ਲੱਗੀ। ਪਰ ਪਾਬੂ ਜੀ ਨੇ ਵਚਨ ਦਿਤਾ ਜੇਕਰ ਲੋੜ ਪਈ ਤਾਂ ਤੇਰੀਆਂ ਗਊਆਂ ਦੀ ਰੱਖਿਆ ਲਈ ਮੈਂ ਵਿਆਹ ਦੇ ਅੱਧ ਵਿਚੋਂ ਵੀ ਉਠ ਕੇ ਆ ਜਾਵਾਂਗਾ।’ ਪਰ ਜਿਉਂ ਹੀ ਬਰਾਤ ਤੁਰਨ ਲਗੀ ਤਾਂ ਕਾਲੇ ਨਾਗ ਨੇ ਰਸਤਾ ਕੱਟ ਦਿੱਤਾ। ਜੋਤਸ਼ੀ ਚਿੰਤਾਤੁਰ ਹੋ ਗਏ; ਥੋੜ੍ਹਾ ਅੱਗੇ ਗਏ ਤਾਂ ਰਸਤੇ ਵਿਚ ਸੇਹ ਪਈ ਮਿਲੀ, ਜੋਤਸ਼ੀਆਂ ਅਪਸ਼ਗਨ ਵੇਖ ਕੇ ਵਿਆਹ ਲਈ ਆਪਣਾ ਖੜਗ ਭੇਜ ਦੇਣ ਦੀ ਸਲਾਹ ਦਿਤੀ ਅਤੇ ਪਾਬੂ ਜੀ ਨੂੰ ਵਾਪਸ ਪਰਤ ਜਾਣ ਲਈ ਕਿਹਾ, ਪਰ ਪਾਬੂ ਜੀ ਅਤੇ ਉਹਦੇ ਮਿੱਤਰ ਨਾ ਮੰਨੇ ਅਤੇ ਸੋਢਿਆਂ ਦੇ ਰਾਜ ਵੱਲ ਚੱਲ ਪਏ।
ਕਬੀਲੇ ਦੇ ਬਜ਼ੁਰਗ ਪਾਬੂ ਜੀ ਦੇ ਵਿਆਹ ਦਾ ਵਰਨਨ, ਅਦਭੁਤ ਘਟਨਾਵਾਂ ਦੀ ਬਹੁਤਾਤ ਨਾਲ ਕਰਦੇ ਹਨ। ਜਿਸ ਵਿਚ ਪਾਬੂ ਜੀ ਦੇ ਮਿਤਰ ਡਾਂਮਾ ਦਾ ਬਰਾਤ ਲਈ ਰੱਖੀ ਸਾਰੀ ਅਫੀਮ ਖਾ ਜਾਣਾ, ਕੇਸਰ ਘੋੜੀ ਨੂੰ ਚੰਦਨ ਦੀ ਟਾਹਣੀ ਨਾਲ ਬੰਨ੍ਹਣ ਦੀ ਜ਼ਿਦ ਕਰਨਾ, ਸੋਰ੍ਹਾ ਰਾਜਪੂਤਾਂ ਦੀ ਅਸ਼ਵ (ਘੋੜ) ਦੌੜ ਵਿਚ ਕੇਸਰ ਘੋੜੀ ਦਾ ਸਭ ਤੋਂ ਅਗੇ ਲੰਘਣਾ, ਹੇਠੀ ਮੰਨ ਕੇ ਸੋਵਾ ਰਾਜਪੂਤਾਂ ਦਾ ‘ਤੋਰਣ’ ਫੁੰਡਣ ਲਈ ਕਿਲ੍ਹੇ ਦੇ ਸਭ ਤੋਂ ਉਚੇ ਕਿੰਗਰੇ ਨਾਲ ਬੰਨ੍ਹਣਾ ਅਤੇ ਪਾਬੂ ਜੀ ਦਾ ਹਰ ਵੰਗਾਰ ਨੂੰ ਸਰ ਕਰਨਾ ਸ਼ਾਮਲ ਹੈ। ਸਭ ਤੋਂ ਅਦਭੁਤ ਘਟਨਾ ਉਸ ਸਮੇਂ ਵਾਪਰੀ ਜਦੋਂ ਪਾਬੂ ਜੀ ਵਿਆਹ ਦੀ ਵੈਦੀ ‘ਤੇ ਤੀਜੀ ਲਾਂਵ ਲੈ ਰਹੇ ਸਨ ਤਾਂ ਅਚਾਨਕ ਕੇਸਰ ਘੋੜੀ ਆਪਣੇ ‘ਸਾਜ’ ਨੂੰ ਹਿਲਾਉਂਦੀ ਹੋਈ ਹਿਣਕਣ ਲਗੀ । ਪਾਬੂ ਜੀ ਰੁਕ ਗਏ। ਡਾਮਾ ਭੱਜ ਕੇ ਘੋੜੀ ਕੋਲ ਗਿਆ ਅਤੇ ਕਹਿਣ ਲੱਗਾ, ‘ਖਬਰਦਾਰ ! ਤੈਨੂੰ ਪਤਾ ਨਹੀਂ ਮੇਰੇ ਮਿੱਤਰ ਦੀਆਂ ਹਾਲੀ ਕੁਝ ਲਾਵਾਂ ਬਾਕੀ ਹਨ।’ ਕੇਸਰ ਘੋੜੀ ਬੋਲੀ, ‘ਮੈਂ ਜਾਣਦੀ ਹਾਂ, ਪਰ ਜਿਨ੍ਹਾਂ ਗਊਆਂ ਦਾ ਤੁਸਾਂ ਦੁੱਧ ਪੀਤਾ ਹੈ, ਉਨ੍ਹਾਂ ਨੂੰ ਪਾਬੂ ਦਾ ਭਣੋਈਆ ਜਾਯਲ ਖੀਚੀ ਘੇ ਰ ਕੇ ਲੈ ਗਿਆ ਹੈ, ਤਾਂ ਕੀ ਮੈਂ ਸਮਝ ਲਵਾਂ ਕਿ ਮੈਂ ਕਿਸੇ ਅਜਿਹੇ ਨੀਚ ਜੋਧੇ ਨੂੰ ਆਪਣੀ ਪਿੱਠ ਤੇ ਬਿਠਾ ਕੇ ਲਿਆਈ ਹਾਂ ਜਿਸ ਨੇ ਮੇਰੀ ਸੁਆਰੀ ਵੇਲੇ ਦੇਵਲਚਾਰਣੀ ਨੂੰ ਕੋਈ ਵਚਨ ਵੀ ਦਿੱਤਾ ਸੀ।’
ਪਾਬੂ ਜੀ ਨੇ ਉਸੇ ਵੇਲੇ ਪੱਲੇ ਦੀ ਗੰਢ ਖੋਲ੍ਹ ਦਿਤੀ। ਸੋਢੀ ਕੰਨਿਆ ਨੇ ਪੈਰੀਂ ਡਿੱਗ ਕੇ ਆਪਣਾ ਕਸੂਰ ਪੁਛਿਆ, ਪਾਬੂ ਜੀ ਨੇ ਕਿਹਾ, ‘ਤੂੰ ਦੁੱਧ ਵਾਂਗ ਪਵਿਤਰ ਹੈ; ਪਰ ਮੈਂ ਆਪਣੇ ਪ੍ਰਾਣ ਦੇਵਲਚਾਰਣੀ ਨੂੰ ਵਚਨ ਦੇ ਰੂਪ ਵਿਚ ਦੇ ਆਇਆ ਹਾਂ।’ ਸੋਢੀ ਕੰਨਿਆ ਨੇ ਕਿਹਾ। ‘ਮੈਂ ਆਪਣੇ ਪਿਤਾ ਦੀ ਸੈਨਾ ਭੇਜ ਦਿੰਦੀ ਹਾਂ।” ‘ਨਹੀਂ” ! ਪਾਬੂ ਜੀ ਬੋਲੇ, ਰਾਜਪੂਤ ਯੋਧੇ ਦਾ ਵਚਨ ਅਤੇ ਪਿਤਾ ਇਕ ਹੀ ਹੁੰਦਾ ਹੈ, ਇਉਂ ਮੇਰੀ ਕੁਲ ਦੀ ਮੁੱਛ ਨੀਵੀਂ ਹੋ ਜਾਵੇਗੀ।’
ਅਸਲ ਵਿਚ ਜਾਯਲ ਖੀਚੀ ਨੇ ਪਾਬੂ ਜੀ ਤੋਂ ਵਿਆਹ ਵਿਚ ਨਾ ਸੱਦੇ ਜਾਣ ਦਾ ਬਦਲਾ ਲਿਆ ਸੀ ਅਤੇ ਇਸ ਸਾਜਿਸ਼ ਵਿਚ ਉਸਨੇ ਆਪਣੇ ਮਾਮੇ ਗਿਆਨ ਸਿੰਘ ਨੂੰ ਵੀ ਸ਼ਾਮਲ ਕਰ ਲਿਆ ਸੀ ਜੋ ਕਾਫ਼ੀ ਵੱਡੇ ਲੌ ਲਸ਼ਕਰ ਦਾ ਸੁਆਮੀ ਸੀ। ਕਬੀਲੇ ਵਿਚ ਪ੍ਰਚਲਿਤ ਪਾਬੂ ਜੀ ਦੀ ਇਸ ਗਾਥਾ ਵਿਚ ਉਪਰੋਕਤ ਜੰਗ ਦਾ ਵੀ ਵਿਸਥਾਰ ਸੁਣਨ ਨੂੰ ਮਿਲਦਾ ਹੈ ਜਿਸ ਵਿਚ ਡਾਮਾ ਦਾ ਭਟਨੇਰ ਦੇ ਰਾਜਾ ਗਿਆਨ ਸਿੰਘ ਨੂੰ ਲਲਕਾਰਨਾ ਅਤੇ ਆਖ਼ਿਰ ਗਿਆਨ ਸਿੰਘ ਭਟੀ ਦੀ ਰਾਜਪੂਤ ਸੈਨਾ ਨਾਲ ਯੁਧ ਸਮੇਂ ਪਾਬੂ, ਡਾਮਾ ਅਤੇ ਚਾਂਦਾ ਵਲੋਂ ਭਾਟੀ ਫੌਜ ਦਾ ਬੱਧ ਕਰਨਾ ਅਤੇ ਓੜਕ ਭਾਟੀ ਰਾਜਪੂਤਾਂ ਦੇ ਛਲ ਦੁਆਰਾ ਯੁੱਧ ਵਿਚ ਵੀਰਗਤੀ ਪ੍ਰਾਪਤ ਕਰਨਾ ਸ਼ਾਮਲ ਹੈ। ਪਾਬੂ ਜੀ ਨਾਲ ਉਹਨਾਂ ਦਾ ਵਡਾ ਭਰਾ ਬੂੜੋ ਜੀ ਵੀ ਸ਼ਹੀਦ ਹੋ ਗਿਆ। ਜਦੋਂ ਪਾਬੂ ਜੀ ਦੀ ਅਰਧ-ਵਿਆਹੀ ਪਤਨੀ ਸੋਢੀ ਨੂੰ ਇਹ ਸ਼ੋਕ ਸਮਾਚਾਰ ਮਿਲਿਆ ਤਾਂ ਉਹ ਸੁਣਦਿਆਂ ਹੀ ਚਿਖ਼ਾ ਵਿਚ ਜਾ ਬੈਠੀ ਅਤੇ ਸਤੀ ਹੋ ਗਈ। ਬੂੜੋ ਜੀ ਦੀ ਗਰਭਵਤੀ ਪਤਨੀ ਨੂੰ ਜਦੋਂ ਦੇਵਲਚਾਰਣੀ ਦੀਆਂ ਗਊਆਂ ਬਦਲੇ ਪਤੀ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਤਾਂ ਉਹ ਪੇਕੇ ਘਰ ਸੀ, ਉਸਨੇਂ ਕਟਾਰ ਨਾਲ ਆਪਣਾ ਪੇਟ ਚੀਰ ਕੇ ਬੱਚਾ ਆਪਣੀ ਮਾਂ ਨੂੰ ਸੌਂਪਿਆ ਅਤੇ ਪ੍ਰਾਣ ਤਿਆਗ ਦਿਤੇ। ਨਾਨਕੇ ਘਰ ਪਲਣ ਕਰਕੇ ਬਾਦ ਵਿਚ ਇਸੇ ਬਾਲਕ ਦਾ ਨਾਂ ‘ਨਾਨੜੀਆ’ ਪ੍ਰਸਿੱਧ ਹੋਇਆ, ਜਿਸ ਨੇ ਜੁਆਨ ਹੋਣ ਤੇ ਭਾਟੀ ਸ਼ਾਸ਼ਕ ਦਾ ਸਿਰ ਵੱਢ ਕੇ ਆਪਣੇ ਪਿਤਾ ਦੀ ਸਮਾਧੀ ‘ਤੇ ਚੜ੍ਹਾਇਆ ਅਤੇ ਪੁਰਖਿਆਂ ਦਾ ਬਦਲਾ ਲਿਆ। ਪਾਬੂ ਜੀ ਦੀ ਦੰਤ-ਕਥਾ ਵਿਚ ਕਬੀਲਾ ਲੋਕ-ਮਾਨਸ ਨੇ ਅਨੇਕਾਂ ਅਲੌਕਿਕ ਪ੍ਰਸੰਗ ਜੋੜ ਲਏ ਹਨ। ਜਿਨ੍ਹਾਂ ਵਿਚੋਂ ਇਕ ਮਗਰਮੱਛ ਦਾ ਪੇਟ ਚੀਰ ਕੇ ਉਸਨੂੰ ਪੁਨਰ ਜੀਵਤ ਕਰਨਾ ਹੈ।
ਇਕ ਵੇਰ ਪਾਬੂ ਜੀ ਦੀ ਭਤੀਜੀ ਕੋਲਮਦੇ ਆਪਣੇ ਪੇਕੇ ਘਰ ਆਈ। ਪੂਰਨਮਾਸ਼ੀ ਦੀ ਰਾਤ ਉਹ ਆਪਣੀਆਂ ਸਹੇਲੀਆਂ ਨਾਲ ਤਲਾਬ ਵਿਚ ਇਸ਼ਨਾਨ ਕਰ ਰਹੀ ਸੀ। ਕਿ ਇਕ ਮਗਰਮਛ ਉਸਦਾ ਕੀਮਤੀ ਹਾਰ ਨਿਗਲ ਗਿਆ। ਕੇਲਮਦੇ ਰੋ ਕੇ ਪਾਬੂ ਜੀ ਪਾਸ ਉਸੇ ਹਾਰ ਲਈ ਹਠ ਕਰਨ ਲੱਗੀ। ਉਸ ਨੇ ਕਿਹਾ ਕਿ ਹਾਰ ਗੁਆਚ ਜਾਣ ਤੇ ਸਹੁਰੇ ਉਸ ਨੂੰ ਬੁਰਾ ਭਲਾ ਕਹਿਣਗੇ। ਇਸ ਤੇ ਪਾਬੂ ਜੀ ਨੇ ਤਲਾਬ ਵਿਚੋਂ ਮਗਰਮਛ ਨੂੰ ਲੱਭ ਲਿਆ ਅਤੇ ਮਗਰਮੱਛ ਦੇ ਪੇਟ ਵਿਚੋਂ ਹਾਰ ਕਢ ਕੇ ਕੇਲਮਦੇ ਦੇ ਹਵਾਲੇ ਕਰ ਦਿਤਾ ਪਰ ਕੇਲਮਦੇ ਫਿਰ ਵੀ ਰੋਂਦੀ ਰਹੀ ਕਿ ਮਗਰਮੱਛ ਦਾ ਪਾਪ ਉਹਦੇ ਸਿਰ ਲੱਗੇਗਾ। ਇਸ ਤੇ ਪਾਬੂ ਜੀ ਨੇ ਮਗਰਮੱਛ ਦਾ ਪੇਟ ਸਿਉਂ ਕਿ ਉਸ ਨੂੰ ਫਿਰ ਜੀਵਤ ਕਰ ਦਿਤਾ। ਇਉਂ ਕਬੀਲੇ ਵਿਚ ਪਾਬੂ ਜੀ ਦੀ ਗਾਥਾ, ਦੇ ਵਲਚਾਰਣੀ ਦੇ ਵਚਨ ਤੋਂ ਲੈ ਕੇ ਨਾਨੜੀਆ ਦੇ ਬਦਲਾ ਲੈਣ ਤਕ ਪ੍ਰਸਿੱਧ ਹੈ।
ਪਾਬੂ ਜੀ ਦੇ ਜਨਮ ਬਾਰੇ ਭਾਵੇਂ ਕਿਸੇ ਇਕ ਤੱਥ ਨਾਲ ਸਹਿਮਤ ਹੋਣਾ ਔਖਾ ਲਗਦਾ। ਹੈ ਪਰ ਫਿਰ ਵੀ ਉਨ੍ਹਾਂ ਦਾ ਜਨਮ ਚੌਧਵੀਂ ਸਦੀ ਦਾ ਮੰਨਿਆ ਜਾਂਦਾ ਹੈ । ° ਪਾਬੂ ਪ੍ਰਕਾਸ਼ ਵਿਚ ਜਨਮ ਤਿਥੀ 1266 ਸੰਮਤ ਲਿਖਿਆ ਗਿਆ ਹੈ। ਜਿਵੇਂ : ਬਾਰੋਸ ਸੰਮਤ ਪੇਖਿਅ, ਨਿਸ਼ਚੈ ਬਰਸ ਨਿਨਾਣਵੇਂ।
ਪਾਬੂ ਜਨਮ ਸੰਪੇਖ, ਮਾਸੋਤਮ ਫਾਗੁਣ ਮੁਕਰ।”
ਮੌਤ ਸਬੰਧੀ ਵੀ ਇਕ ਦੋਹਾ ਮਿਲਦਾ ਹੈ :
ਤਰੋਹਰੋ ਤੇਵੀਸਯੋ, ਸਾਵਣ ਦਸਵੀਂ ਸਵੇਤ।
ਪਾਲ ਸੰਮਰ ਪੜਿਯੋ ਪ੍ਰਸਿਧ, ਹਠੀ ਵਰਨ ਰਹੇਤ।
ਪਾਬੂ ਜੀ ਦੀ ਦੰਤ ਕਥਾ ਵਿਚ ਲੋਕ-ਤੱਤਾਂ ਦੀ ਭਰਮਾਰ ਹੈ ਜੋ ਕੁਝ ਵਰ੍ਹੇ ਪਹਿਲਾਂ ਕਬੀਲੇ ਦੇ ਇਕ ਗਾਇਕ ਪਾਸੋ ਇਨ੍ਹਾਂ ਸਤਰਾਂ ਦੇ ਲੇਖਕ ਨੇਂ ਸੁਣੀ, ਓਹਦੇ ਪਹਿਲੇ ਬੋਲ
ਧੰਨ ਧੰਨ ਹੋ ਪਾਬੂ ਜੀ ਥਾਰੋ, ਧੰਨ ਧੰਨ ਮਾਂ ਯਰ ਬਾਪ।
ਬੇਸ਼ੱਕ ਕਬੀਲੇ ਵਿਚ ਮੁਸਲਮਾਨ ਸਮੁਦਾਇ ਪ੍ਰਤੀ ਨਫ਼ਰਤ ਦੀ ਭਾਵਨਾ ਵੀ ਪਾਈ ਜਾਂਦੀ ਹੈ, ਪਰ ਗਾਥਾ ਵਿਚ ਦੁਨਿਆਵੀ ਤੁਅੱਸੁਬ ਤੋਂ ਉਪਰ ਉਠ ਕੇ ਪਾਬੂ ਜੀ ਦੀ
ਸ਼ਖਸੀਅਤ ਨੂੰ ਪੰਜਾਂ ਪੀਰਾਂ ਨਾਲ ਤੁਲਨਾ ਦਿਤੀ ਜਾਂਦੀ ਹੈ। ਜਿਵੇਂ :
ਪਾਬੂ ਹਰਭੂ, ਰਾਮਦੇ, ਮਾਂਗਲੀਆ, ਮੇਹੋ
ਪਾਚੋ ਪੀਰ ਪਧਾਰ ਜਯੋ, ਗੋਗਾ ਜੀ ਜੇਹੋ।
ਸ਼ਗਨ ਅਪਸ਼ਗਨ ਦਾ ਜ਼ਿਕਰ ਵੀ ਥਾਂ ਪੁਰ ਥਾਂ ਵੇਖਣ ਨੂੰ ਮਿਲਦਾ ਹੈ। ਜਿਵੇਂ ਕਾਲੇ ਨਾਗ ਦਾ ਰਸਤਾ ਕਟਣਾ ਆਦਿ…
ਮਾਰਗ ਹੂੰ ਦੇਖੂੰ ਛੇ, ਕਾਲੋ ਬਾਛਕ ਨਾਗ।
ਪਾਬੂ ਜੀ ਗਾਥਾ ਵਿਚ ਲੰਕਾ ਦਾ ਜਿਕਰ ਕੇਵਲ ਅਣਹੋਣੀ ਨੂੰ ਹੋਣੀ ਸਿੱਧ ਕਰਨ ਲਈ ਕੀਤਾ ਗਿਆ ਹੈ ਪਰ ਸ਼ਗਨ ਅਪਸ਼ਗਨ, ਗਊ ਰਖਿਆ ਲਈ ਬਲੀਦਾਨ, ਵਚਨ ਦਾ ਪਾਲਕ ਹੋਣਾ, ਮਿਤਰਤਾ ਦੀ ਸਿਖਰ, ਸੋਢੀ ਕੰਨਿਆ ਦਾ ਸਤੀ ਹੋ ਜਾਣਾ, ਕੇਸਰ ਘੋੜੀ ਦੀ ਅਦਭੁਤਤਾ, ਨਾਨਤੀਆ ਨੂੰ ਪੇਟ ਚੀਰ ਕੇ ਜੀਵਤ ਬਾਹਰ ਕਢਣਾ ਇਤਿਆਦਿ ਪ੍ਰਸੰਗ, ਲੋਕ ਮਾਨਸ ਦੀ ਸਮੇਂ ਸਮੇਂ ਪੁਨਰ ਸਿਰਜਨਾ ਦੀ ਮੂੰਹ ਬੋਲਦੀ ਤਸਵੀਰ ਹਨ। ਗਾਥਾ ਵਿਚ ਪਾਬੂ ਜੀ ਇਕ ਅਜਿਹਾ ਆਦਰਸ਼ਿਕ ਨਾਇਕ ਹੋ ਗੁਜ਼ਰਦਾ ਹੈ ਜਿਸ ਦੇ ਉਚੇ ਅਤੇ ਸੁੱਚੇ ਆਚਰਨ ਬਾਰੇ ਇਉਂ ਟਿੱਪਣੀ ਗਾਈ ਜਾਂਦੀ ਹੈ :
ਬਾਜਾਂ ਛਾਂ ਰੇ ਚਾਂਦਾ ਡਾਮਾ ਲਛਮਨ ਜਤੀ, ਕਾਊ ਤਿਰੀਆ ਉਪਰ ਪਾਗ ਧਰੂੰ ਨਾ ਏਕ ਰਤੀ। ਸਾਮੈ ਆਵੈ ਤਿਰੀਆ ਕੋ ਮਹੇਂ ਮੁਖ ਨਹੀਂ ਦੇਖੂੰ, ਕੋਊ ਜ਼ਾਅਤੀ ਤਿਰੀਆ ਰੀ ਰਪ ਮਹੇਂ ਪੀਠ ਨਾ ਦੇਖੂੰ।15
ਕਬੀਲੇ ਵਿਚ ਪ੍ਰਚਲਿਤ ਪਾਬੂ ਜੀ ਦੀ ਦੰਤ-ਕਥਾ ਨੂੰ ਕੁਰਬਾਨੀ, ਵਚਨ ਅਤੇ ਵੀਰ ਪਰੰਪਰਾ ਦੇ ਪ੍ਰਸੰਗ ਵਿਚ ਗਾਇਆ ਜਾਂਦਾ ਹੈ। ਪੰਜਾਬ ਵਿਚ ਭਰਮਣ ਕਰਦੇ ਗਾਡੀ ਲੁਹਾਰ ਕਬੀਲੇ ਵਿਚ ਉਪਰੋਕਤ ਕਥਾ ਨੂੰ ਗਮੰਤਰੀਆਂ ਦੁਆਰਾ ਗਾਏ ਜਾਣ ਦੇ ਭਾਵੇਂ ਬਹੁਤੇ ਪ੍ਰਮਾਣ ਤਾਂ ਨਹੀਂ ਮਿਲਦੇ, ਪਰ ਮਲੇਰਕੋਟਲੇ (ਗਾਡੀ ਲੁਹਾਰ ਸ਼ਮਸ਼ਾਨ ਘਾਟ) ਪੰਜਾਬ ਵਿਚ ‘ਬਾਠਲੀਆ’ ਦੀ ਸਮਾਧੀ ਤੇ ਲੱਗਣ ਵਾਲੇ ਮੇਲੇ ਦੌਰਾਨ, ਪਾਬੂ ਜੀ, ਗੋਗਾ ਜੀ ਅਤੇ ਰਾਮ ਦਿਉ ਦੀਆਂ ਗਾਥਾਵਾਂ ਨੂੰ ਗਾਉਂਦੇ ਸੁਣਿਆ ਜਾ ਸਕਦਾ ਹੈ।
ਕਬੀਲੇ ਦੇ ਲੋਕ ਜਿਤਨੀ ਸ਼ਰਧਾ ਅਤੇ ਸਤਿਕਾਰ ਪਾਬੂ ਜੀ ਨੂੰ ਦਿੰਦੇ ਹਨ, ਉਸ ਤੋਂ ਕਿਤੇ ਵਧੇਰੇ ਦੇਵਲਚਾਰਣੀ ਨੂੰ ਦਿੰਦੇ ਹਨ। ਕਬੀਲੇ ਦੇ ਲੋਕ ਸ਼ਰਧਾ ਵਜੋਂ ਤਾਂਬੇ ਦੀ ਪੱਤਰੀ ਉਪਰ ਅੰਕਿਤ ਪਾਬੂ ਜੀ ਦੀ ਆਕ੍ਰਿਤੀ ਨੂੰ ਗਲ਼ ਵਿਚ ਵੀ ਪਹਿਨਦੇ ਹਨ ਜਿਸ ਨੂੰ ‘ਪਾਬੂ ਜੀ ਰੀ ਪਾਤਲੀ’ ਕਿਹਾ ਜਾਂਦਾ ਹੈ।
ਦੰਤ-ਕਥਾ : ਗੋਗਾ ਜੀ
ਕਬੀਲੇ ਵਿਚ ਗੋਗਾ ਜੀ ਨੂੰ ਓਨੀ ਹੀ ਲੋਕ-ਪ੍ਰਿਯਤਾ ਪ੍ਰਾਪਤ ਹੈ ਜਿਤਨੀ ਪਾਬੂ ਜੀ ਜਾਂ ਰਾਮ ਦਿਉ ਦੀ ਕਥਾ ਨੂੰ; ਕਬੀਲੇ ਅਨੁਸਾਰ ਗੋਗਾ ਜੀ ਆਪਣੇ ਘੋੜੇ ਸਮੇਤ ਜਿਉਦਿਆਂ ਹੀ ਧਰਤੀ ਵਿਚ ਸਮਾ ਗਏ ਸਨ । ਗੋਗਾ ਜੀ ਨੂੰ ਗੋਰਖ ਨਾਥ ਦੇ ਵਰ ਦੁਆਰਾ ਜਨਮੇਂ ਅਤੇ ਅਲੌਕਿਕ ਸ਼ਕਤੀ ਸੰਪੰਨ ਵਿਭੂਤੀ ਸਮਝਿਆ ਜਾਦਾ ਹੈ । ਕਬੀਲਾ ਲੋਕ-ਮਾਨਸ ਵਿਚ ਗੋਗਾ ਜੀ ਚਮਤਕਾਰੀ ਪੁਰਸ਼ ਹਨ। ਉਨ੍ਹਾਂ ਨੂੰ ਸੱਪਾਂ ਦਾ ਦੇਵਤਾ ਅਤੇ ਪੰਜਾਂ ਪੀਰਾਂ ਵਿਚੋਂ ਇਕ ਦੀ ਤੁਲਨਾ ਦਿਤੀ ਜਾਂਦੀ ਹੈ।
ਕਬੀਲੇ ਦੇ ਲੋਕ ਭਾਦੋਂ ਦੀ ਨੌਂਵੀ ਨੂੰ ਸੇਵੀਆਂ ਅਤੇ ਗੁਲਗੁਲਿਆਂ ਨਾਲ ਗੋਗਾ-ਪੂਜਾ ਕਰਦੇ ਹਨ। ਕਬੀਲਾ ਦੰਤ-ਕਥਾ ਵਿਚ ਪਾਬੂ-ਗੋਗਾ ਜੀ ਦਾ ਮਿਲਾਪ ਅਤੇ ਕੇਲਮਦੇ ਦੇ ਵਿਆਹ ਵਰਨਨ ਉਤੇ ਉਚੇਚਾ ਜੋਰ ਦਿਤਾ ਜਾਂਦਾ ਹੈ। ਇਸ ਕਥਾ ਦੇ ਕਈ ਪ੍ਰਕਾਸ਼ਿਤ ਰੂਪ ਵੀ ਪ੍ਰਚਲਿਤ ਹਨ ਅਤੇ ਇਸਨੂੰ ਗਾਏ ਜਾਣ ਦੇ ਪ੍ਰਮਾਣ ਵੀ ਮਿਲਦੇ ਹਨ।
ਦੰਤ-ਕਥਾ ਦਾ ਮੂਲ ਸਾਰ
ਗੋਗਾ, ਚੌਹਾਨ ਵੰਸੀ ਰਾਜਪੂਤ ਸੀ।
ਉਸ ਦੇ ਪਿਤਾ ਦਾ ਨਾਂ ਵਰ ਸਿੰਘ ਅਤੇ ਮਾਂ ਦਾ ਬਾਛਲਦੇ ਸੀ।
ਉਹ ਦਦਰੇਵਾ ਪਿੰਡ ਵਿਚ ਜਨਮਿਆ ਅਤੇ ਮੇੜੀ ਪਿੰਡ ਵਿਚ ਜਿਉਂਦਿਆਂ ਹੀ। ਧਰਤੀ ਵਿਚ (ਅਸ਼ਵ ਸਮੇਤ) ਸਮਾ ਗਿਆ।
ਗੋਗਾ ਦੇ ਮਸੇਰੇ ਭਰਾ ਅਰਜਨ ਅਤੇ ਸਰਜਨ ਸਨ ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਆਛਲ ਨੇ ਗੁਰੂ ਗੋਰਖ ਨਾਥ ਪਾਸੋਂ (ਆਪਣੀ ਭੈਣ ਬਾਛਲਦੇ ਦੀ ਸੇਵਾ ਉਪਾਸਨਾ ਬਦਲੇ) ਪੁੱਤਰ ਵਰ ਰਾਹੀਂ ਪ੍ਰਾਪਤ ਕੀਤਾ। ਅਰਜਨ ਸਰਜਨ ਨਾਲ ਗੋਗਾ ਦਾ ਯੁੱਧ ਹੋਇਆ ਅਤੇ ਭਰਾਵਾਂ ਨੂੰ ਮਾਰ ਦੇਣ ਬਦਲੇ ਮਾਂ ਨੇ ਗੋਗਾ ਨੂੰ ਸਰਾਪ ਦੇ ਦਿਤਾ।
ਕਬੀਲਾ ਦੰਤ-ਕਥਾ/ਪਾਠ ਭੇਦਾਂ
ਕਬੀਲੇ ਵਿਚ ਅਰਜਨ ਸਰਜਨ ਦੀ ਮਾਂ ਦਾ ਨਾਮ ਵੀ ਬਾਛਲ ਲਿਆ ਜਾਂਦਾ है।
ਗੋਗਾ ਦੀ ਪਤਨੀ ਦਾ ਨਾਮ ਕੇਲਮਦੇ ਹੈ ਜਦ ਕਿ ਕਬੀਲੇ ਤੋਂ ਬਾਹਰ ਸਿਲੀਅਰ ਪ੍ਰਚਲਿਤ ਹੈ।
ਸਿਲੀਅਰ ਨੂੰ ਰਾਜਾ ਸੰਜਯ ਦੀ ਪੁੱਤਰੀ ਦੱਸਿਆ ਜਾਂਦਾ ਹੈ। ਜਦ ਕਿ ਕੇਲਮਦੇ ਪਾਬੂ ਜੀ ਦੀ ਭਤੀਜੀ ਅਤੇ ਬੂੜੋ ਜੀ ਦੀ ਧੀ ਸੀ । ਬੂੜੋ ਜੀ ਕੋਲੂ ਗਾਮ (ਮਲਾਨੀ ਪ੍ਰਗਨਾ) ਦੇ ਰਹਿਣ ਵਾਲੇ ਸਨ।
ਕਬੀਲੇ ਵਿਚ ਪਾਬੂ ਜੀ ਅਤੇ ਗੋਗਾ ਦੀ ਹਾਰ ਜਿਤ ਦੇ ਰੂਪ ਵਿਚ ਲੰਮਾ ਸੰਵਾਦ ਪ੍ਰਚਲਿਤ ਹੈ ਜੋ ਉਹਨਾਂ ਨੂੰ ਇਕ ਦੂਜੇ ਦੇ ਸਮਕਾਲੀ ਸਿੱਧ ਕਰਦਾ ਹੈ।
ਕਬੀਲਾ ਦੰਤ-ਕਥਾ ਦੀ ਅਲੌਕਿਕਤਾ
ਇਕ ਵੇਰ ਕਣਹੱਪਾ ਨਾਥਜੋਗੀ ਦਦਰੇਵਾ ਆਏ। ਉਹਨਾਂ ਨੇਂ ਬਾਛਲਦੇ ਦੇ ਦੁਆਰਪੁਰ ਭਿਖਿਆ ਲਈ ਸਦਾ ਉਚੀ ਕੀਤੀ, ਬਾਛਲਦੇ ਚਾਵਲ ਲੈ ਕੇ ਭਿਛਿਆ ਪਾਉਣ ਆਈ ਤਾਂ ਨਾਥਜੋਗੀ ਬੋਲਿਆ, ‘ਮੈਂ ਕੇਵਲ ਕਿਸੇ ਬਾਲਕ ਦਾ ਉਤਾਰ ਵਸਤਰ ਸਵੀਕਾਰ ਕਰ ਸਕਦਾ ਹਾਂ।’ ਬਾਛਲਦੇ ਫੁਟ ਫੁਟ ਰੋਣ ਲੱਗੀ; ਕਹਿਣ ਲੱਗੀ, ‘ਮੈਂ ਬਹੁਤ ਸਾਧੂ ਸੰਤਾਂ ਦੀ ਸੇਵਾ ਕੀਤੀ ਪਰ ਪੁੱਤਰ ਪ੍ਰਾਪਤੀ ਨਹੀਂ ਹੋਈ। ਤਦ ਨਾਥ ਨੇ ਗੋਰਖ ਨਾਥ ਦੀ ਸੇਵਾ ਕਰਨ ਦਾ ਆਦੇਸ਼ ਦਿਤਾ।
ਗੋਰਖ ਨਾਥ ਦੀ ਸੇਵਾ ਉਪਰਾਂਤ ਵਰ ਪ੍ਰਾਪਤੀ ਸਮੇਂ ਬਾਛਲਦੇ ਦੀ ਥਾਵੇਂ ਆਛਲਦੇ ਪਹੁੰਚ ਗਈ ਅਤੇ ਦੋ ਪੁੱਤਰਾਂ ਦਾ ਵਰਦਾਨ ਲੈ ਆਈ। ਬਾਛਲਦੇ ਪਹੁੰਚੀ ਤਾਂ ਗੋਰਖ ਨਾਥ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਬਾਛਲਦੇ ਨੂੰ ਇਕ ਹੋਰ ਸ਼ਕਤੀਸ਼ਾਲੀ ਪੁੱਤਰ ਦਾ ਵਰਦਾਨ ਦਿਤਾ।
ਇਕ ਦਿਨ ਬਾਛਲਦੇ ਦੀ ਨਣਦ ਨੇ ਰਾਜਾ ਉਮਰ ਪਾਸ ਜੋਗੀਆਂ ਦੀ ਸੇਵਾ ਸਬੰਧੀ ਬਾਛਲਦੇ ਬਾਰੇ ਉੱਚੀ ਕੁਲ ਨੂੰ ਵੱਟਾ ਲਾਉਣ ਦੀ ਚੁਗਲੀ ਕੀਤੀ। ਜਿਸ ਤੇ ਰਾਜਾ ਉਮਰ ਨੇ ਕ੍ਰੋਧਿਤ ਹੋ ਕੇ ਬਾਛਲਦੇ ਨੂੰ ਪੇਕੇ ਭੇਜ ਦਿਤਾ। ਬੈਲ ਗੱਡੀ ਉਤੇ ਸੁਆਰ ਗਰਭਵਤੀ ਬਾਛਲਦੇ ਜਾ ਰਹੀ ਸੀ ਤਾਂ ਰਾਹ ਵਿਚ ਬੈਲ ਨੂੰ ਸੱਪ ਨੇ ਡੱਸ ਲਿਆ।
ਅਪਸ਼ਗਨ ਵੇਖ ਕੇ ਬਾਛਲਦੇ ਰੋਣ ਲੱਗੀ।। ਤਦ ਗੋਗਾ ਗਰਭ ਵਿਚੋਂ ਹੀ ਬੋਲਿਆ ਅਤੇ ਉਸਨੇ ਮਾਂ ਨੂੰ ਸਸੁਰਾਲ ਪਰਤ ਜਾਣ ਨੂੰ ਕਿਹਾ। ਬਾਛਲਦੇ ਨੇ ਰੋ ਕੇ ਕਿਹਾ, ਕਿ ‘ਤੇਰੇ ਪਿਤਾ ਨੇ ਤਾਂ ਮੈਨੂੰ ਦੇਸ ਨਿਕਾਲਾ ਦੇ ਦਿਤਾ ਹੈ।’ ਪਰ ਕੁਦਰਤ ਦੀ ਕਰਨੀ ਕਾਰਨ ਬੈਲ ਜੀਵਤ ਹੋ ਗਿਆ ਅਤੇ ਬੈਲ ਗੱਡੀ ਫਿਰ ਰਾਜਾ ਉਮਰ ਦੇ ਦੁਆਰੇ ਆ ਖੜ੍ਹੀ। ਉਮਰ ਨੇ ਗੱਡੀ ਨੂੰ ਘੋੜਿਆਂ ਨਾਲ ਖਿਚਵਾ ਕੇ ਜੂਹ ਤੋਂ ਪਾਰ ਛੱਡ ਆਉਣ ਲਈ ਜੋਰ ਲਾਇਆ, ਪਰ ਇਉਂ ਸੰਭਵ ਨਾ ਹੋ ਸਕਿਆ।
ਗੋਗਾ ਦਾ ਜਨਮ ਹੋਇਆ ਤਾਂ ਲੋਕਾਂ ਨੇ ਵੇਖਿਆ, ਗੋਗਾ ਦੇ ਪਘੂੜੇ ਵਿਚ ਸੱਪ ਹੀ ਸੱਪ ਸਨ ਅਤੇ ਉਹ ਉਹਨਾਂ ਦਾ ਡੰਗ ਚੂਸ ਰਿਹਾ ਸੀ। ਬਾਛਲਦੇ ਅਤੇ ਉਸ ਦਾ ਪਿਤਾ ਝੇਵਰ ਸੱਪਾਂ ਨੂੰ ਮਾਰਨ ਦੌੜੇ ਤਾਂ ਨਵ ਜਨਮੇ ਗੋਗੇ ਨੇ ਮਾਤਾ ਪਿਤਾ ਨੂੰ ਵਰਜ ਦਿਤਾ। ਜਿਸ ਤੇ ਸਭ ਹੈਰਾਨ ਰਹਿ ਗਏ। ਕਬੀਲੇ ਅਨੁਸਾਰ ਜਦੋਂ ਸੋਨੇ ਦੀ ਕਟਾਰ ਨਾਲ ਗੋਗੇ ਦਾ ਨਾੜੂ ਕਟਿਆ ਗਿਆ ਤਾਂ ਲਹੂ ਦੀ ਥਾ ਦੁੱਧ ਨਿਕਲਿਆ।
ਪਾਬੂ ਜੀ/ਗੋਗਾ ਜੀ ਦੀ ਸਮਕਾਲੀਨਤਾ
ਕਬੀਲਾ ਧਾਰਨਾ ਅਨੁਸਾਰ, ਇਕ ਵੇਰ ਪਾਬੂ ਅਤੇ ਗੋਗਾ ਵਿਚ ਤਕਰਾਰ ਹੋ ਗਿਆ। ਪਾਬੂ ਨੇ ਕਿਹਾ ਕੋਈ ਚਮਤਕਾਰ ਵਿਖਾ, ਜੇਕਰ ਤੂੰ ਹਾਰ ਗਿਆ ਤਾਂ ਦਦਰੇਵਾ ਦਾ ਰਾਜ ਲੈ ਲਵਾਂਗਾ, ਜੇ ਮੈਂ ਹਾਰ ਗਿਆ ਤਾਂ ਇਕ ਲੱਖ ਰਤਨ ਦੇਵਾਂਗਾ। ਤਦ ਗੋਗਾ ਨੇ ਕਿਹਾ, ਰਤਨ ਨਹੀਂ; ਜਿੱਤ ਜਾਣ ਤੇ ਮੈਂ ਤੇਰੀ ਭਤੀਜੀ ਕੇਲਮਦੇ ਨਾਲ ਵਿਆਹ ਕਰਾਂਗਾ। ਸ਼ਰਤ ਪਕੀ ਹੋ ਜਾਣ ਤੇ ਪਾਬੂ ਜੀ ਡੱਡੂ ਦਾ ਰੂਪ ਧਾਰ ਕੇ ਪਤਾਲ ਲੋਕ ਵਿਚ ਜਾ ਲੁੱਕਿਆ ਪਰ ਗੋਗਾ ਨੇ ਸਰਪ ਬਣ ਕੇ ਪਾਬੂ ਜੀ ਨੂੰ ਲਭ ਲਿਆ ਅਤੇ ਇਉਂ ਪਾਂਬੂ ਹਾਰ ਗਿਆ।
ਬਾਛਲਦੇ ਨੂੰ ਜਦੋਂ ਗੋਗਾ ਦੀ ਜਿੱਤ ਦਾ ਪਤਾ ਲਗਾ ਤਾਂ ਉਹਨੇ ਪੁੱਤਰ ਨੂੰ ਪਾਬੂ ਜੀ ਨਾਲ ਵੈਰ ਤੋਂ ਸੁਚੇਤ ਕੀਤਾ ਪਰ ਗੋਗਾ ਨਾ ਮੰਨਿਆ ਅਤੇ ਉਹਨੇ ਪਾਬੂ ਜੀ ਪਾਸ ਆਪਣਾ ਦੂਤ ਭੇਜਿਆ। ਦਰਬਾਨ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿਤਾ ਤਾਂ ਦੂਤ ਨੇ ਜਿਉਂ ਹੀ ਗੋਗੇ ਦਾ ਧਿਆਨ ਧਰਿਆ ਗੜ੍ਹੀ ਦਾ ਦਰਵਾਜਾ ਚੌਪਾਟ ਖੁੱਲ੍ਹ ਗਿਆ। ਦੂਤ ਨੇ ਗੋਗਾ ਦਾ ਸੰਦੇਸ਼ ਦਿਤਾ ਤਾਂ ਪਾਬੂ ਨੇ ਕਿਹਾ ਮੇਰੀ ਭਤੀਜੀ ਬਾਲ ਉਮਰ ਹੈ, ਇਹ ਵਿਆਹ ਸੰਭਵ ਨਹੀਂ। ਗੋਗਾ ਨੂੰ ਜਦੋਂ ਪਾਬੂ ਦੀ ਬਦਨੀਤੀ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਪਦਮਾ ਨਾਗਣ ਨੂੰ ਆਦੇਸ਼ ਦਿੱਤਾ ਕਿ ਉਹ ਕੇਲਮਦੇ ਨੂੰ ਡੱਸ ਲਵੇ ਅਤੇ ਇਵੇਂ ਹੀ ਹੋਇਆ। ਪਦਮਾ ਨਾਗਣ ਦੇ ਡੰਗ ਅੱਗੇ ਜਦੋਂ ਕਿਸੇ ਵੀ ਮਾਂਦਰੀ ਦੀ ਪੇਸ਼ ਨਾ ਗਈ ਤਾਂ ਗਾਰੜੂਆਂ ਨੇਂ ਕਿਹਾ, ਇਹਨੂੰ ਗੋਗਾ ਹੀ ਵਿਸ਼-ਮੁਕਤ ਕਰ ਸਕਦਾ ਹੈ। ਗੋਗਾ ਦਾ ਨਾਂ ਲੈਣ ਨਾਲ ਹੀ ਜਦੋਂ ਕੇਲਮਦੇ ਵਿਸ਼-ਮੁਕਤ ਹੋ ਗਈ ਤਾਂ ਕੇਲਮਦੇ ਨੇ ਖੁਦ ਕਿਹਾ ਕਿ ਉਸ ਦਾ ਟਿੱਕਾ ਗੋਗਾ ਨੂੰ ਹੀ ਭੇਜਿਆ ਜਾਵੇ। ਬ੍ਰਾਹਮਣ ਟਿਕਾ ਲੈ ਕੇ ਦਦਰੇਵਾ ਆਇਆ ਤਾਂ ਬਾਛਲਦੇ ਨੇ ਰਿਸ਼ਤਾ ਭੈਣ ਦੇ ਜੌੜੇ ਪੁੱਤਰਾਂ ਵੱਲ ਕਰ ਦੇਣ ਦੀ ਖਾਹਿਸ਼ ਦੱਸੀ। ਉਹ ਅਰਜਨ ਸਰਜਨ ਨਾਲ ਵੈਰ ਤੋਂ ਡਰਦੀ ਸੀ ਪਰ ਗੋਗਾ ਨੇ ਟਿੱਕਾ ਖੁਦ ਸਵੀਕਾਰ ਕਰ ਲਿਆ।
ਪਿਤਾ ਦੀ ਮੌਤ ਮਗਰੋਂ ਗੋਗਾ ਦਦਰੇਵੇ ਦੀ ਗੱਦੀ ਤੇ ਬੈਠਾ ਤਾਂ ਜੌੜਿਆਂ ਨਾਲ ਉਹਦਾ ਵੈਰ ਹੋਰ ਵੀ ਵਧ ਗਿਆ। ਕੋਈ ਪੇਸ਼ ਨਾ ਚੱਲਦੀ ਵੇਖ ਅਰਜਨ ਸਰਜਨ ਦਿੱਲੀ ਗਏ ਅਤੇ ਉਹਨਾਂ ਨੇ ਗੋਗਾ ਦੇ ਖਿਲਾਫ਼ ਮੁਗਲ ਬਾਦਸ਼ਾਹ ਦੇ ਕੰਨ ਭਰੇ; ਕਿਹਾ ਕਿ ਗੋਗਾ ਮੁਗਲਾਂ ਦੀ ਆਨ ਨਹੀਂ ਮੰਨਦਾ। ਕਬੀਲਾ ਵਿਸ਼ਵਾਸ ਅਨੁਸਾਰ, ਇਕ ਲੱਖ ਮੁਸਲਮਾਨ ਅਤੇ ਯਾਰਾਂ ਲੱਖ ਪਠਾਣਾਂ ਨੇ ਗੋਗਾ ਤੇ ਚੜ੍ਹਾਈ ਕੀਤੀ ਪਰ ਹਾਰ ਗਏ। ਇਕ ਦਿਨ ਕੇਲਮਦੇ ਕੀਮਤੀ ਜ਼ੇਵਰ ਪੈਹਨੀ ਹਨੇਰੇ ਵਿਚ ਗੋਗਾ ਦੇ ਵਿਸ਼ਰਾਮ ਗ੍ਰਹਿ ਵੱਲ ਜਾ ਰਹੀ ਸੀ ਕਿ ਅਰਜਨ ਸਰਜਨ ਨੇ ਭੇਸ ਬਦਲ ਕੇ ਕੇਲਮਦੇ ਨੂੰ ਲੁੱਟ ਲਿਆ ਪਰ ਕੇਲਮਦੇ ਨੇ ਦੋਹਾਂ ਨੂੰ ਪਹਿਚਾਣ ਲਿਆ ਅਤੇ ਗੋਗਾ ਨੂੰ ਸਾਰੀ ਵਿਥਿਆ ਦੱਸੀ। ਗੋਗਾ ਤੋਂ ਇਹ ਸਹਿਣ ਨਾ ਹੋਇਆ ਅਤੇ ਉਹ ਅਰਜਨ ਸਰਜਨ ਨੂੰ ਭਾਲਣ ਤੁਰ ਪਿਆ। ਉਸ ਤੋਂ ਥੋੜ੍ਹਾ ਚਿਰ ਮਗਰੋਂ ਬਾਛਲਦੇ ਦੇ ਸਿਰ ਉਤੋਂ ਗਿਰਜਾਂ ਮਾਸ ਲੈ ਕੇ ਉੱਡੀਆਂ ਤਾਂ ਉਹਨੇ ਗਿਰਝਾਂ ਨੂੰ ਮਾਸ ਬਾਰੇ ਪੁਛਿਆ, ਤਦ ਗਿਰਝਾਂ ਨੇ ਕਿਹਾ, ‘ ‘ਇਹ ਅਰਜਨ ਤੇ ਸਰਜਨ ਦੀਆਂ ਬੋਟੀਆਂ ਹਨ ਜਿਨ੍ਹਾਂ ਨੂੰ ਗੋਗਾ ਨੇ ਖ਼ਤਮ ਕਰ ਦਿਤਾ ਹੈ।’ ਇਸ ਤੇ ਮਾਂ ਨੇ ਦੰਡ ਵਜੋਂ ਗੋਗਾ ਨੂੰ ਬਾਰਾਂ ਵਰ੍ਹਿਆਂ ਲਈ ਦੇਸ ਨਿਕਾਲੇ ਦਾ ਹੁਕਮ ਦੇ ਦਿਤਾ। ਕਬੀਲਾ ਵਿਸ਼ਵਾਸ ਅਨੁਸਾਰ, ਉਸੇ ਵੇਲੇ ਪੰਜ ਪੀਰ ਪ੍ਰਗਟ ਹੋਏ ਅਤੇ ਉਨ੍ਹਾਂ ਕਲਮਾ ਪੜ੍ਹ ਕੇ ਗੋਗਾ ਨੂੰ ਸੇਵਕ ਬਣਾ ਲਿਆ ਅਤੇ ਗੋਗਾ ਦੇਖਦਿਆਂ ਦੇਖਦਿਆਂ ਧਰਤੀ ਵਿਚ ਸਮਾ ਗਿਆ।
ਕਬੀਲਾ ਗਮੰਤਰੀ ਇਸ ਲੋਕ ਗਾਥਾ ਨੂੰ ਗਾਉਣ ਵੇਲੇ ਰਾਵਣ ਹੱਥਾ ਅਤੇ ਡੌਰੂ ਦਾ ਪ੍ਰਯੋਗ ਕਰਦੇ ਹਨ। ਸਮੁਚੀ ਗਾਥਾ ਵਿਚ ਅਦਭੁਤ ਘਟਨਾਵਾਂ ਦਾ ਵਰਨਨ ਥਾਂ ਪੁਰ ਥਾਂ ਸੁਣਨ ਨੂੰ ਮਿਲਦਾ ਹੈ। ਜਿਵੇਂ : ਗੁੱਗੇ ਦਾ ਗਰਭ ਵਿਚੋਂ ਬੋਲਣਾ ਪਾਬੂ ਜੀ ਨੂੰ ਹਰਾਉਣਾ, ਜਿਵੇਂ : ਪਾਬੂ ਜੀ ਧਾਰਿਓ ਮੀਂਡਕ ਰੋ ਰੂਪ ਸਾਤੂ ਪਤਾਲ ਪੀਂਵਾਲੇ ਬੈਠੀਆਂ ਗੋਗਾ ਜੀ ਸਰਪ ਰੋ ਰੂਪ ਚੋਟੀ ਨੂੰ ਫਾਂਦੀਓ ਪਾਬੂ ਹੂੰ ਮੀਂਡਕ ਸੱਪਾਂ ਦਾ ਡੰਗ ਚੂਸਣਾ, ਜਿਵੇਂ : ਪਲਨਾ ਝੂਲੇ ਗੋਗਾ ਰ ਬਾਲਕ ਸਰਪਾਂ ਡੰਕ ਲਗਾਯੋ ਲੇਕਰ ਡੰਕ ਬਾਲਕ ਚੂਸਣ ਲਾਗਯੋ ਮਾਈ ਸਰਪਾਂ ਸੂੰ ਹਟਕਣ ਲਾਗੀ ਗੋਗੋ ਜੀ ਹਸਣੋ ਲਾਗਯੋ। 19
ਜੰਗ ਵਿਚ ਜਿੱਤ ਕੇ ਹੀ ਮੁੜਨਾ
ਗੋਰਖ ਨਾਥ ਨਾਲ ਉੱਡਣ ਖਟੋਲੇ ਤੇ ਬੈਠ ਕੇ ਕੇਲਮਦੇ ਨੂੰ ਵਿਆਹੁਣ ਜਾਣਾ ।
ਜਿਉਂਦਿਆਂ (ਘੋੜੇ ਸਮੇਤ) ਧਰਤੀ ਵਿਚ ਸਮਾ ਜਾਣਾ ਇਤਿਆਦਿ…
ਤੇਜਾ ਜੀ
ਕਬੀਲੇ ਵਿਚ ਤੇਜਾ ਜੀ ਕੁਲ-ਨਾਇਕ ਨਾਲੋਂ ਵਧੇਰੇ ਵਚਨ-ਪਾਲਕ ਵਜੋਂ ਪੂਜੇ ਜਾਂਦੇ ਹਨ। ਰਾਜਸਥਾਨ ਦੇ ਕਈ ਪਿੰਡਾਂ ਵਿਚ ਤੇਜਾ ਜੀ ਦੇ ਮੰਦਰ ਹਨ ਅਤੇ ਇਹਨਾਂ ਦਾ ਮੇਲਾ ਭਾਦੋਂ ਦੀ ਤੀਜ ਦਸਵੀਂ ਦੇ ਨਾਂ ਨਾਲ ਪ੍ਰਸਿੱਧ ਹੈ। ਤੇਜਾ ਜੀ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਮੰਨੀ ਜਾਂਦੀ ਹੈ ਅਤੇ ਕਬੀਲਾ ਵਿਸ਼ਵਾਸ ਅਨੁਸਾਰ, ਕੋਈ ਵੀ ਸੱਪ ਦਾ ਡੰਗਿਆ ਵਿਅਕਤੀ ਤੇਜਾ ਜੀ ਦੀ ਪੂਜਾ ਉਪਾਸਨਾ (ਡੋਰਾ ਬੰਨ੍ਹਣ) ਨਾਲ ਸੱਪ ਦੇ ਜ਼ਹਿਰ ਤੋਂ ਮੁਕਤ ਹੋ ਸਕਦਾ ਹੈ।
ਤੇਜਾ ਜੀ ਦੀ ਪੂਜਾ ਉਪਾਸਨਾ ਗੁੜ ਅਤੇ ਜੁਆਰ ਦੇ ਅਨਾਜ ਨਾਲ ਕੀਤੀ ਜਾਂਦੀ ਹੈ। ਗਾਥਾ ਗਾਉਣ ਸਮੇਂ ਗੁੜ ਦਾ ਪ੍ਰਸਾਦ ਵੰਡਿਆ ਅਤੇ ਚੜ੍ਹਾਇਆ ਜਾਂਦਾ ਹੈ। ਜਿਸ ਨੂੰ ਭਾਟ ਗਮੰਤਰੀ ਦਾਨ ਸਮੱਗਰੀ ਵਜੋਂ ਪਰਵਾਨ ਕਰਦੇ ਹਨ।
ਕਥਾ ਸਾਰ
ਇਕ ਵੇਰ ਤੇਜਾ ਬਾਹਰ ਖੇਤਾਂ ਵਿਚ ਕੰਮ ਕਰਨ ਗਿਆ ਤਾਂ ਦਿਨ ਢਲੇ ਤਕ ਉਸ ਲਈ ਭੱਤਾ ਨਾ ਗਿਆ। ਵੱਡੀ ਭਰਜਾਈ ਰੋਟੀ ਲੈ ਕੇ ਆਈ ਤਾਂ ਤੇਜਾ ਨੇ ਦੇਰੀ ਦਾ ਕਾਰਨ ਪੁਛਿਆ; ਭਰਜਾਈ ਨੇ ਮਿਹਣੇ ਵਜੋਂ ਕਿਹਾ, ‘ਜੇ ਏਨੀ ਵੀ ਭੁੱਖ ਨਹੀਂ ਜਰੀ ਜਾਂਦੀ ਤਾਂ ਆਪਣੀ ਵਹੁਟੀ ਨੂੰ ਲੈ ਆ ਜੋ ਪਟਰਾਣੀਆਂ ਵਾਂਗ ਪੇਕੇ ਘਰ ਬੈਠੀ ਹੈ।’ ਤੇਜਾ ਦਾ ਹਿਰਦਾ ਭਰਜਾਈ ਦੇ ਕਟਾਖ਼ਸ ਨਾਲ ਵਿਨ੍ਹਿਆ ਗਿਆ। ਉਹ ਸਹੁਰੇ ਜਾਣ ਲਈ ਘੋੜਾ ਖੋਲ੍ਹਣ ਲੱਗਾ ਤਾਂ ਘੋੜਾ ਪਿਛਾਂਹ ਹਟ ਗਿਆ। ਪਰ ਤੇਜਾ ਦੇ ਹਿਰਦੇ ਵਿਚ ਤਾਨ੍ਹੇ ਮੇਹਣਿਆਂ ਦੇ ਤੀਰ ਖੁੱਭੇ ਪਏ ਸਨ। ਉਹ ਸਹੁਰੇ ਜਾਣ ਲਈ ਘੋੜੇ ਤੇ ਸੁਆਰ ਹੋ ਗਿਆ। ਰਸਤੇ ਵਿਚ ਝਾੜੀ ਨੂੰ ਲੱਗੀ ਅੱਗ ਵਿਚ ਇਕ ਸੱਪ ਸੜ ਰਿਹਾ ਸੀ। ਉਸ ਦੇ ਮਨ ਵਿਚ ਦਯਾ ਉਮਡ ਆਈ ਅਤੇ ਖੁਦ ਸੜ ਜਾਣ ਦੀ ਪ੍ਰਵਾਹ ਕੀਤੇ ਬਿਨਾ, ਸੱਪ ਨੂੰ ਸੜਣ ਤੋਂ ਬਚਾ ਲਿਆ ਪਰ ਸੱਪ ਆਪਣੀ ਇੱਛਾ ਨਾਲ ਸੜ ਰਿਹਾ ਸੀ। ਇੱਛਾ ਅਧੂਰੀ ਰਹਿ ਜਾਣ ਕਾਰਨ ਸੱਪ ਕ੍ਰੋਧਿਤ ਹੋ ਉਠਿਆ ਅਤੇ ਤੇਜਾ ਨੂੰ ਡੰਗਣ ਲਈ ਅੱਗੇ ਵਧਿਆ।
ਤੇਜਾ ਨੇ ਕਿਹਾ, ‘ਮੈਂ ਪਹਿਲੀ ਵਾਰ ਸਹੁਰੇ ਜਾ ਰਿਹਾ ਹਾਂ। ਮਨ ਵਿਚ ਪਤਨੀ ਨੂੰ ਮਿਲਣ ਦੀ ਇੱਛਾ ਹੈ ਇਸ ਲਈ ਹੁਣ ਆਗਿਆ ਦਿਓ, ਵਾਪਸ ਮੁੜਦੇ ਹੋਏ ਮੈਂ ਆਪਣੇ ਪ੍ਰਾਣ ਤੁਹਾਡੇ ਅਰਪਨ ਕਰ ਦਿਆਂਗਾ।’ ਸੱਪ ਨੇ ਕਿਹਾ, ‘ਮੈਂ ਤੁਹਾਡੇ ਪ੍ਰਣ ਦੀ ਉਡੀਕ ਕਰਾਂਗਾ।’
ਸੱਪ ਨੂੰ ਵਚਨ ਦੇ ਕੇ ਤੇਜਾ ਸਹੁਰੇ ਪਹੁੰਚਿਆ ਤਾਂ ਅੱਗੇ ਉਸ ਦੀ ਸੱਸ ਦੁੱਧ ਚੋਅ ਰਹੀ ਸੀ। ਅਚਾਨਕ ਘੋੜੇ ਦੀ ਟਾਪ ਨਾਲ ਗਊ ਡਰ ਗਈ। ਦਰਾਂ ਤੇ ਆਏ ਜਵਾਈ ਵੱਲ ਦੇਖੇ ਬਿਨਾ ਸੱਸ ਨੇ ਬੁਰਾ ਭਲਾ ਬੋਲ ਦਿਤਾ। ਤਦੇ ਹੀ ਤੇਜਾ ਦੀ ਵਹੁਟੀ ਨੂੰ ਉਸ ਦੇ ਆਉਣ ਦੀ ਖਬਰ ਮਿਲੀ। ਜਿਉਂ ਹੀ ਤੇਜਾ ਦੀ ਪਤਨੀ ਬਾਹਰ ਆਈ ਤਦ ਤਕ ਤੇਜਾ ਜਾ ਚੁਕਾ ਸੀ। ਪੇਕੇ ਪਿੰਡ ਦੀ ਲੱਜਿਆ ਕਾਰਨ ਉਹ ਪਿਛੋਂ ਅਵਾਜ਼ ਮਾਰ ਕੇ ਪਤੀ ਨੂੰ ਰੋਕ ਨਾ ਸਕੀ।
ਉਸੇ ਵੇਲੇ ਉਹਦੀ ਸਹੇਲੀ ਲੱਛੀ ਗੁਜਰੀ ਆ ਗਈ ਜਿਸ ਦੀਆਂ ਗਊਆਂ ਡਾਕੂ ਚੁਰਾ ਕੇ ਲੈ ਗਏ ਸਨ ਅਤੇ ਉਹ ਕਿਸੇ ਵੀਰ ਪੁਰਸ਼ ਦੀ ਤਲਾਸ਼ ਵਿਚ ਭਟਕ ਰਹੀ ਸੀ। ਤੇਜਾ ਦੀ ਪਤਨੀ ਨੇ ਲੱਛੀ ਗੁਜਰੀ ਨੂੰ ਜਾ ਰਹੇ ਪਤੀ ਬਾਰੇ ਦਸਿਆ, ਤਦ ਭੱਜ ਕੇ ਲੱਛੀ ਨੇ ਮਿੰਨਤ ਕੀਤੀ ਅਤੇ ਤੇਜਾ ਨੂੰ ਕਿਹਾ, ‘ਮੇਰੀਆਂ ਗਊਆਂ ਡਾਕੂ ਖੋਹ ਕੇ ਲੈ ਗਏ ਹਨ। ਉਹਨਾਂ ਦੀ ਰਖਿਆ ਕਰੋ, ਤੇਜਾ ਦਾ ਹਿਰਦਾ ਭਾਵੇਂ ਸੱਸ ਦੇ ਕੌੜੇ ਸ਼ਬਦਾਂ ਨਾਲ ਦੁਖੀ ਸੀ, ਪਰ ਗਊਆਂ ਦੀ ਰਾਖੀ ਲਈ ਉਸ ਘੋੜੇ ਦੀਆਂ ਲਗਾਮਾਂ ਖਿੱਚ ਲਈਆਂ ਅਤੇ ਗੁਜਰੀ ਨੂੰ ਵਚਨ ਦਿਤਾ, ‘ਜੇਕਰ ਮੈਂ ਜੀਵਤ ਰਿਹਾ ਤਾਂ ਤੇਰੀਆਂ ਗਊਆਂ ਨੂੰ ਸੱਗਵੀਆਂ ਮੋੜ ਕੇ ਲਿਆਵਾਂਗਾ।’ ਕਬੀਲੇ ਅਨੁਸਾਰ, ਡਾਕੂਆਂ ਨਾਲ ਘਮਸਾਨ ਦੇ ਯੁੱਧ ਵਿਚ ਤੇਜਾ ਜੀ ਦੀ ਜਿੱਤ ਹੋਈ। ਕਿਹਾ ਜਾਂਦਾ ਹੈ, ਇਸ ਲੜਾਈ ਵਿਚ ਤੇਜਾ ਬਹੁਤ ਜਖ਼ਮੀ ਹੋ ਗਿਆ। ਉਹ ਪਤਨੀ ਨੂੰ ਮਿਲਣ ਦਾ ਇਛੁਕ ਸੀ ਪਰ ਜਖ਼ਮੀ ਹਾਲਤ ਵਿਚ ਉਸ ਨੇ ਲੱਛੀ ਗੁਜਰੀ ਨੂੰ ਗਊਆਂ ਵਾਪਸ ਕਰਨ ਮਗਰੋਂ ਸਭ ਤੋਂ ਪਹਿਲਾਂ ਸੱਪ ਨੂੰ ਦਿਤੇ ਵਚਨ ਨੂੰ ਪੂਰਾ ਕਰਨਾ ਚਾਹਿਆ। ਪਰ ਸੱਪ ਨੇ ਜਖ਼ਮੀ ਅੰਗਾਂ ਤੇ ਡੰਗ ਮਾਰਨ ਤੋਂ ਇਨਕਾਰ ਕਰ ਦਿਤਾ ਜਿਸ ਤੇ ਤੇਜਾ ਨੇ ਸੱਪ ਨੂੰ ਕਿਹਾ, ਮੇਰੇ ਸਰੀਰ ਦੇ ਕਿਸੇ ਵੀ ਥਾਂ ਉਪਰ ਤੂੰ ਡੰਗ ਮਾਰ ਕੇ ਵਚਨ ਪੂਰਾ ਕਰ ਸਕਦਾ ਹੈ। ਇਉਂ ਸੱਪ ਦੇ ਡੰਗ ਨਾਲ ਤੇਜਾ ਦੀ ਥਾਂਏ ਮੌਤ ਹੋ ਗਈ। ਪਰ ਸੱਪ ਨੇ ਤੇਜਾ ਨੂੰ ਵਰ ਦਿਤਾ ਕਿ ਜਾਹ ਤੇਰਾ
ਨਾਮ ਲੈਣ ਤੇ ਮੇਰਾ ਵਿਸ਼ ਦੂਰ ਹੋ ਜਾਇਆ ਕਰੇਗਾ। ਇਉਂ ਗਾਡੀ ਲੁਹਾਰ ਕਬੀਲੇ ਵਿਚ ਰਾਮ ਦਿਉ, ਪਾਬੂ ਜੀ, ਤੇਜਾ ਜੀ ਅਤੇ ਗੋਗਾ ਮਾਨਤਾਵਾਂ ਟੋਟਮੀ ਉੱਚਤਾ ਦੀ ਹੈਸੀਅਤ ਵਾਲੀਆਂ ਹਨ। ਇਹਨਾਂ ਨਾਲ ਜੁੜੀਆਂ ਹੋਈਆਂ ਅਨੁਸ਼ਠਾਨਿਕ ਕਿਰਿਆਵਾਂ, ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਵਿਚ ਉੱਨੀ ਇੱਕੀ ਦੇ ਫਰਕ ਵਾਲੀਆਂ ਹਨ। ਗਾਡੀ ਲੁਹਾਰ ਕਬੀਲੇ ਦੀ ਟੱਪਰੀਵਾਸ ਰਹਿਤਲ ਵਿਚ ਇਹਨਾਂ ਮਾਨਤਾਵਾਂ ਦੀ ਉੱਚਤਾ ਤੇ ਸੁੱਚਤਾ ਨੂੰ ਸਹਿਜੇ ਵੇਖਿਆ ਜਾ ਸਕਦਾ ਹੈ।
ਗਾਡੀ ਲੁਹਾਰ ਕਬੀਲਾ : ਬੋਲੀ
ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਅਪਰਾਧੀ ਕਬੀਲਿਆਂ ਨੂੰ ਛਡ ਕੇ ਬਹੁਤ ਸਾਰੇ ਟਪਰੀਵਾਸ ਕਬੀਲਿਆਂ ਦੀ ਭਾਸ਼ਾ ‘ਪਿਜਿਨ’ ਰੂਪ ਵਿਚ ਪ੍ਰਚਲਿਤ ਹੈ।
ਪਿਜਿਨ ਮੂਲ ਰੂਪ ਵਿਚ ਅੰਗਰੇਜ਼ੀ ਸ਼ਬਦ ਬਿਜ਼ਨਸ ਦਾ ਅਪਭ੍ਰੰਸ਼ ਹੈ। ਅੰਗਰੇਜ਼ ਜਦੋਂ ਵਿਉਪਾਰ ਲਈ ਚੀਨ ਆਏ ਤਾਂ ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੇ ਮਿਸ਼ਰਨ ਤੋਂ ਜਿਹੜੀ ਮਿਲਗੋਭਾ ਅੰਗਰੇਜ਼ੀ ਦਾ ਨਿਕਾਸ ਹੋਇਆ ਉਸਨੂੰ ‘ਬਿਜ਼ਨਸ ਅੰਗਰੇਜ਼ੀ’ ਕਿਹਾ ਜਾਣ ਲੱਗਾ; ਜੋ ਚੀਨੀ ਉਚਾਰਨ ਕਰਕੇ ਪਿਜਿਨ ਅੰਗਰੇਜ਼ੀ ਹੋ ਗਿਆ। ਇਉਂ ਦੋ ਭਾਸ਼ਕ ਸਥਿਤੀਆਂ ਅਧੀਨ ਪੈਦਾ ਹੋਈ ਕਿਸੇ ਵੀ ਮਿਸ਼ਰਤ ਭਾਸ਼ਾ ਨੂੰ ਪਿਜਿਨ ਕਿਹਾ ਜਾਣ लॅगा।
ਪਿਜਿਨ ਦੋ ਭਾਸ਼ਾਵਾਂ ਦੇ ਸੰਪਰਕ ਤੋਂ ਉਤਪੰਨ ਆਪਸੀ ਸੰਚਾਰ ਦੀਆਂ ਲੋੜਾਂ ਨੂੰ ਮੁੱਖ ਰਖ ਕੇ ਵਿਕਸਿਤ ਹੁੰਦੀ ਹੈ। ਜਿਵੇਂ ਕਿ ਗਾਡੀ ਲੁਹਾਰ ਕਬੀਲੇ ਦੀ ਭਾਸ਼ਾ ਤੋਂ ਗਿਆਤ ਹੁੰਦਾ ਹੈ। ਪਿਜਿਨ ਭਾਸ਼ਾ ਵਿਚ ਦੁਵੱਲੀ ਧਿਰਾਂ ਦਾ ਵਿਆਕਰਣਿਕ ਸ਼ੁਧਤਾ ਪ੍ਰਤਿ ਕੋਈ ਹੱਠ ਨਹੀਂ ਹੁੰਦਾ। ਇਉਂ ਪਿਜਿਨ ਦਾ ਜਨਮ, ਸੰਚਾਰ ਅਤੇ ਵਿਚਾਰ-ਵਟਾਂਦਰੇ ਲਈ ਹੁੰਦਾ ਹੈ। ਪਿਜਿਨ ਵਿਚ ਹੇਠ ਲਿਖੇ ਲੱਛਣ ਪਾਏ ਜਾਂਦੇ ਹਨ।
ਸੰਖੇਪ ਸ਼ਬਦਾਵਲੀ
ਪ੍ਰਭਾਵੀ ਭਾਸ਼ਾ ਨਾਲ ਸਮਝੌਤਾ
ਅਜਿਹੇ ਕਾਰਵਿਹਾਰੀ ਸਮੁਦਾਇ ਦੀ ਭਾਸ਼ਾ ਜੋ ਕਿਸੇ ਦੂਜੇ ਸਮੁਦਾਇ ਨਾਲ ਕਿਰਤ ਵਟਾਂਦਰਾ ਕਰਨ ਦਾ ਇਛੁੱਕ ਹੋਵੇ
ਪਿਜਿਨ ਦਾ ਸੰਕਲਪ ਭਾਵੇਂ ਆਧੁਨਿਕ ਹੈ ਪਰ ਇਸਦੇ ਨਮੂਨੇ ਪ੍ਰਾਚੀਨ ਕਬੀਲਿਆਂ ਦੀ ਬੋਲ ਚਾਲ ਵਿਚ ਵੀ ਮਿਲਦੇ ਹਨ ਜਿਨ੍ਹਾਂ ਨੇ ਆਪਣੇ ਵਿਵਸਾਇਕ ਵਸੀਲਿਆਂ ਦੁਆਰਾ ਸ਼ਹਿਰੀ ਸਮੁਦਾਵਾਂ ਨਾਲ ਸੰਪਰਕ ਕੀਤਾ।
ਬਹੁਤ ਸਾਰੇ ਕਬੀਲੇ ਵਿਵਸਾਇਕ ਲੋੜਾਂ ਲਈ ਪਿਜਿਨ ਨੂੰ ਅਪਣਾਉਂਦੇ ਹਨ ਅਤੇ ਇਹ ਪਿਜਿਨ ਹੀ ਅਗਲੇਰੀਆਂ ਪੀੜ੍ਹੀਆਂ ਲਈ ਜਦੋਂ ਮਾਤ ਭਾਸ਼ਾ ਬਣ ਜਾਵੇ ਤਾਂ ਉਸਨੂੰ ਕਿਰਓਲ ਕਿਹਾ ਜਾਂਦਾ ਹੈ। ਅਜਿਹੀ ਭਾਸ਼ਾ ਵਿਚ ਪ੍ਰਭਾਵੀ ਭਾਸ਼ਾ ਦੇ ਵਿਗੜੇ ਹੋਏ ਸ਼ਬਦ ਅਤੇ ਖੇਤਰੀ ਭਾਸ਼ਾ ਦਾ ਰੰਗ ਹੁੰਦਾ ਹੈ ਪਰ ਜਿਨ੍ਹਾਂ ਕਬੀਲਿਆਂ ਵਿਚ ਵਿਉਪਾਰਿਕ ਭਾਸ਼ਾ ਤੋਂ ਪਹਿਲਾਂ ਹੀ ਦੋ ਕਿਸਮ ਦੀ ਭਾਸ਼ਾ ਪ੍ਰਚਲਿਤ ਹੋਵੇ, ਉਸ ਕਬੀਲੇ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਨਾ ਤਾਂ ਕਿਰਓਲ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਪਿਜਿਨ।
ਉਦਾਹਰਨ ਵਜੋਂ ਗਾਡੀ ਲੁਹਾਰ ਕਬੀਲੇ ਦੀ ਇਕ ਖੇਤਰੀ ਭਾਸ਼ਾ ਸੀ ਜਿਸ ਵਿਚ, ਰਾਜਸਥਾਨੀ, ਮੈਵਾਤੀ, ਮਾਰਵਾੜੀ ਅਤੇ ਚੁੰਡਾੜੀ ਦੇ ਮਿਲਗੋਭਾ ਸ਼ਬਦ ਪਹਿਲਾਂ ਹੀ ਮੌਜੂਦ ਹਨ। ਫਿਰ ਇਕ ਸਮਾਂ ਆਇਆ ਜਦੋਂ ਗਾਡੀ ਲੁਹਾਰ ਸਮੁਦਾਇ ਕਬੀਲਾ ਪਰਿਸਥਿਤੀਆਂ ਵਿਚ ਪ੍ਰਵਰਤਿਤ ਹੋਇਆ। ਉਸ ਸਮੇਂ ਉਸਨੇ ਗੁਪਤ ਬੋਲੀ ਦੀ ਸਿਰਜਣਾ ਕੀਤੀ, ਗੁਪਤ ਭਾਸ਼ਾ ਕਿਉਂਕਿ ਭਾਸ਼ਿਕ ਨਿਯਮਾਂ ਤੋਂ ਮੁਕਤ ਹੁੰਦੀ ਹੈ ਅਤੇ ਇਸ ਨੂੰ ਅਪਰਾਧੀ ਕਬੀਲੇ ਜੁਰਮ ਛਿਪਾਉਣ ਲਈ ਵਰਤੋਂ ਵਿਚ ਲਿਆਉਂਦੇ ਹਨ। ਅਜਿਹੀ ਭਾਸ਼ਾ ਇਕ ਤਰ੍ਹਾਂ ਉਪ-ਭਾਸ਼ਾ ਦੇ ਨੇੜੇ ਸਮਝੀ ਜਾਂਦੀ ਹੈ। ਜਿਸ ਵਿਚ ਸ਼ਬਦਾਂ ਦੇ ਵਿਗੜੇ ਹੋਏ। ਰੂਪ ਮਿਲਦੇ ਹਨ ਅਤੇ ਇਹ ਸਧਾਰਨ ਵਿਅਕਤੀ ਦੇ ਸਮਝਣ ਤੋਂ ਬਾਹਰੇ ਹੁੰਦੇ ਹਨ। ਗਾਡੀ ਲੁਹਾਰ ਕਬੀਲੇ ਦੀ ਬੋਲੀ ਵੀ ਅਜਿਹੇ ਹੀ ਰੂਪ ਨਾਲ ਹੀ ਓਤ-ਪੋਤ ਹੈ।
ਅਪਰਾਧੀ ਕਬੀਲਿਆਂ ਵਿਚ ਜੁਰਮਾਂ ਦੀ ਬਹੁਲਤਾ ਕਾਰਨ, ਪਰਸਪਰ ਦੋ ਤਰ੍ਹਾਂ ਦੀ ਬੋਲੀ ਸੁਣਨ ਨੂੰ ਮਿਲਦੀ ਹੈ। ਗੁਪਤ ਭਾਸ਼ਾ ਅਤੇ ਖੇਤਰੀ ਭਾਸ਼ਾ, ਪਰ ਅਜਿਹੇ ਕਬੀਲਿਆਂ (ਜੋ ਜਰਾਇਮ ਪੇਸ਼ਾਵਰ ਤਾਂ ਨਹੀਂ ਪਰ ਲੰਮਾ ਸਮਾਂ ਜੰਗਾਂ ਯੁੱਧਾਂ ਨਾਲ ਵਾਬਸਤਾ ਰਹੇ ਹੋਣ) ਨੇਂ ਆਪਣੀ ਸਮੁਚੀ ਬੋਲੀ ਨੂੰ ਹੀ ਗੁਪਤ ਭਾਸ਼ਾ ਦਾ ਰੰਗ ਦੇ ਲਿਆ ਹੁੰਦਾ ਹੈ ਜਿਸਨੂੰ ਅਸੀਂ ਸਹਿਜੇ ਹੀ ਗੁਪਤ ਭਾਸ਼ਾ ਦਾ ਨਾਂ ਦੇ ਸਕਦੇ ਹਾਂ। ਗਾਡੀ ਲੁਹਾਰ ਕਬੀਲੇ ਵਿਚ ਅਜਿਹੀ ਭਾਸ਼ਾ ਦੀ ਬਹੁਤਾਤ ਹੈ।
ਗਾਡੀ ਲੁਹਾਰ ਕਬੀਲਾ : ਮੌਖਿਕ ਪਰੰਪਰਾ
ਕਬੀਲਾ ਜੀਵਨ ਵਿਚ ਉਸਦੀ ਮੌਖਿਕ ਪਰੰਪਰਾ ਦੀ ਕੀ ਭੂਮਿਕਾ ਹੋ ਸਕਦੀ ਹੈ, ਇਸਦੀ ਮਹੱਤਤਾ ਨੂੰ ਸਮਝਣ ਲਈ ਕਬੀਲੇ ਦੇ ਜੀਵਨ ਵਰਤਾਰੇ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਭਾਰਤ ਵਿਚ ਕਈ ਤਰ੍ਹਾਂ ਦੇ ਕਬੀਲੇ ਹਨ। ਜਿਵੇਂ :
ਆਦਿਵਾਸੀ
ਅਰਧ ਵਸੇਬੇ ਵਾਲੇ
ਟੱਪਰੀਵਾਸ
ਅਪਰਾਧੀ ਕਬੀਲੇ ਆਦਿ…
ਇਹ ਨਿਖੇੜਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਹਰ ਕਬੀਲੇ ਦੀ ਮੌਖਿਕ ਪਰੰਪਰਾ ਕੁਝ ਇਕ ਬੁਨਿਆਦੀ ਰੂਪਾਂ ਨੂੰ ਛੱਡ ਕੇ ਬਾਕੀ ਦੇ ਕਬੀਲਿਆਂ ਨਾਲੋਂ ਬਿਲਕੁਲ ਵੱਖਰੀ ਕਿਸਮ ਦੀ ਹੈ। ਇਸ ਲਈ ਜ਼ਰੂਰੀ ਹੈ ਕਬੀਲੇ ਦੇ ਵਜੂਦ ਬਾਰੇ ਕੁਝ ਗੱਲਾਂ ਸਪੱਸ਼ਟ ਕਰ ਲਈਆਂ ਜਾਣ।
ਪਰਿਭਾਸ਼ਿਕ ਵੱਖਰਤਾ
ਕਿਤਾਬੀ ਹਵਾਲਿਆਂ ਵਿਚ ਕਬੀਲੇ ਦੀ ਪਰਿਭਾਸ਼ਾ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਬਹੁਤ ਸਾਰੇ ਵਿਦਵਾਨਾਂ ਦੀਆਂ ਟਿੱਪਣੀਆਂ ਵਿਚ ਹੋਰ ਕੋਈ ਗੱਲ ਭਾਵੇਂ ਸਾਂਝੀ ਹੋਵੇ। ਨਾ ਹੋਵੇ, ਪਰ ਇਸ ਧਾਰਨਾ ਨਾਲ ਸਾਰੇ ਸਹਿਮਤ ਹਨ ਕਿ ਕਬੀਲਾ, ਪਰਿਵਾਰਾਂ ਜਾਂ ਪਰਿਵਾਰਿਕ ਸਮੂਹਾਂ ਦਾ ਇਕੱਠ ਹੁੰਦਾ ਹੈ। ਇਸਦੇ ਮੈਂਬਰ ਸਾਂਝੀ ਉਪ-ਭਾਖਾ ਬੋਲਦੇ ਹਨ। ਵਿਆਹ ਅਤੇ ਵਿਵਸਾਇ ਸਬੰਧੀ ਸਖ਼ਤ ਮਨਾਹੀਆਂ ਦਾ ਪਾਲਨ ਕਰਦੇ ਹਨ। ਇਹਨਾਂ ਨੇ ਆਪਸਦਾਰੀ ਅਤੇ ਜ਼ਿੰਮੇਵਾਰਤਾ ਦੀ ਪਰਸਪਰਤਾ ਲਈ, ਯੋਗ ਨਿਰਧਾਰਿਤ ਪ੍ਰਣਾਲੀ ਨਿਸ਼ਚਿਤ ਕੀਤੀ ਹੁੰਦੀ ਹੈ। ਹਰ ਕਬੀਲਾ, ਸੁਜਾਤੀ ਵਿਵਾਹਿਕ ਹੁੰਦਾ ਹੈ। ਇਸਦੇ ਮੈਂਬਰ ਕਬੀਲੇ ਦੇ ਅੰਦਰ ਹੀ ਵਿਆਹ ਕਰਦੇ ਹਨ ਕਿਉਂਕਿ ਬਾਹਰੀ ਜਾਤੀ ਵਿਆਹ ਦੀ ਇਕੋ ਇਕ ਖੁੱਲ੍ਹ, ਕਿਸੇ ਵੀ ਜਾਤੀ ਅਤੇ ਕਬੀਲੇ ਨੂੰ ਆਪਸ ਵਿਚ ਮੂਲੋਂ ਨਿਖੇੜ ਦਿੰਦੀ ਹੈ ਪਰ ਇਸਦੇ ਬਾਵਜੂਦ, ਕਬੀਲੇ ਬਾਰੇ ਇਹ ਸਰਲ ਪਰਿਭਾਸ਼ਾ ਅਧੂਰੀ ਹੈ ਕਿਉਂਕਿ ਕੋਈ ਵੀ ਜਾਤੀ, ਪਰਿਵਾਰਾਂ ਦਾ ਇਕੱਠ ਹੋ ਸਕਦੀ ਹੈ। ਵਿਆਹ ਅਤੇ ਵਿਵਸਾਇ ਸਬੰਧੀ ਸਖ਼ਤ ਮਨਾਹੀਆਂ ਦਾ ਪਾਲਨ ਕਰ ਸਕਦੀ ਹੈ। ਇਉਂ ਇਹ ਨਿਖੇੜਾ ਹੋਰ ਵੀ ਜਟਿਲ ਹੋ ਨਿਬੜਦਾ ਹੈ ਜਦੋਂ ਆਧੁਨਿਕ ਸਮਾਜਾਂ ਦੇ ਸੰਪਰਕ ਵਿਚ ਆਏ ਕਿਸੇ ਕਬੀਲੇ ਬਾਰੇ ਇਹ ਦੱਸਣਾ ਮੁਸ਼ਕਿਲ ਹੋ ਰਿਹਾ ਹੋਵੇ ਕਿ ਉਸਨੇ ਕਿੰਨੇ ਕੁ ਕਬੀਲਿਆਈ ਗੁਣ ਔਗੁਣ ਤਿਆਗ ਦਿਤੇ ਹਨ, ਜਾਂ ਕੋਈ ਨਿਮਨ ਜਾਤੀ ਆਪਣੀਆਂ ਰਿਵਾਜੀ ਬੰਦਿਸ਼ਾਂ ਅਤੇ ਮਰਯਾਦਾਵਾਂ ਤੋਂ ਡਿੱਗ ਕੇ ਕਿੰਨਾ ਕੁ ਕਬੀਲਿਆਈ ਰਹਿਤਲ ਵਿਚ ਪ੍ਰਵੇਸ਼ ਕਰ ਗਈ ਹੈ।
ਇਕ ਪਾਸੇ ਆਧੁਨਿਕ ਸਮਾਜਾਂ ਦਾ ਨਿਤ ਬਦਲਦਾ ਜੀਵਨ ਹੈ। ਦੂਜੇ ਪਾਸੇ ਕਬੀਲਿਆਈ ਜਨ-ਜੀਵਨ ਦੀ ਕੱਟੜਤਾ ਹੈ। ਫਿਰ ਕਬੀਲਾ ਸੰਗਠਨਤਾ ਦਾ ਆਧਾਰ ਕੀ ਹੈ ? ਪ੍ਰਸਿਧ ਵਿਦਵਾਨ ਸੈਮੂਅਲ ਕੋਇਨਿੰਗ, ਸਰ ਹਰਬਰਟ ਰਿਜਲੇ ਤੇ ਡੀ.ਐਨ. ਮਜੂਮਦਾਰ, ਕਬੀਲਾ ਜਨ-ਜੀਵਨ ਵਿਚ ਬਦਲਾਓ ਨੂੰ ਸਵੀਕਾਰ ਤਾਂ ਕਰਦੇ ਹਨ ਪਰ ਇਸ ਬਦਲਾਓ ਦੀ ਗਤੀ ਬਹੁਤ ਧੀਮੀ ਮੰਨਦੇ ਹਨ। ਇਸਦਾ ਇਕ ਕਾਰਨ ਉਹ ਕਬੀਲੇ ਵਿਚ ਪ੍ਰਚਲਿਤ ਟੋਟਮਵਾਦ ਨੂੰ ਮੰਨਦੇ ਹਨ।
ਟੋਟਮਵਾਦ
ਸੰਖੇਪ ਵਿਚ ਟੋਟਮਵਾਦ ਦੇ ਲੱਛਣ ਕੁਝ ਜਾਨਵਰਾਂ ਨੂੰ ਖਾਣ ਜਾਂ ਮਾਰਨ ਦੀ ਮਨਾਹੀ ਹੁੰਦੀ ਹੈ। ਟੋਟਮ ਜਾਨਵਰ ਜਾਂ ਚਿੰਨ੍ਹ ਨੂੰ ਕਬੀਲੇ ਵਿਚ ਸਭ ਤੋਂ ਵਧੇਰੇ ਸਤਿਕਾਰ ਦਿੱਤਾ। ਜਾਂਦਾ ਹੈ ਅਤੇ ਉਸਦੀ ਪੂਜਾ ਕੀਤੀ ਜਾਂਦੀ ਹੈ। ਕਈ ਕਬੀਲੇ ਟੋਟਮੀ ਚਿੰਨ੍ਹਾਂ ਨੂੰ ਆਪਣੇ ਪਿੰਡਿਆਂ, ਹਥਿਆਰਾਂ ਜਾਂ ਮਖੌਟਿਆਂ ਉਤੇ ਖੁਦਵਾ ਵੀ ਲੈਂਦੇ ਹਨ। ਕਬੀਲਿਆਂ ਵਿਚ ਵਿਸ਼ਵਾਸ ਹੈ ਕਿ ਇਹ ਟੋਟਮੀ ਮਾਨਤਾ, ਕਬੀਲੇ ਦੀ ਹਰ ਬਿਪਤਾ ਵੇਲੇ ਰੱਖਿਆ ਕਰਦੀ ਹੈ। ਇਸ ਲਈ ਟੋਟਮੀ ਚਿੰਨ੍ਹਾਂ ਪ੍ਰਤਿ ਸ਼ਰਧਾ ਹਰ ਕਬੀਲਾ ਵਿਅਕਤੀ ਲਈ ਮੁਢਲਾ ਅਤੇ ਅਵੱਸ਼ਕ ਨੇਮ ਹੈ।
ਪਰ ਇਕੱਲਾ ਟੋਟਮੀ ਚਿੰਨ੍ਹ ਹੀ ਕਿਸੇ ਕਬੀਲੇ ਦੀ ਵੱਖਰਤਾ ਅਤੇ ਸੰਗਠਨਤਾ ਲਈ ਕਾਫੀ ਨਹੀਂ ਹੈ, ਕਿਉਂਕਿ ਭਾਰਤ ਵਿਚ ਰਹਿੰਦੀਆਂ ਕਈ ਜਾਤੀਆਂ ਵੀ ਪ੍ਰਾਕਿਰਤਿਕ ਵਸਤੂਆਂ ਪ੍ਰਤਿ ਸ਼ਰਧਾ ਰਖਦੀਆਂ ਹਨ। ਜਿਵੇਂ ਕਈ ਕੱਸੀਆਂ ਅਤੇ ਦਰਿਆ ਪਵਿੱਤਰ ਮੰਨੇ ਗਏ ਹਨ। ਤੁਲਸੀ, ਪਿੱਪਲ ਤੇ ਹੋਰ ਕਈ ਵੇਲ ਬੂਟੇ ਪੂਜਣ ਯੋਗ ਵਸਤਾਂ ਹਨ। ਇਉਂ ਹਰ ਵਸਤੂ ਨੂੰ ਟੋਟਮਵਾਦ ਆਖ ਦੇਣ ਨਾਲ ਟੋਟਮਵਾਦ ਸਰਬਲੌਕਿਕ ਬਣ ਜਾਂਦਾ ਹੈ।
ਤਦ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ‘ਟੈਬੂ’ ਹੀ ਕਬੀਲਾ ਜਨ-ਜੀਵਨ ਦੀ ਵਿਲਖਣਤਾ ਅਤੇ ਸੰਗਠਨਤਾ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੋ ਸਕਦੇ ਹਨ।
ਟੈਬੂ
ਟੈਬੂ ਦਾ ਸਿਧਾਂਤ ਮਨੁੱਖ ਦੀ ਅਪਹੁੰਚਤਾ ਦੇ ਲੱਛਣ ਅਤੇ ਆਦਮੀ ਲਈ ਕਿਸੇ ਅਦਿੱਖ ਖ਼ਤਰੇ ਨੂੰ ਪ੍ਰਗਟ ਕਰਦਾ ਹੈ। ਬੇਸ਼ਕ ਕਿਸੇ ਆਧੁਨਿਕ ਅਤੇ ਉੱਨਤ ਸਮਾਜ ਦਾ ਜਾਬਤਾ ਵੀ ਮਨਾਹੀਆਂ ਭਰਿਆ ਹੋ ਸਕਦਾ ਹੈ, ਪਰ ਇਹ ਗੱਲ ਧਿਆਨ ਨਾਲ ਵਿਚਾਰਨ ਵਾਲੀ ਹੈ ਕਿ ਆਧੁਨਿਕ ਅਤੇ ਸ਼ਹਿਰੀ ਸਮਾਜਾਂ ਦੀਆਂ ਸਧਾਰਨ ਮਨਾਹੀਆਂ ਅਤੇ ਕਬੀਲਾ ਟੈਬੂ ਵਿਚ ਢੇਰ ਅੰਤਰ ਹੈ। ਸਧਾਰਨ ਮਨਾਹੀ ਵਿਚ ਢਿੱਲ ਅਤੇ ਅਜ਼ਾਦੀ ਦੀ ਸੰਭਾਵਨਾ ਬਣੀ ਰਹਿੰਦੀ ਹੈ ਜਦ ਕਿ ਕਬੀਲਾ ਟੈਬੂ ਵਿਚ ਮਾਮੂਲੀ ਕੁਤਾਹੀ ਵੀ ਸੰਭਵ ਨਹੀਂ ਹੈ।
ਟੈਬੂ ਰਾਹੀਂ ਇਹ ਸਥਾਪਿਤ ਕੀਤਾ ਜਾਂਦਾ ਹੈ ਕਿ ਕਿਸ ਵਸਤੂ ਨਾਲ ਕਿਹੋ ਜਿਹਾ ਸਬੰਧ ਰੱਖਣਾ ਵਰਜਿਤ ਹੈ। ਇਹ ਡਰ ਅਵੱਸ਼ ਧਾਰਮਿਕ ਕਿਸਮ ਦਾ ਹੈ, ਜੋ ਕਿਸੇ ਵੀ ਸਧਾਰਨ ਮਨਾਹੀ ਨਾਲੋਂ ਵੱਖਰਾ ਅਤੇ ਡਰਾਉਣਾ ਹੈ। ਮਿਸਾਲ ਵਜੋਂ ਚੁੱਲ੍ਹੇ ਵਿਚ ਬਲਦੀ ਅੱਗ ਵਿਚ ਹੱਥ ਪਾਉਂਣਾ ਸਧਾਰਨ ਮਨਾਹੀ ਹੋ ਸਕਦਾ ਹੈ, ਪਰ ਕਿਸੇ ਬਲਦੇ ਹੋਏ ‘ਸਿਵੇ’ ਵਿਚ ਹੱਥ ਪਾਉਣਾ ਟੈਬੂ ਹੋ ਨਿਬੜਦਾ ਹੈ। ਟੈਬੂ ਵਿਚ ਲੁਪਤ ਭੈਅ ਇਸ ਸਿਧਾਂਤ ਉਤੇ ਅਧਾਰਿਤ ਹੈ ਕਿ ਇਸ ਵਿਚ ਦਖ਼ਲ ਦੇਣਾ ਸੁਭਾਗਾ ਨਹੀਂ। ਇਉਂ ਟੈਬੂ ਇਕ ਅਜਿਹੀ ਧਾਰਮਿਕ ਮਨਾਹੀ ਹੋ ਨਿਬੜਦੀ ਹੈ ਜੋ ਪਰਾਸਰੀਰਕ ਸੱਤਾ ਦੇ ਖ਼ਤਰਨਾਕ ਪੱਖਾਂ ਉਤੇ ਮਨੁੱਖ ਦਾ ਧਿਆਨ ਕੇਂਦਰਿਤ ਕਰਦੀ ਹੈ।
ਅਸਲ ਵਿਚ ਟੈਬੂ ਕਬੀਲਾ ਜੀਵਨ ਦਾ ਸਭ ਤੋਂ ਪ੍ਰਾਚੀਨ ਅਤੇ ਅਣਲਿਖਤ ਜਾਬਤਾ ਮੰਨਿਆ ਗਿਆ ਹੈ। ਕਈ ਵਿਦਵਾਨ ਸਧਾਰਨ ਮਨਾਹੀ ਦੀ ਪਰਿਭਾਸ਼ਾ ਪਵਿਤਰ ਭੈਅ ਮਿਥਦੇ ਹਨ ਜੋ ਵਰਜਿਤ ਵਸਤੂ ਵਿਚ ਲੁਪਤ ਰਹਿੰਦਾ ਹੈ। ਜਦ ਕਿ ਟੈਬੂ ਬਾਰੇ ਇਹ ਧਾਰਨਾ ਪ੍ਰਚਲਿਤ ਹੈ ਕਿ ਇਸ ਵਿਚ ਬਦਲਾ ਲੈਣ ਦੀ ਸ਼ਕਤੀ ਮੌਜੂਦ ਹੁੰਦੀ ਹੈ ਜੋ ਵਰਜਿਤ ਸੀਮਾਵਾਂ ਉਲੰਘਣ ‘ਤੇ ਕਰੋਪੀ ਦੀ ਸ਼ਕਲ ਅਖ਼ਤਿਆਰ ਕਰ ਸਕਦੀ ਹੈ।
ਟੈਬੂ ਦਾ ਅਦਿਖ ਭੈਅ ਹੀ ਹੈ ਕਿ ਕਬੀਲਾ ਜੀਵਨ ਵਿਚ ‘ਕੀ ਕਰਨਾ ਹੈ’ ਨਾਲੋਂ ਵਧੇਰੇ ‘ਕੀ ਨਹੀਂ ਕਰਨਾ’ ਉਤੇ ਉਚੇਚਾ ਬਲ ਦਿਤਾ ਜਾਂਦਾ ਹੈ। ਅਪਰਾਧੀ ਕਬੀਲਿਆਂ ਦੀਆਂ ਮਾਨਤਾਵਾਂ (ਟੋਟਮ) ਅਤੇ ਫਿਰਤੂ ਕਬੀਲਿਆਂ ਦੇ ਧਾਰਮਿਕ ਅਨੁਸ਼ਠਾਨਾਂ ਨੂੰ ਛੱਡ ਕੇ, ਕਬੀਲਾ ਮੌਖਿਕ-ਪਰੰਪਰਾ ਦੀ ਹਰ ਵਿਧਾ ਵਿਚ ‘ਕੀ ਨਹੀਂ ਕਰਨਾ’ ਦਾ ਸੰਕੇਤ ਸਿੱਧੇ ਜਾਂ ਅਸਿੱਧੇ ਰੂਪ ਵਿਚ ਲੁਪਤ ਹੋਇਆ ਮਿਲਦਾ ਹੈ। ਖਾਸ ਕਰ ਅਜਿਹੇ ਕਬੀਲਿਆਂ ਦੀ ਮੌਖਿਕ ਪਰੰਪਰਾ ਵਿਚ ਇਹ ਸੰਕੇਤ ਪ੍ਰਚੰਡਤਾ ਦੀ ਹੱਦ ਤਕ ਅੰਤਰ-ਨਿਹਤ ਹੈ, ਜਿਹੜੇ ਕਬੀਲੇ ਆਧੁਨਿਕ ਸਮਾਜਾਂ ਦੇ ਸੰਪਰਕ ਵਿਚ ਤਾਂ ਰਹਿੰਦੇ ਹੋਣ ਪਰ ਉਹਨਾਂ ਨੇ ਇਹਨਾਂ ਸਮਾਜਾਂ ਦੀ ਚਮਕ ਦਮਕ ਦਾ ਪ੍ਰਭਾਵ ਨਾ-ਮਾਤਰ ਹੀ ਕਬੂਲਿਆ ਹੋਵੇ।
ਕਿੱਤਾ, ਪਹਿਰਾਵਾ, ਰੀਤੀ-ਰਿਵਾਜ, ਨਿਆਂ-ਪ੍ਰਬੰਧ ਅਤੇ ਕਬੀਲੇ ਦਾ ਫਿਰਤੂ ਜੀਵਨ-ਵਰਤਾਰਾ, ਕਬੀਲੇ ਵਿਚ ਨਿਸ਼ਚਿਤ ਟੈਬੂ ਦੁਆਰਾ ਹੀ ਨਿਯਮਿਤ ਕੀਤਾ ਜਾਂਦਾ ਹੈ। ਇਉਂ ਅਸੀਂ ਇਸ ਸਿੱਟੇ ‘ਤੇ ਪੁਜਦੇ ਹਾਂ ਕਿ ਕਿਸੇ ਕਬੀਲੇ ਦਾ ਵਜੂਦ ਸਖਤੀ ਨਾਲ ਲਾਗੂ ਕੀਤੀਆਂ ਮਨਾਹੀਆਂ (ਟੈਬੂ) ਤੋਂ ਬਿਨਾਂ ਕਲਪਿਆ ਹੀ ਨਹੀਂ ਜਾ ਸਕਦਾ।
ਸਵਾਲ ਪੈਦਾ ਹੁੰਦਾ ਹੈ ਕਿ ਇਹ ਸਖ਼ਤੀ ਨਾਲ ਲਾਗੂ ਕੀਤੀਆਂ ਮਨਾਹੀਆਂ ਪ੍ਰਚਾਰੀਆਂ ਕਿਵੇਂ ਜਾਂਦੀਆਂ ਹਨ ? ਕੀ ਫਿਰਤੂ ਕਬੀਲਿਆਂ ਵਿਚ ਕੋਈ ਪ੍ਰਸ਼ਾਸ਼ਨਿਕ ਜਾਂ ਕਾਨੂੰਨੀ ਸੰਸਥਾ ਦਾ ‘ਬਾਹਰੀ’ ਦਖਲ ਹੁੰਦਾ ਹੈ ? ਜੁਆਬ ਹੈ, ਨਹੀਂ। ਅਸਲ ਵਿਚ ਕਬੀਲਿਆਂ ਦੀ ਮੌਖਿਕ ਪਰੰਪਰਾ ਹੀ ਇਕ ਅਜਿਹੀ ਵਿਧਾ ਹੈ ਜੋ ਮੁਢਲੇ ਰੂਪ ਵਿਚ ਇਨ੍ਹਾਂ ਮਨਾਹੀਆਂ ਦੀ ਪ੍ਰਕਿਰਤੀ ਨੂੰ ਵਿਉਂਤਦੀ ਅਤੇ ਘੜਦੀ ਹੈ। ਇਹ ਪ੍ਰਕਿਰਤੀ ਕਬੀਲਾ ਜੀਵਨ ਦੀ ਸੰਗਠਨਤਾ ਨੂੰ ਬਣਾਈ ਰੱਖਣ ਵਾਲੀ ਅਤੇ ਕਬੀਲਾ ਸਮਾਜ ਦੀਆਂ ਪਦਾਰਥਿਕ ਲੋੜਾਂ ਅਤੇ ਚੁਗਿਰਦੇ ਦੀਆਂ ਸੰਭਾਵੀ ਸ਼ਕਤੀਆਂ ਵਿਚ, ਇਕ ਤਰ੍ਹਾਂ ਸਮੰਜਨ ਪੈਦਾ ਕਰਨ ਵਾਲੀ ਹੁੰਦੀ ਹੈ। ਕਬੀਲਾ ਬਾਲ-ਕਹਾਣੀਆਂ ਵਿਚ ਇਹ ਟੈਬੂ ਪ੍ਰਕਿਰਤੀ, ਸਭ ਤੋਂ ਵਧੇ ਰੇ ਉਜਾਗਰ ਹੁੰਦੀ ਦਿਸਦੀ ਹੈ।
ਕਬੀਲਿਆਂ ਵਿਚ ਪ੍ਰਚਲਿਤ ਦੰਤ-ਕਥਾਵਾਂ, ਲੋਕ-ਕਹਾਣੀਆਂ ਅਤੇ ਲੋਕ-ਅਖਾਣਾਂ ਰਾਹੀਂ ਅਜਿਹੀਆਂ ਮੌਖਿਕ ਧਾਰਨਾਵਾਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਜੋ ਕਬੀਲੇ ਦੇ ਜੀਵਨ ਵਰਤਾਰੇ ਨੂੰ ਪਰੰਪਰਾਗਤ ਰੂਪ ਵਿਚ ਜੀਵੰਤ ਰੱਖਣ ਹਿਤ ਕਾਰਜ ਕਰਦੀਆਂ ਹਨ। ਲੋਕ-ਕਹਾਣੀਆਂ ਵਿਚ ਅਜਿਹੇ ਨਾਇਕਾਂ ਨੂੰ ਵਡਿਆਇਆ ਜਾਂਦਾ ਹੈ, ਜੋ ਕਬੀਲਾ ਮਨਾਹੀਆਂ ਦਾ ਦ੍ਰਿੜਤਾ ਨਾਲ ਪਾਲਨ ਕਰਦੇ ਹਨ। ਪਰ ਅਜਿਹੇ ਨਾਇਕਾਂ ਨੂੰ ਭੰਡਿਆ ਜਾਂ ਤਬਾਹ ਹੋਇਆ ਦਰਸਾਇਆ ਜਾਂਦਾ ਹੈ ਜਿਹੜੇ ਨਾਇਕ ਕਬੀਲਾ ਮਨਾਹੀਆਂ ਤੋੜਦੇ ਹਨ।
ਇਉਂ ਕਬੀਲਿਆਂ ਵਿਚ ਪ੍ਰਚਲਿਤ ਕਹਾਣੀਆਂ ਦਾ ਕਥਾਨਕ, ਉਨ੍ਹਾਂ ਦੇ ਨਾਇਕ, ਹੈ ਕਥਾ ਬਿਰਤਾਂਤ, ਸ਼ਿਲਪੀ ਜੁਗਤਾਂ, ਮੋਟਿਫ਼ ਅਤੇ ਘਟਨਾਵੀ ਚੱਕਰ, ਹਰ ਕਬੀਲੇ ਦੇ ਜਨ-ਜੀਵਨ ਅਤੇ ਟੈਬੂ ਅਨੁਸਾਰ ਵੱਖਰੇ ਹੁੰਦੇ ਹਨ। ਸ਼ਹਿਰੀ ਸਮਾਜਾਂ ਦੀਆਂ ਸਧਾਰਨ ਬਾਲ ਕਹਾਣੀਆਂ ਦੀ ਮੁੱਖ ਰੂੜ੍ਹੀ ਭਾਲ (ਤਲਾਸ਼) ਹੁੰਦੀ ਹੈ, ਪਰ ਸ਼ਹਿਰੀ ਸਮਾਜਾਂ ਦੇ ਜੋ ਲੋਕ-ਸਾਹਿਤ ਅਤੇ ਕਬੀਲਾ ਲੋਕ-ਪਰੰਪਰਾ ਵਿਚ ਬੁਨਿਆਦੀ ਅੰਤਰ ਹੀ ਇਹੋ ਹੈ ਕਿ ਕਬੀਲਾ ਲੋਕ-ਕਹਾਣੀਆਂ ਦੇ ਨਾਇਕ ਮਨ ਇੱਛਤ ਵਸਤੂ ਦੀ ਪ੍ਰਾਪਤੀ ਲਈ ਦਰਪੇਸ਼ ਮੁਸ਼ਕਲਾਂ ਦਾ ਸਾਮ੍ਹਣਾ ਤਾਂ ਕਰਦੇ ਹਨ ਪਰ ਮਨਾਹੀਆਂ ਤੋੜਦੇ ਨਹੀਂ। ਮੰਨ ਲਵੋ ਜੇਕਰ ਕਿਸੇ ਕਬੀਲੇ ਦੇ ਜਨ-ਜੀਵਨ ਵਿਚ ਕੁਆਰੀ ਕੰਨਿਆਂ ਲਈ ਸ਼ੀਸ਼ੇ ਤੇ ਸੁਰਮੇ ਦੀ ਵਰਤੋਂ ਮਨ੍ਹਾਂ ਹੈ ਤਾਂ ਜਦ ਵੀ ਉਸ ਕਬੀਲੇ ਦੀ ਲੋਕ-ਕਹਾਣੀ ਵਿਚ ਕੋਈ ਨਾਇਕਾ, ਸ਼ੀਸ਼ੇ ਜਾਂ ਸੁਰਮੇ ਦੀ ਵਰਤੋਂ ਕਰੇਗੀ ਅੰਨ੍ਹੀ ਹੋ ਜਾਵੇਗੀ। ਮੰਨ ਲਵੋ, ਕਿਸੇ ਗਾਡੀ ਲੁਹਾਰ ਮਰਦ ਜਾਂ ਔਰਤ ਲਈ ਕਬੀਲੇ ਤੋਂ ਬਾਹਰ ਰਾਤ ਰਹਿਣਾ ਵਰਜਿਤ ਹੈ ਤਾਂ ਇਸ ਕਬੀਲੇ ਦੀ ਬਾਲ ਕਹਾਣੀ ਵਿਚ ਕੋਈ ਵੀ ਨਾਇਕ ਜਾਂ ਨਾਇਕਾ ਨੂੰ ਉਪਰੋਕਤ ਮਨਾਹੀ ਤੋੜਨ ‘ਤੇ ਤਬਾਹ ਹੋਇਆ ਦਰਸਾਇਆ ਜਾਵੇਗਾ।
ਕਬੀਲਾ ਲੋਕ-ਸਾਹਿਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੀ ਇਹ ਹੈ ਕਿ ਉਹ ਬਾਲ-ਮਨਾਂ ਵਿਚ ਕਬੀਲੇ ਦੇ ਜੀਵਨ ਵਰਤਾਰੇ ਵਜੋਂ ‘ਕੀ ਨਹੀਂ ਕਰਨਾ’ ਦਾ ਸੰਕਲਪ, ਵਿਨਾਸ਼ਕਾਰੀ ਜੁਗਤਾਂ ਦੇ ਰੂਪ ਵਿਚ ਸਿਰਜਦਾ ਹੈ। ਕਬੀਲੇ ਵਿਚ ਕਿਉਂਕਿ ਨਾ ਤਾਂ ਕੋਈ ਸਿਖਿਅਕ ਸੰਸਥਾ ਹੀ ਹੁੰਦੀ ਹੈ ਅਤੇ ਨਾ ਹੀ ਕੋਈ ਲਿਖਤੀ ਕਾਨੂੰਨ ਦੇ ਅਧਿਨਿਯਮ ਹੀ ਹੁੰਦੇ ਹਨ ਇਸ ਲਈ ਕਬੀਲਾ ਜਿਹੜੀਆਂ ਵੀ ਧਾਰਨਾਵਾਂ ਪਰਪੱਕ ਕਰਨੀਆਂ ਚਾਹੁੰਦਾ ਹੈ, ਉਨ੍ਹਾਂ ਨੂੰ ਦੰਤ-ਕਥਾਵਾਂ, ਬਾਲ-ਕਥਾਵਾਂ ਜਾਂ ਅਖਾਣਾਂ ਦੀ ਵਿਅੰਗ ਵਿਧੀ ਰਾਹੀਂ ਕਬੀਲਾ ਜਨ-ਜੀਵਨ ਦੇ ਸਾਂਝੇ ਕਾਰਜਾਂ ਹਿਤ ਸਥਾਪਤ ਕਰਨ ਦੀ (ਟੈਬੂ) ਵਿਧੀ ਅਪਨਾਉਂਦਾ वै।
ਸ਼ਹਿਰੀ ਸਮਾਜਾਂ ਦੀਆਂ ਬਾਲ ਕਹਾਣੀਆਂ ਅਤੇ ਕਬੀਲਾ ਲੋਕ-ਕਹਾਣੀਆਂ ਵਿਚ ਕੁਝ ਬੁਨਿਆਦੀ ਅੰਤਰ ਹਨ। ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਅਸਲ ਵਿਚ ਇਹ ਅੰਤਰ ਹੀ ਨਿਖੇੜਾ ਕਰਦੇ ਹਨ ਕਿ ਕੋਈ ਬਾਲ-ਕਹਾਣੀ ਕਬੀਲਿਆਈ ਹੈ ਜਾਂ ਨਹੀਂ। ਮਿਸਾਲ ਵਜੋਂ ਬਹੁਤ ਸਾਰੀਆਂ ਕਹਾਣੀਆਂ ਵਿਚ ਨਾਇਕਾ ਜਾਂ ਨਾਇਕ ਦੀ ਮੁੱਖ ਰੂੜੀ ‘ਭਾਲ’ ਹੁੰਦੀ ਹੈ। ਭਾਵੇਂ ਉਹ ਸੋਨੇ ਦੀ ਬੁਲਬੁਲ ਹੋਵੇ, ਪਰੀ ਸ਼ਹਿਜ਼ਾਦੀ ਹੋਵੇ ਜਾਂ ਕੁਝ ਹੋਰ। ਫਿਰ ਨਾਇਕ ਜਾਂ ਨਾਇਕਾ ਨੂੰ ਕਹਾਣੀ ਵਿਚ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਲਾਂ ਦੌਰਾਨ ਨਾਇਕ/ਨਾਇਕਾ, ਸਹਾਇਕ ਸ਼ਕਤੀਆਂ ਪਾਸੋਂ ਬਲ ਪ੍ਰਾਪਤ ਕਰਦਾ ਹੈ ਅਤੇ ਅੰਤ ਵਿਚ ਮਨ-ਇਛਤ ਵਸਤੂ ਦੀ ਪ੍ਰਾਪਤੀ ਤੱਕ ਅਪੜਦਾ ਹੈ। ਇਥੇ ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਬਹੁਤ ਸਾਰੇ ਨਾਇਕਾਂ ਸਾਮ੍ਹਣੇ ਹਾਲਾਤ ਕੁਝ ਖਾਸ ਮਨਾਹੀਆਂ ਸਿਰਜਦੇ ਹਨ। ਜਿਵੇਂ, ਕਿਸੇ ਨਾਇਕ ਨੂੰ ਕਿਹਾ ਜਾਂਦਾ ਹੈ ਕਿ ਤੂੰ ਫਲਾਣੀ ਦਿਸ਼ਾ ਵੱਲ ਨਾ ਜਾਈ, ਜਾਂ ਫਲਾਣੇ ਘੋੜੇ ‘ਤੇ ਨਾ ਚੜ੍ਹੀ, ਫਲਾਣੀ ਝੁੱਗੀ ਵਿਚ ਤਾਂ ਜਾਈਂ ਪਰ ਸਾਧੂ ਨਾਲ ਗੱਲ ਨਾ ਕਰੀ, ਪਰ ਉਹ ਨਾਇਕ ਸਾਰੀਆਂ ਮਨਾਹੀਆਂ ਉਲੰਘਦਾ ਚਲਾ ਜਾਵੇਗਾ ਅਤੇ ਆਖ਼ਿਰ ਮਿਥੀ ਮੰਜ਼ਿਲ ਤੱਕ ਪਹੁੰਚੇਗਾ। ਪਰ ਕਬੀਲਾ ਲੋਕ-ਕਹਾਣੀਆਂ ਵਿਚ ਇਸ ਤੋਂ ਬਿਲਕੁਲ ਉਲਟ ਵਾਪਰਦਾ ਹੈ। ਪਹਿਲੀ ਗੱਲ ਤਾਂ ਮਨਾਹੀ ਤੋੜਨ ਵਾਲਾ ਨਾਇਕ ਕਦੇ ਟੀਚੇ ‘ਤੇ ਪਹੁੰਚਦਾ ਹੀ ਨਹੀਂ। ਦੂਜੇ, ਕੋਈ ਵੀ ਕਬੀਲਾ ਲੋਕ ਕਹਾਣੀ ਦਾ ਨਾਇਕ ਕਿਸੇ ਮੁਸ਼ਕਲ ਵਿਚੋਂ ਨਿਕਲਣ ਲਈ (ਕਬੀਲੇ ਤੋਂ) ਬਾਹਰੀ ਕਿਸੇ ਸ਼ਕਤੀ ਤੋਂ ਸਹਾਇਤਾ ਪ੍ਰਵਾਨ ਨਹੀਂ ਕਰੇਗਾ। ਜੇਕਰ ਕਰਦਾ ਹੈ ਤਾਂ ਨਾਇਕ ਮਾਰਿਆ ਜਾਵੇਗਾ। ਇਉਂ ਕਬੀਲਾ ਲੋਕ ਕਹਾਣੀਆਂ ਬਾਲ ਮਨ ਤੋਂ ਹੀ ਕਬੀਲਾ ਮਾਪ-ਦੰਡ ਸਥਾਪਿਤ ਕਰਨ ਹਿਤ ਪੀੜ੍ਹੀ ਦਰ ਪੀੜ੍ਹੀ ਜੀਵੰਤ ਰਹਿੰਦੀਆਂ ਹਨ ਅਤੇ ਸਿਖਿਅਕ ਸੰਸਥਾਵਾਂ ਵਜੋਂ ਕਾਰਜ ਕਰਦੀਆਂ ਹਨ। ਅਸਲ ਵਿਚ ਕਬੀਲਾ ਲੋਕ ਕਹਾਣੀਆਂ ਕਬੀਲੇ ਵਿਚ ਪ੍ਰਚਲਿਤ ਟੈਬੂਆਂ ਦੁਆਲੇ ਉਸਰੀਆਂ ਹੋਈਆਂ ਬੱਜਰ ਦੀਵਾਰਾਂ ਹਨ ਜਿਨ੍ਹਾਂ ਦਾ ਅਦਿੱਖ ਭੈਅ, ਕਬੀਲਾ ਪਰੰਪਰਾ ਨੂੰ ਬਣਾਈ ਰੱਖਣ ਲਈ ਮੁਖਤਾ ਕਾਰਜ ਕਰਦਾ ਹੈ।
ਕਬੀਲਾ ਲੋਕ ਕਹਾਣੀਆਂ ਦੀ ਇਕ ਹੋਰ ਵਿਲੱਖਣਤਾ ਇਹ ਵੀ ਹੈ ਕਿ ਇਹਨਾਂ ਦੀ ਮੁੱਖ ਸੁਰ ਹੀ ਕਬੀਲਾ ਟੈਬੂ ਦੀ ਉਲੰਘਣਾ ਹੈ ਅਤੇ ਇਨ੍ਹਾਂ ਕਹਾਣੀਆਂ ਦੇ ਨਾਇਕ ਜ਼ਿਆਦਾਤਰ ਵਿਨਾਸ਼ਕਾਰੀ ਅੰਤ ਵੱਲ ਵਧਦੇ ਹਨ, ਇਉਂ ਇਹ ਬਾਲ ਕਹਾਣੀਆਂ ਇਸ ਸਿਧਾਂਤ ਨੂੰ ਮੁੱਖ ਰਖ ਕੇ ਉਸਰਦੀਆਂ ਹਨ ਕਿ ਇਹ ਮਨੋਰੰਜਨ ਨਾਲੋਂ ਵਧੇਰੇ ਸਿਖਿਆਦਾਇਕ ਹਨ। ਉਪਰੋਕਤ ਸੰਦਰਭ ਅਧੀਨ ਗਾਡੀ ਲੁਹਾਰ ਕਬੀਲੇ ਦੀ ਇਕ ਲੋਕ ਕਹਾਣੀ ਵਿਚਾਰ ਅਧੀਨ ਅਤੇ ਦੂਜੀ ਕਹਾਣੀ ਵੰਨਗੀ ਮਾਤਰ ਦਿੱਤੀ ਗਈ ਹੈ।
ਕਬੀਲਾ ਲੋਕ ਕਹਾਣੀ
ਰੋਸ਼ਨੀ ਰਾ ਖਾਤਮੋ
ਕਬੀਲਾ ਰੂਪ
ਵਾਣਿਆਂ ਰੋ ਗ਼ੈਬ ਸ਼ੀਆਂ। ਉਰਾਂ ਮਾਂ ਏਕ ਸ਼ਰਣੋ ਰੈਵਤੀ। ਉਹ ਰਾਂਡੀ ਛੈ। ਓਰੀਂ ਧੀਕੁਰੀ ਰੋਸ਼ਨੀ ਛੈ। ਸ਼ਰਬ ਨੈਂ ਆਪਰੋ ਥੀਕਰੀ ਗੈਬ ਪਿਅਰੀ ਲਾਗੋ ਹੀਂ। ਉਹ ਰੋਜ਼ ਕੈਅਤੀ, ਰੋਸ਼ਨੀ ਨੈ ਪਰਨਾਮੀਂ ਨੈਂ ਜੰਮਾਈ ਨੇ ਵਾਣਿਆਂ ਮੈਂ ਰੱਖੀਉਂ। ਹਾਂ ਬਈ ਗਲਡੀ ਹੋਈ ਕਹੀਂ ਰਹੇ। ਹੋਅਲਾਂ ਹੋਅਲਾਂ ਰੋਸ਼ਨੀ ਮੋਟੀ ਹੋਏ ਲੱਗੀ।
ਰੋਸ਼ਨੀ ਘਣੀ ਫੂਟ ਰੀ ਸ਼ੀ । ਊਰੋ ਨਕਸ਼ੋ ਬੀਜੱੜੋ ਆਦਮੀ ਨੈ ਖ਼ਾਈ ਜ਼ਾਤੋ। ਸਵਾਲੋ ਚਾਮ ਸ਼ੈ ਉਰੋ। ਮੁਸ਼ਕੀ ਛੇ। ਜੈਤਾ ਰੋ ਰੋਸ਼ਨੀ ਵਾਣਿਆਂ ਮਾਂ ਰੈਵਤੀ। ਏਤਾ ਰੋ ਚਾਨਣੋ ਹੋਯ ਰੈਯੜ੍ਹੋ।
ਜ਼ੱਦੇ ਉਹ ਭਰੋ ਜਵਾਖ਼ਨੋ ਹੂਈ ਗੀ । ਏਕ ਦਿਹੁੰ ਓਰੀ ਮਾਈ, ਉਰੀਏ ਵਣਜ ਵੇਚਵਾ ਕੈਯੋ। ਜ਼ੱਦੇ ਉਹ ਵਣਜ ਵੇਚਵਾ ਪਾਛੇ ਆੱਝੀੳ, ਘਣਾ ਪੀਸ਼ਾ ਲਿਆਈ। ਉੱਦੀਂ ਰੋਸ਼ਨੀ ਰੀ ਮਾਈ ਕੱਯੋ, ਬਈ ਤੂੰ ਨਿਯਾਰਾ ਮਾਚਲੀਆਂ ਪਰ ਹੂੰ। ਉਹ ਮਾਚਲਉ ਟੂਟੜੀਓ ਸ੍ਵੈ । ਰੋਸ਼ਨੀ ਨੈ ਹਾਰੀ ਰਾਤ ਹੂੰ ਕੋਈ ਨਈਂ ਅੱਬੀ। ਓਰੀ ਮਾਂ ਹੂੰ ਹੀ ਆਈ। ਰੋਸ਼ਨੀ ਐ ਹੋਚੀਓ, ਵਈ ਮਾਰੀ ਮਾਈ ਤੋਂ ਹੱਮੀ ਤਯਾਗੀ ਹਿੱਤੀ।
ਉਹ ਵਣਜ ਵੇਚਵਾ ਰੋਜ਼ ਗਲੀਆਂ ਅਰ ਗਾਮਾਂ ਮਾ ਜ਼ਾਵਤੀ। ਅਰ ਗ਼ੈਬ ਪੀਹਾਂ ਲੈ ਵਾਣਿਆਂ ਮਾ ਆਵਤੀ। ਉਰੀ ਮਾਂ ਦੀਹੋਂ ਪਰ ਦੀਹੋਂ ਘਣੀ ਰੋ ਭਾਗਵਾਨ ਹੋਯੀ ਗੀ। ਰੋਸ਼ਨੀ ਜੀਂਹ ਕੀਂਹ ਲਾਂਘਤੀ, ਉਂਕੀ ਕੀਤੋ ਈ ਰੋ ਕਾਲਜ਼ਾ ਫੂਟ ਪੜਤੋ। ਜਾ ਰੋਸ਼ਨੀ ਵਾਤ ਕਰਤੀ, ਉਹ ਮਾਣਾਸ ਘਣੋ ਖੁਸ਼ੀ ਹੋਅਤਾ। ਰੋਸ਼ਨੀ ਰੀ ਕੁੜਤੀ ਸ਼ੀਤਾਰਾ ਹੂੰ, ਬੂੰਦਾ ਹੂੰ, ਸ਼ੀਸਾ ਹੂੰ, ਘਣੀ ਜੜੀਉੜੀ ਸ਼ੀ। ਉਰ੍ਹਾਂ ਡੀਲ ਊਪਰਾਂ ਸ਼ੀਤਾਰਾ ਚਮਕਤੋ। ਜੋਰਾ ਰਾ ਸ਼ਚਰਾ ਪੀਹਾਂ ਮਾਂਗਤੀ, ਪਾਂਚ ਮਾਂਗਤੀ ਤੋ ਦਸ ਦੇਅਤੇ।…
ਜੋ ਦੋਗਲੜੀਆ ਮਾਚੋ ਪਰ ਰੋਸ਼ਨੀ ਹੂਅਤੀ, ਊਹਾਂ ਬੀਅ ਜੂੰਆਂ ਰੈਅਤੀਆਂ। ਗਲਡੀਆਂ। ਬਈ ਉਹ ਜੂਆਂ ਸ਼ੰ ਰੋਸ਼ਨੀ ਰਾ ਹਾਮ (ਪਿਆਰ) ਹੂਈ ਗੋ। ਜੂੰਆਂ ਉਰ੍ਹਾਂ ਉਂਗੂਰਾਂ ਮਾਂ ਕੀਆਂ ਰੀ ਕੀਆਂ ਲਯੀ ਜ਼ਾਤੀਆਂ। ਬਾਗਾਂ ਮਾਂ, ਮੋਲ੍ਹਾਂ ਮਾਂ, ਗਲੀਆਂ ਮਾਂ, ਠਾੜ੍ਹੇ ਠਾਡੇ ਘੁੜਤੋੜ। ਜਾਂਹ ਉਹ ਵਣਜ ਕਰੋ ਜਾਵਤੀ, ਜਾਂ ਉਰਾਂ ਮਾਣਸਾਂ ਕੰਨੀ ਲੈਯੀ ਜਾਵਤੀ, ਉਹ ਕਹੇ ਵਈ ਤੂੰ ਮਾਰੀ ਜਾਨ ਈ ਮਾਂਗੇ ਤੋ ਹਾਜ਼ਰ ਛੈ। ਰੋਸ਼ਨੀ ਹਾਰੋ ਹਾਰੀ ਰਾਤ ਜੂਆ ਹਨੈਂ ਘੂੰਮਤੀ।
ਏਕ ਦੀਂਹ ਏਕ ਰਾਜ ਕੁੰਵਰ ਰੋ ਵਾਣਿਆਂ ਮਾਂ ਵਣਜ ਲੈਬ੍ਰੇ ਆੱਬੀਊ। ਉਨ੍ਹੇ ਰੋਸ਼ਨੀ ਕਾਨੀ ਕੋਈ ਝਾਂਕੀਯੋਈ ਨੀ। ਰੋਸ਼ਨੀ ਉਦਾ ਹੋਯ ਗੀ। ਰਾਤ ਰੋ ਰੋਸ਼ਨੀਏ ਜੂੰਆਂ ਕਹੇ ਸ਼ੈ ਬਈ ਸ਼ੈ ਹੋਈ ਗਯੋ। ਰੋਸ਼ਨੀ ਰੋਅਤੋ ਨਈਂ ਹੜ੍ਹੇ। ਜੂੰਏ ਰੋਸ਼ਨੀਂ ਨੈ ਵਰ ਦੱਯੀ ਕੇ ਕਹਿਲੋ, ‘ਜਾਹ ਤਨ੍ਹੇ ਐਸ੍ਰੀ ਮੱਹਕ ਦਿੱਦੀ । ਬਈ ਨੀਹ ਮੀ ਨਾਮੇ ਥਾਰ੍ਹਾ ਡੀਲ ਮੈਂ ਕੋਈ ਖੁਸ਼ਬੋ ਦਹੇ। ਜੋ ਥਾਰੀ ਤਮਕਯਾ ਕਰਸ਼ੀ ਉਹ ਥਾਰੋ ਹੋ ਜਾਵੇ।”
ਰੋਸ਼ਨੀ ਹੱਥਾਂ ਰੈ ਉੱਠੀ । ਓਰ੍ਹਾਂ ਮਾਥਾਂ ਮਾਂ ਹੋਨਾਂ ਰੀ ਤਾਰਾਂ ਦੀਦੀ। ਉਹੀ ਮਾਂ ਰੋਸ਼ਨੀ ਰੇ ਮਾਥਾਂ ਮਾਂ ਹੋਨਾਂ ਰੀ ਲੀਟਰੀ ਦੇਖੀੜੇ ਘਣੀ ਖੁਸ਼ੀ ਹੋਯੀਓੜੀ। ਉਰ੍ਹੋਂ ਰੋਸ਼ਨੀ ਨੈਂ ਸਗਲਾ ਲਾਡ ਕਰੀਓੜ। ਰੋਸ਼ਨੀ ਨੈ ਘੁੱਟੀ ਨੈ ਕਾਲਜੇ ਲੱਗਾੜੀ, ਅਰ ਸਮਝਾਣੇ ਲਾਗਯੋ :
“ਰੀ ਧੀਕੁਰੀ ! ਮਾਰੇ ਹੋਨਾਂ ਰੀ ਲੀਟਰੀ ਰੋ ਘਣਾ ਹੋਚ ਛੈ । ਰੋਸ਼ਨੀ ! ਲੋਕੂਣ ਬਡੋ ਜਾਲਮ ਛੈ। ਬਡੋ ਬੱਚਾਵੀਂ ਨੈ ਪਗਮੇੱਲੀ; ਕੇਰੋ ਉਤਬਾਰ ਮਤ ਕਰੀਉੜੋ। ”
ਰੋਸ਼ਨੀ ਨੈ ਆਪਰੀ ਮਾਂਈ ਰੀ ਏਕਲੀ ਕੋਈ ਮਾਨੀਯੋ ਨੀ। ਰੋਸ਼ਨੀ ਰੀ ਮਾਏ ਨੈ ਬੜੋ ਸੰਸਾ ਲਾਗਯੋ। ਵਾਈ ਲੀਟਰੀ ਹੋਂਨਾਂ ਵਾਲੀ ਕੋਈਂ ਨਈਂ ਗੰਮਾੜੀਯੋ ਰੀ।
ਏਕ ਦੀਹ ਰੋਸ਼ਨੀ ਵਾਣਿਆ ਮਾ ਸ਼ੈ ਵਣਜ ਵੇਚਣੋ ਗੈਬੀ । ਹਾਰੋ ਦੀਂਹ ਵਾਣਿਆ ਮੈਂ ਪਛਿੜਤੋ ਅੰਧੇਰ ਪਸਰ ਗੋ। ਓਰੀ ਮਾਂ ਨੈ ਗੈਬ ਹੋਚ ਕਾਟਣ ਲਾਗੜੀਓੜੀ। ਵਈ ਵਾਣਿਆਂ ਵਾਲੋ ਰੋਨਵੀਰ ਮੁਸਾਬਿਕ ਕੀਣੇ ਰੋਟੀਓ ਦਾਂਤੋਂ ਨਈ ਦਾਬੜੀਓੜੋ। ਵਾਣਿਆਂ ਸ਼ੈ ਗੈਬ ਸ਼ੋਕਰੋ ਊਨੀ ਆਈ ਸ਼ੈ ਊਈਂ ਨੈ ਗੈਬ ਦੇਖੀਯੋ ! ਹਮਲੀ ਵਾਣਿਆਂ ਵਾਲੋਂ ਨੈਂ ਹੋਟ ਕਰੀ ਨੈ ਬਾਰੀ ਗਯਾ ਰੋਸ਼ਨੀ ਆਈ ਗੀ। ਉਹੀ ਦੀਹੋਂ ਰੋਸ਼ਨੀ ਗ਼ੈਬ ਖੁਸੀ ਹੋਈਓੜੀ। ਉਣੀ ਵਾਣਿਆਂ ਰੋ ਕੋਈ ਚਿੰਤਾ ਚਕੋਰ ਹੈਓ ਛੋ ਨੀ। ਅਰ ਉਣੋ ਖੁਸੀ ਖੁਸੀ ਪੀਹਾਂ ਆਪਰੀ ਮਾਈ ਰੀ ਝੋਲੀ ਮਾ ਮੱਖੀ ਦੀਂਦਾ, ਊਰੀ ਮਾਂਈ ਨੈ ਪੀਹਾਂ ਕੱਵੀ ਦੇਖੜੀਉੜੀ ਕੋਈ ਨਾ। ਉਮ੍ਰ ਤਾਂਮਲ ਮੈ ਉਰਾਂ ਲੀਟਰੀ ਰੈ ਬਾਲ ਗਿਣਵਾ ਲੱਗੀ। ਅਰ ਭਗਵਾਨ ਰੋ ਖੇ ਲ-ਊਰ੍ਹਾਂ ਮਾਂ ਏਕ ਹੋਨ ਰਾ ਬਾਲ ਈ ਕੋਈ ਸ਼ੋ ਨੀ । ਵਈ ਵਾਣਿਆਂ ਮਾਂ ਤੋ ਅੰਧੇਰ ਪੜਯੋ। ਵਾਣਿਆਂ ਕਹਯੋ :
‘ਯਾਂ ਤੋਂ ਹੋਨਾ ਰੋ ਬਾਲ ਬਤਾ, ਨਹੀਂ ਤਨ੍ਹੇ ਜਾਨ ਹੀਊਂ ਮਾਰ ਸ਼ੀਆਂ।’
ਰੋਸਨੀ ਨੈਂ ਤੋ ਠਾਠੀ ਸ਼ੋ ਨਈ, ਵਈ ਬਾਲ ਕਠੇ ਗੰਮਾਈਓ। ਅਬ ਵਾਣਿਆ ਵਾਲੇ ਉਨ੍ਹੇ ਜਾਨ ਹੀਯੂ ਮਾਰਵਾ ਰੀ ਤਰਕੀਬ ਹੋਚੀ ਨੈ ਸਕਲੋ ਕੋਸਸ ਕਰੀ। ਰੋਸ਼ਨੀ ਤੋਂ ਡਰਤੋ ਵੀਤੀ ਰੋਹੀਆਂ ਮਾਂ ਛੀਪੀ ਗਯੋ। ਚਾਲਤੋ ਚਾਲਤੋ ਰੋਸ਼ਨੀ ਘਣਾ ਜਾਂਗਲ ਮੈ ਆਣ ਪੜਯੋ। ਚਾਂਦਨੀ ਰਾਤ ਅਰ ਰੋਸ਼ਨੀ ਰਾ ਜੋਬਣ ਦੇਖਤੋ ਗਲਠਾ ਚੰਦਨ ਕਾ ਰੁੱਖ ਨੈਂ ਰੋਸ਼ਨੀ ਹੂੰ ਮੋਹ ਹੋਈ ਗਯੋ। ਉਹ ਰੋਸ਼ਨੀ ਐ ਰੂਪ ਦੇਖਤੋ ਕਹਯੋ, ਤੂੰ ਜੋ ਮਾਰੇ ਕਾੱਨੀ ਰਾਹੀ ਜੱਬੇ ਤੋ ਉਹ ਥਾਰੂ ਕਾਈਂ ਕੋਈ ਬੀਗੜਵਾਂ ਨਈਂ।
ਰੋਸ਼ਨੀ ਐ ਚੰਦਨ ਨੈ ਕੱਯੋ ‘ਵਈ ਤੂੰ ਤੋ ਆਪਹੂੰ ਗਲਡੋ ਛੈ, ਤੂੰ ਮਾਨ੍ਹੇ ਛੂ ਮਚਾਵੀ मरे ?’
ਚੰਦਰ ਰੁੱਖ ਕੱਯੋ : ‘ਵਾਈ ਮਾਰੀ ਏਕ ਏਕ ਡਾਲੀ ਪੇ ਹਾਪ ਲਟਕੇ ਛੈ । ਥਾਰੀ ਰਖਸ਼ਾ ਰੀ ਕਰਸ਼ੈ।’
ਆਪਰੀ ਮੌਤ ਹੂੰ ਬੀਤੀ ਉਹ ਚੰਦਨ ਰੁੱਖ ਰੇ ਊਪਰੋ ਚੜ੍ਹੀ ਨੇ ਬਾਹੀ ਗੀ। ਅਬ ਰੋਸ਼ਨੀ ਨੇ ਛੁੱਟੋ ਦੇਰੀ ਚੰਦਨ ਰੁੱਖ ਪੇ ਬੱਹੀ ਨੇ ਹੂੰਈ ਗੋ, ਤੋ ਚੰਦ੍ਰਮਾਂ ਅਸ਼ਮਾਣ ਹੂੰ ਕਿਰਣਾ ਰੀ ਪਾਵੜੀਅੜੀ ਲੱਗਾੜੀ ਨੇ ਚੰਦਨ ਰੇ ਰੁੱਖ ਪਰ ਉਤਰੀਯੋ, ਅਰ ਰੋਸ਼ਨੀ ਕੰਨੇ ਅੱਗਯੋ। ਅਰ ਚੰਦਰਮਾ ਰੋਸ਼ਨੀ ਸ੍ਵੈ ਪੂਸਣ ਲਾਗੜਯੋ, ‘ਵਈ ਥਾਰੋ ਚੰਦਨ ਰੁੱਖ ਹੂੰ ਸੁੰ ਕੀਹਾਂ ਮੇਲ ਛੈ ? ਤੂੰ ਮਾਰੋ ਸਾਥ ਚਾਅਲ, ਤਨ੍ਹੇ ਤਾਰਯਾਂ ਅਰ ਬਾਦਲ ਰੋ ਰੱਥਾਂ ਪਰ ਬਾਹਣੀਲੇ ਛੈਰ ਕਰਾਊ ਸ਼ੈ।’
ਵਾਣਿਆ ਵਾਲਾ, ਹਗਲਾ ਹੂੰ ਕੁੰਲਾਹੜੀਐ, ਕਸ਼ੀਓਂ ਲਈਨੈ ਉਹ ਚੰਨਣ ਰੁੱਖ ਨੈ ਵਾਢਣਾ|ਅੱਲ੍ਹੀ ਗਯੋ। ਰੋਸ਼ਨੀ ਬੀ ਗੀ। ਉਨ੍ਹੇ ਆਪਰੋ ਮਨ ਮਾ ਹੋਚੀਓ, ਤੋ ਬਈ ਹੂੰ ਚੰਦਰਮਾ ਹਾੱਬੇ ਜਾਸ੍ਰੀ ਰੱਹੁਤ।
ਊਣੇਜ ਘੜੀਓ ਊਂ ਰੁੱਖ ਰੀ ਡਾਲੀ ਪਰ ਏਕ ਹੂਅਟੋ ਆੱਸ੍ਰੀ ਬਾਠੇ। ਰੋਸ਼ਨੀ ਉਹ ਹੂਅਟਾ ਨੈ ਜਾਣਤੀ ਹੀ ਪੈਲ੍ਹੀ ਰੀ। ਹੂਅਟਾ ਐ ਰੋਸ਼ਨੀ ਨੈ ਵਤਾਵੀਯੋ ਤੋ ਨੇ ਹਗਲੀ ਵਾਤਾ ਆਦ ਅੱਬੀ ਗੀਯਾਂ।
ਉਹ ਹੂਟੋ ਊਂਏ ਹੂੰਜ ਆਬ੍ਰੀਓ ਹੋ, ਜੀਹਾਂ ਉਨ੍ਹੇ ਪੈਲੀ ਦੇਰ ਲਾਗੀ ਹੀ। ਉਹ ਵਾਣਿਆ ਵਾਲੋ ਹਗਲੋ ਦਮਾ ਦੰਮ ਨੈ ਊ ਰੁੱਖ ਨੈ ਵਾੜ੍ਹਤੋ ਸ਼ੈ । ਵਈ ਊਏਂ ਹੂਅਟੋ ਕੀਯੋ ‘ਵਈ ਜੋ ਤੂੰ ਵਚਣੋ ਚਾਹਵੇ, ਤੋ ਤੂੰ ਮਾਰੋ ਪੀਠ ਮਾਥੋ ਬਾਹੀ ਜ਼ਾ। ‘ ਅਬ ਉਹ ਹੂਅਟੋ ਰੋਸ਼ਨੀ ਨੇ ਉਆਂ ਮੈਲੁਖਾਨਾ ਮਾ ਲਯੀ ਗੋ, ਜਾਂ ਉਹ ਫੂਟਰੜੋ ਰਾਜ ਕੁੰਵਰ ਰੌਹਅਤੋ। ਰੋਸ਼ਨੀ ਐ ਆਪਰੇ ਮਨ ਮਾਂ ਹੋਚੀਓ, ਕ ਮਾਰੀ ਜਾਨ ਤੋ ਵਚੀ।
ਬੀਜੋੜੀ ਦੀ ਹੂੰਈ ਹੂੰ ਗੀਯੋ ਤੋ ਰੋਸ਼ਨੀ ਕਾਂਈਂ ਭੂਲੀ ਗੀ । ਰੋਸ਼ਨੀ ਜੱਦੇ ਹੰਵਾਰੀ ਉੱਠੀ ਤੋਂ ਉਨ੍ਹੇ ਵਾਹੀਰੀ ਜੱਬਾ ਹੂੰ ਹੋਚੀਊਂ। ਰਾਜ ਕੁੰਵਰ ਰੋਸ਼ਨੀ ਨੇ ਕਹਯੋ, ‘ਵਈ ਤੂੰ ਮੈਲ੍ਹਾਂ ਰੀ ਰਾਣੀ ਛੈ । ਵਾਈ ਤਨ੍ਹੇ ਵਾਹਿੱਰ ਜ਼ੱਬਾਂ ਰੀ ਕੋਈ ਮਸਲਬ ਨਾਹੂੰ ਛੈ।’ ਰੋਸ਼ਨੀ ਨੇ ਉਹੇ ਂ ਕਹਯੋ, ‘ਵਈ ਹੂੰ ਕੈਦ ਮਾ ਕੋਈ ਰਹੇ ਸਕੂੰ ਨੀ । ‘ ਵਈ ਊਏ ਰਾਜ ਕੁੰਵਰ ਉਹ ਮਾਥੇ ਘਣੋ ਰੀਸ਼ੇ ਆੱਬ੍ਰੀਓ, ‘ਵਈ ਤੂੰ ਕੀਵੀ ਫੁਹੜ ਸ਼ੈ। ਵਈ ਰੋਸ਼ਨੀ ਨੈ ਆਪਰੀ ਵਾਣਿਆ ਕੋਈ ਭੂਲਵੀ ਆੱਸ੍ਰੀ ਨੀ।’
ਰੋਸ਼ਨੀਂ ਹਾਰੋ ਦੀਂਹ, ਕਾਂਈ ਕੋਈ ਖੱਧੋ ਨੀ, ਨਾ ਕਾਂਈ ਪੀਦੋ । ਵਾਈ ਉਹ ਆਪਰੋ ਫਸੋਸ ਰੇ ਗੁੰਬਸੁੰਬ ਹੋਈ ਬਾੱਠੀ ਰੀ। ਹਾਰੋ ਦੀਹੰ। ਅਈ ਸਗਲੋ ਰਾਤ ਰੋਸਨੀਆਂ ਹੂੰ ਹੋਂਚੀਓ ਵਈ ਅੱਠੇ ਰੈਵਾਂ ਹੂੰ ਤੋ ਕੈਤ-ਖਾਨਾ ਹੂੰ। ਜ਼ਾਤੀ ਰਹੂੰ ਤੋ ਹਾਵਲੱਜ ਛੂੰ। ਐਹੂੰ ਤੋ ਮਰੀ ਜਾਊਂ। ਅਰ ਊਣੇ ਮੈਲ੍ਹ-ਖਾਨਾਂ ਰੀ ਝਾਂਖੀ ਮਾਂਏ ਕੀ ਊਣੇ ਸਾਲ ਮਾਰਵਾ ਰੂੰ ਹੋਚੀਊ। ਉਹ ਝਾਂਖੀਂ ਰੈ ਮਾਂਏ ਤੋ ਉਹ ਹੂਅਟਾ ਰੋ ਪੀਜਰੇ ਟੰਗੀ ਰੀਯੋ ਹੂੰ । ਜ਼ੱਦੇ ਉਹ ਅੱਬੇ ਲੱਗੀ, ਤੋ ਊਣੇ ਹੂਟੇ ਨੇ ਚਾਂ ਚਾਹੇ ਕਰੀ ਨੈ ਛੋਰ ਮੱਚਾਵੀ ਦੀਦੋ। ਊਣੇ ਰੋਸ਼ਨੀ ਨੈ ਰੀਹ ਮੈ ਆਬੀ ਨੈ ਉਹੀ ਨ੍ਹੀਂ ਤੋੜੀ ਦ੍ਹੀਦੀ। ਉਹ ਮੈਲ੍ਹ-ਖਾਨਾ ਮੈਂ ਹੂੰ ਬਾਰੀ ਨੀਕਲੀ ਨੈ ਦੋੜੀ ਗੀ।
ਜ਼ੱਦੇ ਉਹ ਵਾਣਿਆ ਵਾਲੇ ਗਾਮ ਜ਼ੱਈ ਤੋ ਉਹ ਵਾਣਿਆਂ ਊਵੈ ਹੂੰ ਜੋਤਰੀ ਗਈਆ। ਜਾਂ ਉਹ ਹੂਅਤੀ, ਉਹ ਮਾਚਲੀਯੋ ਅਰ ਉਹ ਮਾਚਲੀਯੋ ਰੈ ਮਾਂਏ ਬੀਏ ਜੂੰਆਂ ਉਵੈਜ ਪੜੀਯਾਂ । ਰੋਸ਼ਨੀ ਤੋ ਹਬਕੀਆਂ ਭਰੀ ਭਰੀ ਨੈ ਰੋਵੈ ਲੱਗੀ। ਊਣੈ ਰੋਸ਼ਨੀਏ ਊਵੈਂ ਜੂੰਆਂ ਨੈ ਪੂਸ਼ੀਓ ‘ਵਈ ਵਾਣੀਆਂ ਕੀਯਾਂ ਗਈਆਂ ?’ ਬੀ ਜੂੰਆਂ ਤੋਂ ਉਹੁੰ ਰੀਹਾਣੀਆਂ ਛੀ ਰੀਹੀਜੋ ਕੋਈ ਵਾਤਾਂ ਵੋਲੀਆਂ ਨੀ । ਰੋਸ਼ਨੀ ਜੂੰਆਂ ਨੇ ਕਹਯੋ, ‘ਬਈ ਹੂੰ ਊਜ ਰੋਸ਼ਨੀ ਛੂੰ। ਤਮ੍ਹਾ ਕੰਨੈ ਪੈਲ੍ਹੇ ਰੈਅਤੀ।’
ਉਹ ਜੂਆਂ ਐ ਰੋਸ਼ਨੀ ਨੈ ਕੱਹਯੋ,
‘ਵਈ ਥਾਰੂੰ ਮਾਥਾ ਦਿੱਖਾਲ, ਜੋ ਥਾਰ੍ਹਾ ਮਾਥਾਂ ਮੈਂ ਜੀਉ ਹੋਂਨਾਂ ਰੀ ਲੀਟਰੀ ਛੈ, ਤੋ ਤੂੰ ਰੋਸ਼ਨੀ ਛੈ।” ਉਹ ਜੂੰਆਂ ਨੇ ਜੱਦੇ ਦੇਖੀਓ ਤੋ ਉਰਾਂ ਮੱਥਾ ਮੈਂ ਕੋਈ ਬਾਲ ਹੋਨਾ ਰੋ ਹਾਵਤੀ ਨੈ ਹੂੰ, ਬਾਲ ਏਕ ਈ ਕੋਈ ਛੂ ਨੀ। ਊਹਾਂ ਜੂੰਆਂ ਨੈ ਰੋਸ਼ਨੀ ਨੈ ਈਹ ਪੂਸ਼ੀਓ, ‘ਵਈ ਅੰਮੀ ਤੱਨੈ ਉਹ ਵਰ ਦਿੰਦੋ ਹੋ, ਵਈ ਥਾਰੇ ਡੀਲ ਰਾ ਮਾਐਂ ਏਕ ਮੀਨ੍ਹਾਂ ਰੋ ਕਾਂਈ ਕੀਆਂ ਏਕ ਖਸ਼ਬੂ ਫੂਟਸ਼ੈ; ਥਾਰ੍ਹਾ ਡੀਲ ਮਾਂ ਤੋਂ ਕਨੋਂ ਫੁੱਟੋ ਨਈ। ਨਾ ਥਾਰ੍ਹਾ ਮਾਝਾ ਮੈਂ ਉਏ ਹੋਨਾ ਰੀ ਲੀਟਰੀ ਛੈ।’
ਤੋ ਉਹ ਰੋਸ਼ਨੀ ਉਵੇਂ ਹੀ ਰੋਵਤੀ ਰੋਵਤੀ ਉਹ ਚੰਦਨ ਰੁੱਖ ਕੰਨੇ ਜ਼ਾਂਬਾ ਲਾਗੀ। ਉਹ ਚੰਦਨ ਰੁੱਖ ਨੇ ਤੋ ਪੈਲ੍ਹੀ ਵਾਂਢੀ ਦਿੰਦੋ ਹੂੰ। ਉਨ੍ਹੋੰ ਵਾਢੀਉੜਾ ਨੇ ਦੇਖੀ ਨੈ ਊਈ ਉਦਾਸ ਹੋਈ ਗੀ। ਤੋਂ ਊਣੇ ਅਛੈ ਉਹ ਚੰਦਰਮਾ ਨੈ ਹੋਲੋ ਮਾਰਵੋ ਹੋਚੀਯੋ। ਉਹ ਚੰਦਰਮਾ ਪੂਰਣਮਾਸੀ ਹੈ ਪਾਛੈ ਗੋਤੀ ਮਾਰੀ ਨੈ ਉਠਤੋ, ਊਣਦੀ ਊਈਂ ਕੋ ਛੋ ਨੀ। ਉਹ ਉਵੇਂ ਹੀ ਉਦਾਸੀ ਹੋਂਸੀ ਨੈ ਮੈਲ੍ਹ-ਖਾਨਾ ਕਾਨੀ ਜਾਬਾ ਲੱਗੀ। ਮੈਲ-ਖਾਨਾਂ ਰੋ ਦਰਬਾਜਾ ਆਗੇ ਏਕ ਸੁਪਾਲੋ ਉਬੋ ਰੈਹਅਤੋ, ਤੋ ਊਣੇ ਊਨੈ ਪੂਛੀਯੋ, ‘ਵਈ ਮਾਨ੍ਹੇ ਉਹ ਰਾਜ ਕੁੰਵਰ ਹੂੰ ਮਾਲ ਛੈ।’ ਉਨ੍ਹੇ ਸੁਪਾਣੋ ਹੱਯੋ, ‘ਬਈ ਰਾਜ ਕੁੰਵਰ ਰੋ ਹੂਟੋ ਛੋ ਨੀ ? ਉਰੇ ਮਾਏ ਉਹ ਰਾਜ ਕੁੰਵਰ ਰੀ ਜਾਨ ਛੀ। ਉਨ੍ਹੇ ਕੀਹੋਂ ਨੰਹਿ ਵੱਟੀ ਨੇ ਪਿੰਜਰਾ ਮੈ ਹੂੰ ਕੀਣੇ ਮਾਰੀ ਦਿੰਦੇ। ਉਰ੍ਹੇ ਹੱਵੀ ਰਾਜ ਕੁੰਵਰ ਹੋਟੀ ਗੀਯੋ, ਬਾਈ ਜੀਣੇ ਉਹ ਹੂਟਾ ਨੈ ਮਾਰੀਯੋ ਛੈ, ਉਰ੍ਹਾ ਮਾਰਲਵਾ ਵਾਲਵਾ ਨੇ ਫ਼ੌਜ ਲਾਰੇ ਰੀ ਲਾਰੈ ਖੋਜਵਾ ਨੈ ਜੱਸ੍ਰੀ ਗੀ।
ਰੋਸਨੀ ਰੈ ਮਨ ਮੇ ਹੋਚ ਆਬ੍ਰੀ ਗੋ ਤੋ ਬੀਤ ਊਵੈਂ ਚਿੰਘਾੜੀਗੀ । ਗਸ਼ੀ ਖਾਈ ਨੈ ਊਣੇ ਸ਼ੈ ਪੜੀ ਸੀ।’
ਸਰਲੀਕਰਨ
ਗਾਡੀ ਲੁਹਾਰਾਂ ਦੇ ਇਕ ਵੱਡੇ ਕਾਫ਼ਲੇ ਵਿਚ ਵਿਧਵਾ ਸਰਬੋ ਰਹਿੰਦੀ ਸੀ। ਉਹਦੀ ਇਕ ਧੀ ਸੀ ਰੋਸ਼ਨੀ। ਸਰਬੋ ਨੂੰ ਰੋਸ਼ਨੀ ਦੁਨੀਆਂ ਦੀ ਹਰ ਚੀਜ਼ ਨਾਲੋਂ ਪਿਆਰੀ ਲਗਦੀ। ਸਰਬੋ ਸੋਚਦੀ, ਰੋਸ਼ਨੀ ਨੂੰ ਵਿਆਹ ਕੇ ਉਹ ਜੁਆਈ ਨੂੰ ਘਰ ਰਖੇਗੀ ਤਾਂ ਕਿ ਬੁਢੇਪੇ ਵਿਚ ਇਕੱਲ ਅਤੇ ਬੇ-ਸਹਾਰਾ ਹੋਣ ਤੋਂ ਬਚ ਸਕੇ। ਹੌਲੀ ਹੌਲੀ ਰੋਸ਼ਨੀ ਵੱਡੀ ਹੋਣ लगी।
ਰੋਸ਼ਨੀ ਬਹੁਤ ਸੋਹਣੀ ਸੀ। ਉਹਦੇ ਸਾਂਵਲੇ ਰੰਗ ਵਿਚ ਅੰਤਾਂ ਦੀ ਕਸ਼ਿਸ਼ ਸੀ। ਉਹਦੇ ਗਦਰਾਏ ਅੰਗ ਦੇਖਣ ਵਾਲੇ ਦੀ ਜਾਨ ਕੱਢ ਲੈਂਦੇ ਸਨ; ਜਿੰਨਾ ਚਿਰ ਰੋਸ਼ਨੀ ਡੇਰੇ ਵਿਚ ਰਹਿੰਦੀ, ਓਥੇ ਚਾਨਣ ਹੋਇਆ ਰਹਿੰਦਾ। .
ਜਦੋਂ ਰੋਸ਼ਨੀ ਭਰ ਜੁਆਨ ਹੋਈ ਤਾਂ ਇਕ ਦਿਨ ਉਹਦੀ ਮਾਂ ਨੇ ਉਹਨੂੰ ਤਕਲੇ ਖੁਰਚਣੇ ਵੇਚਣ ਲਈ ਪਿੰਡ ਵਿਚ ਭੇਜਿਆ। ਜਦੋਂ ਉਹ ਪਰਤੀ ਤਾਂ ਉਹਦੀ ਮੁਠੀ ਪੈਸਿਆਂ ਨਾਲ ਭਰੀ ਹੋਈ ਸੀ। ਉਸ ਦਿਨ ਉਹਦੀ ਮਾਂ ਨੇ ਰੋਸ਼ਨੀ ਨੂੰ ਸੌਣ ਲਈ ਵੱਖਰੀ ਮੰਜੀ ਦਿਤੀ। ਉਹ ਮੰਜੀ ਪੁਰਾਣੀ ਅਤੇ ਟੁੱਟੀ ਹੋਈ ਸੀ। ਰੋਸ਼ਨੀ ਨੂੰ ਸਾਰੀ ਰਾਤ ਨੀਂਦਰ ਨਾ ਆਈ। ਉਹਨੂੰ ਮਾਂ ਨਾਲ ਰੰਜ ਹੋਇਆ। ਰੋਸ਼ਨੀ ਨੂੰ ਲੱਗਾ, ਮਾਂ ਨੇ ਉਹਨੂੰ ਮਗਰੋਂ ਲਾਹ ਦਿਤਾ ਸੀ। ਉਹ ਰੋਜ਼ ਗਲੀਆਂ ਬਜ਼ਾਰਾਂ ਵਿਚ ਤੱਕਲੇ ਖੁਰਚਣੇ ਵੇਚਣ ਜਾਂਦੀ ਅਤੇ ਆਸ ਤੋਂ ਵੱਧ ਪੈਸੇ ਲੈ ਕੇ ਡੇਰੇ ਵਿਚ ਪਰਤਦੀ। ਦਿਨ-ਬ-ਦਿਨ ਉਹਦੀ ਮਾਂ ਅਮੀਰ ਹੋਣ ਲੱਗੀ। ਆਪਣੀ ਡੁੱਲ੍ਹ ਡੁੱਲ੍ਹ ਪੈਂਦੀ ਜੁਆਨੀ ਨਾਲ ਰੋਸ਼ਨੀ ਜਿਸ ਗਲੀ ਬਜ਼ਾਰ ਵਿਚੋਂ ਲੰਘਦੀ, ਲੋਕ ਵੇਖਦੇ ਰਹਿ ਜਾਂਦੇ। ਉਹ ਜਿਸ ਮਰਦ ਨਾਲ ਦੋ ਘੜੀਆਂ ਹਾਸਾ ਠੱਠਾ ਕਰਦੀ, ਉਹ ਆਪਣੇ ਧੰਨ ਭਾਗ ਸਮਝਦਾ। ਰੋਸ਼ਨੀ ਦੀ ਕੁੜਤੀ ਉਤੇ ਸ਼ੀਸ਼ੇ ਅਤੇ ਕੌਡੀਆਂ ਦੀਆਂ ਝਿਲਮਿਲ ਕਰਦੀਆਂ ਝਾਲਰਾਂ, ਵੇਖਣ ਵਾਲੇ ਦਾ ਕਾਲਜਾ ਕੱਢ ਲੈਂਦੀਆਂ। ਉਹਦੇ ਪਿੰਡੇ ਉਤਲੇ ਬਿੰਦ ਤਤੋਲੇ, ਉਹਨੂੰ ਹਵਾ ਵਿਚ ਉਡਾਈ ਫਿਰਦੇ। ਉਹ ਜਿਸ ਚੀਜ਼ ਦਾ ਜਿਤਨਾ ਮੁੱਲ ਮੰਗਦੀ, ਲੋਕ ਉਸ ਤੋਂ ਦੂਣਾ ਢੇਰੀ ਕਰਨ ਨੂੰ ਤਤਪਰ ਰਹਿੰਦੇ।
ਜਿਸ ਪੁਰਾਣੀ ਮੰਜੀ ਤੇ ਰੋਸ਼ਨੀ ਸੌਂਦੀ ਸੀ, ਉਸ ਮੰਜੀ ਵਿਚ ਦੋ ਬੁੱਢੀਆਂ ਜੂੰਆਂ ਰਹਿੰਦੀਆਂ ਸਨ। ਹੌਲੀ ਹੌਲੀ ਉਨ੍ਹਾਂ ਬੁੱਢੀਆਂ ਜੂੰਆਂ ਨਾਲ ਉਹਦਾ ਸਹੇਲਪੁਣਾ ਪੈ ਗਿਆ। ਜੂੰਆਂ ਉਹਨੂੰ ਨੀਂਦਰ ਵਿਚ ਕਿਤੇ ਦੀਆਂ ਕਿਤੇ ਲਈ ਫਿਰਦੀਆਂ। ਬਾਗਾਂ ਵਿਚ, ਮਹਿਲਾਂ ਵਿਚ ਅਤੇ ਉਹਨਾਂ ਗਲੀਆਂ ਮੁਹੱਲਿਆਂ ਵਿਚ ਜਿਥੇ ਉਹ ਤਕਲੇ ਖੁਰਚਣੇ ਵੇਚਣ ਜਾਂਦੀ ਸੀ। ਸੁਪਨੇ ਵਿਚ ਜੂੰਆਂ ਰੋਸ਼ਨੀ ਨੂੰ ਉਨ੍ਹਾਂ ਮਨਚਲੇ ਨੌਜਵਾਨਾਂ ਕੋਲ ਵੀ ਲਈ ਫਿਰਦੀਆਂ, ਜਿਹੜੇ ਉਸਦੇ ਇਕ ਇਸ਼ਾਰੇ ਉਤੇ ਜਾਨ ਵਾਰਨ ਨੂੰ ਤਰਸਦੇ ਰਹਿੰਦੇ ਸਨ। ਰੋਸ਼ਨੀ ਸਾਰੀ ਸਾਰੀ ਰਾਤ ਜੂਆਂ ਨਾਲ ਸੁਪਨੇ ਵੇਖਦੀ ਰਹਿੰਦੀ।
ਇਕ ਦਿਨ ਇਕ ਰਾਜਕੁਮਾਰ ਵਰਗਾ ਸੋਹਣਾ ਨੌਜਵਾਨ, ਡੇਰੇ ਵਿਚ ਕੋਈ ਚੀਜ਼ ਲੈਣ ਆਇਆ। ਉਹਨੇ ਰੋਸ਼ਨੀ ਵੱਲ ਵੇਖਿਆ ਵੀ ਨਾ, ਜਿਸ ‘ਤੇ ਰੋਸ਼ਨੀ ਉਦਾਸ ਹੋ ਗਈ। ਰਾਤ ਨੂੰ ਜੂੰਆਂ ਨੇ ਰੋਸ਼ਨੀ ਨੂੰ ਉਦਾਸੀ ਦਾ ਕਾਰਨ ਪੁਛਿਆ ਤਾਂ ਉਹਨੇ ਦਿਨ ਵਾਲੀ ਘਟਨਾ ਦੱਸੀ। ਜੂੰਆਂ ਨੇ ਰੋਸ਼ਨੀ ਨੂੰ ਵਰ ਦੇ ਕੇ ਕਿਹਾ, ‘ਜਾਹ ਤੈਨੂੰ ਐਹੋ ਜਹੀ ਖੁਸ਼ਬੋ ਬਖਸ਼ੀ, ਜੋ ਤੇਰੇ ਪਿੰਡੇ ਵਿਚ ਹਰ ਮਹੀਨੇ ਵਾਸ ਕਰਿਆ ਕਰੇਗੀ।’
ਰੋਸ਼ਨੀ ਸਵੇਰੇ ਉਠੀ ਤਾਂ ਹੈਰਾਨ ਰਹਿ ਗਈ। ਉਹਦੇ ਮੱਥੇ ਤੇ ਸੋਨੇ ਦੇ ਵਾਲਾਂ ਦੀ ਇਕ ਲਿੱਟ ਉੱਗ ਆਈ ਸੀ। ਉਹਦੀ ਮਾਂ ਲਿਟ ਵੇਖ ਕੇ ਉਦਾਸ ਹੋ ਗਈ। ਉਹਨੇ ਧੀ ਨੂੰ ਮੋਹ ਵਿਚ ਘੁੱਟ ਕੇ ਗਲ ਨਾਲ ਲਾਇਆ ਅਤੇ ਕਿਹਾ, ‘ਦੁਨੀਆਂ ਬੜੀ ਜ਼ਾਲਮ ਏ ਧੀਏ ! ਇਹਨਾਂ ਸੋਨੇ ਦੇ ਵਾਲਾਂ ਨੂੰ ਸੰਭਾਲ ਕੇ ਰੱਖੀ, ਕਿਸੇ ਦਾ ਵਸਾਹ ਨਾ ਕਰੀ।’ ਰੋਸ਼ਨੀ ਜੁਆਨੀ ਦੇ ਅੰਨ੍ਹੇ ਨਸ਼ੇ ਵਿਚ ਮਸਤ ਸੀ। ਉਹਨੇ ਮਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿਤਾ। ਪਰ ਜਿਸ ਦਿਨ ਤੋਂ ਮਾਂ ਨੇ ਰੋਸ਼ਨੀ ਦੇ ਸਿਰ ਵਿਚ ਸੋਨੇ ਦੀਆਂ ਤਾਰਾਂ ਵੇਖੀਆਂ ਸਨ, ਉਸ ਦਿਨ ਤੋਂ ਰੋਸ਼ਨੀ ਦੀ ਮਾਂ ਫ਼ਿਕਰ ਵਿਚ ਡੁੱਬੀ ਰਹਿਣ ਲੱਗ ਪਈ ਸੀ ਅਤੇ ਹਰ ਰੋਜ਼ ਰੋਸ਼ਨੀ ਦੇ ਘਰ ਮੁੜਨ ਤੇ ਸਭ ਤੋਂ ਪਹਿਲਾਂ ਰੋਸ਼ਨੀ ਦੇ ਸਿਰ ਵਿਚਲੇ ਸੋਨੇ ਦੇ ਵਾਲਾਂ ਨੂੰ ਗਿਣਦੀ ਅਤੇ ਪੂਰੇ ਹੋਣ ‘ਤੇ ਹੀ ਸੁਖ ਦਾ ਸਾਹ ਲੈਂਦੀ।
ਇਕ ਦਿਨ ਰੋਸ਼ਨੀ ਗਈ ਰਾਤ ਤੀਕ ਡੇਰੇ ਵਿਚ ਨਾ ਪਰਤੀ, ਸਾਰੇ ਡੇਰੇ ਵਿਚ ਹਨੇਰ ਪੱਸਰ ਗਿਆ। ਡੂੰਘੀਆਂ ਤਰਕਾਲਾਂ ਤੱਕ ਕਬੀਲੇ ਦੇ ਕਿਸੇ ਬੰਦੇ ਨੇ ਅੰਨ ਨੂੰ ਮੂੰਹ ਨਾ ਲਾਇਆ। ਸਭ ਰੋਸ਼ਨੀ ਨੂੰ ਉਡੀਕਦੇ ਰਹੇ। ਉਹਦੀ ਮਾਂ ਮਿੱਟੀ ਹੋ ਗਈ। ਡੇਰੇ ਦੇ ਗੱਭਰੂਆਂ ਨੇ ਖੂਹਾਂ, ਟੋਭਿਆਂ ਅਤੇ ਗਲੀਆਂ ਬਜ਼ਾਰਾਂ ਵਿਚ ਰੋਸ਼ਨੀ ਨੂੰ ਲੱਭਣ ਦੀ ਕੋਈ ਕਸਰ ਨਾ ਛੱਡੀ। ਜਦੋਂ ਡੇਰਾ ਢੇਰੀ ਢਾਹ ਕੇ ਬੈਠ ਗਿਆ ਤਾਂ ਅਚਾਨਕ ਰੋਸ਼ਨੀ ਪਰਤ ਆਈ। ਉਹ ਬਹੁਤ ਖੁਸ਼ ਸੀ। ਉਹਨੂੰ ਤਾਂ ਹਨੇਰਾ ਹੋ ਜਾਣ ਦੀ ਖ਼ਬਰ ਹੀ ਨਹੀਂ ਸੀ। ਚਾਂਈ ਚਾਂਈ ਉਹਨੇ ਵੱਟ ਕੇ ਲਿਆਂਦੇ ਪੈਸੇ ਮਾਂ ਦੀ ਝੋਲੀ ਵਿਚ ਢੇਰੀ ਕਰ ਦਿਤੇ, ਪਰ ਮਾਂ ਨੇ ਪੈਸਿਆਂ ਵਲ ਵੇਖਿਆ ਵੀ ਨਾ ਅਤੇ ਕਾਹਲੀ ਨਾਲ ਰੋਸ਼ਨੀ ਦੇ ਵਾਲ ਗਿਣਨ ਲਗੀ। ਸੋਨੇ ਦੇ ਵਾਲਾਂ ਵਾਲੀ ਲਿੱਟ ਵਿਚ ‘ਇਕ’ ਵਾਲ ਨਹੀਂ ਸੀ। ਬੱਸ ਫੇਰ ਕੀ, ਕਬੀਲੇ ਵਿਚ ਪਰਲੋ ਆ ਗਈ।
ਕਬੀਲੇ ਕਿਹਾ, ‘ਜਾਂ ਤਾਂ ਦੱਸ ਕਿ ਵਾਲ ਕਿਥੇ ਗੁਆ ਕੇ ਆਈ ਹੈ ਜਾਂ ਤੈਨੂੰ ਕਤਲ ਕਰ ਦਿਆਂਗੇ।’ ਪਰ ਰੋਸ਼ਨੀ ਨੂੰ ਤਾਂ ਵਾਲ ਗੁਆਚ ਜਾਣ ਬਾਰੇ ਪਤਾ ਹੀ ਨਹੀਂ ਸੀ। ਇਸ ਹਾਲਤ ਵਿਚ ਕਬੀਲੇ ਲਈ ਕੇਵਲ ਇਕੋ ਰਾਹ ਬਾਕੀ ਸੀ ਕਿ ਉਹ ਰੋਸ਼ਨੀ ਨੂੰ ਜਾਨੋਂ ਮਾਰ ਦੇਣ, ਮੌਤ ਸਾਹਮਣੇ ਵੇਖ ਕੇ ਜੀ-ਭਿਆਣੀ ਰੋਸ਼ਨੀ, ਜੰਗਲ ਵੱਲ ਨੱਠ ਤੁਰੀ ਅਤੇ ਦੌੜੀ ਗਈ …।
ਅਚਾਨਕ ਜੰਗਲ ਵਿਚ ਚੰਦਨ ਦਾ ਇਕ ਬੁੱਢਾ ਰੁੱਖ ਰੋਸ਼ਨੀ ਦੇ ਮੁਟਿਆਰ ਜੋਬਨ ਤੇ ਮੋਹਤ ਹੋ ਗਿਆ ਅਤੇ ਰੋਂਦੀ ਹੋਈ ਰੋਸ਼ਨੀ ਨੂੰ ਰੋਕ ਕੇ ਕਹਿਣ ਲੱਗਾ :
‘ਜੇ ਤੂੰ ਮੇਰੇ ਪਾਸ ਰਹਿਣ ਲੱਗ ਜਾਵੇਂ ਤਾਂ ਮੈਂ ਤੈਨੂੰ ਬਚਾ ਸਕਦਾ ਹਾਂ।”
*ਪਰ ਤੂੰ ਤਾਂ ਆਪ ਬੁੱਢਾ ਹੈਂ, ਮੈਨੂੰ ਕਿਵੇਂ ਬਚਾਵੇਂਗਾ ?’ ਰੋਸ਼ਨੀ ਨੇ ਕਿਹਾ।
‘ਤੂੰ ਨਹੀਂ ਜਾਣਦੀ, ਮੇਰੀ ਟਾਹਣੀ ਟਾਹਣੀ ‘ਤੇ ਸੱਪਾਂ ਦਾ ਪਹਿਰਾ ਹੈ, ਉਹ ਤੇਰੀ ਰਖਿਆ ਕਰਨਗੇ।’ ਚੰਦਨ ਰੁੱਖ ਬੋਲਿਆ।
ਮੌਤ ਤੋਂ ਡਰਦੀ ਰੋਸ਼ਨੀ ਚੰਦਨ ਰੁੱਖ ਦੀਆਂ ਟਾਹਣੀਆਂ ਵਿਚ ਲੁੱਕਣ ਹੀ ਲੱਗੀ ਸੀ ਕਿ ਉਸ ਵੇਲੇ ਅਸਮਾਨ ਤੋਂ ਕਿਰਨਾਂ ਦੀ ਪੌੜੀ ਲਾ ਕੇ ਚੰਦਰਮਾ ਉੱਤਰਿਆ ਅਤੇ ਰੋਸ਼ਨੀ ਨੂੰ ਕਹਿਣ ਲੱਗਾ, ‘ਤੂੰ ਭਰ ਜੋਬਨ ਮੁਟਿਆਰ, ਤੇਰਾ ਅਤੇ ਬੁੱਢੇ ਚੰਦਨ ਦਾ ਕੀ ਮੇਲ ? ਤੂੰ ਮੇਰੇ ਨਾਲ ਰਹੁ, ਮੈਂ ਤੈਨੂੰ ਤਾਰਿਆਂ ਦੇ ਰੱਥ ਉਤੇ ਦੂਰ ਅਸਮਾਨਾਂ ਦੀ ਸੈਰ ਕਰਾਵਾਂਗਾ।’
ਤਦ ਤੀਕ ਕਬੀਲੇ ਦੇ ਲੋਕ ਬਰਛੀਆਂ ਟਾਕੂਏ ਲੈ ਕੇ ਰੋਸ਼ਨੀ ਨੂੰ ਲੱਭਦੇ ਆ ਗਏ ਅਤੇ ਚੰਦਨ ਦੇ ਰੁੱਖ ਨੂੰ ਵੱਢਣ ਲੱਗੇ। ਰੋਸ਼ਨੀ ਸੋਚਣ ਲਗੀ, ਕਿਉਂ ਨਾ ਚੰਦਰਮਾ ਨਾਲ ਚਲੀ ਜਾਵਾਂ ? ਪਰ ਉਸੇ ਵੇਲੇ ਬਿਰਖ ਦੀ ਟਾਹਣੀ ਤੇ ਇਕ ਤੋਤਾ ਆ ਬੈਠਾ; ਰੋਸ਼ਨੀ ਨੂੰ ਤੋਤਾ ਜਾਣਿਆ ਪਛਾਣਿਆ ਲੱਗਾ; ਅਸਲ ਵਿਚ ਤੋਤਾ ਉਹਨਾਂ ਮਹਿਲਾਂ ਤੋਂ ਹੀ ਆਇਆ ਸੀ ਜਿਥੇ ਰੋਸ਼ਨੀ ਨੂੰ ਅੱਜ ਦਿਨ ਵੇਲੇ ਦੇਰੀ ਹੋ ਗਈ ਸੀ । ਕਬੀਲੇ ਦੇ ਲੋਕਾਂ ਨੂੰ ਲਗਾਤਾਰ ਰੁੱਖ ਕਟਦਿਆਂ ਵੇਖ ਕੇ ਤੋਤਾ ਬੋਲਿਆ :
‘ਚੰਦਰਮਾ ਤਾਂ ਛਲਾਵਾ ਹੈ। ਬ੍ਰਿਖ ਹੁਣੇ ਕਟਿਆ ਜਾਵੇਗਾ। ਜੇਕਰ ਬਚਣਾ ਚਾਹੁੰਦੀ। ਹੈ ਤਾਂ ਮੇਰੀ ਪਿੱਠ ਤੇ ਬੈਠ।’
ਜੀ ਭਿਆਣੀ ਰੋਸ਼ਨੀ ਤੋਤੇ ਦੀ ਪਿੱਠ ਤੇ ਬੈਠ ਗਈ। ਤੋਤਾ ਰੋਸ਼ਨੀ ਨੂੰ ਉਹਨਾਂ ਹੀ ਮਹਿਲਾਂ ਵਿਚ ਲੈ ਆਇਆ ਜਿਥੇ ਉਹ ਖੂਬਸੂਰਤ ਨੌਜੁਆਨ ਰਹਿੰਦਾ ਸੀ, ਜਿਸ ਨਾਲ ਪਰਚ ਕੇ ਉਹ ਅੱਜ ਏਸ ਹਾਲਤ ਨੂੰ ਪਹੁੰਚੀ ਸੀ। ਅਗਲੇ ਹੀ ਪਲ ਉਹ ਰਾਜ ਕੁਮਾਰ ਨਾਲ ਫਿਰ ਪਰਚ ਗਈ। ਰੋਸ਼ਨੀ ਨੇ ਸੋਚਿਆ ਚਲੋ ਜਾਨ ਤਾਂ ਬਚੀ, ਅਗਲੀ ਸਵੇਰ ਤਕ ਰੋਸ਼ਨੀ ਸਭ ਕੁਝ ਵਿੱਸਰ ਗਈ।
ਸਵੇਰੇ ਉਠ ਕੇ ਰੋਸ਼ਨੀ ਨੇ ਬਾਹਰ ਜਾਣਾ ਚਾਹਿਆ ਤਾਂ ਰਾਜ ਕੁਮਾਰ ਗਰਜਿਆ, ‘ਖ਼ਬਰਦਾਰ ਜੇ ਘਰੋਂ ਬਾਹਰ ਪੈਰ ਰਖਿਆ ਤੂੰ ਹੁਣ ਮਹਿਲਾਂ ਦੀ ਰਾਣੀ ਹੈ।*
‘ਪਰ ਮੈਂ ਕੈਦ ਵਿਚ ਨਹੀਂ ਰਹਿ ਸਕਦੀ’। ਰੋਸ਼ਨੀ ਬੋਲੀ।
ਰਾਜ ਕੁਮਾਰ ਕ੍ਰੋਧਿਤ ਹੋ ਉਠਿਆ। ਫਿਰ ਉਹਨੇ ਜੇਵਰ, ਦੌਲਤ ਅਤੇ ਖਾਣ ਪੀਣ ਦਾ ਲਾਲਚ ਦੇ ਕੇ ਰੋਸ਼ਨੀ ਨੂੰ ਵਰਚਾਉਣਾ ਚਾਹਿਆ, ਪਰ ਰੋਸ਼ਨੀ ਨੂੰ ਡੇਰਾ ਭੁੱਲਦਾ ਨਹੀਂ ਸੀ। ਰੋਸ਼ਨੀ ਸਾਰਾ ਦਿਨ, ਨਾ ਕੁਝ ਖਾ ਸਕੀ, ਨਾ ਪੀ ਸਕੀ। ਮਹਿਲਾਂ ਵਿਚ ਬੈਠੀ ਸਿਸਕੀਆਂ ਭਰਦੀ ਰਹੀ। ਰੋਸ਼ਨੀ ਲਈ ਅਗਲੀ ਰਾਤ ਕੱਟਣੀ ਅਸਹਿ ਹੋ ਗਈ। ਇਸ ਨਾਲੋਂ ਤਾਂ ਮੌਤ ਚੰਗੀ। ਉਸ ਨੇ ਮਹਿਲਾਂ ਦੀ ਬਾਰੀ ਵਿਚੋਂ ਛਾਲ ਮਾਰ ਕੇ ਭੱਜ ਜਾਣਾ ਚਾਹਿਆ, ਪਰ ਬਾਰੀ ਵਿਚ ਤੋਤੇ ਦਾ ਪਿੰਜਰਾ ਹੋਣ ਕਾਰਨ ਤੋਤੇ ਨੇ ਰੌਲਾ ਪਾ ਦਿੱਤਾ। ਰੋਸ਼ਨੀ ਨੇ ਗੁੱਸੇ ਵਿਚ ਆ ਕੇ ਤੋਤੇ ਦੀ ਗਰਦਨ ਹੀ ਮਰੋੜ ਦਿੱਤੀ।
ਪਾਗਲਾਂ ਵਾਂਗ ਦੌੜਦੀ ਉਹ ਡੇਰੇ ਵਾਲੀ ਥਾਂ ਤੇ ਅਪੜੀ। ਪਰ ਉਥੇ ਉਜਾੜ ਪਈ ਸੀ। ਉਥੇ ਕੇਵਲ ਰੋਸ਼ਨੀ ਦੇ ਸੌਣ ਵਾਲੀ ਮੰਜੀ ਅਤੇ ਮੰਜੀ ਵਿਚ ਰਹਿੰਦੀਆਂ ਉਹ ਦੋਵੇਂ ਜੂੰਆਂ ਰਹਿ ਗਈਆਂ ਸਨ । ਜ਼ਾਰ ਜ਼ਾਰ ਰੋਂਦਿਆਂ ਰੋਸ਼ਨੀ ਜੂੰਆਂ ਨੂੰ ਮਾਂ ਅਤੇ ਕਬੀਲੇ ਬਾਰੇ ਪੁੱਛਣ ਲਗੀ। ਪਰ ਜੂੰਆਂ ਉਸ ਨਾਲ ਬੋਲੀਆਂ ਹੀ ਨਾ। ਉਹਨੇ ਬੜਾ ਕਿਹਾ, ‘ਮੈਂ ਰੋਸ਼ਨੀ ਹਾਂ, ਤੁਹਾਡੀ ਸਹੇਲੀ; ਪਰ ਉਹਨਾਂ ਪਰਤ ਕੇ ਰੋਸ਼ਨੀ ਵੱਲ ਵੇਖਿਆ ਵੀ ਨਾ। ਫਿਰ ਜੂੰਆਂ ਕਹਿਣ ਲਗੀਆਂ, ‘ਜੇਕਰ ਤੂੰ ਸਚਮੁਚ ਰੋਸ਼ਨੀ ਹੈਂ ਤਾਂ ਆਪਣਾ ਸਿਰ ਦਿਖਾ।’ ਜੂੰਆਂ ਨੇ ਵੇਖਿਆ ਸਿਰ ਵਿਚ ਇਕ ਵੀ ਵਾਲ ਸੋਨੇ ਦਾ ਨਹੀਂ ਸੀ। ਜੂੰਆਂ ਨੇ ਕਿਹਾ, ‘ਨਹੀਂ, ਸਾਡੀ ਸਹੇਲੀ ਦੇ ਸਿਰ ਵਿਚ ਤਾਂ ਸੋਨੇ ਦੇ ਵਾਲਾਂ ਦੀ ਪੂਰੀ ਲਿਟ ਸੀ ਅਤੇ ਉਹਦੇ ਪਿੰਡੇ ਵਿਚੋਂ ਖੁਸ਼ਬੂ ਉਠਦੀ ਸੀ। ਤੇਰੇ ਪਿੰਡੇ ਵਿਚੋਂ ਤਾਂ ਕਿਸੇ ਓਪਰੇ ਮਰਦ ਦੀ ਗੰਧ ਆ ਰਹੀ ਹੈ। ਅਸੀਂ ਤੈਨੂੰ ਨਹੀਂ ਜਾਣਦੀਆਂ।’
ਰੋਂਦੀ ਕੁਰਲਾਉਂਦੀ ਰੋਸ਼ਨੀ ਚੰਦਨ ਦੇ ਰੁੱਖ ਪਾਸ ਆਈ ਤਾਂ ਦੇਖ ਕੇ ਹੈਰਾਨ ਰਹਿ ਗਈ। ਚੰਦਨ ਦਾ ਰੁੱਖ ਤਾਂ ਕਬੀਲੇ ਦੇ ਲੋਕਾਂ ਨੇ ਜੜ੍ਹੋਂ ਹੀ ਵੱਢ ਦਿੱਤਾ ਸੀ। ਨਿਰਾਸ਼ ਚਿੱਤ ਉਹਨੇ ਚੰਦਰਮਾ ਪਾਸ ਜਾਣਾ ਚਾਹਿਆ, ਪਰ ਤਦ ਤੀਕ ਚਾਨਣਾ ਪੱਖ ਖਤਮ ਹੋ ਚੁੱਕਾ ਸੀ ਅਤੇ ਚੰਦਰਮਾ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਬੇਬਸ ਰੋਸ਼ਨੀ ਲਈ ਹੁਣ ਕੇਵਲ ਇਕੋ ਚਾਰਾ ਰਹਿ ਗਿਆ ਸੀ ਕਿ ਉਹ ਵਾਪਸ ਮਹਿਲਾਂ ਵਿਚ ਹੀ ਚਲੀ ਜਾਵੇ, ਪਰ ਜਿਉਂ ਹੀ ਉਹ ਮਹਿਲਾਂ ਦੇ ਨੇੜੇ ਆਈ ਤਾਂ ਉਹਦੀ ਖਾਨਿਉਂ ਗਈ। ਦਰਬਾਨ ਨੇ ਦਸਿਆ ਕਿ ਰਾਜਕੁਮਾਰ ਦੀ ਜਾਨ ਤੋਤੇ ਵਿਚ ਸੀ। ਤੋਤਾ ਕਿਸੇ ਨੇ ਮਾਰ ਦਿਤਾ ਹੈ, ਇਸ ਲਈ ਰਾਜਕੁਮਾਰ ਵੀ ਮਰ ਗਿਆ ਹੈ। ਹੁਣ ਸਾਰੀ ਫੌਜ ਤੋਤਾ ਮਾਰਨ ਵਾਲੇ ਨੂੰ ਲੱਭ ਰਹੀ ਹੈ। ਸਿਪਾਹੀ ਦੀ ਗੱਲ ਸੁਣ ਕੇ ਰੋਸ਼ਨੀ ਏਨਾ ਡਰ ਗਈ ਕਿ ਉਹਦੇ ਮੂੰਹ ਵਿਚੋਂ ਚੀਕ ਵੀ ਨਾ ਨਿਕਲੀ ਅਤੇ ਜ਼ਮੀਨ ਤੇ ਡਿਗਦਿਆਂ ਹੀ ਮਰ ਗਈ।
ਨਿਸ਼ਕਰਸ਼
ਸਮੁੱਚੇ ਰੂਪ ਵਿਚ ਇਹ ਕਬੀਲਾ ਲੋਕ ਕਹਾਣੀ ਇਹ ਸਥਾਪਤ ਕਰਨ ‘ਤੇ ਬਲ ਦਿੰਦੀ ਹੈ ਕਿ ਕਬੀਲੇ ਦੀ ਕਿਸੇ ਵੀ ਇਸਤਰੀ ਲਈ ਕਬੀਲੇ ਤੋਂ ਬਾਹਰ ਰਾਤ ਰਹਿਣੀ ਅਤੇ ਕਬੀਲੇ ਤੋਂ ਬਾਹਰਲੇ ਵਿਅਕਤੀ ਨਾਲ ਸਹਿਵਾਸ ਵਰਜਿਤ ਹੈ।
ਪ੍ਰਤੀਕ ਯੋਜਨਾ
ਕਬੀਲਾ ਕਹਾਣੀਆਂ ਮਨੋਰੰਜਕ ਪਹਿਲੂ ਨਾਲ ਜੁੜੀਆਂ ਰਹਿਣ ਅਤੇ ਇਨ੍ਹਾਂ ਵਿਚ ਵਰਤੇ ਗਏ ਸੰਕੇਤ ਲੁਭਾਉਣੇ ਜਾਪਣ, ਇਸ ਲਈ ਕਬੀਲਾ ਲੋਕ ਕਹਾਣੀਆਂ ਅਜਿਹੇ ਮੌਖਿਕ ਪ੍ਰਤੀਕਾਂ ਨਾਲ ਸਰਾਬੋਰ ਹੁੰਦੀਆਂ ਹਨ ਜਿਨ੍ਹਾਂ ਦੀ ਰੋਚਿਕਤਾ, ਸਾਰਥਿਕਤਾ ਅਤੇ ਵਿਲਖਣਤਾ ਕਹਾਣੀ ਵਿਚਲੇ ਅਰਥਾਂ ਨੂੰ ਹੋਰ ਡੂੰਘੇ ਕਰ ਦਿੰਦੀ ਹੈ। ਜਿਵੇਂ :
ਸੋਨੇ ਦੇ ਵਾਲਾਂ ਦੀ ਲਿਟ (ਮਾਸਿਕ ਧਰਮ ਦਾ ਪ੍ਰਤੀਕ)
ਰਾਜ ਕੁਮਾਰ (ਔਰਤ ਦੀ ਮਰਦ ਪ੍ਰਤੀ ਖਿੱਚ ਦਾ ਪ੍ਰਤੀਕ)
ਜੂੰਆਂ (ਕਬੀਲਾ ਪਰੰਪਰਾ)
ਵੱਧ ਪੈਸੇ ਦੇ ਕੇ ਵਸਤ ਦੀ ਖਰੀਦ (ਕਬੀਲਾ ਕੁੜੀਆਂ ਨੂੰ ਦੌਲਤ ਨਾਲ
ਭਰਮਾਉਂਣ ਦੀ ਬਿਰਤੀ)
ਦੇਰ ਨਾਲ ਡੇਰੇ ਪਰਤਣਾ (ਕੁਤਾਹੀ ਦਾ ਪ੍ਰਤੀਕ)
ਕਬੀਲੇ ਦਾ ਮਾਰਨ ਭੱਜਣਾ (ਸਜ਼ਾ ਦਾ ਪ੍ਰਤੀਕ)
ਚੰਦਨ ਦਾ ਰੁੱਖ (ਅਮੀਰ ਵਿਅਕਤੀ ਦਾ ਪ੍ਰਤੀਕ)
ਚੰਦਰਮਾ (ਸੀਤਲ ਸੁਭਾਅ ਦਾ ਪ੍ਰਤੀਕ)
ਤੋਤਾ (ਕਾਮ ਦੇ ਵਾਹਨ ਦਾ ਪ੍ਰਤੀਕ)
ਮਹਿਲ (ਵਿਲਾਸੀ ਜੀਵਨ ਦਾ ਪ੍ਰਤੀਕ)
ਅੰਤ(ਵਿਨਾਸ਼)
ਇਉਂ ਇਹ ਕਬੀਲਾ ਲੋਕ ਕਹਾਣੀਆਂ ਜਿਥੇ ਰੌਚਿਕ ਅਤੇ ਵਿਲਖਣ ਹਨ, ਉਥੇ ਕਬੀਲਾ ਜੀਵਨ ਵਰਤਾਰੇ ਦੀਆਂ ਸਿਰਜਕ ਵੀ ਹਨ।
ਕਬੀਲਾ ਲੋਕ ਕਹਾਣੀ, ਧੂੰਆਂ ਰੋ ਮੋਲ
ਕਬੀਲਾ ਰੂਪ
ਏਕ ਮਾਉ ਬਾਰੀ ਵ੍ਹੀਕਰੀ ਹੀ। ਏਕ ਗਲਡੀ ਚੂੰ ਹੀ। ਉਹ ਗਲਡੀ ਜੂੰ ਸ਼ੋਕੜੀ ਰਾ ਮਾਥਾ ਮਾਂ ਰੈਹਅਤੀ। ਸ਼ੋਕੜੀ ਉੱਨ੍ਹੇ ਬੜੇ ਦੁਲਾਰ ਸ਼ੰ ਰਾਖਤੀ। ਘਣੀ ਚੀਜ਼ਾਂ ਖੱਬਾ ਨੈ ਦੇਵਤੀ। ਜੂੰ ਓਰਾ ਮੱਥਾ ਮਾਂ ਵੇਵਤੀ, ਤਾਊ ਹੋਨਾਂ ਸਾਂਦੀ ਰੀਆਂ ਤਾਰਾਂ ਖੀਚਤੋਂ ਜਾਅਤੀ। ਮੱਥਾ ਪੁਰ ਹੀਰਾ ਪੰਨਾ ਰਾ ਜੜਾਓ ਕਰਤੋ ਜਾਅਤੀ । ਓਰੋ ਮਾਥੋ ਹੋਨੋਂ ਸਾਂਦੀ ਰੀਆਂ ਤਾਰਾਂ ਨੂੰ ਭਰੀ ਗੋ।
ਜ਼ੂਆ ਏਕ ਦੀਹਾਂ ਹੋਂਚੀਓ ਵਈ ਵਲ ਕੀਆਂ ਜ਼ਾਤੋ ਰ। ਵਈ ਜੱਥੇ ਜੂੰ ਸੋਕੜੀ ਰਾ ਮੱਥਾ ਮਾ ਜ਼ਾਂਬਾ ਨੇ ਹੋਂਚੋ, ਉਕਰਾ ਮਾਥਾ ਮਾ ਖਾਜੂੜੀ ਹੋਏ ਲੱਗੀ ਜੈ। ਸ਼ੋਕੜੀ ਜੂੰ ਨੈ ਜੱਦੇ ਧਰ ਲੇਅਤੀ। ਉਨ੍ਹੇ ਜ਼ਾਂਬਾ ਕੁਈ ਨਹੀਂ ਦੀ। ਜੂੰਆਂ ਹੋਂਚੀਓ ਵਈ ਸ਼ਾਲ ਮਾਰੀ ਜ਼ੱਤੋ ਰ। ਪਊ ਮਰਵਾ ਹੂੰ ਡਰੀ ਗਯੋ। ਏਕ ਦੇਹ ਹੋਲਾਂ ਹੋਲਾਂ ਮਾਥਾ ਪੂ ਵਹਿੱਵਾ ਲਾਗਯੋ। ਸ਼ੋਕੜੀ ਕੀਯੋ ਵਈ ਜੂੰ ਤੋ ਜਾਈ ਰ। ਜੂੰ ਨੈ ਉਨ੍ਹਾਂ ਈਨਰੀਂ ਵਾਤਾਂ ਪੂਸ਼ਣੋ ਲੱਅਗੀ।
ਸ਼ੋਕੜੀ ਕੱਹਯੋ : ਕ੍ਰੀਆਂ ਜਾਊ ਸ਼ੈ ?
ਜੂੰ ਕਹੱਯੋ : ਪਗ ਫੇਰੋ ਕਰਵਾ ਜਾਊ।
ਸ਼ੋਕੜੀ ਕਹੱਯੋ : ਤੂੰ ਅ ਫਿਰੇ ?
ਜੂੰ ਕਹੱਯੋ : ਮਟਕ ਮਟਕ ਘੁੰਮੂ।
ਸ਼ੋਕੜੀ ਕਹੱਯੋ : ਕੀਮ ਵਾਵਦੇ ?
ਚੂੰ ਕਹੱਯੋ : ਛੰਮੁਕ ਛੰਮੁਕ
ਸ਼ੋਕੜੀ ਕਹੱਯੋ : ਖਾਹੇ ਕੀਂਯ ?
ਚੂੰ ਕਹੱਯੋ : ਸਬੜ ਸਬੜ ਖਾਊਂ।
ਸ਼ੋਕੜੀ ਕਹੱਯੋ : ਹੂੰਏ ਕੀਆਂ ?
ਜੂੰ ਕਹੱਯੋ : ਘਣੋ ਜਾਂਗਲ ਸੈ।
ਸ਼ੋਕੜੀ ਕਹੱਯੋ : ਉੱਦ੍ਹੇ ਸੂੰ ?
ਜੂੰ ਕਹੱਯੋ : ਖੇਰਣੀ ਓਦੂੰ, ਸ਼ੂਓਂ
ਸ਼ੋਕੜੀ ਕਹੱਯੋ : ਮਾਥਾ ਘਾਲ੍ਹੇ ਕੀਅ ਰਾਖੋ ?
ਜੂੰ ਕਹਯੋ : ਗੀਂਡਵਾ।
ਸ਼ੋਕੜੀ ਕਹਯੋ : ਸੂੰ ਹਗੇ ਸ਼ੈ ?
ਜੂੰ ਕਹਯੋ : ਹੋਨੋ ਸਾਂਦੀ।
ਸ਼ੋਕੜੀ ਕਹਯੋ : ਖਾਏਂ ਕੀਂਹ ?
ਜੂੰ ਕਹੱਯੋ : ਖੂਹ ਖੂ…
ਸ਼ੋਕੜੀ ਕਹਯੋ : ਖੂ ਮ੍ਹਾਰੀ ਚੂੰ। ਤੂੰ ਜਾਵੇ ਕੜੇ ਸ਼ੈ ? ਸ਼ੋਕੜੀਏ ਜਦੇ ਚੂੰ ਨੈ ਡਾਲੀ ਇੱਦੀ। ਓਰੋ ਨਿਊ ਗੈ ਮੋਟੋ ਸੈ । ਜੈਰੇ ਮਾ ਚੂੰ ਆਵਤੀ ਊਯਰੀ ਮਰੀ ਗੋ। ਸ਼ੋਕੜੀ ਊਚੋਂ ਊਚੋਂ ਰੋਵੇ ਲੱਗੀ। ਸ਼ੋਕੜੀ ਮ ਆਹੁੜਾ ਜੂੰ ਰੇ ਮਾਥੇ ਪੜੀਗੋ।
ਅਰ ਜੂੰ ਸ਼ੀ ਤੋ ਏਕ ਲਾਲ ਬਣੀ ਗੋ। ਏਕ ਦੀਂਹ ਸ਼ੋਕੜੀ ਤੱਕਲਾ ਚੀਪਯੋ ਵੇਚਵੋ ਗਯੀ। ਲਾਲ ਉਹ ਗੈਬ ਚਮਕਤੋ। ਸ਼ੋਕੜੀ ਹੋਨਾਂ ਰਾ ਗਲੀ ਮ ਕੁ ਨਾਂਘੀ। ਹੋਨਾ ਪੂਛੀਓ, ਵਈ ਆਹ ਕੀ ਸ਼ੂ ? ਓਣੇ ਕਹੱਯੋ ਵੀ ਆਹ ਮਾਰੀ ਗਲਡੀ ਚੂੰ ਸ਼ੈ। ਹੋਨਰਾ ਕਹਯੋ : ਵਈ ਆਹ ਜ਼ੁੰ ਵੇਚੀਏ ਦੀਊੜ। ਸ਼ੋਕੜੀ ਲਾਲ ਬੇਚੀਏ ਦੀਏ ।
ਘਣਾ ਮੋਟਾ ਲੋਹਾਰਾ ਮ ਛਹੀਆ ਕਰਵੋ ਕੋ ਹੋਚੀਓ। ਓਕ੍ਰੋ ਲੁਹਾਰੋ ਤੋ ਥੂਕੋ ਦਿੱਦੋ।
ਸ਼ੋਕੜੀ ਹੋਚੀਓ, ਸਭ ਪੀਹਾਂ ਕੋ ਹੋੜ ਛੈ, ਯਾਹ ਤੇ ਸੋਕੜੀ ਪੀਹਾਂ ਕੂੰਆਂ ਮਾ ਢੇਕ ਦੀਯੋ, ਘਰ ਵਾਣਿਆਂ ਬੀਚ ਜ਼ੂਆ ਖਾਤਰ ਲਗੋ ਭਟਕਣ । ..
ਸਰਲੀਕਰਨ
ਕਬੀਲੇ ਦੀ ਇਕ ਯਤੀਮ ਕੁੜੀ ਦੇ ਸਿਰ ਵਿਚ ਬੁੱਢੀ ਜੂੰ ਰਹਿੰਦੀ ਸੀ। ਕੁੜੀ ਓਹਨੂੰ ਬੜੇ ਪਿਆਰ ਨਾਲ ਰਖਦੀ। ਕਈ ਚੀਜ਼ਾਂ ਖਾਣ ਨੂੰ ਦਿੰਦੀ। ਇਹਦੇ ਇਵਜ਼ ਵਿਚ ਜੂੰ ਜਦੋਂ ਕੁੜੀ ਦੇ ਸਿਰ ਵਿਚ ਤੁਰਦੀ ਤਾਂ ਵਾਲਾਂ ਵਿਚ ਸੋਨੇ ਚਾਂਦੀ ਦੀਆਂ ਤਾਰਾਂ ਖਿੱਚਦੀ ਤੁਰੀ ਜਾਂਦੀ। ਮੱਥੇ ਉਤੇ ਹੀਰੇ ਪੰਨੇ ਦੇ ਜੜਾਓ ਕਰਦੀ ਜਾਂਦੀ। ਆਖ਼ਰ ਕੁੜੀ ਦਾ ਸਿਰ ਸੋਨੇ ਚਾਂਦੀ ਦੀਆਂ ਤਾਰਾਂ ਨਾਲ ਭਰ ਗਿਆ।
ਜੂੰ ਨੇ ਸੋਚਿਆ, ਹੁਣ ਏਥੋਂ ਜਾਇਆ ਜਾਵੇ। ਪਰ ਜਿਉਂ ਹੀ ਜੂੰ ਕੁੜੀ ਦੇ ਸਿਰ ਵਿਚੋਂ ਜਾਣ ਬਾਰੇ ਸੋਚਦੀ, ਕੁੜੀ ਦੇ ਸਿਰ ਵਿਚ ਖੁਰਕ ਹੋਣ ਲਗਦੀ। ਕੁੜੀ ਓਹਨੂੰ ਝਟ ਫੜ ਲੈਂਦੀ ਤੇ ਜਾਣ ਨਾ ਦਿੰਦੀ । ਜੂੰ ਨੇ ਸੋਚਿਆ, ਕਿਉਂ ਨਾ ਸਿਰ ਉਤੋਂ ਛਾਲ ਹੀ ਮਾਰ ਦਿਆਂ ਪਰ ਜੂੰ ਮਰਨ ਤੋਂ ਡਰ ਗਈ ਅਤੇ ਇਕ ਦਿਨ ਚੋਰੀ ਚੋਰੀ ਕੁੜੀ ਦੇ ਮੱਥੇ ਉਤੇ ਤੁਰਨ ਲੱਗੀ; ਕੁੜੀ ਨੂੰ ਲਗਾ ਜੂੰ ਜਾ ਰਹੀ ਹੈ। ਓਹ ਜੂੰ ਨੂੰ ਏਧਰ ਉਧਰ ਦੀਆਂ ਗੱਲਾਂ ਪੁਛਣ ਲੱਗੀ ।
ਕੁੜੀ: ਤੂੰ ਕਿਥੇ ਚੱਲੀ ਹੈਂ ?
ਜੂੰ : ਘੁੰਮਣ ਫਿਰਨ।
ਕੁੜੀ: ਕਿਵੇਂ ਘੁੰਮੇਂਗੀ ?
ਜੂੰ : ਮਟਕ ਮਟਕ।
ਕੁੜੀ: ਤੂੰ ਤੁਰਦੀ ਕਿਵੇਂ ਹੈਂ ?
ਜੂੰ : ਛਮਕ ਛਮਕ।
ਕੁੜੀ: ਖਾਂਦੀ ਕਿਵੇਂ ਹੈਂ ?
ਜੂੰ : ਸਬੜ ਸਬੜ
ਕੁੜੀ: ਸੌਂਦੀ ਕਿਥੇ ਹੈਂ ?
ਜੂੰ : ਸੰਘਣੇ ਜੰਗਲ ਵਿੱਚ।
ਕੁੜੀ : ਤੂੰ ਓੜ੍ਹਦੀ ਕੀ ਹੈਂ ?
ਜੂੰ : ਰੇਸ਼ਮੀ ਰਜਾਈ
ਕੁੜੀ: ਤੂੰ ਸਰ੍ਹਾਣੇ ਕੀ ਰਖਦੀ ਹੈ ?
ਜੂੰ : ਤਕੀਆ।
ਕੁੜੀ: ਹਗਦੀ ਕੀ ਹੈਂ?
ਜੂੰ : ਸੋਨਾ ਚਾਂਦੀ।
ਕੁੜੀ : ਤੂੰ ਖੰਗਦੀ ਕਿਵੇਂ ਹੈਂ ?
ਜੂੰ : ਖੂ ਖੂ ਖੂ
ਖੂ ਹਮਾਰੀ ਜੂੰ…ਤੂੰ ਜਾਂਦੀ ਕਿਥੇ ਹੈਂ ? ਕੁੜੀ ਨੇ ਝਟ ਜੂੰ ਨੂੰ ਫੜ ਲਿਆ। ਪਰ ਕੁੜੀ ਦਾ ਨਹੁੰ ਬਹੁਤ ਵਡਾ ਸੀ ਜਿਸ ਵਿਚ ਆਉਂਦਿਆਂ ਹੀ ਜੂੰ ਮਰ ਗਈ। ਕੁੜੀ ਰੋਣ ਲਗੀ ਪਰ ਅਚਾਨਕ ਕੁੜੀ ਦਾ ਇਕ ਅਥਰੂ, ਜਿਉਂ ਹੀ ਮਰੀ ਹੋਈ ਜੂੰ ਦੇ ਉਪਰ ਡਿਗਾ, ਜੂੰ ਸੂਹਾ ‘ਲਾਲ’ ਬਣ ਗਈ। ਇਕ ਦਿਨ ਓਹ ਕੁੜੀ ਕਿਸੇ ਸੁਨਿਆਰੇ ਦੀ ਦੁਕਾਨ ਅਗੋਂ ਲੰਘ ਰਹੀ ਸੀ ਤਾਂ ਸੁਨਿਆਰੇ ਨੇ ਉਸ ਲਾਲ ਦੇ ਬਦਲੇ ਉਹਨੂੰ ਏਨੇ ਪੈਸੇ ਅਤੇ ਗਹਿਣੇ ਦੇ ਦਿਤੇ ਕਿ ਉਹ ਸਾਰੇ ਕਬੀਲੇ ਵਿਚੋਂ ਹੀ ਅਮੀਰ ਹੋ ਗਈ। ਉਸਨੇ ਕਬੀਲੇ ਦੇ ਸਭ ਤੋਂ ਸੋਹਣੇ ਨੌਜਵਾਨ ਨੂੰ ਵਿਆਹ ਕਰਵਾਉਣ ਲਈ ਕਿਹਾ। ਪਰ ਸੋਹਣਾ ਤਾਂ ਕੀ ਉਸ ਨਾਲ ਤਾਂ ਕਬੀਲੇ ਦਾ ਕੋਈ ਸਧਾਰਨ ਮੁੰਡਾ ਵੀ ਗੱਲ ਕਰਨ ਲਈ ਤਿਆਰ ਨਹੀਂ ਸੀ। ਕਬੀਲੇ ਦੇ ਵਿਚਾਰ ਅਨੁਸਾਰ ਉਹਨੇਂ ਆਪਣੀ ਮਰੀ ਹੋਈ ਜੂੰ (ਸਹੇਲੀ) ਦਾ ਹੀ ਮੁੱਲ ਵੱਟ ਲਿਆ ਸੀ। ਇਸ ਤੇ ਕਬੀਲੇ ਨੇ ਉਹਨੂੰ ਛੇਕ ਦਿਤਾ।
ਤੰਗ ਆ ਕੇ ਕੁੜੀ ਨੇ ਸਾਰੀ ਦੌਲਤ ਸੁਟ ਦਿਤੀ ਤੇ ਡੇਰੇ ਵਿਚ ਆ ਕੇ ਫਿਰ ਕਿਸੇ ਜੂੰ ਸਹੇਲੀ ਦੀ ਤਲਾਸ਼ ਕਰਨ ਲਗੀ, ਜੋ ਉਹਦਾ ਸਿਰ ਸੋਨੇ ਦੀਆਂ ਤਾਰਾਂ ਨਾਲ ਭਰ ਦੇਵੇ ਤਾਂ ਕਿ ਉਹ ਕਬੀਲੇ ਦੇ ਕਿਸੇ ਗਭਰੂ ਨਾਲ ਵਿਆਹ ਕਰਵਾ ਸਕੇ। ਪਰ ਉਹਨੂੰ ਕੋਈ ਵੀ ਅਜਿਹਾ ਕਬੀਲੇ ਦਾ ਗੱਭਰੂ ਨਾ ਮਿਲਿਆ। ਆਖਰ ਭਟਕਦੀ ਹੋਈ ਉਹ ਮਰ ਗਈ।
ਟਿੱਪਣੀਆਂ/ਹਵਾਲੇ
- ਕਬੀਲਾ ਕਹਾਣੀਆਂ ਦੀ ਪ੍ਰਾਪਤੀ ਬਜੀਰ, ਪੁੱਤਰ ਸਾਤੂ ਚੌਹਾਨ (ਖੇਤਰ ਸਨੌਰ)
- ਪਰਪਾਈ, ਪਤਨੀ ਬੀਰਮ (ਖੇਤਰ ਪੰਜਾਬ)
ਗਾਡੀ ਲੁਹਾਰ ਕਬੀਲਾ : ਲੋਕ ਵਿਸ਼ਵਾਸ
ਗਾਡੀ ਲੁਹਾਰ ਕਬੀਲੇ ਦੇ ਲੋਕ ਵਿਸ਼ਵਾਸ ਅਡੋਲ ਬਿਰਤੀ ਅਤੇ ਧਾਰਮਿਕ ਸ਼ਰਧਾ ਦੀ ਮਿੱਸ ਵਾਲੇ ਹਨ। ਕਬੀਲੇ ਦਾ ਵਸੇਬਾ ਨਿਸ਼ਚਿਤ ਨਹੀਂ ਹੈ ਇਸ ਲਈ ਫਿਰਤੂ ਜੀਵਨ ਦੀਆਂ ਆਰਥਿਕ ਮੰਦਹਾਲੀਆਂ ਅਤੇ ਪਰੰਪਰਾਗਤ ਧਾਰਨਾਵਾਂ ਅਜਿਹੇ ਸੰਕਲਪਾਂ ਨੂੰ ਪੱਕੇ ਕਰਨ ਵਿਚ ਮੁੱਖ ਭੂਮਿਕਾ ਅਦਾ ਕਰਦੀਆਂ ਹਨ, ਜਿਨ੍ਹਾਂ ਸੰਕਲਪਾਂ ਵਿਚ ਧਾਰਮਿਕ ਸ਼ਰਧਾ ਅਤੇ ਟੈਬੂ ਦਾ ਭੈਅ ਲੁਪਤ ਹੋਵੇ। ਫਿਰਤੂ ਜੀਵਨ ਦੀਆਂ ਅਸੁਰੱਖਿਅਤ ਸਥਿਤੀਆਂ ਵਿਚ ਘਿਰਿਆ ਮਨੁੱਖ ਅਜਿਹੀਆਂ ਕਰਾਮਾਤੀ ਸ਼ਕਤੀਆਂ ‘ਤੇ ਟੇਕ ਰੱਖਣ ਲੱਗਦਾ ਹੈ। ਜਿਸ ਬਾਰੇ ਉਸਨੂੰ ਵਿਸ਼ਵਾਸ ਹੋਵੇ ਕਿ ਪੂਜਾ ਅਰਾਧਨਾ ਦੁਆਰਾ ਇਹ ਕਰਾਮਾਤੀ ਸ਼ਕਤੀਆਂ ਉਹਨੂੰ ਕਿਸੇ ਵੀ ਸੰਕਟ ਵਿਚੋਂ ਬਾਹਰ ਕੱਢਣ ਦੇ ਸਮਰੱਥ ਹਨ ਜਾਂ ਘੱਟੋ ਘੱਟ ਉਸ ਉੱਤੇ ਕ੍ਰੋਪ ਨਹੀਂ ਹੋਣਗੀਆਂ। ਗਾਡੀ ਲੁਹਾਰ ਕਬੀਲੇ ਵਿਚ ਚਾਰ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਪ੍ਰਤਿ ਲੋਕ ਵਿਸ਼ਵਾਸ ਪ੍ਰਚਲਿਤ ਹਨ।
(ੳ) ਕ੍ਰੋਪ ਸ਼ਕਤੀਆਂ
- ਆਈ ਲਾਚਾ (ਡਾਲੀਬਾਈ)
- भेडला (घेउयाल)
(m) ਕੁਲ ਦੇਵਤੇ
- ਬਾਬਾ ਰਾਮ ਦਿਉ ਜੀ
- ਪਾਬੂ ਜੀ
- ਤੇਜਾ ਜੀ
- ਗੋਗਾ ਜੀ
- ਭੈਰੋ ਜੀ
(ट) ਇਸ਼ਟ ਦੇਵ
- ਸ਼ਿਵ ਜੀ
- ਹਨੂਮਾਨ ਜੀ
- ਖਿਜ਼ਰ (ਜਲ ਦੇਵ)
(ਸ ) ਇਸ਼ਟ ਦੇਵੀਆਂ
- ਕਾਲ਼ੀ ਦੇਵੀ
- ਸ਼ਿਕੰਬਰੀ ਦੇਵੀ
- ਸੀਤਲਾ
- ਸ਼ਾਰਦਾ
- ਚੀਕ ਮਾਤਾ
- ਪੀਠੀ ਦੇਵੀ
ਪੂਜਾ ਵਿਧੀਆਂ
(ੳ) 1. ਆਈ ਲਾਚਾ, ਅਣਵਿਆਹੀ ਮਾਂ ਬਣੀ; ਜਿਸਦੀ ਔਲਾਦ ਪੁੱਤਰ ਦੇ ਰੂਪ 8 ਵਿਚ ਹੋਈ। ਖੇਤ ਵਿਚ ਪੈਦਾ ਹੋਣ ਕਾਰਨ ਉਸਨੇ ਆਪਣੇ ਪੁੱਤਰ ਦਾ ਨਾਂ ਖੇਤਲਾ ਰੱਖਿਆ। (ਵੇਖੋ: ਦੰਤ ਕਥਾ ਆਈ ਲਾਚਾ) ਆਈ ਲਾਚਾ ਨੂੰ ਪੀੜਤ ਅਤੇ ਸਰਾਪੀ ਹੋਈ ਰੂਹ ਕਿਆਸ ਕੀਤਾ ਜਾਂਦਾ ਹੈ। ਜਿਸਦੇ ਕ੍ਰੋਪ ਤੋਂ ਬਚਣ ਲਈ ਅਤੇ ਵਿਆਹ ਸਬੰਧਾਂ ਵਿਚ ਨੇੜਤਾ ਬਣੀ ਰਹਿਣ ਲਈ ਨਵ-ਵਿਆਹੁਤਾ ਜੋੜੀ ਆਈ ਲਾਚਾ ਨਮਿਤ ‘ਰਤਜਗਾ’ ਕੱਟਦੀ ਹੈ। ਇਹ ਪੂਜਾ ‘ਘੂਗੜੀ • ਬਾਟੋ ਦੀ’ ਦੇ ਨਾਂ ਨਾਲ ਵੀ ਪ੍ਰਸਿੱਧ ਹੈ।
(ੳ) 2. ਖੇਤਲਾ ਦਾ ਜਨਮ ਰਾਜਪੂਤਾਨੀ ਅਣਖ ਅਤੇ ਇਖ਼ਲਾਕ ਦੀ ਉੱਚਤਾ ਦੇ Sox 8 ਵਿਪਰੀਤ ਹੋਇਆ। ਅਣਵਿਆਹੀ ਮਾਂ ਦਾ ਪੁੱਤ ਹੋਣ ਕਾਰਨ ਜੀਵਨ ਵਿਚ ਸਰਧਿਠੀ ਲ ਉਸਨੇ ਬੇਹੱਦ ਯਾਤਨਾਂ ਹੰਢਾਈ। ਇਸ ਲਈ ਕਬੀਲਾ ਸਮੁਦਾਇ ਪ੍ਰਤਿ ਇਸ ਦਾ ਉਸਦਾ ਰੋਹ ਪ੍ਰਚੰਡ ਰੂਪ ਵਿਚ ਕਿਆਸ ਕੀਤਾ ਜਾਂਦਾ ਹੈ। ਖੇਤਲਾ ਨਮਿਤ ਵਿਆਹ ਤੋਂ ਯਾਰਾਂ ਦਿਨ ਬਾਦ ‘ਗਿਆਰਤ’ ਦੀ ਪੂਜਾ ਸਮੇਂ ਜਨਮ ਲੈਣ ਵਾਲੀ ਸੰਤਾਨ ਦੇ ਸੁਖ਼ ਦੀ ਕਾਮਨਾ ਕੀਤੀ ਜਾਂਦੀ ਹੈ। ਜਿਸ ਵਿਚ ਬ੍ਰਾਹਮਣ ਭੋਜ ਓਕ ਇਓ ਦਿੱਤਾ ਜਾਂਦਾ ਹੈ। ਖ
ਰੋ (ਅ) 1. ਰਾਮ ਦਿਉ ਜੀ ਕਬੀਲੇ ਦੇ ਕੁਲ ਦੇਵਤਾ ਵਜੋਂ ਪੂਜੇ ਜਾਂਦੇ ਹਨ। ਕਬੀਲਾ ਵਿਸ਼ਵਾਸ ਅਨੁਸਾਰ, ਰਾਮ ਦਿਉ ਦੀ ਪਾਤਲੀ (ਚਿੰਨ੍ਹ) ਹਰ ਬਿਪਤਾ ਵਿਚ ਰੱਖਿਆ ਕਰਦੀ ਹੈ। ਰਾਮ ਦਿਉ ਜੀ ਦੇ ਕਰਾਮਾਤੀ ਜੀਵਨ ਬਾਰੇ ਅਨੇਕ ਦੰਤ-ਕਥਾਵਾਂ ਪ੍ਰਚਲਿਤ ਹਨ। (ਵਿਸਥਾਰ ਲਈ ਵੇਖੋ : ਕਬੀਲੇ ਦੀਆਂ ਧਾਰਮਿਕ ਮਾਨਤਾਵਾਂ) ਇਨ੍ਹਾਂ ਦੀ ਪੂਜਾ ਧਨ, ਸਿਹਤ, ਖੁਸ਼ੀ ਅਤੇ ਕਬੀਲੇ ਦੀ ਸਲਾਮਤੀ ਹਿਤ ਕੀਤੀ ਜਾਂਦੀ ਹੈ। ਕਤਕ ਦੀ ਪੂਰਨਮਾਸ਼ੀ ਨੂੰ ‘ਰੁਣੇਚਾ’ ਪਿੰਡ ਸਥਿਤ ਸਾਲਾਨਾ ਮੇਲੇ ਸਮੇਂ ਬੱਕਰੇ ਦੀ ਬਲੀ ਜਾਂ ਮਖਾਣੇ, ਨਾਰੀਅਲ ਅਤੇ ਲੀਰਾਂ ਦੇ ਘੋੜੇ (ਅਸ਼ਵ) ਆਦਿ ਦੇ ਰੂਪ ਵਿਚ ਸ਼ੁਕਰਾਨਾ ਭੇਟ ਕੀਤਾ ਜਾਂਦਾ ਹੈ। ਭੂਤ-ਪ੍ਰੇਤ ਤੋਂ ਛੁਟਕਾਰੇ ਹਿਤ ਕੋਰਾ ਕੱਪੜਾ, ਦੇਸੀ ਘਿਓ ਆਦਿ ਨਾਲ ਪੱਕਿਆ ਪ੍ਰਸਾਦ ਚੜ੍ਹਾਇਆ ਜਾਂਦਾ ਹੈ। ਟੱਬਰ ਦੀ ਸੁੱਖ ਸ਼ਾਂਤੀ ਲਈ ਤਾਵੀਜ਼ ਦੇ ਰੂਪ ਵਿਚ ਰਾਮ ਦਿਉ ਜੀ ਆਕ੍ਰਿਤੀ ਗਲ ਵਿਚ ਪਹਿਨੀ ਜਾਂਦੀ ਹੈ।
ਅ) 2. ਪਾਬੂ ਜੀ ਮਾਰਵਾੜ ਵਿਚ ਪੈਦਾ ਹੋਏ। ਕਸਾਈਆਂ ਹੱਥੋਂ ਇਕ ਗਰੀਬ ਔਰਤ ਦੀਆਂ ਗਊਆਂ ਦੀ ਰੱਖਿਆ ਕਰਨ ਹਿੱਤ ਵਿਆਹ ਦੀ ਵੇਦੀ ਤੋਂ ਹੀ ਉਠ ਕੇ ਚਲੇ ਗਏ। ਪਸੂ ਧਨ, ਵਿਉਪਾਰ ਵ੍ਰਿਧੀ ਅਤੇ ਸਫ਼ਰ ਦੀ ਮੰਗਲ ਕਾਮਨਾ ਹਿੱਤ ਪਾਬੂ ਜੀ ਦੇ ਨਮਿਤ ਦੇਸੀ ਘਿਓ ਦੀ ਚੂਰੀ ਮਾਦਾ ਪਸੂਆਂ ਨੂੰ ਖੁਆਈ ਜਾਂਦੀ ਹੈ।
(ਅ) 3. ਤੇਜਾ ਜੀ ਨਗੌਰ ਜ਼ਿਲ੍ਹੇ ਦੇ ਮੌਜਾ ਖਡਾਨਾ ਵਿਚ ਜਨਮੇਂ। ਇਕ ਸਮੇਂ ਉਹਨਾਂ ਸਸੁਰਾਲ ਜਾਂਦੇ ਹੋਏ ਅੱਗ ਵਿਚ ਸੜਦੇ ਸਰਪ ਨੂੰ ਬਚਾਇਆ। ਪਰ ਸਰਪ 9 b ਆਪਣੀ ਜੀਵਨ ਸਾਥਣ ਨੇ ਵਿਯੋਗ ਵਿਚ ਸੜ ਰਿਹਾ ਸੀ। ਇਸ ਤੇ ਸਰਪ ਨੇ ਬਬਲੀ ਤੇਜਾ ਜੀ ਤੋਂ ਬਦਲੇ ‘ਚ ਜੀਵਨ ਦੀ ਮੰਗ ਕੀਤੀ। ਤੇਜਾ ਜੀ ਨੇ ਵਾਪਸੀ ਤੇ ਪਤਨੀ ਸਮੇਤ ਆਉਣ ਦਾ ਵਚਨ ਦਿੱਤਾ ਅਤੇ ਆਪਣੇ ਆਪ ਨੂੰ ਵਚਨਪਾਲ ਵੀਰ ਵਜੋਂ ਭੇਟ ਕੀਤਾ, ਜਿਸਤੇ ਸਰਪ ਨੇ ਦੰਪਤੀ ਨੂੰ ਮਾਰ ਮੁਕਾਇਆ। ਕਬੀਲੇ ਵਿਚ ਤੇਜਾ ਜੀ ਦੀ ਪੂਜਾ, ਸਰਪ-ਵਿਸ਼ ਦੀ ਮੁਕਤੀ ਹਿੱਤ ਭਾਦੋਂ ਦੀ ਦਸਵੀਂ ਨੂੰ ਮਿੱਟੀ ਦੀਆਂ ਤਿੰਨ ਢੇਰੀਆਂ ਉੱਤੇ ਕੱਚੀ ਲੱਸੀ ਛਿੜਕ ਕੇ ਕੀਤੀ ਜਾਂਦੀ ਹੈ।
ਰੀ (ਅ) 4. ਗੋਗਾ ਜੀ ਦਦਰੇਵਾ ਪਿੰਡ ਵਿਚ ਜਨਮੇਂ ਅਤੇ ਮੇੜ੍ਹੀ ਪਿੰਡ ਵਿਚ ਆਪਣੇ ਅਸ਼ਵ ਸਮੇਤ ਧਰਤੀ ਵਿਚ ਸਮਾ ਗਏ। ਉਹਨਾਂ ਗੋਰਖ ਦੇ ਵਰ ਨਾਲ ਰਿਧੀਆਂ ਸਿਧੀਆਂ ਪ੍ਰਾਪਤ ਕੀਤੀਆਂ। ਕਬੀਲੇ ਵਿਚ ਗੋਗਾ ਜੀ ਦੀ ਪੂਜਾ ਵਿਸ਼-ਮੁਕਤੀ ਅਤੇ ਪੁੱਤਰ ਪ੍ਰਾਪਤੀ ਹਿੱਤ ਗੁਲਗਲੇ ਅਤੇ ਸੇਵੀਆਂ ਵੰਡ ਕੇ ਕੀਤੀ ਜਾਂਦੀ ਹੈ।
(ਅ) 5. ਭੈਰੋ ਜੀ ਦੇ ਜਨਮ ਸਬੰਧੀ ਸ਼ਿਵ ਪੁਰਾਣ ਵਿਚ ਵੀ ਉਲੇਖ ਹੈ। ਕਬੀਲੇ ਵਿਚ ਇਹ ‘ਕਲ ਭੈਰੋ’ ਦੇ ਨਾਂ ਨਾਲ ਵਧੇਰੇ ਪ੍ਰਸਿੱਧ ਹਨ। ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸੀ, ਕਬੀਲੇ ਦੇ ਲੋਕਾਂ ਅਨੁਸਾਰ, ਭੈਰੋ ਜੀ ਦੇ ‘ਬਾਤੁਕ’ ਸਰੂਪ ਨੂੰ ਕਲਿਆਣਕਾਰੀ ਕਾਰਜਾਂ ਹਿੱਤ ਧਿਆਇਆ ਜਾਂਦਾ ਹੈ। ਜਦ ਕਿ ‘ਕਲ ਭੈਰੋ’ ਦੇ ਸਰੂਪ ਨੂੰ (ਕਿਸੇ ਦੂਜੀ ਧਿਰ ਦੇ) ਨੁਕਸਾਨ ਹਿੱਤ ਧਿਆਇਆ ਜਾਂਦਾ ਹੈ । ਇਸ ਲਈ ‘ਬਾਤੁਕ ਭੈਰੋ’ ਦੀ ਪੂਜਾ ਪੂਰਵ ਦੁਪਹਿਰ, ਖੋਪਾ, ਤੇਲ, ਉੜਦ ਦੀ ਦਾਲ, ਚੂਰਮਾਂ ਅਤੇ ਗੁਲਗਲਿਆਂ ਨਾਲ ਕੀਤੀ ਜਾਂਦੀ ਹੈ, ਜਦ ਕਿ ‘ਕਲ ਭੈਰੋ* ਦੀ ਪੂਜਾ ਬਾਦ ਦੁਪਹਿਰ ਸੂਰ ਅਤੇ ਕੱਟੇ ਆਦਿ ਦੀ ਬਲੀ ਨਾਲ ਕੀਤੀ ਜਾਂਦੀ ਹੈ। ਕਬੀਲਾ ਵਿਸ਼ਵਾਸ ਅਨੁਸਾਰ, ਬਾਤੁਕ ਭੈਰੋ ਦੀ ਪੂਜਾ ਬਾਂਝ ਇਸਤਰੀ ਦੀ ਕੁੱਖ ਹਰੀ ਕਰ ਦਿੰਦੀ ਹੈ ਅਤੇ ਕਲ ਭੈਰੋ ਦੀ ਪੂਜਾ ਜਾਦੂ ਟੂਣੇ ਦੇ ਪ੍ਰਭਾਵ ਨੂੰ ਖ਼ਤਮ ਕਰ ਦਿੰਦੀ ਹੈ। ਵਿਸਥਾਰ ਲਈ ਵੇਖੋ : ਕਬੀਲੇ ਦੇ ਜਨਮ ਸੰਸਕਾਰ।
(ੲ) 1. ਹਨੂਮਾਨ ਪੂਜਾ ਬੈਲ ਗੱਡੀ ਦੀ ਸਲਾਮਤੀ ਹਿੱਤ ਕੀਤੀ ਜਾਂਦੀ ਹੈ । ਕਬੀਲਾ ਵਿਸ਼ਵਾਸ ਅਨੁਸਾਰ, ਰਸਤਿਆਂ ਦੀ ਊਚ-ਨੀਚ ਅਤੇ ਬੈਲ ਗੱਡੀ ਦੀ ਟੁੱਟ-ਭੱਜ, ਹਨੂਮਾਨ ਦੀ ਪੂਜਾ ਅਰਾਧਨਾ ਦੁਆਰਾ ਰੋਕੀ ਜਾ ਸਕਦੀ ਹੈ।
ਇਹ ਪੂਜਾ ਨਵੀਂ ਗੱਡੀ ਦੀ ਆਮਦ ਸਮੇਂ ਹੀ ਕਰਨ ਦੀ ਰੀਤ ਹੈ। ਜਿਸ ਵਿਚ ਨਵੀਂ ਬੈਲ ਗੱਡੀ ਦੇ ਅਗਲੇਰੇ ਹਿੱਸੇ ਹੇਠ ਗਿੱਲੀ ਮਿੱਟੀ ਦੇ ਤੋਦੇ ਨਾਲ ਬਾਂਦਰ ਦੀ ਸ਼ਕਲ ਬਣਾ ਕੇ ਉਸ ਉਪਰ ਸੰਧੂਰ ਛਿੜਕਿਆ ਜਾਂਦਾ ਹੈ। ਬੈਲ ਗੱਡੀ ਦੇ ਪਹੀਆਂ ਨੂੰ ਗੇਰੂਆ ਰੰਗ ਨਾਲ ਪੋਚਿਆ ਜਾਂਦਾ ਹੈ ਅਤੇ ਬੈਲ ਗੱਡੀ ਦੇ ਪਹੀਆਂ ਨੇੜੇ ਅਗਨੀ ਬਾਲ ਕੇ ਹਵਨ ਸਮੱਗਰੀ ਪਾਈ ਜਾਂਦੀ ਹੈ। ਉਪਰੋਕਤ ਪੂਜਾ ਵਿਧੀ ਨੂੰ ‘ਕੱਚਾ ਕਲੂਆ ਪੂਜਾ’ ਜਾਂ ‘ਕਾਠ ਛਕੜੋ ਪੂਜਾ’ ਵੀ ਕਿਹਾ ਜਾਂਦਾ ਹੈ। ਸ਼ੀ
(ੲ) 2. ਖਿਜ਼ਰ ਜਲ ਦੇਵਤਾ ਦਾ ਨਾਂ ਹੈ। ਕਬੀਲਾ ਵਿਸ਼ਵਾਸ ਅਨੁਸਾਰ ਜਲ ਦੇਵਤਾ ਦੀ ਪੂਜਾ ਉਸਦੇ ਕ੍ਰੋਪ ਤੋਂ ਬਚਾਓ ਹਿੱਤ ਕੀਤੀ ਜਾਂਦੀ ਹੈ। ਪੂਜਾ ਵਿਧੀ ਵਿਚ 16 ਮੀਂਹ ਅਤੇ ਝੱਖੜ ਸਮੇਂ ਬੈਲ ਗੱਡੀ ਦੀ ਛੱਤ ਤੇ ਤਵਾ ਜਾਂ ਘੜਾ ਮੂਧਾ ਮਾਰ ਕੇ ਅਰਾਧਨਾ ਕੀਤੀ ਜਾਂਦੀ ਹੈ। ਰਾਜਸਥਾਨੀ ਗਾਡੀ ਲੁਹਾਰ ਖਿਜ਼ਰ ਦੀ ਦੋ ਥਾਵੇਂ ਇੰਦਰ ਦੇਵਤਾ ਦੀ ਪੂਜਾ ਕਰਦੇ ਹਨ ਕਿਉਂਕਿ ਉਹਨਾਂ ਜਾਚੇ ਖਿਜ਼ਰ ਮੁਸਲਮਾਨਾਂ ਦਾ ਪੀਰ ਹੈ। ਇਮਾਸ
(ਸ) 1. ਕਾਲੀ ਮਾਈ ਨੂੰ ਕਬੀਲੇ ਦੇ ਲੋਕ ਚਿਤੌੜ ਦੀ ਦੇਵੀ ਮੰਨਦੇ ਹਨ। ਉਨ੍ਹਾਂ 60 ਅਨੁਸਾਰ ਕਿਲ੍ਹੇ ਦੇ ਪ੍ਰਾਚੀਨ ਮੰਦਿਰ ਵਿਚ ਦੇਵੀ ਦੀ ਮੂਰਤੀ ਸਥਿਤ ਹੈ। ਸੰਤਾਨ ਪ੍ਰਾਪਤੀ, ਚੋਰੀ ਤੋਂ ਰੱਖਿਆ, ਖੁਸ਼ਹਾਲੀ ਅਤੇ ਦੁਸ਼ਮਣ ‘ਤੇ ਫਤਹਿ ਲਈ ਲਾਨ ਦੇਵੀ ਨਮਿਤ ਕਾਲਾ ਬੱਕਰਾ, ਕਾਲਾ ਕੁੱਕੜ, ਨਰ ਮਹਿਰੂ ਪਸੂ ਜਾਂ ਸ਼ਰਾਬ ਦਾ ਪ੍ਰਸਾਦ ਚੜ੍ਹਾਉਣ ਦੀ ਰੀਤ ਹੈ। ਕਬੀਲੇ ਦੇ ਲੋਕ ਕਿਸੇ ਵੀ ਸਮੇਂ, ਕਿਸੇ ਵੀ ਰਾਤੀ ਥਾਂ, ਕਾਲਾ ਪੱਥਰ ਥਾਪ ਕੇ, ਪੂਜਾ ਕਰ ਲੈਂਦੇ ਹਨ।
(ਸ) 2. ਸੀਤਲਾ ਮਾਤਾ ਛੂਤ ਨਿਵਾਰਕ ਦੇਵੀ ਮੰਨੀ ਗਈ ਹੈ। ਕਬੀਲੇ ਦੇ ਲੋਕ ਟੱਬਰ ਵਿਚ ਕਿਸੇ ਨੂੰ ਮਾਤਾ ਨਿਕਲ ਆਵੇ ਤਾਂ ਕੁਝ ਬੰਦਿਸ਼ਾਂ ਦੇ ਰੂਪ ਵਿਚ ਪੂਜਾ 0 ਕਰਦੇ ਹਨ। ਜਿਸ ਪਰਿਵਾਰ ਵਿਚ ਮਾਤਾ ਦੀ ਕ੍ਰੋਪੀ ਹੋਵੇ, ਉਸ ਪਰਿਵਾਰ ਵਿਚ ਮਾਤਾ ਦਾ ਮੋੜਾ ਪੈਣ ਤੱਕ ਹੇਠ ਲਿਖੇ ਕਾਰਜ ਵਰਜਿਤ ਹਨ :
ਚੱਕੀ ਪੀਹਣੀ
ਵਾਲ ਧੋਣੇ
ਤੜਕਾ ਲਾਉਣਾ
ਵਾਲ ਕੱਟਣੇ
ਨਵੇਂ ਵਸਤਰ ਪਾਉਣੇ
ਮਾਸ ਰਿਨ੍ਹਣਾ ਆਦਿ
ਦੇਵੀ ਦੀ ਸੁਆਰੀ ਖਰ (ਖੋਤਾ) ਮੰਨਿਆ ਗਿਆ ਹੈ।
ਕਬੀਲੇ ਵਿਚ ਬਹੁਤ ਸਾਰੇ ਵਿਸ਼ਵਾਸ ਕੁਝ ਚਿੰਨ੍ਹਾਂ ਦੇ ਲੱਖਣ (ਅੰਦਾਜ਼ਾ) ਲਾਉਣ ਨਾਲ ਵੀ ਜੁੜੇ ਹੋਏ ਹਨ। ਜਿਵੇਂ :
– ਨਵਰਾਤਿਆਂ ਵਿਚ ਗਰੁੜ ਦਿਸਣ ਵਾਲੇ ਨੂੰ ਭਾਗਸ਼ਾਲੀ ਸਮਝਿਆ ਜਾਂਦਾ ਹੈ।
– ਕਾਂ ਤੀਲ੍ਹੇ ਨੂੰ ਚੁੰਝ ਵਿਚ ਵਿਚਾਲਿਉਂ ਚੁੱਕ ਕੇ ਉਡਦਾ ਦਿਸੇ ਤਾਂ ਵਿਉਪਾਰ ਵਿਚ ਫਿਰ ਘਾਟਾ ਵਾਧਾ ਬਰਾਬਰ ਰਹਿੰਦਾ ਹੈ।ਉ ਸਉ ਕਿ
– ਬਲਦ ਪਿੱਠਾਂ ਜੋੜ ਕੇ ਬੈਠਣ ਤਾਂ ਕਾਲ ਪੈਣ ਦੀ ਸੰਭਾਵਨਾਂ ਸਮਝੀ ਜਾਂਦੀ ਹੈ।
-ਬੈਲ ਗੱਡੀ ਅੱਗੋਂ ਨਿਉਲਾ ਸੱਜੇ ਤੋਂ ਖੱਬੇ ਨੂੰ ਟੱਪ ਜਾਵੇ ਤਾਂ ਸਫ਼ਰ ਵਿਚ ਪੰ ਅਟਕਾਅ ਪੈਣ ਦੀ ਸੰਭਾਵਨਾ ਸਮਝੀ ਜਾਂਦੀ ਹੈ।
-ਸੱਪ ਮਾਰਨ ਸਮੇਂ ਉਸਦੇ ਸਰੀਰ ਵਿਚੋਂ ਜ਼ਿਆਦਾ ਲਹੂ ਨਾ ਨਿਕਲੇ ਤਾਂ ਇਕ ਵਿਉਪਾਰ ਵਿਚ ਵਾਧੇ ਦਾ ਸੰਕੇਤ ਸਮਝਿਆ ਜਾਂਦਾ ਹੈ ।
– ਵਸਤੂਆਂ ਦੀ ਵੇਚ-ਵੱਟ ਲਈ ਵਾਣਿਆਂ (ਅਸਥਾਈ ਡੇਰੇ) ‘ਚੋਂ ਨਿਕਲਣ ਨਾਮ ਸਮੇਂ ਇਸਤਰੀ ਦੇ ਪਿੱਛੇ ਕੁੱਤਾ ਤੁਰੇ ਤਾਂ ਵੱਟਕ ਘੱਟ ਹੋਣ ਦੀ ਸੰਭਾਵਨਾ ਕਿ ਸਮਝੀ ਜਾਂਦੀ ਹੈ। ਨਿਯਾ ਇਸ ਇਕਿ
– ਖੋਤਾ ਖੱਬਿਉਂ, ਤਿੱਤਰ ਸੱਜਿਉਂ ਸੱਪ ਸਾਮ੍ਹਣੇ ਨਜ਼ਰ ਆਵੇ ਅਤੇ ਕਾਂ ਸੱਜੇ ਤੋਂ ਖੱਬੇ ਵੱਲ ਨੂੰ ਉਡੇ ਤਾਂ ਸ਼ੁਭ ਸ਼ਗਨ ਸਮਝਦੇ ਹਨ।19
– ਕਿਸੇ ਕਾਰਜ ਲਈ ਤੁਰਨ ਸਮੇਂ ਖੋਤੇ ਦਾ ਹੁਆਕਣਾ, ਬਿੱਲੀ ਦਾ ਬੋਲਣਾ, ਕੁੱਤੇ ਨਾਈ ਦਾ ਰੋਣਾ, ਤੇਲੀ ਅਤੇ ਕਿਸੇ ਵਿਧਵਾ ਦਾ ਅੱਗੋਂ ਮਿਲਣਾ ਅਸ਼ੁਭ ਖਿਆਲ ਤਿਲ ਕੀਤਾ ਜਾਂਦਾ ਹੈ। ਹ
-ਨਵਜਾਤ ਸ਼ਿਸ਼ੂ ਕਮਜ਼ੋਰ ਹੋਵੇ ਤਾਂ ਸੱਤ ਛਨਿਚਰਵਾਰ ਬੱਚੇ ਨੂੰ ਜੁੱਤੀਆਂ ਨਾਲ ਤੋਲ ਕੇ ਭੈਰੋ ਨਮਿਤ ਅਰਾਧਨਾ ਕੀਤੀ ਜਾਂਦੀ ਹੈ । ਬਾਈਕ ਜ
-ਗ੍ਰਹਿਣ ਸਮੇਂ ਗਰਭਵਤੀ ਇਸਤਰੀ ਨੂੰ ਭੁੰਏ ‘ਤੇ ਚੌਕੜੀ ਮਾਰ ਕੇ ਬਿਠਾ 635 ਦੇਣ ਦਾ ਚਲਨ ਹੈ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਉਂ ਬੱਚਾ ਅਪੰਗ ਪੈਦਾ ਰਾਜਪੂ ਨਹੀਂ ਹੁੰਦਾ । ਸ ਬੂ ਹੋਇ ਇਆ ਲਬਨੀ
– ਬੱਚੇ ਨੂੰ ਚਾਨਣੀ ਵਿਚ ਦੁੱਧ ਪਿਆਉਣਾ ਨਿਸ਼ੇਧ ਹੈ। ਵਿਸ਼ਵਾਸ ਹੈ ਕਿ ਇਉਂ ਮਹਾਂ ਮਾਇਆ ਦਾ ਪਾਲਨਾ ਜੋ ਅਕਾਸ਼ ਵਿਚ ਉਡਦਾ ਹੈ ਉਸਦੇ ਬੱਚੇ ਦੇ ਸਿਰ ਤੋਂ ਲੰਘ ਜਾਣ ਕਾਰਨ ਬੱਚੇ ਨੂੰ ਦੋਸ਼ ਲਗਦਾ ਹੈ। ਇਤ
-ਸਿਖਰ ਦੁਪਹਿਰੇ ਬੱਚੇ ਨੂੰ ਪਾਲਨੇ ਵਿਚ ਸੁਆਉਣ ਬਾਰੇ ਵਿਸ਼ਵਾਸ ਹੈ ਕਿ ਇਉਂ ਬੱਚੇ ਦਾ ਮੂੰਹ ਟੇਢਾ ਹੋ ਜਾਵੇਗਾ।
-ਨਵਰਾਤਿਆਂ ਵਿਚ ਗਰੁੜ ਦਾ ਦਿੱਸਣਾ ਸ਼ੁੱਭ ਹੈ।
-ਕਬੀਲਾ ਇਸਤਰੀਆਂ ਲਈ ਛਨਿਚਰਵਾਰ ਪੇਕਾ ਟੱਬਰ ਵਿਚ ਅਤੇ ਐਤਵਾਰ ਸਹੁਰੇ ਟੱਬਰ ਵਿਚ ਜਾਣਾ ਅਸ਼ੁਭ ਹੈ।
-ਮਰਦਾਂ ਲਈ ਵੀਰਵਾਰ ਵਾਲ ਕਟਵਾਉਣੇ ਅਸ਼ੁਭ ਹਨ।
ਗਾਡੀ ਲੁਹਾਰ ਕਬੀਲੇ ਵਿਚ ਕੁਝ ਵਿਸ਼ਵਾਸ ਸੁਪਨਿਆਂ ਨਾਲ ਵੀ ਜੁੜੇ ਹੋਏ ਕਿਆਸ ਕੀਤੇ ਜਾਂਦੇ ਹਨ। ਜਿਵੇਂ :
ਸੁਪਨੇ ਵਿਚ – ਪ੍ਰਭਾਵ
ਗਾਲ੍ਹਾਂ ਕੱਢਣੀਆਂ – (ਲੜਾਈ ਝਗੜਾ)
ਗਧੇ ਦਿੱਸਣੇ – (ਕੰਗਾਲੀ)
ਗੰਧਲੇ ਪਾਣੀ ਵਿਚ ਨਹਾਉਣਾ – (ਬੇਕਾਰੀ)
ਲੰਮੀ ਦਾੜ੍ਹੀ ਦਿਸਣੀ – (ਭੈੜੀ ਕਿਸਮਤ)
ਕੱਪੜੇ ਸੜਨੇ – (ਦੁਸ਼ਮਣੀ ਦਾ ਖ਼ਾਤਮਾ)
ਵੱਛੇ ਦਾ ਜਨਮ – (ਖੁਸ਼ਹਾਲੀ)
ਬਜ਼ੁਰਗ ਦੀ ਮੌਤ – (ਖੁਸ਼ੀ ਦੀ ਖ਼ਬਰ)
ਕੁੱਤੇ ਦਾ ਪਿੱਛਾ ਕਰਨਾ – (ਦੁਸ਼ਮਣ ਤੋਂ ਨੁਕਸਾਨ)
ਬੈਲ ਗੱਡੀ ਦਾ ਡੁੱਬਣਾ – (ਮੰਦਹਾਲੀ)
ਕਾਲੀ ਬੱਕਰੀ ਦਿਸਣੀ – (ਮੌਤ ਦਾ ਸੰਦੇਸ਼ਾ ਮਿਲਣਾ)
ਬਾਂਦਰ ਦਿਸਣਾ – (ਪਤਨੀ ਦੀ ਬਿਮਾਰੀ)
ਭੋਜ ਵਿਚ ਹਿੱਸਾ ਲੈਣਾ – (ਆਰਥਿਕ ਨੁਕਸਾਨ)
ਸ਼ੇਰ ਦਿਸਣਾ – (ਪੰਚਾਇਤੀ ਫ਼ੈਸਲਾ ਹੱਕ ਵਿਚ ਨਾ ਹੋਣਾ)
ਓਹੜ ਪੋਹੜ
ਪਸੂ ਚਾਰਾ ਨਾ ਖਾਵੇ ਤਾਂ ਮੂੰਹ ਖੁਰ ਦੀ ਅਲਾਮਤ ਸਮਝੀ ਜਾਂਦੀ ਹੈ। ਅਜਿਹੀ
ਹਾਲਤ ਵਿਚ ਪਸੂ ਨੂੰ ਤੱਤੀ ਰੇਤ ਉਪਰ ਖੜ੍ਹਾ ਕਰਦੇ ਹਨ।
ਬਲਦ ਦੇ ਕੰਨ੍ਹੇ ਨੂੰ ਮਚਕੋੜ ਆਵੇ ਜਾਂ ਛਿਲਿਆ ਜਾਵੇ ਤਾਂ ਉਸੇ ਬਲਦ ਦੀ ਪੂਛਲ ਵਿਚੋਂ ਕੁਝ ਵਾਲ ਕੱਟ ਕੇ ਬਲਦ ਦੇ ਕੰਨ੍ਹੇ ‘ਤੇ ਬੰਨ੍ਹਦੇ ਹਨ।
ਤਾਪ ਚੜ੍ਹਨ ਤੇ ਕਾਲੀ ਭੰਬੋਲ ਦਾ ਕਾੜ੍ਹਾ ਪੀਂਦੇ ਹਨ।
ਕਿਸੇ ਬਾਲ ਨੂੰ ਖਾਂਸੀ ਹੋਵੇ ਤਾਂ ਮਲੱਠੀ ਚੱਬਣ ਲਈ ਅਤੇ ਪੀਲੂੰ ਖਾਣ ਲਈ ਦਿੱਤੀਆਂ ਜਾਂਦੀਆਂ ਹਨ।
ਦੰਦ ਪੀੜ ਸਮੇਂ ਮਸੂੜੇ ਨੂੰ ਨਮਕ ਮਲਣ ਨਾਲ ਉਪਾਅ ਕੀਤਾ ਜਾਂਦਾ ਹੈ।
ਕੁੱਕਰੇ ਜਾਂ ਗਰਮੀ ਕਾਰਨ ਅੱਖਾਂ ਦੁਖਦੀਆਂ ਹੋਣ ਤਾਂ ਅੱਖ ਵਿਚ ਫਟਕੜੀ ਦੀ ਬੱਤੀ ਫੇਰੀ ਜਾਂਦੀ ਹੈ।
ਹਮਲ ਜਾਇਆ ਕਰਨ ਲਈ ਗਾਜਰਾਂ ਦੇ ਬੀਜ, ਮੇਥੇ ਅਤੇ ਪੁਰਾਣੇ ਗੁੜ ਦਾ ਕਾੜ੍ਹਾ ਪੀਂਦੇ ਹਨ।
ਫੋੜੇ ਫਿਨਸੀਆਂ ਨਿਕਲਣ ‘ਤੇ ਨਿੰਮ ਦਾ ਘੋਲ ਪੀਤਾ ਜਾਂਦਾ ਹੈ।
ਨਾਮਰਦੀ ਦੀ ਅਲਾਮਤ ਲਈ ਬੋੜ੍ਹ ਦਾ ਦੁੱਧ ਪਤਾਸੇ ਵਿਚ ਪਾ ਕੇ ਪੀਣ ਦਾ ਚਲਨ ਹੈ।
ਔਰਤਾਂ ਦੇ ਗੁਪਤ ਰੋਗ, ਨਾੜੀਆਂ ਉਤੇ ਬਿੰਦ ਤਤੋਲੇ ਗੋਦ ਕੇ ਠੀਕ ਕੀਤੇ ਜਾਂਦੇ ਹਨ।
ਪੇਟ ਦਰਦ ਲਈ ਜਵੈਣ ਅਤੇ ਸੇਂਧਾ ਲੂਣ ਦੀ ਫੱਕੀ ਇਸਤੇਮਾਲ ਕੀਤੀ ਜਾਂਦੀ ਹੈ ।
ਨਜ਼ਲਾ ਜੁਖਾਮ ਲਈ ਖਸਖਸ ਦੇ ਦਾਣੇ ਗੁੜ ਨਾਲ ਚੱਬਦੇ ਹਨ।
ਦਾਦ/ਚੰਬਲ/ਲੂਤ ਅਤੇ ਖੁਰਕ ਆਦਿ ਵਾਲੀ ਥਾਂ ਤੇ ਭੁਗਾਟ/ਪਿਆਜੀ ਚੂੜ ਸਲੇਟ (ਇਕ ਬੂਟੀ) ਮਲਦੇ ਹਨ।
ਸਿਰ ਦਰਦ ਸਮੇਂ ਨਿਕੀ ਗਲੋਅ ਦੀ ਟਹਿਣੀ ਨੱਕ ਵਿਚ ਲੈ ਕੇ ਨਿੱਛਾਂ ਦੁਆਰਾ ਉਹੜ ਪੋਹੜ ਕਰ ਲਿਆ ਜਾਂਦਾ ਹੈ।
ਭਰਿੰਡ/ਸ਼ਹਿਦ ਦੀ ਮੱਖੀ ਆਦਿ ਲੜਨ ਵਾਲੀ ਥਾਂ ਤੇ ਪਿਆਜ਼ ਦਾ ਰਸਾ ਲਾਇਆ ਜਾਂਦਾ ਹੈ।
ਉਲਟੀ ਆਉਣ ਤੇ ਪਦੀਨੇ ਦੀ ਚਟਨੀ ਜਾਂ ਪਾਣੀ ਪੀਣ ਦਾ ਚਲਨ ਹੈ।
ਗਾਡੀ ਲੁਹਾਰ ਕਬੀਲਾ : ਵਿਵਸਾਇਕ ਸਾਧਨ
ਗਾਡੀ ਲੁਹਾਰ ਕਬੀਲੇ ਦੇ ਪੁਰਖੇ ਚਿਤੌੜਗੜ੍ਹ ਰਹਿੰਦੇ ਰਹੇ ਹਨ ਅਤੇ ਰਾਜਪੂਤ ਰਜਵਾੜਿਆਂ ਲਈ ਹਥਿਆਰ ਬਣਾਉਂਦੇ ਰਹੇ ਹਨ, ਇਸਦੀ ਪੁਸ਼ਟੀ ਕਿਤਾਬੀ ਹਵਾਲਿਆਂ ਅਤੇ ਇਤਿਹਾਸਿਕ ਪ੍ਰਮਾਣਾਂ ਵਿਚ ਉਪਲਬਧ ਹੈ। ‘ ਇਤਿਹਾਸਕ ਹਵਾਲਿਆਂ ਵਿਚ ਦੋ ਸ਼ਕਤੀਸ਼ਾਲੀ ਤੋਪਾਂ, ‘ਕੰਕਰਕਾਨੀ’, ‘ਧੁਰਧਾਨੀ’2 ਅਤੇ ਸ਼ਿਆਮ ਚਰਾਗ ਦਾ ਨਾਂ ਲਿਆ ਜਾਂਦਾ ਹੈ ਜੋ ਪਾਣੀ ਵਿਚ ਡੁੱਬਣ ‘ਤੇ ਵੀ ਜਗਦਾ ਰਹਿ ਸਕਦਾ ਸੀ।
ਚਿਤੌੜਗੜ੍ਹ ਕਿਲ੍ਹੇ ਦੇ ਵਿਸ਼ਾਲ ਇਲਾਕੇ ਵਿਚ ਲੋਹਗੜ੍ਹ ਅਜਿਹੀ ਜਗ੍ਹਾ ਹੈ ਜਿੱਥੇ ਲੁਹਾਰਾ ਕੰਮ ਕਰਦੇ ਰਹਿਣ ਦੇ ਅਵਿਸ਼ੇਸ਼ ਮਿਲਦੇ ਹਨ। ਇਤਿਹਾਸ ਇਸ ਪੁਸ਼ਟੀ ਦਾ ਜਾਮਨ ਹੈ ਕਿ ਕਬੀਲਾ ਪੁਰਖਿਆਂ ਦੁਆਰਾ ਹਥਿਆਰ ਬਣਾਉਣ ਦਾ ਸਿਲਸਲਾ ਲੰਮਾ ਸਮਾਂ ਜਾਰੀ ਰਿਹਾ। ਕਿਹਾ ਜਾਂਦਾ ਹੈ ਕਿ ਅਕਬਰ ਬਾਦਸ਼ਾਹ ਦੇ ਚਿਤੌੜਗੜ੍ਹ ਕਿਲ੍ਹੇ ਤੇ ਚੜ੍ਹਾਈ ਸਮੇਂ (ਜੈਮਲ ਅਤੇ ਪੱਤੋ ਦੀ ਮੌਤ ਉਪਰੰਤ) ਕਬੀਲੇ ਦੇ ਪੁਰਖੇ ਮੌਤ ਤੋਂ ਡਰ ਕੇ ਲੋਹਗੜ੍ਹ ਦੀ ਲਖੋਟਾ ਬਾਰੀ ਵਿਚੋਂ ਭੱਜ ਨਿਕਲੇ ਅਤੇ ਜਾਨ ਬਚਾਉਂਦੇ ਹੋਏ ਪਿੰਡਾਂ ਵਿਚ ਫ਼ੈਲ ਗਏ, ਪਰ ਉਚ-ਕੁਲੀਨ ਰਾਜਪੂਤਾਂ ਨੇ ਇਹਨਾਂ ਭਾਂਜਵਾਦੀ ਕਾਰੀਗਰਾਂ ਨੂੰ ਮੂੰਹ ਨਾ ਲਾਇਆ ਅਤੇ ਇਹਨਾਂ ਨੂੰ ਕੋਲੀ, ਚੁਮਿਆਰ ਅਤੇ ਹੋਰ ਨੀਵੀਂ ਜਾਤੀ ਰਾਜਪੂਤਾਂ ਦੀ ਸ਼ਰਨ ਲੈਣੀ ਪਈ।
ਭਾਵੇਂ ਉਜਾੜੇ ਦੇ ਰੂਪ ਵਿਚ ਘਰੋਂ ਨਿਕਲਣ ਮਗਰੋਂ ਕਬੀਲੇ ਦੇ ਪੁਰਖਿਆਂ ਨੇ ਵਕਾਰ ਪ੍ਰਾਪਤੀ ਹਿੱਤ ਮਹਾਰਾਣਾ ਪ੍ਰਤਾਪ ਦਾ ਸਾਥ ਵੀ ਦਿੱਤਾ, ਪਰ ਨੀਵੀਆਂ ਕੁਲ-ਜਾਤੀਆਂ ਨਾਲ ਵਿਆਹ ਸਬੰਧ ਜੋੜੇ ਜਾਣ ਕਾਰਨ ਪਿੰਡਾਂ ਵਿਚ ਰਹਿ ਗਏ ਲੁਹਾਰ ਖੁਰ-ਪਲਟਾ (ਬਲਦ ਖੱਸੀ ਕਰਨ ਦਾ ਕੰਮ) ਅਤੇ ਸ਼ਹਿਰਾਂ ਵਿਚ ਫੈਲੇ ਲੁਹਾਰ ਬਲਦਾਂ ਨੂੰ ਖੁਰੀਆਂ ਅਤੇ ਘੋੜਿਆਂ ਨੂੰ ਨਾਲਾਂ ਲਾਉਣ ਦਾ ਕਿੱਤਾ ਕਰਨ ਲੱਗੇ ਜਿਸਨੂੰ ਉਚ-ਕੁਲੀਨ ਰਾਜਪੂਤ ਸਮੁਦਾਇ ਵੱਲੋਂ ਛੁਟਿਆ ਕੇ ਅਤੇ ਤਿਰਸਕਾਰ ਨਾਲ ਵੇਖਿਆ ਗਿਆ।
ਭਾਰਤ ਵਿਚ ਅੰਗਰੇਜ਼ਾਂ ਦੀ ਆਮਦ ਸਮੇਂ ਅਜਿਹੇ ਕਾਰੀਗਰ ਕਬੀਲਿਆਂ ਤੇ ਉਚੇਚੀ ਨਜ਼ਰ ਰੱਖੀ ਗਈ ਜੋ ਤੇਜ਼-ਧਾਰ ਹਥਿਆਰ ਬਣਾਉਣ ਦਾ ਕਿੱਤਾ ਕਰਦੇ ਸਨ। ਜਿਨ੍ਹਾਂ ਵਿਚ ਗਾਡੀ ਲੁਹਾਰ, ਸਿਕੀਲੀਗਰ, ਅਤੇ ਲੁਹਾਰ ਜਾਤੀਆਂ ਸ਼ਾਮਲ ਹਨ। ਉਨ੍ਹਾਂ ਖਿਲਾਫ਼ ਬਗਾਵਤ ਨਾ ਉਠੇ ਇਸ ਲਈ ਉਹਨਾਂ ਨੇ ਸੰਵਿਧਾਨ ਵਿਚ ਅਪਰਾਧੀ ਕਬੀਲਾ ਅਧਿਨਿਯਮਾ ਦੀ ਮੱਦ ਸ਼ਾਮਲ ਕਰ ਦਿੱਤੀ। ਜਿਸ ਕਾਰਨ ਇਨ੍ਹਾਂ ਲੁਹਾਰਾਂ ਨੇ ਤੇਜ਼ਧਾਰ ਹਥਿਆਰ ਬਣਾਉਣੇ ਬੰਦ ਕਰ ਦਿੱਤੇ।”
ਪੰਜਾਬ, ਹਰਿਆਣਾ ਅਤੇ ਰਾਜਸਥਾਨ ਮੁਖਤਾ ਖੇਤੀ ਪ੍ਰਧਾਨ ਭੂ-ਖੰਡ ਹਨ। ਇਸ ਲਈ ਇਹਨਾਂ ਸੂਬਿਆਂ ਵਿਚ ਫੈਲੇ ਗਾਡੀ ਲੁਹਾਰ ਪਿਛਲੇ ਲੰਮੇ ਸਮੇਂ ਤੋਂ ਤਿੰਨ ਤਰ੍ਹਾਂ ਦਾ ਕਿੱਤਾ ਕਰਦੇ ਮਿਲਦੇ ਹਨ।
- ਨਾਗੌਰੀ ਬਲਦਾਂ ਦੀ ਵੇਚ-ਵੱਟ
- ਖੇਤੀ ਨਾਲ ਸਬੰਧਿਤ ਲੋਹ-ਸੰਦਾਂ ਦਾ ਨਿਰਮਾਣ
- ਘਰੇਲੂ ਲੋਹ-ਵਸਤੂਆਂ ਦਾ ਨਿਰਮਾਣ ਅਤੇ ਮੁਰੰਮਤ
ਉਪਰੋਕਤ ਤਿੰਨਾਂ ਸੂਬਿਆਂ ਵਿਚ ਨਾਗੌਰ ਇਲਾਕੇ ਦੇ ਬੈਲ, ਆਪਣੀ ਖਾਸ ਵਿਸ਼ੇਸ਼ਤਾ, ਜਿਸ ਵਿਚ ਲੰਮੀ ਬੇਲ, ਉਚੀ ਬੰਨ੍ਹ, ਲੰਮੀ ਪੂਛ, ਮੁਕਟੀ ਸਿੰਗ, ਦਰਸ਼ਨੀ ਮੱਥਾ, ਬਲਸ਼ਾਲੀ ਅਤੇ ਸੁੰਦਰ ਦਿਖ ਕਾਰਨ ਕਿਸਾਨ ਦੀ ਸ਼ਾਨ ਅਤੇ ਮਹੱਤਵਪੂਰਨ ਸੰਪਤੀ ਰਹੇ ਹਨ। ਇਕ ਸਮਾਂ ਸੀ ਜਦੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਗਾਡੀ ਲੁਹਾਰ ਕਬੀਲੇ ਦੀ ਆਮਦ ਨੂੰ ਸ਼ਿੱਦਤ ਨਾਲ ਉਡੀਕਦੇ ਸਨ, ਤਾਂ ਕਿ ਨਾਗੌਰੀ ਬੈਲਾਂ ਦੀ ਖ਼ਰੀਦੋ-ਫਰੋਖ਼ਤ ਕੀਤੀ ਜਾ ਸਕੇ। ਕਬੀਲੇ ਦੇ ਲੋਕ ਨਾਗੌਰ ਤੋਂ ਲਿਆਂਦੇ ਬੈਲਾਂ ਦੀ ਸੇਵਾ ਕਰਦੇ, ਉਹਨਾਂ ਨੂੰ ਦੇਸੀ ਘਿਉ ਚਾਰਦੇ ਅਤੇ ਸਸਤੇ ਭਾਅ ਦੀ ਖਰੀਦ ਮਹਿੰਗੇ ਭਾਅ ਵੇਚ ਦਿੰਦੇ। ਕਿਉਂਕਿ ਇਕ ਤਾਂ ਕਬੀਲੇ ਦੇ ਬਲਦਾਂ ਨੂੰ ਸਿਵਾ ਬੈਲ ਗੱਡੀ ਖਿੱਚਣ ਤੋਂ ਹੋਰ ਕਿਸੇ ਵਾਹ ਦਾ ਬੋਝ ਨਹੀਂ ਸੀ ਹੁੰਦਾ ਦੂਜੇ ਟੱਬਰ ਦੇ ਸਾਰੇ ਜੀਅ, ਪੱਠੇ ਦੱਥੇ ਵਜੋਂ ਰੱਜਵਾਂ ਚਾਰਾ ਪਾਉਂਦੇ ਸਨ ਇਸ ਲਈ ਇਹਨਾਂ ਬਲਦਾਂ ਦੀ ਦਿਖ ਲੰਮਾਂ ਸਮਾਂ ਕਿਸਾਨ ਦੀ ਇੱਛਾ ਨੂੰ ਪ੍ਰਭਾਵਿਤ ਕਰਦੀ ਰਹੀ। ਕਈ ਗਾਡੀ ਲੁਹਾਰ ਇਹ ਬੈਲ ਬਾਂਗਰ ਤੋਂ ਲਿਆ ਕੇ ਵੀ ਵੇਚਦੇ ਸਨ। ਇਸ ਲਈ ਇਹਨਾਂ ਨੂੰ ‘ਬਾਗੜੀਏ ਲੁਹਾਰ’ ਵੀ ਕਿਹਾ ਜਾਂਦਾ ਹੈ।
ਦੂਜਾ ਕਿੱਤਾ, ਖੇਤੀ ਨਾਲ ਸਬੰਧਿਤ ਲੋਹ ਸੰਦਾਂ ਦੇ ਨਿਰਮਾਣ ਦਾ ਰਿਹਾ ਹੈ। ਜਿਵੇਂ, ਦਾਤਰੀ, ਦਾਤ, ਗੰਡਾਸੀ ਫ਼ਲ, ਕਹੀ, ਕੁਹਾੜੀ, ਫਾਲਾ, ਸੰਗਲ, ਡੁਬਕੀ ਕੁੰਡਾ, ਰੰਬਾ, ਰੰਬੀ, ਤੰਗਲੀ ਸੁੱਤਾਂ, ਟੋਕੇ, ਸੰਲਘਾ ਸੁੱਤ, ਕਲਪਾ, ਜੰਗ ਲੋਹ ਟਿੰਡਾਂ ਦੀ ਮੁਰੰਮਤ ਅਤੇ ਗੱਡ-ਪਹੀਆਂ ਉਤੇ ਹਾਲ ਚਾੜ੍ਹਨ ਦਾ ਕਿੱਤਾ ਰਿਹਾ ਹੈ। ਜਿਸਨੂੰ ਕਬੀਲੇ ਦੇ ਮਰਦ ਅਹਿਰਨ ‘ਤੇ ਬੈਠ ਕੇ ਭੱਠੀ-ਤਾਅ ਦੁਆਰਾ ਕਰਦੇ ਹਨ।
ਤੀਸਰੀ ਕਿਸਮ ਦਾ ਕਿੱਤਾ ਘਰੇਲੂ ਵਰਤੋਂ ਦੀਆਂ ਲੋਹ-ਵਸਤਾਂ ਨਾਲ ਸਬੰਧਿਤ ਹੈ। ਜਿਸ ਵਿਚ ਕਈ ਕਿਸਮ ਦੇ ਛਾਣਨੇ? (ਝਾਰਨੇ) ਚਿਮਟਾ, ਸਿੱਪੀ, ਦਾਂਤ (ਦਾਤਰ) ਕਰਦ, ਭੂਕਣਾ, ਤਵਾ, ਪੀਪਾ, ਪੀਪੀ, ਆਟਾ ਪਾਉਣ ਹਿੱਤ ਭੜੋਲੀ, ਪਲੀ, ਪਲਾ, ਡੋਰ੍ਹਾ, ਡੋਰੀ, ਕੜਾਹੀ, ਤਸਲਾ, ਮੂਲੀ-ਕੰਡਾ, ਕੁਪੀ, ਸੂਆ, ਚਿਮਟੀ, ਉੱਚੀ ਅਤੇ ਖੁਰਚਣਾ ਆਦਿ ਦਾ ਨਿਰਮਾਣ ਹੈ।
ਬਲਦਾਂ ਦੀ ਖਰੀਦ-ਵੇਚ ਕਬੀਲਾ ਮਰਦਾਂ ਦੇ ਜ਼ਿਮੇਂ ਰਹੀ ਹੈ ਜਦ ਕੇ ਖੇਤੀ ਦੇ ਬਹੁਤੇ ਸੰਦ ਅਤੇ ਘਰੇਲੂ ਵਸਤਾਂ ਦੀ ਵੇਚ-ਵੱਟ ਕਬੀਲਾ ਇਸਤਰੀਆਂ ਘਰਾਂ ਅਤੇ ਗਲੀਆਂ ਵਿਚ ਹੋਕਾ ਦੇ ਕੇ ਵੇਚਦੀਆਂ ਰਹੀਆਂ ਹਨ। ਜਿਸਦੇ ਵਟਾਂਦਰੇ ਵਿਚ ਪੈਸੇ, ਚਰੀ, ਗੁੜ, ਹਰਾ ਚਾਰਾ, ਤੂੜੀ, ਅਨਾਜ ਅਤੇ ਬਾਲਣ ਆਦਿ ਦੇ ਰੂਪ ਵਿਚ ਲੈਣ ਦਾ ਚਲਨ ਰਿਹਾ
ਕਿਸੇ ਵੀ ਕਬੀਲਾ ਸਮੁਦਾਇ ਦੀ ਕਿੱਤਾਗਤ ਵੱਖਰਤਾ ਵਜੋਂ ਹੋਂਦ, ਉਤਨਾਂ ਸਮਾਂ ਹੀ ਸੰਭਵ ਹੈ ਜਿਤਨਾ ਸਮਾਂ ਕੋਈ ਕਬੀਲਾ, ਵਿਵਸਾਇ ਸਬੰਧੀ ਕਿਸੇ ਦੂਜੀ ਧਿਰ ‘ਤੇ ਆਸ਼ਰਿਤ ਨਾ ਹੋਵੇ ਕਿਉਂਕਿ ਕਿਸੇ ਵੀ ਵਿਵਸਾਇ ਲਈ ਕੱਚੇ ਮਾਲ ਦੀ ਪ੍ਰਾਪਤੀ ਸਵੈ ਨਿਰਭਰਤਾ ਵਾਲੀ ਹੋਣ ਤੇ ਹੀ ਕੋਈ ਕਬੀਲਾ ਕਿੱਤੇ ਵਜੋਂ ਆਪਣਾ ਅਸਤਿਤਵ ਕਾਇਮ ਰੱਖ ਸਕਦਾ ਹੈ। ਕਿਸੇ ਦੂਜੀ ਧਿਰ ਦਾ ਗੁਲਾਮ ਹੋਣ ਦੀ ਸੂਰਤ ਵਿਚ ਨਿਰਮਾਣ ਵਸਤੂ ਦਾ ਮੁੱਲ, ਕੱਚੇ ਮਾਲ ਦੀ ਮਾਲਕ ਧਿਰ ਦੇ ਅਧੀਨ ਹੋ ਜਾਂਦਾ ਹੈ ਅਤੇ ਜੇਕਰ ਕੱਚਾ ਮਾਲ ਕਿਸੇ ਖਾਸ ਸੰਸਥਾ, ਸਮੁਦਾਇ ਜਾਂ ਆਰਥਕ ਨੀਤੀ ਦੇ ਸੁਆਰਥੀ ਹਿੱਤਾਂ ਅਧੀਨ ਹੋਵੇ ਤਾਂ ਨਿਰਮਾਤਾ ਦੂਜੈਲੀ ਸਥਿਤੀ ਵਾਲਾ ਬਣ ਜਾਂਦਾ ਹੈ। ਅਜਿਹੀ ਹਾਲਤ ਵਿਚ ਕੋਈ ਵੀ ਕਿੱਤਾ ਸਵੈ ਨਿਰਭਰਤਾ ਵਾਲਾ ਨਾ ਰਹਿ ਕੇ ਪਰ ਅਧੀਨਤਾ ਦੇ ਖਾਸੇ ਵਾਲਾ ਹੋ ਨਿਬੜਦਾ ਗਾਡੀ ਲੁਹਾਰ ਸਮੁਦਾਇ ਦੇ ਕਿੱਤੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਵਾਪਰਿਆ। ਪੰਜਾਬ ਅਤੇ ਹਰਿਆਣਾ ਭੂ-ਖੇਤਰਾਂ ਵਿਚ ਜਿਉਂ ਹੀ ਖੇਤੀ ਧੰਦੇ ਵਿਚ ਮਸ਼ੀਨ (ਟਰੈਕਟਰ) ਦਾ ਦਖ਼ਲ ਹੋਇਆ, ਬਲਦਾਂ ਦੀ ਲਾਗਤ ਘਟਦੀ ਘਟਦੀ ਨਾਂਹ ਦੇ ਬਰਾਬਰ ਹੋ ਗਈ। ਅਜਿਹੀ ਹਾਲਤ ਰਾਜਸਥਾਨ ਵਿਚ ਵੀ ਵੇਖਣ ਨੂੰ ਆਈ। ਰੇਤੀਲਾ ਇਲਾਕਾ ਹੋਣ ਕਾਰਨ ਰਾਜਸਥਾਨ ਵਿਚ ਪਹਿਲਾਂ ਹੀ ਬਲਦਾਂ ਦੇ ਟਾਕਰੇ ਖੇਤੀ ਕਾਰਜਾਂ ਲਈ ਊਠ ਵਧੇਰੇ ਉਪਯੋਗੀ ਸੀ। ਇਉਂ ਬਲਦਾਂ ਦੀ ਲਾਗਤ ਹਰਿਆਣਾ ਅਤੇ ਪੰਜਾਬ ਦੀ ਖਪਤ ਵਿਚ ਜਿੱਥੇ ਘਟੀ ਉਥੇ ਉਸ ਮਾਤਰਾ ਵਿਚ ਰਾਜਸਥਾਨ ਵਿਚ ਵਧ ਨਾ ਸਕੀ ਜਿਸਦੇ ਸਿੱਟੇ ਵਜੋਂ ਅਜੋਕੇ ਸਮੇਂ ਗਾਡੀ ਲੁਹਾਰ ਸਮੁਦਾਇ ਦਾ ਇਹ ਵਿਵਸਾਇ ਪਤਨ ਦੀ ਹਾਲਤ ਵਿਚ ਹੈ।
ਖੇਤੀ ਕਾਰਜਾਂ ਅਤੇ ਘਰੇਲੂ ਲੋੜਾਂ ਨਾਲ ਸਬੰਧਿਤ ਵਸਤੂਆਂ ਦੇ ਨਿਰਮਾਣ ਲਈ ਕਬੀਲਾ ਕਾਰੀਗਰ ਕੱਚੇ ਮਾਲ ਦੀ ਵਰਤੋਂ ਕਿਸੇ ਤੀਜੀ ਧਿਰ ਪਾਸੋਂ ਖਰੀਦ ਕੇ ਨਹੀਂ ਕਰਦੇ, ਸਗੋਂ ਘਰਾਂ ਵਿਚ ਨਿਰਮਾਣ ਵਸਤੂਆਂ ਨੂੰ ਵੇਚਣ ਗਈਆਂ ਕਬੀਲਾ ਇਸਤਰੀਆਂ, ਟੁੱਟੇ ਟੀਨ, ਪੀਪੇ, ਚਾਦਰਾਂ, ਸੰਦੂਕ, ਪੱਤੀ, ਘਸੀ ਰੇਤੀ ਅਤੇ ਟੁੱਟੀ ਲੱਠ/ਨਾਭ ਆਦਿ, ਮੁਰੰਮਤ ਕਰਨ ਦੇ ਇਵਜ਼ ਵਿਚ ਲੈ ਆਉਂਦੀਆਂ ਸਨ। ਅਜਿਹਾ ਨਿੱਕ-ਸੁੱਕ ਘਰਾਂ ਵਿਚ ਸੁੱਟਣ ਯੋਗ ਸਮਝ ਕੇ ਪਿਆ ਹੁੰਦਾ ਸੀ। ਇਥੋਂ ਤੱਕ ਕਿ ਗਾਡੀ ਲੁਹਾਰ ਆਪਣੀ ਕਲਾ ਕੌਸ਼ਲਤਾ ਨਾਲ ਰਿਪਟਾਂ ਆਦਿ ਵੀ ਪੱਤੀਆਂ ਦੀਆਂ ਹੀ ਬਣਾ ਲੈਂਦੇ ਸਨ ਅਤੇ ਜੋੜ ਆਦਿ ਲਾਉਣ ਦਾ ਹੁਨਰ ਵੀ ਟਾਂਕਾਂ ਵਿਧੀ ਵਾਲਾ ਨਹੀਂ ਸੀ, ਸਗੋਂ ਮੁੜਵੀ ਪੱਤੀ, ਗਿੱਚੀ-ਵੱਢ ਜੁਗਤ, ਝੰਡ ਦੁਆਰਾ ਅਤੇ ਰਿਪਟ ਵਿਧੀ ਦੇ ਜੋੜ ਵਾਲਾ ਸੀ। ਇਥੋਂ ਤੱਕ ਕੇ ਟੁਕੜੇ ਜੋੜ ਕੇ ਬਣਾਈ ਕੜਾਹੀ, ਕੜਾਹਿਆ, ਬਾਲਟੀ ਅਤੇ ਕੁੰਡ ਆਦਿ ਅਜਿਹੀ ਜੋੜ ਵਿਧੀ ਨਾਲ ਬਣਾਇਆ ਜਾਂਦਾ ਸੀ ਜਿਸ ਵਿਚੋਂ ਪਾਣੀ ਦੀ ਇਕ ਬੂੰਦ ਵੀ ਨਹੀਂ ਸੀ ਸਿੰਮਦੀ। ਪਰ ਜਿਉਂ ਹੀ ਪੁਰਾਣੇ ਲੋਹੇ ਦੀ ਢਲਾਈ ਦਾ ਕੰਮ ਫੈਕਟਰੀਆਂ ਵਿਚ ਵੱਡੇ ਪੱਧਰ ‘ਤੇ ਸ਼ੁਰੂ ਹੋਇਆ ਹੈ ਅਤੇ ਘਰੇਲੂ ਵਸਤੂਆਂ ਵਿਚ ਪਲਾਸਟਿਕ ਦੀਆਂ ਵੱਡੀ ਪੱਧਰ ਤੇ (ਸੁਥਰੀਆਂ, ਨਮੂਨੇਦਾਰ ਅਤੇ ਸਸਤੀਆਂ) ਚੀਜਾਂ ਦੀ ਵਿਕਰੀ ਸ਼ੁਰੂ ਹੋਈ ਹੈ ਤਿਵੇਂ ਤਿਵੇਂ ਸ਼ਹਿਰੀ ਬਸਤੀਆਂ ਵਿਚ ਕਬੀਲਾ ਨਿਰਮਾਣ ਵਸਤੂਆਂ ਦੀ ਲਾਗਤ ਨਾਂਹ ਹੋਣ ਦੇ ਬਰਾਬਰ ਹੁੰਦੀ ਗਈ ਹੈ।
ਵਰਤਮਾਨ ਸਮੇਂ ਕਬੀਲਾ ਕਿੱਤਾ, ਪਤਨ ਦੀ ਕਗਾਰ ਤੇ ਹੈ। ਸ਼ਾਇਦ ਇਹੋ ਕਾਰਨ ਹੈ ਕਿ ਹੁਣ ਬਹੁਤੇ ਗਾਡੀ ਲੁਹਾਰਾਂ ਦੇ ਟੱਬਰ ਸ਼ਹਿਰਾਂ ਅਤੇ ਕਸਬਿਆਂ ਨੇੜੇ ਲੰਮਾਂ ਸਮਾਂ ਨਿੱਠ ਕੇ ਬੈਠੇ ਵੀ ਮਿਲਦੇ ਹਨ। ਜਿਥੇ ਉਹ ਭੱਠੀ ਨਾਲ ਸਬੰਧਿਤ ਲੋਹੇ ਦਾ ਕਾਰਜ ਵੀ ਕਰਦੇ ਹਨ ਅਤੇ ਇਸਤਰੀਆਂ ਘਰੇਲੂ ਵਸਤੂਆਂ ਦੀ ਵੇਚ-ਵੱਟ ਵੀ ਕਰਦੀਆਂ ਹਨ।
ਵਰਤਮਾਨ ਸਮੇਂ ਕਬੀਲਾ ਕਾਰੀਗਰ, ਸ਼ਹਿਰੀ ਕਬਾੜੀਆਂ ਪਾਸੋਂ ਸਧਾਰਨ ਲੋਹਾ, ਅਸਪਾਤ, ਜਿਸਤੀ ਚੱਦਰ, ਪੱਤੀ ਚੱਦਰ, ਸਰੀਆ ਅਤੇ ਹੋਰ ਲੋੜੀਂਦਾ ਲੋਹਾ ਖਰੀਦ ਕੇ ਅਜਿਹੀਆਂ ਵਸਤੂਆਂ ਦਾ ਨਿਰਮਾਣ ਕਰਦੇ ਹਨ ਜੋ ਜ਼ਿਆਦਾਤਰ, ਇਮਾਰਤ ਉਸਾਰੀ ਦੀ ਵਰਤੋਂ ਵਾਲੀਆਂ ਹਨ ਜਾਂ ਬਿਜਲੀ ਅਤੇ ਸੈਨੇਟਰੀ ਆਦਿ ਦੇ ਕਾਰਜਾਂ ਲਈ ਲੋੜੀਂਦੀਆਂ ਹਨ।
ਖੇਤੀ ਸੰਦਾਂ ਦੀ ਬਣਤਰ ਭਾਵੇਂ ਬਦਲ ਗਈ ਹੈ। ਪਰ ਰੰਬਾ, ਦਾਤਰੀ, ਤੰਗਲੀ, ਸੰਲਘਾ, ਕਹੀ, ਕੁਹਾੜੀ, ਟਕੂਆ, ਟੋਕਾ, ਦਾਤਰ, ਅਤੇ ਸੰਗਲ ਆਦਿ ਦੀ ਵਰਤੋਂ ਹਾਲੇ ਵੀ ਉਵੇਂ ਹੀ ਲੁੜੀਂਦੀ ਹੈ। ਇਵੇਂ ਹੀ ਤਵਾ, ਪੀਪਾ, ਪਲੀ, ਕੁੱਪੀ, ਚਿਮਟਾ, ਦਾਤਰ ਅਤੇ ਮੂਲੀ ਕੰਡੇ ਦੀ ਲੋੜ ਕਬੀਲਾ ਵਿਵਸਾਇ ਨੂੰ ਜਿਉਂਦਿਆਂ ਰੱਖਣ ਵਿਚ ਸਹਾਈ ਸਾਬਤ ਹੋ ਰਹੀ ਹੈ।
ਪਰ ਵਰਤਮਾਨ ਪਰਿਸਥਿਤੀਆਂ ਵਿਚ ਕਬੀਲਾ ਸਮੁਦਾਇ ਦਾ ਪਰੰਪਰਾਗਤ ਕਿੱਤਾ-ਪਤਨ, ਕਬੀਲਾ ਅਸਤਿਤਵ ਨੂੰ ਕਿਤਨਾਂ ਸਮਾਂ ਕਾਇਮ ਰੱਖ ਸਕੇਗਾ ਇਸ ਬਾਰੇ ਨਿਸ਼ਚੇ ਨਾਲ ਕੁਝ ਵੀ ਕਹਿਣਾ ਸੰਭਵ ਨਹੀਂ।
ਗਾਡੀ ਲੁਹਾਰ ਕਬੀਲਾ : ਪਹਿਰਾਵਾ ਅਤੇ ਮਨੋਰੰਜਨ
ਪਹਿਰਾਵਾ
ਗਾਡੀ ਲੁਹਾਰ ਕਬੀਲੇ ਦੀ ਸਮੁੱਚੀ ਰਹਿਤਲ ਭਾਵੇਂ ਰਾਜਸਥਾਨੀ ਰੰਗਣ ਵਾਲੀ ਹੈ ਪਰ ਇਸ ਦੇ ਪਹਿਰਾਵੇ ਵਿਚ ਢੇਰ ਅੰਤਰ ਹੈ। ਕਬੀਲੇ ਦੇ ਮਰਦਾਂ ਦਾ ਪਹਿਰਾਵਾ ਜਿਥੇ ਸਾਦਾ ਅਤੇ ਘੱਟ ਭੜਕੀਲਾ ਹੈ ਉਥੇ ਕਬੀਲਾ ਇਸਤਰੀਆਂ ਦੀ ਚੋਲੀ ਅਤੇ ਘੱਗਰੀ ਉਤਨੀ ਹੀ ਸ਼ੋਖ ਰੰਗਾਂ, ਕੌਡੀਆਂ, ਸਿਤਾਰਿਆਂ ਅਤੇ ਫੁੱਦਿਆਂ ਨਾਲ ਸ਼ਿੰਗਾਰੀ ਹੁੰਦੀ ਹੈ। ਰਾਜਸਥਾਨ ਦੀਆਂ ਉੱਚ-ਕੁਲੀਨ ਰਾਜਪੂਤ ਜਾਤੀਆਂ ਦੀਆਂ ਇਸਤਰੀਆਂ ਦਾ ਪਹਿਰਾਵਾ ਬੇਹੱਦ ਰੰਗੀਲਾ ਤਾਂ ਹੈ ਪਰ ਗਾਡੀ ਲੁਹਾਰ ਕਬੀਲੇ ਦੀਆਂ ਇਸਤਰੀਆਂ ਟਾਕਰੇ ਇਤਨਾਂ ਭੜਕੀਲਾ ਅਤੇ ਸਾਜ ਸਜਾਵਟ ਵਾਲਾ ਨਹੀਂ। ਬੁਨਿਆਦੀ ਅੰਤਰ ਚੋਲੀ ਦੀ ਲੰਮਾਈ ਅਤੇ ਬਣਤਰ ਵਿਚ ਵੇਖਿਆ ਜਾ ਸਕਦਾ ਹੈ। ਰਾਜਸਥਾਨੀ ਬਣਤਰ ਵਿਚ ਚੋਲੀ, ਘੱਗਰੇ ਦੇ ਨੇਂਘ ਤੋਂ ਥੋੜ੍ਹਾ ਥੱਲੇ ਆਉਂਦੀ ਹੈ, ਜਦ ਕਿ ਗਾਡੀ ਗੁਹਾਰ ਕਬੀਲੇ ਦੀ ਚੋਲੀ ਲੰਮੀ ਅਤੇ ਦੁਵੱਲੀ ਵੱਡੇ ਚਾਕਾਂ ਵਾਲੀ ਹੁੰਦੀ ਹੈ, ਜਿਸ ਦੇ ਘੇਰੇ, ਬਾਹਾਂ ਅਤੇ ਛਾਤੀ ਦੀਆਂ ਗੁਲਾਈਆਂ ਨੂੰ ਵੰਡਣ ਵਾਲੀਆਂ ਝਾਲਰਾਂ ਚਾਂਦੀ ਦੇ ਮੋਤੀਆਂ, ਕੌਡੀਆਂ, ਫੁੰਦਿਆਂ (ਫੁੰਮਣਾਂ) ਅਤੇ ਲੜੀਆਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ। ਚੋਲੀ (ਕੁੜਤੀ) ਦੇ ਸ਼ੋਖ ਰੰਗ ਅਤੇ ਘੱਗਰੀ ਦੀਆਂ ਸੈਆਂ ਚੁੰਡਾਂ, ਕਬੀਲਾ ਇਸਤਰੀਆਂ ਦੇ ਗਠੀਲੇ ਬਦਨ ਅਤੇ ਲੰਮੂਤਰੇ ਕੱਦ ਨੂੰ ਇਤਨਾ ਮਨਮੋਹਕ ਬਣਾ ਦਿੰਦੇ ਹਨ ਕਿ ਕਬੀਲੇ ਦਾ ਰੁੱਖਾ ਜੀਵਨ ਟਹਿਕ ਉਠਦਾ ਹੈ। ਕਬੀਲਾ ਵਿਅਕਤੀਆਂ ਦੀ ਇਸ ਭੜਕੀਲੀ ਪੌਸ਼ਾਕ ਦੀ ਵੱਡੀ ਵਿਲੱਖਣਤਾ ਇਹ ਹੈ ਕਿ ਚੋਲੀ ਅਤੇ ਘੱਗਰੀ ਨੂੰ ਇਤਨੀ ਸ਼ੋਖ ਅਤੇ ਗੂਹੜੇ ਰੰਗਾਂ ਨਾਲ ਬਣਾਇਆ ਜਾਂਦਾ ਹੈ ਕਿ ਉਸ ਵਿਚ ਰਲਵੇਂ (ਦੋ, ਜਾਂ ਦੋ ਤੋਂ ਵਧੇਰੇ) ਰੰਗਾਂ ਨਾਲ ਬਣਾਏ ਕੱਪੜੇ ਦੀ ਵਰਤੋਂ ਲਈ ਕੋਈ ਗੁਜਾਇਸ਼ ਹੀ ਨਹੀਂ ਰਹਿੰਦੀ। ਉਦਾਹਰਨ ਲਈ ਨੀਲੇ, ਪੀਲੇ, ਲਾਲ ਅਤੇ ਕਾਲੇ ਰੰਗ ਦਾ ਕੱਪੜਾ ਬੇਹੱਦ ਗੂਹੜੀ ਦਿੱਖ ਵਾਲਾ ਹੋਵੇਗਾ। ਪਰ ਰੰਗਾਂ ਦੇ ਮਿਸ਼ਰਣ, ਜਿਵੇਂ ਲਸੂੜੀ, ਜ਼ਹਿਰ ਮਹੁਰਾ, ਉਨਾਬੀ, ਜਾਮੁਨੀ ਅਤੇ ਹਲਕਾ ਸਲੇਟੀ ਆਦਿ ਵਾਲਾ ਨਹੀਂ ਹੋਵੇਗਾ। ਕਬੀਲੇ ਅਨੁਸਾਰ, ਰਾਜਸਥਾਨ ਵਿਚ ਫੁੱਲਾਂ ਅਤੇ ਰੰਗਾਂ ਦੀ ਘਾਟ ਨੂੰ ਪਹਿਰਾਵੇ ਦੇ ਰੰਗਾਂ ਦੁਆਰਾ ਪੂਰਾ ਕਰਨ ਦੀ ਚੇਸ਼ਠਾ ਕੀਤੀ ਜਾਂਦੀ ਹੈ। ਗਾਡੀ ਲੁਹਾਰ ਕਬੀਲੇ ਦੀਆਂ ਇਸਤਰੀਆਂ ਦੀ ਚੁਨਰੀ ਵੀ ਬੇਹੱਦ ਲੁਭਾਉਣੀ ਹੁੰਦੀ ਹੈ। ਕਿਨਾਰੀ ਅਤੇ ਸਮੁੱਚੀ ਚੁਨਰੀ ਨੂੰ ਸਿਤਾਰਿਆਂ, ਮੋਤੀਆਂ ਅਤੇ ਫੁੱਦਿਆਂ (ਫੁੰਮਣਾ) ਨਾਲ ਇਤਨਾ ਸਜਾਇਆ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ। ਕਬੀਲੇ ਦੀ ਇਕ ਧਾਰਨਾਂ ਅਨੁਸਾਰ, ਇਸਤਰੀ ਪਹਿਰਾਵੇ ਵਿਚ ਚਿੱਟਾ ਰੰਗ ਉਦਾਸੀ ਅਤੇ ਸੋਗ ਨਾਲ ਸਬੰਧਿਤ ਸਮਝਿਆ ਜਾਂਦਾ ਹੈ। ਜਦ ਕਿ ਮਰਦਾਂ ਦੇ ਪਹਿਰਾਵੇ ਵਿਚ ਇਸਨੂੰ ਦਾਨਾਈ ਅਤੇ ਸਿਆਣਪ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਗਾਡੀ ਲੁਹਾਰ ਕਬੀਲੇ ਦੀ ਇਸਤਰੀ ਚੋਲੀ ਦੀ ਬਣਤਰ ਤੋਂ ਪਹਿਚਾਣੀ ਜਾ ਸਕਦੀ ਹੈ ਕਿ ਉਹ ਵਿਆਹੁਤਾ ਹੈ ਜਾਂ ਨਹੀਂ। ਕਿਉਂਕਿ ਵਿਆਹੁਤਾ ਇਸਤਰੀ ਅਤੇ ਖਾਸਕਰ ਅਜਿਹੀ ਇਸਤਰੀ ਜੋ ਸਜਵਿਆਹੀ ਹੋਵੇ ਅੱਧੀਆਂ ਬਾਹਾਂ ਵਾਲੀ ਕੁੜਤੀ ਪਹਿਰਦੀ ਹੈ ਜਦ ਕਿ ਕੁੜਤੀ ਦੀ ਦੂਜੀ ਬਣਤਰ ਵਿਚ ਕੋਈ ਫ਼ਰਕ ਨਹੀਂ ਪੈਂਦਾ। ਭਾਵੇਂ ਇਹ ਡੌਲੇ ਉਤੇ ਟਾਡੀਆ ਜਾਂ ਵੀਣੀ ਤੇ ਪਹਿਣਨ ਵਾਲੇ ਗਹਿਣਿਆਂ ਕਾਰਨ ਹੋਵੇ। ਜਦ ਕਿ ਨਵਜਾਤ ਸ਼ਿਸ਼ ਵਾਲੀ ਇਸਤਰੀ ਦੀ ਕੁੜਤੀ ਬਿਲਕੁੱਲ ਵੱਖਰੀ ਬਣਤਰ ਵਾਲੀ ਹੋਵੇਗੀ। ਕਬੀਲਾ ਇਸਤਰੀਆਂ ਦੇ ਪਹਿਰਾਵੇ ਦੀ ਇਕ ਵਿਲੱਖਣ ਸੁੰਦਰਤਾ ਇਸਦੀ ਬਣਤਰ ਅਤੇ ਦਿੱਖ ਵਿਚ ਹੈ ਕਿ ਇਸ ਵਿਚ ਛਾਤੀਆਂ ਦੀਆਂ ਗੋਲਾਈਆਂ ਨੂੰ ਕਾਟ ਬਣਤਰ ਅਤੇ ਵੱਖਰੇ ਰੰਗ ਦੀਆਂ ਕਤਰਨਾਂ ਦੁਆਰਾ ਇਸ ਕਦਰ ਉਭਾਰ ਦਿੱਤਾ ਜਾਂਦਾ ਹੈ ਅਤੇ ਕਮਰ ਵਾਲਾ ਹਿੱਸਾ ਇਤਨਾਂ ਸੰਗੋੜ ਅਤੇ ਕੱਸ ਦਿੱਤਾ ਜਾਂਦਾ ਹੈ ਕਿ ਸਧਾਰਨ ਜਿਸਮ ਵੀ ਸੁਹੱਪਣ ਵਾਲਾ ਦਿਸਣ ਲੱਗਦਾ ਹੈ। ਇਉਂ ਰਾਜਸਥਾਨੀ ਕੁੜਤੀ ਵਿਚ ਛਾਤੀ ਦੀਆਂ ਗੋਲਾਈਆਂ ਨੂੰ ਵਿਸ਼ੇਸ਼ ਮਹੱਤਵ ਹਾਸਲ ਹੈ।
ਪਰ ਨਵਜਾਤ ਸ਼ਿਸ਼ ਵਾਲੀ ਇਸਤਰੀ ਦੀ ਕੁੜਤੀ ਹੋਰ ਪੱਖਾਂ ਤੋਂ ਤਾਂ ਆਮ ਬਣਤਰ ਵਾਲੀ ਹੀ ਰਹਿੰਦੀ ਹੈ ਜਦ ਕਿ ਉਸਦਾ ਉਪਰਲਾ ਪੱਲਾ (ਚਾਕਾਂ ਨੂੰ ਵੱਖੀ ਤੱਕ ਲੈ ਜਾ। ਕੇ) ਵੱਖ ਕਰ ਲਿਆ ਜਾਂਦਾ ਹੈ ਤਾਂ ਕਿ ਬਿਨਾਂ ਕੁੜਤੀ ਉਪਰ ਚੁੱਕੇ ਵੱਖੀ ਵਿਚੋਂ ਛਾਤੀ ਬਾਹਰ ਕੱਢ ਕੇ ਬੱਚੇ ਨੂੰ ਅਸਾਨੀ ਨਾਲ ਦੁੱਧ ਪਿਆਇਆ ਜਾ ਸਕੇ। ਕੁੜਤੀ ਦੀ ਇਹ ਬਣਤਰ ਮਾਂ ਕਾਰਜਾਂ ਦੀ ਸੌਖ ਨਾਲ ਸਬੰਧਿਤ ਹੈ। ਵੱਖੀ ਵਿਚ ਲੱਗੀਆਂ ਤਣੀਆਂ ਕੁੜਤੀ ਦੇ ਪਿਛਲੇ ਅਤੇ ਅਗਲੇ ਪੱਲੜੇ ਨੂੰ ਘੁੱਟੀ ਰੱਖਦੀਆਂ ਹਨ ਅਤੇ ਕਬੀਲਾ ਇਸਤਰੀਆਂ ਦੇ ਦੱਸਣ ਅਨੁਸਾਰ, ਬੱਚਾ ਝੋਲੀ ਵਿਚ ਜਾਂ (ਥੋੜ੍ਹਾ ਵੱਡਾ ਹੋਣ ਤੇ) ਭੁੰਏ ਤੇ ਬੈਠ ਕੇ ਆਸਾਨੀ ਨਾਲ ਮਾਂ ਦਾ ਦੁੱਧ ਵੀ ਪੀ ਸਕਦਾ ਹੈ ਅਤੇ ਨਾਲ ਨਾਲ ਮਾਂ ਨਿੱਕਾ ਮੋਟਾ ਕੰਮ ਵੀ ਕਰ ਸਕਦੀ ਹੈ। ਕਬੀਲਾ ਇਸਤਰੀਆਂ ਲਈ ਅੰਗੀ ਅਤੇ ਚੱਡੀ ਪਾਉਣਾ ਨਿਸ਼ੇਧ ਹੈ। ਇਸ ਲਈ ਪਹਿਰਾਵੇ ਦੀ ਬਣਤਰ ਅਜਿਹੀ ਕਾਟ ਵਾਲੀ ਹੈ ਕਿ ਕਬੀਲਾ ਰਹਿਤਲ, ਫਿਰਤੂ ਜੀਵਨ ਲਈ ਤਾਂ ਲਾਹੇਵੰਦੀ ਹੈ ਹੀ, ਵਿਵਸਾਇਕ ਲੋੜਾਂ ਅਨੁਸਾਰ, ਲੁਭਾਉਣੀ ਵੀ ਹੈ ਅਤੇ ਪਰਦਾਦਾਰੀ ਵਾਲੀ ਵੀ। ਕੁਆਰੀਆਂ ਕੁੜੀਆਂ ਪੂਰੀ ਬਾਂਹ ਵਾਲੀ ਕੁੜਤੀ ਪਹਿਰਦੀਆਂ ਹਨ ਜਦ ਕਿ ਵਿਆਹੁਤਾ ਅੱਧੀ ਬਾਂਹ ਵਾਲੀ। ਘੱਗਰੀ ਦੀ ਬਣਤਰ ਅਤੇ ਸਜਾਵਟ ਵਿਚ ਕੋਈ ਅੰਤਰ ਨਹੀਂ ਹੁੰਦਾ। ਕੇਵਲ ਵਿਧਵਾ ਇਸਤਰੀ ਲਈ ਸਧਾਰਨ ਕੁੜਤੀ ਪਹਿਰਨ ਦਾ ਚਲਨ ਹੈ।
ਗਾਡੀ ਲੁਹਾਰ ਕਬੀਲੇ ਵਿਚ ਹਾਰ-ਸ਼ਿੰਗਾਰ ਦਾ ਵਿਸ਼ੇਸ਼ ਮਹੱਤਵ ਹੈ। ਫਿਰਤੂ ਜੀਵਨ ਅਤੇ ਆਰਥਿਕ ਥੁੜਾਂ ਕਾਰਨ ਕਬੀਲਾ ਇਸਤਰੀਆਂ ਅਕਸਰ ਚਾਂਦੀ ਦੇ ਗਹਿਣੇ ਪਹਿਨਦੀਆਂ ਹਨ। ਪਰ ਕਬੀਲਾ ਧਾਰਨਾਂ ਅਨੁਸਾਰ ਇਹ ਧਾਤੂ ਦੇ ਬਣੇ ਹੋਣ ਕਾਰਨ ਨਕਲੀ ਹਨ, ਕਿਉਂਕਿ ਇਹ ਗਹਿਣੇ ਅੰਤਿਮ ਸਮੇਂ ਚਿਖਾ ਤੱਕ ਨਹੀਂ ਜਾਂਦੇ ਇਸ ਲਈ ਅਸਲੀ ਗਹਿਣੇ ਜਿਸਮ ‘ਤੇ ਖੁਣੇ ਹੋਏ ਬਿੰਦ ਤਤੋਲੇ ਹਨ। ਇਹ ਵੱਖਰੀ ਗੱਲ ਹੈ ਕਿ ਇਹ ਬਿੰਦ-ਤਲੋਤੇ ਪ੍ਰਾਚੀਨ ਸਮੇਂ ਬੁਨਿਆਦੀ ਰੂਪ ਵਿਚ ਲੋਕ-ਚਕਿਤਸਾ ਵਿਚ ਸ਼ਾਮਲ ਸਨ। ਪਰ ਅਜੋਕੇ ਸਮੇਂ ਇਹ ਹਾਰ-ਸ਼ਿੰਗਾਰ ਅਤੇ ਜਿਸਮਾਨੀ ਸੁਹੱਪਣ ਦਾ ਹਿੱਸਾ ਹਨ।
ਕਬੀਲੇ ਦੀ ਫਿਰਤੂ ਰਹਿਤਲ ਅਨੁਸਾਰ, ਇਸਤਰੀ ਮਰਦਾਂ ਦਾ ਨੰਗੇ ਪੈਰ ਰਹਿਣਾ ਸੰਭਵ ਨਹੀਂ ਹੈ। ਇਸ ਲਈ ਇਸਤਰੀਆਂ ਮੁਢ ਤੋਂ ਹੀ ਦੇਸੀ ਜੁੱਤੀ ਪਹਿਰਦੀਆਂ ਹਨ ਜਿਸ ਕਾਰਨ ਕਬੀਲਾ ਇਸਤਰੀਆਂ ਦੇ ਪੈਰ ਲੰਮੂਤਰੇ ਸਡੌਲ ਅਤੇ ਨਿੱਕੀ ਬਣਤਰ ਵਾਲੇ ਹਨ। ਜਿਨ੍ਹਾਂ ਦੀ ਤੋਰ ਨੂੰ ਨਿੱਕੀ ਸੁੰਨੀ ਵਾਲੀ ਦੇਸੀ ਜੁੱਤੀ, ਹੋਰ ਮੜਕ ਵਾਲੀ ਬਣਾ ਦਿੰਦੀ ਹੈ।
ਕਬੀਲਾ ਇਸਤਰੀਆਂ ਦਾ ਪਹਿਰਾਵਾ ਜਿਤਨਾ ਭੜਕੀਲਾ, ਸ਼ੋਖ, ਤੰਗ ਅਤੇ ਸ਼ਿੰਗਾਰ ਰੂਪ ਵਾਲਾ ਹੈ, ਕਬੀਲਾ ਮਰਦਾਂ ਦਾ ਪਹਿਰਾਵਾ ਉਤਨਾਂ ਹੀ ਸਾਧਾਰਨ ਅਤੇ ਘੱਟ ਰੰਗੀਲਾ है।
ਕਬੀਲਾ ਮਰਦਾਂ ਲਈ ਮੁੱਛ ਕਤਰਨੀ ਅਤੇ ਸਿਰ ‘ਤੇ ਪਗੜੀ ਬੰਨ੍ਹਣੀ ਵਰਜਿਤ ਹੈ। ਇਸ ਲਈ ਕੋਈ ਵੀ ਕਬੀਲਾ ਵਿਅਕਤੀ ਵੱਧ ਤੋਂ ਵੱਧ ਸਿਰ ਤੇ ਪਰਨਾ ਬੰਨ੍ਹ ਸਕਦਾ ਹੈ। ਮਰਦਾਂ ਦਾ ਬਿਨਾਂ ਕਾਲਰ ਅਤੇ ਕਫਾਂ ਦੇ ਲੰਮਾ ਕੁੜਤਾ, ਧੋਤੀ ਸਰਬ ਪ੍ਰਵਾਣਿਤ ਪਹਿਰਾਵਾ ਹੈ। ਪਰ ਕਬੀਲੇ ਦੇ ਨੌਜੁਆਨ ਮੁੰਡੇ ਵਿਹਲ ਦੇ ਸਮੇਂ ਕੁੜਤੇ ਅਤੇ ਧੋਤੀ ਨੂੰ ਲਿਸਕਵੇਂ ਰੰਗ ਰੂਪ ਵਿਚ ਪਹਿਰਨ ਦੇ ਸ਼ੌਕੀਨ ਹਨ। ਅਹਿਰਨ (ਠੀਹੇ) ਤੇ ਕੰਮ ਕਰਦੇ ਸਮੇਂ ਕਬੀਲਾ ਮਰਦਾਂ ਦਾ ਪਹਿਰਾਵਾ ਜਿਤਨਾਂ ਸਾਦਾ ਹੋਵੇਗਾ ਵਿਹਲ ਅਤੇ ਖੁਸ਼ੀ ਦੇ ਅਵਸਰ ਸਮੇਂ ਉਤਨਾ ਹੀ ਭੜਕੀਲੇ ਰੰਗਾਂ ਅਤੇ ਲਿਸ਼ਕਵੀਂ ਦਿੱਖ ਵਾਲਾ ਹੋਵੇਗਾ। ਕਬੀਲਾ ਮਰਦਾਂ ਦਾ ਗਹਿਣਾ ਛਾਪਾਂ ਅਤੇ ਪਾਬੂ ਜੀ/ਰਾਮ ਦਿਉ ਦੀ ਪਾਤਲੀ ਹੈ ਜੋ ਗਲ ਵਿਚ ਪਾਉਣ ਵਾਲਾ ਹੁੰਦਾ ਹੈ। ਬਹੁਤ ਸਾਰੇ ਕਬੀਲਾ ਨੌਜੁਆਨ ਡੌਲੇ ਉਤੇ ਚਾਂਦੀ ਦੇ ਢੋਲਣ ਅਤੇ ਦੰਦਾਂ ਉਤੇ ਸੋਨੇ ਦੀਆਂ ਬੁੱਕਲੀਆਂ ਚੜਾਉਣ ਦੇ ਵੀ ਸ਼ੌਕੀਨ ਹਨ।
ਮਨੋਰੰਜਨ
ਕੋਈ ਵੀ ਮਨੁੱਖੀ ਸਮੁਦਾਇ ਮਨੋਰੰਜਨ ਤੋਂ ਵਿਰਵਾ ਮਿਲਣਾ ਮੁਸ਼ਕਿਲ ਹੈ। ਪਰ ਜੀਵਨ ਦੀ ਰਹਿਤਲ ਅਤੇ ਸਭਿਆਚਾਰਿਕ ਵੱਖਰਤਾ ਕਾਰਨ ਰੂਪ ਅਤੇ ਮਾਤਰਾ ਦੀ ਵਾਧ ਘਾਟ ਵਾਲਾ ਹੋ ਸਕਦਾ ਹੈ। ਗਾਡੀ ਲੁਹਾਰ ਕਬੀਲਾ ਭਾਵੇਂ ਰਾਜਸਥਾਨੀ ਰੰਗਣ ਨਾਲ ਓਤਪੋਤ ਹੈ ਪਰ ਇਸਦੇ ਬਾਵਜੂਦ ਰੋਜ਼ਾਨਾ ਜੀਵਨ ਵਰਤਾਰੇ ਵਿਚ ਮਨੋਰੰਜਨ ਦਾ ਅਭਾਵ ਹੀ ਹੈ। ਕਬੀਲੇ ਵਿਚ ਮਨੋਰੰਜਨ, ਵਿਸ਼ੇਸ਼ ਅਵਸਰਾਂ’ ਨਾਲ ਜੁੜਿਆ ਹੋਇਆ ਹੈ। ਜਿਵੇਂ ਅਖਾ ਤੀਜ, ਵਿਆਹ, ਪੁਸ਼ਕਰ ਅਤੇ ਰਾਮ ਦਿਉ ਦੇ ਮੇਲਿਆਂ ਦੌਰਾਨ ਹੀ ਵਧੇਰੇ ਮਨੋਰੰਜਨ ਦੇ ਰੂਪ ਵੇਖਣ ਨੂੰ ਮਿਲਦੇ ਹਨ।
ਕਬੀਲੇ ਦੇ ਬਹੁਤੇ ਨਾਚ ਇਸਤਰੀਆਂ ਦੇ ਹਨ। ਮਰਦ ਕੇਵਲ, ਰਾਵਣ ਹੱਥਾ ਹਰਮੋਨੀਅਮ, ਮੰਜੀਰਾ, ਠੀਕਰੀ ਖੜਤਾਲ, ਅਤੇ ਢੋਲਕ ਆਦਿ ਸਾਜ਼ਾਂ ਨਾਲ (ਬਹੁਤ ਘੱਟ) ਨੱਚਣ ਤੱਕ ਸੀਮਤ ਹਨ।
ਗਾਡੀ ਲੁਹਾਰ ਕਬੀਲੇ ਦਾ ਬਹੁਤਾ ਮਨੋਰੰਜਨ ਵਿਆਹ ਅਵਸਰਾਂ ਨਾਲ ਜੁੜਿਆ ਹੋਇਆ ਹੈ ਜਿਥੇ ਕੁੜੀਆਂ, ਨੌਜੁਆਨ ਇਸਤਰੀਆਂ ਅਤੇ ਨੌਜੁਆਨ ਮਰਦ ਵੇਗ ਵਿਚ ਨੱਚਦੇ ਹੋਏ ਰਿਸ਼ਤਿਆਂ ਦੀਆਂ ਵਰਜਨਾਵਾਂ ਵੀ ਭੁੱਲ ਜਾਂਦੇ ਹਨ। ਕਬੀਲੇ ਵਿਚ ਦੋ ਤਰ੍ਹਾਂ ਦੇ ਨਾਚ ਪ੍ਰਸਿੱਧ ਹਨ। ਧੀਮੀ ਗਤੀ ਵਾਲੇ ਅਤੇ ਤੇਜ਼ ਗਤੀ ਵਾਲੇ। ਇਹ ਦੋਵੇਂ ਨਾਚ ਰਾਜਸਥਾਨੀ ‘ਘੂਮਰ ਨਾਚ’ ਅਤੇ ‘ਗੀਰ ਨਾਚ’ ਦੇ ਰੂਪ ਵਰਗੇ ਹਨ।
‘ਘੂਮਰ ਨਾਚ’ ਜੋ ਇਕ ਤਰ੍ਹਾਂ ਕੇਵਲ ਇਸਤਰੀਆਂ ਦਾ ਧੀਮੀ ਗਤੀ ਵਾਲਾ ਨਾਚ ਹੈ, ਪਾਰਬਤੀ ਨਾਲ ਸਬੰਧਿਤ ਸਮਝਿਆ ਜਾਂਦਾ ਹੈ। ਗਾਡੀ ਲੁਹਾਰ ਕਬੀਲੇ ਤੋਂ ਥੋੜ੍ਹੇ ਫ਼ਰਕ ਨਾਲ ਇਸ ਨਾਚ ਦਾ ਰੂਪ ਰਾਜਸਥਾਨ ਦੀਆਂ ਉੱਚ-ਕੁਲੀਨ ਜਾਤਾਂ ਵਿਚ ਵੀ ਵੇਖਣ ਨੂੰ ਮਿਲਦਾ ਹੈ। ਇਹ ਬਹੁਲਤਾ ਵਿਆਹ ਅਵਸਰਾਂ ਤੇ ਨੱਚਿਆ ਜਾਣ ਵਾਲਾ ਨਾਚ ਹੈ, ਜਿਸਨੂੰ ‘ਗੌਰੀ ਨਾਚ’ ਵੀ ਕਿਹਾ ਜਾਂਦਾ ਹੈ। ਇਸ ਨਾਚ ਵਿਚ ਭੜਕੀਲੇ ਪਹਿਰਾਵੇ ਨਾਲ ਇਸਤਰੀਆਂ ਗੋਲਾਕਾਰ ਘੇਰੇ ਵਿਚ ਅੱਗੇ ਪਿੱਛੇ ਹੁੰਦੀਆਂ ਬੜੀ ਤੇਜ਼ੀ ਨਾਲ ਮੁਦਰਾਵਾਂ ਦੀ ਲੁਭਾਉਣੀ ਅਦਾਕਾਰੀ ਕਰਦੀਆਂ ਘੁੰਮਦੀਆਂ ਹਨ। ਗੋਲਾਕਾਰ ਘੇਰੇ ਵਿਚ ਅੱਗੇ ਪਿੱਛੇ ਹੁੰਦਿਆਂ ਫੁਰਤੀ ਨਾਲ ਘੁੰਮਣਾ ਇਸ ਨਾਚ ਦਾ ਵਿਸ਼ੇਸ਼ ਪੈਂਤਰਾ ਸਮਝਿਆ ਜਾਦਾ ਹੈ। ਲੋਕ-ਨਾਚ ਹੋਣ ਕਾਰਨ ਇਸ ਵਿਚ ਵੱਜਣ ਵਾਲਾ ਸਾਜ ਨਿਸ਼ਚਿਤ ਨਹੀਂ ਹੈ। ਤਾਲ ਵਜੋਂ ਢੋਲਕ, ਥਾਲੀ, ਪਾਇਲ ਖੜਤਾਲ ਜਾਂ ਮੰਜੀਰਾ ਸਾਜ਼ ਦੀ ਵਰਤੋਂ ਕਰ ਲਈ ਜਾਂਦੀ ਹੈ। ਨਾਚ ਦੀ ਗਤੀ ਧੀਮੀ ਅਤੇ ਲੁਭਾਉਣੀ ਹੈ। ਗਾਡੀ ਲੁਹਾਰ ਕਬੀਲੇ ਵਿਚ ਦੀਵਾ ਜਗਾਉਣਾ ਟੈਬੂ (ਮਨ੍ਹਾਂ) ਹੈ। ਇਸ ਲਈ ਇਹ ਨਾਚ ਅਕਸਰ ਚਾਨਣੀ ਰਾਤ ਸਮੇਂ ਨੱਚਿਆ ਜਾਂਦਾ ਹੈ। ਬਜ਼ੁਰਗ ਇਸਤਰੀਆਂ ਨਾਚ ਤੋਂ ਬਾਹਰ ਖਲੋ ਕੇ, ‘ਘੂਮਰ ਛੈ ਨਖਰਾਲੋ’ ਅਤੇ ‘ਅਹਿਰ ਨਾਚੇ ਰੇ, ਅਹਿਰ ਨਾਚੇ ਬੰਨੋ’ ਗਾਉਂਦੀਆਂ ਹੋਈਆਂ ਲੈਅ ਅਤੇ ਤਾਲ ਨੂੰ ਗਤੀ ਦਿੰਦੀਆਂ ग्ठ।
ਕਬੀਲੇ ਦੇ ਤੇਜ਼ ਗਤੀ ਵਾਲੇ ਨਾਚ ਵਿਚ (ਜੋ ਰਾਜਸਥਾਨੀ ‘ਗੀਰ ਨਾਚ’ ਦੇ ਨੇੜੇ ਹੈ) ਮੁੰਡੇ ਕੁੜੀਆਂ ਇਕੱਠੇ ਨੱਚਦੇ ਹਨ। ਇਸ ਨਾਚ ਦੀ ਗਤੀ ਜਿਥੇ ਤੇਜ਼ ਅਤੇ ਉਤੇਜਿਤ ਮੁਦਰਾਵਾਂ ਵਾਲੀ ਹੈ ਉਥੇ ਇਸ ਨਾਚ ਦਾ ਸਾਰਾ ਚਲਨ ਕ੍ਰਿਸ਼ਨ ਲੀਲ੍ਹਾ ਦੇ ਰੂਪ ਵਰਗਾ ਹੈ। ਇਸੇ ਲਈ ਮੁੰਡੇ ਕੁੜੀਆਂ ਨੱਚਦੇ ਹੋਏ ਜਦੋਂ ਇਕ ਦੂਜੇ ਨੂੰ ਆਲਿੰਗਣ ਵਿਚ ਲੈਂਦੇ ਹਨ ਤਾਂ ਇਕ ਛਿਨ ਲਈ ਬਾਂਹ ਤੇ ਉਲਰੀ ਕੁੜੀ ਦੀ ਉੱਭਰੀ ਛਾਤੀ ਹੋਰ ਉਭਾਰ ਵਾਲੀ ਬਣ ਜਾਂਦੀ ਹੈ ਅਤੇ ਇਕ ਪਲ ਲਈ ਮਿਲੀਆਂ ਨਜ਼ਰਾਂ ਤੱਤੇ ਲਹੂ ਵਿਚ ਅਜਿਹੀ ਝਰਨਾਹਟ ਅਤੇ ਗਰਿਮਾਂ ਪੈਦਾ ਕਰਦੀਆਂ ਹਨ ਕਿ ਨਾਚ ਰੁਮਾਂਟਿਕ ਰੰਗ ਵਿਚ ਡੁੱਬ ਜਾਂਦਾ ਹੈ। ਜਿਥੇ ਰਿਸ਼ਤਿਆਂ ਦੀ ਵਰਜਨਾ ਦੇ ਕੋਈ ਮਾਅਨੇ ਨਹੀਂ ਰਹਿੰਦੇ, ਇਉਂ ਇਸ ਨਾਚ ਨੂੰ ਰਾਤ ਸਮੇਂ ਨੱਚੇ ਜਾਣ ਦਾ ਚਲਨ ਹੈ।
ਗਾਡੀ ਲੁਹਾਰ ਕਬੀਲੇ ਵਿਚ ਰਾਮ ਦਿਉ ਦੇ ਮੇਲੇ ਜਾਂ ਪੂਜਾ ਅਵਸਰਾਂ ਤੇ ਨੱਚਿਆ ਜਾਣ ਵਾਲਾ ਇਕ ਹੋਰ ਨਾਚ ‘ਅਸ਼ਵੋ ਨਾਚ’ ਹੈ ਜੋ ਰਾਜਸਥਾਨੀ ਨਾਚ ‘ਕੱਚੀ ਘੋੜੀ’ ਦੇ ਨਾਚ ਵਰਗਾ ਹੈ।
ਇਹ ਨਾਚ ਕੇਵਲ ਮਰਦਾਂ ਦੁਆਰਾ ਨੱਚਿਆ ਜਾਂਦਾ ਹੈ। ਕਿੱਤਾਗਤ ਨਾਚੇ ਲੱਕ ਦੁਆਲੇ ਅਸ਼ਵ (ਘੋੜੇ) ਦਾ ਸਾਜ਼ ਰੂਪ ਸਿਰਜ ਲੈਂਦੇ ਹਨ ਜਿਸ ਵਿਚ ਵੇਖਣ ਵਾਲੇ ਨੂੰ ਲਗਦਾ ਹੈ ਕਿ ਨੱਚਣ ਵਾਲਾ ਘੋੜੇ ਤੇ ਅਸਵਾਰ ਹੈ। ਪਰ ਅਸਲ ਵਿਚ ਨੱਚਣ ਵਾਲੇ ਨੇ ਘੋੜੇ ਦੀ ਸਜੀਵ ਅਕ੍ਰਿਤੀ ਹੀ ਆਪਣੀ ਕਮਰ ਦੁਆਲੇ ਬੰਨ੍ਹੀ ਹੁੰਦੀ ਹੈ। ਕਬੀਲੇ ਦੇ ਲੋਕ ਰਾਮ ਦਿਉ ਦੀ ਪੂਜਾ ਹਿਤ, ਜਾਂ ਤਾਂ ਖੁਦ ਇਹ ਨਾਚ ਨੱਚਦੇ ਹਨ, ਜਾਂ ਕਿੱਤਾਗਤ ਕਲਾਕਾਰਾਂ ਨੂੰ ਇਵਜ਼ਾਨਾਂ ਦੇ ਕੇ ਅਰਾਧਨਾ ਹਿਤ ਨਚਾ ਲਿਆ ਜਾਂਦਾ ਹੈ। ਇਸ ਨਾਚ ਵਿਚ ਢੋਲ ਅਤੇ ਤੰਤੀ ਸਾਜ਼ਾਂ ਦੀ ਵਰਤੋਂ ਕੀਤੇ ਜਾਣ ਦੇ ਪ੍ਰਮਾਣ ਮਿਲਦੇ ਹਨ।
ਗਾਡੀ ਲੁਹਾਰ ਕਬੀਲੇ ਦੇ ਵਿਆਹ ਅਵਸਰਾਂ ਤੇ ਕਈ ਤਰ੍ਹਾਂ ਦੇ ‘ਸੁਆਂਗ’ ਮਨੋਰੰਜਨ ਦੇ ਰੂਪ ਵੀ ਵੇਖਣ ਨੂੰ ਮਿਲਦੇ ਹਨ, ਜੋ ਬੇਹੱਦ ਹਾਸ-ਰਸ ਅਤੇ ਵਿਅੰਗ ਭਰਪੂਰ ਹੁੰਦੇ ਹਨ। ਅਜਿਹੇ ਸੁਆਂਗ ਕਬੀਲਾ ਬਜ਼ੁਰਗਾਂ ਦੀ ਹਾਜ਼ਰੀ ਵਿਚ ਵੀ ਕੀਤੇ ਜਾ ਸਕਦੇ ਹਨ, ਜਦ ਕਿ ਆਮ ਨਾਚਾਂ ਵਿਚ ਬਜ਼ੁਰਗ ਕਬੀਲਾ ਵਿਅਕਤੀ ਹਿੱਸਾ ਨਹੀਂ ਲੈਂਦੇ ਅਤੇ ਹੁੱਕਾ ਜਾਂ ਸ਼ਰਾਬ ਪੀਂਦੇ ਰਹਿੰਦੇ ਹਨ। ਇਹ ਸੁਆਂਗ ਅਕਸਰ ਅਜਿਹੀਆਂ ਘਟਨਾਵਾਂ ਨਾਲ ਜੋੜ ਕੇ ਖੇਡੇ ਜਾਂਦੇ ਹਨ ਜਿਨ੍ਹਾਂ ਘਟਨਾਵਾਂ ਨੂੰ ਕਬੀਲਾ ਪੰਚਾਇਤਾਂ ਨੇ ਨਿੰਦਣ ਵਜੋਂ ਆਪਣੇ ਫ਼ੈਸਲਿਆਂ ਵਿਚ ਭੰਡਿਆ ਹੁੰਦਾ ਹੈ। ਇਨ੍ਹਾਂ ਸੁਆਗਾਂ ਵਿਚ ਵੱਡੀ ਉਮਰ ਦੀਆਂ ਕਬੀਲਾ ਇਸਤਰੀਆਂ ਭਾਗ ਲੈਂਦੀਆਂ ਦੇਖੀਆਂ ਗਈਆਂ ਹਨ ਅਤੇ ਮਰਦਾਂ ਦਾ ਅਭਿਨੈ ਕਰਦਿਆਂ ਅਜਿਹੀ ਅਦਾਕਾਰੀ ਅਤੇ ਸੰਵਾਦ ਵਿਧੀ ਵਰਤੀ ਜਾਂਦੀ ਹੈ ਜਿਸ ਨਾਲ ਹਾਸਾ ਤਾਂ ਪੈਦਾ ਹੁੰਦਾ ਹੀ ਹੈ ਨਾਲ ਹੀ ਨਾਲ ਅਜਿਹੇ ਵਿਅਕਤੀ ਜਾਂ ਇਸਤਰੀ ਦੀ ਖਿੱਲੀ ਵੀ ਉਡਾਈ ਜਾਂਦੀ ਹੈ ਜਿਸਨੇ ਆਪਣੇ ਸੁਆਰਥ ਲਈ ਕਬੀਲਾ ਮਰਯਾਦਾ ਨੂੰ ਭੰਗ ਕੀਤਾ ਹੋਵੇ ਅਤੇ ਕਿਸੇ ਵੱਡੇ ਦੰਡ ਦਾ ਭਾਗੀ ਬਣਿਆ ਹੋਵੇ।
ਕੁਝ ਵਿਆਹ ਅਵਸਰਾਂ ਸਮੇਂ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਰਾਮ ਦਿਉ ਦੀ ਭੈਣ ਸੁਗਨਾਂ ਦੀ ਸੱਸ ਨਾਲ ਸਬੰਧਿਤ ਵਿਅੰਗ ਵੀ ਦੇਖਣ ਨੂੰ ਮਿਲੇ ਜਿਸ ਵਿਚ ਰਾਮ ਦਿਉ ਨੇ ਆਪਣੀ ਕਰਾਮਾਤ ਦੁਆਰਾ ਸੁਗਨਾਂ ਦੀ ਸੱਸ ਪਿੱਛੇ ਸ਼ਹਿਦ ਦੀਆਂ ਮੱਖੀਆਂ ਲਾ ਦਿੱਤੀਆਂ ਸਨ। (ਵਿਸਥਾਰ ਲਈ ਵੇਖੋ : ਰਾਮ ਦਿਉ ਦੰਤ ਕਥਾ)
ਇਉਂ ਕਬੀਲੇ ਵਿਚ ਮਨੋਰੰਜਨ ਦੇ ਅਵਸਰ ਅਤੇ ਰੂਪ ਭਾਵੇਂ ਵਧੇਰੀ ਮਾਤਰਾ ਵਿਚ ਤਾਂ ਨਹੀਂ ਮਿਲਦੇ ਪਰ ਇਸਦੇ ਬਾਵਜੂਦ ਵਿਆਹ ਅਵਸਰਾਂ, ਤੀਜ-ਤਿਉਹਾਰ ਅਤੇ ਰਾਮ ਦਿਉ ਜਾਂ ਮਲੇਰਕੋਟਲੇ ਸਮਸ਼ਾਨ ਘਾਟ ਵਿਚ ਲੱਗਣ ਵਾਲੇ ਪੁਰਖਾ ਮੇਲੇ, ਤੇ ਪੂਰੇ ਜਲੌਅ ਸਹਿਤ ਦੇਖੇ ਜਾ ਸਕਦੇ ਹਨ।
ਗਾਡੀ ਲੁਹਾਰ ਕਬੀਲਾ : ਫਿਰਤੂ ਜੀਵਨ
ਅਸਥਾਈ ਡੇਰੇ
ਅਸਥਾਈ ਡੇਰਿਆਂ ਤੋਂ ਭਾਵ : ਗੱਡੀਆਂ ਦੇ ਉਹਨਾਂ ਟੱਬਰ-ਜੁੱਟਾਂ ਤੋਂ ਹੈ ਜੋ ਇਕ ਦਿਨ ਪਹਿਲਾਂ ਕਿਸੇ ਇਕ ਥਾਂ ਪਿੰਡ ਵਾਂਗ ਵੱਸੇ ਹੁੰਦੇ ਹਨ ਪਰ ਦੂਜੇ ਕਿਸੇ ਦਿਨ ਓਥੇ ਉਹਨਾਂ ਦਾ ਨਾਂ ਨਿਸ਼ਾਨ ਵੀ ਨਹੀਂ ਹੁੰਦਾ। ਪੰਜਾਬ ਹੋਵੇ ਜਾਂ ਰਾਜਸਥਾਨ ਗਾਡੀ ਲੁਹਾਰ ਕਬੀਲੇ ਦੇ ਲੋਕ ਆਪਣੇ ਘਰੇਲੂ ਅਸਬਾਬ ਨੂੰ ਬੈਲ-ਗੱਡੀਆਂ ਉੱਤੇ ਲੱਦ ਕੇ ਇਕ ਤੋਂ ਦੂਜੀ ਥਾਂ ਘੁੰਮਦੇ ਹਨ। ਇਹ ਬੈਲ-ਗੱਡੀ ਹੀ ਹਰ ਟੱਬਰ ਦੀ ਮੁੱਖ ਸੰਪਤੀ ਅਤੇ ਲੋੜ ਦੀ ਵਸਤੂ ਹੈ। ਇਹ ਬੈਲ-ਗੱਡੀਆਂ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿਚ ਮਾਮੂਲੀ ਫ਼ਰਕ ਨਾਲ ਇਕੋ ਜੇਹੀ ਬਣਤਰ ਵਾਲੀਆਂ ਹਨ। ਇਕ ਤੋਂ ਵਧੇਰੇ ਜੁੱਟਾਂ ਦੇ ਕਾਫ਼ਲੇ ਵਿਚ ਘੁੰਮਦੇ ਗਾਡੀ ਲੁਹਾਰ, ਗੰਗੂਆ ਪਿੰਡ (ਜਿਲ੍ਹਾ ਹਿਸਾਰ) ਵਿਚੋਂ ਜਿਹੜੀਆਂ ਗੱਡੀਆਂ ਖਰੀਦਦੇ ਹਨ, ਉਹਨਾਂ ਨੂੰ ਬਣਾਉਣ ਵਾਲੇ ਕਾਰੀਗਰ ਵੀ ਰਾਜਸਥਾਨ ਤੋਂ ਆ ਕੇ ਵੱਸੇ ਹੋਏ ਹਨ। ਖਾਸ ਕਰ ਇਸੇ ਪਿੰਡ ਵਿਚ ਹੀ ਵੱਸਣ ਬਾਰੇ ਪੁੱਛਣ ’ਤੇ ਉਹਨਾਂ ਕਿਹਾ ਕਿ ਇਕ ਤਾਂ ਇਹ ਥਾਂ ਹਰਿਆਣਾ/ ਰਾਜਸਥਾਨ ਬਾਰਡਰ ਅਤੇ ਪੰਜਾਬ ਦੇ ਨੇੜੇ ਹੋਣ ਕਰਕੇ ਇਨ੍ਹਾਂ ਪ੍ਰਾਂਤਾਂ ਦੇ ਗਾਡੀ ਲੁਹਾਰਾਂ ਨੂੰ ਗੱਡੀਆਂ ਖਰੀਦਣ ਵਿਚ ਦਿੱਕਤ ਪੇਸ਼ ਨਹੀਂ ਆਉਂਦੀ, ਦੂਜਾ ਇਹਨਾਂ ਬੈਲ-ਗੱਡੀਆਂ ਨੂੰ ਵਧੇਰੇ ਮਾਤਰਾ ਵਿਚ ਲੱਗਣ ਵਾਲੀ ਲੱਕੜ ‘ਸੈਨ’, (ਸਾਲ ਲੱਕੜ ਦੀ ਇਕ ਸਖ਼ਤ ਕਿਸਮ) ਰਾਜਸਥਾਨ ਵਿਚੋਂ ਸੌਖੀ ਮਿਲ ਜਾਂਦੀ ਹੈ। ਪਿਛਲੇ ਕੁਝ ਵਰ੍ਹਿਆਂ ਤੱਕ ਬੈਲ-ਗੱਡੀ ਉੱਤੇ ਪਏ ਅਸਬਾਬ ਨੂੰ ਕੱਜਣ ਲਈ ਸਿਰਕੀ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸਦੇ ਕੋਪਰ ਨੂੰ ਝੁੱਗੀ-ਨੁਮਾ ਢਾਲਵੀਂ ਬਣਤਰ ਦੀ ਵਿਧੀ ਅਨੁਸਾਰ ਵਿਚਕਾਰੋਂ ਉੱਚਾ ਚੁੱਕ ਲਿਆ ਜਾਂਦਾ ਸੀ, ਤਾਂ ਕਿ ਮੀਂਹ ਕਣੀ ਤੋਂ ਭਿੱਜਣ ਲਈ ਬਚਾਅ ਕੀਤਾ ਜਾ ਸਕੇ। ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਵਿਚ ਤਾਂ ਸਿਰਕੀ ਦੀ ਥਾਂ ਵੱਡੀ ਤਰਪਾਲ ਨੇ ਲੈ ਲਈ ਹੈ ਜੋ ਗੱਡੀ ਦੀ ਛੱਤ ਨਾਲੋਂ ਕਈ ਗੁਣਾ ਵੱਡੇ ਘੇਰੇ ਵਾਲੀ ਹੁੰਦੀ ਹੈ ਤਾਂ ਜੋ ਮੀਂਹ ਦੇ ਸਮੇਂ ਬੈਲ ਗੱਡੀ ਤਾਂ ਕੱਜੀ ਹੀ ਜਾ ਸਕੇ, ਨਾਲ ਦੀ ਨਾਲ ਉਸ ਨੂੰ ਬੈਲ ਗੱਡੀ ਤੋਂ ਬਾਹਰ ਵੀ ਇਤਨਾ ਫੈਲਾ ਕੇ ਤਾਣ ਲਿਆ ਜਾਂਦਾ ਹੈ ਕਿ ਕਬੀਲੇ ਦੇ ਮਰਦ ਅਹਿਰਨ ‘ਤੇ ਬੈਠ ਕੇ ਕੰਮ ਵੀ ਕਰਦੇ ਰਹਿ ਸਕਦੇ ਹਨ, ਅਤੇ ਔਰਤਾਂ ਰੋਟੀ ਟੁੱਕ ਵੀ ਕਰ ਸਕਦੀਆਂ ਹਨ। ਇਨ੍ਹਾਂ ਤਰਪਾਲਾਂ ਨੂੰ ਤਾਣਨ ਦੀ ਤੰਬੂਨੁਮਾ ਵਿਧੀ ਇਸ ਪ੍ਰਕਾਰ ਹੈ ਕਿ ਹਨੇਰੀ ਅਤੇ ਮੀਂਹ ਇਸਦਾ ਕੁਝ ਨਹੀਂ ਵਿਗਾੜ ਸਕਦੇ।
ਇਹਨਾਂ ਬੈਲ-ਗੱਡੀਆਂ ਅਤੇ ਕਬੀਲਾ ਰਹਿਤਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਬੈਲ-ਗੱਡੀ ਦੀ ਨਿੱਕੀ ਜਿਹੀ ਛੱਤ (ਜੋ ਇਕ ਤਰ੍ਹਾਂ ਅਸਥਾਈ ਹੈ) ਹੇਠ ਤਿੰਨ ਪ੍ਰਕਾਰ ਦੇ ਰਿਸ਼ਤੇ ਪਲਦੇ ਹਨ। ਪਿਉ, ਪੁੱਤਰ ਅਤੇ ਧੀ ਦਾ ਰਿਸ਼ਤਾ। ਬੈਲ ਗੱਡੀ ਦੇ ਸਮੁੱਚੇ ਅਕਾਰ ਵਿਚ ਕੋਈ ਉਹਲਾ ਨਹੀਂ ਅਤੇ ਨਾ ਹੀ ਕੋਈ ਦੀਵਾਰ ਜਾ ਪਰਦਾ ਹੈ, ਪਰ ਇਸਦੇ ਬਾਵਜੂਦ ਕਬੀਲੇ ਦੀ ਸਮੁੱਚੀ ਰਹਿਤਲ ਵਿਚ ਕੋਈ ਨੰਗੇਜ ਅਤੇ ਬਦਚਲਨੀ ਨਹੀਂ ਹੈ। ਕੇਵਲ ਨਵ-ਵਿਆਹੁਤਾ ਜੋੜੇ ਨੇ ਬੈਲ ਗੱਡੀ ਦੇ ਥੱਲੇ ਅਤੇ ਮਾਪਿਆਂ ਨੇ ਬੈਲ ਗੱਡੀ ਦੀ ਛੱਤ ਉਤੇ ਸੌਣਾ ਹੁੰਦਾ ਹੈ, ਪਰ ਅਜੋਕੇ ਸਮੇਂ ਗਾਡੀ ਲੁਹਾਰ ਉਪਰੋਕਤ ਚਲਨ ਵਿਚ ਖੁੱਲ੍ਹ ਲੈਂਦੇ ਦੇਖੇ ਗਏ ਹਨ, ਅਤੇ ਕੇਵਲ ਨਵ-ਵਿਆਹੁਤਾ ਜੋੜੇ ਨੂੰ ਹੀ ਬੈਲ ਗੱਡੀ ਦੀ ਛੱਤ ਹੇਠ ਸੌਣ ਨੂੰ ਪਹਿਲ ਦਿੰਦੇ ਹਨ।
ਬੈਲ ਗੱਡੀਆਂ ਦੇ ਜੁੱਟਾਂ ਦੀ ਪੱਕੀ ਗਿਣਤੀ ਨਿਸ਼ਚਿਤ ਨਹੀਂ ਹੈ। ਇਹ ਜੁੱਟ ਜੋੜੇ ਤੋਂ ਲੈ ਕੇ ਵੀਹ ਟੱਬਰਾਂ ਦੇ ਵੀ ਹੋ ਸਕਦੇ ਹਨ। ਹਰ ਟੱਬਰ ਇਕ ਬੈਲ-ਗੱਡੀ ਵਿਚ ਸਿਮਟਿਆ ਮਿਲਦਾ ਹੈ ਕਿਉਂਕਿ ਜਿਉਂ ਹੀ ਪੁੱਤਰ ਨੇ ਵਿਆਹੇ ਜਾਣਾ ਹੁੰਦਾ ਹੈ, ਉਹ ਆਪਣੀ ਵੱਖਰੀ ਬੈਲ-ਗੱਡੀ ਦਾ ਮਾਲਕ ਬਣਦਾ ਹੈ। ਬੈਲ-ਗੱਡੀ ਦਾ ਉਤਲਾ ਹਿੱਸਾ ਕੱਪੜੇ ਲੀੜੇ ਲਈ ਵਰਤਿਆ ਜਾਂਦਾ ਹੈ ਅਤੇ ਥੱਲਵੇ ਪਾਸੇ ਬਣੇ ਰਖਣੇ ਜਿਨ੍ਹਾਂ ਨੂੰ ਭੰਡਾਰੀਆਂ ਕਿਹਾ ਜਾਂਦਾ ਹੈ, ਰੁਪੈ ਪੈਸੇ, ਗਹਿਣੇ ਗੱਟੇ, ਅਤੇ ਕੀਮਤੀ ਵਸਤੂਆਂ ਦੀ ਸਾਂਭ-ਸੰਭਾਲ ਲਈ ਬਣਾਏ ਗਏ ਹੁੰਦੇ ਹਨ। ਬੈਲ-ਗੱਡੀ ਦੀ ਛੱਤ, ਭੰਡਾਰੀਆਂ, ਦੁਵੱਲੀ ਇਕ ਇਕ ਹੱਥ ਉੱਚੀ ਵਾੜ ਵਿਚ, ਕਈ ਗੁਪਤ ਰਖਣੇ ਬਣਾਉਣ ਸਮੇਂ ਅਜਿਹੀ ਵਿਧੀ ਅਪਣਾਈ ਜਾਂਦੀ ਹੈ ਜਿਸ ਨਾਲ ਗੁਪਤ ਰਖਣੇ ਵਿਚ ਪਈ ਵਸਤੂ ਤੱਕ, ਅੱਗ, ਪਾਣੀ ਅਤੇ ਚੋਰ ਦੀ ਪਹੁੰਚ (ਥੋੜ੍ਹੀ ਕੀਤੇ) ਸੰਭਵ ਨਹੀਂ ਹੁੰਦੀ।
ਇਹਨਾਂ ਬੈਲ-ਗੱਡੀਆਂ ਨੂੰ ਇਕ ਤੋਂ ਦੂਜੀ ਥਾਂ ਬਲਦਾਂ ਦੁਆਰਾ ਲੈ ਕੇ ਜਾਇਆ ਜਾਂਦਾ ਹੈ। ਕਿਸੇ ਅਜਿਹੀ ਹਾਲਤ ਵਿਚ ਜੇਕਰ ਕਿਸੇ ਟੱਬਰ ਦੇ ਬੈਲ ਚੰਗੇ ਭਾਅ ਦੇ ਲਾਲਚ ਅਧੀਨ ਵਿਕ ਚੁੱਕੇ ਹੋਣ ਤਾਂ ਕੋਈ ਵੀ ਦੂਜਾ ਟੱਬਰ ਆਪਣੀ ਬੈਲ-ਗੱਡੀ ਅਗਲੇਰੇ ਪੜਾ ’ਤੇ ਖੜ੍ਹੀ ਕਰਕੇ ਬੈਲ-ਵਿਹੂਣੀ ਬੈਲ ਗੱਡੀ ਨੂੰ ਲੈਣ ਆ ਜਾਂਦਾ ਹੈ। ਅਜਿਹਾ ਕ੍ਰਮ ਤਦ ਤੱਕ ਚਲਦਾ ਰਹਿੰਦਾ ਹੈ ਜਿਤਨਾ ਸਮਾਂ ਉਹ ਟੱਬਰ ਬੈਲ ਖਰੀਦ ਨਹੀਂ ਲੈਂਦਾ। ਕਈ ਹਾਲਾਤਾਂ ਵਿਚ ਤਾਂ ਇਹ ਵੀ ਵੇਖਿਆ ਗਿਆ ਹੈ ਕਿ ਕਾਫ਼ਲੇ ਵਿਚ ਅੱਧਿਆਂ ਤੋਂ ਵਧੇਰੇ ਟੱਬਰ ਬੈਲਾਂ ਤੋਂ ਸੱਖਣੇ ਹੋ ਜਾਂਦੇ ਹਨ ਪਰ ਕਾਫ਼ਲੇ ਦਾ ਪ੍ਰਵਾਹ ਚਲਦਾ ਰਹਿੰਦਾ ਹੈ।
ਬੈਲ ਗੱਡੀਆਂ ਦੇ ਇਸ ਅਸਥਾਈ ਡੇਰੇ ਨੂੰ ਇਕ ਤੋਂ ਦੂਜੀ ਥਾਂ ਲੈ ਕੇ ਜਾਣ ਸਮੇਂ ਕਈ ਤਰ੍ਹਾਂ ਦੀਆਂ ਕਬੀਲਾ-ਮਨਾਹੀਆਂ ਦਾ ਪਾਲਨ ਕਰਨਾ ਜ਼ਰੂਰੀ ਹੈ।
ਬੈਲ ਗੱਡੀ ਉੱਤੇ ਕਿਸੇ ਗ਼ੈਰ ਕਬੀਲਾ ਵਿਅਕਤੀ ਨੂੰ ਬਿਠਾਉਣਾ
ਬੈਲ ਗੱਡੀ ਨੂੰ ਇਕ ਤੋਂ ਦੂਜੀ ਥਾਂ ਲੈ ਕੇ ਜਾਣ ਸਮੇਂ ਕਿਸੇ ਮਸ਼ੀਨਰੀ (ਜੀਪ, ਟਰੈਕਟਰ, ਟਰੱਕ ਆਦਿ) ਪਿੱਛੇ ਬੰਨ੍ਹ ਕੇ ਜਾਂ ਉੱਤੇ ਲੱਦ ਕੇ ਲੈ ਜਾਣਾ ਬੈਲ ਗੱਡੀ ਉਤੇ ਮ੍ਰਿਤਿਕ ਦੇਹ ਇਕ ਤੋਂ ਦੂਜੀ ਥਾਂ ਲੈ ਕੇ ਜਾਣੀ
ਭਾੜੇ ਦੇ ਇਵਜ਼ ਵਿਚ ਬੈਲ-ਗੱਡੀ ਢੋ-ਢੁਆਈ ਲਈ ਇਸਤੇਮਾਲ ਕਰਨੀ ਇਕ ਤੋਂ ਦੂਜੀ ਥਾਂ ਜਾਣ ਸਮੇਂ ਬੈਲ ਗੱਡੀ ਤੇ ਮੰਜੀ ਸਿੱਧੀ ਰਖਣੀ (ਵਿਸਥਾਰ ਲਈ ਵੇਖੋ : ਦੰਤ ਕਥਾ ਆਈ ਲਾਚਾ)
ਝੋਟੇ, ਸੰਢ (ਨਾ ਸੂਣ ਵਾਲੀ ਮੱਝ) ਅਤੇ ਘੋੜੇ ਜਾਂ ਖੱਚਰ ਆਦਿ ਨਾਲ ਬੈਲ ਗੱਡੀ ਜੋੜਨੀ ਮਨ੍ਹਾਂ ਹੈ।
ਰਾਜਸਥਾਨ ਦੇ ਰੇਤਲੇ ਇਲਾਕੇ ਵਿਚ ਕਿਉਂਕਿ ਖੇਤੀ ਕਾਰਜਾਂ ਵਿਚ ਬੈਲਾਂ ਦੀ ਥਾਂ ਊਠਾਂ ਦੀ ਵਰਤੋਂ ਵਧੇਰੇ ਹੈ ਇਸ ਲਈ ਅਜਿਹੀਆਂ ਥਾਵਾਂ ’ਤੇ ਗੱਡੀਆਂ ਦੀ ਬਣਤਰ ਉਨ੍ਹਾਂ ਦੀ ਜੁਤਾਈ ਅਨੁਕੂਲ ਹੁੰਦੀ ਹੈ।
ਕਬੀਲਾ ਗੱਡੀਆਂ ਦੀ ਬਣਤਰ ਵਿਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਲੱਕੜੀ ਦਾ ਦਰਸ਼ਨੀ (ਦਿਸਣ ਵਾਲਾ) ਪਾਸਾ, ਪਿੱਤਲ ਦੀ ਨਮੂਨੇਦਾਰ ਪੱਤਰੀ ਨਾਲ ਮੜ੍ਹਿਆ ਹੋਵੇ। ਇਸਦੇ ਦੋ ਲਾਭ ਹਨ। ਇਕ ਤਾਂ ਗੱਡੀ ਦੀ ਦਿੱਖ ਸੁੰਦਰ ਹੋਵੇਗੀ, ਦੂਜਾ ਲੱਕੜੀ ਭਿੱਜਣ ਤੋਂ ਬਚੀ ਰਹਿੰਦੀ ਹੈ, ਜਿਸ ਕਾਰਨ ਲੱਕੜੀ ਨਾ ਤਾਂ ਵਧੇਰੇ ਨਮੀਂ ਕਾਰਨ ਫੁੱਲਦੀ ਹੈ ਅਤੇ ਨਾ ਹੀ ਲੱਕੜੀ ਨੂੰ ਵਧੇਰੇ ਧੁੱਪ (ਗਰਮੀ) ਹੀ ਪੋਂਹਦੀ ਹੈ। ਇਉਂ ਲੱਕੜੀ ਦਾ ਚਿਰ-ਸਥਾਈ ਟਿਕੇ ਰਹਿਣਾ ਸੰਭਵ ਹੁੰਦਾ ਹੈ। ਇਸ ਨਮੂਨੇਦਾਰ ਪੱਤਰੀ ਵਿਚ ਰਾਜਸਥਾਨੀ ਜਨ-ਜੀਵਨ ਨਾਲ ਸੰਬੰਧਿਤ ਪਸੂ ਪੰਛੀਆਂ, ਜਾਨਵਰਾਂ, ਦੇਵੀ-ਦੇਵਤਿਆਂ ਦੀਆਂ ਅਕ੍ਰਿਤੀਆਂ ਅਤੇ ਘੁੰਗਰੀਆਂ ਲਾਟੂ ਲੱਗੇ ਹੁੰਦੇ ਹਨ। ਜੋ ਦਿਖ ਅਤੇ ਤਾਲ ਦੁਆਰਾ ਟੱਪਰੀਵਾਸ ਜੀਵਨ ਨੂੰ ਇਕ ਲੈ ਅਤੇ ਸੁੰਦਰਤਾ ਦੀ ਆਭਾ ਵਿਚ ਸ਼ਾਮਲ ਕਰੀ ਰੱਖਦੇ ਹਨ।
ਹਰ ਕਬੀਲਾ ਜੁੱਟ ਇਕ ਥਾਂ ਤੋਂ ਦੂਜੀ ਥਾਂ ਜਾਣ ਸਮੇਂ ਉਮਰ, ਰੁਤਬੇ ਅਤੇ ਸਿਆਣਪ ਪੱਖੋਂ, ਕਬੀਲੇ ਦੇ ਕਿਸੇ ਬਜ਼ੁਰਗ ਵਿਅਕਤੀ ਨੂੰ ਆਗੂ ਮਿਥ ਲੈਂਦਾ ਹੈ ਤਾਂ ਕਿ ਕਿਸੇ ਦੂਜੇ ਪਿੰਡ ਪੜਾਅ ਕਰਨ ਸਮੇਂ ਉਸ ਸਮੇਂ ਦਾ ਆਗੂ ਵਿਅਕਤੀ ਫ਼ੈਸਲਾ ਦੇ ਸਕੇ ਕਿ ਪਿੰਡ ਤੋਂ ਬਾਹਰ ਅਸਥਾਈ ਡੇਰੇ ਦਾ ਉਤਾਰਾ ਕਿਸ ਥਾਂ ਹੋਵੇਗਾ। ਇਹ ਫ਼ੈਸਲਾ ਅੰਤਿਮ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਉਤਾਰਾ ਕਰਨ ਸਮੇਂ ਇਸ ਅਸਥਾਈ ਆਗੂ ਲਈ ਨਿਮਨ ਪ੍ਰਕਾਰ ਦੀਆਂ ਮਨੌਤਾਂ ਅਤੇ ਮਨਾਹੀਆਂ ਦਾ ਪਾਲਨ ਕਰਨਾ ਅਤਿ ਅਵੱਸ਼ਕ ਹੁੰਦਾ ਹੈ। निदें :
ਪਿੰਡ ਦੇ ਨੀਵੇਂ ਪਾਸੇ ਉਤਾਰਾ ਕਰਨ ਤੋਂ ਗੁਰੇਜ਼ ਕਰਨਾ
ਪਿੜ, ਪੁਰਾਣਾ ਥੇਹ, ਪਹੇ ਅਤੇ ਪੁਲ ਤੋਂ ਦੂਰੀ ਤੇ ਉਤਾਰਾ ਕਰਨਾ
ਪਿੰਡ, ਪਾਣੀ ਅਤੇ ਪੌਣ ਦੀ ਸੁਖ ਸੁਵਿਧਾ ਨੂੰ ਮੁੱਖ ਰੱਖਣਾ
ਮਜ਼ਾਰ, ਮਸੀਤ ਅਤੇ ਕਿਸੇ ਰਸਤੇ ਦੇ ਮੋੜ ਵੱਲ ਪਿੱਠ ਕਰਕੇ ਅਸਥਾਈ ਡੇਰੇ ਦੀ ਬਣਤਰ ਬਣਾਉਣੀ
ਅਸਥਾਈ ਡੇਰੇ ਦੇ ਉਤਾਰੇ ਸਮੇਂ ਇਸ ਆਗੂ ਲਈ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਕਿਸੇ ਵਿਧਵਾ ਇਸਤਰੀ ਜਾਂ (ਕਿਸੇ ਟੱਬਰ ਵਿਚ) ਮੁਟਿਆਰ ਕੁੜੀਆਂ ਵਾਲੀ ਬੈਲ ਗੱਡੀ ਸੁਰੱਖਿਅਤ ਥਾਵੇਂ ਲੱਗੀ ਹੈ ਜਾਂ ਨਹੀਂ। ਇਸ ਅਸਥਾਈ ਡੇਰੇ ਦਾ ਖੁੱਲ੍ਹਾ ਪਾਸਾ ਇਹ ਸੋਚ ਕੇ ਵਿਉਂਤਿਆ ਜਾਂਦਾ ਹੈ ਕਿ ਦੁਰੇਡੇ ਤੋਂ ਲੰਘਣ ਵਾਲੇ ਲੋਕਾਂ ਦੀ ਨਜ਼ਰ ਡੇਰੇ ਦੇ ਉਤਾਰੇ ‘ਤੇ ਵੀ ਪੈ ਸਕੇ ਅਤੇ ਕਿਸੇ ਗ਼ੈਰ ਕਬੀਲਾ ਵਿਅਕਤੀ ਦੀ ਮੌਜੂਦਗੀ ਵੀ ਨਸ਼ਰ ਹੋ ਸਕੇ। ਇਹ ਸਭ ਡੇਰੇ ਦੀ ਸੁਰੱਖਿਆ ਪੱਖੋਂ ਕੀਤਾ ਜਾਂਦਾ। ਹੈ। ਇਉਂ ਗੋਲਾਕਾਰ ਘੇਰਾ ਵਲ ਕੇ ਅਣਮਿਥੇ ਸਮੇਂ ਲਈ ਟਿਕੇ ਕਬੀਲੇ ਦੇ ਲੋਕ, ਦਿਨ ਤੋਂ ਇਲਾਵਾ ਰਾਤ ਸਮੇਂ ਵੀ ਸੁਰੱਖਿਅਤ ਰਹਿੰਦੇ ਹਨ।
ਕਬੀਲੇ ਦੀ ਇਕ ਧਾਰਨਾਂ ਅਨੁਸਾਰ, ਬੈਲ ਗੱਡੀ ਨੂੰ ਸੁੰਞੀ ਛੱਡ ਕੇ ਜਾਣਾ ਨਿਸ਼ੇਧ ਹੈ। ਪਰ ਕਿਸੇ ਅਜਿਹੀ ਹਾਲਤ ਵਿਚ, ਜੇਕਰ ਬੈਲ ਗੱਡੀ ਦਾ ਮਾਲਿਕ ਇਕੱਲਾ ਵਿਅਕਤੀ ਜਾਂ ਇਸਤਰੀ ਹੋਵੇ ਤਾਂ ਉਹ ਵਿਵਸਾਇ ਸੰਬੰਧੀ ਬਾਹਰ ਜਾਣ ਸਮੇਂ ਆਪਣਾ ਖਾਧਾ ਜਾਣ ਵਾਲਾ ਭੋਜਨ, ਆਪਣੀ ਮੌਜੂਦਗੀ ਵਜੋਂ ਬੈਲ ਗੱਡੀ ਦੇ ਥਾਲੀਏ (ਅਗਲੇ ਪਾਸੇ) ਕੱਜ ਕੇ ਚਲਾ ਜਾਂਦਾ ਹੈ। ਇਸ ਰੀਤ ਬਾਰੇ ਪੁੱਛਣ ਤੇ ਕਬੀਲਾ ਵਿਅਕਤੀਆਂ ਨੇ ਦੱਸਿਆ, ਜ਼ਾਹਿਰ ਹੈ ਭੁੱਖਾ ਵਿਅਕਤੀ ਭੋਜਨ ਬਾਰੇ ਸੋਚੇਗਾ ਅਤੇ ਇਉਂ ਉਸਨੂੰ ਸੁੰਨੀ ਬੈਲ ਗੱਡੀ ਛੱਡ ਕੇ ਆਉਣ ਦਾ ਆਭਾਸ ਹੁੰਦਾ ਰਹੇਗਾ।
ਅਸਥਾਈ ਡੇਰੇ ਵਿਚ ਟੱਬਰਾਂ ਦੀ ਗਿਣਤੀ ਇਸ ਤੱਥ ਤੇ ਨਿਰਭਰ ਕਰਦੀ ਹੈ ਕਿ ਕਿਸੇ ਇਕ ਥਾਂ ਇਕੋ ਸਮੇਂ ਕਿੰਨੇ ਕਬੀਲਾ ਵਿਅਕਤੀਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ। ਇਕੱਠੇ ਰੋਜ਼ਗਾਰ ਦੀ ਘਾਟ ਕਬੀਲਾ ਜੁੱਟਾਂ ਨੂੰ ਵੱਖ ਵੱਖ ਕਰ ਦਿੰਦੀ ਹੈ।
ਬਹੁਤ ਪਹਿਲਾਂ ਇਹ ਕਬੀਲਾ ਜੁੱਟ ਰਾਜਸਥਾਨ ਤੋਂ ਤੁਰਦੇ ਹੋਏ ਬੀਕਾਨੇਰ, ਸਿਰਸਾ, ਹਿਸਾਰ, ਹਰਿਆਣਾ/ਪੰਜਾਬ ਵਿਚ ਫ਼ੈਲੇ ਸਨ । ਕਬੀਲੇ ਅਨੁਸਾਰ ਬਹੁਤ ਪਹਿਲਾਂ ਏਧਰ ਆਉਣ ਵਾਲੇ ਟੱਬਰ ਜ਼ਿਆਦਾ ਨਹੀਂ ਸਨ। ਇਹਨਾਂ ਦਾ ਫ਼ਿਰਤੂ ਘੇਰਾ ਕਦੇ ਵੀ ਵੱਡਾ ਨਹੀਂ ਸੀ। ਬਹੁਤ ਸਾਰੇ ਟੱਬਰ ਵਰਿਹਾਂ ਤੋਂ ਕਿਸੇ ਇਕ ਜ਼ਿਲ੍ਹੇ ਵਿਚ ਹੀ ਇਕ ਪਿੰਡ ਤੋਂ ਦੂਜੇ ਪਿੰਡ ਘੁੰਮਦੇ ਰਹੇ ਹਨ। ਇਸਦਾ ਇਕ ਕਾਰਨ ਇਹ ਹੈ ਕਿ ਕਬੀਲੇ ਵਿਚ ਆਧੁਨਿਕ ਸੰਚਾਰ ਸਾਧਨ ਕਦੇ ਵੀ ਨਾ ਹੋਣ ਕਾਰਨ, ਆਪਸੀ ਤਾਲ-ਮੇਲ (ਜਿਸ ਵਿਚ ਰਿਸ਼ਤੇ- ਨਾਤੇ, ਜੰਮਣ ਮਰਨ, ਪਰ੍ਹੇ ਪੰਚਾਇਤਾਂ) ਲਈ ਜ਼ਰੂਰੀ ਸੀ ਕਿ ਕੁਝ ਟੱਬਰ ਵੱਡੇ ਘੇਰੇ ਵਿਚ ਫਿਰਤੂ ਜੀਵਨ ਬਿਤਾਉਣ ਦੀ ਥਾਂ ਕਿਸੇ ਇਕ ਜਿਲ੍ਹੇ ਤੱਕ ਹੀ ਸੀਮਤ ਰਹਿਣ, ਤਾਂ ਕਿ ਲੋੜ ਪੈਣ ‘ਤੇ ਲੋੜੀਂਦੇ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਸਕੇ। ਛੋਟੇ ਘੇਰੇ ਵਿਚ ਰਹਿਣ ਦਾ ਇਕ ਹੋਰ ਲਾਭ ਵੀ ਸੀ, ਬਲਦਾਂ ਅਤੇ ਖੇਤੀ ਸੰਦਾਂ ਦੀ ਵੇਚ-ਵੱਟ ਸਮੇਂ ਵਾਕਫ਼ੀ ਅਤੇ ਇਤਬਾਰ ਦਾ ਪੱਖ ਵੀ ਮਦਦ ਕਰਦਾ ਸੀ। ਇਉਂ ਕਈ ਵੇਰੀਂ ਤਾਂ ਬਲਦਾਂ ਦੇ ਵਟਾਂਦਰੇ ਵਿਚ ਫ਼ਿਰਤੂ ਧਿਰ ਹੁਦਾਰ ਦੇ ਕਾਬਲ ਵੀ ਸਮਝੀ ਜਾ ਸਕਦੀ ਸੀ।
ਇਕ ਸਰਵੇ ਦੌਰਾਨ ਵੇਖਣ ਵਿਚ ਆਇਆ ਕਿ ਕਈ ਟੱਬਰ ਜੋ ਪਿਛਲੇ ਪੰਜਾਹ ਸਾਲਾਂ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਬੀਕਾਨੇਰ ਆਦਿ ਪ੍ਰਾਂਤਾਂ ਵਿਚ ਰਹਿੰਦੇ ਆ ਰਹੇ ਹਨ। ਵੱਧ ਤੋਂ ਵੱਧ ਦੋ ਜਿਲ੍ਹਿਆਂ ਦੇ ਵਡੇਰੇ ਘੇਰੇ ਤੋਂ ਕਦੇ ਬਾਹਿਰ ਨਹੀਂ ਗਏ। ਜਦ ਕਿ ਅਜੋਕੇ ਸਮੇਂ ਇਹ ਫਿਰਤੂ ਘੇਰੇ ਇਕ ਜ਼ਿਲ੍ਹਾ ਤਾਂ ਦੂਰ, ਇਕ ਕਸਬੇ ਤੋਂ ਦੂਜੇ ਕਸਬੇ ਦੇ ਵਕਫ਼ੇ ਤੋਂ ਵੀ ਛੋਟੇ ਹੋ ਰਹੇ ਹਨ।
ਕਬੀਲੇ ਦਾ ਕੋਈ ਵੀ ਅਸਥਾਈ ਡੇਰਾ ਇਕ ਤੋਂ ਦੂਜੀ ਥਾਂ ਲੈ ਕੇ ਜਾਣ ਸਮੇਂ ਕਈ ਤਰ੍ਹਾਂ ਦੀਆਂ ਸਖ਼ਤ ਮਨਾਹੀਆਂ ਦਾ ਪਾਲਨ ਕਰਦਾ ਹੈ, ਜਿਨ੍ਹਾਂ ਦਾ ਵਿਸਥਾਰ ਸਹਿਤ ਜ਼ਿਕਰ, ‘ਕਬੀਲੇ ਦੇ ਬਾਹਰੀ ਸਮਾਜਿਕ ਸੰਬੰਧ’ ਅਧਿਆਇ ਅਧੀਨ ਕੀਤਾ ਗਿਆ ਹੈ। ਫਿਰ ਵੀ ਇਕ ਦੋ ਮਨੌਤਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ :
ਕੂਚ ਕਰਨ ਸਮੇਂ ਜ਼ਰੂਰੀ ਹੈ ਕਿ ਟੱਬਰ ਦੇ ਜੀਅ ਭੋਜਨ ਸੇਵਨ ਕਰ ਚੁੱਕੇ ਹੋਣ।
ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੋਈ ਹਾਮਲਾ ਇਸਤਰੀ ਪ੍ਰਸਤੂਤਾ ਦਰਦਾਂ ਕਾਰਨ ਪੀੜਤ ਨਾ ਹੋਵੇ।
ਇਹ ਵੀ ਜ਼ਰੂਰੀ ਹੈ ਕਿ ਅਗਨੀਂ ਨੂੰ ਨਾਲ ਲੈ ਕੇ ਤੁਰਿਆ ਜਾਵੇ, ਤਾਂ ਕਿ ਉਤਾਰੇ ਸਮੇਂ ਅਗਨੀਂ ਨਵੀਂ ਬਾਲਣ ਅਤੇ ਤਲਾਸ਼ ਕਰਨ ਤੋਂ ਗੁਰੇਜ਼ ਕੀਤਾ ਜਾ ਸਕੇ। ਇਹ ਅਗਨੀਂ ਭਾਵੇਂ ਹੁੱਕੇ ਦੀ ਚਿਲਮ ਦੇ ਰੂਪ ਵਿਚ ਹੀ ਕਿਉਂ ਨਾ ਹੋਵੇ।
ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੀ ਅਸਥਾਈ ਕਬੀਲਾ ਜੁੱਟ ਵਿਚ ਕਿਸੇ ਟੱਬਰ ਦੀਆਂ ਸੋਗ ਰਸਮਾਂ ਵਿਚ-ਵਿਚਾਲੇ ਤਾਂ ਨਹੀਂ।
ਇਹ ਵੀ ਜ਼ਰੂਰੀ ਹੈ ਕਿ ਕਿਸੇ ਓਸ ਦਿਨ ਡੇਰਾ ਕੂਚ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਜਿਸ ਦਿਨ ਡੇਰੇ ਵਿਚ ਕਿਸੇ ਪੰਚਾਇਤੀ ਦਿਨ ਦਾ ਇਕੱਠ ਨਿਸ਼ਚਿਤ ਹੋਵੇ।
ਇਹਨਾਂ ਅਸਥਾਈ ਡੇਰਿਆਂ ਦਾ ਉਤਾਰਾ ਕਿਸੇ ਨਵੀਂ ਥਾਂ ਅਕਸਰ ਬਾਦ ਦੁਪਹਿਰ ਕੀਤਾ ਜਾਂਦਾ ਹੈ, ਜਿਸਦੀ ਸੂਚਨਾ, ਪਿੰਡ ਦੀਆਂ ਗਲੀਆਂ ਵਿਚ ਕਬੀਲੇ ਦੀਆਂ ਇਸਤਰੀਆਂ, “ਹੇ ਕੋਈ ਦਾਤੜਾਂ ਲੇ ਖੁਰਚਣਾ ਲੇ…ਚਿਮਟਾ ਲੇ ਭੈਣੇ…। ਹੇ ਲਿਆ ਏ ਕੋਈ ਝਾਰਣਾ ਬਣਾ ਦਿਆਂ, ਕੋਈ ਥੱਲਾ ਲੁਆ ਦਿਆਂ…ਕੋਈ ਪੀਪੀ, ਪੀਪਾ ਸ਼ਮਰਾ ਦਿਆਂ”… ਦਾ ਹੋਕਾ ਦੇ ਕੇ, ਦੇ ਆਉਂਦੀਆਂ ਹਨ।
ਕਬੀਲੇ ਵਿਚ ਦੀਵਾ ਬਾਲਣਾ ਅਤੇ ਬਿਨਾ ਵਿੱਢ ਦੇ ਖੂਹ ਵਿਚੋਂ ਪਾਣੀ ਭਰਨਾ ਟੈਬੂ (ਸਖ਼ਤ ਮਨਾਹੀ) ਹੋਣ ਕਰਕੇ ਅਗਲੀ ਸ਼ਾਮ ਤੱਕ ਦਾ ਪਾਣੀ ਜਮ੍ਹਾਂ ਰੱਖਿਆ ਜਾਂਦਾ ਹੈ ਅਤੇ ਸੂਰਜ ਡੁੱਬਣ ਤੋਂ ਅਗੇਤਰੇ ਹੀ ਰਾਤ ਦਾ ਭੋਜਨ ਸੇਵਨ ਕਰ ਲੈਣ ਦੀ ਰੀਤ ਹੈ। ਕਬੀਲੇ ਦੀਆਂ ਔਰਤਾਂ ਅਕਸਰ ਰਾਤ ਦੇ ਭੋਜਨ ਤੋਂ ਬਾਦ ਅਤੇ ਕਬੀਲੇ ਦੇ ਮਰਦ ਅਕਸਰ ਦੁਪਹਿਰੇ ਇਸ਼ਨਾਨ ਕਰਦੇ ਹਨ, ਜੋ ਰੋਜ਼ਾਨਾ ਨਹੀਂ ਹੁੰਦਾ। ਕਬੀਲੇ ਦੀ ਇਕ ਧਾਰਨਾ ਅਨੁਸਾਰ, ਕਿਸੇ ਵੀ ਚੀਜ਼ ਵਸਤ ਦੀ ਖਰੀਦ ਭੰਡਾਰੀ (ਬੈਲ ਗੱਡੀ ਦੇ ਥੱਲੇ ਬਣਾਇਆ ਰੱਖਣਾ) ਵਿਚੋਂ ਰੂਪੈ ਪੈਸੇ ਕੱਢ ਕੇ ਕਰਨੀ ਮਨ੍ਹਾਂ ਹੈ। ਕਬੀਲੇ ਦੀ ਅਜਿਹੀ ਇਸਤਰੀ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜੋ ਜਮ੍ਹਾਂ ਰਕਮ ਨੂੰ ਖੋਰਾ ਲਾਉਣ ਵਾਲੀ ਹੋਵੇ। ਹਰ ਕਬੀਲਾ ਇਸਤਰੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਥਲੀ ਕਮਾਈ ਵਿਚੋਂ ਹੀ ਗਰਜ ਪੂਰੀ ਕਰੇ।
ਅਜਿਹੇ ਅਸਥਾਈ ਡੇਰੇ ਦੀ ਹੋਂਦ ਉਤਨਾਂ ਸਮਾਂ ਹੀ ਸੰਭਵ ਹੈ ਜਿਤਨਾ ਸਮਾਂ ਕਬੀਲਾ ਟੱਬਰਾਂ ਨੂੰ ਵਿਵਸਾਇਕ ਆਮਦਨ ਹੁੰਦੀ ਰਹੇ। ਆਮਦਨ ਨਾ ਹੋਣ ਦੀ ਸੂਰਤ ਵਿਚ ਅਗਲੇਰਾ ਪੜਾਅ ਉਸੇ ਵਕਤ ਤਹਿ ਕਰ ਲਿਆ ਜਾਂਦਾ ਹੈ ਅਤੇ ਇਕ ਤੋਂ ਦੂਜੇ ਮੂੰਹ (ਮੌਖਿਕ ਰੂਪ ਵਿਚ) ਕੂਚ ਕਰਨ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ।
ਕਬੀਲਾ ਪਰਿਵਾਰਾਂ ਦੇ ਇਕ ਤੋਂ ਵਧੇਰੇ ਜੁਟਾਂ ਦੇ ਇਕੱਠ, ਕਦੇ ਵਧੇਰੀ ਅਤੇ ਕਦੇ ਘੱਟ ਗਿਣਤੀ ਵਿਚ ਫਿਰਤੂ ਜੀਵਨ ਬਿਤਾਉਂਦੇ ਹਨ। ਕਿਸੇ ਇਕ ਜਿਲ੍ਹੇ ਜਾਂ ਇਕ ਤੋਂ ਵਧੇਰੇ ਜਿਲ੍ਹਿਆਂ ਦੇ ਘੇਰੇ ਵਿਚ ਵਿਚਰਨ ਵਾਲੇ ਗਾਡੀ ਲੁਹਾਰ ਟੱਬਰਾਂ ਦੇ ਇਕ ਤੋਂ ਦੂਜੀ ਥਾਂ ਉਤਾਰਾ ਕਰਨ ਦੇ ਪੜਾਅ ਕਾਫ਼ੀ ਹੱਦ ਤਕ ਨਿਸ਼ਚਿਤ ਹੀ ਹੁੰਦੇ ਹਨ। ਉਦਾਹਰਨ ਲਈ ਬਰਸਾਤ ਦੇ ਦਿਨਾਂ ਵਿਚ ਇਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਤੋਂ ਦੇ ਉਚੇਰੇ ਪਾਸੇ ਉਤਾਰਾ ਕੀਤਾ ਮਿਲੇਗਾ, ਕਿਉਂਕਿ ਵਧੇਰੇ ਬਾਰਿਸ਼ ਹੋਣ ਦੀ ਸੂਰਤ ਵਿਚ ਕਬੀਲਾ ਜੁੱਟ ਦਾ ਹੜ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਉਂ ਕਬੀਲੇ ਦੇ ਲੋਕ ਇਕ ਦੂਜੇ ਟੱਬਰਾਂ ਨੂੰ ਕੇਵਲ ਇਹ ਟੋਹ ਮਿਲਣ ਤੇ ਹੀ ਬਿਨਾ ਕਿਸੇ ਔਖ ਤਲਾਸ਼ ਕਰ ਲੈਂਦੇ ਹਨ ਕਿ ਕੋਈ ਕਬੀਲਾ ਟੱਬਰ ਅੱਜ ਤੋਂ ਇਕ ਮਹੀਨਾਂ ਪਹਿਲਾਂ ਕਿਸ ਜਗ੍ਹਾ ਤੇ ਸੀ ਅਤੇ ਹੁਣ ਉਹ ਕਿਸ ਥਾਂ ਹੋਵੇਗਾ।
ਇਉਂ ਗਾਡੀ ਲੁਹਾਰ ਕਬੀਲੇ ਦੇ ਅਸਥਾਈ ਡੇਰੇ ਨਿਸ਼ਚਿਤ ਘੇਰੇ ਵਿਚ ਹੋਣ ਤੇ ਵੀ ਅਸਥਾਈ ਹੀ ਰਹਿੰਦੇ ਹਨ। ਕੇਵਲ ਰੁਣੇਚਾ ਪਿੰਡ ਦਾ ਰਾਮ ਦੇਵ (ਰਾਮ ਦਿਉ) ਥਾਨ ਹੀ ਅਜਿਹਾ ਹੈ ਜੋ ਨਿਸ਼ਚਿਤ ਹੈ ਅਤੇ ਉਹ ਇਕ ਅਜਿਹੀ ਥਾਂ ਹੈ ਜਿਥੇ ਕੋਈ ਵੀ ਕਬੀਲਾ ਵਿਅਕਤੀ ਸੂਚਨਾ ਦਰਜ ਕਰਵਾ ਕੇ ਸਮੁੱਚੇ ਦੇਸ ਵਿਚੋਂ ਲੋੜੀਂਦੇ ਵਿਅਕਤੀ ਨੂੰ ਤਲਾਸ਼ ਕਰ ਸਕਦਾ ਹੈ। ਕਿਉਂਕਿ ਰੁਣੇਚਾ ਥਾਨ ਤੇ ਕੁਝ ਪ੍ਰੋਹਿਤ ਨੁਮਾ ਭੋਪੇ ਅਜਿਹੇ ਹਨ ਜੋ ਕਿਸੇ ਵੀ ਵਿਅਕਤੀ ਤੋਂ ਥੋੜ੍ਹੀ ਬਹੁਤ ਸਮੱਗਰੀ ਲੈ ਕੇ ਲੁੜੀਂਦੇ ਵਿਅਕਤੀ ਦਾ ਨਾਂ ਪਤਾ ਨੋਟ ਕਰ ਲੈਂਦੇ ਹਨ ਅਤੇ ਮੇਲੇ ਦੌਰਾਨ ਗਾਉਣ ਵਾਲੀ ਗਾਥਾ ਤੋਂ ਪਹਿਲਾਂ ਅਤੇ ਬਾਦ ਵਿਚ ਸੰਬੰਧਿਤ ਵਿਅਕਤੀ ਦਾ ਨਾਂ ਪਤਾ ਬੋਲਦੇ ਰਹਿੰਦੇ ਹਨ। ਪਰ ਅਸਥਾਈ ਡੇਰਿਆਂ ਨੂੰ ਤਲਾਸ਼ ਕਰਨ ਦੀ ਕੋਈ ਇਕ ਨਿਸ਼ਚਿਤ ਵਿਧੀ ਨਹੀਂ ਹੈ। ਕੇਵਲ ਲੱਖਣ (ਅੰਦਾਜ਼ਾ) ਲਾ ਕੇ ਹੀ ਕਿਸੇ ਅਸਥਾਈ ਡੇਰੇ ਦੀ ਤਲਾਸ਼ ਕੀਤੀ ਜਾ ਸਕਦੀ ਹੈ।
ਅਜੋਕਾ ਪਰਿਪੇਖ
ਕੋਈ ਵੀ ਟੱਪਰੀਵਾਸ ਜਾਂ ਆਦਿਵਾਸੀ ਕਬੀਲਾ ਕਿਹੜੇ ਕਾਰਨਾਂ ਕਰਕੇ ਅਤੇ ਕਦੋਂ ਕਿਸੇ ਜਾਤੀ ਵਿਸ਼ੇਸ਼ਤਾਈ ਵਿਚ ਪ੍ਰਵਰਤਿਤ ਹੋ ਰਿਹਾ ਹੁੰਦਾ ਹੈ, ਜਾਂ ਕੋਈ ਜਾਤੀ ਕਦੋਂ ਅਤੇ ਕਿਹੜੇ ਕਾਰਨਾਂ ਕਰਕੇ ਆਪਣੀ ਪਰੰਪਰਾਗਤ ਮਰਯਾਦਾ ਤੋਂ ਬੇਮੁੱਖ ਮੁੱਖ ਧਾਰਾ ਨਾਲੋਂ ਟੁੱਟ ਰਹੀ ਹੁੰਦੀ ਹੈ, ਇਸਦੇ ਮੁਢਲੇ ਲੱਛਣ ਤਲਾਸ਼ ਕਰਨੇ ਕਾਫ਼ੀ ਕਠਿਨ ਹਨ, ਕਿਉਂਕਿ ਪ੍ਰਾਚੀਨ ਸਮਿਆਂ ਤੋਂ ਕਬੀਲੇ ਦਾ ਜਾਤੀ ਵੱਲ ਨੂੰ ਬੜਾ ਮੱਠਾ ਅਤੇ ਬੇ ਮਲੂਮਾ ਜਿਹਾ ਪਰਿਵਰਤਨ ਹੁੰਦਾ ਰਿਹਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਕਬੀਲੇ ਤੋਂ ਜਾਤੀ ਵਿਚ ਰੂਪਾਂਤ੍ਰਣ ਦੀਆਂ ਕਈ ਉਦਾਹਰਨਾਂ ਮਿਲਦੀਆਂ ਹਨ। ਫਿਰ ਵੀ ਇਕ ਕਬੀਲੇ ਦੀ ਹੋਂਦ ਇਸ ਵੱਖਰਤਾ ਉਤੇ ਨਿਰਭਰ ਕਰਦੀ ਹੈ ਕਿ ਉਸਦੇ ਆਰਥਿਕ ਅਤੇ ਵਿਵਸਾਇਕ ਸਾਧਨ ਆਤਮ ਨਿਰਭਰਤਾ ਵਾਲੇ ਹਨ ਕਿ ਨਹੀਂ। ਆਤਮ ਨਿਰਭਰਤਾ ਤੋਂ ਭਾਵ ਆਮਦਨ ਦੇ ਉਹ ਸਾਧਨ, ਜੋ ਵਿਵਸਾਇਕ ਕਾਰਜਾਂ ਨਾਲ ਸਬੰਧਿਤ ਹੋਣ ਅਤੇ ਕਬੀਲੇ ਦੀ ਸਮੁੱਚੀ ਰਹਿਤਲ ਨੂੰ ਪ੍ਰਭਾਵਿਤ ਕਰਦੇ ਹੋਣ। ਇਉਂ ਕਿਸੇ ਵੀ ਕਬੀਲੇ ਦਾ ਆਰਥਿਕ ਢਾਂਚਾ, ਕਿਸੇ ਜਾਤੀ ਵਿਸ਼ੇਸ਼ ਨਾਲੋਂ ਉਤਨਾਂ ਚਿਰ ਵੱਖਰਾ ਰਹੇਗਾ ਜਿਤਨਾ ਚਿਰ ‘ਕਬੀਲਾ-ਕਿੱਤੇ’ ਲਈ ਲੋੜੀਂਦੀ ਕੱਚੀ ਸਮੱਗਰੀ ਪਰਅਧੀਨਤਾ ਵਾਲੀ ਨਹੀਂ ਹੋਵੇਗੀ।ਕਈ
ਬੀ ਉਦਾਹਰਨ ਲਈ ਪੰਜਾਬ ਦੇ ਢੀਹਾ ਕਬੀਲੇ ਦੇ ਟੱਪਰੀਵਾਸਾਂ ਨੂੰ ਲਿਆ ਜਾ ਸਕਦਾ ਹੈ। ਪ੍ਰਾਚੀਨ ਸਮਿਆਂ ਵਿਚ ਕਬੀਲੇ ਦੇ ਲੋਕ, ਜੋਕਾਂ ਲਾਉਣ, ਸਿੰਗੀਆਂ ਲਾਉਣ, ਸਾਨ੍ਹੇ ਦਾ ਤੇਲ ਅਤੇ ਚੋਰਾਂ ਦੇ ਕਮੰਦ ਲਾਉਣ ਲਈ ਗੋਹਾਂ ਵੇਚਣ ਦਾ ਧੰਦਾ ਕਰਦੇ ਸਨ। ਉਪਰੋਕਤ ਵਿਵਸਾਇ ਲਈ ਉਹ ਆਤਮ ਨਿਰਭਰ ਸਨ ਕਿਉਂਕਿ ਕੱਚੀ ਸਮੱਗਰੀ ਦੀ ਦਰਾਮਦ ਪਰ-ਅਧੀਨਤਾ ਵਾਲੀ ਨਹੀਂ ਸੀ। ਭਾਰਤ ਵਿਚ ਅੰਗਰੇਜ਼ਾਂ ਦੀ ਆਮਦ ਸਮੇਂ ਕਬੀਲੇ ਨੂੰ ਅਪਰਾਧੀ ਕਬੀਲਿਆਂ ਦੀ ਗਣਨਾ ਵਿਚ ਸ਼ਾਮਲ ਕਰ ਲਿਆ ਗਿਆ ਤਾਂ ਕਬੀਲੇ ਲਈ ਸ਼ਾਕਾਹਾਰੀ ਜਾਨਵਰਾਂ ਦਾ ਮਾਸ ਖਾਣ ਅਤੇ ਚੋਰਾਂ ਦੇ ਕਮੰਦ ਲਾਉਣ ਲਈ ਗੋਹਾਂ ਵੇਚਣ ਤੇ ਪਾਬੰਦੀ ਲਾ ਦਿੱਤੀ ਗਈ। ਇਸ ਤੇ ਕਬੀਲੇ ਨੇ ਗੋਹਾਂ ਵੇਚਣ ਦੀ ਥਾਂ, ਖਾਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿੱਤਾ ਵਿਵਸਾਇ ਵਿਚ ਛੱਜ ਬਣਾਉਣ ਦਾ ਕਿੱਤਾ ਸ਼ਾਮਲ ਕਰ ਲਿਆ। ਜਿਸ ਲਈ ਕਾਨਿਆਂ ਦੇ ਰੂਪ ਵਿਚ ਕੱਚਾ ਮਾਲ ਦਰਿਆਵਾਂ ਦੇ ਬੇਟ ‘ਚੋਂ ਸੌਖੇ ਪ੍ਰਾਪਤ ਹੋ ਜਾਂਦਾ ਸੀ। ਜਿਸ ਕਾਰਨ ਕਬੀਲਾ ਕਿੱਤਾ ਆਤਮ ਨਿਰਭਰਤਾ ਵਾਲਾ ਹੀ ਰਿਹਾ। ਇਉਂ ਕਬੀਲੇ ਦੀ ਹੋਂਦ ਟੱਪਰੀਆਂ ਦੇ ਨਿਰਮਾਣ ਅਤੇ ਵਿਵਸਾਇਕ ਸਾਧਨਾ ਲਈ ਪਰ-ਅਧੀਨਗੀ ਵਾਲੀ ਨਾ ਹੋਈ ਅਤੇ ਸ਼ਹਿਰੀ ਸੰਪਰਕ ਵਿਚ ਰਹਿਣ ਦੇ ਬਾਵਜੂਦ ਕਬੀਲੇ ਦਾ ਜਾਤੀ ਵਿਚ ਪਰਿਵਰਤਨ ਅਸੰਭਵ ਹੀ ਰਿਹਾ।
ਇਉਂ ਸਾਡਾ ਬਲ ਇਸ ਦਲੀਲ ਉਤੇ ਕੇਂਦਰ ਹੋ ਜਾਂਦਾ ਹੈ ਕਿ ਕਿਸੇ ਕਬੀਲੇ ਦੀ ਵੱਖਰਤਾ ਅਤੇ ਹੋਂਦ, ਇਸ ਕਾਰਨ ਤੇ ਨਿਰਭਰ ਕਰਦੀ ਹੈ ਕਿ ਉਸਦੇ (ਜਿਉਣ ਲਈ) ਆਰਥਿਕ ਸਾਧਨ ਆਤਮ ਨਿਰਭਰਤਾ ਵਾਲੇ ਹਨ ਕਿ ਨਹੀਂ। ਪਰ ਇਸਦੇ ਬਾਵਜੂਦ, ਕਬੀਲਾ ਟੈਬੂ ਅਤੇ ਸਭਿਆਚਾਰਿਕ ਪਰਿਪੇਖ ਨੂੰ ਅੱਖੋਂ ਉਹਲੇ ਕਰਨਾ ਵੀ ਵਾਜਬ ਨਹੀਂ ਹੈ ।
+ ਆਰਥਿਕਤਾ, ਕਬੀਲਾ ਸੰਗਠਤਾ ਵਿਚ ਮੁਖਤਾ ਅਗਰਗਾਮੀ ਰਹਿੰਦੀ ਹੈ ਅਤੇ ਕਬੀਲਾ ਰਹਿਤਲ ਨੂੰ ਬਣਤਰ ਪੱਖਾਂ ਤੋਂ ਪ੍ਰਭਾਵਿਤ ਕਰਦੀ ਹੈ, ਪਰ ਕੇਵਲ ਆਰਥਿਕਤਾ ਤੇ ਟੇਕ ਰੱਖ ਕੇ ਕਬੀਲੇ ਦੇ ਸਦੀਵੀ ਵਜੂਦ ਦੀ ਕਲਪਨਾ ਕਰਨੀ ਸੰਭਵ ਨਹੀਂ ਹੈ। ਕਿਉਂਕਿ ਕਬੀਲੇ ਵਿਚ ਕੇਵਲ ਵਿਆਂਹ ਸਬੰਧੀ ਮਨਾਹੀਆਂ ਦਾ ਪਾਲਨ ਹੀ ਇਕ ਅਜਿਹੀ ‘ਰਾਮ ਕਾਰ’ ਹੈ ਜੋ ਕਿਸੇ ਵੀ ਕਬੀਲੇ ਅਤੇ ਜਾਤੀ ਵਿਚ ਇਕ ਅਮਿੱਟ ਲੀਕ ਖਿੱਚੀ ਰੱਖਦੀ ਹੈ। ਕਬੀਲੇ ਵਿਚ ਬਾਹਰੀ ਜਾਤੀ ਵਿਆਹ ਦੀ ਮਨਾਹੀ ਇਕ ਅਜਿਹਾ ਟੈਬੂ ਹੈ। ਜੋ ਕਬੀਲੇ ਦਾ ਜਾਤੀ ਵੱਲ ਨੂੰ ਪਰਿਵਰਤਨ ਉਤਨੀ ਦੇਰ ਤੱਕ ਰੋਕੀ ਰਖਦਾ ਹੈ ਜਿਤਨੀਂ ਦੇਰ ਕੋਈ ਕਬੀਲਾ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਪਰਅਧੀਨਗੀ ਵਾਲਾ ਅਤੇ ਕਿੱਤਾ-ਪਰਿਵਰਤਨ ਦੇ ਨਾਲ ਨਾਲ ਧਰਮ-ਪਰਿਵਰਤਨ ਵਾਲਾ ਨਹੀਂ ਬਣ ਜਾਂਦਾ। ਕਿਉਂਕਿ ਵਰਤਮਾਨ ਸਮੇਂ ਵਿਚ ਪੰਜਾਬ ਵਿਚਲੇ ਕਈ ਕਬੀਲਿਆਂ ਦਾ ਆਰਥਿਕ ਪਰਿਸਥਿਤੀਆਂ ਅਤੇ ਕਿੱਤਾ ਪਰਿਵਰਤਨ ਕਾਰਨ, ਕਬੀਲਾ ਜੀਵਨ ਦਾ ਵਿਘਟਨ ਇਸ ਕਦਰ ਵਾਸਤਵਿਕ ਬਣਦਾ ਜਾ ਰਿਹਾ ਹੈ ਕਿ ਪੰਜਾਬ ਭੂ-ਖੇਤਰ ਨਾਲ ਸਬੰਧਿਤ ਸਾਂਸੀ, ਬਾਜੀਗਰ, ਬੌਰੀਏ ਅਤੇ ਸਿਕਲੀਗਰ ਕਬੀਲਿਆਂ ਦਾ ਜਾਤੀਆਂ ਵਿਚ ਪਰਿਵਰਤਨ ਸਾਡੇ ਸਾਮ੍ਹਣੇ ਹੈ। ਇਉਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਜਾਤੀ ਇਕ ਸਮਾਜਿਕ ਸਮੂਹ ਹੈ ਜਦ ਕਿ ਕਬੀਲਾ ਇਲਾਕਾਈ ਸਮੂਹ। ਬਸ਼ਰਤੇ ਕਿ ਕਬੀਲਾ ਆਦਿਵਾਸੀ ਹੋਵੇ। ਇਸ ਤਰ੍ਹਾਂ ਟੱਪਰੀਵਾਸ ਕਬੀਲਿਆਂ ਵਿਚ ਜਾਤੀ ਪਰਿਵਰਤਨ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਜਾਂਦੀਆਂ ਹਨ ਕਿਉਂਕਿ ਕਬੀਲੇ ਉਤੇ ਇਲਾਕਾਈ ਮਾਨਤਾਵਾਂ ਦਾ ਪੁਰਖ਼ਾ-ਅੰਕੁਸ ਉਸ ਕਦਰ ਪ੍ਰਭਾਵੀ ਨਹੀਂ ਰਹਿੰਦਾ, ਜਿਸ ਕਦਰ ਕਿਸੇ ਆਦਿਵਾਸੀ ਕਬੀਲੇ ‘ਤੇ ਹੋਵੇਗਾ। ਇਸਦਾ ਇਕ ਕਾਰਨ ਇਹ ਵੀ ਹੈ ਕਿ ਕਬੀਲਿਆਂ ਦੇ ਬਜ਼ੁਰਗ ਕਬੀਲਾ ਸਭਿਆਚਾਰ ਲਈ (ਮਾਰੂ ਸਥਿਤੀਆਂ ਹੋਣ ਦੇ ਬਾਵਜੂਦ) ਪਰੰਪਰਾਗਤ ਸੰਸਕ੍ਰਿਤੀ ਦੇ ਰੱਖਿਅਕ ਰਹਿੰਦੇ ਹਨ। ਇਸ ਤੇ ਵਾਧਾ ਇਹ ਕਿ ਕਬੀਲੇ ਦੇ ਲੋਕ ਵੀ ਹਰ ਫੈਸਲੇ ਲਈ, ਇਨ੍ਹਾਂ ਬਜ਼ੁਰਗਾਂ ’ਤੇ ਹੀ ਟੇਕ ਰੱਖਦੇ ਹਨ। ਉਹ ਸਮਝਦੇ ਹਨ ਕਿ ਇਹ ਬਜ਼ੁਰਗ ਪੰਚਾਇਤੀ ਦੰਡ-ਵਿਧੀਆਂ, ਬਾਹਰੀ ਜਾਤੀ ਵਿਆਹ ਦੀਆਂ ਮਨਾਹੀਆਂ ਅਤੇ ਧਾਰਮਿਕ ਮਾਨਤਾਵਾਂ ਦੇ ਬਲਬੂਤੇ ਕਬੀਲਾ ਅਸਤਿਤਵ ਨੂੰ ਜੀਵੰਤ ਰੱਖਣ ਲਈ ਮੁਖਤਾ ਰੋਲ ਨਿਭਾਉਂਦੇ ਰਹਿੰਦੇ ਹਨ।
ਸ਼ਾਇਦ ਇਹੋ ਕਾਰਨ ਹੈ ਕਿ ਕਬੀਲੇ ਤੋਂ ਜਾਤੀ ਪਰਿਵਰਤਨ ਸਮੇਂ ਵਿਵਸਾਇਕ ਸਾਧਨਾਂ ਵਿਚ ਆਰਥਿਕ ਬਦਲਾਉ ਦੇ ਟਾਕਰੇ ਸਭਿਆਚਾਰਕ ਬਦਲਾਉ, ਬਹੁਤ ਦੇਰ ਅਤੇ ਧੀਮੀ ਗਤੀ ਨਾਲ ਆਉਂਦਾ ਹੈ। ਜਿਥੋਂ ਤਕ ਗਾਡੀ ਲੁਹਾਰ ਕਬੀਲੇ ਦਾ ਸਬੰਧ ਹੈ ਉਸ ਵਿਚ ਬਹੁਤ ਨਾ-ਮਾਤਰ ਬਦਲਾਉ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ ਜੋ ਸਭਿਆਚਾਰਿਕ ਪਰਿਸਥਿਤੀਆਂ ਨਾਲੋਂ ਵਧੇਰੇ ਵਿਵਸਾਇਕ ਹਨ।
ਉਦਾਹਰਨ ਲਈ ਪੰਜਾਬ/ਹਰਿਆਣਾ ਭੂ-ਖੇਤਰ ਵਿਚ ਫਿਰਤੂ ਜੀਵਨ ਬਿਤਾਉਣ ਵਾਲਾ ਗਾਡੀ ਲੁਹਾਰ ਕਬੀਲਾ ਮੁੱਖਤਾ ਖੇਤੀਬਾੜੀ ਨਾਲ ਸਬੰਧਿਤ ਸੰਦਾਂ ਦੇ ਨਿਰਮਾਣ ਅਤੇ ਬਲਦਾਂ ਦੀ ਵੇਚ-ਵੱਟ ਦਾ ਕਿੱਤਾ ਕਰਦਾ ਸੀ। ਇਹ ਕਿੱਤਾ ਖੇਤੀਬਾੜੀ ਵਿਚ ਮਸ਼ੀਨ (ਟਰੈਕਟਰ/ਕੰਬਾਈਨ) ਆਉਣ ਤੋਂ ਪਹਿਲਾਂ ਤੱਕ ਆਪਣੀ ਪੂਰੀ ਚੜ੍ਹਤ ਵਿਚ ਰਿਹਾ। ਪਰ ਖੇਤੀ ਸੰਦਾਂ ਵਿਚ ਬਦਲਾਉ ਅਤੇ ਬਲਦਾਂ ਦੀ ਲਾਗਤ ਘਟ ਜਾਣ ਕਾਰਨ ਇਸ ਕਿੱਤੇ ਵਿਚ ਬਦਲਾਉ ਦੇ ਦੋ ਰੂਪ ਸਾਮ੍ਹਣੇ ਆਏ :
- ਘਰੇਲੂ ਵਸਤਾਂ ਦੇ ਨਿਰਮਾਣ ਤੱਕ ਕਬੀਲਾ ਕਿੱਤੇ ਦਾ ਸੀਮਤ ਹੋ ਜਾਣਾ
- ਫਿਰਤੂ ਗਤੀ ਵਿਚ ਠਹਿਰਾਓ ਆਉਣਾ
ਕਬੀਲੇ ਦਾ ਕਿੱਤਾ ਜੋ ਕਦੇ ਖੇਤੀ ਸੰਦਾਂ ਦੀ ਬਹੁ-ਲਾਗਤ ਤੇ ਨਿਰਭਰ ਕਰਦਾ ਸੀ, ਕੇਵਲ ਘਰੇਲੂ ਵਸਤਾਂ ਦੇ ਨਿਰਮਾਣ ਅਤੇ ਉਹਨਾਂ ਦੀ ਵੇਚ ਵੱਟ ਤੱਕ ਹੀ ਸੀਮਤ ਹੋ ਗਿਆ। ਜਿਸ ਕਾਰਨ ਕਬੀਲੇ ਦੇ ਲੋਕਾਂ ਨੂੰ ਸ਼ਹਿਰਾਂ ਅਤੇ ਕਸਬਿਆਂ ਦੇ ਨੇੜੇ, ਟਿਕ ਕੇ ਰਹਿਣ ਦੀ ਟੇਕ ਲੈਣੀ ਪਈ, ਖਾਸ ਕਰ ਜਿੱਥੇ ਭੱਠੀ ਅਤੇ ਅਹਿਰਨ ਨਾਲ ਸਬੰਧਿਤ ਲੋਹ-ਵਸਤਾਂ ਦੀ ਵਧੇਰੇ ਲਾਗਤ ਦੀ ਖਪਤ ਦਿੱਸੀ। ਇਉਂ ਗਾਡੀ ਲੁਹਾਰ ਕਬੀਲੇ ਦਾ ਫਿਰਤੂ ਜੀਵਨ ਜਿਹੜਾ ਲੰਮਾਂ ਸਮਾਂ ਨਿਮਨ ਕਿਸਾਨੀ ਅਤੇ ਮਜ਼ਦੂਰ ਜਮਾਤ ਦੇ ਸੰਪਰਕ ਵਿਚ ਰਹਿੰਦਾ ਰਿਹਾ ਸੀ, ਸ਼ਹਿਰੀ ਰਹਿਤਲ ਦੇ ਵਧੇਰੇ ਸੰਪਰਕ ਵਿਚ ਆਇਆ। ਜਿਸਦੇ ਸਿੱਟੇ ਵਜੋਂ ਉਹ ਸਾਰੀਆਂ ਅਲਾਮਤਾਂ ਜੋ ਜਾਤੀਗਤ ਕਿਤੇ ਨਾਲ ਸਬੰਧਿਤ ਹੋ ਸਕਦੀਆਂ ਸਨ ਗ੍ਰਹਿਣ ਕਰਨ ਵੱਲ ਰੁਚਿਤ ਹੋਇਆ। ਜਿਸ ਵਿਚ ਕਣਕ, ਤੂੜੀ, ਗੁੜ, ਅਨਾਜ ਅਤੇ ਹਰੇ ਚਾਰੇ ਦੇ ਟਾਕਰੇ, ਵਟਾਂਦਰੇ ਦਾ ਚਲਨ ਰੁਪੈ ਪੈਸੇ ਦੇ ਰੂਪ ਵਿਚ ਪ੍ਰਮੁੱਖ ਹੋ ਗਿਆ। ਇਸਦੇ ਨਾਲ ਨਾਲ ਕਬੀਲਾ ਇਸਤਰੀਆਂ ਨੂੰ ਪੇਂਡੂ ਸਮੁਦਾਇ ਵਿਚੋਂ ਦੁੱਧ ਗੁੜ ਸਬਜ਼ੀ ਅਤੇ ਬਾਲਣ ਜਿਸ ਸੌਖ ਨਾਲ ਮਿਲਦਾ ਸੀ, ਉਸਦੇ ਟਾਕਰੇ ਸ਼ਹਿਰੀ ਰਹਿਤਲ ਵਿਚ ਉਹੋ ਸੌਖ ਮੁਦਰਾ ਦੀ ਪਹੁੰਚ ਵਿਚ ਚਲੀ ਗਈ। ਇਥੇ ਹੀ ਬੱਸ ਨਹੀਂ, ਫਿਰਤੂ ਜੀਵਨ ਵਿਚ ਠਹਿਰਾਉ ਦੀ ਸਥਿਤੀ ਨੇ ਕਬੀਲਾ ਰਹਿਤਲ ਨੂੰ ਹੋਰ ਪੇਚੀਦਾ ਕਰ ਦਿਤਾ। ਇਕ ਤਾਂ ਸ਼ਹਿਰਾਂ ਕਸਬਿਆਂ ਦੇ ਨੇੜੇ ਜਗ੍ਹਾਂ ਦੀ ਥੁੜ ਕਾਰਨ, ਕਬੀਲਾ ਜੁੱਟ ਦਾ ਗਿਣਾਤਮਿਕ ਪੱਖੋਂ ਵਧੇਰੇ ਬੈਲ ਗੱਡੀਆਂ ਦੇ ਕਾਫ਼ਲੇ ਸਮੇਤ ਲੰਮਾਂ ਸਮਾਂ ਠਹਿਰ ਸਕਣਾ ਸੰਭਵ ਨਾ ਰਹਿ ਸਕਿਆ। ਦੂਜੇ ਸ਼ਹਿਰੀ ਕਾਨੂੰਨ ਵਿਵਸਥਾ ਵਿਚ ਜੁਰਮਾਂ ਦੀ ਬਹੁਤਾਤ ਕਾਰਨ ਕਬੀਲਾ (ਪਿੰਡਾਂ ਦੇ ਟਾਕਰੇ) ਘੱਟ ਸੁਰੱਖਿਅਤ ਮਹਿਸੂਸ ਕਰਨ ਲੱਗਾ। ਇਉਂ ਇਕੜ ਦੁੱਕੜ ਰਹਿ ਰਹੇ ਟੱਬਰ ਦੇ ਮਰਦਾਂ ਦਾ ਦੂਰ-ਦੁਰਾਡੇ ਫਿਰਦੇ ਕਬੀਲਾ ਟੱਬਰਾਂ ਨਾਲ ਅਤਿ ਜ਼ਰੂਰੀ ਤਾਲ-ਮੇਲ ਹੀ ਘਟ ਗਿਆ।
__ ਵਰਤਮਾਨ ਸਮੇਂ ਆਰਥਿਕ ਸਾਧਨਾਂ ਦੀ ਥੁੜ ਕਾਰਨ ਸ਼ਹਿਰਾਂ ਅਤੇ ਕਸਬਿਆਂ ਨੇੜੇ ਲੰਮਾਂ ਸਮਾਂ ਟਿਕ ਕੇ ਬੈਠੇ ਗਾਡੀ-ਲੁਹਾਰ ਟੱਬਰਾਂ ਨੇ ਬੈਲ ਗੱਡੀਆਂ ਦੇ ਪਹੀਆਂ ਨੂੰ ਇੱਟਾਂ ਰੱਖ ਕੇ ਉੱਚਾ ਚੁੱਕਿਆ ਹੋਇਆ ਹੈ। ਜਿਸਤੋਂ ਉਹਨਾਂ ਦੇ ਟਿਕ ਕੇ ਬੈਠਣ ਦੇ ਸੰਕੇਤ ਮਿਲਦੇ ਹਨ। ਇਹਨਾਂ ਸਤਰਾਂ ਦੇ ਲੇਖਕ ਨੇ ਦਿੱਲੀ, ਪੱਛਮ ਵਿਹਾਰ (ਪੀਰਾਂ ਗੜ੍ਹੀ) ਨੇੜੇ ਤਿੰਨ ਬੈਲ ਗੱਡੀਆਂ ਨਾਲ ਬੈਠੇ ਕਬੀਲਾ ਜੁੱਟ ਦੀ ਇਕ ਬੈਲ ਗੱਡੀ ਵਿਚ ਵੱਡੀ ਬੈਟਰੀ ਨਾਲ ਚਲਦਾ ਟੀ.ਵੀ. ਦੇਖਿਆ ਅਤੇ ਪਰੰਪਰਾਗਤ ਬੈਲ ਗੱਡੀ ਦੀ ਥਾਂ ਟਾਇਰਾਂ ਵਾਲੀ ਬੈਲ ਗੱਡੀ ਦੇਖੀ, ਜੋ ਬੜੀ ਅਚੰਭੇ ਭਰੀ ਤਬਦੀਲੀ ਨਾਲ ਸਬੰਧ ਰੱਖਦੀ ਸੀ। ਪਰ ਇਸਦੇ ਬਾਵਜੂਦ ਨਾ ਤਾਂ ਉਹਨਾਂ ਗਾਡੀ ਲੁਹਾਰਾਂ ਦੇ ਮਰਦਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਹੀ ਕੋਈ ਤਬਦੀਲੀ ਆਈ ਦਿਸਦੀ ਸੀ ਅਤੇ ਨਾ ਹੀ ਧਾਰਮਿਕ ਮਾਨਤਾਵਾਂ ਅਤੇ ਕਬੀਲਾ ਮਰਯਾਦਾਵਾਂ ਵਿਚ ਸ਼ਹਿਰੀ ਦਖ਼ਲ ਦੇ ਕੋਈ ਸੰਕੇਤ ਹੀ ਨਜ਼ਰ ਆਉਂਦੇ ਸਨ। ਪੁੱਛਣ ਤੇ ਪਤਾ ਲੱਗਾ ਕਿ ਅੱਜ ਕੱਲ੍ਹ ਦਿੱਲੀ ਆਦਿ ਵੱਡੇ ਸ਼ਹਿਰਾਂ ਵਿਚ ਨਿਰਮਾਣ ਵਸਤੂਆਂ ਦੀ ਵੇਚ-ਵੱਟ ਕਬੀਲਾ ਮਰਦ ਕਰਨ ਲੱਗੇ ਹਨ ਅਤੇ ਇਸਤਰੀਆਂ ਕੇਵਲ ਟੱਬਰ ਦੀ ਸਾਂਭ ਸੰਭਾਲ ਹੀ ਕਰਦੀਆਂ ਹਨ।
ਉਪਰੋਕਤ ਦੇ ਸਿੱਟੇ ਵਜੋਂ ਗਾਡੀ ਲੁਹਾਰ ਕਬੀਲੇ ਦੇ ਸਬੰਧ ਵਿਚ ਸਹਿਜੇ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਜੋ ਵੀ ਬਦਲਾਵ ਦੇ ਆਸਾਰ ਦ੍ਰਿਸ਼ਟੀਗੋਚਰ ਹੁੰਦੇ ਹਨ ਉਹ ਫਿਲਹਾਲ ਕੇਵਲ ਵਿਵਸਾਇਕ ਤਬਦੀਲੀ ਤੱਕ ਹੀ ਸੀਮਤ ਹਨ। ਇਸ ਤਬਦੀਲੀ ਦਾ ਕਬੀਲਾ ਰਹਿਤਲ, ਸਭਿਆਚਾਰ, ਮਨੌਤਾਂ/ਮਨਾਹੀਆਂ ਅਤੇ ਧਾਰਮਿਕ ਮਾਨਤਾਵਾਂ ਵਿਚ ਹਾਲੇ ਤੱਕ ਕੋਈ ਬਹੁਤਾ ਦਖਲ ਨਹੀਂ ਹੈ। ਪਰ ਇਹ ਸੁਆਲ ਹਮੇਸ਼ਾ ਹਮੇਸ਼ਾ ਬਣਿਆ ਰਹੇਗਾ ਕਿ ਵਿਸ਼ਵੀਕਰਨ ਦੇ ਦੌਰ ਵਿਚ ਜਦੋਂ ਸਮੁੱਚਾ ਵਿਸ਼ਵ ਹੀ ਇਕ ਪਿੰਡ ਬਣਨ ਵੱਲ ਅਗਰਸਰ ਹੈ ਤਾਂ ਆਂਚਲਿਕ ਸਭਿਆਚਾਰ ਅਤੇ ਖਾਸਕਰ ਟੱਪਰੀਵਾਸ ਕਬੀਲੇ ਕਿਤਨਾ ਸਮਾਂ ਆਪਣੇ ਆਪਦੇ ਅਸਤਿਤਵ ਦੀ ਵੱਖਰੀ ਪਛਾਣ ਬਣਾਈ ਰੱਖ ਸਕਣਗੇ।
ਉਂਜ ਇਹ ਵੀ ਸੱਚ ਹੈ ਕਿ ਬੇਸ਼ੱਕ ਹਰੇਕ ਸਭਿਆਚਾਰ ਦੀ ਹੋਣੀ ਪੁਨਰ ਸਿਰਜਤ ਹੋਣ ਦੇ ਗੌਰਵ ਨਾਲ ਜੁੜੀ ਰਹੀ ਹੈ ਅਤੇ ਸੰਭਵ ਹੈ ਆਧੁਨਿਕ ਯੁੱਗ ਵਿਚ ਵਿਸ਼ਵੀਕਰਨ ਪੂਰੇ ਪਾਸਾਰੇ ਨੂੰ ਹੀ ਆਪਣੀ ਬੁੱਕਲ ਵਿਚ ਲੈ ਲਵੇ, ਫ਼ਿਰ ਵੀ ਇਨ੍ਹਾਂ ਕਬੀਲਿਆਂ ਦੀ ਸਭਿਆਚਾਰਿਕ ਵੱਖਰਤਾ ਇਕ ਇਤਿਹਾਸਿਕ ਗੌਰਵ ਦੇ ਪੜਾਅ ਵਜੋਂ ਹਮੇਸ਼ਾ ਜਾਣੀ ਜਾਂਦੀ ਰਹੇਗੀ।
Credit – ਕਿਰਪਾਲ ਕਜ਼ਾਕ