ਖ਼ੂਨ ਸ਼ਹੀਦਾ ਦਾ ਸਿੱਖ ਸ਼ਹੀਦਾਂ ਦਾ ਇਤਿਹਾਸ ਸਿੱਖ ਮਿਸ਼ਨਰੀ ਕਾਲਜ

ਭਾਈ ਮਤੀ ਦਾਸ ਜੀ

ਭਾਈ ਮਤੀ ਦਾਸ ਜੀ, ਭਾਈ ਪਰਾਗਾ ਜੀ ਦੇ ਸਪੁੱਤਰ ਤੇ ਮਹਾਤਮਾ ਗੌਤਮ ਦਾਸ ਦੇ ਪੋਤੇ ਸਨ। ਮਹਾਤਮਾ ਗੌਤਮ ਦਾਸ ਉੱਚੇ ਸੁੱਚੇ ਜੀਵਨ ਵਾਲੇ ਸਨ ਤੇ ਪਿੰਡ ਦੇ ਹਿੰਦੂ ਮੁਸਲਮਾਨ ਉਹਨਾਂ ਦਾ ਸਤਿਕਾਰ ਕਰਦੇ ਸਨ। 

ਭਾਈ ਮਤੀ ਦਾਸ ਜੀ ਦੇ ਪਿਤਾ ਭਾਈ ਪਰਾਗਾ ਜੀ ਉੱਚੇ ਲੰਮੇ ਕਦ ਦੇ ਤਕੜੇ ਜਵਾਨ ਸਨ। ਇਹ ਪਿੰਡ ਕਰਿਆਲਾ ਜ਼ਿਲਾ ਜਿਹਲਮ (ਹੁਣ ਪਾਕਿਸਤਾਨ ਵਿਚ) ਦੇ ਰਹਿਣ ਵਾਲੇ ਸਨ। ਕਰਿਆਲਾ ਪਿੰਡ, ਚਕਵਾਲ (ਤਹਿਸੀਲ) ਤੋਂ ਕਟਾਸ ਰਾਜ ਨੂੰ ਜਾਣ ਵਾਲੀ ਸੜਕ ਤੇ ਚਕਵਾਲ ਤੋਂ ਕੋਈ 10 ਕਿਲੋਮੀਟਰ ਦੀ ਵਿਥ ਤੇ ਹੈ। ਇਹ ਇਲਾਕਾ ਧਨੀ ਨਾਮ ਦੇ ਨਾਲ ਪ੍ਰਸਿੱਧ ਹੈ। ਕਟਾਸ ਰਾਜ ਹਿੰਦੂਆਂ ਦਾ ਪ੍ਰਸਿੱਧ ਅਸਥਾਨ ਹੈ। ਕੁਦਰਤ ਨੇ ਇਸ ਇਲਾਕੇ ਨੂੰ ਛੋਟੇ ਛੋਟੇ ਪਹਾੜਾਂ ਤੇ ਨਦੀਆਂ ਨਾਲ ਸਜਾਇਆ ਹੋਇਆ है। 

ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਦੇ ਦੌਰੇ ਤੋਂ ਵਾਪਸ ਆਉਂਦੇ ਹੋਏ ਨੜਾਲੀ (ਜ਼ਿਲਾ ਰਾਵਲਪਿੰਡੀ) ਦੇ ਕਸਬੇ ਵਿਚ ਆ ਕੇ ਟਿਕੇ ਤਾਂ ਦੂਰ ਦੂਰ ਤੋਂ ਹਿੰਦੂ ਪਰਿਵਾਰ ਤੇ ਸਿੱਖ ਦਰਸ਼ਨਾਂ ਨੂੰ ਆਏ। ਜਹਾਂਗੀਰ ਦੇ ਹਿੰਦੂ ਵਿਰੋਧੀ ਕਾਨੂੰਨਾਂ ਦੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਰਪੂਰ ਵਿਰੋਧਤਾ ਕੀਤੀ ਤੇ ਸਿੱਖਾਂ ਨੂੰ ਇਹਨਾਂ ਵਿਤਕਰੇ ਭਰੇ ਕਾਨੂੰਨਾਂ ਨੂੰ ਤੋੜਨ ਦਾ ਹੁਕਮ ਦਿੱਤਾ। ਯੋਧੇ ਹਥਿਆਰ ਤੇ ਅਰਬੀ ਘੋੜੇ ਆਦਿ ਗੁਰੂ ਜੀ ਪਸੰਦ ਕਰਦੇ ਤੇ ਗੁਰਸਿੱਖ ਵੀ ਹੁਣ ਇਹੋ ਜਿਹੀਆਂ ਵਸਤੂਆਂ ਹੀ ਭੇਟਾ ਵਜੋਂ ਗੁਰੂ-ਦਰਬਾਰ ਵਿਚ ਲਿਆਉਂਦੇ । ਹਿੰਦੂ ਘਰਾਣਿਆਂ ਦੇ ਅਨੇਕਾਂ ਅਣਖੀ ਜਵਾਨ ਗੁਰੂ ਜੀ ਦੇ ਇਹਨਾਂ ਕਾਰਨਾਮਿਆਂ ਤੋਂ ਪ੍ਰਭਾਵਤ ਹੋ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖ ਸਜਣ ਲੱਗੇ । ਭਾਈ ਮਤੀ ਦਾਸ ਜੀ ਦੇ ਪਿਤਾ ਭਾਈ ਪਰਾਗਾ ਜੀ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖ ਸਜ ਗਏ ਤੇ ਹਕੂਮਤ ਨਾਲ ਹੋਏ ਗੁਰੂ ਸਾਹਿਬ ਦੇ ਯੁਧਾਂ ਵਿਚ ਗੁਰੂ ਸਾਹਿਬ ਤੇ ਹੋਰ ਸਿੱਖ ਯੋਧਿਆਂ ਨਾਲ ਮੋਢਾ ਛਾਹ ਕੇ ਲੜੇ। 

ਭਾਈ ਪਰਾਗਾ ਜੀ ਨੇ ਆਪਣੇ ਚਾਰੇ ਪੁੱਤਰਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ ਤੇ ਭਾਈ ਸਖੀ ਦਾਸ) ਨੂੰ ਗੁਰੂ ਸਾਹਿਬ ਦੀ ਚਰਨ ਪਾਹੁਲ ਦੁਆਰਾ ਸਿੱਖ ਧਰਮ ਵਿਚ ਪ੍ਰਵੇਸ਼ ਕਰਾਇਆ। ਇਹ ਚਾਰੇ ਬੱਚੇ ਗੁਰੂ ਘਰ ਦੀ ਸੇਵਾ ਵਿਚ ਤਤਪਰ ਰਹੇ। 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ ਆਇਆ। ਭਾਈ ਮਤੀ ਦਾਸ ਵੀ ਆਪਣੇ ਪਿਤਾ ਵਾਂਗ ਚੰਗੀ ਡੀਲ ਡੋਲ ਵਾਲੇ ਜਵਾਨ ਸਨ । ਆਪ ਦੀ ਕਰਨੀ ਤੇ ਕਥਨੀ ਇਕ ਸੀ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਗੁਰੂ-ਦਰਬਾਰ ਦੇ ਦੀਵਾਨ (ਖਜ਼ਾਨਚੀ) ਦੀ ਪਦਵੀ ਦੇ ਕੇ ਨਿਵਾਜਿਆ।  

ਨੌਵੇਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਰਹਿ ਕੇ ਭਾਈ ਮਤੀ ਦਾਸ ਜੀ ਨੇ ਨਿਮਾਣੇ, ਨਿਤਾਣੇ ਤੇ ਮਜ਼ਲੂਮਾਂ ਪ੍ਰਤੀ ਗੁਰੂ ਸਾਹਿਬ ਦੀ ਹਮਦਰਦੀ ਦੇ ਜਜ਼ਬੇ ਨੂੰ ਬਹੁਤ ਨੇੜੇ ਹੋ ਕੇ ਮਹਿਸੂਸ ਕੀਤਾ। ਗੁਰੂ ਦੇ ਹੋਰਨਾਂ ਸਿੱਖਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਤੇ ਗੁਰੂ ਦੇ ਹੁਕਮਾਂ ਉੱਤੇ ਹਰ ਕੀਮਤ ਤੇ ਚਲਣ ਦੇ ਦ੍ਰਿੜ੍ਹ ਇਰਾਦਿਆਂ ਨੂੰ ਵੀ ਚੰਗੀ ਤਰ੍ਹਾਂ ਵੇਖਿਆ। 

ਇਸ ਵਾਤਾਵਰਨ ਦਾ ਭਾਈ ਮਤੀ ਦਾਸ ਜੀ ਦੇ ਮਨ ਤੇ ਸੁਹਾਵਣਾ ਅਸਰ ਹੋਇਆ ਤੇ ਆਪ ਦ੍ਰਿੜ੍ਹ ਇਰਾਦੇ ਦੇ ਉਹਨਾਂ ਸ਼ਰਧਾਲੂ ਸਿੱਖਾਂ ਦੀ ਪੱਧਰ ਤੇ ਆਣ ਖਲੋਤੇ ਜੋ ਗੁਰੂ ਸਾਹਿਬ ਦੇ ਇਕ ਇਸ਼ਾਰੇ ਤੇ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਹੋ ਜਾਂਦੇ मठ। 

ਕਸ਼ਮੀਰੀ ਪੰਡਤਾਂ ਦੀ ਫਰਿਆਦ ਦਾ ਦ੍ਰਿਸ਼ ਨੌਵੇਂ ਸਤਿਗੁਰਾਂ ਦੇ ਦਰਬਾਰ ਵਿਚ ਭਾਈ ਮਤੀ ਦਾਸ ਜੀ ਨੇ ਵੇਖਿਆ। ਗੁਰੂ ਜੀ ਦਾ ਫੈਸਲਾ ਸੁਣ ਕੇ ਆਪ ਦੰਗ ਰਹਿ ਗਏ । ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕਸ਼ਮੀਰੀ ਬ੍ਰਾਹਮਣਾਂ ਨੂੰ ਕਹਿ ਰਹੇ ਸਨ ‘ ਜਾਓ! ਜਾ ਕੇ ਕਹਿ ਦਿਉ ਔਰੰਗਜ਼ੇਬ ਨੂੰ ਕਿ ਜੇ ਉਹ (ਗੁਰੂ) ਤੇਗ਼ ਬਹਾਦਰ (ਸਾਹਿਬ) ਨੂੰ ਮੁਸਲਮਾਨ ਬਣਨ ਲਈ ਮਨਾ ਲਵੇ ਤਾਂ ਹਿੰਦੁਸਤਾਨ ਦੇ ਸਾਰੇ ਹਿੰਦੂ ਮੁਸਲਮਾਨ ਬਣਨ ਨੂੰ ਤਿਆਰ ਹਨ, ਕਸ਼ਮੀਰੀ ਪੰਡਿਤ ਖੁਸ਼ੀ ਖੁਸ਼ੀ ਅਨੰਦਪੁਰ ਸਾਹਿਬ ਤੋਂ ਵਿਦਾ ਹੋਏ। ਉਹਨਾਂ ਨੂੰ ਯਕੀਨ ਸੀ ਕਿ ਗੁਰੂ ਸਾਹਿਬ ਕਦੀ ਵੀ ਮੁਸਲਮਾਨ ਬਣਨ ਲਈ ਤਿਆਰ ਨਹੀਂ ਹੋਣਗੇ। ਉਹਨਾਂ ਲਾਹੌਰ ਦੇ ਗਵਰਨਰ ਰਾਹੀਂ ਗੁਰੂ ਸਾਹਿਬ ਦਾ ਸੰਦੇਸ਼ਾ ਔਰੰਗਜ਼ੇਬ ਨੂੰ ਦਿੱਲੀ ਭਿਜਵਾ ਦਿੱਤਾ। 

ਔਰੰਗਜ਼ੇਬ ਦੇ ਸੱਦੇ ਤੇ ਜਦੋਂ ਨੌਵੇਂ ਸਤਿਗੁਰੂ ਦਿੱਲੀ ਪੁੱਜੇ ਤਾਂ ਉਹਨਾਂ ਕੇਵਲ ਤਿੰਨ ਅਨਿਨ ਸ਼ਰਧਾਲੂ ਸਿੱਖਾਂ ਨੂੰ ਆਪਣੇ ਨਾਲ ਰਹਿਣ ਦੀ ਪ੍ਰਵਾਨਗੀ ਦਿੱਤੀ। ਇਹ ਤਿੰਨ ਸਿੱਖ ਸਨ (1) ਭਾਈ ਮਤੀ ਦਾਸ (2) ਭਾਈ ਦਇਆਲਾ (3) ਭਾਈ ਸਤੀ ਦਾਸ। ਔਰੰਗਜ਼ੇਬ ਨੇ ਆਪਣੇ ਵਿਦਵਾਨ ਮੁਲਾਣਿਆਂ ਤੇ ਕਾਜ਼ੀਆਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੇ ਦਾਇਰੇ ਵਿਚ ਲਿਆਉਣ ਲਈ ਅਨੇਕਾਂ ਯਤਨ ਕੀਤੇ, ਪਰ ਗੁਰੂ ਸਾਹਿਬ ਦੀ ਉੱਚ ਸ਼ਖਸੀਅਤ ਅਤੇ ਦ੍ਰਿੜ ਇਰਾਦੇ ਸਾਹਮਣੇ ਇਹਨਾਂ ਦੇ ਸਾਰੇ ਯਤਨ ਨਿਸਫਲ ਹੋ ਗਏ। 

ਹੁਣ ਗੁਰੂ ਸਾਹਿਬ ਨੂੰ ਡਰਾ ਕੇ ਧਰਮ ਪ੍ਰੀਵਰਤਨ ਲਈ ਤਿਆਰ ਕਰਨ ਦਾ ਉਪਰਾਲਾ ਸ਼ੁਰੂ ਹੋਇਆ। ਕਾਜ਼ੀਆਂ ਨੇ ਸੋਚਿਆ ਕਿ ਜੋ ਕੰਮ ਸਮਝਾਉਣ ਬੁਝਾਉਣ ਨਾਲ ਸਿਰੇ ਨਹੀਂ ਚੜ੍ਹਿਆ, ਹੋ ਸਕਦਾ ਹੈਂ ਗੁਰੂ ਸਾਹਿਬ ਦੇ ਸਾਥੀਆਂ ਨੂੰ ਬੇ ਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਨਾਲ ਸਿਰੇ ਚੜ੍ਹ ਜਾਵੇ। 

ਇਸ ਕੰਮ ਲਈ ਭਾਈ ਮਤੀ ਦਾਸ ਜੀ ਦੀ ਪਹਿਲਾਂ ਵਾਰੀ ਆਈ। ਹੱਥਕੜੀਆਂ, ਬੇਡੀਆਂ ਤੇ ਸੰਗਲਾਂ ਨਾਲ ਬੰਨ ਕੇ ਭਾਈ ਜੀ ਨੂੰ ਪੁਲਸੀਏ ਚਾਂਦਨੀ ਚੌਂਕ (ਫਵਾਰੇ ਵਾਲੀ ਥਾਂ) ਵਲ ਲੈ ਤੁਰੇ। ਲੋਕੀ ਭਾਰੀ ਗਿਣਤੀ ਵਿਚ ਹਕੂਮਤ ਦੇ ਇਸ ਕਹਿਰ ਭਰੇ ਦ੍ਰਿਸ਼ ਨੂੰ ਵੇਖਣ ਲਈ ਇਕਠੇ ਹੋ ਚੁੱਕੇ ਸਨ। 

ਭਾਈ ਮਤੀ ਦਾਸ ਜੀ ਦੇ ਚਿਹਰੇ ਦਾ ਜਲਾਲ ਝਲਿਆ ਨਹੀਂ ਸੀ ਜਾਂਦਾ। ਭਾਈ ਜੀ ਸ਼ਾਂਤ ਚਿਤ ਨੌਵੇ ਪਾਤਸ਼ਾਹ ਦੇ ਦਰਸ਼ਨ ਕਰਦੇ ਹੋਏ ਅਕਾਲ-ਪੁਰਖ ਦੀ ਯਾਦ ਵਿਚ ਜੁੜੇ ਹੋਏ ਸਨ। ਆਉਣ ਵਾਲੇ ਖਤਰੇ ਤੋਂ ਜਾਣੂੰ ਹੁੰਦਿਆਂ ਵੀ ਆਪ ਜੀ ਦੇ ਚਿਹਰੇ ਤੇ ਡਰ ਦਾ ਕੋਈ ਵੀ ਚਿੰਨ੍ਹ ਨਹੀਂ ਸੀ ਪ੍ਰਤੀਤ ਹੁੰਦਾ। 

ਸ਼ਹੀਦ ਕਰਨ ਤੋਂ ਪਹਿਲਾਂ ਕਾਜ਼ੀਆਂ ਕਿਹਾ, “ਭਾਈ ਮਤੀ ਦਾਸ ! ਕਿਉਂ ਆਪਣੀ ਜਾਨ ਅਜਾਈਂ ਗਵਾਂਵਦਾ ਹੈਂ, ਕਿਉਂ ਨਹੀਂ ਇਸਲਾਮ ਕਬੂਲਦਾ ਤੇ ਮੌਜਾਂ ਮਾਣਦਾ ? ਮੁਸਲਮਾਨ ਬਣ ਜਾਵੇਂ ਤਾਂ ਹਕੂਮਤ ਵਲੋਂ ਅਨੇਕਾਂ ਐਸ਼ ਤੇ ਆਰਾਮ ਦੇ ਸਾਧਨ ਤੈਨੂੰ ਪ੍ਰਾਪਤ ਹੋਣਗੇ। ਮੁਸਲਮਾਨ ਹੋ ਕੇ ਮਰਨ ਮਗਰੋਂ ਹਜ਼ਰਤ ਮੁਹੰਮਦ ਸਾਹਿਬ ਤੇਰੀ ਹਾਮੀ ਭਰ ਕੇ ਖੁਦਾ ਪਾਸੋਂ ਤੈਨੂੰ ਬਹਿਸ਼ਤ ਦਿਵਾਉਣਗੇ । ਜੇ ਤੂੰ ਇਸਲਾਮ ਧਰਮ ਕਬੂਲਣ ਤੋਂ ਨਾਂਹ ਕਰਦਾ ਰਿਹਾ ਤਾਂ ਤਸੀਹੇ ਦੇ ਕੇ ਤੈਨੂੰ ਮਾਰਿਆ ਜਾਵੇਗਾ। ਫੱਟਿਆਂ ਵਿਚ ਜਕੜ ਕੇ ਤੇਰੇ ਸਰੀਰ ਦੇ ਆਰੇ ਨਾਲ ਦੋ ਫਾੜ ਕਰ ਦਿੱਤੇ ਜਾਣਗੇ।” 

ਭਾਈ ਮਤੀ ਦਾਸ ਜੀ ਦਾ ਉੱਤਰ ਸੀ, “ਕਿਉਂ ਆਪਣਾ ਵਕਤ ਜ਼ਾਇਆ ਕਰਦੇ ਹੋ। ਮੈਂ ਤਾਂ ਸਿੱਖੀ ਸਿਦਕ ਤੋਂ ਸੈਂਕੜੇ ਬਹਿਸ਼ਤ ਵਾਰ ਸਕਦਾ ਹਾਂ। ਗੁਰੂ ਦੇ ਸਿਦਕੀ 8 ਸਿੱਖ, ਗੁਰੂ ਦੇ ਹੁਕਮਾਂ ਦੀ ਪਾਲਨਾ ਨਾ ਕਰਨਾ ਹੀ ਸਭ ਦੁਖਾਂ ਦਾ ਮੂਲ ਜਾਣਦੇ ਹਨ। ਜੋ ਸੱਚਾ-ਸੁੱਚਾ ਧਰਮ ਗੁਰੂ ਨੇ ਮੈਨੂੰ ਬਖਸ਼ਿਆ ਹੈ, ਉਹ ਮੈਨੂੰ ਆਪਣੀ ਜਾਨ ਤੋਂ ਕਿਤੇ ਵਧ ਪਿਆਰਾ ਹੈ।” 

ਕਾਜ਼ੀ ਨੇ ਪੁੱਛਿਆ, “ ਅੱਛਾ ! ਮਰਨ ਤੋਂ ਪਹਿਲਾਂ ਤੇਰੀ ਕੋਈ ਆਖਰੀ ਖਾਹਿਸ਼ ਹੋਵੇ ਤਾਂ ਦੱਸ।” ਭਾਈ ਮਤੀ ਦਾਸ ਜੀ ਨੇ ਉੱਤਰ ਦਿੱਤਾ, “ ਮੇਰਾ ਮੂੰਹ ਮੇਰੇ ਗੁਰੂ 66 ਵਲ ਰਖਣਾ ਤਾਂ ਜੋ ਅੰਤ ਸਮੇਂ ਮੈਂ ਪਿੰਜਰੇ ਵਿਚ ਪਏ ਆਪਣੇ ਮੁਰਸ਼ਿਦ ਦੇ ਦਰਸ਼ਨ ਕਰਦਾ ਹੋਇਆ ਸਰੀਰ ਤਿਆਂਗਾ।” 

ਲਕੜੀ ਦੀਆਂ ਦੋ ਗੇਲੀਆਂ ਵਿਚ ਭਾਈ ਮਤੀ ਦਾਸ ਜੀ ਨੂੰ ਜਕੜ ਦਿੱਤਾ ਗਿਆ ਤੇ ਉਹਨਾਂ ਦਾ ਚਿਹਰਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਪਿੰਜਰੇ ਵੱਲ ਕਰ ਦਿੱਤਾ ਗਿਆ। ਦੋ ਭਿਆਨਕ ਸ਼ਕਲ ਦੇ ਜਲਾਦਾਂ ਨੇ ਆਰਾ ਭਾਈ ਜੀ ਦੇ ਸਿਰ ਤੇ ਆਣ ਟਿਕਾਇਆ। ਕਾਜ਼ੀ ਨੇ ਫਿਰ ਇਸਲਾਮ ਵਾਲੀ ਗੱਲ ਦੁਹਰਾਈ ਪਰ ਹੁਣ ਭਾਈ ਜੀ ਗੁਰੂ ਸਾਹਿਬ ਦੇ ਸਨਮੁਖ ਬਾਣੀ ਰਾਹੀਂ ਅਕਾਲ-ਪੁਰਖ ਨਾਲ ਜੁੜੇ ਹੋਏ ਸਨ। ਉਨ੍ਹਾਂ ਕੋਈ ਉੱਤਰ ਨਾ ਦਿੱਤਾ। 

ਜਲਾਦਾਂ ਨੂੰ ਕਾਜ਼ੀ ਵਲੋਂ ਆਰਾ ਚਲਾਉਣ ਦਾ ਇਸ਼ਾਰਾ ਹੋਇਆ। ਵੇਖਦਿਆਂ ਵੇਖਦਿਆਂ ਜਲਾਦਾਂ ਨੇ ਆਰੇ ਦੁਆਰਾ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਕਰ ਦਿੱਤੇ। ਖੂਨ ਦਾ ਫਵਾਰਾ ਚਲਿਆ। ਜਲਾਦਾਂ ਦੇ ਕਪੜੇ ਲਹੂ ਵੰਨੇ ਹੋ ਗਏ। ਵੇਖਣ ਵਾਲੇ ਲੋਕਾਂ ਵਿਚੋਂ ਬਹੁਤਿਆਂ ਦੀਆਂ ਅੱਖਾਂ ‘ਚੋਂ ਅਥਰੂ ਕਿਰੇ ਪਰ ਕੁਝ ਪੱਥਰ ਦਿਲ ਮੁਸਲਮਾਨ ਹਾਕਮ ਕੇਵਲ ਬਿਟ ਬਿਟ ਤਕਦੇ ਰਹੇ ਤੇ ਇਸਲਾਮ ਦੇ ਵਾਧੇ ਲਈ ਕੀਤੇ ਜਾ ਰਹੇ ਜ਼ੁਲਮ ਨੂੰ ਜਾਇਜ਼ ਕਰਾਰ ਦਿੰਦੇ ਰਹੇ। 

ਭਾਈ ਮਤੀ ਦਾਸ ਆਪਣੇ ਸਰੀਰ ਦੀ ਆਹੂਤੀ ਦੇ ਕੇ ਸਦਾ ਲਈ ਅਮਰ ਹੋ ਗਏ। ਉਹਨਾਂ ਦੀ ਆਤਮਾ ਤਾਂ ਪ੍ਰਮਾਤਮਾ ਵਿਚ ਜਾ ਸਮਾਈ ਤੇ ਉਹਨਾਂ ਦੀ ਕੁਰਬਾਨੀ ਸਿੱਖਾਂ ਤੇ ਹੋਰ ਧਰਮੀ ਸੰਸਾਰੀਆਂ ਲਈ ਚਾਨਣ ਮੁਨਾਰਾ ਬਣ ਗਈ। 

ਗੁਰੂ ਕੇ ਸਿੱਖ ਸਦਾ ਭਾਈ ਮਤੀ ਦਾਸ ਜੀ ਦੀ ਕੁਰਬਾਨੀ ਤੋਂ ਪ੍ਰਭਾਵਤ ਹੋ ਕੇ ਆਪਣੇ ਧਰਮ ਵਿਚ ਦ੍ਰਿੜ ਰਹਿੰਦੇ ਹੋਏ ਧਰਮ ਤੋਂ ਆਪਾ ਵਾਰਦੇ ਰਹਿਣਗੇ। ਇਹ ਸਾਕਾ ਨਵੰਬਰ 1675 ਈ: ਨੂੰ ਦਿੱਲੀ ਵਿਚ ਵਾਪਰਿਆ। 

ਭਾਈ ਦਿਆਲਾ ਜੀ 

ਭਾਈ ਦਿਆਲਾ ਜੀ ਉਹਨਾਂ ਸਿਦਕੀ ਗੁਰਸਿੱਖਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨਾਲ ਦਿੱਲੀ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। 

ਔਰੰਗਜ਼ੇਬ ਦੇ ਸੱਦੇ ਤੇ ਸਤਿਗੁਰੂ ਦਿੱਲੀ ਪਧਾਰੇ ਤੇ ਕੇਵਲ ਕੁਝ ਸਿੱਖਾਂ ਨੂੰ ਅਨੰਦਪੁਰ ਤੋਂ ਦਿੱਲੀ ਆਉਣ ਸਮੇਂ ਆਪਣੇ ਨਾਲ ਰਹਿਣ ਦੀ ਆਗਿਆ ਦਿੱਤੀ। ਇਹਨਾਂ ਸਿੱਖਾਂ ਵਿਚ ਸ਼ਾਮਲ ਸਨ। (1) ਭਾਈ ਮਤੀ ਦਾਸ ਜੀ। (2) ਭਾਈ ਸਤੀ ਦਾਸ ਜੀ। 

(3) ਭਾਈ ਦਿਆਲਾ ਜੀ । 

ਵਕਤ ਦੀ ਹਕੂਮਤ ਵਲੋਂ ਚਲਾਈ ਹੋਈ ਜ਼ੁਲਮ ਦੀ ਜਿਸ ਹਨ੍ਹੇਰੀ ਨੂੰ ਠੱਲਣ ਲਈ ਨੌਵੇਂ ਪਾਤਸ਼ਾਹ ਦਿੱਲੀ ਪਧਾਰੇ, ਉਸ ਦਾ ਵਰਨਣ ਪਿਛਲੇ ਪੰਨਿਆਂ ਤੇ ਭਾਈ ਮਤੀ ਦਾਸ ਜੀ ਦੇ ਕਾਂਡ ਵਿਚ ਕੀਤਾ ਗਿਆ ਹੈ। 

ਔਰੰਗਜ਼ੇਬ ਨੇ ਸੋਚਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮ ਹਿੰਦੂਆਂ ਦੀ ਬਾਂਹ ਫੜਨੋਂ ਵਰਜਣਾ ਕੋਈ ਔਖਾ ਕੰਮ ਨਹੀਂ ਹੋਵੇਗਾ। ਕਾਜ਼ੀਆਂ ਨੇ ਸਤਿਗੁਰਾਂ ਨੂੰ ਆਖਿਆ। “ਤੁਹਾਡਾ ਧਰਮ ਤਾਂ ਹਿੰਦੂ ਧਰਮ ਤੋਂ ਉਵੇਂ ਹੀ ਭਿੰਨ ਹੈ ਜਿਵੇਂ ਇਸਲਾਮ। ਤੁਸੀਂ ਵੀ ਬੁਤ ਪੂਜ ਨਹੀਂ ਤੇ ਅਸੀਂ ਵੀ ਬੁਤ ਪੂਜ ਨਹੀਂ ਸਗੋਂ ਹਿੰਦੂਆਂ ਵਲੋਂ ਬਣਾਏ ਹੋਏ ਦੇਵੀ ਦੇਵਤਿਆਂ ਤੇ ਭਗਵਾਨ ਦੇ ਭਾਂਤ ਭਾਂਤ ਦੇ ਬੁਤਾਂ ਨੂੰ ਤੋੜਨਾ ਸੁਆਬ (ਚੰਗਾ ਕੰਮ) ਸਮਝਦੇ ਹਾਂ।” 

ਗੁਰੂ ਸਾਹਿਬ ਨੇ ਉੱਤਰ ਦਿੱਤਾ, ‘ਧੱਕੇ ਨਾਲ, ਤਲਵਾਰ ਅਥਵਾ ਹਕੂਮਤ ਦੇ ਦਬਾ ਨਾਲ ਕਿਸੇ ਨੂੰ ਧਰਮ ਬਦਲਣ ਲਈ ਮਜ਼ਬੂਰ ਕਰਨ ਵਾਲਾ ਅਕਾਲਪੁਰਖ ਦੀ ਦਰਗਾਹ ਵਿਚ ਕਦੀ ਕਬੂਲ ਨਹੀਂ ਹੋ ਸਕਦਾ। ਹਰ ਕਿਸੇ ਨੂੰ ਆਪਣੇ ਅਕੀਦੇ ਅਨੁਸਾਰ ਧਰਮ ਧਾਰਨ ਕਰਨ ਤੇ ਉਸ ਅਪਣਾਏ ਗਏ ਧਰਮ ਦੀ ਤਾਲੀਮ ਅਨੁਸਾਰ ਜੀਵਨ ਬਤੀਤ ਕਰਨ ਦਾ ਹੱਕ ਹੋਣਾ ਚਾਹਿਦਾ ਹੈ। ਮੈਂ ਹਿੰਦੂ ਧਰਮ ਨੂੰ ਮੰਨਣ ਵਾਲਾ ਨਹੀਂ, ਸਗੋਂ ਆਪਣੇ ਸਿੱਖਾਂ ਨੂੰ ਇਕ ਖ਼ੁਦਾ ਦੀ ਬੰਦਗੀ ਸਿਖਾ ਕੇ ਹਿੰਦੂ ਧਰਮ ਦੇ ਤੌਰ ਤਰੀਕਿਆਂ ਤੇ ਕਰਮ ਕਾਂਡੀ ਜੀਵਨ ਢੰਗ ਤੋਂ ਕੋਹਾਂ ਦੂਰ ਲੈ ਜਾ ਕੇ ਸੱਚ ਧਰਮ ਦਾ ਉਪਦੇਸ਼ ਦ੍ਰਿੜ੍ਹ ਕਰਵਾ ਰਿਹਾ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਸਿੱਖਾਂ ਨੂੰ ਐਸੀ ਹੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਅਤੇ ਇਸ ਸੱਚੀ ਸੁੱਚੀ ਪ੍ਰੇਰਨਾ ਨੂੰ ਫਲ ਵੀ ਚੋਖਾ ਲੱਗਾ ਹੈ। ਲੱਖਾਂ ਇਨਸਾਨਾ ਨੇ ਬਿਨਾਂ ਕਿਸੇ ਦਬਾ ਦੇ ਜਾਂ ਲੋਭ ਲਾਲਚ ਦੇ ਇਸ ਸਿੱਖ ਧਰਮ ਨੂੰ ਅਪਣਾਇਆ ਹੈ ਤੇ ਧੜਾ ਧੜ ਅਪਣਾ ਰਹੇ ਹਨ।” 

ਜਦੋਂ ਕਾਜ਼ੀ ਗੱਲ ਬਾਤ ਰਾਹੀਂ ਗੁਰੂ ਸਾਹਿਬ ਨੂੰ ਕਾਇਲ ਨਾ ਕਰ ਸਕਿਆ ਤਾਂ ਉਸ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲਣ ਲਈ ਮਜ਼ਬੂਰ ਕਰਨ ਦਾ ਇਰਾਦਾ ਕੀਤਾ। ਇਸ ਇਰਾਦੇ ਦੀ ਪੂਰਤੀ ਵਜੋਂ ਨੌਵੇਂ ਸਤਿਗੁਰਾਂ ਦੇ ਪਿੰਜਰੇ ਤੋਂ ਥੋੜ੍ਹੀ ਹੀ ਦੂਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੋ ਫਾੜ ਕਰ ਕੇ ਸ਼ਹੀਦ ਕੀਤਾ ਗਿਆ। 

ਭਾਈ ਦਿਆਲਾ ਜੀ ਵੀ ਹਥਕੜੀਆਂ, ਬੇੜੀਆਂ ਤੇ ਸੰਗਲਾਂ ਨਾਲ ਜਕੜੇ ਹੋਏ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਹੁੰਦਾ ਵੇਖ ਚੁੱਕੇ ਸਨ। ਉਹਨਾਂ ਭਾਈ ਮਤੀ ਦਾਸ ਜੀ ਨੂੰ ਅਡੋਲ ਰਹਿ ਕੇ ਧਰਮ ਤੋਂ ਜਾਨ ਵਾਰਦਿਆਂ ਵੇਖਿਆ ਸੀ। 

ਭਾਈ ਦਿਆਲਾ ਜੀ ਬਾਰੇ ਕਾਜ਼ੀਆਂ ਫਤਵਾ ਦਿੱਤਾ ਕਿ ਜੇ ਇਹ ਇਸਲਾਮ ਕਬੂਲੇ ਤਾਂ ਜਾਨ ਬਖਸ਼ ਦਿੱਤੀ ਜਾਵੇਗੀ, ਨਹੀਂ ਤਾਂ ਦੇਗ਼ ਵਿਚ ਉਬਾਲ ਕੇ ਖਤਮ ਕਰ ਦਿੱਤਾ ਜਾਵੇ। 

ਭਾਈ ਜੀ ਨੂੰ ਇਸਲਾਮ ਧਰਮ ਦੇ ਗੁਣਾਂ ਐਸ਼ ਅਰਾਮ ਦੇ ਜੀਵਨ ਤੇ ਬਹਿਸ਼ਤ ਵਿਚ ਹੂਰਾਂ ਮਿਲਣ ਬਾਰੇ ਅਨੇਕਾਂ ਸਬਜ਼ ਬਾਗ਼ ਵਿਖਾਣ ਦਾ ਉਪਰਾਲਾ ਕਾਜ਼ੀਆਂ ਨੇ ਕੀਤਾ ਪਰ ਭਾਈ ਜੀ ਨੂੰ ਸਿੱਖੀ ਸਿਦਕ ਤੋਂ ਡੋਲਾਣ ਵਿਚ ਸਫਲ ਨਾ ਹੋ ਸਕੇ। 

ਕਾਜ਼ੀ ਨੇ ਭਾਈ ਜੀ ਨੂੰ ਕਿਹਾ, ‘ਵੇਖਿਆ ਈ, ਕਿੰਨੀ ਬੇ-ਰਹਿਮੀ ਨਾਲ ਤੇਰੇ ਸਾਥੀ ਭਾਈ ਮਤੀ ਦਾਸ ਇਸਲਾਮ ਨਾ ਕਬੂਲਣ ਤੇ ਮੌਤ ਦੇ ਘਾਟ ਉਤਾਰ ਦਿੱਤਾ। ਗਿਆ ਹੈ। ਤੇਰੀ ਵੀ ਉਸ ਤੋਂ ਵੱਧ ਮੰਦੀ ਦਸ਼ਾ ਕੀਤੀ ਜਵੇਗੀ।” 

ਭਾਈ ਦਿਆਲਾ ਜੀ ਨੇ ਉੱਤਰ ਦਿੱਤਾ, “ਭਾਈ ਮਤੀ ਦਾਸ ਜੀ ਨੂੰ ਮਰਿਆ ਨਾ ਸਮਝੋ, ਸਗੋਂ ਉਹ ਤਾਂ ਮੌਤ ਨੂੰ ਮਖੌਲ ਕਰਕੇ ਸੋਹਣੇ ਪੂਰਨੇ ਪਾ ਕੇ ਹਮੇਸ਼ਾ ਲਈ ਜੀ-ਮ ਪਿਆ ਹੈ ਤੇ ਖੁਦਾ ਦੇ ਕਦਮਾਂ ਵਿਚ ਜਾ ਬਿਰਾਜਿਆ ਹੈ ਤੇ ਖੁਦਾ ਦੇ ਦਰ ਤੇ ਕਤੁਲ ਪਿਆ ਹੈ। ਕਾਜ਼ੀ ਜੀ ! ਜਲਦੀ ਕਰੋ, ਮੈਨੂੰ ਵੀ ਵੀਰ ਮਤੀ ਦਾਸ ਪਾਸ ਪਹੁੰਚਣ ਦਾ ਚਾਅ ਉਪਜਿਆ ਹੈ। ਮੇਰੀ ਵੀ ਅੰਤਮ ਇੱਛਾ ਮੇਰੇ ਮੁਰਸ਼ਿਦ ਸ੍ਰੀ ਗੁਰੂ ਤੇਗ ਬਹਾਦਰ ਦੇ ਮਨਮੁਖ ਸ਼ਹੀਦੀ ਪਾਉਣ ਦੀ ਹੈ।”  

ਕਾਜ਼ੀ ਦੇ ਫਤਵੇ ਅਨੁਸਾਰ ਜਲਾਦਾਂ ਨੇ ਦੇਗ਼ (ਬਹੁਤ ਵੱਡਾ ਭਾਂਡਾ) ਵਿਚ ਪਾਣੀ ਪਾ ਕੇ ਭਾਈ ਦਿਆਲਾ ਜੀ ਨੂੰ ਬਿਠਾ ਦਿੱਤਾ ਤੇ ਥੱਲੇ ਚੁੱਲ੍ਹੇ ਵਿਚ ਅੱਗ ਬਾਲ ਦਿੱਤੀ। ਜਿਉਂ ਜਿਉਂ ਪਾਣੀ ਗਰਮ ਹੁੰਦਾ ਗਿਆ, ਤਿਉਂ ਤਿਉਂ ਭਾਈ ਜੀ ਗੁਰਬਾਣੀ ਰਾਹੀਂ ਆਪਣੇ ਸਤਿਗੁਰਾਂ ਦੇ ਸਨਮੁਖ ਅਕਾਲ ਪੁਰਖ ਦੀ ਯਾਦ ਵਿਚ ਜੁੜਦੇ ਗਏ। ਪਾਣੀ ਉਬਾਲੇ ਖਾਣ ਲੱਗਾ। ਭਾਈ ਜੀ ਦੇ ਚਿਹਰੇ ਤੇ ਲਾਲੀ ਭਖਣ ਲੱਗੀ। ਅੱਗ ਹੋਰ ਤੇਜ਼ ਕੀਤੀ ਗਈ ਪਰ ਭਾਈ ਦਇਆਲਾ ਜੀ ਅਡੋਲ, ਸ਼ਾਂਤ ਚਿੱਤ ਤੇ ਸਿੱਖੀ ਸਿਦਕ ਵਿਚ ਪਰਪੱਕ ਰਹੇ । 

ਸਰੀਰ ਛਾਲੇ ਹੁੰਦਾ ਗਿਆ ਤੇ ਭਾਈ ਜੀ ਨੂੰ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸਿੱਖੀ ਸਿਦਕ ਵਿਚ ਹੋਰ ਦ੍ਰਿੜ ਕਰਦਾ ਗਿਆ। ਲੋਕਾਈ ਦੇ ਵੇਖਦਿਆਂ ਵੇਖਦਿਆਂ ਭਾਈ ਜੀ ਦੀ ਆਤਮਾ ਸਰੀਰਕ ਚੋਲਾ ਤਿਆਗ ਕੇ ਪਰਮਾਤਮਾ ਵਿਚ ਜਾ ਸਮਾਈ। ਕੁਝ ਲੋਕਾਂ ਅਥਰੂ ਕੇਰੇ, ਕੁਝ ਨੇ ਹਉਕੇ ਲਏ ਤੇ ਜ਼ਾਲਮ ਹਕੂਮਤ ਦੇ ਖਾਤਮੇ ਲਈ ਮਨ ਹੀ ਮਨ ਵਿਚ ਪ੍ਰਮਾਤਮਾ ਅੱਗੇ ਅਰਜੋਈ ਕਰਦੇ ਘਰਾਂ ਨੂੰ ਚਲੇ ਗਏ। 

ਜ਼ੁਲਮ ਦੀ ਹਨੇਰੀ ਨੂੰ ਠਲ੍ਹ ਪਾਉਣ ਲਈ ਭਾਈ ਦਇਆਲਾ ਜੀ ਸ਼ਹੀਦੀ ਦੇ ਗਏ ਪਰ ਆਪਣੇ ਧਾਰਮਕ ਨਿਸਚੇ ਵਿਚ ਕੋਈ ਤਰੇੜ ਨਾ ਪੈਣ ਦਿੱਤੀ। ਸਤਿਗੁਰਾਂ ਦੇ ਸਨਮੁਖ ਸ਼ਹੀਦ ਹੁੰਦੇ ਹੋਏ ਭਾਈ ਜੀ ਨਾਂਵੇ ਪਾਤਸ਼ਾਹ ਦੀਆਂ ਬਖਸ਼ਸ਼ਾਂ ਦੇ ਪਾਤਰ ਬਣੇ ਤੇ ਮਨੁੱਖਾ ਜੀਵਨ ਸਫਲ ਕਰ ਗਏ ਤੇ ਆਉਣ ਵਾਲੀਆਂ ਸਿੱਖ ਨਸਲਾਂ ਲਈ ਚੰਗੇ ਪੂਰਨੇ ਪਾ ਗਏ। 

ਭਾਈ ਸਾਹਿਬ ਦੀ ਸ਼ਹੀਦੀ ਅੱਜ ਵੀ ਸਿੱਖ ਨੌਜੁਆਨਾਂ ਨੂੰ ਵੰਗਾਰਦੀ ਹੈ ਕਿ ਨਾਸਤਿਕਤਾ ਦੇ ਝੁਲ ਰਹੇ ਝਖੜਾਂ ਵਿਚ ਉਹ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇਣ। 

ਭਾਈ ਸਤੀ ਦਾਸ ਜੀ

ਸ਼ਹਾਦਤਾਂ ਦੀ ਇਤਨੀ ਲਮੇਰੀ ਸੂਚੀ ਹੈ ਕਿ ਇਸ ਵਿਚ ਕਈ ਸਾਡੀ ਨਜ਼ਰੋਂ ਛੁਪੇ ਹੀ ਰਹੇ। ਉਨ੍ਹਾਂ ਵਿਚੋਂ ਇਕ ਮਹਾਨ ਸ਼ਹੀਦ ਭਾਈ ਸਤੀ ਦਾਸ ਜੀ ਹਨ, ਜਿਨ੍ਹਾਂ ਨੇ ਆਪਣੇ ਭਰਾ ਭਾਈ ਮਤੀ ਦਾਸ ਜੀ ਨਾਲ ਚਾਂਦਨੀ ਚੌਂਕ ਸ਼ਹੀਦੀ ਪਾਈ । ਭਾਈ ਮਤੀ ਦਾਸ ਦੀਵਾਨ ਸਨ ਅਤੇ ਭਾਈ ਸਤੀ ਦਾਸ ਲਿਖਾਰੀ। ਗੁਰੂ ਜੀ ਜੋ ਬਚਨ ਕਰਦੇ ਆਪ ਫਾਰਸੀ ਅੱਖਰਾਂ ਵਿਚ ਉਤਾਰ ਲੈਂਦੇ ਤੇ ਪਿਛੋਂ ਗੁਰੂ ਜੀ ਗੁਰਮੁਖੀ ਅੱਖਰਾਂ ਵਿਚ ਪੋਥੀਆਂ ਵਿਚ ਲਿਖਵਾ ਲੈਂਦੇ। ਬੰਸਾਵਲੀ ਨਾਮੇ ਨੇ ਲਿਖਿਆ ਹੈ ਕਿ ‘ਬਾਣੀ ਜੋ ਸਾਹਿਬ ਕਰਹਿ ਉਚਾਰ। ਸੋ ਸਤੀ ਦਾਸ ਨਿੱਤ ਕਰੇ ਫ਼ਾਰਸੀ ਅੱਖਰਾਂ ਵਿਚ ਉਤਾਰੁ।’ ਇਹ ਵੀ ਲਿਖਿਆ ਹੈ ਕਿ ਜੋ ਬਚਨ ਆਪ ਜੀ ਨੇ ਦਿੱਲੀ ਬੰਦੀ-ਖਾਨੇ ਵਿਚ ਕੀਤੇ, ਉਹ ਭਾਈ ਸਤੀ ਦਾਸ ਜੀ ਨੇ ਲਿਖ ਲਏ ਸਨ, ਪਰ ਅਹਿਲਕਾਰਾਂ ਨੇ ਖੋਹ ਲਏ ਸਨ । ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਦੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਬਾਕੀ ਦੋਹਾਂ ਸਿੱਖਾਂ ਵਾਂਗ ਹੱਸ ਕੇ ਸ਼ਹੀਦੀ ਪਾ ਕੇ ਸਿੱਖ ਇਤਿਹਾਸ ਵਿਚ ਨਵੇਂ ਪੂਰਨੇ ਪਾ ਗਏ।

ਵੱਡੇ ਸਾਹਿਬਜ਼ਾਦੇ

(ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ। ਸਭ ਤੋਂ ਵੱਡੇ ਸਨ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦਾ ਜਨਮ 7 ਜਨਵਰੀ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਹੋਇਆ। ਉਹਨਾਂ ਤੋਂ ਛੋਟੇ ਸਨ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਦਾ ਜਨਮ ਅਨੰਦਪੁਰ ਸਾਹਿਬ ਵਿਖੇ ਮਾਰਚ, ਸੰਨ 1689 ਨੂੰ ਹੋਇਆ। ਚਮਕੌਰ ਵਿਖੇ ਸ਼ਹੀਦੀ ਜਾਮ ਪੀਣ ਸਮੇਂ ਬਾਬਾ ਅਜੀਤ ਸਿੰਘ ਜੀ ਦੀ ਆਯੂ 18 ਸਾਲ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਆਯੂ 16 ਸਾਲ ਦੀ ਸੀ। ਛੋਟੀ ਉਮਰ ਵਿਚ ਸ਼ਾਨਦਾਰ ਕਾਰਨਾਮੇ ਕਰਦੇ ਹੋਏ ਸ਼ਹੀਦ ਹੋਣ ਕਾਰਨ ਸਿੱਖ ਸੰਗਤਾਂ ਇਨ੍ਹਾਂ ਦੇ ਨਾਵਾਂ ਨਾਲ ਬਾਬਾ ਸ਼ਬਦ ਵਰਤ ਕੇ ਇਨ੍ਹਾਂ ਨੂੰ ਸਤਿਕਾਰਦੀਆਂ ਹਨ।

ਬਚਪਨ ਤੋਂ ਹੀ ਇਹਨਾਂ ਸਾਹਿਬਜ਼ਾਦਿਆਂ ਨੇ ਦੁਨਿਆਵੀ ਤੇ ਧਾਰਮਿਕ ਵਿਦਿਆ ਦੇ ਨਾਲ ਨਾਲ ਸਰੀਰਕ ਕਸਰਤਾਂ, ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰ ਨੇਜ਼ੇ ਅਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰਾਂ ਦੀ ਸਿਖਿਆ ਵੀ ਚੋਣਵੇਂ ਸਿੱਖ ਬੀਰਾਂ ਤੇ ਪਿਤਾ ਸਤਿਗੁਰੂ ਪਾਸੋਂ ਪ੍ਰਾਪਤ ਕੀਤੀ।

ਗੁਰੂ ਦਰਬਾਰ ਵਿਚ ਇਕ ਦਿਨ ਦੇਵ ਦਾਸ ਨਾਮ ਦਾ ਇਕ ਬ੍ਰਾਹਮਣ ਰੋਂਦਾ ਕੁਰਲਾਂਦਾ ਫਰਿਆਦ ਕਰਨ ਲੱਗਾ: ਮੈਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦਾ ਰਹਿਣ ਵਾਲਾ ਹਾਂ। ਮੈਂ ਆਪਣੀ ਨਵ-ਵਿਆਹੀ ਇਸਤਰੀ ਨੂੰ ਆਪਣੇ ਸਹੁਰੇ ਪਿੰਡੋਂ ਲੈ ਜਾ ਰਿਹਾ ਸੀ ਕਿ ਰਸਤੇ ਵਿਚ ਬੱਸੀ ਪਿੰਡ ਦੇ ਨੇੜੇ ਪਠਾਣਾਂ ਨੇ ਮੈਨੂੰ ਕੁੱਟਿਆ ਤੇ ਮੇਰੀ ਬ੍ਰਾਹਮਣੀ ਵੀ ਖੋਹ ਕੇ ਲੈ ਗਏ। ਦਾਤਾ ! ਮੇਰੀ ਗਰੀਬ ਦੀ ਹੋਰ ਕਿਤੇ ਵੀ ਸੁਣਵਾਈ ਨਹੀਂ ਹੋਈ। ਆਪ ਮੇਰੀ ਮਦਦ ਕਰੋ ਤੇ ਮੇਰੀ ਇਸਤ੍ਰੀ ਜਰਵਾਣਿਆਂ ਤੋਂ ਮੈਨੂੰ ਵਾਪਸ ਦੁਆਉ।

ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਕੀਤਾ, ‘ਬੇਟਾ। ਕੁਝ ਸਿੰਘ ਲੈ ਕੇ ਬੱਸੀ ਪਠਾਣਾਂ ਪਿੰਡ ਦੇ ਹਾਕਮ ‘ਜ਼ਾਬਰ ਖਾਨ’ ਤੋਂ ਇਸ ਮਜ਼ਲੂਮ ਦੀ, ਤੀਵੀਂ ਛੁੜਾ ਕੇ ਲਿਆਓ। ਇਹ ਕਾਰਾ ਉਸ ਬਦਮਾਸ਼ ਦਾ ਹੀ ਕੀਤਾ ਜਾਪਦਾ ਹੈ।

ਸਾਹਿਬ ਅਜੀਤ ਸਿੰਘ ਜੀ 100 ਘੋੜ ਸਵਾਰ ਸਿੰਘਾਂ ਦੇ ਦਸਤੇ ਨੂੰ ਨਾਲ ਲੈ ਕੇ ਦਿਨ ਚੜੇ ਤੋਂ ਪਹਿਲਾਂ ਹੀ “ਬੱਸੀ” ਪਿੰਡ ਤੇ ਬਿਜਲੀ ਵਾਂਗੂੰ ਜਾ ਕੜਕੇ । ਜ਼ਾਬਰ ਖਾਨ ਦੀ ਹਵੇਲੀ ਨੂੰ ਜਾ ਘੇਰਿਆ। ਨਾਲ ਲਿਆਂਦੇ ਬ੍ਰਾਹਮਣ ਫਰਿਆਦੀ ਦੇ ਪਛਾਨਣ ਤੇ ਜ਼ਾਬਰ ਖਾਨ ਨੂੰ ਇਕ ਘੋੜੇ ਉੱਪਰ ਬੰਨ੍ਹ ਲਿਆ, ਅਬਲਾ ਬ੍ਰਾਹਮਣੀ ਨੂੰ ਪਠਾਣ ਦੀ ਕੈਦ ਤੋਂ ਆਜ਼ਾਦ ਕੀਤਾ ਤੇ ਦੋਹਾਂ ਨੂੰ ਲੈ ਕੇ ਗਰੀਬ ਬ੍ਰਹਾਮਣ ਸਮੇਤ ਵਾਪਸ ਅਨੰਦਪੁਰ ਆ ਗਏ। ਪਿੰਡ ਤੇ ਹੱਲੇ ਸਮੇਂ ਕੋਈ ਲੁਟ ਮਾਰ ਨਹੀਂ ਕੀਤੀ ਤੇ ਨਾ ਹੀ ਕਿਸੇ ਨਾਲ ਧੱਕਾ ਕੀਤਾ।

ਗੁਰੂ ਸਾਹਿਬ ਨੇ ਸਾਹਿਬਜ਼ਾਦੇ ਤੇ ਸਿੰਘਾਂ ਨੂੰ ਸ਼ਾਬਾਸ਼ ਦਿੱਤੀ । ਬ੍ਰਾਹਮਣੀ, ਫਰਿਆਦੀ ਬ੍ਰਾਹਮਣ ਦੇ ਹਵਾਲੇ ਕੀਤੀ ਗਈ ਅਤੇ ਉਹਨਾਂ ਦੋਹਾਂ ਨੂੰ ਘਰ ਪਹੁੰਚਾਣ ਦਾ ਪ੍ਰਬੰਧ ਕੀਤਾ ਤੇ ਕੁਕਰਮੀ ਜ਼ਾਬਰ ਖਾਨ ਨੂੰ ਉਹਦੇ ਕੀਤੇ ਦੀ ਯੋਗ ਸਜ਼ਾ ਦਿੱਤੀ ਗਈ।

ਅਨੰਦਪੁਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਸਲਮਾਨ ਹਾਕਮਾਂ ਵਿਰੁਧ ਹੋਈਆਂ ਲੜਾਈਆਂ ਵਿਚ ਵੀ ਬਾਬਾ ਅਜੀਤ ਸਿੰਘ ਜੀ ਨੇ ਬਹਾਦਰੀ ਦੇ ਕਈ ਜੌਹਰ ਵਿਖਾਏ।

ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਸੱਭ ਮਹੀਨੇ ਤੋਂ ਘੇਰੀ ਰਖਿਆ ਤਾਂ ਕਿ ਕਿਸੇ ਚੰਗੇ ਟਿਕਾਣੇ ਤੇ ਜਾ ਕੇ ਵੈਰੀਆਂ ਦਾ ਮੁਕਾਬਲਾ ਕਰਨ ਲਈ 6 ਤੇ 7 ਪੋਹ, ਸੰਮਤ 1761 (ਸੰਨ 1704) ਦੀ ਵਿਚਲੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਣ ਦਾ ਫੈਸਲਾ ਕੀਤਾ। ਹਾਲਾਂ ਗੁਰੂ-ਪ੍ਰਵਾਰ ਤੇ ਸਿੰਘਾਂ ਦਾ ਇਹ ਵਹੀਰ ਸਰਸਾ ਨਦੀ ਤੋਂ ਕੁਝ ਦੂਰ ਹੀ ਪੁੱਜਾ ਸੀ ਕਿ ਦੁਸ਼ਮਣ ਦੀਆਂ ਫੌਜਾਂ ਨੇ ਆਪਣੀਆਂ ਸੁਗੰਧਾਂ ਤੇ ਕਸਮਾਂ ਨੂੰ ਛਿੱਕੇ ਤੇ ਟੰਗ ਕੇ ਸਿੰਘਾਂ ਤੇ ਹੱਲਾ ਬੋਲ ਦਿੱਤਾ।

ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸਰਦਾਰੀ ਹੇਠ ਕੁਝ ਬਹਾਦਰ ਸਿੰਘਾਂ ਨੇ ਦੁਸ਼ਮਣ ਨੂੰ ਉਤਨਾ ਚਿਰ ਰੋਕੀ ਰਖਿਆ, ਜਿੰਨਾ ਚਿਰ ਬਾਕੀ ਦੇ ਸਿੰਘ ਤੇ ਗੁਰੂ ਸਾਹਿਬ ਸਰਸਾ ਵਿਚ ਨਾ ਠਿਲ੍ਹ ਪਏ। ਮਗਰੋਂ ਇਹ ਵੀ ਲੜਦੇ ਲੜਦੇ ਸਰਸਾ ਨਦੀ ਵਿਚ ਜਾ ਵੜੇ ਤੇ ਨਦੀ ਪਾਰ ਕਰਨ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਕੁਝ ਹੋਰ ਸਿੰਘ ਸਫਲ ਹੋ ਗਏ। ਸਾਹਿਬਜ਼ਾਦੇ ਤੇ ਸਿੰਘਾਂ ਦੇ ਇਸ ਕਰਤਬ ਨੂੰ ਵੇਖ ਕੇ ਦੁਸ਼ਮਣ ਫੌਜੀ ਵੀ ਦੰਗ ਰਹਿ ਗਏ।

ਸਰਸਾ ਨਦੀ ਨੂੰ ਪਾਰ ਕਰ ਕੇ, ਗੁਰੂ ਸਾਹਿਬ, ਦੋ ਵੱਡੇ ਸਾਹਿਬਜ਼ਾਦਿਆਂ ਤੇ ਕੇਵਲ 40 ਸਿੰਘਾਂ ਸਮੇਤ ਸ਼ਾਮ ਵੇਲੇ ਚਮਕੌਰ ਪੁੱਜੇ। ਇਥੇ ਚੌਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਹਵੇਲੀ ਸੀ। ਇਸ ਗੜ੍ਹੀ ਵਿਚ ਦੁਸ਼ਮਣ ਦਲ ਦਾ ਮੁਕਾਬਲਾ ਕਰਨ ਦਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੈਸਲਾ ਕੀਤਾ।

ਰਾਤ ਨੂੰ ਦੁਸ਼ਮਣ ਦੀਆਂ ਫੌਜਾਂ ਨੇ ਗੜ੍ਹੀ ਨੂੰ ਚੁਫੇਰਿਓਂ ਘੇਰ ਲਿਆ। ਅਗਲੇ ਦਿਨ ਇਥੇ 40 ਸਿੰਘਾਂ ਤੇ ਦੋ ਸਾਹਿਬਜ਼ਾਦਿਆਂ ਨੇ 10 ਲੱਖ ਦੁਸ਼ਮਣ ਨਾਲ ਡਟ ਕੇ ਯੁਧ ਕੀਤਾ। ਕੁਝ ਸਮਾਂ ਤੀਰਾਂ ਦੀ ਸਹਾਇਤਾ ਨਾਲ ਸਿੰਘ ਦੁਸ਼ਮਣ ਨੂੰ ਗੜ੍ਹੀ ਤੋਂ ਦੂਰ ਰੱਖਣ ਵਿਚ ਸਫਲ ਹੋ ਸਕੇ। ਜਦੋਂ ਤੀਰ ਮੁਕਣ ਤੇ ਆ ਗਏ ਤੇ ਦੁਸ਼ਮਣ ਗੜ੍ਹੀ ਦੇ ਨੇੜੇ ਆ ਪਹੁੰਚੇ ਤਾਂ ਗੜ੍ਹੀ ਤੋਂ, ਬਾਹਰ ਨਿਕਲ ਕੇ ਦੁਸ਼ਮਣ ਦਲ ਦਾ ਟਾਕਰਾ ਕਰਨ ਦਾ ਫੈਸਲਾ ਹੋਇਆ। 5-5 ਸਿੰਘ ਵਾਰੀ ਵਾਰੀ ਜਾ ਕੇ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪਾਉਣ ਲੱਗੇ । ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਬਾਹਰ ਜਾ ਕੇ ਦੁਸ਼ਮਣ ਨਾਲ ਜੂਝਣ ਦੀ ਪਿਤਾ ਗੁਰੂ ਜੀ ਤੋਂ ਆਗਿਆ ਮੰਗੀ।

ਸਤਿਗੁਰੂ ਜੀ ਨੇ ਆਪਣੇ ਹੱਥੀਂ ਆਪਣੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਸ਼ਸਤਰ ਸਜਾਏ ਅਤੇ ਪੰਜ ਗੁਰਸਿੱਖਾਂ ਸਹਿਤ ਦੁਸ਼ਮਣ ਨਾਲ ਗੜ੍ਹੀ ਤੋਂ ਬਾਹਰ ਨਿਕਲ ਕੇ ਜੂਝਣ ਲਈ ਭੇਜ ਦਿੱਤਾ। ਗੁਰੂ ਸਾਹਿਬ ਨੂੰ ਸਾਹਿਬਜ਼ਾਦੇ ਸਿੱਖਾਂ ਤੋਂ ਵਧ ਪਿਆਰੇ ਨਹੀਂ ਸਨ। ਉਹ ਤਾਂ ਸਾਰੇ ਗੁਰਸਿੱਖਾਂ ਨੂੰ ਆਪਣੇ ਸਪੁੱਤਰ ਹੀ ਜਾਣਦੇ ਸਨ।

ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਬਾਬਾ ਅਜੀਤ ਸਿੰਘ ਸਣੇ ਪੰਜ ਗੁਰਸਿੱਖਾਂ ਦੇ ਵੈਰੀ ਦਲ ਤੇ ਸ਼ੇਰਾਂ ਵਾਂਗ ਟੁੱਟ ਪਏ। ਮਿੰਟਾਂ ਵਿਚ ਹੀ ਤੀਰਾਂ ਨਾਲ ਵੈਰੀ ਦੇ ਸੀਨੇ ਵਿੰਨ੍ਹ ਸੁੱਟੇ। ਹੁਣ ਵੈਰੀ ਦਲ ਨੇ ਸਾਹਿਬਜ਼ਾਦੇ ਨੂੰ ਘੇਰਨ ਦਾ ਉਪਰਾਲਾ ਕੀਤਾ ਪਰ ਗੁਰਸਿੱਖਾਂ ਨੇ ਇਸ ਘੇਰੇ ਨੂੰ ਸੌੜਾ ਹੋਣੋਂ ਕੁਝ ਸਮੇਂ ਲਈ ਰੋਕਿਆ। ਇਸ ਸਮੇਂ ਵਿਚ ਬਾਬਾ ਅਜੀਤ ਸਿੰਘ ਜੀ ਨੇ ਇਕ ਨੇਜ਼ਾ ਇਕ ਤਕੜੇ ਵੈਰੀ ਦੀ ਛਾਤੀ ਵਿਚ ਖੋਭ ਦਿੱਤਾ, ਜਿਸ ਨੇ ਲੋਹੇ ਦੀ ਸੰਜੋਅ ਪਾਈ ਹੋਈ ਸੀ । ਜਦੋਂ ਨੇਜੇ ਨੂੰ ਵਾਪਸ ਖਿਚਿਆ ਤਾਂ ਨੇਜਾ ਵਿਚੇ ਹੀ ਟੁੱਟ ਗਿਆ। ਏਨੇ ਨੂੰ ਸਾਹਿਬਜ਼ਾਦੇ ਦਾ ਘੋੜਾ ਜ਼ਖਮੀ ਹੋ ਕੇ ਡਿਗ ਪਿਆ ਤੇ ਦੁਸ਼ਮਣ ਹੋਰ ਨੇੜੇ ਪਹੁੰਚ ਗਏ। ਸਾਹਿਬਜ਼ਾਦੇ ਨੇ ਹੁਣ ਤਲਵਾਰ ਧੂਹ ਲਈ ਤੇ ਵੈਰੀਆਂ ਦੇ ਆਹੂ ਲਾਹੁਣ ਲੱਗਾ। ਉਧਰ ਗੁਰੂ ਪਿਤਾ, ਗੜ੍ਹੀ ਵਿਚੋਂ ਵੈਰੀਆਂ ਤੇ ਤੀਰਾਂ ਨਾਲ ਬੁਛਾੜ ਕਰਦੇ ਹੋਏ ਆਪਣੇ ਸਪੁੱਤਰ ਦੇ ਜੰਗੀ ਕਰਤਵ ਵੇਖ ਕੇ ਪ੍ਰਸੰਨ ਹੋ ਰਹੇ ਸਨ, ਇਧਰ ਸਾਹਿਬਜ਼ਾਦਾ ਅਜੀਤ ਸਿੰਘ ਵੈਰੀਆਂ ਦੇ ਸੱਥਰ ਲਾਹ ਰਹੇ ਸਨ। ਗੁਰੂ ਪਿਤਾ ਦੇ ਵੇਖਦਿਆਂ ਵੇਖਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਬਾਕੀ ਸਿੰਘਾਂ ਸਮੇਤ ਵੈਰੀਆਂ ਨਾਲ ਸ਼ੇਰਾਂ ਵਾਂਗ ਜੂਝਦਿਆਂ ਸ਼ਹੀਦੀ ਪਾ ਗਿਆ। ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਸਰੀਰ ਡਿਗਿਆ, ਉਹਦੇ ਚੌਹੀਂ ਪਾਸੀਂ ਵੈਰੀ ਦਲ ਦੇ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਸਨ।

ਸਾਹਿਬਜ਼ਾਦਾ ਜੁਝਾਰ ਸਿੰਘ 

ਆਪਣੇ ਵੱਡੇ ਵੀਰ ਨੂੰ ਦੁਸ਼ਮਣ ਦਲ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਗੜ੍ਹੀ ਵਿਚੋਂ ਵੇਖ ਰਹੇ ਸਨ। ਜਿਉਂ ਜਿਉਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਸ਼ਤਰਾਂ ਦੇ ਕਰਤਵ ਵਿਖਾ ਵਿਖਾ ਵੈਰੀਆਂ ਦੇ ਆਹੂ ਲਾਹੁੰਦੇ ਗਏ, ਤਿਉਂ ਤਿਉਂ ਸਾਹਿਬਜ਼ਾਦਾ ਜੁਝਾਰ ਸਿੰਘ ਚੜ੍ਹਦੀ ਕਲਾ ਵਿਚ ਆਉਂਦੇ ਗਏ ਤੇ ਬੀਰ ਰਸ ਨਾਲ ਭਰਪੂਰ ਹੁੰਦੇ ਗਏ। 

ਵੱਡੇ ਵੀਰ ਦੇ ਸ਼ਹੀਦ ਹੋ ਕੇ ਵੈਰੀ ਦੀਆਂ ਲੋਥਾਂ ਤੇ ਡਿਗਦਿਆਂ ਸਾਰ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਪਿਤਾ ਅੱਗੇ ਬੇਨਤੀ ਕਰਨ ਲੱਗੇ, “ਪਿਤਾ ਜੀ! ਮੈਨੂੰ ਵੀ ਆਗਿਆ ਬਖਸ਼ੋ ਤਾਂ ਜੋ ਮੈਂ ਵੀ ਵੀਰ ਅਜੀਤ ਸਿੰਘ ਵਾਂਗ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਹੋਇਆਂ ਗੁਰਸਿੱਖਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਸ਼ਹੀਦੀ ਪਾ ਸਕਾਂ। ਪਿਤਾ ਜੀ! ਮੈਂ ਵੱਡੇ ਵੀਰ ਤੋਂ ਉਮਰ ਵਿਚ ਛੋਟਾ ਜ਼ਰੂਰ ਹਾਂ ਪਰ ਵੇਖਣਾ ਮੈਂ ਦੁਸ਼ਮਣਾਂ ਦੇ ਫੌਜੀਆਂ ਨਾਲ ਕਿਵੇਂ ਜੂਝਦਾ ਹਾਂ। ਪਿਤਾ ਜੀ ! ਛੇਤੀ ਕਰੋ ਮੈਂ ਵੀਰ ਪਾਸ ਜਲਦੀ ਜਾਣਾ ਹੈ।” 

ਸਾਹਿਬਜ਼ਾਦੇ ਜੁਝਾਰ ਸਿੰਘ ਦੀਆਂ ਬਹਾਦਰੀ ਦੀਆਂ ਗੱਲਾਂ ਸੁਣ ਸੁਣ ਕੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮੁਗਧ ਹੋ ਗਏ ਤੇ ਸਜਾਉਣ ਲਗ ਗਏ ਹੱਥੀਂ ਸ਼ਸਤਰ ਸਾਹਿਬਜ਼ਾਦੇ ਦੇ ਤਨ ਉਤੇ। ਬਖਸ਼ ਦਿੱਤੀ ਆਗਿਆ, ਦਿੱਤੇ ਪੰਜ ਸਿੰਘ ਨਾਲ ਤੇ ਵਿਦਾ . ਕਰ ਦਿੱਤਾ ਗੜ੍ਹੀ ‘ਚੋਂ ਮੈਦਾਨੇ ਜੰਗ ਨੂੰ । 

ਸਾਹਿਬਜ਼ਾਦਾ ਜੁਝਾਰ ਸਿੰਘ ਜੈਕਾਰੇ ਗਜਾਂਦੇ ਹੋਏ ਗੜ੍ਹੀ ਤੋਂ ਬਾਹਰ ਨਿਕਲੇ ਤੇ ਸਿੰਘਾਂ ਸਮੇਤ ਟੁੱਟ ਪਏ ਵੈਰੀਆਂ ਉੱਤੇ। ਲੱਗੇ ਤੀਰਾਂ ਨਾਲ ਵੈਰੀਆਂ ਦੇ ਸੀਨੇ ਵਿੰਨਣ। ਛੋਟੇ ਜਿਹੇ ਬੀਰ ਬਹਾਦਰ ਦੇ ਜੌਹਰ ਦੇਖ ਕੇ ਵੈਰੀ ਵੀ ਦੰਗ ਰਹਿ ਗਏ। ਉਧਰ ਗੜ੍ਹੀ ਵਿਚੋਂ ਗੁਰੂ ਪਿਤਾ ਤੀਰਾਂ ਦੁਆਰਾ ਵੈਰੀਆਂ ਨੂੰ ਵਿੰਨ੍ਹ ਰਹੇ ਸਨ ਤੇ ਇਧਰ ਸਿੰਘ ਵੈਰੀਆਂ ਨੂੰ ਸਾਹਿਬਜ਼ਾਦੇ ਤੋਂ ਥੋੜ੍ਹਾ ਦੂਰ ਰੱਖਣ ਦਾ ਯਤਨ ਕਰਦੇ ਰਹੇ। ਫਿਰ ਵੈਰੀ ਇਕੋ ਸਮੇਂ ਬਹੁਤ ਗਿਣਤੀ ਵਿਚ ਇਕੱਠੇ ਹੀ ਸਾਹਿਬਜ਼ਾਦੇ ਵਲ ਉੱਲਰ ਪਏ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸ੍ਰੀ ਸਾਹਿਬ ਧੂਹ ਲਈ ਤੇ ਵੈਰੀਆਂ ਦੇ ਲੱਗੇ ਡੱਕਰੇ ਕਰਨ। ਗੁਰੂ ਜੀ ਦੇ ਵੇਖਦਿਆਂ ਵੇਖਦਿਆਂ ਸਹਿਬਜ਼ਾਦਾ ਜੁਝਾਰ ਸਿੰਘ ਵੀ ਵੈਰੀਆਂ ਨਾਲ ਜੂਝਦੇ ਹੋਏ ਧਰਤੀ ਤੇ ਡਿਗੇ ਤੇ ਸ਼ਹੀਦੀ ਪਾ ਗਏ! 

ਇਧਰ ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਵਾਂਗ ਸ਼ਹੀਦੀ ਪਾ ਗਿਆ ਤੇ ਉਧਰ ਗੜ੍ਹੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਅਕਾਲ-ਪੁਰਖ ਦਾ ਸ਼ੁਕਰਾਨਾ ਕਰਨ ਲਗ ਪਏ ਕਿ ਤੇਰੀ ਕ੍ਰਿਪਾ ਸਦਕਾ ਦੋਵੇਂ ਬੱਚੇ ਸਿੱਖੀ ਸਿਦਕ ਵਿਚ ਪੂਰੇ ਉਤਰੇ ਹਨ ਤੇ ਇਮਤਿਹਾਨ ਵਿਚੋਂ ਪਾਸ ਹੋਏ ਸਨ। 

ਹੈ ਕੋਈ ਸੰਸਾਰ ਦੇ ਇਤਿਹਾਸ ਵਿਚ ਅਜਿਹੀ ਮਿਸਾਲ ਕਿਸੇ ਹੋਰ ਧਾਰਮਕ ਰਹਿਬਰ ਦੀ ਜਿਸ ਤੋਂ ਉਸਦੇ ਸਿੱਖ ਜਾਨਾਂ ਵਾਰਨ ਨੂੰ ਤਿਆਰ ਹੋਣ ਤੇ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਦੇਖ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਰਿਹਾ ਹੋਵੇ ? 

ਇਹਨਾਂ ਸਾਹਿਬਜ਼ਾਦਿਆਂ ਦੇ ਬਹਾਦਰੀ ਦੇ ਜੌਹਰ ਤੇ ਸ਼ਹੀਦੀਆਂ ਸਿੱਖ ਬੱਚਿਆਂ ਲਈ ਹਮੇਸ਼ਾਂ ਚਾਨਣ ਮੁਨਾਰਿਆਂ ਦਾ ਕੰਮ ਕਰਨਗੀਆਂ ਤੇ ਸਿੱਖ ਨੌਜਵਾਨਾਂ ਨੂੰ ਜਾਨਾਂ ਵਾਰਨ ਦੀ ਪ੍ਰੇਰਨਾਂ ਦੇਂਦੀਆਂ ਰਹਿਣਗੀਆਂ। 

ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਜ਼ੁਲਮ ਦੇ ਖਾਤਮੇ ਲਈ ਤਤਪਰ ਰਹੀਏ। ਨੇਕੀ ਦੀ ਰਾਖੀ ਲਈ ਬਦੀ ਨਾਲ ਜੂਝਦੇ ਰਹੀਏ, ਭਾਵੇਂ ਇਸ ਦੇ ਲਈ ਸਰੀਰ ਦੀ ਅਹੂਤੀ ਵੀ ਕਿਉਂ ਨਾ ਦੇਣੀ ਪਵੇ। 

ਨਿੱਕੀਆਂ ਜਿੰਦਾਂ ਵੱਡੇ ਸਾਕੇ 

(ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਦਿਨ ਪ੍ਰਤੀ ਦਿਨ ਬਲਵਾਨ ਹੋਣ ਲੱਗੇ, ਜੰਗਲਾਂ ਵਿਚ ਸ਼ੇਰਾਂ ਚੀਤਿਆਂ ਦਾ ਸ਼ਿਕਾਰ ਕਰਨ ਲੱਗੇ, ਹਥਿਆਰਾਂ ਦੀ ਵਰਤੋਂ ਸਿੱਖ ਕੇ ਜ਼ੁਲਮ ਵਿਰੁਧ ਕੁਝ ਕਰ ਸਕਣ ਦੇ ਸਮਰਥ ਹੋਣ ਲੱਗੇ ਅਤੇ ਉੱਚੀਆਂ ਨੀਵੀਆਂ ਜਾਤਾਂ ਦਾ ਭੇਦ ਭਾਵ ਮਿਟਾ ਕੇ, ਮਨੁੱਖ ਜਾਤੀ ਨੂੰ ਆਜ਼ਾਦੀ ਦਾ ਜੀਵਨ ਬਤੀਤ ਕਰਨ ਦੀ ਸਿੱਖਿਆ ਦੇਣ ਲੱਗੇ ਤਾਂ ਅਨੰਦਪੁਰ ਦੇ ਗੁਆਂਢੀ ਪਹਾੜੀ ਰਾਜੇ ਜੋ ਨੀਵੀਆਂ ਜਾਤਾਂ ਵਾਲਿਆਂ ਨੂੰ ਹਮੇਸ਼ਾਂ ਉਚ ਜਾਤੀਆਂ ਦੇ ਸੇਵਾਦਾਰ ਹੀ ਸਮਝਦੇ ਸਨ, ਸਿੱਖਾਂ ਦੇ ਦੁਸ਼ਮਣ ਬਣ ਬੈਠੇ। ਇਹਨਾਂ ਨੇ ਮਿਲ ਕੇ ਦਿੱਲੀ ਦੇ ਤਖਤ ਤੇ ਬੈਠੇ ਜ਼ਾਲਮ ਔਰੰਗਜ਼ੇਬ ਨੂੰ ਆਪਣੇ ਨਾਲ ਗੰਢਿਆ ਤੇ ਸਿੱਖੀ ਦੀ ਵਧ ਰਹੀ ਵੇਲ ਨੂੰ ਜੜ੍ਹੋਂ ਹੀ ਪੁਟਣ ਲਈ ਤਿਆਰ ਹੋ ਪਏ। 

ਦਿੱਲੀ, ਪੰਜਾਬ ਤੇ ਜੰਮੂ ਕਸ਼ਮੀਰ ਦੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਸਿੱਖਾਂ ਦੇ ਗੜ੍ਹ ਅਨੰਦਪੁਰ ਨੂੰ ਸਭ ਪਾਸਿਓਂ ਘੇਰ ਲਿਆ। ਸੱਤ ਮਹੀਨਿਆਂ ਦੇ ਇਸ ਘੇਰੇ ਦੌਰਾਨ ਸਿੱਖ ਕਿਲ੍ਹੇ ਅੰਦਰ ਦਰਖਤਾਂ ਦੇ ਪੱਤੇ ਖਾ ਖਾ ਪੇਟ ਭਰਦੇ ਰਹੇ। ਕਿਲ੍ਹੇ ਵਲ ਨੂੰ ਪਾਣੀ ਲਿਆਉਣ ਵਾਲੀ ਨਦੀ ਦਾ ਰਸਤਾ ਵੀ ਜ਼ਾਲਮਾਂ ਨੇ ਬਦਲ ਦਿੱਤਾ। 

ਇਧਰ ਕਿਲ੍ਹੇ ਵਿਚ ਗੁਰੂ ਜੀ ਦੇ ਸਿੱਖ ਭੁੱਖ ਦੇ ਕਸ਼ਟ ਝਲ ਰਹੇ ਸਨ ਤੇ ਉਧਰ ਦੁਸ਼ਮਣ ਵੀ ਇੰਨੇ ਲੰਮੇ ਸਮੇਂ ਵਿਚ ਸਿੱਖੀ ਦੇ ਗੜ੍ਹ ਨੂੰ ਫਤਹਿ ਨਾ ਕਰ ਸਕਣ ਕਾਰਨ ਪਰੇਸ਼ਾਨ ਸਨ। 

ਅੰਤ ਪਹਾੜੀ ਰਾਜਿਆਂ ਗਊ ਦੀਆਂ ਸੁਗੰਧਾਂ ਅਤੇ ਮੁਸਲਮਾਨ ਜਰਨੈਲਾਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਅਤੇ ਲਿਖਤੀ ਰੂਪ ਵਿਚ ਗੁਰੂ ਜੀ ਨੂੰ ਇਹ ਕਹਿ ਭੇਜਿਆ ਕਿ ਜੇ ਤੁਸੀਂ ਅਨੰਦਪੁਰ ਤੋਂ ਚਲੇ ਜਾਵੋ ਤਾਂ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਵਾਪਸ ਘਰਾਂ ਨੂੰ ਪਰਤ ਜਾਵਾਂਗੇ। ਕਿਲ੍ਹੇ ਅੰਦਰਲੇ ਹਾਲਾਤ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਨੇ ਅਨੰਦਪੁਰ ਨੂੰ ਛੱਡ ਜਾਣ ਦਾ ਫੈਸਲਾ ਕੀਤਾ ਤੇ 6-7 ਪੋਹ, ਸੰਮਤ 1761 (ਸੰਨ 1704) ਦੀ ਵਿਚਲੀ ਰਾਤ ਨੂੰ ਪਰਿਵਾਰ ਤੇ ਸਿੱਖਾਂ ਸਣੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਵੱਲ ਨੂੰ ਤੁਰ ਪਏ। 

ਸਰਸਾ ਨਦੀ ਤੋਂ ਹਾਲਾਂ ਉਰੇ ਹੀ ਸਨ ਕਿ ਦੁਸ਼ਮਣਾਂ ਨੂੰ ਨੇ ਖਾਧੀਆਂ ਸੁਗੰਧਾਂ ਤੇ ਕਸਮਾਂ ਨੂੰ ਛਿਕੇ ਟੰਗ ਸਿੱਖਾਂ ਦੇ ਵਹੀਰ ਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਅਗਵਾਈ ਹੇਠ ਕੁਝ ਸਿੰਘਾਂ ਨੇ ਦੁਸ਼ਮਣਾਂ ਨੂੰ ਰੋਕੀ ਰੱਖਿਆ ਤੇ ਬਾਕੀ ਦੇ ਸਾਰੇ ਸਰਸਾ ਨਦੀ ਪਾਰ ਕਰਨ ਲੱਗੇ । ਨਦੀ ਵਿਚ ਤਾਂ ਹੜ੍ਹ ਆਇਆ ਹੋਇਆ ਸੀ। ਇਥੇ ਕਈ ਸਿੰਘ ਲੜਦਿਆਂ ਸ਼ਹੀਦ ਹੋਏ ਤੇ ਕਈ ਨਦੀ ਦੀ ਭੇਟ ਹੋ ਗਏ। ਰਾਤ ਦੇ ਹਨ੍ਹੇਰੇ ਵਿਚ ਸਾਰਾ ਵਹੀਰ ਖੇਰੂੰ ਖੇਰੂੰ ਹੋ ਗਿਆ। 

ਦੋ ਵੱਡੇ ਸਾਹਿਬਜ਼ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੁਝ ਸਿੰਘਾਂ ਸਮੇਤ ਸਰਸਾ ਨਦੀ ਦੇ ਪਾਰ ਹੋ ਕੇ ਚਮਕੌਰ ਸਾਹਿਬ ਨੂੰ ਤੁਰ ਪਏ ਅਤੇ ਦੋ ਛੋਟੇ ਸਾਹਿਬਜ਼ਾਦੇ ਦਾਦੀ ਮਾਤਾ ਗੁਜਰੀ ਸਮੇਤ ਸਰਸਾ ਨਦੀ ਦੇ ਉਰਲੇ ਕੰਢੇ ਦੇ ਨਾਲ ਨਾਲ ਦੂਰ ਨਿਕਲ ਗਏ। 

ਰਸਤੇ ਵਿਚ ਮਾਤਾ ਗੁਜਰੀ ਜੀ ਨੂੰ ਗੰਗੂ ਨਾਮੀ ਬ੍ਰਾਹਮਣ ਮਿਲ ਪਿਆ, ਜੋ ਗੁਰੂ ਗੋਬਿੰਦ ਸਿੰਘ ਪਾਸ 20-22 ਸਾਲ ਤਕ ਘਰੇਲੂ ਨੌਕਰ ਰਹਿ ਚੁੱਕਾ ਸੀ। ਗੰਗੂ ਦੀ ਨਿਮ੍ਰਤਾ ਭਰੀ ਬੇਨਤੀ ਤੇ ਮਾਤਾ ਗੁਜਰੀ ਦੋਹਾਂ ਪੋਤਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਸਮੇਤ ਗੰਗੂ ਦੇ ਪਿੰਡ ‘ਖੇੜੀ’ ਚਲੇ ਗਏ। 

ਗੰਗੂ ਦੀ ਨੀਯਤ ਖਰਾਬ ਹੋ ਗਈ। ਉਸਨੇ ਰਾਤ ਨੂੰ ਸੁੱਤੇ ਪਏ ਮਾਤਾ ਗੁਜਰੀ ਜੀ ਦੇ ਸਰਹਾਣਿਓਂ ਮੋਹਰਾਂ ਦੀ ਥੈਲੀ ਕੱਢ ਲਈ। ਮਾਤਾ ਜੀ ਦੇ ਪੁੱਛਣ ਤੇ ਰੌਲਾ ਪਾਉਣ ਲੱਗਾ। ਮਾਤਾ ਜੀ ਨੇ ਸ਼ਾਂਤ ਕਰਾਉਣ ਦਾ ਉਪਰਾਲਾ ਕੀਤਾ, ਪਰ ਗੰਗੂ ਤਾਂ “ਇਕ ਚੋਰ ਦੂਜਾ ਚਤੁਰ” ਵਾਲਾ ਡਰਾਮਾ ਕਰ ਰਿਹਾ ਸੀ। 

ਉਹਨੇ ਹੋਰ ਇਨਾਮ ਹਾਸਲ ਕਰਨ ਲਈ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੁਰਿੰਡੇ ਦੇ ਥਾਣੇ ਜਾ ਕੇ ਦੱਸ ਦਿੱਤਾ ਕਿ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਦੋ ਬੱਚੇ ਤੇ ਮਾਤਾ ਮੇਰੇ ਕਬਜ਼ੇ ਵਿਚ ਹਨ। ਆਪ ਉਹਨਾਂ ਨੂੰ ਗ੍ਰਿਫਤਾਰ ਕਰ ਲਵੋ ਤੇ ਮੈਨੂੰ ਉਹਨਾਂ ਨੂੰ ਪਕੜਾਉਣ ਵਿਚ ਹਕੂਮਤ ਦੀ ਸਹਾਇਤਾ ਕਰਨ ਬਦਲੇ ਜੋ ਇਨਾਮ ਰੱਖਿਆ ਗਿਆ ਹੈ ਉਹ ਦੇਵੋ। 

ਥਾਣੇਦਾਰ ਨੇ ਦੋ ਸਿਪਾਹੀਆਂ ਨੂੰ ਨਾਲ ਲੈ ਕੇ ਗੰਗੂ ਦੇ ਘਰ ਗੁਰੂ ਜੀ ਦੀ ਬਿਰਧ ਮਾਤਾ ਤੇ ਦੋ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਰਹੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਪਾਸ ਪਹੁੰਚਾ ਦਿੱਤਾ। 

ਨਵਾਬ ਵਜ਼ੀਰ ਖ਼ਾਨ, ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਊਂਦਾ ਪਕੜਨ ਲਈ ਸੱਤ ਮਹੀਨੇ ਫੌਜਾਂ ਸਮੇਤ ਅਨੰਦਪੁਰ ਦੇ ਆਲੇ ਦੁਆਲੇ ਘੁੰਮਦਾ ਰਿਹਾ ਸੀ ਪਰ ਨਿਰਾਸ਼ ਵਾਪਸ ਆਇਆ ਸੀ, ਗੁਰੂ ਜੀ ਦੇ ਮਾਸੂਮ ਬੱਚਿਆਂ ਤੇ ਬਿਰਧ ਮਾਤਾ ਨੂੰ ਕੈਦੀਆਂ ਦੇ ਰੂਪ ਵਿਚ ਵੇਖ ਕੇ ਬਹੁਤ ਪ੍ਰਸੰਨ ਹੋਇਆ। 

ਉਸ ਨੇ ਠੰਡੇ ਬੁਰਜ ਵਿਚ ਇਹਨਾਂ ਨੂੰ ਕੈਦ ਕਰਨ ਦਾ ਹੁਕਮ ਦਿੱਤਾ ਤੇ ਨਾਲ ਹੀ ਅਗਲੀ ਸਵੇਰ ਬੱਚਿਆਂ ਨੂੰ ਕਚਿਹਿਰੀ ਵਿਚ ਪੇਸ਼ ਕਰਨ ਦਾ ਵੀ ਫੁਰਮਾਨ ਜਾਰੀ ਕਰ ਦਿੱਤਾ। 

ਦਸੰਬਰ ਦੀ ਬਰਫ ਵਰਗੀ ਠੰਡੀ ਰਾਤ ਨੂੰ ਠੰਡੇ ਫਰਸ਼ ਤੇ ਬੈਠੀ ਮਾਤਾ ਗੁਜਰੀ ਆਪਣੇ ਦੋ ਨੰਨ੍ਹੇ-ਨੰਨ੍ਹੇ ਪੋਤਿਆਂ ਨੂੰ ਸਰੀਰ ਨਾਲ ਘੁਟ ਘੁਟ ਗਰਮਾਉਂਦੀ ਤੇ ਚੁੰਮ ਚੁੰਮ ਕੇ ਸੁਆਣ ਦੇ ਯਤਨ ਕਰਦੀ ਰਹੀ। 

ਅੰਮ੍ਰਿਤ ਵੇਲੇ ਮਾਸੂਮਾਂ ਨੂੰ ਜਗਾਇਆ ਤੇ ਪਿਆਰ ਨਾਲ ਤਿਆਰ ਕੀਤਾ। ਦਾਦੀ ਪੋਤਿਆਂ ਨੂੰ ਕਹਿਣ ਲੱਗੀ, “ਪਤਾ ਜੇ ਤੁਸੀਂ ਉਸ ਗੋਬਿੰਦ ਸਿੰਘ ਸ਼ੇਰ ਗੁਰੂ ਦੇ ਬੱਚੇ ਹੋ, ਜਿਸ ਨੇ ਜ਼ਾਲਮਾਂ ਤੋਂ ਕਦੀ ਈਨ ਨਹੀਂ ਮੰਨੀ। ਧਰਮ ਦੀ ਆਨ ਤੇ ਸ਼ਾਨ ਬਦਲੇ ਆਪਣਾ ਸਭ ਕੁਝ ਦਾਅ ਤੇ ਲਗਾ ਦਿੱਤਾ ਤੇ ਆਪਣੇ ਪਿਤਾ ਨੂੰ ਵੀ ਸ਼ਹੀਦ ਕਰਵਾਣਾ ਮੰਨ ਲਿਆ। ਦੇਖਿਓ ਕਿਤੇ ਵਜ਼ੀਰ ਖਾਨ ਦੇ ਦਿੱਤੇ ਲਾਲਚ ਡਰਾਵੇ ਕਾਰਨ ਧਰਮ ਵਲੋਂ ਕਮਜ਼ੋਰੀ ਨਾ ਦਿਖਾ ਬਹਿਣਾ। ਆਪਣੇ ਪਿਤਾ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ। 

ਦਾਦੀ ਪੋਤਿਆਂ ਨੂੰ ਇਹ ਕੁਝ ਸਮਝਾ ਹੀ ਰਹੀ ਸੀ ਕਿ ਵਜ਼ੀਰ ਖਾਨ ਦੇ ਸਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਲਿਜਾਣ ਲਈ ਆ ਪਹੁੰਚੇ। ਜਾਂਦਿਆਂ ਨੂੰ ਦਾਦੀ ਨੇ ਫੇਰ ਚੁੰਮਿਆਂ ਤੇ ਪਿਠਾਂ ਤੇ ਹੱਥ ਫੇਰਦੀ ਨੇ ਪਿਆਰੇ ਤੇ ਹੋਣਹਾਰ ਪੋਤਿਆਂ ਨੂੰ ਸਿਪਾਹੀਆਂ ਨਾਲ ਤੋਰ ਦਿੱਤਾ। 

ਕਚਹਿਰੀ ਵਿਚ ਨਵਾਬ ਵਜ਼ੀਰ ਖਾਨ ਦੇ ਨਾਲ ਹੋਰ ਵੀ ਵੱਡੇ ਵੱਡੇ ਦਰਬਾਰੀ ਬੈਠੇ ਸਨ । ਬਾਬਾ ਜ਼ੋਰਾਬਰ ਸਿੰਘ, ਬਾਬਾ ਫਤਿਹ ਸਿੰਘ ਨੇ ਦਰਬਾਰ ਵਿਚ ਵੜਦਿਆਂ ਹੀ ਗੱਜ ਕੇ ਕਿਹਾ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।” ਬੱਚਿਆਂ ਦੀ ਦਲੇਰੀ ਵੇਖ ਕੇ ਨਵਾਬ ਤੇ ਦਰਬਾਰੀ ਦੰਗ ਰਹਿ ਗਏ। ਇਕ ਦਰਬਾਰੀ ਸੁੱਚਾ ਨੰਦ ਨੇ ਕਿਹਾ, ‘ਓਇ ਬੱਚਿਉ ! ਨਵਾਬ ਸਾਹਿਬ ਨੂੰ ਝੁਕ ਕੇ ਸਲਾਮ ਕਰੋ ।’ ਸਾਹਿਬਜ਼ਾਦਿਆਂ ਕਿਹਾ, “ਅਸੀਂ ਗੁਰੂ ਅਤੇ ਰੱਬ ਤੋਂ ਛੁਟ ਕਿਸੇ ਅੱਗੇ ਸੀਸ ਨਹੀਂ ਨਿਵਾਉਂਦੇ। ਇਹੀ ਸਿੱਖਿਆ ਸਾਨੂੰ ਪਿਤਾ ਗੁਰੂ ਨੇ ਦਿੱਤੀ ਹੈ।” 

ਨਵਾਬ ਵਜ਼ੀਰ ਖਾਨ ਕਹਿਣ ਲੱਗਾ, “ਉਇ ਤੁਹਾਡਾ ਪਿਤਾ ਤੇ ਤੁਹਾਡੇ ਦੋਵੇਂ ਵੱਡੇ ਵੀਰ ਮਾਰ ਦਿੱਤੇ ਗਏ ਹਨ। ਤੁਹਾਡੀ ਤਾਂ ਕਿਸਮਤ ਚੰਗੀ ਹੈ ਜੋ ਮੇਰੇ ਦਰਬਾਰ ਵਿਚ ਜਿਉਂਦੇ ਪੁੱਜ ਗਏ ਹੋ। ਇਸਲਾਮ ਧਰਮ ਕਬੂਲ ਕਰ ਲਵੋ। ਤੁਹਾਨੂੰ ਰਹਿਣ ਨੂੰ ਮਹਿਲ ਮਾੜੀਆਂ, ਖਾਣ ਨੂੰ ਤਰ੍ਹਾਂ ਤਰ੍ਹਾਂ ਦੇ ਪਲਾਵ ਤੇ ਪਹਿਨਣ ਨੂੰ ਰੇਸ਼ਮੀ ਕਪੜੇ ਮਿਲਣਗੇ। ਸੇਵਾ ਵਿਚ ਹਰ ਵੇਲੇ ਨੌਕਰ ਚਾਕਰ ਰਹਿਣਗੇ। ਵੱਡੇ ਹੋ ਜਾਵੋਗੇ ਤਾਂ ਵੱਡੇ ਵੱਡੇ ਮੁਸਲਮਾਨ ਜਰਨੈਲਾਂ ਦੀਆਂ ਸੁੰਦਰ ਬੇਟੀਆਂ ਨਾਲ ਤੁਹਾਡੀਆਂ ਸ਼ਾਦੀਆਂ ਹੋਣਗੀਆਂ। ਕੀ ਲੈਣਾ ਹੈ ਤੁਸੀਂ ਸਿੱਖੀ ਤੋਂ ? ਸਿੱਖ ਧਰਮ ਅਸੀਂ ਮੂਲੋਂ ਹੀ ਖਤਮ ਕਰ ਦੇਣਾ ਹੈ। ਸਿੱਖ ਨਾਮ ਦੀ ਕੋਈ ਚੀਜ਼ ਅਸਾਂ ਰਹਿਣ ਨਹੀਂ ਦੇਣੀ। ਜੇ ਮੁਸਲਮਾਨ ਬਣਨਾ ਪ੍ਰਵਾਨ ਨਹੀਂ ਕਰੋਗੇ ਤਾਂ ਕਸ਼ਟ ਦੇ ਦੇ ਕੇ ਮਾਰ ਦਿੱਤੇ ਜਾਓਗੇ। ਤੁਹਾਡੇ ਸਰੀਰ ਦੇ ਟੁਕੜੇ ਕਰ ਦਿੱਤੇ ਜਾਣਗੇ ਤਾਂ ਜੋ ਅੱਗੋਂ ਕੋਈ ਸਿੱਖ ਬਣਨ ਦੀ ਹਿੰਮਤ ਨਾ ਕਰ ਸਕੇ।” 

ਜਿਉਂ ਜਿਉਂ ਸੂਬਾ ਬੋਲਦਾ ਗਿਆ ਬੱਚੇ ਪਹਿਲੋਂ ਉਹਦੀ ਮੂਰਖਤਾ ਤੇ ਮੁਸਕਰਾਉਂਦੇ ਰਹੇ ਤੇ ਮਗਰੋਂ ਉਹਦੇ ਦਿੱਤੇ ਡਰਾਵਿਆਂ ਕਾਰਨ ਉਹਨਾਂ ਦੇ ਚਿਹਰੇ ਗੁੱਸੇ ਨਾਲ ਲਾਲ ਹੋ ਗਏ। 

ਦੋਹਾਂ ਇਕ ਦੂਜੇ ਵਲ ਵੇਖਿਆ ਤੇ ਮਗਰੋਂ ਗੱਜ ਕੇ ਉੱਤਰ ਦਿੱਤਾ, “ਓਇ ਸੂਬਿਆ ! ਅਸਾਂ ਨੂੰ ਸਿੱਖੀ ਜਾਨਾਂ ਤੋਂ ਵੱਧ ਪਿਆਰੀ ਏ, ਦੁਨੀਆਂ ਦਾ ਕੋਈ ਵੀ ਲਾਲਚ ਤੇ• ਛਲਾਵਾ ਸਾਨੂੰ ਸਿੱਖੀ ਸਿਦਕ ਤੋਂ ਡੁਲਾ ਨਹੀਂ ਸਕਦਾ। ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹਾਂ ਤੇ ਸ਼ੇਰਾਂ ਵਾਂਗ ਕਿਸੇ ਤੋਂ ਡਰਦੇ ਨਹੀਂ। ਅਸੀਂ ਇਸਲਾਮ ਧਰਮ ਕਦੀ ਵੀ ਕਬੂਲ ਨਹੀਂ ਕਰਾਂਗੇ । ਤੂੰ ਜੋ ਕਰਨਾ ਚਾਹੇਂ, ਕਰ ਲੈ। ਸਾਡੇ ਦਾਦਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ, ਪਰ ਧਰਮ ਨਹੀਂ ਹਾਰਿਆ। ਅਸੀਂ ਉਸ ਦਾਦੇ ਦੇ ਪੋਤੇ ਹਾਂ। ਅਸੀਂ ਉਹਨਾਂ ਦੀ ਸ਼ਾਨ ਜੀਊਂਦੇ ਜੀਅ ਨੀਵੀਂ ਹੁੰਦੀ ਨਹੀਂ ਵੇਖ ਸਕਦੇ।” 

8 ਸਾਲਾਂ ਦੇ ਜੋਰਾਵਰ ਸਿੰਘ ਤੇ 6 ਸਾਲਾਂ ਦੇ ਫਤਿਹ ਸਿੰਘ ਦੇ ਮੂੰਹੋਂ ਬਹਾਦਰਾਂ ਵਾਲੇ ਇਹ ਬਚਨ ਸੁਣ ਕੇ ਸਾਰੇ ਦਰਬਾਰ ਵਿਚ ਚੁਪ ਵਰਤ ਗਈ। ਨਵਾਬ ਵਜ਼ੀਰ ਖਾਨ ਵੀ ਬੱਚਿਆਂ ਦੀ ਦਲੇਰੀ ਤੋਂ ਪ੍ਰਭਾਵਤ ਹੋਏ ਬਗੈਰ ਨਾ ਰਹਿ ਸਕਿਆ। 

ਚੁਪ ਨੂੰ ਤੋੜ ਕੇ ਨਵਾਬ ਨੂੰ ਬੱਚਿਆਂ ਵਿਰੁੱਧ ਹੋਰ ਭੜਕਾਉਣ ਖਾਤਰ ਸੁਚਾ ਨੰਦ ਬੋਲਿਆ, “ਇੰਨੀ ਛੋਟੀ ਉਮਰ ਵਿਚ ਇਹ ਰਾਜ ਦਰਬਾਰ ਵਿਚ ਐਨੀ ਅੱਗ ਉਗਲ ਸਕਦੇ ਹਨ, ਤਾਂ ਵੱਡੇ ਹੋ ਕੇ ਤਾਂ ਹਕੂਮਤ ਲਈ ਭਾਂਬੜ ਬਾਲ ਦੇਣਗੇ। ਆਪਣੇ ਪਿਤਾ ਵਾਂਗ ਹਕੂਮਤ ਦਾ ਨੱਕ ਵਿਚ ਦਮ ਕਰ ਦੇਣਗੇ। ਇਹਨਾਂ ਦਾ ਤੇ ਹੁਣੇ ਹੀ ਮਕੂ ਠੱਪ ਦੇਣਾ ਚਾਹੀਦਾ ਹੈ। 

ਨਵਾਬ ਉੱਤੇ ਸੁਚਾ ਨੰਦ ਵਲੋਂ ਬੱਚਿਆਂ ਵਾਸਤੇ ਦਿੱਤੀ ਸਲਾਹ ਦਾ ਅਸਰ ਤਾਂ ਹੋਇਆ ਪਰ ਉਹ ਬੱਚਿਆਂ ਨੂੰ ਮਾਰਨ ਦੀ ਥਾਂ ਇਸਲਾਮ ‘ਚ ਲਿਆਉਣ ਦਾ ਜ਼ਿਆਦਾ ਹਾਮੀ ਸੀ। ਉਹ ਚਾਹੁੰਦਾ ਸੀ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੇ ਸਿੱਖੀ ਤੋਂ ਇਸਲਾਮ ਨੂੰ ਚੰਗਾ ਜਾਣਿਆਂ ਤੇ ਮੁਸਲਮਾਨ ਬਣ ਗਏ। ਆਪਣੀ ਇਸ ਨਾਪਾਕ ਖਾਹਿਸ਼ ਦੀ ਪੂਰਤੀ ਲਈ ਉਸ ਨੇ ਗੁੱਸੇ ਤੇ ਕਾਬੂ ਪਾ ਲਿਆ ਤੇ ਕਹਿਣ ਲੱਗਾ, ‘ਬੱਚਿਓ! ਜਾਊ ਆਪਣੀ ਦਾਦੀ ਕੋਲ ਤੇ ਕਲ੍ਹ ਆ ਕੇ ਮੇਰੀਆਂ ਕਹੀਆਂ ਗੱਲਾਂ ਦਾ ਸਹੀ ਸਹੀ ਸੋਚ ਸਮਝ ਕੇ ਉੱਤਰ ਦੇਣਾ, ਦਾਦੀ ਨਾਲ ਵੀ ਸਲਾਹ ਕਰ ਲੈਣਾ। ਹੋ ਸਕਦਾ ਇਸਲਾਮ ਵਿਚ ਸ਼ਾਮਲ ਹੋਣਾ ਮੰਨ ਲਵੇ।’ 

ਬੱਚੇ ਕੁਝ ਕਹਿਣਾ ਚਾਹੁੰਦੇ ਸਨ ਪਰ ਵਜ਼ੀਰ ਖਾਨ ਛੇਤੀ ਉਠ ਕੇ ਚਲਾ ਗਿਆ, ਤੇ ਸਿਪਾਹੀ ਉਹਨਾਂ ਨੂੰ ਦਾਦੀ ਮਾਂ ਵਲ ਲੈ ਤੁਰੇ। 

ਬੱਚਿਆਂ ਨੂੰ ਸਹੀ ਸਲਾਮਤ ਸਿੱਖੀ ਸਰੂਪ ਵਿਚ ਉਵੇਂ ਦਾ ਉਵੇਂ ਤੇ ਚਿਹਰਿਆਂ ਤੇ ਲਾਲੀਆਂ ਭਖਦੀਆਂ ਵੇਖ ਕੇ ਦਾਦੀ ਨੇ ਸੁਖ ਦਾ ਸਾਹ ਲਿਆ। ਅਕਾਲ-ਪੁਰਖ ਦਾ ਦਿਲੋਂ ਧੰਨਵਾਦ ਕੀਤਾ ਤੇ ਚੰਮੜ ਗਈ ਬੱਚਿਆਂ ਨੂੰ । ਕਿੰਨਾ ਚਿਰ ਬੱਚੇ ਦਾਦੀ ਦੇ ਕਲਾਵੇ ਵਿਚ ਜਕੜੇ ਰਹੇ ਤੇ ਪਿਆਰ ਦੀ ਨਿਘ ਦਾ ਅਨੰਦ ਮਾਣਦੇ ਰਹੇ। ਦਾਦੀ ਨੇ ਅੱਖਾਂ ਖੋਹਲੀਆਂ, ਗਲਵਕੜੀ ਢਿੱਲੀ ਕੀਤੀ ਤਾਂ ਸਿਪਾਹੀ ਜਾ ਚੁੱਕੇ ਸਨ। 

ਹੁਣ ਮਾਤਾ ਗੁਜਰੀ ਪੋਤਿਆਂ ਤੋਂ ਲੱਗੀ ਹੌਲੀ ਹੌਲੀ ਕਚਹਿਰੀ ਵਿਚ ਹੋਈ ਗੱਲ-ਬਾਤ ਪੁੱਛਣ ਤੇ ਬੱਚੇ ਦੱਸਦੇ ਰਹੇ ਹੂ-ਬ-ਹੂ ਕਚਹਿਰੀ ਵਿਚ ਹੋਏ ਸੂਬੇ ਨਾਲ ਪ੍ਰਸ਼ਨ-ਉੱਤਰ। ਉਹਨਾਂ ਸੁੱਚਾ ਨੰਦ ਵਲੋਂ ਬਲਦੀ ਤੇ ਤੇਲ ਪਾਉਣ ਬਾਰੇ ਵੀ ਦਾਦੀ ਨੂੰ ਦਸਿਆ। 

ਦਾਦੀ ਕਿਹਾ, “ਸ਼ਾਬਾਸ਼ ਬੱਚਿਓ ! ਅੱਜ ਤੁਸੀਂ ਆਪਣੇ ਪਿਤਾ ਤੇ ਦਾਦਾ ਜੀ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ। ਕਲ੍ਹ ਫੇਰ ਤੁਹਾਨੂੰ ਕਚਹਿਰੀ ਵਿਚ ਅੱਜ ਤੋਂ ਵੀ ਵਧੇਰੇ ਲਾਲਚ ਤੇ ਡਰਾਵੇ ਦਿੱਤੇ ਜਾਣਗੇ। ਵੇਖਣਾ ਅੱਜ ਦੀ ਤਰ੍ਹਾਂ ਧਰਮ ਨੂੰ ਜਾਨਾਂ ਤੋਂ ਵੱਧ ਪਿਆਰਾ ਸਮਝਣਾ ਤੇ ਏਵੇਂ ਹੀ ਦ੍ਰਿੜ ਰਹਿਣਾ। ਜੇ ਕਸ਼ਟ ਦੇਣ ਤਾਂ ਅਕਾਲ ਪੁਰਖ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਸਾਕਿਆਂ ਨੂੰ ਅੱਖਾਂ ਸਾਹਮਣੇ ਲਿਆਉਣ ਦਾ ਯਤਨ ਕਰਨਾ। ਭਾਈ ਮਤੀ ਦਾਸ ਤੇ ਭਾਈ ਦਿਆਲੇ ਨੇ ਵੀ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਹੱਸ ਹੱਸ ਤਨ ਚਿਰਵਾ ਲਿਆ ਤੇ ਪਾਣੀ ਵਿਚ ਉਬਲਵਾ ਲਿਆ ਸੀ। ਤੁਹਾਡੇ ਪਿਛੋਂ ਮੈਂ ਵੀ ਤੁਹਾਡੇ ਸਿੱਖੀ ਸਿਦਕ ਦੀ ਕਾਇਮੀ ਲਈ ਗੁਰ ਚਰਨਾਂ ਵਿਚ ਤੇ ਅਕਾਲ ਪੁਰਖ ਅੱਗੇ ਸਿਮਰਨ ਵਿਚ ਜੁੜ ਕੇ ਅਰਦਾਸ ਕਰਦੀ ਰਹਿੰਦੀ ਹਾਂ।” ਇਹ ਕਹਿੰਦੀ ਕਹਿੰਦੀ ਦਾਦੀ ਮਾਂ ਬੱਚਿਆਂ ਨੂੰ ਗਲਵਕੜੀ ਵਿਚ ਲੈ ਕੇ ਸੌਂ ਗਈ। 

ਅਗਲੇ ਦਿਨ ਵੀ ਕਚਹਿਰੀ ਵਿਚ ਪਹਿਲਾਂ ਵਾਂਗੂੰ ਹੀ ਸਭ ਕੁਝ ਹੋਇਆ ਹੋਰ ਵੀ ਵਧੇਰੇ ਲਾਲਚ ਦਿੱਤੇ ਗਏ। ਹੋਰ ਵੀ ਡਰਾਇਆ ਧਮਕਾਇਆ ਗਿਆ ਪਰ ਬੱਚੇ ਧਰਮ ਤੋਂ ਨਾ ਡੋਲੇ। ਵਾਪਸ ਆ ਕੇ ਬੱਚਿਆਂ ਨੇ ਫੇਰ ਸਭ ਕੁਝ ਦਾਦੀ ਜੀ ਨੂੰ ਦੱਸਿਆ। 

ਤੀਜੇ ਦਿਨ ਕਚਹਿਰੀ ਵਲ ਭੇਜਣ ਲਗਿਆਂ ਦਾਦੀ ਮਾਂ ਦੀਆਂ ਅੱਖਾਂ ਅੱਗੇ ਹੋਣ ਵਾਲੇ ਸਾਕੇ ਦੀ ਤਸਵੀਰ ਬਣਦੀ ਜਾ ਰਹੀ ਸੀ । ਦਾਦੀ ਮਾਂ ਨੂੰ ਨਿਸ਼ਚਾ ਸੀ ਕਿ ਅੱਜ ਦਾ ਵਿਛੋੜਾ ਬੱਚਿਆਂ ਤੋਂ ਸਦਾ ਲਈ ਵਿਛੋੜਾ ਬਣ ਜਾਣਾ ਹੈ ਪਰ ਤਸੱਲੀ ਸੀ ਮਾਤਾ ਗੁਜਰੀ ਨੂੰ ਕਿ ਮੇਰੇ ਮਾਸੂਮ ਪੋਤੇ ਅਜ ਜਾਨਾਂ ਵਾਰ ਕੇ ਵੀ ਆਪਣੇ ਧਰਮ ਦੀ ਰਾਖੀ ਕਰਨਗੇ। 

ਮਾਸੂਮ ਬੱਚਿਆਂ ਨੂੰ ਰੱਜ ਕੇ ਗਲਵਕੜੀ ਵਿਚ ਘੁਟਿਆ, ਮੱਥੇ ਚੁੰਮੇ, ਪਿੱਠਾਂ ਥਪਥਪਾਈਆਂ ਤੇ ਤੋਰ ਦਿੱਤੇ ਬਾਵਰਦੀ ਸਿਪਾਹੀਆਂ ਨਾਲ, ਹੋਣੀ ਨਾਲ ਸਿੱਝਣ ਲਈ। ਦਾਦੀ ਮਾਂ ਟਿਕਟਿਕੀ ਬੰਨ੍ਹ ਕੇ ਉਦੋਂ ਤਕ ਸੁੰਦਰ ਬੱਚਿਆਂ ਵਲ ਵੇਖਦੀ ਰਹੀ ਜਦ ਤਕ ਬੱਚੇ ਅੱਖੋਂ ਉਹਲੇ ਨਾ ਹੋ ਗਏ। 

ਮਾਤਾ ਗੁਜਰੀ ਪੋਤਿਆਂ ਨੂੰ ਸਿਪਾਹੀਆਂ ਨਾਲ ਤੋਰ ਕੇ ਵਾਪਸ ਠੰਡੇ ਬੁਰਜ ਵਿਚ ਗੁਰੂ ਚਰਨਾਂ ਦਾ ਧਿਆਨ ਧਰ ਕੇ ਲੱਗੀ ਵਾਹਿਗੁਰੂ ਦੇ ਦਰ ਤੇ ਜੋਦੜੀਆਂ ਕਰਨ, “ਹੇ ਅਕਾਲ ਪੁਰਖ! ਬੱਚਿਆਂ ਦੇ ਸਿੱਖੀ ਸਿਦਕ ਨੂੰ ਕਾਇਮ ਰੱਖਣ ਵਿਚ ਸਹਾਈ ਹੋਵੀਂ। ਦਾਤਾ ! ਹੌਂਸਲਾ ਤੇ ਸ਼ਕਤੀ ਦੇਵੀਂ ਇਹਨਾਂ ਮਾਸੂਮ ਗੁਰੂ ਪੁੱਤਰਾਂ ਨੂੰ ਤਾਂ ਜੋ ਇਹ ਕਸ਼ਟਾਂ ਦਾ ਸਾਹਮਣਾ ਦਲੇਰੀ ਨਾਲ ਕਰ ਸਕਣ।” 

ਉਧਰ ਕਚਹਿਰੀ ਵਿਚ ਲਾਲਚ ਡਰ ਡਰਾਵੇ ਦੇਣ ਮਗਰੋਂ ਜਦੋਂ ਵਜ਼ੀਰ ਖਾਨ ਨੇ ਵੇਖਿਆ ਕਿ ਬੱਚੇ ਆਪਣੇ ਨਿਸ਼ਚੇ ਤੇ ਅਟੱਲ ਹਨ ਤਾਂ ਉਸ ਨੇ ਪੁੱਛਿਆ, “ਭਲਾ ਬੱਚਿਓ, ਜੇ ਮੈਂ ਤੁਹਾਨੂੰ ਛੱਡ ਦੇਵਾਂ, ਆਜ਼ਾਦ ਕਰ ਦੇਵਾਂ ਆਪਣੀ ਕੈਦ ਤੋਂ, ਤੁਸੀਂ ਕੀ ਕਰੋਗੇ ਤੇ ਕਿਥੇ ਜਾਵੋਗੇ ?” 

ਬੱਚਿਆਂ ਦਾ ਉੱਤਰ ਸੀ “ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠਿਆਂ ਕਰਕੇ ਆਪਣੇ ਪਿਤਾ ਜੀ ਵਾਂਗੂੰ ਜ਼ੁਲਮ ਵਿਰੁੱਧ ਜ਼ਾਲਮ ਰਾਜ ਦੇ ਖਾਤਮੇ ਲਈ ਲੜਾਂਗੇ ਤੇ ਤਦ ਤਕ ਲੜਦੇ ਰਹਾਂਗੇ ਜਦ ਤਕ ਜ਼ਾਲਮਾਂ ਦਾ ਖਾਤਮਾ ਨਹੀਂ ਕਰ ਲੈਂਦੇ ਜਾਂ ਖੁਦ ਸ਼ਹੀਦ ਨਹੀਂ ਹੋ ਜਾਂਦੇ । ਅਸੀਂ ਆਪਣੇ ਧਰਮ ਦਾ ਲੜ ਕਦੀ ਵੀ ਨਹੀਂ ਛੱਡਣਾ। ਤੁਸੀਂ ਜੋ ਵੀ ਜ਼ੁਲਮ ਕਰਨਾ ਚਾਹੋ, ਕਰੋ, ਸਾਨੂੰ ਧਰਮ ਤੋਂ ਤੁਸੀਂ ਡੁਲਾ ਨਹੀਂ ਸਕਦੇ।” 

ਨਵਾਬ ਨੇ ਕਾਜ਼ੀ ਵਲ ਵੇਖਿਆ। ਕਾਜ਼ੀ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਜੀਊਂਦੇ ਦੀਵਾਰ ਵਿਚ ਚਿਣ ਕੇ ਕਤਲ ਕਰ ਦਿੱਤਾ ਜਾਵੇ। ਮੈਂ ਇਸਲਾਮੀ ਸ਼ਰ੍ਹਾ ਅਨੁਸਾਰ ਇਹੀ ਸਜ਼ਾ ਇਹਨਾਂ ਲਈ ਨਿਸ਼ਚਿਤ ਕਰਦਾ ਹਾਂ। 

ਕਚਹਿਰੀ ਵਿਚ ਬੈਠੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਆਖਿਆ, “ਨਵਾਬ ਸਾਹਿਬ! ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ। ਇਹਨਾਂ ਦੇ ਪਿਤਾ ਦੇ ਕਸੂਰ ਦੀ ਸਜ਼ਾ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਇਸਲਾਮ ਦੀ ਸ਼ਰ੍ਹਾ ਅਨੁਸਾਰ ਸਜ਼ਾ ਕਸੂਰਵਾਰ ਨੂੰ ਮਿਲਣੀ ਚਾਹੀਦੀ ਹੈ, ਦੂਜਿਆਂ ਨੂੰ ਨਹੀਂ।” 

ਕਾਜ਼ੀ ਬੋਲਿਆ, “ਸ਼ੇਰ ਮੁਹੰਮਦ ! ਇਸਲਾਮੀ ਸ਼ਰ੍ਹਾ ਨੂੰ ਮੈਂ ਤੈਥੋਂ ਵੱਧ ਜਾਣਦਾ ਹਾਂ ! ਮੈਂ ਸ਼ਰ੍ਹਾ ਅਨੁਸਾਰ ਹੀ ਸਜ਼ਾ ਸੁਣਾਈ ਹੈ।” 

ਸੁੱਚਾ ਨੰਦ ਬੋਲਿਆ, “ਨਵਾਬ ਸਾਹਿਬ! ਸੱਪ ਦੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਫੇਹ ਦੇਣਾ ਚਾਹੀਦਾ ਹੈ ਨਹੀਂ ਤਾਂ ਵੱਡੇ ਹੋ ਕੇ ਦੁੱਖ ਦੇਂਦੇ ਹਨ।” 

ਹੁਣ ਨਵਾਬ ਵਜ਼ੀਰ ਖਾਨ ਨੇ ਹੁਕਮ ਦਿੱਤਾ, “ ਇਹਨਾਂ ਮਾਸੂਮਾਂ ਨੂੰ ਦੀਵਾਰ ਵਿਚ ਚਿਣ ਦਿੱਤਾ ਜਾਵੇ ਤੇ ਮਗਰੋਂ ਸੀਸ ਤਲਵਾਰ ਨਾਲ ਧੜ ਤੋਂ ਅਲੱਗ ਕਰ ਦਿੱਤੇ ਜਾਣ।” 

ਮਾਸੂਮ ਬੱਚਿਆਂ ਨੂੰ ਦਿੱਤੀ ਗਈ ਸਜ਼ਾ ਦੀ ਪੂਰਤੀ ਲਈ ਜਦੋਂ ਹੋਰ ਕੋਈ ਵੀ ਤਿਆਰ ਨਾ ਹੋਇਆ ਤਾਂ ਦੋ ਗਿਲਜ਼ਈ ਪਠਾਣਾਂ (ਜੋ ਦਿਲ ਦੀ ਕਰੜਾਈ ਲਈ ਮਸ਼ਹੂਰ ਸਨ) ਨੇ ਇਸ ਹੁਕਮ ਦੀ ਤਾਮੀਲ ਕਰਨਾ ਮੰਨ ਲਿਆ। ਇਹਨਾਂ ਪਠਾਣਾਂ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਖੜ੍ਹਾ ਕਰਕੇ ਆਲੇ ਦੁਆਲੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ। ਬੱਚਿਆਂ ਆਪਣਾ ਧਿਆਨ ਗੁਰ ਚਰਨਾਂ ਨਾਲ ਜੋੜਿਆ ਤੇ ਬਾਣੀ ਪੜ੍ਹਦੇ ਪੜ੍ਹਦੇ ਅਕਾਲ ਪੁਰਖ ਦੇ ਧਿਆਨ ਵਿਚ ਜੁੜ ਗਏ। ਦੀਵਾਰ ਉੱਚੀ ਹੁੰਦੀ ਗਈ। ਬੱਚੇ ਚੜ੍ਹਦੀ ਕਲਾ ਵਿਚ ਰਹੇ। ਕੋਲ ਖਲੋਤਾ ਕਾਜ਼ੀ ਹੱਥ ਵਿਚ ਕੁਰਾਨ ਸ਼ਰੀਫ ਫੜੀ ਹਾਲਾਂ ਵੀ ਕਹਿ ਰਿਹਾ ਸੀ, “ਮੁਸਲਮਾਨ ਹੋ ਜਾਵੋ, ਛੱਡ ਦਿੱਤੇ ਜਾਓਗੇ।” ਬੱਚੇ ਜੁੜੇ ਹੋਏ ਸਨ ਗੁਰੂ ਚਰਨਾਂ ਵਿਚ। ਦੀਵਾਰ ਬਾਬਾ ਫਤਹਿ ਸਿੰਘ ਜੀ ਦੇ ਗਲੇ ਤਕ ਪਹੁੰਚ ਗਈ। ਕਾਜ਼ੀ ਦੇ ਇਸ਼ਾਰੇ ਤੇ ਇਕ ਪਠਾਣ – ਨੇ ਬਾਬਾ ਫਤਹਿ ਸਿੰਘ ਜੀ ਦਾ ਸੀਸ ਤਲਵਾਰ ਦੇ ਇਕੋ ਵਾਰ ਨਾਲ ਧੜ ਤੋਂ ਅਲਗ ਕਰ ਦਿੱਤਾ ਤੇ ਦੂਜੇ ਪਠਾਣ ਨੇ ਤਲਵਾਰ ਨਾਲ ਬਾਬਾ ਜ਼ੋਰਾਵਰ ਸਿੰਘ ਦਾ ਸੀਸ ਧੜ ਤੋਂ ਅਲਗ ਕਰ ਦਿੱਤਾ। 

ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਲਾਰੇ ਸ਼ਹੀਦੀ ਪਾ ਗਏ ਪਰ ਦਲੇਰ ਬੱਚਿਆਂ ਨੂੰ ਹਕੂਮਤ ਦੁਆਰਾ ਦਿੱਤੇ ਡਰਾਵੇ ਤੇ ਲਾਲਚ ਧਰਮ ਤੋਂ ਡੇਗ ਨਾ ਸਕੇ। 

ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਡੇਗ ਕੇ ਸ਼ਹੀਦ ਕਰ ਦਿੱਤਾ ਗਿਆ। 

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਜ ਵੀ ਸਾਨੂੰ ਚਿਤਾਵਨੀ ਦਿੰਦੀ ਹੈ, “ਵੇਖਣਾ ਸਿੱਖ ਬੱਚਿਓ! ਧਰਮ ਦਾ ਸੌਦਾ ਨਾ ਕਰਨਾ।” ਸਿੱਖੀ ਅਮੋਲਕ ਵਸਤੂ ਹੈ। ਦੁਨੀਆਂ ਦੇ ਵੱਡੇ ਤੋਂ ਵੱਡੇ ਲੋਭ ਲਾਲਚ ਸਿੱਖ ਬੱਚਿਆਂ ਨੂੰ ਧਰਮ ਪਰਿਵਰਤਨ ਲਈ ਪ੍ਰੇਰ ਨਹੀਂ ਸਕਦੇ, ਜੇ ਕਦੇ ਸਿੱਖ ਬੱਚੇ, ਗੁਰਬਾਣੀ ਤੇ ਆਪਣੇ ਸੁਨਹਿਰੀ ਇਤਿਹਾਸ ਤੋਂ ਵਾਕਿਫ ਹੋ ਕੇ ਖੰਡੇ ਦਾ ਅੰਮ੍ਰਿਤ ਛਕ ਕੇ ਗੁਰੂ ਚਰਨਾਂ ਵਾਲੇ ਬਣ ਚੁੱਕੇ ਹੋਣ। 

ਭਾਈ ਉਦੈ ਸਿੰਘ ਜੀ 

ਭਾਈ ਉਦੈ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ। ਉਹ ਭਾਈ ਬਚਿੱਤਰ ਸਿੰਘ ਦੇ ਭਰਾ ਸਨ। ਉਹਨਾਂ ਦੇ ਪਿਤਾ ਸ਼ਹੀਦ ਮਨੀ ਸਿੰਘ ਜੀ ਨੇ, ਜੋ ਅਲੀਪੁਰ ਜ਼ਿਲਾ ਮੁਲਤਾਨ ਦੇ ਵਸਨੀਕ ਸਨ, ਉਹਨਾਂ ਨੂੰ ਆਪਣੇ ਹੋਰ ਚਾਰ ਬੱਚਿਆਂ ਦੇ ਸਮੇਤ ਦਸ਼ਮੇਸ਼ ਜੀ ਦੇ ਅਰਪਨ ਕੀਤਾ ਸੀ। ਭਾਈ ਉਦੈ ਸਿੰਘ ਜੀ ਬੜੇ ਚੰਗੇ ਨਿਸ਼ਾਨਚੀ ਅਤੇ ਨਿਰਭੈ ਸ਼ਿਕਾਰੀ ਸਨ। 

ਇਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਗਏ। ਕੁਝ ਸਿੱਖ ਵੀ ਸਤਿਗੁਰੂ ਜੀ ਦੇ ਨਾਲ ਸਨ, ਜਿਨ੍ਹਾਂ ਨੇ ਘੋੜਿਆਂ ਤੇ ਮਾਲ ਡੰਗਰ ਲਈ ਘਾਹ ਪੱਠਾ ਵੀ ਇਕੱਠਾ ਕਰਨਾ ਸੀ। ਦੋ ਪਹਾੜੀ ਰਾਜਿਆਂ ‘ਬਲੀਆ ਚੰਦ’ ਤੇ ‘ਆਲਮਚੰਦ’ ਨੇ ਜਦ ਵੇਖਿਆ ਕਿ ਸਤਿਗੁਰੂ ਜੀ ਨਾਲ ਸਿੱਖ ਥੋੜ੍ਹੇ ਹਨ, ਤਾਂ ਉਹਨਾਂ ਨੇ ਸਤਿਗੁਰਾਂ ਤੇ ਹਮਲਾ ਕਰ ਦਿੱਤਾ । ਭਾਈ ਉਦੈ ਸਿੰਘ ਨੇ ਇਸ ਲੜਾਈ ਵਿਚ ਕਮਾਲ ਦੀ ਬਹਾਦਰੀ ਵਿਖਾਈ। ਪਹਿਲਾਂ ਆਲਮ ਚੰਦ ਦਾ ਮੁਕਾਬਲਾ ਭਾਈ ਆਲਮ ਸਿੰਘ ਨਾਲ ਹੋਇਆ ਅਤੇ ਭਾਈ ਆਲਮ ਸਿੰਘ ਨੇ ਉਸ ਦੀ ਸੱਜੀ ਬਾਂਹ ਵੱਢ ਦਿੱਤੀ। ਬਲੀਆ ਚੰਦ ਨੇ ਅੱਗੇ ਵਧ ਕੇ ਭਾਈ ਉਦੈ ਸਿੰਘ ਨਾਲ ਟੱਕਰ ਲੈਣ ਦੀ ਸੋਚੀ ਤਾਂ ਭਾਈ ਉਦੈ ਸਿੰਘ ਨੇ ਬੰਦੂਕ ਦੀ ਗੋਲੀ ਨਾਲ ਉਸ ਨੂੰ ਫੱਟੜ ਕਰ ਦਿੱਤਾ ਅਤੇ ਉਹ ਡਿਗ ਪਿਆ। ਪਹਾੜੀਏ ਭੱਜ ਉਠੇ ਅਤੇ ਸਿੱਖਾਂ ਦੀ ਜਿੱਤ ਹੋਈ। ਭਾਈ ਉਦੈ ਸਿੰਘ ਦੀ ਬੀਰਤਾ ਦੀ ਗੁਰੂ ਜੀ ਨੇ ਬਹੁਤ ਪ੍ਰਸੰਸਾ ਕੀਤੀ। 

ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਾਈਆਂ ਵਿਚ ਭਾਈ ਉਦੈ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਦ ਬਹੁਤ ਸਾਰੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਮਿਲ ਕੇ ਅਨੰਦਪੁਰ ਦਾ ਘੇਰਾ ਘੱਤਿਆ ਤਾਂ ਸਤਿਗੁਰੂ ਜੀ ਫਤਹਿਗੜ੍ਹ ਦੇ ਕਿਲ੍ਹੇ ਦੀ ਰੱਖਿਆ ਵਾਸਤੇ ਭਾਈ ਉਦੈ ਸਿੰਘ ਨੂੰ ਨਿਯੁਕਤ ਕੀਤਾ। 

ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਹਾਥੀ ਦੇ ਮੁਕਾਬਲੇ ਲਈ ਭੇਜਿਆ ਅਤੇ ਭਾਈ ਉਦੈ ਸਿੰਘ ਜੀ ਨੇ ਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਉਹ ਜਸਵਾਲ ਦੇ ਰਾਜੇ ਕੇਸਰੀ ਚੰਦ ਜੋ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦਾ ਜਰਨੈਲ ਸੀ ਨੂੰ ਸਿੱਧਾ ਟੱਕਰਨਾ ਚਾਹੁੰਦਾ ਹੈ। ਸਤਿਗੁਰੂ ਜੀ ਦੀ ਆਗਿਆ ਲੈ ਕੇ ਭਾਈ ਉਦੈ ਸਿੰਘ ਨੇ ਕੁਝ ਸੂਰਬੀਰ ਸਿੰਘ ਨਾਲ ਲਏ ਅਤੇ ਪਹਾੜੀ ਰਾਜਿਆਂ ਉੱਤੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਪਿਆ ਅਤੇ ਪਲੋ ਪਲੀ ਵਿਚ ਪਹਾੜੀ ਫੌਜਾਂ ਦੇ ਸੱਥਰ ਲਾਹ ਛੱਡੇ । ਭਾਈ ਉਦੈ ਸਿੰਘ ਦੇ ਭਰਾ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਵਿਚ ਨਾਗਨੀ ਬਰਛਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦ ਮਸਤ ਹਾਥੀ ਮਾਰ ਖਾ ਕੇ ਵਾਪਸ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੂੰ ਕੁਚਲਣ ਲੱਗ ਪਿਆ ਤਾਂ ਜਸਵਾਲ ਦੇ ਕੇਸਰੀ ਚੰਦ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਸਮੇਂ ਭਾਈ ਉਦੈ ਸਿੰਘ ਕੁੱਦ ਕੇ ਮੈਦਾਨ ਵਿਚ ਆ ਗਿਆ ਤੇ ਉਸ ਨੇ ਰਾਜਾ ਕੇਸਰੀ ਚੰਦ ਨੂੰ ਵੰਗਾਰਦੇ ਹੋਏ ਆਖਿਆ ਕਿ ਜੇ ਉਸ ਵਿਚ ਹਿੰਮਤ ਹੈ ਤਾਂ ਉਹ ਸਿੱਧਾ ‘ਸਿੰਘ’ ਨਾਲ ਲੋਹਾ ਲਵੇ ਤੇ ਸਾਹਮਣੇ ਆ ਕੇ ਦੋ ਹੱਥ ਕਰੇ। ਭਾਈ ਉਦੈ ਸਿੰਘ ਨੇ ਐਸੀ ਫੁਰਤੀ ਨਾਲ ਅੱਗੇ ਵੱਧ ਕੇ ਕੇਸਰੀ ਚੰਦ ਉੱਪਰ ਤਲਵਾਰ ਦਾ ਵਾਰ ਕੀਤਾ ਕਿ ਪਹਿਲੀ ਸੱਟੇ ਹੀ ਉਸਦਾ ਸਿਰ ਵੱਢ ਦਿੱਤਾ। ਵੱਢੇ ਹੋਏ ਸਿਰ ਨੂੰ ਆਪਣੇ ਬਰਛੇ ਉੱਤੇ 

ਟੰਗ ਕੇ ਉੱਚਾ ਚੁੱਕ ਕੇ, ਭਾਈ ਉਦੈ ਸਿੰਘ ਫੌਰਨ ਕਿਲ੍ਹੇ ਵਿਚ ਵਾਪਸ ਪਰਤ ਆਏ। ਸਿੰਘਾਂ ਦੀ ਭਾਰੀ ਜਿਤ ਦਾ ਸਿਹਰਾ ਭਾਈ ਉਦੈ ਸਿੰਘ ਦੇ ਸਿਰ ਸੀ। 

ਅਨੰਦਪੁਰ ਦੀ ਪੰਜਵੀਂ ਲੜਾਈ ਵਿਚ ਵੀ ਭਾਈ ਉਦੈ ਸਿੰਘ ਇਕ ਮੋਹਰੀ ਜਰਨੈਲ ਸੀ। ਇਨ੍ਹਾਂ ਨੇ ਦੁਸ਼ਮਣਾਂ ਦੇ ਖੂਬ ਆਹੂ ਲਾਹੇ। ਜਦ ਪਹਾੜੀ ਰਾਜਿਆਂ ਦੀ ਅਤੇ ਮੁਗਲ ਫੌਜਾਂ ਦੀ ਪੇਸ਼ ਨਾ ਗਈ ਅਤੇ ਬਹੁਤ ਨੁਕਸਾਨ ਹੋਇਆ ਤਾਂ ਉਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਵੱਡਾ ਘੇਰਾ ਪਾ ਦਿੱਤਾ, 6-7 ਮਹੀਨੇ ਦੇ ਘੇਰੇ ਦੌਰਾਨ ਕਈ ਝਪਟਾਂ ਹੋਈਆਂ। ਅੰਤ 6-7 ਪੋਹ, ਸੰਮਤ 1761 ਦੀ ਵਿਚਕਾਰਲੀ ਰਾਤ ਨੂੰ ਗੁਰੂ ਜੀ ਨੇ ਅਨੰਦਪੁਰ ਛੱਡ ਦਿੱਤਾ। ਜਦ ਗੁਰੂ ਜੀ ਕਿਲ੍ਹੇ ਤੋਂ ਬਾਹਰ ਆਏ ਤਾਂ ਭਾਈ ਉਦੈ ਸਿੰਘ, ਭਾਈ ਦਯਾ ਸਿੰਘ ਤੇ ਭਾਈ ਆਲਮ ਸਿੰਘ ਸਭ ਤੋਂ ਅੱਗੇ ਸਨ । ਸਤਿਗੁਰੂ ਜੀ ਪਹਿਲਾਂ ਰਾਮ ਘਨੌਲਾ ਨੂੰ ਗਏ ਤੇ ਫਿਰ ਕੀਰਤਪੁਰ ਵਲ ਮੁੜੇ, ਪਰ ਜਦੋਂ ਉਹ ਨਿਰਮੋਹ ਲਾਗੇ ਪਹੁੰਚੇ ਤਾਂ ਦੁਸ਼ਮਣ ਨੇ ਪਿੱਛੋਂ ਹਮਲਾ ਕਰ ਦਿੱਤਾ। ਭਾਈ ਉਦੈ ਸਿੰਘ ਜੀ ਉਸ ਦਸਤੇ ਵਿਚ ਆ ਗਏ ਜੋ ਕਿ ਬਾਬਾ ਅਜੀਤ ਸਿੰਘ ਦੀ ਕਮਾਨ ਹੇਠਾਂ ਸੀ। ਸਰਸਾ ਕੰਢੇ ਬਹੁਤ ਹੀ ਭਿਆਨਕ ਲੜਾਈ ਹੋਈ। ਭਾਈ ਉਦੈ ਸਿੰਘ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਬੜੀ ਬਹਾਦਰੀ ਨਾਲ ਲੜੇ। ਇਕ ਵਾਰ ਤਾਂ ਸਹਿਬ ਅਜੀਤ ਸਿੰਘ ਨੂੰ ਬਚਾਉਂਦੇ ਹੋਏ ਛਾਤੀ ਡਾਹ ਕੇ ਖੜ੍ਹੇ ਹੋ ਗਏ ਅਤੇ ਜਦ ਤਕ ਸਾਹਿਬ ਅਜੀਤ ਸਿੰਘ ਦੂਰ ਤਕ ਅੱਗੇ ਨਹੀਂ ਨਿਕਲ ਗਏ, ਭਾਈ ਸਾਹਿਬ ਉਥੇ ਹੀ ਡਟੇ ਰਹੇ ਅਤੇ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ। 

ਬਾਬਾ ਬੰਦਾ ਸਿੰਘ ਬਹਾਦਰ 

ਬਾਬਾ ਬੰਦਾ ਸਿੰਘ ਜੀ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਸਨ । ਸਭ ਤੋਂ ਪਹਿਲਾਂ ਸਿੱਖ ਰਾਜ ਉਹਨਾਂ ਨੇ ਹੀ ਕਾਇਮ ਕੀਤਾ ਸੀ। ਆਪ ਜਨਮ ਦੇ ਰਾਜਪੂਤ ਸਨ । ਆਪ ਦਾ ਪਹਿਲਾ ਨਾਮ ਲਛਮਣ ਦਾਸ ਸੀ। ਇਕ ਵਾਰੀ ਆਪ ਜੀ ਨੇ ਇਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿਚ ਦੋ ਬੱਚੇ ਸਨ, ਜੋ ਬਾਬਾ ਜੀ ਦੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰ ਗਏ। ਬਾਬਾ ਜੀ ਇਸ ਦੁੱਖ ਨੂੰ ਨਾ ਸਹਾਰ ਸਕੇ। ਆਖਰ ਬੈਰਾਗੀ ਬਣ ਗਏ। ਹੁਣ ਆਪ ਦਾ ਨਾਮ ਮਾਧੋ ਦਾਸ ਬੈਰਾਗੀ ਸੀ। ਆਪ ਜੀ ਨੇ ਜਾਨਕੀ ਦਾਸ ਨੂੰ ਆਪਣਾ ਗੁਰੂ ਬਣਾਇਆ, ਪਰ ਮਨ ਨੂੰ ਸ਼ਾਂਤੀ ਨਾ ਮਿਲ ਸਕੀ। ਇਸ ਤਰ੍ਹਾਂ ਵਾਰੀ ਵਾਰੀ ਦੋ ਗੁਰੂ ਹੋਰ ਬਣਾਏ, ਪਰ ਕੋਈ ਵੀ ਆਪ ਨੂੰ ਸੱਚਾ ਸੁਖ ਨਾ ਦੇ ਸਕਿਆ ਕਿਉਂਕਿ ਆਪ ਨੇ ਜੋ ਗੁਰੂ ਧਾਰਨ ਕੀਤੇ ਸਨ, ਉਹਨਾਂ ਵਿਚੋਂ ਸੱਚਾ ਗੁਰੂ ਕੋਈ ਨਹੀਂ ਸੀ। 

ਆਪ ਰਿੱਧੀਆਂ-ਸਿੱਧੀਆਂ ਦੇ ਚੱਕਰ ਵਿਚ ਪੈ ਗਏ। ਦੱਖਣ ‘ਚ ਗੋਦਾਵਰੀ ਨਦੀ ਦੇ ਕੰਢੇ ਇਹਨਾਂ ਦਾ ਡੇਰਾ ਸੀ। ਕੁਝ ਚੇਲੇ ਵੀ ਇਕੱਠੇ ਕਰ ਲਏ। ਰਿੱਧੀਆਂ-ਸਿੱਧੀਆਂ ਰਾਹੀਂ ਸੰਤਾਂ ਸਾਧਾਂ ਨੂੰ ਤੰਗ ਕਰਨਾ, ਉਹਨਾਂ ਦਾ ਮਜ਼ਾਕ ਉਡਾਉਣਾ ਆਪ ਦਾ ਨਿੱਤ ਕਰਮ ਬਣ ਗਿਆ। ਇਸ ਤਰ੍ਹਾਂ ਲੋਕਾਂ ਤੇ ਆਪਣਾ ਦਬਦਬਾ ਬਿਠਾਇਆ ਤੇ ਪ੍ਰਭਾਵ ਪਾ ਲਿਆ, ਪਰੰਤੂ ਮਨੁੱਖਤਾ ਨੂੰ ਆਪ ਦੀਆਂ ਰਿਧੀਆਂ ਸਿਧੀਆਂ ਦਾ ਕੋਈ ਲਾਭ ਨਹੀਂ ਸੀ, ਨੁਕਸਾਨ ਜ਼ਰੂਰ ਸੀ। ਲੋਕ ਸਹਿਮ ਅਤੇ ਡਰ ਕਾਰਨ ਆਪ ਦੀ ਮਾਨਤਾ ਕਰਦੇ ਸਨ।  

ਗੁਰੂ ਗੋਬਿੰਦ ਸਿੰਘ ਜੀ ਜਦੋਂ ਦੱਖਣ ਵਿਚ ਗੁਦਾਵਰੀ ਦੇ ਕੰਢੇ ਪਹੁੰਚੇ ਤਾਂ ਬਾਬਾ ਜੀ ਦੇ ਡੇਰੇ ਜਾ ਕੇ ਪਲੰਘ ਤੇ ਬੈਠ ਗਏ। ਬਾਬਾ ਜੀ ਦੇ ਚੇਲਿਆਂ ਨੇ ਬੜਾ ਜ਼ੋਰ ਲਾਇਆ ਕਿ ਪਲੰਘ ਉਲਟ ਜਾਏ। ਪਰ ਕਾਮਯਾਬ ਨਾ ਹੋ ਸਕੇ। ਖੁਦ ਬਾਬਾ ਜੀ ਨੇ ਆ ਕੇ ਬੜੇ ਮੰਤਰ ਪੜ੍ਹੇ, ਪਰ ਸਭ ਫੇਲ੍ਹ ਹੋ ਗਏ। ਗੁਰੂ ਜੀ ਦੇ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਹਾਰ ਕੇ ਚਰਨੀ ਡਿਗ ਪਏ ਤੇ ਕਹਿਣ ਲੱਗੇ, “ਗੁਰੂ ਜੀ! ਮੈਂ ਤੁਹਾਡਾ ਬੰਦਾ ਹਾਂ।” ਬੰਦੇ ਦਾ ਅਰਥ ਹੈ ‘ਸੇਵਕ’। ਇਸ ਤਰ੍ਹਾਂ ਉਨ੍ਹਾਂ ਦਾ ਨਾਂ ਬਾਬਾ ਬੰਦਾ ਸਿੰਘ ਮਸ਼ਹੂਰ ਹੋਇਆ। ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਆਪਣਾ ਸਿੱਖ ਬਣਾਇਆ। ਅੰਮ੍ਰਿਤ ਨੇ ਬਾਬਾ ਜੀ ਅੰਦਰ ਨਵੀਂ ਸ਼ਕਤੀ ਭਰ ਦਿੱਤੀ । ਹੁਣ ਉਹ ਬੈਰਾਗੀ ਨਹੀਂ ਸੀ। ਹੁਣ ਉਸ ਦਾ ਕੰਮ ਲੋਕਾਂ ਨੂੰ ਡਰਾਉਣਾ ਜਾਂ ਮਜ਼ਾਕ ਉਡਾਉਣਾ ਨਹੀਂ ਸੀ। ਹੁਣ ਉਹ ਕਿਸੇ ਕੋਲੋਂ ਡਰਨ ਵਾਲਾ ਨਹੀਂ ਸੀ ਰਿਹਾ। ਹੁਣ ਉਹ ਸੂਰਬੀਰ ਅੰਮ੍ਰਿਤਧਾਰੀ ਸਿੰਘ ਸੀ। 

ਗੁਰੂ ਜੀ ਨੇ ਬੰਦਾ ਸਿੰਘ ਨੂੰ ਸਿੰਘਾਂ ਦਾ ਜਥੇਦਾਰ ਥਾਪਿਆ। ਪੰਜ ਸਿੰਘ ਉਸ ਦੇ ਸਲਾਹਕਾਰ ਨੀਯਤ ਕੀਤੇ। ਸ਼ਸਤਰ ਦੇ ਕੇ ਸਿੰਘਾਂ ਸਮੇਤ ਉਸ ਨੂੰ ਪੰਜਾਬ ਭੇਜਿਆ ਤਾਂ ਕਿ ਜ਼ਾਲਮਾਂ ਨੂੰ ਸੋਧਿਆ ਜਾ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਜ਼ਾਲਮਾਂ ਦੇ ਦੰਦ ਖੱਟੇ ਕੀਤੇ। ਜ਼ਾਲਮਾਂ ਨੂੰ ਭਾਜੜਾਂ ਪੈ ਗਈਆਂ। ਗੁਰੂ ਦੇ ਸਿੱਖਾਂ ਦੀ ਧਾਂਕ ਤਾਂ ਪਹਿਲਾਂ ਹੀ ਬੈਠੀ ਹੋਈ ਸੀ। ਜ਼ਾਲਮ ਉਹਨਾਂ ਦੇ ਨਾਂ ਤੋਂ ਥਰ ਥਰ ਕੰਬਣ ਲੱਗੇ। 

ਬਾਬਾ ਜੀ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸੂਬਾ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰਿਆ। ਇਸ ਤਰ੍ਹਾਂ ਜ਼ਾਲਮਾਂ ਨੂੰ ਉਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ ਗਈ। ਬਾਬਾ ਜੀ ਨੇ ਹੋਰ ਜ਼ਾਲਮਾਂ ਨੂੰ ਵੀ ਚੁਣ ਚੁਣ ਕੇ ਸੋਧਿਆ ਅਤੇ ਪੰਜਾਬ ਵਿਚ ਸਿੱਖ ਰਾਜ ਕਾਇਮ ਕੀਤਾ। ਆਪ ਨੇ ਗੁਰੂ ਜੀ ਦੇ ਨਾਮ ਦਾ ਸਿੱਕਾ ਵੀ ਚਲਾਇਆ। ਵੱਡੀਆਂ ਵੱਡੀਆਂ ਔਕੜਾਂ ‘ਚ ਆਪ ਘਬਰਾਏ ਨਹੀਂ। 

ਜਦੋਂ ਦਿੱਲੀ ਦਾ ਬਾਦਸ਼ਾਹ ਫਰਖਸੀਅਰ ਗੱਦੀ ਤੇ ਬੈਠਾ ਤਾਂ ਉਸ ਨੇ ਸਿੱਖਾਂ ਦੀ ਦਿਨੋਂ ਦਿਨ ਵਧ ਰਹੀ ਤਾਕਤ ਨੂੰ ਵੇਖ ਕੇ ਬਹੁਤ ਗੁੱਸਾ ਖਾਧਾ। ਬਾਬਾ ਜੀ ਨੂੰ ਫੜਨ ਲਈ ਬੜੀ ਭਾਰੀ ਗਿਣਤੀ ਵਿਚ ਫੌਜ ਭੇਜੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਵੈਰੀ ਦੇ ਟਿੱਡੀ ਦਲ ਦਾ ਡਟਕੇ ਮੁਕਾਬਲਾ ਕੀਤਾ। ਬਾਹਰਲਾ ਘੇਰਾ ਬਹੁਤ ਵੱਡਾ ਅਤੇ ਸਖਤ ਹੋ ਚੁੱਕਾ ਸੀ। 

ਗੜ੍ਹੀ ਅੰਦਰ ਖਾਣ ਪੀਣ ਦਾ ਸਮਾਨ ਖਤਮ ਹੋ ਗਿਆ। ਸਿੰਘਾਂ ਨੇ ਦਰਖਤਾਂ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ। ਆਖਰਕਾਰ ਵੈਰੀ ਬਾਬਾ ਬੰਦਾ ਸਿੰਘ ਨੇ ਜੀ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬ ਹੋ ਗਏ। ਬਾਬਾ ਜੀ ਨਾਲ 700 ਸਿੰਘਾਂ ਨੂੰ ਵੀ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਜ਼ਾਲਮਾਂ ਨੇ ਕਿਹਾ, ਜੋ ਵੀ ਸਿੱਖ ਧਰਮ ਛੱਡ ਕੇ ਮੁਸਲਮਾਨ ਹੋ ਜਾਵੇ ਉਸ ਨੂੰ ਛੱਡ ਦਿੱਤਾ ਜਾਵੇਗਾ। ਪਰ ਕਿਸੇ ਵੀ ਸਿੱਖ ਨੇ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਗਰਮ ਜੰਬੂਰਾਂ ਨਾਲ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ। ਉਹਨਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਨ੍ਹਾਂ ਦੇ ਮੂੰਹ ਵਿਚ ਤੁੰਨਿਆ ਗਿਆ। ਪਰ ਬਾਬਾ ਜੀ ਡੋਲੇ ਨਹੀਂ। ਉਹਨਾਂ ਸਿੱਖੀ ਸਿਦਕ ਨੂੰ ਨਹੀਂ ਛੱਡਿਆ। ਉਹਨਾਂ ਨੇ ਆਪਣੀ ਜਾਨ ਨਿਛਾਵਰ ਕਰ ਦਿੱਤੀ, ਪਰ ਸਿੱਖੀ ਨੂੰ ਨਹੀਂ ਛੱਡਿਆ। ਇਹ ਸਾਰੀ ਸ਼ਕਤੀ ਅੰਮ੍ਰਿਤ ਦੀ ਸੀ, ਗੁਰਬਾਣੀ ਦੀ ਸੀ, ਜਿਸ ਨੇ ਬਾਬਾ ਬੰਦਾ ਸਿੰਘ ਜੀ ਨੂੰ ਬਹਾਦਰ ਬਣਾ ਦਿੱਤਾ ਸੀ। 

ਸਿੱਖ, ਬੱਚੇ ਦੀ ਸ਼ਹੀਦੀ 

ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ਤੋਂ ਜ਼ਾਲਮ ਲੋਕ ਥਰ ਥਰ ਕੰਬਦੇ ਸਨ। ਬਾਬਾ ਜੀ ਨੇ ਜ਼ਾਲਮਾਂ ਨੂੰ ਐਸੀ ਮਾਰ ਮਾਰੀ ਕਿ ਇੱਕ ਵਾਰੀ ਤਾਂ ਸਾਰੇ ਜ਼ੁਲਮ ਕਰਨੋਂ ਹਟ ਗਏ। ਜਦੋਂ ਫਰਖਸੀਅਰ ਨੇ ਦਿੱਲੀ ਦੀ ਹਕੂਮਤ ਸੰਭਾਲੀ ਤਾਂ ਉਸ ਨੇ ਸਿੱਖੀ ਦੀ ਵੱਧ ਰਹੀ ਸ਼ਕਤੀ ਨੂੰ ਖਤਮ ਕਰਨ ਬਾਰੇ ਸੋਚਿਆ। ਬਹੁਤ ਭਾਰੀ ਗਿਣਤੀ ਵਿਚ ਫ਼ੌਜ ਇਕੱਠੀ ਕੀਤੀ ਗਈ ਤੇ ਅੰਤ ਬਾਬਾ ਬੰਦਾ ਸਿੰਘ ਜੀ ਨੂੰ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਘੇਰ ਲਿਆ ਗਿਆ। ਸਿੰਘਾਂ ਨੇ ਬਾਬਾ ਜੀ ਦੀ ਅਗਵਾਈ ਵਿਚ ਮੁਗਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਅੰਤ ਆਪਣੇ ਸਾਥੀ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਦੁਸ਼ਮਣਾਂ ਦੇ ਹੱਥ ਆ ਗਏ। ਸਿੰਘਾਂ ਨੂੰ ਫੜ ਕੇ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਆਂਦਾ ਗਿਆ। ਦਿੱਲੀ ਹਰ ਰੋਜ਼ ਸੌ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ। ਇਹਨਾਂ ਸਿੰਘਾਂ ਵਿਚ ਇਕ ਨੌਜਵਾਨ ਐਸਾ ਵੀ ਸੀ ਜੋ ਆਪਣੀ ਬੁੱਢੀ ਮਾਂ ਦਾ ਇਕੋ ਇਕ ਸਹਾਰਾ ਸੀ। ਉਸ ਦੀ ਉਮਰ ਮਸਾਂ ਅਜੇ 18 ਸਾਲ ਦੀ ਸੀ। 

ਸਿੱਖ ਨੌਜਵਾਨ ਦੀ ਬੁੱਢੀ ਮਾਂ ਬੜੀ ਮੁਸ਼ਕਲ ਨਾਲ ਬਾਦਸ਼ਾਹ ਫਰਖਸੀਅਰ ਕੋਲ ਪੁੱਜੀ ਅਤੇ ਬਹਾਨਾ ਬਣਾ ਕੇ ਬਾਦਸ਼ਾਹ ਨੂੰ ਆਖਿਆ, ਕਿ ਮੇਰਾ ਬੱਚਾ ਸਿੱਖ ਨਹੀਂ, ਇਸ ਨੂੰ ਗਲਤੀ ਨਾਲ ਫੜ ਲਿਆ ਗਿਆ ਹੈ। ਮੇਰੇ ਬੱਚੇ ਨੂੰ ਛੱਡ ਦਿੱਤਾ ਜਾਵੇ। 

ਬਾਦਸ਼ਾਹ ਬੜਾ ਖੁਸ਼ ਹੋਇਆ। ਕਿਉਂਕਿ ਕੋਈ ਸਿੱਖ ਮਾਫੀ ਨਹੀਂ ਸੀ ਮੰਗਦਾ, ਇਸ ਲਈ ਉਸ ਨੇ ਸੋਚਿਆ, ਅਸੀਂ ਲੋਕਾਂ ਨੂੰ ਦਸਾਂਗੇ ਕਿ ਇਕ ਸਿੱਖ ਨੇ ਮਾਫੀ ਮੰਗ ਲਈ ਹੈ। ਬਾਦਸ਼ਾਹ ਨੇ ਲਿਖ ਦਿੱਤਾ ਕਿ ਜੇਕਰ ਨੌਜਵਾਨ ਬੱਚਾ ਇਹ ਕਹਿ ਦੇਵੇ ਕਿ “ਮੈਂ ਸਿੱਖ ਨਹੀਂ” ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ। 

ਨੌਜਵਾਨ ਦੀ ਮਾਤਾ, ਬਾਦਸ਼ਾਹ ਦਾ ਇਹ ਹੁਕਮ ਲੈ ਕੇ ਉਥੇ ਪੁੱਜੀ, ਜਿੱਥੇ ਉਸ ਦੇ ਬੱਚੇ ਨੂੰ ਬਾਕੀ ਸਿੰਘਾਂ ਸਮੇਤ ਕਤਲ ਕੀਤਾ ਜਾਣਾ ਸੀ। ਉਸ ਨੇ ਬਾਦਸ਼ਾਹ ਦਾ ਹੁਕਮ, ਕੋਤਵਾਲ ਦੇ ਹਵਾਲੇ ਕੀਤਾ ਅਤੇ ਕਿਹਾ, ਇਹ ਸਿੰਘ ਨਹੀਂ ਅਤੇ ਗਲਤੀ ਨਾਲ ਫੜਿਆ ਗਿਆ ਹੈ। ਫਿਰ ਆਪਣੇ ਬੱਚੇ ਪਾਸ ਜਾ ਕੇ ਕਿਹਾ “ਤੂੰ ਕਹਿ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ, ਤੇਰੀ ਜਾਨ ਬਚ ਜਾਵੇਗੀ।” ਜਦ ਮਾਂ ਦੀ ਇਹ ਗੱਲ ਸੁਣੀ ਤਾਂ ਨੌਜਵਾਨ ਉੱਚੀ ਉੱਚੀ ਕੂਕ ਉਠਿਆ, “ਮੇਰੀ ਮਾਂ ਝੂਠ ਬੋਲਦੀ ਹੈ, ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਗੁਰੂ ਜੀ ਦਾ ਪੱਕਾ ਸਿੱਖ ਹਾਂ। ਮੈਂ ਗੁਰੂ ਜੀ ਦਾ ਪੱਕਾ ਸਿੱਖ ਹਾਂ। ਮੈਨੂੰ ਜਲਦੀ ਸ਼ਹੀਦ ਕਰੋ। ਮੈਂ ਸਿੱਖੀ ਨਹੀਂ ਛੱਡ ਸਕਦਾ। ਮੈਨੂੰ ਸਿੱਖੀ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰੀ ਹੈ। ਸਿੱਖੀ ਜੀਵਨ ਛੱਡ ਕੇ, ਮਰ ਜਾਣਾ ਮੇਰੇ ਲਈ ਚੰਗਾ ਹੈ। ਇਹ ਕੋਈ ਖੇਡ ਨਹੀਂ ਜਦੋਂ ਮਰਜ਼ੀ ਸਿੱਖ ਬਣ ਗਏ ਤੇ ਜਦੋਂ ਮਰਜ਼ੀ ਸਿੱਖੀ ਛੱਡ ਦਿੱਤੀ। ਮੈਂ ਅੰਤ ਤੱਕ ਸਿੱਖ ਹੀ ਰਹਾਂਗਾ।” 

ਬੱਚੇ ਦਾ ਇਹ ਉੱਤਰ ਸੁਣ ਕੇ ਮਾਂ ਕੰਬ ਗਈ। ਉਸਨੇ ਬੜਾ ਸਮਝਾਇਆ ਕਿ ਬੱਚਿਆ ! ਇਕ ਵਾਰੀ ਸਿਰਫ ਆਖ ਦੇਹ ਕਿ “ਮੈਂ ਸਿੱਖ ਨਹੀਂ ਹਾਂ, ਤੇਰੀ ਜਾਨ ਬਚ ਜਾਵੇਗੀ ਬਾਹਰ ਜਾ ਕੇ ਫਿਰ ਸਿੱਖ ਬਣ ਜਾਵੀਂ ।” ਪਰੰਤੂ ਬੱਚੇ ਨੇ ਇਕ ਨਾ ਸੁਣੀ। ਕਿਉਂਕਿ ਉਹ ਬੱਚਾ ਅੱਜ ਦੇ ਸਿੱਖਾਂ ਵਰਗਾ ਨਹੀਂ ਸੀ। ਉਹ ਉੱਚੀ ਉੱਚੀ ਇਹ ਕਹਿੰਦਾ ਸੀ ਕਿ, ਮੈਂ ਸਿੱਖ ਹਾਂ! ਮੈਂ ਸਿੱਖ ਹਾਂ। ਮੇਰੀ ਮਾਂ ਝੂਠ ਬੋਲਦੀ ਹੈ। ਸਿੱਖ ਕਦੀ ਝੂਠ ਨਹੀਂ ਬੋਲਦਾ, “ਮੈਂ ਸਿੱਖ ਹਾਂ।” ਜਲਾਦ ਵਾਸਤੇ ਇਹ ਇਕ ਨਵੀਂ ਮਿਸਾਲ ਸੀ। ਕੋਈ ਵੀ ਸਿੱਖ ਵੱਡੇ ਵੱਡੇ ਲਾਲਚ ਤੇ ਡਰਾਵੇ ਵਿਚ ਨਹੀਂ ਸੀ ਆਉਂਦਾ ਸਗੋਂ ਸ਼ਹੀਦ ਹੋ ਜਾਂਦਾ ਸੀ। ਬੁੱਢੀ ਮਾਂ ਨੇ ਬੜੀਆਂ ਲਿਲਕੜੀਆਂ ਲਈਆਂ ਤੇ ਰੋਈ ਪਰ ਨੌਜਵਾਨ ਨੂੰ ਉਹ ਧਰਮ ਤੋਂ ਨਾ ਡੁਲਾ ਸਕੀ। 

ਇਸ ਤਰ੍ਹਾਂ ਨੌਜਵਾਨ ਸਿੱਖ ਬੱਚਾ ਸ਼ਹੀਦ ਹੋ ਗਿਆ, ਪਰ ਉਸ ਨੇ ਸਿੱਖੀ ਨਹੀਂ ਛੱਡੀ। ਉਸ ਨੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿੱਖ ਲਈ ਸਿੱਖੀ ਤੋਂ ਵੱਧ ਕੇ ਦੁਨੀਆਂ ਦੀ ਕੋਈ ਚੀਜ਼ ਪਿਆਰੀ ਨਹੀਂ ਹੁੰਦੀ। ਸਿੱਖ ਜਾਨ ਤਾਂ ਦੇ ਸਕਦਾ ਹੈ, ਪਰ ਸਿੱਖੀ ਅਸੂਲ ਨਹੀਂ ਛੱਡ ਸਕਦਾ। 

ਸੰਤ ਸਿਪਾਹੀ-ਭਾਈ ਤਾਰਾ ਸਿੰਘ ‘ਵਾਂ’ 

ਮੁਗਲ ਰਾਜ ਅੰਦਰ ਪੰਜਾਬ ਵਿਚ ਜ਼ਿੰਮੀਂਦਾਰਾ ਢੰਗ ਹੁੰਦਾ ਸੀ। ਪਿੰਡ ਦੇ ਚੌਧਰੀ, ਲੋਕਾਂ ਤੇ ਬੜਾ ਜ਼ੁਲਮ ਕਰਦੇ ਸਨ । ਨੌਸ਼ਹਿਰੇ ਪਿੰਡ ਦਾ ਚੌਧਰੀ ਸਾਹਿਬ ਰਾਏ ਸੀ। ਇਹ ਬੜਾ ਹੰਕਾਰੀ ਤੇ ਅਤਿਆਚਾਰੀ ਸੀ। ਇਹ ਆਪਣੀਆਂ ਘੋੜੀਆਂ ਸਿੱਖਾਂ ਦੇ ਖੇਤਾਂ ਅੰਦਰ ਚਰਨ ਨਈ ਖੁਲ੍ਹੀਆਂ ਛੱਡ ਦਿੰਦਾ ਸੀ। ਇਕ ਦਿਨ ਸਿੱਖਾਂ ਨੇ ਚੌਧਰੀ ਨੂੰ ਕਿਹਾ, “ਚੌਧਰੀ ਜੀ ! ਆਪਣੀਆਂ ਘੋੜੀਆਂ ਬੰਨ੍ਹ ਕੇ ਰੱਖੋ।” ਅੱਗੋਂ ਚੌਧਰੀ ਨੇ ਉੱਤਰ ਦਿੱਤਾ, ‘ਮੈਂ ਤੁਹਾਡੇ ਕੇਸਾਂ ਦੇ ਰੱਸੇ ਵਟ ਕੇ ਘੋੜੀਆਂ ਬੰਨ੍ਹਾਂਗਾ।’ ਚੌਧਰੀ ਦੀ ਇਹ ਗੱਲ ਸਿੱਖਾਂ ਦੇ ਸੀਨੇ ਚੀਰ ਗਈ। ਸਿੱਖ, ਕੇਸਾਂ ਬਾਰੇ ਇਹੋ ਜਿਹੇ ਗੰਦੇ ਸ਼ਬਦ ਕਿਵੇਂ ਸਹਿਣ ਕਰ ਸਕਦੇ ਸਨ ?  

ਉਹਨਾਂ ਨੇ ਇਹ ਗੱਲ ਨੇੜੇ ਦੇ ਭੁੱਸੇ ਪਿੰਡ ਦੇ ਸ: ਅਮਰ ਸਿੰਘ ਤੇ ਸ: ਬਘੇਲ ਸਿੰਘ ਨੂੰ ਜਾ ਦੱਸੀ। 

ਸ: ਅਮਰ ਸਿੰਘ ਤੇ ਸ: ਬਘੇਲ ਸਿੰਘ ਨੇ ਚੌਧਰੀ ‘ਸਾਹਿਬ ਰਾਏ’ ਦੀਆਂ ਘੋੜੀਆਂ ਕੱਢ ਲਈਆਂ ਤੇ ਸ: ਆਲਾ ਸਿੰਘ ਪਟਿਆਲੇ ਵਾਲੇ ਕੋਲ ਜਾ ਵੇਚੀਆਂ ਤੇ ਸਾਰੀ ਮਾਇਆ ਭਾਈ ਤਾਰਾ ਸਿੰਘ ਪਿੰਡ ‘ਵਾਂ’ ਦੇ ਲੰਗਰ ਵਿਚ ਪਾ ਦਿੱਤੀ। 

ਭਾਈ ਤਾਰਾ ਸਿੰਘ ਬੜਾ ਭਜਨੀਕ ਪੁਰਸ਼ ਸੀ। ਪਿੰਡ ਤੋਂ ਬਾਹਰ ਉਸ ਨੇ ਆਪਣੀ ਜ਼ਮੀਨ ਉੱਤੇ ਗੁਰਦੁਆਰਾ ਬਣਾਇਆ ਹੋਇਆ ਸੀ, ਜਿੱਥੇ ਬਾਹਰੋਂ ਆਉਣ ਵਾਲੇ ਗੁਰਸਿੱਖ ਆਰਾਮ ਕਰਦੇ ਸਨ ਤੇ ਲੰਗਰ ਛਕਦੇ ਸਨ । ਭਾਈ ਤਾਰਾ ਸਿੰਘ ਜਿੱਥੇ ਨਾਮ ਬਾਣੀ ਦਾ ਸਿਮਰਨ ਕਰਦਾ ਸੀ, ਉੱਥੇ ਇਕ ਚੰਗਾ ਬਹਾਦਰ ਜਰਨੈਲ ਵੀ ਸੀ। ਉਹ ਬਾਬਾ ਬੰਦਾ ਬਹਾਦਰ ਦੇ ਨਾਲ ਕਈ ਜੰਗਾਂ ਵਿਚ ਲੜ ਵੀ ਚੁੱਕਾ ਸੀ। 

ਜਦੋਂ ਚੌਧਰੀ ਨੂੰ ਪਤਾ ਲੱਗਾ ਕਿ ਘੋੜੀਆਂ ਸ: ਬਘੇਲ ਸਿੰਘ ਨੇ ਕੱਢੀਆਂ ਹਨ ਤਾਂ ਉਸ ਨੇ ਬਘੇਲ ਸਿੰਘ ਦਾ ਪਤਾ ਲਾਇਆ। ਸ: ਬਘੇਲ ਸਿੰਘ ਭਾਈ ਤਾਰਾ ਸਿੰਘ ਦੇ ਡੇਰੇ ਵਿਚ ਸੀ। ਚੌਧਰੀ ਆਪਣੇ ਕੁਝ ਬੰਦੇ ਲੈ ਕੇ ਭਾਈ ਤਾਰਾ ਸਿੰਘ ਦੇ ਡੇਰੇ ਵਿਚ ਆ ਵੜਿਆ। ਹੰਕਾਰ ਦੇ ਵੱਸ ਹੋਇਆ ਊਲ ਜਲੂਲ ਬਕਣ ਲੱਗਾ। ਸਿੱਖੀ ਸ਼ਾਨ ਦੇ ਵਿਰੁੱਧ ਵੀ ਭੈੜੇ ਸ਼ਬਦ ਕਹੇ। ਭਾਈ ਤਾਰਾ ਸਿੰਘ ਜੀ ਦੇ ਰੋਕਣ ਤੇ ਵੀ ਜਦੋਂ ਨਾ ਰੁਕਿਆ, ਤਾਂ ਸਿੰਘਾਂ ਨੇ ਚੌਧਰੀ ਨੂੰ ਲੰਮਾ ਪਾ ਕੇ ਚਾਹਟਾ ਛਕਾਇਆ। ਚੌਧਰੀ ਗੁੱਸੇ ਵਿਚ ਭਰਿਆ ਪੀਤਾ ਪੱਟੀ ਦੇ ਫੌਜਦਾਰ ਕੋਲ ਜਾ ਪਿੱਟਿਆ। 

ਪੱਟੀ ਦਾ ਫੌਜਦਾਰ ਜ਼ਾਫਰ ਬੇਗ ਸੀ। ਉਸ ਨੇ 200 ਅਸਵਾਰ ਨਾਲ ਲੈ ਕੇ ਭਾਈ ਤਾਰਾ ਸਿੰਘ ਦੇ ਡੇਰੇ ਤੇ ਚੜ੍ਹਾਈ ਕਰ ਦਿੱਤੀ । ਸ: ਬਘੇਲ ਸਿੰਘ ਜੰਗਲ ਪਾਣੀ ਲਈ ਸਵੇਰੇ ਸਵੇਰੇ ਬਾਹਰ ਨਿਕਲਿਆ ਹੀ ਸੀ, ਅੱਗੋਂ ਜ਼ਾਫਰ ਬੇਗ ਦੀ ਫੌਜ ਨਾਲ ਸਾਹਮਣਾ ਹੋ ਗਿਆ। 

ਸ: ਬਘੇਲ ਸਿੰਘ ਨੇ ਗੱਜ ਕੇ ਕਿਹਾ, “ਠਹਿਰੋ ! ਕਿਧਰ ਜਾ ਰਹੇ ਹੋ। ਪਹਿਲਾਂ ਫੌਜਾਂ ਨਾਲ ਦੋ ਹੱਥ ਕਰਦੇ ਜਾਉ।” ਸਿੰਘ ਨੇ ਉੱਚੀ ਆਵਾਜ਼ ਵਿਚ ‘ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਿਆ ਤੇ ਬੰਦੂਕ ਨਾਲ ਫਾਇਰ ਕਰਨੇ ਆਰੰਭ ਕਰ ਦਿੱਤੇ। ਅੱਗੋਂ ਵੈਰੀਆਂ ਨੇ ਵੀ ਗੋਲੀਆਂ ਦੀ ਬੁਛਾੜ ਨਾਲ ਜੁਆਬ ਦਿੱਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਡੇਰੇ ਵਿਚਲੇ ਸਿੰਘ ਸ: ਬਘੇਲ ਸਿੰਘ ਦੀ ਮਦਦ ਵਾਸਤੇ ਪਹੁੰਚ ਗਏ। ਚੰਗੀ ਜੰਮ ਕੇ ਲੜਾਈ ਹੋਈ। ਸਿੰਘਾਂ ਨਾਲੋਂ ਵੈਰੀ ਦੀ ਗਿਣਤੀ ਭਾਵੇਂ ਕਾਫੀ ਵਧੇਰੇ ਸੀ, ਪਰ ਫਿਰ ਵੀ ਸਿੰਘਾਂ ਦੀ ਤਲਵਾਰ ਅੱਗੇ ਉਹ ਟਿਕ ਨਾ ਸਕੇ। 

ਇਸ ਮੁਠਭੇੜ ਵਿਚ ਸ: ਬਘੇਲ ਸਿੰਘ ਸ਼ਹੀਦ ਹੋ ਗਿਆ। ਦੂਸਰੇ ਪਾਸੇ ਫੌਜਦਾਰ ਜ਼ਾਫਰ ਬੇਗ ਦੇ ਦੋ ਭਤੀਜੇ ਤੇ ਦਸ ਕੁ ਹੋਰ ਹਿੰਦੂ ਮੁਸਲਮਾਨ ਮਾਰੇ ਗਏ। ਫੌਜਦਾਰ ਨੇ ਨਸ ਕੇ ਆਪਣੀ ਜਾਨ ਬਚਾਈ । 

ਜ਼ਾਫਰ ਬੇਗ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਕੋਲ ਫਰਿਯਾਦ ਕੀਤੀ। ਜ਼ਕਰੀਆ ਖ਼ਾਂ ਅੱਗੇ ਹੀ ਸਿੰਘਾਂ ਦਾ ਵੈਰੀ ਸੀ । ਮੋਮਨ ਖ਼ਾਂ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਤਾਰਾ ਸਿੰਘ ਤੇ ਚੜ੍ਹਾਈ ਕਰੇ ਤੇ ਉਸ ਨੂੰ ਜਿਊਂਦਾ ਫੜ ਕੇ ਲਿਆਵੇ ਜਾਂ ਸਿਰ ਉਤਾਰ ਕੇ ਪੇਸ਼ ਕਰੇ। ਮੋਮਨ ਖ਼ਾਂ ਨੇ 2000 ਦੀ ਫੌਜ ਲੈ ਕੇ ਉਸੇ ਵੇਲੇ ਚੜ੍ਹਾਈ ਕਰ ਦਿੱਤੀ। 

ਭਾਈ ਤਾਰਾ ਸਿੰਘ ਜੀ ਨੂੰ ਵੀ ਇਹ ਖਬਰ ਇਕ ਸਿੰਘ ਨੇ ਆ ਦੱਸੀ। ਸਿੰਘ ਭਾਵੇਂ ਗਿਣਤੀ ਦੇ ਪੰਜਾਹ ਕੁ ਸਨ, ਪਰ ਸਾਰੇ ਲੜਨ ਲਈ ਤਿਆਰ ਹੋ ਪਏ। ਸਿੰਘ ਮੁਆਫੀ ਮੰਗਣਾ ਨਹੀਂ ਜਾਣਦੇ ਤੇ ਨਾ ਹੀ ਵੱਡੇ ਤੋਂ ਵੱਡੇ ਵੈਰੀ ਦਲ ਤੋਂ ਘਬਰਾਉਂਦੇ ਹਨ। 

ਮੋਮਨ ਖਾਂ ਦੇ ਨਾਲ ਰਸਤੇ ਵਿਚ ਹੋਰ ਚੌਧਰੀ ਵੀ ਰਲ ਪਏ। ਮੋਮਨ ਖਾਂ ਨੇ ਤੜਕੇ ਤੜਕੇ ਆ ਕੇ ਡੇਰੇ ਤੇ ਹਮਲਾ ਕਰ ਦਿੱਤਾ। ਅੱਗੋਂ ਸਿੰਘ ਪਹਿਲਾਂ ਹੀ ਮੋਰਚੇ ਸਾਂਭ ਕੇ ਬੈਠੇ ਸਨ। ਸਿੰਘਾਂ ਦੀਆਂ ਗੋਲੀਆਂ ਨਾਲ ਮੁਹਰਲੀਆਂ ਫੌਜਾਂ ਧਰਤੀ ਤੇ ਢਹਿ ਪਈਆਂ। 

ਘਮਸਾਣ ਦੀ ਲੜਾਈ ਹੋਈ। ਮੋਮਨ ਖ਼ਾਂ ਨੇ ਤਕੀ ਬੇਗ ਨੂੰ ਅੱਗੇ ਭੇਜਿਆ। 

ਤਕੀ ਬੇਗ ਨੂੰ ਅੱਗੇ ਵਧਦਾ ਵੇਖ ਕੇ ਭਾਈ ਤਾਰਾ ਸਿੰਘ ਨੇ ਐਸਾ ਨੇਜਾ ਮਾਰਿਆ ਕਿ ਤਕੀ ਬੇਗ ਦੇ ਮੂੰਹ ਵਿਚੋਂ ਖੂਨ ਦੇ ਫੁਆਰੇ ਛੁਟ ਪਏ ਉਹ ਛੇਤੀ ਨਾਲ ਪਿੱਛੇ ਮੁੜਿਆ। ਅੱਗੋਂ ਮੋਮਨ ਖਾਂ ਨੇ ਤਕੀ ਬੇਗ ਨੂੰ ਮਖੌਲ ਕੀਤਾ, “ਖਾਨ ਜੀ! ਪਾਨ ਖਾ ਰਹੇ ਹੋ!” ਤਕੀ ਬੇਗ ਨੇ ਜੁਆਬ ਦਿੱਤਾ, “ਸ: ਤਾਰਾ ਸਿੰਘ ਅੱਗੇ ਪਾਨ ਦੇ ਬੀੜੇ ਵੰਡ ਰਿਹਾ ਹੈ। ਅੱਗੇ ਹੋ ਕੇ ਤੁਸੀਂ ਵੀ ਲੈ ਆਓ।” 

ਫਿਰ ਮੋਮਨ ਖਾਂ ਨੇ ਆਪਣੇ ਭਤੀਜੇ ਮੁਰੀਦ ਖਾਂ ਨੂੰ ਭੇਜਿਆ, ਜਿਸ ਦਾ ਸਿਰ ਸ: ਭੀਮ ਸਿੰਘ ਨੇ ਵਢ ਸੁਟਿਆ। ਹੁਣ ਮੋਮਨ ਖਾਂ ਨੇ ਸਾਰੀ ਫੌਜ ਨੂੰ ਸਿੰਘਾਂ ਤੇ ਚਾੜ੍ਹ ਦਿੱਤਾ। ਤਲਵਾਰਾਂ ਚੱਲਣ ਲੱਗੀਆਂ। ਸਿੰਘ ਬਹਾਦਰੀ ਨਾਲ ਲੜੇ। ਭਾ: ਤਾਰਾ ਸਿੰਘ ਜੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ। 

ਭਾਈ ਮਨੀ ਸਿੰਘ ਜੀ 

ਭਾਈ ਮਨੀ ਸਿੰਘ ਸਿੱਖ ਇਤਿਹਾਸ ਦੀ ਇਕ ਮਹਾਨ ਪੂਜਨੀਕ ਹਸਤੀ ਹਨ। ਆਪ ਦੇ ਜਨਮ ਅਸਥਾਨ ਤੇ ਜਨਮ ਤਾਰੀਖ ਬਾਰੇ ਵੱਖ ਵੱਖ ਲੇਖਕਾਂ ਨੇ ਵੱਖ ਵੱਖ ਲਿਖਿਆ ਹੈ। ਕਿਸੇ ਨੇ ਆਪ ਦਾ ਪਿਤਾ ਭਾਈ ਕਾਲਾ ਤੇ ਜਨਮ ਅਸਥਾਨ ਪਿੰਡ ਕਾਰੜ ਜ਼ਿਲ੍ਹਾ ਅੰਬਾਲਾ ਦੱਸਿਆ ਹੈ, ਜੋ ਇਲਾਕਾ ਉਜੜ ਜਾਣ ਕਾਰਨ ਮਗਰੋਂ ਕੈਂਬੋਵਾਲ ਪਿੰਡ ਸੁਨਾਮ ਆ ਵਸੇ। ਪਰ ਪੁਸਤਕ ਸ਼ਹੀਦ ਬਿਲਾਸ, ਜਿਸ ਨੂੰ ਕਵੀ ਸੇਵਾ ਸਿੰਘ ਨੇ ਕੱਟ ਵਹੀਆਂ ਦੋ ਅਧਾਰ ਤੇ ਲਿਖਿਆ ਹੈ ਤੇ ਪ੍ਰਸਿੱਧ ਖੋਜੀ ਗਿਆਨੀ ਗਰਜਾ ਸਿੰਘ ਨੇ ਸੰਪਾਦਿਤ ਕੀਤਾ ਹੈ, ਅਨੁਸਾਰ ਭਾਈ ਮਨੀ ਸਿੰਘ ਦਾ ਜਨਮ ‘ਭਾਈ ਮਾਈਦਾਸ’ ਦੇ ਘਰ 10 ਮਾਰਚ ਸੰਨ 1644 ਨੂੰ ‘ਮਾਤਾ ਮਧਰੀ ਬਾਈ’ ਦੀ ਕੁਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ੍ਹ (ਪਛਮੀ ਪਾਕਿਸਤਾਨ) ਵਿਚ ਹੋਇਆ ਸੀ। ਆਪਦੇ ਦਾਦਾ ‘ਭਾਈ ਬਲੂ’ ਬੜੇ ਵੀਰ ਬਹਾਦਰ ਸਨ ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੁਰਕਾਂ ਨਾਲ ਜੰਗ ਕਰਦੇ ਹੋਏ 15 ਅਪ੍ਰੈਲ ਸੰਨ 1634 ਨੂੰ ਅੰਮ੍ਰਿਤਸਰ ਵਿਖੇ ਸ਼ਹੀਦੀ ਪਾ ਗਏ। ਭਾਈ ਮਾਈ ਦਾਸ ਜੀ ਦੇ 12 ਪੁੱਤਰ ਸਨ। ਇਨ੍ਹਾਂ ਵਿਚੋਂ ਕੇਵਲ ਇਕ ਨੂੰ ਛੱਡ ਕੇ ਬਾਕੀ 11 ਪੁੱਤਰ ਸ਼ਹੀਦ ਹੋਏ। ਇਨ੍ਹਾਂ ਵਿਚੋਂ ਹੀ ਪ੍ਰਸਿੱਧ ਸ਼ਹੀਦ ਭਾਈ ਦਇਆਲਾ ਜੀ ਸਨ ਜੋ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ। 

ਜਦੋਂ ਭਾਈ ਮਨੀ ਸਿੰਘ ਜੀ ਦੀ ਆਯੂ 13 ਬਰਸ ਦੀ ਹੋਈ ਤਾਂ ਉਹਨਾਂ ਦੇ ਪਿਤਾ ਭਾਈ ਮਾਈ ਦਾਸ ਉਨ੍ਹਾਂ ਨੂੰ ਨਾਲ ਲੈ ਕੇ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਕਰਨ ਹਿਤ ਸ੍ਰੀ ਕੀਰਤਪੁਰ ਸਾਹਿਬ ਆਏ। ਹੋਣਹਾਰ ‘ਮਨੀਏ’ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਉੱਪਰ ਸੀਸ ਝੁਕਾਇਆ ਤਾਂ ਸਤਿਗੁਰਾਂ ਨੇ ਸੁੰਦਰ ਸਰੂਪ ਤੇ ਹੋਣਹਾਰ ‘ਮਨੀਏ’ ਨੂੰ ਦੇਖ ਕੇ ਫੁਰਮਾਇਆ ਕਿ ਇਹ ਬਾਲਕ ਗੁਣਾਂ ਨਾਲ ਭਰਪੂਰ ਸਾਰੇ ਜਗਤ ਵਿਚ ਪ੍ਰਸਿੱਧੀ ਹਾਸਲ ਕਰੇਗਾ। 

ਜਦੋਂ ਆਪ 15 ਵਰ੍ਹੇ ਦੇ ਹੋਏ ਤਾਂ ਆਪ ਦਾ ਵਿਆਹ ਭਾਈ ‘ਲਖੀ ਰਾਇ’ ਦੀ ਸਪੁੱਤਰੀ ਬੀਬੀ ਸੀਤੋ ਜੀ ਨਾਲ ਹੋਇਆ। ਇਹ ਭਾਈ ਲਖੀ ਰਾਇ ਜੀ ਉਹੀ ਹਨ ਜਿਨ੍ਹਾਂ ਨੇ ਨੌਵੇਂ ਸਤਿਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੇ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਕੀਤਾ ਸੀ। 

ਜਦੋਂ ਗੁਰੂ ਹਰਿਰਾਇ ਜੀ ਜੋਤੀ ਜੋਤ ਸਮਾ ਗਏ ਤਾਂ ਭਾਈ ਮਨੀ ਸਿੰਘ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਤਤਪਰ ਰਹੇ ਤੇ ਗੁਰੂ ਸਾਹਿਬ ਦੇ ਦਿੱਲੀ ਵਿਖੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿਚ ਬਕਾਲੇ ਪਿੰਡ ਆ ਹਾਜ਼ਰ ਹੋਏ। 

ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪੂਰਬ ਦੇ ਇਲਾਕਿਆਂ ਵਿਚ ਧਰਮ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਅਨੰਦਪੁਰ ਆ ਗਏ। ਇਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ । 

ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਭਾਈ ਜੀ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਪਾਸ ਠਹਿਰਨ ਦੀ ਲੱਗੀ। ਦਸਮ ਪਾਤਸ਼ਾਹ ਦੀ ਹਜ਼ੂਰੀ ਵਿਚ ਰਹਿ ਕੇ ਆਪ ਪੜ੍ਹਨ ਪੜ੍ਹਾਉਣ ਤੇ ਲਿਖਣ ਲਿਖਾਉਣ ਵਾਲੇ ਮਹਾਨ ਵਿਦਵਾਨ ਬਣ ਗਏ। ਜਦੋਂ ਸਤਿਗੁਰੂ ਜੀ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਨਾਹਨ ਪਧਾਰੇ ਤਾਂ ਭਾਈ ਮਨੀ ਸਿੰਘ ਜੀ ਵੀ ਨਾਲ ਸਨ। ਸੰਨ 1687 ਵਿਚ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਵਿਖਾਏ। ਇਸੇ ਜੰਗ ਵਿਚ ਆਪ ਦੇ ਭਰਾ ਭਾਈ ਹਰੀ ਚੰਦ ਜੀ ਸ਼ਹੀਦੀ ਪਾ ਗਏ। ਇਸੇ ਤਰ੍ਹਾਂ ਸੰਨ 1688 ਨੂੰ ਨਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ ਦੀ ਉਪਾਧੀ ਬਖਸ਼ੀ। ਜਦੋਂ ਸੰਨ 1699 ਈ: ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖਾਲਸਾ ਸਾਜਿਆ, ਤਾਂ ਭਾਈ ਮਨੀ ਸਿੰਘ ਜੀ ਆਪਣੇ ਭਰਾਵਾਂ ਤੇ ਸਪੁੱਤਰਾਂ ਸਮੇਤ ਖੰਡੇ ਬਾਟੇ ਦੀ ਪਾਹੁਲ ਛਕੀ। ਆਪ ਦਾ ਨਾਮ ‘ਮਨੀਏ’ ਤੋਂ ‘ਭਾਈ ਮਨੀ ਸਿੰਘ’ ਹੋਇਆ। 

ਭਾਈ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਹਰ ਰੋਜ਼ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਅੰਮ੍ਰਿਤਸਰ ਦੇ ਸਿੱਖਾਂ ਵਲੋਂ ਬੇਨਤੀ ਕਰਨ ਤੇ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੰਘਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ ਲਈ ਸੇਵਾਦਾਰ ਨਿਯੁਕਤ ਕਰ ਕੇ ਭੇਜਿਆ। ਭਾਈ ਸਾਹਿਬ ਨੇ ਅੰਮ੍ਰਿਤਸਰ ਪਹੁੰਚ ਕੇ ਸੋਢੀਆਂ ਦੀ ਚਲਾਈ ਮਰਯਾਦਾ ਨੂੰ ਬੰਦ ਕਰ ਕੇ ਗੁਰ-ਮਰਯਾਦਾ ਦਾ ਪ੍ਰਵਾਹ ਚਲਾਇਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਵਾਧਾ ਕਰ ਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। 

ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਜਿਸ ਵਿਚ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਸੀ, ਦਾ ਮੁਕਾਬਲਾ ਭਾਈ ਮਨੀ ਸਿੰਘ ਜੀ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਨੇ ਕੀਤਾ ਸੀ। ਸਤਿਗੁਰੂ ਜੀ ਨੇ ਆਪ ਦੇ ਸਪੁੱਤਰਾਂ ਦੀ ਇਸ ਸੂਰਮਗਤੀ ਤੋਂ ਪ੍ਰਸੰਨ ਹੋ ਕੇ ਇਕ ਉਚੇਚਾ ਹੁਕਮਨਾਮਾ ਬਖਸ਼ ਕੇ ਉਨ੍ਹਾਂ ਨੂੰ ਨਿਵਾਜਿਆ ਸੀ। 

ਜਦੋਂ 6-7 ਪੋਹ ਦੀ ਵਿਚਕਾਰਲੀ ਰਾਤ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਭਾਈ ਮਨੀ ਸਿੰਘ ਜੀ ਗੁਰੂ ਕੇ ਮਹਿਲਾਂ ਨੂੰ ਦਿੱਲੀ ਪਹੁੰਚਾਣ ਵਿਚ ਸਫਲ ਹੋ ਗਏ। ਮੁਕਤਸਰ ਦੀ ਜੰਗ ਤੋਂ ਬਾਦ ਜਦੋਂ ਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਭਾਈ ਮਨੀ ਸਿੰਘ ਜੀ, ‘ਗੁਰੂ ਕੇ ਮਹਿਲਾਂ’ ਅਤੇ ਸੰਗਤ ਨੂੰ ਨਾਲ ਲੈ ਕੇ ਹਾਜ਼ਰ ਹੋਏ। ਇੱਥੇ ‘ਦਮਦਮਾ ਸਾਹਿਬ’ ਵਿਖੇ ਹੀ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਤੋਂ ‘ਸ੍ਰੀ ਗੁਰੂ ਗਰੰਥ ਸਾਹਿਬ’ ਦੀ ਦਮਦਮੀ ਬੀੜ ਲਿਖਵਾਈ, ਜਿਸ ਵਿਚ ਗੁਰੂ ਤੇਗ਼ 

ਬਹਾਦਰ ਸਾਹਿਬ ਦੀ ਬਾਣੀ ਵੀ ਦਰਜ ਕਰਵਾਈ। ਇਸੇ ਦਮਦਮੀ ਬੀੜ ਨੂੰ ਹੀ ਮਗਰੋਂ· ਨੰਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ ਸੀ। ਜਦੋਂ ਸਤਿਗੁਰੂ ਜੀ ਦੱਖਣ ਨੂੰ ਚਲੇ ਗਏ ਤਾਂ ਭਾਈ ਮਨੀ ਸਿੰਘ ਜੀ ਮਾਤਾਵਾਂ ਨਾਲ ਦਿੱਲੀ ਆ ਗਏ। 

– ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਮਗਰੋਂ ਸ਼ਰਧਾ-ਵਸ ਕਈ ਸਿੰਘਾਂ ਨੇ ਬਾਬਾ ਬੰਦਾ ਸਿੰਘ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਆਪ ਨੂੰ ਬੰਦਈ ਖਾਲਸਾ ਅਖਵਾਉਂਦੇ ਸਨ । ਭਾਈ ਮਹੰਤ ਸਿੰਘ ‘ਖੇਮਕਰਨ’ ਬੰਦਈਆਂ ਦਾ ਆਗੂ ਸੀ। ਬੰਦਈ ਇਕ ਦੂਜੇ ਨੂੰ ਮਿਲਣ ਵੇਲੇ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਦੀ ਥਾਂ “ਫਤਿਹ ਦਰਸ਼ਨ” ਬੁਲਾਉਂਦੇ ਸਨ। ਬੰਦਈਆਂ ਨੇ ਅੰਮ੍ਰਿਤਸਰ ਤੇ ਕਬਜ਼ਾ ਕਰਨ ਲਈ ਚਾਲੇ ਪਾ ਦਿੱਤੇ । 

ਦੂਜੇ ਪਾਸੇ ਤੱਤ ਖਾਲਸੇ ਵਲੋਂ ਬਾਬਾ ਬਿਨੋਦ ਸਿੰਘ ਦੇ ਸਪੁੱਤਰ ਬਾਬਾ ਕਾਹਨ ਸਿੰਘ ਨੇ ਦੀਵਾਲੀ ਤੇ ਸਿੱਖਾਂ ਦਾ ਇਕੱਠ ਕਰਨ ਦੀ ਆਗਿਆ ਹਕੂਮਤ ਕੋਲੋਂ ਪਹਿਲੇ ਹੀ ਲੈ ਲਈ ਹੋਈ ਸੀ। ਦੋਵੇਂ ਧਿਰਾਂ ਅੰਮ੍ਰਿਤਸਰ ਪੁੱਜੀਆਂ ਤੇ ਦੋਵੇਂ ਧਿਰਾਂ ਆਪਣੇ ਆਪ ਨੂੰ ਜਾਇਜ਼ ਵਾਰਸ ਤੇ ਪ੍ਰਬੰਧਕ ਸਾਬਤ ਕਰਨ ਲਈ ਲੜਾਈ ਤਕ ਤਿਆਰ ਹੋ ਗਈਆਂ। ਸੰਗਤਾਂ ਨੇ ਦੋਵੇਂ ਧਿਰਾਂ ਨੂੰ ਇਸ ਸਮੇਂ ਝਗੜਾ ਨਾ ਕਰਨ ਦੀ ਗੱਲ ਮਨਾ ਲਈ, ਕਿਉਂ ਜੋ ਕਾਫੀ ਸਮੇਂ ਬਾਅਦ ਸਿੱਖ ਰਲ ਕੇ ਬੈਠੇ ਸਨ। ਹਕੂਮਤ ਦੀ ਇਹ ਪਾਲਿਸੀ ਲਗਦੀ ਸੀ ਕਿ ਇਹ ਆਪਸ ਵਿਚ ਲੜ ਕੇ ਰਹਿੰਦੇ ਖੂੰਹਦੇ ਖਤਮ ਹੋ ਜਾਣਗੇ। ਇਸੇ ਲਈ ਇਕੱਠ ਕਰਨ ਦੀ ਆਗਿਆ ਵੀ ਤਾਂ ਹੀ ਦਿੱਤੀ ਸੀ। ਦੀਵਾਲੀ ਤਾਂ ਆਰਾਮ ਨਾਲ ਗੁਜ਼ਰ ਗਈ ਪਰ ਜ਼ਜ਼ਬੇ ਭੜਕੇ ਹੋਏ ਸਨ । ਇਸ ਲਈ ਕਿਸੇ ਸਦੀਵੀ ਹੱਲ ਦੀ ਲੋੜ तो। 

ਦੀਵਾਲੀ ਉਪਰੰਤ ਸਿੱਖਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਸਾਰੇ ਖਤਰਿਆਂ ਤੋਂ ਜਾਣੂ ਕਰਾਇਆ। ਮਾਤਾ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਅੰਮ੍ਰਿਤਸਰ ਦਾ ਇੰਚਾਰਜ ਬਣਾ ਕੇ ਭੇਜਿਆ, ਨਾਲੇ ਉਹਨਾਂ ਨੂੰ ਮੁਖ ਗਰੰਥੀ ਥਾਪਿਆ ਗਿਆ। ਅੰਮ੍ਰਿਤਸਰ ਆ ਕੇ ਆਪ ਨੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਪਹਿਲਾਂ ਤਾਂ ਸੇਵਾ ਸੰਭਾਲ ਦਾ ਪ੍ਰਬੰਧ ਠੀਕ ਕੀਤਾ। ਮਰਯਾਦਾ ਕਾਇਮ ਕੀਤੀ। ਵੈਸਾਖੀ ਉਤੇ ਸਰਬਤ ਖਾਲਸੇ ਨੂੰ ਇੱਕਠੇ ਹੋਣ ਲਈ ਕਿਹਾ। ਭਾਈ ਮਨੀ ਸਿੰਘ ਜੀ ਨੇ ਦੇਖ ਲਿਆ ਕਿਸੇ ਹੱਲ ਦੀ ਲੋੜ ਹੈ, ਨਹੀਂ ਤੇ ਇਹ ਲਾਵਾ ਫੁੱਟ ਕੇ ਪੰਥ ਦੇ ਖੜ੍ਹੇ ਮਹਿਲ ਨੂੰ ਵੀ ਉਖੇੜ ਦੇਵੇਗਾ। ਅਕਾਲ ਬੁੰਗੇ ਉਤੇ ਤੱਤ ਖਾਲਸਾ ਦੇ ਜਥੇਦਾਰ ਬਾਬਾ ਕਾਹਨ ਸਿੰਘ ਤੇ ਝੰਡਾ ਬੁੰਗਾ ਉੱਤੇ ਭਾਈ ਮਹੰਤ ਸਿੰਘ ਖੇਮਕਰਨ ਵਾਲੇ ਨੇ ਕਬਜ਼ਾ ਕਰ ਲਿਆ। ਸਿੱਖਾਂ ਵਿਚ ਰੋਸ ਉਸ ਸਮੇਂ ਬਹੁਤ ਵਧ ਗਿਆ ਜਦ ਮਹੰਤ ਸਿੰਘ ਰੱਥਾਂ ਉੱਤੇ ਗਦੇਲੇ ਲਗਾ ਕੇ ਦਰਬਾਰ ਸਾਹਿਬ ਤਕ ਆ ਗਿਆ। ਵੈਸਾਖੀ ਵਾਲੇ ਦਿਹਾੜੇ ਭਾਈ ਮਨੀ ਸਿੰਘ ਨੇ ਤਜਵੀਜ਼ ਪੇਸ਼ ਕੀਤੀ ਕਿ “ਨਿੱਤ ਦਾ ਝਗੜਾ” ਮਿਟਾਉਣ ਲਈ ਤੇ ਪ੍ਰਬੰਧ ਕਿਸ ਦੇ ਹੱਥ ਹੋਣਾ ਚਾਹੀਦਾ ਹੈ ਤੇ ‘ਵਾਰਿਸ ਕੌਣ ਹੈ, ਇਸ ਲਈ ਹਰਿ ਕੀ ਪਉੜੀ ਪਰਚੀਆਂ ਪਾਈਆਂ ਜਾਣ। ਸੋ ਦੋਵੇਂ ਧਿਰਾਂ ਮੰਨ ਗਈਆਂ ਤੇ ਅੰਮ੍ਰਿਤਸਰ ਵਿਚ ਪਰਚੀਆਂ ਪਾਉਣ ਤੇ ਕੱਢਣ ਦੀ ਡਿਊਟੀ ਭਾਈ ਮਨੀ ਸਿੰਘ ਜੀ ਦੀ ਲੱਗੀ। 

ਭਾਈ ਮਨੀ ਸਿੰਘ ਨੇ ਦੋ ਚਿੱਟਾਂ, ਇਕ ਉਤੇ ਬੰਦਈ ਖਾਲਸੇ ਦਾ ਜੰਗੀ ਨਾਅਰਾ ‘ਫਤਹਿ ਦਰਸ਼ਨ’ ਤੇ ਦੂਜੀ ਉੱਤੇ ‘ਵਹਿਗੁਰੂ ਜੀ ਕੀ ਫਤਹਿ’ ਲਿਖ ਕੇ ਹਰਿ ਕੀ ਪਉੜੀ, ਅੰਮ੍ਰਿਤ ਸਰੋਵਰ ਵਿਚ ਸੁਟੀਆਂ। ਫੈਸਲਾ ਹੋ ਗਿਆ ਸੀ ਕਿ ਜਿਸ ਦੀ ਚਿੱਠੀ ਪਹਿਲਾਂ ਤਰ ਆਏਗੀ ਉਹ ਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮਿਥਿਆ ਜਾਏਗਾ। ਕਰਨੀ ਕੁਦਰਤ ਦੀ ਕਿ ਕੁਝ ਸਮੇਂ ਲਈ ਦੋਵੇਂ ਹੀ ਚਿਟਾਂ ਡੁਬੀਆਂ ਰਹੀਆਂ। 

ਸਾਰਿਆਂ ਅਰਦਾਸ ਕੀਤੀ। ਇਕ ਟਿਕ ਅੰਮ੍ਰਿਤਸਰ ਸਰੋਵਰ ਵਲ ਨੀਝ ਲਗਾ ਕੇ ਸਰਬਤ ਖਾਲਸਾ ਦੇਖ ਰਹਿਆ ਸੀ। ਆਖਰ ‘ਵਾਹਿਗੁਰੂ ਜੀ ਕੀ ਫਤਹਿ’ ਉੱਪਰ ਆ ਗਈ ਤੇ ਤਰਨ ਲੱਗੀ। ਪੰਥ ਨੇ ਜੈਕਾਰੇ ਛੱਡੇ ਤੇ ਸਿੱਖਾਂ ਨੂੰ ਪੰਥ ਦੀ ਦੜ੍ਹਦੀ ਕਲਾ ਦਾ ਵਿਸ਼ਵਾਸ ਹੋ ਗਿਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਵਿਚ ਪੈ ਜਾਣ ਕਾਰਣ ਸਿਆਣਪ ਨਾਲ ਇਹ ਝਗੜਾ ਅਮਨ ਸਹਿਤ ਨਜਿੱਠਿਆ ਗਿਆ ਤੇ ਭਰਾਵਾਂ ਦੇ ਹਥੋਂ ਭਰਾਵਾਂ ਦਾ ਲਹੂ ਡੁਲਣੋਂ ਬਚ ਗਿਆ। 

ਸੰਨ 1721 ਤੋਂ ਭਾਈ ਮਨੀ ਸਿੰਘ ਜੀ ਕੌਮ ਦੀ ਸਮੁੱਚੀ ਅਗਵਾਈ ਕਰ ਰਹੇ ਸਨ । ਝਗੜੇ ਮੁਕਾਉਣ ਤੇ ਕਈ ਅਣਮੁਲੀਆਂ ਸਲਾਹਾਂ ਉਹ ਦੇਂਦੇ ਰਹੇ ਸਨ। ਦੀਵਾਲੀ ਅਤੇ ਵੈਸਾਖੀ ਤੇ ਸਿੰਘਾਂ ਦਾ ਇਕੱਠ ਕਰਕੇ ਸਿੰਘਾਂ ਨੂੰ ਜੁੜ ਬੈਠਣ ਦਾ ਮੌਕਾ ਉਹ ਬਖਸ਼ਦੇ ਸਨ। ਦਿਵਾਲੀ ਤੇ ਵੈਸਾਖੀ ਦੇ ਇਹਨਾਂ ਇਕੱਠਾਂ ਨੇ ਸਿੱਖਾਂ ਵਿਚ ਬਹੁਤ ਉਤਸ਼ਾਹ ਤੇ ਜ਼ਜਬਾ ਭਰਿਆ ਸੀ। 

ਸੰਨ 1738 ਦੀ ਦੀਵਾਲੀ ਨੂੰ ਭਾਈ ਮਨੀ ਸਿੰਘ ਜੀ ਨੇ ਇਕੱਠ ਕਰਨ ਦੀ ਸੋਚੀ । ਜ਼ਕਰੀਆ ਖ਼ਾਨ ਨੇ ਇਸ ਸ਼ਰਤ ਉਤੇ ਇਜ਼ਾਜਤ ਦਿੱਤੀ ਕਿ 5000 ਰੁਪਏ ਕਰ ਵਜੋਂ ਤਾਰੇ ਜਾਣਗੇ। ਭਾਈ ਸਾਹਿਬ ਨੇ ਪ੍ਰਵਾਨ ਕੀਤਾ ਕਿਉਂਕਿ ਉਹ ਹਰ ਹੀਲੇ ਇਕੱਠ ਕਰਨਾ ਬਹੁਤ ਜ਼ਰੂਰੀ ਸਮਝਦੇ ਸਨ । ਉਹਨਾਂ ਦਾ ਖਿਆਲ ਸੀ ਕਿ ਰੁਪਏ ਸਰਬੱਤ ਖਾਲਸਾ ਦੇ ਜੁੜਨ ਸਮੇਂ ਆਸਾਨੀ ਨਾਲ ਇਕੱਠੇ ਹੋ ਜਾਣਗੇ। ਦੂਸਰੇ ਪਾਸੇ ਜ਼ਕਰੀਆ ਖਾਨ ਵੀ ਤਾਕ ਵਿਚ ਸੀ। ਸਿੱਖਾਂ ਦੇ ਇਕੱਠ ਨੂੰ ਉਹ ਜਾਲ ਵਿਚ ਆਇਆ ਇਕ ਸ਼ਿਕਾਰ ਸਮਝਦਾ ਸੀ। ਉਸ ਦੀ ਵਿਉਂਤ ਇਹ ਸੀ ਕਿ ਜੁੜੇ ਖਾਲਸੇ ਨੂੰ ਦੀਵਾਲੀ ਵਾਲੀ ਰਾਤ ਘੇਰ ਕੇ ਤੋਪਾਂ ਨਾਲ ਉਡਾ ਦਿੱਤਾ ਜਾਵੇ। ਭਾਈ ਮਨੀ ਸਿੰਘ ਨੇ ਉਸ ਦੀਵਾਲੀ ਵਾਸਤੇ ਉਚੇਚੇ ਹੁਕਮਨਾਮੇ ਵੀ ਭੇਜੇ ਸਨ । ਜ਼ਕਰੀਆ ਖਾਨ ਦੀ ਚਾਲ ਇਹ ਸੀ ਕਿ ਦੀਵਾਨ ਲਖਪਤ ਰਾਏ ਨੂੰ ਭਾਰੀ ਫੌਜ ਦੇ ਕੇ ਰਾਮ ਤੀਰਥ ਭੇਜਿਆ ਜਾਏ ਤੇ ਦੀਵਾਲੀ ਦੀ ਰਾਤ ਨੂੰ ਹਮਲਾ ਬੋਲਕੇ ਸਿੱਖਾਂ ਦੀ ਕਤਲੇਆਮ ਕੀਤੀ ਜਾਏ। ਫੌਜਾਂ ਇਕੱਠੀਆਂ ਹੁੰਦੀਆਂ ਦੇਖ ਕੇ ਅਤੇ ਸੂਹ ਮਿਲਣ ਉੱਤੇ ਭਾਈ ਮਨੀ ਸਿੰਘ ਨੇ ਸਿੰਘਾਂ ਨੂੰ ਦੁੜਾਇਆ ਕਿ ਰਸਤੇ ਵਿਚ ਹੀ ਸਿੰਘਾਂ ਨੂੰ ਰੋਕ ਦਿੱਤਾ ਜਾਏ ਪਰ ਫਿਰ ਵੀ ਸਾਰੇ ਰੋਕੇ ਨਾ ਜਾ ਸਕੇ ਤੇ ਚੋਖਾ ਇਕੱਠ ਹੋ ਗਿਆ। ਚਾਲ ਅਨੁਸਾਰ ਲਖਪਤ ਰਾਏ ਨੇ ਹਮਲਾ ਕਰ ਦਿੱਤਾ। 

ਦੀਵਾਨ ਨਾ ਲਗ ਸਕਿਆ। ਕਈ ਇਸ਼ਨਾਨ ਕਰਦੇ ਹੀ ਸ਼ਹੀਦ ਕਰ ਦਿੱਤੇ ਗਏ ਅਤੇ ਕਈ ਇਸ਼ਨਾਨ ਕਰਕੇ ਨਿਕਲਦੇ ਹੀ ਪਰਕਰਮਾ ਵਿਚ ਹੀ ਖਤਮ ਕਰ ਕਿੱਤੇ ਗਏ। ਭਾਈ ਮਨੀ ਸਿੰਘ ਜੀ ਨੇ ਰੋਸ ਮਨਾਇਆ ਤੇ ਹਕੂਮਤ ਦੇ ਕਰਮਚਾਰੀਆਂ ਕੋਲ ਸਾਜਸ਼ ਦੀ ਨਿਖੇਧੀ ਭੇਜੀ ਪਰ ਉਲਟਾ ਜ਼ਕਰੀਆ ਖਾਨ ਨੇ 5000 ਰੁਪਏ ਦੀ ਮੰਗ ਕੀਤੀ।  

ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਇਕੱਠ ਤਾਂ ਹੋ ਨਹੀਂ ਸਕਿਆ, ਰੁਪਏ ਕਿਸ ਗੱਲ ਦੇ ? ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਪੇਸ਼ ਕੀਤਾ ਗਿਆ । 

ਜ਼ਕਰੀਆਂ ਖ਼ਾਨ ਨੇ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਜੁਰਮਾਨਾ ਨਾ ਤਾਰਨ ਦੀ ਸੂਰਤ ਵਿਚ ਬੰਦ ਬੰਦ ਕੱਟਣ ਦਾ ਹੁਕਮ ਦਿੱਤਾ। ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਕਬੂਲ ਕਰਦੇ ਹੋਏ ਕਿਹਾ ਕਿ ਕਈ ਜੀਵਨ ਸਿੱਖੀ ਤੋਂ ਵਾਰਨ ਲਈ ਤਿਆਰ ਹਾਂ। ਕਾਜ਼ੀ ਨੇ ਬੰਦ ਬੰਦ ਕਟਣ ਦਾ ਹੁਕਮ ਸੁਣਾਇਆ ਤੇ ਸ਼ਾਹੀ ਕਿਲ੍ਹੇ ਦੇ ਲਾਗੇ ਮੈਦਾਨ ਵਿਚ ਬੰਦ ਬੰਦ ਕਟਣ ਲਈ ਲੈ ਗਏ। ਭਾਈ ਮਨੀ ਸਿੰਘ ਜੀ ਨੇ ਹੱਸ ਕੇ ਕਬੂਲ ਕੀਤਾ। ਭਾਈ ਮਨੀ ਸਿੰਘ ਜੀ ਦੇ ਕਈ ਸਾਥੀਆਂ ਨੂੰ ਵੀ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। 

ਭਾਈ ਦੀਵਾਨ ਸਿੰਘ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਆਪ ਦਾ ਸ਼ਹੀਦ ਗੰਜ ਲਾਹੌਰ ਦੇ ਕਿਲ੍ਹੇ ਪਾਸ ਹੈ। ਆਪ ਦੀ ਸ਼ਹਾਦਤ ਹਰ ਸਿੱਖ ਵਿਚ ਗੁੱਸਾ ਤੇ ਜੋਸ਼ ਦੀ ਲਹਿਰ ਭਰ ਦਿੱਤੀ। 

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਜਿਥੇ ਅੰਤਾਂ ਦੀ ਦਿਆਲੂ ਕੌਮ ਹੈ ਉਥੇ ਹੈਂਕੜਵਾਜ਼ ਜ਼ਾਲਮ ਨੂੰ ਬਖਸ਼ਦੀ ਵੀ ਨਹੀਂ। ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਉਹਨਾਂ ਦਾ ਬਦਲਾ ਲਏ ਬਗੈਰ ਖਾਲਸਾ ਟਲਿਆ ਨਹੀਂ। ਇਸ ਲਈ ਜ਼ਰੂਰੀ ਸੀ ਕਿ ਜਿਨ੍ਹਾਂ ਹਤਿਆਰਿਆਂ ਦਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵਿਚ ਹੱਥ ਸੀ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ ਜਾਵੇ। ਇਸ ਲਈ ਸਭ ਤੋਂ ਪਹਿਲਾਂ ਸ: ਅਘੜ ਸਿੰਘ (ਜੋ ਭਾਈ ਮਨੀ ਸਿੰਘ ਜੀ ਦੇ ਭਤੀਜੇ ਸਨ) ਨੇ ਦਿਨ ਦਿਹਾੜੇ ਕਾਤਲਾਂ ਦਾ ਖੁਰਾ ਖੋਜ ਮਿਟਾਇਆ। ਪਰ ਅਜੇ ਵੀ ਦੋ ਵੱਡੇ ਹਤਿਆਰੇ ਸਮੱਦ ਖਾਨ ਅਤੇ ਜ਼ਕਰੀਆ ਖ਼ਾਨ ਬਾਕੀ ਸਨ। ਇਹ ਅਬਦੁਲ ਸਮੱਦ ਖ਼ਾਨ, ਪ੍ਰਸਿੱਧ ਸਮੱਦ ਖਾਨ ਯੂਸਫਜ਼ਈ ਕਰਕੇ ਮਸ਼ਹੂਰ ਸੀ, ਜਿਸ ਨੇ ਭਾਈ ਮਨੀ ਸਿੰਘ ਜੀ ਨੂੰ ਕਾਫੀ-ਕਸ਼ਟ ਦਿੱਤੇ ਸਨ। ਸਿੱਖ ਪੰਥ ਦੇ ਮਹਾਨ ਜਥੇਦਾਰ ਨਵਾਬ ਕਪੂਰ ਸਿੰਘ ਦੇ ਇਕ ਜਥੇ ਨਾਲ ਸਮੱਦ ਖਾਨ ਦੀ ਮੁੱਠ ਭੇੜ ਹੋ ਗਈ ਤੇ ਸਮੱਦ ਖਾਨ ਪਕੜਿਆ ਗਿਆ। ਉਸ ਨੂੰ ਰਸਿਆਂ ਨਾਲ ਜਕੜ ਕੇ ਘੋੜਿਆਂ ਦੇ ਮਗਰ ਬੰਨ੍ਹ ਦਿੱਤਾ ਗਿਆ ਅਤੇ ਘੋੜਿਆਂ ਨੂੰ ਖੂਬ ਦੌੜਾਇਆ। ਇਸ ਤਰ੍ਹਾਂ ਇਸ ਅਪਰਾਧੀ ਨੂੰ ਸਜ਼ਾ ਦਿੱਤੀ ਗਈ। ਸਮੱਦ ਖਾਨ ਦੀ ਮੌਤ ਨੂੰ ਵੇਖ ਕੇ ਦੂਸਰੇ ਅਪਰਾਧੀ ਜ਼ਕਰੀਆ ਖਾਨ ਨੂੰ ਸਮਝ ਪੈ ਚੁੱਕੀ ਸੀ ਕਿ ਖਾਲਸੇ ਨੇ ਇਕ ਦਿਨ ਉਸਦਾ ਵੀ ਬੁਰਾ ਹਾਲ ਕਰਨਾ ਹੈ। ਇਸ ਡਰ ਨਾਲ ਉਹਨੇ ਕਿਲ੍ਹੇ ਤੋਂ ਬਾਹਰ ਨਿਕਲਨਾ ਬੰਦ ਕਰ ਦਿੱਤਾ। ਅੰਤ ਇਸ ਪਾਪੀ ਦੀ ਵੀ 1745 ਈ: ਵਿਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਸਿਰ ਤੇ ਮਰਵਾ ਕੇ ਮੌਤ ਹੋ ਗਈ। 

ਭਾਈ ਮਨੀ ਸਿੰਘ ਜੀ ਸ਼ਹੀਦ ਦਾ ਸਮੁੱਚਾ ਜੀਵਨ ਇਕ ਅਦੁੱਤੀ ਤੇ ਅਮੋਲਕ ਵਿਰਸਾ ਹੈ। ਭਾਈ ਸਾਹਿਬ ਦਾ ਸਾਰਾ ਪ੍ਰਵਾਰ (11 ਭਰਾ, ਤੇ 10 ਪੁੱਤਰਾਂ ਵਿਚੋਂ 7 ਪੁੱਤਰ ਤੇ ਕਈ ਪੋਤਰੇ) ਸਿੱਖੀ ਸਿਦਕ ਨੂੰ ਨਿਭਾਉਂਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ। ਭਾਈ ਸਾਹਿਬ ਦੀ ਇਹ ਅਦੁੱਤੀ ਘਾਲਣਾ ਸਿੱਖ ਪੰਥ ਲਈ ਹਮੇਸ਼ਾਂ ਹੀ ਚਾਨਣ ਮੁਨਾਰੇ ਦਾ ਕੰਮ ਦੇਂਦੀ ਰਹੇਗੀ। 

ਸ਼ਹੀਦ ਭਾਈ ਸੁੱਖਾ ਸਿੰਘ ਮਤਾਬ ਸਿੰਘ ਜੀ 

ਨਾਦਰ ਸ਼ਾਹ ਦੇ ਹਮਲੇ ਮਗਰੋਂ ਲਾਹੌਰ ਦੇ ਨਵਾਬ ਜ਼ਕਰੀਆ ਖਾਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਪ੍ਰਣ ਕਰ ਲਿਆ। ਸਾਰੇ ਸਰਕਾਰੀ ਅਫਸਰਾਂ ਤੇ ਚੌਧਰੀਆਂ ਨੂੰ ਸਖਤ ਹੁਕਮ ਚਾੜ੍ਹੇ ਗਏ ਕਿ ਜਿੱਥੇ ਵੀ ਕੋਈ ਸਿੱਖ ਲੱਭੇ, ਉਸ ਨੂੰ ਥਾਂ ਹੀ ਮਾਰ ਦਿਓ ਜਾਂ ਫੜ ਕੇ ਲਾਹੌਰ ਪਹੁੰਚਾਓ। ਸਿੱਖ ਦੀ ਗ੍ਰਿਫਤਾਰੀ ਕਰਾਉਣ ਲਈ ਸੂਹ ਦੇਣ ਵਾਲੇ ਨੂੰ, ਸਿੱਖ ਨੂੰ ਮਾਰ ਘਤਣ ਵਾਲੇ ਨੂੰ ਅਤੇ ਸਿੱਖ ਨੂੰ ਜਿਉਂਦਿਆਂ ਫੜ ਕੇ ਸਰਕਾਰ ਹਵਾਲੇ ਕਰਨ ਵਾਲੇ ਨੂੰ ਤਰਤੀਬ-ਵਾਰ ਦਸ, ਪੰਜਾਹ ਤੇ ਅੱਸੀ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਛੀਨੇ ਦੇ ਕਰਮੇ, ਤਲਵੰਡੀ ਦੇ ਰਾਮੇ ਰੰਧਾਵੇ ਤੇ ਨੌਸ਼ਹਿਰੇ ਢਾਲੇ ਦੇ ਸਾਹਿਬ ਰਾਇ ਸੰਧੂ ਨੇ ਹਜ਼ਾਰਾਂ ਬੇਗੁਨਾਹਾਂ ਸਿੱਖਾਂ ਅਤੇ ਉਹਨਾਂ ਦੇ ਪ੍ਰਵਾਰਾਂ ਨੂੰ ਮਾਰਿਆ। ਉਹਨਾਂ ਨੇ ਸਿੱਖਾਂ ਦੇ ਸੀਸਾਂ ਦੇ ਗੱਡੇ ਭਰ ਭਰ ਕੇ ਲਾਹੌਰ ਭੇਜੇ ਅਤੇ ਮੁਗਲ ਹਾਕਮਾਂ ਦੀਆਂ ਖੁਸ਼ੀਆਂ ਤੇ ਇਨਾਮ ਪ੍ਰਾਪਤ ਕੀਤੇ। ਜੰਡਿਆਲੇ ਦਾ ਹਰਭਗਤ ਨਿਰੰਜਨੀਆ, ਧਰਮ ਦਾਸ ਟੋਪੀ ਜੋਧ ਨਗਰੀਆ ਅਤੇ ਨੁਸ਼ਹਿਰੇ ਪਨੂੰਆਂ ਤੇ ਮਜੀਠੇ ਦੇ ਚੌਧਰੀ ਵੀ ਇਸ ਕੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। 

ਪਰ ਸਾਰਿਆਂ ਚੌਧਰੀਆਂ ਵਿਚੋਂ ਸਭ ਤੋਂ ਬਹੁਤਾ ਸਖਤ ਤੇ ਸਰਗਰਮ ਮੰਡਿਆਲੀ ਦਾ ਚੌਧਰੀ, ਮੱਸਾ ਰੰਘੜ ਸੀ। ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਮੱਸੇ ਰੰਘੜ ਦੇ ਹਵਾਲੇ ਕਰ ਦਿੱਤਾ ਸੀ। ਉਸ ਨੇ ਪਰਕਰਮਾ ਵਿਚ ਘੋੜੇ ਬੰਨ੍ਹੇ ਅਤੇ ਹਰਿਮੰਦਰ ਸਾਹਿਬ ਨੂੰ ਉਸ ਨੇ ਨਾਚ ਘਰ ਬਣਾ ਲਿਆ। ਉਹ ਉਥੇ ਪਲੰਘ ਡਾਹ ਕੇ ਹੁੱਕਾ ਤੇ ਸ਼ਰਾਬ ਪੀਆ ਕਰੇ ਅਤੇ ਕੰਜਰੀਆਂ ਦਾ ਮੁਜਰਾ ਲਵਾਇਆ ਕਰੇ। ਚਾਰੇ ਪਾਸੇ ਪਹਿਰਾ ਲੱਗਾ ਹੋਇਆ ਸੀ। ਬਿਨਾਂ ਆਗਿਆ ਕੋਈ ਅੰਦਰ ਨਹੀਂ ਸੀ ਜਾ ਸਕਦਾ। 

ਇਸ ਅੱਤ ਦਰਜੇ ਦੀ ਸਖਤੀ ਦੇ ਕਾਰਨ ਸਿੰਘ ਬੀਕਾਨੇਰ ਦੇ ਰੇਤਲੇ ਇਲਾਕਿਆਂ ਵਿਚ ਜਾ ਟਿਕੇ ਸਨ। ਉਹਨਾਂ ਨੂੰ ਕਿਸੇ ਨੇ ਦਰਬਾਰ ਸਾਹਿਬ ਦੀ ਬੇ-ਅਦਬੀ ਦੀ ਖਬਰ ਜਾ ਦੱਸੀ। ਉਹਨਾਂ ਵਿੱਚੋਂ ਇਕ ਦਾ ਨਾਂ ਭਾਈ ਮਤਾਬ ਸਿੰਘ ਸੀ। ਉਹ ਮੀਰਾਂ ਕੋਟ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। 

ਭਾਈ ਮਤਾਬ ਸਿੰਘ ਦਲੇਰ ਤੇ ਸੂਰਮਾ ਜਵਾਨ ਸੀ। ਇਹ ਖਬਰ ਸੁਣ ਕੇ ਉਸਨੂੰ ਰੋਹ ਚੜ੍ਹ ਗਿਆ। ਉਸ ਨੇ ਕਿਹਾ, ‘ਚੰਗਾ ਮੈਂ ਜਾਂਦਾ ਹਾਂ ਅਤੇ ਇਸ ਤਲਵਾਰ ਨਾਲ ਮੱਸੇ ਦਾ ਸਿਰ ਕੱਟ ਕੇ ਲਿਆਉਂਦਾ ਹਾਂ।’ ਭਾਈ ਸੁੱਖਾ ਸਿੰਘ ਮਾੜੀ ਕੰਬੋ ਵੀ ਭਾਈ ਮਤਾਬ ਸਿੰਘ ਦੇ ਨਾਲ ਤਿਆਰ ਹੋ ਪਏ। ਅੰਮ੍ਰਿਤਸਰ ਦੇ ਨੇੜੇ ਪਹੁੰਚ ਕੇ ਉਹਨਾਂ ਨੇ ਦੋ ਬੋਰੀਆਂ ਠੀਕਰੀਆਂ ਦੀਆਂ ਭਰ ਕੇ ਅੱਗੇ ਕਾਠੀਆਂ ਉੱਪਰ ਰੱਖ ਲਈਆਂ ਅਤੇ ਭੇਸ ਵਟਾ ਲਿਆ। ਇਉਂ ਜਾਪਦਾ ਸੀ ਕਿ ਮੁਸਲਮਾਨ ਨੰਬਰਦਾਰ ਮਾਮਲਾ ਤਾਰਨ ਜਾ ਰਹੇ ਹਨ। 

ਅਗਸਤ ਸੰਨ 1740 (ਸੰਮਤ 1797) ਵਿਚ ਉਹ ਅੰਮ੍ਰਿਤਸਰ ਪਹੁੰਚੇ ਤੇ ਰਵਾਂ ਰਵੀਂ ਸ੍ਰੀ ਦਰਬਾਰ ਸਾਹਿਬ ਜਾ ਪੁੱਜੇ। ਆਪਣੇ ਘੋੜੇ ਉਹਨਾਂ ਨੇ ਦਰਸ਼ਨੀ ਡਿਓਢੀਉਂ ਬਾਹਰ ਲਾਚੀ ਬੇਰ ਨਾਲ ਬੰਨ੍ਹ ਦਿੱਤੇ । ਇਕ ਬੋਰੀ ਲੈ ਕੇ ਹਰਿਮੰਦਰ ਸਾਹਿਬ ਦੇ ਅੰਦਰ ਜਾ ਵੜੇ। ਅੱਗੇ ਮੱਸਾ ਰੰਘੜ ਨਸ਼ੇ ਵਿਚ ਗੁਟ ਹੋਇਆ ਹੁੱਕਾ ਪੀ ਰਿਹਾ ਸੀ । ਕੰਜਰੀਆਂ ਦਾ ਮੁਜਰਾ ਲੱਗਾ ਹੋਇਆ ਸੀ । ਇਹ ਝਾਕੀ ਵੇਖ ਕੇ ਸਿੰਘ ਸੂਰਬੀਰਾਂ ਦਾ ਲਹੂ ਉਬਾਲੇ ਖਾ ਉਠਿਆ। ਭਾਈ ਸੁੱਖਾ ਸਿੰਘ ਨੇ ਠੀਕਰੀਆਂ ਦੀ ਭਰੀ ਬੋਰੀ ਮੱਸੇ ਦੇ ਪਲੰਘ ਥੱਲੇ ਜਾ ਸੁੱਟੀ ਤੇ ਕਿਹਾ : ਮਾਮਲਾ ਹਾਜ਼ਰ ਹੈ। ਜਦੋਂ ਮੱਸੇ ਨੇ ਪਲੰਘ ਹੇਠਾਂ ਝੁਕ ਕੇ ਵੇਖਿਆ ਤਾ ਸ: ਮਤਾਬ ਸਿੰਘ ਜੀ ਬਿਜਲੀ ਵਾਂਗ ਕੜਕ ਮੱਸੇ ਉੱਪਰ ਜਾ ਪਏ ਤੇ ਤਲਵਾਰ ਦੇ ਇਕੋ ਵਾਰ ਨਾਲ ਉਸ ਦਾ ਗਾਟਾ ਲਾਹ ਦਿੱਤਾ। ਮੱਸੇ ਦੇ ਸਭੇ ਸਾਥੀ ਘਾਬਰ ਕੇ ਇਧਰ ਉਧਰ ਨੱਸ ਉੱਠੇ। ਉਹਨਾਂ ਦੇ ਸੰਭਲਣ ਤੋਂ ਪਹਿਲਾਂ ਹੀ ਦੋਵੇਂ ਸੂਰਬੀਰ ਮੱਸੇ ਦਾ ਸਿਰ ਲੈ ਕੇ ਘੋੜਿਆਂ ਤੇ ਚੜ੍ਹ ਕੇ ਹਵਾ ਹੋ ਗਏ। 

ਮੱਸੇ ਦੀ ਮੌਤ ਦਾ ਹਾਲ ਸੁਣ ਕੇ ਲਾਹੌਰ ਦਾ ਸੂਬਾ ਜ਼ਕਰੀਆਂ ਖਾਂ ਲੋਹਾ ਲਾਖਾ ਹੋ ਗਿਆ। ਉਸ ਨੇ ਅੰਮ੍ਰਿਤਸਰ ਦੇ ਉਦਾਲੇ ਪਰਗਨਿਆਂ ਦੇ ਚੌਧਰੀਆਂ ਨੂੰ ਸੱਦ ਕੇ ਕਿਹਾ ਕਿ ਮੱਸੇ ਦੇ ਕਾਤਲ ਨੂੰ ਫੜ ਕੇ ਪੇਸ਼ ਕਰੋ। ਹਰਭਜਨ ਨਿਰੰਜਨੀਏ ਨੇ ਮੁਖਬਰੀ ਕੀਤੀ ਕਿ ਇਹ ਕਾਰਾ ਭਾਈ ਮਤਾਬ ਸਿੰਘ ਮੀਰਾਂ-ਕੋਟੀਏ ਤੇ ਭਾਈ ਸੁੱਖਾ ਸਿੰਘ ਨੇ ਕੀਤਾ ਹੈ। ਸੂਬੇ ਦੇ ਹੁਕਮ ਨਾਲ ਨੂਰਦੀਨ ਫੌਜਦਾਰ ਨੇ ਮੀਰਾਂਕੋਟ- ਉਦਾਲੇ ਘੇਰਾ ਜਾ ਪਾਇਆ। ਭਾਈ ਮਤਾਬ ਸਿੰਘ ਤਾਂ ਉਥੇ ਹੈ ਹੀ ਨਹੀਂ ਸਨ ਪਰ ਉਹਨਾਂ ਦਾ ਨਿੱਕਾ ਪੁੱਤਰ ‘ਰਾਇ ਸਿੰਘ’ ਪਿੰਡ ਹੀ ਸੀ। ਭਾਈ ਮਤਾਬ ਸਿੰਘ ਨੇ ਪਿੰਡੋਂ ਜਾਣ ਸਮੇਂ ਆਪਣੇ ਇਸ ਪੁੱਤਰ ਦੀ ਬਾਂਹ ਪਿੰਡ ਦੇ ਪੈਂਚ ਨੱਥੇ ਖਹਿਰੇ ਨੂੰ ਫੜਾਈ ਸੀ । ਨੂਰਦੀਨ ਨੇ ਨੱਥੇ ਨੂੰ ਕਿਹਾ ਲੜਕਾ ਮੇਰੇ ਹਵਾਲੇ ਕਰੋ। ਨੱਥਾ ਨਹੀਂ ਸੀ ਚਾਹੁੰਦਾ ਕਿ ਜਿਸ ਮਾਸੂਮ ਦੀ ਬਾਂਹ ਉਸ ਨੂੰ ਫੜਾਈ ਗਈ ਸੀ, ਉਸ ਨੂੰ ਉਹ ਇਹਨਾਂ ਕਸਾਈਆਂ ਦੇ ਹਵਾਲੇ ਕਰ ਦੇਵੇ । ਉਹ ਤਿੰਨ ਚਾਰ ਆਦਮੀ ਨਾਲ ਲੈ ਕੇ ਰਾਇ ਸਿੰਘ ਨੂੰ ਮੋਢੇ ਤੇ ਚੁੱਕ ਕੇ ਪਿੱਛਲੇ ਪਾਸਿਉਂ ਦੀ ਪਿੰਡੋਂ ਨਿਕਲ ਤੁਰਿਆ। ਨੂਰਦੀਨ ਦੇ ਬੰਦਿਆਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਪਿੱਛਾ ਕੀਤਾ ਤੇ ਥੋੜ੍ਹੀ ਦੂਰ ਜਾ ਘੇਰਿਆ । ਲੜਾਈ ਹੋਈ, ਨੱਥਾ ਤੇ ਉਸ ਦੇ ਸਾਥੀ ਬੱਚੇ ਦੀ ਰੱਖਿਆ ਕਰਦੇ ਮਾਰੇ ਗਏ। ਰਾਇ ਸਿੰਘ ਵੀ ਸਖਤ ਫੱਟੜ ਹੋ ਗਿਆ। ਉਸ ਨੂੰ ਮਰ ਗਿਆ ਸਮਝ ਕੇ ਫੌਜੀ ਚਲੇ ਗਏ। ਉਹ ਇਕ ਇਸਤਰੀ ਦੀ ਨਜ਼ਰ ਪੈ ਗਿਆ। ਉਹ ਉਸ ਨੂੰ ਘਰ ਲੈ ਗਈ। ਸੇਵਾ ਟਹਿਲ ਕਰਨ ਤੇ ਰਾਇ ਸਿੰਘ ਰਾਜ਼ੀ ਹੋ ਗਿਆ। 

ਸੰਨ 1745 (ਸੰਮਤ 1802) ਵਿਚ ਭਾਈ ਮਤਾਬ ਸਿੰਘ ਜੀ ਆਪਣੇ ਬਾਲ ਬੱਚੇ ਨੂੰ ਮਿਲਣ ਵਾਸਤੇ ਪਿੰਡ ਆਏ। ਕਿਸੇ ਨੇ ਚੁਗਲੀ ਜਾ ਲਾਈ। ਭਾਈ ਸਾਹਿਬ ਫੜੇ ਗਏ ਤੇ ਲਾਹੌਰ ਲਿਆਂਦੇ ਗਏ। ਉੱਥੇ ਉਹਨਾਂ ਨੂੰ ਚਰਖੜੀ ਤੇ ਚਾੜ੍ਹਿਆ ਗਿਆ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਭਾਈ ਸਾਹਿਬ ਦੀ ਸ਼ਹੀਦੀ ਦਸਦੀ ਹੈ ਕਿ ਸਿੰਘ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਜਾਨ ਤੇ ਖੇਡ ਕੇ ਵੀ ਲੈ ਲੈਂਦੇ ਹਨ। 

ਸ਼ਹੀਦ ਭਾਈ ਬੋਤਾ ਸਿੰਘ ਗਰਜਾ ਸਿੰਘ 

ਸੰਨ 1739 ਈ: ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਅਸਥਾਨ ਹੈ, ਕਿਉਂਕਿ ਵਕਤ ਦੀ ਹਕੂਮਤ ਵਲੋਂ ਇਸ ਸਮੇਂ ਵਿਚ ਬਹੁਤ ਸਖਤੀ ਕੀਤੀ ਗਈ ਸੀ। ਮੁਗਲ ਹਕੂਮਤ ਨੇ ਸਿੱਖ ਕੌਮ ਦਾ ਬੀਜ ਨਾਸ ਕਰਨ ਦਾ ਫ਼ੈਸਲਾ ਕਰ ਲਿਆ ਹੋਇਆ ਸੀ। 

ਹਰ ਕਿਸੇ ਨੂੰ ਸਿੱਖਾਂ ਨੂੰ ਮਾਰ ਮੁਕਾਣ ਦੀ ਖੁਲ੍ਹ ਸੀ। ਕਿਸੇ ਸਿੱਖ ਦਾ ਘਰ ਘਾਟ ਲੁਟ ਲੈਣਾ ਜੁਰਮ ਨਹੀਂ ਸੀ। ਤੁਅੱਸਬੀ ਮੁਸਲਮਾਨ ਤੇ ਖੁਸ਼ਾਮਦੀ ਹਿੰਦੂ ਇਸ ਕੰਮ ਵਿਚ ਹਕੂਮਤ ਦਾ ਪੂਰਾ ਪੂਰਾ ਸਾਥ ਦੇ ਰਹੇ ਸਨ। ਇਥੇ ਹੀ ਬੱਸ ਨਹੀਂ, ਕਿਸੇ ਸਿੱਖ ਨੂੰ ਫੜਾਉਣ ਦੀ ਮਦਦ ਕਰਨ ਵਾਲੇ ਨੂੰ ਦਸ ਰੁਪਏ ਇਨਾਮ ਮਿਲਦਾ ਸੀ। ਜਿਉਂਦਾ ਸਿੱਖ ਫੜ ਕੇ ਲਿਆਉਣ ਵਾਲੇ ਨੂੰ ਅੱਸੀ ਰੁਪਏ ਤੇ ਸਿੱਖ ਦਾ ਸਿਰ ਵਢ ਕੇ ਲਿਆਉਣ ਵਾਲੇ ਨੂੰ ਪੰਜਾਹ ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਸਨ। 

ਹਕੂਮਤ ਵਲੋਂ ਚਲ ਰਹੀ ਜ਼ੁਲਮੀ ਹਨ੍ਹੇਰੀ ਤੋ ਬਚਣ ਲਈ ਸਿੱਖ ਆਪਣੇ ਘਰ ਘਾਟ ਛੱਡ ਕੇ ਜੰਗਲਾਂ, ਪਹਾੜਾਂ ਤੇ ਰਾਜਸਥਾਨ ਦੇ ਤਪਦੇ ਰੇਤਲੇ ਮਾਰੂਥਲਾਂ ਵਿਚ ਜਾ ਵੜੇ ਸਨ। ਪੰਜਾਬ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਐਲਾਨ ਕੀਤਾ ਤੇ ਪਿੰਡ ਪਿੰਡ ਮੁਨਾਦੀ ਕਰਵਾਈ ਕਿ ਸਾਰੇ ਸਿੱਖ ਖਤਮ ਕਰ ਦਿੱਤੇ ਗਏ ਹਨ। ਇਸ ਪ੍ਰਾਪੇਗੰਡੇ ਨੂੰ ਖਤਮ ਕਰਨ ਲਈ ਇੰਨੇ ਖਤਰੇ ਦੇ ਹੁੰਦਿਆਂ ਹੋਇਆਂ ਵੀ ਇਕੜ ਦੁਕੜ ਸਿੰਘ ਛਿਪ ਛਿਪਾ ਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨੋਂ ਨਾ ਟਲਦੇ। ਦਰਸ਼ਨ ਇਸ਼ਨਾਨ ਕਰਦਿਆਂ ਕਈ ਸਿੰਘ ਆਪਣੇ ਸਰੀਰਾਂ ਦੀ ਆਹੂਤੀ ਦੇ ਚੁੱਕੇ ਸਨ, ਪਰ ਫਿਰ ਵੀ ਆਪਣੇ ਗੁਰਅਸਥਾਨਾਂ ਪ੍ਰਤੀ ਸ਼ਰਧਾ ਤੇ ਹੱਕ ਦੇ ਪ੍ਰਗਟਾਵੇ ਦਾ ਇਤਨਾ ਵਧੀਕ ਤੇ ਭਿਆਨਕ ਮੁੱਲ ਚੁਕਾਉਣੋਂ ਕਤਰਾਂਦੇ ਨਹੀਂ ਸਨ। 

ਇਸੇ ਮੰਤਵ ਦੀ ਪੂਰਤੀ ਲਈ ਦੋ ਗੁਰੂ ਕੇ ਲਾਲ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਸ੍ਰੀ ਤਰਨ ਤਾਰਨ ਸਾਹਿਬ ਤੋਂ ਹੋ ਕੇ ਅੰਮ੍ਰਿਤਸਰ ਸਾਹਿਬ ਵਲ ਪਵਿੱਤਰ ਹਰਿਮੰਦਰ ਦੇ ਦਰਸ਼ਨ ਤੇ ਸਰੋਵਰ ਵਿਚ ਇਸ਼ਨਾਨ ਕਰਨ ਲਈ ਜਾ ਰਹੇ मठ । 

ਇਹ ਸਿੰਘ ਰਾਤੀਂ ਸਫਰ ਕਰਦੇ ਤੇ ਦਿਨੇ ਬ੍ਰਿਛਾਂ ਝਾੜਾਂ ਦੀ ਓਟ ਵਿਚ ਸਮਾਂ ਕੱਟਦੇ। ਆਪਣੇ ਨਿਸ਼ਾਨੇ ਵਲ ਵਧਦੇ ਜਾ ਰਹੇ ਇਨ੍ਹਾਂ ਦੋ ਸੰਤ ਸਿਪਾਹੀ ਸਿੰਘਾਂ ਨੂੰ ਲਾਹੌਰੋਂ ਦਿੱਲੀ ਜਾਣ ਵਾਲੀ ਜਰਨੈਲੀ ਸੜਕ ਤੇ ਨੂਰਦੀਨ ਦੀ ਸਰਾਂ ਦੇ ਨੇੜੇ ਦੋ ਮੁਸਲਮਾਨਾਂ ਨੇ ਝਾੜਾਂ ਉਹਲੇ ਵੇਖ ਲਿਆ ਤੇ ਲੱਗੇ ਆਪਸ ਵਿਚ ਗੱਲਾਂ ਕਰਨ : 

ਪਹਿਲਾ : ਮੈਂਨੂੰ ਤਾਂ ਝਾੜਾਂ ਉਹਲੇ ਛਿਪੇ ਸਿੱਖ ਜਾਪਦੇ ਹਨ। 

ਦੂਜਾ : ਨਹੀਂ ਓਇ! ਸਿੱਖ ਤਾਂ ਬੜੇ ਬਹਾਦਰ ਹੁੰਦੇ ਹਨ। ਉਹ ਤਾਂ ਲੁਕਦੇ ਛਿਪਦੇ ਨਹੀਂ, ਸਦਾ ਸਾਹਮਣੇ ਡਟ ਕੇ ਮਰਦੇ ਹਨ। 

ਪਹਿਲਾ : ਜੇ ਤੂੰ ਕਹੇਂ ਤਾਂ ਚਲ ਕੇ ਵੇਖੀਏ। 

ਦੂਜਾ : ਓਇ ਅਸਾਂ ਕੀ ਕੱਢਣਾ ਪਾਣਾ ਏਂ ਇਸ ਵਿਚੋਂ। ਜੇ ਸੱਚੀ ਮੁੱਚੀਂ ਸਿੱਖ ਹੀ ਨਿਕਲ ਪਏ ਤਾਂ ਫਿਰ ਸਾਡੀ ਖੈਰ ਨਹੀਂ। 

ਪਹਿਲਾ : ਤੂੰ ਤਾਂ ਐਵੇਂ ਡਰੀ ਜਾਨੈਂ। ਜ਼ਕਰੀਆ ਖ਼ਾਨ ਨੇ ਤਾਂ ਐਲਾਨ ਕਰ ਦਿੱਤੈ ਕਿ ਉਹਨੇ ਸਾਰੇ ਸਿੱਖ ਖਤਮ ਕਰ ਦਿੱਤੇ ਨੇ। 

ਉਹ ਦੋਵੇਂ ਮੁਸਲਮਾਨ ਤਾਂ ਐਉਂ ਗੱਲਾਂ ਕਰਦੇ ਅੱਗੇ ਤੁਰ ਗਏ, ਪਰ ਉਹਨਾਂ ਦੀਆਂ ਗੱਲਾਂ ਲੁਕੇ ਹੋਏ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਸੀਨੇ ਚੀਰ ਗਈਆਂ। ਜ਼ਕਰੀਆ ਖ਼ਾਨ ਦੇ ਸਿੱਖਾਂ ਨੂੰ ਖਤਮ ਕਰ ਦਿੱਤੇ ਜਾਣ ਵਾਲੇ ਐਲਾਨ ਵਾਲੀ ਗੱਲ ਨੇ ਤਾਂ ਦੋਹਾਂ ਨੂੰ ਸਣੇ ਕੱਪੜੀਂ ਅੱਗ ਲਾ ਦਿੱਤੀ। 

ਦੋਹਾਂ ਸਿੰਘਾਂ ਨੇ ਕੁਝ ਸੋਚ ਵਿਚਾਰ ਮਗਰੋਂ ਜ਼ਕਰੀਆ ਖਾਨ ਦੇ ਇਸ ਪ੍ਰਾਪੇਗੰਡੇ ਨੂੰ ਝੂਠਾ ਸਿਧ ਕਰਨ ਦਾ ਫੈਸਲਾ ਕਰ ਲਿਆ। 

ਝਾੜਾਂ ਪਿੱਛੋਂ ਨਿਕਲ ਕੇ ਦੋਵੇਂ ਸੜਕ ਤੇ ਆ ਗਏ। ਦੋਹਾਂ ਦੇ ਹੱਥ ਵਿਚ ਲੱਕੜ ਦੇ ਮਜ਼ਬੂਤ ਸੋਟੇ ਸਨ । ਸੜਕ ਕਿਨਾਰੇ ਨੂਰਦੀਨ ਦੀ ਸਰਾਂ ਨੂੰ ਉਹਨਾਂ ਆਪਣਾ 

ਟਿਕਾਣਾ ਬਣਾ ਲਿਆ ਤੇ ਲੱਗੇ ਆਉਣ ਜਾਣ ਵਾਲਿਆਂ ਪਾਸੋਂ ਟੈਕਸ ਉਗਰਾਹੁਣ । ਜੇ ਗੱਡੇ ਵਾਲਾ ਕੋਈ ਆਉਂਦਾ ਤਾਂ ਰੋਕ ਕੇ ਉਹਨੂੰ ਆਖਦੇ, “ਭਾਈ! ਇਥੇ ਸਿੱਖਾਂ ਦਾ ਰਾਜ ਹੈ ਗੱਡਾ ਤਾਂ ਅੱਗੇ ਜਾਊ ਜੇ ਇਕ ਆਨਾ ਟੈਕਸ ਦੇਵੇਂਗਾ।” ਜੇ ਖੋਤੇ ਤੇ ਭਾਰ ਲੱਦੀ ਕੋਈ ਲੰਘਦਾ ਤਾਂ ਉਸ ਤੋਂ ਇਕ ਪੈਸਾ ਟੈਕਸ ਲੈਂਦੇ ਤੇ ਨਾਲ ਇਹ ਵੀ ਕਹਿ ਦਿੰਦੇ ਕਿ ਜਿਥੇ ਜਾਉਗੇ ਉਥੇ ਲੋਕਾਂ ਨੂੰ ਦੱਸ ਦੇਣਾ ਕਿ ਨੂਰਦੀਨ ਦੀ ਸਰਾਂ ਦੇ ਆਲੇ ਦੁਆਲੇ ਸਿੱਖਾਂ ਦਾ ਰਾਜ ਹੋ ਗਿਆ ਹੈ। 

ਇਉਂ ਕਿੰਨਾ ਚਿਰ ਇਹ ਦੋਵੇਂ ਸਿੰਘ ਟੈਕਸ ਇਕੱਠਾ ਕਰਦੇ ਰਹੇ, ਪਰ ਹਕੂਮਤ ਵਲੋਂ ਕੋਈ ਕਾਰਵਾਈ ਨਾ ਹੋਈ। ਲੋਕੀਂ ਟੈਕਸ ਦੇ ਜਾਂਦੇ ਤੇ ਹੈਰਾਨ ਹੁੰਦੇ ਕਿ ਜ਼ਕਰੀਆਂ ਖਾਂ ਦਾ ਐਲਾਨ ਤਾਂ ਬਿਲਕੁਲ ਝੂਠਾ ਨਿਕਲਿਆ। ਉਹ ਤਾਂ ਕਹਿੰਦਾ ਸੀ ਕਿ ਸਿੱਖ ਖਤਮ ਕਰ ਦਿੱਤੇ ਹਨ, ਪਰ ਇਥੇ ਤਾਂ ਸਿੰਘਾਂ ਦੀ ਹਕੂਮਤ ਕਾਇਮ ਹੋਈ ਪਈ ਹੈ। 

ਹਕੂਮਤ ਨੂੰ ਝੂਠਿਆਂ ਕਰਨ ਲਈ ਹੀ ਤਾਂ ਸਿੰਘਾ ਨੇ ਇਹ ਨਾਟਕ ਰਚਿਆ ਸੀ। ਉਹ ਤਾਂ ਚਾਹੁੰਦੇ ਸਨ ਹਕੂਮਤ ਦੇ ਕੰਨੀਂ ਇਹ ਗੱਲ ਪਵੇ ਤੇ ਹਕੂਮਤ ਨਾਲ ਦੋ ਹੱਥ ਕੀਤੇ ਜਾ ਸਕਣ, ਪਰ ਹਕੂਮਤ ਵਲੋਂ ਅਜ ਕੋਈ ਜੁਆਬੀ ਕਾਰਵਾਈ ਨਹੀਂ ਸੀ ਹੋ ਰਹੀ। ਆਪਣੇ ਇਸ ਮੰਤਵ ਦੀ ਛੇਤੀ ਛੇਤੀ ਪੂਰਤੀ ਨਾ ਹੁੰਦੀ ਵੇਖ ਕੇ ਸਿੰਘ ਕਾਹਲੇ ਪੈ ਗਏ। 

ਭਾਈ ਬੋਤਾ ਸਿੰਘ ਨੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਇਕ ਚਿੱਠੀ ਲਾਹੌਰ ਨੂੰ ਜਾਂਦੇ ਇਕ ਰਾਹੀ ਦੇ ਹੱਥ ਲਿਖ ਭੇਜੀ। ਖਾਨ ਬਹਾਦਰ ਦੀ ਥਾਂਵੇਂ ਪੰਜਾਬ ਦੇ ਗਵਰਨਰ ਨੂੰ ਸਿੰਘ ਨੇ ਮਖੌਲ ਵਜੋਂ ਭਾਬੀ ਖਾਨੋ ਕਰ ਕੇ ਲਿਖਿਆ ਸੀ। ਚਿੱਠੀ ਵਿਚ ਲਿਖਿਆ ਹੋਇਆ ਸੀ : 

“ਚਿੱਠੀ ਲਿਖਤੁਮ ਸਿੰਘ ਬੋਤਾ

ਹੱਥ ਹੈ ਸੋਟਾ, ਵਿਚ ਰਾਹ ਖਲੋਤਾ

ਆਨਾ ਲਾਇਆ ਗੱਡ ਨੂੰ

ਪੈਸਾ ਲਾਇਆ ਖੋਤਾ। 

ਜਾ ਆਖੀਂ ਭਾਬੀ ਖਾਨੋ ਨੂੰ 

ਐਉਂ ਆਖੇ ਸਿੰਘ ਬੋਤਾ। 

ਚਿੱਠੀ ਆਪਣੇ ਟਿਕਾਣੇ ਅੱਪੜ ਗਈ। ਚਿੱਠੀ ਨੂੰ ਪੜ੍ਹ ਕੇ ਗਵਰਨਰ ਜ਼ਕਰੀਆ 

ਖਾਨ ਗੁੱਸ ਨਾਲ ਸੜ ਬਲ ਕੇ ਕੋਲੇ ਹੋ ਗਿਆ । ਚਿੱਠੀ ਲਿਆਣ ਵਾਲੇ ਨੂ ਪੁੱਛਿਆ : 

“ਓਇ! ਕਿੰਨੇ ਕੁ ਸਿੰਘਾਂ ਦਾ ਕਬਜ਼ਾ ਹੈ ਨੂਰਦੀਨ ਦੀ ਸਰਾਂ ਤੇ, ਅਤੇ ਕਿੰਨੇ ਕੁ ਹਥਿਆਰ ਨੇ ਉਹਨਾਂ ਪਾਸ ? 

ਅੱਗੋਂ ਉੱਤਰ ਮਿਲਿਆ, 

“ਜੀ ਉਥੇ ਤਾਂ ਮੈਂ ਕੇਵਲ ਦੋ ਹੀ ਸਿੰਘ ਵੇਖੇ ਨੇ। ਉਹਨਾਂ ਪਾਸ ਕੋਈ ਬਦੂਕ ਨਹੀਂ, ਸਗੋਂ ਦੋਹਾਂ ਦੇ ਹੱਥੀਂ ਮੋਟੇ ਮੋਟੇ ਸੋਟ ਤ ਤਲਵਾਰਾਂ ਹਨ।” 

ਸਿੱਖਾਂ ਨੂੰ ਖਤਮ ਕਰ ਦਿੱਤੇ ਜਾਣ ਦੇ ਔਲਾਨ ਕਰਨ ਵਾਲੇ ਤੇ ਆਪਣੇ ਆਪ ਨੂੰ ਖਾਨ ਬਹਾਦਰ ਕਹਿਲਾਉਣ ਵਾਲੇ ਜ਼ਕਰੀਆ ਖਾਨ ਨੇ ਜਲਾਲ ਦੀਨ ਜਰਨੈਲ ਨੂੰ ਹੁਕਮ ਕੀਤਾ, “ਦੋ ਸੋ ਸ਼ਸਤਰਧਾਰੀ ਘੋੜ ਸਵਾਰ ਫੌਜੀ ਨਾਲ ਲੈਕੇ ਜਾਉ ਤੇ ਸਿੱਖ ਰਾਜ ਦਾ ਐਲਾਨ ਕਰਨ ਵਾਲੇ ਦੋ ਸਿੰਘਾਂ ਨੂੰ ਫੋਰਨ ਜਿੰਦਾ ਫੜ ਕੇ ਲਿਆਓ।” 

ਵਿਚਾਰਾ ਜ਼ਕਰੀਆ ਖਾਨ ਹੋਰ ਕਰਦਾ ਵੀ ਕੀ । ਉਸਨੂੰ ਪਤਾ ਸੀ ਇਹ “ਸਵਾ ਲਾਖ ਸੇ ਏਕ ਲੜਾਉਂ” ਕਹਿਣ ਵਾਲੇ ਗੁਰੂ ਕੇ ਸਿੰਘ ਨੇ ਇਹਨਾਂ ਨੇ ਦਸਾਂ ਵੀਹਾਂ ਸਿਪਾਹੀਆਂ ਪਾਸੋਂ ਕਾਬੂ ਨਹੀਂ ਆਉਣਾ।” 

ਦੋ ਸੌ ਘੋੜ ਚੜ੍ਹੇ ਹਥਿਆਰਬੰਦ ਫੌਜੀਆਂ ਦੀ ਇਹ ਧਾੜ ‘ਜਲਾਲ ਦੀਨ’ ਦੀ ਅਗਵਾਈ ਹੇਠ ਮਾਰੋ ਮਾਰ ਕਰਦੀ ਨੂਰਦੀਨ ਦੀ ਸਰਾਂ ਕੋਲ ਆ ਪੁੱਜੀ ਦੂਰੋਂ ਧੂੜ ਉਡਦੀ ਵੇਖ ਕੇ ਸਿੱਖ ਸਮਝ ਗਏ ਕਿ ਹਕੂਮਤ ਨੂੰ ਸਿੱਖ ਰਾਜ ਕਾਇਮ ਹੋਣ ਦੀ ਖਬਰ ਮਿਲ ਗਈ ਹੈ। 

/ ਹਾਲਾਂ ਫੌਜੀਆਂ ਦੀ ਧਾੜ ਸਿੰਘਾਂ ਨੂੰ ਘੇਰੇ ਵਿਚ ਲੈਣ ਦੀ ਤਿਆਰੀ ਕਰ ਹੀ ਰਹੀ ਸੀ ਕਿ ਭਾਈ ਬੋਤਾ ਸਿੰਘ ਗਰਜਾ ਸਿੰਘ ਨੇ ਉੱਚੀ ਆਵਾਜ਼ ਵਿਚ ਜ਼ੈਕਾਰਾ ਛੱਡ ਕੇ ਦੁਸ਼ਮਨ ਨੂੰ ਵੰਗਾਰਿਆ, “ਓਇ! ਆਪਣੇ ਆਪ ਨੂੰ ਬਹਾਦਰ ਅਖਵਾਉਣ ਵਾਲਿਓ ! ਜ਼ਰਾ ਕੱਲੇ ਨਾਲ ਕੱਲਾ ਭਿੜ ਕੇ ਵੇਖੋ ਤਾਂ ਤੁਹਾਨੂੰ ਮੰਨੀਏ।” 

ਜਲਾਲ ਦੀਨ ਨੇ ਦੋ ਬਹਾਦਰ ਸਿਪਾਹੀ ਅੱਗੇ ਕੀਤੇ। ਸਿੰਘਾਂ ਅੱਖ ਦੇ ਪਲਕਾਰੇ ਵਿਚ ਦੋਹਾਂ ਨੂੰ ਚਿੱਤ ਕਰ ਦਿੱਤਾ। ਫੇਰ ਦੋ ਹੋਰ, ਦੋ ਹੋਰ, ਕਰਕੇ ਅੱਠ ਸਿਪਾਹੀ ਅਗਲੇ ਜਹਾਨ ਤੋਰ ਦਿੱਤੇ । 

ਹੁਣ ਸਿੰਘਾਂ ਪੈਂਤੜਾ ਬਦਲਿਆ ਤੇ ਗੱਜ ਕੇ ਆਖਿਆ ਹੁਣ ਇਕ ਇਕ ਦੇ ਮੁਕਾਬਲੇ ਤੇ ਦੋ ਦੋ ਆ ਜਾਵੋ। ਬਹਾਦਰ ਜ਼ਕਰੀਆ ਖਾਨ ਦੇ ਬਹਾਦਰ ਫੌਜੀ ਦੋ ਦੋ ਕਰਕੇ ਇੱਕਲੇ ਇੱਕਲੇ ਸਿੰਘ ਵਲ ਵਧਦੇ ਰਹੇ ਤੇ ਸਿੰਘਾਂ ਸੋਟਿਆਂ ਨਾਲ 12 ਹੋਰ ਜਵਾਨ ਸੁਸਰੀ ਵਾਂਗੂ ਸੁਆ ਦਿੱਤੇ । 

ਆਪਣੇ 20 ਫ਼ੌਜੀਆਂ ਦੀਆਂ ਲਾਸ਼ਾਂ ਧਰਤੀ ਉੱਤੇ ਜਲਾਲ ਦੀਨ ਜਰਨੈਲ ਦਾ ਸਬਰ ਟੁਟ ਗਿਆ ਤੇ ਉਸ ਨੇ ਸਾਰੇ ਫ਼ੌਜੀਆਂ ਨੂੰ ਇਕੋ ਵਾਰੀ ਦੋਹਾਂ ਸਿੰਘਾਂ ਤੇ ਹੱਲਾ ਬੋਲਣ ਦਾ ਹੁਕਮ ਦੇ ਦਿੱਤਾ। 

ਬਸ ਫਿਰ ਕੀ ਸੀ। ਸਿੰਘਾਂ ਜੈਕਾਰੇ ਛੱਡੇ ਤੇ ਅੱਗੇ ਵਧ ਕੇ ਪਿੱਠ ਨਾਲ ਪਿੱਠ ਜੋੜ ਦੁਸ਼ਮਣਾਂ ਦੇ ਗਲ ਜਾ ਪਏ। ਦਸ ਕੁ ਹੋਰ ਦੁਸ਼ਮਣ ਫ਼ੌਜੀਆਂ ਨੂੰ ਪਾਰ ਬੁਲਾ ਕੇ ਗੁਰੂ ਕੇ ਲਾਲ ਸ਼ਹੀਦੀ ਪਾ ਗਏ ਤੇ ਦੱਸ ਗਏ ਸਾਰੇ ਸੰਸਾਰ ਨੂੰ, ਕਿ ਸਿੰਘ ਖਤਮ ਨਹੀਂ ਕੀਤੇ ਜਾ ਸਕਦੇ । ਸਿੰਘਾਂ ਨੂੰ ਖਤਮ ਕਰਨ ਵਾਲੇ ਆਪ ਖਤਮ ਹੋ ਜਾਂਦੇ ਹਨ। 

ਅੱਜ ਵੀ ਭਾਈ ਬੋਤਾ ਸਿੰਘ ਗਰਜਾ ਸਿੰਘ ਦੀ ਸ਼ਹੀਦੀ ਪੁਕਾਰ ਪੁਕਾਰ ਕੇ ਸਿੰਘਾਂ ਨੂੰ ਕਹਿ ਰਹੀ ਹੈ “ਸਿੰਘੋ ! ਸਿੱਖੀ ਦੀ ਆਨ ਤੇ ਸ਼ਾਨ ਨੂੰ ਸਦਾ ਕਾਇਮ ਰਖਿਓ। ਵੇਖਿਓ, ਟੁਟ ਭਾਵੇਂ ਜਾਇਓ, ਪਰ ਜ਼ਾਲਮ ਦੇ ਅੱਗੇ ਝੁਕਿਉ ਨਾ ਤੇ ਸਦਾ ਇਹ ਨਾਹਰਾ ਬੁਲੰਦ ਕਰਦੇ ਰਹਿਓ : 

“ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ।” 

ਭਾਈ ਬੋਤਾ ਸਿੰਘ ਗਰਜਾ ਸਿੰਘ ਦੀ ਸ਼ਹਾਦਤ ਸਿੱਖਾਂ ਦੀ ਸਪਿਰਟ, ਜੁਰਅਤ ਤੇ ਅਣਖ ਦੀ ਇਕ ਜੀਊਂਦੀ ਜਾਗਦੀ ਮਿਸਾਲ ਹੈ।  

ਸ਼ਹੀਦ ਸ. ਸੁਬੇਗ ਸਿੰਘ ਸ਼ਾਹਬਾਜ਼ ਸਿੰਘ 

ਲਾਹੌਰ ਤੋਂ ਕੁਝ ਮੀਲ ਦੂਰ ਪਿੰਡ ਜੰਬਰ ਦੇ ਰਹਿਣ ਵਾਲੇ ਸ: ਸੁਬੇਗ ਸਿੰਘ ਜੀ ਉਚੇ ਆਚਰਨ ਵਾਲੇ ਗੁਰਸਿੱਖ ਤੇ ਫਾਰਸੀ ਦੇ ਮਹਾਨ ਵਿਦਵਾਨ ਸਨ । ਖਾਨ ਬਹਾਦਰ ਜ਼ਕਰੀਆ ਖਾਨ ਦੇ ਸਮੇਂ ਆਪ ਸਰਕਾਰੀ ਠੇਕੇਦਾਰੀ ਦਾ ਕੰਮ ਕਰਦੇ ਸਨ। ਕੁਝ ਸਮੇਂ ਆਪ ਲਾਹੌਰ ਸ਼ਹਿਰ ਵਿਚ ਕੋਤਵਾਲ ਵੀ ਰਹਿ ਚੁੱਕ ਸਨ ਤੇ ਉਹਨਾਂ ਦੇ ਕੋਤਵਾਲ ਹੋਣ ਦੇ ਸਮੇਂ ਲਾਹੌਰ ਸ਼ਹਿਰ ਦੇ ਵਸਨੀਕਾਂ ਨੇ ਸੁੱਖ ਸ਼ਾਂਤੀ ਦੇ ਚੰਗ ਦਿਨ ਵੇਖੇ ਸਨ। 

ਆਪ ਦੇ ਸੁਚੱਜੇ ਆਚਰਨ ਤੇ ਲਿਆਕਤ ਕਾਰਨ ਲਾਹੌਰ ਦੇ ਵਸਨੀਕ ਤੇ ਗਵਰਨਰ ਜ਼ਕਰੀਆ ਖਾਨ ਇਹਨਾਂ ਦੀ ਬਹੁਤ ਇੱਜ਼ਤ ਕਰਦਾ ਸੀ। 

ਖਾਨ ਬਹਾਦਰ ਜ਼ਕਰੀਆ ਖਾਨ ਸਿੰਘਾਂ ਨੂੰ ਖਤਮ ਕਰਨ ਦੇ ਸਾਰੇ ਹੀਲੇ ਵਰਤ ਕੇ ਹਾਰ ਗਿਆ। ਜਿਨ੍ਹਾਂ ਦੇ ਘਰ ਘੋੜਿਆਂ ਦੀਆ ਕਾਠੀਆਂ ਤੇ ਹੋਣ, ਜੰਗਲੀ ਜਿਨ੍ਹਾਂ ਦਾ ਵਾਸਾ ਹੋਵੇ, ਗੁਰੂ ਜਿਨ੍ਹਾਂ ਦੇ ਅੰਗ ਸੰਗ ਹੋਵੇ ਤੇ ਅਕਾਲ-ਪੁਰਖ ਜਿਨ੍ਹਾਂ ਦੇ ਹਿਰਦੇ ਵੱਸੇ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੂਝਦੇ ਹੋਏ ਐਸੇ ਸਿੰਘਾਂ ਨੂੰ ਭਲਾ ਕੌਣ ਖਤਮ ਕਰ ਸਕਦਾ ਸੀ ? 

ਅੰਤ ਜ਼ਕਰੀਆ ਖਾਨ ਨੇ ਦਿੱਲੀ ਦੇ ਬਾਦਸ਼ਾਹ ਤੋਂ ਮਨਜ਼ੂਰੀ ਲੈ ਕੇ ਸਿੰਘਾਂ ਨਾਲ ਸੁਲ੍ਹਾ ਕਰਨ ਦੀ ਤਰਕੀਬ ਸੋਚੀ। ਚੰਗਾ ਅਸਰ ਰਸੂਖ ਰੱਖਣ ਵਾਲੇ ਭਾਈ ਸੁਬੇਗ ਸਿੰਘ ਨੂੰ ਵਿਚੋਲਾ ਬਣਾਇਆ ਗਿਆ ਤੇ ਸਿੰਘਾਂ ਪਾਸ ਇਹ ਪੇਸ਼ਕਸ਼ ਕਰਕੇ ਭੇਜਿਆ ਗਿਆ ਕਿ : 

  1. ਹਕੂਮਤ ਖਾਲਸੇ ਨੂੰ ਇਕ ਲਖ ਰੁਪਏ ਸਾਲਾਨਾ ਦੀ ਜਾਗੀਰ ਕੰਗਣਪੁਰ, ਝਬਾਲ ਤੇ ਦਿਆਲ ਪੁਰ ਦੇ ਪਰਗਣੇ ਸੁਲ੍ਹਾ ਦੀ ਪੇਸ਼ਕਸ਼ ਵਜੋਂ ਦਿੰਦੀ ਹੈ। 
  2. ਤੁਹਾਡੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਤੇ ਕੀਮਤੀ ਲਿਬਾਸ ਖਿਲਅਤ ਵਜੋਂ ਦਿੰਦੀ ਹੈ। 
  3. ਜੁਆਬ ਵਿਚ ਹਕੂਮਤ ਤੁਹਾਥੋਂ ਮੰਗ ਕਰਦੀ ਹੈ ਕਿ ਆਪ ਇਸ ਜਾਗੀਰ ਤੇ ਨਵਾਬੀ ਨੂੰ ਪਰਵਾਨ ਕਰਦੇ ਹੋਏ ਸੁਖ ਮਾਣੋ ਤੇ ਹਕੂਮਤ ਵਿਰੁੱਧ ਕਾਰਵਾਈ ਕਰਨੀ ਬੰਦ ਕਰ ਦੇਵੋ। 

ਸ: ਸੁਬੇਗ ਸਿੰਘ ਹਕੂਮਤ ਦੀ ਇਹ ਪੇਸ਼ਕਸ਼ ਲੈ ਕੇ ਖਾਲਸੇ ਪਾਸ ਪੁੱਜ ਤੇ ਇਹ ਸਭ ਕੁਝ ਸਵੀਕਾਰ ਕਰਨ ਲਈ ਹਕੂਮਤ ਵਲੋਂ ਬੇਨਤੀ ਕੀਤੀ। 

ਸਿੰਘ ਇਸ ਪੇਸ਼ਕਸ਼ ਨੂੰ ਕਬੂਲਣ ਲਈ ਤਿਆਰ ਨਹੀਂ ਸਨ। ਸਿੰਘਾਂ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਨੇ ਇਹ ਕਹਿ ਕੇ ਨਵਾਬੀ ਦਾ ਖਿਤਾਬ ਲੈਣੋਂ ਇਨਕਾਰ ਕਰ ਦਿੱਤਾ ਕਿ “ਸਾਨੂੰ ਸਤਿਗੁਰਾਂ ਦਾ ਵਰ ਹੈ ਕਿ ਖਾਲਸਾ ਰਾਜ ਕਰੇਗਾ।” ਜਦੋਂ ਕੋਈ ਵੀ ਸਿੰਘ ਸਰਦਾਰ, ਹਕੂਮਤ ਦੀ ਬੇਨਤੀ ਪ੍ਰਵਾਨ ਕਰਨ ਨੂੰ ਤਿਆਰ ਨਾ ਹੋਇਆ ਤਾਂ ਸ: ਸੁਬੇਗ ਸਿੰਘ ਜੀ ਨੇ ਕਿਹਾ, ‘ਖਾਲਸਾ ਜੀ! ਮੇਰੀ ਬਨਤੀ ਮੰਨੋ ਤੇ ਕਿਸੇ ਸੇਵਾਦਾਰ ਨੂੰ ਹੀ ਨਵਾਬੀ ਦਾ ਖਿਤਾਬ ਦੇ ਦੇਵੋ| ਇਹ ਜਾਗੀਰ ਲੇ ਲਵੋ ਤੇ ਕੁਝ ਸਮਾਂ ਸੁਖ ਚੈਨ ਦਾ ਜੀਵਨ ਜੀਅ ਕੇ ਹੋਰ ਵਧੇਰੇ ਜ਼ਾਲਮਾਂ ਵਿਰੁੱਧ ਤਿਆਰੀ ਕਰ ਸਕੋਗੇ। ਐਵੇਂ ਹਕੂਮਤ ਦੇ ਝੁਕਾਅ ਨੂੰ ਠੁਕਰਾਓ ਨਾਂਹ।” 

ਭਾਈ ਸੁਬੇਗ ਸਿੰਘ ਜੀ ਦੀ ਬੇਨਤੀ ਪ੍ਰਵਾਨ ਹੋਈ ਤੇ ਨਵਾਬੀ ਉਸ ਸਮੇਂ ਸੰਗਤਾਂ ਨੂੰ ਪੱਮਾ ਝਲ ਰਹੇ ਸ: ਕਪੂਰ ਸਿੰਘ ਨੂੰ ਦੇ ਦਿੱਤੀ ਗਈ। 

ਭਾਈ ਸੁਬੇਗ ਸਿੰਘ ਜੀ ਦੇ ਵਾਪਸ ਲਾਹੌਰ ਆਉਣ ਤੇ ਜ਼ਕਰੀਆਂ ਖਾਨ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾ। ਸਿੰਘ ਸਾਹਿਬ ਦਾ ਜ਼ਕਰੀਆਂ ਖਾਨ ਤੇ ਇਹ ਬਹੁਤ ਵੱਡਾ ਅਹਿਸਾਨ ਸੀ । ਇਸ ਤੋਂ ਛੁਟ ਹੋਰ ਵੀ ਕਈ ਮੌਕਿਆਂ ਤੇ ਸ: ਸੁਬੇਗ ਸਿੰਘ ਨੇ ਜ਼ਕਰੀਆ ਖਾਨ ਦੇ ਯੋਗ ਕੰਮ ਸਵਾਰੇ ਸਨ। 

ਹਕੂਮਤ ਤੇ ਸਿੰਘਾਂ ਵਿਚਾਲੇ ਕੁਝ ਚਿਰ ਸੁਲ੍ਹਾ ਰਹੀ ਪਰ ਕੁਝ ਸਮੇਂ ਬਾਅਦ ਜ਼ਕਰੀਆ ਖਾਨ ਨੇ ਫਿਰ ਸਿੰਘਾਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ। ਸਿੰਘ ਚੰਗੇ ਮੌਕੇ ਦੀ ਭਾਲ ਵਿਚ ਮੁੜ ਜੰਗਲਾਂ ਨੂੰ ਤੁਰ ਗਏ। 

ਸ. ਸੁਬੇਗ ਸਿੰਘ ਜੀ ਦਾ ਹੋਣਹਾਰ ਲੜਕਾ ਸ਼ਾਹਬਾਜ ਸਿੰਘ ਲਾਹੌਰ ਦੇ ਇਕ ਮਦਰੱਸੇ (ਸਕੂਲ) ਵਿਚ ਕਾਜ਼ੀ ਪਾਸੋਂ ਫਾਰਸੀ ਵਿਦਿਆ ਹਾਸਲ ਕਰਦਾ ਸੀ। ਜਦੋਂ ਇਹ ਬੱਚਾ 18 ਵਰ੍ਹਿਆਂ ਦਾ ਹੋਇਆ, ਤਾਂ ਬੜਾ ਸੁੰਦਰ ਗੱਭਰੂ ਹੋ ਨਿਤਰਿਆ। ਕਾਜ਼ੀ ਇਸ ਬੱਚੇ ਦੇ ਆਚਰਨ ਤੇ ਲਿਆਕਤ ਤੋਂ ਬਹੁਤ ਪ੍ਰਭਾਵਤ ਸੀ। 

ਮਨ ਹੀ ਮਨ ਕਾਜ਼ੀ ਸੋਚਣ ਲੱਗਾ, ਕਿਉਂ ਨਾ ਇਸ ਮੁੰਡੇ ਨੂੰ ਇਸਲਾਮ ਧਰਮ ਵਿਚ ਲਿਆ ਕੇ ਆਪਣੀ ਸੁੰਦਰ ਲੜਕੀ ਨਾਲ ਇਸ ਦਾ ਵਿਆਹ ਕਰ ਕੇ ਇਸ ਨੂੰ ਆਪਣਾ ਜਵਾਈ ਬਣਾ ਲਵਾਂ। ਇਸ ਮੰਤਵ ਦੀ ਪੂਰਤੀ ਲਈ ਹੌਲੀ ਹੌਲੀ ਕਾਜ਼ੀ ਨੇ ਸ਼ਾਹਬਾਜ਼ ਨੂੰ ਇਸਲਾਮ ਧਰਮ ਦੀਆਂ ਖੂਬੀਆਂ ਦੱਸ ਦੱਸ ਕੇ ਇਸਲਾਮ ਵਲ ਪ੍ਰੇਰਨਾ ਆਰੰਭਿਆ। ਸ਼ਾਹਬਾਜ਼ ਸਿੰਘ ਭਾਵੇਂ ਇਸਲਾਮੀ ਵਾਤਾਵਰਣ ਵਿਚ ਵਿਦਿਆ ਹਾਸਲ ਕਰ ਰਿਹਾ ਸੀ, ਪਰ ਉਸਨੂੰ ਬਚਪਨ ਤੋਂ ਹੀ ਮਾਤਾ ਪਿਤਾ ਨੇ ਸਿੱਖ ਧਰਮ ਦੇ ਸੁੰਦਰ ਅਸੂਲ, ਉੱਤਮ ਫਿਲਾਮਫੀ ਤੇ ਸਿੱਖ ਗੁਰੂ ਸਾਹਿਬਾਨ ਦੇ ਕਮਾਲ ਦੇ ਜੀਵਨ ਕਾਰਨਾਮਿਆਂ ਤੋਂ ਜਾਣੂ ਕਰਵਾਣਾ ਆਰੰਭ ਦਿੱਤਾ ਸੀ। ਗੱਭਰੂ ਹੋਣ ਤਕ ਉਮਨੂੰ ਨਾ ਸਿਰਫ ਆਪਣੇ ਧਰਮ ਬਾਰੇ ਹੀ ਪੂਰੀ ਜਾਣਕਾਰੀ ਸੀ, ਸਗੋਂ ਹਿਦੂ ਮਤ ਤੇ ਇਸਲਾਮ ਬਾਰੇ ਵੀ ਉਸ ਨੂੰ ਬਥੇਰਾ ਕੁਝ ਪਤਾ ਸੀ। ਉਸ ਨੂੰ ਮਾਣ ਸੀ ਆਪਣੇ ਸਿੱਖ ਹੋਣ ਤੇ, ਉਸ ਨੂੰ ਮਾਣ ਸੀ ਆਪਣੇ ਸੁਨਹਿਰੀ ਸਿੱਖ ਇਤਿਹਾਸ ਤੇ। ਉਸ ਨੇ ਪੰਜਵੇਂ ਤੇ ਨੌਵੇ ਗੁਰੂ ਸਾਹਿਬਾਨ ਤੇ ਹੋਰ ਸਿੱਖ ਸ਼ਹੀਦਾਂ ਦਾ ਸ਼ਹੀਦੀ ਇਤਿਹਾਸ ਬੜੇ ਸ਼ੌਕ ਨਾਲ ਆਪਣੇ ਮਾਤਾ ਪਿਤਾ ਤੋਂ ਸੁਣਿਆ ਸੀ । ਜਦੋਂ ਕਦੀ ਕਾਜ਼ੀ, ਇਸਲਾਮ ਧਰਮ ਦੇ ਗੁਣਾਂ ਦੀ ਗੱਲ ਛੇੜਦਾ ਤਾਂ ਸ਼ਾਹਬਾਜ਼ ਸਿੰਘ ਇਸਲਾਮ ਤੋਂ ਕਿਤੇ ਵਧ ਸਿੱਖ ਧਰਮ ਦੇ ਗੁਣਾਂ ਦਾ ਵਰਨਣ ਕਰਨ ਲੱਗ ਪੈਂਦਾ। ਕਾਜ਼ੀ ਦੇ ਰੋਜ਼ ਦੇ ਇਸਲਾਮ ਧਰਮ ਦੀਆਂ ਤਾਰੀਫਾਂ ਦੇ ਚਰਚੇ ਕਾਰਨ ਸਾਹਬਾਜ਼ ਸਿੰਘ ਹੋਰ ਵੀ ਸੁਚੇਤ ਰਹਿਣ ਲਗ ਪਿਆ ਤੇ ਮਦਰੱਸੇ ਵਿਚ ਹੋਈਆਂ ਕਾਜ਼ੀ ਨਾਲ ਗੱਲਾਂ ਬਾਤਾਂ ਦਾ ਜ਼ਿਕਰ ਉਹ ਘਰ ਆ ਕੇ ਮਾਤਾ ਪਿਤਾ ਨਾਲ ਵੀ ਕਰ ਦਿੰਦਾ ਰਿਹਾ। 

ਜਦੋਂ ਕਾਫੀ ਸਮੇਂ ਦੀ ਪ੍ਰੇਰਨਾ ਮਗਰੋਂ ਕਾਜ਼ੀ ਨੂੰ ਆਪਣੇ ਕੁਟਿਲ ਮੰਤਵ ਵਿਚ ਸਫਲਤਾ ਪ੍ਰਾਪਤ ਹੁੰਦੀ ਨਾ ਦਿਸੀ ਤਾਂ ਉਸ ਨੇ ਪੈਂਤੜਾ ਬਦਲਿਆ ਤੇ ਹੁਣ ਡਰ ਡਰਾਵੇ ਤੋਂ ਕੰਮ ਲੈਣ ਲੱਗਾ। ਉਸ ਨੇ ਸ਼ਾਹਬਾਜ਼ ਸਿੰਘ ਨੂੰ ਕਿਹਾ, “ਜੇ ਤੂੰ ਮੁਸਲਮਾਨ ਧਰਮ ਗ੍ਰਹਿਣ ਕਰਕੇ ਮੇਰਾ ਜਵਾਈ ਬਣਨਾ ਕਬੂਲ ਕਰ ਲਵੇਂ ਤਾਂ ਠੀਕ ਹੈ, ਨਹੀਂ ਤਾਂ ਮੈਂ ਤੇਰੇ ਵਿਰੁਧ ਸ਼ਕਾਇਤ ਕਰਕੇ ਤੈਨੂੰ ਮਰਵਾ ਦਿਆਂਗਾ।” 

ਜਦੋਂ ਸ਼ਾਹਬਾਜ਼ ਸਿੰਘ ਨੂੰ ਕਾਜ਼ੀ ਦੇ ਡਰਾਵੇ ਵੀ ਇਸਲਾਮ ਧਰਮ ਵਿਚ ਲਿਆਉਣ ਵਿਚ ਕਾਮਯਾਬ ਨਾ ਹੋ ਸਕੇ ਤਾਂ ਕਾਜ਼ੀ ਨੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਪਾਸ ਹੋਣਹਾਰ ਸ਼ਾਹਬਾਜ਼ ਸਿੰਘ ਵਿਰੁੱਧ ਇਹ ਸ਼ਕਾਇਤ ਪੁਚਾਈ ਕਿ ਸ਼ਾਹਬਾਜ਼ ਸਿੰਘ. ਨੇ ਇਸਲਾਮ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਲਈ ਬਹੁਤ ਭੱਦੇ ਸ਼ਬਦ ਵਰਤੇ ਹਨ ਅਤੇ ਇਹ ਇਸਲਾਮ ਧਰਮ ਵਿਚ ਕਈ ਨੁਕਸ ਦੱਸਦਾ ਹੈ। 

ਆਪਣੇ ਨਾਪਾਕ ਇਰਾਦੇ ਦੀ ਪੂਰਤੀ ਲਈ ਕਾਜ਼ੀ ਨੇ ਇਕ ਮਸ਼ਹੂਰ ਸਿੱਖ ਵਿਰੋਧੀ ਲਾਹੌਰ ਦੇ ਮੁਸਲਿਮ ਮੈਜਿਸਟਰੇਟ ਦੀ ਮਦਦ ਵੀ ਲਈ। 

ਜ਼ਕਰੀਆ ਖਾਨ ਦੇ ਕੰਨ ਇਹਨਾਂ ਸਿੱਖ ਪਿਉ-ਪੁੱਤਰਾਂ ਵਿਰੁਧ ਐਨੇ ਭਰੇ ਗਏ ਕਿ ਉਹ ਸੁਬੇਗ ਸਿੰਘ ਦਵਾਰਾ ਕੀਤੇ ਗਏ ਉਸ ਉੱਪਰ ਅਹਿਸਾਨਾਂ ਨੂੰ ਮੂਲੋਂ ਹੀ ਭੁਲ ਗਿਆ ਤੇ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। 

ਦੋਹਾਂ ਪਿਓ ਪੁੱਤਰਾਂ ਨੂੰ ਜੇਲ੍ਹ ਦੀਆਂ ਅਲੱਗ ਅਲੱਗ ਕਾਲ ਕੋਠੜੀਆਂ ਵਿਚ ਬੰਦ ਕਰ ਦਿੱਤਾ ਗਿਆ। ਇਸਲਾਮੀ ਕਾਨੂੰਨ ਦਾ ਉਸ ਸਮੇਂ ਇਹ ਹਾਲ ਸੀ ਕਿ ਗੈਰ ਮੁਸਲਿਮ ਧਰਮ ਵਾਲਿਆਂ ਨੂੰ ਸਰਕਾਰੋਂ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਸੀ ਹੁੰਦੀ। ਜਾਨ ਬਚ ਸਕਦੀ ਸੀ ਤਾਂ ਕੇਵਲ ਉਹਨਾਂ ਦੀ ਜਿਹੜੇ ਆਪਣੇ ਧਰਮ ਨੂੰ ਤਿਲਾਂਜਲੀ ਦੇ ਕੇ ਮੁਸਲਮਾਨ ਬਣਨਾ ਮੰਨ ਲੈਣ। ਸਿੱਖਾਂ ਲਈ ਤਾਂ ਉਸ ਸਮੇਂ ਸ਼ਹਿਰਾਂ ਵਿਚ ਰਹਿਣਾ ਵੀ ਅਸੰਭਵ ਜਿਹੀ ਗੱਲ ਸੀ। 

ਕਾਲ ਕੋਠੜੀ ਵਿਚ ਬੰਦ ਕੀਤੇ ਹੋਏ ਸ਼ਾਹਬਾਜ਼ ਸਿੰਘ ਨੂੰ ਕਿਹਾ ਗਿਆ, “ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ। ਹੁਣ ਤੂੰ ਮੁਸਲਮਾਨ ਬਣ ਜਾ ਤੇ ਆਪਣੀ ਜਾਨ ਬਚਾ ਲੈ। ਕਿਉਂ ਆਪਣੀ ਜੁਆਨੀ ਵਿਅਰਥ ਗੁਆਉਂਦਾ ਹੈਂ ?” ਉਧਰ ਸੁਬੇਗ ਸਿੰਘ ਨੂੰ ਅਲੱਗ ਤੌਰ ਤੇ ਕਿਹਾ ਗਿਆ, “ਤੇਰਾ ਲੜਕਾ ਸ਼ਾਹਬਾਜ਼ ਸਿੰਘ ਮੁਸਲਮਾਨ ਹੋਣਾ ਮੰਨ ਗਿਆ ਹੈ। ਇਸ ਲਈ ਤੂੰ ਵੀ ਮੁਸਲਮਾਨ ਹੋਣਾ ਮੰਨ ਜਾ, ਸਿੱਖੀ ਨੂੰ ਛੱਡ ਦੇ।” ਇਸ ਝੂਠੇ ਪ੍ਰਾਪੇਗੰਡੇ ਦੇ ਬਾਵਜੂਦ ਦੋਵੇਂ ਸਿੰਘ ਸਿੱਖੀ ਸਿਦਕ ਵਿਚ ਦ੍ਰਿੜ ਰਹੇ ਤੇ ਆਉਣ ਵਾਲੇ ਕਠਿਨ ਇਮਤਿਹਾਨ ਦੀ ਤਿਆਰੀ ਕਰਨ ਲੱਗੇ। ਹਰ ਸਮੇਂ ਬਾਣੀ ਪੜ੍ਹਦੇ, ਸਿੱਖ ਸ਼ਹੀਦਾਂ ਦੇ ਕਾਰਨਾਮੇ ਚੇਤੇ ਕਰਦੇ ਤੇ ਅਰਦਾਸ ਕਰਦੇ ਗੁਰੂ ਚਰਨਾਂ ਦਾ ਧਿਆਨ ਧਰਕੇ “ਹੇ ਸੱਚੇ ਪਾਤਸ਼ਾਹ ਮਾਨੂੰ ਬਲ ਬਖਸ਼ੀ ਤਾਂ ਜੁ ਅਸੀਂ ਵੀ ਆਪਣੇ ਜੰਗਲੀ ਵਸਦੇ ਸਿੱਖ ਵੀਰਾਂ ਵਾਂਗੂ ਹੱਸ ਹੱਸ ਜਾਨਾਂ ਵਾਰ ਜਾਈਏ ਪਰ ਸਿੱਖੀ ਸਿਦਕ ਤੋਂ ਡੋਲੀਏ 억।” 

ਅਚਾਨਕ ਖਾਨ ਬਹਾਦਰ ਜ਼ਕਰੀਆ ਖਾਨ ਦੀ ਮੌਤ ਹੋ ਗਈ ਤੇ ਉਹਦਾ ਲੜਕਾ ਯਹੀਆ ਖਾਨ ਲਾਹੌਰ ਦਾ ਗਵਰਨਰ ਬਣਿਆ। ਇਹ ਪਿਤਾ ਤੋਂ ਵੀ ਵਧ ਸਿੱਖਾਂ ਦਾ ਵੇਰੀ ਸੀ। 

ਦੋਹਾਂ ਪਿਉ ਪੁੱਤਰਾਂ ਨੂੰ ਇੱਕੋ ਸਮੇਂ ਯਹੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਕਸੂਰ ਦੱਸਿਆ ਗਿਆ । ਦੋਹਾਂ ਨੂੰ ਕਿਹਾ ਗਿਆ, “ਇਸਲਾਮ ਧਰਮ ਗ੍ਰਹਿਣ ਕਰਨਾ ਮੰਨ ਲਵੋ ਤਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ, ਨਹੀਂ ਤਾਂ ਤੁਹਾਨੂੰ ਦੋਹਾਂ ਨੂੰ ਬੁਰੀ ਮੌਤੇ ਮਾਰਿਆ ਜਾਵੇਗਾ।” 

ਪਿਉ ਪੁੱਤਰ ਵਲੋਂ ਇਕੋ ਹੀ ਉੱਤਰ ਸੀ, “ਸਾਨੂੰ ਸਿੱਖੀ ਜਾਨੋਂ ਵੱਧ ਪਿਆਰੀ ਹੈ। ਅਸੀਂ ਦੁਖੜੇ ਸਹਿ ਸਕਦੇ ਹਾਂ, ਪਰ ਸਿੱਖੀ ਤੋਂ ਮੁਨਕਰ ਨਹੀਂ ਹੋ ਸਕਦੇ। ਸਾਡਾ ਕੋਈ ਕਸੂਰ ਨਹੀਂ, ਪਰ ਤੁਹਾਡੀ ਕਚਹਿਰੀ ਵਿਚ ਤਾਂ ਕਸੂਰਵਾਰ ਜਾਂ ਬੇ-ਕਸੂਰ ਲਈ ਇਕੋ ਹੀ ਮਾਪਦੰਡ ਹੈ ਤਿਆਰ ਹਾਂ।” ਇਸਲਾਮ। ਤੁਸੀਂ ਜੋ ਕਰਨਾ ਹੈ ਕਰੋ, ਅਸੀਂ ਮਰਨ ਨੂੰ 

ਸ਼ਾਹੀ ਕਾਜ਼ੀ ਨੇ ਫਤਵਾ ਦਿੱਤਾ, “ਇਹਨਾਂ ਦੋਹਾਂ ਨੂੰ ਇਕੋ ਸਮੇਂ ਆਹਮੋ-ਸਾਹਮਣੇ ਚਰਖੜੀਆਂ ਤੇ ਚਾੜ੍ਹ ਕੇ ਕਤਲ ਕੀਤਾ ਜਾਵੇ। ਦੋ ਦੋ ਪਹੀਆਂ ਵਾਲੀਆਂ ਤੇਜ਼ ਕੀਤੇ ਹੋਏ ਟੇਢੇ ਚਾਕੂ ਜੜੀਆਂ ਹੋਈਆਂ ਦੋ ਚਰਖੜੀਆਂ ਮੰਗਵਾਈਆਂ ਗਈਆਂ। ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਨੂੰ ਅਲੱਗ ਅਲੱਗ ਚਰਖੜੀਆਂ ਤੇ ਘੁੱਟ ਕੇ ਬੰਨ੍ਹ ਦਿੱਤਾ ਗਿਆ। ਚਰਖੜੀਆਂ ਘੁਮਾਈਆਂ ਗਈਆਂ। ਤੇਜ਼ ਚਾਕੂਆਂ ਨੇ ਸਿੰਘਾਂ ਦੇ ਤਨ ਚੀਰਨੇ ਅਰੰਭ ਦਿੱਤੇ। ਸਰੀਰ ਚੋਂ ਖੂਨ ਸਿੰਮਣਾ ਆਰੰਭ ਹੋ ਗਿਆ। 

ਚਰਖੜੀਆਂ ਰੋਕ ਕੇ ਫਿਰ ਉਹਨਾਂ ਤੋਂ ਪੁਛਿਆ ਗਿਆ, “ਕੀ ਇਸਲਾਮ ਕਬੂਲਦੇ ਹੋ ?” ਦੋਹਾਂ ਤੋਂ ਉੱਤਰ, ਮਿਲਿਆ, “ਨਹੀਂ ! ਨਹੀਂ ! ਕਦੀ ਨਹੀਂ !!” 

ਚਰਖੜੀਆਂ ਫੇਰ ਚਲੀਆਂ। ਮਾਸ ਛਿਲਿਆ ਜਾਣ ਲੱਗਾ। ਖੂਨ ਦੀਆਂ ਧਾਰਾਂ ਵਗ ਤੁਰੀਆਂ। ਸਿੰਘ ਬਾਣੀ ਪੜ੍ਹਦੇ ਰਹੇ । ਗੁਰੂ ਚਰਨਾਂ ਵਿਚ ਚਿੱਤ ਨੂੰ ਜੋੜੀ ਰੱਖਿਆ ਤੇ ਸਿਰ ਆਏ ਕਸ਼ਟ ਦਾ ਮੁਕਾਬਲਾ ਦ੍ਰਿੜਤਾ ਨਾਲ ਕਰਦੇ ਰਹੇ। ਕਿਤਨਾ ਭਿਆਨਕ ਦ੍ਰਿਸ਼ ਸੀ ਉਹ। ਕਿਤਨੇ ਜ਼ਾਲਮ ਦਰਿੰਦੇ ਸਨ ਉਹ, ਜੋ ਆਪਣੇ ਧਰਮ ਦੇ ਵਾਧੇ ਲਈ ਐਸੇ ਪਾਪ ਕਰਦੇ ਰਹੇ। 

ਯਹੀਆ ਖਾਨ, ਸਾਹੀ ਕਾਜ਼ੀ, ਸ਼ੈਤਾਨ ਉਸਤਾਦ ਕਾਜ਼ੀ ਤੇ ਹੋਰ ਲੁਕਾਈ ਦੇ ਵੇਖਦਿਆਂ ਵੇਖਦਿਆਂ ਸਿੰਘਾਂ ਦੇ ਸਰੀਰ ਚਰਖੜੀਆਂ ਨੇ ਚੂਰ ਚੂਰ ਕਰ ਸੁੱਟ ਤੇ ਦੋਵੇਂ ਸਿੰਘ ਹੱਸ ਹੱਸ ਸ਼ਹੀਦੀਆਂ ਪਾ ਗਏ। 

ਇਸ ਘਟਨਾ ਕਾਰਨ ਲਾਹੌਰ ਦੇ ਸ਼ਹਿਰੀਆਂ ਵਿਚ, ਜਿਹੜੇ ਕਿ ਸ. ਸੁਬੇਗ ਸਿੰਘ ਦਾ ਬਹੁਤ ਸਤਿਕਾਰ ਕਰਦੇ ਸਨ, ਗੁੱਸੇ ਦੀ ਲਹਿਰ ਦੌੜ ਗਈ। ਉਹਨਾਂ ਵਿਚੋਂ ਕਈਆਂ ਨੇ ਇਹ ਖਬਰ ਨੇੜੇ ਦੇ ਜੰਗਲਾਂ ਵਿਚ ਵਿਚਰਦੇ ਸਿੰਘਾਂ ਪਾਸ ਜਾ ਪਹੁੰਚਾਈ। ਬਸ ਫੇਰ ਕੀ ਸੀ। ਸਿੰਘਾਂ ਨੇ ਇਹਨਾਂ ਦੋ ਸ਼ਹੀਦਾਂ ਤੇ ਹੋਏ ਜ਼ੁਲਮ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ। ਗੁੱਸੇ ਨਾਲ ਭੜਕੇ ਹੋਏ ਸਿੰਘਾਂ ਦੇ ਜੱਥੇ ਭੁੱਖੇ ਸ਼ੇਰਾਂ ਵਾਂਗੂ ਜੰਗਲਾਂ ‘ਚੋਂ ਨਿਕਲ ਕੇ ਲਾਹੌਰ ਤੇ ਆਣ ਪਏ। ਹਕੂਮਤ ਦੇ ਅਹਿਲਕਾਰਾਂ, ਜ਼ਾਲਮ ਹਾਕਮ ਤੇ ਉਹਨਾਂ ਦੇ ਹਿਮਾਇਤੀਆਂ ਉੱਤੇ ਬਾਜ਼ਾਂ ਵਾਂਗੂੰ ਝਪਟੇ ਤੇ ਕਈਆਂ ਨੂੰ ਤੇਗਾਂ ਦੇ ਸਪੁਰਦ ਕਰਦੇ ਹੋਏ ਸ਼ਹੀਦਾਂ ਦੇ ਖੂਨ ਦਾ ਬਦਲਾ ਲੈ ਕੇ ਵਾਪਸ ਜੰਗਲੀਂ ਜਾ ਵੜੇ। 

ਲਾਹੌਰ ਸ਼ਹਿਰ ਵਿਚ ਵਸਦੇ ਨੇਕ ਬੰਦੇ ਕਹਿ ਉਠੇ, ‘ਰੱਬ ਦੇ ਘਰ ਵਿਚ ਦੇਰ ਹੈ, ਅੰਧੇਰ ਨਹੀਂ। ਇਹ ਜ਼ੁਲਮੀ ਰਾਜ ਛੇਤੀ ਮੁਕ ਜਾਵੇਗਾ ਤੇ ਉਹ ਦਿਨ ਦੂਰ ਨਹੀਂ ਜਦੋਂ ਜੰਗਲਾਂ ਵਿਚ ਕਸ਼ਟ ਭਰਿਆ ਜੀਵਨ ਜੀਊਂਦੇ ਗੁਰੂ ਕੇ ਸਿੰਘ ਰਾਜ ਕਰਨਗੇ। 

ਸ਼ਹੀਦ ਭਾਈ ਤਾਰੂ ਸਿੰਘ ਜੀ 

ਖ਼ੂਨ ਸ਼ਹੀਦਾ ਦਾ ਸਿੱਖ ਸ਼ਹੀਦਾਂ ਦਾ ਇਤਿਹਾਸ ਸਿੱਖ ਮਿਸ਼ਨਰੀ ਕਾਲਜ

ਸੰਨ 1745 ਵਿਚ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਦਾ ਬੋਲ-ਬਾਲਾ ਸੀ। ਇਹਦੇ ਅਤੇ ਇਸ ਤੋਂ ਪਹਿਲੇ ਮੁਸਲਮਾਨ ਹਾਕਮਾਂ ਦੇ ਜ਼ੁਲਮ ਤੋਂ ਤੰਗ ਆ ਕੇ ਅਨੇਕਾਂ ਸਿੰਘ ਘਰ ਘਾਟ ਛੱਡ ਜੰਗਲੀਂ ਜਾ ਵਸੇ ਸਨ। ਸੂਰਬੀਰ ਸਿੰਘ ਯੋਧੇ, ਸਰੀਰਾਂ ਤੇ, ਗਰਮੀ ਸਰਦੀ ਅਤੇ ਭੁੱਖਾਂ ਦੇ ਕਸ਼ਟ ਝਲਦੇ ਹੋਏ ਵੀ ਪੰਜਾਬ ਨੂੰ ਇਸ ਜ਼ਾਲਮ ਹਕੂਮਤ ਤੋਂ ਛੁਟਕਾਰਾ ਦੁਆਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ। 

ਕੁਝ ਕੁ ਸਿੱਖ ਪਰਵਾਰ ਹਾਲਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਕਿਤੇ ਪਿੰਡਾਂ ਵਿਚ ਕਾਸ਼ਤਕਾਰੀ ਕਰਦੇ ਹੋਏ ਆਪਣੇ ਗੁਆਂਢੀ ਸਾਊ ਮੁਸਲਮਾਨਾਂ ਦੇ ਸਹਿਯੋਗ ਨਾਲ ਜੀਵਨ ਬਿਤਾ ਰਹੇ ਸਨ। ਐਸੇ ਹੀ ਸਿੰਘਾਂ ਵਿਚੋਂ ਸਨ ਭਾਈ ਤਾਰੂ ਸਿੰਘ ਜੀ। ਇਹ ਪਿੰਡ ਪੂਹਲਾ ਜ਼ਿਲਾ ਅੰਮ੍ਰਿਤਸਰ ਦੇ ਵਸਨੀਕ ਸਨ । ਛੋਟੇ ਹੁੰਦਿਆਂ ਹੀ ਇਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ। ਇਹਨਾਂ ਦੀ ਮਾਤਾ ਨੇ ਇਹਨਾਂ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰ-ਇਤਿਹਾਸ ਦੀ ਅਜਿਹੀ ਗੁੜ੍ਹਤੀ ਦਿੱਤੀ ਕਿ ਭਾਈ ਤਾਰੂ ਸਿੰਘ ਜੀ ਦੇ ਲੂੰ ਲੂੰ ਵਿਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿਘਾ ਪਿਆਰ ਟਪਕਣ ਲੱਗਾ। 

ਭਾਈ ਤਾਰੂ ਸਿੰਘ ਜੀ ਜੁਆਨ ਹੋਏ ਤੇ ਖੇਤੀਬਾੜੀ ਦਾ ਕੰਮ ਚੰਗੀ ਤਰ੍ਹਾ ਸੰਭਾਲਣ ਲੱਗੇ। ਐਸੇ ਪਰਉਪਕਾਰੀ ਜੀਉੜੇ ਸਨ ਭਾਈ ਜੀ ਕਿ ਉਹਨਾਂ ਦੇ ਪਿੰਡ ਦੇ ਹੀ ਨਹੀਂ. ਸਗੋਂ ਆਲੇ ਦੁਆਲੇ ਪਿੰਡਾ ਦੇ ਹਿੰਦੂ ਮੁਸਲਮਾਨ ਵੀ ਆਪ ਦੀਆਂ ਸਿਫਤਾਂ ਕਰਦੇ ਨਾ ਥੱਕਦੇ। 

ਭਾਈ ਜੀ ਨੇ ਆਪਣੀ ਕਿਰਤ ਕਮਾਈ ‘ਚੋਂ ਲੰਗਰ ਜਾਰੀ ਕੀਤਾ ਹੋਇਆ ਸੀ, ਜਿਥੇ ਵੇਲੇ ਕੁਵੇਲੇ ਆਉਂਦੇ ਜਾਂਦੇ ਸਿੱਖ ਸੂਰਬੀਰਾਂ ਤੋਂ ਛੁਟ ਹਿੰਦੂ ਮੁਸਲਮਾਨ ਵੀ ਪ੍ਰਸ਼ਾਦ ਛਕਦੇ ਤੇ ਤ੍ਰਿਪਤ ਹੁੰਦੇ । ਭਾਈ ਜੀ, ਬਾਬਾ ਬੁੱਢਾ ਜੀ ਦੀ ਬੀੜ ਦੇ ਲਾਗੇ ਦੇ ਜੰਗਲ ਵਿਚ ਵਸਦੇ ਸਿੰਘਾਂ ਨੂੰ ਵੀ ਤਿਆਰ ਲੰਗਰ ਜਾਂ ਕੱਚੀ ਰਸਦ ਪਹੁੰਚਾਉਂਦੇ ਰਹਿੰਦੇ ਤੇ ਕਸ਼ਟ ਝਲ ਰਹੇ ਵੀਰਾਂ ਦੀ ਯਥਾ ਸ਼ਕਤ ਸਹਾਇਤਾ ਕਰ ਕੇ ਸੰਤੁਸ਼ਟ ਹੁੰਦੇ। 

ਭਾਈ ਜੀ ਦੇ ਜੀਵਨ ਘੋਲ ਵਿਚ ਇਕ ਨਵਾਂ ਮੋੜ ਆਇਆ। ਵਕਤ ਦੀ ਜ਼ਾਲਮ ਹਕੂਮਤ ਦੇ ਇਕ ਮੁਖਬਰ ਤੇ ਸਿੰਘਾਂ ਦੇ ਉੱਘੇ ਵੈਰੀ ਹਰਭਗਤ ਨਿਰੰਜਨੀਏ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਪਾਸ ਭਾਈ ਤਾਰੂ ਸਿੰਘ ਵਿਰੁਧ ਚੁਗਲੀ धग्यो। 

ਉਸ ਨੇ ਆਖਿਆ, ‘ਖਾਨ ਸਾਹਿਬ! ਪੂਹਲੇ ਪਿੰਡ ਵਿਚ ਵਸਦਾ ਤਾਰੂ ਸਿੰਘ ਨਾਮ ਦਾ ਇੱਕ ਸਿੱਖ ਆਪਣੇ ਘਰ ਡਾਕੂਆਂ ਨੂੰ ਸ਼ਰਨ ਦਿੰਦਾ ਹੈ, ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਖਤਰਾ ਹੈ। ਪਿੰਡ ਦੇ ਲੋਕਾਂ ਦੀ ਇੱਜ਼ਤ ਵੀ ਡਾਕੂਆਂ ਦੇ ਆਉਣ ਕਾਰਨ ਸੁਰਖਿਅਤ ਨਹੀਂ ਰਹੀ। ਇਹ ਤਾਰੂ ਸਿੰਘ ਹਕੂਮਤ ਦੇ ਬਾਗੀ ਸਿੰਘਾਂ ਵਲੋਂ ਮੁਖਬਰੀ (ਸੀ. ਆਈ. ਡੀ.) ਵੀ ਕਰਦਾ ਹੈ ਤੇ ਬਾਗੀਆਂ ਦੀ ਮਦਦ ਵੀ। ਹੋਰ ਵੀ ਕਈ ਕਹਾਣੀਆਂ ਘੜ ਕੇ ਨਿਰੰਜਨੀਏ ਨੇ ਜ਼ਕਰੀਆ ਖਾਨ ਦੇ ਕੰਨ ਭਾਈ ਜੀ ਵਿਰੁੱਧ ਭਰੇ। 

ਹਕੂਮਤ ਤਾਂ ਪਿੰਡਾਂ ਵਿਚ ਵਸਦੇ ਟਾਂਵੇ ਟਾਂਵੇ ਸਿੰਘਾਂ ਤੋਂ ਇਹੀ ਆਸ ਰਖਦੀ ਸੀ ਕਿ ਇਹ ਹਕੂਮਤ ਦੇ ਪੂਰੀ ਤਰ੍ਹਾਂ ਗੁਲਾਮ ਰਹਿਣ ਤੇ ਜੰਗਲੀ ਵਸਦੇ ਸਿੱਖ ਸੂਰਬੀਰਾਂ ਵਿਰੁੱਧ ਹਕੂਮਤ ਦੀ ਮਦਦ ਕਰਨ। ਪਰ ਇਹ ਪੇਂਡੂ ਸਿੰਘ ਕੇਵਲ ਆਪਣੀ ਸੁਖ ਸ਼ਾਂਤੀ ਲਈ ਹੀ ਨਹੀਂ ਸਨ ਪਿੰਡਾਂ ਵਿਚ ਟਿਕੇ ਹੋਏ, ਸਗੋਂ ਆਪਣੇ ਸਿਰਲੱਥ ਵੀਰਾਂ ਨੂੰ ਆਜ਼ਾਦੀ ਦਾ ਘੋਲ ਜਾਰੀ ਰੱਖਣ ਵਿਚ ਸਹਾਈ ਹੋਣ ਲਈ ਟਿਕੇ ਹੋਏ ਸਨ। ਇਹ ਪੇਂਡੂ ਸਿੰਘ ਵੇਲੇ ਕੁਵੇਲੇ ਬਹਾਦਰ ਸਿੰਘਾਂ ਨੂੰ ਆਉਣ ਵਾਲੇ ਖਤਰਿਆਂ ਤੋਂ ਸੁਚੇਤ ਵੀ ਕਰਦੇ, ਵੇਲੇ ਕੁਵੇਲੇ ਬਹਾਦਰ ਸਿੰਘਾਂ ਨੂੰ ਸ਼ਰਨ ਵੀ ਦਿੰਦੇ ਤੇ ਹੋਰ ਦਾਣੇ ਪੱਠ ਨਾਲ ਮਦਦ ਵੀ ਕਰਦੇ प्रठ। 

ਗਵਰਨਰ ਜ਼ਾਕਰੀਆ ਖਾਨ ਨੇ ਹਰਭਗਤ ਨਿਰੰਜਨੀਏ ਦੀ ਸ਼ਿਕਾਇਤ ਦੀ ਸਚਾਈ ਨੂੰ ਘੋਖ ਬਿਨਾਂ ਹੀ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। 

ਹਰਭਗਤ ਨਿਰੰਜਨੀਆ ਲਾਹੌਰ ਤੋਂ 20 ਪੈਦਲ ਪੁਲਸੀਏ ਲੈ ਕੇ ਪੂਹਲੇ ਪਿੰਡ ਪੁੱਜਾ ਤੇ ਭਾਈ ਤਾਰੂ ਸਿੰਘ ਨੂੰ ਫੜਵਾ ਦਿੱਤਾ। ਸਿਪਾਹੀ ਭਾਈ ਜੀ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਨੂੰ ਲੈ ਤੁਰ ਤਾਂ ਪਿੰਡ ਦੇ ਲੋਕਾਂ ਨੇ ਬਥੇਰਾ ਕਿਹਾ ਕਿ ਭਾਈ ਜੀ ਤਾਂ ਬਹੁਤ ਨੇਕ ਇਨਸਾਨ ਹਨ ਤੇ ਬਹੁਤ ਤਰਲੇ ਕੀਤੇ ਇਹਨਾਂ ਨੂੰ ਛੁਡਾਉਣ ਲਈ ਪਰ ਕਿਸੇ ਨੇ ਉਹਨਾਂ ਦੇ ਕਹੇ ਨੂੰ ਨਾ ਸੁਣਿਆ। ਰਸਤੇ ਵਿਚ ਪਿੰਡ ਭੜਾਣੇ ਦੇ ਸਿੱਖਾਂ ਨੇ ਭਾਈ ਜੀ ਨੂੰ ਪੁਲਸੀਆਂ ਦੇ ਹੱਥੋਂ ਤਾਕਤ ਵਹਤ ਕੇ ਛੁਡਾਉਣ ਦਾ ਫੈਸਲਾ ਵੀ ਕਰ ਲਿਆ, ਪਰ ਭਾਈ ਜੀ ਨੇ ਉਹਨਾਂ ਨੂੰ ਐਸਾ ਕਰਨੋਂ ਰੋਕ ਦਿੱਤਾ। ਲਾਹੌਰ ਪੰਜ ਕੇ ਭਾਈ ਤਾਰੂ ਸਿੰਘ ਜੀ ਨੂੰ ਜੇਲ੍ਹ ਵਿਚ ਡੱਕ ਦਿੱਤਾ ਤੇ ਕਈ ਤਸੀਹੇ ਦਿੱਤੇ ਗਏ। ਜ਼ਾਲਮ ਹਕੂਮਤ ਦੇ ਕਰਿੰਦਿਆਂ ਵਲੋਂ ਜਿਉਂ ਜਿਉਂ ਭਾਈ ਤਾਰੂ ਸਿੰਘ ਜੀ ਨੂੰ ਸਤਾਇਆ ਗਿਆ, ਤਿਉਂ ਤਿਉਂ ਉਹਨਾਂ ਦੇ ਚਿਹਰ ਤੇ ਲਾਲੀ ਵਧਦੀ ਗਈ ਤੇ ਸਿੱਖੀ ਪ੍ਰਤੀ ਨਿਸ਼ਚਾ ਦ੍ਰਿੜ ਹੁੰਦਾ ਗਿਆ। 

ਆਖਰ ਇਕ ਦਿਨ ਭਾਈ ਜੀ ਨੂੰ ਜ਼ਕਰੀਆ ਖਾਨ ਸਾਹਮਣੇ ਪੇਸ਼ ਕੀਤਾ ਗਿਆ। ਭਾਈ ਤਾਰੂ ਸਿੰਘ ਨੇ ਆਪਣੀ ਗ੍ਰਿਫਤਾਰੀ ਦਾ ਕਾਰਨ ਪੁਛਿਆ ਤੇ ਕਿਹਾ, “ਹੇ ਨਵਾਬ! ਦੱਸ ਮੈਂ ਤੇਰਾ ਕੀ ਵਿਗਾੜਿਆ ਹੈ, ਜਿਸ ਕਾਰਨ ਤੂੰ ਮੈਨੂੰ ਐਸੇ ਤਸੀਹੇ ਦੇ ਰਿਹਾ ਹੈਂ। ਮੈਂ ਤਾਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦਾ ਹਾਂ। ਖੇਤੀਬਾੜੀ ਕਰਦਾ ਹਾਂ, ਤੇ ਸਰਕਾਰ ਦਾ ਮਾਲੀਆਂ ਟੈਕਸ ਵੀ ਦਿੰਦਾ ਹਾਂ । ਅੰਨ ਦਾਣਾ ਉਗਾ ਕੇ ਆਪਣਾ ਪੇਟ ਭੁੱਖਾ ਰੱਖ ਕੇ ਵੀ ਲੋੜਵੰਦਾਂ ਦਾ ਪੇਟ ਭਰਦਾ ਹਾਂ। ਮੈਨੂੰ ਦੱਸ ਕਿ ਮੇਰੀ ਇਸ ਲੋੜਵੰਦਾਂ ਪ੍ਰਤੀ ਹਮਦਰਦੀ ਤੋਂ ਹਕੂਮਤ ਕਿਉਂ ਦੁਖੀ ਹੁੰ ਦੀ ਹੈ ?” 

ਖ਼ਾਨ ਬਹਾਦਰ ਜ਼ਕਰੀਆ ਖਾਨ ਨੂੰ ਹੋਰ ਤਾਂ ਕੋਈ, ਉੱਤਰ ਅਹੁੜਿਆ ਨਾਂਹ ਪਰ ਕਹਿਣ ਲੱਗਾ, “ਤਾਰੂ ਸਿੰਘ! ਤੇਰੀ ਜਾਨ ਕੇਵਲ ਤਾਂ ਹੀ ਬਖਸ਼ੀ ਜਾ ਸਕਦੀ ਹੈ, ਜੇ ਤੂੰ ਮੁਸਲਮਾਨ ਬਣਨਾ ਮੰਨ ਲਵੇਂ, ਤੇ ਸਿੱਖੀ ਨੂੰ ਤਿਆਗ ਦੇਵੇਂ!’ 

ਭਾਈ ਜੀ ਨੇ ਉੱਤਰ ਦਿੱਤਾ, “ਕੀ ਮੁਸਲਮਾਨ ਬਣਨ ਨਾਲ ਮੈਨੂੰ ਮੌਤ ਨਹੀਂ ਆਉਣੀ ? ਕੀ ਮੁਸਲਮਾਨ ਮਰਦੇ ਨਹੀਂ ? ਜੇ ਮੌਤ ਨੇ ਫੇਰ ਵੀ ਆ ਹੀ ਜਾਣਾ ਹੈ। ਤਾਂ ਮੈਂ ਆਪਣੇ ਗੁਰੂ ਤੋਂ ਕਿਉਂ ਬੇਮੁਖ ਹੋਵਾਂ। ਮੈਨੂੰ ਤਾਂ ਸਿੱਖੀ ਆਪਣੀ ਜਾਨ ਤੋਂ ਵੱਧ ਪਿਆਰੀ ਹੈ।” 

ਜ਼ਕਰੀਆ ਖਾਨ ਕਹਿਣ ਲੱਗਾ, “ਵੇਖਦਾ ਹਾਂ ਤੂੰ ਸਿੱਖੀ ਕਿਵੇਂ ਕਾਇਮ ਰਖਦਾ ਹੈਂ ?” ਇਹ ਆਖ ਕੇ ਖਾਨ ਨੇ ਮੋਚੀ ਨੂੰ ਬੁਲਵਾਇਆ ਤੇ ਉਹਨੂੰ ਹੁਕਮ ਕੀਤਾ ਕਿ ਭਾਈ ਜੀ ਦੀ ਖੋਪਰੀ, ਸਮੇਤ ਕੇਸਾਂ ਦੇ ਸਿਰ ਤੋਂ ਅਲੱਗ ਕਰ ਦਿੱਤੀ ਜਾਵੇ। 

ਭਾਈ ਤਾਰੂ ਸਿੰਘ ਨੇ ਇਸ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ ਹਜ਼ਾਰਾਂ ਲੋਕਾਂ ਦੇ ਵੇਖਦਿਆਂ ਵੇਖਦਿਆਂ ਮੋਚੀ ਨੇ ਤੇਜ਼ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪਰੀ ਕੇਸਾਂ ਸਣੇ ਸਿਰ ਤੋਂ ਲਾਹ ਦਿੱਤੀ ਤੇ ਲਾਹ ਕੇ ਭਾਈ ਜੀ ਦੇ ਸਾਹਮਣੇ ਰੱਖ ਦਿੱਤੀ। ਇਤਨਾ ਕਸ਼ਟ ਸਹਾਰ ਕੇ ਵੀ ਭਾਈ ਜੀ ਨੇ ਅਕਾਲ ਪੁਰਖ ਦਾ ਸ਼ੁਕਰ ਕੀਤਾ। 

ਇਧਰ ਭਾਈ ਜੀ ਦੇ ਸਿਰ ‘ਚੋਂ ਖੂਨ ਸਿੰਮਦਾ ਰਿਹਾ ਤੇ ਉਧਰ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ। ਹਕੀਮਾਂ ਵੈਦਾਂ ਦੇ ਸਾਰੇ ਯਤਨ ਵਿਅਰਥ ਹੋ ਗਏ। ਤੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਰਾਹੀਂ ਖਾਲਸਾ ਪੰਥ ਤੋਂ ਮਾਫੀ ਮੰਗ ਭੇਜੀ। ਅਗੋਂ ਸਿੰਘਾਂ ਨੇ ਭਾਈ ਤਾਰੂ ਸਿੰਘ ਦੀ ਜੁਤੀ ਜ਼ਕਰੀਆ ਖਾਨ ਦੇ ਸਿਰ ਉੱਪਰ ਮਾਰਨਾ ਉਹਦੀ ਬੀਮਾਰੀ ਦਾ ਇਲਾਜ ਸੁਝਾਇਆ। 

ਫਸੀ ਦਾ ਫਟਕਣ ਕੀ । ਭਾਈ ਜੀ ਦੀ ਜੁਤੀ ਖਾਨ ਬਹਾਦਰ ਜਕਰੀਆ ਖਾਨ ਨੇ ਆਪਣੇ ਸਿਰ ਮਰਵਾਈ ਤੇ ਉਹਦਾ ਦੁਖ ਦੂਰ ਹੋਇਆ ਤੇ ਥੋੜੇ ਸਮੇਂ ਮਗਰੋਂ ਹੀ ਉਹ ਇਸ ਸੰਸਾਰ ਨੂੰ ਛੱਡ ਕੇ ਮੌਤ ਦੇ ਮੂੰਹ ਜਾ ਪਿਆ। 

ਇਧਰ ਨਵਾਬ ਦੀ ਮੌਤ ਦੀ ਖਬਰ ਭਾਈ ਜੀ ਨੂੰ ਮਿਲੀ ਤੇ ਉਧਰ ਭਾਈ ਜੀ ਵੀ ਸਿੱਖੀ ਤੇ ਪਹਿਰਾ ਦੇਂਦੇ ਹੋਏ ਅਕਾਲ-ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। 

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖਾਂ ਲਈ ਇਕ ਚਾਨਣ ਮੁਨਾਰਾ ਹੈ। ਕੇਵਲ ਉਹੀ ਸਿੱਖ ਭਾਈ ਜੀ ਦੀ ਸ਼ਹਾਦਤ ਤੇ ਮਾਣ ਕਰ ਸਕਦਾ ਹੈ, ਜਿਹੜਾ ਆਪਣੇ ਗੁਰੂ ਸਾਹਿਬ ਦੀ ਮੋਹਰ ਰੂਪੀ ਦਾੜੀ ਕੇਸਾਂ (ਭਾਵ ਰੋਮਾਂ) ਦੀ ਬੇ-ਅਦਬੀ ਨਹੀਂ ਕਰਦਾ (ਭਾਵ ਕੱਟਦਾ ਨਹੀਂ)। ਕੇਸ ਸਿੱਖ ਸਮਾਜ ਅਰਥਾਤ ਸਿੱਖ ਪੰਥ ਦੀ ਏਕਤਾ ਦੇ ਪਹਿਰੇਦਾਰ ਹਨ। ਇਹ ਸਿੱਖਾਂ ਵਿਚ ਸਾਂਝੀਵਾਲਤਾ ਦੇ ਚਿੰਨ੍ਹ ਹਨ! ਕੇਸ ਸਿੱਖ ਦੀ ਸਿੱਖੀ ਪ੍ਰਤੀ ਦ੍ਰਿੜਤਾ ਦਾ ਮਾਪ-ਤੋਲ ਹਨ। ਕੇਸ ਸਿੱਖ ਨੂੰ ਨੀਚ ਕੰਮ ਕਰਨ ਤੋਂ ਰੋਕਦੇ ਹਨ ਤੇ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੇ ਹਨ।

ਦਸਮੇਸ਼ ਪਿਤਾ ਦਾ ਹੁਕਮ ਹੈ : 

-ਬਿਨਾਂ ਸ਼ਸ਼ਤਰ ਕੇਸੰ ਨ ਦੇਵ ਦੀਦਾਰੇ । 

-ਬਿਨਾਂ ਸ਼ਸ਼ਤਰ ਕੇਸੰ ਨਰੰ ਭੇਡ ਜਾਨੋ॥ 

ਕੇਸ, ਸਿੰਘ ਦੇ ਸ਼ੇਰ ਹੋਣ ਦਾ ਤੇ ਸੂਰਬੀਰ ਹੋਣ ਦਾ ਰਾਜ਼ ਹਨ। 

  1. ਸ਼ਹੀਦ ਬਾਬਾ ਦੀਪ ਸਿੰਘ ਜੀ 

ਬਾਬਾ ਦੀਪ ਸਿੰਘ ਜੀ ਦਾ ਜਨਮ 14 ਮਾਘ, ਸੰਮਤ 1739 (ਜਨਵਰੀ, 1582 ਈ:) ਨੂੰ ਮਾਤਾ ਜੀਉਣੀ ਦੀ ਕੁਖੋਂ ਪਿੰਡ ਪਹੂਵਿੰਡ, ਜ਼ਿਲਾ ਅੰਮ੍ਰਿਤਸਰ ਵਿਚ ਭਾਈ ਭਗਤਾ ਦੇ ਘਰ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਂ ਦੀਪਾ ਰੱਖਿਆ। 

ਸੰਨ 1699 ਈ: ਦੀ ਵੈਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਕੀਤੀ। ਪੰਜਾਂ ਸਿੰਘ ਵਾਲੋਂ ਸੀਸ ਭੇਟ ਕਰਨ ਦੀ ਵਾਰਤਾ, ਦਸਮੇਸ਼ ਪਿਤਾ ਦੇ ਇਸ ਮੌਕੇ ਕੀਤੇ ਕੌਤਕ ਤੇ ਪੰਜਾਂ ਨੂੰ ਖੰਡੇ ਬਾਟੇ ਦੀ ਪਾਹੁਲ (ਅਮ੍ਰਿਤ) ਛਕਾ ਕੇ ਪੰਜ ਪਿਆਰੇ ਸਾਜਨ ਦੀ ਵਾਰਤਾ ਪੰਜਾਬ ਦੇ ਪਿੰਡ ਪਿੰਡ ਫੈਲ ਗਈ। 

ਅਗਲੀ ਵੈਸਾਖੀ ਤੇ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਪਿੰਡਾਂ ਵਿਚੋਂ ਭਾਰੀ ਗਿਣਤੀ ਵਿਚ ਸ਼ਰਧਾਲੂ ਸਿੱਖ ਪੁੱਜੇ। 18 ਸਾਲਾਂ ਦਾ ਗੱਭਰੂ ਦੀਪਾ ਵੀ ਆਪਣੇ ਮਾਤਾ ਪਿਤਾ ਨਾਲ ਗੁਰੂ ਦਰਸ਼ਨਾਂ ਨੂੰ ਚਾਈਂ ਚਾਈਂ ਆਇਆ। 

ਦਸ਼ਮੇਸ਼ ਪਿਤਾ ਨੇ ਪੰਜਾਂ ਸਿੰਘਾ ਵਿਚ ਜਥੇਦਾਰ ਦੇ ਰੂਪ ਵਿਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਇਹ ਅੰਮ੍ਰਿਤ ਦੀ ਦਾਤ ਦੀਪੇ ਨੂੰ ਵੀ ਪ੍ਰਾਪਤ ਹੋਈ ਤੇ ਉਸ ਦਾ ਨਾਮ ਦੀਪ ਸਿੰਘ ਰੱਖਿਆ ਗਿਆ। 

ਅਨੰਦਪੁਰ ਸਾਹਿਬ ਵਿਚ ਗੁਰੂ ਘਰ ਦੀ ਮਾਣ ਮਰਿਯਾਦਾ, ਕੀਰਤਨ, ਕਥਾ, ਲੰਗਰ, ਸਿੰਘਾਂ ਦੀ ਬਹਾਦਰਾਂ ਵਾਲੀ ਵੇਸ-ਭੂਸ਼ਾ ਤੇ ਸ਼ਸਤਰਧਾਰੀ ਸਿੰਘਾਂ ਦੇ ਬਹਾਦਰੀ ਦੇ ਕਰਤਬ ਵੇਖ ਵੇਖ ਦੀਪ ਸਿੰਘ ਦਾ ਮਨ ਐਨਾ ਪ੍ਰਭਾਵਿਤ ਹੋਇਆ ਕਿ ਮਾਤਾ ਪਿਤਾ ਤੋਂ ਆਗਿਆ ਲੈ ਕੇ ਅਤੇ ਗੁਰੂ ਮਹਾਰਾਜ ਦੇ ਹੁਕਮ ਨੂੰ ਮੰਨ ਕੇ ਕੁਝ ਸਮੇਂ ਲਈ ਅਨੰਦਪੁਰ ਹੀ ਰਹਿ ਪਿਆ। 

ਸਭ ਤੋਂ ਪਹਿਲਾਂ ਬਾਬਾ ਜੀ ਨੇ ਗੁਰਮੁਖੀ ਅੱਖਰਾਂ ਦਾ ਗਿਆਨ ਹਾਸਲ ਕੀਤਾ। ਥੋੜ੍ਹੇ ਦਿਨਾਂ ਵਿਚ ਹੀ ਆਪ ਦੀ ਲਿਖਾਈ ਮੋਤੀਆਂ ਵਰਗੀ ਹੋ ਗਈ। ਸਿੱਖ ਵਿਦਵਾਨ * ਭਾਈ ਮਨੀ ਸਿੰਘ ਜੀ ਤੋਂ ਬਾਣੀ ਦਾ ਗਿਆਨ ਲਿਆ ਤੇ ਬਾਣੀ ਕੰਠ ਕਰਨ ਲੱਗੇ। ਬਾਬਾ ਜੀ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਵਿਚ ਨਿਪੁੰਨ ਹੋਏ। ਸਤਿਗੁਰਾਂ ਨਾਲ ਸ਼ਿਕਾਰ ਖੇਡਦਿਆਂ ਸ਼ੇਰ ਮਾਰਨ ਦਾ ਭੀ ਸੁਭਾਗ ਪ੍ਰਾਪਤ ਹੋਇਆ। 20-22 ਸਾਲਾਂ ਦੀ ਉਮਰ ਵਿਚ ਹੀ ਬਾਬਾ ਦੀਪ ਸਿੰਘ ਜੀ ਸਿਆਣੇ ਵਿਦਵਾਨ ਤੇ ਸੂਰਬੀਰ ਸੈਨਕ ਬਣ ਗਏ। 

ਕੁਝ ਸਮੇਂ ਮਗਰੋਂ ਮਾਤਾ ਪਿਤਾ ਨੇ ਗੁਰੂ ਜੀ ਪਾਸ ਬੇਨਤੀ ਕਰ ਕੇ ਸ਼ਾਦੀ ਦੇ ਸਬੰਧ ਵਿਚ ਦੀਪ ਸਿੰਘ ਜੀ ਨੂੰ ਆਪਣੇ ਪਿਛੇ ਵਾਪਸ ਬੁਲਾ ਲਿਆ। ਹਾਲਾਂ ਸ਼ਾਦੀ ਹੋਣੀ ਹੀ ਸੀ ਕਿ ਖਬਰ ਮਿਲੀ ਕਿ ਸਤਿਗੁਰਾਂ ਅਨੰਦਪੁਰ ਛੱਡ ਦਿੱਤਾ ਹੈ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ ਤੇ ਗੁਰੂ ਪ੍ਰਵਾਰ ਤੇ ਸਿੱਖ ਸਭ ਵਿਛੜ ਗਏ ਹਨ। 

ਇਹ ਖਬਰ ਸੁਣਦਿਆਂ ਹੀ ਬਾਬਾ ਦੀਪ ਸਿੰਘ ਜੀ ਨੇ ਘੋੜਾ ਲਿਆ ਤੇ ਗੁਰੂ ਜੀ ਦੀ ਭਾਲ ਵਿਚ ਨਿਕਲ ਤੁਰੇ। ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਪੁੱਜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੇ ਜਾ ਸੀਸ ਰੱਖਿਆ ਤੇ ਬੇਖਬਰੀ ਕਾਰਨ ਭੀੜਾ ਸਮੇਂ ਅਨੰਦਪੁਰ ਸਾਹਿਬ ਤੋਂ ਗੈਰ ਹਾਜ਼ਰ ਰਹਿਣ ਲਈ ਖਿਮਾਂ ਮੰਗੀ। ਸਤਿਗੁਰਾਂ ਨੇ ਬਾਬਾ ਦੀਪ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਹੁਕਮ ਕੀਤਾ, “ਤੁਹਡੇ ਜ਼ਿੰਮੇ ਭਾਈ ਮਨੀ ਸਿੰਘ ਸਮੇਤ ਗੁਰੂ ਗਰੰਥ ਸਾਹਿਬ ਦੇ ਉਤਾਰੇ ਦੀ ਸੇਵਾ ਲਾਉਣੀ ਹੈ । ਤੁਸਾਂ ਭਾਈ ਮਨੀ ਸਿੰਘ ਨਾਲ ਇਥੇ ਰਹਿ ਕੇ ਬਾਣੀ ਦਾ ਪ੍ਰਚਾਰ ਕਰਨਾ ਤੇ ਔਖੇ ਸਮੇਂ ਜੰਗਾਂ ਯੁੱਧਾਂ ਵਿਚ ਹਿੱਸਾ ਲੈ ਕੇ ਕੌਮ ਦੀ ਸੇਵਾ ਕਰਨੀ ਹੈ। 

ਇਸ ਤੋਂ ਮਗਰੋ ਦੀਪ ਸਿੰਘ ਜੀ ਗੁਰੂ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੁਰੂ ਕੀ ਕਾਂਸ਼ੀ ਭਾਵ ਸਾਬੋ ਕੀ ਤਲਵੰਡੀ ਹੀ ਜੀਵਨ ਭਰ ਰਹੇ! ਆਪ ਜੀ ਨੇ ਆਪਣੇ ਹੱਥੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਕਈ ਉਤਾਰ ਕੀਤੇ ਤੇ ਕਰਵਾਏ ਤੇ ਦੂਰ ਦੂਰ ਧਰਮ ਅਸਥਾਨਾਂ ਤੇ ਭੇਜੇ। ਭਾਈ ਮਨੀ ਸਿੰਘ ਜੀ ਦੇ ਅੰਮ੍ਰਿਤਸਰ ਹੇਡ ਗਰੰਥੀ ਦੀ ਡੀਉਟੀ ਸੰਭਾਲਣ ਮਗਰੋਂ ਦਮਦਮਾ ਸਾਹਿਬ ਦਾ ਸਾਰਾ ਇੰਤਜ਼ਾਮ ਬਾਬਾ ਦੀਪ ਸਿੰਘ ਜੀ ਦੇ ਜ਼ਿੰਮੇ ਲੱਗਾ ਤੇ ਇਥੇ ਰਹਿ ਕੇ ਉਹਨਾਂ ਸਿੱਖੀ ਦਾ ਪ੍ਰਚਾਰ ਬੜੇ ਸੁਲਝ ਢੰਗ ਨਾਲ ਕੀਤਾ ਤੇ ਇਹਨਾਂ ਦੀ ਦੇਖ ਰੇਖ ਵਿਚ ਕਈ ਸਿੱਖ ਵਿਦਵਾਨ ਪੁੰਗਰੇ। ਇਥੇ ਰਹਿੰਦਿਆਂ ਜਦੋਂ ਕਦੀ ਕਿਸੇ ਸਿੱਖ ਤੇ ਭੀੜ ਦੀ ਖਬਰ ਮਿਲਦੀ ਸਾਰੇ ਕੰਮ ਛੱਡ ਕੇ ਜ਼ਾਲਮਾਂ ਦੀ ਸੁਧਾਈ ਕਰਦੇ ਤੇ ਗਰੀਬਾਂ, ਮਜ਼ਲੂਮਾਂ ਦੀ ਰਾਖੀ ਦਾ ਪ੍ਰਬੰਧ ਕਰਕੇ ਵਾਪਸ ਮੁੜਦੇ । 

ਸੰਨ 1709 ਈ: ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਜ਼ਾਲਮਾਂ ਨੂੰ ਸੋਧਣ ਪੰਜਾਬ ਵੱਲ ਆਏ ਤਾਂ ਬਾਬਾ ਦੀਪ ਸਿੰਘ ਜੀ ਸਿੰਘਾਂ ਦਾ ਇਕ ਭਾਰੀ ਜੱਥਾ ਲੈ ਕੇ ਉਹਨਾਂ ਨੂੰ ਜਾ ਮਿਲੇ ਅਤੇ ਸਰਹੰਦ ਤੇ ਸਢੌਰਾ ਆਦਿ ਫਤਹਿ ਕਰਨ ਵੇਲੇ ਵਧ ਚੜ੍ਹ ਕੇ ਖੇਡਾ ਖੜਕਾਇਆ। 

ਸੰਨ 1746 ਈ: ਵਿਚ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਲਈ ਪੰਜਾਬ ਦੇ ਗਵਰਨਰ ਯਹੀਆ ਖਾਨ ਦੇ ਹਿੰਦੂ ਦੀਵਾਨ ਲਖਪਤ ਰਾਏ ਨੇ ਕਾਹਨੂੰਵਾਨ ਦੇ ਜੰਗਲ ਵਿਚ ਇਕੱਠੇ ਹੋਏ ਹੋਏ ਸਿੰਘਾਂ ਨੂੰ ਸ਼ਾਹੀ ਫੌਜਾਂ ਤੇ ਮੁਲਖਈਏ ਦਵਾਰਾ ਘੇਰ ਲਿਆ। ਇਨ੍ਹਾਂ ਘਿਰੇ ਹੋਏ ਸਿੰਘਾਂ ਵਿਚ ਬਾਬਾ ਦੀਪ ਸਿੰਘ ਵੀ ਆਪਣੇ ਜਥੇ ਸਮੇਤ ਹਾਜ਼ਰ ਸਨ। ਸਿੰਘਾਂ ਦੀ ਛਾਪਾ ਮਾਰ ਲੜਾਈ ਤੋਂ ਤੰਗ ਆ ਕੇ ਲਖਪਤ ਰਾਏ ਨੇ ਇਨਸਾਨੀਅਤ ਦਾ ਤਿਆਗ ਕਰ ਕੇ ਜੰਗਲ ਨੂੰ ਅੱਗ ਲਗਵਾ ਦਿੱਤੀ। ਇਸ ਸਾਕੇ ਨੂੰ ਸਿੰਘ ਛੋਟੇ ਘਲੂਘਾਰੇ ਦੇ ਨਾਂ ਨਾਲ ਯਾਦ ਕਰਦੇ ਸਨ। ਬਾਬਾ ਦੀਪ ਸਿੰਘ ਜੀ ਨੇ ਆਪਣੇ ਜਥੇ ਦੇ ਬਚੇ ਹੋਏ ਸਿੰਘਾਂ ਨਾਲ ਬਾਹਰ ਨਿਕਲ ਕੇ ਬਿਆਸ ਕੰਢੇ ਵੈਰੀ ਨਾਲ ਟੱਕਰ ਲਈ। 

ਢਿਡੋਂ ਭੁਖੇ, ਸਰੀਰਾਂ ਤੇ ਜ਼ਖਮ, ਉੱਤੋਂ ਸੂਰਜ ਦੀ ਗਰਮੀ ਤੇ ਥੱਲੇ ਤਪੀ ਹੋਈ ਧਰਤੀ, ਪੈਰੀਂ ਛਾਲੇ। ਇਹ ਸਭ ਕਸ਼ਟ ਸਹਿੰਦੇ ਹੋਏ ਵੀ ਬਾਬਾ ਜੀ ਕੁਝ ਸਿੰਘਾਂ ਸਣੇ ਵਾਪਸ ਮਾਲਵੇ ਵਿਚ ਪੁੱਜ ਗਏ। 

ਮਗਰੋਂ ਜਦੋਂ ਸਾਰੇ ਸਿੱਖਾਂ ਦੀਆਂ ਬਾਰਾਂ ਮਿਸਲਾਂ ਬਣਾਈਆਂ ਗਈਆਂ ਤਾਂ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਥੇਦਾਰ ਬਣੇ । ਇਸ ਮਿਸਲ ਦੇ ਸਿੰਘਾਂ ਵਿਚ ਕਈ ਸਿੰਘ ਲਿਖਾਰੀ, ਕੀਰਤਨੀਏਂ ਤੇ ਵਿਦਵਾਨ ਵੀ ਸਨ। 

ਸੰਨ 1756 ਈ: ਵਿਚ ਅਹਿਮਦਸ਼ਾਹ ਅਬਦਾਲੀ ਨੇ ਮੁਗਲਾਨੀ ਬੇਗਮ ਦੇ ਸੱਦੇ ਤੇ ਹਿੰਦੁਸਤਾਨ ਤੇ ਚੌਥਾ ਹਮਲਾ ਕੀਤਾ। ਮਥਰਾ, ਬਿੰਦਰਾਬਨ, ਆਗਰਾ ਤੇ ਦਿੱਲੀ ਨੂੰ ਲੁੱਟ ਕੇ ਵਾਪਸ ਆਪਣੇ ਦੇਸ਼ ਨੂੰ ਪਰਤਿਆ ਤਾਂ ਉਸ ਦੇ ਪਾਸ ਹਜ਼ਾਰਾਂ ਪਸ਼ੂਆਂ ਤੇ ਲਦਿਆ ਸੋਨਾ, ਚਾਂਦੀ ਤੇ ਹੋਰ ਕੀਮਤੀ ਸਾਮਾਨ ਸੀ। ਹਜ਼ਾਰਾਂ ਹਿੰਦੂ ਤੇ ਮੁਸਲਮਾਨ ਨੌਜਵਾਨ ਵਿਆਹੀਆਂ ਤੇ ਕੁਆਰੀਆਂ ਇਸਤੀਆਂ ਨੂੰ ਗੱਡਿਆਂ ਤੇ ਲੱਦੀ ਕੈਦੀ ਬਣਾ ਕੇ ਆਪਣੇ ਦੇਸ਼ ਵਾਸੀਆਂ ਦੇ ਮਨ ਪਰਚਾਵੇ ਲਈ ਗੁਲਾਮ ਬਣਾ ਕੇ ਲਿਜਾ ਰਿਹਾ ਸੀ। 

ਖਾਲਸੇ ਨੇ ਫੈਸਲਾ ਕੀਤਾ ਕਿ ਅਬਦਾਲੀ ਪਾਸੋਂ ਦੇਸ਼ ਦੀ ਦੌਲਤ ਖੋਹਣੀ ਤੇ ਦੇਸ਼ ਦੀਆਂ ਬਹੂ ਬੇਟੀਆਂ ਹਰ ਕੀਮਤ ਤੇ ਛੁਡਾਣੀਆਂ ਹਨ। ਬਾਬਾ ਦੀਪ ਸਿੰਘ. ਜੀ ਦੇ ਜਥੇ ਦੀ ਡੀਊਟੀ ਕੁਰਕੁਸ਼ੇਤਰ ਪਾਸ ਲੱਗੀ। ਪਿਪਲੀ ਤੇ ਮਾਰਕੰਡੇ ਦਰਿਆ ਦੇ ਵਿਚਾਲੇ ਬਾਬਾ ਦੀਪ ਸਿੰਘ ਜੀ ਨੇ ਜਦੋਂ ਭਾਰਤੀ ਮੁਟਿਆਰਾਂ ਦੇ ਕੀਰਨੇ ਤੇ ਹਾਹਾਕਾਰ ਦੀਆਂ ਆਵਾਜ਼ਾਂ ਸੁਣੀਆਂ ਤਾਂ ਸਿੰਘਾਂ ਨੂੰ ਹੱਲਾ ਬੋਲਣ ਦਾ ਹੁਕਮ ਦਿੱਤਾ। ਸਿੰਘ ਸੂਰਮੇ ਟੁੱਟ ਕੇ ਦੁਰਾਨੀਆਂ ਤੇ ਜਾ ਪਏ। ਕੁਝ ਦੁਰਾਨੀ ਸਿਪਾਹੀਆਂ ਨਾਲ ਲੜਨ ਲੱਗੇ ਤੇ ਬਾਕੀਆਂ ਨੇ ਅਬਲਾਵਾਂ ਦੇ ਗੱਡੇ ਹੱਕ ਲਏ ਤੇ ਕੁਝ ਨੇ ਕੀਮਤੀ ਸਾਜੋ ਸਮਾਨ ਦੇ ਲਦੇ ਪਸ਼ੂ ਵੀ ਹੱਕ ਲਏ। 

ਇਉਂ ਬਾਬਾ ਜੀ ਦੇ ਜਥੇ ਦੇ ਸਿੰਘਾਂ ਨੇ ਦੁਰਾਨੀ ਲੁਟੇਰੇ ਦਾ ਭਾਰ ਹੌਲਾ ਕੀਤਾ, 300 ਦੇ ਕਰੀਬ ਭਾਰਤੀ ਸੁੰਦਰ ਬੀਬੀਆਂ ਤੇ 100 ਕੁ ਸੁੰਦਰ ਭਾਰਤੀ ਲੜਕੇ ਦੁਰਾਨੀ ਦੀ ਕੈਦ ‘ਚੋਂ ਛੁਡਾ ਲਏ। ਇਸ ਤੋਂ ਅਗਲੇ ਹਮਲੇ ਸਮੇਂ ਅਬਦਾਲੀ ਪਾਸੋਂ ਸਿੰਘਾਂ ਨੇ 2200 ਬੀਬੀਆਂ ਛੁਡਾਈਆਂ ਸਨ। ਕੋਈ ਮਰਹੱਟਾ, ਰਾਜਪੂਤ ਰੋਹੇਲਾ ਇਹਨਾਂ ਮਜ਼ਲੂਮਾਂ ਦੀ ਮਦਦ ਤੇ ਨਾ ਪੁੱਜਾ। ਗੁਰੂ ਕੇ ਸ਼ੇਰ ਸਿੰਘਾਂ ਨੇ ਇਨ੍ਹਾਂ ਮਜ਼ਲੂਮਾਂ ਨੂੰ ਛੁਡਾਇਆ ਹੀ ਨਹੀਂ, ਸਗੋਂ ਕੋਲੋਂ ਖਰਚ ਕਰ ਕੇ, ਨਾਲ ਜਾ ਕੇ, ਘਰੋਂ ਘਰੀਂ ਪਹੁੰਚਾਇਆ। ਭਾਵੇਂ ਉਹ ਮੁਸਲਮਾਨ ਬੱਚੇ ਬੱਚੀਆਂ ਸਨ, ਭਾਵੇਂ ਹਿੰਦੂ, ਇਸ ਗੱਲ ਦਾ ਖਿਆਲ ਨਹੀਂ ਰੱਖਿਆ ਗਿਆ। ਸਿੰਘਾਂ ਦੇ ਉੱਚੇ ਸੁੱਚੇ ਆਚਰਨ ਕਾਰਨ ਹੀ ਤਾਂ ਇਹ ਗੁਲਾਮ ਬੱਚੀਆਂ ਪੁਕਾਰਿਆ ਕਰਦੀਆਂ ਸਨ, “ਮੋੜੀਂ ਬਾਬਾ ਕੱਛ ਵਾਲਿਆ ਛਈ, ਨਹੀਂ ਤਾਂ ਗਈ, ਰੰਨ ਗਈ, ਰੰਨ ਗਈ, ਬਸਰੇ ਨੂੰ ਗਈ।” ਹੋਰ ਸਿੰਘਾਂ ਦੇ ਜਥੇ ਆਪਣੀ ਆਪਣੀ ਡਿਊਟੀ ਅਟਕ ਦਰਿਆ ਤਕ ਬਾਂਬਾ ਜੀ ਦੇ ਜਥੇ ਵਾਂਗੂੰ ਹੀ ਨਿਭਾਉਦੇ ਰਹੇ ਤੇ ਇਵੇਂ ਭਾਰਤ ਦੀ ਇੱਜ਼ਤ ਨੂੰ ਬਚਾ ਕੇ ਘਰੀਂ ਪਹੁੰਚਾਉਂਦੇ ਰਹੇ। ਅਟਕ ਦਰਿਆ ਪੁੱਜਦਿਆਂ ਤਕ ਅਬਦਾਲੀ ਦਾ ਹੋਰ ਮਾਲ ਦੌਲਤ ਦਾ ਭਾਰ ਵੀ ਸਿੰਘਾਂ ਨੇ ਕਾਫੀ ਹਲਕਾ ਕਰ ਦਿੱਤਾ। 

ਵਾਪਸ ਜਾਂਦਾ ਹੋਇਆ ਅਬਦਾਲੀ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਬਣਾ ਗਿਆ ਤੇ ਜਹਾਨ ਖਾਨ ਨੂੰ ਸੈਨਾਪਤੀ, ਅਤੇ ਹੁਕਮ ਦੇ ਗਿਆ ਸਿੱਖਾਂ ਦਾ ਖੁਰਾ ਖੋਜ ਮਿਟਾਣ ਦਾ, ਸਿੰਘਾਂ ਦੇ ਸ਼ਹਿਰ ਅੰਮ੍ਰਿਤਸਰ ਤੇ ਪਵਿੱਤਰ ਹਰਿਮੰਦਰ ਨੂੰ ਢਾਹ ਢੇਰੀ ਕਰਨ ਤੇ ਸਰੋਵਰ ਨੂੰ ਮਲਬੇ ਨਾਲ ਪੂਰਨ ਦਾ। 

ਜਹਾਨ ਖਾਨ ਭਾਰੀ ਫੌਜ ਲੈ ਕੇ ਅੰਮ੍ਰਿਤਸਰ ਪੁੱਜਾ। ਬਾਬਾ ਗੁਰਬਖਸ਼ ਸਿੰਘ ਜੀ (ਪਿੰਡ ਲੀਲ੍ਹ ਵਾਲੇ) ਨੇ 30 ਕੁ ਸਾਥੀਆਂ ਸਣੇ ਡਟ ਕੇ ਮੁਕਾਬਲਾ ਕੀਤਾ ਤੇ ਸਾਰੇ ਸਿੰਘ ਸ਼ਹੀਦ ਹੋ ਗਏ। ਜਹਾਨ ਖਾਨ ਨੇ ਆਲੇ ਦੁਆਲੇ ਦੇ ਮਕਾਨ ਢਾਹ ਕੇ ਪਵਿੱਤਰ ਸਰੋਵਰ ਪੂਰ ਦਿੱਤਾ ਤੇ ਹਰਿਮੰਦਰ ਸਾਹਿਬ ਦੀ ਸ਼ਾਨਦਾਰ ਇਮਾਰਤ ਨੂੰ ਵੀ ਗਿਰਾ ਦਿੱਤਾ। 

ਮਗਰੋਂ ਸਖਤ ਫੌਜੀ ਪਹਿਰਾ ਲਾ ਕੇ ਵਾਪਸ ਲਾਹੌਰ ਪਰਤ ਗਿਆ। 

ਸਾਰੇ ਅੰਮ੍ਰਿਤਸਰ ਸ਼ਹਿਰ ਵਿਚ, ਜਹਾਨ ਖਾਨ ਦੇ ਇਸ ਕਾਰੇ ਕਰਕੇ ਹਾਹਾਕਾਰ ਮਚ ਗਈ। ਇਕ ਸਿੱਖ ਨੇ ਇਸ ਘਟਨਾ ਦੀ ਖਬਰ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਜਾ ਸੁਣਾਈ। 

ਇਹ ਗੱਲ ਸੁਣ ਕੇ ਬਾਬਾ ਜੀ ਦੇ ਤਨ ਬਦਨ ਵਿਚ ਭਾਂਬੜ ਬਲ ਉਠੇ। ਉਹਨਾਂ ਦੇ ਸਰੀਰ ਵਿਚ ਬਿਜਲੀ ਦੌੜ ਗਈ। ਨਗਾਰਚੀ ਨੂੰ ਨਗਾਰੇ ਤੇ ਚੋਟ ਲਾਉਣ ਦਾ ਹੁਕਮੇ ਦੇ ਦਿੱਤਾ ਗਿਆ। ਡੇਰੇ ਤੇ ਨਗਰ ਦੇ ਸਾਰੇ ਸਿੰਘ ਇਕੱਠੇ ਹੋ ਗਏ। .  

ਸਿੰਘਾਂ ਨੂੰ ਸੰਬੋਧਨ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਐਲਾਨ ਕੀਤਾ “ਸਿੰਘੋ ! ਅਸੀਂ ਜ਼ਾਲਮਾਂ ਤੋਂ ਪਵਿੱਤਰ ਹਰਿਮੰਦਰ ਤੇ ਸਰੋਵਰ ਦੀ ਬੇਅਦਬੀ ਦਾ ਬਦਲਾ ਜ਼ਰੂਰ ਲੈਣਾ ਹੈ। ਮੌਤ ਲਾੜੀ ਨੂੰ ਵਰਨ ਲਈ ਸ਼ਹੀਦਾਂ ਦੀ ਜੰਞ ਚੜ੍ਹਣੀ ਹੈ। ਚਿਟ ਬਸਤਰ ਪਹਿਨ ਕੇ ਸ਼ਹੀਦੀ ਗਾਨੇ ਬੰਨ੍ਹ ਕੇ ਤਿਆਰ ਹੋ ਜਾਉ ਜਿਨ੍ਹਾਂ ਗੁਰੂ ਦੀਆਂ ਖੁਸ਼ੀਆ ਪ੍ਰਾਪਤ ਕਰਨੀਆਂ ਹਨ। ਬਾਬਾ ਜੀ ਦਾ ਇਹ ਹੁਕਮ ਸੁਣ ਕੇ ਸਿੰਘਾਂ ਜੈਕਾਰੇ ਛੱਡ, ਸ਼ਹੀਦੀ-ਜੰਞ ਵਿਚ ਸ਼ਾਮਲ ਹੋਣ ਦੇ ਪ੍ਰਣ ਕੀਤੇ ਤੇ ਬਾਬਾ ਜੀ ਦਾ ਹੁਕਮ ਪਿੰਡੋ ਪਿੰਡ ਸਭ ਸਿੱਖਾਂ ਤਕ ਪਹੁੰਚਾਉਣ ਲਈ ਘੋੜਿਆਂ ਨੂੰ ਅੱਡੀਆਂ ਲਾ ਦਿੱਤੀਆਂ। 

ਬਾਬਾ ਜੀ ਦੇ ਹੁਕਮ ਨੂੰ ਸੁਣ ਕੇ ਪਿੰਡਾਂ ਵਿਚ ਸਿੰਘਾਂ ਦਾ ਖੂਨ ਖੰਲ ਉਠਿਆ। ਗੁਰੂ ਘਰ ਦੀ ਬੇਅਦਬੀ ਦੀ ਖਬਰ ਸਿੰਘਾਂ ਦੇ ਸੀਨੇ ਚੀਰ ਗਈ। ਸਿੰਘਾਂ ਸਾਰੇ ਕੰਮ ਵਿਚੇ ਹੀ ਛੱਡ ਦਿੱਤੇ। ਖੱਦਰ ਦੇ ਚਿੱਟ ਬਮਤਰ ਪਹਿਨ, ਕ੍ਰਿਪਾਨਾਂ ਖੰਡੇ ਨੇਜੇ ਢਾਲਾਂ, ਸਾਂਭੀਆਂ, ਘੋੜਿਆਂ ਤੇ ਕਾਠੀਆਂ ਪਾਈਆਂ ਤੇ ਤਿਆਰ ਹੋ ਪਏ ਦਮਦਮਾ ਸਾਹਿਬ ਜਾਣ ਲਈ। ਕਿਸੇ ਮਾਂ ਨੇ ਮਮਤਾ ਤਿਆਗੀ, ਕਿਸੇ ਭੈਣ ਨੇ ਵੀਰ ਨੂੰ ਅਸੀਸਾਂ ਦੇ ਕੇ ਤੋਰਿਆ, ਕਿਸੇ ਜਵਾਨ ਪਤਨੀ ਨੇ ਆਪਣੇ ਹੱਥੀਂ ਪਿਆਰੇ ਪਤੀ ਨੂੰ ਸ਼ਹੀਦੀ ਗਾਨਾ ਬੰਨ੍ਹਿਆ। ਦੂਸਰੇ ਲੋਕੀਂ ਵੇਖ ਵੇਖ ਹੈਰਾਨ ਹੁੰਦੇ ਤੇ ਕਹਿੰਦੇ : ਪਤਾ ਨਹੀਂ ਸਿੰਘ ਕਿਹੜੀ ਮਿੱਟੀ ਦੇ ਬਣੇ ਹੋਏ ਹਨ। ਓਧਰ ਸਿੰਘ ਆਪੋ ਵਿਚ ਗੱਲਾਂ ਕਰਦੇ ਸੁਣੀਂਦੇ, “ਓਇ ਇਕ ਦਿਨ ਘਰ ਬੈਠੇ ਵੀ ਤਾਂ ਬੀਮਾਰ ਹੋ ਕੇ ਜਾਂ ਕਿਸੇ ਤਰ੍ਹਾਂ ਮਰ ਹੀ ਜਾਣਾ ਹੈ, ਫਿਰ ਕਿਉਂ ਨਾ ਮਰੀਏ ਧਰਮ ਖਾਤਰ ਤੇ ਕੌਮ ਦੀ ਸ਼ਾਨ ਖਾਤਰ ।” 

ਸਿੰਘ ਦਮਦਮਾ ਸਾਹਿਬ ਇਕੱਠੇ ਹੋ ਗਏ। ਬਾਬਾ ਜੀ ਨੇ ਅੱਗੇ ਹੋ ਕੇ ਇਕ ਲਕੀਰ ਖੰਡੇ ਨਾਲ ਖਿੱਚੀ ਤੇ ਉੱਚੀ ਬੋਲ ਕੇ ਕਿਹਾ, ‘ਕੇਵਲ ਉਹੀ ਲਕੀਰ ਟੱਪੇ ਜੀਹਨੇ ਧਰਮ ਤੋਂ ਜਾਨ ਵਾਰਨੀ ਹੈ, ਜੀਹਨੇ ਸ਼ਹੀਦੀ ਜਾਮ ਪੀਣਾ ਹੈ ਤੇ ਯੁਧ ਵਿਚ ਪਿੱਠ ਨਹੀਂ ਵਿਖਾਉਣੀ।’ 

ਐਧਰ ਜਾਂ ਓਧਰ ਦੀ ਲਲਕਾਰ ਸੁਣ 500 ਸਿੰਘ ਲਕੀਰ ਟੱਪ ਕੇ ਬਾਬਾ ਜੀ ਦੀ ਸਰਦਾਰੀ ਹੇਠ ਅੰਮ੍ਰਿਤਸਰ ਸਾਹਿਬ ਨੂੰ ਹੋ ਤੁਰੇ। ਰਸਤੇ ਦੇ ਪਿੰਡਾਂ ਵਿਚ ਹੋਰ ਸਿੱਖ ਪਰਵਾਨੇ ਮੌਤ ਲਾੜੀ ਨੂੰ ਵਰਨ ਲਈ ਸ਼ਹੀਦਾਂ ਦੀ ਇਸ ਬਰਾਤ ਵਿਚ ਸ਼ਾਮਲ ਹੁੰਦੇ ਗਏ। ਤਰਨ ਤਾਰਨ ਸਾਹਿਬ ਪੁੱਜਣ ਤਕ ਸਿੰਘਾਂ ਦੀ ਗਿਣਤੀ 5000 ਹੋ ਗਈ। 

ਸਿੰਘਾਂ ਦੇ ਇਸ ਇਕੱਠ ਦੀਆਂ ਖਬਰਾਂ ਲਾਹੌਰ ਦਰਬਾਰ ਵਿਚ ਪੁੱਜੀਆਂ। ਜਹਾਨ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ 20000 ਫੌਜ ਲੈ ਕੇ ਅੰਮ੍ਰਿਤਸਰ ਪੁਜ ਗਿਆ। ਅੰਮ੍ਰਿਤਸਰ ਤੋਂ 5 ਕੁ ਮੀਲ ਦੀ ਵਿਥ ਤੇ ਸਿੰਘਾਂ ਦੇ ਦਲ ਦਾ ਜਹਾਨ ਖ਼ਾਨ ਦੀ ਫੌਜ ਨਾਲ ਟਾਕਰਾ ਹੋਇਆ। ਸਿੰਘਾਂ ਐਸੀ ਬਹਾਦਰੀ ਨਾਲ ਖੰਡਾ ਖੜਕਾਟਿਆ ਕਿ ਜਹਾਨ ਖ਼ਾਨ ਦੀਆਂ ਫੌਜਾਂ ਵਿਚ ਭਗਦੜ ਮਚ ਗਈ। ਥਾਂਉਂ ਥਾਈਂ ਲਾਸ਼ਾਂ ਦੇ ਢੇਰ ਲਗ ਗਏ। ਅਮੀਰ ਜਹਾਨ ਖ਼ਾਨ ਨੂੰ ਸੋਧਣ ਲਈ ਬਾਬਾ ਜੀ ਦਾ ਸਾਥੀ ਭਾਈ ਦਇਆਲ ਸਿੰਘ 500 ਸਿੰਘਾਂ ਸਮੇਤ ਉਸ ਦੇ ਵਲ ਵੈਰੀ ਦਲ ਨੂੰ ਚੀਰਦਾ ਹੋਇਆ ਵਧਿਆ। ਘੋੜੇ ਨੂੰ ਅੱਡੀ ਲਗਾਈ। ਘੋੜਾ ਉਛਾਲਿਆ ਤੇ ਤਲਵਾਰ ਦੇ ਇਕੋ ਵਾਰ ਨਾਲ ਭਾਈ ਦਇਆਲ ਸਿੰਘ ਨੇ ਅਮੀਰ ਜਹਾਨ ਖ਼ਾਨ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। 

ਏਨੇ ਨੂੰ ਸ਼ਾਹੀ ਫੌਜਾਂ ਦਾ ਇਕ ਹੋਰ ਜਰਨੈਲ ਅਤਾਈ ਖ਼ਾਨ ਤਾਜਾ ਦਮ ਫੌਜ ਲੈ ਕੇ ਆ ਪਹੁੰਚਾ। ਇਕ ਵਾਰੀ ਫੇਰ ਘਮਸਾਨ ਦਾ ਯੁੱਧ ਸ਼ੁਰੂ ਹੋਇਆ। ਬਾਬਾ ਦੀਪ ਸਿੰਘ 18 ਸੇਰ ਦਾ ਖੰਡਾ ਖੜਕਾਉਂਦੇ, ਵੈਰੀਆਂ ਨੂੰ ਸਦਾ ਦੀ ਨੀਂਦੇ ਸੁਆਉਂਦੇ ਅੱਗੇ ਵਧੇ ਜਾ ਰਹੇ ਸਨ। ਉਨ੍ਹਾਂ ਦੇ ਸਰੀਰ ਤੇ ਬਹੁਤ ਫਟ ਲਗ ਚੁੱਕੇ ਸਨ । ਜ਼ਖਮਾਂ ਚੋਂ ਲਹੂ ਚੋ ਰਿਹਾ ਸੀ। ਪਰ ਬਾਬਾ ਜੀ ਲਗਾਤਾਰ ਅੱਗੇ ਵਧਦੇ ਜਾ ਰਹੇ ਸਨ। ਦੁਸ਼ਮਨ ਦਾ ਇਕ ਕਮਾਂਡਰ ਅਮਾਨ ਖਾਂ ਅੱਗੇ ਵਧਿਆ ਤੇ ਬਾਬਾ ਜੀ ਤੇ ਵਾਰ ਕਰਨ ਲੱਗਾ। ਬਾਬਾ ਜੀ ਦੇ ਖੰਡੇ ਨੇ ਉਹਨੂੰ ਥਾਂ ਰੱਖਿਆ ਪਰ ਉਸਦਾ ਵਾਰ ਵੀ ਬਾਬਾ ਜੀ ਦੀ ਧੌਣ ਉੱਪਰ ਕਰਾਰਾ ਲੱਗਾ ਤੇ ਬਾਬਾ ਜੀ ਦਾ ਸਿਰ ਇਕ ਪਾਸੇ ਵਲ ਉਲਟ ਪਿਆ। ਕੋਲੋਂ ਇਕ ਸਿੱਖ ਨੇ ਆਵਾਜ਼ ਮਾਰੀ, ਬਾਬਾ ਜੀ ! ਤੁਸੀਂ ਤਾਂ ਸੀਸ ਸੁਧਾ ਸਰੋਵਰ ਦੀਆਂ ਪਰਕਰਮਾਂ ਵਿਚ ਦੇਣ ਦਾ ਪ੍ਰਣ ਕੀਤਾ ਸੀ। ਸਿੱਖ ਦੀ ਆਵਾਜ਼ ਕੰਨੀ ਪਈ। ਬਾਬਾ ਜੀ ਨੇ ਆਪਣੇ ਸੀਸ ਨੂੰ ਖੱਬੇ ਹੱਥ ਸੰਭਾਲਿਆ ਸੱਜੇ ਨਾਲ ਫਿਰ ਖੰਡਾ ਖੜਕਾਉਣ ਲੱਗੇ। 

ਦੁਸ਼ਮਨਾਂ ਨੂੰ ਤਹਿ ਤੇਗ ਕਰਦੇ ਹੋਏ ਬਾਬਾ ਜੀ ਗੁਰੂ ਰਾਮਸਰ ਸਾਹਿਬ ਜਾ ਪੁੱਜੇ ਤੇ ਸਰੋਵਰ ਕੰਢੇ ਪ੍ਰਾਣ ਜਾ ਤਿਆਗੇ। ਉਥੇ ਸ਼ਹੀਦ ਗੰਜ ਗੁਰਦੁਆਰਾ ਹੈ। 

ਇਉਂ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਤੇ ਉਨ੍ਹਾਂ ਦੇ ਸਿੰਘ ਸਾਥੀ ਹਰਿਮੰਦਰ ਸਾਹਿਬ ਦੀ ਬੇ-ਅਦਬੀ ਦਾ ਜ਼ਾਲਮਾਂ ਤੋਂ ਬਦਲਾ ਲੈਂਦੇ ਹੋਏ ਧਰਮ ਤੇ ਕੌਮ ਦੀ ਸ਼ਾਨ ਬਦਲੇ ਜਾਨਾਂ ਵਾਰ ਗਏ ਤੇ ਜ਼ਾਲਮਾਂ ਨੂੰ ਦੱਸ ਗਏ ਕਿ ਗੁਰਧਾਮਾਂ ਦੀ ਬੇਅਦਬੀ ਕਰਨ ਵਾਲਿਆਂ ਦਾ ਸਿੰਘ ਕੀ ਹਸ਼ਰ ਕਰਿਆ ਕਰਦੇ ਹਨ। 

ਆਉ ! ਅਸੀਂ ਵੀ ਆਪਣੇ ਪੁਰਾਤਨ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਤੁਰਦੇ ਹੋਏ ਆਪਣੇ ਗੁਰਧਾਮਾਂ, ਗੁਰਦੁਆਰਿਆਂ ਤੇ ਸਿੱਖੀ ਦੇ ਸੋਮਿਆਂ ਦੀ ਪਵਿੱਤਰਤਾ ਨੂੰ ਹਰ ਕੀਮਤ ਤੇ ਕਾਇਮ ਰੱਖਣ ਦਾ ਪ੍ਰਣ ਕਰੀਏ ਤਾਂ ਜੁ ਕਦੀ ਵੀ ਕਿਸੇ ਜਰਵਾਣੇ ਨੂੰ ਹੀਆ ਨਾ ਪੈ ਸਕੇ ਸਿੱਖ ਗੁਰਧਾਮਾਂ ਦੀ ਬੇ-ਅਦਬੀ ਕਰਨ ਦਾ। ਸਾਡੇ ਗੁਰਧਾਮ ਸਾਨੂੰ ਜਾਨੋਂ ਵੱਧ ਪਿਆਰੇ ਹਨ।  

 

Leave a comment

error: Content is protected !!