ਕੌਡੀਆਂ ਵਾਲਾ ਸੱਪ ਬਲਵੰਤ ਗਾਰਗੀ | Koudia Wala Sap, Balwant Gargi

ਮੁੱਖ ਬੰਧ 

ਅੰਮ੍ਰਿਤਸਰ ਦੇ ਡਿਉਢੀਆਂ ਵਾਲੇ ਸਰਦਾਰ ਕਿਸੇ ਚਿੱਤਰਕਾਰ ਤੋਂ ਆਪਣੀ ਪੋਰਟਰੇਟ ਬਣਵਾਉਂਦੇ, ਤਾਂ ਦੇਖ ਕੇ ਆਖਦੇ, “ਮੇਰੇ ਚਿਹਰੇ ਵਿਚ ਰਤਾ ਹੋਰ ਰੋਅਬ ਭਰ ਦੇਹ । ਮੁੱਛਾਂ ਵੱਡੀਆਂ ਕਰ, ਗਲ੍ਹਾਂ ਉਤੇ ਲਾਲੀ ਫੋਰ, ਤੇ……ਤੇ ਅੱਖਾਂ ਵਿਚ ਚਮਕ ਵਧੇਰੇ ਹੋਵੇ ।” ਚਿੱਤਰਕਾਰ ਹੁਕਮ ਮੁਤਾਬਕ ਪੋਰਟਰੇਟ ਨੂੰ ਠੀਕ ਕਰ ਦਿੰਦਾ, ਤੇ ਡਿਉਢੀਆਂ ਵਾਲੇ ਸਰਦਾਰ ਖ਼ੁਸ਼ ਹੋ ਜਾਂਦੇ ।

ਮੈਂ ਆਪਣੇ ਸਮਕਾਲੀ ਮਿੱਤਰ ਲੇਖਕਾਂ ਦੀ ਗੱਲ ਬਾਤ ਲਿਖੀ ਹੈ ਜਿਸ ਵਿਚ ਉਨ੍ਹਾਂ ਦੇ ਉਪਚੇਤ ਮਨ ਦੇ ਤਪਦੇ ਪਰਛਾਵੇਂ ਤੇ ਭਾਵ ਦਿਸਦੇ ਹਨ । ਉਨ੍ਹਾਂ ਦੀ ਕਲਾ ਦਾ ਪਿਛੋਕੜ ਤੇ ਮਾਨਸਿਕ ਝੜਪਾਂ ਮਿਲਦੀਆਂ ਹਨ । ਕਈ ਸ਼ਰਧਾਲੂ ਪਾਠਕਾਂ ਨੂੰ ਆਪਣੇ ਲੇਖਕ ਹੀਰੋ ਦਾ ਚਿਹਰਾ ਅਲੱਗ ਦਿਸੇਗਾ ਕਿਉਂਕਿ ਇਹ ਚਿਹਰਾ ਮੈਂ ਦੇਖ ਰਿਹਾ ਹਾਂ, ਤੇ ਉਹ ਗੱਲ ਬਾਤ ਵੀ ਮੇਰੇ ਨਾਲ ਕਰ ਰਿਹਾ ਹੈ । ਇਹ ਗੱਲ ਬਾਤ ਦੋ ਹਾਣੀ ਲੇਖਕਾਂ ਦੇ ਸੰਬੰਧਾਂ ਅਤੇ ਪ੍ਰਤੀਕਰਮਾਂ ਦਾ ਲਿਸ਼ਕਾਰਾ ਹੈ ।

ਮੈਂ ਅਜਿਹੇ ਕਾਲ ਵਿਚ ਜਿਉ ਰਿਹਾ ਹਾਂ ਜਿਸ ਵਿਚ ਇਹ ਛੇ ਲੇਖਕ ਸਾਡੇ ਸਮਕਾਲੀ ਸਾਹਿੱਤ ਦਾ ਇਤਿਹਾਸ ਬਣ ਚੁਕੇ ਹਨ । ਮੈਂ ਇਨ੍ਹਾਂ ਦਾ ਆਦਰਸ਼ਕ ਰੂਪ ਨਹੀਂ ਚਿਤਰਿਆ, ਸਗੋਂ ਜਿਸ ਤਰ੍ਹਾਂ ਤੇ ਜਿਵੇਂ ਇਹ ਹਨ, ਉਸੇ ਨੂੰ ਪੇਸ਼ ਕੀਤਾ ਹੈ । ਮੁਲਾਕਾਤਾਂ ਤੇ ਗੱਲਬਾਤ ਅਣਮਿਥੀ ਤੇ ਸੁਭਾਵਕ ਸੀ । ਵਾਰਤਾਲਾਪ ਖ਼ੁਦਬਖ਼ੁਦ ਆਪਣਾ ਮੋੜ ਕੱਟਦੀ ਹੈ । ਕਈ ਵਾਰ ਗੱਲ ਕਰਨ ਵਾਲਾ ਆਪਣੇ ਹੀ ਉੱਤਰ ਤੋਂ ਚੋਂਕ ਉੱਠਦਾ ਹੈ । ਇਸ ਤਰ੍ਹਾਂ ਲੇਖਕਾਂ ਦੀ ਇਹ ਢਾਣੀ ਇਕ ਦੂਜੇ ਨੂੰ ਤੇ ਆਪਣੇ ਆਪ ਨੂੰ ਦੇਖਣ ਤੋ ਲੱਭਣ ਦਾ ਹੁੰਗਾਰਾ ਭਰਦੀ ਹੈ ।

ਬਲਵੰਤ ਗਾਰਗੀ

ਕਾੜ੍ਹਨੀ 

ਅਜੀਤ ਕੌਰ ਧੜੱਲੇਦਾਰ ਔਰਤ ਹੈ। ਪੰਜਾਬੀ ਵਿਚ ਕਿਸੇ ਸਾਹਿਤਕਾਰ ਔਰਤ ਦੇ ਇਸ਼ਕ ਬਾਰੇ ਗੱਲ ਚੱਲੇ ਤਾਂ ਉਹ ਰੋਣ ਲਗ ਪੈਂਦੀ ਹੈ । ਅਜੀਤ ਕੌਰ ਅਜਿਹੀ ਬਦਨਾਮੀ ਨੂੰ ਸਾਹਿਤ ਦਰਸ਼ਨ ਦਾ ਤਮਗਾ ਸਮਝਦੀ ਹੈ ।

ਮੈਂ ਉਸ ਨੂੰ ਟੈਲੀਫ਼ੋਨ ਕੀਤਾ । ਦੋ ਚਾਰ ਝੜਪਾਂ ਹੋਈਆਂ ।

ਉਸ ਆਖਿਆ : ਭਾਵੇਂ ਮੈਨੂੰ ਕੋਈ ਛਿੱਤਰ ਮਾਰ ਲਵੇਂ ਮੈਂ ਸਹਿ ਲਵਾਂਗੀ । ਪਰ ਦੋਸਤੀ ਵਿਚ ਫਿੱਕ ਪੈ ਜਾਏ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ ।

ਮੈਂ : ਕੀ ਹਾਲ ਏ ?

ਅਜੀਤ ਕੌਰ : ਧੁਖ ਰਹੀ ਹਾਂ ।

ਮੈਂ : ਜ਼ਿੰਦਗੀ ਦੀ ਨਿਸ਼ਾਨੀ ਏਂ ।

ਅਜੀਤ ਕੌਰ :: ਮੇਰੀਆਂ ਹੱਡੀਆਂ ਬਲ ਗਈਆਂ। ਧੂੰਆਂ ਉਠ ਰਿਹੈ। ਉੱਬਲ ਰਹੀ ਆਂ……ਕਾੜ੍ਹਨੀ ਵਾਂਗ ਕਦੇ ਕਾੜ੍ਹਨੀ ਦਾ ਦੁੱਧ ਪੀਤੇ ? ਕੜ੍ਹ ਕੜ੍ਹ ਕੇ

ਲਾਲ ਗੇਰੂ ਹੋ ਜਾਂਦੈ ।

ਮੈਂ : ਬੜਾ ਸੁਆਦ ਹੁੰਦੇ ।

ਅਜੀਤ ਕੌਰ : ਸਿਰਫ਼ ਖੁਰਚਣ ਸੁਆਦ ਲਗਦੀ ਏ ਮੈਨੂੰ ।

ਮੈਂ : ਅੱਜ ਕੱਲ੍ਹ ਕੀ ਕਰ ਰਹੀ ਏਂ ?

ਅਜੀਤ ਕੌਰ : ਦੋ ਮੈਗਜ਼ੀਨ ਕੱਢ ਰਹੀਂ ਹਾਂ – ਜਿਵੇਂ ਦੋ ਖਸਮ ਹੋਣ ! ਮੇਰੇ ਦੋ ਖਸਮ ਹਨ ! ਹਾਲੇ ਤਿੰਨ ਖਸਮਾਂ ਦੀ ਹੋਰ ਲੋੜ ਐ, -ਫਿਰ ਮੈਂ ਸਤੀਂ ਦਰੋਪਦੀ ਬਣ ਜਾਵਾਂਗੀ । ਦੱਖਣ ਵਿਚ ਦਰੋਪਦੀ ਦੀ ਪੂਜਾ ਹੁੰਦੀ ਏ । ਕਾਸ਼, ਮੇਰੇ ਪੰਜ ਖਸਮ ਹੁੰਦੇ ! ਪਰ ਮੈਂ ਜਾਣਦੀ ਆਂ ਕਿ ਮੈਂ ਦਰੋਪਦੀ ਨਹੀਂ ਬਣ ਸਕਦੀ ।

ਮੈਂ : ਕੀ ਲਿਖ ਰਹੀ ਏਂ ?

ਅਜੀਤ ਕੌਰ : ਸੁਆਹ ਤੇ ਖੇਹ ।

ਮੈਂ : ਤੇਰਾ ਘਰ ਕਿਥੋਂ ਐ ?

ਅਜੀਤ ਕੌਰ : ਗਰੇਟਰ ਕੈਲਾਸ਼ ਮੰਦਰ ਦੇ ਸਾਹਮਣੇ ।

ਮੈਂ : ਕਿਹੜਾ ਮੰਦਰ ?

ਅਜੀਤ ਕੌਰ : ਸੁਣ ! ਮੂਲ ਚੰਦ ਦੇ ਹਸਪਤਾਲ ਅਗੇ ਪਹਿਲਾ ਮੋੜ, ਅਗੇ ਮੋਟਰਾਂ ਦੀ ਵਰਕਸ਼ਾਪ, ਮਠਿਆਈ ਦੀ ਦੁਕਾਨ, ਫਿਰ ਮੰਦਰ ਦੇ ਮੋੜ ਤੋਂ ਮੁੜ ਕੇ ਐੱਮ ਇਕ ਸੌ ਨੌਂ । ਤੂੰ ਵਾਅਦਾ ਕਰ ਕੇ ਨਹੀਂ ਆਉਂਦਾ । ਆਖ਼ਰ ਤੈਨੂੰ ਕੀ ਕੰਮ ਏ ਦਿੱਲੀ ਵਿਚ ? ਆਵੇਂਗਾ ਨਾ ? ਜ਼ਰੂਰ ਆਵੀਂ ਸ਼ਾਮ ਦੇ ਅੱਠ ਵਜੇ !

ਮੈਂ ਥੀਏਟਰ ਦਾ ਟਿਕਟ ਲੈ ਰਖਿਆ ਸੀ । ਇਕ ਦੋਸਤ ਨਾਲ ਰੋਟੀ ਖਾਣ ਦਾ ਵਾਅਦਾ ਕੀਤਾ ਸੀ । ਮੈਂ ਦੋਸਤ ਨੂੰ ਰੋਟੀ ਵਲੋਂ ਜੁਆਬ ਦੇ ਦਿਤਾ ਤੇ ਟਿਕਟ ਵਾਪਸ ਕਰ ਦਿਤਾ ।

: ਸ਼ਾਮ ਦੇ ਸੱਤ ਵਜੇ ਮੈਂ ਅਜੀਤ ਕੌਰ ਦੇ ਘਰ ਜਾਣ ਲਈ ਤਿਆਰ ਹੋ ਰਿਹਾ ਸਾਂ ਕਿ ਉਸ ਦਾ ਟੈਲੀਫ਼ੋਨ ਆਇਆ, “ਅੱਜ ਸ਼ਾਮ ਨੂੰ ਨਾ ਆਉਣਾ ।”

!

ਮੈਂ : ਕਿਉਂ ?

ਅਜੀਤ ਕੌਰ : ਇਕ ਬਹੁਤ ਬੇਹੂਦਾ ਆਦਮੀ ਮੈਨੂੰ ਮਿਲਣ ਆਇਐ । ਉਸ ਤੋਂ ਛੁਟਕਾਰਾ ਮੁਸ਼ਕਲ ਐ।

ਮੈਂ : ਅਜੀਬ ਗੱਲ ਐ !

ਅਜੀਤ ਕੌਰ : ਬਹੁਤ ਬੋਰ ਆਦਮੀ ਏ । ਬਿਜ਼ਨਸ ਦੀ ਗੱਲ ਐ। ਦੋਸਤ ਉਡੀਕ ਸਕਦੈ, ਬਿਜ਼ਨਸ ਨਹੀਂ ਉਡੀਕਦਾ । ਇਹ ਬਹੁਤ ਜ਼ਰੂਰੀ ਐ । ਆਪਾਂ ਕਲ੍ਹ ਨੂੰ ਮਿਲਾਂਗੇ ।

ਉਸ ਸ਼ਾਮ ਮੈਂ ਉਸ ਨੂੰ ਨਾ ਮਿਲਣ ਗਿਆ । ਗੁੱਸਾ ਆਇਆ ਕਿਹੋ ਜਿਹੀ ਬਕਵਾਸ ਔਰਤ ਹੈ ਜੋ ਦੋਸਤ ਤੋਂ ਬਿਜ਼ਨਸ ਨੂੰ ਤਰਜੀਹ ਦੇਂਦੀ ਹੈ ।

ਅਜੀਤ ਕੌਰ ਕੁਝ ਸਾਲ ਪਹਿਲਾਂ ਬਹੁਤ ਮਿਲਦੀ ਸੀ ਤੇ ਅਸੀਂ ਰੱਜ ਕੇ ਫੱਕੜ ਤੋਲਦੇ । ਉਸ ਵਿਚ ਬੇਬਾਕੀ ਤੇ ਦਲੇਰੀ ਹੈ, ਜੋ ਉਸ ਦੀਆਂ ਕਹਾਣੀਆਂ ਵਿਚ ਵੀ ਝਲਕਦੀ ਹੈ । ਮੈਗਜ਼ੀਨਾਂ ਦੇ ਕੰਮ ਵਿਚ ਰੁੱਝੀ ਹੋਣ ਕਰ ਕੇ ਉਸ ਦੀ ਤਵੱਜਾ ਸਾਹਿਤ ਵਿਚ ਘਟ ਗਈ, ਜਿਸ ਦਾ ਮੈਨੂੰ ਗਿਲਾ ਸੀ, ਉਸ ਦੀ ਗੱਲ ਬਾਤ ਵਿਚ ਉਤਨੀ ਹੀ ਅੱਬੜਵਾਹੀ ਤੇ ਕੌੜੇ ਸੱਚ ਦੀ ਹਾਮੀ ਰਹੀ ਹੈ। ਉਸ ਦੀ ਗੱਲਬਾਤ ਵਿਚ ਹਮੇਸ਼ਾ ਉਹੀ ਅਨੰਦ ਹੈ, ਜੋ ਜੰਗਲੀ ਝਾੜੀ ਦੇ ਕਾਕੜੇ ਬੇਰ ਖਾਣ ਵਿਚ ਆਉਂਦਾ ਹੈ ।

‘ਤੀਜੇ ਦਿਨ ਉਸ ਦਾ ਟੈਲੀਫ਼ੋਨ ਆਇਆ ਤੇ ਅਸੀਂ ਸ਼ਾਮ ਦੇ ਪੰਜ ਵਜੇ ਕਨਾਟ ਪਲੇਸ ਦੇ ਖੁਲ੍ਹੇ ਰੈਂਬਲ ਰੈਸਤੋਰਾਂ ਵਿਚ ਮਿਲਣਾ ਨਿਯਤ ਕੀਤਾ ।

ਉਸ ਦਿਨ ਬੇਹੱਦ ਗਰਮੀ ਸੀ । ਮੈਂ ਪੌਣੇ ਪੰਜ ਵਜੇ ਕਨਾਟ ਪਲੇਸ ਵਿਚ ਦੀ

ਲੰਘਿਆਂ ਤਾਂ ਦੇਖਿਆ ਰੈਂਬਲ ਰੈਸਤਰਾਂ ਬੰਦ ਪਿਆ ਹੈ । ਬੈਰਿਆਂ ਨੇ ਹੜਤਾਲ ਕਰ

ਰਖੀ ਸੀ । ਦੋਵੇਂ ਫਾਟਕ ਬੰਦ ਸਨ । ਮੈਂ ਕੁਝ ਮਿੰਟ ਇੰਤਜ਼ਾਰ ਕੀਤਾ ਤੇ ਚਲਾ ਗਿਆ । ਦੂਜੀ ਸਵੇਰ ਮੈਂ ਟੈਲੀਫ਼ੋਨ ਕੀਤਾ ਤੇ ਉਸ ਨੂੰ ਗ਼ੁੱਸੇ ਹੋਇਆ ਕਿ ਮੈਨੂੰ ਵਕਤ ਦੇ ਕੇ ਉਹ ਕਿਉਂ ਨਹੀਂ ਆਈ ?

ਉਹ ਬੋਲੀ, “ਝੂਠਾ ! ਸ਼ਰਮ ਨਹੀਂ ਆਉਂਦੀ? ਇਕ ਔਰਤ ਨੂੰ ਵਕਤ ਦੇ ਕੇ ਨਹੀਂ ਆਇਆ ! ਤੈਨੂੰ ਪਤੈ ਮੈਂ ਸਾਰੇ ਕੰਮ ਛੱਡ ਕੇ ਧੁੱਪੇ ਧੁੱਪੇ ਰੈਂਬਲ ਪਹੁੰਚੀ । ਪੂਰੇ ਪੰਜ ਵਜੇ । ਹੜਤਾਲ ਕਾਰਨ ਰੈਂਬਲ ਬੰਦ ਸੀ । ਮੈਂ ਬਾਹਰ ਕਾਰ ਖੜੀ ਕੀਤੀ ਤੇ ਪਿਛਲਾ ਦਰਵਾਜ਼ਾ ਖੋਲ੍ਹ ਕੇ ਬੈਠੀ ਇੰਤਜ਼ਾਰ ਕਰਦੀ ਰਹੀ । ਸਖ਼ਤ ਗਰਮੀ । ਇਕ ਭੈੜਾ ਜਿਹਾ ਅਖ਼ਬਾਰ ਵੀ ਪੜ੍ਹਦੀ ਰਹੀ ਕਿ ਵਕਤ ਗੁਜ਼ਰੇ । ਸਿਰ ਨੂੰ ਚੱਕਰ ਆ ਰਹੇ ਸਨ । ਅੱਧਾ ਘੰਟਾ ਇੰਤਜ਼ਾਰ ਕਰ ਕੇ ਗਾਲ੍ਹਾਂ ਕੱਢਦੀ ਹੋਈ ਘਰ ਆਈ ।

ਮੈਂ : ਉਫ਼ਫ਼ ! ਮੈਨੂੰ ਸਖ਼ਤ ਅਫ਼ਸੋਸ ਹੈ । ਹੁਣ ਮੈਨੂੰ ਸਜ਼ਾ ਦੇਹ । ਝਟ ਪਟ ।

ਇਸੇ ਵੇਲੇ ! ਕੋਈ ਗਰਮ ਗਰਮ ਸਜ਼ਾ !

ਅਜੀਤ ਕੌਰ : ਗਰਮ ਗਰਮ ਤਾਂ ਚੁੰਮੀ ਹੁੰਦੀ ਏ, ਜਾਂ ਚਾਹ ।

ਮੈਂ : ਤੂੰ ਕਿੰਨੇ ਲੋਕਾਂ ਨੂੰ ਸਜ਼ਾ ਦਿਤੀ ਏ ਪਹਿਲਾਂ ?

ਅਜੀਤ ਕੌਰ : ਬਹੁਤੇ ਲੋਕਾਂ ਨੂੰ ਮੈਂ ਸਜ਼ਾ ਨਹੀਂ ਦਿਤੀ, ਇਹੋ ਉਹਨਾਂ ਦੀ ਸਜ਼ਾ ਏ । ਸਜ਼ਾ ਦਿਤੀ ਜਾਵੇ ਤਾਂ ਮੁਜਰਮ ਸ਼ੇਰ ਹੋ ਜਾਂਦੇ । ਆਪਣੇ ਜਿਸਮ ਉਤੇ ਲਾਸਾਂ ਦੇ ਨਿਸ਼ਾਨ ਦਿਖਾ ਕੇ ਉਹ ਫਿਰ ਜੁਰਮ ਕਰਨ ਦਾ ਹੀਆ ਕਰਦੇ । ਮਜ਼ਾ ਇਸੇ ਵਿਚ ਐ ਕਿ ਮੁਜਰਮ ਸਜ਼ਾ ਲਈ ਸਹਿਕਦਾ ਰਹੇ ।

ਮੈਂ : ਅੱਜ ਕਲ੍ਹ ਕੀ ਕਰ ਰਹੀ ਏਂ ?

ਅਜੀਤ ਕੌਰ : ਇਸ਼ਤਿਹਾਰ ਇਕੱਠੇ ਕਰ ਰਹੀ ਆਂ, ਆਪਣੇ ਦੋ ਖਸਮਾਂ ਦੇ ਪਰੂਫ਼ ਪੜ੍ਹ ਰਹੀ ਆਂ, ਦੋ ਧੀਆਂ ਪਾਲ ਰਹੀ ਆਂ। ਇਹ ਜ਼ਿੰਦਗੀ ਦਾ ਧੰਦਾ ਏ । ਬਕਵਾਸ । ਆਪਣੀ ਹੋਸ਼ ਨਹੀਂ । ਸੋਚਦੀ ਹਾਂ ਇਹ ਕੰਮ ਮੁਕਾ ਕੇ ਆਪਣੀ ਹੋਸ਼ ਲਵਾਂਗੀ ।

ਇਸ ਗੁਫ਼ਤ-ਗੂ ਵਿਚ ਮੈਨੂੰ ਉਸ ਨੇ ਫਿਰ ਆਪਣੇ, ਘਰ ਦਾ ਪਤਾ ਦਸਿਆ ਤੇ ਮੈਂ ਦੂਜੇ ਦਿਨ ਸ਼ਾਮ ਨੂੰ ਸੱਤ ਵਜੇ ਉਸ ਨੂੰ ਮਿਲਣ ਗਿਆ ।

ਕਈ ਖੰਡਰ ਤੇ ਮੰਦਰ ਟੱਪ ਕੇ ਉਸ ਦੀ ਕੋਠੀ ਆਈ । ਮੈਂ ਘੰਟੀ ਵਜਾਈ, ਤਾਂ ਬੂਹਾ ਖੁਲ੍ਹਿਆ । ਇਕ ਮਧਰੇ ਕੱਦ ਦੀ ਕਾਲੀ ਵਾਲ ਕੱਟੇ ਹੋਏ। ਕੰਨਾਂ ਵਿਚ ਸੋਨੇ ਦੇ ਟਾਪਸ, ਗੁੜਗੁਲੀ ਜਿਹੀ ਔਰਤ ਖੜੀ ਸੀ । ਗਲ ਵਿਚ ਜ਼ੰਜੀਰੀ ਤੇ ਅੱਖਾਂ ਵਿਚ ਕੱਜਲ । ਸ਼ਾਇਦ ਇਹ ਅਜੀਤ ਕੌਰ ਦੀ ਨਵੀਂ ਨੌਕਰਾਣੀ ਸੀ ।

ਮੈਂ ਪੁੱਛਿਆ, “ਅਜੀਤ ਕੌਰ ਘਰ ਹੈ ?”

ਕਾਲੀ ਗੁੜਗੁਲੀ ਬੋਲੀ, “ਅੰਦਰ ਹੈ ।”

ਇਸ ਨੌਕਰਾਣੀ ਦੀ ਆਵਾਜ਼ ਮੋਟੀ ਸੀ । ਅਜੀਬ ਬੇਤੁਕੀ ਚਾਲ । ਮਧਰਾ ਝੱਗਾ ਤੇ ਤੇੜ ਬੈੱਲ-ਬਾਟਮ । ਬੜੀ ਮਾਡਰਨ ਛਛੂੰਦਰ ਸੀ ।

ਇਤਨੇ ਵਿਚ ਅਜੀਤ ਕੌਰ ਅੰਦਰੋਂ ਝੂਲਦੀ ਹੋਈ ਆਈ — ਲੰਮੀ ਅੱਧ ਖੁਲ੍ਹੀ ਗੁੱਤ, ਚਿਹਰੇ ਉਤੇ ਤੱਤੀ ਮੁਸਕਰਾਹਟ। ਉਸ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਅੰਦਰ ਦੂਜੇ ਕਮਰੇ ਵਿਚ ਆਉਣ ਲਈ ਆਖਿਆ। ਨਾਲ ਹੀ ਹਾਕ ਮਾਰੀ,. “ਕਨੱਈਆ ਜੀ, ਹਮੇਂ ਗਰਮ ਗਰਮ ਅੱਛੀ ਅੱਛੀ ਚਾਏ ਪਿਲਾਓ !”

ਮੈਂ ਦੇਖਿਆ ਉਹ ਕੱਜਲ-ਭਿੰਨੀਆਂ ਅੱਖਾਂ ਵਾਲੀ ਗੁੜਗੁਲੀ ਔਰਤ ਦਰਅਸਲ ਉਸ ਦਾ ਨੌਕਰ ਸੀ । ਅਜੀਬ ਭੁੱਲੇਖਾ ਲਗਿਆ । ਪਤਾ ਚਲਿਆ ਕਿ ਇਹ ਮਥਰਾ ਦਾ ਬਾਵਰਚੀ ਸੀ, ਜੋ ਕਿਸੇ ਵੇਲੇ ਕੱਥਕ ਨਚਾਰ ਵੀ ਰਹਿ ਚੁੱਕਾ ਸੀ । ਥੋੜੇ ਦਿਨ ਹੋਏ ਪਹਿਲਾ ਬਾਵਰਚੀ ਛੁੱਟੀ ਚਲਾ ਗਿਆ, ਤਾਂ ਇਹ ਉਸ ਦੀ ਥਾਂ ਕੁਝ ਦਿਨਾਂ ਲਈ ਕੰਮ ਕਰ ਰਿਹਾ ਸੀ ।

ਅਜੀਤ ਕੌਰ ਦਾ ਚਿਹਰਾ ਪਤਲਾ ਜਿਸਮ ਸਡੱਲ,, ਅੱਖਾਂ ਵਿਚ ਚੇਤਨਤਾ ਦੀਆਂ ਮਹਿਤਾਬੀਆਂ ਤੋਂ ਅੰਦਾਜ਼ ਵਿਚ ਬੇ-ਪਰਵਾਹੀ । ਉਸ ਨੂੰ ਕਿਸੇ ਚੀਜ਼ ਦੀ ਹੋਸ਼ ਨਹੀਂ, ਤੋਂ ਹਰ ਚੀਜ਼ ਦੀ ਹੋਸ਼ ਹੈ ।

ਨਿੱਕੇ ਠੰਢੇ ਕਮਰੇ ਵਿਚ ਬੈਠ ਕੇ ਉਂਸ ਦੇ ਟਾਈਪਿਸਟ ਤੇ ਸੈਕਟਰੀ ਬੈਠੇ ਉਸ ਨੇ ਚਾਹ ਪਿਲਾਈ । ਪਰਲੇ ਕਮਰੇ ਵਿਚ ਕੰਮ ਕਰ ਰਹੇ ਸਨ ।” ਟੈਲੀਫੋਨ ਖੜਕ ਰਿਹਾ ਸੀ । ਉਸ ਦੀਆਂ ਦੋ ਸਾਊਂ ਤੇ ਸੁਹਣੀਆਂ ਧੀਆਂ ਦੂਜੇ ਕਮਰੇ ਵਿਚ ਬੈਠੀਆਂ ਪੜ੍ਹ ਰਹੀਆਂ ਸਨ । ਕਨੱਈਆ ਜੀ ਕਈ ਵਾਰ ਚਾਹ ਲੈ ਕੇ ਆਇਆ।

ਅਜੀਤ ਕੌਰ ਨੇ ਆਖਿਆ, “ਇਹ ਘਰ ਖ਼ਾਲੀ ਖ਼ਾਲੀ ਜਾਪਦਾ ਏ……’

“ਇਤਨੇ ਸਾਰੇ ਤਾਂ ਲੋਕ ਨੇ ਏਥੇ ।”

“ਹਾਂ, ਟਾਈਪਿਸਟ…ਟਿਪ ਟਿਪ ਟਿਪ ਟਿਘ । ਤੋਂ ਮਿਲਣ ਵਾਲੇ ਵੀ ਇਸੇ ਤਰ੍ਹਾਂ – ਬਕ ਬਕ ਬਕ ਬਕ ।”

“ਤੇਰੀਆਂ ਦੋ ਧੀਆਂ ਹਨ, ਸੋਹਣੀਆਂ ਸਹੇਲੀਆਂ ਵਰਗੀਆਂ । ਤੂੰ ਖ਼ੁਸ਼- ਕਿਸਮਤ ਏਂ ।”

ਉਹ ਲੰਮਾ ਸਾਹ ਭਰ ਕੇ ਬੋਲੀ, “ਸੋਚਦੀ ਹਾਂ ਜਦੋਂ ਇਹ ਵਿਆਹੀਆਂ ਗਈਆਂ, ਇਸ ਘਰੋਂ ਚਲੀਆਂ ਗਈਆਂ, ਹਮੇਸ਼ਾ ਲਈ ਮੈਨੂੰ ਛਡ ਗਈਆਂ – ਤਾਂ ਮੈਂ ਬਿਲਕੁਲ ਇਕੱਲੀ ਰਹਿ ਜਾਵਾਂਗੀ । ਇਕੱਲੀ, ਤਨਹਾ । ਫਿਰ ਮੈਂ ਕੀ ਕਰਾਂਗੀ ? ਬਸ ਬੈਠੀ ਮੌਤ ਦੀ ਉਡੀਕ ਕਰਾਂਗੀ. ਨੋਰਾ ਰਿਚਰਡਜ਼ ਵਾਂਗ ਜੋ ਅੰਦਰੇਟੇ ਝੁੱਗੀ ਵਿਚ ਬੈਠੀ ਮੌਤ ਨੂੰ ਉਡੀਕਦੀ ਸੀ । ਕੰਨੋਂ ਸੁਣਨਾ ਬੰਦ ਹੋ ਗਿਆ ਸੀ । ਨੌਕਰ ਨੂੰ ਆਵਾਜ਼ ਮਾਰਦੀ ਤਾਂ ਗਲ ਵਿਚ ਪਈ ਸੀਟੀ ਵਜਾ ਕੇ। ਜਦੋਂ ਮੇਰੀ ਇਹ ਅਵਸਥਾ ਹੋਈ ਤਾਂ ਮੈਂ ਖ਼ੁਦਕਸ਼ੀ ਕਰ ਲਵਾਂਗੀ । ਮੇਰੇ ਦਰਾਜ਼ ਵਿਚ ਸਲੀਪਿੰਗ ਪਿਲਜ਼ ਪਈਆਂ ਹਨ । ਦਸ ਗੋਲੀਆਂ । ਬਸ ਮੈਂ ਖਾ ਲਵਾਂਗੀ…..ਮੈਂ ਕਦੇ ਜ਼ਿੰਦਾ ਨਾ ਰਹਾਂਗੀ, ਸਿਰਫ਼ ਇਸ ਲਈ ਕਿ ਜ਼ਿੰਦਗੀ ਦੇ ਪਲੇਟ ਫਾਰਮ ਤੇ ਬੈਠੀ ਮੌਤ ਨੂੰ ਉਡੀਕਾਂ…”

“ਤੂੰ ਕੀ ਚਾਹੁੰਦੀ ਏਂ ?”

“ਜੀ ਕਰਦਾ ਏ ਮੈਂ ਥੱਕੀ ਹੋਵਾਂ । ਕੋਈ ਆਖੇ ਇਥੇ ਸੌਂ ਜਾ – ਇਸ ਸਿਰਹਾਣੇ ਉਤੇ ਸਿਰ ਰੱਖ ਕੇ, ਦੋ ਘੰਟੇ ਲਈ । ਫਿਰ ਮੈਂ ਸਾਰੀ ਰਾਤ ਉਸ ਨਾਲ ਪਿਆਰ ਕਰਾਂ, ਤਪਦਾ ਹੋਇਆ ਪਿਆਰ, ਅੱਗ ਵਰਗਾ ਸੇਕ ਮਾਰਦਾ ਪਿਆਰ, ਲਾਵੇ ਵਾਂਗ ਪਿਘਲਿਆ ਹੋਇਆ……ਸਾਰੀ ਰਾਤ । ਤੇ ਸਵੇਰੇ ਉੱਠ ਕੇ ਅਸੀਂ ਇਕੱਠੇ ਚਾਹ ਦਾ ਪਿਆਲਾ ਪੀਏ । ਉਹ ਮੇਰੇ ਲਈ ਚਾਹ ਬਣਾਵੇ । ਕਈ ਦਿਨ ਮੈਂ ਉਸ ਆਦਮੀ ਨਾਲ ਰਹਾਂ… ਦਿਨ ਰਾਤ, ਸਾਵਣ ਵੀ ਝੜੀ ਵਾਂਗ ।”

ਇਤਨੇ ਵਿਚ ਟੈਲੀਫੋਨ ਦੀ ਘੰਟੀ ਵੱਜੀ । ਅਜੀਤ ਕੌਰ ਬੋਲੀ, “ਕੀ ਆਖਿਆ ? ਲੱਤ ਟੁੱਟ ਗਈ ? ਮੈਂ ਤੋੜ ਦਿਤੀ ? ਬਿਲਕੁਲ ਨਹੀਂ । ਹਾਲੇ ਤਾਂ ਤੁਸੀਂ ਕੋਈ ਗੁਨਾਹ ਹੀ ਨਹੀਂ ਕੀਤਾ । ਹਾਂ ਹਾਂ ਸੋਟਾ ਲੈ ਕੇ ਲੱਤ ਤੋੜਾਂਗੀ ਤੇ ਫਿਰ ਮਰ੍ਹਮ ਪੱਟੀ ਵੀ ਕਰਾਂਗੀ । ਅੱਠ ਵਜੇ ਆ ਜਾਣਾ । ਬਕਵਾਸ ਨਾ ਕਰੋ ! ਤੁਹਾਨੂੰ ਇਹ ਬੋਗਸ ਗੱਲਾਂ ਕਿਥੋਂ ਆ ਗਈਆਂ ? ਬੰਦਿਆਂ ਵਾਂਗ ਵਾਅਦਾ ਕਰੋ । ਕੀ ਤੁਸੀਂ ਬੰਦਾ ਨਹੀਂ ? ਇਹ ਡਿਪਲੋਮੇਸੀ ਛੱਡੋ । ਮੇਰੇ ਨਾਲ ਤੁਹਾਡੀ ਸਰਕਾਰੀ ਮੁਲਾਕਾਤ ਹੈ। ਫਿਟੇ ਮੂੰਹ ! ਹਾਂ ਹਾਂ ਤੁਹਾਡਾ ਮਨਿਸਟਰ ਅੱਠ ਵਜੇ ਤਸ਼ਰੀਫ਼ ਦਾ ਟੋਕਰਾ ਲੈ ਜਾਵੇਗਾ । ਉਸ ਦਾ ਜਹਾਜ਼ ਉੱਡ ਜਾਵੇਗਾ। ਠੀਕ? ਸਿਧੀ ਤਰ੍ਹਾਂ ਵਾਅਦਾ ਕਰੋ !”

ਉਸ ਨੇ ਟੈਲੀਫ਼ੋਨ ਰੱਖ ਦਿਤਾ।

ਮੈਂ ਪੁੱਛਿਆ, “ਕੌਣ ਆ ਰਿਹੈ ?”

ਅਜੀਤ ਬੋਲੀ, “ਕੋਈ ਵੀ ਨਹੀਂ। ਉਸ ਨੇ ਕਲ੍ਹ ਆਉਣਾ ਹੈ।”

ਉਹ ਨੇ ਫਿਰ ਕਨੱਈਆ ਜੀ ਨੂੰ ਹਾਕ ਮਾਰੀ । ਉਹ ਬੋਲੀ, ‘ਤੀਵੀਂ ਖ਼ਾਲੀ ਘਰ ਵਾਂਗ ਹੈ । ਹਰ ਕੋਈ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ । ਕਿਸੇ ਆਦਮੀ ਨੂੰ ਦੰਗਾ। ਸਮਝ ਕੇ ਜੇ ਤੀਵੀਂ ਉਸ ਨਾਲ ਸੌਂ ਜਾਵੇ ਤਾਂ ਉਹ ਝੱਟ ਉਸ ਨੂੰ ਜੱਦੀ ਜਾਇਦਾਦ ਸਮਝਣ ਲਗ ਪੈਂਦਾ ਹੈ । ਮੁਸੀਬਤ ! ਚੰਗੇ ਆਦਮੀ ਨਾਲ ਸਿਰਫ਼ ਜਿਸਮਾਨੀ ਰਿਸ਼ਤਾ ਹੀ ਕਾਫ਼ੀ ਨਹੀਂ, ਉਸ ਨੂੰ ਕਲਪਨਾ ਤੇ ਸਮਝ ਦੀ ਵੀ ਲੋੜ ਹੈ । ਆਦਮੀ ਨਿਰਾ ਜਾਨਵਰ ਹੈ, ਉਸ ਨੂੰ ਮਨ ਦੀ ਲੋੜ ਨਹੀਂ। ਉਹ ਸਰੀਰ ਹੈ, ਔਰਤ ਨੂੰ ਮਨ ਦੀ ਵਧੇਰੇ ਲੋੜ ਹੈ ।”

ਮੈਂ : ਤੇ ਤੀਵੀਂ ਦਾ ਮਨ ?

ਅਜੀਤ ਕੌਰ : ਆਦਮੀ ਨੂੰ ਇਸ ਦੀ ਲੋੜ ਨਹੀਂ। ਉਸ ਨੂੰ ਸਿਰਫ਼ ਸਰੀਰ ਦੀ ਲੋੜ ਹੈ । ਪਰ ਤੀਵੀਂ, ਜੋ ਸਥੂਲ ਸਰੀਰ ਹੈ, ਮਨ ਲੋਚਦੀ ਹੈ । ਕੁਦਰਤ ਦਾ ਅਜੀਬ ਨਿਜ਼ਾਮ ਹੈ, ਜ਼ਮਾਨੇ ਦੀ ਗਰਦਿਸ਼ ਗੋਲ ਗੋਲ ਘੁੰਮੀ ਜਾਓ । ਕੁਦਰਤ ਵਿਚ ਵੀ ਗੋਲ ਗੋਲ ਘੁੰਮਦੇ ਨੇ ਨਛੱਤਰ…..ਪੁਲਾੜ ਵਿਚ ਨਾ ਹਵਾ ਹੈ ਨਾ ਬੋਝ । ਨਿਰਾ ਖ਼ਿਲਾਅ, ਘੁੰਮਣ ਵਿਚ ਕੋਈ ਔਖ ਨਹੀਂ ਮੈਂ ਪੁਲਾੜ ਵਿਚ ਘੁੰਮ ਰਹੀ ਹਾਂ, ਗੋਲ ਗੋਲ । ਕਈ ਮਰਦ ਸਿੱਧੇ ਹੁੰਦੇ ਹਨ— ਰੇਲਵੇ ਦੀ ਲਾਈਨ ਵਾਂਗ, ਕਈ ਗੋਲ ਚਮਚੇ ਵਾਂਗ । ਪਰ ਮੈਨੂੰ ਉਸ ਮਰਦ ਲਈ ਸਤਿਕਾਰ ਹੈ, ਜੋ ਬਰਛੇ ਵਾਂਗ ਹੋਵੇ…… ਜੀ ਚਾਹੁੰਦਾ ਹੈ ਬਰਛੇ ਵਾਂਗ ਕੋਈ ਚੀਜ਼ ਸਿੱਧੀ ਵਜੇ ਤੇ ਮੇਰੀਆਂ ਘੁੰਮਦੀਆਂ ਗੋਲੀਆਂ ਦੇ ਚੱਕਰ ਨੂੰ ਵਿੰਨ੍ਹ ਦੇਵੇ । ਫਿਰ ਮੈਂ ਬਿਲਕੁਲ ਇਕ ਥਾਂ ਖੜੀ ਹੋ ਜਾਵਾਂ…..,ਭੱਦਰ ਪੁਰਸ਼ ਚਾਲ-ਚਲਣ ਦੀ ਗੱਲ ਕਰਦੇ ਹਨ । ਨਿਰਾ ਦਿਖਾਵਾ । ਸਭ ਨੇ ਇਖ਼ਲਾਕ ਦਾ ਬੁਰਕਾ ਪਾ ਰਖਿਐ । ਇਨਸਾਨ ਨੂੰ ਕਦੇ ਕਦੇ ਨੰਗੇ ਹੋਣ ਦੀ ਵੀ ਲੋੜ ਹੈ ਤਾਂ ਜੁ ਉਹ ਆਪਣੇ ਆਪ ਨੂੰ ਦੇਖ ਸਕੇ ।

ਇਤਨੇ ਵਿਚ ਟੈਲੀਫ਼ੋਨ ਦੀ ਘੰਟੀ ਵੱਜੀ । ਉਸ ਨੇ ਟੈਲੀਫ਼ੋਨ ਚੁੱਕਿਆ ।

“ਹੈਲੋ ! ਤੁਸੀਂ ਬੜੇ ਝੂਠੇ ਓ ਜੀ ! ਬੜੇ ਚੂਹੜੇ ਓ ! ਕਿਉਂ ਨਹੀਂ ਹੁਣ ਤੀਕ ਭੇਜਿਆ ਇਸ਼ਤਿਹਾਰ ਦਾ ਬਲਾਕ ? ਇਸ ਵੇਲੇ ਨਹੀਂ । ਮੇਰਾ ਮਾਲਕ ਮਕਾਨ ਆਇਆ’ ਹੋਇਆ ਹੈ ਤੇ ਕਿਰਾਏ ਦਾ ਹਿਸਾਬ ਕਰ ਰਿਹਾ ਹੈ । ਕਿਰਾਇਆ ਵਧਾਉਣਾ ਚਾਹੁੰਦਾ ਹੈ । ਲੁੱਟ ਮਚਾ ਰਖੀ ਹੈ। ਅਗਲੇ ਹਫ਼ਤੇ ਤੁਹਾਡੇ ਨਾਲ ਲੰਚ ਖਾਵਾਂਗੀ ।”

ਟੈਲੀਫ਼ੋਨ ਖ਼ਤਮ ਕਰਕੇ ਉਹ ਚੁੱਪ ਹੋ ਗਈ । ਮੈਂ ਪੁੱਛਿਆ, “ਤੂੰ ਝੂਠ ਕਿਉਂ ਬੋਲਿਆ ?”

”ਜੇ ਨਾ ਬੋਲਦੀ ਤਾਂ ਇਸ ਘਨਚੱਕਰ ਨੇ ਇਥੇ ਆ ਜਾਣਾ ਸੀ । ਕੀ ਆਖਦੀ ? ਇਸ ਲਈ ਇਹ ਝੂਠ ਬੋਲਣਾ ਪਿਆ ਜੁ ਸਿਆਣੇ ਆਦਮੀ ਲਈ ਸੱਚ ਦਾ ਸੁਨੇਹਾ ਹੈ । ਜਦ ਮੈਂ ਉਸ ਨੂੰ ਆਖਿਆ ਕਿ ਮੈਂ ਅਗਲੇ ਹਫ਼ਤੇ ਮਿਲਾਂਗੀ ਤਾਂ ਉਸ ਦਾ ਕੋਈ ਹੱਕ ਨਹੀਂ ਸੀ ਕਿ ਉਹ ਪੁੱਛੇ ਕਿ ਮੈਂ ਹੁਣ ਕੀ ਕਰ ਰਹੀ ਹਾਂ । ਪੰਜਾਬੀ ਮੁਲਾਕਾਤੀਆਂ ਨੂੰ ਅਜਿਹੇ ਫ਼ਜ਼ੂਲ ਸਵਾਲ ਪੁੱਛਣ ਦੀ ਬੀਮਾਰੀ ਹੈ । ਕਿਸੇ ਨੂੰ ਕੀ – ਭਾਵੇਂ ਮੈਂ ਆਪਣੀ ਬਿੱਲੀ ਨਾਲ ਖੇਡ ਰਹੀ ਹਾਂ ਜਾਂ ਪੂੜੇ ਪਕਾ ਰਹੀ ਹਾਂ ਜਾਂ ਪਾਟੇ ਬਲਾਊਜ਼ ਨੂੰ ਸੀ ਰਹੀ ਹਾਂ ।”

ਅਜੀਤ ਕੌਰ ਵਿਚ ਅਜੀਬ ਕਸ਼ਿਸ਼ ਹੈ । ਜੋ ਲੋਕ ਉਸ ਨੂੰ ਘਰ ਦੇ ਕਈ ਕਈ ਚੱਕਰ ਲਾਉਂਦੇ ਹਨ, ਜਦ ਉਹ ਉਹਨਾਂ ਨੂੰ ਮਿਲਣ ਲਈ ਉਸ ਦੇ ਤਪਾਕ ਨਾਲ ਮਿਲਦੀ ਹੈ, ਤਾਂ ਇਹੋ ਲੋਕ ਉਸ ਦੇ ਵਿਰੁਧ ਬੋਲਦੇ ਹਨ ! ਉਸ ਨੂੰ- ਮਿਲਣ ਵਾਲੇ ਵਜ਼ੀਰ ਵੀ ਹਨ, ਹੈਦਰਾਬਾਦ ਤੇ ਬੰਬਈ ਦੇ ਬਿਜ਼ਨਸ ਮੈਨ ਵੀ, ਉੱਚ ਕੋਟੀ ਦੇ ਸਾਹਿਤਕਾਰ ਤੇ ਚਿਤਰਕਾਰ ਵੀ, ਬਦੇਸ਼ੀ ਰਾਜਦੂਤ ਤੇ ਸੈਕਟਰੀ ਵੀ, ਤੇ ਕਾਫ਼ੀ ਹਾਊਸ ਵਿਚ ਬੈਠੇ ਫੱਕੜ ਲੇਖਕ ਵੀ । ਉਹ ਸਭਨਾਂ ਨਾਲ ਉਸੇ ਦਰਿਆ-ਦਿਲੀ ਨਾਲ ਮਿਲਦੀ ਹੈ ! ਬਹੁਤੇ ਲੋਕ ਉਸ ਦੀ ਗ਼ੈਰ-ਹਾਜ਼ਰੀ ਵਿਚ ਉਸ ਦੇ ਖ਼ਿਲਾਫ਼ ਗੱਲਾਂ ਕਰਦੇ ਹਨ। ਇਹ ਅਜੀਤ ਕੌਰ ਦੀ ਹਰਦਿਲ-ਅਜ਼ੀਜ਼ੀ ਦਾ ਸਬੂਤ ਹੈ।

ਉਸ ਨਾਲ ਦੁਬਾਰਾ ਮੁਲਾਕਾਤ ਹੋਈ ਤਾਂ ਮੇਰੀ ਇਕ ਮੇਰੇ ਨਾਲ ਸੀ । ਨਿੱਕੇ ਏਅਰ-ਕੰਡੀਸ਼ਨਡ ਰੂਮ ਵਿਚ ਅਜੀਤ ਪਾਸੇ ਲਾਹ ਕੇ ਰਖ ਦਿਤਾ ਤੇ ਪੁੱਛਿਆ : ਦੋਸਤ ਉਮਾ ਵਾਸੂਦੇਵ ਕੌਰ ਨੇ ਟੈਲੀਫ਼ੋਨ ਇਕ

“ਕੀ ਪੀਓਗੇ ? ਵਿਸਕੀ, ਬੀਅਰ ਜਾਂ ਰਮ ?”

“ਵਿਸਕੀ ।”

ਉਸ ਨੇ ਦੋ ਗਲਾਸਾਂ ਵਿਚ ਵਿਸਕੀ ਪਾ ਦਿਤੀ । ਮੈਂ ਪੁੱਛਿਆ, ”ਤੂੰ ਕੀ ਪੀਏਂਗੀ ?’

“ਤੁਹਾਡੇ ਦੋਹਾਂ ਗਲਾਸਾਂ ਵਿਚੋਂ ਘੁਟ ਘੁਟ ਲੈ ਲਵਾਂਗੀ ।”

ਅਸੀਂ ਇਸ਼ਕ ਤੇ ਰਚਨ-ਸ਼ਕਤੀ ਦਾ ਨਾਅਰਾ ਲਾ ਕੇ ਹੌਲੀ ਹੌਲੀ ਵਿਸਕੀ ਪੀਣੀ ਸ਼ੁਰੂ ਕੀਤੀ । ਅਜੀਤ ਕੌਰ ਸਾਨੂੰ ਸੀਖ ਕਬਾਬ ਤੇ ਭੁੰਨਿਆ ਹੋਇਆ ਮੁਰਗਾ ਖਿਲਾ ਕੇ ਤੇ ਵਿਸਕੀ ਪਿਲਾ ਕੇ ਖ਼ੁਸ਼ ਹੋ ਰਹੀ ਸੀ ।

ਅਸੀਂ ਇੰਦਰਾ ਗਾਂਧੀ, ਬੰਗਲਾ ਦੇਸ਼, ਸੰਤ ਫ਼ਤਹਿ ਸਿੰਘ ਦਾ ਮਰਨ ਵਰਡ, ਪੰਜਾਬੀ ਸਾਹਿਤਕਾਰਾਂ ਤੇ ਜਥੇਦਾਰਾਂ ਦੀਆਂ ਗੱਲਾਂ ਪਿਛੋਂ ਤੀਵੀਂ ਮਰਦ ਦੇ ਰਿਸ਼ਤੇ ਬਾਰੇ ਗੱਲਾਂ ਛੇੜੀਆਂ ।

ਉਮਾ ਵਾਸੂਦੇਵ ਬੋਲੀ, “ਇਕੋ ਮਰਦ ਨਾਲ ਚੌਵੀ ਘੰਟੇ ਦਿਨ ਰਾਤ ਰਹਿਣਾ ਬਹੁਤ ਮੁਸ਼ਕਲ ਹੈ । ਇਸ ਨਾਲ ਤੀਵੀਂ ਸੀਮਤ ਹੋ ਜਾਂਦੀ ਹੈ । ਬਾਕੀ ਲੋਕਾਂ ਨਾਲ

ਸਾਂਝ ਵੀ ਜ਼ਰੂਰੀ ਹੈ ।”

ਅਜੀਤ ਕੌਰ : ਮੈਨੂੰ ਤਾਂ ਇਕੋ ਮਰਦ ਦੀ ਲੋੜ ਹੈ ਤੇ ਉਹ ਵੀ ਨਹੀਂ ਮਿਲਿਆ ।

ਉਮਾ ਵਾਸੂਦੇਵ : ਜੇ ਉਹ ਮਿਲ ਜਾਂਦਾ ਤਾਂ ਤੂੰ ਆਖਦੀ, ਇਕੋ ਮਰਦ ਬਕਵਾਸ ਹੈ । ਕਈ ਗੱਲਾਂ ਅਜਿਹੀਆਂ ਹਨ ਜਿਹੜੀਆਂ ਤੁਸੀਂ ਹਰ ਇਕ ਨਾਲ ਨਹੀਂ ਕਰ ਸਕਦੇ । ਇਕ ਨਾਲ ਤੁਸੀਂ ਪਿਆਰ ਦੀ ਗੱਲ ਕਰਦੇ ਓ, ਦੂਜੇ ਨਾਲ ਸਾਹਿਤ ਦੀ, ਤੀਜੇ ਨਾਲ ਧੋਖੇ ਤੇ ਚੁਗ਼ਲੀ ਦੀ । ਸ਼ਾਦੀ ਪਿਛੋਂ ਪਿਆਰ ਕਰਨ ਵਾਲਾ ਮਰਦ ਖਸਮ ਬਣ ਕੇ ਬੈਠ ਜਾਂਦਾ ਹੈ । ਇਕੋ ਮਰਦ ਬਕਵਾਸ ਐ ।

ਅਜੀਤ ਕੌਰ : ਮੈਨੂੰ ਇਕੋ ਆਦਮੀ ਦੀ ਲੋੜ ਹੈ… ਆਦਮੀ ਜਿਸ ਨੂੰ ਮੈਂ ਆਖ ਸਕਾਂ ਕਿ ਮੇਰੇ ਲਈ ਕੁਝ ਕਮਾ ਕੇ ਲਿਆ, ਚਾਹੇ ਉਹ ਛੋਲੇ ਵੇਚ ਕੇ ਇਕ ਰੁਪਿਆ ਹੀ ਕਮਾ ਕੇ ਲਿਆਵੇ, ਪਰ ਉਹ ਮੇਰੇ ਲਈ ਹੋਵੇ । ਉਹ ਆਖੇ, ਲੈ ਇਹ ਮੈਂ ਤੇਰੇ ਲਈ ਲਿਆਂਦਾ ਹੈ । ਤੇਰੇ ਪੈਰਾਂ ਵਿਚ ਰਖ ਦੇਂਦਾ ਹਾਂ ਇਹ ਰੁਪਈਆ । ਪਰ ਜਿਸ ਆਦਮੀ ਨਾਲ ਪੂਰੀ ਸਾਂਝ ਨਾ ਹੋਵੇ, ਉਸ ਨੂੰ ਰੁਪਈਏ ਦੀ ਗੱਲ ਆਖਣੀ ਕਮੀਨਗੀ ਲਗਦੀ ਹੈ । ਤੀਵੀਂ ਉਸ ਤੋਂ ਆਪਣੀ ਇਹ ਕਮੀਨਗੀ ਲੁਕਾਉਂਦੀ ਹੈ । ਪਰ ਸਹੀ ਮਰਦ ਨਾਲ ਇਹ ਕਮੀਨਗੀ ਤੀਵੀਂ ਦਾ ਲਾਡਲਾ ਹੱਕ ਹੈ । ਇਹ ਹੱਕ

ਨਰਮ ਸਿਰਹਾਣੇ ਵਾਂਗ ਹੈ, ਜਿਸ ਉਤੇ ਸਿਰ ਰਖ ਕੇ ਸੌਂਣ ਨੂੰ ਜੀ ਕਰਦਾ ਹੈ । ਮੈਂ ਆਖਿਆ, “ਇਹੋ ਗੱਲ ਮੁਸ਼ਕਲ ਹੈ ਕਿ ਮਰਦ ਬਰਛਾ ਵੀ ਹੋਵੇ ਤੇ ਸਰ੍ਹਾਣਾ ਵੀ ।”

ਅਜੀਤ ਕੌਰ : ਇਹੋ ਪਛਾਣ ਹੈ ਅਸਲੀ ਮਰਦ ਹੋਣਾ ਚਾਹੀਦਾ ਹੈ । ਕੁਝ ਜ਼ਰੂਰ ਹੋਵੇਗਾ, ਨਹੀਂ ਤਾਂ ਮੈਂ ਰਹੀ ਹਾਂ ਕਿ ਕੁਝ ਹੋਵੇ । ਪਰ ਕੁਝ ਨਹੀਂ ਹੁੰਦਾ । ਦੀ…ਮੈਂ ਸੋਚਦੀ ਹਾਂ ਕੁਝ ਕਿਉਂ ਜੀਵਾਂ ? ਮੈਂ ਉਡੀਕ

ਮੈਂ : ਤੂੰ ਪਿਆਰ ਚਾਹੁੰਦੀ ਏਂ ?

ਅਜੀਤ ਕੌਰ : ਜਿਸ ਨੂੰ ਮੈਂ ਪਿਆਰ ਕਰਦੀ ਸਾਂ ਉਹ ਪੂਰੀ ਕਮਿਟਮੈਂਟ ਨਹੀਂ ਸੀ ਕਰਨਾ ਚਾਹੁੰਦਾ । ਉਹ ਸ਼ਾਦੀ-ਸ਼ੁਦਾ ਸੀ । ਉਹ ਇਸੇ ਤਰ੍ਹਾਂ ਰਹਿਣਾ ਚਾਹੁੰਦਾ ਸੀ ਤੇ ਇਸੇ ਪੱਧਰ ਉਤੇ ਮਾਨਸਿਕ ਸੌਦਾ ਕਰਨਾ ਚਾਹੁੰਦਾ ਸੀ । ਮੈਂ ਮਨਜ਼ੂਰ ਨਾ ਕੀਤਾ ! ਉਹ ਓਪਰਾ ਓਪਰਾ ਸੀ । ਜਦ ਤਕ ਤੁਸੀਂ ਕਿਸੇ ਨਾਲ ਵਿਆਹ ਨਹੀਂ ਕਰਵਾਇਆ ਜਾਂ ਉਸ ਨੇ ਤੁਹਾਡੇ ਨਾਲ ਇਕੱਠਿਆਂ ਰਹਿਣ ਦਾ ਇਕਰਾਰ ਨਹੀਂ ਕੀਤਾ. ਉਹ ਕਦੀ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਨੰਗਾ ਨਹੀਂ ਹੋਵੇਗਾ ।

ਮੈਂ : ਕੀ ਮਤਲਬ ?

ਅਜੀਤ ਕੌਰ : ਮੇਰਾ ਮਤਲਬ ਏ ਉਹ ਤੁਹਾਡੇ ਨਾਲ ਸਿਰਫ ਜਜ਼ਬਾਤੀ ਮਸਲਾ ਸਾਂਝਾ ਕਰੇਗਾ, ਹੋਰ ਕੋਈ ਨਹੀਂ । ਨਾ ਆਰਥਕ, ਨਾ ਸਮਾਜਕ, ਨਾ ਆਤਮਕ । ਤੁਸੀਂ ਉਸ ਨੂੰ ਦੇਖ ਨਹੀਂ ਸਕਦੇ – ਉਸ ਦੀ ਕਮੀਨਗੀ, ਦਰਿਆ-ਦਿਲੀ, ਝੂਠ, ਖ਼ੁਦਗਰਜ਼ੀ, ਕਾਇਰਤਾ ਉਹ ਕਦੇ ਵੀ ਤੁਹਾਡੇ ਨਾਲ ਪੂਰੀ ਸਾਂਝ ਨਹੀਂ ਪਾਵੇਗਾ। ਉਹ ਅਜਿਹਾ ਭਾਈਵਾਲ ਹੈ, ਜਿਸ ਦਾ ਰੋਂਦ ਤੁਸੀਂ ਫੜ ਨਹੀਂ ਸਕਦੇ ।

ਉਹ ਆਪਣੇ ਜੀਵਨ ਦੇ ਸਖਣੇਪਨ ਤੇ ਭਰਪੂਰ ਮਰਦ ਦੀਆਂ ਗੱਲਾਂ ਕਰਨ ਲੱਗੀ, “ਮੈਂ ਡਰ ਕੇ ਇਸ਼ਕ ਨਹੀਂ ਕਰ ਸਕਦੀ । ਜਿਸ ਇਸ਼ਕ ਦਾ ਪਿਛੋਕੜ ਸਾਡਾ ਸਮਾਜ ਨਹੀਂ, ਸਗੋਂ ਹਨੇਰੀ ਕੋਠੜੀ ਹੈ, ਉਹ ਇਸ਼ਕ ਨਹੀਂ ਬਹਿਵਤ ਹੈ……ਭੋਗ ਹੈ, ਬਕਵਾਸ ਹੈ । ਜਿਸ ਆਦਮੀ ਨੂੰ ਤੁਸੀਂ ਪਿਆਰ ਕਰਦੇ ਹੋ ਉਸ ਨਾਲ ਤੁਸੀਂ ਕੈਫੇ ਵਿਚ ਬੈਠ ਕੇ ਚਾਹ ਪੀ ਸਕੋ, ਮਹਿਫ਼ਲ ਵਿਚ ਉਸ ਦੀ ਬਾਂਹ ਫੜ ਸਕੋ । ਇਹ ਜ਼ਰੂਰੀ ਹੈ। ਜਿਸ ਆਦਮੀ ਨੇ ਮੈਨੂੰ ਇਸ਼ਕ ਕੀਤਾ ਉਹ ਆਪਣੀ ਬੀਵੀ ਤੋਂ ਡਰਦਾ ਸੀ । ਲੁਕ ਛਿਪ ਕੇ ਮਿਲਣ ਆਉਂਦਾ । ਉਹ ਮੈਨੂੰ ਚੋਰੀ ਦਾ ਮਾਲ ਸਮਝਦਾ ਸੀ…… ਸਮਗਲਿੰਗ ਦਾ ਮਾਲ…… ਸਾਈਡ ਬਿਜ਼ਨਸ । ਮੈਂ ਸਮਗਲਿੰਗ ਦਾ ਮਾਲ ਸਾਂ; ਜਿਸ ਨੂੰ ਲੁਕੋ ਕੇ ਰਖੀਦੈ, ਬੋਰੀ ਵਿਚ ਬੰਦ ਕਰ ਕੇ ਉਪਰ ਫੱਟਾ ਰਖੀਦੈ ॥ ਉਸ ਦੇ ਅੰਦਰ ਕੀ ਏ । ਚੋਰੀ ਵਿਚ ਪਏ ਵੱਟੇ ਹੇਠ ਦੱਬੇ ਇਸ ਮਾਲ ਦਾ ਸਾਹ ਘੁਟ ਜਾਂਦਾ ਹੈ । ਮੈਂ ਬੋਰੀ ਦਾ ਮਾਲ ਹਾਂ… ਇਹ ਆਖ ਕੇ ਉਹ ਚੁੱਪ ਹੋ ਗਈ ।

ਅਜੀਤ ਕੌਰ ਨੇ ਨਿੱਕੇ ਗਲਾਸ ਵਿਚ ਸ਼ਰਾਬ ਪਾਈ ਤੇ ਘੁਟ ਭਰ ਕੇ ਬੋਲੀ, “ਮੇਰਾ ਮਿਜ਼ਾਜ ਉਰਦੂ ਹੈ ।’

ਮੈਂ ਪੁੱਛਿਆ, “ਕੀ ਮਤਲਬ ?”

ਅਜੀਤ ਕੌਰ : ਮੇਰੇ ਉਤੇ ਇਸ ਜ਼ਬਾਨ ਦਾ ਅਸਰ ਹੈ।

ਮੈਂ : ਤੂੰ ਉਰਦੂ ਪੜ੍ਹ ਸਕਦੀ ਹੈਂ ?

ਅਜੀਤ ਕੌਰ : ਚੰਗੀ ਤਰ੍ਹਾਂ । ਰਾਤ ਨੂੰ ਸਰ੍ਹਾਣੇ ਹੇਠ ਲੁਕੋ ਕੇ ਉਰਦੂ ਦੇ ਨਾਵਲ ਤੇ ਕਹਾਣੀਆਂ ਪੜ੍ਹਦੀ ਹੁੰਦੀ ਸਾਂ । ਆਪਣੀ ਪਾਕਟ-ਮਨੀ ਵਿਚੋਂ ਲਾਇਬਰੇਰੀ ਦਾ ਚੰਦਾ ਭਰਦੀ ਸਾਂ ।

ਮੈਂ : ਕਿਸ ਦੀਆਂ ਕਹਾਣੀਆਂ ?

ਅਜੀਤ ਕੌਰ : ਮੰਟੂ ਦੀਆਂ ।

ਮੈਂ : ਕਿਹੜੀ ਕਹਾਣੀ ?

ਅਜੀਤ ਕੌਰ : ਸਾਰਾ ਮੰਟੂ । ਇਕ ਵਾਰ ਦਾਰ ਜੀ ਨੇ ਮਿੰਟੂ ਦੀ ਕਿਤਾਬ ਪਾੜ ਕੇ ਇਕ ਇਕ ਵਰਕਾ ਕਰ ਦਿਤਾ ਤੇ ਬਾਹਰ ਸੁੱਟ ਦਿਤਾ । ਉਸ ਵੇਲੇ ਮੇਰਾ ਜੀ ਕੀਤਾ ਕਾਸ਼ ਮੈਂ ਲੇਖਕ ਹੁੰਦੀ ਤੇ ਕੋਈ ਇਸ ਤਰ੍ਹਾਂ ਮੇਰੀ ਕਿਤਾਬ ਨੂੰ ਵੀ ਹਥੋਂ ਖੋਹ ਕੇ ਤੇ ਵਰਕਾ ਵਰਕਾ ਪਾੜ ਕੇ ਬਾਹਰ ਸੁੱਟੇ ।

ਮੈਂ : ਤੂੰ ਪਹਿਲੀ ਕਹਾਣੀ ਕਦੋਂ ਲਿਖੀ ?

ਅਜੀਤ ਕੌਰ : ਦਰਅਸਲ ਇਹ ਕਹਾਣੀ ਨਹੀਂ ਸੀ । ਮੈਂ ਇਸ਼ਕ ਕਰ ਰਹੀ ਸਾਂ । ਉਹ ਬੰਦਾ ਮੈਨੂੰ ਬੱਚੀ ਸਮਝਦਾ ਸੀ । ਬੜਾ ਅੰਗਰੇਜ਼ੀ ਦਾ ਐਮ. ਏ. ਸ਼ੈਮੇ ਸੀ । ਸਿਰਫ਼ ਇਹ ਸਾਬਤ ਕਰਨ ਲਈ ਕਿ ਮੈਂ ਬੱਚੀ ਨਹੀਂ – ਬਗ਼ਾਵਤ ਨਾਲ ਮੈਂ ਇਹ ਕਹਾਣੀ ਲਿਖੀ । ਸਿਰਫ਼ ਉਸ ਨੂੰ ਇਹ ਦੱਸਣ ਲਈ ਕਿ ਤੂੰ ਕੀ ਸਮਝਦਾ ਏਂ ਆਪਣੇ ਆਪ ਨੂੰ ।

ਮੈਂ : ਇਸ ਕਹਾਣੀ ਦਾ ਨਾਂ ?

ਅਜੀਤ ਕੌਰ : ‘ਇਕ ਸੀ ਕੁੜੀ’ ਜਾਂ ਸ਼ਾਇਦ……ਕੁਝ ਅਜਿਹਾ ਨਾਂ ਸੀ । ‘ਲੋਕ ਸਾਹਿਤ’ ਵਿਚ ਛਪੀ ਸੀ । ਨਿਰੀ ਬਕਵਾਸ ਕਹਾਣੀ । ਕਿਸੇ ਕਿਤਾਬ ਵਿਚ ਨਹੀਂ ਛਾਪੀ ਇਹ ਕਹਾਣੀ । ਇਹੋ ਜਿਹੀਆਂ ਹੋਰ ਵੀ ਕਈ ਕਹਾਣੀਆਂ ਲਿਖੀਆਂ ਮੈਗਜ਼ੀਨਾਂ ਵਿਚ ਛਪੀਆਂ – ਬਸ ਮੈਗਜ਼ੀਨਾਂ ਜੋਗੀਆਂ ਹੀ ਸਨ । ਮੈਂ ਇਹਨਾਂ ਨੂੰ ਕਿਤਾਬ ਦੀ ਸੂਰਤ ਵਿਚ ਨਹੀਂ ਛਾਪਿਆ…… ਮੈਂ ਆਪਣੀ ਕਹਾਣੀ ਨੂੰ ਦੁਸ਼ਮਣ ਵਾਂਗ ਦੇਖਦੀ ਹਾਂ । ਮੈਨੂੰ ਆਪਣੀ ਰਚਨਾ ਨਾਲ ਮੁਹੱਬਤ ਨਹੀਂ । ਮੈਂ ਇਸ ਦੇ ਔਗਣ ਤੱਕ ਕੇ ਸੁੱਟ ਸਕਦੀ ਹਾਂ । ਇਕ ਵਾਰ ਕਿਸੇ ਨੇ ਮੈਨੂੰ ਆਖਿਆ ਕਿ ਆਪਣੀ ਕਹਾਣੀ ਬਾਰੇ ਇਸ ਤਰ੍ਹਾਂ ਗੱਲ ਕਰਦੀ ਹਾਂ ਜਿਵੇਂ ਕਸਾਈ ਬੱਕਰੇ ਦੀ ਖੱਲ ਲਾਹ ਕੇ ਪੁੱਠਾ ਟੰਗ ਦੇਵੇ । –

ਮੈਂ : ‘ਗੁਲ ਬਾਨੋ’ ਦਾ ਕਿੱਸਾ ਕਿਥੋਂ ਲਿਆ ?

ਅਜੀਤ ਕੌਰ : ਮੈਂ ਕਈ ਸਾਲ ਕਹਾਣੀ ਨਹੀਂ ਸੀ ਲਿਖੀ…… ਸੱਤ ਅੱਠ ਸਾਲ । ਫਿਰ 1960 ਦੇ ਕਰੀਬ ਮੈਂ ‘ਗੁਲ ਬਾਨੋ ਲਿਖੀ । ਸਹੀ ਤਾਰੀਖ਼ ਯਾਦ ਨਹੀਂ…… ਸਿਰਫ਼ ਇਹ ਦੇਖਣ ਲਈ ਕਿ ਕਿਤੇ ਕਹਾਣੀ ਦੀ ਜਾਚ ਤਾਂ ਨਹੀਂ ਭੁੱਲ ਗਈ । ਮੈਂ ਦਰਸ਼ਨ ਸਿੰਘ ਤੇ ਅੰਮ੍ਰਿਤਾ ਨੂੰ ਲਾ-ਬੋਹੀਮ ਵਿਚ ਇਹ ਕਹਾਣੀ ਸੁਣਾਈ……ਜਿਵੇਂ ਸਾਈਕਲ ਚਲਾਉਣ ਵਾਲਾ ਕਈ ਸਾਲ ਸਾਈਕਲ ਨਾ ਚਲਾਏ । ਪਹਿਲੀ ਵਾਰ ਚੜ੍ਹਨ ਲਗੇ ਡਰ ਜ਼ਰੂਰ ਲਗਦਾ ਹੈ ਕਿ ਗੋਡਾ ਗਿੱਟਾ ਨਾ ਭਜ ਜਾਏ । ਪਰ ਜਾਚ ਨਹੀਂ ਭੁੱਲਦੀ ।

ਮੈਂ : ਕੀ ਇਹ ਸੱਚਾ ਵਾਕਿਆ ਹੈ ?

ਅਜੀਤ ਕੌਰ : ਹਾਂ । ਕਿਸੇ ਨੇ ਸੁਣਾਇਆ ਸੀ ਬੰਨੂੰ ਕੁਹਾਟ ਦੇ ਇਲਾਕੇ ਦਾ ਵਾਕਿਆ……ਇਸ ਵਿਚ ਬੇਰਹਿਮੀ ਐ……ਬਦਸੂਰਤੀ…. ਤੇ ਇਸ ਦੇ ਹੇਠਾਂ ਗਰਮ ਖ਼ੂਬਸੂਰਤੀ ।

ਮੈਂ : ਤੂੰ ਲਿਖਣ ਲਗੇ……ਮੇਰਾ ਮਤਲਬ ਹੈ ਕਿੰਨੀਆਂ ਕਹਾਣੀਆਂ…… ? ਅਜੀਤ ਕੌਰ : ਮਹੀਨੇ ਵਿਚ ਵਧ ਤੋਂ ਵਧ ਦੋ ਕਹਾਣੀਆਂ….. ਤੇ ਫਿਰ ਕਈ ਕਈ ਮਹੀਨੇ ਕੁਝ ਨਹੀਂ ਲਿਖਦੀ । ਲਿਖ ਕੇ ਵੀ ਇਸ ਨੂੰ ਰਖ ਛਡਦੀ ਹਾਂ…… ਚਾਰ ਚਾਰ ਮਹੀਨੇ ਫਿਰ ਪੜ੍ਹ ਕੇ ਠੀਕ ਕਰਦੀ ਆਂ । ਹੁਣ ਤਿੰਨ ਮਹੀਨੇ ਦੀ ਪੁਰਾਣੀ ਕਹਾਣੀ ਲਿਖੀ ਪਈ ਐ “ਫ਼ਾਲਤੂ ਔਰਤ” । ਪਰ ਮੈਂ ਸਮਝਦੀ ਆਂ ਹਾਲੇ ਵੀ ਮੈਂ ਇਸ ਨਾਲ ਕਿਸੇ ਨਾ ਕਿਸੇ ਪੱਧਰ ਉਤੇ ਜੁੜੀ ਹੋਈ ਆਂ……ਜਦ ਤੀਕ ਇਸ ਤੋਂ ਦੂਰ ਖੜੀ ਹੋ ਕੇ ਇਸ ਨੂੰ ਪਰਾਈ ਚੀਜ਼ ਵਾਂਗ ਨਾ ਤੱਕਾਂ ਮੈਂ ਫ਼ੈਸਲਾ ਨਹੀਂ ਕਰ ਸਕਦੀ ਚੰਗੀ ਲਿਖਤ ਦਾ ਨੁਸਖ਼ਾ ਕਿਸੇ ਨੇ ਦਸਿਆ ਏ ਕਿ ਹੁਸੀਨ ਤੇ ਮਹਿਬੂਬ ਫ਼ਿਕਰਿਆਂ ਨੂੰ ਕੱਟ ਦਿਉ ।

ਮੈਂ : ਜੇ ਤੇਰੇ ਵਾਂਗ ਚੈਖ਼ੋਵ ਜਾਂ ਮੰਟੂ ਲਿਖਦੇ ਤਾਂ ਬਸ ਸਾਰੀ ਉਮਰ ਵਿਚ ਕੁਝ ਕੁ ਕਹਾਣੀਆਂ ਹੀ ਰਚ ਸਕਦੇਂ । ਲਿਖਣ ਲਗੇ ਇਤਨੇ ਸੰਕੋਚ ਤੇ ਜਾਂਚ ਤੇ ਅਗੇ ਪਿੱਛੇ ਖੜੇ ਹੋ ਕੇ ਤੱਕਣ ਦੀ ਲੋੜ ਨਹੀਂ, ਜਿਵੇਂ ਸੁਹਣੀ ਔਰਤ ਤਿੰਨ-ਪਾਸੜੇ ਸ਼ੀਸ਼ੇ ਅਗੋ ਬਹੁਤਾ ਚਿਰ ਨਹੀਂ ਖੜੀਂਦੀ । ਟੈਗੋਰ, ਦਾਸਤੋਵਸਕੀ, ਬਾਲਜ਼ਾਕ, ਪ੍ਰੇਮ ਚੰਦ ਨੇ ਬੇਸ਼ੁਮਾਰ ਲਿਖਿਆ । ਲਿਖਣਾ ਤਾਂ ਇਕ ਤਰ੍ਹਾਂ ਦਾ ਠਰਕ ਏ, ਬੀਮਾਰੀ……ਮਜਬੂਰੀ ।

ਅਜੀਤ ਕੌਰ : ਮੈਨੂੰ ਆਪਣੇ ਬਾਰੇ ਕੋਈ ਮੁਗਾਲਤਾ ਨਹੀਂ । ਮੈਂ ਕੋਈ ਟੈਗੋਰ ਜਾਂ ਮੰਟੂ ਨਹੀਂ । ਮੈਂ ਥੋੜਾ ਲਿਖਦੀ ਆਂ, ਤੇ ਜੋ ਲਿਖਦੀ ਆਂ ਉਸ ਨਾਲ ਸੰਤੁਸ਼ਟ ਨਹੀਂ । ‘ਧੁੱਪ ਵਾਲਾ ਸ਼ਹਿਰ’ ਲਿਖੇ ਨੂੰ ਛੇ ਸਾਲ ਤੋਂ ਵਧ ਹੋ ਗਏ… ਲੰਬੀ ਕਹਾਣੀ… ਪਰ ਕਈ ਪੰਜਾਬੀ ਆਲੋਚਕਾਂ ਨੇ ਪੰਜਾਬੀ ਵਿਚ ਨਾਵਲਾਂ ਦੀ ਘਾਟ ਹੋਣ ਕਰ ਕੇ ਇਸ ਨੂੰ ਵੀ ਨਾਵਲ ਆਖ ਦਿਤਾ । ਇਹ ਨਾਵਲ ਨਹੀਂ, ਚੌੜੇ ਪਸਾਰ ਵਾਲੀ ਕਹਾਣੀ ਐ……ਜਾਂ ਵਧ ਤੋਂ ਵਧ ਨਾਵਲਿਟ ।

ਮੈਂ : ਤੇਰੀ ਆਖ਼ਰੀ ਕਹਾਣੀ ਕਿਹੜੀ ਸੀ ?

ਅਜੀਤ ਕੌਰ : ਆਖ਼ਰੀ ਕਹਾਣੀ ਸੀ “ਕਮਰਾ ਨੰਬਰ 8” । ਤਿੰਨ ਮਹੀਨੇ ਹੋ ਗਏ……ਮੈਂ ਬੰਬਈ ਗਈ ਸਾਂ, ਵਾਈ. ਐਮ. ਸੀ. ਏ. ਹੋਸਟਲ ਵਿਚ ਚਾਰ ਮੰਜੀਆਂ ਵਾਲਾ ਕਮਰਾ ਮਿਲਿਆ। ਇਕ ਔਰਤ ਸੀ। ਉਹ ਸਾਰੀ ਰਾਤ ਸਿਗਰਟ ਪੀਂਦੀ ਰਹੀ । ਸ਼ਰਾਬ ਪੀਂਦੀ ਰਹੀ……ਬੇਚੈਨ……ਨਾ ਖਾਂਦੀ ਨਾ ਪੀਂਦੀ ! ਦਿਨ ਵਿਚ ਅੱਠ ਅੱਠ ਵਾਰ ਨਹਾਉਂਦੀ ਤੇ ਬਿਸਤਰੇ ਦੀ ਚਾਦਰ ਲਪੇਟ ਕੇ ਟਹਿਲਦੀ….ਉਸ ਦੀ ਬੇਚੈਨੀ ਮੈਂ ਉਸ ਦੇ ਨੇੜੇ ਦੂਜੀ ਮੰਜੀ ਉਤੇ ਪਈ ਨੇ ਆਪਣੇ ਆਪ ਵਿਚ ਜਜ਼ਬ ਕੀਤੀ……ਇਹ ਉਸ ਔਰਤ ਦੀ ਕਹਾਣੀ ਸੀ । ਆਖ਼ਰ ਵਿਚ ਉਸ ਨੇ ਪਾਦਰੀ ਨੂੰ ਬੁਲਾਇਆ — ਆਪਣੇ ਕਿਸੇ ਗੁਨਾਹ ਦੇ ਇਕਬਾਲ ਕਰਨ ਲਈ ਨਹੀਂ ਸਗੋਂ ਸਿਰਫ਼ ਗੱਲ ਕਰਨ ਲਈ……।

ਅਜੀਤ ਕੌਰ ਬਹੁਤ ਚਿਰ ਉਸ ਔਰਤ ਬਾਰੇ ਗੱਲਾਂ ਕਰਦੀ ਰਹੀ । ਉਸ ਦੀ ਆਤਮਾ ਬੇਚੈਨ ਸੀ । ਫਿਰ ਉਹ ਇਕ ਦਮ ਬੋਲੀ :

“ਛਡ ਇਹ ਸਾਹਿਤ ਦੀ ਬਕਵਾਸ ! ਮੇਰੀਆਂ ਕਹਾਣੀਆਂ ਦਾ ਪਿਛੋਕੜ ਬਕਵਾਸ ਐ । ਮੈਨੂੰ ਬਕਵਾਸ ਬਹੁਤ ਚੰਗੀ ਲਗਦੀ ਐ !”

ਉਹ ਜ਼ੋਰ ਜ਼ੋਰ ਦੀ ਹੱਸਣ ਲਗੀ ਤੇ ਉਸ ਦੀਆਂ ਗਲ਼ਾਂ ਵਿਚ ਚੀਂਘਾਂ ਪੈ ਗਈਆਂ ।

ਅਜੀਤ ਕੌਰ ਨਾਲ ਫਿਰ ਕਈ ਮਹੀਨੇ ਮੁਲਾਕਾਤ ਨਾ ਹੋਈ । ਮੈਂ ਟੈਲੀਫ਼ੋਨ ਕੀਤਾ ਤਾਂ ਪਤਾ ਲਗਾ ਕਿ ਉਹ ਬੰਬਈ ਗਈ ਹੋਈ ਹੈ । ਫਿਰ ਕਲਕੱਤੇ । ਉਥੋਂ ਮੁੜੀ ਤਾਂ ਇਕ ਦਿਨ ਰਹਿ ਕੇ ਫਿਰ ਬੰਬਈ, ਫਿਰ ਬੰਗਲੌਰ, ਫਿਰ ਕਲਕੱਤੇ ।

ਮੈਂ ਉਸ ਨੂੰ ਪੁੱਛਿਆ, “ਇਤਨੀ ਨਸ-ਭਜ ਕਿਉਂ ?’’

ਅਜੀਤ ਕੌਰ : ਨਸ-ਭਜ ਦੀ ਮੈਨੂੰ ਇਤਨੀ ਪ੍ਰਵਾਹ ਨਹੀਂ ਜਿਤਨਾ ਇਸ ਗੱਲ ਦਾ ਗ਼ਮ ਹੈ ਕਿ ਬਗਾਨੇ ਸ਼ਹਿਰ ਰਹਿਣਾ ਪੈਂਦਾ ਹੈ । ਹੋਟਲ ਦੇ ਕਮਰੇ ਵਿਚ ਜਾਂ ਵਾਈ. ਐਮ. ਸੀ. ਏ. ਵਿਚ । ਜਦ ਥੱਕ ਹਾਰ ਕੇ ਮੁੜਦੀ ਹਾਂ ਤਾਂ ਨੀਂਦਰ ਨਹੀਂ ਆਉਂਦੀ । ਬੇਹੱਦ ਉਦਾਸੀ । ਧੂੰਏਂ ਵਰਗੀ । ਗਾੜ੍ਹੇ ਧੂੰਏਂ ਵਰਗੀ । ਪਤਾ ਨਹੀਂ ਇਸ ਧੂਏਂ ਦੇ ਗ਼ੁਬਾਰ ਦੇ ਪਰਲੇ ਪਾਸੇ ਕੀ ਹੈ ।

ਮੈਂ : ਬੰਬਈ ਤਾਂ ਇਤਨੇ ਦੋਸਤ ਹਨ ।

ਅਜੀਤ ਕੌਰ : ਬਗਾਨੇ ਸ਼ਹਿਰ ਵਿਚ ਦੋਸਤ ਅਚਾਰ ਵਾਂਗ ਹਨ, ਰੋਟੀ ਵਾਂਗ ਨਹੀਂ । ਇਸ ਵਾਰ ਮੈਂ ਬੰਬਈ ਗਈ ਤਾਂ ਇਕ ਸ਼ਾਮ ਤਰਕਾਲਾਂ ਵੇਲੇ ਮੈਰਿਨ ਡਰਾਈਵ ਉਤੇ ਸਮੁੰਦਰ ਦੇ ਕੰਢੇ ਕੰਢੇ ਤੁਰਦੀ ਗਈ। ਰਾਤ ਹੋ ਗਈ। ਕੋਲੋਂ ਲੰਘਦੇ ਲੋਕ ਆਖਦੇ, “ਹੈਲੋ ਸਵੀਟ ਹਾਰਟ !” ਤੇ “ਹਉ ਮਚ ਫ਼ਾਰ ਦੀ ਨਾਈਟ ?” ਉਹਨਾਂ ਦੇ ਫ਼ਿਕਰੇ ਜਿਵੇਂ ਕੋਈ ਗਿਜਗਿਜੀ ਚੀਜ਼ ਨੰਗੀ ਪਿੱਠ ਉਤੇ ਰੀਂਗਦੀ ਹੋਵੇ । ਰਾਤੀਂ ਥੱਕ ਹਾਰ ਕੇ ਵਾਪਸ ਮੁੜੀ । ਸਮੁੰਦਰ ਦਾ ਕੰਢਾ ਮੈਨੂੰ ਉਦਾਸ ਕਰਦਾ ਹੈ । ਕਿਹੋ ਜਿਹੀ ਮਜਬੂਰੀ ਹੈ ? ਭੁੱਖ ਲਗਣੀ, ਰੋਟੀ ਖਾਣੀ ਨੀਂਦਰ ਆਉਣੀ, ਪਸੀਨਾ ਆਉਣਾ ਨਹਾਉਣਾ, ਨਹੁੰ ਕੱਟਣੇ ਤੇ ਕਿਸੇ ਦੀ ਛਾਤੀ ਉਤੇ ਸਿਰ ਰਖਣ ਲਈ ਵਿਲਕਣਾ । ਕੀ ਇਹ ਸਾਰੀਆਂ ਮਜਬੂਰੀਆਂ ਇਕੋ ਪੱਧਰ ਦੀਆਂ ਹਨ ? ਸਮਝ ਨਹੀਂ ਆਉਂਦੀ…… ਸਮੁੰਦਰ ਮੈਨੂੰ ਉਦਾਸ ਕਰਦਾ ਹੈ। ਵੀਰਾਨ ਪਹਾੜ ਵੀ ਦੂਰ ਦੂਰ ਤੀਕ ਫੈਲਿਆ ਰੇਗਿਸਤਾਨ ਵੀ । ਕੋਈ ਚੱਟਾਨ, ਕੋਈ ਟਿੱਬਾ, ਕੋਈ ਸੁੰਨਾ ਵਾਵਰੋਲਾ ਹਵਾ ਦਾ ਬੁਰਜ, ਘੁੰਮਦਾ ਹੋਇਆ ਖੋਖਲਾ ਕੁਤਬ ਮੀਨਾਰ ।

ਮੈਂ : ਉਦਾਸੀ ਹਰ ਥਾਂ ਹੈ।

ਅਜੀਤ ਕੌਰ : ਸਿਰਫ਼ ਇਹ ਹੁੰਦਾ ਹੈ ਕਿ ਬੱਚਿਆਂ ਤੋਂ ਦੂਰ ਜਾਣ ਵਾਲੇ ਢੇਰਾਂ ਦੇ ਢੇਰ ਕੰਮ ਜੀ ਕਰਦੈ ਇਹਨਾਂ ਤੋਂ ਨੱਸ ਜਾਵਾਂ । ਪਰ ਫਿਰ ਇਹਨਾਂ ਨੂੰ ਹੀ ਲੋਚਦੀ ਹਾਂ । ਆਪਣੇ ਬੱਚਿਆਂ ਦੇ ਸਾਹਮਣੇ ਤੇ ਦੋਸਤਾਂ ਦੇ ਸਾਹਮਣੇ ਨਕਾਬ ਪਾਉਣ ਦੀ ਮਜਬੂਰੀ ਨਹੀਂ ਹੁੰਦੀ ।

ਮੈਂ : ‘ਕਾਹਦਾ ਨਕਾਬ ?

ਅਜੀਤ ਕੌਰ : ਹਾਸੇ ਦਾ ਨਕਾਬ । ਮੂੰਹ ਦੇ ਸਾਰੇ ਮਸਲਜ਼ ਦੁਖਣ ਲਗਦੇ ਹਨ । ਛਡ, ਇਹ ਵੀ ਗੱਲਾਂ ਨੇ ਕਰਨ ਦੀਆਂ। ਆ ਮੌਸਮ ਦੀ ਗੱਲ ਕਰੀਏ ।

ਮੈਂ : ਮੌਸਮ ਬਹੁਤ ਸੁਹਣਾ ਹੈ । ਮੈਨੂੰ ਬਰਾਸਤ ਚੰਗੀ ਲਗਦੀ ਹੈ । ਸਾਡੇ ਹਿੰਦੁਸਤਾਨ ਵਿਚ ਇਹੋ ਬਹਾਰ ਦਾ ਮੌਸਮ ਹੈ । ਹਰ ਚੀਜ਼ ਫੁਟ ਨਿਕਲਦੀ ਹੈ।

ਤੇ ਕੁਦਰਤ – ਅਜੀਤ ਕੌਰ : ਬੇਹੱਦ ਬਾਰਿਸ਼ ਬਕਵਾਸ ਹੈ । ਸ਼ਿਮਲੇ ਦਾ ਲੱਕੜ ਬਾਜ਼ਾਰ ਦੋ ਫ਼ੁੱਟ ਨਿੱਘਰ ਗਿਆ । ਪਹਾੜ ਵੀ ਪੋਲਾ ਹੋ ਗਿਆ ਇਹਨਾਂ ਬਾਰਿਸ਼ਾਂ ਨਾਲ । ਇਹ ਅਸਮਾਨ ਦੇ ਹੰਝੂ ਨਹੀਂ ਕਿਸੇ ਬੇਵਾ ਦੇ ਹੰਝੂ ਨੇ । ਮੈਂ ਗ਼ਲਤ ਆਖ ਰਹੀ ਹਾਂ । ਹੰਝੂਆਂ ਨਾਲ ਕਿਸੇ ਦਾ ਦਿਲ ਪੋਲਾ ਨਹੀਂ ਹੁੰਦਾ । ਹੰਝੂ ਬਕਵਾਸ ਨੇ । ਇਹ ਬਾਰਿਸ਼ ਆਕਾਸ਼ ਦੀਆਂ ਗਾਲ੍ਹਾਂ ਹਨ ਜੋ ਸਾਨੂੰ ਅਸੀਸਾਂ ਲਗਦੀਆਂ ਹਨ ।

ਮੈਂ : ਮੈਨੂੰ ਬਾਰਿਸ਼ ਚੰਗੀ ਲਗਦੀ ਹੈ ।

ਅਜੀਤ ਕੌਰ : ਮੈਂ ਉਦਾਸ ਹਾਂ । ਜੋ ਮੈਂ ਲਿਖਦੀ ਹਾਂ ਉਸ ਵਿਚ ਮੈਨੂੰ ਆਪਣਾ ਆਪ – ਆਪਣਾ ਪੂਰਾ ਆਪਾ – ਨਜ਼ਰ ਨਹੀਂ ਆਉਂਦਾ । ਮੇਰੀ ਉਦਾਸੀ, ਬੇਇੰਤਹਾ ਉਦਾਸੀ ਤੇ ਇਕੱਲ ਤੇ ਮੇਰੇ ਗਿਰਦ ਫੈਲਿਆ ਹੋਇਆ ਖ਼ਲਾਅ ਤੇ ਸੱਖਣਾਪਨ ਤੇ ਇਸ ਦਾ ਫੁੰਕਾਰਦਾ ਖ਼ਾਮੋਸ਼ ਸ਼ੋਰ । ਮੈਂ ਚਾਹੁੰਦੀ ਹਾਂ ਕਿ ਆਪਣੇ ਬਾਰੇ ਆਪਣੇ ਆਪ ਵਿਚ ਡੁੱਬ ਕੇ ਲਿਖਾਂ ਜਿਵੇਂ ਆਪਣੇ ਬੈੱਡ ਰੂਮ ਵਿਚ ਸਾਰੇ ਕਪੜੇ ਲਾਹ ਕੇ ਮੈਂ ਸ਼ੀਸ਼ੇ ਦੇ ਸਾਹਮਣੇ ਖੜੀ ਹੋਵਾਂ । ਵਾਲਾਂ ਨੂੰ ਕੰਘੀ ਕਰਦੀ ਹੋਈ ਉਹਨਾਂ ਦੀ ਛੁਹ ਆਪਣੇ ਨੰਗੇ ਸਰੀਰ ਉਤੇ ਮਹਿਸੂਸ ਕਰਾਂ । ਆਪੀ ਆਤਮਾ ਦਾ ਅਕਸ ਇਸ ਵਿਚ ਦੇਖ ਸਕਾਂ । ਆਪਣੀ ਭੁੱਖੀ ਰੂਹ ਦਾ, ਆਪਣੀਆਂ ਮੁਸਕਰਾਹਟਾਂ ਦੀ ਚੱਪਣੀ ਹੇਠ ਕੱਜੀਆਂ ਸਧਰਾਂ ਨੂੰ ਵੀ ਜੋ ਠੂਹਿਆਂ ਵਾਂਗ ਡੰਗਦੀਆਂ ਹਨ । ਉਹ ਛਿੱਥਾਪਨ ਵੀ ਜੋ ਫ਼ਜ਼ੂਲ ਕੰਮ ਕਰਨ ਤੇ ਬੇਹੂਦਾ ਲੋਕਾਂ ਨੂੰ ਮਿਲਣ ਨਾਲ ਮੇਰੇ ਮਨ ਹੇਠ ਦੱਬਿਆ ਪਿਆ ਹੈ । ਅਤੇ ਸਮਝੌਤਾ ਨਾ ਕਰ ਸਕਣ ਦੀ ਮਜਬੂਰੀ ਤੇ ਥਕਾਨ ਤੇ ਬੋਰੀਅਤ । ਉਹ ਅੱਗ ਜੋ ਧੂ ਧੂੰ ਕਰ ਕੇ ਛਾਤੀ ਅੰਦਰ ਬਲਦੀ ਹੈ? ਉਹ ਭਟਕਣ ਉਹ ਸਾਰਾ ਕੂੜਾ- ਕਬਾੜ ਜਿਸ ਦੀ ਮੈਂ ਬਣੀ ਹੋਈ ਹਾਂ । ਉਹ ਚੀਜ਼ ਜੋ ਮੇਰੇ ਦੋਸਤ ਲਿਖਣੋਂ ਡਰਦੇ ਹਨ । ਸ਼ਾਇਦ ਉਹ ਪਹਿਲੂ ਬੁਰਾ ਹੋਵੇ, ਮਾੜਾ ਹੋਵੇ । ਮੈਂ ਲਿਖ ਕੇ ਇਹ ਸਾਬਤ ਨਹੀਂ ਕਰਨਾ ਚਾਹੁੰਦੀ ਕਿ ਮੈਂ ਕਿੰਨੀ ਚੰਗੀ ਹਾਂ । ਇਹ ਬੋਰ ਗੱਲ ਹੈ । ਇਹ ਸਾਹਿਤ ਨਹੀਂ ।

ਮੈਂ : ਤੂੰ ਇਕੋ ਮਰਦ ਬਾਰੇ ਗੱਲ ਕੀਤੀ, ਮੁਹੱਬਤ ਬਾਰੇ । ਕੀ ਤੂੰ ਇਕ ਮਰਦ ਦੀ ਸਦੀਵੀ ਮੁਹੱਬਤ ਵਿਚ ਯਕੀਨ ਕਰਦੀ ਏਂ ?

ਅਜੀਤ ਕੌਰ : ਤੁਸੀਂ ਮੇਰੀ ਗੱਲ ਨਹੀਂ ਸਮਝੀ । ਇਕੋ ਮਰਦ ਇਕੋ ਵੇਲੇ । ਇਹ ਕਹਿੰਦੀ ਹਾਂ । ਹਮੇਸ਼ਾਂ ਵਾਸਤੇ ਇਕੋ ਮਰਦ ਸ਼ਾਇਦ ਮੁਮਕਿਨ ਨਹੀਂ ਹੋ ਸਕਦਾ ! ਜ਼ਿੰਦਗੀ ਦੇ ਸਦਾ ਬਦਲਦੇ ਵਹਿਣ ਵਿਚ, ਬਦਲਦੀ ਗਰਦਿਸ਼ ਵਿਚ, ਮੁਹੱਬਤ ਦਾ ਰੰਗ ਬਦਲਣਾ ਬੜਾ ਸੁਭਾਵਿਕ ਹੈ । ਨਹੀਂ ਤਾਂ ਸਾਰਤਸ ਵਾਂਗੂ ਨਰਕ ਦਾ ਉਹੀ ਤਸੱਵਰ ਬਣ ਜਾਵੇਗਾ ਜਿਸ ਵਿਚ ਹਰ ਮਨੁੱਖ ਦੀ ਇਹੀ ਸਜ਼ਾ ਹੈ ਕਿ ਉਹ ਆਪਣੀ ਸਭ ਤੋਂ ਪਿਆਰੀ ਚੀਜ਼ – ਸਭ ਤੋਂ ਮਹਿਬੂਬ ਮਰਦ ਜਾਂ ਔਰਤ – ਲੈ ਕੇ ਨਰਕ ਵਿਚ ਜਾਵੇ ਤੇ ਫਿਰ ਕਦੇ ਵੀ — ਕਦੇ ਵੀ — ਉਸ ਨੂੰ ਨਾ ਛੱਡ ਸਕੇ । ਮੁਹੱਬਤ ਦੇ – ਰੰਗ ਲੱਥ ਜਾਣ, ਮੌਸਮ ਬਦਲ ਜਾਣ, ਪਿਆਰ ਬੇਰੁਖ਼ੀ ਵਿਚ ਬਦਲੇ, ਬੇਰੁਖ਼ੀ ਬੇਜ਼ਾਰੀ ਵਿਚ, ਬੇਜ਼ਾਰੀ ਨਫ਼ਰਤ ਵਿਚ, ਪਰ ਰਹਿਣਾ ਉਸੇ ਹੀ ਬੰਦੇ ਨਾਲ ਪਵੇ — ਸਦੀਆਂ. ਦੀਆਂ ਸਦੀਆਂ – ਅਨੰਤ ਕਾਲ ਤੀਕ ।

ਪਰ ਇਸ ਵੇਲੇ ਮੈਂ ਸੋਚਦੀ ਹਾਂ, ਸਿਰਫ਼ ਇਕ ਮਰਦ ਨੂੰ ਮੁਹੱਬਤ ਕੀਤੀ ਜਾ ਸਕਦੀ ਹੈ । ਉਹ ਇਕੋ ਮਰਦ ਬਹੁ-ਮਰਦ ਹੈ । ਮੇਰਾ ਮਤਲਬ ਇਹ ਨਹੀਂ ਕਿ ਉਹ ਸਿਰਫ਼ ਪੈਸੇ ਕਮਾਂ ਕੇ ਲਿਆਵੇ । ਪੈਸੇ ਮੈਂ ਕਮਾ ਸਕਦੀ ਹਾਂ, ਤੇ ਸ਼ਾਇਦ ਇਤਨੇ ਕਿ ਮੇਰਾ ਮਹਿਬੂਬ ਮਰਦ ਸਾਰੀ ਉਮਰ ਨਾ ਕਮਾ ਸਕੇ । ਮੈਂ ਪੈਸੇ ਵਾਰ ਸਕਦੀ ਹਾਂ, ਸੱਟ ਸਕਦੀ ਹਾਂ, ਲੁਟਾ ਸਕਦੀ ਹਾਂ । ਪੈਸੇ ਖ਼ਰਚਣ ਤੇ ਲੁਟਾਣ ਵਿਚ ਬੜਾ ਮਜ਼ਾ ਹੈ । ਪੈਸਾ ਤਾਂ ਇਕ ਪੱਖ ਹੈ, ਸਮੁਚੇ ਰਿਸ਼ਤੇ ਦਾ । ਅਸਲੀ ਗੱਲ ਇਹ ਹੈ ਕਿ ਇਕੋ ਵੇਲੇ ਇਕੋ ਬੰਦੇ ਸਾਹਮਣੇ ਕੋਈ ਬਿਲਕੁਲ ਨੰਗਾ ਹੋ ਸਕਦਾ ਹੈ — ਨਾ ਕਪੜੇ, ਨਾ ਕੱਜਣ, ਨਾ ਓਹਲਾ । ਉਸੇ ਮਰਦ ਨੂੰ ਇਹ ਕਿਹਾ ਜਾ ਸਕਦਾ ਹੈ – ਮੇਰਾ ਮਤਲਬ ਹੈ ਲਫ਼ਜ਼ਾਂ ਨਾਲ ਨਹੀਂ ਭਾਵਾਂ ਨਾਲ — ਕਿ ਮੈਂ ਤੇਰੇ ਨਾਲ ਸੌਣਾ ਹੈ, ਅੱਜ, ਹੁਣੇ ! ਮੇਰੇ ਪਿੰਡੇ ਵਿਚ ਤੇਰੀ ਛੋਹ ਲਈ ਅੱਗ ਪਈ ਬਲਦੀ ਹੈ । ਉਸੇ ਇਕ ਮਰਦ ਨੂੰ ਆਪਣੀਆਂ ਪ੍ਰਾਬਲਮਜ਼ ਦਸੀਆਂ ਜਾ ਸਕਦੀਆਂ ਹਨ – ਹਰ ਕਿਸਮ ਦੀਆਂ। ਨੌਕਰ ਕੋਲੋਂ ਟੁੱਟੀ ਕਿਸੇ ਬੜੀ ਵਧੀਆ ਪਲੇਟ ਦੀਆਂ, ਖ਼ਰਾਬ ਹੋਈ `ਬਿਜਲੀ ਦੀਆਂ, ਮਾਲਕ ਮਕਾਨ ਦੇ ਝਗੜੇ ਦੀਆਂ, ਗੁਆਚੇ ਹੋਏ ਸਲੀਪਰ ਦੀਆਂ, ਤੇ ਮੁਕੇ ਹੋਏ ਪੈਸਿਆਂ ਦੀਆਂ। ਬੀਮਾਰੀ ਦੀਆਂ । ਤੇ ਹੋਰ ਸੌ ਖ਼ਰਾਫ਼ਾਤ ਦੀਆਂ । ਇਹਨਾਂ ਸਾਰੀਆਂ ਪ੍ਰਾਬਲਮਜ਼ ਨੂੰ ਕੋਈ ਸਾਂਝਾ ਕਰੇ, ਇਹੋ ਜੀਅ ਕਰਦਾ ਏ । ਇਹ ਛੋਟੀਆਂ ਛੋਟੀਆਂ ਵੱਡੀਆਂ ਵੱਡੀਆਂ ਪ੍ਰਾਬਲਮਜ਼ ਦਾ ਜਦੋਂ ਮੈਂ ਇਕੱਲੀ ਸਾਹਮਣਾ ਕਰਦੀ ਹਾਂ ਤਾਂ ਲਗਦਾ ਹੈ, ਜ਼ਿੰਦਗੀ ਨੇ ਬੜਾ ਅਨਿਆਂ ਕੀਤਾ ਹੈ । ਹੁਣ ਜੇ ਕਿਸੇ ਨਾਲ ਗੱਲ ਕਰਾਂ ਵੀ ਤਾਂ ਸਮੱਸਿਆ ਤਾਂ ਉਹੀ ਰਹਿੰਦੀ ਹੈ । ਉਸ ਵਿਚੋਂ ਇਕੱਲੇ ਹੋਣ ਦਾ ਡਰ ਨਹੀਂ ਨਿਕਲਦਾ ।

ਮੈਂ : ਤੂੰ ਜੇ ਅਜਿਹਾ ਮਰਦ ਲਭ ਲਵੇਂ ਤਦ ਵੀ ਇਕੱਲੀ ਹੀ ਮਹਿਸੂਸ ਕਰੇਂਗੀ । ਅਜਿਹਾ ਮਰਦ ਸਿਰਫ਼ ਇਕ ਸਰਾਬ ਹੈ, ਇਕ ਧੋਖਾ । ਹਰ ਮਰਦ ਦੇ ਮਨ ਅੰਦਰ ਵੀ ਕਿਸੇ ਅਜਿਹੀ ਤੀਵੀਂ ਦੀ ਹੀ ਤਸਵੀਰ ਹੁੰਦੀ ਹੈ । ਪਰ ਅਜਿਹੀ ਤੀਵੀਂ ਕਿਤੇ ਨਹੀਂ । ਹਕੀਕਤ ਇਹ ਹੈ ਕਿ ਹਰ ਉਹ ਤੀਵੀਂ ਜਿਸ ਨੂੰ ਤੁਸੀਂ ਪਾ ਨਹੀਂ ਸਕਦੇ, ਇਸ ਆਦਰਸ਼ਕ ਨਾਰੀ ਦਾ ਰੂਪ ਧਾਰ ਲੈਂਦੀ ਹੈ, ਇਸੇ ਤਰ੍ਹਾਂ ਮਰਦ ।

ਅਜੀਤ ਕੌਰ : ਮੇਰਾ ਆਦਰਸ਼ਕ ਮਰਦ ਬਹੁਤ ਸਥੂਲ ਹੈ । ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਨਾਲ ਜੀਵਨ ਨੂੰ ਪੂਰੀ ਤਰ੍ਹਾਂ ਸਾਂਝਾ ਕਰੋ । ਜਦੋਂ ਮੈਂ ਬੀਮਾਰ ਹੋਵਾਂ ਤਾਂ •ਉਹ ਮੇਰੇ ਕੋਲ ਹੋਵੇ । ਇਹ ਸਿਰਫ਼ ਇਕੋ ਮਰਦ ਕਰ ਸਕਦਾ ਹੈ । ਇਕ ਤੋਂ ਵਧ ਮਰਦ ਜੇ ਇਕੋ ਵੇਲੇ ਜ਼ਿੰਦਗੀ ਵਿਚ ਹੋਣਗੇ ਤਾਂ ਸਾਰੇ ਜਜ਼ਬਾਤ ਸਿਰਫ਼ ਸਰੀਰਕ ਪੱਧਰ ਉਤੇ ਰਹਿ ਜਾਣਗੇ, ਜ਼ਿੰਦਗੀ ਦੇ ਹਨੇਰੇ ਖੂਹ ਵਿਚ — ਰੋਜ਼-ਮੱਰਾ ਦੀ ਜ਼ਿੰਦਗੀ ਦਾ ਜਿਹੜਾ ਅੰਨ੍ਹਾ ਖੂਹ ਹੁੰਦੈ – ਉਸ ਵਿਚ ਕੋਈ ਨਹੀਂ ਉਤਰੇਗਾ ।

1 ਮੈਂ : ਲੋਕ ਅੱਜ ਕਲ੍ਹ ਤੇਰੀਆਂ ਕਹਾਣੀਆਂ ਦੀ ਥਾਂ ਤੇਰੇ ਮੈਗਜ਼ੀਨਾਂ ਤੇ ਇਸ਼ਤਿਹਾਰਾਂ ਦੀਆਂ ਗੱਲਾਂ ਕਰਦੇ ਹਨ – ਤੇ ਤੇਰੇ ਰੁਪਏ ਕਮਾਉਣ ਦੀਆਂ ।

ਅਜੀਤ ਕੌਰ : ਮੈਨੂੰ ਪਤਾ ਹੈ । ਚਲੋ ਇਹੋ ਕਾਫ਼ੀ ਹੈ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਵਿਚ ਮੇਰਾ ਚਰਚਾ ਹੁੰਦਾ ਹੈ । ਪੰਜਾਬੀ ਸਾਹਿਤਕਾਰ ਰੁਪਈਆ ਕਮਾਉਣ ਨੂੰ ਭੰਡਦੇ ਨੇ, ਤੇ ਫਿਰ ਕੁਝ ਚਿਰ ਪਿਛੋਂ ਖ਼ੁਦ ਕਿਸੇ ਨਿੱਕੀ ਜਿਹੀ ਨੌਕਰੀ ਲੱਭਣ ਲਈ ਧਰਤੀ ਹਿਲਾ ਦੇਂਦੇ ਨੇ । ਸਾਡੇ ਸਾਹਿਤਕਾਰ ਤੇ ਆਲੋਚਕ ਕਿਸੇ ਆਈ. ਸੀ. ਐਸ. ਜਾਂ ਜੱਜ ਜਾਂ ਕਮਿਸ਼ਨਰ ਨੂੰ ਨਹੀਂ ਭੰਡਦੇ ਭਾਵੇਂ ਉਹਨਾਂ ਦੀ ਆਮਦਨੀ ਮੇਰੇ ਕੋਲੋਂ ਦੁਗਣੀ ਤਿਗਣੀ ਹੋਵੇ । ਉਹਨਾਂ ਦਾ ਨਜ਼ਰੀਆ ਔਰਤ ਬਾਰੇ ਹੁਣ ਵੀ ਭੂਪਵਾਦੀ ਹੈ । ਉਹ ਲਿਖਦੇ ਭਾਵੇਂ ਪ੍ਰਗਤੀਵਾਦ ਬਾਰੇ ਹਨ, ਪਰ ਦਰਅਸਲ ਪ੍ਰਗਤੀਸ਼ੀਲ ਔਰਤ ਹੁਣ ਵੀ ਉਹਨਾਂ ਦੇ ਮਨ ਵਿਚ ਬੈਠੀ ਚੁੱਲ੍ਹੇ ਅਗੇ ਰੋਟੀਆਂ ਥਪਦੀ ਹੈ ।

ਮੈਂ : ਤੈਨੂੰ ਇਸ਼ਤਿਹਾਰਾਂ ਲਈ ਬਹੁਤ ਕੰਮ ਕਰਨਾ ਪੈਂਦਾ ਹੈ ।

ਅਜੀਤ : ਹਾਂ । ਪਰ ਪੰਜਾਬੀ ਸਾਹਿਤਕਾਰ ਤਾਂ ਮੇਰੇ ਦੋਸਤ ਹਨ, ਬਿਜ਼ਨਸ ਮੈਨ ਨਹੀਂ । ਜਦੋਂ ਮੈਂ ਇਹਨਾਂ ਸਾਹਿਤਕਾਰਾਂ ਨਾਲ ਖੁਲ੍ਹ ਕੇ ਮਿਲਦੀ ਹਾਂ, ਤਾਂ ਮੈਨੂੰ ਕਿਸੇ ਇਸ਼ਤਿਹਾਰ ਦੀ ਲੋੜ ਨਹੀਂ ਹੁੰਦੀ । ਸਿਰਫ਼ ਉਹਨਾਂ ਦੀ ਨਿਘੀ ਦੋਸਤੀ ਦੀ ਤੇ ਉਦਾਰਤਾ ਦੀ । ਪਰ ਕਈ ਸਾਹਿਤਕ ਮੇਲ-ਜੋਲ ਵਾਲੇ ਖ਼ੁਦ ਇਸ਼ਤਿਹਾਰ ਬਣ ਜਾਂਦੇ ਹਨ – ਚਲਦਾ ਫਿਰਦਾ ਇਸ਼ਤਿਹਾਰ, ਬੋਲਦਾ ਤੇ ਭੰਡਦਾ ਇਸ਼ਤਿਹਾਰ, ਅਜੀਤ ਕੌਰ ਦੇ ਖ਼ਿਲਾਫ਼ ਵਡਾ ਇਸ਼ਤਿਹਾਰ । ਮੈਨੂੰ ਦੁਖ ਹੁੰਦਾ ਹੈ, ਤੇ ਫਿਰ ਹੱਸਣ ਲਗਦੀ ਹਾਂ ।

ਮੈਂ : ਤੂੰ ਹੱਸ ਰਹੀ ਏਂ।

ਅਜੀਤ ਕੌਰ : ਹਾਂ, ਇਸ ਗੱਲ ਉਤੇ ਬਹੁਤ ਹਾਸਾ ਆ ਰਿਹਾ ਹੈ । ਕੁਝ ਅਜਿਹੇ ਸਾਹਿਤਕਾਰ ਵੀ ਹਨ, ਜਿਨ੍ਹਾਂ ਮੈਨੂੰ ਗਰਮ ਗਰਮ ਜਲੇਬੀ ਸਮਝ ਕੇ ਮੂੰਹ ‘ਚ ਪਾਉਣਾ ਚਾਹਿਆ । ਜਦੋਂ ਗੱਲ ਨਾ ਬਣੀ ਤਾਂ ਉਰ ਮੇਰੇ ਖ਼ਿਲਾਫ਼ ਬੋਲਦੇ ਫਿਰੇ । ਮੇਰੇ ਦੁਸ਼ਮਣ ਬਣ ਗਏ । ਮੈਨੂੰ ਬਦਨਾਮ ਕਰਦੇ ਫਿਰੇ । ਪਰ ਇਸ ਦਾ ਇਲਾਜ ?

ਅਸੀਂ ਸਾਹਿਤਕ ਤੇ ਬਿਜ਼ਨਸ ਦੀ ਦੁਨੀਆਂ ਦੀਆਂ ਗੱਲਾਂ ਕਰਨ ਲਗੇ । ਇਸ਼ਤਿਹਾਰਾਂ ਦੀ ਦੁਨੀਆਂ ਦੀਆਂ ।

ਅਜੀਤ ਬੋਲੀ, ”ਇਸ਼ਤਿਹਾਰਾਂ ਲਈ ਮੈਨੂੰ ਕਹਿਣਾ ਤਾਂ ਪੈਂਦਾ ਹੈ । ਕਹੇ ਬਿਨਾਂ ਗੁਜ਼ਾਰਾ ਹੀ ਨਹੀਂ । ਨਾ ਹੀ ਅਖ਼ਬਾਰੀ ਦੁਨੀਆਂ ਵਿਚ ਇਸ਼ਤਿਹਾਰ ਬਿਨਾਂ ਗੁਜ਼ਾਰਾ ਹੈ । ਬਿਜ਼ਨਸ ਦਾ ਅਸੂਲ ਹੈ ਕਿ ਜੇ ਪੰਜ ਸੌ ਖ਼ਰਚਣ ਨਾਲ ਪੰਜ ਹਜ਼ਾਰ ਦਾ ਫ਼ਾਇਦਾ ਹੋਵੇ ਤਾਂ ਖ਼ਰਚੇ । ਨਹੀਂ ਤਾਂ ਘਾਟਾ ਕੋਈ ਨਹੀਂ ਖਾਂਦਾ ਜਾਣ ਬੁੱਝ ਕੇ — ਬਿਜ਼ਨਸ ਦਾ ਸਿੱਧਾ ਅਸੂਲ । ਜਜ਼ਬਾਤ ਦੀ ਗੱਲ ਹੋਰ ਹੈ। ਇਸ ਵਿਚ ਕਈ ਵਾਰ ਘਾਟਾ ਖਾਣ ਨੂੰ ਜੀਅ ਕਰਦਾ ਹੈ । ਮੈਂ ਜ਼ਿੰਦਗੀ ਦੀ ਭੁੱਖੀ ਹਾਂ । ਸੈਂਕੜੇ ਹਜ਼ਾਰਾਂ ਲੋਕਾਂ ਨਾਲ ਮੇਰੀ ਮੁਲਾਕਾਤ ਹੋਵੇਗੀ, ਭਾਵੇਂ ਸਾਂਝ ਨਹੀਂ। ਇਸ ਦੋਸਤੀ ਦੇ ਹੜ੍ਹ ਵਿਚ ਮੈਨੂੰ ਕਈ ਵਾਰ ਸਾਹ ਲੈਣ ਲਈ ਲੋਕਾਂ ਨੂੰ ਟਾਲਣਾ ਪੈਂਦਾ ਹੈ । ਮੈਂ ਲੋਕਾਂ ਨੂੰ ਸਿਰਫ਼ ਇਸ਼ਤਿਹਾਰਾਂ ਲਈ ਨਹੀਂ ਮਿਲਦੀ । ਮੈਂ ਕਦੇ ਕਿਸੇ ਨੂੰ ਇਹ ਨਹੀਂ ਆਖਿਆ ਕਿ ਜੇ ‘ਇਸ਼ਤਿਹਾਰ ਨਾ ਦਿਤਾ ਤਾਂ ਮੈਂ ਨਹੀਂ ਮਿਲਣਾ । ਜੇ ਕਦੇ ਇਹ ਨੌਬਤ ਆ ਗਈ ਤਾਂ ਮੈਂ ਪਰਚੇ ਬੰਦ ਕਰ ਦਿਆਂਗੀ ਤੇ ਦੋਹਾਂ ਖਸਮਾਂ ਨੂੰ ਗੋਲੀ ਮਾਰ ਕੇ ਰੰਡੀ ਹੋ ਕੇ ਬਹਿ ਜਾਵਾਂਗੀ ।”

ਅਜੀਤ ਕੌਰ ਦੀਆਂ ਅੱਖਾਂ ਵਿਚੋਂ ਚਿਣਗਾਂ ਨਿਕਲੀਆਂ ।

ਅਜੀਤ ਕੌਰ ਨਾਲ ਫਿਰ ਕਿਸੇ ਰੈਸਤੋਰਾਂ ਵਿਚ ਇਕੱਠੇ ਲੰਚ ਖਾਣ ਦਾ ਫ਼ੈਸਲਾ ਹੋਇਆ । ਮੈਂ ਇਕ ਵਜੇ ਪਹੁੰਚ ਗਿਆ । ਅੱਧਾ ਘੰਟਾ ਇੰਤਜ਼ਾਰ ਕੀਤਾ । ਉਹ ਨਾ ਆਈ । ਮੈਂ ਲੰਚ ਦਾ ਆਰਡਰ ਦੇ ਦਿਤਾ । ਸੜ-ਭੁੱਜ ਕੇ ਇਕੱਲੇ ਲੰਚ ਖਾਧਾ, ਕਾਫ਼ੀ ਪੀਤੀ । ਪੂਰੇ ਦੋ ਵਜੇ ਬਿੱਲ ਅਦਾ ਕਰ ਕੇ ਜਾ ਰਿਹਾ ਸਾਂ ਕਿ ਅਜੀਤ ਕੌਰ ਤੇਜ਼ ਤੇਜ਼ ਸਲੀਪਰ ਘਸੀਟਦੀ ਆਈ ।

ਆਉਣ ਸਾਰ ਬੋਲੀ, “ਮੈਨੂੰ ਕੁਝ ਨਾ ਆਖੀਂ !”

ਮੈਂ : ਦੇਰ ਨਾਲ ਕਿਉਂ ਆਈ ?

ਅਜੀਤ ਕੌਰ : ਤਬਾਹੀ ।

ਮੈਂ : ਤੂੰ ਹਮੇਸ਼ਾ ਤਬਾਹੀ ਲਿਆਉਨੀ ਏਂ !

ਅਜੀਤ ਕੌਰ : ਵਾਕਈ ਤਬਾਹੀ ! ਅੱਜ ਇਕ ਵਜੇ ਪਹੁੰਚ ਗਈ ਸੀ, ਪਰ ਸਾਹਮਣੇ ਗੋਲ ਚੱਕਰ ਉਤੇ ਐਕਸੀਡੈਂਟ ਹੋ ਗਿਆ ! ਇਕ ਜੀਪ ਕਿਸੇ ਦੇ ਮੋਟਰ- ਸਾਈਕਲ ਵਿਚ ਵਜੀ ਤੇ ਉਹ ਨੌਜਵਾਨ ਮੇਰੇ ਸਾਹਮਣੇ ਠਾਹ ਜਾ ਕੇ ਡਿੱਗਿਆ ਤੇ ਉਸ ਦੀ ਲੱਤ ਟੁੱਟ ਗਈ । ਹੱਡੀ ਬਾਹਰ ਨਿਕਲ ਆਈ – ਗਾਜਰ ਵਾਂਗ…ਜੁਆਨ ਮੁੰਡਾ । ਤੂੰ ਹੱਸ ਰਿਹੈਂ ? ਇਹ ਟਰੈਜੇਡੀ ਏ…ਮੇਰਾ ਦਿਲ ਹੁਣ ਤਕ ਧੜਕ ਰਿਹੈ । ਉਸ ਨੂੰ ਹਸਪਤਾਲ ਛਡ ਕੇ ਆਈ ਆਂ……ਮੇਰੇ ਹੱਥਾਂ ਵਿਚੋਂ ਆਇਓਡੀਨ ਦੀ ਬੂ ਆ ਰਹੀ ਏ – ਪੀਲੀ ਪੀਲੀ, ਜ਼ਰਦ ਜ਼ਰਦ, ਨਸ਼ੀਲੀ ਬੂ । ਸਿਰਫ਼ ਹਸਪਤਾਲ ਹੀ ਨਹੀਂ ਜਾਣਾ ਪਿਆ, ਪੁਲਸ ਨਾਲ ਵੀ ਭੇਟ ਹੋਈ ।

ਮੈਂ : ਪੁਲਸ ਨਾਲ ਕਿਉਂ ?

ਅਜੀਤ ਕੌਰ : ਤੈਨੂੰ ਨਹੀਂ ਪਤਾ ? ਪੁਲਸ ਪੁੱਛਦੀ ਏ, ਤਫ਼ਤੀਸ਼ ਕਰਦੀ ਏ ਤੇ ਤੁਸੀਂ ਹਮਦਰਦੀ ਦੇ ਜੁਰਮ ਵਿਚ ਫੜੇ ਜਾਂਦੇ ਹੋ । ਹਰ ਵਾਰ ਕੰਨਾਂ ਨੂੰ ਹੱਥ ਲਾਉਂਦੀ ਹਾਂ ਕਿ ਸੜਕ ਤੇ ਭਾਵੇਂ ਕੋਈ ਮਰ ਰਿਹਾ ਹੋਵੇ, ਮੈਂ ਉਸ ਨੂੰ ਹਸਪਤਾਲ ਨਹੀਂ ਲੈ ਕੇ ਜਾਵਾਂਗੀ । ਪਿਆਸ ਨਾਲ ਸੜਕ ਉਤੇ ਡਿਗਿਆ ਪਿਆ ਹੋਵੇ, ਉਸ ਦੇ ਮੂੰਹ ਵਿਚ ਪਾਣੀ ਦਾ ਤੁਪਕਾ ਨਹੀਂ ਪਾਵਾਂਗੀ । ਪਰ ਜਦੋਂ ਦੇਖਦੀ ਹਾਂ ਰਹਿ ਨਹੀਂ ਹੁੰਦਾ । ਇਹ ਮੇਰੇ ਵੱਸ ਦੀ ਗੱਲ ਨਹੀਂ । ਇਹ ਇਸੇ ਤਰ੍ਹਾਂ ਹੀ ਏ ਜਿਵੇਂ ਤੁਹਾਡੇ ਨੱਕ ਉਤੇ ਮੱਖੀ ਬੈਠ ਜਾਏ ਤਾਂ ਉਸ ਨੂੰ ਉਡਾਣਾ ਹੀ ਪੈਂਦਾ ਏ – ਹਮਦਰਦੀ ਦੀ ਮੱਖੀ ।

ਉਹ ਬੈਠ ਗਈ ਤੇ ਗ਼ੁੱਸੇ ਹੋਈ ਕਿ ਮੈਂ ਰੋਟੀ ਇਕੱਲੇ ਕਿਉਂ ਖਾਧੀ । ਬੈਰੇ ਨੂੰ ਬੁਲਾ ਕੇ ਡਾਂਟਿਆ ਕਿ ਉਸ ਨੇ ਮੈਨੂੰ ਕਿਉਂ ਰੋਟੀ ਖੁਆਈ । ਫਿਰ ਉਸ ਨੇ ਥੋੜੀ ਜਿਹੀ ਰੋਟੀ ਖਾਧੀ ਅਤੇ ਕਾਫ਼ੀ ਦੇ ਦੋ ਪਿਆਲੇ ਮੰਗਵਾਏ ।

ਮੈਂ ਆਖਿਆ, “ਜਦੋਂ ਵੀ ਅਸੀਂ ਗੱਲਾਂ ਕਰਦੇ ਹਾਂ, ਨਿਰੇ ਫੱਕੜ । ਇਹਨਾਂ ਗੱਲਾਂ, ਵਿਚ ਗੋਸ਼ਤ ਹੈ, ਹੱਡੀ ਹੈ ; ਥੋੜੀ ਜਿਹੀ ਚਰਬੀ ਵੀ ਹੈ, ਪਰ……”

ਅਜੀਤ ਕੌਰ ਜ਼ੋਰ ਦੀ ਹੱਸ ਕੇ ਬੋਲੀ, “ਪਰ ਸਾਹਿਤ ਦੀ ਕਲੇਜੀ ਨਹੀਂ ! ਮੈਨੂੰ ਕਲੇਜੀ ਬਹੁਤ ਸੁਆਦ ਲਗਦੀ ਏ ।”

ਮੈਂ ਆਖਿਆ, “ਬੋਲ, ਤੈਨੂੰ ਆਪਣੀ ਕਿਹੜੀ ਕਹਾਣੀ ਪਸੰਦ ਏ ? ਅਜੀਤ ਕੌਰ : ਟੇਢਾ ਸਵਾਲ ਏ ।

ਜਿਸ ਵੇਲੇ ਲਿਖੋ, ਹਰ ਕਹਾਣੀ ਪਸੰਦ ਐ । ਛੇ ਮਹੀਨੇ ਪਿਛੋਂ ਉਹੀ ਕਹਾਣੀ ਬੋਗਸ ਲਗਦੀ ਐ । ਸਾਲ ਪਿਛੋਂ ਪੁਰਾਣੀ ਗੱਲ…

ਮੈਂ : ਕਿਸੇ ਹੋਰ ਦੀ ਕਹਾਣੀ ?

ਅਜੀਤ ਕੌਰ : ਇਹ ਵੀ ਯਾਦ ਨਹੀਂ । ਤੇਰਾ ਸਵਾਲ ਬਕਵਾਸ ਐ। ਇਹ ਇਸੇ ਤਰ੍ਹਾਂ ਹੈ ਕਿ ਕੋਈ ਪੁੱਛੇ ਤੈਨੂੰ ਔਰਤ ਦਾ ਕੰਨ ਪਸੰਦ ਹੈ, ਜਾਂ ਨੱਕ, ਜਾਂ ਅੱਖਾਂ, ਜਾਂ ਬੁੱਲ੍ਹ……ਮੈਨੂੰ ਇਸ ਤਰ੍ਹਾਂ ਤੋੜ ਤੋੜ ਕੇ ਕੋਈ ਚੀਜ਼ ਚੰਗੀ ਨਹੀਂ ਲਗਦੀ । ਪੂਰੀ ਔਰਤ ਜਾਂ ਪੂਰਾ ਮਰਦ । ਇਸੇ ਤਰ੍ਹਾਂ ਪੂਰਾ ਲੇਖਕ ।

ਮੈਂ : ਕਿਹੜਾ ਪੰਜਾਬੀ ਲੇਖਕ ਪਸੰਦ ਹੈ ?

ਅਜੀਤ ਕੌਰ : ਪੂਰੇ ਦਾ ਪੂਰਾ ਕੋਈ ਵੀ ਚੰਗਾ ਨਹੀਂ ਲਗਦਾ ।

ਮੈਂ : ਅੱਜ ਕਲ੍ਹ ਕੀ ਲਿਖ ਰਹੀ ਏਂ ?

ਅਜੀਤ ਕੌਰ : “ਫ਼ਾਲਤੂ ਔਰਤ” — ਇਕ ਲੰਬੀ ਕਹਾਣੀ । ਇਕ ਵਿਆਹਿਆ ਹੋਇਆ ਆਦਮੀ, ਇਕ ਬੀਵੀ ਇਕ ਫ਼ਾਲਤੂ ਔਰਤ । ਮੇਰੀ ਕਹਾਣੀ ‘ਖੋਪੇ ਦੀ ਠੂਠੀ’ ਵੀ ਇਕ ਅਜਿਹੀ ਔਰਤ ਬਾਰੇ ਹੀ ਸੀ, ਜੋ ਲੋਕਾਂ ਦਾ ਮਨ ਪਰਚਾ ਸਕੇ । ਹਰ ਕੋਈ ਉਸ ਤੋਂ ਖ਼ੁਸ਼ੀ ਲੱਭਣ ਆਉਂਦਾ ਸੀ । ਉਹ ਖੋਪੇ ਦੀ ਉਸ ਠੂਠੀ ਵਾਂਗ ਸੀ, ਜਿਸ ਵਿਚ ਲੋਕ ਸ਼ਰਾਬ ਪਾ ਕੇ ਪੀਂਦੇ ਹਨ ।

ਮੈਂ : ਤੈਨੂੰ ਸੈੱਕਸ ਵਿਚ ਕਿਉਂ ਇਤਨੀ ਦਿਲਚਸਪੀ ਹੈ ?

ਅਜੀਤ ਕੌਰ : ਇਹ ਡਰਾਈਵਿੰਗ ਫ਼ੋਰਸ ਹੈ ।

ਮੈਂ : ਤੇਰੀਆਂ ਕਹਾਣੀਆਂ ਵਿਚ ਸੈੱਕਸ ਬਹੁਤ ਹੈ ਤੇ ਇਹ ਭਾਰਤੀ ਨਾਰੀ ਦੇ ਅਨੁਕੂਲ ਨਹੀਂ ।

ਅਜੀਤ ਕੌਰ : ਮੇਰੇ ਵਿਚ ਕੋਈ ਗੱਲ ਵੀ ਭਾਰਤੀ ਨਾਰੀ ਦੇ ਅਨੁਕੂਲ ਨਹੀਂ — ਅੱਖਾਂ ਨੀਵੀਆਂ, ਗਰਦਨ ਝੁਕੀ ਹੋਈ, ਪਰਾਏ ਆਦਮੀ ਵਲ ਨਾ ਦੇਖੋ – ਇਹੋ ਗੱਲਾਂ ਨਾ ? ਮੈਨੂੰ ਇਹ ਗੱਲਾਂ ਬਕਵਾਸ ਲਗਦੀਆਂ ਨੇ । ਜਿਹੜੀ ਔਰਤ ਈਮਾਨਦਾਰ ਐ ਉਸ ਦੀ ਗਰਦਨ ਉੱਚੀ ਹੋਵੇਗੀ । ਅੱਖਾਂ ਵਿਚ ਜਦੋਂ ਕੋਈ ਸੁਫ਼ਨਾ ਜਾਗਦਾ ਏ ਤਾਂ ਇਹ ਝੁਕਣਗੀਆਂ ਕਿਸ ਤਰ੍ਹਾਂ ?

ਮੈਂ : ਤੇ ਪਰਾਇਆ ਆਦਮੀ ?

ਅਜੀਤ ਕੌਰ : ਮੈਂ ਸੋਚਦੀ ਹਾਂ ਹਰ ਬੰਦਾ ਜਿਸ ਨੂੰ ਤੁਸੀਂ ਪਿਆਰ ਕਰਦੇ ਓ ਉਹ ਆਪਣਾ ਹੈ ਬਾਕੀ ਸਭ ਪਰਾਏ, ਚਾਹੇ ਉਹ ਖ਼ਾਵੰਦ ਹੀ ਕਿਉਂ ਨਾ ਹੋਵੇ ।

ਮੈਂ : ਤੂੰ ਬਹੁਤ ਕਹਾਣੀਆਂ ਕਿਉਂ ਨਹੀਂ ਲਿਖਦੀ ?

ਅਜੀਤ ਕੌਰ : ਖ਼ਿਆਲੀ ਕਹਾਣੀਆਂ ਮੈਂ ਨਹੀਂ ਲਿਖ ਸਕਦੀ । ਜਦ ਤਕ ਕਿਸੇ ਗੱਲ ਦੇ ਤਜਰਬੇ ਨੂੰ ਨਾ ਚੱਖਾਂ, ਉਸ ਦੀ ਕੋਈ ਝਲਕ ਨਾ ਦੇਖਾਂ, ਮੈਂ ਨਹੀਂ ਲਿਖ ਸਕਦੀ ।

ਮੈਂ : ਤੂੰ ਜ਼ਿੰਦਗੀ ਕਈ ਤੀਵੀਆਂ ਨਾਲੋਂ ਵਧੇਰੇ ਰੱਜ ਕੇ ਜੀਵੀ ਹੈ, ਤਜਰਬਾ ਵਿਸ਼ਾਲ, ਅਨੁਭਵ ਵਚਿੱਤ੍ਰ, ਤੇ ਜਜ਼ਬੇ ਦੇ ਸਾਰੇ ਪਹਿਲੂ……ਅੰਦਰੋਂ ਭਖ ਕੇ ਮਾਣੇ ਹਨ । ਪਰ ਤੂੰ ਲਿਖਦੀ ਨਹੀਂ । ਇਸ ਦਾ ਕਾਰਨ ਹੈ — ਸੁਸਤੀ ।

ਅਜੀਤ ਕੌਰ : ਸੁਸਤੀ ਨਹੀਂ, ਕਾਰਨ ਹੈ ਰੋਟੀ ਦਾ ਛਿਕਰ । ਇਸ ਸ਼ੋਸ਼ਲਿਸਟ ਸਮਾਜ ਵਿਚ ਮੇਰੇ ਵਰਗੀਆਂ ਬਹੁਤੀਆਂ ਤੀਵੀਂਆਂ ਨੂੰ ਆਦਤ ਨਹੀਂ । ਮੈਨੂੰ ਵੀ ਨਹੀਂ ਸੀ । ਇਹ ਰੋਟੀ ਦਾ ਚੱਕਰ ਮਾਨਸਿਕ ਤੌਰ ਉਤੇ ਥਕਾ ਦੇਂਦਾ ਹੈ । ਸਾਰਾ ਦਿਨ ਬਕਵਾਸ । ਉਹਨਾਂ ਲੋਕਾਂ ਨੂੰ ਮਿਲੋ ਜਿਨ੍ਹਾਂ ਨੂੰ ਮਿਲਣ ਨੂੰ ਜੀ ਨਹੀਂ ਕਰਦਾ । ਲਗਦਾ ਹੈ ਆਪਣੇ ਆਪ ਨਾਲ ਬੇਈਮਾਨੀ ਕਰ ਰਹੀ ਹਾਂ । ਕੰਮ ਨਹੀਂ ਥਕਾਉਂਦਾ, ਇਹ ਬੇਈਮਾਨੀ ਥਕਾ ਦੇਂਦੀ ਹੈ । ਬੁਰਕਾ ਜਿਤਨਾ ਭਾਰੀ ਪਾਓ ਉਤਨੀ ਥਕਾਵਟ ਜ਼ਿਆਦਾ ।

ਮੈਂ : ਤੂੰ ਜੋਗਨ ਏਂ ?

ਅਜੀਤ ਕੌਰ : ਜੋਗਨ ਤਾਂ ਉਹ ਹੁੰਦੀ ਏ ਜੋ ਕਿਸੇ ਨਾਲ ਨਾ ਸਵੇਂ । ਮੈਂ ਜੋਗਨ ਨਹੀਂ ।

ਮੈਂ : ਫਿਰ ਭੋਗਨ ਏਂ ?

ਅਜੀਤ ਕੌਰ : ਉਹ ਵੀ ਨਹੀਂ ।

ਮੈਂ : ਕਿਉਂ ?

ਅਜੀਤ ਕੌਰ : ਭੋਗਨ ਉਹ ਹੁੰਦੀ ਏ ਜੋ ਕਿਸੇ ਵੀ ਮਰਦ ਨਾਲ ਛਾਲ ਮਾਰ ਕੇ ਮੰਜੀ ਤੇ ਜਾ ਪਵੇ । ਮੇਰੇ ਜ਼ਿਹਨ ਵਿਚ ਅਜਿਹੀ ਗੱਲ ਨਹੀਂ ਆਉਂਦੀ । ਹਾਂ, ਜਦੋਂ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ ਤਾਂ ਲਈ । ਮੈਨੂੰ ਬੁਖ਼ਾਰ ਚੜ੍ਹ ਜਾਂਦਾ ਹੈ…… ਮੈਂ ਕੁਝ ਫ਼ਜ਼ੂਲ ਜਾਪਦਾ ਹੈ…… ਬੇ-ਇੱਤਹਾ ਅੱਗ ਹੁੰਦੀ ਹੈ ਮੇਰੇ ਵਿਚ ਓਸ ਇਹ ਗੱਲਾਂ ਨਹੀਂ ਕਰਨਾ ਚਾਹੁੰਦੀ । ਸਭ

ਇਤਨੇ ਵਿਚ ਅਜੀਤ ਕੌਰ ਦਾ ਡਰਾਈਵਰ ਆ ਗਿਆ : ਓਸ ਆਖਿਆ “ਤੁਹਾਨੂੰ ਬੁਲਾਇਆ ਹੈ ।”

ਅਜੀਤ ਕੌਰ : ਕੀ ?

ਡਰਾਈਵਰ : ਪੁਲਿਸ ਆਈ ਹੈ

ਅਜੀਤ ਕੌਰ : ਇਥੇ ਬੁਲਾ ਲਿਆ ।

ਡਰਾਈਵਰ : ਨਹੀਂ, ਉਹ ਤੁਹਾਨੂੰ ਮੌਕੇ ਉਤੇ ਲਿਜਾਣਾ ਗੋਲ ਚੱਕਰ ਉਤੇ ਜਿਸ ਥਾਂ ਮੋਟਰ-ਸਾਈਕਲ ਦੀ ਟੱਕਰ ਬਿਆਨ ਲਿਖਵਾਣਗੇ । ਉਡੀਕ ਰਹੇ ਹਨ । ਚਾਹੁੰਦੇ ਹਨ-ਸਾਹਮਣੇ ਹੋਈ ਸੀ । ਉਥੇ ਤੁਹਾਡੇ

ਅਜੀਤ ਕੌਰ ਨੇ ਕਾਫ਼ੀ ਦਾ ਆਖ਼ਰੀ ਘੁੱਟ ਭਰਿਆ, ਬਿਲ਼ ਅਦਾ ਕੀਤਾ ਤੇ ਬੋਲੀ, “ਅੱਛਾ ਮੈਂ ਚੱਲਾਂ । ਇਹ ਸਜ਼ਾ ਮਿਲਦੀ ਹੈ ਹਮਦਰਦੀ ਕਰਨ ਦੀ ! ਸਭ ਤੋਂ ਵੱਡਾ ਜੁਰਮ ! ਕੋਈ ਔਰਤ ਹਮਦਰਦੀ ਨਾਲ ਸ਼ਾਦੀ ਕਰ ਲੈਂਦੀ ਹੈ ਤੇ ਹਮਦਰਦੀ ਨਾਲ ਹੀ ਬੱਚੇ ਜੰਮ ਦੇਂਦੀ ਹੈ । ਫਿਰ ਸਾਰੀ ਉਮਰ ਸਜ਼ਾ ਭੋਗਦੀ ਹੈ । ਮੈਂ ਚੱਲਾਂ ।”

ਉਹ ਤੇ ਮੈਂ ਬਾਹਰ ਆਏ । ਉਸ ਨੇ ਥਾਣੇਦਾਰ ਨੂੰ ਆਖਿਆ, “ਮੇਰੀ ਗੱਡੀ ਵਿਚ ਬੈਠੋ । ਮੈਂ ਤੁਹਾਡੇ ਨਾਲ ਚਲਦੀ ਹਾਂ ।”

ਉਸ ਪਿਛੋਂ ਤਿੰਨ ਚਾਰ ਵਾਰ ਮੈਂ ਟੈਲੀਫ਼ੋਨ ਕੀਤਾ ਹਰ ਵਾਰ ਤਾਰ ਮਸਰੂਫ਼ ਮਿਲਦੀ — ਲੰਬੀ ਦੇਰ ਤਕ, ਜਿਵੇਂ ਕਿਸੇ ਨੇ ਟੈਲੀਫ਼ੋਨ ਦਾ ਚੰਗਾ ਉਤਾਰ ਕੇ ਰਖਿਆ ਹੋਵੇ ।

ਇਕ ਸ਼ਾਮ ਟੈਲੀਫ਼ੋਨ ਮਿਲ ਗਿਆ । ਦੂਜੇ ਪਾਸਿਓ’ ਆਵਾਜ਼ ਆਈ, “ਹਾਂ ।” ਮੈਂ ਆਖਿਆ, “ਅਜੀਤ ਕੌਰ ਹੈ ?”

ਸਿਸਕੀਆਂ ਵਿਚੋਂ ਸੁਣਾਈ ਦਿਤਾ, “ਹਾਂ……ਬੋਲ ਰਹੀ ਹਾਂ……ਮੈਂ……” “ਅਜੀਤ, ਤੈਨੂੰ ਕੀ ਹੋਇਆ ? ਰੋ ਕਿਉਂ ਰਹੀ ਏਂ ?’’

“ਕੁੱਝ ਵੀ ਨਹੀਂ ……ਮੈਂ . ..ਬਹੁਤ ਬੁਰੀ ਜ਼ਿੰਦਗੀ ਐਂ……ਮੈਂ ਔਰਤ ਹਾਂ……ਬਹੁਤ ਬੁਰੀ ਤਰ੍ਹਾਂ ਫਸ ਗਈ ਹਾਂ……ਬਾਹਰ ਆਉਣਾ ਚਾਹੁੰਦੀ ਹਾਂ, ਸਾਹ ਲੈਣਾ ਚਾਹੁੰਦੀ ਹਾਂ.

“ਕੀ ਗੱਲ ਐ, ਮੈਨੂੰ ਦੱਸ….. ਬੋਲ ! ਚੁੱਪ ਕਿਉਂ ਹੋ ਗਈ ? ਮੈਨੂੰ ਦੱਸ……” “मैं .ਇਸ ਵੇਲੇ ਮੇਰੇ ਕੋਲ ਦੋ ਟਾਈਪਿਸਟ ਬੈਠੇ ਹਨ, ਮੇਰਾ ਅਕਾਊਂਟੈਂਟ… ਮੈਨੂੰ ਹਿਸਾਬ ਦੀ ਸਮਝ ਨਹੀਂ……ਕਲ੍ਹ ਇਨਕਮ ਟੈਕਸ ਦੀ ਤਾਰੀਖ਼ ਐ, ਇਨਕਮ ਟੈਕਸ ਦਾ ਕੁਝ ਪਤਾ ਨਹੀਂ……ਜਮਾਂ ਖ਼ਰਚ.. ਨਫ਼ਾ ਨੁਕਸਾਨ……ਬੈਲੇਂਸ ਸ਼ੀਟਾਂ, .ਕਿਸੇ ਚੀਜ਼ ਦੀ ਸਮਝ ਨਹੀਂ ਆ ਰਹੀ। ਇਹ ਮੇਰਾ ਕੰਮ ਨਹੀਂ । ਪਤਾ ਨਹੀਂ ਕੀ ਹੋਵੇਗਾ. …..ਮੈਂ ਉੱਕੀ …… ਬੇਵਕੂਫ਼ ਹਾਂ ……”

ਉਸ ਦੀਆਂ ਸਿਸਕੀਆਂ ਡੂੰਘੀਆਂ ਹੋ ਗਈਆਂ। ਉਹ ਰੋ ਰਹੀ ਸੀ ।

ਕਾਲਜ ਦਾ ਵਾਈਸ ਚਾਂਸਲਰ

ਸੰਤ ਸਿੰਘ ਸੇਖੋਂ ਬੋਲਿਆ, ‘ਮੈਂ ਆਪਣੇ ਨਿੱਕੇ ਜਿਹੇ ਕਾਲਜ ਦਾ ਵਾਈਸ ਚਾਂਸਲਰ ਹਾਂ । ਬਾਦਸ਼ਾਹੀਆਂ । ਅੱਠ ਸੌ ਮੁੰਡੇ ਕੁੜੀਆਂ, ਚਪੜਾਸੀ, ਕਲਰਕ, ਮਾਲੀ…… ਅਸਲੀ ਵਾਈਸ ਚਾਂਸਲਰ ਹਾਂ !”

ਸੇਖੋਂ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀ । ਉਸ ਨੇ ਅੰਗੂਰੀ ਪਗੜੀ ਬੰਨ੍ਹੀ ਹੋਈ ਸੀ ਤੇ ਦਾੜ੍ਹੀ ਨੂੰ ਖ਼ਿਜ਼ਾਬ ਲਾ ਕੇ ਚਮਕਾ ਰਖਿਆ ਸੀ ।

ਮੈਨੂੰ ਪਤਾ ਲਗਾ ਕਿ ਉਸ ਨੂੰ ਖ਼ਾਲਸਾ ਕਾਲਜ ਦੀ ਪ੍ਰਿੰਸੀਪਲੀ ਤੋਂ ਹਟਾ ਦਿਤਾ ਗਿਆ ਸੀ । ਮੈਂ ਪਰੇਸ਼ਾਨ ਸਾਂ ਕਿ ਹੁਣ ਉਸ ਦਾ ਗੁਜ਼ਾਰਾ ਕਿਵੇਂ ਹੋਵੇਗਾ । ਧੀਆਂ ਦੀ ਪੜ੍ਹਾਈ ਤੇ ਵਿਆਹਾਂ ਤੇ ਖ਼ਰਚ ਸਿਰ ਉਤੇ। ਸੱਠ ਪੈਂਹਠ ਸਾਲ ਦੀ ਉਮਰ ਵਿਚ ਪਹੁੰਚ ਕੇ ਉਸ ਦੀ ਪੱਧਰ ਦੇ ਸਾਹਿਤਕਾਰਾਂ ਨੂੰ ਅਭਿਨੰਦਨ ਗ੍ਰੰਥ ਮਿਲਦੇ ਹਨ, ਸੇਖੋਂ ਨੂੰ ਬੇਕਾਰੀ ।

ਮੈਂ ਪੁੱਛਿਆ, “ਹੁਣ ਕੀ ਕਰ ਰਿਹਾ ਏਂ ?”

ਉਹ ਬੋਲਿਆ, “ਹਰ ਪਾਸੇ ਹਾਰ ਹੀ ਹਾਰ ਹੈ……’’

“ਤੈਨੂੰ ਅਫ਼ਸੋਸ ਨਹੀਂ ਹੁੰਦਾ ਇਸ ਗੱਲ ਦਾ ?”

“ਇਤ ਨਹੀਂ ਹਾਰਨੀ !” ਹਸਤ ਕਿੱਥੇ ? ਮੈਂ ਹਰ ਪਾਸੇ ਲੜਾਈ ਹਾਰ ਰਿਹਾ ਹਾਂ, ਪਰ ਜੰਗ

ਮੈਂ : ਮੋਹਨ ਸਿੰਘ ਮਿਲਿਆ ਸੀ ?

ਸੇਖੋਂ : ਉਹ ਬੁੱਢਾ ਹੋ ਗਿਆ ਹੈ । ਸ਼ਾਇਰ ਵੀ ਤੀਵੀਆਂ ਵਾਂਗ ਬੁੱਢੇ ਹੋ ਜਾਂਦੇ ਹਨ । ਬੁੱਢਿਆਂ ਹੋ ਕੇ ਕਵਿਤਾ ਲਿਖਣੋਂ ਹਟ ਜਾਣਾ ਚਾਹੀਦਾ ਹੈ, ਵਾਰਤਕ ਲਿਖਣੀ ਚਾਹੀਦੀ ਹੈ । ਬੁੱਢੀ ਹੋਈ ਕੰਜਰੀ ਨੂੰ ਹੱਜ ਕਰਨ ਚਲੇ ਜਾਣਾ ਚਾਹੀਦਾ ਹੈ, ਤੇ ਕਵੀ ਨੂੰ ਆਲੋਚਕ ਬਣ ਜਾਣਾ ਚਾਹੀਦਾ ਹੈ ।

ਮੈਂ : ਜੇ ਕਵੀ ਕੋਈ ਤੀਵੀਂ ਹੋਵੇ ਫਿਰ ?

ਸੇਖੋਂ : ਅੰਮ੍ਰਿਤਾ ਨੇ ਸਿਆਣਪ ਕੀਤੀ । ਉਸ ਕਵਿਤਾ ਘਟ ਕਰ ਦਿਤੀ ਤੇ ਨਿੱਕੇ ਨਿੱਕੇ ਨਾਵਲ ਲਿਖਣੇ ਸ਼ੁਰੂ ਕਰ ਦਿਤੇ। ਮੋਹਨ ਸਿੰਘ ਉਸੇ ਤਰ੍ਹਾਂ ਕਵਿਤਾ ਹੀ ਲਿਖਦਾ ਰਿਹਾ, ਇਸੇ ਲਈ ਉੱਖੜ ਗਿਆ। ਮੈਂ ਉਸ ਨੂੰ ਆਖਿਆ ਸੀ ਕਿ ਵਾਰਤਕ ਲਿਖ ।

ਮੈਂ : ਤੇਰੇ ਨਾਟਕਾਂ ਦਾ ਕੀ ਹਾਲ ਹੈ ?

ਸੇਖੋਂ : ਮੇਰੇ ਸਾਹਿਤਕ ਪਾਰਖੂ ਆਖਦੇ ਹਨ ਕਿ ਮੇਰੇ ਨਾਟਕ ਸਟੇਜ ਨਹੀਂ ਕੀਤੇ ਜਾ ਸਕਦੇ । ਭਲਾ ਦਸੋ, ਟੱਟੂ ਉਤੇ ਪਲਾਕੀ ਮਾਰ ਕੇ ਸਬਜ਼ੀ ਢੋਣ ਵਾਲੇ ਦੁਕਾਨਦਾਰ ਖ਼ੁਰਾਸਾਨੀ ਘੋੜੇ ਉਤੇ ਕਿਵੇਂ ਚੜ੍ਹ ਸਕਦੇ ਹਨ ? ਸਹੁਰੇ ਡਿੱਗ ਪੈਣਗੇ । ਸਾਡੀ ਸਟੇਜ ਬਹੁਤ ਪਿੱਛੇ ਹੈ….. ਗ਼ਰੀਬ ਦੇਸ ਦੀ ਗ਼ਰੀਬੜੀ ਬੋਲੀ ਵਿਚ ਲਿਖਣ ਦਾ ਬੀੜਾ ਚੁਕ ਕੇ ਮੈਂ ਉਮਰ ਭਰ ਦੀ ਗ਼ਰੀਬੀ ਖ਼ਰੀਦ ਲਈ। ਇਹ ਉਪਰਲੇ ਅਫ਼ਸਰ ਡਰਦੇ ਹਨ ਕਿ ਪੰਜਾਬੀ ਬੋਲੀ ਕਿਤੇ ਅਮੀਰ ਨਾ ਬਣ ਜਾਵੇ……ਰੱਬਾ ਰਿਜ਼ਕ ਨਾ ਦੇਵੀਂ, ਮਾਂ ਬਾਲਣ ਚੁਗਣ ਘੱਲੂਗੀ ।

ਮੈਂ : ਹੁਣ ਕੀ ਇਰਾਦਾ ਹੈ ?

ਸੇਖੋਂ : ਮੈਂ ਪੰਜਾਬੀ ਵਿਚ ਲਿਖ ਲਿਖ ਤੇ ਦੇਸੀ ਵਿਸਕੀ ਪੀ ਪੀ ਅੱਕ ਗਿਆ ਹਾਂ । ਜੀ ਚਾਹੁੰਦਾ ਹੈ ਸ਼ੈਮਪੇਨ ਹੋਵੇ… ਵਾਈਨ, ਅੰਗੂਰਾਂ ਦਾ ਨਸ਼ੀਲਾ ਰਸ । ਇਥੇ ਕੀ ਪੀਏ ? ਬਿਹਡਰ ਹੈ ਯੂਰਪ ਜਾਵਾਂ ਤੇ ਉਥੇ ਦਸ ਸਾਲ ਰਹਾਂ ਤੇ ਇਸ ਜਨਮ ਨੂੰ ਸਫ਼ਲਾ ਕਰਾਂ ।

ਮੈਂ : ਈਸ਼ਵਰ ਚਿਤਰਕਾਰ ਵੀ ਇਸੇ ਭਾਲ ਵਿਚ ਗਿਆ ਸੀ ।

ਸੇਖੋਂ : ਉਹ ਸਿਰ ਭਾਰ ਡਿਗਿਆ ਸੀ, ਮੈਂ ਪੈਰਾਂ ਭਾਰ ਡਿੱਗਦਾ ਹਾਂ । ਕਿਸਮਤ ਨੇ ਮੈਨੂੰ ਕਈ ਵਾਰ ਅਸਮਾਨੋਂ ਥੱਲੇ ਸੁੱਟਿਆ, ਪਰ ਮੈਂ ਹਮੇਸ਼ਾਂ ਪੈਰਾਂ ਭਾਰ ਡਿੱਗਿਆ ਹਾਂ ਤੇ ਭਾਰੇ ਥੱਲੇ ਵਾਲੇ ਬਾਵੇ ਵਾਂਗ ਝਟ ਹੀ ਉਠ ਖੜਾ ਹੋਇਆ ਹਾਂ । ਯੂਰਪ ਮੈਂ ਕਿਸੇ ਕਦਰਦਾਨੀ ਲਈ ਨਹੀਂ ਜਾਣਾ, ਸਿਰਫ਼ ਵਾਈਨ ਪੀਣ ਤੇ ਸਮੁੰਦਰ ਦੇ ਰੇਤਲੇ ਕੰਢਿਆਂ ਦੀ ਧੁੱਪ ਵਿਚ ਲੇਟਣ ।

ਸੇਖੋਂ ਚੰਡੀਗੜ੍ਹ ਆਉਂਦਾ ਹੈ ਤਾਂ ਅਸੀਂ ਅਕਸਰ ਰੋਟੀ ਖਾ ਕੇ ਤੇ ਕਾਫ਼ੀ ਪੀ ਕੇ ਖੁਲ੍ਹੀਆਂ ਗੱਲਾਂ ਕਰਦੇ ਹਾਂ । ਗਰਮੀਆਂ ਵਿਚ ਜਦੋਂ ਮੇਰੀ ਬੀਵੀ ਸ਼ਿਮਲੇ ਹੁੰਦੀ ਹੈ ਤਾਂ ਮੇਰਾ ਘਰ ਛੜਿਆਂ ਦਾ ਡੇਰਾ ਬਣ ਜਾਂਦਾ ਹੈ ! ਸੇਖੋਂ ਮੇਰੇ ਕੋਲ ਰਹਿੰਦਾ ਹੈ ।

ਇਕ ਵਾਰ ਅਸੀਂ ਏਅਰ ਕੰਡੀਸ਼ਨਡ ਬੈੱਡ ਰੂਮ ਵਿਚ ਨੇੜੇ ਨੇੜੇ ਦੋ ਨਿੱਕੇ ਪਲੰਘਾਂ ਉਤੇ ਸੌਣ ਲੱਗੇ । ਉਸ ਦੇ ਤੇੜ ਸਿਰਫ਼ ਕਛਹਿਰਾ ਸੀ ਤੇ ਦਾੜ੍ਹੀ ਖੁਲ੍ਹੀ ਸੀ । ਫਿੱਕੇ ਚਾਨਣੇ ਵਿਚ ਲੰਮੀ ਦਾੜ੍ਹੀ ਉਸ ਦੀ ਧੁੰਨੀ ਤਕ ਫੈਲੀ ਹੋਈ ਸੀ । ਸੇਖੋਂ ਇਸ ਨੂੰ ਪਲੋਸ ਰਿਹਾ ਸੀ ।

ਉਹ ਬੋਲਿਆ, “ਨੰਗਾ ਜਿਸਮ ਬਹੁਤ ਹੁਸੀਨ ਚੀਜ਼ ਹੈ । ਪਰ ਇਸ ਤੋਂ ਬਦਸੂਰਤ ਸ਼ੈ ਵੀ ਕੋਈ ਨਹੀਂ……ਕਪੜਿਆਂ ਦਾ ਤੇ ਮਨੁੱਖ ਦੀ ਸੋਚ ਦਾ ਬੜਾ ਤੁਅੱਲਕ ਹੈ । ਜਿਹੜੇ ਲੋਕ ਪੋਚ ਪੋਚ ਕੇ ਪਗੜੀ ਬੰਨ੍ਹਦੇ ਹਨ ਤੇ ਹਰ ਵੇਲੇ ਘੁਟਵਾਂ ਪਜਾਮਾ ਪਾਈ ਰਖਦੇ ਹਨ, ਉਹਨਾਂ ਦੇ ਖ਼ਿਆਲ ਵੀ ਘੁਟਵੇਂ ਪਜਾਮਿਆਂ ਵਰਗੇ ਹੁੰਦੇ ਹਨ……ਸਮੁੰਦਰ ਦੇ ਰੇਤਲੇ ਕੰਢੇ ਉਤੇ ਲੇਟ ਕੇ ਆਦਮੀ ਹੋਰ ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ, ਤੇ ਅਚਕਨ ਪਾ ਕੇ ਹੋਰ ਤਰ੍ਹਾਂ ਦੀਆਂ ।”

ਮੈਂ ਪੁੱਛਿਆ, “ਸੇਖੋਂ, ਤੂੰ ਕਿੰਨੀਆਂ ਤੀਵੀਂਆਂ ਨਾਲ ਸੁੱਤਾ ਹੈਂ ?”

ਸੇਖੋਂ ਬੋਲਿਆ, “ਬਹੁਤੀਆਂ ਨਾਲ ਨਹੀਂ । ਹਿੰਮਤ ਨਹੀਂ ਹੋਈ । ਮੈਂ ਬਹੁਤ ਕਾਇਰ ਹਾਂ । ਸਾਹਿੱਤਕ ਤੇ ਰਾਜਸੀ ਤੌਰ ਉਤੇ ਜਿਤਨਾ ਦਲੇਰ, ਪਿਆਰ ਸੰਬੰਧੀ ਉਤਨਾ ਹੀ ਬੁਜ਼ਦਿਲ । ਮੈਂ ਝੂਠ ਨਹੀਂ ਬੋਲ ਸਕਦਾ…. ਇਸੇ ਗੱਲ ਕਰ ਕੇ ਮੈਂ ਉੱਚੀ ਪਦਵੀ ਉਤੇ ਨਹੀਂ ਪਹੁੰਚ ਸਕਿਆ। ਮੈਨੂੰ ਇਸ ਦਾ ਉੱਕਾ ਅਫ਼ਸੋਸ ਨਹੀਂ । ਪੰਜਾਬੀ ਵਿਚ ਮੈਨੂੰ ਸਿਰਫ਼ ਮਿਹਨਤ ਦੇ ਪੈਸੇ ਮਿਲੇ ਹਨ, ਇਨਾਮ ਨਹੀਂ…..ਮੈਨੂੰ ਰੁਪਏ ਦੀ ਬਹੁਤ ਲੋੜ ਹੈ, ਪਰ ਕਿਸੇ ਦੀ ਨੌਕਰੀ ਕਰਨ ਨੂੰ ਤਬੀਅਤ ਨਹੀਂ ਮੰਨਦੀ । ਮੈਂ ਜੇ ਕੋਈ ਸਾਹਿੱਤਕ ਕੰਮ ਕਰਨਾ ਏਂ, ਤਾਂ ਵੀ ਠੇਕੇ ਉਤੇ, ਜਿਸ ਵਿਚ ਕੰਮ ਕਰਨ ਵਾਲਾ ਤੇ ਕੰਮ ਕਰਾਉਣ ਵਾਲਾ ਬਰਾਬਰ ਦੇ ਫ਼ਰੀਕ ਹਨ – ਮਾਲਕ ਤੇ ਨੌਕਰ ਨਹੀਂ । ਕਈ ਆਖਦੇ ਹਨ ਕਿ ਉਹ ਸਾਹਿੱਤ ਦੀ ਖ਼ਿਦਮਤ ਕਰਦੇ ਹਨ । ਬਿਲਕੁਲ ਝੂਠ । ਸੰਤੋਖ ਸਿੰਘ ਧੀਰ ਨੂੰ ਮੈਂ ਆਖਿਆ ਜੇ ਤੈਨੂੰ ਸਾਹਿੱਤ ਰਚਣ ਲਗਿਆਂ ਗਿਲਾ ਹੈ ਤਾਂ ਤੈਨੂੰ ਕਿਸ ਆਖਿਆ ਹੈ ਕਿ ਸਾਹਿੱਤ ਰਚ । ਕਿਸ ਉਤੇ ਅਹਿਸਾਨ ਕਰ ਰਿਹਾ ਹੈਂ ਤੂੰ ? ਬੈਠ ਕੇ ਝੱਗੇ ਕਿਉਂ ਨਹੀਂ ਸੀਂਦਾ ? ਸਾਹਿੱਤ ਦੀ ਕੋਈ ਖ਼ਿਦਮਤ ਨਹੀਂ- ਕਰਦਾ ਸਾਹਿੱਤ ਉਸ ਦੀ ਖ਼ਿਦਮਤ ਕਰਦਾ ਹੈ । ਜਦੋਂ ਮੈਂ ਚਾਹ ਦਾ ਪਿਆਲਾ ਪੀਂਦਾ ਹਾਂ ਤਾਂ ਮੈਂ ਪਿਆਲੇ ਦੀ ਖ਼ਿਦਮਤ ਨਹੀਂ ਕਰਦਾ, ਪਿਆਲਾ ਮੇਰੀ ਖ਼ਿਦਮਤ ववरा वै……”

ਸਾਹਿੱਤ ਦੀਆਂ ਗੱਲਾਂ ਤੋਂ ਹਟ ਕੇ ਅਸੀਂ ਮਰਦ ਤੇ ਤੀਵੀਂ ਦੇ ਰਿਸ਼ਤੇ ਦੀਆਂ ਗੱਲਾਂ ਕਰਨ ਲਗੇ । ਸੇਖੋਂ ਨੂੰ ਆਪਣੇ ਕੋਹਜੇ ਹੋਣ ਦਾ ਅਹਿਸਾਸ ਸੀ । ਇਹ ਅਹਿਸਾਸ ਉਸ ਨੂੰ ਸਾਰੀ ਉਮਰ ਰਿਹਾ ਤੇ ਇਸ ਨੇ ਉਸ ਦੀਆਂ ਸੂਖ਼ਮ ਰੁਚੀਆਂ ਵਿਚ ਸ਼ਕਤੀ ਭਰੀ । ਉਹ ਬੋਲਿਆ, “ਮੈਨੂੰ ਮਧ-ਸ਼੍ਰੇਣੀ ਦੀ ਤੀਵੀਂ ਨੇ ਕਦੇ ਚੰਗਾ ਨਹੀਂ ਸਮਝਿਆ, ਕਦੇ ਪਿਆਰ ਨਹੀਂ ਕੀਤਾ । ਮੈਨੂੰ ਜਾਂ ਕਿਸੇ ਜੱਟੀ ਨੇ ਪਿਆਰ ਕੀਤਾ ਹੈ ਜਾਂ ਮੇਮ ਨੇ ।” ਮੇਰੇ ਨੇੜੇ ਪਿਆ ਸੇਖੋਂ ਇਹ ਗੱਲ ਆਖ ਕੇ ਅੱਧ-ਹਨੇਰੇ ਵਿਚ ਉੱਚੀ ਉੱਚੀ ਹੱਸਣ ਲੱਗਾ । ਮੈਂ ਵੀ ਹੱਸਿਆ।

ਸੇਖੋਂ ਮੈਨੂੰ ਆਪਣੇ ਪਹਿਲੇ ਦਿਨਾਂ ਦਾ ਇਕ ਹੋਰ ਕਿੱਸਾ ਸੁਣਾਉਣ ਲੱਗਾ । ਉਦੋਂ ਉਸ ਦੀ ਉਮਰ ਸੈਂਤੀ ਸਾਲ ਦੀ ਸੀ। ਉਹ ਸਾਹਿੱਤ ਛੱਡ ਕੇ ਬਲੋਚਿਸਤਾਨ ਵਿਚ ਠੇਕੇਦਾਰੀ ਕਰਦਾ ਸੀ । ਜੰਗਲੀ ਫ਼ਿਜ਼ਾ । ਇਥੇ ਉਸ ਦਾ ਇਸ਼ਕ ਹੋਇਆ । ਅੱਧ-ਕੱਜੇ ਹਨੇਰੇ ਵਿਚ ਉਹ ਆਪਣੇ ਅਣ-ਕੱਜੇ ਖ਼ਿਆਲ ਮੇਰੇ ਨਾਲ ਸਾਂਝੇ ਕਰ ਰਿਹਾ ਸੀ । ਨਿਸ਼ੰਗ ਖ਼ੂਬਸੂਰਤੀ । ਉਸ ਦੀ ਗੱਲ-ਬਾਤ ਵਿਚ ਨਿਰੇ ਜਿਸਮਾਨੀ ਭੋਗ ਦਾ ਬਿਆਨ ਨਹੀਂ ਸੀ, ਸਗੋਂ ਸੂਖਮ ਜਜ਼ਬਿਆਂ ਤੇ ਆਤਮਕ ਧੁੜ-ਧੁੜੀਆਂ ਦੇ ਝਲਕਾਰੇ ਸਨ – ਇਕ ਗੰਭੀਰ ਅਨੁਭਵ, ਜੀਵਨ ਦੀਆਂ ਤੀਬਰ ਘੜੀਆਂ ਦਾ ਤੱਤ ।

ਇਹ ਗੱਲਾਂ ਕਰਦੇ ਅਸੀਂ ਰਾਤ ਦੇ ਦੋ ਵਜਾ ਦਿਤੇ ਤੇ ਫਿਰ ਪਤਾ ਨਹੀਂ ਕਿਸ ਵੇਲੇ ਸੋਂ ਗਏ । ਸਵੇਰੇ ਸੇਖੋਂ ਉਠਿਆ ਤਾਂ ਅੱਠ ਵਜ ਚੁਕੇ ਸਨ । ਚਾਹ ਪੀਣ ਤੇ ਤਿਆਰ ਹੋਣ ਵਿਚ ਨੌਂ ਵਜ ਗਏ । ਉਸ ਨੇ ਪਟਿਆਲੇ ਕਿਸੇ ਜ਼ਰੂਰੀ ਕੰਮ ਜਾਣਾ ਸੀ । ਸਵੇਰੇ ਸੱਤ ਵਜੇ ਵਾਲੀ ਬੱਸ ਦਾ ਟਿਕਟ ਖ਼ਰੀਦਿਆ ਹੋਇਆ ਸੀ । ਬੱਸ ਨਿਕਲ ਗਈ । ਹੁਣ ਪਟਿਆਲੇ ਜਾਣ ਦਾ ਕੋਈ ਫ਼ਾਇਦਾ ਨਹੀਂ ਸੀ । ਉਹ ਸਾਰਾ ਦਿਨ ਮੇਰੇ ਨਾਲ ਰਿਹਾ ਤੇ ਸ਼ਾਮ ਨੂੰ ਵਾਪਸ ਲੁਧਿਆਣੇ ਚਲਾ ਗਿਆ ।

ਕੁਝ ਮਹੀਨਿਆਂ ਪਿੱਛੋਂ ਸੇਖੋਂ ਦੁਪਹਿਰੇ ਦੁਪਹਿਰੇ ਮੇਰੇ ਘਰ ਆਇਆ । ਉਹ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀ । ਮੈਂ ਸੋਚਿਆ ਕਿ ਉਸ ਨੂੰ ਦੁਬਾਰਾ ਪ੍ਰਿੰਸੀਪਲੀ ਮਿਲ ਗਈ ਹੋਵੇਗੀ ।

ਉਹ ਮੱਛਾਂ ਉਤੇ ਹੱਥ ਫੇਰ ਕੇ ਬੋਲਿਆ, ‘ਮੈਂ ਕੁੜੀ ਦਾ ਸਾਕ ਕਰ ਆਇਆ ਹਾਂ । ਪੰਦਰਾਂ ਸੌ ਰੁਪਿਆ ਮੰਗਣੀ ਤੇ ਸ਼ਗਣ ਉਤੇ ਲਗ ਗਿਆ ।”

ਮੈਂ : ਇਤਨਾ ਰੁਪਿਆ ?

ਸੇਖੋਂ : ਹਾਲੇ ਤਾਂ ਪੰਜ ਸੌ ਬਚਾ ਲਿਐ । ਪਹਿਲੀ ਕੁੜੀ ਦੇ ਸਾਕ ਉਤੇ ਦੋ ਹਜ਼ਾਰ ਲਾਇਆ ਸੀ ।

ਮੈਂ : ਤੂੰ ਕੁੜੀਆਂ ਦੇ ਵਿਆਹ ਉਤੇ ਬਹੁਤ ਖ਼ਰਚ ਕਰਦੈਂ ।

ਸੇਖੋਂ : ਇਸ ਕੁੜੀ ਦੇ ਵਿਆਹ ਲਈ ਅਗਸਤ ਤੀਕ ਪੰਦਰਾਂ ਹਜ਼ਾਰ ਰੁਪਿਆ ਕਮਾਉਣਾ ਹੈ । ਕਮਾਉਣਾ ਨਹੀਂ, ਬਚਾਉਣਾ ਹੈ ।

ਮੈਂ : ਖ਼ਾਲਸਾ ਕਾਲਜ ਦੀ ਪ੍ਰਿੰਸੀਪਲੀ ਛਡ ਕੇ ਤੂੰ ਅਮੀਰ ਹੋ ਗਿਆ ਜਾਪਦੈਂ ! ਭਲਾ ਅਗਸਤ ਤੀਕ ਤੂੰ ਇਤਨਾ ਰੁਪਿਆ ਕਿਵੇਂ ਕਮਾ ਲਵੇਂਗਾ । ਕਿਥੋਂ ਆਵੇਗਾ ਰੁਪਿਆ ?

ਸੇਖੋਂ : ਹਾਲ ਦੀ ਘੜੀ ਤਾਂ ਗੁਰੂ ਨਾਨਕ ਦੇ ਘਰੋਂ ਆ ਰਿਹਾ ਹੈ ।

ਮੈਂ : ਤੂੰ ਨਾਸਤਕ ਤੋਂ ਆਸਤਕ ਕਦੋਂ ਦਾ ਬਣ ਗਿਆ ?

ਸੇਖੋਂ : ਗੁਰੂ ਨਾਨਕ ਦੀ ਬਾਣੀ ਅੰਗਰੇਜ਼ੀ ਵਿਚ ਤਰਜਮਾ ਕਰ ਰਿਹਾ ਹਾਂ । ਇਸ ਲਈ ਬਾਣੀ ਨੂੰ ਸਮਝਣਾ ਤੇ ਗ੍ਰਹਿਣ ਕਰਨਾ ਪੈਂਦਾ ਹੈ । ਨਾਨਕ ਦੀ ਰੂਹ ਨਾਲ ਮਿਲਣਾ ਪੈਂਦਾ ਹੈ । ਉਸ ਦੀ ਬੋਲੀ ਵਿਚ ਸਪ੍ਰਿੰਗ ਜਿਹੀ ਸ਼ਕਤੀ ਹੈ……ਇਕ ਸੰਖੇਪ ਮੰਤਰ……ਬਸ ਇਸ ਤਰਜਮੇ ਤੋਂ ਚਾਰ ਹਜ਼ਾਰ ਰੁਪਿਆ ਆ ਜਾਵੇਗਾ……ਨਾਨਕ ਦੀ ਕਿਰਪਾ ਨਾਲ…. ਅੱਜ ਮੈਂ ਖ਼ੁਸ਼ ਹਾਂ 1 ਕੁੜੀ ਦੇ ਵਿਆਹ ਉਤੇ ਖ਼ਰਚਣ ਨੂੰ ਭਾਰ ਨਹੀਂ ਸਮਝਦਾ……ਇਹ ਉਸ ਦਾ ਹੱਕ ਹੈ । ਅੱਜ ਕੁੜਮਾਈ ਉਤੇ ਮੈਂ ਸੱਤ ਥਾਲ ਮਿਠਾਈ ਤੇ ਮੇਵੇ ਦੇ ਦਿਤੇ….. ਮੁੰਡੇ ਨੂੰ ਸੋਨੇ ਦਾ ਕੜਾ..ਕੁੜਮਾਂ ਨੂੰ ਸੋਨੇ ਦੀਆਂ ਛਾਪਾਂ ਤੇ ਮੁੰਡੇ ਦੀ ਝੋਲੀ ਵਿਚ ਪੰਜ ਸੌ ਰੁਪਿਆ ਨਕਦ !

ਮੈਂ : ਤੂੰ ਕਿਥੋਂ ਦਾ ਇਨਕਲਾਬੀ ਰਹਿ ਗਿਆ? ਉੱਨੀ ਸੌ ਅਠੱਤੀ ਦੇ ਸੇਖੋਂ ਤੇ ਹੁਣ ਦੇ ਸੇਖੋਂ ਵਿਚ ਬੜਾ ਫ਼ਰਕ ਐ ।

ਸੇਖੋਂ : ਮੈਂ ਦਾਜ ਦਹੇਜ ਦੇ ਖ਼ਿਲਾਫ਼ ਕਦੇ ਵੀ ਨਹੀਂ ਸਾਂ । ਦਹੇਜ ਦੇ ਵਿਰੁਧ ਰੌਲਾ ਪਾਉਣ ਵਾਲੇ ਮਧ ਤੇ ਉਚੀਆਂ ਸ਼੍ਰੇਣੀਆਂ ਦੇ ਲੋਕ ਹਨ ਜੋ ਆਪਣੀ ਜਾਇਦਾਦ ਵਿਚੋਂ ਧੀ ਦਾ ਹੱਕ ਮਾਰਨਾ ਚਾਹੁੰਦੇ ਹਨ । ਉਹ ਇਸਤ੍ਰੀ ਦਾ ਕੋਈ ਹੱਕ ਨਹੀਂ ਸਮਝਦੇ । ਸਾਡੇ ਸਮਾਜ ਵਿਚ ਧੀ ਦੇ ਹੱਕ ਦੀ ਤੁਰੀ ਆਉਂਦੀ ਰੀਤ ਨੂੰ ਉਹਨਾਂ ਨੇ ਸੁਧਾਰਵਾਦ ਦਾ ਨਾਅਰਾ ਦੇ ਕੇ ਮਾਰਨਾ ਚਾਹਿਆ । ਮਜ਼ਦੂਰਾਂ ਤੇ ਕਿਸਾਨਾਂ ਵਿਚ ਇਹ ਮਸਲਾ ਉਠਦਾ ਹੀ ਨਹੀਂ । ਉਹਨਾਂ ਕੋਲ ਸੰਤਾਨ ਨੂੰ ਦੇਣ ਲਈ ਸਿਰਫ਼ ਕਰਜ਼ੇ ਹੁੰਦੇ ਹਨ । ਭਲਾ ਦਸੋ, ਕਦੇ ਕਿਸੇ ਚਮਾਰ ਜਾਂ ਜੁਲਾਹੇ ਨੇ ਦਹੇਜ ਦੇ ਖ਼ਿਲਾਫ਼ ਰੌਲਾ ਪਾਇਆ ਹੈ ? ਇਹ ਸਭ ਭੱਦਰ ਪੁਰਸ਼ਾਂ ਦੀਆਂ ਚਾਲਾਂ ਹਨ । ਮੈਂ ਧੀ ਦਾ ਉਤਨਾ ਹੀ ਹੱਕ ਸਮਝਦਾ ਹਾਂ ਜਿਤਨਾ ਪੁੱਤ ਦਾ……ਮੇਰੇ ਸਹੁਰੇ ਕੋਲ ਪੰਜ ਲੱਖ ਦੀ ਜਾਇਦਾਦ ਸੀ, ਇਕ ਪੁੱਤ ਤੇ ਇਕ ਧੀ । ਉਸ ਨੇ ਆਪਣੀ ਧੀ ਨੂੰ ਦਵਾਨੀ ਨਾ ਦਿਤੀ । ਮੇਰਾ ਬਾਪ ਦਸ ਹਜ਼ਾਰ ਰੁਪਿਆ ਕਰਜ਼ਾ ਛਡ ਗਿਆ, ਮੇਰੀਆਂ ਭੈਣਾਂ ਨੂੰ ਇਸ ਵਿਚੋਂ ਕੌਡੀ ਨਹੀਂ ਦੇਣੀ ਪਈ ।

ਮੈਂ : ਤੂੰ ਵੀ ਕਰਜ਼ਾ ਹੀ ਛੱਡ ਕੇ ਜਾਵੇਂਗਾ ।

ਸੇਖੋਂ : ਨਹੀਂ ! ਮੈਂ ਸੋਚਦਾ ਹਾਂ ਕਿ ਸਭ ਕੁਝ ਛਡ ਕੇ ਪਿੰਡ ਚਲਾ ਜਾਵਾਂ । ਉਥੇ ਜਾ ਕੇ ਅੰਗੂਰਾਂ ਦਾ ਬਾਗ਼ ਲਾਵਾਂਗਾ । ਮੇਰੇ ਕੋਲ ਥੋੜੀ ਜਿਹੀ ਜ਼ਮੀਨ ਹੈ । ਦਾਣਾ ਫੱਕਾ ਘਰ ਦਾ । ਅੰਗੂਰਾਂ ਵਿਚ ਬੜੀ ਕਮਾਈ ਹੈ ।

ਮੈਂ : ਕਦੇ ਕਦੇ ਘਰ ਦੀ ਕੱਢੀ ਵੀ ਪੀ ਲਿਆ ਕਰੇਂਗਾ ।

ਸੇਖੋਂ : ਘਰ ਦੀ ਕੱਢੀ ਤਾਂ ਮੈਂ ਪੀਂਦਾ ਹੀ ਨਹੀਂ……ਹੁਣ ਪੀਣ ਦੀ ਉਮਰ ਗੁਜ਼ਰ ਗਈ । ਵੈਸੇ ਵੀ ਮੈਂ ਘਟ ਹੀ ਪੀਂਦਾ ਹਾਂ । ਮੈਨੂੰ ਮੇਰੇ ਉਹਨਾਂ ਮਿੱਤਰਾਂ ਨੇ ਬਦਨਾਮ ਕੀਤੈ ਜੋ ਖ਼ੁਦ ਪੀ ਕੇ ਗੁੱਟ ਹੋ ਜਾਂਦੇ ਹਨ । ਜਿਨ੍ਹਾਂ ਖ਼ਾਲਸਾ ਕਾਲਜਾਂ ਵਿਚ ਮੈਂ ਨੌਕਰੀ ਕੀਤੀ, ਉਥੋਂ ਦੀਆਂ ਕਮੇਟੀਆਂ ਦੇ ਮੈਂਬਰ ਡੀਕ ਲਾ ਕੇ ਪੀਂਦੇ ਸਨ, ਪਰ ਹਮੇਸ਼ਾ ਪਖੰਡ ਰਚਦੇ ਸਨ । ਅਖੰਡ ਪਾਠ ਦੀ ਥਾਂ ਪਖੰਡ ।

ਮੈਂ : ਅਖੰਡ, ਪਖੰਡ, ਖੰਡ…ਮੈਨੂੰ ਬਚਪਨ ਵਿਚ ਹਮੇਸ਼ਾ ਪਖੰਡ ਨਾਲ ਖੰਡ- ਘਿਉ ਦਾ ਖ਼ਿਆਲ ਆਉਂਦਾ ।

ਸੇਖੋਂ : ਤੇਰਾ ਖ਼ਿਆਲ ਠੀਕ ਹੀ ਸੀ । ਜਿਤਨੇ ਲੋਕ ਪਖੰਡ ਕਰਦੇ ਹਨ, ਸਭ ਘਿਉ ਖੰਡ ਖਾਂਦੇ ਹਨ । ਮੈਂ ਕਦੇ ਕਿਸੇ ਗੱਲ ਦਾ ਲੁਕੋ ਨਹੀਂ ਰਖਿਆ ਕੁੜੀ ਦਾ ਵਿਆਹ ਕਰਕੇ ਮੈਂ ਅੰਗੂਰ ਉਗਾਵਾਂਗਾ । ਅੰਗੂਰਾਂ ਦੀ ਵਾਈਨ ਸ਼ਾਇਦ ਕਦੇ ਚੋਰੀ-ਛਿਪੇ ਬਣਾ ਕੇ ਪੀ ਲਵਾਂ । ਮੈਨੂੰ ਸ਼ਰਾਬ ਨਾਲੋਂ ਵਾਈਨ ਜ਼ਿਆਦਾ ਪਸੰਦ ਹੈ । ਵਾਈਨ ਵਿਚ ਨਫ਼ਾਸਤ ਹੈ……ਜਿਵੇਂ ਕੱਚ ਦੀ ਚੂੜੀ ਵਿਚ । ਵਾਈਨ ਨਾਲ ਨਸ਼ਾ ਨਹੀਂ ਚੜ੍ਹਦਾ, ਸਰੂਰ ਹੁੰਦਾ ਹੈ । ਪਰ ਨਹੀਂ ਅੰਗੂਰਾਂ ਦਾ ਬਾਗ਼ ਲਾਉਣ ਤੋਂ ਪਹਿਲਾਂ ਮੈਂ ਪੰਜਾਬੀ ਦਾ ਇਕ ਵੱਡਾ ਅਖ਼ਬਾਰ ਕਢਾਂਗਾ । ਪੰਜਾਬੀ ਨੂੰ ਇਕ ਚੰਗੇ ਅਖ਼ਬਾਰ ਦੀ ਲੋੜ ਹੈ….. ਬਿਲਕੁਲ ਅੰਗਰੇਜ਼ੀ ਅਖ਼ਬਾਰਾਂ ਦੇ ਮੁਕਾਬਲੇ……ਮੈਂ ਇਕ ਲੱਖ ਰੁਪਿਆ ਇਕੱਠਾ ਕਰ ਸਕਦਾ ਹਾਂ ਮੇਰੇ ਦੋਸਤ ਬਹੁਤ ਅਮੀਰ ਹਨ……ਲੱਖ ਰੁਪਿਆ ਕੋਈ ਮੁਸ਼ਕਲ ਗੱਲ ਨਹੀਂ… ਅੰਗੂਰਾਂ ਦਾ ਬਾਗ਼ ਫੇਰ ਲਾਵਾਂਗਾ……।

ਮੈਂ : ਜੇ ਅੰਗੂਰ ਖੱਟੇ ਨਿਕਲੇ ਫੇਰ ਕੀ ਕਰੇਂਗਾ ?

ਸੇਖੋਂ : ਜਦ ਤੀਕ ਨਹੀਂ ਲਗਦੇ, ਅੰਗੂਰ ਖੱਟੇ ਹੀ ਹਨ । ਅਸੀਂ ਲੂੰਬੜੀ ਵਾਂਗ ਟਪੂਸੀਆਂ ਮਾਰ ਰਹੇ ਹਾਂ… ਦਰਅਸਲ ਗੱਲ ਇਹ ਹੈ ਬਲਵੰਤ, ਮੈਂ ਜ਼ਿੰਦਗੀ ਦੀ ਬਾਜੀ ਹਾਰ ਚੁੱਕਿਆ ਹਾਂ …..

ਮੈਂ : ਇਹ ਹਾਰ ਤੂੰ ਇਸ ਲਈ ਮਹਿਸੂਸ ਕਰ ਰਿਹਾ ਹੈਂ ਕਿ ਤੂੰ ਕੋਈ ਚੀਜ਼ ਨਹੀਂ ਲਿਖ ਰਿਹਾ । ਤੈਨੂੰ ਚਾਹੀਦਾ ਹੈ ਕਿ ਕੋਈ ਕਹਾਣੀ ਜਾਂ ਨਾਵਲ ਲਿਖੇਂ।

ਸੇਖੋਂ : ਕਹਾਣੀ ਲਿਖਣ ਨੂੰ ਮੇਰਾ ਜੀ ਨਹੀਂ ਕਰਦਾ। ਨਾਵਲ ਭਾਵੇਂ ਲਿਖ ਲਵਾਂ । ਪਰ ਨਹੀਂ, ਲਿਖਣ ਨੂੰ ਮੇਰਾ ਜੀ ਨਹੀਂ ਕਰਦਾ । ਮੈਂ ਕਦੇ ਵੱਡਾ ਸਾਹਿੱਤਕਾਰ ਬਣਨਾ ਨਹੀਂ ਸੀ ਚਾਹੁੰਦਾ । ਮੈਨੂੰ ਹਮੇਸ਼ਾ ਤਾਕਤ ਦੀ ਭੁੱਖ ਸੀ – ਰਾਜ ਸੱਤਾ ਦੀ । ਰਾਜਸੀ ਤਾਕਤ ਹੋਵੇ ਤਾਂ ਤੁਸੀਂ ਦਸ ਸਾਹਿੱਤਕਾਰ ਨੋਕਰ ਰਖ ਸਕਦੇ ਹੋ ਜੋ ਤੁਹਾਡੇ ਗੁਣ ਗਾਉਣ । ਪੰਜਾਬੀ ਜ਼ਬਾਨ ਦਾ ਭਵਿੱਖ ਇਸੇ ਲਈ ਮਾੜਾ ਹੈ ਕਿ ਇਹ ਗ਼ੁਲਾਮ ਜ਼ਬਾਨ ਹੈ । ਸਿਰਫ਼ ਆਜ਼ਾਦ ਦੇਸਾਂ ਦੀ ਜ਼ਬਾਨ ਹੀ ਵੱਡੀ ਹੋ ਸਕਦੀ ਹੈ । ਸ਼ਾਹੀ ਬੋਲੀ ।

ਮੈਂ : ਤੂੰ ਕੀ ਸਮਝਦਾ ਏਂ ਕਿ ਪੰਜਾਬੀ ਗ਼ੁਲਾਮ ਬੋਲੀ ਏ ?

ਸੇਖੋਂ : ਇਸ ਵੇਲੇ ਗ਼ੁਲਾਮ ਬੋਲੀ ਹੈ । ਮੈਂ ਆਪਣਾ ਪਹਿਲਾ ਨਾਟਕ ਅੰਗਰੇਜ਼ੀ ਵਿਚ ਲਿਖਿਆ ਸੀ, ਤੇ ਕੁਝ ਕਵਿਤਾਵਾਂ । ਹੁਣ ਪਿਛਲੇ ਸਾਲਾਂ ਵਿਚ ਮੈਂ ਵਾਰਸ ਸ਼ਾਹ ਦੀ ਹੀਰ ਤੇ ਗੁਰਬਾਣੀ ਅੰਗਰੇਜ਼ੀ ਵਿਚ ਉਲਥਾ ਰਿਹਾ ਹਾਂ । ਮੇਰੇ ਵਿਚ ਅੰਗਰੇਜ਼ੀ ਦਾ ਪਿਆਰ ਜਾਗ ਪਿਆ ਹੈ । ਮੈਂ ਅੰਗਰੇਜ਼ੀ ਵਿਚ ਲਿਖਣਾ ਚਾਹੁੰਦਾ ਹਾਂ । ਮੈਂ ਕਦੇ ਵੀ ਅੰਨ੍ਹਾ ਦੇਸ਼ ਭਗਤ ਨਹੀਂ ਸੀ – ਮੇਰੀ ਆਤਮਾ ਵਿਚ ਬਹੁਤਾ ਅੰਸ਼ ਬਦੇਸੀ ਤੇ ਓਪਰਾ ਹੈ !

ਮੈਂ : ਅਜੀਬ ਗੱਲ ਏ ! ਮੈਂ ਸਮਝਦਾ ਹਾਂ ਤੇਰੇ ਅੰਦਰ ਦਰਅਸਲ ਇਕ ਪੇਂਡੂ ਜੱਟ ਲੁਕਿਆ ਬੈਠਾ ਹੈ ।

ਸੇਖੋਂ : ਤੂੰ ਠੀਕ ਆਖਦਾ ਹੈਂ ! ਮੈਂ ਵੀ ਇਹੋ ਆਖਣ ਲਗਿਆ ਸੀ — ਮੇਰੇ ਸਰਲ ਸੁਭਾ ਹੇਠਾਂ ਖੁਲ੍ਹਾ ਪੰਜਾਬੀ ਜੱਟ ਹੈ । ਪੰਜਾਬੀ ਸੁਭਾ ਬਾਕੀ ਦੇ ਭਾਰਤ ਦੇ ਸੁਭਾ ਨਾਲੋਂ ਵੱਖਰਾ ਹੈ । ਇਹ ਭਾਰਤ-ਵਿਰੋਧੀ ਹੈ ।

ਮੈਂ : ਤੇਰਾ ਮਤਲਬ ਐ ਪੰਜਾਬੀ ਜੱਟ ਭਾਰਤੀ ਨਹੀਂ ?

ਸੇਖੋਂ : ਜੇ ਮੈਂ ਇਹ ਗੱਲ ਖੁਲ੍ਹਮ-ਖੁਲ੍ਹਾ ਆਖਾਂ ਤਾਂ ਬਹੁਤ ਸਾਰੇ ਸਿੱਖ ਵੀ ਮੇਰੇ ਖ਼ਿਲਾਫ਼ ਹੋ ਜਾਣਗੇ । ਇਹ ਇਕ ਕੌਮ ਦੀ ਹੈ । ਪੰਜਾਬੀ ਸੁਭਾ ਵਿਚ ਓਪਰਾਪਨ ਹੈ, ਅੰਦਰਲੀ ਮਾਨਸਕ ਅਵਸਥਾ ਦਾ ਰਹੱਸ ਇਸੇ ਲਈ ਉਹ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ – ਅਮਰੀਕਾ, ਜਾਪਾਨ, ਕੈਨੇਡਾ, ਇੰਗਲੈਂਡ, ਅਫ਼ਰੀਕਾ, ਮਲਾਇਆ, ਤੇ ਸਿੰਗਾਪੁਰ । ਹਰ ਮੁਲਕ ਵਿਚ ਜਾ ਕੇ ਉਹ ਉਸ ਤਰ੍ਹਾਂ ਦਾ ਬਣ ਜਾਂਦਾ ਹੈ – ਉਸ ਦੀ ਭਟਕੀ ਹੋਈ ਆਤਮਾ ਪਾਣੀ ਵਾਂਗ ਹੈ ਜੋ ਜਿਸ ਭਾਂਡੇ ਵਿਚ ਪਾਉ ਉਸੇ ਦਾ ਰੂਪ ਧਾਰ ਲੈਂਦੀ ਹੈ । ਮੈਂ ਖ਼ੁਦ ਇਕ ਭਟਕੀ ਹੋਈ ਰੂਹ ਹਾਂ…… ਉਹ ਚੁੱਪ ਹੋ ਗਿਆ । ਇਸ ਪਿਛੋਂ ਅਸੀਂ ਕਈ ਮਹੀਨੇ ਨਾ ਮਿਲੇ ।

ਸੇਖੋਂ ਨਾਸਤਕ ਹੈ, ਇਸ ਗੱਲ ਬਾਰੇ ਲੋਕ ਜਾਣਦੇ ਹਨ । ਪਰ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਉਸ ਨੂੰ ਖ਼ੁਦ ਹੈਰਾਨ ਕਰ ਦਿਤਾ । ਉਹ ਇਕ ਦੋਸਤ ਨੂੰ ਮਿਲਣ ਗਿਆ ਮੇਰਠ ਦਾ ਇਕ ਖੱਤਰੀ, ਵੱਡਾ ਕਾਰਖ਼ਾਨੇਦਾਰ । ਡਿਨਰ ਪਾਰਟੀ ਵਿਚ ਦੋਹਾਂ ਨੇ ਸ਼ਰਾਬ ਪੀਤੀ । ਕਾਰਖ਼ਾਨੇਦਾਰ ਦੋਸਤ ਬੋਲਿਆ, “ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪਰਤਾਪ ਨਾਲ ਇਸ ਸਾਲ ਮੈਨੂੰ ਬਹੁਤ ਫ਼ਾਇਦਾ ਹੋਇਆ ।’

ਸੇਖੋਂ ਨੇ ਆਖਿਆ, ‘ਰਮੇਸ਼ ! ਦੁਨੀਆਂ ਵਿਚ ਦੋ ਖੱਤਰੀ ਹੋਏ ਨੇ ! ਇਕ ਗੁਰੂ ਗੋਬਿੰਦ ਸਿੰਘ ਤੇ ਦੂਜਾ ਤੂੰ !”

ਦੂਜੀ ਸਵੇਰ ਸੇਖੋਂ ਉੱਠਿਆ ਤਾਂ ਉਹ ਬਹੁਤ ਉਦਾਸ ਸੀ । ਰਾਤ ਵਾਲੀ ਗੱਲ ਉਸ ਦੇ ਦਿਲ ਨੂੰ ਸੱਲ ਰਹੀ ਸੀ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਇਕ ਆਮ ਇਨਸਾਨ ਨਾਲ ਕਿਉਂ ਕੀਤਾ । ਇਸ ਦਾ ਉਸ ਉਤੇ ਇਤਨਾ ਅਸਰ ਹੋਇਆ ਕਿ ਉਸ ਨੇ ਪੰਜ ਸਾਲ ਸ਼ਰਾਬ ਨੂੰ ਹੱਥ ਨਾ ਲਾਇਆ ।

ਮੈਂ ਪੁੱਛਿਆ, “ਸੇਖੋਂ, ਤੈਨੂੰ ਖ਼ਾਲਸਾ ਕਾਲਜ ਵਾਲਿਆਂ ਨੇ ਕਿਵੇਂ ਰਖ ਲਿਆ ?”

ਉਸ ਨੇ ਉੱਤਰ ਦਿਤਾ, “ਖ਼ਾਲਸੇ ਆਪਸ ਵਿਚ ਲੜਦੇ ਰਹਿੰਦੇ ਹਨ । ਉਹਨਾਂ ਦੀਆਂ ਕਮੇਟੀਆਂ ਦੇ ਮੈਂਬਰ ਵੀ । ਜਦੋਂ ਇਕ ਖ਼ਾਲਸਾ ਕਾਲਜ ਮੈਨੂੰ ਜਵਾਬ ਦੇਂਦਾ ਹੈ ਤਾਂ ਕੋਈ ਦੂਸਰਾ ਕਾਲਜ ਰਖ ਲੈਂਦਾ ਹੈ । ਮੈਂ ਇਹਨਾਂ ਕਾਲਜਾਂ ਦਾ ਕਾਮਯਾਬ ਵਾਈਸ ਚਾਂਸਲਰ ਰਿਹਾ ਹਾਂ……ਮੇਰਾ ਗੁਰਪੁਰਬ ਮਨਾਉਣ ਦਾ ਤਰੀਕਾ ਵੱਖਰਾ ਸੀ । ਢੋਲਕੀਆਂ ਛੈਣੇ ਖੜਕਾਉਣ ਦੀ ਥਾਂ ਮੈਂ ਕਿਸੇ ਵਿਦਵਾਨ ਨੂੰ ਸੱਦ ਕੇ ਗੁਰੂ ਸਾਹਿਬ ਦੀ ਕਥਨੀ ਤੇ ਕਰਨੀ ਉਤੇ ਭਾਸ਼ਨ ਕਰਵਾਉਂਦਾ । ਮੈਂ ਆਪਣੇ ਸ਼ਗਿਰਦਾਂ ਨੂੰ ਗਿਆਨ ਦੇਣਾ ਚਾਹੁੰਦਾ ਹਾਂ, ਮਜ਼ਹਬ ਨਹੀਂ ।”

ਮੈਂ ਪੁੱਛਿਆ, ”ਤੂੰ ਆਪਣੇ ਲੇਖਾਂ ਵਿਚ ਹਿੰਦੀ ਤੇ ਸੰਸਕ੍ਰਿਤ ਦੇ ਭਾਰੇ ਸ਼ਬਦ ਕਿਉਂ ਵਰਤਦਾ ਹੈਂ ?”

ਸੇਖੋਂ ਨੇ ਘੂਰੀ ਵੱਟੀ ਤੇ ਬੋਲਿਆ, “ਕਈ ਅੱਧ-ਪੜ੍ਹ ਕਮਿਊਨਿਸਟ ਸਾਹਿੱਤਕਾਰ ਹਿੰਦੀ ਦੇ ਵਿਰੁਧ ਰੌਲਾ ਪਾਈ ਜਾਂਦੇ ਨੇ । ਕਲਮ ਦੀ ਥਾਂ ਉਹ ਮੋਢੇ ਉਤੇ ਡਾਂਗ ਚੁਕੀ ਫਿਰਦੇ ਨੇ……ਜੱਟ ਹੋਣ ਦਾ ਦਾਅਵਾ ਕਰਦੇ ਨੇ…… ਪਰ ਮੈਂ ਤੈਨੂੰ ਦਸ ਦਿਆਂ ਬਲਵੰਤ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਲੋਕਾਂ ਨਾਲ ਅਨਪੜ੍ਹਾਂ ਦੀ ਬੋਲੀ ਵਿਚ ਗੱਲ ਨਹੀਂ ਕਰਨੀ, ਸੁੱਚੀ ਬੋਲੀ ਵਿਚ ਗੱਲ ਕਰਨੀ ਹੈ । ਮਾਂ ਵੀ ਆਪਣੇ ਪੁੱਤ ਨੂੰ ਤੋਤਲੀ ਬੋਲੀ ਪਿਛੋਂ ਅਸਲੀ ਬੋਲੀ ਸਿਖਾਉਂਦੀ ਹੈ । ਸਾਹਿੱਤਕਾਰਾਂ ਦਾ ਫ਼ਰਜ਼ ਹੈ ਕਿ ਤੋਤਲੇ ਲੋਕਾਂ ਨੂੰ ਚੰਗੀ ਬੋਲੀ ਸਿਖਾਉਣ । ਬਰਟੋਲਟ ਬਰੈੱਸਟ ਨੇ ਆਖਿਆ ਹੈ, ‘ਮੇਰੇ ਪੇਂਡੂ ਪਾਤਰ ਬਾਦਸ਼ਾਹੀ ਬੋਲੀ ਬੋਲਦੇ ਹਨ’ ।”

ਸਾਹਿੱਤ ਤੇ ਭਾਸ਼ਾ ਬਾਰੇ ਸੇਖੋਂ ਬਹੁਤ ਜੋਸ਼ ਨਾਲ ਬੋਲ ਰਿਹਾ ਸੀ, “ਮੈਨੂੰ ਗੁੱਸਾ ਆਉਂਦਾ ਹੈ ਜਦੋਂ ਕੋਈ ਕਮਲਾ ਆਦਮੀ ਜਨਤਾ ਦਾ ਆਗੂ ਬਣ ਜਾਵੇ । ਸਾਡੇ ਸਾਹਿੱਤ ਵਿਚ ਇਹੋ ਕੁਝ ਹੋ ਰਿਹਾ ਹੈ । ਅਧ-ਪੜ੍ਹ ਆਦਮੀ ਪੰਜਾਬੀ ਨੂੰ ਹਲ ਪੰਜਾਲੀ ਤੇ ਗੱਡੇ ਤੇ ਸਭਿਆਚਾਰ ਤੋਂ ਉੱਪਰ ਨਹੀਂ ਉਠਣ ਦੇਂਦੇ । ਚੰਗਾ ਸਾਹਿੱਤਕਾਰ ਬੋਲੀ ਦੀ ਸ਼ਕਤੀ ਨੂੰ ਵਧਾਉਂਦਾ ਹੈ । ਗੁਰੂ ਨਾਨਕ ਨੇ ਸੈਂਕੜੇ ਸ਼ਬਦ ਪੰਜਾਬੀਆਂ ਨੂੰ ਸਿਖਾਏ, ਬੋਲੀ ਨੂੰ ਸ਼ਕਤੀ ਪ੍ਰਦਾਨ ਕੀਤੀ । ਉਹ ਖਾਂਦੇ ਭਾਵੇਂ ਕੋਧਰੇ ਦੀ ਰੋਟੀ ਸਨ, ਪਰ ਬੋਲਦੇ ਸਨ ਬ੍ਰਹਮ ਗਿਆਨੀਆਂ ਵਾਲੇ ਵਾਕ…..ਸਾਡੇ ਸਾਹਿੱਤਕ ਚੌਧਰੀ ਖਾਂਦੇ ਨੇ ਪਰੌਂਠੇ ਤੇ ਲਿਖਦੇ ਨੇ ਬਾਜਰੇ ਦੀ ਬੋਲੀ !”

ਬੋਲਦਿਆਂ ਹੋਇਆਂ ਸੇਖੋਂ ਦਾ ਚਿਹਰਾ ਭਖ਼ ਰਿਹਾ ਸੀ । ਮੱਥੇ ਉਤੇ ਪਸੀਨੇ ਦੀਆਂ ਕਣੀਆਂ ਤੇ ਅੱਖਾਂ ਵਿਚ ਚਮਕ । ਉਹ ਆਖ ਰਿਹਾ ਸੀ, “ਇਹ ਲੋਕ ਅੰਗਰੇਜ਼ੀ ਵਿਚ ਪੰਜਾਬੀ ਪੜ੍ਹਨਾ ਚਾਹੁੰਦੇ ਹਨ ! ਮੇਰੇ ਆਲੋਚਕ ਪੰਜਾਬੀ ਸਿੱਖਣਾ ਨਹੀਂ ਚਾਹੁੰਦੇ । ਉਹ ਸਮਝਦੇ ਹਨ ਕਿ ਪੰਜਾਬੀ ਵਿਚ ਜੰਮਣਾ ਹੀ ਕਾਫ਼ੀ ਹੈ, ਸਿੱਖਣ ਦੀ ਲੋੜ ਨਹੀਂ । ਅੰਗਰੇਜ਼ੀ ਨਾਲ ਉਹ ਸੋਲਾਂ ਸਾਲ ਮੱਥਾ ਮਾਰਦੇ ਹਨ, ਫਿਰ ਵੀ ਉਹਨਾਂ ਨੂੰ ਬੋਲਣੀ ਨਹੀਂ ਆਉਂਦੀ । ਤਰਖਾਣਾ ਕੰਮ ਵੀ ਦੋ ਚਾਰ ਸਾਲ ਮੰਗਦਾ ਹੈ । ਪਰ ਇਹ ਲੋਕ ਆਪਣੀ ਜਮਾਂਦਰੂ ਬੋਲੀ ਨਾਲ ਹੀ ਸਾਰੀ ਉਮਰ ਗੁਜ਼ਾਰਾ ਕਰਨਾ ਚਾਹੁੰਦੇ ਹਨ । ਉਹਨਾਂ ਲਈ ਹੁਣ ਤਕ ਕਵਿਤਾ ਦਾ ਸਿਖਰ ਵਾਰਸ ਸ਼ਾਹ ਦੀ ‘ਚਿੜੀ ਚੂਕਦੀ ਨਾਲ ਉਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿਚ ਮਧਾਣੀਆਂ ਨੀਂ,’ ਹੈ ! ਹਾਲਾਂਕਿ ਇਸ ਸਮੇਂ ਦਾ ਜੱਟ ਪੁਰਾਣਾ ਪਾਂਧੀ ਨਹੀਂ ਰਿਹਾ ਹੈ । ਉਸ ਨੇ ਜੇ ਦੋ ਮੀਲ ਜਾਣਾ ਹੋਵੇ ਤਾਂ ਬੱਸ ਉਤੇ ਚੜ੍ਹੇਗਾ……ਮੇਰਾ ਵਾਹ ਅਨਪੜ੍ਹਾਂ ਨਾਲ ਪਿਆ ਹੈ……”

ਸੇਖੋਂ ਥੱਕਿਆ ਥੱਕਿਆ ਜਾਪਦਾ ਸੀ । ਉਸ ਨੂੰ ਆਪਣਾ ਜਤਨ ਤੇ ਆਪਣੀ ਸਾਹਿੱਤਕ ਲੜਾਈ ਵਿਅਰਥ ਲਗ ਰਹੀ ਸੀ।

ਸੰਤ ਸਿੰਘ ਸੇਖੋਂ ਨਾਲ ਕਈ ਨਿਰੋਲ ਸਾਹਿੱਤਕ ਬੈਠਕਾਂ ਵੀ ਹੋਈਆਂ । ਇਹਨਾਂ ਵਿਚੋਂ ਕਈ ਅਜਿਹੀਆਂ ਸਨ, ਜਿਨ੍ਹਾਂ ਵਿਚ ਮੈਂ ਉਸ ਦੀ ਕਲਾ ਬਾਰੇ ਹੀ ਗੱਲਾਂ ਕੀਤੀਆਂ :

ਮੈਂ : ਲੋਕ ਨੰਗੇਜ ਨੰਗੇਜ ਹਾਂ ਰੌਲਾ ਪਾਉਂਦੇ ਨੇ । ਤੇਰਾ ਇਸ ਬਾਰੇ ਕੀ ਵਿਚਾਰ ਹੈ ?

ਸੇਖੋਂ : ਮੈਂ ਨੰਗੇਜ ਦਾ ਹਾਮੀ ਹਾਂ । ਲੋਕਾਂ ਨੂੰ ਇਹ ਨਹੀਂ ਪਤਾ ਕਿ ਮੁਹੱਬਤ, ਕਵਿਤਾ, ਚਿੱਤਰਕਾਰੀ ਵਿਚ ਨੰਗੇਜ ਜ਼ਰੂਰੀ ਹੈ । ਕਲ੍ਹ ਨੂੰ ਤੁਸੀਂ ਕਹੋਗੇ ਕਿ ਆਪਣੀਆਂ ਵਹੁਟੀਆਂ ਨਾਲ ਪਿਆਰ ਕਰੋ, ਬੱਚੇ ਪੈਦਾ ਕਰੋ, ਪਰ ਨੰਗੇ ਨਾ ਹੋਵੋ । ਇਹ ਬਹੁਤ ਵੱਡਾ ਝੂਠ ਹੈ । ਪਹਿਲਵਾਨਾਂ ਨੂੰ ਦੇਖੋ, ਨੰਗੇ ਕੁਸ਼ਤੀ ਲੜਦੇ ਕਿੰਨੇ ਸੁਹਣੇ ਲਗਦੇ ਨੇ । ਜੇ ਕੋਈ ਆਖੇਂ ਕਿ ਕੋਟ ਪਤਲੂਣ ਪਾ ਕੇ ਕੁਸ਼ਤੀ ਲੜੋ । ਇਥੇ ਕੋਟ ਪਤਲੂਣ ਪਾਉਣਾ ਅਸ਼ਲੀਲ ਹੋਵੇਗਾ । ਸੁਹਣਾ ਸਰੀਰ ਜਾਂ ਪ੍ਰੇਮ ਦਾ ਨੰਗੇਜ ਖੂਬਸੂਤਤ ਹੈ । ਹਾਂ, ਕੋਹੜੇ ਨੂੰ ਨੰਗਾ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ……ਮੈਂ ਆਪਣੀਆਂ ਕਹਾਣੀਆਂ ਵਿਚ ਨੰਗੇਜ ਵਰਤਿਆ ਹੈ । ਲੋਕ ਬਹੁਤ ਇਤਰਾਜ਼ ਕਰਦੇ ਸਨ । ਮੇਰਾ ਜੁਆਬ ਹੁੰਦਾ ਸੀ, ਸਾਡੇ ਲੋਕਾਂ ਨੂੰ ਤਾਂ ਹੁਣ ਤੀਕ ਆਪਣੀਆਂ ਤੀਵੀਆਂ ਨੂੰ ਚੁੰਮਣਾ ਵੀ ਨਹੀਂ ਆਇਆ । ਚੁੰਮੀ ਸ਼ਬਦ ਵਰਜਿਤ ਸੀ । ਸਾਡੇ ਮਧ-ਸ਼੍ਰੇਣੀ ਦੇ ਲੋਕ ਅੰਗਰੇਜ਼ੀ ਦਾ ‘ਕਿੱਸ” ਵਰਤ ਕੇ ਖ਼ੁਸ਼ ਹੁੰਦੇ ਹਨ । ਇਹਨਾਂ ਨੂੰ ਪੰਜਾਬੀ ਭਾਸ਼ਾ ਹੀ ਅਸ਼ਲੀਲ ਲਗਦੀ ਹੈ।

ਮੈਂ : ਸੇਖੋਂ, ਤੇਰੇ ਸਾਰੇ ਨਾਟਕਾਂ ਵਿਚ ਕਿਹੜੀ ਚੀਜ਼ ਸਾਂਝੀ ਹੈ ?

ਸੇਖੋਂ : ਬਹੁਤ ਵੱਡਾ ਸੁਆਲ ਹੈ, ਫਿਰ ਵੀ….. ਮੈਂ ਸਮਝਦਾ ਹਾਂ ਕਿ ਮੈਂ ਹਰ

ਵਿਸ਼ੇ ਨੂੰ ਇਤਿਹਾਸਕ ਪਦਾਰਥਵਾਦੀ ਦ੍ਰਿਸ਼ਟੀਕੋਣ ਤੋਂ ਦੇਖਣ ਦਾ ਜਤਨ ਕੀਤਾ ਹੈ ।

ਮੈਂ : ‘ਭਾਵੀ’ ਵਿਚ ਇਹ ਦ੍ਰਿਸ਼ਟੀਕੋਣ ਕਿਵੇਂ ਢੁਕਦਾ ਹੈ ?

ਸੇਖੋਂ : ‘ਭਾਵੀ’ ਵਿਚ ਮਹਾਰਾਜਾ ਮਾਨ ਸਿੰਘ ਅੱਲ੍ਹੜ ਰਾਜਕੁਮਾਰੀ ਬ੍ਰਿਜੇਸ਼ਰੀ ਦੇ ਪ੍ਰੇਮ ਵਿਚ ਗ੍ਰਿਫ਼ਤਾਰ ਹੋ ਜਾਂਦਾ ਹੈ, ਤੇ ਯੁਵਰਾਜ ਵਿਜੈ ਸਿੰਘ ਰਾਜਕੁਮਾਰੀ ਦੀ ਮਾਂ ਮਹਾਰਾਣੀ ਰਾਜੇਸ਼ਰੀ ਨੂੰ ਅੰਨ੍ਹੇਵਾਹ ਮੁਹੱਬਤ ਕਰਨ ਲਗਦਾ ਹੈ । ਮੇਰੇ ਅਨੁਸਾਰ ਇਹ

ਮੱਧ-ਕਾਲ ਦੀ ਰਾਜਾ ਸ਼੍ਰੇਣੀ ਦੀ ਅਧੋਗਤੀ ਹੈ ।

ਮੈਂ : ਗ਼ਲਤ ! ਇਹ ਪਿਉ ਪੁੱਤ ਤੇ ਮਾਂ ਧੀ ਦੀ ਈਰਖਾ ਤੇ ਵੇਗ ਦੀ ਟੱਕਰ ਹੈ ।

ਸੇਖੋਂ : ਇਹ ਟੱਕਰ ਵੀ ਰਾਜਾ ਸ਼੍ਰੇਣੀ ਦੇ ਸੁਭਾ ਦਾ ਗੁਣ ਹੈ ।

ਮੈਂ : ਗ਼ਲਤ ! ਸਾਡੇ ਪਿੰਡ ਇਕ ਜੱਟ ਤੇ ਉਸ ਦਾ ਪੁੱਤ ਸਾਂਝੀ ਤੀਵੀਂ ਉਤੇ ਝਗੜ ਪਏ । ਤੀਵੀਂ ਦੀ ਉਮਰ ਚਾਲ੍ਹੀ ਸਾਲ ਦੀ ਸੀ । ਪੁੱਤ ਨੇ ਆਪਣੇ ਪਿਉ ਨੂੰ ਵੱਢ ਦਿਤਾ । ਇਹ ਖੂਨ ਦੀ ਗਰਮੀ, ਜੁਆਨੀ ਦਾ ਤਾਅ ਤੇ ਇਸਤ੍ਰੀ ਦੀ ਵਿਨਾਸ਼ਕ ਸ਼ਕਤੀ ਦਾ ਚਮਤਕਾਰ ਹੈ । ਤੂੰ ‘ਭਾਵੀ’ ਵਿਚ ਇਸ ਚਿਤਰ ਨੂੰ ਮੱਧ ਕਾਲ ਦੇ ਰਾਜਿਆਂ ਦੀ ਪ੍ਰਿਸ਼ਟ ਭੂਮੀ ਤੇ ਉਲੀਕਿਆ । ਇਹ ਮਧ-ਕਾਲੀਨ ਰਾਜਿਆਂ ਦੀ ਅਧੋਗਤੀ ਦਾ ਚਿੱਤਰ ਨਹੀਂ ਬਣਦੀ ਸਗੋਂ ਰਾਜਿਆਂ ਦੇ ਜੰਗਜੂ ਸੁਭਾ ਤੇ ਕਟਾਰ ਨਾਲ ਨਜਿੱਠਣ ਦੀ ਸ਼ਕਤੀ ਦਾ ਚਿੰਨ੍ਹ ਬਣਦੀ ਹੈ ।

ਸੇਖੋਂ : ਮਾਂ ਧੀ ਦੀ ਈਰਖਾ ‘ਭਾਵੀ’ ਵਿਚ ਪ੍ਰਬਲ ਹੈ । ਇਹ ਮਾਰ ਘੱਤਣ ਵਾਲੀ ਈਰਖਾ ਹੀ ਭਾਵੀ ਹੈ । ਮੇਰੇ ਨਾਟਕ ਵਿਚ ਇਹ ਈਰਖਾ ਰਾਜਾ-ਸ਼੍ਰੇਣੀ ਦੇ ਪੱਧਰ ਉਤੇ ਕੰਮ ਕਰਦੀ ਹੈ, ਤੇਰੇ ‘ਲੋਹਾ ਕੁਟ’ ਵਿਚ ਇਹੋ ਈਰਖਾ ਸੰਤੀ ਤੇ ਬੈਨੋ ਦੇ ਰੂਪ ਵਿਚ ਸਾਧਾਰਣ ਕਿਰਤੀ ਟੱਬਰ ਵਿਚ ਉਭਰਦੀ ਹੈ। ਆਪਾਂ ਇਸ ਗੱਲ ਨੂੰ ਇਸ ਨੁਕਤੇ ਉਤੇ ਛਡ ਸਕਦੇ ਹਾਂ । ਦੋਵੇਂ ਹੀ ਗੱਲਾਂ ਸੱਚ ਹਨ ।

ਮੈਂ : ਤੇਰੇ ‘ਕਲਾਕਾਰ’ ਨਾਟਕ ਦਾ ਚੌਖਟਾ ਢਿੱਲਾ ਹੈ ਤੇ ਗੱਲ-ਬਾਤ ਛੰਭ ਵਾਂਗ ਹੈ – ਗਤੀਹੀਨ ! ਇਸ ਕਰ ਕੇ ਇਹ ਨਾਟਕ ‘ਭਾਵੀ’ ਨਾਲੋਂ ਚੰਗਾ ਨਹੀਂ।

ਸੇਖੋਂ : ਇਸ ਦੇ ਦੋ ਕਾਰਨ ਹਨ । ਇਕ ਇਸ ਦੀ ਸਮੱਸਿਆ ਹੈ ਭੂਪਵਾਦੀ ਸਮਾਜ ਵਿਚੋਂ ਪੂੰਜੀਵਾਦੀ ਸਮਾਜ ਤੀਕ ਇਸਤ੍ਰੀ ਦੀ ਸਥਿਤੀ ਦੀ ਵਿਆਖਿਆ । ਦੂਜਾ ਭਵਿੱਖਵਾਦੀ ਸਮਾਜ ਵਿਚ ਕਲਾ ਤੇ ਕਲਾਕਾਰ ਦੀ ਸਥਿਤੀ । ਸਾਡੇ ਦੇਸ ਵਿਚ ਭੂਪਵਾਦ ਤੋਂ ਪੂੰਜੀਵਾਦ ਦੇ ਸਮੇਂ ਤਕ ਇਸਤ੍ਰੀ ਦੀ ਸਥਿਤੀ ਵਿਚ ਬਹੁਤ ਘਟ ਤਬਦੀਲੀ ਹੋਈ ਹੈ । ਇਹ ਸਾਰੀ ਗਤੀ ਬਹੁਤ ਧੀਮੀ ਚਾਲੇ ਚਲ ਰਹੀ ਹੈ — ਇਸੇ ਕਰ ਕੇ ਨਾਟਕ ਮੰਦ-ਗਤੀ ਵਾਲਾ ਹੈ ।

ਮੈਂ : ਗਤੀ ਤੋਂ ਤੇਰੀ ਕੀ ਮੁਰਾਦ ਹੈ ? ਮੈਂ ਬਾਹਰਲੀ ਗਤੀ – ਮਾਰ-ਧਾੜ, ਘਸੁੰਨ-ਮੁੱਕਾ, ਦੌੜ-ਭੱਜ — ਦੀ ਗੱਲ ਨਹੀਂ ਕਰਦਾ । ਮੈਂ ਗੱਲ ਕਰਦਾ ਹਾਂ ਮਾਨਸਿਕ ਗਤੀ ਦੀ । ਕਈ ਵਾਰ ਪਾਤਰ ਇਕੋ ਥਾਂ ਖੜੇ ਹੁੰਦੇ ਹਨ — ਜਿਵੇਂ ਚੈਖ਼ੋਵ ਦੇ ‘ਸਮੁੰਦਰੀ ਕੂੰਜ’ ਤੇ ‘ਮਾਮਾ ਵਾਨੀਆ’ ਵਿਚ — ਪਰ ਉਹਨਾਂ ਦੇ ਮਾਨਸਿਕ ਪਰਛਾਵੇਂ ਦੌੜਦੇ ਨਜ਼ਰ ਆਉਂਦੇ ਹਨ । ਸੈਮਿਉਲ ਬੈੱਕਟ ਦੇ ਨਾਟਕ ‘ਗੋਦੋ ਦੀ ਉਡੀਕ’ ਵਿਚ ਪਾਤਰ ਇਕੋ ਗੱਲ ਨੂੰ ਦੁਹਰਾਉਂਦੇ ਹਨ, ਪਰ ਇਹ ਦੁਹਰਾਈ ਖ਼ਰਾਦ ਦੇ ਚੱਕਰ ਵਾਂਗ ਹੈ । ਇਕੋ ਥਾਂ ਖੜੀ ਹੈ, ਪਰ ਤੇਜ਼ ਘੁੰਮ ਰਹੀ ਹੈ — ਗਤੀ ਪਧਾਨ । ਪਰ ਤੇਰੇ/ਨਾਟਕ ਵਿਚ ਇਸ ਕਿਸਮ ਦੀ ਗਤੀ ਨਹੀਂ ।

ਸੇਖੋਂ : ਚੈਖ਼ੋਵ ਦੇ ਪਾਤਰ ਵਿਚ ਉਦਗਾਰ ਦਾ ਬਾਰੂਦ ਭਰਿਆ ਹੁੰਦਾ ਹੈ ਹਰ ਵਕਤ ਇਹ ਡਰ ਹੁੰਦਾ ਹੈ ਕਿ ਹੁਣ ਵੀ ਪਟਾਕਾ ਪਿਆ । ਇਹ ਪਟਾਕਾ ਪੈਂਦਾ ਨਹੀਂ, ਪਰ ਉਡੀਕ ਦੇ ਡਰ ਬਣੇ ਰਹਿੰਦੇ ਹਨ। ਸੈਮਿਉਲ ਬੈੱਕਟ ਦੀ ਜੁਗਤੀ ਉਸ ਸਿਆਣੇ ਵਾਂਗ ਹੈ ਜੋ ਇਕ ਬੱਚੇ ਨੂੰ ਖਿਲੌਣਾ ਦੇਣ ਦੀ ਆਸ ਦੇਈ ਰਖਦਾ ਹੈ, ਪਰ ਪੂਰੀ ਨਹੀਂ ਕਰਦਾ । ਬੈੱਕਟ ਜਾਣਦਾ ਹੈ ਪੂਰੀ ਨਿਰਾਸ਼ਾ ਦਾ ਸੁਆਦ । ਮੈਂ ਇਹਨਾਂ ਦੋਹਾਂ ਨਾਟਕਕਾਰਾਂ ਤੋਂ ਵੱਖਰਾ ਹਾਂ ।

ਮੈਂ : ਜਿਵੇਂ ਖ਼ਰਗੋਸ਼ ਕਹੇ ਕਿ ਮੈਂ ਸ਼ੇਰ ਤੇ ਹਾਥੀ ਤੋਂ ਵੱਖਰਾ ਹਾਂ ।

ਸੇਖੋਂ : ਮੈਂ ਵਾਕਈ ਇਹਨਾਂ ਨਾਟਕਕਾਰਾਂ ਤੋਂ ਵੱਖਰਾ ਹਾਂ ।

ਮੈਂ : ਕਿਵੇਂ ?

ਸੇਖੋਂ : ਮੈਨੂੰ ਵੇਗ ਦੀ ਸ਼ਕਤੀ ਪੁਰਾਣੇ ਜ਼ਮਾਨੇ ਦੀ ਪ੍ਰਤੀਤ ਹੁੰਦੀ ਹੈ । ਤੇ ਮੈਂ ਇਸ ਨੂੰ ਆਪਣੀ ਰਚਨਾ ਦਾ ਆਧਾਰ ਨਹੀਂ ਬਣਾ ਸਕਦਾ ।

ਮੈਂ : ਕਮਿਊਨਿਸਟ ਜੁਆਨਾਂ ਦੀ ਸ਼ਕਤੀ ਬਾਰੇ ਕੀ ਖ਼ਿਆਲ ਹੈ ?

ਸੇਖੋਂ : ਇਹ ਮੂਲ ਰੂਪ ਵਿਚ ਸੋਚ ਦੀ ਸ਼ਕਤੀ ਹੈ ।

ਮੈਂ : ਅਸੀਂ ‘ਕਲਾਕਾਰ’ ਦੀ ਗੱਲ ਕਰਦੇ ਸਾਂ । ਇਸ ਵਿਚ ਨਾਟਕੀ ਗਤੀ ਨਹੀਂ । ਸਾਰਾ ਨਾਟਕ ਵਾਦ-ਵਿਵਾਦ ਹੈ ਇਕੋ ਥਾਂ ਖੜੋਤਾ ਬੌਧਿਕ ਛੰਭ ! –

ਸੇਖੋਂ : ਚਲੋ ਇਹੋ, ਸਹੀ । ਪੰਜਾਬੀ ਪਾਠਕਾਂ ਨੂੰ ਹਾਲੇ ਅਜਿਹੇ ਵਾਦ-ਵਿਵਾਦ ਦੀ ਵੀ ਬਹੁਤ ਲੋੜ ਹੈ । ਇਸੇ ਕਰ ਕੇ ਮੇਰੇ ਸਾਰੇ ਨਾਟਕਾਂ ਵਿਚੋਂ ‘ਕਲਾਕਾਰ’ ਉਤੇ ਸਭ ਤੋਂ ਵਧ ਆਲੋਚਨਾ ਹੋਈ ।

ਮੈਂ : ‘ਸਿਆਲਾਂ ਦੀ ਨੱਢੀ’ ਵਿਚ ਤੂੰ ਝੰਗ ਦੇ ਇਲਾਕੇ ਦੀ ਜ਼ਬਾਨ ਵਰਤ ਕੇ ਨਾਟਕ ਦੀ ਅੰਦਰਲੀ ਖ਼ੂਬੀ ਨੂੰ ਸੱਟ ਮਾਰੀ ਹੈ।

ਸੇਖੋਂ : ਮੇਰੇ ਖ਼ਿਆਲ ਵਿਚ ਹੀਰ-ਰਾਂਝੇ ਦੀ ਕਹਾਣੀ ਸਾਡੀ ਕੇਂਦਰੀ ਬੋਲੀ ਵਿਚ ਨਹੀਂ ਲਿਖੀ ਜਾ ਸਕਦੀ, ਜਿਵੇਂ ਇਹ ਉਰਦੂ ਤੇ ਹਿੰਦੀ ਵਿਚ ਵੀ ਨਹੀਂ ਲਿਖੀ ਜਾ ਸਕਦੀ । ਮੈਂ ਸਿਰਫ਼ ਦਮੋਦਰ ਦੇ ਕਿੱਸੇ ਨੂੰ ਸਫਲ ਰਚਨਾ ਸਮਝਦਾ ਹਾਂ ।

ਮੈਂ : ਕਿਉਂ ?

ਸੇਖੋਂ : ਉਹ ਝਾਂਗੀ ਬੋਲੀ ਵਿਚ ਹੈ ।

ਮੈਂ : ਭਾਸ਼ਾ ਬਾਰੇ ਤੇਰਾ ਬੜਾ ਸੀਮਿਤ ਵਿਚਾਰ ਹੈ । ਇਸ ਦਾ ਮਤਲਬ ਹੈ ਕਿ ਅਕਬਰ ਜਾਂ ਸ਼ਿਵਾ ਜੀ ਜਾਂ ਭਗਤ ਕਬੀਰ ਦੀ ਕਹਾਣੀ ਪੰਜਾਬੀ ਵਿਚ ਨਹੀਂ ਲਿਖ ਸਕਦੇ ।

ਸੇਖੋਂ : ਮੈਂ ਧਰਤੀ ਦੇ ਨੇੜੇ ਰਹਿਣ ਵਾਲੇ ਪਾਤਰਾਂ ਦੀ ਗੱਲ ਕਰਦਾ ਹਾਂ ਜਿਨ੍ਹਾਂ ਨੂੰ ਆਪਣੀ ਬੋਲੀ ਵਿਚ ਜੀਉਂਦਾ ਰਖਿਆ ਜਾ ਸਕਦਾ ਹੈ — ਜਿਵੇਂ ਲੇਡੀ ਗਰੈਗਰੀ ਤੇ ਸੀਨ ਓਕੇਸੀ ਦੇ ਪਾਤਰ ।

ਮੈਂ : ਠੀਕ ! ਪਰ ਉਹ ਅਇਰਿਸ਼ ਨਹੀਂ ਬੋਲਦੇ । ਨਾਟਕਕਾਰ ਨੇ ਉਹਨਾਂ ਦੀ ਬੋਲ-ਚਾਲ ਵਿਚ ਸਿਰਫ਼ ਉਸ ਇਲਾਕੇ ਦੀ ਪੁੱਠ ਦਿਤੀ ਹੈ ਤੇ ਇਸ ਨਾਲ ਕਾਵਿ-ਮਈ ਵਾਯੂ-ਮੰਡਲ ਉਸਾਰਿਆ ਹੈ । ਬਾਰਨਾਰਡ ਸ਼ਾਅ ਤੇ ਗਾਲਜ਼ਵਰਦੀ ਦੇ ਪਾਤਰ ਕਾਕਨੀ ਨਹੀਂ ਬੋਲਦੇ ।

ਸੇਖੋਂ : ਬਰਨਾਰਡ ਸ਼ਾਅ ਦੇ ‘ਪਿਗਮੇਲੀਅਨ’ ਵਿਚ ਕਾਕਨੀ ਵਰਤੀ ਗਈ-

ਮੈਂ : ਉਹ ਇਸ ਲਈ ਕਿ ਉਸ ਨਾਟਕ ਦਾ ਵਿਸ਼ਾ ਹੀ ਭਾਸ਼ਾ ਤੇ ਉਪ-ਭਾਸ਼ਾ ਸੀ । ਉਹ ਇਸ ਰਾਹੀਂ ਸਮਾਜ ਦੀ ਝੂਠੀ ਤੇ ਨਕਲੀ ਸ਼੍ਰੇਣੀ ਵੰਡ ਦਾ ਪਾਜ ਖੋਲ੍ਹਣਾ ਚਾਹੁੰਦਾ ਸੀ । ਪਰ ਉਸ ਦੇ ਬਾਕੀ ਨਾਟਕਾਂ ਵਿਚ ਟਕਸਾਲੀ ਬੋਲੀ ਹੈ। ਜੇ ਕੋਈ ਨਿੱਕਾ ਪਾਤਰ ਹੋਵੇ ਤਾਂ ਸਥਾਨਕ ਰੰਗ ਦਾ ਛਿੱਟਾ ਦੇਣ ਲਈ ਠੀਕ ਹੈ, ਪਰ ਸਾਰੇ ਨਾਟਕ ਦੀ ਬੋਲੀ ਝਾਂਗੀ ਜਾਂ ਮੁਲਤਾਨੀ ਜਾਂ ਪੋਠੋਹਾਰੀ ਨਹੀਂ ਚਾਹੀਦੀ । ਇਸ ਨਾਲ ਨਾਟਕ ਦਾ ਦੁਖਾਂਤਕ ਗੌਰਵ ਮਾਰਿਆ ਜਾਂਦਾ ਹੈ ।

ਸੇਖੋਂ : ਚਲੋ ਇਸ ਨੂੰ ਵੀ ਮੇਰਾ ਪ੍ਰਯੋਗ ਹੀ ਸਮਝ ਲਵੋ ।

ਮੈਂ : ਤੇਰੇ ਇਤਿਹਾਸਕ ਨਾਟਕ ਸਿੱਖ ਰਾਜ ਦੇ ਸਮੇਂ ਨੂੰ ਅਜ ਦੇ ਸਮੇਂ ਨਾਲ ਕਿਵੇਂ ਜੋੜਦੇ ਹਨ ?

ਸੇਖੋਂ : ਮੇਰੇ ਖ਼ਿਆਲ ਮੁਤਾਬਿਕ ਇਤਿਹਾਸਕ ਨਾਟਕ ਆਪਣੇ ਸਮੇਂ ਦਾ ਕੇਵਲ ਖੜਾ ਚਿਤਰ ਹੀ ਨਹੀਂ ਹੁੰਦਾ ਸਗੋਂ ਉਹ ਸਾਡੇ ਵਰਤਮਾਨ ਦੇ ਪਿਛੋਕੜ ਦਾ ਵੀ ਅਜਿਹਾ ਸ਼ੀਸ਼ਾ ਹੈ ਜਿਸ ਵਿਚੋਂ ਸਾਡੇ ਵਰਤਮਾਨ ਤੇ ਭਵਿੱਖ ਦੀ ਰੇਖਾ ਦੀ ਝਲਕ ਦਿਸਣੀ ਚਾਹੀਦੀ ਹੈ ।

ਮੈਂ : ਪਰ “ਬੇੜਾ ਬੰਨ੍ਹ ਨਾ ਸਕਿਓ,” ਵਿਚ ਇਹ ਗੱਲ ਕਿਥੋਂ ਤਕ ਸਿੱਧ ਹੁੰਦੀ ਹੈ ?

ਸੇਖੋਂ : ਮਹਾਰਾਜਾ ਸ਼ੇਰ ਸਿੰਘ ਦੀ ਸਮੱਸਿਆ ਹੈ ਕਿ ਸਿੱਖ ਫੌਜਾਂ ਵਿਚ ਉਹ ਆਪਣੇ ਵਿਰੁੱਧ ਬਦਨਾਮੀ ਨੂੰ ਦੂਰ ਕਰੇ । ਸਿੱਖ ਫ਼ੌਜਾਂ ਵਿਚ ਇਕ ਪ੍ਰਕਾਰ ਦੀ ਅਤਿਵਾਦੀ ਲੋਕ-ਰਾਜੀ ਭਾਵਨਾ ਪ੍ਰਚੰਡ ਸੀ । ਇਸ ਭਾਵਨਾ ਨੇ ਕੋਈ ਹੋਰ ਆਗੂ ਆਪਣੇ ਵਿਚੋਂ ਪੈਦਾ ਨਾ ਕੀਤਾ ।

ਮੈਂ : ਦਰਅਸਲ ਉਹਨਾਂ ਵਿਚ ਕੋਈ ਮਹਾਰਾਜਾ ਰਣਜੀਤ ਸਿੰਘ, ਨਪੋਲੀਅਨ ਜਾਂ ਲੈਨਿਨ ਸੀ ਹੀ ਨਹੀਂ ।

ਸੇਖੋਂ : ਬਸ ਇਹੋ ਸਮੱਸਿਆ ਹੈ ਹੁਣ ਦੀ ਵੀ ।

ਮੈਂ : ਮੈਂ ਇਸ ਦੀ ਨਾਟਕੀ ਸ਼ਕਤੀ ਬਾਰੇ ਪੁੱਛਣਾ ਚਾਹੁੰਦਾ ਹਾਂ । ਇਸ ਦੀ ਵਾਰਤਾਲਾਪ ਵਿਚ ਤੂੰ ਗੌਰਵਮਈ ਸ਼ੈਲੀ ਵਰਤੀ ਹੈ ਜੋ ਠੀਕ ਢੰਗ ਹੈ, ਪਰ-

ਸੇਖੋਂ : ਪਰ ਇਹ ਨਾਟਕ ਬਹੁਤ ਪੜ੍ਹਿਆ ਨਹੀਂ ਗਿਆ, ਸਟੇਜ ਕਰਨਾ ਤਾਂ ਕਿਤੇ

ਰਿਹਾ । ਮੈਂ ਚਾਹੁੰਦਾ ਹਾਂ ਕਿ ਤੂੰ ਇਸ ਨੂੰ ਸਟੇਜ ਦੇ ਪੱਖ ਤੋਂ ਪੜ੍ਹ ਵਿਚਾਰ ਕੇ ਕਦੇ

ਮੰਚ ਉਤੇ ਲਿਆਵੇਂ ।

ਮੈਂ : ਤੇ ਤੇਰਾ ਦੂਜਾ ਨਾਟਕ ?

ਸੇਖੋਂ : ‘ਮੋਇਆਂ ਸਾਰ ਨਾ ਕਾਈ’ ਦੀ ਸਮੱਸਿਆ ਇਹ ਹੈ ਕਿ ਦਲੀਪ ਸਿੰਘ ਤੇ ਸਿੱਖ ਸਰਦਾਰ ਇਸ ਗੱਲ ਤੋਂ ਜਾਣੂੰ ਗੁਆਈ ਹੈ ਤੇ ਇਸ ਨੂੰ ਉਹ ਕਿਵੇਂ ਵਰਤਮਾਨ ਸਮਾਜ ਦਾ ਦੁਖਾਂਤ ਹੈ । ਨਹੀਂ ਕਿ ਉਹਨਾਂ ਨੇ ਕੇਡੀ ਵਡਮੁੱਲੀ ਵਸਤ ਮੁੜ ਪ੍ਰਾਪਤ ਕਰ ਸਕਦੇ ਹਨ । ਇਹੋ ਸਾਡੇ

1 ਮੈਂ : ਕੀ ਮਤਲਬ ?

ਸੇਖੋਂ : ਸਾਡਾ ਰਾਜਸੀ ਢਾਂਚਾ ।

ਮੈਂ : ਕੀ ਮਤਲਬ ?

ਸੇਖੋਂ : ਸਾਡੇ ਦੇਸ਼ ਦੇ ਵਡੇ ਤੋਂ ਵਡੇ ਆਗੂ ਦੀ ਕਲਪਨਾ ਵਿਚ ਸਾਡੇ ਦੇਸ਼ ਦੀ ਸਹੀ ਵਡਿਆਈ ਸਪੱਸ਼ਟ ਹੋ ਕੇ ਨਹੀਂ ਆਈ । ਹੁਣ ਦੀ ਸਥਿਤੀ ਦਾ ਮੁਕਾਬਲਾ ਸ਼ੇਰ ਸਿੰਘ ਨਾਲ ਵਧੇਰੇ ਹੈ ਜੋ ਉਸ ਵੇਲੇ ਦੀ ਲੋਕ-ਰਾਜੀ ਭਾਵਨਾ ਨੂੰ ਨਿਯੰਤਰਿਤ ਨਹੀਂ ਸੀ ਕਰ ਸਕਿਆ । ਮੈਨੂੰ ਡਰ ਹੈ। ਸਾਡੇ ਵਰਤਮਾਨ ਰਾਜਸੀ ਆਗੂ ਜੇ ਸਾਡੇ ਦੇਸ਼ ਵਿਚ ਪ੍ਰਚੰਡ ਹੋਈ ਸਮਾਜਵਾਦੀ ਭਾਵਨਾ ਦੇ ਹਾਣੀ ਸਿੱਧ ਨਾ ਹੋਏ ਤਾਂ ਇਸ ਤੋਂ ਕੋਈ ਵੱਡਾ ਦੁਖਾਂਤ ਉਤਪੰਨ ਹੋ ਸਕਦਾ ਹੈ । ਸ਼ੇਰ ਸਿੰਘ ਇਕ ਸ਼ੀਂਹ ਉਤੇ ਸਵਾਰ ਸੀ ਤੇ ਅਜ ਦੇ ਆਗੂਆਂ ਦੀ ਵੀ ਇਹੋ ਸਥਿਤੀ ਹੈ । ਸ਼ੀਂਹ ਨੂੰ ਨੱਥਣਾ ਬੜਾ ਔਖਾ ਤੇ ਚਤੁਰਾਈ ਦਾ ਕੰਮ ਹੈ ।

ਮੈਂ : ਤੂੰ ਲੋਕ ਰਾਜ ਨੂੰ ਸ਼ੀਂਹ ਸਮਝਦਾ ਹੈਂ ?

ਸੇਖੋਂ : ਹਾਂ । ਭੂਪਵਾਦੀ ਤੇ ਪੂੰਜੀਵਾਦੀ ਆਗੂਆਂ ਲਈ ਲੋਕ-ਰਾਇ ਸਚਮੁੱਚ ਇਕ ਸ਼ੀਂਹ ਹੁੰਦਾ ਹੈ ।

ਮੈਂ : ਅਸੀਂ ਫਿਰ ਇਹਨਾਂ ਨਾਟਕਾਂ ਦੇ ਵਿਸ਼ੇ ਵਿਚ ਹਾਂ ਕਿ ਇਹਨਾਂ ਨੂੰ ਮੰਚ ਦੇ ਪੱਖੋਂ ਤੇ ਨਾਟਕੀ ਦ੍ਰਿਸ਼ਟੀਕੋਣ ਤੋਂ ਉਲਝ ਗਏ । ਮੈਂ ਚਾਹੁੰਦਾ ਦੇਖਿਆ ਜਾਏ ।

ਸੇਖੋਂ : ਇਹਨਾਂ ਨੂੰ ਜੇ ਮੰਚ ਉਤੇ ਲਿਆਂਦਾ ਜਾਏ ਤਾਂ ਹੀ ਅਸੀਂ ਇਹ ਗੱਲ ਪਰਖ ‘ ਸਕਦੇ ਹਾਂ, ਤੇ ਮੈਂ ਇਹਨਾਂ ਵਿਚ ਕੋਈ ਤਬਦੀਲੀ ਕਰ ਸਕਦਾ ਹਾਂ । ਇਸ ਦੇ ਬਗ਼ੈਰ ਸ਼ਾਇਦ ਨਹੀਂ ।

ਮੈਂ : ਕੀ ਤੇਰੇ ਕੁਝ ਪਾਤਰ ਸ਼ਕਲਾਂ ਬਦਲ ਕੇ ਮੁੜ ਮੁੜ ਆਉਂਦੇ ਹਨ ?

ਸੇਖੋਂ : ਮੇਰੀਆਂ ਕਹਾਣੀਆਂ ਵਿਚ ਤਾਂ ਪਾਤਰ ਨਵਾਂ ਰੂਪ ਧਾਰ ਕੇ ਆ ਜਾਂਦੇ ਹਨ, ਪਰ ਨਾਟਕਾਂ ਵਿਚ ਮੈਨੂੰ ਦਿਸਦਾ ਹੈ – ਇਹ ਗੱਲ ਨਹੀਂ ।

ਮੈਂ : ਤੇਰੀਆਂ ਤੀਵੀਆਂ ਕਿਹੋ ਜਿਹੀਆਂ ਨੇ ?

ਸੇਖੋਂ : ਆਖਿਆ ਜਾਂਦਾ ਹੈ ਕਿ ਮੈਂ ਇਸਤ੍ਰੀ ਪਾਤਰਾਂ ਨੂੰ ਆਦਰਸ਼ਕ ਬਣਾ ਦੇਂਦਾ ਹਾਂ, ਪਰ ਇਹ ਗ਼ਲਤ ਹੈ । ਮੇਰੀਆਂ ਇਸਤ੍ਰੀਆਂ ਅਹੱਲਿਆ, ਦਮਯੰਤੀ, ਭਾਗਭਰੀ, ਹੀਰ ਤੇ ਰਾਣੀ ਜਿੰਦਾਂ ਸਭ ਵਖ ਵਖ ਵਿਅੱਕਤੀ ਹਨ — ਆਦਰਸ਼ਕ ਨਹੀਂ । ਮੈਂ ਸੁਚੇਤ ਤੌਰ ਤੇ ਆਪਣੇ ਨਾਟਕਾਂ ਵਿਚ ਰਵਾਇਤੀ ਰੁਮਾਂਸਵਾਦ ਦਾ ਵਿਰੋਧ ਕੀਤਾ ਹੈ। ਮੇਰੀ ‘ਹੀਰ’ ਸਾਧਾਰਣ ਜੱਟਾਂ ਦੀ ਕੁੜੀ ਹੈ । ਮੈਂ ਉਸ ਦੇ ਹੁਸਨ ਦੇ ਗੀਤ ਨਹੀਂ ਗਾਏ । ਮੈਂ ਫ਼ੈਸਲਾ ਇਹ ਕਰਵਾਇਆ ਹੈ ਕਿ ਰਾਂਝੇ ਦੇ ਜੁੱਤੀਆਂ ਮਾਰੋ ਤੇ ਕੁੜੀ ਨੂੰ ਫੜ ਕੇ ਘਰ ਲੈ ਜਾਉ – ਜਿਵੇਂ ਸਾਡੀਆਂ ਅਦਾਲਤਾਂ ਹੁਣ ਤੀਕ ਕਰਦੀਆਂ ਹਨ ।

ਮੈਂ : ਪਰ ਤੇਰਾ ਫ਼ੈਸਲਾ ਬੜਾ ਭੂਪਵਾਦੀ ਹੈ !

ਸੇਖੋਂ : (ਹੱਸਦਾ ਹੈ) ਕਿਉਂਕਿ ਸਾਡਾ ਸਮਾਜ ਹਾਲੇ ਤੀਕ ਭੂਪਵਾਦੀ ਹੈ ।

ਮੈਂ : ਪਰ ਤੂੰ ਤਾਂ ਸੇਧ ਦੇਣ ਦਾ ਦਾਅਵਾ ਕਰਦਾ ਏਂ । ਬਰਟੋਲਟ ਬਰੈਂਟ ਆਪਣੇ ਨਾਟਕਾਂ ਵਿਚ ਉਲਟੇ ਫ਼ੈਸਲੇ ਦੇਂਦਾ ਹੈ । ਉਸ ਦਾ ਇਕ ਨਾਟਕ ‘ਕਾਕੇਸ਼ੀਆ ਦਾ ਨਿਆਂ ਚੱਕਰ’ ਤੇਰ੍ਹਵੀਂ ਚੌਧਵੀਂ ਸਦੀ ਦੇ ਕਾਕੇਸ਼ੀਆ ਨੂੰ ਚਿੱਤਰਦਾ ਹੈ । ਰਾਜ ਮਹੱਲ, ਗਵਰਨਰ, ਗਿਰਜਾ, ਝੂਠੇ ਹਕੀਮ ਤੇ ਵਕੀਲ ਤੇ ਜੱਜ । ਪਰ ਜਦੋਂ ਅਸਲੀ ਮਾਂ ਤੇ ਨਕਲੀ ਮਾਂ ਦਾ ਮੁਕਾਬਲਾ ਪੇਸ਼ ਹੁੰਦਾ ਹੈ ਤਾਂ ਬਰੈੱਸ਼ਟ ਫ਼ੈਸਲਾ ਦੇਂਦਾ ਹੈ – ਰਵਾਇਤ ਦੇ ਉਲਟ ।

ਸੇਖੋਂ : ਸਾਡੀ ਭੂਪਵਾਦੀ ਰਵਾਇਤ ਯਥਾਰਥ ਦੇ ਵਿਰੁਧ ਹੈ । ਸਾਡੇ ਕਿੱਸਾਕਾਰਾਂ ਨੇ ਰਾਂਝੇ ਨੂੰ ਹੀਰ ਨਾਲ ਤੋਰਿਆ ਹੈ ਜਦੋਂ ਕਿ ਯਥਾਰਥ ਵਿਚ ਇਹ ਨਹੀਂ ਸੀ ਹੁੰਦਾ । ਮੈਂ ਇਸ ਰਵਾਇਤ ਨੂੰ ਤੋੜ ਕੇ ਉਸ ਸਮੇਂ ਦਾ ਯਥਾਰਥ ਪੇਸ਼ ਕੀਤਾ ।

ਮੈਂ : ਤੈਨੂੰ ਆਪਣਾ ਕਿਹੜਾ ਨਾਟਕ ਚੰਗਾ ਲਗਦਾ ਹੈ ?

ਸੇਖੋਂ : ਮੈਂ ਨਾਟਕ ਲਿਖੇ ਢੇਰ ਸਾਰੇ ਹਨ, ਪਰ ਉਹਨਾਂ ਉਤੇ ਮਿਹਨਤ ਬਹੁਤ ਥੋੜੀ

ਕੀਤੀ ਹੈ । ਮੈਂ ਬਹੁਤ ਸੁਸਤ ਹਾਂ । ਜਿਤਨੀ ਪ੍ਰਤਿਭਾ ਮੇਰੇ ਵਿਚ ਸੀ ਮੈਂ ਉਸ ਤੋਂ ਕੰਮ ਨਹੀਂ ਲਿਆ । ਅਸੀਂ ਪੱਛਮੀ ਸਾਹਿੱਤਕਾਰਾਂ ਵਾਂਗ ਮਿਹਨਤ ਨਹੀਂ ਕਰਦੇ, ਨਾ ਹੀ ਉਸ ਨਿਧੜਕਤਾ ਨਾਲ ਲਿਖਦੇ ਹਾਂ ।

ਮੈਂ : ਕਿਉਂ ?

ਸੇਖੋਂ : ਸਾਡੇ ਮਨ ਵਿਚ ਸਮਾਜ ਪ੍ਰਤੀ ਪੂਰੀ ਸੁਹਿਰਦਤਾ ਨਹੀਂ ।

ਮੈਂ : ਕਿਉਂ ?

ਸੇਖੋਂ : ਇਤਿਹਾਸਕ’ ਕਾਰਨ ਹਨ । ਯੂਰਪ ਵਿਚ ਸਾਹਿੱਤਕਾਰ ਜੋ ਆਤਮ-ਬਲੀ ਦੇਂਦਾ ਹੈ ਅਸੀਂ ਉਸ ਤੋਂ ਕਤਰਾਉਂਦੇ ਹਾਂ । ਰਾਜਸੀ ਖੇਤਰ ਵਿਚ ਅਸੀਂ ਕੁਰਬਾਨੀ ਦੇ ਸਕਦੇ ਹਾਂ, ਸ਼ਹੀਦਾਂ ਦੀ ਮਰਯਾਦਾ ਹੈ, ਪਰ ਸਾਹਿੱਤ ਵਿਚ ਨਹੀਂ । ਸਾਡੇ ਲੇਖਕ ਸਮਝਦੇ ਹਨ ਕਿ ਮਿਹਨਤ ਕਰ ਕੇ ਕੋਈ ਚੀਜ਼ ਰਚੀ ਜਾਵੇ ਤਾਂ ਉਹ ਘਟੀਆ ਹੁੰਦੀ ਹੈ । ਤਰਖਾਣ ਤੋਂ ਕੁਰਸੀ ਖ਼ਰੀਦੋ ਤਾਂ ਉਹ ਆਖੇਗਾ, “ਮਹਾਰਾਜ ਪੰਜ ਦਿਨ ਸਖ਼ਤ ਮਿਹਨਤ ਕੀਤੀ, ਤੁਹਾਡੇ ਰੁਪਏ ਤਾਂ ਦਿਹਾੜੀਆਂ ਦਾ ਮੁੱਲ ਵੀ ਨਹੀਂ !” ਪਰ ਸ਼ਾਇਰ ਤੇ ਖ਼ੂਬਸੂਰਤ ਔਰਤ ਆਪਣੀ ਮਿਹਨਤ ਨੂੰ ਛੁਪਾਉਂਦੇ ਹਨ । ਸ਼ਾਇਰ ਆਖੇਗਾ, ”ਬਸ ਜੀ ਮੂਡ ਬਣਿਆ ਤੇ ਅੱਖਾਂ ਮੀਚ ਕੇ ਇਹ ਕਵਿਤਾ ਲਿਖ ਦਿਤੀ !” ਭਾਵੇਂ ਉਸ ਨੇ ਉਸ ਉਤੇ ਦਸ ਦਿਨ ਖ਼ਰਚ ਕੀਤੇ ਹੋਣ। ਉਸ ਨੂੰ ਮਿਹਨਤ ਤੋਂ ਸ਼ਰਮ ਆਉਂਦੀ ਹੈ । ਇਸੇ ਤਰ੍ਹਾਂ ਔਰਤ ਨੇ ਭਾਵੇਂ ਸ਼ਿੰਗਾਰ ਕਰਨ ਲਗਿਆਂ ਦੋ ਘੰਟੇ ਲਾਏ ਹੋਣ, ਪਰ ਇਹੋ ਆਖੇਗੀ, “ਬਸ ਆਉਂਦੀ ਆਉਂਦੀ ਨੇ ਰਤਾ ਕੁ ਪਾਊਡਰ ਲਾਇਆ ਸੀ ।”

ਮੈਂ : ਸੁਣਿਆ ਹੈ ਤੂੰ ਰਿਟਾਇਰ ਹੋ ਰਿਹਾ ਏਂ !

ਸੇਖੋਂ : ਮੈਂ ਰਿਟਾਇਰ ਹੋ ਵੀ ਗਿਆ ।

ਮੈਂ : ਕੀ ਕਰੇਂਗਾ ?

ਸੇਖੋਂ : ਇਕ ਮੁਰਗੀਖ਼ਾਨਾ, ਇਕ ਸੂਰਾਂ ਦਾ ਵਾੜਾ, ਤੇ ਮੁੰਗਫਲੀ ਦਾ ਵੇਲਣਾ । ਨਾਲੇ ਖੇਤੀ ਕਰਾਂਗਾ । ਅੰਗੂਰਾਂ ਦਾ ਬਾਗ਼ ਲਾਵਾਂਗਾ ਤੇ ਘਰ ਦੀ ਸ਼ਰਾਬ ਕਢਾਂਗਾ ।

ਮੈਂ : ਇਹ ਤਾਂ ਕਾਨੂੰਨ ਦੇ ਖ਼ਿਲਾਫ਼ ਹੈ ।

ਸੇਖੋਂ : ਜੇ ਕਿਸੇ ਕੋਲ ਬਾਗ਼ ਹੋਵੇ ਤਾਂ ਉਹ ਘਰ ਅੰਗੂਰਾਂ ਦੀ ਸ਼ਰਾਬ ਕਿਉਂ ਨਾ ਕਢੇ ?

ਮੈਂ : ਕੋਈ ਮਹਿਬੂਬਾ ਰਖੇਂਗਾ ?

ਸੇਖੋਂ : ਨਹੀਂ । ਨਾ ਸ਼ਕਤੀ ਹੈ, ਨਾ ਇੱਛਾ । ਮੇਰਾ ਆਖ਼ਰੀ ਇਸ਼ਕ ਉੱਨੀ ਸੌ ਬਾਸਠ ਵਿਚ ਸੀ ਜਦੋਂ ਚੀਨੀਆਂ ਨੇ ਹਮਲਾ ਕੀਤਾ । ਇਸ਼ਕ ਕਾਲਿਕਾ ਹੈ — ਥੋੜਾ ਚਿਰ ਰਹਿਣ ਵਾਲੀ ਗੱਲ । ਰਾਜਨੀਤੀ ਮਹਾ-ਕਾਲ – ਚਿਰ ਤੀਕ ਰਹਿਣ ਵਾਲੀ ਗੱਲ । ਇਸ਼ਕ ਡਰਾਇੰਗ ਰੂਮ ਦੀ ਗੱਲ ਹੈ, ਬਲਕਿ ਬੈੱਡ ਰੂਮ ਦੀ । ਰਾਜਨੀਤੀ ਜੰਗ ਦੇ ਖੇਤਰ ਦੀ ਗੱਲ ਹੈ, ਰਣ-ਭੂਮੀ ਦੀ ।

ਸੇਖੋਂ ਫਿਰ ਪੰਜਾਬ ਦੇ ਰਾਜਨੀਤਕ ਭਵਿੱਖ ਬਾਰੇ ਗੱਲਾਂ ਕਰਨ ਲੱਗਾ । ਉਸ ਦੀ ਗੱਲਬਾਤ ਵਿਚ ਆਤਮਕ ਪੀੜ ਤੇ ਗੁੱਸਾ ਸੀ ।

ਉਹ ਬੋਲਿਆ, “ਸਿੱਖਾਂ ਵਿਚ ਰਾਜ ਕਰਨ ਦੀ ਭਾਵਨਾ ਮਰ ਗਈ ਹੈ ।’

ਮੈਂ : ਕੀ ਮਤਲਬ ?

ਸੇਖੋਂ : ਤੁਰਕਾਂ ਤੇ ਮੁਗ਼ਲਾਂ ਵਿਚ ਰਾਜ ਕਰਨ ਦੀ ਹਵਸ ਸੀ, ਪਰ ਹਿੰਦੁਸਤਾਨ ਦੀ ਆਬੋ-ਹਵਾ ਵਿਚ ਇਹ ਹਵਸ ਹੈ ਹੀ ਨਹੀਂ । ਇਥੇ ਰਾਜ ਕਰਾਉਣ ਦੀ ਹਵਸ ਹੈ । ਸਿੱਖਾਂ ਵਿਚ ਰਾਜ ਕਰਨ ਦੀ ਹਵਸ ਥੋੜਾ ਚਿਰ ਉਭਰ ਕੇ ਆਈ ਸੀ, ਫਿਰ ਖ਼ਤਮ ਹੋ ਗਈ – ਜਿਵੇਂ ਫੂਸ ਦੀ ਅੱਗ ਹੋਵੇ । ਅੰਗਰੇਜ਼ਾਂ ਨੇ ਅਫ਼ਗ਼ਾਨਾਂ ਨੂੰ ਅਠਾਰਾਂ ਸੌ ਚਾਲ੍ਹੀ ਵਿਚ ਜਿੱਤਿਆ, ਪਰ ਉਹਨਾਂ ਨੇ ਪੰਜ ਛੇ ਸਾਲਾਂ ਵਿਚ ਹੀ ਅੰਗਰੇਜ਼ਾਂ ਨੂੰ ਲਾਹ ਸੁੱਟਿਆ । ਸਿੱਖਾਂ ਨੂੰ ਅੰਗਰੇਜ਼ਾਂ ਨੇ ਅਠਾਰਾਂ ਸੌ ਅਠਤਾਲੀ ਵਿਚ ਜਿੱਤਿਆ ਤਾਂ ਉਹਨਾਂ ਨੇ ਸਫ਼ਾਂ ਵਿਛਾ ਦਿੱਤੀਆਂ ।

ਮੈਂ : ਕਦੇ ਫਿਰ ਵੀ ਸਿੱਖ ਰਾਜ ਹੋਵੇਗਾ ?

ਸੇਖੋਂ : ਸ਼ਾਇਦ ਕਦੇ ਨਹੀਂ ।

ਮੈਂ : ਕਿਉਂ ?

ਸੇਖੋਂ : ਇਸ ਦਾ ਦਾਰੋਮਦਾਰ ਅੰਤਰ-ਰਾਸ਼ਟਰੀ ਸਥਿਤੀ ਉਤੇ ਹੈ । ਜਦੋਂ ਜੰਗਾਂ ਹੁੰਦੀਆਂ ਨੇ ਤਾਂ ਨਕਸ਼ੇ ਬਦਲਦੇ ਨੇ । ਅਜ ਦੇ ਹਾਲਾਤ ਵਿਚ ਕੋਈ ਨਿੱਕਾ ਧੜਾ ਜਾਂ ਨਿੱਕੀ ਕੌਮ ਕਿਸੇ ਮੁਲਕ ਤੋਂ ਲੜ ਕੇ ਵਖ ਨਹੀਂ ਹੋ ਸਕਦੀ । ਬੰਗਲਾ ਦੇਸ਼ ਦਾ ਹਾਲ ‘ਹੀ ਦੇਖ ਲੈ । ਜੇ ਫਿਰ ਅੰਤਰ-ਰਾਸ਼ਟਰੀ ਸੰਤੁਲਨ ਨੂੰ ਹਿਲਾ ਸਕੇ ਤਾਂ ਹੀ ਕਿਸੇ ਨਵੀਂ

ਆਜ਼ਾਦ ਹਕੂਮਤ ਦੀ ਸੰਭਾਵਨਾ ਹੈ । ਮੈਂ : ਚੀਨ ਬੰਗਲਾ ਦੇਸ਼ ਦੀ ਮਦਦ ਕਿਉਂ ਨਹੀਂ ਕਰਦਾ ?

ਸੇਖੋਂ : ਚੀਨ ਨੇ ਠੇਕਾ ਲਿਆ ਏ ਦੁਸ਼ਮਨੀਆਂ ਮੁੱਲ ਲੈਣ ਦਾ ? ਤੇ ਚੀਨ ਦੀ ਮਦਦ ਕਿਸ ਨੇ ਕੀਤੀ ਸੀ ? ਉਹ ਭੁੱਖਣ ਭਾਣੇ ਲੜੇ ਤੇ ਜਿੱਤ ਗਏ । ਧਨਾਢ ਦੇਸ਼ਾਂ ਨੇ ਵੀਹ ਸਾਲ ਉਸ ਦਾ ਹੁੱਕਾ-ਪਾਣੀ ਬੰਦ ਕਰੀ ਰਖਿਆ। ਉਸ ਨੂੰ ਚੋਰ, ਲੁਟੇਰਾ, ਡਾਕੂ ਆਖਿਆ । ਹੁਣ ਅਮਰੀਕਾ ਵੀ ਉਹਦੇ ਨਾਲ ਦੋਸਤੀ ਪਾਉਣੀ ਚਾਹੁੰਦਾ ਹੈ । ਸਿਆਸੀ ਗੱਲਾਂ ਝਟ ਹੀ ਪ੍ਰਸੰਸਾ ਵਿਚ ਬਦਲ ਜਾਂਦੀਆਂ ਹਨ ।

ਮੈਂ : ਤੂੰ ਆਸ਼ਾਵਾਦੀ ਤੋਂ ਨਿਰਾਸ਼ਾਵਾਦੀ ਕਦੋਂ ਬਣ ਗਿਆ ? ਪੰਜਾਬ ਵਿਚ ਅਕਾਲੀ ਹਕੂਮਤ ਆਈ ! ਉਹਨਾਂ ਰਾਜ ਕੀਤਾ –

ਸੇਖੋਂ : ਪੰਜਾਬ ਵਿਚ ਉਹਨਾਂ ਵਜ਼ਾਰਤ ਕੀਤੀ, ਰਾਜ ਨਹੀਂ ਕੀਤਾ !

ਸੇਖੋਂ ਦੀਆਂ ਇਹ ਗੱਲਾਂ ਲੋਰੀ ਵਾਂਗ ਨਹੀਂ ਸਨ, ਸਗੋਂ ਝੰਜੋੜ ਕੇ ਜਗਾ ਦੇਣ ਵਾਲੀ ਵੰਗਾਰ ਸਨ ।

ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ ਨੇ ਸਿਗਰਟ ਸੁਲਗਾਈ ਤੇ ਬੋਲੀ : ਮੈਂ ਜੋ ਹਾਂ, ਸੋ ਹਾਂ । ਇਹ “ਮੈਂ” ਹੀ ਅੰਮ੍ਰਿਤਾ ਪ੍ਰੀਤਮ ਹੈ ।

ਉਸ ਨੇ ਬਲਗਾਰੀਆ ਦੀ ਰੰਗਦਾਰ ਕੁੜਤੀ ਤੇ ਅਮਰੀਕਨ ਜੀਨ ਪਾਈ ਹੋਈ ਸੀ, ਤੇ ਹੱਥ ਵਿਚ ਸਿਗਰਟ ।

ਮੈਂ ਆਖਿਆ, “ਮੈਨੂੰ ਵੀ ਦੇਹ ਸਿਗਰਟ ।”

ਉਹ ਬੋਲੀ, ‘ਤੂੰ ਸਿਗਰਟ ਪੀਂਦਾ ਨਹੀਂ, ਫੂਕਦਾ ਏਂ । ਲੈ ਫੜ ।”

ਉਸ ਨੇ ਕਿਚਨ ਵਿਚੋਂ ਚਾਹ ਦੀ ਕੇਤਲੀ ਲਿਆਂਦੀ ਤੇ ਦੋ ਪਿਆਲੇ ਭਰ ਕੇ ਗੱਲਾਂ ਕਰਨ ਲੱਗੀ ।

ਉਸ ਨੇ ਆਖਿਆ, “ਪਰਸੋਂ ਟਰਬਖ਼ਸ਼ ਤੋਂ ਪਰਤੇ ਹਨ । ਉਥੇ ਉਹਨਾਂ ਨੂੰ ਇਕ ਕੁੜੀ ਸਿੰਘ ਜੀ ਆਏ । ਹੁਣੇ ਯੋਗੋਸਲਾਵੀਆ ਬੜੀ ਸੁਹਣੀ ਲੱਗੀ। ਉਹ ਕਿੰਨਾ ਚਿਰ ਉਸ ਨੂੰ ਸਲਾਹੁੰਦੇ ਰਹੇ। ਇਤਨੇ ਵਿਚ ਕਿਸੇ ਨੇ ਉਸ ਕੁੜੀ ਨੂੰ ਸਿਗਰਟ ਪੇਸ਼ ਕਰ ਦਿੱਤਾ ਤੇ ਉਸ ਨੇ ਸਿਗਰਟ ਸੁਲਗਾ ਲਿਆ । ਗੁਰਬਖ਼ਸ਼ ਸਿੰਘ ਜੀ ਦਾ ਉਸ ਦੀ ਖ਼ੂਬਸੂਰਤੀ ਬਾਰੇ ਸਾਰਾ ਇਮੇਜ ਤਦੇ ਟੁੱਟ ਗਿਆ । ਮੈਂ ਜੇ ਕਿਸੇ ਸੁਹਣੀ ਕੁੜੀ ਨੂੰ ਤੱਕਾਂ ਤਾਂ ਉਸ ਦਾ ਇੱਮੇਜ ਤਦੇ ਟੁੱਟ ਸਕਦਾ ਹੈ ਜੇ ਉਹ ਕੋਈ ਫ਼ਲਿਸ਼ ਗੱਲ ਕਰੇ । ਖ਼ੂਬਸੂਰਤੀ ਦੇ ਇੱਮੇਜ ਦਾ ਸਿਗਰਟ ਨਾਲ ਕੀ ਤੁਅੱਲਕ ? ਇਸ ਦਾ ਤੁਅੱਲਕ ਮਨ ਨਾਲ ਹੈ ।

ਅੰਮ੍ਰਿਤਾ ਖ਼ੂਬਸੂਰਤੀ, ਕਵਿਤਾ ਤੇ ਦੋਸਤੀ ਬਾਰੇ ਗੱਲਾਂ ਕਰਦੀ ਰਹੀ । ਅੰਦਰਲੇ ਜਜ਼ਬੇ ਦੀ ਦੁਨੀਆਂ ਦੀਆਂ ਗੱਲਾਂ ।

ਉਹ ਬੋਲੀ, ‘ਆਜ਼ਰਬਾਈਜਾਨ ਵਿਚ ਮੈਨੂੰ ਇਕ ਸ਼ਾਇਰਾ ਮਿਲੀ । ਉਸ ਨੇ ਮੈਨੂੰ ਇਕ ਐਸ਼ਟਰੇ ਦਿਤੀ, ਜੋ ਵੀਅਤਨਾਮ ਦੀ ਬਣੀ ਹੋਈ ਸੀ । ਉਸ ਆਖਿਆ, ‘ਜਦੋਂ ਤੇਰੇ ਇਲਹਾਮ ਦਾ ਧੂੰਆਂ ਤੇਰੇ ਸਿਗਰਟ ਦੇ ਧੰਏਂ ਨਾਲ ਰਲ ਜਾਏ ਤਾਂ ਮੈਨੂੰ ਯਾਦ ਕਰੀਂ ।’ ਬਸ ਮੇਰੇ ਮਨ ਵਿਚ ਉਸ ਦੀ ਦੋਸਤੀ ਤੇ ਖ਼ੂਬਸੂਰਤੀ ਦਾ ਇੱਮੇਜ ਹੈ । ਕਈ ਵਾਰ ਸਿਗਰਟ ਸੁਲਗਾਉਣ ਲਗਿਆਂ ਉਹ ਮੈਨੂੰ ਯਾਦ ਆ ਜਾਂਦੀ ਹੈ ।”

ਅੰਮ੍ਰਿਤਾ ਪ੍ਰੀਤਮ ਇਸ ਲਈ ਬਚੀ ਹੋਈ ਹੈ ਕਿ ਉਹ ਪੰਜਾਬ ਤੋਂ ਬਾਹਰ ਹੈ । ਉਸ ਦੀ ਇੱਜ਼ਤ ਤੇ ਮਾਣ ਵੀ ਬਹੁਤਾ ਇਸ ਕਰ ਕੇ ਹੈ । ਜੇ ਉਹ ਲੁਧਿਆਣੇ ਰਹਿ ਰਹੀ ਹੁੰਦੀ ਤਾਂ ਪੰਜਾਬੀ ਸਾਹਿੱਤਕਾਰ ਇਹ ਆਖਦੇ :

“ਅੱਜ ਅੰਮ੍ਰਿਤਾ ਪ੍ਰੀਤਮ ਨੂੰ ਚੌਕ ਘੰਟਾ ਘਰ ਵਿਚ ਭਿੰਡੀਆਂ ਖ਼ਰੀਦਦੀ ਦੇਖਿਆ । ਕਲ੍ਹ ਦਫ਼ਤਰ ਵਿਚ ਸੀਮਿੰਟ ਦੀ ਪਰਚੀ ਲੈਣ ਲਈ ਅੱਧਾ ਘੰਟਾ ਖੜੀ ਰਹੀ । ਇਹ ਹੈ ਅੰਮ੍ਰਿਤਾ ਪ੍ਰੀਤਮ ? ਐਨਾ ਸੁਣਿਆ ਸੀ ਇਸ ਦਾ ਨਾਉਂ, ਪਰ ਇਹ ਤਾਂ ਦੂਰ ਦੇ ਢੋਲ ਸਨ । ਲਿਖਣੋਂ ਵੀ ਉੱਕਾ ਰਹਿ ਗਈ । ਕੁਝ ਨਹੀਂ ਅੰਮ੍ਰਿਤਾ ਪ੍ਰੀਤਮ !”

ਪੰਜਾਬ ਕਲਾਤਮਿਕ ਤੌਰ ਉਤੇ ਉਸ ਬਾਂਦਰ ਵਾਂਗ ਹੈ ਜਿਸ ਨੂੰ ਰੇਸ਼ਮੀ ਗੁੱਡੀ ਫੜਾ ਦੇਈਏ ਤਾਂ ਉਹ ਉਸ ਨੂੰ ਲੀਰੋ ਲੀਰ ਕਰ ਕੇ ਦੇਖੇਗਾ ਕਿ ਇਸ ਦੇ ਅੰਦਰ ਕੀ ਹੈ । ਅਖ਼ੀਰ ਵਿਚ ਉਹ ਸੁੱਟ ਦੇਵੇਗਾ ।

ਬੇਬਾਕੀ ਤੇ ਸਚਾਈ ਨਾਲ ਲਿਖਣ ਲਈ ਲੇਖਕ ਨੂੰ ਪੰਜਾਬ ਤੋਂ ਰਤਾ ਕੁ ਦੂਰ ਰਹਿਣ ਦੀ ਲੋੜ ਹੈ । ਇਸ ਨਾਲ ਪੰਜਾਬੀ ਸੁਭਾ ਤੇ ਵਾਤਾਵਰਣ ਦੀ ਠੀਕ ਵਿਥ- ਸੂਝ ਮਿਲਦੀ ਹੈ । ਪੰਜਾਬ ਵਿਚ ਕੋਈ ਵੱਡਾ ਸ਼ਹਿਰ ਨਹੀਂ । ਨਿੱਕੇ ਸੌੜੇ ਕਸਬੇ ਹਨ, ਤੇ ਲੇਖਕ ਦੀ ਜ਼ਹਿਨੀਅਤ ਵੀ ਕਸਬਿਆਂ ਵਰਗੀ ਨਿੱਕੀ ਤੇ ਸੌੜੀ ਹੋ ਜਾਂਦੀ ਹੈ । ਪਹਿਲੇ ਸਾਹਿੱਤਕਾਰਾਂ ਕੋਲ ਲਾਹੌਰ ਸੀ, ਉਸ ਦੀ ਥਾਂ ਹੁਣ ਦਿੱਲੀ ਨੇ ਲੈ ਲਈ । ਅੰਮ੍ਰਿਤਾ ਦਿੱਲੀ ਵਿਚ ਰਹਿਣ ਕਰ ਕੇ ਵਡੇਰੀ ਸੂਝ ਤੇ ਰਚਨਾਤਮਿਕ ਸ਼ਕਤੀ ਦੀ ਮਾਲਕ ਬਣ ਗਈ ।

ਮੈਂ ਉਸ ਨਾਲ ਅਣਗਿਣਤ ਸ਼ਾਮਾਂ ਗੁਜ਼ਾਰੀਆਂ। ਉਸ ਦੀ ਦੋਸਤੀ ਵਿਚ ਬੜਾ ਨਿੱਘ ਤੇ ਸੁਆਦਲੀ ਕੁੜੱਤਣ ਹੈ ।

ਅੰਮ੍ਰਿਤਾ ਬੋਲੀ, ‘ਮੇਰੀਆਂ ਪਹਿਲੀਆਂ ਕਵਿਤਾਵਾਂ ਵਿਚ ਮਿਠਾਸ ਸੀ, ਹੁਣ ਇਹ ਮਿਠਾਸ ਬਕਵਾਸ ਲਗਦੀ ਹੈ । ਕੋਈ ਵੱਡਾ ਸ਼ਾਇਰ ਮਿਸਰੀ ਤੇ ਗੁੜ ਵਰਗਾ ਨਹੀਂ ਹੁੰਦਾ – ਸ਼ੈਕਸਪੀਅਰ, ਗਾਲਿਬ, ਵਾਰਸ ਸ਼ਾਹ, ਇਕਬਾਲ, ਬਰੈੱਸ਼ਟ । ਮਿੱਠਾ ਲਿਖਣ ਨਾਲ ਮੂੰਹ ਚਿਪ-ਚਿਪਾ ਹੋ ਜਾਂਦੈ । ਮੈਨੂੰ ਹੁਣ ਕੌੜੀ ਗੱਲ ਚੰਗੀ ਲਗਦੀ ਹੈ ।’

ਉਸ ਨੇ ਫਿਰ ਸਿਗਰਟ ਸੁਲਗਾ ਲਈ ।

ਮੈਂ ਉਸ ਨੂੰ ਪੁੱਛਿਆ, “ਆਪਣੀਆਂ ਉਹਨਾਂ ਕਵਿਤਾਵਾਂ ਦਾ ਨਾਂ ਦੱਸ ਜੋ ਤੂੰ ਸਮਝਦੀ ਹੈਂ ਜ਼ਿੰਦਾ ਰਹਿਣਗੀਆਂ ।”

ਉਹ ਬੋਲੀ, “ਨਾ ਮੈਨੂੰ ਇਹ ਹਿਰਸ ਹੈ ਕਿ ਇਹ ਬਹੁਤ ਚਿਰ ਜ਼ਿੰਦਾ ਰਹਿਣ । ਵਕਤ ਵਕਤ ਉਤੇ ਪਸੰਦ ਰਹੀਆਂ ਨੇ ਕੁਝ ਨਜ਼ਮਾਂ, ਤੇ ਕੁਝ ਚਿਰ ਪਿਛੋਂ ਉਹਨਾਂ ਦੀ ਥਾਂ ਦੂਜੀਆਂ ਨੇ ਲੈ ਲਈ। ‘ਅਜ ਆਖਾਂ ਵਾਰਸ ਸ਼ਾਹ ਨੂੰ’ ਤੇ ‘ਸੁਨੇਹੁੜੇ’ ਮੈਨੂੰ ਕਾਫ਼ੀ ਚਿਰ ਪਸੰਦ ਰਹੀਆਂ। ਫਿਰ ‘ਟੋਸਟ’ ਨਜ਼ਮ ਬਹੁਤ ਚਿਰ ਪਸੰਦ ਰਹੀ, ਫਿਰ ‘ਇਕ ਘਟਨਾ’ । ਇਸ ਨਾਂ ਉਤੇ ਕਈ ਨਜ਼ਮਾਂ ਨੇ ਮੇਰੀਆਂ । ਇਕ ਨਜ਼ਮ ਮੈਂ ‘ਬਲਗਾਰੀਆ ਵਿਚ ਸਮੁੰਦਰ ਦੇ ਕੰਢੇ ਲਿਖੀ ਸੀ : ‘ਤੇਰੀਆਂ ਯਾਦਾਂ ਬਹੁਤ ਦੇਰ ਹੋਈ ਜਲਾਵਤਨ ਹੋਈਆਂ ।’ ਕਈ ਦਿਨ ਮੈਂ ਉਥੇ ਇਕ ਹੋਟਲ ਵਿਚ ਰਹੀ । ਮੈਨੂੰ ਕਿਸੇ ਦੀ ਜ਼ਬਾਨ ਨਾ ਆਵੇ, ਕਿਸੇ ਨੂੰ ਮੇਰੀ ਜ਼ਬਾਨ ਨਾ ਆਵੇ । ਇਕ ਪਾਸੇ ਸਮੁੰਦਰ, ਇਕ ਪਾਸੇ ਪਹਾੜ, ਇਕ ਪਾਸੇ ਜੰਗਲ । ਇਕ ਰਾਤ ਹਨੇਰੇ ਵਿਚ ਜਾਪਿਆ ਕਿ ਹੋਟਲ ਦੀ ਜਿਹੜੀ ਬਾਰੀ ਸਮੁੰਦਰ ਵਲ ਖੁਲ੍ਹਦੀ ਸੀ ਉਸ ਦੇ ਵਿਚੋਂ ਕੋਈ ਚੀਜ਼ ਮੇਰੇ ਕਮਰੇ ਵਿਚ ਆਈ ਹੈ ।”

“ਕੀ ਚੀਜ਼ ?”

“ਕੁਝ ਦਸਿਆ ਨਹੀਂ ਜਾ ਸਕਦਾ । ਚੱਪੂਆਂ ਦੀ ਛਪ ਛਪ ਸੁਣੀ……ਇਕ ਬੇੜੀ ਵਿਚ ਬੈਠ ਕੇ ਜਿਵੇਂ ਕੋਈ ਆਇਆ ਹੋਵੇ…ਇਕ ਇੱਮੇਜ……।’

“ਕਿਸ ਦਾ ?”

1 “ਮੇਰੀ ਪਹਿਲੀ ਮੁਹੱਬਤ ਦਾ…… ਜਿਸ ਤਰ੍ਹਾਂ ਕੋਈ ਜਲਾਵਤਨ ਹੋਇਆ ਬੰਦਾ ਰਾਤ ਦੇ ਹਨੇਰੇ ਵਿਚ ਚੋਰੀ ਕੰਧ ਟੱਪ ਕੇ ਆ ਜਾਵੇ । ਇਹ ਇੱਮੇਜ ਮੈਨੂੰ ਦੇਸ ਤੋਂ ਦੂਰ ਹੀ ਮਿਲ ਸਕਦਾ ਸੀ, ਜਿਥੇ ਹਰ ਚੀਜ਼ ਤੋਂ ਮੈਂ ਟੁੱਟੀ ਹੋਈ ਸਾਂ……ਖ਼ਾਲੀ ਪਲ……ਤੇ ਇਹ ਪਲ ਵੀ ਮੇਰੀ ਜ਼ਿੰਦਗੀ ਤੋਂ ਟੁੱਟ ਕੇ ਇਕੱਲਾ ਖੜਾ ਸੀ — ਬਹੁਤ ਛੋਟਾ, ਪਰ ਆਪਣੇ ਆਪ ਵਿਚ ਮੁਕੰਮਲ……ਇਕ ਟਾਪੂ ਵਾਂਗ…।”

ਉਹ ਖ਼ਿਆਲਾਂ ਦੇ ਅਚਿਤ੍ਰ ਪਰਛਾਵਿਆਂ ਨੂੰ ਸ਼ਬਦਾਂ ਦਾ ਰੂਪ ਦੇਣ ਦਾ ਜਤਨ ਕਰ ਰਹੀ ਸੀ । ਕੋਈ ਕਵਿਤਾ ਕਿਸ ਤਰ੍ਹਾਂ ਜਨਮ ਲੈਂਦੀ ਹੈ, ਇਸ ਦਾ ਮਨੋਵਿਗਿਆਨਕ ਖੋਜ ਖੁਰਾ, ਲਭਣਾ ਔਖਾ ਹੈ । ਸੈਂਕੜੇ ਹਜ਼ਾਰਾਂ ਆਪਹੁਦਰੇ ਭਾਵ ਤੜਪ ਕੇ ਕਿਸੇ ਇਕ ਡੂੰਘੇ ਭਾਵ ਨੂੰ ਮੂਰਤੀਮਾਨ ਕਰਦੇ ਹਨ । ਅੰਮ੍ਰਿਤਾ ਆਪਣੀ ਰਚਨਾ ਦੇ ਪਿਛੋਕੜ ਤੇ ਪਰਮਭਾਵ ਨੂੰ ਹੌਲੀ ਹੌਲੀ ਸੋਚ ਕੇ ਦਸ ਰਹੀ ਸੀ ।

ਮੈਂ : “ਅੱਜ ਆਖਾਂ ਵਾਰਸ ਸ਼ਾਹ ਨੂੰ” ਤੂੰ ਕਦੋਂ ਲਿਖੀ ?

ਅੰਮ੍ਰਿਤਾ : ਇਹ ਮੈਂ ਗੱਡੀ ਵਿਚ ਬੈਠ ਕੇ ਲਿਖੀ……1947 ਵਿਚ……ਇਕ ਦਿਨ ਮੈਂ ਦਿੱਲੀ ਨੌਕਰੀ ਲੱਭਣ ਆਈ ਸਾਂ ਤੇ ਵਾਪਸ ਡੇਹਰਾਦੂਨ ਜਾ ਰਹੀ ਸਾਂ ਜਿਥੇ ਮੈਂ ਪੰਜਾਬ ਦੀ ਵੰਡ ਪਿਛੋਂ ਕੁਝ ਮਹੀਨੇ ਰਹੀ । ਪਲੇਟਫਾਰਮ ਉਤੇ ਲੋਕ ਹੀ ਲੋਕ ਪਏ ਹੋਏ ਸਨ । ਨਾ ਕੋਈ ਘਰ, ਨਾ ਘਾਟ । ਚਲਦੀ ਗੱਡੀ ਵਿਚ ਬਾਹਰ ਦਰੱਖਤ ਜਿਵੇਂ ਕਬਰਾਂ ਹੁੰਦੀਆਂ ਨੇ. . . . . .ਹਰ ਚੀਜ਼ ਕਬਰ……ਗੱਡੀ ਦੀ ਸ਼ਾਂ ਸ਼ਾਂ, ਪੱਤਿਆਂ ਦੀ ਸ਼ਾਂ ਸ਼ਾਂ.. ..ਹਨੇਰੇ ਵਿਚੋਂ…ਕਬਰਾਂ ਵਿਚੋਂ… ਜਿਵੇਂ ਕੋਈ ਹੂੰਗ ਰਿਹਾ ਹੋਵੇ… ਮੈਂ ਦੁਨੀਆਂ ਤੋਂ ਟੁੱਟੀ ਇਕੱਲੀ ਰਾਤ ਦੇ ਅਮੁੱਕ ਸੋਗ ਵਿਚ ਬੈਠੀ ਹਨੇਰੇ ਦੀਆਂ ਕਬਰਾਂ ਨੂੰ ਦੇਖ ਰਹੀ ਸਾਂ……ਜੀਅ ਕੀਤਾ ਇਹਨਾਂ ਕਬਰਾਂ ਵਿਚੋਂ ਕੋਈ ਬੋਲੇ,,,ਹਾਕ ਮਾਰਨ ਨੂੰ ਜੀਅ ਕੀਤਾ । ਮੇਰਾ ਆਪਣਾ ਵਜੂਦ ਇਕ ਕਬਰ ਜਾਪਿਆ.. .ਇਸ ਦੀ ਆਵਾਜ਼ ਮੈਂ ਸੁਣੀ……ਤੇ ਹੌਲੀ ਹੌਲੀ ਮੈਂ ਗੁਣਗੁਣਾਉਣ ਲੱਗੀ। ‘ਅਜ ਆਖਾਂ ਵਾਰਸ ਸ਼ਾਹ ਨੂੰ ਤੂੰ ਕਬਰਾਂ ਵਿਚੋਂ ਬੋਲ।’

ਮੈਂ : ਕੋਈ ਹੋਰ ਖ਼ਾਸ ਕਵਿਤਾ ?

ਅੰਮ੍ਰਿਤਾ : ‘ਚੁੱਪ ਦੀ ਸਾਜ਼ਿਸ਼’ । ਇਸ ਵਿਚ ਮੈਂ ਸਾਹਿਤ ਦੇ ਰੋਲ ਬਾਰੇ ਗੱਲ ਕੀਤੀ ਹੈ ।

ਮੈਂ : ਕੀ ਹੱਲ ?

ਅੰਮ੍ਰਿਤਾ : ਚੋਰਾਂ ਦੇ ਟੋਲੇ ਹਰ ਦੇਸ ਦੇ ਹਰ ਸ਼ਹਿਰ ਦੀ ਹਰ ਸੜਕ ਉਤੇ ਬੈਠੇ ਹਨ — ।

ਮੈਂ : ਹਰ ਦੇਸ ਦੇ……?

ਅੰਮ੍ਰਿਤਾ : ਹਾਂ, ਹਰ ਦੇਸ ਦੇ ! ਪਰ ਕੋਈ ਅੱਖ ਤੱਕਦੀ ਨਹੀਂ, ਨਾ ਚੌਂਕਦੀ ਹੈ । ਸਿਰਫ਼ ਸੰਗਲੀ ਨਾਲ ਬੱਝੇ ਕੁੱਤੇ ਵਾਂਗ ਕਿਸੇ ਦੀ ਕੋਈ ਨਜ਼ਮ ਭੌਂਕਦੀ ਹੈ । ਮੈਂ ਸਮਝਦੀ ਹਾਂ, ਸਾਹਿਤ ਦਾ ਇਹੋ ਰੋਲ ਹੈ ਕਿ ਉਹ ਗ਼ਲਤ ਚੀਜ਼ਾਂ ਵਲ ਇਸ਼ਾਰਾ ਕਰਦਾ ਹੈ । ਬਹੁਤ ਥੋੜ੍ਹੀਆਂ ਨਜ਼ਮਾਂ ਵਿਚ ਇਹ ਤਾਕਤ ਹੁੰਦੀ ਹੈ ਕਿ ਉਹ ਈਮਾਨਦਾਰੀ ਨਾਲ ਭੌਂਕ ਸਕਣ ।

ਮੈਂ : ਤੂੰ ਭੌਂਕਣ ਸ਼ਬਦ ਕਿਉਂ ਵਰਤਿਆ ਹੈ ?

ਅੰਮ੍ਰਿਤਾ : ਕਿਉਂਕਿ ਬਹੁਤੇ ਲੋਕ ਆਖਦੇ ਹਨ ਕਿ ਸਾਹਿਤਕਾਰ ਫ਼ੁਰਮਾਉਂਦ ਹੈ । ਪਰ ਮੈਂ ਸਮਝਦੀ ਹਾਂ ਕਿ ਉਸ ਦਾ ਬੇ-ਖ਼ੌਫ਼ ਹੋ ਕੇ ਬੋਲ ਸਕਣਾ ਹੀ ਭੌਂਕਣਾ ਹੈ ।

ਮੈਂ : ਹੁਣ ਤੂੰ ਕੀ ਲਿਖ ਰਹੀ ਏਂ ?

ਅੰਮ੍ਰਿਤਾ : ਦੋ ਔਰਤਾਂ ।

ਮੈਂ : ਕਵਿਤਾ ?

ਅੰਮ੍ਰਿਤਾ : ਨਹੀਂ । ਛੇ ਕਹਾਣੀਆਂ ਲਿਖੀਆਂ ਨੇ ਤੇ ਸਭਨਾਂ ਦਾ ਨਾਂ ਹੈ “ਦੋ ਔਰਤਾਂ” । ਔਰਤ ਤੇ ਔਰਤ ਦਾ ਰਿਸ਼ਤਾ ਹਮੇਸ਼ਾ ਮਰਦ ਦੇ ਰਾਹੀਂ ਹੁੰਦਾ ਹੈ — ਸਿਵਾਏ ਮਾਂ ਤੇ ਧੀ ਦੇ ਰਿਸ਼ਤੇ ਤੋਂ ਕਿਉਂਕਿ ਉਹ ਮਾਂ ਦੀ ਆਪਣੀ ਆਂਦਰ ਹੁੰਦੀ ਹੈ, ਮਾਂ ਦਾ ਆਪਣਾ ਨਵਾਂ ਰੂਪ । ਇਸ ਤੋਂ ਛੁਟ ਔਰਤ ਤੇ ਔਰਤ ਦਾ ਸਿੱਧਾ ਰਿਸ਼ਤਾ ਨਹੀਂ ਹੁੰਦਾ । ਇਸੇ ਲਈ ਇਹ ਰਿਸ਼ਤਾ ਨਜ਼ਮ ਜਾਂ ਕਹਾਣੀ ਨਹੀਂ ਬਣਦਾ ।

ਮੈਂ : ਤੇਰੀਆਂ ਇਹ ਦੋ ਔਰਤਾਂ ਕੌਣ ਹਨ ?

ਅੰਮ੍ਰਿਤਾ : ਮਾਂ ਤੇ ਧੀ, ਸੱਸ ਤੇ ਨੂੰਹ, ਬੀਵੀ ਤੇ ਦਾਸ਼ਤਾ । ਇਕ ਘਰ ਵਿਚ ਦੋ ਬੀਵੀਆਂ ।

ਮੈਂ : ਤੇ ਪੰਜਵੀਂ ?

ਅੰਮ੍ਰਿਤਾ : ਇਸ ਵਿਚ ਇਕ ਔਰਤ ਦੁਸਰੀ ਔਰਤ ਵਿਚ ਆਪਣਾ ਇੱਮੇਜ ਦੇਖਦੀ ਹੈ । ਮੁਹੱਬਤ ਤੇ ਨਫ਼ਰਤ ਇਕੱਠੀਆਂ ਕੰਮ ਕਰਦੀਆਂ ਨੇ । ਮੇਰੀ ਛੇਵੀਂ ਕਹਾਣੀ ਦੀਆਂ ਦੋ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਨੇ ਇਕੋ ਮਰਦ ਨੂੰ ਪਿਆਰ ਕੀਤਾ ਤੇ ਉਸ ਮਰਦ ਨੇ ਦੋਹਾਂ ਨੂੰ ਛਡ ਦਿਤਾ। ਇਹਨਾਂ ਔਰਤਾਂ ਦੀ ਆਪਸ ਵਿਚ ਅਜੀਬ ਸਾਂਝ ਹੈ ।

ਮੈਂ : ਇਹਨਾਂ ਕਹਾਣੀਆਂ ਦੇ ਪਾਤਰ ਫ਼ਰਜ਼ੀ ਹਨ ? ਅੰਮ੍ਰਿਤਾ : ਨਹੀਂ, ਸਾਰੀਆਂ ਕਹਾਣੀਆਂ ਦੇ ਪਾਤਰ ਜਿਊਂਦੇ ਹਨ ।

ਚਾਹ ਪੀਂਦੇ ਅਸੀਂ ਸਾਹਿਤ ਰਚਨਾ ਦੀਆਂ ਗੱਲਾਂ ਕਰਦੇ ਰਹੇ । ਉਸ ਦੇ ਪਹਿਲੇ ਦਿਨਾਂ ਦੀਆਂ ਗੱਲਾਂ ਵੀ ਕੀਤੀਆਂ ਜਦੋਂ ਉਹ ਲਾਹੌਰ ਰਹਿੰਦੀ ਸੀ । ਉਹਨਾਂ ਦਿਨਾਂ ਦੀ ਰੁਮਾਂਸ-ਭਿੱਜੀ ਕਵਿਤਾ ਦੀ ਗੱਲ ਤੇ ਉਸ ਸਮੇਂ ਦੇ ਜੀਵਨ ਦੀ ਗੱਲ ।

ਉਹ ਬੋਲੀ, “ਪਹਿਲਾਂ ਮੈਨੂੰ ਬਹੁਤ ਡਰ ਲਗਦਾ ਸੀ । ਲਾਹੌਰ ਵਿਚ ਮੈਂ ਨਰਵਸ ਟੈਨਸ਼ਨ ਵਿਚ ਰਹਿੰਦੀ ਸਾਂ । ਮੇਰੇ ਸਾਈਕੇਟਰਿਸਟ ਨੇ ਆਖਿਆ ਕਿ ਮੈਂ ਘਰੇਲੂ, ਸਮਾਜਕ ਤੇ ਧਾਰਮਕ ਨੂੜਾਂ ਵਿਚ ਬੰਨ੍ਹੀ ਹੋਈ ਹਾਂ । ਪਰੇਸ਼ਾਨ ਹਾਲ ਡਰੀ ਸਹਿਮੀ ਮੈਂ ਕਵਿਤਾ ਰਚਦੀ ਸੀ । ਜੀਅ ਕਰਦਾ ਸੀ ਸਭ ਬੰਧਨ ਟੁੱਟ ਜਾਣ । ਆਤਮ-ਘਾਤ ਦੇ ਸੁਫ਼ਨੇ ਆਉਂਦੇ……ਉਸੇ ਪਰੇਸ਼ਾਨੀ ਦੀ ਹਾਲਤ ਵਿਚ ਦੇਸ਼ ਦੀ ਵੰਡ ਹੋਈ ਤੇ ਮੈਂ ਆਪਣੇ ਸਾਹਮਣੇ ਧਾਰਮਕ ਤੇ ਸਮਾਜਕ ਪਖੰਡ ਦੇ ਮਹੱਲ ਨੂੰ ਢਹਿੰਦਿਆਂ ਦੇਖਿਆ……ਮੈਨੂੰ ਬਾਹਰਲੇ ਦਿਖਾਵੇ ਤੋਂ ਨਫ਼ਰਤ ਹੋ ਗਈ…… ਉਹ ਸਿਗਰਟ ਪੀਂਦੀ ਰਹੀ ਤੇ ਅਸੀਂ ਗੱਲਾਂ ਕਰਦੇ ਰਹੇ ।

ਅੰਮ੍ਰਿਤਾ : ਕਈ ਵਾਰ ਇਉਂ ਲਗਦਾ ਹੈ ਕਿ ਸਭ ਕੁਝ ਮੱਕੇ ਗਿਆ ਏ । ਲਿਖਣ ਲਈ ਕੋਈ ਚੀਜ਼ ਨਹੀਂ । ਨਹੀਂ, ਲਿਖਣ ਲਈ ਤਾਂ ਸੈਂਕੜੇ ਹਜ਼ਾਰਾਂ ਚੀਜ਼ਾਂ ਹਨ ਪਰ ਜੀਅ ਨਹੀਂ ਕਰਦਾ । ਮੈਂ ਥੱਕੀ ਥੱਕੀ…..ਮੈਂ….. ਮੇਰੇ ਹੱਥਾਂ ਵਲ ਦੇਖ ਕਿਤਨੇ ਖੁਰਦਰੇ ਹੋ ਗਏ ਹਨ । ਮੇਰੀ ਉਮਰ ਹੱਥਾਂ ਉਤੇ ਲਿਖੀ ਹੋਈ ਹੈ ।

ਮੈਂ : ਬਿਲਕੁਲ ਠੀਕ । ਤੇਰੇ ਹੱਥ ਪੰਜਾਹ ਸਾਲ ਦੇ ਲਗਦੇ ਹਨ, ਪਰ ਤੇਰਾ ਚਿਹਰਾ ਅਠਾਈ ਸਾਲ ਦਾ । ਤੇਰੇ ਹੱਥ ਸੱਚ ਬੋਲਦੇ ਹਨ ਤੇ ਚਿਹਰਾ ਝੂਠ ।

ਅੰਮ੍ਰਿਤਾ : ਨਹੀਂ, ਚਿਹਰਾ ਸੱਚ ਬੋਲਦਾ ਹੈ, ਤੇ ਹੱਥ ਝੂਠ । ਲਿਖਣਾ ਬਕਵਾਸ ਜਾਪਦਾ ਏ । ਕਵਿਤਾ ਰਚਣਾ । ਅਸੀਂ ਕਵਿਤਾ ਕਿਸ ਲਈ ਰਚਦੇ ਹਾਂ ? ਸਭ ਬਕਵਾਸ ਹੈ । ਮੈਂ ਕਵਿਤਾ ਉਸ ਆਦਮੀ ਲਈ ਲਿਖਦੀ ਰਹੀ ਜੋ ਇਸ ਨੂੰ ਪੜ੍ਹਨ ਦੀ ਖੇਚਲ ਵੀ ਨਹੀਂ ਸੀ ਕਰਦਾ । ਕਿਤਨਾ ਜ਼ੁਲਮ ਹੈ । ਇਹ ਇਸੇ ਤਰ੍ਹਾਂ ਹੀ ਹੈ ਜਿਵੇਂ ਮੈਂ ਚਾਹ ਦੇ ਪਿਆਲੇ ਨੂੰ ਕਵਿਤਾ ਸੁਣਾ ਰਹੀ ਹੋਵਾਂ । ਜਾਂ ਇਸ ਸਿਰਹਾਣੇ ਨੂੰ, ਜਾਂ ਕਿਸੇ ਦਰੱਖ਼ਤ ਨੂੰ । ਨਹੀਂ ਦਰੱਖ਼ਤ ਤਾਂ ਝੂਮਦੀਆਂ ਦੇ ਹੱਸਦੀਆਂ ਹਨ । ਮੈਂ ਕਵਿਤਾ ਬੋਲਦਾ ਹੈ । ਇਸ ਦੀਆਂ ਟਹਿਣੀਆਂ ਲਿਖ ਕੇ ਇਕ ਦਰੱਖ਼ਤ ਨੂੰ ਜ਼ਰੂਰ ਸੁਣਾ ਸਕਦੀ ਹਾਂ । ਕਈ ਦਰੱਖ਼ਤ ਆਦਮੀਆਂ ਨਾਲੋਂ ਕਿਤੇ ਵਧੇਰੇ ਜਾਨਦਾਰ ਹੁੰਦੇ ਹਨ । ਮੇਰੇ ਘਰ ਦੇ ਸਾਹਮਣੇ ਨਿੰਮ ਦਾ ਦਰੱਖ਼ਤ ਹੈ । ਇਸ ਦੀਆਂ ਟਹਿਣੀਆਂ ਮੇਰੇ ਘਰ ਦੇ ਮੱਥੇ ਨੂੰ ਪਲੋਸਦੀਆਂ ਨੇ। ਦੋਵੇਂ ਇਕ ਦੂਜੇ ਨੂੰ ਸਮਝਦੇ ਨੇ । ਇਸ ਦੀਆਂ ਹਰੀਆਂ ਹਰੀਆਂ ਉਂਗਲਾਂ ਘਰ ਦੇ ਤਪਦੇ ਮੱਥੇ ਨੂੰ ਸਹਿਲਾਉਂਦੀਆਂ ਨੇ1 ਕਾਸ਼ ਕੈਦੀ ਮੇਰੇ ਖ਼ਿਆਲਾਂ ਦੇ ਮੱਥੇ ਨੂੰ ਸਹਿਲਾ ਸਕੇ ।

ਉਸ ਨੇ ਚਾਹ ਤਿਆਰ ਕੀਤੀ ਤੇ ਅਸੀਂ ਪਿਆਲੇ ਭਰੇ । ਉਹ ਕੋਲੀ, “ਉਦਾਸੀ ਵਿਚ ਮੈਨੂੰ ਚਾਹ ਬਹੁਤ ਸੁਆਦ ਲਗਦੀ ਹੈ । ਜਦੋਂ ਮੈਂ ਬਿਸਤਰ ਵਿਚ ਬੈਠ ਕੇ ਕਹਾਣੀ ਜਾਂ ਕਵਿਤਾ ਲਿਖਦੀ ਹਾਂ ਤਾਂ ਮੈਨੂੰ ਚਾਹ ਦੀ ਤਲਬ ਲਗਦੀ ਹੈ ।”

ਮੈਂ : ਤੂੰ ਪਰਸੋਂ ਕਾਫ਼ੀ ਹਾਊਸ ਆਉਣ ਦਾ ਵਾਅਦਾ ਕੀਤਾ ਸੀ, ਕਿਉਂ ਨਹੀਂ ਆਈ ?

ਅੰਮ੍ਰਿਤਾ : ਕਾਫ਼ੀ ਹਾਊਸ ਦਾ ਸ਼ੋਰ ਮੈਨੂੰ ਚੰਗਾ ਨਹੀਂ ਲਗਦਾ । ਜਿਥੇ ਲੋਕ ਬੋਲਦੇ ਹੋਣ, ਬਹੁਤੀਆਂ ਗੱਲਾਂ ਕਰਦੇ ਹੋਣ…..ਇਉਂ ਲਗਦੈ ਜਿਵੇਂ ਕੁੱਤੇ ਭੌਂਕ ਰਹੇ ਹੋਣ ।

ਮੈਂ : ਤੇਰੀ ਕੋਠੀ ਐਡੀ ਵਡੀ ਹੈ, ਇਸ ਦੀ ਰਾਖੀ ਲਈ ਕੋਈ ਕੁੱਤਾ ਕਿਉਂ ਨਹੀਂ ਰਖ ਲੈਂਦੀ ?

ਅੰਮ੍ਰਿਤਾ : ਕਿਹੜਾ ਕੁੱਤਾ ਚੰਗਾ ਹੁੰਦਾ ਏ ?

ਮੈਂ : ਬੁਲਡੌਗ, ਬੁਲਟੈਰੀਅਰ, ਐਲਸੇਸ਼ੀਅਨ, ਜਾਂ ਕੋਈ ਗੱਦੀ ਕੁੱਤਾ । ਗੱਦੀ ਕੁੱਤੇ ਗੱਦੀ ਔਰਤਾਂ ਵਾਂਗ ਖ਼ੂਨਖ਼ਾਰ ਤੇ ਵਫ਼ਾਦਾਰ ਹੁੰਦੇ ਹਨ ।

ਅੰਮ੍ਰਿਤਾ : ਕੀ ਗੱਦੀ ਔਰਤਾਂ ਵਫ਼ਾਦਾਰ ਹੁੰਦੀਆਂ ਨੇ ?

ਮੈਂ : ਉਹਨਾਂ ਵਿਚ ਵੇਗ ਤੇ ਜਜ਼ਬਾ ਤਾਂ ਹੁੰਦਾ ਹੈ ਨਾ ।

ਅੰਮ੍ਰਿਤਾ : ਸੋਚਦੀ ਹਾਂ, ਮੈਨੂੰ ਕੋਈ ਕੁੱਤਾ ਜ਼ਰੂਰ ਰਖਣਾ ਚਾਹੀਦਾ ਹੈ । ਕਈ ਵਾਰ ਮੈਂ ਕੋਠੀ ਵਿਚ ਇਕੱਲੀ ਹੁੰਦੀ ਆਂ। ਇਸ ਦੇ ਅਗੇ ਵੱਡਾ ਨਿੰਮ ਦਾ ਦਰੱਖ਼ਤ ਹੈ ਤੇ ਖੂਹ । ਇਕ ਦਿਨ ਰਾਤ ਨੂੰ ਚੋਰ ਆ ਗਿਆ ।

ਮੈਂ : ਫਿਰ ?

ਅੰਮ੍ਰਿਤਾ : ਵੇਲੇ ਸਿਰ ਪੁਲਿਸ ਆ ਗਈ ਤੇ ਚੋਰ ਦੌੜ ਗਿਆ । ਜਾਂਦੇ ਨੂੰ ਮੈਂ ਆਖਿਆ, ਤੂੰ ਇਸ ਕੋਠੀ ਵਿਚੋਂ ਕੀ ਲੈਣਾ ਸੀ ਕਿਤਾਬਾਂ ?…… ਮੈਨੂੰ ਕੁੱਤਾ ਜ਼ਰੂਰ ਰਖਣਾ ਚਾਹੀਦਾ ਹੈ । ਇਕੱਲੀ ਹੁੰਦੀ ਹਾਂ ਤਾਂ ਬਹੁਤ ਡਰ ਲਗਦਾ ਹੈ । ਬਾਹਰ ਕੁੱਤਾ ਬੰਨ੍ਹਿਆਂ ਹੋਵੇਗਾ ਤਾਂ ਹਰ ਕੋਈ ਕਰਨ ਵਾਲਾ ਨਹੀਂ ਆ ਸਕੇਗਾ। ਮੈਨੂੰ • ਨਫ਼ਰਤ ਹੈ । ਫੇਰੀ ਵਾਲਾ, ਚੰਦਾ ਉਗਰਾਹੁਣ ਵਾਲਾ, ਦਰਸ਼ਨ ਇਹਨਾਂ ਦਰਸ਼ਨ ਕਰਨ ਵਾਲਿਆਂ ਤੋਂ ਬੜੀ

ਮੈਂ : ਤੇਰਾ ਮਤਲਬ ਹੈ, ਪਾਠਕਾਂ ਤੋਂ ?

ਅੰਮ੍ਰਿਤਾ : ਨਹੀਂ, ਪਾਠਕ ਤਾਂ ਬਹੁਤਾ ਕਰ ਕੇ ਚਿੱਠੀਆਂ ਲਿਖਦੇ ਨੇ । ਪਰ ਹਰ ਨਵਾਂ ਕਵੀ ਤੇ ਕਹਾਣੀ ਲੇਖਕ — ਜੋ ਦਰਅਸਲ ਆਪਣੀ ਕਹਾਣੀ ਤੇ ਕਵਿਤਾ ਸੁਣਾਉਣ ਆਉਂਦਾ ਹੈ – ਆਮ ਤੌਰ ਤੇ ਪਹਿਲਾਂ ਇਹੋ ਆਖਦਾ ਹੈ ਕਿ ਮੈਂ ਦਰਸ਼ਨ ਕਰਨ ਆਇਆ ਹਾਂ ।

ਮੈਂ : ਖ਼ੁਸ਼ ਨਹੀਂ ਹੁੰਦੀ ਦਰਸ਼ਨ-ਬਾਜ਼ਾਂ ਤੋਂ ?

ਅੰਮ੍ਰਿਤਾ : ਕਲ੍ਹ ਇਕ ਪੰਜਾਬੀ ਲੇਖਕ ਆਇਆ ਆਪਣੀ ਨਵੀਂ ਛਪੀ ਪੁਸਤਕ ਭੇਟ ਕਰਨ । ਉਸ ਆਖਿਆ ਮੈਂ ਉਸ ਦੀ ਕਵਿਤਾ ਪੜ੍ਹ ਕੇ ਉਸ ਨੂੰ ਆਸ਼ੀਰਵਾਦ ਦੇਵਾਂ । ਉਸ ਦੀ ਉਮਰ ਸੱਠ ਸਾਲ ਦੀ ਸੀ ਤੇ ਦਾੜ੍ਹੀ ਚਿੱਟੀ । ਮੈਂ ਆਖਿਆ, “ਆਸ਼ੀਰਵਾਦ ਤਾਂ ਤੁਸੀਂ ਮੈਨੂੰ ਦਿਉ ।” ਪਰ ਉਹ ਮੇਰੀ ਗੱਲ ਸੁਣੇ ਬਗ਼ੈਰ ਆਪਣੀ ਗੱਲ ਦੁਹਰਾਈ ਗਿਆ । ਮੇਰੇ ਕੋਲ ਬਹੁਤ ਸਾਰੇ ਅਜਿਹੇ ਲੇਖਕ ਆਉਂਦੇ ਹਨ – ਆਸ਼ੀਰਵਾਦ ਲੈਣ ਜੇ ਉਹਨਾਂ ਦੀਆਂ ਰਚਨਾਵਾਂ ਬਾਰੇ ਕੁਝ ਨਾ ਆਖਾਂ ਤਾਂ ਉਹ ਦੋ ਤਿੰਨ ਮਹੀਨੇ ਉਡੀਕਦੇ ਹਨ ਤੇ ਉਸ ਪਿਛੋਂ ਮੇਰੇ ਖ਼ਿਲਾਫ਼ ਕੋਈ ਲੇਖ ਲਿਖਦੇ ਹਨ । ਮੈਨੂੰ ਇਹਨਾਂ ਤੋਂ ਬਹੁਤ ਡਰ ਲਗਦਾ ਹੈ ।

ਮੈਂ : ਫੇਰ ਤਾਂ ਤੈਨੂੰ ਕੁੱਤਾ ਜ਼ਰੂਰ ਰਖਣਾ ਚਾਹੀਦਾ ਹੈ ।

ਅੰਮ੍ਰਿਤਾ : ਕਈ ਲੇਖਕ ਬੜੀ ਨਿਮਰਤਾ ਨਾਲ ਆਉਂਦੇ ਹਨ । ਮੇਰੇ ਮਿਲਣ ਵਾਲੇ ਬਹੁਤੇ ਲੇਖਕ ਜਾਂ ਗੁੱਸਾ ਦਿਖਾਉਂਦੇ ਹਨ, ਜਾਂ ਨਿਮਰਤਾ — ਦੋਵੇਂ ਉਲਾਰ । ਇਹਨਾਂ ਵਿਚ ਖੁਲ੍ਹੀ-ਡੁਲ੍ਹੀ ਦੋਸਤੀ ਦਾ ਨਿੱਘ ਨਹੀਂ । ਅਜਿਹੇ ਮਿਲਣ ਵਾਲੇ ਅਕਸਰ ਨਿਮਰਤਾ –

ਮੈਂ : ਨਿਮਰਤਾ, ਚਤੁਰਤਾ, ਮਧੁਰਤਾ, ਅੰਮ੍ਰਿਤਾ……

ਅੰਮ੍ਰਿਤਾ : ਕਈ ਲੋਕ ਬੜੇ ਆਦਰ ਦੇ ਮਾਣ ਨਾਲ ਮਿਲਦੇ ਹਨ, ਪਰ ਦੋ ਦਿਨਾਂ ਪਿਛੋਂ ਹੀ ਉਹ ਆਪਣਾ ਇਸ਼ਕ ਤਲੀ ਉਤੇ ਰਖ ਕੇ ਪੇਸ਼ ਕਰਦੇ ਹਨ ਜਿਵੇਂ ਕੋਈ ਇਲਾਇਚੀ ਪੇਸ਼ ਕਰੇ । ਮੈਨੂੰ ਚਿੜ੍ਹ ਹੈ ਅਜਿਹੇ ਇਸ਼ਕ ਤੋਂ ਜੋ ਇਲਾਇਚੀ ਵਾਂਗ ਪੇਸ਼ ਕੀਤਾ ਜਾਵੇ ।

ਮੈਂ : ਬੜਾ ਸ਼ੋਰ ਹੈ ਤੇਰੇ ਘਰ ਵਿਚ ।

ਅੰਮ੍ਰਿਤਾ : ਉਪਰਲੀ ਛੱਤ ਦੇ ਫ਼ਰਸ਼ਾਂ ਦੀ ਰਗੜਾਈ ਹੋ ਰਹੀ ਐ ।

ਮੈਂ : ਜਿਵੇਂ ਮੇਰੇ ਸਿਰ ਉਤੇ ਪੱਥਰ ਰਖ ਕੇ ਕੋਈ ਚੱਕੀ ਝੋ ਰਿਹਾ ਹੋਵੇ ।

ਅੰਮ੍ਰਿਤਾ : ਮੈਨੂੰ ਚੱਕੀ ਦੀ ਆਵਾਜ਼ ਚੰਗੀ ਲਗਦੀ ਹੈ । ਇਸ ਵਿਚੋਂ ਨਿੱਘਾ ਆਟਾ ਨਿਕਲਦਾ ਹੈ । ਇਸ ਆਟੇ ਦੀ ਖ਼ੁਸ਼ਬੂ ਬੜੀ ਚੰਗੀ ਹੁੰਦੀ ਹੈ । ਜਾਂ ਮੈਨੂੰ ਪਿੰਟਿੰਗ ਪ੍ਰੈਸ ਦਾ ਸ਼ੋਰ ਚੰਗਾ ਲਗਦਾ ਹੈ । ਇਸ ਵਿਚੋਂ ਕਿਤਾਬਾਂ ਛਪ ਛਪ ਕੇ ਨਿਕਲਦੀਆਂ ਦਿਸਦੀਆਂ ਹਨ – ਮੇਰੀਆਂ ਕਿਤਾਬਾਂ । ਪਿਛਲੇ ਦਿਨੀਂ ਮੈਂ ਬੀਮਾਰ ਹੋਈ । ਤੇਜ਼ ਬੁਖ਼ਾਰ ਚੜ੍ਹ ਗਿਆ । ਮੈਨੂੰ ਲਗਿਆ ਕਿ ਮੈਂ ਮਰ ਜਾਵਾਂਗੀ । ਵਿਸ਼ਵਾਸ ਹੋ ਗਿਆ ਕਿ ਮੈਂ ਮਰ ਰਹੀ ਹਾਂ । ਜੋਤਸ਼ੀ ਨੇ ਆਖਿਆ ਸੀ ਕਿ ਜਦੋਂ ਦੋ ਚੌਕੇ ਮਿਲਣਗੇ ਤਾਂ ਮੇਰੇ ਉਤੇ ਬਿਪਤਾ ਪਵੇਗੀ । ਇਸ ਵੇਲੇ ਦੋ ਚੌਕੇ ਮਿਲ ਰਹੇ ਹਨ। ਮੈਂ ਸੋਚਿਆ –

ਮੈਂ : ਦੋ ਚੌਕਿਆਂ ਦਾ ਕੀ ਮਤਲਬ ?

ਅੰਮ੍ਰਿਤਾ : ਇਹ ਤਾਰਿਆਂ ਦੇ ਨਜੂਮ ਤੇ ਅੰਕੜਿਆਂ ਦੇ ਹਿਸਾਬ ਦਾ ਜੋਤਸ਼ ਹੈ । ਦੋ ਚੌਕੇ ਮੇਰੇ ਲਈ ਮਾੜੇ ਹਨ ਕਿਉਂਕਿ ਮੈਂ ਚਾਰ ਤਾਰੀਖ਼ ਨੂੰ ਜੰਮੀ ਹੋਈ ਹਾਂ । ਰੋਸ ਦੇ ਘੋੜੇ ਵਾਂਗ ਮੇਰਾ ਨੰਬਰ ਚਾਰ ਹੈ……

ਮੈਂ : ਤੂੰ ਕਦੇ ਰੇਸ ਦੇ ਘੋੜੇ ਤੇ ਦਾਉ ਲਾਇਆ ਹੈ ?

ਅੰਮ੍ਰਿਤਾ : ਜ਼ਿੰਦਗੀ ਦਾ ਘੋੜਾ ਰੇਸ ਦੇ ਘੋੜੇ ਤੋਂ ਘੱਟ ਅੱਥਰਾ ਨਹੀਂ । ਮੈਂ ਇਸ ਤੇ ਦਾਉ ਲਾਇਆ ਹੈ । ਮੇਰਾ ਨੰਬਰ ਚਾਰ ਹੈ । ਦੋ ਚੌਕੇ……ਚਲ ਤੈਨੂੰ ਘਰ ਦਿਖਾਵਾਂ । ਬਾਹਰ ਨਵਾਂ ਗੈਰਜ ਬਣਾਇਆ ਹੈ ਤੇ ਇਕ ਨਵਾਂ ਹੀੱਸਟ ਰੂਮ । ਤੇ ਫੁੱਲ ਲਾਏ ਹਨ। ਇਹ ਗੁਲਾਬ, ਇਹ ਕਨੇਰ, ਇਹ ਅਮਰੂਦ, ਇਹ ਟਮਾਟਰ, ਇਹ ਗੁਲੇਦਾਊਦੀ ।

ਮੈਂ : ਇਤਨਾ ਨਿੱਕਾ ਬੂਟਾ ਹੁੰਦਾ ਹੈ ਇਸ ਫੁੱਲ ਦਾ ? ਨਾਂ ਤਾਂ ਬੜਾ ਤੁੱਰੇ ਵਾਲਾ — ਗੁਲੇਦਾਉਦੀ – ਜਿਵੇਂ ਗੁਲਫ਼ਾਮ ਸ਼ਹਿਜ਼ਾਦਾ, ਗੁਲਬਕਾਵਲੀ ।

ਹੈ ਅੰਮ੍ਰਿਤਾ : ਗੁਲੇਦਾਉਦੀ ਦੀਆਂ ਦੋ ਕਿਸਮਾਂ ਹਨ । ਇਹ ਨੀਵੀਂ ਜ਼ਾਤ ਵਿਚੋਂ ਹੈ ।

J

ਮੈਂ : ਫੁੱਲਾਂ ਦੀਆਂ ਵੀ ਜ਼ਾਤਾਂ ਹੁੰਦੀਆਂ ਨੇ ?

ਅੰਮ੍ਰਿਤਾ : ਹਾਂ । ਕਈ ਫੁੱਲ ਸਰਦਾਰ ਹੁੰਦੇ ਹਨ, ਕਈ ਫੁੱਲ ਖਤਰੀ ਕਈ ਫੁੱਲ ਛੀਂਬੇ ਜੁਲਾਹੇ ।

मैं : निटें प्राळे लेधव……

ਅੰਮ੍ਰਿਤਾ : ਲੇਖਕਾਂ ਵਿਚ ਮੈਂ ਜ਼ਾਤਾਂ ਨਹੀਂ ਮੰਨਦੀ । ਲੇਖਕ ਜਾਂ ਵਧੀਆ ਹੁੰਦਾ ਹੈ ਜਾਂ ਘਟੀਆ । ਕਈ ਜੁਲਾਹੇ ਤੇ ਝਿਊਰ ਆਪਣੀ ਲਿਖਤ ਵਿਚ ਸੂਰਮਾ ਸਰਦਾਰ ਹੁੰਦੇ ਹਨ ਤੇ ਕਈ ਸੂਰਮਾ ਸਰਦਾਰ ਆਪਣੀ ਲਿਖਤ ਵਿਚ ਜੁਲਾਹੇ……ਕਿੱਡੀ ਸੁਹਣੀ ਧੁੱਪ ਹੈ । ਮੈਨੂੰ ਇਹ ਘਰ ਬਹੁਤ ਚੰਗਾ ਲਗਦਾ ਹੈ। ਔਰਤ ਨੂੰ ਘਰ ਦੀ ਕਿਤਨੀ ਲੋੜ ਹੈ, ਤੂੰ ਇਸ ਨੂੰ ਨਹੀਂ ਜਾਣਦਾ । ਘਰ ਦੀ ਕੁੰਜੀ, ਸੰਦੂਕ ਦੀ ਕੁੰਜੀ, ਜੀਵਨ ਦੀ ਕੁੰਜੀ……ਮੇਰੀ ਇਕ ਬੰਗਾਲਣ ਸਹੇਲੀ ਹਮੇਸ਼ਾ ਆਪਣੀ ਸਾੜ੍ਹੀ ਨਾਲ ਕੁੰਜੀਆਂ ਦਾ ਗੁੱਛਾ ਬੰਨ੍ਹ ਕੇ ਰਖਦੀ ਹੈ । ਇਸ ਨਾਲ ਤੀਵੀਂ ਵਿਚ ਗ੍ਰਹਿਸਥ ਦਾ ਮਾਣ ਤੇ ਗੌਰਵ ਆ ਜਾਂਦਾ ਹੈ । ਇਕ ਮੈਂ ਹਾਂ ਜਿਸ ਦੇ ਘਰ ਦੀ ਕੁੰਜੀ ਸਦਾ ਗੁਆਚੀ ਰਹੀ ।

ਮੈਂ : ਤੂੰ ਖ਼ੁਦ ਇਕ ਕੁੰਜੀ ਹੈਂ ਜੋ ਕਰਦੀ ਹੈਂ । ਕਈਆਂ ਦੇ ਭੇਦ ਖੋਲ੍ਹਦੀ ਤੇ ਬੰਦ

ਅੰਮ੍ਰਿਤਾ : ਜਦੋਂ ਮੇਰਾ ਘਰ ਤਿਆਰ ਹੋਇਆ ਤਾਂ ਮੈਂ ਜੰਦਰੇ ਖ਼ਰੀਦਨ ਗਈ । ਚੰਗਾ ਜੰਹਾ ਬਹੁਤ ਮਹਿੰਗਾ ਹੋ ਗਿਆ ਸੀ । ਇਉਂ ਲਗਦਾ ਸੀ, ਮੈਂ ਲੋਹੇ ਦੇ ਨਹੀਂ ਸੋਨੇ ਦੇ ਜੰਦਰੇ ਖ਼ਰੀਦ ਰਹੀ ਸਾਂ । ਬਹੁਤ ਮਹਿੰਗੇ । ਘਰ ਬਣਾਉਣ ਦੀ ਖ਼ੁਸ਼ੀ ਵੀ ਹੈ ਤੇ ਦੁੱਖ ਵੀ ।

ਮੈਂ : ਦੁੱਖ ਕਾਹਦਾ ?

ਅੰਮ੍ਰਿਤਾ : ਹਰ ਮਹੀਨੇ ਟੈਕਸ ਦੇਣਾ ਪੈਂਦਾ ਹੈ ।

ਮੈਂ : ਕਿਤਨਾ ?

ਅੰਮ੍ਰਿਤਾ : ਮੇਰੇ ਘਰ ਦਾ….ਤਕਰੀਬਨ ਦੋ ਸੌ ਰੁਪਿਆ ਮਹੀਨਾ । ਹਾਊਸ ਟੈਕਸ, ਪ੍ਰਾਪਰਟੀ ਟੈਕਸ, ਮਿਊਨਿਸਪੈਲਟੀ ਟੈਕਸ, ਇਨਕਮ ਟੈਕਸ ਜ਼ਰਾ ਸੋਚ, ਮੈਂ ਘਰ ਬਣਾ ਕੇ ਹਰ ਮਹੀਨੇ ਦੋ ਸੌ ਰੁਪਿਆ ਟੈਕਸ ਭਰ ਰਹੀ ਹਾਂ । ਇਕ ਚੰਗੀ ਕਹਾਣੀ ਲਿਖਣ ਦਾ ਮੈਨੂੰ ਮਸਾਂ ਦੋ ਸੌ ਰੁਪਿਆ ਮਿਲਦਾ ਹੈ । ਸਾਹਿਤ ਵਿਚ ਕਮਾਉਣਾ ਬਹੁਤ ਮੁਸ਼ਕਲ ਹੈ। ਆਖ਼ਰ ਇਨਸਾਨ ਕਿੰਨੀਆਂ ਕੁ ਕਹਾਣੀਆਂ ਲਿਖ ਸਕਦਾ ਹੈ ਇਕ ਮਹੀਨੇ ਵਿਚ । ਵਧ ਤੋਂ ਵਧ ਇਕ ਚੰਗੀ ਕਹਾਣੀ । ਬਸ ਇਉਂ ਸਮਝ ਲੈ ਮੈਂ ਹਰ ਮਹੀਨੇ ਇਕ ਕਹਾਣੀ ਟੈਕਸ ਭਰਦੀ ਹਾਂ ।

ਮੈਂ ਪੁੱਛਿਆ, ”ਤੂੰ ਅਜ-ਕਲ੍ਹ ਕਵਿਤਾ ਘਟ ਕਿਉਂ ਲਿਖਦੀ ਹੈਂ ?

ਅੰਮ੍ਰਿਤਾ : ਜਿਸ ਤਰ੍ਹਾਂ ਸਰੀਰ ਨੂੰ ਵਖੋ ਵਖ ਸਬਜ਼ੀਆਂ ਤੇ ਖੁਰਾਕਾਂ ਦੀ ਲੋੜ ਹੈ, ਇਸੇ ਤਰ੍ਹਾਂ ਮੇਰੀ ਰਚਣ-ਸ਼ਕਤੀ ਨੂੰ ਵਖ ਵਖ ਸਾਹਿੱਤਕ ਰੂਪਾਂ ਦੀ । ਮੇਰਾ ਸ੍ਵੈ-ਪ੍ਰਗਟਾਵਾ ਮੇਰੀ ਕਵਿਤਾ ਵਿਚ ਹੀ ਨਹੀਂ ਹੋ ਸਕਦਾ । ਮੈਂ ਕਹਾਣੀਆਂ ਲਿਖਣਾ ਚਾਹੁੰਦੀ ਹਾਂ, लेष, तादल……

ਮੈਂ : ਤੇ ਨਾਟਕ ਨਹੀਂ ?

ਅੰਮ੍ਰਿਤਾ : ਹਾਂ, ਜਿਸ ਦਿਨ ਤੂੰ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ । ਕਵਿਤਾ ਲਿਖਣਾ ਪੀਂਘ ਝੂਟਣ ਵਾਂਗ ਹੈ । ਜੇ ਤੁਸੀਂ ਰੱਸੇ ਨੂੰ ਫੜਿਆ ਹੋਵੇ ਤੇ ਇਸ ਦੀ ਹੁਲਾਰ ਵਿਚ ਸਰੀਰ ਨੂੰ ਛਡ ਦਿਉ ਤਾਂ ਤੁਹਾਡੇ ਪੈਰ ਤਾਰਿਆਂ ਨੂੰ ਛੋਹ ਸਕਣਗੇ । ਅਜ ਕਲ੍ਹ ਮੈਂ ਤਾਰਿਆਂ ਨੂੰ ਛੁਹਣ ਦੀ ਥਾਂ ਘਾਹ ਦੀਆਂ ਪੱਤੀਆਂ ਤੋੜਦੀ ਹਾਂ । ਮੈਂ ਸਾਰੀ ਉਮਰ ਪੱਕੇ ਘਰਾਂ ਦੀ ਚਾਰ ਦੀਵਾਰੀ ਵਿਚ ਰਹੀ। ਲਾਹੌਰ, ਪਟੇਲ ਨਗਰ । ਘਾਹ ਨਹੀਂ ਸੀ ਇਹਨਾਂ ਹਵੇਲੀਆਂ ਵਿਚ । ਘਾਹ ਬਹੁਤ ਖੂਬਸੂਰਤ ਚੀਜ਼ ਹੈ । ਬਾਹਰ ਧੁੱਪ ਇਸ ਉਤੇ ਖੇਡ ਰਹੀ ਹੈ । ਸਾਵੇ ਗਲੀਚੇ ਵਾਂਗ ਵਿੱਛਿਆ ਪਿਆ ਹੈ, ਮੇਰੇ ਘਰ ਅੱਗੇ। ਚਲ ਉਥੇ ਬੈਠੀਏ । ਤੂੰ ਨਵਾਂ ਸੂਟ ਪਾਇਆ ਹੋਇਆ ਹੈ, ਖ਼ਰਾਬ ਤਾਂ ਨਹੀਂ ਹੋ ਜਾਵੇਗਾ ?

ਮੈਂ : ਨਹੀਂ । ਇਹ ਅਮਰੀਕਨ ਸੂਟ ਹੈ, ਇਸ ਦੀ ਅੰਮ੍ਰਿਤਾ : ਧੁੱਪੇ ਮੈਂ ਕਈ ਵਾਰ ਘਾਹ ਉਤੇ ਕਰੀਜ਼ ਖ਼ਰਾਬ ਨਹੀਂ ਹੁੰਦੀ । ਬੈਠਦੀ ਹਾਂ। ਘਾਹ ਦੀਆਂ ਇਹ ਤਿੜ੍ਹਾਂ……ਸਬਜ਼, ਤਾਜ਼ਾ ਤੇ ਜਵਾਨ……ਤੇ ਇਹਨਾਂ ਦੇ ਨਾਲ ਹੀ ਇਹ ਮੱਥਾ ਉੱਚਾ ਹੋ ਰਿਹਾ ਹੈ । ਇਹ ਘਾਹ ਨੂੰ ਮਾਰ ਦਿੰਦਾ ਹੈ । ਜਿਥੇ ਘਾਹ ਹੁੰਦੀ ਹੈ ਉਥੇ ਮੋਥਾ ਉੱਗ ਖਲੋਂਦਾ ਹੈ । ਕੁਦਰਤ ਦਾ ਇਹੋ ਨਿਯਮ ਹੈ। ਮਾਰਨ ਤੇ ਜਿਵਾਣ ਵਾਲੀਆਂ ਦੋਵੇਂ ਸ਼ਕਤੀਆਂ ਨਾਲ ਨਾਲ ਤੁਰਦੀਆਂ ਹਨ। ਅੰਮ੍ਰਿਤ ਤੇ ਜ਼ਹਿਰ ਇਕੋ ਮਥਨ ਵਿਚੋਂ ਨਿਕਲਦਾ ਹੈ ।

ਮੈਂ : ਤੂੰ ਕੀ ਹੈਂ ?

ਅੰਮ੍ਰਿਤਾ : ਕਈਆਂ ਲਈ ਅੰਮ੍ਰਿਤ, ਕਈਆਂ ਲਈ ਜ਼ਹਿਰ ।

ਮੈਂ : ਤੂੰ ਆਪਣੀਆਂ ਲਿਖਤਾਂ ਵਿਚ ਕੀ ਲਿਖਦੀ ਹੈਂ ?

ਅੰਮ੍ਰਿਤਾ : ਜੋ ਮੈਂ ਜੀਊਂਦੀ ਹਾਂ ਉਹੀ ਲਿਖਦੀ ਹਾਂ ।

ਮੈਂ : ਇਹੋ ਤੇਰੀਆਂ ਕਹਾਣੀਆਂ ਦੀ ਕਮਜ਼ੋਰੀ ਹੈ। ਯਾਨੀ ਤੂੰ ਆਲੂ ਖਾਧਾ ਆਲੂ ਲਿਖ ਦਿਤਾ, ਗੋਭੀ ਖਾਧੀ ਤਾਂ ਗੋਭੀ ਲਿਖ ਦਿਤੀ ਤੇ ਕੀਮਾ ਖਾਧਾ ਤਾਂ ਕੀਮਾ ਲਿਖ ਦਿਤਾ ।

ਅੰਮ੍ਰਿਤਾ : ਤੈਰਾ ਕੀ ਮਤਲਬ ਹੈ ਕਿ ਮੈਂ ਖਾਵਾਂ ਆਲੂ ਤੇ ਲਿਖਾਂ ਅੰਬ ਖਾਧੇ ਨੇ ?

ਮੈਂ : ਹਾਂ । ਲਿਖਣ ਲਗੇ ਸਿਰਫ਼ ਉਹੀ ਕਿਉਂ ਲਿਖੋ ਜੋ ਤੁਸੀਂ ਜੀ ਰਹੇ ਹੋ । ਲਿਖਤ ਵਿਚ ਸਿਰਫ਼ ਪਿਆਰ ਹੀ ਨਹੀਂ । ਇਸ ਵਿਚ ਨਫ਼ਰਤ, ਗੁੱਸਾ, ਕਮਜ਼ੋਰੀ, ਕਮੀਨਗੀ ਅਤੇ ਦੂਜੇ ਭਾਵਾਂ ਦੇ ਵੀ ਪ੍ਰਤਿਕਰਮ ਆਉਣੇ ਚਾਹੀਦੇ ਹਨ । ਉਹ ਪ੍ਰੇਮਿਕਾ ਹੀ ਕੀ ਜਿਸ ਨੇ ਨਫ਼ਰਤ ਨਾ ਕੀਤੀ ਹੋਵੇ ।

ਅੰਮ੍ਰਿਤਾ : ਪਤਾ ਨਹੀਂ, ਮੈਂ ਨਫ਼ਰਤ ਬਾਰੇ ਨਹੀਂ ਲਿਖ ਸਕਦੀ ।

ਮੈਂ : ਕੀ ਤੂੰ ਕਦੇ ਕਿਸੇ ਨੂੰ ਨਫ਼ਰਤ ਕੀਤੀ ਹੈ ?

ਅੰਮ੍ਰਿਤਾ : ਇਹ ਪੁੱਛ ਪਿਆਰ ਕਿਸ ਨੂੰ ਕੀਤਾ ਹੈ ?

ਮੈਂ : ਚਲੋ ਇਹੀ ਸਹੀ ।

ਅੰਮ੍ਰਿਤਾ : ਮੈਂ ਜਿਸ ਨੂੰ ਪਿਆਰ ਕੀਤਾ ਹੈ, ਉਸ ਬਾਰੇ ਲਿਖਿਆ ਹੈ ।

ਮੈਂ : ਤੂੰ ਉਸ ਨੂੰ ਨਫ਼ਤਰ ਕਦੇ ਨਹੀਂ ਕੀਤੀ ?

ਅੰਮ੍ਰਿਤਾ : ਉਸ ਦਾ ਜਦੋਂ ਖ਼ਿਆਲ ਆਇਆ ਹਮੇਸ਼ਾ ਖੂਬਸੂਰਤੀ ਦਾ ਖ਼ਿਆਲ ਆਇਆ……ਨਰਮ, ਸੁਹਲ, ਸੁੰਦਰਤਾ ਦਾ । ਉਸ ਦੀ ਆਵਾਜ਼ ਬਹੁਤ ਸੁਹਣੀ ਸੀ । ਇਕ ਵਾਰ ਮੈਂ ਉਸ ਦੀ ਆਵਾਜ਼ ਟੈਲੀਫ਼ੋਨ ਤੇ ਸੁਣੀ ਅਤੇ ਇਸ ਉਤੇ ਕਵਿਤਾ ਲਿਖੀ । ਇਸ ਆਵਾਜ਼ ਨੂੰ ਹਮੇਸ਼ਾ ਸੁੰਦਰ ਕਸ਼ਿਸ਼ ਦੇ ਰੂਪ ਵਿਚ ਹੀਂ ਤੱਕਿਆ—ਇਸ ਵਿਚੋਂ ਕਦੇ ਗੁੱਸਾ ਨਹੀਂ ਸੀ ਆਇਆ। ਜਦੋਂ ਕਦੀ ਉਹ ਗ਼ੁੱਸੇ ਹੋਇਆ ਵੀ ਤਾਂ ਉਹ ਚੁੱਪ ਹੋ ਗਿਆ । ਉਸ ਦਾ ਪਿਆਰ ਨਿਰਾਕਾਰ ਸੀ – ਰੱਬ ਵਾਂਗ ।

ਮੈਂ : ਬਕਵਾਸ ।

ਅੰਮ੍ਰਿਤਾ : ਹਾਂ, ਰੱਬ ਤੇ ਪਿਆਰ ਦੋਵੇਂ ਬਕਵਾਸ ਹਨ ।

ਮੈਂ : ਕੀ, ਤੂੰ ਰੱਬ ਵਿਚ ਵਿਸ਼ਵਾਸ ਰਖਦੀ ਏਂ ?

ਅੰਮ੍ਰਿਤਾ : ਰੱਬ ਵਿਚ ਤਾਂ ਪਤਾ ਨਹੀਂ, ਪਰ ਬੰਦਿਆਂ ਵਿਚ ਜ਼ਰੂਰ ਵਿਸ਼ਵਾਸ ਕੀਤਾ ਤੇ ਕਈ ਵਾਰ ਧੋਖਾ ਖਾਧਾ ।

ਮੈਂ : ਤੂੰ ਬਹੁਤ ਜਜ਼ਬਾਤੀ ਹੈਂ । ਤੇਰੀਆਂ ਕਵਿਤਾਵਾਂ ਵਿਚ ਪਿਆਰ ਹੈ ਜਾਂ ਉਦਾਸੀ । ਇਸ ਵਿਚ ਜੇ ਰਤਾ ਕੁ ਨਫ਼ਰਤ ਦੀ ਪੁੱਠ ਹੁੰਦੀ ਤਾਂ ਇਸ ਵਿਚ ਸੀਮਿੰਟ ਵਰਗੀ ਤਾਕਤ ਆ ਜਾਂਦੀ । ਪਿਆਰ ਤੇ ਬਿਰਹਾ ਇੱਟਾਂ ਵਾਂਗ ਹਨ। ਇਹਨਾਂ ਨੂੰ ਨਫ਼ਰਤ ਦੇ ਸੀਮਿੰਟ ਦੀ ਲੋੜ ਹੈ ਤਦੇ ਇਹ ਮਜ਼ਬੂਤ ਉਸਰਦੀਆਂ ਹਨ……ਤੂੰ ਆਪਣੇ ਪਿਆਰ ਦਾ ਜ਼ਿਕਰ ਕਰ ਰਹੀ ਸੀ ।

ਅੰਮ੍ਰਿਤਾ : ਹਾਂ, ਉਸ ਦਾ ਪਿਆਰ ਨਿਰਾਕਾਰ ਸੀ – ਅਰੂਪ, ਜਿਸ ਨੂੰ ਤੀਵੀਂ ਆਪਣੀ ਪਕੜ ਵਿਚ ਨਹੀਂ ਲੈ ਸਕਦੀ । ਮੈਨੂੰ ਅਜਿਹੇ ਪਿਆਰ ਤੋਂ ਚਿੜ੍ਹ ਹੋ ਗਈ । ਫਿਰ ਮੈਂ ਪਿਆਰ ਕੀਤਾ ਕਿਸੇ ਦੂਜੇ ਆਦਮੀ ਨੂੰ ਜੋ ਪਹਿਲੇ ਦੇ ਬਿਲਕੁਲ ਉਲਟ ਸੀ — ਭਰਪੂਰ, ਰਜਵਾਂ, ਸਾਕਾਰ । ਮੈਂ ਪਿਆਰ ਵੀ ਤੱਕਿਆ ਤੇ ਨਫ਼ਰਤ ਵੀ! ਸੁੰਦਰਤਾ ਵੀ ਤੇ ਕੁਹਜ ਵੀ..ਮੇਰਾ ਪਿਆਰ ਇਕ ਸੰਘਰਸ਼ ਹੈ। ਮੇਰੇ ਮਨ ਅੰਦਰ ਦੋਹਾਂ ਪਾਸਿਆਂ ਦੇ ਜਜ਼ਬੇ ਭਿੜ ਜਾਂਦੇ ਹਨ ਅਤੇ ਇਕ ਦੂਜੇ ਨੂੰ ਘਾਇਲ ਕਰ ਦੇਂਦੇ ਹਨ । ਮੇਰੇ ਉਤੇ ਇਸ ਦਾ ਆਖ਼ਰੀ ਅਸਰ ਹੁੰਦਾ ਹੈ ਅਤੇ ਮੈਂ ਥੱਕੀ ਹੁੱਟੀ, ਨਿਰਜਿੰਦ, ਬੇਬਸ ਹੋ ਜਾਂਦੀ ਹਾਂ । ਮੇਰੀ ਨਿੱਸਲਤਾ ਪਿਛੇ ਖੂਨਖ਼ਾਰ ਲੜਾਈਆਂ ਹਨ ।

ਮੈਂ : ਤੂੰ ਵਾਰ ਵਾਰ ਕੀ ਦੇਖ ਰਹੀ ਏਂ ?

ਅੰਮ੍ਰਿਤਾ : ਆਪਣੀਆਂ ਦੋਹਾਂ ਘੜੀਆਂ ਦਾ ਵਕਤ ਤੱਕ ਰਹੀ ਹਾਂ ।

ਮੈਂ : ਦੋ ਘੜੀਆਂ ?

ਅੰਮ੍ਰਿਤਾ : ਹਾਂ ਦੋ ਘੜੀਆਂ……ਬਹੁਤ ਅਜੀਬ ਗੱਲ ਹੈ, ਮੈਂ ਇਹਨਾਂ ਦੇ ਨਾਲ ਦੀ ਘੜੀ ਕਦੇ ਨਹੀਂ ਤੱਕੀ ।

ਮੈਂ : ਕਿਥੋਂ ਖ਼ਰੀਦੀਆਂ ਸਨ ?

ਅੰਮ੍ਰਿਤਾ : ਇਹ ਦੋਵੇਂ ਮੇਰੇ ਪਿਆਰ ਦੀਆਂ ਨਿਸ਼ਾਨੀਆਂ ਹਨ……ਦੋਹਾਂ ਨੂੰ ਘੜੀਆਂ ਦੇਣ ਦਾ ਖ਼ਿਆਲ ਆਇਆ। ਇਹ ਘੜੀਆਂ ਸੌਂਕਣਾਂ ਵਾਂਗ ਹਨ…… ਇਹਨਾਂ ਵਿਚ ਕੋਈ ਗੱਲ ਜ਼ਰੂਰ ਹੈ । ਜਦੋਂ ਮੇਰੇ ਕੋਲੋਂ ਦੂਜਾ ਪਿਆਰ ਰੁਸ ਜਾਂਦਾ ਹੈ ਤਾਂ ਇਹ ਦੂਜੀ ਘੜੀ ਬੰਦ ਹੋ ਜਾਂਦੀ ਹੈ ਤੇ ਪਹਿਲੀ ਚਲਣ ਲਗ ਪੈਂਦੀ ਹੈ । ਜਦੋਂ ਮੇਰਾ ਪਹਿਲਾ ਪਿਆਰ ਮੰਨ ਜਾਂਦਾ ਹੈ ਤਾਂ ਦੂਜੀ ਘੜੀ ਖਲੋ ਜਾਂਦੀ ਹੈ ਤੇ ਪਹਿਲੀ ਘੜੀ ਫਿਰ ਚਲਣ ਲਗਦੀ ਹੈ ।

ਮੈਂ : ਸੱਚ !

ਅੰਮ੍ਰਿਤਾ : ਹਾਂ, ਮੈਂ ਕਈ ਵਾਰ ਅਜ਼ਮਾਇਆ ਹੈ । ਇਹਨਾਂ ਦੇ ਅੰਦਰ ਕੋਈ ਗੱਲ ਹੈ । ਇਕ ਵਾਰ ਮੈਂ ਚੂੜੇ ਵਾਂਗ ਦੋਹਾਂ ਨੂੰ ਬਾਂਹ ਉਤੇ ਪਾ ਲਿਆ……ਘੜੀਆਂ ਦਾ ਚੂੜਾ……ਵਕਤ ਦਾ ਚੂੜਾ ! ਮੈਂ ਇਕ ਫ਼ਰਾਂਸੀਸੀ ਕਲਾਕਾਰ ਦਾ ਚਿੱਤਰ ਦੇਖਿਆ ਸੀ ਜਿਸ ਵਿਚ ਘੜੀਆਂ ਪਿਘਲੀਆਂ ਹੋਈਆਂ ਸਨ… ਸਮੇਂ ਦੇ ਗੋਲ ਚੱਕਰ ਪਿਘਲ ਕੇ……ਮੈਨੂੰ ਮੋਟੀ ਚੂੜੀ ਚੰਗੀ ਲਗਦੀ ਹੈ ਜੋ ਘੜੀ ਵਾਂਗ ਹੋਵੇ । ਇਕ ਦਿਨ ਪਹਿਲੀ ਘੜੀ ਚਲ ਰਹੀ ਸੀ ਤੇ ਦੂਜੀ ਖੜੀ ਸੀ । ਮੈਂ ਦੂਜੀ ਘੜੀ ਨੂੰ ਬਹੁਤ ਹਿਲਾਇਆ ਚਲਾਇਆ ਚਾਬੀ ਦਿਤੀ, ਪਰ ਇਹ ਨਾ ਚੱਲੀ । ਇਤਨੇ ਵਿਚ ਉਹ ਆ ਗਿਆ । ਉਹ ਮੈਥੋਂ ਕਈ ਦਿਨਾਂ ਦਾ ਰੁੱਸਿਆ ਹੋਇਆ ਸੀ । ਆਉਂਦੇ ਸਾਰ ਉਸ ਨੇ ਹੱਸ ਕੇ ਚਾਹ ਮੰਗੀ ਤੇ ਮੇਰੇ ਨਾਲ ਗੱਲਾਂ ਕਰਨ ਲਗਾ। ਦੂਜੀ ਘੜੀ ਉਸੇ ਵੇਲੇ ਟਿਕ ਟਿਕ ਕਰਨ ਲੱਗੀ ਤੇ ਪਹਿਲੀ ਖਲੋ ਗਈ। ਉਹ ਮੰਨ ਪਿਆ ਤੇ ਘੜੀ ਵੀ ਮੰਨ ਗਈ ।

ਮੈਂ : ਤੂੰ ਆਪਣੀ ਤਾਰੀਫ਼ ਸੁਣ ਕੇ ਖ਼ੁਸ਼ ਹੁੰਦੀ ਹੈਂ ?

ਅੰਮ੍ਰਿਤਾ : ਹਾਂ, ਜੇ ਇਹ ਸੱਚੇ ਦਿਲੋਂ ਕੀਤੀ ਹੋਵੇ ।

ਮੈਂ : ਇਸ ਦਾ ਕਿਵੇਂ ਪਤਾ ਲਗਦਾ ਹੈ ।

ਅੰਮ੍ਰਿਤਾ : ਮੈਨੂੰ ਪਤਾ ਲਗ ਜਾਂਦਾ ਹੈ । ਝੂਠੀ ਤਾਰੀਫ਼ ਤੋਂ ਮੈਂ ਖ਼ੁਸ਼ ਨਹੀਂ ਹੁੰਦੀ ।

ਮੈਂ : ਤਾਂ ਤੂੰ ਪੂਰੀ ਔਰਤ ਨਹੀਂ ।

ਅੰਮ੍ਰਿਤਾ : ਉੱਚੀ ਉੱਚੀ ਹੱਸਣ ਲਗੀ ।

ਪ੍ਰੋਫੈਸਰ ਮੋਹਨ ਸਿੰਘ

ਮੋਹਨ ਸਿੰਘ ਘੂਕ ਸੁੱਤਾ ਪਿਆ ਸੀ। ਉਹ ਕਿਸੇ ਸਾਹਿੱਤਕ ਮੀਟਿੰਗ ਲਈ ਨਵੀਂ ਦਿੱਲੀ ਆਇਆ ਸੀ ਤੇ ਮੇਰੇ ਕੋਲ ਠਹਿਰਿਆ ਸੀ । 1963 ਦੇ ਨਵੰਬਰ ਦੀ ਹਲਕੀ ਠੰਢ ਸੀ । ਮੈਂ ਤੜਕੇ ਤੜਕੇ ਚਾਹ ਬਣਾਈ ਤੇ ਅਖ਼ਬਾਰ ਪੜ੍ਹਨ ਲਗਾ। ਪਹਿਲੀ ਸੁਰਖ਼ੀ ਪੜ੍ਹਦਿਆਂ ਸਾਰ ਅਖ਼ਬਾਰ ਮੇਰੇ ਹਥੋਂ ਡਿੱਗ ਪਿਆ ਤੇ ਮੈਂ ਮੋਹਨ ਸਿੰਘ ਨੂੰ

ਜਗਾਉਣ ਲੱਗਾ :

“ਉਠੋ ! ਗ਼ਜ਼ਬ ਹੋ ਗਿਆ ! ਵੱਡੀ ਟਰੈਜੇਡੀ ! ਉੱਠੇ !”

ਮੋਹਨ ਸਿੰਘ : ਹੂੰ, ਹੂੰ, ਹੂੰ ।

ਮੈਂ : ਛੇਤੀ ਉੱਠੋ ! ਦੇਖੋ ਅਖ਼ਬਾਰ ! ਸਭ ਤੋਂ ਭਿਆਨਕ ਖ਼ਬਰ !

ਮੋਹਨ ਸਿੰਘ : ਕੀ ? ਕੀ ਆਖਿਆ ?

ਮੈਂ : ਲਓ ਅਖ਼ਬਾਰ ਦੇਖੋ । ਪਰ ਨਹੀਂ, ਪਹਿਲਾਂ ਇਹ ਦਸੋ ਕਿ ਦੁਨੀਆਂ ਵਿਚ ਸਭ ਤੋਂ ਭਿਆਨਕ ਖ਼ਬਰ ਕੀ ਹੋ ਸਕਦੀ ਹੈ ?

ਮੋਹਨ ਸਿੰਘ : (ਉੱਠ ਕੇ) ਭਿਆਨਕ ਖ਼ਬਰ-

ਮੈਂ : ਹਾਂ, ਬੁਝੋ ।

ਮੋਹਨ ਸਿੰਘ : ਇਕ ਪਾਗਲ ਚੀਨੀ ਨੇ ਖ਼ਰੂਸ਼ਚੋਵ ਨੂੰ ਗੋਲੀ ਮਾਰ ਦਿਤੀ !

ਮੈਂ : ਇਸ ਤੋਂ ਵੀ ਭਿਆਨਕ !

ਮੋਹਨ ਸਿੰਘ : ਪੰਡਿਤ ਨਹਿਰੂ ਦੇ ਬਾਵਰਚੀ ਨੇ ਉਸ ਨੂੰ ਜ਼ਹਿਰ ਦੇ ਦਿਤਾ।

ਮੈਂ : ਇਸ ਤੋਂ ਵੀ ਭਿਆਨਕ !

ਮੋਹਨ ਸਿੰਘ : ਮੈਂ ਹਾਰ ਗਿਆ ।

ਮੈਂ ਲਓ: ਦੇਖੋ ਅਖ਼ਬਾਰ । ਪੜ੍ਹੋ !

ਮੋਹਨ ਸਿੰਘ : ਉੱਫ਼-ਫ਼-ਫ ! ਗ਼ਜ਼ਬ ਹੋ ਗਿਆ । ਕਿਸੇ ਨੇ ਪਰੈਜ਼ੀਡੈਂਟ ਕੈਨੇਡੀ ਨੂੰ ਕਤਲ ਕਰ ਦਿਤਾ’! *ਡੈਮੋਕਰੇਸੀ ਵਿਚ ਅਜਿਹੀ ਗੱਲ ? ਬੰਦਾ ਕਿਤੇ ਵੀ ਸੇਫ਼ ਨਹੀਂ । ਜ਼ਿੰਦਗੀ ਦਾ ਕੀ ਭਰੋਸਾ ? ਪਾਣੀ ਦਾ ਬੁਲਬੁਲਾ…ਕਾਤਿਲ ਨੱਸ ਗਿਆ ।

ਭਿਆਨਕ ਕਤਲ……ਬਲਵੰਤ, ਇਹ ਕਤਲ ਸ਼ਬਦ ਅਰਬੀ ਤੋਂ ਆਇਆ ਹੈ : ਕਤਲ, ਕਾਤਿਲ, ਮਕਤੂਲ । ਹੁਕਮ, ਹਾਕਿਮ, ਮਹਿਕੂਮ । ਜ਼ੁਲਮ ਜ਼ਾਲਿਮ, ਮਜ਼ਲੂਮ । ਅਰਬੀ ਬੜੀ ਵਡੀ ਜ਼ਬਾਨ ਹੈ….. ਮੈਂ ਇਸ ਦਾ ਮੁਤਾਲਿਆ ਕੀਤਾ ਹੈ । ਇਸ ਦੀ ਗਰਾਮਰ ਵਿਚ ਕਮਾਲ ਦਾ ਡਸਿਪਲਿਨ ਹੈ । ਅੰਨ੍ਹੀ ਤਾਕਤ ਹੈ ਅਰਬਾਂ ਨੇ ਜ਼ਬਾਨ ਦੇ ਜ਼ੋਰ ਉਤੇ ਸੱਤ ਸੌ ਸਾਲ ਹਕੂਮਤ ਕੀਤੀ….. ਕਤਲ ਲਫ਼ਜ਼ ਪੰਜਾਬੀ ਵਿਚ ਵੀ ਆ ਗਿਆ ।

ਮੈਂ : ਤੁਸੀਂ ਕਦੇ ਕਿਸੇ ਨੂੰ ਕਤਲ ਕਰਨ ਦੀ ਸੋਚੀ ?

ਮੋਹਨ ਸਿੰਘ : ਹਾਂ ।

ਮੈਂ : ਕਿਸ ਨੂੰ ?

ਮੋਹਨ ਸਿੰਘ : ਆਪਣੇ ਆਪ ਨੂੰ ।

ਮੈਂ : ਫਿਰ ਤੁਸੀਂ ਕਤਲ ਕਿਉਂ ਨਾ ਕੀਤਾ ? ਝੂਠ ! ਤੁਸੀਂ ਬੂਜ਼ਦਿਲ ਹੋ ।

ਮੋਹਨ ਸਿੰਘ : ਬਿਲਕੁਲ ਨਹੀਂ ।

ਮੈਂ : ਆਪਣੀ ਬੁਜ਼ਦਿਲੀ ਮੰਨਣ ਲਈ ਬੜੀ ਦਲੇਰੀ ਦੀ ਲੋੜ ਹੈ :

ਮੋਹਨ ਸਿੰਘ : ਬੁਜ਼ਦਿਲੀ……ਤੇ ਦਲੇਰੀ । ਤੇਰੇ ਫ਼ਿਕਰੇ ਨੇ ਮੈਨੂੰ ਇਕ ਨਵੀਂ ਕਵਿਤਾ ਦਾ ਖ਼ਿਆਲ ਦਿਤਾ ਹੈ। ਜ਼ਰੂਰ ਲਿਖਾਂਗਾ । ਪਿਆਰ ਵਿਚ ਵੀ ਮੈਨੂੰ ਹਾਰ ਹੋਈ……ਕਈ ਆਤਮਘਾਤ ਯਾਦ ਆ ਰਹੇ ਹਨ । ਮੈਂ ਪਿਆਰ ਲਈ ਕਈ ਵਾਰ ਮਰਿਆ ।

ਮੈਂ : ਆਪਣੀ ਪ੍ਰੇਮਿਕਾ ਦੀ ਖ਼ਾਤਰ ਤੁਸੀਂ ਕੀ ਕੁਰਬਾਨੀ ਕਰ ਸਕਦੇ ਹੋ ? ਕੀ ਤੁਸੀਂ ਉਸ ਨੂੰ ਆਪਣੀ ਅੱਧੀ ਜਾਇਦਾਦ ਦੇ ਸਕਦੇ ਹੋ ? ਅੱਧੀਆਂ ਕਿਤਾਬਾਂ, ਅੱਧੀ ਜ਼ਮੀਨ, ਅੱਧਾ ਬੈਂਕ ਬੈਲੇਂਸ !

ਮੋਹਨ ਸਿੰਘ : ਜ਼ਰੂਰ ਦੇ ਸਕਦਾ ਹਾਂ ।

ਮੈਂ : ਤਾਂ ਫਿਰ ਇਸ ਕਾਗ਼ਜ਼ ਉਤੇ ਲਿਖੋ ਤੇ ਕਰੋ ਦਸਖ਼ਤ !

ਮੋਹਨ ਸਿੰਘ : ਅੱਧੀ ਜਾਇਦਾਦ ਕੀ ਚੀਜ਼ ਹੈ, ਮੈਂ ਆਪਣੀ ਜਾਨ ਉਸ ਨੂੰ ਦੇ

ਦਿਤੀ……ਆਪਣਾ ਦਿਲ ।

ਮੈਂ : ਬਾਸੀ ਗੋਤਸ਼ ਦਾ ਲੋਥੜਾ । ਉਸ ਜੁਆਨ ਔਰਤ ਨੇ ਇਸ ਦਿਲ ਦਾ ਕੀ ਕਰਨਾ ਏ ।

ਮੋਹਨ ਸਿੰਘ ਚੁੱਪ ਹੋ ਗਿਆ । ਉਹ ਜਾਇਦਾਦ ਬਾਰੇ ਸੋਚਣ ਲੱਗਾ, ਤੇ ਉਸ ਜੁਆਨ ਔਰਤ ਬਾਰੇ ਜੋ ਉਸ ਦੇ ਮਨ ਉਤੇ ਸਾਲਾਂ ਬੱਧੀ ਛਾਈ ਰਹੀ। ਉਹ ਆਪਣੇ ਖ਼ਾਵੰਦ ਦੀ ਜਾਇਦਾਦ ਸੀ । ਮੋਹਨ ਸਿੰਘ ਨੇ ਜਾਇਦਾਦ ਨੂੰ ਭੰਡਦੇ ਹੋਏ ਇਸੇ ਨਾਂ ਦੀ ਇਕ ਕਵਿਤਾ ਰਚੀ । ਪਰ ਹੁਣ ਉਹ ਇੱਟਾਂ ਤੇ ਸੀਮਿੰਟ ਦੀ ਜ਼ਾਇਦਾਦ ਬਾਰੇ ਸੋਚ ਰਿਹਾ ਸੀ ਤੇ ਜੀਵਨ ਦੇ ਸੱਖਣੇਪਣ ਬਾਰੇ ।

ਉਹ ਬੋਲਿਆ, ‘ਮੇਰਾ ਜੀਵਨ ਸੱਖਣਾ ਹੈ…… ਮੈਂ ਬੇਕਾਓ ਹਾਂ । ਨਿਕੰਮਾ । ਪਿਛਲਾ ਸਾਰਾ ਮਹੀਨਾ ਸ਼ਤਰੰਜ ਖੇਡਦਾ ਰਿਹਾ। ਤੇਰਾ ਕੀ ਖ਼ਿਆਲ ਏ ਸ਼ਤਰੰਜ ਬਾਰੇ ?”

ਮੈਂ : ਵਕਤ ਨੂੰ ਜ਼ਾਇਆ ਕਰਨ ਵਾਲੀ ਗੱਲ ਹੈ ।

ਮੋਹਨ ਸਿੰਘ : ਵਕਤ ਨੂੰ ਕੋਈ ਰੋਕ ਨਹੀਂ ਸਕਦਾ । ਇਸ ਨੇ ਜ਼ਾਇਆ ਹੀ ਹੋਣਾ ਹੈ – ਤੀਵੀਂ ਦੀ ਜੁਆਨੀ ਵਾਂਗ, ਜਿਸ ਨੂੰ ਕੋਈ ਤਾਕਤ ਬੰਨ੍ਹ ਕੇ ਨਹੀਂ ਰਖ ਸਕਦੀ । ਇਹ ਵਕਤ ਨਾਲ ਢਲ ਜਾਂਦੀ ਹੈ, ਜ਼ਾਇਆ ਹੋ ਜਾਂਦੀ ਹੈ । ਤੀਵੀਂ ਦੇ ਹੁਸਨ ਨੂੰ ਬੈਂਕ ਦੇ ਲਾਕਰ ਵਿਚ ਨਹੀਂ ਰਖ ਸਕਦੇ । ਇਹ ਜ਼ਾਇਆ ਹੋਣ ਲਈ ਹੀ ਬਣਿਆ ਹੈ…… ਮੈਂ ਚਾਹੇ ਬਿਜ਼ਨਸ ਕਰਾਂ, ਕਾਫ਼ੀ ਪੀਵਾਂ, ਸਾਹਿੱਤ ਅਕੈਡੇਮੀ ਦੀ ਮੀਟਿੰਗ ਵਿਚ ਬੈਠਾਂ ਵਕਤ ਜ਼ਾਇਆ ਹੀ ਹੋਵੇਗਾ । ਸ਼ਤਰੰਜ ਵਿਚ ਨਸ਼ਾ ਹੈ……ਪਿਆਦਿਆਂ ਦੀ ਫ਼ੌਜ ਨੂੰ ਤਿਆਰ ਕਰਨਾ, ਲੜਾਈ ਦਾ ਕਿਲ੍ਹਾ ਬਣਾਉਣਾ, ਫ਼ੀਲੇ, ਰੁਖ਼, ਘੋੜੇ….. ਵਜ਼ੀਰ ਦੀ ਚਾਲ, ਤੇ ਬਾਦਸ਼ਾਹ ਨੂੰ ਘੇਰ ਕੇ ਮਾਤ ਕਰਨਾ । ਪੂਰੀ ਦੁਨੀਆਂ ਦੀ ਸਿਆਸਤ । ਇਹ ਦਿਮਾਗ਼ ਨੂੰ ਤੇਜ਼ ਕਰਦੀ ਹੈ ।

ਮੈਂ : ਫ਼ਰਜ਼ੀ ਘੋੜੇ ਤੇ ਲੱਕੜ ਦੇ ਵਜ਼ੀਰ ਤੇ ਬਾਦਸ਼ਾਹ । ਵਕਤ ਜ਼ਾਇਆ ਹੁੰਦਾ ਹੈ । ਮੋਹਨ ਸਿੰਘ : ਵਕਤ ਜ਼ਾਇਆ ਕਰਨ ਨਾਲ ਮੇਰੇ ਅੰਦਰ ਸ਼ਕਤੀ ਆਉਂਦੀ ਹੈ । ਜੇ ਕੋਈ ਗੁਨਾਹ ਕਰਾਂ ਤਾਂ ਉਸ ਪਿਛੋਂ ਕੋਈ ਚੰਗਾ ਕੰਮ ਕਰਨ ਨੂੰ ਜੀਅ ਕਰਦਾ ਹੈ ।

ਮੇਰਾ ਬਾਵਰਚੀ ਟੋਸਟ ਤੇ ਚਾਹ ਲੈ ਆਇਆ, ਤੇ ਮੋਹਨ ਸਿੰਘ ਲਈ ਤਲੇ ਹੋਏ ਆਂਡੇ ।

ਮੋਹਨ ਸਿੰਘ ਬੋਲਿਆ, “ਮੈਂ ਕਣਕ ਖਾਣੀ ਘਟ ਕਰ ਦਿਤੀ । ਇਸ ਉਮਰ ਵਿਚ ਕਣਕ ਆਦਮੀ ਦੀ ਦੁਸ਼ਮਨ ਹੈ ਤੇ ਘਿਓ ਨਿਰਾ ਜ਼ਹਿਰ । ਇਸ ਨਾਲ ਚਰਬੀ ਵਧ ਜਾਂਦੀ ਹੈ ਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ। ਮੈਨੂੰ ਦਿਲ ਦਾ ਦੌਰਾ ਪਿਆ । ਮੈਂ ਸੱਪ ਦੇ ਜ਼ਹਿਰ ਤੋਂ ਬਣੀ ਇਕ ਦਵਾਈ ਖਾਧੀ, ਆਰਾਮ ਆ ਗਿਆ । ਪੁਰਾਣੀ ਭਾਰਤੀ ਹਿਕਮਤ । ਸੱਪ ਦੇ ਜ਼ਹਿਰ ਵਿਚ ਅੰਮ੍ਰਿਤ ਹੈ….. ਮੈਂ ਇਸ ਵਾਰ ਅੰਮ੍ਰਿਤਾ ਜੀ ਨੂੰ ਨਹੀਂ ਮਿਲਿਆ ।”

ਮੈਂ ਆਖਿਆ, “ਤੁਸੀਂ ਇਹ ਫ਼ਰਾਈ ਅੰਡਾ ਖਾਓ, ਠੰਢਾ ਹੋ ਰਿਹਾ ਏ ।’

ਮੋਹਨ ਸਿੰਘ ਆਂਡੇ ਨੂੰ ਘੂਰਦਾ ਹੋਇਆ ਬੋਲਿਆ, “ਸੋਚ ਰਿਹਾ ਹਾਂ ਕਿ ਇਸ ਨੂੰ ਖਾਵਾਂ ਕਿ ਨਾ । ਜ਼ਰਦੀ ਫ਼ਾਇਦੇ-ਮੰਦ ਹੈ, ਪਰ ਸਫ਼ੈਦੀ ਨਿਰਾ ਜ਼ਹਿਰ……ਇਹ ਦਿਲ ਦੇ ਗਿਰਦ ਜਮ੍ਹਾਂ ਹੋ ਜਾਂਦੀ ਹੈ……ਦਿਲ ਦੇ ਬੀਮਾਰ ਲਈ ਬਹੁਤ ਹਾਨੀਕਾਰਕ । ਮੈਨੂੰ ਸਿਰਫ਼ ਜ਼ਰਦੀ ਖਾਣੀ ਚਾਹੀਦੀ ਹੈ……ਪਰ……ਪਰ ਇਸ ਵਿਚ ਘਿਓ ਹੈ ! ਫ਼ੈਸਲਾ ਨਹੀਂ ਕਰ ਸਕਦਾ, ਖਾਵਾਂ ਕਿ ਨਾ । ਬਲਵੰਤ, ਮੈਂ ਤਰੱਕੀ ਸੁਆਹ ਕਰਨੀ ਏ ? ਮੇਰੇ ਹੱਥ ਵਿਚ ਛੁਰੀ ਤੇ ਕਾਟਾ ਹੈ ਤੇ ਸਾਹਮਣੇ ਪਲੇਟ ਵਿਚ ਆਂਡਾ ਪਿਆ ਹੈ…… ਖੂਬਸੂਰਤ ਪੀਲਾ ਗੋਲਾ, ਜਿਵੇਂ ਸੂਰਜਮੁਖੀ ਫੁੱਲ ਹੋਵੇ. ਪਰ ਮੈਂ ਹਿੰਮਤ ਨਹੀਂ ਕਰ ਸਕਦਾ ਕਿ ਅੱਗੇ ਵਧ ਕੇ ਇਸ ਨੂੰ ਖਾ ਲਵਾਂ ।’’

ਮੈਂ : ਦੁਬਿਧਾ ਵਿਚ ਕਿਉਂ ਪੈ ਗਏ ?

ਮੋਹਨ ਸਿੰਘ : ਦੁਬਿਧਾ ਇਕ ਸੁਚੇਤ ਮਨੁੱਖ ਦੀ ਖ਼ੂਬੀ ਹੈ । ਸਿਰਫ਼ ਇਨਸਾਨ ਹੀ ਦੁਬਿਧਾ ਦਾ ਭਾਗੀ ਹੈ, ਪਸ਼ੂਆਂ ਵਿਚ ਦੁਬਿਧਾ ਨਹੀਂ ਹੁੰਦੀ ।

ਮੈਂ : ਤੁਸੀਂ ਦੁਬਿਧਾ ਛੱਡੋ ਤੇ ਫ਼ਰਾਈ ਆਂਡਾ ਖਾਓ । ਤੁਹਾਡੇ ਦਿਲ ਦਾ ਮੈਂ ਜ਼ਿੰਮੇਵਾਰ ਹਾਂ ।

ਮੋਹਨ ਸਿੰਘ : ਕਿਸੇ ਵੇਲੇ ਮੈਂ ‘ਅਧਵਾਟੇ’ ਲਿਖੀ ਸੀ, ਹੁਣ ‘ਦੁਬਿਧਾ’ ਲਿਖਣਾ ਚਾਹੁੰਦਾ ਹਾਂ ।

ਮੈਂ : ਪ੍ਰੋਫੈਸਰ ਸਾਹਿਬ, ਆਲੋਚਕ ਤੁਹਾਡੀ ਕਵਿਤਾ ਵਿਚ ਨੁਕਸ ਕੱਢ ਰਹੇ ਹਨ । ਆਖਦੇ ਹਨ ਕਈ ਗ਼ਜ਼ਲਾਂ ਦਾ ਵਜ਼ਨ ਗ਼ਲਤ ਹੈ ।

ਮੋਹਨ ਸਿੰਘ : ਹਾਫ਼ਿਜ਼ ਦੀ ਗ਼ਜ਼ਲ ਵਿਚ ਕਈ ਮੌਲਵੀਆਂ ਨੇ ਗ਼ਲਤੀਆਂ ਕੱਢੀਆਂ ਤਾਂ ਉਸ ਦੇ ਸ਼ਾਗਿਰਦਾਂ ਨੇ ਹਾਫ਼ਿਜ਼ ਨੂੰ ਇਹ ਗੱਲ ਦਸੀ । ਹਾਫ਼ਿਜ਼ ਬੋਲਿਆ, ”ਪਹਿਲਾਂ ਮੈਨੂੰ ਇਹ ਦਸੋ, ਮੇਰੇ ਸ਼ੇਅਰਾਂ ਨੂੰ ਮਦਰੱਸੇ ਵਿਚ ਲੈ ਕੇ ਕੌਣ ਗਿਆ ?”

ਮੋਹਨ ਸਿੰਘ ਨੇ ਟੋਸਟ ਤੇ ਆਂਡਾ ਖਾਧਾ ਤਾਂ ਉਸ ਵਿਚ ਹਿੰਮਤ ਆ ਗਈ । ਉਹ ਕੋਈ ਗੀਤ ਗੁਣਗੁਣਾਉਣ ਲੱਗਾ । ਉਸ ਆਖਿਆ, “ਬਲਵੰਤ, ਤੇਰੇ ਕੋਲ ਆ ਕੇ ਹਮੇਸ਼ਾ ਕੋਈ ਗੀਤ ਸੁਝਦਾ ਹੈ । ਲੈ ਫੜ ਕਲਮ ਤੇ ਕਾਗ਼ਜ਼, ਤੇ ਲਿਖ ਮੇਰਾ ਗੀਤ ।”

ਮੈਂ ਕਾਗ਼ਜ਼ ਫੱਟੀ ਉਤੇ ਜੜ ਲਿਆ ਤੇ ਕਲਮ ਫੜ ਕੇ ਲਿਖਣ ਲੱਗਾ……

ਮੈਂ ਅਮਰੀਕਾ ਚਲਾ ਗਿਆ । ਮੋਹਨ ਸਿੰਘ ਨੇ ‘ਪੰਜ ਦਰਿਆ’ ਬੰਦ ਕਰ ਦਿਤਾ । ਮਕਾਨ ਬਣਾਇਆ । ਧੀਆਂ ਦੀਆਂ ਸ਼ਾਦੀਆਂ ਕੀਤੀਆਂ। ਫਿਰ ਮਕਾਨ ਤੇ ਦੁਕਾਨ ਵੇਚ ਦਿਤੇ । ਆਪਣਾ ਪਬਲਿਸ਼ਿੰਗ ਹਾਊਸ ਬੰਦ ਕਰ ਦਿਤਾ । ਸਭ ਬੰਧਨਾਂ ਤੋਂ ਮੁਕਤ ਹੋ ਕੇ ਉਸ ਨੇ ਲੰਮਾ ਸਾਹ ਲਿਆ। ਪਟਿਆਲੇ ਦੂਖ ਨਿਵਾਰਨ ਗੁਰਦਵਾਰੇ ਦੇ ਲਾਗੇ ਖ਼ਾਲਸਾ ਕਾਲਜ ਵਿਚ ਨੌਕਰੀ ਕਰ ਲਈ ।

ਮੈਂ ਅਮਰੀਕਾ ਤੋਂ ਵਾਪਿਸ ਆਇਆ ਤੇ ਉਸ ਨੂੰ ਪਟਿਆਲੇ ਮਿਲਣ ਗਿਆ । ਪਤਾ ਲਗਿਆ ਕਿ ਉਹ ਇਕ ਅਜਿਹੇ ਹੋਟਲ ਵਿਚ ਰਹਿ ਰਿਹਾ ਹੈ ਜੋ ਪਹਿਲਾਂ ਕੁੱਕੜਾਂ ਤੇ ਮੁਰਗ਼ੀਆਂ ਦਾ ਵੱਡਾ ਖੁੱਡਾ ਸੀ ।

ਇਥੇ ਮੈਂ ਮੋਹਨ ਸਿੰਘ ਕੋਲ ਦੋ ਦਿਨ ਰਿਹਾ । ਉਸ ਨੇ ਮੇਰੀ ਬਹੁਤ ਖ਼ਾਤਰ ਕੀਤੀ ਤੇ ਬਹੁਤ ਪਿਆਰ ਨਾਲ ਮੈਨੂੰ ਆਪਣੇ ਕੋਲ ਰਖਿਆ ।

ਉਹ ਬੋਲਿਆ, “ਇਹ ਇਕਾਂਤ ਜਗ੍ਹਾ ਹੈ – ਗਰਮੀਆਂ ਵਿਚ ਠੰਢੀ ਤੇ ਸਰਦੀਆਂ ਵਿਚ ਗਰਮ । ਫੂਸ ਤੇ ਕੱਚੀ ਮਿੱਟੀ ਭਾਰਤ ਦੀ ਆਬੋ-ਹਵਾ ਦੇ ਅਨੁਕੂਲ ਹਨ । ਸੀਮਿੰਟ ਤਪ ਜਾਂਦਾ ਹੈ । ਬਕਵਾਸ ਚੀਜ਼ ਹੈ ।’

“ਕੀ ਲਿਖ ਰਹੇ ਹੋ ?’’

“ਅਗਲੇ ਸਾਲ ਗੁਰੂ ਨਾਨਕ ਦੀ ਪੰਜ ਸੌਵੀਂ ਸ਼ਤਾਬਦੀ ਹੈ । ਉਸ ਲਈ ਪੰਜਾਬੀ ਯੂਨੀਵਰਸਿਟੀ ਨੇ ਮੈਨੂੰ ਮਹਾਂ-ਕਾਵਿ ਰਚਣ ਲਈ ਆਖਿਆ ਹੈ । ਬੜਾ ਮਜ਼ਾ ਆ ਰਿਹਾ ਹੈ ਗੁਰੂ ਨਾਨਕ ਦੇ ਜੀਵਨ ਨੂੰ ਪੜ੍ਹ ਕੇ । ਜਨਮ-ਸਾਖੀਆਂ, ਬਾਣੀ, ਪੰਜ ਖੰਡ – ਧਰਮ ਖੰਡ, ਸਰਮ ਖੰਡ ਕਰਮ ਖੰਡ……’

ਮੋਹਨ ਸਿੰਘ ਦਾ ਬੜੀ ਦੇਰ ਦਾ ਪਰੋਗਰਾਮ ਸੀ ਕਿ ਉਹ ਮਹਾਂ-ਕਾਵਿ ਲਿਖੇ — ਹੀਰ ਰਾਂਝਾ ਜਾਂ ਸਟਾਲਿਨ ਉਤੇ ਜਾਂ ਗੁਰੂ ਨਾਨਕ ਉਤੇ। ਇਸ਼ਕ ਜਾਂ ਕਮਿਊਨਿਜ਼ਮ ਜਾਂ ਧਰਮ – ਕਿਸੇ ਬਾਰੇ ਹੀ ਉਹ ਲਿਖ ਸਕਦਾ ਸੀ ਜੇ ਉਸ ਨੂੰ ਪੈਸੇ ਮਿਲਦੇ । ਪੈਸਿਆਂ ਨਾਲ ਉਸ ਵਿਚ ਸ਼ਕਤੀ ਆ ਜਾਂਦੀ ਹੈ ।

ਮੈਂ ਪੁੱਛਿਆ, “ਕਿੰਨੇ ਪੈਸੇ ਮਿਲੇ ਹਨ ?’

“ਹਾਲੇ ਫ਼ੈਸਲਾ ਨਹੀਂ ਹੋਇਆ……ਮੈਂ ਨਕਦ ਵੀ ਲਵਾਂਗਾ ਤੇ ਰਾਇਲਟੀ ਵੀ । ਗੱਲਬਾਤ ਚਲ ਰਹੀ ਹੈ ।’

“ਕਿੰਨੇ ਪੈਸੇ ?’

‘ ਸ਼ਾਇਦ……ਪੰਜ ਹਜ਼ਾਰ ਦੇਣਗੇ । ਬਹੁਤ ਥੋੜੇ ਪੈਸੇ ਨੇ ।” ਮੈਂ ਆਖਿਆ, “ਨਾਮ ਕੀ ਰਖਿਆ ਹੈ ?”

“ਨਾਨਕਾਇਣ । ਇਸ ਨੂੰ ਕਈ ਵਿਦਵਾਨਾਂ ਨੇ ਪੜ੍ਹਨਾ ਹੈ……ਯੂਨੀਵਰਸਿਟੀ ਵਲੋਂ ਇਹ ਪੁਸਤਕ ਨੀਯਤ ਕੀਤੀ ਗਈ ਹੈ । ਬੜੀ ਮਿਹਨਤ ਦਾ ਕੰਮ ਹੈ ।”

ਮੈਂ ਵਾਪਿਸ ਚੰਡੀਗੜ੍ਹ ਆ ਗਿਆ । ਮੋਹਨ ਸਿੰਘ ਨੇ ਦੋ ਸਾਲਾਂ ਵਿਚ ‘ਨਾਨਕਾਇਣ’ ਰਚੀ । ਰੁਪਏ ਬਹੁਤ ਥੋੜੇ ਮਿਲੇ, ਪ੍ਰਸੰਸਾ ਬਹੁਤ ਥੋੜੀ ਹੋਈ ਤੇ ਮੋਹਨ ਸਿੰਘ ਦੀ ਕਾਵਿ-ਕਲਾ ਦੀ ਬਦਨਾਮੀ ਬਹੁਤ ਹੋਈ । ਮੋਹਨ ਸਿੰਘ ਇਸ ਗੱਲ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਸੀ । ਉਸ ਦੇ ਸਾਰੇ ਬੁੱਧੀਵਾਨ ਤੇ ਨਿੱਘੇ ਮਿੱਤਰਾਂ ਨੇ ਜੋ ਸਾਰੀ ਉਮਰ ਉਸ ਦੀ ਪ੍ਰਸੰਸਾ ਕਰਦੇ ਰਹੇ ਸਨ, ਇਸ ਰਚਨਾ ਦੇ ਵਿਰੁਧ ਬੋਲੇ । ਕਵੀ ਦਰਬਾਰਾਂ ਵਿਚ ਇਸ ਦੇ ਕੁਝ ਟੁਕੜੇ ਪੜ੍ਹੇ ਗਏ ਤਾਂ ਲੋਕ ਠੰਢੇ ਸਨ ।

ਪਿਛਲੇ ਦਸਾਂ ਸਾਲਾਂ ਵਿਚ ਮੋਹਨ ਸਿੰਘ ਆਪਣੀ ਕਵਿਤਾ ਤੋਂ ਅਵੇਸਲਾ ਹੁੰਦਾ ਜਾ ਰਿਹਾ ਹੈ । ਨਵੀਂ ਢਾਣੀ, ਨਵੇਂ ਵਿਸ਼ੇ, ਸਮਕਾਲੀ ਸੰਵੇਦਨਾ ਤੋਂ ਹੌਲੀ ਹੌਲੀ ਟੁੱਟ ਰਿਹਾ ਹੈ । ਉਸ ਨੂੰ ਇਹਨਾਂ ਗੱਲਾਂ ਦਾ ਕੋਈ ਗਿਲਾ ਨਹੀਂ ।

ਉਸ ਆਖਿਆ, ”ਤੁਸੀਂ ਭਵਿੱਖ ਦੀ ਗੱਲ ਕਰਦੇ ਹੋ । ਮੈਂ ਇਹ ਭਵਿੱਖ, ‘ਸਾਵੇ ਪੱਤਰ,’ ‘ਕਸੁੰਭੜਾ,’ ‘ਅਧਵਾਟੇ,’ ‘ਵੱਡਾ ਵੇਲਾ’ ਵਿਚ ਪ੍ਰਾਪਤ ਕੀਤਾ । ਮੇਰੇ ਭਵਿੱਖ ਨੂੰ ਕੌਣ ਰੋਕ ਸਕਦਾ ਹੈ ? ਮੈਂ ਆਪਣਾ ਭਵਿੱਖ ਪਿਛੇ ਸੁੱਟ ਆਇਆ ਹਾਂ ।”

ਮੋਹਨ ਸਿੰਘ ਕਈ ਮਹੀਨਿਆਂ ਪਿਛੋਂ ਮੇਰੇ ਘਰ ਆਇਆ। ਮੈਂ ਘਰ ਨੂੰ ਨਵਾਂ ਰੰਗ-ਰੋਗਨ ਕਰਵਾਇਆ ਸੀ । ਉਹ ਬੋਲਿਆ, “ਤੇਰਾ ਕਮਰਾ ਬਦਲ ਗਿਆ ਹੈ । ਬੂਹੇ-ਬਾਰੀਆਂ ਸੰਤਰੇ ਰੰਗ ਦੀਆਂ, ਤੇ ਛੱਤ ਕਾਲੀ ਸਿਆਹ । ਤੇਰੀ ਛੱਤ ਕਲਾਸਕੀ ਹੈ ਜਿਵੇਂ ਸੰਘਣੇ ਸ਼ਹਿਦ ਦਾ ਲੇਪ ਹੋਵੇ । ਜਿਵੇਂ ਭੈਰੋਂ ਰਾਗ ।’

ਮੈਂ : ਭੈਰੋਂ ਤੋਂ ਤਾਂ ਡਰ ਲਗਦਾ ਹੈ ।

ਮੋਹਨ ਸਿੰਘ : ਨਹੀਂ, ਸੰਘਣਾ ਸੁਖਦਾਈ ਹਨੇਰਾ । ਅਫ਼ੀਮ ਤੇ ਸ਼ਹਿਦ ਦਾ ਭੋਗ ।

ਮੈਂ : ਤੁਸੀਂ ਅਫ਼ੀਮ ਖਾਂਦੇ ਹੋ ?

ਮੋਹਨ ਸਿੰਘ : ਖਾਂਦਾ ਨਹੀਂ, ਪਰ ਅਫ਼ੀਮ ਦੇ ਨਾਂ ਤੋਂ ਹੀ ਨਸ਼ਾ ਹੋ ਜਾਂਦਾ ਹੈ ! ਮੈਂ : ਹੋਰ ਕਿਸ ਕਿਸ ਨਾਂ ਤੋਂ ਨਸ਼ਾ ਆਉਂਦਾ ਹੈ ?

ਮੋਹਨ ਸਿੰਘ : ਤੁਹਾਡੇ ਪ੍ਰਸ਼ਨ ਨੇ ਹੀ ਨਸ਼ਾ ਪੈਦਾ ਕਰ ਦਿਤਾ । ਕਈ ਪੁਰਾਣੀਆਂ ਯਾਦਾਂ ਦਾ ਨਸ਼ਾ ।

ਮੈਂ : ਕਿ ਸਜਰੀਆਂ ਦਾ ?

ਮੋਹਨ ਸਿੰਘ : ਸਜਰੀਆਂ ਦਾ ਕੋਈ ਨਸ਼ਾ ਨਹੀਂ ।

ਮੈਂ : ਤੁਸੀਂ ਆਪਣੀਆਂ ਕਵਿਤਾਵਾਂ ਵਿਚ ਜ਼ਹਿਰ ਦਾ ਬੜਾ ਜ਼ਿਕਰ ਕੀਤੈ । ਕਿਉਂ ?

ਮੋਹਨ ਸਿੰਘ : ਕਿਉਂਕਿ ਮੈਂ ਸ਼ਿਵ ਜੀ ਦਾ ਛੋਟਾ ਜਿਹਾ ਚੇਲਾ ਹਾਂ । ਸ਼ਿਵ-ਸ਼ਕਤੀ ਨੂੰ ਪਿਆਰ ਦੇ ਰੇਗਿਸਤਾਨ ਵਿਚ ਡੋਲ੍ਹ ਦਿਤਾ ।

ਮੈਂ : ਪਰ ਤੁਸੀਂ ਉਸੇ ਸਦਕਾ ਕਵਿਤਾਵਾਂ ਰਚੀਆਂ ।

ਮੋਹਨ ਸਿੰਘ : ਹੁਣ ਮੈਂ ਸ਼ਕਤੀ ਨੂੰ ਸੰਭਾਲ ਕੇ ਰਖਿਆ ਹੈ । ਪਿਆਰ ਮੇਰੇ ਵਿਚ ਮਰਿਆ ਨਹੀਂ, ਮੈਂ ਇਸ ਨੂੰ ਕਿੱਲੇ ਨਾਲ ਬੰਨ੍ਹ ਰਖਿਆ ਹੈ ।

ਮੈਂ : ਘੋੜੇ ਵਾਂਗ ?

ਮੋਹਨ ਸਿੰਘ : ਨਹੀਂ, ਬੌਲਦ ਵਾਂਗ ।

ਮੈਂ : ਨਹੀਂ, ਕੁੱਤੇ ਵਾਂਗ ।

ਮੋਹਨ ਸਿੰਘ : ਹਾਂ, ਹੁਣ ਮੇਰਾ ਪਿਆਰ ਭੌਂਕਦਾ ਨਹੀਂ । ਕਵਿਤਾ ਲਿਖਣ ਲਈ ਪਿਆਰ ਦੀ ਲੋੜ ਨਹੀਂ, ਸ਼ਿਵ-ਸ਼ਕਤੀ ਦੀ ਲੋੜ ਹੈ….. ਤੇ ਕਲਪਨਾ ਦੀ ਅੱਗ ਦੀ ।

ਮੈਂ : ਤੇ ਤਜਰਬੇ ਦੀ ?

ਮੋਹਨ ਸਿੰਘ : ਤਜਰਬਾ ਤਿੰਨ ਪ੍ਰਕਾਰ ਦਾ ਹੁੰਦਾ ਹੈ । ਫ਼ਾਰਸੀ ਵਾਲਿਆਂ ਨੇ ਅਨੁਭਵ ਨੂੰ ਤਿੰਨ ਦਰਜੇ ਦਿਤੇ ਹਨ – ਦਿਲਮ-ਉਲ-ਯਕੀਨ, ਐਨ-ਉਲ-ਯਕੀਨ, ਹੱਕ-ਉਲ-ਯਕੀਨ । ਸੁਣੀ ਹੋਈ ਗੱਲ, ਅੱਖੀਂ ਡਿੱਠੀ ਗੱਲ ਤੇ, ਖ਼ੁਦ ਨਾਲ ਵਾਪਰੀ ਗੱਲ । ਤਿੰਨਾਂ ਰਾਹੀਂ ਅਸੀਂ ਅਨੁਭਵ ਕਰਦੇ ਹਾਂ । ਤੁਸੀਂ ਸੁਣਿਆਂ ਕਿ ਲੁਧਿਆਣੇ ਵਿਚ ਤੁਹਾਡੇ ਮਿੱਤਰ ਦੇ ਘਰ ਨੂੰ ਅੱਗ ਲਗ ਗਈ ਤੇ ਕਿਸੇ ਨੇ ਉਥੋਂ ਦੀ ਦੁਰਦਸ਼ਾ ਸੁਣਾਈ । ਇਹ ਪਹਿਲੀ ਕਿਸਮ ਦਾ ਅਨੁਭਵ ਹੈ। ਤੁਹਾਡੇ ਗੁਆਂਢੀ ਦੇ ਘਰ ਨੂੰ ਅੱਗ ਲਗ ਗਈ । ਤੁਸੀਂ ਗਲੀ ਵਿਚ ਨਿਕਲ ਆਏ ਤੇ ਇਸ ਜਲਦੇ ਹੋਏ ਘਰ ਨੂੰ ਆਪਣੀ ਅੱਸੀਂ ਦੇਖਿਆ । ਇਹ ਦੂਜੀ ਕਿਸਮ । ਫੇਰ ਤੁਹਾਡੇ ਆਪਣੇ ਘਰ ਨੂੰ ਅੱਗ ਲਗ ਗਈ । ਤੁਸੀਂ ਲੂੰਬਿਆਂ ਵਿਚੋਂ ਛਾਲ ਮਾਰ ਕੇ ਬਾਹਰ ਆਉਂਦੇ ਹੋ । ਤੁਹਾਡੇ ਕਪੜੇ ਸੜ ਜਾਂਦੇ ਹਨ ਤੇ ਸਰੀਰ ਝੁਲਸ ਜਾਂਦਾ ਹੈ । ਇਹ ਤੀਜੀ ਕਿਸਮ ਦਾ ਅਨੁਭਵ ਹੈ । ਇਸ ਨੂੰ ਹੱਕ-ਉਲ-ਯਕੀਨ ਆਖਦੇ ਹਨ—ਹੱਡ-ਬੀਤੀ । ਇਹ ਸਭ ਤੋਂ ਉੱਤਮ ਗਿਣਿਆ ਗਿਆ ਹੈ । ਪਰ ਕਵਿਤਾ ਰਚਨ ਲਈ ਹਮੇਸ਼ਾ ਹੱਕ-ਉਲ-ਯਕੀਨ ਦੀ ਲੋੜ ਨਹੀਂ । ਕਵੀ ਕਿਸੇ ਚੋਰ ਬਾਰੇ, ਰੰਡੀ ਬਾਰੇ, ਜਾਂ ਕਾਤਿਲ ਬਾਰੇ ਲਿਖੇ ਤਾਂ ਜ਼ਰੂਰੀ ਨਹੀਂ ਕਿ ਉਹ ਖ਼ੁਦ ਚੋਰੀ ਜਾਂ ਕਤਲ ਕਰੇ । ਕਈ ਵਾਰੀ ਗੱਲ ਸੁਣ ਕੇ ਵਧੇਰੇ ਖੂਬਸੂਰਤ ਕਵਿਤਾ ਰਚੀ ਜਾਂਦੀ ਹੈ ਕਿਉਂ ਜੁ ਇਸ ਵਿਚ ਸਾਡੀ ਕਲਪਨਾ ਭਖ਼ ਕੇ ਆਉਂਦੀ ਹੈ । ਮੈਂ ‘ਰਾਣੀ ਸਾਹਿਬ ਕੌਰ’ ਸਿਰਫ਼ ਪੜ੍ਹ-ਸੁਣ ਕੇ ਹੀ ਲਿਖੀ। ‘ਗੱਜਣ ਦੀ ਵਾਰ’ ਸਾਡੇ ਘਰ ਆਏ ਜੱਟਾਂ ਦੀਆਂ ਗੱਲਾਂ ਤੋਂ ਪ੍ਰਭਾਵਤ ਹੋ ਕੇ ਰਚੀ ਗਈ। ਇਸ ਤੋਂ ਉਲਟ ਮੈਂ ਕਈ ਹੱਡ-ਬੀਤੀਆਂ ਘਟਨਾਵਾਂ ਤੇ ਆਪਣੇ ਨਿੱਜੀ ਜਜ਼ਬਿਆਂ ਵਿਚ ਜੀਵੀਆਂ ਘੜੀਆਂ ਬਾਰੇ ਕਵਿਤਾਵਾਂ ਲਿਖੀਆਂ ਜੋ ਇਤਨੀਆਂ ਚੰਗੀਆਂ ਨਹੀਂ ਹਨ । ਰਚਨਾ ਦਾ ਅਮਲ ਬੜਾ ਵਚਿੱਤ ਹੈ……

ਮੈਂ ਆਰਟੀਕਲ ਮੁਕਾ ਚੁਕਿਆ ਸਾਂ ਦਾ ਕੁਝ ਹਿੱਸਾ ‘ਨਾਗਮਣੀ’ ਵਿਚ ਛਪ ਗੁੱਸਾ ਆਇਆ, ਖ਼ਾਸ ਤੌਰ ਤੇ ਇਸ ਗੱਲ ਕਿ ਮੋਹਨ ਸਿੰਘ ਦੀ ਚਿੱਠੀ ਆਈ । ਇਸ ਚੁਕਾ ਸੀ । ਮੋਹਨ ਸਿੰਘ ਨੂੰ ਲੇਖ ਪੜ੍ਹ ਕੇ ਉਤੇ ਕਿ ਮੈਂ ਉਸ ਦੇ ਰਚੇ ‘ਨਾਨਕਾਇਣ’ ਨੂੰ ਉਚੀ ਪਧਰ ਦੀ ਸਾਹਿਤਕ ਰਚਨਾ ਨਹੀਂ ਸੀ ਮੰਨਿਆ । ਮੋਹਨ ਸਿੰਘ ਦੀ ਚਿੱਠੀ ਇਉਂ ਸੀ :

“ਮੇਰੇ ਪਿਆਰੇ ਬਲਵੰਤ ਗਾਰਗੀ,

ਮੈਂ ‘ਨਾਗਮਣੀ’ ਵਿਚ ਆਪਣੇ ਬਾਰੇ ਤੁਹਾਡਾ ਲੇਖ ਪੜ੍ਹਿਆ ਮੈਨੂੰ ਬੇ-ਹੱਦ ਗੁੱਸਾ ਆਇਆ। ਦੋ ਚੀਜ਼ਾਂ ਬਾਰੇ – ਇਕ ਤੂੰ ਹੈ। ਪੜ੍ਹ ਕੇ ਮੇਰੇ ਮੁਹੱਬਤ ਦੇ ਜਜ਼ਬਾਤ ਦੀ ਖਿੱਲੀ ਉਡਾਈ ਹੈ ਜਿਨ੍ਹਾਂ ਨੂੰ ਮੈਂ ਪਵਿੱਤਰ ਸਮਝਦਾ ਹਾਂ । ਮੈਂ ਤੈਨੂੰ ਇਤਨਾ ਘਟੀਆ ਨਹੀਂ ਸੀ ਸਮਝਦਾ ਕਿ ਤੂੰ ਮੇਰੇ ਜ਼ਾਤੀ ਮੁਆਮਲਿਆਂ ਵਿਚ ਦਖ਼ਲ ਦੇਵੇਂ । ਦੂਜੇ ਤੂੰ ਮੇਰੀ ਕਿਤਾਬ – ਯਾਨੀ ‘ਨਾਨਕਾਇਣ’ – ਦਾ ਇੱਮੇਜ ਤੋੜਨ ਦੀ ਕੋਸ਼ਿਸ਼ ਕੀਤੀ ਹੈ…. ਮੈਨੂੰ ਜਾਪਦਾ ਹੈ ਕਿ ਤੂੰ ਇਹ ਸਭ ਕੁਝ ਜਾਣ ਬੁਝ ਕੇ ਕੀਤਾ ਹੈ……”

ਖ਼ਤ ਪੜ੍ਹ ਕੇ ਮੈਂ ਸੋਚਣ ਲਗਾ, ਮੋਹਨ ਸਿੰਘ ਨੂੰ ਆਪਣੇ ਇੱਮੇਜ਼ ਦੀ ਫ਼ਿਕਰ ਪੈ ਗਈ । ਉਸ ਦਾ ਇੱਮੇਜ ਕੌਣ ਤੋੜ ਸਕਦਾ ਹੈ ? ਮੈਂ ਬੇਸ਼ੁਮਾਰ ਲੇਖ ਉਸ ਦੀ ਕਵਿਤਾ ਦੀ ਪ੍ਰਸੰਸਾ ਵਿਚ ਲਿਖੇ । ਪਰ ਕੀ ਮੈਨੂੰ ਇਹ ਹੱਕ ਨਹੀਂ ਕਿ ਮੈਂ ਉਸ ਦੀ ਕਿਸੇ ਇਕ ਪੁਸਤਕ ਜਾਂ ਕਵਿਤਾ ਬਾਰੇ ਇਹ ਆਖ ਸਕਾਂ ਕਿ ਇਹ ਉੱਚੇ ਪੱਧਰ ਦੀ ਰਚਨਾ ਨਹੀਂ । ਅੱਜ ਤੋਂ ਬਾਰਾਂ ਸਾਲ ਪਹਿਲਾਂ ਜਦੋਂ ‘ਨਿੰਮ ਦੇ ਪੱਤੇ’ ਛਪੀ ਤਾਂ ਉਸ ਨੇ ਸਾਰੇ ਲੇਖਾਂ ਨੂੰ ਸਲਾਹਿਆ, ਪਰ ਇਕ ਫ਼ਿਕਰੇ ਉਤੇ ਉਹ ਨਾਰਾਜ਼ ਹੋ ਗਿਆ । ਮੈਂ ਉਸ ਦੀ ਕਵਿਤਾ ਦੀ ਵਿਸ਼ਾਲਤਾ ਨੂੰ ਸਲਾਹੁੰਦਿਆਂ ਲਿਖਿਆ ਸੀ : “ਮੋਹਨ ਸਿੰਘ ਆਮ ਵਿਹਾਰ ਵਿਚ ਜਿਤਨਾ ਕਿਰਸੀ ਹੈ, ਕਵਿਤਾ ਰਚਨ ਵਿਚ ਉਤਨਾ ਹੀ ਦਰਿਆ- ਦਿਲ ।” ਮੈਂ ਆਪਣੇ ਲੇਖ ਵਿਚ ਉਸ ਦੀ ਰਚਨਾ ਦੇ ਅਮਲ ਨੂੰ ਦੁਨੀਆਂ ਦੇ ਵੱਡੇ ਕਲਾਕਾਰਾਂ ਨਾਲ ਤੁਲਨਾ ਦਿਤੀ ਸੀ । ਉਸ ਦੇ ਸ਼ਬਦ-ਚਿਤਰਾਂ ਤੇ ਬੋਲੀ ਦੇ ਟੂਣੇ ਦੀ ਤਾਰੀਫ਼ ਕੀਤੀ ਸੀ । ਇਸੇ ਪਖ ਨੂੰ ਉਘਾੜਦੇ ਹੋਏ ਇਹ ਫ਼ਿਕਰਾ ਲਿਖਿਆ ਸੀ । ਇਹ ਫ਼ਿਕਰਾ ਨਿਕਾ ਜਿਹਾ ਅੰਗਿਆਰ ਬਣ ਕੇ ਉਸ ਦੇ ਦਿਲ ਵਿਚ ਮਘਣ ਲੱਗਾ । ਤੇ ਜਦੋਂ ਮੈਂ ਉਸ ਨੂੰ ਮਿਲਿਆ, ਭਾਂਬੜ ਬਣ ਚੁਕਾ ਸੀ । ਮੈਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ ।

ਮੈਂ ਬੜੇ ਚਾਅ ਨਾਲ ਦਿੱਲੀ ਤੋਂ ਜਲੰਧਰ ਉਸ ਨੂੰ ਮਿਲਣ ਗਿਆ । ਸ਼ਾਮ ਨੂੰ ਜਦ ਉਸ ਦੇ ਘਰ ਪੁਜਾ ਤਾਂ ਉਹ ਰੋਟੀ ਖਾ ਕੇ ਬਿਸਤਰੇ ਵਿਚ ਬੈਠਾ ਸੌਣ ਦੀ ਤਿਆਰੀ ਕਰ ਰਿਹਾ ਸੀ । ਖ਼ੁਸ਼ੀ ਨਾਲ ਮੈਂ ਹੱਥ ਮਿਲਾਇਆ । ਉਹ ਕੁਝ ਥਕਿਆ ਹੋਇਆ ਜਾਪਿਆ । ਦੂਸਰੇ ਕਮਰੇ ਵਿਚ ਮੈਨੂੰ ਸੌਂ ਜਾਣ ਲਈ ਆਖਿਆ, ਤੇ ਸਵੇਰੇ ਗੱਲਾਂ ਕਰਨ ਨੂੰ ।

ਦੂਜੇ ਕਮਰੇ ਵਿਚ ਆ ਕੇ ਮੈਂ ਸੌਂਣ ਲੱਗਾ ਤਾਂ ਯਕ ਦਮ ਸੋਚਿਆ ਕਿ ਮੈਂ ਬਗ਼ੈਰ ਦੱਸੇ ਕਿਉਂ ਆ ਗਿਆ । ਮੈਨੂੰ ਜਲੰਧਰ ਕੋਈ ਕੰਮ ਨਹੀਂ ਸੀ । ਮੈਂ ਜਦੋਂ ਵੀ ਅਚਾਨਕ ਆਉਂਦਾ ਮੋਹਨ ਸਿੰਘ ਖਿੜ ਉਠਦਾ ਤੇ ਸਾਰਾ ਘਰ ਚਹਿਕਣ ਲਗਦਾ । ਹੁਣ ਵੀ ਮੈਂ ਅਚਾਨਕ ਉਸ ਨੂੰ ਖ਼ੁਸ਼ੀ ਨਾਲ ਚਕਾਚੌਂਦ ਕਰਨ ਆਇਆ ਸਾਂ । ਪਰ ਉਸ ਦੀ ਖ਼ੁਸ਼ੀ ਮੱਧਮ ਜਾਪੀ । ਸ਼ਾਇਦ ਉਸ ਦੀ ਤਬੀਅਤ ਠੀਕ ਨਹੀਂ ਸੀ । ਜਾਂ ਘਰ ਦਾ ਕੋਈ ਫ਼ਿਕਰ । ਜਾਂ ਕੋਈ ਹੋਰ ਚਿੰਤਾ ।

ਦੂਜੀ ਸਵੇਰ ਉਠਿਆ ਤੇ ਤਿਆਰ ਹੋ ਕੇ ਵਿਹੜੇ ਵਿਚ ਟਹਿਲਣ ਲੱਗਾ ।

ਮੋਹਨ ਸਿੰਘ ਦੀ ਉੱਚੀ ਆਵਾਜ਼ ਆਈ; “ਗਾਰਗੀ ਸਾਹਿਬ, ਆ ਕੇ ਬਰੈੱਕ ਫ਼ਾਸਟ ਖਾ ਲਉ ।”

ਮੈਂ ‘ਗਾਰਗੀ’ ਸ਼ਬਦ ਨਾਲ ਚੌਂਕਿਆ ਕਿਉਂਕਿ ਮੋਹਨ ਸਿੰਘ ਮੈਨੂੰ ਹਮੇਸ਼ਾ ‘ਬਲਵੰਤ’ ਆਖ ਕੇ ਬੁਲਾਉਂਦਾ ਹੈ ।

ਮੈਂ ਉਸ ਦੇ ਕਮਰੇ ਵਿਚ ਗਿਆ । ਖਿੜਕੀ ਵਿਚੋਂ ਸਿਆਲ ਦੀ ਧੁਪ ਆ ਰਹੀ ਸੀ ਮੇਜ਼ ਉਤੇ ਪਰੌਂਠੇ, ਆਮਲੇਟ ਤੇ ਚਾਹ ਪਈ ਸੀ, ਅਤੇ ਮੋਹਨ ਸਿੰਘ ਖ਼ਾਮੋਸ਼ ਕੁਰਸੀ ਉਤੇ ਬੈਠਾ ਸੀ ।

ਮੈਂ ਵੀ ਜਾ ਕੇ ਬੈਠ ਗਿਆ। ਅਜੀਬ ਚੁੱਪ ਸੀ । ਇਕ ਅਜੀਬ ਮੂਧੀ ਖ਼ਾਮੋਸ਼ੀ । ਮੈਂ ਚਾਹ ਦਾ ਪਿਆਲਾ ਤਿਆਰ ਕੀਤਾ ।

ਮੋਹਨ ਸਿੰਘ ਨੇ ਪੁੱਛਿਆ, “ਇਸ ਘਰ ਦੀ ਚਾਹ ਪਸੰਦ ਐ ?”

ਅਜੀਬ ਸੁਆਲ ਸੀ । ਮੈਂ ਸਮਝ ਨਾ ਸਕਿਆ । ਕੀ ਮਤਲਬ ਸੀ ਇਸ ਫ਼ਿਕਰੇ ਦਾ । ਇਸ ਤੋਂ ਪਹਿਲਾਂ ਕਿ ਮੈਂ ਕੁਝ ਉੱਤਰ ਦਿੰਦਾ ਮੋਹਨ ਸਿੰਘ ਬੋਲਿਆ, ”ਤੇਰੇ ਅੰਦਰ ਮੇਰੇ ਲਈ ਜ਼ਰੂਰ ਨਫ਼ਰਤ ਛਿਪੀ ਹੋਈ ਹੈ । ਤੂੰ ਉਪਰੋਂ ਬੜਾ ਮਿੱਠਾ ਬਣਦਾ ਹੈਂ, ਪਰ ਅੰਦਰੋਂ ਘਟੀਆ ਹੈਂ । ਮੈਂ ਸਭ ਜਾਣਦਾ ਹਾਂ । ਮੈਂ ਬੱਚਾ ਨਹੀਂ । ਤੂੰ ਮੇਰੇ ਬਾਰੇ……ਤੈਨੂ ਇਹ ਜੁਰਅੱਤ ਕਿਸ ਤਰ੍ਹਾਂ ਹੋਈ ਕਿ ਮੈਨੂੰ ਕਿਰਸੀ ਆਖੇਂ । ਕੀ ਮੈਂ ਕੰਜੂਸ ਹਾਂ ? ਮੈਨੂੰ ਦੱਸ ! ਬੋਲ ! ਮੈਂ ਕਿਹੜੀ ਕੰਜੂਸੀ ਕੀਤੀ ? ਮੈਂ ਤੁਹਾਡੇ ਆਏ •ਗਏ ਲੋਕਾਂ ਦੀ ਸੇਵਾ ਕਰਦਾ ਹਾਂ । ਮੇਰੇ ਬੱਚੇ ਦੌੜ ਦੌੜ ਕੇ ਚਾਹ ਲਿਆਉਂਦੇ ਹਨ । ਮੇਰੀ ਬੀਵੀ ਖ਼ੁਦ ਅੱਛਾ ਨਾ ਖਾਵੇ, ਦੋਸਤਾਂ ਲਈ ਵਧੀਆ ਰੋਟੀ ਤਿਆਰ ਕਰਦੀ ਹੈ । ਮੈਂ ਦੋਸਤਾਂ ਨੂੰ ਖੁਆ ਕੇ ਖ਼ੁਸ਼ ਹੁੰਦਾ ਹਾਂ । ਪਰ ਤੂੰ ਆਖਦਾ ਹੈਂ ਮੈਂ ਕਿਰਸੀ ਹਾਂ । ਬੋਲ ! ਮੈਂ ਕੰਜੂਸ ਹਾਂ ?’’

ਉਸ ਦਾ ਮੂੰਹ ਲਾਲ ਹੋ ਗਿਆ, ਗੁੱਸੇ ਨਾਲ ਬੁੱਲ੍ਹ ਕੰਬਣ ਲਗੇ ਤੇ ਉਹ ਮੇਜ਼ ਉਤੇ ਮੁੱਕੀਆਂ ਮਾਰ ਕੇ ਬਾਰ ਬਾਰ ਕੰਜੂਸ ਹਾਂ ?” ਉਸ ਦੀ ਆਵਾਜ਼ ਨੂੰ ਇਕ ਨਵੇਂ ਰੂਪ ਹੱਥ ਫੜ ਲਏ ਤੇ ਪੁੱਛਣ ਲੱਗਾ, “ਕੀ ਮੈਂ ਕਿਰਸੀ ਹਾਂ ? ਕੀ ਮੈਂ ਬਦਲ ਗਈ, ਅੱਖਾਂ ਬਦਲ ਗਈਆਂ ਤੇ ਮੈਂ ਉਸ ਵਿਚ ਦੇਖਿਆ। ਮੈਨੂੰ ਉਸ ਦੀ ਦੋਸਤੀ ਅਜ਼ੀਜ਼ ਸੀ । ਮੈਂ ਉਸ ਦੇ ਮੁਆਫ਼ੀ ਮੰਗ ਕੇ ਆਖਿਆ, “ਪ੍ਰੋਫੈਸਰ ਸਾਹਿਬ ਮੇਰੇ ਮਨ ਵਿਚ ਤੁਹਾਡੇ ਲਈ ਆਦਰ ਹੈ । ਮੈਂ ਤੁਹਾਨੂੰ ਉਸਤਾਦਾਂ ਵਾਂਗ ਸਮਝਦਾ ਹਾਂ ! ਤੁਹਾਨੂੰ ਸਿਰਫ਼ ਇਕ ਫ਼ਿਕਰੇ ਉਤੇ –

ਉਸ ਨੇ ਹੱਥ ਛੁਡਾ ਕੇ ਆਖਿਆ, “ਮੈਨੂੰ ਬਿਲਕੁਲ ਜ਼ਰੂਰਤ ਨਹੀਂ ਤੇਰੀ ਦੋਸਤੀ ਦੀ । ਇਹ ਮੱਕਾਰੀ ਹੈ । ਮੈਂ ਬੱਚਾ ਨਹੀਂ । ਤੂੰ ਲਿਖਣ ਲਗੇ ਕਮੀਨਾ ਵਾਰ ਕਰਦਾ ਹੈਂ । ਜਾਣ ਬੁਝ ਕੇ । ਤੇਰੀ ਹਿੰਮਤ ਕਿਸ ਤਰ੍ਹਾਂ ਹੋਈ ਕਿ ਮੈਨੂੰ ਕਿਰਸੀ ਆਖੇਂ । ਮੈਂ ਤੁਹਾਡੇ ਸਭ ਦੀ ਸੇਵਾ ਕਰਦਾ ਹਾਂ । ਰੋਟੀ ਖੁਆਉਂਦਾ ਹਾਂ……”

ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਸਮਝ ਨਹੀਂ ਸੀ ਆਉਂਦੀ ਕੀ ਕਰਾਂ । ਬਹੁਤ ਮੁਆਫ਼ੀ ਮੰਗੀ । ਆਪਣੇ ਬੇਗੁਨਾਹ ਹੋਣ ਦਾ ਯਕੀਨ ਦਿਵਾਇਆ । ਪਰ ਮੋਹਨ ਸਿੰਘ ਗੁੱਸੇ ਨਾਲ ਅੱਗ ਭਬੂਕਾ ਹੋਇਆ ਮੈਨੂੰ ਧਿਤਕਾਰ ਰਿਹਾ ਸੀ ।

ਸ਼ਾਮ ਨੂੰ ਮੈਂ ਆਪਣਾ ਸੂਟਕੇਸ ਚੁਕਿਆ ਤਾਂ ਮੋਹਨ ਸਿੰਘ ਨੇ ਕਿਸੇ ਨਰਮੀ ਦਾ ਇਜ਼ਹਾਰ ਨਾ ਕੀਤਾ । ਮੈਂ ਰਾਤ ਦੀ ਗੱਡੀ ਵਾਪਸ ਦਿੱਲੀ ਆ ਗਿਆ ।

ਇਸ ਮੁਲਾਕਾਤ ਪਿਛੋਂ ਮੈਂ ਕੁਝ ਦਿਨ ਦੁਖੀ ਰਿਹਾ, ਪਰ ਫਿਰ ਦਿਲ ਨਿਰਮਲ ਹੋ ਗਿਆ । ਮੈਂ ਸਮਝ ਲਿਆ ਕਿ ਮੋਹਨ ਸਿੰਘ ਨੂੰ ਮੇਰੀ ਦੋਸਤੀ ਦੀ ਲੋੜ ਨਹੀਂ ।

ਛੇ ਮਹੀਨੇ ਗੁਜ਼ਰ ਗਏ ।

ਸਾਹਿਤ ਅਕੈਡੇਮੀ ਨੇ ਸੈਮੀਨਾਰ ਕੀਤਾ ਜਿਸ ਵਿਚ ਮੋਹਨ ਸਿੰਘ ਵੀ ਆਇਆ । ਮੈਂ ਦੂਰ ਦੂਜੇ ਮੇਜ਼ ਦੁਆਲੇ ਬੈਠਾ ਸਾਂ ! ਲੰਚ ਵੇਲੇ ਸਭ ਲੇਖਕ ਬਾਹਰ ਨਿਕਲੇ । ਮੈਂ ਦੋਸਤਾਂ ਨਾਲ ਗੱਲਾਂ ਮਾਰਦਾ ਹੋਇਆ ਬਾਹਰ ਆਇਆ, ਟੈਕਸੀ ਫੜੀ ਤੇ ਕਨਾਟ ਪਲੇਸ ਚਲਾ ਗਿਆ । ਦੁਪਹਿਰ ਪਿਛੋਂ ਮੈਂ ਸੈਮੀਨਾਰ ਵਿਚ ਨਾ ਆਇਆ ।

ਦੂਜੇ ਦਿਨ ਦਸ ਵਜੇ ਮੈਂ ਫਿਰ ਸੈਮੀਨਾਰ ਵਿਚ ਆਇਆ ਤੇ ਸਾਢੇ ਗਿਆਰਾਂ ਵਜੇ ਕਾਫ਼ੀ ਪੀਣ ਸਮੇਂ ਬਾਹਰ ਨਿਕਲ ਆਇਆ । ਲਾਅਨ ਵਿਚ ਟਹਿਲ ਰਿਹਾ ਸਾਂ ਕਿ ਪਿਛੋਂ ਕਿਸੇ ਨੇ ਆ ਕੇ ਮੇਰੀ ਬਾਂਹ ਫੜ ਲਈ । ਇਹ ਮੋਹਨ ਸਿੰਘ ਸੀ। ਉਹ ਬੋਲਿਆ, “ਬਲਵੰਤ, ਮੈਨੂੰ ਮੁਆਫ਼ ਕਰ । ਮੇਰੇ ਤੇ ਜ਼ੁਲਮ ਨਾ ਕਰ । ਮੇਰੀ ਅਕਲ ਨੂੰ ਕੀ ਹੋਇਆ ਕਿ ਤੈਨੂੰ ਘਰ ਆਏ ਨੂੰ ਇਤਨਾ ਖ਼ਫ਼ਾ ਹੋਇਆ । ਮੈਂ ਬੇ-ਵਕੂਫ਼ ਹਾਂ । ਮੈਨੂੰ…. ਤੇਰੇ ਬਗ਼ੈਰ ਮੈਂ ਨਹੀਂ ਰਹਿ ਸਕਦਾ ।”

ਮੋਹਨ ਸਿੰਘ ਨੂੰ ਇਸ ਤਰ੍ਹਾਂ ਦੇਖ ਕੇ ਯਕਦਮ ਮੇਰੇ ਦਿਲ ਦੀ ਗਰਦ ਧੁਲ ਗਈ । ਉਸ ਦੇ ਮੂੰਹ ਵਿਚੋਂ ਉਸ ਦਾ ਸਾਥ ਮੈਨੂੰ ‘ਮੁਆਫ਼ੀ’ ਦਾ ਲਫ਼ਜ਼ ਮੈਂ ਬਰਦਾਸ਼ਤ ਨਹੀਂ ਸਾਂ ਕਰ ਸਕਦਾ । ਹਮੇਸ਼ਾ ਹੀ ਅਜ਼ੀਜ਼ ਰਿਹਾ ਸੀ ।

ਉਹ ਬੋਲਿਆ, “ਬਲਵੰਤ ਕਲ੍ਹ ਦਾ ਦਿੱਲੀ ਆਇਆ ਹਾਂ, ਤੇਰੇ ਬਗ਼ੈਰ ਦਿੱਲੀ ਸੁੰਞੀ ਲਗਦੀ ਹੈ । ਪਹਿਲਾਂ ਆਉਂਦਾ ਸੀ ਤਾਂ ਸਿੱਧਾ ਤੇਰੇ ਘਰ ਕਰਜ਼ਨ ਰੋਡ ਉਤੇ । ਹੁਣ ਸੌ ਥਾਵਾਂ ਹਨ….ਮੇਰਾ ਸਕਾ ਭਰਾ ਇਥੇ ਹੈ…..ਪਰ ਹਰ ਥਾਂ ਓਪਰੀ ਲਗਦੀ ਹੈ ।”

ਉਸ ਨੇ ਮੈਨੂੰ ਜੱਫੀ ਪਾ ਲਈ । ਮੈਂ ਮੋਹਨ ਸਿੰਘ ਦਾ ਹੱਥ ਘੁਟ ਲਿਆ ।

ਅਸੀਂ ਦੋਵੇਂ ਅਕੈਡੇਮੀ ਦਾ ਸੈਮੀਨਾਰ ਛਡ ਕੇ ਕਾਫ਼ੀ ਪੀਣ ਚਲੇ ਗਏ । ਚੋਟ ਖਾ ਕੇ ਸਾਡੀ ਦੋਸਤੀ ਪਹਿਲਾਂ ਨਾਲੋਂ ਵੀ ਹੁਸੀਨ ਹੋ ਗਈ ਸੀ ।

ਦੋ ਸਾਲ ਦੀ ਗੱਲ ਹੈ ਮੋਹਨ ਸਿੰਘ ਮੇਰੇ ਕੋਲ ਆਇਆ । ਉਹ ਬੋਲਿਆ :

“ਮੇਰੀ ਉਮਰ ਪੈਂਹਠ ਸਾਲ ਦੀ ਹੋਣ ਵਾਲੀ ਹੈ – ਅਗਲੇ ਸਾਲ ਮਾਰਚ ਵਿਚ ਮੈਂ ਰਿਟਾਇਰ ਹੋ ਰਿਹਾ ਹਾਂ । ਬੱਸ ਛੁੱਟੀ…… ਬੜੀ ਮੁਸ਼ਕਲ ਹੋ ਗਈ । ਕੋਈ ਨੌਕਰੀ ਨਹੀਂ । ਕੀ ਕਰਾਂਗਾ ? ਦੋਸਤਾਂ ਨੇ ਫ਼ੈਸਲਾ ਕੀਤਾ ਹੈ ਕਿ ਮੈਨੂੰ ਅਭਿਨਦੰਨ ਗ੍ਰੰਥ ਦੇਣ ਦੀ ਥਾਂ ਅਗਲੇ ਸਾਲ ਪੈਂਹਠ ਹਜ਼ਾਰ ਰੁਪਿਆ ਇਕੱਠਾ ਕਰਕੇ ਥੈਲੀ ਪੇਸ਼ ਕਰਨ।”

ਮੈਂ ਪੁੱਛਿਆ, “ਪੈਂਹਠ ਹਜ਼ਾਰ ?”

“ਹਾਂ, ਮੇਰੀ ਆਖ਼ਰੀ ਉਮਰ ਸੁਖੀ ਲੰਘ ਜਾਵੇਗੀ । ਅਭਿਨੰਦਨ ਗ੍ਰੰਥ ਦਾ ਮੈਂ ਕੀ ਕਰਾਂਗਾ? ਕਾਗ਼ਜ਼ਾਂ ਦਾ ਥੱਬਾ ! ਘਟੀਆ ਮਜ਼ਮੂਨਾਂ ਦਾ ਤਮਗਾ ! ਸਿਰ ਵਿਚ ਮਾਰਨਾ ਮੈਂ ਅਭਿਨੰਦਨ ਗ੍ਰੰਥ ? ਮੈਨੂੰ ਇਸ ਵੇਲੇ ਰੁਪਏ ਦੀ ਲੋੜ ਹੈ । ਮੇਰੇ ਮਿੱਤਰ ਹਰ ਸ਼ਹਿਰ ਵਿਚ ਕਮੇਟੀਆਂ ਬਣਾ ਕੇ ਮੇਰੇ ਲਈ ਰੁਪਿਆ ਇਕੱਠਾ ਕਰ ਰਹੇ ਹਨ । ਦਿੱਲੀ ਵਿਚ ਕਰਤਾਰ ਸਿੰਘ ਦੁੱਗਲ ਨੇ ਦਸ ਹਜ਼ਾਰ ਰੁਪਿਆ ਇਕੱਠਾ ਕਰਨ ਦਾ ਵਾਅਦਾ ਕੀਤਾ ਹੈ ! ਬੰਬਈ ਵਿਚ ਬਲਰਾਜ ਸਾਹਨੀ ਘਟ ਤੋਂ ਘਟ ਦਸ ਹਜ਼ਾਰ ਰੁਪਿਆ ਜਮ੍ਹਾਂ ਕਰੇਗਾ । ਉਹ ਮੇਰਾ ਭਗਤ ਹੈ । ਮੇਰੀ ਬਹੁਤ ਇੱਜ਼ਤ ਕਰਦਾ ਹੈ । ਜੀ ਚਾਹੇ ਤਾਂ ਦਸ ਹਜ਼ਾਰ ਰੁਪਿਆ ਖ਼ੁਦ ਹੀ ਦੇ ਦੇਵੇ ।’

ਮੈਂ ਆਖਿਆ, “ਬਲਰਾਜ ਸਾਹਨੀ ਚੰਦਾ ਮੰਗਣ ਜਾਂ ਦੇਣ ਵਿਚ ਸ਼ਾਇਦ ਬਹੁਤਾ ਵਿਸ਼ਵਾਸ ਨਹੀਂ ਰਖਦਾ ।”

ਮੋਹਨ ਸਿੰਘ ਗੁੱਸੇ ਹੋ ਗਿਆ । ਬੋਲਿਆ, “ਤੈਨੂੰ ਕੀ ਪਤਾ ? ਮੇਰੇ ਉਸ ਨਾਲ ਬੜੇ ਡੂੰਘੇ ਸੰਬੰਧ ਹਨ । ਪੂਰਾ ਭਰੋਸਾ । ਉਹ ਜ਼ਰੂਰ…ਅੱਗੇ ਲਿਖ ਦੂਜੇ ਸ਼ਹਿਰ ?’’

ਮੈਂ : ਪਟਿਆਲਾ ਵਿਚ ?

ਮੋਹਨ ਸਿੰਘ : ਉਥੇ ਮੁਬਾਰਕ ਸਿੰਘ ਪੰਜ ਹਜ਼ਾਰ ਇਕੱਠਾ ਕਰੇਗਾ ।

ਮੈਂ : ਲੁਧਿਆਣੇ ਵਿਚ ?

ਮੋਹਨ ਸਿੰਘ : ਰੰਧਾਵਾ ਸਾਹਿਬ ਘੱਟ ਤੋਂ ਘੱਟ ਦਸ ਹਜ਼ਾਰ ।

ਮੈਂ : ਜਲੰਧਰ ?

ਮੋਹਨ ਸਿੰਘ : ਸਾਧੂ ਸਿੰਘ ‘ਹਮਦਰਦ’ ਆਪਣੇ ਅਖ਼ਬਾਰ ਦਾ ਸਪੈਸ਼ਲ ਨੰਬਰ

ਕੱਢੇਗਾ ਤੇ ਮੀਸ਼ਾ ਤੇ ਜਗਜੀਤ ਸਿੰਘ ਆਨੰਦ ਨਾਲ ਰਲ ਕੇ ਦਸ ਹਜ਼ਾਰ ਰੁਪਿਆ ਇਕੱਠਾ ਕਰਨਗੇ । ਇਸੇ ਤਰ੍ਹਾਂ ਅੰਮ੍ਰਿਤਸਰ ਤੇ ਲੰਡਨ ਵਿਚ ਮੇਰੇ ਪ੍ਰਸੰਸਕ ਹਨ । ਸਿਰਫ਼ ਚੰਡੀਗੜ੍ਹ ਵਿਚ ਲੋੜ ਹੈ ਤੇਰੀ । ਤੂੰ ਚਾਹੇਂ ਤਾਂ ਪੰਜ ਸੱਤ ਹਜ਼ਾਰ ਇਕੱਠਾ ਕਰਨਾ ਕੀ ਮੁਸ਼ਕਿਲ ਹੈ ? ਤੇਰੀ ਇਤਨੀ ਵਾਕਫ਼ੀਅਤ ਹੈ । ਕੌਣ ਹੈ ਜੋ ਤੈਨੂੰ ਨਹੀਂ ਜਾਣਦਾ । ਤੇਰੇ ਨਾਲ ਸ਼ਿਵ ਕੁਮਾਰ ਬਟਾਲਵੀ ਹੋਵੇਗਾ । ਉਸ ਨੇ ਵਾਅਦਾ ਕੀਤਾ ਹੈ ਕਿ ਉਹ ਇਕੱਲਾ ਦਸ ਹਜ਼ਾਰ ਰੁਪਿਆ ਬਟਾਲੇ ਦੇ ਠੇਕੇਦਾਰਾਂ ਤੋਂ ਇਕੱਠਾ ਕਰ ਦੇਵੇਗਾ ।

ਮੈਂ : ਪ੍ਰੋਫੈਸਰ ਸਾਹਿਬ, ਮੈਂ ਚੰਦਾ ਬਿਲਕੁਲ ਇਕੱਠਾ ਨਹੀਂ ਕਰ ਸਕਦਾ । ਪਿਛਲੇ ਮਹੀਨੇ ਮੈਨੂੰ ਘਰ ਲਈ ਰੁਪਏ ਦੀ ਲੋੜ ਪਈ । ਕੋਈ ਦੋਸਤ ਰਿਸ਼ਤੇਦਾਰ ਨਜ਼ਰ ਨਾ ਆਇਆ ਜਿਸ ਤੋਂ ਰੁਪਏ ਮੰਗ ਸਕਾਂ । ਆਖ਼ਿਰ ਚੰਡੀਗੜ੍ਹ ਵਿਚ ਇਕ ਸੂਦਖੋਰ ਦੁਕਾਨਦਾਰ ਤੋਂ ਚੌਵੀ ਪਰਸੈਂਟ ਉੱਤੇ ਇਕ ਹਜ਼ਾਰ ਰੁਪਿਆ ਕਰਜ਼ ਲਿਆ ।

ਮੋਹਨ ਸਿੰਘ : ਆਪਣੇ ਲਈ ਰੁਪਿਆ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੈ, ਪਰ ਦੂਜੇ ਦੇ ਨਾਂ ਉੱਤੇ……

ਇਸ ਮੀਟਿੰਗ ਪਿਛੋਂ ਮੋਹਨ ਸਿੰਘ ਪਟਿਆਲੇ ਚਲਾ ਗਿਆ । ਮੈਂ ਉਦਾਸ ਸਾਂ ਕਿ ਇਤਨੇ ਵਡੇ ਕਵੀ ਦੀ ਪੰਜਾਬ ਵਿਚ ਕਦਰ ਕਿਉਂ ਨਹੀਂ । ਸ਼ਰਮ ਆਉਣੀ ਚਾਹੀਦੀ ਹੈ ਇਸ ਸੂਬੇ ਨੂੰ ।

ਇਸ ਪਿਛੋਂ ਖ਼ਬਰ ਮਿਲੀ ਕਿ ਮੋਹਨ ਸਿੰਘ ਰਿਟਾਇਰ ਹੋ ਗਿਆ ।

ਪਰ ਦੂਜੇ ਹਫ਼ਤੇ ਹੀ ਪਤਾ ਲਗਾ ਕਿ ਰੰਧਾਵਾ ਯੂਨੀਵਰਸਿਟੀ ਵਿਚ ਉਸ ਨੂੰ ਭਾਸ਼ਾ ਤੇ ਕਲਚਰ ਦਾ ਸਾਹਿਬ ਨੇ ਐਗਰੀਕਲਚਰ ਪ੍ਰੋਫੈਸਰ ਰਖ ਲਿਆ । ਇਕ ਹਜ਼ਾਰ ਰੁਪਿਆ ਮਹੀਨਾ ਤਨਖ਼ਾਹ । ਰੰਧਾਵਾ ਸਾਹਿਬ ਬਾਦਸ਼ਾਹ ਆਦਮੀ ਹੈ, ਸਾਹਿਤ- ਕਾਰਾਂ ਦਾ ਆਸ਼ਿਕ । ਮੋਹਨ ਸਿੰਘ ਸਾਰੀ ਉਮਰ ਪ੍ਰੋਫੈਸਰ ਬਣਨ ਦਾ ਯਤਨ ਕਰਦਾ ਰਿਹਾ ਰੰਧਾਵਾ ਸਾਹਿਬ ਨੇ ਇਕੋ ਹੱਲੇ ਵਿਚ ਉਸ ਨੂੰ ਪ੍ਰੋਫੈਸਰੀ ਦਾ ਆਹੁਦਾ ਦੇ ਦਿਤਾ ।

ਮੈਂ ਖ਼ੁਸ਼ੀ ਦੀ ਚਿੱਠੀ ਲਿਖੀ ।

ਪ੍ਰੋਫੈਸਰ ਮੋਹਨ ਸਿੰਘ ਦੀ ਚਿੱਠੀ ਆਈ ਕਿ ਪੈਂਹਠ ਹਜ਼ਾਰ ਰੁਪਿਆ ਜਮ੍ਹਾਂ ਕਰਨ ਲਈ ਮੈਂ ਕੀ ਕਰ ਰਿਹਾ ਹਾਂ ।

ਫਿਰ ਇਕ ਗਸ਼ਤੀ ਚਿੱਠੀ ਹੋਰ ਆਈ । ਮੈਂ ਆਪਣੀ ਤਨਖ਼ਾਹ ਵਿਚੋਂ 101 ਰੁਪਏ ਦਾ ਚੈੱਕ ਕੱਟ ਕੇ ਉਸ ਨੂੰ ਭੇਜ ਦਿਤਾ।

ਮੈਂ ਦਿੱਲੀ ਗਿਆ । ਕਰਤਾਰ ਸਿੰਘ ਦੁੱਗਲ ਨੂੰ ਪੁੱਛਿਆ । ਉਹ ਬੋਲਿਆ, “ਤੂੰ ਝੱਲਾ ਹੋਇਐਂ? ਮੇਰੇ ਕੋਲ ਵਕਤ ਏ ਕਿਤੇ ਲੋਕਾਂ ਨੂੰ ਚਿੱਠੀਆਂ ਲਿਖਣ ਦਾ ਜਾਂ ਰੁਪਏ ਮੰਗਣ ਦਾ ? ਇਹ ਕੰਮ ਮੋਹਨ ਸਿੰਘ ਨੂੰ ਖ਼ੁਦ ਕਰਨਾ ਪਵੇਗਾ ।

ਮੈਂ ਆਖਿਆ, “ਉਹ ਤਾਂ ਕਰ ਰਿਹਾ ਹੈ, ਪਰ ਤੇਰੀ ਮਦਦ – ”

ਦੁੱਗਲ ਨੇ ਆਖਿਆ, ‘ਮੈਂ ਉਸ ਨੂੰ ਇਕ ਸੌ ਇਕ ਰੁਪਿਆ ਭੇਜ ਦੇਵਾਂਗਾ ।”

ਚੰਡੀਗੜ੍ਹ ਆ ਕੇ ਮੈਂ ਸ਼ਿਵ ਕੁਮਾਰ ਨੂੰ ਮਿਲਿਆ । ਉਸ ਨੇ ਸ਼ਰਾਬ ਦਾ ਇਕ ਪੈੱਗ ਪੀ ਰਖਿਆ ਸੀ । ਉਹ ਬੋਲਿਆ : “ਯਾਰ ਇਹ ਮੋਹਨ ਸਿੰਘ ਬੜਾ ਅਜੀਬ ਹੈ । ਮੈਂ ਉਸ ਲਈ ਰੁਪਏ ਇਕੱਠੇ ਕਰਦਾ ਕਰ ਲਈ ! ਮੈਂ ਸਾਰੇ ਵਪਾਰੀਆਂ ਤੇ ਲਾਲਿਆਂ ਨੂੰ ਦਸ ਹਜ਼ਾਰ ਰੁਪਿਆ ਕੀ ਚੀਜ਼ ਹੈ ? ਇਕ ਦਿਨ ਫਿਰਦਾਂ ਤੇ ਉਸ ਨੇ ਪ੍ਰੋਫੈਸਟੀ ਮਨ੍ਹਾ ਕਰ ਦਿਤਾ, ਨਹੀਂ ਤਾਂ ਵਿਚ ਇਕੱਠਾ ਕਰ ਕੇ ਉਸ ਦੇ ਪੈਰਾਂ ਵਿਚ । ਮੈਂ ਉਸ ਦਾ ਆਸ਼ਿਕ ਹਾਂ । ਉਹ ਉਸਤਾਦ ਹੈ । ਪਰ ਅੱਜ-ਕਲ੍ਹ ਗੁਰੂ ਨਾਨਕ ਉੱਤੇ ਜੋ ਉਸ ਨੇ ਲਿਖਿਆ ਹੈ, ਮੈਨੂੰ ਸ਼ਰਮ ਆਉਂਦੀ ਹੈ । ਕੋਈ ਜਜ਼ਬਾ ਨਹੀਂ । ਬਸ ਸ਼ਾਮ, ਧਾਮ, ਜਾਮ, ਨਾਮ ਦੇ ਕਾਫ਼ੀਏ ਜੋੜੀ ਜਾਂਦਾ ਹੈ……ਉਸ ਨੂੰ ਕੀ ਹੋ ਗਿਆ ? ਐਡਾ ਵੱਡਾ ਸ਼ਾਇਰ ਉਸ ਨੂੰ ਖਾ ਗਿਆ !” ਉਸ ਨੂੰ ਦਿੱਲੀ ਹੋਣਾ ਚਾਹੀਦਾ ਸੀ । ਪੰਜਾਬ

ਅਸੀਂ ਦੋਵੇਂ ਖ਼ਾਮੋਸ਼ ਹੋ ਗਏ ।

ਸ਼ਿਵ ਬੋਲਿਆ, “ਮੋਹਨ ਸਿੰਘ ਬਹੁਤ ਵੱਡਾ ਕੁਝ ਸਿਖਿਆ ਹੈ । ਉਸ ਨੂੰ ਮੈਂ ਆਪਣਾ ਗੁਰੂ ਸ਼ਾਇਰ ਹੈ। ਮੈਂ ਉਸ ਕੋਲੋਂ ਬਹੁਤ ਮੰਨਦਾ ਹਾਂ ਤੇ ਉਸ ਅੱਗੇ ਝੁਕਦਾ ਹਾਂ । ਸਾਡੇ ਵਿਚੋਂ ਕੋਈ ਉਸ ਦੀ ਧੂੜ ਨੂੰ ਵੀ ਨਹੀਂ ਪਹੁੰਚ ਸਕਦਾ । ਪਰ ਉਹ ਆਪਣਾ ਵਕਤ ਖ਼ਰਾਬ ਕਰ ਰਿਹਾ ਹੈ । ਮੈਨੂੰ ਇਸ ਦਾ ਦੁੱਖ ਹੈ।”

ਅਸੀਂ ਦੋਵੇਂ ਉਪਰਲੀਆਂ ਗੱਲਾਂ ਸਾਂਝੀਆਂ ਕਰ ਰਹੇ ਸਾਂ ।

ਮੈਨੂੰ ਖ਼ੁਦ ਅਫ਼ਸੋਸ ਸੀ ਕਿ ਹੁਣ ਮੋਹਨ ਸਿੰਘ ਆਪਣੀ ਕਵਿਤਾ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰ ਰਿਹਾ। ਉਸ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਨਿੱਕੇ ਨਿੱਕੇ ਬਿਜ਼ਨਸ ਕਰਨ ਵਿਚ ਤੇ ਨਿੱਕੀਆਂ ਨਿਕੀਆਂ ਲੋੜਾਂ ਲਈ ਨਿੱਕੇ ਨਿੱਕੇ ਪੈਸੇ ਕਮਾਉਣ ਵਿਚ ਗੁਜ਼ਾਰ ਦਿਤਾ । ਇਹ ਇਸੇ ਤਰ੍ਹਾਂ ਸੀ ਜਿਵੇਂ ਕੋਈ ਥ੍ਰੀ-ਨਾਟ-ਥ੍ਰੀ ਰਾਈਫ਼ਲ ਨਾਲ ਮੱਛਰ ਮਾਰਨੇ ਸ਼ੁਰੂ ਕਰ ਦੇਵੇ । ਉਸ ਵਿਚ ਰਚਣ ਦੀ ਅੰਨ੍ਹੀ ਸ਼ਕਤੀ ਹੈ, ਪਰ ਉਹ ਇਸ ਸ਼ਕਤੀ ਤੋਂ ਡਰਨ ਲਗ ਪਿਆ ਹੈ । ਉਸ ਨੂੰ ਸਮਾਜਕ ਨਿਡਰਤਾ ਤੇ ਖੁਲ੍ਹੇ ਰੁਪਏ ਦੀ ਲੋੜ ਹੈ ।

ਮੇਰਾ ਵਿਸ਼ਵਾਸ ਹੈ ਕਿ ਜੇ ਮੋਹਨ ਸਿੰਘ ਨੂੰ ਆਖਿਆ ਜਾਦਾ, “ਇਹ ਫੜ ਵੀਹ ਹਜ਼ਾਰ ਰੁਪਿਆ ਤੇ ਕੋਈ ਮਹਾ-ਕਾਵਿ ਰਚ ! ਇਹ ਫੜ ਦਸ ਹਜ਼ਾਰ ਰੁਪਿਆ ਹੋਰ ਤੇ ਜਿਥੇ ਮਰਜ਼ੀ ਆਏ ਘੁੰਮ ! ਸਾਲ ਪਿਛੋਂ ਜਦੋਂ ਤੂੰ ਮਹਾ-ਕਾਵਿ ਲਿਖ ਕੇ ਲਿਆਂਦਾ ਤਾਂ ਤੈਨੂੰ ਵੀਹ ਹਜ਼ਾਰ ਰੁਪਿਆ ਹੋਰ !”

ਮੋਹਨ ਸਿੰਘ ਸਾਲ ਪਿਛੋਂ ਜ਼ਰੂਰ ਇਕ ਸ਼ਕਤੀਸ਼ਾਲੀ ਮਹਾਂ-ਕਾਵਿ ਲਿਖ ਲਿਆਵੇਗਾ ।

ਨਾਨਕਾਇਣ ਵਿਚ ਥਾਂ ਥਾਂ ਮੋਹਨ ਸਿੰਘ ਦੀ ਪ੍ਰਤਿਭਾ ਦਾ ਚਮਤਕਾਰ ਮਿਲਦਾ ਹੈ । ਸੰਝਾਂ ਤੇ ਸਵੇਰਾਂ ਦੀ ਖ਼ੂਬਸੂਰਤੀ ਦਾ ਚਿਤਰਣ ਤੇ ਫ਼ਕੀਰਾਂ, ਦਰਬਾਰਾਂ ਦਾ ਵਰਣਨ ਤੇ ਗੁਰੂ ਨਾਨਕ ਦੇ ਉਪਦੇਸ਼ ਦਾ ਨਿਖਰੀ ਹੋਈ ਜ਼ਬਾਨ ਵਿਚ ਪ੍ਰਸਾਰ । ਬਾਬਰ ਦੇ ਹਮਲੇ ਦਾ ਬਿਆਨ ਉੱਤਮ ਕਵਿਤਾ ਦੀ ਮਿਸਾਲ ਹੈ । ਪਰ ਮੋਹਨ ਸਿੰਘ ਦੀ ਬਦ- ਕਿਸਮਤੀ ਇਹ ਹੈ ਕਿ ਉਸ ਦੀ ਸਾਹਿੱਤਕ ਪ੍ਰਤਿਭਾ ਦਾ ਮੁਕਾਬਲਾ ਸੁਭਾਵਕ ਤੌਰ ਤੇ ਗੁਰੂ ਦੀ ਆਪਣੀ ਬਾਣੀ ਨਾਲ ਹੋ ਜਾਂਦਾ ਹੈ । ਕਈ ਥਾਵਾਂ ਉੱਤੇ ਮੋਹਨ ਸਿੰਘ ਨੇ ਗੁਰੂ ਦੀ ਬਾਣੀ ਨੂੰ ਹੀ ਆਪਣੇ ਸ਼ਬਦਾਂ ਵਿਚ ਥੱਪ ਦਿੱਤਾ ਹੈ — ਜਿਵੇਂ ‘ਭਵ ਖੰਡਨਾ ਤੇਰੀ ਆਰਤੀ’ । ਉਸ ਨੇ ਤਾਰਿਕਾ ਮੰਡਲ, ਮੋਤੀ, ਧੂਪ, ਚੰਦ ਤੇ ਸੂਰਜ ਤੇ ਬਨਸਪਤੀ ਨੂੰ ਆਪਣੇ ਸਾਂਚੇ ਵਿਚ ਢਾਲ ਕੇ ਲਿਖਿਆ ਹੈ। ਅਜਿਹੇ ਦੁਹਰਾਉ ਨੇ ਮੋਹਨ ਸਿੰਘ ਦੀ ਕਾਵਿ-ਰਚਨਾ ਨੂੰ ਨੁਕਸਾਨ ਪਹੁੰਚਾਇਆ ਹੈ । ਪਾਠਕ ਦੇ ਦਿਲ ਵਿਚ ਬਾਬਰਵਾਣੀ ਤੇ ਆਰਤੀ ਵਸੇ ਹੋਏ ਹਨ ਜੋ ਸਾਡੀ ਸਮੁੱਚੀ ਸਮਾਜਿਕ ਚੇਤਨਾ ਦਾ ਹੁੰਗਾਰਾ ਹਨ । ਮੋਹਨ ਸਿੰਘ ਦੇ ਉਸੇ ਵਿਸ਼ੇ ਉੱਤੇ ਆਪਣੇ ਘੜੇ ਕਾਵਿ ਟੁਕੜੇ ਰੜਕਦੇ ਹਨ ।

ਮੋਹਨ ਸਿੰਘ ਨੇ ਬਹੁਤ ਥਾਵਾਂ ਉੱਤੇ ਸਾਖੀਆਂ ਨੂੰ ਹੀ ਵਧਾ ਚੜ੍ਹਾ ਕੇ ਕਾਵਿ-ਰੂਪ ਦੇ ਦਿਤਾ ਹੈ । ਕਿਤਾਬ ਵਿਚ ਕਵੀ ਦੀ ਰਚਨਾ ਪੱਕੇ ਪੰਧ ਉੱਤੇ ਤੁਰਦੀ ਹੈ, ਔਝੜੇ ਰਾਹਾਂ ਉੱਤੇ ਨਹੀਂ । ਇਸ ਵਿਚ ਬਗ਼ਾਵਤ ਦੀਆਂ ਸਿਖਰਾਂ ਤੇ ਨਿੱਜੀ ਤਜਰਬੇ ਦੀਆਂ ਅਛੋਹ ਕਰਾਮਾਤਾਂ ਨਹੀਂ । ਇਸ ਵੱਡੀ ਕਾਵਿ-ਰਚਨਾ ਵਿਚ ਮੋਹਨ ਸਿੰਘ ਦਾ ਹੁਨਰ, ਮਿਹਨਤ ਤੇ ਸਾਧਨਾ ਤਾਂ ਨਜ਼ਰ ਆਉਂਦੇ ਹਨ, ਪਰ ਕੋਈ ਰੂਹਾਨੀ ਪੀੜ ਤੇ ਹੁਲਾਸ ਇਸ ਵਿਚ ਘਟ ਹੀ ਮਿਲਦੇ ਹਨ ।

ਮੋਹਨ ਸਿੰਘ ਚਿਰਾਂ ਤੋਂ ਹੁਣ ਮੈਨੂੰ ਨਹੀਂ ਮਿਲਿਆ। ਉਸ ਨੂੰ ਇਸ ਗੱਲ ਦਾ ਰੋਸ ਹੈ ਕਿ ਮੈਂ ਉਸ ਦੀ ‘ਨਾਨਕਾਇਣ’ ਨੂੰ ਨਹੀਂ ਸਲਾਹੁੰਦਾ ਤੇ ਉਸ ਦਾ ਇੱਮੇਜ ਵਿਗਾੜ ਰਿਹਾ ਹਾਂ । ਮੇਰੇ ਵਿਰੁਧ ਉਸ ਦੇ ਦਿਲ ਵਿਚ ਜੋ ਰੜਕ ਹੈ ਮੈਂ ਉਸ ਨੂੰ ਮਿਟਾਉਣਾ ਨਹੀਂ ਚਾਹੁੰਦਾ । ਨਾ ਹੀ ਮੈਂ ਆਪਣੇ ਇੱਮੇਜ ਨੂੰ ਠੀਕ ਕਰਨਾ ਚਾਹੁੰਦਾ ਹਾਂ ।

ਉਹ ਇਸ ਵੇਲੇ ਪੰਜਾਬੀ ਦਾ ਸੁਨਹਿਰਾ ਮੀਨਾਰ ਹੈ ਜੋ ਇਕ ਪਾਸੇ ਇਕੱਲਾ ਖੜਾ ਹੈ । ਕੁਝ ਸਾਲਾਂ ਪਿਛੋਂ ਲੋਕ ਪੁਛਣਗੇ, “ਕੀ ਇਹ ਸੱਚ ਹੈ ਕਿ ਮੋਹਨ ਸਿੰਘ ਕਿਤਾਬਾਂ ਛਾਪਦਾ ਸੀ ? ਸੇਖੋਂ ਦੇ ਹੇਠ ਪਟਿਆਲੇ ਦੇ ਕਾਲਜ ਵਿਚ ਮੁੰਡਿਆਂ ਨੂੰ ਪੜ੍ਹਾਉਂਦਾ ਸੀ ? ਰੀਟਾਇਰ ਹੋ ਜਾਣ ਪਿਛੋਂ ਆਪਣੇ ਪੈਂਠਵੇਂ ਸਾਲ ਉਤੇ ਲੋਕਾਂ ਦੇ ਤਰਲੇ ਕਰਦਾ ਸੀ ਕਿ ਰੁਪਏ ਇਕੱਠੇ ਕਰ ਕੇ ਉਸ ਦੇ ਛੇਕੜਲੇ ਦਿਨਾਂ ਨੂੰ ਸੁਖਾਲਾ ਕਰਨ। ਤੇ ਕੀ ਇਹ ਸੱਚ ਹੈ ਕਿ ਲੋਕ ਬਲੈਕ ਮਾਰਕਟ ਕਰਨ, ਭਾਸ਼ਨ ਦੇਣ, ਲੁਧਿਆਣੇ ਵਿਚ ਸਵੈਟਰ ਜੁਰਾਬਾਂ ਬੁਣ ਕੇ ਲੱਖਾਂ ਰੁਪਏ ਕਮਾਉਣ ਤੇ ਫੂਕਣ ਵਿਚ ਮਸਤ ਸਨ ?”

ਉਸ ਵੇਲੇ ਭਵਿੱਖ ਦੇ ਜਾਂਬਾਜ਼ ਉਸ ਦੀ ਯਾਦ ਵਿਚ ਵੱਡਾ ਭਵਨ ਬਣਾਉਣਗੇ ਤੇ ਕਈ ਪੈਂਹਠ ਹਜ਼ਾਰ ਰੁਪਏ ਖ਼ਰਚ ਕਰ ਦੇਣਗੇ !

ਦਿੱਲੀ ਵਿਚ ਸੰਸਾਰ ਪੁਸਤਕ ਪ੍ਰਦਰਸ਼ਨੀ ਉੱਤੇ ਕਰਤਾਰ ਸਿੰਘ ਦੁੱਗਲ ਨੇ ਮੈਨੂੰ ਬੁਲਾਇਆ । ਮੈਂ ਤੜਕੇ ਚਾਰ ਵਜੇ ਉਠਿਆ ਤੇ ਆਪਣੀ ਨਿੱਕੀ ਕਾਰ ਵਿਚ ਇਕ ਮਿੱਤਰ ਨਾਲ ਦਿੱਲੀ ਨੂੰ ਰਵਾਨਾ ਹੋ ਗਿਆ ।

ਪੂਰਬ ਵਿਚ ਸਵੇਰ ਦੇ ਰੰਗ ਖੁਰ ਰਹੇ ਸਨ । ਅਸੀਂ ਕੁਦਰਤ ਦੀ ਅਨੂਪਮ ਸੁੰਦਰਤਾ ਦੀਆਂ ਗੱਲਾਂ ਕਰਨ ਲੱਗੇ । ਹੌਲੀ ਹੌਲੀ ਮੋਹਨ ਸਿੰਘ ਦੀ ਕਵਿਤਾ ਗਾਉਣ ਲੱਗੇ । ਸਵੇਰ ਦੇ ਆਕਾਸ਼ ਵਿਚ ਪੂਰਬ ਗੁਜਰੀ ਨੂੰ ਹੈਰਾਨੀ ਨਾਲ ਦੇਖਿਆ । ਕੇਸਰ ਦੀਆਂ ਤੁਰੀਆਂ ਤੇ ਢੱਕੀ ਉੱਤੇ ਚੜ੍ਹਦੀ ਹੋਈ ਧੁੱਪ ਨਾਰ ਨੂੰ । ਮੋਹਨ ਸਿੰਘ ਦੀ ਕਵਿਤਾ ਦੀਆਂ ਪੰਕਤੀਆਂ ਗੁਨਗੁਣਾਉਂਦੇ ਅਸੀਂ ਦਿੱਲੀ ਪਹੁੰਚ ਗਏ

ਕਰਤਾਰ ਸਿੰਘ ਦੁੱਗਲ

ਕਰਤਾਰ ਸਿੰਘ ਦੁੱਗਲ ਗਿਆਰਾਂ ਸਾਲ ਤੋਂ ਦਿੱਲੀ ਵਿਚ ਰਹਿ ਰਿਹਾ ਹੈ । ਇਸ ਤੋਂ ਪਹਿਲਾਂ ਆਲ ਇੰਡੀਆ ਰੇਡੀਓ ਦੀ ਨੌਕਰੀ ਹੋਣ ਕਰਕੇ ਥਾਂ ਥਾਂ ਉਸ ਦੀ ਬਦਲੀ ਹੁੰਦੀ ਸੀ ਜਿਸ ਤੋਂ ਉਹ ਅੱਕ ਗਿਆ ਜਾਪਦਾ ਸੀ ।

ਲੰਬੇ ਬਨਬਾਸ ਪਿਛੋਂ ਜਦੋਂ ਦਿੱਲੀ ਮੁੜਿਆ ਤਾਂ ਮੈਨੂੰ ਮਿਲਣ ਆਇਆ ।

ਉਹ ਮੇਰੇ ਘਰ ਦੀਵਾਨ ਉਤੇ ਬੈਠਾ ਸੀ । ਬਾਹਰ ਬਾਰਿਸ਼ ਹੋ ਰਹੀ ਸੀ ।

ਉਹ ਬੋਲਿਆ, ”ਮੈਂ ਦਿੱਲੀ ਤੋਂ ਕਈ ਸਾਲ ਦੂਰ ਰਿਹਾ ਹਾਂ । ਤਿੰਨ ਸਾਲ ਹੈਦਰਾਬਾਦ, ਦੋ ਸਾਲ ਇੰਦੌਰ, ਢਾਈ ਸਾਲ ਰਾਂਚੀ

ਮੈਂ : ਰਾਂਚੀ ਤਾਂ ਬਹੁਤ ਮੀਂਹ ਪੈਂਦਾ ਹੈ ।

ਦੁੱਗਲ : ਪਰ ਦਿੱਲੀ ਤੇ ਪੰਜਾਬ ਦੇ ਮੀਂਹ ਦੀ ਹੋਰ ਗੱਲ ਹੈ। ਸਖ਼ਤ ਗਰਮੀ, ਲੂਹ ਸੁਟਣ ਵਾਲੀ ਧੁੱਪ, ਤੇ ਫਿਰ ਯਕਦਮ ਬਾਰਿਸ਼ । ਰਾਂਚੀ ਵਿਚ ਇਹ ਮਜ਼ਾ ਨਹੀਂ ।

ਮੈਂ : ਉਥੋਂ ਦਾ ਪਾਗਲ-ਖ਼ਾਨਾ ਮਸ਼ਹੂਰ ਹੈ ਕਦੇ ਗਿਆ ਸੀ ਤੂੰ ਉਥੇ ?

ਦੁੱਗਲ : ਕਈ ਵਾਰ, ਪਰ ਮਰੀਜ਼ ਬਣ ਕੇ ਨਹੀਂ। ਇਕ ਵਾਰ ਮੈਂ ਗਿਆ ਤਾਂ ਉੱਥੇ ਵਰਾਂਡੇ ਵਿਚ ਬਹੁਤ ਸੁਹਣੀ ਕੁੜੀ ਦੇਖੀ । ਪਤਾ ਲਗਾ ਕਿ ਉਹ ਪਾਗਲ ਸੀ । ਉਹ ਕਾਲਜ ਵਿਚ ਪੜ੍ਹਦੀ ਸੀ ਤੇ ਉਸ ਨੂੰ ਆਪਣੇ ਪ੍ਰੋਫੈਸਰ ਨਾਲ ਇਸ਼ਕ ਹੋ ਗਿਆ । ਪ੍ਰੋਫੈਸਰ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ ਤੇ ਇਹ ਕੁੜੀ ਰਾਂਚੀ, ਲਿਆਂਦੀ ਗਈ……ਰਾਂਚੀ ਦੇ ਹਸਪਤਾਲ ਵਿਚ ਪਾਗਲਾਂ ਦਾ ਕਮਰਾ ਤੇਰੇ ਇਸ ਕਮਰੇ ਨਾਲੋਂ ਕਿਤੇ ਜ਼ਿਆਦਾ ਸਾਫ਼-ਸੁਥਰਾ ਹੈ !

ਮੈਂ : ਕੋਈ ਕਹਾਣੀ ਲਿਖੀ ਇਸ ਉੱਤੇ ?

ਦੁੱਗਲ : ਮੇਰੀਆਂ ਕਹਾਣੀਆਂ ਦੇ ਬਹੁਤੇ ਪਾਤਰ ਉਲਾਰ ਹੁੰਦੇ ਹਨ ।

ਮੈਂ : ਤੇਰੀਆਂ ਕਹਾਣੀਆਂ ਦੀ ਬੁਣਤੀ ਸੰਘਣੀ ਹੁੰਦੀ ਹੈ, ਪਰ ਤੇਰੇ ਨਾਵਲ…… ਜਦੋਂ ਮੈਂ ‘ਆਂਦਰਾਂ’ ਪੜ੍ਹਿਆ ਤਾਂ ਲਗਾ ਜਿਵੇਂ ਕਟੀ ਨਿੱਕੀਆਂ ਨਿੱਕੀਆਂ ਕਹਾਣੀਆਂ ਜੋੜ ਦਿਤੀਆਂ ਹੋਣ ।

ਦੁੱਗਲ : ਨਿੱਕੀ ਕਹਾਣੀ ਲਿਖਣ ਵਾਲੇ ਅਕਸਰ ਅਜਿਹੀ ਗ਼ਲਤੀ ਕਰਦੇ ਹਨ ।

ਪਰ ਮੇਰਾ ਨਵਾਂ ਨਾਵਲ ‘ਹਾਲ ਮੁਰੀਦਾ ਦਾ’ ਵਿਚ ਇਹ ਘਾਟ ਨਹੀਂ। ਇਹ ਪੰਜਾਬ ਦੀ ਕਹਾਣੀ ਹੈ, ਪਿਛਲੇ ਪੰਜਾਹ ਸਾਲ ਦੀ । ਇਹ ਵੱਡੇ ਪਸਾਰ ਵਾਲਾ ਨਾਵਲ ਹੈ । ਇਸ ਵਿਚ ਲਾਹੌਰ ਦੀ ਚਹਿਲ-ਪਹਿਲ, ਲੌਂਡੇਬਾਜ਼ ਮਾਸਟਰਾਂ ਦੀਆਂ ਕਰਤੂਤਾਂ, ਪੋਠੋਹਾਰਨਾਂ, ਅਜ਼ਾਦੀ ਦੇ ਕੈਦੀਆਂ, ਟੋਡੀ ਬੱਚਿਆਂ ਤੇ ਹਿੰਦੂਆਂ-ਸਿੱਖਾਂ ਦੀ ਸਾਂਝੀ ਜ਼ਿੰਦਗੀ – ਨਫ਼ਰਤ, ਕਮੀਨਗੀ, ਦਲੇਰੀ, ਖ਼ੂਬਸੂਰਤੀ……ਮੇਰਾ ਇਹ ਨਾਵਲ ਕਿਸੇ ਵੱਡੇ ਪੱਛਮੀ ਨਾਵਲ ਨਾਲ ਮੁਕਾਬਲਾ ਕਰ ਸਕਦਾ ਹੈ । ਦਸ ਸਾਲ ਲਗੇ ਮੈਨੂੰ ਇਸ ਦੇ ਲਿਖਣ ਵਿਚ….. ਭਲਾ ਦਸੀਂ, ਲਾਹੌਰ ਦੇ ਉਸ ਗੁਰਦੁਆਰੇ ਦਾ ਨਾਂ ਕੀ ਸੀ ?

ਮੈਂ : ਕਿਹੜਾ ?

ਦੁੱਗਲ : ਜਿਥੇ ਕਈ ਵਾਰ ਜੋੜ-ਮੇਲਾ ਲਗਦਾ – ਰਾਵੀ ਦਰਿਆ ਵਾਲੇ ਪਾਸੇ, ਹੀਰਾ ਮੰਡੀ ਤੋਂ ਅੱਗੇ ।

ਮੈਂ : ਗੁਰਦੁਆਰਾ ਸ਼ਹੀਦ ਗੰਜ ?

ਦੁੱਗਲ : ਨਹੀਂ, ਤੈਨੂੰ ਨਹੀਂ ਪਤਾ । ਲਾਹੌਰ ਬਹੁਤ ਰੰਗੀਨ ਸੀ। ਹੀਰਾ ਮੰਡੀ ਦੀਆਂ ਰੰਡੀਆਂ ਤੇ ਸ਼ਾਹੀ ਮਸਜਿਦ ਨਾਲ ਨਾਲ ਸਨ ।

ਮੈਂ : ਕਦੇ ਗਿਆ ਸੀ ਹੀਰਾ ਮੰਡੀ ?

ਦੁੱਗਲ : ਹਾਂ, ਰੇਡੀਓ ਤੇ ਗਾਉਣ ਆਉਂਦੀਆਂ ਸਨ ਇਹ ਰੰਡੀਆਂ ਤੇ ਮੈਂ ਕਈ ਵਾਰ ਉਹਨਾਂ ਦੇ ਕੋਠੇ ਤੇ ਗਿਆ । ਇਕ ਰੰਡੀ ਬਹੁਤ ਸੁਹਣੀ ਸੀ – ਅੰਜਨਾ – ਜੋ ‘ਯਮਲਾ ਜੱਟ’ ਫ਼ਿਲਮ ਦੀ ਹੀਰੋਇਨ ਸੀ । ਇਕ ਵਾਰ ਉਸ ਨੇ ਮੇਰੇ ਨਾਟਕ ਵਿਚ ਪੋਠੋਹਾਰਨ ਦਾ ਪਾਰਟ ਕੀਤਾ। ਉਸ ਵੇਲੇ ਮੇਰੀ ਦਾੜ੍ਹੀ ਕਾਲੀ ਸੀ । ਕਈ ਰੰਡੀਆਂ ਸੁਹਣੀਆਂ ਸਨ – ਸ਼ਮਸ਼ਾਦ ਬੇਗ਼ਮ, ਹੀਰਾ ਬਾਈ, ਜ਼ੀਨਤ ਬਾਈ, ਈਦਨ ਬਾਈ……

ਮੈਂ : ਤੇਰੀ ਇਕ ਕਹਾਣੀ “ਹਾਲੇ ਪਾਕਿਸਤਾਨ ਨਹੀਂ ਸੀ ਬਣਿਆ,” ਬਹੁਤ ਦਲੇਰ ਹੈ । ਤੀਵੀਂ ਮਰਦ ਦੇ ਭੋਗ ਨੂੰ ਚਲਦੀ ਗੱਡੀ ਵਿਚ ਦਿਖਾ ਕੇ ਤੂੰ ਕਈ ਪਾਠਕਾਂ ਨੂੰ ਨਾਰਾਜ਼ ਕੀਤਾ ।

ਦੁੱਗਲ : ਮੈਂ ਇਹਨਾਂ ਪਾਠਕਾਂ ਦਾ ਕੀ ਕਰਾਂ ? ਇਹ ਪਾਠਕ ਨਹੀਂ, ਗ੍ਰੰਥੀ ਹਨ । ਕਹਾਣੀ ਵਿਚ ਤਾਂ ਮੈਂ ਸਿਰਫ਼ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਪਾਕਿਸਤਾਨ ਬਣਨ ਤੋਂ ਪਹਿਲਾ ਸਾਡੇ ਇਲਾਕੇ ਵਿਚ ਸਿੱਖਾਂ-ਹਿੰਦੂਆਂ ਨੂੰ ਬਹੁਤ ਦਬਾ ਕੇ ਰਖਿਆ ਜਾਂਦਾ ਸੀ । ਮੁਸਲਮਾਨ ਛਾਇਆ ਹੋਇਆ ਸੀ । ਇਸ ਕਹਾਣੀ ਦਾ ਨਾਂ “ਲੱਠੇ ਦੀ ਚਾਦਰ” ਜਾਂ “ਤੰਬੂ ਤਣ ਗਿਆ” ਵੀ ਹੋ ਸਕਦਾ ਸੀ, ਪਰ ਇਸ ਨਾਲ ਕਹਾਣੀ ਅਸ਼ਲੀਲ ਬਣ ਜਾਂਦੀ ? ਮੈਂ ਪਾਕਿਸਤਾਨ ਦੇ ਮੁਸਲਮਾਨਾਂ ਦੇ ਦਾਬੇ ਨੂੰ ਪ੍ਰਤੱਖ ਕਰਨ ਲਈ ਇਹ ਕਹਾਣੀ ਲਿਖੀ । ਮੈਂ ਇਹੋ ਸਮਾਜਕ ਸੱਚਾਈ ਦਿਖਾਉਣਾ ਚਾਹੁੰਦਾ ਸਾਂ । ਉਹ ਪਠਾਣ ਕਿਸ ਨਫ਼ਰਤ ਨਾਲ ਚਲਦੀ ਗੱਡੀ ਵਿਚ ਬਾਕੀ ਦੇ ਚਾਰ ਹਿੰਦੂ-ਸਿੱਖ ਮੁਸਾਫ਼ਿਰਾਂ ਸਾਹਮਣੇ ਆਪਣੀ ਸਲਵਾਰ ਲਾਹ ਕੇ ਕਿੱਲੀ ਉਤੇ ਟੰਗ ਦੇਂਦਾ ਹੈ ਤੇ ਉਸ ਤੀਵੀਂ ਨਾਲ, ਉਸ ਦਾਸ਼ਤਾ ਨਾਲ ਚਾਦਰ ਤਾਣ ਕੇ ਸੌਂ ਜਾਂਦਾ ਹੈ । ਕਿੱਲੀ ਉਤੇ ਟੰਗੀ ਹੋਈ ਪਠਾਣ ਦੀ ਸਲਵਾਰ ਝੂਲਦੀ ਹੈ, ਘੁੰਮਦੀ ਹੈ । ਸਲਵਾਰ ਔਰਤ ਦਾ ਚਿੰਨ੍ਹ ਹੈ । ਪਠਾਣ ਆਪਣੇ ਆਪ ਨੂੰ ਪਸਾਰ ਕੇ ਬਾਕੀ ਦੇ ਚਾਰ ਮੁਸਾਫ਼ਰਾਂ ਸਾਹਮਣੇ ਭੋਗ ਕਰਦਾ ਹੈ – ਇਹਨਾਂ ਬੁਜ਼ਦਿਲ, ਨਿਮਾਣੇ, ਜ਼ਲੀਲ ਹਿੰਦੂ-ਸਿੱਖਾਂ ਸਾਹਮਣੇ । ਉਹ ਇਹਨਾਂ ਮੁਸਾਫ਼ਰਾਂ ਨੂੰ ਕੁੱਤਿਆਂ ਬਿੱਲੀਆਂ ਤੋਂ ਵਧ ਨਹੀਂ ਸਮਝਦਾ । ਇਹੋ ਰਿਸ਼ਤਾ ਸੀ । ਹਿੰਦੂ- ਸਿੱਖ ਤੇ ਮੁਸਲਮਾਨ ਦਾ । ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੱਚੀ ਕਹਾਣੀ ਹੈ । ਇਹ ਘਟਨਾ ਇਸੇ ਤਰ੍ਹਾਂ ਵਾਪਰੀ ਸੀ……ਮੈਂ ਰੰਡੀਆਂ ਬਾਰੇ ਵੀ ਕਹਾਣੀਆਂ ਲਿਖੀਆਂ । ਬਨਾਰਸ ਦੀ ਰੰਡੀ ਪਵਿੱਤਰ ਗੰਗਾ ਦੇ ਕੰਢੇ ਰਹਿੰਦੀ ਹੈ, ਲਾਹੌਰ ਦੀਆਂ ਰੰਡੀਆਂ ਸ਼ਾਹੀ ਮਸਜਿਦ ਦੇ ਲਾਗੇ ਰਹਿੰਦੀਆਂ ਸਨ । ਪਾਪ ਤੇ ਪੁੰਨ ਦਾ ਬੜਾ ਗਹਿਰਾ ਤੁਅੱਲਕ ਹੈ । ਰੰਡੀ ਭੈੜੀ ਵੀ ਹੁੰਦੀ ਹੈ ਤੇ ਚੰਗੀ ਵੀ, ਜਿਵੇਂ ਕੋਈ ਹੋਰ ਤੀਵੀਂ । ਤਮੰਚਾ ਜਾਨ ਤੇ ਨਵਾਬ ਜਾਨ ਭੈੜੀਆਂ ਰੰਡੀਆਂ ਸਨ, ਪਰ ਜ਼ੁਹਰਾ ਤੇ ਅੰਜਨਾ ਵਿਚ ਬੇ-ਹੱਦ ਕਸ਼ਿਸ਼ ਸੀ । ਬਹੁਤ ਘੱਟ ਔਰਤਾਂ ਵਿਚ ਰੰਡੀ ਦੀ ਕਸ਼ਿਸ਼ ਹੁੰਦੀ ਹੈ । ਇਕ

ਅਦਾ, ਇਕ ਨਖ਼ਰਾ, ਇਕ ਨਜ਼ਰ ਜੋ ਸਭ ਨੂੰ ਤ੍ਰਿਪਤ ਕਰ ਦੇਵੇ । ਮੈਂ : ਤੂੰ ਪਾਕਿਸਤਾਨ ਤੇ ਮੁਸਲਮਾਨਾਂ ਦੇ ਦਾਬੇ ਦੇ ਖ਼ਿਲਾਫ਼ ਲਿਖਦਾ ਹੈਂ, ਪਰ ਤੇਰੇ ਬਹੁਤੇ ਦੋਸਤ ਮੁਸਲਮਾਨ ਹਨ। ਕੀ ਵਜ੍ਹਾ ?

ਦੁੱਗਲ : ਇਹ ਗੱਲ ਠੀਕ ਹੈ । ਮੇਰੇ ਦੋ ਸਭ ਤੋਂ ਪਿਆਰੇ ਦੋਸਤ, ਜਿਨ੍ਹਾਂ ਉੱਤੇ ਬੰਦਾ ਕਈ ਵਾਰ ਜਾਨ ਵਾਰਨ ਦੀ ਸੋਚਦਾ ਹੈ, ਲਾਹੌਰ ਵਿਚ ਹਨ । ਮੈਂ ਉਹਨਾਂ ਨੂੰ ਮਿਲਣ ਲਈ ਕਈ ਸਾਲ ਤੜਪਦਾ ਰਿਹਾ । ਇਹਨਾਂ ਵਿਚੋਂ ਮੇਰੇ ਇਕ ਦੋਸਤ ਦੀ ਬੀਵੀ ਨੂੰ ਮੈਂ ਭਾਬੀ ਜਾਨ ਆਖਦਾ ਹਾਂ । ਇਸ ਤੋਂ ਸੁਹਣੀ ਤੀਵੀਂ ਮੈਂ ਆਪਣੀ ਜ਼ਿੰਦਗੀ ਵਿਚ ਨਹੀਂ ਤੱਕੀ । ਉਹ ਬੇ-ਪਨਾਹ ਖੂਬਸੂਰਤ ਹੈ । ਇਹ ਖ਼ੂਬਸੂਰਤੀ ਸ਼ਕਲ ਵਿਚ, ਅੰਦਾਜ਼ ਵਿਚ, ਜ਼ਬਾਨ ਵਿਚ ਤੇ……ਹਰ ਚੀਜ਼ ਵਿਚ । ਪੰਦਰਾਂ ਸਾਲਾਂ ਪਿਛੋਂ ਜਦ ਮੈਂ ਪਾਕਿਸਤਾਨ ਗਿਆ ਤਾਂ ਉਸ ਨੂੰ ਮਿਲਿਆ। ਮੈਨੂੰ ਲੈਣ ਲਈ ਉਹ ਹਵਾਈ ਜਹਾਜ਼ ਤੇ ਆਈ ਸੀ – ਦੋ ਮੋਟਰਾਂ……ਉਹ ਉਸੇ ਤਰ੍ਹਾਂ ਹਸੀਨ ਸੀ । ਉਸ ਦੀ ਗੱਲ੍ਹ ਉੱਤੇ ਕਾਲਾ ਤਿਲ ਉਸੇ ਤਰ੍ਹਾਂ ਉਸ ਦੇ ਹੁਸਨ ਨੂੰ ਦੁਬਾਲਾ ਕਰ ਰਿਹਾ ਸੀ – ਅਜਿਹਾ ਹੁਸਨ ਜੋ ਕਦੇ ਨਹੀਂ ਮਰ ਸਕਦਾ ।

ਮੈਂ : ਤੈਨੂੰ ਉਸ ਨਾਲ ਪਿਆਰ ਸੀ ।

ਦੁੱਗਲ : ਹਾਂ । ਤੇ ਇਸ ਪਿਛੋਂ ਕਿਸੇ ਹੋਰ ਔਰਤ ਨੂੰ ਮੈਂ ਅਜਿਹਾ ਪਿਆਰ ਨਹੀਂ ਕੀਤਾ ।

ਮੈਂ : ਮੈਂ ਵੀ ਉਸ ਔਰਤ ਨੂੰ ਦੇਖਿਆ ਹੈ – ਲਾਹੌਰ ਜਦ ਆਪਾਂ ਦੋਵੇਂ ਰੇਡੀਓ ਸਟੇਸ਼ਨ ਵਿਚ ਕੰਮ ਕਰਦੇ ਸਾਂ । ਓਹਨੀਂ ਦਿਨੀਂ ਤੂੰ ਕਈ ਵਾਰ ਗੁੱਸੇ ਨਾਲ ਕੰਬਣ ਲਗਦਾ, ਕਈ ਕਈ ਦਿਨ ਰੌਟੀ ਨਾ ਖਾਂਦਾ । ਤੇ ਫਿਰ ਉਹ ਤੈਨੂੰ ਮਨਾ ਕੇ ਰੋਟੀ ਖੁਆਉਂਦੀ। ਤੇਰੇ ਅੰਦਰ ਉਸ ਦੇ ਰੂਪ ਲਈ ਵੇਗ ਸੀ ।

ਦੁੱਗਲ : ਤੂੰ ਮੇਰੇ ਇਸ ਰਿਸ਼ਤੇ ਵਿਚ ਉਹ ਕੁਝ ਦੇਖ ਰਿਹਾ ਏਂ ਜੋ ਨਹੀਂ ਸੀ । ਮੈਂ ਉਸ ਦੀ ਪੂਜਾ ਕਰਦਾ ਸੀ – ਮੂਰਤੀ ਵਾਂਗ ।

ਮੈਂ : ਹਾ – ਹਾ -ਹਾ

ਦੁੱਗਲ : ਸ਼ਾਇਦ ਤੈਨੂੰ ਅਜਿਹਾ ਤਜਰਬਾ ਕਦੇ ਨਹੀਂ ਹੋਇਆ । ਇਹ ਤਜਰਬਾ ਜੋ ਕਿਸੇ ਪਰੀ ਦੇ ਇਸ਼ਕ ਵਿਚ ਹੁੰਦਾ ਹੈ, ਕਿਸੇ ਦੇਵੀ ਦੇ, ਕਿਸੇ ਸੁੰਦਰ ਮੂਰਤੀ ਦੇ ।

ਮੈਂ : ਤੂੰ ਉਸ ਨੂੰ ਪਾ ਲੈਣ ਦੇ ਸੁਫ਼ਨੇ ਦੇਖਦਾ ਸੀ ।

ਦੁੱਗਲ : ਮੈਂ ਤੈਨੂੰ ਯਕੀਨ ਦਿਵਾਂਦਾ ਹਾਂ ਕਿ ਮੇਰਾ ਸੰਬੰਧ ਉਸ ਨਾਲ ਪਵਿੱਤਰ ਸੀ । ਇਸ ਵਿਚ ਗੁਨਾਹ ਦਾ ਕੋਈ ਅੰਸ਼ ਨਹੀਂ ਸੀ ।

ਮੈਂ : ਤੇਰੇ ਮਨ ਅੰਦਰ ਗੁਨਾਹ ਛੁਪਿਆ ਹੋਇਆ ਸੀ……ਕੀ ਤੂੰ ਸਰੀਰਕ ਆਨੰਦ ਨੂੰ ਗੁਨਾਹ ਸਮਝਦਾ ਹੈਂ ?

ਦੁੱਗਲ : ਬਿਲਕੁਲ ਨਹੀਂ, ਪਰ ਮੈਂ ਸੰਸਕਾਰਾਂ ਨਾਲ ਬੰਨ੍ਹਿਆ ਹੋਇਆ ਹਾਂ । ਮੇਰੀ ਮੁੱਢਲੀ ਵਿਦਿਆ, ਵਾਤਾਵਰਨ, ਮੇਰਾ ਆਤਮਿਕ ਵਿਕਾਸ ਇਸੇ ਤਰ੍ਹਾਂ ਹੋਇਆ ।

ਮੈਂ : ਤੂੰ ਆਪਣੇ ਜਜ਼ਬਿਆਂ ਉੱਤੇ ਨਕਾਬ ਪਾ ਰੱਖਿਆ ਹੈ ।

ਦੁੱਗਲ : ਇਸ ਨਕਾਬ ਨੇ ਹਮੇਸ਼ਾ ਮੇਰੀ ਮਦਦ ਕੀਤੀ । ਤੂੰ ਨਕਾਬ ਤੋਂ ਇਤਨਾ ਡਰਦਾ ਕਿਉਂ ਹੈਂ ?

ਮੈਂ : ਮੈਂ ਨਕਾਬ ਦੇ ਖ਼ਿਲਾਫ਼ ਨਹੀਂ, ਪਰ ਪਹਿਨਣ ਵਾਲੇ ਨੂੰ ਇਸ ਤਰ੍ਹਾਂ ਪਹਿਨਣਾ ਚਾਹੀਦਾ ਹੈ ਕਿ ਇਹ ਨਕਾਬ ਉਸ ਦੀ ਚਮੜੀ ਦਾ ਹਿੱਸਾ ਨਾ ਬਣ ਜਾਵੇ । ਕਿਸੇ ਕਿਸੇ ਵੇਲੇ ਇਹ ਨਕਾਬ ਲਾਹ ਕੇ ਆਪਣੇ ਆਪ ਨੂੰ ਦੇਖਣਾ ਵੀ ਚਾਹੀਦਾ ਹੈ 1

ਦੁੱਗਲ : ਮੈਨੂੰ ਤੇਰੇ ਤੇ ਬਹੁਤ ਗੁੱਸਾ ਆਉਂਦਾ ਹੈ ਕਿ ਤੂੰ ਮੇਰੀ ਗੱਲ ਨਹੀਂ ਸਮਝਦਾ । ਤੂੰ ਇਸ ਤੀਵੀਂ ਦੇ ਸਿਰਫ਼ ਰੂਪ ਦੀ ਗੱਲ ਕਰ ਰਿਹਾ ਹੈਂ, ਉਸ ਦੀ ਆਤਮਾ ਦੀ ਨਹੀਂ ।

ਦੁੱਗਲ ਇਕ ਦਮ ਚੁੱਪ ਹੋ ਗਿਆ ।

ਬਾਰਿਸ਼ ਬੰਦ ਹੋ ਗਈ ।

ਦੁੱਗਲ : ਬਾਰਿਸ਼ ਵਿਚ ਮੇਰੀ ਕਾਰ ਅੰਦਰੋਂ ਭਿੱਜ ਗਈ ਹੋਵੇਗੀ । ਇਸ ਦੀ ਛੱਤ ਚੋਂਦੀ ਹੈ ।

ਮੈਂ : ਤੂੰ ਨਵੀਂ ਕਾਰ ਕਿਉਂ ਨਹੀਂ ਲੈ ਲੈਂਦਾ ?

ਦੁੱਗਲ : ਇਤਨੇ ਸਾਲ ਇਹ ਮੇਰੇ ਨਾਲ ਰਹੀ । ਮੈਨੂੰ ਇਸ ਨਾਲ ਮੋਹ ਹੈ । ਜਦੋਂ ਇਸ ਨੂੰ ਕਿਤੇ ਰਤਾ ਕੁ ਝਰੀਟ ਲਗਦੀ ਹੈ ਤਾਂ ਮੈਨੂੰ ਤਕਲੀਫ਼ ਹੁੰਦੀ ਹੈ ।

ਮੈਂ : ਜਰਮਨੀ ਵਿਚ ਕਈ ਲੋਕ ਆਪਣੀ ਕਾਰ ਨਾਲ ਇਸ਼ਕ ਕਰਦੇ ਹਨ । ਇਕ ਆਦਮੀ ਦੀ ਨਵੀਂ ਸੁਹਣੀ ਮੋਟਰ ਨੂੰ ਕਿਸੇ ਨੇ ਘੂਰ ਕੇ ਤੱਕਿਆ ਤਾਂ ਉਹ ਉਸ ਨਾਲ ਲੜ ਪਿਆ – ਜਿਵੇਂ ਆਪਣੇ ਪਿੰਡਾਂ ਵਿਚ ਰਾਹ ਜਾਂਦਾ ਆਦਮੀ ਕਿਸੇ ਦੀ ਸੁਹਣੀ ਤੀਵੀਂ ਨੂੰ ਘੂਰ ਕੇ ਤੱਕੇ । ਜਰਮਨੀ ਦੇ ਕਈ ਮਰਦਾਂ ਨੇ ਤੀਵੀਂ ਦੀ ਥਾਂ ਕਾਰ ਨਾਲ ਇਸ਼ਕ ਕਰ ਲਿਆ ਹੈ । ਕਈਆਂ ਨੇ ਕੁੱਤਿਆਂ ਨਾਲ ।

ਦੁੱਗਲ : ਲਾਹੌਰ ਮੈਨੂੰ ਆਪਣੇ ਕੁੱਤੇ ਨਾਲ ਇਸ਼ਕ ਸੀ । ਜਦੋਂ ਉਹ ਮਰ ਗਿਆ ਤਾਂ ਮੈਂ ਕਈ ਸਾਲ ਉਸ ਕੁੱਤੇ ਦਾ ਸੋਗ ਮਨਾਉਂਦਾ ਰਿਹਾ ।

ਮੈਂ : ਕੁੱਤੇ ਦਾ ?

ਦੁੱਗਲ : ਹਾਂ । ਤੈਨੂੰ ਜਾਨਵਰਾਂ ਦੇ ਇਸ਼ਕ-ਦਾ ਪਤਾ ਨਹੀਂ……ਕੁੱਤੇ ਤੇ ਘੋੜੇ ਦਾ ਇਸ਼ਕ । ਇਹਨਾਂ ਵਿਚ ਇਕ ਆਤਮਿਕ ਭਾਵ ਹੁੰਦਾ ਹੈ, ਇਕ ਰੂਹਾਨੀ ਜਜ਼ਬਾ । ਜਾਨਵਰਾਂ ਦੇ ਇਸ ਆਤਮਿਕ ਗੁਣ ਨੂੰ ਮੈਂ ਸਮਝਦਾ ਹਾਂ……ਮੈਂ ਛੇਤੀ ਛੇਤੀ ਨਵੇਂ ਦੋਸਤ ਨਹੀਂ ਬਣਾ ਸਕਦਾ ।

ਮੈਂ : ਹੁਣ ਤੂੰ ਕਈ ਸਾਲਾਂ ਤੋਂ ਦਿੱਲੀ ਵਿਚ ਏਂ – ਨੈਸ਼ਨਲ ਬੁਕ ਟਰੱਸਟ ਦਾ ਸੈਕਟਰੀ । ਕੀ ਤੂੰ ਨਵੇਂ ਦੋਸਤ ਬਣਾਏ ?

ਦੁੱਗਲ : ਇਕ ਵੀ ਨਹੀਂ । ਨਵਾਂ ਦੋਸਤ ਬਣਾਉਣ ਵਿਚ ਮੈਨੂੰ ਕਈ ਸਾਲ ਲਗਦੇ ਹਨ । ਮੇਰੇ ਕਈ ਪੁਰਾਣੇ ਦੋਸਤ ਹੌਲੀ ਹੌਲੀ ਮੈਥੋਂ ਦੂਰ ਹੋ ਗਏ..ਸ਼ਾਇਦ ਉਮਰ ਦਾ ਤਕਾਜ਼ਾ, ਜਾਂ ਸਮੇਂ ਦੀ ਚਾਲ । ਜਦੋਂ ਮੇਰਾ ਕੋਈ ਪੁਰਾਣਾ ਦੋਸਤ ਠੰਡਾ ਪੈ ਜਾਂਦਾ ਹੈ ਤਾਂ ਮੈਂ ਉਦਾਸ ਹੋ ਜਾਂਦਾ ਹਾਂ । ਕੋਈ ਚੀਜ਼ ਮਰ ਜਾਂਦੀ ਹੈ….ਮੈਂ ਬਾਹਰ ਦੇ ਮੁਲਕਾਂ ਵਿਚ ਘੁੰਮਣਾ ਚਾਹੁੰਦਾ ਹਾਂ । ਪੱਛਮ ਵਿਚ । ਜੀ ਕਰਦਾ ਹੈ ਯੋਰਪ ਜਾਵਾਂ ਤੇ ਉਹਨਾਂ ਸਭ ਲੇਖਕਾਂ ਨੂੰ ਮਿਲਾਂ ਜਿਨ੍ਹਾਂ ਨੂੰ ਮੈਂ ਪੜ੍ਹਿਆ ਹੈ ਤੇ ਜਿਨ੍ਹਾਂ ਨੂੰ ਮਿਲਣ ਲਈ ਮੈਂ ਤਰਸਦਾ ਰਿਹਾ ਹਾਂ ।

ਮੈਂ : ਕਿਹੜੇ ਲੇਖਕ ?

ਦੁੱਗਲ : ਉਹਨਾਂ ਵਿਚੋਂ ਕੁਝ ਮਰ ਗਏ, ਬਗ਼ੈਰ ਮੈਨੂੰ ਉਡੀਕੇ ।

ਮੈਂ : ਕਿਹੜੇ ?

ਦੁੱਗਲ : ਕਾਮਿਓ, ਬਰੈੱਸ਼ਟ, ਪਾਸਤਰਨੈਕ ।

ਮੈਂ : ਜੀਉਂਦਿਆਂ ਵਿਚੋਂ ਕਿਹੜੇ ਹਨ ?

ਦੁੱਗਲ : ਸੈਮਿਉਲ ਬੈਕਟ ਤੇ ਟੈਨੇਸੀ ਵਿਲੀਅਮਜ਼ ?

ਮੈਂ : ਦੋਵੇਂ ਤਨਹਾਈ ਪਸੰਦ ਹਨ । ਟੈਨੇਸੀ ਵਿਲੀਅਮਜ਼ ਤਾਂ ਉਲਾਰ ਹੈ । ਪਹਿਲਾਂ ਆਪਣੀ ਕਾਮਯਾਬੀ ਤੋਂ ਡਰਿਆ ਹੋਇਆ ਸੀ, ਹੁਣ ਆਪਣੀ ਨਾਕਾਮਯਾਬੀ ਤੋਂ । ਬਿਲਕੁਲ ਉਲਾਰ ।

ਦੁੱਗਲ : ਮੈਨੂੰ ਉਲਾਰ ਲੋਕ ਪਸੰਦ ਹਨ । ਜੋ ਚੀਜ਼ਾਂ ਮੈਂ ਆਪਣੇ ਅੰਦਰ ਪਸੰਦ ਨਹੀਂ ਕਰਦਾ, ਦੂਜਿਆਂ ਵਿਚ ਮੈਨੂੰ ਚੰਗੀਆਂ ਲਗਦੀਆਂ ਹਨ । ਬਾਰਿਸ਼ ਥਮ੍ਹ ਗਈ । ਹੁਣ ਮੈਂ ਚਲਨਾਂ ।

ਦੁੱਗਲ ਆਪਣੀ ਪੁਰਾਣੀ ਕਾਰ ਵਿਚ ਬੈਠ ਕੇ ਚਲਾ ਗਿਆ ।

ਦੁੱਗਲ ਸਵੇਰੇ ਪੰਜ ਵਜੇ ਉੱਠ ਕੇ ਲਿਖਣਾ ਸ਼ੁਰੂ ਕਰਦਾ ਹੈ । ਉਸ ਨੂੰ ਤੜਕੇ ਉੱਠਣ ਦੀ ਬੀਮਾਰੀ ਹੈ। ਸਵੇਰੇ ਅੰਮ੍ਰਿਤ ਵੇਲੇ ਉਹ ਬਾਣੀ ਪੜ੍ਹਦਾ ਹੈ ਤੇ ਸੈੱਕਸ ਦੀਆਂ ਕਹਾਣੀਆਂ ਲਿਖਦਾ ਹੈ ।

ਉਸ ਦੀਆਂ ਕਹਾਣੀਆਂ ਬਹੁਤੀਆਂ ਸਵੇਰੇ ਵੇਲੇ ਹੀ ਲਿਖੀਆਂ ਗਈਆਂ। ਸਾਢੇ ਅੱਠ ਵਜੇ ਤੀਕ ਉਹ ਉਤਨਾ ਕੰਮ ਕਰ ਚੁਕਦਾ ਹੈ ਜਿਤਨਾ ਬਹੁਤੇ ਲੇਖਕ ਸਾਰਾ ਦਿਨ ਨਹੀਂ ਕਰਦੇ ।

ਉਸ ਨੇ ਮੈਨੂੰ ਆਖਿਆ, ”ਤੂੰ ਸਮਕਾਲੀਆਂ ਬਾਰੇ ਕਿਉਂ ਲਿਖ ਰਿਹਾ ਏਂ ? ਮੈਨੂੰ ਇਹ ਗੱਲ ਪਸੰਦ ਨਹੀਂ ।’’

ਮੈਂ : ਕਿਉਂ ?

ਦੁੱਗਲ : ਆਪਣੇ ਸਮਕਾਲੀਆਂ ਨੂੰ ਤੂੰ ਭਵਿੱਖ ਦੀ ਪੀੜ੍ਹੀ ਅਸੀਂ ਇਕ ਦੂਜੇ ਦੇ ਇਤਨਾ ਨੇੜੇ ਹਾਂ ਕਿ ਇਕ ਦੂਜੇ ਦੀ ਰਚਨਾ ਨਹੀਂ ਦੇ ਸਕਦੇ । ਲਈ ਛੱਡ ਦੇਹ। ਬਾਰੇ ਸਹੀ ਰਾਇ

ਮੈਂ : ਠੀਕ, ਪਰ ਮੈਂ ਇਹਨਾਂ ਦੀਆਂ ਰਚਣਾਵਾਂ ਬਾਰੇ ਕੋਈ ਰਾਇ ਨਹੀਂ ਦੇ ਰਿਹਾ । ਮੈਂ ਤਾਂ ਉਹਨਾਂ ਗੱਲਾਂ ਨੂੰ ਲਿਖ ਰਿਹਾ ਹਾਂ ਜੋ ਉਹ ਮੈਨੂੰ ਆਖ ਰਹੇ ਹਨ, ਤੇ ਮੇਰਾ ਆਪਣਾ ਪ੍ਰਤਿਕਰਮ ।

ਦੁੱਗਲ : ਲੋਕ ਤੇਰੇ ਇਹਨਾਂ ਲੇਖਾਂ ਨੂੰ ਪੜ੍ਹਦੇ ਹਨ, ਬਗ਼ੈਰ ਮੇਰਾ ਨਾਵਲ ਪੜ੍ਹੇ। ਇਹ ਮੇਰੇ ਨਾਲ ਬੇ-ਇਨਸਾਫ਼ੀ ਹੈ । ਉਹ ਮੇਰੇ ਬਾਰੇ ਕੀ ਰਾਇ ਕਾਇਮ ਕਰ ਸਕਦੇ ਹਨ ? ਸਾਡੀ ਹਾਲਤ ਪੱਛਮੀ ਦੇਸਾਂ ਵਰਗੀ ਨਹੀਂ । ਬਹੁਤ ਘੱਟ ਪਾਠਕਾਂ ਨੇ ਮੇਰੀਆਂ ਸਾਰੀਆਂ ਰਚਨਾਵਾਂ ਪੜ੍ਹੀਆਂ ਹਨ। ਕੋਈ ਵੀ ਮੇਰਾ ਰੇਖਾ-ਚਿੱਤਰ ਲਿਖੇ ਉਸ ਵਿਚ ਮੇਰੇ ਨੈਣ-ਨਕਸ਼ ਨਹੀਂ ਆ ਸਕਦੇ । ਇਹ ਬਕਵਾਸ ਹੈ ।

ਮੈਂ : ਸਾਡੇ ਲੇਖਕ ਆਪਣੇ ਚਿਹਰੇ ਨੂੰ ਜਿਸ ਤਰ੍ਹਾਂ ਤੱਕਦੇ ਹਨ, ਮੈਂ ਨਹੀਂ ਤੱਕਦਾ । ਬਾਕੀ ਰਹੀ ਸਮਕਾਲੀਆਂ ਦੇ ਨਾਲ ਗੱਲ-ਬਾਤ ਤੇ ਉਹਨਾਂ ਦਾ ਚਿਤਰਨ । ਕੀ ਤੂੰ ਖ਼ੁਸ਼ ਨਹੀਂ ਕਿ ਗੋਰਕੀ ਨੇ ਰੇਖਾ-ਚਿਤਰ ਲਿਖੇ ? ਤੇ ਰੋਮਾਂ ਰੋਲਾ ਨੇ ਆਪਣੇ ਸਾਥੀਆਂ ਬਾਰੇ ਲਿਖਿਆ । ਤੇ ਮੰਟੋ ਨੇ ਆਪਣੇ ਦੋਸਤਾਂ ਬਾਰੇ । ਕੀ ਇਹ ਆਪਣੇ ਸਮੇਂ ਦੇ ਲੇਖਕਾਂ ਦੇ ਸੁਭਾ ਤੇ ਲਿਖਣ-ਢੰਗ ਉੱਤੇ ਚਾਨਣਾ ਨਹੀਂ ਪਾਉਂਦੇ ? ਕੀ ਅਸੀਂ ਸ਼ੁਕਰ ਨਾ ਕਰਦੇ ਜੇ ਐਕਟਰ ਰਿਚਰਡ ਬਰਬੇਗ ਨੇ ਸ਼ੈਕਸਪੀਅਰ ਦਾ ਰੇਖਾ-ਚਿੱਤਰ ਲਿਖਿਆ ਹੁੰਦਾ ? ਜਾਂ ਕਾਲੀਦਾਸ ਦੇ ਕਿਸੇ ਸਮਕਾਲੀ ਐਕਟਰ ਨੇ ਦੱਸਿਆ ਹੁੰਦਾ ਕਿ ‘ਸ਼ਕੁੰਤਲਾ’ ਕਿਵੇਂ ਖੇਡਿਆ ਗਿਆ ਤੇ ਕਾਲੀਦਾਸ ਨੇ ਨਾਟਕ ਦੇਖਕੇ ਕੀ ਆਖਿਆ ? ਮੈਂ ਇਹ ਰੇਖਾ-ਚਿੱਤਰ ਲਿਖ ਰਿਹਾ ਹਾਂ……ਜਦੋਂ ਅਸੀਂ ਸਾਰੇ ਮਰ ਗਏ ਤਾਂ ਪੰਜਾਹ ਜਾਂ ਸੱਠ ਸਾਲ ਪਿੱਛੋਂ ਲੋਕ ਦੁੱਗਲ ਬਾਰੇ ਜਾਣਨ ਲਈ ਕਾਹਲੇ ਹੋਣਗੇ । ਉਹ ਪੁੱਛਣਗੇ । ਅੰਮ੍ਰਿਤਾ ਪ੍ਰੀਤਮ ਕਿਹੋ ਜਿਹੀਆਂ ਗੱਲਾਂ ਕਰਦੀ ਸੀ ? ਸੇਖੋਂ ਕੀ ਕੁਝ ਆਖਦਾ ਸੀ ? ਮੋਹਨ ਸਿੰਘ ਆਪਣੇ ਬੇਲੀਆਂ ਨਾਲ ਚਾਹ ਪੀਂਦਿਆਂ ਕੀ ਸੋਚਦਾ ਸੀ ?

ਦੁੱਗਲ : ਪੰਜਾਬੀ ਜ਼ਬਾਨ ਪਤਾ ਨਹੀਂ ਕਦੋਂ ਤਰੱਕੀ ਕਰੇਗੀ ! ਮੈਂ ਇਤਨਾ ਕੁਝ ਲਿਖਿਆ ਹੈ । ਛਪਵਾਉਣ ਲਈ ਤੜਪ ਰਿਹਾਂ ਹਾਂ । ਮੇਰੀਆਂ ਕੁਝ ਕਹਾਣੀਆਂ ਤੇ ਨਾਟਕ ਹਿੰਦੀ ਵਿਚ ਤਰਜਮਾ ਹੋ ਕੇ ਛਪ ਚੁਕੇ ਹਨ, ਪਰ ਪੰਜਾਬੀ ਵਿਚ ਅੱਜ ਤਕ ਨਹੀਂ ਛਪੇ । ਸਾਨੂੰ ਪੰਜਾਬੀ ਵਿਚ ਚੰਗੇ ਪਬਲਿਸ਼ਰ ਦੀ ਲੋੜ ਹੈ !

ਮੈਂ : ਤੇਰੀ ਹਰ ਕਿਤਾਬ ਸੁਹਣੀ ਛਪੀ । ਮੈਨੂੰ ਯਾਦ ਹੈ ਲਾਹੌਰ ਵਿਚ 1942 ਵਿਚ ਮੈਂ ਤੈਨੂੰ ਪਹਿਲੀ ਵਾਰ ਆਸ਼ਾ ਪਬਲਿਸ਼ਰਜ਼ ਦੇ ਪ੍ਰੈੱਸ ਵਿਚ ਦੇਖਿਆ । ‘ਕੁੜੀ ਕਹਾਣੀ ਕਰਦੀ ਗਈ’ ਦਾ ਟਾਈਟਲ ਛਪਦਾ ਦੇਖਣ ਤੂੰ ਆਇਆ ਸੀ । ਤੂੰ ਗੁੱਸੇ ਵਿਚ ਮੇਜ਼ ਉੱਤੇ ਮੁੱਕਾ ਮਾਰਿਆ ਤੋ ਕੰਬਣ ਲੱਗ ਪਿਆ ਤੇ ਉਸ ਨੂੰ ਉੱਚੀ ਉੱਚੀ ਡਾਂਟਣ ਲਗਿਆ । ਤੂੰ ਟਾਈਟਲ ਕਵਰ ਉਸ ਦੇ ਸਾਹਮਣੇ ਵਗਾਹ ਮਾਰਿਆ ਤੇ ਚਲਾ ਗਿਆ ।

ਦੁੱਗਲ : ਉਸ ਵੇਲੇ ਮੈਂ ਜੁਆਨ ਸਾਂ । ਹੁਣ ਮੈਂ ਕਿਸੇ ਦੀ ਮੇਜ਼ ਉਤੇ ਮੁੱਕਾ ਨਹੀਂ ਮਾਰਦਾ । ਮੈਨੂੰ ਜਿਹੜਾ ਨਿੱਕਾ ਮੋਟਾ ਪੰਜਾਬੀ ਅਖ਼ਬਾਰ ਚਿੱਠੀ ਭੇਜਦਾ ਹੈ ਮੈਂ ਕਹਾਣੀ ਭੇਜ ਦੇਂਦਾ ਹਾਂ । ਮੈਂ ਕਿਸੇ ਨੂੰ ਨਾਂਹ ਨਹੀਂ ਕਰਦਾ । ਮੈਨੂੰ ਆਪਣੀ ਚੀਜ਼ ਵੇਚਣ ਦਾ ਵੱਲ ਨਹੀਂ ਆਉਂਦਾ । ਕੀ ਕਾਰਨ ਹੈ ਕਿ ਤੂੰ ਆਪਣੇ ਨਾਟਕਾਂ ਤੇ ਕਹਾਣੀਆਂ ਲਈ ਝੱਟ ਹੀ ਪਬਲਿਸ਼ਰ ਲੱਭ ਲੈਂਦਾ ਹੈਂ ?

ਮੈਂ : ਤੂੰ ਮਾਰਕੀਟ ਵਿਚ ਮਾਲ ਦਾ ਗੱਡਾ ਲਿਆ ਸੁਟਦਾ ਏਂ । ਪਬਲਿਸ਼ਰ ਨੂੰ ਕਿਤਾਬ ਹੌਲੀ ਹੌਲੀ ਦੇਣੀ ਚਾਹੀਦੀ ਹੈ ।

ਦੁੱਗਲ : ਪਬਲਿਸ਼ਰਾਂ ਦੀ ਘਾਟ ਨਹੀਂ । ਪਰ ਮੈਂ ਅਜਿਹਾ ਪਬਲਿਸ਼ਰ ਚਾਹੁੰਦਾ ਹਾਂ ਜਿਸ ਨੂੰ ਸਾਹਿੱਤ ਦੀ ਪਰਖ ਹੋਵੇ ਕਲਾ ਸੂਝ….ਮੈਂ ਇਕ ਵਡਾ ਨਾਵਲ ਲਿਖਿਆ ਹੈ ਤਾਂ ਸਾਰੇ ਇਹੋ ਰੌਲਾ ਪਾ ਰਹੇ ਹਨ : ਕਿੱਡਾ ਵੱਡਾ ਨਾਵਲ ! ਅਜਿਹੇ ਨਾਵਲ ਪੱਛਮ ਵਿਚ ਆਮ ਹਨ । ਟਾਲਸਟਾਇ ਤੇ ਦਾਸਤੋਵਸਕੀ ਨੇ ਇਸ ਤੋਂ ਵੀ ਕਿਤੇ ਵੱਡੇ ਵੀਹ ਵੀਹ ਨਾਵਲ ਲਿਖੇ ਹੋਣਗੇ, ਸੈਂਕੜੇ ਕਹਾਣੀਆਂ ਤੇ ਨਾਟਕ ਤੇ ਲੇਖ । ਪੰਜਾਬੀ ਸਾਹਿਤਕ ਨਜ਼ਰ ਬਹੁਤ ਛੋਟੀ ਹੈ । ਪੰਜਾਬ ਵਿਚ ਕੋਈ ਬਹੁਤ ਉੱਚੀ ਬਿਲਡਿੰਗ ਵੀ ਨਹੀਂ । ਕੋਈ ਸਕਾਈ-ਸਕਰੇਪਰ ਨਹੀਂ । ਬਸ ਲੁਧਿਆਣੇ ਦੇ ਘੰਟਾ ਘਰ ਨੂੰ ਹੀ ਬਹੁਤ ਉੱਚੀ ਬਿਲਡਿੰਗ ਸਮਝਦੇ ਹਨ । ਇਹੋ ਪਰਖ ਸਾਹਿੱਤ ਵਿਚ ਹੈ । ਮੈਂ ਸਿਰਫ਼ ਲੇਖਕ ਰਹਿਣਾ ਚਾਹੁੰਦਾ ਹਾਂ……ਨਾ ਵਜ਼ੀਰ, ਨਾ ਸਿਆਸੀ ਲੀਡਰ, ਨਾ ਧਾਰਮਕ ਆਗੂ, ਨਾ ਬਿਜ਼ਨਿਸਮੈਨ । ਜੇ ਮੈਂ ਲੇਖਕ ਨਹੀਂ ਤਾਂ ਕੁਝ ਵੀ ਨਹੀਂ……ਸਮਝੋ ਮੈਂ ਮਰ ਗਿਆ….. ਤੇਰੇ ਘਰ ਦੀ ਕੰਧ ਤਿੜਕੀ ਹੋਈ ਹੈ । ਛੱਤ ਵੀ ਡਿੱਗਣ ਵਾਲੀ ਹੈ । ਮੈਂ ਅਜਿਹੀ ਛੱਤ ਹੇਠਾਂ ਕਦੇ ਨਾ ਸੌਵਾਂ । ਮੈਨੂੰ ਨੀਂਦ ਹੀ ਨਾ ਆਵੇ ।

ਮੈਂ : ਫ਼ਰਜ਼ ਕਰੋ ਇਹ ਛੱਤ ਡਿੱਗ ਪਵੇ ਤੇ ਅਸੀਂ ਦੋਵੇਂ ਇਸ ਦੇ ਹੇਠਾਂ ਦੱਬੇ ਜਾਈਏ, ਤਾਂ ਤੇਰੀ ਆਖ਼ਰੀ ਖ਼ਾਹਿਸ਼ ਕੀ ਹੋਵੇਗੀ ?

ਦੁੱਗਲ : ਇਹੋ ਕਿ ਸਾਡੀ ਇਹ ਗੱਲ-ਬਾਤ ਵੀ ਸਾਡੇ ਨਾਲ ਹੀ ਮਲਬੇ ਹੇਠਾਂ ਦੱਬੀ ਜਾਵੇ ਤੇ ਕਦੇ ਨਾ ਛਪ ਸਕੇ ।

ਮੈਂ ਸੋਚਣ ਲੱਗਾ । ਕੀ ਦੁੱਗਲ ਵਾਕਈ ਇਸ ਗੱਲ ਬਾਤ ਦੇ ਛਪਣ ਦੇ ਖ਼ਿਲਾਫ਼ ਸੀ ?

ਕੌੜੀਆਂ ਵਾਲਾ ਸੱਪ

ਕੌਡੀਆਂ ਵਾਲਾ ਸੱਪ ਬਲਵੰਤ ਗਾਰਗੀ | Koudia Wala Sap, Balwant Gargi

ਜਦੋਂ ਸ਼ਿਵਕੁਮਾਰ ਨੇ ਦੋ ਘੁੱਟ ਪੀਤੇ ਹੋਣ ਤਾਂ ਉਹ ਦਿਲਚਸਪ ਗੱਲਾਂ ਕਰਦਾ ਹੈ । ਦੋ ਦਿਨਾਂ ਤੋਂ ਮੀਂਹ ਵਰ੍ਹ ਰਿਹਾ ਸੀ । ਗੁਰੂਆ ਪਾਣੀ ਹਰਲ ਹਰਲ ਕਰਦਾ ਫਿਰਦਾ ਸੀ । ਮੈਨੂੰ ਟੈਕਸੀ ਦੀ ਘਰਰ ਘਰਰ ਸੁਣਾਈ ਦਿਤੀ । ਘੰਟੀ ਵੱਜੀ । ਮੈਂ ਬੂਹਾ ਖੋਲ੍ਹਿਆ ਤਾਂ ਸ਼ਿਵਕੁਮਾਰ ਭਿੱਜਾ ਖੜਾ ਸੀ ।

ਅੰਦਰ ਆ ਕੇ ਉਸ ਨੇ ਬੂਟ ਲਾਹੇ ਤੇ ਭਿੱਜੇ ਕੋਟ ਨੂੰ ਇਕ ਪਾਸੇ ਸੁੱਟ ਕੇ ਦੀਵਾਨ ਉੱਤੇ ਬੈਠ ਗਿਆ । ਆਖਣ ਲਗਾ, ਮਾਲ੍ਹਪੂੜੇ ਤੇ ਖੀਰ ਖਾਣ ਨੂੰ ਜੀ ਕਰਦਾ ਏ…… ਬੈਂਕ ਤੋਂ ਨਿਕਲਿਆ ਤਾਂ ਸੋਚਿਆ ਕਿਥੇ ਜਾਵਾਂ ? ਇਤਨਾ ਸੁਹਣਾ ਮੌਸਮ-ਬੱਦਲ- ਬਿਜਲੀ-ਬਾਰਿਸ਼ ਤੇ ਸਾਵਨ ਮਹੀਨਾ । ਵਿਸਕੀ ਪੀਏਂਗਾ ?”

ਮੈਂ : ਮੈਂ ਵਿਸਕੀ ਨਹੀਂ ਪੀਣੀ ।

ਸ਼ਿਵ : ਮੈਂ ਆਪਣੇ ਨਾਲ ਅੱਧੀ ਬਤਲ ਲੈ ਕੇ ਆਇਆ ਹਾਂ। ਦੋ ਪੈੱਗ ਪੀਏਂਗਾ ਤਾਂ ਸਾਰੀ ਸੁਸਤੀ ਉੱਤਰ ਜਾਊ ।

ਮੈਂ : ਜੀ ਨਹੀਂ ਕਰਦਾ । ਜਦੋਂ ਮੈਂ ਯੌਰਪ ਸਾਂ ਤਾਂ ਰਾਤ ਦੇ ਚਾਰ ਚਾਰ ਵਜੇ ਤੀਕ ਸ਼ਰਾਬ ਦੀਆਂ ਮਹਿਫ਼ਲਾਂ ਵਿਚ ਰਹਿੰਦਾ, ਪਰ ਹੁਣ ਬੀਅਰ ਦਾ ਇਕ ਗਲਾਸ ਵੀ ਜਿਸਮ ਵਿਚ ਤਰਥੱਲੀ ਪਾ ਦੇਂਦਾ ਏ ।

ਸ਼ਿਵ : ਬੀਅਰ ਦਾ ਅੱਜ ਦਿਨ ਨਹੀਂ । ਵਿਸਕੀ ਪੀ । ਬਸ ਦੋ ਘੁੱਟ । ਬੈਂਕ ਵਿਚ ਲੋਕ ਹਿਸਾਬ ਕਿਤਾਬ ਵਿਚ ਜੁਟੇ ਹੋਏ ਸਨ, ਤਬੀਅਤ ਖ਼ਰਾਬ ਹੋ ਗਈ । ਉਹ ਕਿਸ ਚੀਜ਼ ਦਾ ਹਿਸਾਬ ਕਰ ਰਹੇ ਹਨ ?

ਮੈਂ : ਆਪਣੀ ਆਪਣੀ ਮੌਤ ਦਾ ।

ਸ਼ਿਵ : ਅਜ ਕਲ੍ਹ ਤੀਆਂ ਦੇ ਦਿਨ ਹਨ । ਜੇ ਤੂੰ ਮੇਰੇ ਪਿੰਡ ਚਲੇਂ ਤਾਂ ਉਥੇ ਤੈਨੂੰ ਵਿਖਾਵਾਂ ਕਿ ਸਾਰੇ ਪਿੰਡ ਦਾ ਦੰਦਾਸਾ ਮੱਕਿਆ ਪਿਆ ਏ ।

ਮੈਂ : ਜੇ ਮੈਂ ਕਹਾਣੀ ਲਿਖਦਾ ਤਾਂ ਇਸ ਫ਼ਿਕਰੇ ਨਾਲ ਸ਼ੁਰੂ ਕਰਦਾ । “ਸਾਰੇ ਪਿੰਡ ਦਾ ਦੰਦਾਸਾ ਮੁੱਕਿਆ ਪਿਆ ਏ ।”

ਸ਼ਿਵ : ਮੈਂ ਦੰਦਾਸੇ ਤੋਂ ਮੁਤਾਸਿਰ ਹੋ ਕੇ ਬਹੁਤ ਗੀਤ ਲਿਖੇ ਨੇ । ਮੇਰੀ ਧੁੱਪ ਦਾ ਰੰਗ ਦੰਦਾਸੇ ਵਰਗਾ ਏ । ਮੇਰੇ ਪਿੰਡ ਦੀ ਅਧਖੜ ਕੰਧ ਦੰਦਾਸਾ ਮਲਦੀ ਏ ।

ਮੈਂ : ਇਕ ਵਾਰ ਮੈਂ ਲੰਡਨ ਦੀ ਇਕ ਮੇਮ ਨੂੰ ਦੰਦਾਸਾ ਭੇਜਿਆ ਸੀ । ਇਹ ਕਹਿ ਕੇ ਕਿ ਸਾਡੇ ਪਿੰਡ ਦੀ ਲਿਪਸਟਿਕ ਏ । ਇਸ ਨੂੰ ਮਲ ਕੇ ਭਾਵੇਂ ਰੋਟੀ ਖਾਉ, ਚਾਹੇ ਸ਼ਰਾਬ ਪੀਉ, ਚਾਹੇ ਚੁੰਮੀਆਂ ਲਉ, ਇਹ ਦੰਦਾਸਾ ਨਹੀਂ ਲਹਿੰਦਾ, ਸਗੋਂ ਹੋਰ ਨਿੱਖਰਦਾ ਏ ।

ਸ਼ਿਵ : ਚੁੰਮੀਆਂ ਲਉ ਨਹੀਂ, ਚੁੰਮੀਆਂ ਦਿਉ ।

ਮੈਂ : ਮੇਮਾਂ ਚੁੰਮੀਆਂ ਦਿੰਦੀਆਂ ਨਹੀਂ ਲੈਂਦੀਆਂ ਨੇ ।

ਸ਼ਿਵ : ਅਜ ਮਾਲ੍ਹਪੂੜੇ ਖਾਣ ਨੂੰ ਜੀਅ ਕਰਦਾ ਏ । ਬਚਪਨ ਯਾਦ ਆ ਰਿਹਾ ਏ । ਪੀਂਘਾਂ ਝੂਟਦੀਆਂ ਕੁੜੀਆਂ, ਗੁਲਗਲੇ, ਟਪਕੇ ਅੰਬ, ਮਾਲ੍ਹਪੂੜੇ ।

ਮੈਂ : ਵਿਸਕੀ ਨਾਲ ਕਰਾਰੀ ਚੀਜ਼ ਖਾਣੀ ਚਾਹੀਦੀ ਏ — ਮਿੱਠੀ ਨਹੀਂ । ਪਿਆਜ਼ ਵਾਲੇ ਪਕੌੜੇ ਬਣਾਵਾਂ ?

ਸ਼ਿਵ : ਨਹੀਂ, ਹਰੀਆਂ ਮਿਰਚਾਂ ਦੇ ਪਕੌੜੇ । ਮੇਰਾ ਮੂੰਹ ਕੌੜੀ ਚੀਜ਼ ਨੂੰ ਤਰਸ ਰਿਹਾ ਏ । ਜੀ ਕਰਦਾ ਏ ਮਾਲ੍ਹ ਪੂੜਿਆਂ ਵਿਚ ਹਰੀਆਂ ਮਿਰਚਾਂ ਹੋਣ ।

ਮੈਂ : ਤੂੰ ਅੱਜ ਕਲ੍ਹ ਕੀ ਲਿਖ ਰਿਹਾ ਏਂ ?

ਸ਼ਿਵ : ਬੈਂਕ ਦੀ ਨੌਕਰੀ ਲਾਅਨਤ ਏ । ਇਹ ਸਾਡੇ ਮੁਲਕ ਵਿਚ ਈ ਏ ਕਿ ਅਕਾਡਮੀ ਅਵਾਰਡ ਲੈਣ ਵਾਲਾ ਸ਼ਿਵਕੁਮਾਰ ਕਲਰਕੀ ਕਰੇ ।

ਮੈਂ : ਸ਼ੁਕਰ ਕਰ ਕਿ ਤੈਨੂੰ ਇਹ ਨੌਕਰੀ ਮਿਲੀ ਹੋਈ ਏ। ਆਖ਼ਰ ਇਹ ਨੌਕਰੀ ਏਸੇ ਲਈ ਏ ਨਾ ਕਿ ਤੂੰ ਸ਼ਾਇਰ ਏਂ । ਨਹੀਂ ਤਾਂ ਤੈਨੂੰ ਕਿਸ ਪੁੱਛਣਾ ਸੀ । ਵਜ਼ੀਫ਼ਾ ਲਗਿਆ ਹੋਇਆ ਏ ਤੇਰਾ ।

ਸ਼ਿਵ : ਮੈਂ ਬਹੁਤ ਬੇਵਕੂਫ਼ ਹਾਂ ।

ਮੈਂ : ਕਿਉਂ ?

ਸ਼ਿਵ : ਜਦੋਂ ਮੇਰੇ ਦੋਸਤ ਵਜ਼ੀਰ ਲਗੇ ਸਨ ਉਹਨੀਂ ਦਿਨੀਂ ਮੈਂ ਚਾਹੁੰਦਾ ਤਾਂ ਦਸ ਲੱਖ ਰੁਪਿਆ ਕਮਾ ਲੈਂਦਾ ਬੜੀ ਆਸਾਨੀ ਨਾਲ । ਪਰ ਮੈਂ ਫੋਕੀ ਆਕੜ ਵਿਚ ਇਹ ਵਕਤ ਗਵਾ ਦਿਤਾ । ਮੈਨੂੰ ਦਸ ਲੱਖ ਦਾ ਘਾਟਾ ਪਿਆ ।

ਮੈਂ : ਤੂੰ ਕੀ ਕਰਦਾ ਦੱਸ ਲੱਖ ਦਾ ?

ਸ਼ਿਵ : ਮੈਂ ਅੰਮ੍ਰਿਤਾ ਪ੍ਰੀਤਮ ਨੂੰ ਮੋਟਰ ਕਾਰ ਖ਼ਰੀਦ ਕੇ ਦੇਂਦਾ ।

ਮੈਂ : ਤੇ ਮੈਨੂੰ ?

ਸ਼ਿਵ : ਤੈਨੂੰ ਸਫ਼ੈਦ ਕਮੀਜ਼ਾਂ ਤੇ ਬਟਨ ।

ਮੈਂ : ਇਹ ਤਾਂ ਸਿਰਫ਼ ਵੀਹ ਹਜ਼ਾਰ ਪੰਜਾਹ ਰੁਪਏ ਦਾ ਪ੍ਰੋਗਰਾਮ ਬਣਿਆ ? ਬਾਕੀ ਦਾ ਹਿਸਾਬ ਵੀ ਤਾਂ ਦੇ ।

ਸ਼ਿਵ : ਮੈਂ ਇਕ ਦੋਸਤ ਤੋਂ ਦੋ ਹਜ਼ਾਰ ਰੁਪਿਆ ਫੜਿਆ ਸੀ । ਅਜ ਤੀਕ ਉਸ ਨੂੰ ਵਾਪਸ ਨਹੀਂ ਕੀਤਾ । ਮੈਂ ਬਹੁਤ ਫ਼ਜ਼ੂਲ ਆਦਮੀ ਹਾਂ….. ਤੂੰ ਮੈਨੂੰ ਗੱਲਾਂ ਵਿਚ ਲਾ ਲਿਆ – ਮਿਰਚਾਂ ਵਾਲੇ ਮਾਲ੍ਹਪੂੜੇ ਕਿਧਰ ਗਏ ? — ਮੇਰੇ ਪਿੰਡ ਸਾਵਨ ਦਾ ਮਹੀਨਾ ਬਹੁਤ ਖ਼ੂਬਸੂਰਤ ਹੁੰਦਾ ਹੈ । ਕੁੜੀਆਂ ਗੜੇ ਬੀਜਦੀਆਂ ਹਨ।

ਮੈਂ : ਗੜੇ ਕੀ ਹੁਦੇ ਨੇ ?

ਸ਼ਿਵ : ਘੜਿਆਂ ਦੇ ਗ਼ਲਮੇ……ਟੁੱਟੇ ਹੋਏ ਮੂੰਹ ।

ਮੈਂ : ਟੁੱਟੇ ਹੋਏ ਮੂੰਹ ਕੋਈ ਕਿਵੇਂ ਬੀਜ ਸਕਦਾ ਹੈ ?

ਸ਼ਿਵ : ਪੰਜਾਬੀ ਸਾਹਿੱਤ ਵਿਚ ਟੁੱਟੇ ਹੋਏ ਮੂੰਹਾਂ ਦਾ ਕੋਈ ਕਾਲ ਏ ? ਬਥੇਰੇ ਵਿੰਗੇ ਤੜਿੰਗੇ ਮੂੰਹ ਹਨ । ਸਾਡਾ ਸਾਹਿੱਤ ਟੁੱਟੇ ਮੂੰਹਾਂ ਦੀ ਫ਼ਸਲ ਉਗਾਂਦਾ ਹੈ । ਘੜੇ ਨੂੰ ਤੋੜੋ ਤਾਂ ਉਸ ਦਾ ਉਪਰਲਾ ਗਲਮਾਂ ਬਚ ਜਾਂਦਾ ਹੈ । ਪਿੰਡ ਦੀਆਂ ਕੁੜੀਆਂ ਰਲ ਮਿਲ ਕੇ ਕਿਸੇ ਵਡੇ ਵਿਹੜੇ ਵਿਚ ਦੋ ਦੋ ਸੌ ਗਲਮੇ ਗੱਡ ਦਿੰਦੀਆਂ ਹਨ । ਤੇ ਇਹਨਾਂ ਵਿਚ ਜੌਂ ਬੀਜ ਦੇਂਦੀਆਂ ਹਨ । ਦੋ ਚਾਰ ਦਿਨਾਂ ਵਿਚ ਈ ਜੌਂ ਉੱਗ ਆਉਂਦੇ ਹਨ – ਸੈਂਕੜੇ ਗੋਲ ਚੱਕਰਾਂ ਵਿਚੋਂ ਸਾਵੀਆਂ ਦਰੁਭਾਂ ਝਾਕਦੀਆਂ ਹਨ । ਉੱਤੇ ਕਾਲੇ ਬੱਦਲ ਤੇ ਹੇਠਾਂ ਸਾਵੀਆਂ ਝਕਰੀਆਂ – ਕੁੜੀਆਂ ਗੀਤ ਗਾਉਂਦੀਆਂ ਹੋਈਆਂ ਝਕਰੀਆਂ ਵਿਚਕਾਰ ਖ਼ਾਲੀ ਪਈ ਧਰਤੀ ਨੂੰ ਵੱਖ ਵੱਖ ਰੰਗਾਂ ਨਾਲ ਚਿਤ੍ਰਦੀਆਂ ਹਨ – ਕਿਤੇ ਚੁਬਾਰੇ, ਕਿਤੇ ਛੱਜਾ, ਕਿਤੇ ਚਬੂਤਰੇ ਕਿਤੇ ਥੰਮ੍ਹ – ਕਿਤੇ ਸ਼ੇਰ ਤੇ ਕਿਤੇ ਲੰਮਢੀਂਗ – ਆਹ ਲੰਮੀ ਚੁੰਝ । ਤੇ ਕਿਤੇ ਦੌਲੇ ਸ਼ਾਹ ਦੇ ਚੂਹੇ – ਬਸ ਉਰਦੂ ਦੇ ਦੋ ਦੋ ਆਠੇ ਵਾਹ ਕੇ ਚੂਹੇ ਦੇ ਕੰਨ ਤੇ ਮੂੰਹ ਬਣਾ ਦੇਂਦੀਆਂ ਨੇ – ਤੇ ਵਿਚਕਾਰ ਲੰਮਾ ਕੌਡੀਆਂ ਵਾਲਾ ਸੱਪ — ਇਕ ਗੜੇ ਤੋਂ ਸ਼ੁਰੂ ਹੋ ਕੇ ਸਾਰਿਆਂ ਗੜਿਆਂ ਵਿਚੋਂ ਦੀ ਲੰਘ ਜਾਂਦਾ ਹੈ ਚਿੱਟੀਆਂ ਤੇ ਹਰੀਆਂ ਕੌਡੀਆਂ ਵਾਲਾ ਸੱਪ ਤੂੰ – – ਦੇਖਿਐ ਕਦੇ ?

मैं : गं ।

ਸ਼ਿਵ : ਸੱਪਾਂ ਨਾਲ ਮੈਨੂੰ ਇਸ਼ਕ ਏ । ਜੇ ਮੈਂ ਬੈਂਕ ਦਾ ਸ਼ਾਇਰ ਨਾ ਹੁੰਦਾ ਤਾਂ ਸ਼ਾਇਦ ਜੋਗੀ ਹੁੰਦਾ ।

ਮੈਂ : ਨਹੀਂ ਪਟਵਾਰੀ ।

ਸ਼ਿਵ : ਹਾਂ — ਜਿਸ ਤਰ੍ਹਾਂ ਮਦਾਰੀ ਆਖਦਾ ਹੈ : ‘ਜੇ ਮੈਂ ਝੁਰਲੂ ਫੇਰ ਕੇ ਸੱਪ ਦੇ ਸਿਰ ਵਿਚੋਂ ਸੋਨੇ ਦੀ ਕੌਡੀ ਨਾ ਕੱਢੀ ਤਾਂ ਮੈਨੂੰ ਮਦਾਰੀ ਨਾ ਆਖਿਉ, ਪਟਵਾਰੀ ਆਖਿਉ ।”

ਮੈਂ : ਤੂੰ ਤਾਂ ਕਮ-ਅਜ਼-ਕਮ ਅਜਿਹਾ ਪਟਵਾਰੀ ਏਂ ਜਿਸ ਨੇ ਸੱਪ ਦੇ ਸਿਰ ਵਿਚੋਂ ਸੋਨੇ ਦੀ ਕੌਡੀ ਕੱਢ ਲਈ।

ਸ਼ਿਵ : ਸੋਨੇ ਦੀ ਕੌਡੀ ! ਬਲਵੰਤ ਮੈਨੂੰ ਸੱਪਾਂ ਨਾਲ ਇਸ਼ਕ ਹੈ, ਸੋਨੇ ਨਾਲ ਨਹੀਂ :

ਮੈਂ : ਤੇਰੀ ਕਵਿਤਾ ਵਿਚ ਸੱਪਾਂ ਦਾ ਬਹੁਤ ਜ਼ਿਕਰ ਆਉਂਦਾ ਹੈ । ਕਿਉਂ ?

ਸ਼ਿਵ : ਸੱਪ ਮੌਤ ਜਾ ਚਿੰਨ੍ਹ ਹੈ, ਜ਼ਹਿਰ ਦਾ ਚਿੰਨ੍ਹ ਹੈ, ਤੇ ਸੈੱਕਸ ਦਾ । ਮੇਰੀ

ਕਵਿਤਾ ਵਿਚ ਇਹ ਤਿੰਨੇ ਚਿੰਨ੍ਹ ਪਰਧਾਨ ਹਨ ।

ਮੈਂ : ਤੀਵੀਂ ਨੂੰ ਤੂੰ ਸਪਨੀ ਆਖਦਾ ਏਂ –

ਸ਼ਿਵ : ਮੈਨੂੰ ਹਰ ਔਰਤ ਨੇ ਡਸਿਆ ਏ । ਮੇਰੇ ਨਾਲ ਭੋਗ ਕੀਤਾ, ਮੇਰੇ ਸਰੀਰ ਵਿਚ ਆਨੰਦ ਦਾ ਜ਼ਹਿਰ ਘੋਲਿਆ, ਤੇ ਫੇਰ ਤੁਰਦੀ ਹੋਈ । ਉਸ ਦੀ ਲੀਕ ਨੂੰ ਲੱਭਦਾ ਰਿਹਾ……

ਮੈਂ : ਮੈਨੂੰ ਕਈ ਔਰਤਾਂ ਉਹ ਤੈਨੂੰ ਸੱਪ ਮੰਨਦੀਆਂ ਨੇ ਨੇ ਆਖਿਆ ਏ ਕਿ ਸਾਨੂੰ ਸ਼ਿਵ ਨੇ ਡਸਿਆ ਏ ਕੌਡੀਆਂ ਵਾਲਾ ਸੱਪ ।

ਸ਼ਿਵ : ਦਰਅਸਲ ਗੱਲ ਇਹ ਹੈ……ਕਿਹੜੀ ਔਰਤ ?

ਮੈਂ : ਇਕ ਕੁੜੀ ਨੇ ਜੋ ਤੇਰੀਆਂ ਕਵਿਤਾਵਾਂ ਪੜ੍ਹ ਕੇ ਤੇਰੇ ਉੱਤੇ ਆਸ਼ਿਕ ਹੋ ਗਈ ਸੀ –

ਸ਼ਿਵ : ਉਹ ਰਾਹ ਜਾਂਦੀ ਡੰਗੀ ਗਈ ਹੋਵੇਗੀ – ਮੈਂ ਕਦੇ ਕਿਸੇ ਕੁੜੀ ਲਈ ਤਰੱਦਦ ਨਹੀਂ ਕੀਤਾ । ਮੇਰੇ ਵਿਚ ਬਹੁਤ ਜ਼ਹਿਰ ਏ । ਇਹ ਜ਼ਹਿਰ ਮੇਰੀ ਕਵਿਤਾ ਵਿਚ ਤੁਰਦਾ ਏ ਤਾਂ ਅੰਮ੍ਰਿਤ ਬਣ ਜਾਂਦਾ ਹੈ । ਮੇਰੇ ਅੰਦਰ ਖੌਲਦਾ ਏ ਤਾਂ ਮੈਨੂੰ ਡੱਸਦਾ ਏ – ਸ਼ਿਵ ਸ਼ਕਤੀ ਦਾ ਚਿੰਨ੍ਹ । ਮੇਰੀ ਮਾਂ ਨੇ ਮੇਰਾ ਨਾਂ ਪਤਾ ਨਹੀਂ ਸ਼ਿਵ ਕਿਉਂ ਰੱਖਿਆ?-ਅਜ ਬੱਦਲ ਵਰ੍ਹ ਰਿਹਾ ਏ……ਲੈ ਫੜ ਮੇਰੇ ਨਾਲ ਵਿਸਕੀ ਦਾ ਗਲਾਸ ਸਾਂਝਾ ਕਰ ।

ਮੈਂ : ਤੇਰੀ ਕੀ ਤਮੰਨਾ ਹੈ ?

ਸ਼ਿਵ : ਇਕ ਗੁਆਚੀ ਕੁੜੀ ਨੂੰ ਲੱਭਣ ਦੀ ।

ਮੈਂ : ਕਿਹੜੀ ?

ਸ਼ਿਵ : ਉਸ ਨੂੰ ਚੋਰੀ-ਛਿਪੇ ਭਾਵੇਂ ਮਿਲ ਲਵਾਂ, ਪਰ ਰੱਜ ਕੇ ਮਾਨਣ ਦਾ ਸੁਆਲ ਹੀ ਨਹੀਂ ਉੱਠਦਾ ।

ਮੈਂ : ਤੂੰ ਜਜ਼ਬਾਤੀ ਉੱਲੂ ਹੈਂ !

ਸ਼ਿਵ : ਉਸ ਦਾ ਜਿਸਮ ਇਤਨਾ ਖੂਬਸੂਰਤ…..ਮੇਰੇ ਅੰਦਰ ਅਥਾਹ ਪਿਆਸ ਹੈ। ਜਦ ਵੀ ਮੈਂ ਕੁਝ ਲਿਖਦਾ ਹਾਂ ਉਸ ਦਾ ਜਿਸਮ ਮੇਰੇ ਸਾਹਮਣੇ ਹੁੰਦਾ ਹੈ…… ਅਥਾਹ ਪਿਆਸ ਹੈ ਮੈਨੂੰ । ਯਾਰ, ਤੂੰ ਕਿਉਂ ਨਹੀਂ ਪੀਂਦਾ ?

ਮੈਂ : ਮੈਨੂੰ ਸ਼ਰਾਬ ਬਹੁਤ ਘੱਟ ਚੰਗੀ ਲਗਦੀ ਹੈ । ਸਿਗਰਟ ਭਾਵੇਂ ਮੈਂ ਕਦੇ ਕਦੇ ਪੀ ਲੈਂਦਾ ਹਾਂ… ਸਿਰਫ਼ ਫ਼ੈਸ਼ਨ ਖ਼ਾਤਰ ।

ਸ਼ਿਵ : ਤੈਨੂੰ ਪਤਾ ਹੈ ਮੈਂ ਸ਼ਰਾਬ ਕਿਉਂ ਪੀਂਦਾ ਹਾਂ ? ਉਹ ਕੁੜੀ ਸ਼ਰਾਬ ਨੂੰ ਬਹੁਤ ਨਫ਼ਰਤ ਕਰਦੀ ਸੀ । ਉਸ ਨੂੰ ਯਾਦ ਕਰਨ ਦਾ ਇਕੋ ਹੀ ਹੀਲਾ ਹੈ। ਉਸ ਦਾ ਖ਼ਿਆਲ ਲਿਆਉਣ ਲਈ ਮੈਂ ਸ਼ਰਾਬ ਪੀਂਦਾ ਹਾਂ । ਜੇ ਮੈਨੂੰ ਉਹ ਮਿਲ ਜਾਂਦੀ ਤਾਂ ਮੈਂ ਸ਼ਾਇਦ ਸ਼ਰਾਬ-

ਮੈਂ : ਹਰ ਸ਼ਰਾਬੀ ਇਹੋ ਆਖਦਾ ਏ ।

ਸ਼ਿਵ : ਮੈਂ ਸ਼ਰਾਬੀ ਨਹੀਂ !

ਮੈਂ : ਹੋਰ ਤੂੰ ਕੀ ਏਂ ?

ਸ਼ਿਵ : ਮੈਂ ਸ਼ਰਾਬੀ ਨਹੀਂ !

ਮੈਂ : ਝੂਠ

ਸ਼ਿਵ : ਮੈਂ……ਜੀ ਕਰਦੇ ਇਹ ਬੋਤਲ ਚੁਕ ਕੇ ਤੇਰੇ ਸਿਰ ‘ਚ ਮਾਰਾਂ ! ਜਦੋਂ ਮੈਨੂੰ ਕੋਈ ਸ਼ਰਾਬੀ ਆਖਦਾ ਹੈ ਤਾਂ ਤਨ ਬਦਨ ਵਿਚ ਅੱਗ ਲਗ ਜਾਂਦੀ ਹੈ । ਉਹ ਨਾ ਮੈਨੂੰ ਸਮਝਦਾ ਹੈ, ਨਾ ਮੇਰੀ ਕਵਿਤਾ ਨੂੰ । ਬਸ ਇਕ ਫੱਟਾ ਜਿਹਾ, ਇਕ ਤਮਗਾ ਜਿਹਾ ਲਾ ਦੇਂਦੇ ਨੇ ਲੋਕ । ਕਿਤਨਾ ਅਹਿਸਾਨ ਹੈ ਇਸ ਤਰ੍ਹਾਂ ਦਾ ਲੇਬਲ ਲਾ ਦੇਣਾ

ਉਫ – ਫ -ਫ

ਮੈਂ : ਕੀ ਯਾਦ ਆ ਗਿਆ ?

ਸ਼ਿਵ : ਜਿਸਮ ! ਮੈਂ ਜਿਸਮ ਦੀ ਪੂਜਾ ਕਰਦਾ ਹਾਂ….. ਹਰ ਜਿਸਮ ਨੂੰ ਮੈਂ ਮਾਣਦਾ ਹਾਂ ਤੇ ਉਸ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਹਾਂ । ਆਪਣੀ ਕਵਿਤਾ ਵਿਚ ਮੈਂ ਜਿਸਮ ਨੂੰ ਸੈਂਕੜੇ ਅਲੰਕਾਰਾਂ ਵਿਚ ਬੰਨ੍ਹਿਆ ਹੈ । ਲੂਣਾ ਵਿਚ…ਤਪਦਾ ਜਿਸਮ । ਬਲਵੰਤ ਮੈਨੂੰ ਦੱਸ, ਜਿਸਮ ਦੀ ਖ਼ੂਬਸੂਰਤੀ ਬਾਰੇ ਤੇਰੀ ਕੀ ਰਾਇ ਹੈ ?

ਮੈਂ : ਜਿਸਮ ਦੀ ਲੱਜ਼ਤ ਇਕ ਰੂਹਾਨੀ ਤਜਰਬਾ ਹੈ !

ਸ਼ਿਵ : ਲੈ ਫੜ ਵਿਸਕੀ ਦਾ ਗਲਾਸ !

ਮੈਂ : ਮੈਂ ਚਾਹ ਪੀਵਾਂਗਾ – ਜੇ ਮੈਨੂੰ ਸ਼ਰਾਬ ਦਾ ਸਵਾਦ ਪੈ ਜਾਂਦਾ ਤਾਂ ਮੈਂ ਦਿਨ ਰਾਤ ਗੁੱਟ ਰਹਿੰਦਾ – ਮੈਂ ਇੰਤਹਾ-ਪਸੰਦ ਹਾਂ । ਜੂਆ ਖੇਡਦਾ -ਸਾਂ ਤਾਂ ਦੋ ਦੋ ਰਾਤਾਂ ਇਕੋ ਥਾਂ ਜੁੜਿਆ ਬੈਠਾ ਰਹਿੰਦਾ । ਟੈਨਸ ਖੇਡਦਾ ਤਾਂ ਅੱਠ ਅੱਠ ਘੰਟੇ ਇਕੋ ਸਾਹ । ਚਾਹ ਦਾ ਸ਼ੌਕ ਏ ਇਸ ਲਈ ਪਿਆਲੇ ਪਿੱਛੋਂ ਪਿਆਲਾ……

ਸ਼ਿਵ : ਪਤਾ ਨਹੀਂ ਮੈਂ ਔਰਤ ਨੂੰ ਸੱਪਨੀ ਕਿਉਂ ਆਖਦਾ ਹਾਂ ? ਔਰਤ ਬੜੀ ਬੁਜ਼ਦਿਲ ਚੀਜ਼ ਏ – ਇਹਨੂੰ ਸੱਪਨੀ ਦੀ ਪਦਵੀ ਨਹੀਂ ਸੀ ਦੇਣੀ ਚਾਹੀਦੀ । ਮੇਰੇ ਖ਼ਿਆਲ ਵਿਚ ਇਹ ਚਲੰਤ ਹੁੰਦੀ ਏ – ਬਹੁਤ ਤੇਜ਼ । ਅਜ ਕਲ੍ਹ ਮੈਂ ਕਵਿਤਾ ਲਿਖ ਰਿਹਾ ਹਾਂ ”ਸੱਪਨੀ ਦੀ ਅੱਖ” – ਜੋ ਵੇਖਦੀ ਵੀ ਏ ਤੇ ਸੁਣਦੀ ਵੀ । ਸੱਪਨੀ ਦੇ ਕੰਨ ਨਹੀਂ ਹੁੰਦੇ……ਮੈਂ ਵੀ ਅੱਖ ਨਾਲ ਹੀ ਸੁਣਦਾਂ ਹਾਂ —

ਮੈਂ : ਮੋਹਨ ਸਿੰਘ ਦੀ ਕਵਿਤਾ ਵਿਚ ਘੋੜਾ ਈ ਘੋੜਾ, ਤੇਰੀ ਕਵਿਤਾ ਵਿਚ ਸੱਪਨੀ ਹੀ ਸੱਪਨੀ !

ਸ਼ਿਵ : ਘੋੜਾ ਤੇ ਸੱਪ ਇਕੋ ਜਿੰਨਾ ਤੇਜ਼ ਦੌੜਦੇ ਹਨ ।

ਮੈਂ : ਘੋੜੇ ਵਿਚ ਵਫ਼ਾ ਹੈ, ਸੱਪ ਵਿਚ ਵਫ਼ਾ ਨਹੀਂ । ਸੱਪ ਕਿਸੇ ਦਾ ਵੀ ਮਿਤ ਨਹੀਂ ਹੁੰਦਾ । ਦੁੱਧ ਪਿਲਾਉ, ਤਦ ਵੀ ਡੰਗ ਹੀ ਮਾਰਦਾ ਹੈ ।

ਸ਼ਿਵ : ਤੈਨੂੰ ਪਤਾ ਏ ਜਿਹੜਾ ਟੀਕਾ ਅਸੀਂ ਸੱਪ ਦੇ ਬਚਾਉ ਲਈ ਬਣਾਉਂਦੇ ਹਾਂ, ਉਹ ਘੋੜੇ ਤੋਂ ਤਿਆਰ ਹੁੰਦਾ ਹੈ । ਘੋੜੇ ਨੂੰ ਸੱਪ ਦਾ ਜ਼ਹਿਰ ਆਹਿਸਤਾ ਆਹਿਸਤਾ ਦਿਤਾ ਜਾਂਦਾ ਹੈ ਤੇ ਫਿਰ ਉਸ ਦੇ ਲਹੂ ਵਿਚੋਂ ਸੱਪ ਦੇ ਬਚਾਅ ਦਾ ਟੀਕਾ ਤਿਆਰ ਕੀਤਾ ਜਾਂਦਾ ਹੈ — ਮੈਂ ਪੰਜਾਬੀ ਕਵਿਤਾ ਵਿਚ ਇਹੋ ਚੀਜ਼ ਕੀਤੀ ਹੈ । ਮੋਹਨ ਸਿੰਘ ਦੀ ਕਵਿਤਾ ਤੋਂ ਨਵੀਂ ਪੀੜ੍ਹੀ ਤ੍ਰਭਕਦੀ ਹੈ — ਮੈਂ ਸੱਪ ਹਾਂ । ਆਪਣਾ ਜ਼ਹਿਰ ਮੋਹਨ ਸਿੰਘ ਦੀ ਕਵਿਤਾ ਵਿਚ ਘੋਲ ਕੇ ਨਵੀਂ ਪੀੜ੍ਹੀ ਨੂੰ ਪਿਲਾਉਂਦਾ ਹਾਂ ।

ਮੈਂ : ਅੰਮ੍ਰਿਤਾ ਪ੍ਰੀਤਮ ਦੀ ਕੋਈ ਗੱਲ ਕਰ ।

ਸ਼ਿਵ : ਅੰਮ੍ਰਿਤਾ ਦਾ ਕੋਈ ਚਿੰਨ੍ਹ ਨਹੀਂ ਲੱਭਦਾ ।

मैं : पठडी……घित……

ਸ਼ਿਵ : ਵਿਚਾਰਾ ਘੋੜਾ — ਨਾ ਇਹ ਧਰਤੀ ਉੱਤੇ ਰਿਹਾ, ਨਾ ਅੰਬਰ ਉੱਤੇ ।

ਮੈਂ : ਅੰਮ੍ਰਿਤਾ ਦੀ ਇਹ ਤੁਕ ਸੁਣ : “ਤਾਰੇ ਭਰਦੇ ਵਹਿੰਗੀਆਂ ।”

ਸ਼ਿਵ : ਮੈਨੂੰ ਸਰਵਨ ਕੁਮਾਰ ਜਾਪਦੇ ਨੇ ।

ਮੈਂ : ਅੰਮ੍ਰਿਤਾ ਆਖਦੀ ਹੈ ਕਿ ਪੁਲਾਂ ਦੇ ਹੇਠੋਂ ਪਾਣੀ ਲੰਘ ਜਾਣ ਤਾਂ ਪੁਲਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ।

ਸ਼ਿਵ : ਮੋਹਨ ਸਿੰਘ ਆਖਦਾ ਹੈ : ”ਪਰੀਏ ਨੀ ਪਰੀਏ, ਪੁਲਾਂ ਦੇ ਹੇਠੋਂ ਲੰਘ ਗਏ ਪਾਣੀ, ਰੇਤੜ ਵਿਚ ਕਿੰਜ ਤਰੀਏ ।”..ਮੋਹਨ ਸਿੰਘ ਬੁੱਢਾ ਹੋ ਗਿਆ ਹੈ ।

ਕਹਿੰਦਾ ਹੈ : ‘‘ਗਗਨਾਂ ਦੇ ਘੋੜੇ, ਚੰਨ ਦੀ ਕਾਠੀ — ਪਾ ਕਿੱਦਾਂ ਮੁੜ ਚਲੀਏ ।”

ਮੈਂ : ਦੋਹਾਂ ਵਿਚ ਕਿੰਨਾ ਫ਼ਰਕ ਹੈ । ਅੰਮ੍ਰਿਤਾ ਸਮਝਦੀ ਹੈ ਕਿ ਉਮਰਾਂ ਦਾ ਪਾਣੀ ਲੰਘਣ ਉੱਤੇ ਵੀ ਉਸ ਵਿਚ ਕੋਈ ਫ਼ਰਕ ਨਹੀਂ ਪਿਆ ।

ਸ਼ਿਵ : ਪਿਆ ਕਿਉਂ ਨਹੀਂ । ਉਮਰ ਤਾਂ ਵਡੇ ਵਡੇ ਸ਼ਾਹ-ਅਸਵਾਰਾਂ ਨੂੰ ਡੇਗ ਦੇਂਦੀ ਏ । ਰਣਜੀਤ ਸਿੰਘ ਤੋਂ ਆਖ਼ਰੀ ਉਮਰ ਵਿਚ ਘੋੜੇ ਉੱਤੇ ਨਹੀਂ ਸੀ ਚੜ੍ਹਿਆ ਜਾਂਦਾ – ਅੰਮ੍ਰਿਤਾ ਕਿਸ ਦੀ ਵਿਚਾਰੀ ਏ । ਉਹ ਆਪਣੀ ਕਵਿਤਾ ‘ਸਿਆਲ’ ਵਿਚ ‘ਧੁੱਪ ਦੀ ਇਕ ਕੌਲੀ’ ਮੰਗਦੀ ਏ ਤਾਂ ਜੁ ਉਹ ਪੀ ਲਵੇ । ਉਸ ਨੂੰ ਨਿੱਘ ਦੀ ਲੋੜ ਹੈ ।

ਮੈਂ : ਉਸ ਦਾ ਲਹੂ ਗਰਮ ਏ ਏਸੇ ਲਈ ਉਸ ਦੀ ਕਵਿਤਾ ਵਿਚ ਸੇਕ ਹੈ ।

ਸ਼ਿਵ : ਇਹ ਸਾਰੇ ਕਵੀ ਸੱਪ ਹਨ ਜੋ ਮੈਂ ਆਪਣੇ ਗਲ ਵਿਚ ਪਾਈ ਫਿਰਦਾ – ਕੁਝ ਮਰੇ ਹੋਏ, ਕੁਝ ਜ਼ਹਿਰੀ, ਕੁਝ ਕੀਲੇ ਹੋਏ, ਕੁਝ ਛੀਂਬੇ… ਸਾਡੇ ਸਾਹਿੱਤ ਵਿਚ ਛੀਂਬੇ ਬਹੁਤ ਹਨ । ਕਈ ਕਵੀ ਤੇ ਕਹਾਣੀ ਲੇਖਕ ਏਸੇ ਜਾਤ ਤੋਂ ਆਏ ਹਨ – ਸੰਤੋਖ ਸਿੰਘ ਧੀਰ ਗੁਰਚਰਨ ਰਾਮਪੁਰੀ, ਤੇ ਮੀਸ਼ਾ —

ਮੈਂ : ਜੱਟਾਂ ਦਾ ਪੁੱਤ ਲਗਦਾ ਏ ਮੀਸ਼ਾ ।

ਸ਼ਿਵ । ਮੈਂ ਉਸ ਉੱਤੇ ਇਕ ਲੇਖ ਲਿਖਿਆ ਤੇ ਆਖਿਆ ਆਪਣੀ ਤਸਵੀਰ ਭੇਜ ਦੇ । ਪੁੱਛਣ ਲੱਗਾ, ਲੇਖ ਕਿਹੋ ਜਿਹਾ ਹੈ । ਨਿਰਾ ਛੀਂਬਾ ਹੀ ਰਿਹਾ ! ਇਕ ਰਾਹ ਜਾਂਦੇ ਛੀਂਬੇ ਨੂੰ ਕਿਸੇ ਨੇ ਸ਼ਰਾਬ ਦੀ ਬੋਤਲ ਮੁਫ਼ਤ ਦਿਤੀ । ਉਹ ਖੜਾ ਹੋ ਕੇ ਪੁੱਛਣ ਲੱਗਾ, “ਦੇਸੀ ਠਰਾ ਏ ਕਿ ਵਲਾਇਤੀ ?” ਸੋ ਹਾਲ ਸਾਡੇ ਇਸ ਵਧੀਆ ਸ਼ਾਇਰ ਦਾ ਹੈ ।

ਮੈਂ : ਵਧੀਆ ਸ਼ਾਇਰਾਂ ਨਾਲੋਂ ਘਟੀਆ ਸ਼ਾਇਰਾਂ ਵਿਚ ਵਧੇਰੇ ਉੱਦਮ ਹੈ ।

ਸ਼ਿਵ : ਲੂਲੇ ਲੰਗੜੇ ਤੇ ਅੰਨ੍ਹੇ ਕਾਣੇ ਸਾਹਿੱਤਕਾਰਾਂ ਨੇ ਪੰਜਾਬੀ ਸਾਹਿੱਤ ਨੂੰ ਪਿੰਗਲਵਾੜਾ ਬਣਾ ਦਿਤਾ ਹੈ। ਲੋਕ ਤੁਹਾਡੀ ਕਵਿਤਾ ਇਸ ਲਈ ਸਲਾਹੁੰਦੇ ਹਨ ਕਿ ਇਹ ਕਿਸੇ ਅਫ਼ਸਰ ਦੀ ਏ, ਕਿ ਵਜ਼ੀਰ ਦੀ ਏ, ਕਿਸੇ ਕੁੜੀ ਦੀ ਏ ਜਾਂ ਕਿਸੇ ਅਪਾਹਿਜ ਦੀ । ਹਰ ਕਵੀ ਲੋਕਾਂ ਦੀ ਪਰਸੰਸਾ ਤੇ ਹਮਦਰਦੀ ਜਿੱਤਣਾ ਚਾਹੁੰਦਾ ਹੈ । ਪਹਿਲਾਂ ਪਹਿਲਾਂ ਮੈਂ ਵੀ ਹਮਦਰਦੀ ਜਿੱਤਣ ਦਾ ਜਤਨ ਕਰਦਾ ਸਾਂ – ਪਰ ਹੁਣ ਮੈਂ ਇਹਨੂੰ ਘਟੀਆ ਗੱਲ ਸਮਝਦਾ ਹਾਂ । ਸ਼ਰਾਬ – ਔਰਤ – ਬੋਸਕੀ – विम ਚੀਜ਼ ਦੀ ਹਮਦਰਦੀ ? ਮੈਂ ਇਸ ਲਈ ਭੰਡ ਰਿਹਾ ਹਾਂ ਕਿ ਸਾਹਿੱਤਕਾਰ ਹਮਦਰਦੀ ਦਾ ਠੂਠਾ ਫੜ ਕੇ ਰੁਪਿਆ ਇਕੱਠਾ ਨਾ ਕਰਨ । ਕਵਿਤਾ ਰਚਨ ਲਈ ਸਵੈਮਾਨ ਚਾਹੀਦਾ ਹੈ ।

ਮੈਂ : ਤੇਰੀ ਬੋਤਲ ਖ਼ਤਮ ਹੋ ਗਈ ?

ਸ਼ਿਵ : ਪੂਰੀ ਕਿਥੇ ਸੀ ਸਿਰਫ਼ ਅੱਧੀ ਸੀ । ਹੌਲੀ ਹੌਲੀ ਪੀ ਰਿਹਾ ਸਾਂ । ਤੂੰ ਮੇਰਾ ਸਾਥ ਛੱਡ ਗਿਆ ਏਂ । ਤੇਰੇ ਮਾਲ੍ਹਪੂੜੇ ਕਿੱਧਰ ਗਏ ? ਬਾਰਸ਼ ਬਹੁਤ ਹੋ ਰਹੀ ਏ — ਪਾਣੀ ਹੀ ਪਾਣੀ — ਮੈਂ ਹੈਰਾਨ ਹਾਂ ਉਹ ਕਿਉਂ ਨਹੀਂ ਆਇਆ ।

ਮੈਂ : ਕੌਣ ?

ਸ਼ਿਵ : ਮੇਰਾ ਦੋਸਤ । ਉਸ ਨੇ ਆਖਿਆ ਸੀ ਮੈਨੂੰ ਏਥੋਂ ਆਪਣੀ ਕਾਰ ਵਿਚ ਲੈ ਜਾਵੇਗਾ । ਇਹ ਅਮੀਰ ਲੋਕ ਏਸੇ ਤਰ੍ਹਾਂ ਦੇ ਹੁੰਦੇ ਹਨ।

ਮੈਂ : ਕੌਣ ਏ ਉਹ ?

ਸ਼ਿਵ : ਬਟਾਲੇ ਦਾ ਬਾਣੀਆ । ਬਹੁਤ ਅਮੀਰ ਏ ਇਸ ਦਾ ਪਿਉ ਪੰਦਰਾ ਲੱਖ ਰੁਪਿਆ ਛੱਡ ਕੇ ਮਰਿਆ ਸੀ, ਤੇ ਮੇਰਾ ਪਿਉ ਮਰਨ ਲੱਗੇ ਨਿਰੀ ਤਸੀਲਦਾਰੀ ਦੀਆਂ ਝਿੜਕਾਂ ਤੇ ਫ਼ੈਲਸੂਫ਼ੀਆਂ ਛੱਡ ਜਾਵੇਗਾ । ਮੇਰਾ ਦੋਸਤ ਪਤਾ ਨਹੀਂ ਕਿਉਂ ਨਹੀਂ ਆਇਆ । ਬਚਪਨ ਦਾ ਯਾਰ ਹੈ, ਲੰਗੋਟੀਆ, ਬਹੁਤ ਨਜ਼ਦੀਕੀ……ਜੇ ਮੈਨੂੰ ਦੱਸ ਪੰਜ ਹਜ਼ਾਰ ਦੀ ਲੋੜ ਪਵੇ ਤਾਂ ਮੈਂ ਦਸਤੀ ਫੜ ਲੈਂਦਾ ਹਾਂ । ਉਸ ਨੇ ਕਦੇ ਨਾਂਹ ਨਹੀਂ ਕੀਤੀ — ਵਾਪਸ ਕਰਾਂ ਚਾਹੇ ਨਾ । ਮਹੀਨੇ ਵਿਚ ਇਕ ਲੱਖ ਰੁਪਏ ਦੀ ਆਮਦਨੀ – ਪੰਜ ਮੋਟਰਾਂ । ਬੱਤੀ ਸਾਲ ਦੀ ਉਮਰ ਵਿਚ ਪੰਜ ਮੋਟਰਾਂ – ਬੀਵੀਆਂ ਦੇ ਬਰਾਬਰ ਹਨ । ਮੋਟਰ ਰਖਣ ਦਾ ਖ਼ਰਚ ਬੀਵੀ ਰਖਣ ਨਾਲੋਂ ਜ਼ਿਆਦਾ ਹੈ……ਪਰ ਉਸ ਦੀ ਰਹਿਣੀ ਬਹਿਣੀ ਚੂੜ੍ਹਿਆਂ ਵਰਗੀ ਹੈ । ਦਾਲ ਖਾਣੀ ਜਾਤ ! ਪਰ ਉਂਜ ਹੈ ਬੜਾ ਸ਼ਾਹ ਖ਼ਰਚ – ਇਕ ਰਾਤ ਵਿਚ ਇਕ ਹਜ਼ਾਰ ਰੁਪਿਆ ਉਡਾ ਦੇਵੇ – ਸ਼ਿਵਕੁਮਾਰ ਆਇਆ ਹੈ……ਅਠਾਈ ਕੌਲੀਆਂ ਵਿਚ ਰੋਟੀ, ਪਰ ਉਂਜ ਭੱਲੇ, ਪਕੌੜੀਆਂ ਮੂੰਗੀ ਦੀ ਦਾਲ । ਅਠਾਈ ਕੌਲੀਆਂ ਕੱਦੂ ਦਾ ਆਚਾਰ, ਨਿਰਾ ਗੁਤਾਵਾ, ਮੈਨੂੰ ਤਾਂ ਅਠਾਈ ਭੋਜਨਾਂ ਤੋਂ ਨਫ਼ਰਤ ਹੈ….. ਇਕ ਮੁਰਗਾ ਭੁੰਨਿਆ ਹੋਵੇ ਤੇ ਨਾਲ ਭੂਕਾਂ ਵਾਲੇ । ਗੰਢੇ — ਬੱਸ ਮਜ਼ਾ ਆ ਜਾਏ ! ਬਲਵੰਤ, ਤੈਨੂੰ ਪਸੰਦ ਨੇ ਭੂਕਾਂ ਵਾਲੇ ਗੰਢੇ ?

ਮੈਂ : ਉੱਕਾ ਨਹੀਂ ।

ਸ਼ਿਵ : ਤੂੰ ਫਿਰ ਕਾਹਦਾ ਪੰਜਾਬੀ ਰਾਈਟਰ ਏਂ ਜਿਸ ਨੂੰ ਭੂਕਾਂ ਵਾਲੇ ਗੰਢੇ ਪਸੰਦ ਨਹੀਂ । ਮੈਂ ਗੰਢੇ ਉੱਤੇ ਮੁੱਕੀ ਮਾਰ ਕੇ ਖਾਣਾ ਪਸੰਦ ਕਰਦਾ ਹਾਂ……ਜਿਵੇਂ ਮੈਂ ਆਪਣੀ ਮੁੱਕੀ ਨਾਲ ਪੰਜਾਬੀ ਲੇਖਕਾਂ ਦੇ ਸਿਰ ਭੰਨ ਰਿਹਾ ਹੋਵਾਂ । ਮੈਨੂੰ ਪੰਜਾਬੀ ਸਾਹਿੱਤਕਾਰਾਂ ਤੋਂ ਚਿੜ੍ਹ ਹੈ । ਚੰਗੇ ਕਵੀ ਨੂੰ ਲੋਕ ਸੱਪ ਸਮਝਦੇ ਹਨ — ਉਸ ਨੂੰ ਮਾਰਨ ਲਈ ਝੱਟ ਹੀ ਤਿਆਰ ਹੋ ਜਾਂਦੇ ਹਨ — ਜਿਵੇਂ ਕੁੜੀਆਂ ਰਲ ਕੇ ਗੜੇ ਬਣਾਉਂਦੀਆਂ ਹਨ – ਸਾਵੀਆਂ ਦੁਰੱਭਾਂ……ਪੀਲੀ ਧਰਤੀ ਉੱਤੇ ਰੰਗ-ਬਰੰਗੇ ਚੁਬਾਰੇ, ਛੱਜੇ, ਚਬੂਤਰੇ, ਬੁਰਜ — ਤੇ ਵਿਚਕਾਰ ਚਿੱਟੀਆਂ ਤੇ ਹਰੀਆਂ ਕੌਡੀਆਂ ਵਾਲਾ ਸੱਪ । ਪਰ ਬਾਰਸ਼ ਹੁੰਦੀ ਹੈ ਤਾਂ ਸਭ ਕੁਝ ਰੁੜ੍ਹ ਜਾਂਦਾ ਹੈ — ਛੱਜੇ, ਚੁਬਾਰੇ, ਬੁਰਜ, ਚਬੂਤਰੇ — ਤੇ ਨਾਲ ਹੀ ਕੌਡੀਆਂ ਵਾਲਾ ਸੱਪ !

ਇਹ ਆਖ ਕੇ ਸ਼ਿਵ ਕੁਮਾਰ ਉਦਾਸ ਹੋ ਗਿਆ ।

ਸ਼ਿਵ ਦੁਬਾਰਾ ਕਈ ਮਹੀਨਿਆਂ ਪਿਛੋਂ ਮਿਲਿਆ ਤਾਂ ਖ਼ੁਸ਼ ਸੀ। ਉਸ ਨੇ ਆਖਿਆ, ”ਮੈਂ ਲੰਬੀ ਕਵਿਤਾ ਲਿਖੀ ਹੈ । ਇਸ ਦਾ ਨਾਂ ਰਖਿਆ ਹੈ । ‘ਭਿੱਖਿਆ’ ।”

ਮੈਂ : “ਭਿੱਖਿਆ” ਰਤਾ ਕੁ ਆਨ-ਪੰਜਾਬੀ ਹੈ । ਇਸ ਦੀ ਬਜਾਏ “ਠੂਠਾ” ਕਿਉਂ ਨਹੀਂ ਰਖਦਾ ।

ਸ਼ਿਵ : ਕਵਿਤਾ ਦਾ ਨਾਂ “ਠੂਠਾ” ਨਹੀਂ ਹੋ ਸਕਦਾ ।

ਮੈਂ : ਕਿਉਂ ?

ਸ਼ਿਵ : ਮੰਗਤਿਆਂ ਵਾਲੀ ਗੱਲ ਹੈ । ਭਿੱਖਿਆ ਵਿਚ ਇੱਜ਼ਤ ਹੈ, ਠੂਠੇ ਵਿਚ ਕੋਈ ਇੱਜ਼ਤ ਨਹੀਂ । ਬੁੱਧ ਭਿਕਸ਼ੂ ਮੰਗਤੇ ਕਢਦੇ ਮੰਗਤੇ ਦਾ ਖ਼ਿਆਲ ਆਉਂਦਾ ਹੈ । ਨਹੀਂ ਸਨ, ਪਰ ਠੂਠੇ ਨਾਲ ਲੇਲ੍ਹੜੀਆਂ ਇਸ ਵਿਚ ਕੋਈ ਆਤਮਕ ਗੁਣ ਨਹੀਂ, ਹੀਣਤਾ ਹੈ । ਜਦੋਂ ਸਾਡੇ ਲੀਡਰ ਬਾਹਰਲੇ ਦੇਸਾਂ ਤੋਂ ਮਦਦ ਮੰਗਣ ਜਾਂਦੇ ਹਨ ਤਾਂ ਠੂਠਾ ਫੜ ਕੇ । ਇਸ ਲਈ ਠੂਠੇ ਵਾਲੀ ਗੱਲ ਮੈਂ ਨਹੀਂ ਮੰਨਦਾ ।

ਮੈਂ : ਕਦੋਂ ਲਿਖੀ ?

ਸ਼ਿਵ : ਪਿਛਲੇ ਚਾਰ ਸਾਲ ਦਾ ਇਸ ਕਵਿਤਾ ਨੂੰ ਸੋਚ ਰਿਹਾ ਸਾਂ । ਸ਼ਬਦ- ਚਿਤਰ ਬਣਦੇ ਰਹੇ ਤੇ ਵਿਗੜਦੇ ਰਹੇ । ਪਰ ਪਿਛਲੇ ਮਹੀਨੇ ਮੈਂ ਆਪਣੀ ਭੈਣ ਦੀ ਸ਼ਾਦੀ ਕੀਤੀ । ਜੇ ਇਹ ਸ਼ਾਦੀ ਨਾ ਕਰਦਾ ਤਾਂ ਇਹ ਕਵਿਤਾ ਨਾ ਲਿਖ ਸਕਦਾ ।

ਮੈਂ : ਕਿਉਂ ?

ਸ਼ਿਵ : ਇਸ ਕਵਿਤਾ ਵਿਚ ਦਾਨ ਵਾਲੀ ਗੱਲ ਹੈ, ਤੇ ਇਹ ਦਾਨ ਮੈਂ ਆਪਣੇ ਹੱਥੀਂ ਕੀਤਾ – ਕੰਨਿਆ ਦਾਨ !

ਮੈਂ : ਤੂੰ ਇਕ ਕਵਿਤਾ ਲਿਖ ਰਿਹਾ ਸੀ ‘ਲੋਹੇ ਦਾ ਸ਼ਹਿਰ’ । ਇਹ ਪੂਰੀ ਹੋ ਗਈ ?

ਸ਼ਿਵ : ਨਹੀਂ। ਇਹ ਮੈਂ ਵਿਚੇ ਹੀ ਛੱਡ ਦਿਤੀ । ਬਹੁਤ ਛੋਟਾ ਕੈਨਵਸ ਸੀ……ਬਟਾਲਾ ਸ਼ਹਿਰ ਦਾ…ਮੈਂ ਲੋਹੇ ਨੂੰ ਕਈ ਸਾਲ ਚੁਕੀ ਫਿਰਦਾ ਰਿਹਾ। ਜਦੋਂ ਬੋਝ ਲੱਗਾ ਤਾਂ ਮੈਂ ਸੁੱਟ ਦਿਤਾ ।

ਮੈਂ : ਲੂਣਾ ਦਾ ਖ਼ਿਆਲ ਕਿਵੇਂ ਆਇਆ ?

ਸ਼ਿਵ : ਸਾਡੇ ਕੋਠੇ ਦਾ ਕੱਚਾ ਫ਼ਰਸ਼ ਸੀ, ਤੇ ਸਹਦੀਆਂ ਦੀ ਬਹਾਰ….. ਸੋਚਿਆ ਕਿ ਕੁਝ ਅਜਿਹਾ ਲਿਖਾਂ ਕਿ ਲੋਕਾਂ ਤੋਂ ਵੱਖਰਾ ਹੋਵੇ…ਉਨੀ ਸੌ ਤਰੇਠ ਦੀ ਗੱਲ ਹੈ… ਪਹਿਲਾ ਕਾਂਡ ਮੈਂ ਇਕ ਦਿਨ ਵਿਚ ਹੀ ਲਿਖ ਦਿਤਾ । ਫਿਰ ਤਿੰਨ ਮਹੀਨੇ ਕੁਝ ਨਾ ਲਿਖਿਆ । ਫਿਰ ਸੋਚਣ ਲੱਗਾ ਵਾਰਤਾਲਾਪ ਵਿਚ ਕੀ ਲਿਖਾਂਗਾ । ਪਰ ਮੈਂ ਫਿਰ ਇਸ ਦੇ ਲਿਖਣ ਵਿਚ ਜੁੱਟ ਗਿਆ। ਮਜ਼ਾ ਆ ਰਿਹਾ ਸੀ……ਉਸ ਵੇਲੇ ਲੋਕ ਆਖ ਰਹੇ ਸਨ ‘ਸ਼ਿਵ ਮਰ ਗਿਆ’……‘ਆਟੇ ਦੀਆਂ ਚਿੜੀਆਂ’ ਇਹ ਕਿਸੇ ਹੱਦ ਤੱਕ ਠੀਕ ਹੀ ਸੀ । ਪਹਿਲਾ ਸ਼ਿਵ ਮਰ ਰਿਹਾ ਸੀ……ਮੇਰੇ ਅੰਦਰ ਲੂਣਾ ਬੈਠੀ ਸੀ, ਭਖੀ ਹੋਈ, ਵਾਲਾ ਸ਼ਿਵ ਮਰ ਗਿਆ। ਰਿਹਾ ਸੀ ਤੇ ਦੂਜਾ ਜਨਮ ਟੁੱਟੀ ਹੋਈ, ਸਰਾਪੀ ਹੋਈ । ਮੇਰੀ ਮਾਂ, ਮੇਰਾ ਪਿਉ, ਗ਼ਦਾਰ ਕੁੜੀਆਂ, ਤੇ ਉਹਨਾਂ ਵਿਚ ਇਕ ਕੰਜਰੀ ਵੀ ਬੈਠੀ ਸੀ ।

ਮੈਂ : ਮਾਂ ਕਿਸ ਰੂਪ ਵਿਚ ਆਈ ?

ਸ਼ਿਵ : ਇੱਛਰਾਂ ਦੇ ਬੋਲ ਮੇਰੀ ਮਾਂ ਦੇ ਬੋਲ ਸਨ ।

ਮੈਂ : ਤੇ ਪਿਉ ?

ਸ਼ਿਵ : ਇਕ ਅਫ਼ਸਰ……ਸਖ਼ਤ ਸੁਭਾ ਵਾਲਾ, ਜ਼ਾਲਿਮ……ਸਲਵਾਨ ਵਾਂਗ । ਕੁੜੀਆਂ ਨੇ ਮੁਹੱਬਤ ਕੀਤੀ ਤਾਂ ਉਹਨਾਂ ਵਿਚ ਕੁਰਬਾਨੀ ਵੀ ਸੀ ਤੇ ਗ਼ਦਾਰੀ ਵੀ…… ਮੈਂ ਝੂਠ ਕਿਉਂ ਬੋਲਾਂ ? ਮੇਰੀ ‘ਲੂਣਾ’ ਵਿਚ ਉਹ ਸਭ ਕੁਝ ਹੈ ਜੋ ਆਮ ਆਦਮੀ ਨਾਲ ਹੋ ਸਕਦਾ ਹੈ । ਮੈਂ ਕੋਈ ਰਾਜੇ ਦੇ ਘਰ ਤਾਂ ਜੰਮਿਆ ਨਹੀਂ ਸੀ । ਆਮ ਘਰ ਦਾ ਜੰਮ-ਪਲ ਹਾਂ । ਬਹੁਤ ਵਧੀਆ ਦਿਨ ਵੀ ਦੇਖੇ ਤੇ ਹੱਦੋਂ ਮਾੜੇ ਵੀ –

ਮੈਂ : ਤੇਰੇ ਸ਼ਬਦ-ਚਿਤਰ……

ਸ਼ਿਵ : ਜਿਹੜੇ ਚਿਤਰ ਬਣਦੇ ਨੇ ਉਹ ਬਚਪਨ ਵਿਚ ਹੀ ਨਾਲ ਤੁਰੇ ਆਉਂਦੇ ਨੇ । ਬਚਪਨ ਵਿਚ ਢਾਬ ਤਾਰਿਆਂ ਨਾਲ ਭਰੀ ਹੋਈ ਤੇ ਤਪ ਕਰਦਾ ਸੂਰਜ ਤੇ ਘੁਮਿਆਰੀ ਦੇ ਭਾਂਡੇ ਤੇ ਘੁੰਮਦਾ ਚੱਕ ਤੇ ਥੋਹਰ ਤੇ ਸੱਪ ਤੇ ਮਰਾਸਣ ਤੇ ਢੋਲਕ ਦੇ ਮੱਥੇ ਸਾਵੀ ਮਹਿੰਦੀ….. ਇਹ ਸਭ ਬਚਪਨ ਤੋਂ ਹੀ ਨਾਲ ਤੁਰਦੇ ਹਨ ।

ਮੈਂ : ਤੇਰਾ ਬਚਪਨ ਬਾਕੀਆਂ ਵਰਗਾ ਹੀ ਸੀ – ਪੇਂਡੂ । ਪਰ ਤੇਰੇ ਸ਼ਬਦ-ਚਿਤਰ ਕੱਬੇ ਤੇ ਘੋੜੇ ਹਨ, ਤੇ ਇਸੇ ਲਈ ਸੱਜਰੇ ।

ਸ਼ਿਵ : ਮੈਂ ਬਾਕੀਆਂ ਨਾਲੋਂ ਵੱਖਰਾ ਹੋਣਾ ਚਾਹੁੰਦਾ ਸਾਂ । ਮੇਰੇ ਸਾਹਮਣੇ ਦੋ ਪੀੜ੍ਹੀਆਂ ਖੜੀਆਂ ਸਨ, ਪਹਿਲੀ ਰਾਮ ਰਹੀਮ ਵਾਲੇ ਤੇ ਧਾ ਗਲਵਕੜੀ ਵਾਲੇ । ਦੂਜੀ ਪੀੜ੍ਹੀ ਸੀ ਬਲੱਗਣ, ਦਾਮਨ, ਤੀਰ, ਸ਼ੌਕਤ, ਨੂਰਪੁਰੀ । ਇਹਨਾਂ ਦਾ ਆਪਣਾ ਹੀਂ ਢੰਗ ਸੀ । ਕਈ ਕਈ Ôਜ਼ਾਰ ਦੇ ਮਜਮਿਆ ਨੂੰ ਕੀਲ ਲੈਂਦੇ । ਮੈਂ ਇਹਨਾਂ ਦੋਹਾਂ ਪੀੜ੍ਹੀਆਂ ਤੋਂ ਪ੍ਰਭਾਵਤ ਹੋਇਆ ਤੇ ਦੋਹਾਂ ਤੋਂ ਹੀ ਬਾਗ਼ੀ ਹੋਇਆ ।

ਉਹ ਕੁਝ ਦੇਰ ਲਈ ਚੁੱਪ ਹੋ ਗਿਆ। ਲੰਮੀਆਂ ਪੀਲੀਆਂ ਉਂਗਲਾਂ ਵਿਚ ਫੜ ਕੇ “ਇਕ ਕਵਿਤਾ ਲਿਖੀ ਹੈ ‘ਦੁੱਧ ਦਾ ਕਤਲ’ ।” ਸਿਗਰਟ ਸੁਲਗਾ ਲਈ ਤੇ ਆਪਣੀਆਂ ਕਸ਼ ਖਿਚਣ ਲਗਾ । ਫਿਰ ਬੋਲਿਆ,

ਮੈਂ ਉਸ ਨੂੰ ਸੁਣਾਉਣ ਲਈ ਆਖਿਆ। ਉਸ ਨੇ ਕਵਿਤਾ ਸੁਣਾਈ । ਇਸ ਵਿਚ ਅਜਿਹੀਆਂ ਪੰਗਤੀਆਂ ਸ਼ਨ ਜੋ ਸਾਧਾਰਣ ਪਾਠਕ ਦੀਆਂ ਅੱਖਾਂ ਵਿਚ ਅੱਥਰੂ ਲੈ ਆਉਣ । ਮਸਲਨ ਅਜਿਹੇ ਦੁੱਧ ਨੂੰ ਕੋਈ ਕਤਲ ਨਹੀਂ ਫ਼ਿਕਰੇ : ਮਾਂ ਦਾ ਦੁੱਧ ਵੰਡਿਆ ਨਹੀਂ ਜਾਂਦਾ, ਮਾਂ ਦੇ ਕਰ ਸਕਦਾ, ਮਾਂ ਦਾ ਦੁੱਧ ਇਕ ਹੁੰਦਾ ਹੈ……

ਮੈਂ ਆਖਿਆ, ਤੂੰ ਇਹ ਰਵਾਇਤੀ ਗੱਲਾਂ ਕਿਉਂ ਲਿਖੀਆਂ ਨੇ ? ਬਾਰ ਬਾਰ ਮਾਂ ਦੇ ਦੁੱਧ ਨੂੰ ਹਾਕਾਂ ਮਾਰ ਕੇ ਉਸ ਦੇ ਕਤਲ ਦਾ ਰੋਣਾ ਕਿਉਂ ਰੋਇਆ ਹੈ । ਇਹ ਸਭ ਰਵਾਇਤੀ ਚੀਜ਼ਾਂ ਹਨ । ਜੰਗ ਤੇ ਕਾਲ ਦੇ ਸਮੇਂ ਪੁੱਤ ਆਪਣੀ ਮਾਂ ਨੂੰ ਕਤਲ ਕਰ ਸਕਦਾ ਹੈ, ਤੋਂ ਮਾਂ ਆਪਣੇ ਪੁੱਤ ਤੋਂ ਰੋਟੀ ਖੋਹ ਕੇ ਖਾ ਸਕਦੀ ਹੈ । ਇਸ ਨਾਲ ਜੰਗ ਤੇ ਭੁੱਖ ਦੀ ਭਿਆਨਕ ਤਸਵੀਰ ਮਿਲਦੀ ਹੈ । ਸਗੋਂ ਮੈਂ ਤਾਂ ਆਖਾਂਗਾ ਉਸ ਮਾਂ ਨਾਲ ਇਕ ਭਿਅੰਕਰ ਹਮਦਰਦੀ ਜਾਗ ਸਕਦੀ ਹੈ ਜੋ ਆਪਣੇ ਪੁੱਤ ਤੋਂ ਟੁੱਕ ਖੋਹ ਲਵੇ । ਬੰਗਾਲ ਦੇ ਪਿਛਲੇ ਮਹਾਂ ਕਾਲ ਵਿਚ ਅਜਿਹੀਆਂ ਮਿਸਾਲਾਂ ਮਿਲਦੀਆਂ ਹਨ ਕਿ ਇਕ ਮਾਂ ਆਪਣੇ ਨਿੱਕੇ ਪੁੱਤ ਦੀ ਸਿਸਕਦੀ ਲਾਸ਼ ਚੁਕੀ ਫਿਰਦੀ ਸੀ ਤੇ ਇਸੇ ਬਹਾਨੇ ਲੋਕਾਂ ਤੋਂ ਪੈਸੇ ਮੰਗਦੀ ਸੀ । ਪਿਛਲੇ ਮਹੀਨੇ ਬੰਗਲਾ ਦੇਸ਼ ਤੋਂ ਕਢੇ ਇਕ ਟੱਬਰ ਦੀ ਅਜਿਹੀ ਘਟਨਾ ਹੈ ਜਿਸ ਨੇ ਮੇਰੇ ਲੂੰ ਕੰਡੇ ਖੜੇ ਕਰ ਦਿਤੇ। ਪਾਕਿਸਤਾਨੀ ਸਿਪਾਹੀਆਂ ਦੇ ਜ਼ੁਲਮ ਤੋਂ ਡਰੇ ਝਾੜੀਆਂ ਪਿਛੇ ਹਨੇਰੇ ਵਿਚ ਕੁਝ ਲੋਕ ਛੁਪੇ ਬੈਠੇ ਸਨ । ਇਕ ਮਾਂ ਦੀ ਗੋਦੀ ਉਸ ਦਾ ਨਿੱਕਾ ਬਾਲ ਰੋਣ ਲਗਦਾ ਹੈ । ਸਿਪਾਹੀ ਆ ਰਹੇ ਹਨ । ਮਾਂ ਬੱਚੇ ਦੇ ਮੂੰਹ ਉਤੇ ਹੱਥ ਰਖ ਕੇ ਉਸ ਨੂੰ ਚੁੱਪ ਕਰਾਉਂਦੀ ਹੈ, ਪਰ ਬੱਚਾ ਰੋਈ ਜਾਂਦਾ ਹੈ । ਆਖਿਰ ਡਰ ਨਾਲ ਸਹਿਮੀ ਮਾਂ ਆਪਣੀ ਜਾਨ ਬਚਾਉਣ ਲਈ ਆਪਣੇ ਪੁੱਤ ਦਾ ਗਲ ਘੁਟ ਦੇਂਦੀ ਹੈ । ਭਾਵੇਂ ਇਹ ਗੱਲ ਆਮ ਨਹੀਂ ਹੁੰਦੀ, ਪਰ ਕਵੀ ਦਾ ਫ਼ਰਜ਼ ਹੈ ਅਨੋਖੀ ਹਕੀਕਤ ਨੂੰ ਲਭੇ ਤੇ ਲੋਕਾਂ ਨੂੰ ਉਹ ਸੱਚ ਦਿਖਾਵੇ ਜੋ ਉਹਨਾਂ ਨੂੰ ਪਰੰਪਰਾਗਤ ਰਾਹ ਤੇ ਤੁਰਦਿਆਂ ਨਜ਼ਰ ਨਹੀਂ ਆਉਂਦਾ । ‘ਲੂਣਾ’ ਵਿਚ ਤੂੰ ਇਸੇ ਨਵੇਂ ਸੱਚ ਨੂੰ ਢੂੰਡਿਆ ਸੀ । ਲੂਣਾ ਤੇ ਸਲਵਾਨ ਤੇ ਪੂਰਨ ਦੇ ਰਿਸ਼ਤਿਆਂ ਨੂੰ ਨਵੀਂ ਸੂਝ ਤੇ ਮਨੋਵਿਗਿਆਨਕ ਝਾਤ ਨਾਲ ਪੇਸ਼ ਕੀਤਾ ।

ਸ਼ਿਵ ਇਹ ਗੱਲਾਂ ਸੁਣ ਕੇ ਬੋਲਿਆ, ”ਤੂੰ ਮੇਰੀ ਤਬੀਅਤ ਖ਼ਰਾਬ ਕਰ ਦਿਤੀ ।”

ਸ਼ਿਵ ਕੁਮਾਰ ਮੈਨੂੰ ਦੁਬਾਰਾ ਮਿਲਿਆ ਤਾਂ ਦਾੜੀ ਰੁਖੀ ਹੋਈ ਸੀ । ਮੁਸਲਮਾਨੀ ਸ਼ਕਲ ਤੇ ਮੁਸਲਮਾਨੀ ਅੰਦਾਜ਼ । ਨਿਰਾ ਮਿਰਜ਼ਾ ਅਬਦੁਲ ਅਜ਼ੀਜ਼ ਜਾਪਦਾ ਸੀ । ਉਸ ਦੇ ਇਰਦ ਗਿਰਦ ਨਿੱਕੀ ਢਾਣੀ ਦੇ ਪੰਜ ਛੇ ਲੇਖਕ ਖੜੇ ਸਨ ।

ਸ਼ਿਵ ਬੋਲਿਆ, “ਤੂੰ ਮੇਰੀ ਖ਼ਬਰ ਲੈਣ ਨਹੀਂ ਆਇਆ !!”

ਮੈਂ : ਕੀ ਹੋਇਆ ?

ਸ਼ਿਵ : ਮਿਰਗੀ ਦਾ ਦੌਰਾ ਪਿਆ ਸੀ ਜਿਸ ਨਾਲ ਦੰਦਲ ਪੈ ਗਈ ਤੇ ਮੇਰੀ ਜੀਭ ਕੱਟੀ ਗਈ । ਆਹ ਦੇਖ ਮੇਰੀ ਜੀਭ । ਅੱਜ ਕਲ੍ਹ ਇਲਾਜ ਕਰਾ ਰਿਹਾ ਹਾਂ ।

ਮੈਂ : ਤੇਰਾ ਕੋਈ ਇਲਾਜ ਨਹੀਂ । ਤੈਨੂੰ ਕੋਈ ਨਹੀਂ ਬਚਾ ਸਕਦਾ । ਤੇਰੇ ਨਾਲ ਹਮਦਰਦੀ ਕਰਨਾ ਫ਼ਜ਼ੂਲ ਹੈ ।

ਸ਼ਿਵ : ਕਿਸ ਕੁੱਤੇ ਨੂੰ ਹਮਦਰਦੀ ਦੀ ਲੋੜ ਹੈ ? ਮੈਨੂੰ ਲੋੜ ਹੈ ਲੋਕਾਂ ਦੀ ਸਮਝ ਦੀ ਸਾਹਿਤਕ ਸੂਝ ਦੀ । ਪਰ ਸਭ ਮੇਰੇ ਦੁਆਲੇ ਨਸੀਹਤ ਦਾ ਸੋਟਾ ਚੁੱਕੀ ਫਿਰਦੇ ਨੇ । ਸ਼ਰਾਬ ਨਾ ਪੀ, ਕੁੱਤਿਆਂ ਉਤੇ ਗੀਤ ਨਾ ਲਿਖ । ਦੱਸੋ ਮੈਂ ਕੀ ਕਰਾਂ ? ਜੋ ਮੈਂ ਲਿਖ ਰਿਹਾ ਹਾਂ ਉਸ ਨੂੰ ਕੋਈ ਛਾਪਣ ਨੂੰ ਤਿਆਰ ਨਹੀਂ ।

ਮੈਂ : ਕੀ ਲਿਖ ਰਿਹਾ ਐਂ ?

ਸ਼ਿਵ : ਬਕਵਾਸ । ਮੈਂ ਉੱਲੂ ਦਾ ਪੱਠਾ ਹਾਂ । ਲੋਕ ਮੇਰੀ ਕਵਿਤਾ ਤੋਂ ਡਰਦੇ ਹਨ । ਉਹ ਚਾਹੁੰਦੇ ਹਨ ਮੈਂ ਨਰਮ ਨਰਮ ਜਜ਼ਬਾਤ ਵਾਲੀ ਕਵਿਤਾ ਲਿਖਾਂ, ਬਿਰਹਾ ਦੇ ਗੀਤ, ਇਸ਼ਕ ਦੀਆਂ ਦੰਦਲਾਂ, ਮਾਂ ਨੂੰ ਹਾਕਾਂ ਮਾਰ ਕੇ ਰੋਵਾਂ, ਵਿਹੜੇ ਦੇ ਸਰਾਪ ਦੀਆਂ ਮਘਦੀਆਂ ਹੋਈਆਂ ਤੁਕਾਂ ਰਚਾਂ । ਪਰ ਮੈਂ ਇਹ ਨਹੀਂ ਲਿਖ ਰਿਹਾ । ਮੈਂ ਲਿਖ ਰਿਹਾ ਹਾਂ ‘ਕੁੱਤੇ”, “ਲੁੱਚੀ ਧਰਤੀ”, “ਫਾਂਸੀ” । “ਫਾਂਸੀ” ਵਿਚ ਮੈਂ ਆਪਣੇ ਪਿੰਡ ਦੇ ਇਕ ਦਰਖ਼ਤ ਨੂੰ ਫਾਂਸੀ ਦੇ ਰਿਹਾ ਹਾਂ । ਉਸ ਦਾ ਪਿਉ ਕਿਕਰਾਂ ਵਰਗਾ, ਉਸ ਦੀ ਮਾਂ ਬੇਰੀਆਂ ਵਰਗੀ । ਪਰ ਮੇਰੇ ਆਲੋਚਕ ਮੈਨੂੰ ਗਾਲ੍ਹਾਂ ਕਢਦੇ ਹਨ ਕਿ ਮੈਂ ਕੀ ਬਕਵਾਸ ਕਰ ਰਿਹਾ ਹਾਂ । ਉਹ ਮੈਨੂੰ ਫਾਹੇ ਟੰਗਣਾ ਚਾਹੁੰਦੇ ਹਨ। ਪਿੰਡ ਦਾ ਇਹ ਦਰਖ਼ਤ ਮੈਂ ਖ਼ੁਦ ਹਾਂ । ਮੈਂ ਕੀ ਹਾਂ ? ਮੈਂ ਸਭ ਕੁਝ ਹਾਂ – ਕੁੱਤਾ, ਦਰਖ਼ਤ, ਢੋਲਕ, ਥੋਹਰ । ਸਭ ਕੁਝ ਮੈਂ ਹਾਂ । ਲੋਕ ਆਖਦੇ ਹਨ ਮੈਂ ਨਿਰਾਸ਼ਾਵਾਦੀ ਹਾਂ । ਹੁਣ ਆਖਦੇ ਹਨ ਮੈਂ ਉਜਾੜੂ ਕਵੀ ਹਾਂ । ਸ਼ਰਾਬੀ। ਕੌਮ ਦੇ ਖ਼ਿਲਾਫ਼ ਇਹਨਾਂ ਲੋਕਾਂ ਨੇ ਅੱਖਾਂ ਉਤੇ ਮਜ਼ਹਬ ਤੇ ਸਿਆਸਤ ਦੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ । ਇਹ ਝੂਠ ਬੋਲਦੇ ਹਨ । ਰਚਨਾ ਨੂੰ ਜਰ ਨਹੀਂ ਸਕਦੇ । ਚੰਗਾ, ਜਮਾ ਲਉ ਹੋਰ ਕਵੀ । ਪੰਦਰਾਂ ਕਵੀ ਜਮਾ ਲਉ ! ਪੱਚੀ । ਪੰਜਾਹ । ਤੇ ਲਿਖੋ ਬੰਗਲਾ ਦੇਸ ਉਤੇ ਕਵਿਤਾਵਾਂ ।

ਮੈਂ : ਇਹ ਗੱਲ ਨਹੀਂ ਲਿਖਦਾ ।

ਸ਼ਿਵ : ਡਰਦਾ ਐਂ ? ਲਿਖ ! ਇਹੋ ਗੱਲ ਮੈਂ ਆਖਣਾ ਚਾਹੁੰਦਾ ਹਾਂ । ਤੈਨੂੰ ਲਿਖਣੀ ਪਵੇਗੀ । ਮੇਰੇ ਦਿਲ ਵਿਚ ਭਾਂਬੜ ਬਲਦੇ ਹਨ । ਸਾਡੇ ਲੋਕ ਬੰਗਲਾ ਦੇਸ ਦਾ ਨਾਅਰਾ ਲਾ ਕੇ ਉਥੋਂ ਦੀਆਂ ਤੀਵੀਆਂ ਦੀ ਰੁਲੀ ਪੱਤ ਨੂੰ ਵੇਚ ਰਹੇ ਹਨ । ਇਹ ਬੇਈਮਾਨੀ ਹੈ । ਲਿਖਣਾ ਹੈ ਤਾਂ ਈਮਾਨਦਾਰੀ ਨਾਲ ਲਿਖੋ। ਮੈਂ ਇਸ ਵੇਲੇ ਚਾਹੁੰਦਾ ਹਾਂ ਕਿ ਆਪਣੀ ਕਵਿਤਾ ਨੂੰ ਕਿੱਲਾਂ ਵਾਲੇ ਬੂਟ ਹੇਠ ਦੱਬ ਕੇ ਕੁਚਲ ਦੇਵਾਂ । ਹਰ ਥਾਂ ਸਿਆਸਤ ਆ ਵੜੀ ਹੈ । ਅਸੀਂ ਸਿਆਸੀ ਲੀਡਰਾਂ ਨੂੰ ਭੰਡਦੇ ਹਾਂ । ਸਾਡੇ ਸਾਹਿੱਤ ਵਿਚ ਜੋ ਘਟੀਆ ਸਿਆਸਤ ਹੈ — ਉਸ ਦਾ ਕੀ ਇਲਾਜ । ਇਹ ਜ਼ਲਾਲਤ ਹੈ । ਹੁਣ ਕਿਸੇ ਅਦੀਬ ਦੀ ਇੱਜ਼ਤ ਨਹੀਂ ਰਹੀ । ਸਭ ਪੋਲੇ ਹਨ । ਸਿਆਸੀ ਲੀਡਰ ਖੱਦਰ ਦੀ ਟੋਪੀ ਪਾਉਂਦੇ ਹਨ, ਤੇ ਸਾਡੇ ਸਾਹਿਤਕਾਰ ਸਿਆਸਤ ਦੀ ਟੋਪੀ । ਇਹਨਾਂ ਵਿਚੋਂ ਕੋਈ ਸਾਹਿੱਤਕਾਰ ਜ਼ਿੰਦਾ ਨਹੀਂ ਰਵੇਗਾ । ਮੰਟੂ ਨੇ ਸਾਰੀ ਉਮਰ ਸ਼ਰਾਬ ਪੀਤੀ, ਰੰਡੀਆਂ ਕੋਲ ਗਿਆ । ਉਹ ਕੁਤਬ ਮੀਨਾਰ ਬਣ ਕੇ ਖੜਾ ਹੈ ਕਿਉਂਕਿ ਉਹ ਸਾਹਿੱਤਕ ਤੌਰ ਉਤੇ ਈਮਾਨਦਾਰ ਤੇ ਦਲੇਰ ਸੀ । ਸਹਿਗਲ ਨੇ ਸ਼ਰਾਬ ਪੀਤੀ ਤੇ ਰੰਡੀਆਂ ਕੋਲ ਗਿਆ । ਇਕਬਾਲ ਨੇ ਸ਼ਰਾਬ ਪੀਤੀ ਤੇ ਰੰਡੀਆਂ ਦੇ ਕੋਠੇ ਗਿਆ, ਪਰ ਉਸ ਦੀ ਕਵਿਤਾ ਵਿਚ ਪੈਗ਼ੰਬਰਾਂ ਵਾਲਾ ਜਲੋ ਸੀ । ਉਹ ਈਮਾਨਦਾਰ ਸੀ । ਅਸੀ ਅਜ ਕਲ੍ਹ ਸਿਆਸੀ ਕੁੱਤਿਆਂ ਵਿਚ ਘਿਰੇ ਹੋਏ ਹਾਂ – ਮਜਹਬ ਵੀ ਸਿਆਸਤ ਬਣ ਗਿਆ ਹੈ । ਚਾਲਾਕੀ । ਧੋਖਾ । ਸਾਰੀ ਈਮਾਨਦਾਰੀ ਖ਼ਤਮ ਹੋ ਗਈ । ਹਰ ਕੋਈ ਝੋਲੀ ਚੁਕੀ ਕਰਦਾ ਹੈ ; ਫ਼ਰਕ ਇਤਨਾ ਹੈ ਕਿ ਕੋਈ ਝੂਠਾ ਝੋਲੀਚੁਕ ਹੈ ਤੇ ਕੋਈ ਸੱਚਾ ਝੋਲੀਚੁਕ । ਮੈਂ ਸੱਚ ਆਖ ਰਿਹਾ ਹਾਂ । ਜਿਸ ਨੇ ਮੇਰੀ ਟੰਗ ਭੰਨਣੀ ਐ ਭੰਨ ਲਵੇ……ਨਵੀਂ ਪੀੜ੍ਹੀ ਵੀ ਵੈਰੀ ਹੋ ਗਈ……ਉਹ ਸਮਾਜ ਦੀ ਵੈਰੀ ਨਹੀਂ, ਚੰਗੇ ਲੇਖਕ ਦੀ ਵੈਰੀ ਹੈ । ਚੰਗੇ ਲੇਖਕ ਨੂੰ ਉਹ ਸਥਾਪਤੀ ਆਖਦੇ ਹਨ ! ਅਸਟੈਬਲਿਸ਼- ਮੈਂਟ । ਬਸ ਉਹਨਾਂ ਨੇ ਚੰਗੇ ਲੇਖਕ ਨੂੰ ਮਾਰਨਾ ਹੈ । ਨਾ ਸਮਾਜ ਨੂੰ, ਨਾ ਆਪਣੇ ਅਫ਼ਸਰ ਨੂੰ, ਨਾ ਕਿਸੇ ਵਜ਼ੀਰ ਨੂੰ, ਨਾ ਕਿਸੇ ਸਰਮਾਏਦਾਰ ਨੂੰ । ਉਹਨਾਂ ਦਾ ਗੁੱਸਾ ਚੰਗੇ ਲੇਖਕ ਉਤੇ ਹੈ । ਮੇਰਾ ਇਤਬਾਰ ਉਠ ਗਿਆ ਹੈ । ਇਥੇ ਕੁਝ ਨਹੀਂ ਹੋਵੇਗਾ । ਸੰਸਥਾਵਾਂ ਵਿਚ ਮਜਹਬ ਹੈ, ਸਿਆਸਤ ਹੈ, ਬਕਵਾਸ ਹੈ। ਮੇਰੇ ਦਿਲ ਵਿਚ ਕਿਸੇ ਲਈ ਇੱਜ਼ਤ ਨਹੀਂ ।

ਮੈਨੂੰ ਸ਼ਿਵ ਕਈ ਮਹੀਨੇ ਨਾ ਮਿਲਿਆ ।

ਸਾਡੇ ਇਕ ਮਿੱਤਰ ਦੇ ਬਿਰਧ ਪਿਤਾ ਦਾ ਦਿਹਾਂਤ ਹੋ ਗਿਆ । ਸ਼ਿਵ ਤੇ ਮੈਂ ਸ਼ਮਸ਼ਾਨ ਭੂਮੀ ਵਿਚ ਅੰਤਿਮ ਦਾਹ ਸਸਕਾਰ ਲਈ ਗਏ । ਲੋਕ ਪਾਠ ਉਤੇ ਬੈਠ ਗਏ ਤੇ ਅਸੀਂ ਪਿੱਠ ਕਰ ਕੇ ਇਕ ਪਾਸੇ ਪੌੜੀਆਂ ਉੱਤੇ ਬੈਠ ਗਏ । ਲੱਕੜਾਂ ਗਿੱਲੀਆਂ ਸਨ ਤੇ ਸ਼ਾਮ ਪੈ ਰਹੀ ਸੀ । ਚਾਰਜੀ ਸੋਕੜ ਕਾਨਿਆਂ ਦੇ ਝਾੜੂ ਹਵਾ ਵਿਚ ਮਾਰ ਮਾਰ ਕੇ ਲੱਕੜਾਂ ਮਘਾ ਰਹੇ ਸਨ ।

ਸ਼ਿਵ ਬੋਲਿਆ, “ਮੌਤ ਇਹਨਾਂ ਚਾਰਜੀਆਂ ਲਈ ਧੰਦਾ ਹੈ ? ਇਹ ਜੀਵਨ ਨੂੰ ਝਾੜੂ ਮਾਰਦੇ ਹਨ । ਬੜੀ ਵਹਿਸ਼ੀਆਨਾ ਗੱਲ ਹੈ। ਬਿਰਧ ਪਿਤਾ ਦੀ ਲਾਸ਼ ਹੁਣ ਜਲ ਰਹੀ ਹੈ । ਇਕ ਦਿਨ ਸ਼ਿਵ ਦੀ ਲਾਸ਼ ਵੀ ਏਸੇ ਤਰ੍ਹਾਂ ਜਲੇਗੀ ਤੇ ਤੂੰ ਪੌੜੀਆਂ ਉਤੇ ਬੈਠਾ ਏਸੇ ਤਰ੍ਹਾਂ ਤੱਕੇਂਗਾ, ਤੇ ਆਖੇਂਗਾ: ਉਸ ਉੱਲੂ ਦੀ ਲਾਸ਼ ਅਜ ਫੂਕ ਕੇ ਆਇਆ ਹਾਂ । ਹੁਣ ਗਰਮ ਗਰਮ ਚਾਹ ਪਿਲਾਉ ਮੈਨੂੰ ।

ਮੈਂ ਆਖਿਆ : ਤੂੰ ਮੈਥੋਂ ਛੋਟਾ ਏਂ, ਪਹਿਲਾਂ ਮੈਂ ਮਰਾਂਗਾ । “ਨਹੀਂ, ਪਹਿਲਾਂ ਮੈਂ !’’

ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ । ਮਹਾਜ਼ ਉੱਤੇ ਜਵਾਨ ਸਿਪਾਹੀ ਮਰ ਰਹੇ ਸਨ। ਅਸੀਂ ਦੋਵੇਂ ਏਥੇ ਬੈਠੇ ਜਾਨ ਵਾਰਨ ਦੀਆਂ ਗੱਲਾਂ ਕਰ ਰਹੇ ਸਾਂ ।

ਹਨੇਰੇ ਹੋਏ ਜਦੋਂ ਅਸੀਂ ਘਰ ਮੁੜੇ ਤਾਂ ਰਾਹ ਵਿਚ ਸ਼ਿਵ ਬੋਲਿਆ, “ਮੈਂ ਉਸ ਦੀ ਅਰਥੀ ਨੂੰ ਮੋਢਾ ਦਿੱਤਾ ਸੀ । ਇਕ ਦੋਸਤ ਦਾ ਪਿਤਾ । ਬਿਲਕੁਲ ਆਪਣਾ ਪਿਤਾ ਲਗਦਾ ਸੀ । ਬੜੀ ਲੰਮੀ ਉਮਰ ਭੋਗ ਕੇ ਮਰਿਆ। ਇਕ ਸੰਤ ਵਾਂਗ ਰਿਹਾ। ਪੁੱਤਰ ਉੱਚੀ ਪਦਵੀ ਉੱਤੇ । ਸੋਗ ਕਿਸ ਗੱਲ ਦਾ ? ਚਲ, ਚਲ ਕੇ ਸ਼ਰਾਬ ਪੀਵੀਏ । ਜਦੋਂ ਪੰਡਿਤ ਨਹਿਰੂ ਮਰਿਆ ਤਾਂ ਮੈਨੂੰ ਰੇਡੀਉ ਸਟੇਸ਼ਨ ਜਲੰਧਰ ਦਾ ਟੈਲੀਫ਼ੋਨ ਆਇਆ, ਕਿ ਮੈਂ ਬਟਾਲੇ ਤੋਂ ਆ ਕੇ ਨਜ਼ਮ ਪੜ੍ਹਾਂ । ਮੈਂ ਆਖਿਆ ਮੈਂ ਕੋਈ ਨਜ਼ਮ ਨਹੀਂ ਲਿਖੀ, ਤੇ ਜੀਅ ਵੀ ਨਹੀਂ ਕਰਦਾ। ਉਹਨਾਂ ਆਖਿਆ : ਤੂੰ ਜ਼ਰੂਰ ਆ ਕੇ ਨਜ਼ਮ ਪੜ੍ਹ । ਮੈਂ ਬੱਸ ਵਿਚ ਡਰਾਈਵਰ ਦੇ ਨਾਲ ਲਗਦੀ ਸੀਟ ਉਤੇ ਬੈਠ ਗਿਆ । ਬਸ ਤੁਰੀ, ਤੇ ਮੈਂ ਸਿਗਰਟ ਸੁਲਗਾ ਲਈ। ਇਕ ਸੂਟਾ ਖਿੱਚਿਆ ਤੇ ਪਹਿਲਾ ਬੰਦ ਹਾਜ਼ਰ ਸੀ :

“ਅਜ ਅਮਨਾਂ ਦਾ ਬਾਬਲ ਮਰਿਆ ਸਾਰੀ ਧਰਤ ਨੜੋਏ ਆਈ ਤੇ ਅੰਬਰ ਨੇ ਹਉਂਕਾ ਭਰਿਆ।””

ਰੇਡੀਉ ਸਟੇਸ਼ਨ ਪਹੁੰਚ ਕੇ ਆਖ਼ਰੀ ਬੰਦ ਲਿਖਿਆ ਜਿਵੇਂ ਕੋਈ ਦਰਜ਼ੀ ਝੱਗਾ ਸਿਉਂ ਕੇ ਬਟਨ ਲਾਵੇ । ਰੇਡੀਉ ਉੱਤੇ ਨਜ਼ਮ ਪੜ੍ਹੀ ਤੇ ਪਚਾਸੀ ਰੁਪਏ ਜੇਬ ਵਿਚ ਪਾਏ । ਬਾਹਰ ਆ ਕੇ ਦੋਸਤਾਂ ਨੂੰ ਢੂੰਡਿਆ ਤੇ ਰਾਤ ਵੇਲੇ ਸ਼ਰਾਬ ਪੀਤੀ । ਮੈਨੂੰ ਪਤਾ ਲਗਿਆ ਕਿ ਮੇਰੀ ਕਵਿਤਾ ਹਰ ਦੋ ਘੰਟੇ ਪਿੱਛੋਂ ਗਾ ਕੇ ਸੁਣਾਈ ਜਾ ਰਹੀ ਸੀ । ਮੈਂ ਖ਼ੁਦ ਸਦ ਸੁਣੀ ਤਾਂ ਮੇਰਾ ਮਨ ਭਰ ਆਇਆ, ਅੱਖਾਂ ਵਿਚ ਹੰਝੂ ਛਲਕ ਪਏ । ਮੇਰੇ ਸਾਥੀਆਂ ਦਾ-ਮਨ ਵੀ ਰੋ ਰਿਹਾ ਸੀ । ਮੈਂ ਹੈਰਾਨ ਸਾਂ ਕਿ ਕਵਿਤਾ ਮੈਂ ਕਿਵੇਂ ਲਿਖੀ ?……ਮੈਂ ਕਿਹੋ ਜਹੀਆਂ ਗੱਲਾਂ ਕਰੀ ਜਾਂਦਾ ਹਾਂ । ਬਕਵਾਸ । ਚੱਲ, ਚੱਲ ਕੇ ਸ਼ਰਾਬ ਪੀਏ । ਪਰ ਤੂੰ ਤੇ ਵਿਆਹ ਕਰਾ ਕੇ ਸਾਡੇ ਕੰਮ ਦਾ ਨਹੀਂ ਰਿਹਾ ।”

ਸ਼ਿਵ ਬਹੁਤ ਜਜ਼ਬਾਤੀ ਸੀ । ਦੋਸਤ ਦੇ ਪਿਤਾ ਦੀ ਮੌਤ ਦਾ ਉਸ ਨੂੰ ਗ਼ਮ ਸੀ ਤੇ ਉਹ ਇਸ ਗ਼ਮ ਦੀ ਖਿੱਲੀ ਉਡਾ ਰਿਹਾ ਸੀ। ਉਹ ਬੋਲਿਆ, “ਇਹ ਸੋਗ ਬਕਵਾਸ ਹੈ । ਕੁਝ ਕਰਨਾ ਚਾਹੀਦਾ ਹੈ । ਪਰ ਕੀ? ਇਸ ਬਜ਼ੁਰਗ ਨੇ ਪੁੱਤਾਂ, ਨੂੰਹਾਂ ਤੇ ਪੋਤਰਿਆਂ ਦੇ ਹੱਥਾਂ ਵਿਚ ਪ੍ਰਾਣ ਤਿਆਗੇ ਹਨ। ਸੋਗ ਕਿਸ ਗੱਲ ਦਾ ? ਪੰਜ ਸੌ ਆਦਮੀ ਅਰਥੀ ਨਾਲ ਆਇਆ ਹੈ । ਜਦੋਂ ਮੈਂ ਮਰਿਆ ਤਾਂ ਬਲਵੰਤ, ਪੰਜ ਕੁੱਤਿਆਂ ਨੇ ਵੀ ਨਹੀਂ ਆਉਣਾ । ਅੰਮ੍ਰਿਤਾ ਇਕ ਨਜ਼ਮ ਲਿਖ ਦੇਵੇਗੀ । ਤੋਂ ਤੂੰ ਆਖੇਂਗਾ “ਮਰ ਗਿਆ ਵਿਚਾਰਾ ਕੌਡੀਆਂ ਵਾਲਾ ਸੱਪ’ !”

 

 

Credit – ਬਲਵੰਤ ਗਾਰਗੀ

 

 

Leave a comment