ਕਿੱਸਾ ਹੀਰ ਰਾਂਝਾ

ਮਸ਼ਹੂਰ ਪੰਜਾਬੀ ਕਿੱਸਾ ਹੀਰ ਰਾਂਝਾ 

ਝਨਾਂ ਆਪਣੀ ਝੋਕ ਵਿਚ ਪਿਆ ਵਹਿੰਦਾ ਸੀ । ਪਾਰਲੇ ਕੰਢੇ ਸਿਆਲਾਂ ਦਾ ਪਿੰਡ ਸੀ। ਉਰਾਰਲੇ ਕੰਢੇ ਇਕ ਨਿੱਘੀ ਸਵੇਰੇ, ਸੁਥਰੀ ਜਿਹੀ ਇਕ ਬੇੜੀ ਖੜੋਤੀ, ਜਿਦ੍ਹੇ ਵਿਚ ਚਵੀਂ ਪਾਸੀਂ ਖੁਲ੍ਹਦੀਆਂ ਬਾਰੀਆਂ ਵਾਲੀ ਪਾਲਕੀ ਦਿਸਦੀ ਸੀ ਰੰਗ ਬਰੰਗੇ ਪੱਟ ਨਾਲ ਕੱਢੀਆਂ ਫੁਲਕਾਰੀਆਂ ਦੀਆਂ ਕੰਨੀਆਂ ਇਨ੍ਹਾਂ ਬਾਰੀਆਂ ਅੱਗੇ ਰੁਮਕਦੀ ਪੌਣ ਨਾਲ ਪੰਛੀਆਂ ਵਾਂਗ ਕਦੇ ਅੰਦਰ ਕਦੇ ਬਾਹਰ ਉੱਡ ਰਹੀਆਂ ਸਨ। ਬੇੜੀ ਦੇ ਇਕ ਸਿਰੇ ਦੋ ਇਸਤਰੀਆਂ ਨਾਲ ਬੈਠਾ ਮੁਹਾਣਾ ਹੁੱਕਾ ਪੀ ਰਿਹਾ ਸੀ।

ਛਬੀਲੇ ਜਿਹੇ ਇਕ ਗੱਭਰੂ ਨੇ ਕੋਲ ਆ ਕੇ ਆਖਿਆ: “ਭਈ ਮੁਹਾਣਿਆਂ, ਮੈਂ ਪਾਰ ਜਾਣੈ।” “ਨਾ ਸੁਹਣਿਆ, ਇਹ ਬੇੜੀ ਮੁਸਾਫਰਾਂ ਦੀ ਨਹੀਂ ।”“ਕਿਦ੍ਹੀ ਏ ਫੇਰ?” ਗੱਭਰੂ ਨੇ ਫੁਲਕਾਰੀ ਦੀਆਂ ਉਡਦੀਆਂ ਕੰਨੀਆਂ ਵਿਚੋਂ ਦੀ ਨੀਝ ਲਾ ਕੇ ਪੁਛਿਆ

“ਇਹ ਸਾਡੇ ਮਾਲਕ ਦੀ ਧੀ ਦੀ ਆਪਣੀ ਬੇੜੀ ਏ, ਮੁਸਾਫ਼ਰਾਂ ਦੀ ਬੇੜੀ ਤਰਕਾਲਾਂ ਨੂੰ ਜਾਏਗੀ ।”

“ਮੈਨੂੰ ਕੁਝ ਛੇਤੀ ਸੀ।”

“ਪਰ ਸੁਹਣਿਆ, ਕੋਈ ਹੋਰ ਚਾਰਾ ਕਰ ਲੈ, ਇਹਦੇ ਵਿਚ ਤਾਂ ਤੂੰ ਜਾ ਨਹੀਓਂ ਸਕਣਾ।” ਤੇ ਮੁਹਾਣੇ ਨੇ ਹੁੱਕੇ ਉੱਤੇ ਬੜਾ ਲੰਮਾ ਸੂਟਾ ਮਾਰਿਆ।

“ਚੰਗਾ, ਫੇਰ ਰੱਬ ਰਾਖਾ।” ਤੇ ਜਵਾਨ ਨੇ ਤਹਿਮਤ ਕੁੜਤਾ ਲਾਹ ਕੇ ਸਿਰ ਉੱਤੇ ਵਲ੍ਹੇਟ ਲਏ, ਸੂਤਨੇ ਦੀਆਂ ਤਣੀਆਂ ਕੱਸਣ ਲਗ ਪਿਆ।

ਮੁਹਾਣਾ ਹੁੱਕਾ ਪਰ੍ਹਾਂ ਕਰ ਕੇ ਉੱਠ ਖਲੋਤਾ।

“ਨਾ ਭਾਈ ਭਲਵਾਨਾਂ, ਇਹ ਨਾ ਕਰੀਂ, ਇਹ ਈ ਝਨਾਂ ਰਾਜਾ, ਮਤੇ ਗਿੱਝਾ ਹੋਵੇਂ ਕਿਸੇ ਰੜੀ ਰਾਵੀ ਦਾ

ਝਨਾਂ ਤੇ ਝਨਾਂ ਹੀ ਸਹੀ, ਆਖ਼ਰ ਕਿਹੜੀ ਲੈ ਆਵੇਗਾ, ਡੋਬ ਹੀ ਲਏਗਾ ਨਾ।” ਜਵਾਨ ਕੰਢੇ ਵੱਲ ਤੁਰ ਪਿਆ।

ਛਾਲ ਮਾਰ ਕੇ ਮੁਹਾਣੇ ਨੇ ਉਹਨੂੰ ਬਾਂਹੋਂ ਫੜ ਲਿਆ। ਹੋਰ ਵੀ ਦੋ ਚਾਰ ਬੰਦੇ ਆ ਗਏ। ਸਾਰੇ ਮਲਾ ਕਰਨ, ਐਡਾ ਸੁਹਣਾ ਨੱਢਾ ਭੰਗ ਦੇ ਭਾੜੇ ਰੁੜ੍ਹ ਜਾਏਗਾ ਪਰ ਜਵਾਨ ਆਖੀ ਜਾਏ : “ਤਿਆਰ ਹੋਏ ਨੂੰ ਠਿਲ੍ਹ ਪੈਣ ਦਿਓ, ਰੱਬ ਤਵੱਕਲੇ ਕੰਢੇ ਲਗ ਹੀ ਜਾਵਾਂਗਾ, ਕੌਣ ਸਾਰਾ ਦਿਨ ਏਥੇ ਲੂਸੜੀਆਂ ਲੈਂਦਾ ਰਹੇ ।”

ਬੰਦਿਆਂ ਨੂੰ ਉਹਦੀ ਸੌਂਪਣਾ ਕਰ ਕੇ ਮੁਹਾਣਾ ਬੇੜੀ ਵਿਚ ਆਇਆ।

“ਕਿਧਰ ਏਂ, ਬੀਬੋ ਰਾਣੀਏ?” ਇਕ ਬਾਰੀ ਤੋਂ ਫੁਲਕਾਰੀ ਚੁੱਕ ਕੇ ਉਸ ਪੁੱਛਿਆ।

“ਏਧਰ ਲੁੱਡਣਾ – ਮੈਂ ਪਈ ਵਿਹਨੀ ਆਂ ਕੀਕਰ ਛੱਲ੍ਹਾਂ ਇਕ ਦੂਜੀ ਦੇ ਪਿੱਛੇ ਵਾਹੋਦਾਹੀ ਦੌੜਦੀਆਂ ਮੇਰੇ ਕੋਲ ਆਈ ਹੀ ਜਾਂਦੀਆਂ ਨੇ। ਸਾਹ ਕਿਉਂ ਚੜ੍ਹਿਆ ਈ ਲੁੱਡਣਾ?”

“ਕੋਈ ਨੱਢਾ ਏ, ਬੀਬੀ, ਬੜਾ ਸੁਹਣਾ, ਘਰੋਂ ਲੜ ਕੇ ਆਇਆ ਜਾਪਦੈ, ਆਂਹਦਾ ਏ, ਬੇੜੀ ਚਾੜ੍ਹ ਲਓ। ਮੈਂ ਨਾਂਹ ਕਰਨੀ ਹੀ ਸੀ, ਉਹ ਠਿਲ੍ਹਣ ਲਗੈ । ਓਸ ਬੀਬੀ ਜ਼ਰੂਰ ਡੁਬ ਜਾਣੈ, ਆਖੇ ਤਾਂ ਚਾੜ੍ਹ ਲਵਾਂ।”

“ਜਾ ਚਾੜ੍ਹ ਲੈ ਸੂ, ਆਪਣੇ ਕੋਲ ਹੀ ਬਿਠਾ ਲਈ ਸੂ ।” ਤੇ ਮੁਟਿਆਰ ਮੌਜੀ-ਚੜ੍ਹੇ ਦਰਿਆ ਨਾਲ ਆਪਣੇ ਦਿਲ ਦੀਆਂ ਮੌਜਾਂ ਮਾਪਣ ਲਗ ਪਈ। ਓਸ ਆਪਣੀ ਅੰਬਰੀ ਘਗਰੀ ਵੱਲ ਤੱਕਿਆ, ਫੇਰ ਆਪਣੀ ਬਲੰਭਰੀ ਕੁੜਤੀ ਵੱਲ ਤੱਕਿਆ, ਤਰਬੂਜ਼ੀ ਦੁਪੱਟੇ ਦੇ ਲੜ ਹੱਥਾਂ ਵਿਚ ਫੜੇ, ਪੈਰਾਂ ਦੇ ਰਾਂਗਲੇ ਨਹੁੰਆਂ ਵੱਲ ਤੱਕਿਆ ਤੇ ਬਾਂਹਾਂ ਖਿਲਾਰ ਕੇ ਅੰਗੜਾਈ ਲਈ । ਅਲਸਾਏ ਸਰੀਰ ਦੀਆਂ ਲਕੀਰਾਂ ਪੱਧਰੀਆਂ ਹੋ ਗਈਆਂ ਪਰ ਜਵਾਨੀ ਦੇ ਦੋ ਜਵਾਲਾ-ਮੁਖ, ਸੂਰਜ ਤੇ ਸੋਨ-ਮੁਖ ਨੂੰ ਵੰਗਾਰਨ ਲਗ ਪਏ ।

ਬੇੜੀ ਠਿਲ੍ਹ ਪਈ ਤੇ ਛਿੱਟਾਂ ਨਾਲ ਛਣਕਦੀ ਪੌਣ ਉੱਤੇ ਵੰਝਲੀ ਦੀ ਲੈਅ ਚੜ੍ਹਦੀ ਗਈ। ਮਿੱਠੀ ਸੀ ਇਹ ਲੈਅ? ਨਹੀਂ, ਜੋੜ ਪਛਾਣਦੀ ਤੇ ਜਿੰਦਾਂ ਟੋਂਹਦੀ ਸੀ ਇਹ ਲੈਅ ! ਮੁਟਿਆਰ ਨੇ ਦੂਜੀ ਬਾਰੀ ਤੋਂ ਫੁਲਕਾਰੀ ਚੁਕ ਦਿੱਤੀ ।

ਲੁਡਣ ਵੰਝ ਚਲਾਂਦਾ ਸਿਰ ਮਾਰ ਰਿਹਾ ਸੀ ਤੇ ਉਹਦੀਆਂ ਦੋਵੇਂ ਵਹੁਟੀਆਂ ਬੈਠੀਆਂ ਝੂਮ ਰਹੀਆਂ ਸਨ। ਵੰਝਲੀ ਦੇ ਛੇਕਾਂ ਵਿਚੋਂ ਕੋਈ ਜਾਦੂ ਝਰ ਰਿਹਾ ਸੀ ।

ਇਹ ਮਸਤੀ ਕਿਹੋ ਜਿਹੀ ਸੀ ! ਮੁਟਿਆਰ ਨੂੰ ਪਤਾ ਨਹੀਂ ਸੀ ਇਹ ਕਿਉਂ ਤੇ ਕਦੋਂ ਆਉਂਦੀ ਏ ਭਾਵੇਂ ਕਈ ਅਣਪਛਾਤੇ ਰੂਪਾਂ ਵਿਚ ਇਹੋ ਜਿਹੀ ਮਸਤੀ ਦੀ ਲੋਰ ਮੁਟਿਆਰ ਨੇ ਵੀ ਮਹਿਸੂਸ ਕੀਤੀ ਹੋਈ ਸੀ । ਜਦੋਂ ਮਹਿੰਦੀ ਰੰਗੇ ਹੱਥ ਪੈਰ ਮਾਰ ਕੇ ਉਹ ਸਈਆਂ ਨਾਲ ਝਨਾਂ ਵਿਚ ਤਰਦੀ ਸੀ ਕਈਆਂ ਨੇ ਚਿੱਟੀ ਝੱਗ ਵਿਚੋਂ ਚੰਗਿਆੜੀਆਂ ਉਡਦੀਆਂ ਵੇਖੀਆਂ ਸਨ। ਜਦੋਂ ਪੰਜੇਬਾਂ ਛਣਕਾਂਦੀ ਉਹ ਤੁਰਦੀ,

ਉਹਦੇ ਛੂਹ-ਮੂੰਹਦੇ ਪੈਰਾਂ ਨੂੰ ਹਿੱਕ ਨਾਲ ਲਾਈ ਰੱਖਣ ਲਈ ਤੋਂ ਹਉਕੇ ਭਰਦੀ ਕਈਆਂ ਸੁਣੀ ਸੀ। ਜਦੋਂ ਉਹ ਹਸਦੀ ਸੀ, ਝਨਾਂ ਦੀਆਂ ਝਾਲਾਂ ਦੀ ਝਣਕਾਰ ਮੱਠੀ ਸੁਣੀਦੀ ਸੀ ਤੇ ਜਦੋਂ ਧਰਕੋਨੂੰ ਤੋੜ ਤੋੜ ਉਹ ਸਈਆਂ ਦੇ ਨੰਗੇ ਗਲਮਿਆਂ ਉਤੇ ਨਿਸ਼ਾਨੇ ਕਰਦੀ ਜਾਂ ਉਹਦੀ ਦੀਦ ਨੂੰ ਸਹਿਕਦੇ ਵਾਗੀ ਮੁੰਡਿਆਂ ਸਿਰ ਹਾਸੇ ਮਸਖਰੀ ਨਾਲ ਠੋਲ੍ਹੇ ਮਾਰਦੀ ਤਾਂ ਪਛਾਣ ਵਾਲੇ ਬੰਦੇ ਆਖਦੇ ਕਿ ਚੂਚਕ ਦੀ ਛਿੰਦੀ ਹੀਰ ਦਾ ਹੁਸਨ ਜ਼ਿਮੀਂ ਉਤੇ ਅਸਮਾਨੀ ਦਾਅਵਤ ਸੀ ਕੋਈ ਤਾਰਾ ਧਰਤੀ ਉੱਤੇ ਮਹਿਮਾਨ ਆਣ ਲੱਥਾ है।

ਸੇਜ ਤੋਂ ਉੱਠ ਮੁਟਿਆਰ ਵੰਝਲੀ ਵਾਲੇ ਕੋਲ ਆ ਬੈਠੀ, ਜਵਾਨ ਨੇ ਤੱਕਿਆ, ਅੱਖਾਂ ਉਸ ਦੀਆਂ ਭਰ ਗਈਆਂ, ਵੰਝਲੀ ਬੁਲ੍ਹਾਂ ਨਾਲੋਂ ਲਹਿ ਗਈ। “ਪਰਦੇਸੀ ਜਾਪਨੈਂ? ਵਜਾਈ ਜਾ, ਬੜੀ ਸੁਹਣੀ ਵਜਾਨਾ ਏਂ ।” ਮੁਟਿਆਰ ਨੇ ਆਖਿਆ।

ਵੰਝਲੀ ਫੇਰ ਬੁਲ੍ਹਾਂ ਨਾਲ ਲਗ ਗਈ ਤੇ ਉਹਦੇ ਵਿਚੋਂ ਕੋਈ ਲੈਅ ਨਿਕਲੀ ! ਝਨਾਂ ਵੀ ਤੜਫ ਉੱਠਿਆ। ਆਪਣੇ ਕੰਢੇ ਤਾਂ ਓਸ ਛੁਲ੍ਹਕਾਣੇ ਹੀ ਸਨ, ਤਿੰਨਾਂ ਤੀਵੀਆਂ ਦੇ ਦਿਲ ਵੀ ਛੁਲ੍ਹਕਾ ਸੁਟੇ । ਇਸ ਦੇ ਗੀਤਾਂ ਬਾਅਦ ਮੁਟਿਆਰ ਉਹਨੂੰ ਆਪਣੀ ਪਾਲਕੀ ਵਿਚ ਲੈ ਗਈ। ਬਾਰੀਆਂ ਅੱਗੋਂ

ਫੁਲਕਾਰੀਆਂ ਸਭ ਚੁੱਕ ਸੁਟੀਆਂ।

“ਬੜੀ ਪਿਆਰੀ ਵੰਝਲੀ ਵਜਾਨੈਂ !”

“ਅੱਗੇ ਮੈਥੋਂ ਇਹੋ ਜਿਹੀ ਕਦੀ ਨਹੀਂ ਵੱਜੀ, ਦਰਿਆ ਦੀ ਗੱਲ ਹੋਣੀ ਏਂ?”

“ਤੇਰਾ ਨਾਂ ਕੀ ੲੈ?”

“ਨਾਂ ਮੇਰਾ ਧੀਦੋ ਏ ਪਰ ਰਾਂਝਾਂ ਸਾਰੇ ਆਖਦੇ ਨੇ ।”

“ਸੁਹਣਾ ਨਾਂ ਏ ਰਾਂਝਾ, ਝਾਂਜਰਾਂ ਵਾਂਗ ਛਣਕਦਾ ਏ ।”

ਰਾਂਝੇ ਦੇ ਬੁਲ੍ਹ ਖਿੜ ਪਏ।

“ਹਛਾ ਦਸ, ਰਾਂਝਿਆ, ਤੂੰ ਆਇਆ ਕਿਥੋਂ ਤੇ ਜਾਣਾ ਈ ਕਿੱਥੇ?” ਉਹਨੂੰ ਜਾਣਨ ਦੀ ਤਾਂਘ ਜਿਉਂ ਮੁਟਿਆਰ ਦੀ ਵਧ ਰਹੀ ਸੀ।

“ਆਇਆ ਤਾਂ ਤਖ਼ਤ ਹਜ਼ਾਰਿਓਂ ਆਂ ਪਰ ਗੱਲ ਦੱਸਣ ਵਾਲੀ ਨਹੀਂ ।”

ਬੇੜੀ ਨੇ ਹਚਕੋਲਾ ਖਾਧਾ, ਰਾਂਝਾ ਲੜਖੜਾ ਪਿਆ, ਹੱਥਾਂ ਨਾਲ ਉਹਨੂੰ ਸੰਭਾਲ ਕੇ ਮੁਟਿਆਰ ਪਛਤਾਈ ।

“ਮੈਂ ਤੈਨੂੰ ਖੜੋਤਿਆਂ ਹੀ ਰੱਖਿਆ – ਬਹਿ ਜਾ ।” ਤਖ਼ਤ ਪੋਸ਼ ਦੇ ਇਕ ਪਾਸੇ ਵੱਲ ਇਸ਼ਾਰਾ ਕਰ ਕੇ ਮੁਟਿਆਰ ਨੇ ਆਖਿਆ – “ਤੂੰ ਪਰਦੇਸੀ, ਮੈਂ ਤੇਰੇ ਲਈ ਪਰਦੇਸਣ, ਤੂੰ ਆਪਣਾ ਕੰਮ ਕਰ ਕੇ ਚਲਿਆ ਜਾਏਂਗਾ, ਮੈਂ ਕਾਹਨੂੰ ਕਿਸੇ ਨੂੰ ਦਸਣਾ ਏਂ।”

“ਇਹੋ ਤਾਂ ਗੱਲ ਏ । ਮੈਂ ਚਲੇ ਜਾਣ ਲਈ ਆਇਆ ਨਹੀਂ । ਮੈਂ ਸਦਾ ਸਿਆਲੀਂ ਹੀ ਰਹਿਣਾ ਏ ।” ਜਵਾਨ ਦੇ ਮੂੰਹ ਉੱਤੇ ਸ਼ਰਮਾਕਲ ਜਿਹੀ ਭਾਹ ਸੀ।

“ਉਹ ਤਾਂ ਸਾਡਾ ਪਿੰਡ ਏ, ਤੇਰਾ ਓਥੇ ਕੋਈ ਸਾਕ ਏ?” 

“ਨਾ ਪੁੱਛ, ਗੱਲ ਦੱਸਣ ਵਾਲੀ ਨਹੀਂ।” ਰਾਂਝਾ ਮੁਟਿਆਰ ਦੇ ਪੈਰਾਂ ਦੇ ਨਹੂੰਆਂ ਉੱਤੇ ਮਹਿੰਦੀ-ਰੰਗੇ ਚੰਨ ਵੇਖਣ ਲਗ ਪਿਆ।

ਜੇ ਨਹੀਂ ਵੀ ਦੱਸਣ ਵਾਲੀ, ਤਾਂ ਵੀ ਦੱਸ ਦੇ ਅੜਿਆ, ਮੈਂ ਤੇਰਾ ਵਿਗਾੜਦੀ ਕੁਝ ਨਹੀਂ ।” “ਕੋਲ ਦੇ, ਤੂੰ ਮੇਰੇ ਉੱਤੇ ਹੱਸੇਂਗੀ ਨਹੀਂ ਭਾਵੇਂ ਗੱਲ ਕੇਡੀ ਹਾਸੋਹੀਣੀ ਹੋਵੇ !”

“ਹਾਸੋਹੀਣੀ ਤਾਂ ਤੇਰੇ ਵਿਚ ਗੱਲ ਮੈਨੂੰ ਕੋਈ ਦਿਸਦੀ ਨਹੀਂ – ਪਰ ਲੈ ਕੌਲ, ने बैल यी ਤੂੰ ਮੰਗਦਾ ਏਂ ।” ਤੇ ਮੁਟਿਆਰ ਨੇ ਆਪਣੇ ਸੱਜੇ ਹੱਥ ਦੀ ਸਾਹਮਣੀ ਉਂਗਲ ਦੀ ਕੜਿੰਗੀ ਖੱਬੇ ਹੱਥ ਦੀ ਸਾਹਮਣੀ ਉਂਗਲ ਪਾ ਕੇ ਆਖਿਆ।

ਮੁਟਿਆਰ ਦੀ ਆਪਣੇ ਵੱਲ ਤਕਣੀ ਤੋਂ ਦਲੇਰ ਹੋ ਕੇ ਰਾਂਝੇ ਨੇ ਸ਼ੁਰੂ ਕੀਤਾ :

“ਪੁੱਤ ਮੈਂ ਚੰਗਿਆ ਦਾ ਹਾਂ, ਮੌਜੂ ਚੌਧਰੀ ਦਾ ਪਰ ਮਾਂ ਪਿਉ ਬਾਹਰਾ ਹੋਣ ਕਰ ਕੇ ਠੇਲ੍ਹਮ ਠੇਲ੍ਹਿਆ ਰਹਿੰਦਾ ਸਾਂ। ਸੱਤ ਭਰਾਵਾਂ ਜਮੀਨ ਵੰਡ ਕੇ ਕੱਲਰ ਮੈਨੂੰ ਦੇ ਦਿੱਤਾ। ਜ਼ਮੀਨ ਦੀ ਤਾਂ ਗੱਲ ਕੋਈ ਵੱਡੀ ਨਹੀਂ ਪਰ ਭਾਬੀਆਂ ਜੀਉਣਾ ਹਰਾਮ ਕਰ ਦਿੱਤਾ।”

“ਹੋਈਆਂ ਵੀ ਤੇਰੀਆਂ ਢੇਰ ਸਾਰੀਆਂ ਭਾਬੀਆਂ ।”

“ਉਨ੍ਹਾਂ ਚੋਂ ਇਕ ਦੀ ਤਾਂ ਮੈਨੂੰ ਉੱਕੀ ਸਮਝ ਨਹੀਂ ਆਈ, ਘੜੀ ਤੋਲਾ, ਘੜੀ ਮਾਸਾ, ਬਹੁਤਾ ਉਹਦੇ ਦੁੱਖੋਂ ਹੀ ਮੈਂ ਪਿੰਡ ਛੱਡ ਆਇਆ।”

“ਕੋਈ ਨਕਰਮੀਂ ਹੋਣੀ ਏਂ, ਜਿਹੜੀ ਚੰਨ ਵਰਗੇ ਦਿਉਰ ਨੂੰ ਘਰ ਨਹੀਂ ਰੱਖ ਸਕੀ।” “ਸ਼ਕਲੋਂ ਸੁਹਣੀ ਏ ! ਓਦਨ ਓਸ ਕਪੜੇ ਵੀ ਚੰਗੇ ਪਾਏ ਹੋਏ ਸਨ। ਆਂਹਦੀ ਸੀ, ਉਹਦੇ ਪੀਰ ਦਾ ਦਿਨ ਏ। ਮੈਂ ਭਰਾਵਾਂ ਕੋਲੋਂ ਖਿੱਝਿਆ ਆ ਕੇ ਮੁਜੇ ਤੇ ਪੈ ਗਿਆ ਸਾਂ ਓਹਦੇ ਵੱਲ ਤੱਕਿਆ

ਕੋਈ ਨਾ। ਹੋਰ ਭਾਬੀਆ ਭੱਤੇ ਲੈ ਕੇ ਗਈਆਂ ਸਨ। ਉਹ ਤਾਂ ਮੇਰੇ ਉੱਤੇ ਵਰ੍ਹ ਪਈ” : “ਵੇ ਰਾਂਝਿਆ ਝਾਂਜਿਆ ! ਸੁਣ ਖਾਂ, ਘਰ ਆਉਂਦਿਆਂ ਤੇਰੇ ਮੂੰਹ ਘੁੰਗਣੀਆਂ ਕਿਉਂ ਪੈ ਜਾਂਦੀਆਂ ਨੇ ? ਬਾਹਰ ਤੂੰ ਜੀਭ ਮੂੰਹ ’ਚ ਨਹੀਂ ਪਾਂਦਾ। ਖੂਹ ਉੱਤੇ ਭੱਤੇ ਵਾਲੀਆਂ ਨੂੰ ਵੰਝਲੀ ਨਾਲ ਕੀਲੀ

ਰੱਖਣੇਂ ! ਕੀ ਅਸੀਂ ਤੇਰੀਆਂ ਭਾਬੀਆਂ ਸਭੋ ਮੂੰਹ-ਕਾਲੀਆਂ ਹਾਂ !”

“ਮੈਂ ਉਠ ਕੇ ਬਹਿ ਗਿਆ ਤੇ ਉਹਨੂੰ ਖੁਸ਼ ਕਰਨ ਲਈ ਬੋਲਿਆ :

“ਲੈ ਭਾਬੀ, ਤੇਰੇ ਵਰਗਾ ਕੌਣ ਏ ! ਤੂੰ ਐਵੇਂ ਗੁੱਸਾ ਕਰ ਬੈਠੀਓਂ । ਅੱਜ ਭਰਾ ਨੇ ਮੈਨੂੰ ਹਲ ਫੜਾ ਦਿੱਤਾ – ਬੜਾ ਗੁੱਸੇ ਹੋਇਆ, ਮੇਰਾ ਸਿਆੜ ਸਿੱਧਾ ਨਹੀਂ ਸੀ, ਮਾਰਨ ਨੂੰ ਆਉਂਦਾ ਸੀ।”

“ਪਰ ਮੇਰੀ ਬੇਧਿਆਨੀ ਉੱਤੇ ਚੜ੍ਹਿਆ ਕਹਿਰ ਉਹਦਾ ਉਤਰਿਆ ਨਾ ਤੇ ਉਹ ਬੋਲੀ : ‘ਭਰਾਵਾਂ ਦਾ ਕੰਮ ਤੈਨੂੰ ਪਸੰਦ ਨਹੀਂ, ਭਾਬੀਆਂ ਨੂੰ ਤੂੰ ਅੱਖ ਹੇਠ ਨਹੀਂ ਧਰਦਾ, ਵੇਖਾਂਗੀਆਂ

ਨਾ ਜਦੋਂ ਤੂੰ ਸਿਆਲਾਂ ਦੀ ਹੀਰ ਪਰਣਾ ਲਿਆਇਓਂ !’

ਮੁਟਿਆਰ ਦਾ ਮੂੰਹ ਮੁਸਕਰਾਇਆ !

“ਹੀਰ ਦੇ ਹੁਸਨ ਦੀ ਮਹਿਮਾ ਸਾਡੇ ਪਿੰਡੀਂ ਵੀ ਹੈ

ਪਰ ਸੱਚ ਪੁੱਛੇਂ ਭਾਬੀ ਦੇ ਮਿਹਣੇ ਨੇ

ਮੇਰੇ ਕਾਲਜੇ ਰੁੱਗ ਭਰ ਲਿਆ ਤੇ ਮੇਰੇ ਮੂੰਹੋਂ ਨਿਕਲ ਗਿਆ :

ਕੀ ਪਤੈ, ਭਾਬੀ, ਸੰਜੋਗਾਂ ਦਾ !’

“ਇਹ ਸੁਣ ਉਹ ਹੋਰ ਵੀ ਵਿਗੜ ਬੈਠੀ ।” ਕਹਿੰਦੀ ਏ :

‘ਜਾ ਫੇਰ ਵਡੇ ਸੰਜੋਗਾਂ ਵਾਲਿਆ, ਕੋਈ ਠਿਕਾਣਾ ਆਪਣਾ ਕਰ ਲੈ, ਅਸੀਂ ਨਹੀਓਂ ਕੱਲ੍ਹ ਤੋਂ ਪਕਾ ਪਕਾ ਕੇ ਅੱਗੇ ਧਰਨੀਆਂ। ਹੱਥ ਅਸੀਂ ਧਲੂਖੀਏ, ਵੰਝਲੀ ਤੇਰੀ ਵਜੇ ਹੋਰਾਂ ਦੇ ਵਿਹੜੇ । ਅੱਜ ਤਾਂ ਖਾ ਲੈ ਪਰ ਕੱਲ੍ਹ ਸਾਡੇ ਘੜੇ ਤੇਰੇ ਲਈ ਪਾਣੀ ਨਹੀਓਂ ਹੋਣਾ।”

“ਸਾਰੀ ਰਾਤ ਭਾਬੀ ਦੇ ਇਹ ਬੋਲ ਠੱਕ ਠਕ ਮੇਰੇ ਕੰਨਾਂ ਵਿਚ ਵਜਦੇ ਰਹੇ । ਵਿਚ ਵਿਚ ਸੰਜੋਗ ਮੈਨੂੰ ਸਿਆਲਾਂ ਦੇ ਘਰ ਲਿਜਾ ਕੇ ਹਰ ਤਰ੍ਹਾਂ ਦੀ ਰਾਸ ਵੀ ਰਚਾਂਦੇ ਰਹੇ ਪਰ ਜਦੋਂ ਪਰਭਾਤੇ ਮੇਰੀ ਅੱਖ ਖੁਲ੍ਹੀ ਮੇਰੇ ਚੇਤੇ ਵਿਚ ਭਾਬੀ ਦਾ ਬੋਲ ਰੜਕ ਰਿਹਾ ਸੀ : ‘ਕੱਲ੍ਹ ਤੋਂ ਅਸਾਂ ਤੇਰੇ ਲਈ ਹੱਥ ਨਹੀਂ ਧਲੂਖਣੇ । 

“ਮੈਂ ਘਬਰਾ ਕੇ ਉਠਿਆ, ਖੰਡੀ ਵੰਝਲੀ ਚੁੱਕ ਲਈ ਤੇ ਘਰੋਂ ਵਗ ਤੁਰਿਆ, ਮਸੀਤਾਂ ਡੇਰਿਆਂ ਵਿਚ ਰਾਤੀਂ ਕਟਦਾ ਮੈਂ ਏਥੇ ਪੁੱਜਾ ਹਾਂ।”

“ਏਥੇ ਕੀ ਕਰਨ ਦਾ ਤੇਰਾ ਖਿਆਲ ਏ।”

“ਹੀਰ ਦੇ ਪਿੰਡ ਵਿਚ ਕੋਈ ਕੰਮ ਲਭਾਂਗਾ ਤੇ ਉਡੀਕਾਂਗਾ ਜੇ ਕਿਸਮਤ ਮੇਰੇ ਉੱਤੇ ਤਰਸਵਾਨ ਹੋ ਜਾਏ ।”

“ਤੇ ਜੇ ਨਾ ਹੋਈ ?” ਮੁਟਿਆਰ ਨੇ ਮੁਸਕਰਾ ਕੇ ਪੁੱਛਿਆ।

“ਦੋ ਤਸੱਲੀਆਂ ਤਾਂ ਫੇਰ ਵੀ ਕਿਤੇ ਨਹੀਂ ਗਈਆਂ। ਇਕ ਕਿਸੇ ਭਾਬੀ ਦਾ ਮਿਹਣਾ ਹਿੱਕ ਨਹੀਂ ਸਾੜੇਗਾ ਦੂਜੀ ਸ਼ੈਦ ਕਦੇ ਹੀਰ ਮੇਰੀ ਵੰਝਲੀ ਸੁਣ ਲਏ ।”

ਘੱਗਰੀ, ਕੁੜਤੀ, ਦੁਪੱਟੇ ਤੋਂ ਮੁਟਿਆਰ ਦੀ ਦਿੱਖ ਬੜੀ ਅਡੋਲ ਦਿਸਦੀ ਸੀ ਪਰ ਹੇਠਾਂ ਉਹਦੇ ਸਰੀਰ ਦਾ ਇਕ ਇਕ ਰੋਮ ਪਿਆਰ ਦੀ ਰੌ ਨੇ ਬਿਜਲਾਇਆ ਹੋਇਆ ਸੀ।

“ਚੰਗਾ ਰਾਂਝਿਆ, ਮੇਰਾ ਕੌਲ ਏ, ਤੇਰਾ ਭੇਤ ਨਹੀਂ ਉਘਾੜਾਂਗੀ । ਮੈਂ ਤੈਨੂੰ ਕੰਮ ਲਭਾਉਣ ਵਿਚ ਵੀ ਮਦਦ ਕਰਾਂਗੀ। ਹੀਰ ਨੂੰ ਤੇਰੀ ਵੰਝਲੀ ਵੀ ਸੁਣਵਾ ਦਿਆਂਗੀ । ਉਹਨੂੰ ਤੂੰ ਪਰਨਾ ਸਕੇਂ ਕਿ ਨਾ ਇਹ ਤੇਰੇ ਤੇ ਉਹਦੇ ਸੰਜੋਗ।”ਰਾਂਝਾ ਹੀਰ ਦੇ ਮੂੰਹ ਵੱਲ ਵੇਖਣ ਲਗ ਪਿਆ ਤੇ ਉਹਦੇ ਆਪਣੇ ਮਨ ਕੋਲੋਂ ਪੁੱਛ ਰਿਹਾ ਸੀ : “ਕੀ ਹੀਰ ਇਹਦੇ ਨਾਲੋਂ ਵੀ ਸੁਹਣੀ ਹੋਵੇਗੀ?”

“ਬੀਬੀ, ਖ਼ਬਰਦਾਰ, ਪੱਤਣ ਆ ਗਿਐ !” ਲੁੱਡਣ ਕਾਹਲੀ ਕਾਹਲੀ ਵੰਝ ਟਿਕਾ ਰਿਹਾ ਤੇ ਵਹੁਟੀ ਨੂੰ ਤਾੜ ਰਿਹਾ ਸੀ : “ਆਪਣੇ ਵੱਲ – ਹੋਰ ਖਿੱਚਕੇ. ਮਲਕ ਚੂਚਕ ਆਪਣੇ ਘਰ ਦੇ ਮੋਕਲੇ ਪਸਾਰ ਵਿਚ ਬੈਠਾ ਮਲਕੀ ਨਾਲ ਝੂਰ ਰਿਹਾ ਸੀ ਕਿ ਮਾਲ ਦਾ ਹਾਲ ਮੰਦਾ ਏ, ਕੋਈ ਚੰਗਾ ਚਾਕ ਲਭਦਾ ਨਹੀਂ, ਮੱਝੀਆਂ ਦੁੱਧੋਂ ਘੱਟ ਗਈਆਂ ਨੇ, ਲੋਕਾਂ ਦੀਆਂ ਪੈਲੀਆਂ ਵਰਾਨ ਕਰਦੀਆਂ ਨੇ ।

ਏਨੇ ਨੂੰ ਹੀਰ ਦੀਆਂ ਪੰਜੇਬਾਂ ਠਣਕੀਆਂ ਤੇ ਉਹ ਮਾਂ ਦੀ ਮੰਜੀ ਉਤੇ ਆ ਧਮਕੀ।

“ਮੱਥੀਂ ਦਾ ਚਾਕ, ਮਾਂ ਲਭ ਲਿਆਈ ਆਂ !”

“ਕਿੱਥੋਂ ਲਭਾ ਈ ? ਧੀਏ, ਮੱਝੀ ਦੀਆਂ ਗੱਲਾਂ ਹੀ ਪਿਉ ਤੇਰਾ ਕਰਦਾ ਸੀ।”

“ਅੰਗ ਹੈ ਵੀ ਬੜਾ ਚੰਗਾ, ਕੋਈ ਮੜਾ ਮਸੱਲੀ ਨਹੀਓਂ, ਜੱਟ ਏ ਚੰਗੇ ਘਰ ਦਾ।” ਹੀਰ ਦਾ ਚਾਅ ਮਿਉਂਦਾ ਨਹੀਂ ਸੀ। “ਜੱਟ, ਧੀਏ, ਕਿਧਰੋਂ ਆ ਗਿਐ?”

“ਜਈ ਨੇ ਘਲਿਆ ਜਾਪਦੇ। ਘਰ ਕਿਸੇ ਮਿਹਣਾ ਗਾਲ੍ਹ ਦਿਤੀ ਸ੍ਰ, ਨਹੀਂ ਸਹਾਰੀ ਰੱਟ ਆਇਐ । ਬੜਾ ਅਣਖੀ ਨੱਢਾ ਏ, ਕਹਿੰਦੇ ਭਾਵੇਂ ਕੁਝ ਹੋ ਜਾਏ, ਓਸ ਘਰ ਨਹੀਂ ਮੁੜਨਾ। ਨਾ ਐ। ਪਿਓ ਨੇ ਵੇਖਿਆ, ਘੋਖਿਆ, ਹੱਡਾਂ ਦਾ ਕੁਝ ਸੋਹਲ, ਪਰ ਜਿੰਦ ਤੇ ਜ਼ਿੱਦ ਦਾ ਪੀਡਾ ਜਾਪਿਆ। ਹਵੇਲੀ ਵਿਚ ਉਹਨੂੰ ਰਹਿਣ ਲਈ ਥਾਂ ਮਿਲ ਗਈ: ਡੰਗਰਾਂ ਦੀ ਜਾਣ ਪਛਾਣ ਹੀਰ ਨੇ ਆਪ ਕਰਾਈ ਤੇ ਉਹਨੂੰ ਹੌਂਸਲਾ ਦਿੱਤਾ ਕਿ ਬੇਲੇ ਵਿਚ ਬਹੁਤੀ ਵਾਰੀ ਰੋਟੀ ਉਹ ਆਪ ਪੁਚਾਏਗੀ ਤੇ ਹੋਰ ਵਾਗੀਆਂ ਨਾਲ ਉਹਦੀ ਗੱਲ ਬਾਤ ਕਰਾਏਗੀ।

ਰਾਂਝਾ ਸਾਰਾ ਦਿਨ ਬੇਲੇ ਵਿਚ ਰਹਿੰਦਾ । ਕੁਝ ਦਿਨ ਨਮੋੜ ਡੰਗਰ ਉਹਨੂੰ ਔਖੇ ਲਗੇ ਪਰ ਉਹਦੀ ਵੰਝਲੀ ਨੇ ਸਭ ਔਖਿਆਈਆਂ ਦੂਰ ਕਰ ਦਿੱਤੀਆਂ । ਵੰਝਲੀ ਦੁਆਲੇ ਵਾਗੀਆਂ ਦਾ ਝੁਰਮਟ ਪੈ ਜਾਂਦਾ। “ਮੱਝੀ ਆਪਣੀਆਂ ਦਾ ਤੂੰ ਕੋਈ ਫ਼ਿਕਰ ਨਾ ਕਰ; ਮਜਾਲ ਏ ਤੇਰੇ ਡੰਗਰਾਂ ਦਾ ਕਿਤੋਂ ਉਲ੍ਹਾਮਾ ਆਵੇ । ਤੂੰ ਸਾਨੂੰ ਵੰਝਲੀ ਸੁਣਾ ਛਡਿਆ ਕਰ।” ਸਾਰੇ ਵਾਗੀ ਰਾਂਝੇ ਦੇ ਆਸ਼ਕ ਹੋ ਗਏ ਸਨ।

ਜੰਗਲ ਬੇਲੇ ਵੰਝਲੀ ਦੀ ਸੱਦ ਨਾਲ ਗੂੰਜਣ ਲਗ ਪਏ। ਕਈ ਜੱਟ ਵੀ ਜੋਤਰਾ ਲਾ ਕੇ ਸੁਣਨ ਆ ਜਾਂਦੇ ਪਰ ਦੁਪਹਿਰਾਂ ਹੁੰਦਿਆਂ ਈਂ ਉਹ ਵੰਝਲੀ ਡੱਬ ਵਿਚ ਟੰਗ ਲੈਂਦਾ ਤੇ ਆਂਹਦਾ : “ਮੇਰੀ ਰੋਟੀ ਆਉਣ ਵਾਲੀ ਏ ।”

ਨਿਤ ਹੀਰ ਉਹਦੀ ਰੋਟੀ ਲਿਆਉਂਦੀ, ਜਿਹੜੀ ਬਹੁਤੀ ਵਾਰੀ ਓਸ ਆਪੇ ਪਕਾਈ ਹੁੰਦੀ ਸੀ। ਓਸ ਰੋਟੀ ਵਿਚ ਕਿਹੋ ਜਿਹਾ ਬਲ ਸੀ ! ਰਾਂਝਾ ਸੋਹਲ-ਅੰਗਾਂ ਨਹੀਂ, ਪੂਰਾ ਗੱਭਰੂ ਬਣ ਗਿਆ ਸੀ ਤੇ ਕਦੇ ਸਾਹਮਣੇ ਬੈਠੀ ਹੀਰ ਨੂੰ ਹੱਸ ਕੇ ਕਹਿੰਦਾ :

“ਕਿਹੋ ਜਿਹੀ ਮੋਮੋਠਗਣੀ ਬਣ ਕੇ ਬੇੜੀ ਵਿਚ ਤੂੰ ਮੇਰਾ ਸਾਰਾ ਹਾਲ ਪੁੱਛ ਲਿਆ ਤੇ ਆਪ ਤੂੰ ਮੈਥੋਂ ਲੁਕੀ ਰਹੀਓਂ ।” “ਸੱਚ ਦੱਸੀਂ ਖਾਂ, ਰਾਂਝਣਾ, ਉਹ ਤੇਰੀ ਮੋਮੋਠਗਣੀ ਸੁਹਣੀ ਸੀ, ਕਿ ਇਹ ਤੇਰੇ ਸਾਹਮਣੇ ਬੈਠੀ

ਹੀਰ?” ਦੁੱਧ-ਮਿਠੀ ਲੱਸੀ ਦਾ ਅਖ਼ੀਰਲਾ ਘੁੱਟ ਪੀ ਤੇ ਮੁਸਕਰਾਂਦੇ ਬੁਲ੍ਹ ਪੂੰਝ ਕੇ ਰਾਂਝਾਂ ਦਸਦਾ :

“ਉਸ ਬੇੜੀ ਵਾਲੀ ਹੀਰ, ਸੱਚ ਆਖਾਂ ਬੜੀ ਸੁਹਣੀ ਸੀ, ਕੋਈ ਪਰੀ ਲਗਦੀ ਸੀ ਪਰ ਇਹ ਸਾਹਮਣੇ ਬੈਠੀ ਹੀਰ ਬੜੀ ਪਿਆਰੀ ਏ, ਮੈਨੂੰ ਆਪਣੀ ਲਗਦੀ ਏ।”

“ਤੇਰੇ ਸਦਕੇ, ਰਾਂਝਣਾ, ਫੜਾ ਮੈਨੂੰ ਆਪਣੀ ਵੰਝਲੀ ।”

ਹਮੇਸ਼ਾ ਹੀਰ ਵੰਝਲੀ ਮੰਗ ਲੈਂਦੀ, ਜਾਂ ਰਾਂਝਾ ਆਪੇ ਫੜਾ ਦੇਂਦਾ, ਜਦੋਂ ਵੀ ਦੋਂਹ ‘ਚੋਂ

ਕਿਸੇ ਨੂੰ ਬੜਾ ਪਿਆਰ ਆਉਂਦਾ ਰਾਝਾਂ ਆਖਦਾ: “ਹੀਰੇ, ਇਹ ਵੰਡਲੀ ਮੇਰੇ ਬੁਲ੍ਹਾਂ ਨਾਲ ਲਗੀ ਰਹਿਣ ਕਰਕੇ ਮੇਰੇ ਬੁਲ੍ਹ ਹੀ ਬਣ ਗਈ ਏ। ਮਾਰ ਖਾਂ ਫੂਕ ਇਹਦੇ ਵਿਚ, ਇਹਦੀਆਂ ਮਲੀਆਂ ਥਾਂਈਂ ਤੇਰੇ ਬੁਲ੍ਹ ਮੈਨੂੰ ਪਹੁੰਚ ਜਾਣਗੇ ।”

ਪਿਆਰ-ਪੀਂਘਾਂ ਉਤੇ ਝੂਟਦੀਆਂ ਦੇ ਜਿੰਦਾਂ ਆਪਾ ਭੁਲ ਗਈਆਂ। ਰਾਂਝੇ ਨੂੰ ਕਿਸੇ ਦਾ ਚਾਕ ਹੋਣਾ ਭੁਲ ਗਿਆ, ਹੀਰ ਨੂੰ ਆਪਣਾ ਅੱਥਰਾਪਨ ਭੁਲ ਗਿਆ । ਬੇੜੀ ਵਿਚ ਚੜ੍ਹ ਕੇ ਭੈਣਾ ਤੇ ਦਰਿਆ ਉੱਤੇ ਖਰੂਦ ਕਰਨਾ ਭੁਲ ਗਿਆ । ਉਹਦੀ ਮਾਂ ਖੁਸ਼ ਸੀ, ਹੁਣ ਕਦੇ ਉਲਾਂਭਾ ਨਹੀਂ ਆਇਆ। ਹੀਰ ਕਾਮੀ ਵੀ ਬੜੀ ਹੋ ਗਈ : ਕੱਤ ਕੱਤ ਕੇ ਛਿੱਕੂ ਓਸ ਭਰ ਦਿੱਤੇ, ਰੋਟੀ ਵਿਚ ਅੱਧਾ ਕੰਮ

ਓਸ ਮਾਂ ਦਾ ਸਾਂਭ ਲਿਆ। ਅਗਲੇ ਚਾਕ ਸਦਾ ਰੋਟੀਓਂ ਕਪੜਿਓ, ਰਹਿਣੀਓਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਸਨ, ਇਹ ਚਾਕ ਸੀ ਜਿਵੇਂ ਘਰ ਦਾ ਕੋਈ ਬੰਦਾ, ਨਾ ਰੁਖੀ ਦਾ ਗਿਲਾ, ਨਾ ਅਲਾਈ ਦਾ ਉਲਾਮ੍ਹਾ, ਮਝੀ ਰਾਜ਼ੀ ਸਨ, ਮਲਕੀ ਸਾਰੇ ਸਿਆਲਾਂ ਦੇ ਘਰੀਂ ਦਹੀਂ ਲੱਸੀ ਭੇਜਣ ਲਗ ਪਈ ਸੀ। ਇਕ ਜੋੜੇ ਦੇ ਪਿਆਰ ਨੇ ਸਾਰੇ ਪਿੰਡ ਉੱਤੇ ਅਸਰ ਪਾ ਦਿੱਤਾ । ਨੱਢਿਆਂ ਦੀਆਂ ਸ਼ਰਾਰਤਾਂ ਰੱਖਣ ਦੀ

ਵੰਝਲੀ ਨੇ ਸੁਰ ਕਰ ਲਈਆਂ ਤੇ ਨੱਢੀਆਂ ਨੂੰ ਹੀਰ ਨੇ ਆਹਰੇ ਲਾ ਲਿਆ, ਤ੍ਰਿੰਜਣਾਂ ਵਿਚ ਰੌਣਕਾਂ ਵੱਧ ਗਈਆਂ। ਛੇੜਖਾਨੀਆਂ ਘੱਟ ਗਈਆਂ। ਹੀਰ ਰੂਪ ਪ੍ਰਾਣ ਸੀ ਸਾਰੇ ਘਰ ਦੀ, ਉਹਦੀ ਜਿੰਦ ਨਾਲ ਹਵੇਲੀਆਂ ਬਣ ਬਣ ਪੈਂਦੀਆਂ । ਜੇ ਕਦੇ ਉਹ ਦਿਨ ਦਿਹਾਰ ਕਿਤੇ ਜਾਂਦੀ, ਕਾਮੇ ਪੁਛਣ ਲਗਦੇ, ਬੀਬੀ ਨਹੀਂ ਦਿੱਸੀ ਤੇ ਜੇ ਦਿਨ ਵਧੇਰੇ ਲਗ ਜਾਂਦੇ ਤਾਂ ਕਾਮਿਆਂ ਨੂੰ ਰੋਟੀ ਸੁਆਦ ਨਾ ਦੇਂਦੀ। ਕਿਸੇ ਨੂੰ ਲੱਸੀ ਦਾ ਘੁੱਟ ਘੱਟ ਮਿਲਿਆ ਤੇ ਕਿਸੇ ਨੂੰ ਗੰਢਿਓਂ ਨਾਂਹ ਹੋ ਗਈ ਹੁੰਦੀ।

ਦੋ ਵਰ੍ਹੇ ਲੰਘ ਗਏ । ਮਾਪਿਆਂ ਨੂੰ ਹੀਰ ਦੇ ਵਿਆਹ ਦਾ ਖ਼ਿਆਲ ਜੇ ਕੋਈ ਕਰਾਂਦਾ ਤਾਂ ਮਾਂ ਨੂੰ ਧੀ ਬਗਾਨੇ ਘਰ ਚਲੀ ਜਾਣ ਦਾ ਹੌਲ ਪੈ ਜਾਂਦਾ ਤੇ ਉਹ ਆਹਦੀ, “ਹੀਰ ਮੇਰੀ ਅਜੇ ਅੰਞਾਣੀ ਤਾਂ ਹੈ, ਕੀਕਰ ਬਾਲਾਂ ਵਾਂਗ ਆ ਗਲ ਚੰਬੜਦੀ ਏ !”

ਪਰ ਪਿੰਡ ਵਿਚ ਇਕ ਬੰਦਾ ਜ਼ਰੂਰ ਸੀ ਜਿਹਨੂੰ ਹੀਰ ਦੀ ਜਵਾਨੀ ਗਲ ਗਲ ਚੜ੍ਹੀ ਚੁਭਦੀ ਸੀ। ਇਹ ਸੀ ਉਹਦਾ ਲੰਙਾ ਚਾਚਾ ਕੈਦੋ । ਮੁੱਢੋਂ ਹੀ ਕੈਦੋ ਲੰਝੇ ਨੇ ਕੰਮ-ਕਾਜ ਕੋਈ ਕੀਤਾ ਨਾ, ਹਰ ਕਿਸੇ ਦੀ ਟੋਕ ਦਾ ਨਿਸ਼ਾਨਾ ਉਹ ਬਣਿਆ ਰਿਹਾ, ਓੜਕ ਟੋਕਾਂ ਤੋਂ ਤੰਗ ਆ ਕੇ ਉਹ ਫਕੀਰ ਬਣ ਗਿਆ । ਤਵੀਤ ਮਣਕੇ ਦੇ ਤੇ ਕਲਾਮ ਦੁਆ ਪੜ੍ਹ ਓਸ ਆਪਣੀ ਚੰਗੀ ਭਲ ਪੁਆ ਲਈ। ਜਿਹੜੇ ਟੋਕ ਕੀਤੇ ਬਿਨਾਂ ਕੋਲੋਂ ਨਹੀਂ ਸਨ ਲੰਘਦੇ, ਉਹ ਸਲਾਹ ਪੁੱਛੇ ਬਿਨਾਂ ਹੁਣ ਰਾਹ ਨਹੀਂ ਸਨ ਪੈਂਦੇ । ਸਾਰੇ ਪਿੰਡ ਦੀ ਨੇਕੀ ਬਦੀ – ਬਹੁਤੀ ਬਦੀ – ਦੀ ਉਹ ਸਾਰ ਰਖਦਾ । ਧੀਆਂ ਭੈਣਾਂ ਉਹਦੇ ਕੋਲੋਂ ਬੜਾ ਖੌਫ ਖਾਂਦੀਆਂ ।

ਦੂਜੇ ਦੀ ਖੁਸ਼ੀ ਉਹਨੂੰ ਮਹੁਰਾ ਲਗਦੀ ਸੀ । ਕੋਈ ਹੱਸੇ, ਉਹਦਾ ਸੀਨਾ ਚਾਕ ਹੁੰਦਾ ਸੀ; ਕੋਈ ਗਲ ਮਿਲੇ, ਉਹਦਾ ਗਲ ਘੁੱਟਿਆ ਜਾਂਦਾ ਸੀ ਕੋਈ ਖਿੜਿਆ ਦਿੱਸੇ ਉਹ ਖਿੰਘਰ ਹੋ ਜਾਂਦਾ ਸੀ । ਆਪਣੀ ਖੁਸੀ ਉਹਦੇ ਕੋਲੋਂ ਲੁਕੋ ਕੇ ਰਖਣਾ ਹਰ ਕਿਸੇ ਲਈ ਸਵਾਲ ਬਣ ਗਿਆ ਸੀ। ਪਿੰਡੋਂ ਬਾਹਰਵਾਰ ਚੂਚਕ ਨੇ ਉਹਨੂੰ ਕੋਠਾ ਪੁਆ ਦਿੱਤਾ ਸੀ । ਏਸ ਕੋਠੇ ਦੇ ਸਾਹਮਣੇ ਵੱਲ ਹੀ ਉਹ ਬੇਲਾ ਸੀ. ਜਿਹਨੂੰ ਰਾਂਝੇ ਦੀ ਵੰਝਲੀ ਨੇ ਕਿਸੇ ਅਥਨਾਸ਼ੀ ਪਿਆਰ ਦਾ ਰਾਸ-ਘਰ ਬਣਾ ਦਿੱਤਾ ਸੀ।

ਏਸ ਬੇਲੇ ਉਤੇ ਬਹਾਰ ਆਈ ਹੋਈ ਸੀ । ਕਿੱਕਰ ਫੱਲੇ ਹੋਏ – ਕਰੀਰ ਦੁਲੇ ਬਣੇ ਖੜੋਤੇ ਸਨ । ਨਦੀ ਦਾ ਪਾਣੀ ਨਿਰਮਲ ਸੀ, ਭਾਵਾਂ ਸੋਘਣੀਆਂ ਤੇ ਪੰਛੀਆਂ ਦੇ ਖੰਡ ਚਮਕਦੇ ਸਨ । ਮਾਲ ਦੀਆਂ ਕੱਖਾਂ ਭਰੀਆਂ ਦੇ ਪਿੰਡੇ ਲਿਸ਼ਕਦੇ ਸਨ ਤੇ ਕਦਰਤ ਦੀ ਏਸ ਹੁਸਨ-ਗਾਹ ਵਿਚ ਰਾਂਝੇ ਦੀ ਵੰਝਲੀ

ਆਸ਼ਕਾਂ ਨੂੰ ਸੱਦ ਸੱਦ ਬੁਲਾਂਦੀ ਸੀ । ਕਾਂ ਨੂੰ ਬੇਦ ਦੇ ਅੰਦਰ ਕੁਦਰਤ ਦੀ ਏਸ ਬਹਾਰ ਨੇ ਪੌੜ ਝਾੜ ਦਿੱਤੇ। ਉਹ ਮੌਕੇ ਤਾੜਦਾ ਕਿ ਕਿਸੇ ਬੁਰੂ ਡੈਵੇ ਆਏ ਪ੍ਰੇਮ-ਪਿਆਲੇ ਨੂੰ ਉਹ ਭੁੰਜੇ ਪਟਕਾਪਮਾਰੇ ਪਹਾਰ ਖਾਸ ਕਰ ਉਹਦੇ ਸਾਡੇ ਦਾ ਕਿਸੇ ਲਾ ਸੀ ਪਰ ਉਹਦਾ ਪਿਆਰ ਡੂੰਘਾ ਨਦੀ ਵਾਂਗ ਆਪਣੀ ਡੂੰਘਾਈ ਜਿੰਨਾ ਹੀ ਬੇ-ਵਿਖਾਲਾ ਸੀ। ਨਾ ਸੀ ਦਿਨ ਹੀਰ ਜਦੋਂ ਕੈਦੋ ਦੇ ਕੋਠੇ ਕੋਲੋਂ ਲੰਘ ਕੇ ਬੇਲੇ ਵੱਲ ਗਈ, ਕੈਦੋ ਨੂੰ ਸੁਹਣੇ ਪਕਵਾਨ ਦੀ ਖੁਸਬੇ ਆਈ। ਅੱਖ ਬਚਾ ਕੇ ਦਰਖ਼ਤਾਂ ਪਿੱਛੇ ਲੁਕਦਾ ਉਹ ਮਗਰੇ ਤੁਰਦਾ ਗਿਆ। ਖੁਸਫੁੱਲਾਂ-ਲੱਦੇ ਇਕ ਕਰੀਰ ਦੀ ਛਾਵੇਂ ਰਾਂਝਾ ਬੈਠਾ ਉਡੀਕ ਰਿਹਾ ਸੀ। ਹੀਰ ਨੂੰ ਵੇਖ ਕੇ ਉਠ ਖਲੋਤਾ। ਜਦੋਂ ਹੀਰ ਨੇ ਭੱਤਾ ਹੱਥ ਫੜਾਇਆ ਤਾਂ ਅੱਜ ਰਾਂਝੇ ਨੇ ਉਹਦੀਆਂ ਦੋਵੇਂ ਵੀਣੀਆਂ ਵੇਰਲਈਆਂ :

“ਹੀਰੇ ਅੱਜ ਮੈਂ ਕੋਈ ਗੱਲ ਕਰ ਕੇ ਹੀ ਰੋਟੀ ਖਾਣੀ ਏ।” “ਕਿਉਂ, ਰਾਂਝਾ ਮੇਰਾ ਅਜ ਮੇਰੇ ਨਾਲ ਗੁੱਸੇ ਏ?”

“ਨਹੀਂ ਹੀਰੇ, ਬੜਾ ਰਾਜ਼ੀ ਪਰ ਕਦੇ ਕਦੇ ਜੀਅ ਵਿਚ ਕੁਝ ਹੋਣ ਲਗ ਪੈਂਦਾ ਏ।”

“ਆ ਬਹਿ ਕੇ ਗੱਲਾਂ ਕਰੀਏ – ਜੋ ਚਾਹੇ ਮੈਨੂੰ ਆਖ – ਮੈਂ ਬਾਂਦੀ ਤੇਰੀ ਆਂ ।” ਭੱਤਾ ਰੱਖ ਦਿੱਤਾ, ਦੋਵੇਂ ਆਹਮੋ-ਸਾਹਮਣੇ ਬਹਿ ਗਏ। ਹੀਰ ਹੋਰ ਨੇੜੇ ਹੋ ਗਈ।“ਦੋ ਵਰ੍ਹੇ ਲੰਘਦੇ ਮੈਨੂੰ ਜਾਪਦੇ ਨਹੀਂ ਪਰ ਹੁਣ ਪਹਾੜ ਬਣ ਗਈਆਂ ਨੇ – ਆਹਨਾਂ, ਅਖ਼ੀਰ ਕੀ – ਮੱਝਾਂ ਹੀ ਚਾਰਦਾ ਰਹਾਂਗਾ ਤੇ ਰੋਟੀ ਖਾ ਛੱਡਾਂਗਾ।”

ਹੀਰ ਨੇ ਰਾਂਝੇ ਦਾ ਹੱਥ ਫੜ ਲਿਆ। “ਆਖ, ਰਾਂਝਣਾ, ਤੂੰ ਕੀ ਚਾਹਨਾਂ ਏਂ?”

“ਮੈਂ ਜਾਣਨਾ ਚਾਹਨਾਂ, ਕੀ ਇਹ ਬਹਿਸ਼ਤ ਮੇਰਾ ਆਪਣਾ ਏ ਕਿ ਮੈਂ ਕਿਸੇ ਦੇ ਬਹਿਸਤ ਨੂੰ ਚੋਰੀ ਨੂੰਗੇ ਮਾਰ ਰਿਹਾ ਹਾਂ।”ਹੀਰ ਨੇ ਰਾਂਝਣ ਗਲ ਬਾਹਾਂ ਪਾ ਕੇ ਆਖਿਆ :

“ਰੱਬ ਦੇ ਰੂਬਰੂ, ਰਾਂਝਿਆ, ਮੈਂ ਤੇਰੀ ਹੋਈ !” “ਫੇਰ ਸਾਰੀ ਉਮਰ ਮੈਂ ਮੱਝੀਆਂ ਚਰਾਂਦਾ ਰਹਿ ਸਕਦਾ ਹਾਂ।”

ਹੀਰ ਨੇ ਭੱਤਾ ਖੋਲ੍ਹ ਕੇ ਅੱਗੇ ਧਰ ਦਿੱਤਾ। ਰਾਂਝੇ ਦੀ ਇਸ਼ਕ-ਵੇਲ ਉਤੇ ਅੱਜ ਪਹਿਲਾ ਫੁੱਲ ਟਹਿਕਿਆ ਸੀ। ਹੀਰ ਉਹਦੇ ਉਤੇ ਮਿਹਰਬਾਨ ਸੀ, ਉਹ ਚਿਰਾਂ ਤੋਂ ਜਾਣਦਾ ਸੀ ਪਰ ਨਿਰੀ ਮਿਹਰਬਾਨੀ ਇਸਕ-ਵੱਲ ਤੇ ਖੇੜਾ ਨਹੀਂ ਲਿਆ ਸਕਦੀ। ਇਸ਼ਕ ਸਮੁਚੇ ਜਿੰਦ ਪ੍ਰਾਣ ਮੰਗਦਾ ਹੈ ਤੇ ਸਿਰ ਨੇ ਇਸ਼ਕ ਦੀ ਮੰਗ ਪੂਰੀ ਕਰ ਦਿਤੀ। ਹੀਰ ਨੇ ਉਹਦੀ ਹੋਣ ਦਾ ਰੱਬ ਸਾਹਵੇਂ ਕਲ ਦਾ ਦਿੱਤਾ ਤੇ ਗੁਰੂ ਨੇ ਤ੍ਰਿਪਤ ਹੋ ਕੇ ਰੀਝਾਂ ਨਾਲ ਪੱਕਾ ਭੱਤਾ ਖਾਧਾ, ਉਹਦੀ ਪਿਆਸ ਅੱਜ ਲੱਸੀ ਨਾਲ ਦੇ ਦਿੱਤਾ। ਤੇ ਹੀਰ ਛੰਨਾ ਲੈ ਕੇ ਨਦੀਓਂ ਪਾਣੀ ਲੈਣ ਗਈ। ਇਕ ਮੰਗਤਾ ਕਿਧਰੋਂ ਆ ਨਿਕਲਿਆ, ਰਾਂਝੇ ਕੋਲੋਂ ਓਸ ਖਾਣ ਨੂੰ ਮੰਗਿਆ। ਛੰਨੇ ’ਚੋਂ ਰੁਗ ਤਰ ਕੇ ਰਾਂਝੇ ਨੇ ਉਹਨੂੰ ਫੜਾ ਦਿੱਤਾ । ਸੁੱਚੇ ਘਿਉ ਸ਼ੱਕਰ ਦੀ ਮਹਿਕ ਮੰਗਤੇ ਦੇ ਸਿਰ ਚੜ੍ਹ ਗਈ: ਹੀਰ ਆ ਕੇ ਹੱਥ ਮਲਣ ਲਗੀ :

“ਡਾਢੇ ਵੈਰੀ ਦੀ ਚਾਲ ਵਿਚ ਆ ਗਿਓਂ।” ਹੀਰ ਨੇ ਬੜਾ ਅਫਸੋਸ ਕੀਤਾ। “ਮੈਂ ਜਾਤਾ ਫਕੀਰ ਏ, ਖਾ ਕੇ ਅਸੀਸ ਦੇਵੇਗਾ।” “ਅਸੀਸ ਏਸ ਫਕੀਰ ਕਦੇ ਕਿਸੇ ਨੂੰ ਦਿੱਤੀ ਨਹੀਂ, ਕੋਈ ਆਫਤ ਆਈ ਕਿ ਆਈ।” ਹੀਰ ਉਦਾਸ ਹੋ ਗਈ। ਰਾਂਝੇ ਨੇ ਬਾਹਾਂ ਫੜ ਕੇ ਫੇਰ ਗਲ ਪਾ ਲਈਆਂ ।“ਹੀਰੇ ਭੁਲ ਹੋ ਗਈ ਪਰ ਜਦ ਤੂੰ ਮੇਰੀ ਏਂ, ਕਿਹੜੀ ਆਫਤ ਅਸੀਂ ਸਹਾਰ ਨਹੀਂ ਸਕਦੇ?” ਓਸ ਰਾਤ ਅੰਮੜੀ ਗਲ ਬਾਹਾਂ ਪਾਣ ਦਾ ਹੀਆ ਹੀਰ ਦਾ ਉਡ ਗਿਆ। ਅੰਮੜੀ ਹੋਰ ਦੀ ਹੋਰ ਹੋ ਗਈ ਉਹਨੂੰ ਦਿੱਸੀ ।“ਨੀ ਹੀਰੇ, ਉਤੋਂ ਸੁੱਚੀਏ, ਵਿਚੋਂ ਨਹੁੰ ਨਹੁੰ ਖੋਟੀਏ – ਤੈਨੂੰ ਪਿਉ ਦੀ ਦਾੜ੍ਹੀ ਦਾ ਵੀ ਲਿਹਾਜ਼ ਨਾ ਆਇਆ।” ਇਕ ਦਮ ਮਾਂ ਟੁੱਟ ਹੀ ਪਈ ।“ਅੰਮੜੀਏ, ਗੱਲ ਤਾਂ ਦਸ, ਮੈਥੋਂ ਕੀ ਤਕਸੀਰ ਹੋ ਗਈ?” ਹੀਰ ਨੇ ਠਰੰਮੇ ਨਾਲ ਪੁੱਛਿਆ। “ਨੀ ਤੈਨੂੰ ਨ੍ਹੇਰ ਪੈ ਜਾਏ – ਤੂੰ ਰਾਂਝੇ ਚਾਕ ਨੂੰ ਚੂਰੀਆਂ ਖੁਆਨੀ ਏਂ, ਤੂੰ ਉਹਦੇ ਨਾਲ ਬੋਲੇ ਵਿਚ ਸਭ ਸ਼ਰਮ ਹਯਾ ਰੋੜ੍ਹ ਛੱਡੀ ਏ – ਮੈਂ ਮੰਨਦੀ ਨਹੀਂ ਸਾਂ – ਆਖਾ ਨਾ ਮੇਰੀ ਧੀ ਇਹੋ ਜਿਹੀ, ਨਾ ਸਾਡਾ ਚਾਕ ਇਹੋ ਜਿਹਾ।” “ਮਾਂ ਰਾਣੀਏ, ਐਡਾ ਰੋਹ ਨਾ ਕਰ । ਤੇਰੀ ਧੀ ਨੇ ਕੋਈ ਗੁਨਾਹ ਨਹੀਓਂ ਕੀਤਾ, ਕੋਈ ਗੱਲ ਬੇਸ਼ਰਮੀ ਦੀ ਨਹੀਓਂ ਕੀਤੀ – ਕੈਦੋ ਚਾਚੇ ਨੂੰ ਪਿੰਡ ਜਾਣਦੈ।” “ਉਹਦੀ ਆਖੀ ਮੈਂ ਕਦੇ ਨਾ ਮੰਨਦੀ ਪਰ ਆਹ ਵੇਖ ਖਾਂ, ਉਹ ਚੂਰੀ – ਸੁੱਧਾ ਹੀ ਸ਼ੱਕਰ ਘਿਉ ! ਏਨਾ ਘਿਉ ਤਾਂ ਮੈਂ ਕਦੇ ਤੇਰੇ ਪਿਉ ਨੂੰ ਵੀ ਪਾ ਕੇ ਨਹੀਂ ਦਿੱਤਾ।” ਮਾਂ ਬੜੀ ਔਖੀ ਹੋ ਰਹੀ ਸੀ ।

“ਚੂਰੀ, ਮੈਂ ਠੀਕ ਲੈ ਗਈ ਸਾਂ ਪਰ ਏਨਾ ਘਿਉ ਚਾਚੇ ਕੈਦੋ ਦਾ ਆਪਣਾ ਏ। ਮੈਂ ਤਾਂ ਰਤਾ ਚੰਗਾ ਚੋਪੜ ਕੇ ਸ਼ੱਕਰ ਵਿਚ ਰੋਟੀ ਮਲ ਲਈ ਸੀ। ਦੋ ਵਰ੍ਹੇ ਹੋ ਗਏ ਨੇ ਉਹਨੂੰ ਘਰੋਂ ਆਇਆ। ਸਾਡੇ ਘਰ ਵਿਚ ਓਸ ਦੁੱਧ ਦਾ ਬਹਿਰ ਵਗਾ ਦਿਤੀਂ, ਮੈਨੂੰ ਇਨਸਾਫ ਨਹੀਂ ਸੀ ਜਾਪਦਾ ਕਿ ਅਸੀਂ ਨਿੱਤ ਖਾਈਏ ਤੇ ਉਹ ਕਦੀਏ ਵੀ ਮੂੰਹ ਨਾ ਲਾਏ – ਮਾਂ, ਮੈਂ ਆਪ ਤੈਨੂੰ ਆਖਣ ਵਾਲੀ ਸਾਂ ।” ਮਾਂ ਹੀਰ ਦੇ ਮੂੰਹ ਵੱਲ ਵੇਖਣ ਲਗ ਪਈ। ਓਸੇ ਤਰ੍ਹਾਂ ਦਾ ਉਹਦਾ ਮੂੰਹ ਸੀ ਸਗੋਂ ਹੋਰ ਵੀ ਮਾਸੂਮ, ਕਿਉਂਕਿ ਪਿਆਰ ਨੇ ਅਣ-ਮੱਲੇ ਦਿਲ ਦਾ ਸਾਰਾ ਖਰੂਦ ਘੜੀ ਦੋ ਘੜੀ ਦੀ ਰੋਜ਼ਾਨਾ ਮਿਲਈ ਰਚਾ ਲਿਆ ਸੀ। ਵਿਚ ਪਰ ਪਿਉ ਨੂੰ ਕੈਦੋ ਨੇ ਗੱਲੀਂ ਲਾ ਲਿਆ। ਇਕ ਦੋ ਹੋਰ ਖੱਟੇ ਮੂੰਹ ਵਾਲੇ ਬੁੱਢਿਆਂ ਵੀ ਹੁੰਗਾਰਾ ਭਰ ਦਿੱਤਾਰ ਕਿ ਕੋਈ ਘਰ ਵੇਖ ਕੇ ਹੀਰ ਦਾ ਕਾਜ ਛੇਤੀ ਕਰ ਦੇਣਾ ਚਾਹੀਦਾ ਹੈ। ਬਸ ਫੇਰ ਕੀ ਬੀ. ਨਾਈ ਡੂੰਮ ਹਰ ਪਾਸੇ ਭੇਜ ਦਿੱਤੇ ਗਏ। ਹਰ ਪਾਸਿਓਂ ਖ਼ਬਰਾਂ ਆਉਣ ਲਗ ਪਈਆਂ । ਕਿਸੇ ਦੀ ਜਿਮੀ ਆਖਰਾਂ, ਕਿਸੇ ਦਾ ਮੁੰਡਾ ਯੂਸਫ ਸਾਨੀ। ਸਾਰਾ ਦਿਨ ਹੀਰ ਦੇ ਮੰਗਣੇ ਦੀ ਚਰਚਾ ਹੀ ਪਿੰਡ ਵਿਚ ਹੁੰਦੀ ਰਹੇ । ਗੱਲ ਰੰਗਪੁਰ ਵਾਲੇ ਖੇੜਿਆਂ ਉਤੇ ਮੁਕ ਗਈ। ਹੁਣ ਹੀਰ ਨੂੰ ਡੋਬ ਪੈਣ ਲਗੇ । ਓਸ ਮਾਂ ਨੂੰ ਆਪਣਾ ਦਿਲ ਦਸਣ ਦੀ ਸੋਚੀ।

“ਐਨੀਆਂ ਗੱਲਾਂ, ਅੰਮੜੀਏ, ਤੂੰ ਰੋਜ਼ ਮੈਨੂੰ ਆਹਨੀ ਏਂ ਤੇ ਮੈਂ ਸੁਣਦੀ ਹਾਂ, ਇਕ ਗੱਲ ਮੈਂ ਵੀ ਆਖਾਂ, ਜੇ ਤੂੰ ਸੁਣ ਲਵੇ?” “ਸੁਣਾ ਹੀਰੇ, ਮੇਰੀਏ ਪ੍ਰਾਹਣੀਏ ਧੀਏ !”

“ਤੁਸੀਂ ਚਾਹੁੰਦੇ ਓ, ਮੁੰਡਾ ਚੰਗੀ ਕੁਲ ਤੇ ਭੌਂ ਦਾ ਮਾਲਕ ਹੋਵੇ, ਮੈਂ ਆਹਨੀ ਆਂ ਮਾਂ, ਰਾਂਝਾ ਸਭਨੀਂ ਗੱਲੀਂ ਪੂਰਾ ਏ, ਗਹੁ ਨਾਲ ਸੁਣੀ, ਮਾਂ, ਗੱਲ ਮੇਰੀ ਸੁੱਟ ਨਾ ਪਾਈਂ।” ਹੀਰ ਨੇ ਤਰਲਾ ਕੀਤਾ ।

“ਨੀ, ਫੇਰ ਉਹੋ ਨ੍ਹੇਰ ਮਾਰਨ ਲਗੀਓਂ – ਤਾਂ ਕੈਦੋ ਸੱਚਾ ਹੀ ਸੀ?” “ਨਹੀਂ ਮਾਂ, ਉਹ ਝੂਠਾ ਸੀ । ਤੈਨੂੰ ਓਦੋਂ ਮੈਂ ਇਹੀ ਆਖਿਆ ਸੀ ਕਿ ਨਾ ਮੈਂ ਤੇ ਨਾ ਰਾਂਝੇ ਕੋਈ ਗੱਲ ਸ਼ਰਮਾਣ ਵਾਲੀ ਕੀਤੀ ਏ। ਹੁਣ ਗੱਲ ਏ ਸਿਰ ਦਾ ਸਾਈਂ ਚੁਣਨ ਦੀ। ਜੇ ਰਾਂਝਾ ਚੰਗੀ ਕੁਲ ਤੇ ਚੰਗੀ ਜਾਇਦਾਦ ਦਾ ਮਾਲਕ ਹੋਵੇ, ਤਾਂ ਮੈਨੂੰ ਚੰਗਾ ਲੱਗਣ ਕਰਕੇ ਉਹ ਮੰਦਾ ਕਿਉਂ ਹੋ ਜਾਏ?”

“ਪਰ ਹੈ ਤਾਂ ਉਹ ਸਾਡਾ ਚਾਕ ਹੀ ਏ ਨਾ ।” ਮਾਂ ਨੇ ਆਖਿਆ। “ਓਸ ਚਾਕ ਨਹੀਂ ਸੀ ਹੋਣਾ, ਜੇ ਤੁਸੀਂ ਉਹਨੂੰ ਉਹਦੇ ਭਰਾਵਾਂ ਨਾਲ ਤੋਰ ਦੇਂਦੇ ਜਦੋਂ ਉਹ ਲੈਣ ਆਏ ਸਨ । ਉਹ ਜਾਂਦਾ ਨਹੀਂ ਸੀ, ਉਹਨੂੰ ਮੈਂ ਚੰਗੀ ਲਗਦੀ ਸਾਂ, ਤੁਸਾਂ ਤੋਰਿਆ ਨਾ, ਓਸ ਤੁਹਾਡਾ ਦੁੱਧ ਘਿਉ ਦੂਣਾ ਕਰ ਦਿਤੈ ।”

ਮਾਂ ਸੋਚੀਂ ਪੈ ਗਈ : “ਇਹ ਤੇਰੀ ਗੱਲ ਝੂਠ ਕੋਈ ਨਹੀਂ – ਅਸਾਂ ਉਹਨੂੰ ਤੋਰਿਆ ਨਹੀਂ ਸੀ, ਏਦੂੰ ਚੰਗਾ ਚਾਕ ਅਸਾਂ ਕਦੇ ਵੇਖਿਆ ਨਹੀਂ ।” “ਅੜੀਏ ਮਾਂ, ਫੇਰ ਕਰ ਦਲੇਰੀ, ਧੀ ਦਾ ਜੀਉੜਾ ਅਸੀਸਾਂ ਦੇਊਗਾ, ਮੇਰੇ ਬਾਬਲ ਤੇ ਵੀਰਾਂ ਦੇ ਨਾਮਣੇ ਵੱਡੇ ਹੋਣ !” ਹੀਰ ਮਾਂ ਦੇ ਗਲ ਲਗ ਰੋਣ ਲਗ ਪਈ। ਮਾਂ ਨੇ ਦਿਲਾਸਾ ਦਿੱਤਾ ਕਿ ਉਹ ਪਿਉ ਨਾਲ ਗੱਲ ਕਰੇਗੀ। ਪਰ ਪਿਉ ਤੇ ਭਰਾ ਸੁਣ ਕੇ ਲੋਹੇ ਲਾਖੇ ਹੋ ਗਏ, “ਹੀਰ ਮਾਰ ਨਾ ਸੁੱਟਾਂਗੇ ਚਾਕ ਨਾਲ ਡੇਲਾ ਤੇਰ ਦੇਈਏ !” ਕਿਸੇ ਆਖਿਆ ਮਕਾਂਡੇ ਨਾਂ ਵਿਚ ਸੁੱਟ ਕੇ ਵਸਤਾ ਹੀ ਕਿਉਂ ਨਾ ਮੁਕਾ ਦੇਈਏ ਲਾ “ਨਾ-ਨਾ, ਵੇ ਅਹਿਮਕੋ, ਭੈਣ ਨਾਲੇ ਹੀ ਡੁਬ ਮਰੇਗੀ ਜੇ।” ਮਾਂ ਨੇ ਸਮਝਾਇਆ। ਫੈਸਲਾ ਹੋਇਆ ਕਿ ਹੀਰ ਦੀ ਡੋਲੀ ਤੋਰ ਕੇ ਰਾਂਝੇ ਨਾਲ ਨਿੱਬੜ ਲਿਆ ਜਾਏਗਾ। ਖੋੜਿਆਂ ਤੋਂ ਜੰਞ ਢੁੱਕਣ ਵਾਲੀ ਸੀ । ਮੁਜਰਿਆਂ ਤੇ ਆਤਸ਼ਬਾਜ਼ੀ ਦੀਆਂ ਗੱਲਾਂ ਪਿੰਡ ਪਿੰਡ ਸਨ ਪਰ ਘਰ ਵਿਚ ਮਾਂ ਤੇ ਧੀ ਵਾਰੋ ਵਾਰੀ ਰੋਂਦੀਆਂ ਸਨ। ਕਦੇ ਮਾਂ ਧੀ ਨੂੰ ਸਮਤਾਦੀ ਤੇ ਕਪਿੰਡ ਮਾਂ ਦੇ ਤਰਲੇ ਕਰਦੀ। “ਅੰਮੜੀਏ, ਤੀਵੀਂ ਦੇ ਦੋ ਖੋਂਦ ਨਹੀਂ ਹੋ ਸਕਦੇ। ਐਵੇਂ ਖੇੜਿਆਂ ਦੇ ਘਰ ਘੱਲਣਾ ਦਾ ਬਖੇੜਾ ਨਾ ਕਰ । ਮੈਂ ਕਾਜ਼ੀ ਨੂੰ ਵੀ ਕਹਿ ਦੇਣਾ ਈਂ ਕਿ ਰੱਬ ਰੂਬਰੂ ਵਿਆਹ ਦਾ ਕੱਲ ਮੈਂ ਗੱਭ ਨੂੰ ਦੇ ਬੈਠੀ ਆਂ।”

“ਸਿਆਣੀ ਬਣ, ਧੀਏ, ਐਵੇਂ ਪਿਉ ਦੀ ਇੱਜ਼ਤ ਨਾ ਰੋਲ।” “ਇੱਜਤ ਤੇ ਧੀ ਦੋਵੇਂ ਤੁਸੀਂ ਬਚਾ ਸਕਦੇ ਹੋ, ਰਤਾ ਦਲੇਰੀ ਕਰ ਲਵੋ ।” “ਤੇਰੇ ਭਰਾ ਉੱਕਾ ਨਹੀਓਂ ਮੰਨਦੇ ।” “ਇੱਜ਼ਤ ਰੁਲਦੀ ਨਹੀਂ, ਧੀ ਰੁਲਦੀ ਤੁਸੀਂ ਸਹਾਰ ਲਓਗੇ ।” ਹੀਰ ਆਪਣਾ ਸਿਰ ਬਾਂਹਾਂ ਵਿਚ ਲੈ ਕੇ ਚੁੱਪ ਹੋ ਗਈ। ਕੋਈ ਤਰਲਾ ਕੰਮ ਨਾ ਆਉਂਦਾ ਵੇਖ ਰਾਂਝੇ ਗਲ ਲਗ ਆਪਣਾ ਦਿਲ ਉਹਨੂੰ ਖੋਲ੍ਹ ਦੱਸਣ ਦਾ ਮੌਕਾ ਹੀਰ ਨੇ ਢੂੰਡ ਲਿਆ।“ਰਾਂਝਣਾ, ਮੈਂ ਜਨਾਨੀ ਮਾਨੀ ਆਂ, ਵਸ ਮੇਰੇ ਏਨਾ ਹੀ ਏ ਕਿ ਡੁਬ ਮਰਾਂ ਪਰ ਅਜੇ ਤੈਨੂੰ ਵੇਖਣ ਦੀ ਸਿੱਕ ਮੁੱਕੀ ਨਹੀਂ, ਹਾਂ ਮੈਂ ਤੇਰੀ, ਰਹਾਂਗੀ ਵੀ ਸਦਾ ਤੇਰੀ ।”

“ਹੀਰੇ, ਬਗਾਨੇ ਪੁੱਤਰਾਂ ਕਦ ਤੈਨੂੰ ਮੇਰੀ ਰਹਿਣ ਦਿੱਤਾ।” ਰਾਂਝੇ ਨੇ ਹਉਕਾ ਭਰਿਆ। “ਫੇਰ ਤੂੰਏਂ ਦੱਸ, ਰਾਂਝਿਆ, ਜੀਕਰ ਆਖੇਂ, ਮੈਂ ਹਾਜ਼ਰ ਹਾਂ। – ਚਾਹੇਂ ਮੈਨੂੰ ਕੱਢ ਲਿਚਲ, ਕਿਤੇ ਪਹੁੰਚਾ, ਨਾ ਪਹੁੰਚਾਂ, ਤੇਰੇ ਨਾਲ ਸਭ ਤਕਦੀਰਾਂ ਮੈਂ ਭੁਗਤਣ ਨੂੰ ਤਿਆਰ ਹਾਂ।” “ਸਿਆਲਾਂ ਸਾਨੂੰ ਪਿੰਡ ਦੀ ਜੂਹ ਨਹੀਂ ਟੱਪਣ ਦੇਣੀ।” “ਫੇਰ ਰਾਂਝਣਾਂ” ਗਲ ਬਾਹਾਂ ਪਾ ਉਹਦੀਆਂ ਅੱਖਾਂ ਵਿਚ ਤਕ, “ਮੇਰੇ ਨਾਲ ਦਿਲ ਮੰਦਾ ਨਾ ਕਰੀਂ । ਇਕੋ ਤੈਨੂੰ ਫੇਰ ਮਿਲਣ ਦੀ ਆਸ ਪਿੱਛੇ ਮੈਂ ਡੋਲੇ ਪੈ ਰਹੀ ਹਾਂ। ਝਨਾਂ, ਤੈਨੂੰ ਪਤੈ, ਮੈਨੂੰ ਕੇਡਾ ਪਿਆਰਾ ਏ, ਇਹ ਮੈਨੂੰ ਖੇੜਿਆਂ ਕੋਲੋਂ ਛੁਡਾ ਸਕਦੈ ਪਰ ਤੈਥੋਂ ਵੀ ਮੈਂ ਛੁਟ ਜਾਨੀ ਆਂ।” “ਹੀਰੇ, ਦੇ ਕੋਲ ਪੱਕਾ, ਕਿ ਤੂੰ ਮੇਰਾ ਦਿਲ ਕਦੇ ਤੋੜੇਂਗੀ ਨਹੀਂ, ਤੇਰੀ ਸਾਬਤੀ ਬਿਨਾਂ ਇਹ ਦਿਲ ਸਾਬਤ ਨਹੀਓਂ ਰਹਿਣਾ।” ਹੀਰ ਨੇ ਰਾਂਝੇ ਦਾ ਹੱਥ ਆਪਣੀ ਹਿੱਕ ਉੱਤੇ ਧਰ ਲਿਆ। “ਕੋਲ ਕਾਹਨੂੰ, ਇਹ ਦਿਲ ਹੀ ਮੇਰਾ ਕੱਢ ਕੇ ਆਪਣੇ ਕੋਲ ਰੱਖ ਲੈ, ਖੇੜਿਆਂ ਕੋਲ ਮੇਰਾ ਖਾਲੀ ਬੁਤ ਜਾਏਗਾ ।… ਨਾ ਰੋ ਅੜਿਆ, -” ਤੇ ਉਹਦੇ ਬੋਦਿਆਂ ਨੂੰ ਪਿਆਰ ਦੇਂਦੀ ਨੰ. ਆਖਿਆ : “ਮੇਰੇ ਬੋਦਿਆਂ ਵਾਲਿਆਂ ਸੁਹਣਿਆ, ਮੈਨੂੰ ਯਾਦ ਰੱਖੇਂਗਾ ?”

“ਤੇਰੀ ਬੇੜੀ ਵਿਚ ਤੇਰੀ ਸੇਜ ਉਤੇ ਬਹਿਣਾ ਕਦੇ ਮੈਨੂੰ ਭੁਲਣਾ ਨਹੀਂ। ਉਦੋਂ ਤੂੰ ਮੇਰੀ ਹੀਰ ਨਹੀਂ ਸੈਂ ਪਰ ਮੇਰੀਆਂ ਉਦਾਸੀਆਂ ਦੀ ਰਾਤ ਉਤੇ ਪਹਿਲੀ ਪਰਭਾਤ ਸੈਂ – ਤੇ ਓਸ ਪਰਭਾਤ ਉੱਤੇ ਐਡਾ ਚਿੱਟਾ ਦਿਨ ਚੜ੍ਹਿਆ ਮੇਰੀ ਹੀਰ ਏਂ ਤੂੰ – ਤੈਨੂੰ ਭੁੱਲ ਜਾਵਾਂਗਾ?” “ਓ ਰਾਂਝਣਾ ! ਇਹ ਵੰਝਲੀ ਆਪਣੀ ਮੈਨੂੰ ਦੇ ਦੇ ।”“ਲੈ ਲੈ ਹੀਰੇ, ਹੁਣ ਇਹ ਕਿਸ ਵਜਾਣੀ ਏਂ?”“ਇਹ ਤੇਰੇ ਬੁਲ੍ਹ ਨੇ ਰਾਂਝਣਾ, ਤੇਰੀ ਸੁੰਨੀ ਜਿੰਦੜੀ ਨਾਲ ਗੱਲਾਂ ਕਰਨਗੇ।” ਹੀਰ ਦੀ ਡੋਲੀ ਤੁਰੀ ਜਾ ਰਹੀ ਸੀ । ਪੈਸਿਆਂ ਰੁਪਇਆਂ ਦੀ ਸੋਟ ਖੇੜੇ ਕਰ ਰਹੇ ਹਨ। ਲਾਗੀ, ਵਾਗੀ ਦੌੜ ਦੌੜ ਲੁੱਟ ਰਹੇ ਸਨ । ਰਾਂਝਾ ਉਨ੍ਹਾਂ ਮੱਝਾਂ ਨੂੰ ਹਿੱਕੀ ਲਈ ਜਾ ਰਿਹਾ ਸੀ ਜਿਹੜੀਆਂ ਚੂਚਕ ਨੇ ਦਾਜ ਵਿਚ ਦਿੱਤੀਆਂ ਪਰ ਰਾਂਝੇ ਬਿਨਾਂ ਉਹ ਤੁਰਦੀਆਂ ਨਹੀਂ ਸਨ। ਆਪਣੇ ਵਹਿਣ ਵਿਚ ਡੁੱਬਾ ਰਾਂਝਾ ਡੋਲੀ ਤੇ ਡੰਗਰਾਂ ਪਿਛੇ ਆ ਰਿਹਾ ਸੀ । ਡੋਲੀ ਦੇ ਸਾਲੂ ਹਵਾ ਨਾਲ ਉੱਡ ਰਹੇ ਸਨ, ਪਿਛਲੇ ਪਾਸੇ ਦਾ ਸਾਲੂ ਤਾਂ ਬਹੁਤ ਹੀ ਉਡ ਰਿਹਾ ਸੀ। ਉਹਦੇ ਵਿਚੋਂ ਹੀਰ ਆਪਣੇ ਰਾਂਝਣ ਨੂੰ ਤੱਕ ਰਹੀ ਸੀ ਤੇ ਜਦੋਂ ਮੋੜ ਮੁੜਿਆ ਉਹਦਾ ਉਦਾਸ ਮੂੰਹ ਉਹਨੂੰ ਨੇੜਿਓਂ ਦਿਸਿਆ ਤਾਂ ਉਹਦੀਆਂ ਭੁੱਬਾਂ ਨਿਕਲ ਗਈਆਂ। ਤੀਵੀਆਂ ਆਖਣ, ਹੀਰ ਦੇ ਬਾਬਲ ਨੂੰ ਤਰਲੇ ਨੇ ਤੇ ਉਨ੍ਹਾਂ ਦਿਲ-ਚੀਰਵੇਂ ਗੌਣ ਛੂਹ ਦਿੱਤੇ । ਰੰਗਪੁਰ ਬੜੀਆਂ ਰੌਣਕਾਂ ਸਨ । ਖੇੜਿਆਂ ਦਾ ਸੈਦੋ ਹੀਰ ਸਲੇਟੀ ਵਿਆਹ ਲਿਆਇਆ ਸੀ। ਹੀਰ ਦੇ ਮੂੰਹ ਦੇ ਖੇੜੇ ਦੀਆਂ ਧੁੰਮਾਂ ਦੂਰ ਦੂਰ ਪਈਆਂ ਸਨ । ਉਹ ਹੀਰ ਜਿਨ੍ਹੇ ਨਦੀ ਕਿਨਾਰੇ, ਜੰਗਲ ਬੇਲੇ ਖਿੜ ਖਿੜਾ ਦਿੱਤੇ ਸਨ । ਪਰ ਉਹਦੀ ਸੱਸ ਨਨਾਣ ਉਹਦਾ ਲੱਥਾ ਝੰਵਿਆਂ ਮੂੰਹ ਵੇਖ ਕੇ ਸੋਚੀਂ ਪੈ ਗਈਆਂ। ਵੇਖਣ ਵਾਲੀਆਂ ਪੁੱਛਣ, “ਨੂੰਹ ਰਾਣੀ ਨੂੰ ਕੀ ਏਂ?” ਸੱਸ ਆਖੇ, “ਰਾਹ ਵਿਚ ਠੰਢ ਠੁਰਕ ਲਗ ਗਈ ਸੂ।” ਸੈਦੇ ਦਾ ਚਾਅ ਪੂਰਾ ਨਾ ਹੋਇਆ। ਇਕ ਦਿਨ ਨਹੀਂ, ਕਈ ਦਿਨ ਸੇਜ ਸੁੰਨੀ ਹੀ ਰਹੀ। ਦਵਾ ਦਾਰੂ ਦਾ ਦੌਰ ਚਲ ਪਿਆ। ਪੇਕੇ ਭੇਜਣ ਦਾ ਖਿਆਲ ਹੀ ਖੇੜਿਆਂ ਛੱਡ ਦਿੱਤਾ, ਰਾਂਝੇ ਵਾਲੀ ਗੱਲ ਦੀ ਭਿਣਕ ਉਨ੍ਹਾਂ ਕੰਨੀਂ ਪੈ ਗਈ ਸੀ।

ਨਨਾਣ ਸਹਿਤੀ ਨੂੰ, ਏਸ ਰੋਗ ਦਾ ਕੁਝ ਪਤਾ ਹੈ ਸੀ। ਉਹਦਾ ਵਿਆਹ ਵੀ ਪਿਛੇ ਜਿਹੇ ਹੋਇਆ ਸੀ। ਉਹ ਬੜੀ ਹਸਦੀ ਹੁੰਦੀ ਸੀ ਪਰ ਸਹੁਰੇ ਘਰ ਉਹਦਾ ਹਾਸਾ ਕਿਸੇ ਸੁਣਿਆ ਨਾ। ਵਿਚ ਵਿਚ ਕੋਈ ਕਹਿ ਦੇਂਦਾ ਸੀ, “ਸਹਿਤੀ ਕਿਸੇ ਬਲੋਚ ਦੀਆਂ ਮੁਰਾਦਾਂ ਮੰਗਦੀ ਏ।” ਸਹਿਤੀ ਨੇ ਭਾਬੀ ਦਾ ਦਿਲ ਟੋਹ ਕੱਢਿਆ, ਆਪਣੇ ਮੁਰਾਦ ਦੀਆਂ ਗੱਲਾਂ ਕਰ ਕਰ ਓਸ ਰਾਂਝਣ ਦੀ ਵੰਝਲੀ ਵੇਖ ਲਈ। ਮਿਲਵਰਤਣ ਤੇ ਹਮਦਰਦੀ ਦੇ ਕੌਲ ਇਕਰਾਰ ਹੋ ਗਏ । ਦਿਲ ਖੋਲ੍ਹ ਕੇ ਰਾਂਝੇ ਦੀਆਂ ਗੱਲਾਂ ਕਰ ਲਈਆਂ ਹੀਰ ਨੂੰ ਬੜਾ ਸੁੱਖ ਹੋਇਆ ਪਰ ਰਾਜ਼ੀ ਹੋਣ ਦਾ ਹੀਆ ਉਹ ਕਰ ਨਹੀਂ ਸੀ ਸਕਦੀ । ਬੀਮਾਰੀ ਉਹਦਾ ਕਿਲ੍ਹਾ ਸੀ ਜਿਦ੍ਹੇ ਵਿਚ ਰਾਂਝੇ ਦੀ ਅਮਾਨਤ ਉਹ ਸਾਂਭ ਸਾਂਭ ਰੱਖ ਰਹੀ ਸੀ। ਦਿਨੋ ਦਿਨ ਉਹ ਮਾੜੀ ਹੁੰਦੀ ਗਈ, ਉਹਦੇ ਮਾਲਕ ਦਾ ਫਿਕਰ ਵਧਦਾ ਗਿਆ । ਉਹ ਲਮਕਦੀ ਉਮੀਦ ਹੁਣ ਪੀੜ ਕਰਨ ਲਗ ਪਈ। ਉਹ ਇਕ ਮੱਲ ਮਾਰ ਕੇ ਲਿਆਇਆ ਹੋਇਆ ਸੀ । ਕੋਈ ਕਿਸੇ ਦੀ ਬਦਦੁਆ ਆਖੇ, ਕੋਈ ਕੁਝ ਕੀਤਾ ਦੱਸੇ, ਕੋਈ ਖਿਡਾਵਿਆਂ ਦੀ ਦੱਸ ਪਾਏ। ਓਧਰ ਰਾਂਝੇ ਦਾ ਹਾਲ ਵੀ ਮੰਦੜਾ ਸੀ । ਬੇਲੇ ਬੇੜੀਆਂ ਡੰਗਰ ਢੋਰ ਸਭ ਹੀਰ ਨਾਲ ਹੀ ਸੌਂਹਦੇ ਸਨ। ਹਰ ਚੀਜ਼ ਦਾ ਰੰਗ ਸੁਆਹ ਵਰਗਾ ਹੋ ਗਿਆ, ਉਜਾੜ ਖਿੱਲਰ ਗਈ ਸਿਆਲਾਂ ਦੇ ਹਾਸਿਆਂ ਉਤੇ, ਸੁਨਹਿਰੀ ਦੁਪਹਿਰਾਂ ਤ੍ਰਿਕਾਲਾਂ ਨਾਲੋਂ ਵੀ ਭਰਾਂਦ ਹੋ ਗਈਆਂ।

ਸੁਨੇਹਾ ਵੀ ਹੀਰ ਵਲੋਂ ਕੋਈ ਨਾ ਆਇਆ। ਤਖ਼ਤ ਹਜ਼ਾਰੇ ਜਾਣ ਨੂੰ ਵੱਢਿਆਂ ਰੂਹ ਨਹੀਂ ਸੀ ਕਰਦਾ। ਦਰਿਆ ਵਿਚ ਡੁੱਬਣ ਤੇ ਵੀ ਜੀਅ ਨਾ ਕਰੇ, ਬਾਰ ਬਾਰ ਇਹ ਹਉਕਾ ਉੱਠੇ : “ਕਦੀਏ ਫੇਰ ਮਿਲੇਂਗੀ, ਹੀਰੇ !” ਪਰ ਦਿਲ ਬਹਿ ਜਾਂਦਾ, “ਮਿਲਣਾ ਕਿੱਥੋਂ, ਉਨ੍ਹਾਂ ਮੇਰੇ ਕਰ ਕੇ ਪੇਕੇ ਹੀ ਨਹੀਂ ਤੋਰਿਆ, ਮਹੀਨੇ ਹੋ ਗਏ ਨੇ।” ਹਰ ਕੰਮ ਅੱਗੇ ਉਹਨੂੰ ਭਾਉਂਦਾ, ਸਾਰੇ ਕੰਮ ਹੀਰ ਦੇ ਸਨ। ਕੰਮਾਂ ਤੋਂ ਸ਼ੌਕ ਚੁਕਿਆ ਗਿਆ, ਜ਼ਿੰਦਗੀ ਖੁਸਦੀ ਖੁਸਦੀ ਜਾਪਣ ਲਗੀ । ਇਸ ਬੇਕਰਰਾਰੀ ਵਿਚ ਉਹਨੂੰ ਬਾਲ ਨਾਥ ਜੋਗੀ ਦਾ ਸ਼ਾਂਤ ਮੂੰਹ ਯਾਦ ਆਇਆ। ਘਰੋਂ ਆਉਂਦਿਆਂ ਉਹ ਜੋਗੀਆਂ ਦੇ ਮੱਠ ਵਿਚ ਰਾਤ ਰਿਹਾ ਸੀ। ਉਹ ਮੁਸਲਮਾਨ ਸੀ ਤਾਂ ਵੀ ਉਹਨੇ ਉਹਦੀ ਬੜੀ ਖ਼ਾਤਰ ਕੀਤੀ ਸੀ।

ਸੋਚਿਆ ਜੇ ਉਹ ਜੋਗੀ ਹੋ ਜਾਏ ! ਜੋਗੀਆਂ ਨੂੰ ਪਿੰਡ ਪਿੰਡ, ਘਰ ਘਰ ਫਿਰਨ ਦੀ ਖੁਲ੍ਹ ਹੁੰਦੀ ਹੈ। ਕਦੇ ਹੀਰ ਨਾਲ ਮੇਲਾ ਹੋ ਜਾਏ। ਜੇ ਨਾ ਹੋਇਆ ਤਾਂ ਵੀ ਹੀਰ ਦੇ ਵਿਯੋਗ ਵਿਚ ਉਹ ਸੱਚਾ ਜੋਗੀ ਬਣ ਜਾਏਗਾ। ਰਾਂਝਾ ਸਿਆਲਾਂ ਤੋਂ ਵਿਦਾ ਹੋ ਬਾਲ ਨਾਥ ਦੇ ਚਰਨੀਂ ਜਾ ਢੱਠਾ। ਬਾਲ ਨਾਥ ਨੇ ਬੜਾ ਸਮਝਾਇਆ ਕਿ ਜੋਗ ਉਹਦੇ ਵਰਗੇ ਸੁਹਣਿਆਂ ਦੀ ਕਾਰ ਨਹੀਂ, ਕਦਮ ਕਦਮ ਉਤੇ ਡੋਲ ਜਾਣ ਦਾ ਖਤਰਾ ਰਹਿੰਦਾ ਹੈ ਪਰ ਰਾਂਝਾ ਉਹਨੂੰ ਯਕੀਨ ਦੁਆਂਦਾ ਕਿ ਉਹ ਕਦੇ ਜੋਗ ਨੂੰ ਲਾਜ ਨਹੀਂ ਲਾਏਗਾ, ਉਹ ਕਿਸੇ ਦੇ ਮਾਲ ਜਾਂ ਇਸਤਰੀ ਵੱਲ ਅੱਖ ਚੁਕ ਕੇ ਨਹੀਂ ਤੱਕੇਗਾ। ਹੀਰ ਦੀ ਯਾਦ ਨੇ ਦਿਲ ਵਿਚ ਤੁਣਕਾ ਮਾਰਿਆ ਤੇ ਉਸ ਨੇ ਦਿਲ ਨੂੰ ਸਮਝਾ ਲਿਆ : “ਹੀਰ ਤਾਂ ਕਿਸੇ ਦੀ ਇਸਤਰੀ ਨਹੀਂ ਮੇਰੀ ਆਪਣੀ ਰੂਹ ਹੈ, ਓਸ ਰੱਬ-ਰੂ-ਬਰੂ ਮੇਰੀ ਹੋਣ ਦਾ ਕੌਲ ਮੈਨੂੰ ਦਿਤਾ ਹੋਇਐ।”ਬਾਲ ਨਾਥ ਨੇ ਰਾਂਝੇ ਦੇ ਬੋਦੇ ਮੁੰਨੇ, ਕੰਨ ਪਾੜ ਕੇ ਮੁੰਦਰਾਂ ਪਾ ਦਿਤੀਆਂ। ਰਤੇ ਪਿੰਡੇ ਉਤੇ ਸੁਆਹ ਮਲ ਦਿਤੀ ਤੇ ਰਾਂਝੇ ਨੇ ਫਕੀਰੀ ਦੀ ਅਲਖ ਜਗਾ ਦਿਤੀ।

ਫਕੀਰੀ ਦਾ ਰੂਪ ਵੀ ਰਾਂਝੇ ਨੂੰ ਆਖ਼ਰਾਂ ਦਾ ਚੜ੍ਹਿਆ। ਉਹਦੀ ਬੇਗਰਜ਼ੀ ਨੇ ਉਹਦੀ ਸ਼ੋਭਾ ਦੂਰ ਦੂਰ ਖਲਾਰ ਦਿਤੀ, ਉਹ ਬੜਾ ਚੰਗਾ ਜੋਗੀ ਸਮਝਿਆ ਜਾਣ ਲੱਗ ਪਿਆ, ਜਿਹਨੂੰ ਨਾ ਖਾਣ ਦਾ ਉਸਕਾ ਨਾ ਧਨ ਦੀ ਖਿੱਚ ਖੜਾ ਚੰਗਾ ਜੋ ਆਪਣੇ ਮਹਿਬੂਬ ਨਾਲ ਲੱਗੀ ਹੋਈ। ਏਸ ਲਿਵ ਨੇ ਅੱਖਾਂ ਵਿਚ ਕੋਈ ਲੋਅ ਲੈ ਆਂਦੀ । ਜਦੋਂ ਬਾਲ ਨਾਥ ਨੇ ਸਮਝਿਆ ਚੇਲਾ ਪੱਕ ਗਿਆ ਹੈ, ਉਹਨੇ ਬਾਹਰ ਤੁਰਨ ਦੀ ਆਗਿਆ ਦੇ ਦਿਤੀ। ਇਕ ਪਿੰਡ ਉਹਦੀ ਸ਼ੋਭਾ ਅਗਲੇ ਪਿੰਡ ਪੁਚਾ ਦੇਂਦਾ ਤੇ ਓੜਕ ਇਕ ਦਿਨ ਲੋਕਾਂ ਉਹਦਾ ਡੇਰਾ ਰੰਗਪੁਰ ਦੇ ਨੇੜੇ ਇਕ ਬਾਗ ਵਿਚ ਜਾ ਲੁਆਇਆ । ਹੀਰ ਨੂੰ ਵੀ ਅਲਬੇਲੇ ਸਾਧੂ ਦੀਆਂ ਗੱਲਾਂ ਕਿਸੇ ਆ ਸੁਣਾਈਆਂ। ਕਿਸੇ ਦੀਦਾਰ ਦੀ ਭੁੱਖੀ ਅੰਦਰ ਦੀਦ ਦੀ ਲਾਲਸਾ ਮਚ ਪਈ । ਸਹਿਤੀ ਵੇਖ ਆਈ, ਕਹਿੰਦੀ, ਕੋਈ ਅਨੋਖਾ ਫਕੀਰ ਏ, ਵੇਖਿਆ ਭੁੱਖਾਂ ਲਹਿੰਦੀਆਂ ਨੇ।

ਕਈਆਂ ਹੋਰਨਾਂ ਵੀ ਦਸਿਆ ਕਿ ਜੋਗੀ ਨੇ ਕਈਆਂ ਦੇ ਰੋਗ ਦੂਰ ਕੀਤੇ ਨੇ। ਹੀਰ ਦੀ ਸੱਸ ਵੀ ਵਿਆਹੇ ਪੁੱਤਰ ਦੇ ਕੁਆਰਪਣ ਨੂੰ ਝੂਰਦੀ ਸੀ । ਤੀਵੀਂਆਂ ਸਲਾਹ ਦਿੱਤੀ ਉਹ ਨੂੰਹ ਦਾ ਹੱਥ ਵਿਖਾਏ। ਸਹਿਤੀ ਨੇ ਵੀ ਹੁੰਗਾਰਾ ਭਰਿਆ। ਨਨਾਣ ਭਰਜਾਈ ਜੋਗੀ ਦੇ ਡੇਰੇ ਗਈਆਂ ।ਜੋਗੀ ਦੇ ਦਰਸ਼ਨ ਕਰਦਿਆਂ ਹੀ ਹੀਰ ਨਿਢਾਲ ਹੋ ਗਈ। ਸੋਹਣੇ ਬੋਦੇ ਸਿਰ ਉਤੇ ਹੈ ਨਹੀਂ ਸਨ । ਉਨ੍ਹਾਂ ਬੋਦਿਆਂ ਦੀ ਮਹਿਕ ਉਹਨੇ ਯਾਦ ਵਿਚ ਸਾਂਭੀ ਹੋਈ ਸੀ । ਪਤਲੇ ਕੰਨਾਂ ਵਿਚ ਕੇਡੀਆਂ ਮੋਟੀਆਂ ਮੁੰਦਰਾਂ ਪਈਆਂ ਸਨ ਤੇ ਲਿਸ਼ ਲਿਸ਼ ਕਰਨ ਵਾਲਾ ਪਿੰਡਾ ਸੁਆਹ ਨਾਲ ਲਥ-ਪਥਲਿਆ ਸੀ। ਸਿਰਫ ਉਹਦੇ ਨੈਣਾਂ ਵਿਚ ਰੱਤੇ ਇਸ਼ਕ ਦੀ ਝਲਕਾਰ ਬਾਕੀ ਸੀ।ਜੋਗੀ ਨੇ ਹੀਰ ਦੀ ਬਾਂਹ ਵੇਖੀ, ਨਬਜ਼ ਉਤੇ ਧੱਰੀਆਂ ਉਂਗਲਾਂ ਨੇ ਦਿਲ ਵਿਚ ਤਾਰ ਖੜਕਾ ਦਿੱਤੀ, “ਜੋਗ ਨਹੀਂ ਇਹ ਹੈ ਹੀਰੇ, ਵਿਜੋਗ ਤੇਰਾ !”

ਹੀਰ ਨੇ ਅੱਖਾਂ ਚੁੱਕ ਕੇ ਤੱਕਿਆ। ਜੋਗੀ ਨੇ ਹੱਸ ਕੇ ਅਸ਼ੀਰਵਾਦ ਦਿੱਤੀ, ਮੀਟੇ ਕਪਾਟ ਸਭ ਖੁਲ੍ਹ ਗਏ ।ਹੀਰ ਦੇ ਸੁਹਰੇ ਘਰ ਖ਼ੁਸ਼ੀ ਹੋਈ। ਅੱਜ ਹੀਰ ਨੂੰ ਭੁੱਖ ਲਗੀ ਸੀ । ਉਹਦਾ ਮੱਥਾ ਓਡਾ ਪੀਲਾ ਨਹੀਂ ਸੀ। ਸੈਦੇ ਨੇ ਸ਼ੀਰਨੀ ਸੁੱਖੀ। ਹੀਰ ਨੇ ਇਹ ਆਖ ਕੇ ਉਹਨੂੰ ਭੁਲਾਵੇ ਪਾ ਦਿੱਤਾ : “ਹੁਣ ਛੇਤੀ ਰਾਜ਼ੀ ਹੋ ਕੇ ਤੇਰੇ ਨਾਲ ਮੈਂ ਆਪਣਾ ਈਮਾਨ ਪੂਰਾ ਕਰਾਗੀ।”

“ਕੋਈ ਗੱਲ ਨਹੀਂ ਹੀਰੇ, ਤੂੰ ਰਾਜ਼ੀ ਹੋ, ਸਾਰਾ ਘਰ ਤੇਰੀ ਸਿਹਤ ਉਡੀਕ ਰਿਹਾ ਏ।” ਦਸ ਦਿਨ ਹੀਰ ਤੇ ਸਹਿਤੀ ਜੋਗੀ ਦੇ ਡੇਰੇ ਜਾਂਦੀਆਂ ਰਹੀਆਂ। ਇਕ ਦਿਨ ਹੀਰ ਦੀ ਕੁੜਤੀ ਦੇ ਗਲਮੇਂ ਵਿਚ ਵੰਝਲੀ ਦੇ ਬਲ੍ਹਾਂ ਦਾ ਝਾਉਲਾ ਜੋਗੀ ਨੂੰ ਪਿਆ । ਉਹਦੀਆਂ ਅੱਖਾਂ ਦੀ ਲੋਅ ਹੋਰ ਚਮਕਣ ਲਗ ਪਈ । ਓੜਕ ਜੋਗੀ ਨੇ ਸਹਿਤੀ ਨਾਲ ਪਕ ਕਰ ਲਿਆ ਕਿ ਜੇ ਉਹ ਮੁਰਾਦ ਨੂੰ ਸੁਨੇਹਾ ਘਲਾ ਦੇਵੇ ਤੇ ਉਹ ਠੀਕ ਸਮੇਂ ਉੱਤੇ ਪਹੁੰਚ ਪਵੇ, ਆਉਂਦੇ ਵਾਰ ਨੂੰ ਉਹ ਰੱਬ ਤਵੱਕਲੇ ਆਪਣੇ ਰਾਹ ठिलू पैटगे ।

7 ਵਾਰ ਵਾਲੇ ਦਿਨ ਰੰਗਪੁਰ ਵਿਚ ਸੋਰ ਮਚ ਗਿਆ। ਜੋਗੀ ਖੇੜਿਆਂ ਦਾ ਮੂੰਹ ਕਾਲਾ ਕਰ ਗਿਐ। ਨੂੰਹ ਧੀ ਦੋਵੇਂ ਕੱਢ ਕੇ ਕਿਤੇ ‘ਸਮਾਨੇ ਚੜ੍ਹ ਗਿਆ । ਉਹਦਾ ਖੁਰਾ ਅਜੇ ਤਕ ਕਿਸੇ ਨੂੰ ਲੱਭਾ ਨਹੀਂ। ਸਾਰੇ ਜਗ ਉੱਤੇ ਖੇੜੇ ਘੋੜੀਆਂ ਭਜਾਈ ਫਿਰਦੇ ਨੇ ।ਕੰਨੋਂ ਮੁੰਦਰਾਂ ਲਾਹ, ਨਹਾ ਧੋ ਰਾਂਝੇ ਨੇ ਤਹਿਮਤ ਲੱਕ ਬੰਨ੍ਹ ਲਈ ਤੇ ਲੁਕਦੇ ਛੁਪਦੇ ਹੀਰ ਤੇ ਰਾਂਝਾ ਨਾਹੜਾਂ ਦੇ ਇਲਾਕੇ ਵਿਚ ਪਹੁੰਚ ਪਏ। ਏਥੋਂ ਦਾ ਰਾਜਾ ਕਹਿੰਦੇ ਨੇ ਅਦਲ ਕਰਦਾ ਸੀ, ਮਜ਼ਲੂਮਾਂ ਦੀ ਗੱਲ ਸੁਣਦਾ ਸੀ, ਇਤਫਾਕ ਨਾਲ ਉਹਦੇ ਸ਼ਹਿਰ ਵਿਚ ਸਾੜ ਸੁਆਹ ਕਰਦੀ ਇਕ ਅੱਗ ਲੱਗ ਗਈ ! ਓਸ ਸਿਆਣਿਆਂ ਕੋਲੋਂ ਇਹਦਾ ਸਬੱਬ ਪੁੱਛਿਆ। ਕਿਸੇ ਦੇ ਮੂੰਹੋਂ ਨਿਕਲ ਗਿਆ ਕਿ ਉਨ੍ਹਾਂ ਦੀ ਧਰਤ ਉੱਤੇ ਬੜਾ ਧਰੋਹ ਹੋ ਗਿਐ। ਖੇੜੇ ਕਿਸੇ ਦੀ ਵਿਆਹੁੜ ਨੂੰ ਜੋਰੀਂ ਡੋਲੇ ਪਾ ਲਿਆਏ ਸਨ। ਜਿਦ੍ਹੀ ਉਹ ਹੈ ਸੀ ਉਹ ਪਹੁੰਚ ਪਾ ਕੇ ਉਹਨੂੰ ਕੱਢ ਲੈ ਗਿਆ। ਖੇੜੇ ਬੜੇ ਜਾਬਰ ਸਨ, ਨੱਠ ਨਠਾਂ ਕੇ ਫੜ ਲਿਆ ਤੇ ਇਹੋ ਜਿਹੀ ਮਾਰ ਮਾਰੀ, ਕਿ ਵੇਖੀ ਨਹੀਂ ਸੀ ਜਾਂਦੀ। ਨਾਲੇ ਨੱਢੀ ਖੋਹ ਖੜੀ ਨ, ਉਹ ਦੁਹਾਈਆਂ ਪਾਂਦੀ ਤੇ ਉਹਦਾ ਬੰਦਾ ਬਦਦੁਆਈਆਂ ਦੇਂਦਾ ਸੀ। ਰਾਜੇ ਨੇ ਖੇੜਿਆਂ ਨੂੰ ਹੀਰ ਸਣੇ ਅਦਾਲਤ ਵਿਚ ਮੰਗਾ ਲਿਆ। ਰਾਂਝੇ ਨੂੰ ਸਟੋ ਸਟ ਵੇਖ ਕੇ ਹੀਰ ਡਡਿਆ ਪਈ ਤੇ ਸਾਰਿਆਂ ਦੇ ਸਾਹਮਣੇ ਉਹਦੇ ਗਲ ਜਾ ਲਗੀ।

ਖੇੜਿਆਂ ਨੇ ਗਵਾਹ ਭੁਗਤਾਏ ਕਿ ਉਹ ਸਿਹਰੇ ਬੰਨ੍ਹ ਕਾਜ਼ੀ ਕੋਲੋਂ ਨਕਾਹ ਪੜ੍ਹਵਾ ਕੇ ਹੀਰ ਨੂੰ ਲਿਆਏ ਸਨ। ਰਾਜੇ ਨੇ ਰਾਂਝੇ ਨੂੰ ਪੁੱਛਿਆ ਤੇ ਰਾਂਝੇ ਨੇ ਉੱਤਰ ਦਿੱਤਾ :“ਗਵਾਹੀ ਹੀਰ ਦੀ ਉੱਤੇ ਹੀ ਗੱਲ ਮੁਕਣੀ ਏਂ – ਪਹਿਲੋਂ ਓਸੇ ਦੀ ਗੱਲ ਹੀ ਸੁਣ ਲਵੋ।” ਰਾਜੇ ਨੇ ਹੀਰ ਨੂੰ ਆਖਿਆ ਕਿ ਉਹ ਨਿਸ਼ੰਗ ਹੋ ਕੇ ਸੱਚ ਸੁਣਾਵੇ, ਸੱਚ ਆਖਦੇ ਨੂੰ ਉਹਦੀ ਧਰਤੀ ਉੱਤੇ ਕੋਈ ਖ਼ਤਰਾ ਨਹੀਂ, ਇਹਦੇ ਤੋਂ ਦਲੇਰ ਹੋ ਕੇ ਹੀਰ ਬੋਲੀ :“ਲਿਆਏ ਖੇੜੇ ਮੈਨੂੰ ਸਿਹਰੇ ਬੰਨ੍ਹ ਕੇ ਹੀ ਸਨ ਪਰ ਮੇਰਾ ਵਿਆਹ ਸੈਦੇ ਖੇੜੇ ਨਾਲ ਨਹੀਂ ਹੋਇਆ ਉੱਚੀ ਬੋਲ ਕੇ ਮਾਪਿਆਂ ਦੇ ਸਾਹਮਣੇ ਮੈਂ ਕਾਜ਼ੀ ਨੂੰ ਕਹਿ ਦਿੱਤਾ ਸੀ ਕਿ ਰੱਬ ਦੇ ਰੂਬਰੂ ਮੈਂ ਵਿਆਹ ਰਾਂਝੇ ਨਾਲ ਕਰ ਚੁੱਕੀ ਹਾਂ। ਫੇਰ ਵੀ ਜੋਰੀਂ ਮਾਪਿਆਂ ਮੈਨੂੰ ਡੋਲੇ ਪਾ ਦਿੱਤਾ ਤੇ ਜੋਰੀਂ ਇਹ ਮੈਨੂੰ ਚੁੱਕ ਲਿਆਏ ਤੇ ਮਰਜ਼ੀ ਬਿਨਾਂ ਹੋਇਆ ਨਿਕਾਹ ਸ਼ਰ੍ਹਾ ਮਨਜੂਰ ਕਰਦੀ ਹੈ ਤਾਂ ਖੇੜੇ ਸੱਚੇ ਨੂੰ ਤੇ ਜੇ ਮੇਰੀ ਮਰਜ਼ੀ ਨਿਕਾਹ ਦੀ ਵੱਡੀ ਸ਼ਰਤ ਹੈ ਤਾਂ ਰਾਂਝੇ ਨਾਲ ਮੇਰਾ ਨਿਕਾਹ ਹੋ ਚੁੱਕਾ ਤੇ ਰਾਂਝੇ ਦੇ ਨਾਲ ਮੈਂ ਖੇੜਿਆਂ ਨੂੰ ਛੱਡ ਆਈ ਹਾਂ।” ਰਾਜੇ ਉੱਤੇ ਹੀਰ ਦੀ ਦਲੇਰੀ ਤੇ ਹੀਰ ਦੇ ਹੁਸਨ ਦਾ ਡੂੰਘਾ ਅਸਰ ਹੋਇਆ ਤੇ ਉਸਨੇ ਆਪਣੀ ਫੌਜ ਦੀ ਹਿਫਾਜ਼ਤ ਵਿਚ ਹੀਰ ਰਾਂਝੇ ਨੂੰ ਦੇ ਦਿੱਤੀ ਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਘਰ ਪਹੁੰਚ ਕੇ ਕਿਸੇ ਇਨਸਾਫ ਵਾਲੇ ਕਾਜ਼ੀ ਕੋਲੋਂ ਸਰ੍ਹਾ ਪੂਰੀ ਕਰਾ ਲੈਣ। ਰਾਂਝੇ ਨੂੰ ਹੀਰ ਨੇ ਸਲਾਹ ਦਿੱਤੀ ਕਿ ਉਹ ਤਖ਼ਤ ਹਜ਼ਾਰੇ ਚਲਣ ।“ਮੈਂ ਵੀ ਇਹੀ ਚਾਹਨਾਂ ਆਂ ਹੀਰੇ, ਭਾਬੀਆਂ ਨੂੰ ਦਸਾਂ ਕਿ ਹੀਰ ਪਰਨਾ ਲਿਆਇਆ ਹਾਂ ਪਰ ਰਾਜੇ ਦੀ ਗੱਲ ਨੇ ਮੈਨੂੰ ਸੋਚੀਂ ਪਾ ਦਿਤੈ।” ਹੁਣ ਕਾਹਦੀਆਂ ਸੋਚਾਂ, “ ਰਾਜ ਦਰਬਾਰੋਂ ਮੈਂ ਤੇਰੀ ਬਣ ਗਈ। ਸਿਪਾਹੀ ਸਾਡੇ ਨਾਲ ਨੇ।” “ਠੀਕ ਹੀਰੇ ਪਰ ਭਾਬੀਆਂ ਦੀ ਜੀਭ ਤੂੰ ਜਾਣਨੀ ਏਂ, ਕੋਡੀ ਲੰਮੀ ਹੁੰਦੀ ਏ। ਉਹ ਆਖਣਗੀਆਂ ਪਰਨਾ ਕੇ ਨਹੀਂ ਉਧਾਲ ਕੇ ਲਿਆਇਆ ਏ ।”

“ਫੇਰ ਮੇਰਾ ਰਾਂਝਣ ਕੀ ਚਾਹੁੰਦਾ ਏ?”ਰਾਂਝੇ ਨੇ ਚਾਹਿਆ ਕਿ ਉਹ ਝੰਗ ਸਿਆਲੀ ਚਲਣ ਤੇ ਜੇ ਉਹਦੇ ਮਾਪੇ ਮੰਨ ਜਾਣ ਤਾਂ ਉਹ ਭਰਾਵਾਂ ਦੀ ਜੰਞ ਬੰਨ੍ਹਾਂ ਕੇ ਲਿਆਵੇ ਤੇ ਸਿਹਰੇ ਬੰਨ੍ਹ ਕੇ ਹੀਰ ਆਪਣੀ ਨੂੰ ਤਖ਼ਤ ਹਜ਼ਾਰੇ ਲੈ ਜਾਵੇ। “ਠੀਕ, ਰਾਂਝਣਾ ਠੀਕ, ਹੁਣ ਮੇਰੇ ਮਾਂ ਪਿਉ ਮੋੜਣ ਨਹੀਂ ਲੱਗੇ । ਉਹ ਖੇੜਿਆਂ ਨਾਲ ਗੁੱਸੇ ਨੇ ਖੇੜਿਆਂ ਮੈਨੂੰ ਪੇਕੇ ਨਹੀਂ ਸੀ ਤੋਰਿਆ – ਕਈ ਆਦਮੀ ਆਏ ਹੁਣ ਮੇਰੀ ਮਾਂ ਜ਼ਰੂਰ ਮੰਨ ਜਾਏਗੀ ।” ਝੰਗ ਸਿਆਲਾਂ ਵੱਲ ਮੂੰਹ ਕਰ ਲਿਆ। ਜਦੋਂ ਪਛਾਤੀ ਧਰਤੀ ਆ ਗਈ, ਵੇਖ ਵੇਖ, ਉਨ੍ਹਾਂ ਦੀ ਪਿਆਰ-ਕਹਾਣੀ ਦੁਹਰਾਈ ਜਾਣ ਲੱਗੀ। ਓਹੋ ਝਨਾਂ ਦੀਆਂ ਲਹਿਰਾਂ, ਓਹੋ ਸਿਆਲਾਂ ਦੇ ਜੰਗਲ ਬੇਲੇ, ਓਹੋ ਉਹਦੀਆਂ ਬੂਰੀਆਂ ਕਾਲੀਆਂ, ਉਹਦੇ ਗਦਰੇ ਚੀਨੇ ਓਹੋ ਲੰਮੇ ਝੰਮੇ ਵਾਗੀ, ਉਹੋ ਖੂਹਾਂ ਤੋਂ ਘੜੇ ਚੁਕਦੀਆਂ ਸਈਆਂ। ਚੂਚਕ ਤੇ ਮਲਕੀ ਸੁਣ ਕੇ ਅੱਗੋਂ ਵਾਲੀ ਲੈਣ ਗਏ । ਹੀਰ ਬਾਝੋਂ ਪਿੰਡ ਬੁੱਚਾ ਹੋ ਗਿਆ ਸੀ । ਮਾਪਿਆਂ ਨੇ ਹੀਰ ਦੀ ਮੰਗ ਮੰਨ ਲਈ। ਰਾਂਝਾ ਤਖ਼ਤ ਹਜ਼ਾਰੇ ਜਾਣ ਨੂੰ ਤਿਆਰ ਹੋ ਪਿਆ। ਉਹਦਾ ਚਾਅ ਡੁਲ੍ਹ ਡੁਲ੍ਹ ਪੈਂਦਾ ਵੇਖ ਕੇ ਹੀਰ ਅੰਦਰੋਂ ਵੰਝਲੀ ਕੱਢ ਲਿਆਈ ਤੇ ਬੁਲ੍ਹਾ ਨਾਲ ਲਾ ਲਈ । “ਲਿਆ ਹੀਰੇ, ਇਕ ਸੱਦ ਇਹਦੇ ਉੱਤੇ ਮਾਰ ਲਵਾਂ, ਜੁਗੜੇ ਬੀਤ ਗਏ ਜਾਪਦੇ ਨੇ, ਅੱਜ ਫੇਰ ਉਹੋ ਗੀਤ ਮੇਰੇ ਅੰਦਰ ਧੜਕਿਆ ਏ ਜਿਹੜਾ ਪਹਿਲੀ ਮੁਲਾਕਾਤ ਉੱਤੇ ਬੇੜੀ ਵਿਚ ਮੈਂ ਤੈਨੂੰ ਸੁਣਾਇਆ ਸੀ !”

ਵੰਝਲੀ ਦੀ ਲੈਅ ਸੁਣ ਕੇ ਹੀਰ ਦੀਆਂ ਅੱਖੀਆਂ ਮੀਟੀਆਂ ਗਈਆਂ। ਵੰਝਲੀ ਮੋੜਦੇ ਨੇ ਹੀਰ ਦੇ ਹੱਥ ਚੁੰਮ ਲਏ ਤੇ ਆਖਿਆ :“ਪਹਿਲੀ ਮਿਲਣੀ ਉੱਤੇ ਤੇਰੇ ਮਹਿੰਦੀ-ਰੰਗੇ ਹੱਥਾਂ ਨੂੰ ਮੈਂ ਅੱਖ ਚੁਰਾ ਚੁਰਾ ਵਿਹੰਦਾ ਰਿਹਾ ਸਾਂ। ਪੂਰੇ ਹਫ਼ਤੇ ਨੂੰ ਮੈਂ ਆਵਾਂਗਾ। ਓਦਨ ਵਾਂਗ ਹੀ ਤੇਰੇ ਹੱਥਾਂ ਚੋਂ ਮੇਰੀਆਂ ਭਾਬੀਆਂ ਨੂੰ ਤਾਰੇ ਟੁੱਟਦੇ ਦਿਸਣਗੇ ।”ਪੰਜ ਦਿਨ ਰਾਂਝੇ ਨੂੰ ਗਿਆ ਹੋ ਗਏ। ਸਈਆਂ ਨੇ ਹੀਰ ਨੂੰ ਦੁਲ੍ਹਨ ਸਜਾ ਦਿੱਤਾ, ਮਾਂ ਦੇ ਮੂੰਹ ਉੱਤੇ ਵੀ ਰੌਣਕਾਂ ਸਨ । ਖੇੜਿਆਂ ਵੇਲੇ ਤਾਂ ਹੀਰ ਨੂੰ ਵੇਖਦਿਆਂ ਓਹਦਾ ਦਿਲ ਬੁਝ ਜਾਂਦਾ ਸੀ । ਅੱਜ ਉਹਦੀਆਂ ਸਹੇਲੀਆਂ ਨਾਲ ਰਲ ਕੇ ਓਸ ਨੇ ਹੀਰ ਦੇ ਹੱਥੀਂ ਮਹਿੰਦੀ ਲਾਈ, ਉਹਨੂੰ ਵਟਣੇ ਮਲੇ ਤੇ ਆਖਦੀ : “ਹੁਣ ਮੇਰੀ ਧੀ ਰਾਣੀ ਜਾਪਦੀ ਏ : “

ਤਖਤ ਹਜ਼ਾਰੇ ਰਾਂਝੇ ਦੇ ਭਰਾ ਸੁਣ ਕੇ ਬੜੇ ਰਾਜ਼ੀ ਹੋਏ ਕਿ ਉਹ ਸਿਆਲੀਂ ਢੁਕਣਗੇ । ਭਾਬੀਆਂ ਰਾਂਝੇ ਦੇ ਇਸ਼ਕ-ਮਤੇ ਨਕਸ਼ਾਂ ਨੂੰ ਵੇਖ ਨਵੀਂ ਦਰਾਣੀ ਦਾ ਰਸ਼ਕ ਕਰਨ ਲੱਗ ਪਈਆਂ – ਪਰ ਦਿਉਰ ਹੁਣ ਉਨ੍ਹਾਂ ਨੂੰ ਬੜਾ ਹੀ ਪਿਆਰ ਲਗਾ, ਵਾਰ ਨਾ ਆਵੇ ਉਨ੍ਹਾਂ ਨੂੰ ਉਹਦੇ ਕੋਲੋਂ ਗੱਲਾਂ ਪੁਛਦਿਆਂ।ਭਰਾਵਾਂ ਨੇ ਖੇੜਿਆਂ ਦੀ ਜੰਞ ਨੂੰ ਮਾਤ ਪਾ ਦੇਣ ਦੇ ਬਾਂਨ੍ਹਣੂ ਬੰਨ੍ਹ ਲਏ । ਉਹ ਵੀ ਕਿਹੜੇ ਛੋਟੇ ਚੌਧਰੀ ਸਨ । ਦੋ ਦਿਨਾਂ ਦਾ ਰਸਤਾ ਸੀ, ਤਾਜ਼ੀਆਂ ਘੋੜੀਆਂ ਪੋਈਏ ਪਾ ਦਿੱਤੀਆਂ। ਪਰ ਪੰਜਵੇਂ ਦਿਨ ਹੀਰ ਦੇ ਘਰ ਤਿਆਰੀ ਦੇ ਨਾਲ ਨਾਲ ਇਕ ਹੋਰ ਤਰ੍ਹਾਂ ਦੀ ਘੁਸਰ-ਮੁਸਰ ਵੀ ਹੋ ਰਹੀ ਸੀ । ਮਾਂ ਘਰ ਦੇ ਬੂਹਿਆਂ ਉੱਤੇ ਸ਼ਰੀਂਹ ਦੀਆਂ ਟਾਹਣੀਆਂ ਬੰਨ੍ਹਾ ਰਹੀ ਸੀ ਪਰ ਚਾਚਾ ਕੈਦੋ ਤੇ ਚੂਚਕ ਮਲਕ ਹਵੇਲੀ ਵਿਚ ਨਿਮੋਝੂਣ ਬੈਠੇ ਸਨ ਕੈਦੋ ਕਹਿ ਰਿਹਾ ਸੀ :“ਇਕੋ ਧੀ ਲਈ ਦੋ ਜੰਝਾਂ ਏਸ ਪਿੰਡ ਵਿਚ ਢੁੱਕਣ ਸਾਡਾ ਮੂੰਹ ਨਾ ਕਾਲਾ ਹੋ ਜਾਏਗਾ ।” ਚੂਚਕ ਊਂਧੀ ਪਾਈ ਬੈਠਾ ਸੀ।“ਕੋਣ ਨਹੀਂ ਆਖੇਗਾ ਧੀ ਚਾਕ ਨਾਲ ਖ਼ਰਾਬ ਹੀ ਹੋਣੀ ਏਂ, ਕੇਡਾ ਸਿਢਾ ਬੱਧਾ ਤੇ ਕਚਹਿਰੀ ਚੜ੍ਹੀ।” ਕੈਦੋ ਜ਼ਹਿਰ ਉਗਲੀ ਜਾ ਰਿਹਾ ਸੀ। ਚੂਚਕ ਆਖੇ, ਬੂਹੇ ਆਈ ਜੰਞ ਨੂੰ ਕੀਕਰ ਮੋੜਾਂਗੇ, ਹੁਣ ਆਖ ਬੈਠੇ ਹਾਂ।ਕੈਦੋ ਨੇ ਮੱਥੇ ਤੇ ਚੂੰਢੀ ਭਰ ਕੇ ਜਿਉਂ ਗੈਬੋਂ ਕੋਈ ਸਲਾਹ ਪੁਛ ਲਿਆਂਦੀ ਹੁੰਦੀ ਏ ਭਰਾ ਨੂੰ

ਸਮਝਾਇਆ :-“ਹੈ ਤਾਂ ਬੜੀ ਔਖੀ ਗੱਲ ਪਰ ਹੁਣ ਸਾਨੂੰ ਹੀਰ ਦੀ ਜਿੰਦ ਤੋਂ ਹੱਥ ਧੋਣੇ ਪੈਣਗੇ।” ਚੂਚਕ ਦਾ ਦਿਲ ਦਹਿਲ ਗਿਆ।“ਭਰਾ, ਤੈਨੂੰ ਦਿਲ ਤਕੜਾ ਕਰਨਾ ਪਵੇਗਾ ਜਿਊਂਦੀ ਹੀਰ ਨੂੰ ਹਜ਼ਾਰੇ ਲੈ ਜਾਣਗੇ, ਸਾਡਾ ਮੂੰਹ ਦੋ ਦਰਗਾਹਾਂ ਵਿਚ ਕਾਲਾ ਹੋ ਜਾਏਗਾ।” ਅੱਗੇ ਪਿਉ ਨੇ ਨੱਕ ਨਮੂਜ ਤੋਂ ਧੀ ਦੀ ਖੁਸ਼ੀ ਵਾਰੀ ਸੀ, ਅੱਜ ਉਹ ਓਸੇ ਨੱਕ ਨਮੂਜ ਤੋਂ ਲਾਡਾਂ ਪਾਲੀ ਹੀਰ ਨੂੰ ਉੱਕਾ ਹੀ ਵਾਰਨ ਨੂੰ ਤਿਆਰ ਹੋ ਗਿਆ । ਓਸ ਮੰਨ ਲਿਆ ਉਹਦੇ ਪੁੱਤਰਾਂ ਨੇ ਮੰਨ ਲਿਆ ਕਿ ਚਾਚਾ ਕੈਦੋਂ ਸ਼ਰਬਤ ਵਿਚ ਜ਼ਹਿਰ ਘੋਲ ਕੇ ਪੀਰਾਂ ਦਾ ਆਬਿਹਯਾਤ ਹੀਰ ਨੂੰ ਪਿਲਾ ਜਾਏਗਾ । ਪਰਸੋਂ ਤਖ਼ਤ ਹਜ਼ਾਰੇ ਨੇ ਸਿਆਲੀਂ ਢੁਕਣਾ ਸੀ। ਰਾਤੀਂ ਜਦੋਂ ਗੌਂ ਗਾ ਕੇ ਸਹੇਲੀਆਂ ਗਈਆਂ ਤੇ ਮਾਂ ਨੇ ਸੁੱਖਾਂ ਮੰਗੀਆਂ ਤਾਂ ਚਾਈਂ ਚਾਈਂ ਚਾਚਾ ਕੈਦੋ ਪੀਰਾਂ ਦੀ ਰੱਖ ਲਿਆਇਆ, ਆਬਿਹਯਾਤ ਦਾ ਪਿਆਲਾ ਜਿਹੜਾ ਦਿਨ ਰਾਤ ਓਸ ਪੀਰ ਬਾਦਸ਼ਾਹ ਦੀ ਕਬਰ ਸਰਹਾਣੇ ਰੱਖਿਆ ਹੋਇਆ ਸੀ, “ਹੀਰ ਸੁਲਖਣੀ ਹੋਵੇ” ਦੀ ਅਸੀਸ ਦੇ ਕੇ ਪਿਲਾ ਗਿਆ ।ਅੱਧੀ ਰਾਤੀਂ ਹੀਰ ਨੂੰ ਕੁਝ ਹੋ ਗਿਆ । ਓਸ ਮਾਂ ਨੂੰ ਵਾਜ਼ ਮਾਰੀ : “ਮਾਂ-ਮਾਂ..- ਔਹ ਛਿੱਕੂ ਮੇਰਾ ਏਧਰ ਕਰੀਂ – ਮੈਂ ਮਾਰੀ ਗਈ !”

ਮਾਂ ਨੂੰ ਹੱਥ ਪੈਰ ਪੈ ਗਏ। ਛਿੱਕੂ ਉਹ ਫੜ ਲਿਆਈ। ਵਿਚੋਂ ਹੀਰ ਨੇ ਵੰਝਲੀ ਫੜ ਕੇ ਬੁਲ੍ਹਾਂ ਨਾਲ ਛੂੰਹਦੀ ਹਿੱਕ ਉੱਤੇ ਧਰ ਲਈ। “ਅੰਮੜੀਏ – ਮਿਲ ਲੈ – ਮੈਂ ਚਲੀ ਉਂ, ਆਬਹਿਯਾਤ ਨਹੀਂ ਉਹ ਮਹੁਰੇ ਦਾ ਪਿਆਲਾ

ਸਾਈ ”

ਮਾਂ ਚਿਚਲਾਂਦੀ ਉਹਦੇ ਪਾਸੇ ਡਿਗ ਪਈ; ਤੇ ਉਹ ਚੀਕ ਮਾਰੀ “ਮੇਰੀ ਰਾਣੀ ਧੀ !” “ਮੇਰਾ ਰਾਂਝਣ ਰਾਜਾ ।” ਤੇ ਹੀਰ ਦੀਆਂ ਅੱਖਾਂ ਮੀਟੀਆਂ ਗਈਆਂ । ਸਾਰੇ ਪਿੰਡ ਵਿਚ ਸੋਗ ਪੈ ਗਿਆ। ਘਰ ਘਰ ਕੈਦੇ ਆਂਹਦਾ ਫਿਰਿਆ ਜੁਲਮ ਹੋਇਆ, ਹੀਰ ਨੂੰ ਕੁਝ ਲੜ ਗਿਐ, ਜੰਞ ਬੂਹੇ ਆਈ ਖੜੀ ਏ। ਜੰਞ ਦੇ ਵਾਜੇ ਆ ਵੱਜੇ। ਕੈਦੋ ਚੂਚਕ ਤੇ ਹੀਰ ਦੇ ਭਰਾ ਅਗੋਂ ਵਾਲੀ ਉਨ੍ਹਾਂ ਨੂੰ ਖ਼ਬਰ ਦੇਣ ਗਏ । ਸੁਣ ਕੇ ਸਭ ਦੇ ਰੰਗ ਉੱਡ ਗਏ। ਪਰ ਰਾਂਝੇ ਨੇ ਮੰਨਿਆ ਉੱਕਾ ਨਾ । ਕੈਦੋ ਨੇ ਅੱਥਰੂ ਪੂੰਝ ਕੇ ਉਹਨੂੰ ਉਹਦੀ ਕਬਰ ਦਾ ਹਾਲ ਸੁਣਾਇਆ। ਉਹਨੂੰ ਦੱਸਿਆ ਕੀਕਰ ਹੀਰ ਦੀ ਮਾਂ ਨੇ ਉਹਦੀ ਵੰਝਲੀ ਜਨਾਜੇ ਵਿਚ ਪਾਣ ਲਈ ਜ਼ਿਦ ਕੀਤੀ ਸੀ। ਰਾਂਝੇ ਆਖਿਆ : “ਜੰਞ ਕਬਰ ਤਕ ਜਾਏਗੀ, ਮੈਂ ਪਰਨਾਣ ਆਇਆ ਹਾਂ, ਪਰਨਾ ਕੇ ਹੀ ਮੁੜਾਂਗਾਂ, ਹੀਰ ਦਾ ਵਿਆਹ ਮੇਰੇ ਨਾਲ ਜ਼ਰੂਰ ਹੋਵੇਗਾ।”

ਏਸ ਗਮ ਦਾ ਹੁਕਮ ਕੌਣ ਮੋੜੇ ! ਕਬਰ ਉੱਤੇ ਜੰਞ ਪਹੁੰਚ ਗਈ। ਕੱਚੀ ਸੀ ਅਜੇ ਕਬਰ, ਪੱਕਾ ਇਕੋ ਪੱਥਰ ਸਰਹਾਣੇ ਖੜਾ ਕੀਤਾ ਸੀ।“ਇਹ ਹੈ ਸਾਡੀ ਲਾਡਲੀ ਬੱਚੀ ਦੀ ਕਬਰ ਜਿਦ੍ਹੇ ਉੱਤੇ ਤਕਦੀਰ ਮਿਹਰਵਾਨ ਨਹੀਂ ਹੋਈ।” ਚੂਚਕ ਨੇ ਰੋ ਕੇ ਆਖਿਆ । ਰਾਂਝੇ ਦੇ ਭਰਾਵਾਂ ਦੀਆਂ ਅੱਖਾਂ ਵਿਚੋਂ ਹੰਝੂ ਤ੍ਰਿਪ ਤ੍ਰਿਪ ਡਿਗੇ ਪਰ ਰਾਂਝਾ ਇਕ ਟਕ ਕਬਰ ਵੱਲ ਵੇਖਦਾ ਰਿਹਾ ਜੀਕਰ ਮਿੱਟੀ ਉਹਦੀ ਨੀਝ ਵਿਚਾਲਿਓਂ ਹਟ ਗਈ ਤੇ ਉਹ ਹੀਰ ਦੀ ਹਿੱਕ ਨਾਲ ਲਗੀ ਆਪਣੀ ਵੰਝਲੀ ਵੇਖ ਰਿਹਾ ਸੀ।

ਉਹ ਕਬਰ ਦੇ ਨਾਲ ਲੇਟ ਗਿਆ । ਜੱਫੀ ਪਾ ਕੇ ਉੱਠਿਆ ਤੇ ਸਰਹਾਣੇ ਵੱਲ ਜਾ ਕੇ ਪੱਥਰ ਚੁਕ ਕੇ ਐਡੇ ਜ਼ੋਰ ਨਾਲ ਓਸ ਆਪਣੇ ਮੱਥੇ ਨਾਲ ਮਾਰ ਲਿਆ ਤੇ ਲਹੂ ਦੇ ਪਾੜਛੇ ਵਗ ਪਏ ਤੇ ਕੱਚੀ ਕਬਰ ਦੀ ਮਿੱਟੀ ਵਿਚ ਜੀਰ ਗਏ। ਰਾਂਝਾ ਡਿਗਿਆ ਤੇ ਉਹਦੇ ਮੂੰਹੋਂ ਚੀਕ ਨਿਕਲੀ :

“ਹਾਏ, ਮੇਰੀਏ ਹੀਰੇ !” ਤੇ ਜਦੋਂ ਉਹਦਾ ਨਿੱਘਾ ਲਹੂ ਮਿੱਟੀ ‘ਚੋਂ ਚੋ ਚੋ ਕੇ ਹੀਰ ਦੀ ਹਿੱਕ ਨਾਲ ਲਗੀ ਵੰਝਲੀ ਤਕ ਪਹੁੰਚਾ ਕਈਆਂ ਨੂੰ ਜਾਪਿਆ ਉਨ੍ਹਾਂ ਕਬਰ ਵਿਚੋਂ ਉੱਠੀ ਇਕ ਹੋਰ ਚੀਕ ਸੁਣੀ :

“ਹਾਇ, ਮੇਰਿਆ ਰਾਂਝਣਾ !”

Leave a comment

error: Content is protected !!