ਕਿੱਸਾ ਸੋਹਣੀ ਮਹੀਂਵਾਲ

ਕਿੱਸਾ ਸੋਹਣੀ ਮਹੀਂਵਾਲ

ਗੁਜਰਾਤ ਸ਼ਹਿਰ ਦੇ ਚੜ੍ਹਦੇ ਪਾਸੇ ਇਕ ਨਵੇਕਲੇ ਜਿਹੇ ਬਾਗ ਦੀਆਂ ਉੱਚੀਆਂ ਲੰਮੀਆਂ ਟਾਹਲੀਆਂ ਦੀ ਛਾਵੇਂ ਕੋਈ ਰੋਣਕੀਲਾ ਡੇਰਾ ਉਤਰਿਆ ਹੋਇਆ ਹੈ : ਨਵੇਂ ਨਕੋਰ ਤੰਬੂਆਂ ਦੁਆਲੇ ਸ਼ੇਖ ਛਾਪੇ ਵਾਲੀਆਂ ਕਨਾਤਾਂ ਦਿਸਦੀਆਂ ਹਨ । ਇਕ ਪਾਸੇ ਸਾਢਣੀਆਂ ਤੇ ਗਲ ਟੱਲੀਆਂ ਛਣਕਦੀਆਂ, ਅਰਬੀ ਘੋੜਿਆਂ ਦੇ ਪਿੰਡੇ ਲਿਸ਼ਕਦੇ ਤੇ ਨੌਕਰ ਚਾਕਰ ਚਾਈਂ ਚਾਈਂ ਫਿਰ ਰਹੇ ਹਨ।

ਇਕ ਹਫ਼ਤਾ ਅਜੇ ਨਹੀ ਹੋਇਆ ਕਿ ਇਹ ਅਣਗੌਲੀ ਜਿਹੀ ਥਾਂ ਸੀ ਪਰ ਅੱਜ ਇਹਦੇ ਵਿਚ ਕੋਰੀ ਰੂਹ ਆ ਮਟਕੀ ਹੈ । ਸ਼ਹਿਜ਼ਾਦਿਆਂ ਵਰਗਾ ਕੋਈ ਸੌਦਾਗਰ-ਬੱਚਾ ਪਿਸ਼ੌਰ ਜਾਂਦਾ ਏਥੇ ਅਟਕ ਗਿਆ ਹੈ। ਉਹਦੀ ਪਰਖਾਂ-ਭਰੀ ਅੱਖ ਨੇ ਏਸ ਥਾਂ ਦੀ ਰਮਣੀਕਤਾ ਜਾਚ ਲਈ। ਇਹਦੇ ਸਾਹਮਣੇ ਆਸ਼ਕਾਂ ਦਾ ਭਿਆਲ ਝਨਾਂ ਪਿਆ ਵਗਦਾ ਤੇ ਉਹਦੀਆਂ ਖਿੜ ਖਿੜ ਖੇਡਦੀਆਂ ਲਹਿਰਾਂ ਉੱਤੇ ਸ਼ਾਮਾਂ ਦਾ ਸੂਰਜ ਸੋਨੇ ਦੀ ਸੋਟ ਕਰ ਰਿਹਾ ਹੈ।

ਏਸ ਸੌਦਾਗਰ-ਬੱਚੇ ਦੀ ਅਮੀਰੀ ਤੇ ਦਰਿਆ-ਦਿਲੀ ਦੀ ਚਰਚਾ ਸ਼ਹਿਰ ਦੇ ਹੁਜਰਿਆਂ, ਸਰਾਵਾਂ, ਬੈਠਕਾਂ ਬਜ਼ਾਰਾਂ ਵਿਚ ਹੈ : ਹਰ ਮੂੰਹ ਵਿਚ ਇਸੇ ਦੀਆਂ ਗੱਲਾਂ ਨੇ .

“ਬੁਖ਼ਾਰੇ ਦੇ ਹੀਰਿਆਂ ਦੇ ਸੌਦਾਗਰ, ਅਲੀ ਬੇਗ ਦਾ ਇਕਲੌਤਾ – ਤਬੀਅਤ ਦਾ ਵੀ ਇਕਲੋਤਾ – ਵੇਖਣ ਜਾਣਨ ਦਾ ਸ਼ੌਕੀ, ਦੋ ਮੁਨਸ਼ੀ ਸਦਾ ਨਾਲ ਇਹਨੂੰ ਪੰਜਾਬੀ ਸਿਖਾਂਦੇ ਨੇ- ਜੇਡਾ ਜਵਾਨ, ਓਡਾ ਸੁਹਣਾ, ਜੇਡਾ ਸੁਹਣਾ, ਓਡਾ ਮੁਰੱਵਤੀ – ਜਿਸ ਸ਼ਹਿਰੋਂ ਲੰਘਦੈ, ਉਥੋਂ ਦੀਆਂ ਹੁਨਰ-ਕਿਰਤਾਂ ਖੁਰੀਦਦਾ ਹੈ – ਕੱਲ੍ਹ ਇਹਦੇ ਆਦਮੀ ਤੁਲ੍ਹੇ ਘੁਮਿਆਰ ਤੋਂ ਕਈ ਕੁਜ਼ੇ ਤੇ ਬਾਦੀਏ ਮੁੱਲ ਲਿਆਏ ਸਨ – ਸੈਰ ਤਮਾਸ਼ੇ ਲਈ ਹਿੰਦੁਸਤਾਨ ਆਇਆ ਹੈ – ਦਿੱਲੀ ਦੇ ਬਾਦਸ਼ਾਹ ਨੂੰ ਇਸ ਕਈ ਤੁਹਫੇ ਦਿੱਤੇ, ਅੰਬਰ ਮੁਸ਼ਕ ਤੇ ਮੁਸ਼ਕ ਤਿੱਬਤੀ ਨੇ ਆਪਣਾ ਸਮੁੰਦ ਘੋੜਾ ਵੀ ਦਿਤੈ – ਤੇ ਅੱਜ ਰਾਤ ਉਜਾੜਾਂ ਆਬਾਦ ਕਰਨ ਵਾਲੀ ਏਸ ਰੂਹ ਨੇ ਗੁਜਰਾਤ ਸ਼ਹਿਰ ਦੇ ਹੁਨਰਮੰਦਾਂ, ਗਵੱਈਆਂ ਤੇ ਪਤਵੰਤਿਆ ਨੂੰ ਆਪਣੇ ਡੇਰੇ ਦਾਅਵਤ ਉਤੇ ਬੁਲਾਇਆ ਏ.

ਦਾਅਵਤ ਦੀ ਤਿਆਰੀ ਹਰ ਪਾਸੇ ਪ੍ਰਤੱਖ ਹੈ, ਕਾਲੀਨ ਵਿਛ ਰਹੇ ਹਨ, ਜ਼ਰਦਿਆਂ, ਮੁਰਗ਼ ਜੋਸ਼ਾਂ ਦੀ ਖੁਸ਼ਬੋਈ ਉੱਡ ਰਹੀ ਹੈ । ਦੋ ਸ਼ਖ਼ਸ ਏਸ ਤਿਆਰੀ ਦੀ ਵੇਖ ਚਾਖ਼ ਕਰਦੇ ਤੁਰੇ ਜਾ ਰਹੇ ਹਨ। ਇਨ੍ਹਾਂ ‘ਚੋਂ ਅਗਲੇ ਦੀ ਕਿਹੋ ਜਿਹੀ ਚੜ੍ਹਤਲ, ਕਿਹੋ ਜਿਹੇ ਉਹਦੇ ਨੈਣ, ਕਿਹੋ ਜਿਹਾ ਉਹਦਾ ਮਸਤਕ ! ਬੋਲ ਤੇ ਅਦਾ ਦੀ ਕੋਈ ਗੱਲ ਕੀ ਕਰੇ ।

ਫੁੱਲਾਂ ਨਾਲ ਜੜੇ ਭਰੇ ਨਾਸ਼ਪਾਤੀ ਦੇ ਦਰੱਖਤਾਂ ਹੇਠਾਂ ਉਹ ਖਲੇ ਗਏ। ਟਹਿਕਦੀਆਂ ਟਹਿਣੀਆਂ ਵੱਲ ਵੇਖ ਵੇਖ ਕੇ ਅਗਲੇ ਦੇ ਮੂੰਹੋਂ ਨਿਕਲਿਆ : “ਸੁਬਹਾਨ ਅੱਲਾਹ !” ਜਿਉਂ ਉਹਦੇ ਆਪਣੇ ਬੁਲ੍ਹਾਂ ਦੀ ਮੁਸਕਾਨ ਤੇ ਦੰਦਾਂ ਦੀ ਮੈਤੀ ਭਾਹ ਨੇ ਜੋਬਨਾਈ ਨਾਸ਼ਪਾਤੀ ਨੂੰ ਹੁੰਗਾਰਾ ਦਿੱਤਾ।

“ਸੁਆਦਤ !” ਅੱਜ ਦੀ ਮਹਿਫਲ ਯਾਦਗਾਰੀ ਮਹਿਫਲ ਹੋਵੇ ! ਸ਼ਰਾਬਾਂ ਸ਼ਰਬਤ ਬਲਖ਼ ਬੁਖ਼ਾਰੇਦੇ ਪਰ ਪਿਆਏ ਜਾਣ ਏਥੋਂ ਦੇ ਸਾਗਰਾਂ ਵਿਚ – ਕੰਡੇ ਸੁਹਣੇ ਸਾਗਰ ਤੇ ਬਾਦੀਏ ਤੂੰ ਕੱਲ੍ਹ ਸ਼ਹਿਰੋਂ ਖੁਰੀਦ ਕੇ ਲਿਆਇਆ ਸੈਂ !”

“ਹਾਂ, ਇੱਜ਼ਤ, ਬੜੇ ਹੀ ਬਾਂਕੇ ਨੇ ਏਥੋਂ ਦੇ ਸਾਗਰੋ ਪੈਮਾਨੇ – ਮਿੱਟੀ ਦੇ ਬਣੇ ਵੀ ਸ਼ੀਸ਼ੇ ਨੂੰ ਮਾਤ ਪਾਂਦੇ ਨੇ। ਉਨ੍ਹਾਂ ਵਿਚ ਹੀ ਅੱਜ ਅਸੀਂ ਏਥੋਂ ਦੇ ਸੁਚੱਜੇ ਲੋਕਾਂ ਦੀ ਸਿਹਤ ਦੇ ਜਾਮ ਪੀਆਂਗੇ !* “ਤੇ ਕੱਲ੍ਹ ਤੂੰ ਮੈਨੂੰ ਵੀ ਲੈ ਚਲੀਂ, ਇਨ੍ਹਾਂ ਕੂਜਿਆਂ ਦੇ ਕਾਮਲ ਦੀ ਜ਼ਿਆਰਤ ਮੈਂ ਵੀ ਕਰ ਆਵਾਂ ।”

“ਦੂਜੇ ਦਿਨ ਸਵੇਰੇ ਇੱਜ਼ਤ ਬੇਗ ਤੇ ਸਆਦਤ ਅਲੀ ਤੁਲ੍ਹੇ ਘੁਮਿਆਰ ਦੇ ਘਰ ਵੱਲ ਤੁਰੀ ਜਾ ਰਹੇ ਤੇ ਬਜ਼ਾਰ ਵਿਚ ਦੁਕਾਨਾਂ ਤੋਂ ਉਠ ਉਠ ਲੋਕ ਉਨ੍ਹਾਂ ਵੱਲ ਤੱਕਦੇ ਤੇ ਰਾਤ ਦੀ ਮਹਿਫਲ ਦੀਆਂ ਸਿਫਤਾਂ ਸੁਣਾ ਸੁਣਾ ਪਏ ਕਰਦੇ ਸਨ ।

ਤੁਲ੍ਹੇ ਘੁਮਿਆਰ ਦੀ ਸ਼ੁਹਰਤ ਵੀ ਸਾਰੇ ਪੰਜਾਬ ਵਿਚ ਸੀ; ਕਿਥੇ ਉਹਦੇ ਭਾਂਡੇ, ਖਿਡੌਣੇ, ਕੂਜੇ ਤੇ ਬਾਦੀਏ ਨਹੀਂ ਸਨ ਪਹੁੰਚੇ ! ਉਹਦੇ ਘਰ ਦੇ ਅਗੇ, ਬੜੇ ਖੁਲ੍ਹੇ ਵਿਹੜੇ ਵਿਚ ਕਈ ਇਕ ਨਿੱਕੇ ਨਿੱਕੇ ਢਾਰੇ ਸਨ, ਕਿਸੇ ਵਿਚ ਭਾਂਡਿਆਂ ਦੀਆਂ ਪਾਲਾਂ, ਕਿਸੇ ਵਿਚ ਬਚਿਆਂ ਦੇ ਖੇਡਣ ਲਈ ਕਾਨ੍ਹ ਗੋਪੀਆਂ, ਕਿਸੇ ਵਿਚ ਪੰਛੀ ਤੇ ਚੌਪਾਏ ਜਿਵੇਂ ਹੁਣੇ ਜੰਗਲਾਂ ਤੋਂ ਆਏ ਸਨ । ਸਾਹਮਣੇ ਪਾਸੇ ਹਵੇਲੀ ਵਿਚ ਮੱਝਾਂ ਬੱਝੀਆਂ ਸਨ।

ਆਪ ਤੁਲ੍ਹਾ ਇਕ ਢਾਰੇ ਹੇਠਾਂ ਆਪਣੇ ਜਾਦੂ-ਚੱਕਰ ਉੱਤੇ ਬੈਠਾ ਮਿੱਟੀ ਦੇ ਗੋਲਿਆਂ ਵਿਚੋਂ ਲੋਹੜੇ ਦਾ ਹੁਸਨ ਛਿੱਲੀ ਤ੍ਰਾਸ਼ੀ ਜਾ ਰਿਹਾ ਸੀ । ਕੋਈ ਪੰਜਤਾਲੀ ਵਰ੍ਹੇ ਦਾ ਰੌਸ਼ਨ-ਚਸ਼ਮ ਆਦਮੀ, ਕਰੜ ਬਰੜੀ ਦਾਹੜੀ, ਚਿਹਰੇ ਉੱਤੇ ਪਰਵਾਨ ਚੜ੍ਹੀ ਕਿਰਤ ਦਾ ਭਖਾਅ ਤੇ ਸਾਰੇ ਘਰ ਵਿਚ ਕੰਮਾਂ ਦੀ ਝੰਮ ਝੰਮ ਸੀ।

ਉਹਦੇ ਖੱਬੇ ਪਾਸੇ ਇਕ ਮੁਟਿਆਰ ਬੈਠੀ ਮਿੱਟੀ ਗੋ ਰਹੀ ਸੀ। ਮੁਟਿਆਰ ਵੀ ਐਉਂ ਜਿਉਂ ਤੁਲ੍ਹੇ ਨੇ ਆਪ ਆਪਣੇ ਜਾਦੂ-ਚੱਕਰ ਉੱਤੇ ਰੀਝਾਂ ਲਾਹ ਲਾਹ ਕੇ ਵਿਉਂਤੀ ਸੀ।

ਦੇ ਪਰਦੇਸੀ ਵਿਹੜਾ ਲੰਘ ਕੇ ਤੁਲ੍ਹੇ ਦੇ ਕੋਲ ਆ ਖਲੋਤੇ ।

“ਆਓ, ਖੁਸ਼ ਆਇਆਂ ਨੂੰ, ਬਹਿ ਜਾਓ, ਪੁੱਤਰ ਸੁਹਣੀਏ, ਕਰ ਮੰਜਾ ਇਨ੍ਹਾਂ ਦੇ ਅੱਗੇ !” ਮੁਟਿਆਰ ਨੇ ਬੜੀ ਫੁਰਤੀ ਨਾਲ ਮੰਜਾ ਡਾਹ ਦਿੱਤਾਮਹਿਮਾਨਾਂ ਨੂੰ ਸਮਝ ਨਾ ਪਵੇ, ਉਹ ਕਿਹੜੇ ਪਾਸੇ ਤੱਕਣ – ਇਕ ਪਾਸੇ ਕਮਾਲ ਦਾ ਜਲਾਲ, ਦੂਜੇ ਪਾਸੇ ਹੁਸੀਨਾ ਦਾ ਜੋਬਨ ।

“ਇਹ ਮੇਰੇ ਮਾਲਕ ਇੱਜ਼ਤ ਬੇਗ ਨੇ ।” ਸਆਦਤ ਨੇ ਆਖਿਆ।

“ਅਸ-ਸਲਮਾ-ਲੈਕਮ – ਮੇਰੇ ਸਿਰ ਮੱਥੇ ਉੱਤੇ।” ਤੁਲ੍ਹੇ ਦਾ ਚਿਹਰਾ ਖਿੜ ਪਿਆ।

“ਪਰਸੋਂ ਮੈਂ ਤੁਹਾਡੇ ਕੋਲੋਂ ਕਿੰਨੇ ਹੀ ਕੂਜੇ ਤੇ ਬਾਦੀਏ ਲੈ ਗਿਆ ਸਾਂ। ਸਾਡੇ ਇੱਜ਼ਤ ਬੇਗ ਨੂੰ ਉਹ ਬੜੇ ਚੰਗੇ ਲਗੇ ਤੇ ਅੱਜ ਉਹ ਕੁਝ ਹੋਰ ਖਰੀਦਣ ਤੇ ਤੁਹਾਡੀ ਮੁਲਾਕਾਤ ਕਰਨ ਆਏ ਹਨ।” “ਮੇਰੇ ਉੱਚੇ ਬਖ਼ਤ – ਜੋ ਹੁਕਮ ਕਰੋ – ਪੁੱਤਰ ਸੋਹਣੀਏ, ਤੂੰ ਜਾ ਵਿਖਾ ਇਨ੍ਹਾਂ ਨੂੰ ਜੋ ਇਹ ਪਸੰਦ ਕਰਨ – ਮੇਰਾ ਇਹ ਹਥਲਾ ਫੁਲਦਾਨ ਹੁਣ ਗਲਮੇ ਤਕ ਆਇਆ ਹੋਇਐ।”

“ਘੰਮਾ-ਘੰਮ-ਘੰਮ ਤੇ ਤੁਲ੍ਹੇ ਦੀਆਂ ਉਂਗਲਾਂ ਫੂਲਦਾਨ ਦੇ ਗਲਮੇ ਉੱਤੇ ਐਉਂ ਧਰੀਆਂ ਗਈਆਂ ਜਿਉਂ ਕਿਸੇ ਆਸ਼ਕ ਦੀਆਂ ਉਂਗਲਾਂ ਮਹਿਬੂਬ ਦੇ ਗਲ ਉੱਤੇ ।

ਅੱਗੇ ਅੱਗੇ ਸੋਹਣੀ, ਪਿਛੇ ਪਿਛੇ ਮਹਿਮਾਨ – ਅਣਬੋਲੇ ਲਫਜ਼ਾਂ ਨਾਲ ਆਫਰੀ ਖ਼ਾਮੋਸ਼ੀ ਵਿਚ, ਤਾਲਵੇਂ ਕਦਮੀਂ ਸੋਹਣੀ ਤੁਰੀ ਜਾ ਰਹੀ ਸੀ । ਇਕ ਕੋਠੇ ਦਾ ਬੂਹਾ ਓਸ ਨੇ ਖੋਲ੍ਹਿਆ । ਖਾਮੋਸ਼ੀ ਧੜਕ ਉੱਠੀ । ਇਹ ਤੁਲ੍ਹੇ ਦੀ ਦੁਕਾਨ ਸੀ, ਭਾਂਤ ਭਾਂਤ ਦਾ ਮਾਲ ਬੜੇ ਕਰੀਨੇ ਨਾਲ ਚਿਣਿਆ ਹੋਇਆ ਸੀ। ਚੁਕ ਚੁਕ ਕੇ ਸੋਹਣੀ ਚੀਜ਼ਾਂ ਵਿਖਾਂਦੀ ਗਈ ਤੇ ਜਿਹੜੀ ਚੀਜ਼ ਸੋਹਣੀ ਦਖਾਏ, ਇੱਜ਼ਤ ਵੱਖਰੀ ਰਖਾ ਲਏ। ਇਕ ਚੀਜ਼ ਰੱਖ ਕੇ ਦੂਜੀ ਉਹ ਲੈਣ ਜਾਏ, ਇੱਜ਼ਤ ਕਿਸੇ ਸੁਪਨੇ ਵਿਚ ਡੁੱਬ ਜਾਏ : “ਉਹ ! ਇਹਦੇ ਪੈਰ, ਇਹਦੇ ਕਦਮ ਜ਼ਮੀਨ ਉੱਤੇ ਤੁਰਦੀ ਏ ਕਿ ਮੇਰੀ ਹਿੱਕ ਉੱਤੇ ਚੁੰਗੀਆਂ ਭਰਦੀ ਏ – ਉਹ ਚੀਜ਼ਾਂ ਨੂੰ ਹੱਥ ਪਾਂਦੀ ਏ ਕਿ ਦਿਲਾਂ ਨੂੰ ਰੁਗ ਭਰਦੀ ਏ।” ਉਹ ਮਨ ਵਿਚ ਕਹਿੰਦਾ।

ਆਪਣੇ ਪੱਲੇ ਨਾਲ ਝਾੜਦੀ ਇਕ ਬਾਦੀਆ ਉਹ ਲਿਆਈ।

“ਇਹ ਬਾਦੀਆ ਅੱਬਾ ਨੇ ਬੜੀ ਹੀ ਰੀਝ ਨਾਲ ਬਣਾਇਆ ਸੀ।”

ਇੱਜਤ ਜਿਉਂ ਸੁਪਨੇ ਤੋਂ ਚੌਂਕ ਪਿਆ ਤੇ ਦੋਵੇਂ ਹੱਥ ਵਧਾ ਕੇ ਫੜਦਿਆਂ ਤੇ ਵੇਖਦਿਆਂ ਬੋਲਿਆ :-

“ਕਿਹੋ ਜਿਹੇ ਸਾਂਵੇਂ ਇਹਦੇ ਘੇਰੇ – ਕੋਈ ਨਸ਼ਾ ਏ ਇਹਦੀਆਂ ਲਕੀਰਾਂ ਵਿਚ !”

ਤੇ ਜਦੋਂ ਬਾਦੀਆ ਫੜਾ ਕੇ ਸੋਹਣੀ ਹੋਰ ਚੀਜ਼ ਲੈਣ ਗਈ ਤਾਂ ਇੱਜ਼ਤ ਨੇ ਸਆਦਤ ਕੋਲੋਂ ਮੂੰਹ ਪਰ੍ਹਾਂ ਕਰ ਕੇ ਆਪਣੀਆਂ ਉਂਗਲਾਂ ਬੁਲ੍ਹਾਂ ਉਤੇ ਛੁਹਾ ਲਈਆਂ।

“ਉਹਦੇ ਪੋਟਿਆਂ ਦੀ ਬਿਜਲੀ !” ਉਹ ਮਨ ਵਿਚ ਆਖ ਰਿਹਾ ਸੀ।

ਟੁਪ ਟੁਪ ਕਰਦੀ ਸੋਹਣੀ ਨੇ ਇਕ ਪਿਆਲਾ ਉਹਦੇ ਹੱਥ ਲਿਆ ਫੜਾਇਆ । ਆਖਣ ਨੂੰ ਇਹ ਮਿੱਟੀ ਦਾ ਪਿਆਲਾ ਸੀ ਪਰ ਅੱਖਾਂ ਸਾਹਮਣੇ ਭੂਆ ਭੂਆ ਕੇ ਇੱਜ਼ਤ ਇਹਦੇ ਕੰਢਿਆਂ ਦੀਆਂ ਲਕੀਰਾਂ, ਇਹਦੀ ਸਾਵੀਂ ਗੋਲਾਈ, ਇਹਦੇ ਉਪਰਲੇ ਥਲੇ ਉਤੇ ਚੰਨ ਤੇ ਇਹਦੇ ਹੇਠਲੇ ਥੱਲੇ ਉਤੇ ਉਤਾਂਹ ਤਕਦੀ ਪਰੀ-ਮੂਰਤ ਵੱਲ ਕਿੰਨਾ ਚਿਰ ਵੇਖਦਾ ਰਿਹਾ। ਸਆਦਤ ਨੇ ਉਹਦੇ ਰੰਗ ਦੀ ਤਾਰੀਫ਼ ਕੀਤੀ ।

“ਰੰਗ, ਰੰਗ !” ਇੱਜ਼ਤ ਬੋਲ ਉਠਿਆ – “ਜਿਉਂ ਧੁਪੋਂ ਆਈ ਗੋਰੀ ਦਾ ਭਖਦਾ ਮੂੰਹ – ਤੇ ਵੇਖ ਇਹਦੀ ਬਰੀਕੀ, ਜਿਉਂ ਕੋਈ ਪਤਲੀ ਸੋਹਣੀ ਕਮਰ !”

ਇੱਜਤ ਬੇਗ ਨੂੰ ਜਾਪਿਆ ਜਿਵੇਂ ਉਹ ਪਿਆਲਾ ਖ਼ਾਲੀ ਨਹੀਂ, ਭਰਪੂਰ ਸੀ ਤੇ ਓਸ ਨੇ ਬੁਲ੍ਹਾਂ ਨਾਲ ਲਾ ਲਿਆ।

ਸੋਹਣੀ ਹੱਸ ਪਈ ਤੇ ੳਹਦੇ ਨੱਕ ਵਿਚ ਪਈ ਬੁਲਾਕ ਬੁਲ੍ਹਾਂ ਉਤੇ ਝੂਲ ਪਈ। ਇੱਜ਼ਤ ਨੂੰ ਪਹਿਲੀ ਨਜ਼ਰੇ ਇਹ ਗਹਿਣਾ ਬੜਾ ਅਜੀਬ ਜਾਪਿਆ ਸੀ ਪਰ ਸੋਹਣੀ ਦਾ ਹੱਸਦਾ ਮੂੰਹ ਵੇਖ ਕੇ ਉਹਨੂੰ ਮੋਤੀਆਂ ਦੇ ਸੰਦੂਕ ਨੂੰ ਸੋਨੇ ਦੇ ਲਗੇ ਕੁਫ਼ਲ ਵਾਲੀ ਕਿਸੇ ਸ਼ਾਇਰ ਦੀ ਗਲ ਸਮਝ ਆ ਗਈ। “ਮੈਂ ਵੇਖਦਾ ਸਾਂ ਬੁਲ੍ਹਾਂ ਨਾਲ ਇਹ ਕਿਹੋ ਜਿਹਾ ਮਹਿਸੂਸ ਹੁੰਦਾ ਹੈ”, ਇੱਜ਼ਤ ਨੇ ਸੋਹਣੀ ਦੇ ਹਾਸੇ ਦੇ ਜਵਾਬ ਵਿਚ ਆਖਿਆ।

“ਪਰ ਇਹ ਅਜੇ ਕੋਰਾ ਹੈ, ਜਦੋਂ ਰਚ ਜਾਏਗਾ, ਬੁਲ੍ਹਾਂ ਨੂੰ ਬੁਲ੍ਹਾਂ ਵਰਗਾ ਕੂਲਾ ਲਗੇਗਾ।” ਸੋਹਣੀ ਨੇ ਸਹਿਜ ਸੁਭਾ ਪਿਆਲੇ ਦੀ ਕੁਲਿਤਨ ਦੀ ਤਾਰੀਫ ਕੀਤੀ।

ਪਰ ਇੱਜ਼ਤ ਨੂੰ ਤਾਂ ਸੱਚੀਂ ਮੁਚੀਂ ਓਸ ਪਿਆਲੇ ਦੇ ਬੁਲ੍ਹਾਂ ਵਿਚ ਕੂਲੇ ਕਿਸੇ ਬੁਲ੍ਹਾਂ ਦੇ ਜੋੜੇ ਦੀ ਛੁਹ ਝਰਨਾ ਗਈ ਤੇ ਓਸ ਨੇ ਉਹ ਪਿਆਲਾ ਆਪਣੇ ਸਾਹਮਣੇ ਪਏ ਢੇਰ ਨਾਲੋਂ ਜ਼ਰਾ ਅਡਰਾ ਕਰ ਕੇ ਰੱਖ ਲਿਆ। ਕਿੰਨਾ ਚਿਰ ਉਹ ਦੇਸ ਪਿਆਲੇ ਉਤੇ ਉਂਗਲਾਂ ਫੇਰਦਾ ਕੁਝ ਬੋਲ ਨਾ ਸਕਿਆ।

“ਮੈਂ ਸਾਰੀਆਂ ਵੰਨਗੀਆਂ ਤੁਹਾਡੇ ਸਾਹਮਣੇ ਲਿਆ ਧਰੀਆਂ ਨੇ ਜਿਹੜੀ ਤੁਹਾਡੀ ਪਸੰਦ ਹੋਵੇ ਤੁਸੀਂ ਦਸ ਦਿਓ !” ਸੋਹਣੀ ਨੇ ਆਖਿਆ। “ਮੈਨੂੰ ਇਸ ਦੁਕਾਨ ਵਿਚਲੀ ਇਕ ਇਕ ਚੀਜ਼ ਪਸੰਦ ਹੈ।” ਤੇ ਓਸ ਵੇਲੇ ਉਹ ਸੋਹਣੀ ਦੀ ਤਾਰਿਆਂ-ਜੜੀ ਚੁੰਨੀ ਦੇ ਉੱਡੇ ਪੱਲੂ ਹੇਠੋਂ ਰੇਸ਼ਮੀ ਰਾਤ ਵਿਚ ਦਮਕਦਾ ਚੰਨ ਵੇਖ ਰਿਹਾ ਸੀ।

“ਪਰ ਤੁਸੀਂ ਲਵੇਗੇ ਕਿਹੜੀ ਕਿਹੜੀ?” ਸੋਹਣੀ ਨੇ ਸਿਰ ਤੇ ਕਪੜਾ ਉੱਚਾ ਕਰ ਕੇ ਆਖਿਆ।

“ਜੇ ਮੈਂ ਮੁੱਲ ਦੇ ਸਕਦਾ ਹੋਵਾਂ ਤਾਂ ਸਭੋ ਖ਼ਰੀਦ ਲਵਾਂ – ਚੰਗਾ ਹੁਣ ਜਿਹੜੀਆਂ ਤੂੰ ਲਿਆ ਕੇ ਧਰੀਆਂ ਨੇ, ਇਨ੍ਹਾਂ ਦਾ ਮੁਲ ਮੈਨੂੰ ਸੁਣਾ ਦੇ।”

ਕੋਈ ਵੀਹ ਚੀਜ਼ਾਂ ਸਨ, ਨਿੱਕੀਆਂ ਵੱਡੀਆਂ । ਸੋਹਣੀ ਨੇ ਇਕ ਇਕ ਦਾ ਉੱਚੀ ਉੱਚੀ ਜੋੜ ਕਰਕੇ ਦਸ ਰੁਪਈਏ ਆਖੇ । ਸਆਦਤ ਨੇ ਝਟ ਹਾਜ਼ਰ ਕਰ ਦਿੱਤੇ ।

“ਸਾਡਾ ਆਦਮੀ ਆ ਕੇ ਇਹ ਚੀਜ਼ਾਂ ਲੈ ਜਾਏਗਾ, ਅਸੀਂ ਹੁਣ ਉਸਤਾਦ ਸਾਹਿਬ ਨੂੰ ਸਲਾਮ ਕਹਿ ਕੇ ਰੁਖ਼ਸਤ ਲਵਾਂਗੇ ।”

ਤੁਲ੍ਹੇ ਨੇ ਹੱਸ ਕੇ ਪੁੱਛਿਆ ।

“ਪੁੱਤਰਾ, ਮੁੱਲ ਠੀਕ ਦੱਸਿਆ ਸਾਈ ਨਾ – ਮੈਨੂੰ ਦਸ, ਕਿਤੇ ਬਹੁਤ ਨਾ ਲਾਇਆ ਹੋਈ, ਇਹ ਸਾਡੇ ਮਹਿਮਾਨ ਨੇ ।”

“ਬਹੁਤਾ !” ਇੱਜ਼ਤ ਕਾਹਲੀ ਨਾਲ ਬੋਲ ਉਠਿਆ, “ਸਗੋਂ ਮਿੱਟੀ ਦੇ ਭਾਅ ਸੋਨਾ ਲੈ ਚੱਲੇ i !”

ਦਾਅਵਤ ਦੇ ਤੀਜੇ ਦਿਨ ਡੇਰੇ ਨੂੰ ਕੂਚ ਦਾ ਹੁਕਮ ਸੀ । ਕਨਾਤਾਂ ਤਹਿ ਹੋ ਰਹੀਆਂ ਸਨ, ਸਾਮਾਨ ਸੰਦੂਕਾਂ ਵਿਚ ਪੈ ਰਿਹਾ ਸੀ ਪਰ ਤੁਲ੍ਹੇ ਦੀ ਦੁਕਾਨ ਤੋਂ ਮੁੜ ਕੇ ਇਕ ਹਫ਼ਤਾ ਹੋਰ ਕਿਆਮ ਇੱਜ਼ਤ ਨੇ ਸੁਣਾ ਦਿੱਤਾ । ਖੁਸ਼ੀ ਦੀ ਇਕ ਲਹਿਰ ਸਾਰੇ ਡੇਰੇ ਵਿਚ ਖਿਲਰ ਗਈ। ਝਨਾਂ ਦਾ ਕੰਢਾ ਤੇ ਗੁਜਰਾਤ ਦੇ ਲੋਕ ਬੁਖ਼ਾਰੀਆਂ ਨੂੰ ਚੰਗੇ ਲਗੇ ਸਨ ਤੇ ਅੱਜ ਉਨ੍ਹਾਂ ਨੂੰ ਉਚੇਚੀ ਛੁੱਟੀ ਤੇ ਦੂਣਾ ਖ਼ਰਚ ਵੀ ਇੱਜ਼ਤ ਨੇ ਦੇ ਦਿੱਤੇ ।

ਪਰ ਆਪ ਉਹ ਸ਼ਾਮ ਤਕ ਆਪਣੇ ਤੰਬੂ ਤੋਂ ਬਾਹਰ ਨਾ ਨਿਕਲਿਆ। ਉਹਦੇ ਦਿਮਾਗ਼ ਵਿਚ ਕਈ ਇਰਾਦੇ ਫੈਸਲੇ ਲਈ ਬੇਸਬਰ ਹੋ ਗਏ ਸਨ। ਉਹਨੂੰ ਹੁਣ ਪਿਸ਼ੌਰ ਜਾਣ ਦੀ ਕੋਈ ਖਿੱਚ ਨਹੀਂ ਸੀ ਰਹੀ। ਪਹਿਲੀਆਂ ਗਿਣਤੀਆਂ ਸਭ ਗਲਤ ਹੋ ਗਈਆਂ। ਸੋਚਦੇ ਸੋਚਦੇ ਦੀ ਅੱਖ ਲਗ गष्टी. ਇਕ ਸੁਹਾਵਣਾ ਜੰਗਲ – ਠੰਢੀਆਂ ਕੂਲਾਂ, ਪੰਛੀ ਫੁਦਕਦੇ, ਪੌਣ ਵਿਚ ਉਨ੍ਹਾਂ ਦੇ ਸੰਗੀਤ ਦੀ ਥਰ ਥਰ, – ਹਿਰਨ ਚੁੰਗੀਆਂ ਭਰਦੇ, ਮੋਰ ਪੈਲਾਂ ਪਾਂਦੇ – ਪਰ ਸਭਨਾਂ ਤੋਂ ਬੇਧਿਆਨ ਆਪ ਉਹ ਕਦੇ ਕਿਸੇ ਤੇ ਕਦੇ ਕਿਸੇ ਝਾਉਲੇ ਮਗਰ ਤੁਰਿਆ ਫਿਰਦਾ – ਪਿਆਸ ਲਗਿਆਂ, ਉਹ ਪੀਂਦਾ, ਭੁੱਖ ਲਗਿਆਂ ਉਹ ਖਾਂਦਾ, ਪਰ ਨਾ ਕਦੇ ਉਹਦੀ ਪਿਆਸ ਹੀ ਮਿਟੀ ਤੇ ਨਾ ਕਦੇ ਭੁੱਖ ਹੀ लॅची… .ਪਿੱਛੋਂ ਦੀ ਕਿਸੇ ਨੇ ਉਹਦੇ ਮੋਢੇ ਉਤੇ ਹੱਥ ਧਰਿਆ – ਉਹਦਾ ਬਾਪ ਸੀ, ਕਹਿੰਦੈ : “ਉਹ ਚੰਨਾ ਮੇਰਿਆ, ਕਿਉਂ ਭਟਕਨਾ ਏਂ, ਚਲ ਘਰ, ਆਪਣੇ ਬਖ਼ਤ ਸੰਭਾਲ, ਮੈਨੂੰ ਉਹ ਕੀਮਤੀ ਹੀਰਾ ਹੱਥ ਆਇਐ ਕਿ ਉਹਦੇ ਤੋਂ ਸ਼ਾਹ ਬਾਦਸ਼ਾਹ ਆਪਸ ਵਿਚ ਲੜਨਗੇ -”

“ਪਰ ਮੇਰੇ ਅੱਬਾ, ਮੇਰਾ ਹੀਰਾ ਮੈਨੂੰ ਅਜੇ ਲੱਭਾ ਨਹੀਂ !”

“ਜਿਹੜਾ ਤੈਨੂੰ ਮੈਂ ਦਿੱਤਾ ਸੀ ? ਦਿਆਂਗਾ ।” – ਕੋਈ ਗੱਲ ਨਹੀਂ, ਓਹੋ ਜਿਹੇ ਦਸ ਹੋਰ ਮੈਂ ਤੈਨੂੰ

“ਨਹੀਂ, ਅੱਬਾ, ਤੁਹਾਡੇ ਵਾਲਾ ਨਹੀਂ, ਕੋਈ ਮੇਰਾ ਸਾਥੀ ਸੀ, ਜਿਦ੍ਹੇ ਲਈ ਮੇਰੀ ਸਾਰੀ ਰੂਹ ਤੜਫਦੀ ਏ ! ਉਹਦੇ ਨਕਸ਼ ਮੈਨੂੰ ਯਾਦ ਨਹੀਂ ਪਰ ਬੋਲ ਦੀ ਮੈਨੂੰ ਪਛਾਣ ਏ, ਉਹਦੀ ਛੁਹ ਦਾ ਮੈਨੂੰ ਚੰਗਾ ਚੇਤਾ ਏ…..”

ਉਹਦੇ ਅੱਬਾ ਨੇ ਉਹਨੂੰ ਆਪਣੇ ਨਾਲ ਵਾਪਸ ਮੁੜਨ ਦਾ ਹੁਕਮ ਦੇ ਦਿੱਤਾ । ਉਹ ਕੰਬਿਆ ਤੇ ਜਾਗ ਖੁਲ੍ਹ ਗਈ। ਸੁੱਖ ਦਾ ਸਾਹ ਲਿਆ ਤੇ ਉਠ ਕੇ ਸੁਰਾਹੀ ਚੋਂ ਸਾਗਰ ਭਰਿਆ ਜਿਹੜਾ ਉਹ ਸਵੇਰੇ ਖਰੀਦ ਕੇ ਲਿਆਇਆ ਸੀ । ਫੇਰ ਸਆਦਤ ਨੂੰ ਬੁਲਾ ਕੇ ਗੱਲਾਂ ਗੱਲਾਂ ਵਿਚ ਖ਼ਾਹਿਸ਼ ਜ਼ਾਹਿਰ बीडी :

“ਜੇ ਮੈਂ ਏਸੇ ਦੇਸ ਵਿਚ ਰਹਿ ਜਾਵਾਂ?”

“ਇਹ ਕਿਸ ਤਰ੍ਹਾਂ ਹੋ ਸਕਦੈ ?” ਸਆਦਤ ਨੇ ਗੱਲ ਹੀ ਨਾ ਗੌਲੀ, “ਅੱਬਾ ਤੇਰੇ ਮੂੰਹ ਚੁੱਕ ਚੁੱਕ ਤੇਰਾ ਰਾਹ ਪਏ ਤਕਦੇ ਹੋਣਗੇ ।”

ਇੱਜ਼ਤ ਨੇ ਇਹ ਗੱਲ ਬੰਦ ਕਰ ਦਿੱਤੀ ।

ਰਾਤੀਂ ਰੋਟੀ ਛੇਤੀ ਮੁਕਾ ਕੇ ਇੱਜ਼ਤ ਆਪਣੇ ਤੰਬੂ ਵਿਚ ਚਲਾ ਗਿਆ।

ਓਧਰ ਰਾਤੀਂ ਰੋਟੀ ਪਕਾਂਦੀ ਸੋਹਣੀ ਨੇ ਵੀ ਉਂਗਲਾਂ ਲੂਹ ਲਈਆਂ।

“ਕਿਉਂ ਸੋਹਣੀਏਂ – ਅੱਜ ਕੀ ਏ ਤੈਨੂੰ?” ਮਾਂ ਨੇ ਪੁੱਛਿਆ ।

“ਮੇਰਾ ਜੀਅ ਕੁਝ ਠਿਕਾਣੇ ਨਹੀਂ ਜਾਪਦਾ, ਮਾਂ।”

“ਉਠ, ਮੈਂ ਪਕਾਨੀ ਆਂ, ਤੂੰ ਰਮਾਨ ਕਰ ਲੈ, ਅੱਬਾ ਤੇਰਾ ਆਂਹਦਾ ਸੀ, ਅੱਜ ਤੂੰ ਚੌਂਹ ਦਿਨਾਂ ਦੀ ਕਮਾਈ ਦੋਂਹ ਘੜੀਆਂ ਵਿਚ ਕਰ ਲਈ ।”

ਸੋਹਣੀ ਦਾ ਠੀਕ ਜੀਅ ਠਿਕਾਣੇ ਨਹੀਂ ਸੀ। ਰਹਿ ਰਹਿ ਕੇ ਉਹ ਸੌਦਾਗਰ ਬੱਚਾ ਉਹਦੀਆਂ ਅੱਖਾਂ ਅੱਗੇ ਆ ਜਾਂਦਾ ਸੀ । ਸੌਦਾਗਰ-ਬੱਚਿਆਂ ਦੀਆਂ ਕਹਾਣੀਆਂ ਉਸ ਮਾਂ ਕੋਲੋਂ ਕਈ ਸੁਣੀਆਂ ਹੋਈਆਂ ਸਨ, ਪਰ ਅੱਜ ਤਾਂ ਆਪ ਸੋਹਣੀ ਨੇ ਪਿਆਲਾ ਉਹਨੂੰ ਫੜਾਇਆ ਜਿਹਨੂੰ ਉਸ ਬੁਲ੍ਹਾਂ ਨਾਲ ਲਾ ਲਿਆ ਸੀ ਤੇ ਉਹ ਉਹਦੀਆਂ ਅੱਖਾਂ ਵਿਚ ਤੱਕ ਕੇ ਮੁਸਕਰਾਇਆ ਸੀ । ਸੋਹਣੀ ਦੇ ਪੋਟਿਆਂ ਉਤੇ ਉਹਦੇ ਹੱਥਾਂ ਦੀ ਛੁਹ ਅਜੇ ਤਕ ਚਟਕ ਰਹੀ ਸੀ।

ਉਹਨੇ ਬੜਾ ਸੋਚਿਆ, ਨਾ ਉਹਦੇ ਵਰਗੀ ਨੁਹਾਰ ਉਸ ਕਦੇ ਤੱਕੀ, ਨਾ ਗੁਫ਼ਤਾਰ ਕਦੇ ਸੁਣੀ ਸੀ ਤੇ ਹਰ ਹਰਕਤ ਉਹਦੀ ਦਿਲ ਪਲੋਸਦੀ ਸੀ, ਹਰ ਲਫ਼ਜ਼ ਉਹਦਾ ਸੋਹਣੀ ਦੇ ਪੀਂਘੇ ਚੜ੍ਹੇ ਦਿਲ ਨੂੰ ਉਚੇਰਾ ਝੁਟਾਂਦਾ ਸੀ ।

ਕਦੇ ਦਿਨ ਦੇ ਸੁਪਨਿਆਂ ਵਿਚ ਉਸ ਨੇ ਇਹੋ ਜਿਹੇ ਬੰਦੇ ਦੇ ਨਕਸ਼ ਮਨ ਵਿਚ ਚਿਤਰੇ ਹੋਏ ਸਨ ਪਰ ਅੱਜ ਤਾਂ ਜਾਗਦੀ ਦੁਨੀਆ ਵਿਚ ਉਹ ਸਿਰ ਤੋਂ ਪੈਰਾਂ ਤਕ ਸੋਹਣੀ ਦੀ ਅਣ-ਮੱਲੀ ਹਿਕੜੀ ਵਿਚ ਸਮਾ ਗਿਆ ਸੀ । ਦੁਨੀਆ ਹੋਰ ਹੋ ਗਈ। ਪਹਿਲੀ ਆਪਣੀ ਦੁਨੀਆ ਕੋਲੋਂ ਉਹ ਦਿਲ ਛੁਪਾਣ ਲਗ ਪਈ। ਉਹਦਾ ਸਰੀਰ ਉਹ ਨਾ ਰਿਹਾ, ਅਜੇ ਤਕ ਅਡੋਲ ਰਹੇ ਅੰਗਾਂ ਵਿਚੋਂ ਛੁਹੇ ਜਾਣ ਦੀ

ਚਾਹ ਤ੍ਰਾਟਾਂ ਮਾਰ ਉੱਠੀ। ਉਹਦੀਆਂ ਉਮੈਦਾਂ ਹੋਰ ਹੋ ਗਈਆਂ। ਇਕਾ ਇਕ ਸਾਰ ਜ਼ਿੰਦਗੀ ਮਚ

ਉਠੀ, ਅੱਲ੍ਹੜ ਰੂਹ ਉਤੋਂ ਮਸੂਮੀਅਤ ਦਾ ਸੰਚਾ ਚੂਰ ਚੂਰ ਹੋ ਗਿਆ। ਅਗਲੇਰੇ ਦਿਨ ਸੋਹਣੀ ਆਪਣੇ ਅੱਬਾ ਲਈ ਮਿੱਟੀ ਲਚਕਾ ਰਹੀ ਤੇ ਅੱਬਾ ਸੁਰਾਹੀ ਦੀ ਗਰਦਨ ਚਕਰਾ ਰਿਹਾ ਸੀ । ਸੋਹਣੀ ਨੂੰ ਬਾਰ ਬਾਰ ਪਰਦੇਸੀ ਦਾ ਚੇਤਾ ਆ ਰਿਹਾ ਸੀ ! ਕਦੇ ਉਹਦੀਆਂ ਉਂਗਲਾਂ ਜੇ ਆਪਣੇ ਬੁੱਲ੍ਹਾਂ ਨੂੰ ਲਗ ਜਾਂਦੀਆਂ, ਤਾਂ ਹੋਰ ਹੀ ਉਂਗਲਾਂ ਦੀ ਯਾਦ ਉਹਨੂੰ ਝੁਣ-ਝੁਣਾ ਦੇਂਦੀ।

“ਇਕ ਵਾਰੀ – ਇਕ ਵਾਰੀ ਜੇ ਉਹ ਫੇਰ ਆ ਜਾਵੇ।” ਸੋਹਣੀ ਅੱਖਾਂ ਚੁੱਕ ਚੁੱਕ ਵਿਹੜੇ ਦੇ ਬੂਹੇ ਵੱਲ ਵੇਖਦੀ ਪਿਉ ਨੂੰ ਮਿੱਟੀ ਦੇਣੀ ਭੁੱਲ ਗਈ ।

ਤੁਲ੍ਹੇ ਨੇ ਸੁਰਾਹੀ ਪੂਰੀ ਕਰ ਲਈ ਸੀ।

“ਪੁੱਤਰ ਸੋਹਣੀਏਂ – ਚੱਕ ਐਵੇਂ ਪਿਆ ਘੁੰਮੀ ਜਾਂਦਾ ਏ – ਫੜਾ ਗੋਲਾ, ਛੋਹਾਂ ਏਸ ਸੁਰਾਹੀ

ਦੇ ਮੇਚੇ ਦਾ ਪਿਆਲਾ ।”

“ਲੋਂ ਅੱਬਾ” ਕਾਹਲੀ ਨਾਲ ਹੱਥ ਵਧਾ ਕੇ, “ਬੂਹੇ ਚੋਂ ਕਿਸੇ ਵੜਦੇ ਵੱਲ ਮੇਰਾ ਧਿਆਨ ਚਲਾ ਗਿਆ ਸੀ ।” ਤੇ ਬੂਹੇ ਵੜਿਆ ਕੋਈ ਉਨ੍ਹਾਂ ਦੇ ਕੋਲ ਆ ਖਲੋਤਾ।

“ਜਿਹੜੀਆਂ ਚੀਜ਼ਾਂ ਮੈਂ ਓਦਨ ਲੈ ਗਿਆ ਸਾਂ, ਓਨੀਆਂ ਹੀ ਮੈਨੂੰ ਹੋਰ ਦੇ ਦਿਓ ਉਸਤਾਦ ਜੀ, ਇਹ ਮੈਂ ਆਪਣੇ ਦੇਸ ਘਲਾਂਗਾ” ਇੱਜ਼ਤ ਬੇਗ ਨੇ ਸੋਹਣੀ ਵੱਲ ਬੜੇ ਅਦਬ ਨਾਲ ਸਿਰ ਝੁਕਾਂਦਿਆਂ ਆਖਿਆ ।

ਤੁਲ੍ਹੇ ਦਾ ਚੱਕ ਘੁੰਮੀ ਜਾ ਰਿਹਾ ਸੀ।

“ਜਾ, ਪੁੱਤਰਾ, ਜੋ ਇਹ ਚਾਹੁਣ, ਇਹਨਾਂ ਨੂੰ ਹਾਜ਼ਰ ਕਰ ਦੇ, ਇਨ੍ਹਾਂ ਮੇਰੀ ਕਾਰੀਗਰੀ ਦੀ ਕਦਰ ਪਾ ਕੇ ਖੁਸ ਕਰ ਦਿਤੈ ।”

ਓਦਨ ਵਾਂਗ ਅੱਗੜ ਪਿੱਛੜ ਉਹ ਜਾ ਰਹੇ ਸਨ ਪਰ ਅੱਜ ਉਨ੍ਹਾਂ ਦਾ ਹਰ ਕਦਮ ਇਕ ਦੂਜੇ ਨੂੰ ਕੁਝ ਕਹਿੰਦਾ ਸੀ, ਪੰਦਰਾਂ ਕਦਮਾਂ ਵਿਚ ਜੀਕਰ ਉਨ੍ਹਾਂ ਕੋਈ ਭੇਤ ਸਾਂਝਾ ਕਰ ਲਿਆ। ਜਦੋਂ ਪਹਿਲੀ ਚੀਜ਼ ਸੋਹਣੀ ਨੇ ਲਿਆ ਕੇ ਇੱਜ਼ਤ ਦੇ ਹੱਥ ਫੜਾਈ, ਸੋਹਣੀ ਇੱਜ਼ਤ ਲਈ ਪਰਦੇਸਣ ਨਹੀਂ ਸੀ ਰਹੀ। ਅੱਜ ਹਰ ਚੀਜ਼ ਦੀ ਚੁੱਕ-ਧਰ ਵਿਚ ਉਨ੍ਹਾਂ ਦੇ ਪੋਟੇ ਅਝੱਕ ਛੂੰਹਦੇ ਤੇ ਹਰ ਛੁਹ ਚੋਂ ਕੋਈ ਅਲਾ ਉਠ ਕੇ ਦਿਲ ਦੀਆਂ ਉਹ ਨੁੱਕਰਾਂ ਵੀ ਰੌਸ਼ਨ ਕਰ ਜਾਂਦਾ ਜਿਨ੍ਹਾਂ ਉਤੇ ਅਜੇ ਤਕ ਕੋਈ ਕਿਰਨ ਪਈ ਨਹੀਂ ਸੀ।

ਓਦਨ ਨਾਲੋਂ ਅੱਧੇ ਵਕਤ ਵਿਚ ਸੋਹਣੀ ਨੇ ਓਡਾ ਜੇਡਾ ਢੇਰ ਇੱਜ਼ਤ ਦੇ ਸਾਹਮਣੇ ਲਾ ਦਿੱਤਾ ਤੇ ਕੀਮਤ ਪੁੱਛਣ ਦੱਸਣ ਦੀ ਥਾਂ ਦੋਵੇਂ ਇਕ ਦੂਜੇ ਵੱਲ ਵੇਖਣ ਲਗ ਪਏ।

“ਤੁਸੀਂ ਕੁਝ ਦਿਨ ਹੋਰ ਠਹਿਰੋਗੇ ਨਾ, ਸਾਡੇ ਸ਼ਹਿਰ ਵਿਚ?” ਸੋਹਣੀ ਨੇ ਚੁੱਪ ਤੋੜੀ। “ਡੇਰਾ ਸਾਡਾ ਪਰਸੋਂ ਜਾ ਰਿਹੈ।”

“ਸਾਡੇ ਸ਼ਹਿਰ ਨੂੰ ਤੁਹਾਡੀ ਬੜੀ ਰੌਣਕ ਸੀ।”

ਮੇਰੇ ਸਾਥੀਆਂ ਨੂੰ ਤੁਹਾਡਾ ਸ਼ਹਿਰ ਬੜਾ ਚੰਗਾ ਲਗਾ ਏ।”

*ਤੇ ਤੁਹਾਨੂੰ ਨਹੀਂ ਲੱਗਾ? – ਹੈ ਬੜਾ ਭੀੜਾ ਜਿਹਾ ਸ਼ਹਿਰ ।” ਸੋਹਣੀ ਨੇ ਆਪੇ ਹੀ ਇੱਜਤ ਲਈ ਦਲੀਲ ਲੱਭਣੀ ਚਾਹੀ।

“”ਏਡਾ ਖੁਲ੍ਹਾ ਸ਼ਹਿਰ ਮੈਂ ਜਦੋਂ ਦਾ ਦਿੱਲੀਉਂ ਤੁਰਿਆਂ ਕੋਈ ਵੇਖਿਆ ਈ ਨਹੀਂ” ਤੇ ਕਿਸੇ ਛੁਹ ਦੇ ਚੇਤੇ ਵਿਚ ਉਹਦੇ ਏਧਰ ਓਧਰ ਖਿਸਕਦੇ ਹੱਥਾਂ ਨਾਲ ਇਕ ਸੁਰਾਹੀ ਮੂਧੀ ਹੋਣ ਲੱਗੀ, ਦੋਹਾਂ ਦੇ ਹੱਥ ਉਹਨੂੰ ਸੰਭਲਣ ਲਈ ਇਕ ਦਮ ਵਧੇ ਤੇ ਲਗਭਗ ਗੁੱਥਮ ਗੁੱਥਾ ਹੋਈਆਂ ਉਂਗਲਾਂ ਉਤੇ ਦੋਵੇਂ ਹੱਸ ਪਏ।

“ਤੁਸੀਂ ਸਾਡੇ ਸ਼ਹਿਰ ਵਿਚ ਸਦਾ ਜੀਉ ਆਇਆਂ ਨੂੰ – ਪਰ ਮੈਂ ਸੁਣਿਐ ਤੁਹਾਡਾ ਦੇਸ਼ ਬੜੀ ਦੂਰ ਏ।” ਸੋਹਣੀ ਨੇ ਉਂਗਲਾਂ ਦੀ ਬਹਾਨੇ-ਸਾਜ਼ੀ ਗਈ ਆਈ ਕਰਦਿਆਂ ਆਖਿਆ।

“ਤੂੰ ਕਿਦ੍ਹੇ ਕੋਲੋਂ ਸੁਣਿਐ?” ਇੱਜ਼ਤ ਨੂੰ ਉਂਗਲ-ਛੁਹ ਨਾਲੋਂ ਵੀ ਵੱਡੀ ਝੁਣ-ਝੁੜੀ ਛਿੜ ਗਈ ਕਿ ਸੋਹਣੀ ਉਹਦੇ ਬਾਰੇ ਪੁਛਾਂ ਕਰਦੀ ਰਹੀ ਏ।

ਸੋਹਣੀ ਸ਼ਰਮਾ ਗਈ ਤੇ ਛਾਤੀ ਦੀ ਧੜਕਣ ਲੁਕਾਣ ਲਈ ਓਸ ਪੱਲੇ ਦੀਆਂ ਦੋਵੇਂ ਕੰਨੀਆਂ ਉਤੇ ਕਰ ਲਈਆਂ ਤੇ ਅੱਖਾਂ ਨੀਵੀਆਂ ਕਰ ਕੇ ਬੋਲੀ ।

“ਮੈਂ ਆਪਣੀ ਸਹੇਲੀ ਦੇ ਭਰਾ ਨੂੰ ਤੁਹਾਡੇ ਡੇਰੇ ਘਲਿਆ ਸੀ ਤੇ ਉਹ ਮੈਨੂੰ ਕਿੰਨਾ ਹੀ ਕੁਝ ਤੁਹਾਡੇ ਬਾਰੇ ਦੱਸ ਗਿਐ।”

ਇੱਜਤ ਦੇ ਰੋਮ ਰੋਮ ਨੇ ਜੀਕਰ ਸੋਹਣੀ ਦੇ ਲਫ਼ਜ਼ਾਂ ਦੇ ਘੁਟ ਭਰ ਲਏ ਤੇ ਖੀਵੇ ਦਿਲ ਨੇ ਦਲੇਰ ਹੋ ਕੇ ਪੁੱਛਿਆ

“ਜੇ ਸੋਹਣੀਏਂ ! ਤੂੰ ਕਿਸੇ ਕੋਲੋਂ ਮੇਰਾ ਹਾਲ ਪੁੱਛਦੀ ਰਹੀ ਏਂ ਤਾਂ ਮੇਰੇ ਮੂੰਹੋਂ ਵੀ ਸੁਣ ਹੀ ਲਏਂਗੀ – ਆਖੇਂ ਤਾਂ ਦੱਸਾਂ?”

ਸੋਹਣੀ ਨੇ ਅੱਖਾਂ ਚੁਕ ਕੇ ਵੇਖਿਆ। ਇੱਜ਼ਤ ਦੀ ਸਾਰੀ ਰੂਹ ਉਹਦੀਆਂ ਅੱਖੀਆਂ ਵਿਚ ਇਕੱਠੀ ਹੋਈ ਹੋਈ ਸੀ। “ਦੱਸੋ ।” ਏਨਾ ਹੀ ਉਹਦੇ ਪੰਘਰੇ ਹੋਠਾਂ ਚੋਂ ਨਿਕਲ ਸਕਿਆ।

“ਕਿਦ੍ਹਾ ਪੁੱਤਰ ਤੇ ਕਿੱਥੋਂ ਦਾ ਰਹਿਣ ਵਾਲਾ ਤੂੰ ਸੁਣ ਹੀ ਲਿਐ ਪਰ ਤੈਨੂੰ ਆਪਣਾ ਉਹ ਕੁਝ ਦਸਣਾ ਲੋਚਦਾ ਹਾਂ, ਜੋ ਕਿਸੇ ਹੋਰ ਨੇ ਨਾ ਜਾਣਿਆ, ਨਾ ਪੁੱਛਿਆ ਹੈ।”

ਤੇ ਇੱਜ਼ਤ ਸੋਹਣੀ ਦੇ ਮੂੰਹ ਉਤੇ ਏਸ ਆਪਣੀ ਖ਼ਾਹਿਸ ਦਾ ਅਸਰ ਜਾਚਣ ਲਈ ਰੁਕ ਗਿਆ। ਸੋਹਣੀ ਉਤੇ ਕੋਈ ਜਾਦੂ ਹੁੰਦਾ ਜਾ ਰਿਹਾ ਸੀ, ਬੁਲ੍ਹਾਂ ਦਾ ਢਿੱਲਾ ਹੁੰਦਾ ਜਾਂਦਾ ਕੁੰਡਲ ਇੱਜ਼ਤ ਨੂੰ ਨਾ ਰੁਕਣ ਦੀ ਖਾਮੋਸ਼ ਪ੍ਰੇਰਨਾ ਕਰ ਰਿਹਾ ਸੀ।

“ਮੇਰੇ ਏਸ ਕਲਬੂਤ ਵਿਚ ਕੋਈ ਅਨੋਖੀ ਰੂਹ ਏ, ਸੋਹਣੀਏਂ ।” ਕੰਬਦੀਆਂ ਉਂਗਲਾਂ ਨੂੰ ਸੁਰਾਹੀ ਦੁਆਲੇ ਠਹਿਰਾ ਕੇ, ਇੱਜ਼ਤ ਨੇ ਫੇਰ ਸ਼ੁਰੂ ਕੀਤਾ – “ਇਹਨੂੰ ਨਾ ਪਿਉ ਦੀ ਅਮੀਰੀ ਪਸੰਦ ਏ, ਨਾ ਉਹ ਸਭ ਕੁਝ ਜਿਦੇ ਪਿੱਛੇ ਜਿੰਦਗੀ ਵਿਚ ਏਨੀ ਦੌੜ ਭੱਜ ਹੋ ਰਹੀ ਹੈ। ਮੈਂ ਪੜ੍ਹਿਆ, ਮੈਂ ਤੀਰ ਚਲਾਏ, ਮੈਂ ਸ਼ਿਕਾਰ ਖੇਡਿਆ, ਮੈਂ ਘੁੜ-ਸਵਾਰੀ ਕੀਤੀ, ਪਰ ਮੇਰਾ ਦਿਲ ਕਿਸੇ ਮੱਲਿਆ ਨਹੀਂ –

ਕਿਸੇ ਨਿਰਾਲੇ ਹੁਸਨ ਦੀ ਖੋਹ ਮੇਰੀ ਬੇਕਰਾਰੀ ਹੈ ਅਨੋਖੀ ਜਿਹੀ ਇਕੱਲਤਾ ਤੋਂ ਤੰਗ ਆ ਕੇ ਮੈਂ ਦੁਨੀਆ ਉਤੇ ਭਟਕਣ ਦੀ ਇਜਾਜ਼ਤ ਅੱਬਾ ਕੋਲੋਂ ਲਈ – ਤਕਦੀਰ ਮੈਨੂੰ ਤੇਰੇ ਦੇਸ਼ ਉਡਾ ਲਿਆਈ ਤੇ ਤੇਰੇ ਸ਼ਹਿਰ ਵਿਚ ਓਸ ਮੈਨੂੰ ਮੇਰੀ ਮੰਜ਼ਿਲ ਦਿਖਾ ਦਿੱਤੀ ਹੈ। – ਜਦੋਂ ਦਾ ਤੈਨੂੰ ਵੇਖਿਐ, ਮੇਰੀ ਸਾਰੀ ਭਟਕਣ ਮੁੱਕ ਗਈ ਏ, ਜਿਉਂ ਸਾਹ-ਚੜ੍ਹੇ ਖਿਡਾਰੀ ਦਾ ਹੱਥ ਅਚਾਨਕ ਦਾਹੀ ਨੂੰ ਜਾ ਪੈਂਦੇ. ਹੁਣ ਜਿਵੇਂ ਤੂੰ ਚਾਹੇਂ, ਉਹ ਮੇਰਾ ਅੱਗਾ ਹੋਵੇਗਾ।”

ਮਨ-ਆਈ ਗੱਲ ਮੂੰਹ ਕੱਢ ਸੁੱਟ ਕੇ ਇੱਜ਼ਤ ਨੂੰ ਚੈਨ ਆ ਗਿਆ ਪਰ ਸੋਹਣੀ ਦੇ ਬੁਲ੍ਹਾਂ ਉਤੇ ਗੱਲ ਆਵੇ, ਰੁਕ ਜਾਵੇ ਤੇ ਉਹ ਇੱਜ਼ਤ ਦੇ ਮੂੰਹ ਵੇਖਦੀ ਰਹਿ ਜਾਵੇ । ਇੱਜ਼ਤ ਨੇ ਸੋਹਣੀ ਦੇ ਹੱਥ ਦੀ ਪਿੱਠ ਉਤੇ ਪੋਲੀ ਜਿਹੀ ਆਪਣਾ ਸਿੱਧਾ ਹੱਥ ਰੱਖ ਕੇ ਆਖਿਆ :

“ਸੋਹਣੀਏ, ਹਰ ਤਰ੍ਹਾਂ ਦਾ ਜਵਾਬ ਦੇਣ ਲਈ ਤੂੰ ਆਜ਼ਾਦ ਹੈ । ਮੈਂ ਤੈਨੂੰ ਆਪਣੀ ਮੰਜ਼ਿਲ ਦੱਸੀ ਸੀ, ਤੇਰੀ ਮੰਜ਼ਿਲ ਜੇ ਹੋਰ ਹੋਵੇ, ਤੂੰ ਮਾਲਿਕ ਹੈ।”

“ਮੇਰੀ ਮੰਜ਼ਲ ਦਾ ਕੀ ਪੁਛਦੇ ਹੋ – ਜਿੱਦਨ ਦਾ ਤੁਸੀਂ ਮੈਨੂੰ ਤੱਕ ਗਏ ਹੋ ਮੈਨੂੰ ਜਾਪਦੈ, ਅਗੇ ਮੈਂ ਕਿਸੇ ਨੂੰ ਵੇਖਿਆ ਹੀ ਨਹੀਂ ।” ਇਹ ਕਹਿੰਦੀ ਦੀਆਂ ਅੱਖਾਂ ਫੇਰ ਨੀਵੀਆਂ ਹੋ ਗਈਆਂ, ਬੁਲ੍ਹ ਮੀਟੇ ਗਏ ਤੇ ਹੱਥਾਂ ਦੀ ਥਿੜਕਣ ਲੁਕਾਣ ਲਈ ਓਸ ਨੇ ਚੀਜ਼ਾਂ ਇਕ ਪਾਸਿਉਂ ਚੁਕ ਦੂਜੇ ਪਾਸੇ ਧਰਨੀਆਂ ਸ਼ੁਰੂ ਕਰ ਦਿੱਤੀਆਂ। ਉਹਦੀ ਇਹ ਵਾਧੂ ਖੇਚਲ ਬਚਾਣ ਲਈ ਇੱਜ਼ਤ ਨੇ ਉਹਦਾ ਹੱਥ ਫੜ ਲਿਆ। ਸੋਹਣੀ ਨੂੰ ਜਾਪਿਆ ਉਹਦੇ ਵਰਗਾ ਮਿਹਰਬਾਨ ਮੂੰਹ ਓਸ ਕਦੇ ਖ਼ਿਆਲਿਆ ਵੀ ਨਹੀਂ ਸੀ।

“ਉੱਗਲਾਂ ਨੇ ਕਿ ਪੰਛੀਆਂ ਦੀ ਡਾਰ !” ਤੇ ਇੱਜ਼ਤ ਨੇ ਦੂਜਾ ਹੱਥ ਵੀ ਫੜ ਕੇ ਦੱਸੇ ਪੰਛੀ ਹਿੱਕ ਨਾਲ ਲਾ ਲਏ। ਉਹ ਦਸੇ ਦੇ ਦਸੇ ਗੁਟ ਗੁਟ ਕਰਦੇ, ਹਰ ਪੋਟੇ ‘ਚੋਂ ਸੋਹਣੀ ਦਾ ਦਿਲ ਧੜਕ ਰਿਹਾ ਸੀ। ਇਕ ਇਕ ਪੋਟਾ ਚੁੰਮ ਕੇ ਇੱਜ਼ਤ ਨੇ ਮਲਕੜੇ ਦੋਵੇਂ ਹੱਥ ਛੱਡ ਦਿੱਤੇ ।

“ਪਰ ਤੁਸੀਂ ਪਰਦੇਸੀ ਹੋ, ਸੌਦਾਗਰ ਹੋ, ਅਮੀਰ ਹੋ।” ਸੋਹਣੀ ਨੇ ਹਉਕਾ ਭਰਿਆ।

“ਫੇਰ ਕੀ ਹੋਇਆ – ਮੈਂ ਮੰਜ਼ਿਲ ਉਤੇ ਪਹੁੰਚ ਪਿਆ ਹਾਂ।”

“ਤੁਸੀਂ ਜਾਣਦੇ ਨਹੀਂ, ਮੈਂ ਘੁਮਿਆਰ ਦੀ ਧੀ ਹਾਂ, ਤੁਸੀਂ ਜੌਹਰੀ ਦੇ ਸ਼ਹਿਜ਼ਾਦੇ ਹੋ, ਮੇਰਾ ਤੁਹਾਡੇ ਨਾਲ ਵਿਆਹ ਹੋ ਨਹੀਂ ਸਕਦਾ।” ਸੋਹਣੀ ਹਸਰਤ ਦੀ ਮੂਰਤ ਸੀ।

“ਵਿਆਹ ਮੇਰੀ ਮੰਜ਼ਿਲ ਨਹੀਂ, ਤੈਥੋਂ ਕਬੂਲੇ ਜਾਣਾ ਮੇਰੀ ਮੰਜ਼ਿਲ ਹੈ।” ਇੱਜ਼ਤ ਦੇ ਨਕਸ਼ਾਂ ਉਤੇ ਮੁਕੰਮਲ ਚੈਨ ਸੀ।

“ਪਰ ਅੱਜ ਮੈਂ ਕਿਸੇ ਦੀ ਧੀ ਆਂ, ਕੱਲ੍ਹ ਕਿਸੇ ਦੀ ਵਹੁੱਟੀ ਬਣਾ ਦਿੱਤੀ ਜਾਵਾਂਗੀ, ਮੇਰਾ ਤੁਹਾਨੂੰ ਕਬੂਲਣਾ ਤੁਹਾਡਾ ਕੁਝ ਸੁਆਰਣ ਨਹੀਂ ਲੱਗਾ।”

“ਜਿੰਨਾ ਚਿਰ ਮੇਰੀ ਸੋਹਣੀ ਦੇ ਦਿਲ ਵਿਚ ਕੋਈ ਮੇਰਾ ਸਾਨੀ ਨਹੀਂ, ਓਨਾ ਚਿਰ ਮੇਰਾ ਕੁਝ ਵਿਗੜਦਾ ਨਹੀਂ।” ਇੱਜ਼ਤ ਨੇ ਬਹਾਰ ਆਏ ਇਸ਼ਕ ਦੇ ਹੁਲਾਰੇ ਵਿਚ ਆਖਿਆ।

“ਮੇਰੇ ਦਿਲ ਵਿਚ ਕੀ, ਸਾਰੀ ਦੁਨੀਆ ਉਤੇ ਤੇਰਾ ਕੋਈ ਸਾਨੀ ਨਹੀਂ ਪਰ ਤੇਰੇ ਨਾਲ ਵਿਆਹ ਮੇਰਾ ਹੋਣਾ ਨਹੀਂ, ਕਿਸੇ ਹੋਰ ਨਾਲ ਹੋਣੋਂ ਮੈਂ ਰੋਕ ਨਹੀਂ ਸਕਣਾ।”

“ਤੂੰ ਬਿਲਕੁਲ ਨਾ ਰੋਕੀਂ, ਤੈਨੂੰ ਪਿਆ ਕੋਈ ਆਪਣੀ ਆਖੇ, ਜੇ ਤੇਰੇ ਸੁਪਨਿਆਂ ਵਿਚ ਮੇਰੇ ਸਿਵਾ ਕੋਈ ਨਾ ਆਵੇ, ਤਾਂ ਮੈ ਰੱਜਿਆ ਰਹਾਂਗਾ – ਤੇਰੀਆਂ ਬਾਹਾਂ ਵਲ੍ਹੇਟ ਵਲ੍ਹੇਟ ਕੋਈ ਆਪਣੇ ਗਲ ਪਿਆ ਪਾਵੇ ਪਰ ਮਰਜ਼ੀ ਤੇਰੀ ਸੋਹਣੀਏਂ ਮੈਨੂੰ ਹੀ ਸਰਸ਼ਾਰ ਕਰੇ – ਇਹੀ ਮੇਰੀ ਆਰਜੂ ਹੈ।”

“ਉਹ ਮੇਰੇ ਸੁਪਨਿਆਂ ਦੇ ਮਾਹੀ, ਤੇਰੇ ਇਨ੍ਹਾਂ ਬੋਲਾਂ ਤੋਂ ਜਿੰਦ ਘੋਲ ਘੁਮਾਵਾਂ – ਪਰ ਐਡੀ ਤੇਰੀ ਕੁਰਬਾਨੀ ਨੂੰ ਮੈਂ ਕਿਵੇਂ ਕਬੂਲਾਂ !” ਸੋਹਣੀ ਨੂੰ ਆਪਣੀ ਐਡੀ ਵੱਡੀ ਫ਼ਤਹਿ ਦਾ ਸਰੂਰ ਆ ਗਿਆ ਸੀ ।

“ਸੋਹਣੀਏਂ, ਪਤੰਗੇ ਦੀ ਕਾਹਦੀ ਕੁਰਬਾਨੀ, ਸਮ੍ਹਾ ਦੀ ਮਿਹਰਬਾਨੀ ਕਿ ਮੌਤ ਚੁਣੇ ਨੂੰ ਇਕ ਵਾਰੀ ਰੌਸ਼ਨ ਬੁਲ੍ਹਾਂ ਦੀ ਛੁਹ ਬਖ਼ਸਦੀ ਏ।” ਸੱਚੇ ਆਸ਼ਕ ਦੀ ਆਜਜ਼ੀ ਉਹਦੇ ਲਹਿਜੇ ਵਿਚ ਸੀ। “ਜਿੰਦ ਮੇਰੀ ਸਾਰੀ ਤੇਰੀ – ਪਰ ਇਹ ਮੈਨੂੰ ਸਮਝਾ ਦੇ, ਇਸ਼ਕ ਸਾਡਾ ਨਿਭੇਗਾ ਕੀਕਰ !”

“ਸੋਹਣੀ ਦੀਆਂ ਅੱਖਾਂ ਵਿਚ ਕੋਈ ਤੌਖਲਾ ਹੰਝੂ ਬਣਦਾ ਜਾ ਰਿਹਾ ਸੀ । ਇੱਜ਼ਤ ਬੇਗ ਨੇ ਆਪਣੀਆਂ ਅੱਖਾਂ ਖਿੜਾ ਕੇ ਆਖਿਆ :

“ਕੀਕਰ ਸਾਡਾ ਇਸ਼ਕ ਨਿਭੇ, ਇਹ ਖੇਡ ਸੋਹਣੀਏ, ਤਕਦੀਰ ਦੀ ਏ, ਸਦੀਵੀ ਇਸ਼ਕ ਦਾ ਕੋਲ, ਤੇਰੀ ਮੇਰੀ ਖੇਡ ਹੈ। ਦੇ ਕੌਲ, ਜੇ ਦੇ ਸਕਨੀ ਏਂ !”

ਸੋਹਣੀ ਨੇ ਉਤਾਂਹ ਤੱਕਿਆ ਅੱਖਾਂ ਖੁਲ੍ਹੀਆਂ, ਬੁਲ੍ਹ ਖੁਲ੍ਹੇ, ਕਲੇਜਾ ਧਕ ਧਕ ਕਰਦਾ – ਫੜ ਫੜ ਕਰਦੀ ਪੰਛੀਓਂ ਕੂਲੀ ਹੋਈ ਜਿੰਦ ਇੱਜ਼ਤ ਦੀਆਂ ਅੱਖ-ਬਾਰੀਆਂ ਚੋਂ ਉਡ ਕੇ ਸੋਹਣੀ ਦੁਆਲੇ ਲਿਪਟਦੀ ਜਾ ਰਹੀ ਸੀ।

“ਪੁੱਤਰ ਸੋਹਣੀਏਂ – ਬੂਰੀ ਕੱਟੀ ਖੁਲ੍ਹ ਗਈ ਊ – ਬੜਾ ਸੋਹਣਾ ਬਾਦੀਏ ਦਾ ਮੂੰਹ ਮੇਰੇ ਹੱਥਾਂ ਵਿਚ ਪਿਆ ਘੁੰਮਦਾ ਈ – ਪੁੱਤਰਾ ਵੇਖੀਂ, ਕੁਝ ਭੰਨੇ ਨਾ -”

“ਮੈਂ ਜਾਨਾਂ ਆਂ” – ਇੱਜ਼ਤ ਦੇ ਮੂੰਹ ਵਿਚ ਹੀ ਸੀ, ਕਿ ਸੋਹਣੀ ਉਡ ਗਈ। ਚਾਲ ਢਾਲ ਤੇ ਉਹਦੀ ਦੌੜ ਵਿਚ ਜਾਦੂ ਦਾ ਕੋਈ ਤੂਫਾਨ ਸੀ ।

“ਬੰਨ੍ਹ ਦਿੱਤੀ ਏ, ਅੱਬਾ !” ਮੁੜਦੀ ਨੇ ਪਿਉ ਨੂੰ ਆਖਿਆ।

“ਚੰਗਾ ਕੀਤਾ ਈ, ਜ਼ਰੂਰ ਅੱਜ ਮਾਂ ਨੂੰ ਆਖੀਂ ਕੋਈ ਮਹੀਂਵਾਲ ਛੇਤੀ ਲੱਭੇ।”

ਘੰਮਾ-ਘੰਮ-ਘੰਮਾ-ਘੰਮ – ਚੱਕ ਉੱਤੇ ਬਾਦੀਆਂ ਚਕਰਾਂਦਾ ਗਿਆ। ਇੱਜ਼ਤ ਨੇ ਪੁੱਛਿਆ –

“ਕਿਉਂ ਸੋਹਣੀਏਂ, ਤੁਹਾਡਾ ਮਹੀਂਵਾਲ ਕਿਧਰੇ ਚਲਾ ਗਿਐ ?” – “ਘਰ ਗਿਆ ਸੀ, ਮੁੜਿਆ ਨਹੀਂ, ਚੰਗਾ ਵੀ ਨਹੀਂ ਸੀ, ਮਾਂ ਕਿਸੇ ਹੋਰ ਦੀ ਢੂੰਡ ਵਿਚ ਏ।” “ਚੰਗਾ, ਮੇਰੇ ਫਰਿਸ਼ਤੇ, ਹੁਣ ਮੈਨੂੰ ਰੁਖ਼ਸਤ ਦੇ, ਡੇਰਾ ਤੋਰ ਕੇ ਮੈਂ ਤੇਰੇ ਕੋਲ ਆਇਆ ਜਾਣੀ।”

“ਮੈਨੂੰ ਯਾਦ ਰਖੇਂਗਾ ਸੱਜਣਾਂ?” ਉਹਦੇ ਚੋਗੇ ਦੀ ਅਮੀਰੀ ਨੇ ਇਕ ਸ਼ੱਕ ਜਿਹਾ ਉਹਦੀਆਂ ਅੱਖਾਂ ਅਗੋਂ ਲੰਘਾ ਦਿੱਤਾ ਸੀ ।

a”ਕੋਲ ਨਿਰਾ ਯਾਦ ਰੱਖਣ ਦਾ ਨਹੀਂ, ਤੂੰ ਮੈਂ ਤੇ ਮੈਂ ਤੂੰ ਹੋਣ ਦਾ ਕੋਲ ਹੈ। ਸੋਹਣੀਏਂ, ਮੈਨੂੰ ਉਡੀਕੀਂ – ਖੁਦਾ ਹਾਫ਼ਜ਼ ।”

ਇੱਜ਼ਤ ਬੇਗ ਤੁਲ੍ਹੇ ਨੂੰ ਸਲਾਮ ਤੇ ਚੀਜ਼ਾਂ ਲਈ ਆਦਮੀ ਭੇਜਣ ਲਈ ਕਹਿੰਦਾ ਚਲਾ ਗਿਆ। ਸੋਹਣੀ ਹੁਣ ਉਸ ਦੁਨੀਆ ਵਿਚ ਰਹਿਣ ਲਗ ਪਈ, ਜਿਦ੍ਹੇ ਵਿਚ ਯਾਦ ਯਾਦ ਉਤੇ ਅੰਗ ਧੜਕਦੇ ਤੇ ਸੁੱਤੇ ਸੋਮੇ ਅੰਦਰੋਂ ਫੁਟਦੇ ਹਨ, ਤਨ ਮਨ ਕਿਸੇ ਚਿਰ-ਸੁੱਤੀ ਖੂਬਸੂਰਤੀ ਵਾਂਗ ਕਿਸੇ ਪ੍ਰਸੰਸਿਕ ਸ਼ਹਿਜ਼ਾਦੇ ਦੀ ਬੁਲ੍ਹ-ਪਚਾਕੀ ਨਾਲ ਇਕ ਦਮ ਮੌਲ ਪੈਂਦੇ ਹਨ।

“ਡੇਰਾ ਚਲਾ ਗਿਆ”, ਉਹਦੀ ਸਹੇਲੀ ਦੇ ਭਰਾ ਨੇ ਉਹਨੂੰ ਦੱਸਿਆ ਕਿ ਸ਼ਹਿਰ ਵਾਲਿਆਂ ਡੇਰੇ ਨੂੰ ਬੜੇ ਆਦਰ ਨਾਲ ਤੋਰਿਆ ਸੀ ਤੇ ਅਜੇ ਵੀ ਲੋਕੀਂ ਇੱਜ਼ਤ ਬੇਗ ਦੇ ਸਖ਼ੀ ਸੁਭਾ ਦੀਆਂ ਗੱਲਾਂ ਕਰਦੇ ਨੇ ।

ਪਰ ਡੇਰੇ ਗਇਆਂ ਨੂੰ ਇਕ ਹਫਤਾ, ਦਸ ਦਿਨ, ਪੰਦਰਾਂ ਦਿਨ ਵੀ ਲੰਘ ਗਏ।

“ਉਹਨੂੰ ਉਹਦੇ ਲੋਕਾਂ ਨੇ ਆਉਣ ਨਹੀਂ ਦਿੱਤਾ ਹੋਣਾ !- ਆਉਣ ਦੇਂਦਾ ਵੀ ਕੌਣ, ਉਹਦੇ ਵਰਗੇ ਸ਼ਹਿਜ਼ਾਦੇ ਨੂੰ !” ਤੇ ਉਹਦੇ ਪੈਰਾਂ ਹੇਠੋਂ ਜ਼ਿਮੀਂ ਹਿਲ ਗਈ, ਫੜਕ ਫੜਕ ਪੈਂਦੇ ਅੰਗਾਂ ਵਿਚੋਂ ਸਾਹ ਸਤ ਉੱਡ ਗਿਆ ।

ਉਹ ਸਵੇਰੇ ਹੀ ਅੱਬਾ ਦੇ ਕੰਮ ਉਤੇ ਚਲੀ ਜਾਂਦੀ। ਘਰ ਉਹ ਆਪਣੇ ਸੁਪਨੇ ਵਿਚ ਗੜੂੰਦ ਨਹੀਂ ਸੀ ਰਹਿ ਸਕਦੀ, ਅੱਬਾ ਕੋਲ ਉਹਦਾ ਜਾਦੂ-ਚੱਕਾ ਘੰਮ ਘਮ ਭੌਂਦਾ ਤੇ ਅੱਬਾ ਆਪਣੇ ਕੰਮ ਵਿਚ ਮਸਤ ਰਹਿੰਦਾ, ਉਹਦੇ ਲਈ ਮਿੱਟੀ ਨੂੰ ਮੁੱਕੀਆਂ ਦੇਂਦੀ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿਚ ਲੀਨ ਰਹਿ ਸਕਦੀ ਸੀ।

ਏਸੇ ਤਰ੍ਹਾਂ ਮਿੱਟੀ ਦੀ ਪਰਾਤ ਵਿਚ ਮੁੱਕੀਆਂ ਦੇਂਦੀ, ਇਕ ਦਿਨ, ਉਹ ਸੁਨਹਿਰੀ ਸੁਪਨੇ ਵੇਖ ਰਹੀ ਤੇ ਚੱਤੇ ਚੱਤੇ ਉਹਦੀਆਂ ਅੱਖਾਂ ਵਿਹੜੇ ਦੇ ਬੂਹੇ ਵੱਲ ਚੁੱਕੀਆਂ ਜਾਂਦੀਆਂ । ਇਹ ਵੇਲਾ ਗਾਹਕਾਂ ਦਾ ਨਹੀਂ ਸੀ, ਗਾਹਕ ਲੌਢੇ ਪਹਿਰ ਆਉਂਦੇ ਨੇ ਪਰ ਤਾਂ ਵੀ ਬੁਖਾਰੇ ਦਾ ਸਰਦਾਰ ਤਾਂ ਦੋਵੇਂ ਵਾਰੀ ਏਸੇ ਹੀ ਵੇਲੇ ਆਇਆ ਸੀ, ਓਸ ਮਨ ਵਿਚ ਆਖਿਆ।

ਇਕ ਪਰਛਾਵਾਂ ਓਸੇ ਵੇਲੇ ਬੂਹੇ ਵਿਚੋਂ ਪਿਆ। ਸੋਹਣੀ ਚੌਂਕ ਪਈ। ਭਲਾ, ਜੇ ਏਸ ਪਰਛਾਵੇਂ ਦੀ ਬਦਲੀ ‘ਚੋਂ ਅਚਾਨਕ ਉਹਦਾ ਚੰਨ ਚੜ੍ਹ ਪਏ।

ਪਰ ਇਹ ਤਾਂ ਕੋਈ ਹੋਰ ਸੀ । ਇਹਦੇ ਗਲ ਨਾ ਚੋਗਾ, ਨਾ ਇਹਦੇ ਸਿਰ ਅਮਾਮਾ ਸੀ। ਤੇੜ ਤਹਿਮਤ ਗਲ ਕੁੜਤਾ, ਸਿਰ ਤੇ ਲਟਬੌਰੀ ਪੱਗ – ਕੋਈ ਏਥੋਂ ਦਾ ਮਨੁੱਖ ਸੀ ।

ਸੋਹਣੀ ਫੇਰ ਆਪਣੀ ਪਰਾਤ ਉਤੇ ਝੁਕ ਗਈ ਤੇ ਬਾਹਰੋਂ ਆਇਆ ਤੁਲ੍ਹੇ ਦੇ ਕੋਲ ਆ ਖਲੋਤਾ।

“ਮੈਂ ਸੁਣਿਐ, ਉਸਤਾਦ ਜੀ, ਤੁਹਾਨੂੰ ਮਹੀਂਵਾਲ ਦੀ ਲੋੜ ਸੀ।” ਓਸ ਪੁੱਛਿਆ “ਵਾਹ ਭਈ ਵਾਹ ! ਅੱਲਾਹ ਘਲਾਇਓ !” ਘੰਮਾ-ਘੰਮ-ਘੰਮਾ-ਘੰਮ- “ਕੋਈ ਕੂਜ਼ਾ ਬਣ ਰਿਹੈ, ਵੇਖੀਂ ਸੋਹਣੀਏਂ ! ਜਿਹੜੇ ਫੁੱਲ ਮੈਂ ਇਹਦੇ ਉਤੇ ਚਿਤਰਾਂਗਾ – ” ਘੰਮਾ-ਘੁੰਮ – “ਵਾਹ-ਵਾਹ ਦਿਸਦੈ * ਦਸ ਇਹਨੂੰ ਆਪਣੀਆਂ ਲੋਹੀਆਂ, ਕੁੰਢੀਆਂ ਤੇ ਪੰਜ ਕਲਿਆਨੀਆਂ ।” – ਘੰਮਾ – ਘੁੰਮ -* “ਕਿਹੜਾ ਤੇਰਾ ਪਿੰਡ ਏ?” ਸੋਹਣੀ ਨੇ ਪਰਾਤੋਂ ਸਿਰ ਚੁਕੇ ਬਿਨਾਂ ਹੀ ਪੁਛਿਆ। “ਬੀਬੀ, ਬੜਾ ਦੂਰ ਏ” ਓਸ ਆਖਿਆ।

ਆਵਾਜ਼ ਉਹਦੇ ਕਪੜਿਆਂ ਨਾਲੋਂ ਕੁਝ ਵੱਖਰੀ ਜਾਪੀ ਤੇ ਸੋਹਣੀ ਨੇ ਸਿਰ ਚੁੱਕਿਆ।

“ਮਹੀਆਂ ਚੋ ਲੈਨਾ ਏਂ?”

“ਕਦੇ ਸਾਡੇ ਕੋਲ ਮਾਲ ਹੁੰਦਾ ਸੀ, ਮੈਂ ਸ਼ੌਕੀਆਂ ਲਵੇਰੀਆਂ ਹੇਠਾਂ ਜਾ ਬਹਿੰਦਾ ਸਾਂ, ਸ਼ਿਕਾਇਤ ਕੋਈ ਹੋਣ ਨਹੀਂ ਦਿਆਂਗਾ – ਏਨਾ ਜ਼ਿੱਮਾ ਲੈਂਦਾ ਹਾਂ।” ਓਸ ਨੇ ਆਪਣੇ ਉਤੇ ਨਿਰਾਲੇ ਭਰੋਸੇ ਨਾਲ ਆਖਿਆ – ਤੇ ਸੋਹਣੀ ਉਹਦੇ ਮੂੰਹ ਵੱਲ ਤੱਕਣ ਲਗ ਪਈ। “ਤੇ ਫੇਰ ਤੁਹਾਡੇ ਮਾਲ ਨੂੰ ਕੀ ਹੋ ਗਿਆ ਕਿ ਤੂੰ ਚਾਕ ਬਣਨ ਆ ਗਿਓਂ?” ਸੋਹਣੀ ਦੀ ਉਹਦੇ ਵਿਚ ਦਿਲਚਸਪੀ ਵਧਦੀ ਜਾ ਰਹੀ ਸੀ।

“ਮੈਨੂੰ ਮੇਰੇ ਘਰ ਨੇ ਝੱਲਿਆ ਨਹੀਂ, ਤਕਦੀਰ ਅਜ਼ਮਾਣ ਲਈ ਮੈਂ ਘਰੋਂ ਨਿਕਲ ਆਇਆ ਤਲਬ ਦਾ ਵੀ ਕੋਈ ਖਿਆਲ ਨਹੀਂ – ਇਕੱਲਾ ਕਾਰਾ ਹਾਂ – ਰੋਟੀ ਕਪੜੇ ਤੇ – ” ਜੋ ਕਹਿਣਾ ਚਾਹੁੰਦਾ ਸੀ, ਉਹਦੇ ਲਈ ਉਹਨੂੰ ਲਫਜ਼ ਨਾ ਅਹੁੜਿਆ ।

“ਰੋਟੀ ਕੱਪੜਾ ਤੇ ਹੋਰ ਕੀ?” ਸੋਹਣੀ ਨੇ ਦੁਹਰਾਇਆ।

“ਹੋਰ ਕੁਝ ਨਹੀਂ – ਥੋੜਾ ਜਿਹਾ ਆਦਰ ਦੇ ਛਡਣਾ।” ਓਸ ਨੇ ਮਾਸਾ ਜਿਹਾ ਮੁਸਕਰਾ ਕੇ ਆਖਿਆ ।

ਸਿਰ ਤੋਂ ਪੈਰਾਂ ਤਕ ਸੋਹਣੀ ਉਹਨੂੰ ਘੋਖਣ ਲਗ ਪਈ ।

“ਚੰਗਾ, ਚਲ ਮੇਰੇ ਨਾਲ, ਮੈਂ ਤੈਨੂੰ ਮਾਲ ਦੀ ਸੌਂਪਣਾ ਕਰ ਆਵਾਂ ।”

ਹਵੇਲੀ ਵਿਚ ਪਹੁੰਚ ਕੇ ਸੋਹਣੀ ਨੇ ਫੇਰ ਇਕ ਵਾਰੀ ਨੀਝ ਲਾ ਕੇ ਵੇਖਿਆ।

“ਆਹ ਬੋਲੀ, ਆਹ ਲੋਹੀ, ਆਹ ਕੁੰਢੀ ਤੇ ਆਹ ਮੇਰੀ ਪੰਜ-ਕਲਿਆਣੀ ।”

ਸੋਹਣੀ ਨੇ ਵੇਖਿਆ ਹੁਣ ਉਹ ਦੋਵੇਂ ਅੱਬਾ ਦੀ ਨਜ਼ਰ ਤੋਂ ਓਹਲੇ ਸਨ ਤੇ ਓਸ ਨੇ ਚਾਕ ਦੀ ਕਮਰ ਦੁਆਲੇ ਬਾਹਾਂ ਪਾ ਦਿੱਤੀਆਂ, ਉਹਦੀਆਂ ਅੱਖਾਂ ਵਿਚ ਹੰਝੂ ਡਲ੍ਹਕ ਰਹੇ ਸਨ।

.“ਉਹ ਮੇਰੇ ਸੁਪਨਿਆਂ ਦੇ ਮਾਹੀ – ਇਹ ਵੇਸ ਤੂੰ ਕੀ ਕਰ ਆਇਓ?”

“ਹੋਰ ਕਿਸੇ ਵੇਸ ਵਿਚ ਮੈਨੂੰ ਆਪਣੇ ਫ਼ਰਿਸ਼ਤੇ ਦੀ ਨਜ਼ਦੀਕੀ ਨਹੀਂ ਸੀ ਮਿਲ ਸਕਦੀ।” ਉਹਦੀ ਧੜਕਦੀ ਧੌਣ ਉਤੇ ਏਸ ਤਰ੍ਹਾਂ ਦੇ ਹੱਥ ਫੇਰ ਕੇ ਓਸ ਨੇ ਆਖਿਆ ਕਿ ਸੋਹਣੀ ਦੀ ਡੁਸਕਣੀ ਡੂੰਘੇ ਅਮਨ ਵਿਚ ਬਦਲ ਗਈ।

“ਪਰ ਇਹ ਮਨਜੂਰ ਮੈਂ ਕੀਕਰ ਕਰ ਲਾਂ, ਕਿ ਸ਼ਹਿਜ਼ਾਦਾ ਮੇਰਾ ਮਹੀਂਵਾਲ ਹੋ ਜਾਏ !”

“ਮੇਰੀ ਭੋਲੀ ਮਲਕਾ, ਤੇਰੇ ਮਹੀਂਵਾਲ ਦੀ ਸ਼ਹਿਜ਼ਾਦੇ ਵੀ ਈਰਖ਼ਾ ਕਰਨਗੇ !”

“ਤੇ ਤੂੰ ਆਪਣੇ ਲੋਕਾਂ ਨੂੰ ਛੱਡ ਕੇ ਕੀਕਰ ਚਲਾ ਆਇਓਂ?” ਸੋਹਣੀ ਨੇ ਸਿੱਧੀ ਹੋ ਕੇ ਪੱਲਾ ਸਾਂਭਦਿਆਂ ਆਖਿਆ ।

“ਸਆਦਤ ਮੇਰਾ ਸਰਬਰਾਹ ਹੀ ਨਹੀਂ, ਮੇਰਾ ਦੋਸਤ ਤੇ ਬੇਨਜ਼ੀਰ ਸਮਝ ਦਾ ਮਾਲਕ ਹੈ। ਉਹਨੂੰ ਮੈਂ ਆਪਣੇ ਦਿਲ ਦਾ ਸਾਰਾ ਹਾਲ ਦਸ ਕੇ ਆਖਿਆ ਕਿ ਜੇ ਉਹ ਮੇਰੀ ਜ਼ਿੰਦਗੀ ਚਾਹੁੰਦਾ ਹੈ, ਤਾਂ ਡੇਰੇ ਨੂੰ ਲੈ ਜਾਏ ਤੇ ਮੈਨੂੰ ਮੇਰੇ ਪ੍ਰਾਣਾਂ ਕੋਲ ਛੱਡ ਜਾਏ ਤੇ ਜੀਕਰ ਉਹਦੀ ਸਮਝ ਵਿਚ ਆਵੇ, ਮੇਰੇ ਅੱਬਾ ਨੂੰ ਖ਼ਬਰ ਸੁਣਾ ਦੇਵੇ ।”

*’ਤੇ ਇਹ ਚੰਨ ਕਿਸੇ ਮਾਂ ਦਾ, ਏਥੇ ਛੱਡਣਾ ਉਹ ਕੀਕਰ ਮੰਨ ਗਿਆ !” ਸੋਹਣੀ ਨੂੰ ਆਪਣੇ ਸਵਰਗ ਦਾ ਇਤਬਾਰ ਨਹੀਂ ਸੀ ਆ ਰਿਹਾ ।

“ਉਹ ਸਿਆਣਾ ਬੜਾ ਏ ਸਮਝ ਗਿਆ ਕਿ ਚੰਨ ਭਾਵੇਂ ਮੈਂ ਕਿਸੇ ਦਾ ਹੋਵਾਂ, ਚਾਨਣ ਮੈਨੂੰ ਆਪਣੇ ਸੂਰਜ ਕੋਲੋਂ ਹੀ ਮਿਲ ਸਕਦਾ ਹੈ ਤੇ ਉਹਨੂੰ ਮੈਂ ਦੱਸ ਦਿੱਤਾ ਕਿ ਉਮਰ ਦੇ ਬਾਕੀ ਦਿਨ ਮੈਂ ਆਪਣੇ ਸੂਰਜ ਦੀਆਂ ਕਿਰਨਾਂ ਹੇਠਾਂ ਝੰਮ ਝੰਮ ਕਰਕੇ ਜਿਉਣਾ ਚਾਹੁੰਦਾ ਹਾਂ।” ਤੇ ਓਸ ਨੇ ਸੋਹਣੀ ਦੇ ਪਿਆਰ-ਮਸਤੀ ਵਿਚ ਖੁੱਲ੍ਹੇ ਬੁੱਲ੍ਹਾਂ ਨੂੰ ਆਪਣੇ ਦੋ ਪੋਟਿਆਂ ਨਾਲ ਮੀਟ ਕੇ ਉਨ੍ਹਾਂ ਉਤੇ ਇਹੋ ਜਿਹੀ ਚੁਟਕੀ ਭਰੀ ਕਿ ਅੱਖਾਂ ਵੀ ਮੀਟੀਆਂ ਗਈਆਂ।

“ਉਹ – ਹਾਏ ! – ਤੇ ਹੁਣ ਜੇ ਤੈਨੂੰ ਕੋਈ ਲੈਣ ਆ ਜਾਏ !” ਸੋਹਣੀ ਨੇ ਆਪਣੇ ਸਵਰਗ ਨੂੰ ਘੁੱਟ ਘੁੱਟ ਕੇ ਫੜਨ ਦੀ ਤੜਫਣੀ ਨਾਲ ਆਖਿਆ।

“ਉਹ ਚਲੇ ਗਏ, ਸੋਹਣੀਏ,” ਤੇ ਉਹਦਾ ਮੂੰਹ ਦਿਲਾਸੇ ਦੀ ਤਸਵੀਰ ਸੀ, “ਮੈਂ ਉਨ੍ਹਾਂ ਦੇ ਇੱਜ਼ਤ ਦੇ ਕੱਪੜੇ ਵੀ ਉਨ੍ਹਾਂ ਨੂੰ ਦੇ ਦਿੱਤੇ, ਇਨ੍ਹਾਂ ਕੱਪੜਿਆਂ ਵਾਲਾ ਤੇਰਾ ਮਹੀਂਵਾਲ ਉਨ੍ਹਾਂ ਨੂੰ ਹੁਣ ਦਰਕਾਰ ਨਹੀਂ ।

ਬੁੱਲ੍ਹਾਂ ਤਕ ਆਈ ਚੀਕ ਰੋਕਣ ਸਦਕਾ ਸੋਹਣੀ ਨੇ ਫੇਰ ਆਪਣੀਆਂ ਬਾਹਾਂ ਇੱਜ਼ਤ ਦੇ ਗਲ ਪਾ ਦਿੱਤੀਆਂ ਤੇ ਮੂੰਹ ਨਾਲ ਉਹਦੀ ਹਿੱਕ ਚੁੰਮ ਕੇ ਬੋਲੀ :

“ਤੇ ਇਹ ਮਹੀਂਵਾਲ ਹੁਣ ਮੇਰੀ ਸਾਰੀ ਦੁਨੀਆ ਹੋਵੇਗਾ।”

ਅੱਬਾ ਕੋਲ ਆ ਕੇ ਸੋਹਣੀ ਆਖਣ ਲੱਗੀ :

“ਕੰਮ ਭਾਵੇਂ ਕਿਤੇ ਕੀਤਾ ਨਹੀਂ ਸੂ – ਬੰਦਾ ਚੰਗਾ ਜਾਪਦੈ – ਅੱਬਾ ਛੇਤੀ ਸਿਖਣ ਵਾਲਾ ਏ।” “घेरा सँग गठीरे, पॅडग” – ॉभा-पॅभ – “ਜਾ ਆਪਣੀ ਮਾਂ ਕੋਲ ਲੈ ਜਾ ਸੂ…. ਪਹਿਲਾਂ ਵੇਖ ਜਾਈਂ ਕਿਹਾ ਅਚਰਜ ਮੇਰਾ ਕੂਜਾ ਬਣਿਐ !”

ਤੁਲ੍ਹੇ ਉਸਤਾਦ ਦੀ ਧੀ ਨੂੰ ਲੋਕ ਸੋਹਣੀ ਆਖਦੇ ਸਨ ਪਰ ਅਜੇ ਤਕ ਇਕ ਸੱਖਣੇ ਸੋਹਣੇ ਫਾਨੂਸ ਵਰਗੀ ਉਹ ਸੋਹਣੀ ਸੀ, ਹੁਣ ਕੁਝ ਦਿਨਾਂ ਤੋਂ ਏਸ ਫਾਨੂਸ ਵਿਚ ਕੋਈ ਜੋਤ ਮਘ ਪਈ, ਵੇਖਣ ਵਾਲੇ ਚਕਰਾ ਜਾਂਦੇ ! ਅੰਗ, ਢੰਗ ਰੰਗ ਸਭੋ ਦਿਨ ਵਟਦੇ ਜਾ ਰਹੇ ਸਨ।

ਤੁਲ੍ਹੇ ਦੀ ਦੁਕਾਨ ਉਤੇ ਗਾਹਕੀ ਵਧ ਗਈ: ਉਹਦੀ ਖੁਸ਼ਹਾਲੀ ਵਧ ਗਈ; ਸੋਹਣੀ ਉਹਦੇ ਘਰ ਦੀ ਬਰਕਤ ਸੀ। ਸੋਹਣੀ ਦੇ ਹੁਸਨ ਦਾ ਗੁੱਗਾ ਸਾਰੇ ਸ਼ਹਿਰ ਵਿਚ ਮਚ ਗਿਆ। ਤਾੜ ਸ਼ੁਰੂ ਹੋ ਗਈ ਕਿ ਕਿਹੜੀ ਮਿਜਰਾਬ ਇਹਦੀਆਂ ਦਿਲ ਤਾਰਾਂ ਉਤੇ ਟੁਣਕ ਗਈ ਕਿ ਕੁਆਰੇ ਸ਼ਬਾਬ ਵਿਚ ਲੇਹੜਾ ਛਣਕ ਪਿਆ ! ਕਿਹੜਾ ਸ਼ਾਹ ਬਹਿਰਾਮ ਇਹਦੀ ਸੁੱਤੀ ਖੂਬਸੂਰਤੀ ਨੂੰ ਬੁੱਲ੍ਹ ਛੁਹਾ ਕੇ ਨਸਿਆ विभा ।

ਸਾਊ ਸਿੱਧਾ ਮਹੀਂਵਾਲ ਹੀ ਉਹਦੀ ਦੁਨੀਆ ਵਿਚ ਨਵਾਂ ਦਾਖਲਾ ਸੀ ਪਰ ਇਹ ਮਹੀਂਵਾਲ ਕੋਈ ਡੂੰਘਾ ਚਸਮਾ ਸੀ। ਕੋਈ ਛਲ੍ਹਾਕਾ ਇਹਦੇ ਦੁਆਲੇ ਕਿਸੇ ਵੇਖਿਆ ਨਹੀਂ ਸੀ, ਸਾਰਾ ਦਿਨ ਉਹ ਮਹੀਆਂ ਚਾਰਦਾ, ਹਰ ਕਿਸੇ ਨਾਲ ਚੰਗਾ ਰਹਿੰਦਾ, ਕੋਈ ਉਹਦੇ ਭੇਤ ਦੀ ਭਾਵ ਵੀ ਸੁੰਘ ਨਾ ਸਕਿਆ।

ਸੋਹਣੀ ਦੇ ਮਾਪੇ ਵੀ ਆਪਣੇ ਮਹੀਂਵਾਲ ਉਤੇ ਖੁਸ਼ ਸਨ, ਉਹ ਘਰ ਦਾ ਬੰਦਾ, ਹਰ ਕਿਸੇ

ਦਾ ਖੈਰ ਖ਼ਾਹ, ਸ਼ੋਖੀ ਨਹੀਂ, ਸ਼ਿਕਾਇਤ ਨਹੀਂ । ਸਿਰਫ਼ ਇਕ ਵਾਰੀ ਸਵੇਰ ਵੇਲੇ ਸੋਹਣੀ ਧਾਰਾਂ ਚੁਆਣ

ਜਾਂਦੀ । ਸ਼ਾਮੀਂ ਉਹਦੀ ਮਾਂ ਜਾਂਦੀ । ਸੋ ਤਾੜਾਂ ਵੀ ਮਹੀਂਵਾਲ ਦਾ ਇਕ ਨੁਕਸ ਨਾ ਤਾੜ ਸਕੀਆਂ। ਸੋਹਣੀ ਨਿੱਕੀਆਂ-ਨਿੱਕੀਆਂ ਗੱਲਾਂ ਨਾਲ ਉਹਨੂੰ ਸਾਰੇ ਦਿਨ ਲਈ ਭਰ ਜਾਂਦੀ, ਮੁਸਕਰਾ ਜਾਂਦੀ, ਸੂਰਜੀ ਮੁਖੜਾ ਝਲਕਾ ਜਾਂਦੀ – ਤੇ ਕਦੇ ਕਦੇ ਦੁੱਧ ਚੋਂਦੇ ਦੇ ਗਲ ਪਿਛੋਂ ਦੀ ਬਾਹਾਂ ਵੀ ਪਾ ਦੇਂਦੀ। “ਸੋਹਣੀਏਂ, ਸੋਹਣੀਏਂ ! ਦੋਹਣੀ ਡੇਗ ਦਏਂਗੀ।” ਉਹ ਲੱਤਾਂ ਵਿਚ ਦੋਹਣੀ ਘੁੱਟ ਕੇ

ਆਖਦਾ ।

“ਕਹਿ ਦਿਆਂਗੀ, ਕੱਟੀ ਚੁੰਘ ਗਈ।” ਤੇ ਤਲੀਆਂ ਨਾਲ ਉਹਦੀਆਂ ਅੱਖਾਂ ਮੀਚ ਲੈਂਦੀ। ਦੋਹਣੀ ਪੱਟਾਂ ‘ਚੋਂ ਕੱਢ ਉਹ ਉਹਦਾ ਸਿਰ ਹੱਥਾਂ ਵਿਚ ਫੜ ਲੈਂਦਾ ਤੇ ਕਿੰਨਾ ਕਿੰਨਾ ਚਿਰ ਉਹਦੀਆਂ ਅੱਖਾਂ ਵਿਚ ਵੇਖਦਾ ਰਹਿੰਦਾ । ਉਹ ਅੱਖਾਂ ਨਾ ਝਮਕਦੀ, ਮਤੇ ਇਕ ਛਿਨ ਲਈ ਉਹਦਾ ਅਕਸ ਅੱਖੀਆਂ ਵਿਚ ਪੈਣੋਂ ਹਟ ਜਾਂਦਾ ।

“ਤੇਰੀਆਂ ਅੱਖਾਂ ਨੇ ਸੋਹਣੀਏਂ ਕਿ ਬਹਿਸ਼ਤ ਦੇ ਦਰਵਾਜ਼ੇ – ਸਵੇਰੇ ਤੂੰ ਮੈਨੂੰ ਏਸ ਬਹਿਸ਼ਤ ਵਿਚ ਦਾਖ਼ਲ ਕਰਾ ਜਾਨੀ ਏਂ, ਸਾਰਾ ਦਿਨ ਮੇਰਾ ਸਰਸ਼ਾਰ ਰਹਿੰਦਾ ਏ।”

ਭਾਵੇਂ ਸੋਹਣੀ ਦੇ ਇਸ਼ਕ-ਚਸਮੇ ਦੀ ਸਮਝ ਕਿਸੇ ਨੂੰ ਆਈ ਨਾ, ਤਾਂ ਵੀ ਇਕੋ ਸਾਲ ਦੇ ਅੰਦਰ ਗੁਜਰਾਤ ਸ਼ਹਿਰ ਦੇ ਲਾਗੇ ਤਰਥੱਲੀ ਮਚ ਗਈ ਜੀਕਰ ਕੋਈ ਸੁੱਤਾ ਜਵਾਲਾਮੁਖੀ ਜਾਗ ਪਿਆ ਹੁੰਦਾ ਹੈ। ਤੁਲ੍ਹੇ ਨੂੰ ਦੁਕਾਨ ਤੋਂ ਸੋਹਣੀ ਹਟਾਣੀ ਪੈ ਗਈ। ਵੇਖ ਕੇ ਉਹਨੂੰ ਕਈਆਂ ਦੇ ਪੈਰ ਥਿੜਕ ਜਾਂਦੇ । ਸਾਕ ਮੰਗਣ ਵਾਲਿਆਂ ਵੀ ਤੁਲ੍ਹੇ ਦੇ ਘਰ ਦੀਆਂ ਦਲੀਜ਼ਾਂ ਘਸਾ ਦਿੱਤੀਆਂ ।

ਸੋਹਣੀ ਦੀ ਮਾਂ ਨੇ ਤੁਲ੍ਹੇ ਨਾਲ ਸਲਾਹ ਕੀਤੀ :

“ਜੀਅ ਨਹੀਂ ਕਰਦਾ ਇਹ ਰਾਣੀ ਧੀ ਘਰੋਂ ਜਾਏ – ਪਰ ਓੜਕ ਧੀਆਂ ਬਗਾਨੇ ਘਰ ਹੀ ਜਾਣੈ”

“ਇਹਦੇ ਬਾਝੋਂ ਘਰ ਸਾਡਾ ਹਨੇਰਾ ਹੋ ਜਾਵੇਗਾ !”

“ਹਨੇਰਾ ਤਾਂ ਹੋ ਜਾਣੈ ਪਰ ਲੋਕਾਂ ਵੀ ਕੋਈ ਘੱਟ ਹਨੇਰ ਨਹੀਂ ਲੈ ਆਂਦਾ ।”

ਤੁਲ੍ਹੇ ਦੇ ਸ਼ਰੀਕਾਂ ਵੀ ਸੋਹਣੀ ਦਾ ਵਿਆਹ ਛੇਤੀ ਕਰ ਦੇਣ ਦੀ ਸਲਾਹ ਦਿੱਤੀ । ਇਕ ਚੰਗੇ ਸਰਦੇ ਬਣਦੇ ਘਰ ਦੇ ਗੱਭਰੂ ਨਾਲ ਮੰਗਣੀ ਕਰ ਦਿੱਤੀ। ਵਿਆਹ ਸੁਧਾ ਦਿੱਤਾ, ਜੰਞ ਸ਼ਹਿਰ ਵਿਚੋਂ ਹੀ ਚੜ੍ਹਨੀ ਸੀ ।

ਏਸ ਮੁਸੀਬਤ ਦੀ ਖੋਹ ਸੋਹਣੀ ਦੇ ਨਵੇਂ ਲਭੇ ਬਹਿਸਤ ਨੂੰ ਛਿੱਬੀਆਂ ਤਾਂ ਸਦਾ ਦੇਂਦੀ ਹੀ ਰਹਿੰਦੀ ਸੀ ਪਰ ਜਦ ਇਹ ਸਿਰ ਹੀ ਆ ਢੁਕੀ, ਤਾਂ ਸੋਹਣੀ ਨੇ ਮਹੀਂਵਾਲ ਨੂੰ ਤਰਲਾ ਕੀਤਾ ਕਿ ਉਹਨੂੰ ਨਸਾ ਕੇ ਕਿਤੇ ਲੈ ਜਾਏ। ਸਹੁਰੇ ਘਰ ਜਾ ਕੇ ਕੀ ਪਤਾ ਉਹਦੇ ਨਾਲ ਕੀ ਹੋਰ ਗੁਜ਼ਰੇਗੀ, ਮਹੀਂਵਾਲ ਉਹਦਾ ਤਾਂ ਉਹਦੇ ਕੋਲੋਂ ਜ਼ਰੂਰ ਖੁਸ ਜਾਏਗਾ ਤੇ ਉਹਦੀ ਦੁਨੀਆ ਉੱਤੇ ਸੂਰਜ ਸਦਾ ਲਈ ਡੁਬ ਜਾਏਗਾ।

“ਨਹੀਂ, ਸੋਹਣੀਏ,” ਮਹੀਂਵਾਲ ਨੇ ਸਮਝਾਇਆ, “ਤੇਰੇ ਮਹੀਂਵਾਲ ਦੀ ਕੋਈ ਠਾਹਰ ਨਹੀਂ, ਇਹਦਾ ਏਥੇ ਕੋਈ ਸਾਕ ਸੈਨ ਨਹੀਂ, ਐਡੀ ਵੱਡੀ ਦੋਲਤ ਇਹ ਗ੍ਰਾਸਬਾਂ ਕੋਲੋਂ ਮਹਿਫੂਜ਼ ਨਹੀਂ ਕਰੋ मरेगा ।”

“ਫੇਰ ਮਹੀਂਵਾਲਾ, ਤੂੰ ਬੜਾ ਇਲਮ ਵਾਲਾ ਏਂ, ਕਰ ਕੋਈ ਜਾਦੂ, ਮੈਨੂੰ ਕੁੜੀਓਂ ਮਹੀਂ ਬਣਾ ਲੈ ਤੇ ਆਪਣੇ ਵਗ ਨਾਲ ਹਿਕ ਲਿਚੱਲ !” ਸੋਹਣੀ ਦੀਆਂ ਅੱਖਾਂ ਵਿਚ ਬੇਬਸੀ ਦੀ ਅਤਿ ਸੀ। ਮਹੀਂਵਾਲ ਨੇ ਗਲ ਨਾਲ ਲਾ ਲਿਆ। ਉਹਦੀ ਗਲ-ਲਗਣੀ ਵਿਚ ਕਿਹੋ ਜਿਹਾ ਅਮਨ ਸੀ, ਤਪਦਾ ਹਿਰਦਾ ਸੋਹਣੀ ਦਾ ਠਰ ਗਿਆ ਤੇ ਮਹੀਂਵਾਲ ਨੇ ਦਿਲਾਸਾ ਦਿੱਤਾ :

“ਸੋਹਣੀਏਂ, ਇਸ਼ਕ ਦੇ ਫੈਜ਼ ਉਤੇ ਭਰੋਸਾ ਰੱਖ ! ਹਰ ਸਵੇਰ ਅਜੇ ਤੱਕ ਸਾਡੀ ਮੁਹੱਬਤ ਉਤੇ ਵਧੇਰੇ ਸੁਨਹਿਰੀ ਚੜ੍ਹਦੀ ਰਹੀ ਹੈ। ਕਿਸੇ ਗੱਲ ਤੋਂ ਨਾ ਘਬਰਾ, ਤੇਰੇ ਸੁਪਨਿਆਂ ਦਾ ਮਾਹੀ ਤੈਨੂੰ ਮਿਲਣ ਦੀ ਸਬੀਲ ਢੂੰਡ ਲਏਗਾ – ਮੇਰਾ ਦਿਲ ਆਂਹਦੈ, ਪੀਂਘ ਸਾਡੀ ਫੇਰ ਭਾਵੇਂ ਟੁੱਟ ਹੀ ਪਵੇ, ਇਕ ਵਾਰੀ ਅਸਮਾਨ ਅਸਾਂ ਛੁਹ ਲੈਣਾ ਹੈ।”

“ਮੁਬਾਰਕ ਹੋਵੇ ਤੇਰੀ ਜ਼ਬਾਨ, ਮਹੀਵਾਲਾ ਪਰ ਕੱਲ ਮੈਨੂੰ ਲੈ ਜਾਣਗੇ, ਕਿਸੇ ਭਿਣਖ ਤਕ ਮੇਰੀ ਤੈਨੂੰ ਪੈਣ ਨਹੀਂ ਦੇਣੀ – ਮੈਂ ਫੇਰ ਆਂਹਨੀ ਆਂ, ਅੱਜ ਕੋਈ ਹੀਲਾ ਕਰ ਲੈ !” ਤੇ ਛਮ ਛਮ ਉਹਦੇ ਹੰਝੂ ਵਗ ਪਏ।

“ਮੇਰੀਏ ਸੋਹਣੀਏ” ਮਹੀਂਵਾਲ ਨੇ ਉਹਨੂੰ ਗਲ ਨਾਲ ਲਾ ਲਿਆ, “ਮੈਂ ਜੇ ਰੋਵਾਂ ਤਾਂ ਝਨਾਂ ਦੇ ਵਹਿਣ ਨੂੰ ਫ਼ਰਕਤ ਦੇ ਮੇਰੇ ਆਂਸੂ ਸ਼ਰਮਾ ਦੇਣ – ਪਰ ਐਸ ਵੇਲੇ ਤੇਰੇ ਆਂਸੂਆਂ ਨੂੰ ਬੋਸਾ ਦੇਣਾ ਮੇਰਾ ਪਹਿਲਾ ਫਰਜ਼ ਏ। ਤੂੰ ਸਮਝ, ਤੂੰ ਸਦਾ ਏਸ ਹਿਕ ਵਿਚ ਰਹੇਂਗੀ, ਇਹ ਵਿਆਹ ਵੀ ਤੈਨੂੰ ਮੈਥੋਂ ਨਖੇੜ ਨਹੀਂ ਸਕਦਾ। ਤੂੰ ਮੇਰਾ ਬੁਤ ਏਂ, ਮੈਂ ਤੇਰੀ ਰੂਹ ਹਾਂ, ਅਸੀਂ ਇਕੱਠੇ ਜਿਉਣ ਮਰਨ ਲਈ ਬਣੇ ਹਾਂ, ਮੰਜ਼ਿਲ ਤੇਰੀ ਮੇਰੀ ਇਕ ਏ !”

ਦੂਜੇ ਦਿਨ ਸੋਹਣੀ ਦੀ ਡੋਲੀ ਤੋਰਨ ਲਈ ਸ਼ਰੀਕਾ ਇਕੱਠਾ ਹੋਇਆ ਸੀ । ਸਖੀਆਂ ਸਹੇਲੀਆਂ, ਚਾਚੀਆਂ ਤਾਈਆਂ, ਦੇ ਗਲ ਲਗ ਸੋਹਣੀ ਚੀਕਾਂ ਮਾਰ ਰਹੀ ਸੀ ਕਿ ਮਹੀਂਵਾਲ ਉਹਦੀ ਪਿਆਰੀ ਪੰਜ-ਕਲਿਆਨੀ ਨੂੰ ਨੁਹਾ ਧੁਆ ਸਿੰਝ ਚੋਪੜ ਕੇ ਲੈ ਆਇਆ। ਡਡਿਆ ਕੇ ਸੋਹਣੀ ਜੋ ਫਿੱਸੀ, ਚਿੜੀਆਂ ਜਨੌਰ ਵੀ ਲੋਕ ਆਖਣ ‘ਮਸੋਸੇ’ ਗਏ। ਮਹੀਂ ਦੇ ਮੱਥੇ ਦੇ ਚੰਨ ਨਾਲ ਗਲ਼ਾਂ ਲਾ ਕੇ ਸੋਹਣੀ ਨੇ ਕੋਈ ਕੀਰਨੇ ਕੀਤੇ ! ਡੂੰਘੇ ਮਹੀਂਵਾਲ ਦੀਆਂ ਅੱਖਾਂ ਵੀ ਸੁੱਕੀਆਂ ਨਾ ਰਹਿ ਸਕੀਆਂ।

“ਬੀਬੀ, ਇਹਦੀ ਸਾਂਭ ਦਾ ਫਿਕਰ ਨਾ ਕਰੀਂ।”

ਸੋਹਣੀ ਨੇ ਰੁੰਨੀਆਂ ਅੱਖਾਂ ਨਾਲ ਮਹੀਂਵਾਲ ਨੂੰ ਤੱਕਿਆ ।

“ਰੋਂਦੇ ਹੁਸਨ ਵਿਚ ਵੀ ਕੀ ਜਾਦੂ ਏ ਖੁਦਾਇਆ !” ਮਹੀਂਵਾਲ ਨੇ ਮੂੰਹ ਵਿਚ ਆਖਿਆ ਤੇ

ਸੋਹਣੀ ਲਈ ਦੁਆ ਕੀਤੀ । ਸੋਹਣੀ ਚਲੀ ਗਈ। ਸੋਹਣੀ ਦੇ ਨਿਸ਼ਾਨਾਂ ਨਾਲ ਮਹੀਂਵਾਲ ਆਪਣਾ ਦਿਲ ਪਰਚਾਂਦਾ ਰਿਹਾ। ਕਦੇ ਤੁਲ੍ਹੇ ਕੋਲ ਜਾ ਬਹਿੰਦਾ ਤੇ ਸੋਹਣੀ ਵਾਲੀ ਪਰਾਤਾ ਇਮ ਵੀ ਆ ਲੱਗ ਪੈਂਦਾ । ਪੰਜ-ਕਲਿਆਣੀ ਦੇ ਮੱਥੇ ਦੇ ਚੰਨ ਉਤੇ ਸੁਬਾਹ ਸਾਮ ਬੋਸਾ ਦੇਂਦਾ : “ਮੇਰੀ ਚੰਨੀ ਨੇ ਇਹ ਚੰਨ ਚੁੰਮਿਆ ਸੀ ਪਰ ਸੋਹਣੇ ਚੰਨ ਬਾਝੋਂ ਇਹ ਘਰ ਹਨੇਰਾ ਏ।” ਉਹ ਆਹ ਭਰ ਕੇ ਆਖਦਾ।

ਦੋ ਮਹੀਨਿਆਂ ਵਿਚ ਸੋਹਣੀ ਦੀ ਮਾਂ ਵੀ ਉਦਾਸ ਹੋ ਗਈ । ਸੁਚੱਜੇ ਘਰ ਵਿਚ ਸੋਹਣੀ ਦੀ ਬੜੀ ਵੱਡੀ ਥਾਂ ਸੀ – ਘਰ ਖ਼ਾਲੀ ਜਾਪੇ ਤੇ ਮਾਂ ਨੇ ਹਿੱਕ ਵੱਡੀ ਸਾਰੀ ਬਿੱਦ ਤਿਆਰ ਕਰ ਕੇ ਮਹੀਂਵਾਲ ਨੂੰ ਉਹਦੇ ਸਹੁਰੇ ਲੈਣ ਭੇਜ ਦਿੱਤਾ।

ਕੁੜਮਾਂ ਦੇ ਲਾਗੀ ਦਾ ਸੋਹਣੀ ਦੇ ਸਹੁਰਿਆਂ ਬੜਾ ਆਦਰ ਮਾਣ ਕੀਤਾ। ਸੋਹਣੀ ਨੇ ਵੀ ਸਭ ਦੀ ਸੁਖ ਪੁਛੀ ਤੇ ਘੜੀ ਵਿਹਲੀ ਲਭ ਕੇ ਓਸ ਆਪਣੀ ਵੇਦਨਾ ਕਹਿ ਸੁਣਾਈ :

“ਮਾਹੀ ਬੇ-ਆਬ ਵਾਂਗ ਜਿੰਦ ਤੇਰੀ ਸੋਹਣੀ ਦੀ ਪਈ ਫੜਕਦੀ ਏ – ਆ ਬਚਾ ਲੈ ਜੇ ਬਚਾ ਸਕਦਾ ਏਂ – ਹਾਰੀ ਹੁਟੀ ਰੂਹ ਪਰਵਾਜ਼ ਨਾ ਕਰ ਜਾਏ।”

ਮਹੀਂਵਾਲ ਨੇ ਗੰਭੀਰ ਹੋ ਕੇ ਜਵਾਬ ਦਿੱਤਾ :

“ਨਾ ਘਬਰਾ, ਮੇਰੀ ਜਿੰਦੇ ਰਾਣੀਏਂ – ਇਹ ਦੋ ਮਹੀਨੇ ਮੈਂ ਸੋਚਾਂ ਸੋਚਦਿਆਂ ਤੇ ਤੇਰੇ ਘਰ ਵਿਚ ਤੇਰੇ ਹੱਥਾਂ ਪੈਰਾਂ ਦੇ ਚਿੱਤਰਾਂ ਨੂੰ ਚੁੰਮਦਿਆਂ ਲੰਘਾਏ ਨੇ । ਹੁਣ ਫੈਸਲੇ ਦਾ ਚਾਨਣ ਮੇਰੇ ਦਿਮਾਗ ਵਿਚ ਲਿਸ਼ਕ ਪਿਐ – ਅੱਜ ਨਵਾਂ ਚੰਨ ਚੜ੍ਹਿਐ, ਅਗਲਾ ਚੰਨ ਚੜ੍ਹਨ ਤੋਂ ਪਹਿਲਾਂ ਮੇਰਾ ਚੰਨ ਮੇਰੀ ਹਿੱਕ ਉਤੇ ਚਮਕ ਰਿਹਾ ਹੋਵੇਗਾ !”

ਸੋਹਣੀ ਦੀ ਸੱਸ ਨੇ ਹੱਥ ਜੋੜ ਸੁਨੇਹਾ ਦੇਣ ਲਈ ਆਖਿਆ ਕਿ ਉਨ੍ਹਾ ਦਾ ਚਾਅ ਅਜੇ ਲੱਥਾ ਨਹੀਂ, ਨਿਆਣੇ ਭਾਬੀ ਵੇਖ ਵੇਖ ਰਜਦੇ ਨਹੀਂ, ਸਾਡੀ ਭੁੱਖ ਵੀ ਮੱਠੀ ਨਹੀਂ ਹੋਈ। ਆਉਂਦੇ ਰੋਜ਼ਿਆਂ ਬਾਅਦ ਅਸੀਂ ਆਪ ਸੋਹਣੀ ਨੂੰ ਮਿਲਾ ਲਿਆਵਾਂਗੇ ।

ਸੋਹਣੀ ਕੋਲੋਂ ਮੁੜਣ ਦੇ ਸੱਤੀਂ ਦਿਨੀਂ ਬਾਅਦ ਮਹੀਂਵਾਲ ਨੇ ਸੋਹਣੀ ਦੀ ਮਾਂ ਨੂੰ ਆਖਿਆ : ਤੁਸੀਂ ਮੇਰੀ ਚੰਗੀ ਮਾਂ , ਜੇ ਕੋਈ ਹੋਰ ਚਾਕ ਭਾਲ ਲਓ !”

“ਬੀਬੀ ਬਿਨਾਂ ਜੀਅ ਲਗਦਾ ਨਹੀਂ, ‘‘ਪੁੱਤਰ, ਮੈਂ ਵੀ ਜਿਉਨੀ ਆਂ, ਰਹਿਨੀ ਆਂ, ਖਾਨੀ ਆਂ, ਢਿੱਡ ਦੀਆਂ ਆਂਦਰਾਂ ਤੋੜ ਵਿਛੜ ਕੇ । ਹੌਲੀ ਹੌਲੀ ਤੇਰਾ ਦਿਲ ਲਗ ਜਾਏਗਾ- ਹੋਰ ਦੋ ਮਹੀਨਿਆਂ ਨੂੰ ਆਹਨਾਂ ਸੈਂ ਉਹ ਆਪ ਮਿਲਾ ਲਿਜਾਣਗੇ !” ਮਾਂ ਨੇ ਤਰਲਾ ਕੀਤਾ ।

ਪਰ ਮਹੀਂਵਾਲ ਦਾ ਇਰਾਦਾ ਪੱਕ ਚੁੱਕਾ ਸੀ ।ਉਹਦੇ ਨਾ ਮੰਨਣ ਉਤੇ ਦੂਜਾ ਚਾਕ ਆ ਗਿਆ ।

“ਕਿਥੇ ਜਾਏਂਗਾ, ਮੇਰੀ ਸੋਹਣੀ ਦਿਆ ਮਹੀਂਵਾਲਾ ?” ਮਾਂ ਨੇ ਸਾਰੇ ਸਮੇਂ ਦੀ ਤਨਖ਼ਾਹ ਤੇ ਕਪੜਿਆਂ ਦਾ ਜੋੜਾ ਦੇਂਦਿਆਂ ਆਖਿਆ ।

ਜ਼ੋਰ ਦੇਣ ਉਤੇ ਸਿਰਫ ਦਸ ਰੁਪਈਏ ਮਹੀਂਵਾਲ ਨੇ ਲੈ ਲਏ।

“ਨਹੀਂ, ਮਾਂ, ਮੈਨੂੰ ਅਜੇ ਕੋਈ ਲੋੜ ਨਹੀਂ – ਆਪਣੇ ਕੋਲ ਹੀ ਪਏ ਰਹਿਣ ਦਿਓ – ਮੈਂ ਇਕ ਔਲੀਆ ਨੂੰ ਜਾਣਦਾ ਹਾਂ, ਉਹਦੇ ਕੋਲ ਮੇਰੇ ਦਿਲ ਨੂੰ ਤਸਕੀਨ ਆਉਂਦੀ ਏ – ਉਹਦੀ ਖ਼ਿਦਮਤ रांगा ।”

ਸੱਤ ਦਿਨ ਹੀ ਮਹੀਂਵਾਲ ਨੂੰ ਗਿਆਂ ਗੁਜ਼ਰੇ ਸਨ ਕਿ ਦਰਿਆਉਂ ਪਾਰਲੇ ਪੀਰ ਦੇ ਮਜ਼ਾਰ ਉਤੇ ਕਿਸੇ ਪਹੁਤੇ ਫ਼ਕੀਰ ਦੇ ਆ ਬਹਿਣ ਦੀ ਧੂਮ ਪੈ ਗਈ। ਇਲਮ ਤੇ ਅਮਲ ਦਾ ਕੋਟ, ਨਾਂਅਤਾਂ ਗੇਂਦਾ ਏ ਕਿ ਰੱਬ ਆਪ ਸੁਣਨ ਆ ਬਹਿੰਦਾ ਏ ਘੜਾ ਵਜਾਂਦੇ ਕਿ ਸੁਧ ਬੁਧ ਭਲਾ ਦੇਂਦੈ, ਆਖਰਾ ਦਾ ਜਲਾਲ ਏ ਏਸ ਫ਼ਕੀਰ ਦੇ ਗੋਰੇ ਨਿਛੋਹ ਮੂੰਹ ਉਤੇ।

ਹੋਰ ਸੱਤ ਦਿਨ ਗੁਜ਼ਰੇ ਕਿ ਗੁਜਰਾਤ ਸ਼ਹਿਰ ਦੇ ਲੋਕ ਪਰ੍ਹੇ ਲੈ ਕੇ ਪਾਰ ਪਹੁੰਚੇ ਤੇ ਇਕ ਹਫ਼ਤੇ ਲਈ ਫ਼ਕੀਰ ਨੂੰ ਆਪਣੇ ਸ਼ਹਿਰ ਲਿਆਉਣ ਲਈ ਪਾਰਲਿਆਂ ਨੂੰ ਮੰਨਾ ਆਏ।

ਜਿਸ ਬਾਗ਼ ਦੇ ਵਿਚ ਬੁਖ਼ਾਰੇ ਦਾ ਡੇਰਾ ਉਤਰਿਆ ਸੀ ਉਥੇ ਹੀ ਫ਼ਕੀਰ ਦਾ ਉਤਾਰਾ ਕੀਤਾ ਗਿਆ ।

ਡੋਂਡੀ ਪਿਟਾ ਦਿੱਤੀ ਗਈ। ਹੁੰਮ ਹੁੰਮਾ ਕੇ ਲੋਕ ਜ਼ਿਆਰਤ ਲਈ ਆਏ । ਅਰਬੀ ਫਾਰਸੀ ਦੇ ਆਲਮ ਦੇ ਮੂੰਹੋਂ ਅੱਲਾਹ ਪਾਕ ਦੇ ਕਲਾਮ ਵਿਚ ਅਜਬ ਸਰੂਰ ਸੀ !

ਤੁਲ੍ਹੇ ਨੇ ਤਾਂ ਇਕ ਆਦਮ-ਕਦ ਫੂਲਦਾਨ ਛੁਹਿਆ ਹੋਇਆ ਸੀ । ਪਰ ਉਹਦੀ ਵਹੁਟੀ ਦੀਦਾਰ ਲਈ ਗਈ ।

ਸ਼ਹਿਰ ਦਾ ਦੂਜਾ ਸਿਰਾ ਪਰ ਸੋਹਣੀ ਦੇ ਸਹੁਰਿਆਂ ਦਾ ਘਰ ਓਸੇ ਹੀ ਪਾਸੇ ਸੀ । ਸੋਹਣੀ ਵੀ ਆਪਣੀ ਸੱਸ ਨਾਲ ਆਈ। ਮਾਂਵਾਂ ਧੀਆਂ ਗਲ ਲਗ ਕੇ ਰੋਈਆਂ । ਸੋਹਣੀ ਦਾ ਰੰਗ ਪੀਲਾ ਹੋਇਆ ਹੋਇਆ ਸੀ – ਸੱਸ ਤੇ ਮਾਂ ਦੋਹਾਂ ਨੇ ਸੋਹਣੀ ਉਤੇ ਵਕੀਰ ਦੀ ਨਜ਼ਰ ਮੰਗੀ।

ਫਕੀਰ ਦੀਆਂ ਅੱਖਾਂ ਵੇਖਦਿਆਂ ਹੀ ਸੋਹਣੀ ਦੇ ਮੂੰਹ ਉਤੇ ਇਕ ਛਿਨ ਲਈ ਕੋਈ ਲਾਲ ਭਾਹ ਫਿਰ ਗਈ ।

ਫਕੀਰ ਨੇ ਪਿਆਲਾ ਪਾਣੀ ਦਾ ਮੰਗਿਆ । ਸੱਸ ਉਠ ਕੇ ਲੈਣ ਗਈ ।ਫਕੀਰ ਨੇ ਸੋਹਣੀ ਦੀ ਨਬਜ਼ ਵੇਖੀ ਤੇ ਇਕ ਕਾਗ਼ਜ਼ ਦਾ ਤਵੀਤ ਉਹਦੀ ਮੁੱਠ ਵਿਚ ਘੁੱਟ ਦਿੱਤਾ।

ਪਾਣੀ ਆ ਗਿਆ, ਦੁਆ ਪੜ੍ਹ ਕੇ ਫਕੀਰ ਨੇ ਸੋਹਣੀ ਨੂੰ ਪਿਲਾ ਦਿੱਤਾ । ‘ਅੱਲਾਹ ਮਿਹਰ ਕਰੇਗਾ ।”

ਸੋਹਣੀ ਘਰ ਮੁੜੀ । ਉਹਦੀਆਂ ਬਾਹਵਾਂ ਖੰਭ ਬਣ ਗਈਆਂ ਜਾਪਦੀਆਂ ਸਨ। ਜਿਹੜੇ ਕੰਮ

ਉਹ ਅਗਾਂਹ ਅਗਾਂਹ ਪਾ ਛੱਡਦੀ ਸੀ, ਉਹ ਸਾਰੇ ਅੱਜ ਓਸ ਮੁਕਾ ਲਏ। ਦੁਤਹੀਆਂ ਧੋ ਕੱਢੀਆਂ, ਰਸੋਈ ਪੋਚ ਦਿਤੀ, ਚੁਲ੍ਹੇ ਨੂੰ ਬੜੇ ਸੋਹਣੇ ਮੁੰਨੇ ਬੰਨ੍ਹ ਦਿਤੇ । ਤੇ ਦੁਪਹਿਰ ਵੇਲਾ ਕੱਢ ਕੇ ਓਸ ਤਵੀਤ ਖੋਲ੍ਹਿਆ। ਪੜ੍ਹਦੀ ਜਿਉਂ ਸਤਵੇਂ ਅਸਮਾਨ ਵਿਚ ਉਡ ਰਹੀ ਸੀ !

“ਮੇਰੀ ਸੋਚ ਨੂੰ ਸਮਰ ਲੱਗਾ। ਸੋਹਣਾ ਹਥ ਮੈਂ ਹਥਾਂ ਵਿਚ ਫੇਰ ਫੜ ਲਿਆ। ਨਵੇਂ ਚੰਨ ਤੋਂ ਪਹਿਲੀ ਰਾਤ ਨੂੰ ਮੈਂ ਏਸੇ ਬਾਗ ਵਿਚ ਹੋਵਾਂਗਾ। ਅੱਧੀ ਰਾਤ ਦੇ ਬਾਅਦ ਦੀਆਂ ਤਿੰਨ ਚਾਰ ਘੜੀਆਂ ਵਿਚ ਸੁੱਤੀ ਦੁਨੀਆ ਨੂੰ ਕੋਈ ਹੋਸ਼ ਨਹੀਂ ਹੁੰਦੀ। ਨਿਸੰਗ ਸੁੱਤਿਆਂ ਕੋਲੋਂ ਉਠ ਤੁਰੀਂ । ਹਰ ਖੜਾਕੇ ਚੌਕੰਨੀ ਮਲਕੜੇ ਤੂੰ ਏਥੇ ਆ ਜਾਈਂ । ਬਾਗ ਦੇ ਬੇਆਬਾਦ ਖੂਹ ਤੋਂ ਦਰਿਆ ਵਾਲੇ ਪਾਸੇ ਇਕ ਬੁੱਢਾ ਅੰਬ ਏ ਓਹਦੇ ਹੇਠ ਮੈਂ ਆਪਣੇ ਚੰਨ ਨੂੰ ਉਡੀਕਾਂਗਾ- ਤੈਨੂੰ ਸੱਤੇ ਖੈਰੀਂ !

ਮੁੜ ਕੇ ਸੋਹਣੀ ਫ਼ਕੀਰ ਨੂੰ ਮਿਲਣ ਨਾ ਗਈ। ਸੱਸ ਨੂੰ ਆਖ ਦਿਤਾ ਕਿ ਵਕੀਰ ਨੇ ਕਰਾਮਾਤ ਕਰ ਦਿਤੀ, ਉਹ ਰਾਜ਼ੀ ਸੀ । ਵਕੀਰ ਹਫ਼ਤਾ ਕਟ ਕੇ ਆਪਣੇ ਡੇਰੇ ਜਾ ਪਹੁੰਚਾ। ਏਸ ਗਲ ਨੂੰ ਰੱਖੇ ਦਿਨ ਹੋ ਗਏ ਸਨ ਤੇ ਕਲ੍ਹ ਨਵਾਂ ਚੰਨ ਚੜ੍ਹਨ ਵਾਲਾ ਸੀ । ਅੱਜ ਰਾਤ ਰੋਟੀ ਨੂੰ ਸੋਹਣੀ ਨੇ ਪਲ ਦੈਰ ਨਾ ਹੋਣ ਦਿਤੀ ਤੇ ਸੱਸ ਨੇ ਖੁਸ਼ ਹੋ ਕੇ ਆਖਿਆ :

“ਵਹੁਟੀਏ, ਜੇ ਅੱਜ ਵਾਂਗ ਹੱਥ ਛੁਹਲੇ ਮਾਰ ਕੇ ਤੂੰ ਰੋਜ਼ ਰੋਟੀ ਸਵੇਰੇ ਮੁਕਾ ਲਿਆ ਕਰੇਂ, ਤਾਂ ਕੇਡਾ ਚੰਗਾ ਹੋਵੇ, ਜਾਤਕਾਂ ਨੂੰ ਨੀਂਦ ਛੇਤੀ ਆ ਜਾਂਦੀ ਏ ।”

“ਐਵੇਂ ਹੀ ਆਹ ਵੇਲਾ ਆ ਜਾਂਦਾ ਸੀ – ਅਗੇ ਤੋਂ ਮਾਂ, ਮੈਂ ਏਸੇ ਤਰ੍ਹਾਂ ਹੀ ਕਰਾਂਗੀ ।” ਸੋਹਣੀ ਦਾ ਬੋਲ ਸੱਸ ਨੂੰ ਚੰਗਾ ਲੱਗਾ।

ਸਭਨਾਂ ਸੁੱਤਿਆਂ ਦੇ ਅੱਧੀ ਰਾਤ ਤਕ ਘੁਰਾੜੇ ਘੂਕ ਰਹੇ ਸਨ ।ਸੋਹਣੀ ਉੱਠੀ ਬਿਸਤਰੇ ਦੀ ਖੇਸੀ ਸਿੱਧੀ ਕੀਤੀ, ਦੱਬੇ ਪੈਰੀਂ ਬੂਹੇ ਢੋਂਦੀ ਘਰੋਂ ਨਿਕਲ ਗਈ, ਗਲੀ ਵਿਚ ਹੱਥ ਪਸਾਰਿਆਂ ਦਿਸਦਾ ਨਹੀਂ ਸੀ ਪਰ ਗਲੀਓਂ ਬਾਹਰ ਹੁੰਦਿਆਂ ਹੀ ਅਸਮਾਨੋਂ ਚਾਨਣ ਝੱਰਦਾ ਦਿੱਸਿਆ ਏਸ ਮਿੱਠੇ ਮਿੱਠੇ ਚਾਨਣ ਵਿਚ ਸ਼ਕਲ ਭਾਵੇਂ ਪਛਾਣੀ ਨਾ ਜਾਏ, ਰਾਹ ਖਹਿੜਾ ਤੇ ਬ੍ਰਿਛ ਬੂਟੇ ਪਰਛਾਵਿਆਂ ਵਾਂਗ ਦਿਸ पैरे मठ ।

ਸੋਹਣੀ ਨੇ ਪਿਛਾਂਹ ਨਹੀਂ ਤੱਕਿਆ। ਉਜੜੇ ਖੂਹ ਤੇ ਜਾ ਖਲੋਤੀ,ਓਥੋਂ ਦਰਿਆ ਵੱਲ ਮੂੰਹ ਕਰਕੇ ਤੁਰ ਪਈ, ਬੁੱਢੇ ਅੰਬ ਨੂੰ ਉਹਦੀਆਂ ਅੱਖਾਂ ਟਟੋਲ ਹੀ ਰਹੀਆਂ ਸਨ ਕਿ ਅਗੋਂ ਵਾਲੀ ਆ ਕੇ ਕਿਸੇ ਨੇ ਓਹਨੂੰ ਬਾਹਾਂ ਵਿਚ ਘੁੱਟ ਲਿਆ ਤੇ ਫੇਰ ਮੋਢਿਆਂ ਉਤੇ ਚੜਾ ਲਿਆ । ਸੋਹਣੀ ਨੂੰ ਬੜਾ ਸੁੱਖ ਪਹੁੰਚਾ ਜਾਪਿਆ, ਅੰਗ ਢਿੱਲੇ ਛੱਡ ਕੇ, ਬੁੱਲ੍ਹ ਆਪਣੇ ਮਹੀਂਵਾਲ ਦੇ ਸਿਰ ਨਾਲ ਲਾ ਦਿੱਤੇ । ਮਹੀਂਵਾਲ ਨੇ ਗੁਟਕਣੇ ਪੈਰਾਂ ਦੀਆਂ ਤਲੀਆਂ ਹੱਥਾਂ ਵਿਚ ਫੜ ਲਈਆਂ। ਉਹਦੀ ਚਟਾਨ ਵਰਗੀ ਕੰਡ ਨਾਲ ਕੋਈ ਪਿਆਰ-ਮੋਹਿਆ ਦਿਲ ਧੜਕ ਰਿਹਾ ਸੀ ਤੇ ਉਹਦੇ ਵਾਲਾਂ ਵਿਚ ਖੀਵੇ ਸਾਹਾਂ ਦਾ ਤਾਲ ਸੀ।

“ਆਖੇਂ, ਸੁਹਣੀਏ, ਤਾਂ ਏਸੇ ਤਰ੍ਹਾਂ ਹਫ਼ਤ ਅਸਮਾਨੇ ਉਡ ਚਲੀਏ !” ਮਹੀਂਵਾਲ ਨੇ ਉਹਦੇ ਸਣੇ ਅੰਬ ਦੀ ਪਰਕਰਮਾਂ ਕਰਦਿਆਂ ਆਖਿਆ।

“ਨਹੀਂ ਮਹੀਂਵਾਲਾ, ਮੈਨੂੰ ਇਹ ਧਰਤ ਪਿਆਰੀ ਲਗਦੀ ਏ, ਜਿਦ੍ਹੇ ਉਤੇ ਤੂੰ ਜੰਮਿਉਂ ਤੇ ਮੈਨੂੰ ਮਿਲਿਉਂ ।”

ਵਿਗਸੀ ਸੋਹਣੀ ਨੇ ਮੂੰਹ ਚੁੱਕ ਕੇ ਆਖਿਆ ਤੇ ਫੇਰ ਉਹਦੇ ਵਾਲਾਂ ਵਿਚ ਬੁੱਲ੍ਹ ਧਰ ਦਿੱਤੇ। ਮਹੀਂਵਾਲ ਖਲੋ ਗਿਆ ਤੇ ਮੋਢਿਆਂ ਤੋਂ ਸੋਹਣੀ ਨੂੰ ਲਾਹ ਕੇ ਆਖਣ ਲਗਾ : . ਤੂੰ ਸੱਚੀਂ ਏ, ਸੋਹਣੀਏਂ, ਇਹ ਜ਼ਮੀਨ ਬੜੀ ਸੋਹਣੀ ਏਂ, ਏਸ ਅੰਬ ਵੱਲ ਹੀ ਵੇਖ, ਜੀਕਰ ਸਾਡੇ ਇਸ਼ਕ ਦੀ ਪਰਦਾਪੋਸ਼ੀ ਲਈ ਇਹਦੀਆਂ ਟਹਿਣੀਆਂ ਹੋਰ ਨੀਵੀਆਂ ਹੋ ਗਈਆਂ ਨੇ, ਆ ਬਹਿ ਜਾ

ਮੇਰੇ ਸਾਹਮਣੇ, ਉਹ ਗੱਲ ਕਰੀਏ ਜਿਦ੍ਰਾ ਸ਼ੁਰੂ ਨਹੀਂ ਅਖ਼ੀਰ ਨਹੀਂ ।” ਸੋਹਣੀ ਬਹਿ ਗਈ, ਮਹੀਂਵਾਲ ਨੇ ਇਕ ਘੜਾ ਅੰਬ ਦੇ ਮੁੱਢੋਂ ਚੁੱਕ ਕੇ ਵਿਚ ਲਿਆ ਰਖਿਆ।

“”ਮੇਰਾ ਮਹੀਂਵਾਲ ਇਹਦੇ ਉਤੇ ਤਰ ਕੇ ਆਇਐ?” ਸੋਹਣੀ ਨੇ ਘੜੇ ਉਤੇ ਹੱਥ ਫੇਰ ਕੇ ਪੁੱਛਿਆ ।

“ਤਾਰੀ ਵਿਚ ਇਹਦੀ ਮਦਦ ਮੈਨੂੰ ਦਰਕਾਰ ਨਹੀਂ – ਇਹੋ ਜਿਹੇ ਦੋ ਦਰਿਆ ਇਹ ਬਾਹਵਾਂ ਮੇਰੀਆਂ ਤੈਨੂੰ ਮਿਲਣ ਲਈ ਤਰ ਸਕਦੀਆਂ ਨੇ- ਪਰ ਇਕ ਤਮੰਨਾ ਸੀ ਤੇਰੇ ਨਾਲ ਬਹਿ ਕੇ ਕੁਝ ਖਾਣ ਦੀ ਤੇ ਮੈਂ ਆਪਣੀ ਹੱਥੀਂ ਮੱਛੀ ਭੁੰਨ ਕੇ ਲਿਆਇਆ -ਘੜੇ ਦਾ ਮੂੰਹ ਉਤੋਂ ਬੰਨ੍ਹ ਕੇ ਮੈਂ ਇਹਨੂੰ ਸਿੱਧਾ ਤਾਰੀ ਲਿਆਇਆ ਹਾਂ।”

ਚਿੱਟੇ ਪਰਨੇ ਚੋਂ ਜਦੋਂ ਓਸ ਖੋਲ੍ਹ ਕੇ ਮੱਛੀ ਕੱਢੀ, ਸੋਹਣੀ ਨੂੰ ਕਿਸੇ ਲੁਕਮਾਇ-ਹਯਾਤ ਦੀ ਖੁਸਬੋ ਆਈ। ਭੋਰਾ ਤੋੜ ਕੇ ਮਹੀਂਵਾਲ ਨੇ ਸੋਹਣੀ ਦੇ ਮੂੰਹ ਵਿਚ ਪਾਇਆ।

“ਹੋਰ ਮਹੀਂਵਾਲਾ, ਹੋਰ” ਤੇ ਸੋਹਣੀ ਉਹਦੀ ਚੌੜੀ ਗੋਦੀ ਵਿਚ ਆ ਬੈਠੀ। ਨਿੱਕੀ ਨਿੱਕੀ ਗਰਾਹੀ ਉਹ ਪਾਂਦਾ ਗਿਆ । ਸੋਹਣੀ ਦੀਆਂ ਅੱਖਾਂ ਖੁਲ੍ਹੀਆਂ ਸਨ ਕਿ ਬੰਦ ਹੋ ਗਈਆਂ, ਉਹ ਵੇਖ ਨਹੀਂ ਸੀ ਸਕਦਾ ਪਰ ਸੋਹਣੀ ਦੇ ਅੰਦਰ ਕੀ ਹੋ ਰਿਹਾ ਸੀ ਹਿੱਕ ਨਾਲ ਲੱਗੀ ਸੋਹਣੀ ਦੀ ਪਿੱਠ ਵਿਚੋਂ ਉਹਦਾ ਸਦਕੇ ਜਾਂਦਾ ਕਾਲਜਾ ਸਭ ਸੁਣ ਰਿਹਾ ਸੀ।

ਕਿਸੇ ਪੰਛੀ-ਮਾਂ ਨੇ ਆਪਣੇ ਅਣ-ਖੰਭੇ ਨੂੰ ਇਉਂ ਚੋਗ ਨਹੀਂ ਚੁਗਾਇਆ ਹੋਣਾ ! ਮਹੀਂਵਾਲ

ਦੀ ਤਮੰਨਾ ਸ਼ੁਕਰਾਨਾ ਬਣ ਗਈ ਸੀ । “ਕਦੇ ਕੁਝ ਚਿਰ ਲਈ ਸਮੇਂ ਦੀ ਘੜੀ ਏਥੇ ਖੜੋ ਜਾਏ।” ਓਸ ਇਹ ਚਾਹਿਆ ਹੀ ਸੀ ਕਿ ਸੋਹਣੀ ਅਚਾਨਕ ਉਠ ਬੈਠੀ । “ਬਾਕੀ ਦੀ ਮੈਂ ਤੈਨੂੰ ਖੁਆਵਾਂਗੀ । ਕਿਹੜੇ ਬਹਿਸਤਾਂ ਤੋਂ ਇਹ ਖੁਰਾਕ ਤੂੰ ਲੈ ਆਇਆ ਏਂ !”

“ਸੌ ਵਾਰੀ ਕੁਰਬਾਨ ਤੈਥੋਂ ਮੇਰੀਏ ਸੋਹਣੀਏਂ ! – ਤੇਰੇ ਹਥੋਂ ਸਚਮੁਚ ਹੀ ਇਹ ਲੁਕਮਾਇ-ਹਯਾਤ ਬਣ ਗਿਐ !”

ਤੇ ਦੁਨੀਆ ਉਨ੍ਹਾਂ ਨੂੰ ਵਿਸਰ ਗਈ। ਸੋਹਣੀ ਨੇ ਘੜਾ ਚੁੱਕ ਲਿਆ।

“ਕੇਡਾ ਸੋਹਣਾ ਏਂ ਤੇਰਾ ਘੜਾ !”

“ਇਹਦੇ ਉਤੇ ਰੱਬ ਦੇ ਨਾਂ ਹੇਠਾਂ ਮੈਂ ਤੇਰਾ ਇਸ਼ਕ ਗਾਉਂਦਾ ਹਾਂ, ਸੋਹਣੀਏਂ ।”

“ਤੇ ਆਹ ਕੀ ਏ, ਇਹਦੇ ਗਲਮੇ ਨਾਲ !” ਸੋਹਣੀ ਨੇ ਕੁਝ ਲਟਕਦਾ ਟੋਹ ਕੇ ਪੁੱਛਿਆ।

“ਇਹ ਕਟਾਰ ਮੇਰੇ ਅੱਬਾ ਨੇ ਘੁੜ-ਸਵਾਰੀ ਵਿਚ ਮੇਰੀ ਮੁਹਾਰਤ ਵੇਖ ਕੇ ਇਨਾਮ ਦਿੱਤੀ ਸੀ ਤੇ ਓਸ ਆਖਿਆ ਸੀ ‘ਇਹਨੂੰ ਨਾਲ ਰੱਖੀਂ ਕਦੇ ਕੰਮ ਆਵੇਗੀ।’ ਤੇ ਦੁਨੀਆ ਦੀਆਂ ਅਕਲਾਂ ਵਿਚ ਉਹ ਬੜਾ ਸਿਆਣਾ ਹੈ।”

“ਤੇ ਤੇਰੀ ਮਾਂ, ਮਹੀਂਵਾਲਾ ? – ਉਹ ਬੜੀ ਹੀ ਪਿਆਰੀ ਔਰਤ ਸੀ ਪਰ ਉਹ ਵੀ ਮੇਰੇ ਵਾਂਗ ਏਸ ਦੁਨੀਆ ਦੀ ਵੱਸੋਂ ਨਹੀਂ ਸੀ। ਉਹਨੂੰ ਮੇਰੇ ਪਿਉ ਦਾ ਧਨ-ਪਸਾਰਾ ਚੰਗਾ ਨਾ ਲਗਾ। ਮੇਰੇ ਵਾਂਗ ਹੀ ਕਾਸੇ ਲਈ ਉਹ ਭੁੱਖੀ ਸੀ। ਮੇਰੇ ਉਤੇ ਤਾਂ ਤਕਦੀਰ ਮਿਹਰਬਾਨ ਹੋ ਗਈ ਪਰ ਉਹ – ਉਹ “ਕਿਉਂ, ਮਹੀਂਵਾਲਾ, ਉਹ – ਉਹਨੂੰ ਨਾ ਆਈ। – ਤੂੰ ਕੀ ਆਖਣ ਲਗਾ ਸੈਂ?” ਸੋਹਣੀ ਨੂੰ गॅल गुँडी

“ਉਹ ਮੇਰੀ ਜੁਦਾਈ ਸਹਾਰ ਨਾ ਸਕੀ -”

“ਤੈਨੂੰ ਕਦੋਂ ਖ਼ਬਰ ਆਈ – ਉਹਨੂੰ ਕੀ ਹੋਇਆ?”

“ਵਫ਼ਾਤ ਉਹਦੀ ਮੇਰੇ ਆਉਣ ਬਾਅਦ ਊਏਂ ਹੋ ਗਈ, ਅੱਬਾ ਨੇ ਖ਼ਬਰ ਘਲ ਦਿੱਤੀ ਸੀ ਪਰ ਸਆਦਤ ਨੇ ਏਥੋਂ ਜਾਣ ਲੱਗਿਆਂ ਹੀ ਮੈਨੂੰ ਦੱਸਿਆ।”

“ਉਫ ! ਮੇਰੀ ਜ਼ਿੰਦਗੀ ਓਸ ਪਿਆਰੀ ਔਰਤ ਦੀ ਮੌਤ ਬਣ ਗਈ – ਮੈਂ ਬੜੀ ਸਰਮਿੰਦੀ ਹੋਈ ।”

ਮਹੀਂਵਾਲ ਨੇ ਸੋਹਣੀ ਨੂੰ ਫੇਰ ਗੋਦੀ ਵਿਚ ਲੈ ਲਿਆ – ਐਤਕੀ ਆਪਣੀ ਮਾਂ ਦੀ ਯਾਦ ਵਿਚ । “ਨਹੀਂ ਸੋਹਣੀਏਂ, ਨਾ ਤੂੰ, ਨਾ ਮੈਂ, ਤੇ ਨਾ ਮੇਰੀ ਮਾਂ – ਕੋਈ ਸਾਡੇ ਚੋਂ ਏਸ ਬਾਗ਼-ਦੁਨੀਆ ਦਾ ਭਿਆਲ ਨਹੀਂ । ਸਾਨੂੰ ਏਸ ਦੀਆਂ ਕੰਡਿਆਲੀਆਂ ਵਾੜਾਂ ਦੇ ਬਾਹਰ ਹੀ ਵਕਤ ਗੁਜ਼ਾਰਨਾ ਪੈਂਦਾ ਹੈ ! – ਕਦੇ ਕੋਈ ਮੇਵਿਆਂ ਭਰੀ ਸ਼ਾਖ ਏਸ ਵਾੜ ਤੋਂ ਬਾਹਰ ਵਾਰ ਉਲਰੀ ਤੇਰੇ ਮੇਰੇ ਕਿਸੇ ਦੀ ਤਕਦੀਰ ਨੂੰ ਹੁਲਾਰਾ ਦੇ ਦੇਂਦੀ ਹੈ – ਪਰ ਕਿੰਨਾ ਕੁ ਚਿਰ ! – ਬਾਗ਼ਬਾਨ ਦਾ ਕਹਿਰ ਕਿਸੇ ਦਿਨ ਵੀ ਗਰਦਨ-ਜੁਦਨੀ ਦਾ ਹੁਕਮ ਦੇ ਕੇ ਸਾਡੇ ਰਤੜੇ ਇਸ਼ਕ ਨੂੰ ਨਿਰੀ ਦਾਸਤਾਨ ਬਣਾ ਦੇਂਦਾ ਹੈ !” ਸੋਹਣੀ ਨੇ ਬਾਹਾਂ ਉੱਚੀਆਂ ਕਰ ਕੇ ਉਹਦਾ ਸਿਰ ਆਪਣੇ ਉਤੇ ਝੁਕਾ ਲਿਆ।

“ਓ ਮਹੀਂਵਾਲਾ, ਫੇਰ, ਹੱਥ ਆਈ ਸ਼ਾਖ ਨੂੰ ਝੰਬ ਲੈ, ਭਰ ਲੈ ਆਪਣੀ ਝੋਲੀ, ਡੱਕ ਦੇ ਮੇਰੀ ਝੋਲੀ – ਵੱਢ ਸੁੱਟੇ ਬਾਗ਼ਬਾਨ ਭਾਵੇਂ ਫੇਰ ਸਾਡੀਆਂ ਧੌਣਾਂ !”

ਮਹੀਂਵਾਲ ਨੇ ਆਪਣੀ ਸਾਰੀ ਰੂਹ ਸੋਹਣੀ ਦੀਆਂ ਅੱਖਾਂ, ਸੋਹਣੀ ਦੇ ਬੁੱਲ੍ਹਾਂ, ਸੋਹਣੀ ਦੇ ਅੰਗ ਅੰਗ ਵਿਚ ਰਚਾ ਕੇ ਇਕਮਿੱਕ ਕਰ ਦਿੱਤੀ ।

ਸੋਹਣੀਏਂ – ਭਰਮ ਕਾਹਦਾ ਕਰੀਏ, ਅਸੀਂ ਉਹ ਚਰਾਗ ਨਹੀਂ ਜਿਦ੍ਹਾ ਤੇਲ ਮੁੱਕਣ ਤੋਂ ਪਹਿਲਾਂ ਭਰ ਦਿੱਤਾ ਜਾਂਦਾ ਜਾਂ ਜਦੋਂ ਲੋੜ ਪਵੇ ਜਗਾ ਲਿਆ ਜਾਂਦਾ ਹੈ। ਅਸੀਂ ਦੋਹੀਂ ਸਿਰੀਂ ਅੱਗ ਲੱਗੀ ਸ਼ਮ੍ਹਾ ਹਾਂ, ਨੂਰ ਦੇ ਭਾਂਬੜ ਬਿਨਾਂ ਜੀਹਨੂੰ ਤਸਕੀਨ ਨਹੀਂ ਆਉਂਦੀ। ਇਕ ਘੜੀ ਦਾ ਭਾਂਬੜ ਜ਼ਿਮੀਂ ਅਸਮਾਨ ਚਾਨਣੇ ਕਰ ਦੇਂਦਾ ਹੈ, ਉਮਰ ਭਰ ਦੀ ਨਿੰਮ੍ਹੀ ਨਿੰਮ੍ਹੀ ਲੋਅ ਚਾਰ ਕਦਮ ਰੋਸ਼ਨ ਕਰਕੇ ਮਸਾਂ ਠੇਡਿਆਂ ਤੋਂ ਹੀ ਬਚਾ ਸਕਦੀ – ਦੋਵੇਂ ਆਲਮ ਨਹੀਂ ਦਰਸਾ ਸਕਦੀ ।”

ਨਿਰੇ ਆਸ਼ਕ ਦੀ ਨਹੀਂ, ਸੋਹਣੀ ਨੂੰ ਜਾਪਿਆ, ਉਹ ਕਿਸੇ ਔਲੀਆ ਦੀ ਹਾਜ਼ਰੀ ਵਿਚ ਸੀ। ਦੋਵੇਂ ਆਲਮ ਓਸ ਦੇਖ ਲਏ, ਧੁੰਦ-ਮਿਟਣੀ ਦੀ ਮਸਤੀ ਵਿਚ ਤਿੰਨ ਘੜੀਆਂ ਬੀਤ ਗਈਆਂ । ਮਹੀਂਵਾਲ ਨੇ ਤਹਿਮਤ ਕੁੜਤਾ ਲਾਹ ਕੇ ਸਿਰ ਤੇ ਵਲ ਲਏ। ਸੋਹਣੀ ਤ੍ਰਬਕ ਉਠੀ ।

“ਤੇਰੇ ਚੰਨ-ਪਿੰਡੇ ਨੇ ਹਨੇਰੀ ਰਾਤ ਚਾਨਣੀ ਕਰ ਦਿੱਤੀ, ਮੈਂ ਡਰ ਗਈ।”

ਕਾਲੀਆਂ ਰਾਤਾਂ ਆਸ਼ਕਾਂ ਲਈ ਚਾਨਣੀਆਂ ਹੋ ਗਈਆਂ। ਚਾਨਣੀਆਂ ਵਿਚ ਉਹ ਮਾਣੇ ਸਵਰਗ ਨੂੰ ਯਾਦ ਕਰਦੇ ਤੇ ਜਿਉਂ ਜਿਉਂ ਚੰਨ ਨਿੱਕਾ ਹੁੰਦਾ ਲੋਕਾਂ ਦੀਆਂ ਰਾਤਾਂ ਵਿਚ ਹਨੇਰ ਵਧਦਾ ਉਨ੍ਹਾਂ ਦੀ ਦੁਨੀਆ ਉਜਾਲੀ ਹੁੰਦੀ ਜਾਂਦੀ।

ਕਈ ਮਿਲਣੀਆਂ ਪਿਛੋਂ ਇਕ ਕਾਲੀ ਰਾਤ ਦੇ ਚਾਨਣੇ ਵਿਚ ਸੋਹਣੀ ਬੁੱਢੇ ਅੰਬ ਹੇਠਾਂ ਖਲੋਤੀ ਉਡੀਕ ਰਹੀ ਸੀ । ਪਹਿਲੀ ਵਾਰੀ ਮਹੀਂਵਾਲ ਨੂੰ ਅਵੇਰ ਹੋ ਗਈ। ਹਮੇਸ਼ਾ ਉਹ ਸੋਹਣੀ ਨਾਲੋਂ ਪਹਿਲਾਂ ਪਹੁੰਚਿਆ ਕਰਦਾ ਸੀ, ਅੱਜ ਜਦੋਂ ਸੋਹਣੀ ਉਹਦੇ ਗਲ ਚੰਬੜੀ ਤਾਂ ਹਮੇਸ਼ਾਂ ਵਾਂਗ ਉਹਦੀਆਂ ਲੱਤਾਂ ਫੁੱਲਾਦੀ ਸੜਨ ਨਹੀਂ ਸਨ। ਉਹਦੇ ਕਦਮ ਹਿੱਲ ਗਏ। ਸੋਹਣੀ ਨੂੰ ਕੋਈ ਗੱਲ ਵੱਖਰੀ ਭਾਸੀ ਤੋਂ ਝਟ ਬਾਹਾਂ ਖੋਲ੍ਹ ਕੇ ਪੁਛਣ ਲਗੀ।

“ਮੇਰਾ ਮਹੀਂਵਾਲ ਰਾਜ਼ੀ ਤਾਂ ਹੈ ? ਇਹਦੇ ਕਦਮ ਕਿਉਂ ਸਾਬਤ ਨਹੀਂ?”

“ਬੜਾ ਰਾਜ਼ੀ ਹਾਂ, ਸੋਹਣੀਏਂ, ਇਕ ਨਿੱਕਾ ਜਿਹਾ ਹਾਦਸਾ ਹੋ ਗਿਆ ਸੀ।”

“ਉਹ ਕੀ, ਉਹ ਕੀਹ?” ਸੋਹਣੀ ਫਿਕਰਮੰਦ ਹੋ ਗਈ।

“ਕੁਝ ਵੀ ਨਹੀਂ – ਅੱਜ ਜਦੋਂ ਮੇਰਾ ਹੱਥ ਕੰਢੇ ਪਿਆ ਹੀ ਸੀ ਕਿ ਮੈਨੂੰ ਜਾਪਿਆ ਹੇਠੋਂ ਕਿਸੇ ਨੇ ਦੋ ਦਾਤਰੀਆਂ ਮੇਰੇ ਖੱਬੇ ਪੱਟ ਵਿਚ ਖੋਭ ਦਿੱਤੀਆਂ ਨੇ, ਝੱਟ ਮੈਂ ਘੜੇ ਨਾਲੋਂ ਕਟਾਰ ਖੋਲ੍ਹ ਕੇ ਦਾਤਰੀਆਂ ਵੱਢੀ ਗਿਆ, ਟੁੱਕੀ ਗਿਆ, ਉਹ ਦਾਤਰੀਆਂ ਮੈਨੂੰ ਹੇਠਾਂ ਧਰੂਣ ਪਰ ਹੱਥ ਮੇਰਾ ਬੰਨੇ ਪਿਆ ਹੋਇਆ ਸੀ। ਓੜਕ ਮੈਨੂੰ ਜਾਪਿਆ ਉਹ ਦਾਤਰੀਆਂ ਮੇਰੇ ਪੱਟ ਚੋਂ ਨਿਕਲ ਗਈਆਂ। ਮੈਂ ਬਾਹਰ ਆਇਆ, ਵੇਖਿਆ ਇਕ ਛੋਟਾ ਹਿੱਸਾ ਮੇਰੇ ਪਟ ਦਾ ਉਨ੍ਹਾਂ ਦਾਤਰੀਆਂ ਦੇ ਦੰਦਿਆਂ ਨਾਲ ਹੀ ਚਲਾ ਗਿਆ ਸੀ – ਕੋਈ ਮਗਰ-ਮੱਛ ਹੋਣੈ – ਸੋਹਣੀਏਂ ਪਰ ਮੈਂ ਤੇਰੇ ਦਰਬਾਰ ਆਉਣਾ ਸੀ, ਉਹ ਕੀਕਰ ਮੈਨੂੰ ਲੈ ਜਾਂਦਾ !”

ਸੋਹਣੀ ਫੱਟੜ ਲੱਤ ਨਾਲ ਚੰਬੜ ਗਈ । ਮਹੀਂਵਾਲ ਨੇ ਦਿਲਾਸਾ ਦਿੱਤਾ। ਆਪਣੀ ਪੱਗ ਫੜਾਈ ਕਿ ਉਹ ਪਾੜ ਕੇ ਪੱਟੀ ਬੰਨ੍ਹ ਦੇਵੇ । ਆਪ ਵੀ ਓਸ ਬੱਧੀ ਸੀ ਪਰ ਉਹ ਢਿੱਲੀ ਹੋ ਗਈ

मी ।

ਪੱਟੀ ਬੰਨ੍ਹਦੀ ਸੋਹਣੀ ਨੂੰ ਗਸ਼ੀ ਆਉਂਦੀ ਵੇਖ ਕੇ ਮਹੀਂਵਾਲ ਨੇ ਉਹਨੂੰ ਆਪਣੇ ਪਾਸੇ ਨਾਲ ਘੁੱਟ ਲਿਆ।

“ਮੇਰੀ ਝੱਲੀ ਸੋਹਣੀਏਂ ! ਤੈਨੂੰ ਮੈਂ ਓਦਣ ਕੀ ਦੱਸਿਆ ਸੀ ? ਸਾਡਾ ਜ਼ਿੰਦਗੀ ਨੂੰ ਇਉਂ ਚੰਬੜਣਾ ਸੁੰਹਦਾ ਨਹੀਂ । ਅਸੀਂ ਬਾਰਿਾ-ਹਯਾਤ ਦੀ ਬਾਹਰਲੀ ਵੱਸੋਂ ਹਾਂ, ਦੋਹੀਂ ਸਿਰੀਂ ਅੱਗ ਲਗੀ ਸਮਾਂ ਹਾਂ। ਆਪਣੇ ਭਾਂਬੜ ਨਾਲ ਉਹ ਕੁਝ ਵੇਖ ਲਈ ਏ ਜੋ ਸਾਰਿਆਂ ਨੂੰ ਨਹੀਂ ਦਿਸਣਾ। ਸੋਹਣੀਏ’, ਅੱਜ ਮੈਂ ਜਿਊਂਦਾ ਹਾਂ, ਤੂੰ ਜਿਊਂਦੀ ਹੈ, ਆ ਮੁਹੱਬਤ ਦੇ ਫਰਿਸ਼ਤੇ ਦਾ ਸ਼ੁਕਰ ਮਨਾ ਲਈਏ, ਹੱਥ ਆਈ ਸ਼ਾਖਿ-ਸਮਰ ਝੁਲਾ ਲਈਏ !”

“ਮੈਂ ਭੁੱਲ ਗਈ, ਤੂੰ ਪਹੁਤਾ ਆਸ਼ਕ – ਮੈਂ ਤੇਰੀ ਅੱਲ੍ਹੜ ਸਾਥਣ – ਤੂੰ ਠੀਕ ਹੈਂ – ਤੇਰੇ ਕਦਮ-ਨਿਸ਼ਾਨਾਂ ਉਤੇ ਚਲਾਂਗੀ। ਲਿਆ ਹੁਣ ਠੀਕ ਤਰ੍ਹਾਂ ਪੱਟੀ ਬੰਨ੍ਹਾਂਗੀ।”

ਪੱਟੀ ਬੱਝ ਗਈ ! ਸੋਹਣੀ ਨੇ ਲਹੂ-ਲਿਬੜੀ ਕਟਾਰ ਨੂੰ ਕਈ ਵਾਰ ਚੁੰਮਿਆ । ਮਹੀਂਵਾਲ ਨੇ ਘੜੇ ਚੋਂ ਪਰਨਾ ਕੱਢਿਆ ਪਰ ਅੱਜ ਉਹ ਕੁਝ ਮੂੰਹ ਨਾ ਪਾ ਸਕੀ ! ਇਹੀ ਬਹਿਸ ਮਹੀਂਵਾਲ ਨਾਲ ਕਰਦੀ ਰਹੀ ਕਿ ਜਿੰਨੀਆਂ ਰਾਤਾਂ ਹੋਰ ਹਨੇਰੀਆਂ ਨੇ, ਉਹ ਦਰਿਆ ਤਰ ਕੇ ਨਾ ਆਵੇ, ਆਪਣਾ ਘੜਾ

ਛੱਡ ਜਾਵੇ, ਉਹਦੇ ਜ਼ਖ਼ਮ ਠੀਕ ਹੋਣ ਤਕ ਉਹ ਆਪ ਉਹਦੇ ਕੋਲ ਆਇਆ ਕਰੇਗੀ। ਮਹੀਂਵਾਲ ਨੇ ਬੜਾ ਆਖਿਆ, ਕਿ ਉਹ ਆਉਂਦੀ ਰਾਤ ਤਕ ਬਿਲਕੁਲ ਠੀਕ ਹੋ ਜਾਵੇਗਾ. ਪਰ ਸੋਹਣੀ ਨੇ ਇਕ ਨਾ ਮੰਨੀ।

“ਤੇਰੇ ਜੇਡੀ ਤਰਾਕ ਮੈਂ ਨਹੀਂ ਭਾਵੇਂ – ਪਰ ਦਰਿਆ ਦਾ ਅੱਧਾ ਕੁ ਪਾਟ ਮੈਂ ਜ਼ਰੂਰ ਤਰ ਸਕਦੀ ਹਾਂ, ਬਾਕੀ ਅੱਧਾ ਮੈਂ ਤੇਰੇ ਘੜੇ ਉਤੇ ਪਾਰ ਕਰ ਲਵਾਂਗੀ।”

ਮਹੀਂਵਾਲ “ਹਾਂ” ਕਰਦਿਆਂ ਫੇਰ ਰੁਕ ਜਾਏ, ਉਹਨੂੰ ਉਹ ਦਾਤਰੀਆਂ ਯਾਦ ਆ ਜਾਣ। “ਤੂੰ ਆਪ ਆਖਿਆ ਸੀ, ਅਸੀਂ ਦੋਹੀਂ ਸਿਰੀਂ ਅੱਗ ਲੱਗੀ ਸਮਾਂ ਹਾਂ – ਲੰਮੇ ਦਾਈਏ ਸਾਡੀਆਂ ਸੋਚਾਂ ਨਹੀਂ, ਭਾਂਬੜ ਵਿਚ ਮੱਚਣਾ ਹੀ ਸਾਡੀ ਖਸਲਤ ਹੈ – ਮੈਂ ਤੇਰਾ ਆਉਣਾ ਕੁਝ ਦਿਨ ਮੰਨਣਾ ਨਹੀਓਂ ।”

ਘੜਾ ਚੁੱਕ ਕੇ ਸੋਹਣੀ ਨੇ ਇਕ ਝਾੜੀ ਵਿਚ ਲੁਕੋ ਲਿਆ । ਖਾਣ ਲਈ ਲਿਆਂਦੀ ਮੱਛੀ ਅਣਛੋਹੀ ਪਈ ਰਹੀ ਸੀ, ਇਹ ਮਹੀਂਵਾਲ ਨੇ ਜਾਂਦਿਆਂ ਦਰਿਆ ਦੀਆਂ ਮੱਛੀਆਂ ਵਿਚ ਰਲਾ ਦਿੱਤੀ।

ਕਈ ਰਾਤਾਂ ਸੋਹਣੀ ਤਰ ਕੇ ਝਨਾ ਪਾਰ ਜਾਂਦੀ ਰਹੀ। ਮਹੀਂਵਾਲ ਦਾ ਘੜਾ ਉਹਦੇ ਗਲ ਨਾਲ ਬਾਹਾਂ ਵਿਚ ਵਲ੍ਹੇਟਿਆ ਹੁੰਦਾ, “ਤੈਨੂੰ ਸੱਤੇ ਖੈਰਾਂ” ਮਹੀਂਵਾਲ ਦੀ ਦੁਆ ਯਾਦ ਕਰਦੀ ਉਹ ਪਾਰ ਪਹੁੰਚ ਜਾਂਦੀ । ਉਡੀਕਦੇ ਮਹੀਂਵਾਲ ਨੂੰ ਕੰਢੇ ਉਤੇ ਤੁਰਦਾ ਵੇਖ ਉਹ ਸੋਹਣੀਆਂ ਸੋਹਣੀਆਂ ਬਾਹਾਂ ਜ਼ੋਰ ਨਾਲ ਮਾਰਦੀ । ਮਹੀਂਵਾਲ ਉਹਨੂੰ ਬਾਂਹ ਫੜ ਕੇ ਬਾਹਰ ਕੱਢਦਾ ਤੇ ਉਹਦੇ ਗਿੱਲੇ ਭੋਸ਼ਨ ਦੀਆਂ ਕੰਨੀਆਂ ਮੂੰਹ ਆਪਣੇ ਵਿਚ ਨਚੋੜ ਕੇ ਆਖਦਾ : “ਮੇਰਾ ਆਬਿ ਹਯਾਤ, ਸੋਹਣੀਏਂ !”

ਦਿਨੇ ਜਦੋਂ ਆਪਣੇ ਡੇਰੇ ਤੋਂ ਉਹ ਝਨਾਂ ਵੱਲ ਵੇਖਦਾ, ਲਹਿਰ ਲਹਿਰ ਉਹਨੂੰ ਸੋਹਣੀ ਬਣ ਗਈ ਦਿਸਦੀ। ਕਦੇ ਕਿਤੋਂ, ਕਦੇ ਕਿਤੋਂ ਉਹਨੂੰ ਸੋਹਣੀ ਦੀਆਂ ਗੋਰੀਆਂ ਗੋਲ ਬਾਹਾਂ ਲਿਸ਼ਕ ਪੈਂਦੀਆਂ ਦਿਸਦੀਆਂ ਨਸ਼ਿਆਇਆ ਉਹ ਨਾਅਤਾਂ ਗਾਉਣ ਲਗ ਪੈਂਦਾ।

ਸੋਹਣੀ ਦੀ ਪਿਆਰ-ਖੁਮਾਰੀ ਦਾ ਵੀ ਕੋਈ ਪਾਰਾਵਾਰ ਨਹੀਂ ਸੀ । ਮਹੀਂਵਾਲ ਦਾ ਝਨਾਂ ਤਰ ਕੇ ਉਹਦੇ ਕੋਲ ਆਉਣਾ ਉਹ ਅੱਲਾਹ ਦੀ ਮਿਹਰ ਸਮਝਦੀ ਸੀ ਪਰ ਝਨਾਂ ਚੀਰ ਕੇ ਆਪਣੇ ਮਹਿਬੂਬ ਕੋਲ ਪਹੁੰਚ ਜਾਣਾ ਉਹਨੂੰ ਬੇਲਿਹਾਜ਼ ਜ਼ਿੰਦਗੀ ਉਤੇ ਆਪਣੀਆਂ ਬਾਹਾਂ ਦੀ ਜਿੱਤ ਮਹਿਸੂਸ ਹੁੰਦੀ ਸੀ। ਉਹਦੇ ਦਿਲ ਦਾ ਕੰਵਲ ਖਿੜ ਪਿਆ ਤੇ ਖਿੜੀਆਂ ਕਲੀਆਂ ਅੰਗ ਅੰਗ ਵਿਚੋਂ ਝਾਤਾਂ ਪਾਣ ਲੱਗ .

ਪਈਆਂ ।

ਸੱਸ ਸੋਚੇ, ਨੂੰਹ ਨੂੰ ਕੀ ਲਭ ਪਿਆ। ਗੱਲ ਕੋਈ ਲੱਭੇ ਨਾ ਪਰ ਨੂੰਹ ਦਾ ਇਹ ਖੇੜਾ ਸੱਸ ਨੂੰ ਭਾਵੇ ਨਾ । ਓਸ ਆਪਣੀ ਧੀ ਨੂੰ ਸਹੁਰਿਓਂ ਬੁਲਾ ਲਿਆਂਦਾ । ਮਾਂਵਾਂ ਧੀਆਂ ਨੇ ਤਾੜ ਰਖੀ। ਹਨੇਰੀਆਂ ਰਾਤਾਂ ਦਾ ਉਨ੍ਹਾਂ ਨੂੰ ਖ਼ਿਆਲ ਨਾ ਆਇਆ। ਦਿਨ ਦੀ ਰਾਖੀ ਚੋਂ ਕੋਈ ਟੋਹ ਨਾ ਮਿਲੀ। ਓੜਕ ਨਨਾਣ ਨੇ ਰਾਤੀਂ ਜਾਗਣਾ ਸ਼ੁਰੂ ਕਰ ਦਿੱਤਾ। ਇਕ ਰਾਤ ਸੋਹਣੀ ਦੇ ਮਗਰ ਮਗਰ ਜਾ ਕੇ ਝਾੜੀ ‘ਚੋਂ ਘੜਾ ਚੁੱਕਦੀ ਨੂੰ ਵੇਖ ਆਈ। ਮਾਂ ਨਾਲ ਸਲਾਹ ਕੀਤੀ, ਇਹਨੂੰ ਭੰਡਿਆਂ ਘਰ ਭੰਡਿਆਂ ਜਾਏਗਾ। ਇਕ ਤਜਵੀਜ਼ ਧੀ ਨੇ ਮਾਂ ਨੂੰ ਸਮਝਾਈ ਤੇ ਆਖਿਆ : “ਚੁੱਪ ਵੱਟੋ ਤੇ ਘਰ ਤੋਂ ਕਲੰਕ ਰੋੜ੍ਹ ਮਾਰੋ ।”

ਅੱਧੀ ਰਾਤ ਲੰਘ ਗਈ। ਘੁਰਾੜੇ ਅੱਜ ਰੋਜ਼ ਨਾਲੋਂ ਵੀ ਜ਼ੋਰ ਨਾਲ ਵਜ ਰਹੇ ਸਨ। ‘ਮੋਟੋ ਨੇ ਅੱਜ ਖਾ ਬਹੁਤਾ ਲਿਆ ਹੋਵੇਗਾ।’ ਰਵਾਂ ਰਵੀਂ ਸੋਹਣੀ ਬੁੱਢੇ ਅੰਬ ਕੋਲ ਪਹੁੰਚ ਗਈ। ਝਾੜੀ *ਘੜਾ ਚੁੱਕਿਆ, ਚੁੰਮਿਆ ਜਿਉਂ ਹਮੇਸ਼ਾਂ ਚੁੰਮਿਆ ਕਰਦੀ ਸੀ । ਓਡਾ ਕੂਲਾ ਨਾ ਲਗਾ। ਹੱਥ

ਨਾਲ ਝਾੜ ਛਡਿਆ, ‘ਕੋਈ ਖਰ੍ਹਵਾ ਪੱਤਾ ਲਗ ਗਿਆ ਹੋਣੈ ।’ ਸੋਹਣੀ ਝਨਾਂ ਕੰਢੇ ਖੜੀ ਹੈ। ਇਕ ਛੱਲ੍ਹ ਨੇ ਪੈਰ ਧੋ ਕਢੇ। ਪੌਣ ਤਿੱਖੀ ਹੁੰਦੀ ਜਾ ਰਹੀ ਸੀ।

“ਪਰ ਸੋਚਾਂ ਕਾਹਦੀਆਂ – ਅਸੀਂ ਦੋਹੀਂ ਸਿਰੀਂ ਅੱਗ ਲਗੀ ਸਮਾਂ ਹਾਂ, ਬਾਗ਼-ਦੁਨੀਆ ਦੀ ਬਾਹਰਲੀ ਵਸੋਂ ! ਤੇ ਨਾਲੇ ਕੱਲ੍ਹ ਅੱਧੀ ਰਾਤ ਦਾ ਚੰਨ ਏ – ਕਈ ਦਿਨ ਫੇਰ ਮਿਲਣਾ ਨਹੀਂ।” ਤੇ ਸੋਹਣੀ ਠਿਲ੍ਹ ਪਈ, ਦਿਲ ਵਿਚ ਮਿਲਣੀ ਦੀ ਚਟਕ ਬਾਹਾਂ ਵਿਚ, ਉਹ ਸਮਝਦੀ ਸੀ, ਮਹੀਂਵਾਲ ਦਾ ਮੁਰਾਦਾਂ ਵਾਲਾ ਘੜਾ ਸੀ ਪਰ ਇਹ ਚੀਕਨਾ ਚੀਕਨਾ ਉਹਦੀ ਬਾਂਹ ਨਾਲ ਕੀ ਸੀ? ਇਕ ਬਾਂਹ ਨੂੰ ਦੂਜੀ ਨਾਲ ਓਸ ਪੂੰਝ ਦਿੱਤਾ – ਪਰ ਇਹ ਚਿੱਕੜ ਜਿਹਾ ਕਿਉਂ ਸੀ? ਉਏਂ ਓਸ ਜਾਚ ਲਿਆ ਕਿ ਘੜੇ ਦਾ ਗਲਮਾ ਹੈ ਨਹੀਂ ਸੀ। ਹੱਥ ਨਾਲ ਬਾਕੀ ਘੜਾ ਟੋਹਿਆ, ਉਹਦਾ ਹੱਥ ਵਿਚ ਜਾ ਵੜਿਆ ਤੇ ਬਾਕੀ ਬੱਬਰ ਹੇਠਾਂ ਚਲੇ ਗਏ ।

ਇਕ ਦਮ ਉਹਦੀਆਂ ਅੱਖਾਂ ਅੱਗੇ ਹਕੀਕਤ ਆ ਖਲੋਤੀ। ਘੁਰਾੜੇ ਝੂਠੇ ਸਨ । ਮੋਟੀ ਨਨਾਣ ਸੁੱਤੀ ਨਹੀਂ, ਉਹ ਕੱਲ੍ਹ ਵੀ ਸੁੱਤੀ ਨਹੀਂ ਸੀ। ਕਿਸੇ ਦੇ ਪਿੱਛਾ ਕਰਨ ਦਾ ਉਹਨੂੰ ਕੱਲ੍ਹ ਸ਼ੱਕ ਪਿਆ ਸੀ ਪਰ ਓਸ ਭੌਂ ਕੇ ਪਿਛਾਂਹ ਨਹੀ ਸੀ ਤਕਿਆ। ਉਹ “ਨਨਾਣ ਮੇਰੀ ਮੇਰੇ ਪੱਕੇ ਜੀਵਨ-ਘੜੇ ਨਾਲ ਇਹ ਕੱਚਾ ਮੌਤ-ਘੜਾ ਵਟਾ ਗਈ ।”

ਓਸ ਮਹੀਂਵਾਲ ਦੀ ਬਹਾਦਰੀ ਦਾ ਚੇਤਾ ਕੀਤਾ । ਆਪਣੀਆਂ ਲੱਤਾਂ ਬਾਹਾਂ ਵਿਚ ਬੜਾ ਜ਼ੋਰ ਜਾਪਿਆ, ਲਹਿਰਾਂ ਨਾਲ ਉਹ ਖੂਬ ਘੁਲੀ ਪਰ ਹਵਾ ਉਹਦੇ ਖ਼ਿਲਾਫ ਤੇ ਪਲੋ ਪਲ ਝੱਖੜ ਬਣਦੀ ਜਾ ਰਹੀ ਸੀ। ਉਹਦੀਆਂ ਬਾਹਾਂ ਫੁੱਲ ਗਈਆਂ ਤੇ ਤਿੰਨ ਹਿੱਸੇ ਦਰਿਆ ਅਜੇ ਸਾਹਮਣੇ ਸੀ। ਆਪ-ਮੁਹਾਰੇ ਮਹੀਂਵਾਲ ਲਈ ਉਹਦੀ ਕੂਕ ਨਿਕਲੀ ।

“ਮਹੀਂਵਾਲਾ – ਮਹੀਂਵਾਲਾ – ਤੇਰੀ ਸਲਾਹ ਤੇ ਮੈਂ ਅਮਲ ਨਹੀਂ ਕੀਤਾ – ਮੈਂ ਚੌਕਸ ਨਹੀਂ ਰਹੀ -” ਇਕ ਛੱਲ੍ਹ ਨੇ ਜ਼ੋਰ ਨਾਲ ਥਪੇੜਾ ਮਾਰਿਆ। ਜੀਵਨ-ਸਮਾਂ ਦਾ ਇਕ ਸਿਰਾ ਬੁਝਦਾ ਦਿਸ ਪਿਆ ਪਰ ਜਿਉਂ ਅਖ਼ੀਰਲੇ ਭਬਾਕੇ ਵਿਚ ਮਹੀਂਵਾਲ ਦੀ ਹਰ ਗੱਲ, ਉਹਦਾ ਹਰ ਪਿਆਰ-ਚੋਜ ਉਹਦੀ ਨਤੀਜਿਆਂ ਤੋਂ ਬੇਪਰਵਾਹ ਸੂਰਤ ਤੇ ਅਮਲਾਂ ਦੀ ਦਲੇਰੀ ਇਕ ਰਾਸ ਵਾਂਗ ਉਹਦੇ ਸਾਹਮਣੇ ਰਚ ਗਏ ਤੇ ਇਕ ਹਸਰਤ ਮਨੋਂ ਉਠੀ :

“ਮੌਤ-ਮੱਲਿਆਂ ਨੂੰ ਮੌਤ ਦਾ ਕੀ ਖੌਫ – ਪਰ ਕਦੇ ਤੇਰੇ ਸਾਹਮਣੇ ਮੇਰੀ ਜਿੰਦ ਨਿਕਲਦੀ, ਉਹ ਮੌਤ ਵੀ ਜ਼ਿੰਦਗੀ ਹੁੰਦੀ – ਪਰ ਹੁਣ ਤੈਨੂੰ ਮੇਰੀ ਮੌਤ ਦਾ ਪਤਾ ਵੀ ਨਹੀਂ ਲਗਣਾ ..

ਤੇ ਉਹਦੀਆਂ ਥੱਕੀਆਂ ਬਾਹਾਂ ਹਿਲਣੋਂ ਰਹਿ ਗਈਆਂ। ਉਹ ਤਰਨ ਦੀ ਥਾਂ ਰੋ ਨਾਲ ਰੁੜ੍ਹਣ ਲਗ ਪਈ। ਥੱਕੇ ਅੰਗਾਂ ਨੂੰ ਰਤਾ ਦਮ ਆ ਗਿਆ। ਹਿੰਮਤ ਫੇਰ ਚਮਕੀ। ਓਸ ਫੇਰ ਬਾਹਾਂ ਮਾਰੀਆਂ।

“ਅੱਧੀ ਵਾਟ- ਮੈਂ ਪਹੁੰਚ ਪਵਾਂਗੀ । ਮੇਰਾ ਮਹੀਂਵਾਲ – ਕੀਕਰ ਉਹ ਮੇਰੀ ਥਕਾਵਟ ਦੂਰ ਕਰ ਦੇਵੇਗਾ – ਉਹ ਕੇਡਾ ਖੁਸ਼ ਹੋਵੇਗਾ – ਅੱਜ ਮੇਰਾ ਭੋਸ਼ਨ ਨਚੋੜ ਕੇ ਸਾਰਾ ਪੀ ਜਾਏਗਾ ਅੱਜ ਮੈਂ ਤੁਰ ਕੇ ਨਹੀਂ ਜਾਣਾ – ਆਖਾਂਗੀ ਓਦਨ ਵਾਂਗ ਗੋਦੀ ਚੁੱਕ ਲੈ

ਇਕ ਹੋਰ ਥਪੇੜਾ ਵੱਜਿਆ ਤੇ ਨਾਲ ਹੀ ਬਾਹਾਂ ਵਿਚ ਸਾਹ ਸਤ ਮੁਕਦਾ ਲਗਿਆ. टिव ਗੋਤਾ ਆਇਆ ਪਰ ਉਹ ਸੰਭਲ ਗਈ ਆਕੜੀਆਂ ਬਾਹਾਂ ਨੇ ਮਦਦ ਕਰਨੋਂ ਇਨਕਾਰ ਕਰ ਦਿੱਤਾ । ਇਕ ਹੋਰ ਛੱਲ੍ਹ – ਇਕ ਹੋਰ ਗੋਤਾ – ਸੋਹਣੀ ਫੇਰ ਸੰਭਲੀ, ਤਰ ਕੇ ਪਹੁੰਚਣ ਦੀ ਆਸ ਛੱਡ ਦਿੱਤੀ ਤੇ ਸਰੀਰ ਛੁਟਦਾ ਜਾਚ ਕੇ ਰੂਹ ਜੂ ਕੜਕ – ਕੋਈ ਕੜਕ ਸੀ ਏਸ ਪੁਕਾਰ ਵਿਚ !

“ਮੈਂ ਚਲੀ – ਮਹੀਂਵਾਲਾ ਚਲੀ – ਰੱਬਾ ਮੇਰੀ ਲਾਸ਼ ਮਹੀਂਵਾਲ ਦੇ ਕੰਢੇ ਰੋੜ੍ਹ ਖੜੀਂ। ਮਹੀਂਵਾਲਾ ! ਮਹੀਂਵਾਲਾ !” ਝਖੜ ਬੇਪਨਾਹ ਹੋ ਗਿਆ । ਇਕ ਜ਼ੋਰ ਦਾ ਗੋਤਾ ਆਇਆ “ਮਹੀਂ ਨਾ ਨਿਕਲੀ । ਵਾਲਾ” – ਹੋਰ ਗੋਤਾ ਆਇਆ – “ਮਹੀਂ. .हा….ला…..” डेव वेष्टी भाहात

ਝੱਖੜ ਤੇਜ਼ ਹੁੰਦਾ ਵੇਖ ਵੇਖ ਮਹੀਂਵਾਲ ਦਰਿਆ ਦੇ ਕੰਢੇ ਖਲੋ ਕੇ ਕੰਨ ਲਾਂਦਾ ਤੇ ਕਦੇ ਜਿਧਰ ਸਮਝ ਆਉਂਦਾ ਉਧਰ ਦੌੜ ਕੇ ਨੀਝਾਂ ਲਾਂਦਾ, ਤੇ ਆਵਾਜ਼ਾਂ ਦੇਂਦਾ : “ਜਿਹੜਾ ਕੋਈ ਹੈ, ਅੱਜ ਪਾਣੀ ਵਿਚ ਨਾ ਵੜਿਓ, ਹੋ – ਹੋ – ਜੋ ਪਾਣੀ ਵਿਚ ਹੈ ਨਿਕਲ ਜਾਏ – ਨਿਕਲ ਜਾਏ – ਏ -”

ਜਿਧਰੋਂ ਸੋਹਣੀ ਨੇ ਆਉਣਾ ਸੀ, ਉਧਰ ਬਉਰਾ ਹੋ ਕੇ ਉਹ ਦੌੜ ਪਿਆ, ਉਹਨੂੰ ਜਿਉਂ ਕੋਈ ਆਵਾਜ਼ ਆਈ ਸੀ, ਫੇਰ ਉਸ ਖੜੋ ਕੇ ਕੰਨਾਂ ਦੇ ਦੁਆਲੇ ਹੱਥਾਂ ਦਾ ਉਹਲਾ ਕਰ ਕੇ ਸੁਣਿਆ। ਉਹਦੇ ਸਰੀਰ ਦਾ ਹਰੇਕ ਅੰਗ ਓਸ ਵੇਲੇ ਕੰਨ ਬਣ ਗਿਆ ਸੀ, ਜੇ ਝੱਖੜ ਏਡਾ ਨਾ ਹੁੰਦਾ, ਤਾਂ ਉਹਦੇ ਜਿੰਨੀ ਇਕਾਗਰਤਾ ਨਾਲ ਰਾਤ ਵੇਲੇ ਉਹ ਪਾਰੋਂ ਗੱਲ ਸੁਣ ਲੈਂਦਾ ਉਹ ਚੌਂਕਿਆ- ਆਹ ! ਬਰੀਕ ਜਿਹੀ – ਹਾ – ਹਾ ਓਸੇ ਦੀ – ਤੇ ਉਪਰਲੇ ਕਪੜੇ ਓਸ ਵਗਾਹ ਮਾਰੇ….

“ਮੈਂ ਆਇਆ – ਸੋਹਣੀਏਂ, ਆਇਆ” – ਤੇ ਉਹ ਸੋਚਣ ਲਗ ਪਿਆ : “ਬੁਢੇ ਅੰਬ ਕੋਲੋਂ – ਅੱਧ ਵਿਚ ਜ਼ਰੂਰ ਪੁਜੀ ਏ – ਓਦੂੰ ਪਰਿਉਂ ਆਵਾਜ਼ ਮੁਸ਼ਕਲ – ‘ ਤੇ ਕੁਝ ਜਾਚ ਕੇ ਕੰਢੇ ਕੰਢੇ ਦੌੜਿਆ, ਤੇ ਇਕ ਪਲ ਖਲੋ ਕੇ ਓਸ ਮੁੰਹ ਅੱਗੇ ਦੋਵੇਂ ਹੱਥ ਜੋੜ ਕੇ ਕੂਕ ਮਾਰੀ : “ਹਾਰੀਂ ਨਾ – ਹੌਂਸਲਾ ਰੱਖੀਂ – ਹੱਥ ਮਾਰਨੇ ਛੱਡ ਦੇ – ਐਵੇਂ ਰੁੜ੍ਹੀ ਜਾ – ਮੈਂ ਆਇਆ ਸੋਹਣੀਏਂ, ਪਹੁੰਚਾ ਕਿ ਪਹੁੰਚਾ ।”

ਤੇ ਧੜੰਮ ਓਸ ਛਾਲ ਕੱਢ ਮਾਰੀ, ਲਹਿਰਾਂ ਨੂੰ ਚੀਰ ਕੇ ਉਹਦੀਆਂ ਬਾਹਾਂ ਰੱਖ ਦੇਂਦੀਆਂ ਪਰ ਝੱਖੜ ਕੋਈ ਪੇਸ਼ ਨਾ ਜਾਣ ਦੇਂਦਾ। ਤਾਂ ਵੀ ਉਹ ਘੁਲਦਾ ਰਿਹਾ, ਕਦੇ ਚੁਭੀ ਭੀ ਮਾਰ ਲੈਂਦਾ। ਓੜਕ ਬਾਹਾਂ ਹੰਭਣ ਲਗ ਪਈਆਂ; ਤੇ ਉਹ ਪਾਣੀ ਸਿਰ ਉੱਚਾ ਕਰ ਕੇ – ਤਿੰਨ ਵਾਰੀ “ਸੋਹਣੀਏਂ, ਸੋਹਣੀਏਂ, ਸੋਹਣੀਏ” ਕੂਕਿਆ ਤੇ ਉਹਦੇ ਪੈਰਾਂ ਨੂੰ ਕੁਝ ਲੱਗਾ। ਓਸ ਹੱਥ ਪਾਇਆ। ਰੱਸੇ ਵਰਗੀ ਕੋਈ ਚੀਜ਼ ਸੀ, ਉਤਾਂਹ ਖਿਚਿਆ, ਵਾਹ ਵਾਹ ਭਾਰੀ ਗੁੱਤ ਸੀ – ਉਹਦੀ ਜੀਵਨ-ਸ਼ਮਾ ਦਾ ਇਕ ਬੁਝਿਆ ਸਿਰਾ । ਜੀਅ ਵਿਚ ਆਇਆ ਕਿ ਦੂਜਾ ਸਿਰਾ ਵੀ ਗੁਲ ਕਰ ਕੇ ਆਪਣੇ ਇਸ਼ਕ ਦੀ ਦਾਸਤਾਨ ਤਮਾਮ ਕਰ ਦੇਵੇ ਪਰ ਇਕ ਵਾਰੀ ਫੇਰ ਪਿਆਰੇ ਨਕਸ਼ ਦੇਖਣ ਦੀ ਆਰਜੂ ਉਠੀ ਤੇ ਲਾਸ਼ ਨੂੰ ਤਾਰ ਕੇ ਉਹ ਕੰਢੇ ਲੈ ਆਇਆ।

ਗੋਡਿਆਂ ਤੇ ਪਾਇਆ। ਪਾਣੀ ਕੋਈ ਬਹੁਤਾ ਅੰਦਰ ਨਹੀਂ ਸੀ ਗਿਆ। “ਅਜੇ ਹੁਣੇ ਹੀ ਤੇਰੀ ਬਹਾਦਰ ਰੂਹ ਨੇ ਹਾਰ ਮੰਨੀ ਏ।” ਤੇ ਉਹਨੇ ਉਹਦੀਆਂ ਬਾਹਵਾਂ ਹਿਲਾਈਆਂ, ਜੋ ਉਹ ਜਾਣਗੇ ਸੀ ਓਸ ਕੀਤਾ ਤੇ ਜਾਣਦਾ ਉਹ ਬਹੁਤ ਕੁਝ ਸੀ, ਪਰ ਜ਼ਿੰਦਗੀ ਦੀ ਸਮਾ ਬੁਝ ਚੁੱਕੀ ਸੀ।

ਆਖਰ ਉਹਨੇ ਸੋਹਣੀ ਦੀ ਲਾਸ਼ ਨੂੰ ਸਾਹਮਣੇ ਲਿਟਾਇਆ, ਬੁੱਲ੍ਹਾਂ ਤੇ ਜੁਲਫਾਂ ਉਤੇ ਬੋਸਾ ਦਿਤਾ, ਤੇ ਉਹਦੇ ਮੂੰਹ ਉਤੇ ਝੁੱਕ ਕੇ ਓਸ ਆਖਿਆ :

“ਬਾਗ਼ਬਾਨ ਆਖ਼ਰ, ਸੋਹਣੀਏਂ, ਕਹਿਰਵਾਨ ਹੋ ਗਿਆ। ਤਾਂ ਵੀ ਕੀ ਹੋਇਆ? ਅਸਾਂ ਵਰਜੇ ਫਲਾਂ ਨਾਲ ਝੋਲੀਆਂ ਭਰ ਲਈਆਂ। ਉਮਰ ਭਰ ਬਾਕਾਇਦਾ ਬਲਦਾ ਚਿਰਾਗ ਹਕੀਕਤ ਦਾ ਉਹ ਕੁਝ ਹਰਗਿਜ਼ ਨਾ ਵੇਖ ਸਕਦਾ ਜੋ ਤੂੰ ਤੇ ਮੈਂ ਜ਼ਿੰਦਗੀ ਦੇ ਦੋਵੇਂ ਸਿਰੇ ਮਚਾ ਕੇ ਵੇਖ ਲਿਐ ! ”

ਤੇ ਓਸ ਨੇ ਸੋਹਣੀ ਦੇ ਕੇਸਾਂ ਦਾ ਚੀਰ ਸਿਧਾ ਕਰ ਕੇ ਸਿਰਾਂ ਤੋਂ ਪੈਰਾਂ ਤਕ ਅੰਗ ਅੰਗ ਨੂੰ ਚੁੰਮਿਆ, ਲੁਸ ਲੁਸ ਕਰਦੇ ਝਨਾਂ-ਚੀਰਨੀ ਦੇ ਅੰਗ ਸਨ। ਫੇਰ ਉਹਦਾ ਭੋਸ਼ਨ ਜਿਹੜਾ ਉਹਦੇ ਗਲ ਦੁਆਲੇ ਗਿਲਤੀ ਵਿਚ ਗੰਢਿਆ ਹੋਇਆ ਸੀ, ਓਸ ਨੇ ਖੋਲ੍ਹਿਆ। ਉਹਨੂੰ ਬੁਢੇ ਅੰਬ ਹੇਠਾਂ ਸੋਹਣੀ ਨਾਲ ਪਹਿਲੀ ਰਾਤ-ਮਿਲਣੀ ਯਾਦ ਆ ਗਈ, ਜਦੋਂ ਤਹਿਮਤ, ਕੁੜਤਾ ਤੇੜੋਂ ਲਾਹ ਕੇ ਸਿਰ ਉਤੇ

ਵਲ੍ਹੇਟਦੇ ਨੂੰ ਸੋਹਣੀ ਨੇ ਆਖਿਆ ਸੀ :

“ਤੇਰੇ ਚੰਨ-ਚਿੱਟੇ ਪਿੰਡੇ ਨੇ ਹਨੇਰੀ ਰਾਤ ਚਾਨਣੀ ਕਰ ਕੇ ਮੇਰਾ ਤ੍ਰਾਹ ਕੱਢ ਦਿਤੇ ।”

ਉਹਦਾ ਭੋਸ਼ਨ ਗਲੋਂ ਲਾਂਹਦਿਆਂ ਉਹਨੂੰ ਵੀ ਉਹ ਤੁਫ਼ਾਨੀ ਰਾਤ ਚਾਨਣੀ ਹੋ ਗਈ ਜਾਪੀ ਤੇ ਉਹਦੇ ਮਨ ਵਿਚ ਕੁਝ ਆਇਆ। ਉਹ ਉੱਠ ਕੇ ਦਰਿਆ ਕੰਢੇ ਚਲਾ ਗਿਆ। ਉਸ ਨੇ ਹੇਠਲੇ ਕਪੜੇ ਵੀ ਲਾਹ ਕੇ ਹੱਥੀਂ ਫੜ ਲਏ ਤੇ ਆਖਿਆ

“ਇਨ੍ਹਾਂ ਕਪੜਿਆਂ ਉਤੇ, ਸੋਹਣੀਏਂ, ਭਾਵੇਂ ਤੇਰੇ ਹੱਥਾਂ ਦੀ ਛੁਹ ਹੈ ਪਰ ਮੇਰੀ ਤੇਰੀ ਸਦੀਵੀ ਗਲਵੱਕੜੀ ਵਿਚ ਇਹ ਪਏ ਨਹੀਂ ਰਹਿ ਸਕਦੇ ।”

ਤੇ ਧਾ ਧਾ ਕੇ ਆਉਂਦੀਆਂ ਲਹਿਰਾਂ ਉਤੇ ਸੁੱਟ ਕੇ ਉਹ ਸੋਹਣੀ ਕੋਲ ਮੁੜ ਆਇਆ, ਉਹਦੇ ਭੋਸ਼ਨ ਦਾ ਇਕ ਸਿਰਾ ਉਹਦੇ ਪਿੰਡੇ ਦੁਆਲਿਓਂ ਖਿਚ ਕੇ ਓਸ ਨੇ ਆਪਣੇ ਗਲ ਦੁਆਲੇ ਬੰਨ੍ਹ ਲਿਆ ਤੇ ਸੋਹਣੀ ਨੂੰ ਓਸ ਨੇ ਫੌਲਾਦੀ ਬਾਹਾਂ ਵਿਚ ਚੁਕ ਲਿਆ :

“ਸੋਹਣੀਏਂ ਤੂੰ ਆਂਹਦੀ ਸੈਂ, ਮੇਰਾ ਤੇਰਾ ਵਿਆਹ ਕਿਸੇ ਹੋਣ ਨਹੀਂ ਦੇਣਾ – ਹੁਣ ਕਿਹੜਾ ਸਾਡਾ ਵਿਆਹ ਰੋਕ ਸਕੇਗਾ ? ਤਕਦੀਰ ਤੇ ਬਾਗ਼ਬਾਨ ਦੋਵੇਂ ਮੇਰੇ ਸਾਹਮਣੇ ਬਿਟ ਬਿਟ ਦੇਖ ਰਹੇ ਨੇ – ਦੋਹਾਂ ਨੂੰ ਲਲਕਾਰ ਕੇ ਮੈਂ ਤੇਰੇ ਨਾਲ ਵਿਆਹ ਰਚਾਣ ਲਗਾ ਹਾਂ ।”

ਤੇ ਬੜੇ ਪੱਕੇ ਕਦਮ ਪੁਟਦਾ ਉਹ ਪਾਣੀ ਵਲ ਤੁਰ ਪਿਆ ਤੇ ਪਾਣੀ ਵਿਚ ਵੜ ਗਿਆ। ਉਹ ਤੁਰਦਾ ਗਿਆ, ਪਾਣੀ ਉਤਾਂਹ ਉਤਾਂਹ ਚੜ੍ਹਦਾ ਗਿਆ । ਹੁਣ ਸਿਰਫ ਸੋਹਣੀ ਦਾ ਮੂੰਹ ਹੀ ਮਹੀਂਵਾਲ ਦੇ ਮੋਢਿਆਂ ਹੇਠਾਂ ਨੰਗਾ ਰਹਿ ਗਿਆ ਸੀ ਤੇ ਉਹ ਖੜੋ ਗਿਆ :

“ਏਸ ਅਖੀਰਲੇ ਚੁੰਮਣ ਨਾਲ ਮੈਂ ਆਪਣਾ ਵਿਆਹ ਸੋਹਣੀਏ ਤੇਰੇ ਨਾਲ ਮੁਕੰਮਲ ਕਰਦਾ ਹਾਂ – ਬੁਖਾਰੇ ਦੀ ਮਿੱਟੀ ਨੂੰ ਗੁਜਰਾਤ ਦੀ ਮਿੱਟੀ ਨਾਲ ਗੋ ਕੇ, ਇਸ਼ਕ ਦੇ ਫਰਿਸ਼ਤੇ ਨੂੰ ਇਕ ਲਾਵਾਨੀ ਗੁਲਦਾਨ ਆਪਣੇ ਜਾਦੂ-ਚੱਕ ਉਤੇ ਚਕਰਾਣ ਲਈ ਪੇਸ਼ ਕਰਦਾ ਹਾਂ।”

ਤੇ ਦਰਿਆ ਦੇ ਥੱਲੇ ਤੋਂ ਓਸ ਆਪਣੇ ਪੈਰ ਚੁੱਕ ਲਏ । ਅਖੁਲ੍ਹ ਗਲਵਕੜੀ ਵਿਚ ਜੁੜੇ ਸੰਗ-ਮਰਮਰ ਦੇ ਦੋ ਬੁੱਤ ਝਨਾਂ ਦੀ ਹਿੱਕ ਵਿਚ ਅਦਿੱਖ ਹੋ ਗਏ।

Leave a comment

error: Content is protected !!