ਕਿੱਸਾ ਮਿਰਜ਼ਾ ਸਾਹਿਬਾਂ
ਮਿੱਠੀ ਮਿੱਠੀ ਰੁੱਤ, ਵੇਲਾ ਸਵੇਰ ਦਾ, ਝੰਗ ਸਿਆਲਾਂ ਦੇ ਪਿੰਡ ਵਿਚ, ਮਰਦ ਹਲੀਂ ਗਏ ਹੋਏ, ਜ਼ਨਾਨੀਆਂ ਕੰਮੀਂ ਰੁੱਝੀਆਂ, ਗਲੀਆਂ ਵਿਚ ਕੋਈ ਟਾਵਾਂ ਹੀ ਲੰਘਦਾ ਦਿਸਦਾ, ਪਰ ਕਿਸੇ ਕਿਸੇ ਘਰੋਂ ਕੋਈ ਬੱਚਾ ਬਸਤਾ ਕੱਛੇ ਮਾਰੀ ਨਿਕਲਦਾ ਵਿਖਾਈ ਦੇਂਦਾ ਸੀ।
ਲਟਕਦੀ ਮਟਕਦੀ ਇਕ ਕੁੜੀ, ਰਵਾਂ ਰਵੀਂ ਤੁਰੀ ਜਾਂਦੀ, ਇਕ ਬੂਹੇ ਅੱਗੇ ਖੜੋ ਕੇ ਆਵਾਜ਼ ਦੇਂਦੀ ਹੈ। ਅੰਦਰੋਂ ਉਹਦੇ ਜੇਡਾ ਹੀ ਮੁੰਡਾ ਕਾਹਲੀ ਕਾਹਲੀ ਨਿਕਲਦਾ, ਜਿਉਂ ਓਸੇ ਨੂੰ ਪਿਆ ਉਡੀਕਦਾ ਸੀ: ਤੇ “ਨਾਂਹ, ਨਾਂਹ” ਕਰਦੀ ਕੁੜੀ ਕੋਲੋਂ ਉਹਦਾ ਬਸਤਾ ਫੜ ਕੇ ਆਪਣੇ ਬਸਤੇ ਨਾਲ ਚੁੱਕ ਲੈਂਦਾ ਤੇ ਦੋਵੇਂ ਤੁਰ ਪੈਂਦੇ ਹਨ।
“ਪਰ ਮਿਰਜ਼ਿਆ ! ਤੂੰ ਮੇਰਾ ਬਸਤਾ ਮੈਨੂੰ ਕਿਉਂ ਨਹੀਂ ਚੁੱਕਣ ਦੇਂਦਾ?” ਕੁੜੀ ਨੇ ਉਹਦੇ ਵੱਲ
ਮੂੰਹ ਚੁੱਕ ਕੇ ਆਖਿਆ। “ਤੇਰਾ ਬਸਤਾ ਚੁੱਕਿਆ ਮੇਰਾ ਮਸੀਤੇ ਜਾਣ ਨੂੰ ਜੀ ਕਰ ਆਉਂਦਾ ਏ । ਉਂਞ ਪੜ੍ਹਨਾ ਮੈਨੂੰ ਚੰਗਾ ਨਹੀਂ ਲਗਦਾ”, ਮੁੰਡੇ ਨੇ ਭੋਲੇ ਭਾਅ ਜਵਾਬ ਦਿੱਤਾ ।
“ਪਰ ਮੈਂ ਤੈਨੂੰ ਆਹਨੀ ਆਂ, ਤੂੰ ਪੜ੍ਹਿਆ ਕਰ, ਮੈਨੂੰ ਪੜ੍ਹਿਆਂ ਬੜਾ ਸੁਆਦ ਆਉਂਦੇ। ਅੱਜ ਕੱਲ੍ਹ ਮੈਂ ਬੜੀ ਸੁਆਦਲੀ ਇਕ ਕਿਤਾਬ ਪੜ੍ਹਨੀ ਆਂ”, ਤੇ ਕੁੜੀ ਨੇ ਆਪਣੇ ਨਾਲ ਲਗ ਕੇ ਤੁਰੇ ਜਾਂਦੇ ਸਾਥੀ ਦੇ ਲੱਕ ਦੁਆਲੇ ਬਾਂਹ ਫੇਰ ਦਿੱਤੀ ।
“ਚੰਗਾ ਸੈਹਬਾਂ ! ਜੀਕਰ ਤੂੰ ਆਖੇਂ, ਮੈਂ ਪੜ੍ਹਿਆ ਕਰਾਂਗਾ – ਪਰ ਜੋ ਕੁਝ ਮੌਲਵੀ ਪੜ੍ਹਾਂਦੈ, ਉਹਦੀ ਮੈਨੂੰ ਕੁਝ ਸਮਝ ਨਹੀਂ ਪੈਂਦੀ”, ਆਪਣੀ ਵੱਖੀ ਨਾਲ ਲੱਗੇ ਹੱਥ ਦੀਆਂ ਉਂਗਲਾਂ ਉਹ ਦਿਲ ਹੀ ਦਿਲ ਵਿਚ ਗਿਣ ਰਿਹਾ ਸੀ।
ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਉਹ ਤੁਰੀ ਗਏ। ਇੱਕੋ ਜਿੰਨੀ ਉਮਰ ਦੇ ਹੋਣਗੇ, ਯਾਰਾਂ ਬਾਰਾਂ ਵਰ੍ਹਿਆਂ ਦੇ, ਪਰ ਕੁੜੀ ਮੁੰਡੇ ਨਾਲੋਂ ਕੁਝ ਵਧੇਰੇ ਚੇਤੰਨ ਤੇ ਹੁੰਦੜਹੇਲ ਦਿਸਦੀ ਸੀ।
ਮਸੀਤ ਦੇ ਬੂਹੇ ਕੋਲ ਪਹੁੰਚਦਿਆਂ ਸਾਹਿਬਾਂ ਨੇ ਮਿਰਜ਼ੇ ਕੋਲੋਂ ਆਪਣਾ ਬਸਤਾ ਲੈ ਲਿਆ। ਮਸੀਤ ਦੇ ਸਿਹਨ ਵਿਚ ਉਹ ਵੜੇ ਹੀ ਸਨ ਕਿ ਦੋ ਹੋਰ ਮੁੰਡੇ ਅੱਗੋਂ-ਵਾਲੀ ਆ ਕੇ ਸਾਹਿਬਾਂ ਦਾ ਬਸਤਾ ਚੁੱਕਣ ਲਗ ਪਏ ।
“ਕਿਉਂ ਸੈਹਬਾਂ ! ਅੱਜ ਮੇਰੀ ਵਾਰੀ ਏ ਨਾ? ਇਹ ਪਰਸੋਂ ਜੂ ਤੇਰੇ ਨਾਲ ਬੈਠਾ ਸੀ।”
“ਮੈਂ ਕਦ ਪਰਸੋਂ ਬੈਠਾ ਸਾਂ, ਸੈਹਬਾਂ ! ਮੰਨ੍ਹਾਂ ਝੂਠ ਬੋਲਦੈ ।” ਸਾਹਿਬਾਂ ਨੇ ਦੋਹਾਂ ਕੋਲੋਂ ਆਪਣਾ ਬਸਤਾ ਛੁਡਾ ਕੇ ਮੁਸਕਰਾਂਦੀ ਨੇ ਆਖਿਆ
: “ਤੁਸੀਂ ਦੋਵੇਂ ਫੇਰ ਉਹੀ ਗੱਲ ਮੇਰੀ ਭੁਲ ਗਏ ਓ ਨਾ।”
“ਉਹ ਕਿਹੜੀ?” ਦੋਵੇਂ ਮੁੰਡੇ ਸੋਚਣ ਲਗ ਪਏ।
“ਕਿ ਝਗੜਾ ਕਰਨ ਵਾਲਿਆਂ ਦੋਹਾਂ ਚੋਂ ਕਿਸੇ ਨਾਲ ਵੀ ਮੈਂ ਨਹੀਂ ਬਹਿਣਾ, ਭਾਵੇਂ ਵਾਰੀ
ਹੋਵੇ ਵੀ”, ਸਾਹਿਬਾਂ ਨੇ ਸਮਝਾਇਆ।
ਦੋਵੇਂ ਮੁੰਡੇ ਸ਼ਰਮਾ ਕੇ ਪਰ੍ਹਾਂ ਹਟ ਗਏ।
“ਚੰਗਾ, ਮੰਨ੍ਹਿਆ ! ਤੇਰੇ ਨਾਲ ਮੈਂ ਕੱਲ੍ਹ ਬਹਾਂਗੀ, ਤੇ ਪਰਸੋਂ ਹਮੀਦਿਆ ! ਤੇਰੇ ਨਾਲ।”
“ਤੇ ਅੱਜ?” ਦੋਹਾਂ ਨੇ ਇਕ ਦਮ ਪੁੱਛਿਆ।
“ਅੱਜ ਮੈਂ ਮਿਰਜ਼ੇ ਨਾਲ ਬਹਿ ਲੈਨੀ ਆਂ, ਇਹ ਕਦੇ ਆਂਹਦਾ ਈ ਨਹੀਂ ।”
“ਇਹ ਰੋਜ਼ ਤੇਰੇ ਨਾਲ ਘਰੋਂ ਜੂ ਆਉਂਦੈ ।”
ਮੌਲਵੀ ਨੂੰ ਆਉਂਦਿਆਂ ਵੇਖ ਕੇ ਸਾਹਿਬਾਂ ਨੇ ਸਾਰਿਆਂ ਨੂੰ ਥਾਉਂ ਥਾਈਂ ਬਹਿ ਜਾਣ ਲਈ সাধিঙ্গা।
“ਕਿਉਂ ਸਾਹਿਬਾਂ ! ਇਹ ਤੇਰਾ ਕਿਹਾ ਨਹੀਂ ਮੰਨਦੇ?” ਮੌਲਵੀ ਨੇ ਆਪਣੀ ਖੂੰਡੀ ਕਿੱਲੀ ਨਾਲ ਟੰਗਦਿਆਂ ਪੁੱਛਿਆ।
“ਨਹੀਂ ਜੀ, ਇਹ ਕਦੇ ਮੇਰਾ ਕਿਹਾ ਮੋੜਦੇ ਹੀ ਨਹੀਂ – ਕਦੇ ਕਦੇ ਮੇਰੇ ਕੋਲ ਬਹਿਣ ਤੋਂ ਰਤਾ ਝਗੜ ਪੈਂਦੇ ਨੇ ।”
ਮੌਲਵੀ ਥੜੀ ਉੱਤੇ ਬਹਿ ਗਿਆ। ਉਹਦੇ ਗਲ ਚਿੱਟਾ ਖੱਦਰ ਦਾ ਕੁੜਤਾ, ਲੱਕ ਨੀਲੀ ਤਹਿਮਤ ਸੀ ਤੇ ਚਿੱਟੀ ਪੱਗ ਹੇਠੋਂ ਉਹਦੇ ਕਾਲੇ ਪਟੇ ਪਿਛਾਂਹ ਲਮਕੇ ਦਿਸਦੇ ਸਨ ਜਿਨ੍ਹਾਂ ਨੂੰ ਝਟੇ ਝਟੇ ਉਂਗਲ ਨਾਲ ਉਹ ਨਿਖਾਰਦਾ ਸੀ । ਭਰਵੀਂ ਤੇ ਹੇਠੋਂ ਥੋੜੀ ਥੋੜੀ ਕੱਟੀ ਹੋਈ ਦਾਹੜੀ, ਨੁਮਾਜ਼ੀ ਮੱਥਾ, ਰੱਜਿਆ ਪੁੱਜਿਆ ਜੁੱਸਾ, ਆਲਮ ਨਹੀਂ ਪਰ ਮੁਅੱਲਮ ਪੱਕਾ ਲਗਦਾ ਸੀ ।
“ਖੋਲ੍ਹੇ ਬਸਤੇ ਤੇ ਵਾਰੀ ਵਾਰੀ ਸੁਣਾਓ ਜੋ ਕੱਲ੍ਹ ਪੜਿਆ ਸਾ ਜੇ ।”
ਸਾਹਿਬਾਂ ਨੇ ਬਸਤਾ ਖੋਲ੍ਹਿਆ। ਇਕ ਮੇਟੀ ਜਹੀ ਕਿਤਾਬ ਚੁੱਕ ਕੇ ਓਸ ਪਰ੍ਹਾਂ ਕਰ ਲਈ ਤੇ ਦੂਜੀ ਨੂੰ ਖੋਲ੍ਹ ਕੇ ਉਹ ਸੁਣਾਉਣ ਹੀ ਲੱਗੀ ਸੀ ਕਿ ਮੌਲਵੀ ਦਾ ਧਿਆਨ ਉਹਦੀ ਮੋਟੀ ਕਿਤਾਬ ਵੱਲ ਪੈ ਗਿਆ ।
“ਵਿਖਾ ਖਾਂ, ਸਾਹਿਬਾਂ ! ਇਹ ਕਿਹੜੀ ਕਿਤਾਬ ਤੂੰ ਪਈ ਪੜ੍ਹਨੀ ਏਂ?”
“ਅਲਫ ਲੈਲਾ”, ਭੂਆ ਬੀਬੋ ਨੇ ਇਹ ਦਿੱਤੀ ਏ – ਐਡੀ ਸੁਆਦਲੀ ਏ ਕਿ ਮੈਂ ਨਾਲ ਲੈ ਆਈ ਸਾਂ। ਕਦੇ ਤੁਸੀਂ ਆਉਂਦੇ ਨਹੀਂ, ਆਖਿਆ ਓਦੋਂ ਪੜ੍ਹ ਲਿਆ ਕਰਾਂਗੀ।”
ਮੌਲਵੀ ਨੇ ਵਰਕੇ ਫੋਲੇ, ਕਿਤੋਂ ਕਿਤੋਂ ਕੁਝ ਪੜ੍ਹ ਕੇ ਹੈਰਾਨੀ ਨਾਲ ਪੁਛਿਆ :
“ਤੂੰ ਸਮਝ ਲੈਨੀ ਏਂ, ਸਾਹਿਬਾਂ?”
“ਕਈ ਲਫਜ਼ ਮੈਨੂੰ ਸਮਝ ਨਹੀਂ ਆਉਂਦੇ ਪਰ ਕਹਾਣੀ ਸਾਰੀ ਮੈਂ ਸਮਝ ਲੈਨੀ ਆ।” ਕਿਤਾਬ ਸਾਹਿਬਾਂ ਨੂੰ ਵਾਪਸ ਫੜਾਂਦਿਆਂ ਮੌਲਵੀ ਨੇ ਮਿਰਜ਼ੇ ਵੱਲ ਤੱਕਿਆ, ਉਹ ਸਾਹਿਬਾਂ ਦੇ ਸੱਜੇ ਪਾਸੇ ਬੇ-ਸ਼ੌਕ ਜਿਹਾ ਬੈਠਾ ਸੀ ।
“ਪਰ ਸਾਹਿਬਾਂ, ਏਸ ਆਪਣੇ ਸਾਥੀ ਨੂੰ ਵੀ ਪੜ੍ਹਣ ਦਾ ਸੁਆਦ ਪਾ । ਇਹ ਵੇਖ ਕਿਸ ਤਰ੍ਹਾਂ ਡੰਨ-ਵੱਟਾ ਬਣਿਆ ਬੈਠੇ । ਮਸੀਤੋਂ ਬਾਹਰ ਇਹ ਬੜਾ ਚੁਸਤ ਹੁੰਦਾ ਏ।”
“ਜੀ, ਅੱਜ ਮੈਂ ਇਹਨੂੰ ਸਮਝਾਇਆ ਸੀ । ਆਂਹਦਾ ਸੀ, ਅੱਗੋਂ ਪੜ੍ਹਿਆ ਕਰੇਗਾ।”
“ਸੁਣ ਓਏ ਮਿਰਜ਼ਿਆ ! ਜੇ ਕੱਲ੍ਹ ਵੀ ਤੂੰ ਮੈਨੂੰ ਏਸੇ ਤਰ੍ਹਾਂ ਪੱਥਰ-ਸ਼ਕਲ ਬੈਠਾ ਦਿਸਿਉਂ ਤਾਂ ਮੈਂ ਤੇਰੇ ਪਿਓ ਨੂੰ ਸੁਨੇਹਾ ਘੱਲਾਂਗਾ ਕਿ ਤੈਨੂੰ ਦਾਨਾਬਾਦ ਲੈ ਜਾਏ। ਏਥੇ ਐਵੇਂ ਤੂੰ ਆਪਣਾ ਤੇ ਮੇਰਾ ਵਕਤ ਜ਼ਾਇਆ ਪਿਆ ਕਰਨੈਂ ।”
“ਇਕ ਹਫਤਾ, ਮੌਲਵੀ ਜੀ, ਤੁਸੀਂ ਹੋਰ ਵੇਖ ਲਓ” ਸਾਹਿਬਾਂ ਬੋਲ ਪਈ, “ਮੈਂ ਭੂਆ ਬੀਬੋ ਦੇ ਘਰ ਜਾ ਕੇ ਇਹਨੂੰ ਪੜ੍ਹਾਇਆ ਕਰਾਂਗੀ । ਇਹਨੂੰ ਅਜੇ ਸ਼ੌਕ ਹੀ ਨਹੀਂ ਪਿਆ, ਸਿਆਣਾ ਤਾਂ ਇਹ ਬੜਾ ਜੇ,” ਸਾਹਿਬਾਂ ਨੇ ਮਿਰਜ਼ੇ ਵੱਲ ਤੱਕ ਕੇ ਆਖਿਆ ਤੇ ਉਹਦੀ ਗੱਲ ਸਣ ਕੇ ਮਿਰਜ਼ੇ ਨੇ ਅੱਖਾਂ ਉਤਾਂਹ ਚੁੱਕੀਆਂ ਪਰ ਮੌਲਵੀ ਨੂੰ ਆਪਣੇ ਵੱਲ ਤਕਦਿਆਂ ਵੇਖ ਕੇ ਓਸ ਫੇਰ ਊਂਧੀ ਪਾ ਲਈ।
“ਚੰਗਾ, ਹੋਰ ਥੋੜਾ ਚਿਰ ਵੇਖ ਲੈਨਾ ਆਂ ਤੇ ਕੱਲ੍ਹ ਤੋਂ ਰੋਜ਼, ਮਿਰਜ਼ਿਆ, ਮੈਂ ਖ਼ਾਸ ਤੌਰ ਤੇ ਤੇਰੇ ਕੋਲੋਂ ਸਬਕ ਸੁਣਿਆ ਕਰਾਂਗਾ।”
ਮਸੀਤੋਂ ਛੁੱਟੀ ਹੁੰਦਿਆਂ ਸਾਹਿਬਾਂ ਮਿਰਜ਼ੇ ਦੇ ਨਾਲ ਭੂਆ ਬੀਬੋ ਦੇ ਘਰ ਗਈ ਤੇ ਉਹਨੂੰ ਮੌਲਵੀ ਦੀ ਆਖੀ ਸੁਣਾਈ । ਪੜ੍ਹਨ ਲਈ ਬੀਬੋ ਨੇ ਅੱਗੇ ਵੀ ਕਈ ਵਾਰੀ ਮਿਰਜ਼ੇ ਨੂੰ ਆਖਿਆ ਸੀ ਪਰ ਜਿਹੜੀ ਗੱਲ ਓਸ ਨੇ ਅੱਜ ਆਖੀ ਉਹਦਾ ਅਸਰ ਮੁੰਡੇ ਉੱਤੇ ਡੂੰਘਾ ਹੋਇਆ।
“ਜੇ ਪੁੱਤਰਾ ਮੌਲਵੀ ਨੇ ਭਾਈਏ ਚੌਧਰੀ ਨੂੰ ਲਿਖ ਹੀ ਦਿੱਤਾ, ਓਸ ਆਖਣੈ, ਮੈਂ ਤੇਰਾ ਧਿਆਨ ਨਹੀਂ ਰੱਖਿਆ ਤੇ ਦਿਨ ਦੋ ਨਹੀਂ ਲਾਣੇ ਕਿ ਤੈਨੂੰ ਲੈ ਜਾਣੈ । ਸਾਰੀ ਉਮਰ ਮੈਂ ਭੈਣ ਭਾਈਏ ਕੋਲੋਂ ਸ਼ਰਮਿੰਦੀ ਰਹਾਂਗੀ।”
ਬੀਬੋ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਓਸ ਭੈਣ ਕੋਲੋਂ ਮਿਰਜ਼ੇ ਨੂੰ ਮੰਗਿਆ ਹੋਇਆ ਸੀ ਨਾਲੇ ਸਿਆਲਾਂ ਦਾ ਮੌਲਵੀ ਵੀ ਚੰਗਾ ਗਿਣਿਆ ਜਾਂਦਾ ਸੀ । ਸਾਹਿਬਾਂ ਮਿਰਜ਼ੇ ਦੇ ਮਾਮੇ ਦੀ पी मी।
“ਤੇ ਨਾਲੇ ਭੂਆ, ਮੇਰੀ ਪੜ੍ਹਾਈ ਵੀ ਚੱਟ ਹੋ ਜਾਣੀ ਏਂ” ਸਾਹਿਬਾਂ ਨੇ ਆਖਿਆ, “ਮਾਂ ਅੱਗੇ ਹੀ ਆਂਹਦੀ ਏ ਹੁਣ ਮੈਂ ਸਿਆਣੀ ਹੋ ਗਈ ਆਂ, ਮਸੀਤੇ ਨਾ ਜਾਇਆ ਕਰਾਂ । ਮੈਂ ਆਂਹਨੀ ਆਂ, ਮਿਰਜ਼ਾ ਜੂ ਮੇਰੇ ਨਾਲ ਹੁੰਦੈ ਤੇ ਉਹ ਮੰਨੀ ਜਾਂਦੀ ਏ, ਫੇਰ ਓਸ ਨਹੀਂ ਮੰਨਣਾ।”
ਮਿਰਜ਼ਾ ਜਿਉਂ ਬੜੀ ਡੂੰਘੀ ਸੋਚੀ ਪੈ ਗਿਆ।
“ਬੇਲ ਖਾਂ ਪੁੱਤਰਾ !” ਮਾਸੀ ਨੇ ਬੜੇ ਜਜ਼ਬੇ ਨਾਲ ਆਖਿਆ, “ਤੂੰਹੇ ਤਾਂ ਮੇਰੇ ਸੁੰਨੇ ਘਰ ਨੂੰ ਵਸਦਾ ਬਣਾਇਆ ਹੋਇਐ । ਇਕ ਵਰ੍ਹਾ ਮੇਰੀ ਖ਼ਾਤਰ ਹੀ ਮਨ ਮਾਰ ਕੇ ਪੜ੍ਹ ਲੈ ਮੈਂ ਭੈਣ ਕੋਲੋਂ ਸੱਚੀ ਹੋ ਜਾਵਾਂ ।”
ਮਿਰਜ਼ਾ ਮਾਸੀ ਦੇ ਮੂੰਹ ਵੱਲ ਵੇਖਣ ਲਗ ਪਿਆ ਉਹਦੀਆਂ ਅੱਖਾਂ ਦਸਦੀਆਂ ਸਨ ਕਿ ਮਾਸੀ ਨੇ ਬੱਚੇ ਦਾ ਦਿਲ ਹਲੂਣ ਦਿੱਤਾ ਸੀ ।
“ਚੰਗਾ ਮਾਸੀ, ਸੈਹਬਾਂ ਵੀ ਆਂਹਦੀ ਸੀ ਉਹ ਮੈਨੂੰ ਮਦਦ ਦੇਵੇਗੀ, ਤੂੰ ਵੀ ਥੋੜਾ ਬਹੁਤ ਦਸਦੀ ਰਹੀਂ ਮੈਂ ਪੜ੍ਹਿਆ ਕਰਾਂਗਾ, ਪੂਰੇ ਧਿਆਨ ਨਾਲ ਪੜ੍ਹਿਆ ਕਰਾਂਗਾ।” ਮਿਰਜ਼ੇ ਨੇ ਮਾਸੀ ਤੇ ਸਾਹਿਬਾਂ ਦੋਹਾਂ ਨੂੰ ਇਕਰਾਰ ਦੇ ਦਿੱਤਾ ।
ਪਿਆਰ ਨਾਲ ਹਲੂਣੇ ਗਏ ਬੱਚੇ ਦਾ ਇਕਰਾਰ ਕਈ ਵਾਰੀ ਸਿਆਣਿਆਂ ਦੇ ਇਕਰਾਰ ਨਾਲੋਂ ਵਧੇਰੇ ਅਟੁੱਟ ਸਾਬਤ ਹੁੰਦਾ ਹੈ। ਮਿਰਜ਼ੇ ਨੇ ਵੀ ਆਪਣਾ ਇਕਰਾਰ ਇਹੋ ਜਹੀ ਖੂਬੀ ਨਾਲ ਨਿਭਾਇਆ। ਕਿ ਮਾਸੀ ਤੇ ਸਾਹਿਬਾਂ ਹੀ ਨਹੀ, ਮੌਲਵੀ ਵੀ ਹੈਰਾਨ ਹੋ ਗਿਆ। ਵਰ੍ਹੇ ਭਰ ਦੀ ਕਸਰ ਓਸ ਮਹੀਨੇ ਵਿਚ ਪੂਰੀ ਕਰ ਲਈ। ਕਈ ਵਾਰੀ ਮੌਲਵੀ ਨੇ ਜਮਾਤ ਵਿਚ ਮਿਰਜ਼ੇ ਨੂੰ ਥਾਪੀ ਦਿੱਤੀ।
ਅੱਗੇ ਉਹਨੂੰ ਸਾਰੇ ਦਿਨ ਵਿਚ ਇੱਕੋ ਗੱਲ ਹੀ ਚੰਗੀ ਲਗਦੀ ਸੀ- ਸਾਹਿਬਾਂ ਨਾਲ ਮਸੀਤੇ ਜਾਣਾ ਤੇ ਆਉਣਾ। ਹੁਣ ਉਹਦਾ ਸਾਰਾ ਦਿਨ ਚੰਗੀਆਂ ਗੱਲਾਂ ਨਾਲ ਭਰ ਗਿਆ, ਮਾਸੀ ਵੀ ਖੁਸ਼ ਮੌਲਵੀ ਵੀ ਖੁਸ਼ ਤੇ ਸਾਹਿਬਾਂ ਉਹ ਰੋਜ਼ ਉਹਦੇ ਘਰ ਆਉਂਦੀ, ਉਹਦਾ ਦਿੱਤਾ ਸਬਕ ਉਹ ਸਾਰਾ ਦਿਨ ਯਾਦ ਕਰਦਾ ਤੇ ਯਾਦ ਕਰਦਿਆਂ ਉਹਨੂੰ ਸਾਹਿਬਾਂ ਆਪਣੇ ਕੋਲ ਹੀ ਬੈਠੀ ਜਾਪਦੀ ।
ਹੁਣ ਉਹ ਬਾਰ੍ਹਵਾਂ ਵਰ੍ਹਾ ਉਮਰ ਦਾ ਮੁਕਾ ਚੁੱਕਿਆ ਸੀ ਤੇ ਉਮਰ ਦੀ ਪੌੜੀ ਦੇ ਅਗਲੇ ਡੰਡੇ ਤੋਂ ਮਿੱਠੀਆਂ ਯਾਦਾਂ ਦਾ ਲਹਿਲਹਾਉਂਦਾ ਬਾਗ਼ ਉਹਨੂੰ ਦਿੱਸਣ ਲਗ ਪਿਆ । ਏਸ ਬਾਗ਼ ਦਾ ਇਕ ਇਕ ਬੁੱਲ੍ਹਾ ਬਾਲ-ਦਿਲ ਵਿਚ ਜਵਾਨੀ ਦੀ ਮਹਿਕ ਛੇੜਦਾ ਸੀ ।
ਸਾਹਿਬਾਂ ਦੀ ਪੰਜੇਬ ਛਣਕਦੀ, ਮਿਰਜ਼ੇ ਦੀਆਂ ਅੱਖਾਂ ਬੂਹੇ ਵੱਲ ਉਠਦੀਆਂ। ਔਹ ਉਹਦੀ ਮੁਸਕਣੀ ਲਿਸ਼ਕੀ ਕਿ ਮਿਰਜ਼ੇ ਦੇ ਬੁਲ੍ਹਾਂ ਚੋਂ ਯਾਦ ਕੀਤਾ ਸਬਕ ਡੁੱਲ੍ਹ ਡੁੱਲ੍ਹ ਪਿਆ। ਪਹਿਲਾਂ ਉਹਨੂੰ ਸੁਪਨਾ ਆਉਂਦਾ ਹੁੰਦਾ ਸੀ ਕਿ ਉਹ ਸਾਹਿਬਾਂ ਦਾ ਬਸਤਾ ਚੁੱਕੀ ਆਪਣੇ ਲੱਕ ਦੁਆਲੇ ਉਹਦੇ ਹੱਥ ਦੀਆਂ ਉਂਗਲਾਂ ਗਿਣਦਾ ਤੁਰੀ ਜਾ ਰਿਹਾ ਹੈ,ਮਸੀਤ ਆਉਂਦੀ ਨਹੀਂ, ਉਹ ਤੁਰੀ ਜਾਂਦੇ ਨੇ, ਉਹਦੇ ਅੰਦਰ ਕੋਈ ਅਨੋਖੀ ਖੁਸ਼ੀ ਰਚੀ ਜਾਂਦੀ ਏ, ਜਦੋਂ ਅੰਦਰ ਮਿਉਣ ਨਾਲੋਂ ਵੀ ਬਹੁਤੀ ਹੋ ਜਾਂਦੀ, ਤਾਂ ਉਹਦੀ ਜਾਗ ਖੁਲ੍ਹ ਜਾਂਦੀ ।
ਹੁਣ ਉਹਨੂੰ ਹੋਰ ਤਰ੍ਹਾਂ ਦਾ ਸੁਪਨਾ ਆਉਣ ਲਗ ਪਿਆ ਸੀ । ਸਾਹਿਬਾਂ ਉਹਨੂੰ ਪਈ ਪੜ੍ਹਾਂਦੀ ਏ, ਕਿਤਾਬਾਂ ਮੁਕਦੀਆਂ ਜਾਂਦੀਆਂ ਨੇ ਤੇ ਅਖੀਰਲੀ ਕਿਤਾਬ ਰੱਖ ਕੇ ਸਾਹਿਬਾਂ ਉਹਦੀਆਂ ਰੋਸ਼ਨਾਈਆਂ ਅੱਖਾਂ ਵਿਚ ਤੱਕਦੀ ਤੇ ਮਿਰਜ਼ੇ ਦਾ ਹੱਥ ਫੜ ਕੇ ਆਂਹਦੀ ਏ, ਹੋਰ ਮੈਂ ਤੈਨੂੰ ਕੀ ਪੜ੍ਹਾਵਾਂ ? ਮੈਨੂੰ ਸਾਰੀ ਨੂੰ ਤਾਂ ਤੂੰ ਪੜ੍ਹ ਲਿਐ!”
ਸਾਹਿਬਾਂ ਦੀਆਂ ਉਂਗਲਾਂ ਵਿਚੋਂ ਸਬਕਾਂ ਦੇ ਸਬਕ ਉਹਦੇ ਅੰਦਰ ਰਚਦੇ ਜਾਂਦੇ ਨੇ ਤੇ ਉਹ नप्ता धेरै।
ਪਰ ਖ਼ਾਬ ਨਾਲੋਂ ਜਾਗ ਫਿੱਕੀ ਵੇਖ ਕੇ ਉਹ ਫੇਰ ਅੱਖਾਂ ਮੀਟ ਲੈਂਦਾ ਹੈ। *”ਕਿਉਂ ਮਿਰਜਿਆ ! ਪੜ੍ਹ ਪੜ੍ਹ ਕੇ ਅਜੇ ਤੂੰ ਰੱਜਿਆ ਨਹੀਂ, ਫੇਰ ਆ ਗਿਐਂ ?” ਸਾਹਿਬਾਂ ਉਹਨੂੰ ਹਸਦੀ ਦਿਸ ਪੈਂਦੀ ਤੇ ਉਹ ਕਹਿੰਦਾ :
*ਮੈਂ ਪੜ੍ਹਨ ਨਹੀਂ ਆਇਆ, ਜੀਅ ਤੇਰੇ ਨਾਲ ਘੋੜੀ ਤੇ ਚੜ੍ਹ ਕੇ ਉੱਡਣ ਨੂੰ ਕਰਦੇ । ਘੋੜੀ ਲੈ ਕੇ ਆਇਆ ਆਂ, ਸੈਹਬਾਂ ! ਬਹਿ ਜਾ ਮੇਰੇ ਪਿੱਛੇ । “ਤੇ ਉਹ ਜ਼ਮੀਨ ਉੱਤੇ ਨਹੀਂ, ਅਸਮਾਨਾਂ ਉੱਤੇ ਉਡਦੇ ਰਹਿੰਦੇ ।
ਇਹ ਵਰ੍ਹਾ ਮਿਰਜ਼ੇ ਤੇ ਸਾਹਿਬਾਂ ਦੀ ਉਮਰ ਦਾ ਅਤਿ ਮਿੱਠਾ ਵਰ੍ਹਾ ਸੀ। ਦਿਨ ਦੀਆਂ ਰੀਝਾਂ ਰਾਤੀਂ ਤਾਰੇ ਬਣ ਕੇ ਸੁਪਨਿਆਂ ਵਿਚ ਟਿਮ ਟਿਮ ਕਰਦੀਆਂ ਸਨ, ਜਿਮੀਂ ਅਸਮਾਨ ਰੰਗੇ ਗਏ, ਦੋ ਬਾਲ-ਰੂਹਾਂ ਇਕ ਦਾ ਹੱਥ ਦੂਜੇ ਦੇ ਮੋਢੇ ਉੱਤੇ, ਦੂਜੀ ਦਾ ਹੱਥ ਪਹਿਲੇ ਦੀ ਕਮਰ ਦੁਆਲੇ, ਜਵਾਨੀ ਦੇ ਮਸਤਾਨੇ ਗੁਲਿਸਤਾਨ ਵਿਚ ਦਾਖ਼ਲ ਹੋ ਰਹੀਆਂ ਸਨ।
ਮਿਰਜ਼ੇ ਦੇ ਪਿਓ ਨੂੰ ਖ਼ਬਰ ਮਿਲੀ ਕਿ ਮੁੰਡਾ ਪੜ੍ਹਾਈ ਵਿਚ ਚੰਗਾ ਚਲ ਰਿਹਾ ਹੈ। ਉਹ ਇਕ ਦਿਨ ਪੁੱਤਰ ਨੂੰ ਵੇਖਣ ਆਇਆ। ਪੁੱਤਰ ਦੇ ਮੋਕਲੇ ਅੰਗ ਹੁਣ ਖੁਲ੍ਹਦੇ ਦੇਖ ਕੇ ਉਹਦੇ ਅੰਦਰ ਵਖਰੀ ਕਿਸਮ ਦੀ ਤੜਪ ਉੱਠੀ ।
“ਸੋਹਣਾ ਜਵਾਨ ਨਿਕਲੇਗਾ, ਮਿਰਜ਼ਾ! ਉਹਨੂੰ ਜਚਿਆ, “ਇਹਨੂੰ ਜਵਾਨਾਂ ਦੇ ਹੁਨਰਾਂ ਵਿਚ ਤਾਕ ਕਰਾਂ ।’”
ਉਸ ਸੋਚਿਆ, ਤੀਰ-ਅੰਦਾਜ਼ੀ ਤੇ ਘੁੜ-ਸਵਾਰੀ ਵਿਚ ਇਹਦਾ ਸਾਨੀ ਕੋਈ ਨਾ ਹੋਵੇ ।ਇੱਕੋ ਮੇਰਾ ਪੁੱਤਰ ਦਸਾਂ ਉੱਤੇ ਭਾਰੂ ਹੋਵੇ, ਕੋਈ ਦੁਸ਼ਮਣ ਕੰਨ ਨਾ ਫਰਕੇ ।”
ਤੇ ਓਸ ਨੇ ਆਪਣੀ ਸਾਲੀ ਬੀਬੋ ਨਾਲ ਗੱਲ ਕੀਤੀ।ਬੀਬੇ ਨੇ ਇਕ ਵਰ੍ਹਾ ਹੋਰ ਪੜ੍ਹਦੇ ਰਹਿਣ ਦੀ ਸਲਾਹ ਦਿੱਤੀ ।
“ਨਹੀਂ ਬੀਬੋ”, ਬਿੰਜਲ ਖਰਲ ਨੇ ਸਿਰ ਫੇਰਿਆ, “ਇਹਨੂੰ ਕਿਹੜਾ ਅਸਾਂ ਮੌਲਵੀ ਫਾਜ਼ਲ ਬਣਾਨਾ ਏਂ, ਬਥੇਰਾ ਪੜ੍ਹ ਲਿਆ ਸੂ ।ਜ਼ਮੀਨਾਂ ਵਾਲੇ ਦੁਸ਼ਮਣਦਾਰ ਹੁੰਦੇ ਨੇ; ਇਹਦੇ ਉੱਤੇ ਧੁੰਮਾਂ ਪਾਣ ਵਾਲੀ ਜਵਾਨੀ ਚੜ੍ਹਦੀ ਮੈਨੂੰ ਦਿਸਦੀ ਏ ਇਹਨੂੰ ਮੈਂ ਤੇਗ-ਜਨ, ਤੀਰ-ਅੰਦਾਜ਼ ਬਣਾਵਾਂਗਾ, ਸ਼ਾਹਸਵਾਰ ਬਣਾਵਾਂਗਾ।””
ਮਿਰਜ਼ੇ ਦੇ ਦਾਨਾਬਾਦ ਚਲੇ ਜਾਣ ਦੀ ਗੱਲ ਪੱਕੀ ਹੋ ਗਈ ਪਰ ਦੋ ਦਿਨ ਆਪਣੇ ਘਰ ਲਿਜਾ ਕੇ ਮਿਰਜ਼ੇ ਨੂੰ ਰਖਣਾ ਸਾਹਿਬਾਂ ਨੇ ਬਿੰਜਲ ਫੁੱਫੜ ਨੂੰ ਮਨਾ ਲਿਆ ।ਫੁੱਫੜ ਨੂੰ ਭਾਂਵੇ ਪਿੰਡ ਕਿੰਨੇ ਹੀ ਕੰਮ ਸਨ ਪਰ ਸਾਹਿਬਾਂ ਬੱਚੀ ਦੀ ਮੰਗ ਕਿਸੇ ਲਈ ਵੀ ਮੋੜਨੀ ਔਖੀ ਸੀ ।ਬੀਬੋ ਫੁੱਫੀ ਉਹਦੀ ਔਖੀ ਤੋਂ ਔਖੀ ਗੱਲ ਵੀ ਮੰਨ ਕੇ ਆਂਹਦੀ ਹੁੰਦੀ ਸੀ :
“ਤੈਨੂੰ ਕੀਕਰ ਕੋਈ ਮੋੜੇ, ਸਾਹਿਬਾਂ ! ਤੇਰੇ ਮੂੰਹ ਦਾ ਬੋਲ ਬਾਹਾਂ ਵਾਂਗ ਗਲਵੱਕੜੀ ਪਾ ਲੈਂਦਾ ਏ।””ਨਿਰੇ ਬੋਲ ਵਿੱਚੋਂ ਹੀ ਨਹੀਂ, ਉਹਦੀਆਂ ਅੱਖਾਂ ਵਿੱਚੋਂ ਵੀ ਗਲਵੱਕੜੀ ਵਰਗਾ ਕੁਝ ਲਿਸ਼ਕਦਾ ਸੀ। ਜਦੋਂ ਕਿਸੇ ਨੂੰ ਉਚੇਚਾ ਕੁਝ ਉਹ ਮਨਾਉਣਾ ਚਾਹੁੰਦੀ, ਉਹਦੀਆਂ ਫੁੱਲਾਂ ਵਾਂਗ ਟਹਿਕਦੀਆਂ ਅੱਖੀਆਂ ਵਿੱਚੋਂ ਚਾਵਾਂ ਭਰੀ ਜਿੰਦ ਤਿੱਤਲੀ ਵਾਂਗ ਛੂੰਹਦੀ ਮਿੱਠਾ ਮਿੱਠਾ ਕੁਝ ਛੱਡ ਜਾਂਦੀ ਸੀ ।
ਦੋ ਦਿਨ ਉਹ ਦੋਵੇਂ ਇਕ ਪਲ ਨਾ ਵਿਛੜੇ ਇਕੱਠੀ ਦੋਹਾਂ ਨੇ ਰੋਟੀ ਖਾਧੀ। “ਸੈਹਬਾਂ ! ਆਪਣੀ ਕਿਤਾਬ ਚੋਂ ਉਹ ਕਹਾਣੀਆਂ ਸੁਣਾ ਜਿਹੜੀਆਂ ਤੈਨੂੰ ਚੰਗੀਆਂ ਲਗਦੀਆਂ ਨੇ।” ਮਿਰਜ਼ੇ ਨੇ ਮੰਗਿਆ ।
ਸਾਹਿਬਾਂ ਕਿਤਾਬ ਕੱਢ ਲਿਆਈ। ਵਰਕੇ ਫੋਲ ਕੇ ਓਸ ਇਕ ਕਹਾਣੀ ਸੁਣਾਈ, ਕਿਸੇ ਪਿਆਰ-ਪੁਤਲੀ ਸ਼ਹਿਜ਼ਾਦੀ ਦੀ ਕਹਾਣੀ ਸੀ।
“ਤੂੰ ਤੇ ਸੈਹਬਾਂ ! ਐਉਂ ਪੜ੍ਹੀ ਏ ਜਿਉਂ ਇਹ ਤੇਰੀ ਹੀ ਕਹਾਣੀ ਹੁੰਦੀ ਏ । ”ਬੂਤ ਹੋਇਆ ਸੁਣਦਾ ਮਿਰਜ਼ਾ ਕਹਾਣੀ ਮੁੱਕਣ ਉੱਤੇ ਚੌਂਕਿਆ।
“ਮਿਰਜ਼ਾ ਜਿਹਾ ਨਾ ਹੋਵੇ ਸੀਏ,” ਸਾਹਿਬਾਂ ਨੇ ਉਹਦੀ ਠੋਡੀ ਉੱਤੇ ਉਂਗਲ ਧਰ ਕੇ ਓਸ
ਅੰਦਾਜ਼ ਵਿਚ ਆਖਿਆ ਜਿਹੜਾ ਬਚੀਉਂ ਇਕਾ ਇਕ ਜਵਾਨ ਹੁੰਦੀ ਪਿਆਰ-ਚੁਣੀ ਕਿਸੇ ਕੁੜੀ ਦਾ
ਹੀ ਹੋ ਸਕਦਾ ਹੈ।
“ਸੈਹਬਾਂ! ਹੋਰ ਸੁਣਾ।” ਸਾਹਿਬਾਂ ਦੀ ਲਿਆਕਤ ਦਾ ਰਸ਼ਕ ਕਰਦੇ ਮਿਰਜ਼ੇ ਨੇ ਤਰਲਾ बीडा ।
ਇਕ, ਦੋ, ਤਿੰਨ ਤੇ ਪੂਰੀਆਂ ਚਾਰ ਕਹਾਣੀਆਂ ਸਾਹਿਬਾਂ ਨੇ ਸੁਣਾਈਆਂ, ਸੁਣਾਉਂਦੀ ਸੁਣਾਉਂਦੀ ਦੇ ਦਿਲ ਵਿਚ ਪਤਾ ਨਹੀਂ ਕੀ ਆਇਆ, ਕਿਤਾਬ ਉਹਨੇ ਠੱਪ ਦਿੱਤੀ ਤੇ ਮਿਰਜ਼ੇ ਦੇ ਮੋਢੀ ਹੱਥ ਰੱਖ
ਕੇ ਪੁੱਛਣ ਲੱਗੀ :
“ਅੜਿਆ ਦਸ ਮਿਰਜਿਆ! ਕਦੇ ਸੈਹਬਾਂ ਨੂੰ ਯਾਦ ਵੀ ਕਰੇਂਗਾ ?”
ਬੰਦ ਕਮਰੇ ਦੀ ਕੋਈ ਬਾਰੀ ਚੌਪੱਟ ਖੁਲ੍ਹ ਜਾਇਆ ਜਿਉਂ ਚਾਨਣ ਦਾ ਹੜ੍ਹ ਅੱਖਾਂ ਚੁੰਧਿਆ ਦੇਂਦਾ ਹੈ, ਅੰਦਰੋਂ ਥਰਕਦੇ ਮੁੰਡੇ ਦੇ ਬੁਲ੍ਹਾਂ ਚੋਂ ਕੋਈ ਜਵਾਬ ਨਾ ਨਿਕਲ ਸਕਿਆ।
“ਤਾਂ ਤੂੰ ਮਿਰਜ਼ਿਆ, ਮੈਨੂੰ ਉੱਕਾ ਈ ਭੁਲ ਜਾਏਂਗਾ ?” ਵਿੱਚੋਂ ਸਭ ਕੁਝ ਜਾਣਦੀ ਨੇ ਉੱਪਰੋਂ ਬਣ ਕੇ ਪੁਛਿਆ।
“ਕਿਹੜੀ ਗੱਲ ਸੈਹਬਾਂ, ਮੈਂ ਤੇਰੀ ਭੁਲ ਜਾਵਾਂਗਾ!” ਆਖਰ ਬੁੱਲ੍ਹ ਖੁੱਲ੍ਹ ਹੀ ਪਏ ।
ਸਾਹਿਬਾਂ ਨੇ ਉਹਨਾਂ ਬੁੱਲ੍ਹਾਂ ਵੱਲ ਤੱਕਿਆ- ਹਲਕੀ ਜਹੀ ਕੰਬਣੀ ਸੀ ਉਹਨਾਂ ਵਿਚ ।ਬੁੱਲ੍ਹਾ ਤੋਂ ਉੱਪਰ ਓਸ ਨੇ ਅੱਖਾਂ ਵਿਚ ਤੱਕਿਆ, ਪਤਲਾ ਜਿਹਾ ਪਾਣੀ ਸੀ ਉਹਨਾਂ ਵਿਚ ।ਮਤੇ ਉਹ ਫਿਸ
ਪਏ ਸਾਹਿਬਾਂ ਨੇ ਗੱਲੀਂ ਲਾਉਣ ਲਈ ਪੁਛਿਆ : **ਭਲਾ ਦਸ ਖਾਂ, ਕੀ ਮੇਰਾ ਤੈਨੂੰ ਬਹੁਤਾ ਯਾਦ ਰਹੇਗਾ ?” ਤੇ ਦੋਹਾਂ ਹੱਥਾਂ ਵਿਚ ਉਹ ਉਹਦਾ ਹੱਥ ਝੱਸਣ ਲਗ ਪਈ।
*’ਆਪਣੇ ਲੋਕ ਦੁਆਲੇ ਤੇਰਾ ਹੱਥ ਨਹੀਂ ਨਹੀਂ, ਤੇਰਾ ਮੈਨੂੰ ਪੜ੍ਹਾਣ ਆਉਣਾ – ਨਹੀਂ ਇਹ ਵੀ ਨਹੀਂ – ਸਭ ਤੋਂ ਬਹੁਤਾ ਤੇਰਾ ਮੈਨੂੰ ਪੁੱਛਣਾ ਕਿ ਰਾਤੀਂ ਕਿਹੜਾ ਸੁਪਨਾ ਮੈਨੂੰ ਆਇਆ ਸੀ ਤੇ ਸੁਣ ਕੇ ਜਿਹੇ ਜਿਹਾ ਮੂੰਹ ਤੇਰਾ ਹੁੰਦਾ ਸੀ, ਉਹ ਮੈਨੂੰ ਦਿਸਦਾ ਹੀ ਰਹਿਣਾ ਏ… ਸੈਹਬਾਂ ਨਹੀਂ – ਸੱਚੀ ਦੱਸਾਂ – ਮੈਨੂੰ ਪਤਾ ਨਹੀਂ ਮੈਂ ਕੀ ਤੇਰਾ ਯਾਦ ਕਰਾਂਗਾ – ਪਰ ਮੈਨੂੰ ਪਤਾ ਏ ਮੈਂ ਤੈਨੂੰ ਭੁਲਾਣਾ ਕਦੀਏ ਨਹੀਂ।” ਨਹੀਂ
ਦੂਜੇ ਭਲਕ ਛਾਹ ਵੇਲਾ ਖਾ ਕੇ ਬਿੰਜਲ ਖਰਲ ਘੋੜੀ ਉੱਤੇ ਚੜ੍ਹ ਬੈਠਾ। ਮਿਰਜ਼ਾ ਮਾਸੀ ਦੇ ਗਲ ਲਗ ਕੇ ਸਾਹਿਬਾਂ ਨੂੰ ਬੋਝੇ ਚੋਂ ਕੱਢ ਕੇ ਆਪਣਾ ਚਾਕੂ ਨਿਸ਼ਾਨੀ ਫੜਾ ਰਿਹਾ ਸੀ ਕਿ ਪਿਓ ਨੇ ਛੇਤੀ ਕਰਨ ਲਈ ਆਖਿਆ। ਮਸਾਂ ਮਸਾਂ ਪੈਰ ਪੁਟਦਾ ਤੇ ਮੁੜ ਮੁੜ ਸਾਹਿਬਾਂ ਵੱਲ ਤੱਕਦਾ ਮਿਰਜ਼ਾ ਪਿਓ ਦੇ ਪਿੱਛੇ ਬਹਿ ਗਿਆ। ਘੋੜੀ ਨੂੰ ਬਿੰਜਲ ਨੇ ਅੱਡੀ ਛੁਹਾਈ ਮਿਰਜ਼ੇ ਦਾ ਮੂੰਹ ਪਿਛਾਂਹ ਹੀ ਭੰਵਿਆ ਰਿਹਾ ਜਿੰਨਾ ਚਿਰ ਪਿਓ ਨੇ ਝਿੜਕ ਕੇ ਨਹੀਂ ਆਖਿਆ :
“ਆਪਣੇ ਭਾਰ ਸੰਭਲ ਕੇ ਬਹੁ ਖਾਂ।”
ਤੇ ਹੁਣ ਸਾਹਿਬਾਂ ਉਹਨੂੰ ਦਿਸਣੋਂ ਵੀ ਹਟ ਗਈ ਸੀ।
ਦਾਨਾਬਾਦ ਪਹੁੰਚਦਿਆਂ ਹੀ ਬਿੰਜਲ ਖਰਲ ਨੇ ਕਈ ਉਸਤਾਦ ਬੁਲਾ ਕੇ ਮਿਰਜ਼ੇ ਦੀ ਸੌਂਪਣਾ ਕਰ ਦਿੱਤੀ ।
“ਤਾਂ ਜਾਣਾ ਤੁਹਾਡੀ ਉਸਤਾਦੀ,” ਬੜਾ ਇਨਾਮਾਂ, ਕਰਾਮਾਂ ਦਾ ਲਾਲਚ ਦੇ ਕੇ ਓਸ ਆਖਿਆ, “ਜੇ ਮਿਰਜ਼ੇ ਵਰਗਾ ਨਾ ਤੀਰਅੰਦਾਜ਼ ਤੇ ਨਾ ਘੁੜਸਵਾਰ ਸਾਰੇ ਇਲਾਕੇ ਵਿਚ ਕੋਈ ਹੋਵੇ ।”
“ਇਨਸ਼ਾ ਅੱਲਾਹ !” ਉਸਤਾਦਾਂ ਨੇ ਮਿਰਜ਼ੇ ਦਾ ਜੁੱਸਾ ਟੋਹ ਟਾਹ ਕੇ ਉਹਦੇ ਨਾਲ ਦਸਤ-ਪੰਜਾ ਲਿਆ।
“ਬੜੀ ਜਾਨ ਏ, ਖਾਨ, ਇਹਦੀਆਂ ਬਾਹਵਾਂ ਵਿਚ,” ਉਹਨਾਂ ਨੇ ਪਿਓ ਨੂੰ ਯਕੀਨ ਦੁਆ ਦਿੱਤਾ । ਪਿਉ ਦੇ ਤਬੇਲੇ ਚੋਂ ਬੱਕੀ ਉਹਦੀ ਸਵਾਰੀ ਲਈ ਚੁਣੀ ਗਈ। ਇਹਦਾ ਅਸਲੀ ਨਾਂ ‘ਅਰਬੀ ਸ਼ਹਿਜ਼ਾਦੀ’ ਸੀ ਪਰ ਮਿਰਜ਼ੇ ਤੋਂ ਛੋਟੀ ਭੈਣ ਤੋਤਲ ਮਾਰਦੀ ਇਹਨੂੰ ‘ਬੱਕੀ’ ‘ਬੱਕੀ’ ਕਹਿਣ ਲਗ ਪਈ ਸੀ । ਬੱਕੀ ਕੱਦ ਦੀ ਛੋਟੀ, ਸਿਰ ਅਕਲ ਨਾਲ ਭਰਿਆ, ਚੌੜਾ ਮੱਥਾ, ਮੋਟੀਆਂ ਅੱਖਾਂ ਤੇ ਖੁਲ੍ਹੀਆਂ ਨਾਸਾਂ, ਮੋਢੇ ਢਾਲਵੇਂ, ਪਿੱਠ ਛੋਟੀ ਤੇ ਤਕੜੀ, ਪੈਰ ਨਿੱਕੇ ਤੇ ਪੱਕੇ, ਉੱਡ ਜਾਣਾ ਉਹਦੀ ਵਾਦੀ ਸੀ । ਹਰ ਕੋਈ ਉਹਦੀ ਸਵਾਰੀ ਨਹੀਂ ਸੀ ਕਰ ਸਕਦਾ ਪਰ ਮਿਰਜ਼ੇ ਨੂੰ ਓਸ ਨੇ ਪਹਿਲੀ ਨਜ਼ਰ ਹੀ ਮਨਜੂਰ ਕਰ ਲਿਆ। ਉਹ ਹੁਣ ‘ਮਿਰਜ਼ੇ ਦੀ ਬੱਕੀ’ ਸੱਦੀ ਜਾਣ ਲਗ ਪਈ – ਸਿਰਫ਼ ਬਿੰਜਲ ਹੀ ਉਹਨੂੰ ‘ਅਰਬੀ ਸ਼ਹਿਜ਼ਾਦੀ’ ਆਖਦਾ ਸੀ ।
ਤੀਰਅੰਦਾਜ਼ੀ ਦਾ ਉਸਤਾਦ ਵੀ ਮਿਰਜ਼ੇ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣ ਲਗ ਪਿਆ ।
“ਅਜੇ ਵਰ੍ਹਾ ਨਹੀਂ ਹੋਇਆ ਸਿਖਦਿਆਂ, ਕੀ ਉਮਰ ਏ ਜਾਤਕੇ ਦੀ ! ਹੋਰ ਚਹੁੰ ਵਰ੍ਹਿਆਂ ਨੂੰ ਵੇਖਣਾ, ਜੇ ਅੱਖਾਂ ਮੀਟ ਕੇ ਏਸ ਨਿਸ਼ਾਨੇ ਨਾ ਫੁੰਡੇ ।”
ਵਰ੍ਹੇ ਬੀਤਦੇ ਗਏ । ਮਿਰਜ਼ਾ ਤੇ ਉਹਦੀ ਬੱਕੀ ਲਾਗੇ ਚਾਗੇ ਦੀ ਕਹਾਣੀ ਬਣ ਗਏ । ਤ੍ਰਿੰਝਣਾਂ ਵਿਚ ਮੁਟਿਆਰਾਂ ਮਿਰਜ਼ੇ ਬਾਰੇ ਗਣ ਗਾਉਂਦੀਆਂ, ਬੱਕੀ ਦੀ ਤੋਰ ਵੱਲ ਲੋਕ ਤੱਕਦੇ ਰਹਿ ਜਾਂਦੇ। ਸੁਪਨਿਆਂ ਵਾਲੀ ਘੋੜੀ ਤਾਂ ਮਿਰਜ਼ੇ ਹੇਠ ਆ ਗਈ, ਸੁਪਨਿਆਂ ਵਾਲੀ ਮਲਕਾ, ਉਹ ਸੋਚਦਾ, ਕਦੋਂ ਉੱਤੇ ਚੜ੍ਹੇਗੀ। “ਅਲਫ ਲੈਲਾ” ਦੀ ਕਿਤਾਬ ਏਸ ਮਲਕਾ ਨੇ ਉਹਨੂੰ ਨਿਸ਼ਾਨੀ ਦਿੱਤੀ ਸੀ। ਜਦੋਂ ਕਦੇ ਉਹਦੇ ਉਸਤਾਦ ਢਿੱਲੇ ਮੱਠੇ ਹੁੰਦੇ, ਉਹ ਸਾਹਿਬਾਂ ਕੋਲੋਂ ਸੁਣੀਆਂ ਕਹਾਣੀਆਂ ਕਿਤਾਬ ਚੋਂ ਪੜ੍ਹਦਾ, ਤੇ ਓਸ ਰਾਤੀ ਉਹ ਕਹਾਣੀ ਦਾ ਸ਼ਹਿਜ਼ਾਦਾ ਬਣ ਜਾਂਦਾ। ਬੱਕੀ ਉਹਦੇ ਹੇਠਾਂ ਤੇ ਸਾਹਿਬਾਂ ਨੂੰ ਟੈਲਦਾ ਉਹ ਉਡਦਾ ਫਿਰਦਾ ।
ਕਈ ਵਾਰੀ ਉਹਦੇ ਜੀਅ ਵਿਚ ਆਇਆ ਉਹ ਸਿਆਲੀਂ ਜਾ ਨਿਕਲੇ ਪਰ ਉਹਦੇ ਉਸਤਾਦਾਂ ਦਾ ਆਪਸ ਵਿਚ ਮੁਕਾਬਲਾ ਸੀ, ਕਿਦ੍ਹੇ ਹੁਨਰ ਵਿਚ ਮਿਰਜ਼ਾ ਪਹਿਲਾਂ ਤਾਕ ਹੁੰਦਾ ਹੈ । ਬੜਾ ਉੱਚਾ ਟੀਚਾ ਬਿੰਜਲ ਖਾਨ ਨੇ ਉਹਨਾਂ ਸਾਹਮਣੇ ਰੱਖ ਦਿੱਤਾ ਸੀ । ਉਸਤਾਦ ਉਹਨੂੰ ਕਦੇ ਛੁੱਟੀ ਨਾ ਦੇਂਦੇ।
ਬੱਕੀ ਦੀ ਇਕ ਛੂਟ ਉੱਤੇ ਝੰਗ ਸਿਆਲ ਸਨ। ਦਿਲ ਓਥੇ ਵਸਦਿਆਂ ਵੀ ਉਹ ਆਪੀਂ ਪੁੱਜ ਨਾ ਸਕਿਆ ਪਰ ਉਹਨੂੰ ਸੋਆਂ ਪਹੁੰਚਦੀਆਂ ਸਨ ਕਿ ਸਿਆਲਾਂ ਵਿਚ ਹੁਸਨ ਦੀ ਨੈਂ ਚੜ੍ਹ ਰਹੀ ਹੈ। ਪਤਲੀ ਲੰਮੀ ਬਾਲੜੀ ਹੁਣ ਮੁਟਿਆਰ ਹੋ ਗਈ ਸੀ – ਜੁਲਫ਼ਾਂ ਵਿਚ ਕੋਈ ਜਾਦੂ ਵਸ ਗਿਆ ਸੀ, ਰਾਤ-ਕਾਲੀਆਂ ਅੱਖਾਂ ਵਿਚ ਤਾਰੇ ਬਲ ਉੱਠੇ ਸਨ, ਬੁੱਲ੍ਹੀਆਂ ਭਰ ਕੇ ਬੁੱਲ੍ਹ ਬਣ ਗਈਆਂ ਪਰ ਉਹਨਾਂ ਦੇ ਕੁੰਡਲਾਂ ਦੀਆਂ ਲਕੀਰਾਂ ਦੋਹੀਂ ਪਾਸੀਂ ਧਾਰ ਵਾਂਗ ਬਰੀਕ ਹੋ ਗਈਆਂ ਸਨ, ਉਹਦੇ ਦਿਲ ਦੀਆਂ ਉਮੰਗਾਂ ਕਾਹਲੀਆਂ ਪੈ ਕੇ ਸੀਨੇ ਉੱਤੇ ਉਭਰ ਆਈਆਂ ਸਨ ਤੇ ਉਹਦੀ ਬਾਲ-ਬੋਲੀ ਦਾ ਇਕ-ਤਾਰਾ ਸਿਤਾਰ ਦੀ ਗੰਭੀਰ ਲੈ ਵਿਚ ਛਲਕ ਪਿਆ ਸੀ, ਜਿਦ੍ਹੀ ਕੰਨੀਂ ਉਹਦਾ ਬੋਲ ਪੈਂਦਾ, ਉਹਦੇ ਅੰਦਰ ਕੋਈ ਗੁੱਝੀ ਤਮੰਨਾ ਝੁਣ-ਝੁਣਾ ਉੱਠਦੀ ।
ਸਾਹਿਬਾਂ ਜਵਾਨ ਹੋ ਗਈ, ਜ਼ਿੰਦਗੀ ਦਾ ਸਹਿਰਾ ਸਾਗਰ ਬਣ ਕੇ ਲਹਿਰੋ ਲਹਿਰ ਹੋ ਗਿਆ। ਭੂਆ ਬੀਬੇ ਦੇ ਘਰ ਉਹ ਰੋਜਾਨਾ ਜਾਂਦੀ। ਭੂਆ ਕਈ ਵਾਰੀ ਦਾਨਾਬਾਦੋਂ ਹੋ ਆਈ ਸੀ, ਮਿਰਜੇ ਨੂੰ ਮਿਲ ਆਈ ਸੀ । “ਕੇਡਾ ਸੋਹਣਾ ਨਿਕਲਿਆ ਏ, ” ਭੂਆ ਦੇ ਮੂੰਹੋਂ ਸੁਣ ਸੁਣ ਉਹ ਨਸ਼ਿਆ नारी।
“ਭੂਆ ਤੂੰ ਆਖਿਆ ਨਾ, ਕਦੇ ਝਟ ਦਾ ਝਟ ਉਹ ਸਿਆਲੀਂ ਹੋ ਜਾਏ?”
“ਉਹ ਤਾਂ ਆਉਣ ਨੂੰ ਸਹਿਕਦਾ ਸੀ – ਪਰ ਭਾਈਏ ਖਾਨ ਦੇ ਸਿਰ ਖਬਤ ਸਵਾਰ ਏ, ਮਿਰਜੇ ਵਰਗਾ ਕੋਈ ਸਾਹਸਵਾਰ ਨਾ ਹੋਵੇ, ਨਾ ਤੀਰਅੰਦਾਜ਼ ਨਾ ਤੇਗ-ਜਨ ਹੋਵੇ। ਉਹਦੇ ਉਸਤਾਦ ਹਰ ਵੇਲੇ ਉਹਦੇ ਨਾਲ ਚੰਬੜੇ ਰਹਿੰਦੇ ਨੇ ।”
“ਕੀ ਭੂਆ ਉਹਨੂੰ ਯਾਦ ਹੈਸੀ ਕਦੇ ਮੈਂ ਵੀ ਉਹਦੀ ਉਸਤਾਦ ਸਾਂ ?” ਸਾਹਿਬਾਂ ਪੁੱਛਦੀ । “ਯਾਦ ਪੁਛਨੀ ਏਂ ? ਉਹ ਤੇਰੀ ਕਿਤਾਬ ਚੁੱਕ ਮੇਰੇ ਕੋਲ ਲੈ ਆਇਆ – ਤੂੰਏਂ ਉਹਨੂੰ ਦਿੱਤੀ ਹੋਣੀ ਏਂ। ਕਹਿੰਦਾ ਸੀ, ‘ਘੜੀ ਕੱਢਾਂ, ਪਲ ਕੱਢਾਂ, ਇਕ ਅੱਧੀ ਕਹਾਣੀ ਇਹਦੀ ਮੈਂ ਰੋਜ਼ ਪੜ੍ਹ ਲੈਨਾ ਆਂ – ਸਾਹਿਬਾਂ ਨੂੰ ਭੂਆ ਦਸ ਦੇਈਂ”।’
ਕੋਡੀ ਕੇਡੀ ਰਾਤ ਸਾਹਿਬਾਂ ਸੌਂ ਨਾ ਸਕਦੀ । ਸੋਚਦੀ ਰਹਿੰਦੀ, ਮਿਰਜਾ ਕਿਹੋ ਜਿਹਾ ਲਗਦਾ ਹੋਵੇਗਾ। ਕੀ ਜੇ ਉਹ ਆਵੇ ਤਾਂ ਹੁਣ ਵੀ ਉਹਦੇ ਲਕ ਦੁਆਲੇ ਉਹ ਬਾਂਹ ਫੇਰ ਸਕੇਗੀ ? ਤੇ ਉਹਨੂੰ ਕੀ ਹੋਵੇ ਅੱਜ ਜੇ ਮਿਰਜਾ ਉਹਦੇ ਮੋਢੇ ਉੱਤੇ ਹੱਥ ਧਰ ਦੇਵੇ ਉਹ ਉਹ ਉਹ ਸਾਰੀ ਥਰਕ ਪੈਂਦੀ ਤੇ ਆਹਦੀ, “ਉਹ ਮਿਰਜਿਆ । ਇਕ ਵਾਰੀ ਆ ਜਾ ਖਾ, ਮੈਂ ਵੇਖਾ ਹੁਣ ਮੈਂ ਤੈਨੂੰ ਕਿਹੋ ਜਹੀ लाठी भां?”
ਉਹਦੀ ਅੱਖ ਲਗ ਜਾਂਦੀ ਮਿਰਜਾ ਆ ਜਾਂਦਾ ਤੇ ਘੋੜੀ ਉੱਤੇ ਚੜ੍ਹਾ ਕੇ ਬਦਲਾਂ ਦੇ ਉਪਰ ਉੱਡ ਜਾਂਦਾ
ਸਾਹਿਬਾਂ ਦੇ ਵਿਆਹ ਦੀਆਂ ਗੱਲਾਂ ਹੋਣ ਲੱਗ ਪਈਆਂ। ਕਈਆਂ ਨੂੰ ਖ਼ਿਆਲ ਆਇਆ ਤੇ ਬੀਬੋ ਨੇ ਇਕ ਵਾਰੀ ਆਪਣੀ ਮਾਂ ਨੂੰ ਵੀ ਆਖ ਦਿੱਤਾ ਕਿ ਮਿਰਜ਼ੇ ਜਿਹਾ ਮੁੰਡਾ ਢੂੰਡਿਆਂ ਕੋਈ ਲੱਭਣਾ ਨਹੀਂ। ਮਾਂ ਨੂੰ ਵੀ ਗੱਲ ਚੰਗੀ ਲੱਗੀ ਉਸ ਨੇ ਸਾਹਿਬਾਂ ਦੇ ਬਾਬੇ ਖੀਵਾ ਖ਼ਾਨ ਦੀ ਮਰਜ਼ੀ ਪੁੱਛੀ। ਪਰ ਖੀਵਾ ਖ਼ਾਨ ਡੂੰਘੀਆਂ ਗਿਣਤੀਆਂ ਵਾਲਾ ਆਦਮੀ ਸੀ ।
“ਭੋਲੀ ਮਲਕੀ, ਇੱਕੋ ਇਕ ਸਾਡੀ ਧੀ ਏ। ਇਹਦੇ ਰਾਹੀਂ ਕੋਈ ਹੋਰ ਵੱਡਾ ਘਰ ਕਿਉਂ ਨਾ ਅਪਣਾਈਏ, ਬਿੰਜਲ ਦਾ ਘਰ ਤਾਂ ਸਾਡਾ ਹੋਇਆ ਈ ।”
“ਫੇਰ ਤੂੰ ਕੀ ਸੋਚਿਐ ? ਸੈਹਬਾਂ ਹੁਣ ਵਿਆਹੁਣ ਜੋਗ ਏ।”
“ਚੰਦੜ ਸਾਡੇ ਸਾਨੀ ਨੇ, ਕੁਝ ਆਕੜੇ ਵੀ ਰਹਿੰਦੇ ਨੇ । ਤਾਹਰ ਉਹਨਾਂ ਦਾ ਪੁੱਤ ਜਵਾਨ ਵੀ ਏ। ਜੇ ਏਸ ਘਰ ਸਾਕ ਹੋ ਜਾਏ ਤਾਂ ਜਾਣੋ ਸਾਰਾ ਇਲਾਕਾ ਹੀ ਆਪਣਾ ਹੋ ਗਿਆ।”
ਬਾਬੇ ਦੀ ਇਹ ਸਲਾਹ ਸੁਣ ਕੇ ਸਾਹਿਬਾਂ ਬੜੀ ਵਿਲਕੀ। ਭੂਆ ਬੀਬੋ ਦੇ ਘਰ ਜਾ ਕੇ ਰੋਈ। ਓਸ ਦਿਲਾਸਾ ਦਿੱਤਾ, ਦਸਿਆ, ਉਹ ਆਪਣੇ ਪਿਓ ਨਾਲ ਜ਼ੋਰ ਵੀ ਲਾ ਆਈ ਸੀ ਪਰ ਪਿਓ ਚੰਦੜਾ ਤੇ ਵਿਛਿਆ ਪਿਆ ਹੈ। ਕਿਸੇ ਦੀ ਓਸ ਕਦੇ ਸੁਣੀ ਨਹੀਂ ।
“ਭੂਆ ! ਤੂੰ ਮਿਰਜ਼ੇ ਨੂੰ ਜਾ ਕੇ ਆਖ, ਉਹ ਆਪਣੇ ਮਾਂ ਪਿਉ ਦਾ ਜ਼ੋਰ ਪਾਏ। ਏਥੋਂ ਤੂੰ ਤੇ ਫੁੱਫੜ ਹੋ ਜਾਈਓ । ਫੇਰ ਵੀ ਭਲਾ ਬਾਬਾ ਨਾ ਮੰਨੇਗਾ ?”
ਬੀਬੋ ਦਾਨਾਬਾਦ ਗਈ। ਭੈਣ ਭਣਜੇ ਨਾਲ ਸਲਾਹ ਮੇਲੀ । ਪਰ ਭੈਣ ਆਪਣੇ ਪਿਓ ਦੀ ਜਾਣੂ ਸੀ ਤੇ ਭਣਜਾ ਬੜਾ ਅਣਖੀ ਸੀ ।
“ਚੰਦੜਾਂ ਦਾ ਸੁਆਦ ਵੀ ਖੀਵਾ ਵੇਖ ਲਵੇ, ਮੈਂ ਤਾਂ ਬੀਬੋ ਜਾਣਾ ਨਹੀਉਂ,” ਬਿੰਜਲ ਨੇ ਉੱਕੀ ਨਾਂਹ ਕਰ ਦਿੱਤੀ । ਅਖ਼ੀਰ ਬੀਬੋ ਨੇ ਮਿਰਜ਼ੇ ਨੂੰ ਸਮਝਾਇਆ ਉਹ ਆਪ ਚਲ ਕੇ ਆਖੇ ਕਿ ਸਾਹਿਬਾਂ ਉੱਤੇ ਉਹਦਾ ਹੱਕ ਪਹਿਲਾਂ ਬਣਦਾ ਹੈ।
“ਜ਼ਰਾ ਢਿਲ ਨਾ ਲਾਈਂ ਸੋਹਣਿਆ ! ਨਾਈ ਚੰਧੜਾਂ ਦੇ ਜਾਣ ਹੀ ਵਾਲਾ ਈ ਤੇ ਸਾਹਿਬਾਂ ਨੂੰ ਖਾਣਾ ਪੀਣਾ ਸਭ ਭੁਲਿਆ ਹੋਇਐ।”
ਮਿਰਜ਼ੇ ਨੂੰ ਤੀਰ ਘੋੜੀਆਂ ਸਭ ਵਿਸਰ ਗਏ। ਮਾਸੀ ਦੇ ਮਗਰੇ ਮਗਰ ਉਹ ਸਿਆਲੀਂ ਪਹੁੰਚ ਪਿਆ। ਵੇਖਣ ਸੁਣਨ ਵਿਚ ਫਰਕ ਸੀ । ਝੰਗ ਸਿਆਲਾਂ ਦੀਆਂ ਕੰਧਾਂ ਵੀ ਉੜ ਉੜ ਮਿਰਜ਼ੇ ਨੂੰ ਸਿਹਾਣਦੀਆਂ ਦਿਸਦੀਆਂ ਸਨ। ਕੋਠਿਆਂ ਉੱਤੋਂ ਕੁੜੀਆਂ ਹਥਲੇ ਕੰਮ ਛੱਡ ਸ਼ਾਹਸਵਾਰ ਨੂੰ ਤਕਦੀਆਂ ਸਨ । ਉਹਦੇ ਹਾਣੀ ਉਹਨੂੰ ਮਿਲਣ ਆਏ ਉਹ ਆਪਣੇ ਮੌਲਵੀ ਨੂੰ ਸਲਾਮ ਕਰਨ ਗਿਆ। ਵੇਖ ਕੇ ਮੈਲਵੀ ਉੱਠ ਖੜੋਤਾ, ਜਾਤਾ ਕੋਈ ਚੌਧਰੀ ਆਇਆ ਹੈ।
“ਮਿਰਜ਼ਾ, ਤੁਹਾਡਾ ਨਾਲਾਇਕ ਸ਼ਾਗਿਰਦ ।”
. “ਅੱਲਾਹ – ਅੱਲਾਹ – ਸੁਬਹਾਨ ਅੱਲਾਹ – ਮਿਰਜ਼ਾ, ਮਿਰਜ਼ਾ !” ਮੌਲਵੀ ਨੇ ਜੱਫੀ ਪਾ ਲਈ। ਆਪਣੇ ਨਾਨੇ ਨੂੰ ਵੀ ਮਿਰਜਾ ਬੜਾ ਚੰਗਾ ਲੱਗਾ : ਮਾਮੀ, ਨਾਨੀ ਨੇ ਸਿਰ ਮੂੰਹ ਚੁੰਮਿਆ। ਸਾਹਿਬਾਂ ਦੀ ਹਾਲਤ ਅਜੀਬ ਹੋਈ ਹੋਈ ਸੀ । ਕਈ ਤਰ੍ਹਾਂ ਦੀ ਮਿਲਣੀ ਓਸ ਮਨ ਵਿਚ ਸੋਚੀ ਹੋਈ ਸੀ ਪਰ ਮਿਰਜੇ ਨੂੰ ਵੇਖ ਕੇ ਨਾ ਉਹਦੇ ਹੱਥ ਉੱਠੇ ਨਾ ਬੁੱਲ੍ਹ ਖੁੱਲ੍ਹੇ – ਅਚਾਨਕ ਜਿਉ ਉਹਦਾ ਸੁਪਨਾ ਅੱਖਾਂ ‘ਚੋਂ ਨਿਕਲ ਕੇ ਸਾਹਮਣੇ ਆ ਖਲੋਤਾ ਸੀ । ਮਿਰਜ਼ੇ ਨੇ ਉਹਦੇ ਵੱਲ ਤੱਕਿਆ। ਜੀ ਵਿਚ ਆਇਆ ਉਹਦੇ ਮੋਢੇ ਉੱਤੇ ਹੱਥ ਧਰ ਦੇਵੇ ਪਰ ਇਹ ਮੋਢਾ ਉਹ ਨਹੀਂ ਸੀ, ਉਹਦਾ ਹੱਥ ਵੀ ਉਹ ਨਹੀਂ ਸੀ ਜਿਹੜਾ ਉਹ ਉਹਦੇ ਲਕ ਦੁਆਲੇ ਰੇਜ਼ ਫੇਰ ਦੇਂਦੀ ਸੀ।
“ਆਹ ! ਕਿਹੋ ਜਿਹੇ ਹੋ ਗਏ ਨੇ ਸਾਹਿਬਾਂ ਦੇ ਮੋਢੇ ਤੇ ਕਿਹੋ ਜਿਹੇ ਨੇ ਇਹਦੇ ਹੱਥ !” ਮਿਰਜ਼ਾ ਹੈਰਾਨ ਸੀ, ‘ਤੇ ਐਨਾ ਸਾਰਾ ਕੀ ਕੁਝ ਨਵਾਂ – ਉਹਦੀ ਹਿਕ, ਉਹਦੀ ਧੌਣ, ਉਹਦੇ ਅੰਗ ਅੰਗ ਵਿੱਚੋਂ ਝੰਮ ਝੰਮ ਕਰ ਰਿਹਾ ਸੀ ।”
“ਸਾਹਿਬਾਂ !” ਏਨਾ ਹੀ ਉਹਦੇ ਮੂੰਹੋਂ ਨਿਕਲ ਸਕਿਆ।
“ਮਿਰਜ਼ਾ !” ਏਨਾ ਹੀ ਜਵਾਬ ਉਹ ਦੇ ਸਕੀ ।
ਤੇ ਉਹ ਸਾਰੇ ਬਹਿ ਬਹਾ ਕੇ ਸਾਕਾਂ ਅੰਗਾਂ ਦੀ ਸੁੱਖ ਪੁੱਛਣ ਲੱਗ ਪਏ। ਵੇਲਾ ਲੱਭ ਕੇ ਮਿਰਜ਼ੇ ਨੇ ਆਪਣੇ ਨਾਨੇ ਨਾਲ ਦਲੇਰ ਹੋ ਕੇ ਗੱਲ ਕੀਤੀ। ਸਿਰਫ ਸਾਹਿਬਾਂ ਨਾਲ ਬੋਲਣ ਲਈ ਉਹਨੂੰ ਕੋਈ ਲਫਜ ਨਹੀਂ ਸਨ ਅਹੁੜੇ। ਹੋਰ ਹਰ ਕਿਸੇ ਨਾਲ ਗੱਲ ਕਰਦਾ ਉਹ ਉੱਕਾ ਨਹੀਂ ਸੀ ਝਕਦਾ, ਉਹਦੀ ਜਵਾਨੀ ਨੇ ਉਹਦੇ ਵਿਚ ਕਹਿਰਾਂ ਦੀ ਦਲੇਰੀ ਲੈ ਆਂਦੀ ਸੀ। ਪਿਓ ਨੇ ਵਰਜਿਆ ਸੀ ਉਹ ਖੀਵੇ ਖਾਨ ਕੋਲ ਨਾ ਜਾਏ ।
“ਪਰ ਮੈਂ ਜਾਵਾਂ ਕਿਉਂ ਨਾ ? ਸਾਹਿਬਾਂ ਉੱਤੇ ਮੇਰਾ ਹੱਕ ਸਭ ਤੋਂ ਪਹਿਲਾਂ ਏ,” ਓਸ ਨ ੱਕ ਹੋ ਕੇ ਆਖਿਆ ਸੀ ਤੇ ਨਾਨੇ ਕੋਲ ਵੀ ਉਹ ਮੂਲ ਨਾ ਸੰਗਿਆ :
“ਦੋਹਤਰਾ, ਨਾਨਾ ਜੀ, ਮੈਂ ਤੁਹਾਡਾ ਹਾਂ ਈ, ਹੁਣ ਤੁਸੀਂ ਮੈਨੂੰ ਪੁੱਤਰ ਆਪਣਾ ਬਣਾ ਲਵੋ | ਸਾਹਿਬਾਂ ਨਾਲ ਮੈਂ ਖੇਡਿਆ ਹਾਂ, ਪੜ੍ਹਿਆ ਹਾਂ। ਕਿਸੇ ਹੋਰ ਘਰ ਉਹਦਾ ਜਾਣਾ ਮੇਰੀ ਹਕ-ਤਲਵੀ ਹੋਵੇਗੀ ।”
ਇਕ ਵਾਰੀ ਤਾਂ ਖੀਵਾ ਖ਼ਾਨ ਵੀ ਦੋਹਤਰੇ ਦੀ ਦਲੇਰੀ ਉੱਤੇ ਪਸੀਜ ਪਿਆ ਪਰ ਚੰਦੜਾਂ ਨੂੰ ਉਹ ਨਾਈ ਭੇਜ ਚੁੱਕਿਆ ਸੀ ਤੇ ਉਹਨਾਂ ਨਾਲ ਸਾਕਾਦਾਰੀ ਉੱਤੇ ਡੁਲ੍ਹਿਆ ਪਿਆ ਸੀ ।
“ਪੁੱਤਰ ਮਿਰਜਿਆ ! ਤੂੰ ਮੈਨੂੰ ਬੜਾ ਚੰਗਾ ਲਗਨਾ ਏਂ । ਜੇ ਸਾਹਿਬਾਂ ਦੀ ਇਕ ਵੀ ਹੋਰ ਭੈਣ ਹੁੰਦੀ ਤਾਂ ਮੈਂ ਤੇਰੀ ਗੱਲ ਕਦੇ ਨਾ ਮੋੜਦਾ। ਹੁਣ ਮੈਂ ਚਾਹਨਾ ਆਂ, ਚੰਦੜਾਂ ਨੂੰ ਸਾਕ ਬਣਾ ਕੇ ਬੇਫਿਕਰ ਹੋ ਜਾਵਾਂ, ਫੇਰ ਕੋਈ ਸਾਡੀ ਹਵਾ ਵੱਲ ਨਹੀਂ ਤੱਕ ਸਕੇਗਾ – ਤੁਸੀਂ ਤਾਂ ਸਾਡੇ ਹੋਏ ਈ।”
ਮਿਰਜ਼ੇ ਨੇ ਬੜੇ ਦਾਵੇ ਨਾਲ ਆਖਿਆ ਕਿ ਹੁਣ ਵੀ ਉਹਨਾਂ ਦੀ ਹਵਾ ਵਲ ਤੱਕਣ ਵਾਲਾ ਕੋਈ। ਜੰਮਿਆ ਨਹੀਂ, ਕੀ ਹੋਇਆ ਉਹ ਪਿਓ ਦਾ ਇੱਕੋ ਪੁੱਤਰ ਸੀ, ਉਹ ਇੱਕੋ ਹੀ ਯਾਰਾਂ ਦੀ ਤਾਕਤ ਮਹਿਸੂਸ ਕਰ ਰਿਹਾ ਸੀ। ਨਾਨਾ ਉਹਦੀ ਦਲੇਰੀ ਉੱਤੇ ਵਿੱਚੋਂ ਅਸ਼ ਅਸ਼ ਕਰ ਉੱਠਿਆ ਪਰ ਉਹ ਇਹ ਗੱਲ
ਨਹੀਂ ਸੀ ਭੁੱਲ ਸਕਦਾ ਕਿ ਚੰਦੜਾਂ ਦੇ ਸੱਤ ਪੁੱਤਰ ਸਨ, ਸੀਹਾਂ ਵਰਗੇ। “ਤੇਰਾ ਦਿਲ ਤੋੜਨ ਦਾ ਮੈਨੂੰ ਥੜਾ ਹਿਰਖ ਏ ਪਰ ਮੈਂ ਨਾਈ ਉਹਨਾਂ ਨੂੰ ਭੇਜ ਚੁੱਕਾ ਆਂ -ਨਗੱਲਾ ਮੈਂ ਬਣਨਾ ਨਹੀਂ ।” ਜ਼ਿੱਦੀ ਨਾਨੇ ਨੇ ਗੱਲ ਹੀ ਮੁਕਾ ਦਿੱਤੀ ।
ਮਿਰਜ਼ਾ ਉੱਠ ਕੇ ਮਾਸੀ ਦੇ ਘਰ ਚਲਾ ਗਿਆ ਤੇ ਉਹਨੂੰ ਓਸ ਆਖਿਆ ਕਿ ਸਾਹਿਬਾਂ ਨਾਲ ਆਪਣੇ ਘਰ ਮੇਲ ਕਰਾ ਦੇਵੇ । ਉਹਦੇ ਲਈ ਇਹ ਕੋਈ ਔਖੀ ਗਲ ਨਹੀਂ ਸੀ। ਪੇਕੀਂ ਉਹਦੀ ਚੰਗੀ ਭੁੱਲ ਸੀ, ਬੱਚੇ ਦੀ ਅਣਹੋਂਦ ਕਰਕੇ ਓਸ ਪੜ੍ਹਾਈ ਦਾ ਸ਼ੌਕ ਪਾ ਲਿਆ ਤੇ ਸਾਰਾ ਟੱਬਰ ਉਹਨੂੰ ਚੰਗੀ ਸਿਆਣੀ ਗਿਣਦਾ ਸੀ ।
ਮਾਸੀ ਦੇ ਘਰ ਵਿਚ ਕਈ ਵਰ੍ਹੇ ਮਿਰਜ਼ਾ ਸਾਹਿਬਾਂ ਨੂੰ ਰੋਜ਼ ਉਡੀਕਦਾ ਰਿਹਾ ਸੀ, ਜਦੋਂ ਮਸੀਤੇ ਜਾਂਦੀ ਰਾਹ ਚੋਂ ਉਹਨੂੰ ਆਵਾਜ਼ ਦੇਂਦੀ ਸੀ। ਉਹ ਕਿੰਨਾਂ ਕਿੰਨਾਂ ਚਿਰ ਉਹਦਾ ਰਾਹ ਤੱਕਦਾ ਰਹਿੰਦਾ ਪਰ ਉਹਨੂੰ ਵੇਖ ਕੇ ਉਹਲੇ ਹੋ ਜਾਂਦਾ ਸੀ, ‘ਉਹ ਵਾਜ ਮਾਰੇਗੀ, ਉਹ ‘ਮਿਰਜ਼ਾ’ ਆਖੇਗੀ।”
ਕਈ ਵਰ੍ਹਿਆਂ ਬਾਅਦ ਅੱਜ ਫੇਰ ਉਹ ਓਸੇ ਘਰ ਵਿਚ ਸਾਹਿਬਾਂ ਨੂੰ ਉਡੀਕ ਰਿਹਾ ਸੀ ਪਰ ਏਸ ਉਡੀਕ ਵਿਚ ਜ਼ਿਮੀਂ ਅਸਮਾਨ ਦਾ ਫਰਕ ਸੀ । ਓਦੋਂ ਸਿਰਫ ਉਹਦੀਆਂ ਅੱਖਾਂ ਹੀ ਸਾਹਿਬਾਂ ਲਈ ਤਾਂਘਦੀਆਂ ਸਨ, ਅੱਜ ਉਹਨੂੰ ਪਤਾ ਨਹੀਂ ਸੀ ਲਗਦਾ, ਕਿੰਨਾਂ ਕੁਝ ਉਹਦਾ ਸਾਹਿਬਾਂ ਲਈ ਤੜਪ ਰਿਹਾ ਸੀ ।
‘ਸਾਹਿਬਾਂ ਆ ਲਵੇ,.. ਓਦੋਂ ਉਹ ਮੇਰੇ ਨਾਲੋਂ ਲੰਮੀ ਸੀ, ਹੁਣ ਉਹ ਮੇਰੇ ਮੋਢਿਆਂ ਤਕ ਹੀ ਆਉਂਦੀ ਏ, ਮੈਂ ਉਹਨੂੰ ਸਾਰੀ ਨੂੰ ਆਪਣੇ ਦਿਲ ਵਿਚ ਲੁਕਾ ਲੈਣੈ ।’
ਤੇ ਸਾਹਿਬਾਂ ਆ ਗਈ । ਅੱਜ ਉਹਦੇ ਪੈਰੀਂ ਪੰਜੇਬਾਂ ਨਹੀਂ ਸਨ ਤਾਂ ਵੀ ਅੱਗੇ ਨਾਲੋਂ ਬਹੁਤੀ ਛਣ ਛਣ ਕਰਦੀ ਉਹ ਮਿਰਜ਼ੇ ਨੂੰ ਜਾਪੀ। ਉਹਨੂੰ ਵੇਖ ਕੇ ਆਪਣਾ ਹੁਣੇ ਬਣਾਇਆ ਇਰਾਦਾ ਉਹਦੀ ਹਿੱਕ ਵਿਚ ਧਕ ਧਕ ਕਰਨ ਲਗ ਪਿਆ ।
ਜਦੋਂ ਉਹ ਕੋਲ ਪਹੁੰਚੀ, ਉਹਦੇ ਬੁੱਲ੍ਹ ਵੀ ਨਾ ਖੁੱਲ੍ਹ ਸਕੇ । ਸਾਹਿਬਾਂ ਨੇ ਪੋਲਾ ਜਿਹਾ ਹੱਥ ਉਹਦੇ ਲੱਕ ਦੁਆਲੇ ਧਰ ਦਿੱਤਾ ਤੇ ਮਿਰਜ਼ੇ ਨੇ ਵੀ ਸੰਗਦਾ ਜਿਹਾ ਹੱਥ ਉਹਦੇ ਮੋਢੇ ਉੱਤੇ ਰੱਖ ਦਿੱਤਾ । ਪਰ
ਦੋਹਾਂ ਹੱਥਾਂ ਵਿਚ ਘੁੱਟਣ ਦੀ ਚਾਹ ਸ਼ਰਮਾ ਗਈ ਸੀ।
ਬੀਬੋ ਦੋਹਾਂ ਨੂੰ ਏਸ ਤਰ੍ਹਾਂ ਵੇਖ ਕੇ ਖੁਸ਼ ਹੋਈ, ਅੰਦਰ ਮੰਜੇ ਉੱਤੇ ਬਿਠਾ ਕੇ ਹਥਲਾ ਕੰਮ ਮੁਕਾ ਕੇ ਆਉਣ ਲਈ ਕਹਿ ਗਈ।
ਚੋਹਾਂ ਗਿੱਠਾਂ ਦੀ ਵਿੱਥ ਉੱਤੋਂ ਉਨ੍ਹਾਂ ਇਕ ਦੂਜੇ ਨੂੰ ਤੱਕਿਆ ਪਰ ਸਾਹਿਬਾਂ ਦੀ ਤਕਣੀ ਅਨੌਖੀ ਸੀ। ਕਈਆਂ ਮੁਟਿਆਰਾਂ ਨੇ ਅੱਗੇ ਮਿਰਜ਼ੇ ਨੂੰ ਬੜੀ ਰੀਝ ਨਾਲ ਤੱਕਿਆ ਸੀ ਪਰ ਸਾਹਿਬਾਂ ਦੀ ਏਸ ਤੱਕਣੀ ਵਿਚ ਕੁਝ ਫਰ-ਫਰ ਕਰ ਰਿਹਾ ਸੀ । ਸਾਹਿਬਾਂ ਦੀ ਰੂਹ ਦਾ ਪੰਛੀ ਪਲਕਾਂ ਉੱਤੇ ਤੁਲਿਆ ਉਡਾਰੀ ਲਈ ਕਿਸੇ ਦਿਲ ਦੀ ਮਹਿਰਾਬ ਤਾੜ ਰਿਹਾ ਸੀ। ਮਿਰਜ਼ੇ ਦੀਆਂ ਅੱਖਾਂ ਵਿਚ ਇਹ ਮਹਿਰਾਬ ਪੰਛੀ ਨੂੰ ਅਕਸੀ ਹੋਈ ਦਿੱਸੀ । ਫਰ-ਫਰ-ਫਰ ! ਪੰਛੀ ਟਹਿਣੀਉਂ ਫੁਦਕ ਮਿਰਜ਼ੇ ਦੀਆਂ ਬਾਹਾਂ ਵਿਚ ਘੁਟਿਆ ਗਿਆ। ਏਸ ਘੁਟਣੀ ਵਿਚ ਅੰਤਾਂ ਦਾ ਚੈਨ ਸੀ । ਇਹਨਾਂ ਬਾਹਾਂ ਦੀ ਕੈਦ ਵਿਚ ਅੰਤਾਂ ਦੀ ਆਜ਼ਾਦੀ ਸੀ।
ਜਦੋਂ ਬਾਹਾਂ ਖੁਲ੍ਹੀਆਂ, ਅੱਖਾਂ ਵਿਚ ਕੋਈ ਓਪਰਾ ਨਹੀਂ ਸੀ, ਬੇਗਾਨਗੀ ਦਾ ਤੋਖਲਾ ਉਤਰ ਗਿਆ। ਦੋ ਤਕਦੀਰਾਂ ਇੱਕੋ ਮਿਲਣੀ ਵਿਚ ਪਹੁੰਚ ਕੇ ਗੰਢ-ਚਿਤਰੀਆਂ ਗਈਆਂ।
ਇਕ ਦੀਆਂ ਅੱਖਾਂ ਵਿਚ ਦੂਜੇ ਦੇ ਨਕਸ਼ ਹੀ ਨਹੀਂ, ਇਕ ਦੇ ਦਿਲ ਵਿਚ ਦੂਜੇ ਦੀ ਧੜਕਣ ਸੁਣੀ ਜਾ ਰਹੀ ਸੀ। ਸਭ ਕੁਝ ਕਹਿਣਾ ਸੋਖਾ ਹੋ ਗਿਆ, ਕੁਝ ਵੀ ਕਰਨਾ ਔਖਾ ਨਾ ਰਿਹਾ।
“ਹੁਣ, ਮਿਰਜਿਆ ! ਤੂੰ ਕੀ ਕਰੇਂਗਾ ?” ਸਾਹਿਬਾਂ ਨੇ ਪੁੱਛਿਆ।
“ਹੁਣ ਕੋਈ ਔਖ ਰਿਹਾ ਈ ਨਹੀਂ,” ਮਿਰਜ਼ੇ ਦੇ ਜਵਾਬ ਵਿਚ ਅਮਨ ਸੀ।
“ਉਹ ਕੀਕਰ ? ਮੈਨੂੰ ਵੀ ਦੱਸ।” ਸਾਹਿਬਾਂ ਦੀਆਂ ਅੱਖਾਂ ਵਿਚ ਵੀ ਉਮੈਦ ਲਿਸ਼ਕੀ।
“ਤੂੰ ਮੇਰੀ ਏਂ, ਏਸੇ ਹੀ ਯਕੀਨ ਦੀ ਢਿੱਲ ਸੀ ; ਹੁਣ ਕੋਈ ਜੰਮਿਆਂ ਨਹੀਂ ਤੈਨੂੰ ਮੇਰੇ ਕੋਲੋਂ ਖੋਹ ਖੜਨ ਵਾਲਾ ।”
“ਪਰ ਕਹਿੰਦੇ ਨੇ ਚੰਦੜਾਂ ਦੇ ਘਰ ਪੁੱਤਰਾਂ ਦੀ ਫ਼ੌਜ ਏ ।”
“ਇਹਨਾਂ ਬਾਹਾਂ ਵਿਚ ਪੂਰੇ ਲਸ਼ਕਰ ਦਾ ਜ਼ੋਰ ਏ।” ਮਿਰਜ਼ੇ ਨੇ ਸਾਹਿਬਾਂ ਦੇ ਮੋਢਿਆਂ ਉੱਤੇ ਬਾਹਾਂ ਰੱਖ ਦਿੱਤੀਆਂ।
“ਪਰ ਮਿਰਜ਼ਿਆ ! ਮੇਰੇ ਭਰਾਵਾਂ ਨਾਲ ਤੈਨੂੰ ਲੜਨਾ ਨਾ ਪਵੇ ।” ਸਾਹਿਬਾਂ ਦਾ ਰੰਗ ਤੋਂ ਗਿਆ ।
“ਨਹੀਂ, ਸਾਹਿਬਾਂ ! ਉਹ ਮੇਰੇ ਵੀ ਭਰਾ ਨੇ । ਖ਼ਾਤਰ-ਜਮਾ ਰਖ, ਮੇਰੇ ਤੀਰਾਂ ਤੇ ਮੇਰੀ ਬੱਕੀ ਦੇ ਹੁੰਦਿਆਂ ਮੈਨੂੰ ਕਿਸੇ ਨਾਲ ਲੜਨਾ ਨਹੀਂ ਪੈਣਾ – ਕਿਸੇ ਹੀਆ ਨਹੀਂ ਕਰਨਾ – ਪਰ ਜੇ ਮਾਪਿਆ ਦੀ ਨਮੋਸ਼ੀ ਤੋਂ ਘਬਰਾਵੇਂ ਤਾਂ ਮੈਨੂੰ ਦਸ ਦੇ ।” ਮਿਰਜ਼ੇ ਨੇ ਬਾਹਾਂ ਚੁੱਕ ਲਈਆਂ।
“ਨਮੋਸ਼ੀ ਉਹ ਆਪ ਪਏ ਸਹੇੜਦੇ ਨੇ ; ਸਿਰਫ਼ ਚਾਹਨੀ ਆਂ, ਮੇਰਾ ਸਦਕਾ ਉਹਨਾਂ ‘ਚੋਂ ਕਿਸੇ ਨੂੰ ਅਜ਼ਾ ਨਾ ਲੱਗੇ। ਜਿਸ ਦਰੱਖਤ ਚੋਂ ਪੁੰਗਰੀ, ਵੱਡੀ ਹੋਈ ਤੇ ਤੇਰੇ ਵਰਗੇ ਸ਼ਹਿਜ਼ਾਦੇ ਦੀ ਨਜ਼ਰੇ ਚੜ੍ਹੀ ਹਾਂ, ਓਸ ਦਰੱਖਤ ਦਾ ਮੇਰੀ ਵਜੋਂ ਕੁਝ ਵਿਗੜੇ ਨਾ।”
“ਫੇਰ ਤੂੰ ਬੇਫਿਕਰ ਰਹੁ । ਮੈਨੂੰ ਖ਼ਬਰ ਵੇਲੇ ਸਿਰ ਪਹੁੰਚ ਜਾਏ – ਮੈਂ ਤੇ ਬੱਕੀ ਪਹੁੰਚੇ ਜਾਣੀ ।” ਏਨੇ ਨੂੰ ਬੀਬੋ ਕੰਮ ਮੁਕਾ ਕੇ ਆ ਗਈ। ਸਾਹਿਬਾਂ ਮੰਜੇ ਤੋਂ ਉੱਠ ਕੇ ਭੂਆ ਗਲ ਲੱਗ ਗਈ।
“ਸਾਹਿਬਾਂ ਧੀਏ ! ਮੈਂ ਸਮਝਨੀ ਆਂ, ਤੇਰਾ ਘਰ ਮਿਰਜ਼ੇ ਦਾ ਘਰ ਈ ਏ । ਮੈਂ ਤੁਹਾਡੇ ਨਾਲ ਹਾਂ, ਹਰ ਨੇਕੀ ਬਦੀ ਦੀ ਭਿਆਲ ਹਾਂ,” ਬੀਬੋ ਨੇ ਦਿਲਾਸਾ ਦਿੱਤਾ ।
“ਮਾਸੀ ! ਵੇਲੇ ਸਿਰ ਖਬਰ ਪੁਚਾਣੀ ਹੁਣ ਤੇਰਾ ਜ਼ਿੰਮਾ ਹੋਵੇਗਾ, ਸਾਹਿਬਾਂ ਜਿਦ੍ਹੀ ਹੈ, ਓਸੇ ਕੋਲ ਹੀ ਜਾਏਗੀ”, ਮਿਰਜੇ ਦੇ ਆਪਾ-ਭਰੋਸੇ ਨੇ ਦੋਹਾਂ ਇਸਤਰੀਆਂ ਦੇ ਦਿਲ ਦਾ ਕੰਵਲ ਖਿੜਾ ਦਿੱਤਾ।
ਬੱਕੀ ਉੱਤੇ ਚੜ੍ਹਿਆ ਜਿਨਾ ਚਿਰ ਮਿਰਜਾ ਭੌਂ ਤੋਂ ਪਿਛਾਂਹ ਤੱਕਦਾ ਰਿਹਾ, ਬੱਕੀ ਕਦਮ ਕਦਮ ਤੁਰਦੀ ਰਹੀ। ਪਿੰਡੋਂ ਨਿਕਲੀ ਕਿ ਬੱਕੀ ਉੱਡ ਪਈ। ਗਰਦੇ ਨੇ ਉਹਦੇ ਦੁਆਲੇ ਇਕ ਅਸਮਾਨ ਖਿੰਡਾ ਦਿਤਾ, ਉਹਦੀਆਂ ਲੱਤਾਂ ਲੁਕ ਗਈਆਂ
– ਦੇ ਸਿਰ ਅਸਮਾਨ ਵਿਚ ਤਰਦੇ ਦਿਸ ਰਹੇ ਸਨ। . ਸਾਹਿਬਾਂ ਦੀ ਜਿੰਦਗੀ ਦਾ ਰੁਖ ਹੀ ਮਿਰਜ਼ੇ ਦੀ ਇਕ ਗਲ-ਲਗਣੀ ਨੇ ਬਦਲ ਦਿੱਤਾ । ਉਮੈਦਾ ਆਰਜੂ ਬਣ ਗਈਆਂ ਤੇ ਆਰਜੂ ਦੁਆ ਬਣ ਕੇ ਰੋਮ ਰੋਮ ਚੋਂ ਉੱਠਣ ਲੱਗੀ। ਰਾਤੀਂ ਸਾਹਿਬਾਂ ਨੂੰ ਭੂਆ ਹੀਰ ਦਾ ਸੁਪਨਾ ਆਇਆ। ਸਿਆਲਾਂ ਨੇ ਇਕ ਹੋਣਹਾਰ ਧੀ ਪਹਿਲਾਂ ਵੀ ਰੋਲ ਛੱਡੀ ਸੀ। ਉਹਦੀ ਕਬਰ ਪਿੰਡ ਦੇ ਬਾਹਰਵਾਰ ਸੀ । ਸਿਆਲ ਓਸ ਕਬਰ ਉੱਤੇ ਨਹੀਂ ਸਨ ਜਾਂਦੇ ਪਰ ਹੋਰ ਲੋਕ ਮਾਈ ਹੀਰ ਦੀ ਕਬਰ ਤੋਂ ਮੁਰਾਦਾਂ ਪਾਂਦੇ ਸਨ ।
ਸਵੇਰ ਦੇ ਮੁਨ੍ਹੇਰੇ ਦੀ ਓਟ ਲੈ ਕੇ ਹੀਰ ਦੀ ਕਬਰ ਉੱਤੇ ਜਾ ਸਿਜਦਾ ਕੀਤਾ। ਇਸ਼ਕ ਦੀ ਰਾਣੀ ਅੱਗੇ ਅਰਜੇਈ ਕੀਤੀ ਕਿ ਉਹ ਮਿਰਜ਼ੇ ਦੀ ਮੁਹਾਫਜ਼ ਬਣੇ।
ਸਾਰਾ ਦਿਨ ਉਹਨੂੰ ਜਾਪਿਆ ਜਿਉਂ ਉਹਦੀ ਵੱਡੀ ਭੂਆ ਹੀਰ ਨੇ ਉਹਨੂੰ ਗੋਦੀ ਚੁੱਕੀ ਰਖਿਆ ਤੇ ਉਹ ਉੱਡ ਉੱਡ ਕੇ ਘਰ ਦਾ ਕੰਮ ਕਰਦੀ ਰਹੀ।
ਪਰ ਜਦੋਂ ਉਹਦੇ ਕੰਨੀ ਭਿਣਕ ਪਈ ਕਿ ਨਾਈ ਉਹਦਾ ਸਾਕ ਚੰਧੜਾਂ ਦੇ ਕਰ ਆਇਆ ਸੀ, ਉਹਦੇ ਖੰਭ ਢਹਿ ਪਏ। ਨਾਈ ਨੇ ਆ ਦਸਿਆ, “ਚੰਧੜ ਫੁੱਲੇ ਨਹੀਂ ਸਨ ਸਮਾਂਦੇ, ਕਹਿੰਦੇ ਸਨ ਗਜ ਵਜ ਕੇ ਢੁੱਕਣਗੇ, ਦੁਨੀਆ ਯਾਦ ਕਰੇਗੀ।”
ਉਹਦੇ ਆਪਣੇ ਪਿੰਡ ਵਿਚ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਜਿਉਂ ਜਿਉਂ ਤਿਆਰੀ ਵਧਦੀ ਗਈ, ਸਾਹਿਬਾਂ ਦਾ ਜੀ ਘਟਦਾ ਗਿਆ। ਪੰਦਰਾਂ ਦਿਨ, ਚੋਦਾ – ਇਕ ਹਫਤਾ, ਅੱਧਾ ਹਫ਼ਤਾ – ਕੱਲ੍ਹ ਜੰਞ ਆਉਣ ਵਾਲੀ ਹੋ ਗਈ।
ਮਿਰਜ਼ੇ ਵੱਲੋਂ ਕੋਈ ਖ਼ਬਰ ਨਾ ਆਈ। ਬੀਬੋ ਭੂਆ ਆਪ ਜਾ ਕੇ ਮਿਰਜ਼ੇ ਨੂੰ ਸਭ ਕੁਝ ਦਸ ਆਈ ਸੀ। ਮਿਰਜੇ ਆਖਿਆ ਸੀ, “ਸਾਹਿਬਾਂ ਜ਼ਰਾ ਫਿਕਰ ਨਾ ਕਰੇ।”
ਪਰ ਜੰਞ ਆ ਹੀ ਚੁੱਕੀ । ਕਈ ਮੁਜਰੇ ਨਾਲ ਸਨ । ਸਾਰਾ ਪਿੰਡ ਰਾਗ ਰੰਗ ਵਿਚ ਮਸਤ ਹੋ ਗਿਆ। ਇਕ ਸਾਹਿਬਾਂ ਤੇ ਦੂਜੀ ਬੀਬੇ ਦੇ ਕਾਲਜੇ ਹੌਲ ਪੈ ਰਹੇ ਸਨ । ਰਾਹ ਤੱਕ ਤੱਕ ਅੱਖਾਂ ਪੱਕ ਗਈਆਂ। ਹੁਣ ਤਰਕਾਲਾਂ ਵੀ ਡੂੰਘੀਆ ਪੈ ਗਈਆਂ ਸਨ।
ਤੱਦੇ ਕਿਸੇ ਝੁੰਬ ਵਾਲੇ ਨੇ ਘੋੜੀ ਤਬੇਲੇ ਆ ਬੱਧੀ । ਬੀਬੋ ਦੀ ਜਾਨ ਵਿਚ ਜਾਨ ਆਈ। ਉਹਦਾ ਘਰ ਵਾਲਾ ਮੁਜਰਾ ਸੁਣਨ ਗਿਆ ਹੋਇਆ ਸੀ । ਪ੍ਰਾਹੁਣੇ ਨੂੰ ਅੰਦਰ ਖੜ ਕੇ ਓਸ ਸਾਹਿਬਾਂ ਦੀ ਵਿਥਿਆ ਸੁਣਾਈ ਤੇ ਪੁਛਿਆ ਉਹ ਕੀ ਚਾਹੁੰਦਾ ਸੀ।
“ਬਸ ਮਾਸੀ ! ਆਖੀ, ਸਾਹਿਬਾਂ ਤਿਆਰ ਰਹੇ। ਕੁੱਕੜ ਦੀ ਪਹਿਲੀ ਬਾਂਗੇ ਮੈਂ ਤੇ ਬੱਕੀ ਉਹਦੇ ਬੂਹੇ ਅੱਗੇ ਹੋਵਾਂਗੇ। ਦੁਨੀਆ ਓਸ ਵੇਲੇ ਬੇਖਬਰ ਸੁੱਤੀ ਹੋਵੇਗੀ।”
ਇਕ ਇਕ ਪਲ ਸਾਹਿਬਾਂ ਲਈ ਸਦੀਉਂ ਲੰਮਾ ਹੁੰਦਾ ਜਾ ਰਿਹਾ ਸੀ।
ਹੋਵਾਂਗੀ “ਜੇ ਮਿਰਜ਼ਾ ਨਾ ਆਇਆ, ਡੋਲੇ ਵਿਚ ਚੜ੍ਹੀ ਕੱਲ੍ਹ ਮੈਂ ਮੌਤ ਦੇ ਮੋਢੀ ਚੁੱਕੀ ਪਈ ਜਾ ਰਹੀ ਜੀਵਾਂਗੀ ? ਜੇ ਮਿਰਜਾ ਨਾ ਆਇਆ ਤੇ ਓਸ ਮੈਥੋਂ ਪੱਲਾ ਹੀ ਛੁਡਾਇਆ, ਤਾਂ ਮੈਂ ਕਿਦ੍ਹੇ ਲਈ ਮਿਰਜਾ ਜੇ ਅਪਣਾ ਲਏ ਤਾਂ ਮੈਂ ਕੈਦਾਂ ਵੀ ਕੱਟ ਗੁਜਰਾਂਗੀ
ਵਾਜਿਆਂ ਦੀਆਂ ਸੁਰਾਂ ਗੂੰਜੀਆਂ। ਸਾਹਿਬਾਂ ਨੇ ਕਲੇਜਾ ਦੋਹਾਂ ਹੱਥਾਂ ਵਿਚ ਫੜ ਲਿਆ, ‘ਹਾਏ • ਹਾਏ – ਮਿਰਜਾ ਨਹੀਂ ਆਇਆ।’ ਤੇ ਇਕ ਦਮ ਉਹ ਮਰਨ ਦੀਆਂ ਤਰਕੀਬਾਂ ਸੋਚਣ ਲਗ ਪਈ। ਬੀਬੇ ਨੇ ਆ ਕੇ ਬਾਹਾਂ ਵਿਚ ਵਲ੍ਹੇਟ ਲਿਆ। ਸੱਜਣ ਦੀ ਸੋਅ ਸੁਣ ਕੇ ਮਰਨ ਦੀ ਥਾਂ ਜੀਉਣ ਦੀਆਂ ਰੀਝਾਂ ਫੇਰ ਧੜਕ ਪਈਆਂ।
ਅੱਧੀ ਰਾਤ ਚਾਨਣੀ ਸੀ । ਮੁਜਰਾ ਸੁਣ ਕੇ ਲੋਕ ਘਰੀਂ ਜਾ ਸੁੱਤੇ । ਦਿਨ ਦੇ ਢੋਲ ਢਮੱਕੇ ਪਿੱਛੋਂ ਪਿੰਡ ਵਿਚ ਬਹੁਤੀ ਹੀ ਚੁੱਪ ਚਾਂ ਹੋ ਗਈ। ਏਸ ਚੁਪ ਚਾਂ ਵਿਚ ਸਾਹਿਬਾਂ ਮੰਜੇ ਤੇ ਪਈ ਕੋਈ ਆਵਾਜ ਉਡੀਕ ਰਹੀ ਸੀ। ਥਕੇਵੇਂ ਦਾ ਪੱਜ ਪਾ ਕੇ ਓਸ ਲੇਟਣ ਲਗਿਆਂ ਕਪੜੇ ਓਸੇ ਤਰ੍ਹਾਂ ਰਹਿਣ ਦਿੱਤੇ ਸਨ। ਘੋੜੀ ਦੇ ਪੈਰਾਂ ਦੀ ਚਪ ਚਪ । ਸਾਹਿਬਾਂ ਉੱਠੀ, ਚੁਪਾਸੀ ਤਕਿਆ, ਸਭ ਸੁੱਤੇ ਪਏ ਸਨ। ਸੁੱਤੇ ਮੂੰਹ ਉਹਨੂੰ ਚੰਗੇ ਲੱਗੇ । ਓਸ ਹਉਕਾ ਭਰਿਆ, ‘ਕਦੇ ਏਸ ਘਰੋਂ ਤਿਨਕਾ ਤੋੜ ਕੇ ਮੈਨੂੰ ਜਾਣਾ ਨਾ ਪੈਂਦਾ, ‘ਤੇ ਮਲਕੜੇ ਵਿਹੜਾ ਲੰਘ, ਬੂਹਾ ਖੋਲ੍ਹ ਉਹ ਕੰਧ ਦੇ ਨਾਲ ਲੱਗ ਖਲੋਤੀ।
ਪਲ ਕੁ ਪਿੱਛੋਂ ਘੋੜੀ ਉਹਦੇ ਕੋਲ ਆ ਠਹਿਰੀ। ਝੁੰਬ ਵਾਲੇ ਸਵਾਰ ਨੇ ਰਕਾਬੋਂ ਇਕ ਪੈਰ ਕੱਢਿਆ। ਸਾਹਿਬਾਂ ਨੇ ਆਪਣਾ ਪੈਰ ਉਹਦੇ ਵਿਚ ਪਾ ਦਿੱਤਾ । ਸਵਾਰ ਦਾ ਵਧਿਆ ਹੱਥ ਫੜ ਤੇ ਦੂਜਾ ਕਾਠੀ ਨੂੰ ਪਾ, ਹੰਭਲਾ ਮਾਰ ਕੇ ਸਾਹਿਬਾਂ ਸਵਾਰ ਦੇ ਪਿੱਛੇ ਹੋ ਬੈਠੀ। ਉਹਦੀ ਮਿਹਰਬਾਨੀ ਦਾ ਬੇਆਵਾਜ਼ ਸੁਕਰੀਆ ਕਰਨ ਲਈ ਇਕ ਵਾਰ ਓਸ ਸਵਾਰ ਦੇ ਲੱਕ ਦੁਆਲੇ ਬਾਹਾਂ ਵਲ੍ਹੇਟ ਕੇ ਘੁਟੀਆਂ। ਮੂੰਹ ਨੀਵਾਂ ਕਰ ਕੇ ਸਵਾਰ ਨੇ ਬਾਹਾਂ ਚੁੰਮ ਲਈਆਂ।
ਪਿੰਡ ਦੀ ਜੂਹੋਂ ਨਿਕਲ ਕੇ ਬੱਕੀ ਉੱਡ ਪਈ, ਮਿਰਜ਼ੇ ਦਾ ਸੁਪਨਾ ਸੱਚਾ ਹੋ ਗਿਆ।
ਕੁਝ ਵਾਟ ਲੰਘ ਕੇ ਮਿਰਜ਼ੇ ਨੂੰ ਸਾਹਿਬਾਂ ਨਾਲ ਕੀਤਾ ਇਕਰਾਰ ਯਾਦ ਆਇਆ :
“ਤੇਰੇ ਭਰਾਵਾਂ ਨੂੰ ਅਜਾਂ ਨਹੀਂ ਆਏਗੀ ।” ਪਰ ਜੇ ਉਹਨਾਂ ਪਿੱਛਾ ਕੀਤਾ ਤਾਂ ਟਾਕਰਾ ਹੋ ਪੈਣਾ ਸੀ ਇਹ ਸੋਚ ਕੇ ਮਿਰਜੇ ਨੂੰ ਦਾਨਾਬਾਦ ਦਾ ਰਾਹ ਛੱਡ ਦਿੱਤਾ ਤੇ ਲੰਮੇ ਵਲੇ ਲਈ ਵਾਗਾਂ ਮੋੜ ਦਿੱਤੀਆਂ ।
“ਸਾਹਿਬਾਂ ! ਦਿਨ ਚੜ੍ਹੇ ਦਾਨਾਬਾਦ ਭਾਵੇਂ ਹੁਣ ਨਾਲੋਂ ਵੀ ਦੂਰ ਹੋ ਜਾਏਗਾ ਪਰ ਇਕ ਬੜੇ ਸੁਹਣੇ ਬਾਗ਼ ਕੋਲ ਅਸੀਂ ਪਹੁੰਚੇ ਹੋਵਾਂਗੇ। ਇਹ ਬਾਗ਼ ਤੇਰੇ ਨਾਲ ਮੇਰੀ ਖ਼ਾਬ ਦਾ ਹਿੱਸਾ ਏ। ਓਥੇ ਝਟ ਲਹਿ ਕੇ ਮੈਂ ਤੇਰੀਆਂ ਅੱਖਾਂ ਵਿੱਚੋਂ ਆਪਣੀ ਨਵੀਂ ਤਕਦੀਰ ਪੜ੍ਹਨੀ ਚਾਹਾਂਗਾ।”
“ਪਰ ਮਿਰਜ਼ਿਆ ! ਇਹਦੇ ਰਾਹ ਵਿਚ ਤਾਂ ਸਾਡੀ ਬੀੜ ਏ, ਉਹਦਾ ਰਾਖਾ ਡੋਗਰ ਫੀਰੋਜ਼ ਬੜਾ ਭੈੜਾ ਏ,” ਸਾਹਿਬਾਂ ਸੋਚੀਂ ਪੈ ਗਈ।
“ਸਾਹਿਬਾਂ, ਤੂੰ ਕਿਉਂ ਪਈ ਚਿੰਤਾ ਕਰਨੀ ਏਂ, ਡੋਗਰ ਮੈਗਰ ਕਿਦ੍ਹੇ ਵਿਚਾਰੇ ਨੇ ?” ਬੱਕੀ ਉੱਡੀ ਗਈ।
ਏਨੇ ਨੂੰ ਉਹ ਬੀੜ ਦੇ ਵਿਚ ਜਾ ਪਹੁੰਚੇ ਤੇ ਸੱਚੀਂ ਮੁਚੀਂ ਅੱਗੋਂ ਡੋਗਰ ਫੀਰੋਜ਼ ਹੀ ਟੱਕਰ ਪਿਆ। ਲੱਗਾ ਵਾਹੀ ਤਬਾਹੀ ਬੋਲਣ । ਮਿਰਜ਼ੇ ਨੇ ਸਮਝਾਇਆ, ਉਹ ਆਪਣਾ ਕੰਮ ਕਰੀ ਜਾਏ, ਉਹਦੇ ਰੋਕਿਆਂ ਤੀਰਾਂ ਵਾਲੇ ਨੇ ਰੁਕਣਾ ਨਹੀਂ। ਭੰਗ ਦੇ ਭਾੜੇ ਉਹ ਜਾਨ ਗੁਆ ਬਹੇਗਾ।
ਡੇਗਰ ਦਾ ਅਕੜਾ ਏਨੇ ਨਾਲ ਭੱਜਾ ਨਾ । ਮਿਰਜ਼ੇ ਨੂੰ ਗੁੱਸਾ ਚੜ੍ਹਿਆ ਉਸ ਤਲਵਾਰ ਧੂ ਲਈ। ਸਾਹਿਬਾਂ ਜੇ ਉਹਦੀ ਬਾਂਹ ਨਾ ਫੜ ਲੈਂਦੀ ਤਾਂ ਡੰਗਰ ਦਾ ਕੰਡਾ ਉਹਨੇ ਆਪਣੇ ਰਾਹ ‘ਚੋਂ ਪੁੱਟ ਕਢਿਆ ਹੁੰਦਾ।
“ਨਾ ਮਿਰਜ਼ਿਆ ! ਸਾਡਾ ਪਹਿਲਾ ਮੇਲ ਹੀ ਲਹੂ ਨਾਲ ਨਾ ਛਿੱਟਿਆ ਜਾਏ।”
“ਪਰ ਸਾਹਿਬਾਂ ! ਜੇ ਇਹਨੂੰ ਜੀਉਦਾ ਛੱਡ ਦਿੱਤਾ ਤਾਂ ਹੁਣੇ ਇਹ ਤੇਰੇ ਘਰ ਸਾਡੀ ਸੁਹ ਪੁਚਾ ਦੇਵੇਗਾ। ਤੇਰੇ ਭਰਾ ਦਾਨਾਬਾਦ ਜਾਣ ਦੀ ਥਾਂ ਏਧਰ ਆ ਜਾਣਗੇ, ਸਾਰੀ ਵਿਉਂਤ ਹੀ ਵਿਗੜ ਜਾਏਗੀ ।”
“ਇਹਦੇ ਜਾਂਦਿਆਂ ਆਉਂਦਿਆਂ ਨੂੰ ਅਸੀਂ ਆਪਣੇ ਟਿਕਾਣੇ ਅੱਪੜ ਪਵਾਂਗੇ।”
“ਹਟ ਦੂਰ ਹੋ ਅਹਿਮਕ ਡੋਗਰਾ,” ਤੇ ਮਿਰਜ਼ੇ ਨੇ ਬੱਕੀ ਛੇੜ ਦਿੱਤੀ।
ਪਹੁ ਫੁਟਦਿਆਂ ਹੀ ਉਹ ਫਲ-ਫੁਲਿਆ ਬਾਗ਼ ਸਾਹਮਣੇ ਆ ਗਿਆ। ਦਰੱਖਤਾਂ ਦੇ ਇਕ ਝੁੰਡ ਹੇਠਾਂ ਬੱਕੀ ਖਲ੍ਹਾਰ ਕੇ ਮਿਰਜ਼ਾ ਉਤਰਿਆ ਤੇ ਸਾਹਿਬਾਂ ਨੂੰ ਲਾਹ ਕੇ ਉਸ ਆਪਣੇ ਨਾਲ ਲਾ ਲਿਆ।
ਮਿਲਣੀ ਦੇ ਚੈਨ ਵਿਚ ਸਭ ਤੋਖਲੇ• ਗੁਆਚ ਗਏ ।
ਬੱਕੀ ਨੂੰ ਇਕ ਜੰਡ ਨਾਲ ਬੰਨ੍ਹ ਕੇ ਇਕ ਪੱਧਰੀ ਥਾਏਂ ਉਹ ਜਾ ਬੈਠੇ 1 ਬਿਰਛ ਉੱਤੋਂ ਇਕ ਪੰਛੀ ਚਹਿਕਿਆ ।
“ਸਾਹਿਬਾਂ ! ਸਾਨੂੰ ਮੁਬਾਰਕ ਦੇਂਦਾ ਈ।”
ਪਰ ਸਾਹਿਬਾਂ ਚਿੰਤਾਤੁਰ ਸੀ। ਉਹ ਪਛਤਾ ਰਹੀ ਸੀ ਕਿ ਡੋਗਰ ਜ਼ਰੂਰ ਘਰ ਪਹੁੰਚਿਆ ਏ ਤੇ ਉਹ ਆਉਂਦੇ ਹੀ ਹੋਣਗੇ ।
“ਮਿਰਜ਼ਿਆ ! ਏਥੇ ਕਿਉਂ ਠਹਿਰਨਾ ਏਂ ? ਚੱਲ ਘਰ ਪਹੁੰਚੀਏ ।”
“ਨਹੀਂ ਸਾਹਿਬਾਂ ! ਕੀ ਪਤਾ ਓਥੇ ਕਿਹੜੇ ਟੰਟੇ ਹੋਣ ? ਉਹਨਾਂ ਵਿਚ ਫਸਣ ਤੋਂ ਪਹਿਲਾਂ ਤੈਨੂੰ ਸਾਰੀ ਨੂੰ ਆਪਣੇ ਦਿਲ ਵਿਚ ਪਾਣ ਦੀ ਰੀਝ ਤਾਂ ਲਾਹ ਲਵਾਂ । ਇਹਨਾਂ ਫੁਰਕਤ-ਤ੍ਰੇੜੇ ਹੋਠਾਂ ਦੀ ਪਿਆਸ ਤਾਂ ਬੁਝਾ ਲਵਾਂ, ਇਹਨਾਂ ਤੇਰੀਆਂ ਜੁਲਫ਼ਾਂ ਦੀ ਰਾਤ ਵਿਚ ਉਮੈਦ ਆਪਣੀ ਦੇ ਤਾਰੇ ਤਾਂ ਵੇਖ ਲਵਾਂ ਇਕ ਸਾਇਤ ਲਈ ਤੂੰ ਦੁਨੀਆ ਸਾਰੀ ਭੁਲ ਜਾ, ਏਸ ਮੇਰੇ ਦਰਦੇ ਦਿਲ ਦੀਏ ਸਾਹਿਬਾਂ ! ਫੁਰਕਤ ਦੀ ਚੀਸ ਮੇਰੀ ਹਟਾ ਦੇ ।”
ਇਕ ਦਮ ਦੁਨੀਆ ਦੀ ਜ਼ਮੀਨ ਉੱਤੋਂ ਸਾਹਿਬਾਂ ਦੇ ਪੈਰ ਚੁੱਕੇ ਗਏ, ਪਿਆਰ ਦੇ ਨਿਰ-ਦੋਖੀ ਅਸਮਾਨ ਵਿਚ ਉਸ ਧਾ ਮਿਰਜ਼ੇ ਗਲ ਬਾਹਾਂ ਪਾਈਆਂ। ਇਕ ਘੜੀ ਦੇ ਚੈਨ ਨੇ ਪੂਰੀ ਉਮਰ ਦੀ ਬੇਕਰਾਰੀ ਦੂਰ ਕਰ ਦਿੱਤੀ ।
ਦੋ ਰਾਤਾਂ ਪਿਛਲੀਆਂ ਮਿਰਜ਼ੇ ਨੇ ਅੱਖ ਨਾਲ ਅੱਖ ਨਹੀਂ ਸੀ ਲਾਈ, ਦਿਲ, ਦਿਮਾਗ਼ ਤੇ ਸਾਰੇ ਪੱਠੇ ਖਿੱਚੇ ਤਣੇ ਹੋਏ ਸਨ । ਦਿਲ ਦਾ ਮਹਿਰਮ ਦਿਲ ਨਾਲ ਲੱਗਾ, ਵਰ੍ਹਿਆਂ ਦੀ ਖ਼ਿਲਾਅ ਭਰੀ ਗਈ, ਮਿਰਜ਼ੇ ਦੀ ਰੂਹ ਤੋਂ ਜਿਉਂ ਕੋਈ ਸ਼ਿਕੰਜਾ ਖੁਲ੍ਹ ਗਿਆ, “ਸਾਹਿਬਾਂ ! ਏਸ ਘੜੀ ਦੇ ਬਹਿਸ਼ਤ ਦੀ ਕੀਮਤ ਮੈਂ ਸਾਰੀ ਜ਼ਿੰਦਗੀ ਨਾਲ ਦੇਣ ਨੂੰ ਤਿਆਰ ਹਾਂ। ਹੁਣ ਕੀ ਹੋਵੇ, ਮੈਨੂੰ ਪਰਵਾਹ ਨਹੀਂ। ਇਹ ਸਿਰ ਮੇਰਾ ਮੈਨੂੰ ਆਪਣੇ ਪੱਟਾਂ ਤੇ ਧਰ ਲੈਣ ਦੇ, ਉੱਪਰੋਂ ਤੂੰ ਮੇਰੀਆਂ ਅੱਖਾਂ ਵਿਚ ਵੇਖੀਂ।”
ਤੇ ਮਿਰਜ਼ਾ ਲੇਟ ਗਿਆ। ਬਾਹਾਂ ਭੁਆ ਕੇ ਓਸ ਸਾਹਿਬਾਂ ਦੁਆਲੇ ਪਾ ਲਈਆਂ। ਕਦੇ ਆਪ ਸਾਹਿਬਾਂ ਦਾ ਸਿਰ ਨਿਉਂਦਾ ਤੇ ਕਦੇ ਉਹ ਆਪ ਨਿਵਾ ਲੈਂਦਾ।
ਇੱਕੇ ਅੰਗਾਂ ਨੂੰ ਪਿਆਰ ਦੀ ਝਰਦੀ ਫੁਹਾਰ ਨੇ ਸੁਸਤਾ ਦਿੱਤਾ। ਅੱਖਾਂ ਮੀਟੀਆਂ ਗਈਆਂ। ਤਰਕਸ਼ ਤੇ ਕਮਾਨ ਉਹਨੂੰ ਚੁਭਦੇ ਵੇਖ ਕੇ ਸਾਹਿਬਾਂ ਨੇ ਗਲੋਂ ਲਾਹ ਕੇ ਇਕ ਪਾਸੇ ਕਰ ਦਿੱਤੇ ਤੇ ਉਹਦੇ ਨੀਂਦ ਵਿਚ ਸੁਪਨਾਏ ਨਕਸ਼ਾਂ ਨੂੰ ਵੇਖ ਵੇਖ ਖੀਵੀ ਹੁੰਦੀ ਗਈ। ਇਕ ਵਾਰੀ ਸੁੱਤੇ ਨਕਸ ਮੁਸਕਰਾਏ, ਸਾਹਿਬਾਂ ਨੇ ਪੋਲਾ ਜਿਹਾ ਚੁੰਮਣ ਦੇ ਦਿੱਤਾ ।
ਹੁਣ ਫੇਰ ਉਹਨੂੰ ਪਿੱਛੇ ਦਾ ਚੇਤਾ ਆ ਗਿਆ । ਕੋਈ ਖੜਾਕ ਆਉਂਦਾ, ਉਹ ਤਬਕ ਪੈਂਦੀ। ਮਿਰਜ਼ੇ ਨੂੰ ਜਗਾਉਣਾ ਚਾਹੁੰਦੀ ਪਰ ਉਹ ਖੜਾਕ ਐਵੇਂ ਹੀ ਹੋਇਆ ਹੁੰਦਾ।
“ਪਰ ਜੇ ਡੋਗਰ ਦੀ ਸੂਹ ਉੱਤੇ ਉਹ ਏਧਰ ਆ ਹੀ ਜਾਣ ।”
ਓਸ ਨੇ ਤਰਕਸ਼ ਦੇ ਤੀਰ ਗਿਣੇ, ਬਾਰਾਂ ਤੋਂ ਵੀ ਵਧੀਕ ਸਨ । ਓਸ ਕਮਾਨ ਉੱਤੇ ਹੱਥ ਫੇਰਿਆ – ਬੜੀ ਨਿਰਦਈ ਕਮਾਨ ਸੀ – ਭਰਾਵਾਂ ਦਾ ਚੇਤਾ ਆ ਗਿਆ, ਮਿਰਜ਼ੇ ਦੇ ਬੇ-ਖਤਾ ਨਿਸ਼ਾਨੇ ਦੀ ਸ਼ੁਹਰਤ ਯਾਦ ਆ ਗਈ, ਉਹਦਾ ਦਿਲ ਕੰਬ ਉਠਿਆ ।
“ਪਰ ਮਿਰਜ਼ੇ ਦਾ ਮੇਰੇ ਨਾਲ ਇਕਰਾਰ ਏ,” ਉਹਨੂੰ ਤਸੱਲੀ ਦਾ ਸਾਹ ਆਇਆ।
“ਪਰ ਜੇ ਉਹ ਉੱਤੇ ਹੀ ਆ ਗਏ, ਕੀਕਰ ਮਿਰਜ਼ਾ ਇਕਰਾਰ ਨਿਭਾਏਗਾ ? ਉਹ ਬਹੁਤੇ ਹੋਣਗੇ ਤੀਰਾਂ ਨਾਲ ਤਾਂ ਇਹ ਲਸ਼ਕਰ ਫੁੰਡ ਸਕਦੈ।”
ਸਾਹਿਬਾਂ ਨੇ ਮਲਕੜੇ ਜਿਹੇ ਮਿਰਜ਼ੇ ਨੂੰ ਜਗਾਇਆ, “ਉਠ ਚਲ ਪਈਏ ।”
ਪਰ ਮਿਰਜ਼ਾ ਕਿਸੇ ਮਿੱਠੇ ਸੁਪਨੇ ਦੇ ਲੋਰ ਵਿਚ ਸੀ, “ਕੋਈ ਆ ਗਿਐ ?” ਉਸ ਪੁਛਿਆ।
“हीं।”
ਤੇ ਫੇਰ ਉਹ ਸੌ ਗਿਆ।
“ਭਰਾਵਾਂ ਜ਼ਰੂਰ ਆ ਜਾਣੈ,” ਸਾਹਿਬਾਂ ਦਾ ਡਰ ਵਧਦਾ ਗਿਆ, “ਸਾਰੇ ਮਰ ਜਾਣਗੇ ।”.
ਪਿਆਰਾ ਸਿਰ ਪੱਟਾਂ ਤੋਂ ਅਡੋਲ ਲਾਹ ਕੇ ਤਰਕਸ਼ ਓਸ ਚੁੱਕ ਲਿਆ ਤੇ ਦੁਰਾਡੇ ਜੰਡ ਦੇ ਪਿਛਲੇ ਪਾਸੇ ਦੀ ਉੱਚੀ ਜਿਹੀ ਟਹਿਣੀ ਨਾਲ ਅਟਕਾ ਆਈ ਤੇ ਮੁੜ ਉਹ ਸੋਹਣਾ ਸਿਰ ਪੱਟ ਉੱਤੇ ਧਰ ਲਿਆ ।
“ਤੇ ਉਹਨਾਂ ਜੇ ਨਿਹੱਥੇ ਮੇਰੇ ਮਿਰਜ਼ੇ ਨੂੰ ਮਾਰ ਦਿੱਤਾ,” ਸੋਚ ਕੇ ਦਿਲ ਦਹਿਲ ਗਿਆ।
“ਮੈਂ ਵਿਚ ਪੈ ਜਾਂਗੀ, ਮੈਨੂੰ ਚੀਰ ਕੇ ਲੰਘੇ ਬਿਨਾਂ ਮਿਰਜ਼ੇ ਨੂੰ ਤਲਵਾਰ ਨਹੀਂ ਛੁਹ ਸਕੇਗੀ। ਉਹਨਾਂ ਦੀ ਮੌਤ ਮੈਂ ਸਹਾਰ ਨਹੀਂ ਸਕਦੀ, ਉਹ ਮੇਰੀ ਕੀਕਰ ਸਹਾਰ ਲੈਣਗੇ ?”
ਜੇ ਏਸ ਸੋਚ ਨੇ ਠੰਢ ਜਿਹੀ ਪਾ ਦਿੱਤੀ ਤੇ ਮਿਰਜ਼ੇ ਦੇ ਮੱਥੇ ਉੱਤੇ ਪੌਣ ਨਾਲ ਆ ਡਿੱਗੇ ਕੁੰਡਲਾ ਨੂੰ ਪਰ੍ਹਾਂ ਕਰ ਕੇ ਉਹਨੇ ਉਹਦਾ ਮੱਥਾ ਚੁੰਮ ਲਿਆ ।
ਉਹਨੂੰ ਘੋੜਿਆਂ ਦੀ ਟਪ ਟਪ ਸੁਣਾਈ ਪਈ । “ਔਹ ਆ ਨਿਕਲੇ ।” ਛੋਟਾ ਛਿੰਦਾ ਭਰਾ ਓਸ ਅੱਗੇ ਪਛਾਣ ਲਿਆ। ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਓਸ ਮਿਰਜ਼ੇ ਨੂੰ ਝੂਣ ਜਗਾਇਆ, “ਉਠ, ਬੱਕੀ ਤੇ ਚੜ੍ਹ ਨਠ ਚਲੀਏ ।”
“ਤਰਕਸ ! – ਮੇਰਾ ਤਰਕਸ਼ ਸਾਹਿਬਾਂ ਮੇਰੇ ਗਲ ਵਿਚ ਸੀ। ਮੈਂ ਮਾਰਦਾ ਨਹੀਂ, ਤਣੇ ਤੀਰ ਦਾ ਲਲਕਾਰਾ ਹੀ ਆਫਤ ਟਾਲ ਦੇਏਗਾ। ਕਿਥੇ ਮੇਰਾ ਤਰਕਸ਼, ਓ ਮੇਰਾ ਤਰਕਸ।” “ਮਿਰਜ਼ਿਆ ! ਮੈਨੂੰ ਬਖ਼ਸ਼ ਦੇਈਂ, ਭਰਾਵਾਂ ਦੇ ਦਰਦੋਂ ਮੈਂ ਤੇਰੇ ਨਾਲ ਬੇਦਰਦ ਹੋ ਗਈ ਸਾਂ
ਤੇਰੇ ਹੱਥਾਂ ਤੋਂ ਪਰ੍ਹਾਂ ਕਰ ਦਿੱਤੇ, ਹੁਣ ਉਹ ਤੇਰੇ ਕਿਸੇ ਕੰਮ ਨਹੀਂ । ਉਹ ਆ ਪਹੁੰਚੇ, ਮਾਰ ਫੜਾਕੀ
ਬੱਕੀ ਉੱਤੇ ।” “ਨਹੀਂ ਸਾਹਿਬਾਂ ! ਤੈਨੂੰ ਛੱਡ ਕੇ ਮੈਂ ਨੱਠ ਨਹੀਂ ਸਕਦਾ,” ਤੇ ਦੌੜ ਕੇ ਕਾਠੀ ਨਾਲੋਂ ਉਹ ਤਲਵਾਰ ਧੂ ਲਿਆਇਆ, “ਹੁਣ ਸਾਹਿਬਾਂ ਗਿਣਤੀ ਨੇ ਜਿਤਣੈ, ਮਾਫ ਕਰ ਦੇਈਂ ਜੇ ਕਿਸੇ ਤੇਰੇ ਭਰਾ ਨੂੰ ਚੋਟ ਆ ਜਾਏ। ਪਰ ਮਰ ਮੈਂ ਲੜਦਿਆਂ ਹੀ ਸਕਦਾ ਹਾਂ।”
ਸਾਹਿਬਾਂ ਉਹਦੇ ਗਲ ਨਾਲ ਚੰਬੜ ਗਈ। ਮਿਰਜ਼ੇ ਨੇ ਪਰ੍ਹਾਂ ਹਟਾ ਲਈ, “ਉਹ ਤੈਨੂੰ ਕਾਹਨੂੰ
ਮਾਰਨਗੇ ? ਇਕ ਨਹੀਂ ਦੋ ਜਣੇ ਤੈਨੂੰ ਮੇਰੇ ਨਾਲੋਂ ਲਾਹ ਕੇ ਖੰਜਰ ਮੇਰੇ ਸੀਨਿਓਂ ਪਾਰ ਕਰ
ਦੇਣਗੇ । ਹੱਟ ਜਾਂ ਸਾਹਿਬਾਂ ! ਉਹ ਉੱਤੇ ਆ ਗਏ, ਮੈਨੂੰ ਆਪਣੀ ਤਕਦੀਰ ਨੂੰ ਮਿਲ ਲੈਣ ਦੇ।”
ਮਿਰਜ਼ੇ ਨੇ ਤਲਵਾਰ ਸੂਤ ਲਈ। ਸੱਤ ਜਣੇ ਘੋੜੀਆਂ ਤੋਂ ਹੇਠਾਂ ਧਮਕੇ, ਤਲਵਾਰਾਂ ਲਿਸ਼ਕ
ਪਈਆਂ, ਸਾਹਿਬਾਂ ਕੁੱਦ ਕੇ ਵਿਚ ਜਾ ਖਲੋਤੀ। “ਵੇ ਵੀਰਨੋ ! ਹੁਣ ਨਾ ਮੈਂ ਨਸ ਸਕਨੀ ਆਂ, ਨਾ ਮਿਰਜ਼ਾ। ਕਾਹਲੀ ਨਾ ਕਰੋ ਮੇਰੇ ਹਮ- ਸ਼ੀਰੋ !”
“ਅਸਾਂ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ, ਆਪਣਾ ਚੋਰ ਅਸਾਂ ਘੇਰ ਲਿਐ ! ਇਹ ਉਹਦਾ ਭਰਾ ਨਹੀਂ ਸੀ । ਸਾਹਿਬਾਂ ਇਹਨੂੰ ਨਹੀਂ ਸੀ ਪਛਾਣਦੀ, ਪਰ ਜੇ ਰਾਤੀਂ ਉਹ ਨੱਠ ਨਾ ਆਉਂਦੀ
ਤਾਂ ਅੱਜ ਇਹ ਉਹਦਾ ਖੁੱਦ ਬਣਿਆ ਹੁੰਦਾ ।
“ਮੇਰੇ ਹਮ-ਸ਼ੀਰੋ ! ਮੈਂ ਤੁਹਾਨੂੰ ਕਹਿਨੀ ਆਂ ਤੁਹਾਨੂੰ, ਜਿਨ੍ਹਾਂ ਦੀ ਵਫ਼ਾ ਖ਼ਾਤਰ ਮੈਂ ਮਿਰਜ਼ੇ ਨਾਲ ਬੇਵਫ਼ਾ ਹੋਈ ਆਂ ।”
“ਚੰਗੀ ਵਫ਼ਾ ਤੂੰ ਸਾਡੇ ਨਾਲ ਕਰ ਕੇ ਆਈਉਂ !” ਛੋਟਾ ਭਰਾ ਬੋਲਿਆ।
“ਇੱਕੋ ਵਾਰੀ ਜ਼ਿੰਦਗੀ ਵਿਚ ਮੈਂ ਆਪਣੇ ਦਿਲ ਨਾਲ ਵੀ ਵਫ਼ਾ ਪਾਲੀ, ਹਮੇਸ਼ਾ ਮੈਂ ਦੂਜਿਆਂ ਦੀ ਵਫ਼ਾਦਾਰ ਹੀ ਰਹੀ ਪਰ ਛੱਡੋ ਇਹ ਗੱਲ । ਮੈਂ ਇਹਦੇ ਤੀਰ ਨਾ ਲੁਕਾਏ ਹੁੰਦੇ ਤਾਂ ਤੁਹਾਡੇ ‘ਚੋਂ
ਕਈਆਂ ਨੇ ਇਸ ਵੇਲੇ ਆਪਣੇ ਪੈਰੀਂ ਨਹੀਂ ਸੀ ਖਲੋਤਾ ਹੋਣਾ, ਏਸ ਮੇਰੀ ਵਫ਼ਾ ਸਦਕਾ ਹੀ ਮੇਰੀ
ਗੱਲ ਸੁਣ ਲਵੋ ।”
ਅਸਾਂ ਹਰਗਿਜ਼ ਨਹੀਂ ਸੁਣਨੀ,” ਉਹੀ ਪਹਿਲਾਂ ਬੋਲਿਆ, ਚੰਦੜਾਂ ਦਾ ਤਾਹਰ ।
” * “ਮੇਰਾ ਤਰਲਾ ਤੇਰੇ ਅੱਗੇ ਨਹੀਂ, ਆਪਣੇ ਭਰਾਵਾਂ ਅੱਗੇ ਹੈ,” ਕੋਈ ਘਿਰਣਾ ਸੀ ਸਾਹਿਬਾਂ ਦੀਆਂ ਅੱਖਾਂ ਵਿਚ, ਉਹਦੇ ਲਈ ਜਿਹੜਾ ਜ਼ੋਰੀ ਕਿਸੇ ਔਰਤ ਦਾ ਸ਼ੌਹਰ ਬਣਦਾ ਹੈ।
“ਕੀ ਚਾਹਨੀ ਏਂ ? ਦਸ !” ਵੱਡਾ ਭਰਾ ਬੋਲਿਆ ।
“ਜੀਉਂਦਾ ਇਹਨੂੰ ਛਡਣੋਂ ਅਸੀਂ ਰਹੇ – ਇਹ ਸਾਡਾ ਚੋਰ ਏ ।” ਤਾਹਰ ਫੇਰ ਨਾ ਰਹਿ ਸਕਿਆ, ਤੇ ਨਾਲੇ ਮਿਰਜ਼ੇ ਦੇ ਢਿੱਡ ਦਾ ਨਿਸ਼ਾਨਾ ਕਰ ਕੇ ਓਸ ਨੇ ਆਪਣੀ ਤਲਵਾਰ ਵਗਾਹ ਮਾਰੀ।
ਨਿਸ਼ਾਨਾ ਚੁੱਕ ਗਿਆ, ਪਰ ਮਿਰਜ਼ੇ ਦਾ ਸਾਰਾ ਲਹੂ ਖੋਲ ਉਠਿਆ। ਸੀਂਹ ਵਾਂਗ ਉਹ ਲਪਕਿਆ, “ਇਹਦੇ ਬਾਰੇ, ਸਾਹਿਬਾਂ ਮੇਰਾ ਇਕਰਾਰ ਕੋਈ ਨਹੀਂ, ” ਤੇ ਪਰੇਸਾਨ ਹੋਏ ਸਾਥੀਆਂ ” ਦੇ ਵਿਚ ਹੀ ਬਿਜਲੀ ਲਿਸ਼ਕੀ – ਜਿੰਨੇ ਚਿਰ ਵਿਚ ਇੱਕੋ ਵਾਰ ਨਾਲ ਹੀ ਤਾਹਰ ਨੂੰ ਮਿਰਜੇ ਨੇ ਢੇਰੀ ਕਰ ਦਿੱਤਾ।
ਇਹ ਵੇਖ ਸਾਰੇ ਉਹਦੇ ਉੱਤੇ ਟੁੱਟ ਪਏ। ਤਲਵਾਰ ਉਤੇ ਤਲਵਾਰ ਖੜਕੀ। ਮਿਰਜ਼ਾ ਤੇਗ ਦਾ ਵੀ ਧਨੀ ਸੀ। ਸਭ ਦੇ ਵਾਰ ਰੋਕੀ ਗਿਆ । ਸਾਹਿਬਾਂ ਕੁਰਲਾਂਦੀ, ਭਰਾਵਾਂ ਦੇ ਪੈਰੀਂ ਪੈਂਦੀ, ਹੱਥ ਫੜਦੀ, ਵਾਸਤੇ ਪਾਂਦੀ, “ਨਾ ਵੇ ਵੀਰੋ ! ਨਾ – ਤੁਹਾਡੀ ਗੁਨਾਹੀ ਮੈਂ – ਇਹਦੇ ਨਾਲ ਦਗਾ ਵੀ ਮੈਂ ਈ ਕੀਤਾ – ਇਹਨੂੰ ਮੰਗਾਇਆ ਵੀ ਮੈਂ – ਵੀਰੋ ! ਤੁਹਾਡੀ ਖ਼ਾਤਰ – ਨਾ ਵੀਰੋ ! ਨਾ – ਇੱਕੋ ਆਪਣੀ ਹਮਸ਼ੀਰਾ ਖ਼ਾਤਰ…”
ਪਰ ਤਲਵਾਰਾਂ ਦੇ ਖੜਕਾਰ ਵਿਚ ਕਿਸੇ ਉਹਦਾ ਵਾਸਤਾ ਨਾ ਸੁਣਿਆ। ਛੇ ਤਲਵਾਰਾਂ ਦੇ ਵਾਰ ਰੋਕਦਿਆਂ ਮਿਰਜ਼ੇ ਦੀਆਂ ਬਾਹਾਂ ਓੜਕ ਭਾਰੀਆਂ ਹੋ ਗਈਆਂ। ਸਾਰੇ ਵਾਰ ਹੁਣ ਰੁਕਦੇ ਨਾ, ਕਦੇ ਡੋਲੇ ਚੋਂ ਲਹੂ ਦੀ ਤੰਦੀਰੀ ਛੁੱਟ ਪੈਂਦੀ, ਕਦੇ ਮੋਢੇ ਉੱਤੇ ਚੀਰ ਪੈ ਜਾਂਦਾ ਤੇ ਹਿੱਕ ਵੀ ਪੱਛੀ ਗਈ। ਸਾਹਿਬਾਂ ਕੋਲੋਂ ਵੇਖਿਆ ਨਾ ਜਾਂਦਾ, ਉਹ ਵਿਚ ਧਸ ਧਸ ਪੈਂਦੀ।
“ਮਾਰ ਖਾਂ ਜੱਫਾ ਇਹਨੂੰ !” ਤੇ ਇਕ ਭਰਾ ਨੇ ਸਾਹਿਬਾਂ ਨੂੰ ਜਕੜ ਕੇ ਬੇਵੱਸ ਕਰ ਦਿੱਤਾ।
ਮਿਰਜ਼ੇ ਨੂੰ ਲੱਗੀ ਹਰ ਸੱਟ ਉੱਤੇ ਸਾਹਿਬਾਂ ਦੇ ਅੰਦਰੋਂ ਕੂਕ ਨਿਕਲਦੀ । ਓੜਕ ਇਕ ਡੂੰਘਾ ਵਾਰ ਮਿਰਜ਼ੇ ਦੀ ਹਿੱਕ ਉਤੇ ਹੋ ਗਿਆ, ਉਹ ਢਹਿ ਪਿਆ ਤੇ ਉਹਦੀ ਤਲਵਾਰ ਹੱਥੋਂ ਡਿਗ ਪਈ। ਇਕ ਦਮ ਸਾਹਿਬਾਂ ਵਿਚ ਸ਼ੀਹਣੀ ਦਾ ਜ਼ੋਰ ਆ ਗਿਆ । ਭਰਾ ਦੀ ਜੱਫੀ ‘ਚੋਂ ਨਿਕਲ ਉਹ ਮਿਰਜ਼ੇ ਦੇ ਸਰਹਾਣੇ ਜਾ ਖਲੋਤੀ, ਉਹਨੇ ਉਹਦੀ ਤਲਵਾਰ ਹੱਥ ਵਿਚ ਘੁਟ ਲਈ।
“ਹੁਣ ਨਾ ਮੇਰੇ ਨੇੜੇ ਆਉਣਾ, ਸਾਹਿਬਾਂ ਨਹੀਂ, ਮੈਂ ਸ਼ੁਦੈਣ ਜੇ । ਤੁਸਾਂ ਮਿਰਜ਼ੇ ਨੂੰ ਮਾਰ ਲਿਆ, ਦੋ ਘੜੀਆਂ ਦਾ ਉਹ ਹੁਣ, ਮਹਿਮਾਨ ਏ – ਉਹਦੇ ਨਾਲ ਕੀਤੇ ਦਗੇ ਦੀ ਮੁਆਫੀ ਮੈਨੂੰ ਮੰਗ ਲੈਣ ਦਿਓ ।”
ਗਏ । ਏਸ ਗਮ ਤੇ ਏਸ ਨਿਡਰਤਾ ਦੇ ਸਾਹਮਣੇ ਕੌਣ ਨਾ ਠਠੰਬਰ ਜਾਂਦਾ ? ਉਹ ਦੂਰ ਪਰ੍ਹਾਂ ਚਲੇ
ਸਾਹਿਬਾਂ ਨੇ ਲਹੂ-ਲਿੱਬੜੇ ਵਾਲ ਮੱਥੇ ਤੋਂ ਹਟਾਏ, ਚੁੰਨੀ ਨਾਲ ਅੱਖਾਂ ਤੋਂ ਲਹੂ ਪੂੰਝਿਆ, ਮੱਥਾ বুসিঙ্গা।
“ਮਿਰਜ਼ਿਆ !”
“ਹਾਂ, ਸਾਹਿਬਾਂ !”
“ਮੈਨੂੰ ਮਾਫ ਕਰ ਦੇਏਂਗਾ ?”
“ਮਾਫੀ ਕਾਹਦੀ ? ਮੈਂ ਆਪਣੀ ਜ਼ਿੰਦਗੀ ਦਾ ਪੂਰਾ ਮੁੱਲ ਲੈ ਲਿਐ – ਇਕ ਰਿਸ਼ਤੇ ਨੂੰ ਛੁਹ ਲਿਆ
“ਮੈਂ ਤੈਨੂੰ ਕੁਝ ਨਹੀਂ ਦਿੱਤਾ – ਸਿਰਫ ਮੌਤ ਈ ਦਿੱਤੀ ?”
“ਕੀ ਮਿਰਜਿਆ ! ਇਕ ਪਲ ਹੋਰ ਤੂੰ ਅੱਖੀਆਂ ਖੁਲ੍ਹੀਆਂ ਰੱਖ ਸਕਦਾ ਏਂ ?”
“ਇਹ ਮਿਟ ਮਿਟ ਜਾਂਦੀਆਂ ਨੇ ਪਰ ਤੂੰ ਚਾਹਨੀ ਏਂ ਤਾਂ ਇਹ ਖੁਲ੍ਹੀਆਂ ਰਹਿਣਗੀਆਂ – ਪਰ ਮੇਰਾ ਹੱਥ ਜੇ ਤੂੰ ਆਪਣੇ ਹੱਥ ਵਿਚ ਫੜੀ ਰੱਖੇਂ।”
ਸਾਹਿਬਾਂ ਨੇ ਚੁੱਕ ਕੇ ਉਹਦਾ ਹੱਥ ਚੁੰਮ ਲਿਆ।
“ਮੈਂ ਕੁਰਬਾਨ ਮਿਰਜ਼ਿਆ ! ਮੈਂ ਚਾਹਨੀਆਂ ਤੂੰ ਵੇਖ ਲਵੇਂ ਮੈਂ ਤੇਰੇ ਨਾਲ ਨਹੀਂ ਆਪਣੀ ਤਕਦੀਰ ਨਾਲ ਬੇਵਫਾਈ ਕੀਤੀ ਏ। ਤਕਦੀਰ ਤੇਰੀ ਨਹੀ ਡੋਗਰ ਫੀਰੋਜ਼ ਦੀ ਮੌਤ ਲੈ ਕੇ ਆਈ ਸੀ । ਮੈਂ ਉਹਨੂੰ ਬਚਾ ਲਿਆ ਤੇ ਆਪਣੇ ਬੇਮਿਸਾਲ ਇਸ਼ਕ ਦੀ ਕਹਾਣੀ ਮੁਕਾ ਲਈ । ਇਹ ਨਾ ਜਾਣੀ, ਮੈਨੂੰ ਭਰਾ ਤੈਥੋਂ ਵੱਧ ਪਿਆਰੇ ਸਨ, ਸਿਰਫ ਆਪਣੀ ਖੁਸ਼ੀ ਨਾਲੋਂ ਦੂਜਿਆਂ ਦੀ ਖੁਸੀ ਵੱਧ ਪਿਆਰਣ ਦੀ ਮੇਰੀ ਵਾਦੀ ਤੇਰੀ ਕਾਤਲ ਬਣ ਗਈ। ਹਾਂ ਮੈਂ ਤੇਰੀ – ਤੈਥੋਂ ਮੈਨੂੰ ਕੋਈ ਨਿਖੇੜ ਨਹੀਂ ਸਕਦਾ ”, ਤੇ ਸਾਹਿਬਾਂ ਉੱਠ ਕੇ ਮਿਰਜ਼ੇ ਦੀਆਂ ਖੁਲ੍ਹੀਆਂ ਅੱਖਾਂ ਸਾਹਮਣੇ ਹੋ ਖਲੋਤੀ। ਉਹਦੇ ਹੱਥ ਵਿਚ ਮਿਰਜ਼ੇ ਦੀ ਤਲਵਾਰ ਸੀ । ਦਸਤੇ ਨੂੰ ਚੁੰਮ ਕੇ ਉਸ ਆਪਣੇ ਢਿੱਡ ਵਿਚ ਖੋਭ ਲਈ ਤੇ ਡਿਗਦੀ ਡਿਗਦੀ ਮਿਰਜ਼ੇ ਦੇ ਪਾਸੇ ਨਾਲ ਲੇਟ ਗਈ।
“ਨਿੱਕੀ ਹੁੰਦੀ ਨੇ ਮੈਂ ਤੇਰੇ ਲਕ ਦੁਆਲੇ ਬਾਂਹ ਪਈ ਸੀ ਅਖ਼ੀਰ ਵੇਲੇ ਮੈਂ ਤੇਰੀ ਬਹਾਦਰ ਹਿੱਕ ਦੁਆਲੇ ਇਕ ਬਾਂਹ…. ”
ਮਿਰਜੇ ਦੀਆਂ ਅੱਖਾਂ ਮੀਟੀਆਂ ਗਈਆਂ ਬੁੱਲ੍ਹਾਂ ਉੱਤੇ ਅਜੇ ਸਾਹ ਹੈ ਸੀ।
“ ਸਾ – ਹਿ – ਬਾਂ !”
“ਹਾਂ, – ਮਿਰ – ਜ਼ਿਆ !”