ਮੁਖਬੰਦ
ਇਸ ਕਿਸਮ ਦੀ ਪੁਸਤਕ ਦੀ ਅਸਲ ਪਰਖ ਵੀ ਇਹੋ ਹੈ ਕਿ ਇਹ ਵਿਵਾਦ ਤੋਂ ਅੰਤਰ-ਝਾਤ ਦੀ ਪ੍ਰਕਿਰਿਆ ਸ਼ੁਰੂ ਕਰੋ ਜੋ ਕਿ ਮੈਨੂੰ ਆਸ ਹੈ ਨਰੋਈ ਤੇ ਦਿਆਨਤਦਾਰੀ ਵਾਲੀ ਹੋਵੇਗੀ, ਤਲਖ਼ ਜਾਂ ਕੁਰੱਖ਼ਤ ਕਾਟਵੀਂ ਨਹੀਂ।
ਮਨੁੱਖ ਕਈ ਵਾਰੀ ਆਪਣੇ ਆਪ ਨੂੰ, ਬਿਲਕੁਲ ਅਚਨਚੇਤ ਹੀ, ਇਕ ਇਤਿਹਾਸਕ ਲਹਿਰ ਦੀ ਟੀਸੀ ਉਤੇ ਨਾਜ਼ੁਕ ਹਾਲਤ ਵਿੱਚ ਟਿਕਿਆ ਵੇਖਦਾ ਹੈ। ਇਕ ਸੈਨਿਕ ਆਗੂ ਦੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਬਹੁਤੇ ਨਹੀਂ ਆਉਂਦੇ। ਇਹ ਇਕ ਬਖ਼ਸ਼ਿਸ਼ ਹੈ, ਕਿਉਂਕਿ ਸੈਨਿਕ ਘਟਨਾਵਾਂ ਲਗਪਗ ਹਮੇਸ਼ਾ ਹੀ ਮਨੁੱਖੀ ਲਹੂ ਤੇ ਕੁਰਬਾਨੀ ਨਾਲ ਲਿਖੀਆਂ ਜਾਂਦੀਆਂ ਹਨ । ਬਗ਼ਾਵਤ ਅਤੇ ਅਤਿਵਾਦ ਸਦਾ ਹੀ ਸੈਨਿਕ ਸੋਚ-ਸਮਝ ਤੋਂ ਪਰਾਮਨੁੱਖੀ ਮੰਗਾਂ ਕਰਦੇ ਹਨ, ਅਤੇ ਬਗ਼ਾਵਤ ਵਿਰੋਧੀ ਕਾਰਵਾਈਆਂ ਦੀ ਗਤੀਸ਼ੀਲਤਾ ਇਹਨਾਂ ਦੀ ਕਾਨੂੰਨੀ ਉਚਿਤਤਾ ਅਤੇ ਨਿਆਇਪੂਰਨਤਾ ਬਾਰੇ ਸ਼ੰਕੇ ਦਾ ਅਸਹਿ ਭਾਰ ਲੱਦ ਦੇਂਦੀ ਹੈ, ਵਿਸ਼ੇਸ਼ਕਰਕੇ ਜਦੋਂ ਸੈਨਿਕ ਸ਼ਕਤੀ ਆਪਣਿਆਂ ਦੇ ਖਿਲਾਫ ਹੀ ਵਰਤੀ ਗਈ ਹੋਵੇ। 5 ਜੂਨ 1984 ਸੰਗਤ ਨੂੰ ਇਹੋ ਕੁਝ ਹੀ ਹੋਇਆ, ਜਦੋਂ ਭਾਰਤੀ ਸੈਨਾ ਦੇ ਅੰਸ਼ਾਂ ਨੂੰ ਸਿੱਖਾਂ ਦੇ ਅਤਿਪਾਵਨ ਧਰਮ ਸਥਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਵਣ ਵਣ ਦੇ ਹਥਿਆਰਬੰਦ ਜਨੂੰਨੀਆਂ ਦੇ ਟੋਲੇ ਕੋਲ ਆਜਾਦ ਕਰਾਉਣ ਦਾ ਕਾਰਜ ਆਪਣੇ ਹੱਥਾਂ ਵਿੱਚ ਲੈਣਾ ਪਿਆ । ਸੁਆਰਥੀ ਅਕਾਲੀ (ਸਿੱਖ) ਸਿਆਸਤਦਾਨਾਂ ਦਾ ਇਕ ਨਾਇਕ ਅਤੇ ਯਰਗਮਾਲ ਵਜੋਂ ਡੱਕੇ ਹੋਏ ਕੁਝ ਬਦਨਸੀਬ ਬੇਗੁਨਾਹ ਯਾਤਰੀ ਝੰਗ ਵਿੱਚ ਹੀ ਆਹਮੋ-ਸਾਮ੍ਹਣੀ ਗੋਲਾਬਾਰੀ ਦਾ ਸ਼ਿਕਾਰ ਹੋਗਏ। ਹਥਿਆਰਬੰਦ ਜੰਡਲੀ ਸਿੱਖ ਰਾਜਨੀਤੀ ਵਿੱਚ ਲੋਕ-ਕਥਾ ਦੀ ਪ੍ਰਸਿੱਧੀ ਵਾਲੀ ਸਵੈਘਾਤਕ ਸ਼ਕਤੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਫਾਦਾਰ ਸੀ ਜਿਸ ਦੀ ਅਚਨਚੇਤੀ ਤੇ ਚਕਾਚੌਧ ਕਰ ਦੇਣ ਵਾਲੀ ਚੜ੍ਹਤ ਨੇ ਪੰਜਾਬ ਦੀਆਂ ਘਟਨਾਵਾਂ ਦੇ ਧਾਰੇ ਦਾ ਰੁਖ ਬਦਲ ਦਿੱਤਾ ਸੀ।
1947 ਵਿੱਚ ਬਰਤਾਨਵੀ ਹਕੂਮਤ ਦੇ ਅੰਤ ਨਾਲ ਅਨੇਕ-ਰੂਪਤਾਦੀ ਮੂਰਤ, ਅਰਥਾਤ ਭਾਰਤ ਦੇ ਬਹੁਤ ਸਾਰੇ ਬੇਜੋੜ ਅੰਗਾਂ ਵਿਚਕਾਰ ਰਾਜਨੀਤਕ ਪ੍ਰਭੁਤਾ ਲਈ ਇਕ ਬੇਕਾਬੂ ਸੰਗਰਾਮ ਛਿੜ ਪਿਆ ਸੀ । ਇਹ ਸੱਠਵਿਆਂਦੀ ਗੱਲ ਹੈ ਕਿ ਸਿੱਖ ਕਿਸਾਨੀ ਨੇ, ਦੇਸ਼ ਦੀ ਵੰਡ ਦੇ ਭਿਆਨਕ ਫੁੱਟ ਤੋਂ ਸੰਭਲ ਕੇ ਅਤੇ ਹਰੇ ਇਨਕਲਾਬ ਦੀ ਖੁਸ਼ਹਾਲੀ ਨਾਲ ਵਿਰੋਸਾਏ ਜਾਣ ਮਗਰੋਂ, ਸੱਤਾ ਵਿੱਚ ਹਿੱਸੇਦਾਰੀ ਲਈ ਦ੍ਰਿੜ੍ਹ ਜਤਨ ਕਰਨਾ ਸ਼ੁਰੂ ਕੀਤਾ । ਭਾਵੇਂ ਸਿੱਖ ਇਤਿਹਾਸ ਕੇਵਲ 400 ਜਾਂ ਉਸ ਦੇ ਆਸ ਪਾਸ ਸਾਲਾਂ ਦੇ ਆਰ ਪਾਰ ਫੈਲਿਆ ਹੋਇਆ ਹੈ, ਪਰ ਇਕ ਪਾਸੇ ਆਪਣੇ ਮਾਣ ਤੇ ਗੌਰਵ ਅਤੇ ਦੂਜੇ ਪਾਸੇ ਆਪਣੇ ਬਚਾਓ ਦੇ ਰੁਤਾਨ ਬਾਰੇ ਸਿੱਖ ਮਨ ਦੇ ਦੁਫਾੜ ਦੀ ਕਹਾਣੀ ਇਸ ਤੋਂ ਬਹੁਤ ਪੁਰਾਣੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਪੰਜਾਬ ਦੀ ਉਲਝੀ ਤਾਣੀ ਵੱਖ-ਵੱਖ ਟਕਰਾਉਂਦੇ ਹਿਤਾਂ ਵਲੋਂ ਸੱਤਾ ਲਈ ਚਲੀਆਂ ਚਾਲਾਂ ਦਾ ਹੀ ਪ੍ਰਗਟਾ ਹੈ ਜਿਸ ਵਿੱਚ ਕੇਂਦਰ ਤੇ ਰਾਜ ਦੋਵਾਂ ਥਾਵਾਂ ਦੇ ਰਾਜਨੀਤਕ ਪ੍ਰਭੂਆਂ ਨੇ ਆਪਣੀ ਖ਼ਾਲਸ ਖ਼ੁਦਗਰਜ਼ ਰਾਜਸੀ ਹੇਰਾਫੇਰੀ ਨਾਲ ਕਈ ਘਟ ਯੋਗਦਾਨ ਨਹੀਂ ਪਾਇਆ । ਅਸਲੀਅਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ, ਕੋਈ ਗੁੰਦਵਾਂ ਅਦਾਰਾ ਜਾਂ ਸੰਸਥਾ ਹਦ ਵਿਚ ਨਹੀਂ ਆਈ ਜਿਸ ਨੇ ਇਕ ਮੁਨਾਸਿਬ ਅਵਧੀ ਤੱਕ ਸਿੱਖ ਹਿਤਾਂ ਦੀ ਪ੍ਰਤਿਨਿਧਤਾ ਕੀਤੀ ਹੋਵੇ।
ਅੰਦਰੂਨੀ ਜੁੰਡਲੀਬਾਜ਼ੀ ਅਕਾਲੀਆਂ ਦੀ ਰਾਜਨੀਤੀ ਦਾ ਪ੍ਰਮੁਖ ਲਛਣ ਰਿਹਾ ਹੈ ਜਿਹੜੇ ਆਪਣੇ ਆਪ ਨੂੰ ਸਭਨਾਂ ਮਨੋਰਥਾਂ ਲਈ ਸਿੱਖਾਂ ਦੀ ਪ੍ਰਤਿਨਿਧਤਾ ਕਰਨ ਦੇ ਅਧਿਕਾਰ ਦਾ ਦਾਅਵੇਦਾਰ ਬਣਾਈ ਬੈਠੇ ਹਨ । ਰਾਜਨੀਤਕ ਪ੍ਰਧਾਨਤਾ ਪ੍ਰਾਪਤ ਕਰਨ ਦੇ ਰਾਹ ਚਲਦਿਆਂ ਉਹ ਧਾਰਮਿਕ ਮੁਲਵਾਦ ਦੇ ਵਿਸਾਹਘਾਤੀ ਰਾਹ ਉਤੇ ਤੁਰ ਪਏ ਹਨ। ਭਿੰਡਰਾਂਵਾਲੇ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਸਹਿ-ਅਪਰਾਧੀ ਤਾਂ ਸੁਭਾਵਿਕ ਸਿੱਟਾ ਹਨ । 5 ਜੂਨ ਨੂੰ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਭਿਅੰਕਰਤਾ ਦੇ ਬਦਨਸੀਬ ਮੀਲ ਪੱਥਰ ਹਨ ਜਿਨ੍ਹਾਂ ਤੇ ਭਵਿਖ ਵਿੱਚ ਹਰ ਕੀਮਤ ਉਤੇ ਬਚਣ ਦੀ ਲੋੜ ਹੈ ਵਰਨਾ ਐਸਾ ਨਾ ਹਵੇ ਕਿ ਅਗਾਮੀ ਭਾਂਬੜ ਵਿਸ਼ਾਲ ਮਨੁੱਖਤਾ ਲਈ ਅਥਾਹ ਦੁਖ ਦਾ ਕਾਰਨ ਬਣੇ ਅਤੇ ਸਗ ਇਕ ਵਾਰੀ ਫੇਰ ਭਾਰਤੀ ਰਾਜ ਦੀ ਤਬਾਹੀ ਲਈ ਖਤਰਾ ਹੋ ਨਿਬੜੇ।
ਦੋਲਤ ਕਤਲ ਬਾਹੁਬਲ ਅਤੇ ਪ੍ਰਚਾਰ ਸਾਧਨਾਂ ਦੀ ਵਰਤੋਂ ਨੇ ਭਾਰਤੀ ਰਾਜਨੀਤਕ ਦਮੇਲਾਂ ਨੂੰ ਹੌਲੀ ਹੌਲੀ ਅਤੇ ਅਬਦਲਵੇਂ ਤੌਰ ਤੇ ਪ੍ਰਦਸ਼ਤ ਕਰ ਦਿੱਤਾ ਹੈ। ਇਹ ਕਾਰਨ ਸੀ ਕਿ ਇੰਦਰਾ ਗਾਂਧੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਆਪਣੇ ਆਪ ਨੂੰ ਇਕ ਜੁਆਲਾਮੁਖੀ ਦੀ ਚੋਟੀ ਉਤੇ ਬੈਠੀ ਮਹਿਸੂਸ ਕੀਤਾ. ਅਤੇ ਅਖੀਰ ਆਪਣੇ ਆਪਨੂੰ ਲਗਪਗ ਇਕ ਮਹਾਂਪਰਲੇ ਵਿਚੋਂ ਬਾਹਰ ਕਢਣ ਲਈ ਭਾਰਤੀ ਸੈਨਾ ਦੇ ਜਵਾਨਾਂ ਦੀ ਸੇਵਾ ਲੈਣ ਦਾ ਰਾਹ ਅਖਤਿਆਰ ਕਰਨਾ ਪਿਆ। ਠੀਕ ਉਸ ਪਲ ਤੋਂ ਹੀ ਜਦੋਂ ਸੈਨਾ ਨੂੰ ਇਹ ਹੁਕਮ ਮਿਲਿਆ ਨਾਟਕ ਦੇ ਸਾਰੇ ਪਾਤਰਾਂ ਨੂੰ ਇਹ ਪ੍ਰਤੱਖ ਸੀ ਕਿ ਇਹ ਐਸੀ ਸਥਿਤੀ ਹੈ ਜਿਸ ਤੋਂ ਬਚਿਆ ਜਾਣਾ ਚਾਹੀਦਾ ਸੀ।
ਇਸ ਪ੍ਰਕਾਰ ਦੀ ਸੈਨਿਕ ਕਾਰਵਾਈ ਲਈ ਜਿਸ ਕਿਸਮ ਦੀ ਬਾਰੀਕਬੀਨੀ ਤੇ ਵਿਸਥਾਰ ਵਾਲੀ ਯੋਜਨਾ ਦੀ ਲੋੜ ਹੁੰਦੀ ਹੈ ਉਹ ਆਪਣੇ ਆਪ ਵਿਚ ਇਕ ਵਿਰਾਟ ਅਮਲ ਹੈ। ਇਸ ਮਾਮਲੇ ਵਿੱਚ ਜਿਹੜੇ ਵਿਸ਼ੇਸ਼ ਹਾਲਾਤ ਸਨ ਉਹ ਇਸ ਨੂੰ ਸੈਨਿਕ ਇਤਿਹਾਸ ਦੇ ਬ੍ਰਿਤਾਂਤ ਵਿਚ ਇਕ ਦਿਲਖਿਚਵੀਂ ਕਾਰਵਾਈ ਬਣਾਉਂਦੇ ਹਨ। ਇਸ ਵਿੱਚ ਸਿਰਫ ਭਾਂਤ ਭਾਂਤ ਦੀਆਂ ਸੈਨਿਕ ਟੁਕੜੀਆਂ ਹੀ ਨਹੀਂ ਸਗੋਂ ਅਰਧ-ਸੈਨਿਕ ਬਲਾਂ ਪੁਲੀਸ ਅਤੇ ਨਗਰ ਪ੍ਰਸ਼ਾਸਨ ਜਿਹੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਤਾਲਮੇਲ ਦੀ ਲੋੜ ਸੀ। ਰਾਜਨੀਤਕ ਕੰਟਰੋਲ ਹਮੇਸ਼ਾ ਹੀ ਅਜਿਹੀਆਂ ਸੈਨਿਕ ਕਾਰਵਾਈਆਂ ਅਤੇ ਵਿਉਂਤਬੰਦੀ ਦੇ ਮੁਢਲੇ ਮੂਲ-ਤੱਤਾਂ ਨੂੰ ਭ੍ਰਸ਼ਟ ਕਰ ਦੇਂਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਇਹਨਾਂ ਸਭਨਾਂ ਗੱਲਾਂ ਨੂੰ ਉਸ ਆਦਮੀ ਦੁਆਰਾ ਵਿਸਥਾਰ ਨਾਲ ਬਿਆਨ ਕੀਤੇ ਜਾਣ ਦੀ ਲੋੜ ਹੈ ਜਿਹੜਾ ਉਸ ਹੋਣੀਹਾਰ ਫੈਸਲੇ ਦੀ ਘੜੀ ਤੋਂ ਲੈ ਕੇ ਅੰਤ ਤੱਕ ਇਸ ਪ੍ਰਕਿਰਿਆਂ ਵਿਚ ਲੱਘਿਆ ਹੋਵੇ।
ਅਜਿਹੀ ਸੈਨਿਕ ਕਾਰਵਾਈ ਨੂੰ ਅਮਲੀ ਰੂਪ ਦੇਣਾ ਕਈ ਬੱਚਿਆਂ ਦੀ ਖੇਡ ਨਹੀਂ। ਅਸਲ ਵਿੱਚ ਕੋਈ ਵੀ ਕਾਰਵਾਈ ਉਸ ਰੂਪ ਵਿਚ ਨੇਪਰੇ ਨਹੀਂ ਚੜ੍ਹਦੀ ਜਿਸ ਵਿੱਚ ਉਹ ਵਿਉਂਤੀ ਗਈ ਹੋਵੇ। ਘਟਨਾ-ਪ੍ਰਵਾਹ ਵਿਚ ਜਿਸ ਕਿਸਮ ਦੇ ਤਰ੍ਹਾਂ ਤਰ੍ਹਾਂ ਦੇ ਮੜ ਆਏ ਉਹਨਾਂ ਦੇ ਅਧਿਅਨ ਦੀ ਅਤੇ ਆਉਂਦੀਆਂ ਨਸਲਾਂਲਈ ਉਹਨਾਂ ਨੂੰ ਲਿਖਤੀ ਰੂਪ ਦੇਣ ਦੀ ਲੋੜ ਹੈ ਤਾਂ ਜੇ ਤਿੜਕੇ-ਟੁੱਟੇ ਪ੍ਰਤੱਖ-ਬਧ ਦੀ ਰੋਤ ਵਿੱਚਸਚਾਈ ਦੱਬ ਕੇ ਨਾ ਰਹਿ ਜਾਵੇ। ਭਾਵੇਂ ਅਖੀਰ ਫੌਜੀ ਕਾਰਵਾਈ ਨੇ ਹੀ ਹਰਿਮੰਦਰ ਸਾਹਿਬ ਨੂੰ ਸਾਫ ਕੀਤਾ ਅਤੇ ਜ਼ਖ਼ਮੀ ਧਾਰਮਿਕਤਾ ਨੂੰ ਬਚਾਇਆ ਤਾਂ ਵੀ ਇਹ ਵਿਅੰਗਾਤਮਕ ਗੱਲ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਮਨ- ਕਲਪਿਤ ਕਹਾਣੀਆਂ ਤੇ ਅਰਧ ਸਚਾਈਆਂ ਉਤੇ ਵਿਸ਼ਵਾਸ ਕਰੀ ਜਾਂਦੇ ਹਨ । ਤੱਥਾਂ ਦਾ ਸੱਚੋ ਸੱਚ ਬਿਆਨ ਕਰਕੇ ਇਹਨਾਂਮਨੋ-ਕਲਪਿਤ ਕਹਾਣੀਆਂਦਾ ਭਾਂਡਾ ਭੰਨਣ ਦੀ ਲੋੜ ਹੈ। ਬਹੁਤ ਸਾਰੇ ਕੂੜ ਕੁਸੱਤ ਦਾ ਮੂੰਹ ਤੋੜਨ ਦੀ ਲੋੜ ਹੈ, ਜਿਹੜਾ ਹਰਿਮੰਦਰ ਸਾਹਿਬ ਵਿੱਚ ਕੀਤੇ ਸੈਨਾ ਦੇ ਬਹਾਦਰਾਨਾ ਕੰਮਾਂ ਨੂੰ ਗੰਧਲਾ ਕਰਦਾ ਹੈ। ਰਾਸ਼ਟਰ ਉਹ ਰਿਣ ਤਾਰਨ ਲਈ ਘਟੋ ਘੱਟ ਏਨਾ ਤਾਂ ਕਰ ਹੀ ਸਕਦਾ ਹੈ। ਜਿਸ ਦਾ ਉਹ ਦੇਸ਼ ਦੀ ਆਨ-ਸ਼ਾਨ ਤੇ ਅਖੰਡਤਾ ਨੂੰ ਬਚਾਉਣ ਲਈ ਹਰ ਸੈਨਿਕ ਵਲੋਂ ਕੀਤੀਆਂ ਕੁਰਬਾਨੀਆਂ ਲਈ ਉਸ ਦਾ ਦੇਣਦਾਰ ਹੈ। ਆਓ ਅਸੀਂ ਘਿਣਉਣੀਆਂ ਹਕੀਕਤਾਂ ਵਲੋਂ ਅੱਖਾਂ ਨਾ ਮੀਟੀਏ: ਪਹਿਲਾਂ ਤੇ ਵਿਉਂਤ ਕੇ ਕੀਤੇ ਬਹਿਸਾਬ ਕਤਲ, ਓੜਕਾਂ ਦੀ ਨਾਜਾਇਜ਼ ਦੌਲਤ ਤੇ ਹਥਿਆਰ ਜਿਹੜੇ ਹਰਿਮੰਦਰ ਸਾਹਿਬ ਵਿੱਚ ਮਿਲੇ, ਖੌਫਨਾਕ ਬਦਕਾਰੀਆਂ ਜਿਹੜੀਆਂ ਉਹਨਾਂ ਲੋਕਾਂ ਦੀ ਛਤਰ-ਛਾਇਆ ਹੇਠ 5 ਜੂਨ 1984 ਤੱਕ ਕੀਤੀਆਂ ਗਈਆਂ ਜਿਹੜੇ ਸੰਤਪੁਣੇ ਦੀ ਪਵਿਤਰਤਾ ਦੇ ਦਾਅਵੇਦਾਰ ਸਨ । ਮੈਂ ਇਹਨਾਂ ਪੰਨਿਆਂ ਵਿੱਚ ਅੱਖ ਵੇਖੀਆਂ ਅਤੇ ਹੱਢ ਹੰਢਾਈਆਂ ਘਟਨਾਵਾਂ ਨੂੰ ਇਸ ਜਤਨ ਵਿਚ ਬਿਆਨ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਇਤਿਹਾਸ ਨੂੰ ਨਿਘਰ ਕੇ ਰਹੱਸ ਨਾ ਬਣਨ ਦਿੱਤਾ ਜਾਵੇ ।
ਇਕ ਦਹਾਕਾ ਜਾਂਇਸ ਦੇ ਆਸ ਪਾਸ ਦਾ ਸਮਾਂ ਗੁਜ਼ਰ ਜਾਣ ਤੋਂ ਮਗਰੋਂ ਹੀ ਸ਼ਾਇਦ ਸਮਕਾਲੀ ਇਤਿਹਾਸ ਨੂੰ ਲਿਖਤੀ ਰੂਪ ਦੇਣ ਦਾ ਯਤਨ ਕਰਨ ਦਾ ਠੀਕ ਵਕਤ ਹੁੰਦਾ ਹੈ। ਇਹੋ ਸਮਾਂ ਹੁੰਦਾ ਹੈ ਜਦੋਂ ਬੰਦਾ ਆਪਣੇ ਅੰਦਰ ਝਾਤੀ ਮਾਰਨ ਦਾ ਸੁਆਦ ਮਾਣ ਸਕਦਾ ਹੈ ਕਿਉਂਕਿ ਘਟਨਾਵਾਂ ਉਸ ਦੇ ਨਿਰਣੇ ਉੱਤੇ ਭਾਵਕਤਾ ਦਾ ਰੰਗ ਚਾੜ੍ਹਨਾ ਛੱਡ ਦੇਦੀਆਂ ਹਨ। ਅਤੀਤ ਨੂੰ ਯਾਦ ਕਰਨ ਦਾ ਸਭ ਤੋਂ ਚੰਗਾ ਰੂਪ ਇਹ ਹੈ ਕਿ ਘਟਨਾਵਾਂ ਦਾ ਵੇਰਵਾ ਉਸ ਤਰ੍ਹਾਂ ਹੀ ਦਿੱਤਾ ਜਾਵੇ ਜਿਸ ਤਰ੍ਹਾਂ ਉਹ ਹੋਈਆਂ ਵਾਪਰੀਆਂ ਅਤੇ ਇਹਨਾਂ ਨੂੰ ਪਿਛਕੜ ਵਿਚ ਰੱਖ ਕੇ ਪਿਛੋਂ ਵਾਪਰਨ ਵਾਲੀਆਂ ਘਟਨਾਵਾਂ ਦਾ ਜਾਇਜਾ ਲਿਆ ਜਾਏ । ਮੈਂ ਇਸ ਤਰ੍ਹਾਂ ਹੀ ਕੀਤਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਸੱਚ ਨੂੰ ਪ੍ਰਤੱਖ ਹੋ ਕੇ ਸਾਮ੍ਹਣੇ ਆਉਣ ਦੇਣਾ ਇਸ ਵਾਸਤੇ ਹੋਰ ਵੀ ਮਹਤਵਪੂਰਨ ਹੈ ਕਿਉਂਕਿ ਬਲੂ ਸਟਾਰ ਕਾਰਵਾਈ ਦਾ ਪ੍ਰਭਾਵ ਅਜ ਦਿਨ ਤੱਕ ਪੰਜਾਬ ਦੇ ਦੁਮੇਲ ਨੂੰ ਧੁੰਦਲਾ ਰਿਹਾ ਹੈ ।
ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਮੇਰੀਆਂਕੁਤ ਰਾਵਾਂ ਤੋਂ ਟਿਪਣੀਆਂ ਨਾਲ ਅਸਹਿਮਤ ਹੋਣਗੇ ਪਰ ਫੇਰ ਇਸ ਕਿਸਮ ਦੀ ਪੁਸਤਕ ਦੀ ਅਸਲ ਪਰਖ ਵੀ ਇਹੋ ਹੈ ਕਿ ਇਹ ਵਿਵਾਦ ਤੇ ਅੰਤਰ-ਤਾਤ ਦੀ ਪ੍ਰਕਿਰਿਆ ਸ਼ੁਰੂ ਕਰੋ ਜੋ ਕਿ ਮੈਨੂੰ ਆਸ ਹੈ ਨਰੋਈ ਤੇ ਦਿਆਨਤਦਾਰੀ ਵਾਲੀ ਹੋਵੇਗੀ ਤਲਖ ਜਾਂ ਕੁਰੱਖਤ ਕਾਟਵੀ ਨਹੀਂ।
ਲੈਫਟੀਨੈਂਟ ਜਨਰਲ ਕੇ.ਐਸ. ਬਰਾੜ (ਸੇਵਾਮੁਕਤ)
1
ਭੂਮਿਕਾ
ਭਾਰਤ ਦੇ ਲੋਕਾਂ ਨੂੰ ਇਹ ਪ੍ਰਤਿਗਿਆ ਕਰਨ ਦੀ ਲੋੜ ਹੈਕਿ ਅੱਗੋਂ ਫੇਰ ਕਦੇ ਵੀ ਕਿਸੇ ਧਰਮ ਸਥਾਨ ਨੂੰ ਅਸਲਾਖਾਨਾ ਨਹੀਂ ਬਣਨ ਦਿੱਤਾ ਜਾਵੇਗਾ ਨਾ ਹੀ ਐਸੀ ਪਨਾਹਗਾਹ ਜਿਸ ਦੀ ਕੁਖ ਵਿਚੋਂ ਹਿੰਸਾ ਤੇ ਅਪਰਾਧ ਜਨਮ ਲੈ ਸਕੇ। ਧਰਮ-ਸਥਾਨ ਸਦਾ ਹੀ ਵਿਸ਼ਵਾਸ ਤੇ ਭਰੱਪਣ ਦੇ ਮੜ ਬਣੇ ਰਹਿਣੇ ਚਾਹੀਦੇ ਹਨ ਨਾ ਕਿ ਫਿਰਕੂ ਨਫਰਤ ਜਾਂ ਭਰਾਮਾਰੂ ਜਮਾਤੀ ਜੱਗ ਦੇ।
ਜੂਨ 1984 ਦੇ ਉਸ ਮੰਦਭਾਗੋ ਦਿਹਾੜੇ ਨੂੰ ਬੀਤਿਆਂ ਅੱਠ ਸਾਲ ਤੋਂ ਉਤੇ ਹੋ ਗਏ ਹਨ ਜਦੋਂ ਸੈਨਾ ਨੂੰ ਅੰਮ੍ਰਿਤਸਰ ਦੇ ਇਤਿਹਾਸਕ ਹਰਿਮੰਦਰ ਸਾਹਿਬ ਦੇ ਅੰਦਰ ਡਟੇ ਬੈਠੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸੈਂਕੜੇ ਖਾੜਕੂਆਂ ਨੂੰ ਬਾਹਰ ਕਢਣ ਲਈ ਇਸ ਪਾਵਨ ਧਰਮ-ਸਥਾਨ ਵਿੱਚ ਦਾਖਲ ਹੋਣ ਦਾ ਆਦੇਸ਼ ਦਿੱਤਾ ਗਿਆ ਸੀ।
ਹਰਿਮੰਦਰ ਸਾਹਿਬ ਪੰਜਵੇਂ ਸਿੱਖ ਗੁਰੂ ਸ੍ਰੀ ਅਰਜਨ ਦੇਵ ਨੇ ਸੋਲ੍ਹਵੀਂ ਸਦੀ ਵਿੱਚ ਬਣਵਾਇਆ ਸੀ ਅਤੇ ਇਹ ਸਿੱਖਾਂ ਵਾਸਤੇ ਓਨਾ ਹੀ ਮੁਕੱਦਸ ਅਸਥਾਨ ਹੈ ਜਿਨ੍ਹਾਂ ਮੁਸਲਮਾਨਾਂ ਲਈ ਮੌਕਾ ਅਤੇ ਕਾਬਾ ਪਰ 1984 ਵਿੱਚ,ਇਸ ਨੇ ਇਕ ਤਰ੍ਹਾਂ ਕਿਲੇ ਦਾ ਰੂਪ ਧਾਰ ਲਿਆ ਜਿਸ ਵਿੱਚ ਇਸ ਕਿਸਮ ਦੀ ਮੋਰਚੇਬੰਦੀ ਦਾ ਜਾਲ ਵਿਛਾ ਦਿੱਤਾ ਗਿਆ ਜਿਸ ਕਿਸਮ ਦੀ ਲੜਾਈ ਸਮੇਂ ਕੀਤੀ ਜਾਂਦੀ ਹੈ ਅਤੇ ਪੂਰੀ ਤਰ੍ਹਾਂ ਹਥਿਆਰਬੰਦ, ਬੇਹੱਦ ਪ੍ਰਯੋਜਨ- ਉਤੇਜਿਤ ਜਨੂੰਨੀਆਂ ਨੇ ਇਹ ਮੋਰਚੇ ਸੰਭਾਲੇ ਹੋਏ ਸਨ । ਇਕ ਵੱਖਰਾ ਸਿੱਖ ਰਾਜ, ਖਾਲਿਸਾਤਨ ਕਾਇਮ ਕਰਨ ਦੇ ਨਿਸ਼ਾਨੇ ਲਈ ਵਚਨਬੱਧ ਗੁਮਰਾਹ ਖਾੜਕੂਆਂ ਦੇ ਇਸ ਟਲੇ ਨੇ ਪਹਿਲਾਂ ਹੀ ਹਿੱਸਾ ਦੀਆਂ ਅਣਗਿਣਤ ਕਾਰਵਾਈਆਂ ਨਾਲ ਘਬਰਾਹਟ ਅਤੇ ਖ਼ੌਫ ਫੈਲਾ ਰਖਿਆ ਸੀ । ਉਹਨਾਂ ਨੇ ਸਿੱਖਾਂ ਦੇ ਪਵਿਤਰ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਕਸਮਚੁੱਕੀ ਹੋਈ ਸੀ ਕਿ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਜਿਹੜੀ ਵੀ ਕੁਰਬਾਨੀ ਕਰਨ ਦੀ ਲੋੜ ਪਈ ਉਹ ਕਰਨਗੇ।
ਉਹਨਾਂ ਦਾ ਆਗੂ, ਜਰਨੈਲ ਸਿੰਘ ਭਿੰਡਰਾਂਵਾਲਾ, ਘਟ ਘਟ ਦਿਖ ਅਤੇ ਜਾਦੁਈ ਪ੍ਰਭਾਵ ਵਜੋਂ ਇਕ ਉਚ ਦੁਮਾਲੜੀ ਪੈਗੰਬਰੀ ਕਿਸਮ ਦੀ ਸ਼ਖਸੀਅਤ ਸੀ। ਉਸ ਦਾ ਇਕ ਸਾਥੀ ਸੇਵਾ-ਮੁਕਤ ਮੇਜਰ ਜਨਰਲ (ਬੇਗ ਸਿੰਘ ) ਸੀ ਜਿਹੜਾ ਇਕ ਸ਼ਾਤਰ ਤੇ ਲੜਾਈ ਦੇ ਤਜਰਬੇ ਵਾਲਾ ਆਦਮੀ ਸੀ । ਅਜੇ ਕੁਝ ਵਰ੍ਹੇ ਪਹਿਲਾਂ ਤੱਕ ਉਸ ਨੇ ਕੇਸ ਮੁਨਾਏ ਹੋਏ ਅਤੇ ਦਾੜ੍ਹੀ ਕਤਰੀ ਹੋਈ ਸੀ ਪਰ ਹੁਣ ਅਚਾਨਕ ਹੀ ਉਹ ਬੜੇ ਆਰਾਮ ਨਾਲ ਖੁਲ੍ਹੀ ਦਾੜੀ ਅਤੇ ਕੇਸਰੀ ਪਗੜੀ ਵਾਲਾ ਧਰਮੀ ਸਿੱਖ ਬਣ ਗਿਆ ਸੀ। ਸਰਕਾਰੀ ਫੌਜਾਂਦੇ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਦੀ ਸੂਰਤ ਵਿੱਚ ਅਪਣਾਏ ਜਾਣ ਵਾਲਾ ਪੈਂਤੜਾ ਇਸ ਦੇ ਹੀ ਦਿਮਾਗ ਦੀ ਉਪਜ मी।
ਮੈਂ ਭਿੰਡਰਾਂਵਾਲੇ ਨੂੰ ਪਹਿਲਾਂ ਕਦੇਨਹੀਂ ਸੀ ਵੇਖਿਆ ਹੋਇਆ ਅਤੇ ਸਾਡੇ ਦੋਹਾਂ ਵਿੱਚ ਸਾਂਤੀ ਇਕੋ ਇਕ ਗੱਲ ਇਹ ਸੀ ਕਿ ਅਸੀਂ ਦੋਵੇਂ ਮੋਗੇ ਦੇ ਵਸਨੀਕ ਸਾਂ— ਉਸ ਦਾ ਜੱਦੀ ਪਿੰਡ ਰੋਡੇ ਅਤੇ ਮੇਰਾ ਪਿੰਡ ਪੱਤੋ ਹੀਰਾ ਸਿੰਘ ਵਿਚਕਾਰ ਚੰਦ ਕਿਲੋਮੀਟਰ ਦਾ ਹੀ ਫਾਸਲਾ ਹੈ, ਅਤੇ ਸਾਡੀ ਦੋਹਾਂ ਦੀ ਜਾਤ ਬਰਾੜ” ਹੈ। ਦੂਜੇ ਬੰਨੇ, ਸੁਬੇਗ, ਜਦੋਂ ਮੈਂ 1950 ਵਿੱਚ ਡੇਹਰਾਦੂਨ ਸੈਨਿਕ ਸਕੂਲ ਦਾ ਵਿਦਿਆਰਥੀ ਸੀ ਮੇਰਾ ਇਕ ਉਸਤਾਦ ਹੁੰਦਾ ਸੀ । 1971 ਵਿੱਚ ਬੰਗਲਾ ਦੇਸ਼ ਦੀ ਲੜਾਈ ਸਮੇਂ ਇਕ ਵਾਰੀ ਫੇਰ ਸਾਡਾ ਟਾਕਰਾ ਹੋਇਆ ਜਦੋਂ ਅਸੀਂ ਦੋਵੇਂ ਢਾਕ ਵਲ ਵਧ ਰਹੇ ਸਾਂ। ਉਹ ਉਸ ਵੇਲੇ ਬ੍ਰੀਗੇਡੀਅਰ ਸੀ ਅਤੇ ਮੈਂ ਲੈਫਟੀਨੈਂਟ ਕਰਨਲ। ਮੈਂ ਇਕ ਫੌਜੀ ਦੇ ਨਾਤੇ ਹਮੇਸ਼ਾ ਹੀ ਉਸ ਦਾ ਆਦਰ ਕਰਦਾ ਰਿਹਾ ਹਾਂ ਭਾਵੇਂ ਕੁਝ ਹੋਰ ਕਾਰਨਾਂ ਸਦਕਾ ਉਸ ਦੀ ਪੇਸ਼ਾਵਰ ਜੀਵਨ ਯਰਤਾ ਦਾ ਅਚਨਚੇਤ ਅੰਤ ਹੋ ਗਿਆ।
ਬੀਤੇ ਇਹਨਾਂ ਕੁਝ ਸਾਲਾਂ ਵਿੱਚ, ਮੈਂ ਅਕਸਰ ਨੀਲਾ ਤਾਰਾ ਸੈਨਿਕ ਕਾਰਵਾਈ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਂਦਾ ਰਿਹਾ ਹਾਂ ਜਿਹੜੇ ਜੀਵਨ ਦੇ ਹਰ ਖੇਤਰ ਦੇ ਲੋਕ ਮੈਨੂੰ ਪੁਛਦੇ ਰਹੇ ਹਨ। ਕਾਕਟੇਲ ਪਾਰਟੀਆਂ ਵਿੱਚ ਗੈਰ- ਰਸਮੀ ਗੱਲਬਾਤ ਸਮੇਂ ਜਾਂ ਵਧੇਰੇ ਗੰਭੀਰ ਵਿਚਾਰ-ਵਟਾਂਦਰਿਆਂ ਦੌਰਾਨ। ਇਹਨਾਂ ਵਿੱਚੋਂ ਕੁਝ ਸਵਾਲ ਜਗਿਆਸੂ ਪ੍ਰਕਿਰਤੀ ਵਾਲੇ ਹੁੰਦੇ ਅਤੇ ਕੁਝ ਨੁਕਤਾਚੀਨੀ ਅਤੇ ਮੀਨ-ਮੇਖ ਕਢਣ ਵਾਲੇ ਖਾਸੇ ਦੇ । ਨੀਲਾ ਤਾਰਾ ਕਾਰਵਾਈ ਤੋਂ ਝਟ ਮਗਰੋਂ ਕੁਝ ਪੁਸਤਕਾਂ ਵੀ ਛਪ ਕੇ ਸਾਮ੍ਹਣੇ ਆਈਆਂ ਅਤੇ ਮਾਰਕ ਟੱਲੀ ਤੇ ਸਤੀਸ਼ ਜੈਕਬ ਕੁਲਦੀਪ ਨਯਰ ਤੇ ਖੁਸ਼ਵੰਤ ਸਿੰਘ, ਅਤੇ ਕੁਝ ਹੋਰ ਲੇਖਕਾਂ ਨੇ ਇਸ ਕਾਰਵਾਈ ਦੇ ਵੱਖ ਵੱਖ ਪੱਖਾਂ ਉਤੇ ਅਤੇ ਇਸ ਤੋਂ ਮਗਰੋਂ ਪੰਜਾਬ ਦੇ ਉਹਨਾਂ ਕਾਲੇ ਦਿਨਾਂ ਵਿੱਚ ਹੋਣ ਵਾਲੀ ਤੋੜ-ਭੰਨ ਉਤੇ ਚਰਚਾ ਕੀਤੀ । ਇਸ ਤੋਂ ਇਲਾਵਾ, ਇਸ ਵਿਸ਼ੇ ਉਤੇ ਅਖਬਾਰਾਂ ਵਿੱਚ ਕਈ ਲੇਖ ਸੰਪਾਦਕੀ ਅਤੇ ਟੋਟਕੇ ਵੀ ਛਪੇ । ਸਰਕਾਰ ਨੇ ਇਕ ਨੀਤੀ-ਪਤਰ (ਵਾਈਟ-ਪੇਪਰ) ਵੀ ਜਾਰੀ ਕੀਤਾ। ਇਸ ਸਭ ਕੁਝ ਦੇ ਬਾਵਜੂਦ ਜਾਪਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਅਜੇ ਵੀ ਧੁੰਦ ਜਾਲਾ ਅਤੇ ਤੋੜੀਆਂ ਮਰੋੜੀਆਂ ਸਚਾਈਆਂ ਟਿਕੀਆਂ ਹੋਈਆਂ ਹਨ। ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਉਸ ਵੇਲੇ ਸਿੱਖ ਮਾਨਸਿਕਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ ਅਤੇ ਸਿੱਖ ਵਸੋਂ ਦਾ ਵਡੇਰਾ ਭਾਗ ਭਾਵਕ ਤੌਰ ਤੇ ਉਤੇਜਿਤ ਸੀ । ਠੀਕ ਇਹੋ ਜਿਹਾ ਹੀ ਸਮਾਂ ਐਸਾ ਹੁੰਦਾ ਹੈ ਜਦੋਂ ਅਨਪੜ੍ਹਾਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ, ਪ੍ਰੌਢ ਤੇ ਬੁੱਧੀਮਾਨ ਲੋਕ ਵੀ ਅਫਵਾਹਾਂ, ਅਤਿਕਥਨੀਆਂ, ਅਤੇ ਜਾਣਬੁਝ ਕੇ ਫੈਲਾਈਆਂ ਝੂਠੀਆਂ ਤੇ ਗਲਤ ਖ਼ਬਰਾਂ ਨੂੰ ਮੰਨ ਲੈਣ ਦੀ ਰੁਚੀ ਦਰਸਾਉਂਦੇ ਹਨ। ਦਿਲਚਸਪੀ ਦੀ ਖਾਤਰ, ਹੇਠਾਂ ਕੁਝ ਇਕ ਅਜਿਹੇ ਸਵਾਲ ਦਿੱਤੇ ਗਏ ਹਨ ਜਿਹੜੇ ਅਕਸਰ ਮੈਨੂੰ ਪੁੱਛੇ ਜਾਂਦੇ ਰਹੇ ਅਤੇ ਕੁਝ ਨੁਕਤਾਚੀਨੀ ਦੀਆਂ ਉਹ ਗੱਲਾਂ ਜਿਹੜੀਆਂ ਸਾਡੇ ਖਿਲਾਫ ਕੀਤੀਆਂ ਜਾਂਦੀਆਂ ਰਹੀਆਂ। ਮੈਂ ਇਹਨਾਂ ਵਿੱਚ ਹਰ ਇਕ ਨੁਕਤੇ ਦੀ ਇਸ ਪੁਸਤਕ ਵਿੱਚ ਮੁਨਾਸਿਬ ਥਾਂ ਚਰਚਾ ਕੀਤੀ ਹੈ।
_ਆਪ ਸਿੱਖ ਹੋਣ ਦੇ ਨਾਤੇ ਮੈਂ ਆਪਣੇ ਅਫਸਰਾਂ ਦੇ ਹੁਕਮਾਂਦਾ ਪਾਲਣ ਕਿਉਂ ਕੀਤਾ ਜਿਨ੍ਹਾਂ ਮੈਨੂੰ ਖਾੜਕੂਆਂ ਨੂੰ ਬਾਹਰ ਕੱਢਣ ਲਈ ਪਵਿਤਰ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਦਾ ਕੰਮ ਸੌਂਪਿਆਂ?
_ਕੀ ਸੈਨਾ ਨੂੰ ਏਨੀ ਕਾਹਲੀ ਕਰਨ ਦੀ ਥਾਂ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਅਤੇ ਯੋਜਨਾ ਉਲੀਕਣ ਲਈ ਹੋਰ ਸਮੇਂ ਦੀ ਮੰਗ ਨਹੀਂ ਸੀ ਕਰਨੀ ਚਾਹੀਦੀ ? ਇਸ ਹਕੀਕਤ ਨਾਲ ਤੁਲਨਾਵਾਂ ਕੀਤੀਆਂ ਜਾਂਦੀਆਂ ਹਨ ਕਿ ਫੀਲਡ ਮਾਰਸ਼ਲ (ਉਸ ਵੇਲੇ ਜਨਰਲ) ਐਸ. ਐਚ. ਐਫ. ਜੇ. ਮਾਨਕਸ਼ਾ ਨੂੰ ਮਾਰਚ 1971 ਵਿੱਚ ਜਦੋਂ ਪੂਰਬੀ ਪਾਕਿਸਤਾਨ ਵਿੱਚ ਦਾਖਲ ਹੋਣ ਲਈ ਆਖਿਆ ਗਿਆ ਤਾਂ ਉਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਹ ਕਿਹਾ ਸੀ ਕਿ ਉਹ ਕੇਵਲ ਦਸਬੰਰ 1971 ਵਿੱਚ ਹੀ ਅਜਿਹਾ ਕਰਨ ਨੂੰ ਤਿਆਰ ਹੋਵੇਗਾ। ਕੀ ਇਹ ਠੀਕ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਇਸ ਵਿਸ਼ੇਸ਼ ਮਾਮਲੇ ਵਿੱਚ ਵਾਸਤਵਿਕ ਤਾਮੀਲ ਤੋਂ ਪਹਿਲਾਂ ਤਿਆਰੀ ਲਈ ਸੈਨਾ ਦੇ ਮੁਖੀ ਵਲੋਂ ਹਰ ਸਮੇਂ ਦੀ ਮੰਗ ਠੁਕਰਾ ਦਿੱਤੀ ਸੀ ?
_ਕਾਰਵਾਈ 5 ਜੂਨ 1984 ਨੂੰ ਹੀ ਕਰਨ ਦੀਆਂ ਕੀ ਮਜਬੂਰੀਆਂ ਸਨ. ਕਿਉਂਕਿ 3 ਜੂਨ ਗੁਰੂਅਰਜਨ ਦੇਵ ਦਾ ਸ਼ਹੀਦੀ ਦਿਨ ਸੀ ਅਤੇ ਲਾਜ਼ਮੀ ਸੀ ਕਿ ਹਰਿਮੰਦਰ ਸਾਹਿਬ ਇਮਾਰਤ ਸਮੂਹ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਯਾਤਰੂ ਆਏ ਹੁੰਦੇ ? ਕੀ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹ ਤਾਰੀਖ ਜਾਣ-ਬੁਝ ਕੇ ਚੁਣੀ ਗਈ ਸੀ?
_ਅਸੀਂ ਹਰਿਮੰਦਰ ਸਾਹਿਬ ਨੂੰ ਸਿਰਫ ਘੇਰਾ ਹੀ ਕਿਉਂ ਨਾ ਪਾ ਰਖਿਆ ਜਿਸ ਨਾਲ ਅੰਦਰ ਘਿਰੇ ਲੋਕ ਭੁਖਮਰੀ ਦੇ ਦੁਖ ਆਤਮ-ਸਮਰਪਨ ਕਰਨ ਲਈ ਮਜਬੂਰ ਹੋ ਜਾਂਦੇ ?
_ਕੀ ਰਵਾਇਤੀ ਢੰਗਾਂ ਦਾ ਸਹਾਰਾ ਲੈਣ ਦੀ ਥਾਂ ਇਹ ਕਾਰਜ ਟਿਉਂ ਨਹੀਂ ਸੀ ਨੇਪਰੇ ਚੜ੍ਹ ਸਕਦਾ ਕਿ ਥੋੜੇ ਜਿਹੇ ਕਮਾਂਡੋ ਲੁਕਛਿੱਪ ਕੇ ਅੰਦਰ ਜਾਂਦੇ ਅਤੇ ਭਿੰਡਰਾਂਵਾਲੇ ਤੇ ਦੂਜੇ ਆਗੂਆਂ ਨੂੰ ਕਾਬੂ ਕਰ ਲੈਂਦੇ?
_ਕੀ ਅਸੀਂ ਮਾਰੂ ਗੈਸ ਅਤੇ ਰਸਾਇਣੀ ਹਥਿਆਰਾਂ ਦੀ ਵਰਤੋਂ ਕੀਤੀ? ਕਿਉਂਕਿ ਇਹ ਕਾਰਵਾਈ ਕਿਸੇ ਬਦੇਸ਼ੀ ਤਾਕਤ ਦੇ ਖਿਲਾਫ ਨਹੀਂ ਸਗੋਂ ਆਪਣੇ ਹੀ ਲੋਕਾਂ ਦੇ ਖਿਲਾਫ ਕੀਤੀ ਜਾ ਰਹੀ ਸੀ, ਇਸ ਲਈ ਕੀ ਟੈਕਾਂ ਤੇ ਤੋਪਾਂ ਦੀ ਵਰਤੋਂ ਕਰਨਾ ਜ਼ਰੂਰੀ ਸੀ ?
_ਸਰਕਾਰੀ ਬਿਆਨ ਇਹ ਹੈ ਕਿ ਸੈਨਾ ਜਦੋਂ 5 ਤੇ 6 ਜੂਨ ਦੀ ਰਾਤ ਨੂੰ ਗੁਰੂਰਾਮਦਾਸ ਸਰਾਂ ਵਿਚ ਦਾਖਲ ਹੋਈ ਤਾਂਆਕਾਲੀ ਆਗੂ, ਜੀ.ਐਸ. ਟੌਹੜਾ ਅਤੇ ਐਚ.ਐਸ. ਲੌਂਗੋਵਾਲ ਨੇ ਆਤਮ-ਸਮਰਪਨ ਕਰ ਦਿੱਤਾ ਸੀ, ਅਤੇ ਉਹ ਕਹਿੰਦੇ ਹਨ ਕਿ ਇਹ ਗੱਲ ਠੀਕ ਨਹੀਂ। ਸਹੀ ਗੱਲ ਕਿਹੜੀ ਹੈ ?
_ਕੀ ਅਕਸਰ ਲਾਏ ਜਾਂਦੇ ਇਹਨਾਂ ਦੋਸ਼ਾਂ ਵਿੱਚ ਕੋਈ.ਅਸਲੀਅਤ ਹੈ ਕਿ, ਨੀਲਾ ਤਾਰਾ ਕਾਰਵਾਈ ਦੌਰਾਨ ਸਾਡੀ ਸੈਨਾ ਨੇ ਪਾਵਨ ਧਰਮ-ਸਥਾਨ ਨੂੰ ਬੇਤੁਕਾ ਨੁਕਸਾਨ ਪਹੁੰਚਾਇਆ ਅਤੇ ਧਾਰਮਿਕ ਮਰਿਆਦਾਵਾਂ ਤੋਂ ਭਾਵਨਾਵਾਂ ਵੱਲ ਕੋਈ ਧਿਆਨ ਨਾ ਦਿੱਤਾ ?
ਮੈਂ ਇਸ ਪੁਸਤਕ ਵਿੱਚ ਸੱਚਾਈ ਨੂੰ ਪ੍ਰਗਟ ਕਰਨ ਲਈ ਕੁਝ ਮਿਥਾਂ ਤੋੜਨ ਤੇ ਕੁਝ ਉਘੜਵੀਆਂ ਉਕਾਈਆਂਨੂੰਨਕਾਰਨ ਦੀ ਦਿਆਨਤਦਾਰੀ ਨਾਲ ਕੋਸ਼ਿਸ਼ ਕੀਤੀ ਹੈ। ਹਰਿਮੰਦਰ ਸਾਹਿਬ ਵਿੱਚ ਕਾਰਵਾਈ ਕਰਨ ਦੀ ਕਮਾਨ ਆਪਣੇ ਹੱਥ ਹੋਣ ਕਾਰਨ ਮੈਂ ਇਸ ਸਥਿਤੀ ਵਿੱਚ ਹਾਂ ਕਿ ਇਸ ਵਿਸ਼ੇ ਬਾਰੇ ਜੋ ਕੁਝ ਪਹਿਲਾਂ ਲਿਖਿਆ ਗਿਆ ਹੈ ਉਸ ਦੀ ਤੁਲਨਾ ਵਿੱਚ ਪਾਠਕ ਨੂੰ ਠੋਸ ਵਾਸਤਵਿਕ ਹਕੀਕਤਾਂ ਅਤੇ ਜੋ ਕੁਝ ਅਸਾਂ ਕੀਤਾ ਉਹ ਕੁਝ ਕਰਨ ਦੀਆਂ ਆਪਣੀਆਂ ਮਜਬੂਰੀਆਂ ਤੋਂ ਜਾਣੂ ਕਰਾ ਸਕਾਂ, ਕਿਉਂਕਿ ਦੂਜੀ ਜਾਂ ਤੀਜੀ ਧਿਰ ਵਲੋਂ ਬਿਆਨ ਕੀਤੇ ਗਏ ਵੇਰਵਿਆਂ ਦੀਆਂ ਪ੍ਰਤੱਖ ਸੀਮਾਵਾਂ ਹੁੰਦੀਆਂ ਹਨ।
ਇਹ ਪੁਸਤਕ ਲਿਖਣ ਬੈਠਣ ਤੋਂ ਪਹਿਲਾਂ ਮੈਨੂੰ ਇਸ ਦੁਬਿਧਾ ਨਾਲ ਗੁਰਮ-ਗੁੱਥਾ ਹੋਣਾ ਪਿਆ ਕਿ ਕਿਧਰੇ ਇਸ ਨਾਲ ਸਿੱਖਾਂ ਨੂੰ ਲੱਗੇ ਜ਼ਖ਼ਮਾਂ ਵਿੱਚੋਂ ਕੁਝ ਜਖਮ ਉੱਚੜ ਤਾਂ ਨਹੀਂ ਜਾਣਗੇ ? ਮੇਰੇ ਅੰਦਰਲਾ ਅਹਿਸਾਸ ਕਹਿੰਦਾ ਹੈ ਕਿ ਇੰਜ ਨਹੀਂ ਹੋਵੇਗਾ। ਜੇ ਸੱਚ ਪ੍ਰਭਾਵਸ਼ਾਲੀ ਸਿਧ ਹੋ ਗਿਆ ਤਾਂ ਹੋ ਸਕਦਾ ਹੈ ਕਿ ਖ਼ੁਦਸੇ ਦੇ ਉਲਟ ਕੁਝ ਗ਼ਲਤ ਧਾਰਨਾਵਾਂ ਦਾ ਵਿਸਫਟ ਕਰਨ ਵਿੱਚ ਸਫਲਤਾ ਮਿਲ ਜਾਏ ਅਤੇ ਮੁੜਦੇ ਪੈਰ ਜ਼ਖਮਾਂ ਉਤੇ ਮਲ੍ਹਮ ਲਾਉਣ ਵਿਚ ਮਦਦ ਮਿਲੇ । ਮੇਰੇ ਮਨ ਵਿੱਚ ਸਿੱਖ ਜਾਤੀ ਲਈ ਬੜਾ ਆਦਰ ਹੈ ਅਤੇ ਮੈਨੂੰ ਆਪ ਸਿੱਖ ਹੋਣ ਦਾ ਮਾਣ ਹੈ। ਸਿੱਖਾਂ ਨੇ ਰਾਸ਼ਟਰ ਉਤੇ ਬੜੇ ਉਪਕਾਰ ਕੀਤੇ ਹਨ। ਖ਼ਾਸ ਕਰ ਕੇ 1965 ਤੋਂ 1971 ਦੀਆਂ ਹਿੰਦ-ਪਾਕ ਲੜਾਈਆਂ ਸਮੇਂ ਅਤੇ ਜੇ ਇਸ ਜਾਤੀ ਨਾਲ ਸਾਵਧਾਨ ਰਹਿ ਕੇ ਵਰਤਾਓ ਕੀਤਾ ਜਾਏ ਤਾਂ ਇਹ ਸਦਾ ਲਈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਬਣੀ ਰਹੇਗੀ |ਲੋਪਿਨ ਗਰਿਫਨ ਨੇ ਆਪਣੀ ਪੁਸਤਕ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਵਿੱਚ ਸਿੱਖ ਚਰਿਤਰ ਬਾਰੇ ਜੋ ਕੁਝ ਲਿਖਿਆ ਹੈ ਉਸ ਨੂੰ ਜੇ ਮੈਂ ਇਥੇ ਦੁਹਰਾ ਦੇਵਾਂ ਤਾਂ ਕੁਥਾਂ ਨਹੀਂ ਹੋਵੇਗਾ : ਸਿੱਖ ਸਦਾ ਇਕੋ ਜਿਹਾ ਹੈ ਅਮਨ ਵਿੱਚ, ਲੜਾਈ ਵਿੱਚ, ਬੈਰਕਾਂ ਵਿੱਚ ਜਾਂ ਮੈਦਾਨ ਵਿੱਚ ਇਕੋ ਜਿਹਾ। ਸਦਾ ਹਸਮੁਖ, ਚੰਗੇ ਤੌਂ ਵਿਚ ਅਤੇ ਧੀਰਜਵਾਨ, ਇਕ ਵਧੀਆ ਘੋੜਸਵਾਰ,ਸਿਰੜੀ ਪਿਆਦਾ ਜਵਾਨ ਗੋਲੀ ਦੀ ਮਾਰ ਵਿੱਚ ਓਨਾ ਹੀ ਅਡੋਲ ਜਿੰਨਾ ਧਾਵਾ ਬੋਲਣ ਲਈ ਉਤਸੁਕ । ਪਰ ਜਦੋਂ ਉਹਦਾ ਆਪਣਾ ਸਵੈਮਾਣ ਜਾਂ ਇਸਤ੍ਰੀ ਜਾਤੀ ਦੀ ਪੱਤ ਦਾਅ ਉਤੇ ਲੱਗੀ ਹੋਵੇ ਉਹ ਸਿਰਲੱਥ ਬਣ ਜਾਂਦਾ ਹੈ। ਅਤੇ ਕਤਲ ਕਰਨ ਤੋਂ ਉਰੇ ਨਹੀਂ ਰੁਕਦਾ। ਉਹ ਆਪਣੀ ਨਿਰਾਦਰੀ ਨਹੀਂ ਸਹਾਰਦਾ ਬਦਲਾ ਲੈਣਦੇ ਮੌਕੇ ਦੀ ਤਾੜ ਵਿੱਚ ਰਹਿੰਦਾ ਹੈ ਅਤੇ ਨਿਕਲਣ ਵਾਲੇ ਨਤੀਜਿਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ । ਜਦੋਂ ਉਤੇਜਿਤ ਹੋਵੇ, ਉਹਦੇ ਵਿੱਚ ਦਸਾਂ ਹਾਥੀਆਂ ਜਿੰਨਾਂ ਜੋਸ਼ ਹੁੰਦਾ ਹੈ। ਇਸ ਨੂੰ ਰੋਕ ਸਕਣਾ ਮੁਸ਼ਕਲ ਹੁੰਦਾ ਹੈ। ਉਹ ਭੂਤਰ ਜਾਂਦਾ ਹੈ, ਦਿਮਾਗੀ ਤੁਆਜਨ ਗੁਆ ਬਹਿੰਦਾ ਹੈ ਅਤੇ ਆਪਣੇ ਅਮਲ ਤੋਂ ਨਿਕਲਣ ਵਾਲੇ ਸਿਟਿਆਂ ਵਲੋਂ ਬੇਪ੍ਰਵਾਹ ਹੋ ਜਾਂਦਾ ਹੈ । ਤੁਸੀਂ ਉਸ ਨੂੰ ਭੰਨ ਸਕਦੇ ਹੋ, ਪਰ ਝੁਕਾ ਨਹੀਂ ਸਕਦੇ। ਜਦੋਂ ਉਹ ਸਿਰਲੱਥਾਂ ਵਾਲੇ ਰੌ ਵਿਚ ਹੋਵੇ ਤਾਂ ਉਸ ਨੂੰ ਸਿਰਫ ਸਮਝਦਾਰੀ, ਹਮਦਰਦੀ ਭਰੇ ਵਰਤਾਓ ਅਤੇ ਪ੍ਰੇਰਨਾ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ । ਉਹਦੇ ਖਿਲਾਫ ਕੋਈ ਵੀ ਦਮਨਕਾਰੀ ਕਦਮ, ਉਸ ਦੇ ਰੌ ਨੂੰ ਹੋਰ ਕਠੋਰ ਬਣਾ ਦੇਂਦਾ ਹੈ। ਜੇ ਹੁਸ਼ਿਆਰੀ ਨਾਲ ਪੇਸ਼ ਆਇਆ ਜਾਏ ਤਾਂ ਉਹ ਬੜੀ ਆਸਾਨੀ ਨਾਲ ਮਾਫ ਕਰ ਦੇਂਦਾ ਹੈ ਤੇ ਸਭ ਕੁਝ ਭੁਲ ਜਾਂਦਾ ਹੈ ਤੇ ਜਿਹੜਾ ਇਕ ਪਲ ਪਹਿਲਾਂ ਦੁਸ਼ਮਣ ਹੋਵੇ ਉਹਦੇ ਨਾਲ ਖੜਾ ਹੋਣ ਨੂੰ ਤਿਆਰ ਹੋ ਜਾਂਦਾ ਹੈ। ਓਪਰੇਸ਼ਨ ਬਲੂ ਸਟਾਰ ਕਾਰਵਾਈ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰਖਣ ਲਈ ਕੀਤੀ ਗਈ ਸੀ ਅਤੇ ਇਸ ਨੂੰ ਸ਼ਾਇਦ ਅਤਿਅੰਤ ਦੁਖਦਾਈ ਨਾਜ਼ਕ ਅਤੇ ਨਾਸ਼ੁਕਰਗੁਜ਼ਾਰੀ ਵਾਲਾ ਐਸਾ ਕਾਰਜ ਗਿਣਿਆ ਜਾ ਸਕਦਾ ਹੈ । ਜਿਹੜਾ ਸੰਸਾਰ ਵਿੱਚ ਕਿਸੇ ਵੀ ਸੈਨਾ ਨੂੰ ਨੇਪਰੇ ਚਾੜ੍ਹਨਾ ਪਿਆ ਹੋਵੇ। ਸਦਾਚਾਰਕ ਤੇ ਸਰੀਰਕ ਹੌਸਲੇ ਦੀਆਂ ਏਡੀਆਂ ਵੱਡੀਆਂ ਮੰਗਾਂ ਇਕ ਸੈਨਿਕ ਪਾਸੋਂ ਘਟ ਹੀ ਕੀਤੀਆਂ ਗਈਆਂ ਹਨ ਜਿਹੜਾ ਮਿਲੇ ਹੁਕਮਾਂ ਦਾ ਪੂਰਾ ਪੂਰਾ ਪਾਲਣ ਕਰਦਾ ਹੈ ਭਾਵੇਂ ਇਹ ਹੁਕਮ ਉਸ ਨੂੰ ਕਿੱਨੇ ਵੀ ਗੈਰ ਵਾਜਿਬ ਮਲੂਮ ਹੁੰਦੇ ਹੋਣ। ਇਕ ਸੈਨਿਕ ਮਰਨ ਦੀ ਕਸਮ ਖਾਂਦਾ ਹੈ ਤਾਂ ਜੋ ਦੇਸ਼ ਜਿਉਂਦਾ ਰਹੇ ਅਤੇ ਇਹ ਸਿਧਾਂਤ ਮੈਨੂੰ ਕਦੇ ਵੀ ਏਨਾ ਢੁਕਵਾਂ ਨਹੀਂ ਭਾਸਿਆ ਜਿਨਾਂਨੀਲਾ ਤਾਰਾ ਕਾਰਵਾਈ ਸਮੇਂ ਸਾਡੇ ਜਵਾਨਾਂ ਤੇ ਅਫਸਰਾਂ ਦੇ ਰਵਈਏ ਦਾ ਬਿਆਨ ਕਰਨ ਵੇਲੇ ਭਾਸ ਰਿਹਾ ਹੈ।ਉਸ ਵੇਲੇ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ (ਜਿਹੜੇ ਮਗਰੋਂ ਚੀਫ ਆਫ ਆਰਮੀ ਸਟਾਫ ਬਣੇ ਨੇ ਠੀਕ ਹੀ ਆਖਿਆ ਸੀ, “ਅਸੀਂ ਗੁੱਸੇ ਵਿੱਚ ਨਹੀਂ ਸਗੋਂ ਉਦਾਸੀ ਨਾਲ ਅੰਦਰ ਗਏ ਸਾਂ, ਸਾਡੇ ਬੁਲ੍ਹਾਂ ਉਤੇ ਅਰਦਾਸ ਸੀ ਤੇ ਸਾਡੇ ਦਿਲਾਂ ਵਿਚ ਹਲੀਮੀ ।”
ਅਜਿਹੇ ਸਮਿਆਂ ‘ਤੇ ਨਾ ਕੋਈ ਹਾਰ ਹੁੰਦੀ ਹੈ ਨਾ ਜਿੱਤ, ਤੇ ਨਾ ਕਿਸੇ ਇਨਾਮ ਦੀ ਲਿਲ੍ਹ। ਇਹ ਇਕ ਫਰਜ਼ ਹੈ ਜਿਸ ਨੂੰ ਨਿਭਾਉਣਾ ਪੈਂਦਾ ਹੈ।ਭਾਰਤ ਦੇ ਲੋਕਾਂ ਨੂੰ ਇਹ ਪ੍ਰਤਿਗਿਆ ਕਰਨ ਦੀ ਲੋੜ ਹੈ ਕਿ ਅਗੋਂ ਫੇਰ ਕਦੇਵੀ ਕਿਸੇ ਧਰਮ ਸਥਾਨ ਨੂੰ ਅਸਲਾਖਾਨਾ ਨਹ ਬਣਨ ਦਿੱਤਾ ਜਾਵੇਗਾ, ਨਾ ਹੀ ਐਸੀ ਪਨਾਹਗਾਹ ਜਿਸ ਦੀ ਕੁੱਖ ਵਿਚੋਂ ਹਿੰਸਾ ਤੇ ਅਪਰਾਧ ਜਨਮ ਲੈ ਸਕੇ। ਧਰਮ- ਸਥਾਨ ਸਦਾ ਹੀ ਵਿਸ਼ਵਾਸ ਤੇ ਭੱਰਪਣ ਦੇ ਗੜ੍ਹ ਬਣੇ ਰਹਿਣੇ ਚਾਹੀਦੇ ਹਨ, ਨਾ ਕਿ ਫਿਰਕੂ ਨਫਰਤ ਜਾਂ ਭਰਾਮਾਰੂ ਜਮਾਤ ਜੰਗ ਦੇ।
ਮੈਨੂੰ ਆਸ ਹੈ ਕਿ ਜੂਨ 1984 ਦੀਆਂ ਹੋਣੀਹਾਰ ਘਟਨਾਵਾਂ ਨੂੰ ਜਦੋਂ ਅੰਤਮ ਰੂਪ ਵਿੱਚ ਭਾਰਤੀ ਇਤਿਹਾਸ ਦੇ ਮੁਹਾਫਜ਼ਖਾਨੇ ਵਿੱਚ ਸਾਂਭਿਆ ਜਾਏਗਾ, ਇਹ ਪੁਸਤਕ ਉਹਨਾਂ ਨੂੰ ਦਿਆਨਤਦਾਰੀ ਨਾਲ ਅੰਕਿਤ ਕਰਨ ਵਿੱਚ ਸਹਾਇਤਾ ਕਰੇਗੀ।
2
ਪੰਜਾਬ ਦੀ ਉਲਝੀ ਤਾਣੀ ਦਾ ਪਿਛੋਕੜ
ਅਠਵੇਂ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਵਿਚ ਅੰਤਾਂ ਦੀ ਬੇਰੋਜ਼ਗਾਰੀ ਸੀ। ਇਸ ਦਾ ਕਾਰਨ ਇਹਸੀ ਕਿ ਜ਼ਮੀਨਾਂ ਆਰਥਿਕ ਰੂਪ ਵਿਚ ਲਾਹੇਵੰਦ ਨਹੀਂ ਰਹੀਆਂ ਸਨ ਜਿਸ ਕਰਕੇ ਸੀਮਾਂਤੀ ਕਿਸਾਨਾਂ ਨੂੰ ਆਪਣੇ ਗੁਜ਼ਾਰੇ ਲਈ ਕਮਾਈ ਦੇ ਦੂਸਰੇ ਸਾਧਨਾਂਵਲ ਤਾਕਣਾ ਪੈ ਰਿਹਾ ਸੀ। ਇਸ ਦੇ ਨਤੀਜੇ ਵਜੋਂ ਬੇਚੈਨੀ ਦੀ ਇਕ ਲਹਿਰ ਉਠ ਪਈ, ਖਾਸ ਕਰਕੇ ਨੌਜਵਾਨਾਂ ਵਿਚ ਜਿਹੜੇ ਅਖੀਰ ਉਹਨਾਂ ਲਾਲਸਾਵਾਂ ਦੇਸੌਖਿਆਂ ਹੀ ਸ਼ਿਕਾਰ ਬਣ ਗਏ ਜਿਹੜੀਆਂ ਉਪਜੀਵਕਾ ਦੇ ਬਦਲਵੇਂ ਸਾਧਨ ਵਜੋਂ ਹਿੰਸਾਂ ਤੇ ਅਤਿਵਾਦ” ਮੁਹਈਆ ਕਰਦੇ ਸਨ।
ਇਸ ਕਾਂਡ ਵਿਚ ਮੇਰਾ ਇਰਾਦਾ ਪੰਜਾਬ ਦੇ ਝਮੇਲੇ ਦੇ ਮੂਲ ਤੇ ਉਸਦੇ ਪੂਰੇ ਇਤਿਹਾਸ ਵਿਚ ਜਾਣ ਦਾ ਨਹੀਂ ਜਿਸਦਾ ਨਤੀਜਾ ਬਲੂ ਸਟਾਰ ਕਾਰਵਾਈ ਦੇ ਰੂਪ ਵਿਚ ਸਾਹਮਣੇ ਆਇਆ। ਕਾਰਣ ਇਹ ਹੈ ਕਿ ਇਸ ਵਿਸ਼ੇ ਉਤੇ ਪਹਿਲਾਂ ਹੀ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਇਕ ਪੇਸ਼ਾਵਰ ਸੈਨਿਕ ਦੇ ਨਾਤੇ ਮੈਂ ਰਾਜਨੀਤੀ ਵਿਚ ਪੈਰ ਮਾਰਨ ਦੀ ਥਾਂ ਆਪਣੇ ਆਪ ਨੂੰ ਫੌਜੀ ਅਮਲ ਦੇ ਘੇਰੇ ਤਕ ਹੀ ਸੀਮਿਤ ਰਖਣਾ ਚਾਹਾਂਗਾ। ਪਰ ਜੇ ਮੈਂ ਉਨ੍ਹਾਂ ਕੁਝ ਕੁ ਵਡੀਆਂ ਘਟਨਾਵਾਂ ਦਾ ਸੰਖੇਪ ਪਿਛੋਕੜ ਨਹੀਂ ਦਿੰਦਾ, ਜਿਹੜੀਆਂ ਉਥਲ ਪੁਥਲ ਦੇ ਵਰ੍ਹਿਆਂ ਵਿਚ ਪੰਜਾਬ ਵਿਚ ਵਾਪਰੀਆਂ ਹਨ ਤਾਂ ਅਗਲੇ ਕਾਂਡਾਂ ਦੀ ਲੜੀ ਵਿਚੋਂ ਇਕ ਕੁੜੀ ਖੁੰਝ ਜਾਏਗੀ।
ਪੰਜਾਬ ਵਿਚ, 1947 ਤੋਂ ਹੀ ਜਦੋਂ ਦੇਸ਼ ਦੀ ਵੰਡ ਹੋਈ ਅਸੰਤੋਸ਼ ਤੇ ਅਣਬਣ ਦਾ ਮਾਹੌਲ ਘਟ ਜਾਂ ਵਧ ਮਾਤਰਾ ਵਿਚ ਬਣਿਆ ਰਿਹਾ ਸੀ । ਜਾਪਦਾ ਸੀ ਕਿ ਸਿੱਖ ਵਸੋਂ ਦੇ ਇਕ ਬਹੁਤ ਵਡੇ ਹਿੱਸੇ ਦੇ ਮਨਾਂ ਵਿਚ ਇਹ ਭੈ ਘਰ ਕਰ ਗਿਆ ਸੀ ਕਿ ਹਿੰਦੂ ਮਤ ਹੌਲੀ ਹੌਲੀ ਸਿੱਖਾਂ ਦੀ ਸ਼ਿਨਾਖਤ ਮਿਟਾਈ ਜਾ ਰਿਹਾ ਹੈ ਅਤੇ ਕੁਝ ਸਿੱਖ ਆਗੂ ਖਾਸ ਕਰਕੇ ਮਾਸਟਰ ਤਾਰਾ ਸਿੰਘ ਇਹ ਪ੍ਰਚਾਰ ਕਰਨ ਲਗ ਪਏ ਸਨ ਕਿ ਸਿੱਖਾਂ ਨੂੰ ਇਕ ਵਖਰੀ ਕੌਮ ਮੰਨਿਆ ਜਾਵੇ। ਇਸਦੇ ਨਾਲ ਹੀ ਪੰਜਾਬੀ ਬੋਲਣ ਵਾਲਾ ਰਾਜ, ਜਿਸ ਨੂੰ ਆਮ ਕਰਕੇ ਪੰਜਾਬੀ ਸੂਬਾ ਆਖਿਆ ਜਾਂਦਾ ਸੀ, ਸਥਾਪਿਤ ਕੀਤਾ ਜਾਵੇ। ਅਕਾਲੀਆਂ ਦੀ ਇਹ ਮੰਗ ਸੀ ਕਿ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ ਜਾਏ ਅਤੇ ਇਹ ਗੁਰਮੁਖੀ ਅਖਰਾਂ ਵਿਚ ਲਿਖੀ ਜਾਵੇ ਪਰੰਤੂ ਰਾਜਾਂ ਦੇ ਪੁਨਰ ਗਠਨ ਦਾ ਕਮਿਸ਼ਨ ਜਿਹੜਾ ਪ੍ਰਧਾਨਮੰਤਰੀ ਪੰ. ਨਹਿਰੂ ਨੇ 1950 ਵਿਚ ਬਣਾਇਆ ਸੀ, ਇਸ ਗੱਲ ਦੇ ਹੱਕ ਵਿਚ ਨਹੀਂ ਸੀ। ਨਹਿਰੂ ਨੂੰ ਇਹ ਵਿਸ਼ਵਾਸ ਹੋ ਚੁਕਾ ਸੀ ਕਿ ਅਕਾਲੀਆਂ ਦੀ ਮੰਗ ਫਿਰਕੂ ਹੈ ਤੇ ਇਸ ਲਈ ਪਰਵਾਨ ਨਹੀਂ ਕੀਤੀ ਜਾ ਸਕਦੀ। ਅਕਾਲੀਆਂ ਦੀਆਂ ਮੰਗਾਂ ਦੇ ਰੱਦ ਹੋਣ ਦਾ ਉਹਨਾਂ ਵਲੋਂ ਉਲਟਾ ਪ੍ਰਤੀਕਰਮ ਹੋਇਆ ਅਤੇ ਉਹਨਾਂ ਨੇ ਰੋਸ ਵਿਚ ਪੂਰੇ ਰਾਜ ਅੰਦਰ ਮੋਰਚੇ (ਅੰਦੋਲਨਕਾਰੀ ਮੁਜ਼ਾਹਿਰੇ) ਸ਼ੁਰੂ ਕਰ ਦਿਤੇ। ਭਾਰੀ ਗਿਣਤੀ ਵਿਚ ਸੰਗਤਾਂ ਰੋਜ਼ ਅਕਾਲ ਤਖਤ ਪਹੁੰਚ ਕੇ ਅਰਦਾਸ ਕਰਨ ਤੇ ਆਪਣੀਆਂ ਯੋਜਨਾਵਾਂ ਲਈ ਅਸ਼ੀਰਵਾਦ ਪ੍ਰਾਪਤ ਕਰਨ ਲਈ ਪਹੁੰਚਣ ਲਗੀਆਂ। ਬਹੁਤ ਸਾਰੇ ਸਬਰ ਸੰਤੋਖ ਤੋਂ ਮਗਰੋਂ 4 ਜੁਲਾਈ 1955 ਨੂੰ ਪੁਲੀਸ ਨੇ ਪਹਿਲੀ ਵਾਰੀ ਹੋਸਟਲ ਸਮੂਹ ਵਿਚ ਅਕਾਲੀ ਦਲ ਤੇ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰਾਂ ਉਤੇ ਛਾਪੇ ਮਾਰੇ ਤੇ ਵਡੇ ਪੈਮਾਨੇ ਤੇ ਗਿਰਫਤਾਰੀਆਂ ਕੀਤੀਆਂ। ਸਬੱਬ ਨਾਲ ਹੀ ਹੋਸਟਲ ਸਮੂਹ ਅਤੇ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਵਿਚਕਾਰ ਇਕ ਪੱਕੀ ਸੜਕ ਹੈ ਜੋ ਇਹਨਾਂ ਨੂੰ ਇਕ ਦੂਜੇ ਤੋਂ ਨਿਖੇੜਦੀ ਹੈ। ਅਕਾਲੀਆਂ ਦੇ ਹਜੂਮ ਨੂੰ ਖਿੰਡਾਉਣ ਦੀ ਕੋਸ਼ਿਸ਼ ਵਿਚ ਚਲਾਏ ਗਏ ਅਥਰੂ ਗੈਸ ਦੇ ਕੁਝ ਗੋਲੇ ਸਹਿਵਣ ਹੀ ਪਰਿਕਰਮਾ ਵਿਚ ਜਾ ਡਿੱਗੇ ਜਿਥੇ ਲਗਭਗ 30 ਸਾਲ ਮਗਰੋਂ ਇਤਿਹਾਸ ਨੇ ਆਪਣੇ ਆਪ ਨੂੰ ਦੋਹਰਾਇਆ, ਬੇਸ਼ਕ ਕਿਤੇ ਵਡੇਰੇ ਪੈਮਾਨੇ ਉਤੇ ਜਿਵੇਂ ਕਿ ਅਗਲੇ ਪੰਨਿਆ ਵਿਚ ਬਿਆਨ ਕੀਤਾ ਗਿਆ ਹੈ।
ਸੱਠਵਿਆਂ ਦਾ ਦੌਰ ਇਕ ਐਸਾ ਸਮਾਂ ਸੀ ਜਦੋਂ ਅਕਾਲੀ ਦਲ ਦੇ ਅੰਦਰ ਤਿੱਖੀ ਗੁਟ-ਬੰਦਕ ਲੜਾਈ ਹੋ ਰਹੀ ਸੀ ਅਤੇ ਇਹ ਦੋ ਧੜਿਆਂ ਵਿਚ ਵੰਡਿਆ ਗਿਆ। ਅਕਾਲੀ ਦਲ (ਮਾਸਟਰ) ਅਤੇ ਅਕਾਲੀ ਦਲ (ਸੰਤ) । ਪਹਿਲੇ ਅਕਾਲੀ ਦਲ ਦਾ ਮੁਖੀ ਮਾਸਟਰ ਤਾਰਾ ਸਿੰਘ ਅਤੇ ਦੂਜੇ ਦਾ ਆਗੂ ਸੰਤ ਫਤਹ ਸਿੰਘ ਸੀ। ਭਾਵੇਂ ਸੰਤ ਅਕਾਲੀ ਦਲ ਨੂੰ ਜੱਟ ਸਿੱਖ ਕਿਸਾਨੀ ਦੀ ਬੜੀ ਭਾਰੀ ਹਿਮਾਇਤ ਹਾਸਿਲ ਸੀ ਤਾਂ ਵੀ ਉਸ ਵੇਲੇ ਮਾਸਟਰ ਤਾਰਾ ਸਿੰਘ ਵਧੇਰੇ ਪੇਸ਼ ਪੇਸ਼ ਸੀ ਅਤੇ ਉਹ ਪੰਜਾਬੀ ਸੂਬੇ ਦਾ ਪਰਚਾਰ ਕਰਦਿਆਂ ਕਈ ਅੰਦੋਲਨ ਛੇੜ ਕੇ ਸਿੱਖ ਜਨਤਾ ਦੇ ਜਜ਼ਬਾਤ ਨੰਭੜਕਾਉਣ ਵਿਚ ਸਫਲ ਸੀ । ਇਸ ਵਾਰੀ ਅੰਦੋਲਨਕਾਰੀ ਇਸ ਹੱਦ ਤਕ ਚਲੇ ਗਏ ਕਿ ਉਹਨਾਂ ਨੇ ਅਕਾਲ ਤਖ਼ਤ ਵਿਚ ਹੀ ਆਪਣਾ ਦਫਤਰ ਬਣਾ ਲਿਆ। ਇਸ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਹੋਸਟਲ ਸਮੂਹ ਤਕ ਹੀ ਸੀਮਿਤ ਰਖਦੇ ਰਹੇ ਸਨ । ਅਪਰੈਲ 1960 ਵਿਚ ਮੁਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕਰ ਲਿਆ। ਤੁਫਾਨ ਮੱਠਾ ਪੈਣ ਦੀ ਥਾਂ ਸਗੋਂ ਹੋਰ ਤੇਜ਼ ਹੋ ਗਿਆ ਅਤੇ ਪੰਜਾਹ ਹਜ਼ਾਰ ਤੋਂ ਵੱਧ ਸਿੱਖਾਂ ਨੇ ਗ੍ਰਿਫਤਾਰੀਆਂ ਦਿਤੀਆਂ। ਸੰਤ ਫਤਹ ਸਿੰਘ ਨੇ ਵਾਗਡੋਰ ਸੰਭਾਲ ਲਈ, ਅਤੇ ਅਕਾਲੀਆਂ ਦੀ ਅਗਵਾਈ ਉਹਨਾਂ ਦੇ ਹਥ ਆ ਗਈ। ਜਜ਼ਬਾਤ ਨੂੰ ਹੋਰ ਭੜਕਾਉਣ ਲਈ ਸੰਤ ਫਤਹ ਸਿੰਘ ਨੇ ਨਵੰਬਰ 1960 ਵਿਚ ਇਹ ਐਲਾਨ ਕਰ ਦਿਤਾ ਕਿ ਉਹ ਮਰਨ ਵਰਤ ਰਖਣਗੇ । 18 ਦਸੰਬਰ ਨੂੰ ਉਹਨਾਂ ਨੇ ਆਪਣਾ ਮਰਨ ਵਰਤ ਸ਼ੁਰੂ ਕੀਤਾ।
ਦੂਜੇ ਪਾਸੇ ਕੈਰੋਂ ਨੇ ਜਿਹੜਾ ਕਿ ਇਕ ਨੀਤੀਵਾਨ ਸੀ, ਮਾਸਟਰ ਤਾਰਾ ਸਿੰਘ ਨੂੰ ਰਿਹਾ ਕਰਨ ਦਾ ਫੈਸਲਾ ਕਰ ਲਿਆ, ਜਿਸਨੇ ਆਪਣੀ ਰਿਹਾਈ ਤੋਂ ਝਟ ਮਗਰੋਂ ਇਹ ਬਿਆਨ ਦੇ ਦਿਤਾ ਕਿ ਸੰਤ ਫਤਹ ਸਿੰਘ ਤੋਂ ਮਗਰੋਂ ਉਹ ਮਰਨ ਵਰਤ ਰਖਣਗੇ ।ਸੰਤ ਫਤਹ ਸਿੰਘ ਨੇ 9 ਜਨਵਰੀ 1961 ਨੂੰ ਆਪਣਾ ਵਰਤ ਤੋੜ ਦਿਤਾ ਪਰ ਆਪਣੇ ਬਚਨ ਦਾ ਪਾਲਨ ਕਰਦਿਆਂ ਮਾਸਟਰ ਜੀ ਨੇ, ਜਿਹੜੇ ਰਾਵਲਪਿੰਡ ਵਿਚ ਜੰਮੇ ਪਲੇ ਇਕ ਸਕੂਲ ਮਾਸਟਰ ਸਨ,15 ਅਗਸਤ 1961 ਨੂੰ ਆਜ਼ਾਦੀ ਵਾਲੇ ਦਿਨ ਬੜੇ ਧੂਮ ਧੜੱਕੇ ਨਾਲ ਆਪਣਾ ਵਰਤ ਸ਼ੁਰੂ ਕੀਤਾ। ਉਹਨਾਂ ਦਾ ਇਰਾਦਾ ਕੇਂਦਰ ਉੱਤੇ ਹਰ ਵੀ ਜਿਆਦਾ ਦਬਾਅ ਪਾਉਣ ਦਾ ਸੀ ਅਤੇ ਉਨ੍ਹਾਂ ਇਹ ਪ੍ਰਣ ਲਿਆ ਕਿ ਉਹ ਆਪਣਾ ਵਰਤ ਉਦੋਂ ਹੀ ਛਡਣਗੇ ਜਦ ਪੰਜਾਬੀ ਸੂਬ ਦੀ ਮੰਗ ਮੰਨਜੂਰ ਕਰ ਲਈ ਜਾਵੇਗੀ। ਪਰੰਤੂ ਪੰ ਨਹਿਰੂ ਦੀ ਦ੍ਰਿੜਤਾ ਤੇ ਮਜਬਤੀ ਦੇ ਸਾਹਮਣੇ ਉਹਨਾਂ ਵਿਚ ਉਸ ਦ੍ਰਿੜਤਾ ਦੀ ਘਾਟ ਪ੍ਰਤੀਤ ਹੋਈ ਜਿਸ ਨਾਲ ਉਹ ਆਪਣੀ ਧਮਕੀ ਨੂੰ ਨਿਭਾ ਸਕਦੇ। ਇਸ ਲਈ ਉਹ ਅੰਤਮ ਕੁਰਬਾਨੀ ਨਾ ਕਰ ਸਕੇ। ਪ੍ਰਤੱਖ ਹੈ ਕਿ ਮਾਸਟਰ ਤਾਰਾ ਸਿੰਘ ਨੇ ਇਹ ਫੈਸਲਾ ਕਰ ਲਿਆ ਸੀ ਕਿ ਪੰਜਾਬੀ ਸੂਬਾ ਐਸਾ ਮਸਲਾ ਨਹੀਂ ਜਿਸ ਤੇ ਉਹ ਜਾਨ ਦੀ ਬਾਜ਼ੀ ਲਾਉਣ ਅਤੇ ਉਹਨਾਂ ਨੇ ਪਹਿਲੀ ਅਕਤੂਬਰ 1961 ਨੂੰ ਛਤਾਲੀ ਦਿਨ ਮਗਰ ਆਪਣਾ ਮਰਨ ਵਰਤ ਤੋੜ ਦਿਤਾ। ਆਪਣੇ ਪ੍ਰਣ ਤੋਂ ਪਿਛੇ ਹਟ ਜਾਣ ਕਰਕੇ ਉਹਨਾਂ ਨੂੰ ਸਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵਿੱਚ ਵਿਚ ਕਢ ਦਿਤਾ ਗਿਆ। ਪੰਜ ਪਿਆਰਿਆਂ ਨੇ ਉਹਨਾਂ ਨੂੰ ਇਹ ਸਜਾ ਦਿੱਤੀ ਕਿ ਉਹ ਪੰਜ ਦਿਨ ਵਾਸਤੇ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਜੜ ਸਾਡ ਕਰਨ । ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਆਪਣੀ ਰਹਿੰਦੀ ਜ਼ਿੰਦਗੀ ਨਮੋਸ਼ੀ ਦੀ ਹਾਲਤ ਵਿਚ ਗੁਜ਼ਾਰੀ ਅਤੇ ਅਗਵਾਈ ਹੁਣ ਅੰਤਮ ਰੂਪ ਵਿਚ ਸੰਤ ਫਤਹ ਸਿੰਘ ਦੇ ਹਥ ਆ ਗਈ । ਪਰੰਤੂ ਨਹਿਰੂ 1964 ਵਿਚ ਆਪਣੀ ਮੌਤ ਦੇ ਦਿਨ ਤਕ ਪੰਜਾਬੀ ਸੂਬੇ ਦੀ ਮੰਗ ਦੇ ਪੱਕੇ ਵਿਰੋਧੀ ਰਹੇ।
ਦੇ ਸਾਲ ਮਗਰ 1966 ਵਿਚ ਨਹਿਰੂ ਦੀ ਬੇਟੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲੀਆਂ ਦੀ ਪੰਜਾਬੀ ਸੂਬੇ ਦੀ ਮੰਗ ਮੰਨ ਲਈ ਅਤੇ ਪੰਜਾਬ ਭਾਸ਼ਾ ਦੇ ਆਧਾਰ ‘ਤੇ ਵੰਡਿਆ ਗਿਆ । ਹੋਇਆ ਇਹ ਕਿ 1966 ਦੇ ਪੰਜਾਬੀ ਸੂਬੇ ਦੇ ਮੋਰਚੇ ਦੇ ਫਲਸਰੂਪ ਜਿਹੜਾ ਪੰਜਾਬ ਰਾਜ ਬਣਿਆ ਉਹ ਉਸ ਨਾਲ ਛਟਾ ਸੀ ਜੋ ਅਕਾਲੀ ਆਗੂਆਂ ਨੇ ਵਿਉਤਿਆ ਸੀ ਅਤੇ ਉਸ ਦਿਨ ਤੋਂ ਹੀ ਉਹਨਾਂ ਲਈ ਇਸ ਕਠੋਰ ਹਕੀਕਤ ਨੂੰ ਸਵੀਕਾਰ ਕਰਨਾ ਔਖਾ ਹੋ ਰਿਹਾ ਸੀ।
ਰਾਜ ਦੀ ਵੰਡ ਤੋਂ ਮਗਰੋਂ ਅਗਲਾ ਭਖਦਾ ਮਸਲਾ ਇਹ ਮੰਗ ਸੀ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ ਜੋ ਇਸਦੀ ਰਾਜਧਾਨੀ ਹਵੇਗਾ ਕਿਉਂਕਿ ਇਹ ਸ਼ਹਿਰ ਮੂਲ ਰੂਪ ਵਿਚ ਪੰਜਾਬ ਲਈ ਹੀ ਕਲਪਿਆ ਤੇ ਉਸਾਰਿਆ ਗਿਆ ਸੀ। 1969 ਵਿਚ ਇਹ ਮਸਲਾ ਸੰਤ ਫਤਹ ਸਿੰਘ ਵਲੋਂ ਅਤਾਮ-ਦਾਹ ਦੀ ਧਮਕੀ ਨਾਲ ਇਕ ਖਤਰਨਾਕ ਵਿਸਫੋਟਕ ਸਥਿਤੀ ਦਾ ਰੂਪ ਧਾਰ ਗਿਆ। ਅਕਾਲ ਤਖ਼ਤ ਦੇ ਨੇੜੇ ਦੀ ਇਮਾਰਤ ਦੀ ਛੱਤ ਉਤੇ ਚਿਤਾ ਤਿਆਰ ਕਰ ਲਈ ਗਈ ਅਤੇ ਐਨ ਉਸ ਵੇਲੇ ਜਦ ਸੰਤ ਫਤਹ ਸਿੰਘ ਅੱਗ ਦੇ ਲਾਈਆਂਵਿਚ ਬੈਠਣ ਦੀ ਤਿਆਰੀ ਕਰ ਰਹੇ ਸਨ ਸ੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਦੀ ਮੰਗ ਅਗੇ ਗੋਡੇ ਟੇਕ ਦਿਤੇ ।ਉਸਨੇ 1960 ਦੇ ਸ਼ਾਹ ਕਮਿਸ਼ਨ ਦਾ ਫੈਸਲਾ ਜਿਸ ਵਿਚ ਸ਼ਹਿਰ ਦੀ ਮਰਦਮ ਸ਼ੁਮਾਰੀ ਦੇ ਆਧਾਰ ‘ਤੇ ਚੰਡੀਗੜ੍ਹ ਹਰਿਆਣੇ ਨੂੰ ਦਿੱਤਾ ਗਿਆ ਸੀ, ਬਦਲ ਦਿਤਾ ਅਤੇ ਉਸਦੀ ਥਾਂ ਇਹ ਸ਼ਹਿਰ ਪੰਜਾਬ ਨੂੰ ਇਸ ਸ਼ਰਤ ‘ਤੇ ਦੇਣ ਦਾ ਫੈਸਲਾ ਕੀਤਾ ਗਿਆ ਕਿ ਇਸਦੇ ਬਦਲੇ ਵਿਚ ਅਬਹਰ ਤੇ ਫਾਜ਼ਲਕਾ, ਜੇ ਹਿੰਦੀ ਬਲਣ ਵਾਲਿਆਂ ਦੀ ਬਹੁਗਿਣਤੀ ਦਾ ਇਲਾਕਾ ਹੈ ਹਰਿਆਣੇਨੂੰਦੇ ਦਿੱਤਾ ਜਾਵੇ । ਇਸ ਫੈਸਲੇ ਦਾ ਪਿਛਲਾ ਭਾਗ ਅਕਾਲੀਆਂ ਨੂੰ ਮੰਨਜ਼ੂਰ ਨਹੀਂ ਸੀ ਅਤੇ ਉਹ ਰਾਜ ਦੀ ਭਰਪੂਰ ਕਪਾਹ ਉਗਾਉਣ ਵਾਲੀ ਇਹ ਪੱਟੀ ਛਡਣ ਨੂੰ ਤਿਆਰ ਨਹੀਂ ਸਨ। ਪਰੰਤ ਇਹ ਫੈਸਲਾ ਕਦੇ ਵੀ ਲਾਗੂ ਨਾ ਹੋਇਆ ਅਤੇ ਅੱਜ ਦਿਨ ਤਕ ਜਿਉਂ ਦਾ ਤਿਉਂ ਲਟਕਦਾ ਆ ਰਿਹਾ ਹੈ।
ਇਸ ਤੋਂ ਬਾਅਦ 1971 ਦੀ ਹਿੰਦ ਪਾਕ ਲੜਾਈ ਤੋਂ ਮਗਰੋਂ ਉਹ ਸਮਾਂ ਆਇਆ ਜਦੋਂ ਅਕਾਲੀਆਂਦਾ ਮਹਤਵ ਸਾਪੇਖ ਰੂਪਵਿਚ ਘਟ ਗਿਆ ਕਿਉਂਕਿ ਆਪਣੀ ਚਮਤਕਾਰੀ ਰਾਜਨੀਤਕ ਸੂਝ ਬੂਝ ਤੋਂ ਮਗਰੋਂ ਜਿਸਦੇ ਫਲਸਰੂਪ ਪਾਕਿਸਤਾਨੀ ਸੈਨਾ ਦੀ ਹਾਰ ਹੋਈ ਅਤੇ ਹੁਣ ਤਕ ਜੇ ਪੂਰਬੀ ਪਾਕਿਸਤਾਨ ਸੀ ਉਹ ਆਜ਼ਾਦ ਬੰਗਲਾ ਦੇਸ਼ ਹੋ ਗਿਆ, ਸ੍ਰੀਮਤੀ ਇਦਰਾ ਗਾਂਧੀ ਆਪਣੀ ਪ੍ਰਸਿੱਧੀ ਤੇ ਪ੍ਰਭਾਵ ਦੇ ਸਿਖਰ ਉਤੇ ਸੀ । ਸੁਭਾਵਕ ਹੀ ਅਕਾਲੀ ਦੁਬਕੇ ਰਹਿਣ ਲਈ ਮਜਬੂਰ ਸਨ ਅਤੇ ਇਸ ਘੜੀ ਉਹ ਕਿਸੇ ਮਾਮਲੇ ਨੂੰ ਉਛਾਲ ਨਹੀਂ ਸਕਦੇ ਸਨ ।
1978 ਦੇ ਅਨੰਦਪੁਰ ਸਾਹਿਬ ਦੇ ਮਤੇ ਨੇ ਅਕਾਲੀਆਂ ਦੀ ਅਗਲੀ ਰਾਜਨੀਤਿਕ ਚਾਲ ਦੀ ਘੋਸ਼ਣਾ ਕੀਤੀ । ਮਤਾ ਸਿੱਖਾਂ ਦੇ ਗਿਲੇ ਸ਼ਿਕਵਿਆਂਨੂੰ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਸੀ ਅਤੇ ਇਹ ਇਕ ਐਸੀ ਦਸਤਾਵੇਜ਼ ਸੀ, ਜਿਸ ਵਿਚ ਧੁੰਦਲੇ ਸ਼ਬਦਾਂ ਵਿਚ ਆਤਮ-ਨਿਰਣੇ ਦੀ ਸਿੱਖ ਭਾਈਚਾਰੇ ਦੀ ਅਣਖ ਦੀ ਰਾਜ ਨੂੰ ਵਧੇਰੇ ਅਧਿਕਾਰਾਂ ਦੀ ਪਾਣੀਆਂ ਦੀ ਵੰਡ ਦੀ ਅਤੇ ਕਈ ਹੋਰ ਨਿੱਕੇ ਮੋਟੋ ਮਸਲਿਆਂ ਦੀ ਗੱਲ ਕੀਤੀ ਗਈ ਸੀ । ਇਸ ਮਤੇ ਨੂੰ ਜਿਸ ਨੇ ਬੁਨਿਆਦੀ ਤ ਰ ਤੇ ਕੇਂਦਰ ਤੇ ਰਾਜਾਂ ਵਿਚਕਾਰ ਤਾਕਤ ਦੀ ਵੰਡ ਦੇ ਅਸਤੁੰਲਨ ਨੂੰ ਦੂਰ ਕਰਨ ਦੀ ਇੱਛਾ ਵਿਚੋਂ ਜਨਮ ਲਿਆ ਸੀ, ਬਹੁਤ ਸਾਰੇ ਅਲੋਚਕਾਂ ਨੇ ਵੱਖਵਾਦੀ ਕਦਮ ਅਤੇ ਦੇਸ਼ ਲਈ ਖਤਰਾ ਸਮਝਿਆ । ਬਾਅਦ ਵਿਚ ਸਰਕਾਰ ਨੇ ਕੇਂਦਰ ਤੇ ਰਾਜ ਦੇ ਸੰਬੰਧਾਂ ਅਤੇ ਰਾਜਾਂ ਦੇ ਆਪਸੀ ਸੰਬੰਧਾਂ ਦੇ ਵੱਖ ਵੱਖ ਪਹਿਲੂਆਂ ਤੋਂ ਵਿਚਾਰ ਕਰਨ ਲਈ ਸਰਕਾਰੀਆ ਕਮਿਸ਼ਨ ਬਣਾਇਆ । ਸਰਕਾਰੀਆ ਕਮਿਸ਼ਨ ਦੀਆਂ ਸਿਫਾਰਸਾਂ ਅਜੇ ਤਕ ਪਰਵਾਨ ਨਹੀਂ ਹੋਈਆਂ।
ਪੰਜਾਬ ਦੀ ਰਾਜਨੀਤੀ ਦਾ ਅਗਲਾ ਮਹੱਤਵਪੂਰਨ ਮੋੜ 1978 ਵਿਚ ਹੋਇਆ ਨਿਰੰਕਾਰੀ ਝਗੜਾ ਸੀ ਜਿਸਦੇ ਫਲਸਰੂਪ ਰਾਤੇ ਰਾਤ ਹਿੰਸਾ ਤੇ ਸਰਕਾਰੀ ਸਰਪ੍ਰਸਤੀ ਵਾਲਾ ਅਤਿਵਾਦ ਭੜਕ ਉਠਿਆ। ਅਠਵੇਂ ਦਹਾਕੇ ਦੇ ਸ਼ੁਰੂ ਵਿਚ ਪੰਜਾਬ ਵਿਚ ਅੰਤਾਂ ਦੀ ਬੇਰੋਜ਼ਗਾਰੀ ਸੀ । ਇਸਦਾ ਕਾਰਨ ਇਹ ਸੀ ਕਿ ਜ਼ਮੀਨਾਂ ਆਰਥਕ ਰੂਪ ਵਿਚ ਲਾਹੇਵੰਦ ਨਹੀਂ ਰਹੀਆਂ ਸਨ, ਜਿਸ ਕਰਕੇ ਸੀਮਾਂਤੀ ਕਿਸਾਨਾਂ ਨੂੰ ਆਪਣੇ ਗੁਜ਼ਾਰੇ ਲਈ ਕਮਾਈ ਦੇ ਦੂਸਰੇ ਸਾਧਨਾਂ ਵਲ ਝਾਕਣਾ ਪੈ ਰਿਹਾ ਸੀ । ਇਸਦੇ ਨਤੀਜੇ ਵਜੋਂ ਬੇਚੈਨੀ ਦੀ ਇਕ ਲਹਿਰ ਉਠ ਪਈ ਖਾਸ ਕਰਕੇ ਨੌਜੁਆਨਾਂ ਵਿਚ ਜਿਹੜੇ ਅਖੀਰ ਉਹਨਾਂ ਲਾਲਸਾਵਾਂ ਦੇ ਸੌਖਿਆਂ ਹੀ ਸ਼ਿਕਾਰ ਬਣ ਗਏ ਜਿਹੜੀਆਂ ਉਪਜੀਵਿਕਾ’ ਦੇ ਬਦਲਵੇਂ ਸਾਧਨ ਵਜੋਂ ਹਿੰਸਾ ਤੇ ਅਤਿਵਾਦ ਮੁਹੱਈਆ ਕਰਦੇ ਸਨ। ਅਗਲੀ ਵਡੀ ਚੋਭ ਜਿਸਨੇ ਸਿੱਖਾਂ ਨੂੰ ਹੋਰ ਜਿਆਦਾ ਨਿਖੇੜ ਦਿਤਾ 1982 ਵਿਚ ਲਗੀ । ਆਪਣੀਆਂ ਮੰਗਾਂ ਨੂੰ ਉਭਾਰਨ ਅਤੇ ਕੇਂਦਰ ਦੀ ਸਰਕਾਰ ਉਤੇ ਇਕ ਵਾਰੀ ਹੋਰ ਦਬਾਅ ਪਾਉਣ ਦੇ ਜਤਨ ਵਿਚ ਅਕਾਲੀ ਆਗੂਆਂ ਨੇ ਦਿੱਲੀ ਉਤੇ ਧਾਵਾ ਬੋਲਣ ਅਤੇ ਦਿੱਲੀ ਵਿਚ ਹੋ ਰਹੀਆਂ ਕੌਮਾਂਤਰੀ ਖੇਡਾਂ ਦੇ ਵਡੇ ਸਮਾਰਹ ਏਸ਼ੀਆਡ ਵਿਚ ਗੜਬੜ ਪੈਦਾ ਕਰਨ ਦੀ ਧਮਕੀ ਦਿਤੀ। ਬਹੁਤ ਸਾਰੇ ਨੁਕਤਾਚੀਨਾਂ ਦਾ ਖਿਆਲ ਹੈ ਕਿ ਇਸ ਵਲ ਸਰਕਾਰ ਨੇ ਜੋ ਹੁੰਗਾਰਾ ਭਰਿਆ ਉਹ ਇਕ ਅਤਿ ਪ੍ਰਤੀਕਰਮ ਸੀ। ਦਿੱਲੀ ਨੂੰ ਸੀਲ ਕਰ ਦਿਤਾ ਗਿਆ ਅਤੇ ਤਮਾਮ ਸਿੱਖਾਂ ਦੀ, ਜਿਸ ਵਿਚ ਪਾਰਲੀਮੈਂਟ ਦੇ ਮੈਂਬਰ ਸੈਨਾ ਦੇ ਸੇਵਾ ਮੁਕਤ ਜਨਰਲ ਅਤੇ ਭਾਈਚਾਰੇ ਦੇ ਹੋਰ ਉਘੇ ਲੋਕ ਸ਼ਾਮਿਲਸਨ ਹਰਿਆਣਾ ਦੀ ਸਰਹੱਦ ਉਤੋ ਤਲਾਸ਼ੀ ਲਈ ਗਈ, ਉਹਨਾਂ ਦਾ ਅਪਮਾਨ ਕੀਤਾ ਗਿਆ ਤੇ ਉਹਨਾਂ ਨੂੰ ਦਿੱਲੀ ਵਿਚ ਵੜਨ ਤੋਂ ਰੋਕਿਆ ਗਿਆ । ਜਿਹਨਾਂ ਉਤੇ ਅੰਦੋਲਨਕਾਰੀ ਹੋਣ ਦਾ ਜਾਂ ਸੁਰਖਿਆ ਲਈ ਖਤਰੇ ਦਾ ਕਾਰਨ ਹੋਣ ਦਾ ਸ਼ੱਕ ਪਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸੁਭਾਵਕ ਹੀ ਸੀ ਕਿ ਇਸ ਨਾਲ ਸਿੱਖਾਂ ਦਾ ਰੋਹ ਹੋਰ ਪ੍ਰਚੰਡ ਹੁੰਦਾ ਕਿਉਂਕਿ ਉਹ ਆਪਣੇ ਆਪ ਨੂੰ ਦੂਜੇ ਦਰਜੇ ਦੇ ਸ਼ਹਿਰੀਆਂ ਵਰਗਾ ਮਹਿਸੂਸ ਕਰਨ ਲਗ ਪਏ ਸਨ।
ਦੇਗ ਹੁਣ ਉਬਾਲੇ ਖਾਣ ਲਗ ਪਈ ਸੀ ਅਤੇ ਵਖਰੇ ਸਿੱਖ ਕੌਮ ਲੈਂਡ ਦਾ ਨਾਅਰਾ ਨਰਮ ਖਿਆਲ ਸਿੱਖਾਂ ਨੂੰ ਅਤੇ ਕੁੱਝ ਕੁ ਸਿੱਖ ਬੁਧੀਜੀਵੀਆਂ ਨੂੰ ਵੀ ਭਾਉਣ ਲਗ ਪਿਆ। ਇਸ ਨਾਲ ਖਾਲਿਸਤਾਨ ਦੀ ਲਹਿਰ ਨੂੰ ਵੀ ਹੁਲਾਰਾ ਮਿਲਿਆ ਜਿਹੜੀ ਸਿੱਖਾਂ ਦੇ ਇਕ ਹਲਕੇ ਵਲੋਂ ਬੜੇ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਸੀ, ਖਾਸ ਕਰਕੇ ਭਾਈਚਾਰੇ ਦੇ ਉਹਨਾਂ ਪ੍ਰਭਾਵਸ਼ਾਲੀ ਤੇ ਅਮੀਰ ਲੋਕਾਂ ਵਲੋਂ ਜਿਹੜੇ ਅਮਰੀਕਾ, ਕਨੈਡਾ ਤੇ ਬਰਤਾਨੀਆਂ ਸਮੇਤ ਦੁਨਿਆਂਦੇ ਵਖ ਵਖ ਹਿਸਿਆਂ ਵਿਚ ਰਹਿੰਦੇ ਸਨ। ਇਸ ਦੇ ਨਾਲ ਹੀ ਪਾਕਿਸਤਾਨ ਨੇ ਸਿੱਖ ਜਾਤੀ ਨਾਲ ਇਕਰਾਰ ਕੀਤਾ ਕਿ ਉਹ ਆਜ਼ਾਦੀ ਪ੍ਰਾਪਤ ਕਰਨ ਲਈ ਉਹਨਾਂ ਦੇ ਘੋਲ ਵਿਚ ਸਿੱਖਾਂ ਦੀ ਮਦਦ ਕਰੇਗਾ।
3
ਭਿੰਡਰਾਂਵਾਲੇ ਦੀ ਚਕਾਚੌਂਧ ਕਰ ਦੇਣ ਵਾਲੀ ਚੜ੍ਹਤ
ਭਿੰਡਰਾਂਵਾਲੇ ਆਪਣੀ ਚੜ੍ਹਤ ਦੀ ਸਿਖਰ ਉਤੇ ਪਹੁੰਚ ਗਿਆ … ਉਸ ਨੂੰ ਇਕ ਅਜਿਹੇ ਸੂਰਮੇ ਦੇ ਰੂਪ ਵਿਚ ਵੇਖਿਆ ਜਾਣ ਲਗਾ ਜਿਹੜਾ ਇਕੱਲਾ ਹੀ ਭਾਰਤ ਸਰਕਾਰ ਨਾਲ ਲੋਹਾ ਲੈ ਸਕਦਾ ਸੀ। ਉਸਨੇ ਆਪਆਖਿਆ ਸੀ, ਸਰਕਾਰ ਨੇ ਕੁਝ ਦਿਨਾਂ ਵਿਚ ਹੀ ਮੇਰੇ ਵਾਸਤੇ ਉਹ ਕੁਝ ਕਰ ਦਿੱਤਾ ਹੈ ਜੋ ਮੈਂ ਵਰ੍ਹਿਆਂ ਵਿੱਚ ਪ੍ਰਾਪਤ ਕਰ ਸਕਣਾ ਸੀ,”
ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸੱਤਰਵਿਆਂ ਦੇ ਅਖੀਰ ਰਾਜਨੀਤਕ ਪਿੜ ਵਿੱਚ ਪੈਰ ਪਾਇਆ ਸੀ । ਭਿੰਡਰਾਂਵਾਲੇ ਅਗੰਮ-ਵਾਚਕ ਦੀ ਪ੍ਰਸਿਧੀ ਵਾਲਾ ਇਕ ਲਿੱਸਾ ਜਿਹਾ, ਛੇ-ਫੁੱਟਾ ਪ੍ਰਭਾਵਸ਼ਾਲੀ ਵਿਅਕਤੀ ਸੀ । ਉਸ ਦਾ ਜਨਮ ਦੇਸ਼ ਦੀ ਆਜਾਦੀ ਦੇ ਵਰ੍ਹੇ 1947 ਵਿਚ ਹੋਇਆ। ਮੇਗਾ ਸ਼ਹਿਰ ਦੇ ਲਾਗੇ ਰੋਡੇ ਵਿਚ ਜੰਮਿਆ ਪਲਿਆ ਉਹ ਇਕ ਜੱਟ ਸਿੱਖ ਸੀ । ਅਜੇ ਉਹ ਇਕ ਗਭਰੂ ਹੀ ਸੀ ਜਦੋਂ ਉਹ ਰੋਜ਼ ਕਈ ਘੰਟੇ ਪਿੰਡ ਦੇ ਗੁਰਦਵਾਰੇ ਵਿਚ ਬੈਠਾ ਰਹਿੰਦਾ ਅਤੇ ਛੇਤੀ ਹੀ ਉਸ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜਬਾਨੀ ਕੰਠ ਹੋ ਗਿਆ ਤੇ ਉਹ ਪਾਠ ਕਰਨ ਲੱਗ ਪਿਆ। ਉਸ ਨੇ ਆਪਣੀ ਮੁਢਲੀ ਵਿਦਿਆ, ਇਕ ਮਿਸ਼ਨਰੀ ਸਕੂਲ, ਦਮਦਮੀ ਟਕਸਾਲ ਤੋਂ ਪ੍ਰਾਪਤ ਕੀਤੀ ਜਿਸ ਨੂੰ ਪ੍ਰਚਾਰਕਾਂ ਦੀ ਸਿਖਲਾਈ ਕਰਾਉਣ ਵਿਚ ਵਿਸ਼ੇਸਤਾ ਪ੍ਰਾਪਤ ਹੈ। ਭਿੰਡਰਾਂਵਾਲੇ ਦਮਦਮੀ ਟਕਸਾਲ ਵਿੱਚ ਆਪਣੇ ਦੂਜੇ ਸਾਥੀਆਂ ਵਿਚੋਂ ਧਿਆਨ ਯੋਗ ਸਿਰਕੱਢ ਹੈ ਨਿਕਲਿਆ,ਇਕ ਸੰਤ ਅਤੇ ਟਕਸਾਲ ਦਾ ਮੁਖੀ ਬਣ ਗਿਆ ਜਿਸ ਦਾ ਮੁਖ ਸਥਾਨ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ, ਚੌਕ ਮਹਿਤਾ ਗੁਰਦੁਆਰੇ ਵਿੱਚ ਸੀ।
ਅਗਲੇ ਕੁਝ ਵਰ੍ਹਿਆਂ ਵਿੱਚ, ਭਿੰਡਰਾਂਵਾਲੇ ਆਪਣੇ ਤੌਰ ‘ਤੇ ਹੀ ਇਕ ਪ੍ਰਬਲ ਪ੍ਰਭਾਵੀ ਰਾਜਨੀਤਕ ਤੇ ਧਾਰਮਿਕ ਵਿਅਕਤੀ ਬਣ ਗਿਆ। ਉਸ ਵੇਲੇ ਅਕਾਲੀ ਰਾਜਨੀਤੀ ਵਿੱਚ ਜਿਹੜੇ ਤਿੰਨ ਪ੍ਰਮੁਖ ਵਿਅਕਤੀਆਂ ਦਾ ਬੋਲ ਬਾਲਾ ਸੀ ਉਹ ਸਨ, ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ (ਉਹ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਵੀ ਸਨ) ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ।ਬਾਦਲ ਨੇ ਪੰਜਾਬ ਦੇ ਮੁਖਮੰਤਰੀ ਦੇ ਰੂਪ ਵਿਚ ਗਿਆਨੀ ਜੈਲ ਸਿੰਘ ਦੀ ਥਾਂ ਲਈ ਸੀ। ਇਹਨਾਂ ਹੀ ਦਿਨਾਂ ਵਿੱਚ ਆਖਿਆ ਜਾਂਦਾ ਹੈ ਕਿ ਜੈਲ ਸਿੰਘ ਨੇ ਅਕਾਲੀ ਪਾਰਟੀ ਦੇ ਤਿੰਨ ਮੁਖੀਆਂ ਨੂੰ ਤੋੜਨ ਅਤੇ ਆਪਣੇ ਆਪ ਨੂੰ ਸਿੱਖਾਂ ਦੇ ਨਵੇਂ ਮਸੀਹਾ ਦੇ ਰੂਪ ਵਿੱਚ ਅੱਗੇ ਲਿਆਉਣ ਦੇ ਗਹਿਰੇ ਪੈਂਤੜੇ ਨਾਲ ਭਿੰਡਰਾਂਵਾਲੇ ਨੂੰ ਠੁਮਣਾ ਦੇ ਕੇ ਖੜਾ ਕੀਤਾ । ਇਸੇ ਹੀ ਮੌਕੇ, ਪੰਜਾਬ ਦੀ ਰਾਜਨੀਤੀ ਦੇ ਰੱਥ ਵਿੱਚ ਇਕ ਨਵੀਂ ਸ਼ਕਤੀ ਆ ਸ਼ਾਮਲ ਹੋਈ, ਜਿਸ ਨੇ ਰਾਜ ਅੰਦਰ ਪਹਿਲਾਂ ਤੋਂ ਹੀ ਭੜਕੇ ਹੋਏ ਤੇ ਅਸ਼ਾਂਤ ਵਾਤਾਵਰਣ ਵਿੱਚ ਨਵੇਂ ਝਗੜਿਆਂ ਦਾ ਵਾਧਾ ਕੀਤਾ। ਮੇਰਾ ਇਸ਼ਾਰਾ ਨਿਰੰਕਾਰੀ ਸੰਪਰਦਾਇ ਵੱਲ ਹੈ ਜਿਹੜੀ ਸਚਮੁਚ ਹੀ 1978 ਵਿਚ ਉਭਰ ਕੇ ਸਾਮ੍ਹਣੇ ਆਈ।
ਨਿਰੰਕਾਰੀ ਸਿੱਖਾਂ ਦਾ ਇਕ ਅਪਧਰਮੀ ਫਿਰਕਾ ਹੈ ਜਿਸ ਦਾ ਇਹ ਵਿਸ਼ਵਾਸ ਹੈ ਕਿ ਪਰਮਾਤਮਾਂ ਨਿਰਾਕਾਰ ਹੈ। ਇਹ ਫਿਰਕਾ ਗੁਰੂ ਗੋਬਿੰਦ ਸਿੰਘ ਨੂੰ ਆਖਰੀ ਸਿੱਖ ਗੁਰੂ ਨਹੀਂ ਮੰਨਦਾ ਅਤੇ ਵਾਸਤਵ ਵਿਚ ਇਹ ਦਾਅਵਾ ਕਰਦਾ ਹੈ ਕਿ ਉਹਨਾਂ ਦੇ ਫਿਰਕੇ ਦਾ ਮੈਢੀ ਤੇ ਉਸ ਦੇ ਉਤਰ-ਅਧਿਕਾਰੀ ਹੀ, ਅਸਲ ਵਿਚ, ਅਗੋਂ ਹੋਣ ਵਾਲੇ ਗੁਰੂ ਸਨ । ਸਨਾਤਨੀ ਸਿੱਖਾਂ ਨੇ ਨਿਰੰਕਾਰੀਆਂ ਵਲੋਂ ਪਰਚਾਰੇ ਜਾਂਦੇ ਦਰਸ਼ਨ ਅਤੇ ਧਰਮ-ਗ੍ਰੰਥਾਂ ਦਾ ਵਿਰੋਧ ਕੀਤਾ ਜਿਸ ਨੂੰ ਬਹੁਤ ਕਰਕੇ ਉਹ ਕੁਫਰ ਸਮਝਦੇ ਸਨ । ਜਜਬਾਤ ਭੜਕ ਪਏ ਅਤੇ ਸਨਾਤਨੀ ਸਿੱਖਾਂ ਤੇ ਨਿਰੰਕਾਰੀਆਂ ਵਿਚਕਾਰ ਤਣਾਉ ਵਧ ਗਿਆ, ਖਾਸ ਕਰਕੇ ਨਵੰਬਰ 1973 ਦੇਸ਼ੁਰੂ ਤੋਂ, ਜਦ ਸਿੰਘ ਸਾਹਿਬਾਨ ਨੇ ਇਕ ਹੁਕਮਨਾਮਾ ਜਾਰੀ ਕਰਕੇ ਨਿਰੰਕਾਰੀਆਂ ਨੂੰ ਪਤਿਤ ਆਖ ਕੇ ਉਹਨਾਂ ਦੀ ਨਿਖੇਧੀ ਕੀਤੀ ਅਤੇ ਸਿੱਖਾਂ ਨੂੰ ਉਹਨਾਂ ਨਾਲ ਆਪਣਾ ਸਮਾਜਕ ਮੇਲ-ਜੋਲ ਬੰਦ ਕਰਨ ਦਾ ਆਦੇਸ਼ ਦਿੱਤਾ।
13 ਅਪ੍ਰੈਲ 1978 (ਵਸਾਖੀ ਦੇ ਦਿਨ) ਦੀ ਗੱਲ ਹੈ ਕਿ ਅਕਾਲੀ ਸਰਕਾਰ ਨੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਸੰਮੇਲਨ ਕਰ ਲੈਣ ਦੀ ਆਗਿਆ ਦੇ ਕੇ ਮੁਸੀਬਤ ਸਹੇੜ ਲਈ । ਭਿੰਡਰਾਂਵਾਲੇ ਦੀ ਸਰਪ੍ਰਸਤੀ ਹੇਠ ਸਾਪੇਖ ਰੂਪ ਵਿੱਚ ਨਵੀਂ ਬਣੀ ਪਾਰਟੀ, ਦਲ ਖਾਲਸਾ ਨੂੰ ਇਹ ਗੱਲ ਮੰਨਜੂਰ ਨਹੀਂ ਸੀ । ਇਹ ਪਾਰਟੀ ਰਾਜ ਕਰੇਗਾ ਖਾਲਸਾ’ ਦੇ ਨਾਅਰੇ ਰਾਹੀਂ ਆਪਣੇ ਮਤ ਦਾ ਪ੍ਰਚਾਰ ਕਰਦੀ ਸੀ, ਅਤੇ ਨਿਰੰਕਾਰੀਆਂ ਦੇ ਖਿਲਾਫ ਸਾਵੀਂ ਸ਼ਕਤੀ ਹੋ ਨਿਬੜੀ ਸੀ। ਭਿੰਡਰਾਂਵਾਲੇ ਤੇ ਉਸ ਦੇ ਪੈਰੋਕਾਰ ਨਿਰੰਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸੰਮੇਲਨ ਸਥਾਨ ਵਲ ਤੁਰ ਪਏ। ਸੰਮੇਲਨ ਵਿਚ ਪਹੁੰਚ ਕੇ ਜਲੂਸ ਵਿੱਚ ਸ਼ਾਮਲ ਇਕ ਵਿਅਕਤੀ ਫੌਜਾ ਸਿੰਘ ਨੇ ਆਪਣੀ ਤਲਵਾਰ ਕੱਢ ਲਈ ਅਤੇ ਨਿਰੰਕਾਰੀ, ਗੁਰੂ ਬਾਬਾ ਗੁਰਬਚਨ ਸਿੰਘ ਉਤੇ ਹਮਲਾ ਕਰ ਦਿੱਤਾ । ਗੁਰੂ ਦੇ ਇਕ ਅੰਗ-ਰਖਿਅਕ ਨੇ ਤੁਰੰਤ ਗੋਲੀ ਮਾਰ ਕੇ ਫੌਜਾ ਸਿੰਘ ਨੂੰ ਥਾਏਂ ਮਾਰ ਦਿੱਤਾ ਅਤੇ ਮਗਰੋਂ ਛਿੜੀ ਲੜਾਈ ਵਿੱਚ, ਬਾਰਾਂ ਸਿੱਖਾਂ ਤੇ ਤਿੰਨ ਨਿਰੰਕਾਰੀਆਂ ਦੀਆਂ ਜਾਨਾਂ ਗਈਆਂ। ਪੰਜਾਬ ਵਿੱਚ ਫੈਲੀ ਹੋਈ ਬੇਕਾਨੂੰਨੀ ਅਤੇ ਸਥਿਤੀ ਦੀ ਗੰਭੀਰਤਾ ਨੂੰ ਵੇਖ ਕੇ ਵੀ ਕੇਂਦਰ ਖਾਮੋਸ਼ ਤਮਾਸ਼ਾਈ ਬਣਿਆ ਰਿਹਾ। ਅਤੇ ਇਸ ਮਸਲੇ ਨੂੰ ਨਜਿਠਣ ਦਾ ਕੰਮ ਆਰਾਮ ਨਾਲ ਅਕਾਲੀ ਸਰਕਾਰ ਗੋਚਰਾ ਛੱਡ ਦਿੱਤਾ। ਅਕਾਲੀ ਜੱਕ ਤੱਕਿਆਂ ਵਿੱਚ ਪਏਰਹੇ ਅਤੇ ਬਿਪਤਾ ਨੂੰ ਸਿਰ ਚੁਕਦਿਆਂ ਹੀ ਦੱਬ ਲੈਣ ਦੀ ਦ੍ਰਿੜਤਾ ਵਿਖਾਉਣ ਦੀ ਥਾਂ ਉਹਨਾਂ ਮਾਮਲੇ ਨੂੰ ਹੱਦੋਂ ਵੱਧ ਹਥੋਂ ਨਿਕਲ ਜਾਣ ਦਿੱਤਾ । ਦਰਅਸਲ, ਭਿੰਡਰਾਂਵਾਲੇ ਤਾਂ ਨਿਰੰਕਾਰੀਆਂ ਦੇ ਕਾਤਲਾਂ ਦਾ ਸਨਮਾਨ ਕਰਨ ਦੇ ਖੁਲ੍ਹੇ ਸੱਦੇ ਦੇਣ ਦੀ ਹੱਦ ਤੱਕ ਚਲਾ ਗਿਆ । ਅਕਾਲੀ ਦੁਬਿਧਾ ਵਿਚ ਫੱਸੇ ਹੋਏ ਸਨ। ਜਿਥੋਂ ਤੱਕ ਨਿਰੰਕਾਰੀਆਂ ਦਾ ਸਬੰਧ ਸੀ ਬੇਸ਼ਕ ਅਕਾਲੀ ਸਨਾਤਨੀ ਸਿੱਖਾਂ ਤੇ ਭਿੰਡਰਾਂਵਾਲੇ ਦੀ ਹਮਾਇਤ ਕਰਦੇ ਸਨ, ਪਰ ਉਹਨਾਂ ਦੇ ਸਾਮ੍ਹਣੇ ਉਸ ਜੱਜ ਦੇ ਫੈਸਲੇ ਨੂੰ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ ਜਿਸ ਨੇ ਕਤਲਾਂ ਦੇ ਮੁਕਦਮੇ ਵਿਚੋਂ ਨਿਰੰਕਾਰੀਆਂ ਨੂੰ ਸਵੈ-ਰਖਿਆ ਦੇ ਆਧਾਰ ਉਤੇ, ਬਰੀ ਕਰ ਦਿੱਤਾ ਸੀ। ਭਿੰਡਰਾਂਵਾਲੇ ਨੇ ਬਦਲਾ ਲੈਣ ਦੀ ਸਹੁੰ ਚੁਕੀ ਅਤੇ ਅਕਾਲੀਆਂ ਨੇ, ਗੁਪਤ ਰੂਪ ਵਿਚ, ਉਸ ਦੀ ਹਮਾਇਤ ਕਰ ਦਿੱਤੀ ।
24 ਅਪ੍ਰੈਲ 1980 ਨੂੰ ਭਿੰਡਰਾਂਵਾਲੇਦੇ ਪੈਰੋਕਾਰਾਂਨੇ ਦਿੱਲੀ ਵਿੱਚ ਨਿਰੰਕਾਰੀ ਗੁਰੂ ਬਾਬਾ ਗੁਰਬਚਨ ਸਿੰਘ ਨੂੰ ਕਤਲ ਕੀਤਾ। ਇਸ ਤੋਂ ਮਗਰੋਂ, ਇਕ ਵਾਰੀ ਫੇਰ ਅਚਾਨਕ ਹਿੰਸਾ ਭੜਕੀ ਜਿਸ ਨਾਲ ਰਾਜ ਭਰ ਵਿੱਚ ਬਹੁਤ ਸਾਰੇ ਨਿਰੰਕਾਰੀਆਂ ਦੀਆਂ ਜਾਨਾਂ ਗਈਆਂ,ਪਰੰਤੂ,ਭਿੰਡਰਾਂਵਾਲੇ,ਆਪਣੇ ਨਿਕਟਵਰਤੀ ਵਿਸ਼ਵਾਸਪਾਤਰਾਂ ਦੇ ਜਥੇ ਨਾਲ, ਜਿਹੜੇ ਹਥਿਆਰਾਂ ਨਾਲ ਲੈਸ ਹੁੰਦੇ ਕਿਉਂਕਿ ਇਹ ਹੁਣ ਉਹਨਾਂ ਦੇ ਬਾਣੇ ਦਾ ਹਿੱਸਾ ਸਵੀਕਾਰ ਲਏ ਗਏ ਸਨ, ਦਿੱਲੀ ਤੇ ਬੰਬਈ ਦੀਆਂ ਸੜਕਾਂ ਉਤੇ ਬਿਨਾਂ ਰੋਕ ਟੋਕ ਫਿਰ ਰਿਹਾ ਸੀ। ਉਸ ਨੇ ਬੇਰੁਜ਼ਗਾਰ ਨੌਜਵਾਨਾਂ ਦੇ ਟੋਲੇ ਆਪਣੇ ਦੁਆਲੇ ਇਕੱਠੇ ਕਰ ਲਏ ਸਨ ਜਿਨ੍ਹਾਂ ਨੇ ਮਗਰੋਂ ਪਿੰਡਾਂ ਵਿਚ ਦਹਿਸ਼ਤ ਫੈਲਾਈ ਅਤੇ ਜ਼ੁਲਮ ਕੀਤੇ।
ਕੇਵਲ ਨਿਰੰਕਾਰੀ ਹੀ ਖਾੜਕੂਆਂਦੇ ਇਹਨਾਂ ਸਮਾਜ-ਵਿਰੋਧੀ ਟੋਲਿਆਂ ਦਾ ਨਿਸ਼ਾਨਾ ਨਹੀਂ ਸਨ। ਉਹਨਾਂ ਦੀ ਹਿਟ-ਲਿਸਟ ਵਿੱਚ ਨਿਰੰਕਾਰੀਆਂ ਦੇ ਹਮਦਰਦ ਵੀ ਸ਼ਾਮਲ ਸਨ ਅਤੇ ਅਸਹਿਮਤੀ ਰਖਣ ਵਾਲੇ ਕਾਂਗਰਸੀ ਤੇ ਅਕਾਲੀ ਕਾਰਕੁਨ ਵੀ।ਇਕ ਮੁਖ ਨਿਸ਼ਾਨਾ ਜਲੰਧਰ ਦਾ ਹਿੰਦ ਸਮਾਚਾਰ’ ਪਤਰ ਸਮੂਹ ਸੀ, ਜਿਸ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦੀ 9 ਸਤੰਬਰ 1981 ਨੂੰ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਉਹ ਪ੍ਰਭਾਵਸ਼ਾਲੀ ਦੈਨਿਕ ਪਤਰ ਭਿੰਡਰਾਂਵਾਲੇ ਦੀ ਸਖ਼ਤ ਨੁਕਤਾਚੀਨੀ ਕਰਦਾ ਸੀ ਅਤੇ ਨਿਰੰਕਾਰੀਆਂ ਪ੍ਰਤੀ ਹਮਦਰਦੀ ਰਖਦਾ ਸੀ । ਕਰਾਰੀ ਚੋਟ ਮਾਰਨ ਵਾਲੇ ਆਪਣੇ ਸੰਪਾਦਕੀਲੇਖਾਂ ਵਿੱਚ ਉਸਨੇ ਪੰਜਾਬ ਵਿੱਚ ਰਹਿੰਦੇ ਸਿੱਖਾਂ ਵਿੱਚ ਖਾਲਿਸਤਾਨ ਪ੍ਰਤੀ ਵਧ ਰਹੀ ਹਮਾਇਤ ਨੂੰ ਅਤੇ ਖ਼ੌਫ ਦੇ ਬੱਦਲਾਂ ਨੂੰ ਉਘਾੜ ਕੇ ਪੇਸ਼ ਕੀਤਾ ਜਿਹੜੇ ਹਿੰਦੂਆਂ ਦੇ ਸਿਰ ਉਤੇ ਮੰਡਲਾ ਰਹੇ ਸਨ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਖਾਲਿਸਤਾਨ ਦੇ ਮਾਮਲੇ ਨੂੰ ਸਰਸਰੀ ਤੌਰ ਤੇ ਨਾ ਲਵੇ ਅਤੇ ਇਸ ਵੱਖਵਾਦੀ ਲਹਿਰ ਦੇ ਹਮਾਇਤੀਆਂ ਵਿਰੁਧ ਸਖ਼ਤ ਕਾਰਵਾਈ ਕਰੋ ਜਿਹੜੀ, ਉਹਨਾਂ ਦੀ ਰਾਏ ਵਿਚ ਦਿਨੋ ਦਿਨ ਵਧੇਰੇ ਜ਼ੋਰ ਫੜਦੀ ਜਾ ਰਹੀ ਤੇ ਵਧੇਰੇ ਖਤਰਨਾਕ ਹੁੰਦੀ। ਜਾ ਰਹੀ ਸੀ । ਜਗਤ ਨਾਰਾਇਣ ਦੇ ਕਤਲ ਪਿੱਛੇ ਭਿੰਡਰਾਂਵਾਲੇ ਦਾ ਹੱਥ ਪਛਾਣ ਲਿਆ ਗਿਆ ਅਤੇ ਇਸ ਸਾਜਸ਼ ਵਿੱਚ ਉਸ ਦੀ ਹਿਸੇਦਾਰੀ ਲਈ ਉਹਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਏ। ਪਰ ਭਿੰਡਰਾਂਵਾਲੇ ਪੁਲੀਸ ਨੂੰ ਝਕਾਨੀ ਦੇ ਗਿਆ ਅਤੇ ਚੌਂਕ ਮਹਿਤਾ ਦੇ ਗੁਰਦੁਆਰੇ ਦੀ ਮਹਿਫੂਜ਼ ਪਨਾਹਗਾਹ ਵਿਚ ਜਾ ਸ਼ਰਨ ਲਈ। ਪੁਲੀਸ ਤੇ ਅਰਧ-ਸੈਨਿਕ ਬਲਾਂ ਨੇ ਗੁਰਦਵਾਰੇ ਨੂੰ ਘੇਰਾ ਪਾ ਲਿਆ। ਅਤੇ ਉਸ ਸਮੇਂ ਦਾ ਪੰਜਾਬ ਦਾ ਮੁਖ ਮੰਤਰੀ, ਦਰਬਾਰਾ ਸਿੰਘ ਅੜਿਆ ਹੋਇਆ। ਸੀ ਕਿ ਭਿੰਡਰਾਂਵਾਲੇ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਜਾਏ । ਉਸ ਨੇ ਤਾਂ ਪੁਲੀਸ ਬਲਾਂ ਦੀ ਮਦਦ ਕਰਨ ਵਾਸਤੇ ਸੈਨਾ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ।
ਪਰ ਕੇਂਦਰ ਇਸ ਮਾਮਲੇ ਵਿਚ ਕਿਸੇ ਕਾਹਲੀ ਦੇ ਰੌ ਵਿਚ ਨਹੀਂ ਸੀ, ਇਸ ਲਈ ਕਿ ਉਸ ਨੂੰ ਵੱਡੇ ਪੈਮਾਨੇ ਉਤੇ ਹਿੰਸਾ ਭੜਕ ਪੈਣ ਦਾ ਡਰ ਸੀ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਭਿੰਡਰਾਂਵਾਲੇ ਨੂੰ ਬਚਾਉਣ ਲਈ ਗੁਰਦੁਆਰੇ ਵਿੱਚ ਇਕੱਠੇ ਹੋ ਗਏ ਸਨ । ਕੁਝ ਮੁਖੀ ਪੁਲੀਸ ਅਫਸਰਾਂ ਨੂੰ ਉਸ ਨਾਲ ਆਤਮ- ਸਮਰਪਨ ਕਰ ਦੇਣ ਦੀ ਗਲਬਾਤ ਕਰਨ ਲਈ ਅੰਦਰ ਭੇਜਿਆ ਗਿਆ।ਫੇਰ ਉਸ ਨੇ ਇਕ ਧਾਰਮਿਕ ਦੀਵਾਨ ਨੂੰ ਸੰਬੋਧਨ ਕਰਨ ਅਤੇ ਪੰਜਾਬ ਸਰਕਾਰ ਦੀ ਚੰਗੀ ਖੁੰਬ ਠੱਪਣ ਮਗਰੋਂ 20 ਸਤੰਬਰ 1981 ਨੂੰ ਗ੍ਰਿਫਤਾਰੀ ਦੇ ਦਿੱਤੀ। ਉਸ ਦੀ ਧੂੰਆਂਦਾਰ ਤਕਰੀਰ ਨਾਲ ਉਸ ਦੇ ਪੈਰੋਕਾਰ ਅੰਨ੍ਹੇ ਜੋਸ਼ ਵਿਚ ਆ ਗਏ। ਪਰ ਉਸ ਨੇ ਕਿਹਾ ਕਿ ਜਦੋਂ ਪੁਲੀਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਹੋਵੇ ਤਾਂ ਉਹ ਬਿਲਕੁਲ ਸ਼ਾਂਤ ਰਹਿਣ । ਪਰੰਤੂ ਉਸ ਦੀ ਗ੍ਰਿਫਤਾਰੀ ਨਾਲ ਸਾਰੇ ਰਾਜ ਵਿੱਚ ਵਿਸ਼ਾਲ ਹਿੰਸਾ ਭੜਕ ਉਠੀ ਉਸ ਨੂੰ ਫੜੇ ਜਾਣ ਤੋਂ ਮਗਰੋਂ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਵੱਖ ਵੱਖ ਵਾਰਦਾਤਾਂ ਵਿੱਚ ਹਿੰਦੂਆਂ ਦੇ ਇੱਕਾ ਦੁੱਕਾ ਕਤਲ ਹੋਏ ਗੱਡੀਆਂ ਪਟੜੀਆਂ ਤੋਂ ਲਾਹੀਆਂ ਗਈਆਂ, ਇੰਡੀਅਨ ਏਅਰਲਾਈਨ ਦਾ ਇਕ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਵਿੱਚ ਲਾਹੌਰ ਖੜਿਆ ਗਿਆ ਅਤੇ ਪੁਲੀਸ ਦੇ ਉਸ ਡਿਪਟੀ ਇੰਸਪੈਕਟਰ ਜਨਰਲ ਉਤੇ ਮਾਰੂ ਹਮਲਾ ਕੀਤਾ ਗਿਆ, ਜਿਸ ਨੂੰ ਭਿੰਡਰਾਂਵਲੇ ਦੀ ਗ੍ਰਿਫਤਾਰੀ ਲਈ ਭੇਜਿਆ ਗਿਆ ਸੀ । ਇਸ ਤਰ੍ਹਾਂ ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਜਾਣ ਦੇ ਫਲਸਰੂਪ ਅਖੀਰ ਦਰਬਾਰਾ ਸਿੰਘ ਦੀ ਸਰਕਾਰ ਟੁੱਟੀ ਅਤੇ ਇਹ ਉਸ ਚੀਜ਼ ਦਾ ਪੂਰਬ ਸੰਕੇਤ ਸੀ, ਜੋ ਅਖੀਰ 1984 ਵਿਚ ਹੋਇਆ ਬੀਤਿਆ। ਪਰ ਪੰਜਾਬ ਸਰਕਾਰ ਵਲੋਂ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਦਾ ਅੰਤਮ ਕਦਮ ਚੁੱਕੇ ਜਾਣ ਤੋਂ ਮਗਰੋਂ ਇਕ ਮਹੀਨੇ ਦੇ ਅੰਦਰ ਅੰਦਰ ਹੀ 14 ਅਕਤੂਬਰ 1981 ਨੂੰ ਇਕ ਚਕ੍ਰਿਤ ਕਰ ਦੇਣ ਵਾਲੀ ਘਟਨਾ ਵਾਪਰੀ। ਉਸ ਵੇਲੇ ਦੇ ਗ੍ਰਹਿਮੰਤਰੀ ਗਿਆਨੀ ਜ਼ੈਲ ਸਿੰਘ ਨੇ ਪਾਰਲੀਮੈਂਟ ਵਿਚ ਐਲਾਨ ਕੀਤਾ ਕਿ ਭਿੰਡਰਾਂਵਾਲੇ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਲਾਲਾ ਜਗਤ ਨਾਰਾਇਣ ਦੇ ਕਤਲ ਵਿੱਚ ਉਸ ਦਾ ਹੱਥ ਹੈ। ਇਹ ਕਿਸੇ ਅਦਾਲਤ ਦਾ ਫੈਸਲਾ ਨਹੀਂ ਸੀ ਸਗੋਂ ਸਰਕਾਰ ਦਾ ਫੈਸਲਾ ਸੀ। ਉਸ ਵੇਲੇ ਆਮਅੰਦਾਜ਼ਾ ਇਹ ਲਾਇਆ ਜਾ ਰਿਹਾ ਸੀ ਕਿ ਜ਼ੈਲ ਸਿੰਘ ਨੇ ਭਿੰਡਰਾਂਵਾਲੇ ਦੀ ਰਿਹਾਈ ਦਾ ਨਿਰਣਾ ਇਸ ਆਸ ਵਿਚ ਲਿਆ ਹੈ ਕਿ ਉਸ ਦੀ ਗ੍ਰਿਫਤਾਰੀ ਨਾਲ ਭੜਕੀ ਹਿੰਸਾ ਬੰਦ ਹੋ ਜਾਵੇਗੀ। ਪਰ ਜਗਤ ਨਾਰਾਇਣ ਦੇ ਕਤਲ ਨੂੰ ਅਜੇ ਮਸਾਂ ਸਾਲ ਵੀ ਨਹੀਂ ਸੀ ਬੀਤਿਆ ਕਿ ਉਸ ਦੇ ਪੁੱਤਰ ਨੂੰ ਗੋਲੀ ਨਾਲ ਉਡਾ ਦਿਤਾ ਗਿਆ ਅਤੇ ਇਸੇ ਤਰ੍ਹਾਂਕਈ ਹੋਰ ਖਾੜਕੂਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਐਚ. ਐਸ.ਮਨਚੰਦਾ, ਪੁਲੀਸ ਦਾ ਡੀ.ਆਈ.ਜੀ. ਏ.ਐਸ.ਅੱਟਵਾਲ ਅਤੇ ਅਕਾਲ ਤਖਤ ਦਾ ਸੇਵਾ-ਮੁਕਤ ਜਥੇਦਾਰ ਗਿਆਨੀ ਪ੍ਰਤਾਪ ਸਿੰਘ । ਇਸ ਤੋਂ ਇਲਾਵਾ, ਬਹੁਤ ਸਾਰੇ ਧਰਮ- ਅਸਥਾਨ, ਖਾਸ ਕਰਕੇ ਹਿੰਦੂ ਮੰਦਰਾਂਦੀ ਬੇਹੁਰਮਤੀ ਕੀਤੀ ਗਈ ।ਬੇਹੂਦਾ ਕਤਲਾਂ ਅਤੇ ਵਹਿਸ਼ੀਪੁਣੇ ਦੇ ਇਸ ਪੂਰੇ ਦੌਰ ਵਿਚ, ਪੁਲੀਸ ਬਿਲਕੁਲ ਬੇਅਸਰ ਸਾਬਤ ਹੋਈ, ਅਤੇ ਘਟ ਹੀ ਕੋਈ ਮੁਜਰਮ ਪਛਾਣਿਆਂ ਜਾਂ ਗ੍ਰਿਫਤਾਰ ਕੀਤਾ ਗਿਆ। ਇਹ ਗੱਲ ਕਿ ਭਿੰਡਰਾਂਵਾਲੇ ਦੀ ਰਿਹਾਈ ਨਾਲ ਰਾਜ ਵਿੱਚ ਤਣਾਓ ਘਟ ਜਾਏਗਾ, ਕੇਂਦਰ ਦੀਆਂ ਇਹਨਾਂ ਆਸਾਂ ਉਤੇ ਪਾਣੀ ਫਿਰ ਗਿਆ।
ਸਤੰਬਰ 1981 ਵਿੱਚ ਉਸ ਦੀ ਰਿਹਾਈ ਤੋਂ ਝਟ ਹੀ ਮਗਰੋਂ ਭਿੰਡਰਾਂਵਾਲਾ ਆਪਣੀ ਚੜ੍ਹਤ ਦੀ ਸਿਖਰ ਉਤੇ ਪਹੁੰਚ ਗਿਆ ਅਤੇ ਆਉਂਦੇ ਵਰ੍ਹਿਆਂ ਵਿੱਚ ਜੂਨ 1984 ਵਿੱਚ ਉਸ ਦੀ ਮੌਤ ਤੱਕ ਉਸ ਦਾ ਜ਼ੋਰ ਹੋਰ ਵਧਦਾ ਗਿਆ। ਉਸ ਨੂੰ ਇਕ ਅਜਿਹੇ ਸੂਰਮੇ ਦੇ ਰੂਪ ਵਿਚ ਵੇਖਿਆ ਜਾਣ ਲੱਗਾ ਜਿਹੜਾ ਇਕੱਲਾ ਹੀ ਭਾਰਤ ਸਰਕਾਰ ਨਾਲ ਲੋਹਾ ਲੈਸਕਦਾ ਸੀ । ਉਸ ਨੇਆਪ ਆਖਿਆ ਸੀ, “ਸਰਕਾਰ ਨੇ ਕੁਝ ਦਿਨਾਂ ਵਿਚ ਹੀ ਮੇਰੇ ਵਾਸਤੇ ਉਹ ਕੁਝ ਕਰ ਦਿੱਤਾ ਹੈ ਜੋ ਮੈਂ ਵਰ੍ਹਿਆਂ ਵਿੱਚ ਪ੍ਰਾਪਤ ਕਰ ਸਕਦਾ ਸੀ ।” ਅਸਲ ਵਿੱਚ ਉਹਨਾਂ ਹੀ ਲੋਕਾਂ ਨੇ, ਜਿਨ੍ਹਾਂ ਨੇ ਆਪਣੇ ਸੁਆਰਥ ਦੀ ਸਿੱਧੀ ਲਈ ਭਿੰਡਰਾਂਵਾਲੇ ਦੀ ਚੜ੍ਹਤ ਵਿਚ ਸਹਾਇਤਾ ਕੀਤੀ ਸੀ ਛੇਤੀ ਹੀ ਅਨੁਭਵ ਕਰ ਲਿਆ ਕਿ ਉਹ ਉਹਨਾਂ ਦੇ ਕਾਬੂ ਤੋਂ ਬਾਹਰ ਹੋ ਗਿਆ ਸੀ ਅਤੇ ਹਿੰਸਾ ਦਾ ਸਿਧਾਂਤ ਖਤਰਨਾਕ ਪਸਾਰ ਪਾ ਗਿਆ ਸੀ । 1982 ਤੋਂ 1984 ਤੱਕ ਭਿੰਡਰਾਂਵਾਲੇ ਆਪਣੀ ਉਚ ਦੁਮਾਲੜੀ, ਚਮਤਕਾਰੀ ਸ਼ਖਸੀਅਤ ਅਤੇ ਵੱਡੇ ਵੱਡੇ ਜਲਸਿਆਂ ਨੂੰ ਸੰਬੋਧਨ ਕਰਨ ਦੀ ਅਟਕਲ ਸਦਕਾ ਪੰਜਾਬ ਭਰ ਦੇ ਸਿੱਖ ਜਨ-ਸਮੂਹ ਵਿਚ ਪ੍ਰਸਿੱਧੀ ਦੀ ਸਿਖਰ ਉਤੇ ਪਹੁੰਚ ਚੁੱਕਾ ਸੀ। ਉਸ ਨੇ ਪਿੰਡ ਪਿੰਡ ਵਿਚ ਫਿਰ ਕੇ ਸਿੱਖ ਨੌਜਵਾਨਾਂ ਨੂੰ ਪ੍ਰੇਰਿਆ ਕਿ ਉਹ ਗੁਰੂ ਗੋਬਿੰਦ ਸਿੰਘ ਦੀਆਂ ਚਲਾਈਆਂ ਖਾਲਸੇ ਦੀਆਂ ਮਹਾਨ ਰਵਾਇਤਾਂ ਉਤੇ ਪਹਿਰਾ ਦੇਣ, ਦਾੜ੍ਹੀ ਕੇਸ ਰਖਣ, ਤਮਾਕੂ ਤੇ ਸ਼ਰਾਬ ਨਾ ਪੀਣ ਅਤੇ ਨਸ਼ੀਲੀਆਂ ਵਸਤਾਂ ਤੋਂ ਦੂਰ ਰਹਿਣ। ਪਿੰਡ ਪਿੰਡ ਫਿਰ ਕੇ ਉਸ ਨੇ ਹਜ਼ਾਰਾਂ ਇਸਤ੍ਰੀਆਂ ਤੇ ਮਰਦਾਂ ਨੂੰ ਅੰਮ੍ਰਿਤ ਛਕਾਇਆ। ਉਸ ਨੇ ਆਪਣੇ ਪੈਰੋਕਾਰਾਂ ਨੂੰ ਉਪਦੇਸ਼ ਦਿੱਤਾ ਕਿ ਉਹ ਆਪਣੀ ਸੁਰਮਗਤੀ ਦਾ ਦਿਖਾਵਾ ਕਰਨ ਲਈ ਰਵਾਇਤੀ ਕਿਰਪਾਨ ਦੇ ਨਾਲ ਰਫਲ ਜਾਂ ਪਸਤੌਲ ਵੀ ਪਾਇਆ ਕਰਨ। ਉਹ ਆਪ ਹਮੇਸ਼ਾ ਆਪਣੇ ਕੋਲ ਰਿਵਾਲਵਰ ਰਖਦਾ ਸੀ ਅਤੇ ਕਾਰਤੂਸਾਂ ਨਾਲ ਭਰੀ ਹੋਈ ਪੇਟੀ ਲੱਕ ਨਾਲ ਬੰਨ੍ਹਦਾ मी।
ਉਹ ਦਿੱਲੀ ਦਰਬਾਰ ਵਲੋਂ ਸਿੱਖਾਂ ਨਾਲ ਕੀਤੇ ਜਾਂਦੇ ਵਿਤਕਰੇ ਅਤੇ ਵਖਰੇਵੇਂ ਦੀ ਵਿਸਥਾਰ ਨਾਲ ਚਰਚਾ ਕਰਦਾ ਅਤੇ ਕਾਇਲ ਕਰਨ ਢੰਗ ਨਾਲ ਭਵਿਖ ਬਾਣੀ ਕਰਦਾ ਕਿ ਜੋ ਸਿੱਖਾਂ ਨੇ “ਹਿੰਦੂ ਰਾਜ” ਦੀ ਗੁਲਾਮੀ ਦਾ ਰਲ ਕੇ ਵਿਰੋਧ ਨਾ ਕੀਤਾ ਤਾਂਸਮੂਹ ਸਿੱਖ ਜਾਤੀ ਦਾ ਭਵਿੱਖ ਹਨੇਰੇ ਵਿਚ ਹੈ । ਉਹ ਆਪਣੇ ਸਰੋਤਿਆਂ ਨੂੰ ਕੀਲ ਕੇ ਬੰਨ੍ਹ ਲੈਣ ਵਿਚ ਸਫਲ ਸੀ ਅਤੇ ਉਹਨਾਂ ਪਾਸੋਂ ਪਵਿਤਰ ਪ੍ਰਣਲੈਂਦਾ ਕਿ ਉਹ ਆਪਣੀ ਅਣਖ ਨੂੰ ਬਹਾਲ ਕਰਨ ਅਤੇ ਵੱਖਰਾ ਸਿੱਖ ਰਾਜ ਪ੍ਰਾਪਤ ਕਰਨ ਲਈ ਹਰ ਲੋੜੀਂਦੀ ਕੁਰਬਾਨੀ ਕਰਨ ਨੂੰ ਤਿਆਰ ਰਹਿਣਗੇ। ਭਿੰਡਰਾਂਵਾਲੇ ਦੀਆਂ ਟੇਪਾਂ ਹਰ ਪਿੰਡ ਵਿੱਚ ਮੌਜੂਦ ਸਨ ਅਤੇ ਉਸ ਦਾ ਨਾਂ ਸਿੱਖ ਜਾਤੀ ਦੇ ਨਿਸਤਾਰਕ, ਇਕ ਮਸੀਹਾ ਦਾ ਸਮਾਨ-ਅਰਥੀ ਹੋ ਗਿਆ ਸੀ। ਬੁਧੀਮਾਨਾਂ ਸਮੇਤ ਬਹੁਤ ਸਾਰੇ ਸਿੱਖ ਤਾਂ ਉਸ ਨੂੰ ਇਉਂ ਸਤਿਕਾਰਨ ਲੱਗ ਪਏ ਸਨ ਜਿਵੇਂ ਉਹ ਉਹਨਾਂ ਦਾ ਗਿਆਰਵਾਂ ਗੁਰੂ ਹੋਵੇ ।
ਭਿੰਡਰਾਂਵਾਲੇ ਦੇ ਨਿਕਟਵਰਤੀ ਸਹਾਇਕ ਜਿਹੜੇ ਗੁਰੂ ਨਾਨਕ ਨਿਵਾਸ ਵਿਚ ਰਹਿੰਦੇ ਸਨ, ਉਹ ਇਹ ਸਨ: _ਬਲਬੀਰ ਸਿੰਘ ਸੰਧੂ, ਜਿਸ ਨੂੰ ਭਿੰਡਰਾਂ ਵਾਲੇ ਨੇ ਖਾਲਿਸਤਾਨ ਦਾ ਸਕੱਤਰ ਜਨਰਲ ਥਾਪਿਆ ਹੋਇਆ ਸੀ । 32 ਨੰਬਰ ਦਾ ਕਮਰਾ ਜਿਸ ਵਿੱਚ ਉਹ ਰਹਿੰਦਾ ਸੀ. ਵਾਸਤਵ ਵਿੱਚ ਖਾਲਿਸਤਾਨ ਦਾ ਹੈਡਕੁਆਟਰ ਆਖਿਆ ਜਾਂਦਾ ਸੀ।
_ਹਰਮਿੰਦਰ ਸਿੰਘ ਸੰਧੂ, ਜਿਹੜਾ ਪਾਬੰਦੀ ਅਧੀਨ ਕੁਲ ਹਿੰਦ ਸਿੱਖ ਵਿਦਆਰਥੀ ਮਹਾਂਸੰਘ ਦਾ ਜਨਰਲ ਸਕੱਤਰ ਸੀ। ਉਹ ਚੰਗਾ ਪੜ੍ਹਿਆ ਲਿਖਿਆ ਅਤੇ ਬੜੀ ਰਵਾਂ ਅੰਗ੍ਰੇਜੀ ਬੋਲਦਾ ਸੀ ਅਤੇ ਭਿੰਡਰਾਂਵਾਲੇ ਦੇ ਦੁਭਾਸ਼ੀਏ ਦਾ ਕੰਮ ਕਰਦਾ ਸੀ ।
_ਰਛਪਾਲ ਸਿੰਘ ਜਿਹੜਾ ਭਿੰਡਰਾਂਵਾਲੇ ਦਾ ਨਿੱਜੀ ਸਕੱਤਰ ਸੀ। ਉਹ ਭਿੰਡਰਾਂਵਾਲੇਦੇ ਮੁਲਾਕਾਤੀਆਂਦੀ ਸਮੇਂ-ਸਾਰਣੀ ਤੇ ਹੋਰ ਰੁਝੇਵਿਆਂ ਦਾ ਧਿਆਨ ਰਖਦਾ ਅਤੇ ਮਿਲਣ ਆਉਣ ਵਾਲਿਆਂ ਦੀ ਜਾਂਚ ਪੜਤਾਲ ਕਰਦਾ।
ਭਿੰਡਰਾਂਵਾਲੇ ਆਪ 49 ਨੰਬਰ ਦੇ ਕਮਰੇ ਵਿੱਚ ਰਹਿੰਦਾ ਸੀ। ਸੰਤ ਲੌਂਗੋਵਾਲ ਅਤੇ ਜੀ.ਐਸ.ਟੌਹੜਾ ਇਸੇ ਹੀ ਇਮਾਰਤ-ਸਮੂਹ ਵਿੱਚ ਥੋੜਾ ਜਿਹਾ ਅੱਗੇ ਕਰਕੇ ਰਹਿੰਦੇ ਸਨ । ਗੁਰੂ ਨਾਨਕ ਨਿਵਾਸ ਅਤੇ ਗੁਰੂ ਰਾਮਦਾਸ ਸਰਾਂ ਦੇ ਬਾਕੀ ਬਹੁਤੇ ਕਮਰੇ ਸਿਰਫ ਭਿੰਡਰਾਂਵਾਲੇ ਦੇ ਪੈਰੋਕਾਰਾਂ ਦੇ ਹੀ ਨਹੀਂ ਸਗੋਂ ਕੁਝ ਇਕ ਦੇ ਨਾਂ ਲਏ ਜਾਣ ਤਾਂ ਅਪਰਾਧੀਆਂ, ਸਮਗਲਰਾਂ, ਭਗੌੜੇ ਫੌਜੀਆਂ ਅਤੇ ਨਕਸਲਵਾਦੀਆਂ ਦੇ ਰਹਿਣ ਲਈ ਵਰਤੇ ਜਾਂਦੇ ਸਨ । ਕਮਰੇ ਗੰਦੇ ਮੰਦੇ ਸਨ ਅਤੇ ਇਹ ਵਚਿਤਰ ਤੇ ਡਰਾਉਣੇ ਲਗਦੇ ਸਨ। ਅਸਲੇ ਦੇ ਭੰਡਾਰ ਹੇਠਲੀ ਮੰਜ਼ਲ ਦੇ ਕਮਰਿਆਂ ਵਿਚ ਬੰਦ ਕੀਤੇ ਹੋਏ ਸਨ। ਕਤਲਾਂ ਦੀ ਵਿਉਂਤ ਅਤੇ ਕਾਤਲ ਦਸਤਿਆਂ ਨੂੰ ਉਹਨਾਂ ਦੀ ਜ਼ਿੰਮੇਦਾਰੀ ਸੌਂਪਣ ਦਾ ਕੰਮ ਇਸੇ ਹੋਸਟਲ ਸਮੂਹ ਵਿਚ ਹੀ ਹੁੰਦਾ ਸੀ।
ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਗੁਰਦੁਆਰੇ ਵਾਸਤਵ ਵਿੱਚ ਖਾੜਕੂਆਂ ਦੇ ਲੁਕਣ ਦੇ ਅੱਡੇ ਬਣ ਚੁੱਕੇ ਸਨ । ਇਹਨਾਂ ਸਥਾਨਾਂ ਦੀ ਪਵਿਤਰਤਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਸੀ ਕਿਉਂਕਿ ਜੋ ਅਪਮਾਨ ਤੇ ਖੂਨ ਖ਼ਰਾਬਾ ਖੁਲ੍ਹੇਆਮ ਕੀਤਾ ਜਾ ਰਿਹਾ ਸੀ ਉਹ ਇਹਨਾਂ ਦੇ ਅੰਦਰ ਬੈਠ ਕੇ ਹੀ ਵਿਉਂਤਿਆ ਜਾਂਦਾ ਸੀ ।
ਕੁਝ ਚਿਰ ਬਾਦ ਕੇਂਦਰ ਅਤੇ ਇਸ ਵਲੋਂ ਲਾਈ ਐਮਰਜੈਂਸੀ ਦੇ ਖ਼ਿਲਾਫ ਬਹੁਤ ਵੱਡਾ ਅਕਾਲੀ ਅੰਦੋਲਨ ਸ਼ੁਰੂ ਹੋ ਗਿਆ । ਇਸ ਮੋਰਚੇ ਵਿੱਚ ਭਿੰਡਰਾਂਵਾਲੇ ਨੇ ਅਕਾਲੀਆਂ ਦੀ ਮਦਦ ਕੀਤੀ ਜਿਸ ਦੀ ਉਹਨਾਂ ਨੂੰ ਬੜੀ ਲੋੜ ਸੀ । ਸਿੱਖਾਂ ਦੇ ਵੱਡੇ ਵੱਡੇ ਜੱਥੇ ਰੋਜ਼ ਹਰਿਮੰਦਰ ਸਾਹਿਬ ਆ ਕੇ ਅਰਦਾਸ ਕਰਦੇ ਅਤੇ ਰਾਜ ਕਰੇਗਾ ਖਾਲਸਾ’ ਦੇ ਨਾਅਰੇ ਮਾਰਦੇ ਹੋਏ ਨਿਕਲਦੇ ਅਤੇ ਬਾਹਰ ਆਪਣੀ ਉਡੀਕ ਵਿੱਚ ਖੜੇ ਪੁਲਸੀਆਂ ਅਗੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ । ਜੇਲ੍ਹਾਂ ਵਿਚ ਕੋਈ ਥਾਂ ਨਹੀਂ ਸੀ ਰਹਿ ਗਈ ਅਤੇ ਪੁਲੀਸ ਕੋਲ ਇਸ ਤੋਂ ਬਗੈਰ ਹਰ ਕੋਈ ਚਾਰਾ ਨਹੀਂ ਸੀ ਕਿ ਇਹ ਜੱਥਿਆਂ ਨੂੰ ਥੋੜਾ ਚਿਰ ਹਿਰਾਸਤ ਵਿਚ ਰਖਣ ਮਗਰ ਰਿਹਾਅ ਕਰ ਦੇਵੇਂ। ਅਮਨ ਕਾਨੂੰਨ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਅਤੇ ਕਤਲਾਂ ਦੀ ਗਿਣਤੀ ਵਧ ਰਹੀ ਸੀ। ਬੇਗੁਨਾਹ ਹਿੰਦੂਆਂ ਨੂੰ ਮਾਰਨ ਵੱਢਣ ਦੇ ਨਾਲ ਹੀ, ਉਹਨਾਂ ਸਿੱਖਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਸੀ ਜਿਹੜੇ ਭਿੰਡਰਾਂਵਾਲੇ ਦਾ ਵਿਰੋਧ ਕਰਦੇ ਸਨ । ਕਈ ਲੋਕ ਤਾਂ ਕੇਵਲ ਹੋਸਟਲ ਸਮੂਹ ਵਿਚ ਹੀਨਹੀਂ ਸਗੋਂ ਹਰਿਮੰਦਰ ਸਮੂਹ ਦੇ ਅੰਦਰ ਵੀ ਮਾਰੇ ਗਏ ਅਤੇ ਗੁਰੂ ਨਾਨਕ ਨਿਵਾਸ ਦੇ ਪਿਛਵਾੜੇ ਦੇ ਨਾਲੇ ਵਿੱਚ ਸੁਟੀਆਂ ਲਾਸ਼ਾਂ ਮਿਲਣੀਆਂ ਇਕ ਆਮ ਗੱਲ ਹੋ ਗਈ ਸੀ। ਮਾਰੇ ਜਾਣ ਵਾਲੇ ਬੰਦੇ ਬਹੁਤ ਕਰਕੇ ਉਹੀ ਹੁੰਦੇ ਜਿਹੜੇ ਭਿੰਡਰਾਂਵਾਲੇ ਦੀ ਹੁਕਮ-ਅਦੂਲੀ ਦੀ ਦਲੇਰੀ ਕਰਦੇ ਸਨ।
ਸਿੱਖਾਂ ਦਾ ਜਿਹੜਾ ਹਲਕਾ ਇਹ ਮਹਿਸੂਸ ਕਰਦਾ ਸੀ ਕਿ ਜੇ ਇਸ ਸਭ ਕੁਝ ਨੂੰ ਠੱਲ੍ਹ ਨਾ ਪਾਈ ਗਈ ਤਾਂ ਭਾਈਚਾਰਾ ਹੋਰ ਬਹੁਤਾ ਅੱਲਗ ਥਲੱਗ ਹੋ ਜਾਏਗਾ ਉਹ ਇਸ ਸਾਰੇ ਘਟਨਾ-ਪ੍ਰਵਾਹ ਦੀ ਨੁਕਤਾਚੀਨੀ ਕਰਦਾ ਸੀ । ਪਰ ਏਨੀ ਬਲਵਾਨ ਤਾਕਤ ਕੋਈ ਨਹੀਂ ਸੀ ਜਿਹੜੀ ਭਿੰਡਰਾਂਵਾਲੇ ਅੱਗੇ ਖੜੀ ਹੋ ਸਕਦੀ। ਤਕਰੀਬਨ ਇਸੇ ਵੇਲੇ ਕੇਂਦਰ ਵੀ ਇਹ ਮਹਿਸੂਸ ਕਰਨ ਲੱਗ ਪਿਆ ਸੀ ਕਿ ਇਸ ਖ਼ੂਨ-ਖ਼ਰਾਬੇ ਨੂੰ ਰੋਕਣ ਲਈ ਮਜ਼ਬੂਤ ਕਦਮ ਚੁਕਣ ਦੀ ਲੋੜ ਹੈ । 15 ਦਸੰਬਰ 1983 ਨੂੰ ਦੋ ਅਚਨਚੇਤੀ ਘਟਨਾਵਾਂ ਵਾਪਰੀਆਂ । ਪਹਿਲੀ ਇਹ ਕਿ ਬੱਬਰ ਖਾਲਸਾ ਦਾ ਕਰੀਬ ਚਾਲੀ ਕੁ ਬੰਦਿਆਂ ਦਾ ਜੱਥਾ, ਜਿਹੜਾ ਅਕਾਲੀ ਆਗੂ ਐਚ.ਐਸ. ਲੌਂਗੋਵਾਲ ਅਤੇ ਜੀ. ਐਸ. ਟੌਹੜਾ ਦਾ ਵਫਾਦਾਰ ਸੀ, ਹੋਸਟਲ ਸਮੂਹ ਵਿੱਚ ਆ ਗਿਆ ।ਭਿੰਡਰਾਂਵਾਲੇ ਜਿਸ ਤਰੀਕੇ ਨਾਲ ਜੋ ਕੁਝ ਕਰ ਰਿਹਾ ਸੀ ਬੱਬਰ ਉਸ ਦੇ ਖਿਲਾਫ ਸਨ ਅਤੇ ਸੰਭਵ ਹੈ ਕਿ ਭਿੰਡਰਾਂਵਾਲੇ ਨੇ ਭਾਂਪ ਲਿਆ ਹੋਵੇ ਕਿ ਹੁਣ ਉਸ ਦੇ ਪੈਰੋਕਾਰਾਂ ਤੇ ਬੱਬਰਾਂ ਵਿਚਕਾਰ ਆਪਸੀ ਲੜਾਈ ਤੇ ਝੜਪਾਂ ਹੈ ਸਕਦੀਆਂ ਸਨ । ਦੂਜੇ ਭਿੰਡਰਾਂਵਾਲੇ ਨੂੰ ਇਹ ਵੀ ਸ਼ੱਕ ਹੋ ਗਿਆ ਕਿ ਹੋ ਸਕਦਾ ਹੈ ਕਿਸੇ ਦਿਨ ਕੇਂਦਰ ਹੋਸਟਲ ਸਮੂਹ ਵਿਚੋਂ ਉਸ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦੇਵੇ। 15 ਦਸੰਬਰ ਨੂੰ ਉਸ ਨੇ ਜੀ.ਐਸ. ਟੌਹੜਾ ਨੂੰ ਇਸ ਗੱਲ ਵਾਸਤੇ ਮਨਾ ਲਿਆ ਕਿ ਉਸ ਨੂੰ ਅਕਾਲ ਤਖ਼ਤ ਵਿੱਚ ਚਲੇ ਜਾਣ ਦਿੱਤਾ ਜਾਏ ਕਿਉਂਕਿ ਭਿੰਡਰਾਂਵਾਲੇ ਅਨੁਸਾਰ, ਉਹਦਾ ਖਿਆਲ ਸੀ ਕਿ ਸਰਕਾਰ ਉਹਦੇ ਖ਼ਿਲਾਫ ਪੁਲੀਸ ਨੂੰ ਉਥੇ ਨਹੀ ਜਾਣ ਦੇਵੇਗੀ ਕਿਉਂਕਿ ਉਹ ਅਜਿਹਾ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਖ਼ਤਰਾ ਮੁਲ ਨਹੀਂ ਲੈਣਾ ਚਾਹੇਗੀ । ਟੌਹੜਾ, ਕਈ ਤਰ੍ਹਾਂ ਨਾਲ ਇਕ ਬੁਜ਼ਦਿਲ ਆਦਮੀ ਹੈ ਅਤੇ ਉਹ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਨੂੰ ਰੋਕਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ, ਕਿਉਂਕਿ ਉਹ ਪੂਰੀ ਤਰਾਂ ਅਨੁਭਵ ਕਰਦਾ ਸੀ ਕਿ ਇਸ ਘੜੀ ਉਸ ਨੂੰ ਭਿੰਡਰਾਂਵਾਲੇ ਦੀ ਹਮਾਇਤ ਦੀ ਲੋੜ ਸੀ । ਕਾਰਨ ਇਹ ਸੀ ਕਿ ਲੌਂਗੋਵਾਲ ਤੇ ਬਾਦਲ ਉਸ ਨੂੰ ਕੁਝ ਕੁਝ ਨਿਖੇੜਦੇ ਜਾ ਰਹੇ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਉਸ ਦੇ ਅਧਿਕਾਰ ਅਖਤਿਆਰ ਹੌਲੀ ਹੌਲੀ ਖੁਰਦੇ ਜਾ ਰਹੇ ਸਨ । ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਇਸ ਗੱਲ ਉਤੇ ਇਤਰਾਜ਼ਕੀਤਾ ਕਿਉਂਕਿ ਅਕਾਲ ਤਖ਼ਤ ਵਿੱਚ ਪਹਿਲਾਂ ਕਦੇ ਵੀ ਕਿਸੇ ਨੇ ਨਿਵਾਸ ਨਹੀਂ ਸੀ ਕੀਤਾ। ਉਸ ਨੇ ਆਖਿਆ ਕਿ ਭਿੰਡਰਾਂਵਾਲੇ ਵਲੋਂ ਅਜਿਹਾ ਕਰਨਾ ਅਪਮਾਨਜਨਕ ਹੋਵੇਗਾ ਕਿਉਂਕਿ ਜਿਥੇ ਉਸ ਦੀ ਰਿਹਾਇਸ਼ ਹੋਵੇਗੀ ਉਸ ਦੇ ਹੇਠਾਂ ਪਹਿਲੀ ਮੰਜ਼ਲ ਉਤੇ ਪਾਵਨ ਗੁਰੂ ਗ੍ਰੰਥ ਸਾਹਿਬ ਦਾ ਰਾਤ ਸਮੇਂ ਸੁਖਾਸਨ ਹੁੰਦਾ ਹੈ ਅਤੇ ਬਾਣੀ ਦਾ ਉਚਾਰਨ ਹੁੰਦਾ ਹੈ। ਭਿੰਡਰਾਂਵਾਲੇ ਨੇ ਜਥੇਦਾਰ ਤੇ ਦੂਜੇ ਸਿੰਘ ਸਾਹਿਬ ਦੀ ਗੱਲ ਰੱਦ ਕਰ ਦਿੱਤੀ ਤੇ ਉਹ ਬੇਵਸ ਹੋ ਗਏ। ਉਹਨਾਂ ਨੂੰ ਤਾਂ ਇਥੋਂ ਤਕ ਵੀ ਧਮਕੀ ਦਿੱਤੀ ਗਈ ਕਿ ਜੇ ਲੋੜ ਪਈ ਤਾਂ ਉਹਨਾਂ ਦੀ ਥਾਂ ਕੋਈ ਹੋਰ ਜਥੇਦਾਰ ਥਾਪ ਦਿੱਤਾ ਜਾਏਗਾ । ਲੌਂਗਵਾਲ ਨੇ ਭਿੰਡਰਾਂਵਾਲੇ ਦਾ ਮਿੰਨਤ-ਤਰਲਾ ਕੀਤਾ ਕਿ ਉਹ ਇਹ ਕੰਮ ਨਾ ਕਰੇ ਪਰ ਕੋਈ ਅਸਰ ਨਹੀਂ ਹੋਇਆ। ਉਸ ਦਿਨ ਤੋਂ ਬਾਦ, ਲੌਂਗੋਵਾਲ ਤੇ ਟੌਹੜਾ ਦੀ ਅਣਬਣ ਹੀ ਰਹੀ ਕਿਉਂਕਿ ਭਿੰਡਰਾਂਵਾਲੇ ਨੂੰ ਅਕਾਲ ਤਖਤ ਵਿੱਚ ਡੇਰਾ ਜਮਾ ਲੈਣ ਦੀ ਆਗਿਆ ਦੇਣ ਬਦਲੇ ਲੌਂਗਵਾਲ ਟੌਹੜਾ ਨੂੰ ਕਦੇ ਮੁਆਫ ਨਾ ਕਰ ਸਕੇ । ਲੌਂਗਵਾਲ ਇਹ ਦਲੇਰੀ ਨਾ ਕਰ ਸਕੇ ਕਿ ਸਿੱਖ ਇਤਿਹਾਸ ਵਿੱਚ ਸੰਕਟ ਦੀ ਇਸ ਘੜੀ ਸਰਕਾਰ ਤੋਂ ਸਹਾਇਤਾ ਦੀ ਮੰਗ ਕਰਦੇ। ਅਜ ਪਿੱਛੇ ਝਾਤ ਮਾਰਿਆਂ ਕੋਈ ਉਚਿਤ ਕਾਰਨ ਨਜ਼ਰ ਨਹੀਂ ਆਉਂਦਾ ਕਿ ਸਰਕਾਰ ਇਸ ਤੋਂ ਪਹਿਲਾਂ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਨੂੰ ਅੰਦਰ ਜਾਣ ਦਾ ਹੁਕਮ ਦੇਣ ਵਿਚ ਕਿਉਂ ਨਕਾਮ ਰਹੀ। ਪੁਲੀਸ ਬੜੇ ਆਰਾਮ ਨਾਲ ਗੁਰੂ ਨਾਨਕ ਨਿਵਾਸ ਵਿੱਚ ਦਾਖਲ ਹੋ ਸਕਦੀ ਸੀ, ਕਿਉਂਕਿ ਇਹ ਹਰਿਮੰਦਰ ਸਮੂਹ ਦਾ ਹਿੱਸਾ ਨਹੀਂ। ਪੁੱਤਖ ਹੈ ਕਿ ਉਸਨੇ ਸਿੱਖ ਭਾਵਨਾਵਾਂ ਦੇ ਭੜਕ ਉਠਣ ਦੇ ਡਰ ਅਜਿਹਾ ਨਾ ਕੀਤਾ । ਪਰੰਤੁ ਇਹ ਡਰ ਬੇਬੁਨਿਆਦ ਸਨ ਕਿਉਂਕਿ, ਭਿੰਡਰਾਂਵਾਲੇ ਦੇ ਰਕਾਰ ਤੇ ਕੁਝ ਹੋਰ ਲੋਕ ਤਾਂ ਭਾਵੇਂ ਭੜਕ ਪੈਂਦੇ ਬਹੁਗਿਣਤੀ ਸਿਖਾਂ ਨੂੰ ਕਈ ਇਤਰਾਜ ਨਹੀਂ ਸੀ ਹੋਣਾ। ਅਸਲ ਵਿੱਚ ਇਹ ਕਾਰਵਾਈ ਕਰਨ ਦਾ ਠੀਕ ਸਮਾਂ ਤੁਰੰਤ ਉਸ ਤੋਂ ਮਗਰੋਂ ਸੀ ਜਦੋਂ 25 ਅਪ੍ਰੈਲ 1983 ਨੂੰ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਨਿਕਲ ਰਹੇ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ. ਏ.ਐਸ. ਅਟਵਾਲ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ । ਜੇ ਸਰਕਾਰ ਨੇ ਇਹ ਕੁਤਾਹੀ ਨਾ ਕੀਤੀ ਹੁੰਦੀ ਤਾਂ ਭਵਿਖੀ ਘਟਨਾ ਪ੍ਰਵਾਹ ਬਿਲਕੁਲ ਵਖਰਾ ਹੁੰਦਾ ਅਤੇ ਬਲੂ ਸਟਾਰ ਕਾਰਵਾਈ ਕਰਨ ਦੀ ਕਦੇ ਲੋੜ ਹੀ ਨਾ ਪੈਂਦੀ। ਪਰ ਫੇਰ ਬੰਦਾ ਸਮੇਂ ਨੂੰ ਪੁਠਾ ਗੇੜ ਨਹੀਂ ਦੇ ਸਕਦਾ।
ਅਕਾਲ ਤਖ਼ਤ ਵਿੱਚ ਡੇਰਾ ਲਾ ਕੇ ਭਿੰਡਰਾਂਵਾਲੇ ਪਿੰਡਾਂ ਵਿੱਚ ਹਰ ਪਾਸੇ ਆਪਣਾ ਜਾਦ ਧੂੜਦਾ ਰਿਹਾ। ਅਕਾਲੀ ਆਗੂਆਂ ਅਤੇ ਸਿੰਘ ਸਹਿਬਾਨ ਦਾ ਜੋ ਵੀ ਪ੍ਰਭਾਵ ਸੀ ਉਹ ਵਾਸਤਵ ਵਿਚ ਖ਼ਤਮ ਹੋ ਚੁਕਾ ਸੀ ਅਤੇ ਹੁਣ ਹਰ ਪਾਸੇ ਭਿੰਡਰਾਂਵਾਲੇ ਦੀ ਹੀ ਚਲਦੀ ਸੀ । ਉਹ ਰਫਲਾਂ ਗੱਨਾਂ ਤੇ ਪਸਤੌਲ ਚੁੱਕੀ ਫਿਰਦੇ ਆਪਣੇ ਅੰਗ-ਰਖਿਅਕਾਂ ਨਾਲ ਹਰਿਮੰਦਰ ਸਾਹਿਬ ਵਿੱਚ ਖੁਲ੍ਹੇ ਆਮ ਤੁਰਿਆ ਫਿਰਦਾ ।ਦੇਸ਼ ਦੇ ਸਭਨਾਂ ਭਾਗਾਂ ਤੋਂ ਸਿੱਖ ਉਸ ਦੀ ਅਸ਼ੀਰਵਾਦ ਲੈਣ ਅਤੇ ਉਸ ਦੇ ਅੱਗ-ਲਾਊ ਭਾਸ਼ਨ ਸੁਣਨ ਆਉਂਦੇ, ਜਿਹੜੇ ਉਹ ਆਮ ਕਰਕੇ ਆਪਣੇ ਹਥਿਆਰਬੰਦ ਸਮਰਥਕਾਂ ਵਿੱਚ ਘਿਰਿਆ, ਦੁਪਹਿਰ ਵੇਲੇ ਲੰਗਰ ਦੀ ਇਮਾਰਤ ਦੀ ਛੱਤ ਉਤੇ ਬਹਿ ਕੇ ਦੇਂਦਾ ਸੀ।
ਉਸ ਦੇ ਉਪਦੇਸ਼ ਦਿਨੋ ਦਿਨ ਵਧੇਰੇ ਵਿਹੁਲੇ ਬਣਦੇ ਗਏ ਅਤੇ ਉਹ ਸਿੱਖਾਂ ਤੇ ਹਿੰਦੂਆਂ ਵਿਚਕਾਰ ਨਫਰਤ ਜਗਾਉਣ ਵਿੱਚ ਸਫਲ ਹੋ ਗਿਆ। ਉਸ ਦਾ ਆਸ਼ਾ ਇਹ ਸੀ ਕਿ ਅਜਿਹਾ ਵੱਡਾ ਫਿਰਕੂ ਤਣਾਓ ਪੈਦਾ ਕੀਤਾ ਜਾਏ ਜਿਸ ਨਾਲ ਪੰਜਾਬ ਵਿਚ ਰਹਿੰਦੇ ਹਿੰਦੂ ਡਰ ਕੇ ਭਜ ਜਾਣ ਲਈ ਮਜਬੂਰ ਹੋ ਜਾਣ।ਮੁੜਦੇ ਪੈਰੀਂ, ਉਸ ਨੂੰ ਆਸ ਸੀ ਕਿ ਦੇਸ਼ ਦੇ ਬਾਕੀ ਹਿਸਿਆਂ ਵਿਚ ਸਿੱਖਾਂ ਦੇ ਖ਼ਿਲਾਫ ਪ੍ਰਤਿਕਰਮ ਹੋਵੇਗਾ ਜਿਸ ਦੇ ਫਲਸਰੂਪ ਰਾਜ ਤੋਂ ਬਾਹਰ ਰਹਿੰਦੇ ਸਿੱਖ ਪੰਜਾਬ ਪਰਤ ਆਉਣ ਲਈ ਮਜਬੂਰ ਹੋ ਜਾਣਗੇ। ਇਸ ਵੇਲੇ ਤੱਕ, ਭਿੰਡਰਾਂਵਾਲੇ ਨੇ ਕੁਝ ਵੱਡੇ ਸੇਵਾ-ਮੁਕਤ ਜਰਨੈਲ ਅਤੇ ਬ੍ਰੀਗੇਡੀਅਰ ਵੀ ਆਪਣੇ ਵੱਲ ਖਿੱਚ ਲਏ ਸਨ । ਇਹਨਾਂ ਵਿਚ ਇਕ,ਮੇਜਰ ਜਨਰਲ ਸ਼ਬੇਗ ਸਿੰਘ (ਸੇਵਾ-ਮੁਕਤ) ਉਸ ਦਾ ਸੈਨਿਕ ਸਲਾਹਕਾਰ ਬਣ ਗਿਆ। ਇਹ ਬੰਦਾ ਸੀ ਜਿਸ ਨੇ ਇਸ ਪਾਵਨ ਧਰਮ-ਅਸਥਾਨ ਦੇ ਅੰਦਰ ਤੇ ਇਰਦ ਗਿਰਦ ਸੁਰੱਖਿਆ-ਮੋਰਚੇ ਕਾਇਮ ਕਰਨ ਦੀ ਵਿਉਂਤ ਬਣਾਈ । ਇਤਨਾ ਕਹਿਣਾ ਹੀ ਕਾਫੀ ਹੈ ਕਿ ਇਹਨਾਂ ਅਫਸਰਾਂ ਵਿਚੋਂ ਬਹੁਤੇ ਉਹ ਸਨ ਜਿਹੜੇ ਜਾਂ ਤਾਂ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਜਾਂ ਨੌਕਰੀ ਵਿੱਚ ਪਦ- ਉਨਤੀ ਤੋਂ ਪਿੱਛੇ ਧੱਕ ਦਿਤੇ ਗਏ ਸਨ । ਇਹ ਅਸੰਤੁਸ਼ਟ ਲੋਕ ਸਨ ਜਿਨ੍ਹਾਂ ਨੇ ਆਪਣਾ ਉੱਲੂ ਸਿੱਧਾ ਕਰਨਾ ਸੀ । ਉਹ ਮਹਿਸੂਸ ਕਰਦੇ ਸਨ ਕਿ ਉਹਨਾਂ ਨਾਲ ਵਿਤਕਰਾ ਸਿਰਫ ਇਸ ਵਾਸਤੇ ਹੋਇਆ ਕਿਉਂਕਿ ਉਹ ਸਿੱਖ ਸਨ ਅਤੇ ਇਸ ਲਈ ਉਹ ਸੌਖਿਆਂ ਹੀ ਭਿੰਡਰਾਂਵਾਲੇ ਦੇ ਮੁਲਵਾਦੀ ਉਪਦੇਸ਼ਾਂ ਦੇ ਜਾਲ ਵਿੱਚ ਫਸ ਗਏ। ਮਾਮਲਾ ਇਸ ਹੱਦ ਤੱਕ ਵਿਗੜ ਗਿਆ ਕਿ 26 ਜਨਵਰੀ 1984 ਨੂੰ, ਭਾਰਤ ਦੇ ਗਣਰਾਜ ਦਿਵਸ ਦੇ ਮੌਕੇ ਹਰਿਮੰਦਰ ਸਮੂਹ ਦੇ ਅੰਦਰ ਇਕ ਇਮਾਰਤ ਉਤੇ ਖਾਲਿਸਤਾਨ ਦਾ ਝੰਡਾ ਝੁਲਾਇਆ ਗਿਆ। ਇਕ ਵਾਰੀ ਫੇਰ, ਸਰਕਾਰ ਹੱਥ ਉਤੇ ਹੱਥ ਧਰ ਕੇ ਇਹ ਸਭ ਕੁਝ ਵੇਖਦੀ ਰਹੀ ਅਤੇ ਲ ਗੋਵਾਲ ਵੀ ਆਪਣੇ ਅਖਤਿਆਰ ਦੀ ਵਰਤੋਂ ਕਰਨ ਵਿੱਚ ਅਸਫਲ ਰਹੇ। ਭਿੰਡਰਾਂਵਾਲੇ ਨੇ ਆਪਣੇ ਆਪ ਨੂੰ ਲੌਂਗੋਵਾਲ ਤੋਂ ਹੋਰ ਜ਼ਿਆਦਾ ਦੂਰ ਕਰ ਲਿਆ ਸੀ ਅਤੇ ਛੇਤੀ ਹੀ ਉਹ ਇਉਂ ਪੇਸ਼ ਆਉਣ ਲੱਗ ਪਿਆ ਜਿਵੇਂ ਇਥੇ ਦਾ ਅਸਲ ਹਾਕਮ ਉਹ ਹੋਵੇ । ਉਸ ਦੇ ਮੂੰਹ ਵਿਚੋਂ ਨਿਕਲਿਆ ਬੋਲ ਕਾਨੂੰਨ ਸੀ ਅਤੇ ਕਿਸੇ ਦੀ ਮਜਾਲ ਨਹੀਂ ਸੀ ਉਸ ਨੂੰ ਵੰਗਾਰ ਸਕੇ। ਉਸ ਦੇ ਪ੍ਰਚਾਰ ਨਾਲ ਹਿੰਦੂ-ਵਿਰੋਧੀ ਭਾਵਨਾਵਾਂ ਇਸ ਹੱਦ ਤੱਕ ਉਤੇਜਿਤ ਹੋ ਗਈਆਂ ਕਿ ਉਸੇ ਸਾਲ ਅਪ੍ਰੈਲ-ਮਈ ਤੱਕ ਪੰਜਾਬ ਵਿੱਚੋਂ ਹਿੰਦੂ, ਜਿਨ੍ਹਾਂ ਵਿਚ ਜ਼ਿਆਦਾਤਰ ਵਪਾਰੀ ਸਨ ਵੱਡੀ ਗਿਣਤੀ ਵਿੱਚ ਹਿਜਰਤ ਕਰਨ ਲਗ ਪਏ ।ਭਿੰਡਰਾਂਵਾਲੇ ਸ਼ਰੇ-ਆਮ ਇੰਦਰਾ ਗਾਂਧੀ ਦਾ ਨਿਰਾਦਰ ਕਰਦਾ ਤੇ ਗਾਲ੍ਹਾਂ ਕਢਦਾ ਅਤੇ ਆਪਣੀਆਂ ਤਕਰੀਰਾਂ ਵਿੱਚ, “ਬਾਹਮਣ ਦੀ ਧੀ” ਆਖ ਕੇ ਉਹਦਾ ਜ਼ਿਕਰ ਕਰਦਾ । ਪੰਜਾਬ ਦੇ ਕੋਨੇ ਕੋਨੇ ਵਿਚੋਂ ਸਿੱਖ ਭਿੰਡਰਾਂਵਾਲੇ ਕੋਲ ਫਰਿਆਦਾਂ ਲੈ ਕੇ ਆਉਣ ਲੱਗੇ . ਅਤੇ ਕਿਸੇ ਅਦਾਲਤ ਜਾਂ ਜ਼ਿਲ੍ਹਾ ਅਧਿਕਾਰੀ ਕੋਲ ਜਾਣ ਦੀ ਥਾਂ ਉਸ ਕੋਲ ਆਪਣੇ ਮਸਲੇ ਹੱਲ ਕਰਾਉਣ ਲੱਗੇ। ਉਹ ਖੜੇ ਪਹਿਰ ਹੁਕਮ ਜਾਰੀ ਕਰ ਦੇਂਦਾ ਜਿਹੜ ਮੁੜ, ਸਬੰਧਤ ਅਧਿਕਾਰੀਆਂ ਤੱਕ ਪਹੁੰਚਾ ਦਿੱਤੇ ਜਾਂਦੇ, ਭਾਵੇਂ ਕਈ ਡਿਪਟੀ ਕਮਿਸ਼ਨਰ ਹੁੰਦਾ ਤੇ ਭਾਵੇਂ ਪੁਲੀਸ ਦਾ ਸੁਪਰਡੈਂਟ । ਇਥੋਂ ਤੱਕ ਕਿ ਇਸ ਤਰ੍ਹਾਂ ਦੇ ਮਾਮੂਲੀ ਮਾਮਲੇ ਵੀ ਉਹਦੇ ਪੇਸ਼ ਹੋਣ ਲੱਗੇ ਕਿ ਅਮਕੇ ਬੰਦੇ ਦੀ ਬਿਜਲੀ ਕਟ ਦਿੱਤੀ ਗਈ ਹੈ ਕਿਉਂਕਿ ਉਸ ਨੇ ਬਿੱਲ ਨਹੀਂ ਸੀ ਤਾਰਿਆ । ਪੰਜਾਬ ਰਾਜ ਬਿਜਲੀ ਬੋਰਡ ਦੇ ਕਰਮਚਾਰੀ ਨੂੰ ਉਸੇ ਵੇਲੇ ਹਦਾਇਤ ਕੀਤੀ ਜਾਂਦੀ ਕਿ ਉਸੇ ਦਿਨ ਮਿਥ ਸਮੇਂ ਤੱਕ ਉਸ ਬੰਦੇ ਦੀ ਬਿਜਲੀ ਬਹਾਲ ਕਰੇ ਜਾਂਨਤੀਜੇ ਭੁਗਤਣ ਲਈ ਤਿਆਰ ਰਹੇ। ਉਹਦੇ ਹੱਥ ਵਿੱਚ ਏਨੀ ਤਾਕਤ ਆ ਗਈ ਸੀ ਕਿ ਕੋਈ ਉਸ ਦੀ ਹੁਕਮ ਅਦੂਲੀ ਦੀ ਜੁਰਅਤ ਨਹੀਂ ਸੀ ਕਰਦਾ । ਝਗੜਿਆਂ ਵਿਚ ਸਾਲਸ ਬਣਨਾ ਤੇ ਫੈਸਲੇ ਕਰਾਉਣਾ, ਅਫਸਰਾਂ ਦੀਆਂ ਤਬਦੀਲੀਆਂ ਦੇ ਹੁਕਮ ਜਾਰੀ ਕਰਨਾ ਜੁਰਮਾਨੇ ਠੋਕਣਾ, ਅਤੇ ਇਥੋਂ ਤੱਕ ਕਿ ਵਿਆਹ ਸ਼ਾਦੀ ਦੇ ਮਾਮਲਿਆਂ ਵਿੱਚ ਵਿਚੋਲਗੀਰੀ ਕਰਨਾ ਹੁਣ ਉਹਦੇ ਲਈ ਇਕ ਆਮ ਗੱਲ ਹੋ ਗਈ ਸੀ। ਉਸ ਦੀ ਤਰਫਦਾਰੀ ਹਾਸਿਲ ਕਰਨ ਵਾਲੇ ਧੁਨੀਆਂ ਕੋਲੋਂ ਦਾਨ ਦੇ ਰੂਪ ਵਿਚ ਵੱਡੀਆਂ ਵੱਡੀਆਂ ਰਕਮਾਂ ਦੀ ਆਸ ਕੀਤੀ ਜਾਂਦੀ ਸੀ।
ਇਸ ਦੇ ਨਾਲ ਨਾਲ ਹਰਿਮੰਦਰ ਦੇ ਅੰਦਰ ਗੁਪਤ ਰੂਪ ਵਿੱਚ ਹਥਿਆਰ ਜਮ੍ਹਾ ਕੀਤੇ ਜਾ ਰਹੇ ਸਨ ਅਤੇ ਕਾਰ ਸੇਵਾ ਲਈ ਵਰਤੀਆਂ ਜਾਂਦੀਆਂ ਗੱਡੀਆਂ ਇਸ ਕੰਮ ਲਈ ਵਰਤੀਆਂ ਜਾਂਦੀਆਂ ਸਨ ।ਬਦਲੇ ਦੀ ਕਾਰਵਾਈ ਦੇ ਡਰੋਂ ਪੁਲੀਸ ਇਨ੍ਹਾਂ ਗਡੀਆਂ ਦੀ ਤਲਾਸ਼ੀ ਲੈਣ ਦੀ ਹਿੰਮਤ ਨਹੀਂ ਸੀ ਕਰਦੀ। ਬੀਤੇ ਦਾ ਤਜਰਬਾ ਇਹ ਦਰਸਾਉਂਦਾ ਸੀ ਕਿ ਜਿਹੜੇ ਪੁਲੀਸ ਵਾਲਿਆਂ ਨੇ ਭਿੰਡਰਾਂਵਲੇ ਦੇ ਪੈਰੋਕਾਰਾਂ ਅਤੇ ਨਿਕਟਵਰਤੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ ਅਵੇਰੇ ਜਾਂ ਸਵੇਰੇ ਬਿਲੇ ਲਾ ਦਿਤਾ ਗਿਆ ਸੀ। ਇਸ ਦੇ ਨਾਲ ਹੀ ਬੜੀ ਤੇਜ਼ੀ ਨਾਲ ਹਰਿਮੰਦਰ ਤੇ ਹੋਸਟਲ ਸਮੂਹਾਂ ਦੀ ਕਿਲੇਬੰਦੀ ਕੀਤੀ ਜਾ ਰਹੀ ਸੀ। ਭਿੰਡਰਾਂਵਾਲੇ ਨੂੰ ਇਹ ਕਦੇ ਆਸ ਨਹੀਂ ਸੀ ਕਿ ਪੁਲੀਸ ਹਰਿਮੰਦਰ ਸਾਹਿਬ ਵਿੱਚ ਪੈਰ ਪਾਵੇਗੀ ਅਤੇ ਸੁਰੱਖਿਆ ਮੋਰਚਿਆਂ ਦੀ ਉਸਾਰੀ, ਉਹ ਸਮਝਦਾ ਸੀ, ਇਕ ਹੋਰ ਰੋਕ ਬਣੇਗੀ। ਕਿਸੇ ਲਈ ਇਹ ਵਿਸ਼ਵਾਸ ਕਰਨਾ ਮੂਰਖਤਾ ਹੋਵੇਗੀ ਕਿ ਰਾਜ ਭਾਗ ਚਲਾਉਣ ਵਾਲਿਆਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਕੀ ਹੋ ਰਿਹਾ ਹੈ ਅਤੇ ਉਹ ਸਥਿਤੀ ਦੀ ਗੰਭੀਰਤਾ ਦਾ ਅਨੁਮਾਨ ਨਹੀਂ ਲਾ ਸਕੇ ਸਨ। ਮੋਰਚੇਬੰਦੀਆਂ ਹਰਿਮੰਦਰ ਸਾਹਿਬ ਜਾਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਸਪਸ਼ਟ ਨਜ਼ਰ ਆਉਂਦੀਆਂ ਸਨ ਅਤੇ ਇਸੇ ਹੀ ਤਰ੍ਹਾਂ ਭਿੰਡਰਾਂਵਾਲੇ ਦੇ ਆਪਣੇ ਰਵਾਇਤੀ ਗੱਡਿਆਂ ਤੱਕ ਲੰਮੇ ਕੁਰਤਿਆਂ ਵਾਲੇ ਹਥਿਆਰਬੰਦ ਪੈਰੋਕਾਰ ਜਿਹੜੇ ਇਮਾਰਤਾਂ ਦੀਆਂ ਛੱਤਾਂ ਉਤੇ ਅਤੇ ਆਸ ਪਾਸ ਦੇ ਸਾਰੇ ਘੇਰੇ ਵਿਚ ਦੂਜੇ ਲਾਹੇਵੰਦ ਟਿਕਾਣਿਆਂ ਉਤੇ ਪਹਿਰਾ ਦੇ ਰਹੇ ਸਨ । ਇਸ ਦੇ ਬਾਵਜੂਦ ਕੋਈ ਸੱਤਾ ਅਧਿਕਾਰੀ ਹਰਕਤ ਵਿੱਚ ਨਹੀਂ ਆਇਆ । ਅਧਿਕਾਰੀਆਂ ਉਤੇ ਫਰਜ਼ ਵਲੋਂ ਕੁਤਾਹੀ ਦਾ ਦੋਸ਼ਲਾਉਣਾ ਬਹੁਤ ਨਰਮ ਲਫਜ਼ ਵਰਤਣਾ ਹੋਵੇਗਾ ਅਤੇ ਇਹਦੇ ਲਈ ਉਹਨਾਂ ਨੂੰ ਮੁਆਫ ਕਰਨਾ ਸਿੱਧੜਪੁਣਾ।
ਕੁਝ ਲੋਕ ਸਰਕਾਰ ਦੀ ਇਸ ਬੇਹਰਕਤੀ ਦਾ ਇਕ ਕਾਰਨ ਇਹ ਦਸਦੇ ਹਨ ਕਿ ਇਸ ਪੜਾ ਉਤੇ ਵੀ ਸਥਿਤੀ ਨੂੰ ਸਾਂਭ ਲੈਣ ਦੇ ਜਤਨ ਵਿਚ, ਸਰਕਾਰ ਦੇ ਏਲਚੀ ਅਤੇ ਟੌਹੜੇ ਵਿਚਕਾਰ ਆਖਰੀ ਪਲਾਂ ਦੀ ਗੁਪਤ ਗਲਬਾਤ ਚਲ ਰਹੀ ਸੀ। ਸ੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀਆਂ ਦੀਆਂ ਧਾਰਮਿਕ ਤੇ ਰਾਜਨੀਤਕ, ਦੋਹਾਂ ਮੰਗਾਂ ਬਾਰੇ ਨਵੇਂ ਸਿਰੇ ਗਲਬਾਤ ਕਰਨ ਦਾ ਜਤਨ ਕੀਤਾ। ਧਾਰਮਿਕ ਮੰਗਾਂ ਸਾਪੇਖ ਰੂਪ ਵਿੱਚ ਸਾਧਾਰਨ ਸਨ ਜਿਨ੍ਹਾਂ ਵਿਚ ਇਹੋ ਜਿਹੇ ਛੋਟੇ ਛੋਟੇ ਮਸਲੇ ਸ਼ਾਮਲ ਸਨ ਜਿਵੇਂ :
_ਅੰਮ੍ਰਿਤਸਰ ਨੂੰ “ਪਵਿਤਰ ਸ਼ਹਿਰ ਦਾ ਦਰਜਾ ਦਿਤਾ ਜਾਵੇ।
_ਹਰਿਮੰਦਰ ਸਾਹਿਬ ਵਿਚੋਂ ਪਾਵਨ ਬਾਣੀ ਦਾ ਪਾਠ ਤੇ ਕੀਰਤਨ ਅਕਾਸ਼ਵਾਣੀ ਜਾਂ ਦੂਰਦਰਸ਼ਨ (ਨੈਸ਼ਨਲ ਟੈਲੀਵੀਯਨ ਨੈਟਵਰਕ)ਤੋਂ ਪ੍ਰਸਾਰਤ ਕੀਤਾ ਜਾਏ ਜਾਂ ਹਰਿਮੰਦਰ ਸਮੂਹ ਦੇ ਅੰਦਰ ਇਕ ਸ਼ਕਤੀਸ਼ਾਲੀ ਟਰਾਂਸਮੀਟਰ ਲਾਇਆ ਜਾਏ।
_ਦਿੱਲੀ ਤੇ ਅੰਮ੍ਰਿਤਸਰ ਵਿਚਕਾਰ ਚਲਣ ਵਾਲੀ ਗੱਡੀ ‘ਫਲਾਈਇੰਗ ਮੇਲ ਦਾ ਨਾਂ ਬਦਲ ਕੇ ‘ਗੋਲਡਨ ਟੈਂਮਪਲ ਐਕਸਪ੍ਰੈਸ’ ਰਖਿਆ ਜਾਵੇ ਅਤੇ
_ਇਕ ਐਸਾ ਗੁਰਦੁਆਰਾ ਕਾਨੂੰਨ ਬਣਾਏ ਜਾਣ ਦੀ ਮੰਗ ਸੀ ਜਿਸ ਦੁਆਰਾ ਦੇਸ ਭਰ ਦੇ ਸਾਰੇ ਇਤਿਹਾਸਕ ਸਿੱਖ ਗੁਰਦੁਆਰੇ ਸ੍ਰੋਮਣੀ ਗੁਆਦੁਆਰਾ ਪ੍ਰਬੰਧਕ ਕਮੇਟੀ ਦੇ ਮੁਕੰਮਲ ਕੰਟਰੋਲ ਹੇਠ ਆ ਜਾਣ (ਇਹ ਮੰਗ ਮੰਨਣੀ ਮੁਕਾਬਲਤ ਵਧੇਰੇ ਮੁਸ਼ਕਲ ਸੀ)
ਦੂਜੇ ਪਾਸੇ ਰਾਜਨੀਤਕ ਮੰਗਾਂ ਵਧੇਰੇ ਜਟਿਲ ਖਾਸੇ ਵਾਲੀਆਂਸਨ ਅਤੇ ਬੁਨਿਆਦੀ ਤੌਰ ਤੇ ਇਹਨਾਂ ਮਸਲਿਆਂ ਨਾਲ ਜੁੜੀਆਂ ਹੋਈਆਂ ਸਨ :
_ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਫੈਸਲਾ ਲਾਗੂ ਕੀਤਾ ਜਾਏ, ਅਤੇ ਇਸ ਦੇ ਬਦਲੇ ਵਿਚ ਹਰਿਆਣਾ ਨੂੰ ਅਬੋਹਰ ਤੇ ਫਾਜ਼ਿਲਕਾ ਦੇਣ ਨਾਲ ਨਾ ਜੋੜਿਆ ਜਾਏ।
_ਦਰਿਆਈ ਪਾਣੀਆਂ ਦਾ ਝਗੜਾ ਨਜਿਠਿਆ ਜਾਏ ਅਤੇ ਰਾਜ ਨੂੰ ਵਧੇਰੇ ਖੁਦਮੁਖਤਾਰੀ ਦਿੱਤੀ ਜਾਵੇ।
ਗਲਬਾਤ ਇਕ ਵਾਰੀ ਫੇਰ ਅਸਫਲ ਰਹੀ। ਇਸ ਵੇਲੇ ਤੱਕ ਲੌਂਗੋਵਾਲ ਤੇ ਟੌਹੜਾ ਦੋਵਾਂ ਦੇ ਹੀ ਹੱਥ ਵਸ ਕੁਝ ਨਹੀਂ ਸੀ ਰਿਹਾ ਅਤੇ ਭਿੰਡਰਾਂਵਾਲੇ ਦੀ ਮੁਕੰਮਲ ਸਰਦਾਰੀ ਸਥਾਪਤ ਹੋ ਗਈ ਸੀ। ਜਾਪਦਾ ਸੀ ਕਿ ਹਰ ਕੋਈ ਭਿੰਡਰਾਂਵਾਲੇ ਦਾ ਵਫਾਦਾਰ ਹੋ ਗਿਆ ਹੈ ਅਤੇ ਉਹ ਖ਼ਾਲਿਸਤਾਨ ਤੋਂ ਘਟ ਕਿਸੇ ਸਮਝੌਤੇ ਲਈ ਤਿਆਰ ਨਹੀਂ ਸੀ।
ਮਈ ਦੇ ਸ਼ੁਰੂ ਵਿੱਚ ਕਿਸੇ ਵੇਲੇ, ਤੇਜ਼ੀ ਨਾਲ ਆ ਰਹੀ ਬਰਬਾਦੀ ਨੂੰ ਅਨੁਭਵ ਕਰਦਿਆਂ ਲੌਂਗੋਵਾਲ ਤੇ ਸਿੰਘ ਸਾਹਿਬਾਨ ਨੇ ਭਿੰਡਰਾਂਵਾਲੇ ਨੂੰ ਅਕਾਲ ਤਖ਼ਤ ਤੋਂ ਬਾਹਰ ਆ ਜਾਣ ਦਾ ਹੁਕਮਨਾਮਾ ਜਾਰੀ ਕਰਨ ਦੀ ਪੂਰੀ ਠਾਣ ਲਈ ਸੀ ਜਦੋਂ ਬਦਲੇ ਵਿੱਚ ਉਸ ਨੇ ਇਹਨਾਂ ਨੂੰ ਇਕ ਜ਼ਬਰਦਸਤ ਧਮਕੀ ਦੇ ਦਿੱਤੀ । ਇਥੇ ਆ ਕੇ ਮਾਮਲਾ ਠੱਪ ਹੋ ਗਿਆ। ਉਸ ਤੋਂ ਮਗਰੋਂ ਕੁਝ ਸਿੰਘ ਸਾਹਿਬਾਨ ਨੇ ਮਾਰ ਦਿੱਤੇ ਜਾਣ ਦੇ ਡਰੋਂ ਅੰਦਰ ਬਾਹਰ ਜਾਣ ਵੇਲੇ ਆਪਣੇ ਨਾਲ ਅੰਗ ਰਖਿਅਕ ਰਖਣੇ ਸ਼ੁਰੂ ਕਰ ਦਿੱਤੇ । ਉਹਨਾਂ ਦੀ ਲਾਚਾਰੀ ਤੇ ਉਹਨਾਂ ਦੇ ਅਗਲੇ ਵਰਤੋਂ ਵਿਹਾਰ ਨੂੰ ਉਦਾਹਰਣ ਦੁਆਰਾ ਸਪਸ਼ਟ ਸਮਝਣ ਲਈ, ਪਾਠਕਾਂ ਨੂੰ ਇਹ ਜਾਣਨ ਵਿਚ ਦਿਲਚਸਪੀ ਹੋਵੇਗੀ ਕਿ 6ਮਈ 1984 ਨੂੰ ਓਪਰੇਸ਼ਨ ਬਲੂ ਸਟਾਰ ਕਾਰਵਾਈ ਤੋਂ ਮਸਾਂ ਇਕ ਮਹੀਨਾ ਪਹਿਲੇ, ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ, ਗਿਆਨੀ ਸਾਹਿਬ ਸਿੰਘ ਨੇ ਹਰਿਮੰਦਰ ਸਾਹਿਬ ਦੇ ਅੰਦਰ ਭਿੰਡਰਾਂਵਾਲੇ ਦੇ ਛੇ ਨਿਕਟਵਰਤੀ ਸਾਥੀਆਂ ਦਾ ਆਪ ਆਨੰਦ ਕਾਰਜ ਕਰਵਾਇਆ ਸੀ।
ਮਈ 1984 ਦੇ ਅਖੀਰ ਤੱਕ, ਅਕਾਲੀਆਂ ਨੇ ਵੇਖਿਆ ਕਿ ਦਹਿਸ਼ਤ ਦਾ ਦੌਰ-ਦੌਰਾ ਫੈਲ ਕੇ ਕਾਬੂ ਤੋਂ ਬਾਹਰ ਹੋ ਗਿਆ ਹੈ। ਉਹਨਾਂ ਨੂੰ ਹੁਣ ਇਸ ਗੱਲ ਵਿਚ ਸ਼ੱਕ ਨਹੀਂ ਸੀ ਰਹਿ ਗਿਆ ਕਿ ਕੇਂਦਰ ਦੇ ਖ਼ਿਲਾਫ਼ ਭਿੰਡਰਾਂਵਾਲੇ ਦਾ ਪੱਤਾ ਖੇਡਣ ਦਾ ਪੈਂਤੜਾ ਲੈ ਕੇ ਉਹਨਾਂ ਨੇ ਬੇਵਕੂਫੀ ਕੀਤੀ ਸੀ । ਇਸ ਪੜਾ ਉਤੇ ਹੁਣ ਕੋਈ ਹੋਰ ਖੇਡ ਖੇਡਣ ਦਾ ਸਮਾਂ ਨਹੀਂ ਸੀ ਰਹਿ ਗਿਆ। ਕੇਂਦਰ ਕੋਲ ਆਪਣੇ ਤੌਰ ਤੇ, ਅਕਾਲੀ ਆਗੂਆਂ ਦੀ ਲਾਚਾਰੀ ਨੂੰ ਅਨੁਭਵ ਕਰਦਿਆਂ ਹਰਕਤ ਵਿੱਚ ਆਉਣ ਅਤੇ ਛੇਤੀ ਹਰਕਤ ਵਿਚ ਆਉਣ ਦੇ ਬਿਨਾਂ ਹਰ ਕੋਈ ਰਾਹ ਨਹੀਂ ਸੀ ਰਹਿ ਗਿਆ ਵਰਨਾਂ ਉਸ ਦਾ ਆਪਣਾ ਪੈਦਾ ਕੀਤਾ ਦੈਂਤ ਹੀ ਉਸ ਨੂੰ ਭੁੱਖ ਜਾਂਦਾ ।
ਦੂਜੇ ਪਾਸੇ ਭਿੰਡਰਾਂਵਾਲੇ ਨੂੰ ਇਹ ਪਕਾ ਯਕੀਨ ਸੀ ਕਿ ਹਰਿਮੰਦਰ ਦੇ ਅੰਦਰ ਉਸ ਦਾ ਤੇ ਉਸ ਦੇ ਪੈਰੋਕਾਰਾਂ ਦਾ ਟਾਕਰਾ ਕਰਨ ਲਈ ਸ੍ਰੀਮਤੀ ਇੰਦਰਾ ਗਾਂਧੀ ਨੇ ਚਾਰੇ ਬੰਨੇ ਜੇ ਕਿਸੇ ਨੂੰ ਵਰਤਿਆ ਤਾਂ ਉਹ ਪੁਲੀਸ ਨੂੰ ਜਾਂ ਵਧ ਤੋਂ ਵਧ ਅਰਧ-ਸੈਨਿਕ ਬਲਾਂ, ਸੀਮਾਂ ਸੁਰੱਖਿਆ ਬਲ (ਬੀ. ਐਸ. ਐਫ.) ਅਤੇ ਕੇਂਦਰੀ ਰਾਖਵਾਂ ਪੁਲੀਸ ਬਲ (ਸੀ. ਆਰ. ਪੀ. ਐਫ.) ਨੂੰ ਹੀ ਵਰਤੇਗੀ। ਉਸ ਦਾ ਇਹ ਵੀ ਵਿਸ਼ਵਾਸ ਸੀ ਕਿ ਪਵਿਤਰ ਧਰਮ-ਅਸਥਾਨ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਕੇਂਦਰ ਸ਼ੁਰੂ ਵਿੱਚ ਹਰਿਮੰਦਰ ਸਮੂਹ ਨੂੰ ਘੇਰਾ ਪਾਉਣ ਲਈ ਪੁਲੀਸ ਦੀ ਵਰਤੋਂ ਕਰੇਗਾ । ਫਲਸਰੂਪ, ਇਸ ਕਾਰਵਾਈ ਦਾ ਪੂਰਵ-ਅਨੁਮਾਨ ਲਾਉਦਿਆਂ ਉਸ ਨੇ ਵਿਸ਼ਾਲ ਹਲਕਿਆਂ ਤੱਕ ਪਹੁੰਚਾਈਆਂਆਪਣੀਆਂ ਕੈਸਟਾਂ ਰਾਹ ਪੰਜਾਬ ਭਰ ਵਿੱਚ ਆਪਣੇ ਵਚਨਬੱਧ ਪੈਰੋਕਾਰਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਆਦੇਸ਼ ਦਿੱਤਾ ਹੋਇਆ ਸੀ। ਉਸ ਨੇ ਐਲਾਨ ਕੀਤਾ ਸੀ ਕਿ ਜਿਵੇਂ ਹੀ ਪੁਲੀਸ ਪਵਿਤਰ ਹਰਿਮੰਦਰ ਸਾਹਿਬ ਉਤੇ ਹਮਲਾ ਕਰੋ, ਇਸ ਨੂੰ ਸਿੱਖ ਜਾਤੀ ਉੱਤੇ ਹਮਲਾ ਸਮਝਿਆ ਜਾਣਾ ਚਾਹੀਦਾ ਹੈ। ਇਸ ਪਲ ਉਸ ਦੇ ਇਸਾਰੇ ਨਾਲ ਉਸ ਦੇ ਪੈਰੋਕਾਰਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤਸਰ ਵੱਲ ਕੂਚ ਕਰ ਦੇਣਾ ਸੀ । ਵਿਸ਼ਵਾਸ ਕੀਤਾ ਜਾਂਦਾ ਹੈ ਕਿ ਭਿੰਡਰਾਂਵਾਲੇ ਦੀਆਂ ਗਿਣਤੀਆਂ ਮਿਣਤੀਆਂ ਅਨੁਸਾਰ ਇਕ ਲੱਖ ਜਨੂੰਨੀਆਂ ਨੇ ਇਕ ਮਾਰੂ ਹੜ੍ਹ ਵਾਂਗ ਅੰਮ੍ਰਿਤਸਰ ਵਿਚ ਆ ਵੜਨਾ ਸੀ ਅਤੇ ਪੁਲੀਸ ਨੂੰ ਰੋੜ੍ਹ ਲਿਜਾਣਾ ਸੀ ਅਤੇ ਖਾਲਿਸਤਾਨ ਦੇ ਜਨਮ ਦਾ ਉਹਦਾ ਸੁਪਨਾ ਅੰਤ ਸਾਕਾਰ ਹੋ ਜਾਂਦਾ ਜਿਸ ਦੀ ਵਾਗਡੋਰ ਉਸ ਦੇ ਆਪਣੇ ਹੱਥ ਵਿੱਚ ਹੁੰਦੀ।
ਪਰ ਜਮਾਂ ਤਫਰੀਕ ਕਰਦਿਆਂ ਉਸ ਪਾਸੋਂ ਕਿਧਰੇ ਉਕਾਈ ਹੋ ਗਈ ਸੀ ਅਤੇ ਉਸ ਦੀਆਂ ਉਮੇਦਾਂ ਮਹਿਜ਼ ਸੁਪਨੇ ਬਣ ਕੇ ਰਹਿ ਗਈਆਂ। ਕੇਂਦਰ ਸੈਨਿਕ ਵਿਕਲਪ ਉਤੇ ਵਿਚਾਰ ਕਰਨ ਲਈ ਮਜਬੂਰ ਹੋ ਗਿਆ ਸੀ, ਕਿਉਂਕਿ :
_ਪੁਲੀਸ ਬਲ ਦੀਆਂ ਸਫਾਂ ਵਿੱਚ ਅਤਿਵਾਦੀਆਂ ਦਾ ਆ ਵੜਨਾ ਸਪਸ਼ਟ ਨਜ਼ਰ ਆ ਰਿਹਾ ਸੀ ਅਤੇ ਫਲਸਰੂਪ ਪੁਲੀਸ ਦਾ ਮਨੋਬਲ ਤੇ ਦਬਦਵਾ ਘਟ ਗਿਆ ਸੀ।
_ਇਹ ਅਹਿਸਾਸ ਹੋ ਗਿਆ ਸੀ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣ ਨਾਲ ਖਾੜਕੂਆਂਉਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਸੀ ਪਿਆ ਅਤੇ ਹਿੰਦੂ ਮੰਦਰਾਂ ਉਤੇ ਛਾਪੇ ਮਾਰਨ, ਸਰਕਾਰੀ ਦਫਤਰਾਂ ਉਤੇ ਹਮਲੇ ਕਰਨ, ਬੈਂਕਾਂ ਵਿਚ ਡਾਕੇ ਮਾਰਨ ਪੁਲੀਸ ਉਤੇ ਗੋਲੀ ਚਲਾਉਣ ਤੇ ਬੇਗੁਨਾਹ ਲੋਕਾਂ ਨੂੰ ਬੇਰਹਿਮੀ ਨਾਲ ਮਾਰਨ, ਜਿਨ੍ਹਾਂ ਵਿਚ ਬਹੁਤੇ ਹਿੰਦੂ ਹੁੰਦੇ ਦੇ ਨਤੀਜੇ ਵਜੋਂ ਹਰ ਪਾਸੇ ਦਹਿਸ਼ਤ ਤੇ ਖੌਫ ਦਾ ਮਾਹੌਲ ਬਣਿਆ ਹੋਇਆ ਸੀ।
ਫੌਜੀ ਕਾਰਵਾਈ ਨੂੰ ਵਾਜਿਬ ਠਹਿਰਾਉਣ ਵਾਲੀ ਆਖਰੀ ਗੱਲ ਲੌਂਗੋਵਾਲ ਦਾ ਇਹ ਬਿਆਨ ਸੀ ਕਿ ਰਾਜ ਵਿੱਚ ਅਨਾਜ ਨੂੰ ਇਕ ਥਾਂ ਤੋਂ ਦੂਜੇ ਥਾਂ ਲਿਜਾਣੋਂ ਰੋਕਣ ਲਈ 3 ਜੂਨ 1984 ਨੂੰ ਰਾਜ-ਵਿਆਪੀ ਮੋਰਚਾ ਲਾਇਆ ਜਾਏਗਾ। ਪਰ ਬਹੁ-ਗਿਣਤੀ ਸਿੱਖ ਇਸ ਗੱਲ ਉਤੇ ਬਹੁਤਾ ਯਕੀਨ ਨਹੀਂ ਕਰਦੇ ਕਿ ਮੋਰਚੇ ਦਾ ਐਲਾਨ ਇਕ ਐਸਾ ਚਾਲਕ-ਤੱਤ ਸੀ ਜਿਸ ਨੇ ਕੇਂਦਰ ਨੂੰ ਅਜਿਹਾ ਕਠੋਰ ਫੈਸਲਾ ਲੈਣ ਲਈ ਉਕਸਾਇਆ ਹੋਵੇ। ਬਹੁਤੇ ਲੋਕ ਮਹਿਸੂਸ ਕਰਦੇ ਸਨ ਕਿ ਇਸ ਤੂਫਾਨ ਦਾ ਵੀ ਮੁਕਾਬਲਾ ਕੀਤਾ ਜਾ ਸਕਦਾ ਸੀ । ਉਹ ਸਮਝਦੇ ਸਨ ਕਿ ਅਨਾਜ ਦੀ ਢ-ਢੁਆਈ ਰੋਕਣ ਨਾਲ ਕੋਈ ਤਬਾਹੀ ਨਹ ਸੀ ਆਉਣ ਲੱਗੀ । ਪਰ ਪਰਦਾ ਅਖੀਰ ਚੁੱਕ ਦਿੱਤਾ ਗਿਆ ਸੀ ਅਤੇ ਕੇਂਦਰ ਨੇ ਅਖੀਰ ਉਹ ਕਦਮ ਚੁਕਣ ਦਾ ਫੈਸਲਾ ਕਰ ਲਿਆ ਜਿਸ ਤੋਂ ਉਹ ਬੜੇ ਚਿਰ ਦਾ ਗੁਰੇਜ਼ ਕਰਦਾ ਆ ਰਿਹਾ ਸੀ।
ਭਿੰਡਰਾਂਵਾਲੇ ਆਪਣੀਆਂ ਵਿਉਂਤਾਂ ਨੂੰ ਅਸਲੀ ਰੂਪ ਦੇ ਚੁੱਕਾ ਸੀ, ਅਤੇ ਹੁਣ ਉਹ ਆਪਣੇ ਕਮਾਨ-ਮੋਰਚੇ ਵਿੱਚ ਦਾਖਲ ਹੋਣ ਲਈ ਮਜਬੂਰ ਸੀ। ਉਸ ਦਾ ਗਲਤ ਅੰਦਾਜ਼ਾ ਇਹ ਸੀ ਕਿ ਕੇਂਦਰ ਸਿਰਫ ਪੁਲੀਸ ਬਲਾਂ ਦੀ ਹੀ ਵਰਤੋਂ ਕਰੇਗਾ ਜਿਸ ਦਾ ਉਸਨੂੰ ਭਰੋਸਾ ਸੀ. ਉਹਦੇ ਪੈਰੋਕਾਰ ਲੱਕ ਤੋੜ ਦੇਣਗੇ ਅਤੇ ਉਸ ਨੂੰ ਮੈਦਾਨ ਛੱਡ ਕੇ ਭੱਜ ਜਾਣ ਲਈ ਮਜਬੂਰ ਕਰ ਦੇਣਗੇ | ਪਰ ਵਾਪਰਨ ਵਾਲੀਆਂ ਘਟਨਾਵਾਂ ਨੇ ਉਹਦੀਆਂ ਆਸਾਂ ਉਤੇ ਪਾਣੀ ਫੇਰ ਦਿੱਤਾ।
4
ਬਹੁਤ ਥੋੜੀ ਜਾਣਕਾਰੀ ਸਥਾਨਕ ਪੁਲੀਸ ਅਤੇ ਖੁਫੀਆ ਵਸੀਲਿਆਂ ਕੋਲੋਂ ਮਿਲ ਰਹੀ ਸੀ। ਅਸਲ ਵਿੱਚ ਇਸ ਜਾਣਕਾਰੀ ਦਾ ਬਹੁਤਾ ਭਾਗ ਦੁਖਦਾਈ ਹੱਦ ਤੱਕ ਨਾਕਾਫੀ, ਅਪ੍ਰਮਾਣਿਤ ਅਤੇ ਪੁਰਾਣਾ ਹੋ ਚੁੱਕਾ ਸੀ । ਹਰਿਮੰਦਰ ਸਮੂਹ ਦੇ ਅੰਦਰ ਡਟੇ ਹੋਏ ਖਾੜਕੂਆਂ ਦੀ ਗਿਣਤੀ ਦਾ ਅਨੁਮਾਨ ਕਿਸੇ ਦਾ ਕੁਝ ਤੇ ਕਿਸੇ ਹੋਰ ਦਾ ਕੁਝ ਸੀ ਅਤੇ ਉਹ ਵੀ ਅਟਾ ਸਟਾ ਜ਼ਿਆਦਾ ਤੇ ਮਿਹਨਤ ਨਾਲ ਸਹੀ ਸਹੀ ਖੁਫੀਆ ਜਾਣਕਾਰੀ ਦਾ ਨਤੀਜਾ ਘਟ।
ਮੇਰਾ ਨਿਸ਼ਚਾ ਹੈ ਕਿ ਹਰਿਮੰਦਰ ਸਾਹਿਬ ਵਿਚੋਂ ਖਾੜਕੂਆਂ ਨੂੰ ਬਾਹਰ ਕਢਣ ਲਈ ਫੌਜ ਦੀ ਵਰਤੋਂ ਕਰਨ ਦਾ ਫੈਸਲਾ ਸ੍ਰੀਮਤੀ ਇੰਦਰਾ ਗਾਂਧੀ ਦਾ ਜ਼ਿੰਦਗੀ ਦੇ ਸਭ ਤੋਂ ਔਖੇ ਫੈਸਲਿਆਂ ਵਿਚੋਂ ਇਕ ਸੀ ਜਿਹੜਾ ਉਹਨਾਂ ਨੇ ਕੇਵਲ ਓਦੋਂ ਹੀ ਕੀਤਾ ਜਦ ਉਹਨਾਂ ਨੇ ਆਪਣੇ ਆਪ ਨੂੰ ਇਹ ਨਿਰਣਾ ਮੰਨਣ ਲਈ ਰਾਜ਼ੀ ਕਰ ਲਿਆ ਕਿ ਉਹਨਾਂ ਦੇ ਸਾਮ੍ਹਣੇ ਹੋਰ ਕੋਈ ਰਸਤਾ ਰਹਿ ਹੀ ਨਹੀਂ ਗਿਆ। ਮੈਨੂੰ ਓਨਾ ਹੀ ਇਹ ਵੀ ਨਿਸਚਾ ਹੈ ਕਿ ਇਸ ਤੋਂ ਉਹਨਾਂ ਨੂੰ ਡੂੰਘਾ ਦੁਖ ਪੂਜਾ ਹੋਵੇਗਾ।
ਇਸ ਸਮੇਂ ਤੱਕ ਕੇਂਦਰ ਨਿਸਚੇ ਹੀ ਇਹ ਜਾਣ ਗਿਆ ਸੀ ਕਿ ਹਰਿਮੰਦਰ ਸਾਹਿਬ ਵਿਚ ਹਥਿਆਰਾਂ ਦਾ ਗੁੱਝਾ ਭੰਡਾਰ ਇਕੱਠਾ ਕੀਤਾ ਗਿਆ ਹੈ,ਜਿਸ ਵਿਚ ਮੋਢੇ ਤੇ ਰਖ ਕੇ ਚਲਾਉਣ ਵਾਲੇ ਰਾਕਟ ਲਾਂਚਰਾਂ ਸਮੇਤ, ਬਹੁਤ ਸਾਰੇ ਬੇਹੱਦ ਸੂਖ਼ਮ ਹਥਿਆਰ ਸ਼ਾਮਲ ਹਨ। ਇਸ ਗੱਲ ਦਾ ਸੁਭਵਿਕ ਸਿੱਟਾ ਸੀ ਕਿ ਇਹ ਕੰਮ ਹੁਣ ਪੁਲੀਸ ਅਤੇ ਅਰਧ-ਸੈਨਿਕ ਬਲ ਨਹੀਂ ਸਨ ਕਰ ਸਕਦੇ। ਸਿਰਫ ਸੈਨਾ ਹੀ ਅਜਿਹੀ ਖ਼ਤਰਨਾਕ ਅਤੇ ਅਤਿਅੰਤ ਨਾਜ਼ਕ ਕਾਰਵਾਈ ਕਰ ਸਕਣ ਦੇ ਸਮਰਥ ਸੀ ਕਿਉਂਕਿ ਇਸ ਦਾ ਨਿਸ਼ਾਨਾ ਸੁਚੱਜੇ ਰੂਪ ਵਿਚ ਤਿਆਰ ਕੀਤੇ ਗਏ ਉਹਨਾਂ ਸੁਰਖਿਆ ਮੋਰਚਿਆਂ ਦੀ ਗੜ੍ਹੀ ਸੀ ਜਿਨ੍ਹਾਂ ਵਿੱਚ ਕੱਟੜ ਅਤੇ ਭਾਵਕ ਉਤੇਜਨਾ ਵਿਚ ਆਏ ਖਾੜਕੂ ਤਾਇਨਾਤ ਸਨ। ਘਟ ਤੋਂ ਘਟ ਜਾਨੀ ਨੁਕਸਾਨ ਜਾਂ ਹਰਿਮੰਦਰ ਨੂੰ ਹਾਨੀ ਪਹੁੰਚਾਏ ਬਗੈਰ ਖਾੜਕੂਆਂ ਨੂੰ ਬਾਹਰ ਕਢਣ ਲਈ ਕਾਰਵਾਈ ਨੂੰ ਅਮਲੀ ਰੂਪ ਦੇਣ ਵਾਸਤੇ ਅਤਿ ਦਰਜੇ ਦੇ ਸਬਰ, ਹੌਸਲੇ ਅਤੇ ਸਾਵਧਾਨੀ ਦੀ ਲੋੜ ਸੀ।
ਆਖਰੀ ਫੈਸਲਾ ਲੈਣ ਤੋਂ ਪਹਿਲਾਂ ਬਾਕੀ ਸਭ ਢੰਗ ਤਰੀਕੇ ਵਰਤੇ ਜਾ ਚੁੱਕੇ ਸਨ, ਅਤੇ ਇਸ ਬਾਰੇ ਕੋਈ ਸੰਦੇਹ ਨਹ ਹੋ ਸਕਦਾ ਕਿ ਸ੍ਰੀਮਤੀ ਗਾਂਧੀ ਨੇ ਅਖੀਰ ਤੱਕ ਇਸ ਫੈਸਲੇ ਨੂੰ ਟਾਲਣ ਦੀ ਬੜੀ ਕੋਸ਼ਿਸ਼ ਕੀਤੀ ਸੀ। ਫੈਸਲਾ ਲੈਣ ਤੇ ਇਸ ਦੀ ਵਾਸਤਵਿਕ ਤਾਮੀਲ ਹੋਣ ਤੱਕ ਦੇ ਵਿਚਕਾਰਲੇ ਸਮੇਂ ਵਿੱਚ, ਵਿਸ਼ਵਾਸ਼ ਕੀਤਾ ਜਾਂਦਾ ਹੈ ਕੇਂਦਰ ਅਤੇ ਅਕਾਲੀ ਦਲ ਦੇ ਏਲਚੀਆਂ ਵਿੱਚਕਾਰ ਕਿਸੇ ਪ੍ਰਵਾਨਗੀਯੋਗ ਅਤੇ ਆਦਰ-ਯੋਗ ਸਮਝੌਤੇ ਉਤੇ ਅਪੜਨ ਦੀ ਕੋਸ਼ਿਸ਼ ਵਿੱਚ ਅੱਧੀ ਅੱਧੀ ਰਾਤ ਤੱਕ ਕਈ ਗੁਪਤ ਸੰਧੀ-ਵਾਰਤਾਵਾਂ ਹੋਈਆਂ। ਪਰ ਅਕਾਲੀ ਆਗੂਆਂ ਵਲੋਂ ਆਪਣੇ ਐਲਾਨੇ ਸਟੈਂਡ ਤੋਂ ਇਕ ਇੰਚ ਵੀ ਪਿੱਛੇ ਹਟਣ ਪ੍ਰਤੀ ਉਦਾਸੀਨਤਾ ਦਰਸਾਉਣ ਨਾਲ ਅੰਤਲੀ ਘੜੀ ਸਮਝੌਤਾ ਹੋ ਜਾਣ ਦੀਆਂ ਜੋ ਵੀ ਮਾੜੀਆਂ ਮੋਟੀਆਂ ਆਸਾਂ ਸਨ ਉਹ ਦਮ ਤੋੜਨ ਲੱਗੀਆਂ। ਮੇਰੀ ਧਾਰਨਾ ਹੈ ਕਿ ਇਸ ਵੇਲੇ ਤੱਕ ਉਹ ਭਿੰਡਰਾਂਵਾਲੇ ਦੇ ਧੂਤੂ ਬਣ ਚੁੱਕੇ ਸਨ । ਅਖੀਰ, ਨਿਬੇੜਾ ਹੋਇਆ ਅਤੇ ਸੈਨਾ ਨੂੰ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਦਾ ਹੁਕਮਦੇ ਦਿੱਤਾ। ਗਿਆ।
31 ਮਈ 1984 ਦੀ ਸ਼ਾਮ ਸੀ ਜਦੋਂ ਤੋਂ ਇਸ ਕਾਰਵਾਈ ਨਾਲ ਮੇਰਾ ਸੰਬੰਧ ਜੁੜਿਆ । ਉਸ ਵੇਲੇ ਮੈਂ ਮੇਰਠ ਵਿੱਚ ਤਾਇਨਾਤ ਸਾਂ ਅਤੇ 9 ਪਿਆਦਾ ਡੀਵੀਜ਼ਨ ਦੀ ਕਮਾਨ ਮੇਰੇ ਹੱਥ ਵਿੱਚ ਸੀ। ਮੇਰੀ ਪਤਨੀ ਤੇ ਮੈਂਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇਸਾਂ। ਦਿੱਲੀ ਤੋਂ ਅਸੀਂ 1 ਜੂਨ 1984 ਦੀ ਸ਼ਾਮ ਨੂੰ ਮਨੀਲਾ, ਫਿਲਪਾਈਨਜ਼, ਇਕ ਮਹੀਨੇ ਦੀ ਛੁੱਟੀ ਚਲੇ ਜਾਣਾ ਸੀ। ਅਸੀਂ ਮੇਰਠ ਤੋਂ ਤੁਰਨ ਹੀ ਵਾਲੇ ਸਾਂ ਕਿ ਮੈਨੂੰ ਹੈਡਕੁਆਟਰ ਤੋਂ ਟੈਲੀਫੋਨ ਰਾਹੀਂ ਪੱਛਮੀ ਕਮਾਂਡ ਦਾ ਸੁਨੇਹਾ ਮਿਲਿਆ ਕਿ ਮੈਂ ਅੰਦਰੂਨੀ ਸੁਰਖਿਆ ਬਾਰੇ ਇਕ ਕਾਨਫਸ ਲਈ ਅਗਲੇ ਦਿਨ (1 ਜੂਨ) ਸਵੇਰੇ 9 ਵਜੇ ਚੰਡੀ ਮੰਦਰ ਪਹੁੰਚਾਂ। ਉਸ ਵੇਲੇ ਮੈਨੂੰ ਕਈ ਪਤਾ ਨਹੀਂ ਸੀ ਕਿ ਅਸਲ ਮਾਜਰਾ ਕੀ ਸੀ। ਅਸੀਂ 31 ਮਈ ਦੀ ਸ਼ਾਮ ਕਾਰ ‘ਤੇ ਦਿੱਲੀ ਅਪੜੇ ਅਤੇ ਅਗਲੇ ਦਿਨ ਸਵੇਰੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਰਾਹ ਮੈਂ ਚੰਡੀਗੜ੍ਹ ਆ ਗਿਆ ।ਮੇਰੀ ਪਤਨੀ ਸਾਡੇ ਮਿਥੇ ਪ੍ਰੋਗਰਾਮਅਨੁਸਾਰ ਮਨੀਲਾ ਜਾਣ ਲਈ ਆਖਰੀ ਮਿੰਟ ਦੀਆਂ ਤਿਆਰੀਆਂ ਮੁਕੰਮਲ ਕਰਨ ਵਾਸਤੇ ਪਿੱਛੇ ਦਿੱਲੀ ਵਿਚ ਹੀ ਰਹੀ। ਮੇਰੀ ਯੋਜਨਾ ਸੀ ਕਿ ਮੈਂ ਚੰਡੀਗੜ੍ਹ ਤੋਂ ਸ਼ਾਮ ਦੇ ਜਹਾਜ਼ ਰਾਹੀਂ ਦਿੱਲੀ ਪਰਤ ਆਵਾਂਗਾ। ਮੈਨੂੰ ਚੰਡੀ ਮੰਦਰ 2 ਕੌਰ ਦੇ ਹੈਡਕੁਆਟਰ ਪਹੁੰਚ ਕੇ ਇਹ ਮਲੂਮ ਹੋਇਆ ਕਿ ਮੈਂ ਵਾਪਸ ਨਹੀਂ ਜਾ ਸਕਾਂਗਾ ।
ਮੈਨੂੰ ਸੈਨਿਕ ਕਾਰਵਾਈਆਂ ਦੇ ਕੰਟਰੋਲ ਰੂਮ ਵਿੱਚ ਲਿਜਾਇਆ ਗਿਆ ਜਿਥੋਂ ਮੈਂਲੈਫਟੀਨੈਂਟ ਜਨਰਲ ਕੇ. ਸੁੰਦਰ ਜੀ ਤੋਂ, ਜਿਹੜੇ ਉਸ ਵੇਲੇ ਪਛਮੀ ਕਮਾਂਡ ਦੇ ਮੁਖ ਜਨਰਲ ਅਫਸਰ ਕਮਾਂਡਿੰਗ ਸਨ, ਆਪਣੀਆਂ ਪਹਿਲੀਆਂ ਹਦਾਇਤਾਂ ਲੈਣੀਆਂ ਸਨ। ਮੇਰੇ ਨਾਲ ਮੌਜੂਦ ਸਨ ਪੱਛਮੀ ਕਮਾਂਡ ਦੇ ਚੀਫ ਆਫ ਸਟਾਫ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਅਤੇ ਕਾਰਵਾਈ ਦੀ ਵਿਉਂਤਬੰਦੀ ਲਈ ਜ਼ਿੰਮੇਵਾਰ ਸਟਾਫ ਦੇ ਕੁਝ ਹੋਰ ਸੀਨੀਅਰ ਅਫਸਰ । ਸੁੰਦਰ ਜੀ ਅਤੇ ਦਿਆਲ ਦੋਵੇਂ ਹੀ ਬਹੁਤ ਤਜਰਬੇ ਵਾਲੇਪਿਆਦਾ ਸੈਨਾ ਦੇ ਅਫਸਰ ਸਨ । ਸੁੰਦਰ ਜੀ ਨੇ ਪਾਕਿਸਤਾਨ ਨਾਲ 1965 ਦੀ ਲੜਾਈ ਵਿੱਚ ਮਾਹਰ ਰੈਜਮੈਂਟ ਦੀ ਇਕ ਬਟਾਲੀਅਨ ਦੀ ਕਮਾਨ ਸੰਭਾਲੀ ਸੀ । ਦੂਜੇ ਪਾਸੇ ਦਿਆਲ ਉਸੇ ਲੜਾਈ ਵਿੱਚ ਹਿੱਸਾ ਲੈ ਰਹੀ ਪੈਰਾਸ਼ੂਟ ਰੈਜਮੈਂਟ ਵਿਚ ਇਕ ਨੌਜਵਾਨ ਮੇਜਰ ਸੀ। ਅਸਲ ਵਿੱਚ, ਉਸ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਹਾਜੀਪੁਰ ਪਾਸ ਉਤੇ, ਜਿਸਦੀ ਬੜੀ ਭਾਰੀ ਸੁਰਖਿਆ ਕੀਤੀ ਜਾ ਰਹੀ ਸੀ, ਹਮਲੇ ਦੀ ਅਗਵਾਈ ਕੀਤੀ ਸੀ ਅਤੇ ਇਸ ਉਤੇ ਕਬਜ਼ਾ ਕਰ ਲੈਣ ਵਿੱਚ ਸਹਾਇਕ ਹੋਇਆ ਸੀ। ਉਸ ਦੀ ਅਸਾਧਾਰਨ ਕਿਸਮ ਦੀ ਬਹਾਦਰੀ ਲਈ ਉਸ ਨੂੰ ਮਹਾਂਵੀਰ ਚੱਕਰ ਨਾਲ ਪੁਰਸਕਰਿਤ ਕੀਤਾ ਗਿਆ ਸੀ । ਦਿੱਤੀਆਂ ਹਦਾਇਤਾਂ ਦਾ ਸੰਖੇਪ ਸਾਰ ਸੀ:
-ਜਰਨੈਲ ਸਿੰਘ ਭਿੰਡਰਾਂਵਾਲੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਖਾਸ ਕਰਕੇ, ਪੰਜਾਬ ਦੇ ਦੂਜੇ ਗੁਰਦਵਾਰਿਆਂ ਵਿਚ ਆਮ ਕਰਕੇ ਜੋ ਸਥਿਤੀ ਪੈਦਾ ਕਰ ਦਿੱਤੀ ਸੀ ਉਹ ਵਿਸਫੋਟਕ ਹੋ ਗਈ ਹੈ ਅਤੇ ਬਹਤੁ ਹੀ ਖਤਰਨਾਕ ਪਾਸਾਰ ਧਾਰਨ ਕਰ ਗਈ ਹੈ । ਦਰ ਅਸਲ ਦੇਸ ਦੀ ਸਲਾਮਤੀ ਗੰਭੀਰ ਖਤਰੇ ਵਿੱਚ ਸੀ।
_ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕੋਈ ਪ੍ਰਭਾਵ ਪਾ ਸਕਣ ਵਿੱਚ ਬੁਰੀ ਤਰ੍ਹਾਂ ਅਸਫਲ ਹੋਇਆ ਸੀ ਅਤੇ ਪ੍ਰਸ਼ਾਸਨ ਨੂੰ ਵਾਸਵਤ ਵਿੱਚ ਲਕਵਾ ਮਾਰ ਗਿਆ ਸੀ
_ਖਾੜਕੂ ਪੰਜਾਬ ਦੀ ਪੁਲੀਸ ਵਿਚ ਘੁਸ ਗਏ ਸਨ, ਅਤੇ ਪੁਲੀਸ ਬਲ ਆਪਣਾ ਕੁਲ ਸ਼ਕਤੀ ਪ੍ਰਭਾਵ ਗੁਆ ਬੈਠਾ ਸੀ । ਇਸ ਦੇ ਨਾਲ ਹੀ ਉਸ ਦਾ ਮਨੋਬਲ ਬਹੁਤ ਡਿਗ ਗਿਆ ਸੀ, ਕਿਉਂਕਿ ਹਾਲ ਵਿੱਚ ਹੀ ਬਹੁਤ ਸਾਰੇ ਪੁਲੀਸ ਵਾਲੇ ਕਤਲ ਕਰ ਦਿਤੇ ਗਏ ਸਨ।
_ਸਿਥਿਤੀ ਨੂੰ ਸੁਖਾਵਾਂ ਮੋੜ ਦੇਣ ਅਤੇ ਅਕਾਲੀਆਂ ਨਾਲ ਸ਼ਾਂਤਮਈ ਸਮਝੌਤੇ ‘ਤੇ ਅਪੜਨ ਲਈ ਕੇਂਦਰ ਵਲੋਂ ਕੀਤੇ ਅੰਤਮਘੜੀ ਦੇ ਜਤਨ ਨਿਸਫਲ ਗਏ ਸਨ।
_ਅਕਾਲੀ ਆਗੂ ਅਤੇ ਸਿੰਘ ਸਾਹਿਬਾਨ ਅਕਾਲ ਤਖਤ ਖਾਲੀ ਕਰਾਉਣ ਲਈ ਅਤੇ ਹਰਿਮੰਦਰ ਸਮੂਹ ਦੀ ਕਿਲ੍ਹੇਬੰਦੀ ਬੰਦ ਕਰਨ ਲਈ ਭਿੰਡਰਾਂਵਾਲੇ ਉਤੇ ਆਪਣਾ ਪ੍ਰਭਾਵ ਵਰਤ ਸਕਣ ਵਿੱਚ ਅਸਫਲ ਹੋ ਗਏ ਸਨ।
_ਸੰਤ ਲੌਂਗੋਵਾਲ ਨੇ ਰਾਜ ਦੇ ਅੰਦਰ ਅਨਾਜ ਦੀ ਢੋਅ-ਢੁਆਈ ਨੂੰ ਰੋਕਣ ਲਈ 3 ਜੂਨ 1984 ਤੋਂ ਰਾਜ ਭਰ ਵਿੱਚ ਮੋਰਚਾ ਲਾਉਣ ਦਾ ਨਾਅਰਾ ਦੇ ਦਿਤਾ ਸੀ। ਇਸ ਨਾਲ ਅਮਨ ਕਾਨੂੰਨ ਦੀ ਸਥਿਤੀ ਹਰ ਵਿਗੜ ਜਾਣ ਦੀ ਆਸ ਕੀਤੀ ਜਾ ਰਹੀ ਸੀ।
_ਸ੍ਰੀਮਤੀ ਇੰਦਰਾ ਗਾਂਧੀ ਨੇ, ਬੜੇ ਜੱਕੋ-ਤੱਕਿਆਂ ਮਗਰੋਂ, ਅਖੀਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚੋਂ ਅਤੇ ਪੰਜਾਬ ਦੇ ਦੂਜੇ ਗੁਰਦੁਆਰਿਆਂ ਵਿਚੋਂ ਖਾੜਕੂਆਂ ਨੂੰ ਬਾਹਰ ਕਢਣ ਲਈ ਸੈਨਾ ਦੀ ਵਰਤੋਂ ਕਰਨ ਦਾ ਫੈਸਲਾ ਕਰ ਲਿਆ ਸੀ।
_ਜਿਉਂ ਹੀ ਅੱਗੇ ਵਧੇ ਦਾ ਹੁਕਮ ਮਿਲੇ, ਕਾਰਵਾਈ ਛੇਤੀ ਤੋਂ ਛੇਤੀ ਸ਼ੁਰੂ ਕਰ ਦੇਣੀ ਸੀ ਅਤੇ ਫੁਰਤੀ ਨਾਲ ਮੁਨਾਸਿਬ ਤੌਰ ਤੇ 48 ਤੋਂ 72 ਘੰਟੇ ਦੇ ਅੰਦਰ ਅੰਦਰ ਮੁਕੰਮਲ ਕਰ ਦੇਣੀ ਸੀ।
_ਹਰਿਮੰਦਰ ਸਾਹਿਬ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਲਈ ਪੁਲੀਸ ਤੇ ਅਰਧ-ਸੈਨਿਕ ਬਲਾਂ ਸਮੇਤ ਸਾਰੇ ਬਲਾਂ ਦੀ ਕਮਾਨ ਮੇਰੇ ਹੱਥ ਵਿੱਚ ਹੋਣੀ ਸੀ ਅਤੇ ਮੈਂ ਆਪਣੀਆਂ ਮੁਢਲੀਆਂ ਯੋਜਨਾਵਾਂ 3 ਜੂਨ ਨੂੰ ਅੰਮ੍ਰਿਤਸਰ ਵਿਖੇ ਸੁੰਦਰ ਜੀ ਸਾਮ੍ਹਣੇ ਪੇਸ਼ ਕਰਨੀਆਂ ਸਨ।
_9 ਪਿਆਦਾ ਸੈਨਾ ਦੀ ਡੀਵੀਜ਼ਨ ਦੀਆਂ ਲੜਾਕੂ ਟੁਕੜੀਆਂ ਤੋਂ ਇਲਾਵਾ, ਜਿਹੜੀਆਂ ਪਹਿਲਾਂ ਹੀ ਮੇਰੀ ਸਪੁਰਦਗੀ ਵਿੱਚ ਸਨ, ਲੋੜ ਅਨੁਸਾਰ ਹੋਰ ਵਾਧੂ ਸ਼ਕਤੀ ਪ੍ਰਾਪਤ ਕਰਵਾਈ ਜਾਣੀ ਸੀ ।
_ਮੈਨੂੰ ਸੌਂਪੇ ਗਏ ਕਾਰਜ ਦੀ ਤਾਮੀਲ ਕਰਦਿਆਂ, ਹੇਠ ਲਿਖੇ ਮਾਪਦੰਡ ਧਿਆਨ ਵਿਚ ਰੱਖੇ ਜਾਣ ਸਨ :
(1) ਘਟ ਤੋਂ ਘਟ ਬਲ ਪ੍ਰਯੋਗ ਕੀਤਾ ਜਾਣਾ ਸੀ ।
(2) ਵਲਗਣ ਦੇ ਅੰਦਰਲੀਆਂ ਇਮਾਰਤਾਂ ਖਾਸ ਕਰਕੇ ਹਰਿਮੰਦਰ ਸਾਹਿਬ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਣਾ ਸੀ।
(3) ਪੂਰੀ ਕੋਸ਼ਿਸ਼ ਕਰਨੀ ਸੀ ਕਿ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹਰਿਮੰਦਰ ਦੇ ਅੰਦਰ ਮੌਜੂਦ ਬੇਗੁਨਾਹ ਯਾਤਰ ਬਾਹਰ ਆ ਜਾਣ। ਜੇ ਕੁਝ ਯਾਤਰੂ ਬਾਹਰ ਆਉਣ ਤੋਂ ਇਨਕਾਰ ਕਰਨ, ਉਹਨਾਂ ਨੂੰ ਕਾਰਵਾਈ ਨੂੰ ਅਮਲੀ ਰੂਪ ਦੇਂਦਿਆਂ ਜੇ ਸੰਭਵ ਹੋ ਸਕੇ ਖਾੜਕੂਆਂ ਨਾਲੋਂ ਵੱਖ ਕਰਨਾ ਸੀ ।
(4) ਕਾਰਵਾਈ ਵਿਚ ਹਿੱਸਾ ਲੈਣ ਵਾਲੇ ਸਾਰੇ ਜਵਾਨਾਂ ਨੇ ਹਰਿਮੰਦਰ ਦੀ ਪਵਿਤਰਤਾ ਨੂੰ ਬਰਕਰਾਰ ਰਖਣਾ ਸੀ, ਅਤੇ ਉਹਨਾਂ ਦਾ ਨਿਜੀ ਵਰਤੋਂ ਵਿਹਾਰ ਅਜਿਹਾ ਹੋਣਾ ਜ਼ਰੂਰੀ ਸੀ ਜੋ ਨਿੰਦਾਯੋਗ ਨਾ ਹੋਵੇ।
_ਜਿਥੇ ਲੈਫਟੀਨੈਂਟ ਜਨਰਲ ਆਰ.ਐਸ.ਦਿਆਲ, ਐਮ.ਵੀ.ਸੀ. ਨੂੰ ਸੈਨਾ ਦੇ ਕਮਾਂਡਰ ਨੇ ਰਾਜ ਅੰਦਰਲੇ ਨੀਯਤ ਗੁਰਦੁਆਰਿਆਂ ਵਿਚ ਖਾੜਕੂਆਂ ਨੂੰ ਬਾਹਰ ਕੱਢੇ ਜਾਣ ਦੀਆਂ ਕਾਰਵਾਈਆਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ, ਉਥੇ ਲੈਫਟੀਨੈਂਟ ਜਨਰਲ ਕੇ. ਗੋਰੀ ਸ਼ੰਕਰ ਐਮ. ਵੀ. ਸੀ., ਨੂੰ ਜੋਕਿ (ਜਲੰਧਰ ਸਥਿਤ) 11 ਕੋਰ ਦਾ ਜਨਰਲ ਅਫ਼ਸਰ ਕਮਾਂਡਿੰਗ ਸੀ, ਪੂਰੇ ਪ੍ਰਾਂਤ ਵਿੱਚ ਹਿੰਦ ਪਾਕਿ ਸਰਹੱਦ ਨੂੰ ਸੀਲ ਕਰਨ ਦਾ ਕਾਰਜ ਸੌਂਪਿਆ ਗਿਆ ਤਾਂ ਜੋ ਖਾੜਕੂਆਂ ਤੇ ਹਥਿਆਰਾਂ ਦੀ ਸੀਮਾਂਪਾਰੋਂ ਘੁਸ-ਬੈਠ ਨੂੰ ਰੋਕਿਆ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਾਕਿਸਤਾਨ ਫੌਜੀ ਤੌਰ ‘ਤੇ ਸਥਿਤੀ ਦਾ ਲਾਭ ਉਠਾ ਕੇ ਸਾਨੂੰ ਨੁਕਸਾਨ ਨਾ ਪਹੁੰਚਾਵੇ।
_ਜਿਥੇ ਖਾੜਕੂਆਂ ਨੂੰ ਬਾਹਰ ਕਢਣ ਦੀ ਕਾਰਵਾਈ ਨੂੰ “ਬਲੂ ਸਟਾਰ” ਕਾਰਵਾਈ ਦਾ ਨਾਂ ਦਿਤਾ ਗਿਆ, ਉਥੇ ਸਰਹੱਦ ਨੂੰ ਸੀਲ ਕਰਨ ਦੀ ਕਾਰਵਾਈ ਨੂੰ “ਵੁਡ ਰੋਜ਼ ਕਾਰਵਾਈ ਦਾ ਨਾਂ ਦਿੱਤਾ ਗਿਆ।
ਛੇਤੀ ਹੀ ਕਾਨਫਰੰਸ ਸਮਾਪਤ ਹੋਈ ਅਤੇ ਅਸੀਂ ਸਾਰੇ ਖਿੰਡ ਪੁੰਡ ਗਏ । ਮੈਂ ਤੁਰੰਤ ਹੀ ਆਪਣੇ ਮੁਖੀ ਸਟਾਫ ਅਫਸਰਾਂ ਨੂੰ ਜਿਹੜੇ ਉਸ ਵੇਲੇ ਮੇਰਠ ਸਨ ਹਦਾਇਤਾਂ ਦੇ ਦਿੱਤੀਆਂ ਕਿ ਮੇਰਠ ਤੇ ਜਲੰਧਰ ਵਿਚ ਸਥਿਤ ਮੇਰੇ ਬ੍ਰੀਗੇਡ ਸੜਕ ਦੇਰਸਤੇ ਅੰਮ੍ਰਿਤਸਰ ਨੂੰ ਚਲ ਪੈਣ । ਦਸਤਿਆਂ ਨੂੰ ਅੰਮ੍ਰਿਤਸਰ ਵਿਚ ਅਮਨ ਤੇ ਕਾਨੂੰਨ ਦੀ ਬਹਾਲੀ ਲਈ ਨਗਰ ਪ੍ਰਸ਼ਾਸਨ ਦੀ ਸਹਾਇਤਾ ਕਰਨ ਦਾ ਕਾਰਜ ਸੌਂਪਿਆ ਜਾਣਾ ਸੀ ਜਿਸ ਨੂੰ ਆਮ ਕਰਕੇ ਸ਼ਹਿਰੀ ਅਧਿਕਾਰੀਆਂ ਦੀ ਸਹਾਇਤਾ ਕਰਨਾ ਆਖਿਆ ਜਾਂਦਾ ਹੈ। ਨਗਰ ਪ੍ਰਸ਼ਾਸਨ ਨੂੰ ਅਜਿਹੀ ਸਹਾਇਤਾ ਲਿਖਤੀ ਬੇਨਤੀ ਕਰਨ ਉੱਤੇ ਆਮ ਕਰਕੇ ਓਦੋਂ ਦਿੱਤੀ ਜਾਂਦੀ ਹੈ ਜਦੋਂ ਹੜਾਂ ਤੇ ਤੂਫਾਨਾਂ ਵਰਗੀਆਂਕੁਦਰਤੀ ਆਫਤਾਂਆ ਪੈਣ ਤੇਲ ਸਥਾਪਨਾਵਾਂ, ਡਾਕ ਤੇ ਤਾਰ ਸੰਚਾਰ, ਬਿਜਲੀ ਪੂਰਤੀ ਆਦਿ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਖਣ ਵਿਚ ਮਦਦ ਦੀ ਲੋੜ ਹੋਵੇ, ਪੁਲੀਸ ਬਲ ਦੇ ਵੱਸ ਤੋਂ ਬਾਹਰ ਹਿੰਸਾ ਭੜਕ ਉਠਣ ਦੀ ਹਾਲਤ ਵਿੱਚ ਅਮਨ ਤੇ ਕਾਨੂੰਨ ਬਹਾਲ ਰੱਖਣ ਤੋਂ ਇਲਾਵਾ ਹੜਤਾਲਾਂ ਅਤੇ ਵੱਡੇ ਪੈਮਾਨੇ ਦੇਅੰਦੋਲਨਾਂ ਵੇਲੇਲੋੜ ਪਵੇ। ਇਸ ਵੇਲੇ ਮੈਂ ਆਪਣੇ ਸਟਾਫ ਜਾਂ ਦਸਤਾ ਕਮਾਂਡਰਾਂ ਨੂੰ ਇਸ ਕਿਸਮ ਦਾ ਕੋਈ ਸੰਕੇਤ ਨਹੀਂ ਸੀ ਦਿਤਾ ਕਿ ਸਾਨੂੰ ਖਾੜਕੂਆਂ ਨੂੰ ਬਾਹਰ ਕਢਣ ਲਈ ਹਰਿਮੰਦਰ ਸਾਹਿਬ ਵਿਚ ਦਾਖਲ ਹੋਣਾ ਪੈ ਸਕਦਾ ਹੈ। ਇੰਜ ਮੈਂ ਇਸ ਵਾਸਤੇ ਕੀਤਾ ਕਿ ਗੈਰ-ਜ਼ਿੰਮੇਵਾਰ ਵਿਅਕਤੀਆਂ ਵਲੋਂ ਫਜ਼ੂਲ ਗੱਲਾਂ ਕਰਨ ਤੇ ਅਫਵਾਹਾਂ ਫੈਲਾਉਣ ਦੀ ਕੋਈ ਸੰਭਾਵਨਾ ਨਾ ਰਹਿ ਜਾਏ ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਸਨ।
ਮੇਰਠ ਤੇ ਜਲੰਧਰ ਵਿੱਚ ਪਿਆਦਾ ਸੈਨਾ ਦੇ ਦੋ ਬ੍ਰੀਗੇਡਾਂ ਤੋਂ ਇਲਾਵਾ ਮੇਰਾ ਇਕ ਬ੍ਰੀਗੇਡ ਦਿੱਲੀ ਵਿਚ ਸੀ ਪਰ ਇਸ ਨੂੰ ਮੈਂ ਅੰਮ੍ਰਿਤਸਰ ਨਹੀਂ ਭੇਜ ਸਕਦਾ ਸਾਂ ਕਿਉਂਕਿ ਇਸ ਦੀ ਰਾਜਧਾਨੀ ਵਿਚ ਹੀ ਕਿਸੇ ਸੰਭਾਵੀ ਵਿਸਫੋਟਕ ਸਥਿਤੀ ਨਾਲ ਨਿਬੜਨ ਵਾਸਤੇ ਲੋੜ ਹੋ ਸਕਦੀ ਸੀ ਜਿਹੜੀ ਅੰਮ੍ਰਿਤਸਰ ਤੇ ਪੰਜਾਬ ਦੇ ਦੂਜੇ ਹਿਸਿਆਂ ਵਿਚ ਸਾਡੀਆਂ ਆਗਾਮੀ ਕਾਰਵਾਈਆਂ ਦੇ ਫਲਸਰੂਪ ਪੈਦਾ ਹੋ ਸਕਦੀ ਸੀ। ਇਸ ਦੀ ਬਜਾਏ ਮੈਨੂੰ ਇਹ ਕਮੀ ਪੂਰੇ ਕਰਨ ਲਈ ਗੁਆਂਢੀ ਉਤਰੀ ਕਮਾਨ ਕੋਲੋਂ ਹੋਰ ਵਾਧੂ ਫੌਜੀ ਦਸਤੇ ਲੈਣੇ ਪਏ ਸਨ । ਇਹਨਾਂ ਵਾਧੂ ਟੁਕੜੀਆਂ ਨੂੰ ਅੰਮ੍ਰਿਤਸਰ ਲਈ ਰਵਾਨਾ ਹੋਣ ਦੇ ਹੁਕਮ ਨਾਲੋ ਨਾਲ ਹੀ ਸੈਨਿਕ ਹੈਡਕੁਆਟਰ ਤੋਂ ਦਿੱਤੇ ਜਾ ਰਹੇ ਸਨ। ਸਾਰੇ ਨੀਯਤ ਕੀਤੇ ਦਸਤਿਆਂ ਦੇ ਹੈਡਕੁਆਟਰਾਂ ਤੇ ਟੁਕੜੀਆਂ ਨੇ ਵਧ ਤੋਂ ਵਧ 3 ਜੂਨ ਤੱਕ ਅੰਮ੍ਰਿਤਸਰ ਵਿੱਚ ਇਕੱਠੇ ਹੋ ਜਾਣਾ ਸੀ । ਪਰੰਤੂ ਦਸਤਿਆਂ ਤੇ ਯੂਨਿਟਾਂ ਦੇ ਕਮਾਂਡਰਾਂ ਨੂੰ ਤੁਰਤ ਅੰਮ੍ਰਿਤਸਰ ਪਹੁੰਚ ਜਾਣ ਦਾ ਆਦੇਸ਼ ਦਿੱਤਾ ਗਿਆ ਸੀ ਤਾਂ ਜੋ ਮੈਂ ਉਹਨਾਂ ਨੂੰ ਸੌਂਪੇ ਜਾਣ ਵਾਲੇ ਸੰਭਾਵੀ ਕਾਰਜਾਂ ਬਾਰੇ ਮੁਢਲੀਆਂ ਹਦਾਇਤਾਂ ਦੇ ਸਕਾਂ ਜਿਸ ਨਾਲ ਉਹ ਜਿੰਨਾਂ ਚਿਰ ਤੱਕ ਉਹਨਾਂ ਦੇ ਦਸਤੇ ਪਹੁੰਚਦੇ ਨਹੀਂ ਯੋਜਨਾਵਾਂ ਉਲੀਕਣ ਦਾ ਕੰਮ ਸ਼ੁਰੂ ਕਰ ਸਕਣ। ਉਪਰੋਕਤ ਵਾਰਤਾ ਤੋਂ ਇਹ ਸਪਸ਼ਟ ਹੋ ਗਿਆ ਹੋਵੇਗਾ ਕਿ ਅਖਬਾਰਾਂ ਵਿਚ ਛਪੀਆਂ ਇਸ ਕਿਸਮ ਦੀਆਂ ਖਬਰਾਂ ਵਿੱਚ ਕਈ ਸਚਾਈ ਨਹੀਂ ਕਿ ਸੈਨਾ ਨੂੰ ਕਈ ਹਫਤੇ ਪਹਿਲਾਂ ਹਰਿਮੰਦਰ ਸਾਹਿਬ ਅੰਦਰਲੀ ਮੋਰਚੇਬੰਦੀ ਬਾਰੇ ਵਿਸਤ੍ਰਿਤ ਖੁਫੀਆ ਜਾਣਕਾਰੀ ਦਿੱਤੀ ਗਈ ਸੀ ਅਤੇ ਕਿ ਅਸਲ ਵਿੱਚ, ਅਸਾਂ ਉੱਤਰ ਪ੍ਰਦੇਸ਼ ਦੇ ਮੈਦਾਨ ਵਿਚ ਕਿਧਰੇ ਹਰਿਮੰਦਰ ਦਾ ਵੱਡਾ ਸਾਰਾ ਨਮੂਨਾ ਖੜਾ ਕੀਤਾ ਸੀ ਜਿਥੇ ਅਸਲ ਕਾਰਵਾਈ ਕਰਨ ਤੋਂ ਪਹਿਲਾਂ ਪੂਰਵ-ਅਭਿਆਸ ਕੀਤਾ ਗਿਆ ਸੀ । ਇਸ ਗੱਲ ਦਾ ਸਚਾਈ ਨਾਲ ਦੂਰ ਦਾ ਵੀ ਵਾਸਤਾ ਨਹੀਂ । ਦੂਜੇ ਪਾਸੇ ਸਾਡੇ ਹਰਿਮੰਦਰ ਅੰਦਰ ਦਾਖਲ ਹੋਣ ਤੋਂ’ਮਹਿਜ਼ ਇਕ ਦਿਨ ਪਹਿਲਾਂ ਮੈਨੂੰ ਇਹ ਜ਼ਰੂਰ ਪਤਾ ਲਗਾ ਸੀ ਕਿ ਕੁਝ ਹਫਤੇ ਹੋਏ ਵਿਸ਼ੇਸ਼ ਸਰਹੱਦੀ ਬਲ ਕੇਂਦਰ ਦੇ ਕੈਬਨਿਟ ਸਕਤਰੇਤ ਅਧੀਨ ਸਿਧੇ ਤੌਰ ਤੇ ਕੰਮਕਰਦੇ ਇਕ ਅਰਧ-ਸੈਨਿਕ ਬਲ ਨੇ ਲੋੜ ਪੈਣ ਦੀ ਸੂਰਤ ਵਿੱਚ ਹਰਿਮੰਦਰ ਸਾਹਿਬ ਵਿਚ ਖਾੜਕੂਆਂ ਨੂੰ ਕਢਣ ਦੀ ਕਾਰਵਾਈ ਕਰਨ ਦੀਆਂ ਸੰਭਾਵੀ ਯੋਜਨਾਵਾਂ ਤਿਆਰ ਕੀਤੀਆਂ ਸਨ । ਇਹ ਗੱਲ ਮੈਨੂੰ ਕਿਸੇ ਹੋਰ ਨੇ ਨਹੀਂ ਖ਼ੁਦ ਇਸ ਬਲ ਦੇ ਇਕ ਵੱਡੇ ਅਫਸਰ ਨੇ ਦੱਸੀ ਸੀ ਜਿਹੜਾ ਵਿਸ਼ੇਸ਼ ਸਰਹੱਦੀ ਬਲ ਦੀ ਉਸ ਉਪ-ਟੁਕੜੀ ਦੀ ਕਮਾਨ ਕਰ ਰਿਹਾ ਸੀ ਜਿਹੜੀ ਨੀਲਾ ਤਾਰਾ ਕਾਰਵਾਈ ਕਰਨ ਲਈ ਮੇਰੇ ਅਧੀਨ ਸੀ । ਮੇਰਾ ਖਿਆਲ ਹੈ ਕਿ ਕੇਂਦਰ ਨੇ ਅਖੀਰ ਜ਼ਰੂਰ ਇਹ ਅਨੁਭਵ ਕਰ ਲਿਆ ਹੋਵੇਗਾ ਕਿ ਹਰਿਮੰਦਰ ਸਾਹਿਬ ਦੀ ਸਫਾਈ ਕਰਨ ਦੇ ਕੰਮ ਨਾਲ ਜੋ ਸੁਚੱਜੇ ਢੰਗ ਨਾਲ ਬਣਾਏ ਮੋਰਚਿਆਂ ਨਾਲ ਕਿਲੇਬੰਦ ਹੈ ਬੜਾ ਭਾਰੀ ਜਾਨੀ ਨੁਕਸਾਨ ਹੋਵੇਗਾ ਅਤੇ ਇਸ ਖਾਸੇ ਤੇ ਪਾਸਾਰ ਵਾਲਾ ਕਾਰਜ ਨੇਪਰੇ ਚਾੜ੍ਹਨਾ ਕਿਸੇ ਵੀ ਅਰਧ-ਸੈਨਿਕ ਬਲ ਦੀ ਸਮਰਥਾ ਤੋਂ ਬਾਹਰ ਦੀ ਗੱਲ ਹੈ।
1 ਜੂਨ
ਸਵੇਰੇ ਵੱਡੇ ਤੜਕੇ ਤੱਕ, ਮੇਰਾ ਨਾਇਬ ਬ੍ਰੀਗੇਡੀਅਰ ਐਨ. ਕੇ. (ਨਿੱਕੀ) ਤਲਵਾੜ (ਗਰਨੇਡੀਅਰ ਰੈਜਮੈਂਟ ਦਾ ਇਕ ਪਿਆਦਾ ਅਫਸਰ) ਮੇਰੇ ਮੁਖੀ ਸਟਾਫ ਅਫਸਰਾਂ ਨਾਲ ਅੰਮ੍ਰਿਤਸਰ ਪਹੁੰਚ ਗਿਆ ਅਤੇ ਉਥੇ ਲੌਜਰ ਦਸਤੇ 15 ਪਿਆਦਾ ਡੀਵੀਜ਼ਨ ਨਾਲ ਤੁਰਤ ਸੰਪਰਕ ਕਾਇਮ ਕਰ ਲਿਆ। ਬੇਸ਼ਕ ਇਸ ਡੀਵੀਜਨ ਦੇ ਸਟਾਫ ਨੂੰ ਕੁਝ ਕੁ ਕੱਚ-ਪੱਕ ਜਿਹੀ ਜਾਣਕਾਰੀ ਸੀ ਕਿ ਅਸੀਂ ਅੰਮ੍ਰਿਤਸਰ ਪਹੁੰਚਣ ਵਾਲੇ ਹਾਂ, ਪਰ ਡੀਵੀਜ਼ਨ ਵਿੱਚ ਕਿਸੇ ਨੂੰ ਵੀ ਇਹ ਕਨਸੋਅ ਨਹੀਂ ਸੀ ਕਿ ਸਾਨੂੰ ਕੰਮ ਕੀ ਸੌਂਪਿਆ ਗਿਆ ਸੀ । ਲੜੀਂਦਾ ਤਾਲ ਮੇਲ ਕਾਇਮ ਕਰਨ ਮਗਰੋਂ ਡੀਵੀਜ਼ਨ ਦੇ ਹੈਡਕੁਆਟਰ ਦੇ ਮੁਖ ਲੜ੍ਹੇ ਵਿਚ ਇਕ ਵੱਡਾ ਸਾਰਾ ਕਾਨਫਸ ਹਾਲ ਫਟਾਫਟਾ ਮੇਰੇ ਸਟਾਫ ਨੂੰ ਉਪਲਬਧ ਕਰਾਇਆ ਗਿਆ। ਅਤੇ ਇਹ ਸਾਰੀ ਕਾਰਵਾਈ ਕਰਨ ਵਾਲਾ ਕਮਰਾ ਅਤੇ ਮਗਰੋਂ ਨੀਲਾ ਤਾਰਾ ਕਾਰਵਾਈ ਨਾਲ ਸੰਬੰਧਤ ਹਰ ਭਵਿਖੀ ਸਰਗਰਮੀ ਦਾ ਕੇਂਦਰ ਬਣ ਗਿਆ । ਇਹ ਥਾਂ ਸੀ ਜਿਥੇ ਯੋਜਨਾਵਾਂ ਵਿਉਂਤੀਆਂ ਗਈਆਂ, ਸੈਨਾ ਦੇ ਕਮਾਂਡਰ ਸਾਮ੍ਹਣੇ ਪੇਸ ਕੀਤੀਆਂ ਗਈਆਂ, ਬਾਰ ਬਾਰ ਸੋਧੀਆਂ ਗਈਆਂ, ਵਿਚਾਰੀਆਂ ਗਈਆਂ ਅਤੇ ਉਹਨਾਂ ਦੀ ਸਾਰਥਕਤਾ ਨੂੰ ਇਥੇ ਹੀ ਜੰਗੀ ਖੇਡ ਨਾਲ ਪਰਖਿਆ ਗਿਆ। ਇਹ ਥਾਂ ਹੈ ਜਿਥੇ ਸਾਡੇ ਨਾਲ ਸੰਬੰਧਤ ਕੀਤੇ ਜਾਣ ਵਾਲੇ ਪੁਲੀਸ ਤੇ ਅਰਧ-ਸੈਨਾ ਬਲ ਦੇ ਉਚ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਤੇ ਉਹਨਾਂ ਨਾਲ ਯੋਜਨਾਵਾਂ ਦਾ ਤਾਲਮੇਲ ਬਿਠਾਇਆ ਗਿਆ। ਇਹ ਥਾਂ ਉਚ ਜ਼ਿਲਾ ਅਧਿਕਾਰੀਆਂ ਖੁਫੀਆਂ ਅਦਾਰਿਆਂ ਤੇ ਸਾਡੇ ਵਿਚਕਾਰ ਸੰਪਰਕ ਤੇ ਸੂਚਨਾ ਦੇ ਵਟਾਂਦਰੇ ਲਈ ਮੇਲਜੋਲ ਦਾ ਟਿਕਾਣਾ ਵੀ ਬਣੀ| ਟੈਲੀਫੋਨ ਦੀਆਂ ਘੰਟੀਆਂ ਲਗਾਤਾਰ ਵਜਦੀਆਂ, ਹਰਿਮੰਦਰ ਸਾਹਿਬ ਦੇ ਆਸ ਪਾਸ ਦੀ ਹਾਲਤ ਬਾਰੇ ਖਬਰਾਂ ਆਉਂਦੀਆਂ ਰਹਿੰਦੀਆਂ,ਅਤੇਰਾਤ ਦਿਨ,ਕਿਸੇ ਬਹੁਤੇ ਆਰਾਮ ਜਾਂਰਾਹਤ ਬਗੈਰ, ਕਿਸੇ ਨਾ ਕਿਸੇ ਤਰ੍ਹਾਂ ਦੀ ਸਰਗਰਮੀ ਚਲਦੀ ਰਹਿੰਦੀ। ਇਸ ਅਪ੍ਰੇਸ਼ਨ ਰੂਮ ਦੀ ਇਕ ਨੁਕਰ ਵਿੱਚ ਮੇਰਾ ਦਫਤਰ ਸੀ ਜਿਥੇ ਮੈਂ ਲਗਪਗ ਅਗਲੇ ਤਕਰੀਬਨ 96 ਘੰਟੇ ਗੁਜ਼ਾਰੇ ਤੇ ਜਿਥੇ ਅੱਧੀ ਅੱਧੀ ਰਾਤ ਤੱਕ ਕੰਮ ਹੁੰਦਾ ਰਿਹਾ। ਇਸ ਕਾਰਵਾਈ ਦੀ ਨਜ਼ਾਕਤ ਤੇ ਇਸ ਦੇ ਲੁਕਾਅ-ਛੁਪਾ ਨੂੰ ਧਿਆਨ ਵਿੱਚ ਰੱਖਦਿਆਂ ਇਥੇ ਆਉਣ ਜਾਣ ਵਾਲਿਆਂ ਉਤੇ ਸਖ਼ਤ ਬੰਦਸ਼ ਸੀ।
ਮੈਂ ਦੁਪਹਿਰ ਕੁ ਵੇਲੇ ਅੰਮ੍ਰਿਤਸਰ ਪਹੁੰਚਾ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਮਗਰੋਂ ਹਰਿਮੰਦਰ ਸਾਹਿਬ ਬਾਰੋ ਜਿੰਨੀ ਵਧ ਤੋਂ ਵਧ ਖੁਫੀਆ ਜਾਣਕਾਰੀ ਮਿਲ ਸਕਦੀ ਸੀ ਪ੍ਰਾਪਤ ਕਰਨ ਲਈ ਹਰ ਪ੍ਰਾਪਤ ਸਾਧਨ ਵਰਤਣ ਬਾਰੇ ਸੋਚਣ ਲਗਾ। ਮੈਨੂੰ ਭੂਗੋਲਿਕ ਚੁਗਰਦੇ ਦੇ ਮਹੀਨ ਵੇਰਵੇਲੋੜੀਂਦੇ ਸਨ,ਜਿਵੇਂ ਹਰਿਮੰਦਰ ਨੂੰ ਜਾਂਦੇ ਰਸਤੇ ਕਿਹੜੇ ਹਨ, ਅੰਦਰ ਕਿਥੋਂ ਕਿਥੋਂ ਜਾਇਆ ਜਾ ਸਕਦਾ ਹੈ, ਹਰਿਮੰਦਰ ਦੇ ਬਾਹਰ ਚੁਫੇਰੇ ਦੀਆਂ ਇਮਾਰਤਾਂ ਵਿਚ ਹਰਿਮੰਦਰ ਤੋਂ ਉਚੇ ਲਾਭਕਾਰੀ ਟਿਕਾਣੇ ਅਤੇ ਖਾੜਕੂਆਂ ਦੇ ਲੁਕਣ ਦੇ ਅੱਡੇ ਕਿਥੇ ਕਿਥੇ ਹਨ।ਇਸ ਤੋਂ ਇਲਾਵਾ, ਮੈਨੂੰ ਮੋਟਾ ਜਿਹਾ ਅੰਦਾਜ਼ਾ ਵੀ ਚਾਹੀਦਾ ਸੀ ਕਿ ਹਰਿਮੰਦਰ ਤੇ ਹਸਟਲ ਸਮੂਹ ਦੋਹਾਂ ਦੇ ਅੰਦਰ ਕਿੰਨੀ ਕੁ ਗਿਣਤੀ ਵਿਚ ਖਾੜਕੂ ਤੇ ਹਥਿਆਰ ਹਨ, ਵਲਗਣ ਦੇ ਅੰਦਰਲੇ ਮੋਰਚਿਆਂ ਦੀ ਬਣਤਰ ਕਿਸ ਪ੍ਰਕਾਰ ਦੀ ਹੈ, ਅਤੇ ਭਿੰਡਰਾਂਵਾਲੇ, ਜਨਰਲ ਸਬੇਗ ਸਿੰਘ ਟੌਹੜਾ ਤੇ ਲੌਂਗਵਾਲ ਜਿਹੀਆਂ ਅਹਿਮ ਸ਼ਖਸੀਅਤਾਂ ਦੇ ਟਿਕਾਣੇ ਕਿਥੇ ਹਨ।
ਸਮੁਚੇ ਇਮਾਰਤ ਸਮੂਹ ਦਾ ਇਕ ਚਿਤਰ ਬਣਵਾ ਕੇ ਜਲਦੀ ਜਲਦੀ ਉਸ ਦੀਆਂ ਵਡ-ਅਕਾਰੀ ਨਕਲਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਉਤੇ ਪ੍ਰਾਪਤ ਹੋਣ ਵਾਲੀ ਨਿੱਕੀ ਤੋਂ ਨਿੱਕੀ ਜਾਣਕਾਰੀ ਅੰਕਿਤ ਕਰ ਲਈ ਗਈ। ਇਸ ਵੇਲੇ ਮੈਨੂੰ ਇਹ ਪਤਾ ਲੱਗਾ ਕਿ ਜਿਥੇ ਹਰਿਮੰਦਰ ਸਾਹਿਬ ਦੇ ਅੰਦਰ ਖੂਨੀ ਘਟਨਾਵਾਂ ਵਾਪਰ ਰਹੀਆਂ ਹਨ, ਉਥੇ ਇਸ ਦੇ ਨੇੜੇ ਨੇੜੇ ਦੇ ਖੇਤਰ ਵਿਚੋਂ ਤਣਾਓ ਦਾ ਵਾਤਾਵਰਣ ਬਣਿਆ ਹੋਇਆ ਹੈ। ਹਰਿਮੰਦਰ ਸਮੂਹ ਦੀ ਵਲਗਣ ਦੇ ਬਾਹਰ ਤਕਰੀਬਨ 500 ਤੋਂ 800 ਗਜ਼ ਦੇ ਸੰਘਣੀਆਂ ਇਮਾਰਤਾਂ ਦੇ ਇਲਾਕੇ ਵਿੱਚ, ਭਿੰਡਰਾਂਵਾਲੇ ਦੇ ਹਥਿਆਰਬੰਦ ਪੈਰੋਕਾਰਾਂ ਨੇ ਸਤਾਰਾਂ ਤਿੰਨ ਤੋਂ ਚਾਰ ਮੰਜ਼ਲੇ ਮਕਾਨਾਂ ਉਤੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਸੀ ਜਿਨ੍ਹਾਂ ਵਿਚ, ਬਹੁਤੀਆਂ ਹਾਲਤਾਂ ਵਿਚ ਕਾਨੂੰਨੀ ਵਸਨੀਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ । ਇਹਨਾਂ ਵਿਚੋਂ ਕੁਝ ਮਕਾਨਾਂ ਉਤੇ ਦੋ ਮਹੀਨੇ ਪਹਿਲਾਂ ਕਬਜ਼ਾ ਕੀਤਾ ਗਿਆ ਸੀ, ਅਤੇ ਇਸ ਵਿਚਲੇ ਸਮੇਂ ਅੰਦਰ ਇਹਨਾਂ ਨੂੰ ਪੂਰੇ ਬਚਾਓ ਵਾਲੇ ਨਿਗਾਹ ਰਖਣ ਤੇ ਅਗੇਤੀ ਚਿਤਾਵਨੀ ਦੇਣ ਵਾਲੇ ਮੋਰਚਿਆਂ’ ਦੀ ਕਿਲ੍ਹੇਬੰਦੀ ਵਿੱਚ ਬਦਲ ਦਿੱਤਾ ਗਿਆ ਸੀ । ਇਹਨਾਂ ਮੋਰਚਿਆਂ ਵਿੱਚ ਹਲਕੀਆਂ ਮਸ਼ੀਨਗਨਾਂ ਤੇ ਦੂਜੇ ਸਵੈਚਾਲਕ ਹਥਿਆਰਾਂ ਨਾਲ ਲੈਸ ਬੰਦੇ ਤਾਇਨਾਤ ਸਨ ਜਿਨ੍ਹਾਂ ਨੇ ਆਪਣੇ ਹਥਿਆਰ ਹਰਿਮੰਦਰ ਨੂੰ ਜਾਂਦੇ ਰਸਤਿਆਂ ਅਤੇ ਤੰਗ ਗਲੀਆਂ ਦੀਆਂ ਭੂਲ-ਭੁਲਈਆਂ ਵਿਚਲੀਆਂ ਖੁਲ੍ਹੀਆਂ ਥਾਵਾਂ ਵਲ ਸੋਧੇ ਹੋਏ ਸਨ।
ਹੈਰਾਨੀ ਦੀ ਗੱਲ ਇਹ ਸੀ ਕਿ ਪੁਲੀਸ ਦਾ ਇੰਸਪੈਕਟਰ ਜਨਰਲ ਪੀ.ਐਸ. ਭਿੰਡਰ, ਇਹਨਾਂ ਮਕਾਨਾਂ ਵਿਚੋਂ ਆਪਣੇ ਹਥਿਆਰਾਂ ਸਮੇਤ ਪ੍ਰਤੱਖ ਨਜ਼ਰ ਆਉਂਦੇ ਖਾੜਕੂਆਂ ਨੂੰ ਬਾਹਰ ਕਢਣ ਦਾ, ਕੇਂਦਰੀ ਰਾਖਵੇਂ ਪੁਲੀਸ ਬਲ ਸਮੇਤ, ਪੁਲੀਸ ਨੂੰ ਹੁਕਮ ਦੇਣ ਤੋਂ ਅਸਫਲ ਰਿਹਾ ਸੀ। ਜ਼ਾਹਿਰ ਹੈ ਕਿ ਉਹ ਕੁੰਡਾਂ ਦੀ ਖੱਖਰ ਨੂੰ ਛੇੜਨ ਲਈ ਤਿਆਰ ਨਹੀਂ ਸੀ।ਅਤੇ ਇਹਨਾਂ ਬਾਹਰੀ ਕਿਲੇਬੰਦੀਆਂ ਦੇ ਨਿਰੰਤਰ ਪਸਾਰ ਨੂੰ ਰੋਕਣ ਲਈ ਅਮਨ ਕਾਨੂੰਨ ਦੇ ਰਾਖਿਆਂ ਦੀ ਇਸ ਅਸਫਲਤਾ ਕਾਰਨ ਬਾਦ ਵਿਚ ਸੈਨਾ ਨੂੰ ਭਾਰੀ ਕੀਮਤ ਅਦਾ ਕਰਨੀ ਪਈ।
ਇਸ ਵੇਲੇ ਤੱਕ ਸੀ.ਆਰ.ਪੀ.ਐਫ. ਨੇ ਵੀ ਇਹਨਾਂ ਇਮਾਰਤਾਂ ਵਾਲੇ ਖੇਤਰ ਦੇ ਅੰਦਰ ਨੇੜੇ ਦੇ ਚੁਗਿਰਦੇ ਵਿੱਚ ਵਲਗਣ ਦੇ ਨਾਲ ਨਾਲ ਦੀਆਂ ਸੜਕਾਂ ਤੇ ਗਲੀਆਂ ਵਿਚ ਮੋਰਚੇ ਸੰਭਾਲ ਲਏ ਸਨ। ਕਈ ਹਾਲਤਾਂ ਵਿੱਚ ਵਿਰੋਧੀ ਦਲਾਂ ਨੇ ਨਾਲ ਲਗਦੇ ਮਕਾਨਾਂ ਦੀਆਂ ਛੱਤਾਂ ਤੇ ਉਪਰਲੀਆਂ ਮੰਜ਼ਲਾਂ ਉੱਤੇ ਸੱਚੀ ਮੁੱਚੀ ਇਕ ਦੂਜੇ ਵੱਲ ਮੂੰਹ ਕੀਤੇ ਹੋਏ ਸਨ।
ਕਾਰਵਾਈ ਨੂੰ ਕੰਟਰੋਲ ਕਰਨ ਵਾਲੇ ਕਮਰੇ ਵਿਚ ਖਬਰਾਂ ਆ ਰਹੀਆਂ ਸਨ। ਕਿ ਹਰਿਮੰਦਰ ਦੇ ਅੰਦਰ ਤੇ ਬਾਹਰ ਭਿੰਡਰਾਂਵਾਲੇ ਦੇ ਪੈਰੋਕਾਰ ਘਾਤ ਲਾ ਕੇ ਸੀ. ਆਰ.ਪੀ.ਐਫ. ਦੇ ਬੰਦਿਆਂ ਉਤੇ ਰੁਕ ਰੁਕ ਕੇ ਗੋਲੀਆਂ ਚਲਾ ਰਹੇ ਹਨ। ਤਣਾਓ ਬਣਨਾ ਸ਼ੁਰੂ ਹੋ ਗਿਆ ਸੀ । ਇਸ ਦੇ ਨਾਲ ਹੀ, ਸੀ.ਆਰ.ਪੀ.ਐਫ. ਦੇ ਜਵਾਨ ਜਵਾਬ ਵਿਚ ਗੋਲੀਆਂ ਦਾਗ ਰਹੇ ਸਨ ਅਤੇ ਇਹ ਰੁਕ ਰੁਕ ਕੇ ਹੁੰਦੀ ਗੋਲਾਬਾਰੀ ਦੁਪਹਿਰ ਤੋਂ ਸ਼ਾਮ ਦੇ ਸਤ ਵਜੇ ਤੱਕ ਜਾਰੀ ਰਹੀ। ਇਸ ਖਾਸ ਦਿਨ ਦੋਹਾਂ ਪਾਸਿਆਂ ਤੋਂ ਹੁੰਦੀ ਗੋਲਾਬਾਰੀ ਨਾਲ ਗਿਆਰਾਂ ਆਦਮੀ ਮਰੇ।
ਪਹਿਲੀ ਜੂਨ ਦੀ ਸ਼ਾਮ ਤੇ ਰਾਤ ਦਾ ਬਹੁਤਾ ਵਕਤ ਅੰਮ੍ਰਿਤਸਰ ਨੂੰ ਆ ਰਹੇ ਦਸਤਿਆਂ ਦੀ ਗਤੀਵਿਧੀ ਦੀ ਨਿਗਰਾਨੀ ਕਰਦਿਆਂ ਅਪ੍ਰੇਸ਼ਨ ਰੂਮ ਵਿਚ ਹੀ ਬੀਤਿਆ। ਇਸ ਦੇ ਨਾਲ ਹੀ, ਅਗਲੇ ਦਿਨ ਚੁੱਕੇ ਜਾਣ ਵਾਲੇ ਵੱਖ ਵੱਖ ਜ਼ਰੂਰੀ ਕਦਮਾਂ ਬਾਰੇ, ਖਾਸ ਕਰਕੇ ਹਰਿਮੰਦਰ ਸਾਹਿਬ ਦੀ ਡੂੰਘੇ ਗੁਪਤ ਸਰਵੇਖਣ ਦੇ ਪਹਿਲੂ ਬਾਰੇ ਇਕ ਯੋਜਨਾਂ ਉਲੀਕੀ ਗਈ।
2 ਜੂਨ
ਪੁਲੀਸ ਤੇ ਖੁਫੀਆ ਅਦਾਰਿਆਂ ਦੇ ਵੱਡੇ ਅਫਸਰਾਂ ਨਾਲ ਗੈਰ-ਰਸਮੀ ਮੁਲਾਕਾਤਾਂ ਨਾਲ ਇਹ ਦਿਨ ਸ਼ੁਰੂ ਹੋਇਆ। ਇਹਨਾਂ ਮੁਲਾਕਾਤਾਂ ਦਾ ਮਨੋਰਥ ਸਥਿਤੀ ਦਾ ਜਾਇਜ਼ਾ ਲੈਣਾ ਸੀ । ਮੈਂ ਲਫਜ਼ ਗੈਰ-ਰਸਮੀ ਉਤੇ ਜ਼ੋਰ ਦੇਂਦਾ ਹਾਂ, ਕਿਉਂਕਿ ਜਿਲਾ ਪ੍ਰਸ਼ਾਸਨ ਨੂੰ ਭਾਵੇਂ ਆਪਣੇ ਵਸੀਲਿਆਂ ਨਾਲ ਇਹ ਸੂਚਨਾ ਮਿਲ ਗਈ ਸੀ ਕਿ ਮੇਰੇ ਸੈਨਿਕ ਨਗਰ ਅਧਿਕਾਰੀਆਂ ਦੀ ਸਹਾਇਤਾਂ ਲਈ ਅੰਮ੍ਰਿਤਸਰ ਵਲ ਵਧ ਰਹੇ ਸਨ, ਤਾਂ ਵੀ ਅਜੇ ਤੱਕ ਨਾ ਸਾਡੇ ਕੋਲੋਂ ਕੋਈ ਸਰਕਾਰੀ ਤੌਰ ਤੇ ਮੰਗ ਕੀਤੀ ਗਈ ਸੀ ਅਤੇ ਨਾ ਹੀ ਪੁਲੀਸ ਤੇ ਅਰਧ ਸੈਨਿਕ ਬਲ ਹਾਲੇ ਸੈਨਾ ਦੇ ਸਮੁਚੇ ਕੰਟਰੋਲ ਹੇਠ ਦਿੱਤੇ ਗਏ ਸਨ । ਜਦੋਂ ਅਸੀਂ ਉਹਨਾਂ ਨਾਲ ਰਾਜ ਵਿਚ ਆਮ ਕਰਕੇ ਅਤੇ ਅੰਮ੍ਰਿਤਸਰ ਵਿਚ ਖਾਸ ਕਰਕੇ ਅਮਨ ਕਾਨੂੰਨ ਦੀ ਵਿਗੜਦੀ ਜਾ ਰਹੀ ਹਾਲਤ ਦੇ ਵਿਸਥਾਰ ਉਤੇ ਵਿਚਾਰਾਂ ਕੀਤੀਆਂ, ਓਦੋਂ ਜਾਪਦਾ ਸੀ ਕਿ ਉਹਨਾਂ ਨੂੰ ਇਸ ਸੰਭਾਵਨਾ ਦੀ ਰਤਾ ਵੀ ਕਨਸੋਅ ਨਹੀਂ ਸੀ ਕਿ ਅਸੀਂ ਛੇਤੀ ਹੀ ਹਰਿਮੰਦਰ ਸਾਹਿਬ ਵਿਚ ਦਾਖਲ ਹੋਣ ਵਾਲੇ ਹਾਂ।
ਮੈਨੂੰ ਇਸ ਬਾਰੇ ਚੰਗੀ ਚੋਖੀ ਜਾਣਕਾਰੀ ਮਿਲ ਗਈ ਕਿ ਭਿੰਡਰਾਂਵਾਲੇ ਦੇ ਹਥਿਆਰਬੰਦ ਪੈਰੋਕਾਰਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਇਸ ਦੇ ਲਾਗੇ- ਚਾਗੇ ਕਿਸ ਪੱਧਰ ਦੀਆਂ ਸੁਰਖਿਆ ਤਿਆਰੀਆਂ ਕੀਤੀਆਂ ਹੋਈਆਂ ਸਨ। ਇਕ ਮੋਟੇ ਜਿਹੇ ਅੰਦਾਜ਼ੇ ਅਨੁਸਾਰ ਸਾਨੂੰ ਦੱਸਿਆ ਗਿਆ ਕਿ ਅਸੀਂ ਤਕਰੀਬਨ 1500 ਖਾੜਕੂਆਂ ਦੇ ਅੰਦਰ ਹੋਣ ਦੀ ਆਸ ਕਰ ਸਕਦੇ ਹਾਂ ਜਿਨ੍ਹਾਂ ਵਿਚੋਂ ਤਕਰੀਬਨ 500 ਸੱਚਮੁਚ ਹੀ ਪੱਕੇ ਵਫਾਦਾਰ ਤੇ ਪ੍ਰਯੋਜਨ ਪ੍ਰੇਰਿਤ ਹਨ।
ਹਰਿਮੰਦਰ ਸਾਹਿਬ ਦੇ ਅੰਦਰ ਮੌਜੂਦ ਯਾਤਰੂਆਂ ਦੀ ਗਿਣਤੀ ਬਾਰੇ ਮੇਰਾ ਪ੍ਰਭਾਵ ਸੀ ਕਿ ਇਹ ਇਕ ਤੇ ਦੋ ਹਜਾਰ ਦੇ ਵਿਚਾਲੇ ਕਿਤੇ ਹੋ ਸਕਦੀ ਹੈ। ਬੇਸ਼ਕ ਅਗਲੇ ਦਿਨ, 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸਾਧਾਰਨ ਹਾਲਤਾਂ ਵਿੱਚ ਹਰਿਮੰਦਰ ਦੇ ਅੰਦਰ ਕਿਸੇ ਵੀ ਹੋਰ ਸਮੇਂ ਆਮ ਰੂਪ ਵਿੱਚ ਕਈ ਹਜ਼ਾਰ ਯਾਤਰੂਆਂ ਦੀ ਆਸ ਕੀਤੀ ਜਾਣੀ ਚਾਹੀਦੀ ਸੀ, ਪਰ ਇਸ ਸਾਲ ਹਰਿਮੰਦਰ ਦੇ ਅੰਦਰ ਵਾਪਰ ਰਹੀ ਹਿੰਸਾ ਤੇ ਮਾਰ-ਧਾੜ ਸਦਕਾ, ਅਤੇ ਖਾੜਕੂਆਂ ਤੇ ਅਰਧ-ਸੈਨਿਕ ਬਲਾਂ ਵਿਚਕਾਰ ਰੁਕ ਰੁਕ ਕੇ ਚਲਦੀ ਗੋਲਾਬਰੀ ਦੇ ਫਲਸਰੂਪ ਫੈਲੀ ਹੋਈ ਦਹਿਸ਼ਤ ਅਤੇ ਅਸੁਰਖਿਆ ਸਦਕਾ ਯਾਤਰੂਆਂ ਦੀ ਗਿਣਤੀ ਬਹੁਤ ਥੋੜੀ ਸੀ । ਜਿਥੋਂ ਤੱਕ ਸ਼ਰਧਾਲੂਆਂ ਦਾ ਸਬੰਧ ਸੀ ਇਹ ਗੱਲ ਉਹਨਾਂ ਦੇ ਰਾਹ ਦੀ ਸਖ਼ਤ ਰੁਕਾਵਟ ਸੀ। ਬਹੁਤ ਥੋੜੇ ਸ਼ਰਧਾਲੂਆਂਨੇ ਆਪਣੀਆਂ ਤੇ ਆਪਣੇ ਪਰਵਾਰਾਂ ਦੀਆਂ ਜਾਨਾਂ ਲਈ ਖਤਰਾ ਸਹੇੜਨ ਦੀ ਹਿੰਮਤ ਕੀਤੀ।
ਇਕ ਯੋਜਨਾ ਦੀ ਰੂਪ-ਰੇਖਾ ਉਲੀਕਣ ਲਈ ਵੀ ਇਸ ਪੜਾ ਉਤੇ ਜਿੰਨੇ ਕੁ ਜ਼ਰੂਰੀ ਵੇਰਵੇ ਦੀ ਲੋੜ ਸੀ, ਉਸ ਦੇ ਮੁਕਾਬਲੇ ਬਹੁਤ ਥੋੜੀ ਜਾਣਕਾਰੀ ਸਥਾਨਕ ਪੁਲੀਸ ਅਤੇ ਖੁਫੀਆਂ ਵਸੀਲਿਆਂ ਕੋਲੋਂ ਮਿਲ ਰਹੀ ਸੀ। ਅਸਲ ਵਿੱਚ ਇਸ ਜਾਣਕਾਰੀ ਦਾ ਬਹੁਤਾ ਭਾਗ ਦੁਖਦਾਈ ਹੱਦ ਤੱਕ ਨਾਕਾਫੀ ਅਪ੍ਰਮਾਣਿਤ ਅਤੇ ਪੁਰਾਣਾ ਹੋ ਚੁੱਕਾ ਸੀ । ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਡਟੇ ਹੋਏ । ਖਾੜਕੂਆਂ ਦੀ ਗਿਣਤੀ ਦਾ ਅਨੁਮਾਨ ਕਿਸੇ ਦਾ ਕੁਝ ਤੇ ਕਿਸੇ ਹੋਰ ਦਾ ਕੁਤ ਸੀ। ਅਤੇ ਉਹ ਵੀ ਅਟਾ ਸਟਾ ਜਿਆਦਾ ਅਤੇ ਮਿਹਨਤ ਨਾਲ ਸਹੀ ਸਹੀ ਖੁਫੀਆ ਜਾਣਕਾਰੀ ਦਾ ਨਤੀਜਾ ਘਟ । ਖਾੜਕੂਆਂ ਦੇ ਕਬਜ਼ੇ ਵਿਚ ਹਥਿਆਰਾਂ ਦੀ ਗਿਣਤੀ ਦਾ ਅੰਦਾਜਾ 200-250 ਦੇ ਲਗਪਗ ਸੀ ਜਿਨ੍ਹਾਂ ਵਿਚੋਂ ਸਾਨੂੰ ਦਸਿਆ ਗਿਆ, ਵੱਡੀ ਗਿਣਤੀ 12 ਬੋਰ ਦੀਆਂ ਗੱਨਾਂ, 303 ਦੀਆਂ ਰਫਲਾਂ ਪਿਸਤੌਲਾਂ ਤੇ ਰਿਵਾਲਵਰ ਸਨ ਅਤੇ ਥੋੜੇ ਜਿਹੇ ਸਵੈਚਾਲਕ ਹਥਿਆਰ (ਹਲਕੀਆਂ ਮਸ਼ੀਨਗਨਾਂ ਤੇ ਕਾਰਬਾਈਨਾਂ ਕਾਰਵਾਈ ਤੋਂ ਮਗਰੋਂ ਜੋ ਕੁਝ ਅਖੀਰ ਸਾਡੇ ਕਾਬੂ ਆਇਆ ਉਹ ਇਕ ਬਿਲਕੁਲ ਵਖਰੀ ਹੀ ਕਹਾਣੀ ਹੈ।
ਇਮਾਰਤ ਸਮੂਹ ਦੇ ਅੰਦਰ ਦੀ ਹਰ ਇਮਾਰਤ ਦੀ ਕਿਲੇਬੰਦੀ ਕੀਤੀ ਗਈ ਸੀ, ਸਿਵਾਏ ਹਰਿਮੰਦਰ ਦੇ ਜੋ ਅੰਮ੍ਰਿਤ ਸਰੋਵਰ ਦੇ ਵਿਚਕਾਰ ਹੈ । ਸਾਨੂੰ ਦਸਿਆ ਗਿਆ ਸੀ ਕਿ ਬਹੁਤੀਆਂ ਮੋਰਚੇਬੰਦੀਆਂ ਸਪਸ਼ਟ ਨਜ਼ਰ ਆਉਂਦੀਆਂਸਨ ਅਤੇ ਛੱਤਾਂ, ਬਨੇਰਿਆਂ ਤੇ ਅਜਿਹੇ ਢਾਚਿਆਂ ਉਤੇ ਸਨ ਜਿਥੋਂ ਸਭ ਪਾਸੇ ਵੇਖਿਆ ਜਾ ਸਕੇ ਤੇ ਗੋਲੀਆਂ ਦੀ ਮਾਰ ਹੇਠ ਆਉਣ ਵਾਲਾ ਖੇਤਰ ਸਪਸ਼ਟ ਨਜ਼ਰ ਆਵੇ। ਤਹਿਖਾਨਿਆਂ, ਜ਼ਮੀਨ ਹੇਠਲੇ ਰਸਤਿਆਂ ਅਤੇ ਅਜਿਹੀਆਂ ਥਾਵਾਂ ਵਿਚ ਜਿਹੜੀਆਂ ਸਿੱਧੀ ਨਜ਼ਰ ਤੋਂ ਓਹਲੇ ਸਨ, ਬਣੇ ਮੋਰਚਿਆਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਸੀ। ਮੈਨੂੰ ਆਸ ਸੀ ਕਿ ਖ਼ੁਫੀਆ ਅਦਰਿਆਂ ਦੇ ਵਸੀਲਿਆਂ ਨੂੰ ਹੁਣ ਤੱਕ ਇਸ ਦੀ ਨੇੜਲੀ ਤੇ ਵਿਸਤ੍ਰਿਤ ਜਾਣਕਾਰੀ ਹੋਵੇਗੀ, ਖਾਸ ਕਰ ਇਸ ਲਈ ਕਿ ਇਹ ਮੋਰਚੇਬੰਦੀਆਂ ਅਚਾਨਕ ਰਾਤੋ ਰਾਤ ਨਹੀਂ ਸਨ ਬਣ ਗਈਆਂ ਸਗੋਂ ਪਿਛਲੇ ਦੋ ਤਿੰਨ ਮਹੀਨਿਆਂ ਵਿੱਚ ਬਣੀਆਂ ਸਨ। ਵਧੇਰੇ ਆਸ ਇਸ ਕਰਕੇ ਵੀ ਸੀ ਕਿ ਇਸ ਸਾਰੇ ਸਮੇਂ ਦੌਰਾਨ ਯਾਤਰੂ ਤੇ ਸ਼ਰਧਾਲੂ ਲੋਕ ਹਰਿਮੰਦਰ ਵਿਚ ਮਨਮਰਜ਼ੀ ਨਾਲ ਆਉਂਦੇ ਜਾਂਦੇ ਰਹੇ ਸਨ। ਸਿਰਫ ਪਿਛਲੇ ਕੁਝ ਦਿਨਾਂ ਤੋਂ ਹੀ ਹਰਿਮੰਦਰ ਸਾਹਿਬ ਆਉਣ ਵਾਲੇ ਯਾਤਰੂਆਂ ਦੀ ਸਾਵਧਾਨੀ ਨਾਲ ਜਾਂਚ- ਪੜਤਾਲਹੋਰਹੀਸੀ ਅਤੇ ਭਿੰਡਰਾਂਵਾਲੇ ਦੇ ਹਥਿਆਰਬੰਦ ਗਾਰਦਾਂ ਤੇ ਸੰਤਰੀਆਂ ਨੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਸ਼ੁਰੂ ਕੀਤਾ ਸੀ। ਇਸੇ ਤਰ੍ਹਾਂ ਅਹਿਮ ਅਕਾਲੀ ਆਗੂਆਂ ਦੇ ਵਰਤਮਾਨ ਟਿਕਾਣੇ ਬਾਰੇ ਸੂਚਨਾ ਵੀ ਅਸਪਸ਼ਟ ਅਤੇ ਪੁਰਾਣੀ ਸੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਅੰਦਰ ਜਾਣ ਉਤੇ ਬੜੀ ਬੰਦਸ਼ ਲੱਗੀ ਹੋਈ ਸੀ। ਇਸ ਤੋਂ ਇਲਾਵਾ, ਇਹ ਗੱਲ ਸਭ ਜਾਣਦੇ ਸਨ ਕਿ ਜੇ ਕੋਈ ਪੁਲਸੀਆ ਜਾਂ ਸੂਹੀਆ ਹਰਿਮੰਦਰ ਦੇ ਘੇਰੇ ਵਿੱਚ ਘਾਤ ਲਾ ਕੇ ਫਿਰਦਾ ਪਛਾਣਿਆ ਗਿਆ ਤਾਂ ਉਹ ਆਪਣੀ ਮੌਤ ਨੂੰ ਵਾਜਾਂ ਮਾਰ ਰਿਹਾ ਹੋਵੇਗਾ। ਪਰੰਤੂ, ਇਹ ਪਤਾ ਸੀ ਕਿ ਜਨਰਲ ਸੁਬੇਗ ਸਿੰਘ ਤੋਂ ਇਲਾਵਾ, ਭਿੰਡਰਾਂਵਾਲੇ ਅਤੇ ਉਸ ਦੇ ਨਿਕਟਵਰਤੀ ਸਹਾਇਕ ਤੇ ਅੰਗ ਰਖਿਅਕ ਅਕਾਲ ਤਖ਼ਤ ਦੀ ਪਹਿਲੀ ਮੰਜ਼ਲ ‘ਤੇ ਡੇਰੇ ਜਮਾਈ ਬੈਠੇ ਸਨ ਅਤੇ ਅਕਾਲੀ ਆਗੂ, ਟੌਹੜਾ ਤੇ ਲੋਂਗੋਵਾਲ ਹੋਸਟਲ ਸਮੂਹ ਵਿਚ ਗੁਰੂ ਨਾਨਕ ਨਿਵਾਸ ਵਿਚ ਸਨ।
ਬਹੁਤਾ ਸਮਾਂ ਗੁਆਏ ਬਿਨਾਂ ਦਿਨ ਦਾ ਬਾਕੀ ਵਕਤ ਖੁਫੀਆ ਸਰਵੇਖਣ ਦੀ ਇਕ ਯੋਜਨਾ ਤਿਆਰ ਕੀਤੀ ਗਈ । ਮੈਂ 350 ਪਿਆਦਾ ਬ੍ਰੀਗੇਡ ਦੇ ਕਮਾਂਡਰ, ਬ੍ਰੀਗੇਡੀਅਰ ਡੀ. ਵੀ. ਰਾਓ ਨੂੰ (ਇਸ ਨੂੰ ਹਰਿਮੰਦਰ ਸਾਹਿਬ ਵਿਚ ਕਾਰਵਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ) ਆਦੇਸ਼ ਦਿਤਾ ਕਿ ਹਰਿਮੰਦਰ ਸਮੂਹ ਦੇ ਅੰਦਰ ਦੇ ਖੇਤਰ ਦਾ ਗੁਪਤ ਸਰਵੇਖਣ ਕੀਤਾ ਜਾਏ ਅਤੇ ਬੜੀ ਹੁਸ਼ਿਆਰੀ ਨਾਲ, ਆਪਣੇ ਇਰਾਦਿਆਂ ਨੂੰ ਪ੍ਰਗਟ ਹੋਣ ਦਿੱਤੇ ਬਗੈਰ, ਵਧ ਤੋਂ ਵਧ ਸੰਭਵ ਜਾਣਕਾਰੀ ਪ੍ਰਾਪਤ ਕੀਤੀ ਜਾਏ। ਹੁਣ ਤੱਕ ਅਸੀਂ ਇਹ ਅਨੁਭਵ ਕਰ ਲਿਆ ਸੀ ਕਿ ਅੰਦਰੋਂ ਖਾੜਕੂਆਂ ਨੂੰ ਬਾਹਰ ਕਢਣ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹਰਿਮੰਦਰ ਦੁਆਲੇ ਘੇਰੇ ਨੂੰ ਮਜ਼ਬੂਤ ਕਰਨ ਲਈ ਪਿਆਦਾ ਸੈਨਾ ਦੀ ਇਕ ਬਟਾਲੀਅਨ ਤੋਂ ਕੰਮ ਲੈਣ ਦੀ ਲੋੜ ਹੈ। ਉਸ ਵੇਲੇ ਦੀ ਸਥਿਤੀ ਅਨੁਸਾਰ, ਪਿਆਦਾ ਸੈਨਾ ਦੀ ਇਕ ਬਟਾਲੀਅਨ ਦੇ ਬਰਾਬਰ ਸੀ.ਆਰ.ਪੀ.ਐਫ. ਦਾ ਪਾਇਆ ਘੇਰਾ ਕਾਫੀ ਨਹੀਂ ਸੀ ਅਤੇ ਖਾੜਕੂ ਆਰਾਮ ਨਾਲ ਖਿਸਕ ਕੇ ਅੰਦਰ ਬਾਹਰ ਆ ਜਾ ਸਕਦੇ ਸਨ । ਪਿਆਦਾ ਸੈਨਾ ਦੀ ਇਕ ਬਟਾਲੀਅਨ, 12 ਬਿਹਾਰ, ਨੂੰ ਇਸ ਕਾਰਜ ਲਈ ਨੀਯਤ ਕੀਤਾ ਗਿਆ ਅਤੇ ਇਸ ਦੇ ਮੁਤਾਬਿਕ, ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਕੇ.ਐਸ. ਰੰਧਾਵਾ ਨੇ, ਆਪਣੇ ਸੂਹੀਆ ਦਲ ਨਾਲ ਮਿਲਕੇ, ਸੀ. ਆਰ. ਪੀ. ਐਫ. ਦੇ ਕਮਾਂਡੈਂਟ ਨਾਲ ਸੰਪਰਕ ਕਾਇਮ ਕੀਤਾ ਤਾਂ ਜੋ ਖੱਪਿਆਂ ਨੂੰ ਭਰਨ ਲਈ ਜ਼ਰੂਰੀ ਪੁਨਰ-ਪਰ੍ਹਾਬੰਦੀ ਦਾ ਅੰਦਾਜ਼ਾ ਕੀਤਾ ਜਾਏ । ਇਸ ਦੇ ਨਾਲ ਹੀ ਇਕ ਹੋਰ ਬਟਾਲੀਅਨ, 10 ਗਾਰਦ ਜਿਹੜੀ ਹਰਿਮੰਦਰ ਸਮੂਹ ਦੇ ਅੰਦਰ ਕਾਰਵਾਈ ਕਰਨ ਲਈ ਨੀਯਤ ਦਲਾਂ ਵਿਚੋਂ ਇਕ ਸੀ, ਦੇ ਇਕ ਅਫਸਰ ਨੂੰ ਇਹ ਕੰਮ ਸੌਂਪਿਆ ਗਿਆ ਕਿ ਉਹ ਦਾਅਪੇਚਾਂ ਨਾਲ ਸਬੰਧਤ ਹਰ ਜਾਣਕਾਰੀ ਦੇ ਨਾਲ ਹੀ ਮਰਚਿਆ ਦੀ ਵਿਉਂਤ ਤੇ ਉਹਨਾਂ ਦੀ ਮਾਰ ਕਰਨ ਦੀ ਸਮਰਥਾ ਬਾਰੇ ਵਧ ਤੋਂ ਵਧ ਜਾਣਕਾਰੀ ਇਕੱਤਰ ਕਰੋ ਕਿਉਂਕਿ ਕਾਰਵਾਈ ਦੀ ਯੋਜਨਾ ਉੱਤੇ ਵਿਚਾਰ ਕਰਨ ਲਈ ਇਸ ਦੀ ਲੋੜ ਸੀ। ਇਕ ਨੌਜਵਾਨ ਸਿੱਖ ਅਫਸਰ, ਕਪਤਾਨ ਜਸਬੀਰ ਸਿੰਘ ਰੋਨਾ ਨੇ ਇਸ ਪਵਿਤਰ ਅਸਥਾਨ ਉੱਤੇ ਆਪਣੀ ਸ਼ਰਧਾ ਦੇ ਫੁਲ ਭੇਟ ਕਰਨ ਆਏ ਸ਼ਰਧਾਲੂ ਦਾ ਸਵਾਂਗ ਰਚ ਕੇ, ਹਰਿਮੰਦਰ ਸਾਹਿਬ ਅੰਦਰ ਜਾਣ ਲਈ ਆਪਣੀਆ ਸੇਵਾਵਾਂ ਪੇਸ਼ ਕੀਤੀਆਂ। ਉਸ ਨੇ ਪਰਕਰਮਾਂ ਕੀਤੀ, ਅਕਾਲ ਤਖਤ ਅਗ ਲੰਘ ਕੇ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਜਿਥੇ ਬਾਣੀ ਦਾ ਪਾਠ ਤੇ ਕੀਰਤਨ ਹੈ। ਰਿਹਾ ਸੀ ਅਤੇ ਫੇਰ ਲੰਗਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰਾਂ ਤੇ ਹੋਸਟਲ ਸਮੂਹ ਵਾਲੇ ਪਾਸੇ ਤੋਂ ਬਾਹਰ ਆ ਗਿਆ। ਉਸ ਨੇ ਤਕਰੀਬਨ ਇਕ ਘੰਟਾ ਅੰਦਰ ਬਿਤਾਇਆ। ਪੂਰਾ ਵਕਤ, ਉਹ ਰਸਤੇ ਵਿਚ ਖਲੋ ਕੇ ਜਾਂ ਮੋਰਚੇਬੰਦੀਆਂਵਿੱਚ ਕੋਈ ਉਚੇਚੀ ਦਿਲਚਸਪੀ ਦਰਸਾ ਕੇ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਉਤਪੰਨ ਕਰ ਲੈਣ ਤੋਂ ਸਵਧਾਨ ਰਿਹਾ। ਤਾਂਵੀ ਉਹਨੇ ਤੁਰਦਿਆਂ ਤੁਰਦਿਆਂ ਕੁਝ ਤਰਦੀਆਂ ਨਜ਼ਰਾਂ ਮਾਰ ਹੀ ਲਈਆਂ। ਬਾਹਰ ਆ ਕੇ ਉਸ ਨੇ ਮੈਨੂੰ ਭਰੋਸੇ ਵਿਚ ਲੈਕੇ ਦਸਿਆ ਕਿ ਉਸ ਨੇ ਭਾਂਪ ਲਿਆ ਸੀ ਕਿ ਉਹ ਜਿੰਨਾਂ ਚਿਰ ਵੀ ਅੰਦਰ ਰਿਹਾ ਉਸ ਦਾ ਪਿੱਛਾ ਕੀਤਾ ਗਿਆ ਸੀ ਅਤੇ ਚੌਕਸ ਸੰਤਰੀਆਂ ਨੇ ਉਸ ਦੀ ਹਰ ਹਰਕਤ ਉਤੇ ਨਜ਼ਰ ਰੱਖੀ ਸੀ।
ਇਹ ਚੰਗੇ ਭਾਗ ਸੀ ਕਿ ਉਹ ਸਹੀ ਸਲਾਮਤ ਬਾਹਰ ਆ ਗਿਆ ਸੀ ਅਤੇ ਮੈਂ ਸਵੀਕਾਰ ਕਰਾਂਗਾ ਕਿ, ਉਪਰੋਕਤ ਹਾਲਾਤ ਵਿੱਚ ਵੀ, ਉਹ ਕੁਝ ਬੜੀ ਲਾਭਦਾਇਕ ਜਾਣਕਾਰੀ ਲੈ ਕੇ ਮੁੜਿਆ ਸੀ । ਇਸ ਬਹਾਦਰ, ਬੇਹੱਦ ਪ੍ਰਯੋਜਨ- ਪ੍ਰੇਰਤ ਅਫਸਰ ਨੇ ਬਾਦ ਵਿੱਚ ਆਪਣੀ ਬਟਾਲੀਅਨ ਦੀ ਜਦੋਂ ਅਖੀਰ ਉਹ ਹਰਿਮੰਦਰ ਵਿਚ ਦਾਖਲ ਹੋਈ, ਮੁਖੀ ਉਪ-ਟੁਕੜੀ ਲਈ ਸਕਾਊਟ ਵਜੋਂ ਕੰਮ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ।
ਇਸ ਦੇ ਇਲਾਵਾ, ਉਹ ਦਹਿਸ਼ਤਗਰਦਾਂ ਦੇ ਇਕ ਲੁਕਵੇਂ ਮੋਰਚੇ ਤੋਂ ਸਵੈਚਾਲਕ ਹਥਿਆਰਾਂ ਦੀਆਂ ਗੋਲੀਆਂ ਦੀ ਬਾੜ ਦਾ ਪਹਿਲਾ ਸ਼ਿਕਾਰ ਬਣਿਆ ਜਿਸ ਦੇ ਨਤੀਜੇ ਵਜੋਂ, ਛੇਤੀ ਹੀ ਮਗਰੋਂ, ਉਸ ਦੀ ਇਕ ਲੱਤ ਕਟਣੀ ਪਈ । ਇਸ ਬਾਰੇ ਕੁਝ ਹੋਰ ਗੱਲਾਂ ਫੇਰ ਕਰਾਂਗੇ । ਹਾਲ ਦੀ ਘੜੀ, ਮੈਂਇਸ ਜਵਾਨ ਨੂੰ ਆਪਣੇ ਕਰਤੱਵ ਪਾਲਣ ਪ੍ਰਤੀ ਲਗਨ ਲਈ ਸਲਾਮ ਕਰਦਾ ਹਾਂ।
ਇਕ ਹੋਰ ਗਸ਼ਤੀ ਟੋਲੀ ਉਤੇ, ਜਿਸ ਨੂੰ ਹਰਿਮੰਦਰ ਨੂੰ ਜਾਂਦੇ ਭਿੰਨ ਭਿੰਨ ਰਸਤਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਭੇਜਿਆ ਗਿਆ ਸੀ, ਦ ਰਾਮਗੜ੍ਹੀਆ ਬੁੰਗਿਆਂ ਦੀ ਛੱਤ ਉਤੇ (ਇਹ ਦੋ ਬੁਰਜ ਹਨ ਜਿਹੜੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਏ ਬਣਾਏ ਮੋਰਚਿਆਂ ਤੋਂ ਅਤੇ ਗੁਰੂ ਰਾਮਦਾਸ ਸਰਾਂ ਦੇ ਪੂਰਬ ਵਲ ਸਥਿਤ ਬਹੁਤ ਉੱਚੀ ਪਾਣੀ ਦੀ ਟੈਂਕੀ ਉਤੋਂ ਘਾਤ ਲਾ ਕੇ ਗੋਲੀਆਂ ਚਲਾਈਆਂ ਗਈਆਂ। ਇਸ ਗਸ਼ਤੀ ਟੋਲੀ ਨੇ ਆਪਣੇ ਆਪ ਨੂੰ ਬਚਾ ਲਿਆ, ਅਤੇ ਜਿਹੜੀ ਜਾਣਕਾਰੀ ਇਹ ਲੈ ਕੇ ਆਈ ਉਸ ਤੋਂ ਨਿਸਚੇ ਹੀ ਕੁਝ ਪਲ ਤਾਂ ਮੈਂ ਕੁਝ ਫਿਕਰਮੰਦ ਹੋਇਆ, ਕਿਉਂਕਿ ਮੈਨੂੰ ਇਹ ਗਿਆਨ ਹੋ ਗਿਆ ਕਿ ਜੇ ਅਸੀਂ ਹਰਿਮੰਦਰ ਸਮੂਹ ਵਿਚ ਪੈਰ ਪਾਉਣ ਤੋਂ ਪਹਿਲਾਂ ਇਹਨਾਂ ਮੋਰਚੇਬੰਦੀਆਂ ਨਾਲ ਨਾ ਸਿਤਿਆ ਤਾਂ ਸਾਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਵੇਗਾ।
2 ਜੂਨ ਨੂੰ ਸ਼ਾਮੀਂ ਦੇਰ ਨਾਲ ਜਦੋਂ ਉਹਨਾਂਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਸੀ, ਜਿਨ੍ਹਾਂ ਉਤੇ ਅਗਲੀ ਸਵੇਰ ਲੈਫਟੀਨੈਂਟ ਜਨਰਲ ਸੁੰਦਰ ਜੀ, ਸੈਨਾ ਦੇ ਕਮਾਂਡਰ, ਨਾਲ ਵਿਚਾਰ ਹੋਣੀ ਸੀ, ਮੈਨੂੰ ਪਤਾ ਲੱਗਾ ਕਿ ਰਾਤ ਨੂੰ ਅੱਠ ਵਜੇ ਟੈਲੀਵੀਜ਼ਨ ਉਤੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪੂਰਨ ਉਤਸੁਕਤਾ ਨਾਲ, ਮੈਂ ਟੈਲੀਵੀਜ਼ਨ ਦਾ ਬਟਨ ਦੱਬਿਆ ਤਾਂ ਜੋ ਸੁਣ ਸਕਾਂ ਕਿ ਉਹ ਕੀ ਕਹਿੰਦੇ ਹਨ। ਕੀ ਉਹ ਦੇਸ਼ ਨੂੰ ਉਸ ਕੰਮ ਵਾਸਤੇ ਤਿਆਰ ਕਰ ਰਹੇ ਸਨ ਜਿਹੜਾ ਅਸੀਂ ਕਰਨ ਵਾਲੇ ਸਾਂ।
ਸ੍ਰੀਮਤੀ ਗਾਂਧੀ ਨੂੰ ਦੇਰ ਹੋ ਗਈ । ਲਖਾਂ ਹੀ ਦਰਸ਼ਕ ਜਦੋਂ ਬੇਸਬਰੀ ਨਾਲ ਉਹਨਾਂ ਦਾ ਭਾਸ਼ਨ ਸੁਣਨ ਦੀ ਉਡੀਕ ਵਿੱਚ ਬੈਠੇ ਸਨ, ਤਾਂ ਟੀ. ਵੀ. ਵਾਲਿਆਂ ਨੇ ਇਸ ਖਾਮੋਸ਼ੀ ਨੂੰ ਤੋੜਨ ਲਈ ਦੋ ਗੀਤ ਸੁਣਵਾਏ : ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ’, ਅਤੇ ਸਰਸਵਤੀ ਵੰਦਨਾ’ । ਅਸੀਂ ਕੁਝ ਲੋਕ ਜਿਨ੍ਹਾਂ ਨੂੰ ਪਤਾ ਸੀ ਕਿ ਹੋ ਕੀ ਰਿਹਾ ਹੈ, ਸੋਚਦੇ ਸਾਂ ਕਿ ਉਹਨਾਂ ਨੂੰ ਦੇਰ ਹੋ ਜਾਣ ਦਾ ਕਾਰਨ ਇਹ ਤਾਂਨਹੀਂ ਕਿ ਕਿਸੇ ਆਦਰਯੋਗ ਸਮਝੌਤੇ ਉਤੇ ਅਪੜਨ ਦੀ ਕੋਸ਼ਿਸ਼ ਵਿੱਚ ਅਕਾਲੀ ਆਗੂਆਂ ਦੇ ਏਲਚੀਆਂ ਨਾਲ ਅੰਤਮ ਘੜੀ ਦੀ ਗਲਬਾਤ ਚਲ ਰਹੀ ਹੋਵੇ। ਅਖੀਰ ਸ੍ਰੀਮਤੀ ਗਾਂਧੀ ਨੇ ਰਾਤੀਂਨੌ ਵਜਂ ਕੇ ਪੰਦਰਾਂ ਮਿੰਟ ਉਤੇ ਆਪਣਾ ਪ੍ਰਸਾਰਨ ਸ਼ੁਰੂ ਕੀਤਾ। ਉਹ ਦੁਖੀ ਤੇ ਥੱਕੇ ਹੋਏ ਲਗ ਰਹੇ ਸਨ ਅਤੇ ਉਹਨਾਂ ਦਾ ਗੱਚ ਭਰਿਆ ਹੋਇਆ ਸੀ।
ਸ੍ਰੀਮਤੀ ਗਾਂਧੀ ਨੇ ਪੰਜਾਬ ਵਿੱਚ ਬੜੀ ਤੇਜੀ ਨਾਲ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਅਤੇ ਇਸ ਹਕੀਕਤ ਦਾ ਜ਼ਿਕਰ ਕੀਤਾ ਕਿ ਸਮਾਜ ਵਿਰਧੀ ਅਨੁਸਰ ਧਰਮ ਅਸਥਾਨਾਂ ਵਿੱਚ ਜਾ ਬੈਠੇ ਹਨ ਜਿਥੋਂ ਉਹ ਸਾਰੇ ਪ੍ਰਾਂਤ ਵਿੱਚ ਦਹਿਸ਼ਤ ਫੈਲਾ ਰਹੇ ਹਨ ਅਤੇ ਹਿੰਸਾ ਦੀਆਂ ਗੰਭੀਰ ਵਾਰਦਾਤਾਂ ਕਰ ਰਹੇ ਹਨ। ਉਹਨਾਂ ਨੇ ਇਕ ਵਾਰੀ ਫੇਰ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਸਮਝੌਤਾ ਪ੍ਰਵਾਨ ਕਰ ਲੈਣ। ਉਹਨਾਂ ਆਖਿਆ ਕਿ ਭਾਵੇਂ ਉਹਨਾਂ ਨੇ ਬਹੁਤੀਆਂ ਅਕਾਲੀ ਮੰਗਾਂ ਮੰਨ ਲਈਆਂ ਸਨ ਪਰ ਜਦੋਂ ਵੀ ਕੋਈ ਮੁਨਾਸਿਬ ਸਮਝੌਤੇ ਦਾ ਵੇਲਾ ਆਇਆ ਉਹਨਾਂ ਨੇ ਨਵੀਆਂ ਮੰਗਾਂ ਰੱਖ ਦਿੱਤੀਆਂ। ਇਹ ਮੰਦਭਾਗੀ ਗੱਲ ਹੈ ਕਿ ਉਹ ਅੜਿਕੇ ਨੂੰ ਦੂਰ ਕਰਨ ਲਈ ਸੁਹਿਰਦ ਇੱਛਾ ਨਹੀਂ ਰਖਦੇ, ਅਤੇ ਹੁਣ ਹਾਲਾਤ ਸੁਲਾਹ-ਸਫਾਈ ਦੇ ਬਿੰਦੂ ਤੋਂ ਅੱਗੇ ਨਿਕਲ ਗਏ ਹਨ, ਕਿਉਂਕਿ ਅਕਾਲੀ ਤਿਕੜੀ (ਬਾਦਲ, ਟੌਹੜਾ ਤੇ ਲੌਂਗਵਾਲ) ਨੇ ਅਸਲ ਵਿਚ ਆਪਣਾ ਅਧਿਕਾਰ-ਅਖਤਿਆਰ ਭਿੰਡਰਾਂਵਾਲੇ ਦੇ ਹਵਾਲੇ ਕਰ ਦਿੱਤਾ ਹੈ। ਉਹਨਾਂ ਨੇ ਅਕਾਲੀ ਆਗੂਆਂ ਨੂੰ ਬੜੀ ਜ਼ੋਰਦਾਰ ਤੇ ਜੋਸ਼ ਭਰੀ ਅਪੀਲ ਕੀਤੀ ਕਿ ਉਹ ਰਾਜ ਵਿੱਚ ਅਨਾਜ ਦੀ ਢੋਆ-ਢੁਆਈ ਰੋਕਣ ਲਈ ਅਗਲੇ ਦਿਨ ( 3 ਜੂਨ ਸ਼ੁਰੂ ਹੋਣ ਵਾਲਾ ਆਪਣਾ ਮੋਰਚਾ ਵਾਪਸ ਲੈ ਲੈਣ। ਉਹਨਾਂ ਨੇ ਤਾਂ ਸਪਸ਼ਟ ਸਬਦਾਂ ਵਿਚ ਇਸ ਹੱਦ ਆਖ ਦਿੱਤਾ ਕਿ ਪੰਜਾਬ ਵਿੱਚ ਘਿਣਾਉਣੀਆਂ ਵਾਰਦਾਤਾਂ ਅਤੇ ਦੇਸ ਦੇ ਟੁਕੜੇ ਕਰਨ ਲਈ ਵਿਉਂਤੀ ਵਖਵਾਦੀ ਲਹਿਰ ਪ੍ਰਤੀ ਸਰਕਾਰ ਹੁਣ ਹੋਰ ਜ਼ਿਆਦਾ ਖਾਮੋਸ਼ ਤੇ ਸਿਥਲ ਤਮਾਸ਼ਾਈ ਨਹੀਂ ਬਣੀ ਰਹਿ ਸਕਦੀ। ਸ੍ਰੀਮਤੀ ਗਾਂਧੀ ਨੇ ਇਸ ਵਾਕ ਨਾਲ ਆਪਣਾ ਪ੍ਰਸਾਰਨ ਬੰਦ ਕੀਤਾ ।
‘ਆਓ ਅਸੀਂ ਇਕਮੁਠ ਹੋਈਏ ਅਤੇ ਲਹੂ ਡੋਲ੍ਹਣ ਦੀ ਥਾਂ ਨਫਰਤ ਡਹਲੀਏ।”
ਭਾਵੇਂ ਉਹਨਾਂ ਨੇ ਆਪਣੇ ਪ੍ਰਸਾਰਨ ਵਿੱਚ ਸੈਨਾ ਬੁਲਾਉਣ ਬਾਰੇ ਆਪਣੇ ਫੈਸਲੇ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ, ਪਰ ਹੁਣ ਕਿਸੇ ਦੇ ਮਨ ਵਿੱਚ ਇਸ ਬਾਰੇ ਕੋਈ ਸ਼ੰਕਾ ਨਹੀਂ ਸੀ ਰਹਿ ਗਿਆ। ਅਸਲ ਵਿਚ ਸ੍ਰੀਮਤੀ ਗਾਂਧੀ ਦੇ ਪ੍ਰਸਾਰਨ ਤੋਂ ਕੁਝ ਚਿਰ ਪਹਿਲਾਂ ਸਾਨੂੰ ਸਾਡੀਆਂ ਹਦਾਇਤਾਂ ਮਿਲ ਚੁੱਕੀਆਂ ਸਨ ਅਤੇ ਸ਼ਾਇਦ ਬਹੁਤੇ ਲੋਕ ਇਸ ਬਾਰੇ ਸੁਚੇਤ ਨਹੀਂ ਸਨ ਕਿ ਜਿਸ ਵੇਲੇ ਉਹ ਆਪਣਾ ਭਾਸ਼ਨ ਕਰ ਰਹੇ ਸਨ, ਇਕ ਪਿਆਦਾ ਬਟਾਲੀਅਨ, 12 ਬਿਹਾਰ ਦੇ ਜਵਾਨ ਮਾਰਚ ਕਰ ਚੁਕੇ ਸਨ ਅਤੇ ਹਰਿਮੰਦਰ ਸਮੂਹ ਦੇ ਬਾਹਰੀ ਘੇਰ ਦੇ ਨਾਲ ਨਾਲ ਸੀ. ਆਰ. ਪੀ. ਐਫ. ਦੀਆਂ ਚੌਕੀਆਂ ਨੂੰ ਮਜ਼ਬੂਤ ਕਰਨ ਲਈ ਹਰਿਮੰਦਰ ਸਾਹਿਬ ਵੱਲ ਵਧ ਰਹੇ ਸਨ।
ਟੀ.ਵੀ. ਉਤੇ ਸੰਦੇਸ਼ ਪ੍ਰਸਾਰਨ ਤੋਂ ਝਟ ਮਗਰੋਂ, ਆਕਾਸ਼ ਵਾਣੀ ਤੋਂ ਐਲਾਨ ਹੋਇਆ ਕਿ ਪੰਜਾਬ ਵਿਚ “ਨਗਰ ਅਧਿਕਾਰੀਆਂ ਦੀ ਸਹਾਇਤਾ” ਲਈ ਸੈਨਾ ਬੁਲਾ ਲਈ ਗਈ ਹੈ। ਇਹ ਸੂਚਨਾਂ ਵੀ ਦਿੱਤੀ ਗਈ ਕਿ ਲੈਫਟੀਨੈਂਟ ਜਨਰਲ ਰਣਜੀਤ ਸਿੰਘ ਨੂੰ ਤੁਰਤ ਹੀ ਪੰਜਾਬ ਦੇ ਰਾਜਪਾਲ ਦਾ ਸੁਰੱਖਿਆ ਸਲਾਹਕਾਰ ਥਾਪ ਦਿੱਤਾ ਗਿਆ ਹੈ। ਜਦੋਂ ਨਗਰ ਅਧਿਕਾਰੀਆਂ ਦੀ ਸਹਾਇਤਾ ਲਈ ਸੈਨਾ ਬੁਲਾਈ ਜਾਂਦੀ ਹੈ ਉਸ ਵੇਲੇ ਦੀ ਪ੍ਰਚਲਤ ਪਰੰਪਰਾ ਨੂੰ ਤਿਆਗ ਕੇ, ਇਸ ਮੌਕੇ ਸਰਕਾਰ ਨੇ ਪੁਲੀਸ ਅਤੇ ਅਰਧ-ਸੈਨਿਕ ਬਲਾਂ ਨੂੰ ਸਮੁਚੇ ਰੂਪ ਵਿਚ ਸੈਨਿਕ ਕੰਟਰੋਲ ਹੇਠ ਰਖਣ ਦਾ ਫੈਸਲਾ ਕੀਤਾ।
ਅਗਲੀ ਭਲਕ ਵੱਡੇ ਤੜਕੇ ਤੱਕ, 12 ਬਿਹਾਰ ਦੇ ਜਵਾਨਾਂ ਨੇ ਬਾਹਰੀ ਵਲਗਣ ਦੀਆਂ ਬਹੁਤ ਸਾਰੀਆਂ ਇਮਾਰਤਾਂ ਵਿੱਚ ਮੋਰਚੇ ਸੰਭਾਲ ਲਏ ਅਤੇ ਪਹਿਲਾਂ ਤੋਂ ਕੀਤੀ ਘੇਰਾਬੰਦੀ ਨੂੰ ਹੋਰ ਮਜ਼ਬੂਤ ਕਰ ਦਿੱਤਾ ।
3 ਜੂਨ
ਲੋਅ ਪਾਟਦੀ ਨਾਲ ਇਹ ਬਿਲਕੁਲ ਸਪਸ਼ਟ ਹੋ ਗਿਆ ਸੀ ਕਿ ਸੈਨਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ । 12 ਬਿਹਾਰ ਦੇ ਦਸਤੇ ਹਰਿਮੰਦਰ ਸਾਹਿਬ ਦੇ ਬਾਹਰੀ ਘੇਰੇ ਉਤੇ ਦਿਖਾਈ ਦੇ ਰਹੇ ਸਨ ਅਤੇ ਉਹ ਬੀਤੀ ਰਾਤ ਆਪਣੇ ਮੋਰਚੇ ਸਾਂਭ ਲੈਣ ਮਗਰੋਂ ਹੁਣ ਉਹਨਾਂ ਲਾਭਕਾਰੀ ਟਿਕਾਣਿਆਂ ਉਤੇ ਪਹੁੰਚ ਰਹੇ ਸਨ ਜਿਥੋਂ ਦਿਨ ਦੇ ਚਾਨਣ ਵਿਚ ਭਿੰਡਰਾਂਵਾਲੇ ਤੇ ਉਸ ਦੇ ਪੈਰੋਕਾਰਾਂ ਦੀਆਂ ਹਰਿਮੰਦਰ ਅੰਦਰਲੀ ਵਲਗਣ ਵਿੱਚ ਹੁੰਦੀਆਂ ਸਰਗਮਰੀਆਂ ਉਤੇ ਚੰਗੀ ਤਰ੍ਹਾਂ ਨਿਗਾਹ ਰੱਖੀ ਜਾ ਸਕਦੀ ਸੀ। ਤੜਕੇ ਦੇ ਸਮੇਂ ਨੂੰ ਸੈਨਿਕ ਟੁਕੜੀਆਂ ਦੇ ਸਮੁਚੇ ਕੰਟਰੋਲ ਹੇਠ ਬਿਹਾਰੀਆਂ ਤੇ ਸੀ.ਆਰ.ਪੀ.ਐਫ. ਦੀਆਂ ਮਿਲੀਆਂ ਜੁਲੀਆਂ ਟੋਲੀਆਂ ਦਾ ਪੁਨਰ-ਗਠਨ ਲਈ ਵੀ ਵਰਤਿਆ ਗਿਆ। ਸੈਨਾ ਅਤੇ ਸੀ. ਆਰ. ਪੀ. ਐਫ.
ਦੀਆਂ ਟੁਕੜੀਆਂ ਦੋਹਾਂ ਦੀ ਮਿਲੀ ਜੁਲੀ ਤਾਇਨਾਤੀ ਦਾ ਫਾਇਦਾ ਇਹ ਸੀ ਕਿ ਸੈਨਾ ਦੇ ਜਵਾਨ ਜਿਨ੍ਹਾਂ ਵਾਸਤੇ ਇਹ ਇਲਾਕਾ ਬਿਲਕੁਲ ਨਵਾਂ ਸੀ,ਖਾੜਕੂਆਂ ਬਾਰੇ ਸੀ. ਆਰ. ਪੀ. ਐਫ. ਨੂੰ ਪਹਿਲਾਂ ਤੋਂ ਪ੍ਰਾਪਤ ਜਾਣਕਾਰੀ ਦਾ ਲਾਭ ਉਠਾ ਸਕਦੇ ਸਨ। ਇਸ ਤੋਂ ਇਲਾਵਾ ਜਦ ਕਰਫਿਊ ਕੁਝ ਚਿਰ ਲਈ ਹਟਾ ਕੇ ਲੋਕਾਂ ਨੂੰ ਤੁਰਨ ਫਿਰਨ ਦੀ ਆਗਿਆ ਦਿੱਤੀ ਜਾਣੀ ਸੀ ਉਸ ਵੇਲੇ ਇਸ ਪ੍ਰਬੰਧ ਤੋਂ ਖਾੜਕੂਆਂ ਤੇ ਯਾਤਰੂਆਂ ਨੂੰ ਕੁਝ ਹੱਦ ਤੱਕ ਇਕ ਦੂਜੇ ਨਾਲੋਂ ਨਿਖੇੜਨ ਵਿੱਚ ਸਹਾਇਤਾ ਮਿਲਦੀ ਸੀ। ਇਸ ਦੇ ਨਾਲ ਹੀ 12 ਬਿਹਾਰ ਦੇ ਕਮਾਂਡਿੰਗ ਅਫਸਰ, ਲੈਫਟੀਨੈਂਟ ਕਰਨਲ ਰੰਧਾਵਾ ਨੇ ਆਪਣੇ ਖੁਫੀਆ ਅਮਲੇ ਦੇ ਬੰਦਿਆਂਅਤੇ ਸੀ. ਆਰ.ਪੀ.ਐਫ. ਦੇ ਗਾਈਡਾਂ ਨੂੰ ਨਾਲ ਲੈ ਕੇ ਹਰਿਮੰਦਰ ਤੋਂ ਉੱਚੀਆਂ ਐਸੀਆਂ ਇਮਾਰਤਾਂ ਦੀ ਨਿਸ਼ਾਨਦੇਹੀ ਸ਼ੁਰੂ ਕਰ ਦਿੱਤੀ ਜਿਹੜੀਆਂ ਨਿਗਰਾਨ ਚੌਕੀਆਂ ਬਣਾਉਣ ਲਈ ਢੁਕਵੀਆਂ ਸਨ। ਇਹਨਾਂ ਚੌਕੀਆਂ ਨੂੰ ਬਾਦ ਵਿੱਚ ਬਹੁਤ ਛੇਤੀ ਸ਼ੁਰੂ ਹੋਣ ਵਾਲੀ ਸੈਨਿਕ ਕਾਰਵਾਈ ਲਈ ਮਿਥੀਆਂ ਭਿੰਨ ਭਿੰਨ ਯੂਨਿਟਾਂ ਦੇ ਕਮਾਂਡਰਾਂ ਅਤੇ ਅਹਿਮ ਅਮਲੇ ਨੇ ਇਸਤੇਮਾਲ ਕਰਨਾ ਸੀ। ਇਕ ਢੁਕਵਾਂ ਅਤੇ ਉੱਚਾ ਲਾਭਕਾਰੀ ਟਿਕਾਣਾ ਲੱਭ ਕੇ ਉਸ ਉਤੇ ਕਬਜ਼ਾ ਵੀ ਕਰ ਲਿਆ ਗਿਆ ਜਿਥੇ ਮੇਰਾ ਦਾਅਪੇਚੀ ਹੈਡਕੁਆਟਰ ਬਣਨਾ ਸੀ । ਇਸ ਸਮੇਂਦੀ ਲੋੜ ਸੀ ਖੁਫੀਆ ਜਾਣਕਾਰੀ ਹੋਰ ਜਾਣਕਾਰੀ ਅਤੇ ਹੋਰ ਬਹੁਤੀ ਜਾਣਕਾਰੀ ਜੋ ਉਸ ਪ੍ਰਕਾਰ ਦੀ ਕਾਰਵਾਈ ਲਈ ਬਹੁਤ ਲੋੜੀਂਦੀ ਸੀ ਜਿਹੜੀ ਅਸੀਂ ਸ਼ੁਰੂ ਕਰਨ ਵਾਲੇ ਸਾਂ । ਇਕ ਪਲ ਵੀ ਜ਼ਾਇਆ ਕੀਤੇ ਬਗੈਰ, ਮੇਰੇ ਡੀਵੀਜ਼ਨ ਦੇ ਹੈਡਕੁਆਟਰ ਅਤੇ ਬ੍ਰੀਗੇਡ ਹੈਡ-ਕੁਆਟਰ ਦੋਹਾਂ ਦਾ ਖੁਫੀਆ ਅਮਲਾ ਹਰਿਮੰਦਰ ਸਾਹਿਬ ਦੇ ਦੁਆਲੇ ਜਵਾਨਾਂ ਦੇ ਪਾਏ ਘੇਰੇ ਵਿਚ ਨਿਯਕੁਤ ਕੀਤਾ ਗਿਆ। ਇਸ ਤੋਂ ਮਗਰੋਂ, ਇਥੋਂ ਟੈਲੀਫੋਨ ਰਾਹੀਂ ਮੁਖ ਹੈਡ ਕੁਆਟਰ ਨੂੰ ਲਗਾਤਾਰ ਸੂਚਨਾ ਪਹੁੰਚਣ ਲੱਗੀ ਜਿਥੇ ਯੋਜਨਾਵਾਂ ਨੂੰ ਨਿਸਚਿਤ ਰੂਪ ਦਿੱਤਾ ਜਾ ਰਿਹਾ ਸੀ ।
ਉਸੇ ਸਵੇਰ ਨਗਰ ਪ੍ਰਸ਼ਾਸਨ ਨੇ ਕਰਫਿਊ ਚੁੱਕ ਲਿਆ ਤਾਂ ਜੋ ਸ਼ਰਧਾਲੂ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾ ਸਕਣ । ਫਲਸਰੂਪ, ਸਾਰਾ ਦਿਨ ਸ਼ਰਧਾਲੂ ਇਕਸਾਰ ਪ੍ਰਵਾਹ ਦੀ ਸ਼ਕਲ ਵਿਚ ਹਰਿਮੰਦਰ ਸਾਹਿਬ ਆਉਂਦੇ ਰਹੇ ਅੰਦਰ ਭਿੰਡਰਾਂਵਾਲੇ ਦੇ ਹਥਿਆਰਬੰਦ ਪੈਰੋਕਾਰਾਂ ਵਲੋਂ ਨਿਗਾਹਬਾਨੀ ਵਿਚ ਬੜਾ ਧਿਆਨਯੋਗ ਵਾਧਾ ਹੋ ਗਿਆ ਸੀ । ਕੁਝ ਪਰਕਰਮਾ ਦੇ ਇਰਦ ਗਿਰਦ ਦੀਆ ਇਮਾਰਤਾਂ ਦੀਆਂ ਉਪਰਲੀਆਂ ਮੰਜ਼ਲਾਂ ਉੱਤੇ ਬਣਾਏ ਮਚਾਨੀ ਮਰਚਿਆਂ ਵਿਚ ਸਨ, ਅਤੇ ਕੁਝ ਪਰਕਰਮਾਂ ਵਿੱਚ ਗਸ਼ਤ ਕਰ ਰਹੇ ਸਨ ਅਤੇ ਅਕਾਲ ਤਖ਼ਤ, ਹਰਿਮੰਦਰ ਸਾਹਿਬ ਦੇ ਬਾਹਰ ਹਰਿਮੰਦਰ ਵਿਚ ਪ੍ਰਵੇਸ਼ ਦੁਆਰਾਂ ਅਤੇ ਹਾਸਟਲ ਤੇ ਐਸ.ਜੀ. ਪੀ.ਸੀ. ਸਮੂਹ ਉਤੇ ਕਰੜੀ ਨਿਗਾਹ ਰਖ ਰਹੇ ਸਨ ਜਿਥੇ ਕੁਝ ਅਹਿਮ ਅਕਾਲੀ ਆਗੂਆਂ ਦਾ ਟਿਕਾਣਾ ਸੀ । ਕਿਸੇ ਵੀ ਮਸ਼ਕੂਕ ਬੰਦੇ ਦੀ ਖਾੜਕੂ ਤਲਾਸ਼ੀ ਲੈਂਦੇ ਅਤੇ ਪਹਿਲੀ ਗੱਲ ਇਹ ਪੱਕੀ ਕਰਦੇ ਕਿ ਉਹ ਕਿਸੇ ਖੁਫੀਆ ਮਹਿਕਮੇ ਜਾਂ ਸੁਰੱਖਿਆ ਬਲਾਂ ਦਾ ਕਾਰਜਕਰਤਾ ਤਾਂ ਨਹੀਂ । ਹਰ ਪਾਸੇ ਉਚੇ ਦਰਜੇ ਦੀ ਚੌਕਸੀ ਦਾ ਆਭਾਸ ਹੁੰਦਾ ਸੀ।
ਕੁਝ ਪਤਰਕਾਰ ਵੀ ਤੁਰੇ ਫਿਰਦੇ ਸਨ। ਭਾਵੇਂ ਉਹਨਾਂ ਵਿੱਚੋਂ ਕੁਝ ਭਾਰਤੀ ਸਨ, ਪਰ ਉਹ ਲਗਪਗ ਸਾਰੇ ਹੀ ਬਦੇਸ਼ੀ ਅਖਬਾਰਾਂ ਜਾਂ ਰਸਾਲਿਆਂ ਨੂੰ ਖ਼ਬਰਾਂ ਪਹੁੰਚਾਉਂਦੇ ਸਨ । ਹੁਣ ਤੱਕ ਉਹ ਅਨੁਭਵ ਕਰ ਚੁੱਕੇ ਸਨ ਕਿ ਬਹੁਤ ਹੀ ਜਲਦੀ ਸਨਸਨੀਖੇਜ਼ ਘਟਨਾਵਾਂ ਵਾਪਰਨ ਵਾਲੀਆਂ ਹਨ ਅਤੇ ਕੁਦਰਤੀ ਹੀ,ਉਹ ਛੇਤੀ ਤੋਂ ਛੇਤੀ ਆਪਣੇ ਲਿਖਤੀ ਸਮਾਚਾਰ ਭੇਜਣ ਲਈ ਉਤਸੁਕ ਸਨ। ਭਿੰਡਰਾਂਵਾਲੇ ਉਹਨਾਂ ਲਈ ਕੇਂਦਰ ਬਿੰਦੂ ਸੀ, ਉਹ ਉਸ ਦਾ ਮਨ ਪੜ੍ਹਨਾ ਚਾਹੁੰਦੇ ਸਨ, ਉਸ ਦਾ ਰੌਂ ਜਾਂਚਣਾ ਚਾਹੁੰਦੇ ਸਨ, ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਟੀ. ਵੀ. ਉਤੇ ਕੀਤੇ ਭਾਸ਼ਨ ਅਤੇ ਹਰਿਮੰਦਰ ਦੇ ਐਨ ਬਾਹਰ ਜੈਤੁਨੀ ਰੰਗ ਦੀਆਂ ਵਰਦੀਆਂ ਦੀ ਮੌਜੂਦਗੀ ਬਾਰੇ ਉਸ ਦਾ ਪ੍ਰਤਿਕਰਮ ਜਾਣਨਾ ਚਾਹੁੰਦੇ ਸਨ। ਉਹਨਾਂ ਨੂੰ ਕੀ ਪਤਾ ਲੱਗਾ ਸੀ ਇਹ ਜਾਣਨ ਦੀ ਉਤਸੁਕਤਾ ਨਾਲ ਮੈਂਮਗਰੋਂ ਕੁਝ ਪਤਰਕਾਰਾਂ ਨਾਲ ਗਲਬਾਤ ਕੀਤੀ। ਉਹਨਾਂ ਵਲੋਂ ਭਿੰਡਰਾਂਵਾਲੇ ਨੂੰ ਕੀਤੇ ਕੁਝ ਪ੍ਰਸ਼ਨ ਅਤੇ ਉਸ ਦੇ ਜਵਾਬ ਟਿਪੱਣੀਆਂ ਆਮ ਕਰਕੇ ਇਸ ਪ੍ਰਕਾਰ ਸਨ :
ਪ੍ਰਸ਼ਨ : ਬੀਤੀ ਰਾਤ ਸ੍ਰੀਮਤੀ ਇੰਦਰਾ ਗਾਂਧੀ ਨੇ ਟੀ. ਵੀ. ਉਤੇ ਜੋ ਭਾਸ਼ਨ ਦਿੱਤਾ ਸੀ ਉਸ ਬਾਰੇ ਤੁਹਾਡੀ ਟਿਪਣੀ ਕੀ ਹੈ ?
ਜਵਾਬ : ਮੈਂ ਉਸ ਨੂੰ ਸੁਣਨ ਦੀ ਪ੍ਰਵਾਹ ਹੀ ਨਹੀਂ ਕੀਤੀ। ਕੁਝ ਵੀ ਹੈ । ਉਹ ਬੜਾ ਬਕਵਾਸ ਕਰਦੀ ਹੈ।
ਪ੍ਰਸ਼ਨ : ਅਖੀਰ ਫੌਜ ਮੌਕੇ ਤੇ ਆ ਗਈ ਹੈ । ਕੀ ਸਮਝਦੇ ਓ, ਹਰਿਮੰਦਰ ਵਿੱਚ ਦਾਖ਼ਲ ਹੋਵੇਗੀ ?
ਜਵਾਬ : ਨਹੀਂ ਮੈਂ ਸਮਝਦਾਂ ਉਹ ਜੁਰਅਤ ਨਹੀਂ ਕਰਨਗੇ। ਫੌਜ ਤ ਇਥੇ ਉਸੇ ਤਰ੍ਹਾਂ ਫਿਰੇਗੀ ਜਿਵੇਂ ਕੁਝ ਚਿਰ ਤੋਂ ਸੀ. ਆਰ. ਪੀ.ਐਫ. ਤੇ ਬੀ.ਐਸ.ਐਫ. (ਸੀਮਾ ਸੁਰੱਖਿਆ ਬਲ) ਵਾਲੇ ਤੁਰੇ ਫਿਰਦੇ भा।
ਪ੍ਰਸ਼ਨ : ਪਰ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਜੇ ਫੌਜ ਅੰਦਰ ਆ ਗਈ, ਤੁਸੀਂ ਉਸ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੋਗੇ, ਅਤੇ ਆਤਮ-ਸਮਰਪਨ ਕਰ ਦੇਣਾ ਹੀ ਚੰਗਾ, ਨਹੀਂ ਤਾਂ ਖੂਨ- ਖ਼ਰਾਬਾ ਨਾ ਹੋਵੇ ?
ਜਵਾਬ : ਜੇ ਫੌਜ ਨੇ ਅੰਦਰ ਆਉਣ ਦੀ ਹਿੰਮਤ ਕੀਤੀ, ਤਾਂ ਇਸ ਨੂੰ ਉਮਰ ਭਰ ਲਈ ਸਬਕ ਸਿਖਾਇਆ ਜਾਏਗਾ । ਤੁਹਾਨੂੰ ਪਤਾ ਨਹੀਂ ਕਿ ਹਜ਼ਾਰ ਭੇਡਾਂ ਨੂੰ ਇਕੋ ਸ਼ੇਰ ਕਾਬੂ ਕਰ ਸਕਦੈ ?
ਪ੍ਰਸ਼ਨ : ਤੁਹਾਨੂੰ ਡਰ ਨਹੀਂ ਆਉਂਦਾ ਕਿ ਜੇ ਲੜਾਈ ਹੋ ਪਈ ਤੁਸੀਂ ਮਾਰੇ ਜਾ ਸਕਦੇ ਹੋ ?
ਜਵਾਬ : ਮੈਨੂੰ ਮੌਤ ਦਾ ਕੋਈ ਡਰ ਨਹੀਂ। ਸਿੱਖ ਮੌਤ ਤੋਂ ਨਹੀਂ ਡਰ ਸਕਦਾ, ਜੇ ਡਰਦਾ ਹੈ ਤਾਂ ਉਹ ਸਿੱਖ ਨਹੀਂ।
ਜੋ ਕੁਝ ਮੈਂ ਉਪਰ ਲਿਖਿਆ ਹੈ ਪਹਿਲਾਂ ਕਈ ਪੁਸਤਕਾਂ ਵਿੱਚ ਛੱਪ ਚੁੱਕਾ ਹੈ, ਪਰ ਮੈਂ ਇਹ ਵਾਰਤਾਲਾਪ ਜਾਣ ਬੁਝ ਕੇ ਇਸ ਲਈ ਬਿਆਨ ਕੀਤੀ ਹੈ ਕਿ ਪਾਠਕ ਨੂੰ ਭਿੰਡਰਾਂਵਾਲੇ ਦੀ ਵਿਅਕਤ ਕੀਤੀ ਦ੍ਰਿੜ੍ਹਤਾ ਦਾ ਸਹੀ ਅੰਦਾਜ਼ਾ ਹੋ ਜਾਵੇ। ਅਜਿਹੀਆਂ ਟਿਪਣੀਆਂ ਇਹ ਅਨੁਭਵ ਕਰਨ ਵਿਚ ਸਾਡੀ ਸਹਾਇਤਾ ਵੀ ਕਰਦੀਆਂ ਹਨ ਕਿ ਸਾਡੇ ਮਿਸ਼ਨ ਦੀ ਬਿਨਾਂ ਖੂਨ-ਖ਼ਰਾਬੇ ਦੇ ਪੁਰਤੀ ਦੀ ਸੰਭਾਵਨਾ ਦੇ ਕੋਈ ਆਸਾਰ ਨਹੀਂ ਸਨ। ਬਾਦ ਵਿੱਚ, ਉਸੇ ਸ਼ਾਮ ਹਰਿਮੰਦਰ ਸਮੂਹ ਵਿੱਚ ਜ਼ੋਰਦਾਰ ਸਰਗਰਮੀ ਵੇਖਣ ਵਿੱਚ ਆਈ। ਮੋਰਚ-ਬੰਦੀਆਂ ਨੂੰ ਆਖਰੀ ਪੱਲ ਦੀਆਂ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਭਿੰਡਰਾਂਵਾਲੇ ਆਪਣੀ ਦੂਰਬੀਨ ਨਾਲ ਹਰਿਮੰਦਰ ਦੇ ਬਾਹਰ ਦੀ ਸਰਗਰਮੀ ਉਤੇ ਨਿਗਾਹ ਰੱਖ ਰਿਹਾ ਸੀ, ਅਤੇ ਬਾਦ ਵਿੱਚ ਇਹ ਵੀ ਵੇਖਣ ਵਿੱਚ ਆਇਆ ਕਿ ਉਹ ਗੱਨਾਂ ਵਿੱਚ ਗੋਲੀਆਂ ਭਰ ਕੇ ਆਪਣੇ ਪੈਰੋਕਾਰਾਂ ਦੇ ਹਵਾਲੇ ਕਰ ਰਿਹਾ ਸੀ।
ਮੈਨੂੰ ਕੋਈ ਸ਼ੱਕ ਨਹੀਂ ਕਿ ਹਰਿਮੰਦਰ ਅੰਦਰ ਸ਼ਰਧਾਲੂ ਜਿਸ ਵੇਲੇ ਬਾਣੀ ਸੁਣ ਰਹੇ ਸਨ ਜਾਂ ਪਵਿਤਰ ਸਰੋਵਰ ਵਿਚ ਟੁੱਬੀ ਲਾ ਰਹੇ ਸਨ, ਉਹਨਾਂ ਨੇ ਵਿਆਪਕ ਤਣਾਓ ਅਤੇ ਡਰਾਉਣੇ ਵਾਤਾਵਰਣ ਨੂੰ ਜ਼ਰੂਰ ਭਾਂਪ ਲਿਆ ਹੋਵੇਗਾ। ਸਮੁਚਾ ਦ੍ਰਿਸ਼ ਹੀ ਜਿਵੇਂ ਝੁਣਝੁਣੀ ਛੇੜ ਦੇਣ ਵਾਲਾ ਸੀ; ਬੇਯਕੀਨੀ ਅਤੇ ਅਗਿਆਤ ਦੇ ਖ਼ੌਫ ਦਾ ਮਾਹੌਲ। ਇਸ ਦੇ ਨਾਲ ਹੀ ਇਹ ਸੰਭਾਵਨਾ ਕਿ ਰਾਤ ਹੋ ਜਾਣ ਤੋਂ ਪਹਿਲਾਂ ਪਹਿਲਾਂ ਇਕ ਵਾਰੀ ਫੇਰ ਕਰਫਿਊ ਲਗ ਜਾਏਗਾ ਅਤੇ ਅਨਿਸਚਿਤ ਕਾਲ ਤੱਕ ਵਧਾ ਦਿੱਤਾ ਜਾਏਗਾ। ਇਹਨਾਂ ਸਭ ਗੱਲਾਂ ਦਾ ਨਤੀਜਾ ਕਿ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ, ਜਿਹੜੇ ਅਜਿਹੇ ਮੌਕਿਆਂ ਉਤੇ ਅਕਸਰ ਗੁਰਦਵਾਰਿਆਂ ਵਿਚ ਰਾਤ ਰਹਿੰਦੇ ਸਨ, ਆਪਣੇ ਘਰੀਂ ਮਹਿਫੂਜ ਥਾਂਵਾਂ ਤੇ ਪਰਤ ਜਾਣਾ ਬਿਹਤਰ ਸਮਝਿਆ। ਇਸ ਲਈ ਭਿੰਨ ਭਿੰਨ ਨੁਕਤਾਚੀਨਾਂ ਦਾ ਇਹ ਅੰਦਾਜ਼ ਗਲਤ ਹੈ ਕਿ ਜਦੋਂ ਦੋ ਰਾਤਾਂ ਮਗਰੋਂ ਬਲੂ ਸਟਾਰ ਕਾਰਵਾਈ ਕੀਤੀ ਗਈ ਤਾਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਕਾਰਨ ਹਜ਼ਾਰਾਂ ਸ਼ਰਧਾਲੂ ਹਰਿਮੰਦਰ ਦੇ ਅੰਦਰ ਫਸ ਗਏ।
ਸਾਡੇ ‘ਸਾਵਧਾਨ’ ਸੰਤਰੀਆਂ ਨੇ ਵੇਖਿਆ ਕਿ ਭਿੰਡਰਾਂਵਾਲੇ ਸਾਰਾ ਦਿਨ ਅਕਾਲ ਤਖ਼ਤ ਦੀ ਪਹਿਲੀ ਮੰਜ਼ਲ ਉਤੇ ਰਿਹਾ ਸੀ। ਉਸ ਨੂੰ ਕਮਰੇ ਵਿਚ ਆਪਣੇ ਸੈਨਿਕ ਸਲਾਹਕਾਰ, ਜਨਰਲ ਸ਼ਬੇਗ ਸਿੰਘ ਨਾਲ ਸਲਾਹ ਮਸ਼ਵਰਾ ਕਰਦਿਆਂ ਦੇਖਿਆ ਗਿਆ। ਦਿਨ ਦੇ ਢਲਾਅ ਵੇਲੇ, ਉਹ ਥਕਿਆ ਹੋਇਆ, ਬੇਚੈਨ ਤੇ ਘਬਰਾਇਆ ਹੋਇਆ ਲਗ ਰਿਹਾ ਸੀ। ਜਿਥੇ ਭਿੰਡਰਾਂਵਾਲੇ ਨੇ ਆਪਣੇ ਆਪ ਨੂੰ ਅਕਾਲ ਤਖ਼ਤ ਦੀ ਸੁਰੱਖਿਆ ਅੰਦਰ ਬੰਦ ਰਖਿਆ, ਲੌਂਗੋਵਾਲ ਤੇ ਟੌਹੜਾ ਗੁਰੂ ਨਾਨਕ ਨਿਵਾਸ ਦੀ ਦੂਜੇ ਮੰਜ਼ਲ ਦੇ ਆਪਣੇ ਕਮਰਿਆਂ ਵਿਚ ਰਹੇ । ਜਾਪਦਾ ਸੀ ਉਹ ਨਿਰਾਸ਼ਾ ਤੇ ਉਦਾਸੀ ਵਿੱਚ ਡੁੱਬੇ ਹੋਏ ਸਨ। ਖੁਫੀਆ ਮਹਿਕਮੇ ਦੇ ਇਕ ਜਾਸੂਸ ਅਨੁਸਾਰ, ਟੌਹੜਾ ਨੇ ਤਾਂ 3 ਜੂਨ ਨੂੰ ਆਪਣੇ ਇਕ ਪਰਖੇ ਹੋਏ ਵਿਸ਼ਵਾਸ-ਪਾਤਰ ਰਾਹੀਂ ਭਿੰਡਰਾਂਵਾਲੇ ਨੂੰ ਆਖਰੀ ਘੜੀ ਦੀ ਅਪੀਲ ਕਰ ਭੇਜੀ ਸੀ ਅਤੇ ਆਖਿਆ ਸੀ ਕਿ ਉਹ ਸਥਿਤੀ ਦੀਆਂ ਅਸਲ ਹਕੀਕਤਾਂ ਨੂੰ ਵੇਖੇ ਅਤੇ ਆਪਣਾ ਕਠੋਰ- ਨੀਤੀ ਵਾਲਾ ਪੈਂਤੜਾ ਬਦਲ ਲਵੇ। ਵਰਨਾ ਇਹ ਲਾਜ਼ਮੀ ਹੈ ਕਿ ਸੈਨਾ ਨਾਲ ਸਿੱਧੀ ਟੱਕਰ ਦੀ ਹਾਲਤ ਵਿੱਚ ਬੇਬਹਾ ਲਹੂ ਡੁਲ੍ਹੇਗਾ ਅਤੇ ਜਾਨਾਂ ਜਾਣਗੀਆਂ। ਸਮਝਿਆ ਜਾਂਦਾ ਹੈ ਕਿ ਭਿੰਡਰਾਂਵਾਲੇ ਨੇ ਇਹ ਅਪੀਲ ਮੁਢੋਂ ਹੀ ਰੱਦ ਕਰ ਦਿੱਤੀ ਸੀ।
ਨਤੀਜਾ ਇਹ ਨਿਕਲਿਆ ਕਿ ਭਿੰਡਰਾਂਵਲੇ ਨੂੰ ਦਾਲ ਵਿੱਚ ਕੁਝ ਕਾਲਾ ਨਜ਼ਰ ਆਇਆ ਤੇ ਸ਼ੱਕ ਹੋਇਆ ਕਿ ਸੰਭਵ ਹੈ ਕੇਂਦਰ ਦੇ ਏਲਚੀਆਂ ਰਾਹੀਂ ਲੌਂਗੋਵਾਲ ਤੇ ਟੌਹੜੇ ਨਾਲ ਸਮਝੌਤੇ ਦੀ ਗੱਲ ਚਲ ਰਹੀ ਹੋਵੇ ਜਿਸ ਦੇ ਫਲਸਰੂਪ ਉਹ ਅੰਦਰੋਂ ਖਿਸਕ ਜਾਣਗੇ ਤੇ ਆਤਮ ਸਮਰਪਨ ਕਰ ਦੇਣਗੇ। ਉਸ ਨੇ ਤੁਰਤ ਆਪਣੇ ਇਕ ਅਤਿਅੰਤ ਵਫਾਦਾਰ ਪੈਰੋਕਾਰ, ਹਰਮਿੰਦਰ ਸਿੰਘ ਸੰਧੂ ਨੂੰ ਉਸ ਇਮਾਰਤ ਵਿਚ ਭੇਜ ਦਿਤਾ ਜਿਥੇ ਲੱਗੋਵਾਲ ਤੇ ਟੌਹੜਾ ਰਹਿਦੇ ਸਨ ਅਤੇ ਉਸ ਦੇ ਜ਼ਿੰਮੇ ਇਹ ਕੰਮ ਲਾਇਆ ਕਿ ਉਹਨਾਂ ਨੂੰ ਆਪਣੀ ਖਲੜੀ ਬਚਾਉਣ ਦਾ ਆਤਮ-ਸਮਰਪਨ ਕਰਨ ਦਾ ਮੌਕਾ ਨਾ ਦਿੱਤਾ ਜਾਵੇ । ਇਸ ਤੋਂ ਇਲਾਵਾ ਦੋਹਾਂ ਅਕਾਲੀ ਆਗੂਆਂ ਉਤੇ ਨਿਗਾਹ ਰਖਣ ਲਈ ਦਮਦਮੀ ਟਕਸਾਲ ਦੇ ਕੋਈ 20- 30 ਹਥਿਆਰਬੰਦ ਬੰਦੇ ਵੀ ਭੇਜ ਦਿੱਤੇ। ਹੁਣ ਇਕੋ ਇਮਾਰਤ ਸਮੂਹ ਵਿੱਚ ਹਥਿਆਰਬੰਦ ਖਾੜਕੂਆਂ ਦੇ ਦੋ ਧੜੇ ਸਨ- ਬੱਬਰ ਖਾਲਸਾ ਵਾਲੇ ਅਤੇ ਟਕਸਾਲ ਵਾਲੇ । ਬੱਬਰ ਲੌਂਗੋਵਾਲ ਦੇ ਵਫਾਦਾਰ ਤੇ ਭਿੰਡਰਾਂਵਾਲੇ ਦੇ ਬੇਹੂਦਾ ਕਤਲਾਂ ਦੇ ਵਿਰੋਧੀ ਸਨ ਅਤੇ ਟਕਸਾਲ ਵਾਲੇ ਉਸ ਦੇ ਵਫਾਦਾਰ।
3 ਤਾਰੀਖ਼ ਨੂੰ ਰਾਤ ਦੇ ਨੌਂ ਵਜੇ ਸਿਰਫ ਅੰਮ੍ਰਿਤਸਰ ਵਿੱਚ ਹਰਿਮੰਦਰ ਦੇ ਇਰਦ ਗਿਰਦ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ 36 ਘੰਟਿਆਂ ਵਾਸਤੇ ਕਰਫਿਉ ਲਾ ਦਿਤਾ ਗਿਆ। ਇਹ ਸਪਸ਼ਟ ਸੰਕੇਤ ਸੀ ਕਿ ਫੌਜੀ ਕਾਰਵਾਈ ਬਸ ਹੋਣ ਹੀ ਵਾਲੀ ਹੈ। ਜਿਵੇਂ ਪਹਿਲਾਂ ਦਸਿਆ ਗਿਆ ਹੈ ਬਹੁਤੇ ਸ਼ਰਧਾਲੂ ਅੰਦਰ ਰਹਿਣ ਦੇ ਖਤਰੇ ਨੂੰ ਭਾਂਪ ਕੇ ਰਾਤ ਦੇ 9 ਵਜੇ ਤੋਂ ਪਹਿਲਾਂ ਹੀ ਹਰਿਮੰਦਰ ਵਿਚ ਨਿਕਲ ਗਏ ਸਨ। ਜਿਵੇਂ ਕਿ ਬਾਦ ਵਿਚ ਸਾਨੂੰ ਪਤਾ ਲਗਾ ਪੰਜ ਸੌ ਦੇ ਆਸ ਪਾਸ ਹੀ ਅੰਦਰ ਰਹਿ ਗਏ ਸਨ।
ਕਈ ਪ੍ਰਮਾਣੀਕ ਅੰਕੜੇ ਪ੍ਰਾਪਤ ਨਹੀਂ ਪਰ ਅੰਦਾਜ਼ਾ ਹੈ ਕਿ ਚੋਖੀ ਵੱਡੀ ਗਿਣਤੀ ਵਿਚ ਖਾੜਕੂ ਵੀ ਸ਼ਰਧਾਲੂਆਂ ਵਿਚ ਰਲਗੱਡ ਹੋ ਕੇ ਬਾਹਰ ਖਿਸਕ ਗਏ ਸਨ। ਇਹ ਆਮ ਕਰਕੇ ਉਹ ਮੁਜਰਮ ਸਨ ਜਿਨ੍ਹਾਂ ਨੇ ਹਰਿਮੰਦਰ ਵਿੱਚ ਆਸਰਾ ਲਿਆ ਹੋਇਆ ਸੀ, ਅਤੇ ਜਾਂ ਭਿਡਰਾਂਵਾਲੇ ਦੇ ਉਹ ਪੈਰੋਕਾਰ ਜਿਹੜੇ ਘਟ ਪ੍ਰਯੋਜਨ-ਪ੍ਰੇਰਤ ਜਾਂ ਜਨੂੰਨੀ ਸਨ | ਪਰੱਤਖ ਰੂਪ ਵਿੱਚ, ਇਹ ਖਾੜਕੂ ਅਨਪਲੇ ਜਿਹੇ ਬਾਗ ਵਾਲੀ ਗਲੀ ਵਿਚੋਂ ਨਿਕਲ ਗਏ, ਜਿਹੜੀ ਗੁਰੂ ਨਾਨਕ ਨਿਵਾਸ ਦੇ ਪਿਛਲੇ ਪਾਸੇ ਹੈ।
ਤਿੰਨ ਤਾਰੀਖ ਦੀ ਰਾਤ ਤੋਂ ਸਾਰੇ ਪ੍ਰਾਂਤ ਵਿੱਚ ਕਰਫਿਊ ਲਾ ਦਿੱਤੇ ਜਾਣ ਦੇ ਫਲਸਰੂਪ, ਪੰਜਾਬ ਦਾ ਬਾਕੀ ਭਾਰਤ ਨਾਲੋਂ ਸੰਪਰਕ ਟੁੱਟ ਗਿਆ। ਸਭ ਹੋਲਾਂ ਬੱਸਾਂ ਤੇ ਹਵਾਈ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ, ਅਤੇ ਪਾਕਿਸਤਾਨ ਨਾਲ ਸਰਹੱਦ ਸੀਲ ਕਰ ਦਿਤੀ ਗਈ (ਜੰਗਲੀ ਗੁਲਾਬ ਕਾਰਵਾਈ)। ਪੰਜਾਬ ਵਿੱਚ ਜੋ ਕੁਝ ਹੋ-ਬੀਤ ਰਿਹਾ ਸੀ ਉਹਦੀ ਬਾਹਰਲੀ ਦੁਨੀਆਂ ਨੂੰ ਬਹੁਤ ਘਟ ਖਬਰ ਪਹੁੰਚ ਰਹੀ ਸੀ । ਇਥੋਂ ਤੱਕ ਕਿ ਦੇਸ਼ ਦੇ ਅੰਦਰ, ਹੋ ਰਹੀਆਂ ਘਟਨਾਵਾਂ ਬਾਰੇ ਮੁਕੰਮਲ ਹਨੇਰਾ ਸੀ ।
ਪਤਰਕਾਰਾਂ ਵਾਸਤੇ ਵੀ ਬਲੂ ਸਟਾਰ ਕਾਰਵਾਈ ਤੋਂ ਪਹਿਲਾਂ ਹਰਿਮੰਦਰ ਦੇ ਅੰਦਰ ਜਾ ਸਕਣ ਦਾ ਇਹ ਆਖਰੀ ਦਿਨ ਸੀ ਕਿਉਂਕਿ ਸਾਰੇ ਬਦੇਸੀ ਪਤਰਕਾਰਾਂ ਨੂੰ ਪੰਜਾਬ ਵਿੱਚੋਂ ਤੁਰਤ ਨਿਕਲ ਜਾਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਪ੍ਰਦੇਸੀਆਂ ਬਾਰੇ ਕਾਨੂੰਨ ਅਧੀਨ ਪ੍ਰਾਂਤ ਵਿਚ ਪਰਦੇਸੀਆਂ ਦੇ ਦਾਖਲੇ ਉਤੋਂ ਪਾਬੰਦੀ ਲਾ ਦਿਤੀ ਗਈ ਸੀ । ਪਰੰਤੂ ਇਹ ਪਤਰਕਾਰ ਕਿਸੇ ਤਰ੍ਹਾਂਆਪਣੇ ਹੋਟਲਾਂ ਅਤੇ ਰਿਹਾਇਸ਼ੀ ਸਥਾਨਾਂ ਉਤੇ ਕੁਝ ਦੇਰ ਜ਼ਿਆਦਾ ਅਟਕੇ ਰਹਿਣ ਵਿਚ ਕਾਮਯਾਬ ਹੋਗਏਅਤੇ ਵਾਸਤਵ ਵਿੱਚ ਹਰਿਮੰਦਰ ਸਾਹਿਬ ਦੇ ਕਿਧਰੇ ਨੇੜੇ ਆਇਆਂਬਗੈਰ ਚੁਪ-ਚੁਪੀਤੇ ਛੋਟੀ ਮੋਟੀ ਜਾਣਕਾਰੀ ਹਾਸਿਲ ਕਰਦੇ ਰਹੇ। ਅਖੀਰ 5 ਤਾਰੀਖ ਦੇ ਪੁਹਫੁਟਾਲੇ ਵੇਲੇ ਉਹਨਾਂ ਨੂੰ ਭਾੜੋ ਦੀ ਉਚੇਚੀ ਬਸ ਉਤੇ ਉਥੋਂ ਤੋਰਿਆ ਗਿਆ। ਇਸ ਵੇਲੇ ਤੱਕ ਇਹਨਾਂ ਨੂੰ ਕੱਢੇ ਜਾਣ ਦੇ ਹੁਕਮ ਭਾਰਤੀ ਪਤਰਕਾਰਾਂ ਉਤੇ ਵੀ ਪੂਰੀ ਤਰ੍ਹਾਂ ਲਾਗੂ ਹੋ ਗਏ ਸਨ ਜਿਹਡੇ ਸੁਦੇਸ਼ੀ ਤੇ ਬਦੇਸ਼ੀ ਅਖਬਾਰਾਂ ਰਸਾਲਿਆਂ ਵਾਸਤੇ ਲਿਖਦੇ ਸਨ।
ਪੂਰਾ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਆਸ ਪਾਸ ਜੋ ਕੁਝ ਹੁੰਦਾ ਰਿਹਾ ਸੀ ਉਸ ਦਾ ਚੋਖਾ ਵਿਸਤ੍ਰਿਤ ਵਿਚਾਰ ਪੇਸ਼ ਕਰਨ ਮਗਰੋਂ, ਮੈਂ ਉਹਨਾਂ ਕਾਰਵਾਈਆਂਦਾ ਜਿਹੜੀਆਂ ਅਸੀਂ ਕਰ ਰਹੇ ਸਾਂ ਵੇਰਵਾ ਦੇ ਕੇ ਤਸਵੀਰ ਮੁਕੰਮਲ ਕਰਨੀ ਚਾਹੁੰਦਾ ਹਾਂ। ਇਸ ਦਿਨ ਦਾ ਸਵੇਰ ਦਾ ਬਹੁਤਾ ਵਕਤ ਤਾਈਦੀ ਜਾਸੂਸੀ ਸਰਵੇਖਣ ਅਤੇ ਯੋਜਨਾਵਾਂ ਦੀ ਰੂਪ-ਰੇਖਾ ਨੂੰ ਨਿਸਚਿਤ ਰੂਪ ਦੇਣ ਵਿੱਚ ਗੁਜ਼ਰਿਆ। ਮੈਂ ਦੋ ਤਿੰਨ ਘੰਟੇ ਆਪਣੇ ਦਾਅ ਪੇਚੀ ਹੈਡ-ਕੁਆਟਰ ਵਿੱਚ ਗੁਜ਼ਾਰੇ ਜਿਹੜਾ ਹਰਿਮੰਦਰ ਤੇ ਮਸਾਂ 300 ਮੀਟਰ ਦੂਰ ਇਕ ਇਮਾਰਤ ਦੀ ਉਤਲੀ ਮੰਜਲ ਉਤੇ ਸੀ। ਮੇਰੇ ਨਾਲ ਕਾਰਵਾਈ ਕਰਨ ਸਬੰਧੀ ਯੋਜਨਾਬੰਦੀ ਦੇ ਅਮਲੇ ਤੋਂ ਇਲਾਵਾ, ਮੇਰਾ ਆਰਡਰਜ਼ ਗਰੁਪ (ਉਹ ਅਫਸਰ ਜਿਨ੍ਹਾਂ ਨੂੰ ਜਨਰਲ ਬਰਾਤ ਨੇ ਹੁਕਮ ਦੇਣੇ ਸਨ।ਅਨੁਵਾਦਕ) ਵੀ ਸੀ । ਇਹਨਾਂ ਵਿੱਚ 350 ਪਿਆਦਾ ਬ੍ਰੀਗੇਡ ਦਾ ਕਮਾਂਡਰ ਅਤੇ ਸ਼ੁਰੂ ਵਿੱਚ 350 ਪਿਆਦਾ ਬ੍ਰੀਗੇਡ ਦੀ ਕਮਾਨ ਅੰਦਰ ਰੱਖੀਆਂ ਚਾਰ ਪਿਆਦਾ ਬਟਾਲੀਅਨਾਂਦੇ ਕਮਾਂਡਿੰਗ ਅਫਸਰ ਸਨ। ਇਹ ਬਟਾਲੀਅਨਾਂ ਸਨ 10 ਗਾਰਦ, 26 ਮਦਰਾਸ, 12 ਬਿਹਾਰ ਅਤੇ 9 ਕੁਮਾਉਂ । ਇਸ ਪੜਾ ਉਤੇ ਆਪਣੇ ਮੁਢਲੇ ਹੁਕਮਾਂ ਵਿੱਚ ਮੈਂ ਉਹਨਾਂ ਨੂੰ ਉਹਨਾਂ ਦੇ ਕਾਰਜ ਸੌਂਪੇ ਅਤੇ ਇਕ ਪਲ ਵੀ ਜਾਇਆ ਕੀਤੇ ਬਗੈਰ, ਉਹ ਹੋਰ ਗੁਪਤ ਸਰਵੇਖਣ ਤੋਂ ਆਪਣੀਆਂ ਯੋਜਨਾਵਾਂ ਤਿਆਰ ਕਰਨ ਲੱਗ ਪਏ। ਆਪਣੇ ਦਾਅਪੇਚੀ ਹੈਡ-ਕੁਆਟਰ ਵਿਚੋਂ ਮੈਨੂੰ ਹਰਿਮੰਦਰ ਸਮੂਹ ਅੰਦਰ ਪੂਰੇ ਜ਼ੋਰ ਸ਼ੋਰ ਨਾਲ ਚਲ ਰਹੀ ਸਰਗਰਮੀ ਵਿਖਾਈ ਦੇ ਰਹੀ ਸੀ। ਮੈਂ ਇਹ ਮੰਨਦਾ ਹਾਂ ਕਿ ਇਸ ਵੇਲੇ ਸ਼ਰਧਾਲੂਆਂ ਦਾ ਸਵਾਂਗ ਰਚਦੇ ਕੁਝ ਚੋਣਵੇਂ ਅਫਸਰ ਹਰਿਮੰਦਰ ਅੰਦਰ ਭੇਜਣ ਦਾ ਖਿਆਲ ਮੇਰੇ ਮਨ ਵਿੱਚ ਆਇਆ ਸੀ, ਅਤੇ ਇਸ ਨਾਲ, ਮੈਨੂੰ ਯਕੀਨ ਹੈ, ਸਾਨੂੰ ਕੁਝ ਹੋਰ ਜਾਣਕਾਰੀ ਮਿਲ ਸਕਦੀ ਸੀ ਜਿਹੜੀ ਯੋਜਨਾਬੰਦੀ ਦੇ ਇਸ ਪੜਾ ਉਤੇ ਲਾਭਦਾਇਕ ਹੋ ਸਕਦੀ ਸੀ | ਅਜਿਹਾ ਕਰਨ ਦਾ ਇਹ ਆਖਰੀ ਮੌਕਾ ਸੀ ਕਿਉਂਕਿ ਬਾਦ ਵਿਚ ਉਸ ਸ਼ਾਮ ਕਰਫਿਉ ਫੇਰ ਲੱਗ ਜਾਣਾ ਸੀ । ਪਰ ਜਵਾਨਾਂ ਦੀ ਜ਼ਿੰਦਗੀ ਦੇ ਖਤਰੇ ਤੋਂ ਇਲਾਵਾ ਇਸ ਖਤਰੇ ਨੂੰ ਅਨੁਭਵ ਕਰਦਿਆਂ ਕਿ ਜੋ ਇਹਨਾਂ ਵਿਚੋਂ ਕੋਈ ਵੀ ਖਾੜਕੂਆਂ ਦੇ ਕਬਜ਼ੇ ਵਿਚ ਆ ਗਿਆ ਤਾਂ ਸਾਡੀਆਂ ਯੋਜਨਾਵਾਂ ਖੂਹ ਖਾਤੇ ਵਿਚ ਪੈ ਜਾਣਗੀਆਂ, ਮੈਂ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ | ਅਸੀਂ ਦ੍ਰਿਸ਼ਟੀਮੂਲਕ ਨਿਗਰਾਨੀ ਨਾਲ ਜੋ ਜਾਣਕਾਰੀ ਪ੍ਰਾਪਤ ਕਰਨ ਦੇ ਸਮਰਥ ਹੋਏ ਸਾਂ, ਉਸ ਨਾਲ ਅਤੇ ਰਖਿਆਕਾਰੀ ਗੋਲੀਬਾਰੀ ਨਾਲ ਹੀ ਗੁਜ਼ਾਰਾ ਕਰਨਾ ਸੀ ਜਿਸ ਦੇ ਇੰਤਕਾਮ ਵਿਚ ਖਾੜਕੂਆਂਨੇ ਗੋਲੀ ਚਲਾਉਣੀ ਸੀ ਜਿਸ ਤੋਂ ਅਸੀਂ ਆਸ ਕਰਦੇ ਸਾਂ ਸਾਨੂੰ ਉਹਨਾਂ ਦੇ ਮਰਚੇ ਸੁਨਿਸਚਿਤ ਕਰਨ ਵਿਚ ਸਹਾਇਤਾ ਮਿਲੇਗੀ।
ਇਸ ਪਲ ਹਰਿਮੰਦਰ ਸਾਹਿਬ ਦੇ ਅੰਦਰ ਮੇਰੇ ਤੁਰੇ ਫਿਰਦੇ ਹੋਣ ਬਾਰੇ ਕੁਲਦੀਪ ਨੱਯਰ ਤੇ ਖੁਸ਼ਵੰਤ ਸਿੰਘ ਦੀ ਪੁਸਤਕ “ਪੰਜਾਬ ਦੀ ਤ੍ਰਾਸਦੀ-ਬਲੂ ਸਟਾਰ ਕਾਰਵਾਈ ਤੇ ਇਸ ਤੋਂ ਮਗਰੋਂ” ਵਿੱਚ ਜੇ ਕੁਝ ਛਪਿਆ ਹੈ ਉਸ ਵਿਚ ਰਾਈ ਭਰ ਵੀ ਸਚਾਈ ਨਹੀਂ। ਉਹਨਾਂ ਨੇ ਲਿਖਿਆ ਹੈ :ਇਹ ਖ਼ਬਰਾਂ ਕਿ ਫੌਜੀ ਕਾਰਵਾਈ ਹੋਣ ਵਾਲੀ ਹੈ ਕਈ ਦਿਨਾਂ ਤੋਂ ਸੁਣ ਰਹੀਆਂ ਸਨ, ਅਤੇ ਖਾਸ ਤੌਰ ਤੇ ਪਹਿਲੀ ਜੂਨ ਤੋਂ ਜਦੋਂ ਕਿਸੇ ਨੇ ਇਕ ਮੋਨੇ ਸਿੱਖ, ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਹਰਿਮੰਦਰ ਅੰਦਰ ਸ਼ਰਧਾਲੂਆਂ ਵਿੱਚ ਵੇਖ ਲਿਆ ਸੀ।
ਅਜਿਹਾ ਕਰਨਾ ਮੇਰੇ ਲਈ ਹੂੜ੍ਹ-ਮਤ ਤੇ ਬੇਸਮਝੀ ਹੁੰਦੀ,ਅਤੇ ਯੋਜਨਾਬੰਦੀ ਦੇ ਇਸ ਨਾਜ਼ੁਕ ਪੜਾ ਉਤੇ ਮੇਰੇ ਪਛਾਣੇ ਜਾਣ ਅਤੇ ਭਿੰਡਰਾਂਵਾਲੇ ਦੇ ਹਥਿਆਰਬੰਦ ਹਿਫਾਜ਼ਤੀ ਦਸਤਿਆਂ ਵਲੋਂ ਅਤੁੰਭ ਲਏ ਜਾਣ ਦੇ ਜੋ ਨਤੀਜੇ ਨਿਕਲਦੇ, ਉਹਨਾਂ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਇਹ ਗੱਲ ਨਹੀਂ ਕਿ ਕੋਈ ਹੋਰ ਜਨਰਲ ਮੇਰੀ ਥਾਂ ਨਹੀਂ ਸੀ ਲੈ ਸਕਦਾ, ਸਗੋਂ, ਜਿਵੇਂ ਮੈਂ ਅੱਗੇ ਚਲ ਕੇ ਦਸਾਂਗਾ, ਵਕਤ ਖੰਭ ਲਾ ਕੇ ਉਡਦਾ ਜਾ ਰਿਹੀ ਸੀ, ਅਤੇ ਇਸ ਕਿਸਮ ਦੀ ਅਭਾਗੀ ਘਟਨਾ ਨਾਲ ਸਾਡੇ ਮਿਥੇ ਹੋਏ ਕਾਰਜ-ਕਰਮ ਵਿੱਚ ਨਿਸਚੇ ਹੀ ਵਿਘਨ ਪੈ ਜਾਣਾ ਸੀ। ਖੈਰ, ਇਹ ਹੈਰਾਨੀ ਦੀ ਗੱਲ ਹੈ ਕਿ ਜ਼ਿੰਮੇਵਾਰ ਪਤਰਕਾਰਾਂ ਨੇ ਅਜਿਹੀ ਬੇਬੁਨਿਆਦ ਸੁਣੀ ਸੁਣਾਈ ਗੱਲ ਲਿਖ ਦਿੱਤੀ ਤੇ ਲੋਕਾਂ ਦੇ ਹੱਥਾਂ ਵਿਚ ਪਹੁੰਚਾ ਦਿੱਤੀ।
ਜਨਰਲ ਸੁੰਦਰ ਜੀ ਤੇ ਜਨਰਲ ਦਿਆਲ ਸਥਿਤੀ ਦਾ ਜਾਇਜ਼ਾ ਲੈਣ ਲਈ 3 ਜੂਨ ਦੀ ਸ਼ਾਮ ਡੀਵੀਜ਼ਨ ਦੇ ਮੁਖ ਹੈਡ-ਕੁਆਟਰ ਪਹੁੰਚੇ। ਖੁਫੀਆ ਜਾਣਕਾਰੀ ਦਾ ਸੰਖੇਪ ਸਾਰ ਪੇਸ਼ ਕਰਨ ਤੋਂ ਮਗਰੋਂ: ਉਹਨਾਂ ਸਾਮ੍ਹਣੇ ਕਾਰਵਾਈ ਦੀ ਯੋਜਨਾਂ ਦੀ ਰੂਪ-ਰੇਖਾ ਪੇਸ਼ ਕੀਤੀ ਗਈ।
ਇਸ ਤੋਂ ਤੁਰਤ ਮਗਰੋਂ ਕੁਝ ਮਹਤੱਵਪੂਰਨ ਮਸਲੇ ਜਿਹੜੇ ਸਾਡੇ ਆਗਾਮੀ ਵਿਚਾਰ ਵਟਾਂਦਰਿਆਂ ਵੇਲੇ ਸਾਮ੍ਹਣੇ ਆਏ, ਉਹਨਾਂ ਉਤੇ ਵਿਚਾਰ ਮੈਂ ਅਗਲੇ ਖੰਡਾਂ ਵਿਚ ਕੀਤੀ ਹੈ, ਕਿਉਂਕਿ ਇਹਨਾਂ ਵਿੱਚ ਹਰ ਇਕ ਆਪਣਾ ਆਪਣਾ ਵਖਰਾ ਵਿਸਥਾਰ ਮੰਗਦਾ ਹੈ।
ਖਾੜਕੂਆਂ ਦੀ ਗਿਣਤੀ, ਉਹਨਾਂ ਦਾ ਟਿਕਾਣਾ ਅਤੇ ਲੜਨ ਦੀ ਸਮਰਥਾ
ਸਾਡੀਆਂ ਯੋਜਨਾਵਾਂ ਦਾ ਆਧਾਰ ਇਹ ਅੰਦਾਜ਼ਾ ਸੀ ਕਿ ਇਮਾਰਤ ਸਮੂਹ ਦੇ ਅੰਦਰ ਤਕਰੀਬਨ ਦੋ ਹਜ਼ਾਰ ਖਾੜਕੂ ਸਨ ਜਿਨ੍ਹਾਂ ਵਿੱਚ ਕਈ ਪੰਜ ਸੋ ਐਸ ਸਨ ਜਿਨ੍ਹਾਂ ਨੇ ਚੰਗੀ ਸਿਖਲਾਈ ਲਈ ਹੋਈ ਸੀ ਤੇ ਜਿਹੜੇ ਪ੍ਰਯੋਜਨ-ਪ੍ਰੇਰਤ ਸਨ। ਭਾਵੇਂ ਉਹ ਇਮਾਰਤ-ਸਮੂਹ ਵਿਚ ਫੈਲੇ ਹੋਏਸਨ, ਪਰ ਉਹਨਾਂ ਦੀ ਵੱਡੀ ਗਿਣਤੀ ਅਕਾਲ ਤਖ਼ਤ ਦੀ ਇਮਾਰਤ ਵਿਚ, ਅਤੇ ਪਰਕਰਮਾ ਦੇ ਨਾਲ ਲਗਦੀਆਂ ਇਮਾਰਤਾਂ ਵਿਚ ਕੇਂਦਰਿਤ ਸੀ। ਇਹਨਾਂ ਸਾਰੀਆਂ ਇਮਾਰਤਾਂ ਵਿਚ ਉਹਨਾਂ ਨੇ ਹੇਠਲੀ ਮੰਜ਼ਲ ਦੇ ਕਮਰਿਆਂ ਦੇ ਖੁਲ੍ਹੇ ਬਰਾਂਡਿਆਂ ਅਤੇ ਉਪਰਲੀਆਂ ਮੰਜ਼ਲਾਂ ਤੋਂ ਬਾਲਕੋਨੀਆਂ ਵਿੱਚ ਮੋਰਚੇਬੰਦੀਆਂ ਕੀਤੀਆਂ ਹੋਈਆਂ ਸਨ । ਅਕਾਲ ਤਖ਼ਤ ਦੇ ਸਾਮ੍ਹਣੇ ਵਾਲੇ ਚੌਗਾਨ ਦੀਆਂ ਸਭਨਾਂ ਇਮਾਰਤਾਂ ਦੀਆਂ ਛੱਤਾਂ ਉਤੇ ਵੀ ਭਾਰੀ ਮੋਰਚੇ ਗੱਡੇ ਹੋਏ ਸਨ। ਭਾਵੇਂ ਹੋਸਟਲ ਸਮੂਹ ਵਿੱਚ ਏਨੀ ਸੰਘਣੀ ਮਰਚੇਬੰਦੀ ਨਹੀਂ ਸੀ. ਤਾਂ ਵੀ ਲੰਗਰ ਦੀ ਛੱਤ ਉਤੇ, ਜੋ ਚਾਰ ਚੁਫੇਰੇ ਖੁਲ੍ਹੀਆਂ ਥਾਵਾਂ ਉੱਤੇ ਹੂੰਝਾ-ਫੇਰੂ ਗੋਲਾਬਾਰੀ ਦਾ ਮੈਦਾਨ ਮੁਹੱਈਆ ਕਰਦੀ ਸੀ, ਭਾਰੀ ਮੋਰਚੇ ਬੀੜੇ ਗਏ ਸਨ ਅਤੇ ਭਾਵੇਂ ਐਸ.ਜੀ.ਪੀ.ਸੀ. ਦੇ ਦਫਤਰਾਂ ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ ਅਤੇ ਹੋਸਟਲ ਸਮੂਹ ਦੀਆਂ ਹੋਰ ਸਬੰਧਤ ਇਮਾਰਤਾਂ ਉਤੇ ਮੁਕਾਬਲਤਨ ਘਟ ਮੋਰਚੇਬੰਦੀ ਕੀਤੀ ਗਈ ਸੀ, ਤਾਂ ਵੀ ਸਾਡੀ ਉਮੀਦ ਸੀ ਕਿ ਇਹਨਾਂ ਇਮਾਰਤਾਂ ਵਿੱਚ ਕਮਰਿਆਂ ਤੇ ਬਾਲਕੋਨੀਆਂ ਅੰਦਰ ਅਤੇ ਉਥੇ ਰਹਿਣ ਵਾਲੇ ਸ਼ਰਧਾਲੂਆਂ ਵਿੱਚ-ਘਟ ਘਟ 100 ਤੋਂ 200 ਖਾੜਕੂ ਖਿੰਡੇ ਮੁੰਡੇ ਹੋਏ ਸਨ।
ਇਸ ਤੋਂ ਇਲਾਵਾ, ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਦੋ ਬੁੰਗਿਆਂ ਤੇ ਪਾਣੀ ਵਾਲੀ ਟੈਂਕੀ ਨੂੰ ਬੜੇ ਉੱਚੇ ਤੇ ਬੁਲੰਦ ਮੋਰਚਿਆਂ ਵਿੱਚ ਬਦਲ ਦਿੱਤਾ ਗਿਆ ਸੀ,ਜਿਥੋਂ ਹਰਿਮੰਦਰ ਤੇ ਹੋਸਟਲ ਸਮੂਹ ਵਿਚ ਅਤੇ ਜਲ੍ਹਿਆਂ ਵਾਲਾ ਬਾਗ ਵਲੋਂ ਆਉਂਦੇ ਰਸਤਿਆਂ ਵਿਚ ਗੋਲਾਬਾਰੀ ਦੀ ਮਾਰ ਹੇਠਲਾ ਖੇਤਰ ਸਪਸ਼ਟ ਨਜ਼ਰ ਆ ਜਾਂਦਾ ਸੀ। ਹੋਸਟਲ ਸਮੂਹ ਦੀ ਦੱਖਣੀ ਨੁਕਰ ਵਿੱਚ, ਬਾਬਾ ਅਟੱਲ ਗੁਰਦਵਾਰੇ ਦੇ ਉਪਰ ਵੀ ਮੋਰਚੇਬੰਦੀਆਂ ਨਜ਼ਰ ਆਉਂਦੀਆਂ ਸਨ। ਇਹ ਜਾਣਕਾਰੀ ਵੀ ਪ੍ਰਾਪਤ ਹੋਈ ਸੀ ਕਿ ਸਤਾਰਾਂ ਮਕਾਨਾਂ ਵਿੱਚ ਪੂਰੀ ਤਰ੍ਹਾਂ ਮੋਰਚੇ ਬੀੜੇ ਗਏ ਹਨ ਅਤੇ ਉਹਨਾਂ ਉਤੇ ਖਾੜਕੂਆਂ ਦਾ ਮੁਕੰਮਲ ਕਬਜ਼ਾ ਹੈ। ਇਹ ਮਕਾਨ ਦੋਹਾਂ ਇਮਾਰਤ-ਸਮੂਹਾਂ ਦੇ ਬਿਲਕੁਲ ਨੇੜੇ ਦੀਆਂ ਸੰਘਣੀਆਂ ਇਮਾਰਤਾਂ ਵਿਚ ਸਨ ਤੇ ਇਹ ਹਰਿਮੰਦਰ ਸਮੂਹ ਲਈ ਜ਼ਿਆਦਾ ਪ੍ਰਭਾਵਕਾਰੀ ਸਨ ਮੁਖ ਦੁਆਰ ਅਰਥਾਤ ਦਖਣੀ ਦੁਆਰ ਅਤੇ ਅਕਾਲ ਤਖ਼ਤ ਵੱਲ ਜਾਂਦੀਆਂ ਸਭ ਸੜਕਾਂ ਤੇ ਗਲੀਆਂ ਵਿਚ ਹੋਣ ਵਾਲੀ ਹਰ ਗਤੀਵਿਧੀ ਇਹਨਾਂ ਇਮਾਰਤਾਂ ਤੋਂ ਖਾਸ ਕਰ ਹੋਟਲ ਟੈਂਮਪਲ ਵਿਊ ਅਤੇ ਬ੍ਰਹਮ ਬੂਟਾ ਅਖਾੜਾ ਤੋਂ ਰੋਕੀ ਜਾ ਸਕਦੀ ਸੀ। ਇਹ ਦੋਵੇਂ ਇਮਾਰਤਾਂ ਸਮੁਚੀ ਸੁਰੱਖਿਆ ਯੋਜਨਾ ਦੇ ਹਿੱਸੇ ਵਜੋਂ ਕਿਲੋਬੰਦ ਕੀਤੀਆਂ ਗਈਆਂ ਸਨ ਅਤੇ ਉਚੀਆਂ ਹੋਣ ਕਾਰਨ ਇਹਨਾਂ ‘ਤੇ ਹਰਿਮੰਦਰ ਦੇ ਮੁਖ ਦੁਆਰ ਨੂੰ ਜਾਂਦੇ ਰਸਤਿਆਂ ਅਤੇ ਪਰਕਰਮਾ ਦੇ ਅੰਦਰ ਜਿਥੇ ਕੋਈ ਆੜ ਓਹਲਾ ਨਹੀਂ ਸੀ, ਸਭ ਕੁਝ ਨਜ਼ਰ ਆਉਂਦਾ ਸੀ । ਬਹੁਤ ਸਾਰੇ ਮਕਾਨ ਲਕੜ ਦੇ ਫੱਟਿਆਂ ਜਾਂ ਅਸਪਾਤੀ ਗਾਰਡਰਾਂ ਦੀ ਸਹਾਇਤਾ ਨਾਲ ਇਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਇਹਨਾਂ ਵਿਚ ਕੁਝ ਤਾਂ ਇਕ ਦੂਜੇ ਦੇ ਏਨੇ ਨਾਲ ਲਗਵੇਂ ਸਨ ਕਿ ਖਾੜਕੂਆਂ ਵਾਸਤੇ ਗਲੀ ਬਾਜ਼ਾਰ ਵਿੱਚ ਕਿਸੇ ਦੀ ਨਜ਼ਰ ਆਉਣੋਂ ਬਚ ਕੇ ਛਾਲ ਮਾਰ ਕੇ ਜਾਂ ਇਹਨਾਂ ਆਰਜ਼ੀ ਰਸਤਿਆਂ ਤੋਂ ਲੰਗ ਕੇ ਇਕ ਤੋਂ ਦੂਜੇ ਮਕਾਨ ਵਿੱਚ ਚਲੇ ਜਾਣਾ ਸੰਭਵ ਸੀ । ਅਕਾਲ ਤਖ਼ਤ ਦੇ ਐਨ ਪਿਛੇ ਇਮਾਰਤਾਂ ਦੇ ਇਸ ਤਰ੍ਹਾਂ ਦੇ ਝੁੰਡ ਕਾਰਨ ਅਸਲ ਵਿੱਚ ਅਸੀਂ ਅਕਾਲ ਤਖ਼ਤ ਦੇ ਪਿਛਲੇ ਪਾਸਿਓਂ ਅੰਦਰ ਨਹੀਂ ਸੀ ਜਾ ਸਕਦੇ।
ਭਿੰਡਰਾਂਵਾਲੇ, ਸਬੇਗ ਅਤੇ ਉਹਨਾਂ ਦੇ ਅਤਿਅੰਤ ਭਰੋਸੇਯੋਗ ਪੈਰੋਕਾਰ, ਪੂਰੀ ਤਰ੍ਹਾਂ ਹਥਿਆਰਬੰਦ, ਅਕਾਲ ਤਖ਼ਤ ਵਿਚ ਡਟੇ ਹੋਏ ਸਨ । ਬਾਕੀਆਂ ਵਿਚੋਂ ਬਹੁਤ ਸਾਰੇ ਅਕਾਲ ਤਖ਼ਤ ਦੀ ਉਤਰੀ ਤੇ ਦਖਣੀ ਬਾਹੀ ਪਰਕਰਮਾ ਦੇ ਨਾਲ ਲਗਦੀਆਂ ਇਮਾਰਤਾਂ ਦੀਆਂ ਉਤਲੀਆਂ ਮੰਜ਼ਲਾਂ ਉਤੇ ਅਤੇ ਦਰਸ਼ਨੀ ਡਿਉੜੀ ਤਸ਼ਾਖਾਨਾ ਦੀ ਛੱਤੀ ਹੋਈ ਥਾਂ ਵਿਚ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਦੇ ਇਕ ਇਕ ਰਸਤੇ ਨੂੰ ਆੜ ਦਿੱਤੀ ਹੋਈ ਸੀ। ਜਿਵੇਂ ਪਹਿਲਾਂ ਦਸਿਆ ਗਿਆ ਹੈ, ਅਕਾਲੀ ਆਗੂ ਤੇ ਐਸ.ਜੀ.ਪੀ.ਸੀ. ਦੇ ਕਰਮਚਾਰੀ ਹੋਸਟਲ ਸਮੂਹ ਵਿੱਚ ਸਨ । ਉਹ ਸ਼ਰਧਾਲੂ ਜਿਹੜੇ ਕਰਫਿਊ ਦੁਬਾਰਾ ਲੱਗ ਜਾਣ ਦੇ ਬਾਦ ਵੀ ਆਪਣੀ ਮਰਜ਼ੀ ਨਾਲ ਇਥੇ ਰਹਿ ਗਏਸਨ, ਬਹੁਤ ਕਰਕੇ ਹੋਸਟਲ ਸਮੂਹ ਦੇ ਰਿਹਾਇਸ਼ੀ ਕਮਰਿਆਂ ਵਿੱਚ ਸਨ, ਭਾਵੇਂ ਉਹਨਾਂ ਵਿਚੋਂ ਬਹੁਤ ਸਾਰੇ ਹਰਿਮੰਦਰ ਸਮੂਹ ਵਿਚ ਪਰਕਰਮਾਂ ਦੇ ਨਾਲ ਵਾਲੀਆਂ ਇਮਾਰਤਾਂ ਦੇ ਕੁਝ ਕਮਰਿਆਂ ਵਿਚ ਸਨ।
ਦੋਹਾਂ ਸਮੂਹਾਂ ਵਿਚ ਇਕਸਾਰ ਫਾਸਲਾ ਰੱਖ ਕੇ ਮਸ਼ੀਨ ਗੱਨਾਂ ਤਾਇਨਾਤ ਕੀਤੀਆਂ ਗਈਆਂ ਸਨ ਪਰ ਅਕਾਲ ਤਖ਼ਤ ਦੇ ਅੰਦਰ ਤੇ ਉਦਾਲੇ ਮੁਕਾਬਿਲਤਨ ਜ਼ਿਆਦਾ ਘਣਤਾ ਸੀ। ਦੋ ਬੁੰਗਿਆਂ, ਪਾਣੀ ਵਾਲੀ ਉੱਚੀ ਟੈਂਕੀ ਅਤੇ ਬਾਹਰੀ ਘੇਰ ਵਾਲੇਮਕਾਨਾਂ ਦੀਆਂ ਛੱਤਾਂ ਦੇ ਮੋਰਚਿਆਂ ਵਿਚ ਦੂਰਬੀਨੀ ਮੁੱਖੀ ਵਾਲੀਆਂ ਸਨਿਪਰ ਰਫਲਾਂ ਤੋਂ ਇਲਾਵਾ ਕੁਝ ਸਵੈਚਾਲਕ ਹਥਿਆਰ ਵੀ ਬੀੜੇ ਹੋਏ ਸਨ । ਬਿਲਕੁਲ ਜ਼ਾਹਿਰ ਸੀ ਕਿ ਹਥਿਆਰਾਂ ਖ਼ਾਸ ਕਰ ਸਵੈਚਾਲਕ ਦੀ ਗਿਣਤੀ ਉਸ ਤੋਂ ਕਿਤੇ ਵਧੇਰੇ ਸੀ ਜਿਨਾਂ ਕੁ ਸ਼ੁਰੂ ਵਿਚ ਸਾਨੂੰ ਦਸਿਆ ਗਿਆ ਸੀ ।
ਇਸ ਪੜਾ ਉਤੇ ਸਾਡੇ ਮਨਾਂ ਵਿਚ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਸਾਡਾ ਵਾਸਤਾ ਇਕ ਬੇਹੱਦ ਪ੍ਰੋਯਜਨ ਪ੍ਰੇਰਤ, ਦ੍ਰਿੜ ਅਤੇ ਚੰਗੀ ਤਰ੍ਹਾਂ ਸਿਖਿਆ ਪ੍ਰਾਪਤ ਸ਼ਕਤੀ ਨਾਲ ਪੈ ਰਿਹਾ ਸੀ ਜਿਸ ਦੀ ਅਗਵਾਈ ਲੜਾਈ ਦਾ ਤਜਰਬਾ ਰਖਣ ਵਾਲੇ ਇਕ ਯੋਗ ਜਨਰਲ ਦੇ ਹੱਥ ਵਿਚ ਸੀ। ਕਿਸੇ ਧਮਕੀ ਨਾਲ ਉਹਨਾਂ ਦੇ ਈਨ ਮੰਨ ਲੈਣ ਦੀ ਕੋਈ ਸੰਭਾਵਨਾ ਨਹੀਂ ਸੀ ਅਤੇ ਲੜਾਈ ਲੜਨ ਤੋਂ ਬਗੈਰ ਉਹਨਾਂ ਲਈ ਕੋਈ ਹੋਰ ਚਾਰਾ ਨਹੀਂ ਸੀ ਰਹਿ ਗਿਆ । ਕਾਰਵਾਈ ਦੀ ਯੋਜਨਾ ਉਲੀਕਦਿਆਂ ਇਹ ਗੱਲ ਸਾਡੇ ਧਿਆਨ ਵਿਚ ਰਹਿਣੀ ਜ਼ਰੂਰੀ ਸੀ।
ਮੋਰਚੇਬੰਦ ਸਥਾਨਾਂ ਦੀ ਉਚੇਚੀ ਮਹੱਤਤਾ
ਅਕਾਲ ਤਖ਼ਤ ਦੀ ਇਮਾਰਤ, ਜਿਸ ਨੂੰ ਭਿੰਡਰਾਂਵਾਲੇ ਦਾ ਹੈਡ-ਕੁਆਟਰ ਬਣਾਇਆ ਗਿਆ ਸੀ, ਸੁਭਾਵਿਕ ਹੀ ਉਹਨਾਂ ਵਲੋਂ ਮੁਕਾਬਲਾ ਕਰਨ ਦਾ ਅਤਿਅੰਤ ਮਹੱਤਵਪੂਰਨ ਬਿੰਦੂ ਸੀ ਅਤੇ ਇਸ ਨੂੰ ਕਬਜ਼ੇ ਵਿਚ ਲੈਣ ਤੋਂ ਪਹਿਲਾਂ ਇਸ ਨੂੰ ਜਾਂਦੇ ਸਾਰੇ ਰਾਹ ਸਾਫ ਕਰਨੇ ਪੈਣੇ ਸਨ। ਇਸ ਲਈ ਸਾਡੀ ਪ੍ਰਾਥਮਿਕਤਾ ਦੀ ਸੂਚੀ ਵਿਚ ਸਭ ਤੋਂ ਉਪਰ ਅਕਾਲ ਤਖਤ, ਅਤੇ, ਇਸ ਦੇ ਨਾਲ ਸ਼ਕਤੀ ਸਥਾਨ ਸੀ।
ਮਹੱਤਤਾ ਦੇ ਪਖੋਂ ਅਗਲਾ ਨੰਬਰ ਸੀ ਉਹਨਾਂ ਮੋਰਚਿਆਂ ਦਾ ਜਿਹੜੇ ਖਾੜਕੂਆਂ ਨੇ ਅਕਾਲ ਤਖ਼ਤ ਦੀਆਂ ਵੱਖੀਆਂ ਵਿੱਚ ਅਤੇ ਉਸ ਦੇ ਤੁਰਤ ਨਾਲ ਲਗਦੀਆਂ ਇਮਾਰਤਾਂ ਵਿਚ ਬੀੜੇ ਹੋਏ ਸਨ ਕਿਉਂਕਿ ਇਹ ਅਕਾਲ ਤਖ਼ਤ ਨੂੰ ਠੋਸ ਗਹਿਰਾਈ ਅਤੇ ਸੁੱਰਖਿਆ ਪ੍ਰਦਾਨ ਕਰਦੇ ਸਨ । ਇਸ ਲਈ, ਸ਼ਕਤੀ ਸਥਾਨ ਅਤੇ ਤੰਤੂ ਕੇਂਦਰ ਉਤੇ ਕਬਜ਼ਾ ਕਰਨ ਲਈ ਸਾਡੀ ਬੁਨਿਆਦੀ ਲੋੜ ਸੀ ਕਿ ਉਸ ਅਗਨ ਸ਼ਕਤੀ ਨੂੰ ਬੇਅਸਰ ਬਣਾਈਏ ਜਿਹੜੀ ਪਰਕਰਮਾ ਤੇ ਖੁਲ੍ਹੇ ਬਰਾਂਡਿਆਂ ਵਿਚੋਂ ਬਾਹਰ ਨਿਕਲਿਆਂ ਸਾਡੇ ਜਵਾਨਾਂ ਉਤੇ ਵਰ੍ਹਾਈ ਜਾ ਸਕਦੀ ਸੀ। ਫੇਰ ਉਹਨਾਂ ਮੋਰਚੇਬੰਦ ਟਿਕਾਣਿਆਂ ਦਾ ਵੀ ਸਾਨੂੰ ਓਨਾ ਹੀ ਤੌਖਲਾ ਸੀ ਜਿਥੋਂ ਅੰਦਰ ਜਾਣ ਦੇ ਰਸਤਿਆਂ ਤੇ ਇਕੱਠੇ ਹੋਣ ਦੀਆਂ ਥਾਵਾਂ ਨਾਲੋਂ ਉਹਨਾਂ ਦੀ ਬੁਲੰਦੀ ਸਦਕਾ ਸਾਡੇ ਜਵਾਨਾਂ ਉਤੇ ਹਰਿਮੰਦਰ ਜਾਂ ਹੋਸਟਲ ਸਮੂਹ ਵਿੱਚ ਭੇਜੇ ਜਾਣ ਤੋਂ ਪਹਿਲਾਂ ਹੀ ਤਬਾਹਕੁੰਨ ਅੱਗ ਵਰ੍ਹਾਈ ਜਾ ਸਕਦੀ ਸੀ । ਇਸ ਕੋਟੀ ਵਿਚ ਆਉਣ ਵਾਲੀਆਂ ਇਮਾਰਤਾਂ ਦੀ ਸੂਚੀ ਇਸ ਪ੍ਰਕਾਰ ਸੀ।
(ੳ) ਦੋ ਉੱਚੇ ਬੁੰਗੇ ਅਤੇ ਲੰਗਰ ਦੇ ਨੇੜੇ ਪਾਣੀ ਦੀ ਬੁਲੰਦ ਟੈਂਕੀ।
(ਅ) ਮੁਖ ਘੰਟਾਘਰ ਦੇ ਪ੍ਰਵੇਸ਼ ਦੁਆਰ ਨੂੰ ਜਾਂਦੇ ਰਾਹ ਉਤੇ ਸਭ ਤੋਂਉੱਚਾ ਹੋਣ ਕਾਰਨ ਹੋਟਲ ਟੈਂਮਪਲ ਵਿਊ। ਇਹ ਸਤਾਰਾਂ ਕਿਲੇਬੰਦ ਮਕਾਨ ਵਿਚੋਂ ਇਕ ਸੀ।
(ੲ) ਅਖਾੜਾ ਬ੍ਰਹਮ ਬੂਟਾ | ਹੋਟਲ ਟੈਂਮਪਲ ਵਿਊ ਜਿੰਨੀ ਹੀ ਉੱਚੀ ਇਮਾਰਤ ਜਿਥੋਂ ਮੁਖ ਘੰਟਾ ਘਰ ਦੇ ਪ੍ਰਵੇਸ਼ ਦੁਆਰ ਦੀ ਪੂਰਬੀ ਨੁਕਰ ਵਿੱਚੋਂ ਪਰਕਰਮਾ ਵਿਚ ਨਜ਼ਰ ਜਾਂਦੀ ਸੀ।
(ਸ) ਪਰਕਰਮਾ ਦੇ ਦੁਆਲੇ ਦੀਆਂ ਇਮਾਰਤਾਂ ਪ੍ਰਾਥਮਿਕਤਾ ਦੀ ਸੂਚੀ ਵਿਚ ਰਤਾ ਥੱਲੇ ਸਨ ਜਿਹੜੀਆਂ ਸਾਡਾ ਅਨੁਮਾਨ ਸੀ, ਅਕਾਲ ਤਖ਼ਤ ਵੱਲ ਵਧਣ ਦੀ ਸਾਡੀ ਕਾਰਵਾਈ ਵਿਚ ਕੋਈ ਬੁਨਿਆਦੀ ਰੁਕਾਵਟ ਨਹੀਂ ਪਾ ਸਕਦੀਆਂ, ਸਿਵਾਏ ਮੋਰਚੇਬੰਦ ਲੰਗਰ ਦੀ ਛੱਤ ਦੇ ਜਿਥੋਂ ਪਰਕਰਮਾ ਵਿਚ ਬੇਬਹਾ ਅਤੇ ਸਹੀ ਮਾਰ ਕਰਨ ਵਾਲੀ ਗੋਲਾਬਾਰੀ ਕੀਤੀ ਜਾ ਸਕਦੀ ਸੀ।
(ਹ) ਹੋਸਟਲ ਸਮੂਹ ਦੀਆਂ ਦੂਜੀਆਂ ਇਮਾਰਤਾਂ ਕੁਝ ਦੁਰੇਡੀਆਂ ਸਨ, ਅਤੇ ਇਹਨਾਂ ਉਤੇ ਬਣਾਏ ਮੋਰਚੇ, ਜਿਥੋਂ ਤੱਕ ਹਰਿਮੰਦਰ ਸਮੂਹ ਵਿਚ ਸਾਡੀ ਕਾਰਵਾਈ ਦਾ ਸਬੰਧ ਸੀ ਬੇਅਸਰ ਹੋਣੇ ਸਨ, ਖਾਸ ਕਰਕੇ ਰਾਤ ਵੇਲੇ ਵੇਖ ਸਕਣ ਦੀ ਸਮਰਥਾ ਸੀਮਤ ਹੋ ਜਾਣ ਕਰਕੇ।
ਭਾਵੇਂ ਹਰਿਮੰਦਰ ਸਾਹਿਬ ਵਿਚ ਕੋਈ ਮੋਰਚੇ ਨਹੀਂ ਸੀ ਬੀੜੇ ਗਏ ਅਤੇ ਸਾਨੂੰ ਇਥੋਂ ਕਿਸੇ ਦਖਲ ਜਾਂ ਵਿਰੋਧ ਦੀ ਆਸ ਨਹੀਂ ਸੀ, ਤਾਂ ਵੀ ਸਾਡੀ ਪ੍ਰਾਥਮਿਕਤਾਵਾਂ ਦੀ ਸੂਚੀ ਵਿਚ ਇਹ ਬਹੁਤ ਉਪਰ ਸੀ ਕਿਉਂਕਿ ਇਹ ਸੰਭਾਵਨਾ ਰੱਦ ਨਹੀਂ ਸੀ ਕੀਤੀ ਜਾ ਸਕਦੀ ਕਿ ਘੋਰ ਸੰਕਟ ਦੀ ਹਾਲਤ ਵਿਚ ਖਾੜਕੂ ਇਸ ਨੂੰ ਉਡਾ ਦੇਣ। ਇਸ ਕਿਸਮ ਦਾ ਬੰਬ-ਧਮਾਕਾ ਕਰਕੇ, ਉਹ, ਅੰਤ ਨੂੰ ਪਵਿਤਰ ਧਰਮ-ਅਸਥਾਨ ਨੂੰ ਢਾਹਣ ਦਾ ਕਲੰਕ ਸੈਨਾ ਦੇ ਮੱਥੇ ਮੜ ਕੇ ਢੇਰ ਸਾਰਾ ਫਾਇਦਾ ਉਠਾ ਸਕਦੇ ਸਨ । ਇਸ ਕਿਸਮ ਦੇ ਮੌਕਿਆਂ ਉਤੇ ਹਰ ਪ੍ਰਕਾਰ ਦੇ ਕਲਪਨਾਯੋਗ ਪ੍ਰਤਿਕਰਮ ਨੂੰ ਧਿਆਨ ਵਿਚ ਰਖਣਾ ਜ਼ਰੂਰੀ ਹੈ। ਜੇ ਬਾਰੂਦੀ ਸੁਰੰਗਾਂ ਪਹਿਲਾਂ ਵਿਛਾਈਆਂ ਗਈਆਂ ਹੁੰਦੀਆਂ ਇਹ ਵਿਸਫੋਟ ਕਰਨ ਲਈ ਇਕ ਹੀ ਜਨੂੰਨੀ ਬੰਦਾ ਕਾਫੀ ਹੋਣਾ ਸੀ। ਜਦ ਸੁਬੇਗ ਵਰਗੇ ਸੈਨਿਕ ਦਿਮਾਗ ਕੋਲ ਕਮਾਨ ਹੋਵੇ, ਅਸੀਂ ਇਸ ਪੱਖ ਨੂੰ ਅਖੋਂ ਓਹਲੇ ਕਰਨ ਦਾ ਖਤਰਾ ਨਹੀਂ ਸੀ ਲੈ ਸਕਦੇ।
ਪਰੰਤੂ ਇਸ ਵੇਲੇ ਮੈਂ ਦੋ ਵਿਰੋਧੀ ਤੱਤ ਸਾਮ੍ਹਣੇ ਲਿਆਉਣਾ ਚਾਹੁੰਦਾ ਹਾਂ ਜਿਸ ਸਦਕਾ ਹੋਸਟਲ ਸਮੂਹ ਨੂੰ ਇਸ ਦੀ ਬਣਦੀ ਮਹੱਤਤਾ ਦਿੱਤੀ ਗਈ।
ਨਿਰੋਲ ਸੈਨਿਕ ਦ੍ਰਿਸ਼ਟੀ ਤੋਂ, ਇਸ ਦੀ ਮਹੱਤਤਾ ਪ੍ਰਾਥਮਿਕਤਾ ਦੀ ਸੂਚੀ ਵਿਚ ਸਭ ਤੋਂ ਘਟ ਸੀ। ਪਰ, ਮਾਨਵੀ ਤੇ ਰਾਜਨੀਤਕ ਦ੍ਰਿਸ਼ਟੀ ਤੋਂ, ਇਸ ਨੇ ਇਸ ਤੱਥ ਕਾਰਨ ਮਹੱਤਤਾ ਪ੍ਰਾਪਤ ਕਰ ਲਈ ਕਿ ਬਹੁਤੇ ਬੇਗੁਨਾਹ ਸ਼ਰਧਾਲੂ ਅਤੇ ਅਹਿਮ ਅਕਾਲੀ ਆਗੂ ਇਸ ਸਮੂਹ ਵਿਚ, ਵਿਸ਼ਰਾਮ ਅਸਥਾਨਾਂ ਤੇ ਐਸ. ਜੀ. ਪੀ. ਸੀ. ਦੇ ਦਫਤਰਾਂ ਵਿਚ ਸਨ। ਇਹਨਾਂ ਨੂੰ ਜਿਉਂਦਿਆਂ ਬਾਹਰ ਕਢਣ ਦੀ ਲੋੜ ਨੂੰ ਸਾਡੇ ਮਨਾਂ ਵਿੱਚ ਸਭ ਤੋਂ ਪਹਿਲੀ ਥਾਂ ਪ੍ਰਾਪਤ ਸੀ ।
ਕਾਰਜ ਦੀ ਪੂਰਤੀ ਲਈ ਫੌਜ ਦੀਆਂ ਲੋੜਾਂ
ਪਿਆਦਾ ਸੈਨਾ
ਖਾੜਕੂਆਂ ਦੀ ਗਿਣਤੀ, ਵਿਉਤਾਂ, ਮੋਰਚੇਬੰਦੀਆਂ, ਅੱਗ ਵਰ੍ਹਾਉਣ ਦੀ ਸਕਤੀ ਅਤੇ ਲੜਨ ਦੀ ਸਮਰਥਾ ਨੂੰ ਵਿਚਾਰਦਿਆਂ ਅਤੇ ਘਟ ਤੋਂ ਘਟ ਬਲ ਪ੍ਰਯੋਗ ਕਰਨ ਦੀ ਲੋੜ ਨੂੰ ਧਿਆਨ ਵਿੱਚ ਰਖਦਿਆਂ, ਚਾਰ ਪਿਆਦਾ ਬਟਾਲੀਅਨਾਂ ਅਤੇ ਦੋ ਕੰਪਨੀਆਂ ਦੀ ਗਿਣਤੀ ਬਰਾਬਰ ਖਾਸ ਕਮਾਂਡੋਆਂਦੀ ਲੋੜ ਬਣਦੀ ਸੀ। ਵੇਰਵਾ ਇਸ ਪ੍ਰਕਾਰ ਹੈ :
(ੳ) ਅਕਾਲ ਤਖਤ, ਹਰਿਮੰਦਰ ਸਮੂਹ ਦੀਆਂ ਉਤਰੀ ਤੇ ਪਛਮੀ ਬਾਹੀਆਂ
ਇਕ ਪਿਆਦਾ ਬਟਾਲੀਅਨ,ਇਕ ਕੰਪਨੀ ਪੈਰਾ ਕਮਾਂਡੋ, ਇਕ ਕੰਪਨੀ ਵਿਸ਼ੇਸ਼ ਸੀਮਾ ਬਲ (ਐਸ.ਐਫ.ਐਸ)
(ਅ) ਹਰਿਮੰਦਰ ਸਾਹਿਬ. ਕਮਾਂਡੋ ਟੋਭਿਆਂਦੀ ਹੱਲਾ-ਬੋਲ ਟੋਲੀ
(ੲ) ਹਰਿਮੰਦਰ ਸਮੂਹ ਦੀਆਂ ਦਖਣੀ ਤੇ ਪੂਰਬੀ ਬਾਹੀਆਂ. ਇਕ ਪਿਆਦਾ ਬਟਾਲੀਅਨ
(ਸ) ਕੇਂਦਰੀ ਤੌਰ ਤੇ ਰਾਖਵੀਂ. ਇਕ ਪਿਆਦਾ ਬਟਾਲੀਅਨ (ਹ) ਘੇਰਾਬੰਦੀ. ਇਕ ਪਿਆਦਾ ਬਟਾਲੀਅਨ
ਸਹਾਇਕ ਸ਼ਕਤੀਆਂ
ਇਸ ਗੱਲ ਨੂੰ ਧਿਆਨ ਵਿੱਚ ਰਖਦਿਆਂ ਕਿ ਹਰਿਮੰਦਰ ਦੇ ਉਤਰੀ ਪਾਸੇ ਦੇ ਮੁਖ ਪ੍ਰਵੇਸ਼-ਦੁਆਰ ਦੇ ਦੋਵੇਂ ਪਾਸੇ ਇਮਾਰਤ ਦੀ ਛੱਤ ਤੇ ਉਤਲੀ ਮੰਜ਼ਲ ਉਤੇ ਭਾਰੀ ਮੋਰਚੇ ਬਣੇ ਹੋਏ ਹਨ, ਅਤੇ ਇਸ ਹਕੀਕਤ ਨੂੰ ਸਾਮ੍ਹਣੇ ਰਖਦਿਆਂ ਕਿ ਹਰਿਮੰਦਰ ਤੇ ਦੁਕਾਨਾਂ ਦੇ ਵਿਚਕਾਰ ਖੁਲ੍ਹੀ ਚੌੜੀ ਥਾਂ ਦੇ ਨੇੜੇ ਢੁਕਣ ਲਈ ਅੱਗੇ ਵਧ ਰਹੇ ਪਿਆਦਾ-ਜਵਾਨਾਂ ਤੇ ਕਮਾਂਡੋਆਂ ਉਤੇ ਇਹਨਾਂ ਮੋਰਚਿਆਂ ਵਿਚੋਂ ਬਹੁਤ ਸਹੀ ਤੇ ਮਾਰੂ ਗੋਲੀ ਵਰਾਈ ਜਾ ਸਕਦੀ ਸੀ ਅਸੀਂ ਅਨੁਭਵ ਕਰ ਲਿਆ ਕਿ ਹਰਿਮੰਦਰ ਸਮੂਹ ਵਿਚ ਪੈਰ ਧਰਨ ਤੋਂ ਪਹਿਲਾਂ ਹੀ ਸਾਡੇ ਬਹੁਤ ਸਾਰੇ ਜਵਾਨ ਮਰਨਗੇ ਤੇ ਫਟੱੜ ਹੋਣਗੇ।ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਘਟ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਡੇ ਰਾਹ ਵਿਚ ਅੜਿਕਾ ਨਾ ਖੜਾ ਹੋ ਜਾਏ, ਇਕ ਸਕੁਐਰਨ ਵਿਜੈਤਾ ਟੈਂਕ ਨਿਰਧਾਰਤ ਕੀਤੇ ਗਏ। ਇਸ ਤੋਂ ਇਲਾਵਾ, ਪਿਆਦਾ ਬਕਤਰ ਬੰਦ ਗੱਡੀਆਂ ਦੀ ਇਕ ਪਲਟਨ (ਛੋਟੇ ਹਥਿਆਰਾਂ ਦੀ ਮਾਰ ਤੋਂ ਕੁਝ ਹੱਦ ਤੱਕ ਬਚਾਣ ਲਈ) ਮੈਨੂੰ ਉਪਲਬਧ ਕਰਾਈ ਗਈ। ਟੈਂਕ ਅੱਗੇ ਵਧਦੇ ਪਿਆਦਾ ਜਵਾਨਾਂ ਲਈ ਨਿਰੋਲ ਢਾਲ ਦਾ ਕੰਮ ਦੇਣ ਲਈ ਵਰਤੇ ਜਾਣੇ ਸਨ ਤਾਂ ਜੋ ਉਹ ਉਸ ਥਾਂ ਦੇ ਨੇੜੇ ਪਹੁੰਚ ਜਾਣ ਜਿਥੋਂ ਉਹਨਾਂ ਅੰਦਰ ਦਾਖਲ ਹੋਣਾ ਸੀ। ਇਸ ਦੇ ਨਾਲ ਹੀ, ਆਪਣੇ ਸਹਾਇਕ ਹਥਿਆਰਾਂ ਤੋਂ 30 ਮਸ਼ੀਨਗੱਠ-ਛੱਤਾਂ ਉਤਲੇ ਮੋਰਚਿਆਂ ਨੂੰ ਬੇਅਸਰ ਕਰਨ ਲਈ ਗੋਲੀ ਚਲਾਉਣੀ ਸੀ ਤੇ ਇਸ ਤਰ੍ਹਾਂ ਸਾਡੇ ਅੱਗੇ ਵਧਦੇ ਜਵਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘਟਾਉਣਾ ਸੀ । ਦੂਜੇ ਪਾਸੇ. ਟੈਂਕਾਂ ਦੇ ਐਨ ਮਗਰ ਮਗਰ ਅੱਗੇ ਵਧਦੀਆਂ ਪਿਆਦਾ ਬਕਤਰਬੰਦ ਗੱਡੀਆਂ ਨੇ ਅਕਾਲ ਤਖ਼ਤ (ਤੇ ਹਰਿਮੰਦਰ ਸਾਹਿਬ ਸਰੋਵਰ ਲੰਘ ਕੇ) ਵਲ ਜਾਣ ਵਾਲੇ ਮੁਖੀ ਕਮਾਂਡੋ ਦਲਾਂ ਨੂੰ ਅਗੇ ਲਿਜਾਣ ਵਿਚ ਸਹਾਇਤਾ ਕਰਨੀ ਸੀ। ਇਥੇ ਇਸ ਗੱਲ ਉਤੇ ਜ਼ੋਰ ਦੇਣ ਦੀ ਲੋੜ ਹੈ ਕਿ ਟੈਂਕਾਂ ਨੂੰ ਉਹਨਾਂ ਦੀ ਰਵਾਇਤੀ ਭੂਮਿਕਾ ਵਿਚ ਨਹੀਂ ਸੀ ਵਰਤਿਆ ਜਾਣਾ ਸਗੋਂ ਇਕ ਢਾਲ ਦੇ ਰੂਪ ਵਿਚ ਵਰਤਿਆ ਜਾਣਾ ਸੀ ਤਾਂ ਜੋ ਸਾਡੇ ਜਵਾਨਾਂ ਦੀਆਂ ਧੱਜੀਆਂਨਾ ਉਡਾ ਦਿੱਤੀਆਂ ਜਾਣ। ਬੜੇ ਅਫਸੋਸ ਦੀ ਗੱਲ ਹੈ ਕਿ ਮਗਰੋਂ ਕਈ ਚੰਗੀ ਜਾਣਕਾਰੀ ਰਖਣ ਵਾਲੇ ਵਿਅਕਤੀਆਂ ਨੇ ਗੈਰ- ਜ਼ਿੰਮੇਵਾਰੀ ਵਾਲੇ ਇਹ ਬਿਆਨ ਦਿੱਤੇ ਕਿ ਅਸੀਂ ਹਰਿਮੰਦਰ ਉਤੇ ਧਾਵਾ ਬੋਲਣ” ਲਈ ਟੈਂਕਾਂ ਦੀ ਵਰਤੋਂ ਕੀਤੀ। ਸਾਨੂੰ ਇਹ ਵੀ ਆਸ ਸੀ, ਭਾਵੇਂ ਇਸ ਦੀ ਸੰਭਾਵਨਾ ਬਹੁਤ ਘਟ ਸੀ ਕਿ ਟੈਂਕਾਂ ਨੂੰ ਦੇਖ ਕੇ ਖਾੜਕੂਆਂ ਉਤੇ ਮਨੋਵਿਗਿਆਨਕ ਪ੍ਰਭਾਵ ਪਏਗਾ ਅਤੇ ਉਹ ਆਤਮ ਸਮਰਪਨ ਲਈ ਪ੍ਰੇਰੇ ਜਾਣਗੇ ਤੇ ਇਸ ਤਰ੍ਹਾਂ ਬਹੁਤ ਸਾਰੇ ਖੂਨ-ਖਰਾਬੇ ਤੋਂ ਬਚਾਓ ਹੋ ਜਾਏਗਾ। ਪਰ ਇਸ ਤਰ੍ਹਾਂ ਨਾ ਹੋਇਆ।
ਅਰਧ-ਸੈਨਿਕ ਬਲ
ਸੀ.ਆਰ. ਪੀ. ਐਫ. ਅਤੇ ਬੀ. ਐਸ. ਐਫ. (ਸੀਮਾ ਸੁਰਖਿਆ ਬਲ) ਦੀ ਇਕ ਇਕ ਕੰਪਨੀ ਨੂੰ ਤਰਤੀਬ ਅਨੁਸਾਰ ਹੋਸਟਲ ਟੈਂਮਪਲ ਵਿਊ ਅਤੇ ਬ੍ਰਹਮ ਬੂਟਾ ਅਖਾੜਾ ਨੂੰ ਕਬਜ਼ੇ ਵਿਚ ਲੈਣ ਦਾ ਕੰਮ ਦਿਤਾ ਗਿਆ, ਤਾਂ ਜੋ ਇਹਨਾਂ ਇਮਾਰਤਾਂ ਵਿੱਚੋਂ ਸੈਨਿਕ ਕਾਰਵਾਈ ਵਿਚ ਕੋਈ ਦਖਲ ਨਾ ਦਿੱਤਾ ਜਾ ਸਕੇ।
ਤਾਕਤ ਵਿਚ ਆਖਰੀ ਪਲ ਵਾਧੇ
ਯੋਜਨਾਬੰਦੀ ਦੇ ਇਸ ਪੜਾ ਉਤੇ ਸ਼ਾਇਦ ਸਭ ਤੋਂ ਵੱਧ ਚਿੰਤਾਜਨਕ ਮਾਮਲਾ ਇਹ ਸੀ ਕਿ ਸਾਡੇ ਕਮਾਂਡੋ ਅਕਾਲ ਤਖ਼ਤ ਵਿਚ ਪੈਰ-ਧਰਾਵਾ ਪ੍ਰਾਪਤ ਕਰਨ ਵਿੱਚ ਕਿਸ ਹੱਦ ਤੱਕ ਸਫਲ ਜਾਂ ਅਸਫਲ ਰਹਿੰਦੇ ਹਨ। ਜਿਵੇਂ ਪਹਿਲਾਂ ਦਸਿਆ ਗਿਆ ਹੈ, ਸਾਡਾ ਅਨੁਮਾਨ ਸੀ ਕਿ ਜਿਸ ਵੇਲੇ ਸਾਡੇ ਜਵਾਨ ਅਕਾਲ ਤਖ਼ਤ ਦੇ ਨੇੜੇ ਢੁਕਣਗੇ ਉਸ ਵੇਲੇ ਉੱਚੀਆਂ ਥਾਵਾਂ ਉਤੇ, ਜਿਥੋਂ ਖੁਲ੍ਹੀ ਪਰਕਰਮਾ ਨਜ਼ਰ ਆਉਂਦੀ ਹੈ, ਅਤੇ ਆਸ ਪਾਸ ਦੀਆਂ ਇਮਾਰਤਾਂ ਦੀ ਇਕ ਇਕ ਮੰਜ਼ਲ ਉਤੇ ਬਣੇ ਮੋਰਚਿਆਂ ਤੋਂ ਵਰ੍ਹਦੀਆਂ ਗੋਲੀਆਂ ਨਾਲ ਸਾਡੇ ਬਹੁਤ ਜਵਾਨ ਮਰਨ ਤੇ ਫੱਟੜ ਹੋਣਗੇ। ਇਸ ਦਾ ਇਲਾਜ ਕੀ ਸੀ ? ਅਕਾਲ ਤਖ਼ਤ ਦੇ ਮੋਰਚਿਆਂ ਨੂੰ ਬੇਅਸਰ ਕਰਨਾ। ਅਜਿਹਾ ਕਰਨ ਲਈ, ਜੇ ਲੜਾਈ ਵਿਚ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਤੋਪਖਾਨੇ ਤੇ ਹੋਰ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ । ਪਰ ਇਸ ਮਾਮਲੇ ਵਿਚ ਇਉਂ ਨਹੀਂ ਸੀ ਹੋ ਸਕਦਾ। ਇਥੇ ਸਾਡੀ ਰਾਹਨੁਮਾਈ ਕਰਨ ਵਾਲਾ ਮਾਪ-ਦੰਡ ਇਹ ਸੀ ਕਿ ਵਾਹ ਲਗਦਿਆਂ ਸਿੱਖਾਂ ਦੀ ਸਰਵੁਚ ਧੂਮਮਿਕ ਪ੍ਰੀਸ਼ਦ ਦੇ ਇਸ ਪਵਿਤਰ ਸਥਾਨ ਨੂੰ ਕੋਈ ਨੁਕਸਾਨ ਨ ਪਹੁੰਚੇ ਜਾਂ ਘੱਟ ਤੇ ਘਟ ਨੁਕਸਾਨ ਪਹੁੰਚੇ। ਇਸ ਦਾ ਇਕੋ ਇਕ ਬਦਲ ਇਹ ਸੀ ਕਿ ਬਾਹਰੀ ਘੇਰ ਦੀਆਂ ਉਹਨਾਂ ਇਮਾਰਤਾਂਵਿੱਚ ਜਿਹੜੀਆਂਸਾਡੇ ਕਬਜ਼ੇਵਿਚ ਸਨ ਜਾਂ ਪਰਕਰਮ ਦੇ ਨਾਲ ਲਗਦੀਆਂ ਇਮਾਰਤਾਂ ਵਿਚ ਪਿਆਦਾ-ਸੈਨਾ ਵਲੋਂ ਪ੍ਰਾਪਤ ਕੀਤਾ ਪੰਡ ਧਰਾਵਿਆਂ ਵਿਚੋਂ ਛੋਟੇ ਹਥਿਆਰਾਂ ਦੀਆਂ ਗੋਲੀਆਂ ਨਾਲ ਮੋਰਚੇਬੰਦੀਆਂ ਦੇ ਝਰੋਖਿਆਂ ਨੂੰ ਨਿਸ਼ਾਨਾ ਬਣਾ ਕੇ ਇਹਨਾਂ ਨੂੰ ਬੇਅਸਰ ਕਰਨ ਦਾ ਜਤਨ ਕੀਤਾ ਜਾਏ। ਇਸ ਕਿਸਮ ਦੀ ਗੋਲਾਬਾਰੀ ਦਾ ਸਹੀ ਨਿਸ਼ਾਨੇ ਨੂੰ ਫੁੰਡਣਾ- ਖਾਸ ਕਰਕੇ ਰਾਤ ਵੇਲੇ ਨਿੱਕੇ ਨਿੱਕੇ ਝਰੋਖਿਆਂ ਦੇ ਨਿਸ਼ਾਨੇ— ਸੰਦੇਹਜਨਕ ਸੀ।
ਅਕਾਲ ਤਖ਼ਤ ਤੱਕ ਪਹੁੰਚਣ ਦੇ ਆਖਰੀ ਪੜਾ ਦੌਰਾਨ ਜਵਾਨਾਂ ਨੂੰ ਧੂਏਂ ਦਾ ਪਰਦਾ ਨਾ ਮੁਹਈਆ ਕੀਤਾ ਜਾਏ ? ਇਸ ਕੰਮ ਵਾਸਤੇ ਧੂਏ ਦੇ ਗੋਲੇ ਸੁਟਣੇ ਜ਼ਰੂਰੀ ਹੁੰਦੇ ਜਿਨ੍ਹਾਂ ਕਾਰਨ ਉਹਨਾਂ ਵਿੱਚਲੇ ਅੱਗ ਲਾਊ ਮਸਾਲੇ ਸਦਕਾ ਅੱਗ ਦੇ ਭਾਂਬੜ ਮੱਚ ਸਕਦੇ ਸਨ ਅਤੇ ਇਹ ਅਗੋਂ ਅਕਾਲ ਤਖ਼ਤ ਹੀ ਨਹੀ ਸਗੋਂ ਹਰਿਮੰਦਰ ਸਾਹਿਬ ਤੱਕ ਵੀ ਫੈਲ ਸਕਦੇ ਸਨ। ਜ਼ਾਹਿਰ ਹੈ ਕਿ ਅਜਿਹਾ ਖ਼ਤਰਾਂ ਨਹੀਂ ਸੀ ਮੁਲ ਲਿਆ ਜਾ ਸਕਦਾ। ਇਸ ਦੇ ਕਾਰਨ ਵੀ ਓਹੋ ਸਨ ਜਿਨ੍ਹਾਂ ਸਦਕਾ ਤੋਪਖਾਨੇ ਤੇ ਭਾਰੀ ਹਥਿਆਰਾਂ ਦੀ ਵਰਤੋਂ ਰੱਦ ਕੀਤੀ ਗਈ ਸੀ।
ਬਹੁਤ ਸਾਰੇ ਵਿਚਾਰ-ਵਟਾਂਦਰੇ ਮਗਰੋਂ, ਇਹ ਫੈਸਲਾ ਹੋਇਆ ਕਿ ਕਾਰਵਾਈ ਦੇ ਇਸ ਬਹੁਤ ਹੀ ਮਹੱਤਵਪੂਰਨ ਪੜਾ ਲਈ ਸੀ. ਐਸ. ਗੈਸ ਕਨਸਤਰ ਵਰਤੇ ਜਾਣ । ਇਹ ਗੈਸ ਨਾ ਮਾਰੂ ਹੈ ਨਾ ਇਸ ਦਾ ਅਸਰ ਨਸ਼ੀਲਾ ਹੈਅਤੇ ਉਸ ਆਮ ਅਥਰੂ ਗੈਸ ਨਾਲੋਂ ਵਧ ਕਾਰਗਰ ਹੈ ਜਿਹੜੀ ਭੀੜ ਖਿਡਾਉਣ ਲਈ ਪੁਲੀਸ ਦੁਆਰਾ ਵਰਤੀ ਜਾਂਦੀ ਹੈ । ਇਹ ਉਹਨਾਂ ਸਟੱਨ ਗਰਨੇਡਾ ਨਾਲੋਂ ਬਹੁਤ ਹਲਕੀ ਚੀਜ ਹੈ ਜਿਹੜੇ ਬਰਤਾਨੀਆਂਦੀ ਐਸ.ਏ.ਐਸ. (ਵਿਸ਼ੇਸ਼ ਹਵਾਈ ਸੇਵਾ) ਨੇ ਆਇਰਲੈਂਡ ਵਿਚ ਵਰਤੇ ਸਨ। ਇਸ ਨਾਲ ਸਿਰ ਦਰਦ ਤੇ ਕਮਜ਼ੋਰੀ ਕਾਰਨ ਮਨ ਆਰਜ਼ੀ ਤੌਰ ਤੇ ਸਿਥੱਲ ਹੋ ਜਾਂਦਾ ਹੈ ਤੇ ਇਉਂ ਇਸ ਦੇ ਪ੍ਰਭਾਵ ਹੇਠ ਆਏ ਬੰਦਿਆਂ ਦੀ ਲੜਨ ਦੀ ਸੁਯੋਗਤਾ ਅਤੇ ਚੌਕਸੀ ਘਟ ਜਾਂਦੀ ਹੈ । ਸ਼ਕਤੀ ਵਿਚ ਵਾਧਾ ਕਰਨ ਵਾਲੀ ਇਸ ਵਸਤੂ ਦੀ ਵਰਤੋਂ ਨਾਲ ਕਮਾਂਡ ਕਾਰਵਾਈ ਦੀ ਸਫਲਤਾ ਦੀਆਂ ਸੰਭਾਵਨਾਵਾਂ ਵਿਚ ਨਿਸਚੇ ਹੀ ਵਾਧਾ ਹੋਵੇਗਾ । ਜਨਰਲ ਸੁੰਦਰ ਜੀ ਨੇ ਇਸ ਨੂੰ ਤੁਰਤ ਮਨਜ਼ੂਰੀ ਦੇ ਦਿਤੀ ਅਤੇ ਤੁਰਤ-ਫੁਰਤ ਅਗਲੇ ਹੀ ਦਿਨ ਕਮਾਂਡਆਂ ਦੇ ਪਹਿਨਣ ਲਈ ਗੈਸ-ਮੁਖਟੇ ਲੈ ਕੇ ਇਕ ਛੋਟੀ ਜਿਹੀ ਟੋਲੀ ਉਡ ਪਈ। ਕਾਰਵਾਈ ਦੌਰਾਨ ਸਾਡੇ ਵਲੋਂ ਇਸ ਚੀਜ਼ ਦੀ ਵਰਤੋਂ ਕਰਨ ਬਾਰੇ ਬੜਾ ਤਿਖਾ ਵਾਦ-ਵਿਵਾਦ ਛਿੜਿਆ ਰਿਹਾ ਹੈ। ਅਤੇ ਕੁਝ ਇਕ ਨਾ-ਸਮਝ ਤੇ ਗੁਮਰਾਹ ਨੁਕਤਾਚੀਨ ਮਗਰ ਏਸ ਹੱਦ ਤੱਕ ਚਲੇ ਗਏ ਕਿ ਉਹਨਾਂ ਸਾਡੇ ਉਤੇ ਉਹ ਰਸਾਇਣੀ ਹਥਿਆਰ ਵਰਤਣ ਦਾ ਇਲਜ਼ਾਮ ਲਾ ਦਿੱਤਾ ਜਿਸ ਉਤੇ ਜਨੇਵਾ ਸਮਝੌਤੇ ਅਧੀਨ ਪਾਬੰਦੀ ਲੱਗੀ ਹੋਈ ਹੈ। ਮੈਨੂੰ ਆਸ ਹੈ ਕਿ ਮੈਂ ਉਹਨਾਂ ਦੀਆਂ ਗਲਤ-ਫਹਿਮੀਆਂ ਦੂਰ ਕਰ ਦਿੱਤੀਆਂ ਹਨ ।
ਸਮਾਂ-ਨਿਰਧਾਰਨ
ਬਲੂ ਸਟਾਰ ਕਾਰਵਾਈ ਤੋਂ ਪਿਛੋਂ ਹੋਈ ਚਰਚਾ ਦੌਰਾਨ ਇਸ ਦੇ ਜਿਹੜਾ ਪੱਖ ਉਤੇ ਸਭ ਤੋਂ ਜ਼ਿਆਦਾ ਬਹਿਸ ਹੋਈ ਉਹ ਇਸ ਨੂੰ ਆਰੰਭ ਕਰਨ ਦੀ ਤਾਰੀਖ ਹੈ। ਸਰਕਾਰ ਨੂੰ ਉਸ ਦੇ ਇਸ ਫੈਸਲੇ ਵਾਸਤੇ ਦੋਸ਼ੀ ਠਹਿਰਾਇਆ ਗਿਆ ਹੈ ਕਿ ਉਸਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਮੌਕੇ ਸੈਨਾ ਨੂੰ ਹਰਿਮੰਦਰ ਅੰਦਰ ਭੇਜਣ ਦਾ ਹੁਕਮ ਦਿੱਤਾ ਜਿਸ ਦੇ ਫਲਸਰੂਪ ਸ਼ਰਧਾਲੂਆਂ ਦੀ ਬਹੁਤ ਵੱਡੀ ਗਿਣਤੀ ਅੰਦਰ ਫਸ ਗਈ ਅਤੇ ਉਹਨਾਂ ਵਿਚੋਂ ਕਈਆਂ ਦੀਆਂਕਾਰਵਾਈ ਦੌਰਾਨ ਜਾਨਾਂਗਈਆਂ। ਮੈਨੂੰ ਇਹ ਮੰਨਣ ਵਿਚ ਕੋਈ ਤਿਜਕ ਨਹੀਂ ਕਿ ਮੈਂਜ਼ੋਰਦਾਰ ਢੰਗ ਨਾਲ ਮਹਿਸੂਸ ਕਰਦਾ ਹਾਂ ਕਿ ਇਹ ਇਲਜ਼ਾਮ ਸਰਾਸਰ ਅਕਾਲੀ ਆਗੂਆਂ ਉਤੇ ਲਗਦਾ ਹੈ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ. 3 ਜੂਨ ਨੂੰ ਰਾਜ- ਵਿਆਪੀ ਮੋਰਚਾ ਲਾਉਣ ਦਾ ਐਲਾਨ ਕੀਤਾ। ਜਿਸ ਵੇਲੇ ਪੰਜਾਬ ਵਿੱਚ ਹਿੱਸਾ ਤੋਂ ਲਾਕਾਨੂੰਨੀ ਸਹਿਨਯੋਗ ਹੱਦਾਂ-ਬੰਨੇ ਟੱਪ ਗਈ ਸੀ ਅਤੇ ਵਖਵਾਦੀ ਸਰਗਰਮੀਆਂ ਆਪਣੀ ਸਿਖਰ ਉਤੇ ਸਨ. ਲੋਗੋਵਾਲ ਵਲੋਂ ਐਲਾਨੇ ਮੋਰਚੇ ਨੇ ਮਾਮਲੇ ਦੀ ਗੰਭੀਰਤਾ ਵਿਚ ਹੋਰ ਵਾਧਾ ਹੀ ਕੀਤਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਲਈ ਹੋਰ ਕੋਈ ਚਾਰਾ ਨਾ ਰਹਿਣ ਦਿੱਤਾ। ਅਕਾਲੀਆਂ ਨੂੰ ਇਸ ਗੱਲ ਵਾਸਤੇ ਪ੍ਰੇਰਿਆ ਕਿਉਂ ਨਾ ਜਾ ਸਕਿਆ ਕਿ ਉਹ ਆਪਣਾ ਮੋਰਚਾ ਕੁਝ ਦਿਨ ਬਾਦ ਵਿਚ ਲਾ ਲੈਣ ? ਉਹਨਾਂ ਨੇ ਆਪਣੀਆਂ ਹਰਕਤਾਂ ਨਾਲ ਹੀ ਵਾਪਰਨ ਵਾਲੀ ਤਬਾਹੀ ਦਾ ਸਮੂਹ ਸਿੱਖ ਜਾਤੀ ਨੂੰ ਸ਼ਿਕਾਰ ਬਣਾਇਆ। ਉਸ ਵੇਲੇ ਜਿਹੜੀਆਂ ਹੋਰ ਕਹਾਣੀਆਂ ਸੁਣੀਆ ਜਾਂਦੀਆਂ ਸਨ ਉਹਨਾਂ ਬਾਰੇ ਮੈਂ ਕੋਈ ਗੱਲ ਜਾਣਕਾਰੀ ਦੀ ਪ੍ਰਮਾਣਿਕਤਾ ਨਾਲ ਨਹੀਂ ਕਹਿ ਸਕਦਾ । ਇਹਨਾਂ ਵਿਚੋਂ ਇਕ ਕਹਾਣੀ ਇਹ ਸੀ ਕਿ ਇਸ ਗੱਲ ਦੇ ਸੰਕੇਤ ਮਿਲੇ ਸਨ ਕਿ ਪਾਕਿਸਤਾਨੀ ਏਜੰਟਾਂ ਨੇ ਭਿੰਡਰਾਂਵਾਲੇ ਨੂੰ ਕਿਸੇ ਕਿਸਮ ਦਾ ਯਕੀਨ ਦਿਵਾਇਆ ਸੀ ਕਿ ਜੇ ਉਹ ਦਲੇਰੀ ਨਾਲ ਖਾਲਿਸਤਾਨ ਦਾ ਐਲਾਨ ਕਰ ਦੇਵੇ ਅਤੇ ਪੰਜਾਬ ਵਿਚ ਸੱਤਾ ਉੱਤੇ ਕਰਦਾ ਕਰ ਲਵੇ ਤਾਂ ਬਾਹਰਲੀਆਂ ਤਾਕਤਾਂ ਉਸ ਦੀ ਸਹਾਇਤਾ ਕਰਨਗੀਆਂ ਇਕ ਖਤਰ ਇਹ ਉਡਦੀ ਫਿਰਦੀ ਸੀ ਕਿ ਆਜ਼ਾਦੀ ਤੇ ਖਾਲਿਸਤਾਨ ਦੀ ਕਾਇਮੀਦਾ ਐਲਾਨ ਕਰਨ ਵਾਸਤੇ ਭਿੰਡਰਾਂਵਾਲੇ ਨੇ 10 ਜੂਨ ਦਾ ਦਿਨ ਚੁਣ ਲਿਆ ਹੋਇਆ ਸੀ। ਖੁਫੀਆ ਮਹਿਕਮੇਂ ਦੀਆਂ ਕੁੱਝ ਇਤਲਾਹਾਂ ਵੀ ਸਨ ਜਿਨ੍ਹਾਂ ਤੋਂ ਸੰਕੇਤ ਮਿਲਦਾ ਸੀ ਕਿ ਭਿੰਡਰਾਂਵਾਲੇ ਨੇ ਸਾਰੇ ਪ੍ਰਾਂਤ ਵਿੱਚ ਆਪਣੇ ਪੈਰੋਕਾਰਾਂ ਨੂੰ ਆਦੇਸ਼ ਦਿੱਤਾ। ਸੀ ਕਿ 10 ਜੂਨ ਤੋਂ ਬਾਦ ਹਿੰਦੂਆਂ ਦੇ ਕਤਲ ਜ਼ਿਆਦਾ ਤੀਬਰਤਾ ਨਾਲ ਸ਼ੁਰੂ ਕੀਤੇ ਜਾਣ। ਇਹ ਬਿਲਕੁਲ ਸੰਭਵ ਹੈ ਕਿ, ਇਹਨਾਂ ਇਤਲਾਹਾਂ ਦੇ ਫਲਸਰੂਪ ਸਰਕਾਰ ਇਸ ਫੈਸਲੇ ਉਤੇ ਅਪੜਨ ਲਈ ਮਜਬੂਰ ਹੋਈ ਹੋਵੇ ਕਿ ਹੋਰ ਬਹੁਤੀ ਢਿਲ ਮੱਠ ਘਾਤਕ ਹੋਵੇਗੀ।
ਇਕ ਵਾਰ ਸੈਨਾ ਨੂੰ ਬੁਲਾਉਣ ਦਾ ਫੈਸਲਾ ਹੋ ਗਿਆ, ਅਤੇ ਫੌਜਾਂ ਹਰਿਮੰਦਰ ਦੁਆਲੇ ਘੇਰੇ ਨੂੰ ਮਜ਼ਬੂਤ ਕਰਨ ਲਈ 2-3 ਜੂਨ ਦੀ ਰਾਤ ਨੂੰ ਚਲ ਪਈਆਂ,ਫੇਰ ਖਾੜਕੂਆਂ ਨੂੰ ਬਾਹਰ ਕਢਣ ਦੀ ਕਾਰਵਾਈ ਛੇਤੀ ਤੋਂ ਛੇਤੀ ਸ਼ੁਰੂ ਕਰਨੀ ਲਾਜ਼ਮੀ ਸੀ। ਨਿਰਸੰਦੇਹ, ਲੈਫਟੀਨੈਂਟ ਜਨਰਲ ਸੁੰਦਰ ਜੀ ਨੂੰ ਇਸ ਪ੍ਰਕਿਰਤੀ ਦੀ ਕਾਰਵਾਈ ਦੀਆਂ ਤਿਆਰੀਆਂਮੁਕੰਮਲ ਕਰਨ ਲਈ ਹੋਰ ਸਮਾਂ ਲੋੜੀਂਦਾ ਸੀ. ਪਰ ਇਸ ਦੇ ਨਾਲ ਹੀ, ਜਿਹੜਾ ਡਰ ਉਹਨਾਂ ਦੇ ਮਨ ਵਿਚ ਸਭ ਤੋਂ ਵਧ ਸਮਾਇਆ ਹੋਇਆ ਸੀ ਉਹ ਇਹ ਸੀ ਕਿ ਇਕ ਵਾਰੀ ਜਦੋਂ ਹਰਿਮੰਦਰ ਸਾਹਿਬ ਨੂੰ ਘੇਰਾ ਪਾ ਲੈਣ ਦੀ ਖ਼ਬਰ ਫੈਲ ਗਈ ਤਾਂ ਪਿੰਡਾਂ ਵਿਚ ਬਗਾਵਤ ਹੋ ਸਕਦੀ ਸੀ । ਹਜ਼ਾਰਾਂ ਧਾਰਮਿਕ ਸਿੱਖਾਂ ਦੇ ਜਜ਼ਬਾਤ ਭੜਕਾ ਕੇ ਉਹਨਾਂ ਨੂੰ ਅੰਮ੍ਰਿਤਸਰ ਅਤੇ ਖਾਸ ਕਰਕੇ ਹਰਿਮੰਦਰ ਸਾਹਿਬ ਵਲ ਵਹੀਰਾਂ ਘਤਣ ਲਈ ਉਕਸਾਇਆ ਜਾ ਸਕਦਾ ਸੀ। ਇਸ ਲਈ ਉਹਨਾਂ ਦੇ ਮਨ ਵਿੱਚ ਛੇਤੀ ਕਰਨ ਦੀ ਲੋੜ ਦੀ ਸਭ ਤੋਂ ਵਧ ਅਹਿਮੀਅਤ ਸੀ। ਮੈਂ ਉਹਨਾਂ ਦੇ ਖ਼ਦਸ਼ਿਆਂ ਦੀ ਪੁਸ਼ਟੀ ਕਰ ਸਕਦਾ ਹਾਂ ਕਿਉਂਕਿ ਮੈਂ ਉਹ ਵੀਡੀਓ ਕੈਸਟਾਂ ਆਪਣੇ ਕੰਨੀਂ ਸੁਣੀਆਂ ਹਨ ਜਿਨ੍ਹਾਂ ਵਿਚ ਭਿੰਡਰਾਂਵਾਲੇ ਨੇ ਪੰਜਾਬ ਭਰ ਵਿਚ ਆਪਣੇ ਪੈਰੋਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਸੀ ਕਿ ਜਿਵੇਂ ਹੀ ਫੌਜ ਪਵਿਤਰ ਹਰਿਮੰਦਰ ਨੂੰ ਘੇਰਾ ਪਾਵੇ, ਜਾਂ ਅੰਦਰ ਦਾਖਲ ਹੋਵੇ ਉਹ ਕਨੇ ਕੋਨੇ ਤੋਂ ਅੰਮ੍ਰਿਤਸਰ ਨੂੰ ਵਹੀਰਾਂ ਘਤ ਲੈਣ। ਜੇਕਰ ਬਰਛਿਆਂ, ਕਿਰਪਾਨਾਂ ਅਤੇ ਪਸਤੌਲਾਂ ਬੰਦੂਕਾਂ ਨਾਲ ਲੈਸ ਮਨੁਖਤਾ ਦਾ ਇਕ ਸਮੁੰਦਰ ਉਸ ਦੀਆਂ ਹਦਾਇਤਾਂ ਉਤੇ ਅਮਲ ਕਰਦਿਆਂ ਉਮਡ ਪੈਂਦਾ ਤਾਂ ਫੌਜ ਕੀ ਕਰ ਸਕਦੀ ਸੀ?
ਜਿਸ ਤਰੀਕੇ ਨਾਲ ਹਰਿਮੰਦਰ ਸਮੂਹ ਨੂੰ ਮੋਰਚੇਬੰਦੀਆਂ ਨਾਲ ਇਕ ਗੜ੍ਹ ਬਣਾ ਦਿਤਾ ਗਿਆ ਸੀ, ਉਸ ਤੋਂ ਸਮੁਚੇ ਪ੍ਰਸੰਗ ਵਿਚ ਸੁਬੇਗ ਦਾ ਸੈਨਿਕ ਪੈਂਤੜਾ ਬਿਲਕੁਲ ਠੀਕ ਸੂਤ ਬਹਿੰਦਾ ਜਾਪਦਾ ਸੀ । ਪੈਂਤੜਾ ਸੀ ਏਨਾ ਕੁ ਵਕਤ ਡਟੇ ਰਹਿਣ ਦਾ ਕਿ ਸਿੱਖ ਜਨਸਮੂਹ ਬਦਲਾ ਲੈਣ ਲਈ ਹਿੰਸਕ ਹੋ ਜਾਵੇ ਅਤੇ ਅੰਮ੍ਰਿਤਸਰ ਵੱਲ ਕੂਚ ਕਰ ਦੇਵੇ । ਨਾਲ ਲਗਦੀ ਗੱਲ, ਪਾਠਕ ਲਈ ਇਹ ਗੱਲ ਦਿਲਚਸਪੀ ਵਾਲੀ ਹੋ ਸਕਦੀ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਫੀਰੋਜ਼ਪੁਰ ਦੇ ਨੇੜੇ, ਮੋਗੇ ਵਿਚ ਅਮਨ ਕਾਨੂੰਨ ਦੀ ਹਾਲਤ ਅਤਿ ਵਿਗੜ ਗਈ ਸੀ ਅਤੇ ਕਈ ਖਾੜਕੂਆਂ ਨੇ ਕੁਝ ਸਥਾਨਕ ਗੁਰਦੁਆਰਿਆਂ ਵਿਚ ਪਨਾਹ ਲੈ ਲਈ ਸੀ, ਓਦੋਂ ਨਿਸਚਿਤ ਅਰਧ-ਸੈਨਿਕ ਬਲਾਂ ਨੂੰ ਇਹਨਾਂ ਗੁਰਦਵਾਰਿਆਂ ਨੂੰ ਘੇਰਾ ਪਾ ਲੈਣ ਦਾ ਹੁਕਮ ਦਿੱਤਾ ਗਿਆ ਸੀ । ਇਸ ਘਟਨਾ ਦੇ ਪੰਜਾਂ ਦਿਨਾਂ ਦੇ ਅੰਦਰ, ਸਿੰਘ ਸਾਹਿਬਾਨ ਨੇ ਐਲਾਨ ਕੀਤਾ ਸੀ ਕਿ ਜੇ ਘੇਰਾ ਨਹੀਂ ਹਟਾਇਆ ਗਿਆ ਤਾਂ ਉਹ ਇਕ ਜੱਥਾ ਲੈ ਕੇ ਮੋਗੇ ਵਲ ਕੂਚ ਕਰਨਗੇ । ਤੁਰਤ-ਫੁਰਤ ਸਰਕਾਰ ਪਿਛੇ ਹਟ ਗਈ ਅਤੇ ਘੇਰਾ ਚੁਕ ਲਿਆ ਗਿਆ ।
ਖੈਰ, ਹਥਲੀ ਸੂਰਤ ਵਿਚ, ਜੇ ਅਸੀਂ ਇਹ ਫੈਸਲਾ ਕੀਤਾ ਹੁੰਦਾ ਕਿ ਸਿਰਫ ਘੇਰਾ ਹੀ ਪਾਉਣਾ ਹੈ ਤੇ ਅੰਦਰ ਵਾਲਿਆਂ ਨੂੰ ਭੂਖਮਰੀ ਤੋਂ ਆਤਰ ਹੋ ਕੇ ਆਤਮ ਸਮਰਪਨ ਲਈ ਮਜਬੂਰ ਕਰਨਾ ਹੈ ਜਿਵੇਂ ਕਿ ਕੁਝ ਫਲਾਸਫਰ ਕਿਸਮ ਦੇ ਲੋਕ ਸੁਝਾਓ ਦੇਂਦੇ ਹਨ ਤਾਂ ਕਿਸੇ ਲਈ ਵੀ ਇਹ ਸੋਚਣਾ ਨਿਰਾ ਸਿਧੜਪੁਣਾ ਹੋਵੇਗਾ ਕਿ ਅਸੀਂ ਸਿਰਫ ਕੁਝ ਦਿਨ ਵਾਸਤੇ ਘੇਰਾ ਪਾ ਕੇ ਅਜਿਹਾ ਕਰਨ ਦੇ ਕਾਬਲ ਹੋ ਜਾਂਦੇ । ਹਰਿਮੰਦਰ ਸਮੂਹ ਦੇ ਅੰਦਰ ਅਨਾਜ, ਦਾਲਾਂ, ਚੌਲਾਂ ਅਤੇ ਖਾਣ ਪੀਣ ਦੇ ਹੋਰ ਪਦਾਰਥਾਂ ਦੀ ਕੋਈ ਘਾਟ ਨਹੀਂ ਸੀ । ਆਖਰ, ਹਜ਼ਾਰਾਂ ਯਾਤਰੂਆਂ ਨੂੰ ਰੋਜ਼ ਲੰਗਰ ਛਕਾਇਆ ਜਾਂਦਾ ਹੈ, ਅਤੇ ਲੰਗਰ ਵਿਚ ਕਿਸੇ ਵੇਲੇ ਵੀ ਕਈ ਦਿਨਾਂ ਦੇ ਗੁਜ਼ਾਰੇ ਜੋਗਾ ਭੰਡਾਰਾ ਮੌਜੂਦ ਰਹਿੰਦਾ ਹੈ। ਪਾਣੀ ਬੇਅੰਤ ਸੀ ਸਿਰਫ ਸਰੋਵਰ ਵਿੱਚ ਹੀ ਨਹੀਂ, ਸਗੋਂ ਸਭ ਪਾਸੇ ਬਹੁਤ ਸਾਰੇ ਖੂਹਾਂ ਅਤੇ ਨਲਕਿਆਂ ਦਾ ਪਾਣੀ । ਉਹਨਾਂ ਕੋਲ ਆਪਣਾ ਜੈਨਰੇਟਰ ਸੀ ਅਤੇ ਖਾਣਾ ਬਣਾਉਣ ਲਈ ਵੱਡੀ ਗਿਣਤੀ ਵਿਚ ਗੈਸ ਦੇ ਸਲਿੰਡਰ ਸਨ ਸਨਾਤਨੀ ਅਰਥ ਵਿਚ ਸਫਲ ਘੇਰਾਬੰਦੀ ਕਰਨ ਲਈ, ਜੇ ਮਹੀਨੇ ਨਹੀਂ ਤਾਂ ਕਈ ਹਫਤੇ ਲੋੜੀਂਦੇ ਸਨ । ਲੜਾਈ ਵਿੱਚ ਵੀ, ਘੇਰਾ ਓਦੋਂ ਪਾਇਆ ਜਾਂਦਾ ਹੈ ਜਦ ਘੇਰਾ ਪਾਉਣ ਵਾਲੀ ਫੌਜ ਇਸ ਪੁਜ਼ੀਸ਼ਨ ਵਿਚ ਹਵੇ ਕਿ ਘਿਰੇ ਹੋਣ ਵਾਲਿਆਂ ਤੱਕ ਕਈ ਕਮਕ ਨਾ ਪਹੁੰਚਣ ਦੇਵ।ਇਸ ਹਾਲਤ ਵਿੱਚ, ਅਸੀਂ ਇਸ ਅੰਤਮ ਸੰਭਾਵਨਾ ਨੂੰ ਕਿਵੇਂ ਅੱਖ ਓਹਲੇ ਕਰ ਸਕਦੇ ਸਾਂ ਕਿ ਧਾਰਮਿਕ ਤੌਰ ਤੇ ਭੜਕਾਏ ਹੋਏ ਪੈਰਕਾਰਾਂ ਦੀ ਇਕ ਮਾਨਵੀ ਲਹਿਰ ਇਕ ਜ਼ੋਰਦਾਰ ਹੜ੍ਹ ਵਾਂਗ ਉਮੰਡ ਆਉਂਦੀ ਤੇ ਘੇਰੇ ਵਿਚ ਖੜੇ ਜਵਾਨਾਂ ਨੂੰ ਸਭ ਪਾਸਿਆਂ ਤੋਂ ਆਪਣੀ ਲਪੇਟ ਵਿਚ ਲੈ ਲੈਂਦੀ ? ਇਸ ਲਈ, 24 ਘੰਟੇ ਤੋਂ ਵਧੇਰੇ ਘੇਰੇ ਦੀ ਯੋਜਨਾ ਰੱਦ ਕਰ ਦਿੱਤੀ ਗਈ। ਅਤੇ ਇਸ ਮਾਮਲੇ ਵਿੱਚ ਜੋ ਕੁਝ ਕੀਤਾ ਗਿਆ ਉਸਨੂੰ ਸਨਾਤਨੀ ਅਰਥ ਵਿਚ ਘੇਰਾਬੰਦੀ (Siege) ਕਿਹਾ ਹੀ ਨਹੀਂ ਜਾ ਸਕਦਾ ਇਹ ਅਸਲ ਵਿੱਚ,ਅਗਲੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਵਿਚ ਸਹਾਇਤਾ ਕਰਨ ਲਈ ਘੇਰਬੰਦ ਪਹਿਰਾ (Cordon) ਹੀ ਸੀ।
ਉਪਰ ਕਥਿਤ ਦੇ ਬਾਵਜੂਦ ਕਰਫਿਊ ਵੀ ਬਹੁਤ ਚਿਰ ਨਹੀਂ ਸੀ ਚਲ ਸਕਦਾ। ਵਧ ਤੋਂ ਵਧ 3 ਜੂਨ ਰਾਤ ਦੇ 9 ਵਜੇ ਲਾਏ 36 ਘੰਟਿਆਂ ਦੇ ਕਰਫਿਉ ਨੂੰ 12 ਘੰਟੇ ਹਰ ਵਧਾਇਆ ਜਾ ਸਕਦਾ ਸੀ, ਕਿਉਂਕਿ ਸ਼ਹਿਰ ਦੀ ਵਸੋਂ ਨੂੰ ਨੇੜੇ ਨੇੜੇ ਦੇ ਬਾਜ਼ਾਰਾਂ ਵਿਚੋਂ ਆਪਣੀ ਬੁਨਿਆਦੀ ਜ਼ਰੂਰਤ ਦੀਆਂ ਚੀਜ਼ਾਂ ਵਸਤਾਂ ਪ੍ਰਾਪਤ ਕਰਨ ਦਾ ਮੌਕਾ ਦੇਣਾ ਜ਼ਰੂਰੀ ਸੀ । ਇਹਨਾਂ ਸਭ ਗੱਲਾਂ ਨੂੰ ਧਿਆਨ ਵਿਚ ਰਖਦਿਆਂ ਜਿਵੇਂ ਇਕ ਮਰੀਜ਼ ਨੂੰ ਲੜ ਤੋਂ ਇਕ ਪਲ ਵੀ ਜ਼ਿਆਦਾ ਬੇਹੋਸ਼ੀ ਦੀ ਹਾਲਤ ਵਿਚ ਨਹੀਂ ਰਖਿਆ ਜਾ ਸਕਦਾ, ਉਸੇ ਤਰ੍ਹਾਂ ਇਸ ਹਾਲਤ ਵਿਚ ਜੱਰਾਹੀ ਦੀ ਇਕ ਹੰਗਾਮੀ ਕਾਰਵਾਈ, ਜਿਸ ਦਾ ਸਾਰ ਹੁੰਦਾ ਹੈ ਤੇਜ਼ੀ ਗਤੀ ਲਾਜ਼ਮੀ ਹੋ ਗਈ ਸੀ। ਜੇ ਹਾਲਤ ਵਿਦਮਾਨ ਸੀ ਉਸ ਵਿੱਚ ਸਿਰਫ ਇਹੋ ਵਿਹਾਰਕ ਹੱਲ ਸੀ।
ਫਲਸਰੂਪ, ਅਸੀਂ 5 ਤਾਰੀਖ ਰਾਤ ਦੇ 9 ਵਜੇ ਦੇ ਕਰੀਬ ਆਪਣੀ ਕਾਰਵਾਈ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਿਸ ਦਾ ਬਹੁਤਾ ਭਾਗ ਸਾਡਾ ਖਿਆਲ ਸੀ ਅਸੀਂ 6 ਤਾਰੀਖ ਨੂੰ ਸਵੇਰ ਜਾਂ ਦੁਪਹਿਰ ਤੱਕ, ਇਸ ਤੋਂ ਪਹਿਲਾਂਕਿ ਲੋਕਾਂ ਦੀ ਬਗਾਵਤ ਮਿਥੇ ਕਾਰਜ ਦੀ ਪੂਰਤੀ ਵਿਚ ਅੜਿਕਾ ਪਾ ਸਕੇ, ਮੁਕੰਮਲ ਕਰਨ ਦੇ ਯੋਗ ਹੋ ਜਾਵਾਂਗੇ।
5 ਜੂਨ ਦੀ ਰਾਤ ਬਾਰੇ ਫੈਸਲਾ ਕਰ ਲੈਣ ਮਗਰੋਂ, ਅਸੀਂ ਇਸ ਬਾਰੇ ਵਿਚਾਰ ਕੀਤੀ ਕਿ ਕੀ ਅਸੀਂ ਦਹਾਂ ਸਮੂਹਾਂ ਵਿਚ ਆਪਣੀਆਂ ਕਾਰਵਾਈਆਂ ਵੱਖ ਵੱਖ ਸਮੇਂ ਕਰ ਸਕਦੇ ਹਾਂ ਅਤੇ ਪਹਿਲੀ ਰਾਤ ਸਿਰਫ ਹਸਟਲ ਸਮੂਹ ਨੂੰ ਹੀ ਹੱਥ ਪਾ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ, ਸਾਨੂੰ ਤਿੰਨ ਫਾਇਦੇ ਪਹੁੰਚਣੇ ਸਨ। ਪਹਿਲਾ ਇਹ ਕਿ 5 ਦੀ ਰਾਤ ਨੂੰ ਕਰੜਾ ਮੁਕਾਬਲਾ ਕਰਨ ਵਾਲੇ ਖਾੜਕੂਆਂ ਦੀ ਗਿਣਤੀ ਅਨੁਪਾਤੀ ਹਿਸਾਬ ਨਾਲ ਘਟ ਜਾਂਦੀ, ਦੂਜੇ, ਹਰਿਮੰਦਰ ਸਮੂਹ ਵਿਚਲੇ ਖਾੜਕੂਆ ਵਲੋਂ ਬਹੁਤੇ ਦਖਲ ਬਗੈਰ ਸ਼ਰਧਾਲਆਂ ਦੀ ਬਹੁਗਿਣਤੀ ਨੂੰ ਮਹਿਫਜ਼ ਬਾਹਰ ਕਢ ਲੈਂਦੇ (ਇਸ ਕੰਮ ਵਾਸਤੇ ਹਰਿਮੰਦਰ ਸਮੂਹ ਨੂੰ ਨਿਖੇੜਨਾ ਪੈਣਾ ਸੀ) ਅਤੇ ਤੀਜੇ, ਅਕਾਲੀ ਆਗੂਆਂ ਨੂੰ ਬਾਹਰ ਕੱਢ ਲੈਂਦੇ ਜਿਹੜੇ ਹੋ ਸਕਦਾ ਸੀ ਇਸ ਸਭ ਕੁਝ ਨੂੰ ਬੰਦ ਕਰਨ ਲਈ ਆਵਾਜ਼ ਉੱਚੀ ਕਰਦੇ ਅਤੇ ਇਸ ਪਾਗਲਪਨ ਦਾ ਅੰਤ ਹੋ ਜਾਂਦਾ । ਦੂਜੇ ਪਾਸੇ ਇਸ ਦੇ ਨੁਕਸਾਨ ਇਹ ਸਨ ਕਿ ਪਹਿਲੇ ਸੰਭਵ ਹੋ ਸਕਦਾ ਸੀ ਕਿ ਅਜਿਹੀ ਕਾਰਵਾਈ ਪ੍ਰਤਿ ਹਰਿਮੰਦਰ ਸਮੂਹ ਵਲੋਂ ਜ਼ਬਰਦਸਤ ਪ੍ਰਤਿਕਰਮ ਹੁੰਦਾ ਅਤੇ ਸਾਨੂੰ ਉਹਨਾਂ ਨਾਲ ਵੀ ਉਸੇ ਸਮੇਂ ਨਜਿਠਣ ਦੀ ਲੋੜ ਪੈ ਜਾਂਦੀ ਜਿਸ ਵਾਸਤੇ ਸਾਡੀ ਤਿਆਰੀ ਨਹੀਂ ਸੀ ਹੋਣੀ। ਦੂਜੇ ਪਿੰਡਾਂ ਦਾ ਪ੍ਰਤਿਕਰਮ ਇਕ ਦਿਨ ਪਹਿਲਾਂ ਹੀ ਪ੍ਰਗਟ ਹੋ ਸਕਦਾ ਸੀ ਤੇ ਇਸ ਤਰ੍ਹਾਂ ਅਗਲੀ ਰਾਤ ਮੁਖ ਹਰਿਮੰਦਰ ਸਮੂਹ ਵਿਚ ਸਾਡੇ ਮੁਢਲੇ ਕਾਰਜ ਵਿਚ ਰੁਕਾਵਟ ਪੈ ਜਾਂਦੀ। ਦੋਹਾਂ ਪੱਖਾਂਦਾ ਹਾਣ ਲਾਭ ਵਿਚਾਰਨਾ ਮਗਰੋਂ ਇਹ ਫੈਸਲਾ ਹੋਇਆ ਕਿ 5 ਤਾਰੀਖ ਦੀ ਰਾਤ ਨੂੰ ਦੋਹਾਂ ਸਮੂਹਾਂ ਵਿਚ ਇਕੋ ਵਲੇ ਕਾਰਵਾਈ ਸ਼ੁਰੂ ਕੀਤੀ ਜਾਏ।
ਹੋਣ ਵਾਲੇ ਨੁਕਸਾਨ ਨੂੰ ਕਾਬੂ ਵਿਚ ਰਖਣਾ
ਇਸ ਕਿਸਮ ਦੀ ਬੇਹੱਦ ਨਾਜ਼ਕ ਕਾਰਵਾਈ ਦਾ ਇਕ ਲਾਜ਼ਮੀ ਤੱਤ, ਜਿਸ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਹੈ, “ਹੋਣ ਵਾਲੇ ਨੁਕਸਾਨ ਨੂੰ ਕਾਬੂ ਵਿਚ ਰਖਣਾ” ਹੈ। ਆਪਣੀਆਂ ਯੋਜਨਾਵਾਂ ਦੀ ਵਿਉਂਤਬੰਦੀ ਕਰਦਿਆਂ ਅਸੀਂ ਇਸ ਪੱਖ ਵੱਲ ਪੂਰਾ ਪੂਰਾ ਧਿਆਨ ਦਿੱਤਾ ਅਤੇ ਇਸ ਉਤੇ ਵਿਸਥਾਰ ਨਾਲ ਵਿਚਾਰ ਕੀਤੀ ਸੀ। ਹਰਿਮੰਦਰ ਸਾਹਿਬ, ਅਕਾਲ ਤਖ਼ਤ ਅਤੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੀਆਂ ਦੂਜੀਆਂ ਥਾਵਾਂ ਨੂੰ ਹਾਨੀ ਪੁਜਣੇਂ ਜੇ ਬਿਲਕੁਲ ਬਚਾਇਆ ਨਹੀਂ ਜਾ ਸਕਦਾ ਤਾਂ ਇਸ ਨੂੰ ਘਟ ਤੋਂ ਘਟ ਤਾਕਤ ਦਾ ਇਸਤੇਮਾਲ ਕਰਕੇ ਅਤੇ ਗੋਲਾਬਾਰੀ ਦੀ ਵਰਤੋਂ ਨੂੰ ਸਖ਼ਤੀ ਨਾਲ ਕਾਬੂ ਵਿਚ ਰੱਖ ਕੇ ਸੀਮਤ ਜ਼ਰੂਰ ਕਰਨਾ ਸੀ। ਇਸ ਤੋਂ ਇਲਾਵਾ ਹਰਿਮੰਦਰ ਦੇ ਆਸ ਪਾਸ ਦੇ ਇਮਾਰਤੀ ਇਲਾਕਿਆਂ ਵਿੱਚ ਸਾਡੇ ਜਵਾਨਾਂ ਤੇ ਖਾੜਕੂਆਂ ਵਲੋਂ ਦੁਪਾਸੀਂ ਗਲਾਬਾਰੀ ਦੇ ਨਤੀਜੇ ਵਜੋਂ ਭੜਕ ਪੈਣ ਵਾਲੀ ਅੱਗ ਤੋਂ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰਨ ਤੇ ਰੋਕਣ ਲਈ ਵੀ ਯੋਜਨਾਵਾਂ ਵਿਉਂਤੀਆਂ ਗਈਆਂ ।ਡੀਵੀਜ਼ਨਲ ਇੰਜੀਨੀਅਰਿੰਗ ਰੈਜਮੈਂਟ (60 ਇੰਜ.ਰੈਜ) ਨੇ ਕੁਝ ਅੱਗ ਨਾਲ ਜੂਝਨ ਵਾਲੀਆਂ ਧਾਵਾ ਬੋਲ ਟੋਲੀਆਂ ਦਾ ਗਠਨ ਕੀਤਾ ਜਿਨ੍ਹਾਂ ਦਾ ਸਿਰਫ ਇਕੋ ਕੰਮ ਸੀ ਕਿ ਅੱਗ ਦੇ ਹਾਨੀਕਾਰਕ ਰੂਪ ਧਾਰ ਲੈਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਬੁਝਾਉਣ। ਹਰ ਇਕ ਟੋਲੀ ਵਿਚ ਇਕ ਅਫਸਰ ਤੇ 15 ਦੂਜੇ ਰੈਂਕਾਂ ਵਾਲੇ ਜਵਾਨ ਸਨ ਤੇ ਇਹਨਾਂ ਕਲੋਂ ਲੋੜ ਅਨੁਸਾਰ ਕੰਮ ਲਿਆ ਜਾਣਾ ਸੀ। ਦੋ ਧਾਵਾ ਬੋਲ ਟੋਲੀਆਂ ਸਨ ਜਿਨ੍ਹਾਂ ਲਈ ਕਾਰਜ ਪ੍ਰਾਥਮਿਕਤਾ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸੀ, ਅਤੇ ਤੀਜੀ ਟੋਲੀ ਨੂੰ ਕੇਂਦਰ ਨੇ ਰਾਖਵੀਂ ਰਖਣਾ ਸੀ।ਇਸ ਟੱਲੀ ਕੋਲ ਇਕ ਫਾਇਰ-ਟ੍ਰੇਲਰ ਪੰਪ, ਪੰਪਿੰਗ ਸੈਟ ਅਤੇ ਵਾਧੂ ਅੱਗ ਬੁਝਾਊ ਇੰਜਨ ਸਨ । ਇਸ ਤੋਂ ਇਲਾਵਾ ਸਥਾਨਕ ਅੱਗ ਬੁਝਾਊ ਗਾਰਦ ਨਾਲ ਵੀ ਤਾਲਮੇਲ ਰਖਿਆ ਜਾਣਾ ਸੀ ਤਾਂ ਜੋ ਲੋੜ ਵੇਲੇ ਉਹਨਾਂ ਦੀਆਂ ਸੇਵਾਵਾਂ ਨੂੰ ਤੁਰਤ ਹੀ ਆਪਣੇ ਵਸੀਲਿਆਂ ਦਾ ਪੂਰਕ ਬਣਾ ਕੇ ਵਰਤਿਆ ਜਾ ਸਕੇ। ਨੁਕਸਾਨ ਨੂੰ ਕਾਬੂ ਵਿੱਚ ਰਖਣ ਲਈ ਸਾਵਧਾਨੀ ਵਾਲੇ ਇਹਨਾਂ ਸਭਨਾਂ ਉਪਾਵਾਂ ਦਾ ਸਹਾਰਾ ਲਏ ਜਾਣ ਦੇ ਬਾਵਜੂਦ, ਤਾਂ ਜੋ ਸੰਪਤੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ, ਸਾਡੇ ਉਤੇ ਇਹ ਇਲਜ਼ਾਮ ਲਾਏ ਗਏ ਕਿ ਅਸੀਂ ਇਤਿਹਾਸਕ ਸਿੱਖ ਲਾਇਬ੍ਰੇਰੀ ਅਤੇ ਤੋਸ਼ਾਖਾਨੇ ਵਿਚ ਪਈਆਂ ਸਿੱਖ ਵਿਰਸੇ ਦੀਆਂ ਵੱਡਮੁਲੀਆਂ ਚੀਜ਼ਾਂ ਨੂੰ ਜਾਣ ਬੁਝ ਕੇ ਅੱਗ ਲਾਈ । ਤੋਸ਼ਾਖਾਨੇ ਵਿਚ ਸ਼ਰਧਾਲੂਆਂ ਵਲੋਂ ਭੇਟ ਕੀਤੀਆਂ ਸੁਗਾਤਾਂ ਅਤੇ ਨਜ਼ਰਾਨੇ ਰਖੇ ਹੋਏ ਹਨ।
ਇੰਜੀਨੀਅਰ ਰੈਜਮੈਂਟ ਦੇ ਜ਼ਿੰਮੇ ਇਹ ਕੰਮ ਵੀ ਲਾਇਆ ਗਿਆ ਸੀ ਕਿ ਸੈਨਿਕ ਕਾਰਵਾਈ ਮੁਕੰਮਲ ਹੁੰਦਿਆਂ ਹੀ ਇਲਾਕੇ ਦੀ ਲਾਜ਼ਮੀ ਸਫਾਈ ਤੇ ਮੁਰੰਮਤ ਕਰ ਦਿੱਤੀ ਜਾਏ ਤਾਂ ਜੋ ਹਰਿਮੰਦਰ ਦੇ ਅੰਦਰ ਛੇਤੀ ਤੋਂ ਛੇਤੀ ਧਾਰਮਿਕ ਰਸਮਾਂ ਤੇ ਪੂਜਾ ਪਾਠ ਸ਼ੁਰੂ ਹੋ ਜਾਏ।
ਯੋਜਨਾਵਾਂ ਬਾਰੇ ਇਸ ਹੱਦ ਤੱਕ ਆਪਣੀ ਤਸੱਲੀ ਕਰਕੇ, ਲੈਫਟੀਨੈਂਟ ਜਨਰਲ ਸੁੰਦਰ ਜੀ ਚਲੇ ਗਏ, ਅਤੇ ਅਸੀਂ ਤਿਆਰੀ ਦੇ ਭਿੰਨ ਭਿੰਨ ਕਦਮਾਂ ਬਾਰੇ ਜਿਹੜੇ ਇਸ ਤੋਂ ਮਗਰੋਂ ਚੁੱਕੇ ਜਾਣ ਦੀ ਲੋੜ ਸੀ ਅੱਧੀ ਰਾਤ ਤੱਕ ਵਿਉਂਤਾਂ ਬਣਾਉਦੇ ਰਹੇ।
4 ਜੂਨ
ਸਾਰਾ ਦਿਨ ਯੋਜਨਾ ਦੇ ਮਹੀਨ ਵੇਰਵਿਆਂ ਨੂੰ ਇਕ ਦੂਜੇ ਨਾਲ ਜੋੜਨ ਅਤੇ ਪਿਆਦਾ ਯੂਨਿਟਾਂ ਪੈਰਾ ਕਮਾਂਡਿਆਂ,ਐਸ.ਐਫ.ਐਸ. ਸਹਾਇਕ ਸ਼ਕਤੀਆਂ ਜਿਵੇਂ ਬਕਤਰਬੰਦ ਅਤੇ ਮਸ਼ੀਨੀਕ੍ਰਿਤ ਪਿਆਦਾ ਗੱਡੀਆਂ, ਤੇ ਕਾਰਵਾਈ ਵਿਚ ਹਿੱਸਾ ਲੈਣ ਵਾਲੇ ਅਰਧ-ਸੈਨਿਕ ਬਲਾਂ ਵਿੱਚ ਤਾਲ-ਮੇਲ ਬਿਠਾਉਣ ਵਿਚ ਗੁਜ਼ਰ ਗਿਆ। ਹੋਰ ਲਾਜ਼ਮੀ ਟਿਕਾਣਿਆਂ ਤੋਂ ਇਲਾਵਾ, ਮੁਖ ਹੈਡ-ਕੁਆਟਰ ਤੇ ਦਾਅ- ਪੰਚੀ ਹੈਡ-ਕੁਆਟਰ ਵਿਚ ਟੈਲੀਫੋਨ ਦੀਆਂ ਲਾਈਨਾਂ ਵਿਛਾਈਆਂ ਗਈਆਂ। ਸੈਨਿਕ ਮਹੱਤਵ ਵਾਲੀਆਂ ਯੋਜਨਾਵਾਂ ਨੂੰ ਦਾਅ-ਪੇਚੀ ਯੋਜਨਾਵਾਂ ਨਾਲ ਜੋੜਿਆ ਗਿਆ ਮਿਸਾਲ ਵਾਸਤੇ ਤੁਰਤ ਮਰਮ ਪੱਟੀ ਕਰਨ ਅਤੇ ਜਿੰਦ-ਬਚਾਉ ਉਪਚਾਰ ਕਰਨ ਲਈ ਚਿਕਿਤਸਾ ਸਹਾਇਤਾ ਕੇਂਦਰ ਕਾਇਮਕਰਨ ਦੀਆਂਯੋਜਨਾਵਾਂ ਅਤੇ ਮਰਿਆਂ-ਫੱਟੜਾਂ ਨੂੰ ਕਢੱਣ ਦੀਆਂ ਯੋਜਨਾਵਾਂ, ਆਵਾਜਾਈ ਨੂੰ ਕੰਟਰੋਲ ਕਰਨ, ਹਜੂਮ ਨੂੰ ਕਾਬੂ ਵਿਚ ਰਖਣ ਅਤੇ ਸ਼ਰਧਾਲੂਆਂ ਤੋਂ ਅਕਾਲੀ ਆਗੂਆਂ ਵਾਸਤੇ ਮਹਿਫੂਜ਼ ਹਲਕੇ ਕਾਇਮ ਕਰਲ ਲਈ, ਕਿਉਂਕਿ ਆਸ ਸੀ ਕਿ ਇਹਨਾਂ ਨੂੰ ਵਰ੍ਹਦੀਆਂ ਗੋਲੀਆਂ ਵਿੱਚ ਹੀ ਬਾਹਰ ਕੱਢ ਲਿਆ ਜਾਏਗਾ। ਸੈਨਿਕ ਪੁਲੀਸ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ।
ਯੂਨਿਟਾਂ ਤੇ ਉਪ-ਯੂਨਿਟਾਂ ਦੇ ਕਮਾਂਡਰਾਂ ਨੇ ਆਪਣਾ ਗੁਪਤ ਸਰਵੇਖਣਾਂ ਦਾ ਕੰਮ ਜਾਰੀ ਰਖਿਆ ਕਾਰਵਾਈ ਬਾਰੇ ਆਪੋ ਆਪਣੀਆਂਹਦਾਇਤਾਂ ਦਿੱਤੀਆਂ ਅਤੇ ਲੜਾਈ ਦੀਆਂ ਭਿੰਨ ਭਿੰਨ ਕੁਵੈਦਾਂ ਤੇ ਕਾਰਵਾਈ ਕਰਨ ਦੀਆਂ ਮਿਆਰੀ ਵਿਧੀਆਂ ਵਿਚ ਸੁਰ-ਮੇਲ ਬਿਠਾਇਆ। ਜਿਵੇਂ ਹੀ ਧੂਏਂ ਦੇ ਬਾਰੂਦੀ ਡਬੇ ਪਹੁੰਚੇ, ਕਮਾਂਡਰਾਂ ਨੇ ਆਪਣੇ ਆਪ ਨੂੰ ਇਹ ਡੱਬੇ ਵਰਤਣ ਅਤੇ ਗੈਸ-ਮੁਖੌਟੇ ਵਰਤਣ ਦੇ ਤਰੀਕੇ ਤੋਂ ਜਾਣੂ ਕਰਾਇਆ।
ਕੇਂਦਰੀ ਰਾਖਵੀਂ ਸ਼ਕਤੀ ਦਾ ਕੰਮ ਕਰਨ ਲਈ ਨੀਯਤ (15 ਕਮਾਉਂ) ਵਾਧੂ ਬਟਾਲੀਅਨ ਪਠਾਨਕੋਟ ਤੋਂ ਆ ਗਈ ਅਤੇ ਉਸ ਦੇ ਜਵਾਨਾਂ ਨੇ ਹਦਾਇਤਾਂ ਪ੍ਰਾਪਤ ਕਰਨ ਮਗਰੋਂ ਇਲਾਕੇ ਦੀ ਜਾਣ ਪਛਾਣ ਪ੍ਰਾਪਤ ਕੀਤੀ ਅਤੇ, ਦੂਜਿਆਂ ਨਾਲ ਤਾਲਮੇਲ ਕਾਇਮ ਕੀਤਾ ।ਮੈਂਮੁਖ ਤੇ ਦਾਅ-ਪੇਚੀ ਹੈਡ ਕੁਆਟਰ ਵਿਚਕਾਰ ਭਜਾ ਫਿਰਦਾ ਰਿਹਾ ਤਾਂ ਜੋ ਮੋਰਚੇ ਉਤਲੇ ਕਮਾਂਡਰਾਂ ਅਤੇ ਮੁਖ ਹੈਡ-ਕੁਆਟਰ ਵਿੱਚ ਯੋਜਨਾਬੰਦੀ ਅਮਲੇ ਦੋਹਾਂ ਨੂੰ ਮਿਲਦਾ ਰਹਿ ਸਕਾਂ।
ਕਰਨਲ ਈ.ਡਬਲਿਊ ਫਰਨਾਂਡਸ (ਹੁਣ ਮੇਜਰ ਜਨਰਲ) ਜੋ ਮੇਰੇ ਹੈਡ- ਕੁਆਟਰ ਵਿਚ ਇਕ ਅਹਿਮ ਪਦਵੀ ਉਤੇ ਤੋਪਖਾਨੇ ਦਾ ਅਫਸਰ ਸੀ ਨੇ ਆਪਣੀ ਯੋਜਨਾ ਨੂੰ ਅੰਤਮ ਛੋਹਾਂ ਦਿੱਤੀਆਂ। ਉਸ ਨੂੰ ਇਹ ਕਾਰਜ ਸੌਂਪਿਆ ਗਿਆ ਸੀ। ਕਿ ਅਗਲੀ ਸਵੇਰ 6 ਜੂਨ ਨੂੰ ਲੋਅ ਲੱਗਣ ਤੋਂ ਪਹਿਲਾਂ ਪਹਿਲਾਂ 150 ਸਾਲ ਪੁਰਾਣੇ ਦੇ ਨਿਗਰ ਬੁੰਗਿਆਂ ਅਤੇ ਬੁਲੰਦ ਪਾਣੀ ਦੀ ਟੈਂਕੀ ਉਤਲੇ ਦਹਿਸ਼ਤਗਰਦਾਂ ਦੇ ਮੋਰਚੇ ਤਬਾਹ ਕਰ ਦੇਵੇ । ਇਹ ਅਨੁਭਵ ਕਰਦਿਆਂ ਕਿ ਇਹ ਮੋਰਚੇ ਉਡਾਉਣ ਲਈ ਉਸ ਨੂੰ 3.7 ਇੰਚ ਦੀ ਹਾਊਵਿਟਜ਼ਰ ਵਰਤਣੀ ਪਵੇਗੀ. ਉਸ ਨੇ ਇਕ ਢੁਕਵੀਂ ਇਮਾਰਤ ਦੀ ਛੱਤ ਚੁਣ ਲਈ ਸੀ ਜਿਥੋਂ ਉਸ ਦਾ ਗੋਲੇ ਦਾਗਣ ਦਾ ਇਰਾਦਾ ਸੀ । ਹਾਊਵਿਟਜ਼ਰ ਨੂੰ ਰੱਸੇ ਨਾਲ ਉਪਰ ਖਿਚਣਾ ਏਨਾ ਸੌਖਾ ਕੰਮ ਨਹੀਂ ਸੀ. ਖਾਸ ਕਰ ਇਸ ਲਈ ਵੀ ਕਿ ਇਸ ਨੂੰ ਰਾਤ ਵੇਲੇ ਖਿਚਿਆ ਜਾਣਾ ਸੀ ਤਾਂ ਜੋ ਕੋਈ ਦੇਖ ਨਾ ਲਵੇ।
3 ਜੂਨ ਦੀ ਸਾਰੀ ਰਾਤ ਖਾੜਕੂਆਂ ਤੇ ਘੇਰਾਬੰਦੀ ਵਿਚ ਖੜੇ ਜਵਾਨਾਂ ਵਿਚਕਾਰ ਰੁਕ ਰੁਕ ਕੇ ਗਲੀ ਚਲਦੀ ਰਹੀ ਸੀ ਅਤੇ ਅਜੇ ਵੀ ਚਲ ਰਹੀ ਸੀ। ਇਸ ਤੋਂ ਇਲਾਵਾ ਹਰਿਮੰਦਰ ਸਮੂਹ ਦੇ ਅੰਦਰ ਵਿਆਪਕ ਟਿਕਾ ਦਾ ਵਾਤਾਵਰਣ ਸੀ। ਕੋਈ ਗਤੀਵਿਧੀ ਘਟ ਹੀ ਨਜ਼ਰ ਆ ਰਹੀ ਸੀ । ਜ਼ਾਹਿਰ ਹੈ ਕਿ ਖਾੜਕੂ ਵੀ ਆਪਣੀਆਂ ਅੰਤਮ ਤਿਆਰੀਆਂ ਵਿੱਚ ਲੱਗੇ ਹੋਏ ਸਨ।
ਇਸ ਵੇਲੇ ਤੱਕ ਸਿਰਫ ਖਾੜਕੂਆਂ ਨੂੰ ਹੀ ਨਹੀਂ, ਸਗੋਂ ਅੰਮ੍ਰਿਤਸਰ ਵਿਚ ਵਸਦੇ ਲੋਕਾਂ ਨੂੰ ਵੀ ਬਿਲਕੁਲ ਸਪਸ਼ਟ ਹੋ ਗਿਆ ਸੀ ਕਿ ਹਰਿਮੰਦਰ ਵਿਚ ਸੈਨਿਕ ਕਾਰਵਾਈ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। ਆਪਣੇ ਸਾਰੇ ਕਮਾਂਡਰਾਂ, ਪੁਲੀਸ ਦੇ ਇੰਸਪੈਕਟਰ ਜਨਰਲ ਪੀ. ਐਸ. ਭਿੰਡਰ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਅਤੇ ਪੁਲੀਸ ਤੇ ਬੀ. ਐਸ. ਐਫ. ਦੇ ਦੂਜੇ ਵੱਡੇ ਅਧਿਕਾਰੀਆਂ ਨਾਲ ਸ਼ਾਮ ਦੀ ਤਾਲ-ਮੇਲ ਕਾਨਰੰਸ ਵਿਚ ਲੋੜੀਂਦੇ ਜ਼ਰੂਰੀ ਤਾਲ ਮੇਲ ਦਾ ਬਹੁਤ ਸਾਰਾ ਕੰਮ ਨਿਪਟਾ ਲਿਆ ਗਿਆ ਸੀ । ਨਾਲ ਲਗਦੀ ਗੱਲ ਗੁਰਦੇਵ ਸਿੰਘ ਨੂੰ ਮਿਲਣ ਦਾ ਇਹ ਮੇਰਾ ਪਹਿਲਾ ਤੇ ਆਖਰੀ ਮੌਕਾ ਸੀ । ਕਿਹਾ ਜਾਂਦਾ ਸੀ ਕਿ ਉਹ ਭਿੰਡਰਾਂਵਾਲੇ ਦਾ ਪ੍ਰਸਿੱਧ ਹਮਾਇਤੀ ਸੀ। ਖ਼ਬਰ ਸੀ ਕਿ ਉਹ ਕਾਰ ਸੇਵਾ ਵਾਲੀਆਂ ਗੱਡੀਆਂ ਦੀ ਤਲਾਸ਼ੀ ਲੈਣ ਦੇ ਵਿਚਾਰ ਦਾ ਵਿਰੋਧੀ ਸੀ ਅਤੇ ਉਸ ਨੇ ਹਰਿਮੰਦਰ ਦੇ ਦੁਆਲੇ ਹਿਫਾਜ਼ਤੀ ਘੇਰਾਬੰਦੀ ਨੂੰ ਹਰ ਪੱਕਾ ਕਰਨ ਦੀ ਸੀ.ਆਰ.ਪੀ.ਐਫ. ਦੀ ਬੇਨਤੀ ਦੀ ਮੁਖਾਲਫਤ ਕੀਤੀ ਸੀ। ਰਾਤ ਰਾਤ ਉਸ ਦੀ ਥਾਂਰਮੇਸ਼ਇੰਦਰ ਸਿੰਘ ਨੇ ਲੈ ਲਈ ਸੀ ਜਿਹੜਾ ਪ੍ਰਮਾਣਿਤ ਯੋਗਤਾ ਵਾਲਾ ਇਕ ਈਮਾਨਦਾਰ ਪ੍ਰਸ਼ਾਸਕ ਸੀ । ਇਸ ਤੋਂ ਬਾਦ ਕਿਤੇ ਲੈਫਟੀਨੈਂਟ ਜਨਰਲ ਸੁੰਦਰ ਜੀ ਦੀ ਤਸੱਲੀ ਹੋਈ ਕਿ ਸਾਰੇ ਅਨਜਿਠੇ ਮਸਲੇ ਹੱਲ ਕਰ ਲਏ ਗਏ ਸਨ । ਉਹਨਾਂ ਆਖਿਆ ਕਿ ਉਹਨਾਂ ਨੇ ਚੀਫ ਆਫ ਆਰਮੀ ਸਟਾਫ, ਜਨਰਲ ਏ. ਐਸ. ਵੈਦਯ ਨਾਲ ਯੋਜਨਾ ਬਾਰੇ ਵਿਚਾਰ ਕਰ ਲਈ ਸੀ ਤੇ ਉਹਨਾ ਨੇ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਛੇਤੀ ਹੀ ਉਹ ਹੋਰ ਜ਼ਰੂਰੀ ਕੰਮਾਂ ਵਲ ਧਿਆਨ ਦੇਣ ਲਈ ਚਲੇ ਗਏ।
ਬਾਦ ਵਿੱਚ ਉਸ ਰਾਤ, ਖੁਫੀਆ ਮਹਿਕਮੇ ਦੇ ਸਥਾਨਕ ਅਫਸਰ ਨਾਲ ਜਿਹੜਾ ਸਾਡੇ ਇਥੇ ਪਹੁੰਚਣ ਦੇ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਨੇੜਿਓਂ ਜੁੜਿਆ ਹੋਇਆ ਸੀ, ਮੇਰੀ ਦਿਲਚਸਪ ਬਹਿਸ ਹੋਈ। ਉਸ ਦੀ ਜਾਣਕਾਰੀ ਸੀ ਕਿ ਲੌਂਗੋਵਾਲ ਤੇ ਟੌਹੜਾ ਗਲਬਾਤ ਕਰਨ ਅਤੇ ਖੂਨ-ਖਰਾਬਾ ਰੋਕਣ ਲਈ ਉਤਸੁਕ ਹਨ ਪਰ ਉਹਨਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਕਰਫਿਊ ਲੱਗੇ ਉਹ ਹਰਿਮੰਦਰ ਵਿਚੋਂ ਬਾਹਰ ਕਿਵੇਂ ਆਉਣ । ਇਹ ਵੀ ਸਭ ਜਾਣਦੇ ਸਨ ਕਿ ਦਮਦਮੀ ਟਕਸਾਲ ਨਾਲ ਸਬੰਧਤ ਭਿੰਡਰਾਂਵਾਲੇ ਦੇ ਕੁਝ ਵਫਾਦਾਰ ਪੈਰੋਕਾਰਾਂ ਸਮੇਤ ਹਰਮਿੰਦਰ ਸਿੰਘ ਸੰਧੂ ਇਹਨਾਂ ਦੋਹਾਂ ਆਗੂਆਂ ਉਤੇ ਕਰੜੀ ਨਿਗਾਹ ਰੱਖ ਰਿਹਾ ਹੈ ।ਗਲਬਾਤ ਤੋਂ ਮੈਂ ਇਹ ਵੀ ਸਮਝ ਲਿਆ ਕਿ ਖੁਫੀਆ ਬਿਉਰੋ ਦਾ ਇਕ ਏਜੰਟ ਕੁਝ ਦਿਨ ਪਹਿਲਾਂ ਹਰਿਮੰਦਰ ਅੰਦਰ ਭੇਜਿਆ ਗਿਆ ਸੀ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਏਨੀ ਕੁ ਜਾਣਕਾਰੀ ਤਾਂਭੇਜ ਸਕਿਆ ਹੈ ਪਰ ਉਹ ਆਪ ਬਾਹਰ ਨਹੀਂ ਆ ਸਕਿਆ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਇਹਨਾਂ ਸੁਣੀਆਂ ਸੁਣਾਈਆਂ ਖਬਰਾਂ ਉਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾਏ । ਪਰ ਮੈਂ ਇਹ ਮਹਿਸੂਸ ਕੀਤਾ ਕਿ ਜੇ ਅਸੀਂ ਅਗਲੀ ਸ਼ਾਮ ਤੱਕ ਜਦੋਂ ਕਾਰਵਾਈ ਸ਼ੁਰੂ ਹੋਣੀ ਸੀ ਅਕਾਲੀ ਆਗੂਆਂ ਨੂੰ ਬਾਹਰ ਕਢਣ ਵਿੱਚ ਮਦਦ ਕਰ ਸਕੀਏ ਤਾਂ ਸਾਨੂੰ ਕਰਨੀ ਚਾਹੀਦੀ ਹੈ । ਇਸ ਮੌਕੇ ਮੈਂ ਇਹ ਵਿਸ਼ਵਾਸ ਕਰਨ ਲਈ ਵਧੇਰੇ ਸਹਿਜ ਨਾਲ ਤਿਆਰ ਹੋ ਗਿਆ ਕਿ ਹਰਮਿੰਦਰ ਸਿੰਘ ਸੰਧੂ ਬਾਹਰ ਆਉਣ ਵਾਸਤੇ ਦੂਜਿਆਂ ਨਾਲੋਂ ਬਹੁਤਾ ਕਾਹਲਾ ਸੀ ਕਿਉਂਕਿ ਅਜੇ ਮਹੀਨਾ ਕੁ ਪਹਿਲਾਂ ਉਹਦਾ ਵਿਆਹ ਹੋਇਆ ਸੀ ਅਤੇ ਨਵੀਂ ਵਿਆਹੀ ਪਤਨੀ ਬਾਰੇ ਸੋਚੀਂ ਪਿਆ ਰਹਿੰਦਾ ਸੀ। ਮੈਂ ਅਤਿਅੰਤ ਕਸ਼ਿਸ਼ ਕੀਤੀ ਕਿ ਖੁਫੀਆ ਮਹਿਕਮੇ ਦੇ ਅਫਸਰ ਦਾ ਟੌਹੜੇ ਜਾਂ ਲੌਂਗੋਵਾਲ ਨਾਲ ਟੈਲੀਫੋਨ ਉਤੇ ਸੰਪਰਕ ਕਰਵਾ ਸਕਾਂ ਪਰ ਬਦਕਿਸਮਤੀ ਨਾਲ ਮੈਂ ਸਫਲ ਨਾ ਹੋ ਸਕਿਆ । ਜਦੋਂ 36 ਘੰਟਿਆਂ ਦਾ ਕਰਫਿਊ ਲਾਇਆ ਗਿਆ ਸੀ ਅੰਮ੍ਰਿਤਸਰ ਦੇ ਸਾਰੇ ਟੈਲੀਫੋਨ ਜਾਣ ਬੁਝ ਕੇ ਬੰਦ ਕਰ ਦਿੱਤੇ ਗਏ ਸਨ ਤਾਂ ਵੀ ਅਸੀਂ ਟੈਲੀਫੋਨ ਵਿਭਾਗ ਨਾਲ ਸੰਪਰਕ ਸਥਾਪਤ ਕੀਤਾ ਅਤੇ ਉਹਨਾਂ ਨੂੰ ਐਸ.ਜੀ.ਪੀ.ਸੀ. ਦਾ ਫੋਨ ਬਹਾਲ ਕਰਨ ਲਈ ਆਖਿਆ ਤਾਂ ਜੋ ਦੋਹਾਂ ਵਿੱਚੋਂ ਕਿਸੇ ਇਕ ਨਾਲ ਸੰਪਰਕ ਹੋ ਸਕੇ। ਇਹ ਕੰਮ ਤੁਰਤ ਹੋ ਗਿਆ ਪਰ ਬੇਸ਼ਕ ਫੋਨ ਦੀ ਘੰਟੀ ਤਾਂ ਸੁਣਾਈ ਦੇਂਦੀ ਸੀ ਪਰ ਅਗਲੇ ਪਾਸਿਓਂ ਕੋਈ ਹੁੰਗਾਰਾ ਨਹੀਂ ਸੀ ਮਿਲਦਾ । ਪੂਰੀ ਸੰਭਾਵਨਾ ਸੀ ਕਿ ਜਾਂ ਤਾਂ ਜਾਣਬੁਝ ਕੇ ਤਾਰ ਕੱਟ ਦਿੱਤੀ ਗਈ ਹੈ ਜਾਂ ਰਹਿ ਰਹਿ ਕੇ ਚਲਦੀਆਂ ਗੋਲੀਆਂ ਸਦਕਾ ਟੁੱਟ ਗਈ ਹੈ । ਜਾਂ ਫਿਰ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਸੀ ਕਿ ਹੁਣ ਦਫਤਰ ਵਿੱਚ ਕੋਈ ਹੈ ਹੀ ਨਹੀਂ ਸੀ (ਬਾਦ ਵਿਚ ਸਾਨੂੰ ਪਤਾ ਲਗਾ ਕਿ ਬਹੁਤੇ ਲੋਕ ਮਹਿਫੂਜ਼ਥਾਵਾਂ ਤੇ ਚਲੇ ਗਏ ਸਨ) ਕਾਰਨ ਕੁਝ ਵੀ ਸੀ, ਸੰਪਰਕ ਸਥਾਪਤ ਕਰਨ ਦਾ ਮੌਕਾ ਸਾਥੋਂ ਖੁੰਝ ਗਿਆ ਸੀ । ਸ਼ਾਇਦ ਹੋਣਾ ਹੀ ਇਸ ਤਰ੍ਹਾਂ ਸੀ। ਅਸੀਂ ਅਗਲੀ ਸਵੇਰ ਫੇਰ ਬੜੇ ਜਤਨ ਕੀਤੇ ਪਰ ਸਾਡੇ ਜਤਨ ਅਸਫਲ ਰਹੇ। ਇਥੇ ਮੈਂ ਖੁਫੀਆ ਮਹਿਕਮੇ ਦੇ ਅਫਸਰ ਤੇ ਇਕ ਪੁਲੀਸ ਅਫਸਰ ਦੀ ਵਡਿਆਈ ਕੀਤੇ ਬਗੈਰ ਨਹੀਂ ਰਹਿ ਸਕਦਾ ਜਿਹੜੇ ਹੋਸਟਲ ਸਮੂਹ ਅੰਦਰ ਜਾਣ ਅਤੇ ਲੌਂਗੋਵਾਲ ਨਾਲ ਗੱਲ ਕਰਨ ਲਈ ਵੀ ਤਿਆਰ ਸਨ । ਇਕ ਵੇਲੇ ਅਸਾਂ ਇਹ ਵੀ ਸੋਚਿਆ ਕਿ ਘੰਟੇ ਕੁ ਵਾਸਤੇ ਕਰਫਿਊ ਹਟਾ ਦਿੱਤਾ ਜਾਏ ਤਾਂ ਜੋ ਉਹ ਬਾਹਰ ਆ ਜਾਣ, ਪਰ ਇਹ ਵਿਚਾਰ ਛੱਡ ਦਿੱਤਾ ਗਿਆ ਕਿਉਂਕਿ ਇਹ ਬਹੁਤ ਹੀ ਜਖੋ ਵਿਚ ਪੈਣ ਵਾਲਾ ਮਾਮਲਾ ਬਣ ਸਕਦਾ ਸੀ।
5
ਅੰਮ੍ਰਿਤਸਰ ਉੱਤੇ ਅੱਗ ਦੀ ਵਰਖਾ
ਅਸੀਂ ਅੰਦਰ ਦਾਖਲ ਹੋਏ ਤਾਂਸਾਡੇ ਹਿਰਦਿਆਂ ਵਿੱਚ ਹਲੀਮੀ ਸੀ ਅਤੇ ਬੁਲਾਂ ਤੇ ਅਰਦਾਸ।
ਜਨਰਲ ਕੇ. ਸੁੰਦਰ ਜੀ
5 ਜੂਨ
ਇਹ ਜਿਹੇ ਵੇਲੇ ਬੰਦੇ ਦੀ ਨੀਂਦ ਉਡ ਜਾਂਦੀ ਹੈ। ਅਚੇਤ ਮਨ ਏਧਰ ਓਧਰ ਭਟਕਦਾ ਰਹਿੰਦਾ ਹੈ ਤੇ ਜਿਵੇਂ ਜਿਵੇਂ ਹਰਕਤ ਵਿੱਚ ਆਉਣ ਦਾ ਵਕਤ ਹੌਲੀ ਹੌਲੀ ਨੇੜੇ ਆਉਂਦਾ ਜਾਂਦਾ ਹੈ, ਬੇਚੈਨੀ ਹੋਰ ਵਧਦੀ ਜਾਂਦੀ ਹੈ । ਬੀਤੀ ਰਾਤ ਜਦੋਂ ਮੈਂ ਇਕ ਠੁਕਾ ਲਾ ਲੈਣ ਦੀ ਅਸਫਲ ਕੋਸ਼ਿਸ਼ ਵਿਚ ਸਾਂ, ਮੇਰੀ ਬਿਲਕੁਲ ਇਹੋ ਹਾਲਤ ਸੀ।
ਅਗਲਾ ਦਿਨ ਮੇਰੇ ਵਾਸਤੇ ਬਹੁਤ ਸਵੱਖਤੇ ਹੀ ਸ਼ੁਰੂ ਹੋ ਗਿਆ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹ ਸਮਾਂ ਹੈ ਕਿ ਮੈਂ ਉਸ ਰਾਤ ਕਾਰਵਾਈ ਵਿੱਚ ਹਿੱਸਾ ਲੈਣ ਵਾਲੇ ਜਵਾਨਾਂ ਨਾਲ ਗਲਬਾਤ ਕਰਾਂ। ਸਵੇਰੇ ਸਵੇਰੇ 6 ਵਜੇ ਸ਼ੁਰੂ ਕਰਕੇ, ਮੈਂ ਸਾਰੀਆਂ ਯੂਨਿਟਾਂ ਕੋਲ, ਜਿਥੇ ਜਿਥੇ ਉਹ ਇਕੱਤਰ ਸਨ ਗਿਆ ਅਤੇ ਹਰ ਥਾਂ ਕੋਈ ਤੀਹ ਤੀਹ ਮਿੰਟ ਗੁਜ਼ਾਰੇ | ਮੈਂ ਉਹਨਾਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਅੱਜ ਦੀ ਰਾਤ ਸ਼ਾਇਦ ਉਹਨਾਂ ਲਈ ਆਪਣੀ ਜ਼ਿੰਦਗੀ ਦੀ ਸਭ ਤੋਂ ਔਖੀ ਰਾਤ ਹੋਵੇਗੀ।
ਖਾੜਕੂਆਂ ਨੇ ਇਕ ਪਵਿਤਰ ਧਰਮ-ਅਸਥਾਨ ਨੂੰ ਇਕ ਅਸਲੇਖਾਨੇ ਦਾ ਰੂਪ ਦੇ ਕੇ ਅਤੇ ਐਸਾ ਅੱਡਾ ਬਣਾ ਕੇ ਇਸ ਦੀ ਬੇਹੁਰਮਤੀ ਕੀਤੀ ਹੈ ਜਿਥੇ ਹੌਲਨਾਕ ਅਤਿਆਚਾਰਾਂ ਦੀਆਂ ਵਿਉਂਤਾਂ ਬਣਾਈਆਂ ਗਈਆਂ ਅਤੇ ਉਹਨਾਂ ਵਾਸਤੇ ਚੜ੍ਹਾਈ ਕੀਤੀ ਗਈ, ਸਜ਼ਾਵਾਂ ਸੁਣਾਈਆਂ ਗਈਆਂ, ਅਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਹਨਾਂ ਦੀਆਂ ਵੱਖਵਾਦੀ ਸਰਗਰਮੀਆਂਨੇ ਦੇਸ਼ ਦੀ ਸਲਾਮਤੀ ਲਈ ਬੜਾ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ ਜਿਸ ਦੇ ਫਲਸਰੂਪ ਸਾਨੂੰ ਇਹ ਕਾਰਜ ਸ ਪਿਆ ਗਿਆ ਹੈ ਕਿ ਅਸੀਂ ਖਾੜਕੂਆਂ ਨੂੰ ਹਰਿਮੰਦਰ ਅੰਦਰੋਂ ਬਾਹਰ ਕਢੀਏ ਅਤੇ ਛੇਤੀ ਤੋਂ ਛੇਤੀ ਇਸ ਸਥਾਨ ਦੀ ਧਾਰਮਿਕ ਪਵਿਤਰਤਾ ਬਹਾਲ ਕਰੀਏ। ਮੈਂ ਆਖਿਆ ਕਿ ਮੈਂ ਇਸ ਬਾਰੇ ਸੁਚੇਤ ਹਾਂ ਕਿ ਸਾਨੂੰ ਬੜਾ ਅਸੁਖਾਵਾਂ ਕਾਰਜ ਸੌਂਪਿਆ ਗਿਆ ਹੈ ਤਾਂ ਵੀ ਸਾਨੂੰ ਇਹ ਕਰਨਾ ਹੀ ਪਵੇਗਾ ਕਿਉਂਕਿ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਮੈਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਜਿਹੜੀ ਕਾਰਵਾਈ ਅਸੀਂ ਕਰਨ ਲੱਗੇ ਹਾਂ ਉਹ ਨਾ ਸਿੱਖਾਂ ਦੇ ਖਿਲਾਫ ਹੈ ਨਾ ਸਿੱਖ ਧਰਮ ਦੇ ਖਿਲਾਫ ਇਹ ਅਤਿਵਾਦ ਦੇ ਖਿਲਾਫ ਹੈ। ਮੈਂ ਇਹ ਵੀ ਆਖਿਆ ਸੀ ਕਿ ਜੇ ਉਹਨਾਂ ਵਿਚਕਾਰ ਕੋਈ ਐਸਾ ਜਵਾਨ ਹੈ। ਜਿਹੜਾ ਜ਼ਬਰਦਸਤ ਧਾਰਮਿਕ ਭਾਵਨਾਵਾਂ ਜਾਂ ਕਿਸੇ ਹੋਰ ਸੰਕੋਚ ਕਾਰਨ ਇਸ ਕਾਰਵਾਈ ਵਿੱਚ ਹਿੱਸਾ ਲੈਣ ਦਾ ਇੱਛਕ ਨਹੀਂ ਤਾਂ ਉਹ ਬਾਹਰ ਆ ਸਕਦਾ ਹੈ। ਅਤੇ ਇਹ ਗੱਲ ਉਸ ਦੇ ਖਿਲਾਫ ਨਹੀਂ ਮੰਨੀ ਜਾਏਗੀ।
ਇਕ ਵੀ ਜਵਾਨ ਨੇ ਬਾਹਰ ਆਉਣ ਨੂੰ ਤਰਜੀਹ ਨਹੀਂ ਦਿਤੀ। ਅਤੇ ਇਹਨਾਂ ਵਿੱਚ ਚੋਖੀ ਗਿਣਤੀ ਵਿੱਚ ਸਿੱਖਅਫਸਰ ਵੀ ਸਨ, ਛੋਟੇ ਕਮਿਸ਼ੰਡ ਅਫਸਰ ਵੀ ਅਤੇ ਦੂਜੇ ਰੈਂਕਾਂਦੇ ਜਵਾਨ ਵੀ। ਇਸ ਤੋਂ ਇਹ ਸਿਧ ਹੁੰਦਾ ਹੈ ਕਿ ਸਾਡੇ ਭਾਰਤੀ ਜਵਾਨ ਕਿਸ ਮਿੱਟੀ ਦੇ ਬਣੇ ਹੋਏ ਹਨ ਅਤੇ ਨਾਲ ਹੀ ਇਹ ਗੱਲ ਵੀ ਸਿਧ ਹੁੰਦੀ ਹੈ ਕਿ ਉਹ ਰਾਸ਼ਟਰ ਅਤੇ ਸੈਨਿਕ ਸੇਵਾ ਦੇ ਹਿਤਾਂ ਨੂੰ ਧਰਮ, ਜਾਤ ਜਾਂ ਮੱਤ ਨਾਲੋਂ ਉੱਚਾ ਸਥਾਨ ਦੇਂਦੇ ਹਨ।ਮੈਂ ਹਰ ਵਾਰੀ ਆਪਣੇ ਛੋਟੇ ਜਿਹੇ ਜੋਸ਼ ਦਿਵਾਉ ਭਾਸ਼ਨ ਨੂੰ ਸਮਾਪਤ ਕਰਦਿਆਂ ਉਹਨਾਂ ਨੂੰ ਯਾਦ ਕਰਾਇਆ ਕਿ ਅਸੀਂ ਇਹ ਕਾਰਵਾਈ ਕਿਸੇ ਦੁਸ਼ਮਣ ਦੇ ਖਿਲਾਫ ਨਹੀਂ ਸਗੋਂ ਆਪਣੇ ਹੀ ਲੋਕਾਂ ਦੇ ਖਿਲਾਫ ਕਰ ਰਹੇ ਹਾਂ, ਅਤੇ ਇਸ ਵਾਸਤੇ ਸਾਨੂੰ ਹਰ ਪਲ ਘਟ ਤੋਂ ਘਟ ਬਲ-ਪ੍ਰਯੋਗ ਦਾ ਅਸੂਲ ਚੇਤੇ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਸਭਨਾਂ ਨੂੰ ਆਪਣਾ ਫਰਜ਼ ਸਤਿਕਾਰ-ਸਹਿਤ ਪੂਰਾ ਕਰਨਾ ਚਾਹੀਦਾ ਹੈ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਆਦਰ ਕਰਨਾ ਚਾਹੀਦਾ ਹੈ।
ਮੈਂ ਅਜੇ ਚੱਕਰ ਲਾ ਰਿਹਾ ਸਾਂ ਕਿ ਠਾਹ ਠਾਹ ਦੀਆਂ ਕੁਝ ਆਵਾਜ਼ਾਂ ਮੈਨੂੰ ਸੁਣਾਈ ਦਿੱਤੀਆਂ ।ਲੰਗਰ ਦੇ ਦੋਵੇਂ ਪਾਸਿਆਂ ਉਤੇ 18 ਵੀਂ ਸਦੀ ਦੇ ਦੋ ਬੁੰਗਿਆਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਪਿਛਲੇ ਪਾਸੇ ਵਾਲੀ ਬੁਲੰਦ ਪਾਣੀ ਦੀ ਟੈਂਕੀ ਉਤੇ ਪਿੱਛੇ ਧੱਕਾ ਨਾ ਮਾਰਨ ਵਾਲੀ 106 ਐਮ.ਐਮ. ਦੀ ਗੱਨ ਅਤੇ 3.7 ਇੰਚ ਦੀ ਹਾਊਵਿਟਜ਼ਰ ਨਾਲ ਗੋਲੇ ਦਾਗੇ ਜਾ ਰਹੇ ਸਨ। ਗੋਲੀਆਂਪੰਜ ਮਿੰਟ ਤੋਂ ਰਤਾ ਕੁ ਵਧ ਸਮੇਂ ਤੱਕ ਚਲਦੀਆਂਰਹੀਆਂ ਅਤੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਇਹਨਾਂ ਢਾਂਚਿਆਂ ਦੀਆਂ ਛੱਤਾਂ ਉਤੇ ਮੋਰਚਿਆਂ ਦਾ ਨਾਮ-ਨਿਸ਼ਾਨ ਮਿਟ ਗਿਆ ਹੈ। ਚਸ਼ਮਦੀਦ ਗਵਾਹਾਂ ਨੇ ਧਮਾਕਿਆਂ ਨਾਲ ਰੇਤ ਦੇ ਬੋਰੇ ਅਸਮਾਨ ਵਿੱਚ ਉਡਦੇ ਵੇਖੋ, ਅਤੇ ਇਹਨਾਂ ਨਿਗਰਾਨ ਮੋਰਚਿਆਂ ਵਿੱਚ ਤਾਇਨਾਤ ਛਹਿ ਲਾ ਕੇ ਗੋਲੇ ਦਾਗਣ ਵਾਲੇ ਨਹੀਂ ਸੀ ਰਹੇ।
ਮੈਂ ਅਪ੍ਰੇਸ਼ਨ ਰੂਮ ਵਿੱਚ ਵਾਪਸ ਆਇਆ ਅਤੇ ਹੋਣ ਵਾਲੀ ਕਾਰਵਾਈ ਦੇ ਸਾਰੇਪੱਖਾਂਦਾ ਸੱਜਰੀਆਂਖੁਫੀਆਂ ਇਤਲਾਹਾਂ,ਤਿਆਰੀ ਦੀ ਅਵਸਥਾ ਹਰ ਪੱਧਰ ਉਤੇ ਕੀਤੇ ਗਏ ਤਾਲ-ਮੇਲ, ਅਤੇ ਪਿੰਡਾਂ ਵਿੱਚ ਜਨ ਸਮੂਹ ਦੇ ਪ੍ਰਤਿਕਰਮਾਂ ਦਾ ਜਾਇਜ਼ਾ ਲੈਣ ਮਗਰੋਂ ਹੁਣ ਮੈਂ ਆਪਣੇ ਤਾਈਦੀ ਹੁਕਮ ਜਾਰੀ ਕਰਨ ਵਾਸਤੇ ਤਿਆਰ ਸਾਂ ਜਿਹੜੇ ਛੇਤੀ ਹੀ ਮੈਂ ਸਾਰੇ ਸੰਬੰਧਤ ਕਮਾਂਡਰਾਂ, ਉਪ ਯੂਨਿਟਾਂ ਦੇ ਕਮਾਂਡਰਾਂ ਅਤੇ ਮੇਰੀ ਕਮਾਨ ਹੇਠ ਰੱਖੇ ਗਏ ਦੂਜੇ ਅਦਰਿਆਂ ਨੂੰ ਹਦਾਇਤਾਂ ਦੇ ਰੂਪ ਵਿੱਚ ਜਾਰੀ ਕੀਤੇ। ਜਵਾਨਾਂ ਨੂੰ ਆਰਾਮ ਕਰਨ ਦਾ ਸਮਾਂ ਦਿੱਤਾ ਗਿਆ। ਕਿਉਂਕਿ ਇਕ ਲੰਮੀ ਤੇ ਔਖੀ ਰਾਤ ਉਹਨਾਂ ਦੇ ਸਾਮ੍ਹਣੇ ਸੀ।
ਮੈਂ ਇਹ ਜਰੂਰ ਸਵੀਕਾਰ ਕਰਾਂਗਾ ਕਿ ਮੈਂ ਅਜੇ ਵੀ ਇਸ ਆਸ ਦਾ ਲੜ ਨਹੀਂ ਸੀ ਛੱਡਿਆ ਕਿ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਇਕ ਚਮਤਕਾਰ ਹੋ ਜਾਏਗਾ ਜਿਸ ਦੇ ਸਿਟੇ ਦੇ ਰੂਪ ਵਿੱਚ ਇਸ ਏਨੀ ਲਮਕਾਈ ਗਈ ਦਾਸਤਾਨ ਦਾ ਬਿਨਾਂ ਖੂਨ-ਖਰਾਬੇ ਦੇ ਅੰਤ ਹੋ ਜਾਏਗਾ।
ਸ਼ਬੇਗ ਦੇ ਉਹ ਬਾਹਰਲੇ ਮੋਰਚੇ ਜਿਹੜੇ ਹਰਿਮੰਦਰ ਪਹੁੰਚਣ ਦੇ ਆਖਰੀ ਪੜਾ ਸਮੇਂ ਸਾਡੀ ਗਤੀਵਿਧੀ ਵਿਚ ਗੰਭੀਰ ਰੁਕਾਵਟ ਪਾ ਸਕਦੇ ਸਨ ਹੁਣ ਤੱਕ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਸਨ । ਇਹ ਸਨ ਦੇ ਉੱਚੇ ਬੁੰਗਿਆਂ ਤੇ ਪਾਣੀ ਦੀ ਟੈਂਕੀ ਉਤਲੇ ਮੋਰਚੇ । ਦੂਜੇ ਬਾਹਰੀ ਮੋਰਚੇ ਜਿਨ੍ਹਾਂ ਨੇ ਸਾਡੇ ਵਾਸਤਵਿਕ ਦਾਖਲੇ ਦੇ ਸਮੇਂ ਇਕ ਗੰਭੀਰ ਖਤਰਾ ਬਣਨਾ ਸੀ ਉਹਨਾਂ ਉਤੇ ਹੋਟਲ ਆਵਰ (Hhr) ਤੋਂ ਕੁਝ ਚਿਰ ਪਹਿਲਾਂਕਾਬੂ ਪਾਉਣਾ ਸੀ। ਇਹ ਸਨ ਹੋਟਲ ਟੈਮਪਲ ਵਿਊ ਅਤੇ ਬ੍ਰਹਮ ਬੂਟਾ ਅਖਾੜਾ।
ਕਾਰਵਾਈ ਨੂੰ ਓਪਰੇਸ਼ਨ ਬਲੂਸਟਾਰ ਦਾ ਨਾਂ ਦਿੱਤਾ ਗਿਆ ਸੀ ਅਤੇ ਹੇਠਾਂ ਸਰਲ ਭਾਸ਼ਾ ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ।
ਮਨਤਵ, 350 ਪਿਆਦਾ ਬ੍ਰੀਗੇਡ ਅਤੇ ਇਸ ਨਾਲ ਸਬੰਧਤ ਦਸਤਿਆਂ ਲਈ ਫੁਰਤੀਲੀ ਤੇ ਨਿਰਣਾਇਕ ਕਾਰਵਾਈ ਕਰਕੇ ਹਰਿਮੰਦਰ ਸਮੂਹ ਅੰਮ੍ਰਿਤਸਰ ਨੂੰ ਖਾਲੀ ਕਰਾਉਣ ਅਤੇ ਵਧ ਤੋਂ ਵਧ ਖਾੜਕੂ ਹਥਿਆਰ ਤੇ ਗੋਲਾ-ਬਾਰੂਦ ਕਾਬੂ ਕਰਨ ਦਾ ਮਨਤਵ ਮਿਥਿਆ ਗਿਆ ।
ਤਾਮੀਲ, ਇਹ ਕਾਰਵਾਈ ਹੇਠ ਲਿਖੇ ਪੜਾਵਾਂ ਵਿੱਚ ਕੀਤੀ ਜਾਣੀ ਸੀ :
(ੳ) ਮੁਢਲੀਆਂ ਕਾਰਵਾਈਆਂ
(1) ਬੀ.ਐਸ.ਐਫ. ਨੇ 5 ਜੂਨ ਰਾਤ ਦੇ 9 ਵਜੇ ਤੱਕ ਹੋਟਲ ਟੈਮਪਲ ਵਿਊ ਨੂੰ ਕਬਜ਼ੇ ਵਿੱਚ ਲੈਣਾ ਸੀ । (2) ਸੀ. ਆਰ. ਪੀ. ਐਫ. ਨੇ 5 ਜੂਨ ਰਾਤ ਦੇ 10 ਵਜੇ ਤੱਕ ਬ੍ਰਹਮ ਬੂਟਾ ਅਖਾੜਾ ਨੂੰ ਕਬਜ਼ੇ ਵਿੱਚ ਲੈਣਾ ਸੀ।
(ਅ) ਪੜਾ 1
(1) 10 ਗਾਰਦ ਨੇ 6 ਜੂਨ ਰਾਤ ਦੇ ਇਕ ਵਜੇ ਤੱਕ ਹਰਿਮੰਦਰ ਸਮੂਹ ਦੀ ਉਤਰੀ ਬਾਹੀ ਨੂੰ ਕਬਜ਼ੇ ਵਿੱਚ ਲੈਣਾ ਸੀ।
(2) 1 ਪੈਰਾ ਕਮਾਡੋ
(ੳ) ਛੇਤੀ ਤੋਂ ਛੇਤੀ, ਪਰ 6 ਜੂਨ ਰਾਤ ਦੇ ਇਕ ਵਜੇ ਤੋਂ ਪਹਿਲਾਂ ਪਹਿਲਾਂ ਅਕਾਲ ਤਖ਼ਤ ਵਿੱਚ ਟਿਕਾਣਾ ਬਣਾਵੇ।
(ਅ) ਹਰਿਮੰਦਰ ਸਾਹਿਬ ਵਿਚ ਛੇਤੀ ਤੋਂ ਛੇਤੀ ਟੋਭਿਆਂ ਨੂੰ ਨਾਲ ਲੈ ਕੇ ਟਿਕਾਣਾ ਬਣਾਵੇ ਅਤੇ ਜੇ ਕੋਈ ਵਿਸਫੋਟਕ ਹੋਵੇ, ਉਸ ਨੂੰ 5 ਜੂਨ ਰਾਤ ਦੇ 11.30 ਤੱਕ ਬੇਅਸਰ ਕਰੇ।
(3) ਐਸ. ਐਫ. ਐਫ. (ਵਿਸ਼ੇਸ਼ ਸੀਮਾ ਬਲ) ਅਕਾਲ ਤਖ਼ਤ ਨੂੰ ਅਲਗ ਥਲਗ ਕਰੇ, ਅਤੇ 6 ਜੂਨ ਰਾਤ ਦੇ ਇਕ ਵਜੇ ਤੱਕ ਹਰਿਮੰਦਰ ਸਮੂਹ ਦੀ ਪਛਮੀ ਬਾਹੀ ਕਬਜ਼ੇ ਵਿਚ ਲਵੇ।
(4) 26 ਮਦਰਾਸ 6 ਜੂਨ ਰਾਤ ਦੇ ਇਕ ਵਜੇ ਤੱਕ ਹਰਿਮੰਦਰ ਸਮੂਹ ਦੀਆਂ ਦਖਣੀ ਤੇ ਪੂਰਬੀ ਬਾਹੀਆਂ ਕਬਜ਼ੇ ਵਿਚ ਲਵੇ।
(5) 9 ਕਮਾਊਂ: 6 ਜੂਨ ਰਾਤ ਦੇ ਇਕ ਵਜੇ ਤੱਕ ਗੁਰੂ ਰਾਮਦਾਸ ਸਰਾਂ ਤੇ ਐਸ.ਜੀ.ਪੀ.ਸੀ. ਦੀ ਇਮਾਰਤ ਕਬਜ਼ੇ ਵਿਚ ਲਵੇ।
(ੲ) ਪੜਾ 2 : ਸਫਾਈ ਕਰਨ ਤੇ ਹਥਿਆਰ ਕਾਬੂ ਕਰਨ ਦਾ ਸਾਰਾ ਕੰਮ 6 ਜੂਨ, ਤੜਕੇ 4 ਵਜੇ ਤੱਕ ਮੁਕੰਮਲ ਕੀਤਾ ਜਾਏ (ਇਹ ਸਭਨਾਂ ਉਤੇ ਲਾਗੂ ਸੀ) । (ਸ) ਪੜਾ 3
(1) 9 ਕਮਾਉਂ 6 ਜੂਨ ਸਵੇਰ ਦੇ 8 ਵਜੇ ਤੱਕ ਹੋਸਟਲ ਸਮੂਹ ਦੇ ਰਹਿੰਦੇ ਹਿੱਸੇ ਨੂੰ ਕਬਜ਼ੇ ਵਿਚ ਲੈਣ ਲਈ ਕਾਰਵਾਈ ਦਾ ਪਸਾਰ ਕਰੇ।
(2) 10 ਗਾਰਦ, 26 ਮਦਰਾਸ, 1 ਪੈਰਾ ਸੀ ਡੀ ਓ (ਕਮਾਂਡੋ) ਐਸ. ਐਫ. ਐਫ. ਪੁਨਰ-ਗਠਤ ਸ਼ਕਤੀਆਂ ਨਾਲ, ਕੈਦੀਆਂ ਨੂੰ ਸਫਬੰਦ ਕਰਨ ਤੇ ਸਪੁਰਦ ਕਰਨ ਸਮੇਤ ਹਰਿਮੰਦਰ ਸਮੂਹ ਦੇ ਸਮੁਚੇ ਇਲਾਕੇ ਨੂੰ ਹਿਫਾਜ਼ਤ ਵਿਚ ਲਵੇ।
(ੲ) 12 ਬਿਹਾਰ ਨੇ ਘੇਰਾਬੰਦੀ ਜਾਰੀ ਰਖਣੀ ਸੀ ਅਤੇ ਇਸ ਨੂੰ ਹੋਸਟਲ ਤੇ ਹਰਿਮੰਦਰ ਸਮੂਹਾਂ ਨੂੰ ਆਉਣ ਜਾਣ ਦੇ ਸਭ ਟਿਕਾਣੇ ਸੀਲ ਕਰਨ ਦਾ ਕੰਮ ਵੀ ਸ ਪਿਆ ਗਿਆ । ਸੀ.ਆਰ.ਪੀ.ਐਫ. ਦੇ ਤੱਤ ਇਸ ਦੀ ਕਮਾਨ ਹੇਠ ਸਨ । ਇਸ ਤੋਂ ਇਲਾਵਾ, ਇਹਨਾਂ ਨੇ ਹੇਠ ਲਿਖੇ ਕੰਮ ਨੇਪਰੇ ਚਾੜ੍ਹਨੇ ਸਨ :
(1) ਆਪਣੀ ਨਿਗਾਹ ਹੇਠ ਆਉਂਦੇ ਅਤਿਵਾਦੀਆਂ ਦੇ ਮੋਰਚਿਆਂ ਨੂੰ ਬੇਅਸਰ ਕਰਕੇ, ਮੁਢਲੀਆਂ ਕਾਰਵਾਈਆਂ ਅਤੇ ਪੜਾ 1 ਅਤੇ 2 ਦੌਰਾਨ ਗੋਲਾਬਾਰੀ ਦਾ ਸਮਰਥਨ ਦੇਣਾ।
(2) 3 ਪੜਾ ਦੌਰਾਨ ਬਾਹਰੀ ਵਲਗਣ ਦੀਆਂ ਅਤਿਵਾਦੀਆਂ ਦੇ ਕਬਜ਼ੇ ਹੇਠਲੀਆਂ ਇਮਾਰਤਾਂ ਦੀ ਸਫਾਈ ਕਰਨਾ।
ਮਸ਼ੀਨਬੰਦ ਤੱਤ
(ਓ) ਬਕਤਰਬੰਦ : 16 ਕੈਵਲਰੀ
(1) 10 ਗਾਰਦ ਨਾਲ ਦਲਬੰਦ ਤਿੰਨ ਟੈਂਕਾਂ ਨੇ ਘੰਟਾਘਰ ਵਾਲੇ ਪਹੁੰਚ-ਰਸਤੇ ਰਾਹੀਂ ਹਰਿਮੰਦਰ ਦੇ ਮੁਖ (ਉਤਰੀ) ਦੁਆਰ ਦੇ ਨੇੜੇ ਪਹੁੰਚਣਾ ਸੀ। ਇਸ ਤੋਂ ਮਗਰੋਂ ਉਹਨਾਂ ਨੇ ਮਸ਼ੀਨਗੰਨ ਦੀ ਗੋਲਾਬਾਰੀ ਨਾਲ ਬੰਨੇ ਬਨੇਰਿਆਂ ਉਤਲੇ ਅਤਿਵਾਦੀ ਮੋਰਚਿਆਂ ਨੂੰ ਨਿਸ਼ਾਨਾ ਬਣਾ ਕੇ ਅਤੇ ਉਡਾ ਕੇ ਪਿਆਦਾ. ਕਮਾਂਡ ਅਤੇ ਐਸ.ਐਫ.ਐਫ. ਤੱਤਾਂ ਨੂੰ ਨਜ਼ਦੀਕੀ ਸੁਰੱਖਿਆ ਤੇ ਸਹਾਇਤਾ ਮੁਹਈਆ ਕਰਨੀ ਸੀ।
(2) 26 ਮਦਰਾਸ ਨਾਲ ਦਲਬੰਦ ਤਿੰਨ ਟੈਂਕਾਂ ਨੇ ਪਿਆਦਾ ਸੈਨਿਕਾਂ ਦੇ ਅੰਦਰ ਜਾਣ ਦੇ ਰਸਤਿਆਂ ਵਿੱਚ ਰੁਕਾਵਟ ਪਾਉਣ ਵਾਲੇ ਅਤਿਵਾਦੀ ਮੋਰਚਿਆਂ ਨੂੰ ਬੇਅਸਰ ਕਰਨ ਦਾ ਕਾਰਜ ਪੂਰਾ ਕਰਨ ਲਈ ਕੋਤਵਾਲੀ ਦੇ ਖੇਤਰ (ਪੁਲੀਸ ਸਟੇਸ਼ਨ) ਵਲੋਂ ਲੰਗਰ ਦੇ ਪਹੁੰਚ-ਰਸਤੇ ਦੀ ਵਰਤੋਂ ਕਰਨੀ ਸੀ, ਅਤੇ ਮਸ਼ੀਨਗੱਨ ਦੀਆਂ ਗੋਲੀਆਂ ਨਾਲ ਧਾਵਾ-ਬੋਲਦੇ ਪਿਆਦਾ ਜਵਾਨਾਂ ਨੂੰ ਨੇੜਿਓਂ ਗੋਲਾਬਾਰੀ ਦੀ ਆੜ ਦੇਣੀ ਸੀ ।
(ਅ) ਮਸ਼ੀਨਬੰਦ ਪਿਆਦਾ : 8 ਮਸ਼ੀਨਬੰਦ ਬਟਾਲੀਅਨ
(1) ਟੋਭਿਆਂ ਅਤੇ, ਪੈਰਾ ਕਮਾਂਡੋ ਲਿਜਾਣ ਲਈ 10 ਗਾਰਦ ਦੇ ਨਾਲ ਚਾਰ ਬੀ. ਐਮ. ਪੀ. ਪਿਆਦਾ ਵਾਹਕ ਬਕਤਰਬੰਦ ਗੱਡੀਆਂ, ਦਲਬੰਦ ਕੀਤੀਆਂ ਗਈਆਂ ਸਨ।
(2) ਚਾਰ ਬੀ. ਐਮ. ਪੀ. ਅਤੇ ਤਿੰਨ ਏ. ਪੀ. ਸੀ. (ਸਕਾਟ) ਬਕਤਰਬੰਦ ਗੱਡੀਆਂ ਸ਼ੁਰੂ ਵਿੱਚ ਅਰਧ-ਕਮਾਂਡ ਟੋਭਿਆਂ ਨੂੰ ਅਪੜਾਉਣ ਲਈ 26 ਮਦਰਾਸ ਨਾਲ ਦਲਬੰਦ ਕੀਤੀਆਂ ਗਈਆਂ ਸਨ ਜਿਨ੍ਹਾਂ ਨੇ ਬਾਦ ਵਿਚ ਕਿਸੇ ਅਗਲੇ ਕਾਰਜ ਲਈ ਰਾਖਵੀਂ ਸ਼ਕਤੀ ਦਾ ਕੰਮ ਕਰਨਾ ਸੀ।
ਰਾਖਵੀਂ ਸੈਨਾ : 15 ਕਮਾਉਂ ਨੂੰ ਹੇਠ ਲਿਖੇ ਅਨੁਸਾਰ ਤਾਇਨਾਤ ਕਰਨਾ ਸੀ
(ੳ) ਦੋ ਕੰਪਨੀਆਂਘਟ ਬਟਾਲੀਅਨ, 9 ਕਮਾਊਂ ਲਈ ਰਾਖਵੀਂ ਹੋਸਟਲ ਸਮੂਹ ਦੇ ਨੇੜੇ ਟਿਕਾਈ ਜਾਣੀ ਸੀ।
(ਅ) ਦੋ ਕੰਪਨੀਆਂ ਹਰਿਮੰਦਰ ਸਮੂਹ ਵਿੱਚ ਕਿਸੇ ਅਚੇਤ ਕਾਰਜ ਲਈ ਬ੍ਰੀਗੇਡ ਵਾਸਤੇ ਰਾਖਵੀਆਂ ਸਨ। ਇਹ ਕੰਪਨੀਆਂ ਦੱਖਣੀ ਦੁਆਰ ਦੇ ਨੇੜੇ ਤੇੜੇ (ਮੁਖ ਘੰਟਾ ਘਰ ਦੁਆਰ ਦੇ ਬਿਲਕੁਲ ਸਾਮ੍ਹਣੇ) ਰੱਖੀਆਂ ਜਾਣੀਆਂ ਸਨ।
ਸਮਾਂ-ਨਿਰਧਾਰਨ
(ੳ) ਨਿਸਚਿਤ ਅਨਿਵਾਰੀ ਤੱਤਾਂ ਤੋਂ ਇਲਾਵਾ 5 ਜੂਨ ਸ਼ਾਮ ਦੇ 7.30 ਵਜੇ ਤੋਂ ਪਹਿਲਾਂ ਆਪੋ ਆਪਣੀ ਯੂਨਿਟ ਦੇ ਅਸੈਂਬਲੀ ਇਲਾਕਿਆਂ ਵਿਚੋਂ ਕਿਸੇ ਨੇ ਅੱਗੇ ਨਹੀਂ ਸੀ ਵਧਣਾ।
(ਅ) ਐਚ. ਆਵਰ. (ਕਾਰਵਾਈ ਸ਼ੁਰੂ ਕਰਨ ਦਾ ਸਮਾਂ) : 5 ਜੂਨ ਰਾਤ ਦੇ 10 ਵਜੇ।
ਕੇਂਦਰੀ ਆਰ. ਵੀ (ਮਿਲਣ ਸਥਾਨ) ਅਤੇ ਯੋਜਨਾਬੰਦੀ ਦਾ ਕੰਟਰੋਲ।
ਸ਼ਹਿਰ ਦੀ ਕੋਤਵਾਲੀ।
ਡੀਵੀਜ਼ਨ ਦਾ ਦਾਅ-ਪੇਚੀ ਹੈਡ-ਕੁਆਟਰ: ਘੇਰਾਬੰਦੀ ਵਿੱਚ ਇਕ ਛੱਤ ਉਤੇ। (ਵੇਖੋ ਰੇਖਾਚਿਤਰ)
ਇਸ ਤੋਂ ਪਹਿਲਾਂ ਕਿ 5 ਜੂਨ ਨੂੰ ਸੈਨਿਕ ਅੰਤਮ ਰੂਪ ਵਿਚ ਆਪੋ ਆਪਣੇ ਅਸੈਂਬਲੀ ਇਲਾਕਿਆਂ ਨੂੰ ਛੱਡਦੇ ਅਤੇ ਹਰਿਮੰਦਰ ਵਲ ਵਧਣਾ ਸ਼ੁਰੂ ਕਰਦੇ ਅਸੀਂ ਖੂਨ-ਖ਼ਰਾਬੇ ਨੂੰ ਰੋਕਣ ਲਈ ਆਖਰੀ ਪਲ ਕੋਸ਼ਿਸ਼ ਕੀਤੀ। ਸ਼ਾਮ ਦੇ 4.30 ਵਜੇ ਸ਼ਹਿਰੀ ਪ੍ਰਸ਼ਾਸਨ ਦਾ ਇਕ ਪ੍ਰਤੀਨਿਧ ਅਤੇ ਮੇਰੇ ਸਟਾਫ ਦਾ ਇਕ ਸੀਨੀਅਰ ਬੰਦਾ ਹਰਿਮੰਦਰ ਦੇ ਬਹੁਤ ਨੇੜੇ ਇਕ ਥਾਂ ਪਹੁੰਚ ਗਏ। ਬੇਸ਼ਕ, ਇਹ ਖਾੜਕੂਆਂ ਦੀ ਨਿਗਾਹ-ਹੇਠਲੀ ਗੋਲਾਬਾਰੀ ਦੀ ਰੇਖਾ ਤੋਂ ਬਾਹਰ ਸਨ। ਉਹਨਾਂ ਨੇ ਲਾਊਡ ਸਪੀਕਰ ਉਤੇ ਅੰਦਰ ਬੈਠੇ ਖਾੜਕੂਆਂ ਅਤੇ ਬੇਗੁਨਾਹ ਸ਼ਰਧਾਲੁਆਂ ਦੋਹਾਂਨੂੰ ਹਰਿਮੰਦਰ ਵਿਚੋਂ ਬਾਹਰ ਆ ਜਾਣ ਅਤੇ ਆਤਮ ਸਮਰਪਨ ਕਰ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਨੂੰ ਹਰਿਮੰਦਰ ਦੇ ਅੰਦਰ ਦਾਖਲ ਹੋਣ ਅਤੇ ਫੌਜੀ ਕਾਰਵਾਈ ਰਾਹੀਂ ਇਸ ਦੀ ਸਫਾਈ ਕਰਨ ਦਾ ਅੰਤਮ ਕਦਮ ਚੁਕਣ ਲਈ ਮਜਬੂਰ ਨਾ ਹੋਣਾ ਪਵੇ | ਸ਼ੁਰੂ ਵਿੱਚ ਉਕਾ ਹੀ ਕੋਈ ਹੁੰਗਾਰਾ ਨਹੀਂ ਮਿਲਿਆ ਸੀ। ਇਸ ਤੋਂ ਬਾਦ ਬਾਰ ਬਾਰ ਪੰਜਾਬੀ ਵਿਚ ਅਪੀਲਾਂ ਦੁਹਰਾਈਆਂ ਗਈਆਂ ਅਤੇ ਇਹ ਕੰਮ ਤਕਰੀਬਨ ਸ਼ਾਮ ਦੇ 7 ਵਜੇ ਤੱਕ ਹੁੰਦਾ ਰਿਹਾ। ਅਸੀਂ ਇਸ ਹਕੀਕਤ ਤੋਂ ਸੁਚੇਤ ਸਾਂਕਿ ਪਿਛਲੇ ਦੋ ਕੁ ਦਿਨਾਂ ਵਿੱਚ ਜਦੋਂ ਕਰਫਿਊ ਵਿੱਚ ਥੋੜੇ ਥੋੜੇ ਸਮੇਂ ਵਾਸਤੇ ਢਿਲ ਦਿੱਤੀ ਗਈ ਸੀ, ਖਾੜਕੂਆਂ ਨੇ ਸ਼ਰਧਾਲੂਆਂ ਨੂੰ ਬਾਹਰ ਨਹੀਂ ਸੀ ਆਉਣ ਦਿੱਤਾ । ਇਹ ਗੱਲ ਸਾਨੂੰ ਇਕ ਬੁੱਢੇ, ਬੀਮਾਰ ਸ਼ਰਧਾਲੂ ਨੇ ਦੱਸੀ ਸੀ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ, ਬਾਹਰ ਖਿਸਕ ਆਇਆ ਸੀ। ਭਿੰਡਰਾਂਵਾਲੇ ਸ਼ਾਇਦ ਹਾਲੇ ਵੀ ਇਹ ਮਹਿਸੂਸ ਕਰਦਾ ਹੋਵੇ ਕਿ ਜਿੱਨਾ ਚਿਰ ਚੋਖੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਯਰਗਮਾਲ ਬਣਾ ਕੇ ਅੰਦਰ ਡੱਕੇ ਹੋਏ ਹਨ ਸੈਨਾ ਸਿਰਫ ਆਪਣੇ ਇਰਾਦਿਆਂ ਦੀਆਂ ਧਮਕੀਆਂ ਹੀ ਦੇਂਦੀ ਰਹੇਗੀ, ਪਰ ਅਸਲ ਵਿੱਚ ਹਰਿਮੰਦਰ ਵਿਚ ਦਾਖਲ ਹੋਣ ਦੇ ਜੋਖੋਂ ਵਿੱਚ ਨਹੀਂ ਪਵੇਗੀ।ਅਖੀਰ ਕੁਲ 129 ਮਰਦ ਇਸਤ੍ਰੀਆਂ ਤੇ ਬੱਚੇ ਹਰਿਮੰਦਰ ਤੋਂ ਬਾਹਰ ਆ ਗਏ । ਬਾਲਗ ਸਭ ਬੀਮਾਰ ਸਨ ਤੇ ਉਹਨਾਂ ਦੇ ਬੱਚੇ ਉਹਨਾਂ ਬਗੈਰ ਪਿੱਛੇ ਰੱਖੇ ਨਹੀਂ ਸੀ ਜਾ ਸਕਦੇ। ਅਸੀਂ ਉਹਨਾਂ ਨੂੰ ਪੁਛਿਆ ਕਿ ਕੁਝ ਹੋਰ ਬੰਦਿਆਂ ਦੇ ਬਾਹਰ ਆਉਣ ਦੀ ਅਸੀਂ ਆਸ ਰਖੀਏ। ਨਹੀਂ,ਵਿੱਚ ਜਵਾਬ ਦੇਂਦਿਆਂ, ਉਹਨਾਂਇਸ ਗੱਲ ਦੀ ਮੁੜ-ਪੁਸ਼ਟੀ ਕੀਤੀ ਕਿ ਬਹੁਤ ਸਾਰੇ ਲੋਕ ਬਾਹਰ ਆਉਣਾ ਚਾਹੁੰਦੇ ਸਨ, ਪਰ ਭਿੰਡਰਾਂਵਾਲੇ ਦੇ ਹਥਿਆਰਬੰਦ ਪੈਰੋਕਾਰਾਂ ਨੇ ਉਹਨਾਂ ਨੂੰ ਆਉਣ ਨਹੀਂ ਦਿੱਤਾ। ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਸਾਨੂੰ ਕਾਰਵਾਈ ਪੂਰੀ ਕਰਨੀ ਹੀ ਪਵੇਗੀ।
ਸੈਨਿਕ ਦਸਤੇ ਛਾਉਣੀ ਤੋਂ ਤੁਰ ਪਏ ਸਨ ਅਤੇ, 7 ਵਜੇ ਸ਼ਾਮ ਤੋਂ ਬਾਦ, ਅੰਮ੍ਰਿਤਸਰ ਦੇ ਆਮ ਕਰਕੇ ਬਹੁਤ ਹੀ ਰ ਣਕ ਭਰੇ ਬਾਜ਼ਾਰਾਂ ਵਿੱਚ ਵਾਹਨਾਂ ਦਾ ਇਕਸਾਰ ਪ੍ਰਵਾਹ ਚਲ ਪਿਆ ਸੀ । ਇਸ ਵੇਲੇ, ਕਰਫਿਊ ਕਾਰਨ ਬਾਜ਼ਾਰਾਂ ਵਿੱਚ ਸੁੰਨ-ਮਸਾਣ ਸੀ, ਅਤੇ ਉਤਸੁਕ ਦਰਸ਼ਕਾਂ ਦਾ ਇਕ ਵਿਸ਼ਾਲ ਜਨ-ਸਮੂਹ ਹੀ ਨਜ਼ਰ ਆ ਰਿਹਾ ਸੀ ਜਿਹੜੇ ਆਪਣੀਆਂ ਛੱਤਾਂ ਤੇ ਬਾਲਕੋਨੀਆਂ ਵਿਚ ਖੜੇ ਅੱਗੇ ਵਧ ਰਹੇ ਟਰੱਕਾਂ ਵੱਲ ਵੇਖ ਰਹੇ ਸਨ । ਇਕ ਪਲ ਮਗਰੋਂ ਅੱਗੇ ਵਧਦੇ ਆ ਰਹੇ ਟੈਂਕਾਂ ਦੀ ਆਵਾਜ਼ ਸੁਣੀ । ਹੁਣ ਤੱਕ ਰਾਤ ਉਤਰਨ ਲੱਗ ਪਈ ਸੀ ਅਤੇ ਸਾਰੇ ਸ਼ਹਿਰ ਉਤੇ ਹਨੇਰੇ ਦਾ ਪਰਦਾ ਤਣ ਗਿਆ ਜਿਥੇ ਤਕਰੀਬਨ ਅਠਤਾਲੀ ਘੰਟੇ ਪਹਿਲਾਂ ਲੱਗੇ ਕਰਫਿਊ ਦੇ ਵੇਲੇ ਤੋਂ ਹੀ ਬਿਜਲੀ ਵੀ ਕੋਈ ਨਹੀਂ ਸੀ। ਸਾਰੇ ਅੰਮ੍ਰਿਤਸਰ ਉਤੇ ਉਦਾਸੀ, ਨਿਰਾਸ਼ਾ ਅਤੇ ਅਗਿਆਤ ਦੇ ਝੁਣਝੁਣੀ ਛੇੜਨ ਵਾਲੇ ਖੌਫ ਦੀ ਚਾਦਰ ਤਣ ਗਈ । ਕੋਈ ਅਖਬਾਰ ਨਹੀਂ ਸੀ ਆਉਂਦੀ ਬਿਜਲੀ ਬਗੈਰ,ਟੀ. ਵੀ. ਸੈਟ ਬੈਕਾਰ ਪਏ ਸਨ, ਅਤੇ ਮੁਕੰਮਲ ਸੈਂਸਰਸ਼ਿਪ ਨੂੰ ਧਿਆਨ ਵਿਚ ਰਖਦਿਆਂ ਆਕਾਸ਼ਵਾਣੀ ਪੰਜਾਬ ਬਾਰੇ ਕੋਈ ਖ਼ਬਰ ਨਹੀਂ ਸੀ ਦੇ ਰਿਹਾ। ਪੰਜਾਬ ਬਾਰੇ ਬੀ.ਬੀ.ਸੀ. ਦੀਆਂ ਖ਼ਬਰਾਂ ਵੀ ਬੜੀਆਂ ਸਤਹੀ ਤੇ ਅਟਕਲਪੰਚ ਸਨ ਕਿਉਂਕਿ ਕੋਈ ਛੱਤੀ ਘੰਟੇ ਪਹਿਲਾਂ ਜਦ ਬਦੇਸ਼ੀ ਪਤਰਕਾਰਾਂ ਨੂੰ ਰਾਜ ਵਿਚ ਬਾਹਰ ਭੇਜ ਦਿੱਤਾ ਗਿਆ ਸੀ. ਇਸ ਦੇ ਸਮੇਂ ਸੁਕ ਗਏ ਸਨ । ਦੇਸ ਦੇ ਦੂਜੇ ਭਾਗਾਂ ਵਿੱਚ ਅਤੇ ਬਦੇਸ਼ਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ, ਜਿਹੜ ਪੰਜਾਬ ਵਿਚ ਆਪਣੇ ਰਿਸ਼ਤੇਦਾਰਾਂ ਦੀ ਕੋਈ ਖ਼ਬਰ ਸਾਰ ਜਾਣਨ ਲਈ ਫਿਕਰਮੰਦ ਸਨ. ਟੈਲੀਫੋਨ ਦੁਆਰਾ ਸੰਪਰਕ ਸਥਾਪਤ ਕਰਨ ਦੇ ਅਸਮਰਥ ਸਨ ਕਿਉਂਕਿ ਤਾਜ ਵਿਚ ਸੰਚਾਰ ਸਾਧਨਾਂ ਦਾ ਪੂਰਾ ਸਿਲਸਿਲਾ ਠੱਪ ਕਰ ਦਿੱਤਾ ਗਿਆ ਸੀ। ਇਹਨਾਂ ਦਿਨਾਂ ਵਿਚ ਸੂਚਨਾਂ ਉਤੇ ਮੁਕੰਮਲ ਰੁਕਾਵਟ ਅਤੇ ਬਾਕੀ ਦੇਸ ਤੇ ਪਰਦੇਸ ਨਾਲ ਪੰਜਾਬ ਦੇ ਸੰਪਰਕ ਨੂੰ ਬਿਲਕੁਲ ਤੋੜ ਦੇਣ ਦੀ ਬਹੁਤ ਸਾਰੀ ਨੁਕਤਾਚੀਨੀ ਹੋਈ ਪਰ ਵੈਸੇ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਹਰਿਮੰਦਰ ਸਾਹਿਬ ਵਿਚ ਹੋਣ ਵਾਲੀ ਸੈਨਿਕ ਕਾਰਵਾਈ ਦੀ ਖ਼ਬਰ ਇਕ ਵਾਰੀ ਜੰਗਲ ਦੀ ਅੱਗ ਵਾਂਗ ਫੈਲ ਜਾਣ ਨਾਲ ਪੰਜਾਬ ਭਰ ਵਿਚ ਇਕ ਵੱਡੀ ਸਿੱਖ ਬਗਾਵਤ ਉਠ ਪੈਣ ਦਾ ਖ਼ਤਰਾ ਸੀ। ਇਸ ਨਾਲ ਮੁੜਦੀ ਪੈਰੀਂ, ਦੇਸ ਭਰ ਵਿਚ ਫਿਰਕੂ ਫਸਾਦ ਭੜਕ ਸਕਦੇ ਸਨ ਜਿਸ ਨਾਲ ਐਸੀ ਤਬਾਹੀ ਮੱਚਦੀ ਜਿਹੜੀ ਕਾਬੂ ਤੋਂ ਬਾਹਰ ਹੁੰਦੀ। ਮੈਂ ਸਮਝਦਾ ਹਾਂ ਕਿ ਮਾੜੀ ਖ਼ਬਰ ਨਾਲੋਂ ਕੋਈ ਖ਼ਬਰ ਨਾ ਹੋਣਾ ਬਿਹਤਰ” ਦੇ ਜੁਏ ਨੇ ਬਹੁਤ ਹੱਦ ਤੱਕ ਸਥਿਤੀ ਨੂੰ ਹੱਥੋਂ ਨਿਕਲ ਜਾਣ ਤੋਂ ਬਚਾ ਲਿਆ।
ਸ਼ਾਮ ਦੇ ਸਾਢੇ ਸੱਤ ਵਜੇ ਸਨ ਅਤੇ ਅਸੀਂ ਹਰਿਮੰਦਰ ਦੇ ਬਾਹਰ ਇਕ ਇਮਾਰਤ ਦੀ ਬਾਲਕੋਨੀ ਵਿੱਚ ਸਥਿਤ ਦਾਅ-ਪੇਚੀ ਹੈਡ-ਕੁਆਟਰ ਵਿਚ ਸਾਂ।ਕਾਰਵਾਈ ਵਿਚ ਹਿੱਸਾ ਲੈਣ ਵਾਲੀਆਂ ਵੱਖ ਵੱਖ ਸਰਬੰਦੀਆਂ ਦੇ ਕੇਂਦਰੀ ਨਿਯੰਤਰਣ ਸਥਾਨ (ਇਸ ਮਾਮਲੇ ਵਿੱਚ ਕਤਵਾਲੀ ਦੇਨੇੜੇ) ਅੱਗਲੰਘਣ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਸਨ। ਇਹ ਆਪੋ ਆਪਣੇ ਕਾਰਜ ਅਰੰਭਣ ਦੇ ਟਿਕਾਣਿਆਂ ਵਲ ਜਾ ਰਹੀਆਂ ਸਨ। ਹਰਿਮੰਦਰ ਸਮੂਹ ਦੇ ਅੰਦਰ ਬਹੁਤ ਘਟ ਗਤੀਵਿਧੀ ਨਜ਼ਰ ਆ ਰਹੀ ਸੀ । ਮੇਰਾ ਖਿਆਲ ਹੈ ਕਿ ਅਤਿਵਾਦੀ ਹੁਣ ਤੱਕ ਆਪਣੇ ਲੜਾਈ ਦੇ ਮੋਰਚਿਆਂ ਵਿਚ ਬੈਠੇ ਮਾਰ ਦੀ ਉਡੀਕ ਕਰ ਰਹੇਸਨ ।ਦੂਜੇ ਸਿਰੇ ਉੱਤੇ ਹਸਟਲ ਸਮੂਹ ਵਿੱਚ ਸ਼ਰਧਾਲੂ ਐਸ.ਜੀ.ਪੀ.ਸੀ. ਦੇ ਕਰਮਚਾਰੀ ਅਤੇ ਅਕਾਲੀ ਆਗੂਇਮਾਰਤਾਂ ਦੇ ਕਮਰਿਆਂ ਅੰਦਰ ਖਾਮੋਸ ਤਣਾਓ ਦੀ ਹਾਲਤ ਵਿਚ ਡਰੇ ਸਹਿਮੇ ਬੈਠੇ ਹੋਣਗੇ।
ਮੁਢਲੀਆਂ ਤਿਆਰੀਆਂ ਵਿਉਂਤ ਅਨੁਸਾਰ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ ਰਾਤ ਦੇ 10 ਵਜੇ ਤੱਕ ਹੇਟਲ ਟੈਂਮਪਲ ਵਿਊ ਤੇ ਬ੍ਰਹਮ ਬੂਟਾ ਅਖਾੜਾ ਦੋਵੇਂ ਹੀ ਖਾੜਕੂਆਂ ਨੂੰ ਅੰਦਰੋਂ ਕੱਢ ਕੇ ਹਿਫਾਜਤ ਵਿੱਚ ਲੈ ਲਏ ਗਏ ਸਨ। ਹੈਰਾਨੀ ਦੀ ਗੱਲ ਇਹ ਹੋਈ ਕਿ ਖਾੜਕੂਆਂ ਨੇ ਇਥੇ ਕੋਈ ਬਹੁਤਾ ਮੁਕਾਬਲਾ ਨਹੀਂ ਸੀ ਕੀਤਾ। ਅਸੀਂ ਸੋਚਦੇ ਸਾਂ ਕਿ ਉਹ ਹਰਿਮੰਦਰ ਸਮੂਹ ਦੇ ਅੰਦਰ ਵੀ ਇੰਜ ਹੀ ਕਰਨਗੇ ਜਾਂ ਕਿ ਉਹ ਇਕ ਬਿਲਕੁਲ ਵੱਖਰੀ ਕਹਾਣੀ ਹਵੇਗੀ ? ਅਸੀਂ ਵਿਸ਼ਲੇਸ਼ਣ ਕੀਤਾ ਕਿ ਪੂਰੀ ਸੰਭਾਵਨਾ ਇਹ ਸੀ ਕਿ ਬਾਹਰਲੇ ਘਰ ਵਿਚ ਉਹਨਾਂ ਨਿਬੇੜੇ ਦੀ ਲੜਾਈ ਕਰਨੀ ਹੀ ਨਹੀਂ ਸੀ ਕਿਉਂਕਿ ਇਮਾਰਤਾਂ ਸਨ ਤਾਂ ਭਾਵੇਂ ਮੋਰਚੇਬੰਦ ਪਰ ਅਲੱਗ ਥਲੱਗ ਕੀਤੀਆਂ ਜਾ ਸਕਦੀਆਂ ਸਨ ਅਤੇ ਜ਼ਿਆਦਾ ਮੁਕਾਬਲੇ ਬਿਨਾਂ ਸਾਫ ਕੀਤੀਆਂ ਜਾ ਸਕਦੀਆਂ ਸਨ । ਹੁਣ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਕੋਲੋਂ ਕੰਮ ਹੀ ਬਾਹਰੀ ਚੌਕੀਆਂ ਦਾ ਲਿਆ ਜਾਣਾ ਸੀ ਜੇ ਇਰਦ ਗਿਰਦ ਦੇ ਇਲਾਕੇ ਉਤੇ ਛਾਈਆਂ ਰਹਿੰਦੀਆਂ, ਸਾਡੇ ਇਰਾਦਿਆਂ ਤੇ ਸਾਡੀਆਂ ਗਤੀਵਿਧੀਆਂ ਬਾਰੇ ਅਗਾਉਂ ਚਿਤਾਵਨੀ ਦੇਂਦੀਆਂ, ਤਿਆਰੀ ਦੇ ਦੌਰ ਵਿੱਚ ਛਹਿ ਲਾ ਕੇ ਚਲਾਈਆਂ ਗੋਲੀਆਂ ਨਾਲ ਸਾਡਾ ਜਾਨੀ-ਨੁਕਸਾਨ ਕਰਦੀਆਂਅਤੇ ਜਿਥੇ ਕਿਤੇ ਸੰਭਵ ਹੁੰਦਾ ਸਾਡੀ ਤਿਆਰੀ ਤੇ ਅਗਾਮੀ ਕਾਰਵਾਈਆਂ ਵਿਚ ਦਖਲ ਦੇਂਦੀਆਂ। ਦੂਜੇ ਪਾਸੇ ਇਹ ਧਾਰਨਾ ਤਰਕਸੰਗਤ ਸੀ ਕਿ ਹਰਿਮੰਦਰ ਦੇ ਘੇਰ ਦੇ ਅੰਦਰ ਖਾੜਕੂ ਜਾਂ ਤਾਂ ਸਾਡੇ ਨਾਲ ਜੰਮ ਕੇ ਲੜਾਈ ਕਰਨਗੇ ਜਾਂ ਬਿਲਕੁਲ ਕੁਝ ਨਹੀਂ ਕਰਨਗੇ ਕਿਸੇ ਵਿਚ-ਵਿਚਾਲੇ ਦੇ ਰਾਹ ਦਾ ਕੋਈ ਸੈਨਿਕ ਤਕ ਨਹੀਂ ਰਹਿ ਜਾਂਦਾ। ਇਹਨਾਂ ਦੋਹਾਂ ਵਿਕਲਪਾਂ ਵਿੱਚੋਂ, ਇਸ ਗੱਲ ਨੂੰ ਵਿਚਾਰ ਅਧੀਨ ਰਖਦਿਆਂ ਕਿ ਪੂਰੇ ਦੇ ਪੂਰੇ ਹਰਿਮੰਦਰ ਸਮੂਹ ਨੂੰ ਬੜੀ ਬਾਕਾਇਦਗੀ ਨਾਲ ਇਕ ਸੁਰੱਖਿਅਤ ਗੜ੍ਹ ਵਿਚ ਬਦਲ ਦਿੱਤਾ ਗਿਆ ਸੀ, ਇਹ ਆਸ ਕਰਨਾ ਕਿ ਸਾਡੇ ਅੰਦਰ ਜਾ ਵੜਨ ਤੇ ਉਹ ਸਾਡਾ ਕੋਈ ਮੁਕਾਬਲਾ ਨਹੀਂ ਕਰਨਗੇ ਨਿਰੀ ਖੁਸ਼ਫਹਿਮੀ ਅਤੇ ਅਯਥਾਰਥਕ ਸੋਚਣੀ ਸੀ । ਭਾਵੇਂ ਬਾਹਰੀ ਘੇਰ ਦੀਆਂ ਦੋਵੇਂ ਇਮਾਰਤਾਂ ਬਹੁਤੇ ਮੁਕਾਬਲੇ ਤੋਂ ਬਗੈਰ ਹੀ ਸਾਡੇ ਜੇਰ ਹੋ ਗਈਆਂ ਸਨ, ਤਾਂ ਵੀ ਮੁਖ ਕਾਰਵਾਈ ਲਈ ਮਿਥੇ ਸਮੇਂ ਨੂੰ ਤਕਰੀਬਨ ਅੱਧੇ ਘੰਟੇ ਵਾਸਤੇ ਮੁਲਤਵੀ ਕਰਨਾ ਪਿਆ। ਇਸ ਦਾ ਕਾਰਨ ਇਹ ਸੀ ਕਿ ਟੈਂਕ ਵੀ ਘੰਟਾਘਰ ਦੀ ਇਮਾਰਤ ਦੇ ਬਨੇਰਿਆਂ ਉਤ ਮੋਰਚਿਆਂ ਨੂੰ ਉਡਾ ਦੇਣ ਵਿਚ ਆਸ ਤੋਂ ਵਧ ਸਮਾਂ ਲੈ ਰਹੇ ਸਨ । ਇਹਨਾਂ ਮਰਚਿਆ ਤੋਂ ਖੁਲ੍ਹੇ ਮੈਦਾਨ ਵਿੱਚ ਜ਼ਬਰਦਸਤ ਗੋਲਾਬਾਰੀ ਹੋ ਰਹੀ ਸੀ ਜਿਸ ਵਿਚ ਲੱਗ ਕੇ ਸਾਡੇ ਹੱਲਾਬਲ ਦਸਤਿਆਂ ਨੇ ਅੰਦਰ ਜਾਣਾ ਸੀ ਜਾਂ ਤਾਕਤ ਦੇ ਜ਼ੋਰ ਅੰਦਰ ਦਾਖਲ ਹੋਣਾ ਸੀ।
ਠੀਕ ਰਾਤ ਦੇ 10.30 ਵਜੇ ਬਲੂ ਸਟਾਰ ਕਾਰਵਾਈ ਦਾ ਪਹਿਲਾ ਪਤਾ ਸ਼ੁਰੂ ਹੋਇਆ। ਸਮਝ ਸਕਣ ਤੇ ਆਤਮ-ਸਾਤ ਕਰ ਸਕਣ ਦੀ ਸੌਖ ਲਈ ਮੈਂ ਇਸ ਕਾਰਵਾਈ ਦਾ ਬਿਆਨ ਦੇ ਵਖੋ ਵੱਖ ਸਿਰਲੇਖਾਂ ਹੇਠ ਕਰਾਂਗਾ ਹਰਿਮੰਦਰ ਸਮੂਹ ਅਤੇ ਹੋਸਟਲ ਸਮੂਹ ਕਿਉਂਕਿ ਇਹ ਸਪਸ਼ਟ ਰੂਪ ਵਿੱਚ ਇਕ ਦੂਜੇ ਤੇ ਨਵੇਕਏ ਹਨ।
ਹਰਿਮੰਦਰ ਸਮੂਹ
ਉਤਰੀ ਪ੍ਰਵੇਸ਼-ਦੁਆਰ
10 ਗਾਰਦ ਦੇ ਅਗਲੇ ਤੱਤ ਮੁਖ ਪ੍ਰੇਵਸ਼-ਦੁਆਰ ਤੋਂ ਪ੍ਰਕਰਮਾ ਨੂੰ ਜਾਣ ਵਾਲੀਆਂ ਪੌੜੀਆਂ ਤੱਕ ਮਸਾਂ ਅਪੜੇ ਹੀ ਸਨ ਕਿ ਉਹਨਾਂ ਉਤੇ ਲੁਕਵੇਂ ਮੋਰਚਿਆਂ ਤੋਂ ਸਵੈਚਾਲਕ ਹਥਿਆਰਾਂ ਨਾਲ ਸੁਨਿਸਚਿਤ ਗੋਲਾਬਾਰੀ ਹੋਣ ਲੱਗੀ। ਇਹ ਮੋਰਚੇ ਜਿਥੇ ਪੌੜੀਆਂ ਮੁਕਦੀਆਂ ਸਨ ਉਥੇ ਦੋਵੇਂ ਪਾਸਿਆਂ ‘ਤੇ ਤਾਰਾਂ ਦੀਆਂ ਵਲਗਣਾਂ ਦੇ ਅੰਦਰ ਬੜੀ ਹੁਸ਼ਿਆਰੀ ਨਾਲ ਬੀੜੇ ਹੋਏ ਸਨ ।ਜਿਥੇ ਕੁਝ ਜਵਾਨ ਇਸ ਜਾਲ ਵਿਚੋਂ ਰਾਹ ਕੱਢ ਕੇ ਹੇਠਲੀ ਮੰਜ਼ਲ ਉਤੇ ਚਲੇ ਗਏ, ਉਥੇ ਬਾਕੀਆਂ ਨੇ ਬੜੀ-ਫੁਰਤੀ ਨਾਲ ਮਸ਼ੀਨ-ਗੱਨ ਦੇ ਇਹਨਾਂ ਟਿਕਾਣਿਆਂ ਦਾ ਸਫਾਇਆ ਕੀਤਾ ਵਰਨਾ ਉਹਨਾਂ ਨੇ ਕਾਰਵਾਈ ਦੀ ਗਤੀ ਵਿਚ ਗੰਭੀਰ ਅਤਿਕਾ ਖੜਾ ਕਰਨਾ ਸੀ।ਜਿਹੜੇ ਪੌੜੀਆਂ ਲੰਘ ਗਏ ਉਹਨਾਂ ਉਤੇ ਇਕ ਹੋਰ ਅਚਿੰਤੀ ਬਿੱਜ ਆ ਪਈ। ਪਰਕਰਮਾ ਦੇ ਛੱਤੇ ਹੋਏ ਬਰਾਂਡੇ ਵਿਚ ਪਹੁੰਚ ਜਾਣ ਤੋਂ ਪਹਿਲਾਂ ਜਿਹੜੇ ਇਕ ਦੇ ਮਿੰਟ ਉਹ ਖੁਲ੍ਹੀ ਥਾਂ ਵਿਚ ਆਏ, ਇਹਨਾਂ ਛੱਤੇ ਹੋਏ ਬਰਾਂਡਿਆਂ ਵਿਚੋਂ ਇਕਸਾਰ ਗੋਲੀਆਂ ਦੀ ਬਾੜ੍ਹ ਨੇ ਉਹਨਾਂ ਦਾ ਸਵਾਗਤ ਕੀਤਾ।ਬਟਾਲੀਅਨ ਨੂੰ ਆਰੰਭ ਵਿੱਚ ਹੀ ਇਕ ਗੰਭੀਰ ਧੱਕਾ ਲੱਗਾ । ਉਸ ਦੇ ਵੀਹ ਜਵਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ।ਜਖ਼ਮੀ ਹੋਣ ਵਾਲਿਆਂ ਵਿਚ ਕਪਤਾਨ ਜਸਬੀਰ ਸਿੰਘ ਰੈਨਾ ਵੀ ਸੀ ਜਿਹੜਾ ਅਜੇ ਤਿੰਨ ਦਿਨ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਹਰਿਮੰਦਰ ਅੰਦਰ ਗਿਆ ਸੀਅਤੇ ਆਪਣੇ ਗੁਪਤ-ਸਰਵੇਖਣ ਤੋਂ ਮਗਰੋਂ ਸਹੀ ਸਲਾਮਤ ਵਾਪਸ ਆ ਗਿਆ ਸੀ। ਮਸ਼ੀਨਰੀਨ ਦੀਆਂ ਗਲੀਆਂ ਦੀ ਬਾੜ੍ਹ ਦੀ ਸਿਧੀ ਮਾਰ ਹੇਠ ਆਉਣ ਨਾਲ ਉਹਦੀ ਲੱਤ ਉੱਤੇ ਡੂੰਘਾ ਫੱਟ ਲੱਗਾ ਸੀ । ਭਾਵੇਂ ਇਹ ਨ ਜਵਾਨ ਸਿੱਖ ਅਫਸਰ, ਪ੍ਰਤੱਖ ਰੂਪ ਵਿਚ ਸਖ਼ਤ ਦਰਦ ਦੀ ਹਾਲਤ ਵਿਚ, ਆਪਣੇ ਕਾਰਜ ਦੀ ਪੂਰਤੀ ਤੱਕ ਡਟੇ ਰਹਿਣ ਦੀ ਜ਼ਿਦ ਕਰਦਾ ਰਿਹਾ. ਉਸ ਨੂੰ ਉਥੋਂ ਕੱਢਿਆ ਹੀ ਜਾਣਾ ਸੀ ਕਿਉਂਕਿ ਉਸ ਦਾ ਜਖ਼ਮ ਗੰਭੀਰ ਸੀ । ਬਾਦ ਵਿਚ ਉਸ ਦੀ ਲੱਤ ਜਾਂਦੀ ਰਹੀ, ਜਿਹੜੀ ਪਲਮ ਦੀ ਸਖ਼ਤ ਲਾਗ ਲੱਗ ਜਾਣ ਕਾਰਨ ਕਟਣੀ ਪਈ ਸੀ । ਉਸ ਦੀ ਇਸ ਦਲੇਰੀ ਲਈ ਇਸ ਅਫਸਰ ਨੂੰ ਅਸ਼ਕ ਚੱਕਰ ਨਾਲ ਪੁਰਸਕਾਰਿਤ ਕੀਤਾ ਗਿਆ ਜੋ ਸਾਡੇ ਦੇਸ ਦਾ ਸਭ ਤੋਂ ਵੱਡਾ ਸੁਰਬੀਰਤਾ ਪੁਰਸਕਾਰ ਹੈ।
ਬਟਾਲੀਅਨ ਹਰਿਮੰਦਰ ਦੀ ਉਤਰੀ ਬਾਹੀ ਵਲੋਂ ਹੌਲੀ ਹੌਲੀ ਅਕਾਲ ਤਖ਼ਤ ਵੱਲ ਸਰਕਦੀ ਜਾ ਰਹੀ ਸੀ । ਪਰ ਬਰਾਂਡੇ ਦੇ ਦੂਜੇ ਪਾਸੇ ਤੋਂ, ਅਤੇ ਸਰਵਰ ਦੇ ਪਾਰੋਂ ਦਖਣੀ ਬਾਹੀ ਦੀ ਇਕ ਇਮਾਰਤ ਵਿੱਚ ਬੀੜੇ ਮਰਚਿਆਂ ਤੋਂ ਸਵੈਚਾਲਕ ਹਥਿਆਰਾਂਦੀ ਭਾਰੀ ਗੋਲਾਬਾਰੀ ਇਹਨਾਂ ਦੀ ਅੱਗੇ ਵਧਣ ਦੀ ਗਤੀ ਵਿਚ ਸਖ਼ਤ ਰੁਕਾਵਟ ਸੀ । ਜਵਾਨਾਂ ਨੇ ਪਰਕਰਮਾਂ ਦੇ ਨਾਲ ਲਗਦੇ ਕਮਰੇ ਸਾਫ ਕਰਨੇ ਸ਼ੁਰੂ ਕਰ ਦਿੱਤੇ।ਇਹਨਾਂ ਦੀ ਮਜ਼ਬੂਤ ਨਾਕਾਬੰਦੀ ਤੇ ਸੁਰੱਖਿਆ ਪ੍ਰਬੰਧ ਕੀਤਾ ਗਿਆ। ਸੀ । ਵਾਸਤਵਿਕ ਰੂਪ ਵਿੱਚ ਕਮਰਿਆਂ ਦੀ ਸਫਾਈ ਕੀਤੇ ਬਗੈਰ, ਅੱਗੇ ਵਧਣਾ ਲਗਪਗ ਅਸੰਭਵ ਸੀ ।ਇੱਚਰ ਖਾੜਕੂ ਕਮਰਿਆਂ ਵਿਚੋਂ ਬਾਹਰ ਖੁਲ੍ਹੀ ਥਾਂਵਿੱਚ ਗਰਨੇਡ ਸੁੱਟਦੇ ਰਹੇ। ਕੁਝ ਕਮਰੇ ਸਾਫ ਕਰ ਲਏ ਜਾਣ ਮਗਰੋਂ ਵੀ, ਐਸੀਆਂ ਮਿਸਾਲਾਂ ਹਨ ਜਦੋਂ ਖਾੜਕੂ ਫੇਰ ਕਮਰਿਆਂਵਿਚ ਦਿਖਾਈ ਦੇਂਦੇ ਜਿਸ ਨਾਲ ਇਕ ਵਾਰੀ ਫੇਰ ਮੁਕਾਬਲੇ ਦੇ ਇਹਨਾਂ ਅੰਡਿਆਂਵਿਚ ਸਰਗਰਮੀ ਆ ਜਾਂਦੀ । ਇਹ ਭੇਦ ਬਹੁਤ ਮਗਰੋਂ ਜਾ ਕੇ ਖੁਲ੍ਹਿਆ ਕਿ ਲੁਕਵੇਂ ਮਘਰਿਆਂ ਤੇ ਜ਼ਮੀਨਦੋਜ਼ ਰਸਤਿਆਂ ਨਾਲ ਕੁਝ ਕਮਰਿਆਂ ਨੂੰ ਅਤੇ ਛੱਤੇ ਹੋਏ ਬਰਾਂਡੇ ਨੂੰ ਵੀ ਇਕ ਦੂਜੇ ਨਾਲ ਜੋੜਿਆ ਹੋਇਆ ਹੈ। ਖਾੜਕੂ ਅਸਲ ਵਿਚ ਕਰਦੇ ਇਹ ਸਨ ਕਿ ਇਹਨਾਂਮਘਰਿਆਂ ਵਿਚੋਂ ਬਾਹਰ ਆਉਂਦੇ, ਗਲੀਆਂ ਦੀ ਬੁਛਾੜ ਕਰਦੇ ਕੁਝ ਮਾਰ ਗਰਨੇਡ ਸੁਟਦੇ ਅਤੇ ਮੁੜ ਜ਼ਮੀਨਦੋਜ਼ ਲਾਂਘਿਆਂ ਵਿਚ ਜਾ ਲੁਕਦੇ। ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਇਕਸਾਰ ਵਧਦੀ ਜਾ ਰਹੀ ਸੀ ਅਤੇ ਹਨੇਰੇ ਵਿਚ ਇਹਨਾਂ ਜ਼ਮੀਨਦੋਜ ਮੋਰਚਿਆਂ ਵਿਚੋਂ ਕੁਝ ਨਾਲ ਨਿਬੜ ਸਕਣਾ ਲਗਪਗ ਅਸੰਭਵ ਸੀ । ਇਸ ਦੇ ਨਾਲ ਹੀ, ਜਿਸ ਵੇਲੇ ਕਮਰੇ ਕਮਰੇ ਵਿਚ ਲੜਾਈ ਹੋ ਰਹੀ ਸੀ ਗਾਰਦ ਦੇ ਜਵਾਨਾਂ ਉੱਤੇ ਛੱਤੇ ਹੋਏ ਬਰਾਂਡੇ ਦੇ ਦੁਰੇਡੇ ਪਾਸਿਉਂ ਜ਼ਮੀਨ ਤੋਂ ਮਸਾਂ ਹੀ ਬਾਰਾਂ ਵਿੱਚ ਉੱਚੀ ਹਲਕੀ ਮਸ਼ੀਨਗੱਨ ਤੋਂ ਗਲੀਆਂ ਵਰੀਆਂ ਗੋਲਾਬਾਰੀ ਅੰਧਾਧੁੰਦ ਅਤੇ ਨੀਵੀਂ ਹੋਣ ਕਾਰਨ ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਜ਼ਿਆਦਾ ਹੋ ਗਈ ਕਿਉਂਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿ ਜਵਾਨ ਤੁਰ ਕੇ ਅੱਗੇ ਵਧ ਰਿਹਾ ਸੀ ਜਾਂ ਆਪਣੇ ਪੇਟ ਦੇ ਭਾਰ ਲੰਮਾ ਪੈ ਕੇ ਅਗਾਂਹ ਸਰਕ ਰਿਹਾ ਸੀ।
ਯੋਜਨਾ ਅਨੁਸਾਰ, ਜਿਸ ਵੇਲੇ ਪਿਆਦਾ ਸੈਨਿਕ ਹਰਿਮੰਦਰ ਦੀ ਉਤਰੀ ਬਾਹੀ ਦੀ ਸਫਾਈ ਕਰਨ ਦੇ ਆਪਣੇ ਕਾਰਜ ਵਿਚ ਜੁਟੇ ਹੋਏ ਸਨ ਕਾਲੀ ਡਾਂਗਰੀ ਪਾਈ ਸਿਰਲੱਥ ਕਮਾਂਡੋਆਂ ਨੇ ਅਤਿਅੰਤ ਫੁਰਤੀ ਨਾਲ ਆਪਣੇ ਨਿਸ਼ਾਨਿਆਂਵੱਲ ਵਧਣਾ ਸੀ। ਇਹ ਨਿਸ਼ਾਨੇ ਸਨ : ਅਕਾਲ ਤਖ਼ਤ ਵਿਚ ਪੈਰ ਰਖਣ ਦੀ ਥਾਂ ਬਣਾਉਣੀ ਹਰਿਮੰਦਰ ਸਮੂਹ ਦੀ ਪਛਮੀ ਬਾਹੀ ਅਕਾਲ ਤਖ਼ਤ ਦੇ ਦੋਵੇਂ ਪਾਸੇ ਟਿਕਾਣਾ ਬਣਾਉਣਾ, ਅਤੇ ਹਰਿਮੰਦਰ ਸਾਹਿਬ ਦੇ ਅੰਦਰ ਟੋਭਿਆਂ ਦੀ ਸਹਾਇਤਾ ਨਾਲ ਪੈਰ-ਟਿਕਾਵਾ ਕਰਨਾ । ਇਹਨਾਂ ਦੀ ਪਹਿਲੀ ਟੋਲੀ ਜਿਉਂ ਹੀ ਪਰਕਰਮਾ ਵਿਚ ਆਈ ਉਸ ਦਾ ਵੀ ਉਹ ਹਾਲ ਹੋਇਆ ਜਿਹੜਾ ਗਾਰਦ ਦੇ ਜਵਾਨਾਂ ਦਾ ਹੋਇਆ ਸੀ। ਛੱਤੇ ਹੋਏ ਬਰਾਂਡੇ ਦੇ ਉਲਟ, ਪਰਕਰਮਾ ਵਿਚ ਕੋਈ ਆੜ ਨਹੀਂ ਸੀ ਮਿਲਦੀ ਅਤੇ ਪਰਕਰਮਾਂ ਦੇ ਕਿਸੇ ਵੀ ਹਿੱਸੇ ਵਿਚ ਹੋਣ ਵਾਲੀ ਹਰ ਗਤੀਵਿਧੀ ਚੋਹਾਂ ਪਾਸਿਆਂ ਤੋਂ ਗੋਲੀਆਂ ਦੀ ਮਾਰ ਹੇਠ ਆਉਂਦੀ ਸੀ। ਆਪਣੀ ਹਾਲਤ ਨੂੰ ਨੁਕਸਾਨ ਦੀ ਜੱਦ ਵਿਚ ਮਹਿਸੂਸ ਕਰਕੇ, ਉਹ ਛੱਤੇ ਹੋਏ ਬਰਾਂਡੇ ਦੇ ਨਾਲ ਨਾਲ ਇਕ ਕਨੇ ਤੋਂ ਦੌੜ ਕੇ ਦੂਜੇ ਤੱਕ ਪਹੁੰਚਦੇ ਅੱਗੇ ਵਧਦੇ ਗਏ ਤੇ ਅਖੀਰ ਹਰਿਮੰਦਰ ਦੀ ਪਛਮੀ ਮੱਥੇ ਕੋਲ ਚਲੇ ਗਏ। ਅਸਲ ਮੁਸੀਬਤ ਦਾ ਮੁਕਾਬਲਾ ਇਥੇ ਹੀ ਕਰਨਾ ਪਿਆ ਕਿਉਕਿ ਹੁਣ ਉਹ ਭਾਰੀ ਮੋਰਚੇਬੰਦ ਅਕਾਲ ਤਖ਼ਤ ਤੇ ਉਸ ਦੇ ਦੋਹਾਂ ਪਾਸਿਆਂ ਦੀਆਂ ਇਮਾਰਤਾਂ ਤੋਂ ਹੀ ਨਹੀਂ, ਸਗੋਂ ਹਰਿਮੰਦਰ ਸਾਹਿਬ ਅਤੇ ਦਰਸ਼ਨੀ ਡਿਉੜੀ ਤਸੇਖਾਨੇ ਤੋਂ ਵੀ ਤਬਾਹਕੁੰਨ ਗੋਲਾਬਾਰੀ ਦੀ ਮਾਰ ਹੇਠ ਸਨ ।ਕਮਾਂਡੋਆਂ ਦੇ ਇਕ ਪਾਸੇ ਸਰੋਵਰ ਸੀ ਤੇ ਦੂਜੇ ਪਾਸੇ ਪੱਕੀ ਇਮਾਰਤ ਦੀ ਛੱਤ ਉਤੇ ਬਣੇ ਮਜ਼ਬੂਤ ਮੋਰਚੇ। ਉਹਨਾਂ ਸਾਮ੍ਹਣੇ ਇਸ ਦੇ ਸਿਵਾ ਕੋਈ ਚਾਰਾ ਨਹੀਂ ਸੀ ਕਿ ਗਲੀਆਂ ਦਾਗਦੇ ਅਤੇ ਹੌਲੀ ਹੌਲੀ ਸਰਕਦੇ ਅੱਗੇ ਵਧਦੇ ਜਾਂਦੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਏਨੇ ਕੁ ਨੇੜੇ ਪਹੁੰਚ ਜਾਂਦੇ ਕਿ ਅਕਾਲ ਤਖ਼ਤ ਦੇ ਅੰਦਰ ਸੀ.ਐਸ. ਗੈਸ ਦੇ ਗਲ ਸੁਟ ਸਕਦੇ।
ਗਾਰਦ ਦੇ ਜਵਾਨਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਇਸ ਪਲ ਹਰਿਮੰਦਰ ਦੀ ਦਖਣੀ ਬਾਹੀ ਸਰੋਵਰ ਦੇ ਪਾਰ ਅਤਿਵਾਦੀਆਂਦੇ ਮਰਚਿਆਂ ਉਤੇ ਗੋਲੀ ਵਰ੍ਹਾਉਣ ਤਾਂ ਜੋ ਕਮਾਂਡੋਆਂ ਉਤੇ ਦਬਾ ਘਟ ਸਕੇ । ਇਹ ਕੰਮ ਉਹਨਾਂ ਨੇ ਉਤਰੀ ਬਾਹੀ ਵਿਚ ਦੂਰ ਕਬਜ਼ੇ ਵਿਚ ਲਏ ਹੇਠਲੀ ਮੰਜ਼ਲ ਦੇ ਹਿੱਸੇ ਤੋਂ ਕਰਨਾ ਸੀ । ਇਸ ਤੱਥ ਦੇ ਬਾਵਜੂਦ ਕਿ ਕਮਾਂਡੇਆਂ ਉਤੇ ਗੋਲੀਆਂ ਹਰਿਮੰਦਰ ਸਾਹਿਬ ਤੋਂ ਦਾਗੀਆਂ ਜਾ ਰਹੀਆਂ ਸਨ. ਮੈਂ ਆਪ ਗਾਰਦ ਪੈਰਾ ਕਮਾਂਡਆਂ ਤੇ ਐਸ.ਐਫ. ਐਫ. ਦੇਕਮਾਂਡਿੰਗ ਅਫਸਰਾਂ ਨੂੰ ਸਪਸ਼ਟ ਤੇ ਦੋਟੁਕ ਹਦਾਇਤਾਂ ਦਿੱਤੀਆਂਕਿ ਕਿਸੇ ਵੀ ਹਾਲਤ ਵਿੱਚ ਹਰਿਮੰਦਰ ਸਾਹਿਬ ਵਾਲੇ ਪਾਸੇ ਜਵਾਬੀ ਗੋਲੀ ਨਹੀਂ ਚਲਾਉਣੀ ।ਫਟੱੜਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ, ਅਤੇ ਇਸ ਘੜੀ ਜੋ ਹਾਲਾਤ ਸਨ ਉਹਨਾਂ ਵਿੱਚ ਫੱਟੜਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ। ਜਿਵੇਂ ਕਿ ਮੋਰਚਿਆਂ ਤੋਂ ਦੇਖਿਆ ਜਾ ਸਕਦਾ ਸੀ. ਇਹ ਇਸ ਹਿਸਾਬ ਨਾਲ ਖੜੇ ਕੀਤੇ ਗਏ ਸਨ ਕਿ ਹਰਿਮੰਦਰ ਦੀ ਕਿਸੇ ਵੀ ਬਾਹੀ ਵਲੋਂ ਕਾਰਵਾਈ ਕਰਨ ਵਾਲੇ ਜਵਾਨ ਸਾਮ੍ਹਣੇ ਪਾਸੇ ਦੀ ਬਾਹੀ ਤੋਂ ਕਾਰਗਰ ਗੋਲਾਬਾਰੀ ਦੀ ਮਾਰ ਹੇਠ ਆਉਂਦੇ ਸਨ ਅਤੇ ਬਹੁਤੀਆਂਹਾਲਤਾਂਵਿਚ ਜੇਜਵਾਬ ਵਿੱਚ ਗੋਲੀ ਚਲਾਈ ਜਾਂਦੀ ਤਾਂ ਹਰਿਮੰਦਰ ਸਾਹਿਬ ਸਿਧਾ ਗੋਲੀ ਦੀ ਮਾਰ ਦੀ ਰੇਖਾ ਵਿੱਚ ਆਉਂਦਾ ਸੀ।
ਭਾਰੀ ਭੜਕਾਹਟ ਫੱਟੜਾਂ ਤੇ ਮਰਨ ਵਾਲਿਆਂ ਦੀ ਵੱਡੀ ਗਿਣਤੀ ਅਤੇ ਅਜਿਹਾ ਜਾਨੀ ਨੁਕਸਾਨ ਉਠਾ ਰਹੇ ਜਵਾਨਾਂ ਦੇ ਤਤਕਾਲੀ ਰੋਹ ਦੇ ਬਾਵਜੂਦ ਸਾਡੇ ਲਈ ਜ਼ਰੂਰੀ ਸੀ ਕਿ ਆਪਣੇ ਖਿਲਾਫ ਖੜੀ ਮੁਸੀਬਤ ਨੂੰ ਬਰਦਾਸ਼ਤ ਕਰਦੇ ਅਤੇ ਆਪਣੇ ਇਸ ਕਠਨ ਫੈਸਲੇ ਉਤੇ ਡਟੇ ਰਹਿੰਦੇ ਕਿ ਹਰਿਮੰਦਰ ਸਾਹਿਬ ਦੀ ਸੇਧ ਵਿਚ ਇਕ ਵੀ ਗੋਲੀ ਨਹੀਂ ਚਲਾਈ ਜਾਏਗੀ । ਬੰਦਾ ਹੈਰਾਨੀ ਨਾਲ ਸੋਚਦਾ ਹੈ ਕਿ ਕੀ ਦੁਨੀਆ ਦੀ ਕੋਈ ਹੋਰ ਸੈਨਾ ਲੜਾਈ ਸਮੇਂ ਅਜਿਹੇ ਹੁਕਮਾਂ ਦਾ ਪਾਲਣ ਕਰਦੀ । ਮੇਰਾ ਖਿਆਲ ਹੈ ਕਿ ਇਹ ਸਭ ਤੋਂ ਸਖ਼ਤ ਹੁਕਮ ਸਨ ਜਿਹੜੇ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਦਿਤੇ । ਜਿਹੜੇ ਟਭਿਆਂਨੂੰ ਸਰਵਰ ਵਿਚੋਂ ਤਰ ਕੇ ਅੱਗੇ ਜਾਣ ਦਾ ਕਾਰਜ ਸ ਪਿਆ ਗਿਆ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਸਭਨਾਂ ਪਾਸਿਆਂ ਵਲੋਂ ਸਵੈਚਾਲਕ ਹਥਿਆਰਾਂ ਨਾਲ ਹੁੰਦੀ ਅੱਗ ਦੀ ਵਰਖਾ ਨੂੰ ਧਿਆਨ ਵਿੱਚ ਰਖਦਿਆਂ ਉਹਨਾਂ ਦੀ ਕਮਯਾਬੀ ਦੀ ਉਕਾ ਹੀ ਕਈ ਸੰਭਾਵਨਾ ਨਹੀਂ ਸੀ।
ਅੱਧੀ ਰਾਤ ਹੋਣ ਵਾਲੀ ਸੀ ਅਤੇ ਅਸੀਂ ਆਪਣੇ ਵਾਸਤੇ ਮਿਥੇ ਨਿਸ਼ਾਨੇ ਦੇ ਕਿਧਰੇ ਨੇੜੇ ਤੇੜੇ ਵੀ ਨਹੀਂ ਸੀ ਪੁਜੇ। ਇਸ ਪੜਾ ਉਤੇ, ਕੁਝ ਅਜਿਹਾ ਕਰਨਾ ਜ਼ਰੂਰੀ ਸੀ ਜਿਸ ਨਾਲ ਕਮਾਂਡਆਂ ਉਤੇ ਦਬਾ ਘਟਦਾ |ਬਦਕਿਸਮਤੀ ਨਾਲ 26 ਮਦਰਾਸ ਹਰਿਮੰਦਰ ਸਮੂਹ ਵਿੱਚ ਦਾਖਲ ਹੋਣੋਂ ਪਛੜ ਗਈ ਸੀ, ਕਿਉਂਕਿ ਅਸਪਾਤੀ ਫਾਟਕ ਨੂੰ ਤੋੜ ਕੇ ਅੰਦਰ ਨਹੀਂ ਸੀ ਆ ਸਕੀ ਜਿਹੜਾ ਸਾਡੇ ਅੰਦਾਜ਼ੇ ਤੋਂ ਕਿਤੇ ਵਧੇਰੇ ਮਜ਼ਬੂਤ ਨਿਕਲਿਆ ਸੀ। ਅਖੀਰ, ਇਕ ਟੈਂਕ ਅੱਗੇ ਲਿਆ ਕੇ ਇਹ ਫਾਟਕ ਤੋੜਿਆ ਗਿਆ ਸੀ ਅਤੇ ਇਹੋ ਕਾਰਨ ਸੀ ਕਿ ਪੂਰਬੀ ਪਾਸੇ ਤੋਂ ਕਾਰਵਾਈ ਦੇ ਸਾਡੇ ਕਾਰਜ-ਕ੍ਰਮ ਵਿਚ ਗੜਬੜ ਹੋ ਗਈ ਸੀ। ਜੇ ਮਦਰਾਸੀ ਆਪਣੀ ਕਾਰਵਾਈ ਗਾਰਦ ਵਾਲਿਆਂ ਦੀ ਕਾਰਵਾਈ ਨਾਲ ਕਦਮ ਮਿਲਾ ਕੇ ਕਰ ਸਕਦੇ ਤਾਂ ਖਾੜਕੂਆਂ ਦਾ ਧਿਆਨ ਬਰਾਬਰ ਵੰਡਿਆ ਜਾਂਦਾ ਅਤੇ ਤਿੰਨੇ ਹੀ ਤੱਤ-ਗਾਰਦ,ਕਮਾਂਡੋ ਤੇ ਮਦਰਾਸੀ ਕਿਤੇ ਘਟ ਜਾਨੀ ਨੁਕਸਾਨ ਉਠਾਉਦੇ।
ਜਿਥੇ ਗਾਰਦ ਦੀ ਕੰਪਨੀ ਨੇ ਜਿਸ ਉਤਰੀ ਬਾਹੀ ਦੇ ਪੂਰਬੀ ਅੱਧ (ਘੰਟਾਘਰ ਵਲ ਮੂੰਹ ਕੀਤਿਆਂ ਖੱਬਾ ਪਾਸਾ) ਨੂੰ ਕਬਜ਼ੇ ਵਿੱਚ ਲੈਣਾ ਸੀ ਅੱਧੀ ਰਾਤ ਤੱਕ ਇਹ ਕੰਮ ਕਰ ਲਿਆ ਹੋਇਆ ਸੀ, ਉਥੇ ਪਛਮੀ ਅੱਧ (ਘੰਟਾਘਰ ਦਾ ਸੱਜਾ ਪਾਸਾ ਦੀ ਸਫਾਈ ਕਰਨ ਵਾਲੀ ਕੰਪਨੀ ਨੇ ਹੇਠਲੀ ਮੰਜ਼ਲ ਦਾ ਤਕਰੀਬਨ 75 ਫੀਸਦੀ ਹੀ ਸਿਰਫ ਕਬਜ਼ੇ ਵਿਚ ਲਿਆ ਸੀ । ਇਸ ਵੇਲੇ ਤੱਕ ਗਾਰਦ ਦੀ ਤੀਜੀ ਕੰਪਨੀ ਵੀ ਦੋਹਾਂ ਮੁਖੀ ਕੰਪਨੀਆਂ ਦੇ ਬਹੁਤ ਸਾਰੇ ਜਵਾਨਾਂ ਦੇ ਫੱਟੜ ਹੋ ਜਾਣ ਤੇ ਮਰ ਜਾਣ ਕਾਰਨ ਹੇਠਲੀ ਮੰਜ਼ਲ ਦੀਆਂ ਕਾਰਵਾਈਆਂ ਵਿਚ ਰੁਝ ਚੁੱਕੀ ਸੀ । ਹੁਣ ਮੈਂ ਕਮਾਂਡਿੰਗ ਅਫਸਰ, ਲੈਫਟੀਨੈਂਟ ਕਰਨਲ ਇਸਰਾਰ ਖਾਂਨੂੰ ਹੁਕਮ ਦਿੱਤਾ ਕਿ ਪੂਰੀ ਦੀ ਪੂਰੀ ਹੇਠਲੀ ਮੰਜ਼ਲ ਦੀ ਸਫਾਈ ਹੋ ਜਾਣ ਦੀ ਇੰਤਜ਼ਾਰ ਕੀਤੇ ਬਗੈਰ ਸਜੇ ਅੱਧ ਦੀ ਪਹਿਲੀ ਤੇ ਦੂਜੀ ਮੰਜ਼ਲ ਉੱਤੇ ਛੇਤੀ ਤੋਂ ਛੇਤੀ ਟਿਕਾਣਾ ਬਣਾਇਆ। ਜਾਏ। ਉਹਨਾਂ ਕਮਾਂਡਿਆਂ ਤੇ ਐਸ. ਐਫ. ਐਫ. ਦੇ ਜਵਾਨਾਂ ਨੂੰ ਜਿਹੜੇ ਅਕਾਲ ਤਖ਼ਤ ਨੂੰ ਜਾਂਦੀ ਪਰਕਰਮਾ ਦੇ ਸਿਰਿਆਂ ਉਤੇ ਬੁਰੀ ਤਰ੍ਹਾਂਫਸੇ ਹੋਏਸਨ ਗੋਲਾਬਾਰੀ ਦੀ ਆੜ ਮੁਹੱਈਆ ਕਰ ਸਕਣਾ ਬੜਾ ਨਾਜ਼ੁਕ ਮਾਮਲਾ ਸੀ। ਰਾਖਵੀਂ ਕੰਪਨੀ ਕੋਈ ਵਕਤ ਜਾਇਆ ਕੀਤੇ ਬਗੈਰ ਆਪਣੇ ਕਾਰਜ ਵਿਚ ਜੁਟ ਪਈ। ਇਸ ਕੰਪਨੀ ਦੀ ਪਹਿਲੀ ਪਲਟਨ ਅਲਮੀਨੀਅਮ ਦੀ ਪੌੜੀ ਦੀ ਮਦਦ ਨਾਲ ਪਹਿਲੀ ਮੰਜਲ ਉਤੇ ਚਲੀ ਗਈ। ਗਰਨੇਡ ਸੁੱਟ ਕੇ ਤੇ ਗਲੀਆਂ ਦੀ ਵਾਛੜ ਕਰ ਕੇ ਘੰਟਾਘਰ ਦੇ ਅਤਿ ਨੇੜੇ ਦੇ ਕਮਰ ਨੂੰ ਕਬਜ਼ੇ ਵਿਚ ਲੈ ਲੈਣ ਮਗਰੋਂ ਪਲਟਨ ਦੇ ਜਵਾਨ ਬਾਕੀ ਕਮਰਿਆਂਦੀ ਸਫਾਈ ਕਰਨ ਦਾ ਜਤਨ ਕਰਨ ਲੱਗੇ । ਜਵਾਨਾਂ ਨੂੰ ਅੱਗੇ ਵਧਣ ਰੋਕਣ ਲਈ ਖਾੜਕੂ ਜਾਨ ਤੋੜ ਕੇ ਲੜੇ। ਇਸ ਦੇ ਨਾਲ ਹੀ, ਜਦੋਂ ਪਹਿਲੀ ਮੰਜਲ ਉਤੇ ਇਕ ਵਾਰੀ ਮੁਢਲਾ ਟਿਕਾਣਾ ਬਣ ਗਿਆ ਤਾਂਇਕ ਹੋਰ ਪਲਟਣ ਪਹਿਲੇ ਤਰੀਕੇ ਨਾਲ ਹੀ ਦੂਜੀ ਮੰਜ਼ਲ ਉਤੇ ਚੜ੍ਹ ਗਈ ਅਤੇ ਉਹ ਵੀ ਦਹ-ਬਦਹ ਲੜਾਈ ਵਿਚ ਫਸ ਗਈ। ਇੱਚਰ ਨੂੰ ਰਾਖਵੀਂ ਪਲਟਨ ਪਹਿਲੀ ਮੰਜ਼ਲ ਦੀ ਸਫਾਈ ਦੀ ਰਫਤਾਰ ਵਧਾਉਣ ਵਿੱਚ ਮਦਦ ਕਰਨ ਲਗੀ।
ਹੁਣ ਤੱਕ, ਹੇਠਲੀ ਮੰਜ਼ਲ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰ ਲਿਆ ਗਿਆ ਸੀ। ਅਤੇ ਹੋ ਰਹੀ ਕਾਰਵਾਈ ਦੀ ਰਫਤਾਰ ਤਿੱਖੀ ਕਰਨ ਲਈ, ਇਕ ਪਲਟਨ ਨੇ ਛੱਤੇ ਹੋਏ ਬਰਾਂਡੇ ਦੇ ਅਖੀਰ ਉਤੇ ਬਣੀਆਂ ਪੌੜੀਆਂ ਚੜ੍ਹਨ ਲਈ ਹੰਭਲਾ ਮਾਰਿਆ ਤਾਂ ਜੇ ਉਪਰਲੀਆਂ ਮੰਜ਼ਲਾਂ ਦੀ ਸਫਾਈ ਕਰਨ ਲੱਗੇ ਜਵਾਨਾਂ ਨਾਲ ਛੇਤੀ ਤੋਂ ਛੇਤੀ ਸਬੰਧ ਜੁੜ ਜਾਏ। ਪੌੜੀਆਂ ਚੜ੍ਹਦੇ ਜਵਾਨਾਂ ਉਤੇ ਅਚਨਚੇਤ ਬਹੁਤ ਹੀ ਨੇੜਿਓਂ ਕਾਰਬਾਈਨ ਦੀਆਂ ਗੋਲੀਆਂ ਵਰ੍ਹੀਆਂ। ਇਹ ਗੋਲੀਆਂਇਕ ਝੀਤ ਵਿਚੋਂ ਆਈਆਂ ਸਨ ਜਿਹੜੀ ਖਾੜਕੂਆਂਨੇ ਪੌੜੀਆਂਦੇ ਨਾਲ ਲਗਦੀ ਕੰਧ ਵਿੱਚ ਪਾੜ ਪਾ ਕੇ ਬਣਾਈ ਸੀ। ਹਰ ਜਵਾਨ ਜ਼ਖਮੀ ਹੋਏ ਤੇ ਮਰੇ, ਪਰ ਉਹਨਾਂ ਨੇ ਲੋੜੀਂਦੀ ਜਵਾਬੀ ਕਾਰਵਾਈ ਕੀਤੀ ਅਤੇ ਛੇਤੀ ਹੀ ਸਬੰਧ ਜੋੜ ਲਿਆ ।ਬਟਾਲੀਅਨ ਬੜੀ ਬਹਾਦਰੀ ਨਾਲ ਲੜੀ ਅਤੇ ਇਸ ਬੇਹੱਦ ਜ਼ਿਆਦਾ ਮੋਰਚੇਬੰਦ ਖੇਤਰ ਵਿਚ 145 ਖਾੜਕੂਆਂ ਦੀਆਂ ਜਾਨਾਂ ਗਈਆਂ । ਖੁਦ ਗਾਰਦ ਦੇ 19 ਜਵਾਨ ਮਰੇ ਅਤੇ 53 ਜਖਮੀ ਹੋਏ (ਉਹਨਾਂ ਦੀ ਲੜਾਕੂ ਗਿਣਤੀ ਦਾ ਤਕਰੀਬਨ ਵੀਹ ਫਸਦੀ) ।ਰਾਤ ਦੇ ਤਕਰੀਬਨ ਇਕ ਵਜੇ ਤੱਕ, ਉਹਨਾਂ ਨੇ ਆਪਣਾ ਮਨੋਰਥ ਪੂਰਾ ਕਰ ਲਿਆ। ਸੀ ਅਤੇ ਉਸ ਵੇਲੇ ਉਹਨਾਂ ਦਾ ਪੂਰਾ ਧਿਆਨ ਸਰੋਵਰ ਪਾਰ ਅਤੇ ਅਕਾਲ ਤਖ਼ਤ ਤੇਇਸ ਦੀਆਂ ਵੱਖੀਆਂ ਵਾਲੀਆਂ ਇਮਾਰਤਾਂ ਦੇ ਉਹਨਾਂ ਮੋਰਚਿਆਂਉਤੇ ਕਾਰਗਰ ਗੋਲਾਬਾਰੀ ਕਰਨ ਵਲ ਸੀ ਜਿਨ੍ਹਾਂ ਨੇ ਕਮਾਂਡੋਆਂ ਤੇ ਐਸ. ਐਫ. ਐਫ. ਲਈ ਜਿਊਣਾ ਦੁਬਰ ਕੀਤਾ ਹੋਇਆ ਸੀ। ਉਧਰ ਕਮਾਂਡ ਸਭ ਪਾਸਿਆਂ ਤੋਂ ਨਜ਼ਰ ਹੇਠ ਗੋਲੀਆਂ ਦੀ ਮਾਰ ਵਿੱਚ ਤ ਦੇ ਬਾਵਜੂਦ ਹੌਲੀ ਹੌਲੀ ਅਕਾਲ ਤਖ਼ਤ ਵੱਲ ਸਰਕ ਰਹੇ ਸਨ।
ਅਕਾਲ ਤਖਤ ਦੀਆਂ ਪੰਜਾਂ ਹੀ ਪਰਾਤਾਂ ਉੱਤੇ ਪੂਰੀ ਤਰਾਂ ਮਰਚਲਦੀ ਕੀਤਾ ਹੋਈ ਸੀ ਅਤੇ ਬਹੁਤ ਜਿਆਦਾ ਗਿਣਤੀ ਵਿਚ ਸਵੈਚਾਲਕ ਹਰਿਆਤ ਦਿਣ ਕੀਤੇ ਗਏ ਸਨ । ਸਭ ਖਿੜਕੀਆਂ ਬਾਲਕੋਨੀਆਂ ਅਤੇ ਹੋਰ ਭਰਨੇਤਰ ਅ ਦੀ ਚਿਣਾਈ ਜਾ ਰੇਤ ਦੇ ਬਰਿਆ ਨਾਲ ਬੰਦ ਕਰ ਦਿੱਤੇ ਗਏ ਸਨ ।ਇਹਨਾਂ ਵਿਚ ਛੋਟੇ ਛੁਟੋ ਮਘਰ ਰੱਖੇ ਗਏ ਸਨ ਜਿਨ੍ਹਾਂ ਵਿਚ ਮਸ਼ੀਨ ਗੰਨਾਂਗਲੀਆਂ ਵਰ੍ਹਾ ਭਰੀਆਂ ਸਨ। ਉਚੇਰੇ ਚਬੂਤਰਿਆਂ ਤੋਂ ਹੇਠਾਂ ਖੁਲ੍ਹੀ ਥਾਂ ਵਿਚ ਰੁਕ ਰੁਕ ਕੇ ਗਰਨੇਡ 2 ਜਾ ਰਹੇ ਸਨ। ਇਮਾਰਤ ਦੇ ਤਹਿਖਾਨੇ ਵਿਚ ਕੰਧਾਂ ਦੇ ਪਵਿਤਰ ਸੰਗਮਰਮਰ ਨੂੰ ਕਟ ਕੇ ਪੱਕੇ ਮੋਰਚੇ ਵੀ ਬਣਾਏ ਗਏ ਸਨ। ਇਸੇ ਤਰ੍ਹਾਂ ਅਕਾਲ ਤਖਤ ਪਛਮਦੀਦ-ਮੰਜਲੀ ਇਮਾਰਤ ਨਿਸ਼ਾਨ ਸਾਹਿਬ ਵਾਲੀ ਇਮਾਰਤ ਅਤੇਦ ਡਿਉੜੀ ਤੋਂ, ਹੇਠਾਂ ਖੁਲ੍ਹੇ ਚੰਗਾਨ ਵਿੱਚ ਤਬਾਹਕੁੰਨ ਗੋਲੀਆਂ ਵਰ੍ਹਾਈਆਂ ਜਾ ਰਹੀਆਂ ਸਨ ਅਤੇ ਇਹ ਥਾਂ ਇਕ ਆਦਰਸ਼ ਕਤਲਗਾਹ ਬਣੀ ਹੋਈ ਸੀ।
ਪੈਰਾ ਕਮਾਂਡਿਆਂ ਦੀ ਮੁਖ ਟਲੀ ਦੌੜ ਕੇ ਦਰਸ਼ਨੀ ਡਿਉੜੀ ਵਲ ਵਧੀ।ਉਹ ਇਸ ਵਿਚ ਪੈਰ ਧਰਨ ਦੀ ਥਾਂ ਬਣਾਉਣ ਦਾ ਸਿਰਤੜ ਜਤਨ ਕਰ ਰਹੀ ਸੀ ਕਿਉਂਕਿ ਐਸ.ਐਫ.ਐਫ. ਦੀਆਂ ਟੋਲੀਆਂ ਨੇ ਗੈਸ ਦੰਗਲੇ ਇਕ ਹੀ ਦਾਗਣੇ ਸਨ ।ਦਰਸ਼ਨੀ ਡਿਉੜੀ ਉਤੇ ਆਪਣੇ ਪਹਿਲੇ ਹੀ ਧਾਵੇ ਵਿਚ ਚਾੜ੍ਹੇ ਗਏ ਜਵਾਨਾਂ ਵਿਚ ਸਿਰਫ 12 ਹੀ (ਕੁਤਜ਼ਖਮੀਆਂ ਸਮੇਤ ਆਪਣੀ ਮੰਜਲ ਤਪਚ ਸਕੇ ।ਬਾਕੀ ਮਾਰੇ ਗਏ ਜਿਨ੍ਹਾਂ ਵਿਚ ਟੈਲੀ ਦਾ ਕਮਾਂਡਰ, ਮੇਜਰ ਪ੍ਰਕਾਸਦੰਦ ਕਰਦ ਉਸ ਤੋਂ ਮਗਰ ਦੂਜਾ ਕਮਾਨ ਅਫਸਰ ਅਤੇ ਦੇ ਉਸ ਦੇ ਦਸਤਿਆਂ ਦੇ ਆਗੂ ਸ਼ਾਮਲ ਸਨ ।ਨਿਸ਼ਾਨ ਸਾਹਿਬ ਅਤੇ ਦਰਸ਼ਨੀ ਡਿਉੜੀ ਦੇ ਵਿਚਕਾਰ ਤਕਰੀਬਨ 20 ਮੀਟਰ ਦੀ ਇਹ ਥੋੜੀ ਜਿਹੀ ਥਾਂ ਮੁਰਦਿਆਂ ਅਤੇ ਫੱਟੜਾਂ ਨਾਲ ਅੱਟੀ ਪਈ ਸੀ । ਪਰੰਤੂ ਜਿਹੜੇ ਥੋੜੇ ਜਿਹੇ ਦਰਸ਼ਨੀ ਡਿਉੜੀ ਤੱਕ ਪਹੁੰਚ ਗਏ ਸਨ ਉਹ ਟਿੱਕ ਕੇ ਸਹੀ ਸਹੀ ਜਵਾਬੀ ਗੋਲਾਬਾਰੀ ਕਰਨ ਦੇ ਸਮਰਥ ਹੋ ਸਕੇ ਜਿਸ ਨਾਲ ਇਕ ਤਾਂ ਖਾੜਕੂਆਂ ਉੱਤੇ ਕੁਝ ਦਬਾ ਵਧਿਆ ਅਤੇ ਦੂਜੇ ਖੁਲ੍ਹੀ ਥਾਂ ਵਿੱਚ ਪਏ ਸਾਡੇ ਫਟੱੜਾਂ ਉਤੇ ਵਰ੍ਹਦੀਆਂ ਗੋਲੀਆਂ ਦਾ ਜ਼ੋਰ ਘਟਿਆ।
ਇਸ ਪੜਾ ਉਤੇ ਪੈਰਾ ਕਮਾਂਡਿਆਂ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਕੇ. ਸੀ. ਪੰਦਾ ਨੇ ਆਪਣੀ ਇਕ ਹੋਰ ਟੈਲੀ ਨੂੰ ਹੁਕਮ ਦਿੱਤਾ ਕਿ ਉਹ ਦਰਸ਼ਨੀ ਡਿਉੜੀ ਵਿਚ ਪਹੁੰਚਣ ਵਾਲੇ ਥੋੜੇ ਜਿਹੇ ਜਵਾਨਾਂ ਲਈ ਕੁਮਕ ਬਣ ਕੇ ਅਪੜੇ। ਕਮਾਂਡਿੰਗ ਅਫਸਰ ਨੇ ਆਪ ਆਪਣੇ ਸੂਬੇਦਾਰ ਮੇਜਰ ਅਤੇ 30 ਕਮਾਂਡ ਨਾਲ ਲੈ ਕੇ ਦਰਸ਼ਨੀ ਡਿਉੜੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਇਕ ਨਵਾਂ ਧਾਵਾ ਬੋਲਿਆ, ਪਰ ਉਹਨਾਂ ਨੂੰ ਬੜਾ ਭਾਰੀ ਨੁਕਸਾਨ ਪਹੁੰਚਾ।ਬਟਾਲੀਅਨ ਦਾ ਸੂਬੇਦਾਰ ਮੇਜਰ ਵੀ ਜ਼ਖਮੀ ਹੋ ਗਿਆ ਸੀ। ਪੈਰਾ ਕਮਾਂਡਿਆਂ ਨੇ ਕਮਾਲ ਦੀ ਦਲੋਰੀ ਵਖਾਈ ਸੀ। ਇਹ ਗੱਲ ਉਹਨਾਂ ਨੂੰ ਹੋਏ ਭਾਰੀ ਨੁਕਸਾਨ ਤੋਂ ਵੇਖੀ ਜਾ ਸਕਦੀ ਹੈ— 17 ਮਰੇ ਅਤੇ 31 ਜ਼ਖਮੀ ਹੋਏ। ਹੁਣ ਤੱਕ ਸਾਡੇ ਮਨਾਂ ਵਿਚ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਚੰਗਾਨ ਦੇ ਚੁਫੇਰੇ ਦੇ ਖੇਤਰ ਵਿੱਚ ਜੋ ਸਚਮੁਚ ਮੌਤ ਦਾ ਫੰਦਾ ਬਣ ਗਈ ਸੀ, ਖਾੜਕੂ ਬੜੀ ਮਜ਼ਬੂਤੀ ਨਾਲ ਪੈਰ ਜਮਾਈ ਬੈਠੇ प्रठ।
ਬਾਦ ਵਿੱਚ ਅਕਾਲ ਤਖ਼ਤ ਦੀ ਇਮਾਰਤ ਵਿਚੋਂ ਜਿੱਨੀ ਗਿਣਤੀ ਵਿੱਚ ਹਥਿਆਰ ਕਾਬੂ ਕੀਤੇ ਗਏਅਤੇ ਉਹਨਾਂ ਮੋਰਚਿਆਂ ਦੀ ਡੂੰਘੀ ਪੜਤਾਲ ਤੋਂ ਜਿਨ੍ਹਾਂ ਵਿਚ ਉਹ ਤਾਇਨਾਤ ਸਨ. ਇਹ ਅੰਦਾਜਾ ਲਗਦਾ ਹੈ ਕਿ ਖ਼ੁਦ ਅਕਾਲ ਤਖ਼ਤ ਵਿਚ ਹੀ 100 ਹਥਿਆਰਬੰਦ ਖਾੜਕੂ ਡੇਰਾ ਲਾਈ ਬੈਠੇ ਸਨ। ਜਿਸ ਵੇਲੇ ਪੈਰਾ- ਕਮਾਂਡ ਦਰਸ਼ਨੀ ਡਿਉੜੀ ਵਿਚ ਇਕ ਮਹਿਫੂਜ਼ਟਿਕਾਣਾ ਬਣਾਉਣ ਲਈ ਬਾਰ ਬਾਰ ਜਤਨ ਕਰ ਰਹੇ ਸਨ, ਕਮਾਂਡਿਆਂ ਦੀ ਇਕ ਤੀਜੀ ਟੋਲੀ ਨਿਸ਼ਾਨ ਸਾਹਿਬ ਦੇ ਉਤਰ ਵਾਲੀ ਇਮਾਰਤ ਦੀ ਪਹਿਲੀ ਮੰਜ਼ਲ ਦੇ ਚਬੂਤਰੇ ਉੱਤੇ ਚਲੀ ਗਈ। ਇਥੋਂ ਇਹਨਾਂ ਜਵਾਨਾਂ ਨੇ ਅਕਾਲ ਤਖ਼ਤ ਅਤੇ ਇਸ ਦੇ ਦਖਣ ਪਛਮ ਵਾਲੀ ਲਾਲ ਇਮਾਰਤ ਉੱਤੇ ਸਵੈਚਾਲਕ ਹਥਿਆਰਾਂ ਨਾਲ ਗੋਲੀਆਂ ਵਰ੍ਹਾਈਆਂ ਤਾਂ ਜੋ ਦਰਸ਼ਨੀ ਡਿਉੜੀ ਦੇ ਅੰਦਰ ਤੇ ਆਸ ਪਾਸ ਦੀਆਂਦੋ ਟੋਲੀਆਂ ਵਲੋਂ ਖਾੜਕੂਆਂ ਦਾ ਧਿਆਨ ਹਟਾਇਆ ਜਾਏ। ਗਾਰਦ ਦੇ ਜਵਾਨ ਵੀ ਉਤਰੀ ਬਾਹੀ ਦੀਆਂ ਉਤਲੀਆਂ ਛੱਤਾਂ ਉਤੋਂ ਜੋ ਇਸ ਵੇਲੇ ਉਹਨਾਂ ਦੇ ਕਬਜ਼ੇ ਵਿਚ ਸਨ ਇਹਨਾਂ ਇਮਾਰਤਾਂ ਵਿਚਲੇ ਖਾੜਕੂਆਂ ਉਤੇ ਗੋਲੀਆਂ ਵਰ੍ਹਾ ਕੇ ਉਹਨਾਂ ਦਾ ਧਿਆਨ ਖਿਚ ਰਹੇ ਸਨ।
ਐਸ.ਐਫ. ਐਫ. ਦੀ ਗੈਸ ਦੇ ਗੋਲੇ ਸੁੱਟਣ ਵਾਲੀ ਟੋਲੀ ਜਿਹੜੀ ਇਸ ਵੇਲੇ ਗਾਰਦ ਦੇ ਕਬਜ਼ੇ ਹੇਠਲੀ ਇਮਾਰਤ ਦੇ ਬੰਦ ਬਰਾਂਡੇ ਵਿੱਚ ਸੀ, ਦਰਸ਼ਨੀ ਡਿਉੜੀ ਵੱਲ ਇਸ ਆਸ ‘ਤੇ ਵਧੀ ਕਿ ਪੈਰਾ-ਕਮਾਂਡ ਮਹਿਫੂਜ਼ ਟਿਕਾਣੇ ਵਿੱਚ ਹਨ। ਅਜਿਹਾ ਕਰ ਕੇ, ਉਹਨਾਂ ਨੇ ਵੀ ਖੁਲ੍ਹੀ ਪਰਕਰਮਾਂ ਵਿਚ ਅਕਾਲ ਤਖ਼ਤ, ਤੋਸ਼ਾਖਾਨਾ, ਲਾਲ ਇਮਾਰਤ, ਉਤਰੀ ਬਾਹੀ ਦੀਆਂ ਉਤਲੀਆਂ ਛੱਤਾਂ ਅਤੇ ਹਰਿਮੰਦਰ ਸਾਹਿਬ ਤੋਂ ਇਕਸਾਰ ਵਰ੍ਹਦੀਆਂ ਗੋਲੀਆਂ ਨਾਲ ਬੜੇ ਜਵਾਨ ਮਰਵਾਏ ਅਤੇ ਜ਼ਖ਼ਮੀ ਕਰਾਏ। ਟੈਲੀ ਦੇ ਥੋੜੇ ਜਿਹੇ ਬੰਦੇ ਦਰਸ਼ਨੀ ਡਿਉੜੀ ਤੋਂ 20 ਮੀਟਰ ਦੀ ਦੂਰੀ ਤੱਕ ਪਹੁੰਚ ਗਏ ਅਤੇ ਉਹਨਾਂ ਨੇ ਅਕਾਲ ਤਖ਼ਤ ਦੀਆਂ ਖਿੜਕੀਆਂ ਤੇ ਬਾਲਕੋਨੀਆਂ ਵਿੱਚ ਗੈਸ-ਗੋਲੇ ਸੁਟਣੇ ਸ਼ੁਰੂ ਕਰ ਦਿੱਤੇ, ਪਰ ਇਹ ਵੀ ਕੋਈ ਜ਼ਿਆਦਾ ਗੋਲੇ ਨਾ ਸੁਟ ਸਕੇ ਕਿਉਂਕਿ ਮਰਨ ਤੇ ਫੱਟੜ ਹੋਣ ਵਾਲਿਆਂ ਦੀ ਗਿਣਤੀ ਬਹੁਤ ਬੁਰੀ ਤਰ੍ਹਾਂ ਵਧਦੀ ਜਾ ਰਹੀ ਸੀ। ਐਸ.ਐਫ.ਐਫ. ਦੇ ਕੁਝ ਕਮਾਂਡੋ ਨਿਸ਼ਾਨ ਸਾਹਿਬ ਦੀ ਇਮਾਰਤ ਦੇ ਨੇੜੇ ਮੁਕਾਬਿਲਤਨ ਮਹਿਫੂਜ਼ਥਾਂ ਲਭਣ ਵਿਚ ਕਾਮਯਾਬ ਹੋ ਗਏ ਸਨ ਤੇ ਉਹਨਾਂ ਨੇ ਵੀ ਉਸ ਥਾਂ ਤੋਂ ਅਕਾਲ ਤਖ਼ਤ ਵੱਲ ਗੈਸ-ਗੋਲੇ ਸੁੱਟੇ ।ਪਰ ਸਾਡੇ ਪੈਂਤੜੇ ਦਾ ਇਹ ਹਿੱਸਾ ਸਫਲ ਨਾ ਹੋਇਆ । ਕਾਰਨ ਇਹ ਸਨ:
(ੳ) ਅਕਾਲ ਤਖ਼ਤ ਦੀਆਂ ਸਾਰੀਆਂ ਖਿੜਕੀਆਂ, ਦਰਵਾਜ਼ੇ ਅਤੇ ਝਰੱਖੇ ਇੱਟਾਂ ਦੀ ਚਿਣਾਈ ਨਾਲ ਜਾਂ ਰੇਤ ਦੇ ਬੋਰਿਆਂ ਨਾਲ ਪੂਰੀ ਤਰ੍ਹਾਂ ਬੰਦ ਸਨ ਜਿਨ੍ਹਾਂ ਵਿੱਚ ਨਿੱਕੀਆਂ ਨਿੱਕੀਆਂ ਝੀਤਾਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਖਾੜਕੂ ਗੋਲਾਬਾਰੀ ਕਰ ਰਹੇ ਸਨ। ਇਹਨਾਂ ਬਹੁਤ ਨਿੱਕੀਆਂ ਨਿੱਕੀਆਂ ਝੀਤਾਂ ਰਾਹੀਂ ਗੈਸ ਦੇ ਗੋਲੇ ਇਮਾਰਤਾਂ ਦੇ ਕਮਰਿਆਂ ਵਿਚ ਸੁੱਟ ਸਕਣਾ ਬਿਲਕੁਲ ਅਸੰਭਵ ਸੀ।
(ਅ) ਖਾੜਕੂਆਂ ਵਲੋਂ ਤੀਬਰ ਬਹੁ-ਪਾਸੜ ਗੋਲਾਬਾਰੀ ਸਦਕਾ ਸਾਡੀ ਸੈਨਾ ਦੇ ਜਵਾਨ ਏਨਾ ਕੁ ਨਜ਼ਦੀਕ ਨਹੀਂ ਸੀ ਪਹੁੰਚ ਸਕੇ ਜਿਥੋਂ ਕੁਝ ਹੱਦ ਤੱਕ ਸਹੀ ਨਿਸ਼ਾਨੇ ਉਤੇ ਗੋਲਾਬਾਰੀ, ਹੋ ਸਕਦੀ।
(ੲ) ਬਹੁਤੇ ਗੋਲਿਆਂ ਦੇ ਗੈਸ ਡਿਸਪੈਨਸਰ ਕੰਧਾਂ ਨਾਲ ਵਜ ਕੇ ਪਰਕਰਮਾ ਵਿੱਚ ਆ ਡਿਗਦੇ ਤੇ ਉਹਨਾਂ ਦਾ ਸਾਡੇ ਜਵਾਨਾਂ ਉਤੇ ਅਸਰ ਹੁੰਦਾ। (ਸ) ਬਹੁਤ ਤੇਜ਼ ਹਵਾ ਕਾਰਨ ਧੂਏਂ ਦਾ ਰੁਖ਼ ਅਕਾਲ ਤਖ਼ਤ ਤੋਂ ਦੂਜੇ ਪਾਸੇ ਹੋ ਜਾਂਦਾ ਸੀ ।ਇਸ ਪ੍ਰਕਾਰ.ਐਸ.ਐਫ.ਐਫ. ਵਾਲੇ ਅਕਾਲ ਤਖ਼ਤ ਵਿਚ ਗੈਸ ਸੁਟਣ ਦਾ ਆਪਣਾ ਮੁਢਲਾ ਮਨੋਰਥ ਹੀ ਪੂਰਾ ਕਰਨੋਂ ਅਸਮਰਥ ਸਨ ਜਿਸ ਤੋਂ ਮਗਰੋਂ ਉਹਨਾਂ ਨੇ ਪੈਰਾ-ਕਮਾਂਡੋਆਂ ਨਾਲ ਮਿਲ ਕੇ ਖਾੜਕੂਆਂ ਦੇ ਗੜ੍ਹ ਨੂੰ ਭਾਰੀ ਸੱਟ ਮਾਰਨੀ ਸੀ। ਐਸ.ਐਫ.ਐਫ. ਵਾਲਿਆਂ ਨੇ ਹਿੰਮਤ ਤੇ ਹੌਸਲੇ ਦਾ ਪ੍ਰਦਰਸ਼ਨ ਕੀਤਾ ਜੋ ਕਿ ਉਹਨਾਂ ਦੇ ਜਵਾਨਾਂ ਨੂੰ ਪਹੁੰਚੇ ਨੁਕਸਾਨ ਤੋਂ ਵੇਖਿਆ ਜਾ ਸਕਦਾ ਹੈ। ਲਗਪਗ ਪੰਜਾਹ ਦੀ ਗਿਣਤੀ ਵਿਚੋਂ ਸਤਾਰਾਂ ਬੰਦੇ ਮਰੇ ਤੋਂ ਜ਼ਖਮੀ ਹੋਏ (ਤੀਹ ਫੀ ਸਦੀ ਤੋਂ ਬਹੁਤੇ)।
ਆਓ, ਹੁਣ ਇਹ ਵੇਖੀਏ ਕਿ ਹਰਿਮੰਦਰ ਸਮੂਹ ਦੇ ਸਾਮ੍ਹਣੇ ਪਾਸੇ ਕੀ ਹੋ ਰਿਹਾ ਸੀ । 26 ਮਦਰਾਸ ਨੇ ਜਲ੍ਹਿਆਂਵਾਲਾ ਬਾਗ ਵਿਚ ਆਪਣੇ ਮਿਲਣ-ਸਥਾਨ ਤੋਂ ਹਰਿਮੰਦਰ ਦੇ ਪੂਰਬੀ ਦੁਆਰ ਵੱਲ ਵਧਣਾ ਸੀ ਜਿਥੋਂ ਇਸ ਨੇ ਅੰਦਰ ਦਾਖਲ ਹੋਣਾ ਸੀ। ਇਸ ਦਾ ਮਿਸ਼ਨ ਸੀ ਪਰਕਰਮਾ ਦੇ ਨਾਲ ਨਾਲ ਪਛਮੀ ਬਾਹੀ ਨੂੰ ਹਿਫਾਜ਼ਤ ਵਿਚ ਲੈਣਾ ਜਦੋਂ ਕਿ ਗਾਰਦ ਵਾਲੇ ਉਤਰੀ ਬਾਹੀ ਵਿਚ ਇਹੋ ਕੰਮ ਕਰ ਰਹੇ ਸਨ । ਦੱਖਣੀ ਦੁਆਰ (ਮੁਖ ਦੁਆਰ ਦੇ ਐਨ ਸਾਮ੍ਹਣੇ) ਤੋਂ ਦਾਖਲ ਹੋਣ ਦਾ ਮਾਮਲਾ ਸ਼ੁਰੂ ਵਿੱਚ ਹੀ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਇਲਾਕਾ ਬੜਾ ਤੰਗ ਤੇ ਭੀੜਾ ਸੀ ਜਿਸ ਵਿਚੋਂ ਟੈਂਕ ਨਹੀਂ ਲੰਘ ਸਕਦੇ ਸਨ, ਜਿਨ੍ਹਾਂ ਨੇ ਪਿਆਦਾ ਸੈਨਿਕਾਂਲਈ ਢਾਲ ਦਾ ਕੰਮ ਦੇਣਾ ਸੀ ਅਤੇ ਅਤਿਵਾਦੀਆਂਦੇ ਮੋਰਚੇ ਵੀ ਬੇਕਾਰ ਕਰਨੇ ਸਨ ਵਰਨਾਂ ਉਹਨਾਂ ਨੇ ਜਵਾਨਾਂ ਦੇ ਅੰਦਰ ਜਾਣ ਵਿਚ ਗੰਭੀਰ ਅੜਿਕਾ ਪਾਉਣਾ ਸੀ । ਪਰੰਤੂ 9 ਗੜਵਾਲ ਰਾਈਫਲ (15ਪਿਆਦਾ ਡੀਵੀਜ਼ਨ ਦੀ ਪਿਆਦਾ ਬਟਾਲੀਅਨ ਜਿਹੜੀ ਅੰਤ ਵਿੱਚ ਮੈਨੂੰ ਦਿੱਤੀ ਗਈ ਤਾਂ ਜੋ ਕਿਸੇ ਅਚਨਚੇਤੀ ਲੋੜ ਵੇਲੇ ਵਰਤੀ ਜਾ ਸਕੇ) ਦੀਆਂ ਦੋ ਕੰਪਨੀਆਂ ਲੁਕ-ਛਿਪ ਕੇ ਦੱਖਣੀ ਦੁਆਰ ਦੇ ਅਤਿ ਨੇੜੇ ਉਸ ਵੇਲੇ ਲਿਆਂਦੀਆਂ ਗਈਆਂ ਜਿਸ ਵੇਲੇ ਖਾੜਕੂਆਂ ਦਾ ਧਿਆਨ ਉਤਰੀ ਬਾਹੀ ਅਤੇ ਅਕਾਲ ਤਖ਼ਤ ਕੋਲ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੇ ਖਿਚਿਆ ਹੋਇਆ ਸੀ।
26 ਮਦਰਾਸ ਨੇ ਦੱਖਣੀ ਬਾਹੀ ਨੂੰ ਕਬਜ਼ੇ ਵਿਚ ਲੈਂਦਿਆਂ ਹੋਇਆਂ, ਅਖੀਰ ਐਸ.ਐਫ.ਐਫ. ਤੇ ਪੈਰਾ-ਕਮਾਂਡਿਆਂ ਨਾਲ ਉਥੇ ਜਾ ਮਿਲਣਾ ਸੀ ਜਿਥੇ ਪਛਮੀ ਤੇ ਦਖਣੀ ਬਾਹੀ ਮਿਲਦੀਆਂ ਹਨ। ਬਟਾਲੀਅਨ ਨੇ ਟੈਂਕਾਂ ਤੇ ਬਕਤਰਬੰਦ ਗੱਡੀਆਂਦੇ ਪਿੱਛੇ ਪਿੱਛੇ 10 ਵਜੇ ਰਾਤ ਦੇ ਮਿਥੇ ਵਕਤ ਉਤੇ ਜਲ੍ਹਿਆਂਵਾਲਾ ਬਾਗ ਤੋਂ ਕੂਚ ਕਰ ਦਿੱਤਾ। ਪਰੰਤੂ ਇਸ ਗੱਲ ਦੇ ਬਾਵਜੂਦ ਕਿ ਉਹਨਾਂ ਦੇ ਅੱਗੇ ਅੱਗੇ ਟੈਂਕ ਸਨ ਮੁਹਰੇ ਤੁਰਦੀ ਆਉਂਦੀ ਕੰਪਨੀ ਉੱਤੇ ਲੁਕਵੇਂ ਮੋਰਚਿਆਂ ਤੋਂ ਕਾਰਗਰ ਤੇ ਅਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਇਹ ਮੋਰਚੇ ਲੰਗਰ ਦੀ ਇਮਾਰਤ ਗੁਰੂ ਰਾਮਦਾਸ ਦੀ ਸਰਾਂ,ਐਸ.ਜੀ.ਪੀ.ਸੀ ਦੀ ਇਮਾਰਤ ਮੰਜੀ ਸਾਹਿਬ ਅਤੇ ਇਮਾਰਤ ਸਮੂਹ ਦੀ ਦੱਖਣ ਪੂਰਬੀ ਨਕਰ ਵਿੱਚ ਬਣੇ ਗੁਰਦਵਾਰਾ ਬਾਬਾ ਅਟੱਲ ਰਾਏ ਦੀਆਂ ਛੱਤਾਂ ਉੱਤੇ ਬਣੇ ਹੋਏ ਸਨ। ਅਸਪਾਤੀ ਫਾਟਕ ਨੂੰ ਤੋੜ ਕੇ ਖੋਲ੍ਹਣ ਵਿਚ ਆਈ ਮੁਸ਼ਕਲ ਕਾਰਨ ਜਿਸ ਦਾ ਮੈਂ ਪਹਿਲਾਂ ਜ਼ਿਕਰ ਕਰ ਚੂਕਾ ਹਾਂ ਪਰਕਰਮਾਂ ਵਿਚ ਦਾਖਲ ਹੋਣ ਵਿਚ ਵੀ ਚੋਖੀ ਦੇਰ ਹੋ ਗਈ ਸੀ ।ਦਸਤੇ ਜਿਉ ਹੀ ਫਾਟਕ ਤੋਂ ਤੀਹ ਮੀਟਰ ਦੇ ਅੰਦਰ ਦੇ ਇਲਾਕੇ ਵਿਚ ਪਹੁੰਚੇ ਉਹ ਇਕ ਵਾਰੀ ਫੇਰ ਗੋਲੀਆਂ ਦਾ ਨਿਸ਼ਾਨਾ ਬਣੇ ਕੇਵਲ ਨਾਲ ਵਾਲੀਆਂ ਇਮਾਰਤਾਂ ਤੋਂ ਹੀ ਨਹੀਂ ਸਗੋਂ ਖੁਦ ਡਿਉੜੀ (ਫਾਟਕ) ਤੋਂ ਵੀ। ਫਾਟਕ ਉਤਲੀਆਂ ਦੇ ਦਰਮਿਆਨੀਆਂ ਮਸ਼ੀਨ ਗੱਨਾਂ ਨੂੰ ਜਿਹੜੀਆਂ ਰਾਹ ਰੋਕਦੀਆਂ ਸਨ ਚੁਪ ਕਰਾਉਣਾ ਜ਼ਰੂਰੀ ਸੀ। ਇਕ ਸੈਕਸ਼ਨ ਹੋਰ ਨੇੜੇ ਹੋਇਆ ਅਤੇ ਉਸ ਨੇ ਇਹਨਾਂ ਮੋਰਚਿਆਂ ਨੂੰ ਬੇਕਾਰ ਕਰਨ ਦੀ ਆਸ ਵਿਚ ਕਈ ਗਰਨੇਡ ਸੁੱਟੇ ਪਰ ਬਹੁਤੀ ਸਫਲਤਾ ਨਾ ਮਿਲੀ। ਕਈ ਪਾਸਿਆਂ ਤੋਂ ਗੋਲੀਆਂ ਦੀ ਮਾਰ ਹੇਠ ਆਉਣ ਦੇ ਫਲਸਰੂਪ ਕੰਪਨੀ ਦਾ ਬੜਾ ਭਾਰੀ ਨੁਕਸਾਨ ਹੋਇਆ, ਜਿਸ ਵਿਚ ਇਸ ਦਾ ਇਕ ਨੌਜਵਾਨ ਅਫਸਰ, ਲੈਫਟੀਨੈਂਟ ਆਰ.ਪੀ.ਰੋਪੇਰੀਆ ਵੀ ਮਾਰਿਆ ਗਿਆ।ਇਸ ਗੱਲ ਦਾ ਅਨੁਮਾਨ ਲਾ ਕੇ ਕਿ ਜੋ ਉਹ ਪੂਰਬੀ ਦੁਆਰ ਤੋਂ ਲੰਘਣ ਵਾਸਤੇ ਅੜੇ ਰਹੇ ਤਾਂ ਉਹਨਾਂ ਦਾ ਹੋਰ ਬੜਾ ਨੁਕਸਾਨ ਹੋਵੇਗਾ, ਕਮਾਂਡਿੰਗ ਅਫਸਰ, ਲੈਫਟੀਨੈਂਟ ਕਰਨਲ ਪਾਨੀਕਰ ਨੇ ਆਪਣੀ ਮੁਢਲੀ ਯੋਜਨਾ ਵਿਚ ਇਕਦਮ ਤਬਦੀਲੀ ਕੀਤੀ ਅਤੇ ਉਹ ਆਪਣੇ ਜਵਾਨਾਂ ਨੂੰ ਇਕ ਵਿਰਲ ਵਿਚੋਂ ਦੱਖਣੀ ਪੱਛਮੀ ਪਾਸੇ ਤੋਂ ਪਰਕਰਮਾ ਵਿਚ ਲੈ ਜਾਣ ਵਿਚ ਸਫਲ ਹੋ ਗਿਆ। ਇਸ ਨਾਲ ਕੁਝ ਸੁਖ ਦਾ ਸਾਹ ਜ਼ਰੂਰ ਆਇਆ ਪਰ ਅੱਗੇ ਵਧਣ ਦੀ ਰਫਤਾਰ ਬੜੀ ਧੀਮੀ ਸੀ ਤੇ ਮੁਕਾਬਲਾ ਬੜਾ ਜ਼ਬਰਦਸਤ ਬਹੁਤ ਕੁਝ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਦੂਜੇ ਪਾਸੇ ਗਾਰਦ ਦੇ ਜਵਾਨਾਂ ਨਾਲ ਹੋਇਆ ਸੀ। ਤਕਰੀਬਨ ਰਾਤ ਦੇ 11 ਵਜੇ ਤੱਕ ਇਹ ਅਨੁਭਵ ਕਰਦਿਆਂ ਕਿ 26 ਮਦਰਾਸ ਆਪਣੇ ਮਿਥੇ ਕਾਰਜ-ਕਰਮ ਤੋਂ ਬਹੁਤ ਪਿੱਛੇ ਰਹਿ ਗਈ ਹੈ, ਦੱਖਣੀ ਘੰਟਾਘਰ ਦੇ ਪ੍ਰਵੇਸ਼-ਦੁਆਰ ਤੋਂ ਕੁਝ ਹੋਰ ਵਸੀਲੇ ਜੁਟਾਉਣ ਦੀਆਂ ਅਚਨਚੇਤੀ ਯੋਜਨਾਵਾਂ ਨੂੰ ਤੁਰਤ ਅਮਲ ਵਿਚ ਲਿਆਂਦਾ ਗਿਆ ।9 ਗੜਵਾਲ ਦੀਆਂ ਦੇ ਕੰਪਨੀਆਂ ਨੂੰ ਆਟਾ ਮੰਡੀ (ਦਖਣੀ ਘੰਟਾਘਰ) ਵਾਲੇ ਦੁਆਰ ਦੀਆਂ ਦੋਹਾਂ ਵਖੀਆਂ ਵਿਚ ਇਕ ਟਿਕਾਣਾ ਬਣਾਉਣ ਦਾ ਕਾਰਜ ਸੌਂਪਿਆ ਗਿਆ ਤਾਂ ਜੋ ਗੋਲੀਆਂ ਦੀ ਟੇਕ ਦੇ ਕੇ 26 ਮਦਰਾਸ ਦੀ ਸਹਾਇਤਾ ਕੀਤੀ ਜਾਏ ਅਤੇ ਨਾਲੇ, 15 ਕਮਾਉਂ (2 ਕੰਪਨੀਆਂ ਘਟ) ਲਈ ਪੱਕਾ ਆਧਾਰ ਮੁਹੱਈਆ ਕੀਤਾ ਜਾਏ ਤਾਂ ਜੋ ਉਹ ਅੱਗੇ ਲੰਘ ਕੇ ਦੱਖਣ-ਪਛਮੀ ਪਾਸੇ ਤੋਂ’ ਅਕਾਲ ਤਖ਼ਤ ਉਤੇ ਹੱਲਾ ਬੋਲੇ । 15 ਕਮਾਊਂ ਦੀ ਇਹ ਵਿਸ਼ੇਸ਼ ਕਾਰਜ-ਸੈਨਾ ਜਿਹੜੀ ਮੁੱਢ ਵਿਚ ਹੋਸਟਲ ਸਮੂਹ ਵਿਚ ਕਾਰਵਾਈ ਲਈ ਰਾਖਵੀਂ ਰੱਖੀ ਗਈ ਸੀ, ਹੁਣ ਦੋਵਾਂ ਪਾਸਿਆਂ ਤੋਂ ਅਕਾਲ ਤਖ਼ਤ ਵਲ ਜ਼ੋਰ ਨਾਲ ਠਿਲ੍ਹਣ ਦੀ ਫੇਰੀ ਲੋੜ ਨੂੰ ਧਿਆਨ ਵਿਚ ਰਖਦਿਆਂ ਦੱਖਣੀ ਦੁਆਰ ਵਲ ਤੋਰ ਦਿੱਤੀ ਗਈ। ਉਸ ਵੇਲੇ ਤਕ ਹੋਸਟਲ ਸਮੂਹ ਵਿਚ ਹੋ ਰਹੀਆਂ ਕਾਰਵਾਈਆਂ ਠੀਕ ਚਲ ਰਹੀਆਂ ਸਨ, ਅਤੇ ਹੋਸਟਲ ਸਮੂਹ ਲਈ ਇਸ ਰਾਖਵੀਂ ਸ਼ਕਤੀ ਨੂੰ ਦੂਜੇ ਪਾਸੇ ਭੇਜ ਦੇਣ ਨਾਲ ਉਥੇ ਸਫਲਤਾ ਲਈ ਕਿਸੇ ਸੰਕਟ ਦੀ ਸੰਭਾਵਨਾ ਨਹੀਂ ਸੀ।
9 ਗੜਵਾਲ ਦੀਆਂ ਕੰਪਨੀਆਂ ਨੇ 6 ਜੂਨ ਨੂੰ ਰਾਤ ਦੇ 1.30 ਵਜੇ ਤੱਕ ਦੱਖਣੀ ਦੁਆਰ ਦੇ ਦੋਵੇਂ ਪਾਸੇ ਹੇਠਲੀ ਤੇ ਉਤਲੀਆਂ ਮੰਜ਼ਲਾਂ ਉਤੇ ਸਫਲਤਾ ਨਾਲ ਕਬਜ਼ਾ ਕਰ ਲਿਆ । ਇਸ ਵੇਲੇ ਤੱਕ 15 ਕਮਾਉਂ ਕਾਰਜ ਸੈਨਾ, ਲੈਫਟੀਨੈਂਟ ਕਰਨਲ ਐਨ. ਸੀ. ਪੰਤ ਦੀ ਕਮਾਨ ਹੇਠ ਗੜ੍ਹਵਾਲੀਆਂ ਦੇ ਮਜ਼ਬੂਤ ਆਧਾਰ ਉਤੇ ਆਪਣੀਆਂ ਅਗਲੀਆਂ ਕਾਰਵਾਈਆਂ ਲਈ ਆਪਣੀ ਤਿਆਰੀ ਦੀ ਪ੍ਰਕਿਰਿਆ ਵਿੱਚ ਸੀ। ਰਾਤ ਦੇ ਤਕਰੀਬਨ 2 ਵਜੇ ਹਰਿਮੰਦਰ ਸਮੂਹ ਦੇ ਅੰਦਰ ਸਥਿਤੀ ਇਸ ਪ੍ਰਕਾਰ ਸੀ :
(ੳ) 10 ਗਾਰਦ ਦਾ ਭਾਰੀ ਨੁਕਸਾਨ ਹੋਇਆ ਸੀ, ਪਰ ਉਹ ਉਤਰੀ ਬਾਹੀ ਨੂੰ ਕਬਜ਼ੇ ਹੇਠ ਕਰਨ ਵਿਚ ਸਫਲ ਹੋ ਗਈ ਸੀ,ਭਾਵੇਂ ਜ਼ਮੀਨਦੋਜ਼ਲਾਂਘਿਆਂ ਵਿਚ ਲੁਕੇ ਕੁਝ ਖਾੜਕੂ ਅਜੇ ਵੀ ਉਸ ਲਈ ਮਸਲੇ ਖੜੇ ਕਰ ਰਹੇ ਸਨ। (ਅ) 26 ਮਦਰਾਸ ਨੂੰ ਅੜਿਕੇ ਪਏ ਸਨ ਪਰ ਹੁਣ ਦੱਖਣੀ ਬਾਹੀ ਵਿਚ ਪੂਰਬੀ ਤੇ ਦੱਖਣੀ ਦੁਆਰਾਂ ਦੇ ਵਿਚਕਾਰ ਉਸ ਦੇ ਪੈਰ ਇਕਸਾਰ ਜੰਮਦੇ ਜਾ ਰਹੇ ਸਨ ਪਰ ਬੜੀ ਮੁਸ਼ਕਲ ਤੇ ਸਖਤ ਵਿਰੋਧ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ ।
(ੲ) 9 ਗੜਵਾਲਰਾਈਫਲ ਦੀਆਂਦੇ ਕੰਪਨੀਆਂਦੱਖਣੀ ਦੁਆਰ ਦੇ ਦੋਵੇਂ ਪਾਸੇ ਟਿਕਾਣਾ ਬਣਾਉਣ ਵਿਚ ਸਫਲ ਹੋ ਗਈਆਂ ਸਨ।
(ਸ) 1 ਪੈਰਾ-ਕਮਾਂਡ ਤੋਂ ਐਸ.ਐਫ.ਐਫ. ਵਲੋਂ ਅਕਾਲ ਤਖ਼ਤ ਉਤੇ ਜਾ ਚੜ੍ਹਨ ਲਈ ਮੁੜ ਮੁੜ ਕੀਤੇ ਜਤਨ, ਅਕਾਲ ਤਖ਼ਤ ਤੇ ਉਸ ਦੇ ਨਾਲ ਲਗਦੀਆਂ ਇਮਾਰਤਾਂ ਵਿਚੋਂ ਅੰਨ੍ਹੇਵਾਹ ਆਉਂਦੀਆਂ ਗਲੀਆਂ ਕਾਰਨ, ਅਸਫਲ ਰਹੇ ਸਨ।
ਰੱਬ ਸਬੱਬੀ ਇਸ ਪਲ ਗੱਲ ਇਸ ਤਰ੍ਹਾਂ ਹੋਈ ਕਿ ਲੜਾਈ ਦਾ ਤਜਰਬਾ ਰਖਣ ਵਾਲਾ ਬਕਤਰਬੰਦ ਕਰ ਦਾ ਅਫਸਰ ਬ੍ਰੀਗੇਡੀਅਰ ਏ. ਕੇ. ਦੀਵਾਨ ਜਿਹੜਾ ਚਿੱਕੀ ਦੀਵਾਨ ਦੇ ਨਾਂ ਨਾਲ ਪ੍ਰਸਿੱਧ ਹੈ, ਸੰਜਗ ਨਾਲ ਹੀ ਦੱਖਣੀ ਦੁਆਰ ਤੇ ਆ ਗਿਆ। ਉਹ ਅੰਮ੍ਰਿਤਸਰ ਵਿਖੇ 15 ਪਿਆਦਾ ਡੀਵੀਜ਼ਨ ਦਾ ਡਿਪਟੀ ਜਨਰਲ ਆਫੀਸਰ ਕਮਾਂਡਿੰਗ ਸੀ ਅਤੇ ਜਾਤੀ ਤੌਰ ‘ਤੇ ਇਹ ਵੇਖਣ ਆ ਗਿਆ ਸੀ ਕਿ ਉਸ ਦੇ ਡੀਵੀਜ਼ਨ ਦੇ ਦਸਤੇ ਜਿਹੜੇ ਮੈਨੂੰ ਸੌਂਪੇ ਗਏ ਸਨ (ਇਸ ਮਾਮਲੇ ਵਿਚ, 9 ਗੜਵਾਲ) ਆਪਣੀ ਨਿਸਚਿਤ ਥਾਂ ਪਹੁੰਚ ਗਏ ਹਨ। ਇਹ ਇਕ ਸ਼ਾਨਦਾਰ ਮੌਕਾ ਸੀ ਕਿ ਅਸੀਂ ਦੱਖਣ ਪਛਮ ਵਲੋਂ ਅਕਾਲ ਤਖ਼ਤ ਉਤੇ ਟੁੱਟ ਪੈਣ ਲਈ ਇਕ ਕਾਰਵਾਈ ਦੀ ਤਾਲ-ਮੇਲ ਵਾਲੀ ਯੋਜਨਾ ਬਣਾਉਣ ਵਿਚ ਉਸ ਦਾ ਫਾਇਦਾ ਉਠਾਉਂਦੇ। ਕਾਰਨ ਇਹ ਸੀ ਕਿ ਉਤਰ-ਪਛਮ ਵਲੋਂ ਸ਼ੁਰੂ ਕੀਤੀਆਂ ਕਾਰਵਾਈਆਂ ਵਿਚ ਇਕ ਜਮੁਦਆ ਗਿਆ ਸੀ । ਇਹ ਉਸ ਭਾਰੀ ਨੁਕਸਾਨ ਦਾ ਨਤੀਜਾ ਸੀ ਜਿਹੜਾ ਸਾਨੂੰ ਬਰਦਾਸ਼ਤ ਕਰਨਾ ਪਿਆ ਸੀ। ਇਕ ਕਾਰਨ ਇਹ ਵੀ ਸੀ ਸ਼ਬੇਗ ਦੀ ਮਾਰ ਕਰਨ ਦੀ ਸ਼ਕਤੀ ਬਹੁਤੀ ਉਸੇ ਪਾਸੇ ਕੇਂਦਰਿਤ ਸੀ। ਮਾਨਾਂ ਸਨਮਾਨਾਂ ਵਾਲਾ ਸੈਨਿਕ ਦੀਵਾਨ ਹਮੇਸ਼ਾ ਅਮਲ ਦੇ ਮੈਦਾਨ ਵਿਚ ਖੁਸ਼ ਰਹਿੰਦਾ ਹੈ ਅਤੇ ਉਹ ਤੁਰਤ ਆਪਣੇ ਆਪ ਹੀ ਮੈਦਾਨ ਵਿੱਚ ਕੁਦ . ਪਿਆ। ਮੈਂ 26 ਮਦਰਾਸ, 15 ਕਮਾਊਂ (ਦੋ ਕੰਪਨੀਆਂ ਘਟ) ਅਤੇ 9 ਗੜਵਾਲ ਦੀਆਂ ਦੋ ਕੰਪਨੀਆਂ (ਇਕ ਉਚੇਚੀ ਕਾਰਜ-ਸੈਨਾ ਵਜੋਂ ਦਲਬੰਦ) ਉਸ ਦੀ ਕਮਾਨ ਹੇਠ ਦੇ ਦਿੱਤੀਆਂ ਅਤੇ ਆਖਿਆ ਕਿ ਹੁਣ ਨਜ਼ਰਾਂ ਅਕਾਲ ਤਖ਼ਤ ਉਤੇ टिरा लदे।
ਰਾਤ ਦੇ 2.30 ਵਜੇ ਤੱਕ ਉਸ ਨੇ ਗੜਵਾਲੀਆਂ ਅਤੇ ਕਮਾਊਂਨੀਆਂ ਦੀ ਕਮਾਨ ਸੰਭਾਲ ਲਈ। ਮਦਰਾਸੀਆਂ ਨੇ ਅਜੇ ਉਹਨਾਂ ਦੇ ਨਾਲ ਰਲਣਾ ਸੀ।
ਅਕਾਲ ਤਖ਼ਤ ਤੇ ਇਸ ਦੇ ਦਖਣ-ਪੱਛਮ ਵਾਲੀ ਲਾਲ ਇਮਾਰਤ ਤੋਂ ਗੋਲਾਬਾਰੀ ਹੋਰ ਪ੍ਰਚੰਡ ਰੂਪ ਧਾਰਨ ਲੱਗੀ ਕਿਉਂਕਿ ਸਬੇਗ ਨੂੰ ਹੁਣ ਇਹ ਚਾਨਣ ਹੋ ਗਿਆ ਸੀ ਕਿ ਜੇ ਉਹਨਾਂ ਨੇ ਸਾਡੀਆਂ ਸ਼ਕਤੀਆਂ ਉਤੇ ਹੋਰ ਭਾਰੀ ਦਬਾ ਨਾ ਪਾ ਕੇ ਰਖਿਆ ਅਤੇ ਸਵੈਚਾਲਕ ਹਥਿਆਰਾਂ ਤੋਂ ਤਾਬੜ-ਤੋੜ ਗੋਲੀਆਂ ਵਰਦੀਆਂ ਨਾ ਰੱਖੀਆਂ, ਤਾਂ ਉਹ ਸਾਨੂੰ ਬਹੁਤਾ ਚਿਰ ਅਕਾਲ ਤਖ਼ਤ ਤੋਂ ਦੂਰ ਨਹੀਂ ਰੱਖ ਸਕੇਗਾ। ਉਸ ਦਾ ਵੱਡਾ ਦਾਅ ਸੀ ਦਿਨ ਚੜ੍ਹਨ ਤੱਕ ਸਾਨੂੰ ਵੱਡੀ ਗਿਣਤੀ ਵਿਚ ਅਕਾਲ ਤਖ਼ਤ ਅੰਦਰ ਦਾਖਲ ਹੋਣ ਤੋਂ ਰੋਕ ਰੱਖਣਾ, ਅਤੇ ਦੂਜੇ ਪਾਸੇ ਅਸੀਂ ਜਾਣਦੇ ਸਾਂ ਕਿ ਜੇ ਅਸੀਂ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਅਕਾਲ ਤਖ਼ਤ ਦੇ ਮੋਰਚੇ ਬੇਕਾਰ ਨਹੀਂ ਕਰ ਦੇਂਦੇ ਤਾਂ ਖੁਲ੍ਹੀ ਥਾਂ ਵਿਚ ਸਾਡੇ ਜਵਾਨ ਬੜੀ ਆਸਾਨੀ ਨਾਲ ਫੁੰਡੇ ਜਾਣਗੇ। ਗੱਲ ਇਹ ਸੀ ਕਿ ਸਾਡੇ ਉਤੇ ਹਰਿਮੰਦਰ ਸਾਹਿਬ ਤੋਂ ਲਗਾਤਾਰ ਗੋਲੀਆਂ ਦਾਗੀਆਂ ਜਾ ਰਹੀਆਂ ਸਨ ਜਦੋਂ ਕਿ ਸਾਡੇ ਜਵਾਨ ਉਹਨਾਂ ਨੂੰ ਦਿੱਤੇ ਗਏ ਇਸ ਹੁਕਮ ਦੇ ਬੱਧੇ ਹੋਏ ਸਨ ਕਿ ਪਵਿਤਰ ਧਰਮ ਸਥਾਨ ਵੱਲ ਇਕ ਵੀ ਗੋਲੀ ਨਹੀਂ ਚਲਾਉਣੀ।
ਸਾਡੇ ਪਿਆਦਾ-ਸੈਨਿਕਾਂ ਤੇ ਕਮਾਂਡੋਆਂ ਉਤੋਂ ਦਬਾ ਘਟ ਕਰਨ ਲਈ ਕੁਝ ਕਰਨਾ ਤੇ ਛੇਤੀ ਕਰਨਾ ਜ਼ਰੂਰੀ ਸੀ। ਇਹ ਅਕਾਲ ਤਖ਼ਤ ਦੇ ਅੰਦਰ ਕੋਈ ਟਿਕਾਣਾ ਬਣਾਉਣ ਵਿਚ ਸਫਲ ਨਹੀਂ ਹੋ ਰਹੇ ਸਨ ਜੋ ਉਹਨਾਂ ਦੀ ਰਖਿਆ ਪ੍ਰਣਾਲੀ ਦੀ ਚੂਲ ਸੀ। ਮੈਂ ਟੈਂਕ ਤੋਂ ਗੋਲੇ ਵਰ੍ਹਾ ਕੇ ਅਕਾਲ ਤਖ਼ਤ ਦੇ ਮੋਰਚਿਆਂ ਨੂੰ ਬੇਕਾਰ ਕਰਨ ਲਈ ਲੈਫਟੀਨੈਂਟ ਜਨਰਲ ਸੁੰਦਰ ਜੀ ਤੋਂ ਆਗਿਆ ਪ੍ਰਾਪਤ ਕਰਨ ਦਾ ਜਤਨ ਕੀਤਾ। ਉਹ ਉਸ ਵੇਲੇਡੀਵੀਜ਼ਨ ਦੇ ਦਾਅ-ਪੇਚੀ ਹੈਡਕੁਆਟਰ ਵਿਚ ਸਨ ਅਤੇ ਇਮਾਰਤ ਦੀ ਛੱਤ ਉਤੇ ਰੇਤ ਦੇ ਬੋਰਿਆਂ ਦੇ ਢੇਰ ਪਿਛੋਂ, ਆਪ ਹੋ ਰਹੀ ਲੜਾਈ ਵੇਖ ਰਹੇ ਸਨ । ਉਹਨਾਂ ਨੂੰ ਪੂਰਾ ਅਹਿਸਾਸ ਸੀ ਕਿ ਅਸੀਂ ਇਹ ਕਤਲਾਮ ਜਾਰੀ ਰਹਿਣ ਦੀ ਆਗਿਆ ਨਹੀਂ ਸੀ ਦੇ ਸਕਦੇ । ਇਸ ਦੇ ਨਾਲ ਹੀ,ਜਿਵੇਂ ਹੀ ਹਰਿਮੰਦਰ ਅੰਦਰ ਸਾਡੇ ਦਾਖਲ ਹੋ ਜਾਣ ਦੀ ਖ਼ਬਰ ਫੈਲੀ ਅੰਮ੍ਰਿਤਸਰ ਦੇ ਆਸ ਪਾਸ ਦੀਆਂ ਬਸਤੀਆਂ ਵਿੱਚ ਸਿੱਖ ਜਨ-ਸਮੂਹ ਦੇ ਹਿੰਸਕ ਪ੍ਰਤਿਕਰਮ ਦੀਆਂ ਇਤਬਾਰਾਂ ਅਉਣ ਲੱਗ ਪਈਆਂ ਸਨ।ਵਿਸ਼ਵਾਸ ਕੀਤਾ ਜਾ ਰਿਹਾ ਸੀ ਕਿ ਬਾਹਰ ਦੇ ਇਲਾਕਿਆਂ ਤੋਂ ਕੁਝ ਜਥੇ ਸ਼ਹਿਰ ਵੱਲ ਆ ਰਹੇ ਸਨ ਅਤੇ ਜਦੋਂ ਤੱਕ ਪਹੁ ਫੁਟਦਿਆਂ ਜਾਂ ਝਟ ਮਗਰੋਂ ਤੱਕ ਕੋਈ ਨਿਗਰ ਸਿੱਟਾ ਪ੍ਰਾਪਤ ਨਹੀਂ ਸੀ ਹੁੰਦਾ ਸਾਡੇ ਸਾਮ੍ਹਣੇ ਇਕ ਹੋਰ ਤੇ ਬੜਾ ਗੰਭੀਰ ਮਸਲਾ ਆ ਖਲੋਣਾ ਸੀ। ਖਾੜਕੂਆਂ ਵਲੋਂ ਛੇਤੀ ਤੋਂ ਛੇਤੀ ਬਿਨਾਂ ਸ਼ਰਤ ਆਤਮ-ਸਮਰਪਨ ਲਈ ਜ਼ੋਰਦਾਰ ਗੁਲਾਬਾਰੀ ਤੇ ਬਕਤਰਬੰਦ ਸੈਨਾ ਦੀ ਝਟਕਾ-ਮਾਰੂ ਕਾਰਵਾਈ ਤੋਂ ਬਗੈਰ ਹੋਰ ਕਈ ਚਾਰਾ ਰਹਿ ਗਿਆ ਨਹੀਂ ਸੀ ਪ੍ਰਤੀਤ ਹੁੰਦਾ। ਲੈਫਟੀਨੈਂਟ ਜਨਰਲ ਸੁੰਦਰ ਜੀ ਨੇ ਵਾਇਰਲੈਸ ਰਾਹੀਂ ਦਿੱਲੀ ਸੁਨੇਹਾ ਭੇਜਿਆ ਅਤੇ ਸਮੇਂ ਦੀ ਨਾਜ਼ੁਕ ਲੋੜ ਦੀ ਗੱਲ ਸਮਝਾਈ ਤੇ ਬੇਨਤੀ ਕੀਤੀ ਕਿ ਅਕਾਲ ਤਖ਼ਤ ਦੇ ਪੱਕੇ ਮੋਰਚਿਆਂਨੂੰ ਬੇਕਾਰ ਕਰਨ ਲਈ ਟੈਂਕਾਂ ਦੀ ਵਰਤੋਂ ਦੀ ਆਗਿਆ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਜਦੋਂ ਮਦਰਾਸੀ ਹੌਲੀ ਹੌਲੀ ਅਗਾਂਹ ਸਰਕ ਰਹੇ ਸਨ ਅਤੇ ਐਸ.ਐਫ.ਐਫ.ਅਤੇ ਕਮਾਂਡੋਆਂ ਨੂੰ ਬਾਰ ਬਾਰ ਪਿਛਾੜਿਆ ਜਾ ਰਿਹਾ ਸੀ, ਅਸੀਂ ਪੂਰਬੀ ਦੁਆਰ ਤੋਂ ਇਕ ਟੈਂਕ ਅੰਦਰ ਲਿਆਂਦਾ ਸੀ । ਇਸ ਦਾ ਇਕੋ ਇਕ ਕੰਮ ਅਕਾਲ ਤਖ਼ਤ ਵਾਲੇ ਪਾਸੇ ਸਰਚਲਾਈਟ ਸੁਟਣਾ ਸੀ ਜਿਸ ਦੇ ਤਿੰਨ ਮਨਤਵ ਸਨ : ਪਹਿਲਾ, ਬਚਾਓ ਦੀ ਲੜਾਈ ਲੜ ਰਹੇ ਖਾੜਕੂਆਂ ਨੂੰ ਆਰਜ਼ੀ ਤੌਰ ਤੇ ਅੰਨ੍ਹਾਂ ਕਰਨਾ ਅਤੇ ਆਪਣੇ ਜਵਾਨਾਂ ਉਤੇ ਸਹੀ ਸਹੀ, ਇਕਸਾਰ ਵਰਦੀ ਗੋਲੀ ਨੂੰ ਰੋਕਣਾ ਤਾਂ ਜੋ ਉਹ ਅਕਾਲ ਤਖ਼ਤ ਦੇ ਨੇੜੇ ਪੁਜ ਸਕਣ, ਦੂਜਾ, ਨਿਸ਼ਾਨੇ ਵਾਲੇ ਇਲਾਕੇ ਨੂੰ ਜਗਮਗਾਉਣਾ ਤਾਂ ਜੋ ਸਾਡੇ ਜਵਾਨ ਬਚਾਉ ਕਰਤਿਆਂ ਦੇ ਮੋਰਚੇ ਵੇਖ ਸਕਣ ਅਤੇ ਨਿਸ਼ਾਨੇ ਨੂੰ ਨਿਗਾਹ ਵਿੱਚ ਰੱਖ ਕੇ ਗੋਲੀਆਂ ਵਰ੍ਹਾਉਣ, ਅਤੇ ਤੀਜਾ, ਸਾਡਾ ਖਿਆਲ ਸੀ ਕਿ ਇਸ ਤਰ੍ਹਾਂ ਖਾੜਕੂ ਮਾਨਸਿਕ ਰੂਪ ਵਿਚ ਦਿਲ ਛੱਡ ਜਾਣਗੇ ਅਤੇ ਉਹਨਾਂ ਦੇ ਦਿਲ ਨੂੰ ਝਟਕਾ ਲੱਗੇਗਾ ਤੇ ਉਹ ਡਰ ਜਾਣਗੇ। ਪਰ ਇਹ ਬੱਤੀਆਂਕਾਰਗਰ ਸਿਧ ਨਾ ਹੋਈਆਂ, ਕਿਉਂਕਿ ਇਕ ਮਿੰਟ ਜਾਂ ਜ਼ਿਆਦਾ ਵਕਤ ਲਈ ਲਗਾਤਾਰ ਜਗਾਉਣ ਬੁਝਾਉਣ ਨਾਲ ਹਰ ਵਾਰ ਇਹਨਾਂ ਦੇ ਬਲਬਾਂ ਦੀ ਤਾਰ ਸੜ ਜਾਂਦੀ। ਜਦੋਂ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਤਾਂ ਦੂਜਾ ਟੈਂਕ ਲਿਆਉਣਾ ਪਿਆ ਅਤੇ ਪਹਿਲੇ ਨੂੰ ਅਗਾਂਹ ਲਿਜਾਣਾ ਪਿਆ ਕਿਉਂਕਿ ਦੁਆਰ ਦੀਆਂ ਪੌੜੀਆਂ ਉੱਤੇ ਟੈਂਕ ਨੂੰ ਪਿੱਛੇ ਮੋੜ ਲਿਆਉਣਾ ਔਖਾ ਵੀ ਸੀ ਅਤੇ ਵਕਤ ਵੀ ਬੜਾ ਖਾਂਦਾ ਸੀ । ਜਦੋਂ ਦੂਜੇ ਟੈਂਕ ਦੇ ਬਲਬਾਂ ਦੀਆਂ ਤਾਰਾਂ ਸੜ ਗਈਆਂ ਤਾਂ
ਤੀਜਾ ਟੈਂਕ ਅੰਦਰ ਲਿਆਂਦਾ ਗਿਆ ਅਤੇ ਇਸ ਤਰਾਂ ਛੇਤੀ ਹੀ ਪਰਕਰਮਾਂ ਵਿਚ ਤਿੰਨ ਟੈਂਕ ਹੋ ਗਏ ਸਨ । ਥੋੜੇ ਚਿਰ ਮਗਰੋਂ ਤਕਰੀਬਨ 4 ਵਜੇ ਸਵੇਰੇ, ਇਕ ਬਕਤਰਬੰਦ ਗੱਡੀ ਵੀ ਉਸੇ ਪੁਰਬੀ ਫਾਟਕ ਦੇ ਰਸਤੇ ਪਰਕਰਮਾਂ ਵਿਚ ਲਿਆਂਦੀ ਗਈ ਸੀ । ਬਕਤਰਬੰਦ ਗੱਡੀ ਨੂੰ ਪਰਕਰਮਾ ਵਿਚ ਲਿਆਉਣ ਲਈ ਇਕ ਟੈਂਕ ਨਾਲ ਪਹਿਲਾਂ ਪਰਕਰਮਾ ਦੀਆਂ ਪੌੜੀਆਂ ਤੋੜਨੀਆਂ ਪਈਆਂ ਕਿਉਂਕਿ ਪਹੀਆਂ ਵਾਲੀ ਸਕੋਟ (SKOT) ਇਹਨਾਂ ਉਤੋਂ ਲੰਘ ਨਹੀਂ ਸੀ ਸਕਦੀ । ਗਾਰਦ ਦੇ ਜਵਾਨਾਂ ਨੂੰ ਜਿਹੜੇ ਹੁਣ ਤੱਕ ਉਤਰੀ ਬਾਹੀ ਦੀਆਂ ਉਤਲੀਆਂ ਮੰਜ਼ਲਾਂ ਵਿਚ ਮਹਿਫੂਜ਼ ਸਨ. ਹੁਕਮ ਦਿੱਤਾ ਗਿਆ ਕਿ ਉਹ ਕਿਲੋਬੰਦ ਮੋਰਚਿਆਂ ਉੱਤੇ 84 ਐਮ.ਐਮ. ਦੇ ਕਾਰਲ ਗੁਸਤਾਵ ਰਾਕਟਾਂ ਦੇ ਕੁਝ ਰੌਂਦ ਸੁੱਟ ਕੇ ਅਕਾਲ ਤਖ਼ਤ ਨੂੰ ਰੁਝਾਈ ਰਖਣ। ਇਸ ਦੇ ਨਾਲ ਹੀ, 15 ਕੁਮਾਉਂ ਦੇ ਕੁਝ ਦਸਤਿਆਂ ਨੂੰ ਅੰਦਰ ਬਿਠਾ ਕੇ, ਬਕਤਰਬੰਦ ਗੱਡੀ ਪਰਕਰਮਾ ਵਿਚ ਅੱਗੇ ਵਧੀ ਜਿਸ ਦੇ ਬਿਲਕੁਲ ਪਿੱਛੇ ਉਸੇ ਬਟਾਲੀਅਨ ਦੀ ਇਕ ਕੰਪਨੀ ਇਸ ਆਸ਼ੇ ਨਾਲ ਜਾ ਰਹੀ ਸੀ ਕਿ ਮੋਰਚਿਆਂਵਿਚ ਬੈਠੇ ਰਖਵਾਲਿਆਂ ਦੇ ਦਾਗੇ ਗਏ ਰਾਕਟਾਂ ਦੇ ਅਸਰ ਤੋਂ ਝਟਕੇ ਤੋਂ ਸੰਭਲਣ ਤੋਂ ਪਹਿਲਾਂ ਉਹ ਅਕਾਲ ਤਖ਼ਤ ਦੇ ਅੰਦਰ ਜਾ ਵੜੇ । ਬਕਤਰਬੰਦ ਗੱਡੀ ਮੁਢਲੇ ਤੌਰ ਤੇ ਉਸ ਸੈਕਸ਼ਨ ਨੂੰ ਛੋਟੇ ਹਥਿਆਰਾਂ ਦੀ ਮਾਰ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਸੀ ਜਿਸ ਨੂੰ ਚੁੱਕ ਕੇ ਅੰਦਰ ਜਾਣ ਵਾਲੀਆਂ ਪੌੜੀਆਂ ਦੀਆਂ ਬਰੂਹਾਂ ਤੱਕ ਲਿਜਾਣਾ ਸੀ ਬਾਕੀ ਕੰਪਨੀ ਨੇ ਬਿਲਕੁਲ ਪਿੱਛੇ ਤੁਰੀ ਜਾਣਾ ਸੀ । ਤੜਕੇ 4.30 ਵਜੇ ਦੇ ਕਰੀਬ ਇਸ ਯੋਜਨਾ ਉਤੇ ਅਮਲ ਸ਼ੁਰੂ ਹੋਇਆ। ਪਰ ਬਕਤਰਬੰਦ ਗੱਡੀ ਉਤੇ, ਜਦੋਂ ਅਕਾਲ ਤਖ਼ਤ ਦੇ ਨੇੜੇ ਪਹੁੰਚੀ ਅਕਾਲ ਤਖ਼ਤ ਤੋਂ ਟੈਂਕ-ਮਾਰ ਹਥਿਆਰ ਦਾ ਦਾਗਿਆ ਗੋਲਾ ਆ ਵਜਾ ਅਤੇ ਉਹ ਗਤੀਹੀਨ ਹੋ ਗਈ। ਅਸੀਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਖਾੜਕੂਆਂ ਦੇ ਭੰਡਾਰ ਵਿਚ ਟੈਂਕ-ਮਾਰ ਹਥਿਆਰ ਵੀ ਹਨ। ਮਗਰੋਂ ਇਹ ਗੱਲ ਸਾਮ੍ਹਣੇ ਆ ਗਈ ਕਿ ਉਹਨਾਂ ਕੋਲ ਹੋਰ ਹਥਿਆਰਾਂ ਦੇ ਨਾਲ ਅਕਾਲ ਤਖ਼ਤ ਵਿੱਚ ਚੀਨ ਦੇ ਬਣੇ ਹੋਏ ਦੋ ਟੈਂਕ-ਮਾਰ ਆਰ.ਪੀ.ਜੀ. 7 (ਰਫਲ ਨਾਲ ਸੁਟਣ ਵਾਲੇ ਗਰਨੈਡ) ਸਨ ।ਬਕਤਰਬੰਦ ਗੱਡੀ ਉਤੇ ਪਈ ਸੱਟ ਦੇ ਫਲਸਰੂਪ, ਇਕ ਅਫਸਰ ਤੇ ਅੱਠ ਹੋਰ ਜਵਾਨ ਜ਼ਖਮੀ ਹੋਏ। ਬਾਕੀ ਕੰਪਨੀ ਨੂੰ ਜਿਹੜੀ ਇਸ ਵੇਲੇ ਭਾਰੀ ਗੋਲਾਬਾਰੀ ਦਾ ਨਿਸ਼ਾਨਾ ਬਣੀ ਵਲੇ ਹੋਏ ਬਰਾਂਡੇ ਵਿਚ ਓਟ ਲੈਣੀ ਪਈ ਅਤੇ ਹੱਲਾ ਬੋਲਣ ਲਈ ਯੋਜਨਾਵਾਂ ਵਿਚ ਸੋਧ ਕਰਨੀ ਪਈ। ਸਰਘੀ ਵੇਲੋਦੀਆਂ ਪਹਿਲੀਆਂ ਕਿਰਨਾਂ ਹੁਣ ਨਜ਼ਰ ਆਉਣ ਲੱਗ ਪਈਆਂ ਸਨ,ਅਤੇ ਲੈਫ. ਜਨ ਸੁੰਦਰ ਜੀ ਬੜੀ ਤੇਜੀ ਨਾਲ ਵਿਕਸਤ ਹੋ ਰਹੀ ਵਿਪਰੀਤ ਸਥਿਤੀ ਤੋਂ ਖਲਾਸੀ ਪਾਉਣ ਲਈ ਟੈਂਕਾਂ ਦੀ ਵਰਤੋਂ ਕਰਨ ਵਾਸਤੇ ਦਿੱਲੀ ਤੋਂ ਹਰੀ ਝੰਡੀ ਦੀ ਉਡੀਕ ਵਿਚ ਸਨ । ਆਗਿਆ ਝਟਪਟ ਮਿਲ ਗਈ ਅਤੇ 6 ਜੂਨ ਨੂੰ ਸਵੇਰੇ 5.10 ਤਕ ਪਰਕਰਮਾਂ ਵਿਚ ਖੜੇ ਤਿੰਨ ਟੈਂਕਾਂ ਨੂੰ ਇਹ ਕਾਰਜ ਸੌਂਪਿਆ ਗਿਆ ਕਿ ਮਸ਼ੀਨ ਗੱਨ ਦੀਆਂ ਗੋਲੀਆਂ ਦੀ ਵਰਖਾ ਕਰਕੇ ਅਕਾਲ ਤਖ਼ਤ ਦੇ ਮੋਰਚੇ ਉੰਡਾ ਦਿੱਤੇ ਜਾਣ-ਜਿਹੜੇ ਜਿਵੇਂ ਜਿਵੇਂ ਦਿਨ ਚੜ੍ਹਦਾ ਆਉਂਦਾ ਸੀ ਵਧੇਰੇ ਤੋਂ ਵਧੇਰੇ ਪਛਾਣ ਵਿਚ ਆਉਂਦੇ ਜਾਂਦੇ ਸਨ। ਇਸ ਪੜਾ ਉਤੇ ਵੀ ਅਸੀਂ ਇਮਾਰਤ ਨੂੰ ਤਬਾਹੀ ਤੋਂ ਬਚਾਉਣ ਲਈ ਵਡੀ ਤੋਪ ਵਰਤਣ ਤੋਂ ਗੁਰੇਜ਼ ਕਰਨ ਦਾ ਜਤਨ ਕੀਤਾ, ਭਾਵੇਂ ਇਸ ਤਰ੍ਹਾਂ ਝਟਕਾ-ਮਾਰੂ ਕਾਰਵਾਈ ਤੋਂ ਇਲਾਵਾ ਅਚੂਕ ਨਿਸ਼ਾਨਾ ਵੀ ਫੁੰਡਿਆ ਜਾ ਸਕਦਾ ਸੀ । ਇਧਰ ਟੈਂਕਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਉਧਰ ਚਿੱਕੀ ਦੀਵਾਨ ਨੇ ਆਪਣੀ ਕਮਾਨ ਹੇਠਲੀਆਂ 15 ਕਮਾਊਂ ਦੀਆਂ ਦੋ ਕੰਪਨੀਆਂ ਨਾਲ ਅਕਾਲ ਤਖ਼ਤ ਉਤੇ ਇਕ ਹੋਰ ਹੰਭਲਾ ਮਾਰਨ ਦੀਆਂ ਯੋਜਨਾਵਾਂ ਤਿਆਰ ਕਰ ਲਈਆਂ । 26 ਮਦਰਾਸ ਦੇ ਜਵਾਨ ਵੀ ਪਹੁੰਚਣੇ ਸ਼ੁਰੂ ਹੋ ਗਏ ਸਨ। ਉਹਨਾਂ ਨੇ ਦੱਖਣੀ ਬਾਹੀ ਦੇ ਰਾਹ ਵਿੱਚ ਹੁੰਦੇ ਵਿਰੋਧ ਉਤੇ ਕਾਬੂ ਪਾ ਲਿਆ ਸੀ ਅਤੇ ਛੇਤੀ ਹੀ ਉਹਨਾਂ ਵੀ ਨਾਲ ਆ ਰਲਣਾ ਸੀ।
6 ਜੂਨ ਨੂੰ ਠੀਕ 5.21 ਤੇ ਸਵੇਰੇ, ਟੈਂਕਾਂ ਨੇ ਅਕਾਲ ਤਖ਼ਤ, ਦਖਣ ਪਛਮ ਦੀ ਲਾਲ ਇਮਾਰਤ ਅਤੇ ਅਕਾਲ ਤਖ਼ਤ ਦੇ ਉਤਰੀ ਪਾਸੇ ਦੀ ਇਮਾਰਤ ਦਿਆਂ ਮੋਰਚਿਆਂ ਉਤੇ ਆਪਣੀਆਂ ਮਸ਼ੀਨਗੱਨਾਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਥੋਂ ਤੱਕ ਉਤਰੀ ਇਮਰਾਤ ਦਾ ਸਬੰਧ ਸੀ, ਇਸ ਗਲੋਂ ਬੜੀ ਸਾਵਧਾਨੀ ਵਰਤਣੀ ਪੈ ਰਹੀ ਸੀ ਕਿ ਦਰਸ਼ਨੀ ਡਿਉੜੀ ਤੇ ਤੋਸ਼ਾਖਾਨਾ ਗੋਲੀਆਂ ਦੀ ਮਾਰ ਤੋਂ ਬਾਹਰ ਰਹਿਣ। ਤਕਰੀਬਨ 5.30 ਵਜੇ ਸਵੇਰੇ, ਕਮਾਉਂਨੀਆਂ ਨੇ ਆਪਣੀ ਗਤੀਵਿਧੀ ਨੂੰ ਓਟ ਦੇਣ ਲਈ ਆਪਣੇ ਮਜ਼ਬੂਤ ਆਧਾਰ ਤੋਂ ਗੋਲੀਆਂਦੀ ਟੇਕ ਨਾਲ ਹਮਲਾ ਸ਼ੁਰੂ ਕੀਤਾ । ਇਕ ਵਾਰੀ ਫੇਰ ਹੁਕਮ ਦਿੱਤੇ ਗਏ ਕਿ ਗੋਲੀਆਂ ਦਾ ਨਿਸ਼ਾਨਾ ਬਣਨ ਦੇ ਬਾਵਜੂਦ ਹਰਿਮੰਦਰ ਸਾਹਿਬ ਵਲ ਕੋਈ ਗੋਲੀ ਨਾ ਚਲਾਈ ਜਾਵੇ । ਪਰ ਇਕ ਵਾਰੀ ਫੇਰ ਖਾੜਕੂਆਂ ਨੇ ਧਾਵਾ ਬੋਲਣ ਵਾਲੇ ਜਵਾਨਾਂ ਉਤੇ ਮਸ਼ੀਨਗੱਨ ਦੀਆਂ ਗੋਲੀਆਂ ਦਾ ਜ਼ੋਰਦਾਰ ਮੀਂਹ ਵਰ੍ਹਾਇਆ ਹਾਲਾਂਕਿ ਉਹ ਆਪ ਸਾਡੇ ਟੈਂਕਾਂ ਅਤੇ ਇਸ ਵੇਲੇ ਗਾਰਦ ਦੇ ਪੱਕੇ ਕਬਜ਼ੇ ਵਿਚ ਆ ਚੁੱਕੀ ਉਤਰੀ ਬਾਹੀ ਤੋਂ ਦੂਜੇ ਸਹਾਇਕ ਹਥਿਆਰਾਂ ਦੀ ਗੋਲਾਬਾਰੀ ਦੀ ਮਾਰ ਹੇਠ ਸਨ । ਏ. ਕੰਪਨੀ ਦਾ ਕਮਾਂਡਰ, ਸਵਰਗੀ ਮੇਜਰ ਬੀ. ਕੇ. ਮਿਸ਼ਰਾ ਆਪਣੇ ਕੁਝ ਜਵਾਨਾਂ ਨਾਲ ਅਕਾਲ ਤਖ਼ਤ ਤੱਕ ਪਹੁੰਚ ਗਿਆ ਪਰ ਜਿਵੇਂ ਹੀ ਉਹ ਇਮਾਰਤ ਦੇ ਅੰਦਰ ਜਾਂਦੀਆਂ ਪੌੜੀਆਂ ਚੜ੍ਹਨ ਲੱਗੇ, ਅੰਦਰ ਮਸ਼ੀਨਗੰਨ ਦੀਆਂ ਗੋਲੀਆਂ ਦੀ ਬਾੜ੍ਹ ਨਾਲ ਉਹ ਸਾਰੇ ਦੇ ਸਾਰੇ ਪੌੜੀਆਂ ਵਿਚ ਹੀ ਢੇਰੀ ਹੋ ਗਏ। ਇਸ ਦੇ ਨਾਲ ਹੀ, ਅਕਾਲ ਤਖ਼ਤ ਦੇ ਤਹਿਖਾਨੇ ਤੋਂ ਅਤੇ ਦੋਵਾਂ ਪਾਸਿਆਂ ਦੀਆਂ ਇਮਾਰਤਾਂ ਤੋਂ’ਮਸ਼ੀਨ ਗੰਨ ਦੀਆਂ ਗੋਲੀਆਂ ਵਰਨ ਲੱਗੀਆਂ ਅਤੇ ਦੋਵੇਂ ਕੰਪਨੀਆਂ, ਆਪਣਾ ਭਾਰੀ ਨੁਕਸਾਨ ਕਰਵਾ ਕੇ ਛੱਤੇ ਹੋਏ ਬਰਾਂਡੇ ਵਿਚ ਵਾਪਸ ਆ ਗਈਆਂ ।ਇਕ ਹਕੀਕਤ ਜਿਹੜੀ ਸਪਸ਼ਟ ਸਾਮ੍ਹਣੇ ਆ ਗਈ ਸੀ ਉਹ ਇਹ ਸੀ ਕਿ ਖਾੜਕੂ ਏਨੀ ਚੰਗੀ ਤਰ੍ਹਾਂ ਮੋਰਚੇਬੰਦ ਸਨ ਅਤੇ ਅਕਾਲ ਤਖ਼ਤ ਦੀ ਚੌਗਾਠ ਨੂੰ ਆੜ ਦੇਣਲਈ ਉਹਨਾਂ ਦੇਸਵੈਚਾਲਕ ਹਥਿਆਰ ਏਨੀ ਸੁਚੱਜੇ ਤਰ੍ਹਾਂ ਬੀੜੇ ਹੋਏ ਸਨ ਕਿ ਉਹ ਸਾਡੇ ਟੈਂਕਾਂ ਦੀ ਗੋਲਾਬਾਰੀ ਦੇ ਬਾਵਜੂਦ ਆਪਣੀ ਤਬਾਹਕੁੰਨ ਗੋਲਾਬਾਰੀ ਜਾਰੀ ਰੱਖ ਸਕਦੇ ਸਨ । 15 ਕਮਾਉਂ ਦੀਆਂ ਦੋ ਕੰਪਨੀਆਂ ਦੇ ਨੁਕਸਾਨ ਦੇ ਅੰਕੜੇ ਸਨ-ਸਤ ਮਰੋ ਅਤੇ ਤੋਈ ਫੱਟੜ ਹੋਏ, ਮੋਟੇ ਤੌਰ ਤੇ ਉਹਨਾਂ ਦੀ ਕੁਲ ਗਿਣਤੀ ਦਾ ਤੀਹ ਤੋਂ ਪੈਂਤੀ ਫੀਸਦੀ।
ਸਵੇਰੇ 6 ਵਜ ਕੇ 20 ਮਿੰਟ ਉਤੇ, ਜਿਸ ਵੇਲੇ ਤੱਕ ਕਮਾਉਂਨੀਆਂ ਦੇ ਹਮਲੇ ਪਿਛਾੜ ਦਿੱਤੇ ਗਏ ਸਨ ਅਤੇ ਉਹ ਆਪਣੇ ਆਪ ਨੂੰ ਪੁਨਰ-ਗਠਨ ਕਰਨ ਲਈ ਅਤੇ ਮਰਨ ਵਾਲਿਆਂ ਤੇ ਫੱਟੜਾਂ ਨੂੰ ਉਥੋਂ ਚੁਕਣ ਲਈ ਪਿੱਛੇ ਹਟ ਗਏ ਸਨ, 26 ਮਦਰਾਸ (ਦੋ ਕੰਪਨੀਆਂ ਘਟ) ਨੂੰ ਕਮਾਉਂਨੀਆਂ ਦੀਆਂ ਛੱਡੀਆਂ ਤੰਦਾਂ ਫੜਨ ਦਾ ਕਾਰਜ ਸੌਂਪਿਆ ਗਿਆ। 26 ਮਦਰਾਸ ਦੀਆਂ ਬਾਕੀ ਦੋ ਕੰਪਨੀਆਂ ਪਿੱਛੇ ਰਹਿਣ ਦਿੱਤੀਆਂ ਗਈਆਂ ਤਾਂਜੋ ਉਹ ਪਰਕਰਮਾ ਦੀ ਦੱਖਣੀ ਬਾਹੀ ਦੀ ਇਮਾਰਤ ਵਿਚ ਆਪਣੇ ਟਿਕਾਣੇ ਉਤੇ ਆਪਣੀ ਪੁਜੀਸ਼ਨ ਮਜ਼ਬੂਤ ਕਰਨ। ਉਧਰ, ਸਾਡੇ ਟੈਂਕ ਗੋਲਿਆਂ ਦੀ ਮਾਤਰਾ ਵਿਚ ਵਾਧਾ ਕਰਕੇ ਮਸ਼ੀਨ ਗੱਨਾਂ ਵਾਲੇ ਮੋਰਚਿਆਂ ਨੂੰ ਬੇਕਾਰ ਕਰਨ ਦਾ ਕੰਮ ਕਰੀ ਗਏ। ਇਸ ਵੇਲੇ ਤੱਕ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਤੋਪ ਬੰਦੋਕ ਦੇ ਹਮਲੇ ਨਾਲ ਸਫਲਤਾ ਦੀ ਬਹੁਤ ਘਟ ਸੰਭਾਵਨਾ ਹੈ ਕਿਉਂਕਿ ਆਪਣੇ ਵਿਰੋਧੀਆਂ ਦੇ ਮੁਕਾਬਲੇ ਵਿਚ ਸਾਡੀ ਸਥਿਤੀ ਘਾਟੇਵੰਦੀ ਸੀ । ਮੁਢਲੀ ਕਮਾਂਡੋ ਪ੍ਰਕਾਰ ਦੀ ਕਾਰਵਾਈ ਹੀ ਇਕੋ ਇਕ ਬਦਲ ਪ੍ਰਤੀਤ ਹੁੰਦਾ ਸੀ ਜਿਸ ਦਾ ਇਕੋ ਹੀ ਨਿਸ਼ਾਨਾ ਮਸ਼ੀਨ ਗੱਨਾਂ ਨੂੰ ਚੁੱਪ ਕਰਾਉਣਾ ਹੋਵੇ ਜਿਹੜੀਆਂ ਅਕਾਲ ਤਖ਼ਤ ਅੰਦਰ ਪੰਡਾ ਬਣਾਉਣ ਲਈ ਸਾਡੇ ਰਾਹ ਦੀ ਰੁਕਾਵਟ ਸਨ । ਖਾਸ ਕਰ ਉਹ ਦੇ ਮੋਰਚੇ ਜਿਹੜੇ ਪੌੜੀਆਂ ਨੂੰ ਅਤੇ ਪਹਿਲੀ ਮੰਜ਼ਲ ਦੇ ਦਰਵਾਜ਼ੇ ਨੂੰ ਓਟ ਦੇ ਰਹੇ ਸਨ ਕਿਉਂਕਿ ਇਹੋ ਹੀ ਸਾਨੂੰ ਵਧ ਤੋਂ ਵਧ ਨੁਕਸਾਨ ਪਹੁੰਚਾ ਰਹੇ ਸਨ। ਇਕ ਅਫਸਰ, ਲੈਫਟੀਨੈਂਟ ਜਿਓਤੀ ਕੁਮਾਰ ਡਾਂਗ ਦੀ ਅਗਵਾਈ ਹੇਠ 26 ਮਦਰਾਸ ਦੇ ਇਕ ਜੂਨੀਅਰ ਕਮਿਸ਼ੰਡ ਅਫਸਰ ਤੇ ਅੱਠ ਦੂਜੇ ਰੈਂਕਾਂ ਦੇ ਜਵਾਨਾਂ ਦੀ ਇਕ ਰਜਾਕਾਰ ਟੋਲੀ ਨੇ ਇਹ ਅਤਿਅੰਤ ਔਖਾ ਕਾਰਜ ਆਪਣੇ ਜ਼ਿੰਮੇ ਲਿਆ।
ਹੇਠ ਲਿਖੇ ਅਨੁਸਾਰ ਦੋ ਉਪ-ਟੋਲੀਆਂ ਬਣਾਈਆਂ ਗਈਆਂ।
(ੳ) ਸੂਬੇਦਾਰ ਕੇ. ਪੀ. ਰਮਨ ਰਵੀ ਪਾਇਨੀਅਰ ਸੈਕਸ਼ਨ ਦੇ ਦੋ ਹਰ ਰੈਕ, ਅਤੇ ਦੋ ਰਾਈਫਲਮੈਨ, ਇਹਨਾਂ ਦਾ ਕੰਮ ਸੀ ਵਿਸਫੋਟਕ ਪੋਲ ਚਾਰਜ ਸੁਟ ਕੇ ਉਸ ਬੰਕਰ ਨੂੰ ਤਬਾਹ ਕਰਨਾ ਜਿਹੜਾ ਪੌੜੀਆਂ ਦਾ ਬਚਾ ਕਰ ਰਿਹਾ ਸੀ।
(ਅ) ਇਕ ਨਾਨ-ਕਮਿਸ਼ੰਡ ਅਫਸਰ ਤੇ ਤਿੰਨ ਰਾਈਫਲਮੈਨਾਂ ਨੇ ਇਕ ਵੇਲੇ ਪਹਿਲੀ ਮੰਜ਼ਲ ਉਤੇ ਟੁੱਟ ਕੇ ਪੈਣਾ ਸੀ ਅਤੇ ਗਰਨੇਡਾਂ ਤੇ ਕਾਰਬਾਈਨਾਂ ਦੀ ਮਦਦ ਨਾਲ ਉਪਰ ਜਾਂਦੀਆਂ ਪੌੜੀਆਂ ਨੂੰ ਓਟ ਦੇਣ ਲਈ ਬੀੜੀ ਮਸ਼ੀਨਗੱਨ ਨੂੰ ਚਪ ਕਰਾਉਣਾ ਸੀ।
ਜਿਸ ਵੇਲੇ ਇਹ ਦੋਵੇਂ ਟੋਲੀਆਂ ਅੱਗੇ ਵੱਧੀਆਂ ਬਟਾਲੀਅਨ ਨੇ ਆਪਣੇ ਮਜ਼ਬੂਤ ਆਧਾਰ ਤੋਂ ਗੋਲਾਬਾਰੀ ਨਾਲ ਇਸ ਦੀ ਸਹਾਇਤਾ ਕੀਤੀ । ਪਰ ਜਿਉਂ ਹੀ ਇਹ ਨੇੜੇ ਪਹੁੰਚੀਆਂ, 8-9 ਚੰਗੀ ਤਰ੍ਹਾਂ ਮੋਰਚੇਬੰਦ ਮਸ਼ੀਨ-ਗੱਨ ਟਿਕਾਣਿਆਂ ਤੋਂ ਗੋਲੀਆਂਦਾ ਝੱਖੜ ਝੁਲ ਪਿਆ । ਤੱਦ ਵੀ ਬਹਾਦਰੀ ਨਾਲ ਇਹਨਾਂ ਟੋਲੀਆਂ ਨੇ ਆਪਣਾ ਕਾਰਜ ਜਾਰੀ ਰਖਿਆ। ਪਹਿਲੀ ਟੋਲੀ ਬੰਕਰ ਤੱਕ ਅਪੜ ਗਈ ਅਤੇ ਜਦ ਇਹ ਪੋਲ-ਚਾਰਜ ਰੱਖਣ ਹੀ ਵਾਲੀ ਸੀ, ਇਸ ਉਤੇ ਗੋਲੀਆਂ ਦੇ ਛੜਾਕੇ ਲੱਥ ਪਏ ਜਿਸ ਨਾਲ ਇਸ ਦੇ ਸਾਰੇ ਜਵਾਨ ਮਾਰੇ ਗਏ ਜਾਂ ਜ਼ਖਮੀ ਹੈ ਗਏ ।ਨਾਲ ਹੀ ਨਾਲ ਦੂਜੀ ਟੋਲੀ ਤੇਜੀ ਨਾਲ ਅੱਗੇ ਵਧੀ ਅਤੇ ਪਹਿਲੀ ਮੰਜ਼ਲ ਨੂੰ ਜਾਂਦੀਆਂ ਪੌੜੀਆਂ ਦੇ ਅੰਦਰ ਚਲੀ ਗਈ, ਪਰ ਉਸ ਉਤੇ ਮਸ਼ੀਨਗੱਨ ਦੀਆਂ ਗੋਲੀਆਂ ਐਸੀਆਂ ਵਰ੍ਹੀਆਂ ਕਿ ਉਹ ਸਾਰੇ ਦੇ ਸਾਰੇ ਜਵਾਨ ਤੁਰੰਤ ਹੀ ਸਖ਼ਤ ਜ਼ਖਮੀ ਹੋ ਗਏ। ਦਸਾਂ ਵਿਚੋਂ ਸਿਰਫ ਤਿੰਨ ਹੀ ਆਪਣੇ ਆਪ ਨੂੰ ਬਾਹਰ ਕੱਢ ਸਕੇ ਉਹ ਵੀ ਗੰਭੀਰ ਤੌਰ ਤੇ ਜ਼ਖਮੀ ਹਾਲਤ ਵਿੱਚ। ਇਹਨਾਂ ਬਹਾਦਰ ਸਿਪਾਹੀਆਂ ਦੀ ਸਿਰਫ ਪ੍ਰਸੰਸਾ ਹੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਭਾਰੀ ਮੁਸ਼ਕਲਾਂ ਦੇ ਸਨਮੁਖ ਉਚਤਮ ਦਰਜੇ ਦੀ ਸੂਰਬੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸੂਬੇਦਾਰ ਰਵੀ ਦੀ ਲਾਸ਼ ਉਸੇ ਸ਼ਾਮ 6.30 ਵਜੇ ਅਕਾਲ ਤਖ਼ਤ ਦੇ ਬਾਹਰੋਂ ਮਿਲੀ, ਅਤੇ ਪੰਜ ਲਾਸ਼ਾਂ ਪੌੜੀਆਂ ਤੇ ਪਹਿਲੀ ਮੰਜ਼ਲ ਦੇ ਮਲਬੇ ਵਿਚੋਂ 7 ਜੂਨ ਨੂੰ ਮਿਲੀਆਂ। ਵਹਿਸ਼ੀਆਨਾ ਕਰਤੂਤ ਕਿ ਖਾੜਕੂਆਂ ਨੇ ਬਾਰੂਦੀ ਲੜੀਆਂ ਸੂਬੇਦਾਰ ਰਵੀ ਦੁਆਲੇ ਬੰਨ੍ਹੀਆਂ ਤੇ ਫੇਰ ਉਸ ਨੂੰ ਉਡਾ ਦਿੱਤਾ। ਕੁਲ ਮਿਲਾ ਕੇ, 26 ਮਦਰਾਸ ਦੇ ਇਕ ਅਫਸਰ ਸਮੇਤ ਚੌਦਾਂ ਜਵਾਨ ਮਰੇ, ਅਤੇ ਇਕ ਜੂਨੀਅਰ ਕਮਿਸ਼ੰਡ ਅਫਸਰ ਸਮੇਤ ਉਨੰਜਾ ਜ਼ਖ਼ਮੀ ਹੋਏ । ਕੁਲ ਜੋੜ ਬਣਿਆ ਤੇਹਠ ਜੋ ਕਿ ਉਸ ਦੇ ਲੜਾਕੂ ਜਵਾਨਾਂ ਦੀ ਗਿਣਤੀ ਦਾ ਪੰਦਰਾਂ ਫੀ ਸਦੀ ਬਣਦਾ वै।
ਹੁਣ ਤੱਕ ਸਵੇਰ ਦੇ ਤਕਰੀਬਨ 7.30 ਵਜ ਗਏ ਸਨ ਅਤੇ ਧੁਪ ਚੜ੍ਹ ਗਈ ਸੀ । ਪਰ ਅਕਾਲ ਤਖ਼ਤ ਅਜੇ ਵੀ ਡਟਿਆ ਹੋਇਆ ਸੀ ਅਤੇ ਸਾਡੇ ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਸੀ। ਅਖੀਰ ਟੈਂਕਾਂ ਨੂੰ ਹੁਕਮ ਦਿੱਤਾ ਗਿਆ ਕਿ ਖਾੜਕੂਆਂ ਦੇ ਮੋਰਚੇ ਉਡਾਉਣ ਲਈ ਮੁਖ ਤੋਪਾਂ ਦੀ ਵਰਤੋਂ ਕੀਤੀ ਜਾਏ ਅਤੇ ਇਸ ਗੱਲ ਦਾ ਪੂਰਾ ਧਿਆਨ ਰਖਿਆ ਜਾਏ ਕਿ ਇਮਾਰਤ ਨੂੰ ਉਸ ਤੋਂ ਵਧ ਨੁਕਸਾਨ ਨਾ ਪਹੁੰਚੇ ਜਿੱਨਾ ਅਟੱਲ ਹੈ।
ਹੁਣ ਤੱਕ ਸਾਨੂੰ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਸੀ ਹਰੀ ਦੇ ਮੰਦਰ ਨੂੰ ਠੀਕ ਉਹਨਾਂ ਹੀ ਲੋਕਾਂ ਨੇ ਜਿਹੜੇ ਧਰਮ ਦੇ ਰਾਖੇ ਅਖਵਾਉਂਦੇ ਹਨ ਇਕ ਪੂਰੇ ਸੂਰੇ ਲੜਾਈ ਦੇ ਮੈਦਾਨ ਵਿਚ ਬਦਲ ਦਿੱਤਾ ਹੋਇਆ ਸੀ । ਜਦੋਂ ਸਾਡੀਆਂ ਪਿੱਠਾਂ ਕੰਧ ਨੂੰ ਲੱਗ ਗਈਆਂ ਤਾਂ ਜੱਕ ਤੱਕਿਆਂ ਨਾਲ ਸਾਨੂੰ ਉਹ ਕਦਮ ਚੁਕਣਾ ਪਿਆ ਜਿਸ ਨੂੰ ਅਸੀਂ ਹੁਣ ਤੱਕ ਟਾਲਦੇ ਆ ਰਹੇ ਸਾਂ। ਟੈਂਕਾਂ ਨੇ 105 ਐਮ. ਐਮ. ਦੇ ਅਤਿ ਵਿਸਫੋਟਕ ਸਕੈਸ਼ ਹੈਡ ਗੋਲੇ ਆਪਣੇ ਨਿਸ਼ਾਨਿਆਂ ਉਤੇ ਸੁਟਣੇ ਸ਼ੁਰੂ ਕੀਤੇ, ਅਤੇ ਗੂੰਜਦੀਆਂ ਤਪਾਂ ਦੀ ਆਵਾਜ਼ ਹੁਣ ਸ਼ਹਿਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਅਤੇ ਸ਼ਹਿਰ ਤੋਂ ਬਾਹਰ ਵੀ ਸੁਣਾਈ ਦੇਣ ਲੱਗੀ । ਝੱਟ ਕੁ ਮਗਰੋਂ, ਅਕਾਲ ਤਖ਼ਤ ਦੀ ਇਮਾਰਤ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਫੋਰੀ ਤੌਰ ਤੇ ਸਾਨੂੰ ਇਹ ਖਿਆਲ ਆਇਆ ਕਿ ਸਬੇਗ ਨੇ ਅਕਾਲ ਤਖ਼ਤ ਦੇ ਇਕ ਹਿੱਸੇ ਨੂੰ ਉਡਾ ਕੇ ਚੰਦਾਵਲ ਦਸਤਾ ਕਾਰਵਾਈ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਉਹ ਪਿਛਵਾੜੇ ਦੇ ਘੁਗ ਵਸਦੇ ਇਲਾਕੇ ਵਿਚੋਂ ਭਿੰਡਰਾਂਵਾਲੇ ਤੇ ਕੁਝ ਹੋਰ ਸਾਥੀਆਂ ਨਾਲ ਬਚ ਕੇ ਨਿਕਲ ਜਾਣ ਦੀ ਯੋਜਨਾ ਬਣਾ ਰਿਹਾ ਹੈ | ਘੇਰਾਬੰਦੀ ਵਾਲੇ ਸਾਡੇ ਦਸਤਿਆਂ ਨੂੰ ਤੁਰਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਅਜਿਹੀ ਕਿਸੇ ਕੋਸ਼ਿਸ਼ ਨੂੰ ਅਸਫਲ ਕਰਨ ਲਈ ਹੋਰ ਵਧੇਰੇ ਚੌਕਸੀ ਤੋਂ ਕੰਮ ਲੈਣ। ਥੋੜਾ ਚਿਰ ਬਾਦ ਇਮਾਰਤ ਦੇ ਅੰਦਰ ਉਠਦੀਆਂ ਉੱਚੀਆਂ ਉੱਚੀਆਂ ਲਾਟਾਂ ਦਿਖਾਈ ਦਿੱਤੀਆਂ। ਇਹ ਨਿਰਣਾ ਕਰ ਸਕਣਾ ਮੁਸ਼ਕਲ ਸੀ ਕਿ ਅੱਗ ਅੰਦਰ ਹੋਏ ਧਮਾਕੇ ਦਾ ਨਤੀਜਾ ਸੀ ਜਾਂ ਅਕਾਲ ਤਖ਼ਤ ਵਿਚ ਡਿੱਗੇ ਅਤਿਅੰਤ ਵਿਸਫੋਟਕ ਗੋਲਿਆਂ ਦਾ ਫਲ।
ਟੈਂਕਾਂ ਦੀ ਗੋਲਾਬਾਰੀ ਨਾਲ ਨਿਸਚੇ ਹੀ ਅਕਾਲ ਤਖ਼ਤ ਅੰਦਰ ਇਕ ਪ੍ਰਘਾਤੀ ਲਹਿਰ ਦੌੜ ਗਈ ਸੀ । ਇਸ ਦੇ ਨਾਲ ਹੀ, ਅੱਗ ਦੇ ਲਾਂਬੂਆਂ ਅਤੇ ਡਿਗ ਰਹੀ ਇੱਟਾਂ ਦੀ ਚਿਣਾਈ ਦਾ ਦ੍ਰਿਸ਼ ਸੀ । ਖਾੜਕੂਆਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਇਮਾਰਤ ਉਹਨਾਂ ਦੇ ਉਤੇ ਡਿਗ ਪਵੇਗੀ ।ਗੋਲਾਬਾਰੀ ਵਿਚ ਇਕ ਟਿਕਾਓ ਆ ਗਿਆ ਸੀ। ਕਿਸੇ ਕਿਸੇ ਵੇਲੇ ਅਕਾਲ ਤਖ਼ਤ ਅਤੇ ਨਾਲ ਲਗਦੇ ਮੋਰਚਿਆਂ ਤੋਂ ਗੋਲੀਆਂ ਦਾ ਛੜਾਕਾ ਆਉਂਦਾ ਸੀ ਜਿਸ ਦਾ ਮਕਸਦ ਸੀ ਅਕਾਲ ਤਖਤ ਵਲੋਂ ਸਾਡੇ ਜਵਾਨਾਂਨੂੰ ਦਿਨ ਦੇ ਚਾਨਣ ਵਿੱਚ ਅੱਗੇ ਵਧਣ ਤੋਂ ਰੋਕਣਾ । ਹਰਿਮੰਦਰ ਸਮੂਹ ਦੇ ਅੰਦਰ ਦੀਆਂ ਸਾਰੀਆਂ ਟੁਕੜੀਆਂ ਨੂੰ ਮੇਰਾ ਹੁਕਮ ਸੀ ਕਿ ਹਿਫਾਜ਼ਤ ਵਿਚ ਲਈਆਂ ਇਮਾਰਤਾਂ ਵਿਚ ਆਪਣੇ ਪੈਰ ਹੋਰ ਪੱਕੇ ਕੀਤੇ ਜਾਣ ਅਤੇ ਆਪੇ ਆਪਣੇ ਇਲਾਕੇ ਵਿਚ ਸਫਾਈ ਕਰਨ ਦੀ ਕਾਰਵਾਈ ਜਾਰੀ ਰਖੀ ਜਾਏ। ਸਾਨੂੰ ਪਤਾ ਸੀ ਕਿ ਅਕਾਲ ਤਖ਼ਤ ਤੇ ਇਸ ਦੇ ਦਖਣ-ਪੱਛਮ ਵਾਲੀ ਇਮਾਰਤ ਵਿੱਚ ਜਾਣ ਅਤੇ ਰਹਿੰਦੇ ਖਾੜਕੂਆਂ ਨੂੰ ਬਾਹਰ ਕੱਢਣ ਲਈ ਸ਼ਾਮ ਦਾ ਘੁਸਮੁਸਾ ਹੈ। ਜਾਣ ਤੱਕ ਉਡੀਕਣਾ ਪਵੇਗਾ । ਉਧਰ, 15 ਪਿਆਦਾ ਡੀਵੀਜ਼ਨ ਨੇ ਅੰਮ੍ਰਿਤਸਰ ਨੂੰ ਆਉਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਸਨ ਅਤੇ ਸ਼ਹਿਰ ਦੇ ਬਾਹਰ ਅਗੇਤੀ ਚਿਤਾਵਨੀ ਦੇਣ ਵਾਲੇ ਦਸਤੇ ਤਾਇਨਾਤ ਕਰ ਦਿਤੇ ਸਨ, ਕਿਉਂਕਿ ਇਤਲਾਹ ਮਿਲ ਰਹੀਆਂ ਸਨ ਕਿ ਅੰਨ੍ਹੇ ਰੋਹ ਵਿਚ ਆਏ ਹੋਏ ਹਜ਼ਾਰਾਂ ਹੀ ਸਿੱਖ ਪਵਿਤਰ ਨਗਰ ਵਲ ਆ ਰਹੇ ਸਨ।
ਜਿਸ ਵੇਲੇ ਅਸੀਂ ਦਿਨੇ ਬਾਦ ਵਿਚ ਕਰਨ ਵਾਲੀਆਂ ਕਾਰਵਾਈਆਂ ਦੀਆਂ ਯੋਜਨਾਵਾਂ ਉਲੀਕ ਰਹੇ ਸਾਂ, ਲੈਫ. ਜਨ. ਸੁੰਦਰ ਜੀ ਤੇ ਉਹਨਾਂ ਦਾ ਕਾਰਵਾਈ ਸਬੰਧੀ ਸਟਾਫ ਮੁਖ ਡੀਵੀਜ਼ਨਲ ਹੈਡ-ਕੁਆਟਰ ਵਿਖੇ ਵੱਖ ਵੱਖ ਵਸੀਲਿਆਂ ਤੋਂ ਪ੍ਰਾਪਤ ਹੋ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਖੁਫੀਆਂ ਇਤਲਾਹਾਂ ਦਾ ਮੁਲੰਕਣ ਕਰਨ ਮਗਰੋਂ ਸੁਰੱਖਿਆ ਦੀ ਸਮੁਚੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ।
ਦਿਨ ਦੇ 11 ਵਜੇ ਇਕ ਅਚਾਨਕ ਤੇ ਕੁਝ ਕੁਝ ਘਟ ਕਿਆਸੀ ਘਟਨਾ ਵਾਪਰੀ। ਵੱਡੀ ਗਿਣਤੀ ਵਿੱਚ ਖਾੜਕੂ ਅਕਾਲ ਤਖ਼ਤ ਵਿਚੋਂ ਦੌੜ ਕੇ ਹੇਠਾਂ ਪਰਕਰਮਾਂ ਵਿਚ ਆ ਗਏ ਅਤੇ ਬੱਚ ਕੇ ਨਿਕਲ ਜਾਣ ਦੀ ਕੋਸ਼ਿਸ਼ ਵਿੱਚ ਫਾਟਕਾਂ ਵੱਲ ਉਡ ਪਏ। ਇਹਨਾਂ ਵਿਚੋਂ ਕਈ ਮੋਢਿਆਂ ਉਤੇ ਹਥਿਆਰ ਲਟਕਾਈ ਸਰੋਵਰ ਵਿਚ ਛਾਲਾਂ ਮਾਰ ਗਏ ਅਤੇ ਤਰਦੇ ਹੋਏ ਹਰਿਮੰਦਰ ਸਾਹਿਬ ਵਲ ਜਾਣ ਲੱਗੇ। ਇਹਨਾਂ ਨੇ ਇਹ ਅਨੁਭਵ ਕਰ ਲਿਆ ਸੀ ਕਿ ਹਰਿਮੰਦਰ ਸਾਹਬ ਉਹਨਾਂ ਲਈ ਸਭ ਤੋਂ ਚੰਗਾ ਸ਼ਰਨ ਸਥਾਨ ਹੈ ਕਿਉਂਕਿ ਸਾਡੇ ਜਵਾਨ ਪਵਿਤਰ ਧਰਮ-ਸਥਾਨ ਉਤੇ ਗੋਲੀ ਨਹੀਂ ਚਲਾ ਰਹੇ ਸਨ। ਉਹਨਾਂ ਸਭਨਾਂ ਉਤੇ ਤੁਰਤ ਗੋਲੀਆਂ ਵਰ੍ਹਾਈਆਂ ਗਈਆਂ, ਜਿਹੜੇ ਬਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਪਾਣੀ ਦੇ ਅੰਦਰ ਵੀ ਤੇ ਬਾਹਰ ਵੀ, ਅਤੇ ਉਹ ਸਾਰੇ ਦੇ ਸਾਰੇ ਜਾਂ ਮਾਰੇ ਗਏ ਜਾਂ ਜ਼ਖ਼ਮੀ ਹੋਗਏ।ਕੁਝ ਮਿੰਟ ਬਾਦ, ਦਸਾਂ ਦਾ ਇਕ ਜਥਾ ਚਿੱਟੀ ਝੰਡੀ ਲਹਿਰਾਉਂਦਾ ਹੋਇਆ ਅਕਾਲ ਤਖ਼ਤ ਵਿਚੋਂ ਬਾਹਰ ਆਇਆ, ਅਤੇ ਉਹਨਾਂ ਨੂੰ ਫੌਰਨ ਹਿਰਾਸਤ ਵਿਚ ਲੈ ਲਿਆ ਗਿਆ। ਅੰਨ੍ਹੇਵਾਹ ਦੌੜ ਕੇ ਅਕਾਲ ਤਖ਼ਤ ਤੋਂ ਬਾਹਰ ਨਿਕਲਣ ਬਾਰੇ ਮੇਰਾ ਫੇਰੀ ਪ੍ਰਤੀਕਰਮ ਇਹ ਸੀ ਕਿ ਖਾੜਕੂਆਂ ਦੀਆਂ ਸਫਾਂ ਵਿਚ ਕੁਝ ਘਬਰਾਹਟ ਫੈਲ ਗਈ ਜਾਪਦੀ ਸੀ । ਇਕ ਸੰਭਵ ਕਾਰਨ ਇਹ ਹੋਸਕਦਾ ਸੀ ਕਿ ਭਿੰਡਰਾਂਵਾਲੇ ਮਰ ਗਿਆ ਹੈ ਜਾਂ ਸਖ਼ਤ ਜ਼ਖ਼ਮੀ ਹੋ ਗਿਆ ਹੈ, ਅਤੇ ਜਾਂ ਫੇਰ ਦੌੜ ਕੇਕਿਸੇ ਮਹਿਫੂਜ਼ ਥਾਂ ਚਲਾ ਗਿਆ ਹੈ । ਜੋ ਕੁਝ ਅਸਾਂ ਹੁਣੇ ਅੱਖੀਂ ਵੇਖਿਆ ਸੀ ਉਸ ਦਾ ਕੋਈ ਹੋਰ ਨਿਗਰ ਕਾਰਨ ਮੇਰੀ ਸਮਝ ਵਿਚ ਨਹੀਂ ਸੀ ਆ ਸਕਿਆ।
ਹਰਿਮੰਦਰ ਸਮੂਹ ਵਿੱਚ ਹੋਈਆਂ ਅਗਾਮੀ ਘਟਨਾਵਾਂ ਵਲ ਮੈਂ ਫੇਰ ਪਰਤਾਂਗਾ। ਹਾਲ ਦੀ ਘੜੀ ਇਹ ਵੇਖਦੇ ਹਾਂ ਕਿ 5 ਜੂਨ ਦੀ ਰਾਤ ਨੂੰ ਹੋਸਟਲ ਸਮੂਹ ਵਿਚ ਕੀ ਹੋਇਆ ਬੀਤਿਆ ?
ਹੋਸਟਲ ਸਮੂਹ
5 ਜੂਨ
ਹਸਟਲ ਸਮੂਹ ਵਿਚ, ਕੁਝ ਇਕ ਹੋਰ ਸਬੰਧਤ ਇਮਾਰਤਾਂ ਤੋਂ ਇਲਾਵਾ ਗੁਰੂ ਰਾਮਦਾਸ ਲੰਗਰ ਗੁਰੂ ਰਾਮਦਾਸ ਸਰਾਂ ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ, ਮੰਜੀ ਸਾਹਿਬ ਅਤੇ ਸਮੂਹ ਦੀ ਦਖਣ-ਪੂਰਬੀ ਨਕਰ ਵਿਚਲਾ ਬਾਬਾ ਅੱਟਲ ਗੁਰਦੁਆਰਾ ਸ਼ਾਮਲ ਹਨ।
ਗੁਰੂ ਰਾਮਦਾਸ ਲੰਗਰ ਦੇ ਮੰਜ਼ਲੀ ਪੂਰੀ ਤਰ੍ਹਾਂ ਮੋਰਚੇਬੰਦ ਇਮਾਰਤ ਸੀ ਜਿਸ ਤ’ ਪੂਰੇ ਦਾ ਪੂਰਾ ਹਰਿਮੰਦਰ ਸਮੂਹ ਦਿਖਾਈ ਦੇਂਦਾ ਸੀ ਅਤੇ ਆਪਣੀ ਸਥਾਨ- ਸਥਿਤੀ ਕਾਰਨ,ਇਹ ਸਰਾਵਾਂ ਨੂੰ ਜਾਣ ਵਾਲੇ ਇਕ ਪਾਸੇ ਦੇ ਦੁਆਰ ਅਤੇ ਪਛਮੀ ਪ੍ਰਵੇਸ਼-ਦੁਆਰ ਤੋਂ ਪਰਕਰਮਾ ਨੂੰ ਜਾਂਦੇ ਖੁਲ੍ਹੇ ਇਲਾਕੇ ਉਤੇ ਹਾਵੀ ਸੀ। ਗੁਰੂ ਰਾਮਦਾਸ ਦੀ ਸਰ੍ਹਾਂ ਜਿਸ ਨੂੰ ਅਕਾਲ ਰੈਸਟ ਹਾਊਸ ਵੀ ਆਖਿਆ ਜਾਂਦਾ ਹੈ, ਇਕ ਵੱਡੀ ਸਾਰੀ ਤਿੰਨ ਮੰਜਲੀ ਇਮਾਰਤ ਹੈ ਜਿਸ ਵਿਚ 228 ਕਮਰੇ ਅਤੇ ਸਤ ਹਾਲ- ਕਮਰੇ ਸਨ । ਇਹ ਸਮੂਹ ਭਾਵੇਂ ਪੂਰੀ ਤਰ੍ਹਾਂ ਮੋਰਚੇਬੰਦ ਨਹੀਂ ਸੀ, ਪਰ ਭਿੰਨ ਭਿੰਨ ਗੁਟਾਂਦੇ ਹਥਿਆਰਬੰਦ ਖਾੜਕੂਆਂ ਤੇ ਯਾਤਰੂਆਂ ਨੇ ਮੱਲਿਆ ਹੋਇਆ ਸੀ। ਤੇਜਾ ਸਿੰਘ ਸਮੁੰਦਰੀ ਹਾਲ ਇਕ ਦੇ ਮੰਜਲੀ ਇਮਾਰਤ ਹੈ ਜਿਹੜੀ ਗੁਰੂ ਰਾਮ ਦਾਸ ਸਰਾਂ ਅਤੇ ਗੁਰੁ ਨਾਨਕ ਨਿਵਾਸ ਦੇ ਵਿਚਕਾਰ ਸਥਿਤ ਹੈ । ਇਸ ਵਿਚ ਐਸ.ਜੀ. ਪੀ.ਸੀ. ਦੇ ਤਿੰਨ ਭਿੰਨ ਦਫਤਰ ਸਨ ਅਤੇ ਉਸ ਵੇਲੇ ਲੌਂਗੋਵਾਲ, ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਹਰ ਉਘੇ ਅਕਾਲੀ ਤੇ ਐਸ.ਜੀ.ਪੀ.ਸੀ. ਦੇ ਕਰਮਚਾਰੀ ਇਸ ਇਮਾਰਤ ਵਿਚ ਸਨ ਗੁਰੂ ਨਾਨਕ ਨਿਵਾਸ ਚਾਰ ਮੰਜ਼ਲੀ ਇਮਾਰਤ ਹੈ ਜਿਸ ਦੀਆਂ ਛੱਤਾਂ ਉਤੇ ਮੋਰਚੇ ਬੀੜੇ ਹੋਏ ਸਨ ਭਾਵੇਂ ਲੰਗਰ ਦੀ ਇਮਾਰਤ ਨਾਲੋਂ ਇਹ ਘਟ ਮੋਰਚੇ ਬੰਦ ਸੀ । 85 ਕਮਰਿਆਂਅਤੇ ਇਕ ਵੱਡੇ ਹਾਲ ਵਾਲੀ ਇਹ ਇਮਾਰਤ ਵੀ ਯਾਤਰੂਆਂ ਨੇ ਮੱਲੀ ਹੋਈ ਸੀ ਅਤੇ ਹਥਿਆਰਬੰਦ ਖਾੜਕੂ ਇਹਨਾਂ ਵਿਚ ਘੁਸੇ ਬੈਠੇ ਸਨ ।ਮੰਜੀ ਸਾਹਿਬ ਲੰਗਰ ਦੇ ਬਿਲਕੁਲ ਸਾਮ੍ਹਣੇ ਦੀਵਾਨਾਂ ਲਈ ਬਣਿਆ ਇਕ ਵੱਡਾ ਸਾਰਾ ਹਾਲ ਹੈ। ਇਹ ਵੀ ਮੋਰਚੇਬੰਦ ਸੀ ਅਤੇ ਪੂਰਬੀ ਪਾਸੇ ਤੋਂ ਹਰਿਮੰਦਰ ਨੂੰ ਜਾਣ ਵਾਲੇ ਰਾਹ ਉਤੇ ਗਾਲਿਬ ਸੀ।
ਸੰਖੇਪ ਰੂਪ ਵਿੱਚ ਦਹਰਾਉਂਦਿਆਂ, ਦੋ ਰਾਮਗੜ੍ਹੀਆਂ ਬੁੰਗਿਆਂ ਅਤੇ ਪਾਣੀ ਦੀ ਟੈਕੀ ਦੀਆਂ ਛੱਤਾਂ ਉਤਲੇ ਦਹਿਸ਼ਤਗਰਦਦਿਮੋਰਚੇਮੁਢਲੀਆਂ ਕਾਰਵਾਈਆਂ ਸਮੇਂ ਹੀ ਉਡਾ ਦੇਣ ਬਾਦ, 5 ਅਤੇ 6 ਜੂਨ ਦੀ ਰਾਤ ਨੂੰ ਹਰਿਮੰਦਰ ਸਮੂਹ ਵਿਚ ਸ਼ੁਰੂ ਕੀਤੀਆਂ ਕਾਰਵਾਈਆਂ ਦੇ ਨਾਲ ਹੀ ਹੈਸਟਲ ਸਮੂਹ ਨੂੰ ਕਬਜ਼ੇ ਵਿਚ ਲੈਣਾ ਸੀ। ਇਹ ਕੰਮ 9 ਕਮਾਉਂ ਨੂੰ ਸੌਂਪਿਆ ਗਿਆ ਸੀ ਜਿਸ ਨੂੰ 15 ਕਮਾਉਂ (ਦੋ ਕੰਪਨੀਆਂ ਘਟ) ਰਾਖਵੀਂ ਸ਼ਕਤੀ ਵਜੋਂ ਪ੍ਰਾਪਤ ਸੀ । 9 ਕਮਾਉਂਦੇ ਕਰਨ ਗੋਚਰਾ ਕੰਮ ਸੀ :
(ੳ) 1 ਪੜਾ ਵਿੱਚ, 6 ਜੂਨ ਨੂੰ ਰਾਤ ਦੇ ਇਕ ਵਜੇ ਤੱਕ, ਗੁਰੂ ਰਾਮਦਾਸ ਸਰਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ (ਐਸ.ਜੀ. ਪੀ ਸੀ. ਦੇ ਦਫਤਰਾਂ ਸਮੇਤ) ਨੂੰ ਹਿਫਾਜ਼ਤ ਵਿਚ ਲੈਣਾ।
(ਅ) 2 ਪੜਾ ਵਿੱਚ 6 ਜੂਨ ਨੂੰ ਤੜਕੇ 4 ਵਜੇ ਤੱਕ ਸਫਾਈ ਦਾ ਕਾਰਜ ਕਰਨਾ।
(ੲ) 3 ਪੜਾ ਵਿੱਚ, 6 ਜੂਨ ਨੂੰ ਸਵੇਰ ਦੇ 8 ਵਜੇ ਤੱਕ ਹੋਸਟਲ ਸਮੂਹ ਦੇ ਬਾਕੀ ਹਿੱਸੇ ਨੂੰ ਹਿਫਾਜ਼ਤ ਵਿੱਚ ਲੈਣਾ।
ਕਾਰਵਾਈ 5 ਜੂਨ ਨੂੰ ਰਾਤ ਦੇ 10 ਵਜੇ ਉਸੇ ਵਕਤ ਸ਼ੁਰੂ ਕਰਨੀ ਸੀ ਜਿਸ ਵਕਤ 10 ਗਾਰਦ, 1 ਪੈਰਾ-ਕਮਾਂਡ ਅਤੇ ਐਸ.ਐਫ.ਐਫ. ਦਲ ਨੇ ਹਰਿਮੰਦਰ ਸਮੂਹ ਵਿੱਚ ਕਾਰਜ ਆਰੰਭ ਕਰਨਾ ਸੀ । ਚਾਰ ਟੈਂਕਾਂ (ਵਿਜੈਨਤਾ), ਛੇ ਬੀ. ਐ. ਪੀ. ਅਤੇ ਤਿੰਨ ਏ.ਪੀ.ਸੀ.ਬਕਤਰਬੰਦ ਗੱਡੀਆਂ (ਪੋਲੈਂਡ ਦੀਆਂਬਣੀਆਂਸਕੋਟ) ਤੇ ਆਧਾਰਤ ਇਕ ਵਿਸ਼ੇਸ਼ ਕਾਰਜ-ਸੈਨਾ ਨੇ 26 ਮਦਰਾਸ ਤੇ 15 ਕਮਾਉਂ ਦੀ ਸਹਾਇਤਾ ਕਰਨੀ ਸੀ ਜਿਨ੍ਹਾਂ ਨੂੰ ਸ਼ੁਰੂ ਵਿੱਚ ਹੇਠ ਲਿਖੇ ਕਾਰਜ ਸੌਂਪੇ ਗਏ ਸਨ
(ੳ) ਅਗਲੇਪਿਆਦਾ ਤੱਤਾਂ ਨੂੰ ਇਮਾਰਤ ਦੀ ਪੂਰਬੀ ਬਾਹੀ ਵਾਲੇ ਪ੍ਰਵੇਸ਼ ਸਥਾਨ ਨੂੰ ਜਾਣ ਵੇਲੇ ਅਤਿਵਾਦੀਆਂ ਦੀ ਛੋਟੇ ਹਥਿਆਰਾਂ ਦੀ ਗੋਲਾਬਾਰੀ ਤੋਂ ਸੁਰਖਿਆ ਪ੍ਰਦਾਨ ਕਰਨਾ।
(ਅ) ਹੈਸਟਲ ਸਮੂਹ ਦੇ ਪ੍ਰਵੈਸ਼ ਸਥਾਨ ਦੇ ਅਸਪਾਤੀ ਫਾਟਕ ਨੂੰ ਤੋੜ ਕੇ ਖੋਲ੍ਹਣਾ। (ੲ) ਹੈਸਟਲ ਸਮੂਹ ਦੇ ਪ੍ਰਵੇਸ਼-ਸਥਾਨ ਅਤੇ ਦਰਸ਼ਨੀ ਡਿਉੜੀ ਵਿਚਕਾਰ ਹਰਿਮੰਦਰ ਦੇ ਪੂਰਬੀ ਮੱਥੇ ਵਲੋਂ ਪਰਕਰਮਾਂ ਵਿਚ ਲੰਘਦਿਆਂ 26 ਮਦਰਾਸ ਦੀ ਗਤੀ ਵਿਚ ਅੜਿਕਾ ਪਾਉਣ ਵਾਲੇ ਅਤਿਵਾਦੀ ਮੋਰਚਿਆਂ ਨੂੰ ਬੇਅਸਰ ਕਰਨਾ।
(ਸ) ਪਰਕਰਮਾ ਦੇ ਪੂਰਬੀ ਫਾਟਕ ਨੂੰ ਤੋੜਨਾ ਤਾਂ ਜੋ 28 ਮਦਰਾਸ ਤੇ 1 ਪੈਰਾ-ਕਮਾਂਡੋ (ਟੋਭੇ) ਹਰਿਮੰਦਰ ਸਮੂਹ ਵਿਚ ਦਾਖਲ ਹੈ ਸਕਣ।
(ਹ) ਲੰਗਰ, ਤੇਜਾ ਸਿੰਘ ਸਮੁੰਦਰੀ ਹਾਲ ਤੇ ਹੋਸਟਲ ਸਮੂਹ ਦੀਆਂ ਦੂਜੀਆਂ ਇਮਾਰਤਾਂ ਨੂੰ ਕਬਜ਼ੇ ਵਿਚ ਲੈਣ ਦੀ ਕਾਰਵਾਈ ਕਰਦੇ ਸਮੇਂ 15 ਕਮਾਉਂ ਨੂੰ ਗੋਲਾਬਾਰੀ ਨਾਲ ਸਹਾਇਤਾ ਪ੍ਰਦਾਨ ਕਰਨਾ।
9 ਕਮਾਊਂ ਦੀ ਕਾਰਵਾਈ ਮਿਥੇ ਸਮੇਂ ਅਨੁਸਾਰ ਸ਼ੁਰੂ ਹੋ ਗਈ ਅਤੇ ਜਿਸ ਵੇਲੇ ਟੈਂਕਾਂ ਦੀਆਂ ਮਸ਼ੀਨਗੱਨਾਂ ਨਾਲ ਲੰਗਰ ਗੁਰੂ ਰਾਮਦਾਸ ਸਰਾਂ ਤੇ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਛੱਤਾਂ ਉਤਲੇ ਅਤਿਵਾਦੀ ਮੋਰਚੇ ਬੇਕਾਰ ਕੀਤੇ ਜਾ ਰਹੇ ਸਨ, ਬਟਾਲੀਅਨ ਧੁਸ ਦੇ ਕੇ ਗੁਰੂ ਰਾਮਦਾਸ ਸਰਾਂ ਵਿਚ ਜਾ ਵੜੀ। ਹੇਠਲੀ ਮੰਜ਼ਲ, ਪਹਿਲੀ ਮੰਜ਼ਲ ਅਤੇ ਦੂਜੀ ਮੰਜ਼ਲ ਨੂੰ ਇਕ ਕੰਪਨੀ ਨੇ ਸੰਭਾਲ ਲਿਆ। ਤੇ ਇਕ ਕੰਪਨੀ ਰਾਖਵੀਂ ਰਹਿ ਗਈ। ਹਰ ਮੰਜ਼ਲ ਉਤੇ ਅੰਦਰ ਵੜਦਿਆਂ ਹੀ ਜਵਾਨਾਂ ਨੂੰ ਮੁਕਾਬਲੇ ਦਾ ਸਾਮ੍ਹਣਾ ਕਰਨਾ ਪਿਆ । ਪਰ ਅੰਦਰ ਹੋਇਆ ਵਿਰੋਧ ਏਨਾ ਸਖ਼ਤ ਨਹੀਂ ਸੀ ਜਿੱਨਾ ਹਰਿਮੰਦਰ ਸਮੂਹ ਵਿਚ ਹੋਇਆ ਸੀ । ਅਤਿਵਾਦੀ ਦਸਤਿਆਂ ਨੇ ਇਮਾਰਤ ਦੀਆਂਨੁਕਰਾਂ ਵਿਚਲੇ ਕੁਝ ਕਮਰਿਆਂ ਬਾਲਕੇਨੀਆਂਤੇ ਹਾਲ-ਕਮਰਿਆਂ ਵਿਚ ਬਹੁਤ ਨੇੜਿਓ ਗੋਲੀਆਂ ਚਲਾਈਆਂ, ਫਲਸਰੂਪਕਣ ਹਾਲਤਾਂ ਵਿਚ ਦੂਹ-ਬਦੂਹ ਲੜਾਈ ਵੀ ਹੋਈ। ਥੋੜੇ ਜਿਹੇ ਸਮੇਂ ਵਿਚ ਏਲੋ ਕਮਰਿਆਂ ਨੂੰ ਸਾਫ ਕਰਨਾ ਸੁਭਾਵਿਕ ਹੀ ਅਸੰਭਵ ਹੁੰਦਾ। ਇਹ ਕੰਮ ਮਗਰੋਂ ਸਫਾਈ ਦੀਆਂ ਕਾਰਵਾਈਆਂ ਸਮੇਂ ਕੀਤੇ ਜਾਣ ਦੀ ਆਸ ਸੀ।
ਸਮਾਂ ਪਰ ਲਾ ਕੇ ਉਡਦਾ ਜਾ ਰਿਹਾ ਸੀ ਅਤੇ ਰਾਤ ਦੇ ਰਹਿੰਦੇ ਪਹਿਰਾਂ ਵਿਚ ਬਾਕੀ ਦੀਆਂ ਈਮਾਰਤਾਂ ਨੂੰ ਵੀ ਕਬਜੇ ਵਿਚ ਲੈਣਾ ਸੀ । ਪਰੰਤੂ ਰਾਤ ਦੇ 1.30 ਵਜੇ ਤੱਕ ਗੁਰੂ ਰਾਮਦਾਸ ਸਰਾਂ ਵਿਚ ਇਕ ਪੱਕਾ ਟਿਕਾਣਾ ਬਣਾ ਲਿਆ ਗਿਆ ਸੀ ਅਤੇ ਇਮਾਰਤ ਬਾਕੀ ਸਮੂਹ ਨਾਲੋਂ ਅਲੱਗ ਥਲੱਗ ਕਰ ਲਈ ਗਈ ਸੀ।
ਇਸ ਪ੍ਰਕਿਰਿਆ ਵਿਚ, ਗੁਰੂ ਰਾਮਦਾਸ ਸਰਾਂ ਵਿਚ ਬੈਠੇ ਲੋਕਾਂ ਵਿਚੋਂ ਵੱਡੀ ਗਿਣਤੀ ਨੇ ਆਤਮ-ਸਮਰਪਨ ਵੀ ਕਰ ਦਿੱਤਾ ਸੀ । ਇਸ ਤੋਂ ਮਗਰੋਂ ਦੋ ਕੰਪਨੀਆਂ ਹੁਣੇ ਹੀ ਬਣਾਏਟਿਕਾਣੇ ਵਿਚ ਪਿਛੇ ਛੱਡ ਦਿੱਤੀਆਂ ਗਈਆਂ, ਅਤੇ ਬਾਕੀ ਦੋ ਕੰਪਨੀਆਂ ਨੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਕੇ. ਭਾਉਮੀਕ ਅਧੀਨ ਨਾਲ ਲਗਦੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਸਫਾਈ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ।
ਕਮਾਂਡਿੰਗ ਅਫਸਰ ਨੂੰ ਹਦਾਇਤਾਂ ਦੇਣ ਵੇਲੇ ਇਹ ਦਸਿਆ ਗਿਆ ਸੀ ਕਿ ਸ਼ਰਧਾਲੂਆਂ ਦੀ ਬਹੁ-ਗਿਣਤੀ ਇਮਾਰਤ ਵਿਚ ਠਹਿਰੀ ਹੋਈ ਹੈ ਅਤੇ ਨਾਲ ਹੀ ਮੁਖ ਅਕਾਲੀ ਆਗੂ ਵੀ ਇਸ ਦੇ ਅੰਦਰ ਹੀ ਬੈਠੇ ਸਮਝੇ ਜਾਂਦੇ ਸਨ। ਇਹ ਅਤਿਅੰਤ ਲਾਜ਼ਮੀ ਸੀ ਕਿ ਸ਼ਰਧਾਲੂਆਂ ਤੇ ਅਕਾਲੀ ਆਗੂਆਂਨੂੰ ਛੇਤੀ ਤੋਂ ਛੇਤੀ ਇਥੋਂ ਬਚਾਕੇ ਕਢਿਆ ਜਾਵੇਅਤੇ ਮਹਿਫੂਜ਼ਥਾਂ ਪਹੁੰਚਾਇਆ ਜਾਵੇਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਭਿੰਡਰਾਂਵਾਲੇ ਦੇ ਪਿਠ ਇਹਨਾਂ ਲੋਕਾਂ ਉਤੇ ਕਰੜੀ ਨਿਗਾਹ ਰਖ ਰਹੇ ਸਨ ਤਾਂ ਜੋ ਨਾ ਤਾਂ ਉਹਨਾਂ ਨੂੰ ਇਥੋਂ ਬਾਹਰ ਨਿਕਲਣ ਦਿੱਤਾ ਜਾਵੇ ਅਤੇ ਨਾ ਹੀ ਸਾਡੇ ਅੰਦਰ ਆਉਣ ‘ਤੇ ਉਹਨਾਂ ਨੂੰ ਸਾਡੇ ਹਵਾਲੇ ਹੋਣ ਦਿੱਤਾ ਜਾਵੇ । ਭਾਉਮੀਕ ਨੇ ਅਨੁਭਵ ਕੀਤਾ ਕਿ ਇਕ ਤਾਂ ਹਨੇਰੀ ਰਾਤ ਹੈ ਦੂਜੇ ਅੰਦਰ ਬਿਜਲੀ ਕੋਈ ਨਹੀਂ ਇਸ ਲਈ ਏਡੀ ਵੱਡੀ ਬਹੁ-ਮੰਜ਼ਲੀ ਇਮਾਰਤ ਅੰਦਰ ਹਜੂਮ ਵਿਚੋਂ ਕਿਸੇ ਨੂੰ ਪਛਾਣ ਸਕਣਾ ਲਗਪਗ ਅਸੰਭਵ ਹੋਵੇਗਾ। ਉਸ ਨੇ ਇਮਾਰਤ ਵਿਚੋਂ ਬਾਹਰ ਨਿਕਲਣ ਦੇ ਰਸਤੇ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਸਭ ਤੋਂ ਪਹਿਲਾਂ, ਲੌਂਗੋਵਾਲ ਤੇ ਟੌਹੜਾਂਨੂੰ ਆਤਮ-ਸਮਰਪਣ ਕਰਨ ਲਈ ਆਖਿਆ। ਇਮਾਰਤ ਰਾਤ ਦੇ 2.30 ਵਜੇ ਅਲੱਗ ਥਲੱਗ ਕੀਤੀ ਗਈ, ਅਤੇ ਗੁਰੂ ਰਾਮਦਾਸ ਸਰਾਂ ਵਿਚੋਂ ਕਾਬੂ ਕੀਤੇ ਗਏ ਬੰਦਿਆਂ ਵਿਚੋਂ ਦੋ ਜਿਨ੍ਹਾਂ ਨੇ ਅਕਾਲੀ ਆਗੂਆਂ ਦੇ ਅਸਲ ਟਿਕਾਣੇ ਦਾ ਪਤਾ ਹੋਣ ਦਾ ਦਾਅਵਾ ਕੀਤਾ. ਦੋਹਾਂ ਆਗੂਆਂ ਵਿਚੋਂ ਕਿਸੇ ਇਕ ਨਾਲ ਸੰਪਰਕ ਸਥਾਪਤ ਕਰਨ ਲਈ ਏਲਚੀ ਬਣ ਕੇ ਅੰਦਰ ਭੇਜਣ ਲਈ ਤਿਆਰ ਬੈਠੇ ਸਨ । 3 ਵਜੇ ਏਲਚੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਗਏ ਅਤੇ ਪੰਦਰਾਂ ਮਿੰਟ ਮਗਰੋਂ ਵਾਪਸ ਆ ਕੇ ਉਹਨਾਂ ਦਸਿਆ ਕਿ ਉਹ ਲੌਂਗੋਵਾਲ ਨੂੰ ਮਿਲੇ ਸਨ ਅਤੇ ਉਹ ਆਤਮ-ਸਮਰਪਨ ਕਰਨ ਨੂੰ ਤਿਆਰ ਹਨ। ਇਕ ਕੰਪਨੀ ਕਮਾਂਡਰ, ਮੇਜਰ ਐਚ.ਕੇ ਪਲਟਾ ਨੂੰ ਉਹਦੇ ਕੁਝ ਜਵਾਨਾਂ ਨਾਲ ਤੇਜਾ ਸਿੰਘ ਸਮੁੰਦਰੀ ਹਾਲ ਦੀ ਹੇਠਲੀ ਮੰਜ਼ਲ ਦੇ ਉਸ ਕਮਰੇ ਵਿਚ ਲਿਜਾਇਆ ਗਿਆ ਜਿਸ ਵਿਚ ਲੌਂਗੋਵਾਲ, ਟੌਹੜਾ, ਰਾਮੂਵਾਲੀਆ ਅਤੇ ਕੁਝ ਹੋਰ ਬੰਦੇ ਬੈਠੇ ਹੋਏ ਸਨ । ਇਹਨਾਂ ਲੋਕਾਂ ਵਿਚ ਹੀ ਅਖੰਡ ਕੀਰਤਨੀ ਜਥੇ ਦੀ ਮੁਖੀ (ਬੱਬਰ ਖਾਲਸਾ ਇਸ ਗੁਟ ਦਾ ਹੀ ਇਕ ਖਾੜਕੂ ਧੜਾ ਹੈ) ਬੀਬੀ ਅਮਰਜੀਤ ਕੌਰ ਵੀ ਸੀ। ਇਹਨਾਂ ਸਾਰਿਆਂ ਨੇ ਸਹਿਜੇ ਹੀ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਉਸ ਤੋਂ ਪਿਛੋਂ ਇਹਨਾਂ ਨੂੰ ਐਸ.ਜੀ.ਪੀ.ਸੀ.ਦੇ ਦਫਤਰ ਦੇ ਇਕ ਕਮਰੇ ਵਿੱਚ ਮਹਿਫੂਜ਼ ਹਿਰਾਸਤ ਵਿੱਚ ਰਖਿਆ ਗਿਆ ਤਾਂ ਜੋ ਇਹਨਾਂ ਨੂੰ ਕੋਈ ਹਾਨੀ ਨਾ ਪੁਜ ਸਕੇ।
ਇਸ ਦੇ ਨਾਲ ਹੀ ਸਾਡੇ ਜਵਾਨਾਂ ਨੂੰ ਇਮਾਰਤ ਵਿੱਚ ਦੇਖਕੇ, ਕੋਈ 350 ਮਰਦਾਂ ਇਸਤ੍ਰੀਆਂ ਤੇ ਬੱਚਿਆਂ ਦੇ ਇਕ ਦਲ ਨੇ ਵੀ ਆਤਮ-ਸਮਰਪਨ ਕਰ ਦਿੱਤਾ । ਪਰ ਜਿਉਂ ਹੀ ਉਹ ਇਕ ਥਾਂ ਇਕੱਠੇ ਹੋਏ ਅਤੇ ਉਹਨਾਂ ਨੂੰ ਮਹਿਫੂਜ਼ ਬਾਂ ਲਿਜਾਇਆ ਜਾ ਰਿਹਾ ਸੀ, ਥੋੜੇ ਜਿਹੇ ਖਾੜਕੂ ਜਿਹੜੇ ਉਹਨਾਂ ਦੇ ਨਾਲ ਸਨ, ਦੌੜ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਉਪਰਲੀ ਬਾਲਕੋਨੀ ਵਿਚ ਚਲੇ ਗਏ। ਅਤੇ ਅੰਨ੍ਹੇਵਾਹ ਗੋਲੀਆਂ ਦਾਗਦਿਆਂ ਹੋਇਆਂ ਖੁਲ੍ਹੇ ਹਾਲ ਵਿਚ ਗਰਨੇਡ ਸੁੱਟੇ। ਇਕ ਦਮ ਮੁਕੰਮਲ ਹਫੜਾ-ਦਫੜੀ ਮੱਚ ਗਈ ਅਤੇ ਘਬਰਾਏ ਤੇ ਡਰੇ ਸਹਿਮੇ ਸ਼ਰਧਾਲੂ ਜਦੋਂ ਬੇਤਹਾਸ਼ਾ ਏਧਰ ਓਧਰ ਭੱਜੇ ਤਾਂ ਉਹਨਾਂ ਦੀਆਂ ਉੱਚੀਆਂ ਉੱਚੀਆਂ ਚੀਕਾਂ ਚਾਂਗਰਾਂ ਨਾਲ ਆਕਾਸ਼ ਗੂੰਜ ਉਠਿਆ। ਸੈਨਿਕਾਂ ਨੇ ਜਵਾਬ ਵਿਚ ਗੋਲੀ ਚਲਾਈ, ਪਰ ਖਾੜਕੂਆਂ ਤੇ ਸੈਨਿਕਾਂ ਵਿਚਕਾਰ ਦੁਪਾਸੜ ਗੋਲਾਬਾਰੀ ਵਿੱਚ ਚੁਫੇਰੇ ਉਡ ਕੇ ਡਿਗਦੇ ਛੱਰਿਆਂ ਦੇ ਫਲਸਰੂਪ ਇਸਤ੍ਰੀਆਂ ਤੇ ਬੱਚਿਆਂ ਸਮੇਤ ਕੁਝ ਬੇਗੁਨਾਹ ਸ਼ਰਧਾਲੂ ਮਾਰੇ ਗਏ।
ਜਿਸ ਵੇਲੇ ਕਮਾਊਨੀ ਬਾਕੀ ਸ਼ਰਧਾਲੂਆਂ ਨੂੰ ਬਾਹਰ ਕਢਣ ਲਈ ਹਾਲਤ ਨਾਲ ਜੂਝ ਰਹੇ ਸਨ, ਪ੍ਰਤੱਖ ਤੌਰ ਤੇ ਹਿੱਲੇ ਡੋਲੇ ਹੋਏ ਲੌਂਗੋਵਾਲ ਤੇ ਟੌਹੜਾ ਨੇ ਮੇਜਰ ਪਲਟਾ ਨਾਲ ਪੰਜਾਬੀ ਵਿਚ ਗੱਲ ਕੀਤੀ ਅਤੇ ਬੇਨਤੀ ਕੀਤੀ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਮਹਿਫੂਜ਼ ਥਾਂ ਲਿਜਾਇਆ ਜਾਏ ਵਰਨਾ ਉਹਨਾਂ ਨੂੰ ਡਰ ਹੈ ਕਿ ਭਿੰਡਰਾਂਵਾਲੇ ਦੇ ਹਥਿਆਰਬੰਦ ਪਿਠੂ ਉਹਨਾਂ ਨੂੰ ਮਾਰ ਦੇਣਗੇ । ਪਲਟਾ ਨੇ ਆਪਣੀ ਪਹਿਲਕਦਮੀ ਤੋਂ ਕੰਮ ਲਿਆ ਅਤੇ ਫੋਰਨ ਉਹਨਾਂ ਨੂੰ ਤੇ ਨਾਲ ਹੀ ਬੀਬੀ ਅਮਰਜੀਤ ਕੌਰ ਨੂੰ ਮਲਕੜੇ ਜਿਹੇ ਬਕਤਰਬੰਦ ਗੱਡੀ (APC) ਵਿਚ ਬਿਠਾ ਕੇ ਫੌਜੀ ਛਾਉਣੀ ਵਿਚ ਮਹਿਫੂਜ਼ ਥਾਂ ਪਹੁੰਚਾ ਦਿਤਾ ।ਬਹੁਤ ਬਾਦ ਵਿਚ ਮੈਨੂੰ ਇਹ ਪੜ੍ਹ ਕੇ ਹੈਰਾਨੀ ਹੋਈ ਕਿ ਵੱਖ ਵੱਖ ਪਤਰਪ੍ਰੇਰਕਾਂ ਨਾਲ ਇੰਟਰਵਿਊ ਵਿੱਚ ਉਹਨਾਂ ਵਲੋਂ ਇਸ ਗੱਲੋਂ ਇਨਕਾਰ ਕੀਤਾ ਗਿਆ ਸੀ ਕਿ ਉਹਨਾਂ ਸੈਨਾ ਅੱਗੇ ਆਤਮ ਸਮਰਪਨ ਕੀਤਾ। ਮੈਂ ਸਿਰਫ ਇਹੋ ਸਿੱਟਾ ਕੱਢ ਸਕਦਾ ਹਾਂ ਕਿ ਉਹਨਾਂ ਨੂੰ ਮੂੰਹ ਰਖਣੀ ਕਰਨ ਦੀ ਕੋਈ ਜੁਗਤ ਲੋੜੀਂਦੀ ਸੀ ਤਾਂ ਜੋ ਆਪਣੇ ਪੈਰੋਕਾਰਾਂ ਤੇ ਪ੍ਰਸੰਸਕਾਂ ਵਿਚ ਆਪਣੀ ਸਾਖ਼ ਨੂੰ ਖੋਰਾ ਲਗਣ ਤੋਂ ਬਚਾ ਸਕਣ। ਸ਼ਬਦ ਆਤਮ ਸਮਰਪਨ” ਵਰਤਿਆ ਜਾਏ ਜਾਂ “ਈਨ ਮੰਨਣੀ” ਜਾਂ ਝੁਕ ਜਾਣਾ” ਜਾਂ “ਆਪਣੇ ਆਪ ਨੂੰ ਹਵਾਲੇ ਕਰ ਦੇਣਾ” ਮੇਰੀ ਰਾਏ ਵਿਚ ਇਹ ਸਿਰਫ ਅਰਥ-ਵਿਗਿਆਨ ਦਾ ਹੀ ਮਾਮਲਾ ਹੈ। ਇਹ ਹਕੀਕਤ ਆਪਣੀ ਥਾਂ ਕਾਇਮ ਰਹਿੰਦੀ ਹੈ ਕਿ ਲੌਂਗੋਵਾਲ ਤੇ ਟੌਹੜਾ, ਦੋਵਾਂ ਨੇ ਪ੍ਰਤੱਖ ਰੂਪ ਵਿੱਚ, ਆਪਣਾ ਲਹੂ ਦੇ ਕੇ ਵੀ ਹਰਿਮੰਦਰ ਦੀ ਰਖਿਆ ਕਰਨ ਦੀ ਕਸਮ ਖਾਧੀ ਸੀ । ਪਰ ਹੋਇਆ ਇਹ ਕਿ ਜਦੋਂ ਵੇਲਾ ਲਿਤਾੜੇ ਜਾਣ ਦਾ ਆਇਆ ਤਾਂ ਉਹਨਾਂ ਨੇ ਆਜ਼ਜ਼ੀ ਨਾਲ ਨਿਕਲ ਜਾਣ ਦਾ ਰਾਹ ਚੁਣਿਆ। ਇਸ ਪਲ ਸ਼ਰਧਾਲੂਆਂ ਦੇ ਨਾਲ ਰਹਿਣ-ਲਈ ਲੌਂਗੋਵਾਲ, ਰਾਮੂਵਾਲੀਆ ਨੂੰ ਪਿੱਛੇ ਛੱਡ ਗਏ । ਬਾਦ ਵਿਚ, 6 ਜੂਨ ਦੀ ਸਵੇਰ ਉਸ ਨੂੰ ਵੀ ਬਾਕੀ ਆਕਾਲੀ ਆਗੂਆਂ ਕੋਲ ਪਹੁੰਚਾ ਦਿੱਤਾ ਗਿਆ । ਛੇਤੀ ਹੀ ਮਗਰੋਂ, ਇਹ ਪਤਾ ਲਗਾ ਕਿ ਇਸ ਘਟਨਾ ਵਿਚ ਤਕਰੀਬਨ ਸੱਤਰ ਸ਼ਰਧਾਲੂ ਮਰੇ ਜਾਂ ਜ਼ਖਮੀ ਹੋਏ।
ਜਿਸ ਵੇਲੇ ਮਰਨ ਤੇ ਫੱਟੜ ਹੋਣ ਵਾਲਿਆਂ ਨੂੰ ਸਾਂਭਿਆ ਜਾ ਰਿਹਾ ਸੀ ਅਤੇ ਆਤਮ-ਸਮਰਪਨ ਕਰਨ ਵਾਲੇ ਕਬਜ਼ੇ ਵਿਚ ਲਈ ਗਈ ਗੁਰੂ ਰਾਮਦਾਸ ਸਰਾਂ ਵਿਚ ਭੇਜ ਦਿੱਤੇ ਗਏ ਸਨ, ਕਮਾਉਨੀ ਸਮੁੰਦਰੀ ਹਾਲ ਦੇ ਕਮਰਿਆਂ ਵਿੱਚ ਬਾਕੀ ਰਹਿੰਦੇ ਖਾੜਕੂਆਂ ਨੂੰ ਕਢਣ ਦਾ ਆਪਣਾ ਕਾਰਜ ਕਰੀ ਜਾ ਰਹੇ ਸਨ। ਇਸ ਦੇ ਨਾਲ ਹੀ ਲਾਉਡ ਸਪੀਕਰਾਂ ਉਤੇ ਐਲਾਨ ਕੀਤੇ ਜਾ ਰਹੇ ਸਨ ਕਿ ਖਾੜਕੂ ਤੇ ਯਾਤਰੂ ਬਾਹਰ ਨਿਕਲ ਆਉਣ ਅਤੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣ ਤਾਂ ਜੋ ਹੋਰ ਖੂਨ-ਖ਼ਰਾਬਾ ਨਾ ਹੋਵੇ| ਤਕਰੀਬਨ 4.30 ਵਜੇ ਤੜਕੇ ਜਦੋਂ ਅੰਦਰਲੇ ਲੋਕ ਆਤਮ-ਸਮਰਪਨ ਕਰ ਰਹੇ ਸਨ ਜਾਂ ਬਾਹਰ ਕੱਢੇ ਜਾਣ ਦੀ ਕਾਰਵਾਈ ਸਮੇਂ ਹਿਰਾਸਤ ਵਿਚ ਲਏ ਜਾ ਰਹੇ ਸਨ, ਇਕ ਵਾਰੀ ਫੇਰ ਉਸ ਥਾਂ ਦੇ ਬਹੁਤ ਨੇੜੇ ਧਮਾਕਾ ਹੋਇਆ ਜਿਥੇ ਲੋਕਾਂ ਨੂੰ ਇਕਤੱਰ ਕੀਤਾ ਜਾ ਰਿਹਾ ਸੀ। ਦਲ ਵਿਚੋਂ ਇਕ ਖਾੜਕੂ ਨੇ ਅਚਾਨਕ ਹੀ ਇਕ ਗਰਨੇਡ ਸੁੱਟਿਆ ਅਤੇ ਨਾਲ ਹੀ ਹਨੇਰੇ ਤੇ ਪੈ ਗਈ ਭਾਜੜ ਦਾ ਫਾਇਦਾ ਉਠਾਉਂਦੇ ਹੋਏ ਬਚ ਕੇ ਭੱਜ ਨਿਕਲਣ ਦੀ ਕੋਸ਼ਿਸ਼ ਕੀਤੀ। ਇਕ ਵਾਰੀ ਫੇਰ ਸਿਰਲੱਥਾਂ ਵਲੋਂ ਲਾਚਾਰਾਂ ਦੇ ਖਿਲਾਫ ਵਿਹੁ ਉਗਲਣ ਦੇ ਫਲਸਰੂਪ ਕਈ ਬੰਦੇ ਮਰੇ ਤੇ ਜ਼ਖਮੀ ਹੋਏ । ਸਵੇਰ ਦੇ 5 ਵਜੇ ਤੱਕ ਇਮਾਰਤ ਦੀ ਹੇਠਲੀ ਮੰਜ਼ਲ ਨੂੰ ਕਮਾਊਨੀਆਂ ਨੇ ਸਾਫ ਕਰਕੇ ਕਬਜ਼ੇ ਵਿੱਚ ਲੈ ਲਿਆ ਸੀ।
ਅਗਲੀ ਜਿਹੜੀ ਇਮਾਰਤ ਨੂੰ ਕਬਜ਼ੇ ਵਿਚ ਲੈਣਾ ਸੀ ਉਹ ਸੀ ਗੁਰੂ ਨਾਨਕ ਨਿਵਾਸ। ਹਿਰਾਸਤ ਵਿਚ ਲਏ ਕੁਝ ਲੋਕਾਂ ਦੀ ਕਾਹਲੀ ਵਿਚ ਕੀਤੀ ਪੁਛ- ਪੜਤਾਲ ਤੋਂ ਇਹ ਸੰਕੇਤ ਮਿਲਦਾ ਮਲੂਮ ਹੁੰਦਾ ਸੀ ਕਿ ਗੁਰੂ ਨਾਨਕ ਨਿਵਾਸ ਨੂੰ ਸਰਸਰੀ ਤੌਰ ‘ਤੇ ਲਿਆ ਗਿਆ ਸੀ । ਇਕ ਕੰਪਨੀ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਛੱਡ ਕੇ ਕਮਾਉਂਨੀ ਗੁਰੂ ਨਾਨਕ ਨਿਵਾਸ ਵਿਚ ਆ ਗਏ ਅਤੇ ਸਵੇਰ ਦੇ 5.15 ਵਜੇ ਤੋਂ ਇਸ ਦੀ ਸਫਾਈ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਕੈਦੀਆਂ ਤੇ ਆਤਮ-ਸਮਰਪਨ ਕਰਨ ਵਾਲਿਆਂਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਇਸ ਵੇਲੇ ਤਕ 600 ਤੋਂ ਵਧ ਲੋਕ ਉਹਨਾਂ ਦੇ ਕਾਬ ਵਿਚ ਸਨ। ਏਨੀ ਵੱਡੀ ਗਿਣਤੀ ਉਤੇ ਕੰਟਰੋਲ ਰੱਖਣ ਦੀਆਂਆਪਣੀਆਂ ਸੁਭਾਵਿਕ ਸਮਸਿਆਵਾਂ ਸਨ ਅਤੇ ਬਹੁਤ ਸਾਰੇ ਜਵਾਨ ਇਸ ਕੰਮ ਵਿਚ ਰੁੱਝੇ ਹੋਏ ਸਨ । ਸਵੇਰ ਵੇਲੇ ਦੇ ਸਮੇਂ ਖਾੜਕੂਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਬੜੇ ਚੰਗੇ ਤਰੀਕੇ ਨਾਲ ਚਲ ਰਹੀ ਸੀ, ਭਾਵੇਂ ਹੋਸਟਲ ਸਮੂਹ ਦੀਆਂ ਇਮਾਰਤਾਂ ਦੀਆਂ ਵੱਖ ਵੱਖ ਨੁਕਰਾਂ ਵਿਚੋਂ ਮੁਕਾਬਲਾ ਕਰਨ ਵਾਲੇ ਖਾੜਕੂ ਅੱਡੇ-ਟਿਕਾਣੇਅਜੇ ਸਰਗਰਮਸਨ।ਤਕਰੀਬਨ 9 ਵਜੇ ਸਵੇਰੇ ਅਚਾਨਕ ਹੀ, ਕੋਈ 250 ਸ਼ਰਧਾਲੂਆਂ ਦਾ ਇਕ ਦਲ ਅਚਨਚੇਤ ਗੁਰੂ ਰਾਮਦਾਸ ਸਰਾਂ ਦੇ ਤਹਿਖਾਨੇ ਵਿਚੋਂ ਨਿਕਲਿਆ ਅਤੇ ਜਿਸ ਵੇਲੇ ਉਹ ਖੁਲ੍ਹੀ ਚੰਗਾਨ ਦੀ ਇਕ ਨੁਕਰ ਵਿਚ ਇੱਕਠੇ ਕੀਤੇ ਜਾ ਰਹੇ ਸਨ ਇਕ ਲੁਕਵੇਂ ਟਿਕਾਣੇ ਤੋਂ ਖਾੜਕੂਆਂ ਦੀ ਗੋਲਾਬਾਰੀ ਨੇ ਫੇਰ ਹਫੜਾ-ਦਫੜੀ ਮਚਾ ਦਿੱਤੀ ਜਿਸ ਨਾਲ ਪੰਦਰਾਂ ਬੰਦੇ ਹੋਰ ਮਰੋ ਤੇ ਜ਼ਖਮੀ ਹੋਏ।
ਸਵੇਰੇ 10 ਵਜੇ ਤੱਕ ਕਮਾਉਂਨੀਆਂ ਨੇ ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਨਾਨਕ ਨਿਵਾਸ ਨੂੰ ਚੋਖਾ ਚੰਗੀ ਤਰਾਂ ਆਪਣੇ ਕਬਜ਼ੇ ਵਿਚ ਲੈ ਲਿਆ । ਮੈਂ ਲਫਜ਼ ਚੋਖਾ ਚੰਗੀ ਤਰ੍ਹਾਂ ਦੀ ਵਰਤੋਂ ਇਸ ਲਈ ਕੀਤੀ ਹੈ ਕਿ ਇਮਾਰਤ ਦੇ ਸਭਨਾਂ ਹਿਸਿਆਂ ਦੀ, ਖਾਸ ਕਰਕੇ ਤਹਿਖਾਨਿਆਂ ਅਤੇ ਜਮੀਨਦੋਜ਼ਮਘਰਿਆਂ ਦੀ ਸਫਾਈ ਕਰਨ ਲਈ ਕਾਫੀ ਸਮਾਂ ਨਹੀਂ ਸੀ ਮਿਲਿਆ। ਇਸ ਵਕਤ 9 ਕਮਾਊਂ ਦੀਆਂ ਦੋ ਕੰਪਨੀਆਂ ਗੁਰੂ ਰਾਮਦਾਸ ਸਰਾਂ ਵਿਚ ਸਨ ਅਤੇ ਇਕ ਇਕ ਕੰਪਨੀ ਦੂਜੀਆਂ ਦੋ ਇਮਾਰਤਾਂ ਵਿਚ । ਸਾਨੂੰ ਪਤਾ ਲਗਾ ਕਿ ਰਾਤ ਵੇਲੇ, ਤੀਹ ਤੋਂ ਚਾਲੀ ਬੱਬਰ ਗੁਰੂ ਨਾਨਕ ਨਿਵਾਸ ਦੇ ਪਿਛਵਾੜੇ ਤੋਂ ਖਿਸਕ ਕੇ ਅਤੇ ਆਪਣੇ ਆਪ ਨੂੰ ਬਚਾ ਕੇ ਸਹੀ ਸਲਾਮਤ ਨਿਕਲ ਗਏ ਸਨ।ਬੱਬਰ, ਭਾਵੇਂ ਭਿੰਡਰਾਂਵਾਲੇ ਦੇ ਵਿਰੋਧੀ ਸਨ, ਅੰਤਮ ਰੂਪ ਵਿਚ ਮਾਰੇ ਜਾਣ ਜਾਂ ਫੜੇ ਜਾਣ ਤੋਂ ਪਹਿਲਾਂ ਹਰਿਮੰਦਰ ਸਮੂਹ ਵਿੱਚ ਅਤੇ ਬੁੰਗਿਆਂ ਤੇ ਪਾਣੀ ਵਾਲੀ ਟੈਂਕੀ ਵਿਚ ਜਾਣ ਹੂਲ ਕੇ ਲੜੇ ਸਨ। ਹੋਸਟਲ ਸਮੂਹ ਵਿਚੋਂ ਉਹਨਾਂ ਦਾ ਜਾਨ ਬਚਾ ਕੇ ਨਿਕਲ ਜਾਣਾ ਅਤੇ ਆਪਣੇ ਸਾਥੀਆਂ ਨੂੰ ਛੱਡ ਜਾਣਾ ਅਣ ਕਿਆਸੀ ਘਟਨਾ ਸੀ। ਜਿਵੇਂ ਕਿ ਸਾਨੂੰ ਮਗਰੋਂ ਪਤਾ ਲਗਾ ਕਿ ਕੁਝ ਬੱਬਰ, ਮੌਤ ਤੋਂ ਬਚਣ ਲਈ, ਓਦੋਂ ਸ਼ਰਧਾਲੂਆਂ ਵਿੱਚ ਰਲ ਮਿਲ ਗਏ ਜਦੋਂ ਉਹਨਾਂ ਨੂੰ ਬਾਹਰ ਮਹਿਫੂਜ਼ ਥਾਂ ਤੇ ਲਿਜਾਇਆ ਜਾ ਰਿਹਾ ਸੀ । ਜਿਹੜੀ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਸੀ ਉਹ ਇਹ ਸੀ ਕਿ ਭਿੰਡਰਾਂਵਾਲੇ ਦਾ ਵਫਾਦਾਰ ਤੇ ਡੀਂਗਾਂ ਮਾਰਨ ਵਾਲਾ ਸਾਥੀ, ਹਰਮਿੰਦਰ ਸਿੰਘ ਸੰਧੂ ਮੀਣਾ ਜਿਹਾ ਬਣ ਕੇ ਸ਼ਰਧਾਲੂਆਂ ਵਿੱਚ ਦੁਬਕਿਆ ਵੜਿਆ ਅਤੇ ਉਹਨਾਂ ਵਿਚੋਂ ਹੀ ਇਕ ਹੋਣ ਦਾ ਪਖੰਡ ਕਰ ਰਿਹਾ ਪਛਾਣਿਆ ਗਿਆ।
6 ਜੂਨ ਦੀ ਦੁਪਹਿਰ ਤੱਕ, ਹੋਸਟਲ ਵਿਚ ਹੋਣ ਵਾਲੀਆਂ ਕਾਰਵਾਈਆਂ ਦਾ 1 ਪੜਾ ਵਾਸਤਵ ਵਿਚ ਮੁਕੰਮਲ ਹੋ ਗਿਆ ਸੀ। ਆਓ ਵੇਖੀਏ ਕਿ ਹੁਣ ਹਰਿਮੰਦਰ ਸਮੂਹ ਵਿਚ ਕੀ ਵਾਪਰ ਰਿਹਾ ਸੀ।
ਹਰਿਮੰਦਰ ਸਮੂਹ
6 ਜੂਨ ਸਵੇਰ ਦੇ 11 ਵਜੇ ਤੋਂ ਮਗਰੋਂ
ਲਗਪਗ ਉਸੇ ਹੀ ਵਕਤ ਜਦੋਂ ਅਕਾਲ ਤਖ਼ਤ ਦੇ ਅੰਦਰ ਖਾੜਕੂਆਂ ਨੂੰ ਭਾਜੜਾਂ ਪਈਆਂ ਹੋਈਆਂ ਸਨ, 12 ਬਿਹਾਰ ਨੇ ਆਪਣੀਆਂ ਨਾਕੇਬੰਦੀਆਂ ਵਿੱਚ,ਹਰਿਮੰਦਰ ਦੇ ਬਾਹਰ ਤੰਗ ਗਲੀਆਂ ਦੀ ਭੂਲ-ਭਲਈਆਂ ਵਿਚੋਂ ਦੀ ਬਚ ਕੇ ਨਿਕਲ ਜਾਣ ਦੀ ਕੋਸ਼ਿਸ਼ ਕਰ ਰਹੇ ਛੱਬੀ ਖਾੜਕੂਆਂ ਦਾ ਰਾਹ ਰੋਕ ਲਿਆ। ਪੂਰਨ ਸੰਭਾਵਨਾ ਸੀ ਕਿ ਇਹ ਉਹ ਲੋਕ ਸਨ ਜਿਹੜੇ ਹਾਲੇ ਤੱਕ ਉਹਨਾਂ ਇਮਾਰਤਾਂ ਦੀਆਂ ਧੁਰ ਉਪਰਲੀਆਂ ਮੰਜ਼ਲਾਂ ਵਿਚ ਟਿਕੇ ਹੋਏ ਸਨ ਜਿਹੜੀਆਂ ਬਾਹਰਲੇ ਘੇਰ ਵਿਚ ਉਹਨਾਂ ਦੇ ਕਬਜ਼ੇ ਵਿਚ ਸਨ, ਅਤੇ ਜਿਥੋਂ ਉਹ ਹਰਿਮੰਦਰ ਦੇ ਅੰਦਰ ਸਾਡੇ ਜਵਾਨਾਂ ਉਤੇ ਗੋਲੀਆਂ ਦਾਗਦੇ ਰਹੇ ਸਨ । ਇਹ ਇਕ ਹੋਰ ਸ਼ੁਭ ਘਟਨਾ ਸੀ ਅਤੇ ਇਸ ਤੋਂ ਭਿੰਡਰਾਂਵਾਲੇ ਦੇ ਗੜ੍ਹ ਦੇ ਇਕਸਾਰ ਝੁਕਦੇ ਜਾਣ ਦਾ ਸੰਕੇਤ ਮਿਲਦਾ नी।
ਅਗਲੇ ਕੁਝ ਘੰਟੇ, ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਚਾਰ- ਚੁਫੇਰੇ ਇਕ ਵਿਆਪਕ ਟਿਕਾਓ ਬਣਿਆ ਰਿਹਾ। ਸਿਰਫ ਕਿਸੇ ਕਿਸੇ ਵੇਲੇ ਖਾੜਕੂਆਂ ਵਲੋਂ ਮੁਕਾਬਲੇ ਦੇ ਇਕਾ ਦੁੱਕਾ ਅੱਡਿਆਂ ਤੋਂ ਜਿਹੜੇ ਹਾਲੇ ਤੱਕ ਬਚੇ ਰਹਿ ਗਏ ਸਨ ਗੋਲੀਆਂ ਦੀ ਬੁਛਾੜ ਆ ਜਾਂਦੀ ਸੀ । ਜਿਥੋਂ ਤੱਕ ਸਾਡਾ ਸਬੰਧ ਸੀ, ਜਵਾਨਾਂ ਨੂੰ ਕੁਝ ਆਰਾਮ ਦੇ ਪਲ ਦਿੱਤੇ ਗਏ ਸਨ ਜਿਸ ਦੀ ਉਹਨਾਂ ਨੂੰ ਬੁਰੀ ਤਰ੍ਹਾਂਲੋੜ ਸੀ ਅਤੇ ਕਮਾਂਡਰ ਆਉਣ ਵਾਲੀ-ਰਾਤ ਲਈ ਯੋਜਨਾਵਾਂ ਉਤੇ ਨਜ਼ਰ- ਸਾਨੀ ਕਰ ਰਹੇ ਸਨ ਤਾਂ ਜੋ ਉਹਨਾਂ ਨੂੰ ਸੌਂਪਿਆ ਕਾਰਜ ਸੰਪੂਰਨ ਹੋ ਜਾਵੇ। ਇਸ ਵੇਲੇ ਸਾਡੀਆਂ ਕੁਝ ਹੋਰ ਪ੍ਰਾਥਮਿਕਤਾਵਾਂ ਇਸ ਪ੍ਰਕਾਰ ਸਨ :
(ੳ) ਇਸ ਵੇਲੇ ਮੌਜੂਦ ਘੇਰਾਬੰਦੀ ਨੂੰ ਵਾਧੂ ਜਵਾਨ ਭੇਜ ਕੇ ਪੱਕਿਆਂ ਕਰਨਾ ਇਕ ਬਾਹਰੀ ਘੇਰਾਬੰਦੀ ਅਤੇ ਖਾਸ ਖਾਸ ਨਾਕਾਬੰਦੀਆਂਖੜੀਆਂ ਕਰਨਾ ਤਾਂ ਜੋ ਭਿੰਡਰਾਂਵਾਲੇ (ਹਾਲੇ ਤੱਕ ਅੰਦਰ ਹੋਣ ਦੀ ਹਾਲਤ ਵਿੱਚ ਤੇ ਉਸਦੇ ਹਥਿਆਰਬੰਦ ਪੈਰੋਕਾਰਾਂ ਨੂੰ ਬਚ ਕੇ ਨਾ ਨਿਕਲਣ ਦਿੱਤਾ ਜਾਏ।
(ਅ) ਜ਼ਖ਼ਮੀ ਫੌਜੀਆਂ, ਸ਼ਰਧਾਲੂਆਂ ਅਤੇ ਖਾੜਕੂਆਂ ਦੀ ਤੁਰਤ ਮਲ੍ਹਮ ਪਟੀ ਕਰਨਾ, ਅਤੇ ਗੰਭੀਰ ਫੱਟੜਾਂ ਨੂੰ ਵਿਸ਼ੇਸ਼ ਡਾਕਟਰੀ ਇਲਾਜ ਲਈ, ਜਾਨ ਬਚਾਉ ਚੀਰ-ਫਾੜ ਸਮੇਤ, ਬਾਹਰ ਲਿਜਾਣਾ।
(ੲ) ਲਾਸ਼ਾਂ ਨੂੰ ਚੁਕ ਕੇ ਪੋਸਟ-ਮਾਰਟਮ ਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਨਲਈ ਪੁਲੀਸ ਤੇ ਸਬੰਧਤ ਸ਼ਹਿਰੀ ਮਹਿਕਮਿਆਂ ਦੇ ਹਵਾਲੇ ਕਰਨਾ। ਸਾਡੇ ਤੇ ਉਹਨਾਂ ਦੇ ਦੋਹਾਂ ਦੇ ਮਰਨ ਵਾਲਿਆਂ ਦੀ ਵੱਡੀ ਗਿਣਤੀ ਨੂੰ ਧਿਆਨ ਵਿਚ ਰਖਦਿਆਂ ਇਹ ਇਕ ਬਹੁਤ ਵੱਡਾ ਕੰਮ ਸੀ।
(ਸ) ਜਿਹੜੇ ਸਾਡੀ ਹਿਫਾਜਤ ਵਿਚ ਸਨ ਉਹਨਾਂ ਸਭਨਾਂ ਨੂੰ ਕੁਝ ਖਾਣ ਪੀਣ ਨੂੰ ਦੇਣਾ । ਇਹਨਾਂ ਵਿਚੋਂ ਬਹੁਤਿਆਂ ਨੇ, ਸੈਨਿਕ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੁੰਦੀ ਰਹੀ ਦੁਪਾਸੀ ਗੋਲਾਬਾਰੀ ਕਾਰਨ 36 ਘੰਟਿਆਂ ਤੋਂ ਵੀ ਜਿਆਦਾ ਸਮੇਂ ਤੋਂ ਕੁਝ ਨਹੀਂ ਸੀ ਖਾਧਾ ਪੀਤਾ।
(ਹ) ਸਥਾਨਕ ਪੁਲੀਸ ਤੇ ਖੁਫੀਆ ਮਹਿਕਮੇ ਦੀ ਮਦਦ ਨਾਲ, ਹਿਰਾਸਤ ਵਿਚ ਲਏ ਲੋਕਾਂ ਵਿਚੋਂ ਅਤਿਵਾਦੀਆਂ ਦੀ ਪਛਾਣ ਕਰਨਾ ਅਤੇ ਉਹਨਾਂ ਨੂੰ ਬੇਗੁਨਾਹ ਸ਼ਰਧਾਲੂਆਂ ਨਾਲੋਂ ਵੱਖ ਕਰਨਾ।
(ਕ) ਇਸ ਦੇ ਨਾਲ ਹੀ, 54 ਪਿਆਦਾ ਡੀਵੀਜ਼ਨ ਅੰਮ੍ਰਿਤਸਰ ਨੂੰ ਆਉਂਦੇ ਸਭ ਰਸਤਿਆਂ ਦੀ ਨਾਕਾਬੰਦੀ ਕਰ ਰਹੀ ਸੀ, ਕਿਉਂਕਿ ਹੁਣ ਤਕ ਪ੍ਰਾਂਤ ਦੇ ਚੱਪੇ ਚੱਪੇ ਇਹ ਖ਼ਬਰ ਫੈਲ ਗਈ ਸੀ ਕਿ ਹਰਿਮੰਦਰ ਸਾਹਿਬ ਉਤੇ ਹਮਲਾ ਕੀਤਾ ਗਿਆ ਹੈ, ਅਤੇ ਹਰਿਮੰਦਰ ਨੂੰ ਪੂਜੇ ਨੁਕਸਾਨ ਬਾਰੇ ਬਹੁਤ ਵਧਾ ਚੜਾ ਕੇ ਕਹਾਣੀਆਂ ਸੁਣਾਈਆਂ ਜਾ ਰਹੀਆਂ ਸਨ । ਕਿਸੇ ਵੇਲੇ ਵੀ ਜਨਤਕ ਬਗਾਵਤ ਦੀ ਆਸ ਕੀਤੀ ਜਾ ਸਕਦੀ ਸੀ।
ਲੈਂਦੇ ਵੇਲੋ ਕਰਫਿੳ ਵਿਚ ਦੋ ਘੰਟਿਆਂ ਦੀ ਢਿਲ ਦਿੱਤੀ ਗਈ ਤਾਂ ਜੋ ਅੰਮ੍ਰਿਤਸਰਵਾਸੀ ਆਪਣੀਆਂ ਬੁਨਿਆਦੀ ਲੋੜ ਦੀਆਂ ਚੀਜ਼ਾਂ ਵਸਤਾਂ ਖਰੀਦ ਸਕਣ। ਹਜ਼ਾਰਾਂ ਲੋਕ ਬਾਜ਼ਾਰਾਂ ਵਿੱਚ ਨਿਕਲ ਆਏ ਅਤੇ ਆਪਣੇ ਅਤਿ ਨੇੜੇ ਦੀਆਂ ਮਾਰਕੀਟਾਂ ਵੱਲ ਉਠ ਧਾਏ। ਉਹ ਬੜੀ ਬੁਰੀ ਤਰ੍ਹਾਂ ਸਬਜ਼ੀਆਂ, ਦੁੱਧ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਭਾਲ ਕਰ ਰਹੇ ਸਨ । ਇਹਨਾਂ ਵਿਚੋਂ ਕੁਝ ਬਹੁਤੀ ਘੋਖੀ ਰੁਚੀ ਰਖਣ ਵਾਲੇ ਹਰਿਮੰਦਰ ਸਾਹਿਬ ਵੱਲ ਨੂੰ ਆਪਣੀ ਅੱਖੀਂ ਇਹ ਵੇਖਣ ਤੁਰ ਪਏ ਕਿ ਪਵਿਤਰ ਸਥਾਨ ਬਚਿਆ ਵੀ ਹੈ ਜਾਂ ਨਹੀਂ। ਕੁਝ ਇਸ ਉਤਸੁਕਤਾ ਨਾਲ ਹ ਲੀ ਹ ਲੀ ਅਗਾਂਹ ਸਰਕ ਆਏ ਕਿ ਉਹ ਇਹ ਦੇਖ ਸਕਣ ਜੋ ਇਸ ਵੇਲੇ ਕੀ ਹੋ ਰਿਹਾ ਸੀ । ਉਹਨਾਂ ਨੇ ਲਾਸ਼ਾਂ ਨਾਲ ਭਰੇ ਜਾਂਦੇ ਟਰੱਕ ਦੇਖੋ ਜ਼ਖਮੀਆਂ ਨੂੰ ਲਈ ਜਾਂਦੀਆਂ ਹਸਪਤਾਲੀ ਗੱਡੀਆਂ ਦੇਖੀਆਂ। ਘੁਸਰ ਮੁਸਰ ਕਰਕੇ ਉਹ ਇਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ ਅਤੇ ਇਕ ਦੂਜੇ ਨੂੰ ਪੁਛਦੇ ਕੀ ਖਿਆਲ ਏ ਤੁਹਾਡਾ ਭਿੰਡਰਾਂਵਾਲੇ ਬਚ ਕੇ ਨਿਕਲ ਗਿਆ ਹੋਊ ? ਕਿ ਮਰ ਗਿਆ ?” ਬਿਨਾਂ ਸੋਚੇ ਸਮਝੇ ਦੇ ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਅੰਦਾਜ਼ੇ 5000 ਤੋਂ 20,000 ਤੱਕ, ਜਾਂ ਇਸ ਤੋਂ ਵੀ ਜ਼ਿਆਦਾ ਲਾਏ ਜਾ ਰਹੇ ਸਨ । ਪਰ ਜਦੋਂ ਦੋ ਘੰਟੇ ਦਾ ਵਕਤ ਬੀਤ ਗਿਆ ਗਲੀਆਂ ਬਾਜ਼ਾਰ ਇਕ ਵਾਰੀ ਫੇਰ ਸੁੰਝੇ ਹੋ ਗਏ।
6 ਤਾਰੀਖ ਨੂੰ ਸ਼ਾਮ ਦੇ 4 ਵਜੇ ਹਰਿਮੰਦਰ ਦੀ ਪਰਕਰਮਾਂ ਵਿਚੋਂ ਲਾਊਡ ਸਪੀਕਰਾਂ ਤੋਂ ਬਾਰ ਬਾਰ ਐਲਾਨ ਕਰ ਕੇ ਉਹਨਾਂ ਸਭਨਾਂ ਖਾੜਕੂਆਂ ਤੇ ਸ਼ਰਧਾਲੂਆਂ ਨੂੰ ਅਪੀਲਾਂ ਕੀਤੀਆਂ ਗਈਆਂ ਜਿਹੜੇ ਅਜੇ ਤੱਕ ਕਮਰਿਆਂ ਤੇ ਤਹਿਖਾਨਿਆਂ ਵਿਚ ਬੈਠੇ ਸਨ, ਕਿ ਉਹ ਬਾਹਰ ਆ ਜਾਣ ਤੇ ਆਤਮ ਸਮਰਪਨ ਕਰ ਦੇਣ 16 ਵਜੇ ਤੋਂ ਮਗਰੋਂ ਤੱਕ ਇਹ ਐਲਾਨ ਹੁੰਦੇ ਰਹੇ। ਇਸ ਸਮੇਂ ਵਿਚ ਸਾਡੀਆਂ ਅਪੀਲਾਂ ਨੂੰ ਹੁੰਗਾਰਾ ਭਰਦਿਆਂ, 200 ਤੋਂ ਵਧ ਨੇ ਆਤਮ-ਸਮਰਪਨ ਕੀਤਾ ਜਿਨ੍ਹਾਂ ਵਿਚੋਂ 22 ਹਰਿਮੰਦਰ ਸਾਹਿਬ ਵਿਚੋਂ ਨਿਕਲਣ ਵਾਲੇ ਵੀ ਸਨ। ਇਸ ਤੋਂ ਮਗਰੋਂ ਇਕ ਏਲਚੀ ਹਰਿਮੰਦਰ ਸਾਹਿਬ ਅੰਦਰ ਭੇਜ ਕੇ ਮੁਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੂੰ ਵੀ ਬਾਹਰ ਆ ਜਾਣ ਦੀ ਬੇਨਤੀ ਕੀਤੀ ਗਈ। ਉਹਨਾਂ ਦੀ ਪੂਰੀ ਸੁਰੱਖਿਆ ਲਈ ਮੇਰਾ ਪ੍ਰਣ ਉਹਨਾਂ ਤੱਕ ਪਹੁੰਚਾਇਆ ਗਿਆ। ਉਹਨਾਂ ਨੇ ਹਾਂ-ਮੁਖ ਹੁੰਗਾਰਾ ਭਰਿਆ ਅਤੇ ਬਾਹਰ ਆ ਗਏ। ਫੇਰ ਇਕ ਸਿੱਖ ਅਫਸਰ ਨੂੰ ਅੰਦਰ ਇਹ ਵੇਖਣ ਭੇਜਿਆ ਗਿਆ ਕਿ ਕੋਈ ਹਾਲੇ ਵੀ ਅੰਦਰ ਤਾਂ ਨਹੀਂ ਸੀ । ਰਹਿ ਗਿਆ ਕਿਉਂਕਿ ਮਨ ਵਿਚ ਲੁਕਵਾਂ ਭੈਅ ਬੈਠਾ ਹੋਇਆ ਸੀ ਕਿ ਕੋਈ ਪਾਗਲਪੁਣੇ ਦੀ ਹਰਕਤ ਕਰਕੇ, ਪਵਿਤਰ ਧਰਮ-ਸਥਾਨ ਨੂੰ ਉਡਾਉਣ ਦੀ ਹੋਂਦ ਤੱਕ ਵੀ ਜਾ ਸਕਦਾ ਸੀ। ਕੁਝ ਮਿੰਟਾਂ ਮਗਰੋਂ, ਉਹ ਦੋ ਗ੍ਰੰਥੀਆਂ ਸਮੇਤ ਬਾਹਰ ਆ ਗਿਆ ਜਿਹੜੇ ਅੰਦਰ ਸਨ ਅਤੇ ਪੁਸ਼ਟੀ ਕੀਤੀ ਕਿ ਪਿੱਛੇ ਕੋਈ ਬਾਕੀ ਨਹੀਂ ਮੈਂ ਪਰਕਰਮਾ ਵਿਚ ਮੌਜੂਦ ਅਤੇ ਗਿਆਨੀ ਸਾਹਿਬ ਸਿੰਘ ਜੀ ਦਾ ਸੁਆਗਤ ਕਰਨ ਵਾਲੇ ਪਹਿਲੇ ਬੰਦਿਆਂ ਵਿਚੋਂ ਸਾਂ ਜਦੋਂ ਉਹ ਹਰਿਮੰਦਰ ਸਾਹਿਬ ਵਿਚੋਂ ਬਾਹਰ ਆਏ ਸਨ। ਮਾਨਸਿਕ ਸਦਮੇ ਨਾਲ ਉਹਨਾਂ ਦਾ ਅੰਦਰ ਹਿਲਿਆ ਹੋਇਆ ਸੀ। ਅਤੇ ਏਨੇ ਜ਼ਿਆਦਾ ਕਮਜ਼ੋਰ ਲਗ ਰਹੇ ਸਨ ਜਿੰਨੋ ਉਹ ਸਨ ਨਹੀਂ। ਕਿਉਂਕਿ ਮੈਂਨਹੀਂ ਚਾਹੁੰਦਾ ਸਾਂਕਿ ਉਹ ਲੋੜ ਤੋਂ ਵਧ ਸਮਾਂ ਪਰਕਰਮਾ ਵਿਚ ਨਜ਼ਰ ਆਉਂਦੇ ਰਹਿਣ ਇਸ ਲਈ ਕਿ ਕਿਸੇ ਨਾ ਕਿਸੇ ਇਮਾਰਤ ਵਿਚੋਂ ਅਜੇ ਵੀ ਇਕਾ-ਦੁੱਕਾ ਗੋਲੀਆਂਆ ਰਹੀਆਂ ਸਨ ਅਸੀਂ ਜਿੱਨੀ ਛੇਤੀ ਹੋ ਸਕਦਾ ਸੀ ਉਹਨਾਂ ਨੂੰ ਮਹਿਫੂਜ਼ ਬਾਲੈ ਗਏ। ਉਹਨਾਂ ਨੇ ਆਖਿਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਘਟੋ ਘਟ ਦੇ ਗ੍ਰੰਥੀ ਸਿੰਘ ਰਹਿਣੇ ਜ਼ਰੂਰੀ ਹਨ।
ਗੁਰੂ ਗ੍ਰੰਥ ਸਾਹਿਬ ਦਾ ਦਿਨ ਵੇਲੇ ਸਦਾ ਹੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ਰਹਿੰਦਾ ਹੈ ਅਤੇ ਰਾਤ ਵੇਲੇ ਸੁਖਾਸਨ ਲਈ ਇਕ ਜਲੂਸ ਦੀ ਸ਼ਕਲ ਵਿਚ (ਚੌਕੀ ਚੜ੍ਹਨਾ) ਅਕਾਲ ਤਖ਼ਤ ਲਿਜਾਇਆ ਜਾਂਦਾ ਹੈ । ਪਰੰਤੂ ਜਦੋਂ ਤੋਂ ਸੈਨਿਕ ਕਾਰਵਾਈ ਸ਼ੁਰੂ ਹੋਈ ਸੀ ਇਹ ਸੰਭਵ ਨਹੀਂ ਸੀ ਹੋ ਸਕਿਆ। ਫਲਸਰੂਪ ਇਹ ਪਵਿਤੱਰ ਗ੍ਰੰਥ 5 ਜੂਨ ਦੀ ਰਾਤ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਹੀ ਰਿਹਾ ਸੀ। ਗ੍ਰੰਥੀ ਸਿੰਘਾਂ ਦੀ ਸ਼ਿਕਾਇਤ ਸੀ ਕਿ ਉਹ ਲਗਪਗ 24 ਘੰਟਿਆਂ ਤੋਂ ਇਸ਼ਨਾਨ ਪਾਣੀ ਵੀ ਨਹੀਂ ਸਨ ਕਰ ਸਕੇ ਅਤੇ ਹੁਣ ਉਹਨਾਂ ਹੋਰ ਇਕ ਪਲ ਅਟਕੇ ਬਗੈਰ ਇਹ ਕੰਮ ਕੀਤਾ । ਇਸ ਤੋਂ ਬਾਦ, ਨਿਸਚਿਤ ਗ੍ਰੰਥੀ ਸਿੰਘ, ਇੰਜੀਨੀਅਰ ਰੈਜਮੈਂਟ ਦੇ ਇਕ ਅਫਸਰ ਤੇ ਕੁਝ ਸਿੱਖ ਜਵਾਨਾਂ ਨਾਲ, ਹਰਿਮੰਦਰ ਸਾਹਿਬ ਦੇ ਅੰਦਰ ਗਏ। ਜਵਾਨ ਮੁਖ ਤੌਰ ਤੇ ਪਾਵਨ ਹਰਿਮੰਦਰ ਦੀ ਕਿਸੇ ਅਭਾਗੀ ਮੁਸੀਬਤ ਤੋਂ ਰਖਿਆ ਲਈ ਗਏ ਸਨ।
ਜਿਹੜੇ ਖਾੜਕੂ ਪਹਿਲਾਂ ਦਿਨੇਂ ਅਕਾਲ ਤਖ਼ਤ ਵਿਚੋਂ ਬਾਹਰ ਆਏ ਸਨ। ਉਹਨਾਂ ਕੋਲੋਂ ਕੀਤੀ ਪੁਛ-ਪੜਤਾਲ ਦੇ ਬਾਵਜੂਦ ਭਿੰਡਰਾਂਵਾਲੇ ਦੇ ਅਤੇ-ਪਤੇ ਬਾਰੇ ਅਜੇ ਕੋਈ ਉਘਸੁਘ ਨਹੀਂ ਸੀ ਮਿਲੀ। ਵੱਖ ਵੱਖ ਤਰ੍ਹਾਂ ਦੇ ਵਿਚਾਰ ਸਨ। ਇਕ ਇਹ ਸੀ ਕਿ ਉਹ ਅਕਾਲ ਤਖ਼ਤ ਦੇ ਤਹਿਖਾਨੇ ਵਿਚ ਲੁਕਿਆ ਹੋਇਆ ਸੀ. ਦੂਜਾ ਇਹ ਸੀ ਕਿ ਉਹ ਮਰ ਗਿਆ ਹੈ, ਅਤੇ ਤੀਜਾ ਇਹ ਕਿ ਉਹ ਰਾਤ ਵੇਲੇ ਬਚ ਕੇ ਨਿਕਲ ਗਿਆ ਤੇ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ । 26 ਮਦਰਾਸ ਨੂੰ ਇਹ ਕਾਰਜ ਸੌਂਪਿਆ ਗਿਆ ਕਿ 6 ਦੀ ਰਾਤ ਨੂੰ ਅਕਾਲ ਤਖ਼ਤ ਦੀ ਸਫਾਈ ਕਰੋ ਅਤੇ ਜਿਹੜੇ ਕੋਈ ਵੀ ਖਾੜਕੂ ਅੰਦਰ ਰਹਿ ਗਏ ਹਨ। ਉਹਨਾਂ ਨੂੰ ਬਾਹਰ ਕੱਢੇ । ਇੱਚਰ ਨੂੰ, ਅਕਾਲ ਤਖ਼ਤ ਦੇ ਵਿਆਪਕ ਖੇਤਰ ਵਿਚੋਂ ਬੰਦੂਕਾਂ ਤੋਂ ਹਲਕੀਆਂ ਮਸ਼ੀਨ-ਗੰਨਾਂ ਦੀ ਬੁਛਾੜ ਹੁੰਦੀ ਰਹੀ ਪਰ ਇਸ ਦਾ ਕਈ ਅਸਰ ਨਹੀਂ ਹੋਇਆ। ਮਦਰਾਸੀ ਅਕਾਲ ਤਖ਼ਤ ਵਿਚ ਦਾਖਲ ਹੋਣ ਲਈ ਸਭ ਪਾਸਿਆਂ ਤੋਂ ਅੱਗੇ ਵਧ ਆਏ ਸਨ ਤੋਂ ਉਹਨਾਂ ਨੇ, ਹਾਲੇ ਤੱਕ ਬਿਨਾਂ- ਵੰਗਾਰੇ। ਆਪਣੀ ਤਹਿਕੀਕੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । ਕਿਸੇ ਜਖੋਂ ਵਿਚ ਨਹੀਂ ਸੀ । ਪਿਆ ਜਾ ਸਕਦਾ ਵਰਨਾ ਬਟਾਲੀਅਨ ਖੁਦ ਫੰਦੇ ਵਿਚ ਫਸ ਜਾਂਦੀ । ਉਹ ਇਮਾਰਤ ਦੀ ਗਹੁ ਨਾਲ ਪੜਤਾਲ ਕਰ ਰਹੇ ਸਨ ਜਦੋਂ ਦੇ ਖਾੜਕੂ ਮਲਕੜੇ ਜਿਹੇ ਖਿਸਕ ਨਿਕਲਣ ਦੀ ਕੋਸ਼ਿਸ਼ ਕਰਦੇ ਦੇਖੇ ਗਏ । ਮੁਦਰਾਸੀਆਂ ਨੇ ਗੋਲੀ ਚਲਾਈ ਅਤੇ ਉਹਨਾਂ ਵਿਚੋਂ ਇਕ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਦੂਜਾ ਮਾਰਿਆ ਗਿਆ। ਇਸ ਬੰਦੇ ਦੀ ਫੌਰਨ ਕੀਤੀ ਪੁਛ-ਪੜਤਾਲ ਤੋਂ ਪਤਾ ਲੱਗਾ ਕਿ ਭਿੰਡਰਾਂਵਾਲੇ ਨਹੀਂ ਰਿਹਾ ਸੀ। ਫੇਰ ਉਹ ਜਵਾਨਾਂ ਨੂੰ ਉਸ ਥਾਂ ਲੈ ਕੇ ਗਿਆ। ਜਿਥੇ ਆਪਣੇ ਚਾਲੀ ਪੈਰੋਕਾਰਾਂ ਦੇ ਨਾਲ ਭਿੰਡਰਾਂਵਾਲੇ ਦੀ ਲਾਸ਼ ਪਈ ਸੀ। ਉਧਰ ਅਕਾਲ ਤਖ਼ਤ ਦਾ ਚੱਪਾ ਚੱਪਾ ਫਲਿਆ ਜਾ ਰਿਹਾ ਸੀ । ਝੱਟ ਕੁ ਮਗਰੋਂ ਤਹਿਖਾਨੇ ਵਿਚੋਂ ਜਨਰਲ ਸ਼ਬੇਗ ਸਿੰਘ ਦੀ ਲਾਸ਼ ਮਿਲ ਗਈ । ਉਸਨੇ ਅਜੇ ਵੀ ਆਪਣੀ ਕਾਰਬਾਈਨ ਘੁਟ ਕੇ ਫੜੀ ਹੋਈ ਸੀ, ਅਤੇ ਇਕ ਵਾਕੀ ਟਾਕੀ ਉਹਦੀ ਲਾਸ਼ ਦੇ ਕੋਲ ਫਰਸ਼ ਉਤੇ ਪਿਆ ਸੀ, ਲੋਅ ਲੱਗਣ ਤੋਂ ਬਹੁਤ ਪਹਿਲਾਂ ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਲੈ ਲਿਆ ਗਿਆ ਸੀ । ਚਾਰ ਚੁਫੇਰੇ ਇਕ ਡੂੰਘੀ ਚੁਪ ਪਸਰੀ ਹੋਈ ਸੀ। ਇਸ ਦੌਰਾਨ ਲਾਸ਼ਾਂ ਉਤਰੀ ਬਾਹੀ ਦੀ ਹੇਠਲੀ ਮੰਜ਼ਲ ‘ਤੇ ਖੁਲ੍ਹੇ ਬਰਾਂਡੇ ਵਿਚ ਲਿਆਂਦੀਆਂ ਗਈਆਂ ਜਿਥੇ ਪੁਲੀਸ.ਆਈ.ਬੀ. ਅਤੇ ਸਾਡੇ ਕਬਜ਼ੇ ਵਿਚਲੇ ਖਾੜਕੂਆਂ ਸਮੇਤ ਕਈ ਅਦਾਰਿਆਂ ਨੇ ਭਿੰਡਰਾਂਵਾਲੇ ਤੇ ਸਬੇਗ ਸਿੰਘ ਦੀਆਂਲਾਸ਼ਾਂ ਦੀ ਸ਼ਨਾਖ਼ਤ ਕੀਤੀ ।ਇਹਨਾਂ ਲਾਸ਼ਾਂਵਿਚ,ਭਿੰਡਰਾਂਵਾਲੇਅਤੇ ਸਬੇਗ ਤੋਂ ਇਲਾਵਾ, ਆਲ ਇੰਡੀਆ ਸਿੱਖ ਸਟੂਡੈਂਟਸ ਦੇ ਪ੍ਰਧਾਨ ਅਤੇ ਭਿੰਡਰਾਂਵਾਲੇਦੇ ਨਿਕਟੀ ਵਿਸ਼ਵਾਸ-ਪਾਤਰ ਅਮਰੀਕ ਸਿੰਘ ਦੀ ਲਾਸ਼ ਵੀ ਸੀ. ਜਿਵੇਂ ਕਿ ਰੱਬ ਸਬੱਬੀਂ ਜਾਪਦਾ ਸੀ ਸਬੇਗ ਤੇ ਅਮਰੀਕ ਸਿੰਘ ਮਰਨ ਵੇਲੇ ਵੀ ਭਿੰਡਰਾਂਵਾਲੇਦੇ ਨਾਲ ਸਨ।
ਭਿੰਡਰਾਂਵਾਲੇ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਦਾ ਸਿੱਟਾ ਕਪਾਟ ਖੋਲ੍ਹਣ ਵਾਲਾ ਸੀ। ਜਿਥੇ ਉਸ ਦੇ ਉਹਨਾਂ ਪੈਰੋਕਾਰਾਂ ਉੱਤੇ ਜਿਹੜੇ ਸਾਡੇ ਕਬਜ਼ੇਵਿੱਚ ਸਨ, ਅਤੇ ਸ਼ਰਧਾਲੂਆਂ ਉਤੇ ਜਿਹੜੇ ਪਿੱਛੇ ਹਰਿਮੰਦਰ ਵਿੱਚ ਰਹਿ ਗਏ ਸਨ, ਘਰ ਉਦਾਸੀ ਤੇ ਨਿਰਾਸ਼ਾ ਛਾਈ ਹੋਈ ਸੀ, ਉਥੇ ਹਰਿਮੰਦਰ ਦੇ ਨਾਲ ਨਾਲ ਰਹਿੰਦੇ ਹਿੰਦੂ ਵਪਾਰੀਆਂ ਦਾ ਪ੍ਰਤਿਕਰਮ ਬਿਲਕੁਲ ਵਖਰਾ ਸੀ । ਉਹਨਾਂ ਨੇ ਸੁਖ ਦਾ ਸਾਹ ਲਿਆ ਸੀ ਜਿਵੇਂ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ ਹਵੇ ਕਿਉਂਕਿ ਜਿਸ ਆਦਮੀ ਕੋਲ ਉਹਨਾਂ ਨੂੰ ਮ ਤ ਦਾ ਡਰ ਸੀ ਅਤੇ ਜਿਹੜਾ ਏਨਾ ਤਾਕਤਵਰ ਸੀ ਕਿ ਉਹਨਾਂ ਨੂੰ ਜ਼ਿੰਦਗੀ ਬਖ਼ਸ਼ਦੇਵੇ ਜਾਂ ਮੌਤ ਦੇ ਵਰੰਟ ਜਾਰੀ ਕਰ ਦੇਵੇ ਹੁਣ ਆਪ ਮਰ ਗਿਆ ਸੀ । ਮਾਮਲੇ ਨੇ ਇਕ ਗੰਭੀਰ ਮੋੜ ਲੈ ਲਿਆ ਜਦੋਂ ਇਕ ਭਾਈਚਾਰੇ ਦੇ ਲੋਕ ਸਾਡੇ ਜਵਾਨਾਂ ਨੂੰ ਮਠਿਆਈਆਂ ਵੰਡਣ ਆਪਣੇ ਘਰਾਂ ਤੋਂ ਭਜ ਨਿਕਲੇ, ਅਤੇ ਉਹਨਾਂ ਨੂੰ ਗਰਮ ਖਾਣਾ ਖੁਆਉਣ ਲਈ ਸ਼ੇਰ ਮਚਾਉਣ ਲੱਗੇ । ਮੈਨੂੰ ਜਿਉਂ ਹੀ ਇਸ ਘਟਨਾ ਦਾ ਪਤਾ ਲੱਗਾ ਮੈਂ ਸਾਰੇ ਜਵਾਨਾਂ ਨੂੰ ਉਹਨਾਂ ਦੇ ਕਮਾਂਡਿੰਗ ਅਫਸਰਾਂ ਰਾਹੀਂ ਸਖ਼ਤ ਹੁਕਮ ਜਾਰੀ ਕੀਤਾ ਕਿ ਉਹ ਇਸ ਪ੍ਰਾਹੁਣਾਚਾਰੀ ਤੋਂ ਇਨਕਾਰ ਕਰਨ ਅਤੇ ਕੋਈ ਅਜਿਹਾ ਕਦਮ ਨਾ ਚੁਕਣ ਜਿਸ ਨਾਲ ਏਹੋ ਜਿਹੇ ਸਮੇਂ ਕੋਈ ਭਾਈਚਾਰਕ ਪਾੜਾ ਪੈ ਸਕਦਾ ਹੋਵੇ। ਖੁਸ਼ਕਿਸਮਤੀ ਨਾਲ ਸਥਿਤੀ ਉਤੇ ਛੇਤੀ ਹੀ ਕਾਬੂ ਪਾ ਲਿਆ ਗਿਆ ਅਤੇ ਕੋਈ ਘਿਣਾਉਣਾ ਮੋੜ ਲੈਣ ਤੋਂ ਬਚਾ ਲਿਆ ਗਿਆ।
ਹੋਸਟਲ ਸਮੂਹ
6 ਜੂਨ – ਦੁਪਹਿਰ ਮਗਰੋਂ
ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਨਾਨਕ ਨਿਵਾਸ ਉਤੇ ਹੁਣ ਤੱਕ ਕਾਬੂ ਪਾ ਲੈਣ ਮਗਰੋਂ ਕਮਾਉਨੀਆਂ ਦੇ ਕਰਨ ਗੋਚਰੇ ਦੇ ਵੱਡੇ ਕਾਰਜ ਰਹਿ ਗਏ ਸਨ । ਪਹਿਲਾ, ਲੱਗਰ ਦੀ ਛੱਤ ਤੋਂ ਹੋਰਹੀ ਗੋਲਾਬਾਰੀ ਨੂੰਸ਼ਾਂਤ ਕਰਨਾ ਕਿਉਂਕਿ ਇਸ ਇਮਾਰਤ ਦੀ ਅਜੇ ਸਫਾਈ ਨਹੀਂ ਸੀ ਹੋਈ, ਅਤੇ ਦੂਜਾ, ਉਹਨਾਂ ਸ਼ਰਧਾਲੂਆਂ ਦੀ ਸਫਬੰਦੀ ਕਰਨਾ ਤੇ ਉਹਨਾਂ ਵਿੱਚ ਕਤੱਈ ਨਿਖੇੜਨਾ ਕਰਨਾ ਜਿਨ੍ਹਾਂ ਨੂੰ ਕਮਰਿਆਂ ਵਿਚੋਂ ਕਢਿਆ ਗਿਆ ਸੀ ਜਿਥੇ ਉਹ ਪਿਛਲੇ ਦੋ ਜਾਂ ਤਿੰਨ ਦਿਨ ਤੋਂ ਬੰਦ ਸਨ।
ਕੈਦੀਆਂ ਦੀ ਸੰਭਾਲ ਆਪਣੇ ਆਪ ਵਿਚ ਇਕ ਬੜਾ ਵੱਡਾ ਕੰਮ ਸੀ ਜਿਨ੍ਹਾਂ ਦੀ ਗਿਣਤੀ ਇਕ ਹਜ਼ਾਰ ਤੋਂ ਕੁਝ ਉਤੇ ਸੀ। ਮੈਂ ਇਹਨਾਂ ਨੂੰ ਕੈਦੀ ਇਸ ਲਈ ਆਖ ਰਿਹਾ ਹਾਂ ਕਿਉਂਕਿ, ਉਸ ਵੇਲੇ, ਅੰਦਰ ਫਸ ਜਾਣ ਵਾਲੇ ਬੇਗੁਨਾਹ ਸ਼ਰਧਾਲੂਆਂ ਅਤੇ ਉਹਨਾਂ ਖਾੜਕੂਆਂ ਵਿਚ ਨਿਖੇੜ ਕਰਨਾ ਅ ਖਾਸੀ ਜਿਨ੍ਹਾਂ ਨੇ ਆਪਣੇ ਹਥਿਆਰ ਸੁਟ ਦਿਤੇ ਸਨ ਅਤੇ ਜਿਹੜੇ ਕਾਰਵਾਈ ਦੇ ਦੌਰਾਨ ਕਰ ਆ ਜਾਣ ਜਾਂ ਮਾਰੇ ਜਾਣ ਦੇ ਡਰੋਂ ਸ਼ਰਧਾਲੂ ਹੋਣ ਦਾ ਦੰਤ ਕਰ ਰਹੇ ਸਨ । ਇਹਨਾਂ ਵਿਚੋਂ ਤਕਰੀਬ ਇਕ ਸ ਨੂੰ ਛੋਟੇ ਵੱਡੇ ਜ਼ਖ਼ਮ ਆਏ ਹੋਏ ਸਨ, ਅਤੇ ਤਕਰੀਬਨ 140 ਲਾਸ਼ਾਂ ਪਈਆਂ ਸਨ ਜਿਨ੍ਹਾਂ ਨੂੰ ਚਕ ਕੇ ਨਗਰ ਪ੍ਰਸ਼ਾਸਨ ਦੇ ਹਵਾਲੇ ਕਰਨਾ ਸੀ । ਥਾਂ ਖਾਲੀ ਕਰਨ ਦਾ ਇਹ ਅਮਲ ਅਖੀਰ 7 ਤਾਰੀਖ ਨੂੰ ਰਾਤ ਦੇ ਤਿੰਨ ਵਜੇ ਮੁਕੰਮਲ ਹੋਇਆ। ਉਹਨਾਂ ਔਰਤਾਂ ਤੇ ਬੱਚਿਆਂ ਨੂੰ ਦੇਖਣਾ ਇਕ ਦਰਦਨਾਕ ਦ੍ਰਿਸ ਸੀ ਜਿਹੜੇ ਵੱਡੀ ਗਿਣਤੀ ਵਿਚ ਅਜੇ ਮਾਨਸਿਕ ਸਦਮੇ ਦੀ ਹਾਲਤ ਵਿਚ ਸਨ ਅਤੇ ਜਦੋਂ ਲਾਸ਼ਾਂ ਲੈ ਕੇ ਉਹਨਾਂ ਦੇ ਅਗੋਂ ਦੀ ਲੰਘਦੇ ਤਾਂ ਖੌਫ ਨਾਲ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਅਤੇ ਜ਼ਾਰ ਜ਼ਾਰ ਰੋਣ ਲੱਗਦੇ । ਡਾਕਟਰੀ ਸਹਾਇਤਾ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲੀਆਂ ਸਾਡੀਆਂ ਟੀਮਾਂ ਰਾਤ ਦਿਨ ਉਹਨਾਂ ਦੀਆਂ ਫੋਰੀ ਲੋੜਾਂ ਵੱਲ ਧਿਆਨ ਦੇ ਰਹੀਆਂ ਸਨ।
ਜਿਸ ਵੇਲੇ ਇਹ ਸਭ ਕੁਝ ਸਾਪੇਖ ਰੂਪ ਵਿਚ ਮਹਿਫੂਜ਼ ਖੇਤਰ ਵਿਚਰ ਰਿਹਾ ਸੀ, ਕਮਾਉਂਨੀ ਲੰਗਰ ਦੇ ਵਿਚ ਅਤੇ ਆਸ ਪਾਸ ਸਖ਼ਤ ਗੋਲਾਬਾਰੀ ਦੀ ਲੜਾਈ ਲੜ ਰਹੇ ਸਨ। ਲੰਗਰ ਦੀ ਇਮਾਰਤ ਦੀ ਵੀ ਪੂਰੀ ਤਰ੍ਹਾਂ ਮੋਰਚੇ-ਬੰਦੀ ਕੀਤੀ ਗਈ ਸੀ । ਖਾੜਕੂ ਹੇਠਾਂ ਖੁਲ੍ਹੇ ਮੈਦਾਨ ਵਿੱਚ ਸਵੈਚਾਲਕ ਹਥਿਆਰਾਂ ਨਾਲ ਗੋਲੀਆਂ ਵਰ੍ਹਾ ਰਹੇ ਸਨ ਅਤੇ ਨਾਲ ਹੀ ਗਰਨੇਡ ਸੁੱਟ ਰਹੇ ਸਨ। ਬਦਲੇ ਵਿੱਚ ਕਮਾਉਂਨੀ ਸਪਾਟ ਵਕਰ–ਪੱਖ ਉਤੇ ਮਾਰ ਕਰਨ ਵਾਲੇ ਹਥਿਆਰਾਂ ਨਾਲ ਖਾੜਕੂਆਂਦਾ ਮੁਕਾਬਲਾ ਕਰ ਰਹੇ ਸਨ। ਟਰੇਸਰਾਂ ਸੁਰਾਗ–ਗੋਲਾ ਨਾਲ ਅਸਮਾਨ ਜਗਮਗਾ ਉਠਿਆ ਅਤੇ ਛੇਤੀ, ਲੰਗਰ ਉਤੇ ਧੁਏਂ ਦਾ ਵੱਡੇ ਵੱਡੇ ਕੋਲੋਂ ਦਿਖਾਈ ਦੇਣ ਲਗੇ । ਇਮਾਰਤ ਦੇ ਅੰਦਰ ਕਣਕ ਦੀਆਂ ਬੋਰੀਆਂ ਅਤੇ ਮਿੱਟੀ ਦੇ ਤੇਲ ਦੇ ਪੀਪਿਆਂ ਨੂੰ ਅੱਗ ਲੱਗ ਗਈ ਸੀ। ਇਸ ਤੋਂ ਬਾਦ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਦੀ ਆਵਾਜ਼ ਮਸ਼ੀਨ ਗੱਨ ਦੀਆਂ ਗੋਲੀਆਂ ਵਾਂਗ ਸੀ ਲੰਗਰ ਦੇ ਅੰਦਰ ਪਏ ਗੈਸ ਦੇ ਸਲਿੰਡਰਾਂ ਨੂੰ ਅੱਗ ਲਗ ਗਈ ਸੀ, ਅਤੇ ਬੜੀ ਦੇਰ ਤੱਕ ਤੜ ਤੜ ਦਾ ਸ਼ੋਰ ਹੁੰਦਾ ਰਿਹਾ। ਵੱਡੇ ਤੜਕੇ ਤਕ ਜ਼ਬਰਦਸਤ ਲੜਾਈ ਹੁੰਦੀ ਰਹੀ ਅਤੇ ਫੇਰ, ਜਿਵੇਂ ਅਚਾਨਕ ਹੀ ਬੰਦ ਹੋ ਗਈ। ਜਿਵੇਂ ਕਿ ਸਾਨੂੰ ਮਗਰ ਪਤਾ ਲੱਗਾ, ਇਹ ਲੜਾਈ ਥੋੜੇ ਜਿਹੇ ਕੱਟੜ ਖਾੜਕੂਆਂ ਨੇ ਲੜੀ ਸੀ ਜਿਹੜੇ ਮਗਰੋਂ ਚਪ–ਚੁਪੀਤੇ ਲੰਗਰ ਤੇ ਰਾਮਗੜ੍ਹੀਆ ਬੁੰਗਿਆ ਦੇ ਖੇਤਰ ਵਿਚ ਗੁਪਤ ਤਹਿਖਾਨਿਆਂ ਅਤੇ ਸੁਰੰਗਾਂ ਵਿਚ ਖਿਸਕ ਗਏ। ਕੀ ਇਸ ਦਾ ਕਾਰਨ ਇਹ ਹੈ ਸਕਦਾ ਹੈ ਕਿ ਉਹਨਾਂ ਨੂੰ ਭਿਣਕ ਪੈ ਗਈ ਹੋਵੇ ਕਿ ਅਕਾਲ ਤਖ਼ਤ ਵਿਚ ਭਿੰਡਰਾਂਵਾਲੇ ਦੇ ਆਖਰੀ ਹੀਲੇ ਦਾ ਭੋਗ ਪੈ ਗਿਆ ਹੈ, ਖਾਸ ਕਰਕੇ ਇਸ ਲਈ ਕਿ ਹੁਣ ਤਕ ਉਸ ਖੇਤਰ ਵਿਚ ਬਿਲਕੁਲ ਖਾਮੋਸ਼ੀ ਤਣ ਗਈ ਸੀ ? ਮੈਂ ਸੋਚਦਾ اال
ਦੋਹਾਂ ਸਮੂਹਾਂ ਵਿਚ ਅਗਲੀਆਂ ਅਹਿਮ ਘਟਨਾਵਾਂ
7-9 ਜੂਨ
7 ਜੂਨ ਤੱਕ ਭਿੰਡਰਾਂਵਾਲੇ ਦੀ ਮੌਤ ਨਾਲ, ਲੜਾਈ ਅਸਲੋਂ ਬੰਦ ਹੋ ਗਈ ਸੀ। ਭਿੰਡਰਾਂਵਾਲੇ,ਅਮਰੀਕ ਸਿੰਘ ਅਤੇ ਸ਼ਬੇਗ ਸਿੰਘ ਚੋਟੀ ਦੇ ਆਗੂਆਂਦੇਖ਼ਤਮ ਹੋ ਜਾਣ ਨਾਲ, ਅਕਾਲ ਤਖ਼ਤ ਵਿਚ ਉਹਨਾਂ ਦੇ ਆਦੇਸ਼ਾਲੇ ਵਿਚ ਵਾਗ-ਡੋਰ ਫੜਨ ਵਾਲਾ ਕੋਈ ਨਹੀਂ ਸੀ ਰਹਿ ਗਿਆ। ਇਸ ਤੋਂ ਮਗਰੋਂ ਦੀਆਂ ਸਭ ਕਾਰਵਾਈਆਂ ਦਿਸ਼ਾਹੀਨ ਸਨ ਅਤੇ ਕੁਝ ਇਕ ਉਹਨਾਂ ਕੱਟੜਾਂ ਦੀ ਕਾਰੀਗਰੀ ਸਨ ਜਿਹੜੇ ਬਹੁਤੀਆਂ ਹਾਲਤਾਂ ਵਿਚ,ਆਪ ਆਪਣੇਘੁਰਨਿਆਂ ਵਿਚ ਐਸੇ ਫਸ ਗਏ ਸਨ ਕਿ ਉਥੋਂ ਪਿੱਛੇ ਹਟਣ ਜਾਂ ਬਚ ਕੇ ਨਿਕਲਣ ਦੀ ਅਵੱਲ ਤਾਂ ਕੋਈ ਸੰਭਾਵਨਾ ਨਹੀਂ ਸੀ ਜਾਂ ਨਾਮ ਮਾਤਰ ਹੀ ਸੀ।
7 ਤਾਰੀਖ ਨੂੰ ਪੂਰੀ ਦਿਹਾੜੀ ਸਫਾਈ ਕਰਨ ਦਾ ਕਾਰਜ ਚਲਦਾ ਰਿਹਾ ਅਤੇ ਪ੍ਰਕਿਰਿਆ ਵਿਚ ਕਈ ਖਾੜਕੂ ਕਾਬੂ ਕੀਤੇ ਗਏ ਜਿਹੜੇ ਵੱਖ ਵੱਖ ਇਮਾਰਤਾਂ ਦੀਆਂਲੁਕਵੀਆਂਨੁਕਰਾਂ ਵਿਚ ਦੁਬਕੇ ਬੈਠੇ ਸਨ ਅਤੇ ਖਿਸਕ ਜਾਣ ਦੇ ਮੌਕੇ ਦੀ ਤਾੜ ਵਿਚ ਸਨ । ਕੁਝ ਲੁਕਾ ਕੇ ਰੱਖੇ ਹਥਿਆਰ ਵੀ ਪ੍ਰਾਪਤ ਹੋਏ। ਸਾਡਾ ਬਹੁਤਾ ਧਿਆਨ ਕਬਜ਼ੇ ਵਿਚ ਲਏ ਗਏ ਬੰਦਿਆਂ ਦਾ ਬੰਦੋਬਸਤ ਕਰਨ ਵੱਲ ਸੀ ਅਤੇ ਇਸ ਮਾਮਲੇ ਨੂੰ ਹੁਣ ਪੁਲੀਸ ਨੇ ਅਤੇ ਅਮਨ ਕਾਨੂੰਨ ਲਈ ਜ਼ਿੰਮੇਦਾਰ ਤੇ ਖੁਫੀਆ ਅਦਾਰਿਆਂ ਨੇ ਆਪਣੇ ਹੱਥ ਵਿਚ ਲੈ ਲਿਆ ਸੀ ਜੋ ਇਹਨਾਂ ਦਾ ਕਾਲੇ, ਭੂਰੇ ਜਾਂ ਚਿੱਟੇ ਟਲਿਆਂ ਵਿੱਚ ਵਰਗੀਕਰਨ ਕਰ ਰਹੇ ਸਨ ਅਤੇ ਹਾਲ ਦੀ ਘੜੀ ਛਾਉਣੀ ਵਿਚ ਮਿਥੀਆਂ ਬੈਰਕਾਂ ਵਿਚ ਭੇਜ ਰਹੇ ਸਨ । ਆਪਣੇ ਮਰਨ ਤੇ ਫੱਟੜ ਹੋਣ ਵਾਲਿਆਂ ਵੱਲ ਧਿਆਨ ਦੇਣ ਦੇ ਨਾਲ ਨਾਲ ਹੀ, ਅਸੀਂ ਹਰਿਮੰਦਰ ਦੇ ਨੇੜੇ ਦੇ ਚੁਗਿਰਦੇ ਦੀ ਸਫਾਈ ਵਿਚ ਲਗ ਪਏ ਤਾਂ ਜੋ ਇਥੋਂ ਲਾਸਾਂ ਦੀ ਜੀ-ਮਤਲਾਉਟੀ ਮੁਸ਼ਕ ਦੂਰ ਹੋਵੇ। ਪਰਕਰਮਾ ਤੇ ਬਰਾਂਡਿਆਂ ਨੂੰ ਰਗੜ ਕੇ ਸਾਫ ਕੀਤਾ ਗਿਆ। ਅਤੇ ਲਹੂ ਦੇ ਤਮਾਮ ਨਿਸ਼ਾਨ ਮਿਟਾਏ ਗਏ ਅਤੇ ਸਰੋਵਰ ਵਿੱਚ ਲਾਸ਼ਾਂ ਜਿਉਂ ਹੀ ਤਰ ਤਰ ਕੇ ਉਪਰ ਆਈਆਂ ਉਹ ਤੁਰਤ ਬਾਹਰ ਕੱਢ ਕੇ ਹਰਿਮੰਦਰ ਸਮੂਹਤ ਬਾਹਰ ਪਹੁੰਚਾਈਆਂ ਗਈਆਂ 17 ਤਾਰੀਖ ਨੂੰ ਸਵੇਰੇ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਸਾਫ ਸਵੱਛ ਕਰਨ ਮਗਰੋਂ ਹਰਿਮੰਦਰ ਸਾਹਿਬ ਦੇ ਜੋ ਗ੍ਰੰਥੀ ਪ੍ਰਾਪਤ ਸਨ। ਉਹਨਾਂ ਦੇ ਨਾਲ ਹੀ ਸਾਡੇ ਗ੍ਰੰਥੀਆਂ ਅਤੇ ਸੇਵਾਦਾਰਾਂ ਦੀ ਸਹਾਇਤਾ ਨਾਲ ਬਾਣੀ ਦਾ ਪਾਠ ਆਰੰਭ ਕਰਵਾ ਦਿੱਤਾ ਗਿਆ। ਦਿਨ ਵੇਲੇ ਦਾ ਕਰਫਿਊ ਇਸ ਵੇਲੋਂ ਤੱਕ ਤਕਰੀਬਨ ਪੂਰੀ ਤਰ੍ਹਾਂ ਉਠਾ ਦਿੱਤਾ ਗਿਆ ਸੀ ਅਤੇ ਸ਼ਹਿਰ ਵਿਚ ਜੀਵਨ ਹੌਲੀ ਹੌਲੀ ਸਾਧਾਰਨ ਹਾਲਤ ਵਲ ਮੁੜ ਰਿਹਾ ਸੀ । ਪਰੰਤੂ ਹਰਿਮੰਦਰ ਦੇ ਆਸ ਪਾਸ ਦੇ ਇਲਾਕਿਆਂ ਵਿਚ ਹਾਲੇ ਰਾਤ ਦਿਨ ਦਾ ਕਰਫਿਊ ਲੱਗਾ ਹੋਇਆ ਸੀ ਸਿਰਫ ਥੋੜੇ ਥੋੜੇ ਚਿਰ ਵਾਸਤੇ ਢਿਲ ਦਿੱਤੀ ਜਾਂਦੀ ਸੀ ਤਾਂ ਜੋ ਇਹਨਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਆਪਣੀ ਲੋੜ ਦੀਆਂ ਚੀਜ਼ਾਂ ਵਸਤਾਂ ਖਰੀਦ ਸਕਣ। ਹਰਿਮੰਦਰ ਕੁਝ ਦਿਨ ਵਾਸਤੇ ਲੋਕਾਂ ਲਈ ਇਸ ਵਾਸਤੇ ਨਾ ਖੋਲ੍ਹਿਆ ਗਿਆ ਕਿ ਵਿਦਮਾਨ ਭਾਵੁਕ ਉਤੇਜਨਾ ਦੇ ਵਾਤਾਵਰਣ ਵਿੱਚ ਕੋਈ ਕੋਈ ਘਟਨਾ ਨਾ ਵਾਪਰ ਜਾਏ। ਇਹਨਾਂ ਹੀ ਕਾਰਨਾਂ ਸਦਕਾ 54 ਪਿਆਦਾ ਡੀਵੀਜ਼ਨ ਨੇ ਅੰਮ੍ਰਿਤਸਰ ਅੰਦਰ ਦਾਖਲ ਹੋਣ ਦੇ ਸਾਰੇ ਨਾਕੇ ਬੰਦ ਕਰ ਰੱਖੇ ਸਨ।
ਭਾਰਤ ਦੇ ਰਾਸ਼ਟਰਪਤੀ, ਗਿਆਨੀ ਜੈਲ ਸਿੰਘ 8 ਤਾਰੀਖ ਸਵੇਰੇ ਹਰਿਮੰਦਰ ਸਾਹਿਬ ਆਏ ਅਤੇ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਸਾਹਿਬ ਸਿੰਘ ਤੇ ਮੈਂਘੰਟਾ ਘਰ ਪ੍ਰਵੇਸ਼-ਦੁਆਰ ਤੇ ਉਹਨਾਂ ਦਾ ਸੁਆਗਤ ਕੀਤਾ। ਪਰਕਰਮਾ ਵਿਚੋਂ ਲੰਘਦਿਆਂ, ਉਹ ਵਿਚ ਵਿਚ ਖੜੇ ਹੋ ਜਾਂਦੇ ਅਤੇ ਚੁਫੇਰੇ ਲੜਾਈ ਨਾਲ ਤੁਲਸੀਆਂ ਇਮਾਰਤਾਂ ਉਤੇ ਨਜ਼ਰ ਮਾਰਦੇ। ਅਕਾਲ ਤਖ਼ਤ ਦਾ ਢੱਠਾ ਮੱਥਾ ਦੇਖ ਕੇ ਉਦਾਸ ਉਹਨਾਂ ਦੇ ਅਕਸਰ ਕਦਮ ਰੁਕ ਜਾਂਦੇ ਅਤੇ ਉਹ ਹੌਲੀ ਜਿਹੀ ਮੁਖ ਗ੍ਰੰਥੀ ਦੇ ਕੰਨ ਵਿਚ ਗੱਲ ਕਰਦੇ । ਅਜਿਹੇ ਮੌਕੇ, ਮੇਰਾ ਉਹਨਾਂ ਨੂੰ ਇਹ ਦੱਸਣਾ ਕਈ ਅਰਥ ਨਹੀਂ ਸੀ ਰਖਦਾ ਕਿ ਕਿਵੇਂ ਅਸੀਂ ਅਕਾਲ ਤਖ਼ਤ ਨੂੰ ਬਚਾਉਣ ਵਾਸਤੇ ਆਪਣੀ ਵਲੋਂ ਪੂਰੀ ਵਾਹ ਲਾਈ ਸੀ ਹਾਲਾਂਕਿ ਸਾਡੇ ਜਵਾਨਾਂ ਉਤੇ ਸਿੱਖਾਂ ਦੇ ਇਸ ਸੰਸਾਰਕ ਸਥਾਨ ਵਿਚ ਜਮੇ ਬੈਠੇ, ਭਿੰਡਰਾਂਵਾਲੇ ਤੇ ਉਹਨਾਂ ਦੇ ਹਥਿਅਰਬੰਦ ਪੈਰਕਾਰਾਂ ਵਲੋਂ ਮਾਰੂ ਹਮਲੇ ਹੁੰਦੇ ਰਹੇ ਸਨ । ਫੇਰ ਅਸੀਂ ਹਰਿਮੰਦਰ ਸਾਹਿਬ ਵਿਚ ਦਾਖਲ ਹੋਏ ਜਿਥੇ ਗੁਰਬਾਣੀ ਦਾ ਪਾਠ ਹੋ ਰਿਹਾ ਸੀ । ਮਨ ਵਿਚ ਅਰਦਾਸ ਕਰਦਿਆਂ ਕੁਝ ਚਿਰ ਇਕੱਲਿਆਂ ਬੈਠ ਕੇ ਹਾਜ਼ਰੀ ਭਰਨ ਮਗਰੋਂ ਰਾਸ਼ਟਰਪਤੀ ਜੀ ਨੂੰ ਮੁਖ ਗ੍ਰੰਥੀ ਨੇ ਹਰਿਮੰਦਰ ਸਾਹਿਬ ਦਾ ਗੇੜਾ ਲੁਆਇਆ। ਉਹ ਬਾਹਰਲੀਆਂ ਕੰਧਾਂ ਉਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਵੱਲ ਇਸ਼ਾਰਾ ਕਰਦੇ ਰਹੇ ਅਤੇ ਉਹਨਾਂ ਦੇ ਮਨ ਵਿਚ ਇਹ ਗੱਲ ਬਿਠਾਉਂਦੇ ਰਹੇ ਕਿ ਹਰਿਮੰਦਰ ਸਾਹਿਬ ਦੀ ਇਸ ਨਿਰਾਦਰੀ ਦੇ ਕੁਕਰਮੀ ਭਾਰਤੀ ਸੈਨਾ ਦੇ ਜਵਾਨ ਸਨ । ਮੇਰੇ ਵਾਸਤੇ. ਜਾਂਲੈਫਟੀਨੈਂਟ ਜਨਰਲ ਸੁੰਦਰ ਜੀ ਅਤੇ ਦਿਆਲ ਵਾਸਤੇ ਜੋ ਉਥੇ ਮੌਜੂਦ ਸਨ, ਇਹ ਗੱਲ ਬੇਅਰਥ ਸੀ ਕਿ ਅਸੀਂ ਮੁਖ ਗ੍ਰੰਥੀ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦੇ ਕਿਉਂਕਿ ਇਹ ਗੱਲ ਰੱਬ ਦੇ ਘਰ ਵਿਚ ਉਹਨਾਂ ਉਤੇ ਗਲਤ ਬਿਆਨੀ ਕਰਨ ਦਾ ਇਲਜ਼ਾਮ ਲਾਉਣ ਦੇ ਤੁਲ ਹੁੰਦੀ।
ਕੁਝ ਵੀ ਸੀ, ਭਾਰਤ ਵਿਚ ਅਤੇ ਬਦੇਸ਼ਾਂ ਵਿਚ ਰਹਿਣ ਵਾਲੇ ਸਿੱਖ ਹੁਣ ਗੁੱਸੇ ਨਾਲ ਲੋਹੇ ਲਾਖੇ ਹੋਏ ਪਏ ਸਨ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਉਹਨਾਂ ਦੇ ਆਤਮ-ਸਨਮਾਨ ਨੂੰ ਹੋਰ ਢਾਹ ਲੱਗੀ ਹੈ । ਇਹਨਾਂ ਵਿਚੋਂ ਬਹੁਤ ਸਾਰੇ ਐਸੇ ਲੋਕ ਸਨ ਜਿਹੜੇ ਹਰਿਮੰਦਰ ਨੂੰ ਅਸਲਾਖਾਨਾ ਬਣਾ ਦੇਣ ਲਈ ਅਤੇ ਪਵਿਤਰ ਧਰਮ-ਸਥਾਨ ਦੀ ਬੇਹੁਰਮਤੀ ਕਰਨ ਲਈ ਭਿੰਡਰਾਂਵਾਲੇ ਦੀ ਨੁਕਤਾਚੀਨੀ ਕਰਿਆ ਕਰਦੇ ਸਨ, ਪਰ ਹੁਣ ਉਹਨਾਂ ਨੇ ਆਪਣੀਆਂ ਅੱਖਾਂ ਉਤੇ ਪੱਟੀਆਂ ਬੰਨ੍ਹ ਲਈਆਂ ਸਨ ਤੇ ਉਹਦੀਆਂ ਉਸਤਤਾਂ ਕਰਨ ਲੱਗ ਪਏ ਸਨ। ਉਹਨਾਂ ਵਾਸਤੇ ਹਰਿਮੰਦਰ ਦੀ ਬੇਹੁਰਮਤੀ ਕਰਨ ਵਾਲੇ ਭਾਰਤੀ ਸੈਨਾ ਦੇ ਜਵਾਨ ਸਨ, ਉਹਨਾਂ ਨੂੰ ਕਿਵੇਂ ਵਿਸ਼ਵਾਸ ਕਰਾਇਆ ਜਾ ਸਕਦਾ ਸੀ ਕਿ ਭਾਰਤੀ ਸੈਨਾ ਦੇ ਜਵਾਨ ਨੇ ਤਾਂ ਮਿਲੇ ਇਸ ਹੁਕਮ ਦਾ ਪਾਲਣ ਕਰਦਿਆਂ ਜਾਨ ਗੁਆਈ ਕਿ ਭਾਵੇਂ ਕਿਸੇ ਵੀ ਤਰ੍ਹਾਂਦੀ ਭੜਕਾਹਟ ਪੈਦਾ ਕੀਤਾ ਜਾਵੇ ਹਰਿਮੰਦਰ ਸਾਹਿਬ ਵਾਲੇ ਪਾਸੇ ਗੋਲੀ ਨਹੀਂ ਚਲਾਉਣੀ। ਇਸ ਪੁਸਤਕ ਵਿਚ ਪਹਿਲਾਂ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਕਿਵੇਂ ਪਰਕਰਮਾਂ ਵਿਚ ਅੱਗੇ ਵਧਦਿਆਂ ਸਾਡੇ ਜਵਾਨ ਸਭਨਾਂ ਪਾਸਿਆਂ ਤੋਂ ਲਗਾਤਾਰ ਭਾਰੀ ਗੋਲਾਬਾਰੀ ਦੀ ਮਾਰ ਹੇਠ ਆਏ । ਇਸ ਤੋਂ ਪਾਠਕ ਨੂੰ ਇਹ ਅਨੁਭਵ ਹੋ ਗਿਆ ਹੋਵੇਗਾ ਕਿ ਹਰਿਮੰਦਰ ਸਾਹਿਬ ਗੋਲਾਬਰੀ ਦੀ ਸਿੱਧੀ ਰੇਖਾ ਵਿਚ ਪੈਂਦਾ ਹੈ, ਭਾਵੇਂ ਗੋਲੀ ਪਛਮੀ ਬਾਹੀ ਤੋਂ ਪੂਰਬੀ ਬਾਹੀ ਵਲ, ਜਾਂ ਦੱਖਣੀ ਬਾਹੀ ਤੋਂ ਉਤਰੀ ਬਾਹੀ ਵਲ ਅਤੇ ਇਸ ਤੋਂ ਉਲਟ ਪਾਸਿਆਂ ਵਲ ਜਾ ਰਹੀ ਹੋਵੇ। ਜਿਹੜੇ ਗੋਲੀਆਂ ਦੇ ਨਿਸ਼ਾਨ ਸੈਨਾ ਦੇ ਮੱਥੇ ਮੜ੍ਹੇ ਜਾ ਰਹੇ ਸਨ, ਉਹ ਖਾੜਕੂਆਂ ਵਲੋਂ ਦੁਪਾਸੀ ਗੋਲਾਬਾਰੀ ਦਾ ਨਤੀਜਾ ਸੀ । ਅਤੇ ਕੀ ਕੋਈ ਸੱਚਮੁਚ ਹੀ ਯਕੀਨ ਕਰ ਸਕਦਾ ਹੈ ਕਿ ਜਿਸ ਬੰਦੇ ਨੇ ਹਰਿਮੰਦਰ ਨੂੰ ਅਸਲਾਖਨਾ ਬਣਾ ਦੇਣ ਅਕਾਲ ਤਖ਼ਤ ਨੂੰ ਰਿਹਾਇਸ਼ਗਾਹ ਬਣਾਉਣ, ਜਾਂ ਜਿਥੋਂ ਤੱਕ ਇਸ ਦਾ ਸਬੰਧ ਹੈ, ਪਵਿਤਰ ਧਰਮ-ਸਥਾਨ ਅੰਦਰੋਂ ਗੋਲੀ ਚਲਾਉਣ ਨੂੰ ਅਪਵਿਤਰ ਨਹੀਂ ਸਮਝਿਆ, ਉਹ ਗਹਿਗੱਚ ਲੜਾਈ ਵਿਚ ਪਵਿਤਰ ਧਰਮ-ਸਥਾਨ ਦਾ ਰੂਪ ਵਿਗੜ ਜਾਣ ਬਾਰੇ ਕੋਈ ਚਿੰਤਾ ਕਰੇਗਾ ? ਮੈਂ 8 ਤਾਰੀਖ ਨੂੰ ਰਾਸ਼ਟਰਪਤੀ ਦੀ ਹਰਿਮੰਦਰ ਯਾਤਰਾ ਦੇ ਬਿਆਨ ਤੋਂ ਰਤਾ ਲਾਂਭੇ ਚਲਾ ਗਿਆ ਹਾਂ, ਪਰ ਸਿਰਫ ਇਸ ਲਈ ਕਿ ਇਸ ਬਹੁਤ ਹੀ ਨਾਵਾਜਬ ਇਲਜ਼ਾਮ ਦੀ ਅਸਲ ਹਕੀਕਤ ਸਾਮ੍ਹਣੇ ਲਿਆ ਸਕਾਂ ਜਿਹੜਾ ਵਾਤਾਨੁਕੂਲ ਸੁਖਦਾਈ ਘਰਾਂ ਵਿਚ ਆਰਾਮ-ਕੁਰਸੀਆਂ ਉਤੇ ਬੈਠਣ ਵਾਲੇ ਕੁਝ ਨੁਕਤਾਚੀਨਾਂ ਵਲੋਂ ਅਕਸਰ ਲਾਇਆ ਗਿਆ ਹੈ।
ਪਰ ਜ਼ੈਲ ਸਿੰਘ ਦੇ ਦੌਰੇ ਵੱਲ ਪਰਤਦਿਆਂ ਹਰਿਮੰਦਰ ਸਾਹਿਬ ਵਿਚੋਂ ਨਿਕਲ ਕੇ ਅਤੇ ਦਰਸ਼ਨੀ ਡਿਉੜੀ ਲੰਘ ਕੇ, ਜਦੋਂ ਉਹ ਤੇ ਉਹਨਾਂ ਦਾ ਅਮਲਾ- ਫੈਲਾ ਅਕਾਲ ਤਖ਼ਤ ਦੇ ਸਾਮ੍ਹਣੇ ਵਾਲੇ ਦੁਆਰ ਕੋਲ ਆਏ ਤਾਂ ਮੈਂ ਉਹਨਾਂ ਦਾ ਧਿਆਨ ਮਸ਼ੀਨਗੱਨ ਦੇ ਉਸ ਝਰੋਖੇ ਵਲ ਦੁਆਇਆ ਜਿਹੜਾ ਫਰਸ਼ ਤੋਂ ਗੋਡੇ ਦੀ ਉਚਾਈ ਉੱਤੇ ਪਵਿਤਰ ਸੰਗਮਰਮਰ ਨੂੰ ਕੱਟ ਕੇ ਬਣਾਇਆ ਗਿਆ ਸੀ । ਉਹ ਬੇਪ੍ਰਵਾਹ ਪ੍ਰਤੀਤ ਹੋਏ। ਮੈਂ ਅਕਸਰ ਸੋਚਦਾ ਹਾਂ ਕਿ ਕੀ ਉਹਨਾਂ ਨੂੰ ਇਹ ਅਹਿਸਾਸ ਵੀ ਸੀ ਕਿ ਉਸ ਪਲ ਉਹ ਐਸੀ ਥਾਂਖੜੇ ਸਨ ਜਿਥੇ ਪੰਜਾਹ ਤੋਂ ਵਧ ਸਾਡੇ ਬਹਾਦਰ ਜਵਾਨਾਂ ਨੂੰਸਚਮੁਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ ਸੀ ? ਕੀ ਉਹਨਾਂ ਦਾ ਦਿਲ ਇਹਨਾਂ ਜਵਾਨਾਂ ਲਈ ਤੜਪਿਆ? ਜਾਂ ਫਿਰ ਉਹ ਵੀ ਕਿਸੇ ਹੋਰ ਚੀਜ਼ ਵਾਂਗ ਮਹਿਜ਼ ਖਪਤ ਦੀ ਵਸਤ ਸਨ ?
ਜ਼ੈਲ ਸਿੰਘ ਦੇ ਦੌਰੇ ਤੋਂ ਪਹਿਲਾਂ ਜੋ ਕੁਝ ਮੈਂ ਅਕਾਲ ਤਖ਼ਤ ਵਿਚ ਦੇਖਿਆ ਸੀ ਉਹ ਕਪਾਟ ਖੋਲ੍ਹਣ ਵਾਲਾ ਸੀ । ਪਹਿਲੀ ਮੰਜ਼ਲ ਦਾ ਪੂਰਾ ਫਰਸ ਕੋਈ ਨੌਂ ਇੰਚ ਦੀ ਅਸਪਾਤੀ ਤਹਿ ਨਾਲ (ਚੱਲੇ ਗੋਲਿਆਂ ਦੇ ਖੋਲ) ਕਜਿਆ ਹੋਇਆ ਸੀ ਅਤੇ ਇਸ ਵਿਚੋਂ ਅਜੇ ਵੀ ਸੇਕ ਉਠ ਰਿਹਾ ਸੀ । ਫਰਸ ਉਤੇ ਝਾਤ ਮਾਰਿਆਂ ਹੀ ਬੰਦਾ ਅੰਦਾਜ਼ਾ ਲਾ ਸਕਦਾ ਸੀ ਕਿ ਜਵਾਨਾਂ ਉਤੇ ਕਿੱਨੀ ਭਾਰੀ ਤੇ ਜ਼ੋਰਦਾਰ ਗੋਲਾਬਾਰੀ ਹੋਈ ਸੀ । ਬਾਦ ਵਿਚ ਅਸਾਂ ਵੇਖਿਆ ਕਿ ਬਹੁਤ ਸਾਰੀਆਂ ਮਸ਼ੀਨਗੱਨਾਂਦੀਆਂਨਾਲੀਆਂਅਜਿਹੀ ਨਿਰੰਤਰ ਗੋਲਾਬਾਰੀ ਕਾਰਨ ਸਚਮਚ ਫੁੱਲ ਗਈਆਂ ਸਨ। ਅਤੇ ਇਹ ਸਭ ਕੁਝ ਉਸ ਇਮਾਰਤ ਵਿਚੋਂ ਹੋਇਆ ਸੀ ਜਿਹੜੀ ਹਰ ਰੋਜ਼ ਰਾਤ ਨੂੰ ਪਾਵਨ ਗ੍ਰੰਥ ਸਾਹਿਬ ਨੂੰ ਸੁਰੱਖਿਆ ਦੇਂਦੀ ਹੈ। ਜ਼ੈਲ ਸਿੰਘ ਨੇ ਮੇਰੀ ਇਹ ਪੇਸ਼ਕਸ਼ ਠੁਕਰਾ ਦਿੱਤੀ ਕਿ ਮੈਂ ਉਹਨਾਂ ਨੂੰ ਅਕਾਲ ਤਖ਼ਤ ਦੇ ਅੰਦਰ ਚੱਕਰ ਲਵਾਵਾਂ, ਪਰ ਉਹਨਾਂ ਦੇ ਪ੍ਰੈਸ ਸਕੱਤਰ ਤਰਲੋਚਨ ਸਿੰਘ ਸਮੇਤ ਉਹਨਾਂ ਦੇ ਅਮਲੇ-ਫੈਲੋ ਦੇ ਕੁਝ ਬੰਦੇ ਹੇਠਲੀ ਮੰਜ਼ਲ ਦੇ ਮਲਬੇ ਵਿਚੋਂ ਲੰਘ ਕੇ ਪੌੜੀਆਂ ਚੜ੍ਹ ਆਏ ਤੇ ਉਹਨਾਂ ਆਪਣੀ ਅੱਖੀ ਦੇਖਿਆ ਕਿ ਸਾਡੇ ਜਵਾਨਾਂ ਉਤੇ ਕੇਡੇ ਗਜ਼ਬ ਦੀ ਅੱਗ ਦੀ ਵਰਖਾ ਹੋਈ ਹੋਵੇਗੀ।
ਐਨ ਉਸ ਵੇਲੇ ਅਚਾਨਕ ਹੀ, ਬ੍ਰਹਮ ਬੂਟਾ ਅਖਾੜੇ ਦੇ ਵਿਆਪਕ ਖੇਤਰ ਵਿਚੋਂ ਜੈਲ ਸਿੰਘ ਵੱਲ ਅਣਕਿਆਸੀ ਗੋਲੀ ਦਾਗੀ ਗਈ । ਰਾਸ਼ਟਰਪਤੀ ਦੀ ਅਗਵਾਨੀ ਕਰਨ ਵਾਲੇ ਕਮਾਂਡਆਂ ਨੇ ਇਕ ਦਮ ਉਹਨਾਂ ਦੇ ਦੁਆਲੇ ਘੇਰਾ ਬਣਾ ਲਿਆ। ਜਿਸ ਵੇਲੇ ਅਖੀਰ ਉਹ ਮੁਖ ਦੁਆਰ ਤੋਂ ਬਾਹਰ ਨਿਕਲ ਰਹੇ ਸਨ, ਐਸ.ਐਫ.ਐਫ. ਦਲ ਦੇ ਕਮਾਂਡਿੰਗ ਅਫਸਰ, ਲੈਫ.ਕਰਨਲ ਐਮ.ਪੀ ਚੌਧਰੀ ਨੂੰ ਇਕ ਸਟ੍ਰੈਚਰ ਉਤੇ ਪਾ ਕੇ ਲਈ ਜਾਂਦੇ ਜਵਾਨ ਉਹਨਾਂ ਦੇ ਅੱਗੋਂ ਦੀ ਲੰਘੇ। ਇਹ ਅਫਸਰ ਰਾਸ਼ਟਰਪਤੀ ਨੂੰ ਬਚਾਉਣ ਲਈ ਕਾਰਵਾਈ ਕਰਦਿਆਂ ਜ਼ਖ਼ਮੀ ਹੋਗਿਆ ਸੀ। ਇਕ ਇਮਾਰਤ ਦੀ ਛੱਤ ਉਤੇ ਖਾੜਕੂ ਸਨਿਪਰ ਨੂੰ ਵੇਖ ਕੇ, ਚੌਧਰੀ ਗੋਲੀ ਚਲਾਉਣ ਹੀ ਲੱਗਾ ਸੀ ਕਿ ਹਲਕੀ ਮਸ਼ੀਨ-ਗੱਨ ਦੀਆਂ ਗੋਲੀਆਂ ਦੀ ਇਕ ਬਾੜ੍ਹ ਉਹਦੀ ਬਾਂਹ ਉਤੇ ਪਈ। ਮਗਰੋਂ ਇਹ ਸਨਿਪਰ ਜਵਾਬੀ ਗੋਲੀ ਨਾਲ ਮਾਰਿਆ ਗਿਆ, ਅਤੇ ਅਸਾਂ ਸਾਰਿਆਂ ਨੇ ਸੁਖ ਦਾ ਸਾਹ ਲਿਆ ਕਿ ਭਾਰਤ ਦੇ ਰਾਸ਼ਟਰਪਤੀ ਸਹੀ-ਸਲਾਮਤ ਸਨ।
ਰਾਸ਼ਟਰਪਤੀ ਦੀ ਰਵਾਨਗੀ ਦੇ ਮਗਰੋਂ,ਐਸ.ਐਫ.ਐਫ. ਅਤੇ 10 ਡੋਗਰਾ ਦੀ ਇਕ ਸਾਂਝੀ ਟੋਲੀ (ਇਸ ਬਟਾਲੀਅਨ ਦੀਆਂ ਦੋ ਕੰਪਨੀਆਂ ਹੋਸਟਲ ਸਮੂਹ ਵਿਚ 9 ਕਮਾਉਂਦੇ ਜਵਾਨਾਂ ਨੂੰ ਫਾਰਗ ਕਰਨ ਵਾਸਤੇ ਲਿਆਂਦੀਆਂ ਗਈਆਂਸਨ ਕਿਉਂਕਿ ਉਹ ਕੈਦੀਆਂ ਦੇ ਪ੍ਰਬੰਧ ਵਿਚ ਬੁਰੀ ਤਰ੍ਹਾਂ ਰੁੱਝੇ ਹੋਏ ਸਨ) ਉਸ ਇਲਾਕੇ ਦੀ ਸਫਾਈ ਕਰਨ ਦਾ ਕਾਰਜ ਕਰਦਿਆਂ, ਜਿਥੋਂ ਰਾਸ਼ਟਰਪਤੀ ਉਤੇ ਗੋਲੀ ਚਲਾਈ ਗਈ ਸੀ, ਜਦੋਂ ਬੁੰਗਿਆਂ ਦੇ ਨੇੜੇ ਆਈ ਤਾਂ ਉਸ ਉਤੇ ਗੋਲੀਆਂ ਦਾ ਮੀਂਹ ਵਰ੍ਹ ਪਿਆ । ਚਾਰ ਜਵਾਨ ਜ਼ਖ਼ਮੀ ਹੋ ਗਏ ਸਨ, ਅਤੇ ਬਾਕੀ ਦੇ ਜਵਾਨ ਜਿਸ ਵੇਲੇ ਇਲਾਕੇ ਦੀ ਛਾਨਬੀਨ ਕਰ ਰਹੇ ਸਨ, 10 ਡੋਗਰਾ ਦਾ ਮੈਡੀਕਲ ਅਫਸਰ,ਕਪਤਾਨ ਰਾਮਪਾਲ ਮਲ੍ਹਮ ਪੱਟੀ ਕਰਨ ਵਾਲੇ ਆਪਣੇ ਸਹਾਇਕਾਂ ਨਾਲ ਫੱਟੜਾਂ ਦੀ ਸੰਭਾਲ ਕਰ ਰਿਹਾ ਸੀ । ਅਚਨਚੇਤ ਹੀ ਹੇਠਾਂ ਸਰੰਗ ਵਿਚ ਲੁਕੇ ਖਾੜਕੂਆਂ ਦੀ ਇਕ ਟੈਲੀ ਰਾਮਪਾਲ ਅਤੇ 10 ਡੋਗਰਾ ਦੇ ਦੇ ਹੋਰ ਜਵਾਨਾਂ ਨੂੰ ਜੱਫੇ ਮਾਰ ਕੇ ਧੂਹ ਕੇ ਅੰਦਰ ਲੈ ਗਈ। ਸਭ ਨੂੰ ਖਤਰੇ ਤੋਂ ਸਚੇਤ ਕੀਤਾ ਗਿਆ ਅਤੇ ਐਸ. ਐਫ.ਐਫ. ਤੋਂ 10 ਡੰਗਰਾ ਵਲੋਂ ਸਰੰਗ ਦੀ ਸਫਾਈ ਕਰਨ ਵਾਸਤੇ ਕਾਰਵਾਈ ਕਰਨ ਦੀ ਯੋਜਨਾ ਬਣਾਈ ਗਈ । ਹੁਣ ਤੱਕ ਹਨੇਰਾ ਹੋ ਗਿਆ ਸੀ ਅਤੇ ਕਈ ਉਪਰਾਲਿਆਂ ਦੇ ਬਾਵਜੂਦ ਕੋਈ ਸਫਲਤਾ ਨਾ ਮਿਲੀ । ਖਾੜਕੂਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੋ ਉਹਨਾਂ ਨੇ ਯਰਗਮਾਲ ਰੱਖੋ ਡਾਕਟਰ ਤੇ ਦੇ ਜਵਾਨਾਂ ਨੂੰ ਨਾ ਛੱਡਿਆ ਤਾਂ ਸੁਰੰਗ ਉਡਾ ਕੇ ਉਹਨਾਂ ਨੂੰ ਫੜਿਆ ਜਾਏਗਾ । ਉਹਨਾਂ ਨੇ ਅੰਦਰੋਂ ਇਹ ਆਖ ਕੇ ਹੁੰਗਾਰਾ ਭਰਿਆ ਕਿ ਗਿਆਨੀ ਸਾਹਿਬ ਸਿੰਘ ਨੂੰ ਲਿਆ ਕੇ ਉਹਨਾਂ ਨਾਲ ਗੱਲ ਕਰਾਈ ਜਾਏ, ਉਸ ਤੋਂ ਮਗਰੋਂ ਹੀ ਯਰਗਮਾਲ ਵਿਚ ਰੱਖੋ ਬੰਦੇ ਛੱਡੇ ਜਾਣਗੇ । ਮੁਖ ਗ੍ਰੰਥੀ ਨੂੰ ਲਭ ਕੇ ਲਿਆਂਦਾ ਗਿਆ । ਜਦੋਂ ਉਹਨਾਂ ਨੂੰ ਆਖਿਆ ਗਿਆ ਕਿ ਮੁਖ ਗ੍ਰੰਥੀ ਜੀ ਆ ਗਏ ਹਨ ਅਤੇ ਉਹ ਜੋ ਗੱਲ ਕਰਨਾ ਚਾਹੁੰਦੇ ਹਨ। ਕਰ ਲੈਣ ਤਾਂ ਖਾੜਕੂ ਇਸ ਗੱਲ ਉਤੇ ਅੜ ਗਏ ਕਿ ਉਹਨਾਂ ਨੂੰ ਸੁਰੰਗ ਦੇ ਅੰਦਰ ਭੇਜਿਆ ਜਾਏ। ਸੁਭਾਵਿਕ ਹੀ, ਗਿਆਨੀ ਸਾਹਿਬ ਸਿੰਘ ਅੰਦਰ ਜਾਣ ਤੋਂ ਤਿਜਕਦੇ ਅਤੇ ਡਰਦੇ ਸਨ ਅਤੇ ਇਹ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਅਸੀਂ ਉਹਨਾਂਦੀ ਜਾਨ ਖਤਰੇ ਵਿਚ ਪਾਉਂਦੇ। ਖਾੜਕੂਆਂ ਨੂੰ ਦਸਿਆ ਗਿਆ ਕਿ ਉਹਨਾਂ ਦੀ ਇਹ ਸ਼ਰਤ ਨਹੀਂ ਮੰਨੀ ਜਾ ਸਕਦੀ ਪਰ ਉਹ ਟਸ ਤੋਂ ਮਸ ਨਾ ਹੋਏ। ਨਤੀਜਾ ਇਹ ਨਿਕਲਿਆ ਕਿ, ਮੁਖ ਗ੍ਰੰਥੀ ਦੇ ਚਲੇ ਜਾਣ ਤੋਂ ਬਾਦ, ਇਸ ਅੱਡੇ ਨੂੰ ਸਾਫ ਕਰਨ ਲਈ ਸੋਧੀ ਹੋਈ ਯੋਜਨਾ ਅਮਲ ਵਿਚ ਲਿਆਂਦੀ ਗਈ।
1 ਪੈਰਾ ਦੇ ਕਮਾਂਡ, ਅਤੇ ਡੋਗਰਿਆਂ ਦੀਆਂ ਵਿਸਫੋਟ ਕਰਨ ਵਾਲੀਆਂ ਪਾਰਟੀਆਂ ਰੀਂਘ ਕੇ ਅੱਗੇ ਗਈਆਂ ਅਤੇ ਗੋਲਾਬਾਰੀ ਦੀ ਮਾਰ ਹੇਠ ਹੋਣ ਦੇ ਬਾਵਜੂਦ, ਸੁਰੰਗ ਦੇ ਪ੍ਰਵੇਸ਼ ਉਤੇ ਬਣੀਆਂ ਗਲੀਆਂ ਵਿੱਚ ਵਿਸਫੋਟਕ ਪਦਾਰਥ ਰਖਿਆ ਅਤੇ ਫੇਰ ਇਹਨਾਂ ਗਲੀਆਂ ਨੂੰ ਉਡਾ ਕੇ ਰਾਹ ਖੋਲ੍ਹ ਲਿਆ । ਉਹ ਝੱਖੜ ਦੇ ਬੁੱਲੇ ਵਾਂਗ ਅੰਦਰ ਚਲੇ ਗਏ ਅਤੇ ਓਧਰੋਂ ਓਧਰੀ ਗੋਲੀਆਂ ਦਾਗਣ ਮਗਰੋਂ ਸੱਤੇ ਦੇ ਸੱਤੇ ਖਾੜਕੂ ਖਤਮ ਕਰ ਦਿੱਤੇ ਤੇ ਦੇਖਿਆ ਕਿ ਰਾਮਪਾਲ ਤੇ ਦੋ ਜਵਾਨਾਂ ਨੂੰ ਤਾਂ ਖਾੜਕੂਆਂਨੇ ਪਹਿਲਾਂ ਹੀ ਮਾਰ ਦਿੱਤਾ ਹੋਇਆ ਸੀ । ਰਾਮਪਾਲ ਨੂੰ ਖਾੜਕੂਆਂ ਨੇ ਵਹਿਸ਼ੀਪੁਣੇ ਨਾਲ ਮਾਰਿਆ ਸੀ । ਉਹਦੀ ਲਾਸ਼ ਲਭੀ ਤਾਂ ਇਕ ਲੱਤ ਕੱਟੀ ਹੋਈ ਸੀ। ਤਹਿਖਾਨੇ ਦੀ ਲੰਮੀ ਚੌੜੀ ਪੜਤਾਲ ਕਰਨ ਮਗਰੋਂ, ਬੇਰੀਆਂ ਵਿਚ ਸਫਾਈ ਨਾਲ ਬੰਨ੍ਹੀ ਹੋਈ ਢੇਰ ਸਾਰੀ ਨਕਦੀ ਹੱਥ ਲੱਗੀ । ਤਾਂ ਫੇਰ ਇਹ ਜਾਹਿਰ ਹੈ ਕਿ ਇਹ ਖਾੜਕੂਆਂ ਦੇ ਉਹ ਟੋਲੇ ਸਨ ਜਿਹੜੇ ਇਸ ਮੌਕੇ ਦੀ ਤਾੜ ਵਿਚ ਪਿਛੇ ਰਹਿ ਗਏ ਸਨ ਕਿ ਇਹ ਅੰਨ੍ਹੀ ਦੌਲਤ ਲੈ ਜਾਣ ਤੇ ਮਗਰੋਂ ਪ੍ਰਾਪਤ ਕੀਤੀ ਦੋਲਤ ਨਾਲ ਮੌਜਾਂ ਲੁਟਣ।
ਜਿਸ ਵਕਤ ਬ੍ਰਹਮਬੂਟਾ ਅਖਾੜਾ-ਬੁੰਗਾ ਖੇਤਰ ਵਿਚ ਕਾਰਵਾਈ ਹੋ ਰਹੀ ਸੀ, ਅਕਾਲ ਤਖ਼ਤ ਦੇ ਪਿੱਛੇ ਇਕ ਹੋਰ ਦਿਲਚਸਪ ਘਟਨਾ ਵਾਪਰ ਰਹੀ ਸੀ। ਹਰਿਮੰਦਰ ਦੇ ਬਾਹਰ ਇਕ ਤੰਗ ਗਲੀ ਵਿਚੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦਾ ਇਕ ਇੱਕਲਾ ਖਾੜਕੂ ਬਿਹਾਰੀਆਂ ਦੀ ਕੀਤੀ ਘੇਰਾਬੰਦੀ ਦੇ ਜਾਲ ਵਿਚ ਫਸ ਗਿਆ। ਉਹਦੀ ਤਲਾਸ਼ੀ ਲਈ ਤਾਂ ਉਹਦੀ ਪੱਗ ਵਿਚ ਲਕੋਏ ਹੋਏ ਪੰਜਾਹ ਹਜ਼ਾਰ ਦੇ ਨੋਟ ਨਿਕਲੇ। ਇਹ ਉਹਨਾਂ ਧਾੜਵੀਆਂ ਵਿਚੋਂ ਇਕ ਸੀ ਜਿਹੜਾ ਵਗਦੀ ਗੰਗਾਂ ਵਿਚੋਂ ਚੁਲੀ ਭਰਨਾ ਚਾਹੁੰਦਾ ਸੀ । ਸ਼ਾਇਦ ਉਹ ਐਸੇ ਬਹੁਤ ਸਾਰੇ ਅਪਰਾਧੀਆਂ ਵਿਚੋਂ ਇਕ ਸੀ ਜਿਨ੍ਹਾਂ ਨੇ ਹਰਿਮੰਦਰ ਅੰਦਰ ਦੂਜਿਆਂ ਨਾਲ ਸੁਰੱਖਿਅਤ ਥਾਂ ਪਨਾਹ ਲਈ ਹੋਈ ਸੀ। ਮੌਕੇ ਤੇ ਕੀਤੀ ਪੁਛ-ਪੜਤਾਲ ਦੇ ਫਲਸਰੂਪ, ਉਸ ਨੇ ਦੱਸਿਆ ਕਿ ਉਹ ਗਹਿਗੋਚ ਲੜਾਈ ਸਮੇਂ ਅਕਾਲ ਤਖ਼ਤ ਦੇ ਅੰਦਰ ਸੀ ਅਤੇ ਇਹ ਵੀ ਕਿ ਭਿੰਡਰਾਂਵਾਲੇ ਸਮੇਤ ਉਤਲੀ ਪੱਧਰ ਦੇ ਬਹੁਤੇ ਬੰਦੇ 6 ਦੀ ਸਵੇਰ ਨੂੰ ਮਾਰੇ ਗਏ ਸਨ ਜਿਸ ਤੋਂ ਬਾਦ ਕਮਾਨ ਤੇ ਕੰਟਰੋਲ ਦਾ ਸਾਰਾ ਢਾਂਚਾ ਤਾਸ਼ਦੇ ਮਹਿਲ ਵਾਂਗ ਢਹਿ ਗਿਆ ਸੀ । ਉਹਦੇ ਦਸਣ ਮੁਤਾਬਿਕ ਜਿਹੜੇ ਕੁਝ ਬੰਦੇ ਰਹਿ ਗਏ ਸਨ ਉਹ ਸਭ ਹਥਿਆਰਾਂ, ਨਕਦੀ, ਸੋਨਾ, ਗਹਿਣੇ ਤੇ ਹੋਰ ਕੀਮਤੀ ਚੀਜ਼ਾਂ ਨੂੰ 6 ਤਾਰੀਖ ਬਾਦ ਦੁਪਹਿਰ ਦੇ ਟਿਕਾਓ ਦੌਰਾਨ ਅਕਾਲ ਤਖ਼ਤ ਦੇ ਪਿੱਛੇ ਇਕ ਡੂੰਘੇ ਖੂਹ ਵਿਚ ਸੁਟਣ ਰੁੱਝੇ ਹੋਏ ਸਨ। ਇਸ ਤੋਂ ਬਾਦ, ਜਿਹੜੇ ਖਿਸਕ ਸਕੇ ਖਿਸਕ ਗਏ ਤੇ ਬਾਕੀਆਂ ਨੇ ਆਜਜ਼ੀ ਨਾਲ ਆਤਮ-ਸਮਰਪਨ ਕਰ ਦਿੱਤਾ।
ਇਹ ਜਾਣਕਾਰੀ ਹਾਸਲ ਕਰਨ ਮਗਰੋਂ, 12 ਬਿਹਾਰ ਤੇ ਇੰਜੀਨੀਅਰ ਰੈਜਮੈਂਟ ਦੇ ਜਵਾਨ ਖੂਹ ਵਿੱਚ ਕੁੰਡਾ ਸੁਟਣ ਲੱਗ ਪਏ। ਹਥਿਆਰ ਤੇ ਟਰੰਕ ਬਾਹਰ ਖਿਚ ਲਿਆਂਦੇ । 8 ਤਾਰੀਖ ਦੀ ਸ਼ਾਮ ਤੱਕ, ਉਨੀ ਹਥਿਆਰ ਲਭੇ ਜਾ ਚੁੱਕੇ ਸਨ । ਕਾਰਵਾਈ”ਖੂਹ” 9 ਅਤੇ 10 ਤਾਰੀਖ ਨੂੰ ਜਾਰੀ ਰਹੀ। ਇਸ ਤੋਂ ਇਲਾਵਾ,ਖੂਹ ਦੇ ਥੱਲੇ ਤੱਕ ਪੁਜਣ ਵਿਚ ਸਹਾਇਤਾ ਕਰਨ ਲਈ ਜਲ-ਸੈਨਾ ਦੇ ਟੋਭੇ ਲਿਆਂਦੇ ਗਏ । 9 ਤਾਰੀਖ ਨੂੰ ਚੌਵੀ ਹਥਿਆਰ ਹਰ ਬਾਹਰ ਕੱਢੇ ਗਏ ਅਤੇ 10 ਤਾਰੀਖ ਨੂੰ ਤਕਰੀਬਨ ਹੋਰ ਵੀਹ । ਇਸ ਤੋਂ ਇਲਾਵਾ, ਵੀਹ ਲੱਖ ਤੋਂ ਵਧ ਦੇ ਕਰੰਸੀ ਨੋਟ, ਪਲਾਸਟਿਕ ਦੇ ਬੋਰਿਆਂ ਵਿਚ ਚੰਗੀ ਤਰ੍ਹਾਂ ਭਰ ਕੇ ਇਕ ਟਰੰਕ ਅੰਦਰ ਰੱਖੇ ਹੋਏ ਮਿਲੇ। ਪ੍ਰਤੱਖ ਰੂਪ ਵਿਚ ਪ੍ਰਾਪਤ ਕੀਤੀ ਗਈ ਬਹੁਤੀ ਨਕਦੀ ਬੈਂਕ ਵਿਚੋਂ ਲੁਟੀ ਹੋਈ ਸੀ। ਇਸ ਤੋਂ ਇਲਾਵਾ, ਸੋਨੇ ਦੀਆਂ ਇੱਟਾਂ, ਚਾਂਦੀ, ਗਹਿਣੇ, ਹੋਰ ਵੱਡਮੁਲੀਆਂ ਵਸਤਾਂ ਟਰਾਂਸਮੀਟਰ ਤੇ ਰਸੀਵਰ ਬਾਹਰ ਕੱਢੇ ਗਏ। ਇਹ ਚੀਜ਼ਾਂ ਵਲ੍ਹੇਟ ਕੇ ਵੱਖ ਵੱਖ ਸ਼ਕਲਾਂ ਤੇ ਅਕਾਰਾਂ ਦੇ ਡੱਬਿਆਂ ਵਿਚ ਬੰਦ ਕੀਤੀਆਂ ਹੋਈਆਂ ਸਨ । ਮਗਰੋਂ, ਜਲ-ਸੈਨਿਕ ਟੋਭਿਆਂ ਨੇ ਕੁਝ ਹਥਿਆਰ ਸਰੋਵਰ ਵਿਚੋਂ ਵੀ ਕੱਢੇ ਸਨ।
9 ਅਤੇ 10 ਤਾਰੀਖ ਨੂੰ ਜਾਂਚ ਪੜਤਾਲ ਤੇ ਸਫਾਈ ਦੀ ਕਾਰਵਾਈ ਕਰਦਿਆਂ ਜਿਹੜੀ ਇਕ ਚੀਜ਼ ਹੋਰ ਲਭੀ ਉਹ ਸੀ ਹਥਿਆਰਾਂ ਦੀ ਇਕ ਫੈਕਟਰੀ ਜਿਹੜੀ ਹੋਸਟਲ ਦੇ ਸਿਰੇ ਵਲ, ਪੂਰਬੀ ਪ੍ਰਵੇਸ਼ ਉੱਤੇ ਡਿਉੜੀ ਦੇ ਧੁਰ ਉਪਰ ਇਕ ਕਮਰੇ ਵਿਚ ਬਣੀ ਹੋਈ ਸੀ। ਇਥੋਂ ਵੱਡੀ ਮਾਤਰਾ ਵਿਚ ਆਪ ਬਣਾਏ ਗਰਨੇਡ (ਢਲਾਈ ਦੇ ਵੱਖ ਵੱਖ ਪੜਾ ਵਿਚ) ਪਸਤੌਲ, ਕਾਰਬਾਈਨ ਬੈਰਲ ਤੇ ਬ੍ਰੀਚ-ਬਲਾਕ, ਹੱਥ-ਗੋਲੇ ਤੇ ਵਿਸਫੋਟਕ ਪਦਾਰਥ ਮਿਲੇ ਸਨ। ਹੈਰਾਨੀ ਦੀ ਗੱਲ ਹੈ ਕਿ ਦੋਹਾਂ ਇਮਾਰਤ-ਸਮੂਹਾਂ ਦੇ ਐਨ ਵਿਚਕਾਰ ਇਸ ਕਿਸਮ ਦੀ ਸਰਗਰਮੀ ਵਲ ਕਿਸੇ ਦਾ ਧਿਆਨ ਕਿਉਂ ਨਾ ਗਿਆ।
10 ਜੂਨ ਤੱਕ ਸਫਾਈ ਦਾ ਕੰਮ ਮੁਕੰਮਲ ਹੋ ਗਿਆ ਅਤੇ ਸੈਨਿਕ- ਕਾਰਵਾਈ ਬਲੂ ਸਟਾਰ ਅਖੀਰ ਸਮਾਪਤ ਹੋਈ। ਜਿਸ ਕੰਮ ਲਈ ਅਸੀਂ ਸੋਚਿਆ ਸੀ, ਸਾਨੂੰ ਵਧ ਤੋਂ ਵਧ ਦੋ ਰਾਤਾਂ ਲਗਣਗੀਆਂ ਚਾਰ ਲਗ ਗਈਆਂ ਸਨ।
ਮਰਨ ਤੇ ਫੱਟੜ ਹੋਣ ਵਾਲਿਆਂ ਅਤੇ ਹਿਰਾਸਤ ਵਿਚ ਲਏ ਜਾਣ ਵਾਲਿਆਂ ਦੀ ਸੰਭਵ ਹੱਦ ਤੱਕ ਸਹੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
(ੳ) ਆਪਣੇ ਫੱਟੜਾਂ-ਮੋਇਆਂ ਦੀ ਸੂਚੀ
(1) ਮਰੇ : ਅਫਸਰ 4, ਜੂਨੀਅਰ ਕਮਿਸ਼ੰਡ ਅਫਸਰ 4, ਤੇ ਦੂਜੇ ਰੈਂਕ 75, ਕੁੱਲ. 83
(2) ਫੱਟੜ : ਅਫਸਰ 13, ਜੂਨੀਅਰ ਕਮਿਸ਼ੰਡ ਅਫਸਰ 16, ਅਤੇ ਦੂਜੇ ਰੈਂਕ 219 ਕੁਲ : 248
(ਅ) ਅਤਿਵਾਦੀ ਤੇ ਦੂਜੇ ਫੱਟੜਾਂ ਮੋਇਆਂ ਦੀ ਸੂਚੀ
(1) ਮਰੇ: 492 (30 ਇਸਤੀਆਂ ਤੇ 5 ਬੱਚਿਆਂ ਸਮੇਤ)।
(2) ਫੱਟੜ : 88 (7 ਇਸਤ੍ਰੀਆਂ ਤੇ 4 ਬੱਚਿਆਂ ਸਮੇਤ) ।
(ੲ) ਹਿਰਾਸਤ ਵਿੱਚ : ਮਰਦ 1283 ਅਤੇ ਇਸਤ੍ਰੀਆਂ (ਸਮੇਤ ਬਾਲਾਂ ਦੇ) 309, ਕੁੱਲ : 1592
ਹਥਿਆਰਾਂ ਦੀ ਵਸੂਲੀ ਦੀ ਸਾਰਣੀ ਹੇਠ ਲਿਖੇ ਅਨੁਸਾਰ ਹੈ:
(ੳ) 7.62 ਐਮ.ਐਮ. ਹਲਕੀਆਂ ਮਸ਼ੀਨ-ਗੰਨਾਂ _41 (ਅ) 7.62 ਐਮ. ਐਮ. ਸੈਲਫ ਲਡਿੰਗ ਰਾਈਫਲਾਂ_84 (ੲ) 7.62 ਐਮ. ਐਮ. ਚੀਨੀ ਰਫਲਾਂ. _52 (ਸ) ਅਸਾਰਟਿਡ ਰਫਲਾਂ- ਸਭ ਪ੍ਰਕਾਰ ਦੀਆਂ_28 (ਹ) 303 ਰਫਲਾਂ. _399 (ਕ) ਕਾਰਬਾਈਨਾਂ_ 41 (ਖ) ਸਬ ਮਸ਼ੀਨ-ਗੱਨਾਂ 5.56 ਐਮ. ਐਮ._49 (ਗ) ਪਸਤੌਲ ਤੇ ਰਿਵਾਲਵਰ (ਟਕਸਾਲੀ ਨਮੂਨੇ ਦੇ) -84 (ਘ) ਪਸਤੌਲ (ਦੇਸੀ) -67 (ਙ) 12 ਬੋਰ ਦੀਆਂ ਗੰਨਾਂ-78 (ਚ) ਰਾਕਟ ਚਾਲਕ ਗਰਨੇਡ ਲਾਂਚਰ (ਕ-ਮਾਰ)-2 ਕੁਲ ਜੋੜ_________927
ਉਪਰੋਕਤ ਤੋਂ ਇਲਾਵਾ ਵੱਡੀ ਮਾਤਰਾ ਵਿਚ ਟਕਸਾਲੀ ਅਤੇ ਦੇਸੀ ਗਰਨੇਡ ਵਿਅਕਤਿਕ-ਵਿਰੋਧੀ ਬਾਰੂਦੀ ਸੁਰੰਗਾਂ ਵਿਸਫੋਟਕ ਪਦਾਰਥ ਅਤੇ ਟਾਈਮ ਫਿਊਜ਼ ਵੀ ਹੱਥ ਲੱਗੇ।
ਹਰਿਮੰਦਰ ਸਾਹਿਬ ਦੇ ਅੰਦਰ ਖਾੜਕੂਆਂ ਦੇ ਅਸਲਾ-ਭੰਡਾਰ ਵਿੱਚ ਮੌਜੂਦ ਗੋਲਾ ਬਾਰੂਦ ਦੀ ਸ਼ਕਤੀ ਅਤੇ ਮਾਰੂ-ਹਥਿਆਰਾਂ ਦੇ ਪਾਸਾਰ ਤੋਂ ਜਿਵੇਂ ਕਿ ਉਪਰ ਦਸਿਆ ਗਿਆ ਹੈ ਪਾਠਕ ਨੂੰ ਇਸ ਗੱਲ ਦਾ ਕੁਝ ਅੰਦਾਜ਼ਾ ਹੋ ਜਾਏਗਾ ਕਿ ਪਾਵਨ ਹਰਿਮੰਦਰ ਸਾਹਿਬ ਨੂੰ ਕਿਸੇ ਹੱਦ ਤੱਕ ਸਚਮੁਚ ਹੀ ਇਕ ਗੜ੍ਹੀ ਦਾ ਰੂਪ ਦੇ ਦਿੱਤਾ ਗਿਆ ਸੀ, ਜਿਸ ਵਿਚ, ਸ਼ਾਇਦ ਹਾਲ ਦੇ ਇਤਿਹਾਸ ਦੀਆਂ ਸਭ ਤੋਂ ਜਰਦਾਰ ਲੜਾਈਆਂ ਵਿਚੋਂ ਇਕ ਲੜਾਈ ਲੜੀ ਗਈ। ਇਕ ਗੱਲ ਜਿਸ ਦਾ ਧਿਆਨ ਰੱਖਣ ਦੀ ਲੋੜ ਹੈ, ਉਹ ਇਹ ਹੈ ਕਿ ਇਸ ਪ੍ਰਕਾਰ ਦੀ ਗੜ੍ਹੀ ਨਾਲ ਪੁਰਾਣੇ ਹਥਿਆਰਾਂਨਾਲ ਨਹੀਂ ਸਗੋਂ ਆਧੁਨਿਕ ਹਥਿਆਰਾਂ ਨਾਲ ਹੀ ਲੋਹਾ ਲਿਆ ਜਾਣਾ ਸੀ । ਜੇ ਅਸੀਂ ਅਜਿਹਾ ਨਾ ਕੀਤਾ ਹੁੰਦਾ ਤਾਂ ਸਾਡੇ ਫੱਟੜਾਂ ਤੇ ਮਰਨ ਵਾਲਿਆਂ ਦੀ ਗਿਣਤੀ, ਸ਼ਾਇਦ ਦਸ ਗੁਣਾਂ ਬਹੁਤੀ ਹੁੰਦੀ।
ਯਾਦਾਂ
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਮਲੇ ਦੇ ਖਿਲਾਫ ਹਰਿਮੰਦਰ ਦੇ ਬਚਾਓ ਲਈ ਬਹੁਤ ਸੋਚ-ਸਮਝ ਕੇ ਯੋਜਨਾਵਾਂ ਬਣਾਈਆਂ ਤੇ ਤਿਆਰੀਆਂ ਕੀਤੀਆਂ ਗਈਆਂ ਸਨ। ਇਹ ਇਕ ਤਜਰਬਾਕਾਰ ਜਰਨੈਲ ਦੇ ਚਾਲਬਾਜ਼ ਤੇ ਤਿੱਖੇ ਦਿਮਾਗ ਦੀ ਵਿੱਲਖਣਤਾ ਸੀ। ਇਸ ਮਾਮਲੇ ਵਿੱਚ, ਸਬੇਗ ਨੇ ਹਰਿਮੰਦਰ ਸਮੂਹ ਦੀ ਮੋਰਚੇਬੰਦੀ ਵਿੱਚ ਮਹਾਨ ਕਲਾ ਤੇ ਪ੍ਰਬੀਨਤਾ ਦਾ ਪਰਦਰਸ਼ਨ ਕੀਤਾ ਸੀ। ਅਕਾਲ ਤਖਤ ਦੀ ਇਮਾਰਤ ਜਿਥੇ ਭਿੰਡਰਾਂਵਾਲੇ ਦਾ ਹੈਡ-ਕੁਆਟਰ ਅਤੇ ਕਮਾਨ ਮੋਰਚਾ ਬਣਾਇਆ ਗਿਆ ਦੀ ਇਕ ਕੇਂਦਰੀ ਬਚਾਓ ਕੇਂਦਰ ਵਜੋਂ ਬੜੀ ਹੁਸ਼ਿਆਰੀ ਨਾਲ ਚੋਣ ਕੀਤੀ ਗਈ ਸੀ। ਸੈਨਿਕ ਭਾਸ਼ਾ ਵਿਚ ਜੇ ਇਸ ਨੂੰ “ਦਾਅ-ਪੇਚੀ ਮਹੱਤਤਾ ਵਾਲਾ ਸਥਾਨ” ਜਾਂ ਅਤਿ-ਅਨਿਵਾਰੀ ਸਥਾਨ” ਆਖਿਆ ਜਾਏ ਤਾਂ ਇਸ ਦਾ ਮਤਲਬ ਅਕਾਲ ਤਖ਼ਤ ਨੂੰ ਬਚਾਓ-ਪ੍ਰਣਾਲੀ ਦਾ ਧੁਰਾ ਪ੍ਰਵਾਨ ਕਰਨਾ ਹੋਵੇਗਾ। ਇਸ ਦੀ ਮੋਰਚੇਬੰਦੀ ਤਹਿਖਾਨੇ ਤੋਂ ਉਪਰ ਵੱਲ ਕੀਤੀ ਗਈ ਸੀ। ਜਿਸ ਵਿਚ ਹਥਿਆਰ ਟਿਕਾਉਣ ਦੀਆਂ ਥਾਵਾਂ ਫਰਸ਼ੀ ਪੱਧਰ ਖਿੜਕੀ ਪੱਧਰ,ਰੌਸ਼ਨਦਾਨਾਂ ਵਿਚ ਬਣਾਉਂਦਿਆਂ ਪਹਿਲੀ ਮੰਜ਼ਲ ਤੇ ਉਪਰਲੀਆਂ ਮੰਜ਼ਲਾਂ ਤੱਕ ਇਹ ਸਿਲਸਲਾ ਤੁਰਿਆ ਗਿਆ ਸੀ । ਕੰਧਾਂ ਅਤੇ ਸੰਗਮਰਮਰੀ ਮੱਥਿਆਂ ਨੂੰ ਕੱਟ ਕੇ ਪੱਕੇ ਮੋਰਚੇ ਬਣਾਏ ਗਏ ਸਨ । ਅਕਾਲ ਤਖ਼ਤ ਨੂੰ ਆਉਣ ਵਾਲੇ ਸਭਨਾਂ ਪਹੁੰਚ- ਮਾਰਗਾਂ ਉਤੇ ਅਕਾਲ ਤਖ਼ਤ ਨੂੰ ਗਹਿਰਾਈ ਤੇ ਸੁਰੱਖਿਆ ਮੁਹੱਈਆ ਕਰਨ ਲਈ ਸਾਰੇ ਦੇ ਸਾਰੇ ਹਰਿਮੰਦਰ ਸਮੂਹ ਦੇ ਨਾਲ ਲਗਦੀਆਂਕੁਲ ਇਮਾਰਤਾਂ ਦੀਆਂ ਛੱਤਾਂ ਉਤੇ ਅਤੇ ਰੇਤ ਦੀਆਂ ਬੋਰੀਆਂ ਨਾਲ ਭਰੀਆਂ ਖਿੜਕੀਆਂ ਵਿਚ ਗੋਲਾਬਾਰੀ ਕਰਨ ਲਈ ਮੋਰਚੇ ਗੱਡੇ ਗਏ ਸਨ । ਬਹੁਤ ਉੱਚੇ ਰਾਮਗੜ੍ਹੀਆ ਬੁੰਗਿਆਂ ਅਤੇ ਲੰਗਰ ਦੇ ਨੇੜੇ ਵਾਲੀ ਉੱਚੀ ਪਾਣੀ ਦੀ ਟੈਂਕੀ ਉਤੇ ਹਥਿਆਰ ਟਿਕਾਉਣਲਈ ਉੱਚੇ ਥੜੇ ਬਣਾਏ ਹੋਏ ਸਨ । ਜਿਥੇ ਕਿਤੇ ਸੰਭਵ ਸੀ, ਅਤੇ ਸਮੂਹ ਦੀਆਂ ਕੁਝ ਧਿਆਨ ਵਿਚ ਨਾ ਆਉਣ ਵਾਲੀਆਂ ਨੁਕਰਾਂ ਤੇ ਖੂੰਜਿਆਂ ਵਿਚ, ਮਸ਼ੀਨ ਗੱਨਾਂ ਦੇ ਟਿਕਾਣੇ ਬੜੀ ਜੁਗਤ ਨਾਲ ਬਣਾਏ ਗਏ ਸਨ, ਅਤੇ ਜ਼ਮੀਨਦੋਜ਼ ਸੁਰੰਗਾਂ ਤੇ ਮਘੋਰਿਆਂ ਨੂੰ ਬੜੀ ਕਾਰੀਗਰੀ ਨਾਲ ਮੌਤ ਦੇ ਫੰਦੇ ਬਣਾ ਰਖਿਆ ਸੀ। ਇਸ ਤੋਂ ਇਲਾਵਾ, ਹਰਿਮੰਦਰ ਦੇ ਬਾਹਰੀ ਚੁਗਿਰਦੇ ਦੀਆਂ ਕਿਲੇਬੰਦ ਇਮਾਰਤਾਂ ਵਿੱਚ ਅਗੇਤੀ ਚਿਤਾਵਨੀ ਦੇਣ ਲਈ ਚੌਕੀਆਂ ਬਣਾਈਆਂ ਗਈਆਂ ਸਨ, ਜਿਥੇ ਖਾੜਕੂ ਟੁਕੜੀਆਂ ਪਹਿਰੇ ਉਤੇ ਖੜੀਆਂ ਸਨ । ਪੁਰੀ ਬਚਾਓ ਪ੍ਰਣਾਲੀ ਵਿਚ ਵਿਸਤ੍ਰਿਤ ਸੰਚਾਰ-ਪ੍ਰਬੰਧ ਸਥਾਪਤ ਕੀਤਾ ਗਿਆ ਸੀ ਅਤੇ ਖਾਣ ਪੀਣ ਦੀਆਂ ਚੀਜ਼ਾਂ ਦਾ ਏਡਾ ਵੱਡਾ ਭੰਡਾਰ ਜਮ੍ਹਾਂ ਕਰ ਲਿਆ ਗਿਆ ਸੀ ਜਿਹੜਾ ਬਹੁਤਾ ਨਹੀਂ ਤਾਂ ਦੋ ਕੁ ਮਹੀਨੇ ਚਲ ਸਕਦਾ ਸੀ।
ਹਥਿਆਰ, ਗੋਲਾ ਬਾਰੂਦ ਤੇ ਵਿਸਫੋਟਕ ਪਦਾਰਥ, ਲੰਮੇ ਸਮੇਂ ਤੋਂ, ਅੰਦਰਖਾਤੇ ਲਿਆਂਦੇ ਜਾ ਰਹੇ ਸਨ ਅਤੇ ਇਸ ਨੰ ਬੜੀ ਸਾਵਧਾਨੀ ਨਾਲ ਇਕ ਡੂੰਘਾ ਰਾਜਬਣਾ ਕੇ ਰਖਿਆ ਗਿਆ ਸੀ । ਖਫੀਆ ਮਹਿਕਮੇਇਸ ਪ੍ਰਭਾਵ ਅਧੀਨ ਸਨ ਕਿ ਅੰਦਰ ਮੂਲ ਰੂਪ ਵਿਚ 12 ਬੋਰ ਦੀਆਂ ਗੱਨਾਂ, ਪੁਰਾਣੀ ਕਿਸਮ ਦੀਆਂ ਰਫਲਾਂ ਅਤੇ ਸ਼ਾਇਦ ਥੋੜੀਆਂ ਬਹੁਤ ਸਵੈਚਾਲਕ ਮਸ਼ੀਨਗੰਨਾਂ ਸਮੇਤ ਕੁਝ ਪਸਤੌਲਾਂ ਤੇ ਰਿਵਾਲਵਰ ਹਨ। ਇਸ ਕਿਸਮ ਦੀ ਗਲਤ ਜਾਣਕਾਰੀ ਨਾਲ, ਸਰਕਾਰ ਵਲੋਂ ਹਰਕਤ ਵਿਚ ਆਉਣ ਦਾ ਫੈਸਲਾ ਕਰਨ ਮਗਰੋਂ ਜੇ ਖਾੜਕੂ ਫੌਜ ਦੀ ਥਾਂ ਪੁਲੀਸ ਬਲਾਂ ਨੂੰ ਖਿਚ ਪਾਉਣ ਵਿਚ ਸਫਲ ਹੋ ਜਾਂਦੇ, ਤਾਂ ਅੰਤਮ ਨਤੀਜਾ ਸਰਕਾਰ ਦੀਆਂ ਅਮਨ ਕਾਨੂੰਨ ਦੀਆਂ ਸ਼ਕਤੀਆਂ ਲਈ ਬਿਲਕੁਲ ਤਬਾਹਕੁੰਨ ਨਿਕਲ ਸਕਦਾ ਸੀ।
ਇਸ ਗੱਲ ਦੇ ਬਾਵਜੂਦ ਕਿ ਰੱਬ ਦੇ ਘਰ ਨੂੰ ਲੜਾਈ ਦੇ ਮੈਦਾਨ ਦਾ ਰੂਪ ਦੇ ਕੇ ਸਿੱਖ ਗੁਰੂਆਂ ਦੇ ਸਭ ਸਿਧਾਂਤਾਂ ਤੇ ਵਿਚਾਰਾਂ ਨੂੰ ਛਿੱਕੇ ਉਤੇ ਟੰਗ ਦਿੱਤਾ ਗਿਆ ਸੀ, ਇਹ ਮੰਨਣਾ ਚਾਹੀਦਾ ਹੈ ਕਿ ਜਿਸ ਦ੍ਰਿੜ੍ਹਤਾ ਨਾਲ ਖਾੜਕੂ ਮੁਕਾਬਲੇ ਵਿਚ ਡਟੇ,ਜਿਸ ਸਿਰੜ੍ਹੀ ਸੂਰਬੀਰਤਾ ਨਾਲ ਉਹਨਾਂ ਨੇ ਲੜਾਈ ਲੜੀ ਅਤੇ ਜਿਸ ਉਚ ਦਰਜੇ ਦਾ ਵਿਸ਼ਵਾਸ ਉਹਨਾਂ ਨੇ ਦਿਖਾਇਆ ਉਹ ਪ੍ਰਸੰਸਾ ਅਤੇ ਮਾਨਤਾ ਦਾ ਹਕਦਾਰ ਹੈ।ਸਿੱਟੇ ਵਜੋਂ ਭਿੰਡਰਾਂਵਾਲੇ ਰਾਤੋ ਰਾਤ ਇਕ ਨਾਇਕ ਬਣ ਗਿਆ, ਉਹਨਾਂ ਲਈ ਵੀ ਜਿਹੜੇ ਉਸ ਦੇ ਹੀਏ ਨੂੰ ਨਫਰਤ ਕਰਦੇ ਸਨ ਅਤੇ ਉਸ ਦੇ ਪਹਿਲੇ ਅਮਲਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਰਹੇ ਸਨ।
ਜਿਹੜੀ ਯੋਜਨਾ ਅਸਾਂ ਅੰਤਮ ਰੂਪ ਵਿਚ ਅਪਣਾਈ ਉਹ ਕਈਆਂ ਯੋਜਨਾਵਾਂ ਦੀ ਜਾਂਚ-ਪੜਤਾਲ ਦਾ ਫਲ ਸੀ ਅਤੇ ਐਸੀ ਯੋਜਨਾ ਸੀ ਜਿਹੜੀ ਸਫਲਤਾ ਦੀ ਸਭ ਤੋਂ ਵਧੇਰੇ ਆਸ ਬਨਾਉਂਦੀ ਸੀ । ਸਮਾਂ ਇਕ ਅਹਿਮ ਅਨਸਰ ਸੀ। ਆਦਰਸ਼ਕ ਗੱਲ ਹੁੰਦੀ, ਜੇ ਇਹ ਯੋਜਨਾ ਕੁਝ ਮਹੀਨੇ ਪਹਿਲਾਂ ਅਤੇ ਪਵਿਤਰ ਧਰਮ-ਸਥਾਨ ਨੂੰ ਗੜ੍ਹੀ ਬਣਾ ਦਿੱਤੇ ਜਾਣ ਤੋਂ ਪਹਿਲਾਂ ਅਮਲ ਵਿੱਚ ਲਿਆਂਦੀ ਜਾਂਦੀ । ਪਰ ਇਹ ਹੁਣ ਇਤਿਹਾਸ ਦੀ ਗੱਲ ਹੈ। ਜਦੋਂ ਲੈਫ. ਜਨ. ਸੁੰਦਰ ਜੀ ਨੇ ਸ੍ਰੀਮਤੀ ਇੰਦਰਾਂ ਗਾਂਧੀ ਨੂੰ ਪੁਛਿਆ ਕਿ ਉਹਨਾਂ ਨੇ ਸੈਨਾ ਨੂੰ ਬੁਲਾਵਾ ਦੇਣ ਵਿਚ ਏਨੀ ਦੇਰ ਕਿਉਂ ਕੀਤੀ, ਉਹਨਾਂ ਆਖਿਆ ਸੀ ਕਿ ਉਹਨਾਂ ਨੂੰ ਲਗਾਤਾਰ ਇਹ ਸਲਾਹ ਦਿੱਤੀ ਜਾਂਦੀ ਰਹੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਖ਼ਮੀ ਕਰਨ ਅਤੇ ਉਹਨਾਂ ਨੂੰ ਹਰ ਅਲੱਗ ਥਲੱਗ ਕਰਨ ਵਾਲੀ ਕੋਈ ਗੱਲ ਨਾ ਕੀਤੀ ਜਾਏ । ਪਰ ਹੁਣ, ਉਹਨਾਂ ਆਖਿਆ, ਉਹਨਾਂ ਕੋਲ ਕੋਈ ਹੋਰ ਵਿਕੱਲਪ ਨਹੀਂ ਰਹਿ ਗਿਆ। ਨਿਰਸੰਦੇਹ ਸੈਨਾ ਨੂੰ ਤਿਆਰੀ ਲਈ ਬੜਾ ਥੋੜਾ ਵਕਤ ਮਿਲਿਆ ਅਤੇ ਉਹ ਮਸਾਂ ਸਮੇਂ ਸਿਰ ਲੋੜੀਂਦੇ ਜਵਾਨ ਤੇ ਸਾਜ਼-ਸਾਮਾਨ ਜੁਟਾ ਸਕਣ ਦੇ ਸਮਰਥ ਹੋਈ।ਮੇਰਾ ਵਿਸ਼ਵਾਸ ਹੈ ਕਿ ਸੈਨਾ ਦੇ ਮੁਖੀ ਨੇ ਹੋਰ ਸਮਾ ਮਿਲ ਜਾਣ ਨੂੰ ਤਰਜੀਹ ਦਿੱਤੀ ਹੁੰਦੀ ਪਰ ਕਈ ਹੋਰ ਕਾਰਨਾਂ ਸਦਕਾ ਜਿਨ੍ਹਾਂ ਦਾ ਪੁਸਤਕ ਵਿਚ ਜ਼ਿਕਰ ਆ ਚੁਕਾ ਹੈ ਇਹ ਗੱਲ ਸੰਭਵ ਨਹੀਂ ਸੀ । ਇਸ ਲਈ, ਨੁਕਤਾਚੀਨਾਂ ਵਾਸਤੇ ਇਹ ਆਖੀ ਜਾਣਾ ਬਹੁਤ ਵਾਜਿਬ ਨਹੀਂ ਕਿ “ਜਿਥੇ ਸਿਆਣੇ ਪੈਰ ਰਖਣ ਤੋਂ ਡਰਦੇ ਹਨ ਮੂਰਖ ਭਜ ਕੇ ਜਾਂਦੇ ਹਨ ।”
ਭਾਰਤੀ ਸੈਨਿਕ ਨੇ ਉਸ ਦੇ ਵਿਰੁਧ ਖੜੀਆਂ ਕੀਤੀਆਂ ਭਾਰੀ ਔਕੜਾਂ ਦੇ ਸਨਮੁਖ ਸ਼ਾਨਦਾਰ ਜ਼ਾਬਤੇ ਤੇ ਬਹਾਦਰੀ ਦਾ ਦਿਖਾਵਾ ਕੀਤਾ ਹੈ । ਦਿਆਨਤਦਾਰੀ ਨਾਲ ਲੜਾਈ ਲੜਨ ਵਾਸਤੇ, ਇਸ ਵਿਚ ਕੋਈ ਸ਼ੱਕ ਨਹੀਂ ਕਿ ਫੌਜ ਨੇ ਫੱਟੜਾਂ- ਮੋਇਆਂ ਦੇ ਹਿਸਾਬ ਭਾਰੀ ਕੀਮਤ ਅਦਾ ਕੀਤੀ, ਅਤੇ ਇਸ ਦੇ ਜਵਾਨਾਂ ਨੇ, ਅਤਿਅੰਤ ਭੜਕਾਹਟ ਦੇ ਬਾਵਜੂਦ ਦਿਤੇ ਗਏ ਹੁਕਮਾਂ ਦਾ ਕਦੇ ਉਲੰਘਣ ਨਹੀਂ ਕੀਤਾ। ਇਕ ਐਸੇ ਅਫਸਰ ਦੇ ਨਾਤੇ ਜਿਸ ਨੂੰ ਆਪਣੀ ਕਮਾਨ ਹੇਠਲੇ ਜਵਾਨਾਂ ਨੂੰਕੁਝ ਅਤਿਅੰਤ ਨਾ-ਮੁਨਾਸਿਬ ਹੁਕਮ ਦੇਣੇ ਪਏ,ਮੈਂ ਉਹਨਾਂ ਦੀ ਨਿਰ-ਵਿਵਾਦ ਤੇਅਡੋਲ ਆਗਿਆਕਾਰਤਾ, ਉਹਨਾਂ ਵਲੋਂ ਵਰਤੇ ਗਏਸੰਜਮ ਲਈ ਅਤੇ ਆਪਣੇ ਰਾਸ਼ਟਰ ਦੀ ਅਖੰਡਤਾ ਨੂੰ ਕਾਇਮ ਰਖਣ ਦੇ ਉਤਮ ਉਦੇਸ਼ ਹਿਤ ਕੀਤੀ, ਉਹਨਾਂ ਦੀ ਕੁਰਬਾਨੀ ਲਈ ਉਹਨਾਂ ਨੂੰ ਸਲਾਮ ਕਰਦਾ ਹਾਂ। ਫਰਜ਼, ਇੱਜ਼ਤ ਤੇ ਦੇਸ਼ ਇਕ ਸੈਨਿਕ ਇਸ ਗੱਲ ਦਾ ਹਲਫ ਲੈਂਦਾ ਹੈ ਅਤੇ ਇਹਦੇ ਵਾਸਤੇ ਹੀ ਜਿਉਂਦਾ ਹੈ। ਭਾਰਤੀ ਜਵਾਨ ਨੇ ਨੀਲਾ ਤਾਰਾ ਕਾਰਵਾਈ ਦੌਰਾਨ ਇਸ ਸਿਖਿਆ ਦੀ ਜਿੱਨੀ ਭਰਪੂਰ ਪੁਸ਼ਟੀ ਕੀਤੀ ਹੈ ਉਹ ਸ਼ਾਇਦ ਪਹਿਲਾਂ ਕਦੇ ਨਹੀਂ ਹੋਈ।
6
ਤੁਫਾਨ ਤੋਂ ਮਗਰੋਂ
ਵਿਦਰੋਹਾਂ, ਅਤੇ ਕੁਝ ਹਾਲਤਾਂ ਵਿੱਚ ਬਗਾਵਤਾਂ, ਉਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਸੀ ਜੇ ਉਹਨਾਂ ਫੌਜੀ ਯੂਨਿਟਾਂ ਤੇ ਦਸਤਿਆਂ ਦੀ ਕਮਾਂਡ ਜਿਥੇ ਇਹਨਾਂ ਸਿਰ ਚੁਕਿਆ, ਗੰਭੀਰ ਤੇ ਪਰਤੱਖ ਨਾਕਾਮੀ ਦਾ ਇਜ਼ਹਾਰ ਨਾ ਕਰਦੀ।
ਅੰਮ੍ਰਿਤਸਰ ਵਿੱਚ ਧੂੜ ਅਜੇ ਮਸਾਂ ਬੈਠੀ ਹੀ ਸੀ ਜਦੋਂ ਸਾਨੂੰ ਖ਼ਬਰ ਮਿਲੀ ਕਿ ਕੁਝ ਫੌਜੀ ਯੂਨਿਟਾਂ ਵਿਚ ਸਿੱਖ ਜਵਾਨਾਂ ਨੇ ਇਹ ਸੁਣ ਕੇ ਬਗਾਵਤ ਕਰ ਦਿੱਤੀ ਸੀ ਕਿ ਹਰਿਮੰਦਰ ਸਾਹਿਬ ਉਤੇ “ਹਮਲਾ ਕੀਤਾ ਗਿਆ ਸੀ। ਇਹ ਬੇਹੱਦ ਅਤਿਕਥਨੀ ਵਾਲੀਆਂ ਇਤਲਾਹਾਂ ਅਤੇ ਗੁਮਰਾਹ ਕਰਨ ਵਾਲੀਆਂ ਅਫਵਾਹਾਂ ਵਲ ਤਤਕਾਲੀ ਪ੍ਰਤਿਕਰਮ ਸੀ। ਝੂਠੀਆਂ ਕਹਾਣੀਆਂ ਫੈਲਾਈਆਂ ਗਈਆਂ ਕਿ ਪਾਵਨ ਧਰਮ-ਸਥਾਨ ਉਤੇ ਟੈਂਕਾਂ ਨਾਲ ਧਾਵਾ ਬੋਲਿਆ ਗਿਆ ਹੈ ਤੇ ਉਸ ਨੂੰ ਦਾਹ ਢੇਰੀ ਕੀਤਾ ਗਿਆ ਹੈ। ਹਿੱਤਾਂ ਨਾਲ ਬੱਝੀਆਂ ਪਾਰਟੀ ਵਲੋਂ ਪਰਚਾਰੇ ਸਰਸਰੀ ਅਤੇ ਝੂਠੇ ਅੰਕੜਿਆਂ ਅਨੁਸਾਰ, ਫੌਜੀ ਹਮਲੇ ਦੇ ਫਲਸਰੂਪ ਮਰਨ ਵਾਲੇ ਸਿੱਖਾਂ ਦੀ ਗਿਣਤੀ ਦਸ ਤੋਂ ਵੀਹ ਹਜ਼ਾਰ ਦੇ ਵਿਚਕਾਰ ਦੱਸੀ ਗਈ। ਇਸ ਘਟਨਾ ਨੂੰ ਸਨਸਨੀਖੇਜ਼ਬਣਾਉਣ ਲਈ. ਅਤੇ ਬਲਦੀ ਉਤੇ ਤੇਲ ਪਾਉਣ ਲਈ ਕਈਆਂ ਦੇ ਮਨ ਵਿੱਚ ਇਹ ਗੱਲ ਬਿਠਾਈ ਗਈ ਕਿ ਜਲ੍ਹਿਆਂ ਵਾਲਾ ਬਾਗ” ਵਰਗੀ ਹਾਲਤ ਪੈਦਾ ਕੀਤੀ ਗਈ ਸੀ।
ਅਫਵਾਹਾਂ ਦਾ ਇਹ ਲਛਣ ਹੁੰਦਾ ਹੈ ਕਿ ਮੂੰਹੋਂ ਮੂੰਹ ਬੜੀ ਤੇਜ਼ੀ ਨਾਲ ਫੈਲਦੀਆਂ ਜਾਂਦੀਆਂ ਹਨ ਅਤੇ ਜਿੱਨੀ ਵਾਰੀ ਇਕ ਗੱਲ ਨੂੰ ਦੁਹਰਾਇਆ ਜਾਂਦਾ ਹੈ ਉਸ ਵਿਚ ਅਤਿਕਥਨੀ ਅਤੇ ਸਨਸਨੀ ਦੀ ਮਾਤਰਾ ਵਧਦੀ ਜਾਂਦੀ ਹੈ । ਕਈ ਵਾਰੀ ਖਾੜਕੂ ਜਥੇਬੰਦੀਆਂ ਆਪ ਹੀ ਇਕ ਅਫਵਾਹ ਛੱਡ ਦੇਂਦੀਆਂ ਹਨ, ਅਤੇ ਆਪਣੇ ਮਨੋਰਥਾਂ ਦੀ ਪੂਰਤੀ ਲਈ ਕਾਨਾਫੂਸੀ ਰਾਹੀਂ ਇਸ ਦਾ ਪਸਾਰ ਕਰੀ ਜਾਂਦੀਆਂ ਹਨ। ਓਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਕੁਝ ਇਸ ਤਰ੍ਹਾਂ ਦੀ ਹੀ ਖੇਡ ਖੇਡੀ ਗਈ ਅਤੇ ਕੁਦਰਤੀ ਹੀ, ਇਸ ਨਾਲ ਸਿੱਖ ਜਵਾਨਾਂ ਦੇ ਇਕ ਹਲਕੇ ਵਿਚ ਹਲਚਲ ਮਚ ਗਈ । ਇਹਨਾਂ ਵਿਚੋਂ ਬਹੁਤੇ ਪਹਿਲਾਂ ਹੀ ਭਿੰਡਰਾਂਵਾਲੇ ਦੀਆਂ ਭੜਕਾਊ ਅਤੇ ਉਕਸਾਊ ਕੈਸਟਾਂਦੇ ਡੰਗੇ ਹੋਏ ਸਨ ਜਿਨ੍ਹਾਂ ਦੁਆਰਾ ਭਾਰਤੀ ਸੈਨਾ ਵਿੱਚ ਕੁਲ ਸਿੱਖ ਭਰਾਵਾਂ ਨੂੰ ਸੱਦਾ ਦਿਤਾ ਗਿਆ ਸੀ ਕਿ ਉਹ ਆਪਣੇ ਵਾਸਤੇ ਇਕ ਵਖਰੀ ਸਿੱਖ ਹੋਮਲੈਂਡ ਪ੍ਰਾਪਤ ਕਰਨ ਲਈ ਭਵਿਖੀ ਸੰਗਰਾਮ ਵਿੱਚ ਹੱਥ ਵਟਾਉਣ| ਇਹ ਕੈਸਟਾਂ ਸਿੱਖ ਗੁਰਦੁਆਰਿਆਂ ਵਿੱਚ, ਕੁਝ ਫੌਜੀ ਯੂਨਿਟਾਂ ਦੇ ਗੁਰਦਵਾਰਿਆਂ ਸਮੇਤ, ਖੁਲ੍ਹੇਆਮਸੁਣੀਆਂ ਜਾਂਦੀਆਂਸਨ । ਇਹਨਾਂ ਸਭਨਾਂ ਗੱਲਾਂ ਨੇ ਭਾਵਨਾਵਾਂ ਨੂੰ ਉਤੇਜਿਤ ਕਰਨ ਵਿਚ ਹਿੱਸਾ ਪਾਇਆ। ਇਸ ਤੋਂ ਇਲਾਵਾ, ਕੁਝ ਸਿੱਖ ਜਵਾਨਾਂ ਦੇ ਪੰਜਾਬ ਵਿਚ ਸਾਕ-ਸਬੰਧੀ ਅਤੇ ਦੋਸਤ-ਮਿਤਰ ਸਨ ਜਿਹੜੇ ਅਤਿਵਾਦੀ ਸਫਾਂ ਵਿਚ ਭਰਤੀ ਹੋ ਗਏ ਹੋਏ ਸਨ, ਅਤੇ ਜਿਨ੍ਹਾਂ ਨਾਲ ਉਹਨਾਂ ਦਾ ਬਾਕਇਦਾ ਚਿੱਠੀ ਪੱਤਰ ਹੁੰਦਾ ਰਹਿੰਦਾ ਸੀ। ਇਸ ਪ੍ਰਕਾਰ ਕੁਝ ਜਵਾਨਾਂ ਨੂੰ ਹੌਲੀ ਹੌਲੀ ਅਤਿਵਾਦੀ ਉਪਦੇਸ਼ ਮਿਲ ਚੁੱਕਾ ਹੋਇਆ ਸੀ। ਇਹ ਗੱਲ ਪ੍ਰਾਪਤ ਹੋਈਆਂ ਉਹਨਾਂ ਕੁਝ ਕੁ ਚਿੱਠੀਆਂ ਤੋਂ ਭਲੀਭਾਂਤ ਸਿਧ ਹੁੰਦੀ ਹੈ ਜਿਹੜੀਆਂ ਇਹ ਸੰਕੇਤ ਦੇਂਦੀਆਂ ਹਨ ਕਿ ਕੁਝ ਸਿੱਖ ਬਟਾਲੀਅਨਾਂ ਵਿਚ ਐਸੇ ਜਵਾਨਾਂ ਦਾ ਜਿਹੜੇ ਵਧੇਰੇ ਜਨੂੰਨੀ ਸਨ ਭਿੰਡਰਾਂਵਾਲੇ ਨਾਲ ਚਿੱਠੀ-ਪੱਤਰ ਰਾਹ ਸੰਪਰਕ ਸੀ। ਜਦੋਂ ਇਹ ਛੁੱਟੀ ਕਟੱਣ ਘਰੀਂ ਆਉਂਦੇ ਸਨ ਤਾਂ ਇਹਨਾਂ ਅੱਗੇ ਅਕਸਰ ਨਾਵਾਜਿਬ ਅਤੇ ਅਨੁਚਿਤ ਮੰਗਾਂ ਰੱਖੀਆਂ ਜਾਂਦੀਆਂ ਸਨ ਜਿਵੇਂ ਰਾਸ਼ਟਰ ਦੀ ਸੇਵਾ ਤੋਂ ਆਪਣੀ ਵਫਾਦਾਰੀ ਬਦਲ ਕੇ ਵੱਖਰੀ ਪਛਾਣ ਲਈ ਸਿੱਖ ਉਦੇਸ਼ ਦੀ ਲੜਾਈ ਵਿੱਚ ਸ਼ਾਮਲ ਹੋ ਕੇ ਇਸ ਦੀ ਸੇਵਾ ਕਰਨਾ । ਆਪਣੀ ਕਮਜ਼ੋਰੀ ਦੇ ਪਲਾਂ ਵਿਚ ਇਹਨਾਂ ਵਿਚੋਂ ਕੁਝ ਜਵਾਨ ਪਹਿਲਾਂ ਹੀ ਚੋਰ ਦਰਵਾਜ਼ੇ ਰਾਹੀਂ ਹਥਿਆਰ, ਗੋਲਾ-ਬਾਰੂਦ ਅਤੇ ਵਿਸਫੋਟਕ ਪਦਾਰਥ ਸਪਲਾਈ ਕਰਨ ਦਾ ਸਾਧਨ ਬਣੇ ਹੋਏ ਸਨ। ਜਿਹੜੇ ਹੋਰ ਵੀ ਜ਼ਿਆਦਾ ਜਾਨੂੰਨੀ ਸਨ ਉਹਨਾਂ ਨੇ ਭਿੰਡਰਾਂਵਾਲੇ ਦੇ ਜਾਦੂਮਈ ਪ੍ਰਭਾਵ ਹੇਠ ਆ ਕੇ ਅੰਮ੍ਰਿਤ ਛਕਿਆ, ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਜ਼ਾਦੀ ਦੇ ਉਦੇਸ਼ ਲਈ ਕੰਮ ਕਰਨ ਦੀਆਂ ਸੌਂਹਾਂ ਖਾਧੀਆਂ ਸਨ । ਮੈਂ ਇਸ “ਭਾਵਕ” ਪੱਖ ਉਤੇ ਇਸ ਤੱਥ ਨੂੰ ਪ੍ਰਮਾਣਿਤ ਕਰਨ ਲਈ ਜਾਣ ਬੁਝ ਕੇ ਜ਼ੋਰ ਦਿੱਤਾ ਹੈ ਕਿ ਸੈਨਾ ਆਪਣੇ ਜਵਾਨਾਂ ਨੂੰ ਉਹਨਾਂ ਬਾਹਰੀ ਪ੍ਰਭਾਵਾਂ ਤੋਂ ਜਿਹੜੇ ਅਕਸਰ ਸਮਾਜ ਇਹਨਾਂ ਉਤੇ ਪਾਉਂਦਾ ਹੈ,ਉੱਕਾ ਹੀ ਬੇਲਾਗ ਨਹੀਂ ਰੱਖ ਸਕਦੀ। ਇਸ ਲਈ, ਇਹ ਆਸ ਕੀਤੀ ਜਾਂਦੀ ਸੀ ਕਿ ਓਪਰੇਸ਼ਨ ਬਲੂ ਸਟਾਰ ਵਰਗੀ ਕਾਰਵਾਈ ਦੇ ਮੌਕੇ ਵਧੇਰੇ ਜਨੂੰਨੀ ਸਿੱਖ ਫੌਜੀਆਂ ਵਲੋਂ ਵਿਪ੍ਰੀਤ ਪ੍ਰਤਿਕਰਮ ਨੂੰ ਰੱਦ ਨਹੀਂ ਸੀ ਕੀਤਾ ਜਾ ਸਕਦਾ।
ਇਹਨਾਂ ਵਿਦਰੋਹਾਂ ਅਤੇ ਕੁਝ ਹਾਲਤਾਂਵਿਚ, ਬਗਾਵਤਾਂ ਨੂੰ ਬਦਕਿਸਮਤੀ ਨਾਲ ਉਸ ਵੇਲੇ ਬੜਾ ਉਛਾਲਿਆ ਗਿਆ ਸੀ । ਵਾਸਤਵਿਕ ਤੱਥ ਇਹ ਸੀ ਕਿ ਜਜ਼ਬਾਤ ਤੇ ਗੁੱਸੇ, ਦੋਹਾਂ ਦੇ ਵਹਿਣ ਵਿੱਚ ਪੂਰੀ ਤਰ੍ਹਾਂ ਵਹਿ ਕੇ, ਸਿੱਖ ਜਵਾਨਾਂ ਦੇ ਸਿਰਫ ਤਿੰਨ ਫੀ ਸਦੀ ਹਿੱਸੇ ਨੇ ਇਹ ਸਿਰੇ ਦਾ ਕਦਮ ਚੁਕਿਆ ਸੀ ਅਤੇ ਇਸ ਤਿੰਨ ਫੀ ਸਦੀ ਵਿਚੋਂ ਵੀ ਬਹੁ-ਗਿਣਤੀ ਐਸੇ ਗਭਰੂਆਂ ਅਤੇ ਅਲ੍ਹੜਾਂ ਦੀ ਸੀ। ਜਿਹੜੇ ਨਿਕਲਣ ਵਾਲੇ ਸਿਟਿਆਂ ਨੂੰ ਅਨੁਭਵ ਕੀਤੇ ਬਗੈਰ ਅੱਖਾਂ ਮੀਟ ਕੇ ਆਪਣੇ ਆਗੂਆਂ ਮਗਰ ਲਗ ਤੁਰੇ । ਪਰੰਤੂ ਇਸ ਪ੍ਰਸੰਗ ਵਿਚ ਵਧੇਰੇ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਦਰੋਹ ਉਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਸੀ ਜੇ ਉਹਨਾਂ ਫੌਜੀ ਯੂਨਿਟਾਂ ਅਤੇ ਦਸਤਿਆਂ ਦੀ ਕਮਾਂਡ ਜਿਥੇ ਵਿਦਰੋਹ ਨੇ ਸਿਰ ਚੁਕਿਆ ਗੰਭੀਰ ਅਤੇ ਪ੍ਰੱਤਖ ਨਾਕਾਮੀ ਦਾ ਇਜ਼ਹਾਰ ਨਾ ਕਰਦੀ। ਸੈਨਿਕ ਆਗੂ, ਖਾਸ ਕਰ ਉਚੇਰੀ ਪੱਧਰ ਉਤੇ ਸਿੱਖ ਜਵਾਨਾਂ ਨੂੰ ਭਰੋਸੇ ਵਿਚ ਲੈਣੋਂ ਅਸਫਲ ਰਹੇ ਜਿਸ ਦੇ ਸਿੱਟੇ ਵਜੋਂ ਜਦੋਂ ਇਹਨਾਂ ਜਵਾਨਾਂ ਨੇ ਆਪਣੇ ਕੁਝ ਗੁਰਦਵਾਰਿਆਂ ਅੰਦਰ ਹੋਈ ਕਾਰਵਾਈ ਦੀ ਖ਼ਬਰ ਸੁਣੀ ਤਾਂ ਉਹ ਪੂਰੀ ਤਰ੍ਹਾਂ ਹੱਕੇ ਬੱਕੇ ਰਹਿ ਗਏ | ਚਾਹੀਦਾ ਇਹ ਸੀ ਕਿ ਇਹਨਾਂ ਧਰਮ ਸਥਾਨਾਂ ਵਿਚੋਂ ਹੋ ਰਹੀਆਂ ਹਿੰਸਾ ਤੇ ਅਤਿਵਾਦ ਦੀਆਂ ਕਾਰਵਾਈਆਂ ਤੋਂ ਪੈਦਾ ਹੋਈ ਹਾਲਤ ਦੀਆਂ ਅਸਲ ਹਕੀਕਤਾਂ ਤੋਂ ਇਹਨਾਂ ਨੂੰ ਜਾਣੂ ਕਰਾਇਆ ਜਾਂਦਾ ਅਤੇ ਇਸ ਸਮਝਾਇਆ ਜਾਂਦਾ ਕਿ ਇਹਨਾਂ ਧਰਮ-ਸਥਾਨਾਂਦੀ ਦੁਰਵਰਤੋਂ ਤੇ ਬੇਹੁਰਮਤੀ ਹੀ ਨਹੀਂ ਹੋ ਰਹੀ, ਸਗੋਂ ਇਹ ਵੀ ਕਿ ਭਿੰਡਰਾਂਵਾਲੇ ਤੇ ਉਸ ਦੇ ਪੈਰਕਾਰ ਆਪਣੇ ਵੱਖਵਾਦੀ ਅਮਲਾਂ ਨਾਲ ਕੰਮੀ ਸਲਾਮਤੀ ਦੇ ਹਿਤਾਂ ਲਈ ਖਤਰਾ ਪੈਦਾ ਕਰ ਰਹੇ ਹਨ। ਆਖਰ, ਇਹਨਾਂ ਹੀ ਜਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਦੇਸ਼ ਦੀ ਵਫਾਦਾਰੀ ਦੀਆਂ ਕਸਮਾਂ ਚੁਕੀਆਂ ਸਨ । ਇਹ ਮੁਨਾਸਿਬ ਹੁੰਦਾ ਜੇ ਉਹਨਾਂ ਨੂੰ ਦਸਿਆ ਗਿਆ ਹੁੰਦਾ ਕਿ ਕੀ ਹੋਣ ਵਾਲਾ ਹੈ ਅਤੇ ਇਹ ਕਿਉਂ ਜ਼ਰੂਰੀ ਹੋ ਗਿਆ ਹੈ। ਅੰਕੜਿਆਂ ਤੋਂ ਸੰਕੇਤ ਮਿਲਦੇ ਹਨ ਕਿ ਸਾਰੇ ਵਿਦਰੋਹ ਪੰਜਾਬ ਨਹੀਂ ਦੂਜੇ ਖੇਤਰਾਂ ਵਿਚ ਹੋਏ- ਏਨੀ ਦੂਰੀ ‘ਤੇ ਕਿ ਪਛਮ ਵਿਚ ਪੂਨੇ ਵਿਚ ਅਤੇ ਪੂਰਬ ਵਿਚ ਸਿਲੀਗੁਰੀ ਵਿੱਚ- ਜਿਥੇ ਜਵਾਨ ਅਸਲ ਵਿਚ ਠੋਸ ਹਕੀਕਤਾਂ ਤੋਂ ਉੱਕਾ ਹੀ ਬੇਖ਼ਬਰ ਸਨ।
ਉਚੇਰੀਆਂ ਪੱਧਰਾਂ ਉਤੇ ਸਾਨੂੰ ਇਸ ਕਿਸਮ ਦੀ ਕਾਰਵਾਈ ਤੋਂ ਸਿੱਖ ਜਵਾਨਾਂ ਉਤੇ ਪੈਣ ਵਾਲੇ ਪ੍ਰਭਾਵ ਦਾ ਅਨੁਮਾਨ ਕਰ ਲੈਣਾ ਚਾਹੀਦਾ ਸੀ ਤੇ ਉਸ ਨੂੰ ਅਗਾਊਂ ਵੇਖ ਲੈਣਾ ਚਾਹੀਦਾ ਸੀ ਅਤੇ ਇਸ ਦੇ ਨਾਲ ਬੇਹੂਦਾ ਅਫਵਾਹਾਂ ਤੇ ਸ਼ਰਾਰਤੀ ਪ੍ਰਚਾਰ ਵੱਲ ਉਹਨਾਂ ਦੇ ਪ੍ਰਤਿਕਰਮ ਦਾ ਅੰਦਾਜ਼ਾ ਕਰ ਲੈਣਾ ਚਾਹੀਦਾ ਸੀ। ਮੇਰੀ ਡੀਵੀਜ਼ਨ ਵਿਚ, ਤਿੰਨ ਸਿੱਖ ਬਟਾਲੀਅਨਾਂ ਵਿਚੋਂ ਇਕ ਵੀ ਸਿੱਖ ਜਵਾਨ ਨੇ ਵਿਦਰੋਹ ਨਹੀਂ ਕੀਤਾ ਨਾ ਉਹ ਛੱਡ ਕੇ ਭਜਿਆ । ਨਿਰਸੰਦੇਹ, ਇਹ ਇਸ ਗੱਲ ਦਾ ਨਤੀਜਾ ਸੀ ਕਿ ਮੈਂ ਉਹਨਾਂ ਨੂੰ ਹੋਣ-ਵਾਪਰਨ ਵਾਲੇ ਬਾਰੇ ਤਿਆਰ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਵਿਸਥਾਰ ਨਾਲ ਸਮਝਾਇਆ ਸੀ ਕਿ ਜਿਹੜੀ ਕਾਰਵਾਈ ਅਸੀਂ ਕਰਨ ਵਾਲੇ ਹਾਂ ਉਹ ਨਾ ਤਾਂ ਸਿੱਖ ਜਾਤੀ ਦੇ ਖਿਲਾਫ ਹੈ ਅਤੇ ਨਾ ਹੀ ਸਿੱਖ ਭਾਵਨਾਵਾਂ ਅਤੇ ਧਰਮ ਦੇ ਖਿਲਾਫ । ਮੈਂ ਇਸ ਗੱਲ ਉਤੇ ਜ਼ੋਰ ਦਿੱਤਾ ਸੀ ਕਿ ਇਹ ਕਾਰਵਾਈ ਆਪਣੇ ਹੀ ਲੋਕਾਂ ਦੇ ਇਕ ਗੁਮਰਾਹ ਹਿੱਸੇ ਦੇ ਖਿਲਾਫ ਹੈ ਜਿਹੜਾ ਆਪਣੇ ਹੋਸ਼-ਹਵਾਸ ਗੁਆ ਚੁੱਕਾ ਹੈ ਅਤੇ ਧਰਮ-ਸਥਾਨ ਦੇ ਅੰਦਰ ਅਸਲਾਖਾਨਾ ਬਣਾਉਣ ਤੋਂ ਇਲਾਵਾ, ਕੌਮ ਦਾ ਉਜਾੜਾ ਕਰ ਰਿਹਾ ਹੈ,ਅਤੇ ਇਸ ਦੇ ਨਾਲ ਹੀ ਉਹਨਾਂ ਬਦੇਸ਼ੀ ਤਾਕਤਾਂ ਤੋਂ ਬਲ ਪ੍ਰਾਪਤ ਕਰ ਰਿਹਾ ਹੈ ਜਿਹੜੀਆਂ ਸਾਡੇ ਕੌਮੀ ਹਿਤਾਂ ਦੀਆਂ ਦੋਖੀ ਹਨ।
ਇਹ ਭਵਿਖ ਲਈ ਇਕ ਸਬਕ ਹੈ, ਅਤੇ ਕਸ਼ਮੀਰ, ਪੰਜਾਬ ਤੇ ਆਸਾਮ ਦੀਆਂ ਹਾਲ ਦੀਆਂ ਘਟਨਾਵਾਂ ਵਿੱਚ ਇਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਗਿਆ ਜਿਥੇ ਫੌਜ ਅਤਿਵਾਦ ਤੇ ਉਹਨਾਂ ਲਹਿਰਾਂ ਦਾ ਮੁਕਾਬਲਾ ਕਰਨ ਨਾਲ ਡੂੰਘਾ ਵਾਸਤਾ ਰਖਦੀ ਹੈ ਜਿਨ੍ਹਾਂ ਨੇ ਭਾਰਤੀ ਸੈਨਿਕ ਨੂੰ ਆਪਣੇ ਹੀ ਲੋਕਾਂ ਦੇ ਖਿਲਾਫ ਹਲਕੀਆਂ ਫੁਲਕੀਆਂ ਟੱਕਰਾਂ ਲੈਣ ਲਈ ਮਜਬੂਰ ਕੀਤਾ ਹੈ।
ਹਰਿਮੰਦਰ ਦੇ ਫਾਟਕ ਮੁੜ ਖੁਲ੍ਹ ਗਏ
ਆਰੰਭਕ ਸਫਾਈ ਤੋਂ ਕੁਝ ਦਿਨ ਮਗਰੋਂ ਤੱਕ ਹਰਿਮੰਦਰ ਦੇ ਫਾਟਕ ਸ਼ਰਧਾਲੂਆਂ ਵਾਸਤੇ ਬੰਦ ਰੱਖੇ ਗਏ, ਕਿਉਂਕਿ ਉਹਨਾਂ ਦੀ ਹਿਫਾਜ਼ਤ ਦੀ ਗਰੰਟੀ ਉਦੋਂ ਤੱਕ ਨਹੀਂ ਸੀ ਹੋ ਸਕਦੀ ਜਦੋਂ ਤੱਕ ਖਾੜਕੂਆਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਸੀ ਕੱਢ ਲਿਆ ਜਾਂਦਾ। ਪਰੰਤੂ,ਕੁਝ ਜੱਥਿਆਂ ਨੂੰ (ਸ਼ਰਧਾਲੂ ਟੋਲੀਆਂ) ਨਿਯੰਤਰਣ ਅਧੀਨ ਦਾਖਲੇ ਦੀ ਆਗਿਆ ਦਿੱਤੀ ਗਈ ਸੀ । ਇਹ ਲੋਕ ਇਸ ਕਿਸਮ ਦੀਆਂ ਖ਼ਬਰਾਂ ਸੁਣ ਕੇ ਕਿ ਹਰਿਮੰਦਰ ਸਾਹਿਬ ਨੂੰ ਤਬਾਹ ਕਰ ਦਿੱਤਾ ਅਤੇ ਢਾਹ-ਢੇਰੀ ਕੀਤਾ ਗਿਆ ਹੈ, ਬੜੀ ਦੂਰੋਂ ਦੂਰੋਂ ਆਪਣੇ ਪਿੰਡਾਂ ਤੋਂ ਅਸਲ ਹਕੀਕਤਾਂ ਆਪਣੀ ਅੱਖੀਂ ਵੇਖਣ ਆਏ ਸਨ। ਉਹਨਾਂ ਨੇ ਪੂਰੀ ਆਜ਼ਾਦੀ ਨਾਲ ਫਿਰ ਤੁਰ ਕੇ ਵੇਖਿਆ। ਅਤੇ ਪਾਠੀਆਂ, ਗ੍ਰੰਥੀਆਂ ਤੇ ਸੇਵਾਦਾਰਾਂ ਤੋਂ ਬੀਤੇ ਕੁਝ ਦਿਨਾਂ ਦੀਆਂ ਖੂਨੀ ਘਟਨਾਵਾਂ ਬਾਰੇ ਪੁਛ-ਗਿੱਛ ਕੀਤੀ। ਸੁਭਾਵਿਕ ਹੀ, ਇਹ ਸ਼ਰਧਾਲੂ ਸੁਣੀਆਂ ਕਹਾਣੀਆਂ ਤੋਂ ਵਿਆਕੁਲ ਤੇ ਦੁਖੀ ਸਨ ਅਤੇ ਉਹ ਵਾਪਸ ਜਾ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਲਈ ਮਿਲੀਆਂ ਜੁਲੀਆਂ ਭਾਵਨਾਵਾਂ ਨਾਲ ਪਰਤੇ। ਮੈਂ ਸ਼ਬਦ “ਮਿਲੀਆਂ ਜੁਲੀਆਂ ਭਾਵਨਾਵਾਂ” ਇਸ ਲਈ ਵਰਤੇ ਹਨ ਕਿ ਇਹਨਾਂ ਵਿਚੋਂ ਵਧੇਰੇ ਸਮਝਦਾਰੀ ਵਾਲੇ ਲੋਕਾਂ ਨੇ ਅਨੁਭਵ ਕਰ ਲਿਆ ਸੀ ਕਿ ਖਾੜਕੂਆਂ ਨੇ ਸਚਮੁਚ ਹੀ ਆਪਣੇ ਵਾਧੇ ਲਈ ਧਰਮ ਸਥਾਨ ਦੀ ਪਵਿਤਰਤਾ ਭੰਗ ਕੀਤੀ ਹੈ । ਦੂਜੇ ਪਾਸੇ, ਐਸੇ ਲੋਕ ਵੀ ਸਨ ਜਿਹੜੇ ਗੁੱਸੇ ਨਾਲ ਇਸ ਲਈ ਲੋਹੇ-ਲਾਖੇ ਹੋਏ ਫਿਰਦੇ ਸਨ ਕਿ ਹਰਿਮੰਦਰ ‘ਤੇ ਸੈਨਿਕ ਕਾਰਵਾਈ ਕੀਤੀ ਗਈ ਸੀ। ਬਦਕਿਸਮਤੀ ਨਾਲ, ਇਹ ਲੋਕ ਪਵਿੱਤਰ ਸਥਾਨ ਦੀ ਬੇਹੁਰਮਤੀ ਕਰਨ ਤੇ ਇਸ ਨੂੰ ਪਲੀਤ ਕਰਨ ਦੀ ਖਾੜਕੂਆਂ ਦੀ ਹਰਕਤ ਵਲੋਂ ਅੱਖਾਂ ਮੀਟਣਾ ਹੀ ਪਸੰਦ ਕਰਦੇ ਸਨ। ਖਾੜਕੂਆਂ ਨੂੰ ਹੁਣ ਸਿੱਖ ਜਾਤੀ ਦੇ ਸ਼ਹੀਦ ਆਖਿਆ ਜਾਂਦਾ ਸੀ, ਪਰ ਦਿਲ ਨੂੰ ਤਸੱਲੀ ਦੇਣ ਵਾਲੀ ਇਕੋ ਗੱਲ ਇਹ ਸੀ ਕਿ ਤਕਰੀਬਨ ਹਰ ਕੋਈ ਸੁਖ ਦਾ ਸਾਹ ਲੈ ਕੇ ਜਾ ਰਿਹਾ ਸੀ ਕਿ ਹਰਿਮੰਦਰ ਸਾਹਿਬ ਨੂੰ ਆਂਚ ਨਹੀਂ ਸੀ ਆਈ। ਹਾਂ ਹੋਏ ਨੁਕਸਾਨ ਬਾਰੇ ਉਡਾਈਆਂਬੇਪਨਾਹ ਅਫਵਾਹਾਂ ਦੇ ਉਲਟ ਹਰਿਮੰਦਰ ਸਾਹਿਬ ਦਾ ਬਾਹਰਲੇ ਪਾਸੇ ਤੋਂ ਮਾਮੂਲੀ ਤੇ ਸਤਹੀ ਨੁਕਸਾਨ ਹੋਇਆ ਸੀ। ਜਦੋਂ ਵੀ ਸੰਭਵ ਹੋਇਆ, ਮੈਂ ਇਹਨਾਂ ਜਥਿਆਂ ਨਾਲ ਉਹਨਾਂ ਦੀ ਰਵਾਨਗੀ ਤੋਂ ਪਹਿਲਾਂ ਗਲਬਾਤ ਜ਼ਰੂਰ ਕਰਦਾ ਤਾਂ ਜੋ ਓਪਰੇਸ਼ਨ ਬਲੂ ਸਟਾਰ ਬਾਰੇ ਜੋ ਉਹਨਾਂ ਦੇ ਮਨਾਂ ਵਿਚ ਕੋਈ ਭਰਮ-ਭੁਲੇਖੇ ਹੋਣ ਤਾਂ ਦੂਰ ਕਰ ਸਕਾਂ, ਅਤੇ ਮੈਂ ਵੇਖਿਆ ਕਿ ਮੇਰੀਆਂ ਗੱਲਾਂ ਨੂੰ ਉਹਨਾਂ ਨੇ ਆਮ ਕਰ ਕੇ ਧਿਆਨ ਨਾਲ ਸੁਣਿਆ ਤੇ ਇਸ ਦਾ ਅਸਰ ਵੀ ਚੰਗਾ ਹੁੰਦਾ ਰਿਹਾ।
ਮੇਰਾ ਖਿਆਲ ਹੈ ਕਿ 21 ਜੂਨ ਦਾ ਦਿਨ ਸੀ ਜਦੋਂ ਨਿਯੰਤਰਣ ਢਿੱਲਾ ਕੀਤਾ ਗਿਆ ਅਤੇ ਸ਼ਰਧਾਲੂਆਂ ਦੇ ਪ੍ਰਵਾਹ ਨੂੰ ਮਨ-ਮਰਜ਼ੀ ਨਾਲ ਹਰਿਮੰਦਰ ਅੰਦਰ ਆਉਣ ਦੀ ਆਗਿਆ ਦਿੱਤੀ ਗਈ । ਅੰਦਾਜ਼ਾ ਸੀ ਕਿ ਉਸ ਦਿਨ 10,000 ਤੋਂ ਵਧ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ। ਪ੍ਰਧਾਨ ਮੰਤਰੀ, ਸ੍ਰੀਮਤੀ ਇੰਦਰਾ ਗਾਂਧੀ ਆਪ 30 ਜੂਨ ਨੂੰ ਹਰਿਮੰਦਰ ਸਾਹਿਬ ਆਏ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਹਰਿਮੰਦਰ ਦੇ ਅੰਦਰੋਂ ਚਲਾਈ ਜਾਂਦੀ ਹਿੰਸਾ ਤੇ ਦਹਿਸ਼ਤ ਦੇ ਬਦਨਸੀਬ ਸਿਟਿਆਂ ਉਤੇ ਆਪਣਾ ਦੁਖ ਪ੍ਰਗਟ ਕੀਤਾ ਅਤੇ ਆਪਣੀ ਸ਼ਰਧਾ ਪੇਸ਼ ਕੀਤੀ ਚੰਦ ਘੜੀਆਂ ਦੀ ਆਪਣੀ ਯਾਤਰਾ ਦੌਰਾਨ ਉਹਨਾਂ ਨੇ ਸਮਾਂ ਕੱਢ ਕੇ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਲੋੜੀਂਦੇ ਸੁਰੱਖਿਆ-ਪ੍ਰਬੰਧਾਂ ਦੇ ਸਵਾਲ ਬਾਰੇ ਚਰਚਾ ਕੀਤੀ ਤਾਂ ਜੋ ਇਸ ਧਰਮ ਸਥਾਨ ਦੀ ਮੁੜ ਕਦੇ ਦੁਰਵਰਤੋਂ ਨਾ ਹੋ ਸਕੇ ਜਿਵੇਂ ਹਾਲ ਦੇ ਬੀਤੇ ਸਮੇਂ ਵਿਚ ਹੁੰਦੀ ਰਹੀ ਸੀ।
ਭਿੰਡਰਾਂਵਾਲੇ ਦੀ ਮੌਤ ਉਤੇ ਰਹੱਸ ਦਾ ਪਰਦਾ
ਓਪਰੇਸ਼ਨ ਬਲੂ ਸਟਾਰ ਕਾਰਵਾਈ ਤੋਂ ਤਕਰੀਬਨ ਤਿੰਨ ਹਫਤੇ ਮਗਰੋਂ ਪੰਜਾਬ ਦੇ ਪਿੰਡ ਪਿੰਡ ਵਿਚ ਇਹ ਕਹਾਣੀਆਂ ਤੁਰ ਪਈਆਂ ਕਿ ਭਿੰਡਰਾਂਵਾਲੇ ਸੈਨਿਕ ਕਾਰਵਾਈ ਆਰੰਭ ਹੋਣ ਤੋਂ ਝੱਟ ਮਗਰੋਂ, 5 ਜੂਨ ਦੀ ਰਾਤ ਨੂੰ ਹੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਪਹੁੰਚ ਗਿਆ ਹੈ। ਸਿਧੇ ਸਾਦੇ ਕਿਸਾਨ ਅਤੇ ਖਾਸ ਕਰਕੇ ਉਸ ਦੇ ਪੈਰੋਕਾਰ ਇਹ ਵਿਸ਼ਵਾਸ ਕਰਨੋਂ ਇਨਕਾਰੀ ਸਨ ਕਿ ਉਹ ਮਰ ਵੀਸਕਦਾ ਸੀ, ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਲੋਕ ਉਸ ਨੂੰ ਪਰਾ ਮਨੁੱਖੀ ਸਮਝਦੇ ਸਨ । ਪਾਕਿਸਤਾਨ ਦੀਆਂ ਕਝ ਜਥੇਬੰਦੀਆਂ ਆਪਣੇ ਹਿਤਾਂ ਦੀ ਖਾਤਰ ਇਸ ਸਨਤਾਵਿਕ ਸਿਧਾਂਤ ਨੂੰ ਭਰੋਸੇਯੋਗਤਾ ਪ੍ਰਦਾਨ ਕਰ ਰਹੀਆ ਸਨ ਕਿਉਂਕਿ ਇਸ ਅਜ ਉਹਨਾਂ ਦੇ ਇਸ ਮਨੋਰਥ ਦੀ ਪੂਰਤੀ ਹੁੰਦੀ ਸੀ ਕਿ ਸਿੱਖ ਜਾਤੀ ਹੁਣ ਆਗੂ- ਨੈਣ ਰਹਿ ਜਾਣ ਕਰਕੇ, ਆਜ਼ਾਦੀ ਲਈ ਆਪਣੇ ਸੰਘਰਸ਼ ਨੂੰ ਮੱਠਾ ਨਾ ਕਰ ਦੇਵੇ ਸਰਾ ਇਹ ਜਸ-ਪਰਸ਼ ਪੁਰੀ ਸਿੱਖਰ ਉੱਤੇ ਕਾਇਮ ਰਹੇ । ਇਸ ਅਕੱਟ ਪ੍ਰਮਾਣ ਦੇ ਬਾਵਜੂਦ ਕਿ ਭਿੰਡਰਾਂਵਾਲੇ ਹੁਣ-ਜ਼ਿੰਦਾ ਨਹੀਂ ਰਿਹਾ, ਬਹੁਤ ਸਾਰੇ ਪੜ੍ਹੇ ਲਿਖੇ ਸਿੱਖ ਵੀ ਭੁੱਲੇ-ਤਾਅ ਚੁਫੇਰੇ ਧੁਮਾਈਆਂ ਗਈਆਂ ਇਹਨਾਂ ਕਹਾਣੀਆਂ ਉਤੇ ਵਿਸ਼ਵਾਸ ਕਰੀ ਜਾਂਦੇ ਸਨ। ਹਰਿਮੰਦਰ ਸਾਹਿਬ ਵਿੱਚ ਹਿਫਾਜ਼ਤ ਵਿਚ ਲਈ ਗਈ ਭਿੰਡਰਾਂਵਾਲੇ ਦੀ ਲਾਸ਼ ਦੀ ਉਸ ਦੇ ਪੈਰੋਕਾਰਾਂ ਸਮੇਤ ਬਹੁਤ ਸਾਰੇ ਹੋਰ ਲੋਕਾਂ ਤੋਂ ਇਲਾਵਾ ਉਹਦੇ ਭਰਾ ਨੇ ਸ਼ਨਾਖ਼ਤ ਕੀਤੀ ਸੀ । ਮੈਨੂੰ ਹੈਰਾਨੀ ਹੋਈ ਜਦੋਂ ਕੁਝ ਬੜੇ ਹੀ ਮੁਅਤਬਰ ਬੰਦਿਆਂ ਨੇ ਇਸ ਬਾਰੇ ਮੇਰੇ ਪ੍ਰਤਿਕਰਮ ਜਾਣਨੇ ਚਾਹੇ ਕਿ ਪਾਕਿਸਤਾਨ ਟੈਲੀਵੀਜ਼ਨ ਤੋਂ ਐਸੇ ਐਲਾਨ ਕੀਤੇ ਮੰਨੇ ਜਾਂਦੇ ਸਨ ਕਿ ਭਿੰਡਰਾਂਵਾਲੇ ਪਾਕਿਸਤਾਨ ਵਿਚ ਜ਼ਿੰਦਾ ਹੈ; ਕਿ ਉਹ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦਾ ਇਲਾਜ ਹੋ ਰਿਹਾ ਹੈ ਅਤੇ ਉਹ ਨੂੰ 30 ਜੂਨ ਨੂੰ ਰਾਤ ਸਮੇਂ ਪ੍ਰੋਗਰਾਮ ਖ਼ਤਮ ਹੋਣ ਤੋਂ ਪਹਿਲਾਂ ਪਾਕਿਸਤਾਨ ਟੀ. ਵੀ. ਉਤੇ ਦਿਖਾਇਆ ਜਾਵੇਗਾ।
ਸਾਡੇ ਪਿੰਡਾਂ ਦੇ ਸਾਧਾਰਨ ਲੋਕ ਜਿਵੇਂ ਕੰਨਾਂ ਦੇ ਕੱਚੇ ਹੁੰਦੇ ਹੀ ਹਨ, ਉਹ 30 ਜੂਨ ਨੂੰ ਸਾਰੀ ਰਾਤ ਟੈਲੀਵੀਜਨ ਅੱਗੇ ਇਸ ਆਸ ਵਿਚ ਬੈਠੇ ਰਹੇ ਕਿ ਉਹ ਆਪਣੇ ਦੇਵਤਾ ਦੇ ਦਰਸ਼ਨ ਕਰ ਸਕਣਗੇ ਪਰ ਵਿਅਰਥ। ਮੈਂਸਵੀਕਾਰ ਕਰਾਂਗਾ ਕਿ ਮਹਿਜ਼ ਉਤਸੁਕਤਾ ਕਾਰਨ ਉਸ ਰਾਤ ਮੈਂ ਵੀ ਟੀ. ਵੀ. ਅੱਗੇ ਬੈਠਾ ਰਿਹਾ ਕਿਉਂਕਿ ਅਫਵਾਹਾਂ ਇਹ ਵੀ ਉਡਾਈਆਂ ਗਈਆਂ ਸਨ ਕਿ ਭਿੰਡਰਾਂਵਾਲੇ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਕਿਸੇ ਆਦਮੀ ਦੀ ਪਲਾਸਟਿਕ ਸਰਜਰੀ ਕੀਤੀ ਗਈ ਹੈ ਤਾਂ ਜੋ ਕਹਾਣੀ ਵਧੇਰੇ ਮੰਨਣਯੋਗ ਪ੍ਰਤੀਤ ਹੋ ਸਕੇ।
ਕਾਰ ਸੇਵਾ • ਜ਼ਬਰਦਸਤ ਵਾਦ-ਵਿਵਾਦ
ਇਸ ਸਮੇਂ, ਖਾਸ ਕਰਕੇ ਜੂਨ ਦੇ ਅਖੀਰ ਤੇ ਜੁਲਾਈ ਦੇ ਸ਼ੁਰੂ ਵਿੱਚ ਜਿਸ ਸਵਾਲ ਉਤੇ ਅਕਸਰ ਵਿਚਾਰ-ਵਟਾਂਦਰਾਂ ਹੁੰਦਾ ਰਿਹਾ ਅਤੇ ਜਿਹੜਾ ਅਜੇ ਤੱਕ ਕਿੱਸੇ ਬੰਨੇ ਨਹੀਂ ਸੀ ਲੱਗਾ ਉਹ ਸੀ ਅਕਾਲ ਤਖ਼ਤ ਦੀ ਮੁਰੰਮਤ ਤੇ ਬਹਾਲੀ ਵਾਸਤੇ ਕਾਰ-ਸੇਵਾ ਦਾ ਮਸਲਾ । ਦੋ ਵਿਰੋਧੀ ਦ੍ਰਿਸ਼ਟੀਕੌਣ ਸਨ ਜਿਹੜੇ ਇਕ ਦੂਜੇ ਨਾਲ ਟਕਰਾ ਰਹੇ ਸਨ।ਸਰਕਾਰ ਇਸ ਗੱਲ ਉੱਤੇ ਜ਼ੋਰ ਪਾ ਰਹੀ ਸੀ ਕਿ ਮੁਰੰਮਤ ਦਾ ਕੰਮ ਫੁਰਤੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹਰਿਮੰਦਰ ਦੀ ਮੁੱਢਲੀ ਹਾਲਤ ਬਹਾਲ ਹੋਣੀ ਚਾਹੀਦੀ ਹੈ। ਅੱਠ ਦਹਾਕਿਆਂ ਦੀ ਉਮਰ ਦਾ ਬੇਹੱਦ ਸਤਿਕਾਰਿਤ ਬਜ਼ੁਰਗ ਬਾਬਾ ਖੜਕ ਸਿੰਘ ਕਾਰ-ਸੇਵਾ ਆਰੰਭ ਕਰਾਉਣ ਲਈ ਆਦਰਸ਼ ਚੋਣ ਸੀ। ਸਿਰਫ ਇਸ ਲਈ ਹੀ ਨਹੀਂ ਕਿ ਉਹਨਾਂ ਨੇ ਪਹਿਲਾਂ ਵੀ ਕਈ ਵਰ੍ਹੇ ਕਈ ਥਾਈਂ ਕਾਰ ਸੇਵਾ ਕਾਰਵਾਈ ਸੀ, ਸਗੋਂ ਇਸ ਲਈ ਵੀ ਕਿ ਉਹਨਾਂ ਦਾ ਬੜਾ ਮਾਣ ਸਤਿਕਾਰ ਸੀ ਅਤੇ ਸਿੱਖਾਂ ਵਿਚ ਉਹਨਾਂ ਦੇ ਅਨੇਕਾਂ ਸੇਵਕ ਸਨ । ਭਾਵੇਂ ਉਹ ਬੜੇ ਬਿਰਧ ਕਮਜ਼ੋਰ ਲਗਦੇ ਸਨ, ਅਤੇ ਉਹਨਾਂ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ ਤਾਂ ਵੀ ਇਕ ਸਰਕਾਰੀ ਏਲਚੀ ਨੇ ਉਹਨਾਂ ਨਾਲ ਗੱਲ ਕੀਤੀ ਅਤੇ ਉਸ ਵੇਲੇ ਦੇ ਹਾਲਾਤ ਅੰਦਰ ਕਾਰ-ਸੇਵਾ ਦਾ ਕੰਮ ਆਪਣੇ ਹੱਥ ਵਿਚ ਲੈਣ ਤੋਂ ਸ਼ੁਰੂ ਵਿਚ ਦਿਖਾਈ ਉਪਰਾਮਤਾ ਦੇ ਬਾਵਜੂਦ, ਮੈਂ ਸਮਝਦਾ ਹਾਂ ਉਹ ਅੰਤ ਵਿਚ ਰਾਜ਼ੀ ਹੋ ਗਏ ਸਨ ਕਿ ਜੇ ਉਹਨਾਂ ਨੂੰ ਕਿਹਾ ਗਿਆ ਤਾਂ ਉਹ ਝੱਬਦੇ ਹੁੰਗਾਰਾ ਭਰਨਗੇ । ਦੂਜੇ ਪਾਸੇ ਅਕਾਲੀ ਦਲ ਸਰਕਾਰ ਵਲੋਂ ਹਰਿਮੰਦਰ ਸਮੂਹ ਵਿਚ ਫੌਜੀ ਕਾਰਵਾਈ ਦਾ ਹੁਕਮ ਦੇਣ ਦੇ ਫਲਸਰੂਪ ਅਕਾਲ ਤਖ਼ਤ ਨੂੰ ਹੋਏ ਨੁਕਸਾਨ ਤੋਂ ਵਧ ਤੋਂ ਵਧ ਲਾਭ ਪ੍ਰਾਪਤ ਕਰਨਾ ਚਾਹੁੰਦਾ ਸੀ । ਅਕਾਲੀ ਚਾਹੁੰਦੇ ਸਨ ਕਿ ਅਕਾਲ ਤਖ਼ਤ ਆਪਣੀ ਵਿਗੜੀ ਹੋਈ ਹਾਲਤ ਵਿਚ ਰਹੇ ਅਤੇ “ਫੌਜੀ ਹਮਲੇ” ਦੀ ਯਾਦਗਾਰ ਬਣ ਜਾਏ। ਉਹ ਇਸ ਨੂੰ ਸਿੱਖ ਜਨਤਾ, ਖਾਸ ਕਰ ਪਿੰਡਾਂ ਦੇ ਲੋਕਾਂ ਦੇ ਜਜ਼ਬਾਤ ਤੇ ਧਾਰਮਿਕ ਭਾਵਨਾਵਾਂ ਨੂੰ ਉਭਾਰਨ ਲਈ ਇਕ ਉਤਪ੍ਰੇਰਕ ਵਜੋਂ ਵੀ ਵਰਤਣਾ ਚਾਹੁੰਦੇ ਸਨ । ਇਸ ਤਰ੍ਹਾਂ ਅਕਾਲੀਆਂ ਨੇ ਬਾਬਾ ਖੜਕ ਸਿੰਘ ਨੂੰ ਮਸ਼ਵਰਾ ਦਿੱਤਾ ਕਿ ਇਸ ਘੜੀ ਜੇ ਉਹ ਕਾਰ-ਸੇਵਾ ਕਰਵਾਉਣਗੇ ਤਾਂ ਇਹ ਬੇਮੌਕਾ ਤੇ ਸਿੱਖ ਭਾਈਚਾਰੇ ਦੇ ਹਿਤ ਵਿਚ ਨਹੀਂ ਹੋਵੇਗੀ, ਅਤੇ ਉਹ ਨਿਸਚੇ ਹੀ ਓਨਾ ਚਿਰ ਇਹ ਕੰਮ ਬਿਲਕੁਲ ਨਾ ਕਰਨ ਜਿੱਨਾ ਚਿਰ ਸੈਨਾ ਹਰਿਮੰਦਰ ਵਿਚੌ ਨਹੀਂ ਨਿਕਲਦੀ। ਇਸ ਤੋਂ ਮਗਰੋਂ, ਜਿੱਨੀਆਂ ਵੀ ਸੰਧੀ-ਵਾਰਤਾਵਾਂ ਹੋਈਆਂ ਉਹਨਾਂ ਵਿਚ ਸਿੰਘ ਸਾਹਿਬਾਨ ਤੇ ਐਸ. ਜੀ. ਪੀ. ਸੀ. ਦੇ ਕਰਮਚਾਰੀ, ਅਕਾਲੀ ਆਗੂਆਂ ਦੀਆਂ ਹਦਾਇਤਾਂ ਅਨੁਸਾਰ ਹਰਿਮੰਦਰ ਦੇ ਇਲਾਕੇ ਵਿਚੋਂ ਸੈਨਾ ਦੀ ਮੁਕੰਮਲ ਵਾਪਸੀ ਨੂੰ ਕਾਰ-ਸੇਵਾ ਦੇ ਸਵਾਲ ਉਤੇ ਵਿਚਾਰ ਕਰਨ ਵਾਸਤੇ ਵੀ ਸਖ਼ਤੀ ਨਾਲ ਇਕ ਮੁਢਲੀ-ਸ਼ਰਤ ਬਣਾਉਂਦੇ ਰਹੇ। ਇਹ ਮੁਢਲੀ-ਸ਼ਰਤ ਮੰਨਣਾ ਸੰਭਵ ਨਹੀਂ ਸੀ ਕਿਉਂਕਿ ਹਰਿਮੰਦਰ ਵਿਚ ਫੌਜ ਦੀ ਵਾਪਸੀ ਦਾ ਸਵਾਲ ਕਈ ਹੋਰ ਗੱਲਾਂ ਉਤੇ ਨਿਰਭਰ ਕਰਦਾ ਸੀ । ਪਹਿਲੀ ਗੱਲ ਸੈਨਾ ਅਜੇ ਵੀ ਹਰਿਮੰਦਰ ਦੇ ਇਲਾਕੇ ਦੀ ਵਿਸਥਾਰ ਨਾਲ ਤਲਾਸ਼ੀ ਦੇ ਕੰਮ ਵਿਚ ਲੱਗੀ ਹੋਈ ਸੀ ਜਿਸ ਵਿੱਚ ਤਕਰੀਬਨ ਰੋਜ਼ ਇਮਾਰਤਾਂ ਦੀਆਂ ਵੱਖ- ਵੱਖ ਨੁਕਰਾਂ ਖੰਜਿਆਂ ਵਿਚੋਂ ਹਥਿਆਰ ਗੋਲਾ ਬਾਰੂਦ ਅਤੇ ਵਿਸਫੋਟਕ ਪਦਾਰਥ ਹੱਥ ਲਗਦੇ ਸਨ । ਦੂਜੀ ਗੱਲ, ਐਸ.ਜੀ.ਪੀ.ਸੀ. ਵਲੋਂ ਅਜੇ ਤਕ ਕੋਈ ਗਰੰਟੀ ਨਹੀਂ ਸੀ ਮਿਲੀ ਕਿ ਦੌੜ ਜਾਣ ਵਾਲੇ ਖਾੜਕੂ ਮੁੜ ਹਰਿਮੰਦਰ ਵਿਚ ਪਨਾਹ ਨਹੀ ਲੈਣਗੇ ਅਤੇ ਪਹਿਲਾਂ ਵਾਂਗ ਹੀ ਆਪਣੀਆਂ ਅਤਿਵਾਦੀ ਕਾਰਵਾਈਆਂ ਮੁੜ ਨਹੀਂ ਸ਼ੁਰੂ ਕਰਨਗੇ । ਜੇ ਸੈਨਾ ਮੁਕੰਮਲ ਤੌਰ ਤੇ ਨਿਕਲ ਜਾਂਦੀ, ਜਿਵੇਂ ਉਸ ਵੇਲੇ ਮੰਗ ਕੀਤੀ ਜਾ ਰਹੀ ਸੀ, ਤਾਂ ਅਸਲ ਵਿੱਚ ਇਹਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੇ ਸ਼ਕਤੀਆਂ ਮਨਸੁਖ ਕਰ ਦਿੱਤੀਆਂ ਹੁੰਦੀਆਂ, ਅਤੇ ਮੁੜ ਦਾਖਲ ਹੋਣਾ ਇਕ ਵਾਰੀ ਫੇਰ ਝਗੜੇ ਦੀ ਜੜ੍ਹ ਬਣ ਜਾਂਦਾ । ਇਸ ਲਈ, ਸੈਨਾ ਦੀ ਕੁਝ ਸਰੀਰਕ ਮੌਜੂਦਗੀ, ਭਾਵੇਂ ਪ੍ਰਤੀਕ ਰੂਪ ਵਿੱਚ ਹੀ, ਇਕ ਨਿਰਵਿਵਾਦ ਲੋੜ ਸੀ।
ਹਰਿਮੰਦਰ ਦੇ ਅਧਿਕਾਰੀਆਂ ਤੇ ਸਾਡੇ ਵਿਚਕਾਰ ਕਈ ਮੌਕਿਆਂ ‘ਤੇ ਇਸ ਮਸਲੇ ਉਤੇ ਵਿਚਾਰ ਹੋਈ ਪਰ ਉਹ ਕਿਸੇ ਸਮਝੌਤੇ ਵਾਸਤੇ ਉੱਕਾ ਹੀ ਤਿਆਰ ਨਹੀਂ ਸਨ। ਮੈਨੂੰ ਇਹ ਵਿਸ਼ਵਾਸ ਬਝਦਾ ਹੈ ਕਿ ਜੇ ਕਾਰ-ਸੇਵਾ ਤੁਰਤ ਸ਼ੁਰੂ ਹੋ ਜਾਂਦੀ ਤਾਂ ਭਾਵੇਂ ਸਿੰਘ ਸਾਹਿਬਾਨ ਨੂੰ ਵੀ ਖੁਸ਼ੀ ਹੁੰਦੀ ਪਰ ਉਹ ਅਜੇ ਡਰੇ ਹੋਏ ਸਨ ਅਤੇ ਸਖ਼ਤ ਨੀਤੀ ਅਪਣਾਉਣ ਵਾਲਿਆਂਦੇ ਬੁਲਾਰੇ ਬਣੇ ਹੋਏਸਨ।ਆਖਰ, ਅਜੇ ਬਹੁਤਾ ਚਿਰ ਤਾਂ ਨਹੀਂ ਸੀ ਹੋਇਆ ਜਦੋਂ 85 ਵਰ੍ਹਿਆਂ ਦੇ ਨੇਕਬਖ਼ਤ ਤੇ ਸਨਮਾਨਿਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਭਿੰਡਰਾਂਵਾਲੇ ਦੀਆਂ ਕੁਝ ਗਜ਼ਬਨਾਕ ਸਰਗਰਮੀਆਂ ਦੇ ਵਿਰੁਧ ਮੂੰਹ ਖੋਹਲਣ ਦੀ ਹਿੰਮਤ ਕੀਤੀ ਸੀ। ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ, ਗਿਆਨੀ ਸਾਹਿਬ ਸਿੰਘ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੋਵੇਂ ਹੀ ਨਿਰੰਤਰ ਭੈਅ ਦੀ ਹਾਲਤ ਵਿੱਚ ਰਹਿੰਦੇ ਸਨ ਅਤੇ ਉਹਨਾਂ ਵਲੋਂ ਬੇਨਤੀ ਕਰਨ ਉਤੇ, ਅਸੀਂ ਉਹਨਾਂ ਨੂੰ ਘਰ ਵਿਚ ਅਤੇ ਆਪਣੇ ਘਰਾਂ ਤੋਂ ਹਰਿਮੰਦਰ ਆਉਣ ਜਾਣ ਵੇਲੇ ਸੁਰੱਖਿਆ ਮੁਹਈਆ ਕੀਤੀ ਹੋਈ ਸੀ। ਕਾਰ ਸੇਵਾ ਦੇ ਮਸਲੇ ਉਤੇ ਕਈ ਮੀਟਿੰਗਾਂ ਵਿਚ, ਮੇਰਾ ਸਭ ਤੋਂ ਵਧ ਕਠੋਰ ਨੀਤੀ ਅਪਣਾਉਣ ਤੇ ਟਸ ਤੋਂ ਮਸ ਨਾ ਹੋਣ ਵਾਲੀ, ਬੀਬੀ ਰਾਜਿੰਦਰ ਕੌਰ ਨਾਲ ਵਾਹ ਪਿਆ ਜਿਹੜੀ ਬਹੁਤ ਅਸਰ ਰਸੂਖ਼ ਵਾਲੀ ਅਕਾਲੀ ਆਗੂ ਅਤੇ. ਨਾਲ ਲਗਦੀ ਗੱਲ, ਮਾਸਟਰ ਤਾਰਾ ਸਿੰਘ ਦੀ ਬੇਟੀ ਸੀ । ਸਰਕਾਰ ਆਪਣੇ ਤੌਰ ਤੇ ਆਪਣੇ ਉਸ ਫੈਸਲੇ ਉਤੇ ਡਟੀ ਹੋਈ ਸੀ ਕਿ ਹਾਲ ਦੀ ਘੜੀ ਸੁਰਖਿਆ ਦੇ ਕਾਰਨਾਂ ਕਰਕੇ ਸੈਨਾ ਹਰਿਮੰਦਰ ਦੇ ਇਲਾਕੇ ਵਿਚ ਮੌਜੂਦ ਰਹੇਗੀ ਅਤੇ, ਇਸ ਦੇ ਨਾਲ ਹੀ, ਕਾਰ ਸੇਵਾ ਵੀ ਛੇਤੀ ਤੋਂ ਛੇਤੀ ਸ਼ੁਰੂ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਅਧ ਜੁਲਾਈ ਵਿਚ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਆਪਣੇ ਸੇਵਕਾਂ ਤੇ ਪੈਰੋਕਾਰਾਂ ਨੂੰ ਟਰੱਕਾਂ ਵਿੱਚ ਲੱਦ ਕੇ ਬੜੀ ਧੂਮ-ਧਾਮ ਨਾਲ ਅੰਮ੍ਰਿਤਸਰ ਪਹੁੰਚੇ ਅਤੇ ਅਕਾਲ ਤਖ਼ਤ ਦੇ ਨਿਰਮਾਣ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ। ਇਸ ਗੱਲ ਨਾਲ ਸਿੱਖ ਹੋਰ ਰੋਹ ਵਿੱਚ ਆ ਗਏ ਅਤੇ ਜਦੋਂ ਬਾਬਾ ਸੰਤਾ ਸਿੰਘ ਨੇ ਮਰਿਆਦਾ ਪੂਰਵਕ ਕਾਰ ਸੇਵਾ ਸ਼ੁਰੂ ਕੀਤੀ ਤਾਂ ਹਰਿਮੰਦਰ ਦੇ ਨੇੜੇ ਸਿੱਖਾਂ ਦਾ ਇਕ ਹਜੂਮ ਖੜਾ ਸਰਕਾਰ ਵਿਰੋਧੀ ਨਾਅਰੇ ਮਾਰ ਰਿਹਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਤਾ ਸਿੰਘ ਦੇ ਚੋਰ ਦਰਵਾਜ਼ਿਓਂ ਦਾਖਲੇ ਦਾ ਬਹੁਤੇ ਸਿੱਖਾਂ ਨੇ ਬੁਰਾ ਮਨਾਇਆ ਅਤੇ ਇਸ ਨੂੰ ਸਰਕਾਰੀ ਦਖਲ ਸਮਝਿਆ। ਬਾਬਾ ਸੰਤਾ ਸਿੰਘ ਨੇ ਖੁਲ੍ਹੇ ਆਮ ਐਲਾਨ ਕੀਤਾ ਕਿ ਉਹਨਾਂ ਨੂੰ ਕਾਰ ਸੇਵਾ ਦੇ ਮੌਕੇ ਹਰਿਮੰਦਰ ਵਿਚ ਸੈਨਾ ਦੀ ਮੌਜੂਦਗੀ ਉਤੇ ਕੋਈ ਇਤਰਾਜ਼ ਨਹੀਂ। ਉਹਨਾਂ ਆਖਿਆ ਸੀ ਕਿ ਆਖਰ ਇਹ ਸਾਡੀ ਆਪਣੀ ਫੌਜ ਹੈ ਬਾਹਰੋਂ ਆ ਕੇ ਕਾਬਜ਼ ਹੋਈ ਸੈਨਾ ਤਾਂਨਹੀਂ।
ਬਹੁਤ ਮਗਰੋਂ, ਜਿਵੇਂ ਸਾਨੂੰ ਪਤਾ ਹੈ,ਪੁਨਰ-ਨਿਰਮਿਤ ਅਕਾਲ ਤਖ਼ਤ ਢਾਹ ਦਿੱਤਾ ਗਿਆ ਸੀ ਕਿਉਂਕਿ, ਸਿੱਖ ਆਗੂਆਂ ਅਨੁਸਾਰ, ਇਹ ਕਾਰ ਸੇਵਾ ਨਹੀਂ ਸਰਕਾਰ ਸੇਵਾ ਦਾ ਨਤੀਜਾ ਸੀ । ਬਾਦ ਵਿਚ, ਇਸ ਗੱਲ ਬਦਲੇ ਬਾਬਾ ਸੰਤਾ ਸਿੰਘ ਨੂੰ ਸਿੰਘ ਸਾਹਿਬਾਨ ਵਲੋਂ ਜਾਰੀ ਹੁਕਮਨਾਮੇ ਦੁਆਰਾ ਪੰਥ ਵਿਚੋਂ ਛੇਕਿਆ ਗਿਆ ਤੇ ਤਨਖਾਹੀਆ ਗੁਰਦਾਨਿਆ ਗਿਆ। ਅਤੇ ਤਾਂ ਵੀ ਇਹ ਅਜੀਬ ਗੱਲ ਨਹੀਂ ਕਿਉਹੋ ਹੀ ਧਾਰਮਿਕ ਆਗੂ ਅਤੇ ਸੰਤ ਭਿੰਡਰਾਵਾਲੇ ਨੂੰ ਤਨਖਹੀਆ ਨਾ ਕਰਾਰ ਦੇ ਸਕੇ ਜਿਸ ਦਾ ਜੁਰਮ ਉਸ ਤੋਂ ਕਿਤੇ ਵਡੇਰਾ ਸੀ ? ਅੱਜ ਤੱਕ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਕਿ ਅਕਾਲ ਤਖ਼ਤ ਵਿਚੋਂ ਬਾਹਰ ਨਿਕਲਣ ਵਾਸਤੇ ਭਿੰਡਰਾਂਵਾਲੇ ਨੂੰ ਹੁਕਮਨਾਮਾ ਕਿਉਂ ਜਾਰੀ ਨਾ ਕੀਤਾ ਗਿਆ, ਅਤੇ ਉਸ ਨੂੰ ਤਨਖਾਹੀਆ ਕਰਾਰ ਕਿਉਂ ਨਾ ਦਿੱਤਾ ਗਿਆ।
7
ਕਲਪਿਤ ਕਹਾਣੀਆਂ ਦਾ ਸੱਚ ਪ੍ਰਗਟ
ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
ਸ੍ਰੀ ਗੁਰੂ ਨਾਨਕ (ਮੂਲ ਮੰਤਰ)
ਪਿਛਲੇ ਅੱਠ ਸਾਲਾਂ ਵਿੱਚ, ਓਪਰੇਸ਼ਨ ਬਲੂ ਸਟਾਰ ਬਾਰੇ ਕਿਸੇ। ਨਾ ਕਿਸੇ ਪ੍ਰਸੰਗ ਵਿਚ ਸਰਕਾਰ, ਸੈਨਾ ਅਤੇ ਮੇਰੇ ਸਮੇਤ ਇਸ ਦੇ ਮੁਖੀ ਅਧਿਕਾਰੀਆਂ ਦੇ ਖਿਲਾਫ ਕਈ ਤਰ੍ਹਾਂ ਦੀਆਂ ਗਲਤ ਬਿਆਨੀਆਂ, ਗਲਤ ਵਿਆਖਿਆਵਾਂ, ਭੰਡੀ ਪਰਚਾਰ ਅਤੇ ਬੈਥਵੇ ਝੂਠ ਨਾਲ ਮੇਰਾ ਵਾਸਤਾ ਪਿਆ ਹੈ। ਇਹ ਕਾਂਡ ਮੈਂ ਇਸ ਇਰਾਦੇ ਨਾਲ ਨਹੀਂ ਲਿਖ ਰਿਹਾ ਕਿ ਵੱਖ ਵੱਖ ਵਿਅਕਤੀਆਂ ਨੇ ਜੋ ਭੂਮਿਕਾ ਨਿਭਾਈ ਉਹਨਾਂ ਦੇ ਉਸ ਅਮਲ ਨੂੰ ਜਾਇਜ਼ ਸਿਧ ਕਰਾਂ ਜਾਂ ਉਸ ਦੀ ਸਫਾਈ ਪੇਸ਼ ਕਰਾਂ, ਕਿਉਂਕਿ ਇਹ ਗੱਲ ਮੇਰੇ ਵਾਸਤੇ ਅਭਿਮਾਨੀ ਬਣਨ ਵਾਲੀ ਹੋਵੇਗੀ। ਇਸ ਦੀ ਬਜਾਏ ਮੈਂ ਉਹਨਾਂ ਕੁਝ ਮਸਲਿਆਂ ਉਤੇ ਵਿਚਾਰ ਕਰਨਾ ਚਾਹੁੰਦਾ ਹਾਂ ਜਿਹੜੇ ਸਮਾਂ ਪਾ ਕੇ ਲਗਪਗ ਕਲਪਿਤ ਕਥਾ-ਕਹਾਣੀਆਂ ਦਾ ਰੂਪ ਧਾਰ ਗਏ ਹਨ, ਅਤੇ ਉਹਨਾਂ ਉਤੇ ਆਲੋਚਨਾਤਮਕ ਪਰ ਤੁਅਸਬਹੀਨ ਦ੍ਰਿਸ਼ਟੀ ਨਾਲ ਨਿਗਾਹ ਮਾਰਨਾ ਚਾਹੁੰਦਾ ਹਾਂ।
ਧਰਮ ਸਥਾਨ ਵਿਚ ਫੌਜੀ ਕਾਰਵਾਈ ਦੀ ਉਚਿਤਤਾ
ਇਸ ਮਸਲੇ ਉਤੇ ਸਰਕਾਰ ਅਤੇ ਸੈਨਾ ਦੋਹਾਂ ਦੀ ਨੁਕਤਾਚੀਨੀ ਹੋਈ ਹੈ। ਸਰਕਾਰ ਦੀ ਇਸ ਲਈ ਕਿ ਉਸ ਨੇ ਕੁਝ ਲੋਕਾਂ ਦੇ ਕਹਿਣ ਮੁਤਾਬਿਕ ਅਨੈਤਿਕ ਤੇ ਬੇਤੁਕਾ ਹੁਕਮ ਦਿੱਤਾ, ਅਤੇ ਸੈਨਾ ਦੀ ਇਸ ਲਈ ਕਿ ਉਸ ਨੇ ਇਸ ਹੁਕਮ ਨੂੰ ਉਚਿਤ ਮੰਨਿਆ ਅਤੇ ਇਸ ਦੀ ਤਾਮੀਲ ਜ਼ਰੂਰੀ ਸਮਝੀ। ਪਹਿਲਾਂ ਇਸ ਗੱਲ ਉਤੇ ਚਰਚਾ ਹੋ ਚੁੱਕੀ ਹੈ ਕਿ ਜਿੱਨਾ ਚਿਰ ਹਿੰਸਾ ਦਾ ਸਿਧਾਂਤ ਆਪਣੀ ਸਿਖਰ ਨੂੰ ਨਹੀਂ ਪੁਜ ਗਿਆ ਅਤੇ ਕੋਈ ਹੋਰ ਵਿਕਲਪ ਨਹੀਂ ਰਹਿ ਗਿਆ ਸਰਕਾਰ ਨੇ ਹਰਿਮੰਦਰ ਵਿਚ ਸੈਨਾ ਭੇਜਣ ਦਾ ਹੁਕਮ ਜਾਰੀ ਕਰਨ ਦਾ ਆਖਰੀ ਕਦਮ ਚੁਕਣ ਤੋਂ ਗੁਰੇਜ਼ ਕੀਤਾ। ਹਰਿਮੰਦਰ ਦੇ ਅੰਦਰੋਂ ਕਾਰਜ ਕਰ ਰਹੀਆਂ ਵੱਖਵਾਦੀ ਸ਼ਕਤੀਆਂਨੂੰ, ਦੇਸ਼ ਦੇ ਟੁਕੜੇ ਹੋ ਜਾਣ ਤੋਂ ਬਚਾਉਣ ਲਈ, ਉਥੋਂ ਬਾਹਰ ਕਢਣਾ ਜਾਂ ਖਤਮ ਕਰਨਾ ਲਾਜ਼ਮੀ ਸੀ । ਇਹ ਗੱਲ ਇਕ ਅਟੱਲ ਲੋੜ ਬਣ ਗਈ ਸੀ ਕਿ ਵੇਲਾ ਹੱਥੋਂ ਨਿਕਲ ਜਾਣ ਤੋਂ ਪਹਿਲਾਂ ਇਸ ਨੂੰ ਠੱਲ੍ਹ ਪਾਈ ਜਾਏ।
ਸੈਨਾ ਦੀ ਭੂਮਿਕਾ, ਵਿਆਪਕ ਅਰਥ ਵਿੱਚ ਰਾਸ਼ਟਰ ਦੀ ਪ੍ਰਭੁਸਤਾ ਦੀ ਬਾਹਰੀ ਹਮਲੇ ਤੋਂ ਰਖਿਆ ਕਰਨਾ ਅਤੇ ਦੇਸ ਅੰਦਰ ਕਿਸੇ ਵਿਪਰੀਤ ਸਥਿਤੀ ਨੂੰ ਬਹਾਲ ਕਰਨ ਦੇ ਜਦੋਂ ਦੂਜੇ ਹੀਲੇ ਨਾਕਾਮ ਹੋ ਜਾਣ, ਨਗਰ ਪ੍ਰਸ਼ਾਸਨ ਦੀ ਸਹਾਇਤਾ ਕਰਨਾ ਹੈ। ਇਸ ਹਾਲਤ ਵਿਚ ਇਸ ਹੁਕਮ ਦੀ ਉਚਿਤਤਾ ਬਾਰੇ ਕਿਸੇ ਸੰਦੇਹ ਦੀ ਗੁੰਜਾਇਸ਼ ਕਿਥੇ ਰਹਿ ਜਾਂਦੀ ਹੈ ? ਸੈਨਾ ਦੀ ਅੰਤਮ ਵਫਾਦਾਰੀ ਬਾਰੇ ਇਕ ਸਵਾਲ ਅਕਸਰ ਪੁਛਿਆ ਜਾਂਦਾ ਹੈ ਕਿ ਉਹ ਦੇਸ਼ ਦੀ ਵਫਾਦਾਰ ਹੈ ਜਾਂ ਸੱਤਾਧਾਰੀ ਸਰਕਾਰ ਦੀ ? ਸਾਧਾਰਨ ਹਾਲਤਾਂ ਵਿੱਚ, ਇਸ ਬਾਰੇ ਕਿਸੇ ਕਿਸਮ ਦੀ ਕੋਈ ਅਸਪਸ਼ਟਤਾ ਨਹੀਂ ਰਹਿਣੀ ਚਾਹੀਦੀ ਕਿਉਂਕਿ ਸੱਤਾਧਾਰੀ ਸਰਕਾਰ ਲੋਕਤਾਂਤ੍ਰਿਕ ਢੰਗ ਨਾਲ ਹੋਈ ਚੋਣ ਪ੍ਰਕਿਰਿਆ ਦੀ ਪ੍ਰਤਿਨਿਧਤਾ ਕਰਦੀ ਹੈ ਅਤੇ ਇਸ ਲਈ ਸਰਕਾਰ ਵਲੋਂ ਲਿਆ ਕੋਈ ਵੀ ਫੈਸਲਾ ਸੁਭਾਵਿਕ ਹੀ ਰਾਸ਼ਟਰ ਦੇ ਸਭ ਤੋਂ ਚੰਗੇਰੇ ਹਿਤਾਂ ਵਿਚ ਹੁੰਦਾ ਹੈ। ਅਪਵਾਦ ਸਿਰਫ ਓਦੋਂ ਪੈਦਾ ਹੁੰਦਾ ਹੈ ਜਦ ਬੰਦੇ ਦੇ ਮਨ ਵਿਚ ਦੁਬਿਧਾ ਹੋਵੇ ਕਿ ਸਰਕਾਰ ਦਾ ਹੁਕਮ ‘ਰਾਸ਼ਟਰੀ ਹਿਤਾਂ’ ਦੇ ਘੇਰੇ ਵਿਚ ਆਉਂਦਾ ਹੈ ਜਾਂ ਨਹੀਂ। ਮੈਂ ਇਸ ਬਾਰੇ ਕਲਪਨਾ ਹੀ ਨਹੀਂ ਕਰ ਸਕਦਾ। ਕਿ ਚੀਫ-ਆਫ ਆਰਮੀ ਸਟਾਫ, ਸਵਰਗੀ ਜਨਰਲ ਏ. ਐਸ. ਵੈਦਯ ਜਾਂ ਉਸ ਸਮੇਂ ਦੇ ਪਛਮੀ ਸੈਨਾ ਕਮਾਂਡਰ, ਲੈਫਟੀਨੈਂਟ ਜਨਰਲ ਕੇ. ਸੁੰਦਰ ਜੀ ਦੋਹਾਂ ਵਿਚ ਕਿਸੇ ਦੇ ਮਨ ਵਿਚ ਵੀ ਕੋਈ ਦੁਬਿਧਾ ਹੋਵੇ । ਜਿਥੋਂ ਤਕ ਮੇਰਾ ਸਵਾਲ ਹੈ, ਇਸ ਹੁਕਮ ਦੀ ਉਚਿਤਤਾ ਬਾਰੇ ਮੇਰੇ ਮਨ ਵਿਚ ਨਿਸਚੇ ਹੀ ਕੋਈ ਦੁਬਿਧਾ ਜਾਂ ਦੁਫਾੜ ਨਹੀਂ ਸੀ।
ਵਿਸ਼ਲੇਸ਼ਣ ਕਰਨ ਵਾਲਾ ਅਗਲਾ ਪੱਖ ਹੈ ਇਕ ਧਰਮ-ਸਥਾਨ ਵਿੱਚ ਫੌਜ ਦੇ ਦਾਖਲ ਹੋਣ ਦੀ ਉਚਿਤਤਾ । ਪਰ ਕੀ ਭਿੰਡਰਾਂਵਾਲੇ ਅਤੇ ਉਸ ਦੇ ਖਾੜਕੂ ਗਰੋਹ ਨੇ ਉਸ ਧਰਮ ਸਥਾਨ ਨੂੰ, ਜਿਸ ਉਤੇ ਲੱਖਾਂ ਲੋਕ ਸ਼ਰਧਾ ਰਖਦੇ ਹਨ ਇਕ ਅਸਲਾਖਾਨੇ ਵਿਚ ਬਦਲ ਕੇ ਹਰਿਮੰਦਰ ਸਾਹਿਬ ਦੀ ਪਵਿਤਰਤਾ ਨੂੰ ਪਹਿਲਾਂ ਹੀ ਪਲੀਤ ਨਹੀਂ ਸੀ ਕਰ ਦਿੱਤਾ ? ਕੀ ਇਸ ਧਰਮ ਸਥਾਨ ਨੂੰ ਮੁਜਰਮਾਂ ਤੇ ਤੋੜ- ਫੋੜ ਕਰਨ ਵਾਲਿਆਂਦੀ ਪਨਾਹਗਾਹ ਨਹੀਂ ਸੀ ਬਣਾ ਦਿੱਤਾ ? ਕੀ ਇਸ ਪਵਿਤਰ ਸਥਾਨ ਨੂੰ ਇਕ ਸੈਨਿਕ ਗੜ੍ਹੀ ਦਾ ਰੂਪ ਦੇ ਕੇ ਇਸ ਦੀ ਦੁਰਵਰਤੋਂ ਤੇ ਬੇਹੁਰਮਤੀ ਨਹੀਂ ਸੀ ਕੀਤੀ ? ਸਾਨੂੰ ਦੋ ਪ੍ਰਸ਼ਨ ਆਪਣੇ ਆਪ ਕੋਲੋਂ ਪੁਛਣੇ ਬਣਦੇ ਹਨ : ਕੀ ਸੈਨਾ ਰਖਿਅਕ ਸੀ ਜਾਂ ਨਾਸ਼ਕ ? ਅਤੇ ਦੂਜਾ, ਕੀ ਸੈਨਾ ਦੀ ਕਾਰਵਾਈ ਬੇਹੁਰਮਤੀ ਸੀ ਜਾਂ ਸ਼ੁਧੀ ਤੇ ਸਫਾਈ ਕਰਨ ਦਾ ਕਾਰਜ ? ਜਿਥੋਂ ਤਕ ਮੇਰੀ ਰਾਏ ਤੇ ਸਮਝ ਦਾ ਸਵਾਲ ਹੈ, ਜਵਾਬ ਬਲੌਰ ਵਾਂਗ ਸਾਫ ਹਨ।
ਹਰਿਮੰਦਰ ਵਿਚ ਸਾਡੀ ਕਾਰਵਾਈ ਤੋਂ ਛੇਤੀ ਹੀ ਮਗਰੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪਤਰਕਾਰਾਂ ਨੂੰ ਸੂਚਨਾ ਦੇਂਦੇ ਸਮੇਂ, ਇਕ ਬਦੇਸ਼ੀ ਪਤਰ ਪ੍ਰੇਰਕ ਨੇ ਮੈਨੂੰ ਇਕ ਸਵਾਲ ਪੁਛਿਆ ਸੀ । ਉਸ ਆਖਿਆ ਸੀ, “ਜਨਰਲ, ਤੁਸੀਂ ਹਰਿਮੰਦਰ ਅੰਦਰ ਫੌਜੀ ਕਾਰਵਾਈ ਕਰਨ ਲਈ ਸਹਿਮਤ ਹੀ ਕਿਸ ਤਰ੍ਹਾਂ ਹੋ ਗਏ? ਉਹਦੇ ਕੋਲ ਕਹਿਣ ਵਾਸਤੇ ਕੋਈ ਗੱਲ ਨਹੀਂ ਸੀ ਜਦੋਂ ਮੈਂ ਜਵਾਬ ਵਿਚ ਆਖਿਆ, ਜੇਸੇਂਟ ਪਾਲ ਗਿਰਜੇ ਦੀ ਬੇਹੁਰਮਤੀ ਹੋਵੇ ਅਤੇ ਇਸ ਨੂੰ ਅਸਲਾਖਾਨਾ ਬਣਾ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ? ਜੇ ਖਾੜਕੂ ਇਸ ਨੂੰ ਇਕ ਫੌਜੀ ਗੜ੍ਹੀ ਬਣਾ ਦੇਣ ਜਿਥੋਂ ਵੱਖਵਾਦੀ ਸ਼ਕਤੀਆਂ ਤੁਹਾਡੇ ਦੋਸ ਦੇ ਟੋਟੇ ਕਰ ਦੇਣ ਲਈ ਕੰਮ ਕਰ ਰਹੀਆਂ ਹੋਣ ? ਅਜਿਹੇ ਮੌਕਿਆਂ ਉਤੇ ਜੇ ਸਪਸ਼ਟ ਸੋਚਣੀ ਨੇ ਹਾਵੀ ਰਹਿਣਾ ਹੈ ਤਾਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰਖਣ ਦੀ ਲੋੜ ਹੈ।
ਪਵਿਤਰ ਸਥਾਨਾਂ ਦੀ ਅਪਵਿਤਰ ਵਰਤੋਂ ਦੇ ਵਿਸ਼ੇ ਬਾਰੇ ਇਤਿਹਾਸ ਵਿਚ ਦੋ ਬਹੁਤ ਉਘੀਆਂ ਮਿਸਾਲਾਂ ਮਿਲਦੀਆਂ ਹਨ ਕਿਉਂਕਿ ਇਹਨਾਂ ਦੋਹਾਂ ਵਿਚ ਹੀ ਧਰਮ-ਸਥਾਨਾਂ ਦੀ ਸਫਾਈ ਕਰਨ ਵਾਸਤੇ ਫੌਜੀ ਕਾਰਵਾਈ ਕਰਨੀ ਪਈ ਸੀ।
ਇਹ ਹਨ :
(ੳ) ਮੱਕੇ ਦੀ ਸ਼ਾਹੀ ਮਸਜਿਦ
ਸਤੰਬਰ 1978 ਦੇ ਮੌਕੇ ਦੇ ਫਸਾਦਾਂ ਪਿਛੋਂ ਸਉਦੀ ਅਰਬ ਦੀ ਸਰਕਾਰ ਦੇ ਖਿਲਾਫ ਪਹਿਲੀ ਗੰਭੀਰ ਘਟਨਾ 20 ਨਵੰਬਰ ਨੂੰ ਸਰਘੀ ਵੇਲੇ, ਇਸਲਾਮੀ ਕਲੰਡਰ ਦੇ ਸਾਲ 1400 ਦੇ ਆਰੰਭ ਨਾਲ ਹੋਈ ਜਦੋਂਲਗਪਗ 300 ਮੁਸਲਮਾਨ ਮੂਲਵਾਦੀਆਂਨੇ ਮੱਕੇ ਦੀ ਸ਼ਾਹੀ ਮਸਜਿਦ ਨੂੰ ਕਬਜ਼ੇ ਵਿਚ ਲੈ ਲਿਆ। ਇਹ ਘਟਨਾ ਇਸਲਾਮੀ ਜਗਤ ਵਿਚ ਧਾਰਮਿਕ ਜਨੂੰਨ ਵੇਲੇ ਅਤੇ ਤਹਿਰਾਨ ਵਿਚ ਅਮਰੀਕੀ ਦੂਤਾਵਾਸ ਵਿਚ ਅਮਰੀਕੀ ਯਰਗਮਾਲ ਉਤੇ ਕਬਜ਼ੇ ਤੋਂ ਥੋੜਾ ਹੀ ਚਿਰ ਮਗਰੋਂ ਹੋਈ ਹੋਣ ਕਾਰਨ ਇਸਲਾਮ ਦੇ ਸਭ ਤੋਂ ਵਧ ਪਵਿਤਰ ਸਥਾਨ ਉਤੇ ਕਬਜ਼ੇ ਨਾਲ ਅਫਵਾਹਾਂ ਫੈਲ ਗਈਆਂ ਕਿ ਇਸ ਵਿਚ ਇਰਾਨੀ ਸ਼ੀਆ ਖਾੜਕੂਆਂ ਦਾ ਹੱਥ ਸੀ। ਪਰੰਤੂ, ਮਗਰੋਂ ਸਾਊਦੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਵਿਰੋਧੀ ਮੁਖ ਕਰਕੇ ਸਊਦੀ ਸਨ, ਭਾਵੇਂ ਕੁਝ ਗੈਰ-ਸਊਦੀ ਮੁਸਲਮਾਨਾਂ ਨੇ ਵੀ ਧਾਵੇ ਵਿਚ ਹਿੱਸਾ ਲਿਆ ਸੀ।
ਦੇਸ਼ ਦੇ ਧਾਰਮਿਕ ਆਗੂਆਂ, ਉਲਮਾਵਾਂ ਤੋਂ ਇਹ ਹੁਕਮੀ ਨਿਰਣਾ ਪ੍ਰਾਪਤ ਕਰਨ ਮਗਰੋਂ ਕਿ ਕਬਜ਼ਾ ਇਕ ਨੀਚ ਕਾਰਵਾਈ ਅਤੇ ਰੱਬ ਦੇ ਘਰ ਵਿਚ ਨਾਸਤਿਕਤਾ ਦਾ ਕਰਮ ਹੈ ਸਊਦੀ ਸੈਨਾਵਾਂ ਨੁਪਮਾਕ ਕਰਕੇ ਮਸਜਿਦ ਦੇ ਦਰਵਾਜੇ ਖੋਹਲੇ ਅਤੇ ਵਿਰੋਧੀਆਂ ਉਹ ਚੜ੍ਹਾਈ ਕਰ ਦਿੱਤੀ, ਪਰ ਮਸਜਿਦ ਨੂੰ ਮੁੜ-ਹਾਸਲ ਕਰਨ, ਯਰਗਮਾਲ ਬਣਾ ਕੇ ਰੱਖੇ ਗਏ ਸ਼ਰਧਾਲੂਆਂ ਨੂੰ ਲਭਣ, ਅਤੇ ਮਸਜਿਦ ਹੇਠਲੇ ਕਬਰਸਤਾਨ ਵਿਚੋਂ ਹਮਲਾ ਕਰਨ ਵਾਲਿਆਂ ਨੂੰ ਕਢਣ ਲਈ, ਜਿਥੇ ਬਹੁਤ ਸਾਰਿਆਂ ਨੇ ਪਨਾਹ ਲਈ ਹੋਈ ਸੀ, ਨੈਸ਼ਨਲ ਗਾਰਦ ਅਤੇ ਸੈਨਾ ਨੂੰ ਇਕ ਹਫਤੇ ਤੋਂ ਵਧ ਸਮਾਂ ਲੱਗ ਗਿਆ ਸੀ । ਖ਼ਬਰ ਸੀ ਕਿ ਲੜਾਈ ਵਿਚ 156 ਲੋਕ ਮਾਰੇ ਗਏ ਸਨ। ਸਊਦੀ ਵਿਰੋਧੀ ਬਦੋਆਂ ਉਤਾਇਬਾਹ ਕਬੀਲੇ ਦੇ ਲੋਕ ਦੱਸੇ ਜਾਂਦੇ ਸਨ ਜਿਨ੍ਹਾਂ ਨੇ ਆਪਣੇ ਇਕ ਬੰਦੇ ਨੂੰ ਨਵੀਂ ਮੁਸਲਿਮ ਸ਼ਤਾਬਦੀ ਦੇ ਮੌਕੇ ਵਾਹਦੀ (ਮਸੀਆਹ) ਐਲਾਨ ਕਰ ਦਿੱਤਾ ਸੀ।
(ਅ) ਇਟਲੀ ਵਿੱਚ ਮਾਂਟ ਕਾਸੀਨੋ ਮੱਠ
“ਦੂਜੇ ਸੰਸਾਰ ਯੁਧ ਸਮੇਂ ਕਾਸੀਨੋ ਦੀ ਲੜਾਈ ਵਿੱਚ ਫਰਵਰੀ 1944 ਨੂੰ, ਅਠਵੀਂ ਸੈਨਾ ਦੇ ਚੌਥੀ ਭਾਰਤੀ ਡੀਵੀਜ਼ਨ ਨੂੰ ਮਾਂਟ ਕਾਸੀਨੋ ਦੇ ਮੱਠ ਉਤੇ ਕਬਜ਼ਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਮੱਠ ਨੂੰ ਫੌਜੀ ਗੜ੍ਹੀ ਦਾ ਰੂਪ ਦੇ ਦਿੱਤਾ ਗਿਆ ਸੀ । ਇਸ ਦੀਆਂ ਕੰਧਾਂ 15 ਫੁਟ ਉੱਚੀਆਂ ਸਨ ਅਤੇ ਕੰਧਾਂ ਦੇ ਨਾਲ ਭਿਕਸ਼ੂਆਂ ਦੀਆਂ ਕੁਟੀਆਂ ਬਣੀਆਂ ਹੋਈਆਂ ਸਨ । ਕੰਧਾਂ ਨੂੰ ਮੁਨਾਸਿਬ ਤਰੀਕੇ ਨਾਲ ਪਾੜ ਕੇ ਮਘੋਰੇ ਬਣਾਏ ਗਏ ਸਨ ।ਮਾਂਟ ਕਾਸੀਨੋ ਇਕ ਆਧੁਨਿਕ ਕਿਲਾ ਸੀ ਅਤੇ ਇਸ ਨੂੰ ਅਜਿੱਤ ਬਣਾਉਣ ਲਈ ਪੱਕੇ ਮੋਰਚਿਆਂ ਤਹਿਖਾਨਿਆਂ ਤੇ ਤੋਪਾਂ ਰੱਖਣ ਲਈ ਬਣੇ ਥੜਿਆਂ ਨਾਲ ਮੋਰਚੇਬੰਦੀ ਕੀਤੀ ਗਈ ਸੀ ।
ਜਿਸ ਪਹਾੜੀ ਉਤੇ ਇਹ ਮੱਠ ਬਣਿਆ ਹੋਇਆ ਸੀ ਉਹ ਲੜਾਈ ਦੇ ਮੈਦਾਨ ਵਿਚ ਸਭ ਤੋਂ ਉੱਚੀ ਥਾਂ ਸੀ ਜਿਥੋਂ ਕਾਸੀਨੋ ਦਰਿਆ ਉਤੇ ਚੁਫੇਰੇ ਨਜ਼ਰ ਪੈਂਦੀ ਸੀ। ਜਰਮਨਾਂ ਨੇ ਲਾਂਘੇ ਦੀ ਥਾਂ ਉਤੇ ਛਾਏ ਰਹਿਣ-ਲਈ ਮੱਠ ਦੀ ਵਰਤੋਂ ਕੀਤੀ ਅਤੇ ਉਹਨਾਂ ਵਲੋਂ ਕਿਸੇ ਵੀ ਅਣਗਹਿਲੀ ਦਾ ਮਤਲਬ ਕੁਝ ਹੱਦ ਤੱਕ ਇਤਹਾਦੀਆਂ ਵਾਸਤੇ ਰੋਮ ਦਾ ਰਾਹ ਖੁਲ੍ਹ ਜਾਣ ਦੇ ਜੋਖ਼ਮ ਵਿਚ ਪੈਣਾ ਸੀ। ਇਕ ਵਾਰ ਜਰਮਨਾਂ ਨੇ ਮਾਂਟ ਕਾਸੀਨ ਉਤੇ ਮੱਠ ਨੂੰ ਆਪਣੀ ਬਚਾਓ ਪ੍ਰਣਾਲੀ ਵਿਚ ਸ਼ਾਮਲ ਕਰਨ ਦਾ ਫੈਸਲਾ ਕਰ ਲਿਆ ਕਿ ਇਸ ਦੀ ਚੋਟੀ ਉਤੇ ਖੜੀ ਇਮਾਰਤ ਲਾਜ਼ਮੀ ਹੀ ਇਕ ਉਚਿਤ ਨਿਸ਼ਾਨਾ ਬਣ ਗਈ । ਇਸ ਸਵਾਲ ਉਤੇ ਕਈ ਵਾਰੀ ਬਹਿਸ ਹੋਈ ਕਿ ਮੱਠ ਉਤੇ ਬੰਬਾਰੀ ਵਾਜਿਬ ਸੀ ਜਾਂ ਨਹੀਂ ।ਕਿਉਂਕਿ ਮੱਠ ਦੇ ਅੰਦਰ ਅਤੇ ਇਸ ਦੇ ਬਿਲਕੁਲ ਆਸ ਪਾਸ ਸੈਨਿਕ ਸਰਗਰਮੀ ਚਲ ਰਹੀ ਸੀ. ਇਸ ਲਈ ਇਹਦੀ ਸੁਰੱਖਿਆ ਦਾ ਦੁਆਵਾ ਬੇਤੁਕੀ ਗੱਲ ਸੀ। ਚੋਖੇ ਵਿਚਾਰ-ਵਟਾਂਦਰੇ ਤੇ ਬਹਿਸ ਤੋਂ ਮਗਰੋਂ ਅਤੇ ਨਿਸ਼ਾਨੇ ਦੀ ਤਾਕਤ ਘਟਾਉਣ ਲਈ ਇਕ ਸ਼ਕਤੀਸ਼ਾਲੀ ਯੋਜਨਾ ਬਣਾ ਕੇ, ਇਹ ਫੈਸਲਾ ਲਿਆ ਗਿਆ ਕਿ ਹਮਲੇ ਦੀ ਮੁਢਲੀ ਤਿਆਰੀ ਵਜੋਂ ਮੱਠ ‘ਤੇ ਬੰਬਾਰੀ ਕੀਤੀ ਜਾਏ।
ਰਾਤ ਦਿਨ ਲਗਾਤਾਰ ਹਵਾਈ ਤੇ ਤੋਪਖਾਨੇ ਦੀ ਨਿਰੰਤਰ ਮਾਰਨੇ ਰਖਿਅਕ ਸੈਨਾ ਦੇ ਹੋਸ਼ ਹਵਾਸ ਉਡਾ ਕੇ ਰਖ ਦਿਤੇ। ਇਤਿਹਾਦੀ ਫੌਜਾਂ ਜਰਮਨਾਂ ਦੇ ਇਸ ਦਾਅਵੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੀਆਂ ਸਨ ਕਿ ਮੱਠ ਨੂੰ ਲੜਾਈ ਵਿਚੋਂ ਬਾਹਰ ਰਖਿਆ ਗਿਆ ਹੈ ਕਿਉਂਕਿ ਆਪਣੇ ਵਲੋਂ ਉਹਨਾਂ ਨੂੰ ਪੱਕਾ ਯਕੀਨ ਸੀ ਕਿ ਜਰਮਨ ਇਸ ਨੂੰ ਰੋਮ ਨੂੰ ਜਾਂਦੀ ਸੜਕ ਉਤੇ ਇਸ ਦੀ ਪ੍ਰਬਲਕਾਰੀ ਸਥਿਤੀ ਸਦਕਾ ਆਪਣੀ ਬਚਾਓ ਪ੍ਰਣਾਲੀ ਵਿਚ ਸ਼ਾਮਲ ਕਰਨਗੇ।
14 ਫਰਵਰੀ 1944 ਨੂੰ ਭਾਰੀ ਤੇ ਦਰਮਿਆਨੇ ਬੰਬਰ ਜਹਾਜ਼ਾਂ ਨਾਲ ਗੋਲਾਬਾਰੀ ਕੀਤੀ ਗਈ ਜਿਸ ਦਾ ਨਿਸ਼ਾਨਾ ਮੱਠ ਦੀਆਂ ਕੰਧਾਂ ਵਿਚ ਪਾੜ ਪਾਉਣਾ ਸੀ । ਕੁਲ 142 ਭਾਰੀ ਅਤੇ 87 ਦਰਮਿਆਨੇ ਬੰਬਰਾਂਨੇ, 380 ਟਨ ਬੰਬ ਅਤੇ 60 ਟਨ ਵਿਸਫੋਟਕ ਪਦਾਰਥ ਸੁੱਟੇ । ਮੱਠ ਨੂੰ ਪਹੁੰਚੇ ਭਾਰੀ ਨੁਕਸਾਨ ਤੋਂ ਇਲਾਵਾ, ਜਰਮਨ ਤੇ ਭਿਕਸ਼ੁ ਦੋਹਾਂ ਦੇ ਹੀ ਬਹੁਤ ਸਾਰੇ ਬੰਦੇ ਮਰੇ ਤੇ ਫਟੜ ਹੋਏ।
ਬੇਸ਼ਕ ਇਹ ਕਿਹਾ ਜਾ ਸਕਦਾ ਹੈ ਕਿ ਅਜਿਹੀਆਂ ਗੱਲਾਂ ਦੀ ਦੁਸ਼ਮਣ ਦੇ ਖਿਲਾਫ ਕਾਨੂੰਨੀ ਆਗਿਆ ਹੈ, ਉਪਰੋਕਤ ਘਟਨਾਵਾਂ ਇਸ ਹਕੀਕਤ ਦੀ ਸਪਸ਼ਟ ਮਿਸਾਲ ਹਨ ਕਿ ਆਪਣੀਆਂ ਸਰਕਾਰੀ ਫੌਜਾਂ ਦੇ ਹਥਿਆਰਬੰਦ ਦਖਲ ਤੋਂ ਕੁਝ ਵੀ, ਰੱਬ ਦਾ ਘਰ ਵੀ, ਅਸੀਮ ਰੂਪ ਵਿਚ ਮਹਿਫੂਜ਼ ਨਹੀਂ।
ਘਟ ਤੋਂ ਘਟ ਬਲ ਪ੍ਰਯੋਗ
ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਸੈਨਾ ਨਗਰ ਪ੍ਰਸ਼ਾਸਨ ਦੀ ਸਹਾਇਤਾ ਲਈ ਸੱਦੀ ਜਾਂਦੀ ਹੈ ਤਾਂ “ਘਟ ਤੋਂ ਘਟ ਬਲ ਪ੍ਰਯੋਗ ਦੇ ਅਸੂਲ ਉਤੇ ਓਪਰੇਸ਼ਨ ਬਲੂ ਸਟਾਰ ਦੇ ਮਾਮਲੇ ਵਿੱਚ ਅਮਲ ਨਹੀਂ ਕੀਤਾ ਗਿਆ ਅਤੇ ਅਸ ਅਸਲ ਵਿਚ, ਖਾੜਕੂਆਂ ਦੇ ਖਿਲਾਫ ਟੈਂਕਾ ਤੇ ਤੋਪਾਂ ਦੀ ਵਰਤੋਂ ਕਰਕੇ ਇਸ ਵਿਧਾਨਿਕ ਲੋੜ ਦਾ ਉਲੰਘਣ ਕੀਤਾ।
ਮੈਂ ਮੰਨਦਾ ਹਾਂ ਕਿ ਇਹ ਕਾਰਵਾਈ ਕਿਸੇ ਦੁਸ਼ਮਣ-ਰਾਸ਼ਟਰ ਦੇ ਨਹੀਂ ਸਗੋਂ ਆਪਣੇ ਹੀ ਲੋਕਾਂ ਦੇ ਖਿਲਾਫ ਸੀ । ਤਦ ਵੀ, ਜਿਵੇਂ ਕਿ ਅਕਸਰ ਹੁੰਦਾ ਹੈ, ਫੌਜ ਨੂੰ ਅਮਨ ਕਾਨੂੰਨ ਦੀਆਂ ਸਾਧਾਰਨ ਸਮਸਿਆਵਾਂ ਨਜਿਠਣ ਲਈ ਨਹੀਂ ਸੀ। ਬੁਲਾਇਆ ਗਿਆ ਜਿਵੇਂ ਆਪ ਮੁਹਾਰੇ ਹਜੂਮ ਉਤੇ ਕੰਟਰੋਲ ਕਰਨਾ, ਫਿਰਕੂ ਫਸਾਦਾਂ ਜਾਂ ਹਿੰਸਕ ਮੁਜ਼ਾਹਰਿਆਂ ‘ਤੇ ਕਾਬੂ ਪਾਉਣਾ ਜਿਨ੍ਹਾਂ `ਤੋਂ ਜੇ ਸ਼ੁਰੂ ਵਿਚ ਹੀ ਕਾਬੂ ਨਾ ਕੀਤਾ ਜਾਏ ਤਾਂ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ। ਇਸ ਮਾਮਲੇ ਵਿਚ, ਸਥਿਤੀ ਵਧੇਰੇ ਗੰਭੀਰ ਸੀ। ਅਸੀਂ ਚੰਗੀ ਤਰ੍ਹਾਂ ਹਥਿਆਰਬੰਦ, ਬੇਹੱਦ ਪ੍ਰਯੋਜਨ-ਪ੍ਰੇਰਤ ਖਾੜਕੂਆਂ ਦੇ ਗਰੋਹ ਦੇ ਖਿਲਾਫ ਕਾਰਵਾਈ ਕਰਨੀ ਸੀ ਜਿਹੜਾ ਅਤਿ ਉਤਮ ਢੰਗ ਨਾਲ ਮੋਰਚੇਬੰਦ ਗੜ੍ਹ ਵਿਚ ਪੈਰ ਜਮਾਈ ਬੈਠਾ ਸੀ । ਪਿਛਲੇ ਕੁਝ ਮਹੀਨਿਆਂ ਵਿੱਚ, ਇਹਨਾਂ ਖਾੜਕੂਆਂ ਨੇ ਪਵਿਤਰ ਧਰਮ-ਸਥਾਨ ਵਿਚੋਂ ਉਹਨਾਂ ਨੂੰ ਬਾਹਰ ਕੱਢਣ ਲਈ ਸਰਕਾਰੀ ਬਲਾਂ ਦੇ ਕਿਸੇ ਵੀ ਜਤਨ ਨੂੰ ਨਾਕਾਮ ਕਰਨ ਲਈ ਬੜੀਆਂ ਲੰਮੀਆਂ ਚੌੜੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਇਸ ਧਰਮ-ਸਥਾਨ ਨੂੰ ਉਹਨਾਂ ਨੇ ਆਪਣੀ ਪਨਾਹਗਾਹ ਅਤੇ ਮੁਖ ਅੱਡਾ ਬਣਾਇਆ ਹੋਇਆ ਸੀ ਜਿਥੋਂ ਰੋਜ਼ਬੇਧੜਕ ਹੋ ਕੇ ਕਾਤਲਾਨਾ ਜੁਰਮ ਅਤੇ ਦੇਸ਼- ਧਰੋਹੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ।
ਜਿਵੇਂ ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਜਵਾਨਾਂ ਨੂੰ ਇਹ ਬੇਹੱਦ ਮੁਸ਼ਕਲ ਤੇ ਨਾਜ਼ੁਕ ਕਾਰਜ ਸੌਂਪਿਆ ਗਿਆ ਉਹ ਸਖ਼ਤ ਜ਼ਾਬਤੇ ਦੀ ਜਕੜ ਵਿਚ ਸਨ ਕਿਉਂਕਿ ਉਹਨਾਂ ਨੂੰ ਸਪਸ਼ਟ ਹੁਕਮ ਦਿੱਤੇ ਗਏ ਸਨ ਕਿ ਹਰਿਮੰਦਰ ਸਾਹਿਬ ਤੋਂ ਗੋਲਾਬਾਰੀ ਦੀ ਅਤਿਅੰਤ ਭੜਕਾਹਟ ਦੇ ਬਾਵਜੂਦ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਦਿਸ਼ਾ ਵੱਲ ਕੋਈ ਵੀ ਗੋਲੀ ਨਹੀਂ ਚਲਾਉਣੀ। ਜਦੋਂ ਬੰਦਾ ਆਪਣੇ ਸਾਥੀਆਂ ਨੂੰ ਮੌਤ ਦੇ ਘਾਟ ਉਤਾਰੇ ਜਾਂਦੇ ਦੇਖਦਾ ਹੈ ਅਤੇ ਜਵਾਬੀ ਕਾਰਵਾਈ ਨਹੀਂ ਕਰ ਸਕਦਾ ਓਦੋਂ ਆਪਣੇ ਗੁੱਸੇ ਨੂੰ ਕਾਬੂ ਵਿਚ ਰਖਣ ਲਈ ਉਚਤਮ ਦਰਜੇ ਦੀ ਇਖਲਾਕੀ ਦਲੇਰੀ ਦੀ ਲੋੜ ਹੁੰਦੀ ਹੈ। ਜਿਵੇਂ ਮੈਂ ਇਕ ਮੁਢਲੇ ਕਾਂਡ ਵਿਚ ਇਕ ਤੋਂ ਵਧੇਰੇ ਵਾਰ ਦਸ ਚੁੱਕਾ ਹਾਂ ਕਿ ਸਾਡੇ ਮਨਾਂ ਵਿਚ ਇਸ ਬਾਰੇ ਕਿਸੇ ਕਿਸਮ ਦਾ ਕੋਈ ਸੰਦੇਹ ਨਹੀਂ ਸੀ ਕਿ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦੇਣਾ ਅਤੇ ਅਕਾਲ ਤਖ਼ਤ ਦੇ ਮਾਮਲੇ ਵਿੱਚ ਵੀ, ਜਿਥੋਂ ਤੱਕ ਸੰਭਵ ਸੀ ਇਸ ਨੁਕਸਾਨ ਤੋਂ ਬਚਣ ਦਾ ਜਤਨ ਕਰਨਾ ਸੀ। ਇਹ ਕਾਰਨ ਹੈ ਕਿ ਸਾਡੀ ਯੋਜਨਾ ਵਿੱਚ ਨਿਰਧਾਰਤ ਕੀਤਾ ਗਿਆ ਸੀ ਕਿ ਜੇ ਸੰਭਵ ਹੋਵੇ ਤਾਂ ਖਾੜਕੂਆਂ ਨੂੰ ਸੀ. ਐਸ. ਗੈਸ ਦੇ ਗੋਲਿਆਂ ਨਾਲ ਹੀ ਬਾਹਰ ਕਢਣ ਦਾ ਜਤਨ ਕੀਤਾ ਜਾਵੇ।ਟੈਂਕਾ ਤੇ ਤੋਪਾਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਚਰਚਾ ਚੋ ਚੁੱਕੀ ਹੈ ਅਤੇ ਇਹਨਾਂ ਨੂੰ ਆਖਰੀ ਸਹਾਰੇ ਵਜੋਂ ਮੈਦਾਨ ਵਿਚ ਲਿਆਉਣ ਬਾਰੇ ਨੁਕਤਾਚੀਨਾਂ ਨੇ ਵਧਾ ਚੜ੍ਹਾ ਕੇ ਗੱਲਾਂ ਕਰਦਿਆਂ ਸਭ ਹੱਦਾਂ ਬੰਨੇ ਪਾਰ ਕਰ ਛੱਡੇ ਹਨ।
ਸਾਡੇ ਜਵਾਨਾਂ ਉਤੇ ਲਾਈਆਂ ਗਈਆਂ ਪਾਬੰਦੀਆਂ ਨੇ ਹਰਿਮੰਦਰ ਸਮੂਹ ਅੰਦਰ ਗਹਿ-ਗੱਚ ਲੜਾਈ ਦੌਰਾਨ ਉਹਨਾਂ ਤੋਂ ਉਚ ਦਰਜੇ ਦੇ ਜ਼ਾਬਤੇ, ਮਾਤਹਿਤੀ ਅਗਵਾਈ ਅਤੇ ਪ੍ਰਯੋਜਨ-ਪ੍ਰੇਰਨਾ ਦੀ ਮੰਗ ਕੀਤੀ। ਮੈਨੂੰ ਇਸ ਮਹਾਨ ਸੈਨਾ ਦਾ ਅੰਗ ਹੋਣ ਦਾ ਮਾਣ ਹੈ ਜਿਸ ਨੇ ਅਸਲ ਅਰਥਾਂ ਵਿੱਚ ਘਟ ਤੋਂ ਘਟ ਬਲ ਪ੍ਰਯੋਗ” ਦੇ ਨੇਮ ਦਾ ਪਾਲਣ ਕੀਤਾ। ਅਜਿਹਾ ਕਰਨ ਵਾਸਤੇ ਸਾਨੂੰ ਬੜਾ ਭਾਰੀ ਮੂਲ ਤਾਰਨਾ ਪਿਆ, ਇਸ ਦਾ ਅੰਦਾਜ਼ਾ ਸਾਡੇ ਜਵਾਨਾਂ ਦੇ ਨੁਕਸਾਨ ਤੋਂ ਲਗ ਸਕਦਾ ਹੈ-83 ਮਰੇ ਅਤੇ 248 ਜ਼ਖ਼ਮੀ ਹੋਏ-ਅਤੇ ਬਹੁਤਾ ਨੁਕਸਾਨ ਲੜਾਈ ਦੀ ਪਹਿਲੀ ਰਾਤ ਹੀ ਹੋਇਆ।
ਜਿਹੜੀ ਗੱਲ ਹੋਰ ਵੀ ਕਪਾਟ ਖੋਹਲਣ ਵਾਲੀ ਹੈ,ਉਹ ਹੈ ਸਾਡੇ ਅਫਸਰਾਂ ਤੇ ਜੂਨੀਅਰ ਕਮਿਸ਼ੰਡ ਅਫਸਰਾਂ ਦੇ ਹੋਏ ਨੁਕਸਾਨ ਦਾ ਬਹੁਤ ਜ਼ਿਆਦਾ ਤਨਾਸਬ।
ਕਿਸੇ ਵੀ ਦੇਸ ਵਿਚ ਹੋਈ ਲੜਾਈ ਜਾਂ ਅਮਨ ਦੀ ਹਾਲਤ ਵਿਚ ਕੋਈ ਐਸੀ ਕਾਰਵਾਈ ਮੇਰੇ ਚੇਤੇ ਵਿਚ ਨਹੀਂ ਜਿਥੇ ਅਫਸਰਾਂ, ਜੂਨੀਅਰ ਕਮਿਸ਼ੰਡ ਅਫਸਰਾਂ (ਜਾਂ ਇਸ ਦੇ ਬਰਾਬਰ ਰੈਂਕ ਦੇ ਹੋਏ ਨੁਕਸਾਨ ਦੀ ਗਿਣਤੀ ਅਨੁਪਾਤ ਅਨੁਸਾਰ ਏਨੀ ਜ਼ਿਆਦਾ ਹੋਵੇ। ਇਸ ਤੋਂ ਸਿਰਫ ਇਹੋ ਸਾਬਤ ਹੁੰਦਾ ਹੈ ਕਿ ਜ਼ਿੰਮੇਵਾਰ ਆਗੂ ਇਸ ਗੱਲ ਦੀ ਜ਼ਾਮਨੀ ਕਰਨ ਲਈ ਹਮੇਸ਼ਾ ਪਹਿਲੀ ਸਫ ਵਿਚ ਸਨ ਕਿ ਇਹ ਕਾਰਜ ਇਸ ਤਰ੍ਹਾਂ ਨੇਪਰੇ ਚਾੜਿਆ ਜਾਏ ਜਿਸ ਨਾਲ ਜਾਨੀ ਨੁਕਸਾਨ ਵੀ ਘਟ ਤੋਂ ਘਟ ਹੋਵੇ ਅਤੇ ਨਿਰਸੰਦੇਹ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਵਫਾਦਾਰ ਰਹਿੰਦਿਆਂ ਪਵਿਤਰ ਸਮੂਹ ਦੀਆਂ ਇਮਾਰਤਾਂ ਨੂੰ ਹੋਣ ਵਾਲਾ ਲਾਜ਼ਮੀ ਨੁਕਸਾਨ ਵੀ ਨਿਮਨਤਮ ਸੀਮਾ ਤੱਕ ਰਹੇ।
ਸਿੱਖ ਲਾਇਬ੍ਰੇਰੀ ਦੀ ਕਥਿਤ ਬੇਤੁਕੀ ਤਬਾਹੀ
ਸਾਡੇ ਜਵਾਨਾਂ ਉੱਤੇ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਉਹਨਾਂਦਖਣੀ ਘੰਟਾਘਰ ਦੀ ਡਿਉੜੀ ਦੀ ਵੱਖੀ ਨਾਲ ਲਗਦੀ, ਪਰਕਰਮਾ ਦੀ ਦੱਖਣੀ ਬਾਹੀ ਦੀ ਪਹਿਲੀ ਮੰਜ਼ਲ ਉਤੇ ਸਥਿਤ ਸਿੱਖ ਲਾਇਬ੍ਰੇਰੀ ਦੀ ਬੇਤੁਕੀ ਤੇ ਜਾਣ-ਬੂਤ ਕੇ ਤਬਾਹੀ ਕੀਤੀ। ਲਾਇਬ੍ਰੇਰੀ ਦੇ ਜਾਣ-ਬੁਝ ਕੇ ਫੂਕੇ ਜਾਣ ਦੇ ਫਲਸਰੂਪ ਬਹੁਤ ਸਾਰੀਆਂ ਵੱਡਮੁਲੀਆਂ ਪੁਸਤਕਾਂ ਅਤੇ ਹੱਥ ਲਿਖਤਾਂ, ਜਿੰਨ੍ਹਾਂ ਵਿਚ ਕਈ ਗੁਰੂਆਂ ਦੇ ਹਸਤਾਖਰਾਂ ਵਾਲੇ ਹੁਕਮਨਾਮਿਆਂ ਦੀਆਂ ਹੱਥ ਲਿਖਤ ਨਕਲਾਂ ਸ਼ਾਮਲ ਸਨ. ਸੜ ਕੇ ਸੁਆਹ ਹੋ ਗਈਆਂ ਦਸੀਆਂ ਜਾਂਦੀਆਂ ਹਨ।
ਇਹ 6 ਜੂਨ ਨੂੰ ਲੈਂਡੇ ਵੇਲੇ ਦੀ ਗੱਲ ਹੈ, ਜਦੋਂ ਸਭ ਪਾਸਿਆਂ ਤੋਂ ਖਾੜਕੂਆਂ ਦੇ ਸਵੈਚਾਲਕ ਹਥਿਆਰਾਂ ਨਾਲ ਵਰ੍ਹਦੀਆਂ ਗੋਲੀਆਂ ਦੇ ਝੱਖੜ ਵਿਚ ਟਿਕਾਓ ਆ ਗਿਆ ਸੀ, ਕਿ ਜਵਾਨਾਂ ਦੀ ਇਕ ਟੋਲੀ, ਪੈਰ ਪੱਕੇ ਕਰਨ ਦੀ ਪ੍ਰਕਿਰਿਆ ਵਿਚ, ਹਰਿਮੰਦਰ ਦੀ ਦੱਖਣੀ ਬਾਹੀ ਪਰਕਰਮਾ ਦੇ ਬਰਾਂਡੇ ਵਿਚ ਮਿਲੀ ਰਾਹਤ ਦਾ ਲਾਭ ਉਠਾ ਰਹੀ ਸੀ । ਕੁਝ ਆਪਣੇ ਮੋਇਆਂ ਫੱਟੜਾਂ ਦਾ ਅੰਦਾਜ਼ਾ ਕਰ ਰਹੇ ਸਨ, ਅਤੇ ਕੁਝ ਆਪਣੀਆਂ ਪ੍ਰਬੰਧਕੀ ਲੋੜਾਂ ਵਲ ਧਿਆਨ ਦੇ ਰਹੇ ਸਨ, ਜਦੋਂ ਉਪਰੋਂ ਕੁਝ ਗਰਨੇਡ ਉਹਨਾਂ ਦੇ ਨੇੜੇ ਆ ਕੇ ਡਿੱਗੇ ਜਿਸ ਨਾਲ ਇਕਦਮ ਹਿਲਜੁਲ ਪੈਦਾ ਹੋ ਗਈ। ਐਨ ਉਸ ਵੇਲੇ ਜਦੋਂ ਜਵਾਨਾਂ ਨੇ ਆੜ ਲਈ ਅਤੇ ਉਪਰਲੀ ਮੰਜ਼ਲ ‘ਤੇ ਪ੍ਰਤੱਖ ਰੂਪ ਵਿਚ ਖਾੜਕੂਆਂ ਦੇ ਇਸ ਅਣਸਾਫ ਕੀਤੇ ਰਹਿ ਗਏ ਅੱਡੇ ਨੂੰ ਸਾਫ ਕਰਨ ਦੀ ਪ੍ਰਕਿਰਿਆ ਵਿਚ ਸਨ,ਉਪਰੋਂ ਉਹਨਾਂ ਉਤੇ ਗੋਲੀਆਂ ਵਰ੍ਹਾਈਆਂ ਗਈਆਂ। ਇਸ ਅੱਡੇ ਨੂੰ ਚੁੱਪ ਕਰਾਉਣ ਲਈ, ਜਵਾਨਾਂ ਨੇ ਉਸ ਸੇਧ ਵਿਚ ਕੁਝ ਗਰਨੇਡ ਸੁੱਟੇ ਜਿਧਰੋਂ ਗੋਲੀਆਂ ਆ ਰਹੀਆਂ ਸਨ। ਇਸ ਤੋਂ ਮਗਰੋਂ ਥੋੜੇ ਚਿਰ ਲਈ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਅਤੇ ਮਿੰਟਾਂ ਵਿਚ ਹੀ, ਉਪਰਲੀ ਮੰਜ਼ਲ ਵਿਚ ਅੱਗ ਦੀਆਂ ਲਾਟਾਂ ਵੇਖੀਆਂ ਗਈਆਂ। ਪਹਿਲੀ ਮੰਜ਼ਲ ਤੇ ਸਿੱਖ ਲਾਇਬ੍ਰੇਰੀ ਨੂੰ ਅੱਗ ਲੱਗ ਗਈ ਸੀ । ਦੁਪਾਸੀ ਗੋਲੀ ਤਕਰੀਬਨ ਤੀਹ ਮਿੰਟ ਚਲਦੀ ਰਹੀ ਜਿਸ ਦੌਰਾਨ ਖਾੜਕੂਆਂ ਨੇ ਦੇਸੀ ਗਰਨੇਡ ਸੁੱਟੇ ਜਿਨ੍ਹਾਂ ਦੇ ਪਲੀਤਿਆਂਨੂੰ ਉਹ ਡੱਬੀ ਦੀਆਂ ਤੀਲਾਂ ਨਾਲ ਅੱਗ ਲਾ ਰਹੇ ਸਨ । ਬਹੁਤ ਸੰਭਵ ਹੈ ਕਿ ਡੱਬੀ ਦੀਆਂ ਤੀਲ੍ਹਾਂ ਨਾਲ ਹੀ ਇਹ ਅੱਗ ਲੱਗੀ ਹੋਵੇ, ਭਾਵੇਂ ਇਹ ਹੇਠੋਂ ਸੁੱਟੇ ਗਏ ਗਰਨੇਡਾਂਦਾ ਨਤੀਜਾ ਵੀ ਹੋ ਸਕਦਾ ਹੈ। ਅੱਗ ਬੁਝਾਉਣ ਵਾਲੀਆਂ ਟੋਲੀਆਂ ਨੂੰ ਅੱਗ ਬੁਝਾਉਣ ਲਈ ਤੁਰਤ ਭੇਜਿਆ ਗਿਆ, ਪਰ ਖਾੜਕੂਆਂ ਦੀ ਅੰਧਾਧੁੰਦ ਤੇ ਲਗਾਤਾਰ ਗੋਲੀਬਾਰੀ ਕਾਰਨ ਉਹ ਕਾਫੀ ਨੇੜੇ ਨਾ ਜਾ ਸਕੀਆਂ। ਜਿਸ ਵੇਲੇ ਤੱਕ ਖਾੜਕੂਆਂ ਉਤੇ ਅੰਤਮ ਰੂਪ ਵਿਚ ਕਾਬੂ ਪਾਇਆ ਗਿਆ ਜਾਂ ਉਹ ਮਾਰੇ ਗਏ, ਲਾਇਬ੍ਰੇਰੀ ਲਾਂਬੂਆਂ ਦੀ ਲਪੇਟ ਵਿਚ ਆ ਚੁਕੀ ਸੀ ।
ਮੈਨੂੰ ਇਹ ਗੱਲ ਬੇਹੱਦ ਤਰਕਹੀਨ ਪ੍ਰਤੀਤ ਹੁੰਦੀ ਹੈ ਕਿ ਸਬੱਬੀ ਲੱਗੀ ਅੱਗ ਦਾ ਇਲਜ਼ਾਮ,ਜਿਹੜੀ ਖਾੜਕੂਆਂਦੀਆਂ ਕਾਰਵਾਈਆਂ ਦਾ ਨਤੀਜਾ ਸੀ, ਜਵਾਨਾਂ ਦੇ ਸਿਰ ਕਿਵੇਂ ਮੜ੍ਹਿਆ ਜਾ ਸਕਦਾ ਹੈ ਜਿਨ੍ਹਾਂ ਨੇ, ਅਸਲ ਵਿੱਚ, ਇਸ ਨੂੰ ਬੁਝਾਉਣ ਦੀ ਪੂਰੀ ਵਾਹ ਲਾਈ। ਹਰਿਮੰਦਰ ਸਾਹਿਬ ਨੂੰ ਬਚਾਉਣ ਲਈ ਏਨੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਇਹਨਾਂ ਜਵਾਨਾਂ ਸਾਹਮਣੇ ਕੀ ਕਾਰਨ ਸੀ ਕਿ ਉਹ ਬੇਹੁਦਗੀ ਨਾਲ ਲਾਇਬ੍ਰੇਰੀ ਨੂੰ ਬਰਬਾਦ ਕਰਦੇ ? ਜਿਹੜੀ ਚੀਜ਼ ਮੈਨੂੰ ਹੋਰ ਵੀ ਬੇਥਵੀ ਮਲੂਮ ਹੁੰਦੀ ਹੈ ਉਹ ਜ਼ਿੰਮੇਦਾਰ ਬੁਧੀਮਾਨਾਂ ਦੇ ਬਦਖੋਈ ਭਰੇ ਬਿਆਨ ਹਨ। ਇਕ ਮਿਸਾਲ ਲਓ : “ਜਿਹੜੀ ਸੈਨਾ ਕਿਸੇ ਕੌਮ ਨੂੰ ਤਬਾਹ ਕਰਨਾ ਚਾਹੁੰਦੀ ਹੈ, ਉਹ ਇਸ ਦੇ ਸਭਿਆਚਾਰ ਨੂੰ ਤਬਾਹ ਕਰਦੀ ਹੈ। ਇਹੀ ਕਾਰਨ ਹੈ ਕਿ ਭਾਰਤੀ ਸੈਨਾ ਨੇ ਲਾਇਬ੍ਰੇਰੀ ਸਾੜੀ ।” ਤਾਂ ਕੀ ਇਸ ਸ਼ਖਸ਼ ਦਾ ਸਚਮੁਚ ਇਹ ਵਿਸ਼ਵਾਸ ਹੈ ਕਿ ਭਾਰਤੀ ਸੈਨਾ ਕੌਮ ਨੂੰ ਬਚਾਉਣ ਦੀ ਨਹੀਂ ਸਗੋਂ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਸੀ? ਜੇ ਉਹ ਸਚਮੁਚ ਅਜਿਹੇ ਬੇਤੁਕੇ ਝੂਠ ਉਤੇ ਵਿਸ਼ਵਾਸ ਕਰ ਸਕਦਾ ਹੈ ਤਾਂ ਇਸ ਦਾ ਖੰਡਨ ਕਰਨ ਲਈ ਮੇਰੇ ਕੋਲ ਕੋਈ ਦਲੀਲ ਨਹੀਂ।
ਪਿੱਠਾਂ ਪਿੱਛੇ ਹੱਥ ਬੰਨ੍ਹ ਕੇ ਕੈਦੀਆਂ ਦਾ ਕਤਲ
ਬਦੇਸ਼ੀ ਰਸਾਲੇ ਦੇ ਇਕ ਭਾਰਤੀ ਪਤਰਪ੍ਰੇਰਕ,ਬ੍ਰਹਮਾ ਚੇਲਾਨੀ ਨੇ ਆਪਣੀ ਉਸ ਤੁਹਮਤਾਂ ਭਰੀ ਤੇ ਜ਼ਹਿਰੀਲੀ ਰਿਪੋਰਟ ਦਾ ਬੜਾ ਫਾਇਦਾ ਉਠਾਇਆ ਜਿਸ ਵਿਚ ਉਸ ਨੇ ਸੈਨਾ ਉਤੇ ਇਲਜ਼ਾਮ ਲਾਇਆ ਸੀ ਕਿ ਇਸ ਨੇ ਹਰਿਮੰਦਰ ਵਿੱਚ ਹਿਰਾਸਤ ਵਿਚ ਲਏ ਕੁਝ ਲੋਕਾਂ ਨੂੰ ਨਿਰਦਈਆਂ ਵਾਂਗ ਗੋਲੀ ਨਾਲ ਉਡਾ ਦੇਣ ਤੋਂ ਪਹਿਲਾਂ ਉਹਨਾਂ ਦੇ ਹੱਥ ਪਿਠਾਂ ਪਿੱਛੇ ਬੰਨ੍ਹ ਦਿੱਤੇ ਸਨ । ਉਹ ਇਸ ਗੱਲ ਦੇ ਨਿਗਰ ਸਬੂਤ ਦਾ ਦਾਅਵਾ ਕਰਦਿਆਂ ਇਹ ਤੱਥ ਪੇਸ਼ ਕਰਦਾ ਹੈ ਕਿ ਲਾਸਾਂ ਇਸ ਹਾਲਤ ਵਿਚ ਪੋਸਟ-ਮਾਰਟਮ ਲਈ ਭੇਜੀਆਂ ਗਈਆਂਸਨ । ਹੈਰਾਨੀ ਵਾਲੀ ਗੱਲ ਹੈ ਕਿ ਉਸ ਨੇ ਆਪਣੀ ਰਿਪੋਰਟ ਭੇਜਣ ਦੀ ਕਾਹਲੀ ਕਰਨ ਤੋਂ ਪਹਿਲਾਂ ਜ਼ਿੰਮੇਵਾਰ ਅਫਸਰ ਪਾਸੋਂ ਆਪਣੀ ਜਾਣਕਾਰੀ ਦੀ ਸਦਾਕਤ ਦੀ ਪੜਤਾਲ ਕਰ ਲੈਣਾ ਆਪਣਾ ਇਖਲਾਕੀ ਫਰਜ਼ ਨਾ ਸਮਝਿਆ ਜਾਂ ਉਹਦੇ ਵਾਸਤੇ ਸ਼ਾਇਦ ਵਧੇਰੇ ਅਹਿਮ ਗੱਲ ਇਹ ਸੀ ਕਿ ਇਕ ਸਨਸਨੀਖੇਜ਼ ਇੰਕਸ਼ਾਫ ਦਾ ਸਿਹਰਾ ਆਪਣੇ ਸਿਰ ਬੰਨ੍ਹ ਕੇ ਉਹ ਦੂਜਿਆਂ ਨੂੰ ਮਾਤ ਪਾ ਦੇਵੇ । ਇਕ ਜ਼ਿੰਮੇਵਾਰ ਪਤਰ-ਪ੍ਰੇਰਕ ਲਈ ਇਹ ਮੁਲਾਮਤ ਵਾਲੀ ਗੱਲ ਹੈ ਕਿ ਉਹ ਆਪਣੀ ਕਹਾਣੀ ਦੀ ਦੂਜੀ ਧਿਰ ਤੋਂ ਪੁਸ਼ਟੀ ਕੀਤੇ ਬਗੈਰ ਫੈਸਲਾ ਸੁਣਾ ਕੇ ਇਕ ਵਫਾਦਾਰ, ਬਾਜ਼ਾਬਤਾ ਸੈਨਾ ਨੂੰ ਬਦਨਾਮ ਕਰੇ।
ਜਦੋਂ ਪੰਜਾਬ ਵਿਚੋਂ ਨਿਕਲ ਜਾਣ ਦੇ ਹੁਕਮ ਨੂੰ ਹੁੰਗਾਰਾ ਭਰਦਿਆਂ, ਬਾਕੀ ਪਤਰਕਾਰ ਸ਼ਹਿਰ ਛੱਡ ਗਏ ਸਨ, ਬ੍ਰਹਮਾ ਚੇਲਾਨੀ ਪਿੱਛੇ ਰਹਿ ਗਿਆ ਅਤੇ ਹਰਿਮੰਦਰ ਦੇ ਨੇੜੇ ਦੇ ਇਲਾਕੇ ਵਿਚ ਲੁਕਿਆ ਰਿਹਾ। ਇਕ ਯੁਧ ਪਤਰ-ਪ੍ਰੇਰਕ ਦੀ ਸੱਚੀ ਭਾਵਨਾ ਨਾਲ, ਉਹ ਇਧਰ ਉਧਰ ਖ਼ਬਰਾਂ ਦੀ ਸੂਹ ਤਾਂ ਲੈਂਦਾ ਰਿਹਾ ਪਰ ਉਸ ਨੇ ਇਹ ਪੜਤਾਲ ਕਦੇ ਨਾ ਕੀਤੀ ਕਿ ਖਬਰ ਕਿਧਰੇ ਮਨਘੜਤ ਜਾਂ ਤੋੜੀ-ਮਰੋੜੀ ਤਾਂ ਨਹੀਂ । ਕੁਝ ਚਿਰ ਮਗਰੋਂ ਉਹ ਖਾਲਿਸਤਾਨ ਦੇ ਕੁਕਰਮੀਆਂ ਦੀ ਹਮਾਇਤ ਵਿਚ ਆਪਣੀਆਂ ਦੇਸ਼-ਧਰੋਹੀ ਕਾਰਵਾਈਆਂ ਲਈ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਅਖੀਰ ਚੋਖੇ ਸਬੂਤ ਨਾ ਹੋਣ ਕਾਰਨ ਰਿਹਾ ਕਰ ਦਿੱਤਾ ਗਿਆ।
ਜਿਸ ਘਟਨਾ ਦੀ ਉਸ ਨੇ ਖਬਰ ਦਿੱਤੀ ਉਸ ਦੇ ਅਸਲ ਤੱਥ ਬਿਲਕੁਲ ਵਖਰੇ ਹਨ।ਓਪਰੇਸ਼ਨ ਦੋ ਦ ਰਾਨ ਜਿੱਨੇ ਵੀ ਲੋਕਾਂਨੂੰ ਕੈਦੀ ਬਣਾਇਆ ਗਿਆ ਸੀ ਉਹਨਾਂ ਨੂੰ ਖੁਫੀਆ ਅਦਾਰਿਆਂ ਵਲੋਂ ਕਾਲੇ”, “ਭੂਰੇ” ਤੇ “ਚਿੱਟੇ ਵਿਚ ਵੰਡਣ ਦੀ ਪ੍ਰਕਿਰਿਆ ਸਮੇਂ ਸੰਭਾਲਣਯੋਗ ਟੋਲੀਆਂ ਵਿਚ ਰੱਖਿਆ ਗਿਆ ਸੀ। ਇਹ ਵੰਡ ਉਹਨਾਂ ਦੀ ਖਾੜਕੂ ਦਰਜੇਬੰਦੀ ਜਾਂ ਮਾਸੂਮੀਅਤ ਨਾਲ ਸਬੰਧ ਰਖਦੀ ਸੀ (ਸ਼ਰਧਾਲੂਆਂ ਦੇ ਮਾਮਲੇ ਵਿਚ, ਉਹ ਚਿੱਟੀ” ਸ਼੍ਰੇਣੀ ਵਿੱਚ ਰੱਖੇ ਗਏ ਸਨ) । ਕੈਦੀ ਜਿੱਨਾ ਚਿਰ ਸੈਨਿਕ ਕਬਜ਼ੇ ਵਿੱਚ ਰਹੇ ਅਤੇ ਪੁਲੀਸ ਦੇ ਹਵਾਲੇ ਨਹੀਂ ਕੀਤੇ ਗਏ,ਮਰਦਾਂ ਦੇ ਹੱਥ ਕੁਝ ਚਿਰ ਲਈ ਉਹਨਾਂ ਦੇ ਪਿੱਛੇ ਬੰਨ੍ਹੇ ਗਏਸਨ। ਇਹ ਗੱਲ ਇਸ ਲਈ ਜ਼ਰੂਰੀ ਸਮਝੀ ਗਈ ਕਿ ਉਹ ਭਜ ਕੇ ਦੌੜ ਨਾ ਜਾਣ। ਉਹਨਾਂ ਨੂੰ ਹੱਥਕੜੀਆਂ ਨਹੀਂ ਸਨ ਲਾਈਆਂ ਗਈਆਂ। ਥੋੜੇ ਥੋੜੇ ਚਿਰ ਮਗਰੋਂ ਬਾਕਾਇਦਾ, ਖਾਸ ਕਰਕੇ ਜਦੋਂ ਕਿਸੇ ਕੈਦੀ ਨੇ ਟੱਟੀ ਪਿਸ਼ਾਬ ਜਾਣਾ ਹੁੰਦਾ ਜਾਂ ਕੁਝ ਖਾਣਾ ਪੀਣਾ ਹੁੰਦਾ, ਉਹਨਾਂ ਦੇ ਹੱਥ ਖੋਲ੍ਹ ਦਿੱਤੇ ਜਾਂਦੇ ਸਨ । ਇਕ ਖਾਸ ਮੌਕੇ, ਅਚਾਨਕ ਓਦੋਂ ਹਫੜਾ ਦਫੜੀ ਮੱਚ ਗਈ ਜਦੋਂ ਟੋਲੀ ਦੇ ਇਕ ਕੈਦੀ ਨੇ, ਜਿਸ ਨੇ ਪਿਸ਼ਾਬ ਕਰਨ ਦੇ ਬਹਾਨੇ ਆਪਣੇ ਹੱਥ ਖੁਲਵਾ ਲਏ ਸਨ, ਅਚਨਚੇਤ ਹੀ ਸੰਤਰੀ ਨੂੰ ਜੱਫਾ ਮਾਰਨ ਤੇ ਉਹਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਟੋਲੀ ਦੇ ਦੂਜੇ ਕੈਦੀਆਂ ਨੇ ਵੀ ਬਚ ਕੇ ਭਜ ਨਿਕਲਣ ਦੀ ਕੋਸ਼ਿਸ਼ ਕੀਤੀ। ਆਪ ਮੁਹਾਰੇ ਪ੍ਰਤਿਕਰਮ ਵਿੱਚ, ਦੂਜੇ ਸੰਤਰੀ ਨੇ, ਜਿਹੜਾ ਉਸ ਵੇਲੇ ਥੋੜਾ ਜਿਹਾ ਹਟਵਾਂ ਖੜਾ ਸੀ ਗੋਲੀ ਚਲਾ ਦਿੱਤੀ ਜਿਸ ਦੇ ਫਲਸਰੂਪ ਇਸ ਟੋਲੀ ਦੇ ਕੁਝ ਲੋਕ ਮਾਰੇ ਗਏ।
ਜੋ ਗੱਲ ਸਹੀ ਪਰਿਪੇਖ ਵਿਚ ਵੇਖਣ ਦੀ ਲੋੜ ਹੈ ਉਹ ਇਹ ਹੈ ਕਿ ਮੌਤਾਂ ਇਕ ਵਿਅਕਤੀ ਦੇ ਫੋਰੀ ਪ੍ਰਤਿਕਰਮ ਦਾ ਸਿੱਟਾ ਸਨ, ਜਿਸ ਨੇ ਇਕ ਖਾਸ ਪਲ ਆਪਣੇ ਮਨ ਵਿਚ ਆਏ ਖਿਆਲ ਅਨੁਸਾਰ ਗੋਲੀ ਚਲਾ ਦਿੱਤੀ। ਮੈਂ ਮੰਨਦਾ ਹਾਂ, ਉਹਦੀ ਸਥਿਤੀ ਵਿਚ ਕਿਸੇ ਦੂਜੇ ਦਾ ਪ੍ਰਤਿਕਰਮ ਵਖਰੀ ਤਰ੍ਹਾਂ ਦਾ ਹੋ ਸਕਦਾ ਸੀ, ਪਰ ਇਸ ਨਾਲ ਨਿਸਚੇ ਹੀ ਇਹ ਨੁਕਤਾਚੀਨੀ ਜਾਇਜ਼ ਨਹੀਂ ਹੋ ਜਾਂਦੀ ਕਿ ਕੈਦੀਆਂਦਾ ਉਹਨਾਂ ਦੀਆਂ ਪਿੱਠਾਂ ਪਿੱਛੇ ਹੱਥ ਬੰਨ੍ਹ ਕੇ ਜਾਣਬੁਝ ਕੇ ਨਿਰਮਮ ਕਤਲ ਕੀਤਾ ਗਿਆ ਜੋ ਕਿ ਛਪੀਆਂ ਤੁਹਮਤ ਭਰੀਆਂ ਖ਼ਬਰਾਂ ਦਾ ਭਾਵ ਸੀ । ਜੇ ਕੈਦੀਆਂ ਨੂੰ ਇਸ ਤਰੀਕੇ ਨਾਲ ਖਤਮ ਕਰਨ ਦੀ ਕੋਈ ਸੋਚੀ-ਸਮਝੀ ਵਿਉਂਤ ਹੁੰਦੀ, ਤਾਂ ਇਹ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਇਹ ਕੰਮ ਕਰਨ ਵਾਲੇ ਏਨੇ ਹੀ ਸਿਧੜ ਸਨ ਕਿ ਉਹਨਾਂ ਦੇ ਹੱਥ ਖੋਹਲੇ ਬਗੈਰ ਹੀ ਲਾਸ਼ਾਂ ਕਿਸੇ ਹੋਰ ਅਦਾਰੇ ਦੇ ਹੱਥ ਫੜਾ ਦੇਂਦੇ। ਅਸਲ ਵਿਚ, ਇਸ ਤੋਂ ਸਪਸ਼ਟ ਰੂਪ ਵਿਚ ਕੇਵਲ ਇਹ ਸਿਧ ਹੁੰਦਾ ਹੈ ਕਿ ਸਾਧਾਰਨ ਕਿਸਾਨੀ ਪਿਛੋਕੜ ਵਾਲਾ ਭਾਰਤੀ ਜਵਾਨ ਇਸ ਹੱਦ ਤੱਕ ਭੋਲਾ ਤੇ ਸਿੱਧਾ ਹੈ ਕਿ ਉਸ ਉਤੇ ਅਜਿਹੇ ਵਹਿਸ਼ੀਪਨ ਦਾ ਇਲਜ਼ਾਮ ਲੱਗ ਸਕੇ। ਪਰ ਫੇਰ, ਅਜਿਹੇ ਮੌਕਿਆਂ ਉਤੇ, ਇਕ ਕਲਮ, ਆਪਣੇ ਦੇਸ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦੇਣ ਲਈ ਤਿਆਰ ਬਾਜ਼ਾਬਤਾ ਜਵਾਨਾਂ ਨੂੰ ਸੂਲੀ ਚਾੜ੍ਹਨ ਵਿਚ, ਇਕ ਤਲਵਾਰ ਨਾਲੋਂ ਬਹੁਤ ਵਧੇਰੇ ਖਤਰਨਾਕ ਸਿਧ ਹੋ ਸਕਦੀ ਹੈ।
ਕਿਹਾ ਜਾਂਦਾ ਹੈ ਕਿ ਜਵਾਨਾਂ ਨੇ ਸਿੱਖ ਧਾਰਮਿਕ ਸਿਧਾਂਤਾਂ ਤੇ ਭਾਵਨਾਵਾਂ ਵੱਲ ਪੂਰਾ ਧਿਆਨ ਨਹੀਂ ਦਿੱਤਾ
ਕੁਝ ਚਿਰ ਬਾਦ ਜਦੋਂ ਹਰਿਮੰਦਰ ਦੇ ਦੁਆਰ ਰਜ ਸਵੇਰ ਦੇ ਤਿੰਨ ਘੰਟਿਆ ਲਈ ਸ਼ਰਧਾਲੂਆਂ ਵਾਸਤੇ ਖੋਲ੍ਹੇ ਜਾਣ ਲੱਗੇ ਤਾਂ ਜੋ ਦ੍ਰਿਸ਼ ਦੇਖਣ ਵਿਚ ਆਉਂਦੇ ਸਨ ਉਹ ਸਾਧਾਰਨ ਸਮਿਆਂ ਵਿਚ ਪਵਿਤਰ ਧਰਮ-ਸਥਾਨ ਨਾਲ ਜੁੜੀ ਹੋਈ ਸਰਗਰਮੀ ਨਾਲੋਂ ਬਿਲਕੁਲ ਭਿੰਨ ਪ੍ਰਕਾਰ ਦੇ ਸਨ । ਹਜ਼ਾਰਾਂ ਤੀਵੀਆਂ ਤੇ ਮਰਦ ਵਹੀਰਾਂ ਘਤ ਕੇ ਹਰਿਮੰਦਰ ਆਉਂਦੇ, ਅਤੇ ਮੱਥਾ ਟੇਕਣ ਜਾਂ ਮਨ ਇਕਾਗਰ ਕਰ ਕੇ ਪਰਕਰਮਾ ਵਿਚ ਬੈਠ ਕੇ ਕੀਰਤਨ ਸੁਣਨ ਦੀ ਥਾਂ ਬਹੁਤੇ ਲੋਕ ਇਧਰ ਉਧਰ ਫਿਰ ਕੇ ਖਾੜਕੂਆਂ ਤੇ ਫੌਜੀ ਜਵਾਨਾਂ ਵਿਚਕਾਰ ਹੋਈ ਲੜਾਈ ਨਾਲ ਇਮਾਰਤਾਂ ਨੂੰ ਪੁਜੇ ਨੁਕਸਾਨ ਦੀ ਜਾਂਚ-ਪੜਤਾਲ ਕਰਦੇ। ਉਹ ਚੁਫੇਰੇ ਤੁਰੇ ਫਿਰਦੇ ਇਥ ਦੂਜੇ ਦੇ ਕੰਨਾਂ ਵਿਚ ਘੁਸਰ ਮੁਸਰ ਕਰਕੇ ਵਿਚਾਰ ਵਟਾਂਦਰਾ ਕਰਦੇ ਅਤੇ ਆਪਣੇ ਰਾਹ ਵਿਚ ਆ ਜਾਣ ਵਾਲੇ ਕਿਸੇ ਫ ਜੀ ਨੂੰ ਭੈੜੀਆਂ ਨਜ਼ਰਾਂ ਨਾਲ ਦੇਖਦੇ। ਸੈਨਾ ਪਹਿਲਾਂ ਹੀ”ਖਲਨਾਇਕ” ਗਰਦਾਨ ਦਿੱਤੀ ਗਈ ਸੀ ਜਦੋਂ ਕਿ ਧਾੜਵੀਆਂ ਅਤੇ ਅਤਿਆਚਾਰੀਆਂ ਨੂੰ, ਜਿਹੜੇ ਵਾਸਤਵ ਵਿਚ ਪੇਸ਼ ਆਏ ਨਤੀਜਿਆਂ ਲਈ ਜ਼ਿੰਮੇਵਾਰ ਸਨ, ਉਹਨਾਂ ਦੀਆਂ ਕਰਤੂਤਾਂ ਮਾਫ ਕਿਤੀਆਂ ਗਈਆਂ ਸਨ ਅਤੇ ਉਹ ਸ਼ਹੀਦ ਤੇ ਮਜ਼ਲੂਮ ਸਮਝੇ ਜਾਣ ਲੱਗ ਪਏ ਸਨ।
ਹਰਿਮੰਦਰ ਸਾਹਿਬ ਦੇ ਬਾਹਰ ਚਾਰੇ ਪਾਸਿਆਂ ਦੀ ਝਾਕੀ ਵੇਖ ਕੇ ਐਸੇ ਸੈਲਾਨੀਆਂ ਦੇ ਦਲ ਦੀ ਯਾਦ ਆਉਂਦੀ ਸੀ ਜਿਹੜੇ ਕਿਸੇ ਪੁਰਾਤਨ ਯਾਦਗਾਰ ਜਾਂ ਕਿਸੇ ਇਤਿਹਾਸਕ ਦਿਲਚਸਪੀ ਵਾਲੀ ਥਾਂ ਨੂੰ ਪਹਿਲੀ ਵਾਰੀ ਦੇਖਣ ਆਏ ਹੋਣ ਅਤੇ ਪੁਰਾਤੱਤਵ ਸਬੰਧੀ ਗਾਈਡ ਉਹਨਾਂਨੂੰ ਇਹ ਥਾਵਾਂ ਦਿਖਾ ਰਿਹਾ ਹੋਵੇ। ਵਾਸਤਵ ਵਿਚ ਹੋ ਇਹ ਰਿਹਾ ਸੀ ਕਿ ਹਰ ਟੋਲੀ ਨੂੰ ਵਾਰੀ ਵਾਰੀ ਹਰਿਮੰਦਰ ਦੇ ਬਾਹਰੀ ਮੱਥੇ ਉਤੇ ਲੱਗੇ ਗੋਲੀਆਂ ਦੇ ਨਿਸ਼ਾਨ ਦਿਖਾਏ ਜਾਂਦੇ ਸਨ ਅਤੇ ਹਰ ਨਿਸ਼ਾਨ ਉਤੇ ਸਿੰਘ ਸਾਹਿਬਾਨ ਨੇ ਚਰੱਖੜੀ ਦਾ ਨਿਸ਼ਾਨ ਬਣਾਇਆ ਹੋਇਆ ਸੀ। ਤਾਂ ਜੋ ਸੌਖਿਆਂ ਹੀ ਪਛਾਣਿਆ ਜਾ ਸਕੇ । ਭਾਵੁਕਤਾ ਤੇ ਪੀੜਾ ਸਦਕਾ ਭਰੇ ਹੋਏ ਗੱਚ ਨਾਲ ਸਿੰਘ ਸਾਹਿਬ ਨੂੰ ਇਹ ਆਖਦਿਆਂ ਸੁਣਿਆ ਜਾ ਸਕਦਾ ਸੀ ਵੇਖੋ ਆਹ ਹਾਲ ਕੀਤਾ ਏ ਫੌਜ ਨੇ, ਉਹਨਾਂ ਨੇ ਪਵਿਤਰ ਧਰਮ-ਸਥਾਨ ਉਤੇ ਗੋਲੀਆਂ ਚਲਾਈਆਂ। ਇਸ ਕੰਮ ਲਈ ਸਿੱਖ ਜਾਤੀ ਹਮੇਸ਼ਾ ਉਹਨਾਂ ਨੂੰ ਜਿੰਮੇਵਾਰ ਠਹਿਰਾਏਗੀ, ‘ਤੇ ਜਦੋਂ ਤੁਸੀਂ ਅੰਦਰ ਜਾਓ, ਤਾਂ ਪਵਿਤਰ ਗ੍ਰੰਥ ਸਾਹਿਬ ਵਿਚ ਗੋਲੀ ਲਗਣ ਨਾਲ ਜੋ ਛੇਕ ਪੈ ਗਿਆ ਹੈ ਉਹ ਵੇਖਣਾ ਨਾ ਭੁਲਿਓ ।” ਸਮਾਂ ਹੀ ਐਸਾ ਸੀ ਕਿ ਅਸੀ ਲਾਚਾਰ ਸਾਂ ਅਤੇ ਭਾਵੇਂ ਕਿੰਨੀ ਵੀ ਸਫਾਈ ਪੇਸ਼ ਕਰਦੇ ਕਿ ਜਵਾਨਾਂ ਨੇ, ਜਿਨ੍ਹਾਂ ਉਤੇ ਇਸ ਥਾਂ ਤੋਂ ਗੋਲੀਆਂ ਚਲਾਈਆਂ ਜਾ ਰਹੀਆਂ ਸਨ. ਹਰਿਮੰਦਰ ਸਾਹਿਬ ਉਤੇ ਇਕ ਵੀ ਗੋਲੀ ਨਹੀਂ ਮਾਰੀ, ਉਹਨਾਂ ਉਤੇ ਇਸ ਦਾ ਕੋਈ ਅਸਰ ਨਾ ਹੁੰਦਾ। ਗੱਲ ਤਕਰੀਬਨ ਐਸੀ ਬਣੀ ਹੋਈ ਸੀ ਜਿਵੇਂ ਗਲੀਆਂ ਦੇ ਇਹਨਾਂ ਨਿਸ਼ਾਨਾ ਉੱਤੇ ਜਵਾਨਾਂ ਦੇ ਦਸਤਖ਼ਤ ਹੋਣ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਆਪਣੀਆਂ ਜਾਨਾਂ ਇਸ ਵਾਸਤੇ ਵਾਰੀਆਂ ਕਿ ਰੱਬ ਦਾ ਪਵਿਤਰ ਘਰ ਬਚਾਇਆ ਜਾ ਸਕੇ । ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਕੋਈ ਅਹਿਸਾਸ ਨਹੀਂ ਸੀ ਕਿ ਇਹ ਤਾਂ ਖਾੜਕੂ ਸਨ ਜਿਨ੍ਹਾਂ ਨੇ ਖੁਲੀ ਥਾਂ ਖੜੇ ਜਵਾਨਾਂ ਉਤੇ ਆਪਣਾ ਕਹਿਰ ਵਰ੍ਹਾਉਂਦਿਆਂ ਇਸ ਗੱਲ ਦੀ ਪ੍ਰਵਾਹ ਨਹੀਂ ਸੀ ਕੀਤੀ ਕਿ ਹਰਿਮੰਦਰ ਸਾਹਿਬ ਉਹਨਾਂ ਦੀ ਅਮੁਕ ਤੇ ਅੰਧਾਧੁੰਦ ਗੋਲਾਬਾਰੀ ਦੀ ਸਿੱਧੀ ਰੇਖਾ ਵਿਚ ਆਉਂਦਾ ਸੀ । ਇਹ ਅਦਾਲਤ ਵਿੱਚ ਇਕ ਐਸੇ ਜੱਜ ਸਾਮ੍ਹਣੇ ਆਪਣਾ ਮੁਕੱਦਮਾ ਲੜਨ ਵਾਲੀ ਗੱਲ ਸੀ ਜਿਸ ਨੇ ਪਹਿਲਾਂ ਹੀ ਤੁਹਾਨੂੰ ਮੁਜਰਮ ਕਰਾਰ ਦੇ ਦਿੱਤਾ ਹੋਵੇ| ਹਰਿਮੰਦਰ ਦਾ ਚੱਕਰ ਲਾ ਕੇ ਇਹ ਜੱਥੇ ਆਪਣੇ ਪਿੰਡਾਂ ਨੂੰ ਪਰਤ ਜਾਂਦੇ ਅਤੇ ਸੈਨਿਕ ਅਪਮਾਨ ਦੀਆਂ ਕਹਾਣੀਆਂ ਦਸ ਗੁਣਾਂ ਵਧਾ ਚੜ੍ਹਾ ਕੇ ਦੂਜੇ ਲੋਕਾਂ ਨੂੰ ਸੁਣਾਉਂਦੇ ਜਿਹੜੇ ਪਿੱਛੇ ਜਿਹੇ ਤੋਂ ਹਰਿਮੰਦਰ ਨਹੀਂ ਆਏ ਸਨ। ਅਤੇ ਇਸ ਤਰ੍ਹਾਂ ਖ਼ਬਰਾਂ ਪਿੰਡ ਪਿੰਡ ਫੈਲ ਗਈਆਂ ਅਤੇ ਹਰ ਵਾਰੀ ਇਹਨਾਂ ਉਤੇ ਨਵੇਂ ਝੂਠ ਦਾ ਰੰਗ ਚੜ੍ਹਦਾ ਗਿਆ ।
ਜਿਵੇਂ ਏਨੇ ਨਾਲ ਹੀ ਸਬਰ ਨਾ ਆਇਆ ਹੋਵੇ ਦੁਰਭਾਵਨਾ ਵਸ ਇਹ ਕਹਾਣੀਆਂ ਵੀ ਪਰਚਾਰੀਆਂ ਗਈਆਂ ਕਿ ਸੈਨਿਕ ਜਵਾਨ ਹਰਿਮੰਦਰ ਸਮੂਹ ਦੇ ਅੰਦਰ ਤਮਾਕ ਤੇ ਰੱਮ ਪੀ ਰਹੇ ਸਨ । ਇਹ ਜਾਣਦਿਆਂ ਕਿ ਇਸ ਵਿਚ ਸਚਾਈ ਨਹੀ ਮੈਂ ਜਦੋਂ ਵੀ ਕਿਸੇ ਪਤਰ-ਪ੍ਰੇਰਕ, ਆਉਣ ਵਾਲੇ ਜੱਥੇ, ਜਾਂ ਸਿੰਘ ਸਾਹਿਬਾਨ ਨੂੰ ਵੀ ਇਹ ਸਵਾਲ ਉਠਾਇਆ, ਇਹਨਾਂ ਦੋਸ਼ਾਂ ਦਾ ਖੰਡਨ ਕੀਤਾ। ਉਹ ਭਾਵੇਂ ਕਿਸੇ ਵੀ ਧਰਮ ਨੂੰ ਮੰਨਦੇ ਹੋਣ ਸਾਡੇ ਜਵਾਨ ਧੁਰ ਅੰਦਰ ਤੱਕ ਧਾਰਮਿਕ ਹਨ, ਅਤੇ ਇਹ ਗੱਲ ਸੱਚੀ ਹੀ ਨਹੀਂ ਸੀ ਜਾ ਸਕਦੀ ਕਿ ਉਹਨਾਂ ਵਿਚੋਂ ਕੋਈ ਵੀ ਸਿੱਖ ਨੌਆਂ ਦੀ ਉਲੰਘਣਾ ਕਰੇ ਅਤੇ ਆਪਣੇ ਸਿੱਖ ਭਰਾਵਾਂ ਦੀਆਂ ਭਾਵਨਾਵਾਂ ਨੂੰ ਠੋਸ ਪਹੁੰਚਾਏ । ਪਰ ਫੇਰ ਮੈਂ ਓਨਾ ਹੀ ਬਦਲ ਜਾਂਦਾ ਸਾਂ ਜਦੋਂ ਬਾਰ ਬਾਰ ਕੋਈ ਨਾ ਕੋਈ ਸਿੰਘ ਸਾਹਿਬ ਮੈਨੂੰ ਉਸ ਥਾਂ ਲੈ ਜਾਂਦੇ ਜਿਥੇ ਕਨਟੀਨ ਸੇਵਾ ਵਿਭਾਗ ਦੇ ਤਹਿਰੀਰੀ ਨਿਸ਼ਾਨ ਵਾਲੀ ਰੱਮ ਦੀ ਖਾਲੀ ਬੋਤਲ ਪਈ ਹੁੰਦੀ ਜਿਸ ਉਤੇ ਲਿਖਿਆ ਹੁੰਦਾ ‘ਸਿਰਫ ਸੈਨਿਕ ਸੇਵਾ ਕਮਰਚਾਰੀਆਂ ਵਾਸਤੇ । ਉਹਨਾਂ ਅਨੁਸਾਰ ਇਹ ਸਬੂਤ ਕਾਫੀ ਸੀ ਅਤੇ ਮੈਂ ਅਨੁਭਵ ਕਰਦਾ ਸਾਂ ਕਿ ਰੋਜ਼ ਹਰਿਮੰਦਰ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੇ ਮਨਾਂ ਵਿੱਚ ਗੁੱਸੇ ਤੇ ਨਫਰਤ ਦੀ ਲਹਿਰ ਪੈਦਾ ਕਰਨ ਲਈ ਅਜਿਹੀਆਂ ਕਹਾਣੀਆਂ ਦਾ ਸ਼ਰਾਰਤੀ ਪਰਚਾਰ ਕਾਫੀ ਸੀ। ਮੈਂ ਲਫਜ਼ “ਸ਼ਰਾਰਤੀ” ਵਰਤਿਆ ਹੈ ਅਤੇ ਇਸ ਦਾ ਕਾਰਨ ਉਹ ਹਕੀਕਤ ਹੈ ਜਿਹੜੀ ਅਖੀਰ ਸਾਮ੍ਹਣੇ ਆਈ।
ਰੱਮ ਦੀਆਂ ਖਾਲੀ ਬੋਤਲਾਂ ਦੇ ਰਾਜ਼ ਦੀ ਤਹਿ ਤੱਕ ਪੁਜਣ ਲਈ ਮੈਂ ਕੁਝ ਅਫਸਰਾਂ, ਜੂਨੀਅਰ ਕਮਿਸ਼ੰਡ ਅਫਸਰਾਂ ਅਤੇ ਇਥੋਂ ਤੱਕ ਕਿ ਕੁਝ ਜਵਾਨਾਂ ਨੂੰ ਵੀ ਇਸ ਕੰਮ ‘ਤੇ ਲਾਇਆ ਕਿ ਉਹ ਸ਼ਹਿਰੀ ਪਹਿਰਾਵੇ ਵਿਚ ਸਾਊਆਂ ਵਾਂਗ ਹਰਿਮੰਦਰ ਦੇ ਇਰਦ ਗਿਰਦ ਚੱਕਰ ਲਾਉਣ । ਇਕ ਦਿਨ ਇਕ ਵਡੇਰੀ ਉਮਰ ਦੀ ਔਰਤ ਪਰਕਰਮਾ ਦੇ ਬਰਾਂਡੇ ਦੀ ਇਕ ਨੁਕਰ ਵਿਚ ਖਾਲੀ ਬੋਤਲ ਰਖਦੀ ਵੇਖ ਲਈ ਗਈ, ਉਹ ਪੂਰੀ ਤਰ੍ਹਾਂ ਕਸੂਰਵਾਰ ਲਗਦੀ ਸੀ । ਜਦੋਂ ਰੂਬਰੂ ਹੋਏ ਤਾਂ ਅਸੀਂ ਇਹ ਦੇਖ ਕੇ ਦੰਗ ਰਹਿ ਗਏ ਕਿ ਉਹਦੇ ਕੋਲ ਪਹਿਲਾਂ ਦੱਸੀ ਨਿਸ਼ਾਨੀ ਵਾਲੀ ਇਕ ਬੋਤਲ ਸੀ । ਨਾਲ ਲਗਦੀ ਗੱਲ, ਇਹ ਬੋਤਲਾਂ ਕਬਾੜੀਆਂ ਕੋਲੋਂ ਆਮ ਮਿਲ ਜਾਂਦੀਆਂ ਹਨ । ਹਰਿਮੰਦਰ ਦੇ ਅੰਦਰ ਕੋਈ ਖਲਬਲੀ ਮਚਾਉਣ ਦਾ ਕੋਈ ਤੁਕ ਨਹੀਂ ਸੀ ਵਰਨਾ ਸਿੱਖ ਜਨਤਾ ਤਾਂ ਰੱਬ ਦੇ ਘਰ ਇਕ ਸ਼ਰਧਾਲੂ ਨੂੰ ਬਦਨਾਮ ਕਰਨ ਦੀ ਹਿੰਮਤ ਕਰਨ ਲਈ ਸੈਨਾ ਨੂੰ ਹੋਰ ਵੀ ਜ਼ਿਆਦਾ ਕਸੂਰਵਾਰ ਠਹਿਰਾਉਂਦੀ । ਛੇਤੀ ਹੀ ਮਗਰੋਂ, ਇਸ ਸ਼ਰਾਰਤੀ ਟੋਲੇ ਦੇ ਕੰਮ ਕਰਨ ਦੀ ਵਿਧੀ ਨੂੰ ਸਮਝ ਕੇ, ਸਾਡੇ ਸੁਰੱਖਿਆ ਕਰਮਚਾਰੀ ਨੇ ਹਰਿਮੰਦਰ ਦੇ ਪ੍ਰਵੇਸ਼ ਦੁਆਰ ਉਤੇ ਪਹਿਰੇ ‘ਤੇ ਖਲੋਤਿਆਂ ਦੋ ਹੋਰ ਅ ਰਤਾਂ ਵੇਖ ਲਈਆਂ ਜਿਹੜੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਲੁਕਾ ਕੇ ਹਰਿਮੰਦਰ ਅੰਦਰ ਲਿਆ ਰਹੀਆਂ ਸਨ । ਇਹ ਮਾਮਲਾ ਤੁਰਤ ਹਰਿਮੰਦਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਤੋਂ ਬਾਦ, ਭ੍ਰਿਸ਼ਟਤਾ ਦੇ ਇਲਾਜ਼ਾਮਾਂ ਤੋਂ ਸਾਡੀ ਖਲਾਸੀ ਹੋਈ।
ਸਮਾਨਤਾਵਾਂ ਤੇ ਵਖਰੇਵਾਂ : ਓਪਰੇਸ਼ਨ “ਕਾਲੀ ਗਰਜ”
ਓਪਰੇਸ਼ਨ ਬਲੂਸਟਾਰ ਤੋਂ ਤਕਰੀਬਨ ਚਾਰ ਸਾਲ ਮਗਰੋਂਮਈ 1988 ਵਿਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਇਕ ਵਾਰੀ ਫੇਰ ਉਹ ਮੁਜਰਮ ਤੇ ਸਿੱਖ ਖਾੜਕੂ ਜਾ ਵੜੇ ਸਰਕਾਰ ਜਿਨ੍ਹਾਂ ਦੀ ਤਲਾਸ਼ ਵਿਚ ਸੀ ਅਤੇ ਇਸ ਨੂੰ ਮਹਿਫੂਜ਼ ਪਨਾਹਗਾਹ ਬਣਾ ਲਿਆ ਜਿਥੋਂ ਉਹ ਕੁਝ ਹੱਦ ਤੱਕ ਬੇਖੌਫ ਰਹਿਕੇ ਕਾਰਵਾਈਆਂ ਕਰ ਸਕਦੇ ਸਨ। ਪੁਲੀਸ ਤੇ ਅਰਧ-ਸੈਨਿਕ ਬਲਾਂ ਮੁਖ ਰੂਪ ਵਿੱਚ ਰਾਸ਼ਟਰੀ ਸੁਰੱਖਿਆ ਗਾਰਦ ਅਤੇ ਸੀ. ਆਰ. ਪੀ. ਐਫ. ਨੂੰ ਇਹ ਕਾਰਜ ਸ ਪਿਆ ਗਿਆ ਕਿ ਅੰਦਰ ਲੁਕੇ ਹੋਏ ਸਮਾਜ-ਵਿਰੋਧੀ ਤੱਤਾਂ ਤੇ ਖਾੜਕੂ ਅਮਲੇ ਤੋਂ ਪਵਿਤਰ ਧਰਮ-ਸਥਾਨ ਨੂੰ ਮੁਕਤ ਕਰੋ । ਇਸ ਕਾਰਵਾਈ ਨੂੰ “ਕਾਲੀ ਗਰਜ” ਦਾ ਨਾਂ ਦਿੱਤਾ ਗਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਕਾਰਵਾਈ ਬੜੀ ਚੰਗੀ ਤਰ੍ਹਾਂ ਅਮਲ ਵਿਚ ਲਿਆਂਦੀ ਗਈ ਅਤੇ ਸਚਮੁਚ ਹੀ ਇਕ ਗੋਲੀ ਚਲਾਏ ਬਗੈਰ ਹਰਿਮੰਦਰ ਦੀ ਸਫਾਈ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ। ਪ੍ਰਾਪਤ ਸਿੱਟੇ ਲਈ ਇਸ ਕਾਰਵਾਈ ਨੂੰ ਅਮਲ ਵਿਚ ਲਿਆਉਣ ਵਾਲਿਆਂ ਦੀ ਕੀਰਤੀ ਹੋਈ,ਇਹ ਗੱਲ ਤਾਂ ਸਮਝ ਵਿਚ ਆਉਂਦੀ ਹੈ, ਪਰ ਉਦਾਹਰਣ ਵਾਸਤੇ ਦੋ ਬਿਲਕੁਲ ਹੀ ਅਣਸਬੰਧਤ ਸਥਿਤੀਆਂਵਿਚਕਾਰ ਕੋਈਸਮਾਨਤਾ ਸਥਾਪਤ ਕਰਨਾ ਨਿੰਦਣਯੋਗ ਹੈ। ਜੇ ਬੰਦਾ ਦੋਹਾਂ ਘਟਨਾਵਾਂ ਦਾ ਸਿਆਣਪ ਨਾਲ ਜਾਇਜ਼ਾ ਲਵੇ, ਤਾਂ ਅਸਮਾਨਤਾਵਾਂ ਬੇਹੱਦ ਸਪਸ਼ਟ ਹੋ ਜਾਣਗੀਆਂ।
ਕਾਲੀ ਗਰਜ ਦੀ ਤੁਲਨਾ ਵਿਚ ਓਪਰੇਸ਼ਨ ਬਲੂਸਟਾਰ ਉਕਾ ਹੀ ਵਖਰੀ ਤਰ੍ਹਾਂ ਦੀ ਸਥਿਤੀ ਸੀ। ਬਲੂ ਸਟਾਰ ਕਾਰਵਾਈ ਸ਼ੁਰੂ ਹੋਣ ਤੱਕ, ਖਾੜਕੂਆਂ ਦਾ ਨਿਹਚਾ ਸੀ ਕਿ ਉਹਨਾਂ ਨੂੰ ਹਰਿਮੰਦਰ ਦੇ ਅੰਦਰ ਸੈਨਾ ਦਾ ਮੁਕਾਬਲਾ ਕਰਨ ਦੇ ਖਤਰੇ ਦਾ ਕਦੇ ਸਾਮ੍ਹਣਾ ਨਹੀਂ ਕਰਨਾ ਪਵੇਗਾ। ਉਹਨਾਂ ਨੂੰ ਵਿਸ਼ਵਾਸ ਸੀ ਕਿ ਸਰਕਾਰ ਇਹ ਸਿਰੇ ਦਾ ਕਦਮ ਕਦੇ ਨਹੀਂ ਚੁੱਕੇਗੀ ਜਿਸ ਨਾਲ ਸਿੱਖ ਜਾਤੀ ਸਦਾ ਵਾਸਤੇ ਅਲੱਗ ਥਲੱਗ ਹੋ ਸਕਦੀ ਹੈ। ਅਤੇ ਜਦੋਂ ਅਣਕਿਆਸੀ ਗੱਲ ਅਖੀਰ ਵਾਪਰ ਗਈ ਤਾਂ ਖਾੜਕੂਆਂ ਲਈ ਪਿੱਛੇ ਹਟਣ ਦਾ ਕੋਈ ਰਾਹ ਨਾ ਰਹਿ ਗਿਆ। ਉਹਨਾਂ ਨੇ ਲੜਨ ਦਾ ਫੈਸਲਾ ਕੀਤਾ ਕਿਉਂਕਿ ਉਹ ਆਪਣੀਆਂ ਮੋਰਚੇਬੰਦੀਆਂ ਤੇ ਓੜਕਾਂ ਦੇ ਹਥਿਆਰਾਂ ਦੀ ਅੰਤ੍ਰੀਵੀ ਤਾਕਤ ਨਾਲ ਮਹਿਫੂਜ਼ ਸਨ। ਪਰ ਕਾਲੀ ਗਰਜ ਦੇ ਸਮੇਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ । ਨੀਲਾ ਤਾਰਾ ਵੇਲੇ ਖਾੜਕੂ ਏਨ ਜ਼ਿਆਦਾ ਪ੍ਰਯੋਜਨ-ਪ੍ਰੇਰਤ ਤੇ ਤਿਆਰੀ ਵਿਚ ਸਨ ਕਿ ਉਹ ਸਚਮੁਚ ਵਿਸ਼ਵਾਸ ਕਰਦੇ ਸਨ ਕਿ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ । ਪੰਜਾਹ ਦੇ ਕਰੀਬ ਹਲਕੀਆਂ ਮਸ਼ੀਨ ਗੱਨਾਂ ਵਿਚੋਂ, ਤੀਹ ਗੱਨਾਂ ਸਿਰਫ ਅਕਾਲ ਤਖ਼ਤ ਦੇ ਇਰਦ ਗਿਰਦ ਸਨ । ਸਾਧਾਰਨ ਤੌਰ ਤੇ ਇਕ ਫੌਜੀ ਟੁਕੜੀ ਹਥਿਆਰਾਂ ਦੀ ਏਨੀ ਮਾਤਰਾ ਤਕਰੀਬਨ ਅੱਠ ਕਿਲੋਮੀਟਰ ਇਲਾਕੇ ਨੂੰ ਕਲਾਵੇ ਵਿਚ ਲੈਣ ਲਈ ਤਾਇਨਾਤ ਕਰੇਗੀ। ਖਾੜਕੂਆਂ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਫੌਜ ਨਾਲ ਗਹਿਗੱਚ ਲੜਾਈ ਛੇੜ ਕੇ ਮੋਇਆਂ-ਫੱਟੜਾਂ ਦੇ ਰੂਪ ਵਿਚ ਉਹਨਾਂ ਨੂੰ ਅਖੀਰ ਕਿੱਨੀ ਵੱਡੀ ਕੀਮਤ ਅਦਾ ਕਰਨੀ ਪਵੇਗੀ। ਇਕ ਵਾਰੀ ਸਬਕ ਸਿਖ ਲੈਣ ਅਤੇ ਇਹ ਗਿਆਨ ਹੋ ਜਾਣ ਮਗਰੋਂ ਕਿ, ਜੇ ਲੋੜ ਪਈ, ਸੈਨਾ ਖਾੜਕੂਆਂ ਨੂੰ ਬਾਹਰ ਕਢਣ ਲਈ ਇਕ ਵਾਰੀ ਫੇਰ ਹਰਿਮੰਦਰ ਵਿਚ ਦਾਖਲ ਹੋਣ ਤੋਂ ਝਿਜਕੇਗੀ ਨਹੀਂ, ਉਹ ਕਾਲੀ ਗਰਜ ਵੇਲੇ ਆਪਣੀ ਗਲਤ ਧਾਰਣਾ ਨੂੰ ਦੁਹਰਾਉਣ ਲਈ ਤਿਆਰ ਨਹੀਂ ਸਨ ਤੇ ਉਹਨਾਂ ਮਸਕੀਨਾਂ ਵਾਂਗ ਆਤਮ- ਸਮਰਪਨ ਕਰ ਦਿੱਤਾ।
ਦੋਹਾਂ ਦ੍ਰਿਸ਼ਾਂ ਵਿਚ ਕੁਝ ਹੋਰ ਵੱਡੀਆਂ ਅਸਮਾਨਤਾਵਾਂ ਨੂੰ ਵੀ ਸਮਝਣ ਦੀ ਲੋੜ ਹੈ। ਇਹਨਾਂ ਦਿਨਾਂ ਵਿਚ ਖਾੜਕੂਆਂ ਕੋਲ ਨਾ ਭਿੰਡਰਾਂਵਾਲੇ ਜਿਹੀ ਕੋਈ ਸ਼ਖਸੀਅਤ ਸੀ ਜਿਸ ਨੂੰ ਉਹ ਦੇਵਤਾ ਬਣਾ ਕੇ ਖੜਾ ਕਰਦੇ, ਨਾ ਹੀ ਸ਼ਬੇਗ ਸਿੰਘ ਵਰਗਾ ਪੇਸ਼ਾਵਰ ਜਨਰਲ ਸੀ ਜਿਹੜਾ ਸੈਨਿਕ ਅਗਵਾਈ ਦੇਂਦਾ ਅਤੇ ਸ਼ਹੀਦ ਹੋਣ ਤੱਕ ਮੋਰਚੇ ‘ਤੇ ਲੜਦਾ ਜਿਵੇਂ ਬਲੂ ਸਟਾਰ ਦ ਰਾਨ ਹੋਇਆ ਸੀ। ਕਾਲੀ ਗਰਜ ਵੇਲੇ ਇਸ ਕਿਸਮ ਦਾ ਕੋਈ ਡਰ ਵੀ ਨਹੀਂ ਸੀ, ਜਿਵੇਂ ਨੀਲਾ ਤਾਰਾ ਵੇਲੇ ਸੀ, ਕਿ ਪਾਕਿਸਤਾਨ ਸਥਿਤੀ ਦਾ ਲਾਭ ਉਠਾਉਣ ਦੀ ਹਾਲਤ ਵਿਚ ਹੈ ਅਤੇ ਉਹ ਕਿਸੇ ਨਾ ਕਿਸੇ ਪ੍ਰਕਾਰ ਦੀ ਸੈਨਿਕ ਮਾਅਰਕੇਬਾਜ਼ੀ ਦੀ ਹਿੰਮਤ ਕਰ ਸਕਦਾ ਹੈ। ਫੇਰ, ਅਸੀਂ ਭਿੰਡਰਾਂਵਾਲੇ ਦੀ ਇਸ ਸ਼ਾਨਦਾਰ ਯੋਜਨਾ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੇ ਜਿਸ ਵਿਚ ਉਸ ਦੀ ਆਸ ਸੀ ਕਿ ਜੇ ਸੈਨਾ ਨੇ ਹਰਿਮੰਦਰ ਉਤੇ ਹਮਲਾ ਕਰਨ ਦੀ ਜੁਰਅਤ ਕੀਤੀ ਤਾਂ ਉਸ ਦੇ ਲੱਖਾਂ ਪੈਰੋਕਾਰ ਹਰਿਮੰਦਰ ਸਾਹਿਬ ਵਲ ਵਹੀਰਾਂਘਤ ਲੈਣਗੇ ਅਤੇ ਸੁਰੱਖਿਆ ਬਲਾਂ ਦੀ ਸਚਮੁਚ ਹੀ ਚਟਣੀ ਬਣ ਦੇਣਗੇ। ਜੂਨ 1984 ਵਿਚ ਉਪਰੋਕਤ ਗੱਲਾਂ ਸੈਨਿਕ ਯੋਜਨਾਕਾਰਾਂ ਦੇ ਮਨਾਂ ਵਿਚ ਸਭ ਤੋਂ ਪ੍ਰਮੁਖ ਸਨ ਅਤੇ ਉਹ ਸਮਝਦੇ ਸਨ ਕਿ ਜੇ ਭਿੰਡਰਾਂਵਾਲੇ ਦੀਆਂ ਆਸਾਂ ‘ਤੇ ਪਾਣੀ ਫੇਰਨਾ ਹੈ ਅਤੇ ਉਹਦੇ ਸੁਪਨੇ ਮਿੱਟੀ ਵਿਚ ਮਿਲਾਉਣੇ ਹਨ ਤਾਂ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਕਿ ਸਥਿਤੀ ਨਾਲ ਸਖ਼ਤੀ ਨਾਲ ਨਿਬੜਿਆ ਜਾਏ ਅਤੇ ਇਸ ਨੂੰ ਇਸ ਦੇ ਅਟੱਲ ਅੰਤ ਤੱਕ ਪਹੁੰਚਾਇਆ ਜਾਏ।
8
ਇਕ ਪਰਤਵੀਂ ਝਾਤ
ਅਸੀਂ ਭਾਰਤ ਦੀ ਹਥਿਆਰਬੰਦ ਫੌਜ ਦੇ ਬਾਜ਼ਾਬਤਾ, ਵਫਾਦਾਰ ਅਤੇ ਸਮਰਪਿਤ ਮੈਂਬਰਾਂ ਵਜੋਂ ਆਪਣੇ ਕਰਤੱਵ ਦਾ ਪਾਲਣ ਕੀਤਾ (ਅਤੇ) ਅਸੀਂ ਵਫਾਦਾਰ ਹਾਂ ਰਾਸ਼ਟਰ ਦੇ ਹਥਿਆਰਬੰਦ ਫੌਜ ਦੇ ਜਿਸ ਦੇ ਅਸੀਂ ਅੰਗ ਹਾਂ, ਵਰਦੀਆਂ ਦੇ ਜੋ ਅਸੀਂ ਪਾਉਂਦੇ -ਹਾਂ ਅਤੇ ਜਵਾਨਾਂ ਦੇ ਜਿਨ੍ਹਾਂ ਨੂੰ ਆਦੇਸ਼ ਦੇਂਦੇ ਹਾਂ।
ਇਹ ਸਮਾਂ ਹੈ ਕਿ ਅਸੀਂ ਉਸ ਬੀਮਾਰੀ ਦੀ ਜੜ੍ਹ ਤੱਕ ਅਪੜਨ ਲਈ ਡੂੰਘੀ ਅੰਤਰ-ਝਾਤ ਮਾਰੀਏ ਜਿਸ ਕਾਰਨ ਜੂਨ 1984 ਵਿਚ ਓਪਰੇਸ਼ਨ ਬਲੂ ਸਟਾਰ ਹੀ ਨਹੀਂ ਹੋਇਆ, ਸਗੋਂ ਅੱਜ, ਅੱਠ ਸਾਲ ਬਾਦ ਵੀ ਪੰਜਾਬ ਦੰਦੀ ਉਤੇ ਖੜਾ ਹੈ । ਖਾੜਕੂਆਂ ਨੂੰ ਬਾਹਰ ਕੱਢਣ ਵਾਸਤੇ ਸੈਨਾ ਨੂੰ ਹਰਿਮੰਦਰ ਸਾਹਿਬ ਵਿਚ ਦਾਖਲ ਹੋਣ ਦਾ ਹੁਕਮ ਦੇਣ ਬਾਰੇ ਕੇਂਦਰ ਦਾ ਫੈਸਲਾ ਭਖਵੀਆਂ ਬਹਿਸਾਂ ਦਾ ਵਿਸ਼ਾ ਰਿਹਾ ਹੈ, ਅਤੇ ਇਹ ਗੱਲ ਆਮ ਕਰਕੇ ਪ੍ਰਵਾਨ ਕੀਤੀ ਗਈ ਹੈ ਕਿ. ਉਸ ਸਮੇਂ ਹੋਰ ਕੋਈ ਦੂਜਾ ਵਿਕਲਪ ਪ੍ਰਤੀਤ ਨਹੀਂ ਸੀ ਹੁੰਦਾ। ਦੂਜੇ ਪਾਸੇ ਆਮ ਲੋਕ ਮਹਿਸੂਸ ਕਰਦੇ ਹਨ ਕਿ ਜੇ ਕੇਂਦਰ ਹਾਂਡੀ ਉਬਲਣ ਤੋਂ ਪਹਿਲਾਂ ਦ੍ਰਿੜਤਾ ਨਾਲ ਹਰਕਤ ਵਿਚ ਆਇਆ ਹੁੰਦਾ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ। ਤਾਂ ਫੇਰ ਗਲਤੀ ਕਿਥੇ ਹੋਈ ? ਲਾਜ਼ਮੀ ਹੈ ਕਿ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਏ ਜਿਵੇਂ ਕਿਸੇ ਹੋਰ ਉਥਲ-ਪੁਥਲਕਾਰੀ ਘਟਨਾ ਵਿਚ ਕੀਤੀ ਜਾਂਦੀ ਹੈ, ਇਹ ਵਿਆਹ ਸਬੰਧ ਦਾ ਟੁਟਣਾ ਹੋਵੇ, ਜਾਂ ਕਿਸੇ ਫੈਕਟਰੀ ਨੂੰ ਅੱਗ ਲਗਣਾ । ਇਸ ਵਿਸ਼ੇਸ਼ ਮਾਮਲੇ ਵਿੱਚ, ਅਸ਼ਾਂਤੀ ਕਈ ਨਾਕਾਮੀਆਂ ਤੋਂ ਪੈਦਾ ਹੋਈ ਜਿਹੜੀਆਂ ਕੇਂਦਰੀ ਤੇ ਰਾਜ, ਦੋਹਾਂ ਸਰਕਾਰਾਂ ਨਾਲ ਅਕਾਲੀ ਆਗੂਆਂ ਨਾਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਧਾਰਮਿਕ ਮੁਖੀਆਂ ਨਾਲ ਅਤੇ ਖੁਦ ਸਿੱਖ ਭਾਈਚਾਰੇ ਨਾਲ ਜੋੜੀਆਂ ਜਾ ਸਕਦੀਆਂ ਹਨ। ਇਹ ਸਭ ਧਿਰਾਂ ਘਟ ਜਾਂ ਵਧ ਹੱਦ ਤੱਕ ਕਸੂਰਵਾਰ ਹਨ।
ਕੇਂਦਰੀ ਅਤੇ ਰਾਜ ਸਰਕਾਰ
ਕੇਂਦਰ ਨੇ ਅਨੰਦ ਪੁਰ ਸਾਹਿਬ ਮਤੇ ਨੂੰ ਲਾਗੂ ਕਰਨ ਵਿੱਚ, ਭਾਵੇਂ ਅੰਸ਼ਕ ਰੂਪ ਵਿਚ ਹੀ, ਬਹੁਤ ਜਿਆਦਾ ਢਿਲ ਕੀਤੀ। ਇਸ ਦੇ ਨਾਲ ਹੀ ਕੇਂਦਰ ਦੀ ਸਰਕਾਰ ਭਿੰਡਰਾਂਵਾਲੇ ਦੇ ਖਿਲਾਫ ਢੁਕਵੇਂ ਸਮੇਂ ਸਾਬਤਕਦਮੀ ਨਾਲ ਹਰਕਤ ਵਿਚ ਨਾ ਆਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਸਿੱਖ ਜਨਤਾ ਵਿਚ ਉਹ ਜ਼ਿਆਦਾ ਮਜ਼ਬੂਤ ਹੁੰਦਾ ਗਿਆ ਅਤੇ ਉਹ ਵੱਡਿਆਂ ਵੱਡਿਆਂ ਉਤੇ ਹੁਕਮ ਚਲਾਉਣ ਲਗ ਪਿਆ। ਇਹ ਜਾਣਦਿਆਂ ਹੋਇਆਂ ਕਿ ਅਪ੍ਰੈਲ 1980 ਵਿਚ ਨਿਰੰਕਾਰੀ ਗੁਰੂ, ਬਾਬਾ ਗੁਰਬਚਨ ਸਿੰਘ ਦੇ ਹੋਏ ਕਤਲ ਵਿਚ ਉਸ ਦਾ ਹੱਥ ਸੀ, ਉਸ ਨੂੰ ਆਪਣੇ ਹਥਿਆਰਬੰਦ ਪੈਰੋਕਾਰਾਂ ਸਮੇਤ ਦਿੱਲੀ ਤੇ ਬੰਬਈ ਦੀਆਂ ਸੜਕਾਂ ਉਤੇ ਖੁਲ੍ਹਮ ਖੁਲ੍ਹਾ ਫਿਰਨ ਦੀ ਆਗਿਆ ਦਿੱਤੀ ਗਈ । ਇਥੋਂ ਤੱਕ ਕਿ ਸਤੰਬਰ 1981 ਵਿੱਚ ਲਾਲਾ ਜਗਤ ਨਾਰਾਇਣ ਦੇ ਕਤਲ ਮਗਰੋਂ, ਅਤੇ ਪੁਲੀਸ ਨੂੰ ਡਕਾਨੀ ਦੇ ਕੇ ਗੁਰਦੁਆਰਾ ਮਹਿਤਾ ਚੌਕ ਵਿਚ ਜਾ ਵੜਨ ਮਗਰੋਂ ਵੀ, ਸਰਕਾਰ ਨੇ ਇਸ ਮਾਮਲੇ ਨੂੰ ਲੋੜੀਂਦੀ ਅਹਿਮੀਅਤ ਨਾ ਦੇ ਕੇ ਉਸ ਨੂੰ ਓਦੋਂ ਰਿਹਾਅ ਕਰ ਦਿੱਤਾ ਜਦੋਂ ਉਸ ਨੂੰ ਗ੍ਰਿਫਤਾਰੀ ਦਿੱਤਿਆਂ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ ਕਿਉਂਕਿ ਉਹ ਵੱਡੀ ਪੱਧਰ ਉਤੇ ਹਿੰਸਾ ਭੜਕ ਪੈਣ ਤੋਂ ਡਰਦੀ ਸੀ। ਇਸ ਤੋਂ ਮਗਰੋਂ ਦੇ ਸਾਲ ਤੱਕ ਭਿੰਡਰਾਂਵਾਲੇ ਨੇ ਚੰਮ ਦੀਆਂ ਚਲਾਈਆਂ। ਤਕਰੀਬਨ ਰਜ ਉਸ ਦੇ ਹੁਕਮ ਨਾਲ ਕਿਸੇ ਨਾ ਕਿਸੇ ਸਕਲ ਵਿਚ ਕੱਟ-ਵੱਢ ਹੁੰਦੀ ਰਹੀ। ਜਦ ਉਹ ਗੁਰੂ ਨਾਨਕ ਨਿਵਾਸ ਵਿਚ ਰਹਿ ਰਿਹਾ ਸੀ ਅਤੇ ਪੂਰੇ ਪੰਜਾਬ ਵਿਚ ਦਹਿਸ਼ਤਗਰਦੀ ਫੈਲਾਉਣ ਦੇ ਨਾਲ ਹੀ ਆਪਣੀਆਂ ਰਾਸ਼ਟਰ-ਵਿਰੋਧੀ ਸਰਗਰਮੀਆਂ ਵਿਚ ਲੱਗਾ ਹੋਇਆ ਸੀ, ਜੇ ਉਸ ਘੜੀ ਵੀ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੁੰਦਾ ਤਾਂ ਅੰਮ੍ਰਿਤਸਰ ਦੀ ਤ੍ਰਾਸਦੀ ਓਦ ਵੀ ਟਾਲੀ ਜਾ ਸਕਦੀ ਸੀ । ਹਰਿਮੰਦਰ ਸਾਹਿਬ ਦੀਆਂ ਬਰੂਹਾਂ ਵਿਚ ਡੀ.ਆਈ.ਜੀ. ਅਟਵਾਲ ਦੇ ਕਤਲ ਸਮੇਂ ਇਕ ਆਦਰਸ਼ਕ ਮੌਕਾ ਹੱਥੋਂ ਗੁਆ ਲਿਆ ਗਿਆ । ਇਕ ਵਾਰੀ ਫੇਰ ਸਿੱਖ ਭਾਵਨਾਵਾਂ ਦੇ ਹੋਰ ਭੜਕ ਪੈਣ ਦੇ ਡਰੋਂ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ। ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਹਾਂ ਦਾ ਅਖੀਰ ਸਥਿਤੀ ਉਤੇ ਕੋਈ ਕੰਟਰੋਲ ਨਾ ਰਹਿ ਗਿਆ ਜਦੋਂ ਭਿੰਡਰਾਂਵਾਲੇ ਨੇ 15 ਦਸੰਬਰ 1983 ਨੂੰ ਅਕਾਲ ਤਖ਼ਤ ਦੇ ਅੰਦਰ ਜਾ ਡੇਰਾ ਲਾਇਆ। ਅਤੇ ਗੱਲ ਇਥੋਂ ਤੱਕ ਪਹੁੰਚ ਗਈ ਕਿ ਜਦੋਂ ਹਰਿਮੰਦਰ ਸਮੂਹ ਦੇ ਐਨ ਬਾਹਰ ਇਕ ਇਮਾਰਤ ਦੀ ਛੱਤ ਉੱਤੇ ਖਾਲਿਸਤਾਨੀ ਝੰਡਾ ਝੁਲਾਇਆ ਗਿਆ ਤਾਂ ਸਰਕਾਰ ਲਾਚਾਰੀ ਵਿਚ ਚੁਪਚਾਪ ਇਹ ਸਭ ਕੁਝ ਵੇਖਦੀ ਰਹੀ।
ਜਨਵਰੀ ਤੋਂ ਮਈ 1984 ਤੱਕ, ਭਿੰਡਰਾਂਵਾਲੇ ਦੇ ਬੰਦਿਆਂ ਨੇ 150 ਤੋਂ ਵਧ ਲੋਕ ਕਤਲ ਕੀਤੇ, ਅਤੇ ਸਰਕਾਰ ਇਕ ਵਾਰੀ ਫੇਰ, ਆਪਣੀ ਨਪੁੰਨਸਕਤਾ ਦੀ ਦਰਦਨਾਕ ਹਾਲਤ ਵਿਚ, ਇਕ ਪਾਸੇ ਖੜੀ ਵੇਖਦੀ ਰਹੀ। ਉਸ ਵੇਲੇ ਤੱਕ ਭਿੰਡਰਾਂਵਾਲੇ ਪਵਿਤਰ ਧਰਮ-ਸਥਾਨ ਵਿਚ ਇਕ ਸਮਾਨੰਤਰ ਸਰਕਾਰ ਚਲਾ ਰਿਹਾ ਸੀ । ਮੁਖ ਮੰਤਰੀ ਦਰਬਾਰਾ ਸਿੰਘ ਦੇ ਇਸ ਬਿਆਨ ਨੇ, ਕਿ ਅਮਨ ਕਾਨੂੰਨ ਦੀਆਂ ਸ਼ਕਤੀਆਂ ਹਰਿਮੰਦਰ ਅੰਦਰ ਨਹੀਂ ਭੇਜੀਆਂ ਜਾਣਗੀਆਂ, ਉਸ ਦੀ ਪੁਜ਼ੀਸ਼ਨ ਹੋਰ ਮਜ਼ਬੂਤ ਕਰ ਦਿੱਤੀ । ਮੈਂ ਅਕਸਰ ਹੈਰਾਨ ਹੁੰਦਾ ਹਾਂ ਕਿ ਅਮਨ ਤੇ ਕਾਨੂੰਨ ਦੇ ਰਾਖੇ ਨੀਲਾ ਤਾਰਾ ਕਾਰਵਾਈ ਤੋਂ ਤਿੰਨ ਮਹੀਨੇ ਪਹਿਲਾਂ, ਜਦੋਂ ਹਰਿਮੰਦਰ ਦੀ ਹੌਲੀ ਹੌਲੀ ਕਿਲ੍ਹੇਬੰਦੀ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਅਸਲਾਖਾਨਾ ਬਣਾਇਆ ਜਾ ਰਿਹਾ ਸੀ, ਕੀ ਕਰਦੇ ਰਹੇ ਸਨ ? ਕੀ ਕਿਸੇ ਗੰਭੀਰਤਾ ਨਾਲ ਇਸ ਗੱਲ ਉਤੇ ਯਕੀਨ ਕੀਤਾ ਜਾ ਸਕਦਾ ਹੈ ਕਿ ਖੁਫੀਆ ਅਦਾਰੇ ਸਥਿਤੀ ਦੀ ਗੰਭੀਰਤਾ ਨੂੰ ਕੇਂਦਰ ਦੇ ਧਿਆਨ ਵਿਚ ਲਿਆਉਣੋਂ ਅਸਫਲ ਰਹੇ ? ਕੋਈ ਕਾਇਲ ਕਰਨ ਵਾਲਾ ਜਵਾਬ ਨਹੀਂ ਲਭਦਾ ਕਿ ਮਾਮਲੇ ਨੂੰ ਇਸ ਹੱਦ ਤੱਕ ਅੱਗੇ ਕਿਉਂ ਵਧਣ ਦਿੱਤਾ ਗਿਆ । ਅਖੀਰ ਕੇਂਦਰ ਨੇ ਸਥਿਤੀ ਨੂੰ ਸੰਭਾਲਣ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ। ਦਰਬਾਰਾ ਸਿੰਘ ਦਾ ਮੰਤਰੀਮੰਡਲ ਭੰਗ ਕਰ ਦਿੱਤਾ ਗਿਆ ਅਤੇ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਅਕਾਲੀਆਂ ਨਾਲ ਕਿਸੇ ਮੁਨਾਸਿਬ ਸਮਝੌਤੇ ਉਤੇ ਅਪੜਨ ਲਈ ਕਈ ਸੰਧੀਵਾਰਤਾਵਾਂ ਹੋਈਆਂ। ਅਖੀਰ ਕੇਂਦਰ ਤਕ ਵੀ ਗਿਆ ਅਤੇ ਉਸ ਨੇ ਦੇਸ਼ ਕੀ ਏਕਤਾ ਤੇ ਸਲਾਮਤੀ ਨਾਲ ਸਬੰਧਤ ਮੰਗਾਂ ਨੂੰ ਛੱਡ ਕੇ ਉਹਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨ ਲਈਆਂ । ਪਰ ਹੁਣ ਅਕਾਲੀ ਆਪਣੀਆਂ ਮੰਗਾਂ ਵਿੱਚ ਮਾਮੂਲੀ ਜਿਹੀ ਛੋਟ ਪ੍ਰਵਾਨ ਕਰਨ ਨੂੰ ਵੀ ਤਿਆਰ ਨਹੀਂ ਸਨ ਅਤੇ ਉਹ ਆਪਣੇ ਪੈਰਾਂ ‘ਤੇ ਪੱਕੇ ਤੇ ਅਡੋਲ ਖੜੇ ਰਹੇ। ਅਸਲ ਵਿੱਚ ਜਦੋਂ ਵੀ ਸਰਕਾਰ ਨੇ ਕੋਈ ਸੁਲਾਹ ਦਾ ਸੰਕੇਤ ਦਿੱਤਾ, ਅਕਾਲੀ ਆਗੂਆਂ ਨੇ ਇਸ ਦੀ ਖਿੱਲੀ ਉਡਾਈ ਤੇ ਅਵੱਗਿਆ ਕੀਤੀ। ਆਖਰ ਹਿੰਸਾ ਨੂੰ ਰੋਕ ਲਾਉਣ ਲਈ ਕਠੋਰ ਫੈਸਲਾ ਲਿਆ ਗਿਆ ਅਤੇ ਆਮ ਸ਼ਹਿਰੀਆਂ ਵਿਚ ਭਰੋਸਾ ਬਹਾਲ ਕਰਨ ਦਾ ਫੈਸਲਾ ਕਰ ਕੇ, ਫੌਜ ਨੂੰ ਸੱਦਾ ਦਿੱਤਾ ਗਿਆ। ਮੁਕਦੀ ਗੱਲ, ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਹਾਂ ਨੇ ਸਦਾ ਹੀ ਸਥਿਤੀ ਦਾ ਬੁਰੀ ਤਰ੍ਹਾਂ ਗਲਤ ਅੰਦਾਜ਼ਾ ਲਾਇਆ ਜਿਸ ਦੇ ਸਿੱਟੇ ਵਜੋਂ ਸੰਕਟ ਇਸ ਦੀਆਂ ਬਰੂਹਾਂਲੰਘ ਆਇਆ। ਸਮੁਚੇ ਰੂਪ ਵਿੱਚ ਜੋ ਕੁਝ ਸਾਮ੍ਹਣੇ ਆਇਆ ਨਿਸਚੇ ਹੀ ਕੋਈ ਇਤਫਾਕੀਆ ਘਟਨਾ-ਕ੍ਰਮ ਨਹੀਂ ਸੀ।
ਅਕਾਲੀ ਆਗੂ
ਅਕਾਲੀ ਦਲ ਵਿੱਚ ਗੁਟਬੰਦੀ ਇਸ ਸਾਰੇ ਸਮੇਂ ਦਾਲ ਵਿਚ ਕੜਕੂ ਬਣੀ ਰਹੀ ਹੈ| ਅਕਾਲੀ ਗੁੱਟਾਂ ਨੂੰ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਸਦਾ ਹੀ ਪਰਚਾਰ-ਨਾਅਰੇ ਦੀ ਤਲਾਸ਼ ਰਹੀ ਹੈ। ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਨਹੀਂ ਤਾਂ ਘੜ ਲਈ ਜਾਂਦੀ ਸੀ। ਜਦੋਂ ਵੀ ਕਿਸੇ ਅਕਾਲੀ ਆਗੂ ਨੇ ਮਹਿਸੂਸ ਕੀਤਾ ਕਿ ਉਹਦੀ ਨੇਤਾਗੀਰੀ ਖਤਰੇ ਵਿਚ ਹੈ, ਉਸ ਨੇ ਹਮੇਸ਼ਾ ਸਿੱਖਾਂ ਨਾਲ ਵਿਤਕਰਾ”, “ਪੰਥ ਨੂੰ ਖ਼ਤਰਾ” ਦਾ ਝੰਡਾ ਚੁਕ ਲਿਆ। ਅਕਾਲੀ ਆਗੂਆਂ ਨੇ ਅਸਲ ਵਿਚ ਆਪਣੇ ਆਪ ਨੂੰ ਖਾੜਕੂਆਂ ਦਾ ਮਹਿਜ਼ ਹਥ-ਠੋਕਾ ਬਣਾ ਲਿਆ ਅਤੇ ਪਹਿਲਕਦਮੀ ਤੇ ਕੰਟਰੋਲ ਉਹਨਾਂ ਦੀ ਪਕੜ ਵਿਚੋਂ ਨਿਕਲ ਗਿਆ। ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪਤਾ ਸੀ ਕਿ ਪਵਿਤਰ ਧਰਮ- ਅਸਥਾਨ ਅੰਦਰ ਚੋਰੀ ਛਿਪੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਸਨ ਅਤੇ ਜਿਸ ਜ਼ੋਰ ਜੋਰ ਨਾਲ ਹਰਿਮੰਦਰ ਸਾਹਿਬ ਦੀ ਮਰਚਬੰਦੀ ਹੋ ਰਹੀ ਸੀ ਉਹ ਵੀ ਉਹਨਾਂ ਦੇ ਸਾਮਣੇ ਨਾ ਠਣਕਿਆ ? ਅਕਾਲੀ ਆਗੂ ਇਸ ਪੱਖ ਵੀ ਨਾਕਮ ਰਹੇ ਕਿ ਉਹ ਜਾਮਣੇ ਸੀ ਪਰ ਉਹਨਾਂ ਕੁੱਝ ਵੀ ਨਾ ਕੀਤਾ। ਬੀਮਾਰੀ ਦੇ ਲੱਛਣ ਵੇਖਕੇ ਉਹਨਾਂ ਦਾ ਮੰਗਵਾਲ ਨੂੰ ਹਰਿਮੰਦਰ ਸਾਹਿਬ ਨੂੰ ਇਕਰਤੀ ਬਰਬ ਦੇਣ ਤੋਂ ਰੋਕ ਨਾ ਸਕੇ ਅਤੇ ਇਸ ਗੱਲੋਂ ਵੀ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੁਰਵਰਤੋਂ ਦੇ ਦੋ ਅਤੇ ਖਿਲਾਫ ਆਵਾਜ਼ ਨਾ ਉਠਾਈ ਅਤੇ ਨਾ ਹੀ ਹਿੰਸਾ ਤੇ ਦਹਿਸ਼ਤ ਦੇ ਖਿਲਾਫ ਜਿਸ ਲਈ ਆਦੇਸ਼ ਇਥੋਂ ਦਿੱਤੇ ਜਾਂਦੇ ਸਨ ਜਿਸ ਦੇ ਫਲਸਰੂਪ ਹੁੰਦੇ ਨਿਰਦਈ ਕਤਲਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਸੀ । ਇਸ ਦੁਫਾੜ ਨੂੰ ਨਾ ਰੋਕਣ ਅਤੇ ਖਾਲਿਸਤਾਨ ਦੇ ਨਾਅਰੇ ਦੀ ਖੁਲ੍ਹ ਕੇ ਨਿਖੇਧੀ ਨਾ ਕਰਨ ਵਿਚ ਅਕਾਲੀ ਆਗੂਆਂ ਦੀ ਭੂਮਿਕਾ ਵਾਸਤਵ ਵਿਚ ਖਾੜਕੂਆਂ ਨੂੰ ਆਪਣੀ ਮੂਕ ਪ੍ਰਵਾਨਗੀ ਦੇਣ ਦੇ ਬਰਾਬਰ ਹੈ। ਇਸ ਤੋਂ ਇਲਾਵਾ, ਅਕਾਲੀ ਜਾਨੂੰਨੀ ਮੂਲਵਾਦੀਆਂ ਦੇ ਫਿਰਕੂ ਪਰਚਾਰ ਦੀ ਨਿਖੇਧੀ ਵੀ ਨਾ ਕਰ ਸਕੇ।
ਜੇ ਅਕਾਲੀ ਆਗੂ ਪੰਜਾਬ ਨੂੰ ਪਟੜੀ ‘ਤੇ ਲਿਆਉਣ ਬਾਰੇ ਸਚਮੁਚ ਗੰਭੀਰ ਹੁੰਦੇ, ਤਾਂ ਉਹ ਇਹ ਕੰਮ ਸੌਖਿਆਂ ਹੀ ਕਰ ਸਕਦੇ ਸਨ । ਤੱਦ ਵੀ, ਜਦੋਂ ਕਿਸੇ ਸਮਝੌਤੇ ਦੇ ਆਸਾਰ ਨਜ਼ਰ ਆਏ, ਅਕਾਲੀਆਂ ਨੇ ਗੈਰ-ਵਾਜਿਬ ਤੇ ਅਣ- ਯਥਾਰਥਕ,ਦੋਹਾਂ ਤਰ੍ਹਾਂ ਦੀਆਂ ਨਵੀਆਂ ਮੰਗਾਂ ਪੇਸ਼ ਕਰ ਕੇ ਆਪਣਾ ਪੈਂਤੜਾ ਬਦਲ ਲਿਆ। ਇਥੋਂ ਤੱਕ ਕਿ ਜਦੋਂ ਫੌਜੀ ਕਾਰਵਾਈ ਹੋਈ ਕਿ ਹ ਈ ਲਭਦੀ ਸੀ ਉਹਨਾਂ ਨੇ ਕਿਸੇ ਵੀ ਸਮਝੌਤੇ ਵਾਲੇ ਹੱਲ ਦਾ ਡਟ ਕੇ ਵਿਰੋਧ ਕੀਤਾ, ਅਤੇ ਰਾਜ ਨੂੰ ਅਰਾਜਕਤਾ ਦੀ ਨਾਜ਼ਕ ਹਾਲਤ ਤੋਂ ਬਚਾਉਣ ਦੀ ਥਾਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ (3 ਜੂਨ 1984) ਉਤੇ ਅੰਨ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਜਿਸ ਦੇ ਨਾਲ ਹੀ ਖਾੜਕੂਆਂ ਨੇ ਫਿਰਕੂ ਹਿੰਸਾ, ਲਗਾਨ ਤੇ ਆਬਪਾਸ਼ੀ ਦੀ ਅਦਾਇਗੀ ਨਾ ਕਰਨ, ਅਤੇ ਗੁਆਂਢੀ ਰਾਜਾਂ ਨੂੰ ਪਾਣੀ ਤੇ ਬਿਜਲੀ ਬੰਦ ਕਰ ਦੇਣ ਦੀ ਧਮਕੀ ਦੇ ਦਿੱਤੀ । ਇਸ ਗੱਲ ਨੇ ਸਿਆਣਿਆਂ ਦੇ ਕਹਿਣ ਵਾਂਗ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ।
ਜੇ ਅਕਾਲੀ ਆਗੂ ਇਸ ਪਿਛੇਤੇ ਪਲ ਵੀ ਆਪਣੇ ਨਿਗੂਣੇ ਹਿਤਾਂ ਤੋਂ ਉਪਰ ਉਠ ਜਾਂਦੇ ਤਾਂ ਹਾਲਤ ਅਜੇ ਵੀ ਸੰਭਾਲੀ ਜਾ ਸਕਦੀ ਸੀ ਅਤੇ ਉਹਨਾਂ ਦੀਆਂ ਪਿਛਲੀਆਂ ਹਰਕਤਾਂ ਅਣਠਿੱਡ ਹੋ ਸਕਦੀਆਂ ਸਨ 12 ਤਾਰੀਖ, ਜਿਸ ਦਿਨ ਸੈਨਾ ਬੁਲਾਈ ਗਈ, ਅਤੇ 5 ਤਾਰੀਖ ਦੇ ਵਿਚਕਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬੈਠੇ ਰਹਿਣ ਦੀ ਥਾਂ ਚਾਹੀਦਾ ਸੀ ਕਿ ਉਹ ਬਾਹਰ ਆਉਂਦੇ ਅਤੇ ਅੰਤਮ ਉਥਲ- ਪੁਥਲ ਨੂੰ ਰੋਕਣ ਲਈ ਆਖਰੀ ਪਲ ਜਤਨ ਕਰਦੇ ਕਿਉਂਕਿ ਉਹ ਪੂਰੀ ਤਰ੍ਹਾਂ ਜਾਣਦੇ ਸਨ ਕਿ ਇਹ ਉਹਨਾਂ ਲਈ ਆਖਰੀ ਮੌਕਾ ਸੀ। ਅਜਿਹੇ ਸਮੇਂ ਉਹਨਾਂ ਨੂੰ ਆਪਣੀਆਂ ਜਾਨਾਂ ਦਾ ਭੈਅ ਹੋਣ ਦੀ ਥਾਂ ਹੌਸਲੇ ਤੇ ਜ਼ਿੰਮੇਵਾਰੀ ਤੋਂ ਕੰਮ ਲੈਣ ਦੀ ਲੋੜ ਸੀ। ਜੇ ਉਹਨਾਂ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਹੱਕੀ ਤੌਰ ਤੇ ਉਹਨਾਂ ਦੀ ਸਿੱਖਾਂ ਦੇ ਰਖਵਾਲੇ ਆਖ ਕੇ ਵਡਿਆਈ ਕੀਤੀ ਜਾਂਦੀ । ਬਦ-ਕਿਸਮਤੀ ਨਾਲ, ਉਹਨਾਂ ਨੇ ਇਹ ਰਸਤਾ ਨਾ ਚੁਣਿਆ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਗੁਰਦੁਆਰਿਆਂ ਦੇ ਦੂਰ- ਪ੍ਰਬੰਧ ਦਾ ਦੋਸ਼ ਲੱਗਦਾ ਹੈ- ਸੰਸਾਰ ਭਰ ਦੇ ਸਿੱਖਾਂ ਵਲੋਂ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਕੀ ਉਹ ਵੀ ਹਰਿਮੰਦਰ ਸਾਹਿਬ ਦੀ ਦੂਰ-ਦਰਤੋਂ ਅਤੇ ਬੇਹੁਰਮਤੀ ਤੋਂ ਸੁਚੇਤ ਨਹੀਂ ਸਨ ? ਕੀ ਇਹ ਠੀਕ ਗੱਲ ਸੀ ਕਿ ਧਰਮ ਅਸਥਾਨਾਂ ਨੂੰ ਜਿਨ੍ਹਾਂਦੇ ਲੱਖਾਂ ਹੀ ਸ਼ਰਧਾਵਾਨ ਹਨ, ਅਸਲਾਖਾਨੇ ਬਣਨ ਦੀ ਆਗਿਆ ਦਿੱਤੀ ਜਾਂਦੀ ? ਜ਼ਿੰਮੇਦਾਰ ਵਿਅਕਤੀਆਂ ਦੀ ਇਹ ਚੁਣੀ ਹੋਈ ਸੰਸਥਾ ਆਪਣੇ ਆਪ ਨੂੰ ਉਹਨਾਂ ਕੁਤਾਹੀਆਂ ਤੋਂ ਬਰੀ ਨਹੀਂ ਸਮਝ ਸਕਦੀ ਜਿਨ੍ਹਾਂ ਕਾਰਨ ਸਿੱਖ ਭਾਈਚਾਰੇ ਵਲੋਂ ਇਸ ਸੰਸਥਾ ਵਿਚ ਰੱਖੇ ਭਰੋਸੇ ਨੂੰ ਧੱਕਾ ਲੱਗਾ ਹੈ। ਕਮੇਟੀ ਨੂੰ ਸਿਰਫ ਏਨਾ ਹੀ ਨਹੀਂ ਸੀ ਕਰਨਾ ਚਾਹੀਦਾ ਕਿ ਸਿੰਘ ਸਾਹਿਬਾਨ ਉਤੇ ਪ੍ਰਭਾਵ ਪਾ ਕੇ ਸਮਾਜ-ਵਿਰੋਧੀ ਅਤੇ ਗੈਰ-ਕਾਨੂੰਨੀ ਤੱਤਾਂ ਨੂੰ ਬਾਹਰ ਕਢਣ ਵਿੱਚ ਸਹਾਇਤਾ ਮੰਗਦੀ ਜਿਨ੍ਹਾਂ ਨੇ ਹਰਿਮੰਦਰ ਦੇ ਖੇਤਰ ਵਿਚ ਪਨਾਹ ਲਈ ਹੋਈ ਸੀ ਅਤੇ ਜਿਹੜੇ ਖੁਲ੍ਹਮ-ਖੁਲ੍ਹਾ ਇਸ ਦੀ ਬੇਹੁਰਮਤੀ ਕਰ ਰਹੇ ਸਨ, ਸਗੋਂ ਉਸ ਨੂੰ 15 ਦਸੰਬਰ 1983 ਵਾਲੇ ਦਿਨ ਭਿੰਡਰਾਂਵਾਲੇ ਨੂੰ ਅਕਾਲ ਤਖ਼ਤ ਜਾ ਬੈਠਣ ਤੋਂ ਰੋਕਣਾ ਚਾਹੀਦਾ ਸੀ । ਉਹਨਾਂ ਵਲੋਂ ਖਾੜਕੂਆਂ ਦੇ ਹੁਕਮਾਂ ਨੂੰ ਸਿਰ ਮੱਥੇ ਰੱਖਣ ਕਾਰਨ ਹੀ,ਕੇਂਦਰ ਦੀ ਸਰਕਾਰ ਨੀਲਾ ਤਾਰਾ ਓਪਰੇਸ਼ਨ ਦੀ ਸਮਾਪਤੀ ਤੋਂ ਮਗਰੋਂ ਹਰਿਮੰਦਰ ਵਿਚੋਂ ਸੈਨਾ ਨੂੰ ਕੱਢਣ ਦੀ ਕਾਹਲ ਕਰਨ ਤੋਂ ਝਿਜਕਦੀ ਸੀ, ਮਤਾਂ ਖਾੜਕੂ ਇਕ ਵਾਰੀ ਫੇਰ ਇਸ ਪਵਿਤਰ ਧਰਮ ਅਸਥਾਨ ਨੂੰ ਆਪਣੀਆਂ ਰਾਸ਼ਟਰ-ਵਿਰੋਧੀ ਸਰਗਰਮੀਆਂ ਦਾ ਅੱਡਾ ਬਣਾ ਲੈਣ।
ਸਿੰਘ ਸਾਹਿਬਾਨ
ਸਿੰਘ ਸਾਹਿਬਾਨ ਨੇ, ਆਪਣੀ ਵਾਰੀ ਆਪਣੀ ਪਦਵੀ ਦੀਆਂ ਜ਼ਿੰਮੇਵਾਰੀਆਂ ਨੂੰ ਉੱਕਾ ਹੀ ਛਿੱਕੇ ਟੰਗ ਰੱਖਿਆ ਅਤੇ ਲੰਮੇ ਸਮੇਂ ਤੱਕ ਸਿੱਖ ਗੁਰੂਆਂ ਵਲੋਂ ਸਥਾਪਤ ਸਿੱਖ ਧਾਰਮਿਕ ਨੇਮਾਂ ਤੇ ਸਿਖਿਆਵਾਂ ਦੀਆਂ ਹੋ ਰਹੀਆਂ ਘੋਰ ਉਲੰਘਣਾਵਾਂ ਵਲੋਂ ਆਪਣੀਆਂ ਅੱਖਾਂ ਮੀਟ ਰੱਖੀਆਂ। ਜਦੋਂ ਭਿੰਡਰਾਂਵਾਲੇ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕਰ ਰਿਹਾ ਸੀ ਅਤੇ ਜਦੋਂ ਉਹ ਤੇ ਉਸ ਦੇ ਸਾਥੀ ਹਰਿਮੰਦਰ ਸਾਹਿਬ ਦੇ ਅੰਦਰੋਂ ਫਿਰਕੂ ਨਫਰਤ ਫੈਲਾਉਣ ਤੋਂ ਇਲਾਵਾ, ਕਤਲਾਂ, ਫਿਰੰਤੀਆਂ ਅਤੇ ਦੂਜੀਆਂ ਅਨੁਚਿਤ ਕਾਰਵਾਈਆਂ ਦੀਆਂ ਯੋਜਨਾਵਾਂ ਬਣਾ ਕੇ ਇਹਨਾਂ ‘ਤੇ ਤਾਮੀਲ ਕਰ ਰਹੇ ਸਨ,ਸਿੰਘ ਸਾਹਿਬਾਨ ਖਾਮੋਸ਼ਅਤੇ ਲਾਚਾਰ ਇਹ ਸਭ ਕੁਝ ਦੇਖਦੇ ਰਹੇ।
ਭਿੰਡਰਾਂਵਾਲੇ ਤੇ ਉਹਦੇ ਸਾਥੀਆਂਨੂੰ ਅਕਾਲ ਤਖ਼ਤ ਵਿਚ ਨਿਵਾਸ ਕਰਨ ਦੀ ਆਗਿਆ ਦੇਣ ਲਈ ਜਿਥੇ ਪਹਿਲਾਂ ਕਦੇ ਕਿਸੇ ਨੇ ਅਜਿਹਾ ਨਹੀਂ ਕੀਤਾ ਸੀ ਸਿੰਘ ਸਾਹਿਬਾਨ ਨੂੰ ਵੀ ਦੋਸ਼-ਮੁਕਤ ਨਹੀਂ ਕੀਤਾ ਜਾ ਸਕਦਾ। ਇਸ ਗੱਲ ਦਾ ਕੋਈ ਮੁਨਾਸਿਬ ਕਾਰਨ ਨਹੀਂ ਹੋ ਸਕਦਾ ਕਿ ਉਹ ਭਿੰਡਰਾਂਵਾਲੇ ਨੂੰ ਅਕਾਲ ਤਖ਼ਤ ਖਾਲੀ ਕਰਨ ਲਈ ਹੁਕਮਨਾਮਾ ਕਿਉਂ ਜਾਰੀ ਨਾ ਕਰ ਸਕੇ, ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਕਿ ਅਜਿਹਾ ਕਰਨ ਦੀ ਸਥਿਤੀ ਵਿਚ ਉਹਨਾਂ ਨੂੰ ਭਿਆਨਕ ਸਿਟਿਆਂ ਦੀ ਧਮਕੀ ਦਿੱਤੀ ਗਈ ਸੀ। ਨਿਰਸੰਦੇਹ, ਸਿੰਘ ਸਾਹਿਬਾਨ ਅਖੀਰ ਵਿਚ ਭਿੰਡਰਾਂਵਾਲੇ ਤੋਂ ਜਿੱਨਾ ਡਰਨ ਲੱਗ ਪਏ ਸਨ ਓਨਾ ਟੌਹੜਾ ਨਹੀਂ ਸੀ ਡਰਦਾ ਜਿਹੜਾ ਉਹਨਾਂ ਦਾ ਸਰਪ੍ਰਸਤ ਸੀ। ਜੇ ਸਿੰਘ ਸਾਹਿਬਾਨ ਨੇ ਉਸ ਤਰ੍ਹਾਂ ਕੀਤਾ ਹੁੰਦਾ ਜਿਸ ਤਰ੍ਹਾਂ ਉਹਨਾਂ ਤੋਂ ਆਸ ਕੀਤੀ ਜਾਂਦੀ ਸੀ ਤਾਂ ਸਿੱਖ ਜਨਸਮੂਹ ਦੀ ਬਹੁ- ਗਿਣਤੀ ਉਹਨਾਂ ਦੀ ਹਮਾਇਤ ਕਰਦੀ ਅਤੇ ਹੋ ਸਕਦਾ ਹੈ ਕਿ ਭਿੰਡਰਾਂਵਾਲੇ ਲਈ ਭਾਈਚਾਰੇ ਦੀਆਂ ਵਿਸ਼ਾਲ ਭਾਵਨਾਵਾਂ ਨੂੰ ਅੱਖੋਂ ਓਹਲੇ ਕਰਨਾ ਅਤਿਅੰਤ ਕਠਨ ਹੋ ਜਾਂਦਾ । ਪਰ, ਉਹਨਾਂ ਦੀ ਬੇਹਰਕਤੀ ਕਾਰਨ, ਇਕ ਹੋਰ ਮੌਕਾ ਖੁੰਝ ਗਿਆ। ਅਤੇ ਬਹੁਤ ਮਗਰੋਂ, ਇਹਨਾਂ ਹੀ ਸਿੰਘ ਸਾਹਿਬਾਨ ਨੇ ਲੋਕਾਂ ਦੇ ਜਜ਼ਬਾਤ ਭੜਕਾਉਣ ਦੀ ਕੋਸ਼ਿਸ਼ ਕੀਤੀ ਜਦੋਂ 1 ਅਕਤੂਬਰ 1984 ਨੂੰ ਉਹਨਾਂ ਨੇ ਸਿੱਖਾਂ ਨੂੰ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅੰਮ੍ਰਿਤਸਰ ਵੱਲ ਸ਼ਾਂਤਮਈ ਕੂਚ ਕਰਨ ਦਾ ਸੱਦਾ ਦਿੱਤਾ । ਇਸ ਮਾਮਲੇ ਵਿੱਚ, ਇਹ ਉਸ ਸਭ ਕਾਸੇ ਦੀ ਪੱਟੀ ਮੇਸਣ ਦਾ ਹੋਕਾ ਸੀ ਜ ਬਾਬਾ ਸੰਤਾ ਸਿੰਘ ਤੇ ਕੇਂਦਰੀ ਸਰਕਾਰ ਨੇ ਕੀਤਾ ਸੀ ਜਿਨ੍ਹਾਂ ਓਦੋਂ ਤੱਕ ਅਕਾਲ ਤਖ਼ਤ ਬਹਾਲ ਕਰ ਲਿਆ ਸੀ । ਅਤੇ ਇਸ ਤਰ੍ਹਾਂ ਇਕ ਵਾਰੀ ਫੇਰ ਇਹ ਬਦਬਖ਼ਤ ਇਮਾਰਤ ਵਿਅਰਥ ਹੀ ਥਿਹ ਕਰ ਦਿੱਤੀ ਗਈ।
ਸਿੱਖ ਜਨ-ਸਮੂਹ
ਇਥ ਕਰੋੜ ਵੀਹ ਲੱਖ ਦੀ ਗਿਣਤੀ ਵਾਲਾ ਸਿੱਖ ਭਾਈਚਾਰਾ ਸਿੱਥਲ ਤਮਾਸ਼ਬੀਨ ਬਣਿਆ ਆਪਣੇ ਅਤਿਅੰਤ ਸਨਮਾਨਤ ਧਰਮ-ਅਸਥਾਨ ਦੇ ਹੁੰਦੇ ਅਪਮਾਨ ਨੂੰ ਵੇਖਦਾ ਰਿਹਾ। ਇਥੇ ਹੁੰਦੇ ਕੁਕਰਮਾਂ, ਅਤੇ ਰੋਜ਼ ਬਰੋਜ਼ ਹੁੰਦੇ ਬੇਹੁਦੇ ਕਤਲਾਂ ਦੀ ਵਧ ਰਹੀ ਗਿਣਤੀ ਦੇ ਖਿਲਾਫ ਕੋਈ ਆਵਾਜ਼ ਨਾ ਉਠਾਈ ਗਈ। ਕੀ ਅਸੀਂ ਇਹ ਸਮਝੀਏ ਜਾਂ ਵਿਸ਼ਵਾਸ ਕਰੀਏ ਕਿ ਸਿੱਖ ਬੁਧੀਜੀਵੀਆਂ ਨੂੰ ਭਿੰਡਰਾਂਵਾਲੇ ਦੀ ਫਿਲਾਸਫੀ ਵਿਚ ਕੁਝ ਵੀ ਗਲਤ ਨਜ਼ਰ ਨਾ ਆਇਆ ਜਿਹੜੀ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਦਹਿਸ਼ਵਾਦ ਦੀ ਵਕਾਲਤ ਕਰਦੀ ਸੀ ? ਕੀ ਉਹਨਾਂ ਨੂੰ ਇਹ ਅਨੁਭਵ ਨਾ ਹੋਇਆ ਕਿ ਉਹ ਹਿੰਦੂ-ਸਿੱਖ ਵਿਚ ਸਦੀਵੀ ਪਾੜ ਪਾਉਣ ਲਈ ਕੰਮ ਕਰ ਰਿਹਾ ਸੀ ? ਅਤਿਅੰਤ ਬਦਕਿਸਮਤੀ ਵਾਲੀ ਗੱਲ ਹੈ ਕਿ ਹਰਿਮੰਦਰ ਦੀ ਸੰਗੀਨ ਦੁਰਵਰਤੋਂ ਹੁੰਦੀ ਦੇਖ ਕੇ ਜਿਨ੍ਹਾਂ ਦੀ ਸ਼ਰਧਾ ਭਾਵਨਾ ਨੂੰ ਠੇਸ ਨਹੀਂ ਸੀ ਪਹੁੰਚੀ, ਓਪਰੇਸ਼ਨ ਬਲੂ ਸਟਾਰ ਤੋਂ ਮਗਰੋਂ, ਹੁਣ ਉਹ ਲੋਕ ਧਰਮੀ ਨਫਰਤ ਤੇ ਗੁੱਸੇ ਨਾਲ ਲੋਹੇ ਲਾਖੇ ਹੋਏ ਫਿਰਦੇ ਸਨ । ਇਹਨਾਂ ਲੋਕਾਂ ਲਈ, ਹਰਿਮੰਦਰ ਦੇ ਵਿਨਾਸ਼ਕਾਰ” ਅਚਾਨਕ ਹੀ ‘ਰਖਵਾਲੇ ਬਣ ਗਏ ਅਤੇ ਅੰਦਰੋਂ ਗੰਦ ਹੁੰਝਣ ਤੇ ਸਫਾਈ ਕਰਨ ਲਈ ਜਾਨਾਂ ਕੁਰਬਾਨ ਕਰਨ ਵਾਲੇ ਜਵਾਨ ਹੁਣ ਵਿਨਾਸ਼ਕਾਰ” ਹੋ ਨਿਬੜੇ ਸਨ।
“ਇੱਜ਼ਤ ਤੇ ਕਰਤੱਵ”
ਫੌਜ ਦੇ ਪਵਿਤਰ ਧਰਮ-ਅਸਥਾਨ ਵਿਚ ਦਾਖਲ ਹੋਣ ਲਈ ਸਰਕਾਰ ਦੇ ਆਦੇਸ਼ਾਂ ਦੀ ਉਚਿਤਤਾ ਬਾਰੇ ਸਵਾਲ ਅਕਸਰ ਪੁਛਿਆ ਜਾਂਦਾ ਹੈ। ਇਸ ਸਬੰਧੀ, ਮੈਨਹੀ ਸਮਝਦਾ ਕਿ ਕੋਈ ਸੰਦੇਹ ਜਾਂ ਵਿਵਾਦ ਹੋਣਾ ਚਾਹੀਦਾ ਹੈ। ਬਦੇਸ਼ੀ ਹਮਲੇ ਤੂੰ ਸਰਹੱਦਾਂ ਦੀ ਰਖਿਆ ਕਰਨ ਦੇ ਨਾਲ ਨਾਲ ਸੈਨਾ ਨੂੰ ਜਦੋਂ ਸ਼ਹਿਰੀ ਪ੍ਰਸ਼ਾਸਨ ਦੀ ਸਹਾਇਤਾ ਲਈ ਬੁਲਾਇਆ ਜਾਂਦਾ ਹੈ ਤਾਂ ਇਸਨੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੁੰਦੀ ਹੈ । ਇਸ ਵਿਸ਼ੇਸ਼ ਮਾਮਲੇ ਵਿੱਚ, ਪੰਜਾਬ ਵਿਚ ਸਿਰਫ ਅਮਨ ਕਾਨੂੰਨ ਦੀ ਗੰਭੀਰ ਸਮਸਿਆ ਹੀ ਨਹੀਂ ਸੀ ਪੈਦਾ ਹੋ ਗਈ ਜਿਸ ਵਿਚ ਸ਼ਹਿਰੀ ਪ੍ਰਸ਼ਾਸਨ ਸਚਮੁਚ ਹੀ ਨਿਘਰ ਗਿਆ ਸੀ, ਸਗੋਂ ਹਰਿਮੰਦਰ ਸਾਹਿਬ ਦੇ ਅੰਦਰੋਂ ਖਤਰਨਾਕ ਦੇਸ਼-ਵਿਰੋਧੀ ਲਹਿਰ ਵੀ ਚਲਾਈ ਜਾ ਰਹੀ ਸੀ ਜਿਸ ਦੇ ਫਲਸਰੂਪ ਰਾਸ਼ਟਰ ਦੀ ਅਖੰਡਤਾ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਸੀ। ਅਜਿਹੇ ਮੌਕਿਆਂ ਉਤੇ ਜਿਵੇਂ ਮੈਂ ਕਹਿ ਚੁਕਾ ਹਾਂ, ਸੈਨਾ ਦੀ ਸਹਾਇਤਾ ਲਏ ਬਗੈਰ ਸਰਕਾਰ ਕੋਲ ਕੋਈ ਦੂਸਰਾ ਰਾਹ ਨਹੀਂ ਸੀ ਰਹਿ ਗਿਆ। ਕੁਝ ਕੁਝ ਇਸ ਦੇ ਨਾਲ ਜੁੜਿਆ ਹੋਇਆ ਹੀ ਸਵਾਲ ਇਹ ਹੈ ਕਿ ਕੀ ਇਹ ਗੱਲ ਮੁਨਾਸਿਬ ਸੀ ਜਾਂ ਨਹੀਂ ਕਿ ਇਕ ਸਿੱਖ ਹੋਣ ਦੇ ਨਾਤੇ ਇਹ ਕਾਰਜ ਮੈਨੂੰ ਸੌਂਪਿਆ ਜਾਂਦਾ ਅਤੇ ਆਪਣੀ ਵਾਰੀ ਕੀ ਮੈਨੂੰ ਧਾਰਮਿਕ ਆਧਾਰ ਉਤੇ ਇਨਕਾਰ ਨਹੀਂ ਸੀ ਕਰਨਾ ਚਾਹੀਦਾ।
ਬਲੂ ਸਟਾਰ ਸੈਨਿਕ ਕਾਰਵਾਈ ਦੇ ਮਾਮਲੇ ਵਿੱਚ, ਮੇਰਾ ਯਕੀਨ ਹੈ ਕਿ ਸਾਡੇ ਵਿਚੋਂ ਕਿਸੇ ਲਈ ਵੀ ਵੱਡੇ ਤੋਂ ਵੱਡੇ ਅਫਸਰ ਤੋਂ ਲੈ ਕੇ ਹੇਠਲੇ ਜਵਾਨ ਤੱਕ ਅਜਿਹਾ ਕਦਮ ਚੁਕਣ ਲਈ ਕੋਈ ਉਚਿਤ ਕਾਰਨ ਨਹੀਂ ਸੀ। ਅਸੀਂ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਬਾਜ਼ਾਬਤਾ ਵਫਾਦਾਰ ਤੇ ਸਮਰਪਿਤ ਅੰਗ ਵਜੋਂ ਆਪਣੇ ਕਰਤੱਵ ਦਾ ਪਾਲਣ ਕੀਤਾ ਹੈ।
ਪਰੰਤੂ ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਕੁਝ ਗੈਰ-ਜ਼ਿੰਮੇਵਾਰ ਤੇ ਗੁਮਰਾਹ ਲੋਕਾਂ ਨੇ ਆਪਣੇ ਨਿੱਜੀ ਫਾਇਦੇ ਤੇ ਪਰਚਾਰ ਦੀ ਖਾਤਰ ਲੋਕਾਂ ਦੇ ਮਨਾਂ ਵਿਚ ਸ਼ੱਕ ਦੇ ਬੀਜ ਬੀਜਣ ਦਾ ਰਾਹ ਫੜਿਆ। ਮਿਸਾਲ ਵਾਸਤੇ, ਖ਼ਬਰ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ, ਜਿਸਨੇ ਫੌਜੀ ਕਾਰਵਾਈ ਤੋਂ ਛੇਤੀ ਹੀ ਮਗਰੋਂ ਰੋਸ ਵਿਚ ਇਕ ਮੁਖੀ ਪੁਲੀਸ ਅਫਸਰ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ. ਰਾਸ਼ਟਰਪਤੀ ਜ਼ੈਲ ਸਿੰਘ ਨੂੰ ਕਈ ਚਿੱਠੀਆਂ ਲਿਖੀਆਂ ਜਿਨ੍ਹਾਂ ਵਿਚ ਓਪਰੇਸ਼ਨ ਬਲ ਸਟਾਰ ਨਾਲ ਸਬੰਧਤ ਸਰਕਾਰੀ ਤੇ ਫੌਜੀ ਕਮਰਚਾਰੀਆਂ, ਦੋਹਾਂ ਦੇ ਭਿੰਨ ਭਿੰਨ ਕੰਮਾਂ ਦੀ ਨੁਕਤਾਚੀਨੀ ਕੀਤੀ ਗਈ ਹੈ। ਇਕ ਚਿੱਠੀ ਵਿਚ, ਜਿਹੜੀ ਕਤਲ ਤੋਂ ਮਗਰੋਂ’ ਪੁਸਤਕ ਵਿਚ ਛਾਪੀ ਗਈ ਹੈ, ਉਸ ਨੇ ਲਿਖਿਆ ਹੈ :
ਮੇਜਰ ਜਨਰਲ ਕੇ. ਐਸ. ਬਰਾੜ, ਜਿਸਨੇ ਸੈਨਿਕ ਕਾਰਵਾਈ ਦੀ ਜ਼ਿੰਮੇਵਾਰੀ ਸੰਭਾਲੀ, ਤੁਰਤ ਹੀ ਆਪਣੇ ਜਵਾਨ ਤਾਇਨਾਤ ਨਾ ਕਰ ਸਕਿਆ ਕਿਉਂਕਿ ਮੇਜਰ ਜਨਰਲ ਐਸ ਜਮਵਾਲ, ਜਿਸ ਨੂੰ ਪਹਿਲਾਂ ਇਹ ਕੰਮ ਦਿੱਤਾ ਗਿਆ ਸੀ ਨੇ ਇਹ ਆਖ ਕੇ ਸਿੱਖਾਂ ਦਾ ਕਤਲਾਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ, ਇਕ ਪੇਸ਼ਾਵਰ ਜਵਾਨ ਦੇ ਨਾਤੇ, ਉਹ ਆਪਣੇ ਹੀ ਲੋਕਾਂ ਦੀ ਵਢ-ਟੁਕ ਨਹੀਂ ਕਰ ਸਕਦਾ। ਜਨਰਲ ਬਰਾੜ ਨੇ ਆਪਣੇ ਜਵਾਨ ਤਾਇਨਾਤ ਕਰਨ ਵਿਚ ਦੋ ਦਿਨ ਲਾਏ ਅਤੇ ਇਸ ਪ੍ਰਕਾਰ ਇਤਿਹਾਸ ਦਾ ਇਕ ਸਭ ਤੋਂ ਵੱਡਾ ਕਤਲਾਮ ਰੁਕ ਗਿਆ। ਪਰ ਤਾਂ ਵੀ ਇਹ ਇਕ ਕਤਲਾਮ ਹੀ ਸੀ।
ਤੁਰਤ ਹੀ ਮਗਰੋਂ, ਰਖਿਆ ਮੰਤਰਾਲੇ ਨੇ ਇਸ ਬਿਆਨ ਦਾ ਖੰਡਨ ਕਰ ਦਿੱਤਾ। ਖੰਡਨ ਵਾਲੇ ਇਸ ਬਿਆਨ ਵਿਚ ਸਪਸ਼ਟ ਕੀਤਾ ਗਿਆ ਸੀ ਕਿ ਜਨਰਲ ਜਮਵਾਲ ਵਲੋਂਇਸ ਕਾਰਜ ਤੋਂ ਇਨਕਾਰ ਕਰਨ ਦਾ ਸਵਾਲ ਹੀ ਨਹੀਂ ਜਨਰਲ ਜਮਵਾਲ ਨੇ ਸੌਂਪਿਆ ਗਿਆ ਕੰਮ ਨੇਪਰੇ ਚਾੜ੍ਹਿਆ ਸੀ ਅਤੇ ਇਹ ਸੀ ਹਿੰਦ- ਪਾਕਿ ਸਰਹੱਦ ਦੇ ਇਕ ਹਿੱਸੇ ਨੂੰ ਸੀਲ ਕਰਨਾ।
ਮੈਨੂੰ ਇਹ ਕਲਪਨਾ ਕਰਨਾ ਮੁਸ਼ਕਲ ਮਹਿਸੂਸ ਹੁੰਦਾ ਹੈ ਕਿ ਮਾਨ ਨੇ ਜੋ ਕੁਝ ਲਿਖਿਆ ਸੀ ਉਸ ਦਾ ਉਹਨੂੰ ਸਚਮੁਚ ਵਿਸ਼ਵਾਸ ਸੀ, ਕਿਉਂਕਿ ਇਹ ਭਰਪੂਰ ਰੂਪ ਵਿਚ ਸਪਸ਼ਟ ਸੀ ਕਿ ਜਿਹੜੀਆਂਯੂਨਿਟਾਂ ਨੇ ਸੈਨਿਕ ਕਾਰਵਾਈ ਵਿਚ ਹਿੱਸਾ ਲਿਆ ਸੀ ਉਹਨਾਂ ਵਿਚ ਹਰ ਜਾਤ ਤੇ ਧਰਮ ਦੇ ਜਵਾਨ ਸਨ। ਚਿੱਠੀ ਵਿਚਲਾ ਲੁਕਵਾਂ ਸੰਕੇਤ, ਕੁਝ ਵਿਅਕਤੀਆਂ ਉਤੇ ਇਲਜ਼ਾਮਤਰਾਸ਼ੀ ਕਰਨ ਤੋਂ ਇਲਾਵਾ, ਭਾਰਤੀ ਹਥਿਆਰਬੰਦ ਸੈਨਾਵਾਂ ਦੇ ਧਰਮ-ਨਿਰਪੇਖ ਚਰਿਤਰ,ਦੇਸ਼-ਪ੍ਰੇਮਅਤੇ ਪੇਸ਼ੇ ਨਾਲ ਪ੍ਰਤਿਬੱਧਤਾ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਚਾਲ ਤੋਂ ਬਿਨਾਂ ਹੋਰ ਕੁਝ ਨਹੀਂ ਸੀ।
ਪਤਰਕਾਰ ਵਰਗ
ਹਿੰਸਾ, ਦਹਿਸ਼ਤਗਰਦੀ ਅਤੇ ਬਗਾਵਤ ਦੇ ਚਲੰਤ ਮਾਹੌਲ ਵਿਚ ਪਰਚਾਰ-ਵਸੀਲਿਆਂ ਦੀ ਭੂਮਿਕਾ ਕੁਝ ਅੰਤਰ-ਝਾਤ ਦੀ ਮੰਗ ਕਰਦੀ ਹੈ।
ਪੰਜਾਬ ਦੇ ਪ੍ਰਸੰਗ ਵਿਚ, ਇਹ ਅਫਸੋਸ ਦੀ ਗੱਲ ਹੈ ਕਿ ਪਰਚਾਰ-ਵਸੀਲਿਆਂ ਨੇ ਭਾਰਤ ਵਿਚ ਵੀ ਅਤੇ ਬਦੇਸ਼ਾਂ ਵਿਚ ਵੀ, ਰਾਜ ਭਰ ਵਿਚ ਭੈਅ ਤੇ ਦਹਿਸ਼ਤ ਦਾ ਪਰਚਾਰ ਕਰਨ ਵਾਲੀਆਂ ਭਿੰਡਰਾਂਵਾਲੇ ਦੀਆਂ ਕਾਰਵਾਈਆਂ ਦਾ ਵਿਸ਼ਾਲ ਤੇਗੈਰ-ਵਾਜਿਬ ਪਰਚਾਰ ਕੀਤਾ। ਜਿਸ ਵੇਲੇ ਉਹ ਆਪਣੀ ਪ੍ਰਸਿੱਧੀ ਦੀ ਸਿਖਰ ਉਤੇ ਪਹੁੰਚਾ ਹੋਇਆ ਸੀ, ਦੇਸ਼ ਦੇ ਕੋਨੇ ਕੋਨੇ ਤੋਂ ਪਤਰਕਾਰ ਉਸ ਨਾਲ ਮੁਲਾਕਾਤ ਕਰਨ ਆਉਂਦੇ ਰਹੇ ਅਤੇ ਇਸ ਤਰ੍ਹਾਂ ਉਹਦੇ ਦੁਆਲੇ ਇਕ ਪੈਗੰਬਰੀ ਆਭਾ ਮੰਡਲ ਖੜਾ ਕਰਨ ਵਿਚ ਸਫਲ ਹੋ ਗਏ। ਸਿੱਖ ਕਿਸਾਨੀ ਉਸ ਨੂੰ ਸਿੱਖ ਮੂਲਵਾਦ ਦੀ ਪੁਨਰ-ਜਾਗ੍ਰਤੀ ਲਿਆਉਣ ਵਾਲਾ ਇਕ ਤਰ੍ਹਾਂ ਦਾ ਗੁਰੂ ਹੀ ਸਮਝਣ ਲਗ ਪਈ ਜਿਵੇਂ ਇਕ ਵੇਲੇ ਅਯਾਤੁੱਲਾ ਖਮੈਨੀ ਨੂੰ ਇਰਾਨੀ ਜਨਤਾ ਬਾਹਰਵਾਂ ਇਮਾਮ ਸਮਝਣ ਲੱਗ ਪਈ ਸੀ।
ਉਸ ਦੀ ਮੌਤ ਤੋਂ ਬਾਦ ਵੀ, ਪਰਚਾਰ-ਵਸੀਲਿਆਂ ਦੇ ਕੁਝ ਹਲਕਿਆਂ ਨੇ ਇਹ ਕਲਪਿਤ ਕਹਾਣੀ ਪਰਚਾਰੀ ਕਿ ਭਿੰਡਰਾਂਵਾਲੇ ਮਰਿਆ ਨਹੀਂ ਅਤੇ ਉਹ ਮੁਨਾਸਿਬ ਮੌਕਾ ਆਉਣ ਤੇ ਪ੍ਰਗਟ ਹੋਵੇਗਾ ਅਤੇ ਇਸ ਪ੍ਰਕਾਰ ਉਸ ਦੀਆਂ ਪਰਾ- ਪ੍ਰਾਕਿਰਤਕ ਸ਼ਕਤੀਆਂ ਬਾਰੇ ਧੁਮਾਈਆਂ ਗਈਆਂਕਹਾਣੀਆਂ ਨੂੰ ਹੋਰ ਇਤਬਾਰ ਕਰਨਯੋਗ ਬਣਾਇਆ।ਇਸ ਸਭ ਦੇ ਬਾਵਜੂਦ, ਸ਼ਾਇਦ, ਓਪਰੇਸ਼ਨ ਬਲੂਸਟਾਰ ਤੋਂ ਥੋੜ੍ਹਾ ਚਿਰ ਪਹਿਲਾ ਸਭ ਪਤਰਕਾਰਾਂ ਤੇ ਪਤਰਪ੍ਰੇਰਕਾਂ ਨੂੰ ਪੰਜਾਬ ਵਿਚੋਂ ਬਾਹਰ ਨਿਕਲ ਜਾਣ ਦਾ ਹੁਕਮ ਦੇਣ ਦਾ ਪੰਜਾਬ ਸਰਕਾਰ ਦਾ ਫੈਸਲਾ ਇਕ ਪਿੱਛਲਗਾਮੀ ਕਦਮ ਸੀ। ਇਸ ਦਾ ਨਤੀਜਾ ਸੀ ਕਿ ਸੈਨਿਕ ਕਾਰਵਾਈ ਤੋਂ ਪਹਿਲਾਂ, ਇਸ ਦੌਰਾਨ ਤੇ ਇਸ ਦੇ ਤੁਰਤ ਮਗਰੋਂ ਆਜ਼ਾਦ ਰੂਪ ਵਿਚ ਖ਼ਬਰਾਂ ਦਾ ਪਰਸਾਰ ਪ੍ਰਚਾਰ ਬਿਲਕੁਲ ਬੰਦ ਰਿਹਾ। ਮੇਰਾ ਵਿਸ਼ਵਾਸ ਹੈ ਕਿ ਸਰਕਾਰ ਵਲੋਂ ਅਜਿਹਾ ਹੁਕਮ ਜਾਰੀ ਕਰਨ ਦਾ ਵੱਡਾ ਕਾਰਨ ਉਸ ਦਾ ਇਹ ਖ਼ਦਸ਼ਾ ਤੇ ਡਰ ਸੀ ਕਿ ਗੈਰ-ਜ਼ਿੰਮੇਵਾਰ ਅਤੇ ਸਨਸਨੀਖੇਜ਼ ਖ਼ਬਰਾਂ ਭੇਜੇ ਜਾਣ ਤੇ ਛਪਣ ਦੇ ਫਲਸਰੂਪ ਸਿੱਖ ਜਨਤਾ ਵਿਚ ਬਗਾਵਤਾਂ ਅਤੇ ਫਿਰਕੂ ਹਿੰਸਾ ਜਨਮ ਲੈ ਸਕਦੀ ਸੀ ਜਿਸ ਕਾਰਨ ਸੈਨਿਕ ਕਾਰਵਾਈ ਵਿਚ ਗੰਭੀਰ ਅੜਿਕਾ ਪੈ ਸਕਦਾ ਸੀ।
ਕੇਂਦਰ ਦੇ ਫੈਸਲੇ ਦੀ ਬਹੁਤ ਮੀਨ-ਮੇਖ ਕੀਤੇ ਬਗੈਰ, ਸਾਨੂੰ ਆਪਣੇ ਦਿਮਾਗ ਨਾਲ ਦੂਸਰੇ ਵਿਕਲਪ ਬਾਰੇ ਸੋਚਣ-ਸਮਝਣ ਦੀ ਲੋੜ ਹੈ। ਇਹ ਇਕ ਨਿਰਵਿਵਾਦ ਹਕੀਕਤ ਹੈ ਕਿ ਅਫਵਾਹਾਂ ਦੇ ਖਿਲਾਫ ਸਚਾਈ ਸਭ ਤੋਂ ਮਜ਼ਬੂਤ ਹਥਿਆਰ ਹੈ ਅਤੇ ਇਸ ਲਈ ਜੇ ਕਰ ਪਤਰਕਾਰ ਮੌਕੇ ‘ਤੇ ਮੌਜੂਦ ਹੁੰਦੇ ਤੇ ਹੋਈਆਂ ਬੀਤੀਆਂ ਘਟਨਾਵਾਂ ਨੂੰ ਆਪਣੀ ਅੱਖੀਂ ਦੇਖਦੇ ਤਾਂ ਜਿਹੜੀਆਂਕਹਾਣੀਆਂ ਖ਼ਬਰਾਂ ਦੇ ਰੂਪ ਵਿਚ ਲੋਕਾਂ ਨੂੰ ਪ੍ਰਾਪਤ ਹੁੰਦੀਆਂ ਉਹਨਾਂ ਵਿਚ ਉਹ ਵਿਗਾੜ, ਗੁੱਝੇ ਇਸਾਰੇ ਅਤੇ ਝੂਠ ਨਾ ਹੁੰਦਾ ਜਿਹੜਾ ਉਹਨਾਂ ਵਿਚ ਸੀ ਜਿਸ ਨਾਲ, ਮੁੜਦੀ ਪੈਰੀਂ ਜਿਵੇਂ ਹੁਣ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਸਿੱਖ ਜਾਤੀ ਵਿਚ ਹੋਰ ਜ਼ਿਆਦਾ ਤਲਖ਼ੀ ਤੇ ਦੁਸਮਣੀ ਨੂੰ ਹਵਾ ਮਿਲੀ ।ਖ਼ਬਰਾਂ ਉਤੇ ਜਰੂਰੀ ਕੰਟਰੋਲ ਤੇ ਸੈਂਸਰ ਲਾਉਣ ਬਾਰੇ ਇਕ ਵਿਹਾਰਕ ਸਮਝੌਤਾ ਹਸਕਦਾ ਸੀ,ਬੁਨਿਆਦੀ ਤ ਰ ਤੇ ਇਸ ਵਾਸਤੇ ਕਿ ਸਨਸਨੀਖੋਜ ਖ਼ਬਰਾਂ ਦੇ ਸਿੱਟੇ ਵਜੋਂ ਭਾਵਕ ਉਥਲ ਪੁਥਲ ਅਤੇ ਵੱਡੇ ਪੈਮਾਨੇ ਦੀ ਫਿਰਕੂ ਹਿੰਸਾ ਜਨਮ ਨਾ ਲਵੇ।
ਕਾਰਵਾਈ ਦਾ ਸਚਮੁਚ ਅੰਤ ਹੋ ਜਾਣ ਤੋਂ ਮਗਰੋਂ ਸਥਿਤੀ ਕੁਝ ਕੁਝ ਬਿਹਤਰ ਹੋ ਗਈ ਜਦੋਂ ਸਰਕਾਰੀ ਰਖਵਾਲੀ ਹੇਠਲੇ ਭਾਰਤੀ ਤੇ ਬਦੇਸ਼ੀ ਪਤਰਕਾਰਾਂ ਨੂੰ ਇਕ ਇਕ ਕਰਕੇ ਬਲੂ ਸਟਾਰ ਕਾਰਵਾਈ ਦਾ ਵੇਰਵਾ ਦਿੱਤੇ ਜਾਣ ਅਤੇ ਉਹਨਾਂ ਨੂੰ ਹਰਿਮੰਦਰ ਸਾਹਿਬ ਵਿੱਚ ਜਾ ਕੇ ਖੁਦ ਸਭ ਕੁਝ ਵੇਖਣ ਦੀ ਆਗਿਆ ਦੇ ਦਿੱਤੀ ਗਈ । ਪਰੰਤ, ਇਸ ਵੇਲੇ ਤੱਕ ਧੁਮਾਈਆਂ ਗਈਆਂ ਮਨ-ਘੜਤ ਤੇ ਬੇਬੁਨਿਆਦ ਕਹਾਣੀਆਂ ਨੇ ਜੋ ਨੁਕਸਾਨ ਕਰ ਦਿਤਾ ਸੀ ਉਹ ਹੁਣ ਤਕਰੀਬਨ ਨਾ ਪੂਰਾ ਹੋ ਸਕਣ ਦੀ ਸਥਿਤੀ ਨੂੰ ਪੁੱਜ ਗਿਆ ਸੀ। ਅਜਿਹੇ ਨਾਜ਼ਕ ਮੌਕਿਆਂ ਉਤੇ ਦੂਰਦਰਸ਼ਨ ਦੀ ਭਰੋਸੇਯੋਗਤਾ ਆਮ ਕਰਕੇ ਮਸ਼ਕੂਕ ਰਹਿੰਦੀ ਹੈ ਕਿਉਂਕਿ ਇਸ ਨੂੰ ਸਰਕਾਰ ਦਾ ਧੂਤੂ ਸਮਝਿਆ ਜਾਂਦਾ ਹੈ (ਸਰਕਾਰੀ ਮਲਕੀਅਤ ਵਾਲੇ ਟੀ. ਵੀ. ਨੇ, ਗੋਲਾਬਾਰੀ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਬੰਦ ਹੁੰਦਿਆਂ ਹੀ ਖ਼ਬਰਾਂ ਦੇਣੀਆਂਸ਼ੁਰੂ ਕਰ ਦਿੱਤੀਆਂ ਸਨ) । ਜਿੰਨਾ ਚਿਰ ਆਜ਼ਾਦ ਪ੍ਰੈਸ ‘ਤੇਲੱਗੀਆਂ ਪਾਬੰਦੀਆਂ ਨਹੀਂ ਚੁਕ ਲਈਆਂ ਗਈਆਂ, ਲੋਕ ਭਾਵੇਂ ਪੂਰੀ ਤਰ੍ਹਾਂ ਅਕਾਸ਼ਵਾਣੀ ਅਤੇ ਦੂਰਦਰਸ਼ਨ ਉਤੇ ਨਿਰਭਰ ਕਰਦੇ ਸਨ, ਤਾਂ ਵੀ ਲੋਕਾਂ ਦੀ ਵਡੀ ਗਿਣਤੀ ਨੇ ਭਾਰਤੀ ਰੇਡੀਓ ਤੇ ਟੀ. ਵੀ. ਤੋਂ ਮਿਲਦੇ ਸਰਕਾਰੀ ਪ੍ਰਸਾਰਨ ਦੇ ਮੁਕਾਬਲੇ ਬੀ. ਬੀ. ਸੀ. ਤੋਂ ਸੁਣੀਆਂ ਖ਼ਬਰਾਂ ਉਤੇ ਵਧੇਰੇ ਭਰੋਸਾ ਕੀਤਾ। ਇਥੋਂ ਤੱਕ ਕਿ ਜਦੋਂ ਹਰਿਮੰਦਰ ਅੰਦਰੋਂ ਬਰਾਮਦ ਕੀਤੇ ਹਥਿਆਰ ਤੇ ਗੋਲਾਬਾਰੂਦ ਦਾ ਟੀ.ਵੀ. ਉਤੇ ਪਰਦਰਸ਼ਨ ਕੀਤਾ ਗਿਆ ਤਾਂ ਬਹੁਤਿਆਂ ਦਾ ਨਾਮੁਖੀ ਪ੍ਰਤਿਕਰਮ ਇਹ ਸੀ, ਜੋ ਕੁਝ ਸਰਕਾਰੀ ਵਸੀਲਿਆਂ ਵਲੋਂ ਦਿਖਾਇਆ ਜਾ ਰਿਹੈ ਉਸ ‘ਤੇ ਅਸੀ ਕਿਵੇਂ ਵਿਸ਼ਵਾਸ ਕਰ ਸਕਦੇ ਆਂ ? ਹੋ ਸਕਦਾ ਹੈ, ਇਹ ਹਥਿਆਰ ਓਪਰੇਸ਼ਨ ਤੋਂ ਮਗਰੋਂ ਸੈਨਾ ਨੇ ਆਪ ਹਰਿਮੰਦਰ ਸਾਹਿਬ ਵਿਚ ਰੱਖੇ ਹੋਣ।” ਉਸ ਵੇਲੇ ਐਸਾ ਸ਼ੱਕੀ ਮਾਹੌਲ ਬਣਿਆ ਹੋਇਆ ਸੀ ਕਿ ਕਈ ਬੁਧੀਜੀਵੀ ਵੀ ਸੱਚ ਵੇਖਣੋਂ ਅਸਮਰਥ ਰਹੇ ਅਤੇ ਉਹ ਤੁਹਮਤੀ ਪਰਚਾਰ ਅਤੇ ਫੈਲਾਈਆਂ ਅਫਵਾਹਾਂ ਦੇ ਆਧਾਰ ਉਤੇ, ਜਿਸ ਨੂੰ ਕੁਝ ਹੱਦ ਤੱਕ ਦੁਸ਼ਮਣ ਪਤਰਕਾਰੀ ਦੀ ਸਹਾਇਤਾ ਤੇ ਸਪਰਥਨ ਪ੍ਰਾਪਤ ਸੀ, ਭਾਰਤੀ ਜਵਾਨ ਉਤੇ ਦੂਸ਼ਣ-ਬਾਜ਼ੀ ਕਰਨ ਦੀ ਹੱਦ ਤੱਕ ਚਲੇ ਗਏ।
ਇਸ ਤੋਂ ਪ੍ਰਮੁਖ ਤੇ ਸਪਸ਼ਟ ਸਬਕ ਇਹ ਨਿਕਲਦਾ ਹੈ ਕਿ ਦੋ ਟਕਰਾਉਂਦੇ ਮਸਲਿਆਂ ਦੀ ਦੁਫਾੜ ਉਤੇ ਕਾਬੂ ਪਾਉਣ ਲਈ ਸਮਝੌਤੇ ਵਾਲਾ ਹੱਲ ਜ਼ਰੂਰੀ ਹੈ: ਪਹਿਲੇ, ਸੈਨਿਕ ਕਾਰਵਾਈਆਂ ਦੀਆਂ ਘਟਨਾਵਾਂ ਦੀਆਂ ਤੁਰਤ ਤੇ ਅੱਖੀਂ- ਡਿਠੀਆਂ ਖ਼ਬਰਾਂ ਦੇ ਪ੍ਰਸਾਰ-ਪ੍ਰਚਾਰ ਦੀ ਲੋੜ ਅਤੇ ਦੂਜੇ, ਜੇ “ਸੂਚਨਾ ਦੀ ਸੁਰੱਖਿਆ” ਨੂੰ ਲੋੜ ਤੋਂ ਘਟ ਅਹਿਮੀਅਤ ਦਿੱਤੀ ਜਾਂਦੀ ਹੈ ਤਾਂ ਕਾਰਵਾਈ ਦੀ ਸਫਲਤਾ ਲਈ ਜੋਖਮ ਅਤੇ ਇਸ ਦਾ ਵਿਸ਼ਾਲ ਫੈਲਾਓ। ਦੂਸਰਾ ਸਿਖਣ ਵਾਲਾ ਸਬਕ ਇਹ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਪੰਜਾਬ ਵਿਚ ਸੀ ਉਸ ਵਿਚ ਖਾੜਕੂ ਇਸ ਦਾਅ ‘ਤੇ ਰਹਿੰਦੇ ਹਨ ਕਿ ਪਰਚਾਰ-ਵਸੀਲਿਆਂ ਨੂੰ ਆਪਣੇ ਫਾਇਦੇ ਲਈ ਵਰਤਣ ਅਤੇ ਲੋਕਾਂ ਵਿਚ ਖੌਫ ਤੇ ਘਬਰਾਹਟ ਪੈਦਾ ਕਰਨ ।ਸੈਨਿਕ ਮਾਮਲਿਆਂ ਦੀਆਂ ਖ਼ਬਰਾਂ ਦੇਣ ਬਾਰੇ ਘਟ ਸੂਝ-ਬੂਝ, ਤਜਰਬੇ ਅਤੇ ਜਟਿਲਤਾਵਾਂ ਕਾਰਨ ਕੁਝ ਪਤਰਕਾਰ ਉਹਨਾਂ ਦੇ ਦਾਅ-ਪੇਚ ਦਾ ਸੌਖਿਆਂ ਹੀ ਸ਼ਿਕਾਰ ਬਣ ਜਾਂਦੇ ਹਨ। ਇਸ ਲਈ ਲੋੜ ਹੁੰਦੀ ਹੈ ਕਿ ਅਜਿਹੇ ਮ ਕਿਆਂ ਉਤੇ ਮੀਡੀਆ ਦੇ ਲੋਕਾਂ ਨੂੰ ਬਾਕਇਦਾ ਖ਼ਬਰਾਂ ਦਿੱਤੀਆਂ ਜਾਣ ਅਤੇ ਸੈਨਾ ਦੀਆਂ ਕਾਰਵਾਈਆਂ ਦਾ ਪ੍ਰਯੋਜਨ ਸਮਝਾਇਆ ਜਾਵੇ। ਇਸ ਦੇ ਨਾਲ ਹੀ ਖਾੜਕੂਆਂ ਜਾਂ ਦਹਿਸ਼ਤਗਰਦਾਂ ਵੱਲ ਲੋੜ ਤੋਂ ਵਧ ਧਿਆਨ ਦੇਣ ਲੱਗਿਆਂ, ਪਤਰਕਾਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬਲੂ ਸਟਾਰ ਵਰਗੀ ਸੈਨਿਕ ਕਾਰਵਾਈ ਕਰਦਿਆਂ ਜਵਾਨਾਂ ਨੂੰ ਕਿਸ ਤਰ੍ਹਾਂ ਦੇ ਪ੍ਰਯੋਜਨ-ਪ੍ਰੇਰਕ ਖਿਚਾ ਦਬਾ ਅਤੇ ਤਣਾਓ ਵਿਚੋਂ ਲੰਘਣਾ ਪਿਆ ਸੀ।
9
ਅੰਤਿਕਾ
ਪੰਜਾਬ ਵਿਚ ਰਾਜਨੀਤੀ ਖਤਰਨਾਕ ਤਰੀਕੇ ਨਾਲ ਖੇਡੀ ਗਈ ਖੇਡ ਬਣੀ ਰਹੀ ਹੈ। ਧਰਮ ਦੇ ਬੁਰਕੇ ਹੇਠ ਖੇਡੀ ਇਸ ਖੇਡ ਦੇ ਜਿੱਨੇ ਮਨਹੂਸ ਸਿੱਟੇ ਨਿਕਲੇ ਹਨ ਹੋਰ ਕਦੇ ਨਹੀਂ ਨਿਕਲੇ। ਬੁਨਿਆਦੀ ਹਕੀਕਤਾਂਦੇ ਆਧਾਰ ਉਤੇ ਅਸੀਂ ਆਸ ਕਰਸਕਦੇ ਹਾਂਕਿ ਜਿੱਨਾ ਚਿਰ ਅਕਾਲੀਆਂ ਦੀ ਸੋਝੀ ਵਿਚ ਵੱਡੀ ਤਬਦੀਲੀ ਨਹੀਂ ਆਉਂਦੀ ਜਾਂ ਖਾੜਕੂ ਅਮਲੇ ਨੂੰ ਉੱਕਾ ਹੀ ਬੇਅਸਰ ਨਹੀਂ ਕੀਤਾ ਜਾਂਦਾ ਪੰਜਾਬ ਦੀ ਰਾਜਨੀਤਕ ਝਾਕੀ ਚੁਰਾਹੇ ਵਿੱਚ ਹੀ ਖੜੀ ਰਹੇਗੀ।
ਓਪਰੇਸ਼ਨ ਬਲੂ ਸਟਾਰ ਸੈਨਿਕ ਕਾਰਵਾਈ ਦੀ ਕਹਾਣੀ ਇਕ ਐਸੀ ਤ੍ਰਾਸਦੀ ਹੈ ਜਿਸ ਦਾ ਕਾਰਨ ਮੁਖ ਤੌਰ ਤੇ ਉਹ ਨਿਰੰਕੁਸ਼ ਅਤੇ ਮਗਰੂਰ ਵਿਅਕਤੀ ਸੀ। ਜਿਹੜਾ ਆਪਣੀ ਪ੍ਰਸਿਧੀ ਦੀ ਚੋਟੀ ‘ਤੇ ਅਜਿਹੀ ਤਾਕਤ ਦਾ ਸਵਾਮੀ ਬਣ ਗਿਆ ਕਿ ਉਸਦਾ ਇਕ ਬੋਲ ਹੀ ਪੰਜਾਬ ਭਰ ਵਿਚ ਭੂਤਾਲੀ ਝਟਕੇ ਲਿਆ ਦੇਣ ਦੇ ਸਮਰਥ ਸੀ । ਜਰਨੈਲ ਸਿੰਘ ਭਿੰਡਰਾਂਵਾਲੇ ਅਜਿਹੀ ਮਿਕਨਾਤੀਸੀ ਖਿੱਚ ਵਾਲਾ ਵਿਅਕਤੀ ਸੀ ਕਿ ਉਹ ਆਪਣੇ ਉਪਦੇਸ਼ ਨਾਲ ਲੱਖਾਂ ਸਿੱਖਾਂ ਨੂੰ ਕੀਲ ਲੈਣ ਦੇ ਸਮਰਥ ਹੋਇਆ ਜਿਹੜੇ ਰਾਤੋ ਰਾਤ ਉਹਦੇ ਪੈਰੋਕਾਰ ਤੇ ਵਫਾਦਾਰ ਸਮਰਥਕ ਬਣ ਗਏ ਅਤੇ ਉਹਨਾਂ ਨੇ ਆਜ਼ਾਦ ਖੁਦਮੁਖਤਾਰ ਖਾਲਿਸਤਾਨ ਰਾਜ ਦੇ ਸੰਘਰਸ਼ ਦੀ ਪੂਰਤੀ ਵਿਚ ਉਹਦੀ ਸਹਾਇਤਾ ਕਰਨ ਦੀ ਪ੍ਰਤਿਗਿਆ ਕਰ ਲਈ । ਸਿਧੇ ਸਾਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਆਪਣੇ ਪਵਿਤਰ ਧਰਮ-ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅੰਮ੍ਰਿਤ ਛਕਿਆ ਅਤੇ ਹਿੰਸਾ ਤੇ ਦਹਿਸ਼ਤ ਫੈਲਾਉਣ ਵਾਲੇ ਉਸ ਦੇ ਟੋਲੇ ਵਿਚ ਸ਼ਾਮਲ ਹੋ ਗਏ। ਉਸ ਨੇ ਪਵਿਤਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਇਕ ਪੂਰੇ ਸੂਰੇ ਅਸਲੇਖਾਨੇ ਅਤੇ ਮੋਰਚੇਬੰਦ ਗੜ੍ਹੀ ਦਾ ਰੂਪ ਹੀ ਨਹੀਂ ਦਿੱਤਾ ਸੀ ਜਿਸ ਵਿਚ ਅਕਾਲ ਤਖ਼ਤ ਨੂੰ ਅਗੋਂ ਵਾਪਰਨ ਵਾਲੇ ਖੂਨ-ਖ਼ਰਾਬੇ ਵਿਚ ਕੇਂਦਰੀ ਸਥਾਨ ਪ੍ਰਾਪਤ ਰਿਹਾ, ਸਗੋਂ ਉਸ ਨੇ ਪਵਿਤਰ ਧਰਮ-ਅਸਥਾਨ ਦੇ ਰਖਵਾਲਿਆਂ ਨੂੰ ਘੂਰੀਆਂ ਵੱਟ ਕੇ ਅਤੇ ਆਪਣੇ ਸਿੱਖ ਭਰਾਵਾਂ ਦੀਆਂ ਭਾਵਨਾਵਾਂ ਦੀ ਪ੍ਰਵਾਹ ਨਾ ਕਰਕੇ ਅਖੜਾਂ ਵਾਂਗ ਸਭ ਧਾਰਮਿਕ ਨੇਮਾਂ ਅਤੇ ਸਿਧਾਂਤਾਂ ਦੀ ਉਲੰਘਣਾ ਵੀ ਕੀਤੀ। ਜਿੱਨਾ ਚਿਰ ਅਖੀਰ ਉਸ ਦਾ ਅੰਤ ਨਹੀਂ ਹੋ ਗਿਆ ਉਹ ਹਾਲ ਦੇ ਸਮਿਆਂ ਦੀ ਇਕ ਅਤਿਅੰਤ ਸਖ਼ਤ ਸੈਨਿਕ ਕਾਰਵਾਈ ਦੌਰਾਨ ਆਪਣੇ ਸੈਨਿਕ ਪੈਂਤੜੇਬਾਜ਼, ਜਨਰਲ ਸ਼ਬੇਗ ਸਿੰਘ ਨਾਲ ਆਪਣੀ ਕਮਾਂਡ ਚੌਕੀ ਵਿਚ ਪੂਰੀ ਤਰ੍ਹਾਂ ਡਟਿਆ ਰਿਹਾ। ਪਰੰਤੂ, ਮਰਨ ਬਾਦ ਵੀ ਉਸ ਦੀ ਦੰਦ-ਕਥਾ ਪੰਜਾਬ ਦੇ ਤਕਰੀਬਨ ਹਰ ਪਿੰਡ ਵਿਚ ਜਿਊਂਦੀ ਹੈ।
ਦੂਜੇ ਪਾਸੇ, ਕੇਂਦਰ ਦੀ ਸਰਕਾਰ ਨੇ ਅਖੀਰ ਹਰਿਮੰਦਰ ਸਾਹਿਬ ਵਿਚ ਚੰਗੀ ਤਰ੍ਹਾਂ ਡਟੇ ਹੋਏ ਭਿੰਡਰਾਂਵਾਲੇ ਤੇ ਉਸ ਦੇ ਪੈਰੋਕਾਰਾਂ ਨਾਲ ਨਜਿਠਣ ਲਈ ਸੈਨਿਕ ਵਿਕਲਪ ਦੇ ਪ੍ਰਯੋਗ ਦੀ ਸਥਿਤੀ ਵਿਚ ਪੈਣ ਤੋਂ ਪਹਿਲਾਂ ਪ੍ਰਤੱਖ ਵਿਗੜਦੀ ਨਜ਼ਰ ਆਉਂਦੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਇਸ ਹੱਦ ਤੱਕ ਲਮਕ ਜਾਣ ਦਿੱਤਾ ਕਿ ਉਹ ਅਸਹਿ ਸਿਖਰਾਂ ਛੁਹ ਗਈ। ਸੈਨਾ ਦੇ ਪ੍ਰਯੋਗ ਦਾ ਅੰਤਮ ਫੈਸਲਾ ਅਤਿਅੰਤ ਜਕੋਤੱਕਿਆ ਵਿਚ ਓਦੋਂ ਕੀਤਾ ਗਿਆ ਜਦੋਂ ਸ਼ਾਂਤਮਈ ਨਿਪਟਾਰੇ ਦੇ ਬਾਕੀ ਸਾਰੇ ਢੰਗ ਅਸਫਲ ਹੋ ਗਏ ਸਨ ਅਤੇ ਦੇਸ਼ ਦੀ ਅਖੰਡਤਾ ਗੰਭੀਰ ਖਤਰੇ ਅਤੇ ਸੰਕਟ ਵਿਚ ਪੈ ਗਈ ਸੀ। ਅਕਾਲੀ ਆਗੂਆਂ ਅਤੇ ਸਿੱਖਾਂ ਦੀ ਉਚਤਮ ਧਾਰਮਿਕ ਸੰਸਥਾ ਨੇ ਜੇ ਵਡੇਰੀ ਸੂਝ-ਬੂਝ ਅਤੇ ਦਲੇਰੀ ਤੋਂ ਕੰਮ ਲਿਆ ਹੁੰਦਾ ਤਾਂ ਇਸ ਸਥਿਤੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ । ਉਹਨਾਂ ਕੋਲ ਹਰਿਮੰਦਰ ਸਾਹਿਬ ਦੀ ਪਵਿਤਰਤਾ ਦੀ ਰਖਿਆ ਕਰਨ ਦੀ ਤਾਕਤ ਸੀ ਪਰ ਬਦਕਿਸਮਤੀ ਨਾਲ ਉਹ ਦਬਾ ਅਤੇ ਡਰ ਅਧੀਨ ਡਾਵਾਂਡੋਲ ਰਹੇ ਅਤੇ ਇਸ ਪ੍ਰਕਾਰ ਆਪਣੇ ਅਤਿਪਾਵਨ ਤੇ ਸਨਮਾਨਿਤ ਧਰਮ ਅਸਥਾਨ ਦੀ ਬੇਹੁਰਮਤੀ ਵਿੱਚ ਆਪਣੇ ਦੁਰ-ਸਹਿਯੋਗ ਦੇ ਭਾਗੀ ਬਣੇ। ਉਹਨਾਂ ਨੇ ਜੋ ਬੋਲਚਕ ਵਤੀਰਾ ਧਾਰਨ ਕੀਤਾ ਉਸ ਤੋਂ ਉਹਨਾਂ ਨੂੰ ਨਾ ਮੁਆਫ ਕੀਤਾ ਜਾ ਸਕਦਾ ਹੈ ਨਾ ਇਸ ਦੀ ਗੰਭੀਰਤਾ ਨੂੰ ਘਟਾ ਕੇ ਵੇਖਿਆ ਜਾ ਸਕਦਾ ਹੈ।
ਜਿਵੇਂ ਮੈਂ ਪਹਿਲਾਂ ਦਸ ਚੁੱਕਾ ਹਾਂ, ਬਲੂ ਸਟਾਰ ਸੈਨਿਕ ਕਾਰਵਾਈ ਮੇਰੀ ਰਾਏ ਵਿਚ ਦੁਨੀਆ ਦੀ ਕਿਸੇ ਵੀ ਸੈਨਾ ਵਲੋਂ ਕੀਤੀ ਗਈ ਇਕ ਅਤਿਅੰਤ ਅਸਾਧਾਰਨ ਤੇ ਨਾਜ਼ਕ ਕਾਰਵਾਈ ਸੀ । ਘਟ ਹੀ ਕਦੇ ਜਵਾਨਾਂ ਨੇ ਐਸੀ ਹਾਲਤ ਵਿਚ ਗੋਲੀ ਨਾ ਚਲਾਉਣ ਦੇ ਹੁਕਮ ਦੀ ਪਾਲਣਾ ਕੀਤੀ ਹੈ ਜਦੋਂ ਉਹ ਖੁਦ ਦੁਸ਼ਮਣ ਵਲੋਂ ਅਚੂਕ ਅੰਧਾਧੁੰਦ ਤੇ ਤਬਾਹਕੁੰਨ ਗੋਲਾਬਾਰੀ ਦਾ ਨਿਸ਼ਾਨਾ ਬਣ ਰਹੇ ਹੋਣ। ਅਜਿਹਾ ਕਰ ਸਕਣਾ ਬਹਾਦਰੀ ਦੇ ਨਿਡਰ ਪ੍ਰਦਰਸ਼ਨ ਤੋਂਘਟ ਕੁਝ ਨਹੀਂ, ਖਾਸ ਕਰਕੇ ਜਦੋਂ ਇਕ ਪਾਸੜ ਲਾਭ ਦੀ ਲੜਾਈ ਵਿੱਚ, ਬੰਦੇ ਦੇ ਆਲੇ ਦੁਆਲੇ ਗੋਲੀਆਂ ਨਾਲ ਭੁੰਨੇ ਜਾ ਰਹੇ ਆਪਣੇ ਸਾਥੀਆਂ ਨੂੰ ਦੇਖ ਕੇ ਉਹਦੇ ਲੂੰ ਨੂੰ ਨੂੰ ਅੱਗ ਲੱਗੀ ਹੋਵੇ । ਮੈਂ ਜ਼ਿੰਦਗੀ ਵਿਚ ਏਨਾ ਮਾਣ ਕਦੇ ਮਹਿਸੂਸ ਨਹੀਂ ਕੀਤਾ ਜਿੱਨਾ ਆਪਣੀ ਅੱਖੀਂ ਇਹ ਵੇਖ ਕੇ ਹੋਇਆ ਕਿ ਭਾਰਤੀ ਜਵਾਨ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ। ਜਾਹਨ ਮੈਸਨ ਨੇ ਆਪਣੀ ਪੁਸਤਕ “A Matter of Honour” (ਇੱਜ਼ਤ ਦਾ ਸਵਾਲ) ਵਿਚ ਭਾਰਤੀ ਜਵਾਨ ਦਾ ਜ਼ਿਕਰ ਕਰਦਿਆਂ ਉਸ ਦੇ ਇਹਨਾਂ ਗੁਣਾਂ ਨੂੰ ਉਭਾਰਿਆ ਹੈ ਕਿ ਉਹ ਕੀਤੇ ਪ੍ਰਣ ਦਾ ਵਫਾਦਾਰ ਹੈ, ਆਪਣੀ ਵਰਦੀ ਅਤੇ ਆਪਣੇ ਸਾਥੀਆਂ ਦਾ ਵਫਾਦਾਰ ਹੈ ਅਤੇ ਖਿਚਾਓ ਦੀ ਹਾਲਤ ਵਿਚ ਹੌਸਲਾ ਬੁਲੰਦ ਰਖਦਾ ਹੈ। ਇਹਨਾਂ ਗੱਲਾਂ ਵਿੱਚ ਸਚਾਈ ਕੁਟ ਕੁਟ ਕੇ ਭਰੀ ਹੋਈ ਹੈ| ਮੇਰਾ ਨਿਸਚਾ ਹੈ ਕਿ ਇਹ ਭਾਰਤੀ ਜਵਾਨ ਹੀ ਸੀ ਜਿਸ ਨੇ ਅਖੀਰ, ਆਪਣੇ ਫਰਜ਼ ਨੂੰ ਫਰਜ਼ ਤੋਂ ਵਧੇਰੇ ਨਿਭਾ ਕੇ ਆਪਣੀ ਜਾਨ ਦੀ ਬਾਜ਼ੀ ਲਾਈ, ਆਪਣੀ ਇੱਜ਼ਤ ਦੀ ਰਾਖੀ ਕੀਤੀ, ਅਤੇ ਅਜਿਹਾ ਕਰਦਿਆਂ ਸਮਕਾਲੀ ਭਾਰਤੀ ਇਤਿਹਾਸ ਵਿਚ ਇਕ ਵੱਡੀ ਤਬਾਹੀ ਨੂੰ ਟਾਲ ਦਿੱਤਾ।
Credit – ਲੈਫ. ਜਨ. ਕੇ. ਐਸ. ਬਰਾੜ