ਇਕ-ਇਕ ਕਦਮ ਓਸ਼ੋ | Ek Ek Kadam Osho

ਕੋਈ ਦੋ ਸੌ ਸਾਲ ਪਹਿਲਾਂ ਜਪਾਨ ਵਿੱਚ ਦੋ ਰਾਜਾਂ ਵਿੱਚ ਯੁੱਧ ਛਿੜ ਗਿਆ ਸੀ । ਛੋਟਾ ਜੋ ਰਾਜ ਸੀ, ਭੈਭੀਤ ਸੀ, ਹਾਰ ਜਾਣਾ ਉਸ ਦਾ ਯਕੀਨੀ ਸੀ। ਉਸ ਦੇ ਕੋਲ ਸੈਨਿਕਾਂ ਦੀ ਸੰਖਿਆ ਘਟ ਸੀ। ਥੋੜ੍ਹੀ ਘਟ ਨਹੀਂ, ਬਹੁਤ ਘਟ ਸੀ। ਦੁਸ਼ਮਣ ਕੋਲ ਦਸ ਸੈਨਿਕ ਸਨ ਤਾਂ ਉਸ ਕੋਲ ਇਕ ਸੈਨਿਕ ਸੀ। ਉਸ ਰਾਜ ਦੇ ਸੈਨਾਪਤੀਆਂ ਨੇ ਯੁੱਧ ਵਿੱਚ ਜਾਣ ਤੋ ਨਾਂਹ ਕਰ ਦਿੱਤੀ। ਉਹਨਾਂ ਨੇ ਕਿਹਾ, ਇਹ ਤਾਂ ਮੂਰਖਤਾ ਹੋਵੇਗੀ ਕਿ ਅਸੀਂ ਆਪਣੇ ਆਦਮੀਆਂ ਨੂੰ ਵਿਅਰਥ ਹੀ ਕਟਵਾਉਣ ਲੈ ਜਾਈਏ। ਹਾਰ ਤਾਂ ਯਕੀਨੀ ਹੈ ਅਤੇ ਹਾਰ ਨਿਸਚਿਤ ਹੈ ਤਾਂ ਅਸੀਂ ਆਪਣਾ ਮੂੰਹ ਹਾਰ ਦੀ ਕਾਲਖ ਨਾਲ ਪੋਚਣ ਜਾਣ ਲਈ ਤਿਆਰ ਨਹੀਂ ਅਤੇ ਆਪਣੇ ਸੈਨਿਕਾਂ ਨੂੰ ਵੀ ਵਿਅਰਥ ਵਿੱਚ ਕਟਵਾਉਣ ਲਈ ਸਾਡੀ ਮਰਜ਼ੀ ਨਹੀਂ। ਮਰਨ ਦੀ ਜਗ੍ਹਾ ਹਾਰ ਜਾਣਾ ਮੁਨਾਸਬ ਹੈ। ਮਰ ਕੇ ਵੀ ਹਾਰਨਾ ਹੈ, ਜਿੱਤ ਦੀ ਤਾਂ ਕੋਈ ਸੰਭਾਵਨਾ ਮੰਨੀ ਨਹੀਂ ਜਾ ਸਕਦੀ ਮੇਰ ਕੇ ਵੀ ਹਾਰਨਾ ਹੈ, ਜਿੱਤ ਦੀ ਸਮਰਾਟ ਵੀ ਕੁਝ ਨਹੀਂ ਕਹਿ ਸਕਦਾ ਸੀ, ਗੱਲ ਸੱਚ ਸੀ, ਆਂਕੜੇ ਸਹੀ ਸਨ। ਫਿਰ ਉਸ ਨੇ ਪਿੰਡ ਵਿੱਚ ਵਸੇ ਫ਼ਕੀਰ ਨੂੰ ਜਾ ਕੇ ਬੇਨਤੀ ਕੀਤੀ ਕਿ ਕੀ ਤੁਸੀਂ ਮੇਰੀ ਫ਼ੌਜ ਦੇ ਸੈਨਾਪਤੀ ਬਣ ਕੇ ਜਾ ਸਕਦੇ ਹੋ ? ਇਹ ਉਸ ਦੇ ਸੈਨਾਪਤੀਆਂ ਦੀ ਸਮਝ ਵਿੱਚ ਨਹੀਂ ਆਈ ਗੱਲ। ਸੈਨਾਪਤੀ ਜਦੋਂ ਇਨਕਾਰ ਕਰਦੇ ਹੋਣ ਤਾਂ ਇਕ ਫ਼ਕੀਰ, ਜਿਸ ਨੇ ਕਦੇ ਕੋਈ ਯੁੱਧ ਨਹੀਂ ਲੜਿਆ, ਜਿਸ ਨੇ ਯੁੱਧ ਦੀ ਕੋਈ ਗੱਲ ਨਹੀਂ ਕੀਤੀ, ਇਹ ਬਿਲਕੁੱਲ ਉਲਟ ਆਦਮੀ ਨੂੰ ਅੱਗੇ ਕਰਨ ਦਾ ਕੀ ਮਕਸਦ ਹੈ ?

ਉਹ ਫ਼ਕੀਰ ਰਾਜ਼ੀ ਹੋ ਗਿਆ। ਜਿੱਥੇ ਬਹੁਤੇ ਪੇਸ਼ਾਵਰ ਲੋਕ ਰਾਜ਼ੀ ਨਹੀਂ ਹੁੰਦੇ, ਉੱਥੇ ਗ਼ੈਰ-ਪੇਸ਼ਾਵਰ ਲੋਕ ਰਾਜ਼ੀ ਹੋ ਜਾਂਦੇ ਹਨ। ਉਹ ਫ਼ਕੀਰ ਰਾਜ਼ੀ ਹੋ ਗਿਆ। ਸਮਰਾਟ ਵੀ ਡਰਿਆ ਆਪਣੇ ਮਨ ਵਿੱਚ, ਪਰ ਫਿਰ ਵੀ ਠੀਕ ਸੀ। ਹਾਰਨਾ ਹੀ ਸੀ ਤਾਂ ਮਰ ਕੇ ਹਾਰਨਾ ਹੀ ਠੀਕ ਸੀ। ਫ਼ਕੀਰ ਦੇ ਨਾਲ ਸੈਨਿਕਾਂ ਨੂੰ ਜਾਣ ਵਿੱਚ ਵੀ ਬੜੀ ਘਬਰਾਹਟ ਹੋਈ, ਇਹ ਆਦਮੀ ਕੁਝ ਜਾਣਦਾ ਨਹੀਂ! ਪਰ ਫ਼ਕੀਰ ਇੰਨੇ ਜੋਸ਼ ਨਾਲ ਭਰਿਆ ਸੀ, ਸੈਨਿਕਾਂ ਨੂੰ ਜਾਣਾ ਪਿਆ। ਸੈਨਾਪਤੀ ਵੀ ਸੈਨਿਕਾਂ ਦੇ ਪਿੱਛੇ ਹੋ ਗਏ ਕਿ ਦੇਖੋ, ਹੁੰਦਾ ਕੀ ਹੈ ?

ਜਿੱਥੇ ਦੁਸ਼ਮਣ ਨੇ ਡੇਰੇ ਲਾਏ ਹੋਏ ਸਨ, ਉਸ ਤੋਂ ਥੋੜ੍ਹੀ ਹੀ ਦੂਰ ਉਸ ਫ਼ਕੀਰ ਨੇ ਇਕ ਛੋਟੇ-ਜਿਹੇ ਮੰਦਰ ਵਿੱਚ ਸਾਰੇ ਸੈਨਿਕਾਂ ਨੂੰ ਰੋਕਿਆ ਅਤੇ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਚੱਲੀਏ, ਘਟੋ-ਘਟ ਭਗਵਾਨ ਨੂੰ ਕਹਿ ਦੇਈਏ ਕਿ ਅਸੀਂ ਲੜਨ ਚੱਲੇ ਹਾਂ ਅਤੇ ਉਸ ਤੋਂ ਪੁੱਛ ਲਈਏ ਕਿ ਤੁਹਾਡੀ ਮਰਜ਼ੀ ਕੀ ਹੈ। ਜੇਕਰ ਹਾਰਨਾ ਹੀ ਹੈ ਤਾਂ ਅਸੀਂ ਵਾਪਸ ਚਲੇ ਜਾਈਏ ਅਤੇ ਜੇਕਰ ਜਿਤਾਉਣਾ ਹੈ ਤਾਂ ਠੀਕ।

ਸੈਨਿਕ ਬੜੀ ਉਮੀਦ ਨਾਲ ਮੰਦਰ ਦੇ ਬਾਹਰ ਖੜੇ ਹੋ ਗਏ। ਉਸ ਫ਼ਕੀਰ ਨੇ ਅੱਖਾਂ ਬੰਦ ਕਰਕੇ ਤੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ, ਫਿਰ ਜੇਬ ਵਿੱਚੋਂ ਇਕ ਰੁਪਇਆ ਕੱਢਿਆ ਅਤੇ ਭਗਵਾਨ ਨੂੰ ਕਿਹਾ ਕਿ ਮੈਂ ਇਸ ਰੁਪਏ ਨੂੰ ਸੁੱਟਦਾ ਹਾਂ, ਜੇਕਰ ਇਹ ਸਿੱਧਾ ਡਿੱਗਿਆ ਤਾਂ ਅਸੀਂ ਸਮਝ ਲਵਾਂਗੇ ਕਿ ਜਿੱਤ ਸਾਡੀ ਹੋਣੀ ਹੈ, ਅਤੇ ਅਸੀਂ ਵਧ ਜਾਵਾਂਗੇ ਅੱਗੇ ਅਤੇ ਜੇਕਰ ਇਹ ਉਲਟਾ ਡਿੱਗਿਆ ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਹਾਰ ਗਏ-ਵਾਪਸ ਮੁੜ ਜਾਵਾਂਗੇ ਅਤੇ ਰਾਜੇ ਨੂੰ ਕਹਿ ਦੇਵਾਂਗੇ ਕਿ ਵਿਅਰਥ ਮਰਨ ਦਾ ਪ੍ਰਬੰਧ ਨਾ ਕਰੋ, ਹਾਰ ਨਿਸਚਿਤ ਹੈ, ਭਗਵਾਨ ਦੀ ਵੀ ਮਰਜ਼ੀ ਇਹੀ ਹੈ।

ਸੈਨਿਕਾਂ ਨੇ ਧਿਆਨ ਨਾਲ ਦੇਖਿਆ, ਉਸ ਨੇ ਰੁਪਈਆ ਸੁੱਟਿਆ। ਚਮਕਦੀ ਧੁੱਪ ਵਿੱਚ ਰੁਪਈਆ ਚਮਕਿਆ ਅਤੇ ਥੱਲੇ ਡਿੱਗਿਆ। ਉਹ ਸਿਰ ਦੇ ਬਲ ਡਿੱਗਿਆ ਸੀ, ਉਹ ਸਿੱਧਾ ਡਿੱਗਿਆ ਸੀ। ਉਸ ਨੇ ਸੈਨਿਕਾਂ ਨੂੰ ਕਿਹਾ, ਹੁਣ ਫ਼ਿਕਰ ਛੱਡ ਦਿਉ। ਹੁਣ ਖ਼ਿਆਲ ਹੀ ਛੱਡ ਦਿਉ। ਹੁਣ ਤੁਹਾਨੂੰ ਇਸ ਜ਼ਮੀਨ ‘ਤੇ ਕੋਈ ਹਰਾ ਨਹੀਂ ਸਕਦਾ। ਰੁਪਈਆ ਸਿੱਧਾ ਡਿੱਗਿਆ ਸੀ। ਭਗਵਾਨ ਨਾਲ ਸੀ। ਉਹ ਸੈਨਿਕ ਜਾ ਕੇ ਜੂਝ ਗਏ। ਸੱਤ ਦਿਨ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ। ਉਹ ਜਿੱਤੇ ਹੋਏ ਵਾਪਿਸ ਗਏ। ਉਸ ਮੰਦਰ ਦੇ ਕੋਲ ਆ ਕੇ ਉਸ ਫ਼ਕੀਰ ਨੇ ਕਿਹਾ, ਹੁਣ ਮੁੜ ਕੇ ਆਪਾਂ ਧੰਨਵਾਦ ਤਾਂ ਕਰ ਦੇਈਏ। ਉਹ ਸਾਰੇ ਸੈਨਿਕ ਰੁਕੇ, ਉਹਨਾਂ ਸਭ ਨੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ, ਤੇਰਾ ਬਹੁਤ ਧੰਨਵਾਦ ਕਿ ਤੂੰ ਜੇਕਰ ਇਸ਼ਾਰਾ ਨਾ ਕਰਦਾ ਸਾਨੂੰ ਜਿੱਤਣ ਦਾ ਤਾਂ ਅਸੀਂ ਤਾਂ ਹਾਰ ਹੀ ਚੁੱਕੇ ਸੀ। ਤੇਰੀ ਕਿਰਪਾ ਅਤੇ ਤੇਰੇ ਇਸ਼ਾਰੇ ‘ਤੇ ਅਸੀਂ ਜਿੱਤੇ ਹਾਂ ।

ਉਸ ਫ਼ਕੀਰ ਨੇ ਕਿਹਾ, ਇਸ ਤੋਂ ਪਹਿਲਾਂ ਕਿ ਭਗਵਾਨ ਨੂੰ ਧੰਨਵਾਦ ਦੇਵੋ, ਮੇਰੀ ਜੇਬ ਵਿੱਚ ਜੋ ਸਿੱਕਾ ਪਿਆ ਹੈ, ਉਸ ਨੂੰ ਗ਼ੌਰ ਨਾਲ ਦੇਖ ਲਵੋ। ਉਸ ਨੇ ਸਿੱਕਾ ਕੱਢ ਕੇ ਦਿਖਾਇਆ। ਉਹ ਸਿੱਕਾ ਦੋਵੇਂ ਪਾਸਿਉਂ ਸਿੱਧਾ ਸੀ, ਉਹ ਉਲਟਾ ਡਿੱਗ ਹੀ ਨਹੀਂ ਸਕਦਾ ਸੀ।

ਉਸ ਨੇ ਕਿਹਾ, ਭਗਵਾਨ ਦਾ ਧੰਨਵਾਦ ਨਾ ਕਰੋ । ਤੁਸੀਂ ਉਮੀਦ ਨਾਲ ਭਰ ਗਏ ਜਿੱਤ ਦੀ, ਇਸ ਲਈ ਜਿੱਤ ਗਏ। ਤੁਸੀਂ ਹਾਰ ਵੀ ਸਕਦੇ ਸੀ, ਕਿਉਂਕਿ ਤੁਸੀਂ ਨਿਰਾਸ਼ ਸੀ ਅਤੇ ਹਾਰਨ ਦੀ ਕਾਮਨਾ ਨਾਲ ਭਰੇ ਹੋਏ ਸੀ। ਤੁਸੀਂ ਜਾਣਦੇ ਸੀ ਕਿ ਹਾਰਨਾ ਹੀ ਹੈ। ਜੀਵਨ ਵਿੱਚ ਸਭ ਕੰਮਾਂ ਦੀਆਂ ਸਫਲਤਾਵਾਂ ਇਕ ਗੱਲ ‘ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਉਹਨਾਂ ਦੀ ਜਿੱਤ ਦੀ ਉਮੀਦ ਨਾਲ ਭਰੇ ਹੋਏ ਹਾਂ ਜਾਂ ਹਾਰ ਦੇ ਖ਼ਿਆਲ ਨਾਲ ਡਰੇ ਹੋਏ ਹਾਂ। ਅਤੇ ਬਹੁਤੀ ਉਮੀਦ ਨਾਲ ਭਰੇ ਹੋਏ ਲੋਕ ਥੋੜ੍ਹੀ ਸਮਰੱਥਾ ਨਾਲ ਇੰਨਾ ਕਰ ਲੈਂਦੇ ਹਨ, ਜਿੰਨਾ ਕਿ ਬਹੁਤ ਸਮਰੱਥਾ ਹੁੰਦੇ ਹੋਏ ਵੀ ਨਿਰਾਸ਼ਾ ਨਾਲ ਭਰੇ ਹੋਏ ਲੋਕ ਨਹੀਂ ਕਰ ਸਕਦੇ। ਸਮਰੱਥਾ ਦਾ ਮੁੱਲ ਨਹੀਂ ਹੈ। ਸਮਰੱਥਾ ਅਸਲੀ ਸੰਪੱਤੀ ਨਹੀਂ ਹੈ, ਅਸਲੀ ਸੰਪੱਤੀ ਤਾਂ ਉਮੀਦ ਹੈ-ਅਤੇ ਇਹ ਖ਼ਿਆਲ ਹੈ ਕਿ ਕੋਈ ਕੰਮ ਹੈ ਜੋ ਹੋਣਾ ਚਾਹੀਦਾ ਹੈ, ਜੋ ਹੋਵੇਗਾ ਅਤੇ ਜਿਸ ਨੂੰ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।

ਇਕ ਕਰੋੜ ਦੀ ਗੱਲ ਬੜੀ ਵੱਡੀ ਲੱਗ ਸਕਦੀ ਹੈ ਇੰਨੇ ਥੋੜ੍ਹੇ-ਜਿਹੇ ਲੋਕਾਂ ਨੂੰ। ਸੀਮਿਤ ਸਾਧਨਾਂ ਵਾਲੇ ਮਿੱਤਰਾਂ ਨੂੰ ਬਹੁਤ ਵੱਡੀ ਲੱਗ ਸਕਦੀ ਹੈ। ਬਹੁਤ ਵੱਡੀ ਗੱਲ ਇਸ ਲਈ ਲੱਗਦੀ ਹੈ ਕਿ ਇਕ ਕਰੋੜ ਦੀ ਸੰਖਿਆ ਨੂੰ ਅਸੀਂ ਇਕਦਮ ਗਿਣਦੇ ਹਾਂ। ਇਕ ਕਰੋੜ ਸੰਖਿਆ ਬਹੁਤ ਵੱਡੀ ਹੈ।

ਇਕ ਘਟਨਾ ਮੈਨੂੰ ਯਾਦ ਆਉਂਦੀ ਹੈ। ਇਕ ਪਿੰਡ ਦੇ ਕੋਲ ਇਕ ਬਹੁਤ ਸੁੰਦਰ ਪਹਾੜ ਸੀ। ਉਸ ਪਹਾੜ ਦੇ ਕੋਲ ਇਕ ਬਹੁਤ ਸੁੰਦਰ ਮੰਦਰ ਸੀ। ਉਹ ਦਸ ਮੀਲ ਦੀ ਦੂਰੀ ‘ਤੇ ਹੀ ਸੀ ਅਤੇ ਪਿੰਡ ਤੋਂ ਇਹ ਮੰਦਰ ਦਿਖਾਈ ਦਿੰਦਾ ਸੀ। ਦੂਰ- ਦੂਰ ਦੇ ਲੋਕ ਉਸ ਮੰਦਰ ਦੇ ਦਰਸ਼ਨ ਕਰਨ ਆਉਂਦੇ ਅਤੇ ਉਸ ਪਹਾੜ ਨੂੰ ਦੇਖਣ ਜਾਂਦੇ । ਉਸ ਪਿੰਡ ਵਿੱਚ ਇਕ ਨੌਜਵਾਨ ਸੀ, ਉਹ ਵੀ ਸੋਚਦਾ ਸੀ ਕਿ ਕਦੀ ਮੈਂ ਵੀ ਦੇਖ ਕੇ ਆਵਾਂਗਾ। ਲੇਕਿਨ ਇਕ ਦਿਨ ਉਸ ਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ, ਅੱਜ ਰਾਤ ਮੈਂ ਉੱਠ ਕੇ ਚਲਾ ਜਾਣਾ ਹੈ। ਸਵੇਰੇ ਧੁੱਪ ਵਧ ਜਾਂਦੀ ਸੀ, ਇਸ ਲਈ ਉਹ ਦੋ ਵਜੇ ਰਾਤ ਨੂੰ ਉੱਠਿਆ। ਉਸ ਨੇ ਲਾਲਟੈਨ ਜਗਾਈ ਅਤੇ ਪਿੰਡੋਂ ਬਾਹਰ ਆ ਗਿਆ। ਬਹੁਤ ਹਨੇਰੀ ਰਾਤ ਸੀ, ਉਹ ਡਰ ਗਿਆ। ਉਸ ਨੇ ਸੋਚਿਆ, ਛੋਟੀ-ਜਿਹੀ ਲਾਲਟੈਨ ਹੈ, ਦੋ ਤਿੰਨ ਕਦਮ ਤੱਕ ਰੋਸ਼ਨੀ ਜਾਂਦੀ ਹੈ ਅਤੇ ਦਸ ਮੀਲ ਦਾ ਫ਼ਾਸਲਾ ਹੈ। ਦਸ ਮੀਲ ਦਾ ਹਨੇਰਾ ਇੰਨੀ ਛੋਟੀ-ਜਿਹੀ ਲਾਲਟੈਨ ਨਾਲ ਕਿਵੇਂ ਕੱਟੇਗਾ ? ਹਨੇਰਾ ਇੰਨਾ ਵਿਸ਼ਾਲ ਹੈ ਤੇ ਇੰਨੀ ਛੋਟੀ-ਜਿਹੀ ਲਾਲਟੈਨ ਹੈ ਮੇਰੇ ਕੋਲ, ਇਸ ਦੇ ਨਾਲ ਕੀ ਹੋਵੇਗਾ? ਇਹਦੇ ਨਾਲ ਦਸ ਮੀਲ ਪਾਰ ਨਹੀਂ ਕੀਤੇ ਜਾ ਸਕਦੇ। ਸੂਰਜ ਦਾ ਰਸਤਾ ਦੇਖਣਾ ਚਾਹੀਦਾ ਹੈ, ਫਿਰ ਠੀਕ ਰਹੇਗਾ। ਉਹ ਉੱਥੇ ਹੀ ਪਿੰਡ ਦੇ ਬਾਹਰ ਬੈਠ ਗਿਆ।

ਠੀਕ ਵੀ ਸੀ, ਉਸ ਦਾ ਹਿਸਾਬ ਬਿਲਕੁੱਲ ਸਹੀ ਸੀ। ਅਤੇ ਆਮ ਤੌਰ ‘ਤੇ ਅਜਿਹਾ ਹੀ ਹਿਸਾਬ ਬਹੁਤੇ ਲੋਕਾਂ ਦਾ ਹੁੰਦਾ ਹੈ। ਤਿੰਨ ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਅਤੇ ਦਸ ਮੀਲ ਲੰਬਾ ਰਸਤਾ ਹੈ। ਤਕਸੀਮ ਕਰੀਏ ਦਸ ਮੀਲ ਵਿੱਚ ਤਿੰਨ ਫੁੱਟ ਨੂੰ ਤਾਂ ਕੀ ਇਸ ਲਾਲਟੈਨ ਨਾਲ ਕੰਮ ਚੱਲਣ ਵਾਲਾ ਹੈ ? ਲੱਖਾਂ ਲਾਲਟੈਨਾਂ ਚਾਹੀਦੀਆਂ ਹਨ, ਫਿਰ ਕਿਤੇ ਕੁਝ ਹੋ ਸਕਦਾ ਹੈ। ਉਹ ਉੱਥੇ ਡਰਿਆ ਹੋਇਆ ਬੈਠਾ ਸੀ ਅਤੇ ਸਵੇਰ ਦੀ ਉਡੀਕ ਕਰਦਾ ਸੀ। ਉਸੇ ਵੇਲੇ ਇਕ ਬੁੱਢਾ ਆਦਮੀ ਇਕ ਛੋਟੇ-ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਸੀ। ਉਸ ਨੇ ਉਸ ਬੁੱਢੇ ਨੂੰ ਪੁੱਛਿਆ, ਪਾਗਲ ਹੋ ਗਿਐ ? ਕੁਝ ਹਿਸਾਬ ਦਾ ਪਤਾ ਹੈ ? ਦਸ ਮੀਲ ਦਾ ਲੰਬਾ ਰਸਤਾ ਹੈ, ਤੇਰੇ ਦੀਵੇ ਤੋਂ ਤਾਂ ਇਕ ਕਦਮ ਵੀ ਰੋਸ਼ਨੀ ਨਹੀਂ ਪੈਂਦੀ! ਉਸ ਬੁੱਢੇ ਨੇ ਕਿਹਾ : ਪਾਗ਼ਲ, ਇਕ ਕਦਮ ਤੋਂ ਵਧ ਕਦੇ ਕੋਈ ਚੱਲ ਸਕਿਐ ? ਇਕ ਕਦਮ ਤੋਂ ਵਧ ਮੈਂ ਚੱਲ ਵੀ ਨਹੀਂ ਸਕਦਾ, ਰੋਸ਼ਨੀ ਚਾਹੇ ਹਜ਼ਾਰ ਮੀਲ ਵੀ ਪੈਂਦੀ ਰਹੇ। ਅਤੇ ਜਦੋਂ ਤੱਕ ਮੈਂ ਇਕ ਕਦਮ ਚਲਦਾ ਹਾਂ, ਉੱਦੋਂ ਤੱਕ ਰੋਸ਼ਨੀ ਇਕ ਕਦਮ ਅੱਗੇ ਵਧ ਜਾਂਦੀ ਹੈ। ਦਸ ਮੀਲ ਕੀ ਹੈ, ਮੈਂ ਦਸ ਹਜ਼ਾਰ ਮੀਲ ਪਾਰ ਕਰ ਲਵਾਂਗਾ। ਉੱਠ ਆ, ਤੂੰ ਕਿਉਂ ਬੈਠਾ ਹੈਂ ? ਤੇਰੇ ਕੋਲ ਤਾਂ ਚੰਗੀ ਲਾਲਟੈਨ ਹੈ। ਇਕ ਕਦਮ ਤੂੰ ਅੱਗੇ ਚੱਲੇਂਗਾ, ਰੋਸ਼ਨੀ ਉੱਨੀ ਅੱਗੇ ਵਧ ਜਾਵੇਗੀ। ਜ਼ਿੰਦਗੀ ਵਿੱਚ, ਜੇਕਰ ਕੋਈ ਪੂਰਾ ਹਿਸਾਬ ਪਹਿਲਾਂ ਹੀ ਲਗਾ ਲਵੇ ਤਾਂ ਉਹ ਉੱਥੇ ਹੀ ਬੈਠ ਜਾਵੇਗਾ, ਉੱਥੇ ਹੀ ਡਰ ਜਾਵੇਗਾ ਅਤੇ ਖ਼ਤਮ ਹੋ ਜਾਵੇਗਾ। ਜ਼ਿੰਦਗੀ ਵਿੱਚ ਇਕ-ਇਕ ਕਦਮ ਦਾ ਹਿਸਾਬ ਲਾਉਣ ਵਾਲੇ ਲੋਕ ਹਜ਼ਾਰਾਂ ਮੀਲ ਚੱਲ ਜਾਂਦੇ ਹਨ ਅਤੇ ਹਜ਼ਾਰਾਂ ਮੀਲਾਂ ਦਾ ਹਿਸਾਬ ਲਾਉਣ ਵਾਲੇ ਲੋਕ ਇਕ ਕਦਮ ਵੀ ਨਹੀਂ ਉਠਾਉਂਦੇ, ਡਰਦੇ ਮਾਰੇ ਉੱਥੇ ਹੀ ਬੈਠੇ ਰਹਿ ਜਾਂਦੇ ਹਨ।

ਮੈਂ ਤੁਹਾਨੂੰ ਕਹਾਂਗਾ, ਇਸ ਦੀ ਫ਼ਿਕਰ ਨਾ ਕਰੋ। ਹਿਸਾਬ ਬਹੁਤ ਲੰਬਾ ਹੈ। ਚਿੰਤਾ ਦੀ ਗੱਲ ਨਹੀਂ ਹੈ। ਤੁਸੀਂ ਇਹ ਤਾਂ ਸੋਚੋ ਹੀ ਨਾ ਕਿ ਇਕ ਕਰੋੜ ਤਾਂ ਬਹੁਤ ਹੁੰਦੇ ਹਨ। ਅਤੇ ਇਹ ਵੀ ਨਾ ਸੋਚੇ, ਜਿਸ ਤਰ੍ਹਾਂ ਦੁਰਲਭਜੀ ਭਾਈ ਨੇ ਕਿਹਾ ਹੈ ਕਿ ਇਕ-ਇਕ ਲੱਖ ਰੁਪਈਆ ਸੌ ਲੋਕ ਦੇ ਦੇਣ, ਇਕ-ਇਕ ਲੱਖ ਰੁਪਈਆ ਦੇਣ ਵਾਲੇ ਸੌ ਲੋਕ ਨਹੀਂ ਲੱਭੇ ਜਾ ਸਕਦੇ, ਲੇਕਿਨ ਇਕ-ਇਕ ਰੁਪਿਆ ਦੇਣ ਵਾਲੇ ਇਕ ਕਰੌੜ ਲੋਕ ਅੱਜ ਹੀ ਲੱਭੇ ਜਾ ਸਕਦੇ ਹਨ। ਇਕ-ਇਕ ਲੱਖ ਦੀ ਗੱਲ ਹੀ ਨਾ ਸੋਚੋ, ਇਕ-ਇਕ ਰੁਪਏ ਦੀ ਗੱਲ ਸੋਚੋ। ਇਕ-ਇਕ ਕਦਮ ਦੀ ਗੱਲ ਸੋਚੋ, ਦਸ ਮੀਲ ਦੀ ਗੱਲ ਕਿਉਂ ਸੋਚੀਏ? ਇਸ ਵਿੱਚ ਤਾਂ ਚਿੰਤਾ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਕ-ਇਕ ਰੁਪਈਆ ਦੇਣ ਵਾਲੇ ਇਕ ਕਰੋੜ ਲੋਕ ਲੱਭ ਲੈਣਾ ਇੰਨਾ ਸੌਖਾ ਹੈ, ਇੰਨਾ ਸੌਖਾ ਹੈ ਕਿ ਤੁਹਾਡੇ ਤੋਂ ਨਾ ਹੋ ਸਕੇ ਤਾਂ ਮੈਨੂੰ ਕਹਿ ਦੇਣਾ, ਉਹ ਵੀ ਮੈਂ ਕਰ ਦੇਵਾਂਗਾ। ਉਸ ਵਿੱਚ ਕੋਈ ਬਹੁਤ ਚਿੰਤਾ ਦੀ ਗੱਲ ਨਹੀਂ ਹੈ। ਉਸ ਵਿੱਚ ਕੋਈ ਬਹੁਤ ਘਬਰਾਉਣ ਦੀ ਗੱਲ ਨਹੀਂ ਹੈ। ਇਕ-ਇਕ ਲੱਖ ਰੁਪਏ ਦਾ ਤਾਂ ਮੈਂ ਵਾਅਦਾ ਨਹੀਂ ਕਰ ਸਕਦਾ, ਇਕ-ਇਕ ਰੁਪਏ ਵਾਲਿਆਂ ਦਾ ਵਾਅਦਾ ਕਰ ਸਕਦਾ ਹਾਂ, ਇਸ ਵਿੱਚ ਕੀ ਮੁਸ਼ਕਲ ਹੈ ? ਇਸ ਲਈ ਬਹੁਤਾ ਇਸ ਵਿਚਾਰ ਵਿੱਚ ਨਾ ਪਵੋ ਕਿ ਇੰਨਾ ਕਿਵੇਂ ਹੋਵੇਗਾ। ਇੰਨਾ ਤਾਂ ਕੋਈ ਮੁਸ਼ਕਲ ਨਹੀਂ ਹੈ।

ਅਤੇ ਇਸ ਮੁਲਕ ਵਿੱਚ, ਜਿੱਥੇ ਕਿ ਭਿਖਾਰੀਆਂ ਦਾ ਬੜਾ ਰਿਵਾਜ ਹੈ। ਅਤੇ ਤੁਸੀਂ ਨਾ ਕਰ ਸਕੇ ਤਾਂ ਮੈਂ ਭਿਖਾਰੀ ਬਣ ਸਕਦਾ ਹਾਂ। ਇਸ ਵਿੱਚ ਕੋਈ ਮੁਸ਼ਕਲ ਨਹੀਂ ਹੈ। ਇੱਥੇ ਮਹਾਂਵੀਰ ਭਿਖਾਰੀ ਹੈ, ਇੱਥੇ ਬੁੱਧ ਭਿਖਾਰੀ ਹੈ, ਇੱਥੇ ਗਾਂਧੀ ਭਿਖਾਰੀ ਹੈ—ਇੱਥੇ ਕੋਈ ਤਕਲੀਫ਼ ਨਹੀਂ ਹੈ ਭਿਖਾਰੀ ਹੋਣ ਵਿੱਚ, ਇੱਥੇ ਤਾਂ ਰਾਜਾ ਹੋਣ ਵਿੱਚ ਬੜੀ ਤਕਲੀਫ਼ ਹੈ। ਇੱਥੇ ਰਾਜਾ ਹੋਣਾ ਬਹੁਤ ਨਿੰਦਾਯੋਗ ਹੈ, ਬਹੁਤ ਬੁਰਾ ਹੈ। ਇੱਥੇ ਭਿਖਾਰੀ ਹੋਣਾ ਤਾਂ ਇੰਨੇ ਵੱਡੇ ਆਦਰ ਦੀ ਗੱਲ ਹੈ ਕਿ ਜਿਸ ਦਾ ਕੋਈ ਹਿਸਾਬ ਨਹੀਂ।

ਗਾਂਧੀ ਦੇਹਰਾਦੂਨ ਵਿੱਚ ਸਨ ਇਕ ਵਾਰੀ । ਰਾਤ ਨੂੰ ਜਦੋਂ ਸਭਾ ਖ਼ਤਮ ਹੋਈ ਤਾਂ ਉਹਨਾਂ ਨੇ ਕਿਹਾ, ਕੋਈ ਵੀ ਆਦਮੀ ਬਿਨਾਂ ਦਿੱਤੇ ਨਹੀਂ ਜਾਵੇਗਾ, ਕੁਝ ਨਾ ਕੁਝ ਦੇ ਕੇ ਜਾਵੇਗਾ। ਅਤੇ ਉਹ ਦੋਵੇਂ ਹੱਥ ਲੈ ਕੇ ਭੀੜ ਵਿੱਚ ਉੱਤਰ ਗਏ ਅਤੇ ਕਿਹਾ, ਕੋਈ ਵੀ, ਜਿਸ ਦੇ ਸਾਹਮਣੇ ਮੇਰਾ ਹੱਥ ਜਾਂਦਾ ਹੈ, ਉਹ ਕੁਝ-ਨਾ-ਕੁਝ ਦੇਵੇ। ਤਾਂ ਜਿਸ ਤੋਂ ਜੋ ਹੋ ਸਕਿਆ, ਜਿਸ ਦੇ ਕੋਲ ਜੋ ਸੀ, ਦਿੱਤਾ। ਹੱਥ ਭਰ ਗਿਆ। ਗਾਂਧੀ ਉਸ ਨੂੰ ਉੱਥੇ ਹੀ ਜ਼ਮੀਨ ‘ਤੇ ਸੁੱਟ ਦਿੰਦੇ ਅਤੇ ਫਿਰ ਹੱਥ ਖ਼ਾਲੀ ਕਰ ਲੈਂਦੇ। ਉਹ ਕਹਿ ਦਿੰਦੇ, ਮੇਰੀ ਸੰਪੱਤੀ ਜੋ ਪਈ ਹੈ, ਲੋਕ ਖ਼ਿਆਲ ਰੱਖਣ, ਕਿਤੇ ਇੱਧਰ-ਉੱਧਰ ਗੜਬੜ ਨਾ ਹੋ ਜਾਵੇ। ਉਸ ਭੀੜ ਵਿੱਚ ਪੰਝੀ ਸੌ ਵਾਰੀ ਹੱਥ ਭਰਿਆ ਅਤੇ ਉਸ ਨੂੰ ਉਹਨਾਂ ਨੇ ਜ਼ਮੀਨ ‘ਤੇ ਸੁੱਟ ਦਿੱਤਾ। ਫਿਰ ਉਹ ਤਾਂ ਸੁੱਟ ਕੇ ਚੱਲੇ ਗਏ ਅਤੇ ਵਰਕਰਾਂ ਨੂੰ ਕਹਿ ਗਏ ਕਿ ਜ਼ਮੀਨ ਤੋਂ ਇਕੱਠੇ ਕਰ ਲੈਣ। ਮਹਾਂਵੀਰ ਤਿਆਗੀ ਉਹਨਾਂ ਵਰਕਰਾਂ ਵਿੱਚੋਂ ਇਕ ਸਨ। ਉਹ ਇਕੱਠੇ-ਕੁਠੇ ਕਰ ਲਿਆਏ । ਬਹੁਤ ਸਾਰੇ ਰੁਪਈਏ ਸਨ, ਬਹੁਤ ਸਾਰੇ ਗਹਿਣੇ ਸਨ, ਰਾਤ ਦਾ ਇਕ ਵੱਜ ਗਿਆ ਸੀ ਉਹ ਸਭ ਇਕੱਠਾ ਕਰਨ ਵਿੱਚ। ਲੋਕਾਂ ਦੇ ਪੈਰਾਂ ਵਿੱਚ ਇੱਧਰ- ਉੱਧਰ ਹੋ ਗਿਆ, ਉਹ ਸਭ ਜ਼ਮੀਨ ‘ਤੇ ਸੁੱਟ ਗਏ ਸਨ ਉਹਨਾਂ ਨੂੰ। ਰਾਤ ਨੂੰ ਸਾਰਾ ਹਿਸਾਬ ਹੋਇਆ। ਉੱਥੇ ਪਹੁੰਚੇ ਤਾਂ ਦੇਖਿਆ ਗਾਂਧੀ ਜਾਗ ਰਹੇ ਹਨ। ਉਹਨਾਂ ਨੇ ਕਿਹਾ, ਸਾਰਾ ਹਿਸਾਬ ਲੈ ਆਏ ? ਇੰਨੇ ਹਜ਼ਾਰ ਰੁਪਏ ਹੋਏ ਸਨ…..। ਇਹ-ਇਹ ਇੰਨਾ ਹੋਇਆ ਹੈ।

ਇਕ ਔਰਤ ਦੇ ਕੰਨ ਦਾ ‘ ਇਕ ਹੀ ਬੂੰਦਾ ਸੀ। ਗਾਂਧੀ ਨੇ ਕਿਹਾ, ਦੂਸਰਾ ਕਿੱਥੇ ਹੈ ? ਕੋਈ ਔਰਤ ਮੈਨੂੰ ਇਕ ਬੁੰਦਾ ਦੇਵੇਗੀ, ਇਹ ਤੁਸੀਂ ਸੋਚ ਸਕਦੇ ਹੋ ? ਤੁਸੀਂ ਵਾਪਿਸ ਜਾਉ, ਇਕ ਬੁੰਦਾ ਹੋਰ ਹੋਣਾ ਚਾਹੀਦੈ, ਕਿਉਂਕਿ ਮੈਂ ਮੰਗਣ ਖੜਾ ਹੋ ਜਾਵਾਂ ਤਾਂ ਕੋਈ ਔਰਤ ਅਜਿਹੀ ਹੋ ਸਕਦੀ ਹੈ ਕਿ ਉਹ ਇਕ ਕੰਨ ਦਾ ਬੂੰਦਾ ਦੇ ਦੇਵੇ ਅਤੇ ਇਕ ਘਰ ਲੈ ਜਾਵੇ ? ਇਹ ਸੰਭਵ ਨਹੀਂ ਹੈ। ਇਸ ਵਿੱਚ ਗ਼ਲਤੀ ਤੁਹਾਡੀ ਹੋਵੇਗੀ। ਤੁਸੀਂ ਜਾਉ, ਦੂਸਰਾ ਬੁੰਦਾ ਉੱਥੇ ਹੋਣਾ ਚਾਹੀਦੈ।

ਮਹਾਵੀਰ ਤਿਆਗੀ ਨੇ ਪਿੱਛੋਂ ਕਿਹਾ, ਅਸੀਂ ਇੰਨੇ ਘਬਰਾਏ ਕਿ ਇਹ ਬੁੱਢਾ ਆਦਮੀ ਹੈ ਕਿਹੋ-ਜਿਹਾ। ਇਕ ਤਾਂ ਉੱਥੇ ਸੁੱਟ ਦਿੱਤਾ, ਇਹ ਸਭ ਗੜਬੜ ਕੀਤੀ ਅਤੇ ਅਸੀਂ ਇੰਨੀ ਰਾਤ ਗਏ ਇਕੱਠਾ ਕਰਕੇ ਲਿਆਏ ਹਾਂ ਹਨੇਰੇ ਵਿੱਚ, ਅਤੇ ਕਹਿੰਦਾ ਹੈ ਕਿ ਇਕ ਬੂੰਦਾ ਇਸ ਵਿੱਚ ਘਟ ਹੈ । ਵਾਪਿਸ ਗਏ। ਉੱਥੇ ਉਹ ਹੈਰਾਨ ਹੋਏ, ਇਕ ਬੂੰਦਾ ਹੀ ਨਹੀਂ, ਸਗੋਂ ਹੋਰ ਕੁਝ ਗਹਿਣੇ ਵੀ ਮਿਲੇ! ਉਹ ਬੁੰਦਾ ਮਿਲ ਗਿਆ। ਗਾਂਧੀ ਨੇ ਕਿਹਾ, ਮੈਂ ਮੰਨ ਹੀ ਨਹੀਂ ਸਕਦਾ ਸੀ ਕਿ ਇਸ ਮੁਲਕ ਵਿੱਚ ਮੈਂ ਮੰਗਣ ਜਾਵਾਂ ਤਾਂ ਇਕ ਬੂੰਦਾ ਕੋਈ ਦੇਵੇ; ਅਤੇ ਇਹ ਕਮੀ ਸੀ। ਇਹ ਤੁਸੀਂ ਹੋਰ ਵੀ ਲੈ ਆਏ, ਕੱਲ੍ਹ ਸਵੇਰੇ ਹੋਰ ਦੇਖ ਲੈਣਾ ਗ਼ੌਰ ਨਾਲ, ਉੱਥੇ ਕੁਝ ਹੋਰ ਵੀ….।

ਤਾਂ ਜਿਸ ਮੁਲਕ ਵਿੱਚ ਮੰਗਣ ਵਾਲਿਆਂ ਦੀ ਬਹੁਤ ਵੱਡੀ ਪਰੰਪਰਾ ਹੋਵੇ…। ਅਤੇ ਇਸ ਮੁਲਕ ਦਾ ਬੜਾ ਅਨੰਦ ਹੈ, ਉਹ ਇਹ ਹੈ ਕਿ ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਛੋਟਾ ਨਹੀਂ ਹੁੰਦਾ। ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਵੱਡਾ ਹੀ ਰਹਿੰਦਾ ਹੈ। ਅਤੇ ਧੰਨਵਾਦ ਮੰਗਣ ਵਾਲਾ ਨਹੀਂ ਕਰਦਾ ਕਿ ਤੁਸੀਂ ਮੈਨੂੰ ਇੰਨਾ ਦਿੱਤਾ, ਮੈਂ ਧੰਨਵਾਦ ਕਰਾਂ। ਧੰਨਵਾਦ ਵੀ ਦੇਣ ਵਾਲਾ ਹੀ ਕਰਦਾ ਹੈ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੈ ਲਿਆ, ਨਾ ਲੈਂਦੇ ਤਾਂ ਮੈਂ ਕੀ ਕਰਦਾ।

ਮੈਂ ਜੈਪੁਰ ਵਿੱਚ ਸੀ, ਰਾਤ ਨੂੰ ਗੱਲ ਕਰ ਰਿਹਾ ਸੀ। ਇਕ ਬੁੱਢੇ ਆਦਮੀ ਨੇ ਆ ਕੇ ਬਹੁਤ ਸਾਰੇ ਬੰਡਲ ਰੱਖੇ ਨੋਟਾਂ ਦੇ। ਮੈਨੂੰ ਨਮਸਕਾਰ ਕੀਤਾ। ਮੈਂ ਕਿਹਾ, ਨਮਸਕਾਰ ਮੈਂ ਲੈ ਲੈਂਦਾ ਹਾਂ, ਰੁਪਈਆਂ ਦੀ ਅਜੇ ਜ਼ਰੂਰਤ ਨਹੀਂ ਹੈ, ਕਦੀ ਜ਼ਰੂਰਤ ਹੋਈ ਤਾਂ ਮੈਂ ਮੰਗਣ ਨਿਕਲਾਂਗਾ ਅਤੇ ਤੁਹਾਡੇ ਕੋਲੋਂ ਮੰਗ ਲਵਾਂਗਾ। ਰੁਪਈਏ ਤੁਸੀਂ ਰਖ ਲਵੋ, ਅਜੇ ਤਾਂ ਮੈਨੂੰ ਕੋਈ ਜ਼ਰਰੂਤ ਨਹੀਂ ਹੈ।

ਮੈਂ ਤਾਂ ਐਵੇਂ ਹੀ ਕਹਿ ਦਿੱਤਾ, ਪਰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਸੱਤਰ ਸਾਲ ਦੇ ਬੁੱਢੇ ਆਦਮੀ ਹਨ। ਉਹਨਾਂ ਨੇ ਕਿਹਾ, ਤੁਸੀਂ ਕੀ ਕਹਿੰਦੇ ਹੋ ? ਤੁਹਾਨੂੰ ਜ਼ਰੂਰਤ ਹੈ, ਇਸ ਲਈ ਮੈਂ ਦਿੱਤਾ ਕਦੋਂ ਹੈ! ਮੇਰੇ ਕੋਲ ਹਨ, ਹੁਣ ਮੈਂ ਇਸ ਦਾ ਕੀ ਕਰਾਂ ? ਚੰਗੇ ਆਦਮੀਆਂ ਨੂੰ ਦੇ ਦਿੰਦਾ ਹਾਂ ਕਿ ਇਸ ਦਾ ਕੁਝ ਹੋ ਜਾਵੇਗਾ। ਮੈਂ ਤਾਂ ਇਸ ਦਾ ਕੁਝ ਕਰ ਨਹੀਂ ਸਕਦਾ। ਤੁਹਾਨੂੰ ਜ਼ਰੂਰਤ ਹੈ ਇਸ ਲਈ ਮੈਂ ਦਿੱਤਾ ਹੀ ਨਹੀਂ, ਇਸ ਲਈ ਤੁਹਾਡੀ ਜ਼ਰੂਰਤ ਦਾ ਸਵਾਲ ਨਹੀਂ ਹੈ, ਮੇਰੇ ਕੋਲ ਹਨ, ਮੈਂ ਕੀ ਕਰਾਂ ? ਮੈਨੂੰ ਦੇਣਾ ਜ਼ਰੂਰੀ ਹੈ। ਅਤੇ ਮੈਂ ਚੰਗੇ ਆਦਮੀਆਂ ਨੂੰ ਦੇ ਦਿੰਦਾ ਹਾਂ ਕਿ ਇਸ ਦਾ ਕੁਝ ਚੰਗਾ ਹੋ ਜਾਵੇਗਾ।

ਅਤੇ ਫਿਰ ਉਸ ਬੁੱਢੇ ਆਦਮੀ ਨੇ ਕਿਹਾ ਕਿ ਤੁਹਾਨੂੰ ਪਤਾ ਨਹੀਂ, ਤੁਸੀਂ ਨਾਂਹ ਕਰ ਕੇ ਮੈਨੂੰ ਕਿੰਨਾ ਦੁੱਖ ਪਹੁੰਚਾ ਰਹੇ ਹੋ। ਮੈਂ ਇੰਨਾ ਗ਼ਰੀਬ ਆਦਮੀ ਹਾਂ ਕਿ ਮੇਰੇ ਕੋਲ ਸਿਵਾਏ ਰੁਪਏ ਦੇ ਹੋਰ ਕੁਝ ਹੈ ਹੀ ਨਹੀਂ। ਤਾਂ ਜਦੋਂ ਕੋਈ ਰੁਪਈਆ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਕਿ ਮੈਂ ਕੀ ਕਰਾਂ। ਮੇਰੇ ਵਿੱਚ ਕੁਝ ਕਰਨ ਦਾ ਖ਼ਿਆਲ ਆਉਂਦਾ ਹੈ ਤਾਂ ਬਗ਼ੈਰ ਰੁਪਏ ਦੇ ਮੇਰੇ ਕੋਲ ਕੁਝ ਵੀ ਨਹੀਂ ਹੈ। ਤਾਂ ਤੁਸੀਂ ਇਸ ਨੂੰ ਇਨਕਾਰ ਨਾ ਕਰੋ। ਤੁਸੀਂ ਇਸ ਨੂੰ ਸੁੱਟ ਦਿਉ, ਅੱਗ ਲਗਾ ਦਿਉ, ਪਰ ਇਨਕਾਰ ਤੁਹਾਨੂੰ ਨਹੀਂ ਕਰਨ ਦੇਵਾਂਗਾ ਕਿਉਂਕਿ ਫਿਰ ਮੇਰੇ ਕੋਲ ਦੇਣ ਨੂੰ ਕੁਝ ਹੋਰ ਹੈ ਹੀ ਨਹੀਂ—ਅਤੇ ਦੇਣ ਦਾ ਮੇਰੇ ਮਨ ਵਿੱਚ ਖ਼ਿਆਲ ਆ ਗਿਆ ਹੈ। ਤੁਸੀਂ ਕਿਰਪਾ ਕਰੋ ਅਤੇ ਇਸ ਨੂੰ ਲੈ ਲਵੋ ।

ਇਸ ਲਈ ਪੈਸੇ ਦੇ ਲਈ ਤਾਂ ਤੁਸੀਂ ਬਹੁਤੀ ਚਿੰਤਾ ਨਾ ਕਰੋ ਅਤੇ ਜਿਸ ਦਿਨ ਵੀ ਲੱਗੇ ਕਿ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ, ਤੁਹਾਡੇ ਕੋਲੋਂ ਨਹੀਂ ਹੁੰਦਾ, ਤੁਸੀਂ ਸਿਰਫ਼ ਮੈਨੂੰ ਕਹਿ ਦਿਉ, ਪੈਸਾ ਹੋ ਜਾਵੇਗਾ। ਪੈਸੇ ਦੀ ਬਹੁਤੀ ਚਿੰਤਾ ਨਹੀਂ ਹੈ। ਉਹ ਮੈਂ ਨਹੀਂ ਮੰਗਦਾ ਹਾਂ, ਇਹ ਗੱਲ ਦੂਸਰੀ ਹੈ। ਲੇਕਿਨ ਜਿਸ ਦਿਨ ਮੰਗਾਂ ਤਾਂ ਪੈਸਾ….। ਪੈਸੇ ਵਰਗੀ ਸਸਤੀ ਚੀਜ਼ ਹੋਰ ਦੁਨੀਆਂ ਵਿੱਚ ਕੁਝ ਵੀ ਨਹੀਂ ਹੈ, ਕੋਈ ਵੀ ਦੇ ਦੇਵੇਗਾ। ਪੈਸਾ ਦੇਣ ਵਿੱਚ ਕੋਈ ਵੀ ਆਦਮੀ ਇੰਨਾ ਕਮਜ਼ੋਰ ਨਹੀਂ ਹੈ ਕਿ ਪੈਸਾ ਨਾ ਦੇਵੇ। ਆਦਮੀ ਤਾਂ ਦਿਲ ਦੇ ਦਿੰਦਾ ਹੈ, ਪ੍ਰਾਣ ਦੇ ਦਿੰਦਾ ਹੈ, ਪੈਸੇ ਵਿੱਚ ਤਾਂ ਦੇਣ ਵਾਲੇ ਤੋਂ ਛੋਟਾ ਨਹੀਂ ਹੁੰਦਾ। ਇੱਥੇ ਮੰਗਣ ਵਾਲਾ ਦੇਣ ਵਾਲੇ ਤੋਂ ਵੱਡਾ ਹੀ ਰਹਿੰਦਾ ਹੈ। ਅਤੇ ਧੰਨਵਾਦ ਮੰਗਣ ਵਾਲਾ ਨਹੀਂ ਕਰਦਾ ਕਿ ਤੁਸੀਂ ਮੈਨੂੰ ਇੰਨਾ ਦਿੱਤਾ, ਮੈਂ ਧੰਨਵਾਦ ਕਰਾਂ। ਧੰਨਵਾਦ ਵੀ ਦੇਣ ਵਾਲਾ ਹੀ ਕਰਦਾ ਹੈ ਕਿ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੈ ਲਿਆ, ਨਾ ਲੈਂਦੇ ਤਾਂ ਮੈਂ ਕੀ ਕਰਦਾ।

ਮੈਂ ਜੈਪੁਰ ਵਿੱਚ ਸੀ, ਰਾਤ ਨੂੰ ਗੱਲ ਕਰ ਰਿਹਾ ਸੀ। ਇਕ ਬੁੱਢੇ ਆਦਮੀ ਨੇ ਆ ਕੇ ਬਹੁਤ ਸਾਰੇ ਬੰਡਲ ਰੱਖੇ ਨੋਟਾਂ ਦੇ। ਮੈਨੂੰ ਨਮਸਕਾਰ ਕੀਤਾ। ਮੈਂ ਕਿਹਾ, ਨਮਸਕਾਰ ਮੈਂ ਲੈ ਲੈਂਦਾ ਹਾਂ, ਰੁਪਈਆਂ ਦੀ ਅਜੇ ਜ਼ਰੂਰਤ ਨਹੀਂ ਹੈ, ਕਦੀ ਜ਼ਰੂਰਤ ਹੋਈ ਤਾਂ ਮੈਂ ਮੰਗਣ ਨਿਕਲਾਂਗਾ ਅਤੇ ਤੁਹਾਡੇ ਕੋਲੋਂ ਮੰਗ ਲਵਾਂਗਾ। ਰੁਪਈਏ ਤੁਸੀਂ ਰਖ ਲਵੋ, ਅਜੇ ਤਾਂ ਮੈਨੂੰ ਕੋਈ ਜ਼ਰਰੂਤ ਨਹੀਂ ਹੈ।

ਮੈਂ ਤਾਂ ਐਵੇਂ ਹੀ ਕਹਿ ਦਿੱਤਾ, ਪਰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਸੱਤਰ ਸਾਲ ਦੇ ਬੁੱਢੇ ਆਦਮੀ ਹਨ। ਉਹਨਾਂ ਨੇ ਕਿਹਾ, ਤੁਸੀਂ ਕੀ ਕਹਿੰਦੇ ਹੋ ? ਤੁਹਾਨੂੰ ਜ਼ਰੂਰਤ ਹੈ, ਇਸ ਲਈ ਮੈਂ ਦਿੱਤਾ ਕਦੋਂ ਹੈ! ਮੇਰੇ ਕੋਲ ਹਨ, ਹੁਣ ਮੈਂ ਇਸ ਦਾ ਕੀ ਕਰਾਂ ? ਚੰਗੇ ਆਦਮੀਆਂ ਨੂੰ ਦੇ ਦਿੰਦਾ ਹਾਂ ਕਿ ਇਸ ਦਾ ਕੁਝ ਹੋ ਜਾਵੇਗਾ। ਮੈਂ ਤਾਂ ਇਸ ਦਾ ਕੁਝ ਕਰ ਨਹੀਂ ਸਕਦਾ। ਤੁਹਾਨੂੰ ਜ਼ਰੂਰਤ ਹੈ ਇਸ ਲਈ ਮੈਂ ਦਿੱਤਾ ਹੀ ਨਹੀਂ, ਇਸ ਲਈ ਤੁਹਾਡੀ ਜ਼ਰੂਰਤ ਦਾ ਸਵਾਲ ਨਹੀਂ ਹੈ, ਮੇਰੇ ਕੋਲ ਹਨ, ਮੈਂ ਕੀ ਕਰਾਂ ? ਮੈਨੂੰ ਦੇਣਾ ਜ਼ਰੂਰੀ ਹੈ। ਅਤੇ ਮੈਂ ਚੰਗੇ ਆਦਮੀਆਂ ਨੂੰ ਦੇ ਦਿੰਦਾ ਹਾਂ ਕਿ ਇਸ ਦਾ ਕੁਝ ਚੰਗਾ ਹੋ ਜਾਵੇਗਾ।

ਅਤੇ ਫਿਰ ਉਸ ਬੁੱਢੇ ਆਦਮੀ ਨੇ ਕਿਹਾ ਕਿ ਤੁਹਾਨੂੰ ਪਤਾ ਨਹੀਂ, ਤੁਸੀਂ ਨਾਂਹ ਕਰ ਕੇ ਮੈਨੂੰ ਕਿੰਨਾ ਦੁੱਖ ਪਹੁੰਚਾ ਰਹੇ ਹੋ। ਮੈਂ ਇੰਨਾ ਗ਼ਰੀਬ ਆਦਮੀ ਹਾਂ ਕਿ ਮੇਰੇ ਕੋਲ ਸਿਵਾਏ ਰੁਪਏ ਦੇ ਹੋਰ ਕੁਝ ਹੈ ਹੀ ਨਹੀਂ। ਤਾਂ ਜਦੋਂ ਕੋਈ ਰੁਪਈਆ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਮੈਨੂੰ ਮੁਸ਼ਕਲ ਹੋ ਜਾਂਦੀ ਹੈ ਕਿ ਮੈਂ ਕੀ ਕਰਾਂ। ਮੇਰੇ ਵਿੱਚ ਕੁਝ ਕਰਨ ਦਾ ਖ਼ਿਆਲ ਆਉਂਦਾ ਹੈ ਤਾਂ ਬਗ਼ੈਰ ਰੁਪਏ ਦੇ ਮੇਰੇ ਕੋਲ ਕੁਝ ਵੀ ਨਹੀਂ ਹੈ। ਤਾਂ ਤੁਸੀਂ ਇਸ ਨੂੰ ਇਨਕਾਰ ਨਾ ਕਰੋ। ਤੁਸੀਂ ਇਸ ਨੂੰ ਸੁੱਟ ਦਿਉ, ਅੱਗ ਲਗਾ ਦਿਉ, ਪਰ ਇਨਕਾਰ ਤੁਹਾਨੂੰ ਨਹੀਂ ਕਰਨ ਦੇਵਾਂਗਾ ਕਿਉਂਕਿ ਫਿਰ ਮੇਰੇ ਕੋਲ ਦੇਣ ਨੂੰ ਕੁਝ ਹੋਰ ਹੈ ਹੀ ਨਹੀਂ—ਅਤੇ ਦੇਣ ਦਾ ਮੇਰੇ ਮਨ ਵਿੱਚ ਖ਼ਿਆਲ ਆ ਗਿਆ ਹੈ। ਤੁਸੀਂ ਕਿਰਪਾ ਕਰੋ ਅਤੇ ਇਸ ਨੂੰ ਲੈ ਲਵੋ ।

ਇਸ ਲਈ ਪੈਸੇ ਦੇ ਲਈ ਤਾਂ ਤੁਸੀਂ ਬਹੁਤੀ ਚਿੰਤਾ ਨਾ ਕਰੋ ਅਤੇ ਜਿਸ ਦਿਨ ਵੀ ਲੱਗੇ ਕਿ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ, ਤੁਹਾਡੇ ਕੋਲੋਂ ਨਹੀਂ ਹੁੰਦਾ, ਤੁਸੀਂ ਸਿਰਫ਼ ਮੈਨੂੰ ਕਹਿ ਦਿਉ, ਪੈਸਾ ਹੋ ਜਾਵੇਗਾ। ਪੈਸੇ ਦੀ ਬਹੁਤੀ ਚਿੰਤਾ ਨਹੀਂ ਹੈ। ਉਹ ਮੈਂ ਨਹੀਂ ਮੰਗਦਾ ਹਾਂ, ਇਹ ਗੱਲ ਦੂਸਰੀ ਹੈ। ਲੇਕਿਨ ਜਿਸ ਦਿਨ ਮੰਗਾਂ ਤਾਂ ਪੈਸਾ….। ਪੈਸੇ ਵਰਗੀ ਸਸਤੀ ਚੀਜ਼ ਹੋਰ ਦੁਨੀਆਂ ਵਿੱਚ ਕੁਝ ਵੀ ਨਹੀਂ ਹੈ, ਕੋਈ ਵੀ ਦੇ ਦੇਵੇਗਾ। ਪੈਸਾ ਦੇਣ ਵਿੱਚ ਕੋਈ ਵੀ ਆਦਮੀ ਇੰਨਾ ਕਮਜ਼ੋਰ ਨਹੀਂ ਹੈ ਕਿ ਪੈਸਾ ਨਾ ਦੇਵੇ। ਆਦਮੀ ਤਾਂ ਦਿਲ ਦੇ ਦਿੰਦਾ ਹੈ, ਪ੍ਰਾਣ ਦੇ ਦਿੰਦਾ ਹੈ, ਪੈਸੇ ਵਿੱਚ ਤਾਂ ਕੁਝ ਵੀ ਨਹੀਂ ਹੈ। ਇਸ ਲਈ ਉਸ ਦੀ ਬਹੁਤ ਚਿੰਤਾ ਦੀ ਗੱਲ ਨਹੀਂ ਹੈ। ਅਤੇ ਹਿੰਮਤ ਨਾਲ ਕੰਮ ਵਿੱਚ ਲੱਗ ਜਾਊ ਤਾਂ ਤੁਸੀਂ ਦੇਖੋਗੇ, ਉਹ ਕੰਮ ਆਪਣੇ-ਆਪ ਹੁੰਦਾ ਚਲਿਆ ਆਉਂਦਾ ਹੈ—ਉਹ ਆਪਣੇ-ਆਪ ਹੁੰਦਾ ਚੱਲਿਆ ਆਉਂਦਾ ਹੈ।

ਹੁਣ ਮੈਨੂੰ ਜਗ੍ਹਾ-ਜਗ੍ਹਾ ਲੋਕ, ਪਤਾ ਨਹੀਂ ਕਿੰਨੇ ਲੋਕ ਆ ਕੇ ਕਹਿੰਦੇ ਹਨ ਕਿ ਅਸੀਂ ਦਸ ਹਜ਼ਾਰ ਰੁਪਏ ਲਗਾਉਣੇ ਹਨ। ਮੈਂ ਉਹਨਾਂ ਨੂੰ ਕੀ ਕਹਾਂ ? ਕਿੱਥੇ ਲਗਾਉਣ ? ਮੇਰੇ ਕੋਲ ਤਾਂ ਕੋਈ ਜ਼ਰੂਰਤ ਹੈ ਨਹੀਂ। ਹੁਣ ਮੈਂ ਕਿੱਥੇ ਲੈ ਜਾਵਾਂ ? ਇਹਨਾਂ ਰੁਪਈਆਂ ਦਾ ਮੈਂ ਕੀ ਕਰਾਂਗਾ ? ਕਹਿੰਦੇ ਹਨ ਕਿ ਕਦੀ ਜ਼ਰੂਰਤ ਹੋਵੇ ਤਾਂ, ਕੋਈ ਕੰਮ ਹੋਵੇ ਤਾਂ….।

ਲੋਕ, ਤੁਸੀਂ ਸੋਚਦੇ ਹੋਵੋਗੇ ਕਿ ਇਸ ਲਈ ਨਹੀਂ ਦਿੰਦੇ ਕਿ ਦੇਣਾ ਨਹੀਂ ਚਾਹੁੰਦੇ । ਤੁਸੀਂ ਹੈਰਾਨ ਹੋਵੋਗੇ, ਮੇਰਾ ਅਨੁਭਵ ਇਹ ਹੈ ਕਿ ਲੋਕ ਸੰਕੋਚ ਵਿੱਚ ਹੁੰਦੇ ਹਨ ਕਿ ਅਸੀਂ ਕਿਵੇਂ ਕਹੀਏ ਕਿ ਪੈਸੇ ਦੇਈਏ। ਮੇਰਾ ਆਪਣਾ ਅਨੁਭਵ ਇਹੀ ਹੈ ਕਿ ਲੋਕ ਸੰਕੋਚ ਵਿੱਚ ਹੁੰਦੇ ਹਨ ਕਿ ਕਿਸ ਤਰ੍ਹਾਂ ਕਹੀਏ, ਕਿਸ ਮੂੰਹ ਨਾਲ ਕਹੀਏ ? ਪੈਸੇ ਵਰਗੀ ਸੜੀ ਚੀਜ਼ ਨੂੰ ਦੇਣ ਲਈ ਕਿਸ ਮੂੰਹ ਨਾਲ ਕਹੀਏ ਕਿ ਅਸੀਂ ਪੈਸਾ ਦੇਣਾ ਚਾਹੁੰਦੇ ਹਾਂ! ਜਿਸ ਦਿਨ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਜ਼ਰੂਰਤ ਹੈ ਤਾਂ ਪੈਸਾ ਤੁਰਿਆ ਆਉਂਦਾ ਹੈ, ਉਸ ਦੀ ਕੋਈ ਮੁਸ਼ਕਿਲ ਨਹੀਂ ਹੈ ? ਉਸ ਦੀ ਜ਼ਰਾ ਜਿੰਨੀ ਵੀ ਚਿੰਤਾ ਦੀ ਗੱਲ ਨਹੀਂ ਹੈ। ਉਸ ਤੋਂ ਜ਼ਿਆਦਾ ਵਿਅਰਥ ਤਾਂ ਕੋਈ ਚਿੰਤਾ ਨਹੀਂ ਹੈ, ਜੇਕਰ ਉਸ ਦੇ ਲਈ ਬਹੁਤੀ ਚਿੰਤਾ ਕਰਦੇ ਹੋ। ਲੇਕਿਨ ਚਿੰਤਾ ਇਸ ਲਈ ਪੈਦਾ ਹੁੰਦੀ ਹੈ ਕਿ ਤੁਸੀਂ ਲੱਖ-ਲੱਖ ਦਾ ਹਿਸਾਬ ਲਗਾਉਂਦੇ ਹੋ। ਜਿਸ ਆਦਮੀ ਦੇ ਕੋਲ ਲੱਖ ਰੁਪਈਆ ਹੁੰਦਾ ਹੈ, ਉਸ ਆਦਮੀ ਦੀ ਉੱਨੀ ਹੀ ਪੈਸਾ ਛੱਡਣ ਦੀ ਤਾਕਤ ਘੱਟ ਹੋ ਜਾਂਦੀ ਹੈ। ਜਿਸ ਦੇ ਕੋਲ ਇਕ ਰੁਪਈਆ ਹੁੰਦਾ ਹੈ, ਉਸ ਦੀ ਤਾਕਤ ਛੱਡਣ ਦੀ ਬਹੁਤ ਹੁੰਦੀ ਹੈ।

ਇਕ ਫ਼ਕੀਰ ਸੀ, ਮੁਸਲਮਾਨ ਫ਼ਕੀਰ, ਹਸਨ। ਉਹ ਇਕ ਛੋਟੀ-ਜਿਹੀ ਝੌਂਪੜੀ ਵਿੱਚ ਰਹਿੰਦਾ ਸੀ। ਉਸ ਝੌਂਪੜੀ ਵਿੱਚ ਇੰਨੀ-ਥੋੜ੍ਹੀ ਜਗ੍ਹਾ ਸੀ ਕਿ ਹਸਨ ਅਤੇ ਉਸ ਦੀ ਪਤਨੀ ਬਸ ਦੋ ਹੀ ਸੌਂ ਸਕਦੇ ਸਨ। ਉਹ ਰਾਤ ਨੂੰ ਸੁੱਤੇ ਹੋਏ ਸੀ, ਬਾਰਿਸ਼ ਦੀ ਰਾਤ ਸੀ, ਹਨੇਰੀ ਰਾਤ ਸੀ, ਕਿਸੇ ਆਦਮੀ ਨੇ ਆ ਕੇ ਦਰਵਾਜ਼ਾ ਖੜਕਾਇਆ। ਤਾਂ ਹਸਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹ। ਇਸ ਤਰ੍ਹਾਂ ਲੱਗਦਾ ਹੈ, ਕੋਈ ਭਟਕ ਗਿਆ ਹੈ, ਰਾਹਗੀਰ ਹੈ। ਉਸ ਦੀ ਪਤਨੀ ਨੇ ਕਿਹਾ, ਦੇਖਦੇ ਨਹੀਂ ਹੋ ਇੱਥੇ ਜਗ੍ਹਾ ਕਿੱਥੇ ਹੈ, ਦੋ ਤੋਂ ਜ਼ਿਆਦਾ ਲਈ। ਉਸ ਫ਼ਕੀਰ ਨੇ ਕਿਹਾ, ਇਹ ਕੋਈ ਅਮੀਰ ਦਾ ਮਹਿਲ ਨਹੀਂ ਹੈ ਕਿ ਜਗ੍ਹਾ ਘੱਟ ਰਹਿ ਜਾਏ। ਇਹ ਗਰੀਬ ਦੀ ਝੌਂਪੜੀ ਹੈ। ਅਮੀਰ ਦੇ ਮਹਿਲ ਛੋਟੇ ਹਨ, ਗ਼ਰੀਬ ਦੀ ਝੌਂਪੜੀ ਤਾਂ ਵੱਡੀ ਹੁੰਦੀ ਹੈ। ਅਮੀਰ ਦਾ ਮਹਿਲ ਨਹੀਂ ਹੈ ਕੋਈ ਕਿ ਜਗ੍ਹਾ ਘਟ ਰਹਿ ਜਾਏ, ਇਹ ਗ਼ਰੀਬ ਦੀ ਝੌਂਪੜੀ ਹੈ। ਹੁਣੇ ਅਸੀਂ ਦੋ ਪਏ ਸੀ, ਅਸੀਂ ਤਿੰਨ ਬੈਠਾਂਗੇ । ਜਗ੍ਹਾ ਕਾਫ਼ੀ ਹੋ ਜਾਵੇਗੀ। ਦਰਵਾਜ਼ਾ ਖੋਲ੍ਹ। ਦਰਵਾਜ਼ੇ ‘ਤੇ ਆਇਆ ਹੋਇਆ ਆਦਮੀ ਵਾਪਿਸ ਮੁੜ ਜਾਵੇ ….।

ਦਰਵਾਜ਼ਾ ਖੋਲ੍ਹ ਦਿੱਤਾ । ਉਹ ਆਦਮੀ ਆ ਕੇ ਬੈਠ ਗਿਆ। ਉਹ ਦੋਵੇਂ ਉੱਠ ਕੇ ਬੈਠ ਗਏ, ਤਿੰਨੇ ਬੈਠ ਕੇ ਗੱਪ-ਸ਼ੱਪ ਮਾਰਨ ਲੱਗੇ। ਦਰਵਾਜ਼ਾ ਬੰਦ ਹੈ, ਫਿਰ ਦੋ ਆਦਮੀ ਆਏ। ਦਰਵਾਜ਼ਾ ਖੜਕਾਇਆ ਤਾਂ ਉਹ ਮਹਿਮਾਨ ਬਾਹਰ ਬੈਠਾ ਸੀ ਕਿਨਾਰੇ ‘ਤੇ, ਉਸ ਨੂੰ ਹਸਨ ਨੇ ਕਿਹਾ, ਫਿਰ ਦਰਵਾਜ਼ਾ ਖੋਲ੍ਹ ਜਲਦੀ। ਉਸ ਆਦਮੀ ਨੇ ਕਿਹਾ, ਤੁਸੀਂ ਕੀ ਕਹਿ ਰਹੇ ਹੋ! ਜਗ੍ਹਾ ਬਹੁਤ ਘੱਟ ਹੈ। ਫ਼ਕੀਰ ਨੇ ਕਿਹਾ, ਜਗ੍ਹਾ ਘੱਟ ਹੁੰਦੀ ਤਾਂ ਤੂੰ ਅੰਦਰ ਕਿਵੇਂ ਆਉਂਦਾ ? ਜਗ੍ਹਾ ਇੱਥੇ ਬਹੁਤ ਜ਼ਿਆਦਾ ਹੈ। ਉਸ ਨੇ ਕਿਹਾ, ਜਗ੍ਹਾ ਘੱਟ ਹੈ। ਦੇਖਦੇ ਨਹੀਂ ਹੋ, ਮੁਸ਼ਕਲ ਨਾਲ ਅਸੀਂ ਤਿੰਨ ਬੈਠੇ ਹੋਏ ਹਾਂ! ਹਸਨ ਨੇ ਕਿਹਾ, ਹੁਣ ਅਸੀਂ ਬੈਠੇ ਹਾਂ, ਫਿਰ ਅਸੀਂ ਖੜੇ ਹੋ ਜਾਵਾਂਗੇ। ਲੇਕਿਨ ਇਹ ਗ਼ਰੀਬ ਦੀ ਝੌਂਪੜੀ ਹੈ, ਇਸ ਵਿਚ ਜਗ੍ਹਾ ਕਦੀ ਘੱਟ ਨਹੀਂ ਹੁੰਦੀ। ਦਰਵਾਜ਼ਾ ਖੋਲ੍ਹਣਾ ਪਿਆ, ਉਹ ਦੋ ਆਦਮੀ ਅੰਦਰ ਆ ਗਏ। ਉਹ ਪੰਜੇ ਖੜੇ ਹੋ ਕੇ ਗੱਲਾਂ-ਬਾਤਾਂ ਕਰਨ ਲੱਗ ਪਏ। ਉਦੋਂ ਹੀ ਬਾਰਿਸ਼ ਵਿੱਚ ਭਿੱਜੇ ਹੋਏ ਇਕ ਗਧੇ ਨੇ ਆ ਕੇ ਦਰਵਾਜ਼ਾ ਖੜਕਾਇਆ, ਸਿਰ ਮਾਰਿਆ। ਹਸਨ ਨੇ ਦਰਵਾਜ਼ੇ ‘ਤੇ ਖੜੇ ਆਦਮੀ ਨੂੰ ਕਿਹਾ, ਮਿੱਤਰ, ਦਰਵਾਜ਼ਾ ਖੋਲ੍ਹ, ਕੋਈ ਮਹਿਮਾਨ ਆਇਆ ਹੈ। ਉਸ ਨੇ ਕਿਹਾ, ਕੋਈ ਮਹਿਮਾਨ ਨਹੀਂ ਹੈ, ਇਹ ਗਧਾ ਹੈ। ਉਸ ਨੇ ਕਿਹਾ, ਤੈਨੂੰ ਪਤਾ ਨਹੀਂ ਹੈ, ਇਹ ਗ਼ਰੀਬ ਆਦਮੀ ਦੀ ਝੌਂਪੜੀ ਹੈ। ਇੱਥੇ ਗਧੇ ਨਾਲ ਵੀ ਆਦਮੀ ਦੀ ਤਰ੍ਹਾਂ ਵਰਤਾਉ ਹੁੰਦਾ ਹੈ। ਅਮੀਰ ਦੇ ਮਹਿਲ ਵਿੱਚ ਆਦਮੀ ਨਾਲ ਵੀ ਗਧੇ ਵਰਗਾ ਵਰਤਾਉ ਹੁੰਦਾ ਹੈ। ਇਹ ਤਾਂ ਗਰੀਬ ਦੀ ਝੌਂਪੜੀ ਹੈ। ਇਥੇ ਗਧੇ ਨਾਲ ਵੀ ਆਦਮੀ ਵਰਗਾ ਵਰਤਾਉ ਹੁੰਦਾ ਹੈ। ਅਮੀਰ ਦੇ ਮਕਾਨ ਦੀ ਗੱਲ ਅਲੱਗ ਹੈ, ਉੱਥੇ ਤਾਂ ਆਦਮੀ ਨਾਲ ਵੀ ਗਧੇ ਵਰਗਾ ਵਰਤਾਉ ਹੁੰਦਾ ਹੈ। ਦਰਵਾਜ਼ਾ ਖੋਲ੍ਹ। ਹੁਣ ਅਸੀਂ ਦੂਰ-ਦੂਰ ਖੜੇ ਹਾਂ, ਫਿਰ ਨੇੜੇ-ਨੇੜੇ ਹੋ ਜਾਵਾਂਗੇ। ਲੇਕਿਨ ਇਹ ਗ਼ਰੀਬ ਦੀ ਝੌਂਪੜੀ ਛੋਟੀ ਨਹੀਂ ਰਹਿ ਸਕਦੀ। ਜੇਕਰ ਜ਼ਿਆਦਾ ਜ਼ਰੂਰਤ ਪਈ ਤਾਂ ਮੈਂ ਅਲੱਗ ਹੋ ਜਾਵਾਂਗਾ, ਪਤਨੀ ਮੇਰੀ ਬਾਹਰ ਹੋ ਜਾਵੇਗੀ। ਲੇਕਿਨ ਜਦੋਂ ਤੱਕ ਸਾਡੇ ਕੋਲੋਂ ਹੋ ਸਕੇਗਾ, ਅਸੀਂ ਇਸ ਨੂੰ ਵੱਡਾ ਕਰਦੇ ਰਹਾਂਗੇ। ਤੁਸੀਂ ਲੱਖ ਉੱਪਰ ਵਿਚਾਰ ਕਰਦੇ ਹੋ ਤਾਂ ਪ੍ਰੇਸ਼ਾਨੀ ਹੋ ਜਾਂਦੀ ਹੈ। ਲੱਖ ਵਾਲੇ ਆਦਮੀ ਦੇ ਕੋਲ ਦਿਲ ਹੁੰਦਾ ਹੀ ਨਹੀਂ। ਉਸ ਦੇ ਕੋਲ ਦਿਲ ਬਹੁਤ ਛੋਟਾ ਹੁੰਦਾ ਹੈ। ਇਸ ਲਈ ਉਸ ਦੀ ਬਹੁਤੀ ਚਿੰਤਾ ਨਾ ਕਰੋ—ਉਸ ਦੀ ਬਹੁਤੀ ਚਿੰਤਾ ਨਾ ਕਰੋ । ਲੱਖ ਵਾਲੇ ਦੇ ਕੋਲ ਵੱਡਾ ਦਿਲ ਹੋਵੇਗਾ ਤਾਂ ਉੱਥੋਂ ਲੱਖ ਆ ਜਾਣਗੇ। ਇਸ ਇਕ ਰੁਪਏ ਵਾਲੇ ਦਾ ਦਿਲ ਅਜੇ ਵੀ ਵੱਡਾ ਹੈ, ਇਸ ਵਿੱਚ ਕੋਈ ਬਹੁਤ ਮੁਸ਼ਕਿਲ ਨਹੀਂ ਹੈ।ਉਹ ਹੋ ਸਕੇਗਾ। ਹਿੰਮਤ ਨਾਲ ਉਸ ਕੰਮ ਵਿੱਚ ਤੁਸੀਂ ਲਗਦੇ ਹੋ, ਤਾਂ ਉਸ ਦੇ ਹੋ ਜਾਣ ਵਿੱਚ ਕੋਈ ਮੁਸ਼ਕਲ ਨਹੀਂ ਹੈ। ਹੋਰ ਤਾਂ ਮੈਂ ਅਜੇ ਕੁਝ ਕਹਿਣਾ ਨਹੀਂ ਹੈ। ਰਾਤ ਨੂੰ ਤੁਹਾਡੀ ਗੱਲ ਸੁਣਾਂਗਾ, ਫਿਰ ਕੁਝ ਕਹਿਣਾ ਹੋਇਆ ਤਾਂ ਤੁਹਾਨੂੰ ਕਹਾਂਗਾ।

ਖੋਜ, ਹਿੰਮਤ ਅਤੇ ਪਿਆਸ

ਮੇਰੇ ਪਿਆਰੇ ਆਪਣੇ,

ਹੁਣੇ-ਹੁਣੇ ਤੁਹਾਡੇ ਵੱਲ ਆਉਣ ਲਈ ਘਰ ਤੋਂ ਨਿਕਲਿਆ। ਸੂਰਜਮੁੱਖੀ ਦੇ ਫੁੱਲਾਂ ਨੂੰ ਸੂਰਜ ਵੱਲ ਮੂੰਹ ਕੀਤੇ ਹੋਏ ਦੇਖਿਆ ਅਤੇ ਯਾਦ ਆਇਆ ਕਿ ਮਨੁੱਖ ਦੇ ਜੀਵਨ ਦਾ ਦੁੱਖ ਇਹੀ ਹੈ, ਮਨੁੱਖ ਦੀ ਸਾਰੀ ਪੀੜ, ਸਾਰਾ ਸੰਤਾਪ ਇਹੀ ਹੈ ਕਿ ਉਹ ਆਪਣਾ ਸੂਰਜ ਵੱਲ ਮੂੰਹ ਨਹੀਂ ਕਰ ਸਕਦਾ। ਅਸੀਂ ਸਾਰੇ ਲੋਕ ਜੀਵਨ-ਭਰ ਸੱਚ ਵੱਲ ਪਿੱਠ ਕਰ ਕੇ ਖੜੇ ਰਹਿੰਦੇ ਹਾਂ। ਸੂਰਜ ਵੱਲ ਜੋ ਵੀ ਪਿੱਠ ਕਰ ਕੇ ਖੜਾ ਹੋਵੇਗਾ, ਉਸ ਦਾ ਖ਼ੁਦ ਦਾ ਪਰਛਾਵਾਂ ਉਸ ਦਾ ਹਨੇਰਾ ਬਣ ਜਾਂਦਾ ਹੈ। ਜਿਸ ਦੀ ਪਿੱਠ ਸੂਰਜ ਵੱਲ ਹੋਵੇਗੀ, ਉਸ ਦਾ ਖ਼ੁਦ ਦਾ ਪਰਛਾਵਾਂ ਉਸ ਦੇ ਸਾਹਮਣੇ ਪਵੇਗਾ ਅਤੇ ਉਸ ਦਾ ਰਸਤਾ ਹਨੇਰਾ ਹੋ ਜਾਏਗਾ ਅਤੇ ਜੋ ਸੂਰਜ ਵੱਲ ਮੂੰਹ ਕਰ ਲੈਂਦਾ ਹੈ, ਉਸ ਦਾ ਪਰਛਾਵਾਂ ਉਸ ਦੇ ਲਈ ਗ਼ਾਇਬ ਹੋ ਜਾਂਦਾ ਹੈ ਅਤੇ ਉਸ ਦੀਆਂ ਅੱਖਾਂ ਅਤੇ ਉਸ ਦਾ ਰਸਤਾ ਰੋਸ਼ਨ ਹੋ ਜਾਂਦਾ ਹੈ।

ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇਕ ਉਹ ਲੋਕ, ਜੋ ਸੂਰਜ ਵੱਲ ਪਿੱਠ ਕਰੀ ਰੱਖਦੇ ਹਨ ਅਤੇ ਥੋੜ੍ਹੇ-ਜਿਹੇ ਉਹ ਲੋਕ ਹਨ, ਜੋ ਸੂਰਜ ਵੱਲ ਮੂੰਹ ਕਰ ਲੈਂਦੇ ਹਨ। ਜੋ ਲੋਕ ਸੂਰਜ ਵੱਲ ਪਿੱਠ ਕਰ ਲੈਂਦੇ ਹਨ, ਉਹਨਾਂ ਦਾ ਜੀਵਨ ਦੁੱਖ, ਪੀੜਾਂ ਅਤੇ ਮੌਤ ਤੋਂ ਇਲਾਵਾ ਕੁਝ ਵੀ ਨਹੀਂ, ਉਹਨਾਂ ਦਾ ਜੀਵਨ ਇਕ ਬੁਰੇ ਸੁਫਨੇ ਤੋਂ ਜ਼ਿਆਦਾ ਨਹੀਂ। ਉਹ ਨਾਂ ਮਾਤਰ ਹੀ ਜਿਉਂਦੇ ਹਨ। ਕਲਪਨਾ ਵਿੱਚ ਹੀ ਉਹਨਾਂ ਦਾ ਸਾਰਾ ਅਨੰਦ ਹੁੰਦਾ ਹੈ। ਇੱਛਾਵਾਂ ਵਿੱਚ ਹੀ ਉਹਨਾਂ ਦਾ ਸਾਰੇ ਦਾ ਸਾਰਾ ਵਿਸ਼ਵਾਸ ਹੁੰਦਾ ਹੈ। ਪ੍ਰਾਪਤੀਆਂ ਉਹਨਾਂ ਦੀ ਕਰੀਬ-ਕਰੀਬ ਜ਼ੀਰੋ ਹੁੰਦੀਆਂ ਹਨ। ਅਤੇ ਜੋ ਲੋਕ ਸੂਰਜ ਦੀ ਤਰਫ ਜਾਂ ਪ੍ਰਭੂ ਦੀ ਤਰਫ ਮੂੰਹ ਕਰ ਲੈਂਦੇ ਹਨ, ਉਹਨਾਂ ਦੇ ਜੀਵਨ ਵਿੱਚ ਇਕ ਅਮੁੱਲ ਕ੍ਰਾਂਤੀ ਵਾਪਰ ਜਾਂਦੀ ਹੈ। ਇਕ ਹੀ ਦੁੱਖ ਹੈ ਕਿ ਸਾਡੀ ਪਿੱਠ ਉਸ ਪਾਸੇ ਹੋਵੇ ਜਿਸ ਤਰਫ ਸਾਡਾ ਮੂੰਹ ਹੋਣਾ ਚਾਹੀਦਾ ਹੈ। ਲੇਕਿਨ, ਕੁਝ ਕਾਰਨ ਹਨ ਜਿਹਨਾਂ ਕਰ ਕੇ ਜੋ ਹੋਣਾ ਚਾਹੀਦਾ ਹੈ, ਉਹ ਨਹੀਂ ਹੋ ਸਕਦਾ ਅਤੇ ਜੋ ਨਹੀਂ ਹੋਣਾ ਚਾਹੀਦਾ, ਉਹ ਹੁੰਦਾ ਰਹਿੰਦਾ ਹੈ। ਉਹਨਾਂ ਕਾਰਨਾਂ ਉੱਪਰ ਥੋੜ੍ਹਾ-ਜਿਹਾ ਵਿਚਾਰ ਕਰਨਾ ਹੈ।

ਇਹਨਾਂ ਤਿੰਨ ਦਿਨਾਂ ਵਿੱਚ ਸੂਰਜ ਵੱਲ ਸਾਡਾ ਮੂੰਹ ਕਿਵੇਂ ਹੋਵੇ, ਇਸ ਸੰਬੰਧ ਵਿੱਚ ਹੀ ਵਿਚਾਰ ਕਰਾਂਗੇ। ਕਿਹੜੀਆਂ ਗੱਲਾਂ ਹਨ ਜਿਨ੍ਹਾਂ ਨੇ ਸਾਨੂੰ ਰੋਕਿਆ ਹੋਇਆ ਹੈ। ਕਿਹੜੀਆਂ ਮਨ ਦੀਆਂ ਅਵਸਥਾਵਾਂ ਹਨ ਜੋ ਸਾਨੂੰ ਆਪਣੇ-ਆਪ ਨੂੰ ਪਾਉਣ ਅਤੇ ਆਪ ਨੂੰ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਬਣ ਜਾਂਦੀਆਂ ਹਨ।

ਉਹਨਾਂ ਉੱਪਰ ਵਿਚਾਰ ਕਰਾਂਗੇ ਅਤੇ ਇਹ ਵੀ ਵਿਚਾਰ ਕਰਾਂਗੇ ਕਿ ਇਹਨਾਂ ਰੁਕਾਵਟਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲੀ ਗੱਲ ਜੋ ਮੈਂ ਤੁਹਾਨੂੰ ਕਹਿਣੀ ਚਾਹਾਂਗਾ ਇਹਨਾਂ ਤਿੰਨ ਦਿਨਾਂ ਦੀ ਚਰਚਾ ਵਿੱਚ, ਉਹ ਇਹ ਹੈ ਕਿ ਕੇਵਲ ਉਹ ਹੀ ਮਨੁੱਖ, ਕੇਵਲ ਉਹ ਹੀ ਆਤਮਾਵਾਂ ਸੱਚ ਵੱਲ ਮੂੰਹ ਕਰਨ ਵਿੱਚ ਕਾਮਯਾਬ ਹੋ ਸਕਦੀਆਂ ਹਨ, ਜੋ ਆਪਣੇ ਚਿੱਤ ਨੂੰ, ਸਾਰੇ ਵਾਦ-ਵਿਵਾਦ ਤੋਂ ਸੱਚ ਦੇ ਸਬੰਧ ਵਿੱਚ ਪ੍ਰਚਲਿਤ ਸਾਰੇ ਪੰਥਾਂ ਅਤੇ ਮੱਤਾਂ ਤੋਂ ਸੱਚ ਦੇ ਸਬੰਧ ਵਿੱਚ ਬਹੁ-ਪ੍ਰਚਾਰਿਕ ਸੰਸਥਾਵਾਂ, ਫ਼ਿਰਕਿਆਂ ਅਤੇ ਚਰਚਾ ਤੋਂ ਆਪਣੇ-ਆਪ ਨੂੰ ਮੁਕਤ ਕਰ ਲੈਂਦੀਆਂ ਹਨ। ਜੋ ਵਿਅਕਤੀ ਆਸਤਿਕਤਾ ਜਾਂ ਨਾਸਤਿਕਤਾ ਨਾਲ ਬੰਨ੍ਹਿਆ ਜਾਂਦਾ ਹੈ, ਜੋ ਵਿਅਕਤੀ ਸੱਚ ਦੇ ਸਬੰਧ ਵਿੱਚ ਕਿਸੇ ਵਾਦਾਂ-ਵਿਵਾਦਾਂ ਅਤੇ ਪੰਥਾਂ ਵਿੱਚ ਬੰਨ੍ਹਿਆ ਜਾਂਦਾ ਹੈ, ਉਹ ਸੱਚ ਨੂੰ ਪ੍ਰਾਪਤ ਕਰਨ ਵਿੱਚ ਜਾਂ ਝੂਠ ਵੱਲ ਅੱਖਾਂ ਉਠਾਉਣ ਵਿੱਚ ਅਸਮਰੱਥ ਹੋ ਜਾਂਦਾ ਹੈ।

ਇਹ ਸਭ ਤੋਂ ਵੱਧ ਮਹੱਤਵਪੂਰਨ ਗੱਲ ਹੈ, ਕਿਉਂਕਿ ਇਸ ਸਮੇਂ ਜ਼ਮੀਨ ਉੱਪਰ ਕੋਈ ਤਿੰਨ ਸੌ ਪੰਥ ਹਨ, ਕੋਈ ਤਿੰਨ ਸੌ ਧਾਰਨਾਵਾਂ ਸੱਚ ਦੇ ਸਬੰਧ ਵਿੱਚ ਪ੍ਰਚਾਰੀਆਂ ਅਤੇ ਫੈਲਾਈਆਂ ਜਾ ਰਹੀਆਂ ਹਨ। ਕੋਈ ਤਿੰਨ ਸੌ ਫਿਰਕੇ ਹਨ ਜੋ ਇਹ ਦਾਅਵਾ ਕਰਦੇ ਹਨ, ਜੋ ਉਹ ਕਹਿੰਦੇ ਹਨ, ਉਹੀ ਸੱਚ ਹੈ ਅਤੇ ਬਾਕੀ ਜੋ ਕਹਿੰਦੇ ਹਨ, ਉਹ ਸੱਚ ਨਹੀਂ ਹੈ। ਇਹਨਾਂ ਦੇ ਦਾਅਵੇ, ਇਹਨਾਂ ਦੇ ਵਿਰੋਧ, ਇਹਨਾਂ ਦੇ ਵਾਦ-ਵਿਵਾਦ ਸਾਰੀ ਦੁਨੀਆਂ ਦੇ ਲੋਕਾਂ ਨੂੰ ਅਨੇਕ ਖੰਡਾਂ ਅਤੇ ਟੁਕੜਿਆਂ ਵਿੱਚ ਵੰਡੀ ਬੈਠੇ ਹਨ। ਫਿਰ ਇਹਨਾਂ ਵਿੱਚੋਂ ਕੋਈ ਵੀ ਧਾਰਨਾ ਕੋਈ ਮਨੁੱਖ ਸਵੀਕਾਰ ਕਰ ਲਵੇ, ਉਸ ਨੂੰ ਸਵੀਕਾਰ ਕਰਦਿਆਂ ਹੀ ਮਨ ਬੱਝ ਜਾਂਦਾ ਹੈ, ਸਿਮਟ ਜਾਂਦਾ ਹੈ ਅਤੇ ਅਸੀਮ ਸੱਚ ਵੱਲ ਅੱਖਾਂ ਉਠਾਉਣੀਆਂ ਅਸੰਭਵ ਹੋ ਜਾਂਦੀਆਂ ਹਨ।

ਤੁਸੀਂ ਵੀ ਕਿਸੇ ਨਾ ਕਿਸੇ ਪੰਥ, ਕਿਸੇ ਨਾ ਕਿਸੇ ਧਰਮ, ਕਿਸੇ ਨਾ ਕਿਸੇ ਫਿਰਕੇ ਦੇ ਹੱਕ ਵਿੱਚ ਖੜੇ ਹੋਵੋਗੇ। ਤੁਸੀਂ ਵੀ ਕਿਸੇ ਮੰਦਰ, ਕਿਸੇ ਚਰਚ ਦੇ ਉਪਾਸ਼ਕ ਹੋਵੋਗੇ। ਤੁਸੀਂ ਵੀ ਬਚਪਨ ਵਿੱਚ ਕੁਝ ਗੱਲਾਂ ਸਵੀਕਾਰ ਕਰ ਲਈਆਂ ਹੋਣੀਆਂ ਹਨ ਜੋ ਦੂਸਰਿਆਂ ਨੇ ਤੁਹਾਨੂੰ ਸਿਖਾ ਦਿੱਤੀਆਂ ਹਨ—ਜੋ ਸਮਾਜ ਨੇ, ਫਿਰਕੇ ਨੇ ਪ੍ਰਚਾਰ ਕਰ ਕੇ ਤੁਹਾਡੇ ਦਿਮਾਗ਼ ਵਿੱਚ ਵਾੜ ਦਿੱਤੀਆਂ ਹਨ। ਤਾਂ ਆਪ ਯਾਦ ਰੱਖੋ, ਜੇਕਰ ਤੁਸੀਂ ਕਿਸੇ ਤਰ੍ਹਾਂ ਕਿਸੇ ਪੱਖ ਨਾਲ ਬੰਨ੍ਹੇ ਹੋ ਤਾਂ ਹੋਰ ਕੁਝ ਵੀ ਹੋ ਜਾਵੇ, ਸੱਚ ਦਾ ਅਨੁਭਵ ਤੁਹਾਨੂੰ ਨਹੀਂ ਹੋ ਸਕਦਾ।

ਜੋ ਵਿਅਕਤੀ ਖ਼ੁਦ ਨੂੰ ਕਿਸੇ ਧਾਰਨਾ ਨਾਲ ਬੰਨ੍ਹ ਲੈਂਦਾ ਹੈ, ਉਹ ਉਸ ਸੱਚ ਨੂੰ ਜਾਣਨ ਲਈ ਕਿਵੇਂ ਸਮਰੱਥ ਹੋਵੇਗਾ ਜਿਸ ਦੀ ਕੋਈ ਧਾਰਨਾ ਸੰਭਵ ਨਹੀਂ ਹੈ ? ਜੋ ਵਿਅਕਤੀ ਕਿਸੇ ਕਿਨਾਰੇ ਨਾਲ ਆਪਣੇ-ਆਪ ਨੂੰ ਜਿੱਥੇ ਕਿ ਸਭ ਕਿਨਾਰੇ ਛੱਡ ਦੇਣੇ ਪੈਂਦੇ ਹਨ ? ਨਿਰਪੱਖ ਹੋਏ ਬਿਨਾਂ ਕੋਈ ਸੱਚ ਦੇ ਪੱਖ ਵਿੱਚ ਨਹੀਂ ਹੋ ਸਕਦਾ। ਸਭ ਤੋਂ ਵੱਡੀ ਰੁਕਾਵਟ ਮਨੁੱਖ ਦੀ ਇੱਛਾ ਦੀ ਸੁਤੰਤਰਤਾ ਵਿੱਚ ਉਹਨਾਂ ਦੀ ਇਹੀ ਸਥਾਪਿਤ, ਇਹੀ ਪ੍ਰਚਲਿਤ ਅਤੇ ਪਰੰਪਰਾਵਾਂ ਨਾਲ ਸਵੀਕਾਰ ਕੀਤੇ ਹੋਏ ਵਾਦ-ਵਿਵਾਦ ਹੋ ਜਾਂਦੇ ਹਨ। ਸ਼ਾਸਤਰ ਅਤੇ ਸ਼ਬਦ ਰੋਕ ਲੈਂਦੇ ਹਨ। ਵਿਚਾਰ ਅਤੇ ਵਿਚਾਰਧਾਰਾਵਾਂ ਬੰਧਨ ਬਣ ਜਾਂਦੀਆਂ ਹਨ, ਜਦੋਂ ਕਿ ਮਨ ਦੀ ਮੁਕਤੀ ਚਾਹੀਦੀ ਹੈ। ਮਨ ’ਤੇ ਕੋਈ ਬੰਧਨ, ਕੋਈ ਪਰਦਾ ਨਹੀਂ ਹੋਣਾ ਚਾਹੀਦਾ। ਜੇਕਰ ਅੱਖਾਂ ਕਿਸੇ ਚਿੱਤਰਾਂ ਨਾਲ ਭਰੀਆਂ ਹੋਣ ਤਾਂ ਮੈਂ ਤੁਹਾਨੂੰ ਦੇਖਣ ਵਿੱਚ ਅਸਮਰਥ ਹੋ ਜਾਵਾਂਗਾ ਅਤੇ ਜੇਕਰ ਸ਼ੀਸ਼ਾ ਕਿਸੇ ਤਸਵੀਰਾਂ ਨੂੰ ਫੜ ਲਵੇ ਤਾਂ ਫਿਰ ਸ਼ੀਸ਼ਾ ਦੂਸਰਿਆਂ ਦੇ ਪ੍ਰਤੀਬਿੰਬ ਬਨਾਉਣ ਵਿੱਚ ਅਸਫਲ ਹੋ ਜਾਵੇਗਾ। ਜੋ ਸਮਾਜ ਸੱਚ ਨੂੰ ਜਾਣੇ ਬਿਨਾਂ, ਕੁਝ ਜਾਣੇ ਬਿਨਾਂ ਸਵੀਕਾਰ ਕਰ ਲੈਂਦਾ ਹੈ, ਉਹ ਸੱਚ ਦਾ ਨਤੀਜਾ ਦੇਣ ਅਤੇ ਸੱਚ ਦਾ ਪ੍ਰਤੀਬਿੰਬ ਦੇਣ ਵਿੱਚ ਅਸਮਰੱਥ ਹੋ ਜਾਂਦਾ ਹੈ। ਮਨ ਦਾ ਅਤਿਅੰਤ ਨਿਰਦੋਸ਼, ਨਿਰਪੱਖ ਅਤੇ ਸਾਫ਼ ਹੋਣਾ ਜ਼ਰੂਰੀ ਹੈ। ਉਸ ਅਵਸਥਾ ਵਿੱਚ ਹੀ ਅੱਖਾਂ ਉਸ ਤਰਫ ਉੱਠ ਸਕਦੀਆਂ ਹਨ ਅਤੇ ਉਸੇ ਅਵਸਥਾ ਵਿੱਚ ਹੀ ਮਨ ਦੀ ਗਤੀ ਅਤੇ ਚੇਤਨਾ ਦੀ ਕਿਸ਼ਤੀ ਅਨੰਦ ਸਾਗਰ ਵੱਲ ਜਾ ਸਕਦੀ ਹੈ। ਪਹਿਲੀ ਗੱਲ ਹੈ : ਜਿਗਿਆਸਾ ਮੁਕਤ ਅਤੇ ਸੁਤੰਤਰ ਹੋਵੇ। ਇਸ ਸਮੇਂ ਇਸ ਜ਼ਮੀਨ ‘ਤੇ ਬਹੁਤ ਥੋੜ੍ਹੇ ਲੋਕ ਹਨ ਜਿਨ੍ਹਾਂ ਦੀ ਜਿਗਿਆਸਾ ਸੁਤੰਤਰ ਅਤੇ ਮੁਕਤ ਹੈ।

ਮੈਂ ਇਕ ਛੋਟੀ—ਜਿਹੀ ਕਹਾਣੀ ਸੁਣੀ ਹੈ ; ਬੇਹੱਦ ਕਾਲਪਨਿਕ ਕਹਾਣੀ ਹੈ ਲੇਕਿਨ ਵਿਚਾਰ ਕਰਨ ਵਾਲੀ ਹੈ। ਉਹ ਸ਼ਾਇਦ ਵਰਤੋਂ ਯੋਗ ਹੋਵੇ। ਮੈਂ ਸੁਣਿਆ ਹੈ, ਇਕ ਮੁਸਲਮਾਨ ਸੂਫ਼ੀ ਫ਼ਕੀਰ ਨੇ ਇਕ ਰਾਤ ਨੂੰ ਸੁਫਨਾ ਦੇਖਿਆ ਕਿ ਉਹ ਸਵਰਗ ਵਿੱਚ ਪਹੁੰਚ ਗਿਆ ਹੈ ਅਤੇ ਉਸ ਨੇ ਇਹ ਵੀ ਦੇਖਿਆ ਕਿ ਸਵਰਗ ਵਿੱਚ ਇਕ ਬਹੁਤ ਵੱਡਾ ਸਮਾਰੋਹ ਮਨਾਇਆ ਜਾ ਰਿਹਾ ਹੈ। ਸਾਰੇ ਰਸਤੇ ਸਜੇ ਹੋਏ ਹਨ। ਬਹੁਤ ਸਾਰੇ ਦੀਵੇ ਜਗੇ ਹੋਏ ਹਨ। ਬਹੁਤ ਸਾਰੇ ਫੁੱਲ ਰਸਤੇ ਦੇ ਕਿਨਾਰੇ ‘ਤੇ ਲੱਗੇ ਹੋਏ ਹਨ। ਸਾਰੇ ਰਸਤੇ ਅਤੇ ਮਹਿਲ ਸਭ ਜਗਮਗ ਹਨ। ਉਸ ਨੇ ਜਾਣ ਵਾਲਿਆਂ ਨੂੰ ਪੁੱਛਿਆ, ਅੱਜ ਕੀ ਹੈ ? ਕੀ ਕੋਈ ਸਮਾਰੋਹ ਹੈ ? ਅਤੇ ਉਸ ਨੂੰ ਪਤਾ ਲੱਗਿਆ ਕਿ ਅੱਜ ਭਗਵਾਨ ਦਾ ਜਨਮ ਦਿਨ ਹੈ ਅਤੇ ਉਹਨਾਂ ਦੀ ਸਵਾਰੀ ਨਿਕਲਣ ਵਾਲੀ ਹੈ। ਉਹ ਇਕ ਦਰੱਖ਼ਤ ਦੇ ਕੋਲ ਖੜਾ ਹੋ ਗਿਆ।

ਲੱਖਾਂ ਲੋਕਾਂ ਦੀ ਬਹੁਤ ਵੱਡੀ ਸ਼ੋਭਾ-ਯਾਤਰਾ ਨਿਕਲ ਰਹੀ ਸੀ। ਸਾਹਮਣੇ ਘੋੜੇ ਉੱਪਰ ਇਕ ਬੇਹੱਦ ਪ੍ਰਤਿਭਾਸ਼ਾਲੀ ਵਿਅਕਤੀ ਬੈਠਾ ਹੋਇਆ ਸੀ। ਉਸ ਨੇ ਲੋਕਾਂ ਨੂੰ ਪੁੱਛਿਆ, ਇਹ ਪ੍ਰਕਾਸ਼ਵਾਨ ਵਿਅਕਤੀ ਕੌਣ ਹੈ ? ਪਤਾ ਲੱਗਿਆ ਕਿ ਇਹ ਈਸਾ ਮਸੀਹ ਹਨ ਅਤੇ ਉਸ ਦੇ ਪਿੱਛੇ ਉਸ ਨੂੰ ਮੰਨਣ ਵਾਲੇ ਲੋਕ ਹਨ। ਉਸਦੇ ਨਿਕਲ ਜਾਣ ਤੋਂ ਬਾਅਦ ਉਸੇ ਤਰ੍ਹਾਂ ਹੀ ਦੂਸਰੇ ਵਿਅਕਤੀ ਦੀ ਸਵਾਰੀ ਨਿਕਲੀ। ਜਦੋਂ ਫਿਰ ਉਸ ਨੇ ਪੁੱਛਿਆ, ਇਹ ਕੌਣ ਹੈ ? ਉਸ ਨੂੰ ਪਤਾ ਲੱਗਿਆ ਕਿ ਇਹ ਹਜ਼ਰਤ ਮੁਹੰਮਦ ਹਨ। ਉਸੇ ਤਰ੍ਹਾਂ ਹੀ ਲੱਖਾਂ ਲੋਕ ਉਸ ਦੇ ਪਿੱਛੇ ਹਨ। ਫਿਰ ਬੁੱਧ ਹਨ। ਮਹਾਂਵੀਰ ਹਨ, ਜਰਥੁਸਤ੍ਰ ਹਨ, ਕਨਫਿਊਸ਼ਿਅਸ ਹਨ ਅਤੇ ਸਭ ਦੇ ਪਿੱਛੇ ਕਰੋੜਾਂ-ਕਰੋੜਾਂ ਲੋਕ ਹਨ। ਜਦੋਂ ਸਾਰੀ ਸ਼ੋਭਾ ਯਾਤਰਾ ਨਿਕਲ ਗਈ ਤਾਂ ਪਿੱਛੇ ਇਕ ਬਹੁਤ ਗ਼ਰੀਬ ਅਤੇ ਕਮਜ਼ੋਰ ਜਿਹਾ ਬਜ਼ੁਰਗ ਘੋੜੇ ‘ਤੇ ਸਵਾਰ ਹੈ। ਉਸ ਦੇ ਪਿੱਛੇ ਕੋਈ ਨਹੀਂ ਹੈ। ਉਸ ਨੇ ਪੁੱਛਿਆ, ਇਹ ਕੌਣ ਹੈ ? ਅਤੇ ਪਤਾ ਲੱਗਿਆ ਕਿ ਇਹ ਖ਼ੁਦ ਪ੍ਰਮਾਤਮਾ ਹੈ। ਘਬਰਾ ਕੇ ਉਸ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਹੈਰਾਨ ਹੋਇਆ।

ਇਹ ਸੁਫਨੇ ਵਿੱਚ ਸੱਚ ਨਹੀਂ ਹੋਇਆ ਹੈ, ਇਹ ਅੱਜ ਸਾਰੀ ਜ਼ਮੀਨ ‘ਤੇ ਸੱਚ ਹੋ ਗਿਆ ਹੈ। ਲੋਕ ਕ੍ਰਾਈਸਟ ਦੇ ਨਾਲ ਹਨ, ਬੁੱਧ ਦੇ ਨਾਲ ਹਨ, ਰਾਮ ਦੇ ਨਾਲ ਹਨ, ਕ੍ਰਿਸ਼ਨ ਦੇ ਨਾਲ ਹਨ, ਪ੍ਰਮਾਤਮਾ ਦੇ ਨਾਲ ਕੋਈ ਵੀ ਨਹੀਂ ਹੈ। ਜਿਸ ਨੇ ਪ੍ਰਮਾਤਮਾ ਦੇ ਨਾਲ ਹੋਣਾ ਹੋਵੇ, ਉਸ ਨੂੰ ਵਿਚਾਲੇ ਕਿਸੇ ਵਿਚੋਲੇ ਦੀ ਵੀ ਜ਼ਰੂਰਤ ਨਹੀਂ ਹੈ। ਅਤੇ ਜੋ ਪ੍ਰਮਾਤਮਾ ਦੇ ਨਾਲ ਹੋਵੇ, ਉਹ ਯਾਦ ਰੱਖੇ ਕਿ ਕ੍ਰਾਈਸਟ ਦੇ ਨਾਲ ਹੀ ਹੋ ਜਾਵੇਗਾ, ਲੇਕਿਨ ਜੋ ਕ੍ਰਾਈਸਟ ਨੇ ਨਾਲ ਹੈ, ਜ਼ਰੂਰੀ ਨਹੀਂ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਹੀ ਹੋ ਜਾਵੇਗਾ। ਜੋ ਪ੍ਰਮਾਤਮਾ ਦੇ ਨਾਲ ਹੈ, ਉਹ ਰਾਮ, ਬੁੱਧ, ਕ੍ਰਿਸ਼ਨ ਅਤੇ ਮਹਾਂਵੀਰ ਦੇ ਨਾਲ ਹੋ ਹੀ ਜਾਵੇਗਾ। ਲੇਕਿਨ ਜੋ ਉਹਨਾਂ ਦੇ ਨਾਲ ਹੈ, ਯਾਦ ਰਖੋ ਕਿ ਜ਼ਰੂਰੀ ਨਹੀਂ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਹੋ ਜਾਏਗਾ।

ਅਤੇ ਫਿਰ ਇਹ ਵੀ ਚੇਤੇ ਰਹੇ ਕਿ ਜੋ ਬੁੱਧ ਦੇ ਨਾਲ ਹਨ, ਕ੍ਰਿਸ਼ਨ ਦੇ ਵਿਰੋਧ ਵਿੱਚ ਹਨ, ਅਤੇ ਜੋ ਕ੍ਰਾਈਸਟ ਦੇ ਨਾਲ ਹੈ, ਰਾਮ ਦੇ ਵਿਰੋਧ ਵਿੱਚ ਹੈ ਅਤੇ ਜੋ ਮਹਾਂਵੀਰ ਦੇ ਨਾਲ ਹਨ, ਉਹ ਕਨਫਿਊਸ਼ੀਅਸ ਦੇ ਵਿਰੋਧ ਵਿੱਚ ਹਨ, ਉਹ ਕਦੀ ਪ੍ਰਮਾਤਮਾ ਦੇ ਨਾਲ ਨਹੀਂ ਹੋ ਸਕਦੇ।

ਆਪਣੇ ਮਨ ‘ ਵਿੱਚ ਇਹ ਯਾਦ ਰੱਖਣ ਦੀ ‘ ਗੱਲ ਹੈ ਕਿ ਸੱਚ ਬਹੁਤ ਨਹੀਂ ਹੋ ਸਕਦੇ, ਸੱਚ ਇਕ ਹੀ ਹੋ ਸਕਦਾ ਹੈ। ਅਤੇ ਜੋ ਇਕ ਸੱਚ ਹੈ, ਉਸ ਦੇ ਨਾਲ ਜੇਕਰ ਹੋਣਾ ਹੈ ਤਾਂ ਸੱਚ ਦੇ ਨਾਂ ‘ਤੇ ਜੋ ਸੱਚ ਦੀਆਂ ਅਨੇਕ ਧਾਰਨਾਵਾਂ ਪ੍ਰਚੱਲਤ ਹਨ, ਉਹਨਾਂ ਦਾ ਤਿਆਗ ਕਰ ਦੇਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਕੋਈ ਮਨੁੱਖ ਧਾਰਮਿਕ ਹੋ ਸਕੇ, ਉਸ ਨੂੰ ਜੈਨ, ਹਿੰਦੂ, ਮੁਸਲਮਾਨ ਅਤੇ ਇਸਾਈ ਹੋਣਾ ਛੱਡ ਦੇਣਾ ਚਾਹੀਦੈ। ਇਸ ਤੋਂ ਪਹਿਲਾਂ ਕਿ ਕੋਈ ਧਾਰਮਿਕ ਹੋ ਸਕੇ, ਉਸ ਨੂੰ ਧਰਮਾਂ ਦੇ ਨਾਂ ‘ਤੇ ਜੋ ਪੰਥ ਪ੍ਰਚੱਲਤ ਹਨ, ਉਹਨਾਂ ਤੋਂ ਥੋੜ੍ਹਾ ਦੂਰ ਹਟ ਜਾਣਾ ਚਾਹੀਦਾ ਹੈ। ਜਿੰਨਾ ਉਹਨਾਂ ਤੋਂ ਦੂਰ ਹੋਵੇਗਾ ਓਨਾ ਹੀ ਧਰਮ ਦੇ ਨੇੜੇ ਹੋਵੇਗਾ। ਅਤੇ ਜਿੰਨਾ ਬੰਨ੍ਹਿਆ ਹੋਵੇਗਾ, ਓਨਾ ਹੀ ਧਰਮ ਤੋਂ ਦੂਰ ਹੋ ਜਾਵੇਗਾ। ਇਹ ਸੁਭਾਵਿਕ ਵੀ ਹੈ। ਪਰ ਇਹ ਇਸ ਲਈ ਵੀ ਸੁਭਾਵਿਕ ਹੈ ਕਿ ਜਿਸ ਸੱਚ ਨੂੰ ਅਸੀਂ ਦੂਸਰਿਆਂ ਤੋਂ ਸਵੀਕਾਰ ਕਰ ਲੈਂਦੇ ਹਾਂ, ਉਹ ਸਾਡੇ ਲਈ ਸੱਚ ਨਹੀਂ ਹੁੰਦਾ।

ਸੱਚ ਦੇ ਸਬੰਧ ਵਿੱਚ ਕੁਝ ਗੱਲਾਂ ਵਿੱਚੋਂ ਸਭ ਤੋਂ ਵਧ ਮਹੱਤਵਪੂਰਨ ਹੈ ਕਿ ਉਹ ਖ਼ੁਦ ਅਨੁਭਵ ਕੀਤਾ ਹੋਵੇ ਤਾਂ ਹੀ ਸੱਚ ਹੁੰਦਾ ਹੈ, ਦੂਸਰਿਆਂ ਦਾ ਕੀਤਾ ਹੋਵੇ ਤਾਂ ਝੂਠ ਹੋ ਜਾਂਦਾ ਹੈ। ਸੱਚ ਕੋਈ ਵੀ ਦੂਸਰਾ ਵਿਅਕਤੀ ਤੀਸਰੇ ਵਿਅਕਤੀ ਨੂੰ ਨਹੀਂ ਦੇ ਸਕਦਾ। ਸੱਚ ਕੋਈ ਐਸੀ ਸੰਪੱਤੀ ਨਹੀਂ ਜੋ ਦਿੱਤੀ ਜਾ ਸਕੇ ਜਾਂ ਟਰਾਂਸਫ਼ਰ ਹੋ ਸਕੇ। ਸੱਚ ਕੋਈ ਐਸੀ ਗੱਲ ਨਹੀਂ ਹੈ ਕਿ ਤੁਸੀਂ ਉਸ ਨੂੰ ਉਧਾਰ ਲੈ ਸਕੋ ਜਾਂ ਚੋਰੀ ਕਰ ਸਕੋ ਜਾਂ ਭਿੱਖਿਆ ਵਿੱਚ ਹਾਸਿਲ ਕਰ ਸਕੋ। ਸੱਚ ਇਕੱਲੀ ਸੰਪੱਤੀ ਹੈ ਜੋ ਖ਼ੁਦ ਹੀ ਪਾਉਣੀ ਹੁੰਦੀ ਹੈ, ਹੋਰ ਕੋਈ ਰਸਤਾ ਨਹੀਂ ਹੁੰਦਾ।

ਬਹੁਤ ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਹੋਇਆ ਕਿ ਇਕ ਰਾਜ ਵਿੱਚ ਇਕ ਨੌਜਵਾਨ ਦੀਆਂ ਬੇਹੱਦ ਬਹਾਦਰੀ ਦੀਆਂ ਘਟਨਾਵਾਂ ਕਾਰਨ ਉਸ ਦੇ ਬੜੇ ਹੀ ਬਹਾਦਰੀ ਭਰੇ ਕਾਰਨਾਮਿਆਂ ਤੋਂ ਇਕ ਰਾਜ ਦਾ ਸਮਰਾਟ ਬਹੁਤ ਖ਼ੁਸ਼ ਹੋ ਗਿਆ ਅਤੇ ਉਸ ਨੇ ਕਿਹਾ ਕਿ ਰਾਜ ਦਾ ਜੋ ਸਭ ਤੋਂ ਵਧ ਸਨਮਾਨਿਤ ਅਹੁਦਾ ਹੈ, ਉਹ ਦੇਵਾਂਗਾ ਅਤੇ ਜੋ ਸਭ ਤੋਂ ਸਨਮਾਨਿਤ ਪਦਵੀ ਹੈ, ਉਸ ਨੂੰ ਸਮਰਪਿਤ ਕਰਾਂਗਾ, ਉਸ ਨੂੰ ਭੇਟ ਕਰਾਂਗਾ।

ਇਹ ਘਟਨਾ ਰਾਜ ਦੁਆਰਾ ਇਸ ਤਰ੍ਹਾਂ ਸਨਮਾਨਿਤ ਹੋਣਾ, ਤਿੰਨ ਸੌ ਸਾਲਾਂ ਤੋਂ ਉਸ ਰਾਜ ਵਿੱਚ ਨਹੀਂ ਸੀ ਵਾਪਰੀ। ਉਸ ਨੌਜਵਾਨ ਨੂੰ ਖ਼ੁਸ਼ ਹੋ ਜਾਣਾ ਚਾਹੀਦਾ ਸੀ ਲੇਕਿਨ ਲੋਕਾਂ ਨੇ ਰਾਜੇ ਨੂੰ ਕਿਹਾ ਕਿ ਨੌਜਵਾਨ ਖ਼ੁਸ਼ ਨਹੀਂ ਹੈ। ਰਾਜੇ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਤਿੰਨ ਸੌ ਸਾਲਾਂ ਤੋਂ ਇਹ ਸਨਮਾਨ ਕਿਸੇ ਨੂੰ ਨਹੀਂ ਮਿਲਿਆ ; ਰਾਜ ਦਾ ਸਰਵਉੱਚ ਸਨਮਾਨ ਮੈਂ ਤੈਨੂੰ ਦੇ ਰਿਹਾ ਹਾਂ, ਪਰ ਸੁਣਿਆ ਹੈ ਕਿ ਤੂੰ ਖ਼ੁਸ਼ ਨਹੀਂ ਹੈਂ!

ਉਸ ਨੌਜਵਾਨ ਨੇ ਕਿਹਾ ਕਿ ਮੈਨੂੰ ਪੈਸਾ ਨਹੀਂ ਚਾਹੀਦਾ, ਮੈਨੂੰ ਅਹੁਦਾ ਨਹੀਂ ਚਾਹੀਦਾ, ਮੈਨੂੰ ਸ਼ੋਭਾ ਅਤੇ ਗੌਰਵ ਨਹੀਂ ਚਾਹੀਦੇ, ਮੈਂ ਕੁਝ ਹੋਰ ਮੰਗਦਾ ਹਾਂ; ਜੇਕਰ ਰਾਜ ਉਹ ਦੇ ਦੇਵੇ ਤਾਂ ਮੈਂ ਧੰਨਵਾਦੀ ਹੋ ਜਾਵਾਂ। ਰਾਜੇ ਨੇ ਕਿਹਾ ਜੋ ਕਹੇਂਗਾ ਮੈਂ ਦਿਆਂਗਾ। ਸਾਰੇ ਰਾਜ ਦੀ ਸ਼ਕਤੀ ਲੱਗ ਜਾਵੇ ਤਾਂ ਵੀ ਮੈਂ ਦੇਵਾਂਗਾ।

ਉਸ ਨੌਜਵਾਨ ਨੇ ਕਿਹਾ, ਮੈਨੂੰ ਸੱਚ ਚਾਹੀਦਾ ਹੈ । ਰਾਜਾ ਦੋ ਪਲ ਚੁੱਪ ਰਹਿ ਗਿਆ ਅਤੇ ਉਸ ਨੇ ਕਿਹਾ ਕਿ ਮੈਨੂੰ ਮਾਫ਼ ਕਰ, ਉਹ ਮੇਰੇ ਕੋਲ ਤਾਂ ਹੈ ਨਹੀਂ ਜੋ ਮੈਂ ਦੇ ਦਿਆਂ। ਮੈਨੂੰ ਖ਼ੁਦ ਹੀ ਸੱਚ ਦਾ ਪਤਾ ਨਹੀਂ ਅਤੇ ਮੇਰੇ ਰਾਜ ਦੀ ਸ਼ਕਤੀ ਅਤੇ ਧਨ ਉਸ ਨੂੰ ਖ਼ਰੀਦ ਨਹੀਂ ਸਕੇਗਾ। ਕਿਉਂਕਿ ਜੇਕਰ ਰਾਜਾਂ ਦੀਆਂ ਸ਼ਕਤੀਆਂ ਅਤੇ ਧਨ ਸੱਚ ਨੂੰ ਖ਼ਰੀਦ ਸਕਦੇ ਤਾਂ ਜਿਨ੍ਹਾਂ ਨੇ ਰਾਜ, ਸੱਚ ਨੂੰ ਪਾਉਣ ਲਈ ਛੱਡੇ, ਉਹ ਨਾਸਮਝ ਸਨ। ਕਿਉਂਕਿ ਜੇਕਰ ਧਨ ਸੱਚ ਨੂੰ ਖ਼ਰੀਦ ਸਕਦਾ ਤਾਂ ਜਿਨ੍ਹਾਂ ਨੇ ਧਨ ਨੂੰ ਠੋਕਰ ਮਾਰੀ ਅਤੇ ਸੱਚ ਨੂੰ ਲਭਿਆ, ਉਹ ਪਾਗ਼ਲ ਸਨ। ਕਿਉਂਕ ਜੇਕਰ ਸੱਚ ਅਸਲ ਵਿੱਚ ਕਿਸੇ ਤੋਂ ਮੰਗਣ ‘ਤੇ ਮਿਲ ਜਾਂਦਾ ਤਾਂ ਜਿਨ੍ਹਾਂ ਨੇ ਤਪੱਸਿਆ ਕੀਤੀ, ਸਾਧਨਾ ਕੀਤੀ, ਉਹ ਗ਼ਲਤੀ ਵਿੱਚ ਸਨ।

ਸਿੱਖਿਆ ਮੰਗਣੀ ਨਹੀਂ ਚਾਹੀਦੀ। ਤਾਂ ਇਹ ਉਸ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸੱਚ ਕੋਈ ਦੇ ਸਕਦਾ ਹੈ! ਫਿਰ ਵੀ ਮੇਰੇ ਕੋਲ ਸੱਚ ਹੈ ਨਹੀਂ, ਮੈਂ ਕਿਵੇਂ ਦੇ ਸਕਦਾ ਹਾਂ! ਹਾਂ, ਮੈਂ ਸੁਣਿਆ ਹੈ ਪਹਾੜ ‘ਤੇ ਇਕ ਸੰਨਿਆਸੀ ਬਾਰੇ ਕਿ ਉਸ ਨੂੰ ਸੱਚ ਪ੍ਰਾਪਤ ਹੋਇਆ ਹੈ। ਮੈਂ ਤੇਰੇ ਵੱਲੋਂ ਪ੍ਰਾਰਥਨਾ ਕਰਾਂਗਾ ਉਸ ਸੰਨਿਆਸੀ ਦੇ ਚਰਨਾਂ ਵਿੱਚ ਸਿਰ ਰੱਖ ਕੇ।

ਉਸ ਪਹਾੜ ‘ਤੇ ਰਾਜਾ ਉਸ ਨੌਜਵਾਨ ਨੂੰ ਨਾਲ ਲੈ ਗਿਆ। ਉਸ ਦੇ ਚਰਨਾਂ ਵਿੱਚ ਸਿਰ ਰੱਖ ਕੇ ਉਸ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਜੋ ਮੈਂ ਵਰਦਾਨ ਦਿੱਤਾ ਹੈ ਕਿ ਜੋ ਇਹ ਮੰਗੇਗਾ ਉਹ ਮੈਂ ਦੇਵਾਂਗਾ, ਲੇਕਿਨ ਇਸ ਨੇ ਸੱਚ ਮੰਗਿਆ ਹੈ ਅਤੇ ਮੇਰੇ ਕੋਲ ਤਾਂ ਉਹ ਹੈ ਹੀ ਨਹੀਂ! ਮੈਂ ਤੁਹਾਡੇ ਕੋਲ ਆਇਆ ਹਾਂ, ਇਸ ਨੂੰ ਸੱਚ ਦੇ ਦਿਉ। ਉਹ ਸੰਨਿਆਸੀ ਵੀ ਉਸੇ ਤਰ੍ਹਾਂ ਹੀ ਸੁਣ ਕੇ ਚੁੱਪ ਰਹਿ ਗਿਆ ਜਿਵੇਂ ਖ਼ੁਦ ਰਾਜਾ ਰਹਿ ਗਿਆ ਸੀ। ਅਤੇ ਫਿਰ ਉਸ ਨੇ ਕਿਹਾ, ਇਕੱਲਾ ਸੱਚ ਇਕ ਅਜਿਹਾ ਤੱਤ ਹੈ ਜੋ ਕੋਈ ਦੂਸਰਾ ਕਿਸੇ ਨੂੰ ਨਹੀਂ ਦੇ ਸਕਦਾ। ਜਿਸ ਦਿਨ ਸੱਚ ਦਿੱਤਾ ਜਾ ਸਕੇਗਾ, ਉਸ ਦਿਨ ਸੱਚ ਸੱਚ ਨਹੀਂ ਰਹਿ ਜਾਵੇਗਾ।

ਸੱਚ ਦਿੱਤਾ ਨਹੀਂ ਜਾਂਦਾ, ਉਸ ਨੂੰ ਤਾਂ ਪਾਉਣਾ ਪੈਂਦਾ ਹੈ। ਲੇਕਿਨ ਅਸੀਂ ਸੱਚ ਦੀਆਂ ਜਿਨ੍ਹਾਂ ਧਾਰਨਾਵਾਂ ਨੂੰ ਫੜ ਲੈਂਦੇ ਹਾਂ, ਉਹ ਪ੍ਰਾਪਤ ਕੀਤੀਆਂ ਹੋਈਆਂ ਨਹੀਂ ਹਨ, ਦਿੱਤੀਆਂ ਹੋਈਆਂ ਹਨ। ਤੁਸੀਂ ਜੋ ਵੀ ਧਰਮ ਸਵੀਕਾਰ ਕੀਤਾ ਹੈ, ਉਹ ਤੁਸੀਂ ਪ੍ਰਾਪਤ ਨਹੀਂ ਕੀਤਾ, ਸਵੀਕਾਰ ਕੀਤਾ ਹੈ। ਪਰੰਪਰਾ ਨੇ, ਮਾਤਾ-ਪਿਤਾ ਨੇ, ਪਰਿਵਾਰ ਨੇ, ਸੰਸਕਾਰਾਂ ਨੇ ਤੁਹਾਨੂੰ ਦਿੱਤਾ ਹੈ। ਜੋ ਵੀ ਦਿੱਤਾ ਗਿਆ ਹੈ, ਉਹ ਸੱਚ ਨਹੀਂ ਹੋ ਸਕਦਾ। ਜ਼ਿਆਦਾਤਰ ਲੋਕ ਉਸ ਦਿੱਤੇ ਹੋਏ ਸੱਚ ਨੂੰ ਹੀ ਸੱਚ ਮੰਨ ਕੇ ਜੀਵਨ ਬਿਤਾ ਦਿੰਦੇ ਹਨ। ਇਸ ਤੋਂ ਵੱਡਾ ਦੁਸਰਾ ਕੋਈ ਧੋਖਾ ਨਹੀਂ ਹੋ ਸਕਦਾ।

ਯਾਦ ਰੱਖੋ, ਜੋ ਵੀ ਤੁਹਾਨੂੰ ਦਿੱਤਾ ਗਿਆ ਹੈ, ਉਹ ਸੱਚ ਨਹੀਂ ਹੋ ਸਕਦਾ। ਸੱਚ ਨੂੰ ਪ੍ਰਾਪਤ ਕਰਨ ਲਈ ਪਹਿਲਾ ਕਦਮ ਹੋਵੇਗਾ, ਜੋ ਦਿੱਤਾ ਗਿਆ ਹੈ ਉਸ ਨੂੰ ਅਸਵੀਕਾਰ ਕਰ ਦਿਉ। ਜੇਕਰ ਨਾਸਤਿਕਤਾ ਦਿੱਤੀ ਗਈ ਹੈ ਤਾਂ ਨਾਸਤਿਕਤਾ ਅਸਵੀਕਾਰ ਕਰ ਦਿਉ ! ਜੇਕਰ ਆਸਤਿਕਤਾ ਦਿੱਤੀ ਗਈ ਹੈ ਤਾਂ ਆਸਤਿਕਤਾ ਅਸਵੀਕਾਰ ਕਰ ਦਿਉ।

ਸੋਵੀਅਤ ਰੂਸ ਵਿੱਚ ਵੀਹ ਕਰੋੜ ਲੋਕ ਹਨ। ਚਾਲ਼ੀ ਸਾਲਾਂ ਤੋਂ ਉਹਨਾਂ ਦਾ ਦੇਸ਼ ਨਾਸਤਿਕਤਾ ਦਾ ਸੰਸਕਾਰ ਦੇ ਰਿਹਾ ਹੈ। ਸਿੱਖਿਆ ਵਿੱਚ, ਪ੍ਰਚਾਰ ਵਿੱਚ, ਸਾਹਿਤ ਵਿੱਚ, ਉਹ ਆਪਣੇ ਨੌਜਵਾਨਾਂ ਨੂੰ ਸਮਝਾ ਰਹੇ ਹਨ ਕਿ ਨਹੀਂ, ਨਾ ਕੋਈ ਈਸ਼ਵਰ ਹੈ, ਨਾ ਕੋਈ ਪ੍ਰਮਾਤਮਾ ਹੈ ਅਤੇ ਨਾ ਕੋਈ ਆਤਮਾ ਹੈ; ਮੁਕਤੀ ਅਤੇ ਧਰਮ ਸਭ ਅਫ਼ੀਮ ਦਾ ਨਸ਼ਾ ਹੈ। ਚਾਲੀ ਸਾਲਾਂ ਵਿੱਚ ਵੀਹ ਕਰੋੜ ਲੋਕਾਂ ਨੂੰ ਉਹਨਾਂ ਨੇ ਸਹਿਮਤ ਕਰ ਲਿਆ ਹੈ ਕਿ ਧਰਮ ਅਫ਼ੀਮ ਦਾ ਨਸ਼ਾ ਹੈ ਅਤੇ ਕੋਈ ਈਸ਼ਵਰ ਨਹੀਂ ਹੈ, ਕੋਈ ਆਤਮਾ ਨਹੀਂ ਹੈ। ਚਾਲੀ ਸਾਲਾਂ ਦੇ ਪ੍ਰਾਪੇਗੰਡੇ ਨੇ ਵੀਹ ਕਰੋੜ ਲੋਕਾਂ ਦੇ ਦਿਮਾਗ਼ ਵਿੱਚ ਇਹ ਬਿਠਾ ਦਿੱਤਾ ਹੈ ਕਿ ਨਾਸਤਿਕਤਾ ਹੀ ਸੱਚ ਹੈ ਅਤੇ ਆਸਤਿਕਤਾ ਮੂਰਖਤਾ ਦੀ ਗੱਲ ਹੈ।

ਤੁਸੀਂ ਆਖੋਗੇ ਕਿ ਉਹਨਾਂ ਦੀ ਦ੍ਰਿਸ਼ਟੀ ਗ਼ਲਤ ਹੈ; ਮੈਂ ਆਖਾਂਗਾ ਤੁਹਾਡੀ ਦ੍ਰਿਸ਼ਟੀ ਵੀ ਗ਼ਲਤ ਹੈ। ਜੇਕਰ ਚਾਲੀ ਸਾਲਾਂ ਦੇ ਪ੍ਰਚਾਰ ਨਾਲ ਨਾਸਤਿਕਤਾ ਅੰਦਰ ਬੈਠ ਸਕਦੀ ਹੈ ਤਾਂ ਤੁਹਾਡੀ ਵੀ ਜੋ ਆਸਤਿਕਤਾ ਹੈ, ਉਹ ਚਾਰ ਹਜ਼ਾਰ ਸਾਲ ਦੇ ਪ੍ਰਚਾਰ ਨਾਲ ਆਸਤਿਕਤਾ ਵੀ ਬੈਠ ਸਕਦੀ ਹੈ। ਉਹਨਾਂ ਦੀ ਨਾਸਤਿਕਤਾ ਜਿਵੇਂ ਥੋਥੀ ਹੈ, ਤੁਹਾਡੀ ਆਸਤਿਕਤਾ ਵੀ ਉਸ ਤੋਂ ਜ਼ਿਆਦਾ ਮੁੱਲ ਨਹੀਂ ਰੱਖਦੀ। ਉਹ ਵੀ ਉੱਨੀ ਹੀ ਥੋਥੀ ਹੈ। ਅਤੇ ਇਹੀ ਕਾਰਨ ਹੈ ਕਿ ਤੁਸੀਂ ਕਹਿਣ ਨੂੰ ਤਾਂ ਆਸਤਿਕ ਹੋਵੋਗੇ, ਧਾਰਮਿਕ ਹੋਵੋਗੇ, ਮੰਦਰ ਵਿੱਚ, ਪੂਜਾ ਵਿੱਚ ਵਿਸ਼ਵਾਸ ਰੱਖਦੇ ਹੋਵੋਗੇ, ਲੇਕਿਨ ਤੁਹਾਡੇ ਜੀਵਨ ਵਿੱਚ ਧਰਮ ਦੀ ਕੋਈ ਕਿਰਨ ਦਿਖਾਈ ਨਹੀਂ ਦੇਵੇਗੀ। ਇਹੀ ਕਾਰਨ ਹੈ ਕਿ ਦੂਸਰੇ ਦਾ ਦਿੱਤਾ ਹੋਇਆ ਧਰਮ ਕਦੀ ਜਿਉਂਦਾ ਨਹੀਂ ਹੋ ਸਕਦਾ। ਕਦੀ ਉਹ ਤੁਹਾਡੇ ਪ੍ਰਾਣਾਂ ਦੀ ਊਰਜਾ ਨਹੀਂ ਬਣ ਸਕਦਾ। ਉਹ ਕੇਵਲ ਤੁਹਾਡੀ ਇਕ ਬੋਧਿਕ ਭਗਤੀ ਅਤੇ ਵਿਸ਼ਵਾਸ ਮਾਤਰ ਬਣ ਕੇ ਰਹਿ ਜਾਂਦਾ ਹੈ।

ਇੱਛਿਆ ਸੁਤੰਤਰ ਹੋਣੀ ਚਾਹੀਦੀ ਹੈ। ਕਿਸ ਤੋਂ ਸੁਤੰਤਰ ? ਜੀਵਨ ਤੋਂ, ਸੰਸਕਾਰਾਂ ਤੋਂ, ਫ਼ਿਰਕੇ ਤੋਂ। ਜੋ ਸੰਸਾਰ ਨਾਲ ਬੱਝਾ ਹੈ, ਸਮਾਜ ਅਤੇ ਫ਼ਿਰਕੇ ਨਾਲ ਬੱਝਿਆ ਹੋਇਆ ਹੈ, ਅਤੇ ਜੋ ਸੰਸਕਾਰਾਂ ਨਾਲ ਘਿਰਿਆ ਹੋਇਆ ਹੈ, ਉਸ ਦੇ ਪੈਰ ਜ਼ਮੀਨ ਵਿੱਚ ਗੱਡੇ ਹੋਏ ਹਨ, ਉਹ ਅਕਾਸ਼ ਵਿੱਚ ਉੱਡ ਨਹੀਂ ਸਕਦਾ। ਕਿਨਾਰਿਆਂ ਨਾਲ ਤਾਂ ਉਸ ਦੀ ਕਿਸ਼ਤੀ ਦੀਆਂ ਜ਼ੰਜੀਰਾਂ ਬੱਝੀਆਂ ਹਨ, ਉਹ ਅਨੰਦ ਸਾਗਰ ਵਿੱਚ ਯਾਤਰਾ ਨਹੀਂ ਕਰ ਸਕਦਾ।

ਲੇਕਿਨ ਸਮਾਜ ਨੂੰ ਛੱਡ ਕੇ, ਭੱਜ ਕੇ ਸੰਨਿਆਸੀ ਹੋ ਜਾਂਦੇ ਹਨ। ਅਜਿਹੇ ਸੈਂਕੜੇ ਸੰਨਿਆਸੀਆਂ ਨੂੰ ਮੈਂ ਨੇੜੇ ਤੋਂ ਜਾਣਦਾ ਹਾਂ, ਜਿਨ੍ਹਾਂ ਨੇ ਸਮਾਜ ਛੱਡ ਦਿੱਤਾ, ਘਰ ਛੱਡ ਦਿੱਤਾ ਅਤੇ ਪਰਿਵਾਰ ਛੱਡ ਦਿੱਤਾ। ਉਹਨਾਂ ਸੰਨਿਆਸੀਆਂ ਨੂੰ ਜਦੋਂ ਮੈਂ ਮਿਲਦਾ ਹਾਂ ਤਾਂ ਉਹਨਾਂ ਨੂੰ ਕਹਿੰਦਾ ਹਾਂ ਕਿ ਸਮਾਜ ਛੱਡ ਕੇ ਭੱਜ ਜਾਣ ਨਾਲ ਕੁਝ ਵੀ ਨਹੀਂ ਹੋਣਾ, ਕਿਉਂਕਿ ਸਮਾਜ ਦੇ ਸੰਸਕਾਰ ਜੇਕਰ ਚਿੱਤ ਵਿੱਚ ਬੈਠੇ ਹਨ ਤਾਂ ਸਮਾਜ ਵਿੱਚ ਤੁਸੀਂ ਹੋ। ਘਰ-ਬਾਰ ਅਤੇ ਮਾਂ-ਬਾਪ ਨੂੰ ਛੱਡ ਕੇ ਭੱਜ ਜਾਣ ਨਾਲ ਕੁਝ ਨਹੀਂ ਹੋਵੇਗਾ; ਮਾਂ-ਬਾਪ ਨੇ ਜੋ ਵਿਸ਼ਵਾਸ ਦਿੱਤੇ ਸਨ, ਉਹ ਤੁਹਾਡੇ ਅੰਦਰ ਬੈਠੇ ਹਨ ਤਾਂ ਤੁਸੀਂ ਮਾਂ-ਬਾਪ ਦੇ ਨਾਲ ਹੀ ਹੋ।

ਸਮਾਜ ਅਤੇ ਸੰਸਕਾਰ ਨੂੰ ਛੱਡਣ ਦਾ ਇਹ ਅਰਥ ਨਹੀਂ ਹੈ ਕਿ ਕੋਈ ਪਿੰਡ ਨੂੰ ਛੱਡ ਕੇ ਜੰਗਲ ਵਿੱਚ ਚਲਿਆ ਜਾਏ। ਸਮਾਜ ਨੂੰ ਛੱਡਣ ਦਾ ਅਰਥ ਹੈ ਕਿ ਸਮਾਜ ਨੇ ਜੋ ਵਿਸ਼ਵਾਸ ਦਿੱਤੇ ਹਨ, ਉਹਨਾਂ ਨੂੰ ਛੱਡ ਦੇਣਾ ਹੈ। ਬੜੇ ਹੌਸਲੇ ਦੀ ਗੱਲ ਹੈ। ਜਾਣਨ ਦੀ ਇੱਛਾ ਇਸ ਸੰਸਾਰ ਵਿੱਚ ਸਭ ਤੋਂ ਵੱਡੇ ਹੌਸਲੇ ਦੀ ਗੱਲ ਹੈ। ਇਨਕੁਵੈਰੀ ਇਸ ਸੰਸਾਰ ਵਿੱਚ ਸਭ ਤੋਂ ਵੱਡੇ ਹੌਸਲੇ ਦੀ ਗੱਲ ਹੈ। ਆਪਣੇ ਮਾਂ- ਬਾਪ ਨੂੰ ਛੱਡਣਾ ਇੰਨਾ ਮੁਸ਼ਕਿਲ ਨਹੀਂ, ਜਿੰਨਾ ਸਮਾਜ ਦੁਆਰਾ ਦਿੱਤੇ ਗਏ ਸੰਸਕਾਰਾਂ ਨੂੰ ਛੱਡਣਾ ਮੁਸ਼ਕਿਲ ਹੈ। ਕਿਉਂ? ਕਿਉਂਕਿ ਡਰ ਲੱਗਦਾ ਹੈ ਇਕੱਲੇ ਹੋ ਜਾਣ ਦਾ। ਸਮਾਜ ਵਿੱਚ, ਭੀੜ ਵਿੱਚ, ਅਸੀਂ ਇਕੱਲੇ ਨਹੀਂ ਹੁੰਦੇ, ਹਜ਼ਾਰਾਂ ਲੋਕ ਸਾਡੇ ਨਾਲ ਹਨ। ਉਹਨਾਂ ਦੀ ਭੀੜ ਸਾਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਜਦੋਂ ਇੰਨੇ ਲੋਕ ਮੰਨਦੇ ਹਨ ਇਸ ਗੱਲ ਨੂੰ ਤਾਂ ਉਹ ਜ਼ਰੂਰ ਸੱਚ ਹੋਵੇਗੀ। ਭੀੜ ਵਿਸ਼ਵਾਸ ਦਿਵਾ ਦਿੰਦੀ ਹੈ। ਮੂਰਖਤਾਪੂਰਨ ਗੱਲਾਂ ਉੱਪਰ ਵੀ ਭੀੜ ਵਿਸ਼ਵਾਸ ਕਰਵਾ ਦਿੰਦੀ ਹੈ। ਜੇਕਰ ਭੀੜ ਨਾਲ ਹੋਵੇ ਤਾਂ ਵਿਅਕਤੀਆਂ ਤੋਂ ਅਜਿਹੇ ਕੰਮ ਕਰਵਾਏ ਜਾ ਸਕਦੇ ਹਨ ਜੋ ਉਹ ਇਕੱਲੇ ਕਰਨ ਲਈ ਕਦੀ ਰਾਜ਼ੀ ਨਹੀਂ ਹੋਣਗੇ।

ਦੁਨੀਆਂ ਵਿੱਚ ਜਿੰਨੇ ਪਾਪ ਹੋਏ ਹਨ, ਉਹਨਾਂ ਵਿੱਚੋਂ ਇਕੱਲੇ ਵਿਅਕਤੀਆਂ ਨੇ ਜ਼ਿਆਦਾ ਪਾਪ ਨਹੀਂ ਕੀਤੇ, ਭੀੜ ਨੇ ਜ਼ਿਆਦਾ ਪਾਪ ਕੀਤੇ ਹਨ। ਭੀੜ ਪਾਪ ਇਸ ਲਈ ਕਰ ਸਕਦੀ ਹੈ ਕਿ ਉਸ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਕਿਹਾ ਜਾ ਰਿਹਾ ਹੈ, ਉਹ ਠੀਕ ਹੀ ਹੋਵੇਗਾ। ਇੰਨੇ ਲੋਕ ਨਾਲ ਹਨ, ਇੰਨੇ ਲੋਕ ਨਾਸਮਝ ਹੋ ਸਕਦੇ ਹਨ ? ਜੇਕਰ ਇਕ ਧਰਮ ਇਹ ਕਹੇ ਕਿ ਅਸੀਂ ਇਕ ਮੁਲਕ ਉਪਰ ਹਮਲਾ ਕਰਦੇ ਹਾਂ; ਕਿਉਂਕਿ ਇਹ ਧਰਮ ਦਾ ਜਿਹਾਦ (ਧਰਮ-ਯੁੱਧ) ਹੈ, ਕਿਉਂਕਿ ਅਸੀਂ ਧਰਮ ਦਾ ਪ੍ਰਚਾਰ ਕਰਨ ਜਾ ਰਹੇ ਹਾਂ, ਦੁਨੀਆਂ ਨੂੰ ਧਰਮ ਸਿਖਾਉਣ ਜਾ ਰਹੇ ਹਾਂ। ਜੇਕਰ ਇਕ ਆਦਮੀ ਨੂੰ ਇਹ ਕਿਹਾ ਜਾਏ ਕਿ ਧਰਮ ਦੇ ਪ੍ਰਚਾਰ ਲਈ ਹਜ਼ਾਰਾਂ ਲੋਕਾਂ ਦੀ ਹੱਤਿਆ ਕਰਨੀ ਹੋਵੇਗੀ ਤਾਂ ਉਹ ਆਦਮੀ ਸ਼ਾਇਦ ਸੰਕੋਚ ਕਰੇ, ਵਿਚਾਰ ਕੇ ਜਦੋਂ ਉਹ ਦੇਖਦਾ ਹੈ ਕਿ ਲੱਖਾਂ ਲੋਕ ਨਾਲ ਹਨ ਤਾਂ ਆਪਣੇ ਵਿਚਾਰ ਦੀ ਫ਼ਿਕਰ ਛੱਡ ਦਿੰਦਾ ਹੈ ਕਿ ਇੰਨੇ ਆਦਮੀ ਨਾਲ ਹਨ ਤਾਂ ਜੋ ਕਹਿੰਦੇ ਹੋਣਗੇ, ਠੀਕ ਹੀ ਕਹਿੰਦੇ ਹੋਣਗੇ।

ਇਸ ਲਈ ਭੀੜ ਨੂੰ ਛੱਡਣ ਵਿੱਚ ਡਰ ਲੱਗਦਾ ਹੈ,, ਕਿਉਂਕਿ ਭੀੜ ਨੂੰ ਛੱਡਣ ਦਾ ਅਰਥ ਹੈ ਪੂਰੀ ਜੀਵਨ-ਦ੍ਰਿਸ਼ਟੀ ਉਪਰ ਰੀਕਨਸੀਡਰੇਸ਼ਨ (ਦੁਬਾਰਾ ਸੋਚਣਾ) ਕਰਨਾ ਹੋਵੇਗਾ। ਇਸ ਲਈ ਸਾਰੇ ਲੋਕ ਭੀੜ ਨਾਲ ਚਿੰਬੜੇ ਰਹਿੰਦੇ ਹਨ। ਹਰ ਆਦਮੀ ਭੀੜ ਨਾਲ ਜੁੜਿਆ ਰਹਿੰਦਾ ਹੈ।

ਲੇਕਿਨ ਯਾਦ ਰਖੋ, ਜੋ ਇਕੱਲਾ ਹੋਣ ਲਈ ਰਾਜ਼ੀ ਨਹੀਂ ਹੈ, ਜੋ ਭੀੜ ਤੋਂ ਮੁਕਤ ਨਹੀਂ ਹੋ ਸਕਦਾ, ਉਹ ਸੱਚ ਦੀਆਂ ਗੱਲਾਂ ਉਪਰ ਵਿਚਾਰ ਕਰਨਾ ਛੱਡ ਦੇਵੇ। ਉਸ ਨੂੰ ਸੱਚ ਨਾਲ ਕਦੀ ਕੋਈ ਸੰਬੰਧ ਨਹੀਂ ਹੋਵੇਗਾ। ਸੱਚ ਦਾ ਰਸਤਾ ਬਹੁਤ ਇਕੱਲਾ ਰਸਤਾ ਹੈ। ਲੋਕ ਸੋਚਦੇ ਹਨ, ਇਕੱਲੇ ਦਾ ਅਰਥ ਹੈ ਪਹਾੜ ‘ਤੇ ਚਲੇ ਜਾਣਾ। ਲੋਕ ਸੋਚਦੇ ਹਨ ਇਕੱਲੇ ਦਾ ਅਰਥ ਹੈ ਘਰ-ਦੁਆਰ ਛੱਡ ਦੇਣਾ। ਇਕੱਲੇ ਦਾ ਅਰਥ ਹੈ, ਭੀੜ ਦਾ ਸਾਥ ਛੱਡ ਦੇਣਾ। ਭੀੜ ਤੋਂ ਮੁਕਤ ਹੋ ਜਾਵੇ ਤਾਂ ਆਦਮੀ ਇਕੱਲਾ ਹੋ ਜਾਵੇ। ਖੋਜ ਹੌਂਸਲੇ ਦੀ ਗੱਲ ਹੈ ਅਤੇ ਹੌਂਸਲਾ ਸ਼ਰਤ ਹੈ, ਸੱਚ ਨੂੰ ਪਾਉਣ ਲਈ। ਜਿਨ੍ਹਾਂ ਵਿੱਚ ਹੌਂਸਲਾ ਨਹੀਂ ਹੈ, ਉਹ ਜ਼ਮੀਨ ਉਪਰ ਹੀ ਰੇਂਗਦੇ ਰਹਿਣਗੇ, ਅਕਾਸ਼ ਵਿੱਚ ਉੱਡ ਨਹੀਂ ਸਕਣਗੇ। ਜਿਨ੍ਹਾਂ ਵਿੱਚ ਹੌਂਸਲਾ ਨਹੀਂ ਹੈ, ਉਹ ਦੂਸਰਿਆਂ ਦੇ ਉਧਾਰ ਸੱਚਾਂ ਨੂੰ ਹੀ ਢੋਂਦੇ ਰਹਿਣਗੇ, ਆਪਣੇ ਸੱਚ ਦੀ ਤਲਾਸ਼ ਨਹੀਂ ਕਰ ਸਕਣਗੇ। ਅਤੇ ਜਿਸ ਦੇ ਕੋਲ ਆਪਣਾ ਸੱਚ ਨਾ ਹੋਵੇ, ਉਹ ਜਿਉਂਦਾ ਹੈ ? ਤਾਂ ਉਸ ਦੇ ਜਿਉਂਦੇ ਹੋਣ ਦਾ ਨਾ ਤਾਂ ਕੋਈ ਅਰਥ ਹੈ ਅਤੇ ਨਾ ਹੀ ਕੋਈ ਮਕਸਦ ਅਤੇ ਨਾ ਹੀ ਇਹ ਉਚਿਤ ਹੈ ਕਿ ਅਸੀਂ ਉਸ ਨੂੰ ਜੀਵਿਤ ਆਖੀਏ। ਜਦੋਂ ਆਪਣਾ ਸੱਚ ਹੁੰਦਾ ਹੈ ਤਾਂ ਜੀਵਨ ਵਿੱਚ ਚਾਨਣ ਹੋ ਜਾਂਦਾ ਹੈ, ਕਿਉਂਕਿ ਸੱਚ ਦੀਵੇ ਦੀ ਤਰ੍ਹਾਂ ਸਾਰੇ ਜੀਵਨ ਨੂੰ ਰੁਸ਼ਨਾ ਦਿੰਦਾ ਹੈ।

ਪਹਿਲਾ ਸੂਤਰ ਹੈ : ਆਪਣੀ ਜਾਣਨ ਦੀ ਇੱਛਾ ਨੂੰ ਜੀਵਨ ਤੋਂ ਮੁਕਤ ਕਰ ਲਉ, ਆਪਣੀ ਖੋਜ ਨੂੰ ਸੰਸਕਾਰ ਤੋਂ ਮੁਕਤ ਕਰ ਲਉ, ਆਪਣੀ ਖੋਜ ਨੂੰ ਨਿੱਜੀ ਕਰ ਲਉ, ਵਿਅਕਤੀਗਤ ਕਰ ਲਉ ਅਤੇ ਸੱਚ ਨੂੰ ਆਪਣੇ ਤੇ ਪ੍ਰਮਾਤਮਾ ਦੇ ਵਿੱਚ ਸੰਬੰਧ ਸਮਝੋ। ਉਸ ਵਿੱਚ ਤੁਹਾਡਾ ਪਰਿਵਾਰ, ਤੁਹਾਡਾ ਫਿਰਕਾ ਕਿਤੇ ਵੀ ਨਹੀਂ ਆਉਂਦਾ ਅਤੇ ਇਹ ਮਨ ਨੂੰ ਮੁਕਤ ਕਰ ਕੇ ਜ਼ੰਜੀਰਾਂ ਨੂੰ ਤੋੜ ਦੇਣ ਦੀ ਪਹਿਲੀ ਧਾਰਨਾ ਹੈ।

ਪਹਿਲਾ ਸੂਤਰ ਮੈਂ ਤੁਹਾਨੂੰ ਕਿਹਾ ਆਪਣੀ ਖੋਜ ਨੂੰ ਮੁਕਤ ਕਰਨ ਦਾ। ਦੂਸਰੀ ਗੱਲ ਜੋ ਖੋਜ ਨਾਲ ਹੀ ਸੰਬੰਧਤ ਹੈ ਅਤੇ ਮੈਂ ਕਹੀ ਹੈ, ਉਹ ਹੈ ਹੌਂਸਲਾ ਪੈਦਾ ਕਰਨ ਦੀ। ਅਸੀਂ ਸਾਰੇ ਲੋਕ ਬੇਹੱਦ ਕਮਜ਼ੋਰ ਹਾਂ, ਅਸੀਂ ਸਾਰੇ ਲੋਕ ਬੇਹੱਦ ਆਲਸੀ ਹਾਂ, ਅਸੀਂ ਸਾਰੇ ਲੋਕ ਬੇਹੱਦ ਸ਼ਕਤੀਹੀਨ ਹਾਂ ਅਤੇ ਸਾਡੀ ਸ਼ਕਤੀਹੀਣਤਾ ਅਤੇ ਸਾਡੀ ਆਲਸਤਾ ਅਤੇ ਸਾਡੇ ਸਾਹਸ ਦੀ ਕਮੀ ਇਕੱਠੀ ਮਿਲ ਕੇ ਸਾਡੀ ਗਤੀ ਨੂੰ, ਸਾਡੇ ਉੱਪਰ ਉੱਠਣ ਨੂੰ ਬੰਦ ਕਰ ਦਿੰਦੀ ਹੈ। ਜੇਕਰ ਕੁਝ ਥੋੜ੍ਹਾ ਜਿਹਾ ਵੀ ਅਸੀਂ ਹੌਂਸਲਾ ਇਕੱਠਾ ਕਰ ਸਕੀਏ, ਥੋੜ੍ਹੀ-ਜਿਹੀ ਸ਼ਕਤੀ ਇਕੱਠੀ ਕਰ ਸਕੀਏ, ਥੋੜ੍ਹੀ ਹਿੰਮਤ ਕਰ ਸਕੀਏ ਤਾਂ ਗਤੀ ਸੰਭਵ ਹੋ ਸਕਦੀ ਹੈ। ਅਤੇ ਇਹ ਮੈਂ ਤੁਹਾਨੂੰ ਦੱਸਾਂ ਕਿ ਕੋਈ ਕਿੰਨਾ ਵੀ ਕਮਜ਼ੋਰ ਹੋਵੇ, ਇਕ ਕਦਮ ਉਠਾਉਣ ਦੀ ਸਮਰੱਥਾ ਸਭ ਵਿੱਚ ਹੈ। ਹਜ਼ਾਰ ਮੀਲ ਚੱਲਣ ਦੀ ਨਾ ਹੋਵੇ, ਹਿਮਾਲਾ ‘ਤੇ ਚੜ੍ਹਨ ਦੀ ਨਾ ਹੋਵੇ, ਲੇਕਿਨ ਇਕ ਕਦਮ ਉਠਾ ਲੈਣ ਦੀ ਸਮਰੱਥਾ ਸਭ ਦੇ ਅੰਦਰ ਹੈ। ਜੇਕਰ ਅਸੀਂ ਥੋੜ੍ਹਾ-ਜਿਹਾ ਹੌਂਸਲਾ ਕਰੀਏ ਤਾਂ ਇਕ ਕਦਮ ਯਕੀਨਨ ਹੀ ਉਠਾ ਸਕਦੇ गं।

ਦੂਸਰੀ ਗੱਲ ਤੁਹਾਨੂੰ ਇਹ ਕਹਾਂ ਕਿ ਜੋ ਇਕ ਕਦਮ ਉਠਾ ਸਕਦਾ ਹੈ, ਉਹ ਹਿਮਾਲਾ ‘ਤੇ ਚੜ੍ਹ ਸਕਦਾ ਹੈ। ਜੋ ਇਕ ਕਦਮ ਉਠਾ ਸਕਦਾ ਹੈ, ਉਹ ਹਜ਼ਾਰਾਂ ਮੀਲ ਚੱਲ ਸਕਦਾ ਹੈ, ਕਿਉਂਕਿ ਇਸ ਜਗ ਵਿੱਚ ਇਕ ਕਦਮ ਤੋਂ ਜ਼ਿਆਦਾ ਚੱਲਣ ਦਾ ਕੋਈ ਸਵਾਲ ਨਹੀਂ ਹੈ। ਇਕ ਕਦਮ ਤੋਂ ਜ਼ਿਆਦਾ ਕਦੇ ਕੋਈ ਚੱਲਦਾ ਵੀ ਨਹੀਂ। ਹਮੇਸ਼ਾ ਇਕ ਕਦਮ ਚਲਿਆ ਜਾਂਦਾ ਹੈ। ਗਾਂਧੀ ਜੀ ਆਪਣੇ ਪ੍ਰਾਰਥਨਾ- ਗੀਤਾਂ ਵਿੱਚ ਇਕ ਭਜਨ ਗਾਇਆ ਕਰਦੇ ਸਨ; ਉਸ ਭਜਨ ਦੀ ਇਕ ਲਾਈਨ ਹੈ : ਵਨ ਸਟੈੱਪ ਇਜ਼ ਇਨੈਫ਼ ਫ਼ਾਰ ਮੀ-ਇਕ ਹੀ ਕਦਮ ਮੇਰੇ ਲਈ ਕਾਫ਼ੀ ਹੈ। ਪ੍ਰਮਾਤਮਾ ਨੂੰ ਪ੍ਰਾਰਥਨਾ ਹੈ ਕਿ ਮੈਨੂੰ ਇਕ ਹੀ ਕਦਮ ਦੀ ਸ਼ਕਤੀ ਦੇ ਦੇ। ਇਕ ਕਦਮ ਮੇਰੇ ਲਈ ਕਾਫ਼ੀ ਹੈ। ਇਕ ਕਦਮ ਸਭ ਲਈ ਕਾਫ਼ੀ ਹੈ, ਕਿਉਂਕਿ ਦੋ ਕਦਮ ਕੋਈ ਵੀ ਇਕ ਸਾਥ ਨਹੀਂ ਉਠਾ ਸਕਦਾ। ਇਕ ਹੀ ਕਦਮ ਉਠਾਉਣ ਦੀ ਤਾਕਤ ਇਕੱਠੀ ਕਰ ਲੈਣ ਦੀ ਗੱਲ ਹੈ ਅਤੇ ਓਨੀ ਸਮਰੱਥਾ ਹਰ ਇਕ ਵਿੱਚ ਹੈ, ਜੋ ਜਿਉਂਦਾ ਹੈ, ਅਤੇ ਉਸ ਨੂੰ ਇਕੱਠੀ ਕਰਨ ਦੀ ਗੱਲ ਹੈ।

ਸਾਡਾ ਹੌਂਸਲਾ, ਸਾਡੀ ਸ਼ਕਤੀ ਕਰੀਬ-ਕਰੀਬ ਖਿਲਰੀ ਰਹਿੰਦੀ ਹੈ। ਉਸ ਨੂੰ ਅਸੀਂ ਇਕੱਠਾ ਨਹੀਂ ਕਰ ਸਕਦੇ। ਕੀ ਅਸੀਂ ਉਸ ਨੂੰ ਇਕੱਠਾ ਇਸ ਲਈ ਨਹੀਂ ਕਰ ਸਕਦੇ ਕਿ ਸੱਚ ਦੀ ਇੱਛਾ ਸਾਡੇ ਅੰਦਰ ਕਦੀ ਪਿਆਸ ਨਹੀਂ ਬਣਦੀ ? ਉਹ ਇਕ ਬੋਧਿਕ ਸੋਚ ਹੀ ਰਹਿੰਦੀ ਹੈ ? ਜ਼ਿਆਦਾ ਲੋਕ ਹਨ ਜੋ ਮੈਨੂੰ ਪੁੱਛਦੇ ਹਨ ਕਿ ਈਸ਼ਵਰ ਹੈ ? ਜ਼ਿਆਦਾ ਲੋਕ ਹਨ ਜੋ ਪੁੱਛਦੇ ਹਨ ਕਿ ਆਤਮਾ ਹੈ ? ਜੇਕਰ ਮੈਂ ਉਹਨਾਂ ਨੂੰ ਕਹਾਂ ਕਿ ਕੀ ਤੁਸੀਂ ਸੌ ਕਦਮ ਮੇਰੇ ਨਾਲ ਚੱਲਣ ਨੂੰ ਰਾਜ਼ੀ ਹੋ, ਫਿਰ ਮੈਂ ਉੱਤਰ ਦੇਵਾਂਗਾ ? ਉਹ ਕਹਿਣਗੇ ਅਜੇ ਸਾਡੇ ਕੋਲ ਵਿਹਲ ਨਹੀਂ ਹੈ! ਜੇਕਰ ਮੈਂ ਉਹਨਾਂ ਨੂੰ ਆਖਾਂ ਕਿ ਤੁਸੀਂ ਮੇਰੇ ਕੋਲ ਤਿੰਨ ਦਿਨ ਤੱਕ ਰੁਕ ਸਕਣ ਦਾ ਧੀਰਜ ਰਖ ਸਕੋਗੇ ਤਾਂ ਮੈਂ ਉੱਤਰ ਦੇਵਾਂ ? ਸ਼ਾਇਦ ਉਹ ਕਹਿਣਗੇ ਕਿ ਤਿੰਨ ਦਿਨ ਸਾਡੇ ਕੋਲ ਨਹੀਂ ਹਨ।

ਈਸ਼ਵਰ ਦੀ, ਆਤਮਾ ਦੀ, ਸੱਚ ਦੀ ਜੋ ਖੋਜ ਮਾਤਰ ਬੋਧਿਕ ਸੋਚ ਹੈ, ਮਾਤਰ ਇਕ ਬੋਧਿਕ ਖੁਜਲਾਹਟ ਹੋਵੇ ਤਾਂ ਤੁਸੀਂ ਹੌਂਸਲਾ ਨਹੀਂ ਪੈਦਾ ਕਰ ਸਕਦੇ। ਹੌਂਸਲਾ ਸਿਰਫ਼ ਉਹ ਹੀ ਇਕੱਠਾ ਕਰ ਸਕਦੇ ਹਨ ਜਿਨ੍ਹਾਂ ਦੀ ਖੋਜ ਖੋਜ ਹੀ ਨਹੀਂ, ਤਾਂਘ ਹੁੰਦੀ ਹੈ, ਜਿਨ੍ਹਾਂ ਦੀ ਖੋਜ ਪਿਆਸ ਹੁੰਦੀ ਹੈ।

ਬੁੱਧ ਦੇ ਕੋਲ ਇਕ ਨੌਜਵਾਨ ਗਿਆ ਅਤੇ ਉਸ ਨੌਜਵਾਨ ਨੇ ਕਿਹਾ, ਮੈਂ ਸੱਚ ਦੇ ਸੰਬੰਧ ਵਿੱਚ ਜਾਣਨ ਲਈ ਤੁਹਾਡੇ ਕੋਲ ਆਇਆ ਹਾਂ। ਬੁੱਧ ਨੇ ਪੁੱਛਿਆ : ਜਾਣਨ ਦੇ ਮੁੱਲ ਦੇ ਤੌਰ ‘ਤੇ ਕੀ ਦੇ ਸਕੋਗੇ ? ਸੱਚ ਤਾਂ ਜਾਣਿਆ ਜਾ ਸਕਦਾ ਹੈ, ਲੇਕਿਨ ਮੁੱਲ ਕੀ ਚੁਕਾਉਗੇ ? ਕ੍ਰਾਈਸਟ ਦੇ ਕੋਲ ਵੀ ਇਕ ਨੌਜਵਾਨ ਗਿਆ ਅਤੇ ਉਸ ਨੇ ਕਿਹਾ ਕਿ ਮੈਂ ਜਾਣਨ ਲਈ ਆਇਆ ਹਾਂ ਕਿ ਪ੍ਰਮਾਤਮਾ ਕੀ ਹੈ ? ਕ੍ਰਾਈਸਟ ਨੇ ਕਿਹਾ ਕਿ ਇਹ ਤਾਂ ਜਾਣ ਸਕੋਗੇ, ਲੇਕਿਨ ਕੀਮਤ ਕੀ ਦੇਣ ਲਈ ਰਾਜ਼ੀ ਹੋ ? ਜਾਉ ਆਪਣਾ ਸਾਰਾ ਧਨ-ਦੌਲਤ ਵੰਡ ਕੇ ਆ ਜਾਉ, ਮੈਂ ਤੈਨੂੰ ਸੱਚ ਦੇ ਲਈ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੱਚ ਵੱਲ ਤੈਨੂੰ ਪਹੁੰਚਾਇਆ ਜਾਵੇਗਾ। ਉਸ ਨੌਜਵਾਨ ਨੇ ਕਿਹਾ ਕਿ ਧਨ-ਦੌਲਤ ਨੂੰ ਵੰਡ ਆਵਾਂ ? ਫਿਰ ਵਿਚਾਰ ਕਰਨਾ ਪਵੇਗਾ। ਉਹ ਨੌਜਵਾਨ ਵਾਪਿਸ ਚਲਾ ਗਿਆ। ਫਿਰ ਉਸ ਪਿੰਡ ਵਿੱਚੋਂ ਈਸਾ ਕਈ ਵਾਰ ਲੰਘੇ, ਲੇਕਿਨ ਉਹ ਉਹਨਾਂ ਨੂੰ ਮਿਲਣ ਨਹੀਂ ਆਇਆ।

ਇਕ ਭਾਰਤੀ ਸਾਧੂ ਚੀਨ ਗਿਆ ਸੀ ਬੋਧੀਧਰਮ, ਉਹ ਹਮੇਸ਼ਾ ਦੀਵਾਰ ਵੱਲ ਮੂੰਹ ਕਰ ਕੇ ਬੈਠਦਾ ਸੀ, ਕਦੀ ਲੋਕਾਂ ਵੱਲ ਮੂੰਹ ਨਹੀਂ ਕਰਦਾ ਸੀ। ਲੋਕਾਂ ਨੇ ਉਸ ਨੂੰ ਚੀਨ ਵਿੱਚ ਪੁੱਛਿਆ ਕਿ ਇਹ ਕੀ ਪਾਗ਼ਲਪਨ ਹੈ, ਤੁਸੀਂ ਦੀਵਾਰ ਵੱਲ ਮੂੰਹ ਕਰ ਕੇ ਬੈਠੇ ਹੋ ?

ਬੋਧੀ ਧਰਮ ਨੇ ਕਿਹਾ ਕਿ ਤੁਹਾਡੇ ਵੱਲ ਮੈਂ ਮੂੰਹ ਕਰਦਾ ਹਾਂ ਤਾਂ ਤੁਹਾਨੂੰ ਮੈਂ ਦੀਵਾਰ ਦੀ ਤਰ੍ਹਾਂ ਮਹਿਸੂਸ ਕਰਦਾ ਹਾਂ। ਤੁਹਾਡੇ ਨਾਲ ਗੱਲ ਕਰਨ ਦਾ ਕੋਈ ਮਕਸਦ ਨਹੀਂ ਹੈ, ਕਿਉਂਕਿ ਤੁਹਾਡੇ ਅੰਦਰ ਜਿਸ ਗੱਲ ਦੀ ਪਿਆਸ ਨਹੀਂ ਹੈ, ਉਸ ਦੀ ਚਰਚਾ ਕਰਨ ਦਾ ਕੀ ਫ਼ਾਇਦਾ ? ਤੁਸੀਂ ਵੀ ਦੀਵਾਰ ਦੀ ਤਰ੍ਹਾਂ ਹੋ ਇਸ ਲਈ ਮੂੰਹ ਦੀਵਾਰ ਦੇ ਵੱਲ ਕਰੀ ਰੱਖਦਾ ਹਾਂ। ਘਟੋ-ਘਟ ਦੀਵਾਰ ‘ਤੇ ਤਰਸ ਤਾਂ ਨਹੀਂ ਆਉਂਦਾ। ਜਦੋਂ ਕਈ ਆਦਮੀ ਅਜਿਹਾ ਆਵੇਗਾ ਜਿਸ ਦੇ ਅੰਦਰ ਪਿਆਸ ਹੋਵੇ ਤਾਂ ਮੈਂ ਉਸ ਦੀ ਤਰਫ਼ ਮੂੰਹ ਕਰ ਦਵਾਂਗਾ।

ਨੌਂ ਸਾਲ ਤੱਕ ਉਹ ਚੀਨ ਵਿੱਚ ਸੀ। ਉਸ ਨੇ ਦੀਵਾਰ ਵੱਲੋਂ ਮੂੰਹ ਨਹੀਂ ਹਟਾਇਆ। ਇਕ ਦਿਨ ਹੁਈਨੇਂਗ ਨਾਂ ਦਾ ਇਕ ਵਿਅਕਤੀ ਆਇਆ ਅਤੇ ਉਹਦੇ ਪਿੱਛੇ ਖੜਾ ਹੋ ਗਿਆ। ਹੁਈਨੇਂਗ ਨੇ ਕਿਹਾ ਕਿ ਇਸ ਪਾਸੇ ਮੂੰਹ ਕਰ ਲਉ! ਉਹ ਆਦਮੀ ਆ ਗਿਆ ਜਿਸ ਦੀ ਉਡੀਕ ਸੀ। ਬੋਧੀ ਧਰਮ ਨੇ ਕਿਹਾ ਕਿ ਸਬੂਤ ? ਦੀਵਾਰ ਵੱਲ ਹੀ ਮੂੰਹ ਰਿਹਾ ਅਤੇ ਕਿਹਾ ਕਿ ਸਬੂਤ ? ਇਸ ਆਦਮੀ ਨੇ ਇਕ ਹੱਥ ਕੱਟ ਕੇ ਉਸ ਦੇ ਹੱਥ ‘ਤੇ ਰੱਖ ਦਿੱਤਾ। ਬੋਧੀ ਧਰਮ ਘਬਰਾ ਗਿਆ। ਅਤੇ ਉਸ ਆਦਮੀ ਨੇ ਕਿਹਾ ਕਿ ਜੇਕਰ ਥੋੜ੍ਹੀ ਦੇਰ ਹੋਰ ਰੁਕਿਆ ਤਾਂ ਗਰਦਨ ਨਾਲ ਸਬੂਤ ਦੇਵਾਂਗਾ। ਬੋਧੀ ਧਰਮ ਨੇ ਮੂੰਹ ਇਸ ਪਾਸੇ ਕਰ ਲਿਆ। ਉਸ ਨੇ ਕਿਹਾ, ਠੀਕ ਹੈ ਕਿ ਉਹ ਆਦਮੀ ਆ ਗਿਆ।

ਸੱਚ ਦੇ ਲਈ ਜੇਕਰ ਥੋੜ੍ਹੀ-ਜਿਹੀ ਪਿਆਸ ਹੋਵੇ ਤਾਂ ਬਹੁਤ ਸਾਹਸ ਦੀਆਂ ਜੋ ਖਿੰਡਰੀਆਂ ਹੋਈਆਂ ਸ਼ਕਤੀਆਂ ਹਨ, ਉਹ ਇਸ ਪਿਆਸ ਦੇ ਕੇਂਦਰ ਉੱਤੇ ਇਕੱਠੀਆਂ ਹੋ ਜਾਂਦੀਆਂ ਹਨ। ਯਾਦ ਰਖੋ, ਸੱਚ ਹਮੇਸ਼ਾ ਪਿਆਸ ਦੇ ਕੇਂਦਰ ਉੱਤੇ ਇਕੱਠਾ ਹੋ ਜਾਂਦਾ ਹੈ। ਜੋ ਪਿਆਸ ਹੁੰਦੀ ਹੈ, ਉਹ ਸ਼ਕਤੀ ਬਣ ਜਾਂਦੀ ਹੈ। ਤੁਹਾਡੀ ਜੋ ਪਿਆਸ ਹੈ, ਉਹੀ ਤੁਹਾਡੀ ਸ਼ਕਤੀ ਹੈ।

ਸ਼ੀਰੀਂ ਦਾ ਤੁਸੀਂ ਨਾਂ ਸੁਣਿਆ ਹੋਵੇਗਾ, ਫ਼ਰਹਾਦ ਅਤੇ ਸ਼ੀਰੀਂ ਦਾ। ਸ਼ੀਰੀਂ ਨੇ ਫ਼ਰਹਾਦ ਨੂੰ ਪੁੱਛਿਆ, ਤੂੰ ਮੈਨੂੰ ਪਿਆਰ ਕਰਦਾ ਹੈਂ ?

ਫ਼ਰਹਾਦ ਨੇ ਕਿਹਾ, ਜੇਕਰ ਆਖਾਂਗਾ ਤਾਂ ਵਿਸ਼ਵਾਸ ਨਹੀਂ ਹੋਣਾ। ਕਿਵੇਂ ਵਿਸ਼ਵਾਸ ਦਿਵਾਵਾਂ ? ਸ਼ੀਰੀਂ ਨੇ ਕਿਹਾ ਕਿ ਪਿੰਡ ਦੇ ਪਿੱਛੇ ਜੋ ਪਹਾੜ ਹੈ, ਉਸ ਨੂੰ ਕੱਟ ਕੇ ਅਲੱਗ ਕਰ ਦੇ। ਫ਼ਰਹਾਦ ਨੇ ਤੇਸਾ ਚੁੱਕਿਆ ਅਤੇ ਪਹਾੜ ‘ਤੇ ਚਲਾ ਗਿਆ। ਕਿਹਾ ਜਾਂਦਾ ਹੈ ਕਿ ਉਸ ਨੇ ਸੂਰਜ ਨਿਕਲਣ ਤੋਂ ਪਹਿਲਾਂ ਪਹਾੜ ਨੂੰ ਖੋਦ ਦਿੱਤਾ।

ਇਹ ਗੱਲ ਤਾਂ ਕਾਲਪਨਿਕ ਕਹੀ ਜਾ ਸਕਦੀ ਹੈ, ਸੂਰਜ ਉੱਗਣ ਤੋਂ ਪਹਿਲਾਂ ਉਸ ਨੇ ਪਹਾੜ ਖੋਦ ਦਿੱਤਾ, ਲੇਕਿਨ ਇਹ ਗੱਲ ਕਾਲਪਨਿਕ ਹੋਵੇ ਤਾਂ ਵੀ ਸੱਚ ਹੈ। ਜਿਨ੍ਹਾਂ ਦੇ ਅੰਦਰ ਪਿਆਸ ਹੋਵੇ ਅਤੇ ਪ੍ਰੇਮ ਹੋਵੇ, ਉਹਨਾਂ ਲਈ ਹੋਰ ਵੀ ਘੱਟ ਸਮੇਂ ਵਿੱਚ ਪਹਾੜ ਖੋਦਿਆ ਜਾ ਸਕਦਾ ਹੈ। ਅਸਲ ਵਿੱਚ ਪਹਾੜ ਹੈ ਹੀ ਇਸ ਲਈ ਕਿ ਸਾਡੇ ਅੰਦਰ ਪਿਆਸ ਨਹੀਂ ਹੈ। ਪਿਆਸ ਹੋਵੇ ਤਾਂ ਪਹਾੜ ਮਿਟ ਜਾਂਦਾ ਹੈ। ਰਸਤੇ ਵਿੱਚ ਜੋ ਵੀ ਰੁਕਾਵਟਾਂ ਹਨ, ਉਹ ਇਸ ਲਈ ਹਨ ਕਿ ਸਾਡੇ ਅੰਦਰ ਪਿਆਸ ਨਹੀਂ ਹੈ। ਸਾਡੇ ਅੰਦਰ ਪਿਆਸ ਦੀ ਬਲਦੀ ਅੱਗ ਹੋਵੇ ਤਾਂ ਰਸਤਾ ਸਿੱਧਾ ਅਤੇ ਰਾਜ ਮਾਰਗ ਹੋ ਜਾਂਦਾ ਹੈ। ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ, ਕਿਉਂਕਿ ਮੁਸ਼ਕਲਾਂ ਦਾ ਅਨੁਪਾਤ ਉਹੀ ਹੁੰਦਾ ਹੈ ਜੋ ਸਾਡੀ ਕਮਜ਼ੋਰੀ ਦੀ ਅਨੁਪਾਤ ਹੈ। ਜਿੰਨੀ ਸ਼ਕਤੀ ਇਕੱਠੀ ਹੋਵੇ, ਉੱਨੀ ਕਮਜ਼ੋਰੀ ਟੁੱਟ ਜਾਂਦੀ ਹੈ ਅਤੇ ਰਸਤੇ ਦੀਆਂ ਰੁਕਾਵਟਾਂ ਨਸ਼ਟ ਹੋ ਜਾਂਦੀਆਂ ਹਨ। ਜਿਨ੍ਹਾਂ ਦੀ ਸਿਰਫ਼ ਜਾਣਨ ਦੀ ਇੱਛਾ ਹੈ, ਉਹ ਸਿਰਫ਼ ਜ਼ਿਆਦਾ ਤੋਂ ਜ਼ਿਆਦਾ ਤੱਤਾਂ ਦੀ ਚਰਚਾ ਦੀ ਪ੍ਰਾਪਤੀ ਕਰ ਸਕਦੇ ਹਨ, ਤੱਤਾਂ ਨੂੰ ਹੂਬਹੂ ਦੇਖ ਨਹੀਂ ਸਕਦੇ।

ਪੂਰਬ ਅਤੇ ਪੱਛਮ ਦਾ ਇਹੀ ਫ਼ਰਕ ਹੈ। ਪੱਛਮ ਨੇ ਵੀ ਦੋ-ਢਾਈ ਹਜ਼ਾਰ ਸਾਲਾਂ ਵਿੱਚ ਸਾਹਿਤ ਦੀ ਖੋਜ ਕੀਤੀ ਹੈ, ਲੇਕਿਨ ਉਹ ਫ਼ਿਲਾਸਫ਼ੀ ਤੋਂ ਉਪਰ ਨਹੀਂ ਜਾ ਸਕੇ, ਉਹ ਰੀਅਲਾਈਜ਼ੇਸ਼ਨ ਉਪਰ ਨਹੀਂ ਜਾ ਸਕੇ। ਉਹਨਾਂ ਨੇ ਤੱਤ- ਚਿੰਤਨ ਤਾਂ ਕੀਤਾ, ਲੇਕਿਨ ਉਹ ਸਿਰਫ਼ ਇੱਛਾਵਾਂ-ਮਾਤਰ ਸਨ, ਪਿਆਸ ਨਹੀਂ ਸੀ। ਉਹ ਕੋਈ ਅਜਿਹੀਆਂ ਗੱਲਾਂ ਨਹੀਂ ਸਨ ਜਿਨ੍ਹਾਂ ਉੱਪਰ ਉਹ ਆਪਣੇ ਪ੍ਰਾਣ ਨਿਛਾਵਰ ਕਰ ਸਕਣ ਅਤੇ ਸਮਰਪਿਤ ਕਰ ਸਕਣ। ਉਹ ਕੋਈ ਐਸੀ ਤਲਾਸ਼ ਜਾਂ ਖੋਜਾਂ ਨਹੀਂ ਸਨ ਕਿ ਉੱਥੇ ਉਹ ਆਪਣੇ ਜੀਵਨ ਦਾ ਮੁੱਲ ਚੁਕਾਉਣ ਲਈ ਰਾਜ਼ੀ ਹੋਣ। ਅਤੇ ਜੋ ਮਨੁੱਖ ਸੱਚ ਦੇ ਉੱਪਰ ਕਿਸੇ ਹੋਰ ਚੀਜ਼ ਨੂੰ ਰੱਖਦਾ ਹੈ, ਉਹ ਇਹ ਸਮਝ ਲਵੇ, ਅਜੇ ਉਸ ਦੀ ਪਿਆਸ ਨਹੀਂ ਜਾਗੀ ਅਤੇ ਸਮਾਂ ਨਹੀਂ ਆਇਆ।

ਤੁਸੀਂ ਆਪਣੇ ਅੰਦਰ ਨਿਰਣਾ ਕਰੋ ਅਤੇ ਵਿਚਾਰ ਕਰੋ ਕਿ ਕੀ ਪ੍ਰਮਾਤਮਾ ਨੂੰ ਜਾਂ ਸੱਚ ਨੂੰ, ਜੋ ਵੀ ਹੈ, ਦੁਨੀਆਂ ਵਿੱਚ ਉਸ ਨੂੰ ਲੱਭਣ ਲਈ, ਜੋ ਵੀ ਅੰਦਰ ਹੈ, ਉਸ ਨੂੰ ਲੱਭਣ ਦੇ ਲਈ ਪਿਆਸ ਦਾ ਜਾਗਣਾ ਆਰੰਭ ਹੋ ਗਿਆ ਹੈ ? ਜੇਕਰ ਜਾਗਣਾ ਸ਼ੁਰੂ ਨਹੀਂ ਹੋਇਆ ਤਾਂ ਉਸ ਤੋਂ ਪਹਿਲਾਂ ਖੋਜ ਵਿੱਚ ਲੱਗ ਜਾਣਾ ਵਿਅਰਥ ਹੋਵੇਗਾ। ਫਿਰ ਬਿਹਤਰ ਹੈ ਕਿ ਪਹਿਲਾਂ ਪਿਆਸ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਅਤੇ ਫਿਰ ਤਲਾਸ਼ ਵਿੱਚ ਲੱਗੋ। ਬਹੁਤ ਸਾਰੇ ਲੋਕ ਬਿਨਾਂ ਪਿਆਸੇ ਹੋਏ ਖੋਜਣ ਚਲੇ ਜਾਂਦੇ ਹਨ। ਉਹ ਜੀਵਨ ਭਰ ਦੌੜਦੇ ਹਨ, ਉਹਨਾਂ ਨੂੰ ਕੁਝ ਮਿਲਦਾ

ਨਹੀਂ। ਮੈਨੂੰ ਸੰਨਿਆਸੀ ਮਿਲਦੇ ਹਨ, ਉਹ ਕਹਿੰਦੇ ਹਨ ਕਿ ਸਾਨੂੰ ਚਾਲੀ ਸਾਲ ਹੋ ਗਏ, ਅਸੀਂ ਖੋਜ ਕਰ ਰਹੇ ਹਾਂ ਪਰ ਕੁਝ ਮਿਲਿਆ ਨਹੀਂ। ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਪਹਿਲਾਂ ਇਹ ਖੋਜੋ ਕਿ ਖੋਜਣ ਤੋਂ ਪਹਿਲਾਂ ਪਿਆਸ ਪੈਦਾ ਹੋ ਗਈ ਹੈ ਕਿ ਨਹੀਂ ? ਜੇਕਰ ਪਿਆਸ ਪੈਦਾ ਨਹੀਂ ਹੋਈ ਤਾਂ ਖੋਜ ਵਿਅਰਥ ਹੈ, ਕਿਉਂਕਿ ਪਾਣੀ ਦੀ ਪਛਾਣ ਹੀ ਨਹੀਂ ਹੋ ਸਕੇਗੀ ਜਦੋਂ ਤੱਕ ਪਿਆਸ ਨਹੀਂ ਹੋਵੇਗੀ। ਮੇਰੇ ਸਾਹਮਣੇ ਨਦੀ ਵਹਿੰਦੀ ਰਹੇ, ਝਰਨੇ ਵਹਿੰਦੇ ਰਹਿਣ ਅਤੇ ਮੇਰੇ ਅੰਦਰ ਪਿਆਸ ਨਾ ਹੋਵੇ ਤਾਂ ਪਾਣੀ ਨੂੰ ਕਿਵੇਂ ਪਛਾਣਾਂਗਾ ?

ਸੱਚ ਨੂੰ ਸ਼ਾਸਤਰਾਂ ਤੋਂ ਨਹੀਂ, ਪਿਆਸ ਨਾਲ ਪਛਾਣਿਆ ਜਾਂਦਾ ਹੈ। ਤਾਂ ਇਸ ਤੋਂ ਪਹਿਲਾਂ ਕਿ ਪਿਆਸ ਹੋਵੇ ਕਿਸ ਤਰ੍ਹਾਂ ਦੀ ਪਿਆਸ ਹੋਵੇ ? ਖੋਜ ਹੋਵੇ ਇਕੱਲੀ……..? ਖੋਜ ਕਾਫ਼ੀ ਨਹੀਂ ਹੈ। ਖੋਜ ਪਿਆਸ ਬਣੇ-ਪ੍ਰਾਣਾਂ ਦੀ ਪਿਆਸ ਬਣ ਜਾਵੇ। ਅਤੇ ਪ੍ਰਾਣਾਂ ਦੀ ਪਿਆਸ ਕਿਵੇਂ ਬਣੇਗੀ ? ਕੁਝ ਚੀਜ਼ਾਂ ਨੂੰ ਦੇਖਣ ਨਾਲ ਪ੍ਰਾਣਾਂ ਦੀ ਪਿਆਸ ਬਣ ਜਾਵੇਗੀ। ਅੱਖਾਂ ਖੋਲ੍ਹੋ ਅਤੇ ਚਾਰੇ ਪਾਸੇ ऐथे।

ਉੱਥੇ ਦੂਰ ਇਟਲੀ ਵਿੱਚ ਇਕ ਸਾਧੂ ਹੋਇਆ ਹੈ, ਅਤੇ ਜਦੋਂ ਉਹ ਮਰ ਰਿਹਾ ਸੀ ਤਾਂ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਸਾਧੂ ਕਿਵੇਂ ਬਣਿਆ ? ਉਸ ਨੇ ਕਿਹਾ ਕਿ ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਸਾਧੂ ਹੋਣ ਤੋਂ ਬਗ਼ੈਰ ਕੋਈ ਉਪਾਅ ਨਹੀਂ ਰਹਿ ਗਿਆ।

ਪੁੱਛਿਆ, ਅੱਖਾਂ ਖੋਲ੍ਹ ਕੇ ਦੇਖਿਆ ਸੀ ? ਅਸੀਂ ਵੀ ਅੱਖਾਂ ਖੋਲ੍ਹ ਕੇ ਦੇਖ ਰਹੇ ਹਾਂ।

ਉਸ ਨੇ ਕਿਹਾ, ਮੈਂ ਬਹੁਤ ਘਟ ਲੋਕ ਦੇਖੇ ਹਨ ਜੋ ਅੱਖਾਂ ਖੋਲ੍ਹ ਕੇ ਦੇਖ ਰਹੇ ਹੋਣ, ਜ਼ਿਆਦਾਤਰ ਲੋਕ ਅੱਖਾਂ ਬੰਦ ਕਰ ਕੇ ਦੇਖ ਰਹੇ ਹਨ।

ਮੈਂ ਤੁਹਾਨੂੰ ਵੀ ਕਹਿੰਦਾ ਹਾਂ ਕਿ ਜ਼ਿਆਦਾਤਰ ਲੋਕ ਅੱਖਾਂ ਬੰਦ ਕਰ ਕੇ ਦੇਖ ਰਹੇ ਹਨ। ਜੇਕਰ ਅੱਖਾਂ ਖੋਲ੍ਹ ਕੇ ਦੇਖੋਗੇ ਤਾਂ ਇੰਨੀ ਪਿਆਸ ਪੈਦਾ ਹੋਵੇਗੀ ਉਸ ਨੂੰ ਜਾਣਨ ਲਈ ਕਿ ਜੋ ਇਸ ਸਭ ਦੇ ਪਿੱਛੇ ਛੁਪਿਆ ਹੈ, ਜਿਸ ਦਾ ਕੋਈ ਹਿਸਾਬ ਨਹੀਂ, ਸਾਰੇ ਪ੍ਰਾਣ ਹੀ ਪਿਆਸ ਦੀਆਂ ਲਪਟਾਂ ਵਿੱਚ ਬਦਲ ਜਾਣਗੇ।

ਅੱਖਾਂ ਖੋਲ੍ਹ ਕੇ ਦੇਖਣ ਦਾ ਅਰਥ ਹੈ ਜੋ ਦਿਖਾਈ ਦਿੱਤਾ ਹੈ, ਆਮ ਤੌਰ ‘ਤੇ ਜੋ ਦਿਖਾਈ ਦੇ ਰਿਹਾ ਹੈ, ਉਹੀ ਨਹੀਂ, ਬਲਕਿ ਆਮ ਤੌਰ ‘ਤੇ ਜੋ ਦਿਖਾਈ ਦੇ ਰਿਹਾ ਹੈ ਉਸਦੇ ਪਿੱਛੇ ਜੋ ਰਾਜ਼ ਛੁਪੇ ਹਨ, ਉਹ ਦੇਖਣੇ ਚਾਹੀਦੇ ਹਨ।

ਬੁੱਧ ਦਾ ਜਨਮ ਹੋਇਆ ਤਾਂ ਜੋਤਸ਼ੀਆਂ ਨੇ ਬੁੱਧ ਦੇ ਪਿਤਾ ਨੂੰ ਕਿਹਾ ਕਿ ਇਹ ਬੱਚਾ ਵੱਡਾ ਹੋ ਕੇ ਜਾਂ ਤਾਂ ਚੱਕਰਵਰਤੀ ਜਾਂ ਸੰਨਿਆਸੀ ਹੋ ਜਾਵੇਗਾ। ਸਾਰੇ ਘਰ ਵਿੱਚ ਸੋਗ ਪੈਦਾ ਹੋ ਗਿਆ, ਸਾਰੇ ਘਰ ਵਿੱਚ ਘਬਰਾਹਟ ਫੈਲ ਗਈ। ਇਕ ਹੀ ਪੁੱਤਰ ਹੋਇਆ ਸੀ, ਬਹੁਤ ਉਡੀਕ ਦੇ ਬਾਅਦ ਹੋਇਆ ਸੀ ਅਤੇ ਉਹ ਵੀ ਸੰਨਿਆਸੀ ਹੋ ਜਾਵੇਗਾ! ਤਾਂ ਬੁੱਧ ਦੇ ਪਿਤਾ ਨੇ ਪੁੱਛਿਆ, ਕੀ ਰਸਤਾ ਹੈ ਕਿ ਉਸ ਨੂੰ ਸੰਨਿਆਸੀ ਹੋਣ ਤਾਂ ਰੋਕ ਸਕਾਂ ? ਕੀ ਮਾਰਗ ਹੈ ਕਿ ਇਹ ਸੰਨਿਆਸੀ ਹੋਣ ਤੋਂ ਰੁਕ ਜਾਵੇ ? ਅਸੀਂ ਆਪਣੀ ਸਾਰੀ ਸ਼ਕਤੀ ਲਗਾ ਦਿਆਂਗੇ।

ਜੋਤਸ਼ੀਆਂ ਨੇ ਅਤੇ ਵਿਚਾਰਸ਼ੀਲ ਲੋਕਾਂ ਨੇ ਕਿਹਾ, ਇਕ ਹੀ ਰਸਤਾ ਹੈ ਇਸ ਦੀਆਂ ਅੱਖਾਂ ਨਾ ਖੁੱਲ੍ਹ ਸਕਣ। ਅਜੀਬ ਉਹਨਾਂ ਨੇ ਗੱਲ ਆਖੀ : ਇਸ ਦੀਆਂ ਅੱਖਾਂ ਨਾ ਖੁੱਲ੍ਹ ਸਕਣ, ਫਿਰ ਅੱਖਾਂ ਖੁਲ੍ਹੀਆਂ ਤਾਂ ਕੋਈ ਵੀ ਆਦਮੀ ਸੰਨਿਆਸੀ ਹੋਏ ਬਿਨਾਂ ਨਹੀਂ ਰਹਿ ਸਕਦਾ। ਅੱਖਾਂ ਨਾ ਖੁੱਲ੍ਹ ਸਕਣ, ਇਹ ਕਿਵੇਂ ਹੋਵੇਗਾ ? ਉਹਨਾਂ ਨੇ ਜੋ ਰਸਤਾ ਦੱਸਿਆ, ਉਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ। ਵਿਵਸਥਾ ਤਿੰਨ ਗੱਲਾਂ ਦੀ ਕੀਤੀ ਗਈ : ਬੁੱਧ ਨੂੰ ਸੰਸਾਰ ਵਿੱਚ ਕਿਸੇ ਦਾ ਦੁੱਖ ਦਿਖਾਈ ਨਾ ਪਵੇ, ਬੁੱਧ ਨੂੰ ਸੰਸਾਰ ਵਿੱਚ ਕਿਸੇ ਤਰ੍ਹਾਂ ਦਾ ਜ਼ਰਾ, ਮਰਨ, ਮੌਤ, ਦਿਖਾਈ ਨਾ ਪਵੇ; ਬੁੱਧ ਨੂੰ ਸੰਸਾਰ ਵਿੱਚ ਵਿਚਾਰ ਕਰਨ ਦਾ ਮੌਕਾ ਨਾ ਆ ਸਕੇ।

ਇਹ ਤਿੰਨ ਵਿਵਸਥਾ ਕੀਤੀਆਂ ਗਈਆਂ। ਇਹ ਤਿੰਨ ਵਿਵਸਥਾ ਤੁਸੀਂ ਵੀ ਕਰ ਰੱਖੀਆਂ ਹੋਣਗੀਆਂ। ਹਰ ਆਦਮੀ ਆਪਣੇ ਲਈ ਕਰੀ ਫਿਰਦਾ ਹੈ। ਦੁੱਖ ਦਿਖਾਈ ਨਾ ਦੇਵੇ, ਮੌਤ ਦਿਖਾਈ ਨਾ ਦੇਵੇ, ਅਤੇ ਵਿਚਾਰ ਦਾ ਮੌਕਾ ਨਾ ਆ ਸਕੇ। ਵਿਚਾਰਸ਼ੀਲ ਲੋਕਾਂ ਨੇ ਆਖਿਆ, ਇਸ ਤਰ੍ਹਾਂ-ਕਰੋ, ਇੰਨਾ ਐਸ਼ ਵਿੱਚ ਲਗਾ ਦਿਉ, ਇੰਨਾ ਉਲਝਾ ਦਿਉ ਕਿ ਵਿਚਾਰ ਕਰਨ ਦਾ ਮੌਕਾ ਨਾ ਆ ਸਕੇ । ਜੋ ਜਿੰਨੀ ਐਸ਼ ਵਿੱਚ ਰੁਝਿਆ ਹੋਵੇਗਾ, ਵਿਚਾਰ ਕਰਨ ਦਾ ਮੌਕਾ ਘੱਟ ਪੈਦਾ ਹੁੰਦਾ ਹੈ। ਜੋ ਜਿੰਨੀ ਲਗਾਤਾਰ ਸਵੇਰ ਤੋਂ ਸ਼ਾਮ ਤਕ ਲੱਗਿਆ ਰਹੇਗਾ, ਉਸ ਨੂੰ ਵਿਚਾਰ ਕਰਨ ਦਾ ਮੌਕਾ ਘੱਟ ਪੈਦਾ ਹੁੰਦਾ ਹੈ। ਐਸ਼ ਦੇ ਵਿੱਚ ਵਕਫਾ ਹੋਵੇ ਤਾਂ ਵਿਚਾਰ ਪੈਦਾ ਹੁੰਦਾ ਹੈ।

ਤਾਂ ਉਸ ਦੇ ਪਿਤਾ ਨੇ ਅਜਿਹੀ ਵਿਵਸਥਾ ਕੀਤੀ ਕਿ ਸੰਗੀਤ ਵਿੱਚ, ਸ਼ਰਾਬ ਵਿੱਚ, ਇਸਤ੍ਰੀਆਂ ਵਿੱਚ, ਸ਼ਾਨੋ-ਸ਼ੌਕਤ ਵਿੱਚ ਸਵੇਰ ਤੋਂ ਸ਼ਾਮ, ਰਾਤ ਆ ਜਾਏ, ਉਸ ਨੂੰ ਮੌਕਾ ਨਾ ਮਿਲੇ ਸੋਚਣ ਦਾ। ਅਜਿਹੇ ਮਕਾਨਾਂ ਅੰਦਰ ਉਹਨਾਂ ਨੂੰ ਰੱਖਿਆ ਗਿਆ ਕਿ ਕੋਈ ਕੁਮਲਾਇਆ ਹੋਇਆ ਫੁੱਲ ਬੁੱਧ ਨਾ ਦੇਖ ਸਕਣ। ਕੁਮਲਾਏ ਫੁੱਲ ਰਾਤ ਨੂੰ ਅਲੱਗ ਕਰ ਦਿੱਤੇ ਜਾਂਦੇ ਸਨ। ਕੋਈ ਕੁਮਲਾਇਆ ਹੋਇਆ ਬੂਟਾ ਨਾ ਦੇਖ ਸਕਣ। ਉਹ ਜਿੱਥੇ ਰਹਿੰਦੇ ਸਨ, ਉੱਥੇ ਕੋਈ ਬੁੱਢਾ ਵਿਅਕਤੀ ਨਾ ਜਾ ਸਕੇ, ਕੋਈ ਬੀਮਾਰ ਨਾ ਜਾ ਸਕੇ, ਅਜਿਹੀ ਵਿਵਸਥਾ ਸੀ। ਕਿਸੇ ਤਰ੍ਹਾਂ ਦੀ ਬੀਮਾਰੀ ਦਾ ਉਹਨਾਂ ਨੂੰ ਪਤ ਨਾ ਲੱਗੇ। ਜੀਵਨ ਵਿੱਚ ਸੁੱਖ ਹੀ ਸੁੱਖ ਹਨ, ਫੁੱਲ ਹੀ ਫੁੱਲ ਹਨ, ਕੋਈ ਕੰਡਾ ਨਹੀਂ ਹੈ।

ਬੁੱਧ ਜਵਾਨ ਹੋਏ, ਉਦੋਂ ਤਕ ਉਹਨਾਂ ਦੀਆਂ ਅੱਖਾਂ ਬੰਦ ਰਹੀਆਂ।

ਸਾਡੇ ਵਿੱਚੋਂ ਬਹੁਤ ਸਾਰੇ ਬੁੱਢੇ ਹੋ ਜਾਂਦੇ ਹਨ, ਉਦੋਂ ਤੱਕ ਅੱਖਾਂ ਬੰਦ ਰਹਿੰਦੀਆਂ ਹਨ।

ਇਕ ਦਿਨ ਉਹ ਪਿੰਡ ਤੋਂ ਨਿਕਲੇ ਇਕ ਸਮਾਗਮ ਵਿੱਚ, ਨੌਜਵਾਨਾਂ ਦੇ ਸਮਾਗਮ ਵਿੱਚ ਭਾਗ ਲੈਣ ਲਈ। ਰਸਤੇ ਵਿੱਚ ਪਹਿਲੀ ਵਾਰੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਕ ਬਜ਼ੁਰਗ ਨੂੰ ਦੇਖਿਆ। ਬੁੱਧ ਨੇ ਆਪਣੇ ਸਾਰਥੀ ਨੂੰ ਪੁੱਛਿਆ, ਇਸ ਵਿਅਕਤੀ ਨੂੰ ਕੀ ਹੋ ਗਿਆ ਹੈ ?

ਜਿਸ ਨੇ ਹੁਣ ਤੱਕ ਕੋਈ ਬੁੱਢਾ ਨਾ ਦੇਖਿਆ ਹੋਵੇ, ਸੁਭਾਵਿਕ ਸੀ ਉਹ ਪੁੱਛੇ ਕਿ ਇਸ ਵਿਅਕਤੀ ਨੂੰ ਕੀ ਹੋ ਗਿਆ ਹੈ। ਜੇਕਰ ਮੈਨੂੰ ਬੁੱਧ ਦੇ ਪਿਤਾ ਨੇ ਪੁੱਛਿਆ ਹੁੰਦਾ ਕਿ ਮੈਂ ਕੀ ਕਰਾਂ ਤਾਂ ਮੈਂ ਕਹਿੰਦਾ ਕਿ ਬਚਪਨ ਤੋਂ ਜੋ ਵੀ ਦੁੱਖ ਹਨ, ਪੀੜਾਂ ਹਨ, ਇਸ ਨੂੰ ਦੇਖਣ ਦੇਵੇ। ਇਹ ਉਹਨਾਂ ਦਾ ਆਦੀ ਹੋ ਜਾਵੇਗਾ। ਜਿਨ੍ਹਾਂ ਨੇ ਬੁੱਧ ਦੇ ਪਿਤਾ ਨੂੰ ਸਲਾਹ ਦਿੱਤੀ, ਉਹ ਸਲਾਹ ਗ਼ਲਤ ਹੋ ਗਈ। ਕਿਉਂਕਿ ਜਵਾਨ ਹੋਣ ਤੱਕ ਕੋਈ ਬੁੱਢਾ ਨਹੀਂ ਦੇਖਿਆ ਸੀ, ਇਸ ਲਈ ਜਦੋਂ ਇਕ ਦਮ ਬੁੱਢਾ ਦੇਖਿਆ ਤਾਂ ਅੱਖ ਖੁੱਲ੍ਹ ਗਈ। ਉਹ ਆਦੀ ਨਹੀਂ ਸਨ, ਉਹ ਹੈਬਿਟ ਨਹੀਂ ਹੋ ਸਕੀ ਸੀ ਦੇਖਣ ਦੀ। ਅਤੇ ਜੋ ਉਹਨਾਂ ਦੇ ਪਿਤਾ ਨੇ ਸਮਝਿਆ ਸੀ ਰੁਕਣ ਦਾ ਕਾਰਨ, ਉਹੀ ਅੱਜ ਜਾਣ ਦਾ ਕਾਰਨ ਬਣ ਗਿਆ।

ਦੇਖਿਆ ਬੁੱਢੇ ਨੂੰ ਤਾਂ ਬੁੱਧ ਨੇ ਪੁੱਛਿਆ, ਇਹ ਕੀ ਹੋ ਗਿਆ ? ਸਾਰਥੀ ਨੇ ਕਿਹਾ, ਇਹ ਆਦਮੀ ਬੁੱਢਾ ਹੋ ਗਿਆ ਹੈ। ਬੁੱਧ ਨੇ ਪੁੱਛਿਆ, ਹਰ ਆਦਮੀ ਬੁੱਢਾ ਹੋ ਜਾਂਦਾ ਹੈ ? ਸਾਰਥੀ ਨੇ ਕਿਹਾ, ਹਰ ਆਦਮੀ ਬੁੱਢਾ ਹੋ ਜਾਂਦਾ ਹੈ। ਬੁੱਧ ਨੇ ਪੁੱਛਿਆ ਕਿ ਕੀ ਮੈਂ ਵੀ? ਸਾਰਥੀ ਨੇ ਕਿਹਾ, ਕੋਈ ਵੀ ਸ਼ੱਕ ਨਹੀਂ ਹੈ। ਬੁੱਧ ਨੇ ਕਿਹਾ, ਰੱਥ ਨੂੰ ਵਾਪਿਸ ਲੈ ਚਲੋ, ਨੌਜਵਾਨਾਂ ਦੇ ਸਮਾਗਮ ਵਿੱਚ ਜਾਣ ਦਾ ਕੀ ਮਕਸਦ ? ਇਹ ਦੇਖਣਾ ਅੱਖਾਂ ਖੋਲ੍ਹ ਕੇ ਦੇਖਣਾ ਹੈ।

ਬੁੱਧ ਨੇ ਤਿੰਨ ਸਵਾਲ ਪੁੱਛੇ : ਇਸ ਆਦਮੀ ਨੂੰ ਕੀ ਹੋਇਆ ? ਕੀ ਹਰ ਆਦਮੀ ਨੂੰ ਇਸ ਤਰ੍ਹਾਂ ਹੋ ਜਾਵੇਗਾ ? ਕੀ ਮੈਨੂੰ ਵੀ ਇਸ ਤਰ੍ਹਾਂ ਹੋ ਜਾਵੇਗਾ ? ਸਾਰਥੀ ਨੇ ਕਿਹਾ, ਕੋਈ ਵੀ ਸ਼ੱਕ ਨਹੀਂ ਹੈ, ਤੁਸੀਂ ਵੀ ਬੁੱਢੇ ਹੋ ਜਾਵੋਗੇ। ਬੁੱਧ ਨੇ ਕਿਹਾ, ਮੈਂ ਬੁੱਢਾ ਹੋ ਗਿਆ, ਰੱਥ ਵਾਪਿਸ ਮੋੜ ਲਉ।

ਅਤੇ ਰਸਤੇ ਵਿੱਚ ਉਹਨਾਂ ਨੇ ਇਕ ਮ੍ਰਿਤਕ ਦੀ ਲਾਸ਼ ਦੇਖੀ। ਲੋਕ ਉਸ ਦੀ ਲਾਸ਼ ਨੂੰ ਲਈ ਜਾਂਦੇ ਸਨ ਅਤੇ ਬੁੱਧ ਨੇ ਪੁੱਛਿਆ, ਇਹ ਕੀ ਹੋਇਆ ? ਕੀ ਇਹ ਹਰ ਆਦਮੀ ਨੂੰ ਹੋਵੇਗਾ ? ਕੀ ਇਹ ਮੈਨੂੰ ਵੀ ਹੋਵੇਗਾ ? ਸਾਰਥੀ ਨੇ ਕਿਹਾ, ਮੈਂ ਕਿਸ ਤਰ੍ਹਾਂ ਕਹਾਂ ? ਲੇਕਿਨ ਜੋ ਜੰਮਦਾ ਹੈ ਉਸ ਨੇ ਮਰਨਾ ਹੁੰਦਾ ਹੈ।

ਰੱਥ ਵਾਪਿਸ ਕਰੋ, ਮੈਂ ਮਰ ਗਿਆ।

ਇਹ ਦੇਖਣਾ ਹੈ। ਇਹ ਅੱਖਾਂ ਖੋਲ੍ਹ ਕੇ ਦੇਖਣਾ ਹੈ। ਜੇਕਰ ਕੋਈ ਅੱਖਾਂ ਖੋਲ੍ਹ ਕੇ ਦੇਖੇ ਤਾਂ ਹਰ ਮਰਦੇ ਵਿਅਕਤੀ ਵਿੱਚ ਆਪਣੀ ਮੌਤ ਦੇਖੇਗਾ। ਜੇਕਰ ਕੋਈ ਅੱਖਾਂ ਬੰਦ ਕਰ ਕੇ ਦੇਖੇਗਾ ਤਾਂ ਇਹ ਦੇਖੇਗਾ ਕਿ ਉਹ ਆਦਮੀ ਮਰ ਰਿਹਾ ਹੈ, ਮੈਂ ਮਰਾਂਗਾ, ਇਹ ਉਸ ਨੂੰ ਖ਼ਿਆਲ ਨਹੀਂ ਆਵੇਗਾ। ਰੋਜ਼ ਅਸੀਂ ਮਰਦੇ ਹੋਏ ਦੇਖਦੇ ਹਾਂ ਲੇਕਿਨ ਅੱਖਾਂ ਬੰਦ ਹਨ ਕਿ ਲੋਕ ਤਾਂ ਮਰਦੇ ਹਨ ਪਰ ਆਪਣੀ ਮੌਤ ਦਿਖਾਈ ਨਹੀਂ ਦਿੰਦੀ। ਜੀਵਨ ਵਿੱਚ ਅੱਖਾਂ ਖੋਲ੍ਹ ਕੇ ਦੇਖਣ ਦੀ ਗੱਲ ਹੈ। ਜੋ ਵੀ ਤੁਸੀਂ ਦੇਖ ਰਹੇ ਹੋ, ਵਿਚਾਰ ਕਰ ਲਉ, ਸਮਝ ਲਉ ਜੋ ਕਿ ਚਾਰੋਂ ਤਰਫ ਹੋ ਰਿਹਾ ਹੈ, ਤੁਸੀਂ ਉਸ ਦੇ ਹਿੱਸੇ ਹੋ, ਅਤੇ ਉਹ ਤੁਹਾਡੇ ਨਾਲ ਹੋਵੇਗਾ।

ਜੇਕਰ ਅਸੀਂ ਅੱਖਾਂ ਖੋਲ੍ਹ ਕੇ ਦੇਖ ਲਈਏ! ਅਸੀਂ ਕਹਿੰਦੇ ਹਾਂ ਕਿ ਮਹਾਂਵੀਰ ਦੇ ਕੋਲ ਰਾਜ ਸੀ, ਬੁੱਧ ਦੇ ਕੋਲ ਰਾਜ ਸੀ, ਉਹ ਆਪਣੇ ਰਾਜ ਨੂੰ ਠੋਕਰ ਮਾਰ ਕੇ ਚਲੇ ਗਏ, ਲੇਕਿਨ ਅਸੀਂ ਰਾਜ ਦੀ ਖੋਜ ਵਿੱਚ ਲੱਗੇ ਹਾਂ। ਜੇਕਰ ਅਸੀਂ ਦੇਖ ਸਕੀਏ ਕਿ ਜਿਨ੍ਹਾਂ ਕੋਲ ਧਨ ਹੈ, ਅੱਖਾਂ ਖੋਲ੍ਹ ਕੇ ਦੇਖ ਸਕੀਏ ਕਿ ਉਹਨਾਂ ਕੋਲ ਅਨੰਦ ਹੈ ? ਲੇਕਿਨ ਅਸੀਂ ਧਨ ਦੀ ਖੋਜ ਵਿੱਚ ਲੱਗੇ ਹਾਂ। ਜਿਨ੍ਹਾਂ ਕੋਲ ਅਹੁਦਾ ਹੈ, ਸਨਮਾਨ ਹੈ, ਜੇਕਰ ਅਸੀਂ ਅੱਖਾਂ ਖੋਲ੍ਹ ਕੇ ਦੇਖ ਸਕੀਏ ਤਾਂ ਪੁੱਛਣਾ ਪਵੇਗਾ ਕਿ ਉਹਨਾਂ ਦੇ ਅੰਦਰ ਸ਼ਾਂਤੀ ਹੈ ? ਲੇਕਿਨ ਅਸੀਂ ਵੀ ਅਹੁਦੇ ਅਤੇ ਸਨਮਾਨ ਦੀ ਖੋਜ ਵਿੱਚ ਲੱਗੇ ਹਾਂ। ਅਸੀਂ ਅੰਨ੍ਹੇ ਹੀ ਹੋ ਸਕਦੇ ਹਾਂ, ਕਿਉਂਕਿ ਜਿਨ੍ਹਾਂ ਖੱਡਿਆਂ ਵਿੱਚ ਖੱਡਿਆਂ ਨੂੰ ਲੱਭ ਰਹੇ ਹਾਂ।

ਦੂਸਰੇ ਡਿੱਗੇ ਹਨ, ਅਸੀਂ ਵੀ ਉਹਨਾਂ ਤਾਂ ਸਾਡੇ ਕੋਲ ਅੱਖਾਂ ਹਨ, ਇਹ ਨਹੀਂ ਮੰਨਿਆ ਜਾ ਸਕਦਾ। ਅੱਖਾਂ ਖੋਲ੍ਹ ਕੇ ਦੇਖਣ ਦਾ ਅਰਥ ਹੈ ਕਿ ਜੋ ਚਾਰੇ ਪਾਸੇ ਹੋ ਰਿਹਾ ਹੈ, ਉਸ ਦੇ ਪ੍ਰਤੀ ਜਾਗਰੂਕ ਹੋ ਜਾਈਏ ਅਤੇ ਆਪਣੇ ਪ੍ਰਤੀ ਵੀ ਵਿਚਾਰ ਕਰ ਲਈਏ ਜੋ ਕਿ ਚਾਰੇ ਪਾਸੇ ਹੋ ਰਿਹਾ ਹੈ ਉਹ ਮੇਰੇ ਨਾਲ ਵੀ ਹੋਵੇਗਾ। ਨਿਸ਼ਚਿਤ ਹੈ ਉਸ ਦਾ ਹੋਣਾ, ਜੇਕਰ ਇਹ ਸੱਚਾਈ ਦਿਸ ਜਾਏ। ਜੇਕਰ ਇਹ ਦੁੱਖ, ਇਹ ਪੀੜ, ਐਗਜ਼ਿਸਟੈਂਸ, ਇਹ ਹੋਂਦ ਦੀ ਸਾਰੀ ਦੀ ਸਾਰੀ ਸੰਤਾਪ-ਸਥਿਤੀ ਅਨੁਭਵ ਹੋ ਜਾਵੇ ਤਾਂ ਪ੍ਰਾਣ ਇਕਦਮ ਛਟਪਟਾਉਣ ਲੱਗਣਗੇ ਅਤੇ ਇਹ ਖ਼ਿਆਲ ਹੋਵੇਗਾ ਕਿ ਜੇਕਰ ਇਹੀ ਜੀਵਨ ਹੈ ਤਾਂ ਜੀਵਨ ਵਿਅਰਥ ਹੈ ਜਾਂ ਫਿਰ ਕੋਈ ਹੋਰ ਜੀਵਨ ਹੋ ਸਕਦਾ ਹੈ ? ਉਸ ਦੀ ਮੈਂ ਖੋਜ ਕਰਾਂ।

ਜਦੋਂ ਤੱਕ ਮੈਨੂੰ ਦਿਖਾਈ ਨਾ ਦੇਵੇ ਕਿ ਇਸ ਭਵਨ ਵਿੱਚ ਅੱਗ ਲੱਗੀ ਹੈ, ਉਦੋਂ ਤੱਕ ਮੈਂ ਕਿਵੇਂ ਇਸ ਭਵਨ ਵਿੱਚੋਂ ਬਾਹਰ ਨਿਕਲਣ ਲਈ ਮਨੋਂ ਤਿਆਰ ਹੋ ਸਕਦਾ ਹਾਂ ! ਦੂਸਰੇ ਮੈਨੂੰ ਕਹਿੰਦੇ ਹਨ ਕਿ ਭਵਨ ਵਿੱਚ ਅੱਗ ਲੱਗੀ ਹੈ ਤਾਂ ਉਹਨਾਂ ਨੂੰ ਮੈਂ ਕਹਾਂਗਾ ਕਿ ਠਹਿਰ ਜਾਉ, ਹੁਣੇ ਚੱਲਦਾ ਹਾਂ । ਕੀ ਉਹਨਾਂ ਨੂੰ ਕਹਾਂਗਾ ਕਿ ਇਹ ਦੇਖਾਂਗਾ ਕਿ ਮੌਕਾ ਮਿਲੇਗਾ ਤਾਂ ਬਾਹਰ ਆ ਜਾਵਾਂਗਾ। ਜਾਂ ਉਹਨਾਂ ਨੂੰ ਮੈਂ ਕਹਾਂਗਾ ਕਿ ਵਿਚਾਰ ਨਾਲ ਮੈਂ ਸਹਿਮਤ ਹੋ ਗਿਆ ਹਾਂ ਕਿ ਮਕਾਨ ਵਿੱਚ ਅੱਗ ਲੱਗੀ ਹੈ, ਲੇਕਿਨ ਅਜੇ ਥੋੜ੍ਹੀ ਉਲਝਣ ਹੈ ਇਸ ਲਈ ਬਾਹਰ ਆਉਣ ਤੋਂ ਅਸਮਰੱਥ ਹਾਂ। ਦੂਸਰੇ ਜੇਕਰ ਮੈਨੂੰ ਕਹਿਣ ਤਾਂ। ਲੇਕਿਨ ਜੇਕਰ ਮੈਨੂੰ ਦਿਖਾਈ ਦੇਵੇ ਤਾਂ, ਜੇਕਰ ਮੈਨੂੰ ਦਿਖਾਈ ਦੇਵੇ ਕਿ ਇਸ ਭਵਨ ਵਿੱਚ ਅੱਗ ਲੱਗੀ ਹੈ ਤਾਂ ਫਿਰ ਮੇਰਾ ਇਸ ਭਵਨ ਵਿੱਚ ਇਕ ਵੀ ਪਲ ਰੁਕਣਾ ਅਸੰਭਵ ਹੈ।

ਅੱਖਾਂ ਖੋਲ੍ਹ ਕੇ ਦੇਖੀਏ ਤਾਂ ਸਾਰੀ ਦੁਨੀਆਂ ਵਿੱਚ, ਸਾਰੇ ਸੰਸਾਰ ਵਿੱਚ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ। ਹਰ ਆਦਮੀ ਆਪਣੀ ਕਬਰ ਉੱਪਰ ਬੈਠਾ ਹੋਇਆ ਹੈ, ਹਰ ਆਦਮੀ ਆਪਣੀ ਚਿਖ਼ਾ ਉੱਤੇ ਚੜ੍ਹਿਆ ਹੋਇਆ ਹੈ। ਦੂਸਰੇ ਨੂੰ ਚਿਖ਼ਾ ‘ਤੇ ਚੜ੍ਹਿਆ ਹੋਇਆ ਦੇਖ ਰਿਹਾ ਹੈ, ਉਹ ਗ਼ਲਤ ਦੇਖ ਰਿਹਾ ਹੈ। ਹਰ ਆਦਮੀ ਚਿਤਾ ‘ਤੇ ਚੜ੍ਹਿਆ ਹੋਇਆ ਹੈ। ਅਸੀਂ ਸਾਰੇ ਚਿਖਾ ‘ਤੇ ਬੈਠੇ ਹੋਏ ਹਾਂ ਅਤੇ ਉਸ ਦੀ ਅੱਗ ਹੌਲੀ-ਹੌਲੀ ਡੁਬਾਈ ਜਾਂਦੀ ਹੈ ; ਅਤੇ ਇਕ ਦਿਨ ਭਸਮ ਕਰ ਦੇਵੇਗੀ, ਅਤੇ ਇਕ ਦਿਨ ਸਾੜ ਕੇ ਰਾਖ ਕਰ ਦੇਵੇਗੀ।

ਜਨਮ ਦੇ ਦਿਨ ਤੋਂ ਹੀ ਸਾਡਾ ਮਰਨ ਸ਼ੁਰੂ ਹੋ ਜਾਂਦਾ ਹੈ। ਉਸ ਦਿਨ ਤੋਂ ਹੀ ਅਸੀਂ ਚਿਖਾ ‘ਤੇ ਰੱਖ ਦਿੱਤੇ ਗਏ। ਜਿਸ ਦਿਨ ਅਸੀਂ ਘਰ ਦੇ ਪੀਂਘੇ ਵਿੱਚ ਰੱਖ ਦਿੱਤੇ ਗਏ, ਉਸ ਦਿਨ ਅਸੀਂ ਚਿਤਾ ‘ਤੇ ਰਖ ਦਿੱਤੇ ਗਏ। ਜਿਸ ਦਿਨ ਜ਼ਮੀਨ ‘ਤੇ ਉੱਤਰੇ, ਉਸੇ ਦਿਨ ਅਸੀਂ ਕਬਰ ‘ਤੇ ਵੀ ਉੱਤਰ ਗਏ ਹਾਂ। ਅਤੇ ਹਰ ਆਦਮੀ ਸੜ ਰਿਹਾ ਹੈ। ਉਸ ਨੂੰ ਗਿਆਨ ਨਹੀਂ ਕਿ ਉਹ ਸਾਰੀ ਦੁਨੀਆਂ ਨੂੰ ਦੇਖ ਰਿਹਾ ਹੈ ਲੇਕਿਨ ਆਪਣੇ ਥੱਲੇ ਨਹੀਂ ਦੇਖ ਰਿਹਾ ਕਿ ਉੱਥੇ ਕੀ ਹੋ ਰਿਹਾ ਹੈ।

ਹਰ ਪਲ ਤੁਸੀਂ ਮੌਤ ਵਿੱਚ ਉਤਰਦੇ ਜਾ ਰਹੇ ਹੋ। ਜਿਸ ਨੂੰ ਤੁਸੀਂ ਜੀਵਨ ਕਹਿੰਦੇ ਹੋ, ਉਹ ਰੋਜ਼-ਰੋਜ਼ ਕਬਰ ਵਿੱਚ ਉੱਤਰ ਜਾਣ ਤੋਂ ਬਗ਼ੈਰ ਹੋਰ ਕੁਝ ਵੀ ਨਹੀਂ ਹੈ। ਉਹ ਗ੍ਰੈਜੂਅਲ ਡੈੱਥ ਹੈ, ਰੋਜ਼-ਰੋਜ਼ ਮਰਦੇ ਜਾਣਾ ਹੈ। ਇਹ ਸਮੇਂ-ਸਮੇਂ ਅਸੀਂ ਮਰ ਰਹੇ ਹਾਂ। ਇਸ ਨੂੰ ਦੇਖਦੇ ਹਾਂ ਤਾਂ ਫਿਰ ਇਕ ਘਬਰਾਹਟ ਜੀਵਨ ਨੂੰ ਪ੍ਰਾਪਤ ਕਰਨ ਦੀ ਪੈਦਾ ਹੋਵੇਗੀ। ਜੇਕਰ ਇਸੇ ਨੂੰ ਜੀਵਨ ਸਮਝ ਲਿਆ ਤਾਂ ਖੁੰਝ ਜਾਵਾਂਗੇ ਉਸ ਜੀਵਨ ਤੋਂ ਜੋ ਮਿਲ ਸਕਦਾ ਸੀ । ਜੇਕਰ ਇਸੇ ਨੂੰ ਸੱਚ ਸਮਝ ਲਿਆ ਤਾਂ ਖੁੰਝ ਜਾਵਾਂਗੇ ਉਸ ਸੱਚ ਤੋਂ ਜੋ ਹੋ ਸਕਦਾ ਸੀ।

ਜੇਕਰ ਇਹ ਮੌਤ ਦਿਸ ਜਾਵੇ, ਜਿਸ ਨੂੰ ਅਸੀਂ ਜੀਵਨ ਸਮਝਦੇ ਹਾਂ ਅਤੇ ਜਿਸ ਨੂੰ ਅਸੀਂ ਸੱਚ ਅਤੇ ਅਸਲੀਅਤ ਸਮਝਦੇ ਹਾਂ, ਇਹ ਅਣਅਸਲੀਅਤ ਅਤੇ ਝੂਠ ਦਿਖ ਜਾਵੇ ਤਾਂ ਸਾਰੇ ਪ੍ਰਾਣ ਛਟਪਟਾਉਂਦੇ ਉਸ ਵਿੱਚ ਲੱਗ ਜਾਣ-ਕਿਸੇ ਦੂਰ, ਕਿਸੇ ਅਨੰਤ ਛੁਪੇ ਹੋਏ ਭੇਤ ਦੀ ਖੋਜ ਵਿੱਚ। ਅਤੇ ਜਦੋਂ ਖੋਜ ਨਾ ਹੋਵੇਗੀ ਉਦੋਂ ਪਿਆਸ ਹੋਵੇਗੀ। ਉਦੋਂ ਸਾਧਨਾ ਹੋਵੇਗੀ ਅਤੇ ਅਜਿਹੀ ਸਾਧਨਾ ਹੀ ਤਿਆਰ ਕਰਦੀ ਹੈ ਵਿਅਕਤੀ ਨੂੰ—ਉਸ ਦੇ ਹੌਂਸਲੇ ਨੂੰ, ਉਸ ਦੀ ਸ਼ਕਤੀ ਨੂੰ ਇਕੱਠਾ ਕਰ ਦਿੰਦੀ ਹੈ।

ਮੈਂ ਕੁਝ ਥੋੜ੍ਹੀਆਂ-ਜਿਹੀਆਂ ਗੱਲਾਂ ਕਹੀਆਂ, ਬਿਲਕੁੱਲ ਮੁੱਢਲੀ ਭੂਮਿਕਾ ਹੈ। ਖੋਜ ਮੁਕਤ ਹੋਵੇ, ਵਾਦ-ਵਿਵਾਦ, ਵਿਚਾਰ, ਪੰਥਾਂ ਤੋਂ ਅਲੱਗ ਹੋਵੇ, ਨਿਰਪੱਖ ਹੋਵੇ। ਕੋਈ ਜ਼ਰੂਰਤ ਨਹੀਂ ਮੰਨਣ ਦੀ ਕਿ ਈਸ਼ਵਰ ਹੈ ਜਾਂ ਨਹੀਂ, ਇੰਨਾ ਹੀ ਕਾਫ਼ੀ ਹੈ ਕਿ ਕੀ ਹੈ, ਉਸ ਨੂੰ ਮੈਂ ਜਾਣਨਾ ਚਾਹੁੰਦਾ ਹਾਂ । ਜਾਣਨ ਦੀ ਪਿਆਸ, ਜਾਣਨ ਦੀ ਤਾਂਘ ਕਾਫ਼ੀ ਹੈ, ਮੰਨਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਮੰਨਣਾ ਦੂਸਰਿਆਂ ਤੋਂ ਆਉਂਦਾ ਹੈ, ਜਾਣਨਾ ਖ਼ੁਦ ਤੋਂ ਆਉਂਦਾ ਹੈ। ਜੋ ਵੀ ਅਸੀਂ ਮੰਨਦੇ ਹਾਂ, ਉਹ ਦੂਸਰਿਆਂ ਤੋਂ ਮੰਨਦੇ ਹਾਂ ਅਤੇ ਜੋ ਵੀ ਅਸੀਂ ਜਾਣਦੇ ਹਾਂ ਉਹ ਖ਼ੁਦ ਹਾਂ ਉਹ ਦੂਸਰਿਆਂ ਤੋਂ ਮੰਨਦੇ ਹਾਂ ਅਤੇ ਜੋ ਵੀ ਅਸੀਂ ਜਾਣਦੇ ਹਾਂ, ਉਹ ਖ਼ੁਦ ਤੋਂ ਜਾਣਦੇ ਹਾਂ। ਧਰਮ ਮੰਨਣਾ ਨਹੀਂ ਹੈ, ਧਰਮ ਜਾਣਨਾ ਹੈ। ਧਰਮ ਵਿਸ਼ਵਾਸ ਨਹੀਂ ਹੈ, ਧਰਮ ਵਿਵੇਕ ਹੈ। ਧਰਮ ਦੂਸਰਿਆਂ ਦੁਆਰਾ ਗ੍ਰਹਿਣ ਕਰਨਾ ਨਹੀਂ ਹੈ, ਧਰਮ ਖ਼ੁਦ ਦੁਆਰਾ ਪ੍ਰਾਪਤ ਕਰਨਾ ਹੈ।

ਪਹਿਲੀ ਗੱਲ ਮੈਂ ਕਹੀ : ਸਾਰੀਆਂ ਧਾਰਨਾਵਾਂ, ਮੱਤਾਂ, ਪੰਥਾਂ-ਹਿੰਦੂ, ਮੁਸਲਮਾਨ, ਈਸਾਈ, ਬੋਧੀ, ਜੈਨੀ—ਇਹਨਾਂ ਤੋਂ ਆਜ਼ਾਦ ਕਰ ਲਉ। ਇਹ ਘੇਰੇ ਕਾਫ਼ੀ ਨਹੀਂ ਹਨ। ਇਹ ਦੀਵਾਰਾਂ ਤੋੜ ਦਿਉ। ਕਿੰਨੇ ਸੁੱਖ ਦਾ ਦਿਨ ਹੋਵੇਗਾ ਜੇਕਰ ਸੰਸਾਰ ਵਿੱਚ ਇਹ ਦੀਵਾਰਾਂ ਡਿੱਗ ਜਾਣ ਅਤੇ ਸਿਰਫ਼ ਸੱਚ ਦੀ ਇੱਛਾ ਰਹਿ ਜਾਏ। ਅਤੇ ਦੂਸਰੀ ਗੱਲ ਮੈਂ ਕਹੀ, ਅਜਿਹੀ ਖੋਜ ਦੇ ਲਈ ਹਿੰਮਤ ਇਕੱਠੀ ਕਰਨ ਦੀ ਜ਼ਰੂਰਤ ਹੈ, ਕਿਉਂਕਿ ਬਿਨਾਂ ਹਿੰਮਤ ਦੇ ਇਕੱਲੇ ਹੋਣ ਦਾ ਡਰ ਲੱਗੇਗਾ। ਭੀੜ ਤੋਂ, ਸਮਾਜ ਤੋਂ, ਸੰਸਾਰ ਤੋਂ ਮੁਕਤ ਹੋਣ ਵਿੱਚ ਡਰ ਲੱਗੇਗਾ। ਇਕੱਲੇ ਹੋਣ ਲਈ ਹਿੰਮਤ ਦੀ ਜ਼ਰੂਰਤ ਹੈ। ਲੇਕਿਨ ਮੈਂ ਕਿਹਾ ਕਿ ਹਰ ਇਕ ਵਿਅਕਤੀ ਦੀ ਇਹ ਸ਼ਕਤੀ ਹੈ ਕਿ ਉਹ ਇਕ ਕਦਮ ਚੱਲਣ ਦੀ ਹਿੰਮਤ ਇਕੱਠੀ ਕਰ ਸਕਦਾ ਹੈ। ਲੇਕਿਨ ਇਹ ਕਦਮ ਵੀ ਉਦੋਂ ਉਠਾਉਣ ਦਾ ਵਿਚਾਰ ਕਰ ਰਿਹਾ ਹੋਵੇਗਾ ਜਦੋਂ ਖੋਜ ਮਾਤਰ ਬੋਧਿਕ ਖੋਜਬੀਣ ਨਾ ਹੋਵੇ ਸਗੋਂ ਪ੍ਰਾਣਾਂ ਦੀ ਪਿਆਸ ਅਤੇ ਤਾਂਘ ਬਣ ਜਾਵੇ। ਅਤੇ ਤਾਂਘ, ਤਾਂਘ ਉੱਦੋਂ ਬਣੇਗੀ ਜਦੋਂ ਅੱਖੀਆਂ ਖੁਲ੍ਹੀਆਂ ਹੋਣ।

ਅੱਖਾਂ ਖੋਲ੍ਹੋ ਅਤੇ ਦੇਖੋ, ਪੂਰੀ ਜ਼ਿੰਦਗੀ ਤੁਹਾਡੇ ਚਾਰੇ ਪਾਸੇ ਪ੍ਰਕਿਰਤੀ ਤੋਂ ਹਰ ਪਲ ਈਸ਼ਵਰ ਦਾ ਸੱਦਾ ਅਤੇ ਸੰਦੇਸ਼ ਆ ਰਿਹਾ ਹੈ। ਹਰ ਘੜੀ ਗਿਰਦੇ ਹੋਏ ਪੱਤੇ ਤੋਂ ਤੁਹਾਡੀ ਮੌਤ ਦੀ ਖ਼ਬਰ ਹੈ। ਹਰ ਡੁੱਬਦੇ ਹੋਏ ਸੂਰਜ ਤੋਂ ਤੁਹਾਡੇ ਡੁੱਬਣ ਦੀ ਖ਼ਬਰ ਹੈ। ਹਰ ਮਰਦੇ ਹੋਏ ਆਦਮੀ ਵਿੱਚ ਤੁਹਾਡੀ ਮੌਤ ਦਾ ਸੱਦਾ ਅਤੇ ਸੰਦੇਸ਼ ਹੈ। ਹਰ ਪਾਸੇ ਜੋ ਦੁੱਖ ਹੈ, ਉਹ ਤੁਹਾਡਾ ਦੁੱਖ ਹੈ। ਹਰ ਪਾਸੇ ਜੋ ਸੰਤਾਪ ਦੇ ਤੀਰ ਵਿਛੇ ਹਨ, ਉਹ ਤੁਹਾਡੇ ਹਨ। ਇਸ ਪੀੜ ਨੂੰ ਅੱਖਾਂ ਖੋਲ੍ਹ ਕੇ ਅਨੁਭਵ ਕਰੋ ਤੇ ਪਿਆਸ ਪੈਦਾ ਹੋਵੇਗੀ। ਇਸ ਜੀਵਨ ਦੀ ਵਿਅਰਥਤਾ ਨੂੰ ਅਨੁਭਵ ਕਰੋ ਤਾਂ ਸਾਰਥਕ ਜੀਵਨ ਨੂੰ ਪ੍ਰਾਪਤ ਕਰਨ ਦਾ ਅਨੁਭਵ-ਗਿਆਨ ਪੈਦਾ ਹੋਵੇਗਾ।

ਖੋਜ਼, ਹਿੰਮਤ ਅਤੇ ਤਾਂਘ, ਇਹ ਤਿੰਨ ਸੂਤਰ ਹਨ। ਅੱਜ ਯਾਦ ਰਖੋ ਅਤੇ ਇਸ ਤੋਂ ਬਾਅਦ ਦੀਆਂ ਭੂਮਿਕਾਵਾਂ ਦੇ ਸੂਤਰਾਂ ਉੱਪਰ ਅਸੀਂ ਹਰ ਰੋਜ਼ ਵਿਚਾਰ ਕਰਾਂਗੇ। ਰਾਤ ਦੇ ਜੋ ਤੁਹਾਡੇ ਪ੍ਰਸ਼ਨ ਹੋਣਗੇ, ਉਹਨਾਂ ਉਪਰ ਅਸੀਂ ਚਰਚਾ ਕਰ ਲਵਾਂਗੇ। ਅਤੇ ਇਹ ਤਾਂ ਸਾਰੀ ਗੱਲਬਾਤ ਹੈ ਉਸੇ ਤਰ੍ਹਾਂ, ਜਿਸ ਤਰ੍ਹਾਂ ਇਕ ਕੰਡਾ ਲੱਗ ਜਾਵੇ ਤਾਂ ਦੂਸਰੇ ਕੰਡੇ ਨਾਲ ਅਸੀਂ ਕੱਢ ਦਿੰਦੇ ਹਾਂ ਲੇਕਿਨ ਦੂਸਰੇ ਕੰਡੇ ਨੂੰ ਉਸੇ ਜਗ੍ਹਾ ਨਹੀਂ ਰਖ ਦਿੰਦੇ। ਮੈਂ ਜੋ ਗੱਲਾਂ ਕਰ ਰਿਹਾ ਹਾਂ ਉਹ ਤੁਹਾਡੇ ਮਨ ਵਿੱਚ ਰੱਖਣ ਲਈ ਨਹੀਂ ਹਨ, ਨਹੀਂ ਤਾਂ ਮੈਂ ਤੁਹਾਡਾ ਦੁਸ਼ਮਣ ਹੋ ਗਿਆ। ਕਿਉਂਕਿ ਮੈਂ ਕੁਝ ਵਿਚਾਰ ਕੱਢੇ ਅਤੇ ਦੂਸਰੇ ਪਾ ਦਿੱਤੇ, ਉਸ ਨਾਲ ਕੋਈ ਫਰਕ ਨਹੀਂ ਪਵੇਗਾ। ਮੇਰੀਆਂ ਗੱਲਾਂ ਉੱਨੀਆਂ ਹੀ ਵਿਅਰਥ ਹਨ ਜਿੰਨੀਆਂ ਉਹ ਗੱਲਾਂ ਜਿਹੜੀਆਂ ਤੁਹਾਨੂੰ ਦੂਸਰਿਆਂ ਨੇ ਦਿੱਤੀਆਂ ਹਨ। ਇਸ ਲਈ ਇਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਨਹੀਂ ਰੱਖ ਲੈਣਾ ।

ਅਸੀਂ ਕੋਈ ਪੰਥ ਅਤੇ ਪੱਖ ਖੜਾ ਨਹੀਂ ਕਰਨਾ ਚਾਹੁੰਦੇ ਕਿ ਮੈਂ ਤੁਹਾਨੂੰ ਸਾਰੇ ਪੰਥਾਂ ਤੋਂ ਮੁਕਤ ਕਰ ਲਵਾਂ ਅਤੇ ਇਕ ਪੰਥ ਵਿੱਚ ਖੜਾ ਕਰ ਦਿਆਂ। ਉਹ ਤਾਂ ਮੈਂ ਤੁਹਾਡਾ ਦੁਸ਼ਮਣ ਹੋ ਜਾਵਾਂਗਾ। ਇਹ ਤਾਂ ਉਹੀ ਗੱਲ ਹੋ ਗਈ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਪੰਥ ਕਿਸ ਦਾ ਹੈ ਅਤੇ ਵਿਸ਼ਵਾਸ ਕਿਸ ਦੇ ਹਨ। ਮੇਰੀਆਂ ਗੱਲਾਂ ਦਾ ਇਸ ਤੋਂ ਜ਼ਿਆਦਾ ਮੁੱਲ ਨਹੀਂ ਹੈ ਕਿ ਜੋ ਕੰਡੇ ਲੱਗੇ ਹਨ ਤੁਹਾਨੂੰ, ਉਹ ਕੱਢ ਦਿੱਤੇ ਜਾਣ ਦੁਸਰੇ ਕੰਡੇ ਨਾਲ ਲੇਕਿਨ ਦੂਸਰਾ ਕੰਡਾ ਉੱਨਾ ਹੀ ਕੰਡਾ ਹੈ ਜਿੰਨਾ ਪਹਿਲਾ ਲੱਗਿਆ ਹੋਇਆ ਹੈ ਅਤੇ ਦੋਨੇਂ ਸੁੱਟ ਦੇਣ ਯੋਗ ਹਨ। ਦੂਸਰਾ ਕੰਡਾ ਰੱਖ ਲੈਣ ਦੀ ਜ਼ਰੂਰਤ ਨਹੀਂ।

ਇਸ ਲਈ ਮੇਰੀਆਂ ਗੱਲਾਂ ਨੂੰ ਕਿਤੇ ਰੱਖ ਨਹੀਂ ਲੈਣਾ। ਇਹ ਸਾਰੀ ਗੱਲ ਬਾਤ ਹੈ। ਜੇਕਰ ਗੱਲ ਬਾਤ ਪਹਿਲਾਂ ਤੋਂ ਦਾਖ਼ਲ ਹੋਈ ਬਾਤ ਚੀਤ ਨੂੰ ਕੱਢ ਦੇਣ ਦੇ ਸਮਰੱਥ ਹੋ ਜਾਏ ਤਾਂ ਠੀਕ, ਅਸਲੀ ਗੱਲ ਸਾਧਨਾ ਹੈ। ਉਹ ਅਸੀਂ ਰਾਤ ਨੂੰ ਤੁਹਾਡੇ ਪ੍ਰਸ਼ਨਾਂ ਦੇ ਬਾਅਦ ਉਹਨਾਂ ‘ਤੇ ਥੋੜ੍ਹੇ-ਜਿਹੇ ਪ੍ਰਯੋਗ ਕਰਾਂਗੇ। ਲੱਖ ਵਿਚਾਰ ਉੱਨੇ ਕੰਮ ਦੇ ਨਹੀਂ ਹਨ ਜਿੰਨਾ ਇਕ ਛੋਟਾ ਜਿਹਾ ਅਣੂੰ-ਮਾਤਰ ਸਾਧਨਾ ਦਾ ਕੰਮ ਹੈ। ਲੱਖ ਚਿੰਤਨ ਅਰਥ ਦਾ ਨਹੀਂ ਹੈ ਜਿੰਨਾ ਪਿਆਸ ਨਾਲ ਭਰ ਕੇ ਸੱਚ ਅਤੇ ਪ੍ਰਮਾਤਮਾ ਦੀ ਤਰਫ਼ ਅੱਖਾਂ ਚੁੱਕ ਕੇ ਥੋੜ੍ਹੀ-ਦੇਰ ਚੁੱਪ ਹੋ ਜਾਣ ਦਾ ਮੁੱਲ ਹੈ। ਉਹ ਚੁੱਪ ਹੋ ਕੇ ਜਿਵੇਂ ਅਸੀਂ ਪ੍ਰਮਾਤਮਾ ਦੇ ਵੱਲ ਅੱਖਾਂ ਚੁੱਕ ਸਕਦੇ ਹਾਂ। ਉਹ ਜੋ ਸੂਰਜਮੁਖੀ ਦੇ ਫੁੱਲ ਦੇਖੇ, ਉਹ ਜਿਵੇਂ ਸੂਰਜ ਜਿਵੇਂ ਸੂਰਜ ਵੱਲ ਮੂੰਹ ਚੁੱਕੀ ਖੜੇ ਹਨ, ਉਸ ਤਰ੍ਹਾਂ ਕਿਵੇਂ ਅਸੀਂ ਆਲੋਕ ਅਤੇ ਪ੍ਰਕਾਸ਼ ਦੇ ਵੱਲ ਮੂੰਹ ਚੁੱਕ ਸਕਦੇ ਹਾਂ, ਉਸ ਨੂੰ ਤਾਂ ਅਸੀਂ ਰਾਤ ਨੂੰ ਧਿਆਨ ਦੇ ਪ੍ਰਯੋਗ ਵਿੱਚ ਤਿੰਨ ਦਿਨ ਕਰਾਂਗੇ ਅਤੇ ਬਾਕੀ ਤਿੰਨ ਦਿਨ ਤੁਹਾਡੇ ਅੰਦਰ ਲੱਗੇ ਹੋਏ ਕੰਡੇ ਨੂੰ ਦੂਸਰੇ ਕੰਡੇ ਨਾਲ ਕੱਢਣ ਦੀ ਮੈਂ ਕੋਸ਼ਿਸ਼ ਕਰਾਂਗਾ। ਫਿਰ ਵੀ ਕੋਈ ਕੋਈ ਕੰਡੇ ਲੱਗੇ ਰਹਿ ਜਾਣ ਤਾਂ ਰਾਤ ਨੂੰ ਸ਼ੰਕਾ- ਸਮਾਧਾਨ ਵਿੱਚ ਉਹ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ।

ਅੰਤ ਵਿੱਚ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦਾ ਹਾਂ ਕਿ ਜੋ ਵੀ ਇਸ ਜ਼ਮੀਨ ਉੱਤੇ ਹੈ, ਉਹਨਾਂ ਸਾਰਿਆਂ ਨੂੰ, ਉਹਨਾਂ ਸਭ ਨੂੰ ਉਸ ਦਾ ਅਨੁਭਵ ਪ੍ਰਾਪਤ ਹੋਵੇ। ਜੋ ਵੀ ਇਸ ਜ਼ਮੀਨ ਉੱਤੇ ਹੈ, ਉਹਨਾਂ ਦੇ ਦਿਲ ਉਸ ਦੀ ਰੋਸ਼ਨੀ ਨਾਲ ਭਰ ਜਾਣ। ਜੋ ਵੀ ਸੱਤਾਵਾਨ ਹੈ, ਉਸ ਦੇ ਪ੍ਰੇਮ ਨੂੰ, ਉਸ ਦੇ ਅਨੰਦ ਨੂੰ ਅਨੁਭਵ ਕਰ ਸਕਣ। ਉਸ ਪ੍ਰੇਮ ਅਤੇ ਉਸ ਅਨੰਦ ਦੇ ਅਨੁਭਵ ਵਿੱਚ ਖ਼ੁਦ ਦੇ ਵੀ ਪ੍ਰਮਾਤਮਾ ਹੋਣ ਦਾ ਅਨੁਭਵ ਛਿਪਿਆ ਹੋਇਆ ਹੈ। ਅਤੇ ਜਦੋਂ ਤੱਕ ਇਹ ਅਨੁਭਵ ਨਾ ਹੋ ਜਾਏ ਕਿ ਮੈਂ ਹੀ ਪ੍ਰਮਾਤਮਾ ਹਾਂ, ਉਦੋਂ ਤੱਕ ਤੁਸੀਂ ਜਿਉਂਦੇ ਨਹੀਂ ਹੋ। ਉਦੋਂ ਤੱਕ ਤੁਸੀਂ ਮਰੀ ਹੋਈ ਪ੍ਰਕਿਰਤੀ ਦੇ ਹਿੱਸੇ ਹੋ, ਅਤੇ ਜਿਸ ਦਿਨ ਇਹ ਅਨੁਭਵ ਤੁਹਾਡੇ ਅੰਦਰ ਜਾਗਦਾ ਹੈ ਅਤੇ ਤੁਹਾਡੇ ਕਣ-ਕਣ ਵਿੱਚ ਅਤੇ ਹਰ ਸਾਹ ਵਿੱਚ ਸ਼ਾਮਲ ਹੋ ਜਾਂਦਾ ਹੈ ਕਿ ਮੈਂ ਹੀ ਪ੍ਰਮਾਤਮਾ ਹਾਂ, ਉਹ ਦਿਨ ਜੋ ਤੁਸੀਂ ਜਾਣਦੇ ਹੋ ਉਸ ਨੂੰ ਸ਼ਬਦਾਂ ਵਿੱਚ ਕਹਿਣ ਦਾ ਕੋਈ ਉਪਾਅ ਨਹੀਂ।

ਲੇਕਿਨ ਸਾਰੇ ਜਗਤ ਦੀ, ਸਾਰੇ ਪ੍ਰਾਣਾਂ ਦੀ ਜਾਣੀ-ਅਣਜਾਣੀ ਇੱਛਾ ਉਸੇ ਸੱਚ ਨੂੰ ਜਾਣਨ ਦੀ ਹੈ, ਉਸੇ ਸਰਵ-ਸ੍ਰੇਸ਼ਠ ਨੂੰ, ਉਸੇ ਅਨੰਤ ਨੂੰ, ਉਸੇ ਅਨਾਦਿ ਨੂੰ, ਉਸੇ ਸਨਾਤਨ ਨੂੰ, ਜੋ ਸਭ ਦੇ ਅੰਦਰ ਛਿਪਿਆ ਹੈ। ਜੋ ਫਿਰ ਤੋਂ ਪ੍ਰਗਟ ਨਹੀਂ ਹੈ। ਜਿਸ ਦਿਨ ਪ੍ਰਗਟ ਹੋ ਜਾਵੇਗਾ, ਉਸ ਦਿਨ ਅਨੰਦ ਅਤੇ ਸੰਗੀਤ ਨਾਲ, ਉਸ ਦਿਨ ਸਾਰਾ ਜੀਵਨ, ਹਰ ਸਾਹ, ਰੋਸ਼ਨ ਖੂਬਸੂਰਤੀ ਨਾਲ ਭਰ ਜਾਂਦਾ ਹੈ। ਉਸ ਖੂਬਸੂਰਤੀ ਦਾ ਸਭ ਵਿੱਚ ਅਨੁਭਵ ਹੋ ਸਕੇ, ਇਹ ਪ੍ਰਾਰਥਨਾ ਕਰਦਾ ਹਾਂ।

ਮੇਰੀਆਂ ਗੱਲਾਂ ਨੂੰ ਇੰਨੇ ਪ੍ਰੇਮ ਅਤੇ ਸ਼ਾਂਤੀ ਨਾਲ ਸੁਣਿਆ, ਉਸ ਦੇ ਲਈ ਧੰਨਵਾਦੀ ਹਾਂ। ਅੰਤ ਵਿੱਚ ਸਭ ਦੇ ਅੰਦਰ ਬੈਠੇ ਹੋਏ ਪ੍ਰਮਾਤਮਾ ਦੇ ਲਈ ਮੇਰੇ ਪ੍ਰਣਾਮ ਸਵੀਕਾਰ ਕਰੋ

ਕੀ ਭਾਰਤ ਧਾਰਮਿਕ ਹੈ ?

ਇਕ ਬਹੁਤ ਪੁਰਾਣੇ ਨਗਰ ਵਿੱਚ ਉੱਨਾ ਹੀ ਪੁਰਾਣਾ ਇਕ ਚਰਚ ਸੀ। ਉਹ ਚਰਚ ਇੰਨਾ ਪੁਰਾਣਾ ਸੀ ਕਿ ਉਸ ਚਰਚ ਦੇ ਅੰਦਰ ਜਾਣ ‘ਤੇ, ਉਸ ਵਿੱਚ ਪ੍ਰਾਰਥਨਾ ਕਰਨ ਵਾਲੇ ਭੈਭੀਤ ਹੁੰਦੇ ਸਨ। ਉਸ ਦੀ ਕਿਸੇ ਵੀ ਪਲ ਡਿੱਗ ਪੈਣ ਦੀ ਸੰਭਾਵਨਾ ਸੀ। ਆਕਾਸ਼ ਦੇ ਬਦਲ ਗਰਜਦੇ ਸਨ ਤਾਂ ਚਰਚ ਦੇ ਇੰਜਰ- ਪਿੰਜਰ ਕੰਬ ਜਾਂਦੇ ਸਨ। ਹਵਾਲਾਂ ਚੱਲਦੀਆਂ ਸਨ ਤਾਂ ਲੱਗਦਾ ਸੀ ਕਿ ਚਰਚ ਹੁਣੇ ਡਿੱਗਿਆ, ਹੁਣੇ ਡਿੱਗਿਆ!

ਅਜਿਹੇ ਚਰਚ ਵਿੱਚ ਕੌਣ ਪ੍ਰਵੇਸ਼ ਕਰਦਾ ? ਕੌਣ ਪ੍ਰਾਰਥਨਾ ਕਰਦਾ ? ਹੌਲੀ-ਹੌਲੀ ਉਪਾਸ਼ਕ ਆਉਣੇ ਬੰਦ ਹੋ ਗਏ। ਚਰਚ ਦੇ ਪ੍ਰਬੰਧਕਾਂ ਨੇ ਕਦੇ ਦੀਵਾਰ ਦਾ ਪਲੱਸਤਰ ਬਦਲਿਆ, ਕਦੇ ਖਿੜਕੀ ਬਦਲੀ, ਕਦੀ ਦਰਵਾਜ਼ੇ ਰੰਗੇ, ਲੇਕਿਨ ਨਾ ਦਰਵਾਜ਼ੇ ਰੰਗਣ ਨਾਲ, ਨਾ ਪਲੱਸਤਰ ਬਦਲਣ ਨਾਲ, ਨਾ ਕਦੇ ਇੱਥੋਂ ਠੀਕ ਕਰ ਦੇਣ ਨਾਲ, ਉੱਥੋਂ ਠੀਕ ਕਰ ਦੇਣ ਨਾਲ ਉਹ ਚਰਚ ਇਸ ਯੋਗ ਹੋਇਆ ਕਿ ਉਸ ਨੂੰ ਜਿਉਂਦਾ ਮੰਨਿਆ ਜਾ ਸਕੇ। ਉਹ ਮੁਰਦਾ ਹੀ ਬਣਿਆ ਸੀ। ਲੇਕਿਨ ਜਦੋਂ ਸਾਰੇ ਉਪਾਸ਼ਕ ਆਉਣੇ ਬੰਦ ਹੋ ਗਏ, ਉੱਦੋਂ ਚਰਚ ਦੇ ਪ੍ਰਬੰਧਕਾਂ ਨੂੰ ਸੋਚਣਾ ਪਿਆ ਕਿ ਕੀ ਕਰੀਏ ?

ਅਤੇ ਉਹਨਾਂ ਨੇ ਇਕ ਦਿਨ ਕਮੇਟੀ ਬੁਲਾਈ। ਉਹ ਕਮੇਟੀ ਵੀ ਚਰਚ ਦੇ ਬਾਹਰ ਹੀ ਮਿਲੀ, ਅੰਦਰ ਜਾਣ ਦੀ ਉਹਨਾਂ ਦੀ ਵੀ ਹਿੰਮਤ ਨਹੀਂ ਸੀ। ਉਹ ਕਿਸੇ ਵੀ ਪਲ ਡਿੱਗ ਸਕਦਾ ਸੀ। ਰਾਹ ਚਲਦੇ ਲੋਕ ਵੀ ਤੇਜ਼ੀ ਨਾਲ ਨਿਕਲ ਜਾਂਦੇ ਸਨ।

ਪ੍ਰਬੰਧਕਾਂ ਨੇ ਬਾਹਰ ਬੈਠ ਕੇ ਚਾਰ ਮਤੇ ਸਵੀਕਾਰ ਕੀਤੇ। ਉਹਨਾਂ ਨੇ ਪਹਿਲਾ ਮਤਾ ਸਵੀਕਾਰ ਕੀਤਾ ਬੜੇ ਦੁੱਖ ਨਾਲ ਕਿ ਪੁਰਾਣੇ ਚਰਚ ਨੂੰ ਗਿਰਾਉਣਾ ਪਵੇਗਾ ਅਤੇ ਅਸੀਂ ਸਰਵਸੰਮਤੀ ਨਾਲ ਕਹਿ ਸਕਦੇ ਹਾਂ ਕਿ ਪੁਰਾਣਾ ਚਰਚ ਗਿਰਾ ਦਿੱਤਾ ਜਾਏ। ਲੇਕਿਨ ਉਸੇ ਪਲ ਉਹਨਾਂ ਨੇ ਦੂਸਰਾ ਮਤਾ ਵੀ ਪਾਸ ਕੀਤਾ ਕਿ ਪੁਰਾਣਾ ਚਰਚ ਅਸੀਂ ਗਿਰਾ ਰਹੇ ਹਾਂ, ਇਸ ਲਈ ਨਹੀਂ ਕਿ ਚਰਚ ਨੂੰ ਗਿਰਾ ਦੇਈਏ, ਬਲਕਿ ਇਸ ਲਈ ਕਿ ਨਵਾਂ ਚਰਚ ਬਣਾਉਣਾ ਹੈ। ਦੂਸਰਾ ਮਤਾ ਕੀਤਾ ਕਿ ਇਕ ਨਵਾਂ ਚਰਚ ਜਲਦੀ ਤੋਂ ਜਲਦੀ ਬਣਾਇਆ ਜਾਏ। ਤੀਸਰਾ ਮਤਾ ਉਹਨਾਂ ਨੇ ਇਹ ਕੀਤਾ ਕਿ ਨਵੇਂ ਚਰਚ ਵਿੱਚ ਪੁਰਾਣੇ ਚਰਚ ਦੀਆਂ ਇੱਟਾਂ ਲਗਾਈਆਂ ਜਾਣ, ਪੁਰਾਣੇ ਚਰਚ ਦੇ ਹੀ ਦਰਵਾਜ਼ੇ ਲਗਾਏ ਜਾਣ, ਪੁਰਾਣੇ ਚਰਚ ਦੀ ਸ਼ਕਲ ਦਾ ਹੀ ਨਵਾਂ ਚਰਚ ਬਣਾਇਆ ਜਾਵੇ। ਪੁਰਾਣੇ ਚਰਚ ਦੇ ਜੋ ਆਧਾਰ ਹਨ, ਬੁਨਿਆਦਾਂ ਹਨ, ਉਸੇ ਉਪਰ ਹੀ ਨਵਾਂ ਚਰਚ ਖੜਾ ਕੀਤਾ ਜਾਏ। ਠੀਕ ਪੁਰਾਣੀ ਜਗ੍ਹਾ ਉੱਤੇ, ਠੀਕ ਪੁਰਾਣਾ, ਠੀਕ ਪੁਰਾਣੇ ਸਾਮਾਨ ਨਾਲ ਉਹ ਬਣਾਇਆ ਜਾਵੇ। ਇਸ ਨੂੰ ਵੀ ਉਹਨਾਂ ਨੇ ਸਰਵ ਸੰਮਤੀ ਨਾਲ ਸਵੀਕਾਰ ਕੀਤਾ ਅਤੇ ਫਿਰ ਚੌਥਾ ਮਤਾ ਉਹਨਾਂ ਨੇ ਪਾਸ ਕੀਤਾ, ਉਹ ਵੀ ਸਰਵਸੰਮਤੀ ਨਾਲ, ਅਤੇ ਉਹ ਇਹ ਕਿ ਜਦੋਂ ਤੱਕ ਨਵਾਂ ਚਰਚ ਨਾ ਬਣ ਜਾਏ, ਉੱਦੋਂ ਤੱਕ ਪੁਰਾਣਾ ਨਾ ਗਿਰਾਇਆ ਜਾਏ!

ਉਹ ਪੁਰਾਣਾ ਚਰਚ ਅਜੇ ਵੀ ਖੜਾ ਹੈ। ਉਹ ਪੁਰਾਣਾ ਚਰਚ ਕਦੇ ਵੀ ਨਹੀਂ ਗਿਰੇਗਾ, ਲੇਕਿਨ ਉਸ ਵਿੱਚ ਕੋਈ ਸ਼ਰਧਾਲੂ ਹੁਣ ਨਹੀਂ ਜਾਂਦੇ। ਉਸ ਰਸਤੇ ਤੋਂ ਵੀ ਹੁਣ ਕੋਈ ਨਹੀਂ ਗੁਜ਼ਰਦਾ। ਉਸ ਪਿੰਡ ਦੇ ਲੋਕ ਹੌਲੀ-ਹੌਲੀ ਭੁੱਲ ਹੀ ਗਏ ਹਨ ਕਿ ਕੋਈ ਚਰਚ ਵੀ ਹੈ।

ਭਾਰਤ ਦੇ ਧਰਮ ਦੀ ਹਾਲਤ ਵੀ ਅਜਿਹੀ ਹੀ ਹੈ। ਉਹ ਇੰਨਾ ਪੁਰਾਣਾ ਹੋ ਚੁੱਕਿਆ ਹੈ, ਇੰਨਾ ਗਲਿਆ-ਸੜਿਆ, ਇੰਨਾ ਮਰਿਆ ਹੋਇਆ ਕਿ ਹੁਣ ਉਸ ਦੇ ਨੇੜੇ-ਤੇੜੇ ਕੋਈ ਨਹੀਂ ਜਾਂਦਾ। ਉਸ ਮੇਰੇ ਹੋਏ ਧਰਮ ਨਾਲ ਹੁਣ ਕਿਸੇ ਦਾ ਵੀ ਕੋਈ ਸੰਬੰਧ ਨਹੀਂ ਹੈ। ਲੇਕਨ ਉਹ ਜੋ ਧਰਮ ਦੇ ਪੁਰੋਹਿਤ ਹਨ, ਉਹ ਜੋ ਧਰਮ ਦੇ ਰਾਖੇ ਹਨ, ਉਹ ਉਸ ਪੁਰਾਣੇ ਨੂੰ ਬਦਲਣ ਲਈ ਤਿਆਰ ਨਹੀਂ ਹਨ। ਉਹ ਲਗਾਤਾਰ ਇਹੀ ਦੁਹਰਾ ਰਹੇ ਹਨ ਕਿ ਪੁਰਾਣਾ ਹੀ ਸੱਚ ਹੈ, ਉਹ ਪੁਰਾਣਾ ਹੀ ਜਿਉਂਦਾ ਹੈ। ਉਸ ਨੂੰ ਬਦਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ।

ਮੈਂ ਅੱਜ ਦੀ ਸਵੇਰ ਇਸੇ ਸੰਬੰਧ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ।

ਕੀ ਭਾਰਤ ਧਾਰਮਿਕ ਹੈ ?

ਭਾਰਤ ਉਹਨਾਂ ਅਰਥਾਂ ਵਿੱਚ ਧਾਰਮਿਕ ਹੈ, ਜਿਨ੍ਹਾਂ ਅਰਥਾਂ ਵਿੱਚ ਉਹ ਨਗਰ ਧਾਰਮਿਕ ਸੀ, ਕਿਉਂਕਿ ਉਸ ਨਗਰ ਵਿੱਚ ਇਕ ਚਰਚ ਸੀ। ਭਾਰਤ ਧਾਰਮਿਕ ਹੈ, ਕਿਉਂਕਿ ਭਾਰਤ ਵਿੱਚ ਬਹੁਤ ਮੰਦਰ ਹਨ, ਮਸਜਿਦਾਂ ਹਨ, ਗੁਰਦੁਆਰੇ ਹਨ। ਭਾਰਤ ਇਨ੍ਹਾਂ ਅਰਥਾਂ ਵਿੱਚ ਧਾਰਮਿਕ ਹੈ ਜਿਨ੍ਹਾਂ ਅਰਥਾਂ ਵਿੱਚ ਉਸ ਪਿੰਡ ਦੇ ਲੋਕ ਧਾਰਮਿਕ ਸਨ। ਇਸ ਲਈ ਨਹੀਂ ਕਿ ਉਹ ਮੰਦਰ ਜਾਂਦੇ ਸਨ, ਬਲਕਿ ਉਹ ਮੰਦਰ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਨ। ਭਾਰਤ ਇਨ੍ਹਾਂ ਅਰਥਾਂ ਵਿੱਚ ਧਾਰਮਿਕ ਹੈ ਕਿ ਹਰ ਆਦਮੀ ਧਰਮ ਤੌਂ ਬਚਣ ਦੀ ਕੋਸ਼ਿਸ਼ ਕਰਦਾ ਹੈ।

ਲੇਕਿਨ ਉਸ ਪਿੰਡ ਦੇ ਲੋਕ ਥੋੜ੍ਹੇ ਈਮਾਨਦਾਰ ਰਹੇ ਹੋਣਗੇ। ਉਹ ਮੰਦਰ ਨਹੀਂ ਜਾਂਦੇ ਸਨ, ਕਿਉਂਕਿ ਉਹਨਾਂ ਨੇ ਇਹ ਮੰਨ ਲਿਆ ਕਿ ਅਸੀਂ ਨਹੀਂ ਜਾਂਦੇ ਹਾਂ। ਉਹਨਾਂ ਨੇ ਮੰਨ ਲਿਆ ਕਿ ਮੰਦਰ ਪੁਰਾਣਾ ਹੈ ਅਤੇ ਉਸ ਦੇ ਹੇਠਾਂ ਜਾਨ ਗਵਾਈ ਜਾ ਸਕਦੀ ਹੈ, ਜੀਵਨ ਨਹੀਂ ਪਾਇਆ ਜਾ ਸਕਦਾ ਲੇਕਿਨ ਭਾਰਤ ਦੇ ਲੋਕ ਇੰਨੇ ਵੀ ਈਮਾਨਦਾਰ ਨਹੀਂ ਹਨ ਕਿ ਉਹ ਮੰਨ ਲੈਣ ਕਿ ਧਰਮ ਪੁਰਾਣਾ ਹੋ ਗਿਆ ਹੈ, ਜਾਨ ਗਵਾਈ ਜਾ ਸਕਦੀ ਹੈ ਉਸ ਨਾਲ, ਲੇਕਿਨ ਜੀਵਨ ਨਹੀਂ ਪਾਇਆ ਜਾ ਸਕਦਾ।

ਅਸੀਂ ਥੋੜ੍ਹੇ ਜ਼ਿਆਦਾ ਬੇਈਮਾਨ ਹਾਂ। ਅਸੀਂ ਧਰਮ ਤੋਂ ਸਾਰਾ ਸੰਬੰਧ ਵੀ ਤੋੜ ਲਿਆ ਹੈ, ਲੇਕਿਨ ਅਸੀਂ ਉੱਪਰ ਤੋਂ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਧਰਮ ਨਾਲ ਸੰਬੰਧਿਤ ਹਾਂ। ਸਾਡਾ ਕੋਈ ਅੰਦਰੂਨੀ ਨਾਤਾ ਧਰਮ ਨਾਲ ਨਹੀਂ ਰਹਿ ਗਿਆ ਹੈ। ਸਾਡੇ ਕੋਈ ਪ੍ਰਾਣਾਂ ਦੇ ਡੂੰਘੇ ਸੰਬੰਧ ਧਰਮ ਨਾਲ ਨਹੀਂ ਹਨ। ਲੇਕਿਨ ਅਸੀਂ ਉਪਰ ਤੋਂ ਦਿਖਾਵਾ ਜਾਰੀ ਰਖਦੇ ਹਾਂ। ਅਸੀਂ ਉਪਰ ਤੋਂ ਇਹ ਦਿਖਾਵਾ ਜਾਰੀ ਰੱਖਦੇ ਹਾਂ ਕਿ ਅਸੀਂ ਧਰਮ ਨਾਲ ਸੰਬੰਧਿਤ ਹਾਂ, ਅਸੀਂ ਧਾਰਮਿਕ गं।

ਇਹ ਹੋਰ ਵੀ ਖ਼ਤਰਨਾਕ ਗੱਲ ਹੈ। ਇਹ ਅਧਰਮ ਨੂੰ ਛੁਪਾ ਲੈਣ ਦੀ ਸਭ ਤੋਂ ਆਸਾਨ ਅਤੇ ਕਾਰਗਰ ਤਰਕੀਬ ਹੈ। ਜੇਕਰ ਇਹ ਵੀ ਸਪੱਸ਼ਟ ਹੋ ਜਾਏ ਕਿ ਅਸੀਂ ਅਧਾਰਮਿਕ ਹੋ ਗਏ ਹਾਂ ਤਾਂ ਸ਼ਾਇਦ ਇਸ ਅਧਰਮ ਨੂੰ ਬਦਲਣ ਦੇ ਲਈ ਕੁਝ ਕੀਤਾ ਜਾ ਸਕੇ। ਲੇਕਿਨ ਅਸੀਂ ਆਪਣੇ-ਆਪ ਨੂੰ ਇਹ ਧੋਖਾ ਦੇ ਰਹੇ ਹਾਂ, ਇਕ ਆਤਮ-ਧੋਖੇ ਦੇ ਵਿੱਚ ਅਸੀਂ ਜਿਉਂ ਰਹੇ ਹਾਂ ਕਿ ਅਸੀਂ ਧਾਰਮਿਕ ਹਾਂ।

ਅਤੇ ਇਹ ਆਤਮ-ਧੋਖਾ ਹਰ ਰੋਜ਼ ਮਹਿੰਗਾ ਪੈਂਦਾ ਜਾ ਰਿਹਾ ਹੈ। ਕਿਸੇ-ਨਾ- ਕਿਸੇ ਨੂੰ ਇਹ ਦੁਖਦ ਸੱਚ ਕਹਿਣਾ ਪਵੇਗਾ ਕਿ ਧਰਮ ਨਾਲ ਸਾਡਾ ਕੋਈ ਵੀ ਸੰਬੰਧ ਨਹੀਂ ਹੈ। ਅਸੀਂ ਧਾਰਮਿਕ ਵੀ ਨਹੀਂ ਹਾਂ, ਅਤੇ ਅਸੀਂ ਇੰਨੀ ਹਿੰਮਤ ਵਾਲੇ ਲੋਕ ਵੀ ਨਹੀਂ ਹਾਂ ਕਿ ਅਸੀਂ ਕਹਿ ਦੇਈਏ ਕਿ ਅਸੀਂ ਧਾਰਮਿਕ ਨਹੀਂ ਹਾਂ। ਅਸੀਂ ਧਾਰਮਿਕ ਵੀ ਨਹੀਂ ਹਾਂ ਅਤੇ ਅਧਾਰਮਿਕ ਹੋਣ ਦੀ ਘੋਸ਼ਣਾ ਕਰ ਸਕੀਏ, ਇੰਨੀ ਦਲੇਰੀ ਵੀ ਸਾਡੇ ਅੰਦਰ ਨਹੀਂ ਹੈ ਤਾਂ ਅਸੀਂ ਤ੍ਰਿਸ਼ੰਕੂ ਦੀ ਤਰ੍ਹਾਂ ਵਿਚਾਲੇ ਹੀ ਲਟਕੇ ਰਹਿੰਦੇ ਹਾਂ। ਨਾ ਸਾਡਾ ਧਰਮ ਨਾਲ ਕੋਈ ਸੰਬੰਧ ਹੈ, ਨਾ ਸਾਡਾ ਵਿਗਿਆਨ ਨਾਲ ਕੋਈ ਸੰਬੰਧ ਹੈ। ਨਾ ਸਾਡਾ ਅਧਿਆਤਮ ਨਾਲ ਕੋਈ ਸੰਬੰਧ ਹੈ, ਨਾ ਸਾਡਾ ਭੌਤਿਕਵਾਦ ਨਾਲ ਕੋਈ ਸੰਬੰਧ ਹੈ। ਅਸੀਂ ਦੋਨਾਂ ਦੇ ਵਿੱਚ ਲਟਕੇ ਹੋਏ ਰਹਿ ਗਏ ਹਾਂ। ਸਾਡੀ ਕੋਈ ਸਥਿਤੀ ਨਹੀਂ ਹੈ। ਅਸੀਂ ਕਿੱਥੇ ਹਾਂ, ਇਹ ਕਹਿਣਾ ਮੁਸ਼ਕਿਲ ਹੈ। ਕਿਉਂਕਿ ਅਸੀਂ ਇਹ ਗੱਲ ਜਾਣਨ ਦੀ ਸਪੱਸ਼ਟ ਕੋਸ਼ਿਸ਼ ਨਹੀਂ ਕੀਤੀ ਹੈ ਕਿ ਅਸੀਂ ਕੀ ਹਾਂ ਅਤੇ ਕਿੱਥੇ ਹਾਂ। ਅਸੀਂ ਕੁਝ ਧੋਖਿਆਂ ਨੂੰ ਵਾਰੀ-ਵਾਰੀ ਦੁਹਰਾਈ ਚਲੇ ਜਾ ਰਹੇ ਹਾਂ ਅਤੇ ਉਹਨਾਂ ਧੋਖਿਆਂ ਨੂੰ ਦੁਹਰਾਉਣ ਲਈ ਅਸੀਂ ਤਰਕੀਬਾਂ ਖੋਜ ਲਈਆਂ ਹਨ। ਅਸੀਂ ਡਿਵਾਈਸੇਜ ਬਣਾ ਲਈਆਂ ਹਨ ਅਤੇ ਉਹਨਾਂ ਨੂੰ ਤਰਕੀਬਾਂ ਦੇ ਅਧਾਰ ‘ਤੇ ਅਸੀਂ ਵਿਸ਼ਵਾਸ ਕਰਾ ਲੈਂਦੇ ਹਾਂ ਕਿ ਅਸੀਂ ਧਾਰਮਿਕ ਹਾਂ।

ਇਕ ਆਦਮੀ ਰੋਜ਼ ਸਵੇਰੇ ਮੰਦਰ ਹੋ ਆਉਂਦਾ ਹੈ ਅਤੇ ਉਹ ਸੋਚਦਾ ਹੈ ਕਿ ਮੈਂ ਧਰਮ ਦੇ ਅੰਦਰ ਜਾ ਕੇ ਵਾਪਿਸ ਮੁੜ ਆਇਆ ਹਾਂ।

ਮੰਦਰ ਜਾਣ ਨਾਲ ਧਰਮ ਤੱਕ ਜਾਣ ਦਾ ਕੋਈ ਵੀ ਸੰਬੰਧ ਨਹੀਂ ਹੈ। ਮੰਦਰ ਤੱਕ ਜਾਣਾ ਬਿਲਕੁਲ ਇਕ ਭੌਤਿਕ ਘਟਨਾ ਹੈ, ਸਰੀਰਕ ਘਟਨਾ ਹੈ। ਧਰਮ ਤੱਕ ਜਾਣਾ ਇਕ ਆਤਮਿਕ ਘਟਨਾ ਹੈ। ਮੰਦਰ ਤੱਕ ਜਾਣਾ ਇਕ ਭੌਤਿਕ ਯਾਤਰਾ ਹੈ। ਮੰਦਰ ਤੱਕ ਜਾਣਾ ਇਕ ਅਧਿਆਤਮਕ ਯਾਤਰਾ ਨਹੀਂ ਹੈ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀ ਅਧਿਆਤਮਕ ਯਾਤਰਾ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਸਾਰੀ ਪ੍ਰਿਥਵੀ ਮੰਦਰ ਦਿਖਾਈ ਲੱਗਣ ਲੱਗ ਪੈਂਦੀ ਹੈ। ਫਿਰ ਉਹਨਾਂ ਨੂੰ ਮੰਦਰ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕਿੱਥੇ ਹੈ।

ਨਾਨਕ ਠਹਿਰੇ ਸਨ ਮਦੀਨਾ ਵਿੱਚ ਅਤੇ ਸੌਂ ਗਏ ਸਨ ਰਾਤ ਨੂੰ ਮੰਦਰ ਵੱਲ ਪੈਰ ਕਰ ਕੇ। ਪੁਜਾਰੀਆਂ ਨੇ ਆ ਕੇ ਕਿਹਾ ਸੀ ਕਿ ਹਟਾ ਲੈ ਇਹ ਪੈਰ ਆਪਣੇ! ਤੂੰ ਪਾਗ਼ਲ ਹੈਂ ਜਾਂ ਨਾਸਤਿਕ ਹੈਂ ਜਾਂ ਕਿ ਅਧਾਰਮਿਕ ਹੈਂ ? ਤੂੰ ਪਵਿੱਤਰ ਮੰਦਰ ਵੱਲ ਪੈਰ ਕੀਤੇ ਹੋਏ ਹਨ ? ਨਾਨਕ ਨੇ ਕਿਹਾ ਸੀ, ਮੈਂ ਖ਼ੁਦ ਚਿੰਤਾ ਵਿੱਚ ਹਾਂ ਕਿ ਆਪਣੇ ਪੈਰ ਕਿੱਥੇ ਕਰਾਂ! ਤੁਸੀਂ ਮੇਰੇ ਪੈਰ ਉੱਥੇ ਕਰ ਦਿਉ ਜਿੱਥੇ ਪ੍ਰਮਾਤਮਾ ਨਾ ਹੋਵੇ, ਜਿੱਥੇ ਉਸ ਦਾ ਪਵਿੱਤਰ ਮੰਦਰ ਨਾ ਹੋਵੇ। ਉਹ ਪੁਜਾਰੀ ਦੰਗ ਖੜੇ ਰਹਿ ਗਏ। ਕੋਈ ਰਸਤਾ ਨਹੀਂ ਸੀ ਕਿ ਨਾਨਕ ਦੇ ਪੈਰ ਕਿੱਥੇ ਕਰੀਏ, ਕਿਉਂਕਿ ਜਿੱਥੇ ਵੀ ਸੀ, ਜੇਕਰ ਸੀ ਤਾਂ ਪ੍ਰਮਾਤਮਾ ਸੀ। ਜਿੱਥੇ ਵੀ ਜੀਵਨ ਹੈ, ਉੱਥੇ ਪ੍ਰਭੂ ਦਾ ਮੰਦਰ ਹੈ।

ਤਾਂ ਜਿਸ ਨੂੰ ਧਰਮ ਦੀ ਯਾਤਰਾ ਦਾ ਥੋੜ੍ਹਾ-ਜਿਹਾ ਵੀ ਅਨੁਭਵ ਹੋ ਜਾਂਦਾ ਹੈ, ਉਸ ਨੂੰ ਤਾਂ ਸਾਰਾ ਸੰਸਾਰ ਮੰਦਰ ਦਿਖਾਈ ਦੇਣ ਲੱਗ ਪੈਂਦਾ ਹੈ, ਲੇਕਿਨ ਜਿਨ੍ਹਾਂ ਨੂੰ ਉਸ ਯਾਤਰਾ ਨਾਲ ਕੋਈ ਸੰਬੰਧ ਨਹੀਂ ਹੈ, ਉਹ ਦਸ ਕਦਮ ਚੱਲ ਕੇ ਜ਼ਮੀਨ ਉੱਤੇ ਇਕ ਮਕਾਨ ਤੱਕ ਪਹੁੰਚ ਜਾਂਦੇ ਹਨ ਅਤੇ ਮੁੜ ਆਉਂਦੇ ਹਨ, ਅਤੇ ਸੋਚਦੇ ਹਨ ਕਿ ਧਾਰਮਿਕ ਹੋ ਗਏ ਹਨ। ਇਸ ਤਰ੍ਹਾਂ ਉਹ ਧਾਰਮਿਕ ਹੋਣ ਦਾ ਧੋਖਾ ਦਿੰਦੇ ਹਨ ਆਪਣੇ-ਆਪ ਨੂੰ।

ਇਕ ਆਦਮੀ ਰੋਜ਼ ਸਵੇਰੇ ਬੈਠ ਕੇ ਭਗਵਾਨ ਦਾ ਨਾਂ ਲੈ ਲੈਂਦਾ ਹੈ। ਨਿਸ਼ਚਿਤ ਹੀ ਬਹੁਤ ਜਲਦੀ ਨਾਲ ਉਸ ਨੂੰ ਨਾਂ ਲੈਣੇ ਪੈਂਦੇ ਹਨ, ਕਿਉਂਕਿ ਹੋਰ ਬਹੁਤ ਕੰਮ ਹਨ। ਅਤੇ ਭਗਵਾਨ ਦੇ ਲਾਇਕ ਵਿਹਲ ਕਿਸੇ ਕੋਲ ਨਹੀਂ ਹੈ, ਬਹੁਤ ਜਲਦੀ ਵਿੱਚ ਇਕ ਜ਼ਰੂਰੀ ਕੰਮ ਹੈ, ਉਹ ਭਗਵਾਨ ਦੇ ਨਾਂ ਲੈ ਕੇ ਨਿਪਟਾ ਲੈਂਦਾ ਹੈ ਅਤੇ ਚੱਲ ਪੈਂਦਾ ਹੈ। ਅਤੇ ਕਦੀ ਉਸ ਨੇ ਆਪਣੇ-ਆਪ ਨੂੰ ਨਹੀਂ ਪੁੱਛਿਆ ਕਿ ਜਿਸ ਭਗਵਾਨ ਨੂੰ ਮੈਂ ਜਾਣਦਾ ਨਹੀਂ, ਉਸ ਭਗਵਾਨ ਦੇ ਨਾਂ ਦਾ ਮੈਨੂੰ ਕਿਵੇਂ ਪਤਾ ਹੈ ? ਮੈਂ ਕੀ ਦੁਹਰਾ ਰਿਹਾ ਹਾਂ ? ਮੈਂ ਭਗਵਾਨ ਦਾ ਨਾਂ ਦੁਹਰਾ ਰਿਹਾ ਹਾਂ ? ਭਗਵਾਨ ਨੂੰ ਯਾਦ ਕੀਤਾ ਜਾ ਸਕਦਾ ਹੈ, ਭਗਵਾਨ ਦਾ ਨਾਂ ਯਾਦ ਨਹੀਂ ਹੋ ਸਕਦਾ, ਕਿਉਂਕਿ ਨਾਂ ਉਸ ਦਾ ਕੋਈ ਨਹੀਂ ਹੈ। ਇਕ ਆਦਮੀ ਬੈਠ ਕੇ ਰਾਮ-

ਰਾਮ ਦੁਹਰਾ ਰਿਹਾ ਹੈ, ਦੂਸਰਾ ਆਦਮੀ ਜਿਨੇਂਦਰ-ਜਿਨੇਂਦਰ ਕਰ ਰਿਹਾ ਹੈ, ਤੀਸਰਾ ਆਦਮੀ ਨਮੋ ਬੁਧਾਏ, ਅਤੇ ਚੌਥਾ ਆਦਮੀ ਕੁਝ ਹੋਰ ਨਾਂ ਲੈ ਰਿਹਾ ਹੈ। ਇਹ ਸਭ ਨਾਂ ਸਾਡੀਆਂ ਆਪਣੀਆਂ ਖੋਜਾਂ ਹਨ। ਇਹਨਾਂ ਨਾਵਾਂ ਨਾਲ ਪ੍ਰਮਾਤਮਾ ਦਾ ਕੀ ਸੰਬੰਧ ਹੈ ?

ਪ੍ਰਮਾਤਮਾ ਦਾ ਕੋਈ ਨਾਂ ਨਹੀਂ ਹੈ। ਜਦੋਂ ਤਕ ਅਸੀਂ ਨਾਂ ਦੁਹਰਾ ਰਹੇ ਹਾਂ, ਉਦੋਂ ਤਕ ਸਾਡਾ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਹੋਵੇਗਾ। ਅਸੀਂ ਆਦਮੀ ਦੇ ਸੰਸਾਰ ਦੇ ਅੰਦਰ ਚੱਲ ਰਹੇ ਹਾਂ। ਅਸੀਂ ਮਨੁੱਖ ਦੀ ਭਾਸ਼ਾ ਦੇ ਅੰਦਰ ਯਾਤਰਾ ਕਰ ਰਹੇ ਹਾਂ। ਅਤੇ ਉੱਥੇ ਜਿੱਥੇ ਮਨੁੱਖ ਦੀਆਂ ਸਾਰੀਆਂ ਭਾਸ਼ਾਵਾਂ ਬੰਦ ਹੋ ਜਾਂਦੀਆਂ ਹਨ, ਸਾਰੇ ਸ਼ਬਦ ਗਵਾਚ ਜਾਂਦੇ ਹਨ, ਉੱਥੇ ਅਸੀਂ ਕਿਨ੍ਹਾਂ ਨਾਵਾਂ ਨੂੰ ਲੈ ਕੇ ਜਾਵਾਂਗੇ ?

ਸਾਰੇ ਨਾਂ ਆਦਮੀਆਂ ਦੇ ਦਿੱਤੇ ਹੋਏ ਹਨ। ਸੱਚ ਤਾਂ ਇਹ ਹੈ ਆਦਮੀ ਖ਼ੁਦ ਵੀ ਬਿਨਾਂ ਨਾਂ ਦੇ ਪੈਦਾ ਹੁੰਦਾ ਹੈ। ਆਦਮੀ ਦੇ ਨਾਂ ਵੀ ਸਾਰੇ ਝੂਠੇ ਹਨ, ਕੰਮ ਚਲਾਊ ਹਨ, ਯੂਟਿਲਿਟੇਰਿਅਨ ਹਨ, ਉਹਨਾਂ ਦਾ ਸੱਚ ਨਾਲ ਕੋਈ ਵੀ ਸੰਬੰਧ ਨਹੀਂ ਹੈ। ਅਸੀਂ ਜਦੋਂ ਪੈਦਾ ਹੁੰਦੇ ਹਾਂ ਤਾਂ ਬਿਨਾਂ ਨਾਂ ਦੇ, ਅਤੇ ਜਦੋਂ ਮੌਤ ਵਿੱਚ ਦਾਖ਼ਲ ਹੁੰਦੇ ਹਾਂ ਤਾਂ ਫਿਰ ਬਿਨਾਂ ਨਾਂ ਦੇ। ਵਿਚਾਲੇ ਨਾਂ ਦਾ ਥੋੜ੍ਹਾ ਸੰਬੰਧ ਅਸੀਂ ਪੈਦਾ ਕਰ ਲੈਂਦੇ ਹਾਂ ਅਤੇ ਇਸ ਨਾਂ ਨੂੰ ਹੀ ਮੰਨ ਲੈਂਦੇ ਹਾਂ ਕਿ ਸਾਡਾ ਹੋਣਾ ਹੈ। ਅਸੀਂ ਆਪਣੇ ਲਈ ਨਾਂ ਦੇ ਕੇ ਇਕ ਧੋਖਾ ਪੈਦਾ ਕੀਤਾ ਹੈ। ਉੱਥੋਂ ਤਕ ਠੀਕ ਸੀ, ਆਦਮੀ ਮਾਫ਼ ਕੀਤਾ ਜਾ ਸਕਦਾ ਸੀ। ਉਸ ਨੇ ਭਗਵਾਨ ਨੂੰ ਵੀ ਨਾਂ ਦੇ ਦਿੱਤੇ ਅਤੇ ਨਾਂ ਦੇਣ ਨਾਲ ਇਕ ਤਰਕੀਬ ਮਿਲ ਗਈ ਉਸ ਨੂੰ ਕਿ ਉਸ ਨਾਂ ਨੂੰ ਉਹ ਦੁਹਰਾ ਲੈਂਦਾ ਹੈ ਦਸ ਮਿੰਟ ਅਤੇ ਸੋਚਦਾ ਹੈ ਕਿ ਮੈਂ ਪ੍ਰਮਾਤਮਾ ਦਾ ਜਾਪ ਕਰ ਲਿਆ।

ਨਾਂ ਨਾਲ ਪ੍ਰਮਾਤਮਾ ਦਾ ਕੋਈ ਵੀ ਸੰਬੰਧ ਨਹੀਂ ਹੈ। ਤੁਸੀਂ ਬੈਠ ਕੇ ਕੁਰਸੀ, ਕੁਰਸੀ, ਕੁਰਸੀ ਦੁਹਰਾ ਲਉ ਦਸ ਮਿੰਟ! ਦਰਵਾਜ਼ਾ, ਦਰਵਾਜ਼ਾ, ਦਰਵਾਜ਼ਾ ਦੁਹਰਾ ਲਉ; ਪੱਥਰ, ਪੱਥਰ, ਪੱਥਰ ਦੁਹਰਾ ਲਉ; ਜਾਂ ਤੁਸੀਂ ਕੋਈ ਹੋਰ ਨਾਂ ਲੈ ਕੇ ਦੁਹਰਾ ਲਉ, ਇਸ ਸ਼ਬਦ ਨਾਲ ਕੋਈ ਵੀ ਧਰਮ ਦਾ ਸੰਬੰਧ ਨਹੀਂ ਹੈ। ਸ਼ਬਦਾਂ ਨੂੰ ਦੁਹਰਾਉਣ ਨਾਲ ਧਰਮ ਦਾ ਕੋਈ ਵੀ ਸੰਬੰਧ ਨਹੀਂ ਹੈ। ਧਰਮ ਦਾ ਸੰਬੰਧ ਹੈ ਨਿਰਾ ਸ਼ਬਦ ਨਾਲ, ਧਰਮ ਦਾ ਸੰਬੰਧ ਹੈ ਮੌਨ ਨਾਲ, ਧਰਮ ਦਾ ਸੰਬੰਧ ਹੈ ਪੂਰੀ ਤਰ੍ਹਾਂ ਅੰਦਰ ਨਾਲ। ਵਿਚਾਰ ਜਦੋਂ ਜ਼ੀਰੋ ਹੋ ਜਾਂਦੇ ਹਨ ਅਤੇ ਸ਼ਾਂਤ ਹੋ ਜਾਂਦੇ ਹਨ, ਉਦੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਅਤੇ ਇਕ ਆਦਮੀ ਬੈਠ ਕੇ ਰਿਪੀਟ ਕਰ ਲੈਂਦਾ ਹੈ ਇਕ ਨਾਂ ਨੂੰ; ਰਾਮ, ਰਾਮ, ਰਾਮ, ਦਸ ਪੰਜ ਵਾਰੀ ਕਿਹਾ ਅਤੇ ਉਸ ਤੋਂ ਨਿਪਟਾਰਾ ਹੋ ਗਿਆ, ਉਸ ਨੇ ਭਗਵਾਨ ਨੂੰ ਯਾਦ ਕਰ ਲਿਆ।

ਤਾਂ ਅਸੀਂ ਤਰਕੀਬਾਂ ਖੋਜ ਲਈਆਂ ਹਨ ਧਾਰਮਿਕ ਦਿਖਾਈ ਦੇਣ ਲਈ–ਬਿਨਾਂ ਧਾਰਮਿਕ ਹੋਏ। ਅਤੇ ਉਹਨਾਂ ਤਰਕੀਬਾਂ ਵਿੱਚ ਅਸੀਂ ਜਿਉਂ ਰਹੇ ਹਾਂ ਅਤੇ ਸੋਚ ਰਹੇ ਹਾਂ ਕਿ ਪੂਰਾ ਮੁਲਕ ਧਾਰਮਿਕ ਹੋ ਗਿਆ ਹੈ। ਤਿੱਬਤ ਵਿੱਚ ਉਹ ਹੋਰ ਵੀ ਜ਼ਿਆਦਾ ਹੁਸ਼ਿਆਰ ਹਨ। ਉਹਨਾਂ ਨੇ ‘ਪ੍ਰੇਅਰ ਵ੍ਹੀਲ’ ਬਣਾ ਰੱਖਿਆ ਹੈ, ਉਹਨਾਂ ਨੇ ਇਕ ਚੱਕਾ ਬਣਾ ਰੱਖਿਆ ਹੈ, ਉਸ ਨੂੰ ਉਹ ‘ਪ੍ਰਾਰਥਨਾ ਚੱਕਰ’ ਕਹਿੰਦੇ ਹਨ। ਉਹਨਾਂ ਦੇ ਚੱਕੇ ਦੇ ਇਕ ਸੌ ਅੱਠ ਸਪੋਕ ਹਨ। ਇਕ-ਇਕ ਸਪੋਕ ਉੱਤੇ ਇਕ- ਇਕ ਮੰਦਰ ਲਿਖਿਆ ਹੋਇਆ ਹੈ। ਸਵੇਰ ਤੋਂ ਆਦਮੀ ਬੈਠ ਕੇ ਉਸ ਚੱਕੇ ਨੂੰ ਘੁੰਮਾ ਦਿੰਦਾ ਹੈ। ਜਿੰਨੇ ਚੱਕਾ ਚੱਕਰ ਲਾ ਲੈਂਦਾ ਹੈ, ਉੱਨੀ ਵਾਰੀ ਇਕ ਸੌ ਅੱਠ ਨਾਲ ਗੁਣਾ ਕਰ ਕੇ ਉਹ ਸਮਝ ਲੈਂਦਾ ਹੈ ਕਿ ਇੰਨੀ ਵਾਰੀ ਮੈਂ ਮੰਤਰ ਦਾ ਪਾਠ ਕੀਤਾ। ਉਹ ਪ੍ਰੇਅਰ ਵ੍ਹੀਲ ਸਵੇਰ ਤੋਂ ਆਦਮੀ ਦਸ ਵਾਰੀ ਘੁੰਮਾ ਦਿੰਦਾ ਹੈ, ਉਹ ਸੌ ਵਾਰੀ ਘੁੰਮਾ ਜਾਂਦਾ ਹੈ। ਇੱਕ ਸੌ ਅੱਠ ਨੂੰ ਸੌ ਨਾਲ ਗੁਣਾ ਕਰ ਲਿਆ, ਇੰਨੀ ਵਾਰੀ ਮੈਂ ਭਗਵਾਨ ਦਾ ਨਾਂ ਲਿਆ! ਅਤੇ ਆਪਣੇ ਕੰਮ ‘ਤੇ ਚਲਾ ਜਾਂਦਾ ਹੈ। ਉਹ ਸਾਡੇ ਤੋਂ ਜ਼ਿਆਦਾ ਹੁਸ਼ਿਆਰ ਹੈ। ਨਾਂ ਲੈਣ ਦਾ ਝੰਜਟ ਉਹਨਾਂ ਨੇ ਛੱਡ ਦਿੱਤਾ। ਆਪਣਾ ਕੰਮ ਵੀ ਕਰਦੇ ਰਹਿੰਦੇ ਹਨ ਅਤੇ ਚੱਕਰ ਵੀ ਲਗਾਉਂਦੇ ਰਹਿੰਦੇ ਹਨ।

ਅਸੀਂ ਵੀ ਇਹੀ ਕਰਦੇ ਹਾਂ। ਮਨ ਸਾਡਾ ਦੁਸਰਾ ਕੰਮ ਕਰਦਾ ਰਹਿੰਦਾ ਹੈ। ਅਤੇ ਜ਼ਬਾਨ ਸਾਡੀ ਰਾਮ-ਰਾਮ ਕਰਦੀ ਰਹਿੰਦੀ ਹੈ। ਜ਼ਬਾਨ ਰਾਮ-ਰਾਮ ਕਰ ਰਹੀ ਹੋਵੇ ਜਾਂ ਇਕ ਪ੍ਰੇਅਰ ਵ੍ਹੀਲ ਉੱਤੇ ਰਾਮ-ਰਾਮ ਲਿਖਿਆ ਹੋਵੇ, ਕੀ ਫ਼ਰਕ ਪੈਂਦਾ ਹੈ। ਅੰਦਰ ਮਨ ਸਾਡਾ ਕੁਝ ਹੋਰ ਕਰ ਰਿਹਾ ਹੈ। ਹੁਣ ਤਾਂ ਹੋਰ ਵਿਵਸਥਾ ਹੋ ਗਈ ਹੈ। ਹੁਣ ਤਕ ਤਿੱਬਤ ਵਿੱਚ ਬਿਜਲੀ ਨਹੀਂ ਪਹੁੰਚੀ ਸੀ, ਹੁਣ ਪਹੁੰਚ ਗਈ ਹੋਵੇਗੀ ਤਾਂ ਹੁਣ ਤਾਂ ਉਹਨਾਂ ਨੂੰ ਹੱਥ ਨਾਲ ਵੀ ਘੁੰਮਾਉਣ ਦੀ ਜ਼ਰੂਰਤ ਨਹੀਂ ਹੈ, ਬਿਜਲੀ ਨਾਲ ਪਲੱਗ ਲਗਾ ਦੇਣਗੇ, ਚੱਕਰ ਘੁੰਮਦਾ ਰਹੇਗਾ ਦਿਨ ਭਰ ਅਤੇ ਹਜ਼ਾਰਾਂ ਵਾਰ ਰਾਮ ਦਾ ਜਾਪ ਕਰਨ ਦਾ ਲਾਭ ਮਿਲ ਜਾਵੇਗਾ।

ਆਦਮੀ ਨੇ ਆਪਣੇ-ਆਪ ਨੂੰ ਧੋਖਾ ਦੇਣ ਲਈ ਹਜ਼ਾਰਾਂ ਤਰ੍ਹਾਂ ਦੀਆਂ ਸਕੀਮਾਂ ਖੋਜ ਲਈਆਂ ਹਨ। ਉਹਨਾਂ ਸਕੀਮਾਂ ਨੂੰ ਅਸੀਂ ਧਰਮ ਬੋਲਦੇ ਰਹੇ ਅਤੇ ਇਸੇ ਕਰਕੇ ਸਾਰੇ ਮੁਲਕ ਵਿੱਚ ਇਹ ਦੁਬਿਧਾ ਖੜੀ ਹੋ ਗਈ ਹੈ ਕਿ ਅਸੀਂ ਕਹਿਣ ਨੂੰ ਤਾਂ ਧਾਰਮਿਕ ਹਾਂ ਅਤੇ ਸਾਡੇ ਜਿਹਾ ਅਧਾਰਮਿਕ ਆਚਰਣ ਅੱਜ ਪ੍ਰਿਥਵੀਂ ’ਤੇ ਖੋਜਣ ‘ਤੇ ਕਿਤੇ ਵੀ ਨਹੀਂ ਮਿਲ ਸਕਦਾ। ਸਾਡੇ ਤੋਂ ਜ਼ਿਆਦਾ ਅਨੈਤਿਕ ਲੋਕ, ਸਾਡੇ ਤੋਂ ਜ਼ਿਆਦਾ ਚਰਿੱਤਰ ਵਿੱਚ ਘਟੀਆ ਲੋਕ, ਸਾਡੇ ਤੋਂ ਜ਼ਿਆਦਾ ਤੰਗਦਿਲ, ਸਾਡੇ ਤੋਂ ਜ਼ਿਆਦਾ ਸੰਕੀਰਣ, ਸਾਡੇ ਤੋਂ ਜ਼ਿਆਦਾ ਨੀਚਤਾ ਵਿੱਚ ਜਿਉਣ ਵਾਲੇ ਲੋਕ ਹੋਰ ਕਿਤੇ ਮਿਲਣੇ ਮੁਸ਼ਕਲ ਹਨ। ਅਤੇ ਨਾਲ ਹੀ ਸਾਨੂੰ ਧਾਰਮਿਕ ਹੋਣ ਦਾ ਸੁੱਖ ਹੈ ਕਿ ਅਸੀਂ ਧਾਰਮਿਕ ਹਾਂ—ਇਹ ਦੋਵੇਂ ਗੱਲਾਂ ਇਕ ਨਾਲ ਚੱਲ ਰਹੀਆਂ ਹਨ। ਕੋਈ ਇਹ ਕਹਿਣ ਵਾਲਾ ਨਹੀਂ ਹੈ ਕਿ ਇਹ ਦੋਵੇਂ ਗੱਲਾਂ ਨਾਲ-ਨਾਲ ਕਿਵੇਂ ਚੱਲ ਸਕਦੀਆਂ ਹਨ !

ਇਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਕਿਸੇ ਘਰ ਵਿੱਚ ਲੋਕਾਂ ਨੂੰ ਖ਼ਿਆਲ ਹੋਵੇ ਕਿ ਹਜ਼ਾਰਾਂ ਦੀਵੇ ਬਲ ਰਹੇ ਹਨ ਅਤੇ ਘਰ ਹਨੇਰੇ ਨਾਲ ਭਰਿਆ ਹੈ। ਹਰ ਆਦਮੀ ਟਕਰਾਉਂਦਾ ਹੋਵੇ, ਫਿਰ ਵੀ ਘਰ ਦੇ ਲੋਕ ਇਹ ਵਿਸ਼ਵਾਸ ਕਰਦੇ ਹੋਣ ਕਿ ਹਨੇਰਾ ਕਿੱਥੇ ਹੈ ? ਦੀਵੇ ਬਲ ਗਏ ਹਨ ਅਤੇ ਰੋਜ਼ ਹਰ ਆਦਮੀ ਟਕਰਾ ਕੇ ਡਿੱਗਦਾ ਹੋਵੇ, ਫਿਰ ਵੀ ਘਰ ਦੇ ਲੋਕ ਮੰਨਦੇ ਹੀ ਰਹਿਣ ਕਿ ਦੀਵੇ ਬਲ ਗਏ ਹਨ, ਰੋਸ਼ਨੀ ਹੈ, ਹਨੇਰਾ ਕਿੱਥੇ ਹੈ ?

ਸਾਡੀ ਹਾਲਤ ਅਜਿਹੀ ਹੀ ਕੰਟਰਾਡਿਕਟਰੀ, ਅਜਿਹੇ ਵਿਰੋਧਾਭਾਸ ਨਾਲ ਭਰੀ ਹੋਈ ਹੈ। ਜੀਵਨ ਸਾਨੂੰ ਰੋਜ਼ ਦੱਸਦਾ ਹੈ ਕਿ ਅਸੀਂ ਅਧਾਰਮਿਕ ਹਾਂ ਅਤੇ ਜੋ ਸਕੀਮਾਂ ਅਸੀਂ ਖੋਜ ਲਈਆਂ ਹਨ, ਉਹ ਰੋਜ਼ ਸਾਨੂੰ ਦੱਸਦੀਆਂ ਹਨ ਕਿ ਅਸੀਂ ਧਾਰਮਿਕ ਹਾਂ। ਤਾਂ ਦੇਖੋ ਦੀਵਾਲੀ ਆ ਗਈ ਅਤੇ ਸਾਰਾ ਮੁਲਕ ਧਾਰਮਿਕ ਹੋ ਰਿਹਾ ਹੈ। ਦੇਖੋ ਗਣੇਸ਼-ਉਤਸਵ ਆ ਗਿਆ, ਦੇਖੋ ਮਹਾਂਵੀਰ ਦਾ ਜਨਮ ਦਿਨ ਆ ਗਿਆ ਅਤੇ ਮੁਲਕ ਮੰਦਰਾਂ ਦੇ ਵਲ ਤੁਰਿਆ ਜਾ ਰਿਹਾ ਹੈ। ਪੂਜਾ ਚੱਲ ਰਹੀ ਹੈ, ਪ੍ਰਾਰਥਨਾ ਚੱਲ ਰਹੀ ਹੈ। ਜੇਕਰ ਇਸ ਸਭ ਨੂੰ ਕੋਈ ਆਕਾਸ਼ ਤੋਂ ਦੇਖਦਾ ਹੋਵੇਗਾ ਤਾਂ ਸੋਚਦਾ ਹੋਵੇਗਾ ਕਿ ਕਿੰਨੇ ਧਾਰਮਿਕ ਲੋਕ ਹਨ, ਅਤੇ ਕੋਈ ਸਾਡੇ ਅੰਦਰ ਆ ਕੇ ਦੇਖੇ, ਕੋਈ ਸਾਡੇ ਆਚਰਣ ਨੂੰ ਦੇਖੇ, ਕੋਈ ਸਾਡੀ ਸ਼ਖ਼ਸੀਅਤ ਨੂੰ ਦੇਖੇ ਤਾਂ ਹੈਰਾਨ ਹੋ ਜਾਵੇਗਾ। ਸ਼ਾਇਦ ਮਨੁੱਖ-ਜਾਤੀ ਦੇ ਇਤਿਹਾਸ ਵਿੱਚ ਇੰਨਾ ਧੋਖਾ ਪੈਦਾ ਕਰ ਲੈਣ ਵਿੱਚ ਕੋਈ ਕੌਮ ਸਫਲ ਨਹੀਂ ਹੋ ਸਕੀ, ਜਿੰਨੇ ਅਸੀਂ ਸਫਲ ਹੋ ਗਏ ਹਾਂ। ਇਹ ਅਨੋਖੀ ਗੱਲ ਹੈ। ਇਹ ਕਿਵੇਂ ਸੰਭਵ ਹੋ ਗਿਆ ?

ਇਸ ਦਾ ਜ਼ਿੰਮਾ ਤੁਹਾਡੇ ਉੱਪਰ ਹੈ, ਅਜਿਹਾ ਮੈਂ ਨਹੀਂ ਕਹਿੰਦਾ। ਇਸ ਦਾ ਜ਼ਿੰਮਾ ਸਾਡੇ ਪੂਰੇ ਇਤਿਹਾਸ ਉੱਪਰ ਹੈ। ਇਹ ਅੱਜ ਦੀ ਪੀੜੀ ਅਜਿਹੀ ਹੋ ਗਈ ਹੈ, ਅਜਿਹਾ ਮੈਂ ਨਹੀਂ ਕਹਿੰਦਾ ਹਾਂ। ਅੱਜ ਤੱਕ ਅਸੀਂ ਧਰਮਾਂ ਦੇ ਪ੍ਰਤੀ ਜੋ ਧਾਰਨਾ ਬਣਾਈ ਹੈ, ਉਸ ਵਿੱਚ ਬੁਨਿਆਦੀ ਭੁੱਲ ਹੈ ਅਤੇ ਇਸ ਲਈ ਅਸੀਂ ਬਿਨਾਂ ਧਾਰਮਿਕ ਹੋਏ ਧਾਰਮਿਕ ਹੋਣ ਦੇ ਖ਼ਿਆਲ ਨਾਲ ਭਰ ਗਏ ਹਾਂ। ਉਹਨਾਂ ਭੁੱਲਾਂ ਦੇ ਕੁਝ ਸੂਤਰਾਂ ‘ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ, ਤਾਂ ਕਿ ਇਹ ਦਿਖਾਈ ਦੇ ਸਕੇ ਕਿ ਅਸੀਂ ਧਾਰਮਿਕ ਕਿਉਂ ਨਹੀਂ ਹਾਂ ਅਤੇ ਇਹ ਵੀ ਦਿਖਾਈ ਦੇ ਸਕੇ ਕਿ ਧਾਰਮਿਕ ਕਿਵੇਂ ਹੋ ਸਕਦੇ ਹਾਂ।

ਇਸ ਤੋਂ ਪਹਿਲਾਂ ਕਿ ਮੈਂ ਚਾਰ ਸੂਤਰ ਤੁਹਾਨੂੰ ਦੱਸਾਂ, ਇਹ ਵੀ ਤੁਹਾਨੂੰ ਕਹਿ ਦੇਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਕੋਈ ਜਾਤੀ, ਕੋਈ ਸਮਾਜ, ਕੋਈ ਦੇਸ਼, ਕੋਈ ਮੁਲਕ ਧਾਰਮਿਕ ਨਹੀਂ ਹੋ ਜਾਂਦਾ, ਉੱਦੋਂ ਤੱਕ ਉਸ ਨੂੰ ਜੀਵਨ ਦੇ ਪੂਰੇ ਅਨੰਦ ਦਾ, ਪੂਰੀ ਸ਼ਾਂਤੀ ਦਾ, ਪੂਰੀ ਤਸੱਲੀ ਦਾ ਕੋਈ ਵੀ ਅਨੁਭਵ ਨਹੀਂ ਹੁੰਦਾ। ਜਿਸ ਤਰ੍ਹਾਂ ਵਿਗਿਆਨ ਹੈ ਬਾਹਰ ਦੀ ਦੁਨੀਆਂ ਦੇ ਵਿਕਾਸ ਦੇ ਲਈ ਅਤੇ ਬਿਨਾਂ ਵਿਗਿਆਨ ਦੇ ਜਿਵੇਂ ਬੇਸਹਾਰਾ ਹੋ ਜਾਂਦਾ ਹੈ ਸਮਾਜ, ਗ਼ਰੀਬ ਹੋ ਜਾਂਦਾ ਹੈ, ਦੁਖੀ, ਪੀੜਤ ਅਤੇ ਬੀਮਾਰ ਹੋ ਜਾਂਦਾ ਹੈ। ਵਿਗਿਆਨ ਨਾ ਹੋਵੇ ਅੱਜ ਤਾਂ ਬਾਹਰ ਦੇ ਸੰਸਾਰ ਵਿੱਚ ਅਸੀਂ ਗ਼ਰੀਬ, ਪਸ਼ੂਆਂ ਦੀ ਤਰ੍ਹਾਂ ਹੋ ਜਾਵਾਂਗੇ, ਉਸੇ ਤਰ੍ਹਾਂ ਹੀ ਅੰਦਰ ਦੇ ਸੰਸਾਰ ਦਾ ਵਿਗਿਆਨ ਧਰਮ ਹੈ। ਅਤੇ ਜਦੋਂ ਅੰਦਰ ਦਾ ਧਰਮ ਗਵਾਚ ਜਾਂਦਾ ਹੈ ਤਾਂ ਅੰਦਰ ਇਕ ਗ਼ਰੀਬੀ ਆ ਜਾਂਦੀ ਹੈ, ਇਕ ਹੀਨਤਾ ਆ ਜਾਂਦੀ ਹੈ, ਅੰਦਰ ਇਕ ਹਨੇਰਾ ਛਾ ਜਾਂਦਾ ਹੈ।

ਅਤੇ ਅੰਦਰ ਦਾ ਹਨੇਰਾ ਬਾਹਰ ਦੇ ਹਨੇਰੇ ਤੋਂ ਜ਼ਿਆਦਾ ਖ਼ਤਰਨਾਕ ਹੈ। ਕਿਉਂਕਿ ਬਾਹਰ ਦਾ ਹਨੇਰਾ ਦੋ ਪੈਸੇ ਦੇ ਦੀਵੇ ਨੂੰ ਖ਼ਰੀਦ ਕੇ ਮਿਟਾਇਆ ਜਾ ਸਕਦਾ ਹੈ, ਲੇਕਿਨ ਅੰਦਰ ਦਾ ਹਨੇਰਾ ਤਾਂ ਉੱਦੋਂ ਹੀ ਮਿਟਦਾ ਹੈ ਜਦੋਂ ਆਤਮਾ ਦਾ ਦੀਵਾ ਜਗ ਜਾਵੇ, ਅਤੇ ਉਹ ਦੀਵਾ ਕਿਤੋਂ ਬਜ਼ਾਰ ਵਿੱਚੋਂ ਖ਼ਰੀਦਣ ‘ਤੇ ਨਹੀਂ ਮਿਲਦਾ, ਉਸ ਦੀਵੇ ਨੂੰ ਜਗਾਉਣ ਲਈ ਤਾਂ ਮਿਹਨਤ ਕਰਨੀ ਪੈਂਦੀ ਹੈ, ਸੰਕਲਪ ਕਰਨਾ ਪੈਂਦਾ ਹੈ, ਸਾਧਨਾ ਕਰਨੀ ਪੈਂਦੀ ਹੈ। ਉਸ ਦੀਵੇ ਨੂੰ ਜਗਾਉਣ ਲਈ ਤਾਂ ਜੀਵਨ ਨੂੰ ਨਵੀਂ ਦਿਸ਼ਾ ਵਿੱਚ ਚਲਾਉਣਾ ਪੈਂਦਾ ਹੈ।

ਲੇਕਿਨ ਇੰਨਾ ਨਿਸ਼ਚਿਤ ਹੈ ਕਿ ਅੱਜ ਤੱਕ ਪ੍ਰਿਥਵੀ ‘ਤੇ ਸਭ ਤੋਂ ਪ੍ਰਸੰਨ ਅਤੇ ਅਨੰਦਤ ਲੋਕ ਉਹ ਵੀ ਸਨ, ਜੋ ਧਾਰਮਿਕ ਸਨ। ਉਹਨਾਂ ਨੇ ਹੀ ਇਸ ਧਰਤੀ ‘ਤੇ ਸਵਰਗ ਅਨੁਭਵ ਕੀਤਾ ਹੈ। ਉਹਨਾਂ ਲੋਕਾਂ ਨੇ ਹੀ ਇਸ ਜੀਵਨ ਦੇ ਪੂਰੇ ਅਨੰਦ ਨੂੰ, ਤਸੱਲੀ ਨੂੰ ਅਨੁਭਵ ਕੀਤਾ ਹੈ। ਉਹਨਾਂ ਦੇ ਜੀਵਨ ਵਿੱਚ ਹੀ ਅੰਮ੍ਰਿਤ ਦੀ ਵਰਖਾ ਹੋਈ ਹੈ ਜੋ ਧਾਰਮਿਕ ਸਨ । ਧਾਰਮਿਕ ਹੋਏ ਬਿਨਾਂ ਕੋਈ ਰਸਤਾ ਨਹੀਂ ਹੈ, ਲੇਕਿਨ ਧਾਰਮਿਕ ਹੋਣ ਦੇ ਲਈ ਸਭ ਤੋਂ ਵਡੀ ਰੁਕਾਵਟ ਇਸ ਗੱਲ ਨਾਲ ਪੈ ਗਈ ਹੈ ਕਿ ਅਸੀਂ ਇਸ ਗੱਲ ਨੂੰ ਮੰਨ ਕੇ ਬੈਠ ਗਏ ਹਾਂ ਕਿ ਅਸੀਂ ਧਾਰਮਿਕ ਹਾਂ। ਫਿਰ ਹੁਣ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਰਹਿ ਗਈ। ਇਕ ਭਿਖਾਰੀ ਮੰਨ ਲੈਂਦਾ ਹੈ ਕਿ ਮੈਂ ਸਮਰਾਟ ਹਾਂ, ਗੱਲ ਖ਼ਤਮ ਹੋ ਗਈ। ਫਿਰ ਉਸ ਨੂੰ ਸਮਰਾਟ ਬਣਨ ਲਈ ਕੋਸ਼ਿਸ਼ ਕਰਨ ਦਾ ਕੋਈ ਸਵਾਲ ਨਾ ਰਿਹਾ। ਸਸਤੀ ਤਰਕੀਬ ਲੱਭ ਲਈ ਉਸ ਨੇ । ਸਮਰਾਟ ਬਣ ਗਏ ਕਲਪਨਾ ਕਰ ਕੇ। ਅਸਲ ਵਿੱਚ ਸਮਰਾਟ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ। ਯਾਤਰਾ ਕਰਨੀ ਪੈਂਦੀ ਹੈ, ਸੰਘਰਸ਼ ਕਰਨਾ ਪੈਂਦਾ ਹੈ। ਉਸ ਨੇ ਸੁਪਨਾ ਦੇਖ ਲਿਆ ਸਮਰਾਟ ਹੋਣ ਦਾ। ਲੇਕਿਨ ਉਸ ਭਿਖਾਰੀ ਨੂੰ ਅਸੀਂ ਪਾਗ਼ਲ ਕਹਾਂਗੇ, ਕਿਉਂਕਿ ਪਾਗ਼ਲ ਦਾ ਇਹੀ ਲੱਛਣ ਹੈ ਕਿ ਉਹ ਜੋ ਨਹੀਂ ਹੈ, ਉਹ ਆਪਣੇ-ਆਪ ਨੂੰ ਮੰਨ ਲੈਂਦਾ ਹੈ।

ਮੈਂ ਸੁਣਿਆ ਹੈ : ਇਕ ਪਾਗ਼ਲਖ਼ਾਨੇ ਦਾ ਨਹਿਰੂ ਨਿਰੀਖਣ ਕਰਨ ਗਏ ਸਨ। ਉਸ ਪਾਗ਼ਲਖ਼ਾਨੇ ਵਿੱਚ ਜਾ ਕੇ ਉਹਨਾਂ ਨੇ ਪੁੱਛਿਆ, ਕੀ ਕਦੀ ਕੋਈ ਇੱਥੇ ਠੀਕ ਹੁੰਦਾ ਹੈ ? ਸਵੱਸਥ ਹੁੰਦਾ ਹੈ ? ਰੋਗ ਤੋਂ ਮੁਕਤ ਹੁੰਦਾ ਹੈ ? ਤਾਂ ਪਾਗਲਖ਼ਾਨੇ ਦੇ ਅਧਿਕਾਰੀਆਂ ਨੇ ਕਿਹਾ, ਨਿਸ਼ਚਿਤ ਹੀ ਅਕਸਰ ਲੋਕ ਠੀਕ ਹੋ ਕੇ ਚਲੇ ਜਾਂਦੇ ਹਨ। ਹੁਣੇ ਇਕ ਆਦਮੀ ਠੀਕ ਹੋਇਆ ਹੈ ਅਤੇ ਅਸੀਂ ਉਸ ਨੂੰ ਤਿੰਨ ਦਿਨ ਪਹਿਲਾਂ ਛੱਡਣ ਵਾਲੇ ਸਾਂ, ਲੇਕਿਨ ਅਸੀਂ ਰੋਕ ਰੱਖਿਆ ਹੈ ਕਿ ਤੁਹਾਡੇ ਹੱਥੋਂ ਅਸੀਂ ਮੁਕਤ ਕਰਾਵਾਂਗੇ।

ਉਸ ਪਾਗਲ ਨੂੰ ਲਿਆਂਦਾ ਗਿਆ, ਜੋ ਠੀਕ ਹੋ ਗਿਆ ਹੈ। ਉਸ ਨੂੰ ਨਹਿਰੂ ਨਾਲ ਮਿਲਾਇਆ ਗਿਆ। ਨਹਿਰੂ ਨੇ ਉਸ ਨੂੰ ਸ਼ੁਭ ਕਾਮਨਾ ਦਿੱਤੀ ਕਿ ਤੁਸੀਂ ਠੀਕ ਹੋ ਗਏ ਹੋ, ਬਹੁਤ ਚੰਗਾ ਹੈ। ਚਲਦੇ-ਚਲਦੇ ਉਸ ਆਦਮੀ ਨੇ ਪੁੱਛਿਆ ਕਿ ਮੈਂ ਤੁਹਾਡਾ ਨਾਂ ਨਹੀਂ ਪੁੱਛ ਸਕਿਆ ਕਿ ਤੁਸੀਂ ਕੌਣ ਹੋ ? ਨਹਿਰੂ ਨੇ ਕਿਹਾ, ਮੇਰਾ ਨਾਂ ਜਵਾਹਰ ਲਾਲ ਨਹਿਰੂ ਹੈ। ਉਹ ਆਦਮੀ ਹੱਸਣ ਲੱਗ ਪਿਆ। ਉਸ ਨੇ ਕਿਹਾ, ਤੁਸੀਂ ਘਬਰਾਉ ਨਾ, ਕੁਝ ਦਿਨ ਤੁਸੀਂ ਵੀ ਇਸ ਜੇਲ੍ਹ ਵਿੱਚ ਰਹਿ ਜਾਉਗੇ ਤਾਂ ਠੀਕ ਹੋ ਜਾਉਗੇ। ਪਹਿਲਾਂ ਮੈਨੂੰ ਵੀ ਇਹ ਖ਼ਿਆਲ ਸੀ ਕਿ ਮੈਂ ਜਵਾਹਰ ਲਾਲ ਨਹਿਰੂ ਹਾਂ। ਤਿੰਨ ਸਾਲ ਪਹਿਲਾਂ ਜਦੋਂ ਇੱਥੇ ਆਇਆ ਸੀ ਤਾਂ ਮੈਨੂੰ ਵੀ ਇਹੀ ਭਰਮ ਸੀ—ਇਹੀ ਭਰਮ ਮੈਨੂੰ ਵੀ ਹੋ ਗਿਆ ਸੀ ਕਿ ਮੈਂ ਜਵਾਹਰ ਲਾਲ ਨਹਿਰੂ ਹਾਂ, ਲੇਕਿਨ ਤਿੰਨ ਸਾਲਾਂ ਵਿੱਚ ਇਹਨਾਂ ਸਾਰੇ ਅਧਿਕਾਰੀਆਂ ਦੀ ਕਿਰਪਾ ਨਾਲ ਮੈਂ ਬਿਲਕੁੱਲ ਠੀਕ ਹੋ ਗਿਆ ਹਾਂ। ਮੇਰਾ ਇਹ ਭਰਮ ਮਿਟ ਗਿਆ ਹੈ। ਤੁਸੀਂ ਵੀ ਘਬਰਾਉ ਨਾ। ਤੁਸੀਂ ਵੀ ਦੋ ਤਿੰਨ ਸਾਲ ਰਹਿ ਜਾਉਗੇ ਤਾਂ ਠੀਕ ਹੋ ਸਕਦੇ ਹੋ।

ਆਦਮੀ ਦੇ ਪਾਗ਼ਲਪਨ ਦੇ ਲੱਛਣ ਇਹ ਹਨ ਕਿ ਉਹ ਜੋ ਹੈ, ਨਹੀਂ ਸਮਝ ਸਕਦਾ ਅਤੇ ਜੋ ਨਹੀਂ ਹੈ, ਉਸ ਦੇ ਨਾਲ ਹੀ ਮੇਲ ਕਰ ਲੈਂਦਾ ਹੈ ਕਿ ਉਹ ਮੈਂ ਹਾਂ। ਭਾਰਤ ਨੂੰ ਮੈਂ ਧਾਰਮਿਕ ਅਰਥਾਂ ਵਿੱਚ ਇਕ ਉਲਝੀ ਹੋਈ ਹਾਲਤ ਵਿੱਚ ਸਮਝਦਾ ਹਾਂ, ਇਕ ਮੈਡਨੈੱਸ (ਪਾਗ਼ਲਪਨ) ਦੀ ਹਾਲਤ ਵਿੱਚ ਸਮਝਦਾ ਹਾਂ। ਅਸੀਂ ਧਾਰਮਿਕ ਨਹੀਂ ਹਾਂ ਅਤੇ ਆਪਣੇ-ਆਪ ਨੂੰ ਧਾਰਮਿਕ ਸਮਝ ਰਹੇ ਹਾਂ, ਲੇਕਿਨ ਇਹ ਦੁਰਘਟਨਾ ਕਿਵੇਂ ਸੰਭਵ ਹੋ ਸਕੀ ? ਇਹ ਦੁਰਘਟਨਾ ਕਿਵੇਂ ਵਧੀ-ਫੁੱਲੀ ? ਇਹ ਕਿਵੇਂ ਹੋ ਸਕਿਆ ? ਉਸ ਦੇ ਹੋਣ ਦੇ ਕੁਝ ਸੂਤਰਾਂ ਉੱਪਰ ਤੁਹਾਡੇ ਨਾਲ ਗੱਲ ਕਰਨੀ ਹੈ।

ਪਹਿਲਾ ਸੂਤਰ : ਭਾਰਤ ਧਾਰਮਿਕ ਨਹੀਂ ਹੋ ਸਕਿਆ, ਕਿਉਂਕਿ ਭਾਰਤ ਨੇ ਧਰਮ ਦੀ ਇਕ ਧਾਰਨਾ ਵਿਕਸਤ ਕੀਤੀ, ਜੋ ਪ੍ਰਲੋਕਿਕ ਸੀ, ਜੋ ਮੌਤ ਤੋਂ ਬਾਅਦ ਦੇ ਜੀਵਨ ਦੇ ਸੰਬੰਧ ਵਿੱਚ ਵਿਚਾਰ ਕਰਦੀ ਸੀ, ਜੋ ਇਸ ਜੀਵਨ ਦੇ ਸੰਬੰਧ ਵਿੱਚ ਵਿਚਾਰ ਨਹੀਂ ਕਰਦੀ ਸੀ।

ਸਾਡੇ ਹੱਥ ਵਿੱਚ ਇਹ ਜੀਵਨ ਹੈ। ਮੌਤ ਤੋਂ ਬਾਅਦ ਦਾ ਜੀਵਨ ਅਜੇ ਸਾਡੇ ਹੱਥ ਵਿੱਚ ਨਹੀਂ ਹੈ। ਹੋਵੇਗਾ ਤਾਂ ਮਰਨ ਤੋਂ ਬਾਅਦ ਹੋਵੇਗਾ। ਭਾਰਤ ਦਾ ਧਰਮ ਜੋ ਹੈ, ਉਹ ਮਰਨ ਤੋਂ ਬਾਅਦ ਦੇ ਲਈ ਤਾਂ ਪ੍ਰਬੰਧ ਕਰਦਾ ਹੈ, ਲੇਕਿਨ ਜੀਵਨ ਜੋ ਹੁਣ ਅਸੀਂ ਜਿਉਂ ਰਹੇ ਹਾਂ ਧਰਤੀ ਉੱਤੇ, ਉਸ ਦੇ ਲਈ ਅਸੀਂ ਕੋਈ ਯੋਗ-ਪ੍ਰਬੰਧ ਨਹੀਂ ਕੀਤਾ। ਸੁਭਾਵਿਕ ਨਤੀਜਾ ਹੋਇਆ। ਨਤੀਜਾ ਇਹ ਹੋਇਆ ਕਿ ਇਹ ਜੀਵਨ ਕੁਦਰਤੀ ਸਾਡਾ ਅਧਾਰਮਿਕ ਹੁੰਦਾ ਚਲਿਆ ਗਿਆ ਅਤੇ ਉਸ ਜੀਵਨ ਦੇ ਪ੍ਰਬੰਧ ਦੇ ਲਈ ਜੋ ਕੁਝ ਅਸੀਂ ਕਰ ਸਕਦੇ ਸੀ, ਥੋੜ੍ਹਾ-ਬਹੁਤ ਉਹ ਅਸੀਂ ਕਰਦੇ ਰਹੇ। ਕਦੀ ਧਿਆਨ ਕਰਦੇ ਰਹੇ, ਕਦੀ ਤੀਰਥ-ਯਾਤਰਾ ਕਰਦੇ ਰਹੇ, ਕਦੀ ਗੁਰੂ ਦੀ, ਸ਼ਾਸਤਰਾਂ ਦੇ ਚਰਨਾਂ ਦੀ ਸੇਵਾ ਕਰਦੇ ਰਹੇ। ਅਤੇ ਫਿਰ ਅਸੀਂ ਇਹ ਵਿਸ਼ਵਾਸ ਕੀਤਾ ਕਿ ਜ਼ਿੰਦਗੀ ਬੀਤ ਜਾਣ ਦਿਉ, ਜਦੋਂ ਬੁੱਢੇ ਹੋ ਜਾਵਾਂਗੇ, ਉੱਦੋਂ ਧਰਮ ਦੀ ਚਿੰਤਾ ਕਰ ਲਵਾਂਗੇ। ਜੇਕਰ ਕੋਈ ਜਵਾਨ ਆਦਮੀ ਦਿਲਚਸਪੀ ਲੈਂਦਾ ਹੈ ਧਰਮ ਵਿੱਚ ਤਾਂ ਘਰ ਦੇ ਵੱਡੇ-ਬੁੱਢੇ ਕਹਿੰਦੇ ਕਿ ਅਜੇ ਤੇਰੀ ਉਮਰ ਨਹੀਂ ਹੈ ਕਿ ਤੂੰ ਧਰਮ ਦੀਆਂ ਗੱਲਾਂ ਕਰੇਂ। ਅਜੇ ਤੇਰੀ ਉਮਰ ਨਹੀਂ। ਅਜੇ ਖੇਡਣ-ਖਾਣ ਦੇ, ਮੌਜ-ਮੇਲੇ ਦੇ ਦਿਨ ਹਨ। ਇਹ ਤਾਂ ਬੁੱਢਿਆਂ ਦੀਆਂ ਗੱਲਾਂ ਹਨ। ਜਦੋਂ ਆਦਮੀ ਬੁੱਢਾ ਹੋ ਜਾਂਦਾ ਹੈ ਉਦੋਂ ਧਰਮ ਦੀਆਂ ਗੱਲਾਂ ਕਰਦਾ ਹੈ। ਮੰਦਰਾਂ ਵਿੱਚ ਜਾ ਕੇ ਦੇਖੋ, ਮਸਜਿਦਾਂ ਵਿੱਚ ਜਾ ਕੇ ਦੇਖੋ, ਉੱਥੇ ਬੁੱਢੇ ਲੋਕ ਦਿਖਾਈ ਦੇਣਗੇ। ਉੱਥੇ ਜਵਾਨ ਆਦਮੀ ਸ਼ਾਇਦ ਹੀ ਕਦੀ ਦਿਖਾਈ ਦੇਵੇ। ਕਿਉਂ ?

ਅਸੀਂ ਇਹ ਧਾਰਨਾ ਬਣਾ ਲਈ ਕਿ ਧਰਮ ਦਾ ਸੰਬੰਧ ਹੈ ਉਸ ਲੋਕ ਨਾਲ, ਮੌਤ ਤੋਂ ਬਾਅਦ ਜੋ ਜੀਵਨ ਹੈ, ਉਸ ਨਾਲ। ਤਾਂ ਜਦੋਂ ਅਸੀਂ ਮਰਨ ਦੇ ਨੇੜੇ ਪਹੁੰਚਾਂਗੇ, ਉਦੋਂ ਵਿਚਾਰ ਕਰਾਂਗੇ। ਫਿਰ ਜੋ ਬਹੁਤ ਹੁਸ਼ਿਆਰ ਸਨ, ਉਹਨਾਂ ਨੇ ਕਿਹਾ, ਮਰਦੇ ਪਲ ਵਿੱਚ ਜੇਕਰ ਇਕ ਵਾਰੀ ਰਾਮ ਦਾ ਨਾਂ ਵੀ ਲੈ ਲਉ, ਰਾਮ ਦਾ ਜਾਪ ਕਰ ਲਉ, ਗੀਤਾ ਸੁਣ ਲਉ, ਗਾਇਤਰੀ ਸੁਣ ਲਉ, ਨਮੋਕਾਰ ਮੰਤਰ ਕੰਨ ਵਿੱਚ ਪਾ ਦਿਉ-ਆਦਮੀ ਪਾਰ ਹੋ ਜਾਂਦਾ ਹੈ ਤਾਂ ਜੀਵਨ ਭਰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਕੀ ਹੈ। ਮਰਦੇ-ਮਰਦੇ ਆਦਮੀ ਦੇ ਕੰਨ ਵਿੱਚ ਮੰਤਰ ਪਾ ਦਿੰਦੇ ਹਨ ਅਤੇ ਨਿਪਟਾਰਾ ਹੋ ਜਾਂਦਾ ਹੈ, ਆਦਮੀ ਧਾਰਮਿਕ ਹੋ ਜਾਂਦਾ ਹੈ। ਇੱਥੋਂ ਤੱਕ ਬੇਈਮਾਨ ਲੋਕਾਂ ਨੇ ਕਹਾਣੀਆਂ ਘੜ ਦਿੱਤੀਆਂ ਹਨ ਕਿ ਇਕ ਆਦਮੀ ਮਰ ਰਿਹਾ ਸੀ, ਉਸ ਦੇ ਲੜਕੇ ਦਾ ਨਾਂ ਨਾਰਾਇਣ ਸੀ। ਮਰਦੇ ਵਕਤ ਉਸ ਨੇ ਆਪਣੇ ਲੜਕੇ ਨੂੰ ਬੁਲਾਇਆ, ਨਰਾਇਣ, ਤੂੰ ਕਿੱਥੇ ਹੈਂ ? ਅਤੇ ਭਗਵਾਨ ਧੋਖੇ ਵਿੱਚ ਆ ਗਏ! ਉਹ ਸਮਝੇ ਕਿ ਮੈਨੂੰ ਬੁਲਾਉਂਦਾ ਹੈ ਅਤੇ ਉਸ ਨੂੰ ਸਵਰਗ ਭੇਜ ਦਿੱਤਾ। ਅਜਿਹੇ ਬੇਈਮਾਨ ਲੋਕ, ਅਜਿਹੇ ਧੋਖੇਬਾਜ਼ ਲੋਕ, ਜਿਨ੍ਹਾਂ ਨੇ ਅਜਿਹੀਆਂ ਕਹਾਣੀਆਂ ਘੜੀਆਂ ਹੋਣਗੀਆਂ, ਅਜਿਹੇ ਸ਼ਾਸਤਰ ਰਚੇ ਹੋਣਗੇ, ਉਹਨਾਂ ਨੇ ਇਸ ਮੁਲਕ ਦੇ ਅਧਾਰਮਿਕ ਹੋਣ ਦਾ ਸਾਰਾ ਪ੍ਰਬੰਧ ਕਰ ਦਿੱਤਾ।

ਇਹ ਦੇਸ ਧਾਰਮਿਕ ਨਹੀਂ ਹੋ ਸਕਿਆ ਪੰਜ ਹਜ਼ਾਰ ਸਾਲਾਂ ਦੇ ਯਤਨ ਦੇ ਬਾਅਦ ਵੀ, ਕਿਉਂਕਿ ਅਸੀਂ ਜੀਵਨ ਨਾਲ ਧਰਮ ਦਾ ਸੰਬੰਧ ਨਹੀਂ ਜੋੜਿਆ, ਮੌਤ ਨਾਲ ਧਰਮ ਦਾ ਸੰਬੰਧ ਜੋੜਿਆ ਹੈ। ਤਾਂ ਠੀਕ ਹੈ, ਮਰਨ ਤੋਂ ਬਾਅਦ—ਉਹ ਗੱਲ ਇੰਨੀ ਦੂਰ ਹੈ ਕਿ ਜੋ ਅਜੇ ਜਿਉਂਦਾ ਹੈ, ਉਸ ਨੂੰ ਉਸ ਦਾ ਖ਼ਿਆਲ ਵੀ ਨਹੀਂ ਹੋ ਸਕਦਾ ਸੀ। ਬੱਚਿਆਂ ਨੂੰ ਕਿਵੇਂ ਉਸ ਦਾ ਖ਼ਿਆਲ ਹੋ ਸਕਦਾ ਹੈ। ਅਜੇ ਬੱਚਿਆਂ ਨੂੰ ਮੌਤ ਦਾ ਕੋਈ ਸਵਾਲ ਨਹੀਂ ਹੈ। ਜਵਾਨਾਂ ਨੂੰ ਮੌਤ ਦਾ ਕੋਈ ਸਵਾਲ ਨਹੀਂ ਹੈ। ਸਿਰਫ਼ ਉਹ ਲੋਕ ਜੋ ਮੌਤ ਦੇ ਨੇੜੇ ਪਹੁੰਚਣ ਲੱਗੇ ਅਤੇ ਮੌਤ ਦਾ ਪ੍ਰਛਾਵਾਂ ਜਿਨ੍ਹਾਂ ਉਪਰ ਪੈਣ ਲੱਗਿਆ, ਉਹਨਾਂ ਬਜ਼ੁਰਗਾਂ ਦੇ ਲਈ ਧਰਮ ਦਾ ਵਿਚਾਰ ਜ਼ਰੂਰੀ ਸੀ। ਅਤੇ ਯਾਦ ਰਹੇ, ਬੁੱਢਿਆਂ ਤੋਂ ਜੀਵਨ ਨਹੀਂ ਬਣਦਾ, ਜੀਵਨ ਬੱਚਿਆਂ ਅਤੇ ਜਵਾਨਾਂ ਤੋਂ ਬਣਦਾ ਹੈ। ਜੋ ਜੀਵਨ ਤੋਂ ਵਿਦਾ ਹੋਣ ਲੱਗਣਗੇ ਉਹ ਬਜ਼ੁਰਗ। ਤਾਂ ਬਜ਼ੁਰਗ ਜੇਕਰ ਧਾਰਮਿਕ ਹੋ ਵੀ ਜਾਣ ਤਾਂ ਜੀਵਨ ਧਾਰਮਿਕ ਨਹੀਂ ਹੋਵੇਗਾ, ਕਿਉਂਕਿ ਬਜ਼ੁਰਗ ਧਾਰਮਿਕ ਹੁੰਦੇ-ਹੁੰਦੇ ਵਿਦਾਈ ਦੇ ਸਥਾਨ ‘ਤੇ ਪਹੁੰਚ ਜਾਣਗੇ, ਉਹ ਚਲੇ ਜਾਣਗੇ। ਜਿਨ੍ਹਾਂ ਨਾਲ ਜੀਵਨ ਬਣਦਾ ਹੈ, ਜੋ ਜੀਵਨ ਦਾ ਸੰਦੇਸ਼ ਦੇਣ ਵਾਲੇ ਹਨ, ਉਹਨਾਂ ਛੋਟੇ ਬੱਚਿਆਂ ਅਤੇ ਜਵਾਨਾਂ ਨਾਲ ਧਰਮ ਦਾ ਕੀ ਸੰਬੰਧ ? ਉਹਨਾਂ ਦੇ ਲਈ ਧਰਮ ਨੇ ਕੋਈ ਵੀ ਵਿਵਸਥਾ ਨਹੀਂ ਦੱਸੀ ਹੈ ਕਿ ਉਹ ਕਿਵੇਂ ਧਾਰਮਿਕ ਹੋਣ।

ਫਿਰ ਜਦੋਂ ਪਰਲੋਕ ਸੰਬੰਧੀ ਗੱਲ ਹੋ ਗਈ ਧਰਮ ਦੀ ਤਾਂ ਘਟ ਹੀ ਲੋਕਾਂ ਲਈ ਚਿੰਤਾ ਰਹੀ ਉਸ ਦੀ। ਕਿਉਂਕਿ ਪਰਲੋਕ ਇੰਨਾ ਦੂਰ ਹੈ ਕਿ ਆਮ ਆਦਮੀ ਦੇ ਲਈ ਉਸ ਦੀ ਚਿੰਤਾ ਕਰਨੀ ਔਖੀ ਹੈ। ਕੁਝ ਲੋਕ, ਜੋ ਬਹੁਤ ਲਾਲਚੀ ਹਨ, ਇੰਨੇ ਲਾਲਚੀ ਹਨ ਕਿ ਉਹ ਇਸ ਜੀਵਨ ਦਾ ਵੀ ਇੰਤਜ਼ਾਮ ਕਰਨਾ ਚਾਹੁੰਦੇ ਹਨ ਅਤੇ ਮਰਨ ਤੋਂ ਬਾਅਦ ਦਾ ਵੀ ਇੰਤਜ਼ਾਮ ਕਰਨਾ ਚਾਹੁੰਦੇ ਹਨ। ਜਿਨ੍ਹਾਂ ਦਾ ਗਰੀਡ (ਲੋਭ), ਜਿਨ੍ਹਾਂ ਦਾ ਲੋਭ ਇੰਨਾ ਜ਼ਿਆਦਾ ਹੈ, ਉਹ ਲੋਕ ਕੁਝ ਧਾਰਮਿਕ ਹੋਣ ਦਾ ਵਿਚਾਰ ਕਰਦੇ ਹਨ। ਜਿਨ੍ਹਾਂ ਦਾ ਲੋਭ ਥੋੜ੍ਹਾ ਘਟ ਹੈ, ਉਹ ਫ਼ਿਕਰ ਨਹੀਂ ਕਰਦੇ, ਕਿ ਮਰਨ ਤੋਂ ਬਾਅਦ ਜੋ ਹੋਵੇਗਾ ਦੇਖਿਆ ਜਾਵੇਗਾ। ਤਾਂ ਅਜੀਬ ਗੱਲ ਹੋ ਗਈ। ਸਾਡੇ ਵਿੱਚ ਜੋ ਸਭ ਤੋਂ ਜ਼ਿਆਦਾ ਲਾਲਚੀ ਲੋਕ ਹਨ, ਉਹ ਲੋਕ ਸੰਨਿਆਸੀ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੇ ਇਕ ਹੀ ਜੀਵਨ ਦਾ ਇੰਤਜ਼ਾਮ ਨਹੀਂ ਕਰਨਾ ਹੈ, ਉਹਨਾਂ ਨੇ ਅਗਲੇ ਜੀਵਨ ਦਾ ਇੰਤਜ਼ਾਮ ਵੀ ਕਰਨਾ ਹੈ। ਲੇਕਿਨ ਜੋ ਆਮ ਲਾਲਚ ਦੇ ਲੋਕ ਹਨ, ਉਹ ਕਹਿੰਦੇ ਹਨ, ਠੀਕ ਹੈ, ਮਕਾਨ ਬਣ ਜਾਏ, ਧਨ ਹੋ ਜਾਏ, ਫਿਰ ਦੇਖਿਆ ਜਾਵੇਗਾ। ਮੌਤ ਜਦੋਂ ਆਵੇਗੀ, ਉਦੋਂ ਦੇਖਾਂਗੇ। ਹੁਣੇ ਮੌਤ ਦਾ ਇੰਨਾ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਕੋਈ ਸਿਹਤਮੰਦ ਲੱਛਣ ਨਹੀਂ ਹਨ। ਜੋ ਆਦਮੀ ਜਿਉਂਦਾ ਰਹਿੰਦੇ ਹੋਇਆਂ ਮੌਤ ਦਾ ਬਹੁਤ ਚਿੰਤਨ ਕਰਦਾ ਹੈ, ਉਹ ਸਿਹਤਮੰਦ ਨਹੀਂ ਹੈ, ਉਹ ਬੀਮਾਰ ਹੈ, ਉਹ ਪੀੜਤ ਹੈ। ਉਸ ਆਦਮੀ ਦੀ ਜੀਵਨ-ਸ਼ਕਤੀ ਵਿੱਚ ਕਿਤੇ ਕੋਈ ਕਮੀ ਹੈ। ਉਹ ਜਿਉਣ ਦੀ ਕਲਾ ਨਹੀਂ ਜਾਣਦਾ, ਇਸ ਲਈ ਮੌਤ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।

ਸਵਾਮੀ ਰਾਮ ਤੀਰਥ ਜਪਾਨ ਗਏ। ਜਿਸ ਜਹਾਜ਼ ‘ਤੇ ਉਹ ਸਨ, ਇਕ ਨੱਬੇ ਸਾਲਾਂ ਦਾ ਜਰਮਨ ਬੁੱਢਾ ਚੀਨੀ ਭਾਸ਼ਾ ਸਿੱਖ ਰਿਹਾ ਸੀ। ਹੁਣ ਚੀਨੀ ਭਾਸ਼ਾ ਸਿੱਖਣੀ ਬਹੁਤ ਔਖੀ ਗੱਲ ਹੈ। ਸ਼ਾਇਦ ਮਨੁੱਖ ਦੀਆਂ ਜਿੰਨੀਆਂ ਭਾਸ਼ਾਵਾਂ ਹਨ, ਉਹਨਾਂ ਵਿੱਚੋਂ ਸਭ ਤੋਂ ਔਖੀ ਭਾਸ਼ਾ ਹੈ। ਕਿਉਂਕਿ ਚੀਨੀ ਭਾਸ਼ਾ ਦੇ ਕੋਈ ਵਰਣ- ਅੱਖਰ ਨਹੀਂ ਹੁੰਦੇ। ਕੋਈ ਕ ਖ ਗ ਨਹੀਂ ਹੁੰਦਾ। ਉਹ ਤਾਂ ਚਿੱਤਰਾਂ ਦੀ ਭਾਸ਼ਾ ਹੈ। ਇੰਨੇ ਚਿੱਤਰਾਂ ਨੂੰ ਸਿੱਖਣਾ ਨੱਥੇ ਸਾਲ ਦੀ ਉਮਰ ਵਿੱਚ। ਅੰਦਾਜ਼ਨ ਕਿਸੇ ਆਦਮੀ ਨੂੰ ਦਸ ਸਾਲ ਲੱਗ ਜਾਂਦੇ ਹਨ ਚੀਨੀ ਭਾਸ਼ਾ ਸਿੱਖਣ ਵਿੱਚ।

ਤਾਂ ਨੱਬੇ ਸਾਲ ਦਾ ਬੁੱਢਾ ਸਿੱਖ ਰਿਹਾ ਹੈ ਸਵੇਰ ਤੋਂ ਸ਼ਾਮ, ਕੀ ਇਹ ਸਿੱਖ ਸਕੇਗਾ ? ਸਿੱਖਣ ਤੋਂ ਪਹਿਲਾਂ ਇਸ ਦੇ ਮਰ ਜਾਣ ਦੀ ਸੰਭਾਵਨਾ ਹੈ। ਅਤੇ ਜੇਕਰ ਅਸੀਂ ਇਹ ਵੀ ਮੰਨ ਲਈਏ ਬਹੁਤ ਆਸ਼ਾਵਾਦੀ ਹੋ ਕੇ ਕਿ ਜਿਉਂਦਾ ਰਵੇਗਾ ਦਸ- ਪੰਦਰਾਂ ਸਾਲ ਤਾਂ ਵੀ ਉਸ ਭਾਸ਼ਾ ਦੀ ਵਰਤੋਂ ਕਦੋਂ ਕਰੇਗਾ ? ਜਿਸ ਚੀਜ਼ ਨੂੰ ਦਸ ਸਾਲ ਸਿੱਖਣ ਵਿੱਚ ਲੱਗ ਜਾਣ, ਜੇਕਰ ਦਸ-ਪੰਝੀ ਸਾਲ ਉਸ ਦੀ ਵਰਤੋਂ ਲਈ ਨਾ ਮਿਲਣ, ਤਾਂ ਉਹ ਸਿੱਖਣਾ ਵਿਅਰਥ ਹੈ। ਲੇਕਿਨ ਉਹ ਬੁੱਢਾ ਸਵੇਰ ਤੋਂ ਸ਼ਾਮ ਤੱਕ ਡੈਸਕ ਉੱਪਰ ਬੈਠਾ ਹੈ ਅਤੇ ਸਿੱਖ ਰਿਹਾ ਹੈ।

ਰਾਮ ਤੀਰਥ ਦੇ ਬਰਦਾਸ਼ਤ ਤੋਂ ਬਾਹਰ ਹੋ ਗਿਆ। ਉਹਨਾਂ ਨੇ ਜਾ ਕੇ ਤੀਸਰੇ ਦਿਨ ਉਸ ਨੂੰ ਕਿਹਾ ਕਿ ਮਾਫ਼ ਕਰਨਾ, ਮੈਂ ਤੁਹਾਨੂੰ ਰੁਕਾਵਟ ਪਾਉਣਾ ਚਾਹੁੰਦਾ ਹਾਂ। ਇਕ ਗੱਲ ਮੈਂ ਪੁੱਛਣੀ ਹੈ। ਤੁਸੀਂ ਇਹ ਕੀ ਕਰ ਰਹੇ ਹੋ ? ਇਹ ਚੀਨੀ ਭਾਸ਼ਾ ਤੁਸੀਂ ਕਦੋਂ ਸਿੱਖ ਸਕੋਗੇ ? ਤੁਹਾਡੀ ਉਮਰ ਤਾਂ ਨੱਬੇ ਸਾਲ ਹੋ ਗਈ ਹੈ) ਉਸ ਬੁੱਢੇ ਆਦਮੀ ਨੇ ਰਾਮ ਤੀਰਥ ਵੱਲ ਵੇਖਿਆ ਅਤੇ ਉਸ ਨੇ ਕਿਹਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ, ਉਦੋਂ ਤੱਕ ਜਿਉਂਦਾ ਹਾਂ। ਅਤੇ ਜਦੋਂ ਤੱਕ ਮੈਂ ਜਿਉਂਦਾ ਹਾਂ, ਉਦੋਂ ਤੱਕ ਮਰ ਨਹੀਂ ਗਿਆ ਹਾਂ ਅਤੇ ਮਰਨ ਦਾ ਅਸੀਂ ਚਿੰਤਨ ਕਰੀਏ ਕਿ ਕੱਲ੍ਹ ਮੈਂ ਮਰ ਜਾਵਾਂਗਾ, ਤਾਂ ਇਹ ਤਾਂ ਮੈਨੂੰ ਜਨਮ ਦੇ ਪਹਿਲੇ ਦਿਨ ਤੋਂ ਹੀ ਵਿਚਾਰ ਕਰਨਾ ਪੈਂਦਾ ਕਿ ਕੱਲ ਮੈਂ ਮਰ ਸਕਦਾ ਹਾਂ, ਕਦੀ ਵੀ ਮਰ ਸਕਦਾ ਹਾਂ। ਤਾਂ ਫਿਰ ਮੈਂ ਜਿਉਂ ਹੀ ਨਹੀਂ ਸਕਦਾ। ਲੇਕਿਨ ਨੱਬੇ ਸਾਲ ਮੈਂ ਜਿਊਇਆਂ ਹਾਂ। ਅਤੇ ਜਦੋਂ ਤੱਕ ਮੈਂ ਜਿਉਂ ਰਿਹਾ ਹਾਂ, ਉਦੋਂ ਤੱਕ ਮੈਂ ਸਿਖਾਂਗਾ, ਜ਼ਿਆਦਾ ਤੋਂ ਜ਼ਿਆਦਾ ਜਾਣਾਂਗਾ, ਜ਼ਿਆਦਾ ਤੋਂ ਜ਼ਿਆਦਾ ਜੀਵਾਂਗਾ। ਕਿਉਂਕਿ ਜਦੋਂ ਤੱਕ ਜੀ ਰਿਹਾ ਹਾਂ, ਉਦੋਂ ਤੱਕ ਇਕ-ਇਕ ਪਲ ਦੀ ਪੂਰੀ ਵਰਤੋਂ ਕਰਨੀ ਜ਼ਰੂਰੀ ਹੈ ਕਿ ਮੇਰਾ ਪੂਰਾ ਆਤਮ ਵਿਕਾਸ ਹੋਵੇ। ਅਤੇ ਉਸ ਨੇ ਰਾਮ ਤੀਰਥ ਨੂੰ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਹੈ ? ਰਾਮਤੀਰਥ ਤਾਂ ਸਿਰਫ਼ ਬੱਤੀ ਸਾਲਾਂ ਦੇ ਸਨ। ਉਹ ਬਹੁਤ ਸ਼ਰਮਾਏ ਹੋਣਗੇ ਮਨ ਵਿੱਚ ਅਤੇ ਕਿਹਾ, ਸਿਰਫ਼ ਬੱਤੀ ਸਾਲ। ਤਾਂ ਉਸ ਬੁੱਢੇ ਆਦਮੀ ਨੇ ਜੋ ਕਿਹਾ ਸੀ, ਉਹ ਪੂਰੇ ਭਾਰਤ ਨੂੰ ਸੁਣ ਲੈਣਾ ਚਾਹੀਦਾ ਹੈ। ਅਤੇ ਉਸ ਬੁੱਢੇ ਨੇ ਕਿਹਾ ਸੀ ਤੈਨੂੰ ਦੇਖ ਕੇ ਮੈਂ ਸਮਝਦਾ ਹਾਂ ਕਿ ਤੁਹਾਡੀ ਕੌਮ ਬੁੱਢੀ ਕਿਉਂ ਹੋ ਗਈ ਹੈ ? ਤੁਹਾਡੀ ਪੂਰੀ ਕੌਮ ਤੋਂ ਜੋਬਨ, ਸ਼ਕਤੀ, ਊਰਜਾ ਕਿਉਂ ਚਲੀ ਗਈ ਹੈ ? ਤੁਸੀਂ ਸਿਰਫ਼ ਮੁਰਦੇ ਦੀ ਤਰ੍ਹਾਂ ਜਿਉਂ ਰਹੇ ਹੋ ਧਰਤੀ ਉੱਪਰ, ਕਿਉਂਕਿ ਤੁਸੀਂ ਮੌਤ ਦੇ ਸੰਬੰਧ ਵਿੱਚ ਬਹੁਤ ਜ਼ਿਆਦਾ ਵਿਚਾਰ ਕਰਦੇ ਹੋ ਅਤੇ ਜੀਵਨ ਦੇ ਸੰਬੰਧ ਵਿੱਚ ਜ਼ਰਾ ਵੀ ਨਹੀਂ।

ਸ਼ਾਸਤਰ ਭਰੇ ਪਏ ਹਨ, ਜੋ ਨਰਕ ਵਿੱਚ ਕੀ ਹੈ ਅਤੇ ਕਿੱਥੇ ਹੈ—ਕਿ ਪਹਿਲਾ ਨਰਕ ਕਿੱਥੇ ਹੈ, ਦੂਸਰਾ ਨਰਕ ਕਿੱਥੇ ਹੈ, ਸੱਤਵਾਂ ਕਿੱਥੇ ਹੈ, ਉਹ ਸਭ ਦੀ ਤਰਤੀਬਵਾਰ ਸਥਿਤੀ ਦੱਸਦੇ ਹਨ। ਪੂਰੇ ਨਕਸ਼ੇ ਬਣਾਏ ਹਨ। ਸਵਰਗ ਕਿੱਥੇ ਹੈ, ਭੂਗੋਲ ਅਸੀਂ ਖੋਜ ਲਿਆ ਹੈ ਲੇਕਿਨ ਧਰਤੀ ਦੇ ਭੂਗੋਲ ਨੂੰ ਖੋਜਣ ਲਈ ਪੱਛਮ ਦੇ ਲੋਕਾਂ ਦਾ ਸਾਨੂੰ ਇੰਤਜ਼ਾਰ ਕਰਨਾ ਪਿਆ। ਉਹ ਅਸੀਂ ਨਹੀਂ ਖੋਜ ਸਕੇ। ਕਿਉਂਕਿ ਜਿਸ ਧਰਤੀ ਉੱਤੇ ਅਸੀਂ ਜਿਉਂਦੇ ਹਾਂ, ਉਸ ਦੇ ਭੂਗੋਲ ਦੀ ਜਾਣਕਾਰੀ ਦੀ ਅਸੀਂ ਕੋਈ ਚਿੰਤਾ ਨਹੀਂ ਕੀਤੀ, ਲੇਕਿਨ ਜਿਨ੍ਹਾਂ ਸਵਰਗਾਂ ਅਤੇ ਨਰਕਾਂ ਦਾ ਸਾਨੂੰ ਕੋਈ ਸੰਬੰਧ ਨਹੀਂ ਹੈ, ਉਹਨਾਂ ਦੀ ਅਸੀਂ ਇਸ ਸੰਬੰਧ ਵਿੱਚ ਪੂਰੀ ਜਾਣਕਾਰੀ ਕਰ ਲਈ ਹੈ। ਅਸੀਂ ਇੰਨੇ ਵਿਸਥਾਰ ਵਿੱਚ ਵਿਆਖਿਆ ਕੀਤੀ ਹੈ ਕਿ ਜੇਕਰ ਕੋਈ ਪੜ੍ਹੇਗਾ ਤਾਂ ਇਹ ਨਹੀਂ ਕਹਿ ਸਕਦਾ ਕਿ ਇਹ ਕੋਈ ਕਾਲਪਨਿਕ ਲੋਕਾਂ ਨੇ ਲਿਖਿਆ ਹੋਵੇਗਾ। ਇਕ-ਇਕ ਇੰਚ ਅਸੀਂ ਇੰਤਜ਼ਾਮ ਕਰ ਦਿੱਤਾ ਹੈ ਕਿ ਉੱਥੇ ਕਿਹੋ-ਜਿਹਾ ਨਰਕ ਹੈ, ਕਿੰਨੀ ਅੱਗ ਬਲਦੀ ਹੈ, ਕਿੰਨੇ ਕੜਾਹੇ ਬਲਦੇ ਹਨ, ਕਿੰਨੇ ਰਾਖ਼ਸ਼ ਹਨ ਅਤੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਮਚਾਉਂਦੇ ਹਨ ਅਤੇ ਹੋਰ ਕੀ ਕਰਦੇ ਹਨ। ਸਵਰਗ ਵਿੱਚ ਕੀ ਹੈ, ਉਹ ਅਸੀਂ ਇੰਤਜ਼ਾਮ ਕਰ ਲਿਆ ਹੈ, ਲੇਕਿਨ ਇਸ ਜ਼ਮੀਨ ਉੱਪਰ ਕੀ ਹੈ ? ਇਸ ਜ਼ਮੀਨ ਦੀ ਅਸੀਂ ਕੋਈ ਚਿੰਤਾ ਨਹੀਂ ਕੀਤੀ, ਕਿਉਂਕਿ ਇਹ ਜ਼ਮੀਨ ਤਾਂ ਇਕ ਆਰਾਮ-ਘਰ ਹੈ, ਮਰ ਜਾਣਾ ਹੈ ਇੱਥੋਂ ਤਾਂ ਜਲਦੀ। ਇਸ ਦੀ ਚਿੰਤਾ ਕਰਨ ਦੀ ਕੀ ਜ਼ਰੂਰਤ ਹੈ? ਜੀਵਨ ਅਧਾਰਮਿਕ ਹੈ, ਕਿਉਂਕਿ ਜੀਵਨ ਦੀ ਚਿੰਤਾ ਅਸੀਂ ਨਹੀਂ ਕੀਤੀ। ਜੀਵਨ ਧਾਰਮਿਕ ਨਹੀਂ ਹੋ ਸਕਦਾ ਜਦ ਤਕ ਧਰਮ ਇਸ ਜੀਵਨ ਦੇ ਸੰਬੰਧ ਵਿਚ ਵਿਚਾਰ ਕਰੇ, ਇਸ ਜੀਵਨ ਨੂੰ ਸੇਧ ਦੇਵੇ, ਇਸ ਜੀਵਨ ਨੂੰ ਵਿਗਿਆਨਕ ਬਣਾਵੇ—ਜਦੋਂ ਤਕ ਇਹ ਨਹੀਂ ਹੋਵੇਗਾ, ਉਦੋਂ ਤੱਕ ਜੀਵਨ ਧਾਰਮਿਕ ਨਹੀਂ ਹੋ ਸਕਦਾ।

ਪਹਿਲੀ ਗੱਲ ਹੈ : ਪਰਲੋਕ ਦੇ ਸੰਬੰਧ ਵਿੱਚ ਜ਼ਿਆਦਾ ਵਿਚਾਰ ਨੇ ਭਾਰਤ ਨੂੰ ਅਧਾਰਮਿਕ ਹੋਣ ਵਿੱਚ ਸਹਾਇਤਾ ਕੀਤੀ, ਧਾਰਮਿਕ ਹੋਣ ਵਿੱਚ ਭੋਰਾ ਵੀ ਨਹੀਂ। ਸੋਚਿਆ ਸ਼ਾਇਦ ਅਸੀਂ ਇਹੀਂ ਸੀ ਕਿ ਪਰਲੋਕ ਦਾ ਇਹ ਡਰ ਸ਼ਾਇਦ ਲੋਕਾਂ ਨੂੰ ਧਾਰਮਿਕ ਬਣਾ ਦੇਵੇਗਾ। ਸੋਚਿਆ ਸ਼ਾਇਦ ਅਸੀਂ ਇਹੀ ਸੀ ਕਿ ਪਰਲੋਕ ਦੀ ਚਿੰਤਾ ਲੋਕਾਂ ਨੂੰ ਅਧਾਰਮਿਕ ਨਹੀਂ ਹੋਣ ਦੇਵੇਗੀ, ਲੇਕਿਨ ਹੋਇਆ ਉਲਟਾ ਹੋਇਆ ਇਹ ਕਿ ਪਰਲੋਕ ਇੰਨਾ ਦੂਰ ਲੱਗਿਆ ਕਿ ਉਸ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਸਾਡਾ ਉਸ ਨਾਲ ਕੋਈ ਨਾਤਾ ਨਹੀਂ ਹੈ। ਸਾਡਾ ਨਾਤਾ ਹੈ ਇਸ ਜੀਵਨ ਨਾਲ ਅਤੇ ਇਸ ਜੀਵਨ ਨੂੰ ਕਿਵੇਂ ਜਿਉਂਇਆ ਜਾਵੇ, ਇਸ ਜੀਵਨ ਦੀ ਕਲਾ ਕੀ ਹੈ, ਉਹ ਸਿਖਾਉਣ ਵਾਲਾ ਸਾਨੂੰ ਕੋਈ ਵੀ ਨਹੀਂ ਸੀ। ਧਰਮ ਸਾਨੂੰ ਸਿਖਾਉਂਦਾ ਸੀ ਕਿ ਜੀਵਨ ਨੂੰ ਕਿਵੇਂ ਛੱਡਿਆ ਜਾਵੇ। ਜੀਵਨ ਕਿਵੇਂ ਜਿਉਂਇਆ ਜਾਵੇ, ਇਹ ਦੱਸਣ ਵਾਲਾ ਧਰਮ ਨਹੀਂ ਸੀ।

ਧਰਮ ਦੱਸਦਾ ਸੀ, ਜੀਵਨ ਕਿਵੇਂ ਛੱਡਿਆ ਜਾਵੇ, ਜੀਵਨ ਕਿਵੇਂ ਤਿਆਗਿਆ ਜਾਵੇ, ਜੀਵਨ ਤੋਂ ਕਿਵੇਂ ਭੱਜਿਆ ਜਾਵੇ—ਇਸ ਦੇ ਸਾਰੇ ਨਿਯਮ-ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸਾਡੇ ਸਾਰੇ ਨਿਯਮ ਇਸ ਦੇ ਲਈ ਖੋਜ ਹੈ ਕਿ ਜੀਵਨ ਨੂੰ ਛੱਡਣ ਦਾ ਢੰਗ ਕੀ ਹੈ, ਲੇਕਿਨ ਜੀਵਨ ਨੂੰ ਜਿਉਣ ਦਾ ਢੰਗ ਕੀ ਹੈ, ਉਸ ਦੇ ਸੰਬੰਧ ਵਿੱਚ ਧਰਮ ਮੌਨ ਹੈ। ਨਤੀਜਾ ਕੁਦਰਤੀ ਸੀ।

ਜੀਵਨ ਨੂੰ ਛੱਡਣ ਵਾਲੀ ਕੌਮ ਕਿਵੇਂ ਧਾਰਮਿਕ ਹੋ ਸਕਦੀ ਹੈ ? ਜਿਉਣਾ ਤਾਂ ਹੈ ਜੀਵਨ ਨੂੰ । ਕਿੰਨੇ ਲੋਕ ਭੱਜਣਗੇ ? ਅਤੇ ਜੋ ਭੱਜ ਕੇ ਵੀ ਜਾਂਦੇ ਹਨ, ਉਹ ਜਾਂਦੇ ਕਿੱਥੇ ਹਨ ? ਸੰਨਿਆਸੀ ਭੱਜ ਕੇ, ਸਾਧੂ ਭੱਜ ਕੇ ਜਾਂਦਾ ਕਿੱਥੇ ਹੈ ? ਭੱਜਦਾ ਕਿੱਥੇ ਹੈ ? ਸਿਰਫ਼ ਧੋਖਾ ਪੈਦਾ ਹੁੰਦਾ ਹੈ ਭੱਜਣ ਦਾ। ਸਿਰਫ਼ ਮਿਹਨਤ ਤੋਂ ਭੱਜ ਜਾਂਦਾ ਹੈ, ਸਮਾਜ ਤੋਂ ਭੱਜ ਜਾਂਦਾ ਹੈ, ਲੇਕਿਨ ਸਮਾਜ ਦੇ ਉੱਪਰ ਪੂਰਾ ਸਮਾਂ ਨਿਰਭਰ ਰਹਿੰਦਾ ਹੈ। ਸਮਾਜ ਤੋਂ ਰੋਟੀ ਲੈਂਦਾ ਹੈ, ਇੱਜ਼ਤ ਲੈਂਦਾ ਹੈ। ਸਮਾਜ ਤੋਂ ਕੱਪੜੇ ਲੈਂਦਾ ਹੈ, ਸਮਾਜ ਦੇ ਵਿੱਚ ਜਿਉਂਦਾ ਹੈ। ਸਮਾਜ ਉੱਤੇ ਨਿਰਭਰ ਹੁੰਦਾ ਹੈ। ‘ ਸਿਰਫ਼ ਇਕ ਫ਼ਰਕ ਹੋ ਜਾਂਦਾ ਹੈ। ਉਹ ਫ਼ਰਕ ਇਹ ਹੈ ਕਿ ਉਹ ਪੂਰੀ ਤਰ੍ਹਾਂ ਖਾਣ ਵਾਲਾ ਹੋ ਜਾਂਦਾ ਹੈ; ਕੰਮ ਕਰਨ ਵਾਲਾ ਨਹੀਂ ਰਹਿ ਜਾਂਦਾ। ਉਹ ਕੋਈ ਕੰਮ ਨਹੀਂ ਕਰਦਾ, ਸਿਰਫ਼ ਸ਼ੋਸ਼ਨ ਕਰਦਾ ਹੈ।

ਕਿੰਨੇ ਲੋਕ ਸੰਨਿਆਸੀ ਹੋ ਸਕਦੇ ਹਨ ? ਜੇਕਰ ਪੂਰਾ ਸਮਾਜ ਭੱਜਣ ਵਾਲਾ ਸਮਾਜ ਹੋ ਜਾਏ ਤਾਂ ਕੀ ਪੰਜਾਹ ਸਾਲਾਂ ਵਿੱਚ ਉਸ ਦੇਸ਼ ਵਿੱਚ ਇਕ ਜਿਉਂਦਾ ਪ੍ਰਾਣੀ ਬਚੇਗਾ ? ਪੰਜਾਹ ਸਾਲਾਂ ਵਿੱਚ ਸਾਰੇ ਲੋਕ ਖ਼ਤਮ ਹੋ ਜਾਣਗੇ। ਲੇਕਿਨ ਪੰਜਾਹ ਸਾਲ ਵੀ ਲੰਬਾ ਸਮਾਂ ਹੈ। ਜੇਕਰ ਸਾਰੇ ਲੋਕ ਸੰਨਿਆਸੀ ਹੋ ਜਾਣ ਤਾਂ ਪੰਦਰਾਂ ਦਿਨ ਵੀ ਬਚਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਕਿਸ ਦਾ ਸ਼ੋਸ਼ਨ ਕਰੋਗੇ ? ਕਿਸ ਦੇ ਆਧਾਰ ‘ਤੇ ਜਿਉਂਦੇ ਰਹੋਗੇ ?

ਭੱਜਣ ਵਾਲਾ ਧਰਮ, ਬਚਣ ਵਾਲਾ ਧਰਮ ਕਦੀ ਜ਼ਿੰਦਗੀ ਨੂੰ ਬਦਲਣ ਵਾਲਾ ਧਰਮ ਨਹੀਂ ਹੋ ਸਕਦਾ। ਥੋੜ੍ਹੇ-ਜਿਹੇ ਲੋਕ ਭੱਜਣਗੇ ਅਤੇ ਜੋ ਭੱਜ ਜਾਣਗੇ, ਉਹ ਉਹਨਾਂ ਉੱਪਰ ਨਿਰਭਰ ਰਹਿਣਗੇ, ਜੋ ਭੱਜੇ ਨਹੀਂ ਹਨ।

ਹੁਣ ਇਹ ਬੜੇ ਚਮਤਕਾਰ ਦੀ ਗੱਲ ਹੈ ਕਿ ਸੰਨਿਆਸੀ ਗ੍ਰਹਿਸਥ ਉੱਪਰ ਨਿਰਭਰ ਹੈ ਅਤੇ ਗ੍ਰਹਿਸਥ ਨੂੰ ਨੀਵਾਂ ਸਮਝਦਾ ਹੈ ਆਪਣੇ ਤੋਂ। ਉਸ ਨੂੰ ਚੌਵੀ ਘੰਟੇ ਗਾਲ੍ਹਾਂ ਕੱਢਦਾ ਹੈ। ਉਸ ਦੇ ਪਾਪ ਦਾ ਬਿਆਨ ਕਰਦਾ ਹੈ। ਉਸ ਦੇ ਨਰਕ ਜਾਣ ਦੀ ਯੋਜਨਾ ਦੱਸਦਾ ਹੈ ਅਤੇ ਨਿਰਭਰ ਉਸ ਉੱਪਰ ਹੈ। ਅਤੇ ਇਹ ਗ੍ਰਹਿਸਥੀ ਸਾਰੇ ਨਰਕ ਜਾਣਗੇ ਤਾਂ ਇਹਨਾਂ ਦੀ ਰੋਟੀ ਖਾਣ ਵਾਲੇ, ਇਹਨਾਂ ਦੇ ਕੱਪੜੇ ਪਹਿਨਣ ਵਾਲੇ ਸੰਨਿਆਸੀ ਇਹਨਾਂ ਦੇ ਪਿੱਛੇ ਨਰਕ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾ ਸਕਦੇ ਹਨ ? ਕਿਤੇ ਜਾਣ ਦਾ ਕਈ ਉਪਾਅ ਨਹੀਂ ਹੋ ਸਕਦਾ।

ਲੇਕਿਨ ਭੱਜਣ ਦੀ ਇਕ ਸੋਚ ਜਦੋਂ ਅਸੀਂ ਸਪੱਸ਼ਟ ਕਰ ਲਈ ਕਿ ਜੋ ਭੱਜਦਾ ਹੈ, ਉਹ ਧਾਰਮਿਕ ਹੈ; ਤਾਂ ਜੋ ਜਿਉਂਦਾ ਹੈ, ਉਹ ਤਾਂ ਅਧਾਰਮਿਕ ਹੈ; ਉਸ ਨੂੰ ਧਾਰਮਿਕ ਢੰਗ ਨਾਲ ਜਿਉਣ ਦਾ, ਸੋਚਣ ਦਾ ਕੋਈ ਸਵਾਲ ਨਾ ਰਿਹਾ। ਉਹ ਤਾਂ ਅਧਾਰਮਿਕ ਹੈ, ਕਿਉਂਕਿ ਜਿਉਂਦਾ ਹੈ। ਭੱਜਦਾ ਜੋ ਹੈ, ਉਹ ਧਾਰਮਿਕ ਹੈ! ਤਾਂ ਜਿਉਣ ਵਾਲੇ ਲਈ ਧਾਰਮਿਕ ਹੋਣ ਦਾ ਕੋਈ ਵਿਧਾਨ, ਕੋਈ ਵਿਧੀ, ਕੋਈ ਤਕਨੀਕ, ਕੋਈ ਕਲਾ ਅਸੀਂ ਨਹੀਂ ਲੱਭ ਸਕੇ। ਮੇਰਾ ਕਹਿਣਾ ਹੈ, ਭਾਰਤ ਧਾਰਮਿਕ ਹੋ ਸਕਦਾ ਹੈ, ਜੇਕਰ ਅਸੀਂ ਉਸ ਨੂੰ ਜੀਵਨ ਦਾ ਅੰਗ ਬਣਾਈਏ, ਜੀਵਨ ਦੀ ਹਾਮੀ, ਜੀਵਨ ਨੂੰ ਸਵੀਕਾਰ ਕਰਨ ਦਾ ਧਰਮ ਬਣਾਈਏ-ਜੀਵਨ ਨੂੰ ਛੱਡਣ ਦਾ ਨਹੀਂ।

ਦੂਸਰੀ ਗੱਲ : ਧਰਮ ਨੇ ਇਕ ਉਲਟ ਕੰਮ ਕੀਤਾ। ਉਹ ਉਲਟ ਇਕ ਰਿਐਕਸ਼ਨ (ਪ੍ਰਤੀਕ੍ਰਿਆ) ਸੀ, ਇਕ ਪ੍ਰਤੀਕ੍ਰਿਆ ਸੀ। ਸਾਰੀ ਦੁਨੀਆਂ ਵਿੱਚ ਅਜਿਹੇ ਲੋਕ ਸਨ, ਜੋ ਮੰਨਦੇ ਸਨ ਕਿ ਮਨੁੱਖ ਕੇਵਲ ਸਰੀਰ ਹੈ, ਸਰੀਰ ਦੇ ਇਲਾਵਾ ਕੋਈ ਆਤਮਾ ਨਹੀਂ ਹੈ। ਧਰਮ ਨੇ ਠੀਕ ਉੱਲਟ, ਦੂਸਰੀ ਐਕਸਟ੍ਰੀਮ (ਸਿਰਾ) ਫੜ ਲਿਆ ਅਤੇ ਕਿਹਾ; ਆਦਮੀ ਸਿਰਫ਼ ਆਤਮਾ ਹੈ। ਸਰੀਰ ਤਾਂ ਮਾਇਆ ਹੈ, ਸਰੀਰ ਤਾਂ ਝੂਠ ਹੈ।

ਇਹ ਦੋਵੇਂ ਹੀ ਗੱਲਾਂ ਝੂਠ ਹਨ। ਨਾ ਤਾਂ ਆਦਮੀ ਸਿਰਫ਼ ਸਰੀਰ ਹੈ ਅਤੇ ਨਾ ਆਦਮੀ ਸਿਰਫ਼ ਆਤਮਾ ਹੈ। ਇਹ ਦੋਵੇਂ ਗੱਲਾਂ ਸਮਾਨ ਰੂਪ ਵਿੱਚ ਝੂਠ ਹਨ। ਇਕ ਝੂਠ ਦੇ ਵਿਰੋਧ ਵਿੱਚ ਦੂਸਰਾ ਝੂਠ ਖੜਾ ਕਰ ਲਿਆ। ਪੱਛਮ ਇਕ ਝੂਠ ਬੋਲਦਾ ਰਿਹਾ ਹੈ ਕਿ ਆਦਮੀ ਸਿਰਫ਼ ਸਰੀਰ ਹੈ ਅਤੇ ਭਾਰਤ ਇਕ ਝੂਠ ਬੋਲ ਰਿਹਾ ਹੈ ਕਿ ਆਦਮੀ ਸਿਰਫ਼ ਆਤਮਾ ਹੈ। ਇਹ ਦੋਵੇਂ ਸਰਾਸਰ ਝੂਠ ਹਨ। ਪੱਛਮ ਆਪਣੇ ਝੂਠ ਦੁਆਰਾ ਅਧਾਰਮਿਕ ਹੋ ਗਿਆ, ਕਿਉਂਕਿ ਸਿਰਫ਼ ਸਰੀਰ ਨੂੰ ਮੰਨਣ ਵਾਲੇ ਲੋਕ, ਉਹਨਾਂ ਲਈ ਧਰਮ ਦਾ ਕੋਈ ਸਵਾਲ ਨਾ ਰਿਹਾ। ਭਾਰਤ ਆਪਣੇ ਝੂਠ ਦੇ ਕਾਰਨ ਅਧਾਰਮਿਕ ਹੋ ਗਿਆ, ਕਿਉਂਕਿ ਸਿਰਫ਼ ਆਤਮਾ ਨੂੰ ਮੰਨਣ ਵਾਲੇ ਲੋਕਾਂ ਨੇ ਸਰੀਰ ਦਾ ਜੋ ਜੀਵਨ ਹੈ, ਉਸ ਦੇ ਵੱਲ ਅੱਖਾਂ ਬੰਦ ਕਰ ਲਈਆਂ ਹਨ। ਜੋ ਮਾਇਆ ਹੈ, ਉਸ ਦਾ ਵਿਚਾਰ ਵੀ ਕੀ ਕਰਨਾ? ਜੋ ਹੈ ਹੀ ਨਹੀਂ, ਉਸ ਦੇ ਸੰਬੰਧ ਵਿੱਚ ਸੋਚਣਾ ਵੀ ਕੀ ? ਜਦੋਂ ਕਿ ਆਦਮੀ ਦੀ ਜ਼ਿੰਦਗੀ ਸਰੀਰ ਅਤੇ ਆਤਮਾ ਦਾ ਜੋੜ ਹੈ। ਉਹ ਸਰੀਰ ਅਤੇ ਆਤਮਾ ਦਾ ਮਿਲਿਆ ਹੋਇਆ ਸੰਗੀਤ ਹੈ।

ਜੇਕਰ ਅਸੀਂ ਆਦਮੀ ਨੂੰ ਧਾਰਮਿਕ ਬਣਾਉਣਾ ਚਾਹੁੰਦੇ ਹਾਂ, ਤਾਂ ਉਸ ਦੇ ਸਰੀਰ ਨੂੰ ਵੀ ਸਵੀਕਾਰ ਕਰਨਾ ਹੋਵੇਗਾ, ਉਸ ਦੀ ਆਤਮਾ ਨੂੰ ਵੀ ਨਿਸ਼ਚਿਤ ਹੀ ਉਸ ਦੇ ਸਰੀਰ ਨੂੰ ਬਿਨਾਂ ਸਵੀਕਾਰ ਕੀਤੇ ਅਸੀਂ ਉਸ ਦੀ ਆਤਮਾ ਦੀ ਖੋਜ ਵਿੱਚ ਇਕ ਇੰਚ ਵੀ ਅੱਗੇ ਨਹੀਂ ਵਧ ਸਕਦੇ। ਸਰੀਰ ਤਾਂ ਮਿਲ ਵੀ ਜਾਵੇ ਬਿਨਾਂ ਆਤਮਾ ਦੇ ਕਿਤੇ, ਲੇਕਿਨ ਆਤਮਾ ਬਿਨਾਂ ਸਰੀਰ ਦੇ ਨਹੀਂ ਮਿਲਦੀ। ਸਰੀਰ ਅਧਾਰ ਹੈ, ਉਸ ਅਧਾਰ ਉੱਪਰ ਹੀ ਆਤਮਾ ਪ੍ਰਗਟ ਹੁੰਦੀ ਹੈ। ਉਹ ਮੀਡੀਅਮ ਹੈ, ਉਹ ਮਾਧਿਅਮ ਹੈ। ਇਸ ਮਾਧਿਅਮ ਨੂੰ ਇਨਕਾਰ ਜਿਨ੍ਹਾਂ ਲੋਕਾਂ ਨੇ ਕਰ ਦਿੱਤਾ, ਉਹਨਾਂ ਨੇ ਇਸ ਮਾਧਿਅਮ ਨੂੰ ਬਦਲਣ ਦਾ, ਇਸ ਮਾਧਿਅਮ ਨੂੰ ਸੁੰਦਰ ਬਣਾਉਣ ਦਾ, ਇਸ ਮਾਧਿਅਮ ਨੂੰ ਜ਼ਿਆਦਾ ਸੱਚ ਦੇ ਨੇੜੇ ਲੈ ਜਾਣ ਦਾ ਸਾਰਾ ਉਪਾਅ ਛੱਡ ਦਿੱਤਾ। ਸਰੀਰ ਦਾ ਇਕ ਵਿਰੋਧ ਪੈਦਾ ਹੋਇਆ। ਇਕ ਦੁਸ਼ਮਣੀ ਪੈਦਾ ਹੋਈ। ਅਸੀਂ ਸਰੀਰ ਦੇ ਦੁਸ਼ਮਣ ਹੋ ਗਏ, ਅਤੇ ਸਰੀਰ ਨੂੰ ਜਿੰਨਾ ਸਤਾਉਣ ਵਿੱਚ ਅਸੀਂ ਸਫ਼ਲ ਹੋ ਸਕੇ, ਅਸੀਂ ਸਮਝਣ ਲੱਗੇ ਕਿ ਉੱਨੇ ਅਸੀਂ ਧਾਰਮਿਕ ਹਾਂ!

ਸਾਡੀ ਸਾਰੀ ਤਪੱਸਿਆ ਸਰੀਰ ਨੂੰ ਸਤਾਉਣ ਦੀਆਂ ਅਨੇਕ-ਅਨੇਕ ਯੋਜਨਾਵਾਂ ਤੋਂ ਇਲਾਵਾ ਹੋਰ ਕੀ ਹੈ ? ਜਿਸ ਨੂੰ ਅਸੀਂ ਤਪ ਕਹਿੰਦੇ ਹਾਂ, ਜਿਸ ਨੂੰ ਅਸੀਂ ਤਿਆਗ ਕਹਿੰਦੇ ਹਾਂ, ਉਹ ਸਰੀਰ ਦੀ ਦੁਸ਼ਮਣੀ ਦੇ ਇਲਾਵਾ ਹੋਰ ਕੀ ਹੈ ? ਹੌਲੀ-ਹੌਲੀ ਇਹ ਖ਼ਿਆਲ ਪੈਦਾ ਹੋ ਗਿਆ ਹੈ ਕਿ ਜੋ ਆਦਮੀ ਸਰੀਰ ਨੂੰ ਜਿੰਨਾ ਤੋੜਦਾ ਹੈ, ਜਿੰਨਾ ਨਸ਼ਟ ਕਰਦਾ ਹੈ, ਜਿੰਨਾ ਦਬਾਉਂਦਾ ਹੈ, ਓਨਾ ਹੀ ਅਧਿਆਤਮਕ ਹੈ।

ਸਰੀਰ ਨੂੰ ਤੋੜਨ ਅਤੇ ਨਸ਼ਟ ਕਰਨ ਵਾਲਾ ਆਦਮੀ ਪਾਗ਼ਲ ਹੋ ਸਕਦਾ ਹੈ, ਅਧਿਆਤਮਕ ਨਹੀਂ, ਕਿਉਂਕਿ ਆਤਮਾ ਸਰੀਰ ਦੀ ਜ਼ਰੂਰਤ ਹੁੰਦੀ ਹੈ। ਉਸ ਆਤਮਾ ਦੇ ਅਨੁਭਵ ਦੇ ਲਈ ਵੀ ‘ ਵੀ ਇਕ ਜਿਹੇ ਸੰਸਾਰ ਦੀ ਜ਼ਰੂਰਤ ਹੈ, ਜਿਸ ਨੂੰ ਭੁੱਲਿਆ ਜਾ ਸਕੇ।

ਕੀ ਤੁਹਾਨੂੰ ਪਤਾ ਹੈ, ਦੁੱਖੀ ਸਰੀਰ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ! ਪੈਰ ਵਿੱਚ ਦਰਦ ਹੁੰਦਾ ਹੈ ਤਾਂ ਪੈਰ ਦਾ ਪਤਾ ਲੱਗਦਾ ਹੈ। ਦਰਦ ਨਹੀਂ ਹੁੰਦਾ ਤਾਂ ਪੈਰ ਦਾ ਕੋਈ ਪਤਾ ਨਹੀਂ ਲੱਗਦਾ! ਸਿਰ ਵਿੱਚ ਦਰਦ ਹੁੰਦਾ ਹੈ ਤਾਂ ਸਿਰ ਦਾ ਪਤਾ ਲੱਗਦਾ ਹੈ। ਦਰਦ ਨਹੀਂ ਹੁੰਦਾ ਤਾਂ ਸਿਰ ਦਾ ਕੋਈ ਵੀ ਪਤਾ ਨਹੀਂ ਲੱਗਦਾ। ਸਿਹਤ ਦੀ ਪ੍ਰੀਭਾਸ਼ਾ ਵੀ ਇਹੀ ਹੈ ਕਿ ਜਿਸ ਆਦਮੀ ਨੂੰ ਆਪਣੇ ਪੂਰੇ ਸਰੀਰ ਦਾ ਕੋਈ ਪਤਾ ਨਹੀਂ ਲੱਗਦਾ, ਉਹ ਆਦਮੀ ਸਿਹਤਮੰਦ ਹੈ, ਉਹ ਆਦਮੀ ਹੈਲਦੀ ਹੈ। ਜਿਸ ਆਦਮੀ ਨੂੰ ਸਰੀਰ ਦੇ ਕਿਸੇ ਵੀ ਅੰਗ ਦਾ ਗਿਆਨ ਹੁੰਦਾ ਹੈ, ਪਤਾ ਲੱਗਦਾ ਹੈ, ਉਹ ਆਦਮੀ ਉਸ ਅੰਗ ਵਿੱਚ ਬੀਮਾਰ ਹੈ।

ਸਰੀਰ ਸਿਹਤਮੰਦ ਹੋਵੇ ਤਾਂ ਸਰੀਰ ਨੂੰ ਭੁੱਲਿਆ ਜਾ ਸਕਦਾ ਹੈ; ਅਤੇ ਸਰੀਰ ਭੁੱਲਿਆ ਜਾ ਸਕੇ ਤਾਂ ਆਤਮਾ ਦੀ ਖੋਜ ਕੀਤੀ ਜਾ ਸਕਦੀ ਹੈ। ਲੇਕਿਨ ਅਸੀਂ ਜੋ ਢੰਗ ਈਜਾਦ ਕੀਤੇ, ਉਸ ਵਿੱਚ ਸਰੀਰ ਨੂੰ ਕਸ਼ਟ ਦੇਣ ਨੂੰ ਅਸੀਂ ਅਧਿਆਤਮ ਦਾ ਰਸਤਾ ਸਮਝਿਆ ਹੈ।

ਸਰੀਰ ਨੂੰ ਕਸ਼ਟ ਦੇਣ ਵਾਲੇ ਲੋਕ ਸਰੀਰ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਕਸ਼ਟ ਦੇ ਕੇ ਸਰੀਰ ਨੂੰ ਭੁੱਲਿਆ ਨਹੀਂ ਜਾ ਸਕਦਾ। ਕਸ਼ਟ ਦੇਣ ਨਾਲ ਸਰੀਰ ਹੋਰ ਯਾਦ ਆਉਂਦਾ ਹੈ। ਤੁਸੀਂ ਠੀਕ ਤਰ੍ਹਾਂ ਖਾਣਾ ਖਾ ਲਿਆ ਹੈ ਤਾਂ ਪੇਟ ਦੀ ਤੁਹਾਨੂੰ ਕੋਈ ਯਾਦ ਨਹੀਂ ਆਵੇਗੀ ਅਤੇ ਤੁਸੀਂ ਵਰਤ ਵਿੱਚ ਰਹਿ ਗਏ ਹੋ ਤਾਂ ਪੇਟ ਦੀ ਚੌਵੀ ਘੰਟੇ ਯਾਦ ਆਉਂਦੀ ਰਹੇਗੀ। ਪੇਟ ਪੀੜ ਵਿੱਚ ਹੈ; ਪੀੜ ਖ਼ਬਰ ਦੇ ਰਹੀ ਹੈ।

ਜੀਵਨ ਦੇ ਨਿਯਮ ਦਾ ਹਿੱਸਾ ਇਹ ਹੈ ਕਿ ਸਰੀਰ ਕਿਤੇ ਕਸ਼ਟ ਵਿੱਚ ਹੋਵੇ ਤਾਂ ਤੁਹਾਨੂੰ ਖ਼ਬਰ ਦੇਵੇ । ਕਿਉਂਕਿ ਇਹ ਜੇਕਰ ਖ਼ਬਰ ਨਹੀਂ ਦੇਵੇਗਾ ਤਾਂ ਉਸ ਦੇ ਕਸ਼ਟ ਨੂੰ ਦੂਰ ਕਰਨ ਦਾ ਫਿਰ ਕੋਈ ਰਸਤਾ ਨਾ ਰਿਹਾ।

ਸੰਸਕ੍ਰਿਤ ਵਿੱਚ ਤਾਂ ‘ਵੇਦਨਾ’ ਦੇ ਦੋ ਅਰਥ ਹੁੰਦੇ ਹਨ। ਵੇਦਨਾ ਦਾ ਅਰਥ ਦੁੱਖ ਵੀ ਹੁੰਦਾ ਹੈ, ‘ਵੇਦਨਾ’ ਦਾ ਅਰਥ ਬੋਧ ਵੀ ਹੁੰਦਾ ਹੈ। ਇਸ ਲਈ ‘ਵੇਦ’ ਜਿਸ ਸਬਦ ਤੋਂ ਬਣਿਆ, ‘ਵੇਦਨਾ’ ਉਸੇ ਤੋਂ ਬਣੀ। ‘ਵੇਦਨਾ’ ਦਾ ਅਰਥ ਹੈ ਦੁੱਖ ਅਤੇ ਵੇਦਨਾ ਦਾ ਅਰਥ ਹੈ ਬੋਧ। ਦੁੱਖ ਦਾ ਬੋਧ ਹੁੰਦਾ ਕੀ ਹੈ।

ਤਾਂ ਜਿੰਨਾ ਆਦਮੀ ਆਪਣੇ ਸਰੀਰ ਨੂੰ ਕਸ਼ਟ ਦੇਵੇਗਾ, ਓਨਾ ਸਰੀਰ ਦਾ ਜ਼ਿਆਦਾ ਪਤਾ ਲੱਗੇਗਾ। ਸਰੀਰ ਨੂੰ ਕਸ਼ਟ ਦੇਣ ਵਾਲੇ ਲੋਕ ਇਕਦਮ ਸਰੀਰ ਨੂੰ ਹੀ ਅਨੁਭਵ ਕਰਦੇ ਰਹਿੰਦੇ ਹਨ, ਆਤਮਾ ਦਾ ਉਹਨਾਂ ਨੂੰ ਕਦੀ ਕੋਈ ਪਤਾ ਨਹੀਂ ਲੱਗਦਾ।

ਲੇਕਿਨ ਅਸੀਂ ਹਜ਼ਾਰਾਂ ਸਾਲਾਂ ਵਿੱਚ ਇਕ ਧਾਰਾ ਵਿਕਸਤ ਕੀਤੀ ਸਰੀਰ ਦੀ ਦੁਸ਼ਮਣੀ ਦੀ, ਅਤੇ ਸਰੀਰ ਦੇ ਦੁਸ਼ਮਣ ਸਾਨੂੰ ਅਧਿਆਤਮਕ ਲੱਗਣ ਲੱਗੇ। ਇਸ ਲਈ ਜੋ ਆਦਮੀ ਆਪਣੇ ਸਰੀਰ ਨੂੰ ਕਸ਼ਟ ਦੇਣ ਵਿੱਚ ਜਿੰਨਾ ਮੋਹਰੀ ਹੋ ਸਕਦਾ ਸੀ। ਕੰਡਿਆਂ ਉੱਪਰ ਪੈ ਜਾਏ ਕੋਈ ਆਦਮੀ, ਤਾਂ ਉਹ ਮਹਾਂ ਤਿਆਗੀ ਲੱਗਣ ਲੱਗਿਆ। ਸਰੀਰ ਨੂੰ ਕੋੜੇ ਮਾਰੇ ਕੋਈ ਆਦਮੀ ਅਤੇ ਲਹੂ-ਲੁਹਾਨ ਹੋ ਜਾਵੇ ….।

ਯੂਰਪ ਵਿੱਚ ਕੋੜੇ ਮਾਰਨ ਵਾਲਿਆਂ ਦਾ ਇਕ ਫਿਰਕਾ ਹੈ। ਉਸ ਫ਼ਿਰਕੇ ਦੇ ਸਾਧੂ ਸਵੇਰ ਤੋਂ ਉੱਠ ਕੇ ਕੋੜੇ ਮਾਰਨੇ ਸ਼ੁਰੂ ਕਰ ਦਿੰਦੇ ਹਨ। ਅਤੇ ਜਿਵੇਂ ਹਿੰਦੁਸਤਾਨ ਵਿੱਚ ਵਰਤ ਰਖਣ ਵਾਲੇ ਸਾਧੂ ਹਨ, ਜਿਨ੍ਹਾਂ ਦੀ ਤਾਰੀਫ਼ ਛਪਦੀ ਹੈ ਕਿ ਫਲਾਨੇ ਸਾਧੂ ਨੇ ਚਾਲੀ ਦਿਨ ਦਾ ਵਰਤ ਰੱਖਿਆ, ਫਲਾਨੇ ਸਾਧੂ ਨੇ ਸੌ ਦਿਨ ਦਾ ਵਰਤ ਰੱਖਿਆ। ਉਹ ਜੋ ਕੋੜੇ ਮਾਰਨ ਵਾਲੇ ਸਾਧੂ ਸਨ, ਉਹਨਾਂ ਦੀ ਵੀ ਸਿਫ਼ਤ ਛਪਦੀ ਸੀ ਕਿ ਫਲਾਨਾ ਸਾਧੂ ਸਵੇਰੇ ਇਕ ਸੌ ਇੱਕ ਕੋੜੇ ਮਾਰਦਾ ਹੈ, ਫਲਾਨਾ ਸਾਧੂ ਦੋ ਸੌ ਇਕ ਕੌੜੇ ਮਾਰਦਾ ਹੈ। ਜੋ ਜਿੰਨੇ ਜ਼ਿਆਦ ਕੋੜੇ ਮਾਰਦਾ, ਉਹ ਓਨਾ ਵੱਡਾ ਸਾਧੂ ਸੀ। ਅੱਖ ਭੰਨ ਲੈਣ ਵਾਲੇ ਲੋਕ ਹੋਏ, ਕੰਨ ਭੰਨ ਲੈਣ ਵਾਲੇ ਲੋਕ ਹੋਏ, ਜਣਨ-ਇੰਦਰੀਆਂ ਕੱਟ ਲੈਣ ਵਾਲੇ ਲੋਕ ਹੋਏ, ਸਰੀਰ ਨੂੰ ਸਭ ਤਰ੍ਹਾਂ ਨਸ਼ਟ ਕਰਨ ਵਾਲੇ ਲੋਕ ਹੋਏ ! ਯੂਰਪ ਵਿੱਚ ਇਕ ਵਰਗ ਸੀ ਜੋ ਆਪਣੇ ਪੈਰ ਵਿੱਚ ਜੁੱਤੀ ਪਾਉਂਦਾ ਸੀ ਤਾਂ ਜੁੱਤੀਆਂ ਦੇ ਥੱਲੇ ਕਿੱਲਾਂ ਲਗਵਾ ਲੈਂਦੇ ਸਨ, ਤਾਂ ਕਿ ਪੈਰ ਵਿੱਚ ਕਿੱਲਾਂ ਚੁਭਦੀਆਂ ਰਹਿਣ। ਉਹ ਮਹਾਂਤਿਆਗੀ ਸਮਝਦੇ ਜਾਂਦੇ ਸਨ, ਲੋਕ ਉਹਨਾਂ ਦੇ ਚਰਨ ਛੂੰਹਦੇ ਸਨ, ਕਿਉਂਕਿ ਮਹਾਂਤਿਆਗੀ ਹੈ। ਤੁਹਾਡਾ ਸੰਨਿਆਸੀ ਓਨਾ ਤਿਆਗੀ ਨਹੀਂ ਹੈ। ਬਿਨਾਂ ਜੁੱਤੀ ਦੇ ਹੀ ਚਲਦਾ ਹੈ ਸੜਕ ਉੱਪਰ । ਉਹ ਜੁੱਤੀ ਵੀ ਪਾਉਂਦਾ ਸੀ, ਥੱਲੇ ਕਿੱਲਾਂ ਵੀ ਲਗਵਾਉਂਦਾ ਸੀ। ਤਾਂ ਪੈਰ ਵਿੱਚ ਜ਼ਖ਼ਮ ਹਮੇਸ਼ਾ ਹਰਾ ਹੋਣਾ ਚਾਹੀਦੈ। ਖ਼ੂਨ ਡਿੱਗਦਾ ਰਹਿਣਾ ਚਾਹੀਦੈ! ਕਮਰ ਵਿੱਚ ਪੱਟੇ ਬੰਨ੍ਹਦਾ ਸੀ, ਪਟਿਆਂ ਵਿੱਚ ਕਿੱਲ ਪਰੋਏ ਹੁੰਦੇ ਸਨ, ਜੋ ਕਮਰ ਵਿੱਚ ਹਮੇਸ਼ਾ ਖੁਭੇ ਰਹਿਣ ਅਤੇ ਜ਼ਖ਼ਮ ਹਮੇਸ਼ਾ ਬਣੇ ਰਹਿਣ। ਲੋਕ ਉਹਨਾਂ ਦੇ ਪਟੇ ਖੋਲ੍ਹ- ਖੋਲ੍ਹ ਕੇ ਦੇਖਦੇ ਸਨ ਕਿ ਕਿੰਨੇ ਜ਼ਖ਼ਮ ਹਨ, ਉਹ ਕਹਿੰਦੇ ਸਨ ਕਿ ਬੜੇ ਮਹਾਨ ਵਿਅਕਤੀ ਹਨ।

ਸਾਰੀ ਦੁਨੀਆਂ ਵਿੱਚ ਧਰਮ ਦੇ ਦੁਸ਼ਮਣਾਂ ਨੇ ਧਰਮ ‘ਤੇ ਕਬਜ਼ਾ ਕਰ ਲਿਆ ਹੈ। ਉਹ ਆਤਮਵਾਦੀ ਨਹੀਂ ਹਨ, ਕਿਉਂਕਿ ਆਤਮਵਾਦੀ ਨੂੰ ਸਰੀਰ ਨਾਲ ਕੋਈ ਦੁਸ਼ਮਣੀ ਨਹੀਂ ਹੈ। ਆਤਮਵਾਦੀ ਦੇ ਲਈ ਸਰੀਰ ਇਕ ਵਹੀਕਲ ਹੈ, ਸਰੀਰ ਇਕ ਪੌੜੀ ਹੈ, ਸਰੀਰ ਇਕ ਮਾਧਿਅਮ ਹੈ। ਉਸ ਨੂੰ ਤੋੜਨ ਦਾ ਕੋਈ ਮਤਲਬ ਨਹੀਂ। ਇਕ ਆਦਮੀ ਬੈਲਗੱਡੀ ਉੱਤੇ ਬੈਠ ਕੇ ਜਾ ਰਿਹਾ ਹੈ। ਬੈਲਗੱਡੀ ਨੂੰ ਚੋਟ ਪਹੁੰਚਾਉਣ ਦਾ ਕੀ ਮਤਲਬ ਹੈ ? ਅਸੀਂ ਸਰੀਰ ਉੱਪਰ ਯਾਤਰਾ ਕਰ ਰਹੇ ਹਾਂ, ਸਰੀਰ ਇਕ ਬੈਲਗੱਡੀ ਹੈ। ਉਸ ਨੂੰ ਨਸ਼ਟ ਕਰਨ ਦਾ ਕੀ ਮਦਸਦ ਹੈ ? ਉਹ ਜਿੰਨਾ ਸਿਹਤਮੰਦ ਹੋਵੇਗਾ, ਜਿੰਨਾ ਸ਼ਾਂਤ ਹੋਵੇਗਾ, ਓਨਾ ਹੀ ਉਸ ਨੂੰ ਭੁੱਲਿਆ ਜਾ ਸਕਦਾ ਹੈ। ਤਾਂ ਦੂਸਰੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਦੇ ਧਰਮ ਨੇ ਕਿਉਂਕਿ ਸਰੀਰ ਨੂੰ ਇਨਕਾਰ ਕੀਤਾ, ਇਸ ਲਈ ਜ਼ਿਆਦਾਤਰ ਲੋਕ ਅਧਾਰਮਿਕ ਰਹਿ ਗਏ। ਉਹ ਸਰੀਰ ਨੂੰ ਇੰਨਾ ਇਨਕਾਰ ਨਹੀਂ ਕਰ ਸਕੇ। ਤਾਂ ਉਹਨਾਂ ਨੇ ਇਕ ਕੰਮ ਕੀਤਾ ਕਿ ਜੋ ਸਰੀਰ ਨੂੰ ਇਨਕਾਰ ਕਰਦੇ ਸਨ, ਉਹਨਾਂ ਦੀ ਪੂਜਾ ਕੀਤੀ, ਲੇਕਿਨ ਖ਼ੁਦੇ ਅਧਾਰਮਿਕ ਹੋਣ ਨੂੰ ਰਾਜ਼ੀ ਹੋ ਗਏ, ਕਿਉਂਕਿ ਸਰੀਰ ਨੂੰ ਬਿਨਾਂ ਚੋਟ ਪਹੁੰਚਾਏ ਧਾਰਮਿਕ ਹੋਣ ਦਾ ਕੋਈ ਉਪਾਅ ਨਹੀਂ ਸੀ।

ਜੇਕਰ ਭਾਰਤ ਨੂੰ ਧਾਰਮਿਕ ਬਨਾਉਣਾ ਹੈ ਤਾਂ ਇਕ ਸਿਹਤਮੰਦ ਸਰੀਰ ਦੀ ਵਿਚਾਰ-ਚਰਚਾ ਧਰਮ ਦੇ ਨਾਲ ਸਾਂਝੇ ਤੌਰ ‘ਤੇ ਕਰਨੀ ਜ਼ਰੂਰੀ ਹੈ ਅਤੇ ਇਹ ਧਿਆਨ ਦਿਵਾਉਣਾ ਜ਼ਰੂਰੀ ਹੈ ਕਿ ਜੋ ਲੋਕ ਸਰੀਰ ਨੂੰ ਚੋਟ ਪਹੁੰਚਾਉਂਦੇ ਹਨ, ਉਹ ਨਿਊਰੋਟਿਕ ਹਨ, ਦਿਮਾਗ਼ੀ ਤੌਰ ‘ਤੇ ਪੀੜਤ ਹਨ, ਮਾਨਸਿਕ ਰੂਪ ਵਿੱਚ ਬੀਮਾਰ ਹਨ। ਇਹ ਆਦਮੀ ਸਵੱਸਥ ਨਹੀਂ ਹਨ, ਸਵੱਸਥ ਵੀ ਨਹੀਂ ਹਨ-ਅਧਿਆਤਮਕ ਤਾਂ ਬਿਲਕੁੱਲ ਹੀ ਨਹੀਂ ਹਨ। ਇਹਨਾਂ ਆਦਮੀਆਂ ਦੀ ਮਾਨਸਿਕ ਚਕਿਤਸਾ ਦੀ ਜ਼ਰੂਰਤ ਹੈ, ਲੇਕਿਨ ਇਹ ਸਾਡੇ ਲਈ ਅਧਿਆਤਮਕ ਸਨ ਤਾਂ ਇਸ ਅਧਿਆਤਮਕ ਦੀ ਗ਼ਲਤ ਧਾਰਨਾ ਨੇ ਸਾਨੂੰ ਧਾਰਮਿਕ ਨਹੀਂ ਹੋਣ ਦਿੱਤਾ।

ਤੀਸਰਾ ਸੂਤਰ ਤੁਹਾਨੂੰ ਕਹਿਣਾ ਚਾਹੁੰਦਾ ਹੈ : ਹੁਣ ਤੱਕ, ਅੱਜ ਤੱਕ ਦੀ ਸਾਡੀ ਸਾਰੀ ਸੋਚ ਇਸ ਗੱਲ ਨੂੰ ਮੰਨ ਕੇ ਚਲਦੀ ਹੈ ਕਿ ਧਰਮ ਇਕ ਵਿਸ਼ਵਾਸ ਹੈ, ਬਿਲੀਫ਼, ਫ਼ੇਥ। ਵਿਸ਼ਵਾਸ ਕਰ ਲੈਣਾ ਹੈ ਅਤੇ ਧਾਰਮਿਕ ਹੋ ਜਾਣਾ ਹੈ। ਇਹ ਗੱਲ ਬਿਲਕੁੱਲ ਹੀ ਗ਼ਲਤ ਹੈ। ਕੋਈ ਆਦਮੀ ਵਿਸ਼ਵਾਸ ਕਰਨ ਨਾਲ ਧਾਰਮਿਕ ਨਹੀਂ ਹੋ ਸਕਦਾ, ਕਿਉਂਕਿ ਵਿਸ਼ਵਾਸ ਸਦਾ ਝੂਠਾ ਹੈ। ਵਿਸ਼ਵਾਸ ਦਾ ਮਤਲਬ ਹੈ : ਜੋ ਮੈਂ ਨਹੀਂ ਜਾਣਦਾ, ਉਸ ਨੂੰ ਮੰਨ ਲੈਣਾ। ਝੂਠ ਦਾ ਹੋਰ ਕੀ ਅਰਥ ਹੋ ਸਕਦਾ ਹੈ ? ਜੋ ਮੈਂ ਨਹੀਂ ਜਾਣਦਾ, ਉਸ ਨੂੰ ਮੰਨ ਲਵਾਂ ?

ਧਾਰਮਿਕ ਆਦਮੀ ਜੋ ਨਹੀਂ ਜਾਣਦਾ, ਉਸ ਨੂੰ ਮੰਨਣ ਲਈ ਰਾਜ਼ੀ ਨਹੀਂ ਹੋਵੇਗਾ। ਉਹ ਕਹੇਗਾ ਕਿ ਮੈਂ ਖੋਜ ਕਰਾਂਗਾ, ਮੈਂ ਸਮਝਾਂਗਾ, ਵਿਚਾਰ ਕਰਾਂਗਾ, ਮੈਂ ਪ੍ਰਯੋਗ ਕਰਾਂਗਾ, ਮੈਂ ਅਨੁਭਵ ਕਰਾਂਗਾ। ਜਿਸ ਦਿਨ ਮੈਨੂੰ ਪਤਾ ਲੱਗੇਗਾ, ਮੈਂ ਮੰਨਾਂਗਾ, ਲੇਕਿਨ ਜਦੋਂ ਤੱਕ ਮੈਂ ਨਹੀਂ ਜਾਣਦਾ ਹਾਂ, ਮੈਂ ਕਿਵੇਂ ਮੰਨ ਸਕਦਾ ਹਾਂ। ਲੇਕਿਨ ਅਸੀਂ ਜਿਨ੍ਹਾਂ ਗੱਲਾਂ ਨੂੰ ਬਿਲਕੁੱਲ ਨਹੀਂ ਜਾਣਦੇ, ਉਹ ਮੰਨ ਕੇ ਬੈਠ ਗਏ ਹਾਂ। ਅਤੇ ਇਹਨਾਂ ਨੂੰ ਮੰਨ ਕੇ ਬੈਠ ਜਾਣ ਕਾਰਨ, ਸਾਡੀ ਇਨਕੁਆਰੀ, ਸਾਡੀ ਖੋਜ, ਸਾਡੀ ਜਾਣਨ ਦੀ ਇੱਛਾ ਖ਼ਤਮ ਹੋ ਗਈ ਹੈ।

ਧਾਰਮਿਕ ਆਦਮੀ ਜੋ ਨਹੀਂ ਜਾਣਦਾ, ਉਸ ਨੂੰ ਮੰਨਣ ਲਈ ਰਾਜ਼ੀ ਨਹੀਂ ਹੋਵੇਗਾ। ਉਹ ਕਹੇਗਾ ਕਿ ਮੈਂ ਖੋਜ ਕਰਾਂਗਾ, ਮੈਂ ਸਮਝਾਂਗਾ, ਵਿਚਾਰ ਕਰਾਂਗਾ, ਮੈਂ ਪ੍ਰਯੋਗ ਕਰਾਂਗਾ, ਮੈਂ ਅਨੁਭਵ ਕਰਾਂਗਾ। ਜਿਸ ਦਿਨ ਮੈਨੂੰ ਪਤਾ ਲੱਗੇਗਾ, ਮੈਂ ਮੰਨਾਂਗਾ, ਲੇਕਿਨ ਜਦੋਂ ਤੱਕ ਮੈਂ ਨਹੀਂ ਜਾਣਦਾ ਹਾਂ, ਮੈਂ ਕਿਵੇਂ ਮੰਨ ਸਕਦਾ ਹਾਂ। ਲੇਕਿਨ ਅਸੀਂ ਜਿਨ੍ਹਾਂ ਗੱਲਾਂ ਨੂੰ ਬਿਲਕੁੱਲ ਨਹੀਂ ਜਾਣਦੇ, ਉਹ ਮੰਨ ਕੇ ਬੈਠ ਗਏ ਹਾਂ। ਅਤੇ ਇਹਨਾਂ ਨੂੰ ਮੰਨ ਕੇ ਬੈਠ ਜਾਣ ਕਾਰਨ, ਸਾਡੀ ਇਨਕੁਆਰੀ, ਸਾਡੀ ਖੋਜ, ਸਾਡੀ ਜਾਣਨ ਦੀ ਇੱਛਾ ਖ਼ਤਮ ਹੋ ਗਈ ਹੈ।

ਵਿਸ਼ਵਾਸ ਨੇ ਭਾਰਤ ਦੇ ਧਰਮ ਦੇ ਪ੍ਰਾਣ ਲੈ ਲਏ ਹਨ। ਖੋਜ ਚਾਹੀਦੀ ਹੈ, ਵਿਸ਼ਵਾਸ ਨਹੀਂ। ਵਿਸ਼ਵਾਸ ਖ਼ਤਰਨਾਕ ਹੈ, ਪੁਆਇਜ਼ਨੈੱਸ ਹੈ, ਕਿਉਂਕਿ ਵਿਸ਼ਵਾਸ ਖੋਜ ਦੀ ਹੱਤਿਆ ਕਰ ਦਿੰਦਾ ਹੈ। ਅਤੇ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਧਰਮ ਦਾ ਵਿਸ਼ਵਾਸ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਈਸ਼ਵਰ ਹੈ, ਆਤਮਾ ਹੈ, ਪ੍ਰਲੋਕ ਹੈ, ਮੌਤ ਹੈ, ਇਹ ਹੈ, ਉਹ ਹੈ! ਪੁਨਰ ਜਨਮ ਹੈ, ਕਰਮ ਹੈ—ਇਹ ਸਭ ਅਸੀਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਜ਼ਬਰਦਸਤੀ ਉਸ ਬੱਚੇ ਨੂੰ ਸਿਖਾ ਦਿੰਦੇ ਹਾਂ, ਜਿਸ ਬੱਚੇ ਨੂੰ ਇਹਨਾਂ ਗੱਲਾਂ ਦਾ ਕੋਈ ਵੀ ਪਤਾ ਨਹੀਂ ਹੈ। ਉਸ ਦੇ ਅੰਦਰ ਪ੍ਰਾਣਾਂ ਦੇ ਪ੍ਰਾਣ ਕਹਿ ਰਹੇ ਹੋਣਗੇ, ਮੈਨੂੰ ਤਾਂ ਕੁਝ ਪਤਾ ਨਹੀਂ ਹੈ, ਲੇਕਿਨ ਉਹ ਜੇਕਰ ਕਹੇ ਕਿ ਮੈਨੂੰ ਪਤਾ ਨਹੀਂ ਤਾਂ ਅਸੀਂ ਕਹਾਂਗੇ ਤੂੰ ਨਾਸਤਿਕ ਹੈਂ। ਜਿਨ੍ਹਾਂ ਨੂੰ ਪਤਾ ਹੈ, ਉਹ ਕਹਿੰਦੇ ਹਨ, ਇਹ ਚੀਜ਼ਾਂ ਹਨ, ਇਹਨਾਂ ਨੂੰ ਮੰਨੋ। ਅਸੀਂ ਉਸ ਦੇ ਸ਼ੱਕ ਨੂੰ ਦਬਾ ਰਹੇ ਹਾਂ ਅਤੇ ਉਪਰੋਂ ਵਿਸ਼ਵਾਸ ਥੋਪ ਰਹੇ ਹਾਂ। ਉਸ ਦਾ ਸ਼ੱਕ ਅੰਦਰ ਸਰਕ ਜਾਵੇਗਾ ਪ੍ਰਾਣਾਂ ਵਿੱਚ ਅਤੇ ਉੱਪਰ ਵਿਸ਼ਵਾਸ ਬੈਠ ਜਾਵੇਗਾ।

ਜੋ ਪ੍ਰਾਣਾਂ ਵਿੱਚ ਸਰਕ ਗਿਆ, ਉਹੀ ਸੱਚ ਹੈ। ਜੋ ਉੱਪਰ ਕੱਪੜਿਆਂ ਦੀ ਤਰ੍ਹਾਂ ਟੰਗਿਆ ਹੋਇਆ ਹੈ, ਉਹ ਸੱਚ ਨਹੀਂ ਹੈ। ਇਸ ਲਈ ਜੋ ਆਦਮੀ ਧਾਰਮਿਕ ਦਿਖਾਈ ਦਿੰਦਾ ਹੈ, ਧਾਰਮਿਕ ਨਹੀਂ ਹੈ। ਧਰਮ ਸਿਰਫ਼ ਵਸਤਰ ਹੈ। ਉਸ ਦੀ ਆਤਮਾ ਵਿੱਚ ਸ਼ੱਕ ਮੌਜੂਦ ਹੈ। ਉਸ ਦੀ ਆਤਮਾ ਵਿੱਚ ਸ਼ੱਕ ਮੌਜੂਦ ਹੈ ਕਿ ਇਹ ਗੱਲਾਂ ਹਨ ? ਆਦਮੀ ਮੰਦਰ ਵਿੱਚ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ ਹੈ। ਉਪਰ ਉਹ ਹੱਥ ਜੋੜੀ ਖੜਾ ਹੈ; ਕਹਿ ਰਿਹਾ ਹੈ ਕਿ ਹੇ ਭਗਵਾਨ! ਅਤੇ ਅੰਦਰ ਸ਼ੱਕ ਹੈ ਕਿ ਮੈਂ ਇਕ ਪੱਥਰ ਦੀ ਮੂਰਤੀ ਦੇ ਸਾਹਮਣੇ ਖੜਾ ਹਾਂ। ਉਸ ਵਿੱਚ ਭਗਵਾਨ ਹੈ ਉਹ ਸ਼ੱਕ ਮੌਜੂਦ ਰਹੇਗਾ। ਉਹ ਸ਼ੱਕ ਤਾਂ ਹੀ ਮਿਟੇਗਾ, ਜਦੋਂ ਸਾਡਾ ਅਨੁਭਵ ਹੋਵੇਗਾ ਕਿ ਭਗਵਾਨ ਹੈ। ਉਸ ਤੋਂ ਪਹਿਲਾਂ ਇਹ ਸ਼ੱਕ ਨਹੀਂ ਮਿਟ ਸਕਦਾ ਅਤੇ ਉਸ ਨੂੰ ਜਿੰਨਾ ਛੁਪਾਉਣ ਦੀ ਕੋਸ਼ਿਸ਼ ਕਰੋਗੇ, ਉਹ ਓਨਾ ਹੀ ਗਹਿਰਾ ਅੰਦਰ ਉੱਤਰ ਜਾਵੇਗਾ! ਅਤੇ ਜਿੰਨਾ ਹੀ ਗਹਿਰਾ ਉੱਤਰ ਜਾਵੇਗਾ, ਓਨਾ ਹੀ ਆਦਮੀ ਗ਼ਲਤ ਰਸਤੇ ‘ਤੇ ਪਹੁੰਚ ਗਿਆ, ਕਿਉਂਕਿ ਆਦਮੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਉਸ ਦੀ ਆਤਮਾ ਵਿੱਚ ਸ਼ੱਕ ਹੈ ਅਤੇ ਅਕਲ ਵਿੱਚ ਵਿਸ਼ਵਾਸ ਹੈ। ਤਾਂ ਬੋਧਿਕ ਰੂਪ ਵਿੱਚ ਅਸੀਂ ਸਾਰੇ ਧਾਰਮਿਕ ਹਾਂ, ਆਤਮਿਕ ਅਸੀਂ ਰੂਪ ਵਿੱਚ ਅਸੀਂ ਕੋਈ ‘ ਵੀ ਧਾਰਮਿਕ ਨਹੀਂ ਹਾਂ।

ਮੇਰੇ ਇਕ ਅਧਿਆਪਕ ਸਨ। ਆਪਣੇ ਪਿੰਡ ਜਾਂਦਾ ਸਾਂ ਤਾਂ ਉਹਨਾਂ ਦੇ ਘਰ ਜਾਂਦਾ ਸਾਂ। ਇਕ ਵਾਰੀ ਸੱਤ ਦਿਨ ਪਿੰਡ ਵਿੱਚ ਠਹਿਰਿਆ ਸੀ। ਦੋ ਜਾਂ ਤਿੰਨ ਦਿਨ ਉਹਨਾਂ ਦੇ ਘਰ ਗਿਆ। ਚੌਥੇ ਦਿਨ ਉਹਨਾਂ ਨੇ ਆਪਣੇ ਲੜਕੇ ਨੂੰ ਚਿੱਠੀ ਲਿਖ ਕੇ ਭੇਜਿਆ ਕਿ ਹੁਣ ਕਲ ਤੋਂ ਕਿਰਪਾ ਕਰਕੇ ਮੇਰੇ ਘਰ ਨਾ ਆਉਣਾ । ਤੂੰ ਆਉਂਦਾ ਹੈਂ ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ। ਮੈਂ ਸਾਲ ਭਰ ਇੰਤਜ਼ਾਰ ਕਰਦਾ ਹਾਂ ਕਿ ਤੂੰ ਕਦੋਂ ਆਵੇਂਗਾ, ਅਤੇ ਇਸ ਸਾਲ ਮੈਂ ਜੀਵਾਂਗਾ ਕਿ ਨਹੀਂ! ਤੈਨੂੰ ਮਿਲ ਸਕਾਂਗਾ ਕਿ ਨਹੀਂ! ਲੇਕਿਨ ਨਹੀਂ, ਹੁਣ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੇਰੇ ਘਰ ਅੱਜ ਤੋਂ ਨਾ ਆਉਣਾ। ਕਿਉਂਕਿ ਕੱਲ੍ਹ ਰਾਤ ਤੇਰੇ ਨਾਲ ਜੋ ਗੱਲਬਾਤ ਹੋਈ ਅਤੇ ਸਵੇਰੇ ਜਦੋਂ ਮੈਂ ਪ੍ਰਾਰਥਨਾ ਕਰਨ ਬੈਠਾ ਆਪਣੇ ਮੰਦਰ ਵਿੱਚ ਜਿੱਥੇ ਮੈਂ ਚਾਲੀ ਸਾਲਾਂ ਤੋਂ ਭਗਵਾਨ ਦੀ ਪੂਜਾ ਕਰਦਾ ਹਾਂ ਤਾਂ ਮੈਨੂੰ ਇਕਦਮ ਇਸ ਤਰ੍ਹਾਂ ਲੱਗਿਆ ਕਿ ਪਾਗ਼ਲਪਨ ਤਾਂ ਨਹੀਂ ਕਰ ਰਿਹਾ ਹਾਂ। ਸਾਹਮਣੇ ਇਕ ਮੂਰਤੀ ਰੱਖੀ ਹੈ, ਜਿਸ ਨੂੰ ਮੈਂ ਹੀ ਖ਼ਰੀਦ ਲਿਆਇਆ ਸੀ ਅਤੇ ਉਸ ਮੂਰਤੀ ਦੇ ਸਾਹਮਣੇ ਮੈਂ ਆਰਤੀ ਕਰ ਰਿਹਾ ਹਾਂ। ਜੇਕਰ ਕਿਤੇ ਇਹ ਪੱਥਰ ਹੈ ਤਾਂ ਮੈਂ ਪਾਗਲ ਹਾਂ ਅਤੇ ਚਾਲੀ ਸਾਲ ਮੇਰੇ ਫਜ਼ੂਲ ਗਏ। ਨਹੀਂ, ਮੈਂ ਡਰ ਗਿਆ। ਮੈਨੂੰ ਬਹੁਤ ਸ਼ੱਕ ਹੋ ਗਿਆ ਅਤੇ ਚਾਲੀ ਸਾਲ ਦੀ ਮੇਰੀ ਪੂਜਾ ਡਗਮਗਾ ਗਈ। ਹੁਣ ਤੂੰ ਇੱਥੇ ਨਾ ਆਉਣਾ।

ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਇਕ ਵਾਰ ਤਾਂ ਮੈਂ ਆਵਾਂਗਾ, ਫਿਰ ਮੈਂ ਨਹੀਂ ਆਵਾਂਗਾ। ਕਿਉਂਕਿ ਇਕ ਵਾਰ ਮੇਰਾ ਆਉਣਾ ਬਹੁਤ ਜ਼ਰੂਰੀ ਹੈ। ਸਿਰਫ਼ ਬੇਨਤੀ ਕਰਨ ਮੈਂ ਆਉਣਾ ਹੈ ਕਿ ਚਾਲੀ ਸਾਲ ਦੀ ਪ੍ਰਾਰਥਨਾ ਅਤੇ ਪੂਜਾ ਤੋਂ ਬਾਅਦ ਜੇਕਰ ਇਕ ਆਦਮੀ ਆ ਜਾਏ ਅਤੇ ਘੰਟੇ ਭਰ ਦੀ ਉਸ ਦੀ ਗੱਲ ਚਾਲੀ ਸਾਲ ਦੀ ਪੂਜਾ ਅਤੇ ਪ੍ਰਾਰਥਨਾ ਨੂੰ ਡਗਮਗਾ ਦੇਵੇ, ਫਿਰ ਇਸ ਦਾ ਮਤਲਬ ਕੀ ਹੈ ? ਇਸ ਦਾ ਮਤਲਬ ਇਹ ਹੈ ਕਿ ਚਾਲੀ ਸਾਲ ਦੀ ਪ੍ਰਾਰਥਨਾ ਅਤੇ ਪੂਜਾ ਝੂਠੀ ਸੀ, ਉੱਪਰ ਖੜੀ ਸੀ। ਅੰਦਰ ਸ਼ੱਕ ਮੌਜੂਦ ਸੀ। ਇਸ ਆਦਮੀ ਦੀ ਗੱਲਬਾਤ ਨੇ ਉਸ ਸ਼ੱਕ ਨੂੰ ਫਿਰ ਜਗਾ ਦਿੱਤਾ। ਉਹ ਹਮੇਸ਼ਾ ਉੱਥੇ ਅੰਦਰ ਸੁੱਤਾ ਹੋਇਆ ਸੀ।

ਅਸੀਂ ਕਿਸੇ ਦੇ ਅੰਦਰ ਸ਼ੱਕ ਭਰ ਨਹੀਂ ਸਕਦੇ, ਜੇਕਰ ਉਸ ਦੇ ਅੰਦਰ ਮੌਜੂਦ ਨਾ ਹੋਵੇ। ਸ਼ੱਕ ਭਰਨਾ ਅਸੰਭਵ ਹੈ। ਸ਼ੱਕ ਭਰਨਾ ਬਿਲਕੁਲ ਅਸੰਭਵ ਹੈ, ਜੇਕਰ ਉਸ ਦੇ ਅੰਦਰ ਮੌਜੂਦ ਨਾ ਹੋਵੇ। ਸ਼ੱਕ ਮੌਜੂਦ ਹੋਵੇ, ਬਾਹਰ ਤੋਂ ਕੋਈ ਗੱਲ ਕਹੀ ਜਾਵੇ, ਅੰਦਰੋਂ ਸ਼ੱਕ ਉੱਠ ਕੇ ਖੜਾ ਹੋ ਜਾਵੇਗਾ, ਕਿਉਂਕਿ ਉਹ ਇੰਤਜ਼ਾਰ ਕਰ ਰਿਹਾ ਹੈ ਬਾਹਰ ਨਿਕਲਣ ਦਾ, ਤੁਸੀਂ ਉਸ ਨੂੰ ਦਬਾ ਕੇ ਬਿਠਾ ਰੱਖਿਆ ਹੈ।

ਸਾਰੀ ਦੁਨੀਆਂ ਦੇ ਧਰਮ-ਭਾਰਤ ਦੇ ਧਰਮ ਅਤੇ ਸਾਰੇ ਧਰਮ-ਇਹ ਕੋਸ਼ਿਸ਼ ਕਰਦੇ ਹਨ ਕਿ ਕਦੀ ਨਾਸਤਿਕ ਦੀ ਗੱਲ ਨਾ ਸੁਣਨਾ, ਕਦੀ ਅਧਾਰਮਿਕ ਦੀ ਗੱਲ ਨਾ ਸੁਣਨਾ, ਕੰਨ ਬੰਦ ਕਰ ਲੈਣਾ, ਕਦੀ ਅਜਿਹੀ ਗੱਲ ਨਾ ਸੁਣਨਾ। ਕਿਉਂ ? ਡਰ ਕਿਸ ਗੱਲ ਦਾ ਹੈ ? ਨਾਸਤਿਕ ਦੀ ਗੱਲ ਇੰਨੀ ਮਜ਼ਬੂਤ ਹੈ ਕਿ ਆਸਤਿਕ ਦੇ ਗਿਆਨ ਨੂੰ ਮਿਟਾ ਦੇਵੇਗੀ ? ਜੇਕਰ ਇਹ ਸੱਚ ਹੈ, ਤਾਂ ਆਸਤਿਕ ਦਾ ਗਿਆਨ ਦੋ ਕੌਡੀ ਦਾ ਹੈ।

ਲੇਕਿਨ ਸੱਚਾਈ ਇਹ ਹੈ ਕਿ ਸੱਚ ਵਿੱਚ ਜੋ ਆਸਤਿਕ ਹੈ, ਜੀਵਨ ਨੂੰ ਜਾਣਦਾ ਹੈ, ਪ੍ਰਮਾਤਮਾ ਨੂੰ ਪਹਿਚਾਣਦਾ ਹੈ। ਜਿਸ ਨੇ ਆਤਮਾ ਦੀ ਥੋੜ੍ਹੀ-ਜਿਹੀ ਵੀ ਝਲਕ ਪਾ ਲਈ, ਉਸ ਨੂੰ ਦੁਨੀਆਂ ਭਰ ਦੀ ਨਾਸਤਿਕਤਾ ਵੀ ਡਗਮਗਾ ਨਹੀਂ ਸਕਦੀ, ਲੇਕਿਨ ਅਸੀਂ ਆਸਤਿਕ ਹਾਂ ਹੀ ਨਹੀਂ। ਅੰਦਰ ਸਾਡੇ ਨਾਸਤਿਕ ਬੈਠਾ ਹੋਇਆ ਹੈ। ਉੱਪਰ ਆਸਤਿਕਤਾ ਪਤਲੇ ਕਾਗਜ਼ ਦੀ ਤਰ੍ਹਾਂ ਘਿਰੀ ਹੋਈ ਹੈ। ਅਸਲੀ ਅੰਦਰ ਆਸਤਿਕ ਨਹੀਂ ਹੈ। ਤਾਂ ਜਦੋਂ ਕੋਈ ਬਾਹਰ ਨਾਸਤਿਕਤਾ ਦੀ ਗੱਲ ਕਰਦਾ ਹੈ, ਅੰਦਰ ਉਹ ਜੋ ਸੁੱਤਾ ਹੋਇਆ ਨਾਸਤਿਕ ਹੈ, ਉੱਠਣ ਲੱਗਦਾ ਹੈ ਅਤੇ ਕਹਿੰਦਾ ਹੈ, ਠੀਕ ਹੈ ਇਹ ਗੱਲ।

ਭਾਰਤ ਇਸ ਲਈ ਧਾਰਮਿਕ ਨਹੀਂ ਹੋ ਸਕਿਆ ਕਿ ਅਸੀਂ ਧਰਮ ਨੂੰ ਵਿਸ਼ਵਾਸ ਉੱਪਰ ਖੜਾ ਕੀਤਾ ਹੈ, ਗਿਆਨ ਉੱਪਰ ਨਹੀਂ। ਧਰਮ ਖੜਾ ਹੋਣਾ । ਚਾਹੀਦੈ ਗਿਆਨ ਉੱਪਰ, ਵਿਸ਼ਵਾਸ ਉੱਪਰ ਨਹੀਂ। ਜੇਕਰ ਠੀਕ ਧਾਰਮਿਕ ਮਨੁੱਖ ਚਾਹੀਦੇ ਹੋਣ ਇਸ ਦੇਸ਼ ਅੰਦਰ ਤਾਂ ਸਾਨੂੰ ਖੋਜ ਜਗਾਉਣੀ ਚਾਹੀਦੀ ਹੈ, ਇੰਨਕੁਆਰੀ ਜਗਾਉਣੀ ਚਾਹੀਦੀ ਹੈ, ਵਿਚਾਰ ਜਗਾਉਣਾ ਚਾਹੀਦਾ ਹੈ, ਖੋਜ- ਬੀਨ ਜਗਾਉਣੀ ਚਾਹੀਦੀ ਹੈ, ਵਿਸ਼ਵਾਸ ਬਿਲਕੁਲ ਹੀ ਛੱਡ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਵਿਸ਼ਵਾਸ ਦੀ ਕੋਈ ਸਿੱਖਿਆ ਦੇਣ ਦੀ ਲੋੜ ਨਹੀਂ ਹੈ। ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਵਿਚਾਰ ਕਰਨ ਦੀ ਕਲਾ, ਚਿੰਤਨ ਕਰਨ ਦਾ ਢੰਗ, ਸੋਚਣ ਦਾ ਰਸਤਾ, ਧਿਆਨ ਕਰਨ ਦਾ ਪ੍ਰਬੰਧ, ਤਾਂ ਕਿ ਤੁਸੀਂ ਜਾਣ ਸਕੋ ਕਿ ਸੱਚ ਕੀ ਹੈ ? ਅਤੇ ਜਿਸ ਦਿਨ ਸੱਚ ਦੀ ਥੋੜ੍ਹੀ ਜਿਹੀ ਵੀ ਝਲਕ ਮਿਲਦੀ ਹੈ, ਇਕ ਕਿਰਨ ਵੀ ਮਿਲ ਜਾਵੇ ਸੱਚ ਦੀ—ਤੁਹਾਡੀ ਜ਼ਿੰਦਗੀ ਦੂਸਰੀ ਹੋ ਜਾਂਦੀ ਹੈ, ਜ਼ਿੰਦਗੀ ਧਾਰਮਿਕ ਹੋ ਜਾਂਦੀ ਹੈ।

ਵਿਸ਼ਵਾਸੀ ਆਦਮੀ ਝੂਠਾ ਆਦਮੀ ਹੈ, ਡੀਸੈਪਟਿਵ ਹੈ, ਆਪਣੇ-ਆਪ ਨੂੰ ਧੋਖਾ ਦਿੰਦਾ ਹੈ। ਇਸ ਲਈ ਸਾਰਾ ਮੁਲਕ ਧੋਖੇ ਵਿੱਚ ਪੈ ਗਿਆ ਹੈ।

ਅਤੇ ਚੌਥੀ ਗੱਲ : ਹੁਣ ਤੱਕ ਸਾਨੂੰ ਇਹ ਸਮਝਾਇਆ ਜਾਂਦਾ ਰਿਹਾ ਹੈ ਕਿ ਸੱਚ ਦੂਸਰੇ ਤੋਂ ਮਿਲ ਸਕਦਾ ਹੈ—ਗੁਰੂ ਤੋਂ ਮਿਲ ਸਕਦਾ ਹੈ, ਗਿਆਨੀ ਤੋਂ ਮਿਲ ਸਕਦਾ ਹੈ, ਗ੍ਰੰਥ ਤੋਂ ਮਿਲ ਸਕਦਾ ਹੈ, ਸ਼ਾਸਤਰ ਤੋਂ ਮਿਲ ਸਕਦਾ ਹੈ।

ਇਹ ਗੱਲ ਬਿਲਕੁਲ ਹੀ ਗ਼ਲਤ ਹੈ। ਸੱਚ ਕਿਸੇ ਤੋਂ ਕਿਸੇ ਦੂਸਰੇ ਨੂੰ ਨਹੀਂ ਮਿਲ ਸਕਦਾ। ਸੱਚ ਖ਼ੁਦ ਹੀ ਲੱਭਣਾ ਪੈਂਦਾ ਹੈ। ਸੱਚ ਇੰਨੀ ਸਸਤੀ ਗੱਲ ਨਹੀਂ ਹੈ ਕਿ ਕੋਈ ਤੁਹਾਨੂੰ ਦੇ ਦੇਵੇ। ਸੱਚ ਤਾਂ ਖ਼ੁਦ ਦੇ ਪ੍ਰਾਣਾਂ ਦੀ ਸਾਰੀ ਤਾਕਤ ਲਾ ਕੇ ਹੀ ਲੱਭਣਾ ਪੈਂਦਾ ਹੈ। ਉਹ ਯਾਤਰਾ ਖ਼ੁਦ ਹੀ ਕਰਨੀ ਪੈਂਦੀ ਹੈ।

ਤੁਹਾਡੀ ਜਗ੍ਹਾ ਕੋਈ ਮਰ ਸਕਦਾ ਹੈ ? ਤੁਹਾਡੀ ਜਗ੍ਹਾ ਕੋਈ ਪ੍ਰੇਮ ਕਰ ਸਕਦਾ ਹੈ ? ਕਦੀ ਤੁਸੀਂ ਸੋਚਿਆ ਹੈ ਕਿ ਤੁਹਾਡੀ ਜਗ੍ਹਾ ਕੋਈ ਹੋਰ ਪ੍ਰੇਮ ਕਰ ਲਵੇ ਅਤੇ ਤੁਸੀਂ ਪ੍ਰੇਮ ਦਾ ਅਨੰਦ ਲੈ ਲਉ ? ਕਦੀ ਤੁਸੀਂ ਸੋਚਿਆ ਕਿ ਕੋਈ ਦੂਸਰਾ ਮਰ ਜਾਵੇ ਅਤੇ ਤੁਹਾਨੂੰ ਮੌਤ ਦਾ ਅਨੁਭਵ ਹੋ ਜਾਵੇ।

ਇਹ ਕਿਵੇਂ ਹੋ ਸਕਦਾ ਹੈ! ਜੋ ਆਦਮੀ ਮਰੇਗਾ, ਉਹ ਮੌਤ ਨੂੰ ਅਨੁਭਵ ਕਰੇਗਾ। ਜੋਂ ਆਦਮੀ ਪ੍ਰੇਮ ਵਿੱਚ ਜਾਵੇਗਾ, ਉਹ ਪ੍ਰੇਮ ਦਾ ਆਨੰਦ ਲਵੇਗਾ, ਲੇਕਿਨ ਅਸੀਂ ਇਕ ਵੱਡਾ ਧੋਖਾ ਦਿੱਤਾ। ਅਸੀਂ ਮੌਤ ਅਤੇ ਪ੍ਰੇਮ ਤੋਂ ਵੀ ਸੱਚ ਨੂੰ ਸਸਤਾ ਸਮਝਿਆ। ਅਸੀਂ ਇਹ ਸਮਝਦੇ ਰਹੇ ਕਿ ਸੱਚ ਦੂਸਰੇ ਨੂੰ ਮਿਲ ਜਾਏਗਾ ਅਤੇ ਉਹ ਸਾਨੂੰ ਦੇ ਦੇਵੇਗਾ। ਮਹਾਂਵੀਰ ਸਾਨੂੰ ਦੇ ਦੇਣਗੇ, ਬੁੱਧ ਸਾਨੂੰ ਦੇ ਦੇਣਗੇ, ਰਾਮ ਅਤੇ ਕ੍ਰਿਸ਼ਨ ਸਾਨੂੰ ਦੇ ਦੇਣਗੇ।

ਕੋਈ ਕਿਸੇ ਨੂੰ ਸੱਚ ਨਹੀਂ ਦੇ ਸਕਦਾ। ਜੇਕਰ ਸੱਚ ਦਿੱਤਾ ਜਾ ਸਕਦਾ ਹੁੰਦਾ ਤਾਂ ਅੱਜ ਤੱਕ ਦੁਨੀਆਂ ਵਿੱਚ ਸਭ ਦੇ ਕੋਲ ਸੱਚ ਪਹੁੰਚ ਗਿਆ ਹੁੰਦਾ। ਕਿਉਂਕਿ ਮਹਾਂਵੀਰ ਦੀ ਕਰੁਣਾ ਇੰਨੀ ਹੈ, ਬੁੱਧ ਦਾ ਅਤੇ ਕ੍ਰਾਈਸਟ ਦਾ ਪ੍ਰੇਮ ਇੰਨਾ ਹੈ ਕਿ ਜੇਕਰ ਉਹ ਵੰਡ ਸਕਦੇ ਤਾਂ ਵੰਡ ਦਿੱਤਾ ਹੁੰਦਾ। ਲੇਕਿਨ ਨਹੀਂ, ਉਹ ਨਹੀਂ ਦਿੱਤਾ ਜਾ ਸਕਦਾ। ਉਹ ਇਕ-ਇਕ ਆਦਮੀ ਨੂੰ ਖ਼ੁਦ ਹੀ ਲੱਭਣਾ ਪੈਂਦਾ ਹੈ।

ਲੇਕਿਨ ਸਾਨੂੰ ਹੁਣ ਤੱਕ ਇਹ ਸਿਖਾਇਆ ਗਿਆ ਹੈ ਕਿ ਖ਼ੁਦ ਖੋਜਣ ਦਾ ਕਿੱਥੇ ਸਵਾਲ ਹੈ। ਗੀਤਾ ਵਿੱਚ ਲਿਖਿਆ ਹੈ, ਰਾਮਾਇਣ ਵਿੱਚ ਉਪਲਬੱਧ ਹੈ, ਉਪਨਿਸ਼ਦ ਵਿੱਚ ਛੁਪਿਆ ਹੋਇਆ ਹੈ, ਸਮਯਸਾਰ ਵਿੱਚ ਹੈ, ਬਾਈਬਲ ਵਿੱਚ ਹੈ, ਕੁਰਾਨ ਵਿੱਚ ਹੈ। ਉੱਥੋਂ ਲੈ ਲਉ। ਰੱਟਾ ਲਾ ਲਉ ਲਾਈਨਾਂ ਨੂੰ ਅਤੇ ਸੱਚ ਮਿਲ ਜਾਵੇਗਾ!

ਇਸ ਨਾਲ ਇਕ ਝੂਠਾ ਧਰਮ ਪੈਦਾ ਹੋਇਆ, ਜੋ ਸ਼ਬਦਾਂ ਦਾ ਧਰਮ ਹੈ, ਸੱਚਾਂ ਦਾ ਧਰਮ ਨਹੀਂ ਹੈ। ਸ਼ਾਸਤਰਾਂ ਤੋਂ, ਗੁਰੂਆਂ ਤੋਂ ਸ਼ਬਦ ਮਿਲ ਸਕਦੇ ਹਨ, ਸੱਚ ਨਹੀਂ ਮਿਲ ਸਕਦਾ। ਸੱਚ ਤਾਂ ਖ਼ੁਦ ਹੀ ਖੋਜਣਾ ਪੈਂਦਾ ਹੈ ਅਤੇ ਇਕ-ਇਕ ਆਦਮੀ ਨੂੰ ਆਪਣੇ ਹੀ ਢੰਗ ਨਾਲ ਖੋਜਣਾ ਪੈਂਦਾ ਹੈ, ਅਤੇ ਇਕ-ਇਕ ਆਦਮੀ ਨੂੰ ਆਪਣੀ ਹੀ ਪੀੜ ਤੋਂ ਜਨਮ ਦੇਣਾ ਪੈਦਾ ਹੈ। ਜਿਵੇਂ ਮਾਂ ਨੂੰ ਜਣੇਪਾ-ਪੀੜਾਂ ‘ਚੋਂ ਗੁਜ਼ਰਨਾ ਪੈਂਦਾ ਹੈ ਤਾਂ ਕਿ ਉਸ ਦਾ ਬੱਚਾ ਪੈਦਾ ਹੋ ਸਕੇ, ਇਸੇ ਤਰ੍ਹਾਂ ਹੀ ਹਰੇਕ ਵਿਅਕਤੀ ਨੂੰ ਇਕ ਸਾਧਨਾ ‘ਚੋ ਗੁਜ਼ਰਨਾ ਪੈਦਾ ਹੈ, ਤਾਂ ਕਿ ਉਸ ਦਾ ਸੱਚ ਪੈਦਾ ਹੋ ਸਕੇ। ਸੱਚ ਉਧਾਰ ਅਤੇ ਬਾਰੋਡ ਨਹੀਂ ਹੈ।

ਲੇਕਿਨ ਸਾਡਾ ਮੁਲਕ ਹੁਣ ਤੱਕ ਇਹੀ ਮੰਨਦਾ ਰਿਹਾ ਹੈ ਕਿ ਸ਼ਬਦ ਕਿਤਾਬ ਤੋਂ ਮਿਲ ਸਕਦਾ ਹੈ, ਸ਼ਾਸਤਰ ਰਟ ਲੈਣ ਨਾਲ ਮਿਲ ਸਕਦਾ ਹੈ। ਕ੍ਰਿਸ਼ਨ ਨੂੰ ਮਿਲ ਚੁੱਕਿਆ, ਹੁਣ ਸਾਨੂੰ ਖੋਜਣ ਦੀ ਕੀ ਜ਼ਰੂਰਤ ਹੈ ? ਹੁਣ ਅਸੀਂ ਗੀਤਾ ਨੂੰ ਰਟ ਲਈਏ, ਬੱਸ ਸਾਨੂੰ ਮਿਲ ਗਿਆ।

ਤਾਂ ਗੀਤਾ ਵਿੱਚੋਂ ਮਿਲ ਜਾਣਗੇ ਸ਼ਬਦ, ਅਤੇ ਲਫਜ਼ ਹੋ ਜਾਣਗੇ ਜ਼ਬਾਨੀ ਯਾਦ, ਅਤੇ ਅਜਿਹਾ ਭਰਮ ਪੈਦਾ ਹੋ ਜਾਵੇਗਾ ਕਿ ਮੈਂ ਵੀ ਜਾਣ ਲਿਆ ਹੈ। ਲੇਕਿਨ ਮੈਂ ਬਿਲਕੁਲ ਹੀ ਜਾਣਿਆ ਨਹੀਂ ਹੈ। ਗੀਤਾ ਦੇ ਸ਼ਬਦ ਯਾਦ ਵਿੱਚ ਭਰ ਗਏ ਹਨ, ਉਹਨਾਂ ਨੂੰ ਹੀ ਮੈਂ ਦੁਹਰਾ ਰਿਹਾ ਹਾਂ। ਮੈਂ ਕੀ ਜਾਣਿਆ ਹੈ ? ਮੇਰਾ ਆਪਣਾ ਅਨੁਭਵ ਕੀ ਹੈ, ਮੇਰਾ ਆਪਣਾ ਐਕਸਪੀਰੀਐਂਸ ਕੀ ਹੈ ?

ਇਸ ਲਈ ਇਹਨਾਂ ਚਾਰ ਸੂਤਰਾਂ ਦੇ ਅਧਾਰ ‘ਤੇ ਭਾਰਤ ਧਾਰਮਿਕ ਦਿਖਾਈ ਦਿੰਦਾ ਹੈ ਪਰ ਧਾਰਮਿਕ ਨਹੀਂ ਹੈ। ਅਤੇ ਇਹ ਚਾਰੇ ਸੂਤਰ ਬਦਲੇ ਜਾ ਸਕਦੇ ਹਨ ਤਾਂ ਭਾਰਤ ਦੇ ਜੀਵਨ ਵਿੱਚ ਧਰਮ ਦੇ ਅਨੁਭਵ ਦੀ ਦਿਸ਼ਾ ਵਿੱਚ ਇਕ ਨਵੀਂ ਯਾਤਰਾ ਦਾ ਉਦਘਾਟਨ ਹੋ ਸਕਦਾ ਹੈ। ਉਹ ਉਦਘਾਟਨ ਬੇਹੱਦ ਜ਼ਰੂਰੀ ਹੈ। ਉਸ ਉਦਘਾਟਨ ਦੇ ਬਿਨਾਂ ਸਾਡੀ ਕੌਮ ਦਾ ਕੋਈ ਵੀ ਭਵਿੱਖ ਨਹੀਂ ਹੈ। ਉਸ ਰਸਤੇ ਨੂੰ ਖੋਲ੍ਹੇ ਬਿਨਾਂ ਅਸੀਂ ਜੀਵਨ ਗੁਆ ਦਿੱਤਾ ਹੈ।

ਚਰਚ ਸਾਡਾ ਗਿਰਨ ਦੇ ਨੇੜੇ ਹੈ। ਉਹ ਭਵਨ ਜਿਸ ਨੂੰ ਅਸੀਂ ਧਰਮ ਕਹਿੰਦੇ ਸੀ, ਸੜ-ਗਲ ਚੁੱਕਿਆ ਹੈ। ਉਹ ਧਰਮ ਜਿਸ ਨੂੰ ਅਸੀਂ ਧਰਮ ਸਮਝਿਆ ਸੀ, ਉੱਥੇ ਕੋਈ ਸ਼ਰਧਾਲੂ ਨਹੀਂ ਜਾਂਦਾ। ਉਹ ਭਵਨ ਜਿਸ ਨੂੰ ਅਸੀਂ ਸਮਝਿਆ ਸੀ ਕਿ ਇਸ ਤੋਂ ਪ੍ਰਮਾਤਮਾ ਮਿਲੇਗਾ, ਉਸ ਦੇ ਵਲ ਸਾਡੀ ਪਿੱਠ ਹੋ ਗਈ ਹੈ। ਲੇਕਿਨ ਅਸੀਂ ਉਸ ਭਵਨ ਨੂੰ ਬਦਲਣ ਲਈ ਤਿਆਰ ਵੀ ਨਹੀਂ ਹਾਂ, ਨਵਾਂ ਭਵਨ ਬਨਾਉਣ ਲਈ ਤਾਂਘਵਾਨ ਵੀ ਨਹੀਂ ਹਾਂ। ਅਜਿਹੀ ਹਾਲਤ ਵਿੱਚ ਅਸੀਂ ਦੁਹਰਾਉਂਦੇ ਰਹਾਂਗੇ ਦੁਨੀਆਂ ਦੇ ਸਾਹਮਣੇ ਕਿ ਅਸੀਂ ਧਾਰਮਿਕ ਹਾਂ ਪਰ ਅਸੀਂ ਭਲੀ-ਭਾਂਤ ਅੰਦਰੋਂ ਜਾਣਦੇ ਹਾਂ ਕਿ ਅਸੀਂ ਧਾਰਮਿਕ ਨਹੀਂ ਹਾਂ।

ਕੀ ਇਹ ਸਥਿਤੀ ਬਦਲਣ ਵਾਲੀ ਨਹੀਂ ਹੈ ? ਕੀ ਇਸ ਸਥਿਤੀ ਨੂੰ ਇਸੇ ਤਰ੍ਹਾਂ ਹੀ ਬੈਠੇ ਹੋਏ ਦੇਖਦੇ ਰਹਿਣਾ ਉਚਿਤ ਹੈ ? ਇਹ ਪ੍ਰਸ਼ਨ ਉੱਪਰ ਹੀ ਮੈਂ ਆਪਣੀ ਗੱਲ ਛੱਡ ਦੇਣਾ ਚਾਹੁੰਦਾ ਹਾਂ। ਜਿਨ੍ਹਾਂ ਦੇ ਅੰਦਰ ਵੀ ਥੋੜ੍ਹੀ ਸਮਝ ਹੈ ਅਤੇ ਜਿਨ੍ਹਾਂ ਦੇ ਅੰਦਰ ਵੀ ਥੋੜ੍ਹਾ ਜੀਵਨ ਹੈ, ਅਤੇ ਜੋ ਥੋੜ੍ਹਾ ਸੋਚਦੇ ਹਨ ਅਤੇ ਵਿਚਾਰਦੇ ਹਨ, ਉਹਨਾਂ ਦੇ ਸਾਹਮਣੇ ਅੱਜ ਇਹ ਹੀ ਕੰਮ ਹੈ : ਭਾਰਤ ਦੇ ਪ੍ਰਾਣ ਅਧਾਰਮਿਕ ਹੋ ਗਏ ਹਨ, ਉਹਨਾਂ ਨੂੰ ਧਾਰਮਿਕ ਕਿਵੇਂ ਕੀਤਾ ਜਾਵੇ ?

ਉਹ ਧਾਰਮਿਕ ਕੀਤੇ ਜਾ ਸਕਦੇ ਹਨ। ਥੋੜ੍ਹਾ ਠੀਕ ਚਿੰਤਨ ਅਤੇ ਠੀਕ ਰਸਤਿਆਂ ਵਿੱਚ ਅਸੀਂ ਖੋਜ ਕਰਾਂਗੇ ਤਾਂ ਭਾਰਤ ਦੀ ਆਤਮਾ ਧਾਰਮਿਕ ਹੋ ਸਕਦੀ ਹੈ। ਭਾਰਤ ਦੀ ਆਤਮਾ ਧਰਮ ਦੇ ਲਈ ਪਿਆਸੀ ਹੈ, ਲੇਕਿਨ ਝੂਠੇ ਪਾਣੀ ਨਾਲ ਅਸੀਂ ਉਹਨੂੰ ‘ਤ੍ਰਿਪਤ ਕਰਦੇ ਰਹੇ ਹਾਂ । ਪਿਆਸ ਨੂੰ ਫਿਰ ਤੋਂ ਜਗਾਉਣਾ ਜ਼ਰੂਰੀ ਹੈ, ਤਾਂ ਕਿ ਅਸੀਂ ਉਸ ਸਰੋਵਰ ਨੂੰ ਖੋਜ ਸਕੀਏ, ਜਿੱਥੇ ਪਿਆਸ ਬੁਝ ਜਾਂਦੀ ਹੈ ਅਤੇ ਉਸ ਨਾਲ ਮਿਲਨ ਹੋ ਜਾਂਦਾ ਹੈ, ਜਿਸ ਨੂੰ ਪ੍ਰਾਪਤ ਕਰ ਲੈਣ ਨਾਲ ਫਿਰ ਪ੍ਰਾਪਤ ਕਰਨ ਲਈ ਕੁਝ ਵੀ ਨਹੀਂ ਬਚਦਾ, ਅਤੇ ਉਹ ਜੀਵਨ ਉਪਲਬੱਧ ਹੋ ਜਾਂਦਾ ਹੈ ਜਿਸ ਜੀਵਨ ਦੀ ਕੋਈ ਮੌਤ ਨਹੀਂ, ਅਤੇ ਉਹ ਸਾਹ ਅਤੇ ਸੁਗੰਧ ਅਤੇ ਉਹ ਸੰਗੀਤ ਹੱਥ ਵਿੱਚ ਆ ਜਾਂਦਾ ਹੈ ਜਿਸ ਨੂੰ ਕੋਈ ਮੁਕਤੀ ਕਹਿੰਦਾ ਹੈ, ਕੋਈ ਪ੍ਰਭੂ ਕਹਿੰਦਾ ਹੈ, ਕੋਈ ਕਿੰਗਡਮ ਆਫ ਗੋਡ ਕਹਿੰਦਾ ਹੈ, ਕੋਈ ਹੋਰ ਨਾਂ ਦਿੰਦਾ ਹੈ। ਹਰ ਇਕ ਆਦਮੀ ਅਧਿਕਾਰੀ ਹੈ ਉਸ ਨੂੰ ਪ੍ਰਾਪਤ ਕਰਨ ਦਾ, ਲੇਕਿਨ ਗ਼ਲਤ ਰਸਤਿਆਂ ਰਾਹੀਂ ਉਸ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ।

ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ, ਉਸ ਦੇ ਲਈ ਬਹੁਤ-ਬਹੁਤ ਧੰਨਵਾਦੀ ਹਾਂ ਅਤੇ ਅੰਤ ਵਿੱਚ ਸਭ ਦੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ। ਮੇਰੇ ਪ੍ਰਣਾਮ ਸਵੀਕਾਰ ਕਰੋ।

ਸੰਗਠਨ ਅਤੇ ਧਰਮ

ਸਵੇਰੇ ਮੈਂ ਤੁਹਾਡੀਆਂ ਗੱਲਾਂ ਸੁਣੀਆਂ। ਉਸ ਸੰਬੰਧ ਵਿੱਚ ਪਹਿਲੀ ਗੱਲ ਤਾਂ ਇਹ ਜਾਣ ਲੈਣੀ ਜ਼ਰੂਰੀ ਹੈ ਕਿ ਧਰਮ ਦਾ ਕੋਈ ਵੀ ਸੰਗਠਨ ਨਹੀਂ ਹੁੰਦਾ; ਨਾ ਹੋ ਸਕਦਾ ਹੈ। ਅਤੇ ਧਰਮ ਦੇ ਲਈ ਕੋਈ ਵੀ ਸੰਗਠਨ ਬਣਾਉਣ ਦਾ ਨਤੀਜਾ ਧਰਮ ਨੂੰ ਨਸ਼ਟ ਕਰਨਾ ਹੀ ਹੋਵੇਗਾ। ਧਰਮ ਪੂਰੀ ਤਰ੍ਹਾਂ ਵਿਅਕਤੀਗਤ ਗੱਲ ਹੈ; ਇਕ- ਇਕ ਵਿਅਕਤੀ ਦੇ ਜੀਵਨ ਵਿੱਚ ਵਾਪਰਦੀ ਹੈ, ਸੰਗਠਨ ਅਤੇ ਭੀੜ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ।

ਲੇਕਿਨ ਇਸ ਦਾ ਇਹ ਅਰਥ ਨਹੀਂ ਹੈ ਕਿ ਹੋਰ ਤਰ੍ਹਾਂ ਦੇ ਸੰਗਠਨ ਨਹੀਂ ਹੋ ਸਕਦੇ। ਸਮਾਜਿਕ ਸੰਗਠਨ ਹੋ ਸਕਦੇ ਹਨ, ਵਿਦਿਅਕ ਸੰਗਠਨ ਹੋ ਸਕਦੇ ਹਨ, ਨੈਤਿਕ-ਸੰਸਕ੍ਰਿਤਕ ਸੰਗਠਨ ਹੋ ਸਕਦੇ ਹਨ ਅਤੇ ਰਾਜਨੀਤਕ ਸੰਗਠਨ ਹੋ ਸਕਦੇ ਹਨ, ਪਰ ਧਾਰਮਿਕ ਸੰਗਠਨ ਨਹੀਂ ਹੋ ਸਕਦਾ।

ਇਹ ਗੱਲ ਧਿਆਨ ਵਿੱਚ ਰੱਖ ਲੈਣੀ ਜ਼ਰੂਰੀ ਹੈ ਕਿ ਜੇਕਰ ਮੇਰੇ ਆਸੇ-ਪਾਸੇ ਇਕੱਠੇ ਹੋਏ ਮਿੱਤਰ ਕੋਈ ਸੰਗਠਨ ਕਰਨਾ ਚਾਹੁੰਦੇ ਹਨ ਤਾਂ ਉਹ ਸੰਗਠਨ ਧਾਰਮਿਕ ਨਹੀਂ ਹੋਵੇਗਾ ਅਤੇ ਉਸ ਸੰਗਠਨ ਵਿੱਚ ਸ਼ਾਮਲ ਹੋ ਜਾਣ ਨਾਲ ਕੋਈ ਵਿਅਕਤੀ ਧਾਰਮਿਕ ਨਹੀਂ ਹੋ ਜਾਵੇਗਾ। ਜਿਵੇਂ ਇਕ ਆਦਮੀ ਹਿੰਦੂ ਹੋਣ ਨਾਲ ਧਾਰਮਿਕ ਹੋ ਜਾਂਦਾ ਹੈ, ਮੁਸਲਮਾਨ ਹੋਣ ਨਾਲ ਧਾਰਮਿਕ ਹੋ ਜਾਂਦਾ ਹੈ, ਉਸੇ ਤਰ੍ਹਾਂ ਜੀਵਨ-ਜਾਗ੍ਰਤੀ ਕੇਂਦਰ ਦਾ ਮੈਂਬਰ ਹੋਣ ਨਾਲ ਕੋਈ ਧਾਰਮਿਕ ਨਹੀਂ ਹੁੰਦਾ।

ਧਾਰਮਿਕ ਹੋਣਾ ਦੂਸਰੀ ਹੀ ਗੱਲ ਹੈ। ਉਸ ਦੇ ਲਈ ਕਿਸੇ ਸੰਗਠਨ ਦਾ ਮੈਂਬਰ ਹੋਣ ਦੀ ਜ਼ਰੂਰਤ ਨਹੀਂ ਬਲਕਿ ਸੱਚ ਤਾਂ ਇਹ ਹੈ ਕਿ ਜੋ ਕਿਸੇ ਸੰਗਠਨ ਦਾ-ਧਾਰਮਿਕ ਸੰਗਠਨ ਦਾ ਮੈਂਬਰ ਹੈ, ਉਹ ਧਾਰਮਿਕ ਸੰਗਠਨ ਦੀ ਮੈਂਬਰੀ ਉਸ ਦੇ ਧਾਰਮਿਕ ਹੋਣ ਲਈ ਪਿੱਛੇ ਰੁਕਾਵਟ ਬਣੇਗੀ । ਜੋ ਆਦਮੀ ਹਿੰਦੁ ਹੈ, ਧਾਰਮਿਕ ਨਹੀਂ ਹੋ ਸਕਦਾ। ਜੋ ਜੈਨੀ ਹੈ, ਉਹ ਵੀ ਧਾਰਮਿਕ ਨਹੀਂ ਹੋ ਸਕਦਾ। ਜੋ ਮੁਸਲਮਾਨ ਹੈ, ਉਹ ਵੀ ਧਾਰਮਿਕ ਨਹੀਂ ਹੋ ਸਕਦਾ, ਕਿਉਂਕਿ ਸੰਗਠਨ ਵਿੱਚ ਹੋਣ ਦਾ ਅਰਥ ਫ਼ਿਰਕੇ ਵਿੱਚ ਹੋਣਾ ਹੈ। ਫ਼ਿਰਕਾ ਅਤੇ ਧਰਮ ਵਿਰੋਧੀ ਗੱਲਾਂ ਹਨ। ਫ਼ਿਰਕਾ ਤੋੜਦਾ ਹੈ, ਧਰਮ ਜੋੜਦਾ ਹੈ।

ਇਸ ਲਈ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਜ਼ਰੂਰੀ ਹੈ ਕਿ ਮੇਰੇ ਆਸੇ- ਪਾਸੇ ਜੇਕਰ ਕੋਈ ਵੀ ਸੰਗਠਨ ਖੜਾ ਕੀਤਾ ਜਾਏ ਤਾਂ ਸੰਗਠਨ ਧਾਰਮਿਕ ਨਹੀਂ ਹੋਵੇਗਾ। ਉਸ ਨੂੰ ਧਾਰਮਿਕ ਸਮਝ ਕੇ ਖੜਾ ਕਰਨਾ ਗ਼ਲਤ ਹੋਵੇਗਾ। ਇਸ ਲਈ ਜਿਨ੍ਹਾਂ ਮਿੱਤਰਾਂ ਨੇ ਕਿਹਾ, ਧਾਰਮਿਕ ਸੰਗਨਠ ਨਹੀਂ ਹੋ ਸਕਦਾ, ਉਹਨਾਂ ਨੇ ਬਿਲਕੁਲ ਹੀ ਠੀਕ ਕਿਹਾ ਹੈ। ਕਦੀ ਵੀ ਨਹੀਂ ਹੋ ਸਕਦਾ, ਲੇਕਿਨ ਉਹਨਾਂ ਨੂੰ ਸ਼ਾਇਦ ਭੁਲੇਖਾ ਹੈ ਕਿ ਹੋਰ ਤਰ੍ਹਾਂ ਦੇ ਸੰਗਠਨ ਨਹੀਂ ਹੋ ਸਕਦੇ।

ਹੋਰ ਤਰ੍ਹਾਂ ਦੇ ਸੰਗਠਨ ਹੋ ਸਕਦੇ ਹਨ। ਜੀਵਨ ਜਾਗ੍ਰਤੀ ਕੇਂਦਰ ਵੀ ਹੋਰ ਤਰ੍ਹਾਂ ਦਾ ਸੰਗਠਨ ਹੈ, ਧਾਰਮਿਕ ਨਹੀਂ। ਇਸ ਸਮਾਜ ਵਿੱਚ ਇੰਨੀਆਂ ਬੀਮਾਰੀਆਂ ਹਨ, ਇੰਨੇ ਰੋਗ ਹਨ, ਇੰਨੀ ਅਰਾਜਕਤਾ, ਇੰਨੀ ਕਰੂਪਤਾ ਹੈ ਕਿ ਜੋ ਮਨੁੱਖ ਵੀ ਧਾਰਮਿਕ ਹੈ, ਉਹ ਮਨੁੱਖ ਚੁੱਪਚਾਪ ਇਸ ਕਰੂਪਤਾ, ਇਸ ਗੰਦਗੀ, ਇਸ ਸਮਾਜ ਦੀ ਮੂਰਖਤਾ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹੋਵੇਗਾ। ਜੋ ਮਨੁੱਖ ਧਾਰਮਿਕ ਹੈ, ਉਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੋਵੇਗਾ ਕਿ ਇਕ ਕਰੂਪ ਸਮਾਜ ਜਿਉਂਦਾ ਰਹੇ ਅਤੇ ਚਲਦਾ ਰਹੇ। ਜਿਸ ਮਨੁੱਖ ਦੇ ਜੀਵਨ ਵਿੱਚ ਵੀ ਥੋੜ੍ਹੀ ਧਰਮ ਦੀ ਕਿਰਨ ਆਈ ਹੈ, ਉਹ ਇਸ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਚਾਹੇਗਾ।

ਜੀਵਨ-ਜਾਤੀ ਕੇਂਦਰ ਧਾਰਮਿਕ ਸੰਗਠਨ ਨਹੀਂ ਹੈ, ਲੇਕਿਨ ਧਾਰਮਿਕ ਲੋਕਾਂ ਦਾ ਸੰਗਠਨ ਹੈ—ਸਮਾਜਿਕ ਬਦਲਾਅ ਅਤੇ ਕ੍ਰਾਂਤੀ ਦੇ ਲਈ। ਇਸ ਦੀ ਮੈਂਬਰੀ ਨਾਲ ਕੋਈ ਧਾਰਮਿਕ ਨਹੀਂ ਹੋ ਜਾਵੇਗਾ, ਲੇਕਿਨ ਜੋ ਲੋਕ ਚਾਹੁੰਦੇ ਹਨ ਕਿ ਸਮਾਜ ਨੂੰ, ਜੀਵਨ ਨੂੰ, ਰਹਿਨੁਮਾਈ ਨੂੰ, ਚਲਦੀ ਹੋਈ ਵਿਵਸਥਾ ਨੂੰ, ਪਰੰਪਰਾ ਨੂੰ ਬਦਲਿਆ ਜਾਵੇ, ਉਹ ਲੋਕ ਇਸ ਸੰਗਠਨ ਦੇ ਮੈਂਬਰ ਹੋ ਸਕਦੇ ਹਨ ਅਤੇ ਸੰਗਠਨ ਨੂੰ ਮਜ਼ਬੂਤ ਬਣਾ ਸਕਦੇ ਹਨ। ਇਹ ਸੰਗਠਨ ਸਮਾਜਿਕ ਕ੍ਰਾਂਤੀ ਦਾ ਸੰਗਠਨ ਹੋਵੇਗਾ; ਧਾਰਮਿਕ ਸ਼ਾਂਤੀ ਦੇ ਲਈ ਨਹੀਂ, ਸਮਾਜਿਕ ਕ੍ਰਾਂਤੀ ਦੇ ਲਈ।

ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਇਹ ਸਮਾਜਿਕ ਕ੍ਰਾਂਤੀ ਦਾ ਅੰਦੋਲਨ ਹੈ। ਅਤੇ ਜੋ ਵਿਅਕਤੀ ਵੀ ਥੋੜ੍ਹਾ-ਜਿਹਾ ਜਾਗਰੂਕ ਹੋਵੇਗਾ, ਸ਼ਾਂਤ ਹੋਵੇਗਾ, ਜੀਵਨ ਨੂੰ ਦੇਖੇਗਾ ਅਤੇ ਸਮਝੇਗਾ, ਇਹ ਹਿੰਸਾ ਹੋਵੇਗੀ ਉਸ ਦੇ ਵੱਲੋਂ ਕਿ ਸਮਾਜ ਨੂੰ ਜਿਵੇਂ ਇਹ ਹੈ ਉਵੇਂ ਹੀ ਚੱਲਣ ਦੇਵੇ। ਕੋਈ ਧਾਰਮਿਕ ਮਨੁੱਖ ਸਮਾਜ ਦੀ ਇਸ ਮੌਜੂਦਾ ਹਾਲਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ; ਸਿਰਫ਼ ਅਧਾਰਮਿਕ ਲੋਕ ਹੀ ਬਰਦਾਸ਼ਤ ਕਰ ਸਕਦੇ ਹਨ। ਉਹ, ਜਿਨ੍ਹਾਂ ਦੇ ਜੀਵਨ ਵਿੱਚ ਪ੍ਰੇਮ ਦੀ ਕੋਈ ਕਿਰਨ ਨਹੀਂ ਹੈ, ਉਹ ਹੀ ਸਮਾਜ ਦੇ ਇੰਨੇ ਹਨੇਰੇ ਨੂੰ ਸਹਿ ਸਕਦੇ ਹਨ। ਉਹ, ਜਿਨ੍ਹਾਂ ਦੇ ਅੰਦਰ ਮਨੁੱਖਤਾ ਮਰ ਗਈ ਹੈ, ਉਹ ਹੀ ਆਪਣੇ ਚਾਰੇ ਪਾਸੇ ਮਨੁੱਖਤਾ ਦੇ ਮਰੇ ਹੋਏ ਰੂਪ ਨੂੰ ਵੀ ਰਹਿਣ ਦੇਣ ਲਈ ਰਾਜ਼ੀ ਹੋ ਸਕਦੇ ਹਨ। ਜਾਂ- ਤਾਂ ਧਾਰਮਿਕ ਆਦਮੀ ਇਸ ਸਮਾਜ ਨੂੰ ਬਦਲੇਗਾ, ਬਦਲਣ ਦੀ ਕੋਸ਼ਿਸ਼ ਕਰੇਗਾ, ਜਾਂ ਆਪਣੇ-ਆਪ ਨੂੰ ਮਿਟਾ ਦਵੇਗਾ ਲੇਕਿਨ ਇਸੇ ਸਮਾਜ ਵਿੱਚ ਰਹਿਣ ਦੀ ਤਿਆਰੀ ਉਸ ਦੀ ਨਹੀਂ ਹੋ ਸਕਦੀ। ਜੀਵਨ-ਜਾਗ੍ਰਤੀ ਕੇਂਦਰ ਇਕ ਸੰਗਠਨ ਹੋਵੇਗਾ-ਧਾਰਮਿਕ ਸੰਗਠਨ ਨਹੀਂ, ਸਮਾਜਿਕ ਕ੍ਰਾਂਤੀ, ਉੱਥਲ-ਪੁੱਥਲ ਲਈ ਇਕ ਸੰਗਠਨ। ਉਹ ਅੰਦੋਲਨ ਹੋਵੇਗਾ।

ਲੇਕਿਨ ਉਹ ਅੰਦੋਲਨ ਇਹਨਾਂ ਅਰਥਾਂ ਵਿੱਚ ਨਹੀਂ, ਜਿਸ ਤਰ੍ਹਾਂ ਕਿ ਮੁਹੰਮਦ ਦਾ ਅੰਦੋਲਨ ਹੈ ਕਿ ਆਦਮੀ ਮੁਸਲਮਾਨ ਹੋ ਜਾਏ ਤਾਂ ਸਭ ਕੁਝ ਹੋ ਗਿਆ। ਜੋ ਮੁਸਲਮਾਨ ਹੈ, ਉਹ ਮੁਕਤੀ ਪ੍ਰਾਪਤ ਕਰੇਗਾ ਅਤੇ ਜੋ ਨਹੀਂ ਹੈ ਉਸ ਦੇ ਦਰਵਾਜ਼ੇ ਬੰਦ ਹੋ ਗਏ। ਇਸ ਤਰ੍ਹਾਂ ਦਾ ਉਹ ਸੰਗਠਨ ਨਹੀਂ ਹੋਵੇਗਾ। ਉਸ ਦਾ ਮੁਕਤੀ ਨਾਲ ਕੋਈ ਸੰਬੰਧ ਨਹੀਂ । ਮੁਕਤੀ ਨਾਲ ਸੰਬੰਧ ਸੰਗਠਨ ਦਾ ਕਦੀ ਹੁੰਦਾ ਹੀ ਨਹੀਂ, ਇਹ ਵਿਅਕਤੀ ਦੀ ਨਿੱਜੀ ਗੱਲ ਹੈ।

ਲੇਕਿਨ ਜਿਨ੍ਹਾਂ ਲੋਕਾਂ ਦੇ ਜੀਵਨ ਵਿੱਚ ਥੋੜ੍ਹੀ-ਜਿਹੀ ਵੀ ਸ਼ਾਂਤੀ ਪੈਦਾ ਹੋਵੇਗੀ, ਜਿਨ੍ਹਾਂ ਦੇ ਜੀਵਨ ਵਿੱਚ ਪ੍ਰਭੂ ਦਾ ਥੋੜ੍ਹਾ-ਜਿਹਾ ਪ੍ਰਕਾਸ਼ ਆਵੇਗਾ; ਕੀ ਉਹ ਸਮਾਜ ਨੂੰ ਅਜਿਹਾ ਹੀ ਦੇਖਦੇ ਰਹਿਣਗੇ ਜਿਹੋ-ਜਿਹਾ ਕਿ ਸਮਾਜ ਹੈ ? ਇਹ ਬਰਦਾਸ਼ਤ ਤੋਂ ਬਾਹਰ ਹੈ। ਧਾਰਮਿਕ ਮਨੁੱਖ ਬੁਨਿਆਦੀ ਰੂਪ ਵਿੱਚ ਵਿਦਰੋਹੀ ਹੋਵੇਗਾ। ਅਤੇ ਜੇਕਰ ਅੱਜ ਤਕ ਦੁਨੀਆਂ ਵਿੱਚ ਧਾਰਮਿਕ ਮਨੁੱਖ ਵਿਦਰੋਹੀ ਨਹੀਂ ਹੋਇਆ ਤਾਂ ਉਸ ਦਾ ਇਕ ਹੀ ਕਾਰਨ ਹੈ ਕਿ ਉਹ ਮਨੁੱਖ ਧਾਰਮਿਕ ਹੀ ਨਹੀਂ ਹੋਵੇਗਾ। ਧਾਰਮਿਕ ਆਦਮੀ ਰਿਬੇਲੀਅਸ ਹੋਵੇਗਾ ਹੀ। ਉਸ ਦੇ ਜੀਵਨ ਵਿੱਚ ਕ੍ਰਾਂਤੀ ਹੋਵੇਗੀ ਹੀ।

ਲੇਕਿਨ ਕ੍ਰਾਂਤੀ ਤਾਂ ਇਕੱਲੇ ਨਹੀਂ ਹੋ ਸਕਦੀ, ਕ੍ਰਾਂਤੀ ਦੇ ਲਈ ਤਾਂ ਸੰਗਠਨ ਚਾਹੀਦੈ, ਕਿਉਂਕਿ ਜਦੋਂ ਅਸੀਂ ਕ੍ਰਾਂਤੀ ਕਰਨ ਚਲਦੇ ਹਾਂ ਤਾਂ ਕ੍ਰਾਂਤੀ ਨੂੰ ਰੋਕਣ ਵਾਲੀਆਂ ਜੋ ਸ਼ਕਤੀਆਂ ਹਨ, ਉਹ ਸੰਗਠਿਤ ਹਨ। ਉਹਨਾਂ ਦੇ ਖ਼ਿਲਾਫ ਇਕ ਆਦਮੀ ਦਾ ਕੀ ਅਰਥ ਹੈ ? ਕ੍ਰਾਂਤੀ ਦੇ ਵਿਰੋਧ ਵਿੱਚ ਜੋ ਵਿਰੋਧੀ, ਜੋ ਰੀਐਕਸ਼ਨਰੀ ਫੋਰਸਜ਼ ਹਨ, ਉਹ ਸਭ ਸੰਗਠਿਤ ਹਨ। ਉਹਨਾਂ ਦੇ ਖ਼ਿਲਾਫ ਇਕ ਆਦਮੀ ਦਾ ਕੀ ਮਕਸਦ ਹੈ ? ਕੀ ਅਰਥ ਹੈ ?

ਜ਼ਿੰਦਗੀ ਵਿੱਚ ਜੋ ਲੋਕ ਗ਼ਲਤ ਹਨ, ਉਹ ਸੰਗਠਿਤ ਖੜੇ ਹੋਏ ਹਨ ਅਤੇ ਚੰਗਾ ਆਦਮੀ ਇਹ ਸੋਚ ਕੇ ਕਿ ਸੰਗਠਨ ਦੀ ਕੀ ਜ਼ਰੂਰਤ ਹੈ, ਬੁਰੇ ਆਦਮੀਆਂ ਦਾ ਸਾਥੀ ਅਤੇ ਸਹਿਯੋਗੀ ਬਣਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਚੋਰ ਅਤੇ ਬਦਮਾਸ਼ ਸਭ ਸੰਗਠਿਤ ਹਨ। ਰਾਜਨੀਤਕ ਸੰਗਠਿਤ ਹਨ। ਜ਼ਿੰਦਗੀ ਨੂੰ ਖ਼ਰਾਬ ਕਰਨ ਵਾਲੇ ਸਾਰੇ ਲੋਕ ਸੰਗਠਿਤ ਹਨ ਅਤੇ ਚੰਗਾ ਆਦਮੀ ਸੋਚਦਾ ਹੈ, ਸੰਗਠਨ ਦੀ ਕੀ ਜ਼ਰੂਰਤ ਹੈ।

ਤਾਂ ਫਿਰ ਇਸ ਦਾ ਇਕ ਹੀ ਫਲ ਹੋਵੇਗਾ, ਇਹ ਚੰਗਾ ਆਦਮੀ ਵੀ ਜਾਣਦੇ ਹੋਏ, ਚਾਹੇ ਨਾ ਜਾਣਦੇ ਹੋਏ ਵੀ ਬੁਰੇ ਆਦਮੀਆਂ ਦਾ ਏਜੰਟ ਸਿੱਧ ਹੋਵੇਗਾ। ਕਿਉਂਕਿ ਬੁਰੇ ਆਦਮੀਆਂ ਦੇ ਸੰਗਠਿਤ ਰੂਪ ਨੂੰ ਬਦਲਣ ਦੇ ਲਈ ਚੰਗੇ ਆਦਮੀਆਂ ਦੇ ਸੰਗਠਨ ਦੀ ਵੀ ਬੇਹੱਦ ਲਾਜ਼ਮੀ ਜ਼ਰੂਰਤ ਹੈ। ਹੁਣ ਇਕ ਗੱਲ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਸੰਗਠਨ ਧਾਰਮਿਕ ਨਹੀਂ ਹੈ, ਉਸ ਸੰਗਠਨ ਦਾ ਧਰਮ ਨਾਲ ਸਿੱਧਾ ਸੰਬੰਧ ਨਹੀਂ ਹੈ। ਧਾਰਮਿਕ ਲੋਕ ਉਸ ਸੰਗਠਨ ਵਿੱਚ ਰਹਿ ਸਕਦੇ ਹਨ, ਲੇਕਿਨ ਉਸ ਸੰਗਠਨ ਦੀ ਮੈਂਬਰੀ ਤੋਂ ਕੋਈ ਧਾਰਮਿਕ ਨਹੀਂ ਹੁੰਦਾ। ਸਮਾਜਿਕ ਕ੍ਰਾਂਤੀ ਦੀ ਦ੍ਰਿਸ਼ਟੀ ਨੂੰ ਧਿਆਨ ਵਿੱਚ ਰੱਖ ਕੇ ਇਕ ਸੰਗਠਨ ਬੇਹੱਦ ਜ਼ਰੂਰੀ ਹੈ।

ਇਹ ਹਮੇਸ਼ਾ ਤੋਂ ਦੁਰਭਾਗ ਰਿਹਾ ਹੈ ਕਿ ਬੁਰੇ ਆਦਮੀ ਸਦਾ ਤੋਂ ਸੰਗਠਿਤ ਰਹੇ ਹਨ, ਚੰਗਾ ਆਦਮੀ ਹਮੇਸ਼ਾ ਇਕੱਲਾ ਖੜਾ ਰਿਹਾ ਹੈ। ਇਸ ਲਈ ਚੰਗਾ ਆਦਮੀ ਹਾਰ ਗਿਆ, ਚੰਗਾ ਆਦਮੀ ਜਿੱਤ ਨਹੀਂ ਸਕਿਆ। ਚੰਗਾ ਆਦਮੀ ਅੱਗੋਂ ਵੀ ਜਿੱਤ ਨਹੀਂ ਸਕੇਗਾ। ਚੰਗੇ ਆਦਮੀ ਨੂੰ ਵੀ ਸੰਗਠਿਤ ਹੋਣਾ ਜ਼ਰੂਰੀ ਹੈ। ਬੁਰਾਈ ਦੀਆਂ ਤਾਕਤਾਂ ਇਕੱਠੀਆਂ ਹਨ। ਉਹਨਾਂ ਤਾਕਤਾਂ ਦੇ ਖ਼ਿਲਾਫ਼ ਉੱਨੀਆਂ ਹੀ ਵੱਡੀਆਂ ਤਾਕਤਾਂ ਖੜੀਆਂ ਕਰਨੀਆਂ ਜ਼ਰੂਰੀ ਹਨ। ਅਤੇ ਮੈਂ ਧਾਰਮਿਕ ਸੰਗਠਨ ਦੇ ਇਕਦਮ ਵਿਰੋਧ ਵਿੱਚ ਹਾਂ, ਲੇਕਿਨ ਸੰਗਠਨ ਦੇ ਵਿਰੋਧ ਵਿੱਚ ਨਹੀਂ ਹਾਂ—ਇਸ ਫ਼ਰਕ ਨੂੰ ਸਮਝ ਲੈਣਾ ਜ਼ਰੂਰੀ ਹੈ।

ਦੂਸਰੀ ਗੱਲ, ਇਹ ਸੰਗਠਨ ਕੀ ਚਾਹੇਗਾ ? ਕੀ ਕਰਨਾ ਚਾਹੁੰਦਾ ਹੈ ? ਕੀ ਇਸ ਦੀ ਸੋਚ ਹੋਵੇਗੀ ? ਸਮਾਜ ਦੀਆਂ ਜੋ ਜ਼ਰੂਰਤਾਂ ਹਨ, ਉਹਨਾਂ ਨੂੰ ਜੇਕਰ ਧਿਆਨ ਵਿੱਚ ਲਵਾਂਗੇ ਤਾਂ ਇਸ ਦੀ ਸੋਚ ਸਮਝ ਵਿੱਚ ਆ ਸਕਦੀ ਹੈ। ਸਮਾਜ ਦੀ ਪੂਰੀ ਜੀਵਨ-ਵਿਵਸਥਾ ਹੀ ਬੀਮਾਰ ਹੈ; ਉਸ ਵਿੱਚ ਮੁੱਢ ਤੋਂ ਹੀ ਕ੍ਰਾਂਤੀ ਦੀ ਜ਼ਰੂਰਤ ਹੈ। ਉਸ ਵਿੱਚ ਨੀਂਹ ਤੋਂ ਹੀ ਪੱਥਰ ਬਦਲ ਦੇਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਅਸੀਂ ਆਦਮੀ ਨੂੰ ਅੱਜ ਤਕ ਢਾਲਦੇ ਰਹੇ ਹਾਂ, ਉਹ ਢਾਲਣ ਦਾ ਢਾਂਚਾ ਹੀ ਗ਼ਲਤ ਸਿੱਧ ਹੋਇਆ ਹੈ। ਉਸ ਢਾਂਚੇ ਤੋਂ ਜ਼ਰੂਰੀ ਰੂਪ ਵਿੱਚ ਬੀਮਾਰੀਆਂ ਪੈਦਾ ਹੁੰਦੀਆਂ ਹਨ। ਫਿਰ ਅਸੀਂ ਇਕ-ਇਕ ਆਦਮੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਕਿ ਤੂੰ ਜ਼ਿੰਮੇਵਾਰ ਹੈਂ, ਜਦੋਂ ਕਿ ਉਹ ਆਦਮੀ ਵਿਕਟਿਮ ਹੁੰਦਾ ਹੈ, ਸ਼ਿਕਾਰ ਹੁੰਦਾ ਹੈ, ਜ਼ਿੰਮੇਵਾਰ ਨਹੀਂ ਹੁੰਦਾ। ਅਤੇ ਉਸ ਉੱਪਰ ਅਸੀਂ ਜ਼ਿੰਮੇਵਾਰੀ ਮੜ੍ਹਦੇ ਰਹੇ ਹਾਂ ਪਿੱਛਲੇ ਪੰਜ ਹਜ਼ਾਰ ਸਾਲਾਂ ਤੋਂ। ਇਹ ਬਿਲਕੁਲ ਹੀ ਆਦਮੀ ਦੇ ਨਾਲ ਅਨਿਆ ਹੋਇਆ ਹੈ।

ਆਦਮੀ ਗ਼ਰੀਬ ਹੋਵੇਗਾ, ਚੋਰ ਹੋ ਜਾਣਾ ਬਿਲਕੁਲ ਸੰਭਵ ਹੈ। ਆਦਮੀ ਦੀਣ-ਹੀਣ ਹੋਵੇਗਾ, ਉਸ ਦਾ ਪਾਪੀ ਹੋ ਜਾਣਾ ਬਹੁਤ ਸੰਭਵ ਹੈ।

ਜਦੋਂ ਤੱਕ ਦੁਨੀਆਂ ਵਿੱਚ ਭੁੱਖਮਰੀ ਹੈ, ਗ਼ਰੀਬੀ ਹੈ, ਉਦੋਂ ਤੱਕ ਅਸੀਂ ਮਨੁੱਖ ਨੂੰ ਸੱਚੇ ਅਰਥਾਂ ਵਿੱਚ ਨੈਤਿਕ ਬਨਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੇ। ਇੰਨੀ ਗ਼ਰੀਬੀ ਹੋਵੇ ਕਿ ਪ੍ਰਾਣ ਹੀ ਗ਼ਰੀਬੀ ਵਿੱਚ ਡੁੱਬੇ ਰਹਿਣ ਤਾਂ ਨੀਤੀ ਨੂੰ ਯਾਦ ਰੱਖਣਾ ਬਹੁਤ ਮੁਸ਼ਕਲ ਹੈ। ਇਕ ਪਾਸੇ ਸਮਾਜ ਦਾ ਸਾਰਾ ਧਨ ਇਕੱਠਾ ਹੋ ਜਾਏ ਅਤੇ ਸਮਾਜ ਦੇ ਵਧ ਲੋਕ ਗ਼ਰੀਬ ਹੋਣ ਅਤੇ ਫਿਰ ਅਸੀਂ ਉਹਨਾਂ ਨੂੰ ਸਮਝਾਈਏ ਕਿ ਤੁਸੀਂ ਧਨ ਦਾ ਲਾਲਚ ਨਹੀਂ ਕਰਨਾ। ਤੁਸੀਂ ਧਨ ਦਾ ਮੋਹ ਨਾ ਕਰਨਾ, ਤੁਸੀਂ ਕਿਸੇ ਦੂਸਰੇ ਨੂੰ ਧਨ ਦੀ ਦੌੜ ਵਿੱਚ ਨਾ ਦੇਖਣਾ….

ਅਸੀਂ ਉਸ ਨੂੰ ਅਜਿਹੀਆਂ ਗੱਲਾਂ ਸਿਖਾ ਰਹੇ ਹਾਂ ਕਿ ਇਕ ਘਰ ਦੀ ਇਕ ਨੁੱਕਰ ਵਿੱਚ ਸੁਆਦੀ ਭੋਜਨ ਦਾ ਢੇਰ ਲੱਗਿਆ ਹੈ ਅਤੇ ਭੁੱਖੇ ਲੋਕ ਘਰ ਦੇ ਚਾਰੇ ਪਾਸੇ ਇਕੱਠੇ ਹਨ। ਉਹਨਾਂ ਦੇ ਨੱਕਾਂ ਵਿੱਚ ਉਸ ਭੋਜਨ ਦੀ ਸੁਗੰਧ ਜਾ ਰਹੀ ਹੈ, ਉਹਨਾਂ ਦੀਆਂ ਅੱਖਾਂ ਉਸ ਭੋਜਨ ਨੂੰ ਦੇਖ ਰਹੀਆਂ ਹਨ ਅਤੇ ਉਹ ਭੁੱਖੇ ਹਨ, ਉਹਨਾਂ ਦੇ ਪੂਰੇ ਪ੍ਰਾਣ ਰੋਟੀ ਮੰਗ ਰਹੇ ਹਨ ਅਤੇ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਦੇਖੋ, ਭੁੱਲ ਕੇ ਵੀ ਕਦੀ ਭੋਜਨ ਦਾ ਖ਼ਿਆਲ ਨਾ ਕਰਨਾ, ਭੋਜਨ ਦਾ ਵਿਚਾਰ ਨਾ ਕਰਨਾ-ਦੂਸਰੇ ਦੇ ਭੋਜਨ ਵੱਲ ਦੇਖਣਾ ਵੀ ਨਾ; ਇਹ ਵੱਡਾ ਪਾਪ ਹੈ।

ਸਮਾਜ ਦੀ ਸਾਰੀ ਵਿਵਸਥਾ ਅਜਿਹੀ ਹੈ ਕਿ ਉਸ ਨਾਲ ਅਨਿਆ ਪੈਦਾ ਹੁੰਦਾ ਹੈ। ਜੇਕਰ ਸਮਾਜ ਦੇ ਵੱਡੇ ਪੱਧਰ ‘ਤੇ ਇਕ ਨੈਤਿਕ ਜੀਵਨ ਵਿਕਸਤ ਕਰਨਾ ਹੋਵੇ-ਧਾਰਮਿਕ ਮੈਂ ਨਹੀਂ ਕਹਿ ਰਿਹਾ ਹਾਂ—ਨੈਤਿਕ ਜੀਵਨ ਵਿਕਸਤ ਕਰਨਾ ਹੋਵੇ ਤਾਂ ਸਾਨੂੰ ਸਮਾਜ ਦੀ ਸਾਰੀ ਮੁੱਢਲੀ ਧਾਰਨਾ ਨੂੰ ਸੋਚਣਾ-ਵਿਚਾਰਨਾ ਪਵੇਗਾ, ਸਾਨੂੰ ਸੋਚਣਾ ਪਵੇਗਾ ਸਾਰੇ ਪਾਸੇ।

ਤਾਂ ਜੀਵਨ-ਜਾਗ੍ਰਤੀ ਕੇਂਦਰ ਸਮਾਜ ਦੀ ਆਰਥਿਕ ਵਿਵਸਥਾ ਉੱਪਰ ਵੀ ਸਪੱਸ਼ਟ ਦ੍ਰਿਸ਼ਟੀਕੋਣ ਲੈਣਾ ਚਾਹੇਗਾ। ਅਤੇ ਉਸ ਦ੍ਰਿਸ਼ਟੀਕੋਣ ਨੂੰ ਪਿੰਡ-ਪਿੰਡ, ਕੋਨੇ-ਕੋਨੇ ਤੱਕ ਪਹੁੰਚਾਉਣਾ ਚਾਹੀਦਾ ਹੈ। ਸਮਾਜ ਦੀ ਸਿੱਖਿਆ ਦੂਸ਼ਿਤ ਹੈ, ਸਮਾਜ ਦੀ ਸਾਰੀ ਸਿੱਖਿਆ ਦੂਸ਼ਿਤ ਹੈ, ਸਿੱਖਿਆ ਦੇ ਨਾਂ ਉੱਪਰ ਸਿਰਫ਼ ਧੋਖਾ ਹੁੰਦਾ ਹੈ। ਨਾ ਤਾਂ ਮਨੁੱਖ ਦਾ ਵਿਅਕਤੀਤਵ ਬਣਦਾ ਹੈ, ਨਾ ਉਸ ਦੇ ਪ੍ਰਾਣਾਂ ਵਿੱਚ ਅਜਿਹਾ ਕੁਝ ਪੈਦਾ ਹੁੰਦਾ ਹੈ ਜਿਸ ਨੂੰ ਅਸੀਂ ਜੀਵਨ ਦਾ ਅਰਥ, ਜੀਵਨ ਦੀ ਕਲਾ, ਕੁਝ ਕਹਿ ਸਕੀਏ। ਉਹ ਬਿਨਾਂ ਕੁਝ ਜਾਣੇ ਹੱਥ ਵਿੱਚ ਡਿੱਗਰੀਆਂ ਲੈ ਕੇ ਵਾਪਸ ਤੁਰ ਆਉਂਦਾ ਹੈ। ਬਿਨਾਂ ਕੁਝ ਹੋਏ ਵਾਪਿਸ ਘਰ ਮੁੜ ਆਉਂਦਾ ਹੈ ਅਤੇ ਜ਼ਿੰਦਗੀ ਦਾ ਸਭ ਤੋਂ ਬਹੁਮੁੱਲਾ ਸਮਾਂ ਸਿੱਖਿਆ ਦੇ ਨਾਂ ‘ਤੇ ਨਸ਼ਟ ਹੋ ਜਾਂਦਾ ਹੈ। ਜਿਸ ਸਮੇਂ ਵਿੱਚ ਕੁਝ ਹੋ ਸਕਦਾ ਸੀ, ਉਹ ਬਿਲਕੁਲ ਹੀ ਵਿਅਰਥ ਨਸ਼ਟ ਹੋ ਜਾਂਦਾ ਹੈ। ਜੀਵਨ ਜਾਗ੍ਰਤੀ ਕੇਂਦਰ ਨੂੰ ਨਵੀਂ ਸਿੱਖਿਆ ਦੇ ਸੰਬੰਧ ਵਿੱਚ ਇਕ ਸਪੱਸ਼ਟ ਸੋਚ ਵਿਕਸਤ ਕਰਨੀ ਹੋਵੇਗੀ ਕਿ ਨਵੀਂ ਸਿੱਖਿਆ ਕਿਹੋ-ਜਿਹੀ ਹੋਵੇ।

ਸਾਡਾ ਪਰਿਵਾਰ ਬਿਲਕੁਲ ਸੜ-ਗਲ ਗਿਆ ਹੈ ਲੇਕਿਨ ਅਸੀਂ ਉਸ ਵਿੱਚ ਇੰਨੇ ਦਿਨਾਂ ਤੋਂ ਰਹਿ ਰਹੇ ਹਾਂ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਦੀ ਸ਼ਕਤੀ ਸੜ ਗਈ ਹੈ। ਕੋਈ ਪਰਿਵਾਰ ਸੁੱਖੀ ਨਹੀਂ ਹੈ। ਕੋਈ ਪਿਤਾ ਸੁੱਖੀ ਨਹੀਂ ਹੈ ਪੁੱਤਰ ਤੋਂ। ਕੋਈ ਪੁੱਤਰ ਸੁੱਖੀ ਨਹੀਂ ਹੈ ਬਾਪ ਤੋਂ। ਕੋਈ ਮਾਂ ਆਪਣੇ ਬੱਚਿਆਂ ਤੋਂ ਸੁੱਖੀ ਨਹੀਂ ਹੈ। ਕੋਈ ਗੁਰੂ ਖ਼ੁਸ਼ ਨਹੀਂ ਹੈ ਆਪਣੇ ਚੇਲਿਆਂ ਤੋਂ। ਕੋਈ ਚੇਲਾ ਆਪਣੇ ਗੁਰੂਆਂ ਤੋਂ ਖ਼ੁਸ਼ ਨਹੀਂ ਹੈ। ਸਾਰੇ ਦਾ ਸਾਰਾ ਸਮਾਜ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਇਕ ਦੂਸਰੇ ਨੂੰ ਦੁੱਖ ਦੇਣ ਲਈ ਹੀ ਬਣਿਆ ਹੈ। ਪਰਿਵਾਰ ਦੀ ਮੁੱਢਲੀ ਧਾਰਨਾ ਵੀ ਬਦਲਣੀ ਜ਼ਰੂਰੀ ਹੈ। ਨਵੇਂ ਤਰ੍ਹਾਂ ਦਾ ਪਰਿਵਾਰ ਵਿਕਸਤ ਹੋਣਾ ਚਾਹੀਦਾ ਹੈ। ਜਿੱਥੇ ਪਿਤਾ ਅਤੇ ਬੇਟੇ, ਮਾਂ ਅਤੇ ਪੁੱਤਰ, ਪਤੀ ਅਤੇ ਪਤਨੀ ਜੀਵਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਸੰਤੋਸ਼ ਪ੍ਰਾਪਤ ਕਰ ਸਕਣ ਅਤੇ ਅਜਿਹਾ ਸਮਾਜ ਬਣਾਇਆ ਜਾ ਸਕਦਾ ਹੈ, ਅਜਿਹਾ ਪਰਿਵਾਰ ਬਣਾਇਆ ਜਾ ਸਕਦਾ ਹੈ। ਸਿਰਫ਼ ਇਸ ਸੰਬੰਧ ਵਿੱਚ ਅਸੀਂ ਸੋਚਿਆ ਹੀ ਨਹੀਂ ਹੈ, ਵਿਚਾਰਿਆ ਹੀ ਨਹੀਂ ਹੈ। ਮਿਸਾਲ ਦੇ ਤੌਰ ‘ਤੇ ਮੈਂ ਕਿਹਾ ਕਿ ਜੀਵਨ ਦੀ ਸਾਰੀ ਵਿਵਸਥਾ ਉੱਪਰ ਜੀਵਨ- ਜਾਗ੍ਰਤੀ ਕੇਂਦਰ ਇਕ ਅੰਦੋਲਨ ਚਲਾਉਣਾ ਚਾਹੇਗਾ। ਮੇਰੀ ਉਸ ਸਾਰੇ ਸਬੰਧੀ ਸੋਚ ਹੈ।

ਧਰਮ ਦੇ ਸੰਬੰਧ ਵਿੱਚ ਮੇਰੀ ਸੋਚ ਹੈ, ਲੇਕਿਨ ਇਸ ਦਾ ਇਹ ਅਰਥ ਨਹੀਂ ਕਿ ਜੀਵਨ ਦੇ ਹੋਰ ਪਹਿਲੂਆਂ ‘ਤੇ ਮੈਂ ਨਹੀਂ ਸੋਚਦਾ ਹਾਂ। ਮੇਰੀ ਤਾਂ ਆਪਣੀ ਸਮਝ ਇਹ ਹੈ ਕਿ ਜਿਸ ਵਿਅਕਤੀ ਦੇ ਜੀਵਨ ਵਿੱਚ ਧਰਮ ਦਾ ਥੋੜ੍ਹਾ-ਜਿਹਾ ਵੀ ਪ੍ਰਕਾਸ਼ ਹੋਵੇਗਾ, ਉਹ ਉਸ ਪ੍ਰਕਾਸ਼ ਦੇ ਸਹਾਰੇ ਜੀਵਨ ਦੇ ਸਾਰੇ ਪਹਿਲੂਆਂ ਨੂੰ ਦੇਖਣ ਵਿੱਚ ਯੋਗ ਹੋ ਜਾਂਦਾ ਹੈ। ਧਰਮ ਦਾ ਦੀਵਾ ਹੱਥ ਵਿੱਚ ਹੋਵੇ ਤਾਂ ਅਸੀਂ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੇਖਣ ਦੇ ਯੋਗ ਹੋ ਜਾਂਦੇ ਹਾਂ। ਜੀਵਨ ਦੇ ਹਰੇਕ ਪਹਿਲੂ ‘ਤੇ ਮੇਰੀ ਨਜ਼ਰ ਹੈ। ਉਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਪੂਰੇ ਸਮਾਜ ਨੂੰ ਕਹਿ ਦੇਣਾ ਚਾਹੁੰਦਾ ਹਾਂ। ਜੀਵਨ-ਜਾਗ੍ਰਤੀ ਕੇਂਦਰ ਉਸ ਸਾਰੀ ਗੱਲ ਨੂੰ ਪਹੁੰਚਾਉਣ ਦਾ ਧਿਆਨ ਲਵੇਗਾ।

ਜੀਵਨ ਦਾ ਅਜਿਹਾ ਕੋਈ ਪਹਿਲੂ ਨਹੀਂ ਹੈ ਜਿਸ ਵਿੱਚ ਬਦਲਾਹਟ ਦੀ ਜ਼ਰੂਰਤ ਨਾ ਆ ਗਈ ਹੋਵੇ। ਸੱਚ ਤਾਂ ਇਹ ਹੈ ਕਿ ਉਹ ਸਿਰਫ਼ ਇਤਿਹਾਸਕ ਜ਼ਰੂਰਤਾਂ ਤੋਂ ਪੈਦਾ ਹੋ ਗਿਆ ਹੈ ਸਾਡਾ ਜੀਵਨ, ਕਿਰਿਆਸ਼ੀਨ ਅਤੇ ਜਾਗਰੂਕ ਰੂਪ ਨਾਲ ਮਨੁੱਖ ਦਾ ਸਮਾਜ ਬਣਿਆ ਨਹੀਂ ਹੈ। ਹੁਣ ਤੱਕ ਜੋ ਸਮਾਜ ਬਣਿਆ ਹੈ ਉਹ ਬਿਲਕੁਲ ਅਚੇਤਨ, ਇਤਿਹਾਸਕ ਪ੍ਰਕਿਰਿਆ ਨਾਲ ਬਣ ਗਿਆ ਹੈ। ਜਾਗਰੂਕ ਰੂਪ ਵਿੱਚ, ਵਿਚਾਰ ਕਰ ਕੇ ਸਮਾਜ ਦੀ ਕੋਈ ਵੀ ਚੀਜ਼ ਨਹੀਂ ਬਣੀ। ਜ਼ਰੂਰਤ ਹੈ ਕਿ ਅਸੀਂ ਜਾਗਰੂਕ ਹੋ ਕੇ ਜੀਵਨ ਦੇ ਇਕ-ਇਕ ਪਹਿਲੂ ‘ਤੇ ਦੁਬਾਰਾ ਵਿਚਾਰ ਕਰ ਕੇ ਨਿਰਮਾਣ ਕਰਨ ਦਾ ਵਿਚਾਰ ਕਰੀਏ। ਅਤੇ ਸਭ ਕੁਝ ਬਦਲਿਆ ਜਾ ਸਕਦਾ ਹੈ।

ਹੁਣੇ ਇਜ਼ਰਾਈਲ ਵਿੱਚ ਉਹਨਾਂ ਨੇ ਪੰਦਰਾਂ ਸਾਲਾਂ ਤੋਂ ਇਕ ਛੋਟਾ-ਜਿਹਾ ਪ੍ਰਯੋਗ ਕੀਤਾ ਹੈ। ਪ੍ਰਯੋਗ ਦਾ ਨਾਮ ਹੈ ਕਿਬੁਤਜ਼। ਇਹ ਪਰਿਵਾਰ ਵਿੱਚ ਇਕ ਅਤਿਅੰਤ ਕ੍ਰਾਂਤੀਕਾਰੀ ਪ੍ਰਯੋਗ ਹੈ। ਮੈਂ ਚਾਹੁੰਦਾ ਹਾਂ ਹਿੰਦੁਸਤਾਨ ਦੇ ਪਿੰਡ-ਪਿੰਡ ਵਿੱਚ ਇਹ ਪ੍ਰਯੋਗ ਹੋਵੇ। ਆਉਣ ਵਾਲੇ ਦੋ ਸੌ ਸਾਲਾਂ ਵਿੱਚ ਜਿਹੜੇ ਬੱਚੇ ਇਸ ਕਿਥੁਤਜ਼ ਦੇ ਪ੍ਰਯੋਗ ਨਾਲ ਵਿਕਸਤ ਹੋਣਗੇ, ਉਹ ਬਿਲਕੁਲ ਨਵੀਂ ਤਰ੍ਹਾਂ ਦੇ ਬੱਚੇ ਹੋਣਗੇ। ਕਿਥੁਤਜ਼ ਇਕ ਪ੍ਰਬੰਧ ਹੈ ਜਿੱਥੇ ਤਿੰਨ ਮਹੀਨੇ ਦੇ ਬਾਅਦ ਬੱਚੇ ਨੂੰ ਪਿੰਡ ਦੇ ਸਮੂਹਿਕ ਆਸ਼ਰਮ ਵਿੱਚ ਪ੍ਰਵੇਸ਼ ਦੇ ਦਿੱਤਾ ਜਾਂਦਾ ਹੈ-ਤਿੰਨ ਮਹੀਨੇ ਦੇ ਬੱਚੇ ਨੂੰ। ਉਸ ਨੂੰ ਮਾਂ-ਬਾਪ ਤੋਂ ਦੂਰ ਹੀ ਪਾਲਿਆ ਜਾਂਦਾ ਹੈ। ਮਾਂ-ਬਾਪ ਮਿਲ ਸਕਦੇ ਹਨ ਮਹੀਨੇ ਵਿੱਚ, ਪੰਦਰਾਂ ਦਿਨਾਂ ਵਿੱਚ, ਹਫਤੇ ਵਿੱਚ, ਹਰ ਰੋਜ਼। ਜਦੋਂ ਵੀ ਉਹਨਾਂ ਨੂੰ ਠੀਕ ਹੋਵੇ ਉਹ ਬੱਚੇ ਨੂੰ ਜਾ ਕੇ ਪਿਆਰ ਕਰ ਸਕਦੇ ਹਨ ਲੇਕਿਨ ਬੱਚੇ ਦਾ ਸਾਰਾ ਪਾਲਣ-ਪੋਸ਼ਣ ਸਮੂਹਿਕ ਕਰ ਦਿੱਤਾ ਗਿਆ ਹੈ।

ਸਮੂਹਕ ਪਾਲਣ-ਪੋਸ਼ਣ ਦੇ ਅਨੋਖੇ ਨਤੀਜੇ ਨਿਕਲੇ ਹਨ। ਆਮ ਤੌਰ ‘ਤੇ ਸੋਚਿਆ ਗਿਆ ਸੀ ਕਿ ਬੱਚਿਆਂ ਦਾ ਪ੍ਰੇਮ ਇਸ ਤਰੀਕੇ ਮਾਂ-ਬਾਪ ਦੇ ਪ੍ਰਤੀ ਘਟ ਹੋ ਜਾਵੇਗਾ, ਲੇਕਿਨ ਨਤੀਜਾ ਇਹ ਹੋਇਆ ਹੈ ਕਿ ਕਿਥੁਤਜ਼ ਦੇ ਬੱਚੇ ਆਪਣੇ ਮਾਂ-ਬਾਪ ਨੂੰ ਜਿੰਨਾ ਪਿਆਰ ਕਰਦੇ ਹਨ, ਦੁਨੀਆਂ ਦਾ ਕੋਈ ਬੱਚਾ ਕਦੀ ਨਹੀਂ ਕਰਦਾ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਮਾਂ-ਬਾਪ ਦਾ ਪਿਆਰ ਹੀ ਦੇਖਣ ਨੂੰ ਮਿਲਦਾ ਹੈ, ਹੋਰ ਕੁਝ ਵੀ ਦੇਖਣ ਦਾ ਮੌਕਾ ਨਹੀਂ ਮਿਲਦਾ। ਮਾਂ- ਬਾਪ ਜਦੋਂ ਵੀ ਜਾਂਦੇ ਹਨ ਉਹਨਾਂ ਬੱਚਿਆਂ ਦੇ ਕੋਲ ਤਾਂ ਉਹਨਾਂ ਨੂੰ ਸੀਨੇ ਨਾਲ ਲਾਉਂਦੇ ਹਨ, ਪਿਆਰ ਕਰਦੇ ਹਨ। ਜਦੋਂ ਉਹ ਬੱਚੇ ਘੰਟੇ-ਦੋ ਘੰਟੇ ਲਈ ਘਰ ਆਉਂਦੇ ਹਨ ਤਾਂ ਮਾਂ-ਬਾਪ ਪਿਆਰ ਕਰਦੇ ਹਨ । ਨਾ ਮਾਂ-ਬਾਪ ਨੂੰ ਨਾਰਾਜ਼ ਹੋਣ ਦਾ ਮੌਕਾ ਹੈ, ਨਾ ਕ੍ਰੋਪ ਕਰਨ ਦਾ, ਨਾ ਗਾਲ੍ਹਾਂ ਕੱਢਣ ਦਾ । ਨਾ ਉਹਨਾਂ ਬੱਚਿਆਂ ਨੂੰ ਦੇਖਣ ਦਾ ਮੌਕਾ ਮਿਲਦਾ ਹੈ ਕਿ ਪਿਤਾ ਸਾਡੀ ਮਾਂ ਨਾਲ ਕਿਹੋ-ਜਿਹਾ ਵਿਵਹਾਰ ਕਰਦਾ ਹੈ, ਮਾਂ ਸਾਡੇ ਬਾਪ ਨਾਲ ਕਿਸ ਤਰ੍ਹਾਂ ਦੇ ਬੋਲ ਬੋਲਦੀ ਹੈ—ਇਸ ਸਭ ਦਾ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ।

ਮਾਂ-ਬਾਪ ਉਹਨਾਂ ਨੂੰ ਇਕਦਮ ਦੇਵਤਾ ਨਜ਼ਰ ਆਉਂਦੇ ਹਨ, ਕਿਉਂਕਿ ਜਦੋਂ ਵੀ ਉਹ ਆਉਂਦੇ ਹਨ, ਉਹਨਾਂ ਨੂੰ ਦੇਵਤਾ ਹੀ ਦੇਖਦੇ ਹਨ। ਉਹ ਘੜੀ- ਅੱਧੀ ਘੜੀ ਲਈ ਆਉਂਦੇ ਹਨ। ਮਾਂ-ਬਾਪ ਘੜੀ-ਅੱਧੀ ਘੜੀ ਲਈ ਆਪਣੇ ਬੱਚੇ ਨੂੰ ਮਿਲਣ ਜਾਂਦੇ ਹਨ। ਵੀਹ ਸਾਲ ਦੀ ਉਮਰ ਵਿੱਚ ਜਦੋਂ ਉਹ ਵਾਪਿਸ ਆਉਣਗੇ ਪੂਰੀ ਸਿੱਖਿਆ ਲੈ ਕੇ ਤਾਂ ਮਾਂ-ਬਾਪ ਦੇ ਸੰਬੰਧ ਵਿੱਚ ਉਹਨਾਂ ਦੇ ਮਨ ਵਿੱਚ ਕੋਈ ਵੀ ਘਿਰਨਾ, ਕੋਈ ਵੀ ਰੋਸ, ਕੋਈ ਵੀ ਪ੍ਰਤੀਕ੍ਰਿਆ ਨਹੀਂ ਹੋ ਸਕਦੀ। ਉਹਨਾਂ ਦਾ ਜਿੰਨਾ ਪ੍ਰੇਮ ਦੇਖਿਆ ਗਿਆ……।

ਹੁਣ ਤੱਕ ਸੋਚਿਆ ਜਾਂਦਾ ਸੀ ਕਿ ਮਾਂ-ਬਾਪ ਤੋਂ ਦੂਰ ਰੱਖਣ ਨਾਲ ਬੱਚਿਆਂ ਦਾ ਪਿਆਰ ਘੱਟ ਹੋ ਜਾਵੇਗਾ, ਲੇਕਿਨ ਕਿਥੁਤਜ਼ ਦੇ ਪ੍ਰਯੋਗ ਨੇ ਸਿੱਧ ਕਰ ਦਿੱਤਾ ਹੈ ਕਿ ਮਾਂ-ਬਾਪ ਅਤੇ ਬੱਚਿਆਂ ਦੇ ਵਿਚਕਾਰ ਪਿਆਰ ਅਨੋਖੇ ਰੂਪ ਵਿੱਚ ਵਿਕਸਤ ਹੋਇਆ ਹੈ। ਉੱਥੇ ਜੋ ਬੱਚੇ ਸਮੂਹਕ ਰਹੇ…।

ਇਹ ਤਾਂ ਸਾਨੂੰ ਖ਼ਿਆਲ ਨਹੀਂ ਕਿ ਛੋਟੇ ਬੱਚਿਆਂ ਨੂੰ ਬੁੱਢਿਆਂ ਦੇ ਨਾਲ ਪਾਲਣਾ ਇਕਦਮ ਅਨੈਤਿਕ ਹੈ। ਛੋਟੇ ਬੱਚਿਆਂ ਦੀ ਬੁੱਧੀ ਛੋਟੇ ਬੱਚਿਆਂ ਦੀ ਹੈ, ਬੁੱਢਿਆਂ ਦੀ ਬੁੱਧੀ ਬੁੱਢਿਆਂ ਦੀ ਹੈ। ਬੁੱਢਿਆਂ ਨੂੰ ਜੀਵਨ-ਭਰ ਦਾ ਅਨੁਭਵ ਹੈ। ਉਹ ਹੋਰ ਢੰਗ ਨਾਲ ਸੋਚਦੇ ਹਨ, ਬੱਚੇ ਹੋਰ ਢੰਗ ਨਾਲ। ਅਤੇ ਸਾਡੇ ਸਾਰੇ ਬੱਚਿਆਂ ਨੂੰ ਬੁੱਢਿਆਂ ਦੇ ਨਾਲ ਚਲਣਾ ਪੈਂਦਾ ਹੈ। ਇਸ ਨਾਲ ਕਿੰਨਾ ਅਨਿਆ ਹੋ ਜਾਂਦਾ ਹੈ ਬੱਚਿਆਂ ਨਾਲ, ਇਸ ਦਾ ਸਾਨੂੰ ਹਿਸਾਬ ਲਾਉਣਾ ਮੁਸ਼ਕਲ ਹੈ। ਨਾ ਬੁੱਢੇ ਬੱਚਿਆਂ ਨੂੰ ਸਮਝ ਸਕਦੇ ਹਨ, ਨਾ ਬੱਚੇ ਬੁੱਢਿਆਂ ਨੂੰ ਸਮਝ ਸਕਦੇ ਹਨ। ਬੁੱਢੇ ਦੁੱਖੀ ਹੁੰਦੇ ਹਨ ਕਿ ਬੱਚੇ ਸਾਨੂੰ ਪ੍ਰੇਸ਼ਾਨ ਕਰ ਰਹੇ ਹਨ, ਅਤੇ ਬੱਚੇ ਨੂੰ ਅਸੀਂ ਕਿੰਨਾ ਪ੍ਰੇਸ਼ਾਨ ਕਰਦੇ ਹਾਂ, ਇਸ ਦਾ ਕੋਈ ਹਿਸਾਬ ਨਹੀਂ ਹੈ। ਕਿਥੁਤਜ਼ ਨੇ ਕਿਹਾ ਹੈ ਕਿ ਬੁੱਢਿਆਂ ਅਤੇ ਬੱਚਿਆਂ ਨੂੰ ਨਾਲ-ਨਾਲ ਪਾਲਣਾ ਬੱਚੇ ਨੂੰ ਬਚਪਨ ਤੋਂ ਹੀ ਪਾਗ਼ਲ ਬਨਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਬੱਚੇ ਦਾ ਆਪਣਾ ਸੋਚਣ ਦਾ ਢੰਗ ਹੈ। ਇਸ ਦਾ ਢੰਗ ਗ਼ਲਤ ਹੈ, ਇਹ ਨਹੀਂ; ਇਸ ਦਾ ਆਪਣਾ, ਆਪਣੇ ਜੀਵਨ ਦਾ ਅਨੁਭਵ ਹੈ; ਇਸ ਦਾ ਆਪਣਾ ਸੋਚਣ ਦਾ ਢੰਗ ਹੈ; ਇਸ ਦਾ ਆਪਣੀ ਉਮਰ ਤੋਂ ਦੇਖਣ ਦਾ ਰਸਤਾ ਹੈ; ਛੋਟੇ ਬੱਚੇ ਦੀ ਜ਼ਿੰਦਗੀ ਨਾਲ ਉਸ ਦਾ ਕੀ ਸੰਬੰਧ ਹੈ ?

ਤਾਂ ਕਿਥੁਤਜ਼ ਕਹਿੰਦਾ ਹੈ, ਇਕ ਉਮਰ ਦੇ ਲੋਕਾਂ ਨੂੰ ਨਾਲ ਪਾਲਣਾ ਹੀ ਮਨੋਵਿਗਿਆਨਕ ਹੈ। ਤਾਂ ਜਿਸ ਉਮਰ ਦੇ ਬੱਚੇ ਹਨ, ਉਹ ਉਸੇ ਉਮਰ ਦੇ ਬੱਚਿਆਂ ਦੇ ਨਾਲ ਪਾਲੇ ਜਾਣ। ਅਤੇ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕਿਥੁਤਜ਼ ਤੋਂ ਆਏ ਹੋਏ ਬੱਚੇ ਇਕ ਤਾਜ਼ਗੀ, ਇਕ ਨਵਾਂਪਨ, ਗੱਲ ਹੀ ਹੋਰ, ਖ਼ੁਸ਼ੀ ਹੀ ਹੋਰ…। ਸਾਡੇ ਬੱਚੇ ਤਾਂ ਬੁੱਢਿਆਂ ਦੇ ਨਾਲ ਰਹਿ-ਰਹਿ ਕੇ ਉਦਾਸ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਉਹ ਖ਼ੁਸ਼ ਹੋਣਾ ਸਿੱਖਣ, ਚਾਰੇ ਪਾਸਿਆਂ ਤੋਂ ਉਦਾਸੀ ਉਹਨਾਂ ਨੂੰ ਘੇਰ ਲੈਂਦੀ ਹੈ। ਉਹ ਇਕਦਮ ਭੈਭੀਤ ਹੋ ਜਾਂਦੇ ਹਨ ਕਿਉਂਕਿ ਹਰ ਚੀਜ਼ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹ ਗ਼ਲਤ ਹਨ। ਪਿਤਾ ਕਿਤਾਬ ਪੜ੍ਹ ਰਿਹਾ ਹੈ, ਗੀਤਾ ਪੜ੍ਹ ਰਿਹਾ ਹੈ ਅਤੇ ਬੱਚੇ ਨੂੰ ਲੱਗਦਾ ਹੈ ਕਿ ਉਹ ਸ਼ੋਰ ਕਰ ਰਿਹਾ ਹੈ। ਬੱਚੇ ਨੂੰ ਕਦੀ ਖ਼ਿਆਲ ਵਿੱਚ ਵੀ ਨਹੀਂ ਆਉਂਦਾ ਕਿ ਗੀਤਾ ਪੜ੍ਹਨਾ ਕੀ ਇੰਨਾ ਉਪਯੋਗੀ ਹੋ ਸਕਦਾ ਹੈ! ਮੇਰਾ ਖੇਡ ਕਰਨਾ ਫਜ਼ੂਲ ਹੈ ? ਬੱਚੇ ਦੇ ਲਈ ਕੁੱਦਣਾ ਅਤੇ ਸ਼ੋਰ ਕਰਨਾ ਇੰਨਾ ਸਾਰਥਕ ਹੈ ਕਿ ਉਸ ਦੀ ਕਲਪਨਾ ਤੋਂ ਬਾਹਰ ਹੈ ਕਿ ਤੁਸੀਂ ਇਕ ਕਿਤਾਬ ਲੈ ਕੇ ਬੈਠੇ ਕਿ ਕੋਈ ਬਹੁਤ ਵੱਡਾ ਕੰਮ ਕਰ ਰਹੇ ਹੋ ਅਤੇ ਉਹ ਸ਼ੋਰ ਨਾ ਕਰੇ। ਹਰ ਚੀਜ਼ ਹੌਲੀ-ਹੌਲੀ ਉਸ ਨੂੰ ਪਤਾ ਲੱਗ ਜਾਂਦੀ ਹੈ ਕਿ ਉਹ ਗ਼ਲਤ ਹੈ।

ਤਾਂ ਅਸੀਂ ਹਰ ਬੱਚੇ ਨੂੰ ਦੋਸ਼ੀ ਅਤੇ ਅਪਰਾਧੀ ਬਣਾ ਦਿੰਦੇ ਹਾਂ। ਬਚਪਨ ਵਿੱਚ ਉਸ ਨੂੰ ਲੱਗਣ ਲੱਗਦਾ ਹੈ ਕਿ ਮੈਂ ਜੋ ਕਰਦਾ ਹਾਂ ਉਹ ਗ਼ਲਤ ਹੈ। ਸ਼ੋਰ ਕਰਦਾ ਹਾਂ, ਗ਼ਲਤ ਹੈ; ਦੌੜਦਾ ਹਾਂ, ਗ਼ਲਤ ਹੈ; ਦਰਖ਼ਤ ‘ਤੇ ਚੜ੍ਹਦਾ ਹਾਂ, ਗ਼ਲਤ ਹੈ; ਨਦੀ ਵਿੱਚ ਕੁੱਦਦਾ ਹਾਂ, ਗ਼ਲਤ ਹੈ; ਬਾਰਿਸ਼ ਵਿੱਚ ਖੜਾ ਹੁੰਦਾ ਹਾਂ, ਗ਼ਲਤ ਹੈ। ਮੈਂ ਜੋ ਵੀ ਕਰਦਾ ਹਾਂ; ਗ਼ਲਤ ਹੈ। ਇਸ ਦਾ ਇਕੱਠਾ ਨਤੀਜਾ ਹੁੰਦਾ ਹੈ ਕਿ ਮੈਂ ਗ਼ਲਤ ਆਦਮੀ ਹਾਂ ਅਸੀਂ ਅਪਰਾਧ ਹੀ ਪੈਦਾ ਕਰ ਰਹੇ ਹਾਂ ਬੱਚਿਆਂ ਵਿੱਚ ਅਤੇ ਉਸ ਦਾ ਕੁੱਲ ਕਾਰਨ ਇਹ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਵੱਖ ਉਮਰ ਦੇ ਲੋਕਾਂ ਦੇ ਨਾਲ ਪਾਲਿਆ ਜਾ ਰਿਹਾ ਹੈ। ਕਿਤਬੁਤਜ਼ ਵਿੱਚ ਉਹਨਾਂ ਨੇ ਪ੍ਰਬੰਧ ਕੀਤਾ ਹੈ ਕਿ ਬੱਚੇ ਇਕ ਉਮਰ ਦੇ ਬੱਚਿਆਂ ਨਾਲ ਪਾਲੇ ਜਾਣ। ਉਹਨਾਂ ਨੂੰ ਸੁਧਾਰਣ ਲਈ ਉਹਨਾਂ ਤੋਂ ਥੋੜ੍ਹੀ ਹੀ ਜ਼ਿਆਦਾ ਉਮਰ ਦੇ ਬੱਚੇ ਹੋਣ, ਬਹੁਤ ਵੱਡੀ ਉਮਰ ਦੇ ਲੋਕ ਨਹੀਂ। ਵੱਡੀ ਉਮਰ ਦੇ ਲੋਕ ਕੋਨੇ ਵਿੱਚ, ਅਤੇ ਦੂਰ ਹੀ ਖੜੇ ਰਹਿਣ। ਉਹ ਇੰਨਾ ਹੀ ਧਿਆਨ ਰੱਖਣ ਤਾਂ ਕਾਫ਼ੀ ਹੈ ਕਿ ਬੱਚੇ ਆਪਣੇ-ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ। ਬੱਸ, ਇਸ ਤੋਂ ਜ਼ਿਆਦਾ ਧਿਆਨ ਰੱਖਣ ਦੀ ਕੋਈ ਜ਼ਰੂਰਤ ਨਹੀਂ।

ਮੇਰੇ ਇਕ ਮਿੱਤਰ ਇਕ ਕਿਬੁਤਜ਼ ਸਕੂਲ ਵਿੱਚ ਗਏ ਅਤੇ ਉਹ ਦੇਖ ਕੇ ਹੈਰਾਨ ਰਹਿ ਗਏ ! ਬੱਚਿਆਂ ਦਾ ਖਾਣਾ ਚੱਲ ਰਿਹਾ ਸੀ ਅਤੇ ਉਹਨਾਂ ਨੇ ਕਿਹਾ, ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਅਨੁਭਵ ਕੀਤਾ ਕਿ ਖਾਣਾ ਬੱਚਿਆਂ ਦਾ ਅਜਿਹਾ ਹੋਣਾ ਚਾਹੀਦੈ। ਪੰਜਾਹ ਬੱਚੇ ਸਨ। ਸਾਰੇ ਬੱਚੇ ਮੇਜ਼ ਉੱਤੇ ਨੱਚ ਰਹੇ ਸਨ—ਉਸੇ ਉਪਰ ਜਿਸ ਉਪਰ ਖਾਣਾ ਚੱਲ ਰਿਹਾ ਹੈ, ਕੁਝ ਬੱਚੇ ਗਿਟਾਰ ਵਜਾ ਰਹੇ ਹਨ, ਇਕ ਬੱਚਾ ਵਿਸਲ ਵਜਾ ਕੇ ਡਾਂਸ ਕਰ ਰਿਹਾ ਹੈ, ਇਕ ਲੜਕੀ ਗੀਤਾ ਗਾ ਰਹੀ ਹੈ। ਸਾਰਾ ਖੇਲ ਚੱਲ ਰਿਹਾ ਹੈ, ਨਾਲ ਹੀ ਨਾਚ ਵੀ ਚੱਲ ਰਿਹਾ ਹੈ। ਉਹਨਾਂ ਨੇ ਕਿਹਾ, ਉਹ ਦੋ ਢਾਈ ਘੰਟੇ ਤੱਕ ਚਲਦਾ ਰਿਹਾ, ਉਹ ਖਾਣਾ ਅਤੇ ਨਾਚ। ਮੈਂ ਪੁੱਛਿਆ, ਕੀ ਇਹ ਰੋਜ਼ ਹੁੰਦਾ ਹੈ ? ਉਹਨਾਂ ਨੇ ਕਿਹਾ, ਖਾਣਾ-ਅਤੇ ਬਿਨਾਂ ਨੱਚੇ, ਅਤੇ ਬਿਨਾਂ ਗਾਏ ਕਿਵੇਂ ਹੋ ਸਕਦਾ ਹੈ। ਉਹਨਾਂ ਨੇ ਕਿਹਾ, ਮੈਂ ਦੋ ਘੰਟੇ ਦੇਖ ਕੇ ਦੰਗ ਰਹਿ ਗਿਆ! ਉਹ ਬੱਚੇ ਇੰਨੇ ਖ਼ੁਸ਼ ਸਨ !

ਲੇਕਿਨ ਇਹ ਬੁੱਢਿਆਂ ਨਾਲ ਖਾਣੇ ਵਿੱਚ ਨਹੀਂ ਹੋ ਸਕਦਾ। ਇਹ ਅਸੰਭਵ ਹੈ। ਸਾਡੇ ਬੱਚੇ ਦੀ ਖ਼ੁਸ਼ੀ ਜਾਣਨ ਤੋਂ ਪਹਿਲਾਂ ਹੀ ਉਸ ਦੀ ਖ਼ੁਸ਼ੀ ਨਸ਼ਟ ਹੋ ਜਾਂਦੀ ਹੈ। ਉਸ ਨੂੰ ਬੱਚਿਆਂ ਦੀ ਤਰ੍ਹਾਂ ਪਾਲਿਆ ਹੀ ਨਹੀਂ ਗਿਆ ਹੈ। ਮੇਰੀ ਸੋਚ ਹੈ, ਬੱਚੇ ਤੋਂ ਲੈ ਕੇ ਬੁੱਢੇ ਤੱਕ, ਆਰਥਿਕ ਢਾਂਚੇ ਤੋਂ ਲੈ ਕੇ ਰਾਜਨੀਤੀ ਤੱਕ, ਸਿੱਖਿਆ, ਸਮਾਜ, ਪਰਿਵਾਰ ਇਸ ਸਭ ਨੂੰ ਕਿਵੇਂ ਬਦਲਿਆ ਜਾਵੇ, ਅਤੇ ਉਸ ਦੇ ਪ੍ਰਤੀ ਸੰਗਠਨ ਦੀ ਜ਼ਰੂਰਤ ਹੈ। ਧਾਰਮਿਕ ਸੰਗਠਨ ਨਹੀਂ।

ਇਸ ‘ਤੇ ਤਾਂ ਵਿਸਥਾਰ ਵਿੱਚ ਤੁਹਾਡੇ ਨਾਲ ਗੱਲ ਨਹੀਂ ਕਰ ਸਕਾਂਗਾ। ਇਸ ਉੱਤੇ ਤਾਂ ਇਕ ਅਲੱਗ ਕੈਂਪ ਲਾਉਣ ਦਾ ਵਿਚਾਰ ਚਲਦਾ ਹੈ ਜਿੱਥੇ ਸਮਾਜ ਦੇ ਸਾਰੇ ਅੰਗਾਂ ਨੂੰ ਕਿਵੇਂ ਬਦਲਿਆ ਜਾਵੇ, ਉਸ ਉੱਪਰ ਅਲੱਗ ਤੋਂ ਤੁਹਾਡੇ ਨਾਲ ਪੂਰੀ ਗੱਲ ਕਰ ਸਕਾਂ।

ਦੂਸਰੀ ਗੱਲ, ਕੁਝ ਗੱਲਾਂ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਜਿਵੇਂ ਜਿਸ ਸਮਾਜ ਵਿੱਚ ਅਸੀਂ ਹਾਂ, ਉਹ ਬੀਮਾਰ ਹੈ। ਇਸ ਲਈ ਅਸੀਂ ਜੇਕਰ ਕਿਸੇ ਸੰਗਠਨ ਵਿੱਚ ਇਹ ਸ਼ਰਤ ਬਣਾ ਦਿੰਦੇ ਹਾਂ ਕਿ ਤੰਦਰੁਸਤ ਲੋਕ ਹੀ ਉਸ ਸੰਗਠਨ ਦੇ ਮੈਂਬਰ ਬਣ ਸਕਣਗੇ ਤਾਂ ਉਹ ਸੰਗਠਨ ਕਦੀ ਬਣੇਗਾ ਨਹੀਂ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਹਸਪਤਾਲ ਇਕ ਤਖ਼ਤੀ ਲਗਾ ਦੇਵੇ ਦਰਵਾਜ਼ੇ ‘ਤੇ ਕਿ ਸਿਰਫ਼ ਉਹ ਹੀ ਲੋਕ ਹਸਪਤਾਲ ਵਿੱਚ ਭਰਤੀ ਹੋ ਸਕਦੇ ਹਨ ਜੋ ਤੰਦਰੁਸਤ ਅਤੇ ਖ਼ੁਸ਼ ਹੋਣ, ਤਾਂ ਉਸ ਹਸਪਤਾਲ ਵਿੱਚ ਕੋਈ ਭਰਤੀ ਨਹੀਂ ਹੋਵੇਗਾ, ਕਿਉਂਕਿ ਪਹਿਲੀ ਤਾਂ ਗੱਲ ਇਹ ਹੈ ਕਿ ਹਸਪਤਾਲ ਦੀ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਦੂਸਰੀ ਗੱਲ ਹੈ, ਹਸਪਤਾਲ ਵਿੱਚ ਆਦਮੀ ਉਦੋਂ ਹੀ ਜਾਂਦਾ ਹੈ ਜਦੋਂ ਉਹ ਬੀਮਾਰ ਹੋਵੇ।

ਤਾਂ ਜੇਕਰ ਅਸੀਂ ਇਸ ਤਰ੍ਹਾਂ ਦੀ ਸ਼ਰਤ ਜਾਂ ਕੰਡੀਸ਼ਨਜ਼ ਬਣਾਈਏ ਕਿ ਨਿਰਹੰਕਾਰੀ ਲੋਕ ਸੰਗਠਨ ਵਿੱਚ ਆਉਣ, ਜਿਨ੍ਹਾਂ ਨੂੰ ਮਾਨ, ਪਦ-ਪ੍ਰਤਿਸ਼ਠਾ ਦਾ ਕੋਈ ਸਵਾਲ ਨਹੀਂ ਹੈ, ਜਿਨ੍ਹਾਂ ਨੂੰ ਧਨੀ ਅਤੇ ਨਿਰਧਨ ਵਿੱਚ ਕੋਈ ਫ਼ਰਕ ਨਹੀਂ ਹੈ, ਉਹ ਸੰਗਠਨ ਵਿੱਚ ਆਉਣ, ਤਾਂ ਤੁਸੀਂ ਗ਼ਲਤ ਸ਼ਰਤ ਰੱਖਦੇ ਹੋ। ਮੈਂ ਇਹ ਮੰਨਦਾ ਹਾਂ ਕਿ ਲੋਕ ਸੰਗਠਨ ਵਿੱਚ ਰਹਿ ਜਾਣ ਤੋਂ ਬਾਅਦ ਇਸ ਕਿਸਮ ਦੇ ਹੋ ਜਾਣੇ ਚਾਹੀਦੇ ਹਨ, ਲੇਕਿਨ ਇਹ ਸੰਗਠਨ ਵਿੱਚ ਆਉਣ ਦੀ ਸ਼ਰਤ ਨਹੀਂ ਹੋਣੀ ਚਾਹੀਦੀ ਕਿ ਜੋ ਆਦਮੀ ਸੰਗਠਨ ਵਿੱਚ ਰਹਿ ਜਾਏ ਉਹ ਅਜਿਹਾ ਬਣ ਜਾਣਾ ਚਾਹੀਦਾ ਹੈ, ਲੇਕਿਨ ਅਜਿਹਾ ਹੋਵੇ ਤਾਂ ਫਿਰ ਸੰਗਠਨ ਅਸੀਂ ਖੜਾ ਕਰਾਂਗੇ ਜਾਂ ਸੰਗਠਨ ਬਣਾਵਾਂਗੇ ਤਾਂ ਅਸੀਂ ਪਾਗ਼ਲ ਹਾਂ! ਫਿਰ ਸੰਗਠਨ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ।

ਇਹ ਸਾਨੂੰ ਮੰਨਣਾ ਪਏਗਾ ਕਿ ਸੰਗਠਨ ਖੜਾ ਹੋਵੇਗਾ ਤਾਂ ਆਦਮੀ ਦੀਆਂ ਬੀਮਾਰੀਆਂ ਦੇ ਨਾਲ ਸ਼ੁਰੂ ਹੋਵੇਗਾ। ਇਸ ਗੱਲ ਨੂੰ ਸਵੀਕਾਰ ਕਰ ਕੇ ਚੱਲਣਾ ਪਵੇਗਾ ਕਿ ਆਦਮੀ ਵਿੱਚ ਬੀਮਾਰੀਆਂ ਹਨ। ਹੁਣ ਉਹਨਾਂ ਬੀਮਾਰੀਆਂ ਨੂੰ ਕਿੰਨਾ ਬਚਾਇਆ ਜਾ ਸਕਦਾ ਹੈ, ਇਸ ਦਾ ਧਿਆਨ ਰਖਣਾ ਜ਼ਰੂਰੀ ਹੈ; ਕਿੰਨਾ ਦੂਰ ਕੀਤਾ ਜਾ ਸਕਦਾ ਹੈ, ਉਸ ਦੇ ਉਪਾਅ ਕਰਨੇ ਜ਼ਰੂਰੀ ਹਨ। ਅਤੇ ਅੰਤਮ ਨਿਸ਼ਾਨਾ ਧਿਆਨ ਵਿੱਚ ਹੋਣਾ ਚਾਹੀਦਾ ਹੈ ਕਿ ਉਹ ਦੂਰ ਹੋ ਜਾਣ।

ਕਿਵੇਂ ਦੂਰ ਹੋਵੇਗਾ ? ਆਮ ਮਨੁੱਖ ਦੀਆਂ ਸਾਰੀਆਂ ਕਿਰਿਆਵਾਂ ਹੰਕਾਰ ਤੋਂ ਪ੍ਰੇਰਿਤ ਹੁੰਦੀਆਂ ਹਨ। ਇਹ ਤਾਂ ਪਰਮ ਧਰਮ ਦੇ ਅਹਿਸਾਸ ਨਾਲ ਪ੍ਰਾਪਤ ਹੁੰਦਾ ਹੈ ਕਿ ਹੰਕਾਰ ਗੁਆਚ ਜਾਂਦਾ ਹੈ। ਉਦੋਂ ਸਾਰੀਆਂ ਕਿਰਿਆਵਾਂ ਨਿਰਹੰਕਾਰ ਹੋ ਜਾਂਦੀਆਂ ਹਨ, ਲੇਕਿਨ ਉਸ ਤੋਂ ਪਹਿਲਾਂ ਇਹ ਨਹੀਂ ਹੁੰਦਾ।

ਫਿਰ ਕੀ ਰਸਤਾ ਹੈ ?

ਲੇਕਿਨ ਹੰਕਾਰਗ੍ਰਸਤ ਮਨੁੱਖ ਹੀ ਚੰਗਾ ਕੰਮ ਕਰ ਸਕਦਾ ਹੈ ਅਤੇ ਹੰਕਾਰਗ੍ਰਸਤ ਮਨੁੱਖ ਬੁਰਾ ਕੰਮ ਵੀ ਕਰ ਸਕਦਾ ਹੈ। ਚੰਗੇ ਕੰਮ ਦੇ ਨਾਲ ਉਸ ਦੇ ਹੰਕਾਰ ਨੂੰ ਜੋੜਿਆ ਜਾ ਸਕਦਾ ਹੈ ਅਤੇ ਬੁਰੇ ਕੰਮ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ। ਨਿਸ਼ਚਿਤ ਹੀ ਸਹੀ ਅਰਥਾਂ ਵਿੱਚ ਚੰਗਾ ਕੰਮ ਉਦੋਂ ਹੁੰਦਾ ਹੈ ਜਦੋਂ ਹੰਕਾਰ ਸ਼ੂਨਯ ਹੋ ਜਾਂਦਾ ਹੈ। ਲੇਕਿਨ ਉਹ ਪਹਿਲੀ ਸ਼ਰਤ ਨਹੀਂ ਹੋ ਸਕਦੀ ਕਿਸੇ ਸੰਗਠਨ ਵਿੱਚ। ਜਦੋਂ ਵੀ ਕੋਈ ਸਮਾਜਿਕ ਜੀਵਨ ਅਤੇ ਸੰਗਠਨ ਖੜਾ ਕਰਨਾ ਹੋਵੇ ਤਾਂ ਇਹ ਮੰਨ ਕੇ ਚੱਲਣਾ ਪੈਂਦਾ ਹੈ ਕਿ ਆਦਮੀ ਦੇ ਰੋਗ ਨੂੰ ਅਸੀਂ ਸਵੀਕਾਰ ਕਰਦੇ ਹਾਂ। ਉਸ ਰੋਗ ਦਾ ਜ਼ਿਆਦਾਤਰ ਅਸੀਂ ਚੰਗੇ ਦੇ ਲਈ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰਾਂਗੇ।

ਹੁਣ ਜਿਵੇਂ ਇਹੀ ਸਵਾਲ ਹੈ—ਕੁਝ ਲੋਕ ਪੰਜਾਹ ਰੁਪਏ ਵਿੱਚ ਠਹਿਰੇ ਹੋਏ ਹਨ, ਕੁਝ ਲੋਕ ਤੀਹ ਰੁਪਏ ਵਿੱਚ ਠਹਿਰੇ ਹੋਏ ਹਨ, ਇਸ ਵਿੱਚ ਕਈ ਕਾਰਨ ਹੋ ਸਕਦੇ ਹਨ। ਅਤੇ ਜਿਸ ਤਰ੍ਹਾਂ ਦਾ ਸਮਾਜ ਹੈ, ਵਰਗਾਂ ਵਿੱਚ ਵੰਡਿਆ ਹੋਇਆ, ਉਸ ਵਿੱਚ ਇਹ ਅਸੰਭਵ ਹੈ ਕਿ ਪੂਰੇ ਵਰਗਾਂ ਵਿੱਚ ਵੰਡੇ ਸਮਾਜ ਵਿੱਚ ਤੁਸੀਂ ਇਕ ਛੋਟਾ-ਜਿਹਾ ਓਏਸਿਸ (ਮਾਰੂਥਲ ਵਿੱਚ ਪੂਰੇ ਹਰਿਆਲੀ ਦੀ ਥਾਂ) ਬਣਾਉਣਾ ਚਾਹੋ ਜਿੱਥੇ ਕਿ ਵਰਗ-ਵੰਡ ਨਾ ਹੋਵੇ, ਕਿਉਂਕਿ ਇੱਥੇ ਜੋ ਲੋਕ ਆਉਣਗੇ, ਉਹ ਵਰਗਾਂ ਵਿੱਚ ਵੰਡੇ ਸਮਾਜ ਵਿੱਚੋਂ ਹੀ ਆਉਣਗੇ। ਉਹਨਾਂ ਦੇ ਸਾਰੇ ਜੀਵਨ ਦਾ ਸੋਚਣ ਦਾ ਢਾਂਚਾ ਵਰਗ-ਵੰਡ ਦਾ ਹੈ। ਇਸ ਢਾਂਚੇ ਨਾਲ ਉਹ ਲੋਕ ਇੱਥੇ ਰਹਿਣਗੇ ਤਿੰਨ ਦਿਨ ਦੇ ਲਈ। ਜੇਕਰ ਅਸੀਂ ਇਹ ਸ਼ਰਤ ਰੱਖ ਦੇਈਏ ਕਿ ਇੱਥੇ ਵਰਗ-ਵੰਡ ਦਾ ਭਾਵ ਛੱਡ ਦੇਣਾ ਪਵੇਗਾ ਤਾਂ ਹੀ ਪ੍ਰਵੇਸ਼ ਕਰ ਸਕਦੇ ਹੋ ਤਾਂ ਪ੍ਰਵੇਸ਼ ਹੀ ਨਹੀਂ ਹੋ ਸਕੇਗਾ।

ਵਰਗਾਂ ਵਿੱਚ ਵੰਡਿਆ ਗਿਆ ਸਮਾਜ ਹੈ। ਸਮਾਜ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ। ਜੋ ਆਦਮੀ ਇੱਥੇ ਆ ਰਿਹਾ ਹੈ, ਉਹ ਉਸ ਸਮਾਜ ਵਿੱਚੋਂ ਆ ਰਿਹਾ ਹੈ। ਉਸ ਦੇ ਪ੍ਰਾਣਾਂ ਦੀ ਡੂੰਘਾਈ ਵਿੱਚ ਉਹ ਵਰਗ ਬੈਠ ਗਿਆ ਹੈ। ਉਸ ਵਰਗ ਨੂੰ ਕੱਢਣਾ ਹੈ। ਵਰਗ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਵਰਗ ਨਾ ਹੋਵੇ, ਇਹ ਯੋਗਤਾ ਹੋਵੇ, ਫਿਰ ਉਸ ਨੂੰ ਪ੍ਰਵੇਸ਼ ਮਿਲੇਗਾ।

ਪੰਜਾਹ ਰੁਪਏ ਵਾਲਾ ਆਦਮੀ ਹੈ, ਉਹ ਪੰਜਾਹ ਰੁਪਏ ਵਾਲਾ ਆਦਮੀ ਪੰਜਾਹ ਰੁਪਏ ਦੀ ਸਹੂਲਤ ਮੰਗਦਾ ਹੈ; ਉਸ ਦੀਆਂ ਆਪਣੀਆਂ ਆਦਤਾਂ ਹਨ। ਪੰਜਾਹ ਰੁਪਏ ਦੀ ਸਹੂਲਤ ਉਸ ਨੂੰ ਨਾ ਦਿੱਤੀ ਜਾਵੇ ਤਾਂ ਉਹ ਨਹੀਂ ਆਵੇਗਾ। ਮੈਨੂੰ ਪਤਾ ਲੱਗਿਆ ਕਿ ਬੰਬਈ ਤੋਂ ਹੋਰ ਦੋ ਚਾਰ ਸੌ ਲੋਕ ਆਉਣ ਵਾਲੇ ਸਨ, ਲੇਕਿਨ ਪੰਜਾਹ ਰੁਪਏ ਵਾਲਾ ਹਿੱਸਾ ਖ਼ਤਮ ਹੋ ਗਿਆ, ਉਹ ਨਹੀਂ ਆ ਸਕੇ । ਹੁਣ ਇਹ ਜੋ ਆਦਮੀ ਹੈ, ਇਹ ਪੰਜਾਹ ਰੁਪਏ ਵਿੱਚ ਠਹਿਰਦਾ ਹੈ।

ਮੈਂ ਨਹੀਂ ਕਹਿੰਦਾ ਕਿ ਇਹ ਵੰਡਾਰਾ ਖ਼ਤਮ ਕਰ ਦਿੱਤਾ ਜਾਵੇ, ਮੈਂ ਇਹ ਕਹਿੰਦਾ ਹਾਂ ਵੰਡ ਹੋਰ ਥੋੜ੍ਹੀ ਵਧਾ ਦਿੱਤੀ ਜਾਵੇ। ਸੌ ਰੁਪਏ ਦਾ ਵੀ ਹੋਵੇ, ਸੱਤਰ ਦਾ ਵੀ ਹੋਵੇ। ਦਸ ਦਾ ਵੀ ਹੋਵੇ, ਪੰਜ ਦਾ ਵੀ ਹੋਵੇ, ਜ਼ੀਰੋ ਦਾ ਵੀ ਹੋਵੇ। ਜਿਸ ਤਰ੍ਹਾਂ ਇਕ ਮਿੱਤਰ ਨੇ ਕਿਹਾ ਕਿ ਕੁਝ ਲੋਕ ਹਨ ਜੋ ਕੁਝ ਵੀ ਨਹੀਂ ਦੇ ਸਕਦੇ ਹਨ। ਜੋ ਕੁਝ ਵੀ ਨਹੀਂ ਦੇ ਸਕਦੇ, ਉਹਨਾਂ ਨੂੰ ਲਿਆਉਣ ਦਾ ਇਕ ਹੀ ਉਪਾਅ ਹੈ ਕਿ ਜਿਨ੍ਹਾਂ ਨੂੰ ਡੇਢ ਸੌ ਰੁਪਏ ਦੇਣ ਵਿੱਚ ਮਜ਼ਾ ਹੋ ਸਕਦਾ ਹੈ, ਉਹਨਾਂ ਲਈ ਡੇਢ ਸੌ ਦਾ ਵਰਗ ਵੀ ਹੋਵੇ। ਇਸ ਦੇ ਇਲਾਵਾ ਕੋਈ ਰਸਤਾ ਨਹੀਂ ਹੈ। ਤਾਂ ਸਿਫ਼ਰ ਵਾਲਾ ਵੀ ਲਿਆਇਆ ਜਾ ਸਕਦਾ ਹੈ।

ਕੁਝ ਨੂੰ ਤਾਂ ਸਿਰਫ਼ ਡੇਢ ਸੌ ਰੁਪਏ ਦੇਣ ਵਿੱਚ ਹੀ ਸੁੱਖ ਪ੍ਰਾਪਤ ਹੁੰਦਾ ਹੈ ਕਿ ਉਹ ਡੇਢ ਸੌ ਵਾਲੇ ਵਰਗ ਵਿੱਚ ਠਹਿਰੇ ਹੋਏ ਹਨ। ਉਹਨਾਂ ਨੂੰ ਇੰਨਾ ਸੁੱਖ ਲੈਣ ਦਿੱਤਾ ਜਾਵੇ। ਇਹ ਤਾਂ ਬਾਅਦ ਦੀ ਗੱਲ ਹੋਵੇਗੀ ਕਿ ਸਾਡੇ ਇੱਥੋਂ ਦੇ ਪ੍ਰਬੰਧ, ਵਿਚਾਰ, ਸੋਚ ਅਤੇ ਵਿਵਹਾਰ ਤੋਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਬੇਵਕੂਫ਼ ਹਨ, ਉਹਨਾਂ ਨੇ ਭੁੱਲ ਕੀਤੀ। ਇਹ ਤਾਂ ਇੱਥੇ ਕੇਂਦਰ ਦਾ ਜੋ ਵਿਵਹਾਰ ਹੋਵੇਗਾ, ਸਿਫ਼ਰ ਰੁਪਿਆ ਦੇਣ ਵਾਲੇ ਨਾਲ, ਉਹੀ ਹੋਵੇਗਾ ਜੋ ਡੇਢ ਸੌ ਰੁਪਈਆ ਦੇਣ ਵਾਲੇ ਨਾਲ ਹੋਵੇਗਾ।

ਵਿਵਹਾਰ ਵਿੱਚ ਕਹਿ ਰਿਹਾ ਹਾਂ—ਮੰਜਾ ਨਹੀਂ ਕਹਿ ਰਿਹਾ ਹਾਂ, ਸਿਰਹਾਣਾ ਨਹੀਂ ਕਹਿ ਰਿਹਾ ਹਾਂ। ਕਿਉਂਕਿ ਠੀਕ ਹੈ, ਡੇਢ ਸੌ ਰੁਪਏ ਵਾਲੇ ਦੇ ਲਈ ਤੁਹਾਨੂੰ ਦੋ ਚੰਗੇ ਸਿਰਹਾਣੇ ਦੇਣੇ ਪੈਣਗੇ; ਉਹ ਦੇਣੇ ਚਾਹੀਦੇ ਹਨ, ਲੇਕਿਨ ਵਿਵਹਾਰ! ਜਿੱਥੇ ਕੇਂਦਰ ਦਾ ਜੋ ਸੇਵਕ ਹੈ, ਉਹ ਡੇਢ ਸੌ ਵਾਲੇ ਨਾਲ ਜ਼ਿਆਦਾ ਸਨਮਾਨ ਨਾਲ ਬੋਲੇਗਾ ਤਾਂ ਗ਼ਲਤੀ ਹੋਵੇਗੀ। ਜਿਸ ਨੇ ਇਕ ਵੀ ਪੈਸਾ ਨਹੀਂ ਦਿੱਤਾ, ਉਸ ਨੂੰ ਜੇਕਰ ਉਹ ਸਨਮਾਨ ਨਾਲ ਨਹੀਂ ਬੋਲਦਾ ਹੈ ਤਾਂ ਭੁੱਲ ਹੋਵੇਗੀ। ਤਾਂ ਅਸੀਂ ਵਰਗ ਪੈਦਾ ਕਰ ਰਹੇ ਹਾਂ ਫਿਰ। ਇਹ ਤਾਂ ਵਰਗ ਹਨ-ਸੌ ਰੁਪਏ, ਡੇਢ ਸੌ ਰੁਪਏ ਵਾਲੇ, ਅਸੀਂ ਪੈਦਾ ਨਹੀਂ ਕਰ ਰਹੇ, ਉਸੇ ਵਰਗ ਵਿੱਚੋਂ ਇਹ ਸਮਾਜ ਆ ਰਿਹਾ ਹੈ। ਅਸੀਂ ਵਰਗ ਮਿਟਾਉਣ ਦੇ ਲਈ ਇਕ ਨਵਾਂ ਸਮਾਜ ਖੜਾ ਕਰਨਾ ਚਾਹੁੰਦੇ ਹਾਂ। ਇੱਥੇ ਜੋ ਵਿਵਹਾਰ ਹੋਵੇਗਾ, ਉਸ ਪੱਧਰ ‘ਤੇ ਰੱਤੀ-ਭਰ ਦਾ ਫ਼ਰਕ ਨਹੀਂ ਹੋਣਾ ਚਾਹੀਦਾ।

ਲੇਕਿਨ ਇਹ ਫ਼ਰਕ ਹੋਵੇਗਾ। ਡੇਢ ਸੌ ਰੁਪਏ ਵਾਲਾ ਮੇਰੇ ਬੰਗਲੇ ਦੇ ਕੋਲ ਠਹਿਰੇਗਾ। ਇਹ ਵਿਵਹਾਰ ਦਾ ਫ਼ਰਕ ਨਹੀਂ ਹੈ। ਉਹ ਡੇਢ ਸੌ ਰੁਪਏ ਵੀ ਦੇਵੇ ਅਤੇ ਪਿੰਡ ਵਿੱਚ ਵੀ ਠਹਿਰੇ ਅਤੇ ਜਿਹੜਾ ਕੁਝ ਵੀ ਨਾ ਦੇਵੇ ਅਤੇ ਮੇਰੇ ਕੋਲ ਠਹਿਰੇ ਤਾਂ ਇਹ ਕਿਸ ਅਰਥ ਵਿੱਚ ਨਿਆਂ-ਪੂਰਣ ਹੋਵੇਗਾ ? ਉਸ ਨੂੰ ਠਹਿਰਣ ਦਿਉ ਇੱਥੇ। ਉਸ ਦੇ ਇੱਥੇ ਠਹਿਰਣ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹ ਮੈਨੂੰ ਮਿਲਣ ਆਵੇਗਾ ਤਾਂ ਉਸ ਨੂੰ ਪਤਾ ਲੱਗੇਗਾ ਕਿ ਮੈਨੂੰ ਮਿਲਣ ਜਿਹੜਾ ਸੌ ਕਦਮ ਪੈਦਲ ਚੱਲ ਕੇ ਆਇਆ ਹੈ ਅਤੇ ਉਹ ਜਿਹੜਾ ਦੋ ਕਦਮ ਚੱਲ ਕੇ ਆਇਆ ਹੈ, ਮੈਨੂੰ ਮਿਲਣ ਵਿੱਚ ਕੋਈ ਫਰਕ ਨਹੀਂ ਹੈ।

ਅਤੇ ਫਿਰ ਸਾਨੂੰ ਨਵੀਂ ਧਾਰਨਾ ਵਿਕਸਤ ਕਰਨੀ ਚਾਹੀਦੀ ਹੈ ਕਿ ਡੇਢ ਸੌ ਰੁਪਏ ਵਾਲੇ ਬੰਗਲੇ ਵਿੱਚ ਉਹ ਲੋਕ ਠਹਿਰਣਗੇ ਜੋ ਓਨੇ ਤੰਦਰੁਸਤ ਨਾ ਹੋਣ ਕਿ ਦਸ ਰੁਪਏ ਵਾਲੀ ਜਗ੍ਹਾ ਵਿੱਚ ਠਹਿਰ ਸਕਣ। ਸਾਨੂੰ ਵਿਕਸਤ ਕਰਨਾ ਚਾਹੀਦਾ ਹੈ ਇਸ ਧਾਰਨਾ ਨੂੰ। ਉਹ ਜਿਹੜਾ ਪੰਜਾਹ ਰੁਪਏ ਵਾਲੇ ਵਿੱਚ ਠਹਿਰਾਇਆ ਹੋਇਆ ਹੈ, ਉਹ ਬੀਮਾਰ ਆਦਮੀ ਹੈ, ਤੀਹ ਰੁਪਏ ਵਾਲਾ ਆਦਮੀ ਜ਼ਿਆਦਾ ਤੰਦਰੁਸਤ ਹੈ; ਉਹ ਤੀਹ ਰੁਪਏ ਵਿੱਚ ਵੀ ਗੁਜ਼ਾਰਾ ਕਰਦਾ ਹੈ। ਅਸੀਂ ਧਾਰਨਾ, ਵੈਲਿਊਜ਼ (ਕੀਮਤਾਂ) ਬਦਲਣੀਆਂ ਹਨ। ਡੇਢ ਸੌ ਰੁਪਏ, ਸੌ ਰੁਪਏ ਨਾਲ ਤੁਸੀਂ ਨਹੀਂ ਛੁਟਕਾਰਾ ਪਾ ਸਕਦੇ ਹੋ। ਸਾਨੂੰ ਇਹ ਧਾਰਨਾ ਬਣਾਉਣੀ ਚਾਹੀਦੀ ਹੈ ਕਿ ਤੀਹ ਰੁਪਏ ਵਾਲੇ ਵਿੱਚ ਜੋ ਠਹਿਰਿਆ ਹੋਇਆ ਹੈ, ਉਹ ਜ਼ਿਆਦਾ ਤੰਦਰੁਸਤ ਆਦਮੀ ਹੈ, ਪੰਜਾਹ ਵਿੱਚ ਜੋ ਠਹਿਰਿਆ ਹੈ, ਉਹ ਬੀਮਾਰ ਹੈ—ਡੇਢ ਸੌ ਵਾਲਾ ਹੋਰ ਵੀ ਬੀਮਾਰ ਹੈ। ਉੱਨ੍ਹੀ ਜ਼ਿਆਦਾ ਸਹੂਲਤ ਦੀ ਵਿਵਸਥਾ ਦੇ ਪ੍ਰਬੰਧ ਦੀ ਜ਼ਰੂਰਤ ਹੈ ਅਤੇ ਬੀਮਾਰ ਆਦਮੀ ਦੇ ਪ੍ਰਤੀ ਸਾਡੀ ਹਮਦਰਦੀ ਹੋਣੀ ਚਾਹੀਦੀ ਹੈ, ਘਿਰਨਾ ਨਹੀਂ ਹੋਣੀ ਚਾਹੀਦੀ। ਸੁਭਾਵਕ ਹੀ ਬੀਮਾਰ ਆਦਮੀ ਦੇ ਪ੍ਰਤੀ ਹਮਦਰਦੀ ਹੀ ਹੁੰਦੀ ਹੈ, ਘਿਰਨਾ ਦਾ ਕੀ ਕਾਰਨ ਹੈ! ਸਾਨੂੰ ਬਦਲਣੀ ਚਾਹੀਦੀ ਹੈ ਵੈਲੂਏਸ਼ਨ (ਮੁਲਾਂਕਣ)। ਸਾਡੇ ਸੋਚਣ ਅਤੇ ਵੈਲਿਊਜ਼ ਦਾ ਫਰਕ ਹੋਣਾ ਚਾਹੀਦਾ ਹੈ।

ਇਸ ਲਈ ਮੈਨੂੰ ਖ਼ਿਆਲ ਆਉਂਦਾ ਹੈ ਕਿ ਕੇਂਦਰ ਦੇ ਮਿੱਤਰਾਂ ਨੇ ਜਿਹੜੇ ਵਰਗ ਦੇ ਨਾਂ ਰੱਖੋ ਹਨ, ਉਹ ‘ਏ’ ਕਲਾਸ ਨੂੰ ਤੀਹ ਰੁਪਏ ਵਾਲਿਆਂ ਦੇ ਲਈ ਸ਼ਾਇਦ ਰਖਣ, ‘ਸੀ’ ਕਲਾਸ ਪੰਜਾਹ ਰੁਪਏ ਵਾਲਿਆਂ ਦੇ ਲਈ ਰੱਖਣਾ ਚਾਹੀਦੈ। ਉਹ ਥਰਡ ਕਲਾਸ ਵਿੱਚ ਪੰਜਾਹ ਰੁਪਏ ਵਾਲਾ ਹੈ, ਉਹ ਫਸਟ ਕਲਾਸ ਵਿੱਚ ਹੈ ਨਹੀਂ। ਹੋਣਾ ਵੀ ਇਹ ਚਾਹੀਦਾ ਹੈ। ਹੋਣਾ ਵੀ ਇਹ ਚਾਹੀਦਾ ਹੈ ਕਿ ਅਸੀਂ ਦ੍ਰਿਸ਼ਟੀਕੋਣ ਬਦਲੀਏ ਕਿ ਪੰਜਾਹ ਰੁਪਏ ਵਾਲੇ ਨੂੰ ਵੀ ਖ਼ਿਆਲ ਹੋਵੇ ਕਿ ਪੰਜਾਹ ਰੁਪਏ ਵਾਲੇ ਵਿਚ ਠਹਿਰਣਾ ਥੋੜ੍ਹੀ ਤਰਸ-ਯੋਗ ਹਾਲਤ ਹੈ। ਤੀਹ ਰੁਪਏ ਵਿੱਚ ਠਹਿਰਣ ਵਾਲੇ ਨੂੰ ਲੱਗਦਾ ਹੋਵੇ ਕਿ ਉਹ ਜ਼ਿਆਦਾ ਤੰਦਰੁਸਤ ਆਦਮੀ ਹੈ। ਸੌ ਆਦਮੀਆਂ ਦੇ ਨਾਲ ਜੋ ਠਹਿਰ ਸਕਦਾ ਹੈ, ਉਹ ਆਦਮੀ ਜ਼ਿਆਦਾ ਸਮਾਜਿਕ ਹੈ। ਜੋ ਕਹਿੰਦਾ ਹੈ ਕਿ ਇਕੱਲਾ ਹੀ ਰੁਕਾਂਗਾ, ਦੂਸਰੇ ਦੇ ਨਾਲ ਸੌਂ ਵੀ ਨਹੀਂ ਸਕਦਾ ਰਾਤੀਂ, ਉਹ ਆਦਮੀ ਰੋਗੀ ਚਿੱਤ ਹੈ ਤਾਂ ਇਸ ਦੀ ਵਿਵਸਥਾ ਸਾਨੂੰ ਕਰਨੀ ਚਾਹੀਦੀ ਹੈ। ਅਤੇ ਅਸੀਂ ਉਪਾਅ ਕਰਾਂਗੇ ਕਿ ਉਹ ਸੌ ਦੇ ਨਾਲ ਰੁਕ ਸਕੇ। ਲੇਕਿਨ ਅਸੀਂ ਇਹ ਸ਼ਰਤ ਲਾਅ ਦੇਈਏ ਕਿ ਨਹੀਂ, ਇੱਥੇ ਤਾਂ ਇਕ ਵਰਗ ਹੋਵੇਗਾ ਤਾਂ ਅਸੀਂ ਸਿਰਫ਼ ਇਸ ਨੂੰ ਰੁਕਾਵਟ ਪਾ ਰਹੇ ਹਾਂ।

ਅਤੇ ਬੜੇ ਮਜ਼ੇ ਦੀ ਗੱਲ ਇਹ ਹੈ ਕਿ ਜਿਸ ਨੂੰ ਅਸੀਂ ਰੁਕਾਵਟ ਪਾ ਰਹੇ ਹਾਂ, ਉਹ ਉਸ ਦੇ ਲਈ ਵੀ ਸਹਾਰਾ ਬਣਦਾ ਹੈ ਜੋ ਕਿ ਨਹੀਂ ਆ ਰਿਹਾ ਹੈ। ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ, ਜਿਨ੍ਹਾਂ ਲੋਕਾਂ ਤੋਂ ਤੀਹ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਤੀਹ ਰੁਪਏ ਵਿੱਚ ਹੀ ਉਹਨਾਂ ਦਾ ਖ਼ਰਚਾ ਨਹੀ ਹੋ ਰਿਹਾ ਹੈ। ਉਹਨਾਂ ਦਾ ਖ਼ਰਚਾ ਕੋਈ ਪੈਂਤੀ ਜਾਂ ਸੈਂਤੀ ਦੇ ਨੇੜੇ-ਤੇੜੇ ਹੋਵੇਗਾ। ਉਹ ਸੱਤ ਰੁਪਏ ਪੰਜਾਹ ਰੁਪਏ ਦੇਣ ਵਾਲਾ ਦੇ ਰਿਹਾ ਹੈ। ਪੰਜਾਹ ਦਾ ਖ਼ਰਚਾ ਨਹੀਂ ਹੈ। ਖ਼ਰਚਾ ਕੋਈ ਚਾਲੀ ਦੇ ਨੇੜੇ-ਤੇੜੇ ਹੋਵੇਗਾ। ਉਹ ਦਸ ਰੁਪਏ ਜੋ ਵਧ ਹਨ ਪੰਜਾਹ ਰੁਪਏ ਵਾਲੇ, ਉਹ ਚਾਲੀ ਵਾਲੇ ਨੂੰ ਤੀਹ ਕੀਤੇ ਜਾ ਸਕਣ, ਇਸ ਲਈ ਹਨ। ਲੇਕਿਨ ਆਦਮੀ ਦੀ ਬੁੱਧੀ ਬੜੀ ਅਜੀਬ ਹੈ। ਉਸ ਦੇ ਲਈ ਇੰਤਜ਼ਾਮ ਕੀਤਾ ਜਾਵੇ ਤਾਂ ਉਹ ਪਰੇਸ਼ਾਨ ਹੁੰਦਾ ਹੈ ਕਿ ਮੈਨੂੰ ਤੀਹ ਦਾ ਹਿੱਸਾ ਬਣਾ ਲਿਆ। ਨਾ ਇੰਤਜ਼ਾਮ ਕੀਤਾ ਜਾਵੇ ਤਾਂ ਚਾਲੀ ਦੇਣ ਦੀ ਉਸ ਦੀ ਤਿਆਰੀ ਨਹੀਂ ਹੈ। ਅਤੇ ਜੋ ਆਦਮੀ ਉਸ ਦੇ ਲਈ ਦਸ ਰੁਪਏ ਦੇ ਰਿਹਾ ਹੈ, ਉਹ ਆਦਮੀ ਘਿਰਨਾ ਦਾ ਪਾਤਰ ਹੋ ਰਿਹਾ ਹੈ।

ਫਿਰ ਇਹ ਸਮਾਜ ਉਸ ਦਾ, ਇਸ ਦਾ ਜ਼ਿੰਮਾ ਨਾ ਤਾਂ ਜੀਵਨ-ਜਾਗ੍ਰਤੀ ਕੇਂਦਰ ਉੱਤੇ ਹੈ, ਨਾ ਮੇਰੇ ‘ਤੇ ਹੈ। ਇਹ ਤੁਹਾਡੇ ਪਿਓ-ਦਾਦਿਆਂ ‘ਤੇ ਹੈ; ਪੰਜ ਹਜ਼ਾਰ ਸਾਲਾਂ ਵਿੱਚ, ਉਹਨਾਂ ਨੇ ਜੋ ਸਮਾਜ ਪੈਦਾ ਕੀਤਾ ਹੈ, ਉਹ ਬੇਵਕੂਫੀ ਨਾਲ ਭਰਿਆ ਹੈ। ਅੱਜ ਤਾਂ ਸਮਾਜ ਨੂੰ ਸਵੀਕਾਰ ਕਰਕੇ ਚੱਲਣਾ ਪਵੇਗਾ- ਉਸ ’ਚ ਬਦਲਾਅ ਕਰਨਾ ਹੋਵੇ ਤਾਂ ਵੀ। ਲੇਕਿਨ ਇੱਥੇ ਕੇਂਦਰ ਦੇ ਮਿੱਤਰਾਂ ਨੂੰ ਸਲੂਕ ਵਿੱਚ ਜ਼ਰੂਰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੈ। ਉਸ ਤਲ ‘ਤੇ ਸਾਡੇ ਮਨ ਵਿੱਚ ਧਨ ਦੀ ਕੋਈ ਸਵੀਕਾਰਨਾ ਨਹੀਂ ਹੋਣੀ ਚਾਹੀਦੀ, ਜ਼ਰਾ ਵੀ ਨਹੀਂ ਹੋਣੀ ਚਾਹੀਦੀ। ਇਸ ਦਾ ਮਤਲਬ ਇਹ ਨਹੀਂ ਕਿ ਧਨ ਦਾ ਅਪਮਾਨ ਹੋਣਾ ਚਾਹੀਦਾ ਹੈ। ਕਿਉਂਕਿ ਸਾਡੀ ਬੁੱਧੀ ਇਸੇ ਤਰ੍ਹਾਂ ਕੰਮ ਕਰਦੀ ਹੈ, ਜਾਂ ਤਾਂ ਅਸੀਂ ਧਨ ਨੂੰ ਆਦਰ ਦਿੰਦੇ ਹਾਂ ਜਾਂ ਅਪਮਾਨ ਕਰਦੇ ਹਾਂ। ਬਸ ਦੋ ਦੇ ਵਿਚਾਲੇ ਅਸੀਂ ਡੋਲਦੇ ਹਾਂ। ਧਨ ਦੀ ਸਹਿਜ ਸਵੀਕਾਰਨਾ ਹੋਣੀ ਚਾਹੀਦੀ ਹੈ। ਧਨ ਦਾ ਮੁੱਲ ਹੈ। ਧਨ ਦੀ ਸ਼ਕਤੀ ਹੈ। ਅਤੇ ਗ਼ਲਤ ਹਨ ਉਹ ਲੋਕ ਜਿਹੜੇ ਸਮਝਦੇ ਹੋਣ ਕਿ ਧਨ ਦਾ ਕੋਈ ਮੁੱਲ ਨਹੀਂ ਹੈ। ਧਨ ਦਾ ਬਹੁਤ ਮੁੱਲ ਹੈ ਅਤੇ ਬਹੁਤ ਸ਼ਕਤੀ ਹੈ। ਲੇਕਿਨ ਉਸੇ ਕਰਕੇ ਕੋਈ ਮਨੁੱਖ ਸਨਮਾਨਿਤ ਨਹੀਂ ਹੁੰਦਾ।

ਮਨੁੱਖਤਾ ਤਾਂ ਧਨ ਤੋਂ ਵੀ ਬਹੁਤ ਵੱਡੀ ਗੱਲ ਹੈ। ਧਨ ਨਾਲ ਸਭ ਕੁਝ ਮਿਲ ਸਕਦਾ ਹੈ—ਰੋਟੀ ਕੱਪੜਾ, ਅਤੇ ਮਕਾਨ। ਪਰ ਮਨੁੱਖਤਾ ਧਨ ਨਾਲ ਨਹੀਂ ਮਿਲਦੀ । ਤਾਂ ਸਿਰਹਾਣੇ, ਮੰਜਿਆਂ ਅਤੇ ਗੱਦਿਆਂ ‘ਚ ਤਾਂ ਫ਼ਰਕ ਹੋਵੇਗਾ, ਪਰ ਮਨੁੱਖਤਾ ਦੇ ਆਦਰ ‘ਚ ਫ਼ਰਕ ਨਹੀਂ ਹੋਣਾ ਚਾਹੀਦਾ।

ਅਤੇ ਜਦ ਹੌਲੀ-ਹੌਲੀ ਇਸ ਕੇਂਦਰ ਦੇ ਮਿੱਤਰ ਹਵਾ ਪੈਦਾ ਕਰ ਲੈਣਗੇ ਕਿ ਇੱਥੇ ਮਨੁੱਖਤਾ ਵਿੱਚ ਕੋਈ ਫ਼ਰਕ ਨਹੀਂ ਹੈ ਤਾਂ ਅਸੀਂ ਉਹ ਸਮਾਂ ਵੀ ਲੈ ਆਵਾਂਗੇ ਕਿ ਅਸੀਂ ਕਹਾਂਗੇ ਕਿ ਜੋ ਜਿੰਨਾ ਦੇ ਸਕੇ, ਉਹ ਓਨਾ ਦੇਵੇ—ਤੀਹ ਅਤੇ ਸੌ ਦੇ ਵਿਚਾਲੇ ਜੋ ਜਿੰਨਾ ਦੇ ਸਕੇ, ਉਹ ਓਨਾ ਦੇ ਦੇਵੇ ਜਾਂ ਦਸ ਅਤੇ ਸੌ ਦੇ ਵਿਚਾਲੇ ਜਿੰਨਾ ਦੇ ਸਕੇ, ਓਨਾ ਦੇ ਦੇਵੇ। ਜੋ ਜਿੰਨਾ ਦੇ ਸਕੇ ਦੇਵੇ ਅਤੇ ਜੋ ਜਿੰਨੀ ਸਹੂਲਤ ਵਿੱਚ ਰਹਿਣਾ ਚਾਹੇ, ਉੱਨੀ ਸਹੂਲਤ ਲਿਖ ਕੇ ਦੇ ਦੇਵੇ। ਉਹ ਇਕ ਹੌਲੀ-ਹੌਲੀ ਤਰੱਕੀ ਦੀ ਗੱਲ ਹੈ ਕਿ ਅੱਜ ਤੋਂ ਪੰਜ ਸਾਲ ਬਾਅਦ ਅਸੀਂ ਇਹ ਕਰ ਸਕਾਂਗੇ ਕਿ ਦਸ ਤੋਂ ਸੌ ਤੱਕ ਜਿਸ ਨੇ ਜੋ ਦੇਣਾ ਹੋਵੇ, ਉਹ ਓਨਾ ਹੀ ਦੇ ਦੇਵੇ, ਅਤੇ ਜਿੰਨੀ ਉਸ ਦੀ ਜ਼ਰੂਰਤ ਹੋਵੇ, ਓਨੀ ਮੰਗ ਕਰ ਲਵੇ। ਹੋ ਸਕਦਾ ਹੈ ਦਸ ਰੁਪਏ ਦੇਣ ਵਾਲਾ ਬੀਮਾਰ ਹੋਵੇ ਅਤੇ ਉਸ ਨੂੰ ਸੌ ਰੁਪਏ ਦੀ ਵਿਵਸਥਾ ਦੀ ਜ਼ਰੂਰਤ ਹੋਵੇ, ਲੇਕਿਨ ਉਹ ਸੌ ਨਾ ਦੇ ਸਕਦਾ ਹੋਵੇ। ਅਤੇ ਇਹ ਵੀ ਹੋ ਸਕਦਾ ਹੈ ਕਿ ਸੌ ਦੇਣ ਵਾਲਾ ਸੌ ਦੇ ਸਕਦਾ ਹੋਵੇ ਅਤੇ ਬੀਮਾਰ ਨਾ ਹੋਵੇ ਅਤੇ ਦਸ ਰੁਪਏ ਦੀ ਵਿਵਸਥਾ ਵਿੱਚ ਰਹਿ ਸਕਦਾ ਹੋਵੇ। ਉਹ ਪ੍ਰੇਮਪੂਰਨ ਹਵਾ ਅਸੀਂ ਹੌਲੀ-ਹੌਲੀ ਪੈਦਾ ਕਰ ਸਕਦੇ ਹਾਂ, ਲੇਕਿਨ ਉਹ ਬੁਨਿਆਦੀ ਸ਼ਰਤ ਨਹੀਂ ਬਣਾਈ ਜਾ ਸਕਦੀ, ਉਹ ਪਹਿਲੀ ਯੋਗਤਾ ਨਹੀਂ ਬਣਾਈ ਜਾ ਸਕਦੀ। ਉਹ ਸਾਡੀ ਹਵਾ ਅਤੇ ਸਾਡੀ ਬਣਤਰ ਦੀ ਗੱਲ ਹੈ।

ਇਸ ਤਰ੍ਹਾਂ ਜੀਵਨ-ਜਾਗ੍ਰਤੀ ਕੇਂਦਰ ਦੇ ਮਿੱਤਰ ਅਤੇ ਵਰਕਰ ਇਕਦਮ ਤੋਂ ਅੱਜ ਮੁਕਾਬਲੇ ਨਾਲ ਮੁਕਤ ਨਹੀਂ ਹੋ ਜਾਣਗੇ, ਲੇਕਿਨ ਮੁਕਾਬਲੇ ਤੋਂ ਮੁਕਤ ਹੋ ਸਕਦੇ ਹਨ, ਇਹ ਟੀਚਾ ਰੱਖਿਆ ਜਾ ਸਕਦਾ ਹੈ। ਲੇਕਿਨ ਇਸ ਨੂੰ ਵੀ ਸਿੱਧਾ ਟੀਚਾ ਬਨਾਉਣ ਦੀ ਜ਼ਰੂਰਤ ਨਹੀਂ ਹੈ। ਮੇਰੀ ਦ੍ਰਿਸ਼ਟੀ ਵਿੱਚ ਨਿਖੇਧੀ ਵਾਲਾ ਟੀਚਾ ਕਦੇ ਵੀ ਨਹੀਂ ਬਣਾਉਣਾ ਚਾਹੀਦਾ। ਧਿਆਨ ਹੋਣਾ ਚਾਹੀਦਾ ਹੈ ਕਿ ਸਾਡਾ ਪ੍ਰੇਮ ਵਿਕਸਤ ਹੋਵੇ। ਜਿੰਨਾ ਪ੍ਰੇਮ ਵਿਕਸਤ ਹੋਵੇਗਾ, ਮੁਕਾਬਲਾ ਓਨਾ ਹੀ ਘਟ ਹੋ

ਜਾਂਦਾ ਹੈ। ਸ਼ਾਇਦ ਤੁਹਾਨੂੰ ਇਹ ਪਤਾ ਹੀ ਨਾ ਹੋਵੇ ਕਿ ਜੋ ਆਦਮੀ ਮੁਕਾਬਲੇ ਦੀ ਮੰਗ ਕਰਦਾ ਹੈ, ਉਹ ਕਿਉਂ ਮੰਗ ਕਰਦਾ ਹੈ। ਇਹ ਤੁਹਾਨੂੰ ਪਤਾ ਹੈ ? ਇਕ ਆਦਮੀ ਕਹਿੰਦਾ ਹੈ ਕਿ ਮੈਨੂੰ ਪਹਿਲਾ ਨੰਬਰ ਚਾਹੀਦਾ ਹੈ, ਮੈਂ ਦੂਸਰੇ ਨੰਬਰ ‘ਤੇ ਖੜਾ ਹੋਣ ਨੂੰ ਰਾਜ਼ੀ ਨਹੀਂ ਹਾਂ। ਲੇਕਿਨ ਕੀ ਤੁਸੀਂ ਕਦੇ ਸੋਚਿਐ ਕਿ ਕੋਈ ਆਦਮੀ ਪਹਿਲੇ

ਨੰਬਰ ‘ਤੇ ਕਿਉਂ ਖੜਾ ਹੋਣਾ ਚਾਹੁੰਦਾ ਹੈ ?

ਸ਼ਾਇਦ ਤੁਸੀਂ ਖ਼ਿਆਲ ਵੀ ਨਾ ਕੀਤਾ ਹੋਵੇ, ਜਿਸ ਆਦਮੀ ਨੂੰ ਜੀਵਨ ਵਿੱਚ ਪ੍ਰੇਮ ਨਹੀਂ ਮਿਲਦਾ, ਉਹੀ ਆਦਮੀ ਪਹਿਲੇ ਨੰਬਰ ‘ਤੇ ਆਉਣ ਦੀ ਦੌੜ ਵਿੱਚ ਪੈਂਦਾ ਹੈ। ਕਿਉਂਕਿ ਪ੍ਰੇਮ ਵਿੱਚ ਤਾਂ ਹਰੇਕ ਵਿਅਕਤੀ ਉਸੇ ਵੇਲੇ ਪਹਿਲਾ ਹੋ ਜਾਂਦਾ ਹੈ। ਜਿਸ ਨੂੰ ਵੀ ਮੈਂ ਪ੍ਰੇਮ ਦੇਵਾਂਗਾ, ਉਹ ਪਹਿਲਾ ਹੋ ਗਿਆ। ਜੇਕਰ ਤੁਸੀਂ ਮੈਨੂੰ ਪ੍ਰੇਮ ਦਿੱਤਾ ਤਾਂ ਮੈਂ ਪਹਿਲਾ ਹੋ ਗਿਆ, ਇਸ ਜਗਤ ਵਿੱਚ ਮੈਂ ਦੂਸਰਾ ਨਾ ਰਿਹਾ। ਜਿਸ ਆਦਮੀ ਨੂੰ ਪ੍ਰੇਮ ਨਹੀਂ ਮਿਲਦਾ ਜ਼ਿੰਦਗੀ ਵਿੱਚ ਅਤੇ ਜੋ ਨਾ ਪ੍ਰੇਮ ਦੇ ਪਾਉਂਦਾ ਅਤੇ ਨਾ ਲੈ ਪਾਉਂਦਾ ਹੈ, ਉਹ ਆਦਮੀ ਪ੍ਰੇਮ ਦੀ ਕਮੀ ਮੁਕਾਬਲੇ ਨਾਲ ਪੂਰੀ ਕਰਦਾ ਹੈ।

ਮੁਕਾਬਲਾ ਜਿਹੜਾ ਹੈ ਉਹ ਸਬਸੀਚਿਊਟ (ਬਦਲ) ਹੈ, ਮੁਕਾਬਲਾ ਜਿਹੜਾ ਹੈ ਉਹ ਬਦਲ ਹੈ। ਜਿਸ ਨੂੰ ਪ੍ਰੇਮ ਨਹੀਂ ਮਿਲਿਆ, ਉਹ ਮੁਕਾਬਲਾ ਕਰਦਾ ਹੈ। ਫਿਰ ਉਹ ਕਹਿੰਦਾ ਹੈ, ਮੈਂ ਕਿਸੇ ਤਰ੍ਹਾਂ ਪਹਿਲਾ ਬਣਨਾ ਹੈ।

ਜੇਕਰ ਮੈਂ ਇਕ ਲੜਕੀ ਨੂੰ ਪ੍ਰੇਮ ਕਰਾਂ ਤਾਂ ਅਨਜਾਣੇ ਉਹ ਲੜਕੀ ਇਹ ਅਨੁਭਵ ਕਰੇਗੀ ਕਿ ਉਸ ਤੋਂ ਜ਼ਿਆਦਾ ਸੁੰਦਰ ਇਸ ਧਰਤੀ ‘ਤੇ ਕੋਈ ਇਸਤ੍ਰੀ ਨਹੀਂ ਹੈ। ਬਸ ਮੇਰਾ ਪਿਆਰ ਉਸ ਲੜਕੀ ਨੂੰ ਇਹ ਖ਼ਿਆਲ ਕਰਾ ਦੇਵੇਗਾ ਕਿ ਉਸ ਤੋਂ ਸੁੰਦਰ, ਉਸ ਤੋਂ ਵਧੀਆ ਕੋਈ ਲੜਕੀ ਨਹੀਂ ਹੈ। ਜੇਕਰ ਮੈਨੂੰ ਕੋਈ ਪਿਆਰ ਕਰੇ ਤਾਂ ਮੈਨੂੰ ਇਹ ਖ਼ਿਆਲ ਪੈਦਾ ਹੋ ਜਾਵੇਗਾ ਕਿ ਉਸ ਦੇ ਪ੍ਰੇਮ ਦੇ ਕਾਰਨ, ਉਸ ਦੀਆਂ ਅੱਖਾਂ ਦੇ ਕਾਰਨ, ਉਸ ਦੇ ਹੱਥ ਦੇ ਸਪਰਸ਼ ਦੇ ਨਾਲ ਮੇਰੇ ਵਰਗਾ ਪੁਰਸ਼ ਇਸ ਜਹਾਨ ਵਿੱਚ ਕੋਈ ਵੀ ਨਹੀਂ ਹੈ।

ਪ੍ਰੇਮ ਹਰੇਕ ਵਿਅਕਤੀ ਨੂੰ ਪਹਿਲਾ ਬਣਾ ਦਿੰਦਾ ਹੈ। ਜਿਸ ਉੱਪਰ ਪ੍ਰੇਮ ਦੀ ਨਜ਼ਰ ਡਿਗਦੀ ਹੈ, ਉਹ ਪਹਿਲਾ ਬਣ ਜਾਂਦਾ ਹੈ।

ਤਾਂ ਜਿਨ੍ਹਾਂ ਦੇ ਜੀਵਨ ਵਿੱਚ ਪ੍ਰੇਮ ਨਹੀਂ ਆਉਂਦਾ, ਉਹ ਵਿਚਾਰੇ ਪਹਿਲੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਮੁਕਾਬਲਾ ਸਵਾਲ ਨਹੀਂ ਹੈ, ਸਵਾਲ ਹਮੇਸ਼ਾ ਪ੍ਰੇਮ ਹੈ। ਜਿਸ ਆਦਮੀ ਦੇ ਜੀਵਨ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਉਸ ਨੂੰ ਇਹ ਖ਼ਿਆਲ ਹੀ ਭੁੱਲ ਜਾਂਦਾ ਹੈ ਕਿ ਉਹ ਪਹਿਲੇ ਨੰਬਰ ‘ਤੇ ਆਏ। ਪਹਿਲੇ ਨੰਬਰ ‘ਤੇ ਆਉਣ ਦਾ ਸਵਾਲ ਹੀ ਖ਼ਤਮ ਹੋ ਜਾਂਦਾ ਹੈ। ਪ੍ਰੇਮ ਪਹਿਲਾ ਬਣਾ ਦਿੰਦਾ ਹੈ ਹਰੇਕ ਨੂੰ।

ਤਾਂ ਇਹ ਸਵਾਲ ਨਹੀਂ ਹੈ ਕਿ ਮੁਕਾਬਲਾ ਛੱਡੀਏ। ਇਹ ਮੇਰੀ ਸੋਚ ਨਹੀਂ ਹੈ। ਮੇਰੀ ਸੋਚ ਇਹ ਹੈ ਕਿ ਕੇਂਦਰ ਦੇ ਮਿੱਤਰ ਕਿੰਨੇ ਪ੍ਰੇਮਪੂਰਵਕ ਹੋ ਸਕਣ, ਉਸ ਪਾਸੇ ਯਤਨ ਕਰਨਾ ਹੈ। ਉਹ ਜਿੰਨੇ ਪ੍ਰੇਮਪੂਰਵਕ ਹੁੰਦੇ ਜਾਣਗੇ, ਓਨਾ ਹੀ ਮੁਕਾਬਲਾ ਘਟਦਾ ਚਲਿਆ ਜਾਵੇਗਾ। ਮੁਕਾਬਲਾ ਸਿਰਫ਼ ਬੀਮਾਰੀ ਹੈ; ਪ੍ਰੇਮ ਦੀ ਘਾਟ ਕਾਰਨ ਪੈਦਾ ਹੁੰਦੀ ਹੈ। ਇਸ ਲਈ ਮੁਕਾਬਲਾ ਮਿਟਾਉਣਾ ਹੈ, ਇਹ ਗੱਲ ਹੀ ਗ਼ਲਤ ਹੈ। ਪ੍ਰਤੀਯੋਗਤਾ ਕਦੀ ਨਹੀਂ ਮਿਟੇਗੀ ਜਦੋਂ ਤੱਕ ਪ੍ਰੇਮ ਨਹੀਂ ਆਉਂਦਾ।

ਇਸ ਦੁਨੀਆਂ ਵਿੱਚ ਇੰਨਾ ਮੁਕਾਬਲਾ ਹੈ, ਕਿਉਂਕਿ ਪ੍ਰੇਮ ਬਿਲਕੁਲ ਨਹੀਂ ਹੈ। ਅਤੇ ਇਹ ਰਹੇਗਾ ਮੁਕਾਬਲਾ। ਇਕ ਨੁੱਕਰ ਤੋਂ ਮਿਟਾਉਗੇ, ਦੂਸਰੇ ਨੁੱਕਰ ਤੋਂ ਸ਼ੁਰੂ ਹੋ ਜਾਵੇਗਾ। ਇਧਰ ਤੋਂ ਦਬਾਉਗੇ, ਉਧਰ ਤੋਂ ਨਿਕਲਣ ਲੱਗੇਗਾ। ਕਿਉਂਕਿ ਬੁਨਿਆਦੀ ਸਵਾਲ ਮੁਕਾਬਲਾ ਨਹੀਂ ਹੈ; ਪ੍ਰੇਮ ਕਿਵੇਂ ਵਿਕਸਤ ਹੋਵੇ, ਉਸ ਉੱਪਰ ਜ਼ੋਰ ਦੇਣਾ ਚਾਹੀਦਾ ਹੈ ਅਤੇ ਇਸ ਪੂਰੇ ਸੰਗਠਨ ਨੂੰ ਪ੍ਰੇਮ ‘ਤੇ ਹੀ ਖੜਾ ਕਰਨਾ ਹੈ।

ਪ੍ਰੇਮ ਦੇ ਸੂਤਰ ਹਨ, ਉਹ ਮੈਂ ਹੌਲੀ-ਹੌਲੀ ਤੁਹਾਡੇ ਨਾਲ ਗੱਲ ਕਰਦਾ ਹਾਂ ਅਨੇਕ ਵਾਰੀ ਕਿ ਪ੍ਰੇਮ ਕਿਵੇਂ ਵਿਕਸਤ ਹੋਵੇ। ਇਸੇ ਸੰਬੰਧੀ ਛੋਟੀਆਂ-ਮੋਟੀਆਂ ਗੱਲਾਂ ਹੋਰ ਮੈਂ ਕਹਿਣੀਆਂ ਹਨ, ਉਹ ਮੈਂ ਤੁਹਾਨੂੰ ਦੱਸਾਂ ।

ਅਜਿਹਾ ਹੁਣ ਰੋਜ਼ ਹੁੰਦਾ ਹੈ। ਮੇਰੇ ਆਸੇ-ਪਾਸੇ ਵਰਕਰਾਂ ਦਾ ਇਕ ਵਰਗ ਇਕੱਠਾ ਹੋਵੇਗਾ ਹੀ। ਜ਼ਰੂਰੀ ਵੀ ਹੈ ਕਿ ਇਕੱਠਾ ਹੋਵੇ । ਨਾ ਇਕੱਠਾ ਹੋਵੇ ਤਾਂ ਮੇਰਾ ਜਿਉਣਾ ਹੀ ਮੁਸ਼ਕਿਲ ਹੋ ਜਾਵੇ। ਸਵੇਰ ਤੋਂ ਉਠਦਾ ਹਾਂ—ਉਠਿਆ ਅਤੇ ਰਾਤ ਨੂੰ ਸੌਂ ਗਿਆ। ਸਾਰੇ ਪਾਸੇ ਇਕ ਸ਼ੱਕ ਸੀ, ਆਰਾਮ ਮੈਨੂੰ ਨਹੀਂ। ਨਹੀਂ ਹੋ ਸਕਦਾ, ਮੈਂ ਵੀ ਜਾਣਦਾ ਹਾਂ। ਆਰਾਮ ਕਰਨ ਵਰਗਾ ਸਮਾਂ ਵੀ ਨਹੀਂ ਹੈ। ਇੰਨੀ ਪ੍ਰੇਸ਼ਾਨੀ, ਮੈਂ ਆਦਮੀ ਹੋ ਕੇ ਆਰਾਮ ਕੀ ਕਰਾਂ ! ਲੇਕਿਨ ਜੇਕਰ ਕੰਮ ਵੀ ਕਰਨਾ ਹੋਵੇ ਤਾਂ ਆਰਾਮ ਜ਼ਰੂਰੀ ਹੈ, ਹੋਰ ਕਿਸੇ ਅਰਥ ਵਿੱਚ ਨਹੀਂ। ਜੋ ਮਿੱਤਰ ਮੈਨੂੰ ਮਿਲਣ ਆਉਂਦੇ ਹਨ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ।

ਹੁਣੇ ਬਨਾਰਸ ਵਿੱਚ ਇਕ ਦਿਨ ਬੋਲ ਕੇ ਮੈਂ ਮੁੜਿਆ ਰਾਤ ਨੂੰ ਤਾਂ ਕੋਈ ਦਸ ਵਜੇ ਸਨ। ਅਤੇ ਘਰ ਵਿੱਚ ਅੱਠ-ਦਸ ਆਦਮੀ ਇਕੱਠੇ ਹਨ। ਸਵੇਰ ਤੋਂ ਮੈਂ ਬੋਲ ਰਿਹਾ ਹਾਂ। ਰਾਤ ਨੂੰ ਦਸ ਵਜੇ ਮੁੜਿਆ ਹਾਂ ਕਿ ਹੁਣ ਜਾ ਕੇ ਸੌਂ ਜਾਵਾਂਗਾ, ਕਮਰੇ ਵਿੱਚ ਅੱਠ-ਦਸ ਲੋਕ ਇਕੱਠੇ ਹਨ। ਉਹਨਾਂ ਨੂੰ ਪਤਾ ਵੀ ਨਹੀਂ। ਉਹਨਾਂ ਦਾ ਕੋਈ ਕਸੂਰ ਵੀ ਨਹੀਂ। ਉਹਨਾਂ ਨੇ ਕੁਝ ਗੱਲਾਂ ਪੁੱਛਣੀਆਂ ਹਨ। ਉਹ ਬਹੁਤ ਪ੍ਰੇਮ ਨਾਲ ਮਿਲਣ ਆਏ ਹਨ। ਆਪਣੀਆਂ ਗੱਲਾਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ। ਉਹ ਸਾਢੇ ਬਾਰ੍ਹਾਂ ਵੱਜੇ ਤੱਕ ਗੱਲਾਂ ਕਰੀ ਤੁਰੇ ਜਾ ਰਹੇ ਹਨ।

ਹੁਣ ਘਰ ਦੇ ਮੇਰੇ ਜਿਹੜੇ ਜਜਮਾਨ ਹਨ, ਉਹ ਪ੍ਰੇਸ਼ਾਨ ਇਧਰ-ਉਧਰ ਘੁੰਮ ਰਹੇ ਹਨ। ਉਹ ਵਾਰ-ਵਾਰ ਇਸ਼ਾਰਾ ਕਰਦੇ ਹਨ ਕਿ ਹੁਣ ਇਹਨਾਂ ਨੂੰ ਉਠਾਵਾਂ, ਲੇਕਿਨ ਉਹ ਤਾਂ ਗੱਲ-ਬਾਤ ਵਿੱਚ ਇੰਨੇ ਮਸਤ ਹਨ। ਅਤੇ ਉਹਨਾਂ ਦੀ ਗੱਲ- ਬਾਤ ਉਪਯੋਗੀ ਹੈ; ਅਰਥਪੂਰਨ ਹੈ; ਉਹਨਾਂ ਦੇ ਜੀਵਨ ਦੀ ਸਮੱਸਿਆ ਹੈ। ਕਿੱਥੇ ਹੁਣ ਖ਼ਿਆਲ ਕਰਦੇ ਹਨ ਕਿ ਹੁਣ ਮੈਨੂੰ ਸੌਂ ਜਾਣਾ ਚਾਹੀਦੈ। ਇਕ ਵਜੇ ਜਾ ਕੇ ਆਖ਼ਰ ਮੈਨੂੰ ਉਹਨਾਂ ਨੂੰ ਕਹਿਣਾ ਪਿਆ। ਕਿਹਾ ਤਾਂ ਉਹ ਦੁੱਖੀ ਹੋਏ, ਅਤੇ ਕਿਹਾ ਕਿ ਅਸੀਂ ਛੇ ਮਹੀਨਿਆਂ ਤੋਂ ਰਾਹ ਦੇਖ ਰਹੇ ਹਾਂ ਤੁਹਾਡੇ ਆਉਣ ਦੀ। ਅਤੇ ਕੱਲ੍ਹ ਸਵੇਰੇ ਤਾਂ ਤੁਸੀਂ ਚਲੇ ਜਾਉਗੇ। ਕੀ ਇਹ ਨਹੀਂ ਹੋ ਸਕਦਾ ਕਿ ਅੱਜ ਤੁਸੀਂ ਸਾਡੇ ਲਈ ਨਾ ਸੌਂਵੋ ? ਮੈਂ ਆਖਿਆ, ਇਹ ਹੋ ਸਕਦਾ ਹੈ; ਲੇਕਿਨ ਇਹ ਕਿੰਨੇ ਦਿਨ ਚੱਲ ਸਕੇਗਾ ? ਇਹ ਹੋ ਸਕਦਾ ਹੈ, ਅੱਜ ਮੈਂ ਨਹੀਂ ਸੌਵਾਂਗਾ, ਲੇਕਿਨ ਇਹ ਕਿੰਨੇ ਦਿਨ ਚੱਲ ਸਕਦਾ ਹੈ ?

ਹੁਣੇ ਇਕ ਦਿਨ ਇਕ ਮੀਟਿੰਗ ਸੀ ਅੱਠ ਵੱਜੇ। ਸੱਤ ਵਜੇ ਮੈਂ ਥੱਕਿਆ- ਹਾਰਿਆ ਮੁੜਿਆ ਅਤੇ ਸੌਂ ਗਿਆ, ਕਿਉਂਕਿ ਅੱਠ ਵਜੇ ਦੀ ਮੀਟਿੰਗ ਵਿੱਚ ਜਾਣਾ ਹੈ। ਇਕ ਮਿੱਤਰ ਮਿਲਣ ਆਏ, ਉਹ ਮਿੱਤਰ ਇੱਥੇ ਹਨ। ਮੇਰੇ ਛੋਟੇ ਭਰਾ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਨਹੀਂ, ਹੁਣ ਅੱਜ ਉਹ ਨਹੀਂ ਮਿਲ ਸਕਣਗੇ, ਤੁਸੀਂ ਸਿੱਧੇ ਮੀਟਿੰਗ ਵਿੱਚ ਆ ਜਾਉ। ਉਹ ਵਿਚਾਰੇ ਮਹੀਨਿਆਂ ਤੋਂ ਆਉਣ ਦੇ ਖ਼ਿਆਲ ਵਿੱਚ ਹੋਣਗੇ। ਉਹਨਾਂ ਨੂੰ ਬਹੁਤ ਦੁੱਖ ਹੋਇਆ। ਉਹ ਰੋਂਦੇ ਹੋਏ ਘਰ ਮੁੜੇ। ਮੈਨੂੰ ਕੱਲ੍ਹ ਹੀ ਪਤਾ ਲੱਗਿਆ। ਉਹਨਾਂ ਵੱਲੋਂ ਕੋਈ ਵੀ ਕਸੂਰ ਨਹੀਂ ਹੈ। ਉਹਨਾਂ ਨੂੰ ਕੁਝ ਵੀ ਪਤਾ ਨਹੀਂ, ਉਹ ਇੰਨੇ ਪਿਆਰ ਨਾਲ ਛੇ ਮਹੀਨਿਆਂ ਵਿੱਚ ਹੌਂਸਲਾ ਇਕੱਠਾ ਕਰਕੇ ਮਿਲਣ ਆਏ। ਪਤਾ ਨਹੀਂ ਕਿੰਨੀ ਭਾਵਨਾ ਲੈ ਕੇ ਆਏ ਹੋਣਗੇ, ਪਤਾ ਨਹੀਂ ਕੀ ਕਹਿਣ ਆਏ ਹੋਣਗੇ ਅਤੇ ਕਿਸੇ ਨੇ ਕਹਿ ਦਿੱਤਾ, ਨਹੀਂ, ਹੁਣੇ ਨਹੀਂ ਮਿਲ ਸਕਦੇ। ਇਸ ਵਿੱਚ ਗ਼ਲਤੀ ਕਿਸ ਦੀ ਹੈ ?

ਮੈਂ ਮੰਨਦਾ ਹਾਂ ਵਰਕਰ ਦੀ ਹੀ ਗ਼ਲਤੀ ਹੈ ਸਦਾ। ਕਿਉਂਕਿ ਜੋ ਆਇਆ ਹੈ, ਉਸ ਦੀ ਤਾਂ ਗ਼ਲਤੀ ਨਹੀਂ ਹੈ। ਵਰਕਰ ਦੀ ਗ਼ਲਤੀ ਹੈ ਸਦਾ, ਕਿਉਂਕਿ ਇਸੇ ਗਲ ਨੂੰ ਥੋੜ੍ਹਾ ਵੱਖਰੇ ਢੰਗ ਨਾਲ ਆਖਿਆ ਜਾ ਸਕਦਾ ਸੀ, ਇਹ ਗੱਲ ਥੋੜ੍ਹੀ ਪ੍ਰੇਮਪੂਰਵਕ ਹੋ ਸਕਦੀ ਸੀ। ਇਸ ਗੱਲ ਦੇ ਕਹਿਣ ਵਿੱਚ ਕਿ ਨਹੀਂ ਮਿਲ ਸਕਦੇ, ਤੁਸੀਂ ਮੀਟਿੰਗ ਵਿੱਚ ਅੱਠ ਵਜੇ ਪਹੁੰਚ ਜਾਉ, ਮੇਰਾ ਤਾਂ ਧਿਆਨ ਰੱਖਿਆ ਗਿਆ, ਲੇਕਿਨ ਜਿਹੜਾ ਮਿਲਣ ਆਇਆ ਸੀ, ਉਸ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਗਿਆ। ਇਹ ਭੁੱਲ ਹੋ ਗਈ। ਇਕਦਮ ਭੁੱਲ ਹੋ ਗਈ। ਮੇਰੇ ਤੋਂ ਵੀ ਜ਼ਿਆਦਾ ਧਿਆਨ ਉਸ ਦਾ ਰੱਖਿਆ ਜਾਣਾ ਜ਼ਰੂਰੀ ਹੈ ਜਿਹੜਾ ਮੈਨੂੰ ਮਿਲਣ ਆਇਆ ਹੈ; ਕਿਉਂਕਿ ਪਤਾ ਨਹੀਂ ਕਿੰਨੀਆਂ ਇੱਛਾਵਾਂ, ਪਤਾ ਨਹੀਂ ਕਿੰਨੇ ਖ਼ਿਆਲ, ਪਤਾ ਨਹੀਂ ਕਿੰਨੇ ਵਿਚਾਰ ਲੈ ਕੇ ਉਹ ਆਇਆ। ਇਸ ਗੱਲ ਨੂੰ ਇਸ ਤਰ੍ਹਾਂ ਵੀ ਤਾਂ ਆਖਿਆ ਜਾ ਸਕਦਾ ਸੀ ਕਿ ਮੈਂ ਸਾਰੇ ਦਿਨ ਦਾ ਥੱਕਿਆ ਹਾਰਿਆ ਆਇਆ ਹਾਂ, ਹੁਣ ਪਿਆ ਹਾਂ। ਜੇਕਰ ਤੁਸੀਂ ਕਹੋ ਤਾਂ ਉਠਾ ਦਿਆਂ ? ਤੁਸੀਂ ਸੋਚ ਲਉ !

ਮੈਂ ਨਹੀਂ ਸੋਚਦਾ ਕਿ ਜਿਹੜਾ ਆਦਮੀ ਮੈਨੂੰ ਨਾ ਮਿਲਣ ਦੇ ਕਾਰਨ ਰੋਂਦਾ ਹੋਇਆ ਘਰ ਮੁੜਿਆ, ਉਹ ਮੈਨੂੰ ਉਠਾਉਣ ਲਈ ਰਾਜ਼ੀ ਹੋਵੇਗਾ। ਇਹ ਅਸੰਭਵ ਹੈ। ਇਹ ਅਸੰਭਵ ਸੀ, ਜੇਕਰ ਜਿਨ੍ਹਾਂ ਨੇ ਉਸ ਨੂੰ ਕਿਹਾ ਸੀ, ਇਹ ਕਿਹਾ ਹੁੰਦਾ ਕਿ ਉਹ ਸੁੱਤੇ ਹਨ ਸਾਰੇ ਦਿਨ ਦੇ ਥੱਕੇ ਹੋਏ ਆ ਕੇ ਅਤੇ ਅੱਠ ਵੱਜੇ ਮੀਟਿੰਗ ਵਿੱਚ ਫਿਰ ਜਾਣਾ ਹੈ। ਥੋੜ੍ਹੀ ਤਕਲੀਫ਼ ਹੋਵੇਗੀ; ਤੁਸੀਂ ਕਹਿੰਦੇ ਹੋ ਤਾਂ ਉਠਾ ਦਿਆਂ। ਤਾਂ ਮੈਂ ਨਹੀਂ ਮੰਨਦਾ ਹਾਂ ਕਿ ਜਿਹੜੇ ਮਿੱਤਰ ਰੋਂਦੇ ਹੋਏ ਮੁੜੇ ਸਨ, ਇੰਨੇ ਭਾਵ ਨਾਲ ਭਰੇ ਹੋਏ ਆਏ ਸਨ, ਉਹ ਇੰਨੀ ਵੀ ਕਿਰਪਾ ਮੇਰੇ ਉੱਪਰ ਨਾ ਦਿਖਾਉਂਦੇ। ਉਹ ਮੈਨੂੰ.. ਉੱਦੋਂ ਉਹ ਲੇਕਿਨ ਰੋਂਦੇ ਹੋਏ ਨਾ ਮੁੜਦੇ, ਉੱਦੋਂ ਉਹ ਖ਼ੁਸ਼ ਮੁੜਦੇ।

ਲੇਕਿਨ ਵਰਕਰ ਦੀ ਹਾਲਤ ਹੌਲੀ-ਹੌਲੀ ਇਕ ਰੂਟੀਨ ਦੀ ਹੋ ਜਾਂਦੀ ਹੈ। ਉਸ ਨੂੰ ਸਮਝਾਉਣ-ਬੁਝਾਉਣ ਦਾ ਖ਼ਿਆਲ ਵੀ ਨਹੀਂ ਰਹਿੰਦਾ। ਉਸ ਦੀ ਵੀ ਤਕਲੀਫ ਹੈ। ਇਕ ਨੂੰ ਹੋਵੇ ਤਾਂ ਉਹ ਸਮਝਾਵੇ, ਉਸ ਨੇ ਸਾਰਾ ਦਿਨ ਕਈ ਲੋਕਾਂ ਨੂੰ ਇਹ ਗੱਲ ਕਹੀ। ਲੇਕਿਨ ਕੰਮ ਕਰਨ ਦਾ ਅਰਥ ਹੀ ਇਹੀ ਹੈ ਕਿ ਅਸੀਂ ਵਿਰਾਟ ਮਨੁੱਖ ਸਮਾਜ ਨਾਲ ਸੰਬੰਧਿਤ ਹੋ ਰਹੇ ਹਾਂ। ਅਤੇ ਅਸੀਂ ਅਨੇਕ ਲੋਕਾਂ ਪ੍ਰਤੀ ਵਾਰ-ਵਾਰ ਪ੍ਰੇਮਪੂਰਣ ਹੋ ਸਕੀਏ ਤਾਂ ਹੀ ਸਾਡੇ ਕੰਮ ਕਰਨ ਦੀ ਕੁਸ਼ਲਤਾ, ਕਲਾ ਅਤੇ ਸਫਲਤਾ ਹੈ।

ਤਾਂ ਜੀਵਨ-ਜਾਤੀ ਕੇਂਦਰ ਦੇ ਮਿੱਤਰਾਂ ਨੇ ਮੇਰਾ ਧਿਆਨ ਤਾਂ ਰੱਖਣਾ ਹੈ, ਲੇਕਿਨ ਮੇਰੇ ਤੋਂ ਵੀ ਜ਼ਿਆਦਾ ਧਿਆਨ ਉਹਨਾਂ ਮਿੱਤਰਾਂ ਦਾ ਰੱਖਣਾ ਹੈ ਜੋ ਮੈਨੂੰ ਮਿਲਣ ਆਉਣਗੇ। ਜੇਕਰ ਕਦੀ ਰੋਕਣਾ ਵੀ ਪਵੇ ਤਾਂ ਉਸ ਰੋਕਣ ਵਿੱਚ ਹਮੇਸ਼ਾ ਉਹਨਾਂ ‘ਤੇ ਹੀ ਛੱਡ ਦੇਣਾ ਹੈ। ਅਤੇ ਜੇਕਰ ਉਹ ਛੱਡਣ ਲਈ ਰਾਜ਼ੀ ਨਾ ਹੋਵੇ ਤਾਂ ਮੇਰਾ ਫ਼ਿਕਰ ਛੱਡ ਦੇਣਾ ਚਾਹੀਦੈ। ਮੈਨੂੰ ਥੋੜ੍ਹੀ ਤਕਲੀਫ਼ ਹੋਵੇਗੀ, ਉਸ ਦੀ ਚਿੰਤਾ ਨਹੀਂ ਕਰਨੀ ਹੈ। ਲੇਕਿਨ ਕਿਸੇ ਆਦਮੀ ਨੂੰ ਦੁੱਖੀ ਕਰ ਕੇ ਮੋੜਨਾ ਇਕਦਮ ਗ਼ਲਤ ਹੈ। ਜੇਕਰ ਉਸ ਨੂੰ ਖ਼ੁਸ਼ੀ ਨਾਲ ਮੋੜ ਸਕਦੇ ਹੋ ਤਾਂ ਠੀਕ, ਨਹੀਂ ਤਾਂ ਨਾ ਮੋੜੋ। ਮੇਰੀ ਤਕਲੀਫ ਦਾ ਓਨਾ ਸਵਾਲ ਨਹੀਂ ਹੈ, ਉਸ ਦੀ ਖ਼ੁਸ਼ੀ ਜ਼ਿਆਦਾ ਕੀਮਤੀ ਹੈ। ਆਖ਼ਰ ਮੈਂ ਜੋ ਮਿਹਨਤ ਵੀ ਕਰ ਰਿਹਾ ਹਾਂ ਇਸ ਲਈ ਕਿ ਕੋਈ ਖ਼ੁਸ਼ ਹੋ ਸਕੇ। ਜੇਕਰ ਉਸ ਦੀ ਖ਼ੁਸ਼ੀ ਵੀ ਗੁਆਚਦੀ ਹੋਵੇ ਤਾਂ ਮੇਰੀ ਮਿਹਨਤ ਦਾ ਕੋਈ ਅਰਥ ਨਹੀਂ ਹੁੰਦਾ। ਇਕ ਵੀ ਆਦਮੀ ਜੇਕਰ ਅਸੰਤੁਸ਼ਟ ਮੁੜਦਾ ਹੈ ਮੇਰੇ ਕੋਲੋਂ ਤਾਂ ਉਸ ਦਾ ਪਾਪ ਮੇਰੇ ਹੀ ਉੱਪਰ ਲੱਗਦਾ ਹੈ। ਇਹ ਮੇਰੇ ਮਿੱਤਰਾਂ ਨੂੰ ਧਿਆਨ ਵਿੱਚ ਲੈ ਲੈਣਾ ਚਾਹੀਦਾ ਹੈ।

ਉਹਨਾਂ ਦੀ ਤਕਲੀਫ਼ ਮੈਂ ਸਮਝਦਾ ਹਾਂ। ਉਹਨਾਂ ਦੀ ਅੜਚਨ ਮੈਂ ਸਮਝਦਾ ਹਾਂ। ਹਰ ਆਦਮੀ ਆ ਕੇ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਗੱਲ ਕਰਨਾ ਚਾਹੁੰਦਾ ਹੈ, ਘੰਟਿਆਂ ਬੱਧੀ ਸਮਾਂ ਲੈਣਾ ਚਾਹੁੰਦਾ ਹੈ। ਉਹ ਕਿੱਥੋਂ ਇੰਨਾ ਸਮਾਂ ਲਿਆਉਣ, ਸਮਾਂ ਸੀਮਤ ਹੈ। ਉਹਨਾਂ ਨੂੰ ਦੋ ਮਿੰਟ ਵਿੱਚ ਕਿਸੇ ਨੂੰ ਕਹਿਣਾ ਪੈਂਦਾ ਹੈ ਕਿ ਹੁਣ ਤੁਸੀਂ ਜਾਉ, ਕਿਉਂਕਿ ਪੰਜਾਹ ਲੋਕ ਹੋਰ ਮਿਲਣ ਵਾਲੇ ਬੈਠੇ ਹਨ। ਸਮਾਂ ਤਾਂ ਸੀਮਤ ਹੈ। ਦੋ ਮਿੰਟ ਵਿੱਚ ਕਿਸੇ ਨੂੰ ਵੀ ਮਿਲ ਕੇ ਜਾਣ ਵਿੱਚ ਕਸ਼ਟ ਹੁੰਦਾ ਹੈ। ਲੇਕਿਨ ਮੇਰੀ ਆਪਣੀ ਸਮਝ ਇਹ ਹੈ ਕਿ ਦੋ ਮਿੰਟ ਵਿੱਚ ਵੀ ਖ਼ੁਸ਼ੀ ਨਾਲ ਕੋਈ ਮਿਲ ਕੇ ਜਾ ਸਕਦਾ ਹੈ। ਅਤੇ ਉਸ ਦੀ ਪੂਰੀ ਦੀ ਪੂਰੀ ਸਾਇੰਸ ਵਿਵਹਾਰ ਦੀ, ਵਰਕਰ ਨੂੰ ਸਿੱਖ ਲੈਣੀ ਜ਼ਰੂਰੀ ਹੈ।

ਤਾਂ ਇਧਰ ਮੈਂ ਮੋਚ ਰਿਹਾ ਹਾਂ ਕਿ ਵਰਕਰਾਂ ਦਾ ਇਕ ਛੋਟਾ ਕੈਂਪ ਤਿੰਨ ਚਾਰ ਦਿਨਾਂ ਦੇ ਲਈ ਲਾਵਾਂ, ਜਿੱਥੇ ਉਹਨਾਂ ਨਾਲ ਇਸ ਸੰਬੰਧ ਵਿੱਚ ਸਾਰੀ ਗੱਲ ਕਰ ਸਕਾਂ। ਇਕ ਛੋਟੇ-ਜਿਹੇ ਸ਼ਬਦ ਨਾਲ ਸਭ ਕੁਝ ਫ਼ਰਕ ਪੈ ਜਾਂਦਾ ਹੈ। ਛੋਟੇ-ਜਿਹੇ ਵਿਵਹਾਰ ਨਾਲ ਸਭ ਕੁਝ ਫ਼ਰਕ ਪਾਇਆ ਜਾ ਸਕਦਾ ਹੈ। ਇਕ ਹੱਥ ਦੀ ਛੋਟੀ- ਜਿਹੀ ਛੋਹ ਨਾਲ ਸਭ ਕੁਝ ਫ਼ਰਕ ਪਾਇਆ ਜਾ ਸਕਦਾ ਹੈ।

ਅਸੀਂ ਕਿਵੇਂ ਮੇਰੇ ਮਿੱਤਰ ਇਕ ਮੇਰੇ ਨਾਲ ਸਨ ਕਿਸੇ ਪਿੰਡ ਵਿੱਚ। ਉਹਨਾਂ ਦੇ ਜਾਣ ‘ਤੇ ਕੁਝ ਮਿੱਤਰਾਂ ਨੇ ਮੈਨੂੰ ਆ ਕੇ ਸ਼ਿਕਾਇਤ ਕੀਤੀ ਕਿ ਉਹ ਸਾਡਾ ਹੱਥ ਪਕੜ ਕੇ ਸਾਨੂੰ ਇਸ ਤਰ੍ਹਾਂ ਲੈ ਜਾਂਦੇ ਹਨ ਕਿ ਜਿਵੇਂ ਸਾਨੂੰ ਕੱਢ ਰਹੇ ਹਨ। ਅਤੇ ਇਸ ਢੰਗ ਨਾਲ ਵੀ ਚੋਟ ਪਹੁੰਚ ਜਾਵੇਗੀ। ਅਸੀਂ ਇਸ ਢੰਗ ਨਾਲ ਵੀ ਬੋਲ ਸਕਦੇ ਹਾਂ ….।

ਹੁਣੇ ਦੋ ਲੋਕ ਬੰਬਈ ਦੇ ਸਿਰਫ਼ ਇਸ ਲਈ ਗਏ, ਪਰਸੋਂ ਜਬਲਪੁਰ ਪਹੁੰਚੇ ਮੈਨੂੰ ਮਿਲਣ, ਸਿਰਫ ਸ਼ਿਕਾਇਤ ਕਰਨ। ਪਤੀ ਅਤੇ ਪਤਨੀ ਜਲਬਪੁਰ ਪਹੁੰਚੇ ਬੰਬਈ ਤੋਂ ਕਿ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਬੰਬਈ ਵਿੱਚ, ਅਤੇ ਸਾਨੂੰ ਧੱਕੇ ਦੇ ਕੇ ਕਿਹਾ ਗਿਆ ਕਿ ਜਾਉ-ਜਾਉ ਹੁਣੇ ਨਹੀਂ ਮਿਲ ਸਕਦੇ । ਤਾਂ ਸਾਨੂੰ ਭਾਰੀ ਸਦਮਾ ਪਹੁੰਚਿਆ ਕਿ ਕੀ ਅਸੀਂ ਮਨੁੱਖ ਨਹੀਂ ਹਾਂ ਕਿ ਸਾਨੂੰ ਬਿਲਕੁਲ ਜਾਨਵਰ ਦੀ ਤਰ੍ਹਾਂ ਧੱਕਾ ਦਿੰਦੇ ਹਨ।

ਮੁਸ਼ਕਿਲ ਹੈ ਇਹ ਗੱਲ। ਮੈਂ ਜਾਣਦਾ ਹਾਂ ਕਿ ਵਰਕਰ ਦੀ ਆਪਣੀ ਕਿੰਨੀ ਤਕਲੀਫ਼ ਹੈ! ਉਹ ਦਿਨ-ਭਰ ਵਿੱਚ ਘਬਰਾ ਜਾਂਦਾ ਹੈ ਸਵੇਰੇ ਤੋਂ ਸ਼ਾਮ ਤਕ; ਉਹ ਭੁੱਲ ਜਾਂਦਾ ਹੈ। ਲੇਕਿਨ ਇਸ ਭੁੱਲ ਜਾਣ ਵਿੱਚ ਫਿਰ ਉਹ ਵਰਕਰ ਨਹੀਂ ਰਹਿ ਜਾਂਦਾ। ਉਸ ਨੂੰ ਬੇਹੱਦ ਨਰਮ ਹੋਣਾ ਪਵੇਗਾ; ਬੇਹੱਦ ਪ੍ਰੇਮ-ਪੂਰਨ ਹੋਣਾ ਪਵੇਗਾ। ਅਤੇ ਇਕ ਗੱਲ ਧਿਆਨ ਵਿੱਚ ਲੈ ਲੈਣੀ ਚਾਹੀਦੀ ਹੈ, ਦੂਸਰੇ ਨੂੰ ਦੁੱਖ ਦੇ ਕੇ ਜੇਕਰ ਮੇਰਾ ਸੁੱਖ ਬਚਾਇਆ ਜਾਏ ਤਾਂ ਉਸ ਸੁੱਖ ਨੂੰ ਨਹੀਂ ਬਚਾਉਣਾ ਹੈ। ਉਸ ਦੀ ਬਿਲਕੁਲ ਚਿੰਤਾ ਛੱਡ ਦਿਉ। ਦੂਸਰੇ ਦੇ ਸੁਖੀ ਰਹਿੰਦੇ ਜੇਕਰ ਮੇਰੀ ਸੁਵਿਧਾ ਰੱਖੀ ਜਾ ਸਕਦੀ ਹੈ ਤਾਂ ਹੀ ਰੱਖਣੀ ਹੈ; ਨਹੀਂ ਤਾਂ ਨਹੀਂ ਰੱਖਣੀ ਹੈ। ਇਸ ਨੂੰ ਧਿਆਨ ਵਿੱਚ ਰੱਖ ਲਵੋਗੇ ਤਾਂ ਫ਼ਰਕ ਪਵੇਗਾ। ਇਕ ਵੀ ਵਿਅਕਤੀ…..ਅਤੇ ਇਕ-ਇਕ ਵਿਅਕਤੀ ਦੀ ਕਿੰਨੀ ਕੀਮਤ ਹੈ, ਇਸ ਦਾ ਸਾਨੂੰ ਕੁਝ ਪਤਾ ਨਹੀਂ ਹੈ। ਇਕ-ਇਕ ਆਦਮੀ ਬੇਮਿਸਾਲ ਹੈ। ਇਕ ਅਦਨਾ ਆਦਮੀ ਆਉਂਦਾ ਹੈ ਅਣਜਾਣ ਆਦਮੀ-ਉਹ ਕੀ ਹੈ, ਕੀ ਹੋ ਸਕਦਾ ਹੈ, ਕੀ ਕਰ ਸਕਦਾ ਹੈ, ਕੁਝ ਵੀ ਪਤਾ ਨਹੀਂ। ਉਸ ਦੇ ਮਨ ਨੂੰ ਚੋਟ ਪਹੁੰਚਾ ਕੇ ਮੋੜ ਦੇਣਾ ਸ਼ੀਅਲ ਫੋਰਸ ਨੂੰ ਮੋੜ ਦੇਣਾ ਹੈ। ਤਾਂ ਗ਼ਲਤ ਗੱਲ ਹੈ, ਇਕ ਬਹੁਤ ਪੋਟੈਂਸ਼ੀਅਲ ਫੋਰਸ ਨੂੰ ਮੋੜ ਦੇਣਾ ਹੈ ।

ਪਰ ਵਰਕਰ ਅਜੇ ਵਿਕਸਿਤ ਵੀ ਨਹੀਂ ਹੋਏ ਹਨ। ਅਜੇ ਤੱਕ ਕੁਝ ਮਿੱਤਰ ਹੀ ਹਨ। ਉਹ ਆਪਣਾ ਕੰਮ-ਕਾਰ ਛੱਡ ਕੇ ਮੇਰਾ ਕੰਮ ਕਰ ਦਿੰਦੇ ਹਨ। ਉਹ ਤਾਂ ਉਦੋਂ ਵਿਕਸਿਤ ਹੋਣਗੇ ਜਦੋਂ ਇਕ ਵਿਆਪਕ ਸੰਗਠਨ ਖੜਾ ਹੋਵੇਗਾ ਅਤੇ ਅਸੀਂ ਚੀਜ਼ਾਂ ਦੇ ਸਾਰਿਆਂ ਮੁੱਦਿਆਂ ਉੱਪਰ ਵੀ ਹੌਲੀ-ਹੌਲੀ ਵਿਵਸਥਾ ਕਰ ਸਕਾਂਗੇ। ਤਾਂ ਇਕ ਨਵਾਂ ਵਰਕਰਾਂ ਦਾ ਵਰਗ ਲਾਜ਼ਮੀ ਖੜਾ ਕਰਨਾ ਹੈ।

ਤਿੰਨ ਗੱਲਾਂ ਅੰਤ ਵਿੱਚ। ਇਕ ਤਾਂ ਮੈਂ ਯੂਥ ਫੋਰਸ ਦਾ ਸੰਗਠਨ ਚਾਹੁੰਦਾ ਹਾਂ; ਇਕ ਯੁਵਕ ਕ੍ਰਾਂਤੀ ਦਲ ਚਾਹੁੰਦਾ ਹਾਂ ਸਾਰੇ ਮੁਲਕ ਵਿੱਚ-‘ਯੁਕਰਾਂਦ’ ਦੇ ਨਾਂ ‘ਤੇ ਇਕ ਸੰਗਠਨ ਚਾਹੁੰਦਾ ਹਾਂ ਯੁਵਕਾਂ ਦਾ, ਜੋ ਇਕ ਫੌਜੀ ਢੰਗ ਦਾ ਸੰਗਠਨ ਹੋਵੇਗਾ। ਜੋ ਨੌਜਵਾਨ ਰੋਜ਼ ਮਿਲਦੇ ਹੋਣ—ਲੜਕੇ ਅਤੇ ਲੜਕੀਆਂ ਦੋਵੇਂ ਉਸ ਵਿੱਚ ਸ਼ਾਮਿਲ ਹਨ-ਖੇਡਦੇ ਹੋਣ। ਅਤੇ ਮੇਰੀ ਅਜੇ ਧਾਰਨਾ ਵਿਕਸਤ ਹੁੰਦੀ ਜਾ ਰਹੀ ਹੈ ਕਿ ਬੁੱਢਿਆਂ ਦਾ, ਬਜ਼ੁਰਗਾਂ ਦਾ ਜੋ ਧਿਆਨ ਹੈ, ਉਹ ਵਿਸਰਾਮ ਦਾ ਹੋਵੇਗਾ, ਨੌਜਵਾਨਾਂ ਦਾ ਜੋ ਧਿਆਨ ਹੈ, ਉਹ ਫੁਰਤੀਲਾ ਹੋਵੇਗਾ-ਮੈਡੀਟੇਸ਼ਨ ਇੰਨ ਐਕਸ਼ਨ ਹੋਵੇਗਾ; ਖੇਡਦੇ ਹੋਏ, ਪਰੇਡ ਕਰਦੇ ਹੋਏ ਧਿਆਨ। ਨੌਜਵਾਨਾਂ ਦੇ ਸੰਗਠਨ ਪਿੰਡ-ਪਿੰਡ ਵਿੱਚ ਖੜੇ ਕਰਨੇ ਹਨ, ਜੋ ਖੇਡਣਗੇ ਵੀ ਅਤੇ ਖੇਡ ਦੇ ਨਾਲ ਧਿਆਨ ਦਾ ਪ੍ਰਯੋਗ ਵੀ ਕਰਨਗੇ; ਜੋ ਕਵਾਇਦ ਕਰਨਗੇ, ਪਰੇਡ ਕਰਨਗੇ ਅਤੇ ਉਸ ਦੇ ਨਾਲ ਧਿਆਨ ਦਾ ਪ੍ਰਯੋਗ ਕਰਨਗੇ। ਅਤੇ ਇਹਨਾਂ ਨੌਜਵਾਨਾਂ ਦੀ ਸ਼ਕਤੀ ਦੇ ਅਧਾਰ ‘ਤੇ ਜਿਨ੍ਹਾਂ-ਜਿਨ੍ਹਾਂ ਚੀਜ਼ਾਂ ਨੂੰ ਅਸੀਂ ਬਦਲਣਾ ਹੈ, ਉਹਨਾਂ ਦੀ ਅਸੀਂ ਹਵਾ ਅਤੇ ਖ਼ਬਰ ਅਤੇ ਪਿੰਡ-ਪਿੰਡ ਤੱਕ ਮਾਹੌਲ ਪੈਦਾ ਕਰੀਏ। ਇਕ ਤਾਂ ਨੌਜਵਾਨਾਂ ਦਾ ਇਕ ਸੰਗਠਨ ਖੜਾ ਕਰਨਾ ਹੈ।

ਇਕ ਸੈਂਕੜੇ ਸੰਨਿਆਸੀ-ਸੰਨਿਆਸਣਾਂ-ਹਿੰਦੂ, ਜੈਨ, ਮੁਸਲਮਾਨ ਮੈਨੂੰ ਲਗਾਤਾਰ ਮਿਲਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਇਕ ਨਵੇਂ ਸੰਨਿਆਸੀਆਂ ਦਾ ਵਰਗ ਵੀ ਮੁਲਕ ਵਿੱਚ ਖੜਾ ਹੋਵੇ, ਜੋ ਨਾ ਕਿਸੇ ਧਰਮ ਦਾ, ਨਾ ਕਿਸੇ ਸੰਪਰਦਾ ਦਾ ਹੈ, ਸਿਰਫ ਧਰਮ ਦਾ ਹੈ। ਹੁਣ ਤੱਕ ਦੁਨੀਆਂ ਵਿੱਚ ਅਜਿਹਾ ਹੋਇਆ ਨਹੀਂ। ਕੋਈ ਸੰਨਿਆਸੀ ਜੈਨ ਹੈ, ਕੋਈ ਸੰਨਿਆਸੀ ਹਿੰਦੂ ਹੈ, ਕੋਈ ਮੁਸਲਮਾਨ ਹੈ। ਇਕ ਦੂਸਰਾ ਸੰਨਿਆਸੀਆਂ ਦਾ ਇਕ ਆਰਡਰ ਵੀ ਮੈਂ ਖੜਾ ਕਰਨਾ ਚਾਹੁੰਦਾ ਹਾਂ ਅਤੇ ਕਰੀਬ ਦੋ ਸੌ ਸੰਨਿਆਸੀ ਅਤੇ ਸੰਨਿਆਸਣਾਂ ਮੇਰੇ ਨਾਲ ਇਸ ਗੱਲ ਲਈ ਰਾਜ਼ੀ ਹੋਏ ਹਨ ਕਿ ਮੈਂ ਜਿਸ ਦਿਨ ਉਹਨਾਂ ਨੂੰ ਅਵਾਜ਼ ਦੇਵਾਂ, ਉਹ ਆਪਣੇ-ਆਪਣੇ ਪੰਥ ਛੱਡ ਕੇ ਆ ਸਕਣਗੇ ਅਤੇ ਇਕ ਨਵੇਂ ਸੰਨਿਆਸੀਆਂ ਦਾ ਵਰਗ, ਜੋ ਕਿਸੇ ਧਰਮ ਦਾ ਨਹੀਂ, ਜੋ ਸਿਰਫ਼ ਧਰਮ ਦਾ ਹੈ, ਉਹ ਪਿੰਡ-ਪਿੰਡ ਜਾਏ ਅਤੇ ਜੀਵਨ ਨੂੰ ਬਦਲਣ ਦੇ ਲਈ ਸਾਰੀਆਂ ਖ਼ਬਰਾਂ ਉੱਥੋਂ ਤੱਕ ਪਹੁੰਚਾਏ।

ਤਾਂ ਇਕ ਦੂਸਰਾ ਸੰਗਠਨ ਸੰਨਿਆਸੀਆਂ ਅਤੇ ਸੰਨਿਆਸਣਾਂ ਦਾ। ਅਤੇ ਉਹ ਵੀ ਜਦੋਂ ਵੀ ਕੋਈ ਚਾਹੇ ਕਿ ਸੰਨਿਆਸ ਤੋਂ ਅੱਕ ਗਿਆ ਹੈ ਤਾਂ ਉਸੇ ਪਲ ਉਹ ਅਲੱਗ ਹੋ ਜਾਏ ਅਤੇ ਇਹ ਅਪਮਾਨ-ਜਨਕ ਨਹੀਂ ਹੋਵੇਗਾ। ਇਸ ਦੀ ਕੋਈ ਪਾਬੰਦੀ ਅਤੇ ਬੰਦਿਸ਼ ਨਹੀਂ ਹੋਣੀ ਚਾਹੀਦੀ। ਫਿਰ ਕੋਈ ਵੀ ਨੌਜਵਾਨ ਯੂਨੀਵਰਸਿਟੀ ਤੋਂ ਨਿਕਲੇ ਅਤੇ ਦੋ ਸਾਲ ਸੰਨਿਆਸੀ ਰਹਿਣਾ ਚਾਹੇ ਤਾਂ ਸੰਨਿਆਸੀ ਰਹੇ। ਦੋ ਸਾਲ ਸੰਨਿਆਸ ਦਾ ਜੀਵਨ ਦੇਖ ਕੇ ਪਹਿਚਾਣੇ। ਵਾਪਿਸ ਮੁੜ ਆਏ। ਉਸ ਨੂੰ ਕੋਈ ਰੁਕਾਵਟ ਨਹੀਂ। ਤਾਂ ਇਕ ਸੰਨਿਆਸੀਆਂ ਦਾ ਇਕ ਵਰਗ।

ਤੀਸਰਾ, ਜਗ੍ਹਾ-ਜਗ੍ਹਾ ਹੋਸਟਲ ਖੜੇ ਕਰਨ ਦੀ ਮੇਰੀ ਯੋਜਨਾ ਹੈ, ਜਿੱਥੇ ਵਿਦਿਆਰਥੀ ਰਹਿਣ, ਪੜ੍ਹਨ ਉਹ ਕਿਤੇ ਵੀ, ਲੇਕਿਨ ਉਹਨਾਂ ਦਾ ਜੀਵਨ-ਢੰਗ ਬਦਲਣ ਦੇ ਲਈ ਹੋਸਟਲ ਖੜੇ ਕੀਤੇ ਜਾਣ ਜਿੱਥੇ ਉਹਨਾਂ ਦੇ ਜੀਵਨ-ਢੰਗ ਬਦਲੇ ਜਾਣ। ਇਹਨਾਂ ਤਿੰਨਾਂ ਕੰਮਾਂ ਨੂੰ ਕਰਨ ਦੇ ਲਈ ਜੀਵਨ-ਜਾਗ੍ਰਤੀ ਕੇਂਦਰ ਦਾ ਵਿਰਾਟ ਸੰਗਠਨ, ਪਿੰਡ-ਪਿੰਡ ਵਿੱਚ ਉਸ ਦੀ ਸ਼ਾਖਾ, ਜਗ੍ਹਾ-ਜਗ੍ਹਾ ਉਸ ਦੇ ਕੇਂਦਰ, ਫਿਰ ਉਹ ਇਹਨਾਂ ਤਿੰਨ ਕੰਮਾਂ ਨੂੰ ਜੀਵਨ-ਜਾਗ੍ਰਤੀ ਕੇਂਦਰ ਕਰ ਸਕੇ।

ਤਾਂ ਇਸ ਦਿਸ਼ਾ ਵਿੱਚ ਤੁਸੀਂ ਸੋਚੋ ਅਤੇ ਧਿਆਨ ਰੱਖੋ ਕਿ ਮੈਂ ਇਸ ਨੂੰ ਕੋਈ ਧਾਰਮਿਕ ਸੰਗਠਨ ਨਹੀਂ ਦੱਸ ਰਿਹਾ ਹਾਂ। ਅਤੇ ਧਿਆਨ ਰੱਖੋ ਕਿ ਇਹ ਸੰਗਠਨ ਸਮਾਜਿਕ ਕ੍ਰਾਂਤੀ ਦਾ ਸੰਗਠਨ ਹੋਵੇ ਅਤੇ ਇਸ ਨੂੰ ਅਸੀਂ ਕਿਸ ਤਰ੍ਹਾਂ ਨਾਲ ਬਣਾਈਏ, ਕਿਸ ਤਰ੍ਹਾਂ ਨਾਲ ਵਿਕਸਤ ਕਰੀਏ ਕਿ ਦਸ ਜਾਂ ਪੰਦਰਾਂ ਸਾਲਾਂ ਵਿੱਚ ਇਸ ਦੇਸ ਦੀ ਸਮਾਜਿਕ ਚੇਤਨਾ ਵਿੱਚ ਇਕ ਪੱਕੀ ਤਬਦੀਲੀ ਖੜੀ ਕੀਤੀ ਜਾ ਸਕੇ। ਇਕ ਛਾਪ ਜੀਵਨ ਵਿੱਚ ਛੱਡੀ ਜਾ ਸਕੇ; ਜੀਵਨ ਨੂੰ ਬਦਲਣ ਦੀ ਦਿਸ਼ਾ ਵਿੱਚ ਕੁਝ ਦਰਵਾਜ਼ੇ-ਖਿੜਕੀਆਂ ਖੋਲ੍ਹੀਆਂ ਜਾ ਸਕਣ। ਇਹ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਸੰਬੰਧ ਵਿੱਚ ਜਲਦੀ ਹੀ ਮੈਂ ਚਾਹਾਂਗਾ ਕਿ ਵਰਕਰਾਂ ਦਾ ਤਿੰਨ ਦਿਨ ਦਾ ਕੈਂਪ ਤਾਂ ਕਿ ਮੈਂ ਹਰ ਇਕ ਪਹਿਲੂ ‘ਤੇ ਆਪਣੀ ਗੱਲ ਤੁਹਾਨੂੰ ਕਹਿ ਸਕਾਂ ਅਤੇ ਤੁਹਾਡੀ ਗੱਲ ਸੁਣ ਸਕਾਂ ਅਤੇ ਫਿਰ ਅਸੀਂ ਉਸ ਦੇ ਬਾਬਤ ਵਿਆਪਕ ਕੰਮ ਵਿੱਚ ਜੁਟ ਜਾਈਏ।

ਕੁਝ ਹੋਰ ਤਾਂ ਨਹੀਂ ਹੈ ਗੱਲ? ਕੁਝ ਪੁੱਛਣਾ ਹੋਵੇ ਤਾਂ ਪੁੱਛ ਲਵੋ ਤੁਸੀਂ। ਸਵਾਲ : ਅਸਪਸ਼ਟ ਰਿਕਾਰਡਿੰਗ

ਹੁਣ ਤੱਕ ਜੋ ਵੀ ਸਾਹਿਤ ਦਾ ਕੰਮ ਹੋਇਆ ਹੈ, ਉਹ ਅਜਿਹਾ ਹੈ ਕਿ ਨਾ ਹੋਣ ਨਾਲੋਂ ਤਾਂ ਚੰਗਾ ਹੈ। ਉਹ ਕੁਝ ਅਜਿਹਾ ਨਹੀਂ ਹੈ ਕਿ ਜਿਸ ਤਰ੍ਹਾਂ ਹੋਣਾ ਚਾਹੀਦੈ, ਉਸ ਤਰ੍ਹਾਂ ਹੋ ਗਿਆ ਹੈ। ਹੋ ਵੀ ਨਹੀਂ ਸਕਦਾ ਸੀ। ਜਿਨ੍ਹਾਂ ਮਿੱਤਰਾਂ ਨੂੰ ਪ੍ਰੇਮ ਪੈਦਾ ਹੋਇਆ, ਉਹਨਾਂ ਨੇ ਕੁਝ ਕਰਨਾ ਸ਼ੁਰੂ ਕੀਤਾ। ਉਹਨਾਂ ਵਿੱਚ ਨਾ ਤਾਂ ਸਾਹਿਤਕਾਰ ਸਨ, ਨਾ ਲੇਖਕ ਸਨ, ਜੋ ਵੀ ਆਏ, ਪ੍ਰੇਮ ਵਿੱਚ ਉਹਨਾਂ ਨੇ ਅਨੁਵਾਦ ਵੀ ਕੀਤਾ। ਉਹ ਅਨੁਵਾਦ ਵੀ ਉਹਨਾਂ ਦੇ ਪ੍ਰੇਮ ਦਾ ਪ੍ਰਤੀਕ ਸੀ, ਉਹਨਾਂ ਦੀ ਕੋਈ ਯੋਗਤਾ ਸੀ, ਅਜਿਹਾ ਨਹੀਂ ਸੀ। ਲੇਕਿਨ ਉਹ ਨਾ ਕਰਦੇ ਤਾਂ ਹੁੰਦਾ ਵੀ ਨਾ। ਉਹਨਾਂ ਨੇ ਕੀਤਾ, ਇਸ ਲਈ ਅੱਜ ਖ਼ਿਆਲ ਪੈਦਾ ਹੁੰਦਾ ਹੈ ਕਿ ਉਸ ਤੋਂ ਚੰਗਾ ਕੁਝ ਚਾਹੀਦਾ ਹੈ। ਇਹ ਵੀ ਕੁਝ ਠੀਕ ਹੈ, ਉਸ ਤੋਂ ਚੰਗਾ ਹੋਣਾ ਚਾਹੀਦਾ ਹੈ।

ਅਤੇ ਉਸ ਦਿਸ਼ਾ ਵਿੱਚ ਹਰ ਕੇਂਦਰ ਕੰਮ ਕਰੇ, ਕਿਉਂਕਿ ਮੈਂ ਤਾਂ ਇੰਨਾ ਬੋਲ ਰਿਹਾ ਹਾਂ ਕਿ ਬੰਬਈ ਦੇ ਕੇਂਦਰ ਦੀ ਸਮਰੱਥਾ ਤੋਂ ਬਾਹਰ ਹੈ ਕਿ ਉਹ ਛਾਪ ਸਕੇ। ਮੈਂ ਮਹੀਨੇ-ਭਰ ਵਿੱਚ ਜਿੰਨਾ ਬੋਲਦਾ ਹਾਂ—ਜਿੰਨੇ ਵਿਸ਼ਿਆਂ ਉੱਪਰ, ਜਿੰਨੀਆਂ ਵਖੋ- ਵਖਰੀਆਂ ਗੱਲਾਂ ਉੱਤੇ, ਉਸ ਨੂੰ ਕੋਈ ਇਕ ਕੇਂਦਰ ਨਹੀਂ ਸੰਭਾਲ ਸਕਦਾ। ਬੰਬਈ ਦਾ ਕੇਂਦਰ ਤਾਂ ਸੰਭਾਲ ਰਿਹਾ ਹੈ, ਸਮਰੱਥਾ ਤੋਂ ਜ਼ਿਆਦਾ ਸੰਭਾਲ ਰਿਹਾ ਹੈ। ਅਤੇ ਕੇਂਦਰ ਕੀ ਹੈ, ਦੋ-ਚਾਰ ਮਿੱਤਰ ਹਨ। ਕੇਂਦਰ ਦੇ ਨਾਂ ‘ਤੇ ਕੀ ਹੈ ? ਬੰਬਈ ਦੇਖ ਕੇ ਬੜਾ ਵੱਡਾ ਨਾਂ ਲੱਗਦਾ ਹੈ। ਦੋ-ਚਾਰ ਮਿੱਤਰ ਹਨ ਅਤੇ ਉਹ ਸੰਭਾਲ ਰਹੇ ਹਨ। ਅਤੇ ਇਸ ਲਈ ਉਹਨਾਂ ਦੀਆਂ, ਉਹ ਜੋ ਵੀ ਕਰ ਰਹੇ ਹਨ, ਉਹ ਉਹਨਾਂ ਦੀਆਂ ਗ਼ਲਤੀਆਂ ਦੀ ਮੈਂ ਗੱਲ ਹੀ ਨਹੀਂ ਕਰਦਾ ਹਾਂ, ਕਿਉਂਕਿ ਉਹ ਇੰਨਾ ਕਰ ਰਹੇ ਹਨ ਅਤੇ ਇੰਨੀ ਮੁਸ਼ਕਿਲ ਵਿੱਚ ਕਰ ਰਹੇ ਹਨ ਕਿ ਉਹਨਾਂ ਦੀਆਂ ਗ਼ਲਤੀਆਂ ਦੀ ਗੱਲ ਕਰਨਾ ਅਨਿਆ ਹੋਵੇਗਾ। ਕੋਈ ਗੱਲ ਹੀ ਮੈਂ ਨਹੀਂ ਕਰਦਾ, ਕਿਉਂਕਿ ਇਕ- ਦੋ ਮਿੱਤਰ ਖਿੱਚ ਰਹੇ ਹਨ ਸਾਰਾ ਸਮਾਂ ਲਗਾ ਕੇ, ਸਾਰੀ ਸ਼ਕਤੀ ਲਗਾ ਕੇ।

ਇਹ ਬਿਲਕੁਲ ਹੀ ਠੀਕ ਹੈ, ਗ਼ਲਤੀਆਂ ਅਨੁਵਾਦ ਵਿੱਚ ਬਹੁਤ ਹਨ। ਫ਼ਿਕਰ ਕਰੋ ਜਗ੍ਹਾ-ਜਗ੍ਹਾ ਤੋਂ। ਹਰ ਕੇਂਦਰ ਤੋਂ ਫ਼ਿਕਰ ਕਰੋ। ਗੁਜਰਾਤ ਵਿੱਚ ਗੁਜਰਾਤੀ ਦਾ ਪ੍ਰਕਾਸ਼ਨ ਹੋਵੇ, ਚੰਗਾ ਹੈ। ਮਹਾਂਰਾਸ਼ਟਰ ਵਿੱਚ ਮਰਾਠੀ ਦਾ ਹੋਵੇ, ਚੰਗਾ ਹੈ। ਹਿੰਦੀ ਦਾ ਪ੍ਰਕਾਸ਼ਨ ਹਿੰਦੀ ਦੇ ਖੇਤਰ ਤੋਂ ਹੋਵੇ ਤਾਂ ਜ਼ਿਆਦਾ ਚੰਗਾ ਹੈ। ਇਸ ਲਈ ਕੋਈ ਰੁਕਾਵਟ ਨਹੀਂ ਹੈ। ਜੋ ਵੀ ਮਿੱਤਰ ਆਪਣੀ ਤਰਫ਼ ਤੋਂ, ਨਿੱਜੀ ਵੀ, ਕੁਝ ਵਿਅਕਤੀਗਤ ਕਰਨਾ ਚਾਹੁਣ ਤਾਂ ਉਹ ਵੀ ਕਰਨ।

ਅਜੇ ਤਾਂ ਮੇਰਾ ਖ਼ਿਆਲ ਇਹ ਹੈ ਕਿ ਪੰਜ ਸਾਲ ਜਿਸ ਤੋਂ ਜੋ ਹੋ ਸਕੇ, ਉਹ ਕਰੇ। ਪੰਜ ਸਾਲ ਤੋਂ ਬਾਅਦ ਅਸੀਂ ਹਿਸਾਬ ਲਗਾਵਾਂਗੇ ਕਿ ਕੀ ਠੀਕ ਹੋਇਆ, ਕੀ ਗ਼ਲਤ ਹੋਇਆ। ਉਸ ਤੋਂ ਬਾਅਦ ਫਿਰ ਕਿਵੇਂ ਠੀਕ ਹੋਵੇ, ਉਸ ਦਾ ਵਿਚਾਰ ਕਰਾਂਗੇ। ਅਜੇ ਤਾਂ ਜਿਸ ਤੋਂ ਜੋ ਹੋਵੇ, ਉਹ ਕਰੀ ਤੁਰਿਆ ਜਾਵੇ। ਅਜੇ ਤਾਂ ਮੈਂ ਇਹ ਮੰਨਦਾ ਹਾਂ ਕਿ ਜੋ ਗ਼ਲਤ ਕਰ ਰਿਹਾ ਹੈ, ਉਹ ਵੀ ਠੀਕ ਕਰ ਰਿਹਾ ਹੈ। ਕਰ ਤਾਂ ਰਿਹਾ ਹੈ। ਅਤੇ ਉਸ ਦੇ ਕਰਨ ਨਾਲ ਘਟੋ-ਘਟ ਚਾਰ ਲੋਕਾਂ ਦਾ ਖ਼ਿਆਲ ਪੈਦਾ ਹੋਵੇਗਾ ਕਿ ਗ਼ਲਤ ਹੋਇਆ, ਇਸ ਨੂੰ ਕੁਝ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਮੈਂ ਰੋਕਦਾ ਹੀ ਨਹੀਂ ਹਾਂ ਕਿਸੇ ਨੂੰ। ਜੋ ਮੈਨੂੰ ਕਹਿੰਦਾ ਹੈ ਕਿ ਕਰਨਾ ਹੈ, ਮੈਂ ਕਹਿੰਦਾ ਹਾਂ ਕਰੋ। ਇਹ ਵੀ ਜਾਣਦੇ ਹੋਏ ਕਿ ਇਹ ਵਿਚਾਰਾ ਕੀ ਅਨੁਵਾਦ ਕਰੇਗਾ !

ਇਕ ਮਿੱਤਰ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਉਹਨਾਂ ਦਾ ਅਨੁਵਾਦ ਠੀਕ ਨਹੀਂ ਹੋ ਸਕਦਾ ਸੀ। ਮੈਨੂੰ ਲੋਕਾਂ ਨੇ ਕਿਹਾ ਕਿ ਇਹ ਅਨੁਵਾਦ ਤਾਂ ਠੀਕ ਨਹੀਂ ਹੈ। ਮੈਂ ਕਿਹਾ, ਲੇਕਿਨ ਕੋਈ ਠੀਕ ਕਰਨਾ ਵਾਲਾ ਕਹਿੰਦਾ ਨਹੀਂ ਮੈਨੂੰ ਕਿ ਕਰਾਂ। ਇਸ ਲਈ ਜੋ ਕਹਿੰਦੇ ਹਨ, ਉਹਨਾਂ ਨੂੰ ਕਰਨ ਦਿੰਦਾ ਹਾਂ। ਜਦੋਂ ਕੋਈ ਠੀਕ ਕਰਨ ਵਾਲਾ ਆ ਕੇ ਮੈਨੂੰ ਕਹੇਗਾ ਕਿ ਕਰਾਂਗੇਂ, ਤਾਂ ਉਹਨਾਂ ਨੂੰ ਕਹਾਂਗਾ। ਅਜੇ ਤਾਂ ਜੋ ਆਇਆ ਹੈ ਉਸ ਨੂੰ ਮੈਂ ਕਰਨ ਦਿੰਦਾ ਹਾਂ। ਉਸ ਵਿਚਾਰੇ ਦੀ ਹਿੰਮਤ ਤਾਂ ਦੇਖੋ। ਉਹ ਜ਼ਿਆਦਾ ਅੰਗਰੇਜ਼ੀ ਨਹੀਂ ਜਾਣਦਾ ਫਿਰ ਵੀ ਅਨੁਵਾਦ ਕਰ ਰਿਹਾ ਹੈ। ਉਸ ਨੇ ਅਨੁਵਾਦ ਕੀਤਾ। ਅਨੁਵਾਦ ਛਪ ਗਿਆ ਤਾਂ ਬਹੁਤ ਲੋਕਾਂ ਕੋਲ ਪਹੁੰਚਿਆ ਅਤੇ ਕਿਹਾ ਕਿ ਬੜਾ ਗ਼ਲਤ ਅਨੁਵਾਦ ਹੈ। ਮੈਂ ਉਹਨਾਂ ਨੂੰ ਪੁੱਛਿਆ ਕੀ ਸਹੀ ਤੁਸੀਂ ਕਰੋਗੇ ? ਫਿਰ ਉਹਨਾਂ ਨੇ ਨਹੀਂ ਕੀਤਾ।

ਸਾਡੀ ਮੁਸ਼ਕਿਲ ਜੋ ਹੈ ਉਹ ਇਹ ਹੈ ਕਿ ਹੋ ਜਾਏ ਕੁਝ ਕੰਮ….। ਇਕ ਮੈਨੂੰ ਖ਼ਿਆਲ ਆਉਂਦਾ ਹੈ, ਇਕ ਪੇਂਟਰ ਸੀ ਫ਼ਰਾਂਸ ਵਿੱਚ। ਉਸ ਨੇ ਇਕ ਚਿੱਤਰ ਬਣਾਇਆ ਅਤੇ ਚੌਰਸਤੇ ਉੱਪਰ ਆਪਣੀ ਪੇਂਟਿੰਗ ਲੱਗਾ ਦਿਤੀ ਅਤੇ ਸਾਰੇ ਸ਼ਹਿਰ ਦੇ ਲੋਕਾਂ ਤੋਂ ਸਲਾਹ ਲਈ ਕਿ ਇਸ ਵਿੱਚ ਕੀ-ਕੀ ਗ਼ਲਤੀਆਂ ਹਨ ? ਕਿਤਾਬ ਰੱਖ ਦਿੱਤੀ, ਉਸ ਵਿੱਚ ਸਾਰੇ ਲੋਕ ਲਿਖ ਗਏ ਆ-ਆ ਕੇ ਕਿ ਇਸ ਵਿੱਚ ਇਹ ਗ਼ਲਤੀ ਹੈ, ਇਸ ਵਿੱਚ ਇਹ ਗ਼ਲਤੀ ਹੈ। ਸਾਰੀ ਕਿਤਾਬ ਭਰ ਗਈ। ਉਸ ਦੀ ਸਮਝ ਤੋਂ ਬਾਹਰ ਹੋ ਗਿਆ ਕਿ ਇੰਨੀਆਂ ਗ਼ਲਤੀਆਂ ਇਕ ਪੇਂਟਿੰਗ ਵਿੱਚ ਕਰਨਾ ਵੀ ਮੁਸ਼ਕਿਲ ਗੱਲ ਹੈ! ਇਕ ਪੇਂਟਿੰਗ ਛੋਟੀ-ਜਿਹੀ, ਇਸ ਵਿੱਚ ਇੰਨੀਆਂ ਗ਼ਲਤੀਆਂ ਕਰਨਾ ਬੜੀ ਪ੍ਰਤਿਭਾ ਦੀ ਜ਼ਰੂਰਤ ਹੈ। ਹੋ ਸਕਦੀਆਂ ਹਨ ? ਉਸ ਨੇ ਆਪਣੇ ਗੁਰੂ ਨੂੰ ਕਿਹਾ। ਗੁਰੂ ਨੇ ਕਿਹਾ, ਤੂੰ ਇਕ ਕੰਮ ਕਰ, ਇਸ ਪੇਂਟਿੰਗ ਨੂੰ ਟੰਗ ਦੇ ਅਤੇ ਹੇਠਾਂ ਲਿਖ ਦੇ ਕਿ ਇਸ ਵਿੱਚ ਜਿੱਥੇ ਗ਼ਲਤੀ ਹੋਵੇ, ਉਸ ਨੂੰ ਸੁਧਾਰ ਦਿੱਤਾ ਜਾਵੇ । ਉਸ ਵਿੱਚ ਕੋਈ ਸੁਧਾਰਣ ਨਹੀਂ ਆਇਆ। ਉਸ ਸ਼ਹਿਰ ਵਿੱਚ ਇਕ ਆਦਮੀ ਨੇ ਵੀ ਉਸ ਦੀ ਪੇਂਟਿੰਗ ਵਿੱਚ ਸੁਧਾਰ ਨਹੀਂ ਕੀਤਾ।

ਸਾਡਾ ਜੋ ਮਾਈਂਡ ਹੈ, ਸਾਡਾ ਕੰਮ ਕਰਨ ਦਾ ਢੰਗ ਹੈ, ਉਹ ਹਮੇਸ਼ਾ ਗ਼ਲਤ ਕੀ ਹੈ, ਸਾਨੂੰ ਦਿਖਾਈ ਦੇ ਜਾਂਦਾ ਹੈ। ਲੇਕਿਨ ਠੀਕ ਕੀ ਕਰਨਾ ਹੈ, ਉਹ ਸਾਡੇ ਖ਼ਿਆਲ ਵਿੱਚ ਨਹੀਂ ਆਉਂਦਾ । ਤਾਂ ਉਹ ਤਾਂ ਮੈਂ ਕਹਿੰਦਾ ਹਾਂ ਬੱਚੂ ਭਾਈ, ਇਹ ਚੰਗਾ ਹੈ, ਤੁਸੀਂ ਉੱਥੇ ਬੜੌਦਾ ਵਿੱਚ ਕੁਝ ਕਰੋ, ਕੁਝ ਅਹਿਮਦਾਬਾਦ ਵਿੱਚ ਕਰੋ-ਜੋ ਤੁਹਾਨੂੰ ਠੀਕ ਲੱਗੇ, ਉਹ ਕਰੋ ਅਤੇ ਮੇਰੀ ਤਾਂ ਆਦਤ ਇਹ ਹੈ ਕਿ ਜੋ ਵੀ ਤੁਸੀਂ ਕਰੋਗੇ ਮੈਂ ਕਹਾਂਗਾ ਚੰਗਾ ਹੈ। ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਕੁਝ ਹੋਵੇ, ਫਿਰ ਪਿੱਛੋਂ ਸਭ ਹਿਸਾਬ ਕਿਤਾਬ ਲਗਾ ਲਵਾਂਗੇ ਕਿ ਕੀ ਠੀਕ ਹੈ ਅਤੇ ਕੀ ਗ਼ਲਤ, ਇਕ ਵਾਰੀ ਤਾਂ!

ਤਾਂ ਹਰ ਕੇਂਦਰ ਤੋਂ ਜੋ ਵੀ ਕੰਮ ਹੋ ਸਕੇ, ਸ਼ੁਰੂ ਕਰਨ। ਅਤੇ ਬੰਬਈ ਅਜੇ ਕੋਈ ਕੇਂਦਰ ਨਹੀਂ ਹੈ, ਦੋ-ਚਾਰ ਮਿੱਤਰ ਹਨ। ਲੇਕਿਨ ਸਾਰੇ ਮੁਲਕ ਵਿੱਚ ਅਜਿਹਾ ਖ਼ਿਆਲ ਪੈਦਾ ਹੋ ਗਿਆ ਹੈ ਕਿ ਬੰਬਈ ਕੋਈ ਕੇਂਦਰ ਹੈ, ਉਸ ਦੇ ਕੋਲ ਕੋਈ ਧਨ ਹੈ। ਨਾ ਕੋਈ ਧਨ ਹੈ, ਨਾ ਕੋਈ ਪੈਸਾ ਹੈ। ਉਹ ਲਗਾਤਾਰ ਉਧਾਰ ਵਿੱਚ ਅਤੇ ਲਗਾਤਾਰ ਪ੍ਰੇਸ਼ਾਨੀ ਵਿੱਚ ਹੈ, ਕਮਾਈ-ਕਮੂਈ ਦਾ ਸਵਾਲ ਨਹੀਂ ਹੈ। ਉਹ ਹਰ ਵਾਰ ਗਵਾਉਂਦੇ ਹਨ। ਮੇਰੇ ਨਾਲ ਦੋਸਤੀ ਗਵਾਉਣ ਦੀ ਹੋ ਸਕਦੀ ਹੈ, ਕਮਾਉਣ ਦੀ ਹੋ ਵੀ ਨਹੀਂ ਸਕਦੀ।

ਤਾਂ ਮੈਨੂੰ ਵੀ ਬੜੀ ਪ੍ਰੇਸ਼ਾਨੀ ਹੁੰਦੀ ਹੈ ਰੋਜ਼। ਵਿਚਾਰੇ ਉਹਨਾਂ ਦਾ ਧੀਰਜ ਦੇਖ ਕੇ ਮੈਂ ਹੈਰਾਨ ਹੁੰਦਾ ਹਾਂ। ਜਦੋਂ ਕੋਈ ਗੱਲ ਸੁਣ ਲੈਂਦੇ ਹਨ ਕਿ ਕਮਾ ਰਹੇ ਹਨ, ਫਲਾਨਾ ਕਰ ਰਹੇ ਹਨ ਤਾਂ ਮੈਨੂੰ ਵੀ ਹੈਰਾਨੀ ਹੁੰਦੀ ਹੈ। ਉਹ ਕਮਾਉਣ-ਕਮੂਣ ਦਾ ਕਿੱਥੇ ਸਵਾਲ ਹੈ! ਹੁਣੇ ਬੰਬਈ ਵਿੱਚ ਉਹਨਾਂ ਨੇ ਕੁਰਸੀਆਂ ਰੱਖੀਆਂ ਤਾਂ ਲੋਕਾਂ ਨੂੰ ਕਿਹਾ ਸੀ ਕਿ ਚਾਰ-ਚਾਰ ਆਨੇ ਪਾ ਜਾਉ। ਉਹ ਚਾਰ-ਚਾਰ ਆਨੇ ਵੀ ਪੂਰੇ ਨਹੀਂ ਪਾ ਗਏ। ਉਹ ਕੁਰਸੀਆਂ ਦੇ ਵੀ ਉਹਨਾਂ ਨੂੰ ਪੈਸੇ ਖ਼ੁਦ ਹੀ ਚੁਕਾਉਣੇ ਪਏ। ਝੋਲੀ ਲੈ ਕੇ ਖੜੇ ਹੋਏ ਤਾਂ ਮੇਰੇ ਕੋਲ ਪਤਾ ਨਹੀਂ ਕਿੰਨੀਆਂ ਚਿੱਠੀਆਂ ਪਹੁੰਚੀਆਂ ਕਿ ਇਹ ਤਾਂ ਗੱਲ ਬਹੁਤ ਗ਼ਲਤ ਹੈ ਕਿ ਝੋਲੀ ਲੈ ਕੇ ਖੜੇ ਹੋਏ-ਅਤੇ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਝੋਲੀ ਵਿੱਚ ਮਿਲਿਆ ਕਿੰਨਾ ? ਮਿਲਿਆ ਕੁਝ ਵੀ ਨਹੀਂ, ਲੇਕਿਨ ਚਿੱਠੀਆਂ ਮੇਰੇ ਕੋਲ ਇੰਨੀਆਂ ਪਹੁੰਚੀਆਂ ਜਿਨ੍ਹਾਂ ਨੇ ਲਿਖਿਆ ਕਿ ਝੋਲੀ ਲੈ ਕੇ ਖੜਾ ਹੋਣਾ ਬਿਲਕੁਲ ਗ਼ਲਤ ਹੈ। ਜਿਨ੍ਹਾਂ ਨੇ ਲਿਖਿਆ, ਉਹ ਇਕ ਰੁਪਇਆ ਵੀ ਨਹੀਂ ਪਾ ਕੇ ਗਏ ਹੋਣਗੇ। ਝੋਲੀ ਲੈ ਕੇ ਖੜਾ ਹੋਣਾ ਗ਼ਲਤ ਹੈ, ਕੁਰਸੀ ਦੇ ਉਹ ਪੈਸੇ ਨਹੀਂ ਦੇ ਸਕਦੇ ਹਨ। ਸਭ ਕੁਝ ਵਧੀਆ ਹੋਣਾ ਚਾਹੀਦੈ, ਉਹ ਕਿੱਥੋਂ ਹੋਵੇਗਾ ?

ਤਾਂ ਮੇਰੀ ਆਪਣੀ ਸੋਚ ਹੈ ਕਿ ਜੇਕਰ ਕੰਮ ਕਰਨਾ ਹੈ ਕੇਂਦਰ ਨੇ ਤਾਂ ਪੰਜ ਸਾਲ ਆਲੋਚਨਾ ਅਤੇ ਫਜ਼ੂਲ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ, ਕੰਮ ਕਰੋ। ਪੰਜ ਸਾਲ ਬਾਅਦ ਫਿਰ ਇਕੱਠਾ ਹਿਸਾਬ ਲਗਾਵਾਂਗੇ ਕਿ ਕੀ-ਕੀ ਗ਼ਲਤੀ ਹੋਈ, ਉਸ ਨੂੰ ਠੀਕ ਕਰ ਲਈਏ। ਇਕ ਦਫਾ ਕੰਮ! ਅਤੇ ਮੇਰੀ ਆਪਣੀ ਸਮਝ ਇਹ ਹੈ ਕਿ ਕੰਮ ਖ਼ੁਦ ਗ਼ਲਤੀਆਂ ਸੁਧਾਰਦਾ ਚਲਾ ਜਾਂਦਾ ਹੈ। ਜਿਵੇਂ-ਜਿਵੇਂ ਕੰਮ ਅੱਗੇ ਵਧਦਾ ਹੈ, ਜ਼ਿਆਦਾ ਹੁਸ਼ਿਆਰ ਲੋਕ ਆਉਣਗੇ, ਜ਼ਿਆਦਾ ਸਮਝਦਾਰ ਲੋਕ ਆਉਣਗੇ, ਉਹ ਕੰਮ ਨੂੰ ਠੀਕ ਕਰਦੇ ਚਲੇ ਜਾਣਗੇ। ਇਕ ਵਾਰ ਕੰਮ ਜ਼ਰੂਰੀ ਹੈ। ਅਤੇ ਹਰ ਕੇਂਦਰ ਕਰੇ। ਬੰਬਈ ਦੇ ਕੇਂਦਰ ਦਾ ਕੋਈ ਠੇਕਾ ਨਹੀਂ ਹੈ। ਉਹ ਜਿੰਨਾ ਕਰ ਰਹੇ ਹਨ, ਕਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਦੂਸਰੇ ਕੇਂਦਰ ਕਰਨ ਲੱਗਣ ਤਾਂ ਉਹਨਾਂ ਦਾ ਭਾਰ ਥੋੜ੍ਹਾ ਘੱਟ ਹੋ ਜਾਵੇ। ਬਣਾਉ ਜਗ੍ਹਾ-ਜਗ੍ਹਾ ਕੇਂਦਰ ਅਤੇ ਜਗ੍ਹਾ- ਜਗ੍ਹਾ ਕੰਮ ਨੂੰ ਆਪਣੇ ਹੱਥ ਵਿੱਚ ਲੈ ਲਉ ਅਤੇ ਵੰਡ ਦਿਉ ਕੰਮ ਨੂੰ, ਤਾਂ ਹੀ ਕੰਮ ਹੋ ਸਕਦਾ ਹੈ।

ਸਵਾਲ : ਕੇਂਦਰ ਦੇ ਲਈ ਤੁਸੀਂ ਕੁਝ ਨਿਯਮ ਦੱਸੋ।

ਬੰਬਈ ਦੇ ਕੇਂਦਰ ਨੇ ਕੁਝ ਨਿਯਮ ਬਣਾਏ ਹੋਏ ਹਨ, ਉਹ ਤਾਂ ਉਹਨਾਂ ਦਾ ਅਸੂਲ ਹੈ, ਉਹ ਤੁਹਾਨੂੰ ਮਿਲ ਜਾਵੇਗਾ। ਲੇਕਿਨ ਤੁਸੀਂ ਆਪਣੇ ਪਿੰਡ ਦਾ ਜੋ ਕੇਂਦਰ ਬਣਾਉ, ਤੁਸੀਂ ਆਪਣੇ ਨਿਯਮ ਬਣਾ ਸਕਦੇ ਹੋ। ਮੇਰਾ ਨਜ਼ਰੀਆ ਇਹ ਹੈ ਕਿ ਹੁਣੇ ਇਕ-ਇਕ ਕੇਂਦਰ ਆਪਣੇ-ਆਪਣੇ ਨਿਯਮ ਬਣਾ ਲਵੇ, ਆਪਣੇ ਹਿਸਾਬ ਨਾਲ ਕੰਮ ਸ਼ੁਰੂ ਕਰ ਦੇਵੇ । ਬਾਅਦ ਵਿੱਚ ਜਦੋਂ ਸਾਰੇ ਕੇਂਦਰ ਕੰਮ ਕਰਨ ਲੱਗਣਗੇ ਤਾਂ ਉਹਨਾਂ ਨੂੰ ਇਕੱਠਾ ਕਰ ਲਵਾਂਗੇ-ਬਾਅਦ ਵਿੱਚ। ਪਹਿਲਾਂ ਤੋਂ ਇਕ ਕੇਂਦਰ ਸਾਰਿਆਂ ਤੋਂ ਕੰਮ ਕਰਵਾਏ, ਇਹ ਗ਼ਲਤ ਹੈ। ਇਕ-ਇਕ ਯੂਨਿਟ ਕੰਮ ਕਰਨਾ ਸ਼ੁਰੂ ਕਰ ਦੇਵੇ, ਤੁਹਾਡੀ ਆਪਣੀ ਸਹੂਲਤ ਹੈ।

ਹੁਣ ਬੰਬਈ ਕੇਂਦਰ ਬਣਾਏ ਤਾਂ ਉਹ ਢਾਈ ਸੌ ਰੁਪਏ ਮੈਂਬਰਸ਼ਿਪ ਫੀਸ ਰੱਖ ਲਏ।

ਤਾਂ ਬੰਬਈ ਵਿੱਚ ਢਾਈ ਸੌ ਰੁਪਏ ਕੁਝ ਵੀ ਨਹੀਂ ਹੈ । ਹੁਣ ਇਕ ਛੋਟੇ ਜਿਹੇ ਪਿੰਡ ਵਿੱਚ ਢਾਈ ਸੌ ਰੁਪਿਆ ਫੀਸ ਰਖ ਦੇਈਏ, ਕੋਈ ਵੀ ਮੈਂਬਰ ਨਹੀਂ ਬਣੇਗਾ। ਉਹ ਚਾਰ ਆਨਾ ਫੀਸ ਰੱਖਦੇ ਹਨ। ਹੁਣ ਬੰਬਈ ਦੇ ਕੰਸਟੀਚਿਊਸ਼ਨ ਤੋਂ ਜੇਕਰ ਗਾਡਰਵਾਰਾ ਵਿੱਚ ਕੋਈ ਬਨਾਉਣ ਲੱਗੇ ਕੇਂਦਰ ਤਾਂ ਮੁਸ਼ਕਿਲ ਦਾ ਮਾਮਲਾ ਹੈ। ਹੁਣੇ ਮੈਂ ਗਾਡਰਵਾਰਾ ਵਿੱਚ ਸੀ, ਉਹਨਾਂ ਨੇ ਕੇਂਦਰ ਬਣਾਇਆ ਤਾਂ ਉਹਨਾਂ ਨੇ ਕਿਹਾ, ਬੰਬਈ ਦੇ ਹਿਸਾਬ ਨਾਲ ਅਸੀਂ ਬਣਾਈਏ ? ਮੈਂ ਕਿਹਾ ਬਨਾਉਣ ਦੀ ਝੰਜਟ ਵਿੱਚ ਪੈਣਾ ਹੀ ਨਾ। ਉਹ ਹਜ਼ਾਰ ਰੁਪਏ ਦਾ ਪੈਟਰਨ ਰੱਖੇ ਹੋਏ ਹਨ, ਹਜ਼ਾਰ ਰੁਪਏ ਦੇ ਪੈਟਰਨ ਲੱਭਣ ਵਿੱਚ ਤੁਹਾਡੀ ਜ਼ਿੰਦਗੀ ਖ਼ਤਮ ਹੋ ਜਾਵੇਗੀ। ਉਹ ਤੁਹਾਨੂੰ ਇੱਥੇ ਮਿਲੇਗਾ ਹੀ ਨਹੀਂ। ਤੁਸੀਂ ਤਾਂ ਜੇਕਰ ਪੰਦਰਾਂ ਰੁਪਏ ਦਾ ਪੈਟਰਨ ਲੱਭੋਗੇ ਤਾਂ ਮਿਲ ਸਕਦਾ ਹੈ। ਤਾਂ ਤੁਸੀਂ ਆਪਣੀ ਫਿਕਰ ਕਰ ਲਉ, ਆਪਣੇ ਪਿੰਡ ਦੀ…।

ਮੇਰੀ ਆਪਣੀ ਸੋਚ ਇਹ ਹੈ ਕਿ ਪਹਿਲਾਂ ਸਾਰੇ ਮੁਲਕ ਵਿੱਚ ਛੋਟੇ-ਛੋਟੇ ਯੂਨਿਟ ਬਣ ਜਾਣ। ਉਹ ਆਪਣੇ ਕੰਮ ਸ਼ੁਰੂ ਕਰ ਦੇਣ-ਆਪਣੀ ਵਿਵਸਥਾ, ਆਪਣੀ ਸੁਵਿਧਾ, ਆਪਣੀ ਜਗ੍ਹਾ ਦੇਖ ਕੇ। ਫਿਰ ਪਿੱਛੋਂ ਅਸੀਂ ਉਹਨਾਂ ਲੋਕਾਂ ਨੂੰ ਕਦੀ ਵੀ ਇਕੱਠਾ ਕਰ ਸਕਦੇ ਹਾਂ। ਉਸ ਵਿੱਚ ਕੋਈ ਕਠਿਨਾਈ ਨਹੀਂ ਹੈ। ਤਾਂ ਜੀਵਨ-ਜਾਤੀ ਕੇਂਦਰ ਦੀਆਂ ਬ੍ਰਾਂਚਾਂ ਨਹੀਂ ਹਨ ਜੋ ਜਗ੍ਹਾ-ਜਗ੍ਹਾ ਬਣ ਰਹੀਆਂ ਹਨ। ਉਹ ਸਭ ਜੀਵਨ-ਜਾਗ੍ਰਤੀ ਕੇਂਦਰ ਹਨ, ਉਹ ਬ੍ਰਾਂਚਾਂ ਨਹੀਂ ਹਨ। ਉਹ ਸਭ ਇੰਨਡੀਪੈਂਡੈਂਟ (ਆਜ਼ਾਦ) ਯੂਨਿਟ ਹਨ, ਅਤੇ ਉਹਨਾਂ ਉੱਪਰ ਕੋਈ ਮਾਲਕ ਨਹੀਂ ਹੈ ਆਗਿਆ ਦੇਣ ਲਈ। ਮੈਂ ਮੰਨਦਾ ਵੀ ਨਹੀਂ ਕਿ ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ ਕਿ ਕੋਈ ਉੱਪਰੋਂ ਆਗਿਆ ਦੇਵੇ ਐਸਾ ਕਰੋ, ਵੈਸਾ ਕਰੋ। ਫਿਰ ਉਹ ਅਹੁਦੇ ਖੜੇ ਹੁੰਦੇ ਹਨ, ਫਿਰ ਸਾਰਾ ਚੱਕਰ ਸ਼ੁਰੂ ਹੁੰਦਾ ਹੈ। ਇਕ-ਇਕ ਯੂਨਿਟ ਸੁਤੰਤਰ ਹੈ; ਉਹ ਆਪਣਾ ਬਣਾ ਲੈਣ, ਕੰਮ ਸ਼ੁਰੂ ਕਰਨ। ਬੰਬਈ ਦਾ ਯੂਨਿਟ ਬਹੁਤ ਦਿਨਾਂ ਤੋਂ ਕੰਮ ਕਰ ਰਿਹਾ ਹੈ। ਮੇਰੇ ਕੋਲੋਂ ਕੋਈ ਸਲਾਹ ਚਾਹੀਦੀ ਹੋਵੇ, ਮੰਗ ਲਉ; ਮਾਰਗ-ਦਰਸ਼ਨ ਚਾਹੀਦਾ ਹੋਵੇ, ਮਾਰਗ-ਦਰਸ਼ਨ ਲੈ ਲਉ। ਲੇਕਿਨ ਆਪਣਾ ਕੰਮ ਸ਼ੁਰੂ ਕਰੋ ਆਪਣੇ ਢੰਗ ਨਾਲ। ਬਾਅਦ ਵਿੱਚ ਜਦੋਂ ਮੁਲਕ ਵਿੱਚ ਦੋ ਸੌ ਕੇਂਦਰ ਕੰਮ ਕਰਨ ਲਗਣ ਤਾਂ ਅਸੀਂ ਇਕੱਠੇ ਹੋ ਕੇ ਉਹਨਾਂ ਨੂੰ ਇਕੱਠਾ ਕਰ ਲਵਾਂਗੇ। ਉਸ ਵਿੱਚ ਕਿੰਨੀ ਦੇਰ ਲੱਗੇਗੀ ? ਉਸ ਵਿੱਚ ਕੋਈ ਕਠਨਾਈ ਨਹੀਂ ਹੈ। ਅਜੇ ਕਿਸੇ ਵੱਲ ਨਾ ਦੇਖੋ, ਆਪਣੇ-ਆਪ ਕੰਮ ਸ਼ੁਰੂ ਕਰੋ। ਉਹਨਾਂ ਦੇ ਕੋਲ ਜੋ ਕੰਸਟੀਚਿਊਸ਼ਨ ਹੈ, ਉਹ ਆਪ ਲੈ ਲਉ ਅਤੇ ਦੇਖ ਲਉ। ਉਸ ਤੋਂ ਕੁਝ ਫ਼ਾਇਦਾ ਮਿਲਦਾ ਹੋਵੇ ਤਾਂ ਉਸ ਨੂੰ ਸਮਝ ਲਉ।

ਵਿਚਾਰ ਕ੍ਰਾਂਤੀ ਦੀ ਜ਼ਰੂਰਤ

ਮੇਰੇ ਪਿਆਰੇ ਆਪਣੇ,

ਇਕ ਵਿਅਕਤੀ ਇਕ ਅਜਿਹੇ ਪਰਦੇਸ ਗਿਆ, ਇਕ ਅਜਿਹੇ ਦੇਸ ਵਿੱਚ ਜਿੱਥੋਂ ਦੀ ਉਹ ਭਾਸ਼ਾ ਨਹੀਂ ਸਮਝਦਾ ਹੈ ਅਤੇ ਨਾ ਹੀ ਉਸ ਦੀ ਭਾਸ਼ਾ ਦੂਸਰੇ ਲੋਕ ਸਮਝਦੇ ਹਨ। ਉਸ ਦੇਸ ਦੀ ਰਾਜਧਾਨੀ ਵਿੱਚ ਇਕ ਬਹੁਤ ਵੱਡੇ ਮਹਿਲ ਦੇ ਸਾਹਮਣੇ ਖੜੇ ਹੋ ਕੇ ਉਸ ਨੇ ਕਿਸੇ ਤੋਂ ਪੁੱਛਿਆ, ਇਹ ਭਵਨ ਕਿਸ ਦਾ ਹੈ ? ਉਸ ਆਦਮੀ ਨੇ ਕਿਹਾ, ਕੈਵਤੱਸਨ। ਉਸ ਆਦਮੀ ਦਾ ਮਤਲਬ ਸੀ : ਮੈਂ ਤੁਹਾਡੀ ਭਾਸ਼ਾ ਨਹੀਂ ਸਮਝਿਆ। ਲੇਕਿਨ ਉਸ ਪ੍ਰਦੇਸੀ ਨੇ ਸਮਝਿਆ, ਕਿਸੇ ‘ਕੈਵਤੱਸਨ’ ਨਾਂ ਦੇ ਆਦਮੀ ਦਾ ਇਹ ਮਕਾਨ ਹੈ। ਉਸ ਦੇ ਮਨ ਵਿੱਚ ਬੜੀ ਈਰਖਾ ਪੈਦਾ ਹੋਈ ਉਸ ਆਦਮੀ ਦੇ ਪ੍ਰਤੀ ਜਿਸ ਦਾ ਨਾਮ ਕੈਵਤੱਸਨ ਸੀ। ਇੰਨਾ ਵੱਡਾ ਭਵਨ ਸੀ, ਇੰਨਾ ਵਿਸ਼ਾਲ ਕਿ ਜਿਸ ਵਿੱਚ ਹਜ਼ਾਰਾਂ ਨੌਕਰ-ਚਾਕਰ ਆਉਂਦੇ ਜਾਂਦੇ ਸਨ। ਉਸ ਨੂੰ ਬੜੀ ਈਰਖਾ ਹੋਈ ਕੈਵਤੱਸਨ ਦੇ ਪ੍ਰਤੀ ਅਤੇ ਕੈਵਤੱਸਨ ਕੋਈ ਸੀ ਹੀ ਨਹੀਂ ! ਉਸ ਆਦਮੀ ਨੇ ਸਿਰਫ਼ ਇੰਨਾ ਕਿਹਾ ਸੀ ਕਿ ਮੈਂ ਸਮਝਿਆ ਨਹੀਂ।

ਫਿਰ ਉਹ ਆਦਮੀ ਘੁੰਮਦਾ ਹੋਇਆ ਬੰਦਰਗਾਹ ‘ਤੇ ਪਹੁੰਚਿਆ ਸੀ। ਇਕ ਵੱਡੇ ਜਹਾਜ਼ ਤੋਂ ਕੀਮਤੀ ਸਾਮਾਨ ਉਤਾਰਿਆ ਜਾ ਰਿਹਾ ਸੀ, ਕਾਰਾਂ ਉਤਾਰੀਆਂ ਜਾ ਰਹੀਆਂ ਸਨ। ਉਸ ਨੇ ਪੁੱਛਿਆ, ਇਹ ਸਾਮਾਨ ਕਿਸ ਦਾ ਉਤਰ ਰਿਹਾ ਹੈ ? ਇਕ ਆਦਮੀ ਨੇ ਕਿਹਾ, ਕੈਵਤੱਸਨ। ਉਸ ਆਦਮੀ ਨੇ ਕਿਹਾ, ਸਮਝਿਆ ਨਹੀਂ ਤੁਸੀਂ ਕੀ ਪੁੱਛਦੇ ਹੋ?

ਉਸ ਪ੍ਰਦੇਸੀ ਦੀ ਈਰਖਾ ਹੋਰ ਵਧ ਗਈ ਸੀ।

ਜਿਸ ਦਾ ਉਹ ਭਵਨ ਸੀ, ਉਸ ਆਦਮੀ ਦੀਆਂ ਇਹ ਸਾਰੀਆਂ ਕੀਮਤੀ ਚੀਜ਼ਾਂ ਉਤਾਰੀਆਂ ਜਾ ਰਹੀਆਂ ਸਨ! ਅਤੇ ਉਹ ਆਦਮੀ ਸੀ ਹੀ ਨਹੀਂ! ਉਸ ਦਾ ਮਨ ਅੱਗ ਨਾਲ ਜਲਣ ਲੱਗਿਆ ਸੀ। ਕਾਸ਼! ਉਹ ਵੀ ਇੰਨਾ ਧਨੀ ਹੁੰਦਾ! ਅਤੇ ਜਿਸ ਰਸਤੇ ‘ਤੇ ਉਹ ਮੁੜਦਾ ਸੀ—ਉਦਾਸ, ਚਿੰਤਤ, ਦੁੱਖੀ, ਈਰਖਾ ਨਾਲ ਭਰਿਆ-ਤਾਂ ਉਸ ਨੇ ਦੇਖਿਆ ਕਿ ਕਿਸੇ ਦੀ ਅਰਥੀ ਜਾ ਰਹੀ ਹੈ ਅਤੇ ਹਜ਼ਾਰਾਂ ਲੋਕ ਉਸ ਅਰਥੀ ਦੇ ਆਸੇ-ਪਾਸੇ ਇਕੱਠੇ ਹਨ। ਯਕੀਨਨ ਹੀ ਜੋ ਆਦਮੀ ਮਰ ਗਿਆ ਹੈ, ਉਹ ਵੱਡਾ ਆਦਮੀ ਹੋਵੇਗਾ! ਉਸ ਦੇ ਮਨ ਵਿੱਚ ਅਚਾਨਕ ਖ਼ਿਆਲ ਆਇਆ, ਕਿਤੇ ਕੈਵਤੱਸਨ ਮਰ ਤਾਂ ਨਹੀਂ ਗਿਆ ? ਉਸ ਨੇ ਰਾਹ ਚਲਦੇ ਇਕ ਆਦਮੀ ਨੂੰ ਪੁੱਛਿਆ, ਕੌਣ ਮਰ ਗਿਆ ਹੈ ? ਉਸ ਆਦਮੀ ਨੇ ਕਿਹਾ, ਕੈਵਤੱਸਨ। ਉਸ ਨੇ ਕਿਹਾ ਮੈਂ ਸਮਝਿਆ ਨਹੀਂ।

ਉਸ ਆਦਮੀ ਨੇ ਆਪਣੀ ਛਾਤੀ ਪਿੱਟ ਲਈ। ਲਾਜ਼ਮੀ ਈਰਖਾ ਹੋਈ ਉਸ ਆਦਮੀ ਨਾਲ। ਲੇਕਿਨ ਵਿਚਾਰਾ ਮਰ ਗਿਆ। ਇੰਨਾ ਵੱਡਾ ਮਹਿਲ ! ਇੰਨੀਆਂ ਵਧੀਆਂ ਕਾਰਾਂ! ਇੰਨੀ ਧਨ ਦੌਲਤ ! ਇਹ ਸਭ ਵਿਅਰਥ ਪਿਆ ਹੈ, ਲੇਕਿਨ ਉਹ ਆਦਮੀ ਮਰ ਗਿਆ ਹੈ ਜੋ ਆਦਮੀ ਸੀ ਹੀ ਨਹੀਂ!

ਬਹੁਤ ਵਾਰੀ ਮੈਨੂੰ ਅਜਿਹੀ ਹੀ ਹਾਲਤ ਆਪਣੇ ਸੰਬੰਧ ਵਿੱਚ ਲੱਗਦੀ ਹੈ। ਇਸ ਤਰ੍ਹਾਂ ਲੱਗਦਾ ਹੈ, ਕਿਸੇ ਪ੍ਰੇਦਸ਼ ਵਿੱਚ ਹਾਂ । ਨਾ ਤੁਸੀਂ ਮੇਰੀ ਭਾਸ਼ਾ ਸਮਝਦੇ ਹੋ, ਨਾ ਤੁਹਾਡੀ ਭਾਸ਼ਾ ਮੈਂ ਸਮਝਦਾ ਹਾਂ। ਜੋ ਕਹਿੰਦਾ ਹਾਂ, ਜਦੋਂ ਤੁਹਾਡੇ ਵਿੱਚ ਉਸ ਦੀ ਤਰੰਗ ਸੁਣਾਈ ਦਿੰਦੀ ਹੈ ਤਾਂ ਬਹੁਤ ਹੈਰਾਨ ਹੋ ਜਾਂਦਾ ਹਾਂ, ਕਿਉਂਕਿ ਉਹ ਤਾਂ ਮੈਂ ਕਦੀ ਕਿਹਾ ਹੀ ਨਹੀਂ ਸੀ! ਜਦੋਂ ਤੁਸੀਂ ਕੁਝ ਪੁੱਛਦੇ ਹੋ ਤਾਂ ਜੋ ਮੈਂ ਸਮਝਦਾ ਹਾਂ ਕਿ ਤੁਸੀਂ ਪੁੱਛਿਆ ਹੈ, ਜਦੋਂ ਮੈਂ ਉੱਤਰ ਦਿੰਦਾ ਹਾਂ ਅਤੇ ਤੁਹਾਡੀਆਂ ਅੱਖਾਂ ਵਿੱਚ ਝਾਕਦਾ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਤੁਸੀਂ ਪੁੱਛਿਆ ਹੀ ਨਹੀਂ ਸੀ! ਇਕ ਅਜਨਬੀ, ਇਕ ਆਊਟਸਾਈਡਰ, ਇਕ ਪ੍ਰਦੇਸੀ ਦੀ ਤਰ੍ਹਾਂ ਮੇਰੀ ਹਾਲਤ ਹੈ।

ਲੇਕਿਨ ਫਿਰ ਵੀ ਕੋਸ਼ਿਸ਼ ਕਰਦਾ ਹਾਂ ਸਮਝਾਉਣ ਦੀ ਉਸ ਨੂੰ ਜੋ ਮੈਨੂੰ ਦਿਖਾਈ ਦਿੰਦਾ ਹੈ। ਮੇਰੀ ਇਹੀ ਇੱਛਾ ਨਹੀਂ ਹੈ ਕਿ ਜੋ ਮੈਨੂੰ ਦਿਖਾਈ ਦਿੰਦਾ ਹੈ, ਉਹ ਤੁਸੀਂ ਮੰਨ ਲਉ; ਕਿਉਂਕਿ ਜੋ ਆਦਮੀ ਵੀ ਕਿਸੇ ਨੂੰ ਕਹਿੰਦਾ ਹੈ ਕਿ ਮੇਰੀ ਗੱਲ ਮੰਨ ਲਉ, ਉਹ ਆਦਮੀ ਮਨੁੱਖ ਜਾਤੀ ਦਾ ਦੁਸ਼ਮਣ ਹੈ; ਕਿਉਂਕਿ ਜਦੋਂ ਵੀ ਮੈਂ ਕਹਿੰਦਾ ਹਾਂ ਕਿ ਮੇਰੀ ਗੱਲ ਮੰਨ ਲਉ ਅਤੇ ਆਪਣੀ ਨੂੰ ਛੱਡ ਦਿਉ ਅਤੇ ਜਦੋਂ ਆਦਮੀ ਕਿਸੇ ਨੂੰ ਇਹ ਕਹਿੰਦਾ ਹੈ ਕਿ ਖ਼ੁਦ ਨੂੰ ਛੱਡ ਦਿਉ ਅਤੇ ਦੂਸਰੇ ਨੂੰ ਮੰਨ ਲਉ, ਉਹ ਆਦਮੀ ਲੋਕਾਂ ਦੀਆਂ ਆਤਮਾਵਾਂ ਦੀ ਹੱਤਿਆ ਕਰਦਾ ਹੈ। ਤਾਂ ਜਿੰਨੇ ਲੋਕ ਦੂਸਰਿਆਂ ਨੂੰ ਮਨਾਉਣ ਲਈ ਕਾਹਲੇ ਹਨ, ਉਹ ਸਾਰੇ ਲੋਕ ਮਨੁੱਖ-ਜਾਤੀ ਲਈ ਖ਼ਤਰਨਾਕ ਸਿੱਧ ਹੁੰਦੇ ਹਨ।

ਮੈਂ ਨਹੀਂ ਕਹਿ ਰਿਹਾ ਕਿ ਮੇਰੀ ਗੱਲ ਤੁਸੀਂ ਮੰਨ ਲਉ; ਮੰਨਣ ਦਾ ਕੋਈ ਸਵਾਲ ਹੀ ਨਹੀਂ ਹੈ। ਮੈਂ ਇੰਨੀ ਹੀ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਗੱਲ ਸਮਝ ਲਉ। ਅਤੇ ਸਮਝਣ ਦੇ ਲਈ ਮੰਨਣਾ ਜ਼ਰੂਰੀ ਨਹੀਂ ਹੈ, ਬਲਕਿ ਜੋ ਲੋਕ ਮੰਨ ਲੈਂਦੇ ਹਨ, ਉਹ ਸਮਝ ਨਹੀਂ ਸਕਦੇ। ਜੋ ਨਹੀਂ ਮੰਨਦੇ, ਉਹ ਵੀ ਨਹੀਂ ਸਮਝ ਸਕਦੇ ਹਨ। ਕਿਉਂਕਿ ਮੰਨਣ ਅਤੇ ਨਾ ਮੰਨਣ ਦੀ ਜਲਦੀ ਵਿੱਚ ਸਮਝਣ ਦੀ ਫੁਰਸਤ ਨਹੀਂ ਮਿਲਦੀ। ਜਿਸ ਆਦਮੀ ਨੇ ਸਮਝਣਾ ਹੈ, ਉਸ ਨੂੰ ਮੰਨਣ ਜਾਂ ਨਾ ਮੰਨਣ ਦੀ ਕਾਹਲ ਨਹੀਂ ਦਿਖਾਉਣੀ ਚਾਹੀਦੀ; ਉਸ ਨੂੰ ਸਮਝਣ ਦੀ ਹੀ ਕਾਹਲ ਦਿਖਾਉਣੀ ਚਾਹੀਦੀ ਹੈ।

ਮੇਰੀ ਗੱਲ ਨੂੰ ਮੰਨਣ ਨਾਲ ਤੁਹਾਡਾ ਕੋਈ ਵਿਕਾਸ ਨਹੀਂ ਹੋਵੇਗਾ। ਕਿਸੇ ਦੀ ਕੋਈ ਗੱਲ ਮੰਨਣ ਨਾਲ ਕਿਸੇ ਦਾ ਕਦੀ ਕੋਈ ਵਿਕਾਸ ਨਹੀਂ ਹੁੰਦਾ, ਲੇਕਿਨ ਕਿਸੇ ਦੀ ਵੀ ਗੱਲ ਸਮਝਣ ਨਾਲ ਜ਼ਰੂਰ ਵਿਕਾਸ ਹੁੰਦਾ ਹੈ। ਕਿਉਂਕਿ ਜਿੰਨੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਓਨੀ ਤੁਹਾਡੀ ਸਮਝ ਵਿਕਸਤ ਹੁੰਦੀ ਹੈ। ਲੇਕਿਨ ਅਸੀਂ ਸਾਰੇ ਲੋਕ ਤਾਂਘਵਾਨ ਹੁੰਦੇ ਹਾਂ ਮੰਨਣ ਜਾਂ ਨਾ ਮੰਨਣ ਨੂੰ । ਕਿਉਂਕਿ ਸਮਝਣ ਵਿੱਚ ਮਿਹਨਤ ਕਰਨੀ ਪੈਂਦੀ ਹੈ, ਮੰਨਣ ਨਾ ਮੰਨਣ ਵਿੱਚ ਮਿਹਨਤ ਦੀ ਕੋਈ ਜ਼ਰੂਰਤ ਨਹੀਂ।

ਅਤੇ ਅਸੀਂ ਮਾਨਸਿਕ ਰੂਪ ਨਾਲ ਇੰਨੇ ਆਲਸੀ ਹੋ ਗਏ ਹਾਂ ਕਿ ਅਸੀਂ ਮਨ ਨਾਲ ਕੋਈ ਵੀ ਮਿਹਨਤ ਨਹੀਂ ਕਰਨੀ ਚਾਹੁੰਦੇ। ਇਸ ਲਈ ਦੁਨੀਆਂ ਵਿੱਚ ਇੰਨੇ ਸ਼ਾਗਿਰਦ ਦਿਖਾਈ ਦਿੰਦੇ ਹਨ, ਦੁਨੀਆਂ ਵਿੱਚ ਇੰਨੇ ਵਾਦ ਅਤੇ ਇੰਨੇ ਇਜ਼ਮ ਦਿਖਾਈ ਦਿੰਦੇ ਹਨ। ਇਸ ਲਈ ਦੁਨੀਆਂ ਵਿੱਚ ਇੰਨੇ ਗੁਰੂ ਦਿਖਾਈ ਦਿੰਦੇ ਹਨ, ਇੰਨੇ ਚੇਲੇ ਦਿਖਾਈ ਦਿੰਦੇ ਹਨ। ਜਿਸ ਦਿਨ ਮਨੁੱਖ ਮਾਨਸਿਕ ਮਿਹਨਤ ਕਰਨ ਨੂੰ ਰਾਜ਼ੀ ਹੋਵੇਗਾ, ਇਸ ਦੁਨੀਆਂ ਵਿੱਚ ਕੋਈ ਸ਼ਾਗਿਰਦ ਨਹੀਂ ਹੋਵੇਗਾ, ਕੋਈ ਵਾਦ ਨਹੀਂ ਹੋਵੇਗਾ, ਕੋਈ ਗੁਰੂ, ਕੋਈ ਚੇਲਾ ਨਹੀਂ ਹੋਵੇਗਾ।

ਜਦੋਂ ਤੱਕ ਅਸੀਂ ਮਾਨਸਿਕ ਰੂਪ ਨਾਲ ਮਿਹਨਤ ਕਰਨ ਨੂੰ ਰਾਜ਼ੀ ਨਹੀਂ ਹਾਂ ਉਦੋਂ ਤੱਕ ਦੁਨੀਆਂ ਵਿੱਚ ਇਹ ਸਭ ਨਾਸਮਝੀਆਂ ਜਾਰੀ ਰਹਿਣਗੀਆਂ, ਕਿਉਂਕਿ ਜੋ ਲੋਕ ਕੰਮ ਨਹੀਂ ਕਰਨਾ ਚਾਹੁੰਦੇ, ਉਹ ਕਿਸੇ ਦੂਸਰੇ ਦੀ ਮਿਹਨਤ ਉੱਪਰ ਹੀ ਨਿਰਭਰ ਹੋਣਾ ਚਾਹੁੰਦੇ ਹਨ। ਉਹ ਵੀ ਇਕ ਤਰ੍ਹਾਂ ਦਾ ਸ਼ੋਸ਼ਨ ਹੈ। ਮੈਂ ਸੋਚਾਂ ਅਤੇ ਤੁਸੀਂ ਮੰਨ ਜਾਉ ਤਾਂ ਤੁਸੀਂ ਮੇਰੇ ‘ਤੇ ਸ਼ੋਸ਼ਨ ਕੀਤਾ। ਮੈਂ ਸੋਚਾਂ ਅਤੇ ਤੁਹਾਨੂੰ ਜ਼ਬਰਦਸਤੀ ਮਨਾ ਦਿਆਂ ਤਾਂ ਮੈਂ ਤੁਹਾਡਾ ਸ਼ੋਸ਼ਨ ਕਰ ਰਿਹਾ ਹਾਂ। ਅਤੇ ਦੁਨੀਆਂ ਵਿੱਚ ਆਰਥਿਕ ਸ਼ੋਸ਼ਨ ਇੰਨੇ ਪੈਦਾ ਨਹੀਂ ਹੋਏ ਜਿੰਨੇ ਮਾਨਸਿਕ ਅਤੇ ਅਧਿਆਤਮਕ ਸ਼ੋਸ਼ਨ । ਪੈਸੇ ਦਾ ਸ਼ੋਸ਼ਨ ਇੰਨਾ ਵੱਡਾ ਨਹੀਂ ਹੋਇਆ ਕਿਉਂਕਿ ਕਿਸੇ ਦਾ ਪੈਸਾ ਖੋਹ ਲੈਣ ‘ਤੇ ਤੁਸੀਂ ਉਸ ਦਾ ਕੁਝ ਵੀ ਨਹੀਂ ਖੋਂਹਦੇ ਹੋ। ਲੇਕਿਨ ਜਦੋਂ ਕਿਸੇ ਆਦਮੀ ਦੀ ਆਤਮਾ ਖੋਹੀ ਜਾਂਦੀ ਹੈ ਤਾਂ ਉਸ ਦਾ ਸਭ-ਕੁਝ ਖੋਹਿਆ ਜਾਂਦਾ ਹੈ।

ਸਾਰੀ ਦੁਨੀਆਂ ਅਧਿਆਤਮਕ ਰੂਪ ਨਾਲ ਇਕ ਗ਼ੁਲਾਮੀ ਵਿੱਚ ਹੈ ਅਤੇ ਗ਼ੁਲਾਮੀ ਦਾ ਕਾਰਨ ਹੈ ਮਾਨਸਿਕ ਆਲਸ, ਇਕ ਮੈਂਟਲ ਲੈਥਾਰਜੀ। ਅੰਦਰ ਅਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ। ਇਸ ਲਈ ਕੋਈ ਵੀ ਜ਼ੋਰ ਨਾਲ ਕਹਿ ਦੇਵੇ ਕਿ ਮੇਰੀ ਗੱਲ ਮੰਨ ਲਉ, ਮੈਂ ਭਗਵਾਨ ਹਾਂ, ਜਾਂ ਚਾਰ ਨਾਸਮਝਾਂ ਨੂੰ ਇਕੱਠਾ ਕਰ ਲਵੇ ਅਤੇ ਬਜ਼ਾਰ ਵਿੱਚ ਕਹੇ ਕਿ ਬਹੁਤ ਵੱਡੇ ਮਹਾਤਮਾ ਪਿੰਡ ਵਿੱਚ ਆ ਰਹੇ ਹਨ ਤਾਂ ਅਸੀਂ ਮੰਨਣ ਲਈ ਤਿਆਰ ਹੋ ਜਾਂਦੇ ਹਾਂ। ਅਸੀਂ ਮੰਨਣ ਨੂੰ ਤਿਆਰ ਹੀ ਬੈਠੇ ਹਾਂ-ਕੋਈ ਆ ਜਾਵੇ ਅਤੇ ਸਾਨੂੰ ਕਹੇ ਕਿ ਮੈਂ ਠੀਕ ਹਾਂ, ਜ਼ੋਰ ਨਾਲ ਕਹਿਣਾ ਚਾਹੀਦੈ; ਅਤੇ ਕੱਪੜੇ ਉਸ ਦੇ ਰੰਗੇ ਹੋਣੇ ਚਾਹੀਦੇ ਹਨ; ਅਤੇ ਉਸ ਦੇ ਆਸੇ-ਪਾਸੇ ਪ੍ਰਚਾਰ ਦੀ ਹਵਾ ਹੋਣੀ ਚਾਹੀਦੀ ਹੈ; ਫਿਰ ਅਸੀਂ ਮੰਨਣ ਲਈ ਤਿਆਰ ਹੋ ਜਾਂਦੇ गं।

ਕੀ ਅਸੀਂ ਸੋਚਣ ਲਈ ਕਦੀ ਵੀ ਤਿਆਰ ਨਹੀਂ ਹੋਵਾਂਗੇ ? ਮਨੁੱਖ-ਜਾਤੀ ਦਾ ਜਨਮ ਹੀ ਨਹੀਂ ਹੋਵੇਗਾ ਜੇਕਰ ਮਨੁੱਖ ਸੋਚਣ ਲਈ ਤਿਆਰ ਨਹੀਂ ਹੋਵੇਗਾ। ਲੇਕਿਨ ਅਸੀਂ ਸੋਚਣ ਨੂੰ ਬਿਲਕੁਲ ਤਿਆਰ ਨਹੀਂ ਹਾਂ।

ਮੇਰਾ ਕੋਈ ਵੀ ਸੁਝਾਅ ਇਹ ਨਹੀਂ ਹੈ ਕਿ ਮੈਂ ਜੋ ਕਹਿੰਦਾ ਹਾਂ ਉਸ ਨੂੰ ਮੰਨੋ; ਅਤੇ ਇਸ ਲਈ ਨਾ ਮੰਨੋ ਇਸ ਦਾ ਵੀ ਸੁਝਾਅ ਨਹੀਂ ਹੈ। ਸੁਝਾਅ ਸਿਰਫ਼ ਇੰਨਾ ਹੀ ਹੈ ਕਿ ਜੋ ਮੈਂ ਕਹਿੰਦਾ ਹਾਂ, ਉਸ ਨੂੰ ਸੁਣੋ, ਸਮਝੋ। ਉਹੀ ਮੁਸ਼ਕਲ ਹੋ ਗਿਆ, ਕਿਉਂਕਿ ਭਾਸ਼ਾ ਹੀ ਅਜਿਹੀ ਪ੍ਰਤੀਤ ਹੁੰਦੀ ਹੈ। ਮੈਂ ਕੋਈ ਹੋਰ ਭਾਸ਼ਾ ਬੋਲਦਾ ਹਾਂ, ਤੁਸੀਂ ਕੋਈ ਹੋਰ ਭਾਸ਼ਾ ਸਮਝਦੇ ਹੋ।

ਇਕ ਪਿੰਡ ਮੈਂ ਗਿਆ ਹੋਇਆ ਸੀ, ਇਕ ਮਿੱਤਰ ਆਏ ਅਤੇ ਕਹਿਣ ਲੱਗੇ, ਲੋਕਤੰਤਰ ਦੇ ਸੰਬੰਧ ਵਿੱਚ ਤੁਹਾਡਾ ਕੀ ਖ਼ਿਆਲ ਹੈ ? ਡੈਮੋਕਰੇਸੀ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਕਿਹਾ, ਜਿਸ ਨੂੰ ਤੁਸੀਂ ਲੋਕਤੰਤਰ ਕਹਿੰਦੇ ਹੋ ਜੇਕਰ ਇਹੀ ਲੋਕਤੰਤਰ ਹੈ ਤਾਂ ਇਸ ਤੋਂ ਤਾਂ ਬਿਹਤਰ ਹੈ ਕਿ ਮੁਲਕ ਤਾਨਾਸ਼ਾਹੀ ਵਿੱਚ ਚਲਾ ਜਾਵੇ। ਉਹਨਾਂ ਨੇ ਜਾ ਕੇ ਪਿੰਡ ਵਿੱਚ ਖ਼ਬਰ ਫੈਲਾ ਦਿੱਤੀ ਕਿ ਮੈਂ ਤਾਨਾਸ਼ਾਹੀ ਨੂੰ ਪਸੰਦ ਕਰਦਾ ਹਾਂ।

ਇਹ ਇਸ ਤਰ੍ਹਾਂ ਹੀ ਹੋਇਆ। ਜਿਵੇਂ ਕੋਈ ਬੀਮਾਰ ਆਦਮੀ ਮੇਰੇ ਕੋਲ ਆਏ ਖੰਘਦਾ, ਖੰਘਾਰਦਾ ਅਤੇ ਮੈਨੂੰ ਪੁੱਛੇ ਕਿ ਮੈਂ ਕੀ ਕਰਾਂ ? ਤਾਂ ਉਸ ਨੂੰ ਮੈਂ ਕਹਾਂ ਕਿ ਇਸ ਤਰ੍ਹਾਂ ਬੀਮਾਰ, ਜਿਉਂਦਾ ਰਹਿਣ ਦੀ ਜਗ੍ਹਾ ਤਾਂ ਬਿਹਤਰ ਹੈ ਕਿ ਤੁਸੀਂ ਮਰ ਜਾਉ ਅਤੇ ਉਹ ਆਦਮੀ ਪਿੰਡ ਵਿੱਚ ਖ਼ਬਰ ਫੈਲਾ ਦੇਵੇ ਕਿ ਮੇਰਾ ਮੰਨਣਾ ਹੀ ਹੈ ਕਿ ਸਭ ਲੋਕਾਂ ਨੂੰ ਮਰ ਜਾਣਾ ਚਾਹੀਦੈ। ਵਾਪਸ ਆ ਕੇ ਉਸ ਪਿੰਡ ਵਿੱਚ ਪਤਾ ਲੱਗਿਆ ਕਿ ਮੈਂ ਲੋਕਤੰਤਰ ਦਾ ਦੁਸ਼ਮਣ ਹਾਂ ਅਤੇ ਤਾਨਾਸ਼ਾਹੀ ਦੇ ਪੱਖ ਵਿੱਚ ਹਾਂ। ਅਤੇ ਇਹੀ ਨਹੀਂ, ਇਹ ਵੀ ਪਤਾ ਲੱਗਿਆ ਕਿ ਮੈਂ ਖ਼ੁਦ ਹੀ ਤਾਨਾਸ਼ਾਹ ਹੋਣਾ ਚਾਹੁੰਦਾ ਹਾਂ। ਉੱਦੋਂ ਸਿਵਾਏ ਇਸ ਦੇ ਮੰਨਣ ਦੇ ਕੀ ਰਸਤਾ ਰਿਹਾ ਕਿ ਭਾਸ਼ਾਵਾਂ ਸ਼ਾਇਦ ਅਸੀਂ ਦੋ ਤਰ੍ਹਾਂ ਦੀਆਂ ਬੋਲ ਰਹੇ ਹਾਂ!

ਮੇਰੇ ਤੋਂ ਜ਼ਿਆਦਾ ਲੋਕਤੰਤਰ ਨੂੰ ਪਿਆਰ ਕਰਨ ਵਾਲਾ ਆਦਮੀ ਲੱਭਣਾ ਜ਼ਰਾ ਮੁਸ਼ਕਲ ਹੈ। ਮੈਂ ਤਾਂ ਲੋਕਤੰਤਰ ਨੂੰ ਇੰਨਾ ਪ੍ਰੇਮ ਕਰਦਾ ਹਾਂ ਅਤੇ ਚਾਹੁੰਦਾ ਹਾਂ ਕਿ ਦੁਨੀਆਂ ਵਿੱਚ ਕੋਈ ਤੰਤਰ ਹੀ ਨਾ ਰਹਿ ਜਾਏ; ਕਿਉਂਕਿ ਜਦੋਂ ਤੱਕ ਤੰਤਰ ਹੈ, ਲੋਕਤੰਤਰ ਨਹੀਂ ਹੋ ਸਕਦਾ। ਕੋਈ ਵੀ ਹੋਵੇਗਾ ਉੱਪਰ ਤਾਂ ਆਦਮੀ ਨੂੰ ਗੁਲਾਮ ਬਣਾਊਗਾ, ਥੋੜ੍ਹਾ ਜਾਂ ਜ਼ਿਆਦਾ। ਲੇਕਿਨ ਤੰਤਰ ਹੋਵੇਗਾ ਤਾਂ ਗ਼ੁਲਾਮ ਬਣਾਵੇਗਾ। ਤੰਤਰ ਹੋਵੇਗਾ, ਸ਼ਾਸਨ ਹੋਵੇਗਾ, ਤਾਂ ਆਦਮੀ ਕਿਸੇ ਨਾ ਕਿਸੇ ਤਰ੍ਹਾਂ ਦੀ ਗ਼ੁਲਾਮੀ ਵਿੱਚ ਰਹੇਗਾ; ਘੱਟ ਜਾਂ ਵਧ ਦੂਸਰੀ ਗੱਲ ਹੈ। ਜਿਸ ਦਿਨ ਤੰਤਰ ਨਹੀਂ ਹੋਵੇਗਾ, ਉਸ ਦਿਨ ਜਗਤ ਵਿੱਚ ਠੀਕ ਲੋਕਤੰਤਰ ਹੋਵੇਗਾ। ਜਿਸ ਦਿਨ ਸ਼ਾਸਨ ਨਹੀਂ ਹੋਵੇਗਾ, ਉਸੇ ਦਿਨ ਦੁਨੀਆਂ ਵਿੱਚ ਠੀਕ ਸ਼ਾਸਨ ਆਵੇਗਾ, ਇਸ ਤਰ੍ਹਾਂ ਕਹਿਣਾ ਚਾਹੀਦੈ।

ਲੇਕਿਨ ਮੈਨੂੰ ਉਸ ਪਿੰਡ ਵਿੱਚ ਜਾ ਕੇ ਪਤਾ ਲੱਗਿਆ ਕਿ ਮੈਂ ਖ਼ੁਦ ਹੀ ਤਾਨਾਸ਼ਾਹ ਹੋਣਾ ਚਾਹੁੰਦਾ ਹਾਂ; ਮੈਂ ਤਾਨਾਸ਼ਾਹੀ ਨੂੰ ਪਸੰਦ ਕਰਦਾ ਹਾਂ । ਨਾ ਸਿਰਫ਼ ਅਖ਼ਬਾਰ ਵਿੱਚ ਇਹ ਖ਼ਬਰ ਨਿਕਲੀ, ਸਗੋਂ ਇਕ ਸੱਜਣ ਨੇ ਪੂਰੀ ਕਿਤਾਬ ਹੀ ਲਿਖ ਦਿੱਤੀ ਹੈ ਇਸ ਗੱਲ ਉੱਪਰ ਕਿ ਮੈਂ ਤਾਨਸ਼ਾਹ ਹੋਣਾ ਚਾਹੁੰਦਾ ਹਾਂ । ਫਿਰ ਸਿਵਾਇ ਇਸ ਦੇ ਕਿ ਅਸੀਂ ਅਲੱਗ-ਅਲੱਗ ਭਾਸ਼ਾਵਾਂ ਬੋਲ ਰਹੇ ਹਾਂ, ਹੋਰ ਕੀ ਜਿਹਾ ਜਾ ਸਕਦਾ ਹੈ।

ਮੈਂ ਇਕ ਪਿੰਡ ਵਿੱਚ ਠਹਿਰਿਆ ਹੋਇਆ ਸੀ। ਜਿਸ ਘਰ ਵਿੱਚ ਰੁਕਿਆ ਹੋਇਆ ਸੀ, ਉਸ ਪਿੰਡ ਦੇ ਕੁਲੈਕਟਰ ਦੀ ਪਤਨੀ ਮੈਨੂੰ ਮਿਲਣ ਆਈ। ਜਦੋਂ ਕਾਲਜ ਵਿੱਚ ਮੈਂ ਪੜ੍ਹਦਾ ਸੀ ਤਾਂ ਉਹ ਇਸਤਰੀ ਮੇਰੇ ਨਾਲ ਪੜ੍ਹਦੀ ਸੀ। ਸਰਦੀ ਦੀ ਰਾਤ ਸੀ, ਮੈਂ ਕੰਬਲ ਆਪਣੇ ਪੈਰਾਂ ਉੱਪਰ ਲੈ ਕੇ ਬਿਸਤਰੇ ਵਿੱਚ ਬੈਠਾ ਸੀ। ਉਹ ਮੈਨੂੰ ਮਿਲਣ ਆਈ ਅਤੇ ਗਲੇ ਲੱਗ ਕੇ ਮਿਲੀ। ਪਤਾ ਨਹੀਂ ਬਚਪਨ ਦੀਆਂ ਅਤੇ ਕਾਲਜ ਦੇ ਦਿਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਸੁਣਾਉਣ ਲੱਗੀ। ਬੈਠ ਗਈ ਪਲੰਘ ਉੱਪਰ। ਮੈਂ ਉਸ ਨੂੰ ਕਿਹਾ ਕਿ ਸਰਦੀ ਹੈ। ਕੰਬਲ ਉਸ ਨੇ ਆਪਣੇ ਪੈਰਾਂ ਉੱਪਰ ਲੈ ਲਿਆ। ਅਸੀਂ ਦੋਵੇਂ ਉਸ ਪਲੰਘ ਉੱਪਰ ਕੰਬਲ ਲੈ ਕੇ ਬੈਠੇ ਰਹੇ।

ਦੂਸਰੇ ਦਿਨ ਸਭਾ ਵਿੱਚ ਇਕ ਆਦਮੀ ਨੇ ਚਿੱਠੀ ਲਿਖ ਕੇ ਮੈਨੂੰ ਪੁੱਛਿਆ ਕਿ ਕੱਲ ਰਾਤ ਇਕਾਂਤ ਵਿੱਚ ਇਕ ਇਸਤਰੀ ਦੇ ਨਾਲ ਇਕ ਹੀ ਬਿਸਤਰ ‘ਤੇ ਇਕ ਹੀ ਕੰਬਲ ਵਿੱਚ ਤੁਸੀਂ ਸੀ ਜਾਂ ਨਹੀਂ ? ਹਾਂ ਜਾਂ ਨਾ ਵਿੱਚ ਜਵਾਬ ਦਿਉ! ਅਤੇ ਅਸੀਂ ਗੋਲ-ਮੋਲ ਜਵਾਬ ਪਸੰਦ ਨਹੀਂ ਕਰਦੇ। ਜਾਂ ਤਾ ਹਾਂ ਕਹੋ ਜਾਂ ਨਾ ਕਹੋ। ਮੈਂ ਕਿਹਾ, ਬਿਲਕੁਲ ਸੀ; ਹਾਂ।

ਘਰ ਮੁੜ ਕੇ ਆਇਆ, ਘਰ ਦੇ ਲੋਕ ਕਹਿਣ ਲੱਗੇ, ਤੁਸੀਂ ਬਿਲਕੁਲ ਪਾਗ਼ਲ ਹੋ, ਤੁਸੀਂ ਹਾਂ ਕਿਹਾ, ਲੋਕ ਕੀ ਸਮਝਣਗੇ! ਮੈਂ ਕਿਹਾ, ਗੱਲ ਸੱਚੀ ਸੀ, ਇਕ ਬਿਸਤਰੇ ‘ਤੇ ਸੀ, ਇਕ ਹੀ ਕੰਬਲ ਵਿੱਚ ਸੀ, ਰਾਤ ਵੀ ਸੀ। ਉਹਨਾਂ ਨੇ ਕਿਹਾ, ਇਹ ਸਵਾਲ ਨਹੀਂ ਹੈ ਕਿ ਉਹ ਕੀ ਉਹਨਾਂ ਦਾ ਮਤਲਬ ਤੁਸੀਂ ਨਹੀਂ ਸਮਝੇ। ਉਹਨਾਂ ਦਾ ਮਤਲਬ ਬਿਲਕੁਲ ਦੂਸਰਾ ਸੀ। ਸਾਰੇ ਪਿੰਡ ਵਿੱਚ ਕੀ ਅਫਵਾਹ ਫੈਲ ਰਹੀ ਹੈ, ਤੁਹਾਨੂੰ ਪਤਾ ਨਹੀਂ ਹੈ ਕਿ ਤੁਸੀਂ ਇਕ ਇਸਤਰੀ ਦੇ ਨਾਲ, ਇਕ ਹੀ ਬਿਸਤਰੇ ‘ਤੇ ਇਕ ਹੀ ਕੰਬਲ ਵਿੱਚ ਸੀ।

ਮੈਂ ਕਿਹਾ ਉਹਨਾਂ ਨੂੰ ਕਿ ਅਸੀਂ ਭਾਸ਼ਾਵਾਂ ਅਲੱਗ ਬੋਲਦੇ ਹਾਂ-ਹੋਰ ਕੀ ਸਮਝਿਆ ਜਾ ਸਕਦਾ ਹੈ ? ਕੀ ਸਮਝਿਆ ਜਾ ਸਕਦਾ ਹੈ ? ਇਸ ਦੇ ਸਿਵਾਇ ਕੋਈ ਉਪਾਅ ਨਹੀਂ ਹੈ। ਫਿਰ ਮੇਰੇ ਤੋਂ ਲੋਕ ਪੁੱਛਦੇ ਹਨ ਜਵਾਬ ਦਿਉ ਅਤੇ ਜਵਾਬ ਗੋਲ-ਮੋਲ ਨਹੀਂ ਦੇਣਾ ਚਾਹੀਦਾ, ਸਿੱਧਾ-ਸਿੱਧਾ ਹੋਣਾ ਚਾਹੀਦਾ ਹੈ, ਉਹ ਹਾਂ ਜਾਂ ਨਾ ਵਿੱਚ ਜਵਾਬ ਚਾਹੁੰਦੇ ਹਨ। ਉੱਦੋਂ ਮੈਂ ਬਹੁਤ ਹੈਰਾਨ ਵੀ ਹੁੰਦਾ ਹਾਂ, ਰੋਂਦਾ ਵੀ ਹਾਂ ਅਤੇ ਹੱਸਦਾ ਵੀ ਹਾਂ । ਕਿਹੋ-ਜਿਹੇ ਲੋਕਾਂ ਦੇ ਨਾਲ…..!

ਓਦੋਂ ਮੈਨੂੰ ਯਾਦ ਆਉਂਦੀ ਹੈ ਇਕ ਫ਼ਕੀਰ ਦੀ ਗੱਲ। ਫ਼ਕੀਰ ਸੀ ਬੋਧੀ ਧਰਮ। ਉਹ ਹਿੰਦੁਸਤਾਨ ਤੋਂ ਚੀਨ ਗਿਆ ਸੀ। ਲੇਕਿਨ ਚੀਨ ਵਿੱਚ ਨੌਂ ਸਾਲ ਤੱਕ ਉਹ ਆਦਮੀ ਦੀਵਾਰ ਵੱਲ ਮੂੰਹ ਕਰ ਕੇ ਬੈਠਾ ਰਿਹਾ। ਜੇਕਰ ਤੁਸੀਂ ਉਸ ਨੂੰ ਮਿਲਣ ਜਾਂਦੇ ਤਾਂ ਬਹੁਤ ਅਸ਼ਿਸ਼ਟ ਲੱਗਦਾ ਉਹ ਆਦਮੀ, ਕਿਉਂਕਿ ਉਹ ਤੁਹਾਡੇ ਵੱਲ ਮੂੰਹ ਨਹੀਂ ਕਰਦਾ ਸੀ, ਉਹ ਕੰਧ ਵੱਲ ਮੂੰਹ ਰੱਖਦਾ ਸੀ; ਤੁਹਾਡੇ ਵੱਲ ਪਿੱਠ ਰੱਖਦਾ ਸੀ। ਉਹ ਜਦੋਂ ਵੀ ਬੈਠਦਾ, ਕੰਧ ਵੱਲ ਮੂੰਹ ਕਰਕੇ ਬੈਠਦਾ ਸੀ । ਚੀਨ ਦਾ ਸਮਰਾਟ ਉਸ ਨੂੰ ਮਿਲਣ ਆਇਆ। ਉਸ ਨੇ ਕਿਹਾ, ਇਹ ਕੀ ਬਦਤਮੀਜ਼ੀ ਹੈ ? ਮੈਂ ਤੇਰੇ ਪਿੱਛੇ ਖੜਾ ਹਾਂ ਅਤੇ ਤੂੰ ਕੰਧ ਵੱਲ ਮੂੰਹ ਕਰਕੇ ਬੈਠਾ ਹੈਂ!

ਉਹ ਬੋਧੀਧਰਮ ਨੇ ਕਿਹਾ ਕਿ ਹਜ਼ਾਰਾਂ ਅਨੁਭਵਾਂ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚਿਆ ਹਾਂ ਕਿ ਕੰਧ ਵੱਲ ਮੂੰਹ ਕਰਨਾ ਠੀਕ ਹੁੰਦਾ ਹੈ; ਕਿਉਂਕਿ ਆਦਮੀ ਮੈਨੂੰ ਕੰਧ ਦੀ ਤਰ੍ਹਾਂ ਲੱਗਦੇ ਹਨ; ਕੋਈ ਸੁਣਦਾ ਹੀ ਨਹੀਂ! ਤਾਂ ਤੁਹਾਡੇ ਵੱਲ ਮੂੰਹ ਕਰਾਂ, ਉਸ ਵਿੱਚ ਮੈਨੂੰ ਜ਼ਿਆਦਾ ਬਦਤਮੀਜ਼ੀ ਲੱਗਦੀ ਹੈ। ਕਿਉਂਕਿ ਤੁਸੀਂ ਆਦਮੀ ਘੱਟ ਅਤੇ ਕੰਧ ਜ਼ਿਆਦਾ ਲੱਗਦੇ ਹੋ। ਅਤੇ ਹੋ ਸਕਦਾ ਹੈ ਕਿ ਮੇਰੀਆਂ ਅੱਖਾਂ ਤੋਂ ਤੁਹਾਨੂੰ ਖ਼ਿਆਲ ਆ ਜਾਵੇ ਕਿ ਇਹ ਆਦਮੀ ਮੈਨੂੰ ਕੰਧ ਸਮਝ ਰਿਹਾ ਹੈ ਤਾਂ ਮੈਂ ਕੰਧ ਵੱਲ ਮੂੰਹ ਰੱਖਦਾ ਹਾਂ। ਜਦੋਂ ਕੋਈ ਆਦਮੀ ਆਵੇਗਾ ਤਾਂ ਮੈਂ ਉਸ ਵੱਲ ਮੂੰਹ ਕਰ ਲਵਾਂਗਾ; ਲੇਕਿਨ ਤੁਸੀਂ ਕੰਧ ਹੋ।

ਸਮਰਾਟ ਵੂ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਪਹਿਲੀ ਵਾਰ ਇਕ ਆਦਮੀ ਮੈਨੂੰ ਮਿਲਿਆ ਜਿਸ ਦੀ ਕੁਝ ਗੱਲ ਸੁਣਨ ਯੋਗ ਸੀ; ਲੇਕਿਨ ਸ਼ਾਇਦ ਮੈਂ ਸੁਣਨ ਯੋਗ ਨਹੀਂ ਸੀ ਇਸ ਲਈ ਉਸ ਨੇ ਮੇਰੇ ਵੱਲ ਮੂੰਹ ਨਹੀਂ ਕੀਤਾ। ਬੋਧੀਧਰਮ ਨੇ ਠੀਕ ਹੀ ਕੀਤਾ। ਕਈ ਵਾਰੀ ਮੈਨੂੰ ਵੀ ਲੱਗਦਾ ਹੈ ਕਿ ਜੇਕਰ ਇਹੀ ਖਿੱਚੋਤਾਣ ਦੀ ਭਾਸ਼ਾ ਜਾਰੀ ਰਹਿੰਦੀ ਹੈ ਤਾਂ ਬਜਾਇ ਤੁਹਾਡੇ ਵੱਲ ਮੂੰਹ ਕਰਨ ਦੇ ਕੰਧ ਵੱਲ ਮੂੰਹ ਕਰ ਲੈਣਾ ਮੁਨਾਸਬ ਹੋਵੇਗਾ। ਲੇਕਿਨ ਅਜੇ ਮੈਂ ਹਾਰ ਨਹੀਂ ਗਿਆ ਹਾਂ ਅਤੇ ਨਿਰਾਸ਼ ਨਹੀਂ ਹੋ ਗਿਆ ਹਾਂ। ਅਜੇ ਕੋਸ਼ਿਸ਼ ਜਾਰੀ ਰਖਾਂਗਾ : ਮੰਨਣਾ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਕੰਧ ਹੋ। ਮੰਨਣ ਦਾ ਇਹੀ ਮਨ ਹੁੰਦਾ ਹੈ ਕਿ ਤੁਸੀਂ ਵੀ ਇਕ ਮਨੁੱਖ ਹੋ ਅਤੇ ਅੰਦਰ ਇਕ ਵਿਚਾਰਸ਼ੀਲ ਆਤਮਾ ਹੈ। ਤੁਹਾਡੀ ਸਾਰੀ ਕੋਸ਼ਿਸ਼ ਦੇ ਬਾਵਜੂਦ ਉਮੀਦ ਨੂੰ ਜਗਾਈ ਰੱਖਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਸ਼ਾਇਦ ਕਿਸੇ ਨਾ ਕਿਸੇ ਦਿਨ ਗੱਲ ਸੁਣਾਈ ਦੇ ਜਾਵੇ। ਲੇਕਿਨ ਅਜੇ ਤਾਂ ਉਲਟਾ ਹੀ ਮਹਿਸੂਸ ਹੁੰਦਾ ਹੈ।

ਹੁਣੇ ਗੁਜਰਾਤ ਮੁੜਿਆ ਤਾਂ ਬੜੀ ਗਰਮੀ ਸੀ। ਪਿੰਡ-ਪਿੰਡ ਗਿਆ ਤਾਂ ਲੋਕਾਂ ਨੇ ਕਿਹਾ, ਤੁਸੀਂ ਗਾਂਧੀ ਦੇ ਦੁਸ਼ਮਣ ਹੋ। ਓਦੋਂ ਮੈਨੂੰ ਬੜੀ ਹੈਰਾਨੀ ਹੋਈ! ਅਤੇ ਗਾਂਧੀ ਦੇ ਕੋਈ ਦੁਸ਼ਮਣ ਹਨ ਇਸ ਮੁਲਕ ਵਿੱਚ ਤਾਂ ਗੋਡਸੇ ਤੋਂ ਵੀ ਜ਼ਿਆਦਾ ਗਾਂਧੀਵਾਦੀ ਗਾਂਧੀ ਦੇ ਦੁਸ਼ਮਣ ਹਨ। ਗੋਡਸੇ ਨੇ ਗਾਂਧੀ ਦੇ ਸਰੀਰ ਦੀ ਹੱਤਿਆ ਕੀਤੀ, ਗਾਂਧੀਵਾਦੀ ਗਾਂਧੀ ਦੀ ਆਤਮਾ ਦੀ ਹੱਤਿਆ ਕਰਨ ਉੱਤੇ ਪੂਰੀ ਤਰ੍ਹਾਂ ਉਤਾਰੂ ਹਨ। ਗੋਡਸੇ ਦੀ ਗੋਲੀ ਦੇ ਬਾਅਦ ਵੀ ਗਾਂਧੀ ਬਚ ਗਏ ਹਨ ਪੂਰੀ ਤਰ੍ਹਾਂ । ਗਾਂਧੀ ਨੂੰ ਉਹ ਗੋਲੀ ਨਹੀਂ ਲੱਗ ਸਕੀ ਹੈ ਲੇਕਿਨ ਗਾਂਧੀਵਾਦੀ ਜੋ ਗਾਂਧੀ ਦੀ ਜੈ-ਜੈਕਾਰ ਕਰ ਕੇ ਜਿਸ ਤਰ੍ਹਾਂ ਦੀ ਗੋਲੀ ਮਾਰ ਰਹੇ ਹਨ, ਉਸ ਨਾਲ ਗਾਂਧੀ ਦਾ ਨਾਂ ਮਿਟ ਜਾਵੇਗਾ। ਲੇਕਿਨ ਉਹ ਹੀ ਲੋਕ ਖ਼ਬਰ ਦਿੰਦੇ ਹਨ ਕਿ ਮੈਂ ਗਾਂਧੀ ਦਾ ਦੁਸ਼ਮਣ ਹਾਂ।

ਫਿਰ ਮੈਂ ਹੈਰਾਨ ਹੋਇਆ ਕਿ ਗਾਂਧੀ ਨਾਲ ਮੇਰੀ ਦੁਸ਼ਮਣੀ ਕੀ ਹੋ ਸਕਦੀ ਹੈ ਅਤੇ ਕੌਣ ਗਵਾਹ ਬਣੇਗਾ ? ਬਗ਼ੈਰ ਗਾਂਧੀ ਦੇ ਕੋਈ ਗਵਾਹ ਨਹੀਂ ਬਣ ਸਕਦਾ ਸੀ ਇਸ ਮਾਮਲੇ ਵਿੱਚ। ਲੇਕਿਨ ਗਵਾਹ ਉਹ ਲੋਕ ਹਨ ਜਿਹੜੇ ਗਾਂਧੀ ਦੀ ਸਭ ਤਰ੍ਹਾਂ ਨਾਲ ਹੱਤਿਆ ਕਰ ਰਹੇ ਹਨ।

ਇਹ ਤੁਹਾਨੂੰ ਖ਼ਿਆਲ ਨਹੀ ਹੋਣਾ ਕਿ ਦੁਨੀਆਂ ਵਿੱਚ ਅੱਜ ਤੱਕ ਜੀਸਸ ਦੀ ਹੱਤਿਆ ਉਹਨਾਂ ਲੋਕਾਂ ਨੇ ਨਹੀਂ ਕੀਤੀ ਜਿਨ੍ਹਾਂ ਨੇ ਉਸ ਨੂੰ ਸੂਲੀ ‘ਤੇ ਲਮਕਾਇਆ। ਜੀਸਸ ਦੀ ਹੱਤਿਆ ਕੀਤੀ ਈਸਾਈਆਂ ਨੇ, ਜੋ ਉਸ ਦੇ ਸ਼ਗਿਰਦ ਹਨ। ਅਤੇ ਸੁਕਰਾਤ ਨੂੰ ਉਹਨਾਂ ਲੋਕਾਂ ਨੇ ਨਹੀਂ ਮਾਰਿਆ ਜਿਨ੍ਹਾਂ ਲੋਕਾਂ ਨੇ ਸੁਕਰਾਤ ਨੂੰ ਜ਼ਹਿਰ ਪਿਲਾਇਆ ਸੀ । ਸੁਕਰਾਤ ਨੂੰ ਉਹ ਲੋਕ ਮਾਰ ਸਕਦੇ ਹਨ ਜੋ ਸੁਕਰਾਤ ਦੇ ਸ਼ਿਸ਼ ਹੋਣ ਦੇ ਖ਼ਿਆਲ ਵਿੱਚ ਪੈ ਜਾਣ। ਸੁਕਰਾਤ ਮਰਨ ਦੇ ਕਰੀਬ ਸੀ ਤਾਂ ਉਦੋਂ ਇਕ ਸ਼ਿਸ਼ ਕੇਟੋ ਨੇ ਪੁੱਛਿਆ ਕਿ ਤੁਹਾਨੂੰ ਸ਼ਾਮ ਨੂੰ ਜ਼ਹਿਰ ਦਿੱਤਾ ਜਾਵੇਗਾ; ਅਸੀਂ ਤੁਹਾਨੂੰ ਦਫਨਾਵਾਂਗੇ ਕਿਵੇਂ ? ਇਸ ਸਬੰਧ ਵਿੱਚ ਕੁਝ ਦੱਸੋ। ਸੁਕਰਾਤ ਨੇ ਕਿਹਾ, ਦੇਖੋ ਮਜ਼ਾ, ਉਹ ਮੇਰੇ ਦੁਸ਼ਮਣ ਹਨ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਹ ਮੇਰੇ ਮਿੱਤਰ ਹਨ ਜੋ ਮੈਨੂੰ ਦਫ਼ਨਾਉਣ ਦੀ ਕੋਸ਼ਿਸ਼ ਕਰ ਰਹੇ ਹਨ! ਇਹ ਦੇਖੋ ਮਜ਼ਾ! ਤਾਂ ਮੇਰੇ ਮਿੱਤਰ ਮੈਨੂੰ ਪੁੱਛਦੇ ਹਨ ਕਿ ਦਫ਼ਨਾਵਾਂਗੇ विहें ?

ਉਹ ਗਾਂਧੀਵਾਦੀ ਗਾਂਧੀ ਨੂੰ ਦਫ਼ਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮਿੱਤਰ ਹਨ ਉਹਨਾਂ ਦੇ। ਸੁਕਰਾਤ ਨੇ ਬੜੇ ਮਜ਼ੇ ਦੀ ਗੱਲ ਆਖੀ ਸੀ ਕੁੱਟੋ ਨੂੰ। ਸ਼ਾਇਦ ਹੀ ਕ੍ਰੇਟੋ ਸਮਝ ਸਕਿਆ ਹੋਵੇ ਕਿਉਂਕਿ ਭਾਸ਼ਾਵਾਂ ਦੇ ਫ਼ਰਕ ਹਨ। ਸੁਕਰਾਤ ਨੇ ਕਿਹਾ ਸੀ, ਪਾਗ਼ਲ ਕ੍ਰੇਟੋ, ਤੁਸੀਂ ਦਫ਼ਨਾਉਣ ਦੀ ਕੋਸ਼ਿਸ਼ ਕਰਨਾ ਲੇਕਿਨ ਮੈਂ ਤੁਹਾਨੂੰ ਕਹਿੰਦਾ ਹਾਂ, ਕਿ ਤੁਸੀਂ ਸਾਰੇ ਦਫ਼ਨ ਹੋ ਜਾਉਗੇ ਅਤੇ ਫਿਰ ਵੀ ਮੈਂ ਰਹਾਂਗਾ ਅਤੇ ਜੇਕਰ ਤੈਨੂੰ ਕੋਈ ਯਾਦ ਵੀ ਰਖੇਗਾ ਤਾਂ ਸਿਰਫ਼ ਇਸ ਲਈ ਕਿ ਤੂੰ ਸੁਕਰਾਤ ਤੋਂ ਸਵਾਲ ਪੁੱਛਿਆ ਸੀ ਕਿ ਅਸੀਂ ਕਿਵੇਂ ਦਫ਼ਨਾਵਾਂਗੇ। ਅਤੇ ਅੱਜ ਕ੍ਰੇਟੋ ਦੇ ਬਾਬਤ ਇੰਨਾ ਹੀ ਪਤਾ ਹੈ ਕਿ ਉਸ ਨੇ ਸੁਕਰਾਤ ਨੂੰ ਪੁੱਛਿਆ ਸੀ, ਹੋਰ ਕੁਝ ਵੀ ਪਤਾ ਨਹੀਂ ਹੈ।

ਸ਼ਿਸ਼ ਦਫ਼ਨਾਉਂਦੇ ਹਨ ਗੁਰੂਆਂ ਨੂੰ, ਚੇਲੇ ਦਫ਼ਨਾਉਂਦੇ ਹਨ ਨੇਤਾਵਾਂ ਨੂੰ; ਪਿੱਛੇ ਚੱਲਣ ਵਾਲੇ ਦਫ਼ਨਾਉਂਦੇ ਹਨ ਅੱਗੇ ਚੱਲਣ ਵਾਲਿਆਂ ਨੂੰ । ਕਿਉਂ ਅਜਿਹਾ ਹੋ ਜਾਂਦਾ ਹੈ ਲੇਕਿਨ ?

ਇਸ ਦੇ ਹੋਣ ਦੇ ਪਿੱਛੇ ਕੁਝ ਕਾਰਨ ਹਨ। ਇਹ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਇਹ ਸ਼ਾਇਦ ਖ਼ਿਆਲ ਵਿੱਚ ਵੀ ਨਾ ਹੋਵੇ ਕਿ ਜੋ ਆਦਮੀ ਵੀ ਕਿਸੇ ਦਾ ਪੋਰੈਕਾਰ ਬਣਦਾ ਹੈ, ਉਹ ਆਦਮੀ ਤਾਂ, ਪਹਿਲੀ ਤਾਂ ਗੱਲ ਹੈ ਖ਼ਤਰਨਾਕ ਹੈ, ਡੇਂਜਰਸ ਹੈ। ਕੋਈ ਬੁੱਧੀਮਾਨ ਆਦਮੀ ਕਦੀ ਕਿਸੇ ਦਾ ਪੈਰੋਕਾਰ ਨਹੀਂ ਬਣਦਾ, ਸਿਰਫ਼ ਬੁੱਧੀਹੀਨ ਲੋਕ ਪੈਰੋਕਾਰ ਬਣਦੇ ਹਨ। ਪੈਰੋਕਾਰਾਂ ਦੀ ਜਮਾਤ ਬੁੱਧੀਹੀਨਾਂ ਦੀ ਜਮਾਤ ਹੈ, ਸਟੂਪਿਡਿਟੀ ਦੀ ਜਮਾਤ; ਜਿੱਥੇ ਸਾਰੇ ਬੁੱਧੀਹੀਨ ਇਕੱਠੇ ਹੋ ਜਾਂਦੇ ਹਨ।

ਮੈਂ ਸੁਣਿਆ ਹੈ, ਇਕ ਵਾਰ ਇਕ ਆਦਮੀ ਨੂੰ ਸੱਚ ਮਿਲ ਗਿਆ। ਸ਼ੈਤਾਨ ਦੇ ਚੇਲੇ ਭੱਜੇ ਹੋਏ ਸ਼ੈਤਾਨ ਦੇ ਕੋਲ ਗਏ ਅਤੇ ਉਹਨਾਂ ਨੇ ਕਿਹਾ, ਕੀ ਤੁਸੀਂ ਸੁੱਤੇ ਹੋਏ ਹੋ, ਇਕ ਆਦਮੀ ਨੂੰ ਸੱਚ ਮਿਲ ਗਿਆ ਹੈ। ਹੁਣ ਤੁਸੀਂ ਮੁਸ਼ਕਲ ਵਿੱਚ ਪੈ ਜਾਉਗੇ। ਸ਼ੈਤਾਨ ਨੇ ਕਿਹਾ, ਘਬਰਾਉ ਨਾ, ਜਾ ਕੇ ਪਿੰਡ ਵਿੱਚ ਖ਼ਬਰ ਕਰ ਦਿਉ ਕਿ ਇਕ ਆਦਮੀ ਨੂੰ ਸੱਚ ਮਿਲ ਗਿਆ ਹੈ, ਕਿਸੇ ਨੇ ਸ਼ਗਿਰਦ ਬਣਨਾ ਹੋਵੇ ਤਾਂ ਬਣ ਜਾਉ।

ਸ਼ੈਤਾਨ ਦੇ ਚੇਲਿਆਂ ਨੇ ਕਿਹਾ, ਇਸ ਤੋਂ ਕੀ ਫਾਇਦਾ ਹੋਵੇਗਾ ਕਿ ਅਸੀਂ ਹੀ ਪ੍ਰਚਾਰ ਕਰੀਏ ? ਸ਼ੈਤਾਨ ਨੇ ਕਿਹਾ ਮੇਰਾ ਹਜ਼ਾਰਾਂ ਸਾਲਾਂ ਦਾ ਅਨੁਭਵ ਇਹ ਹੈ ਕਿ ਜੇਕਰ ਕਿਸੇ ਆਦਮੀ ਨੂੰ ਸੱਚ ਮਿਲਿਆ ਹੋਵੇ ਅਤੇ ਉਸ ਆਦਮੀ ਦੇ ਸੱਚ ਨੂੰ ਖ਼ਤਮ ਕਰਨਾ ਹੋਵੇ ਤਾਂ ਪੈਰੋਕਾਰਾਂ ਦੀ ਭੀੜ ਇਕੱਠੀ ਕਰ ਲਉ। ਤੁਸੀਂ ਜਾਉ ਪਿੰਡ-ਪਿੰਡ ਵਿਡ ਡੁਗਡੁਗੀ ਪਿਟੋ ਕਿ ਕਿਸੇ ਆਦਮੀ ਨੂੰ ਜੇਕਰ ਸੱਚਾ ਗੁਰੂ ਚਾਹੀਦੈ ਤਾਂ ਸੱਚਾ ਗੁਰੂ ਪੈਦਾ ਹੋ ਗਿਆ ਹੈ। ਤਾਂ ਜਿੰਨੇ ਵੀ ਮੂਰਖ ਹੋਣਗੇ, ਉਹ ਉਸ ਦੇ ਆਲੇ-ਦੁਆਲੇ ਇਕੱਠੇ ਹੋ ਜਾਣਗੇ ਕਿ ਇਕ ਬੁੱਧੀਮਾਨ ਆਦਮੀ ਹਜ਼ਾਰ ਮੂਰਖਾਂ ਦੀ ਭੀੜ ਵਿੱਚ ਕੀ ਕਰ ਸਕਦਾ ਹੈ!

ਅਤੇ ਉਹੀ ਹੋਇਆ। ਸ਼ੈਤਾਨ ਦੇ ਚੇਲਿਆਂ ਨੇ ਪਿੰਡ-ਪਿੰਡ ਵਿੱਚ ਖ਼ਬਰ ਕਰ ਦਿੱਤੀ। ਜਿੰਨੇ ਬੁੱਧੀਹੀਨ ਲੋਕ ਸਨ, ਉਹ ਸਾਰੇ ਇਕੱਠੇ ਹੋ ਗਏ। ਅਤੇ ਉਹ ਆਦਮੀ ਭੱਜਣ ਲੱਗਿਆ ਕਿ ਮੈਨੂੰ ਬਚਾਉ। ਲੇਕਿਨ ਉਸ ਨੂੰ ਕੌਣ ਬਚਾਉਂਦਾ! ਚੇਲਿਆਂ ਨੇ ਉਸ ਨੂੰ ਜ਼ੋਰ ਨਾਲ ਪਕੜ ਲਿਆ ਹੈ! ਦੁਸ਼ਮਣ ਤੋਂ ਤਾਂ ਤੁਸੀਂ ਬਚ ਸਕਦੇ ਹੋ, ਚੇਲਿਆਂ ਤੋਂ ਕਿਵੇਂ ਬਚ ਸਕਦੇ ਹੋ ? ਇਸ ਲਈ ਜੇਕਰ ਕਿਸੇ ਨੂੰ ਸੱਚ ਮਿਲ ਜਾਵੇ ਤਾਂ ਪੈਰੋਕਾਰਾਂ ਤੋਂ ਸਾਵਧਾਨ ਰਹਿਣਾ, ਚੇਲਿਆਂ ਤੋਂ ਬਚਣਾ। ਉਹ ਹਮੇਸ਼ਾ ਤਿਆਰ ਹਨ, ਸ਼ੈਤਾਨ ਉਹਨਾਂ ਨੂੰ ਸਿਖਾ ਕੇ ਭੇਜਦਾ ਹੈ।

ਗਾਂਧੀ ਜ਼ਿੰਦਗੀ ਭਰ ਚਿੱਲਾਉਂਦੇ ਰਹੇ ਕਿ ਮੇਰਾ ਕੋਈ ਵਾਦ ਨਹੀਂ ਹੈ ਅਤੇ ਹੁਣ ਗਾਂਧੀਵਾਦੀ ਉਹਨਾਂ ਦੇ ਵਾਦ ਨੂੰ ਵਿਵਸਥਾ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹਨ ਅਤੇ ਉਹ ਰਿਸਰਚ ਕਰ ਰਹੇ ਹਨ, ਸੋਧ ਕੇਂਦਰ ਬਣਾ ਰਹੇ ਹਨ। ਸਕਾਲਰਸ਼ਿਪ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਗਾਂਧੀ ਦੇ ਵਾਦ ਦਾ ਰੇਖਾ-ਬੱਧ ਰੂਪ ਤੈਅ ਕਰੋ। ਗਾਂਧੀ ਦੇ ਵਾਦ ਨੂੰ ਖੜਾ ਕੀਤਾ ਜਾ ਰਿਹਾ ਹੈ। ਗਾਂਧੀ ਜ਼ਿੰਦਗੀ-ਭਰ ਕੋਸ਼ਿਸ਼ ਕਰਦੇ ਰਹੇ ਕਿ ਮੇਰਾ ਕੋਈ ਵਾਦ ਨਹੀਂ ਹੈ। ਸੱਚੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਵਿਵੇਕਸ਼ੀਲ ਆਦਮੀ ਦਾ ਕੋਈ ਵਾਦ ਨਹੀਂ ਹੁੰਦਾ। ਵਿਵੇਕਸ਼ੀਲ ਆਦਮੀ ਹਰ ਪਲ ਆਪਣੇ ਵਿਵੇਕ ਨਾਲ ਜਿਉਂਦਾ ਹੈ, ਵਾਦ ਦੇ ਆਧਾਰ ‘ਤੇ ਨਹੀਂ ਜਿਉਂਦਾ। ਵਾਦ ਦੇ ਅਧਾਰ ‘ਤੇ ਉਹ ਜਿਉਂਦੇ ਹਨ, ਜਿਨ੍ਹਾਂ ਕੋਲ ਵਿਵੇਕ ਨਹੀਂ ਹੁੰਦਾ।

ਵਾਦ ਦਾ ਕੀ ਮਤਲਬ ਹੁੰਦਾ ਹੈ ?

ਵਾਦ ਦਾ ਮਤਲਬ ਹੁੰਦਾ ਹੈ ਤਿਆਰ ਉੱਤਰ। ਜ਼ਿੰਦਗੀ ਰੋਜ਼ ਬਦਲਦੀ ਹੈ, ਜ਼ਿੰਦਗੀ ਰੋਜ਼ ਨਵੇਂ ਸਵਾਲ ਪੁੱਛਦੀ ਹੈ ਅਤੇ ਵਾਦੀ ਦੇ ਕੋਲ ਤਿਆਰ ਉੱਤਰ ਹੁੰਦੇ ਹਨ। ਉਹ ਆਪਣੀਆਂ ਕਿਤਾਬਾਂ ਚੋਂ ਉੱਤਰ ਲੈ ਕੇ ਆ ਜਾਂਦੇ ਹਨ ਕਿ ਇਹ ਉੱਤਰ ਕੰਮ ਕਰਨਾ ਚਾਹੀਦੈ। ਜ਼ਿੰਦਗੀ ਰੋਜ਼ ਬਦਲ ਜਾਂਦੀ ਹੈ, ਵਾਦੀ ਬਦਲਦਾ ਨਹੀਂ, ਵਾਦੀ ਠਹਿਰ ਜਾਂਦਾ ਹੈ । ਜੋ ਮਹਾਂਵੀਰ ‘ਤੇ ਠਹਿਰ ਗਏ ਹਨ, ਉਹ ਢਾਈ ਹਜ਼ਾਰ ਸਾਲ ਪਹਿਲਾਂ ਠਹਿਰ ਗਏ ਹਨ। ਢਾਈ ਹਜ਼ਾਰ ਸਾਲ ਵਿੱਚ ਜ਼ਿੰਦਗੀ ਕਿੱਥੋਂ ਕਿੱਥੇ ਚਲੀ ਗਈ ਅਤੇ ਵਾਦੀ ਮਹਾਂਵੀਰ ‘ਤੇ ਠਹਿਰ ਗਿਆ ਹੈ। ਉਹ ਕਹਿੰਦਾ ਹੈ, ਅਸੀਂ ਮਹਾਂਵੀਰ ਨੂੰ ਮੰਨਦੇ ਹਾਂ। ਜੋ ਕ੍ਰਿਸ਼ਨ ‘ਤੇ ਠਹਿਰਿਆ ਹੈ, ਉਹ ਸਾਢੇ ਤਿੰਨ, ਚਾਰ ਹਜ਼ਾਰ ਸਾਲ ਪਹਿਲਾਂ ਠਹਿਰ ਗਿਆ ਹੈ। ਜ਼ਿੰਦਗੀ ਉੱਥੇ ਨਹੀਂ ਠਹਿਰੀ, ਅੱਗੇ ਵੱਧਦੀ ਚਲੀ ਗਈ ਹੈ। ਜ਼ਿੰਦਗੀ ਹਰ ਪਲ ਬਦਲ ਜਾਂਦੀ ਹੈ। ਉਹ ਰੋਜ਼ ਨਵੇਂ ਸਵਾਲ ਲਿਆਉਂਦੀ ਹੈ ਅਤੇ ਵਾਦੀਆਂ ਦੇ ਕੋਲ ਬੰਨ੍ਹਿਆ ਹੋਇਆ, ਰੈਡੀਮੇਡ ਉੱਤਰ ਹੈ। ਰੈਡੀਮੇਡ ਕੱਪੜੇ ਹੋ ਸਕਦੇ ਹਨ, ਰੈਡੀਮੇਡ ਉੱਤਰ ਨਹੀਂ ਹੋ ਸਕਦੇ। ਉਹ ਬੰਨ੍ਹੇ ਹੋਏ ਉੱਤਰ ਨੂੰ ਲੈ ਕੇ ਨਵੇਂ ਸਵਾਲਾਂ ਦੇ ਸਾਹਮਣੇ ਖੜਾ ਹੋ ਜਾਂਦਾ ਹੈ। ਉਹ ਕਹਿੰਦਾ ਹੈ ਸਾਡੇ ਉੱਤਰ ਸਹੀ ਹਨ। ਉਹ ਇਹ ਉੱਤਰ ਹਾਰਦੇ ਚੱਲੇ ਜਾਂਦੇ ਹਨ। ਇਸ ਲਈ ਵਾਦੀ ਵਿਅਕਤੀ ਦੇ ਕੋਲ ਲਗਾਤਾਰ ਤਾਰ ਹਾਰ ਹਾਰ ਆਉਂਦੀ ਆਉਂਦੀ ਹੈ, ਹੈ, ਜਿੱਤ ਕਦੀ ਨਹੀਂ ਆਉਂਦੀ। ਵਾਦੀ ਹਮੇਸ਼ਾ ਹਾਰ ਜਾਂਦੇ ਹਨ।

ਮੈਂ ਸੁਣਿਆ ਹੈ, ਜਪਾਨ ਵਿੱਚ ਇਕ ਛੋਟਾ-ਜਿਹਾ ਪਿੰਡ ਸੀ। ਉਸ ਪਿੰਡ ਵਿੱਚ ਦੋ ਮੰਦਰ ਸਨ। ਇਕ ਮੰਦਰ ਉੱਤਰ ਦਾ ਮੰਦਰ ਸੀ, ਇਕ ਦੱਖਣ ਦਾ ਮੰਦਰ। ਉਹਨਾਂ ਦੋਨਾਂ ਮੰਦਰਾਂ ਵਿੱਚ ਜੱਦੀ ਝਗੜਾ ਸੀ, ਦੁਸ਼ਮਣੀ ਸੀ।

ਮੰਦਰਾਂ ਵਿੱਚ ਹਮੇਸ਼ਾ ਝਗੜਾ ਹੁੰਦਾ ਹੈ, ਇਹ ਤਾਂ ਤੁਸੀਂ ਜਾਣਦੇ ਹੋ। ਦੋ ਮੰਦਰਾਂ ਵਿੱਚ ਦੋਸਤੀ ਨਹੀਂ ਸੁਣੀ ਹੋਵੇਗੀ। ਅਜੇ ਮੰਦਰਾਂ ਵਿੱਚ ਝਗੜਾ ਹੁੰਦਾ ਹੈ। ਅਜੇ ਮੰਦਰ ਖ਼ਤਰਨਾਕ ਹਨ। ਅਜੇ ਮੰਦਰ ਧਾਰਮਿਕ ਨਹੀਂ ਹਨ। ਜਦੋਂ ਤੱਕ ਮੰਦਰ ਝਗੜਾ ਕਰਵਾਉਂਦੇ ਹਨ, ਓਦੋਂ ਤੱਕ ਉਹ ਧਾਰਮਿਕ ਕਿਵੇਂ ਹੋ ਸਕਦੇ ਹਨ ? ਅਜੇ ਦੁਨੀਆਂ ਦੇ ਸਾਰੇ ਮੰਦਰ ਅਧਰਮ ਦੇ ਅੱਡੇ ਹਨ ਕਿਉਂਕਿ ਉਹ ਝਗੜੇ ਦੀ ਸ਼ੁਰੂਆਤ ग्ठ।

ਉਸ ਪਿੰਡ ਦੇ ਦੋਨਾਂ ਮੰਦਰਾਂ ਵਿੱਚ ਝਗੜਾ ਸੀ । ਝਗੜਾ ਇੰਨਾ ਸੀ ਕਿ ਪੁਜਾਰੀ ਇਕ ਦੂਸਰੇ ਦਾ ਚਿਹਰਾ ਵੀ ਦੇਖਣਾ ਪਸੰਦ ਨਹੀਂ ਕਰਦੇ ਸੀ। ਦੋਵਾਂ ਪੁਜਾਰੀਆਂ ਦੇ ਕੋਲ ਦੋ ਛੋਟੇ ਬੱਚੇ ਸਨ ਕੰਮ ਕਰਨ ਲਈ-ਸਬਜ਼ੀ ਲਿਆਉਣ ਲਈ, ਉੱਪਰ ਦਾ ਸਾਰਾ ਕੰਮ ਕਰਨ ਲਈ। ਪੁਜਾਰੀਆਂ ਨੇ ਉਹਨਾਂ ਬੱਚਿਆਂ ਨੂੰ ਸਮਝਾ ਦਿੱਤਾ ਸੀ ਕਿ ਕਦੀ ਭੁੱਲ ਕੇ ਵੀ ਦੂਸਰੇ ਮੰਦਰ ਵੱਲ ਨਾ ਜਾਣਾ ਅਤੇ ਇਹ ਵੀ ਸਮਝਾ ਦਿੱਤਾ ਸੀ ਕਿ ਦੂਸਰੇ ਮੰਦਰ ਦਾ ਜੋ ਲੜਕਾ ਹੈ, ਉਸ ਨਾਲ ਕੋਈ ਦੋਸਤੀ ਨਾ ਕਰਨਾ। ਸਾਡੀ ਦੁਸ਼ਮਣੀ ਬਹੁਤ ਪੁਰਾਣੀ ਹੈ ਅਤੇ ਪੁਰਾਣੀਆਂ ਚੀਜ਼ਾਂ ਬੜੀਆਂ ਪਵਿੱਤਰ ਹੁੰਦੀਆਂ ਹਨ। ਤਾਂ ਇਕ ਪਵਿੱਤਰ ਦੁਸ਼ਮਣੀ ਵਿੱਚ ਕਦੇ ਰੁਕਾਵਟ ਨਾ ਪਾਉਣਾ, ਕਦੀ ਮਿਲਣਾ-ਜੁਲਣਾ ਨਹੀਂ। ਲੇਕਿਨ, ਬੱਚੇ-ਬੱਚੇ ਹਨ। ਬੁੱਢੇ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਵੀ ਇਕਦਮ ਵਿਗਾੜ ਤਾਂ ਨਹੀਂ ਸਕਦੇ। ਬੱਚਿਆਂ ਨੂੰ ਵਿਗਾੜਨ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਬੁੱਢੇ ਤਾਂ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਕਿ ਜਨਮ ਤੋਂ ਹੀ ਵਿਗਾੜ ਦੇਣ ਲੇਕਿਨ ਵਿਗਾੜਦੇ-ਵਿਗਾੜਦੇ ਸਮਾਂ ਲੱਗ ਜਾਂਦਾ ਹੈ। ਬੱਚੇ ਥੋੜ੍ਹੇ ਦਿਨ ਤੱਕ ਨਹੀਂ ਵਿਗੜਦੇ ਹਨ, ਇਨਕਾਰ ਕਰਦੇ ਹਨ। ਜਿਨ੍ਹਾਂ ਬੱਚਿਆਂ ਵਿੱਚ ਜਿੰਨੀ ਜਾਨ ਹੁੰਦੀ ਹੈ, ਉਹ ਆਪਣੇ ਮਾਂ-ਬਾਪ ਨਾਲ ਓਨਾ ਲੜਦੇ ਹਨ ਕਿ ਜ਼ਿਆਦਾ ਵਿਗਾੜ ਨਹੀਂ ਸਕੋਗੇ ਸਾਨੂੰ। ਅਕਸਰ ਮਾਂ-ਬਾਪ ਜਿੱਤ ਜਾਂਦੇ ਹਨ ਅਤੇ ਬੱਚੇ ਹਾਰ ਜਾਂਦੇ ਹਨ। ਹੁਣ ਤੱਕ ਤਾਂ ਅਜਿਹਾ ਹੀ ਹੋਇਆ ਹੈ, ਬੱਚੇ ਹੁਣ ਤਕ ਨਹੀਂ ਜਿੱਤ ਸਕੇ। ਉਹ ਸਮਾਂ ਆਏਗਾ ਜਦੋਂ ਮਾਂ-ਬਾਪ ਹਾਰਣਗੇ ਅਤੇ ਬੱਚੇ ਜਿੱਤਣਗੇ; ਕਿਉਂਕਿ ਜਦੋਂ ਤੱਕ ਬੱਚੇ ਨਹੀਂ ਜਿੱਤਦੇ ਹਨ ਮਾਂ ਬਾਪ ਤੋਂ, ਉਦੋਂ ਤੱਕ ਦੁਨੀਆਂ ਦੇ ਪੁਰਾਣੇ ਰੋਗ ਖ਼ਤਮ ਨਹੀਂ ਹੋ ਸਕਦੇ, ਉਹ ਜਾਰੀ ਰਹਿਣਗੇ। ਕਿਉਂਕਿ ਮਾਂ-ਬਾਪ ਉਸ ਜ਼ਹਿਰ ਨੂੰ ਬੱਚਿਆਂ ਵਿੱਚ ਪਾ ਦਿੰਦੇ ਹਨ। ਉਹ ਬੁੱਢੇ ਪੁਜਾਰੀ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਕਦੀ ਭੁੱਲ ਕੇ ਦੇਖਣਾ ਵੀ ਨਾ ਲੇਕਿਨ ਬੱਚੇ-ਬੱਚੇ ਹਨ। ਕਦੀ-ਕਦੀ ਮੌਕਾ ਮਿਲਦਿਆਂ ਹੀ ਉਹ ਚੋਰੀਉਂ ਲੁਕ ਕੇ ਆਪਸ ਵਿੱਚ ਮਿਲ ਲੈਂਦੇ। ਚੋਰੀ ਮਿਲਣਾ ਪੈਂਦਾ ਸੀ। ਦੁਨੀਆਂ ਇੰਨੀ ਬੁਰੀ ਹੈ ਕਿ ਇੱਥੇ ਚੰਗੇ ਕੰਮ ਵੀ ਚੋਰੀ ਨਾਲ ਕਰਨੇ ਪੈਂਦੇ ਹਨ। ਅਜੇ ਚੰਗੇ ਕੰਮ ਵੀ ਖੁਲ੍ਹੇਆਮ ਕਰਨ ਦੀ ਨੌਬਤ ਨਹੀਂ ਆ ਸਕੀ ਹੈ। ਬੱਚਿਆਂ ਨੂੰ ਚੋਰੀ ਮਿਲਣਾ ਪੈਂਦਾ ਹੈ। ਲੇਕਿਨ ਇਕ ਦਿਨ ਪੁਜਾਰੀ ਨੇ ਦੇਖ ਲਿਆ ਕਿ ਉਸ ਦਾ ਬੱਚਾ ਦੂਸਰੇ ਬੱਚੇ ਨਾਲ ਮਿਲ ਰਿਹਾ ਹੈ।

ਪੁਜਾਰੀ ਨੂੰ ਅੱਗ ਲੱਗ ਗਈ। ਹਿੰਦੂ ਬਾਪ ਨੂੰ ਅੱਗ ਲੱਗ ਜਾਂਦੀ ਹੈ। ਮੁਸਲਮਾਨ ਬੇਟੇ ਨਾਲ ਉਸ ਦਾ ਬੇਟਾ ਮਿਲਦਾ ਹੋਵੇ, ਅਤੇ ਬੇਟੇ ਨਾਲ ਬੇਟਾ ਮਿਲਦਾ ਹੋਵੇ ਤਾਂ ਅੱਗ ਘੱਟ ਲੱਗਦੀ ਹੈ, ਜੇਕਰ ਬੇਟੀ ਨਾਲ ਬੇਟਾ ਮਿਲ ਰਿਹਾ ਹੋਵੇ ਤਾਂ ਅੱਗ ਬਹੁਤ ਲੱਗ ਜਾਂਦੀ ਹੈ। ਕਿਉਂਕਿ ਦੋ ਬੇਟਿਆਂ ਦਾ ਮਿਲਣਾ ਓਨਾ ਖ਼ਤਰਨਾਕ ਨਹੀਂ ਹੈ, ਲੇਕਿਨ ਇਕ ਬੇਟੇ ਅਤੇ ਬੇਟੀ ਦਾ ਮਿਲਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਉਹ ਖ਼ਤਰਨਾਕ ਇੰਨਾ ਹੋ ਸਕਦਾ ਹੈ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਉਸ ਖ਼ਤਰੇ ਵਿੱਚ ਰੁੜ੍ਹ ਜਾਣ। ਇਸ ਲਈ ਬੇਟੀ ਅਤੇ ਬੇਟੇ ਨੂੰ ਮਿਲਣ ਦੀ ਬਿਲਕੁਲ ਹੀ ਰੁਕਾਵਟ ਹੈ।

ਪੁਜਾਰੀ ਨੇ ਦੇਖਿਆ, ਉਹ ਤਾਂ ਕ੍ਰੋਧ ਨਾਲ ਭਰ ਗਿਆ ਅਤੇ ਉਸ ਨੇ ਲੜਕੇ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, ਤੂੰ ਕੀ ਗੱਲ ਕਰ ਰਿਹਾ ਸੀ ? ਮੈਂ ਕਿੰਨੀ ਵਾਰ ਕਿਹੈ ਕਿ ਉਸ ਨਾਲ ਗੱਲ ਨਹੀਂ ਕਰਨੀ। ਉਸ ਲੜਕੇ ਨੇ ਕਿਹਾ, ਹੁਣ ਮੈਨੂੰ ਵੀ ਲੱਗਿਆ ਕਿ ਤੁਸੀਂ ਠੀਕ ਕਹਿੰਦੇ ਹੋ ਕਿ ਉਸ ਨਾਲ ਗੱਲ ਨਹੀਂ ਕਰਨੀ ਸੀ, ਕਿਉਂਕਿ ਅੱਜ ਮੈਂ ਹਾਰ ਕੇ ਮੁੜਿਆ ਹਾਂ। ਮੈਂ ਉਸ ਲੜਕੇ ਨੂੰ ਪੁੱਛਿਆ ਕਿ ਕਿੱਥੇ ਜਾ ਰਿਹਾ ਹੈਂ ? ਉਸ ਲੜਕੇ ਨੇ ਕਿਹਾ, ਜਿੱਥੇ ਹਵਾਵਾਂ ਲੈ ਜਾਣ। ਅਤੇ ਮੈਂ ਹੈਰਾਨ ਰਹਿ ਗਿਆ। ਉਸ ਨੇ ਇੰਨੀ ਦਾਰਸ਼ਨਿਕ ਗੱਲ ਕਹਿ ਦਿੱਤੀ ਕਿ ਜਿੱਥੇ ਹਵਾਵਾਂ ਲੈ ਜਾਣ। ਫਿਰ ਮੈਨੂੰ ਤਾਂ ਕੁਝ ਸੁੱਝਿਆ ਹੀ ਨਹੀਂ ਕਿ ਅੱਗੇ ਮੈਂ ਕੀ ਕਹਾਂ।

ਉਸ ਪੁਜਾਰੀ ਨੇ ਕਿਹਾ, ਇਹ ਬਹੁਤ ਖ਼ਤਰਨਾਕ ਗੱਲ ਹੈ! ਅਸੀਂ ਕਦੀ ਉਸ ਮੰਦਰ ਵਿੱਚ ਕਿਸੇ ਆਦਮੀ ਤੋਂ ਨਹੀਂ ਹਾਰੇ। ਇਹ ਹਾਰ ਪਹਿਲੀ ਹੈ, ਕੱਲ੍ਹ ਉਸ ਲੜਕੇ ਨੂੰ ਹਰਾਉਣਾ ਹੋਵੇਗਾ। ਤੂੰ ਕੱਲ੍ਹ ਜਾ ਕੇ ਉਸ ਨੂੰ ਪੁੱਛ ਫਿਰ ਕਿ ਕਿੱਥੇ ਜਾ ਰਿਹਾ ਹੈਂ ? ਅਤੇ ਜਦੋਂ ਉਹ ਕਹੇ ਜਿੱਥੇ ਹਵਾਵਾਂ ਲੈ ਜਾਣ ਤਾਂ ਉਸ ਨੂੰ ਕਹੀਂ ਕਿ ਜੇਕਰ ਹਵਾਵਾਂ ਰੁਕੀਆਂ ਹੋਣ ਅਤੇ ਠਹਿਰ ਗਈਆਂ ਹੋਣ ਤਾਂ ਕਿਤੇ ਜਾਵੇਂਗਾ ਕਿ ਨਹੀਂ ? ਫਿਰ ਉਹ ਵੀ ਘਬਰਾ ਜਾਵੇਗਾ।

ਉਹ ਲੜਕਾ ਉੱਤਰ ਲੈ ਕੇ ਜਾ ਕੇ ਰਸਤੇ ਵਿੱਚ ਖੜਾ ਹੋ ਗਿਆ। ਤਿਆਰ ਉੱਤਰ ! ਤਿਆਰ ਉੱਤਰ ਬੁੱਧੀਹੀਣਤਾ ਦਾ ਲੱਛਣ ਹੈ। ਜਿਸ ਆਦਮੀ ਦੇ ਕੋਲ ਤਿਆਰ ਉੱਤਰ ਹੈ, ਉਸ ਤੋਂ ਈਡੀਅਟ, ਜੜ੍ਹ-ਬੁਧੀ ਦਾ ਆਦਮੀ ਲੱਭਣਾ ਮੁਸ਼ਕਿਲ ਹੈ। ਉੱਤਰ ਤਿਆਰ ਹੋਣਾ ਹੀ ਮਿਡਿਆਕਾਰ ਮਾਈਂਡ ਦਾ ਲੱਛਣ ਹੈ। ਬੁੱਧੀਮਾਨ ਆਦਮੀ ਦੇ ਕੋਲ ਉੱਤਰ ਕਦੀ ਤਿਆਰ ਨਹੀਂ ਹੁੰਦੇ। ਉਹ ਪ੍ਰਸ਼ਨਾਂ ਦਾ ਸਾਹਮਣਾ ਕਰਦਾ ਹੈ। ਉੱਤਰ ਤਿਆਰ ਨਹੀਂ ਹੁੰਦਾ।

ਲੜਕੇ ਨੇ ਉੱਤਰ ਤਿਆਰ ਕਰ ਲਿਆ ਅਤੇ ਉਹ ਰਸਤੇ ਵਿੱਚ ਜਾ ਕੇ ਖੜਾ ਹੋ ਗਿਆ। ਅਤੇ ਉਸ ਕੋਲ ਆਪਣਾ ਤਿਆਰ ਉੱਤਰ ਹੈ ਕਿ ਜਦੋਂ ਉਹ ਆਏ ਤਾਂ ਮੈਂ ਪੁੱਛਾਂ।

ਪੰਡਤ ਇਸੇ ਤਰ੍ਹਾਂ ਦੇ ਹੁੰਦੇ ਹਨ। ਸਾਰੇ ਉੱਤਰ ਤਿਆਰ ਹਨ।

ਉਹ ਲੜਕਾ ਆਇਆ ਰਸਤੇ ‘ਤੇ। ਤਿਆਰ ਉੱਤਰ ਵਾਲੇ ਲੜਕੇ ਨੇ ਪੁੱਛਿਆ ਕਿ ਮਿੱਤਰ ਕਿੱਥੇ ਜਾ ਰਿਹਾ ਹੈਂ ? ਪੁੱਛਣ ਵਿੱਚ ਉਸ ਨੂੰ ਇੰਨੀ ਤਾਂਘ ਨਹੀਂ ਸੀ, ਜਿੰਨੀ ਦੱਸਣ ਵਿੱਚ ਸੀ। ਬਹੁਤ ਘੱਟ ਲੋਕਾਂ ਦੀ ਤਾਂਘ ਪੁੱਛਣ ਵਿੱਚ ਹੁੰਦੀ ਹੈ। ਬਹੁਤ ਜ਼ਿਆਦਾ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ ਉੱਤਰ ਵਿੱਚ ਤਾਂਘ ਹੁੰਦੀ ਹੈ। ਅਤੇ ਜਿਨ੍ਹਾਂ ਲੋਕਾਂ ਨੂੰ ਉੱਤਰ ਵਿੱਚ ਤਾਂਘ ਹੁੰਦੀ ਹੈ, ਉਹਨਾਂ ਦਾ ਪੁੱਛਣਾ ਹਮੇਸ਼ਾ ਝੂਠਾ ਹੁੰਦਾ ਹੈ।

ਉਸ ਲੜਕੇ ਨੇ ਕਿਹਾ, ਕਿੱਥੇ ਜਾ ਰਿਹਾ ਹੈਂ ?

ਜਿੱਥੇ ਪੈਰ ਲੈ ਜਾਣ।

ਹੁਣ ਬੜੀ ਮੁਸ਼ਕਿਲ ਹੋ ਗਈ, ਕਿਉਂਕਿ ਉੱਤਰ ਤਿਆਰ ਸੀ! ਹੁਣ ਕੀ ਕਰੇ, ਕੀ ਨਾ ਕਰੇ! ਉਹੀ ਉੱਤਰ ਦੇਣਾ ਵਿਅਰਥ ਹੋ ਗਿਆ। ਕ੍ਰੋਧ ਆਇਆ ਬਹੁਤ-ਆਪਣੇ ਉੱਪਰ ਨਹੀਂ, ਉਸ ਲੜਕੇ ਉੱਪਰ ਕਿ ਬੇਈਮਾਨ ਹੈ! ਆਪਣੀ ਗੱਲ ਬਦਲਦਾ ਹੈ। ਕੱਲ੍ਹ ਕਹਿੰਦਾ ਸੀ ਕਿ ਹਵਾ ਜਿੱਥੇ ਲੈ ਜਾਵੇ, ਅੱਜ ਕਹਿੰਦਾ ਹੈ ਕਿ ਪੈਰ ਜਿੱਥੇ ਲੈ ਜਾਣ। ਬੇਈਮਾਨ! ਮੁੜ ਕੇ ਆਪਣੇ ਗੁਰੂ ਨੂੰ ਕਿਹਾ, ਉਹ ਲੜਕਾ ਤਾਂ ਬਹੁਤ ਬੇਈਮਾਨ ਨਿਕਲਿਆ। ਉਸ ਗੁਰੂ ਨੇ ਕਿਹਾ, ਉਸ ਮੰਦਰ ਦੇ ਲੋਕ ਹਮੇਸ਼ਾ ਬੇਈਮਾਨ ਰਹੇ ਹਨ। ਨਹੀਂ ਤਾਂ ਝਗੜਾ ਸਾਡਾ ਕੀ ਹੈ। ਕੀ ਉਹ ਉੱਤਰ ਬਦਲ ਗਿਆ ? ਕਿਹਾ, ਉਹ ਤਾਂ ਬਦਲ ਗਿਆ।

ਜੋ ਬੁੱਧੀਹੀਣ ਹਨ, ਉਹਨਾਂ ਨੂੰ ਕਦੀ ਖ਼ਿਆਲ ਹੀ ਨਹੀਂ ਆਉਂਦਾ ਕਿ ਜ਼ਿੰਦਗੀ ਰੋਜ਼ ਬਦਲ ਜਾਂਦੀ ਹੈ। ਜ਼ਿੰਦਗੀ ਬੜੀ ਬੇਈਮਾਨ ਹੈ। ਸਿਰਫ਼ ਮੁਰਦੇ ਨਹੀਂ ਬਦਲਦੇ, ਜ਼ਿੰਦਗੀ ਬਦਲ ਜਾਂਦੀ ਹੈ। ਫੁੱਲ ਬਦਲ ਜਾਂਦੇ ਹਨ, ਪੱਥਰ ਉਹਨਾਂ ਥੱਲੇ ਉਸੇ ਤਰ੍ਹਾਂ ਹੀ ਪਏ ਰਹਿੰਦੇ ਹਨ। ਉਹ ਬਿਲਕੁਲ ਨਹੀਂ ਬਦਲਦੇ। ਪੱਥਰ ਮਨ ਵਿੱਚ ਸੋਚਦੇ ਹੋਣਗੇ ਕਿ ਬੜੇ ਬੇਈਮਾਨ ਹਨ ਇਹ ਫੁੱਲ! ਸਵੇਰੇ ਖਿੜਦੇ ਹਨ, ਦੁਪਹਿਰੇ ਡਿੱਗਣ ਲਗਦੇ ਹਨ। ਕੀ ਬੇਈਮਾਨੀ ਹੈ! ਕੀ ਬਦਲਾਹਟ ਹੈ! ਸਵੇਰੇ ਕੁਝ, ਦੁਪਹਿਰੇ ਕੁਝ, ਸ਼ਾਮ ਨੂੰ ਕੁਝ ਹੋ ਜਾਂਦੇ ਹਨ । ਸਾਨੂੰ ਪੱਥਰਾਂ ਨੂੰ ਦੇਖੋ, ਜਿਹੋ-ਜਿਹੇ ਸਵੇਰੇ ਸੀ ਉਹੋ-ਜਿਹੇ ਹੁਣ ਹਾਂ। ਵੈਦਿਕ ਯੁੱਗ ਤੋਂ ਲੈ ਕੇ ਹੁਣ ਤੱਕ ਅਸੀਂ ਪੱਥਰ ਹੀ ਹਾਂ। ਇਹਨਾਂ ਫੁੱਲਾਂ ਦਾ ਕੋਈ ਭਰੋਸਾ ਨਹੀਂ। ਇਹਨਾਂ ਫੁੱਲਾਂ ਦਾ ਕੋਈ ਟਿਕਾਣਾ ਨਹੀਂ। ਇਹਨਾਂ ਫੁੱਲਾਂ ਦੇ ਕੋਲ ਕੋਈ ਆਤਮਾ ਨਹੀਂ ਹੈ। ਬਸ, ਬਦਲ ਜਾਂਦੇ ਹਨ।

ਉਸ ਬੱਚੇ ਨੇ ਕਿਹਾ, ਉਹ ਤਾਂ ਬਦਲ ਗਿਆ, ਹੁਣ ਮੈਂ ਕੀ ਕਰਾਂ ?

ਉਸ ਦੇ ਗੁਰੂ ਨੇ ਕਿਹਾ, ਹੁਣ ਤਾਂ ਉਸ ਨੂੰ ਹਰਾਉਣਾ ਜ਼ਰੂਰੀ ਹੈ। ਮੈਂ ਝੱਟ ਉੱਤਰ ਦੱਸਦਾ ਹਾਂ। ਤਿਆਰ ਕਰਕੇ ਜਾਣਾ ਜ਼ਰੂਰੀ ਹੈ ਅਤੇ ਉਸ ਨੂੰ ਹਰਾਉਣਾ ਜ਼ਰੂਰੀ ਹੈ।

ਲੇਕਿਨ ਉਸ ਨੂੰ ਖ਼ਿਆਲ ਨਹੀਂ ਆਇਆ ਕਿ ਤਿਆਰ ਉੱਤਰ ਹਾਰ ਗਿਆ ਸੀ। ਲੇਕਿਨ ਗੁਰੂ ਨੇ ਸਮਝਿਆ ਕਿ ਉਹ ਖ਼ਾਸ ਉੱਤਰ ਹਾਰ ਗਿਆ ਹੈ। ਨਾਸਮਝ ਇਹੀ ਸਮਝਦੇ ਰਹਿੰਦੇ ਹਨ ਕਿ ਉਹ ਖ਼ਾਸ ਉੱਤਰ ਹਾਰ ਗਏ ਹਨ ਤਾਂ ਉਹਨਾਂ ਦਾ ਉੱਤਰ ਕੰਮ ਆ ਜਾਏਗਾ। ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿ ਤਿਆਰ ਉੱਤਰ ਹਮੇਸ਼ਾ ਹਾਰ ਜਾਂਦੇ ਹਨ। ਤਿਆਰ ਉੱਤਰ ਹਾਰਿਆ ਸੀ; ਕੋਈ ਉੱਤਰ ਨਹੀਂ ਹਾਰਦਾ।

ਦੂਸਰੇ ਦਿਨ ਉਸ ਨੇ ਕਿਹਾ ਕਿ ਜਦੋਂ ਉਹ ਆਖੇ ਕਿ ਜਿੱਥੇ ਪੈਰ ਲੈ ਜਾਣ ਤਾਂ ਉਸ ਨੂੰ ਆਖੀਂ ਕਿ ਭਗਵਾਨ ਨਾ ਕਰੇ ਕਿ ਪੈਰ ਤੋਂ ਲੰਗੜੇ ਹੋ ਜਾਊ! ਜੇਕਰ ਪੈਰ ਤੋਂ ਲੰਗੜੇ ਹੋ ਜਾਉਗੇ ਤਾਂ ਫਿਰ ਕਿੱਤੇ ਜਾਉਗੇ ਕਿ ਨਹੀਂ ? ਉਹ ਲੜਕਾ ਖ਼ੁਸ਼ ਹੋਇਆ। ਫਿਰ ਜਾ ਕੇ ਉਸ ਰਸਤੇ ਉੱਪਰ ਖੜ੍ਹ ਗਿਆ ਇੰਤਜ਼ਾਰ ਕਰ ਰਿਹਾ ਹੈ। ਉਹ ਲੜਕਾ ਮੰਦਰ ਤੋਂ ਨਿਕਲਿਆ। ਉਸ ਨੇ ਉਸ ਤੋਂ ਪੁੱਛਿਆ ਕਿ ਮਿੱਤਰ ਕਿੱਥੇ ਜਾ ਰਿਹਾ ਹੈਂ ?

ਉਸ ਲੜਕੇ ਨੇ ਕਿਹਾ, ਸਾਗ-ਸਬਜ਼ੀ ਲੈਣ ਮੈਂ ਬਜ਼ਾਰ ਜਾ ਰਿਹਾ ਹਾਂ। ਇਹ ਸਾਡਾ ਦੇਸ ਤਿਆਰ ਉੱਤਰਾਂ ਤੋਂ ਪੀੜਤ ਹੈ। ਇੱਥੇ ਸਾਰੇ ਉੱਤਰ ਤਿਆਰ ਹਨ ਅਤੇ ਕੋਈ ਆਦਮੀ ਜ਼ਿੰਦਗੀ ਦੇ ਕਿਸੇ ਸਵਾਲ ਨੂੰ ਸਿੱਧਾ ਐਂਨਕਾਉਂਟਰ, ਸਿੱਧਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਹੈ। ਉਹ ਚਾਹੇ ਉੱਤਰ ਬੁੱਧ ਨੇ ਦਿੱਤੇ ਹੋਣ, ਚਾਹੇ ਮਹਾਂਵੀਰ ਨੇ, ਚਾਹੇ ਕ੍ਰਿਸ਼ਨ ਨੇ, ਚਾਹੇ ਗਾਂਧੀ ਨੇ, ਉਹ ਉੱਤਰ ਸਭ ਸਾਡੇ ਕੋਲ ਤਿਆਰ ਹਨ ਅਤੇ ਉਹਨਾਂ ਉੱਤਰਾਂ ਨੂੰ ਫੜ ਕੇ ਅਸੀਂ ਬੈਠੇ ਹਾਂ। ਇਸ ਦੇਸ ਦੀ ਆਤਮਾ ਇਸੇ ਲਈ ਅਣਵਿਕਸਤ ਰਹਿ ਗਈ। ਇਸ ਦੇਸ ਦੀ ਆਤਮਾ ਇੰਨੀ ਪੱਥਰ ਹੋ ਗਈ ਹੈ ਕਿ ਉਸ ਨੇ ਫੁੱਲ ਹੋਣਾ ਬੰਦ ਕਰ ਦਿੱਤਾ ਹੈ। ਉਸ ਨੇ ਬਦਲ ਦੀ ਤਾਕਤ ਗਵਾ ਦਿੱਤੀ ਹੈ। ਉਹ ਠਹਿਰ ਗਈ ਹੈ, ਅਟਕ ਗਈ ਹੈ, ਸਟੈਟਿਕ ਹੋ ਗਈ ਹੈ। ਅਤੇ ਜੇਕਰ ਕੋਈ ਆਖੇ ਕਿ ਛੱਡ ਦਿਉ ਤਿਆਰ ਉੱਤਰਾਂ ਨੂੰ ਤਾਂ ਅਸੀਂ ਆਖਾਂਗੇ ਕਿ ਸਾਡੇ ਮਹਾਤਮਾਵਾਂ ਨੂੰ ਖੋਂਹਦੇ ਹੋ, ਸਾਡੇ ਗੁਰੂਆਂ ਨੂੰ ਖੋਂਹਦੇ ਹੋ, ਸਾਡੇ ਤੀਰਥੰਕਰਾਂ ਨੂੰ ਖੋਂਹਦੇ ਹੋ ? ਬੜੇ ਦੁਸ਼ਮਣ ਹੋ ਸਾਡੇ!

ਕੋਈ ਤੁਹਾਡੇ ਕੋਲੋਂ ਤੀਰਥੰਕਰ ਨਹੀਂ ਖੋਹ ਰਿਹਾ ਹੈ; ਕੋਈ ਮਹਾਤਮਾ ਨਹੀਂ ਖੋਹ ਰਿਹਾ ਹੈ; ਲੇਕਿਨ ਤੁਸੀਂ ਇੰਨੇ ਜ਼ੋਰ ਨਾਲ ਪਕੜੇ ਹੋਏ ਹਨ ਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਖੋਹਿਆ ਨਾ ਜਾਵੇ। ਫੜਨ ਦੀ ਵਜ੍ਹਾ ਕਾਰਨ ਹੀ ਡਰ ਪੈਦਾ ਹੁੰਦਾ ਹੈ ਕਿ ਕਿਤੇ ਖੋਹਿਆ ਨਾ ਜਾਵੇ। ਫੜਨਾ ਛੱਡ ਦਿਉ, ਕੋਈ ਤੀਰਥੰਕਰ ਨਹੀਂ ਖੋਹਿਆ ਜਾਵੇਗਾ, ਕੋਈ ਮਹਾਤਮਾ ਨਹੀਂ ਖੋਹਿਆ ਜਾਵੇਗਾ। ਉਹ ਆਪਣੀ ਹੈਸੀਅਤ ਨਾਲ ਕੁਝ ਹੈ, ਤੁਹਾਡੇ ਫੜਨ ਨਾਲ ਕੁਝ ਨਹੀਂ ਹੈ। ਲੇਕਿਨ ਅਸੀਂ ਜ਼ੋਰ ਨਾਲ ਫੜੀ ਬੈਠੇ ਹਾਂ! ਅਸੀਂ ਉਹਨਾਂ ਨੂੰ ਸਹਾਰਾ ਸਮਝੀ ਬੈਠੇ ਹਾਂ !

ਗਾਂਧੀ ਨੇ ਕੁਝ ਉੱਤਰ ਦਿੱਤੇ ਸਨ ਅਤੇ ਗਾਂਧੀ ਇਕ ਅਨੋਖੇ ਆਦਮੀ ਸਨ। ਮੈਂ ਮੰਨਦਾ ਹਾਂ ਕਿ ਗਾਂਧੀ ਵਿੱਚ ਹਿੰਮਤ ਸੀ ਕਿਉਂਕਿ ਉਹਨਾਂ ਕੋਲ ਤਿਆਰ ਉੱਤਰ ਨਹੀਂ ਸਨ। ਹਿੰਦੁਸਤਾਨ ਵਿੱਚ ਜੇਕਰ ਪਿਛਲੇ ਦੋ ਹਜ਼ਾਰ ਸਾਲਾਂ ਵਿੱਚ ਜੇਕਰ ਕਿਸੇ ਆਦਮੀ ਨੇ ਜੀਵਨ ਨੂੰ ਗਤੀ ਦਿੱਤੀ ਹੈ ਤਾਂ ਉਹ ਆਦਮੀ ਗਾਂਧੀ ਸੀ। ਅਤੇ ਗਤੀ ਦੇਣ ਦਾ ਇਕੋ-ਇਕ ਕਾਰਨ ਕਿ ਉਸ ਆਦਮੀ ਦੇ ਕੋਲ ਤਿਆਰ ਉੱਤਰ ਨਹੀਂ ਸਨ। ਇਸ ਲਈ ਗਾਂਧੀ ਹਿੰਦੁਸਤਾਨ ਦੀ ਜ਼ਿੰਦਗੀ ਵਿੱਚ ਬੜੇ ਬੇਮੌਜ਼ੂ ਸਨ।

ਹਿੰਦੁਸਤਾਨ ਦੇ ਸਾਰੇ ਨੇਤਾ ਗਾਂਧੀ ਤੋਂ ਪ੍ਰੇਸ਼ਾਨ ਰਹੇ। ਹਿੰਦੁਸਤਾਨ ਦੇ ਵੱਡੇ ਨੇਤਾਵਾਂ ਨੇ ਗਾਂਧੀ ਦੇ ਪਿੱਛੇ ਲੁਕ ਕੇ ਹਾਸਾ-ਮਜ਼ਾਕ ਵੀ ਕੀਤਾ ਕਿ ਇਹ ਆਦਮੀ ਗੜਬੜ ਹੈ, ਕਿਉਂਕਿ ਇਹ ਆਦਮੀ ਕਦੋਂ ਕੀ ਕਹੇਗਾ, ਕਦੋਂ ਕੀ ਕਰੇਗਾ, ਇਸ ਦਾ ਕੋਈ ਭਰੋਸਾ ਨਹੀਂ। ਇਹ ਆਦਮੀ ਬਦਲ ਜਾਂਦਾ ਹੈ। ਇਹ ਆਦਮੀ ਸਵੇਰੇ ਕੁਝ ਕਹਿੰਦਾ ਹੈ, ਸ਼ਾਮ ਨੂੰ ਕੁਝ ਕਹਿੰਦਾ ਹੈ। ਉਸ ਵੇਲੇ ਕੁਝ ਕਹਿੰਦਾ ਹੈ, ਇਸ ਵੇਲੇ ਕੁਝ ਕਹਿੰਦਾ ਹੈ। ਇਹ ਆਦਮੀ ਭਰੋਸੇ ਦੇ ਯੋਗ ਨਹੀਂ ਹੈ। ਲੇਕਿਨ ਗਾਂਧੀ—ਇਕੱਲੇ ਆਦਮੀ ਨੇ ਇਸ ਮੁਲਕ ਨੂੰ ਇੰਨੀ ਗਤੀ ਦਿੱਤੀ ਜਿੰਨੀ ਇਸ ਮੁਲਕ ਦੇ ਹਜ਼ਾਰਾਂ-ਲੱਖਾਂ ਮਹਾਤਮਾ ਮਿਲ ਕੇ ਨਹੀਂ ਦੇ ਸਕਦੇ ਸਨ। ਕਿਵੇਂ ਦਿੱਤੀ ਇਸ ਆਦਮੀ ਨੇ ਗਤੀ?

ਇਸ ਆਦਮੀ ਦਾ ਗਤੀ ਦੇਣ ਦਾ ਬੁਨਿਆਦੀ, ਸੂਤਰ ਇਹ ਸੀ, ਇਸ ਆਦਮੀ ਦੇ ਕੋਲ ਤਿਆਰ ਉੱਤਰ ਨਹੀਂ ਸਨ। ਇਹ ਆਦਮੀ ਜ਼ਿੰਦਗੀ ਨੂੰ ਜਿਊਣ ਦੀ ਕੋਸ਼ਿਸ਼ ਕਰਦਾ, ਜ਼ਿੰਦਗੀ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦਾ। ਜ਼ਿੰਦਗੀ ਨਾਲ ਜੂਝ ਕੇ ਜਿਹੜਾ ਉੱਤਰ ਆਇਆ ਹੈ ਉਹ ਗਾਂਧੀ ਨੇ ਦਿੱਤਾ। ਲੇਕਿਨ ਉਹ ਉੱਤਰ ਵੀ ਇਸ ਨੇ ਕਦੀ ਨਹੀਂ ਮੰਨਿਆ ਕਿ ਉਹ ਅਲਟੀਮੇਟ ਹੈ, ਆਖ਼ਰੀ ਹੈ। ਇੰਨਾ ਹੀ ਕਿਹਾ, ਅਜੇ ਇਹ ਹੀ ਸੁੱਝਦਾ ਹੈ। ਕੱਲ੍ਹ ਦੂਸਰਾ ਸੁੱਝ ਸਕਦਾ ਹੈ। ਪਰਸੋਂ ਤੀਸਰਾ ਵੀ ਸੁੱਝ ਸਕਦਾ ਹੈ। ਹਿੰਦੁਸਤਾਨ ਦੇ ਕਿਸੇ ਮਹਾਤਮਾ ਨੇ ਕਦੀ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਬੋਲੀ ਸੀ, ਹਿੰਦੁਸਤਾਨ ਦੇ ਮਹਾਤਮਾ ਹਮੇਸ਼ਾ ਆਖ਼ਰੀ ਭਾਸ਼ਾ ਬੋਲਦੇ ਹਨ। ਉਹ ਕਹਿੰਦੇ ਹਨ ਕਿ ਇਹ ਆਖ਼ਰੀ ਉੱਤਰ ਹੈ, ਇਹ ਰੱਬੀ ਬਾਣੀ ਹੈ। ਬਸ, ਇਸ ਤੋਂ ਅੱਗੇ ਤਾਂ ਹੁਣ ਕੁਝ ਵੀ ਨਹੀਂ ਹੈ, ਇਹ ਆਖ਼ਰੀ ਹੋ ਗਿਆ ਹੈ।

ਗਾਂਧੀ ਨੇ ਬੜੀ ਹਿੰਮਤ ਕੀਤੀ ਅਤੇ ਕਿਹਾ ਕਿ ਰੱਬੀ ਬਾਣੀ ਨਹੀਂ ਹੈ, ਇਕ ਖੋਜੀ ਦੀ ਬਾਣੀ ਹੈ, ਇਕ ਖੋਜਣ ਵਾਲੇ ਦੀ। ਇਸ ਲਈ ਆਪਣੀ ਕਿਤਾਬ ਨੂੰ ਨਾਂ ਦਿੱਤਾ : ਸੱਚ ਦੇ ਪ੍ਰਯੋਗ। ਸੱਚ ਦੀ ਪ੍ਰਾਪਤੀ ਨਹੀਂ, ‘ਐਕਸਪੈਰੀਮੈਂਟਸ ਵਿਦ ਟਰੁੱਥ।’ ਭੁੱਲ-ਚੁੱਕ ਦੀ ਸੰਭਾਵਨਾ ਹੈ ਪ੍ਰਯੋਗ ਵਿੱਚ। ਭੁੱਲ-ਚੁੱਕ ਦੀ ਸੰਭਾਵਨਾ ਨੂੰ ਸਵੀਕਾਰ ਕਰ ਕੇ ਇਸ ਆਦਮੀ ਨੇ ਇਕ ਅਨੋਖਾ ਕੰਮ ਕੀਤਾ। ਅਸੀਂ ਇਸ ਆਦਮੀ ਦੇ ਪਿੱਛੇ ਫਿਰ ਪੈ ਗਏ ਹਾਂ ਕਿ ਇਸ ਨੇ ਜਿਹੜਾ ਅਨੋਖਾ ਕੰਮ ਕੀਤਾ ਸੀ ਉਸ ਨੂੰ ਖ਼ਤਮ ਕਰ ਦੇਈਏ, ਉਸ ਦੀ ਹੱਤਿਆ ਕਰ ਦੇਈਏ। ਅਸੀਂ ਕਹਿੰਦੇ ਹਾਂ ਅਸੀਂ ਗਾਂਧੀ ਦੇ ਵਾਦ ਬਣਾਵਾਂਗੇ, ਅਸੀਂ ਤਿਆਰ ਉੱਤਰ ਰੱਖਾਂਗੇ। ਗਾਂਧੀ ਨੇ ਜਿਹੜਾ ਉੱਤਰ ਦਿੱਤਾ ਸੀ, ਉਹ ਉੱਤਰ ਅਸੀਂ ਅੱਗੇ ਵੀ ਲਿਆਵਾਂਗੇ । ਬਸ, ਗਾਂਧੀ ਦੀ ਹੱਤਿਆ ਸ਼ੁਰੂ ਹੋ ਗਈ । ਗਾਂਧੀ ਦਾ ਵਾਦ ਯਾਨੀ ਗਾਂਧੀ ਦੀ ਹੱਤਿਆ। ਜਿਸ ਆਦਮੀ ਦਾ ਵਾਦ ਬਣਾਵਾਂਗੇ ਕਿ ਹੱਤਿਆ ਸ਼ੁਰੂ ਹੋ ਜਾਵੇਗੀ।

ਅਤੇ ਲੋਕ ਮੈਨੂੰ ਕਹਿੰਦੇ ਹਨ ਕਿ ਮੈਂ ਗਾਂਧੀ ਦਾ ਦੁਸ਼ਮਣ ਹਾਂ! ਗਾਂਧੀ ਦਾ ਦੁਸ਼ਮਣ ਕੌਣ ਹੈ ? ਜਿੰਨੇ ਲੋਕ ਗਾਂਧੀ ਦਾ ਲੇਬਲ ਲੱਗਾ ਕੇ ਖੜੇ ਹੋਏ ਹਨ, ਉਹ ਸਾਰੇ ਗਾਂਧੀ ਦੇ ਦੁਸ਼ਮਣ ਹਨ। ਗਾਂਧੀ ਨੂੰ ਲੇਬਲ ਦੀ ਜ਼ਰੂਰਤ ਨਹੀਂ ਹੈ, ਗਾਂਧੀ ਦੀ ਜ਼ਿੰਦਗੀ ਨੂੰ ਸਮਝਣ ਦੀ ਜ਼ਰੂਰਤ ਹੈ। ਅਤੇ ਜੇਕਰ ਸਮਝਾਂਗੇ ਤਾਂ ਪਹਿਲਾ ਸੂਤਰ ਇਹ ਸਮਝ ਵਿੱਚ ਆਵੇਗਾ ਕਿ ਗਾਂਧੀ ਦੇ ਕੋਲ ਤਿਆਰ ਉੱਤਰ ਨਹੀਂ ਹਨ ਅਤੇ ਸਾਡੇ ਕੋਲ ਵੀ ਤਿਆਰ ਉੱਤਰ ਨਹੀਂ ਹੋਣੇ ਚਾਹੀਦੇ। ਅਸੀਂ ਵੀ ਇਸ ਜ਼ਿੰਦਗੀ ਨੂੰ ਸਮਝੀਏ, ਦੇਖੀਏ ਅਤੇ ਪਛਾਣੀਏ।

ਹਿੰਦੁਸਤਾਨ ਦੇ ਸਾਰੇ ਸੰਸਾਰ ਵਿੱਚ ਪੱਛੜ ਜਾਣ ਦੇ ਬੁਨਿਆਦੀ ਕਾਰਨਾਂ ਵਿੱਚੋਂ ਇਕ ਕਾਰਨ ਇਹ ਹੈ। ਦੁਨੀਆਂ ਵਿੱਚ ਕਿਸੇ ਕੌਮ ਨੇ ਆਪਣੇ ਉੱਤਰ ਤਿਆਰ ਨਹੀਂ ਰੱਖੇ ਹਨ। ਉਹਨਾਂ ਨੇ ਉੱਤਰ ਛੱਡਣੇ ਸ਼ੁਰੂ ਕਰ ਦਿੱਤੇ ਹਨ ਇਕ ਨਵੇਂ ਉੱਤਰ ਦੀ ਖੋਜ ਵਿੱਚ ਅਤੇ ਅਸੀਂ ? ਸਾਨੂੰ ਜਦੋਂ ਵੀ ਜ਼ਿੰਦਗੀ ਵਿੱਚ ਸਵਾਲ ਉਠਣਗੇ, ਅਸੀਂ ਮੰਗਾਂਗੇ ਤੁਰੰਤ ਕ੍ਰਿਸ਼ਨ ਦੇ ਕੋਲੋਂ, ਅਸੀਂ ਮੰਗਾਂਗੇ ਉਸ ਵੇਲੇ ਮਹਾਂਵੀਰ ਦੇ ਕੋਲੋਂ, ਕਿ ਕੀ ਉੱਤਰ ਹੈ। ਸਾਡੀ ਆਪਣੀ ਕੋਈ ਆਤਮਾ ਨਹੀਂ ਹੈ, ਸਾਡੇ ਕੋਲ ਆਪਣਾ ਕੋਈ ਅਗਾਂਹਵਧੂ ਚਿੱਤ ਨਹੀਂ ਹੈ ? ਸਾਡੇ ਦੇਸ ਦੇ ਕੋਲ ਆਪਣੀ ਕੋਈ ਸਮਰੱਥਾ ਨਹੀਂ ਹੈ ਕਿ ਅਸੀਂ ਜ਼ਿੰਦਗੀ ਨੂੰ ਸਮਝੀਏ ਅਤੇ ਜਵਾਬ ਦੇਈਏ।

ਨਹੀਂ, ਲੇਕਿਨ ਇਸ ਵਿੱਚ ਡਰ ਰਹਿੰਦਾ ਹੈ ਕਿ ਭੁੱਲ ਹੋ ਸਕਦੀ ਹੈ। ਪੁਰਾਣੇ ਉੱਤਰ ਵਿੱਚ ਕੋਈ ਡਰ ਨਹੀਂ ਹੁੰਦਾ, ਭੁੱਲ ਨਹੀਂ ਹੁੰਦੀ।

ਲੇਕਿਨ ਧਿਆਨ ਰਖੋ, ਜਿਹੜੀ ਕੌਮ ਭੁੱਲ ਕਰਨ ਦੀ ਤਾਕਤ ਗਵਾ ਦਿੰਦੀ ਹੈ, ਉਹ ਕੌਮ ਮਰ ਜਾਂਦੀ ਹੈ। ਭੁੱਲ ਕਰਨ ਦੀ ਸਮਰੱਥਾ ਜੀਵਨ ਦਾ ਲੱਛਣ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਰੋਜ਼ ਭੁੱਲ ਕਰਨਾ, ਭੁੱਲ ਕਰਨ ਤੋਂ ਨਾ ਡਰਨਾ। ਹਾਂ, ਇਕ ਹੀ ਭੁੱਲ ਦੁਬਾਰਾ ਨਾ ਕਰਨਾ, ਕਿਉਂਕਿ ਬੰਨ੍ਹੀ ਹੋਈ ਭੁੱਲ ਬੰਨ੍ਹਿਆ ਹੋਇਆ ਉੱਤਰ ਹੋ ਸਕਦੀ ਹੈ। ਜ਼ਿੰਦਗੀ ਇਕ ਐਡਵੈਂਚਰ ਹੈ, ਇਕ ਖੋਜ ਹੈ, ਇਕ ਸਾਹਸ ਦੀ ਖੋਜ, ਇਕ ਮੁਹਿੰਮ ਹੈ, ਜਿੱਥੇ ਕਈ ਭੁੱਲਾਂ ਹੋਣਗੀਆਂ। ਭੁੱਲਾਂ ਤੋਂ ਅਸੀਂ ਸਿੱਖਾਂਗੇ ਅਤੇ ਅੱਗੇ ਵਧਾਂਗੇ। ਜੇਕਰ ਅਸੀਂ ਭੁੱਲਾਂ ਨਹੀਂ ਕੀਤੀਆਂ ਤਾਂ ਫਿਰ ਜ਼ਿੰਦਗੀ ਵਿੱਚ ਹੋਰ ਅੱਗੇ ਨਹੀਂ ਵਧਾਂਗੇ।

ਅਤੇ ਇਸ ਲਈ ਅਸੀਂ ਸੁਰੱਖਿਆ ਚਾਹੁਣ ਵਾਲੇ ਲੋਕ ਕਿਸੇ ਨੂੰ ਪਕੜ ਲੈਂਦੇ ਹਾਂ ਅਤੇ ਕਹਿੰਦੇ ਹਾਂ ਕਿ ਸਾਡੇ ਉੱਤਰ ਸਦਾ ਦੇ ਲਈ ਹੋ ਗਏ। ਹੁਣ ਅਸੀਂ ਦੁਬਾਰਾ ਨਵੇਂ ਉੱਤਰ ਨਹੀਂ ਲੱਭਾਂਗੇ। ਨਵੇਂ ਉੱਤਰ ਵਿੱਚ ਖ਼ਤਰਾ ਰਹਿੰਦਾ ਹੈ ਅਤੇ ਅਸੁਰੱਖਿਆ ਰਹਿੰਦੀ ਹੈ। ਭੁੱਲਾਂ ਹੋ ਸਕਦੀਆਂ ਹਨ। ਮਹਾਤਮਾ ਦਾ ਦਿੱਤਾ ਹੋਇਆ ਉੱਤਰ ਹੈ, ਇਸ ਨੂੰ ਜ਼ੋਰ ਨਾਲ ਫੜ ਲੇਉ। ਮਹਾਤਮਾਵਾਂ ਦੇ ਦਿੱਤੇ ਹੋਏ ਤਵੀਤ ਅਸੀਂ ਫੜਦੇ ਸੀ, ਉਹ ਓਨਾ ਖ਼ਤਰਨਾਕ ਨਹੀਂ ਸੀ, ਕਿਉਂਕਿ ਮਹਾਤਮਾਵਾਂ ਦੇ ਤਵੀਤ ਬਿਲਕੁਲ ਬੇਕਾਰ ਸਨ। ਉਹਨਾਂ ਵਿੱਚ ਖ਼ਤਰਾ ਨਹੀਂ ਹੈ। ਉਹਨਾਂ ਮਹਾਤਮਾਵਾਂ ਦੇ ਦਿੱਤੇ ਉੱਤਰ ਜੇਕਰ ਮੁਲਕ ਫੜ ਲੈਂਦਾ ਹੈ ਤਾਂ ਮੁਲਕ ਦਾ ਵਿਕਾਸ ਰੁਕ ਜਾਵੇਗਾ; ਮਾਮਲਾ ਅੱਗੇ ਨਹੀਂ ਜਾ ਸਕਦਾ।

ਮੈਂ ਗਾਂਧੀ ਦਾ ਦੁਸ਼ਮਣ ਨਹੀਂ ਹਾਂ। ਗਾਂਧੀ ਨਾਲ ਜਿਸ ਤਰ੍ਹਾਂ ਮੇਰਾ ਪ੍ਰੇਮ ਹੈ, ਬਹੁਤ ਘੱਟ ਲੋਕਾਂ ਦਾ ਹੋਵੇਗਾ। ਲੇਕਿਨ ਪ੍ਰੇਮ, ਨੂੰ ਪਰਗਟ ਕਰਨ ਦਾ ਅਸੀਂ ਇਕ ਹੀ ਰਸਤਾ ਜਾਣਦੇ ਹਾਂ ਕਿ ਕਿਸੇ ਆਦਮੀ ਦੀ ਪੱਥਰ ਦੀ ਮੂਰਤੀ ਬਣਾ ਕੇ ਉਸ ਉੱਪਰ ਫੁੱਲ ਚੜਵਾਉ। ਪ੍ਰੇਮ ਦਾ ਅਸੀਂ ਇਕ ਹੀ ਰਸਤਾ ਜਾਣਦੇ ਹਾਂ ਕਿ ਪੂਜਾ ਕਰੋ। ਪ੍ਰੇਮ ਦਾ ਅਸੀਂ ਇਕ ਹੀ ਰਸਤਾ ਜਾਣਦੇ ਹਾਂ ਕਿ ਕਿਸੇ ਆਦਮੀ ਨੂੰ ਭਗਵਾਨ ਬਣਾ ਦਿਉ, ਬਸ ਪ੍ਰੇਮ ਪੂਰਾ ਹੋ ਗਿਆ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਪ੍ਰੇਮ ਦਾ ਰਸਤਾ ਨਹੀਂ ਹੈ, ਇਹ ਉਸ ਆਦਮੀ ਤੋਂ ਬਚਣ ਦੀ ਸਕੀਮ ਹੈ।

ਜਿਸ ਆਦਮੀ ਤੋਂ ਬਚਣਾ ਹੋਵੇ, ਉਸ ਨੂੰ ਭਗਵਾਨ ਬਣਾ ਦਿਉ। ਭਗਵਾਨ ਬਣਦੇ ਹੀ ਸਾਡੇ ਝੰਜਟ ਤੋਂ ਬਾਹਰ ਹੋ ਗਿਆ। ਅਸੀਂ ਆਦਮੀ ਰਹਿ ਗਏ, ਉਹ ਭਗਵਾਨ ਬਣ ਗਿਆ, ਗੱਲ ਖ਼ਤਮ ਹੋ ਗਈ। ਅਸੀਂ ਪਹਿਲਾਂ ਵੀ ਚੰਗੇ ਆਦਮੀ ਤੋਂ ਇਸੇ ਤਰ੍ਹਾਂ ਛੁਟਕਾਰਾ ਪਾਇਆ ਸੀ। ਕ੍ਰਿਸ਼ਨ ਨੂੰ ਭਗਵਾਨ ਬਣਾ ਲਿਆ, ਮਾਮਲਾ ਖ਼ਤਮ ਹੋ ਗਿਆ। ਮਹਾਂਵੀਰ ਨੂੰ ਤੀਰਥੰਕਰ ਬਣਾ ਦਿੱਤਾ, ਮਾਮਲਾ ਖ਼ਤਮ ਹੋ ਗਿਆ। ਫਿਰ ਮਹਾਂਵੀਰ ਜੋ ਕਰਦੇ ਹਨ, ਅਸੀਂ ਕਹਿ ਸਕਦੇ ਹਾਂ ਕਿ ਉਹ ਤੀਰਥੰਕਰ ਹਨ ਇਸ ਲਈ ਕਰਦੇ ਹਨ; ਅਸੀਂ ਸਾਧਾਰਨ ਆਦਮੀ ਹਾਂ, ਅਸੀਂ ਕੀ ਕਰ ਸਕਦੇ ਹਾਂ! ਅਸੀਂ ਸਿਰਫ਼ ਪੂਜਾ ਕਰ ਸਕਦੇ ਹਾਂ।

ਕ੍ਰਿਸ਼ਨ ਭਗਵਾਨ ਦੇ ਅਵਤਾਰ ਹਨ। ਰਾਮ ਭਗਵਾਨ ਦੇ ਅਵਤਾਰ ਹਨ। ਉਹ ਕੁਝ ਵੀ ਕਰ ਸਕਦੇ ਹਨ। ਲੀਲਾ ਕਰ ਸਕਦੇ ਹਨ। ਅਸੀਂ? ਅਸੀਂ ਸਾਧਾਰਨ ਆਦਮੀ ਹਾਂ, ਅਸੀਂ ਕੀ ਕਰ ਸਕਦੇ ਹਾਂ। ਰਾਮ ਤੋਂ ਬਚਣ ਦੀ ਸਕੀਮ ਦੇਖੀ ਤੁਸੀਂ ? ਕ੍ਰਿਸ਼ਨ ਤੋਂ ਬਚਣ ਦੀ ਸਕੀਮ ਦੇਖੀ ਤੁਸੀਂ ? ਬੜਾ ਕਨਿੰਗ, ਬੜਾ ਚਲਾਕੀ ਨਾਲ ਭਰਿਆ ਰਸਤਾ ਲੱਭਿਆ ਹੈ ਅਸੀਂ। ਅਤੇ ਚਲਾਕੀ ਇਹ ਹੈ ਕਿ ਆਦਮੀ ਨੂੰ ਭਗਵਾਨ ਬਣਾ ਦਿਉ, ਆਪਣੀ ਹੱਦ ‘ਚੋਂ ਬਾਹਰ ਕੱਢ ਦਿਉ। ਉਸ ਆਦਮੀ ਨੂੰ ਅਸੀਂ ਆਦਮੀਅਤ ਤੋਂ ਬਾਹਰ ਕਰ ਦਿੱਤਾ ਅਤੇ ਆਦਮੀਅਤ ਤੋਂ ਜੋ ਬਾਹਰ ਹੋ ਗਿਆ, ਉਸ ਦੀ ਫਿਰ ਫਿਰ ਪੂਜਾ ਕਰ ਲੈਂਦੇ ਹਾਂ! ਸਾਲ ਵਿੱਚ ਕਦੀ ਇਕ ਦਿਨ ਤਿਉਹਾਰ ਮਨਾ ਲੈਂਦੇ ਹਾਂ ! ਰੌਲਾ ਪਾ ਦਿੰਦੇ ਹਾਂ, ਗੱਲ ਖ਼ਤਮ ਹੋ ਜਾਂਦੀ ਹੈ। ਉਸ ਆਦਮੀ ਨਾਲ ਕੋਈ ਮਤਲਬ ਨਹੀਂ ਰਿਹਾ।

ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਗਾਂਧੀ ਨੂੰ ਭਗਵਾਨ ਨਹੀਂ ਬਣਨ ਦੇਣਾ। ਬੜੀ ਕੋਸ਼ਿਸ਼ ਕਰਨੀ ਹੈ ਕਿ ਗਾਂਧੀ ਭਗਵਾਨ ਨਾ ਬਣ ਜਾਣ ਤਾਂ ਕਿ ਗਾਂਧੀ ਇਸ ਦੇਸ਼ ਦੇ ਕੰਮ ਆ ਸਕਣ। ਗਾਂਧੀ ਨੂੰ ਆਦਮੀ ਹੀ ਰਹਿਣ ਦੇਣਾ ਹੈ। ਲੇਕਿਨ ਗਾਂਧੀ ਦੇ ਪਿੱਛੇ ਚੱਲਣ ਵਾਲੇ ਲੋਕ ਬੜੀ ਕੋਸ਼ਿਸ਼ ਵਿੱਚ ਲੱਗੇ ਹਨ ਭਗਵਾਨ ਬਣਾਉਣ ਦੀ। ਭਗਵਾਨ ਬਣਾਉਣ ਨਾਲ ਸਾਡਾ ਉਹਨਾਂ ਤੋਂ ਛੁਟਕਾਰਾ ਹੋ ਜਾਵੇਗਾ। ਪੂਜਾ ਕਰਨਾ ਕਿਸੇ ਆਦਮੀ ਦੀ, ਬਸ ਇਹ ਮੰਨ ਲੈਣਾ ਹੈ ਕਿ ਇਹ ਆਦਮੀ ਨਹੀਂ ਸੀ ਅਤੇ ਅਸੀਂ ਆਦਮੀ ਹਾਂ। ਅਸੀਂ ਆਦਮੀ ਹਾਂ ਅਤੇ ਇਹ ਆਦਮੀ ਨਹੀਂ, ਬਸ ਗੱਲ ਖ਼ਤਮ ਹੋ ਗਈ। ਹਿੰਦੁਸਤਾਨ ਨੇ ਆਪਣੇ ਸਰਵ-ਉੱਤਮ ਮਨੁੱਖਾਂ ਨੂੰ ਭਗਵਾਨ ਬਣਾ ਕੇ ਬਿਠਾ ਦਿੱਤਾ ਇਸ ਲਈ ਹਿੰਦੁਸਤਾਨ ਦਾ ਆਦਮੀ ਸ੍ਰੇਸ਼ਠ ਨਹੀਂ ਹੋ ਸਕਿਆ।

ਹਿੰਦੁਸਤਾਨ ਵਿੱਚ ਆਦਮੀ ਨੂੰ ਦੇਖਦੇ ਹੋ? ਜਿੱਥੇ ਇੰਨੇ ਲੋਕ ਹੋਏ, ਉੱਥੋਂ ਦਾ ਆਦਮੀ ਇੰਨਾ ਛੋਟਾ ਅਤੇ ਦੀਨ-ਹੀਣ ਕਿਉਂ ਹੈ ? ਕਦੀ ਇਸ ‘ਤੇ ਵਿਚਾਰ ਕੀਤਾ ਤੁਸੀਂ ? ਜਿੱਥੇ ਮਹਾਂਵੀਰ ਹੁੰਦੇ ਹੋਣ, ਜਿੱਥੇ ਬੁੱਧ ਚਰਨ ਰੱਖਦੇ ਹੋਣ, ਜਿੱਥੇ ਗਾਂਧੀ ਵਰਗੇ ਅਨੋਖੇ ਆਦਮੀ ਦੇ ਫੁੱਲ ਖਿੜਦੇ ਹੋਣ, ਜਿੱਥੇ ਕਰੋੜਾਂ-ਅਰਬਾਂ ਅਨੋਖੇ ਲੋਕ ਪੈਦਾ ਹੋਏ ਹੋਣ, ਉੱਥੋਂ ਦੀ ਮਨੁੱਖਤਾ ਦੀ ਕੀ ਹਾਲਤ ਹੈ ? ਉੱਥੋਂ ਦਾ ਮਨੁੱਖ ਕਿਸ ਤਰ੍ਹਾਂ ਦੀਨ-ਹੀਣ ਅਤੇ ਜ਼ਮੀਨ ਉੱਪਰ ਰੀਂਗਦਾ ਹੈ!

ਸਾਨੂੰ ਸ਼ਰਮ ਵੀ ਨਹੀਂ ਆਉਂਦੀ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬੁੱਧ, ਮਹਾਂਵੀਰ, ਕ੍ਰਿਸ਼ਨ ਅਤੇ ਰਾਮ ਦੇ ਦੇਸ ਦੇ ਲੋਕ ਹਾਂ । ਸਾਨੂੰ ਦੇਖ ਕੇ ਸ਼ੱਕ ਹੁੰਦਾ ਹੈ ਕਿ ਨਾ ਕਦੀ ਰਾਮ ਹੋਏ ਹੋਣਗੇ, ਨਾ ਕਦੀ ਬੁੱਧ ਹੋਏ ਹੋਣਗੇ, ਨਾ ਕਦੀ ਕ੍ਰਿਸ਼ਨ ਹੋਏ ਹੋਣਗੇ । ਸਾਨੂੰ ਦੇਖ ਕੇ ਕੋਈ ਸਬੂਤ ਨਹੀਂ ਮਿਲਦਾ ਉਹਨਾਂ ਦੇ ਹੋਣ ਦਾ । ਸਾਨੂੰ ਦੇਖ ਕੇ ਅਜਿਹਾ ਲਗਦਾ ਹੈ ਕਿ ਇਹ ਸਭ ਮਨਘੜਤ ਕਹਾਣੀਆਂ ਹਨ। ਸਾਨੂੰ ਦੇਖ ਕੇ ਕੀ ਸਬੂਤ ਮਿਲਦਾ ਹੈ ? ਸਾਨੂੰ ਦੇਖ ਕੇ ਸਬੂਤ ਮਿਲਦਾ ਹੈ ਕਿ ਮਹਾਂਵੀਰ ਪੈਦਾ ਹੋਏ ਹੋਣਗੇ ਸਾਡੇ ਵਿੱਚ ? ਨਹੀਂ, ਮਹਾਂਵੀਰ ਦੀ ਵਜ੍ਹਾ ਨਾਲ ਤੁਸੀਂ ਵੱਡੇ ਨਹੀਂ ਹੋ ਸਕਦੇ, ਤੁਹਾਡੀ ਵਜ੍ਹਾ ਨਾਲ ਮਹਾਂਵੀਰ ਛੋਟੇ ਹੋ ਸਕਦੇ ਹਨ, ਕਿਉਂਕਿ ਤੁਸੀਂ ਬਹੁਤ ਹੋ, ਮਹਾਂਵੀਰ ਬਿਲਕੁਲ ਇਕ ਹਨ।

ਲੇਕਿਨ ਇਹ ਮਾੜੀ ਗੱਲ ਕਿਵੇਂ ਕੋਈ ?

ਇਹ ਮਾੜੀ ਗੱਲ ਇਸ ਤਰ੍ਹਾਂ ਹੋਈ ਕਿ ਜਿਨ੍ਹਾਂ ਲੋਕਾਂ ਦੇ ਕਾਰਨ ਮਨੁੱਖਤਾ ਉੱਪਰ ਉੱਠ ਸਕਦੀ ਸੀ, ਉਹਨਾਂ ਨੂੰ ਅਸੀਂ ਮਨੁੱਖਤਾ ਤੋਂ ਬਾਹਰ ਕਰ ਦਿੱਤਾ। ਅਤੇ ਫਿਰ ਅਸੀਂ ਆਪਣੀ ਮਨੁੱਖਤਾ ਦੇ ਘੇਰੇ ਵਿੱਚ ਛੋਟੇ ਰਹਿਣ ਵਿੱਚ ਸੁੱਖੀ ਹੋ ਗਏ, ਅਸੀਂ ਛੋਟੇ ਰਹਿਣ ਵਿੱਚ ਸੰਤੁਸ਼ਟ ਹੋ ਗਏ, ਛੋਟੇ ਰਹਿਣਾ ਸਾਡੀ ਧਾਰਨਾ ਹੋ ਗਈ। ਕੁਝ ਲੋਕਾਂ ਦਾ ਵੱਡਾ ਹੋਣਾ ਧਾਰਨਾ ਹੈ, ਸਾਡੀ ਛੋਟਾ ਹੋਣਾ ਧਾਰਨਾ ਹੈ।

ਹਿੰਦੁਸਤਾਨ ਨੂੰ ਆਪਣੇ ਸਾਰੇ ਭਗਵਾਨਾਂ ਨੂੰ ਥੱਲੇ ਉਤਾਰ ਕੇ ਮਨੁੱਖ ਦੀ ਭੂਮੀ ਉੱਪਰ ਖੜਾ ਕਰਨਾ ਪਵੇਗਾ। ਮਹਾਂਵੀਰ ਨੂੰ ਉਤਾਰ ਕੇ ਲਿਆਉਣਾ ਪਵੇਗਾ ਤਾਂ ਕਿ ਮਹਾਂਵੀਰ ਸਾਡੇ ਵਿੱਚ ਖੜੇ ਹੋ ਜਾਣ। ਇਸ ਨਾਲ ਮਹਾਂਵੀਰ ਛੋਟੇ ਨਹੀਂ ਹੋਣਗੇ, ਇਸ ਨਾਲ ਸਾਡੀ ਵੱਡੇ ਹੋਣ ਦੀ ਸੰਭਾਵਨਾ ਵੱਧਦੀ ਹੈ। ਇਹ ਦੁਰਭਾਗ, ਇਹ ਬਹੁਤ ਹੀ ਅਭਾਗੀ ਹਾਲਤ · ਹੈ ਕਿ ਜਿੱਥੇ ਇੰਨੇ ਅਨੋਖੇ ਲੋਕ ਹੋਣ, ਉੱਥੋਂ ਦੀ ਆਦਮੀਅਤ ਇੰਨੀ ਛੋਟੀ ਹੋਵੇ। ਕੀ ਕਾਰਨ 5.COM ?

ਅਤੇ ਕਦੀ-ਕਦੀ ਮੈਂ ਸੋਚਦਾ ਹਾਂ ਕਿ ਕਿਤੇ ਅਜਿਹਾ ਤਾਂ ਨਹੀਂ ਹੈ ਕਿ ਇੰਨੇ-ਇੰਨੇ ਵੱਡੇ ਲੋਕ ਇਸ ਲਈ ਵੱਡੇ ਦਿਖਾਈ ਦਿੰਦੇ ਹਨ ਕਿ ਅਸੀਂ ਬਹੁਤ ਛੋਟੇ ਹਾਂ! ਜਿਵੇਂ ਸਕੂਲ ਵਿੱਚ ਇਕ ਤਖ਼ਤੇ ਉੱਪਰ, ਬਲੈਕ ਬੋਰਡ ਉੱਪਰ ਸਫ਼ੈਦ ਚਾਕ ਨਾਲ ਅਧਿਆਪਕ ਲਿਖਦਾ ਹੈ, ਸਫ਼ੈਦ ਦੀਵਾਰ ਉੱਪਰ ਨਹੀਂ ਲਿਖਦਾ। ਸਫ਼ੈਦ ਦੀਵਾਰ ਉੱਪਰ ਲਿਖਾਂਗੇ ਤਾਂ ਲਿਖਿਆ ਤਾਂ ਜਾਵੇਗਾ ਲੇਕਿਨ ਦਿਖਾਈ ਨਹੀਂ ਦੇਵੇਗਾ। ਦਿਖਾਈ ਦੇਵੇਗਾ ਕਾਲੇ ਬਲੈਕ ਬੋਰਡ ਉੱਪਰ ਸਫ਼ੈਦ ਚਾਕ ਨਾਲ ਲਿਖਿਆ ਹੋਇਆ। ਕਿਤੇ ਅਜਿਹਾ ਤਾਂ ਨਹੀਂ ਹੈ ਕਿ ਇਹ ਮਹਾਤਮਾ ਇੰਨੇ ਵੱਡੇ ਦਿਖਾਈ ਦਿੰਦੇ ਹਨ ਸਾਡੇ ਬਲੈਕ ਬੋਰਡ ‘ਤੇ। ਇਹ ਦੀਨ-ਹੀਣ ਲੋਕਾਂ ਦਾ ਜੋ ਇੰਨਾ ਵੱਡਾ ਸਮੂਹ ਹੈ, ਉਸ ਵਿੱਚ ਇਕ ਆਦਮੀ ਵੱਡਾ ਹੋ ਕੇ ਦਿਖਾਈ ਦੇਣ ਲੱਗਦਾ ਹੈ ਜਿਵੇਂ ਉਹ ਸਫੈਦ ਚਾਕ ਅਤੇ ਸਾਡਾ ਬਲੈਕ ਬੋਰਡ, ਇਸ ਲਈ ਬਹੁਤ ਵੱਡਾ ਹੋ ਜਾਂਦਾ ਹੈ।

ਦੁਨੀਆਂ ਵਿੱਚ ਕਿਸੇ ਦੇਸ ਵਿੱਚ ਇੰਨੇ ਮਹਾਂਪੁਰਸ਼ ਪੈਦਾ ਨਹੀਂ ਹੋਏ ਜਿੰਨੇ ਸਾਡੇ ਦੇਸ ਵਿੱਚ ਪੈਦਾ ਹੁੰਦੇ ਹਨ। ਇਸ ਵਿੱਚ ਕੋਈ ਸ਼ੱਕ ਦੀ ਗੱਲ ਹੈ। ਇਸ ਵਿੱਚ ਪਹਿਲੀ ਸ਼ੱਕ ਦੀ ਗੱਲ ਇਹ ਹੈ ਕਿ ਸਾਡੀ ਮਨੁੱਖਤਾ ਬਹੁਤ ਥੱਲੇ ਹੈ। ਮਨੁੱਖਤਾ ਇੰਨੀ ਥੱਲੇ ਹੈ ਕਿ ਅਸੀਂ ਉਸ ਆਦਮੀ ਦਾ ਯੁੱਗ-ਯੁੱਗ ਗਾਨ ਕਰਨ ਲਗਦੇ ਹਾਂ, ਕਿਉਂਕਿ ਉਸ ਗੁਣ-ਗਾਨ ਵਿੱਚ ਵੀ ਅਸੀਂ ਆਪਣੇ ਹੰਕਾਰ ਨੂੰ ਤ੍ਰਿਪਤੀ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ਗਾਂਧੀ ਜੀ ਇਕ ਗੋਲਮੇਜ਼ ਕਾਨਫ਼ਰੰਸ ਵਿੱਚ ਹਿੱਸਾ ਲੈਣ ਇੰਗਲੈਂਡ ਗਏ ਸਨ । ਗਾਂਧੀ ਜੀ ਦਾ ਸੈਕਰੇਟਰੀ ਬਰਨਾਰਡ ਸ਼ਾਅ ਨੂੰ ਮਿਲਣ ਗਿਆ । ਬਰਨਾਰਡ ਸ਼ਾਅ ਨੂੰ ਉਸ ਨੇ ਪੁੱਛਿਆ…।

…ਚੇਲੇ ਹਮੇਸ਼ਾ ਹੀ ਅਜਿਹੇ ਸਵਾਲ ਪੁੱਛਦੇ, ਚੇਲੇ ਪੁੱਛਦੇ ਹਨ ਕਿ ਸਾਡੇ ਮਹਾਤਮਾ ਦੇ ਬਾਰੇ ਕੀ ਖ਼ਿਆਲ ਹੈ ? ਮਹਾਤਮਾਵਾਂ ਦੀ ਫਿਕਰ ਨਹੀਂ ਹੁੰਦੀ, ਫ਼ਿਕਰ ਇਸ ਗੱਲ ਦੀ ਕਿ ਸਾਡਾ ਮਹਾਤਮਾ ਵੱਡਾ ਹੈ। ਅਸੀਂ ਵੱਡੇ ਮਹਾਤਮਾ ਦੇ ਵੱਡੇ ਚੇਲੇ ਹਾਂ! ਸਵਾਦ ਬੜਾ ਦੂਸਰਾ ਹੁੰਦਾ ਹੈ।

ਸੈਕਰੇਟਰੀ ਨੇ ਬਰਨਾਰਡ ਸ਼ਾਅ ਨੂੰ ਪੁੱਛਿਆ ਕਿ ਮਹਾਤਮਾ ਗਾਂਧੀ ਦੇ ਬਾਰੇ ਤੁਹਾਡਾ ਕੀ ਖ਼ਿਆਲ ਹੈ, ਤੁਸੀਂ ਉਹਨਾਂ ਨੂੰ ਮਹਾਤਮਾ ਮੰਨਦੇ ਹੋ ? ਬਰਨਾਰਡ ਸ਼ਾਅ ਬਹੁਤ ਅਜੀਬ ਆਦਮੀ ਸੀ। ਉਸ ਨੇ ਕਿਹਾ, ਮਹਾਤਮਾ ? ਮਹਾਤਮਾ ਮੰਨਦਾ ਹਾਂ ਪਰ ਨੰਬਰ ਦੋ; ਨੰਬਰ ਇਕ ਤਾਂ ਮੈਂ ਹੀ ਹਾਂ। ਸੈਕਰੇਟਰੀ ਬਹੁਤ ਹੈਰਾਨ ਹੋਇਆ ਹੋਵੇਗਾ ਕਿ ਇਹ ਆਦਮੀ ਹੈ! ਇਹ ਕਹਿੰਦਾ ਹੈ ਕਿ ਨੰਬਰ ਇਕ ਮੈਂ ਹਾਂ ਅਤੇ ਨੰਬਰ ਦੋ ਗਾਂਧੀ ਹਨ!

ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਯੂਨੀਵਰਸਿਟੀ ਦਾ ਇਕ ਪ੍ਰੋਫ਼ੈਸਰ, ਦਰਸ਼ਨ-ਸ਼ਾਸਤਰ ਦੇ ਪ੍ਰੋਫ਼ੈਸਰ ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਮੈਂ ਦੁਨੀਆਂ ਦਾ ਸਭ ਤੋਂ ਮਹਾਨ ਵਿਅਕਤੀ ਹਾਂ । ਬੱਚਿਆਂ ਨੇ ਸੋਚਿਆ : ਵਿਚਾਰਾ ਇਹ ਇਕ ਗ਼ਰੀਬ ਪ੍ਰੋਫ਼ੈਸਰ ਹੈ, ਇਹ ਦੁਨੀਆਂ ਦਾ ਸਭ ਤੋਂ ਵੱਡਾ ਆਦਮੀ ਕਿਵੇਂ ਪੈਦਾ ਹੋ ਗਿਆ ? ਲੜਕੇ ਕਹਿੰਦੇ ਹਨ, ਦਿਮਾਗ਼ ਗੜਬੜ ਹੋ ਗਿਆ ਹੋਵੇਗਾ। ਰਾਜਨੀਤਕ ਜੇਕਰ ਦੁਨੀਆਂ ਨੂੰ ਕਹਿੰਦੇ ਫਿਰਦੇ ਹਨ ਕਿ ਸਾਡੇ ਤੋਂ ਵੱਡਾ ਕੋਈ ਨਹੀਂ ਤਾਂ ਕੋਈ ਨਹੀਂ ਫ਼ਿਕਰ ਕਰਦਾ, ਕਿਉਂਕਿ ਉਹਨਾਂ ਦੇ ਤਾਂ ਦਿਮਾਗ਼ ਖ਼ਰਾਬ ਹੁੰਦੇ ਹੀ ਹਨ, ਲੇਕਿਨ ਇਕ ਦਰਸ਼ਨ-ਸ਼ਾਸਤਰ ਦਾ ਪ੍ਰੋਫ਼ੈਸਰ ਕਹੇ ਤਾਂ ਲੜਕਿਆਂ ਨੇ ਕਿਹਾ, ਤੁਸੀਂ ਕਹਿ ਰਹੇ ਹੋ! ਦੁਨੀਆਂ ਦੇ ਸਭ ਤੋਂ ਵੱਡੇ ਆਦਮੀ ?

ਉਸ ਨੇ ਕਿਹਾ, ਮੈਂ ਜੋ ਕਹਿੰਦਾ ਹਾਂ, ਮੈਂ ਸਿੱਧ ਕਰ ਸਕਦਾ ਹਾਂ। ਮੈਂ ਬਿਨਾਂ ਸਿੱਧ ਕੀਤੇ ਕੋਈ ਗੱਲ ਕਰਦਾ ਹੀ ਨਹੀਂ।

ਵਿਦਿਆਰਥੀਆਂ ਨੇ ਕਿਹਾ, ਫਿਰ ਤੁਸੀਂ ਕਿਰਪਾ ਕਰੋ ਅਤੇ ਸਿੱਧ ਕਰ ਦਿਉ।

ਲੜਕਿਆਂ ਨੂੰ ਬਹੁਤ ਕਠਿਨਾਈ ਸੀ ਕਿ ਉਹ ਕਿਵੇਂ ਸਿੱਧ ਕਰੇਗਾ ? ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ, ਉਸ ਪ੍ਰੋਫੈਸਰ ਨੇ ਬੜਾ ਵਿਅੰਗ ਕੀਤਾ, ਬੜਾ ਮਜ਼ਾਕ ਕੀਤਾ। ਦੁਨੀਆਂ ਵਿੱਚ ਕੁਝ ਚੰਗੇ ਲੋਕ ਵੱਡਾ ਵਿਅੰਗ ਕਰ ਜਾਂਦੇ ਹਨ ਪਰ ਸਾਨੂੰ ਪਤਾ ਨਹੀਂ ਲੱਗਦਾ।

ਉਹ ਪ੍ਰੋਫੈਸਰ ਉਸ ਬੋਰਡ ਕੋਲ ਗਿਆ ਜਿੱਥੇ ਦੁਨੀਆਂ ਦਾ ਨਕਸ਼ਾ ਟੰਗਿਆ ਸੀ। ਉਸ ਨੇ ਪੁੱਛਿਆ, ਇਸ ਵੱਡੀ ਦੁਨੀਆਂ ਵਿੱਚ ਸਭ ਤੋਂ ਉੱਤਮ ਦੇਸ ਕਿਹੜਾ चै ?

ਸਾਰੇ ਫ਼ਰਾਂਸ ਦੇ ਰਹਿਣ ਵਾਲੇ ਸਨ, ਉਹਨਾਂ ਨੇ ਕਿਹਾ, ਫ਼ਰਾਂਸ।

ਸੁਭਾਵਿਕ ਹੈ, ਫ਼ਰਾਂਸ ਵਿੱਚ ਰਹਿਣ ਵਾਲਾ ਇਹੀ ਸਮਝਦਾ ਹੈ ਕਿ ਫ਼ਰਾਂਸ ਸਭ ਤੋਂ ਵੱਡਾ ਦੇਸ ਹੈ, ਕਿਉਂਕਿ ਫ਼ਰਾਂਸ ਵਿੱਚ ਰਹਿਣ ਵਾਲਾ ਇਹ ਕਿਵੇਂ ਮੰਨ ਸਕਦਾ ਹੈ ਕਿ ਜਿੱਥੇ ਉਹ ਰਹਿਦਾ ਹੈ, ਉਹ ਦੇਸ ਵੱਡਾ ਨਾ ਹੋਵੇ! ਜਿੱਥੇ ਉਹ ਰਹਿੰਦਾ ਹੈ, ਉਹ ਦੇਸ ਤਾਂ ਵੱਡਾ ਹੋਣਾ ਚਾਹੀਦੈ।

ਫਿਰ ਉਸ ਪ੍ਰੋਫੈਸਰ ਨੇ ਕਿਹਾ, ਬਾਕੀ ਦੁਨੀਆਂ ਦੀ ਗੱਲ ਖ਼ਤਮ ਹੋ ਗਈ। ਹੁਣ ਮੈਂ ਇਹ ਸਿੱਧ ਕਰ ਸਕਦਾ ਹਾਂ ਕਿ ਮੈਂ ਫ਼ਰਾਂਸ ਵਿੱਚ ਸਭ ਤੋਂ ਵੱਡਾ ਹਾਂ ਅਤੇ ਮੈਂ ਦੁਨੀਆਂ ਵਿੱਚ ਸਭ ਤੋਂ ਵੱਡਾ ਹੋ ਜਾਵਾਂਗਾ।

ਓਦੋਂ ਵਿਦਿਆਰਥੀ ਨਹੀਂ ਸਮਝ ਸਕੇ ਕਿ ਉਹ ਕਿਧਰ ਲਿਜਾ ਰਿਹਾ ਹੈ। ਫਿਰ ਉਸ ਨੇ ਕਿਹਾ, ਫਰਾਂਸ ਵਿੱਚ ਸਭ ਤੋਂ ਵੱਡਾ ਨਗਰ ਕਿਹੜਾ ਹੈ ?

ਓਦੋਂ ਵਿਦਿਆਰਥੀਆਂ ਨੂੰ ਸ਼ੱਕ ਹੋਇਆ, ਉਹ ਸਾਰੇ ਪੈਰਿਸ ਦੇ ਰਹਿਣ ਵਾਲੇ ਸਨ।

ਉਹਨਾਂ ਨੇ ਕਿਹਾ, ਪੈਰਿਸ।

ਫਿਰ ਇਕ ਵੱਡਾ ਸ਼ੱਕ ਹੋਇਆ ਕਿ ਮਾਮਲਾ ਗੜਬੜ ਹੁੰਦਾ ਜਾ ਰਿਹਾ ਹੈ।

ਉਸ ਪ੍ਰੋਫ਼ੈਸਰ ਨੇ ਕਿਹਾ, ਪੈਰਿਸ ਵਿੱਚ ਸਭ ਤੋਂ ਵੱਡਾ ਸਥਾਨ ਕਿਹੜਾ ਹੈ ?

ਯੂਨੀਵਰਸਿਟੀ, ਵਿਸ਼ਵਵਿਦਿਆਲਾ

ਉਸ ਨੇ ਕਿਹਾ, ਯੂਨੀਵਰਸਿਟੀ ਹੀ ਰਹਿ ਗਈ ਸਿਰਫ਼।

ਯੂਨੀਵਰਸਿਟੀ ਵਿੱਚ ਸਭ ਤੋਂ ਸ੍ਰੇਸ਼ਠ ਸਬਜੈਕਟ, ਸਭ ਤੋਂ ਉੱਤਮ ਵਿਸ਼ਾ ਕਿਹੜਾ ਹੈ ?

ਫ਼ਿਲਾਸਫ਼ੀ, ਦਰਸ਼ਨ-ਸ਼ਾਸਤਰ। ਅਤੇ ਉਸ ਨੇ ਕਿਹਾ, ਮੈਂ ਦਰਸ਼ਨ-ਸ਼ਾਸਤਰ ਦਾ ਹੈੱਡ ਆਫ਼ ਦਾ ਡਿਪਾਰਮੈਂਟ ਹਾਂ। ਮੈਂ ਇਸ ਦੁਨੀਆਂ ਦਾ ਸਭ ਤੋਂ ਵੱਡਾ ਆਦਮੀ ਹਾਂ।

ਆਦਮੀ ਦਾ ਹੰਕਾਰ ਕਿਹੋ-ਕਿਹੋ ਜਿਹੇ ਰਸਤੇ ਲੱਭਦਾ ਹੈ! ਜਦੋਂ ਤੁਸੀਂ ਕਹਿੰਦੇ ਹੋ ਹਿੰਦੂ ਧਰਮ ਸਭ ਤੋਂ ਵੱਡਾ ਹੈ ਤਾਂ ਭੁੱਲ ਕੇ ਇਹ ਨਾ ਸੋਚਿਉ ਕਿ ਹਿੰਦੂ ਧਰਮ ਨਾਲ ਤੁਹਾਨੂੰ ਕੋਈ ਮਤਲਬ ਹੈ, ਤੁਹਾਨੂੰ ਮਤਲਬ ਖ਼ੁਦ ਨਾਲ ਹੈ। ਤੁਸੀਂ ਹਿੰਦੂ ਹੋ ਅਤੇ ਹਿੰਦੂ ਧਰਮ ਨੂੰ ਮਹਾਨ ਕਹਿ ਕੇ ਆਪਣੇ-ਆਪ ਨੂੰ ਮਹਾਨ ਕਹਿਣ ਦੀ ਤਕਕੀਬ ਕਰ ਰਹੇ ਹੋ। ਅਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡਾ ਭਗਵਾਨ ਸਭ ਤੋਂ ਵੱਡਾ ਹੈ, ਸਾਡਾ ਮਹਾਤਮਾ ਸਭ ਤੋਂ ਵੱਡਾ ਹੈ ਤਾਂ ਤੁਹਾਨੂੰ ਨਾ ਭਗਵਾਨ ਨਾਲ ਕੋਈ ਮਤਲਬ ਹੈ, ਨਾ ਮਹਾਤਮਾ ਨਾਲ ਕੋਈ ਮਤਲਬ ਹੈ। ਤੁਸੀਂ ਕਹਿੰਦੇ ਹੋ ਕਿ ਮੇਰਾ ਮਹਾਤਮਾ, ਮੈਂ ਇੰਨਾ ਵੱਡਾ ਆਦਮੀ ਹਾਂ ਕਿ ਮੇਰਾ ਮਹਾਤਮਾ ਛੋਟਾ ਕਿਵੇਂ ਹੋ ਸਕਦਾ ਹੈ ? ਲੇਕਿਨ ਦੁਨੀਆਂ ਵਿੱਚ ਝਗੜਾ ਹਿੰਦੂ-ਮੁਸਲਮਾਨ, ਈਸਾਈ ਦਾ, ਜੈਨ ਦਾ, ਬੁੱਧ ਦਾ, ਸਿੱਖ ਦਾ ਹੈ। ਇਹ ਝਗੜਾ ਮਹਾਤਮਾਵਾਂ ਦਾ ਝਗੜਾ ਨਹੀਂ ਹੈ, ਇਹ ਉਹਨਾਂ ਮਹਾਤਮਾਵਾਂ ਦੇ ਅਧਾਰ ‘ਤੇ ਵੱਡੇ ਹੋਣ ਵਾਲੇ ਲੋਕਾਂ ਦੇ ਹੰਕਾਰ ਦਾ ਝਗੜਾ ਹੈ।

ਇਸ ਲਈ ਜਦੋਂ ਮੈਂ ਕਹਾਂ ਕਿ ਮਹਾਤਾਮਾ ਗਾਂਧੀ ਨੂੰ ਥੱਲੇ ਲਿਆਉਣਾ ਹੈ; ਨਹੀਂ ਲੈ ਕੇ ਜਾਣਾ ਹੈ ਸਵਰਗ ਵਿੱਚ, ਉਹ ਧਰਤੀ ‘ਤੇ ਬੜੇ ਕੰਮ ਦੇ ਹਨ। ਉਹਨਾਂ ਦੀਆਂ ਜੜ੍ਹਾਂ ਧਰਤੀ ‘ਤੇ ਰੱਖਣੀਆਂ ਹਨ। ਨਹੀਂ ਲੈ ਕੇ ਜਾਣਾ ਹੈ ਸਵਰਗ ਉਪਰ। ਜਦ ਮੈਂ ਕਹਾਂ ਕਿ ਮਹਾਂਵੀਰ ਨੂੰ ਪ੍ਰਿਥਵੀ ਨਾਲ ਜੋੜਨਾ ਹੈ ਤਾਂ ਸਾਨੂੰ ਬੜੀ ਤਕਲੀਫ਼ ਹੁੰਦੀ ਹੈ। ਕਿਉਂਕਿ ਅਸੀਂ ਉਹਨਾਂ ਨੂੰ ਅਕਾਸ਼ ਵਿੱਚ ਸਮਝ ਕੇ ਆਪਣੇ-ਆਪ ਨੂੰ ਵੀ ਅਕਾਸ਼ ਵਿੱਚ ਸਮਝਣ ਦਾ ਸੁਫਨਾ ਦੇਖ ਰਹੇ ਸੀ, ਉਹ ਟੁੱਟ ਜਾਂਦਾ ਹੈ।

ਮੈਂ ਗਾਂਧੀ ਦਾ ਦੁਸ਼ਮਣ ਨਹੀਂ ਹਾਂ। ਮੈਂ ਚਾਹੁੰਦਾ ਹਾਂ ਕਿ ਗਾਂਧੀ ਇਸ ਧਰਤੀ ਦਾ ਲੂਣ ਬਣਨ। ਮੈਂ ਚਾਹੁੰਦਾ ਹਾਂ ਕਿ ਗਾਂਧੀ ਉੱਤੇ ਅਸੀਂ ਸੋਚੀਏ, ਗਾਂਧੀ ਤੋਂ ਅਸੀਂ ਸਿਖੀਏ। ਅਤੇ ਗਾਂਧੀ ਤੋਂ ਜੇਕਰ ਕੋਈ ਵੱਡੀ ਤੋਂ ਵੱਡੀ ਗੱਲ ਸਿੱਖੀ ਜਾ ਸਕਦੀ ਹੈ ਤਾਂ ਉਹ ਇਹ ਹੈ ਕਿ ਜ਼ਿੰਦਗੀ ਰੋਜ਼ ਨਵੇਂ ਉੱਤਰ ਮੰਗਦੀ ਹੈ, ਜ਼ਿੰਦਗੀ ਰੋਜ਼ ਨਵੀਂ ਚੇਤਨਾ ਮੰਗਦੀ ਹੈ, ਜ਼ਿੰਦਗੀ ਬੰਨ੍ਹੀਆਂ ਹੋਈਆਂ ਧਾਰਾਂ ਵਿੱਚ ਨਹੀਂ ਰੁਕਣਾ ਚਾਹੁੰਦੀ। ਅਤੇ ਜੋ ਕੌਮ ਰੁਕ ਜਾਂਦੀ ਹੈ, ਉਹ ਜ਼ਿੰਦਗੀ ਤੋਂ ਪੱਛੜ ਜਾਂਦੀ ਹੈ ।

ਭਾਰਤ ਇਕ ਮਰਿਆ ਹੋਇਆ ਦੇਸ ਹੈ। ਸਾਡਾ ਜੋ ਵਜੂਦ ਹੈ, ਉਹ ਪੋਸਥੁਮਸ ਹੈ, ਮਰਨ ਦੇ ਬਾਅਦ ਦਾ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਮੁਰਦੇ ਦੀ ਤਰ੍ਹਾਂ ਜਿਉਂ ਰਹੇ ਹਾਂ। ਅਸੀਂ ਜ਼ਿੰਦਗੀ ਦੀ ਧਾਰਾ ਗਵਾ ਦਿੱਤੀ ਹੈ। ਰੂਸ ਦੇ ਬੱਚਿਆਂ ਤੋਂ ਪੁੱਛੋ ਕਿ ਕੀ ਕਰ ਰਹੇ ਹਨ ? ਬੱਚੇ ਸੋਚ ਰਹੇ ਹਨ ਕਿ ਚੰਦ ਉੱਪਰ ਕਿਵੇਂ ਬਸਤੀ ਵਸਾਈਏ। ਅਮਰੀਕਾ ਦੇ ਬੱਚਿਆਂ ਤੋਂ ਪੁੱਛੋ, ਉਹ ਸੋਚ ਰਹੇ ਹਨ ਕਿ ਪੁਲਾੜ ਵਿੱਚ ਕਿਵੇਂ ਉਤਰਣਗੇ, ਵਸਣਗੇ। ਅਤੇ ਸਾਡੇ ਬੱਚੇ ? ਸਾਡੇ ਬੱਚੇ ਰਾਮ ਲੀਲਾ ਦੇਖ ਰਹੇ ਹਨ! ਅੱਖ ਪਿੱਛੇ ਵੱਲ ਲੱਗੀ ਹੋਈ ਹੈ। ਰਾਮ ਬਹੁਤ ਪਿਆਰੇ ਹਨ, ਲੇਕਿਨ ਰਾਮ ਲੀਲਾ ਦੇਖ ਕੇ ਜੋ ਕੌਮ ਰੁਕ ਜਾਂਦੀ ਹੈ, ਉਹ ਮਰ ਜਾਂਦੀ ਹੈ। ਅਜੇ ਹੋਰ ਰਾਮ ਲੀਲਾ ਹੋਣਗੀਆਂ। ਅਜੇ ਭਵਿੱਖ ਵਿੱਚ ਹੋਰ ਰਾਮ ਪੈਦਾ ਹੋਣਗੇ ਪੁਰਾਣੇ ਰਾਮਾਂ ਤੋਂ ਬਹੁਤ ਨਵੇਂ। ਭਗਵਾਨ ਥੱਕ ਨਹੀਂ ਗਏ ਹਨ। ਅਤੇ ਭਗਵਾਨ ਹੋਰ ਨਵੇਂ ਰਾਮ ਪੈਦਾ ਕਰਨਗੇ। ਅਤੇ ਭਗਵਾਨ ਕਦੀ ਪੁਰਾਣੇ ਨੂੰ ਦੁਹਰਾਉਂਦਾ ਨਹੀਂ, ਹਮੇਸ਼ਾ ਉੱਤਮ ਨੂੰ ਪੈਦਾ ਕਰਦਾ ਚਲਿਆ ਜਾਂਦਾ ਹੈ। ਅਜੇ ਹੋਰ ਰਾਮ ਲੀਲਾ ਹੋਣਗੀਆਂ ਪੁਲਾੜ ਵਿੱਚ-ਪਤਾ ਨਹੀਂ ਕਿਹੜੇ ਤਾਰਿਆਂ ਉੱਪਰ, ਪਤਾ ਨਹੀਂ ਕਿਹੜੇ ਗ੍ਰਹਿਆਂ ਉੱਪਰ! ਲੇਕਿਨ ਉਹ ਰਾਮ ਲੀਲਾ ਅਮਰੀਕਾ ਅਤੇ ਰੂਸ ਦੇ ਬੱਚੇ ਦੇਖਣਗੇ। ਸਾਡੇ ਮੁਲਕ ਦੇ ਬੱਚਿਆਂ ਦੇ ਨਸੀਬ ਵਿੱਚ ਇਹ ਨਹੀਂ ਹੋ ਸਕਦਾ। ਸਾਡਾ ਮੁਲਕ ਤਾਂ ਸੰਤੁਸ਼ਟ ਹੈ, ਭੂਤਕਾਲ ਦੀ ਰਾਮ ਲੀਲਾ ਨੂੰ ਦੇਖ ਕੇ ਹੀ ਕੰਮ ਚਲਾਉਂਦੇ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਭੂਤਕਾਲ-ਮੁੱਖੀ ਦੇਸ ਭਵਿੱਖਮੁਖੀ ਹੋ ਜਾਵੇ । ਮੈਂ ਚਾਹੁੰਦਾ ਹਾਂ ਇਹ ਅੱਖਾਂ ਜੋ ਪਿੱਛੇ ਵੱਲ ਜਕੜ ਕੇ ਖੜੀਆਂ ਰਹਿ ਗਈਆਂ ਹਨ, ਅੱਗੇ ਵੱਲ ਦੇਖਣ ਲੱਗਣ।

ਭਗਵਾਨ ਨੇ ਬੜੀ ਗ਼ਲਤੀ ਕੀਤੀ ਕਿ ਸਾਡੀਆਂ ਅੱਖਾਂ ਅੱਗੇ ਵੱਲ ਲਗਾਈਆਂ। ਜੇਕਰ ਉਹ ਖੋਪੜੀ ਉੱਤੇ ਪਿੱਛੇ ਲੱਗਾ ਦਿੰਦਾ ਤਾਂ ਅਸੀਂ ਬੜੇ ਖ਼ੁਸ਼ ਹੁੰਦੇ, ਕਿਉਂਕਿ ਅੱਗੇ ਅਸੀਂ ਦੇਖਣਾ ਨਹੀਂ, ਅਸੀਂ ਤਾਂ ਪਿੱਛੇ ਦੀ, ਰਸਤੇ ਦੀ ਉੱਡਦੀ ਧੂੜ ਨੂੰ ਦੇਖਦੇ ਹਾਂ—ਉਹਨਾਂ ਭਸਮਾਂ ਨੂੰ ਜੋ ਨਿਕਲ ਤਾਂ ਗਈਆਂ, ਉਹਨਾਂ ਕਹਾਣੀਆਂ ਨੂੰ ਜੋ ਹੋ ਚੁੱਕੀਆਂ। ਉਹ ਸਭ ਜੋ ਹੋ ਚੁੱਕਿਆ ਹੈ, ਉੱਥੇ ਸਾਡੀਆਂ ਅੱਖਾਂ ਹਨ, ਜੋ ਹੋਣ ਵਾਲਾ ਹੈ, ਉਹ ਸਾਡੀਆਂ ਅੱਖਾਂ ਵਿੱਚ ਨਹੀਂ ਹੈ।

ਕਦੋਂ ਤੱਕ ਅਸੀਂ ਪਿੱਛਲੇ ਨੂੰ ਫੜ ਕੇ ਦੇਖਾਂਗੇ ? ਗਾਂਧੀ ਹੋ ਚੁੱਕੇ, ਹੁਣ ਉਹਨਾਂ ਨੂੰ ਫੜ ਕੇ ਰੋਕਣ ਦਾ ਮਤਲਬ ਫਿਰ ਹੁਣ ਉਹੀ ਰਾਮ ਲੀਲਾ ‘ਤੇ ਰੁਕਣਾ ਹੋਵੇਗਾ। ਨਹੀਂ, ਅਸੀਂ ਹੋਰ ਗਾਂਧੀ ਪੈਦਾ ਕਰਾਂਗੇ, ਅਸੀਂ ਹੋਰ ਰਾਮ ਪੈਦਾ ਕਰਾਂਗੇ, ਅਸੀਂ ਹੋਰ ਮਹਾਂਵੀਰ ਪੈਦਾ ਕਰਾਂਗੇ; ਕਿਉਂਕਿ ਸਾਡੀ ਆਤਮਾ ਖੁੰਝੀ ਨਹੀਂ, ਸਾਡੇ ਕੋਲ ਅਜੇ ਪੈਦਾ ਕਰਨ ਦੀ ਸਮਰੱਥਾ ਬਹੁਤ ਹੈ। ਅਸੀਂ ਪਿੱਛੇ ਨਹੀਂ ਰੁਕਾਂਗੇ, ਅਸੀਂ ਅੱਗੇ ਵਧਾਂਗੇ।

ਜਦੋਂ ਮੈਂ ਇਹ ਕਹਿੰਦਾ ਹਾਂ ਤਾਂ ਲੋਕ ਸਮਝਦੇ ਹਨ ਕਿ ਸ਼ਾਇਦ ਮੈਂ ਉਹਨਾਂ ਦਾ ਦੁਸ਼ਮਣ ਹਾਂ। ਮੈਂ ਉਹਨਾਂ ਦਾ ਦੁਸ਼ਮਣ ਨਹੀਂ ਹਾਂ । ਤੁਸੀਂ ਹੋ ਉਹਨਾਂ ਦੇ ਦੁਸ਼ਮਣ ਜਿਹੜੇ ਉਹਨਾਂ ਨੂੰ ਫੜ ਲੈਂਦੇ ਹੋ, ਕਿਉਂਕਿ ਉਹਨਾਂ ਨੂੰ ਫੜਨ ਦੀ ਵਜ੍ਹਾ ਕਾਰਨ ਜਿਹੜੇ ਲੋਕ ਪੈਦਾ ਹੋ ਸਕਦੇ ਸੀ, ਉਹ ਪੈਦਾ ਨਹੀਂ ਹੋ ਸਕਦੇ। ਭਵਿੱਖ ਵੱਲ ਚਾਹੀਦੀ ਹੈ ਨਜ਼ਰ ।

ਇਹਨਾਂ ਆਉਣ ਵਾਲੇ ਤਿੰਨ ਦਿਨਾਂ ਵਿੱਚ ਭਵਿੱਖਮੁਖੀ ਰਸਤਾ ਕਿਵੇਂ ਬਣੇਗਾ, ਇਸ ਸਮਾਜ ਦੇ ਨਿਰਮਾਣ ਦੇ ਕੀ ਸੂਤਰ ਹੋਣਗੇ, ਇਸ ਸਮਾਜ ਦੀ ਕ੍ਰਾਂਤੀ ਦੇ ਕੀ ਆਧਾਰ ਹੋਣਗੇ, ਉਸ ਸੰਬੰਧ ਵਿੱਚ ਮੈਂ ਗੱਲਾਂ ਕਰਾਂਗਾ। ਅਜੇ ਤਾਂ ਮੈਂ ਪਹਿਲੀ ਗੱਲੀ ਆਖੀ ਹੈ। ਜੇਕਰ ਪਹਿਲੀਆਂ ਗੱਲਾਂ ਹੀ ਗੜਬੜ ਹੋ ਗਈਆਂ ਸਮਝਣ ਵਿੱਚ ਤਾਂ ਫਿਰ ਬੜੀ ਮੁਸ਼ਕਿਲ ਹੈ। ਹੋਰ ਵੀ ਗੱਲਾਂ ਹੀ ਗੜਬੜ ਹੋ ਗਈਆਂ ਸਮਝਣ ਵਿੱਚ ਤਾਂ ਫਿਰ ਬੜੀ ਮੁਸ਼ਕਿਲ ਹੈ। ਹੋਰ ਵੀ ਗੱਲਾਂ ਮੈਂ ਕਹਾਂਗਾ, ਇਸ ਲਈ ਮੈਂ ਬੇਨਤੀ ਕਰਾਂਗਾ ਕਿ ਸਮਝਣ ਦੀ ਸਿਰਫ਼ ਕੋਸ਼ਿਸ਼ ਕਰੋ, ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈ। ਨਾ ਮੈਂ ਕੋਈ ਗੁਰੂ ਹਾਂ, ਨਾ ਮੈਂ ਕੋਈ ਨੇਤਾ ਹਾਂ, ਅਤੇ ਨਾ ਹੀ ਮੈਨੂੰ ਨੇਤਾ ਬਣਨ ਦਾ ਪਾਗਲਪਨ ਹੈ। ਮੈ ਤਾਂ ਮੰਨਦਾ ਹੀ ਇਹੀ ਹਾਂ ਕਿ ਸਿਰਫ਼ ਉਹ ਹੀ ਲੋਕ ਨੇਤਾ ਬਣਨਾ ਚਾਹੁੰਦੇ ਹਨ ਜੋ ਕਿਸੇ ਤਰ੍ਹਾਂ ਦੀ ਹੀਣਤਾ ਦੀ ਗ੍ਰੰਥੀ ਨਾਲ ਪੀੜਤ ਹੁੰਦੇ ਹਨ। ਅਤੇ ਨੇਤਾ ਬਣਨਾ ਇਸ ਮੁਲਕ ਵਿੱਚ ਇੰਨਾ ਸੌਖਾ ਹੈ ਕਿ ਕੋਈ ਵੀ ਆਦਮੀ ਹੁਣ ਨੇਤਾ ਬਣਨਾ ਨਹੀਂ ਚਾਹੇਗਾ। ਇਕ ਛੋਟੀ- ਜਿਹੀ ਕਹਾਣੀ ਅਤੇ ਆਪਣੀ ਗੱਲ ਪੂਰੀ ਕਰਾਂਗਾ। ਮੈਂ ਸੁਣਿਆ ਹੈ, ਇਕ ਗਧੇ ਨੇ ਅਖ਼ਬਾਰ ਪੜ੍ਹਨਾ ਸਿੱਖ ਲਿਆ ਸੀ। ਸੁਣ ਕੇ ਬੜੀ ਹੈਰਾਨੀ ਹੋਈ ਕਿ ਗਧੇ ਨੇ ਅਖ਼ਬਾਰ ਪੜ੍ਹਨਾ ਕਿਵੇਂ ਸਿੱਖ ਲਿਆ! ਲੇਕਿਨ ਫਿਰ ਮੈਨੂੰ ਪਤਾ ਲੱਗਿਆ ਕਿ ਗਧੇ ਹੋਰ ਕੁਝ ਕਰ ਹੀ ਨਹੀਂ ਸਕਦੇ ਸਿਵਾਇ ਅਖ਼ਬਾਰ ਪੜ੍ਹਨ ਦੇ। ਉਹ ਗਧਾ ਅਖ਼ਬਾਰ ਪੜ੍ਹਨ ਲੱਗਿਆ ਤਾਂ ਗਿਆਨੀ ਬਣ ਗਿਆ। ਬਹੁਤ ਸਾਰੇ ਗਧੇ ਅਖ਼ਬਾਰ ਪੜ੍ਹਦੇ ਹੀ ਗਿਆਨੀ ਬਣ ਜਾਂਦੇ ਹਨ। ਜਦੋਂ ਉਹ ਅਖ਼ਬਾਰ ਪੜ੍ਹਨ ਲੱਗਿਆ ਤਾਂ ਭਾਸ਼ਣ ਦੇਣਾ ਵੀ ਸਿੱਖ ਗਿਆ। ਕਿਉਂਕਿ ਅਖ਼ਬਾਰ ਜੋ ਪੜ੍ਹ ਲੈਂਦਾ ਹੈ, ਉਹ ਭਾਸ਼ਣ ਵੀ ਦੇ ਸਕਦਾ ਹੈ। ਕਿਉਂਕਿ ਭਾਸ਼ਣ ਵਿੱਚ ਕੁਝ ਕਰਨਾ ਨਹੀਂ ਹੁੰਦਾ। ਅਖ਼ਬਾਰ ਜਿਹੜਾ ਤੁਹਾਡੇ ਦਿਮਾਗ਼ ਵਿੱਚ ਪਾ ਦੇਵੇ, ਉਹ ਮੂੰਹ ਵਿੱਚੋਂ ਕੱਢ ਦੇਣਾ ਪੈਂਦਾ ਹੈ। ਅਤੇ ਫਿਰ ਗਧੇ ਦੇ ਕੋਲ ਬਹੁਤ ਸਾਰੇ ਸ਼ਬਦ ਹਨ, ਸ਼ਾਸਤਰਾਂ ਦੀ ਕਲਾ ਹੈ। ਉਹ ਭਾਸ਼ਣ ਦੇਣ ਲੱਗਿਆ। ਉਸ ਨੇ ਸੋਚਿਆ, ਹੁਣ ਛੋਟੇ-ਮੋਟੇ ਪਿੰਡਾਂ ਵਿੱਚ ਕੀ ਰਹਿਣਾ, ਦਿੱਲੀ ਵੱਲ ਚੱਲਣਾ ਚਾਹੀਦਾ ਹੈ। ਕਿਉਂਕਿ ਗਧਿਆਂ ਨੂੰ ਜਿਉਂ ਹੀ ਬੋਲਣਾ ਆ ਜਾਏ, ਅਖ਼ਬਾਰ ਪੜ੍ਹਨਾ ਆ ਜਾਏ, ਉਹ ਇਕਦਮ ਦਿੱਲੀ ਵੱਲ ਜਾਣੇ ਸ਼ੁਰੂ ਹੋ ਜਾਂਦੇ ਹਨ। ਉਹ ਗਧਾ ਇਕ ਦਿਨ ਦਿੱਲੀ ਪਹੁੰਚਿਆ। ਗਧੇ ਨੂੰ ਦਿੱਲੀ ਪਹੁੰਚਣ ਤੋਂ ਰੋਕਣਾ ਵੀ ਬਹੁਤ ਮੁਸ਼ਕਲ ਹੈ। ਉਸ ਗਧੇ ਨੇ ਦਸ-ਪੰਦਰਾਂ ਹੋਰ ਗਧੇ ਇਕੱਠੇ ਕਰ ਲਏ ਹਨ। ਅਤੇ ਜਿਸ ਦੇ ਕੋਲ ਗੁਣ ਹੈ, ਉਹ ਨੇਤਾ ਹੈ। ਉਹ ਦਿੱਲੀ ਪਹੁੰਚ ਗਿਆ।

ਇਹ ਪੁਰਾਣੀ ਗੱਲ ਹੈ, ਉਦੋਂ ਪੰਡਤ ਨਹਿਰੂ ਜਿਉਂਦੇ ਸਨ। ਉਹ ਪੰਡਤ ਨਹਿਰੂ ਦੇ ਮਕਾਨ ‘ਤੇ ਪਹੁੰਚ ਗਿਆ। ਸੰਤਰੀ ਖੜਾ ਸੀ ਦਰਵਾਜ਼ੇ ‘ਤੇ ਪਰ ਉਹ ਲੋਕਾਂ ਨੂੰ ਰੋਕ ਲੈਂਦਾ ਹੈ ਲੇਕਿਨ ਗਧੇ ਨੂੰ ਰੋਕੇ ਕੌਣ! ਉਸ ਨੇ ਗਧੇ ਦੀ ਕੋਈ ਫ਼ਿਕਰ ਨਾ ਕੀਤੀ। ਸੰਤਰੀ ਗਧੇ ਦੀ ਫ਼ਿਕਰ ਨਹੀਂ ਕਰ ਰਹੇ ਹਨ ਅਤੇ ਉਹ ਮਹਿਲ ਵਿੱਚ ਵੜ ਜਾਂਦੇ ਹਨ। ਉਹ ਗਧਾ ਅੰਦਰ ਵੜ ਗਿਆ। ਪੰਡਤ ਨਹਿਰੂ ਕਿਸੇ ਬਗ਼ੀਚੇ ਵਿੱਚ ਟਹਿਲਦੇ ਹਨ।

ਉਸ ਗਧੇ ਨੇ ਪਿੱਛੇ ਜਾ ਕੇ ਕਿਹਾ, ਪੰਡਤ ਜੀ।

ਪੰਡਤ ਜੀ ਬਹੁਤ ਘਬਰਾਏ ਕਿਉਂਕਿ ਨਾ ਉਹ ਭੂਤ-ਪ੍ਰੇਤ ਮੰਨਦੇ ਸਨ, ਨਾ ਭਗਵਾਨ ਮੰਨਦੇ ਸਨ। ਕਿਹਾ, ਕੀ ਮਾਮਲਾ ਹੈ ? ਇਹ ਆਵਾਜ਼ ਕਿੱਥੋਂ ਆਉਂਦੀ ਹੈ ? ਕਿਉਂਕਿ ਭੂਤ-ਪ੍ਰੇਤ ਮੈਂ ਮੰਨਦਾ ਹੀ ਨਹੀਂ। ਕੌਣ ਬੋਲ ਰਿਹਾ ਹੈ ?

ਉਹ ਗਧਾ ਡਰ ਗਿਆ। ਉਸ ਨੇ ਕਿਹਾ, ਮੈਂ ਬਹੁਤ ਡਰ ਰਿਹਾ ਹਾਂ, ਸ਼ਾਇਦ ਤੁਸੀਂ ਨਰਾਜ਼ ਨਾ ਹੋ ਜਾਵੋ। ਮੈਂ ਇਕ ਬੋਲਦਾ ਹੋਇਆ ਗਧਾ ਹਾਂ। ਤੁਸੀਂ ਨਰਾਜ਼ ਤਾਂ ਨਹੀਂ ਹੋ ਗਏ ? ਪੰਡਤ ਨਹਿਰੂ ਨੇ ਕਿਹਾ, ਮੈਂ ਰੋਜ਼ ਬੋਲਦੇ ਹੋਏ ਗਧਿਆਂ ਨੂੰ ਇੰਨਾ ਦੇਖਦਾ ਹਾਂ ਕਿ ਨਰਾਜ਼ ਹੋਣ ਦਾ ਕੋਈ ਕਾਰਨ ਨਹੀਂ। ਕਿਸ ਲਈ ਆਏ?

ਤਾਂ ਉਸ ਗਧੇ ਨੇ ਕਿਹਾ, ਮੈਂ ਬਹੁਤ ਡਰਦਾ ਸੀ ਕਿ ਤੁਸੀਂ ਮੈਨੂੰ ਮਿਲੋਂਗੇ ਕਿ ਨਹੀਂ ! ਤੁਹਾਡੀ ਬੜੀ ਕਿਰਪਾ, ਤੁਸੀਂ ਮਿਲਣ ਦਾ ਸਮਾਂ ਦੇ ਸਕਦੇ ਹੋ ? ਮੈਂ ਇਕ ਗਧਾ ਹਾਂ।

ਪੰਡਤ ਨਹਿਰੂ ਨੇ ਕਿਹਾ, ਇੱਥੇ ਗਧਿਆਂ ਦੇ ਬਗ਼ੈਰ ਮਿਲਣ ਆਉਂਦਾ ਹੀ

ਕੌਣ ਹੈ! ਕੀ ਮਕਸਦ ਹੈ ?

ਉਸ ਗਧੇ ਨੇ ਕਿਹਾ, ਮੈਂ ਨੇਤਾ ਬਣਨਾ ਚਾਹੁੰਦਾ ਹਾਂ।

ਪੰਡਤ ਨਹਿਰੂ ਨੇ ਕਿਹਾ, ਫਿਰ ਤਾਂ ਠੀਕ ਹੈ। ਗਧੇ ਹੋਣ ਦਾ ਇਹ ਲੱਛਣ ਹੈ ਕਿ ਆਦਮੀ ਨੇਤਾ ਬਣਨਾ ਚਾਹੁੰਦਾ ਹੈ!

ਇਹ ਸਾਰੇ ਦਾ ਸਾਰਾ ਦੇਸ ਨੇਤਾ ਬਣਨ ਦੀ ਕੋਸ਼ਿਸ਼ ਵਿੱਚ ਹੈ। ਇਸ ਦੇਸ ਨੂੰ ਨੇਤਾਵਾਂ ਦੀ ਜ਼ਰੂਰਤ ਨਹੀਂ ਹੈ। ਇਸ ਦੇਸ ਨੂੰ ਚੇਲਿਆਂ ਦੀ, ਭੀੜ ਦੀ ਵੀ ਜ਼ਰੂਰਤ ਨਹੀਂ ਹੈ। ਇਸ ਦੇਸ ਨੂੰ ਉਹਨਾਂ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਵਿਚਾਰ ਦੇ ਬੀਜ ਸੁੱਟਦੇ ਹਨ। ਇਸ ਦੇਸ ਵਿੱਚ ਉਹਨਾਂ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਇਸ ਦੇਸ ਦੇ ਸੁੱਤੇ ਹੋਏ ਵਿਚਾਰ ਨੂੰ ਜਗਾਉਣ। ਇਸ ਦੇਸ ਵਿੱਚ ਉਸ ਵਿਚਾਰ ਦੀ ਕ੍ਰਾਂਤੀ ਦੀ ਜ਼ਰੂਰਤ ਹੈ। ਇਸ ਕ੍ਰਾਂਤੀ ਨੂੰ ਰਾਜਨੀਤੀ ਦੀ ਨਹੀਂ, ਇਕ ਅੰਦਰੂਨੀ ਕ੍ਰਾਂਤੀ ਦੀ ਜ਼ਰੂਰਤ ਹੈ। ਮੇਰੀ ਦਿਲਚਸਪੀ ਰਾਜਨੀਤੀ ਵਿੱਚ ਨਹੀਂ, ਨਾ ਮੇਰੀ ਦਿਲਚਸਪੀ ਨੇਤਾ ਵਿੱਚ ਹੈ, ਮੇਰੀ ਦਿਲਚਸਪੀ ਇਸ ਦੇਸ ਦੀ ਸੁੱਤੀ ਹੋਈ ਆਤਮਾ ਵਿੱਚ ਹੈ। ਅਤੇ ਉਸ ਆਤਮਾ ਨੂੰ ਜਿੰਨੀ ਵੀ ਚੋਟ ਮੈਂ ਦੇ ਸਕਾਂ, ਦੇਣਾ ਜਾਰੀ ਰਖਾਂਗਾ। ਤੁਸੀਂ ਗਾਲ੍ਹ ਕੱਢੋ, ਨਰਾਜ਼ ਹੋਵੋ, ਇਹ ਸਭ ਮੈਂ ਸਵੀਕਾਰ ਕਰਾਂਗਾ ਲੇਕਿਨ ਮੇਰੀ ਕੋਸ਼ਿਸ਼ ਜਾਰੀ ਰਹੇਗੀ ਕਿ ਇਸ ਮੁਲਕ ਦੀ ਆਤਮਾ ਨੂੰ ਕਿਤੇ ਚੋਟ ਲੱਗੇ, ਕਿਤੇ ਕੁਝ ਜਗੇ ਅਤੇ ਇਸ ਦੁਨੀਆਂ ਦੀ ਦੌੜ ਵਿੱਚ ਪੱਛੜ ਨਾ ਜਾਏ। ਅਸੀਂ ਬਹੁਤ ਪੱਛੜ ਗਏ गं।

ਇਨ੍ਹਾਂ ਤਿੰਨ ਦਿਨਾਂ ਵਿੱਚ ਜ਼ਿੰਦਗੀ ਅਤੇ ਸਮਾਜ ਦੀ ਕ੍ਰਾਂਤੀ ਦੇ ਕੁਝ ਸੂਤਰਾਂ ’ਤੇ ਗੱਲ ਕਰਨੀ ਹੈ। ਤੁਸੀਂ ਅੱਜ ਮੇਰੀ ਮੁੱਢਲੀ ਗੱਲ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣੀ, ਉਸ ਦੇ ਲਈ ਬਹੁਤ ਧੰਨਵਾਦੀ ਹਾਂ। ਅਤੇ ਅਖ਼ੀਰ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ। ਮੇਰੇ ਪ੍ਰਣਾਮ ਸਵੀਕਾਰ ਕਰੋ।

ਸਮਾਜ ਤਬਦੀਲੀ ਦੇ ਚੌਰਾਹੇ ‘ਤੇ

ਮੇਰੇ ਪਿਆਰੇ ਆਪਣੇ,

ਸਮਾਜ ਤਬਦੀਲੀ ਦੇ ਚੌਰਾਹੇ ‘ਤੇ—ਇਸ ਸੰਬੰਧ ਵਿੱਚ ਮੈਂ ਥੋੜ੍ਹੀਆਂ-ਜਿਹੀਆਂ ਗੱਲਾਂ ਕੱਲ੍ਹ ਤੁਹਾਡੇ ਨਾਲ ਕੀਤੀਆਂ। ਅੱਜ ਸਭ ਤੋਂ ਪਹਿਲਾਂ ਇਹ ਤੁਹਾਨੂੰ ਕਹਿਣਾ ਚਾਹਾਂਗਾ ਕਿ ਸਮਾਜ ਬਾਅਦ ਵਿੱਚ ਬਦਲਦਾ ਹੈ, ਪਹਿਲਾਂ ਮਨੁੱਖ ਦਾ ਮਨ ਬਦਲ ਜਾਂਦਾ ਹੈ। ਅਤੇ ਸਾਡੀ ਬਦਕਿਸਮਤੀ ਹੈ ਕਿ ਸਮਾਜ ਤਾਂ ਬਦਲਣ ਦੇ ਕਰੀਬ ਪਹੁੰਚ ਰਿਹਾ ਹੈ, ਲੇਕਿਨ ਸਾਡਾ ਮਨ ਬਦਲਣ ਦੇ ਲਈ ਬਿਲਕੁਲ ਰਾਜ਼ੀ ਨਹੀਂ ਹੈ। ਸਮਾਜ ਦੇ ਬਦਲਣ ਦਾ ਸੂਤਰ ਹੀ ਇਹੀ ਹੈ ਕਿ ਪਹਿਲਾਂ ਮਨ ਬਦਲ ਜਾਵੇ, ਕਿਉਂਕਿ ਸਮਾਜ ਨੂੰ ਬਦਲੇਗਾ ਕੌਣ ?

ਚੇਤਨਾ ਬਦਲਦੀ ਹੈ ਪਹਿਲਾਂ, ਵਿਵਸਥਾ ਬਦਲਦੀ ਹੈ ਬਾਅਦ ਵਿੱਚ। ਲੇਕਿਨ ਸਾਡੀ ਚੇਤਨਾ ਬਦਲਣ ਦੇ ਲਈ ਬਿਲਕੁਲ ਹੀ ਤਿਆਰ ਨਹੀਂ ਹੈ। ਬੜੀ ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਉਹ ਲੋਕ ਜੋ ਸਮਾਜ ਨੂੰ ਬਦਲਣ ਦੇ ਲਈ ਤਾਂਘਵਾਨ ਹਨ, ਉਹ ਵੀ ਚੇਤਨਾ ਨੂੰ ਬਦਲਣ ਦੇ ਲਈ ਰਾਜ਼ੀ ਨਹੀਂ ਹਨ। ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਚੇਤਨਾ ਦੇ ਬਦਲੇ ਬਿਨਾਂ ਸਮਾਜ ਕਿਵੇਂ ਬਦਲੇਗਾ ! ਅਤੇ ਜੇਕਰ ਚੇਤਨਾ ਦੇ ਬਿਨਾਂ ਬਦਲੇ ਸਮਾਜ ਬਦਲ ਵੀ ਗਿਆ ਤਾਂ ਉਹ ਬਦਲਾਹਟ ਉਹੋ-ਜਿਹੀ ਹੀ ਹੋਵੇਗੀ ਜਿਵੇਂ ਆਦਮੀ ਨਾ ਬਦਲੇ ਸਿਰਫ਼ ਕੱਪੜੇ ਬਦਲ ਜਾਣ। ਉਹ ਬਦਲਾਹਟ ਬਹੁਤ ਓਪਰੀ ਹੋਵੇਗੀ ਅਤੇ ਸਾਡੇ ਅੰਦਰ ਪ੍ਰਾਣਾਂ ਦੀ ਧਾਰਾ ਪੁਰਾਣੀ ਹੀ ਬਣੀ ਰਹੇਗੀ।

ਇਸ ਦੇਸ ਦਾ ਮਨ ਸਮਝਣਾ ਜ਼ਰੂਰੀ ਹੈ ਫਿਰ ਹੀ ਉਸ ਮਨ ਨੂੰ ਬਦਲਣ ਦੀ ਗੱਲ ਵੀ ਹੋ ਸਕਦੀ ਹੈ; ਕਿਉਂਕਿ ਜਿਸ ਨੂੰ ਬਦਲਣਾ ਹੋਵੇ, ਉਸ ਨੂੰ ਠੀਕ ਤਰ੍ਹਾਂ ਸਮਝ ਲੈਣਾ ਜ਼ਰੂਰੀ ਹੈ। ਇਸ ਦੇਸ ਦਾ ਮਨ ਹੁਣ ਤੱਕ ਕਿਹੋ-ਜਿਹਾ ਸੀ ? ਕਿਉਂਕਿ ਉਸ ਮਨ ਦੇ ਕਾਰਨ ਹੀ ਇਹ ਦੇਸ ਉਹੋ-ਜਿਹਾ ਰਿਹਾ, ਉਸੇ ਤਰ੍ਹਾਂ ਰਿਹਾ। ਇਹ ਦੇਸ ਜੇਕਰ ਨਹੀਂ ਬਦਲਿਆ ਪੰਜ ਹਜ਼ਾਰ ਸਾਲਾਂ ਤੱਕ, ਜੇਕਰ ਇਸ ਦੇਸ ਵਿੱਚ ਕੋਈ ਕ੍ਰਾਂਤੀ ਨਹੀਂ ਹੋਈ, ਤਾਂ ਕਾਰਨ ਇਸ ਦੀ ਚੇਤਨਾ ਵਿੱਚ ਕੁਝ ਤੱਤ ਹਨ ਜਿਨ੍ਹਾਂ ਦੇ ਕਾਰਨ ਕ੍ਰਾਂਤੀ ਅਸੰਭਵ ਹੋ ਗਈ ਅਤੇ ਉਹ ਤੱਤ ਅਜੇ ਵੀ ਮੌਜੂਦ ਹਨ। ਇਸ ਲਈ ਕ੍ਰਾਂਤੀ ਦੀ ਗੱਲ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਉਹ ਤੱਤ ਅੰਦਰੋਂ ਟੁੱਟ ਨਾ ਜਾਣ।

ਜਿਵੇਂ ਇਸ ਦੇਸ ਦਾ ਮਨ-ਮਨੁੱਖ, ਪ੍ਰਤਿਭਾ-ਪੂਰੇ ਅਤੀਤ ਦੇ ਇਤਿਹਾਸ ਵਿੱਚ ਵਿਚਾਰ ਉੱਪਰ ਨਹੀਂ, ਵਿਸ਼ਵਾਸ ਉੱਪਰ ਅਧਾਰਿਤ ਰਹੀ ਹੈ। ਅਤੇ ਜੋ ਦੇਸ, ਜੋ ਮਨ, ਜੋ ਚੇਤਨਾ ਵਿਸ਼ਵਾਸ ਉਪਰ ਆਧਾਰਿਤ ਹੁੰਦੀ ਹੈ, ਉਹ ਜ਼ਰੂਰੀ ਤੌਰ ‘ਤੇ ਅੰਨ੍ਹੀ ਹੋ ਜਾਂਦੀ ਹੈ; ਉਸ ਦੇ ਕੋਲ ਸੋਚ-ਵਿਚਾਰ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।

ਮਨੁੱਖ ਦੇ ਜੀਵਨ ਦਾ ਇਹ ਜ਼ਰੂਰੀ ਵਿਗਿਆਨਕ ਅੰਗ ਹੈ ਕਿ ਅਸੀਂ ਜਿਨ੍ਹਾਂ ਅੰਗਾਂ ਦੀ ਵਰਤੋਂ ਕਰਦੇ ਹਾਂ, ਉਹ ਵਿਕਸਤ ਹੁੰਦੇ ਹਨ। ਜਿਨ੍ਹਾਂ ਅੰਗਾਂ ਦੀ ਵਰਤੋਂ ਨਹੀਂ ਕਰਦੇ, ਉਹ ਕਮਜ਼ੋਰ ਹੋ ਜਾਂਦੇ ਹਨ। ਇਕ ਬੱਚਾ ਪੈਦਾ ਹੋਵੇ ਅਤੇ ਉਸ ਦੇ ਪੈਰ ਅਸੀਂ ਬੰਨ੍ਹ ਦੇਈਏ, ਵੀਹ ਸਾਲ ਬਾਅਦ ਉਸ ਦੇ ਪੈਰ ਖੋਲ੍ਹੀਏ ਤਾਂ ਉਸ ਦੇ ਪੈਰ ਮਰ ਚੁੱਕੇ ਹੋਣਗੇ, ਉਹ ਉਹਨਾਂ ਪੈਰਾਂ ਨਾਲ ਕਦੀ ਵੀ ਨਾ ਚੱਲ ਸਕੇਗਾ। ਅਤੇ ਇਹ ਵੀ ਹੋ ਸਕਦਾ ਹੈ ਕਿ ਵੀਹ ਸਾਲ ਬਾਅਦ ਅਸੀਂ ਉਸ ਨੂੰ ਆਖੀਏ ਕਿ ਇਸ ਲਈ ਤੇਰੇ ਪੈਰ ਬੰਨ੍ਹੇ ਸੀ ਕਿ ਤੂੰ ਪੈਰਾਂ ਨਾਲ ਚੱਲ ਹੀ ਨਹੀਂ ਸਕਦਾ, ਅਤੇ ਓਦੋਂ ਉਹ ਵੀ ਸਾਡੀ ਗੱਲ ਉੱਤੇ ਭਰੋਸਾ ਕਰੇਗਾ; ਕਿਉਂਕਿ ਚੱਲ ਕੇ ਦੇਖੇਗਾ ਅਤੇ ਡਿਗੇਗਾ। ਜੇਕਰ ਅੱਖਾਂ ਬੰਦ ਰੱਖੀਆਂ ਜਾਣ ਵੀਹ ਸਾਲ ਤੱਕ ਤਾਂ ਅੱਖਾਂ ਰੋਸ਼ਨੀ ਗਵਾ ਦੇਣਗੀਆਂ।

ਅਸੀਂ ਜਿਸ ਹਿੱਸੇ ਦੀ ਵਰਤੋਂ ਬੰਦ ਕਰ ਦਿਆਂਗੇ, ਉਹ ਖ਼ਤਮ ਹੋ ਜਾਵੇਗਾ। ਜੀਵਨ ਦਾ ਮੁੱਖ ਨਿਯਮ ਹੈ ਕਿ ਅਸੀਂ ਜਿਸ ਹਿੱਸੇ ਦੀ ਜਿੰਨੀ ਵਰਤੋਂ ਕਰਦੇ ਹਾਂ, ਉਹ ਓਨਾ ਹੀ ਵਿਕਸਤ ਹੁੰਦਾ ਹੈ।

ਇਹ ਜ਼ਿੰਦਗੀ ਇਸ ਤਰ੍ਹਾਂ ਹੈ, ਜਿਵੇਂ ਕੋਈ ਆਦਮੀ ਸਾਈਕਲ ਚਲਾਉਂਦਾ ਹੈ, ਉਹ ਜਦੋਂ ਤੱਕ ਪੈਡਲ ਮਾਰਦਾ ਹੈ ਓਦੋਂ ਤੱਕ ਸਾਈਕਲ ਚਲਦਾ ਹੈ, ਪੈਡਲ ਰੋਕ ਲੈਂਦਾ ਹੈ, ਸਾਈਕਲ ਵੀ ਰੁਕ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਤੁਸੀਂ ਦੋ ਘੰਟੇ ਪੈਡਲ ਚਲਾ ਲਏ ਤਾਂ ਹੁਣ ਕੋਈ ਚਲਾਉਣ ਦੀ ਲੋੜ ਨਹੀਂ ਹੈ! ਪੈਡਲ ਚਲਾਉਂਦੇ ਹੀ ਰਹਿਣਾ ਪਵੇਗਾ।

ਮਨੁੱਖ ਦੀ ਪ੍ਰਤਿਭਾ ਵਿਚਾਰ ਨਾਲ ਵਿਕਸਤ ਹੁੰਦੀ ਹੈ, ਵਿਸ਼ਵਾਸ ਨਾਲ ਖੁੰਡੀ ਹੋ ਜਾਂਦੀ ਹੈ। ਭਾਰਤ ਦਾ ਮਨ ਅੱਜ ਵੀ ਵਿਸ਼ਵਾਸੀ ਹੈ। ਅਜਿਹਾ ਨਹੀਂ ਹੈ ਕਿ ਬੁੱਢਾ ਆਦਮੀ ਵਿਸ਼ਵਾਸੀ ਹੈ। ਜਿਸ ਨੂੰ ਅਸੀਂ ਨੌਜਵਾਨ ਕਹਿੰਦੇ ਹਾਂ, ਉਹ ਵੀ ਓਨਾ ਹੀ ਵਿਸ਼ਵਾਸੀ ਹੈ। ਅਤੇ ਉਦੋਂ ਬਹੁਤ ਹੀ ਨਿਰਾਸਾ ਵੀ ਮਹਿਸੂਸ ਹੁੰਦੀ ਹੈ ਕਿ ਕੀ ਹੋ ਸਕੇਗਾ ? ਨੌਜਵਾਨ ਇੰਨਾ ਵਿਦਰੋਹ ਕਰਦੇ ਹੋਏ ਦਿਖਾਈ ਦਿੰਦੇ ਹਨ, ਉਹ ਵਿਦਰੋਹ ਬਹੁਤ ਓਪਰੀ ਹੈ। ਉਸ ਵਿਦਰੋਹ ਵਿੱਚ ਬਹੁਤ ਡੂੰਘੇ ਪ੍ਰਾਣ ਨਹੀਂ ਹਨ, ਕਿਉਂਕਿ ਅੰਦਰ ਉਸ ਨੌਜਵਾਨ ਦੇ ਮਨ ਵਿੱਚ ਵਿਸ਼ਵਾਸ ਦੀ ਦੁਨੀਆਂ ਅਜੇ ਵੀ ਖੜੀ ਹੈ।

ਮੈਂ ਇਕ ਇੰਜੀਨੀਅਰ ਦੇ ਘਰ ਦਾ ਉਦਘਾਟਨ ਕਰਨ ਗਿਆ ਸੀ। ਵੱਡੇ ਇੰਜੀਨੀਅਰ ਹਨ, ਜਰਮਨੀ ਤੋਂ ਪੜ੍ਹੇ ਹੋਏ ਹਨ ਅਤੇ ਪੰਜਾਬ ਦੇ ਇਕ ਵੱਡੇ ਸ਼ਹਿਰ ਵਿੱਚ ਉਹਨਾਂ ਨੇ ਮਕਾਨ ਬਣਾਇਆ ਹੈ। ਮੇਰੇ ਲਈ ਰੁਕੇ ਸਨ ਕਿ ਮੈਂ ਆਵਾਂ ਤਾਂ ਉਹਨਾਂ ਦੇ ਮਕਾਨ ਦਾ ਉਦਘਾਟਨ ਕਰ ਦੇਵਾਂ। ਮੈਂ ਗਿਆ, ਉਹਨਾਂ ਦੇ ਮਕਾਨ ਦਾ ਫੀਤਾ ਕੱਟ ਰਿਹਾ ਸੀ, ਉਦੋਂ ਮੈਂ ਦੇਖਿਆ ਹੈ ਕਿ ਮਕਾਨ ਦੇ ਸਾਹਮਣੇ ਇਕ ਕੁੱਜੀ ਰੱਖੀ ਹੋਈ ਹੈ! ਕੁੱਜੀ ਦੇ ਉੱਪਰ ਆਦਮੀ ਦਾ ਵਾਲ ਹੈ ਅਤੇ ਕੁੱਜੀ ਉੱਪਰ ਆਦਮੀ ਦਾ ਚਿਹਰਾ ਬਣਿਆ ਹੋਇਆ ਹੈ।

ਮੈਂ ਪੁੱਛਿਆ, ਇਹ ਕੀ ਹੈ ?

ਉਹਨਾਂ ਨੇ ਕਿਹਾ ਕਿ ਮਕਾਨ ਨੂੰ ਨਜ਼ਰ ਨਾ ਲੱਗ ਜਾਏ! ਮੈਂ ਕਿਹਾ ਕਿ ਇੰਜੀਨੀਅਰ ਹੋ ਕੇ! ਤੁਸੀਂ ਜਰਮਨੀ ਤੋਂ ਮੁੜੇ! ਮਕਾਨ ਨੂੰ ਵੀ ਨਜ਼ਰ ਲੱਗਦੀ き?

ਉਹ ਕਹਿਣ ਲੱਗੇ, ਨਹੀਂ, ਮੈਂ ਤਾਂ ਨਹੀਂ ਮੰਨਦਾ ਹਾਂ, ਲੇਕਿਨ ਹੋਰ ਸਾਰੇ ਲੋਕ ਕਹਿੰਦੇ ਹਨ ਤਾਂ ਮੈਂ ਸੋਚਿਆ ਹਰਜ ਕੀ ਹੈ ?

ਮੈਂ ਕਿਹਾ, ਹਰਜ ਬਹੁਤ ਵੱਡਾ ਹੈ, ਜਰਮਨੀ ਤੋਂ ਵੀ ਮੁੜਿਆ ਹੋਇਆ ਇੰਜੀਨੀਅਰ ਮਕਾਨ ਨੂੰ ਨਜ਼ਰ ਲੱਗਣ ਦਾ ਇੰਤਜ਼ਾਮ ਕਰਦਾ ਹੋਵੇ ਬਚਾਉਣ ਦਾ, ਤਾਂ ਆਂਢ-ਗੁਆਂਢ ਦਾ ਪੇਂਡੂ ਆਦਮੀ ਕੀ ਕਰੇਗਾ ?..ਉਸ ਨੂੰ ਭਰੋਸਾ ਮਿਲੇਗਾ ਕਿ ਠੀਕ ਹੈ।

ਤੁਸੀਂ ਇਕ ਪੜ੍ਹੇ-ਲਿਖੇ ਹੋ ਕੇ ਅਨਪੜ੍ਹ ਮਾਨਤਾਵਾਂ ਨੂੰ ਬਲ ਦੇ ਰਹੇ ਹੋ।

ਮੈਂ ਇਕ ਡਾਕਟਰ ਦੇ ਘਰ ਮਹਿਮਾਨ ਸੀ ਕਲਕੱਤੇ ਵਿੱਚ। ਸ਼ਾਮ ਨੂੰ ਜਾ ਰਿਹਾ ਸੀ, ਮੈਨੂੰ ਲੈ ਕੇ ਜਾ ਰਹੇ ਸਨ, ਉਹਨਾਂ ‘ ਦੀ ਲੜਕੀ ਨੂੰ ਛਿੱਕ ‘ ਆ ਗਈ। ਉਹਨਾਂ ਨੇ ਕਿਹਾ, ਇਕ ਮਿੰਟ ਰੁਕ ਜਾਉ

ਮੈਂ ਉਹਨਾਂ ਨੂੰ ਕਿਹਾ, ਤੁਸੀਂ ਡਾਕਟਰ ਹੋ, ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਲੜਕੀ ਦੀ ਛਿੱਕ ਨਾਲ ਮੇਰਾ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਤੁਹਾਡੀ ਲੜਕੀ ਨੂੰ ਛਿੱਕ ਆਏ ਤਾਂ ਕਿਸੇ ਨੂੰ ਰੁਕਣ ਦੀ ਕੋਈ ਜ਼ਰੂਰਤ ਨਹੀਂ ਹੈ। ਅਤੇ

ਚੰਗੀ ਤਰ੍ਹਾਂ ਜਾਣਦੇ ਹੋ ਕਿ ਛਿੱਕ ਆਉਣ ਦੇ ਕਾਰਨ ਕੀ ਹਨ ? ਡਾਕਟਰ ਨੇ ਕਿਹਾ ਕਿ ਚੰਗੀ ਤਰ੍ਹਾਂ ਜਾਣਦਾ ਹਾਂ ਛਿੱਕ ਆਉਣ ਦੇ ਕਾਰਨ ਕੀ ਹਨ, ਲੇਕਿਨ ਰੁਕਣ ਵਿੱਚ ਹਰਜ ਕੀ ਹੈ ?

ਇਹ ਸਾਡਾ ਜੋ ਅੰਦਰ ਡੂੰਘਾਈ ਵਿੱਚ ਦੱਬਿਆ ਹੋਇਆ ਮਨ ਹੈ, ਉਹ ਸਮਝੌਤਾ ਲੱਭ ਰਿਹਾ ਹੈ, ਕੰਪਰੋਮਾਈਜ਼ ਲੱਭ ਰਿਹਾ ਹੈ । ਹੁਣ ਡਾਕਟਰ ਦਾ ਚੇਤਨ ਮਨ ਜਾਣਦਾ ਹੈ ਕਿ ਛਿੱਕ ਦਾ ਕੀ ਅਰਥ ਹੈ, ਲੇਕਿਨ ਉਸ ਦਾ ਅਚੇਤਨ, ਇਸਦਾ ਅਨਕਾਂਸ਼ਸ, ਜੋ ਸਮਾਜ ਨੇ ਇਸ ਨੂੰ ਦਿੱਤਾ ਹੈ, ਉਹ ਕਹਿੰਦਾ ਹੈ ਰੁਕ ਜਾਉ, ਦੋਨਾਂ ਦੇ ਵਿੱਚ ਸਮਝੌਤਾ ਕਰ ਲਉ। ਜਾਣਦੇ ਹਨ ਕਿ ਛਿੱਕ ਕਿਉਂ ਆਈ ਹੈ, ਲੇਕਿਨ ਫਿਰ ਵੀ, ਨਾ ਜਾਣਨ ਦੇ ਸਮੇਂ ਵਿੱਚ ਜਿਹੜਾ ਵਿਸ਼ਵਾਸ ਬਣਾਇਆ ਸੀ, ਉਹ….ਉਹ ਵੀ ਕੰਮ ਕਰ ਰਿਹਾ ਹੈ; ਉਹ ਵੀ ਹਟਦਾ ਨਹੀਂ ਹੈ।

ਵਿਦਿਆਰਥੀ ਅੰਦੋਲਨ ਕਰੇਗਾ, ਮੋਰਚਾ ਲਗਾਵੇਗਾ, ਹੜਤਾਲਾਂ ਕਰੇਗਾ, ਵਿਰੋਧ ਕਰੇਗਾ, ਕੱਚ ਭੰਨੇਗਾ, ਬੱਸਾਂ ਸਾੜੇਗਾ-ਅਤੇ ਇਮਤਿਹਨ ਦੇ ਸਮੇਂ ਉਹ ਵੀ ਹਨੂੰਮਾਨ ਜੀ ਦੇ ਕੋਲ ਦਿਖਾਈ ਦੇਵੇਗਾ! ਪ੍ਰੀਖਿਆ ਵੇਲੇ ਉਹ ਵੀ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੇਗਾ। ਇਮਤਿਹਾਨ ਦੇ ਵੇਲੇ ਉਸ ਨੂੰ ਵੀ ਪ੍ਰਮਾਤਮਾ ਵਾਪਿਸ ਸੱਚਾ ਮਲੂਮ ਹੋਣ ਲੱਗੇਗਾ।

ਸਾਡਾ ਉੱਪਰ ਦਾ ਮਨ ਤਾਂ ਸਿੱਖਿਅਤ ਹੋਇਆ ਹੈ, ਉਸ ਨੇ ਥੋੜ੍ਹਾ-ਬਹੁਤ ਸੋਚ-ਵਿਚਾਰ ਸ਼ੁਰੂ ਕੀਤਾ ਹੈ, ਲੇਕਿਨ ਅੰਦਰ ਦਾ ਡੂੰਘਾਈ ਵਾਲਾ ਮਨ ਅਜੇ ਵੀ ਵਿਸ਼ਵਾਸ ਵਿੱਚ ਦੱਬਿਆ ਹੈ। ਉਸ ਡੂੰਘੇ ਮਨ ਨੂੰ ਬਿਨਾਂ ਬਦਲੇ ਇਹ ਸਮਾਜ ਬਦਲ ਨਹੀਂ ਹੋ ਸਕਦਾ। ਕਿਉਂ ?…..ਕਿਉਂਕਿ ਵਿਸ਼ਵਾਸ ਦੇ ਆਪਣੇ ਨਿਯਮ ਹਨ, ਵਿਚਾਰ ਦੇ ਆਪਣੇ ਨਿਯਮ ਹਨ। ਵਿਚਾਰ ਨੇ ਵਿਦਰੋਹ ਕੀਤਾ ਹੈ ਸਦਾ। ਵਿਚਾਰ ਵਿਦਰੋਹੀ ਹੈ। ਤੁਸੀਂ ਵਿਚਾਰ ਕਰੋਗੇ ਤਾਂ ਵਿਦਰੋਹ ਹੋ ਹੀ ਜਾਣਗੇ। ਜੇਕਰ ਵਿਚਾਰ ਕੀਤਾ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਗ਼ਲਤ ਦਿਸਣ ਲੱਗ ਪੈਣਗੀਆਂ। ਅਤੇ ਜੋ ਗ਼ਲਤ ਦਿਸਣ ਲੱਗੇਗਾ, ਉਸ ਦੇ ਨਾਲ ਖੜੇ ਰਹਿਣਾ ਅਸੰਭਵ ਹੋ ਜਾਵੇਗਾ।

ਇਸ ਲਈ ਦੁਨੀਆਂ ਦੇ ਸਾਰੇ ਸ਼ੋਸ਼ਨ ਕਰਨ ਵਾਲੇ—ਭਾਵੇਂ ਉਹ ਰਾਜਨੇਤਾ ਹੋਣ, ਅਤੇ ਚਾਹੇ ਧਰਮਗੁਰੂ ਹੋਣ-ਮਨੁੱਖ ਦੇ ਮਨ ਨੂੰ ਵਿਚਾਰ ਕਰਨ ਤੋਂ ਰੋਕਣ ਦਾ ਸਾਰਾ ਇੰਤਜ਼ਾਮ ਕਰਦੇ ਹਨ, ਕਿਉਂਕਿ ਵਿਚਾਰ ਵਿਦਰੋਹ ਲੈ ਆਵੇਗਾ। ਅੱਜ ਨਹੀਂ ਤਾਂ ਕੱਲ੍ਹ ਵਿਚਾਰ ਦੇ ਪਿੱਛੇ ਵਿਦਰੋਹ ਦਾ ਪ੍ਰਛਾਵਾਂ ਆਉਣ ਹੀ ਵਾਲਾ ਹੈ। ਇਸ ਲਈ ਵਿਚਾਰ ਨੂੰ ਹੀ ਤੋੜ ਦਿਉ, ਤਾਂ ਕਿ ਵਿਦਰੋਹ ਨਾ ਆਏ। ਅਤੇ ਵਿਚਾਰ ਦੀ ਜਗ੍ਹਾ ਵਿਸ਼ਵਾਸ ਦੇ ਬੀਜ ਬੀਜੋ, ਕਿਉਂਕਿ ਵਿਸ਼ਵਾਸ ਕਦੀ ਵਿਦਰੋਹ ਨਹੀਂ ਕਰਦਾ; ਵਿਸ਼ਵਾਸ ਵਿਦਰੋਹ ਕਰ ਹੀ ਨਹੀਂ ਸਕਦਾ। ਜਿੰਨਾ ਬਲੀਵਿੰਗ ਮਾਈਂਡ ਹੈ, ਜਿੰਨਾ ਵਿਸ਼ਵਾਸ ਕਰਨ ਵਾਲਾ ਚਿੱਤ ਹੈ, ਓਨਾ ਅਵਿਦਰੋਹੀ, ਪਿਛਾਂਹ-ਖਿੱਚੂ, ਰਿਐਕਸ਼ਨਰੀ, ਪੁਰਾਣੇ ਨੂੰ ਫੜ ਕੇ ਰੁਕੇ ਰਹਿਣ ਵਾਲਾ ਮਨ ਹੁੰਦਾ ਹੈ। ਅਸੀਂ ਅੱਜ ਵੀ ਵਿਸ਼ਵਾਸੀ ਹਾਂ, ਇਸ ਲਈ ਸਮਾਜ ਬਦਲੇਗਾ ਨਹੀਂ। ਸਮਾਜ ਦੇ ਕੱਪੜੇ ਹੀ ਬਦਲ ਸਕਾਂਗੇ, ਆਤਮਾ ਨਹੀਂ। ਅਤੇ ਆਤਮਾ ਪੁਰਾਣੀ ਹੋਵੇ ਅਤੇ ਕੱਪੜੇ ਨਵੇਂ ਹੋ ਜਾਣ ਤਾਂ ਬਹੁਤ ਬੇਚੈਨੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਮਾਜ ਦਾ ਵਿਅਕਤੀਤਵ ਉਦੋਂ ਸੀਜੋਫਰੇਨਿਕ ਹੋ ਜਾਂਦਾ ਹੈ; ਸਮਾਜ ਦੀ ਸ਼ਖ਼ਸੀਅਤ ਦੇ ਦੋ ਹਿੱਸੇ ਹੋ ਜਾਂਦੇ ਹਨ ਅਤੇ ਜਦੋਂ ਉੱਲਟ ਹਿੱਸੇ ਇਕ ਹੀ ਨਾਲ ਸਮਾਜ ਵਿੱਚ ਹੋ ਜਾਂਦੇ ਹਨ, ਓਦੋਂ ਅੰਦਰ ‘ਇੰਨਰ ਟੈਂਸ਼ਨ’ ਅਤੇ ਇਕ ਅੰਦਰੂਨੀ ਤਨਾਅ ਅਤੇ ਵਿਰੋਧ, ਯੁੱਧ ਅਤੇ ਤਕਲੀਫ਼ ਸ਼ੁਰੂ ਹੋ ਜਾਂਦੀ ਹੈ।

ਇਹ ਸਾਡੀ ਹਾਲਤ ਹੈ; ਅਸੀਂ ‘ਸੀਜੋਫਰੇਨਿਕ’, ਖੰਡ-ਖੰਡ, ਵਿਰੋਧੀ-ਖੰਡਾਂ ਵਿੱਚ ਬਦਲ ਜਾਣ ਲਈ ਤਿਆਰ ਖੜੇ ਹਾਂ। ਪੁਰਾਣਾ ਮਨ ਆਪਣੇ ਸੂਤਰਾਂ ਦੇ ਨਾਲ ਕੰਮ ਕਰ ਰਿਹਾ ਹੈ, ਨਵੇਂ ਮਨ ਦੀ ਤਹਿ ਉੱਪਰ ਤੋਂ ਬੈਠਦੀ ਜਾ ਰਹੀ ਹੈ। ਪੁਰਾਣੇ ਮਨ ਵਿੱਚ ਮਨੂੰ ਹਨ, ਯਾਗਵੱਲਕਿਆ ਹਨ; ਨਵੇਂ ਮਨ ਵਿੱਚ ਮਾਰਕਸ ਅਤੇ ਫ੍ਰਾਇਡ ਹਨ ਅਤੇ ਸਾਰੇ ਨਾਲ-ਨਾਲ ਹਨ ਅਤੇ ਭਾਰਤ ਦਾ ਮਨ ਇਕ ਅਜੀਬ ਤਰ੍ਹਾਂ ਦੀ ਖਿਚੜੀ ਬਣ ਗਿਆ ਹੈ, ਜਿਸ ਵਿੱਚ ਸਫਾਈ ਨਹੀਂ ਹੈ; ਜਿਸ ਵਿੱਚ ਕਲੈਰਿਟੀ ਨਹੀਂ ਹੈ; ਜਿਸ ਵਿੱਚ ਸਪੱਸ਼ਟ ਨਿਰਣਾ ਨਹੀਂ ਹੈ ਅਤੇ ਜਿਸ ਦੇ ਕੋਲ ਸਪੱਸ਼ਟ ਰੇਖਾਵਾਂ ਵਾਲੀ ਸ਼ਖ਼ਸੀਅਤ ਨਹੀਂ ਹੈ, ਜਿਸ ਦੇ ਅੰਦਰ ਸਭ ਕੁਝ ਹੈ। ਜਿਸ ਦੇ ਕੋਲ ਬੈਲਗੱਡੀ ਦੀ ਦੁਨੀਆਂ ਵਿੱਚ ਪੈਦਾ ਕੀਤੇ ਗਏ ਵਿਸ਼ਵਾਸ ਹਨ ਅਤੇ ਜੈੱਟ ਦੀ ਦੁਨੀਆਂ ਵਿੱਚ ਪੈਦਾ ਕੀਤੇ ਗਏ ਵਿਚਾਰ ਹਨ। ਹਜ਼ਾਰਾਂ ਸਦੀਆਂ ਦਾ ਫਾਸਲਾ ਇਕ ਹੀ ਸਮੇਂ ਮੌਜੂਦ ਹੈ। ਸਾਡੀ ਸੜਕ ਵਰਗੀ ਹਾਲਤ ਹੈ ਸਾਡੇ ਮਨ ਦੀ ਵੀ। ਉਸ ਉੱਪਰ ਬੈਲਗੱਡੀ ਵੀ ਚੱਲ ਰਹੀ ਹੈ। ਉਸ ਉੱਪਰ ਕਾਰ ਵੀ ਚੱਲ ਰਹੀ ਹੈ। ਉਸ ਉੱਪਰ ਮੱਝ ਵੀ ਲੰਘ ਰਹੀ ਹੈ। ਉਸ ਉੱਪਰੋਂ ਊਠ ਵੀ ਜਾ ਰਿਹਾ ਹੈ। ਉਸ ਉੱਪਰ ਪੈਦਲ ਆਦਮੀ ਵੀ ਜਾ ਰਿਹਾ ਹੈ। ਉਸ ਉੱਪਰ ਹਵਾਈ-ਜਹਾਜ਼ ਵੀ ਉੱਡ ਰਿਹਾ ਹੈ।

ਹਜ਼ਾਰਾਂ ਸਦੀਆਂ ਇਕ ਸਮੇਂ ਸੂਰਤ ਦੀ ਸੜਕ ਉੱਪਰ ਦੇਖੀਆਂ ਜਾ ਸਕਦੀਆਂ ਹਨ। ਅਜਿਹਾ ਹੀ ਸਾਡਾ ਮਨ ਵੀ ਹੈ। ਉਸ ਵਿੱਚ ਹਜ਼ਾਰਾਂ ਸਦੀਆਂ ਹਨ ਅਤੇ ਹਰ ਸਦੀ ਦੇ ਦਿੱਤੇ ਗਏ ਅਲੱਗ-ਅਲੱਗ ਵਿਸ਼ਵਾਸ, ਵਿਚਾਰ, ਉਹ ਸਾਰੇ ਇਕੱਠੇ ਹੋ ਗਏ ਹਨ। ਇਸ ਚਿੱਤ ਨੂੰ ਸਮਝ ਲੈਣਾ ਜ਼ਰੂਰੀ ਹੈ, ਨਹੀਂ ਤਾਂ ਬਦਲਣਾ ਮੁਸ਼ਕਿਲ ਹੋ ਜਾਵੇਗਾ।

ਇਸ ਲਈ ਪਹਿਲੀ ਗੱਲ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਸਮਾਜ ਵਿੱਚ ਬਦਲਾਵ ਚਾਹੀਦੈ ਅਤੇ ਜਿਸ ਦੇ ਬਿਨਾਂ ਕੋਈ ਉਪਾਅ ਨਹੀਂ ਹੈ—ਫਿਰ ਸਾਡੇ ‘ ਮਨ ਦੇ ਵਿਸ਼ਵਾਸ ਅਧਾਰ ਅਲੱਗ ਕਰ ਦੇਣੇ ਹੋਣਗੇ; ਵਿਚਾਰ ਦੇ ਕਰਨਾ ਸ਼ੁਰੂ ਕਰਨਾ ਪਵੇਗਾ।

ਵਿਚਾਰ ਕਰਨਾ ਕਸ਼ਟ-ਪੂਰਨ ਹੈ, ਵਿਸ਼ਵਾਸ ਕਰਨਾ ਸੁਵਿਧਾ-ਜਨਕ ਹੈ, ਕਨਵਿਨੀਐਂਟ ਹੈ; ਕਿਉਂਕਿ ਵਿਸ਼ਵਾਸ ਕਰਨ ਵਿੱਚ ਸਾਨੂੰ ਕੁਝ ਵੀ ਨਹੀਂ ਕਰਨਾ ਪੈਂਦਾ, ਸਿਰਫ਼ ਵਿਸ਼ਵਾਸ ਕਰਨਾ ਪੈਂਦਾ ਹੈ। ਵਿਚਾਰ ਕਰਨ ਨਾਲ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਹੈ। ਵਿਚਾਰ ਕਰਨ ਨਾਲ ਸਾਨੂੰ ਹੀ ਨਤੀਜੇ ‘ਤੇ ਪਹੁੰਚਣਾ ਪੈਂਦਾ ਹੈ। ਵਿਚਾਰ ਵਿੱਚ ਇਕ ਯਾਤਰਾ ਹੈ, ਵਿਸ਼ਵਾਸ ਵਿੱਚ ਵਿਸਰਾਮ ਹੈ।

ਇਸ ਲਈ ਭਾਰਤ ਦਾ ਮਨ ਵਿਸਰਾਮ ਕਰ ਰਿਹਾ ਹੈ ਹਜ਼ਾਰਾਂ ਸਾਲਾਂ ਤੋਂ, ਵਿਸ਼ਵਾਸ ਦੀ ਛਾਂ ਵਿੱਚ ਅੱਖਾਂ ਬੰਦ ਕਰ ਕੇ ਪਿਆ ਹੈ। ਮੰਨ ਲਿਆ ਹੈ, ਇਸ ਲਈ ਲੱਭਣ ਦੀ ਜ਼ਰੂਰਤ ਨਹੀਂ ਰਹੀ ਹੈ। ਇਸ ਲਈ ਭਾਰਤ ਵਿੱਚ ਸਾਇੰਸ ਪੈਦਾ ਨਹੀਂ ਹੋ ਸਕੀ। ਹੋ ਸਕਦੀ ਸੀ ਸਭ ਤੋਂ ਪਹਿਲਾਂ। ਸਾਰੀ ਪ੍ਰਿਥਵੀ ‘ਤੇ ਸਭ ਤੋਂ ਪਹਿਲਾਂ ਇਹ ਜ਼ਮੀਨ ਸਭਿਆ ਹੋਈ, ਸਭ ਤੋਂ ਪਹਿਲਾਂ ਪ੍ਰਿਥਵੀ ‘ਤੇ ਇਸ ਜ਼ਮੀਨ ਨੇ ਭਾਸ਼ਾ ਨੂੰ ਪੈਦਾ ਕੀਤਾ। ਸਭ ਤੋਂ ਪਹਿਲਾਂ ਇਸ ਪ੍ਰਿਥਵੀ ‘ਤੇ ਇਸ ਜ਼ਮੀਨ ਨੂੰ ਗਣਿਤ ਦਾ ਗਿਆਨ ਹੋਇਆ। ਜਿਨ੍ਹਾਂ ਦੇ ਕੋਲ ਸਾਰੇ ਸੂਤਰ ਆ ਗਏ ਸਨ ਸਭ ਤੋਂ ਪਹਿਲਾਂ, ਉਹ ਅੱਜ ਸਭ ਤੋਂ ਪਿੱਛੇ ਖੜੇ ਹਨ—ਇਕ ਮਿਰੇਕਲ ਹੈ, ਇਕ ਚਮਤਕਾਰ ਹੈ। ਗਣਿਤ ਅਸੀਂ ਲੱਭਿਆ। ਇਹ ਇਕ, ਦੋ, ਤਿੰਨ, ਚਾਰ ਤੋਂ ਨੌਂ ਤੱਕ ਦੀ ਜੋ ਗਿਣਤੀ ਹੈ, ਇਹ ਸਾਰੀ ਦੁਨੀਆਂ ਵਿੱਚ ਸਾਥੋਂ ਪਹੁੰਚੀ ਹੈ। ਇਹ ਸਾਡੇ ਤੋਂ ਗਈ ਹੈ ਸਾਰੀ ਦੁਨੀਆਂ ਵਿੱਚ। ਲੇਕਿਨ ਆਈਨਸਟੀਨ ਅਸੀਂ ਪੈਦਾ ਨਹੀਂ ਕਰਦੇ, ਆਈਨਸਟੀਨ ਕੋਈ ਹੋਰ ਪੈਦਾ ਕਰਦਾ ਹੈ। ਨਿਊਟਨ ਅਸੀਂ ਪੈਦਾ ਨਹੀ ਕਰਦੇ, ਉਹ ਕੋਈ ਹੋਰ ਪੈਦਾ ਕਰ ਰਿਹਾ ਹੈ। ਸਭ ਤੋਂ ਪਹਿਲਾਂ ਜਿਨ੍ਹਾਂ ਨੇ ਗਣਿਤ ਪੈਦਾ ਕੀਤਾ, ਗਣਿਤ ਦੀਆਂ ਉਚਾਈਆਂ ਉਹ ਕਿਉਂ ਨਾ ਛੂਹ ਸਕੇ ? ਸਭ ਤੋਂ ਪਹਿਲਾਂ ਜਿਨ੍ਹਾਂ ਨੇ ਭਾਸ਼ਾ ਪੈਦਾ ਕੀਤੀ, ਉਹ ਵਿਚਾਰ ਦੀਆਂ ਉਚਾਈਆਂ ਕਿਉਂ ਨਾ ਛੂਹ ਸਕੇ ?

ਅੱਜ ਤੋਂ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਅਸੀਂ ਸਭਿਅਤਾ ਨੂੰ ਸਭ ਤੋਂ ਪਹਿਲਾਂ ਜਨਮ ਦਿੱਤਾ, ਲੇਕਿਨ ਅਸੀਂ ਨੀਂਹ ਭਰ ਕੇ ਛੱਡ ਦਿੱਤੀ, ਉੱਪਰ ਦਾ ਭਵਨ ਨਹੀਂ ਬਣਾਇਆ। ਉਹ ਭਵਨ ਕਿਸੇ ਹੋਰ ਨੇ ਬਣਾ ਲਿਆ ਹੈ। ਅੱਜ ਅਸੀਂ ਉਹਨਾਂ ਦੇ ਸਾਹਮਣੇ ਭੀਖ ਮੰਗਦੇ ਹੋਏ ਖੜੇ ਹਾਂ।

ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਕਰੀਬ-ਕਰੀਬ ਸੰਸਕ੍ਰਿਤ ਤੋਂ ਜਨਮੀਆਂ ਹਨ। ਰੂਸ ਦੀ ਭਾਸ਼ਾ ਵਿੱਚ ਕੋਈ ਵੀਹ ਪ੍ਰਤੀਸ਼ਤ ਸ਼ਬਦ ਸੰਸਕ੍ਰਿਤ ਦੇ ਹਨ। ਲਿਥਿਆਨੀਅਨ ਵਿੱਚ ਕੋਈ ਪੰਝੱਤਰ ਪ੍ਰਤੀਸ਼ਤ ਸ਼ਬਦ ਸੰਸਕ੍ਰਿਤ ਦੇ ਹਨ। ਗ੍ਰੀਕ ਜਾਂ ਰੋਮਨ, ਜਾਂ ਅੰਗਰੇਜ਼ ਜਾਂ ਜਰਮਨ, ਸਾਰੀਆਂ ਭਾਸ਼ਾਵਾਂ ਸੰਸਕ੍ਰਿਤ ਤੋਂ ਉਧਾਰ ग्ठ।

ਗਣਿਤ ਸਾਡੇ ਤੋਂ ਫੈਲਿਆ ਅਤੇ ਸਾਰੇ ਸੰਸਾਰ ਵਿੱਚ ਗਿਆ, ਲੇਕਿਨ ਵਿਚਾਰ ਅਸੀਂ ਨਾ ਕਰ ਸਕੇ ਅਤੇ ਅਸੀਂ ਵਿਸ਼ਵਾਸ ਨਾਲ ਘਿਰਦੇ ਤੁਰੇ ਗਏ। ਵਿਸ਼ਵਾਸ ਵਿੱਚ ਜੋ ਗਿਆ, ਉਸ ਨੂੰ ਸਵੀਕਾਰ ਕਰ ਕੇ ਬੈਠ ਗਿਆ। ਫਿਰ ਪੰਜ ਹਜ਼ਾਰ ਸਾਲ ਉਸ ਨੇ ਕੋਈ ਯਾਤਰਾ ਨਾ ਕੀਤੀ। ਉਹ ਆਪਣੀ ਸੰਸਕ੍ਰਿਤ ਦੀ ਕਿਤਾਬ ਲੈ ਕੇ ਦੁਹਰਾਉਂਦਾ ਰਿਹਾ। ਵਾਰ-ਵਾਰ ਦੁਹਰਾਉਂਦਾ ਰਿਹਾ। ਦੁਹਰਾਉਂਦਾ ਅਤੇ ਪਾਠ ਕਰਦਾ ਰਿਹਾ। ਜਿਹੜਾ ਉਸ ਨੇ ਪ੍ਰਾਪਤ ਕਰ ਲਿਆ ਸੀ ਉਸ ਦਾ ਗੁਨ-ਗਾਨ ਕਰਦਾ ਰਿਹਾ।

ਲੇਕਿਨ ਧਿਆਨ ਰਹੇ! ਜੋ ਅਸੀਂ ਪ੍ਰਾਪਤ ਕੀਤਾ ਹੈ, ਉਸ ਨੂੰ ਵੀ ਜੇਕਰ ਬਚਾਉਣਾ ਹੋਵੇ ਤਾਂ ਰੋਜ਼ ਨਵੇਂ ਨੂੰ ਪ੍ਰਾਪਤ ਕਰਦੇ ਰਹਿਣਾ ਹੁੰਦਾ ਹੈ। ਜੋ ਅਸੀਂ ਪ੍ਰਾਪਤ ਕੀਤਾ ਹੈ, ਉਸ ਦੀ ਸੁਰੱਖਿਆ ਦੇ ਲਈ ਰੋਜ਼ ਨਵੇਂ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਪੈਂਦੀ ਹੈ। ਇਕ ਆਦਮੀ ਧਨ ਕਮਾਉਂਦਾ ਹੈ, ਜੇਕਰ ਉਸ ਨੇ ਦਸ ਹਜ਼ਾਰ ਰੁਪਏ ਪ੍ਰਾਪਤ ਕਰ ਲਏ ਤਾਂ ਉਹ ਭਲੀ-ਭਾਂਤ ਜਾਣਦਾ ਹੈ ਕਿ ਇਹ ਦਸ ਹਜ਼ਾਰ ਵੀ ਨਹੀਂ ਬਚਣਗੇ ਜੇਕਰ ਗਿਆਰਵਾਂ ਹਜ਼ਾਰ ਨਹੀਂ ਪੈਦਾ ਕੀਤਾ ਜਾਂਦਾ। ਇਹ ਦਸ ਹਜ਼ਾਰ ਵੀ ਬਚਾਉਣੇ ਹਨ ਤਾਂ ਗਿਆਰਵਾਂ ਹਜ਼ਾਰ ਵੀ ਪੈਦਾ ਹੁੰਦਾ ਰਹਿਣ ਚਾਹੀਦਾ ਹੈ; ਨਹੀਂ ਤਾਂ ਇਹ ਦਸ ਹਜ਼ਾਰ ਵੀ ਖ਼ਤਮ ਹੋ ਜਾਣਗੇ।

ਇਸ ਸੰਸਾਰ ਵਿੱਚ ਜਾਂ ਤਾਂ ਅੱਗੇ ਜਾਉ ਜਾਂ ਪਿੱਛੇ ਜਾਣਾ ਪੈਂਦਾ ਹੈ; ਖੜੇ ਹੋਣ ਦੇ ਲਈ ਕੋਈ ਉਪਾਅ ਨਹੀਂ ਹੈ। ਇੱਥੇ ਠਹਿਰ ਕੇ ਖੜੇ ਨਹੀਂ ਹੋ ਸਕਦੇ। ਜੇਕਰ ਆਪਣੀ ਹੀ ਜਗ੍ਹਾ ਉੱਤੇ ਖੜਾ ਰਹਿਣਾ ਹੋਵੇ ਤਾਂ ਵੀ ਅੱਗੇ ਦੇ ਲਈ ਭੱਜਦਾ ਰਹਿਣਾ ਪੈਂਦਾ ਹੈ। ਅਤੇ ਜੇਕਰ ਕਿਸੇ ਨੇ ਸੋਚਿਆ ਕਿ ਜਿਥੇ ਖੜੇ ਹਾਂ ਉੱਥੇ ਹੀ ਖੜੇ ਰਹੀਏ ਤਾਂ ਅੱਗੇ ਜਾਣਾ ਬੰਦ ਹੋ ਜਾਂਦਾ ਹੈ ਅਤੇ ਪਿੱਛੇ ਜਾਣਾ ਤੁਰੰਤ ਸ਼ੁਰੂ ਹੋ ਜਾਂਦਾ ਹੈ; ਕਿਉਂਕਿ ਇਸ ਸੰਸਾਰ ਵਿੱਚ ਦੋ ਹੀ ਗਤੀਆਂ ਹਨ—ਵਧੋ ਜਾਂ ਡਿਗੋ; ਰੁਕ ਨਹੀਂ ਸਕਦੇ।

ਏਡਿੰਗਟਨ ਨੇ ਆਪਣੀਆਂ ਯਾਦਾਂ ਵਿੱਚ ਇਕ ਬਹੁਤ ਹੀ ਅਨੋਖੀ ਗੱਲ ਲਿਖੀ ਹੈ। ਉਸ ਨੇ ਲਿਖਿਆ ਹੈ ਕਿ ਮੈਂ ਸਾਰੀ ਭਾਸ਼ਾ ਵਿੱਚ ਖੋਜ-ਬੀਣ ਕਰ ਕੇ ਇਕ ਸ਼ਬਦ ਨੂੰ ਬਿਲਕੁਲ ਝੂਠ ਦੇਖਿਆ ਅਤੇ ਉਹ ਸ਼ਬਦ ਹੈ ‘ਰੈੱਸਟ’, ਵਿਸਰਾਮ। ਰੈੱਸਟ ਵਰਗੀ ਕੋਈ ਹਾਲਤ ਦੁਨੀਆਂ ਵਿੱਚ ਹੈ ਨਹੀਂ। ਇਕ ਪਲ ਲਈ ਵੀ ਕੋਈ ਚੀਜ਼ ਠਹਿਰੀ ਹੋਈ ਨਹੀਂ ਹੈ। ਜਾਂ ਤਾਂ ਅੱਗੇ ਜਾ ਰਹੀ ਹੈ ਜਾਂ ਪਿੱਛੇ ਜਾ ਰਹੀ ਹੈ—ਜਾ ਰਹੀ ਹੈ। ਬੁੱਧ ਤਾਂ ਕਹਿੰਦੇ ਸਨ, ਹੈ ਸ਼ਬਦ ਦਾ ਪ੍ਰਯੋਗ ਹੀ ਗ਼ਲਤ ਹੈ, ਕਿਉਂਕਿ ਹਰ ਇਕ ਚੀਜ਼ ਹੋ ਰਹੀ ਹੈ, ਹੈ ਦੀ ਹਾਲਤ ਵਿੱਚ ਕੋਈ ਚੀਜ਼ ਨਹੀਂ ਹੈ। ਅਸੀਂ ਕਹਿੰਦੇ ਹਾਂ, ਨਦੀ ਹੈ—ਗ਼ਲਤ ਕਹਿੰਦੇ ਹਾਂ; ਨਦੀ ਹੋ ਰਹੀ ਹੈ। ਅਸੀਂ ਕਹਿੰਦੇ ਹਾਂ, ਬੁੱਢਾ ਹੈ—ਗ਼ਲਤ ਕਹਿੰਦੇ ਹਾਂ; ਬੁੱਢਾ ਹੋ ਰਿਹਾ ਹੈ। ਅਸੀਂ ਕਹਿੰਦੇ ਹਾਂ, ਜਵਾਨ ਹੈ—ਗ਼ਲਤ ਕਹਿੰਦੇ ਹਾਂ; ਜਵਾਨ ਹੋ ਰਿਹਾ ਹੈ। ਹਰ ਚੀਜ਼ ਹੋਣ ਦੀ ਹਾਲਤ ਵਿੱਚ ਹੈ, ਹੈ ਦੀ ਹਾਲਤ ਵਿੱਚ ਕੋਈ ਵੀ ਚੀਜ਼ ਨਹੀਂ ਹੈ। ਕੋਈ ਚੀਜ਼ ਕਿਤੇ ਠਹਿਰੀ ਹੋਈ ਨਹੀਂ ਹੈ, ਸਭ ਚੀਜ਼ਾਂ ਹੋ ਰਹੀਆਂ ਹਨ, ਲੇਕਿਨ ਭਾਰਤ ਵਿਸ਼ਵਾਸ ਨੂੰ ਫੜ ਕੇ ਹੋਣ ਦੀ ਪਰਕਿਰਿਆ ਛੱਡ ਕੇ, ਹੈ ਦੀ ਪਰਕਿਰਿਆ ਵਿੱਚ ਵਿਸ਼ਵਾਸ ਕਰਨ ਲੱਗਿਆ। ਹਾਂ, ਵਿਸ਼ਵਾਸ ਜ਼ਰੂਰ ਇਕ ਅਜਿਹੀ ਚੀਜ਼ ਹੈ ਕਿ ਜੋ ਹੈ। ਏਡਿੰਗਟਨ ਜੇਕਰ ਮੈਨੂੰ ਮਿਲਦਾ ਤਾਂ ਮੈਂ ਕਹਿੰਦਾ ਕਿ

ਤੁਸੀਂ ਗ਼ਲਤ ਕਹਿੰਦੇ ਹੋ, ਇਕ ਚੀਜ਼ ਹੈ ਜੋ ਰੈੱਸਟ ਵਿੱਚ ਸਦਾ ਰਹਿੰਦੀ ਹੈ—ਉਹ ਹੈ

‘ਬਿਲੀਫ਼’। ਉਹ ਕਦੀ ਹੁੰਦੀ ਨਹੀਂ, ਉਹ ਜਿੱਥੇ ਹੈ ਉੱਥੇ ਹੀ ਰਹਿੰਦੀ ਹੈ। ਵਿਸ਼ਵਾਸ ਜੋ ਹੈ ਉਹ ਸਦਾ ਠਹਿਰਿਆ ਹੋਇਆ ਹੈ—ਉਸ ਵਿੱਚ ਕੋਈ ਗਤੀ ਨਹੀਂ, ਕੋਈ ਤਰੰਗ ਨਹੀਂ, ਕੋਈ ਅੱਗੇ-ਪਿੱਛੇ ਕੁਝ ਵੀ ਨਹੀਂ ਹੈ, ਉਹ ਜਿੱਥੇ ਹੈ ਉੱਥੇ ਹੀ ਹੈ। ਇਸ ਲਈ ਵਿਸ਼ਵਾਸ ਸੰਸਾਰ ਵਿੱਚ ਸਭ ਤੋਂ ਮਰੀ ਹੋਈ ਚੀਜ਼ ਹੈ, ਕਿਉਂਕਿ ਜ਼ਿੰਦਗੀ ਦਾ ਲੱਛਣ ਹੈ ਹੋਣਾ, ਮੌਤ ਦਾ ਲੱਛਣ ਹੈ, ਨਾ ਹੋਣ ਦੀ ਹਾਲਤ ਵਿੱਚ ਹੋ ਜਾਣਾ। ਵਿਸ਼ਵਾਸ ਮਰੀ ਹੋਈ ਚੀਜ਼ ਹੈ ਲੇਕਿਨ ਮਰੀਆਂ ਹੋਈਆਂ ਚੀਜ਼ਾਂ ਕਨਵਿਨੀਐਂਟ ਹੁੰਦੀਆਂ ਹਨ, ਸੌਖੀਆਂ ਹੁੰਦੀਆਂ ਹਨ। ਜੇਕਰ ਤੁਹਾਡੇ ਘਰ ਵਿੱਚ ਦਸ ਆਦਮੀ ਜਿਉਂਦੇ ਹਨ ਤਾਂ ਬਹੁਤ ਤਰ੍ਹਾਂ ਦਾ ਸ਼ੋਰ-ਸ਼ਰਾਬਾ ਹੋਵੇਗਾ, ਅਤੇ ਜੇਕਰ ਦਸ ਆਦਮੀ ਮਰੇ ਹੋਏ ਹੋਣਗੇ ਤਾਂ ਕੋਈ ਵੀ ਸ਼ੋਰ-ਸ਼ਰਾਬਾ ਨਹੀਂ ਹੋਵੇਗਾ। ਸ਼ਮਸ਼ਾਨ ਵਿੱਚ ਕੋਈ ਰੌਲਾ ਹੁੰਦਾ ਹੈ ? ਕੋਈ ਸ਼ੋਰ-ਸ਼ਰਾਬਾ ਨਹੀਂ ਹੁੰਦਾ।

ਜ਼ਿੰਦਗੀ ਦੇ ਨਾਲ ਰੌਲਾ ਹੈ, ਮੌਤ ਦੇ ਨਾਲ ਕੋਈ ਰੌਲਾ ਨਹੀਂ ਹੈ। ਸਾਨੂੰ ਸ਼ਾਇਦ ਇਹ ਸਮਝ ਵਿੱਚ ਆ ਗਿਆ ਹੈ ਕਿ ਵਿਸ਼ਵਾਸ ਦੇ ਨਾਲ ਸੌਖ ਨਾਲ ਜਿਉਂ ਸਕਾਂਗੇ। ਨਹੀਂ, ਮੈਂ ਤੁਹਾਨੂੰ ਕਹਿੰਦਾ ਹਾਂ-ਵਿਸ਼ਵਾਸ ਦੇ ਨਾਲ ਸੌਖ ਨਾਲ ਮਰ ਸਕਾਂਗੇ। ਜਿਉਣਾ ਹੋਵੇ ਤਾਂ ਜਿਉਣਾ ਤਾਂ ਸੌਖ ਦੇ ਨਾਲ ਨਹੀਂ ਹੋ ਸਕਦਾ, ਜਿਉਣਾ ਹੈ ਤਾਂ ਮਿਹਨਤ ਦੇ ਨਾਲ ਹੋਵੇਗਾ; ਜਿਉਣਾ ਹੋਵੇ ਤਾਂ ਤਬਦੀਲੀ ਦੇ ਨਾਲ ਹੋਵੇਗਾ; ਜਿਉਣਾ ਹੋਵੇ ਤਾਂ ਸੰਘਰਸ਼ ਦੇ ਨਾਲ ਹੋਵੇਗਾ। ਵਿਚਾਰ ਦੇ ਨਾਲ ਵਿਦਰੋਹ ਹੈ, ਵਿਸ਼ਵਾਸ ਦੇ ਨਾਲ ਸਬਰ ਹੈ। ਵਿਚਾਰ ਦੇ ਨਾਲ ਗਤੀ ਹੈ, ਵਿਸ਼ਵਾਸ ਦੇ ਨਾਲ ਮੌਤ ਹੈ।

ਵਿਸ਼ਵਾਸ ਦੇ ਨਾਲ ਅਤੀਤ ਹੈ, ਵਿਚਾਰ ਦੇ ਨਾਲ ਭਵਿੱਖ ਹੈ।

ਸਾਨੂੰ ਭਾਰਤ ਦੇ ਮਨ ਵਿੱਚੋਂ ਵਿਸ਼ਵਾਸ ਦੀਆਂ ਜੜ੍ਹਾਂ ਉਖਾੜ ਕੇ ਸੁੱਟ ਦੇਣੀਆਂ ਪੈਣ ਤਾਂ ਅਸੀਂ ਵਿਚਾਰ ਦਾ ਬੀਜ ਬੀਜ ਸਕਦੇ ਹਾਂ, ਨਹੀਂ ਤਾਂ ਨਹੀਂ ਸੰਭਵ ਹੋ ਸਕੇਗਾ। ਅਤੇ ਜੇਕਰ ਅਸੀਂ ਵਿਸ਼ਵਾਸ ਦੀਆਂ ਜੜ੍ਹਾਂ ਅੰਦਰ ਰਹਿਣ ਦਿੱਤੀਆਂ ਅਤੇ ਉੱਪਰ ਤੋਂ ਵਿਚਾਰ ਦੇ ਬੀਜ ਬੀਜ ਦਿੱਤੇ ਤਾਂ ਉਹ ਜਿਹੜਾ ਭਾਰਤ ਦਾ ਡੂੰਘਾ ਵਿਸ਼ਵਾਸੀ ਮਨ ਹੈ, ਉਹ ਵਿਚਾਰ ਉੱਪਰ ਵੀ ਵਿਸ਼ਵਾਸ ਕਰ ਲੈਂਦਾ ਹੈ। ਮੇਰੇ ਕੋਲ ਵੀ ਵਿਸ਼ਵਾਸੀ ਇਕੱਠੇ ਹੋ ਜਾਂਦੇ ਹਨ। ਉਹ ਮੇਰੇ ਉੱਪਰ ਹੀ ਵਿਸ਼ਵਾਸ ਕਰ ਲੈਂਦੇ ਹਨ। ਮੇਰੇ ਵਰਗਾ ਆਦਮੀ ਬਿਲਕੁਲ ਭਰੋਸੇ ਦਾ ਨਹੀਂ ਹੈ। ਉਸ ਉੱਪਰ ਵਿਸ਼ਵਾਸ ਕਰਨਾ ਹੀ ਨਹੀਂ ਚਾਹੀਦਾ। ਲੇਕਿਨ ਮੇਰੇ ਕੋਲ ਵੀ ਕੋਈ ਆ ਜਾਂਦਾ ਹੈ, ਉਹ ਕਹਿੰਦਾ ਹੈ, ਅਸੀਂ ਤਾਂ ਤੁਹਾਡੀ ਗੱਲ ਨੂੰ ਬਿਲਕੁਲ ਮੰਨਦੇ ਹਾਂ। ਤੁਸੀਂ ਜੋ ਕਹਿੰਦੇ ਹੋ ਬਿਲਕੁਲ ਠੀਕ ਹੀ ਹੈ। ਸਾਡੀ ਬੜੀ ਸ਼ਰਧਾ ਤੁਹਾਡੇ ਪ੍ਰਤੀ ਹੋ ਗਈ ਹੈ।

‘ਤਾਂ ਬਹੁਤ ਖ਼ਤਰਾ ਹੈ! ਮੈਂ ਸ਼ਰਧਾ ਨੂੰ ਉਖਾੜਨ ਦੀ ਕੋਸ਼ਿਸ਼ ਵਿੱਚ ਲੱਗਿਆ ਹਾਂ, ਉਹ ਮੇਰੇ ਉੱਪਰ ਹੀ ਸ਼ਰਧਾ ਕਰਨ ਲੱਗਦੇ ਹਨ! ਉਹ ਜੋ ਉਸ ਦੇ ਅੰਦਰ ਵਿਸ਼ਵਾਸ ਵਾਲਾ ਚਿੱਤ ਹੈ, ਉਹ ਕਹਿੰਦਾ ਹੈ—ਠੀਕ ਹੈ, ਚਲੋ ਦੂਸਰਾ ਵਿਸ਼ਵਾਸ ਛੱਡਦੇ ਹਾਂ। ਤੁਹਾਨੂੰ ਹੀ ਫੜ ਲੈਂਦੇ ਹਾਂ।

ਇਸ ਲਈ ਇਸ ਦੇਸ ਵਿਚ ਵਿਚਾਰ ਕਰਨ ਵਾਲੇ ਲੋਕ ਪੈਦਾ ਨਾ ਹੋਏ ਹੋਣ, ਅਜਿਹਾ ਨਹੀਂ ਹੈ, ਲੇਕਿਨ ਇਹ ਦੇਸ ਇੰਨਾ ਡੂੰਘਾ ਵਿਸ਼ਵਾਸ ਨਾਲ ਭਰਿਆ ਹੈ ਕਿ ਵਿਚਾਰ ਕਰਨ ਵਾਲੇ ਲੋਕਾਂ ਨੂੰ ਹੜੱਪ ਜਾਂਦਾ ਹੈ, ਉਹਨਾਂ ਨੂੰ ਪੀ ਜਾਂਦਾ ਹੈ।

ਬੁੱਧ ਪੈਦਾ ਹੋਏ, ਤਾਂ ਬੁੱਧ ਵਰਗਾ ਵਿਚਾਰ ਕਰਨ ਵਾਲਾ ਧਰਤੀ ‘ਤੇ ਮੁਸ਼ਕਿਲ ਨਾਲ ਕਦੀ ਕੋਈ ਪੈਦਾ ਹੁੰਦਾ ਹੈ। ਅਸੀਂ ਬੁੱਧ ਨੂੰ ਵੀ ਪੀ ਗਏ। ਬੁੱਧ ਨੇ ਕਿਹਾ, ਕੋਈ ਭਗਵਾਨ ਨਹੀਂ ਹੈ, ਅਸੀਂ ਕਿਹਾ, ਤੁਸੀਂ ਭਗਵਾਨ ਹੋ। ਬੁੱਧ ਨੇ ਕਿਹਾ, ਕੋਈ ਮੂਰਤੀਆਂ ਨਾ ਬਣਾਉਣਾ, ਕਿਸੇ ਦੀ ਪੂਜਾ ਨਾ ਕਰਨਾ, ਕੋਈ ਪੂਜਣ ਵਾਲਾ ਨਹੀਂ ਹੈ। ਅਸੀਂ ਬੁੱਧ ਦੀਆਂ ਇੰਨੀਆਂ ਮੂਰਤੀਆਂ ਬਣਾਈਆਂ ਜਿੰਨੀਆਂ ਦੁਨੀਆਂ ਵਿੱਚ ਕਿਸੇ ਆਦਮੀ ਦੀਆਂ ਨਹੀਂ ਹਨ। ਬੁੱਧ ਦੇ ਅਜਿਹੇ ਮੰਦਰ ਹਨ ਅੱਜ ਧਰਤੀ ਉੱਪਰ ਜਿਨ੍ਹਾਂ ਵਿੱਚ ਦਸ-ਦਸ ਹਜ਼ਾਰ ਮੂਰਤੀਆਂ ਹਨ।

ਬੁੱਧ ਦੀਆਂ ਮੂਰਤੀਆਂ ਇੰਨੀਆਂ ਬਣੀਆਂ, ਇੰਨੀਆਂ ਬਣੀਆਂ ਕਿ ਦੁਨੀਆਂ ਪਹਿਲੀ ਵਾਰੀ ਬੁੱਧ ਦੀਆਂ ਮੂਰਤੀਆਂ ਦੇ ਦੁਆਰਾ ਹੀ ਮੂਰਤੀਆਂ ਤੋਂ ਜਾਣੂ ਹੋਈ। ਇਸ ਲਈ ਜਦੋਂ ਹਿੰਦੁਸਤਾਨ ਦੇ ਬਾਹਰ ਮੂਰਤੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਬੁੱਧ ਦੀਆਂ ਮੂਰਤੀਆਂ ਗਈਆਂ। ਇਸ ਲਈ ਅਰਬ ਵਿੱਚ, ਈਰਾਨ ਵਿੱਚ ਅਤੇ ਇਰਾਕ ਵਿੱਚ ਜਦੋਂ ਪਹਿਲੀ ਵਾਰੀ ਮੂਰਤੀਆਂ ਗਈਆਂ ਤਾਂ ਬੁੱਧ ਦੀਆਂ ਗਈਆਂ। ਉਹਨਾਂ ਨੇ ਪੁੱਛਿਆ, ਇਹ ਕੀ ਹੈ ? ਤਾਂ ਲੋਕਾਂ ਨੇ ਕਿਹਾ, ਇਹ ਬੁੱਧ ਹਨ, ਕਿਉਂਕਿ ਉਹਨਾਂ ਦੇ ਕੋਲ ਮੂਰਤੀ ਦਾ ਜੋ ਸ਼ਬਦ ਹੈ, ਬੁੱਤ। ਬੁੱਤ, ਬੁੱਧ ਦਾ ਵਿਗੜਿਆ ਹੋਇਆ ਰੂਪ ਹੈ। ਉਹਨਾਂ ਨੇ ਸਮਝਿਆ ਕਿ ਇਹ ਬੁੱਤ ਹੈ। ਬੁੱਧ ਹੀ ਉਹਨਾਂ ਲਈ ਮੂਰਤੀ ਦਾ ਸਮ-ਅਰਥੀ ਸ਼ਬਦ ਬਣ ਗਿਆ। ਬੁੱਤ, ਬੁੱਧ ਦਾ ਵਿਗੜਿਆ ਹੋਇਆ ਰੂਪ ਹੈ। ਬੁੱਤ-ਪ੍ਰਸਤ ਦਾ ਮਤਲਬ ਹੈ, ਬੁੱਧ-ਪ੍ਰਸਤ। ਅਤੇ ਬੁੱਧ ਨੇ ਕਿਹਾ ਸੀ, ਮੇਰੀਆਂ ਮੂਰਤੀਆਂ ਨਾ ਬਣਾਉਣਾ!

ਇਹ ਮੁਲਕ ਬਹੁਤ ਅਨੋਖਾ ਹੈ। ਇਸ ਦੇ ਅਚੇਤਨ ਮਨ ਵਿੱਚ ਵਿਸ਼ਵਾਸ ਇੰਨਾ ਡੂੰਘਾ ਹੈ ਕਿ ਇਸ ਨੇ ਕਿਹਾ ਇੰਨਾ ਚੰਗਾ ਆਦਮੀ ਪੈਦਾ ਹੋਇਆ ਬੁੱਧ, ਜਿਸ ਨੇ ਸਾਨੂੰ ਸਿਖਾਇਆ ਮੂਰਤੀਆਂ ਨਾ ਬਣਾਇਉ, ਤਾਂ ਘਟੋ-ਘਟ ਇਸ ਦੀਆਂ ਮੂਰਤੀਆਂ ਤਾਂ ਬਣਾ ਹੀ ਦਿਉ! ਇਸ ਦੀ ਤਾਂ ਪੂਜਾ ਕਰੀਏ!

ਬੁੱਧ ਨੇ ਕਿਹਾ ਕਿ ਕਿਸੇ ਦੀ ਸਰਨ ਵਿੱਚ ਨਾ ਜਾਇਉ, ਕਿਉਂਕਿ ਜੋ ਕਿਸੇ ਦੀ ਵੀ ਸ਼ਰਨ ਵਿੱਚ ਜਾਂਦਾ ਹੈ, ਉਹ ਆਤਮਘਾਤੀ ਹੈ। ਅਸੀਂ ਕਿਹਾ, ‘ਬੁੱਧਮ ਸ਼ਰਨਮ ਗੱਛਾਮੀ’-ਅਸੀਂ ਬੁੱਧ ਦੀ ਸ਼ਰਨ ਵਿੱਚ ਜਾਂਦੇ ਹਾਂ; ਕਿਉਂਕਿ ਤੁਸੀਂ ਸਾਨੂੰ ਗਿਆਨ ਦਿੱਤਾ; ਤੁਸੀਂ ਸਾਨੂੰ ਜਗਾਇਆ; ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਉਂਦੇ ਹਾਂ। ਇਸ ਨੂੰ ਤੋੜਨਾ ਪਵੇ। ਇਸ ਲਈ ਅਸੀਂ ਪੰਝੀ ਸਦੀਆਂ ਵਿੱਚ-ਅਜਿਹਾ ਨਹੀਂ ਕਿ ਅਸੀਂ ਵਿਚਾਰਕ ਪੈਦਾ ਨਹੀਂ ਕੀਤੇ, ਅਸੀਂ ਵਿਚਾਰਕ ਪੈਦਾ ਕੰਤਿ, ਲੇਕਿਨ ਵਿਸ਼ਵਾਸ ਦੇ ਸਾਗਰ ਵਿੱਚ ਵਿਚਾਰ ਦੀਆਂ ਬੂੰਦਾਂ ਗਵਾਚ ਗ਼ਈਆਂ-ਡਿੱਗੀਆਂ ਅਤੇ ਗਵਾਚ ਗਈਆਂ, ਡਿੱਗੀਆਂ ਅਤੇ ਗਵਾਚ ਗਈਆਂ—ਅਤੇ ਅਸੀਂ,ਉਹਨਾਂ ਨੂੰ ਡੁਬੋਂਦੇ ਚਲੇ ਗਏ।

ਦੂਸਰੇ ਮੁਲਕਾਂ ਨੇ ਵਿਚਾਰ ਨੂੰ ਡੁਬੋਇਆ ਨਹੀਂ, ਦੂਸਰੇ ਮੁਲਕ ਵਿਚਾਰ ਨਾਲ ਲੜੇ ਅਤੇ ਲੜਨ ਵਿੱਚ ਉਹਨਾਂ ਨੂੰ ਬਦਲਣਾ ਪਿਆ। ਯੂਨਾਨ ਨੇ ਸੁਕਰਾਤ ਨੂੰ ਸੂਲੀ ‘ਤੇ ਚੜ੍ਹਾ ਦਿੱਤਾ, ਅਸੀਂ ਬੁੱਧ ਦੀ ਪੂਜਾ ਕਰ ਲਈ। ਹੁਣ ਮੈਂ ਤੁਹਾਨੂੰ ਕਹਾਂਗਾ ਕਿ ਯੂਨਾਨ ਨੂੰ ਬੁੱਧ ਜੇਕਰ ਮਿਲਦੇ ਤਾਂ ਉਹ ਉਹਨਾਂ ਨੂੰ ਵੀ ਸੂਲੀ ‘ਤੇ ਚੜ੍ਹਾ ਦਿੰਦੇ; ਕਿਉਂਕਿ ਉਹ ਕਹਿੰਦੇ ਕਿ ਗ਼ਲਤ ਹੈ ਇਹ ਗੱਲ, ਅਸੀਂ ਵਿਸ਼ਵਾਸੀ ਹਾਂ, ਤਾਂ ਵਿਚਾਰ ਦੀ ਗੱਲ ਨਾ ਮੰਨਾਂਗੇ। ਲੇਕਿਨ ਇਹ ਵਿਚਾਰ ਦੀ ਯਾਤਰਾ ਸ਼ੁਰੂ ਹੋ ਗਈ। ਜੇਕਰ ਅਸੀਂ ਬੁੱਧ ਨੂੰ ਕਿਹਾ ਹੁੰਦਾ ਕਿ ਅਸੀਂ ਸ਼ਰਧਾਲੂ ਲੋਕ ਹਾਂ, ਅਸੀਂ ਤੁਹਾਡੀ ਗੱਲ ਨਹੀਂ ਮੰਨਾਂਗੇ ਤਾਂ ਵੀ ਚੰਗਾ ਹੁੰਦਾ; ਕਿਉਂਕਿ ਨਾ ਮੰਨਣ ਦੇ ਲਈ ਵੀ ਵਿਚਾਰ ਕਰਨਾ ਪੈ ਰਿਹਾ ਹੈ। ਅਸੀਂ ਕਿਹਾ, ਅਸੀਂ ਵਿਸ਼ਵਾਸੀ ਲੋਕ ਹਾਂ, ਤੁਸੀਂ ਜੋ ਕਹਿੰਦੇ ਹੋ ਵਿਸ਼ਵਾਸ ਦੇ ਵਿਰੁੱਧ, ਅਸੀਂ ਇਸ ਨੂੰ ਹੀ ਮੰਨ ਲੈਂਦੇ ਹਾਂ, ਅਸੀਂ ਤੁਹਾਡੀ ਹੀ ਪੂਜਾ ਕਰਾਂਗੇ।

ਅਸੀਂ ਇਕ ਤੀਰਥੰਕਰ ਨੂੰ ਗੋਲੀ ਨਹੀਂ ਮਾਰੀ, ਅਸੀਂ ਇਕ ਬੁੱਧ ਨੂੰ ਸੂਲੀ ‘ਤੇ ਨਾ ਚੜ੍ਹਾਇਆ, ਕਿਉਂਕਿ ਅਸੀਂ ਉਹਨਾਂ ਨੂੰ ਰਟ ਲੈਂਦੇ ਹਾਂ।

ਯੂਨਾਨ ਨੇ ਸੁਕਰਾਤ ਨੂੰ ਜ਼ਹਿਰ ਪਿਆ ਦਿੱਤਾ। ਜੇਰੂਸਲਮ ਨੇ ਜੀਸਸ ਨੂੰ ਸੂਲੀ ‘ਤੇ ਲਮਕਾ ਦਿੱਤਾ। ਲੜੇ ਉਹ ਬੁਰੀ ਤਰ੍ਹਾਂ। ਉਹਨਾਂ ਨੇ ਕਿਹਾ, ਅਸੀਂ ਵਿਸ਼ਵਾਸੀ ਹਾਂ, ਅਸੀਂ ਤੇਰੀ ਗੱਲ ਕਿਵੇਂ ਮੰਨਾਂਗੇ! ਲੇਕਿਨ ਇਸ ਲੜਨ ਵਿੱਚ ਉਹਨਾਂ ਨੂੰ ਵਿਚਾਰ ਵਿੱਚ ਪੈ ਜਾਣਾ ਪਿਆ ਅਤੇ ਯੂਨਾਨ ਵਿੱਚ ਪਹਿਲੀ ਵਾਰੀ ਵਿਗਿਆਨ ਦਾ ਜਨਮ ਹੋ ਗਿਆ। ਸੁਕਰਾਤ ਨੂੰ ਯੂਨਾਨ ਅਜੇ ਤੱਕ ਨਹੀਂ ਪਚਾ ਸਕਿਆ, ਲੇਕਿਨ ਅਸੀਂ ਪਚਾ ਗਏ ਸਭ ਨੂੰ। ਇਹ ਸਾਡੀ ਬਦਕਿਸਮਤੀ ਸਿੱਧ ਹੋਈ। ਬੁੱਧ ਵਰਗੇ ਆਦਮੀ ਨੂੰ ਵੀ ਅਸੀਂ ਅਵਤਾਰ ਬਣਾ ਦਿੱਤਾ ਕਿ ਤੁਸੀਂ ਵੀ ਭਗਵਾਨ ਹੋ, ਤੁਹਾਡੀ ਵੀ ਪੂਜਾ ਕਰਾਂਗੇ, ਬੈਠੋ ਮੰਦਰ ਵਿੱਚ, ਸਾਨੂੰ ਪ੍ਰੇਸ਼ਾਨ ਨਾ ਕਰੋ, ਅਸੀਂ ਜਿਹੋ-ਜਿਹੇ ਹਾਂ, ਉਹੋ-ਜਿਹੇ ਹੀ ਰਹਾਂਗੇ।

ਇਹ ਸਾਡੀ ਜੋ ਪ੍ਰਤਿਭਾ ਹੈ ਵਿਚਾਰ ਨੂੰ ਪਚਾ ਜਾਣ ਦੀ, ਇਸ ਪ੍ਰਤਿਭਾ ਦੇ ਪ੍ਰਤੀ ਜਾਗਣਾ ਪਵੇਗਾ। ਇਹ ਬਹੁਤ ਮਹਿੰਗੀ ਪੈ ਗਈ ਹੈ; ਇਸ ਨੂੰ ਹਟਾਉਣਾ ਪਵੇਗਾ, ਇਸ ਨੂੰ ਮਿਟਾਉਣਾ ਪਵੇਗਾ, ਇਸ ਨੂੰ ਜੜ੍ਹਾਂ ਤੋਂ ਉਖਾੜਨਾ ਪਵੇਗਾ। ਲੇਕਿਨ, ਜੋ ਫਰੇਬੀ ਸੁਆਰਥ ਹੈ, ‘ਵੇਸਟੇਡ ਇੰਨਟਰੈਸਟ’ ਹਨ, ਉਹਨਾਂ ਦੇ ਪੱਖ ਵਿੱਚ ਹੈ ਇਹ ਗੱਲ। ਉਹਨਾਂ ਨੂੰ ਇਹ ਬਹੁਤ ਪਿਆਰੀ ਹੈ, ਇਹ ਬਹੁਤ ਹਿੱਤਕਾਰੀ ਹੈ। ਨੇਤਾ ਨਹੀਂ ਚਾਹੁੰਦਾ ਕਿ ਸ਼ਗਿਰਦ ਕਦੀ ਵੀ ਸੋਚਣ, ਕਿਉਂਕਿ ਜੇਕਰ ਸ਼ਗਿਰਦ ਸੋਚੇਗਾ ਤਾਂ ਨੇਤਾ ਕਿੱਥੇ ਹੋਵੇਗਾ! ਜਿਸ ਦਿਨ ਸ਼ਗਿਰਦ ਖ਼ੁਦ ਸੋਚੇਗਾ ਉਸ ਦਿਨ ਨੇਤਾ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ।

ਅਸਲ ਵਿੱਚ ਸ਼ਗਿਰਦ ਨਹੀਂ ਸੋਚਦਾ ਇਸ ਲਈ ਨੇਤਾ ਨੂੰ ਸੋਚਣ ਦਾ ਮੌਕਾ ਮਿਲਦਾ ਹੈ, ਅਗਵਾਈ ਮਿਲਦੀ ਹੈ। ਜਿਸ ਦਿਨ ਸ਼ਗਿਰਦ ਸੋਚੇਗਾ, ਉਸ ਦਿਨ ਨੇਤਾ ਨੂੰ ਕਹੇਗਾ-ਤੁਸੀਂ ਜਾਉ; ਜਿਹੜਾ ਕੰਮ ਤੁਸੀਂ ਸਾਡੇ ਲਈ ਕਰਦੇ ਸੀ, ਉਹ ਅਸੀਂ ਖ਼ੁਦ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਧਾਰਮਿਕ ਸੋਚੇਗਾ ਤਾਂ ਧਰਮ- ਗੁਰੂ ਦਾ ਕੀ ਹੋਵੇਗਾ ? ਇਸ ਲਈ ਦੁਨੀਆਂ ਵਿੱਚ ਜੋ ਫ਼ਰੇਬੀ ਸਵਾਰਥੀ ਹਨ, ਉਹ ਫ਼ਰੇਬੀ ਸਵਾਰਥ ਤੇ ਵਿਸ਼ਵਾਸ ਦਾ ਸ਼ੋਸ਼ਨ ਕਰ ਰਹੇ ਹਨ।

ਮੈਂ ਇਕ ਕਹਾਣੀ ਲਗਾਤਾਰ ਕਹਿੰਦਾ ਰਹਿੰਦਾ ਹਾਂ। ਬਹੁਤ ਪਿਆਰੀ ਹੈ ਮੈਨੂੰ। ਇਹ ਤੁਹਾਨੂੰ ਵੀ ਕਹਾਂ। ਸੁਣਿਆ ਹੈ ਮੈਂ ਕਿ ਕਿਸੇ ਪਿੰਡ ਵਿੱਚ ਛੋਟੀ-ਜਿਹੀ ਤੇਲੀ ਦੀ ਦੁਕਾਨ ‘ਤੇ ਇਕ ਵਿਚਾਰਕ ਰਿਆਿ ਹੈ। ਜਦੋਂ ਉਹ ਤੇਲ ਲੈ ਰਿਹਾ ਹੈ ਤਾਂ ਉਸ ਨੇ ਦੇਖਿਆ ਕਿ ਪਿੱਛੇ ਤੇਲੀ ਦਾ ਕੋਹਲੂ ਚੱਲ ਰਿਹਾ ਹੈ ਅਤੇ ਬਲਦ ਜੋ ਹੈ ਉਹ ਬਿਨਾਂ ਕਿਸੇ ਦੇ ਹੱਕੇ ਕੋਹਲੂ ਨੂੰ ਚਲਾ ਰਿਹਾ ਹੈ। ਉਸ ਵਿਚਾਰਕ ਨੂੰ ਬੜੀ ਹੈਰਾਨੀ ਹੋਈ। ਅਸੀਂ ਗਏ ਹੁੰਦੇ, ਸਾਨੂੰ ਕੋਈ ਹੈਰਾਨੀ ਨਾ ਹੁੰਦੀ। ਅਸੀਂ ਦੇਖਦੇ ਹੀ ਨਾ। ਸਾਨੂੰ ਪਤਾ ਹੀ ਨਾ ਲੱਗਦਾ ਕਿ ਇਹ ਕੀ ਹੋ ਰਿਹਾ ਹੈ! ਅਸੀਂ ਸਵਾਲ ਵੀ ਨਾ ਉਠਾਉਂਦੇ। ਕੋਈ ਸਵਾਲ ਵਿਸ਼ਵਾਸੀ ਆਦਮੀ ਕਦੀ ਵੀ ਨਹੀਂ ਉਠਾਉਂਦਾ। ਵਿਸ਼ਵਾਸੀ ਆਦਮੀ ਦੇ ਕੋਲ ਜਵਾਬ ਰੇਡੀਮੇਡ ਰਹਿੰਦੇ ਹਨ, ਸਵਾਲ ਬਿਲਕੁਲ ਨਹੀਂ ਰਹਿੰਦੇ।

ਉਸ ਵਿਚਾਰਕ ਨੇ ਕਿਹਾ, ਹੈਰਾਨੀ ਹੈ, ਇਹ ਬਲਦ ਤੁਸੀਂ ਕਿੱਥੋਂ ਲੈ ਆਏ ? ਇਹ ਬਲਦ ਹਿੰਦੁਸਤਾਨੀ ਦਿਖਾਈ ਨਹੀਂ ਦਿੰਦਾ। ਹਿੰਦੁਸਤਾਨ ਵਿੱਚ ਤਾਂ ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ, ਜਦੋਂ ਤੱਕ ਕੋਈ ਪਿੱਛੋਂ ਹੱਕੇ ਨਾ, ਕੋਈ ਚਲਦਾ ਹੀ ਨਹੀਂ। ਇਹ ਬਲਦ ਤੁਹਾਨੂੰ ਕਿੱਥੋਂ ਮਿਲ ਗਿਆ ? ਇਹ ਬਲਦ ਤੁਸੀਂ ਕਿੱਥੋਂ ਲੱਭ ਲਿਆ ਹੈ ? ਇਸ ਨੂੰ ਕੋਈ ਚਲਾ ਨਹੀਂ ਰਿਹਾ ਹੈ ਅਤੇ ਬਲਦ ਕੋਹਲੂ ਚਲਾ ਰਿਹਾ ਹੈ! ਉਸ ਤੇਲੀ ਨੇ ਕਿਹਾ, ਨਹੀਂ, ਤੁਹਾਨੂੰ ਪਤਾ ਨਹੀਂ ਹੈ। ਚਲਾ ਰਹੇ ਹਾਂ ਅਸੀਂ ਹੀ ਇਸ ਨੂੰ ਵੀ, ਲੇਕਿਨ ਤਰਕੀਬਾਂ ਜ਼ਰਾ ਬਰੀਕ ਅਤੇ ਅਸਿੱਧੀਆਂ ਹਨ, ਇੰਨ ਡਾਇਰੈਕਟ ਹਨ। ਉਸ ਵਿਚਾਰਕ ਨੇ ਕਿਹਾ ਕਿ ਮੈਨੂੰ ਜ਼ਰਾ ਗਿਆਨ ਦਿਉ, ਕੀ ਤਰਕੀਬ ਹੈ ? ਉਸ ਕੋਹਲੂ ਦੇ ਚਲਾਉਣ ਵਾਲੇ ਮਾਲਕ ਨੇ, ਉਸ ਤੇਲੀ ਨੇ ਕਿਹਾ, ਜ਼ਰਾ ਠੀਕ ਤਰ੍ਹਾਂ ਦੇਖੋ, ਬਲਦ ਦੀਆਂ ਅੱਖਾਂ ‘ਤੇ ਪੱਟੀਆਂ ਬੰਨ੍ਹੀਆਂ ਹਨ। ਬਲਦ ਨੂੰ ਦਿਖਾਈ ਨਹੀਂ ਦਿੰਦਾ ਕਿ ਕੋਈ ਪਿੱਛੇ ਚਲਾ ਰਿਹਾ ਹੈ ਕਿ ਨਹੀਂ ਚਲਾ ਰਿਹਾ ਹੈ !

ਅੱਖਾਂ ਉੱਤੇ ਪੱਟੀਆਂ ਬੰਨ੍ਹ ਦਿੱਤੀਆਂ ਗਈਆਂ ਹਨ। ਜਦੋਂ ਵੀ ਕਿਸੇ ਤੋਂ ਕੋਹਲੂ ਚਲਵਾਉਣਾ ਹੋਵੇ ਤਾਂ ਪਹਿਲਾ ਨਿਯਮ ਹੈ—ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿਉ। ਵਿਸ਼ਵਾਸ ਅੱਖ ਉੱਪਰ ਪੱਟੀ ਬੰਨ੍ਹਦਾ ਹੈ।

… ਅੱਖਾਂ ਨਾ ਖੋਲ੍ਹੋ! ਜਿਹੜਾ ਅੱਖਾਂ ਖੋਲ੍ਹੇਗਾ। ਉਹ ਨਰਕ ਜਾਏਗਾ। ਜਿਹੜਾ ਅੱਖਾਂ ਬੰਦ ਰਖੇਗਾ, ਉਸ ਦੇ ਲਈ ਸਵਰਗ ਅਤੇ ਬਹਿਸ਼ਤ ਹੈ, ਜਿਸ ਵਿੱਚ ਸਭ ਇੰਤਜ਼ਾਮ ਹੈ। ਅੱਖਾਂ ਉੱਤੇ ਪੱਟੀ ਬੰਨ੍ਹ ਦਿਉ। ਡਰਾ ਦਿਉ ਕਿ ਅੱਖਾਂ ਖੋਲ੍ਹੀਆਂ ਤਾਂ ਭਟਕ ਜਾਉਗੇ।… ਅੱਖਾਂ ਬੰਦ ਰੱਖੋ! ਇਸ ਲਈ ਗ੍ਰੰਥ ਕਹਿੰਦੇ ਹਨ ਕਿ ਸ਼ੱਕ ਕੀਤਾ ਤਾਂ ਭਟਕ ਜਾਉਗੇ। ਵਿਸ਼ਵਾਸ ਰਖੋ!

ਵਿਚਾਰਕ ਨੇ ਕਿਹਾ, ਇਹ ਮੈਂ ਸਮਝ ਗਿਆ, ਲੇਕਿਨ ਬਲਦ ਕਦੀ ਰੁਕ ਜਾਵੇ ਤਾਂ ਪਤਾ ਲਗਾ ਸਕਦਾ ਹੈ ਕਿ ਪਿੱਛੇ ਕੋਈ ਹੱਕਣ ਵਾਲਾ ਹੈ ਜਾਂ ਨਹੀਂ ?

ਉਸ ਤੇਲੀ ਨੇ ਕਿਹਾ, ਜੇਕਰ ਬਲਦ ਇੰਨਾ ਹੀ ਸਮਝਦਾਰ ਹੁੰਦਾ ਤਾਂ ਪਹਿਲੀ ਤਾਂ ਗੱਲ ਹੈ ਅੱਖਾਂ ਉੱਤੇ ਪੱਟੀ ਨਾ ਬੰਨ੍ਹਣ ਦਿੰਦਾ-ਅਤੇ ਦੂਸਰੀ ਗੱਲ ਹੈ, ਜੇਕਰ ਬਲਦ ਇੰਨਾ ਹੀ ਸਮਝਦਾਰ ਹੁੰਦਾ ਤਾਂ ਬਲਦ ਤੇਲ ਵੇਚਦਾ ਅਤੇ ਅਸੀਂ ਕੋਹਲੂ ਚਲਾਉਂਦੇ! ਅਸੀਂ ਕਾਫੀ ਸੋਚ-ਵਿਚਾਰ ਕੀਤਾ ਹੈ ਤਾਂ ਹੀ ਬਲਦ ਕੋਹਲੂ ਚਲਾ ਰਿਹਾ ਹੈ ਅਤੇ ਅਸੀਂ ਦੁਕਾਨ ਚਲਾ ਰਹੇ ਹਾਂ। ਅਸੀਂ ਬਲਦ ਦੇ ਗਲ ਵਿੱਚ ਟੱਲੀ ਬੰਨ੍ਹ ਰੱਖੀ ਹੈ; ਜਦੋਂ ਤੱਕ ਬਲਦ ਚਲਦਾ ਰਹਿੰਦਾ ਹੈ, ਟੱਲੀ ਵੱਜਦੀ ਰਹਿੰਦੀ ਹੈ, ਅਤੇ ਮੈਂ ਸਮਝਦਾ ਹਾਂ ਕਿ ਬਲਦ ਚੱਲ ਰਿਹਾ ਹੈ। ਜਿਵੇਂ ਹੀ ਟੱਲੀ ਰੁਕੀ ਕਿ ਅਸੀਂ ਛਾਲ ਮਾਰੀ ਅਤੇ ਬਲਦ ਨੂੰ ਹੱਕਿਆ। ਬਲਦ ਨੂੰ ਪਤਾ ਨਹੀਂ ਲੱਗ ਸਕਦਾ ਕਿ ਪਿੱਛੇ ਆਦਮੀ ਨਹੀਂ ਸੀ ! ਟੱਲੀ ਬੰਨ੍ਹੀ ਹੈ!

ਵਿਚਾਰਕ ਨੇ ਕਹਾ, ਠੀਕ ਹੈ, ਟੱਲੀ ਮੈਨੂੰ ਵੀ ਸੁਣਾਈ ਦੇ ਰਹੀ ਹੈ। ਇਕ ਆਖ਼ਰੀ ਸਵਾਲ ਹੋਰ। ਤੇਰਾ ਬਲਦ ਕਦੀ ਖੜਾ ਹੋ ਕੇ ਸਿਰ ਹਿਲਾ ਕੇ ਕਦੀ ਟੱਲੀ ਨਹੀਂ ਵਜਾਉਂਦਾ ਰਹਿੰਦਾ ? ਉਸ ਤੇਲੀ ਨੇ ਕਿਹਾ, ਮਹਾਰਾਜ! ਜ਼ਰਾ ਹੌਲੀ ਬੋਲੋ, ਕਿਤੇ ਬਲਦ ਨਾ ਸੁਣ ਲਵੇ! ਅਤੇ ਤੁਸੀਂ ਦੂਸਰੀ ਵਾਰੀ ਕਿਤੋਂ ਹੋਰ ਤੇਲ ਲੈ ਲੈਣਾ। ਇਹ ਮਹਿੰਗਾ ਸੌਦਾ ਹੈ। ਅਜਿਹੇ ਆਦਮੀਆਂ ਦਾ ਆਉਣਾ-ਜਾਣਾ ਠੀਕ ਨਹੀਂ ਹੈ। ਸਾਡੀ ਦੁਕਾਨ ਬੜੀ ਵਧੀਆ ਚੱਲ ਰਹੀ ਹੈ। ਕਿੱਥੋਂ ਦੀਆਂ ਫ਼ਜ਼ੂਲ ਦੀਆਂ ਗੱਲਾਂ ਉਠਾਉਂਦੇ ਹੋ ? ਆਦਮੀ ਕਿਹੋ-ਜਿਹੇ ਹੋ ? ਕਿਸ ਤਰ੍ਹਾਂ ਦੇ ਬੇਕਾਰ ਸਵਾਲ ਪੁੱਛਦੇ ਹੋ ?

ਕੁਝ ਹਨ, ਜਿਨ੍ਹਾਂ ਦਾ ਸਵਾਰਥ ਹੈ ਕਿ ਆਦਮੀ ਅੰਨ੍ਹਾ ਰਹੇ। ਕੁਝ ਹਨ, ਜਿਨ੍ਹਾਂ ਦਾ ਸਵਾਰਥ ਹੈ ਕਿ ਆਦਮੀ ਦੀ ਅੱਖ ਨਾ ਖੁੱਲ੍ਹ ਜਾਏ। ਅਤੇ ਮਜ਼ਾ ਇਹ ਹੈ ਕਿ ਜਿਨ੍ਹਾਂ ਉੱਪਰ ਅਸੀਂ ਭਰੋਸਾ ਕਰਦੇ ਹਾਂ, ਉਹ ਹੀ ਕੁਝ ਨੇਤਾ, ਗੁਰੂ ਮੰਦਿਰ, ਮਸਜਿਦ-ਉਹ ਹੀ ਉਹ ਹੀ ਜਿਨ੍ਹਾਂ ਦੇ ਅਸੀਂ ਪੈਰ ਫੜੇ ਹਨ, ਉਹਨਾਂ ਦਾ ਹੀ ਫਰੇਬੀ ਸਵਾਰਥ ਹੈ ਕਿ ਆਦਮੀ ਵਿੱਚ ਵਿਚਾਰ ਪੈਦਾ ਨਾ ਹੋਵੇ। ਇਸ ਲਈ ਉਹ ਵਿਚਾਰ ਦੀ ਹੱਤਿਆ ਕਰਦੇ ਚਲੇ ਜਾਂਦੇ ਹਨ। ਉਹ ਜਿੰਨੀ ਹੱਤਿਆ ਕਰਦੇ ਹਨ, ਓਨੇ ਹੀ ਜ਼ੋਰ ਨਾਲ ਅਸੀਂ ਹੋਰ ਫੜਦੇ ਹਾਂ, ਅਸੀਂ ਜਿੰਨੇ ਜ਼ੋਰ ਨਾਲ ਪੈਰ ਫੜਦੇ ਹਾਂ, ਓਨੇ ਜ਼ੋਰ ਨਾਲ ਹੱਤਿਆ ਹੋ ਜਾਂਦੀ ਹੈ। ਇਹ ਚਲਦਾ ਰਿਹਾ ਹੈ। ਇਸ ਨੂੰ ਤੋੜਨ ਦੀ ਤਿਆਰੀ ਭਾਰਤ ਨੂੰ ਦਿਖਾਣੀ ਪਵੇਗੀ। ਜਿਸ ਚੌਰਾਹੇ ਉੱਪਰ ਅਸੀਂ ਖੜੇ ਹਾਂ, ਜੇਕਰ ਉੱਥੋਂ ਹੀ ਅਸੀਂ ਵਿਸ਼ਵਾਸ ਲੈ ਕੇ ਤੁਰੀਏ ਤਾਂ ਸਾਡਾ ਕੋਈ ਭਵਿੱਖ ਨਹੀਂ ਹੈ। ਇਸ ਚੌਰਾਹੇ ਤੋਂ ਸਾਨੂੰ ਵਿਚਾਰ ਲੈ ਕੇ ਅੱਗੇ ਵਧਣਾ ਹੋਵੇਗਾ।

ਯਕੀਨਨ ਹੀ ਵਿਚਾਰ ਅਤੇ ਵਿਸ਼ਵਾਸ ਦੀਆਂ ਪਰਕਿਰਿਆਵਾਂ ਬੁਨਿਆਦੀ ਰੂਪ ਵਿੱਚ ਅਲੱਗ ਹਨ। ਇਸ ਲਈ ਪਰਕਿਰਿਆਵਾਂ ਦੇ ਫ਼ਰਕ ਨੂੰ ਸਮਝ ਲੈਣਾ ਚਾਹੀਦੈ।

ਆਈਨਸਟੀਨ ਤੋਂ ਕਿਸੇ ਨੇ ਮਰਨ ਤੋਂ ਕੁਝ ਦਿਨ ਪਹਿਲਾਂ ਪੁੱਛਿਆ ਕਿ ਤੁਸੀਂ ਇਕ ਵਿੱਚ ਅਤੇ ਇਕ ਵਿਸ਼ਵਾਸੀ ਵਿੱਚ ਕੀ ਫ਼ਰਕ ਕਰਦੇ ਹੋ ? ਤਾਂ ਆਈਸਟੀਨ ਨੇ ਕਿਹਾ, ਮੈਂ ਥੋੜ੍ਹਾ-ਜਿਹਾ ਹੀ ਫ਼ਰਕ ਕਰਦਾ ਹਾਂ। ਜੇਕਰ ਵਿਚਾਰਕ ਨੂੰ ਸੌ ਸਵਾਲ ਪੁੱਛੋ ਤਾਂ ਨੜ੍ਹਨਵੇਂ ਸਵਾਲਾਂ ਦੇ ਸੰਬੰਧ ਵਿੱਚ ਕਹੇਗਾ, ਮੈਨੂੰ ਪਤਾ ਨਹੀਂ ਹੈ। ਅਤੇ ਜਿਸ ਇਕ ਸਵਾਲ ਦੇ ਸਬੰਧ ਵਿਚ ਉਸ ਨੂੰ ਪਤਾ ਹੋਵੇਗਾ, ਉਹ ਕਹੇਗਾ, ਮੈਨੂੰ ਪਤਾ ਹੈ, ਲੇਕਿਨ ਜਿੰਨਾ ਮੈਨੂੰ ਪਤਾ ਹੈ ਓਨਾ ਕਹਿ ਰਿਹਾ ਹਾਂ। ਇਹ ਉੱਤਰ ਅੰਤਿਮ ਅਖ਼ੀਰ ਨਹੀਂ ਹੈ, ਅਲਟੀਮੇਟ ਨਹੀਂ ਹੈ। ਕੱਲ੍ਹ ਹੋਰ ਵੀ ਪਤਾ ਲੱਗ ਸਕਦਾ ਹੈ ਤੇ ਫਿਰ ਉੱਤਰ ਬਦਲ ਸਕਦਾ ਹੈ।

ਵਿਚਾਰ ਕਰਨ ਵਾਲੇ ਦੇ ਕੋਲ ਬੰਨ੍ਹੇ ਹੋਏ ਅਖ਼ੀਰਲੇ ਉੱਤਰ ਨਹੀਂ ਹੋ ਸਕਦੇ। ਵਿਚਾਰ ਕਰਨ ਵਾਲੇ ਦੇ ਕੋਲ ਸਾਰੇ ਸਵਾਲਾਂ ਦੇ ਉੱਤਰ ਨਹੀਂ ਹੋ ਸਕਦੇ। ਜ਼ਿੰਦਗੀ ਬਹੁਤ ਗੁੰਝਲਦਾਰ ਹੈ ਅਤੇ ਜ਼ਿੰਦਗੀ ਬਹੁਤ ਡੂੰਘਾ ਰਹੱਸ ਹੈ ਅਤੇ ਜ਼ਿੰਦਗੀ ਵਿੱਚ ਬਹੁਤ ਕੁਝ ਅਗਿਅਤ ਅਤੇ ਬਹੁਤ ਅਨੰਤ ਹੈ। ਵਿਚਾਰ ਕਰਨ ਵਾਲੇ ਨੂੰ ਦਿਖਾਈ ਦਿੰਦਾ ਹੈ ਕਿ ਅਗਿਆਨ ਬਹੁਤ ਵੱਡਾ ਹੈ ਅਤੇ ਗਿਆਨ ਬਹੁਤ ਛੋਟਾ ਹੈ। ਜਿਵੇਂ ਮੱਸਿਆ ਦੀ ਰਾਤ ਵਿੱਚ ਇਕ ਹੱਥ ਵਿੱਚ ਮਿੱਟੀ ਦਾ ਇਕ ਛੋਟਾ-ਜਿਹਾ ਦੀਵਾ ਹੈ। ਚਾਰੇ-ਪਾਸ ਘਨਘੋਰ ਹਨੇਰਾ ਹੈ ਅਤੇ ਛੋਟਾ-ਜਿਹਾ ਮਿੱਟੀ ਦਾ ਦੀਵਾ ਹੈ ਅਤੇ ਉਹ ਜੋਤ ਵੀ ਹਰ ਪਲ ਬੁਝੀ-ਬੁਝੀ ਹੁੰਦੀ ਹੈ। ਹਵਾ ਦੇ ਝੋਕੇ ਆਉਣੇ ਅਤੇ ਉਹ ਜੋਤ ਬੁਝਣ ਨੂੰ ਹੁੰਦੀ ਹੈ ਅਤੇ ਹਨੇਰਾ ਵਧਣ ਨੂੰ ਹੁੰਦਾ ਹੈ। ਪਲ-ਪਲ ਹਨੇਰਾ ਚਾਰੇ ਪਾਸੇ ਜੋਤ ਨੂੰ ਘੇਰੇ ਹੋਏ ਹੈ। ਮਜ਼ਾ ਇਹ ਹੈ ਕਿ ਉਸ ਜੋਤ ਵਿੱਚ ਸਿਵਾਇ ਹਨੇਰੇ ਦੇ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ।

ਵਿਚਾਰ ਦੇ ਕੋਲ ਅੰਤਮ ਉੱਤਰ ਨਹੀਂ ਹੋ ਸਕਦੇ, ਵਿਚਾਰ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਕੰਮ-ਚਲਾਊ ਉੱਤਰ ਹੋ ਸਕਦੇ ਹਨ। ਅਤੇ ਵਿਚਾਰ ਦੇ ਕੋਲ ਸਾਰੇ ਉੱਤਰ ਨਹੀਂ ਹੋ ਸਕਦੇ। ਵਿਸ਼ਵਾਸ ਦੇ ਕੋਲ ਸਾਰੇ ਉੱਤਰ ਹਨ ਅਤੇ ਕੰਮ-ਚਲਾਊ ਨਹੀਂ ਹਨ-ਅਲੀਟੀਮੇਟ ਹਨ, ਆਖ਼ਰੀ ਹਨ। ਵਿਸ਼ਵਾਸ ਦੇ ਲਈ ਸਭ ਪਤਾ ਹੈ—ਕੁਝ ਅਗਿਆਤ ਨਹੀਂ ਹੈ, ਕੋਈ ਰਹੱਸ ਨਹੀਂ ਹੈ। ਉਸ ਨੂੰ ਪ੍ਰਮਾਤਮਾ ਦਾ ਘਰ- ਟਿਕਾਣਾ ਵੀ ਪਤਾ ਹੈ, ਸਵਰਗ ਅਤੇ ਨਰਕ ਦੀ ਗਹਿਰਾਈ, ਲੰਬਾਈ ਅਤੇ ਚੌੜਾਈ ਵੀ ਪਤਾ ਹੈ। ਉਸ ਨੂੰ ਸਭ ਪਤਾ ਹੈ!

ਵਿਸ਼ਵਾਸੀ ਪਰਮ-ਗਿਆਨੀ ਹੈ ਅਤੇ ਵਿਚਾਰਕ ਪਰਮ-ਅਗਿਆਨੀ ਹੈ। ਇਸ ਲਈ ਸਾਡੇ ਹੰਕਾਰ ਨੂੰ ਵਿਸ਼ਵਾਸ ਵਿੱਚ ਤਾਂ ਮਜ਼ਾ ਆਉਂਦਾ ਹੈ, ਵਿਚਾਰ ਵਿੱਚ ਤਕਲੀਫ ਹੁੰਦੀ ਹੈ; ਕਿਉਂਕਿ ਵਿਸ਼ਵਾਸ ਕਰਕੇ ਅਸੀਂ ਵੀ ਪਰਮ-ਗਿਆਨੀ ਹੋ ਜਾਂਦੇ ਹਾਂ; ਵਿਸ਼ਵਾਸ ਕਰਕੇ ਸਾਡੇ ਕੋਲ ਵੀ ਸਾਰੇ ਉੱਤਰ ਆ ਜਾਂਦੇ ਹਨ। ਹਰ ਚੀਜ਼ ਦਾ ਉੱਤਰ ਹੈ ਅਤੇ ਵਿਚਾਰ ਕਰਕੇ ਸਾਡੇ ਜੋ ਬੰਨ੍ਹੇ-ਬੰਨ੍ਹਾਏ ਉੱਤਰ ਸਨ, ਉਹ ਵੀ ਖਿਸਕ ਜਾਂਦੇ ਹਨ ਅਤੇ ਹੌਲੀ-ਹੌਲੀ ਹੱਥ ਖ਼ਾਲੀ ਹੋ ਜਾਂਦਾ ਹੈ। ਲੇਕਿਨ, ਧਿਆਨ ਰਹੇ! ਝੂਠੇ ਪਰਮ-ਉੱਤਰ, ਝੂਠੇ ਆਖ਼ਰੀ ਉੱਤਰ, ਸੱਚੇ ਕੰਮ-ਚਲਾਊ ਉੱਤਰਾਂ ਤੋਂ ਵੀ ਬੇਕਾਰ ਹਨ। ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਇਸ ਲਈ ਹਿੰਦੁਸਤਾਨ ਨੂੰ ਸਭ ਪਤਾ ਹੈ ਅਤੇ ਫਿਰ ਵੀ ਕੁਝ ਪਤਾ ਨਹੀਂ ਹੈ। ਪ੍ਰਮਾਤਮਾ ਦਾ ਪਤਾ ਹੈ, ਬ੍ਰਹਮ ਦਾ ਪਤਾ ਹੈ, ਮਾਇਆ ਦਾ ਪਤਾ ਹੈ, ਕਣਕ ਪੈਦਾ ਕਰਨ ਦਾ ਪਤਾ ਨਹੀਂ ਹੈ। ਸਵਰਗ-ਨਰਕ ਸਭ ਪਤਾ ਹੈ, ਸਾਇਕਲ ਦਾ ਪੈਂਚਰ ਜੋੜਨਾ ਪਤਾ ਨਹੀਂ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਪਤਾ ਨਹੀਂ ਹਨ ਅਤੇ ਵੱਡੀਆਂ- ਵੱਡੀਆਂ ਸਭ ਚੀਜ਼ਾਂ ਪਤਾ ਹੈ ? ਸ਼ੱਕ ਹੁੰਦਾ ਹੈ! ਕਿਉਂਕਿ ਵੱਡੀਆਂ ਚੀਜ਼ਾਂ ਤਾਂ ਹੀ ਪਤਾ ਹੋ ਸਕਦੀਆਂ ਹਨ ਜਦ ਛੋਟੀਆਂ ਚੀਜ਼ਾਂ ਦੀਆਂ ਪੌੜੀਆਂ ਤੋਂ ਚੜ੍ਹਿਆ ਗਿਆ ਹੋਵੇ।

ਲੇਕਿਨ ਵੱਡੀਆਂ ਚੀਜ਼ਾਂ ਦੇ ਪਤਾ ਹੋਣ ਦਾ ਸਿਰਫ਼ ਇਕ ਹੀ ਕਾਰਨ ਹੈ ਕਿ ਉਹਨਾਂ ਦੀ ਜਾਂਚ ਦਾ ਕੋਈ ਉਪਾਅ ਨਹੀਂ, ਕਿਉਂਕਿ ਪ੍ਰਯੋਗਸ਼ਾਲਾ ਵਿੱਚ ਕੋਈ ਖਰਖ ਨਹੀਂ ਹੋ ਸਕਦੀ ਕਿ ਤੁਹਾਡਾ ਬ੍ਰਹਮ ਕਿੱਥੇ ਹੈ? ਕਿ ਤੁਹਾਡਾ ਸਵਰਗ ਕਿੱਥੇ ਹੈ? ਉਸ ਦੀ ਕਿਉਂਕਿ ਕੋਈ ਜਾਂਚ ਨਹੀਂ ਹੋ ਸਕਦੀ ਇਸ ਲਈ ਖ਼ੁਸ਼ੀ ਨਾਲ ਪਤਾ ਹੈ। ਫਿਰ ਜਿਸ ਨੂੰ ਜੋ ਪਤਾ ਹੈ। ਮੁਸਲਮਾਨ ਆਪਣਾ ਪਤਾ ਰੱਖੋ, ਹਿੰਦੁ ਆਪਣਾ, ਜੈਨ ਆਪਣਾ। ਮਹਾਂਵੀਰ ਦੇ ਪੈਰੋਕਾਰ ਉਸ ਸਮੇਂ ਕਹਿੰਦੇ ਸਨ, ਤਿੰਨ ਨਰਕ ਹਨ। ਬੁੱਧ ਦੇ ਪੈਰੋਕਾਰ ਕਹਿੰਦੇ ਸਨ, ਸੱਤ ਨਰਕ ਹਨ ਅਤੇ ਬੁੱਧ ਦੇ ਪੈਰੋਕਾਰ ਮਹਾਂਵੀਰ ਦੇ ਪੈਰੋਕਾਰਾਂ ਨੂੰ ਕਹਿੰਦੇ ਸਨ ਕਿ ਤੁਹਾਡਾ ਤੀਰਥੰਕਰ ਥੋੜ੍ਹਾ ਜ਼ਿਆਦਾ ਡੂੰਘਾ ਨਹੀਂ ਜਾ ਸਕਿਆ ਹੈ, ਅਜੇ ਤਿੰਨ ਦਾ ਹੀ ਪਤਾ ਲੱਗ ਸਕਿਆ ਹੈ! ਮੱਖਲੀ ਗੋਸ਼ਾਲ ਦੇ ਪੈਰੋਕਾਰ ਕਹਿੰਦੇ ਸਨ, ਤੁਹਾਡੇ ਦੋਨਾਂ ਦੇ ਤੀਰਥੰਕਰ ਜ਼ਿਆਦਾ ਡੂੰਘੇ ਨਹੀਂ ਗਏ, ਸੱਤ ਸੌ ਨਰਕ ਹਨ। ਸਾਡਾ ਗੁਰੂ ਸੱਤ ਸੌ ਨਰਕ ਦਾ ਪਤਾ ਲਾ ਕੇ ਆਇਆ ਹੈ।

ਹੁਣ ਇਹ ਸੁਆਦ ਅਜਿਹਾ ਹੈ ਕਿ ਇਸ ਦੀ ਕੋਈ ਜਾਂਚ-ਪੜਤਾਲ ਨਹੀਂ ਹੋ ਸਕਦੀ ਕਿ ਤਿੰਨ ਹਨ ਕਿ ਸੱਤ ਹਨ ਕਿ ਸੱਤ ਸੌ ਹਨ ਕਿ ਸੱਤ ਹਜ਼ਾਰ ਹਨ। ਇਹ ਬੱਚਿਆਂ ਦੀ ਖੇਡ ਹੋ ਗਈ। ਕਹਾਣੀਆਂ ਘੜਨਾ ਹੋ ਗਿਆ। ਇਹ ਕਹਾਣੀਆਂ ਘੜੀਆਂ ਜਾ ਸਕਦੀਆਂ ਹਨ ਅਤੇ ਹਜ਼ਾਰਾਂ ਸਾਲਾਂ ਤੱਕ ਚੱਲ ਸਕਦੀਆਂ ਹਨ, ਲੇਕਿਨ ਇਸ ਨਾਲ ਜ਼ਿੰਦਗੀ ਦਾ ਕੋਈ ਹਿੱਤ ਨਹੀਂ ਹੁੰਦਾ।

ਗਿਆਨ ਵੀ ਪੌੜੀਆਂ ਤੋਂ ਯਾਤਰਾ ਕਰਦਾ ਹੈ ਅਤੇ ਗਿਆਨ ਵੀ ਪਹਿਲਾਂ ਜੋ ਛੋਟਾ ਹੈ ਉਸ ਨੂੰ ਜਾਣਦਾ ਹੈ, ਫਿਰ ਵਿਸ਼ਾਲ ਤਟ ਨੂੰ ਜਾਣ ਸਕਦਾ ਹੈ। ਵਿਚਾਰ ਦੀ ਪਰਕਿਰਿਆ ਜੋ ਨੇੜੇ ਹੈ, ਉਸ ਨੂੰ ਜਾਣਨ ਨਾਲ ਸ਼ੁਰੂ ਹੁੰਦੀ ਹੈ, ਵਿਸ਼ਵਾਸ ਦੀ ਪਰਕਿਰਿਆ ਜੋ ਦੂਰ ਹੈ, ਉਸ ਨੂੰ ਮੰਨਣ ਨਾਲ ਸ਼ੁਰੂ ਹੁੰਦੀ ਹੈ। ਵਿਚਾਰ ਦੀ ਪਰਕਿਰਿਆ ਜੋ ਹੱਥ ਦੇ ਕੋਲ ਹੈ, ਉਸ ਨੂੰ ਪਹਿਚਾਣਨ ਨਾਲ ਸ਼ੁਰੂ ਹੁੰਦੀ ਹੈ; ਵਿਸ਼ਵਾਸ ਦੀ ਪਰਕਿਰਿਆ ਜੋ ਅੰਤਹੀਨ ਕਿਸੇ ਦੂਰ ਅਸੀਮ ਕੋਨੇ ਉੱਪਰ ਖੜਾ ਹੈ, ਉਸ ਨੂੰ ਮੰਨਣ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜਾਂਚ ਦਾ ਕੋਈ ਉਪਾਅ ਨਹੀਂ ਹੁੰਦਾ।

ਇਸ ਲਈ ਵਿਸ਼ਵਾਸੀ ਕੌਮ ‘ਐਕਸਪੈਰੀਮੈਂਟਲ’ ਨਹੀਂ ਬਣ ਸਕਦੀ, ਕਿਉਂਕਿ ਪ੍ਰਯੋਗ ਤਾਂ ਹੱਥ ਦੇ ਨੇੜੇ ਕੀਤਾ ਜਾ ਸਕਦਾ ਹੈ; ਦੂਰ ਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ। ਵਿਚਾਰ ਕਰਨ ਵਾਲੀ ਕੌਮ ਪ੍ਰਯੋਗਾਤਮਕ ਹੋ ਜਾਂਦੀ ਹੈ। ਪ੍ਰਯੋਗ ਨਾਲ ਵਿਗਿਆਨ ਦਾ ਜਨਮ ਹੁੰਦਾ ਹੈ। ਵਿਗਿਆਨ ਨੂੰ ਅਸੀਂ ਜਨਮ ਨਹੀਂ ਦੇ ਸਕੇ ਅਤੇ ਬਿਨਾਂ ਵਿਗਿਆਨ ਦੇ ਇਸ ਦੇਸ ਦਾ ਕੋਈ ਭਵਿੱਖ ਨਹੀਂ ਹੈ।

ਲੇਕਿਨ ਇਕ ਗੱਲ ਠੀਕ ਤਰ੍ਹਾਂ ਸਮਝ ਲਉ, ਜੋ ਬੁਨਿਆਦੀ ਸਵਾਲ ਉਠੇਗਾ-‘ਸਾਇੰਟਿਫਿਕ ਮਾਈਂਡ’ ਵਿਗਿਆਨਕ ਮਨ ਅਤੇ ਵਿਗਿਆਨ ਦੇ ਦੁਆਰਾ ਸਿੱਖਿਅਤ ਹੋਇਆ ਮਨ, ਇਹਨਾਂ ਦੋਨਾਂ ਵਿੱਚ ਬਹੁਤ ਫ਼ਰਕ ਹੈ। ਵਿਗਿਆਨਕ ਮਨ ਅਲੱਗ ਗੱਲ ਹੈ ਅਤੇ ਵਿਗਿਆਨ ਦੀ ਸਿੱਖਿਆ ਲਿਆ ਹੋਇਆ ਮਨ ਬਿਲਕੁਲ ਅਲੱਗ ਗੱਲ ਹੈ। ਉਹ ਸਿਰਫ਼ ‘ਟੈਕਨੀਸ਼ੀਅਨ’ ਹੈ। ਇਕ ਆਦਮੀ ਐਮ.ਐਸ.ਸੀ. ਹੋ ਜਾਏ ਅਤੇ ਪੀ.ਐਚ.ਡੀ. ਹੋ ਜਾਏ, ਇਕ ਆਦਮੀ ਵਿਗਿਆਨ ਦੀ ਆਖ਼ਰੀ ਉਪਾਧੀ ਪਾ ਲਵੇ ਤਾਂ ਵੀ ਵਿਗਿਆਨਕ ਨਹੀਂ ਹੋ ਜਾਂਦਾ। ਸਿਰਫ਼ ਉਸ ਦੇ ਕੋਲੋਂ ‘ਇਨਫਰਮੈਸ਼ਨ’ ਹੁੰਦੀ ਹੈ, ਸੰਗ੍ਰਹਿ ਹੁੰਦਾ ਹੈ, ਲੇਕਿਨ ਚਿੱਤ ਦਾ ਵਿਗਿਆਨਕ ਹੋਣਾ ਦੂਸਰੀ ਗੱਲ ਹੈ।

ਇਹ ਹੋ ਸਕਦਾ ਹੈ ਕਿ ਇਹ ਆਦਮੀ ਫਿਰ ਵੀ ਵਿਸ਼ਵਾਸੀ ਹੋਵੇ ਅਤੇ ਵਿਸ਼ਵਾਸ ਹੀ ਕਰਦਾ ਚਲਿਆ ਜਾਵੇ; ਇਹ ਵਿਗਿਆਨ ਦੀਆਂ ਕਿਤਾਬਾਂ ਉੱਤੇ ਵੀ ਵਿਸ਼ਵਾਸ ਕਰ ਲਵੇ । ਇਸ ਨੂੰ ਜੋ ਪੜ੍ਹਾਇਆ ਜਾਵੇ, ਉਹ ਮੰਨ ਲਵੇ ਕਿ ਆਰਕਮੀਡਿਸ ਠੀਕ ਹੈ, ਨਿਊਟਨ ਠੀਕ ਹੈ, ਆਈਨਸਟੀਨ ਠੀਕ ਹੈ। ਕੱਲ੍ਹ ਕਹਿੰਦਾ ਸੀ, ਕ੍ਰਿਸ਼ਨ ਠੀਕ ਹਨ, ਮਹਾਂਵੀਰ ਠੀਕ ਹਨ, ਬੁੱਧ ਠੀਕ ਹਨ-ਜਿਸ ਤਰ੍ਹਾਂ ਸ਼ਰਧਾ-ਪੂਰਵਕ ਉਹਨਾਂ ਨੂੰ ਸਵੀਕਾਰ ਕਰਦਾ ਸੀ, ਉਸੇ ਤਰ੍ਹਾਂ ਸ਼ਰਧਾ- ਪੂਰਵਕ ਆਈਨਸਟੀਨ ਨੂੰ ਸਵੀਕਾਰ ਕਰ ਲਵੇ ਤਾਂ ਇਹ ਵਿਗਿਆਨ ਦਾ ਗ੍ਰੈਜੂਏਟ ਹੋ ਜਾਵੇਗਾ ਲੇਕਿਨ ਵਿਗਿਆਨਕ ਨਹੀਂ ਹੋ ਸਕੇਗਾ। ਇਸ ਲਈ ਅਸੀਂ ਹਿੰਦੁਸਤਾਨ ਵਿੱਚ ਇਕ ਵੱਡੀ ਭੁੱਲ ਵਿੱਚ ਪੈ ਰਹੇ ਹਾਂ।

ਹਿੰਦੁਸਤਾਨ ਨੂੰ ‘ਸਾਇੰਟਿਫਿਕ ਮਾਈਂਡ’ ਦੀ ਜ਼ਰੂਰਤ ਹੈ ਅਤੇ ਅਸੀਂ ਸਮਝ ਰਹੇ ਹਾਂ ਅਸੀਂ ਯੂਨੀਵਰਸਿਟੀਆਂ ਤੋਂ ਸਾਇੰਸ ਦੇ ਗ੍ਰੈਜੂਏਟ ਕੱਢ ਕੇ ਕੰਮ ਪੂਰਾ ਕਰ ਲਵਾਂਗੇ। ਉਹ ਪੂਰਾ ਨਹੀਂ ਹੋਣ ਵਾਲਾ ਹੈ। ਕਿਉਂਕਿ ਉਹ ਜੋ ਸਾਇੰਸ ਦਾ ਗ੍ਰੈਜੂਏਟ ਹੈ, ਉਹ ਵੀ ਯੂਨੀਵਰਸਿਟੀ ‘ਚੋਂ ਨਿਕਲ ਕੇ ਘੋੜੇ ‘ਤੇ ਬੈਠ ਕੇ ਲਾੜਾ ਬਣ ਜਾਂਦਾ ਹੈ । ਉਹ ਵੀ ਬੈਂਡ-ਵਾਜਾ ਵਜਵਾਉਂਦਾ ਹੋਇਆ ਸ਼ਾਦੀ ਕਰਨ ਚਲਾ ਜਾਂਦਾ ਹੈ। ਉਹ ਵੀ ਜਨਮ-ਕੁੰਡਲੀ ਦਿਖਾ ਕੇ ਮਿਤੀ ਕੱਢਵਾ ਲੈਂਦਾ ਹੈ। ਉਹ ਵੀ ਹੱਥ ਦੀ ਰੇਖਾ ਵਿਖਾ ਕੇ ਪੁੱਛਦਾ ਹੈ ਕਿ ਪ੍ਰੀਖਿਆ ਵਿੱਚ ਪਾਸ ਹੋਵੇਗਾ ਕਿ ਨਹੀਂ ? ਧਨ ਮਿਲੇਗਾ ਕਿ ਨਹੀਂ ? ਇਹ ਜੋ ਆਦਮੀ ਹੈ, ਇਹ ਗ੍ਰੇਜੂਏਟ ਹੋ ਜਾਵੇਗਾ, ਇਹ ਵਿਗਿਆਨ ਦੀ ਪ੍ਰੀਖਿਆ ਪਾਸ ਕਰ ਲਵੇਗਾ ਲੇਕਿਨ ਵਿਗਿਆਨਕ ਵਿਗਿਆਨਕ ਹੋਣਾ ਦੂਸਰੀ ਗੱਲ ਹੈ। ਅਤੇ ਵਿਗਿਆਨ ਦੇ ਗ੍ਰੇਜੂਏਟਾਂ ਨਾਲ ਦੇਸ ਨਹੀਂ ਬਦਲੇਗਾ, ਵਿਗਿਆਨਕ ਚਿੱਤ ਨਾਲ ਦੇਸ ਬਦਲੇਗਾ। ਵਿਗਿਆਨਕ ਚਿੱਤ ਦਾ ਮਤਲਬ ਹੈ, ਤਰਕ ਕਰਨ ਵਾਲਾ ਚਿੱਤ, ਪ੍ਰਸ਼ਨ ਪੁੱਛਣ ਵਾਲਾ ਚਿੱਤ, ਜਲਦੀ ਨਾਲ ਉੱਤਰ ਮੰਨ ਲੈਣ ਵਾਲਾ ਚਿੱਤ ਨਹੀਂ। ਜਦੋਂ ਤੱਕ ਪੁੱਛ ਸਕੇ, ਪੁੱਛਣ ਵਾਲਾ ਚਿੱਤ ਪੁੱਛਦਾ ਹੀ ਜਾਣ ਵਾਲਾ ਚਿੱਤ।

ਲੇਕਿਨ ਅਸੀਂ ਹਜ਼ਾਰਾਂ ਸਾਲਾਂ ਤੋਂ ਅਜਿਹੇ ਚਿੱਤ ਦੀ ਗਰਦਨ ਕੱਟ ਦਿੱਤੀ ਹੈ ।

ਸੁਣਿਆ ਹੈ ਮੈਂ ਕਿ ਜਨਕ ਨੇ ਇਕ ਬਹੁਤ ਵੱਡਾ ਇਕੱਠ ਕੀਤਾ; ਉਸ ਜ਼ਮਾਨੇ ਦੇ ਸਾਰੇ ਗਿਆਨੀਆਂ ਨੂੰ ਇਕੱਠਾ ਕੀਤਾ। ਉਸ ਦਿਨ ਇਸ ਮੁਲਕ ਦੀ ਕਿਸਮਤ ਦਾ ਫ਼ੈਸਲਾ ਹੋ ਗਿਆ ਸੀ। ਇਸ ਚੌਰਸਤੇ ਉੱਤੇ ਉਸ ਫ਼ੈਸਲੇ ਨੂੰ ਦੁਬਾਰਾ ਬਦਲਣ ਦੀ ਜ਼ਰੂਰਤ ਆ ਗਈ ਹੈ। ਜਨਕ ਦੇ ਜ਼ਮਾਨੇ ਦੇ ਜਿੰਨੇ ਗਿਆਨੀ ਸਨ, ਉਸ ਨੇ ਇਕੱਠੇ ਕੀਤੇ ਸਨ । ਉਸ ਨੇ ਇਕ ਹਜ਼ਾਰ ਗਊਆਂ ਆਪਣੇ ਦਰਵਾਜ਼ੇ ‘ਤੇ ਖੜੀਆਂ ਕਰ ਰੱਖੀਆਂ ਸਨ । ਉਹਨਾਂ ਗਊਆਂ ਦੇ ਸਿੰਗਾਂ ਉੱਤੇ ਸੋਨਾ ਚੜ੍ਹਾ ਦਿੱਤਾ ਸੀ, ਹੀਰੇ ਜੜ੍ਹ ਦਿੱਤੇ ਸਨ ਅਤੇ ਕਿਹਾ ਸੀ ਕਿ ਜੋ ਸਭ ਤੋਂ ਜ਼ਿਆਦਾ ਗਿਆਨੀ ਹੋਵੇਗਾ, ਉਹ ਇਹਨਾਂ ਗਊਆਂ ਨੂੰ ਲੈ ਜਾਵੇਗਾ। ਵੱਡੇ-ਵੱਡੇ ਗਿਆਨੀ ਆਏ, ਵੱਡੇ-ਵੱਡੇ ਪੰਡਿਤ ਆਏ, ਵਿਚਾਰਕ ਆਏ, ਸਭਾ ਵਿੱਚ ਬਹੁਤ ਬਹਿਸ ਹੋਈ। ਪਿੱਛੋਂ ਯਾਗਵਲੱਕਯ ਨੂੰ ਖ਼ਬਰ ਮਿਲੀ, ਉਹ ਵੀ ਆਇਆ। ਉਹ ਆਪਣੇ ਚੇਲਿਆਂ ਨੂੰ ਲੈ ਕੇ ਆਇਆ। ਉਹ ਦਰਵਾਜ਼ੇ ਦੇ ਅੰਦਰ ਵੜਿਆ ਅਤੇ ਉਸ ਨੇ ਚੇਲਿਆਂ ਨੂੰ ਕਿਹਾ ਕਿ ਜਾਉ, ਗਊਆਂ ਨੂੰ ਤਾਂ ਪਹਿਲਾਂ ਘਰ ਲੈ ਜਾਉ, ਨਿਪਟਾਰਾ ਅਸੀਂ ਪਿੱਛੋਂ ਕਰ ਲਵਾਂਗੇ। ਗਊਆਂ ਧੁੱਪ ਵਿੱਚ ਖੜੀਆਂ ਬਹੁਤ ਥੱਕ ਗਈਆਂ ਹੋਣਗੀਆਂ। ਸਾਰੀ ਸਭਾ ਘਬਰਾ ਗਈ। ਜਨਕ ਵੀ ਕੁਝ ਬੋਲ ਨਾ ਸਕਿਆ। ਲੇਕਿਨ ਕੋਈ ਵੀ ਇਹ ਨਾ ਸਮਝ ਸਕਿਆ ਕਿ ਇਸ ਤਰ੍ਹਾਂ ਹੰਕਾਰ ਦੀ ਭਾਸ਼ਾ ਬੋਲਣ ਵਾਲਾ ਆਦਮੀ ਗਿਆਨੀ ਨਹੀਂ ਹੋ ਸਕਦਾ। ਯਾਗਵਲੱਕਯ ਅੰਦਰ ਗਿਆ ਆਕੜਦਾ ਹੋਇਆ, ਉਸ ਨੇ ਸਭ ਨੂੰ ਹਰਾ ਦਿੱਤਾ। ਫਿਰ ਇਕ ਇਸਤ੍ਰੀ ਗਾਰਗੀ ਖੜੀ ਹੋਈ ਅਤੇ ਗਾਰਗੀ ਨੇ ਯਾਗਵਲੱਕਯ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ। ਯਾਗਵਲੱਕਯ ਉਸ ਦੇ ਸਵਾਲਾਂ ਤੋ ਘਬਰਾਉਣ ਲੱਗਿਆ; ਕਿਉਂਕਿ ਹੰਕਾਰ ਜੋ ਹੈ ਉਹ ਸਦਾ ਅਗਿਆਨ ਦੇ ਉੱਪਰ ਖੜਾ ਹੁੰਦਾ ਹੈ; ਸਵਾਲਾਂ ਤੋਂ ਬਹੁਤ ਘਬਰਾਉਂਦਾ ਹੈ। ਸ਼ਰਧਾ ਮੰਗਦਾ ਹੈ। ਗਾਰਗੀ ਪੁੱਛਦੀ ਹੀ ਚਲੀ ਗਈ। ਯਾਗਵਲੱਕਯ ਨੇ ਅਖ਼ੀਰ ਵਿੱਚ ਕਿਹਾ, ਜੋ ਵੀ ਹੈ ਸਭ ਬ੍ਰਹਮ ਹੈ। ਗਾਰਗੀ ਨੇ ਪੁੱਛਿਆ, ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਬ੍ਰਹਮ ਕਿਸ ਉੱਪਰ ਆਧਾਰਿਤ ਹੈ ? ਯਾਗਵਲੱਕਯ ਨੇ ਕਿਹਾ, ਗਾਰਗੀ ਹੁਣ ਜ਼ਬਾਨ ਬੰਦ ਕਰ, ਨਹੀਂ ਤਾਂ ਤੇਰਾ ਸਿਰ ਲਾਹ ਦਿੱਤਾ ਜਾਏਗਾ। ਅਤੇ ਉਸ ਸਭਾ ਦੇ ਸਾਰੇ ਲੋਕ ਚੁੱਪ-ਚਾਪ ਬੈਠੇ ਸੁਣਦੇ ਰਹੇ ਅਤੇ ਜਨਕ ਵੀ ਚੁੱਪ-ਚਾਪ ਸੁਣਦਾ ਰਿਹਾ। ਇਸ ਇਸਤਰੀ ਨੇ ਠੀਕ ਸਵਾਲ ਪੁੱਛਿਆ। ਇਸ ਇਸਤਰੀ ਕੋਲ ਇਕ ਵਿਗਿਆਨ ਬੁੱਧੀ ਸੀ, ਲੇਕਿਨ ਯਾਗਵਲੱਕਯ ਕੋਲ ਇਕ ਵਿਸ਼ਵਾਸੀ ਬੁੱਧੀ ਸੀ। ਉਸ ਨੇ ਕਿਹਾ ਕਿ ਤੇਰਾ ਸਿਰ ਉੱਤਰ ਜਾਵੇਗਾ ਥੱਲੇ ਅਗਰ ਹੋਰ ਸਵਾਲ ਪੁਛੇਂਗੀ। ਇਹ ਸਵਾਲਾਂ ਦੀ ਅੱਤ ਹੋ ਗਈ। ਇਹ ਹੱਦ ਤੋਂ ਬਾਹਰ ਜਾ ਰਿਹਾ ਹੈ, ਬ੍ਰਹਮ ਦਾ ਅਧਾਰ ਨਾ ਪੁੱਛ। ਪਰ ਜਦੋਂ ਕਹਿੰਦੇ ਹਨ, ਸਵਾਲਾਂ ਦੀ ਹੱਦ ਹੋ ਗਈ, ਓਦੋਂ ਵਿਗਿਆਨਕ ਚਿੱਤ ਮਰ ਜਾਂਦਾ ਹੈ। ਅਸਲ ਵਿੱਚ ਵਿਗਿਆਨਕ ਚਿੱਤ ਲਈ ਅਤਿ ਸਵਾਲ ਹੈ ਹੀ ਨਹੀਂ। ਅਜਿਹਾ ਕੋਈ ਸਵਾਲ ਨਹੀਂ ਹੈ ਜੋ ਨਾ ਪੁੱਛਿਆ ਜਾ ਸਕੇ ਅਤੇ ਜੇਕਰ ਅਜਿਹਾ ਕੋਈ ਸਵਾਲ ਹੈ ਜੋ ਨਹੀਂ ਪੁੱਛਿਆ ਜਾ ਸਕਦਾ, ਫਿਰ ਉਸ ਨੂੰ ਤਾਂ ਸਭ ਤੋਂ ਪਹਿਲਾਂ ਪੁੱਛਿਆ ਜਾਣਾ ਚਾਹੀਦੈ ਕਿਉਂਕਿ ਉਹ ਜ਼ਰੂਰ ਡੂੰਘਾਈ ਵਿੱਚ ਜ਼ਿੰਦਗੀ ਦਾ ਸਵਾਲ ਹੋਵੇਗਾ ਜੋ ਨਹੀਂ ਪੁੱਛਿਆ ਜਾ ਸਕਦਾ।

ਗਾਰਗੀ ਚੁੱਪ ਹੋ ਗਈ। ਉਹ ਸਭਾ ਚੁੱਪ ਹੋ ਗਈ। ਯਾਗਵਲੱਕਯ ਗਊਆਂ ਨੂੰ ਘੇਰ ਕੇ ਚਲਾ ਗਿਆ। ਉਸ ਦਿਨ ਤੋਂ ਪੰਜ ਹਜ਼ਾਰ ਸਾਲ ਹੋ ਗਏ ਅਸੀਂ ਅਤਿ ਸਵਾਲ ਨਹੀਂ ਪੁੱਛੇ। ਅਤੇ ਜਦੋਂ ਅਤਿ ਸਵਾਲ ਨਹੀਂ ਪੁੱਛੇ, ਫਿਰ ਹਿੰਮਤ ਟੁੱਟਦੀ ਚਲੀ ਗਈ। ਫਿਰ ਅਸੀਂ ਸਵਾਲ ਪੁੱਛਣੇ ਹੀ ਬੰਦ ਕਰ ਦਿੱਤੇ। ਫਿਰ ਅਸੀਂ ਜਵਾਬਾਂ ਉੱਤੇ ਠਹਿਰ ਗਏ। ਹੁਣ ਸਾਡੇ ਕੋਲ ਜਵਾਬ ਸਭ ਹਨ, ਸਵਾਲ ਬਿਲਕੁਲ ਨਹੀਂ ਹਨ। ਹਰ ਚੀਜ਼ ਦਾ ਉੱਤਰ ਹੈ, ਸਵਾਲ ਬਿਲਕੁਲ ਨਹੀਂ ਹਨ। ਅਤੇ ਪਿੰਡ-ਪਿੰਡ ਗੁਰੂ ਬੈਠੇ ਹਨ। ਨਗਰ-ਨਗਰ ਗੁਰੂ ਘੁੰਮ ਰਹੇ ਹਨ। ਸਾਧੂ ਹਨ, ਸੰਨਿਆਸੀ ਹਨ, ਮੁਨੀ ਹਨ, ਉਹ ਲੋਕਾਂ ਨੂੰ ਸਮਝਾ ਰਹੇ ਹਨ—ਸ਼ਰਧਾ ਰੱਖੋ, ਸ਼ਰਧਾ ਰੱਖੋ, ਸ਼ਰਧਾ ਰੱਖੋ। ਲੋਕਾਂ ਨੂੰ ਸੰਵਾ ਰਹੇ ਹਨ। ਚੰਗਾ ਸੀ ਕਿ ਜ਼ਹਿਰ ਪਿਆ ਦਿੰਦੇ। ਸ਼ਰਧਾ ਤੋਂ ਘਟ ਖ਼ਤਰਨਾਕ ਸਿੱਧ ਹੁੰਦਾ।

ਆਦਮੀ ਮਰ ਜਾਂਦਾ ਤਾਂ ਠੀਕ ਸੀ। ਆਦਮੀ ਜਿਉਂਦਾ ਵੀ ਹੈ ਅਤੇ ਆਤਮਾ ਮਰ ਗਈ ਹੈ। ਉਹ ਸਵਾਲ ਪੁੱਛਣ ਨਾਲ ਜੋ ਆਭਾ ਆਉਂਦੀ ਹੈ, ਸੰਘਰਸ਼ ਕਰਨ ਨਾਲ ਵਿਚਾਰ ਦਾ ਜੋ ਬਲ ਆਉਂਦਾ ਹੈ, ਅੱਗ ‘ਚੋ ਲੰਘਣ ਨਾਲ ਸਵਾਲ ਦਾ ਜੋ ਨਿਖਾਰ ਆਉਂਦਾ ਹੈ, ਉਹ ਸਭ ਗਵਾਚ ਗਿਆ, ਸਭ ਮੰਦਾ ਹੋ ਗਿਆ।

ਇਸ ਚੌਰਸਤੇ ਉੱਤੇ, ਮੈਂ ਦੁਹਰਾ ਕੇ ਯਾਗਵਲੱਕਯ ਕਿਤੇ ਸੁਣਦੇ ਹੋਣ-ਮੈਂ ਕਹਿਣਾ ਚਾਹੁੰਦਾ ਹਾਂ ਕਿ ਗਾਰਗੀ ਹੁਣ ਅਤਿ ਸਵਾਲ ਪੁੱਛੇਗੀ ਅਤੇ ਯਾਗਵਲੱਕਯ ਗਊਆਂ ਵਾਪਿਸ ਮੋੜ ਜਾਊ। ਹੁਣ ਇਹ ਨਹੀਂ ਚੱਲੇਗਾ, ਅਤਿ ਸਵਾਲ ਪੁੱਛੇ ਜਾਣਗੇ। ਅਤਿ ਸਵਾਲ ਦੇ ਪੁੱਛਣ ਨਾਲ ਵਿਗਿਆਨ ਜਨਮਦਾ ਹੈ, ਲੇਕਿਨ ਅਸੀਂ ਕੋਈ ਸਵਾਲ ਨਹੀਂ ਪੁੱਛਦੇ! ਵਿਚਾਰ ਸਵਾਲ ਪੁੱਛਦਾ ਹੈ, ਵਿਸ਼ਵਾਸ ਉੱਤਰ ਸਵੀਕਾਰ ਕਰਦਾ ਹੈ।

ਧਿਆਨ ਰਹੇ, ਸਵਾਲ ਪੁੱਛ ਕੇ ਵੀ ਉੱਤਰ ਮਿਲਦੇ ਹਨ, ਲੇਕਿਨ ਉਹ ਆਪਣੇ ਹੁੰਦੇ ਹਨ। ਬਿਨਾਂ ਸਵਾਲ ਪੁੱਛੇ ਵੀ ਉੱਤਰ ਮਿਲਦੇ ਹਨ, ਉਹ ਸਦਾ ਦੂਸਰੇ ਦੇ ਹੁੰਦੇ ਹਨ। ਦੂਸਰੇ ਦਾ ਉੱਤਰ ਕਦੀ ਕਿਸੇ ਦੇਸ ਦੀ ਪ੍ਰਤਿਭਾ ਨੂੰ ਅੱਗੇ ਨਹੀਂ ਵਧਾ ਸਕਦਾ। ਆਪਣਾ ਉੱਤਰ ਚਾਹੀਦੈ ਅਤੇ ਆਪਣਾ ਉੱਤਰ ਉਸੇ ਦੇ ਕੋਲ ਹੁੰਦਾ ਹੈ ਜਿਸ ਦੇ ਕੋਲ ਆਪਣਾ ਸਵਾਲ ਹੋਵੇ। ਜਿਸ ਦੇ ਕੋਲ ਆਪਣਾ ਸਵਾਲ ਹੀ ਨਹੀਂ, ਉਸ ਦੇ ਕੋਲ ਆਪਣਾ ਉੱਤਰ ਕਿਵੇਂ ਹੋ ਸਕਦਾ ਹੈ ? ਉਸ ਦੇ ਕੋਲ ਬਾਰੋਡ ਬੇਹੇ ਉਧਾਰ ਉੱਤਰਾਂ ਦਾ ਸੰਗ੍ਰਹਿ ਹੁੰਦਾ ਹੈ—ਜਿਨ੍ਹਾਂ ਦੇ ਥੱਲੇ ਛਾਤੀ ਦੱਬ ਜਾਂਦੀ ਹੈ ਅਤੇ ਆਦਮੀ ਡੁੱਬ ਜਾਂਦਾ ਹੈ।

ਹਿੰਦੁਸਤਾਨ ਆਪਣੇ ਰੇਡੀਮੇਡ, ਬੇਹੇ ਉਤਰਾਂ ਵਿੱਚ ਦੱਬ ਕੇ ਮਰ ਗਿਆ, ਡੁੱਬ ਗਿਆ ਹੈ। ਸਾਡੀ ਪ੍ਰਤਿਭਾ ਦਾ ਨਿਖਾਰ ਨਹੀਂ ਹੈ। ਧਾਰ ਨਹੀਂ ਹੈ ਸਾਡੀ ਪ੍ਰਤਿਭਾ ਉੱਤੇ। ਇਹ ਧਾਰ ਪੈਦਾ ਕਰਨੀ ਪਵੇ । ਇਸ ਲਈ ਪਹਿਲਾ ਸੂਤਰ ਤੁਹਾਨੂੰ ਕਹਿੰਦਾ ਹਾਂ-ਵਿਸ਼ਵਾਸ ਨਹੀਂ, ਵਿਚਾਰ; ਸ਼ਰਧਾ ਨਹੀਂ, ਸ਼ੱਕ; ਬਿਲੀਫ ਨਹੀਂ, ਡਾਊਟ।

ਸ਼ੱਕ ਜਿੰਨੇ ਜ਼ੋਰ ਨਾਲ ਸਾਨੂੰ ਫੜ ਲਵੇ, ਜੀਵਨ ਦੇ ਸਾਰੇ ਸਵਾਲਾਂ ਨੂੰ ਸ਼ੱਕ ਫੜ ਲਵੇ, ਓਨੇ ਜ਼ੋਰ ਨਾਲ ਅਸੀਂ ਵਿਚਾਰ ਵਿੱਚ ਲੱਗ ਜਾਵਾਂਗੇ। ਮਜ਼ਾ ਇਹ ਹੈ, ਸ਼ੱਕ ਫੜਦਾ ਹੈ ਤਾਂ ਵਿਚਾਰ ਕਰਨਾ ਹੀ ਪੈਂਦਾ ਹੈ। ਬਚਣ ਦਾ ਤਰੀਕਾ ਨਹੀਂ; ਕੋਈ ‘ਐਸਕੇਪ’ ਨਹੀਂ, ਭੱਜਣ ਦੀ ਸਹੂਲਤ ਨਹੀਂ। ਜੇਕਰ ਸ਼ੱਕ ਫੜੇਗਾ ਤਾਂ ਵਿਚਾਰ ਕਰਨਾ ਹੀ ਪਵੇਗਾ ਅਤੇ ਜੇਕਰ ਸ਼ੱਕ ਨਹੀਂ ਫੜੇਗਾ ਫਿਰ ਵਿਚਾਰ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਫਾਲਤੂ ਹੈ ਵਿਚਾਰ, ਵਿਅਰਥ ਦੀ ਮਿਹਨਤ ਹੈ।

  • ਅਸੀਂ ਇਕ-ਇਕ ਬੱਚੇ ਨੂੰ ਸ਼ਰਧਾ ਸਿਖਾ ਰਹੇ ਹਾਂ। ਪਿਓ ਆਪਣੇ ਬਟੇ ਨੂੰ ਕਹਿ ਰਿਹਾ ਹੈ ਕਿ ਵਿਸ਼ਵਾਸ ਰੱਖੋ ਕਿਉਂਕਿ ਮੈਂ ਜੋ ਕਹਿੰਦਾ ਹਾਂ, ਉਹ ਠੀਕ ਹੀ ਹੋਵੇਗਾ; ਅਨੁਭਵੀ, ਜ਼ਰੂਰ ਹੈ ਪਿਓ, ਉਮਰ ਵਿੱਚ ਵੱਡੇ ਹਨ, ਲੇਕਿਨ ਜ਼ਿੰਦਗੀ ਜੋ ਸਭ ਤੋਂ ਵੱਡਾ ਪਾਠ ਸਿਖਾ ਸਕਦੀ ਹੈ, ਉਸ ਨੂੰ ਖੁੰਝ ਗਏ। ਉਹ ਇਹ ਸੀ ਕਿ ਕਿਸੇ ਉੱਪਰ ਸ਼ਰਧਾ ਨਾ ਥੋਪਣਾ, ਨਹੀਂ ਤਾਂ ਉਸ ਦੇ ਵਿਚਾਰ ਦਾ ਜਨਮ ਨਹੀਂ ਹੋ ਸਕੇਗਾ। ਉਸ ਉੱਪਰ ਸ਼ਰਧਾ ਥੋਪ ਰਿਹਾ ਹੈ। ਬਾਪ ਥੋਪ ਰਿਹਾ ਹੈ, ਮਾਂ ਥੋਪ ਰਹੀ ਹੈ। ਉਹਨਾਂ ਨੂੰ ਸੌਖ ਹੈ, ਕਿਉਂਕਿ ਬੱਚਿਆਂ ਦੇ ਸਵਾਲ ਤਕਲੀਫ਼ ਵਿੱਚ ਪਾਉਂਦੇ ਹਨ। ਅਤਿ ਸਵਾਲ ਹੋ ਜਾਂਦੇ ਹਨ। ਜੇਕਰ ਜਵਾਬ ਦਿਉ ਤਾਂ ਉਹ ਹੋਰ ਡੂੰਘੀਆਂ ਗੱਲਾਂ ਪੁੱਛਣਗੇ। ਇਸ ਲਈ ਬਾਪ ਪਹਿਲਾਂ ਹੀ ਸੁਚੇਤ ਹੋ ਜਾਂਦਾ ਹੈ ਕਿ ਅਜਿਹੀਆਂ ਗੱਲਾਂ ਨਾ ਪੁੱਛ ਲੈਣ ਜਿਨ੍ਹਾਂ ਦੇ ਉੱਤਰ ਮੈਨੂੰ ਪਤਾ ਨਹੀਂ। ਇਸ ਲਈ ਉਹ ਪਹਿਲਾਂ ਹੀ ਡੰਡਾ ਚੁੱਕ ਲੈਂਦਾ ਹੈ ਕਿ ਬੱਸ ਹੁਣ ਅੱਗੇ ਨਾ ਪੁੱਛਣਾ। ਇੱਥੇ ਹੀ ਗੱਲ ਖ਼ਤਮ ਕਰੋ। ਅਸੀਂ ਸਭ ਜਾਣਦੇ ਹਾਂ ਅਤੇ ਤੁਸੀਂ ਵੀ ਜਾਣ ਜਾਉਗੇ ਜਦੋਂ ਉਮਰ ਆਵੇਗੀ, ਅਨੁਭਵ ਆਵੇਗਾ। ਬੱਚੇ ਸਵਾਲ ਪੁੱਛਦੇ ਆਉਂਦੇ ਹਨ, ਬੁੱਢੇ ਉੱਤਰ ਲੈ ਕੇ ਮਰ ਜਾਂਦੇ ਹਨ। ਸਭ ਬੱਚੇ ਫਿਰ ਇਹ ਸਵਾਲ ਉਠਾਉਣਾ ਚਾਹੁੰਦੇ ਹਨ, ਉਹ ਹੀ ਜੋ ਦੁਨੀਆਂ ਵਿੱਚ ਪਹਿਲੀ ਵਾਰੀ ਬੱਚਿਆਂ ਨੇ ਉਠਾਏ ਹੋਣਗੇ, ਲੇਕਿਨ ਅਸੀਂ ਉਹਨਾਂ ਦੀ ਗਰਦਨ ਦਬਾ ਦਿੰਦੇ ਹਾਂ।

ਅਤੇ ਸਾਡੀ ਸਿੱਖਿਆ ਉਹਨਾਂ ਨੂੰ ਸ਼ੱਕ ਨਹੀਂ ਸਿਖਾਉਂਦੀ, ਸਾਡੀ ਸਿੱਖਿਆ ਸਿਰਫ਼ ਉਹਨਾਂ ਨੂੰ ਉੱਤਰ ਸਿਖਾਉਂਦੀ ਹੈ। ਗੁਰੂ ਵੀ ਡੰਡਾ ਲੈ ਕੇ ਉਹਨਾਂ ਨੂੰ ਉੱਤਰ ਠੋਕ-ਠੋਕ ਕੇ ਸਿਖਾਉਂਦਾ ਰਹਿੰਦਾ ਹੈ। ਸਾਡੀ ਸਾਰੀ ਸਿੱਖਿਆ ਦਾ ਪ੍ਰਬੰਧ ਉੱਤਰ ਸਿਖਾਉਣ ਦਾ ਪ੍ਰਬੰਧ ਹੈ। ਅਸੀਂ ਕੰਪਿਊਟਰ ਵਾਂਗੂੰ ਆਦਮੀ ਫੀਡ ਕਰ ਦਿੰਦੇ ਹਾਂ; ਹਰ ਚੀਜ਼ ਦਾ ਉੱਤਰ ਦੱਸ ਦਿੰਦੇ ਹਾਂ। ਟਿੰਬਕਟੂ ਕਿੱਥੇ ਹੈ ? ਦੱਸ ਦਿੰਦੇ ਹਾਂ, ਇਹ ਰਿਹਾ। ਅਫ਼ਰੀਕਾ ਕਿੱਥੇ ਹੈ ? ਇਹ ਰਿਹਾ। ਪਾਣੀ ਕਿਵੇਂ ਬਣਦਾ ਹੈ ? ਇਸ ਤਰ੍ਹਾਂ ਬਣਦਾ ਹੈ। ਸਭ ਉੱਤਰ ਦੇ ਦਿੰਦੇ ਹਾਂ। ਅਤੇ ਵੀਹ-ਪੰਝੀ ਸਾਲ ਦੀ ਬੇਹੱਦ ਅਣ- ਮਨੁੱਖੀ ਸਿੱਖਿਆ ਦੇ ਵਿੱਚੋਂ ਲੰਘ ਕੇ-ਜਿਸ ਵਿੱਚ ਮਾਂ-ਬਾਪ, ਭਰਾ, ਪਰਿਵਾਰ, ਅਧਿਆਪਕ ਸਭ ਸ਼ਾਮਲ ਹਨ, ਬੱਚੇ ਦੀ ਪ੍ਰਤਿਭਾ ਬੰਦ ਕਰ ਦੇਵੇਗੀ। ਫਿਰ ਉਹ ਸਵਾਲ ਪੁੱਛਦੀ ਹੀ ਨਹੀਂ, ਫਿਰ ਉਹ ਉੱਤਰ ਬੰਨ੍ਹ ਕੇ ਬੈਠ ਜਾਂਦੀ ਹੈ। ਅਤੇ ਉਹ ਆਦਮੀ ਮਰ ਗਿਆ।

ਸੱਚੀ ਗੱਲ ਇਹ ਹੈ ਕਿ ਅਸੀਂ ਮਰ ਬਹੁਤ ਪਹਿਲਾਂ ਜਾਂਦੇ ਹਾਂ, ਦਫ਼ਨਾਏ ਬਹੁਤ ਬਾਅਦ ਵਿੱਚ ਜਾਂਦੇ ਹਾਂ । ਵੱਡਾ ਫ਼ਾਸਲਾ ਹੋ ਗਿਆ ਮਰਨ ਅਤੇ ਦਫ਼ਨਾਉਣ ਵਿੱਚ। ਬਹੁਤ ਘੱਟ ਖ਼ੁਸ਼ਕਿਸਮਤ ਲੋਕ ਹਨ ਜੋ ਉਸੇ ਦਿਨ ਮਰਦੇ ਹਨ ਜਿਸ ਦਿਨ ਦਫ਼ਨਾਏ ਜਾਂਦੇ ਹਨ। ਕੋਈ ਤੀਹ ਸਾਲ ਵਿੱਚ ਮਰ ਜਾਂਦਾ ਹੈ, ਕੋਈ ਪੰਝੀ ਸਾਲ ਵਿੱਚ। ਕੋਈ ਸੱਤਰ ਸਾਲ ਵਿੱਚ ਦਫ਼ਨਾਇਆ ਜਾਂਦਾ ਹੈ, ਕੋਈ ਅੱਸੀ ਸਾਲ ਵਿੱਚ।

ਹੁਣੇ ਅਮਰੀਕਾ ਦੇ ਹਿੱਪੀਆਂ ਨੇ ਇਕ ਛੋਟਾ-ਜਿਹਾ ਨਾਅਰਾ ਦਿੱਤਾ ਹੈ, ਉਹ ਨਾਅਰਾ ਮੈਨੂੰ ਬਹੁਤ ਪਿਆਰਾ ਲੱਗਿਆ। ਉਹ ਨਾਅਰਾ ਬਹੁਤ ਅਜੀਬ ਹੈ। ਉਹਨਾਂ ਨੇ ਨਾਅਰਾ ਦਿੱਤਾ ਹੈ ਕਿ ਤੀਹ ਸਾਲ ਤੋਂ ਉੱਤੇ ਦੇ ਆਦਮੀ ਦਾ ਭਰੋਸਾ ਨਾ ਕਰਿਉ, ਕਿਉਂਕਿ ਤੀਹ ਸਾਲ ਤੋਂ ਉੱਤੇ ਦੇ ਆਦਮੀ ਦਾ ਜਿਉਂਦਾ ਹੋਣ ਦਾ ਹੀ ਸਬੂਤ ਨਹੀਂ ਹੈ; ਉਹ ਆਮ ਤੌਰ ‘ਤੇ ਮਰ ਗਿਆ ਹੁੰਦਾ ਹੈ।

ਇਸ ਵਿੱਚ ਸੱਚਾਈ ਹੈ। ਇਹ ਗੱਲ ਇਕਦਮ ਝੂਠ ਨਹੀਂ ਲੱਗਦੀ, ਇਸ ਵਿੱਚ ਸੱਚਾਈ ਹੈ। ਮਾਰ ਹੀ ਦਿੰਦੇ ਹਾਂ ਅਸੀਂ ਇਹ ਸਾਨੂੰ ਪਰਕਿਰਿਆ ਬਦਲਣੀ ਪਵੇ। ਇਕ-ਇਕ ਘਰ ਵਿੱਚ ਸਵਾਲ ਨੂੰ ਜਗਾਉਣਾ ਪਵੇ। ਸਭ ਸਹਿਯੋਗੀ ਹੋ ਸਕਦੇ ਹਨ ਸਵਾਲਾਂ ਨੂੰ ਜਗਾਉਣ ਵਿੱਚ। ਅਤੇ ਜੇਕਰ ਬੱਚਿਆਂ ਦੇ ਸਵਾਲ ਜਗਾਏ ਜਾਣ ਅਤੇ ਉਹਨਾਂ ਨੂੰ ਸ਼ੱਕ ਦਿੱਤਾ ਜਾਵੇ ਅਤੇ ਅਧਿਆਪਕ ਦੇ ਦਰਵਾਜ਼ੇ ‘ਤੇ ਉਹ ਵੱਡੇ ਸਵਾਲ ਪੁੱਛਦੇ ਹੋਏ ਪਹੁੰਚਣ ਅਤੇ ਸਿੱਖਿਆ ਦੇ ਮੰਦਰ ਤੋਂ ਮੁੜਦੇ ਸਮੇਂ ਹੋਰ ਵੱਡੇ ਸਵਾਲ ਲੈ ਕੇ ਮੁੜਨ ਤਾਂ ਮੁਲਕ ਦਾ ਸਾਰਾ ਮਨ ਜੋ ਸੌਂ ਗਿਆ ਹੈ, ਉਹ ਜਾਗ ਸਕਦਾ ਹੈ। ਉਹ ਅੱਜ ਜਾਗ ਸਕਦਾ ਹੈ। ਕੋਈ ਕਾਰਨ ਨਹੀਂ ਹੈ, ਲੇਕਿਨ ਉਸ ਵਿੱਚ ਬਹੁਤ ਤਕਲੀਫਾਂ ਹਨ। ਕੀ ਹੋਵੇਗਾ ਉਹਨਾਂ ਦਾ ਜੋ ਵਿਸ਼ਵਾਸ ਉੱਪਰ ਹੀ ਜਿਉਂ ਰਹੇ ਹਨ ? ਅਤੇ ਵਿਸ਼ਵਾਸ ਉੱਪਰ ਬਹੁਤ ਕੁਝ ਜਿਉਂ ਰਿਹਾ ਹੈ। ਕੀ ਹੋਵੇਗਾ ਉਹਨਾਂ ਦਾ ਜੋ ਵਿਸ਼ਵਾਸ ਉੱਪਰ ਹੀ ਟਿਕੇ ਹਨ ? ਅਤੇ ਵਿਸ਼ਵਾਸ ਉੱਪਰ ਬਹੁਤ ਕੁਝ ਟਿਕਿਆ ਹੈ। ਕੀ ਹੋਵੇਗਾ ਉਹਨਾਂ ਦਾ ਜਿਨ੍ਹਾਂ ਦਾ ਵਿਸ਼ਵਾਸ ਹੀ ਸਾਰਾ ਸ਼ੋਸ਼ਨ ਹੈ। ਉਹਨਾਂ ਸਾਰਿਆਂ ਨੂੰ ਬੜੀ ਬੇਚੈਨੀ ਛਾ ਜਾਂਦੀ ਹੈ । ਉਹਨਾਂ ਸਾਰਿਆਂ ਨੂੰ ਬੜੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਉਹ ਸ਼ੱਕ ਉਠਾਉਣ ਵਾਲੇ ਲੋਕਾਂ ਤੋਂ ਭੈਭੀਤ ਹਨ, ਉਹ ਘਬਰਾਏ ਹੋਏ ਹਨ। ਉਹ ਚਾਹੁੰਦੇ ਹਨ ਕਿ ਸ਼ੱਕ ਨੂੰ ਨਾ ਉਠਾਉ, ਕਿਉਂਕਿ ਸ਼ੱਕ ਬਗ਼ਾਵਤ ਲਿਆ ਸਕਦਾ ਹੈ। ਇਸ ਲਈ ਉਹ ਚਾਹੁੰਦੇ ਹਨ, ਲੋਕਾਂ ਨੂੰ ਸਬਰ ਸਿਖਾਉ ਤਾਂ ਕਿ ਸਬਰ ਬਗ਼ਾਵਤ ਨੂੰ ਮਾਰ ਦੇਵੇ।

ਹੁਣੇ ਰਸੈਣਕ ਵੱਡੀਆਂ ਖੋਜਾਂ ਹੋਈਆਂ ਹਨ। ਐਲ. ਐਸ. ਡੀ. ਹੈ, ਮੈਸਕਲਿਨ ਹੈ, ਹੋਰ ਤਰ੍ਹਾਂ ਦੇ ਡਰੱਗਜ਼ ਖੋਜੇ ਗਏ ਹਨ ਅਤੇ ਕੁਝ ਅਜਿਹੀ ਕੈਮੀਕਲ ਵਿਵਸਥਾ ਵੀ ਕਲਪਨਾ ਵਿੱਚ ਆ ਗਈ ਹੈ ਜਿਸ ਨਾਲ ਮਨੁੱਖ ਦੇ ਅੰਦਰੋਂ ਅਸੰਤੋਸ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਬਹੁਤ ਦੂਰ ਨਹੀਂ ਹੈ ਉਹ ਦਿਨ ਕਿ ਅਸੀਂ ਪਿੰਡ ਦੀ ਪਾਣੀ ਦੀ ਝੀਲ ਵਿੱਚ ਅਜਿਹੇ ਕੈਮੀਕਲ ਪਾ ਦੇਈਏ ਕਿ ਸਾਰੇ ਪਿੰਡ ਦੇ ਲੋਕ ਆਪਣੇ- ਆਪ ਨਲਕੇ ਤੋਂ ਪਾਣੀ ਪੀਂਦੇ ਰਹਿਣ, ਉਹਨਾਂ ਨੂੰ ਪਤਾ ਵੀ ਨਾ ਲੱਗੇ ਅਤੇ ਉਹਨਾਂ ਦੇ ਅੰਦਰ ਅਸੰਤੋਸ਼ ਖ਼ਤਮ ਹੋ ਜਾਵੇ।

ਮੈਂ ਰਸੈਣਕ ਕ੍ਰਾਂਤੀ ਉੱਤੇ ਇਕ ਕਿਤਾਬ ਪੜ੍ਹ ਰਿਹਾ ਸੀ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਤਰਲ ਪਦਾਰਥ ਖੋਜ ਲਏ ਗਏ ਹਨ ਜੋ ਆਦਮੀ ਦੇ ਅੰਦਰੋਂ ਅਸ਼ਾਂਤੀ ਨੂੰ, ਅਸੰਤੋਸ਼ ਨੂੰ, ਵਿਦਰੋਹ ਨੂੰ ਖੋਹ ਸਕਦੇ ਹਨ ਤਾਂ ਮੇਰਾ ਮਨ ਕੀਤਾ ਕਿ ਉਸ ਲੇਖਕ ਨੂੰ ਇਕ ਪੱਤਰ ਲਿਖਾਂ ਕਿ ਤੂੰ ਹੁਣ ਖੋਜੇ ਇਹ, ਇਹ ਬਹੁਤ ਪੁਰਾਣੀ ਖੋਜ ਹੈ, ਭਾਰਤ ਨੇ ਪੰਜ ਹਜ਼ਾਰ ਸਾਲ ਪਹਿਲਾਂ ਖੋਜ ਲਈ ਹੈ।

ਲੇਕਿਨ ਅਸੀਂ ਅਧਿਆਤਮਕ ਤਰਕੀਬਾਂ ਖੋਜੀਆਂ ਸਨ, ਭੌਤਿਕ ਤਰਕੀਬਾਂ ਨਹੀਂ। ਅਸੀਂ ਕਿਸੇ ਆਦਮੀ ਨੂੰ ਇੰਜੈਕਸ਼ਨ ਦੇ ਕੇ ਸੰਤੋਸ਼ ਦੀ ਹੋਰ ਵੀ ਚੰਗੀ ਵਿਵਸਥਾ ਖੋਜੀ ਸੀ। ਅਸੀਂ ਸੰਤੋਸ਼ ਹੀ ਪਿਆਉਂਦੇ ਸੀ ਬਚਪਨ ਤੋਂ। ਅਸੀਂ ਇਸ ਦੇਸ ਨੂੰ ਸੰਤੁਸ਼ਟ ਹੀ ਰੱਖਿਆ। ਅਸੀਂ ਉਸ ਬਿੰਦੂ ਤੱਕ ਨਾ ਜਾਣ ਦਿੱਤਾ ਜਿੱਥੇ ਅਸੰਤੋਸ਼ ਸ਼ੁਰੂ ਹੁੰਦਾ ਹੈ। ਕਿਉਂਕਿ ਜਿੱਥੇ ਅਸੰਤੋਸ਼ ਸ਼ੁਰੂ ਹੁੰਦਾ ਹੈ ਤਾਂ ਫਿਰ ਬੁਆਇਲਿੰਗ ਪੁਆਇੰਟ ਬਹੁਤ ਦੂਰ ਨਹੀਂ ਰਹਿੰਦਾ। ਫਿਰ ਉਬਲਣ ਦਾ ਬਿੰਦੂ ਵੀ ਕੋਲ ਆਵੇਗਾ ਅਤੇ ਕ੍ਰਾਂਤੀ ਹੋਵੇਗੀ। ਅਸੰਤੋਸ਼ ਹੈ ਅੱਗ-ਜੇਕਰ ਵਧਦੀ ਤੁਰੀ ਜਾਵੇ ਤਾਂ ਇਕ ਬਿੰਦੂ ਉੱਤੇ ਏਵੋਪਰੇਸ਼ਨ, ਪਾਣੀ ਭਾਫ਼ ਬਣੇਗਾ, ਛਲਾਂਗ ਲੱਗੇਗੀ, ਕ੍ਰਾਂਤੀ ਹੋ ਜਾਵੇਗੀ।

ਇਸ ਲਈ ਅਸੀਂ ਸੰਤੋਸ਼ ਸਿਖਾਉਂਦੇ ਰਹੇ ਹਾਂ। ਅਸੀਂ ਕਹਿੰਦੇ ਹਾਂ, ਸੰਤੋਸ਼ ਸਭ ਤੋਂ ਵੱਡਾ ਧਰਮ ਹੈ। ਸੰਤੋਸ਼ ਤੋਂ ਵੱਡਾ ਅਧਰਮ ਨਹੀਂ ਹੋ ਸਕਦਾ, ਕਿਉਂਕਿ ਧਰਮ ਦਾ ਮਤਲਬ ਜੇਕਰ ਗਤੀ ਹੈ, ਜੇਕਰ ਧਰਮ ਦਾ ਮਤਲਬ ਵਿਕਾਸ ਹੈ, ਜੇਕਰ ਧਰਮ ਦਾ ਮਤਲਬ ਤਰੱਕੀ ਹੈ, ਜੇਕਰ ਧਰਮ ਦਾ ਮਤਲਬ ਰੋਜ਼ ਅੱਗੇ ਜਾਣਾ ਹੈ ਤਾਂ ਸੰਤੋਸ਼ ਧਰਮ ਨਹੀਂ ਹੋ ਸਕਦਾ, ਅਸੰਤੋਸ਼ ਧਰਮ ਹੋਵੇਗਾ। ਅਸੀਂ ਸਿਖਾਉਂਦੇ ਹਾਂ, ਸੰਤੋਸ਼ ਜਿਸ ਨੂੰ ਮਿਲ ਗਿਆ, ਉਸ ਨੂੰ ਸਭ ਮਿਲ ਗਿਆ। ਨਹੀਂ, ਗੱਲ ਉਲਟ ਹੈ। ਸੰਤੋਸ਼ ਜਿਸ ਨੂੰ ਮਿਲ ਗਿਆ, ਉਸ ਨੂੰ ਸਭ ਨਹੀਂ ਮਿਲ ਜਾਂਦਾ । ਹਾਂ, ਸਭ ਜਿਸ ਨੂੰ ਮਿਲ ਜਾਵੇ, ਉਸ ਨੂੰ ਸੰਤੋਸ਼ ਜ਼ਰੂਰ ਮਿਲ ਸਕਦਾ ਹੈ। ਲੇਕਿਨ ਅਸੀਂ ਸੰਤੋਸ਼ ਨੂੰ ਪਹਿਲਾਂ ਪਿਆ ਦਿੰਦੇ ਹਾਂ ਅਤੇ ਸਭ ਯਾਤਰਾ ਬੰਦ ਹੋ ਜਾਂਦੀ ਹੈ। ਛੱਪੜ ਬਣ ਜਾਂਦਾ ਹੈ।

ਇਕ ਨਦੀ ਜੇਕਰ ਸੰਤੁਸ਼ਟ ਹੋ ਜਾਵੇ ਤਾਂ ਤਲਾਅ ਬਣ ਜਾਵੇਗੀ, ਸਾਗਰ ਨਹੀਂ ਬਣ ਸਕਦੀ। ਕਿਵੇਂ ਬਣੇਗੀ ਸਾਗਰ? ਨਦੀ ਸੰਤੁਸ਼ਟ ਹੋ ਜਾਵੇ ਤਾਂ ਜਾਵੇ ਕਿੱਥੇ ? ਪਹਾੜਾਂ ਨੂੰ ਤੋੜੇ ਕਿਉਂ ? ਲੜੇ ਕਿਉਂ ਪੱਥਰਾਂ ਨਾਲ ? ਰਸਤਾ ਕਿਉਂ ਬਣਾਵੇਂ ? ਅਨਜਾਣ, ਅਣਵਾਕਫ ਖਾਈਆਂ-ਖੱਡਾਂ ਵਿੱਚ ਭਟਕੇ ਕਿਉਂ ? ਸਾਗਰ ਦਾ ਕੀ ਭਰੋਸਾ ਹੈ ? ਸਾਗਰ ਹੋਵੇਗਾ ਹੀ, ਇਸ ਦਾ ਕੀ ਪਤਾ ਹੈ ? ਸਾਗਰ ਹੈ ਬਹੁਤ ਦੂਰ। ਗੰਗਾ ਹੈ ਗੰਗੋਤਰੀ ਵਿੱਚ, ਸਾਗਰ ਹੈ ਬਹੁਤ ਦੂਰ। ਇੰਨਾ ਲੰਮਾ ਫ਼ਾਸਲਾ; ਕੋਈ ਰਸਤਾ ਬੱਚਿਆ ਨਹੀਂ; ਪੱਕੇ ਸੀਮੇਂਟ ਰੋੜ ਨਹੀਂ; ਪੱਥਰ ਤੋੜਨੇ ਹਨ, ਰਸਤਾ ਬਣਾਉਣਾ ਹੈ ਅਨਜਾਣ ਅਣਵਾਕਫ ਨੇ, ਜਿਸ ਦਾ ਟਿਕਾਣਾ ਪਤਾ ਨਹੀਂ ਕਿੱਥੇ ਹੈ; ਕਿੱਥੇ ਜਾਣਾ ਹੈ, ਕੌਣ ਜਾਣੇ?

ਸੰਤੋਸ਼ ਕਰ ਲਵੇ ਗੰਗਾ ਤਾਂ ਗੰਗੋਤਰੀ ਹੀ ਰਹਿ ਜਾਏ, ਫਿਰ ਗੰਗਾ ਨਾ ਬਣ ਸਕੇ। ਪਤਾ ਹੈ, ਗੰਗੋਤਰੀ ਉੱਤੇ ਗੰਗਾ ਬਹੁਤ ਵੱਡੀ ਨਹੀਂ ਹੈ। ਹੋ ਵੀ ਨਹੀਂ ਸਕਦੀ । ਉਹ ਤਾਂ ਸਾਗਰ ਨਾਲ ਮਿਲਣ ਸਮੇਂ ਵੱਡੀ ਹੁੰਦੀ ਹੈ। ਅਮੇਜ਼ਾਨ ਨਦੀ ਦੁਨੀਆਂ ਦੀ ਸਭ ਤੋਂ ਵੱਡੀ ਨਦੀ ਹੈ। ਅਮੇਜ਼ਾਨ ਨਦੀ ਵਿੱਚ ਦੁਨੀਆਂ ਦਾ ਸਭ ਤੋਂ ਜ਼ਿਆਦਾ ਪਾਣੀ ਹੈ। ਲੇਕਿਨ ਅਮੇਜ਼ਾਨ ਨਦੀ ਜਿਥੋਂ ਨਿਕਲਦੀ ਹੈ, ਉਹ ਜਗ੍ਹਾ ਸਭ ਭਾਰਤੀਆਂ ਨੂੰ ਘੁਮਾਉਣ ਵਾਲੀ ਹੈ। ਹੋਰ ਕਿਤੇ ਉਹਨਾਂ ਨੂੰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਸਭ ਭਾਰਤੀਆਂ ਨੂੰ ਅਮੇਜ਼ਾਨ ਨਦੀ ਦੇ ਜਨਮ-ਸਰੋਤ ‘ਤੇ ਜ਼ਰੂਰ ਲੈ ਜਾ ਕੇ ਖੜਾ ਕਰਨ ਵਾਲਾ ਹੈ। ਉੱਥੇ, ਜਿੱਥੇ ਅਮੇਜ਼ਾਨ ਨਿਕਲਦੀ ਹੈ, ਉੱਥੋਂ ਸਿਰਫ਼ ਇਕ-ਇਕ ਬੂੰਦ ਟਪਕਦੀ ਹੈ ਅਤੇ ਇਕ- ਇਕ ਬੂੰਦ ਟਪਕਣ ਵਿੱਚ ਵੀ ਦੋ ਬੂੰਦਾਂ ਵਿੱਚਕਾਰ ਵੀਹ ਸਕਿੰਟ ਦਾ ਫ਼ਾਸਲਾ ਹੈ। ਇਕ ਬੂੰਦ ਡਿੱਗਦੀ ਹੈ, ਫਿਰ ਵੀਹ ਸਕਿੰਟ ਬਾਅਦ ਦੂਸਰੀ ਬੂੰਦ ਡਿੱਗਦੀ ਹੈ। ਇਹ ਅਮੇਜ਼ਾਨ ਨਦੀ ਦਾ ਜਨਮ-ਸਰੋਤ ਹੈ!

ਕਿੰਨੀ ਖ਼ੁਸ਼ਕਿਸਮਤੀ ਹੁੰਦੀ ਇਸ ਨਦੀ ਦੀ ਕਿ ਇੱਥੇ ਤ੍ਰਿਪਤ ਹੋ ਜਾਂਦੀ ਅਤੇ · ਸੰਤੁਸ਼ਟ ਹੋ ਜਾਂਦੀ ਤਾਂ ਇਹ ਬੂੰਦ ਹੀ ਰਹਿ ਜਾਂਦੀ! ਸ਼ਾਇਦ ਬੂੰਦ ਵੀ ਨਾ ਰਹਿ ਜਾਂਦੀ, ਲੇਕਿਨ ਇਹ ਅਮੇਜ਼ਾਨ ਸਾਗਰ ਬਣ ਜਾਂਦੀ ਹੈ। ਯਾਤਰਾ ਕਰਦੀ ਹੈ ਅਸੰਤੋਸ਼ ਦੀ-ਹੋਰ ਅੱਗੇ, ਹੋਰ ਅੱਗੇ ਭੱਜੀ ਚਲੀ ਜਾਂਦੀ ਹੈ।

ਭਾਰਤ ਦੀ ਪ੍ਰਤਿਭਾ ਬੂੰਦ ਰਹਿ ਗਈ ਹੈ, ਸਾਗਰ ਨਹੀਂ ਬਣ ਸਕੀ ਹੈ। ਸੰਤੋਸ਼ ਪਕੜਿਆ ਗਿਆ ਹੈ। ਜੋ ਹੈ ਚੁੱਪ-ਚਾਪ ਸਵੀਕਾਰ ਕਰ ਲਿਆ ਹੈ। ਸਾਡੇ ਸਾਰੇ ਸਿੱਖਿਅਕ ਸਮਝਾ ਰਹੇ ਹਨ ਕਿ ਜ਼ਰੂਰਤਾਂ ਘੱਟ ਕਰੋ। ਸਾਡੇ ਸਾਰੇ ਅਧਿਆਪਕ ਸਮਝਾ ਰਹੇ ਹਨ, ਸੁੰਗੜੋ, ਸੁੰਗੜੋ, ਸੁੰਗੜੋ, ਬਿਲਕੁਲ ਬੂੰਦ ਰਹਿ ਜਾਉ। ਸਾਡੇ ਅਧਿਆਪਕ ਸਮਝਾ ਰਹੇ ਹਨ, ਸਭ ਸੁੰਗੜੋ। ਜੀਵਨ ਕਹਿੰਦਾ ਹੈ, ਫੈਲੋ; ਜੀਵਨ ਕਹਿੰਦਾ ਹੈ ਵਿਸਥਾਰ ਕਰੋ, ਜੀਵਨ ਕਹਿੰਦਾ ਹੈ, ਜਾਉ ਦੂਰ ਨੂੰ, ਹੋਰ ਅਨੰਤ ਨੂੰ-ਅਤੇ ਸਾਡੇ ਅਧਿਆਪਕ ਕਹਿੰਦੇ ਹਨ, ਸੁੰਗੜੋ, ਹੱਦ ਛੋਟੀ ਕਰੋ, ਹੋਰ ਛੋਟੀ ਕਰੋ; ਜਿੰਨੀ ਵੀ ਹੈ, ਵੱਡੀ ਹੈ-ਹੋਰ ਛੋਟੀ ਕਰੋ, ਹੋਰ ਸੁੰਗੜੋ, ਅਤੇ ਮਰ ਜਾਉ, ਕਬਰ ਵਿੱਚ ਸਮਾ ਜਾਉ ਤਾਂ ਪਰਮ-ਸਥਿਤੀ ਨੂੰ ਪ੍ਰਾਪਤ ਹੋ ਜਾਉਗੇ।

ਜ਼ਿੰਦਗੀ ਹੈ ਵਿਸਥਾਰ : ਜ਼ਿੰਦਗੀ ਦਾ ਸੂਤਰ ਹੈ, ਵਿਸਥਾਰ। ਇੱਥੇ ਸਭ ਵੱਡਾ ਹੁੰਦਾ ਹੈ। ਇਕ ਬੀਜ ਬੀਜ ਦੇਈਏ ਤਾਂ ਇਕ ਦਰੱਖ਼ਤ ਪੈਦਾ ਹੁੰਦਾ ਹੈ। ਛੋਟਾ-ਜਿਹਾ ਬੀਜ ਇੰਨਾ ਵੱਡਾ ਦਰੱਖ਼ਤ ਬਣ ਜਾਂਦਾ ਹੈ ਕਿ ਹਜ਼ਾਰ ਬੈਲ- ਗੱਡੀਆਂ ਥੱਲੇ ਆਰਾਮ ਕਰਨ, ਅਤੇ ਇਕ ਛੋਟਾ-ਜਿਹਾ ਬੀਜ ਬੀਜ ਦੇਈਏ ਤਾਂ ਉਸ ਦਰੱਖ਼ਤ ਉੱਤੇ ਅਰਬਾਂ ਬੀਜ ਪੈਦਾ ਹੁੰਦੇ ਹਨ। ਕਿੰਨਾ ਫੈਲਾਅ ਕਰ ਲਿਆ ਇਕ ਬੀਜ ਨੇ ? ਇਕ ਛੋਟਾ-ਜਿਹਾ ਬੀਜ ਫੈਲ ਕੇ ਅਰਬ ਬੀਜ ਹੋ ਗਿਆ! ਅਰਬ ਬੀਜ ਬੀਜ ਦੇਈਏ, ਫੈਲਦਾ ਤੁਰਿਆ ਜਾਵੇਗਾ, ਫੈਲਦਾ ਤੁਰਿਆ ਜਾਵੇਗਾ। ਜੀਵਨ ਵਿਸਥਾਰ ਹੈ।

ਮੇਰੀ ਸੋਚ ਮੁਤਾਬਿਕ ਬ੍ਰਹਮ ਦਾ ਇਕ ਹੀ ਅਰਥ ਹੈ, ਉਸ ਸ਼ਬਦ ਦਾ ਵੀ ਉਹੀ ਅਰਥ ਹੈ। ਬ੍ਰਹਮ ਸ਼ਬਦ ਦਾ ਅਰਥ ਹੈ ਫੈਲਾਅ, ਵਿਸਥਾਰ; ਜੋ ਫੈਲਦਾ ਹੀ ਚੱਲਿਆ ਜਾਂਦਾ ਹੈ; ਜੋ ਰੁਕਦਾ ਹੀ ਨਹੀਂ; ਜੋ ਅੰਤਹੀਣ ਫੈਲਾਅ ਹੈ। ਬ੍ਰਹਮ ਸ਼ਬਦ ਦਾ ਮਤਲਬ ਵੀ ਇਹੀ ਹੈ। ਬ੍ਰਹਮ ਦਾ ਮਤਲਬ ਹੁੰਦਾ ਹੈ, ‘ਦੀ ਐਕਸਪੈਂਡਿੰਗ’। ਹੁਣੇ ਆਈਨਸਟੀਨ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਵਿਸ਼ਵ ਜੋ ਹੈ, ਬ੍ਰਹਿਮੰਡ ਜੋ ਹੈ, ਉਹ ਫੈਲ ਰਿਹਾ ਹੈ, ਉਹ ‘ਐਕਸਪੈਂਡ’ ਕਰ ਰਿਹਾ ਹੈ। ਉਹ ਠਹਿਰਿਆ ਹੋਇਆ ਨਹੀਂ ਹੈ। ਸਾਰੇ ਤਾਰੇ ਅਰਬਾਂ-ਖਰਥਾਂ ਮੀਲ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਫੈਲਦੇ ਤੁਰੇ ਜਾ ਰਹੇ ਹਨ, ਜਿਵੇਂ ਕੋਈ ਹਵਾ ਦਾ ਗੁਬਾਰਾ ਹੋਵੇ ਰੱਬੜ ਦਾ, ਅਤੇ ਉਸ ਵਿੱਚ ਅਸੀਂ ਹਵਾ ਭਰਦੇ ਜਾਈਏ ਅਤੇ ਉਹ ਫੈਲਦਾ ਜਾਵੇ। ਇਸ ਤਰ੍ਹਾਂ ਇਹ ਸਾਡਾ ਵਿਸ਼ਵ ਠਹਿਰਿਆ ਹੋਇਆ ਨਹੀਂ ਹੈ, ਇਹ ਫੈਲਦਾ ਤੁਰਿਆ ਜਾ ਰਿਹਾ ਹੈ, ਇਸ ਦੀਆਂ ਹੱਦਾਂ ਰੋਜ਼ ਵੱਡੀਆਂ ਹੋ ਰਹੀਆਂ ਹਨ, ਇਹ ਅੰਤਹੀਣ ਫੈਲਾਅ ਹੈ। ਜਿਸ ਨੂੰ ਪਹਿਲੀ ਵਾਰੀ ਬ੍ਰਹਮ ਸ਼ਬਦ ਸੁੱਝਿਆ ਹੋਵੇਗਾ, ਉਹ ਆਦਮੀ ਨਿਰਾਲਾ ਹੋਵੇਗਾ, ਕਿਉਂਕਿ ਬ੍ਰਹਮ ਦਾ ਮਤਲਬ ਹੁੰਦਾ ਹੈ ਫੈਲਣਾ-ਫੈਲਦਾ ਹੀ ਤੁਰਿਆ ਜਾਣਾ; ਫੈਲਦਾ ਹੀ ਤੁਰਿਆ ਜਾਣਾ। ਲੇਕਿਨ ਕਿੰਨਾ ਨਿਰਾਲਾ ਹੈ, ਜਿਨ੍ਹਾਂ ਲੋਕਾਂ ਨੇ ਬ੍ਰਹਮ ਸ਼ਬਦ ਲੱਭਿਆ, ਉਹਨਾਂ ਲੋਕਾਂ ਨੇ ਹੀ ਸੰਗੋੜਨ ਦੀ ਫ਼ਿਲਾਸਫ਼ੀ ਲੱਭੀ। ਉਹ ਕਹਿੰਦੇ ਹਨ, ਸੁੰਗੜਦੇ ਤੁਰੇ ਜਾਊ-ਆਤਮ- ਤਿਆਗ, ਅਰੁੱਚੀ, ਵੈਰਾਗ—ਸੁੰਗੜੋ, ਛੱਡੋ, ਜੋ ਹੈ, ਉਸ ਤੋਂ ਭਜੋ ਅਤੇ ਸੁੰਗੜਦੇ ਜਾਉ, ਸੁੰਗੜਦੇ ਜਾਉ, ਜਦੋਂ ਤੱਕ ਬਿਲਕੁਲ ਮਰ ਨਾ ਜਾਉ ਉਦੋਂ ਤੱਕ ਸੁੰਗੜਦੇ ਤੁਰੇ ਜਾਉ।

ਸੰਤੋਸ਼ ਇਸ ਦਾ ਅਧਾਰ ਬਣਿਆ, ਸੁੰਗੜਨ ਇਸ ਦਾ ਕਰਮ ਬਣਿਆ ਅਤੇ ਭਾਰਤ ਦੀ ਆਤਮਾ ਸੁੰਗੜ ਗਈ ਅਤੇ ਸੰਤੁਸ਼ਟ ਹੋ ਗਈ। ਹੁਣ ਜ਼ਰੂਰਤ ਹੈ ਕਿ ਫੈਲਾਉ ਇਸ ਨੂੰ। ਇਸ ਚੌਰਾਹੇ ਉੱਤੇ ਫੈਲਣ ਦਾ ਨਿਰਣਾ ਲੈਣਾ ਪਵੇਗਾ। ਛੱਡੋ ਸੰਤੋਸ਼, ਲਿਆਉ ਨਵੇਂ ਅਸੰਤੋਸ਼, ਨਵੇਂ ਡਿਸਕੰਟੈਂਟ। ਦੂਰ ਨੂੰ ਜਿੱਤਣ ਦੀ, ਦੂਰ ਨੂੰ ਪ੍ਰਾਪਤ ਕਰਨ ਦੀ, ਦੂਰ ਨੂੰ ਉਪਲਬੱਧ ਕਰਨ ਦੀ ਧੁਰ ਅੰਦਰਲੀ ਤਾਂਘ ਨੂੰ ਜਗਾਉ, ਪਿਆਸ ਨੂੰ ਜਗਾਉ ਕਿ ਜੋ ਪ੍ਰਾਪਤ ਕਰਨ ਯੋਗ ਹੈ, ਪ੍ਰਾਪਤ ਕਰਕੇ ਰਹਾਂਗੇ, ਜੋ ਨਹੀਂ ਪ੍ਰਾਪਤ ਕਰਨ ਯੋਗ। ਉਸ ਨੂੰ ਵੀ ਪ੍ਰਾਪਤ ਕਰ ਕੇ ਰਹਾਂਗੇ ਤਾਂ ਕਿ ਇਸ ਮੁਲਕ ਦੀ ਪ੍ਰਤਿਭਾ ਵਿੱਚ ਪ੍ਰਾਣ ਆਉਣ ਅਤੇ ਇਸ ਦੇ ਅੰਦਰੋਂ ਕੁਝ ਜਗੇ। ਕਿਉਂਕਿ ਜਦੋਂ ਵੀ ਕੁਝ ਜਗਦਾ ਹੈ ਉਦੋਂ ਫੈਲਣਾ ਚਾਹੁੰਦਾ ਹੈ। ਅਤੇ ਜਦੋਂ ਫੈਲਣਾ ਨਹੀਂ ਚਾਹੁੰਦੇ ਤੁਸੀਂ, ਫਿਰ ਤਾਂ ਸੌਣ ਤੋਂ ਬਗ਼ੈਰ ਕੋਈ ਕੰਮ ਨਹੀਂ ਰਹਿ ਜਾਂਦਾ। ਸੌਂ ਜਾਂਦਾ ਹੈ ਸਭ।

ਪਿਆਸ ਜਗਾਉਣੀ ਹੈ—ਡਿਸਕੰਟੈਂਟ, ਅਸੰਤੋਸ਼। ਕਿਤੇ ਅਗਸਤੀਨ ਨੇ ਇਕ ਸ਼ਬਦ ਲਿਖਿਆ ਹੈ, ਉਹ ਫਿਰ ਮੈਨੂੰ ਪਿਆਰਾ ਹੋ ਗਿਆ ਹੈ। ਲਿਖਿਆ ਹੈ ਉਸ ਨੇ, ‘ਡਿਵਾਈਨ ਡਿਸਕੰਟੈਂਟ’-ਲਿਖਿਆ ਹੈ ਧਾਰਮਿਕ ਅਸੰਤੋਸ਼; ਲਿਖਿਆ ਹੈ ਪਵਿੱਤਰ ਅਸੰਤੋਸ਼। ਸੱਚ ਵਿੱਚ ਅਸੰਤੋਸ਼ ਤੋਂ ਜ਼ਿਆਦਾ ਪਵਿੱਤਰ ਹੋਰ ਕੁਝ ਵੀ ਨਹੀਂ, ਕਿਉਂਕਿ ਅਸੰਤੋਸ਼ ਗਤੀ ਹੈ, ਵਿਕਾਸ ਹੈ, ਬਦਲ ਹੈ, ਕ੍ਰਾਂਤੀ ਹੈ। ਇਸ ਲਈ ਅੱਜ ਦੀ ਚਰਚਾ ਵਿੱਚ ਇਹ ਸੂਤਰ ਦੁਹਰਾ ਦੇਵਾਂ ਅਤੇ ਗੱਲ ਪੂਰੀ ਕਰਾਂ। ਵਿਸ਼ਵਾਸ ਨਹੀਂ, ਚਾਹੀਦੈ ਵਿਚਾਰ। ਅੰਨ੍ਹਾਪਣ ਨਹੀਂ, ਚਾਹੀਦੈ ਸ਼ੱਕ। ਅੰਧਵਿਸ਼ਵਾਸਾਂ ਦੀਆਂ ਲੜੀਆਂ ਨਹੀਂ, ਚਾਹੀਦੈ ਵਿਗਿਆਨਕ ਚਿੰਤਨ। ਸੰਤੋਸ਼ ਨਹੀਂ, ਚਾਹੀਦੈ ਅਸੰਤੋਸ਼। ਅਗਤੀ ਨਹੀਂ, ਚਾਹੀਦੀ ਹੈ ਗਤੀ, ਚਾਹੀਦੀ ਹੈ ਪਿਆਸ-ਅਨੰਤ ਨੂੰ ਜਿੱਤ ਲੈਣ ਦੀ, ਫੈਲ ਜਾਣ ਦੀ।

ਕਾਸ਼, ਭਾਰਤ ਦੇ ਮਨ ਵਿੱਚ ਅਨੰਤ ਦੀ ਇਹ ਤੀਬਰ ਪਿਆਸ ਜਾਗ ਜਾਵੇ ਤਾਂ ਅਸੀਂ ਆਪਣੀ ਹੀ ਸੁੱਤੀ ਹੋਈ ਆਤਮਾ ਨੂੰ ਦੁਬਾਰਾ ਜਗਾ ਸਕਦੇ ਹਾਂ। ਅਤੇ ਧਿਆਨ ਰਹੇ, ਜਾਗਿਆ ਹੋਇਆ ਭਾਰਤ ਹੀ ਨਿਰਣਾ ਲੈ ਸਕੇਗਾ ਕਿ ਇਸ ਚੌਰਾਹੇ ਤੋਂ ਕਿੱਥੇ ਜਾਈਏ; ਸੁੱਤਾ ਹੋਇਆ ਭਾਰਤ ਤਾਂ ਇਸੇ ਚੌਰਾਹੇ ਉੱਤੇ ਅਫ਼ੀਮ ਖਾ ਕੇ ਸੁੱਤਾ ਰਹੇਗਾ। ਅਫ਼ੀਮ ਦੇ ਅਸੀਂ ਚੰਗੇ-ਚੰਗੇ ਨਾਂ ਰੱਖੇ ਹਨ। ਕਿਸੇ ਅਫ਼ੀਮ ਦੀ ਪੁੜੀ ਉੱਪਰ ਲਿਖਿਆ ਹੈ ‘ਰਾਮ-ਨਾਮ’। ਕਿਸੇ ਅਫ਼ੀਮ ਦੀ ਪੁੜੀ ਉੱਪਰ ਲਿਖਿਆ ਹੈ ‘ਭਗਵਤ ਭਜਨ’। ਕਿਸੇ ਅਫ਼ੀਮ ਦੀ ਪੁੜੀ ਉੱਤੇ ਕੁਝ ਹੋਰ, ਕਿਸੇ ਅਫ਼ੀਮ ਦੀ ਪੁੜੀ ਉੱਪਰ ਕੁਝ ਹੋਰ। ਕਿਸੇ ਅਫ਼ੀਮ ਦੀਆਂ ਪੁੜੀਆਂ ਤਿਆਰ ਹਨ। ਭਗਤ ਅਫ਼ੀਮ ਦੀਆਂ ਪੁੜੀਆਂ ਲੈ ਕੇ ਚੌਰਾਹੇ ਵਿੱਚ ਸੌਂ ਰਹੇ ਹਨ ਅਤੇ ਤੁਸੀਂ ਪੁੱਛਦੇ ਹੋ ਕਿ ਸਮਾਜ ਬਦਲਾਅ ਦੇ ਚੌਰਾਹੇ ਉੱਤੇ ਹੈ ਅਤੇ ਸਮਾਜ ਅਫ਼ੀਮ ਖਾ ਕੇ ਸੁੱਤਾ ਹੋਇਆ ਹੈ!

ਕੇਹਾ ਬਦਲ ? ਕਿਹੜਾ ਚੌਰਾਹਾ ? ਕਿੱਥੇ ਜਾਣਾ ਹੈ ? ਝੰਜਟ ਵਿੱਚ ਨਾ ਪਉ—ਅਫ਼ੀਮ ਲਉ, ਸੌਂ ਜਾਉ। ਸੌਣ ਤੋਂ ਜ਼ਿਆਦਾ ਸੌਖ, ਸਹੂਲਤ ਹੋਰ ਕੁਝ ਵੀ ਨਹੀਂ ਹੈ। ਇਸ ਸਬੰਧ ਵਿੱਚ ਜੋ ਸਵਾਲ ਹੋਣ ਤਾਂ ਤੁਸੀਂ ਲਿਖ ਦਿਉਗੇ, ਕੱਲ੍ਹ ਸਵੇਰੇ ਉਹਨਾਂ ਦੀ ਗੱਲ ਕਰ ਸਕੀਏ।

ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ; ਉਸ ਲਈ ਧੰਨਵਾਦੀ ਹਾਂ। ਅਤੇ ਅੰਤ ਵਿੱਚ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ, ਮੇਰੇ ਪ੍ਰਣਾਮ ਸਵੀਕਾਰ ਕਰੋ।

ਗਰਭ ਨਿਰੋਧ

ਮੇਰੇ ਪਿਆਰੇ ਆਪਣੇ,

ਗਰਭ ਨਿਰੋਧ ਜਾਂ ਪਰਿਵਾਰ ਨਿਯੋਜਨ ਉੱਤੇ ਮੈਂ ਕੁਝ ਆਖਾਂ, ਉਸ ਤੋਂ ਪਹਿਲਾਂ ਦੋ-ਤਿੰਨ ਗੱਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ।

ਪਹਿਲੀ ਗੱਲ ਤਾਂ ਇਹ ਕਹਿਣੀ ਚਾਹਾਂਗਾ ਕਿ ਆਦਮੀ ਇਕ ਅਜਿਹਾ ਜਾਨਵਰ ਹੈ ਜੋ ਇਤਿਹਾਸ ਤੋਂ ਕੁਝ ਵੀ ਸਿੱਖਦਾ ਨਹੀਂ ਹੈ। ਇਤਿਹਾਸ ਲਿਖਦਾ ਹੈ, ਇਤਿਹਾਸ ਬਣਾਉਂਦਾ ਹੈ, ਲੇਕਿਨ ਇਤਿਹਾਸ ਤੋਂ ਕੁਝ ਸਿੱਖਦਾ ਨਹੀਂ ਹੈ। ਅਤੇ ਇਹ ਸਭ ਗੱਲਾਂ ਇਸ ਲਈ ਕਹਿਣਾ ਚਾਹੁੰਦਾ ਹਾਂ ਕਿ ਇਤਿਹਾਸ ਦੀਆਂ ਸਾਰੀਆਂ ਖੋਜਾਂ ਨੇ ਜੋ ਸਭ ਤੋਂ ਵੱਡੀ ਗੱਲ ਪ੍ਰਮਾਣਿਤ ਕੀਤੀ ਹੈ, ਉਹ ਇਹ ਹੈ ਕਿ ਪ੍ਰਿਥਵੀ ਉੱਪਰ ਬਹੁਤ ਸਾਰੇ ਪ੍ਰਾਣੀਆਂ ਦੀਆਂ ਜਾਤਾਂ ਆਪਣੇ-ਆਪ ਨੂੰ ਵਧਾ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ।

ਅੱਜ ਤੋਂ ਪੰਜ ਲੱਖ ਸਾਲ ਪਹਿਲਾਂ-ਅਤੇ ਮੈਂ ਕਹਿ ਰਿਹਾ ਹਾਂ, ਉਹ ਵਿਗਿਆਨਕ ਸੋਧਾਂ ਦੇ ਆਧਾਰ ‘ਤੇ ਕਹਿੰਦਾ ਹਾਂ—ਜ਼ਮੀਨ ਉੱਪਰ ਹਾਥੀ ਤੋਂ ਵੀ ਵੱਡੀਆਂ ਕਿਰਲੀਆਂ ਸਨ। ਤੁਹਾਡੇ ਘਰ ਵਿੱਚ ਜੋ ਕਿਰਲੀ ਬਚੀ ਹੈ, ਉਹੀ ਉਸ ਦੀ ਇਕ-ਮਾਤਰ ਵੰਸ਼ਜ ਹੈ। ਉਹ ਇੰਨਾ ਸ਼ਕਤੀਸ਼ਾਲੀ ਜਾਨਵਰ ਸੀ। ਉਸ ਦੀਆਂ ਹੱਡੀਆਂ ਤਾਂ ਪ੍ਰਾਪਤ ਹੋ ਗਈਆਂ ਹਨ। ਉਹ ਸਾਰੀ ਪ੍ਰਿਥਵੀ ਉੱਪਰ ਫੈਲ ਗਿਆ ਸੀ। ਅਚਾਨਕ ਚਲਾ ਕਿਵੇਂ ਗਿਆ ? ਉਸ ਨੇ ਇੰਨੇ ਬੱਚੇ ਪੈਦਾ ਕਰ ਲਏ, ਇੰਨੀ ਗਿਣਤੀ ਵਧਾ ਲਈ ਕਿ ਜ਼ਮੀਨ ਉਸ ਦੇ ਰਹਿਣ ਨੂੰ, ਉਸ ਨੂੰ ਵਸਾਉਣ ਨੂੰ ਅਸਮਰੱਥ ਹੋ ਗਈ। ਕਿਸੇ ਯੁੱਧ ਵਿੱਚ ਉਹ ਪ੍ਰਾਣੀ ਨਹੀਂ ਮਰਿਆ ਸੀ, ਕੋਈ ਐਟਮ-ਬੰਬ ਉਸ ਉੱਪਰ ਨਹੀਂ ਡਿੱਗਿਆ, ਅੰਦਰੋਂ ਹੀ ਉਸ ਦੀ ਗਿਣਤੀ ਦਾ ‘ਐਕਸਪਲੋਜ਼ਨ’ ਉਸ ਦੀ ਮੌਤ ਬਣ ਗਈ। ਅਜਿਹੇ ਹੋਰ ਸੈਂਕੜੇ ਪ੍ਰਾਣੀ ਇਸ ਪ੍ਰਿਥਵੀ ਉੱਪਰ ਰਹੇ ਅਤੇ ਆਪਣੇ-ਆਪ ਨੂੰ ਵਧਾ ਕੇ ਹੀ ਖ਼ਤਮ ਕਰ ਗਏ।

ਮਨੁੱਖ-ਜਾਤੀ ਫਿਰ ਉਸ ਬਿੰਦੂ ਦੇ ਨੇੜੇ ਆ ਰਹੀ ਹੈ ਜਿੱਥੇ ਉਹ ਆਪਣੇ- ਆਪ ਨੂੰ ਵਧਾ ਕੇ ਖ਼ਤਮ ਹੋ ਜਾਂਦੀ ਹੈ। ਬੁੱਧ ਦੇ ਜ਼ਮਾਨੇ ਵਿੱਚ ਦੇਸ ਦੀ ਆਬਾਦੀ ਦੋ ਕਰੋੜ ਸੀ। ਲੋਕ ਜੇਕਰ ਥੋੜ੍ਹੇ ਖ਼ੁਸ਼ਹਾਲ ਸਨ ਤਾਂ ਕੋਈ ਸਤਯੁੱਗ ਦੇ ਕਾਰਨ ਨਹੀ। ਜ਼ਮੀਨ ਸੀ ਜ਼ਿਆਦਾ, ਲੋਕ ਸੀ ਘੱਟ। ਅਤੀਤ ਦੀਆਂ ਜੋ ਅਸੀਂ ਯਾਦਾਂ ਲਿਆਏ ਹਾਂ ਖ਼ੁਸ਼ਹਾਲੀ ਦੀਆਂ, ਉਹ ਖ਼ੁਸ਼ਹਾਲੀ ਦੀਆਂ ਯਾਦਾਂ ਨਹੀਂ ਹਨ, ਉਹ ਯਾਦਾਂ ਹਨ ਜ਼ਮੀਨ ਦੇ ਜ਼ਿਆਦਾ ਹੋਣ ਦੀਆਂ, ਲੋਕਾਂ ਦੇ ਘੱਟ ਹੋਣ ਦੀਆਂ। ਭੋਜਨ ਜ਼ਿਆਦਾ ਸੀ, ਲੋਕ ਘੱਟ ਸਨ।

ਸਾਰੀ ਮਨੁੱਖ-ਜਾਤੀ ਦੀ ਸੰਖਿਆ, ਅਤੇ ਜੇਕਰ ਅਸੀਂ ਦੋ ਹਜ਼ਾਰ ਸਾਲ ਪਿੱਛੇ ਚਲੇ ਜਾਈਏ ਬੁੱਧ ਤੋਂ ਤਾਂ ਅੱਜ ਤੋਂ ਸੱਤ ਹਜ਼ਾਰ ਸਾਲ ਪਹਿਲਾਂ ਸਾਰੀ ਪ੍ਰਿਥਵੀ ਦੀ ਗਿਣਤੀ ਹੀ ਦੋ ਕਰੋੜ ਸੀ। ਅੱਜ ਪ੍ਰਿਥਵੀ ਦੀ ਸੰਖਿਆ ਸਾਢੇ ਤਿੰਨ ਅਰਬ ਤੋਂ ਉੱਪਰ, ਸਾਢੇ ਤਿੰਨ ਸੌ ਕਰੋੜ ਤੋਂ ਉੱਪਰ ਹੈ। ਪ੍ਰਿਥਵੀ ਓਨੀ ਹੀ ਹੈ, ਸੰਖਿਆ ਸਾਢੇ ਤਿੰਨ ਸੌ ਕਰੋੜ ਤੋਂ ਉੱਪਰ ਹੈ। ਅਤੇ ਅਸੀਂ ਹਰ ਦਿਨ ਗਿਣਤੀ ਵਧਾ ਰਹੇ ਹਾਂ। ਉਹ ਸੰਖਿਆ ਅਸੀਂ ਇੰਨੀ ਤੇਜ਼ੀ ਨਾਲ ਵਧਾ ਰਹੇ ਹਾਂ ਕਿ ਤਕਰੀਬਨ ਇਕ ਲੱਖ ਲੋਕ ਰੋਜ਼ ਵਧ ਜਾਂਦੇ ਹਨ। ਜਿੰਨੀ ਦੇਰ ਮੈਂ ਇੱਥੇ ਘੰਟਾ ਭਰ ਗੱਲ ਕਰਾਂਗਾ, ਓਨੀ ਦੇਰ ਮਨੁੱਖਤਾ ਸ਼ਾਂਤ ਨਹੀਂ ਬੈਠੀ ਰਹੇਗੀ। ਉਸ ਘੰਟੇ ਭਰ ਵਿੱਚ ਹਜ਼ਾਰਾਂ ਲੋਕ ਵਧ ਚੁੱਕੇ ਹੋਣਗੇ। ਇਹ ਸਦੀ ਪੂਰੀ ਹੁੰਦੇ-ਹੁੰਦੇ, ਮਤਲਬ ਅੱਜ ਤੋਂ ਤੀਹ ਸਾਲ ਬਾਅਦ, ਜ਼ਮੀਨ ਉੱਤੇ ਕੂਹਣੀ ਹਿਲਾਉਣ ਦੀ ਜਗ੍ਹਾ ਨਹੀਂ ਰਹਿ ਜਾਵੇਗੀ। ਉਦੋਂ ਸਮਾਗਮ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਪੈਣੀ। ਅਸੀਂ ਚੌਵੀ ਘੰਟੇ ਸਮਾਗਮਾਂ ਵਿੱਚ ਹੋਵਾਂਗੇ।

ਇਹ ਹੋ ਨਹੀਂ ਸਕੇਗਾ। ਕੋਈ ਨਾ ਕੋਈ ਸੁਭਾਗ, ਯੁੱਧ, ਮਹਾਂਮਾਰੀ-ਕੋਈ ਨਾ ਕੋਈ ਸੁਭਾਗ ਮੈਂ ਕਹਿ ਰਿਹਾ ਹਾਂ—ਇਸ ਨੂੰ ਹੋਣ ਨਹੀਂ ਦੇਵੇਗਾ, ਲੇਕਿਨ ਜੇਕਰ ਇਹ ਮਹਾਂਮਾਰੀ ਅਤੇ ਯੁੱਧ ਨਾ ਹੋਇਆ ਤਾਂ ਮਨੁੱਖ ਦੀ ਬੁੱਧੀ ਉੱਤੇ ਵੱਡਾ ਕਲੰਕ ਲੱਗ ਜਾਵੇਗਾ। ਜਿਨ੍ਹਾਂ ਡਾਇਨਾਸੋਰਾਂ ਦੀ ਗੱਲ ਕੀਤੀ, ਜੋ ਹਾਥੀਆਂ ਤੋਂ ਵੱਡੀਆਂ ਸਨ, ਹੁਣ ਨਹੀਂ ਹਨ, ਉਹਨਾਂ ਦੇ ਕੋਲ ਕੋਈ ਬੁੱਧੀ ਨਹੀਂ ਸੀ। ਸਰੀਰ ਬਹੁਤ ਵੱਡਾ ਸੀ ਲੇਕਿਨ ਉਪਾਅ ਨਾ ਕਰ ਸਕੇ। ਕੁਝ ਸੋਚ ਨਾ ਸਕੇ, ਮਰ ਗਏ।

ਅਸੀਂ ਹਮੇਸ਼ਾ ਤੋਂ ਅਜਿਹਾ ਸੋਚਦੇ ਰਹੇ ਹਾਂ ਕਿ ਆਦਮੀ ਸੋਚਣ ਵਾਲਾ ਪ੍ਰਾਣੀ ਹੈ, ਹਾਲਾਂਕਿ ਆਦਮੀ ਸਬੂਤ ਨਹੀਂ ਦਿੰਦਾ ਇਸ ਗੱਲ ਦਾ। ਅਤੇ ਪੰਜਾਹ ਸਾਲਾਂ ਤੋਂ ਆਦਮੀ ਨੂੰ ਜਿੰਨੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਓਨਾ ਹੀ ਪੁਰਾਣਾ ਵਿਸ਼ਵਾਸ ਕਮਜ਼ੋਰ ਹੋਇਆ ਹੈ। ਉਹ ਜੋ ‘ਰੈਸ਼ਨਲ ਬੀਇੰਗ’ ਦਾ ਖ਼ਿਆਲ ਸੀ, ਉਹ ਕਮਜ਼ੋਰ ਹੋਇਆ ਹੈ। ਆਦਮੀ ਵੀ ਵਿਚਾਰਵਾਨ ਪ੍ਰਾਣੀ ਨਹੀਂ ਲੱਗਦਾ, ਕਿਉਂਕਿ ਉਹ ਵੀ ਜੋ ਕਰ ਰਿਹਾ ਹੈ, ਬੇਹੱਦ ਵਿਚਾਰਹੀਣ ਹੈ। ਅਤੇ ਸਭ ਤੋਂ ਵੱਡੀ ਜੋ ਵਿਚਾਰਹੀਣਤਾ ਅਸੀਂ ਕਰ ਸਕਦੇ ਹਾਂ, ਅੱਜ ਉਹ ਸੰਖਿਆ ਨੂੰ ਵਧਾਏ ਜਾਣ ਦੀ ਹੈ। ਇਸ ਸਮੇਂ ਉਹ ਆਦਮੀ ਓਨਾ ਮਾੜਾ ਨਹੀਂ ਜੋ ਕਿਸੇ ਦੀ ਹੱਤਿਆ ਕਰ ਦਿੰਦਾ ਹੈ, ਓਨਾ ਵੱਡਾ ‘ਕਰੀਮੀਨਲ’ ਨਹੀਂ, ਬਲਕਿ ਕੌਣ ਜਾਣਦੈ ਉਹ ਆਦਮੀ ਕੁਝ ਚੰਗਾ ਹੀ ਕੰਮ ਕਰ ਰਿਹਾ ਹੈ! ਕਿਸੇ ਹੱਤਿਆਰੇ ਨੂੰ ਹੱਤਿਆ ਕਰਨ ਲਈ ਨਹੀਂ ਕਹਿ ਰਿਹਾ ਹਾਂ, ਲੇਕਿਨ ਹੱਤਿਆ ਓਨਾ ਵੱਡਾ ਅਪਰਾਧ ਨਹੀਂ ਹੈ ਜਿੰਨਾ ਕਿ ਇਕ ਨਵੇਂ ਬੱਚੇ ਨੂੰ ਜਨਮ ਦੇਣਾ ਵੱਡਾ ਅਪਰਾਧ ਹੈ, ਕਿਉਂਕਿ ਹੱਤਿਆ ਨਾਲ ਇਕ ਆਦਮੀ ਮਰੇਗਾ ਅਤੇ ਇਕ ਬੱਚੇ ਨੂੰ ਜਨਮ ਦੇਣ ਦੀ ਪਰਕਿਰਿਆ ਜੇਕਰ ਜਾਰੀ ਰਹਿੰਦੀ ਹੈ ਤਾਂ ਪੂਰੀ ਮਨੁੱਖਤਾ ਵੀ ਮਰ ਸਕਦੀ ਹੈ।

ਇਹ ਜੋ ਸੰਭਾਵਨਾ ਬਣੀ ਕਿ ਇੰਨੀ ਸੰਖਿਆ ਹੋ ਜਾਵੇ, ਇਹ ਸੰਭਾਵਨਾ ਮਨੁੱਖ ਦੀਆਂ ਆਪਣੀਆਂ ਖੋਜਾਂ ਦਾ ਨਤੀਜਾ ਹੈ। ਇਥੋਪੀਆ ਵਿੱਚ ਬਹੁਤ-ਸਾਰੇ ਲੋਕ ਬੀਮਾਰੀਆਂ ਨਾਲ ਮਰਦੇ ਹਨ ਜੋ ਬੀਮਾਰੀਆਂ ਦੂਸਰੇ ਮੁਲਕਾਂ ਵਿੱਚ ਖ਼ਤਮ ਹੋ ਗਈਆਂ ਹਨ। ਇਥੋਪੀਆ ਦੇ ਸਮਰਾਟ ਹੇਲ ਸਿਲਾਸੀ ਨੇ ਅਮਰੀਕਾ ਤੋਂ ਇਕ ਛੋਟਾ-ਜਿਹਾ ਜੱਥਾ ਬੁਲਾਇਆ ਡਾਕਟਰਾਂ ਦਾ ਜਾਂਚ-ਪੜਤਾਲ ਦੇ ਲਈ ਇਥੋਪੀਆ ਵਿੱਚ ਕਿ ਉੱਥੋਂ ਦੀਆਂ ਬੀਮਾਰੀਆਂ ਨੂੰ ਕਿਵੇਂ ਰੋਕਿਆ ਜਾ ਸਕੇ। ਉਹਨਾਂ ਨੇ ਜਾਂਚ-ਪੜਤਾਲ ਕੀਤੀ ਅਤੇ ਰਿਪੋਰਟ ਦਿੱਤੀ। ਰਿਪੋਰਟ ਵਿੱਚ ਲਿਖਿਆ ਕਿ ਇਥੋਪੀਆ ਦੇ ਲੋਕ ਜਿਹੜਾ ਪਾਣੀ ਪੀਂਦੇ ਹਨ, ਉਹ ਬਹੁਤ ਹੀ ਬੀਮਾਰੀਆਂ ਵਾਲੇ ਕੀਟਾਣੂਆਂ ਨਾਲ ਭਰਿਆ ਹੋਇਆ ਹੈ। ਇਥੋਪੀਆ ਦੇ ਲੋਕ ਜੋ ਸੜਕ ਦੇ ਕਿਨਾਰੇ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਵਰਖਾ ਦਾ, ਉਹ ਉਸ ਨੂੰ ਵੀ ਪੀਣ ਦੇ ਕੰਮ ਵਿੱਚ ਲਿਆਉਂਦੇ ਹਨ। ਉਸ ਵਿੱਚ ਜਾਨਵਰ ਇਸ਼ਨਾਨ ਕਰਦੇ ਹਨ, ਪੀਂਦੇ ਵੀ ਰਹਿੰਦੇ ਹਨ ਅਤੇ ਲੋਕ ਵੀ ਉਸ ਨੂੰ ਪੀ ਲੈਂਦੇ ਹਨ। ਉਸ ਕਮਿਸ਼ਨ ਨੇ ਕਿਹਾ ਕਿ ਜੇਕਰ ਸ਼ੁੱਧ ਪਾਣੀ ਪਿਆਉਣ ਦੀ ਵਿਵਸਥਾ ਕੀਤੀ ਜਾਵੇ ਤਾਂ ਇਥੋਪੀਆ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਵਿਦਾ ਹੋ ਸਕਦੀਆਂ ਹਨ।

ਸਮਰਾਟ ਨੇ ਉਸ ਜੱਥੇ ਦੀ ਜਿਹੜੀ ਰਿਪੋਰਟ ਸੀ, ਉਸ ਨੂੰ ਰੱਖ ਕੇ ਕਿਹਾ ਕਿ ਤੁਹਾਡੀ ਇਸ ਖੋਜ ਦੇ ਲਈ ਧੰਨਵਾਦ ਹੈ ਲੇਕਿਨ ਇਹ ਕੰਮ ਮੈਂ ਕਦੀ ਕਰਾਂਗਾ ਨਹੀਂ। ਜੱਥੇ ਨੇ ਕਿਹਾ, ਤੁਸੀਂ ਕੀ ਕਹਿ ਰਹੇ ਹੋ ? ਲੋਕ ਮਰ ਰਹੇ ਹਨ। ਉਸ ਸਮਰਾਟ ਨੇ ਕਿਹਾ, ਪਹਿਲਾਂ ਮੈਂ ਉਹਨਾਂ ਨੂੰ ਬਚਾਉਣ ਦਾ ਇੰਤਜ਼ਾਮ ਕਰਾਂ ਅਤੇ ਕੱਲ੍ਹ ਫਿਰ ਉਹਨਾਂ ਨੂੰ ਸਮਝਾਉਣ ਜਾਵਾਂ ਕਿ ਬੱਚੇ ਪੈਦਾ ਨਾ ਕਰੋ ! ਇਹ ਝੰਜਟ ਕਾਫ਼ੀ ਹੋ ਜਾਵੇਗਾ। ਇਧਰ ਮੈਂ ਬਚਾਵਾਂ ਉਹਨਾਂ ਨੂੰ ਬੀਮਾਰੀ ਤੋਂ ਅਤੇ ਉਧਰ ਬੱਚੇ ਵਧਣਗੇ ਅਤੇ ਕੱਲ੍ਹ ਫਿਰ ਜਗ੍ਹਾ-ਜਗ੍ਹਾ ਲਿਖਣਾ ਪਵੇਗਾ : ‘ਕਮ ਬੱਚੇ ਹੋਤੇ ਹੈ ਅੱਛੇ’ ਉਹਨਾਂ ਸਭ ਦੀ ਪੰਚਾਇਤ ਵਿੱਚ ਮੈਂ ਨਹੀਂ ਪਵਾਂਗਾ। ਉਹ ਆਪਣੇ-ਆਪ ਹੀ ਘੱਟ ਹੋ ਜਾਂਦੇ ਹਨ। ਸਖ਼ਤ ਲੱਗਦੀ ਹੈ ਇਥੋਪੀਆ ਦੇ ਸਮਰਾਟ ਦੀ ਗੱਲ, ਲੇਕਿਨ ਸਾਨੂੰ ਸਭ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸ਼ਾਇਦ ਉਹ ਆਦਮੀ ਠੀਕ ਹੀ ਕਹਿੰਦਾ ਹੈ। ਆਦਮੀ ਨੇ ਮੌਤ ਦਰ ਘੱਟ ਕਰ ਦਿੱਤੀ ਅਤੇ ਅਨੁਪਾਤ ਵਿਗਾੜ ਦਿੱਤਾ। ਅੱਜ ਤੋਂ ਡੇਢ ਸੌ ਸਾਲ ਪਹਿਲਾਂ, ਦੋ ਸੌ ਸਾਲ ਪਹਿਲਾਂ ਦਸ ਬੱਚੇ ਪੈਦਾ ਹੁੰਦੇ ਤਾਂ ਨੌਂ ਬੱਚਿਆਂ ਦੇ ਮਰਨ ਦੀ ਸੰਭਾਵਨਾ ਸੀ। ਅੱਜ ਦਸ ਬੱਚੇ ਪੈਦਾ ਹੁੰਦੇ ਹਨ ਤਾਂ ਨੌਂ ਬੱਚਿਆਂ ਦੇ ਬਚਣ ਦੀ ਸੰਭਾਵਨਾ ਹੈ। ਅਤੇ ਉਹ ਜੋ ਇਕ ਮਰ ਰਿਹਾ ਹੈ, ਉਹ ਵੀ ਸਾਡੀ ਕੁਝ ਨਾਸਮਝੀ ਨਾਲ ਮਰ ਰਿਹਾ ਹੈ, ਨਹੀਂ ਤਾਂ ਉਸ ਨੂੰ ਵੀ ਮਰਨ ਦੀ ਜ਼ਰੂਰਤ ਨਹੀਂ ਹੈ। ਅਤੇ ਅੱਜ ਤੋਂ ਦੋ ਸੌ ਸਾਲ ਪਹਿਲਾਂ ਦਸ ਬੱਚਿਆਂ ਵਿੱਚੋਂ ਉਹ ਜੋ ਇਕ ਬੱਚਾ ਬਚ ਜਾਂਦਾ ਸੀ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਚਦਾ ਸੀ, ਸਾਡੀ ਸਮਝਦਾਰੀ ਨਾਲ ਨਹੀਂ। ਸਾਡੀ ਸਮਝਦਾਰੀ ਨਾਲ ਤਾਂ ਨੌਂ ਮਰਦੇ ਸਨ।

ਉੱਦੋਂ ਇਕ-ਇਕ ਆਦਮੀ ਵੀਹ-ਪੰਝੀ ਬੱਚੇ ਪੈਦਾ ਕਰਦਾ ਸੀ। ਕਿਉਂਕਿ ਵੀਹ-ਪੰਝੀ ਬੱਚੇ ਪੈਦਾ ਕਰ ਕੇ ਵੀ ਦੋ ਬੱਚੇ ਬਚ ਜਾਣ ਤਾਂ ਬਹੁਤ ਸੀ। ਆਦਤ ਪੁਰਾਣੀ ਹੈ। ਵੀਹ-ਪੰਝੀ ਪੈਦਾ ਅਸੀਂ ਅਜੇ ਵੀ ਕਰਨਾ ਚਾਹ ਰਹੇ ਹਾਂ ਲੇਕਿਨ ਹੁਣ ਵੀਹ-ਪੰਝੀ ਬੱਚੇ ਹੀ ਬਚ ਜਾਂਦੇ ਹਨ। ਮਨੁੱਖ ਨੇ ਮੌਤ ਦਰ ਉੱਤੇ ਰੋਕ ਲੱਗਾ ਦਿੱਤੀ ਹੈ। ਅੱਜ ਤੋਂ ਪੰਜ ਹਜ਼ਾਰ ਸਾਲ ਪੁਰਾਣੀਆਂ ਜਿੰਨੀਆਂ ਕਬਰਾਂ ਮਿਲੀਆਂ ਹਨ, ਉਹਨਾਂ ਵਿੱਚ ਜਿਹੜੀਆਂ ਹੱਡੀਆਂ ਮਿਲੀਆਂ ਹਨ, ਉਹਨਾਂ ਦੇ ਨਿਰੀਖਣ ਦੀ ਖ਼ਬਰ ਬਹੁਤ ਅਨੋਖੀ ਹੈ। ਉਹ ਖ਼ਬਰ ਇਹ ਹੈ ਕਿ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਪੰਝੀ ਸਾਲ ਸਭ ਤੋਂ ਵੱਡੀ ਉਮਰ ਸੀ। ਪੰਝੀ ਸਾਲ ਤੋਂ ਪੁਰਾਣੀ ਹੱਡੀ ਕੋਈ ਵੀ ਨਹੀਂ ਮਿਲਦੀ। ਪੰਝੀ ਸਾਲ ਦੀ ਉਮਰ ਆਖ਼ਰੀ ਉਮਰ ਹੁੰਦੀ ਹੋਵੇਗੀ।

ਅੱਜ ਉਮਰ ਕਈ ਮੁਲਕਾਂ ਵਿੱਚ ਸੱਤਰ, ਅੱਸੀ, ਪਚਾਸੀ ਦੇ ਬਿੰਦੂ ਨੂੰ ਛੋਹ ਗਈ ਹੈ। ਰੂਸ ਵਿੱਚ ਅੱਜ ਹਜ਼ਾਰਾਂ ਅਜਿਹੇ ਲੋਕ ਹਨ ਜੋ ਡੇਢ ਸੌ ਸਾਲ ਦੇ ਨੇੜੇ ਹਨ ਜਾਂ ਪਾਰ ਕਰ ਗਏ ਹਨ। ਅਤੇ ਜਿੰਨੀ ਸਾਡੀ ਵਿਗਿਆਨਕ ਸਮਝ ਵਧੇਗੀ, ਓਨੀ ਸੰਭਾਵਨਾ ਵਧਦੀ ਜਾਂਦੀ ਹੈ ਕਿ ਅਸੀਂ ਚਾਹੀਏ ਤਾਂ ਆਦਮੀ ਦੀ ਉਮਰ ਨੂੰ ਬਹੁਤ ਲੰਬਾ ਕਰ ਸਕਦੇ ਹਾਂ। ਇਹ ਸਾਡੀ ਸੰਭਾਵਨਾ ਵਧ ਗਈ ਹੈ। ਵਿਗਿਆਨ ਨੇ ਮੌਤ ਨੂੰ ਪਿੱਛੇ ਹਟਾ ਦਿੱਤਾ ਹੈ। ਲੇਕਿਨ ਜਨਮ ਦੀ ਜੋ ਪੈਦਾ ਕਰਨ ਦੀ ਸਾਡੀ ਆਦਤ ਹੈ, ਉਹ ਵਿਗਿਆਨਕ ਹੈ। ਉਹ ਉਹਨਾਂ ਦਿਨਾਂ ਦੀ ਹੈ ਜਦੋਂ ਵਿਗਿਆਨ ਨਹੀਂ ਸੀ। ਪ੍ਰਕਿਰਤੀ ਜੋ ਹੈ, ਭੁੱਲ-ਚੁੱਕ ਨਾ ਹੋ ਜਾਵੇ, ਇਸ ਲਈ ਬਹੁਤ ‘ਅਬੈਂਡੈਸ’ ਵਿੱਚ ਵਰਤੋਂ ਕਰਦੀ ਹੈ, ਬਹੁਤ ਅਤਿ ਵਿੱਚ ਵਰਤੋਂ ਕਰਦੀ ਹੈ। ਜਿੱਥੇ ਇਕ ਗੋਲੀ ਮਾਰਨ ਨਾਲ ਕੰਮ ਸਰ ਜਾਵੇ ਉੱਥੇ ਕੁਦਰਤ ਹਜ਼ਾਰ ਗੋਲੀ ਮਾਰਦੀ ਹੈ। ਕਿਉਂਕਿ ਅੰਨ੍ਹੀ ਖੇਡ ਹੈ, ਹਜ਼ਾਰ ਵਿੱਚੋਂ ਇਕ ਲੱਗ ਜਾਵੇ ਤਾਂ ਬਹੁਤ ਹੈ। ਆਦਮੀ ਨਿਸ਼ਾਨੇਬਾਜ਼ ਬਣ ਗਿਆ ਹੈ। ਹੁਣ ਉਹ ਇਕ ਹੀ ਗੋਲੀ ਨਾਲ ਮਾਰ ਸਕਦਾ ਹੈ ਲੇਕਿਨ ਆਦਤ ਉਸ ਦੀ ਪੁਰਾਣੀ ਹੈ।

ਕੁਦਰਤ ਦੇ ਅਬੈਂਡੈਂਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਕ ਬੀਜ ਤੁਸੀਂ ਲਗਾਉਂਦੇ ਹੋ, ਹਜ਼ਾਰ-ਲੱਖ ਬੀਜ ਹੋ ਜਾਂਦੇ ਹਨ। ਇਹ ਇਸ ਗੱਲ ਦੀ ਕੋਸ਼ਿਸ਼ ਹੈ ਕਿ ਲੱਖ ਬੀਜਾਂ ਵਿੱਚੋਂ ਘਟੋ-ਘੱਟ ਇਕ ਬੀਜ ਤਾਂ ਪੌਦਾ ਬਣ ਸਕੇਗਾ। ਇਕ ਆਦਮੀ ਆਪਣੀ ਸਾਧਾਰਨ ਸਿਹਤ ਦੀ ਜ਼ਿੰਦਗੀ ਵਿੱਚ ਚਾਰ ਹਜ਼ਾਰ ਸੰਭੋਗ ਕਰ ਸਕਦਾ ਹੈ ਸੌਖਿਆਂ। ਅਤੇ ਜੇਕਰ ਹਰ ਇਕ ਸੰਭੋਗ ਬੱਚਾ ਬਣ ਸਕੇ ਫਿਰ ਇਕ ਆਦਮੀ ਚਾਰ-ਚਾਰ ਹਜ਼ਰ ਬੱਚਿਆਂ ਦਾ ਪਿਉ ਹੋ ਸਕਦਾ ਹੈ। ਲੇਕਿਨ ਇਹ ਚਾਰ ਹਜ਼ਾਰ ਨਹੀਂ ਹੋ ਸਕਦੇ ਕਿਉਂਕਿ ਇਸਤਰੀ ਦੀ ਸਮਰੱਥਾ ਬਹੁਤ ਘੱਟ ਹੈ। ਉਹ ਸਾਲ ਵਿੱਚ ਇਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ।

ਇਸ ਲਈ ਜਿਨ੍ਹਾਂ ਮੁਲਕਾਂ ਵਿੱਚ ਬੱਚਿਆਂ ਦੀ ਜ਼ਿਆਦਾ ਜ਼ਰੂਰਤ ਸੀ—ਜਿਵੇਂ ਮੁਸਲਮਾਨ ਮੁਲਕਾਂ ਵਿੱਚ; ਕਿਉਂਕਿ ਯੁੱਧ ਉਹਨਾਂ ਨੇ ਕਰਨਾ ਸੀ ਅਤੇ ਲੜਕੇ ਮਰ ਜਾਂਦੇ । ਇਸ ਲਈ ਮੁਹੰਮਦ ਨੇ ਚਾਰ-ਚਾਰ ਸ਼ਾਦੀਆਂ ਦੀ ਛੋਟ ਦਿੱਤੀ। ਆਦਮੀ ਘੱਟ ਹੋਣ, ਔਰਤਾਂ ਜ਼ਿਆਦਾ ਹੋਣ ਤਾਂ ਸੰਖਿਆ ਨੂੰ ਕੋਈ ਖ਼ਤਰਾ ਨਹੀਂ ਹੈ, ਕਿਉਂਕ ਇਕ ਆਦਮੀ ਪੰਜਾਹ ਇਸਤਰੀਆਂ ਤੋਂ ਬੱਚੇ ਪੈਦਾ ਕਰ ਸਕਦਾ ਹੈ। ਲੇਕਿਨ ਜੇਕਰ ਔਰਤਾਂ ਘੱਟ ਹੋ ਜਾਣ ਅਤੇ ਮਰਦ ਕਿੰਨੇ ਵੀ ਹੋਣ ਫਿਰ ਕੁਝ ਫ਼ਰਕ ਨਹੀਂ ਪੈਂਦਾ, ਕਿਉਂਕਿ ਇਸਤਰੀ ਦੀ ਸਮਰੱਥਾ ਬਹੁਤ ਸੀਮਤ ਹੈ। ਉਹ ਇਕ ਹੀ ਬੱਚੇ ਨੂੰ ਸਾਲ ਵਿੱਚ ਜਨਮ ਦੇ ਦੇਵੇ ਤਾਂ ਬਹੁਤ ਹੈ।

ਚਾਰ ਹਜ਼ਾਰ ਮੈਂ ਕਹਿ ਰਿਹਾ ਹਾਂ-ਜੇਕਰ ਇਕ-ਇਕ ਸੰਭੋਗ ਬੱਚਾ ਬਣ ਜਾਵੇ ਤਾਂ ਚਾਰ ਹਜ਼ਾਰ ਬੱਚੇ ਇਕ ਆਦਮੀ ਪੈਦਾ ਕਰ ਸਕਦਾ ਹੈ। ਲੇਕਿਨ ਇਕ ਸੰਭੋਗ ਵਿੱਚ ਜਿੰਨੇ ਵੀਰਜ-ਕਣ ਜਾਂਦੇ ਹਨ, ਉਸ ਵਿੱਚ ਇਕ ਕਰੋੜ ਬੱਚੇ ਪੈਦਾ ਹੋ ਸਕਦੇ ਹਨ। ਇਕ ਸੰਭੋਗ ਵਿੱਚ ਇਕ ਕਰੋੜ ਵੀਰਜ-ਕਣ ਜਾਂਦੇ ਹਨ। ਜੇਕਰ ਇਸ ਨੂੰ ਵੀ ਅਸੀਂ ਹਿਸਾਬ ਵਿੱਚ ਰੱਖੀਏ ਤਾਂ ਚਾਰ ਹਜ਼ਾਰ ਕਰੋੜ ਬੱਚੇ ਇਕ ਆਦਮੀ ਦੀ ਸ਼ਖ਼ਸੀਅਤ ਤੋਂ ਪੈਦਾ ਹੋ ਸਕਦੇ ਹਨ। ਇਕ ਆਦਮੀ ਇੰਨੇ ਵੀਰਜ- ਕਣ ਪੈਦਾ ਕਰਦਾ ਹੈ ਆਪਣੀ ਆਮ ਉਮਰ ਵਿੱਚ ਕਿ ਉਹ ਪ੍ਰਿਥਵੀ ਉੱਪਰ ਜਿੰਨੇ ਲੋਕ ਹਨ ਉਸ ਤੋਂ ਕਈ ਸੌ ਗੁਣਾ ਜ਼ਿਆਦਾ । ਹੁਣ ਸਾਢੇ ਤਿੰਨ ਅਰਬ ਲੋਕ ਹਨ। ਸਾਢੇ ਤਿੰਨ ਸੌ ਕਰੋੜ ਹਨ। ਚਾਰ ਹਜ਼ਾਰ ਬੰਦਿਆਂ ਦਾ ਪਿਉ ਇਕ ਆਦਮੀ ਬਣ ਸਕਦਾ ਹੈ—ਤਿੰਨ-ਚਾਰ, ਛੇ-ਸੱਤ ਦਾ, ਅੱਠ ਦਾ। ਲੇਕਿਨ ਕੁਦਰਤ ਤੋਂ ਭੁੱਲ- ਚੁੱਕ ਨਾ ਹੋ ਜਾਵੇ ਇਸ ਲਈ ਇੰਤਜ਼ਾਮ ਬਹੁਤ ਜ਼ਿਆਦਾ ਵਿੱਚ ਕਰਦੀ ਹੈ।

ਅਸੀਂ ਮੌਤ ਦਰ ਤਾਂ ਰੋਕ ਲਈ ਅਤੇ ਕੁਦਰਤ ਦਾ ਜੋ ਜ਼ਿਆਦਾ ਦਾ ਇੰਤਜ਼ਾਮ ਹੈ, ਉਸ ਜ਼ਿਆਦਤੀ ਨੂੰ ਜੇਕਰ ਅਸੀਂ ਜਾਰੀ ਰਖਾਂਗੇ ਤਾਂ ਮਨੁੱਖ ਆਪਣੀ ਹੀ ਸੰਖਿਆ ਦੇ ਦਬਾਅ ਨਾਲ ਮਰ ਸਕਦਾ ਹੈ। ਅਤੇ ਹੁਣ ਤਾਂ ਹੋਰ ਨਵੀਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਉਹ ਸੰਭਾਵਨਾਵਾਂ ਸਾਡੀਆਂ ਜੋ ਆਮ ਸੀਮਾਵਾਂ ਸਨ, ਉਹਨਾਂ ਤੋਂ ਵੀ ਪਰ੍ਹੇ ਲੈ ਜਾਂਦੀਆਂ ਹਨ। ਜਿਵੇਂ, ਅੱਜ ਵੀਰਜ-ਕਣ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਪੁਰਾਣੇ ਜ਼ਮਾਨੇ ਵਿੱਚ ਇਹ ਸੰਭਾਵਨਾ ਨਹੀਂ ਸੀ। ਤੁਸੀਂ ਰਹਿੰਦੇ ਦੁਨੀਆਂ ਵਿੱਚ ਤਾਂ ਹੀ ਬਾਪ ਬਣ ਸਕਦੇ ਸੀ। ਹੁਣ ਤੁਹਾਡਾ ਰਹਿਣਾ ਜ਼ਰੂਰੀ ਨਹੀਂ ਹੈ। ਤੁਸੀਂ ਹਜ਼ਾਰ ਸਾਲ ਬਾਅਦ ਵੀ ਕਿਸੇ ਬੇਟੇ ਦੇ ਬਾਪ ਬਣ ਸਕਦੇ ਹੋ। ਤੁਹਾਡੇ ਵੀਰਜ-ਕਣ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਹੁਣ ਜ਼ਰੂਰੀ ਨਹੀਂ ਹੈ ਕਿ ਬਾਪ ਮੌਜੂਦ ਹੀ ਹੋਵੇ ਫਿਰ ਬਾਪ ਬਣੇ। ਹੁਣ ‘ਪੋਸਟ ਫਾਦਰਹੁੱਡ’ ਵੀ ਸੰਭਵ ਹੈ। ਬਾਪ ਮਰ ਚੁੱਕਿਆ ਹੈ ਹਜ਼ਾਰ ਸਾਲ ਪਹਿਲਾਂ, ਲੇਕਿਨ ਉਸ ਦਾ ਵੀਰਜ-ਕਣ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਕ ਖ਼ਾਸ ਤਾਪਮਾਨ ਉੱਤੇ ਉਸ ਦਾ ਵੀਰਜ-ਕਣ ਜਿਉਂਦਾ ਰਹਿ ਸਕਦਾ ਹੈ ਅਤੇ ਉਹ ਵੀਰਜ-ਕਣ ਕਦੀ ਵੀ ਉਪਯੋਗ ਕੀਤਾ ਜਾ ਸਕਦਾ ਹੈ। ਇਸਤਰੀ ਦੇ ਵੀ ਅੰਡੇ ਨੂੰ ਬਚਾਇਆ ਜਾ ਸਕਦਾ ਹੈ ਅਤੇ ਕਦੀ ਵੀ ਕੋਈ ਮਾਂ ਬਣ ਸਕਦੀ ਹੈ। ਹੁਣ ਮਾਂ ਬਣਨ ਲਈ ਬੇਟੇ ਨੂੰ ਪੇਟ ਵਿੱਚ ਢੋਣਾ ਹੀ ਜ਼ਰੂਰੀ ਸ਼ਰਤ ਨਹੀਂ ਹੈ। ਇਹ ਸਾਰੀਆਂ ਸੰਭਾਵਨਾਵਾਂ ਜੀਵਨ ਨੂੰ ਬਚਾਉਣ ਦੀਆਂ ਵਧ ਗਈਆਂ। ਮੌਤ ਨੂੰ ਦੂਰ ਹਟਾਉਣ ਦੀ ਸੰਭਾਵਨਾ ਵਧ ਗਈ ਹੈ ਲੇਕਿਨ ਸਾਡੀਆਂ ਜੋ ਆਦਤਾਂ ਹਨ, ਸਾਡੇ ਜੀਵਨ ਦੇ ਪ੍ਰਤੀ ਜੋ ਢੰਗ ਹਨ, ਉਹ ਪਹਿਲਾਂ ਵਾਲੀ ਵਿਗਿਆਨਕ ਸਥਿਤੀ ਦੇ ਹਨ। ਇਸ ਲਈ ਅਸੀਂ ਬੱਚੇ ਪੈਦਾ ਕਰਦੇ ਤੁਰੇ ਜਾਂਦੇ ਹਾਂ ਅਤੇ ਸਾਨੂੰ ਕੁਝ ਖ਼ਿਆਲ ਵੀ ਨਹੀਂ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਹੁਣ ਵੀ ਅਸੀਂ ਬੈਂਡ-ਬਾਜਾ ਵਜਾਉਂਦੇ ਹਾਂ। ਇਹ ਬੈਂਡ-ਬਾਜਾ ਉਸ ਦਿਨ ਦਾ ਹੈ ਜਦੋਂ ਦਸ ਬੱਚੇ ਪੈਦਾ ਹੁੰਦੇ ਅਤੇ ਨੌਂ ਮਰਦੇ ਸਨ। ਸੁਭਾਵਿਕ ਹੈ ਕਿ ਬੈਂਡ-ਬਾਜਾ ਵਜਾਈਏ। ਦਸ ਬੱਚੇ ਪੈਦਾ ਹੁੰਦੇ, ਇਕ ਬਚਦਾ ਅਤੇ ਨੌਂ ਮਰਦੇ, ਤਾਂ ਜਿਹੜਾ-ਜਿਹੜਾ ਬੱਚਾ ਬਚ ਜਾਂਦਾ ਹੈ, ਉਸ ਦੇ ਲਈ ਬੈਂਡ-ਬਾਜਾ ਵੱਜਦਾ। ਪਿੰਡ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ, ਫੁੱਲ ਵੰਡੇ ਜਾਂਦੇ, ਝੰਡੇ ਲੱਗਦੇ, ਸੰਗੀਤ ਹੁੰਦਾ, ਇਹ ਬਿਲਕੁਲ ਸੁਭਾਵਿਕ ਸੀ।

ਆਦਤਾਂ ਸਾਡੀਆਂ ਉਹੀ ਹਨ। ਹੁਣ ਇਕ-ਇਕ ਬੱਚਾ ਬਹੁਤ ਖ਼ਤਰਨਾਕ ਹੈ, ਲੇਕਿਨ ਬੈਂਡ-ਬਾਜਾ ਹੁਣ ਵੀ ਅਸੀਂ ਵਜਾਉਂਦੇ ਹਾਂ, ਝੰਡਾ ਲਗਾਉਂਦੇ ਹਾਂ। ਇਕ-ਇਕ ਆਦਮੀ ਨੂੰ ਖ਼ਿਆਲ ਨਹੀਂ ਕਿ ਹਾਲਤ ਪੂਰੀ ਬਦਲ ਗਈ ਹੈ। ਹੁਣ ਇਕ-ਇਕ ਬੱਚਾ ਜੋ ਜ਼ਮੀਨ ਉੱਤੇ ਕਦਮ ਰਖ ਰਿਹਾ ਹੈ, ਉਹ ਪੂਰੀ ਮਨੁੱਖ-ਜਾਤੀ ਦੀ ਮੌਤ ਨੂੰ ਤੇਜ਼ੀ ਨਾਲ ਨੇੜੇ ਲਿਆ ਰਿਹਾ ਹੈ। ਇਹ ਮੌਤ ਦਾ ਜੋ ਬਹੁਤ ਅਨਜਾਣ, ਅਚੇਤਨ ਸਾਡੇ ਮਨ ਵਿੱਚ ਤੇਜ਼ ਪਰਛਾਵਾਂ ਪੈ ਰਿਹਾ ਹੈ, ਇਸ ਪਰਛਾਵੇਂ ਦੇ ਬੁਰੇ ਨਤੀਜੇ ਹੋਣੇ ਸ਼ੁਰੂ ਹੋਏ ਹਨ। ਜਿਵੇਂ ਕਿ ਵੱਡੇ ਸ਼ਹਿਰਾਂ ਵਿੱਚ ਕਲਕੱਤਾ ਹੈ, ਲੋਕ ਸੋਚਦੇ ਹਨ ਕਿ ਨਕਸਲਵਾਦ ਕਿਸੇ ਕਮਿਊਨਿਜ਼ਮ ਦੀ ਗੱਲ ਹੈ। ਉੱਪਰੀ ਅਰਥਾਂ ਵਿੱਚ ਅਜਿਹਾ ਹੀ ਦਿਖਾਈ ਦਿੰਦਾ ਹੈ ਲੇਕਿਨ ਜੋ ਬਹੁਤ ਡੂੰਘਾ ਖੋਜਦੇ ਹਨ, ਉਹਨਾਂ ਦੀ ਖੋਜ ਇਹ ਹੈ ਕਿ ਆਦਮੀ ਸ਼ਾਂਤੀ ਵਿੱਚ ਜੇਕਰ ਰਹੇ ਤਾਂ ਉਹਨਾਂ ਵਿੱਚ ਇਕ ‘ਡੈਫੀਨੇਟ ਸਪੇਸ’ ਚਾਹੀਦੈ ਨਹੀਂ ਤਾਂ ਉਹ ਸ਼ਾਂਤੀ ਵਿੱਚ ਨਹੀਂ ਰਹਿ ਸਕਦਾ। ਇਕ ਮਿੱਥਿਆ ਹੋਇਆ ਫ਼ਾਸਲਾ ਚਾਹੀਦੈ।

ਚੂਹਿਆਂ ‘ਤੇ ਬਹੁਤ ਪ੍ਰਯੋਗ ਹੋਏ ਹਨ, ਸ਼ੇਰਾਂ ‘ਤੇ ਬਹੁਤ ਪ੍ਰਯੋਗ ਹੋਏ ਹਨ, ਅਤੇ ਉਹਨਾਂ ਨੇ ਬਹੁਤ ਅਨੋਖੇ ਨਤੀਜੇ ਦਿੱਤੇ ਹਨ। ਆਦਮੀ ‘ਤੇ ਪ੍ਰਯੋਗ ਕਰਨ ਦੀ ਹਿੰਮਤ ਤਾਂ ਹੁਣ ਵੀ ਆਦਮੀ ਨਹੀਂ ਕਰ ਸਕਿਆ ਹੈ ਨਹੀਂ ਤਾਂ ਬਹੁਤ ਸਾਫ਼ ਨਤੀਜੇ ਹੋ ਜਾਣ। ਇਕ ਸ਼ੇਰ ਨੂੰ ਜਿਉਂਦਾ ਰਖਣ ਦੇ ਲਈ ਦਸ ਵਰਗ ਮੀਲ ਦੀ ਜਗ੍ਹਾ ਚਾਹੀਦੀ ਹੈ। ਜੇਕਰ ਦਸ ਵਰਗ ਮੀਲ ਜਗ੍ਹਾ ਵਿੱਚ ਪੰਜ-ਦਸ ਸ਼ੇਰਾਂ ਨੂੰ ਰੱਖ ਦਿੱਤਾ ਜਾਵੇ ਤਾਂ ਉਹਨਾਂ ਦੀ ਪਾਗ਼ਲ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਜੰਗਲ ਵਿੱਚ ਕੋਈ ਜਾਨਵਰ ਆਮ ਤੌਰ ‘ਤੇ ਪਾਗ਼ਲ ਨਹੀਂ ਹੁੰਦਾ ਅਤੇ ਅਜਾਇਬ ਘਰ ਵਿੱਚ ਆਮ ਤੌਰ ‘ਤੇ ਜਾਨਵਰ ਪਾਗ਼ਲ ਰਹਿੰਦਾ ਹੈ। ਅਜਾਇਬ ਘਰ ਅਤੇ ਜੰਗਲ ਵਿੱਚ ਸਿਰਫ਼ ਇਕ ਫ਼ਰਕ ਹੈ, ‘ਰਹਿਣ ਦੀ ਜਗ੍ਹਾ’ ਘਟ ਹੋ ਜਾਂਦੀ ਹੈ। ਬਲਕਿ ਅਜਾਇਬ ਘਰ ਵਿੱਚ ਜੰਗਲ ਦੀ ਬਜਾਇ ਜ਼ਿਆਦਾ ਸਹੂਲਤਾਂ ਹਨ, ਜ਼ਿਆਦਾ ਵਿਗਿਆਨਕ ਭੋਜਨ ਹੈ, ਜ਼ਿਆਦਾ ਪਿੱਛੇ ਡਾਕਟਰ ਲੱਗਿਆ ਹੈ; ਸਾਰਾ ਇੰਤਜ਼ਾਮ ਹੈ ਜੋ ਜੰਗਲ ਵਿੱਚ ਨਹੀਂ—ਨਾ ਕੋਈ ਡਾਕਟਰ ਹੈ, ਨਾ ਭੋਜਨ ਦੀ ਕੋਈ ਸੌਖ ਹੈ; ਜਾਨਵਰ ਨੂੰ ਭੁੱਖਾ ਵੀ ਰਹਿਣਾ ਪੈਂਦਾ ਹੈ, ਲੇਕਿਨ ਜੰਗਲ ਦਾ ਜਾਨਵਰ ਪਾਗ਼ਲ ਨਹੀਂ ਹੁੰਦਾ ਅਤੇ ਅਜਾਇਬ ਘਰ ਦਾ ਜਾਨਵਰ ਪਾਗ਼ਲ ਹੋ ਜਾਂਦਾ ਹੈ।

ਜਦੋਂ ਮੈਂ ਪਹਿਲੀ ਵਾਰੀ ਅਜਾਇਬ ਘਰਾਂ ਦੀ ਜਾਂਚ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਅਜਾਇਬ ਘਰ ਵਿੱਚ ਜੰਗਲ ਦੇ ਜਾਨਵਰ ਪਾਗ਼ਲ ਹੋ ਜਾਂਦੇ ਹਨ। ਤਾਂ ਮੈਨੂੰ ਖ਼ਿਆਲ ਆਇਆ ਕਿ ਅਸੀਂ ਆਦਮੀ ਦੇ ਸਮਾਜ ਨੂੰ ਕਿਤੇ ਅਜਾਇਬ ਘਰ ਤਾਂ ਨਹੀਂ ਬਣਾ ਦਿੱਤਾ ? ਕਿਉਂਕਿ ਆਦਮੀ ਜਿੰਨਾ ਪਾਗ਼ਲ ਹੋ ਰਿਹਾ ਹੈ ਓਨਾ ਕੋਈ ਜਾਨਵਰ ਨਹੀਂ ਪਾਗ਼ਲ ਹੋ ਰਿਹਾ। ਅਤੇ ਇਹ ਪਾਗ਼ਲ ਹੋਣ ਦਾ ਅਨੁਪਾਤ ਵੀ ਜਿੰਨਾ ਜ਼ਿਆਦਾ ਹੁੰਦਾ ਜਾਂਦਾ ਹੈ, ਸੰਖਿਆ ਉੱਥੇ ਵਧਦੀ ਤੁਰੀ ਜਾ ਰਹੀ ਹੈ—ਉਸੇ ਅਨੁਪਾਤ ਵਿੱਚ ਵਧਦੀ ਤੁਰੀ ਜਾ ਰਹੀ ਹੈ। ਅੱਜ ਵੀ ਆਦੀਵਾਸੀ ਸਾਡੀ ਬਜਾਇ ਘੱਟ ਪਾਗ਼ਲ ਹੁੰਦਾ ਹੈ। ਅਤੇ ਅਸੀਂ ਵੀ ਅੱਜ ਬੰਬਈ ਦੀ ਬਜਾਇ ਘੱਟ ਪਾਗ਼ਲ ਹੁੰਦੇ ਹਾਂ। ਅਤੇ ਬੰਬਈ ਵੀ ਨਿਊਯਾਰਕ ਦੀ ਬਜਾਇ ਘੱਟ ਪਾਗ਼ਲ ਹੁੰਦਾ ਹੈ। ਤਾਂ ਅੱਜ ਅਮਰੀਕਾ ਵਿੱਚ ਮਰੀਜ਼ਾਂ ਦੇ ਲਈ ਜਿੰਨੇ ਬਿਸਤਰੇ ਹਨ, ਉਹਨਾਂ ਵਿੱਚੋਂ ਅੱਧੇ ਬਿਸਤਰੇ ਮਾਨਸਿਕ ਮਰੀਜ਼ਾਂ ਦੇ ਲਈ ਹਨ। ਇਹ ਅਨੁਪਾਤ ਬਹੁਤ ਨਿਰਾਲਾ ਹੈ। ਪੰਜਾਹ ਪ੍ਰਤੀਸ਼ਤ ਬੈੱਡ ਅਮਰੀਕਾ ਦੇ ਮਾਨਸਿਕ ਮਰੀਜ਼ਾਂ ਦੇ ਲਈ ਹਨ ਅਤੇ ਹਰ ਰੋਜ਼ ਪੰਦਰਾਂ ਲੱਖ ਆਦਮੀ ਮਾਨਸਿਕ ਇਲਾਜ ਦੇ ਲਈ ਪੁੱਛ-ਗਿੱਛ ਕਰ ਰਹੇ ਹਨ। ਅਸਲ ਵਿੱਚ ਸਰੀਰ ਦਾ ਡਾਕਟਰ ਅਮਰੀਕਾ ਵਿੱਚ ਆਊਟ ਆਫ ਡੇਟ ਹੋ ਗਿਆ ਹੈ। ਮਨ ਦਾ ਡਾਕਟਰ ਆਧੁਨਿਕ, ਅਤਿ ਆਧੁਨਿਕ ਡਾਕਟਰ ਹੈ।

ਇਹ ਪਾਗਲਪਨ ਤੇਜ਼ੀ ਨਾਲ ਵਧਦਾ ਤੁਰਿਆ ਜਾਵੇਗਾ। ਇਹ ਕਈ ਰੂਪਾਂ ਵਿੱਚ ਪਰਗਟ ਹੋਵੇਗਾ। ਕਲਕੱਤਾ ਵਿੱਚ ਜਾਂ ਬੰਬਈ ਵਿੱਚ ਜੇਕਰ ਪਾਗਲਪਨ ਫੁੱਟਦਾ ਹੈ ਤਾਂ ਲੋਕ ਬੱਸ ਸਾੜਦੇ ਹਨ ਅਤੇ ਟ੍ਰਾਮ ਸਾੜਦੇ ਹਨ, ਤਾਂ ਰਾਜਨੀਤਕ ਨੇਤਾ ਜੋ ਗੱਲਾਂ ਸਾਨੂੰ ਦੱਸਦਾ ਹੈ ਕਿ ਕਮਿਊਨਿਜ਼ਮ ਦਾ ਪ੍ਰਭਾਵ ਹੈ, ਇਹ ਫਲਾਨੇ ਵਾਦ ਦਾ ਪ੍ਰਭਾਵ ਹੈ, ਇਹ ਢਿਮਕੇ ਵਾਦ ਦਾ ਪ੍ਰਭਾਵ ਹੈ, ਇਹ ਅਖ਼ਬਾਰ ਦੇ ਤਲ ਦੀ ਬੁੱਧੀ ਨਾਲ ਖੋਜੀਆਂ ਗਈਆਂ ਗੱਲਾਂ ਹਨ, ਜਿਨ੍ਹਾਂ ਨੇ ਅਖ਼ਬਾਰ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਹੋਰ ਕੁਝ ਵੀ ਨਹੀਂ ਸੋਚਿਆ ਅਤੇ ਖੋਜਿਆ ਹੈ।

ਉਂਝ ਵੀ ਰਾਜਨੀਤਕ ਨੇਤਾ ਹੋਣ ਲਈ ਬੁੱਧੀ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਬੁੱਧੀ ਹੋਵੇ ਤਾਂ ਰਾਜਨੀਤਕ ਨੇਤਾ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ; ਕਿਉਂਕਿ ਨੇਤਾ ਹੋਣ ਲਈ ਚਮਚਿਆਂ ਦੇ ਪਿੱਛੇ ਚਲਣਾ ਪੈਂਦਾ ਹੈ। ਅਤੇ ਜਿੱਥੇ ਬੁੱਧੀ ਪਿੱਛਲੱਗੂ ਹੋਵੇ, ਉੱਥੇ ਨੇਤਾ ਬੁੱਧੀਮਾਨ ਹੋਣਾ ਬਹੁਤ ਮੁਸ਼ਕਲ ਹੈ। ਉਸ ਨੂੰ ਬੁੱਧੂ ਹੋਣਾ ਹੀ ਚਾਹੀਦੈ। ਪੂਰੀ ਤਰ੍ਹਾਂ ਬੁੱਧੂ ਹੋਣਾ ਹੀ ਚਾਹੀਦੈ। ਰਾਜਨੀਤਕ ਨੇਤਾ ਕਹਿੰਦਾ ਹੈ, ਕਮਿਊਨਿਜ਼ਮ ਹੈ, ਫਲਾਨਾ ਹੈ, ਢਿਮਕਾ ਹੈ—ਇਹ ਸਭ ਉਪਰਲੀ ਬਕਵਾਸ ਹੈ; ਅਸਲੀ ਸਵਾਲ ਅੰਦਰ ‘ਲਿਵਿੰਗ ਸਪੇਸ’ ਘੱਟ ਹੁੰਦੀ ਜਾ ਰਹੀ ਹੈ।

ਸ੍ਵਾਤ੍ਰ ਨੇ ਇਕ ਛੋਟੀ-ਜਿਹੀ ਕਹਾਣੀ ਲਿਖੀ ਹੈ। ਲਿਖਿਆ ਹੈ ਕਿ ਮੈਂ ਸੁਣਿਆ ਹੈ ਨਰਕ ਦੇ ਸੰਬੰਧ ਵਿੱਚ ਕਿ ਉੱਥੇ ਭੱਠੀਆਂ ਬਲਦੀਆਂ ਹਨ ਅਤੇ ਪਾਪੀ ਉਹਨਾਂ ਭੱਠੀਆਂ ਵਿੱਚ ਸਾੜੇ ਜਾਂਦੇ ਹਨ। ਲੇਕਿਨ ਮੈਨੂੰ ਕਦੀ ਬਹੁਤਾ ਡਰ ਨਹੀਂ ਲੱਗਿਆ। ਬਲਕਿ ਕਈ ਵਾਰੀ ਅਜਿਹਾ ਵੀ ਲੱਗਿਆ ਕਿ ਸਵਰਗ ਜਾਣਾ ਕੁਝ ਠੀਕ ਨਹੀਂ, ਮੋਨੋਟੋਨਸ ਹੋਵੇਗਾ। ਅਜਿਹੇ ਵੀ ਸਾਧੂ-ਸੰਤ ਹੁੰਦੇ ਹਨ, ਉਹਨਾਂ ਦੇ ਨਾਲ ਰਹੋ ਤਾਂ ਬਹੁਤ ਜਲਦੀ ਅੱਕ ਜਾਂਦੇ ਹਾਂ। ਇਸ ਲਈ ਲੋਕ ਜਲਦੀ ਦਰਸ਼ਨ ਕਰਕੇ ਚਲੇ ਜਾਂਦੇ ਹਨ। ਦਰਸ਼ਨ ਸ਼ਾਇਦ ਇਸ ਕਾਰਨ ਲੱਭਣਾ ਪਿਆ ਤਾਂ ਕਿ ਜ਼ਿਆਦਾ ਦੇਰ ਨਾਲ ਨਾ ਰਹਿਣਾ ਪਵੇ। ਅਤੇ ਵਿਦਾਇਗੀ ਨਮਸਕਾਰ।

ਸਾਧੂ-ਸੰਤ ਜੋ ਹਨ ਅਕਾਉਣ ਵਾਲੇ ਹੋ ਜਾਂਦੇ ਹਨ। ਅਸਲ ਵਿੱਚ ਇਕ ਤਰ੍ਹਾਂ ਦਾ ਹੀ ਸੁਰ ਵੱਜਦਾ ਹੈ ਤਾਂ ਅਕਾਉਣ ਵਾਲਾ ਹੋ ਹੀ ਜਾਂਦਾ ਹੈ। ਪਾਪੀ ਆਦਮੀ ਥੋੜ੍ਹਾ ਦਿਲਚਸਪ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਚੰਗੇ ਆਦਮੀ ਦੇ ਉੱਤੇ ਕੋਈ ਕਹਾਣੀ ਹੀ ਨਹੀਂ ਲਿਖੀ ਜਾ ਸਕਦੀ। ਚੰਗੇ ਆਦਮੀ ਦੀ ਕੋਈ ਕਹਾਣੀ ਹੀ ਨਹੀਂ ਹੁੰਦੀ। ਕਹਾਣੀ ਸਿਰਫ਼ ਬੁਰੇ ਆਦਮੀ ਦੀ ਹੁੰਦੀ ਹੈ। ਚੰਗੇ ਆਦਮੀ ਦੀ ਅਸਲ ਵਿੱਚ ਕੋਈ ਬਾਇਉਗ੍ਰਾਫੀ ਨਹੀਂ ਹੁੰਦੀ।

ਸਾਤ੍ਰ ਨੂੰ ਖਿਆਲ ਆਇਆ ਮਨ ਵਿੱਚ ਕਿ ਸਵਰਗ ਵਿੱਚ ਤਾਂ ਕੋਈ ਰਸ ਨਹੀਂ ਹੋਵੇਗਾ। ਉੱਥੇ ਤਾਂ ਦੁਨੀਆਂ ਭਰ ਦੇ ਅਕਾਉਣ ਵਾਲੇ ਲੋਕ ਰਹਿੰਦੇ ਹੋਣਗੇ। ਉਹ ਬੈਠੇ ਹੋਣਗੇ ਆਪਣੀ-ਆਪਣੀ ਸਿੱਧੀ-ਸ਼ਿਲਾਵਾਂ ਉੱਪਰ। ਉੱਥੇ ਕੁਝ ਕਰਨ ਨੂੰ ਨਹੀਂ ਬੱਚਿਆ ਹੋਵੇਗਾ। ਨਰਕ ਦੇਖਣ ਲਾਇਕ ਹੋਵੇਗਾ। ਦੁਨੀਆਂ ਭਰ ਦੇ ਪਾਪੀ ਜਿੱਥੇ ਇਕੱਠੇ ਹੋਣ ਉੱਥੇ ਜ਼ਿੰਦਗੀ ਬੜੀ ਦਿਲਚਸਪ ਹੋਵੇਗੀ ਅਤੇ ਉੱਥੇ ਘਟਨਾਵਾਂ ਹੁੰਦੀਆਂ ਹੋਣਗੀਆਂ। ਅਜਿਹੀਆਂ ਘਟਨਾਵਾਂ ਹੁੰਦੀਆਂ ਹੋਣਗੀਆਂ ਜੋ ਕਿ ਸਦੀਆਂ ਤੱਕ ਲੋਕ ਚਰਚਾ ਕਰਨ, ਜਿੱਥੇ ਸਾਰੇ ਪਾਪੀ ਇਕੱਠੇ ਹੋ ਗਏ ਹਨ। ਲੇਕਿਨ ਇਕ ਰਾਤ ਸੁਫਨਾ ਉਸ ਨੇ ਦੇਖਿਆ ਕਿ ਉਹ ਨਰਕ ਵਿੱਚ ਚਲਾ ਗਿਆ ਹੈ, ਲੇਕਿਨ ਉੱਥੇ ਨਾ ਬੱਤੀਆਂ ਹਨ, ਨਾ ਅੱਗ ਬਲ ਰਹੀ ਹੈ, ਨਾ ਕੋਈ ਸਾੜਿਆ ਜਾ ਰਿਹਾ ਹੈ। ਨਾ ਕੋਈ ਗਲਾਇਆ ਜਾ ਰਿਹਾ ਹੈ, ਬਲਕਿ ਇਕ ਹੋਰ ਦੂਸਰੀ ਮੁਸੀਬਤ ਹੈ ਜੋ ਖ਼ਿਆਲ ਵਿੱਚ ਨਹੀਂ ਸੀ। ਉਹ ਇਹ ਹੈ ਕਿ ਇਕ ਛੋਟਾ- ਜਿਹਾ ਕਮਰਾ ਹੈ ਜਿਸ ਵਿੱਚ ਕੋਈ ‘ਐਗਜ਼ਿਟ’ ਨਹੀਂ ਹੈ, ਜਿਸ ਵਿੱਚ ਬਾਹਰ ਜਾਣ ਨੂੰ ਉਪਾਅ ਨਹੀਂ, ਦਰਵਾਜ਼ਾ ਨਹੀਂ ਅਤੇ ਤਿੰਨ ਆਦਮੀ ਹਨ। ਉਹਨਾਂ ਤਿੰਨ ਆਦਮੀਆਂ ਦੇ ਸਿਰਫ਼ ਖੜੇ ਰਹਿਣ ਯੋਗ ਜਗ੍ਹਾ ਹੈ। ਜ਼ਰਾ ਹਿੱਲੇ-ਜੁੱਲੇ ਕਿ ਦੂਸਰੇ ਨੂੰ ਛੋਹ ਜਾਂਦੇ ਹਨ। ਅਤੇ ਤਿੰਨਾਂ ਵਿੱਚੋਂ ਕੋਈ ਕਿਸੇ ਦੀ ਭਾਸ਼ਾ ਨਹੀਂ ਸਮਝਦਾ। ਅਤੇ ਤਿੰਨਾਂ ਨੂੰ ਇਕੱਠੇ ਰਹਿਣਾ ਪੈਂਦਾ ਹੈ। ਕੋਈ ਕਿਸੇ ਦੀ ਭਾਸ਼ਾ ਨਹੀਂ ਸਮਝਦਾ। ਜਾਗੋ ਤਾਂ ਉਹ ਤੁਹਾਨੂੰ ਦੇਖਦੇ ਰਹਿਣ, ਸੌਂ ਜਾਉ ਤਾਂ ਉਹ ਤੁਹਾਨੂੰ ਦੇਖਦੇ ਰਹਿਣ। ਕੁਝ ਵੀ ਕਰੋ, ਉਹ ਤਿੰਨ ਉੱਥੇ ਹਨ। ਪੰਦਰਾਂ ਮਿੰਟ ਬਾਅਦ ਹੀ ਬਸ ਤਿੰਨੇ ਪਾਗ਼ਲ ਹੋਣ ਲੱਗ ਗਏ; ਕਿਸੇ ਨੇ ਕਿਸੇ ਨੂੰ ਕੁਝ ਕੀਤਾ ਨਹੀਂ। ਲੇਕਿਨ ਲਿਵਿੰਗ ਸਪੇਸ ਨਹੀਂ ਹੈ ਵਿੱਚਕਾਰ ਜਗ੍ਹਾ ਨਹੀਂ ਹੈ। ਜੇਕਰ ਜਗ੍ਹਾ ਨਹੀਂ ਹੁੰਦੀ ਤਾਂ ਪ੍ਰਾਈਵੇਸੀ ਖ਼ਤਮ ਹੋ ਜਾਂਦੀ ਹੈ। ਪ੍ਰਾਈਵੇਸੀ ਦੇ ਲਈ ਜਗ੍ਹਾ ਚਾਹੀਦੀ ਹੈ। ਗ਼ਰੀਬ ਦੀ ਜੋ ਸਭ ਤੋਂ ਵੱਡੀ ਮੁਸ਼ਕਲ ਹੈ, ਉਹ ਹੈ ਪ੍ਰਾਈਵੇਸੀ ਦੀ ਘਾਟ-ਭੋਜਨ ਨਹੀਂ, ਕੱਪੜੇ ਨਹੀਂ। ਗ਼ਰੀਬ ਦਾ ਸਭ ਤੋਂ ਵੱਡਾ ਦੁੱਖ ਹੈ ਉਸ ਦੀ ਪ੍ਰਾਈਵੇਟ ਜ਼ਿੰਦਗੀ ਨਹੀਂ ਹੋ ਸਕਦੀ। ਉਹ ਜੇਕਰ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਹੋਵੇ ਤਾਂ ਵੀ ਗੁਆਂਢੀ ਸੁਣਦਾ ਹੈ। ਉਹ ਆਪਣੀ ਪਤਨੀ ਨਾਲ ਪ੍ਰੇਮ ਵੀ ਨਹੀਂ ਕਰ ਸਕਦਾ ਇਸ ਕਰਕੇ ਕਿ ਉਸ ਦੇ ਬੇਟੇ-ਬੇਟੀ ਨਾ ਜਾਣ ਲੈਣ। ਗ਼ਰੀਬ ਦੀ ਸਭ ਤੋਂ ਵੱਡੀ ਤਕਵੀਫ਼ ਹੈ ਕਿ ਉਹ ਇਕੱਲਾ ਨਹੀਂ ਹੋ ਸਕਦਾ। ਅਮੀਰੀ ਦਾ ਇਕੋ-ਇਕ ਸੁੱਖ ਹੈ ਕਿ ਤੁਸੀਂ ਇਕੱਠੇ ਹੋ ਸਕਦੇ ਹੋ ਅਤੇ ਦੁਨੀਆਂ ਅਤੇ ਆਪਣੇ ਵਿੱਚ ਸਪੇਸ ਪੈਦਾ ਕਰ ਸਕਦੇ ਹੋ, ਜਗ੍ਹਾ ਪੈਦਾ ਕਰ ਸਕਦੇ ਹੋ। ਅਤੇ ਜਿੰਨੀ ਤੁਹਾਡੇ ਅਤੇ ਦੂਸਰੇ ਦੇ ਵਿਚਕਾਰ ਜਗ੍ਹਾ ਵਧ ਜਾਂਦੀ ਹੈ, ਓਨਾ ਹੀ ਚਿੱਤ ਸ਼ਾਂਤ ਹੁੰਦਾ ਹੈ। ਦੂਸਰੇ ਦੀ ਮੌਜੂਦਗੀ ਤਨਾਅ ਲਿਆਉਂਦੀ ਹੈ। ਇਹ ਕਦੀ ਤੁਸੀਂ ਖ਼ਿਆਲ ਨਹੀਂ ਕੀਤਾ ਹੋਣਾ ਕਿ ਦੂਸਰੇ ਕੁਝ ਨਾ ਕਹਿਣ ਅਤੇ ਮੌਜੂਦ ਹੋ ਜਾਣ ਤਾਂ ਤਨਾਅ ਸ਼ੁਰੂ ਹੋ ਜਾਵੇਗਾ। ਤੁਸੀਂ ਰਾਹ ‘ਤੇ ਜਾ ਰਹੇ ਹੋ ਇਕੱਲੇ, ਤੁਸੀਂ ਦੂਸਰੇ ਆਦਮੀ ਹੋਵੋਗੇ। ਰਾਹ ਸੁੰਨਸਾਨ ਹੈ, ਕੋਈ ਵੀ ਨਹੀਂ ਹੈ, ਤੁਸੀਂ ਬਿਲਕੁਲ ਦੂਸਰੇ ਆਦਮੀ ਹੁੰਦੇ ਹੋ। ਹੋ ਸਕਦਾ ਹੈ ਆਪਣੇ ਨਾਲ ਗੱਲਾਂ ਕਰ ਰਹੇ ਹੋਵੋ। ਮੌਜ ਵਿੱਚ ਆ ਗਏ ਹੋਵੋ, ਗੀਤ ਗੁਣਗੁਣਾ ਰਹੇ ਹੋਵੋ। ਉਹ ਗੀਤ ਜੋ ਤੁਸੀਂ ਆਪਣੇ ਬੇਟੇ ਨੂੰ ਵੀ ਗੁਣਗੁਣਾਉਣ ਨਹੀਂ ਦਿੱਤਾ। ਲੇਕਿਨ ਦੋ ਆਦਮੀ ਨਿਕਲ ਆਏ ਸੜਕ ਉੱਤੇ, ਬਸ ਤੁਸੀਂ ਬਦਲ ਗਏ। ਸਿਰਫ਼ ਦੋ ਆਦਮੀਆਂ ਦੀ ਮੌਜੂਦਗੀ ਉਸੇ ਵੇਲੇ ‘ਟੈਂਸ’ ਕਰ ਦਿੰਦੀ ਹੈ।

ਜੇਕਰ ਬਹੁਤ ਠੀਕ ਤਰ੍ਹਾਂ ਸਮਝੀਏ ਤਾਂ ‘ਦਿ ਅਦਰ ਇਜ਼ ਦੀ ਟੈਨਸ਼ਨ’—ਉਹ ਜੋ ਦੂਸਰਾ ਹੈ, ਉਹੀ ਤਨਾਅ ਹੈ। ਉਸ ਦੂਸਰੇ ਦੀ ਮੌਜੂਦਗੀ ਵਧਦੀ ਜਾ ਰਹੀ ਹੈ। ਚਾਰੇ-ਪਾਸੇ ਕੋਈ-ਨਾ-ਕੋਈ ਮੌਜੂਦ ਹੈ। ਸਭ ਪਾਸੇ ਕੋਈ-ਨਾ-ਕੋਈ ਮੌਜੂਦ ਹੈ। ਇਕੱਲੇ ਹੋਣ ਦਾ ਕੋਈ ਉਪਾਅ ਨਹੀਂ। ਇਸ ਨਾਲ ਇਕ ਡੂੰਘਾ ਤਨਾਅ ਆਦਮੀ ਦੇ ਮਨ ਉੱਤੇ ਬੈਠ ਰਿਹਾ ਹੈ। ਉਹ ਤਨਾਅ ਵਧਦੀ ਹੋਈ ਸੰਖਿਆ ਦਾ ਸਭ ਤੋਂ ਖ਼ਤਰਨਾਕ ਨਤੀਜਾ ਹੈ। ਰਾਜਨੀਤਕਾਂ ਨੂੰ ਪਤਾ ਨਹੀਂ ਹੈ, ਕਿਉਂਕਿ ਉਹ ਉਹਨਾਂ ਲਈ ਸਵਾਲ ਨਹੀਂ ਹੈ। ਉਹਨਾਂ ਲਈ ਸਵਾਲ ਇਹ ਹੈ ਕਿ ਭੋਜਨ ਪੂਰਾ ਹੋ ਜਾਵੇ, ਕੱਪੜਾ ਪੂਰਾ ਹੋ ਜਾਵੇ। ਨਾ ਹੋ ਸਕੇ ਤਾਂ ਕੀ ਹੋਵੇਗਾ, ਉਹਨਾਂ ਲਈ ਸਵਾਲ ਇਹ ਹੈ। ਮੇਰੇ ਲਈ ਸਵਾਲ ਇਹ ਹੈ ਕਿ ਜੇਕਰ ਸੰਖਿਆ ਵਧਦੀ ਤੁਰੀ ਗਈ ਤਾਂ ਆਦਮੀ ਆਤਮਾ ਗੁਆ ਦੇਵੇਗਾ; ਕਿਉਂਕਿ ਆਤਮਾ ਇਕੱਲੇਪਣ ਵਿੱਚ ਖ਼ੁਸ਼ ਹੁੰਦੀ ਹੈ। ਉਹ ਇਕੱਲੇਪਣ ਵਿੱਚ ਖਿੜਦੀ ਹੈ; ਲੋਨਲੀਨੈੱਸ ਵਿੱਚ।

ਲੇਕਿਨ ਲੋਨਲੀਨੈੱਸ ਨਹੀਂ ਹੈ। ਪਹਾੜ ‘ਤੇ ਜਾਉ ਤਾਂ ਪਿੱਛੇ ਅਤੇ ਅੱਗੇ ਕਾਰਾਂ ਲੱਗੀਆਂ ਹੋਈਆਂ ਉੱਥੇ ਵੀ ਪਹੁੰਚ ਜਾਂਦੀਆਂ ਹਨ। ਬੀਚ ‘ਤੇ ਜਾਉ ਤਾਂ ਤੁਹਾਡੇ ਅੱਗੇ ਵੀ ਕਾਰ ਹੈ ਅਤੇ ਪਿੱਛੇ ਵੀ ਕਾਰ ਹੈ। ਅਮਰੀਕਾ ਦਾ ‘ਬੀਚ’ ਦੇਖਣ ਯੋਗ ਹੋ ਗਿਆ ਹੈ। ਲੋਕ ਤੀਹ-ਤੀਹ, ਚਾਲੀ-ਚਾਲੀ, ਪੰਜਾਹ-ਪੰਜਾਹ, ਸੌ-ਸੌ ਮੀਲ ਛੁੱਟੀ ਦੇ ਦਿਨ ਭੱਜਦੇ ਹੋਏ ਚਲੇ ਜਾ ਰਹੇ ਹਨ। ਲੇਕਿਨ ਗੱਡੀਆਂ ਨੇਕ ਟੂ ਨੇਕ ਫਸੀਆਂ ਹਨ। ਭੱਜ ਰਹੇ ਹਨ ਕਿ ਇਕਾਂਤ ਵਿੱਚ ਜਾ ਰਹੇ ਹਨ, ਲੇਕਿਨ ਬਹੁਤ ਲੋਕ ਜਾ ਰਹੇ ਹਨ ਉੱਥੇ ਇਕਾਂਤ ਵਿੱਚ। ਅਤੇ ‘ਬੀਚ’ ‘ਤੇ ਪਹੁੰਚੇ ਤਾਂ ਲੱਖ ਆਦਮੀ ਉੱਥੇ ਖੜੇ ਹਨ! ਭੀੜ ਦੇ ਬਾਹਰ ਹੋਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮਹਾਂਵੀਰ ਅਤੇ ਬੁੱਧ ਬੜੇ ਠੀਕ ਮੌਕੇ ‘ਤੇ ਹੋ ਗਏ; ਹੁਣ ਹੁੰਦੇ ਤਾਂ ਪਤਾ ਲੱਗਦਾ। ਹੁਣ ਜਿਸ ਨੇ ਹੋਣਾ ਹੈ ਉਸ ਨੂੰ ਪਤਾ ਲੱਗ ਰਿਹਾ ਹੈ ਕਿ ਕਠਿਨਾਈ ਹੈ। ਲੇਕਿਨ ਸਪੇਸ ਨਹੀਂ ਬਣਦੀ ਹੈ ਅਤੇ ਇਕੱਲੇ ਖੜੇ ਨਹੀਂ ਹੋ ਸਕਦੇ। ਇਕੱਲਾ ਹੋਣਾ ਅਸੰਭਵ ਹੈ ਅਤੇ ਜੋ ਆਦਮੀ ਇਕੱਲਾ ਨਾ ਹੋ ਸਕੇ, ਉਹ ਆਦਮੀ ਹੀ ਠੀਕ ਅਰਥਾਂ ਵਿੱਚ ਜਿਉਂ ਨਹੀਂ ਸਕਦਾ। ਉਹ ਬਾਹਰ ਹੀ ਬਾਹਰ ਘੁੰਮਦਾ ਰਹਿੰਦਾ ਹੈ, ਕੋਈ-ਨਾ-ਕੋਈ ਮੌਜੂਦ ਹੈ ਸਾਰੇ ਪਾਸੇ।

ਇਹ ਜੋ ਤਨਾਅ ਹੈ ਇਸ ਦਾ ਵਿਸਫੋਟ ਹੋਵੇਗਾ। ਨਵੀਆਂ-ਨਵੀਆਂ ਸ਼ਕਲਾਂ ਵਿੱਚ ਇਹ ਡਿਸਟ੍ਰਕਸ਼ਨ ਬਣ ਜਾਏਗਾ। ਫਿਰ ਦੂਸਰਿਆਂ ਨੂੰ ਮਿਟਾਉਣ ਦੀ ਇੱਛਾ ਪੈਦਾ ਹੁੰਦੀ ਹੈ। ਹੁਣ ਇੱਛਾਵਾਂ ਬਹੁਤ ਰੂਪ ਲੈਣਗੀਆਂ। ਪਹਿਲੀ ਗੱਲ ਤਾਂ ਉਹ ਰੈਸ਼ਨਲ ਬਣੇਗੀ। ਗ਼ਰੀਬ ਕਹੇਗਾ, ਅਮੀਰ ਨੂੰ ਮਿਟਾਉਣਾ ਹੈ, ਕਿਉਂਕਿ ਇਸ ਅਮੀਰ ਦੀ ਵਜ੍ਹਾ ਨਾਲ ਅਸੀਂ ਸ਼ਾਂਤ ਨਹੀਂ ਹੋ ਸਕਦੇ ਹਾਂ। ਕਮਿਊਨਿਸਟ ਕਹੇਗਾ ਕਿ ਕਮਿਊਨਿਸਟ ਵਿਰੋਧੀ ਨੂੰ ਮਿਟਾਉਣਾ ਹੈ; ਇਸ ਦੇ ਨਾਲ ਅਸੀਂ ਜਿਉਂ ਨਹੀਂ ਸਕਦੇ। ਹਿੰਦੂ ਕਹੇਗਾ ਮੁਸਲਮਾਨ ਨੂੰ ਮਿਟਾਉਣਾ ਹੈ। ਮੁਸਲਮਾਨ ਕਹੇਗਾ ਹਿੰਦੂ ਨੂੰ ਮਿਟਾਉਣਾ ਹੈ।

ਬਹੁਤ ਡੂੰਘਾਈ ਵਿੱਚ ਅਸੀਂ ਦੂਸਰੇ ਨੂੰ ਮਿਟਾ ਕੇ ਜਗ੍ਹਾ ਬਨਾਉਣਾ ਚਾਹੁੰਦੇ ਹਾਂ। ਉਹ ਗੁਜਰਾਤੀ ਕਹੇਗਾ, ਮਹਾਂਰਾਸ਼ਟਰੀ ਨੂੰ ਮਿਟਾਉਣਾ ਹੈ। ਮਹਾਂਰਾਸ਼ਟਰੀ ਕਹੇਗਾ, ਗੁਜਰਾਤੀ ਨੂੰ ਮਿਟਾਉਣਾ ਹੈ। ਬੰਗਾਲੀ ਕਹੇਗਾ, ਮਾਰਵਾੜੀ ਨੂੰ ਨਾ ਟਿਕਣ ਦੇਵਾਂਗੇ ਕਲਕੱਤੇ ਵਿੱਚ। ਇਹ ਝਗੜਾ ਮਰਾਠੀ, ਗੁਜਰਾਤੀ, ਮਾਰਵਾੜੀ ਹਿੰਦੂ ਅਤੇ ਮੁਸਲਮਾਨ ਦਾ ਨਹੀਂ, ਇਹ ਤਾਂ ਉੱਪਰ ਤੋਂ ਅਸੀਂ ਸ਼ਕਲਾਂ ਦਿੱਤੀਆਂ ਹਨ। ਝਗੜਾ ਡੂੰਘਾਈ ਵਿੱਚ ਇਹ ਹੈ ਕਿ ਜਗ੍ਹਾ ਬਣਾਉਣੀ ਹੈ; ਦੂਸਰੇ ਨੂੰ ਹਟਾਉਣਾ ਹੈ। ਅਫ਼ਰੀਕਨ ਕਹਿ ਰਿਹਾ ਹੈ ਕਿ ਗ਼ੈਰ-ਅਫਰੀਕਨ ਹਟੋ। ਅਮਰੀਕੀ ਕਹਿ ਰਿਹਾ ਹੈ, ਗ਼ੈਰ-ਅਮਰੀਕੀ ਨੂੰ ਨਾ ਵੜਨ ਦਿਆਂਗੇ। ਆਸਟ੍ਰੇਲੀਅਨ ਕਹਿ ਰਿਹਾ ਹੈ ਕਿ ਬੱਸ, ਬੰਦ ਦਰਵਾਜ਼ਾ, ਹੁਣ ਕੋਈ ਵੀ ਇਧਰ ਨਹੀਂ ਆ ਸਕੇਗਾ। ਚੀਨੀ ਕਹਿ ਰਿਹਾ ਹੈ, ਬੰਦ ਕਿਵੇਂ ਕਰੋਗੇਂ ਦਰਵਾਜ਼ਾ! ਅਸੀਂ ਇੰਨੇ ਜ਼ਿਆਦਾ ਹੋ ਰਹੇ ਹਾਂ ਕਿ ਸਭ ਦਰਵਾਜ਼ੇ ਤੋੜ ਕੇ ਵੜ ਜਾਵਾਂਗੇ।

ਹਿੰਦੁਸਤਾਨ ਉੱਪਰ ਹਮਲਾ ਚੀਨ ਦਾ ਕਸੂਰ ਨਹੀਂ ਹੈ, ਸੰਖਿਆ ਦਾ ਜ਼ਿਆਦਾ ਦਬਾਅ ਹੈ। ਜਿਵੇਂ ਕਿਸੇ ਥੈਲੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਚੀਜ਼ਾਂ ਭਰ ਗਈਆਂ ਹੋਣ, ਉਹ ਥੈਲਾ ਫਟਣ ਲਗਿਆ ਹੈ ਅਤੇ ਚਾਰੇ ਪਾਸੇ ਚੀਜ਼ਾਂ ਡਿੱਗਣ ਲੱਗੀਆਂ ਹਨ—ਅਜਿਹੀ ਚੀਨ ਦੀ ਹਾਲਤ ਹੈ। ਸੱਤਰ, ਪੰਝੱਤਰ, ਅੱਸੀ ਕਰੋੜ-ਚੀਨ ਦੀ ਸਮਰੱਥਾ ਤੋਂ ਬਾਹਰ ਹੋ ਗਈ-ਥੈਲਾ ਛੋਟਾ ਹੋ ਗਿਆ, ਆਦਮੀ ਜ਼ਿਆਦਾ। ਉਹ ਚਾਰੇ ਪਾਸੇ ਡਿੱਗ ਰਹੇ ਹਨ ਅਤੇ ਉਹਨਾਂ ਕੋਲ ਕੋਈ ਉਪਾਅ ਨਹੀਂ ਹੈ।

ਸਾਰੀ ਦੁਨੀਆਂ ਜਿਸ ਤਕਲੀਫ ਵਿੱਚ ਖੜੀ ਹੈ ਅੱਜ, ਉਹ ਇਹ ਹੈ ਕਿ ਆਦਮੀ ਅਤੇ ਆਦਮੀ ਵਿੱਚਕਾਰ ਜਗ੍ਹਾ ਚਾਹੀਦੀ ਹੈ। ਜੇਕਰ ਜਗ੍ਹਾ ਖ਼ਤਮ ਹੋ ਜਾਵੇਗੀ ਤਾਂ ਬੜੀ ਮੁਸ਼ਕਲ ਹੋ ਜਾਵੇਗੀ। ਚੂਹਿਆਂ ਉੱਪਰ ਬਹੁਤ ਪ੍ਰਯੋਗ ਹੋਏ। ਬੜੇ ਅਨੋਖੇ ਤਜਰਬੇ ਹੋਏ ਹਨ। ਤਜਰਬਾ ਇਹ ਹੈ ਕਿ ਇਕ ਚੂਹੇ ਨੂੰ ਰਹਿਣ ਲਈ ਜਗ੍ਹਾ ਚਾਹੀਦੀ ਹੈ। ਰਹਿਣ ਲਈ ਹੀ ਨਹੀਂ ਸਿਰਫ, ਦੂਸਰੇ ਚੂਹਿਆਂ ਅਤੇ ਉਸ ਦੇ ਵਿਚ ਇਕ ਖ਼ਾਸ ਫ਼ਾਸਲਾ ਚਾਹੀਦਾ ਹੈ। ਕਦੀ-ਕਦੀ ਮਿਲਣ, ਮੁਲਾਕਾਤ ਹੋਵੇ, ਫਿਰ ਅਲੱਗ ਹੋ ਜਾਣ, ਨਹੀਂ ਤਾਂ ਕਠਿਨਾਈ ਹੋ ਜਾਂਦੀ ਹੈ। ਫਿਰ ਚੂਹਿਆਂ ਦੀ ‘ਲਿਵਿੰਗ ਸਪੇਸ’ ਘੱਟ ਕਰ ਕੇ ਬਹੁਤ ਪ੍ਰਯੋਗ ਕੀਤੇ ਗਏ ਹਨ ਅਤੇ ਪਤਾ ਲੱਗਿਆ ਹੈ ਕਿ ਕਿੰਨੇ ਚੂਹੇ ਇਕੱਠੇ ਰੱਖ ਦਿੱਤੇ ਜਾਣ ਇਕ ਕਮਰੇ ਵਿੱਚ ਤਾਂ ਚੂਹੇ ਪਾਗਲ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਕਿੰਨੇ ਚੂਹੇ ਘੱਟ ਕਰ ਦਿੱਤੇ ਜਾਣ ਤਾਂ ਉਹ ਤੰਦਰੁਸਤ ਹੋਣੇ ਸ਼ੁਰੂ ਹੋ ਜਾਂਦੇ ਹਨ।

ਜੰਗਲ ਵਿੱਚ ਜਾ ਕੇ ਜੋ ਤੁਹਾਨੂੰ ਚੰਗਾ ਲੱਗਦਾ ਹੈ, ਉਸ ਦਾ ਕਾਰਨ ਜੰਗਲ ਘੱਟ, ਦੂਸਰੇ ਲੋਕਾਂ ਦਾ ਨਾ ਹੋਣਾ ਜ਼ਿਆਦਾ ਹੈ। ਪਹਾੜ ਉੱਤੇ ਜਾ ਕੇ ਜੋ ਤੁਹਾਨੂੰ ਚੰਗਾ ਲੱਗਦਾ ਹੈ, ਉਸ ਦਾ ਕਾਰਨ ਪਹਾੜ ਘੱਟ, ਉਹ ‘ਦਿ ਅਦਰ’, ਉਹ ਦੂਸਰਾ ਨਹੀਂ ਹੈ ਅੱਖਾਂ ਗੱਡੇ ਹੋਏ ਕਿ ਤੁਹਾਡੇ ਕੱਪੜੇ ਦੇ ਅੰਦਰ ਦੇਖ ਰਿਹਾ ਹੈ ਚਾਰੇ ਪਾਸਿਆਂ ਤੋਂ। ਚਾਰੇ ਪਾਸੇ ਅੱਖਾਂ ਹੀ ਅੱਖਾਂ ਘੇਰੇ ਹੋਏ ਨਹੀਂ ਹਨ; ਉਹ ਉੱਥੇ ਨਹੀਂ ਹਨ, ਉੱਥੇ ਤੁਸੀਂ ਹਲਕੇ ਹੋ ਸਕਦੇ ਹੋ, ਤੁਸੀਂ ਲੇਟ ਸਕਦੇ ਹੋ, ਜੋ ਤੁਸੀਂ ਕਰਨਾ ਹੈ ਕਰ ਸਕਦੇ ਹੋ। ਉਹ ਅਸੰਭਵ ਹੁੰਦਾ ਜਾ ਰਿਹਾ ਹੈ। ਮਨੁੱਖ ਦਾ ਮਨ ਮਰਨ ਤੋਂ ਪਹਿਲਾਂ ਬਿਲਕੁਲ ਪਾਗ਼ਲ ਹੋ ਜਾਵੇਗਾ ਜੇਕਰ ਇਸ ਪ੍ਰਿਥਵੀ ਉੱਤੇ ਸੰਖਿਆ ਵਧਦੀ ਚਲੀ ਗਈ; ਕੋਈ ਉਪਾਅ ਕੰਮ ਨਾ ਆ ਸਕੇ। ਅਤੇ ਅਜੇ ਜੋ ਅਸੀਂ ਉਪਾਅ ਕਰ ਰਹੇ ਹਾਂ, ਉਹਨਾਂ ਨਾਲ ਕੋਈ ਉਮੀਦ ਨਹੀਂ ਵਧਦੀ। ਉਹ ਬਹੁਤ ਹੀ ਕਮਜ਼ੋਰ ਉਪਾਅ ਹਨ। ਉਹ ਅਜਿਹੇ ਹਨ ਜਿਵੇਂ ਕੋਈ ਸਮੁੰਦਰ ਨੂੰ ਖ਼ਾਲੀ ਕਰ ਰਿਹਾ ਹੋਵੇ ਛੋਟੇ-ਜਿਹੇ ਬਰਤਨ ਭਰ-ਭਰ ਕੇ; ਗਲਾਸ ਵਿਚ ਭਰ-ਭਰ ਕੇ ਖ਼ਾਲੀ ਕਰ ਰਿਹਾ ਹੋਵੇ। ਮਾਮਲਾ ਬਹੁਤ ਵੱਡਾ ਹੈ ਅਤੇ ਸਰਕਾਰ ਜੋ ਵੀ ਕਰ ਰਹੀ ਹੈ, ਉਹ ਬਹੁਤ ਛੋਟਾ ਹੈ। ਉਸ ਨਾਲ ਕੁਝ ਹੱਲ ਹੋਣ ਵਾਲਾ ਨਹੀਂ ਹੈ; ਕਿਉਂਕਿ ਜੋ ਅਸੀਂ ਹੱਲ ਕਰਦੇ ਹਾਂ, ਉਹ ਇੰਨਾ ਛੋਟਾ ਹੈ ! ਅਤੇ ਜਦੋਂ ਤਕ ਅਸੀਂ ਹੱਲ ਕਰ ਸਕਦੇ ਹਾਂ, ਦਸ-ਪੰਜ ਲੱਖ ਲੋਕਾਂ ਨੂੰ ਪੈਦਾ ਹੋਣ ਤੋਂ ਰੋਕਦੇ ਹਾਂ, ਉਦੋਂ ਤੱਕ ਕਰੋੜ ਲੋਕ ਪੈਦਾ ਹੋ ਚੁੱਕੇ ਹੁੰਦੇ ਹਨ। ਉਹ ਇੰਨੇ ਵਿਸਤਾਰ ਦਾ ਸਵਾਲ ਹੈ।

ਇਸ ਤੋਂ ਪਹਿਲਾਂ ਕਿ ਦੁਨੀਆਂ ਖ਼ਤਮ ਹੋਵੇ, ਭੀੜ ਨਾਲ ਵੀ ਪਾਗ਼ਲ ਹੋਵੇਗੀ ਹੀ। ਪਾਗ਼ਲ ਹੋਣਾ ਸ਼ੁਰੂ ਹੋ ਗਈ ਹੈ। ਅੱਜ ਠੀਕ-ਠੀਕ ਮਾਨਸਿਕ ਰੂਪ ਵਿੱਚ ਤੰਦਰੁਸਤ ਆਦਮੀ ਦਾ ਸਰਟੀਫਿਕੇਟ ਕਿਸੇ ਨੂੰ ਵੀ ਦੇਣਾ ਮੁਸ਼ਕਲ ਹੈ। ਜ਼ਿਆਦਾ ਤੋਂ ਜ਼ਿਆਦਾ ਇੰਨਾ ਕਹਿ ਸਕਦੇ ਹਾਂ ਕਿ ਆਦਮੀ ਅਜੇ ਪਾਗ਼ਲ ਨਹੀਂ ਹੋਇਆ ਹੈ, ਇਹ ਨਹੀਂ ਕਹਿ ਸਕਦੇ ਕਿ ਇਹ ਆਦਮੀ ਠੀਕ ਹੈ। ਡਿਗਰੀ ਦਾ ਫ਼ਰਕ ਰਹਿ ਗਿਆ ਹੈ ਪਾਗ਼ਲ ਵਿੱਚ ਅਤੇ ਸਭ ਵਿੱਚ। ‘ਕਵਾਂਟਿਟੀ’ ਦਾ ਫਰਕ ਹੈ, ‘ਕਵਾਲਿਟੀ’ ਦਾ ਨਹੀਂ। ਅਜਿਹਾ ਹੀ ਹੈ ਕਿ ਕੋਈ ਨੜਿੰਨਵੇਂ ਡਿਗਰੀ ‘ਤੇ ਉੱਬਲ ਰਿਹਾ ਹੈ, ਕੋਈ ਅਠਾਨਵੇਂ ਡਿਗਰੀ ‘ਤੇ ਉੱਬਲ ਰਿਹਾ ਹੈ, ਕੋਈ ਪਚਾਨਵੇਂ ਡਿਗਰੀ ‘ਤੇ ਉੱਬਲ ਰਿਹਾ ਹੈ, ਕੋਈ ਨੜਿੰਨਵੇਂ ਡਿਗਰੀ ‘ਤੇ ਜਾ ਕੇ ਛਲਾਂਗ ਲਾ ਗਿਆ ਹੈ ਅਤੇ ਪਾਗ਼ਲਖ਼ਾਨੇ ਦੇ ਅੰਦਰ ਹੈ ! ਤੁਸੀਂ ਨੜਿੰਨਵੇਂ ਡਿਗਰੀ ‘ਤੇ ਹੋ ਤਾਂ ਤੁਸੀਂ ਕਹਿ ਰਹੇ ਹੋ, ਵਿਚਾਰਾ! ਅਤੇ ਤੁਹਾਨੂੰ ਪਤਾ ਨਹੀਂ ਕਿ ਨੜਿੰਨਵੇਂ ਡਿਗਰੀ ਕਿਸੇ ਵੀ ਸਮੇਂ ਸੌ ਡਿਗਰੀ ਹੋ ਸਕਦੀ ਹੈ।

ਵਿਲੀਅਮ ਜੇਮਜ਼ ਆਪਣੀ ਜ਼ਿੰਦਗੀ ਵਿੱਚ ਇਕ ਵਾਰ ਪਾਗ਼ਲਖ਼ਾਨਾ ਦੇਖਣ ਗਿਆ, ਫਿਰ ਦੁਬਾਰਾ ਗਿਆ ਨਹੀਂ ਕਿਉਂਕਿ ਪਾਗ਼ਲਖ਼ਾਨੇ ਵਿੱਚ ਦੇਖ ਕੇ ਉਸ ਬੁੱਧੀਮਾਨ ਆਦਮੀ ਨੂੰ ਜੋ ਖ਼ਿਆਲ ਆਇਆ, ਉਹ ਇਹ ਸੀ ਕਿ ਸਾਰੇ ਲੋਕ ਪਾਗ਼ਲ ਹੋ ਗਏ ਹਨ। ਉਹਨਾਂ ਵਿੱਚ ਉਸਦਾ ਕੋਈ ਜਾਣਕਾਰ ਮਿੱਤਰ ਵੀ ਸੀ ਜੋ ਕੱਲ੍ਹ ਤੱਕ ਬਿਲਕੁਲ ਠੀਕ ਸੀ। ਮੁੜ ਕੇ ਘਰ ਉਹ ਬਿਸਤਰੇ ‘ਤੇ ਪੈ ਗਿਆ ਅਤੇ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਮੈਂ ਬਹੁਤ ਡਰ ਗਿਆ ਹਾਂ । ਉਸ ਦੀ ਪਤਨੀ ਨੇ ਕਿਹਾ, ਕੀ ਹੋ ਗਿਆ ਹੈ ਤੁਹਾਨੂੰ ?

ਉਸ ਨੇ ਕਿਹਾ, ਕੱਲ੍ਹ ਤੱਕ ਜੋ ਠੀਕ ਸੀ, ਉਹ ਅੱਜ ਪਾਗ਼ਲ ਹੋ ਗਿਆ ਹੈ; ਮੈਂ ਅੱਜ ਠੀਕ ਹਾਂ, ਕੱਲ੍ਹ ਦਾ ਕੀ ਭਰੋਸਾ ਹੈ! ਅਤੇ ਆਪਣੇ-ਆਪ ਨੂੰ ਮੈਂ ਇਹ ਨਹੀਂ ਸਮਝਾ ਸਕਦਾ ਕਿ ਉਹ ਵਿਚਾਰਾ ਪਾਗ਼ਲ ਹੋ ਗਿਆ ਹੈ; ਕਿਉਂਕਿ ਕੱਲ੍ਹ ਤੱਕ ਉਹ ਵੀ ਆਪਣੇ-ਆਪ ਨੂੰ ਸਮਝਦਾ ਰਿਹਾ ਸੀ ਕਿ ਕੋਈ ਦੂਸਰਾ ਵਿਚਾਰਾ ਪਾਗ਼ਲ ਹੋ ਗਿਆ ਹੈ। ਨਹੀਂ, ਮੈਂ ਡਰ ਗਿਆ ਹਾਂ ਕਿਉਂਕਿ ਮੇਰੇ ਅੰਦਰ ਉਹ ਸਭ ਮੌਜੂਦ ਹੈ। ਮੈਨੂੰ ਲੱਗਦਾ ਹੈ ਕਿ ਵਿਸਫੋਟ ਹੋ ਜਾਵੇਗਾ; ਮੈਂ ਪਾਗਲ ਹੋ ਜਾਵਾਂਗਾ।

ਸਾਡੇ ਸਭ ਦੇ ਅੰਦਰ ਉਹ ਮੌਜੂਦ ਹੈ। ਕਦੀ ਇਕਾਂਤ ਕੋਨੇ ਵਿੱਚ ਚਲੇ ਜਾਉ। ਕਮਰੇ ਦੇ, ਘਰ ਦੇ ਦਰਵਾਜ਼ੇ ਬੰਦ ਕਰ ਲਉ। ਕਾਗਜ਼ ‘ਤੇ ਜੋ ਵੀ ਮਾਮਲਾ ਚਲਦਾ ਹੋਵੇ ਲਿਖ ਦਿਉ ਦਸ ਮਿੰਟ ਈਮਾਨਦਾਰੀ ਨਾਲ । ਕਿਸੇ ਨੂੰ ਦੱਸਣਾ ਨਹੀਂ, ਨਹੀਂ ਤਾਂ ਈਮਾਨਦਾਰੀ ਨਾ ਵਰਤ ਸਕੋਗੇ। ਉਹ ਦੂਸਰਾ ਆਇਆ ਕਿ ਤੁਸੀਂ ਬੇਈਮਾਨ ਹੋਏ। ਉਹ ਚਾਹੇ ਦੂਸਰਾ ਤੁਹਾਡੀ ਪਤਨੀ ਹੀ ਕਿਉਂ ਨਾ ਹੋਵੇ, ਦੂਸਰੇ ਦੇ ਸਾਹਮਣੇ ਈਮਾਨਦਾਰ ਹੋਣਾ ਬਹੁਤ ਕਠਿਨ ਪ੍ਰੀਖਿਆ ਹੈ। ਆਪਣੇ ਹੀ ਸਾਹਮਣੇ ਈਮਾਨਦਾਰ ਹੋਣਾ ਬਹੁਤ ਕਠਿਨ ਮਾਮਲਾ ਹੈ। ਦਸ ਮਿੰਟ ਦਰਵਾਜ਼ੇ ਦਾ ਤਾਲਾ ਲਗਾ ਲੈਣਾ ਅਤੇ ਲਿਖਣਾ ਜੋ ਵੀ ਮਨ ਵਿੱਚ ਚਲਦਾ ਹੋਵੇ, ਉਸ ਵਿੱਚ ਕੁਝ ਹੇਰ-ਫੇਰ ਨਾ ਕਰਨਾ। ਫਿਰ ਦਸ ਮਿੰਟ ਬਾਅਦ ਤੁਸੀਂ ਉਸ ਕਾਗ਼ਜ਼ ਨੂੰ ਕਿਸੇ ਨੂੰ ਦਿਖਾ ਨਾ ਸਕੋਗੇ ਅਤੇ ਦਿਖਾਉਗੇ ਤਾਂ ਕੋਈ ਵੀ ਕਹੇਗਾ, ਕਿਸੇ ਪਾਗ਼ਲ ਨੇ ਲਿਖਿਆ ਹੋਇਆ ਹੈ। ਇਹ ਕਿਸ ਦੇ ਦਿਮਾਗ ਚੋਂ ਨਿਕਲੀ ਹੋਈ ਹੈ ? ਅਤੇ ਤੁਸੀਂ ਖ਼ੁਦ ਹੀ ਹੈਰਾਨ ਹੋਵੋਗੇ ਕਿ ਇਹ ਸਭ ਮੇਰੇ ਅੰਦਰ ਚੱਲ ਰਿਹਾ ਹੈ! ਚਾਰੇ ਪਾਸੇ ਤਨਾਅ ਘਿਰ ਗਿਆ ਹੈ। ਇਸ ਤਨਾਅ ਦੇ ਬਹੁਤ ਨਤੀਜੇ ਹੋਏ ਹਨ। ਪਹਿਲਾ ਨਤੀਜਾ ਤਾਂ ਇਹ ਹੋਇਆ ਹੈ ਕਿ ਸਭ ਪਾਸੇ ਕਲੇਸ਼ ਹੈ, ਝਗੜਾ ਹੈ—ਵਰਗ ਦੇ ਨਾਮ ‘ਤੇ, ਧਰਮ ਦੇ ਨਾਮ ‘ਤੇ, ਸੰਪਰਦਾ ਦੇ, ਜਾਤ ਦੇ—ਇਸ ਸਭ ਦੇ। ਬਹੁਤ ਡੂੰਘਾਈ ਵਿੱਚ ਮਾਨਸਿਕ ਕਲੇਸ਼ ਸਾਡੇ ਅੰਦਰ ਹੈ। ਉਹ ਫੈਲ ਰਿਹਾ ਹੈ, ਉਹ ਵਧਦਾ ਜਾਵੇਗਾ। ਸੰਖਿਆ ਵਧੇਗੀ, ਉਹ ਵਧੇਗਾ ਕਿਉਂਕਿ ਆਦਮੀ ਨੂੰ ਵੀ ਜਿਊਣ ਦੀ ਜਗ੍ਹਾ ਚਾਹੀਦੀ ਹੈ। ਉਹ ਜਿਊਣ ਦੀ ਜਗ੍ਹਾ ਉਸ ਦੀ ਖੋ ਗਈ ਹੈ। ਅਸੀਂ ਮੌਤ ਰੋਕ ਦਿੱਤੀ ਅਤੇ ਜਨਮ ਨੂੰ ਰੋਕਣ ਨੂੰ ਤਿਆਰ ਨਹੀਂ ਹਾਂ। ਇਹ ਜੋ ਕਲੇਸ਼ ਹੈ, ਇਹ ਯੁੱਧਾਂ ਦੀ ਸ਼ਕਲ ਵਿੱਚ ਮਚੇਗਾ, ਫੁੱਟੇਗਾ। ਅਸੀਂ ਜੇਕਰ ਹਾਈਡਰੋਜਨ ਅਤੇ ਐਟਮ ਬਣਾ ਲਿਆ ਹੈ ਤਾਂ ਅਚਨਚੇਤ ਨਹੀਂ ਹੈ ਇਹ। ਅਸਲ ਵਿੱਚ ਇਸ ਦੁਨੀਆਂ ਵਿੱਚ ਕੁਝ ਵੀ ਅਚਨਚੇਤ ਨਹੀਂ ਹੁੰਦਾ। ਅਤੇ ਇਸ ਦੁਨੀਆਂ ਅੰਦਰ ਜੋ ਵੀ ਕੁਝ ਹੁੰਦਾ ਹੈ, ਉਸ ਦੇ ਅੰਦਰ ਬਹੁਤ ਡੂੰਘੇ ਨਿਯਮ ਕੰਮ ਕਰਦੇ ਹਨ। ਜਿਵੇਂ, ਮਿਸਾਲ ਦੇ ਲਈ…ਇਹ ਬੜੇ ਮਜ਼ੇ ਦੀ ਗੱਲ ਹੈ ਕਿ ਦੁਨੀਆਂ ਵਿੱਚ ਇਸਤਰੀ-ਪੁਰਸ਼ਾਂ ਦੀ ਸੰਖਿਆ ਕਰੀਬ-ਕਰੀਬ ਬਰਾਬਰ ਰਹਿੰਦੀ ਹੈ। ਇਹ ਬੜੇ ਮਜ਼ੇ ਦੀ ਗੱਲ ਹੈ! ਕਿਹੜਾ ਨਿਯਮ ਕੰਮ ਕਰ ਰਿਹਾ ਹੈ! ਇੰਨੀ ਵੱਡੀ ਦੁਨੀਆਂ ਹੈ, ਇਸ ਵਿੱਚ ਕਦੀ ਅਜਿਹਾ ਨਹੀਂ ਹੋ ਜਾਂਦਾ ਕਿ ਇਕਦਮ ਪੁਰਸ਼ ਹੀ ਪੁਰਸ਼ ਹੋ ਜਾਣ ਜਾਂ ਇਸਤਰੀਆਂ ਹੀ ਇਸਤਰੀਆਂ ਬਹੁਤ ਹੋ ਜਾਣ। ਇਕ ਸੌ ਸੋਲਾਂ ਲੜਕੇ ਪੈਦਾ ਹੁੰਦੇ ਹਨ ਅਤੇ ਸੌ ਲੜਕੀਆਂ ਪੈਦਾ ਹੁੰਦੀਆਂ ਹਨ। ਅਤੇ ਇਕ ਸੌ ਸੋਲਾਂ ਲੜਕੇ ਬੜੀ ਵਿਵਸਥਾ ਨਾਲ ਪੈਦਾ ਹੁੰਦੇ ਹਨ, ਕਿਉਂਕਿ ਸੈਕਸੂਅਲੀ ਮੈਚਿਉਰ ਹੋਣ ਤੋਂ ਪਹਿਲਾਂ ਸੋਲਾਂ ਲੜਕੇ ਮਰ ਜਾਂਦੇ ਹਨ ਅਤੇ ਸੰਖਿਆ ਬਰਾਬਰ ਹੋ ਜਾਂਦੀ ਹੈ।

ਅਸਲ ਵਿੱਚ ਲੜਕਾ ਕਮਜ਼ੋਰ ਹੈ ਲੜਕੀ ਤੋਂ। ਲੜਕੀ ਦਾ ‘ਰਜਿਸਟੈਂਸ’ ਜ਼ਿਆਦਾ ਹੈ। ਔਰਤ ਦੀ ਪ੍ਰਤੀਰੋਧਕ ਸ਼ਕਤੀ ਜ਼ਿਆਦਾ ਹੈ। ਉਹ ਬੀਮਾਰੀ ਨੂੰ ਜ਼ਿਆਦਾ ਝੱਲ ਸਕਦੀ ਹੈ, ਪ੍ਰੇਸ਼ਾਨੀ ਨੂੰ ਜ਼ਿਆਦਾ ਝੱਲ ਸਕਦੀ ਹੈ ਅਤੇ ਟੁੱਟਣ ਤੋਂ ਬਚ ਸਕਦੀ ਹੈ। ਪੁਰਸ਼ ਦੀ ਸ਼ਕਤੀ, ਰਜਿਸਟੈਂਸ ਵੀ ਘੱਟ ਹੈ। ਇਸ ਲਈ ਕੁਦਰਤ ਇਕ ਸੌ ਸੋਲਾਂ ਲੜਕੇ ਪੈਦਾ ਕਰਦੀ ਹੈ ਅਤੇ ਸੌ ਲੜਕੀਆਂ ਪੈਦਾ ਕਰਦੀ ਹੈ। ਲੜਕੀਆਂ ਬਚ ਜਾਂਦੀਆਂ ਹਨ, ਸੋਲਾਂ ਲੜਕੇ ਇਸ ਵਿੱਚਕਾਰ ਡੁੱਬ ਜਾਂਦੇ ਹਨ ਚੌਦਾਂ-ਪੰਦਰਾਂ ਸਾਲ ਦੀ ਉਮਰ ਹੁੰਦੇ-ਹੁੰਦੇ ਅਤੇ ਸੰਖਿਆ ਬਰਾਬਰ ਹੋ ਜਾਂਦੀ ਹੈ।

ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ ‘ਇਨਰ’ ਸੂਤਰ ਕੰਮ ਕਰਦੇ ਹਨ। ਜ਼ਿੰਦਗੀ ਵਿੱਚ ਆਦਮੀ ਨੇ ਉਹਨਾਂ ਅੰਦਰੂਨੀ ਸੂਤਰਾਂ ‘ਤੇ ਕਈ ਤਰ੍ਹਾਂ ਨਾਲ ਹਮਲਾ ਕਰ ਦਿੱਤਾ ਹੈ ਅਤੇ ਇਸ ਲਈ ਬਹੁਤ ਬੈਲੇਂਸ ਨੂੰ ਵਿਗਾੜ ਦਿੱਤਾ ਹੈ। ਅਸੀਂ ਮੌਤ ਉੱਪਰ ਹਮਲਾ ਬੋਲ ਦਿੱਤਾ—ਬਿਮਾਰੀ ਨਹੀਂ ਹੋਣ ਦਿਆਂਗੇ, ਪਲੇਗ ਨਹੀਂ ਹੋਣ ਦਿਆਂਗੇ, ਮਹਾਂਮਾਰੀ ਨਹੀਂ ਹੋਣ ਦਿਆਂਗੇ, ਮਲੇਰੀਆ ਨਹੀਂ ਹੋਣ ਦਿਆਂਗੇ, ਮੱਛਰ ਨੂੰ ਨਹੀਂ ਬਚਣ ਦਿਆਂਗੇ-ਅਸੀਂ ਸਭ ਇੰਤਜ਼ਾਮ ਕਰ ਦਿੱਤਾ ਹੈ ਉਧਰ ਤੋਂ; ਮਰਨ ਦੇ ਪਾਸੇ ਹਮਲਾ ਬੋਲ ਦਿੱਤਾ ਹੈ। ਇਧਰ ਜਨਮ ਦੇ ਪਾਸੇ ਤੋਂ ਜੋ ਧਾਰ ਚੱਲ ਰਹੀ ਹੈ ਉਹ ਧਾਰ ਉਸੇ ਹਿਸਾਬ ਨਾਲ ਚੱਲ ਰਹੀ ਹੈ। ਜਿਸ ਹਿਸਾਬ ਨਾਲ ਮਲੇਰੀਏ ਦਾ ਮੱਛਰ ਹੁੰਦਾ, ਉੱਦੋਂ ਚੱਲਣੀ ਚਾਹੀਦੀ ਸੀ-ਪਲੇਗ ਹੁੰਦੀ, ਮਹਾਂਮਾਰੀ ਹੁੰਦੀ, ਉਦੋਂ ਚੱਲਣੀ ਚਾਹੀਦੀ ਸੀ; ਕਾਲਾ ਬੁਖ਼ਾਰ ਹੁੰਦਾ, ਉੱਦੋਂ ਚੱਲਣੀ ਚਾਹੀਦੀ ਸੀ।

ਉਹ ਕੁਦਰਤ ਆਪਣੇ ਹੀ ਨਿਯਮ ਨਾਲ ਕੰਮ ਕਰਦੀ ਹੈ। ਉਹ ਨਿਯਮ ਉਸ ਦਾ ਚੱਲ ਰਿਹਾ ਹੈ ਅੰਦਰ ਅਤੇ ਅਸੀਂ ਨਿਯਮ ਦਾ ਇਕ ਪਾਸਾ ਬਦਲ ਦਿੱਤਾ ਹੈ। ਇਸ ਲਈ ਮੈਂ ਗਰਭ ਨਿਰੋਧ ਦੇ ਪੂਰੀ ਤਰ੍ਹਾਂ ਪੱਖ ਵਿੱਚ ਹਾਂ । ਦੂਸਰਾ ਪਾਸਾ ਸਾਨੂੰ ਬਦਲਣਾ ਪਵੇਗਾ। ਮੌਤ ਨੂੰ ਜੇਕਰ ਅਸੀਂ ਛੇੜਿਆ ਹੈ ਤਾਂ ਜਨਮ ਨੂੰ ਵੀ ਛੇੜਨਾ ਪਵੇਗਾ। ਹੁਣ ਜਨਮ ਨੂੰ ਕੁਦਰਤ ਦੇ ਅੰਨ੍ਹੇ ਹੱਥਾਂ ਵਿੱਚ ਨਹੀਂ ਛੱਡਿਆ ਜਾ ਸਕਦਾ।

ਇਸ ਸੰਬੰਧ ਵਿੱਚ ਵੀ ਮੈਂ ਕੁਝ ਗੱਲਾਂ ਕਹਿਣੀਆਂ ਚਾਹਾਂਗਾ। ਮੇਰੇ ਲਈ ਇਹ ਸਵਾਲ ਭੋਜਨ, ਕੱਪੜੇ-ਲੱਤੇ ਦਾ ਘੱਟ, ਮੇਰੇ ਲਈ ਇਹ ਸਵਾਲ ਮਨੁੱਖ ਦੇ ਅੱਜ-ਕੱਲ੍ਹ ਦੇ ਵਿਕਾਸ ਦਾ ਜ਼ਿਆਦਾ ਹੈ। ਮੇਰਾ ਸਵਾਲ ਇਹ ਹੈ ਕਿ ਜੇਕਰ ਪੂਰੀ ਮਨੁੱਖਤਾ ਨੂੰ ਪਾਗ਼ਲ ਹੋਣ ਤੋਂ ਬਚਾਉਣਾ ਹੋਵੇ ਤਾਂ ਗਰਭ ਉੱਪਰ ਨਿਰੋਧ ਕਰਨਾ ਪਵੇਗਾ, ਪਰਿਵਾਰ ਨਿਯੋਜਨ ਨੂੰ ਗਤੀ ਦੇਣੀ ਪਵੇਗੀ। ਅਤੇ ਗਤੀ – ਜਿਹੋ-ਜਿਹੀ ਅਸੀਂ ਦੇ ਰਹੇ ਹਾਂ, ਉਸ ਤਰ੍ਹਾਂ ਦੀ ਨਹੀਂ ਚੱਲੇਗੀ। ਕਿਉਂਕਿ ਉਸ ਦੇ ਵੀ ਖ਼ਤਰਨਾਕ ਨਤੀਜੇ ਹੋ ਸਕਦੇ ਹਨ। ਜੋ ਅਸੀਂ ਕਰ ਰਹੇ ਹਾਂ ਅਜੇ। ਇਸ ਤੋਂ ਪਹਿਲਾਂ ਕਿ ਉਸ ਸੰਬੰਧ ਵਿੱਚ ਮੈਂ ਕੁਝ ਕਹਾਂ, ਮੈਂ ਤੁਹਾਨੂੰ ਇਹ ਵੀ ਕਹਿ ਦਿਆਂ ਕਿ ਜਿਵੇਂ ਮੈਂ ਕਿਹਾ ਪ੍ਰਕਿਰਤੀ ਦਾ ਇਕ ਅੰਦਰੂਨੀ ਇੰਤਜ਼ਾਮ ਚਲਦਾ ਹੈ ਉਹ ਅੰਨ੍ਹਾ ਹੈ। ਫਿਰ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਹਾਲਤ ਪੈਦਾ ਕਰ ਲੈਂਦੇ ਹਾਂ ਓਦੋਂ ਫਿਰ ਉਸ ਸਥਿਤੀ ਨੂੰ ਮਿਟਾਉਣ ਲਈ ਅੰਦਰੂਨੀ ਬੈਲੇਂਸ ਦੀਆਂ ਸ਼ਕਤੀਆਂ ਨੂੰ ਕੰਮ ਵਿੱਚ ਲੱਗ ਜਾਣਾ ਪੈਂਦਾ ਹੈ। ਇਸ ਲਈ ਇਕ ਪਾਸੇ ਅਸੀਂ ਮੌਤ ਨੂੰ ਧੱਕਾ ਦੇ ਕੇ ਹਟਾ ਦਿੱਤਾ ਅਤੇ ਦੂਸਰੇ ਪਾਸੇ ਸਮੂਹਕ ਮੌਤ ਨੂੰ ਸੱਦਾ ਦੇ ਕੇ ਬੁਲਾ ਰਹੇ ਹਾਂ। ਇਹ ਤੀਸਰਾ ਮਹਾਂਯੁੱਧ ਸਾਹਮਣੇ ਖੜ੍ਹਾ ਹੈ । ਮੈਨੂੰ ਲੱਗਦਾ ਹੈ ਕਿ ਜੇਕਰ ਸੰਖਿਆ ਵਧਦੀ ਗਈ ਤਾਂ ਤੀਸਰੇ ਮਹਾਂਯੁੱਧ ਨੂੰ ਰੋਕਿਆ ਨਹੀਂ ਜਾ ਸਕਦਾ। ਜੇਕਰ ਤੀਸਰਾ ਮਹਾਂਯੁੱਧ ਰੋਕਣਾ ਹੋਵੇ ਤਾਂ ਸੰਖਿਆ ਦੁਨੀਆਂ ਦੀ ਇਕਦਮ ਥੱਲੇ ਡੇਗਣੀ ਜ਼ਰੂਰੀ ਹੈ, ਨਹੀਂ ਤਾਂ ਤੀਸਰਾ ਮਹਾਂਯੁੱਧ ਹੋਵੇਗਾ। ਅਤੇ ਤੀਸਰਾ ਮਹਾਂਯੁੱਧ ਸਾਧਾਰਨ ਯੁੱਧ ਨਹੀਂ, ਜਿਵੇਂ ਪਹਿਲਾਂ ਹੋਏ, ਤੀਸਰਾ ਮਹਾਂਯੁੱਧ ਆਖ਼ਰੀ ਮਹਾਂਯੁੱਧ ਹੈ। ਆਈਨਸਟੀਨ ਤੋਂ, ਮਰਨ ਤੋਂ ਪਹਿਲਾਂ ਕਿਸੇ ਨੇ ਪੁੱਛਿਆ ਸੀ ਤੀਸਰੇ ਮਹਾਂਯੁੱਧ ਦੇ ਸੰਬੰਧ ਵਿੱਚ ਕੁਝ ਦੱਸੋ। ਆਈਨਸਟੀਨ ਨੇ ਕਿਹਾ ਸੀ ਕਿ ਤੀਸਰੇ ਦੇ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ, ਲੇਕਿਨ ਚੌਥੇ ਦੇ ਸੰਬੰਧ ਵਿੱਚ ਕੁਝ ਪੁੱਛਦੇ ਹੋ ਤਾਂ ਮੈਂ ਦੱਸ ਸਕਦਾ ਹਾਂ। ਉਹ ਆਦਮੀ ਨੇ ਕਿਹਾ ਕਿ ਤੀਸਰੇ ਦੇ ਬਾਰੇ ਨਹੀਂ ਦੱਸ ਸਕਦੇ ਤਾਂ ਚੌਥੇ ਦੇ ਬਾਰੇ ਕੀ ਦੱਸੋਗੇ ? ਆਈਨਸਟੀਨ ਨੇ ਕਿਹਾ ਕਿ ਚੌਥੇ ਦੇ ਬਾਰੇ ਇਕ ਗੱਲ ਤਾਂ ਯਕੀਨੀ ਹੈ ਕਿ ਚੌਥਾ ਯੁੱਧ ਕਦੀ ਨਹੀਂ ਹੋਵੇਗਾ! ਕਿਉਂਕਿ ਤੀਸਰੇ ਤੋਂ ਬਾਅਦ ਆਦਮੀ ਦੇ ਬਚਣ ਦੀ ਉਮੀਦ ਹੀ ਨਹੀਂ ਤਾਂ ਚੌਥਾ ਯੁੱਧ ਕਰੇਗਾ ਕੌਣ ? ਇਸ ਲਈ ਚੌਥੇ ਦੇ ਬਾਰੇ ਯਕੀਨੀ ਬਿਆਨ ਉਸ ਨੇ ਦਿੱਤਾ ਹੈ ਕਿ ਚੌਥੇ ਦੇ ਬਾਰੇ ਇਕ ਗੱਲ ਯਕੀਨਨ ਹੈ।

ਲੇਕਿਨ ਤੀਸਰੇ ਵਿੱਚ ਸਭ ਦੇ ਵਿਨਾਸ਼ ਦੀ ਸੰਭਾਵਨਾ ਵਧਦੀ ਚਲੀ ਜਾਂਦੀ ਹੈ। ਇਧਰ ਆਦਮੀ ਪਾਗ਼ਲ ਹੋ ਰਿਹਾ ਹੈ, ਇਧਰ ਉਸ ਦੇ ਤਨਾਅ ਵਧ ਰਹੇ ਹਨ, ਇਧਰ ਉਹ ਮਰਨ-ਮਾਰਨ ਨੂੰ, ਦੂਸਰੇ ਨੂੰ ਮਿਟਾਉਣ ਨੂੰ ਨਵੇਂ-ਨਵੇਂ ਸਿਧਾਂਤ ਲੱਭ ਰਿਹਾ ਹੈ। ਕਦੀ ਕਮਿਊਨਿਜ਼ਮ, ਕਦੀ ਫਾਸਿਜ਼ਮ, ਕਦੀ ਕੁੱਝ-ਦੂਸਰੇ ਨੂੰ ਕਿਵੇਂ ਮਾਰੋ, ਕੱਟੋ-ਅਤੇ ਚੰਗੇ ਸਿਧਾਂਤਾਂ ਦੀ ਓਟ ਵਿੱਚ ਕੱਟਣਾ ਸੌਖਾ ਹੋ ਜਾਂਦਾ ਹੈ। ਇਸ ਲਈ ਦੁਨੀਆਂ ਵਿੱਚ ਜੋ ਅਲੱਗ ਕਿਸਮ ਦੇ ਪਾਗਲ ਹਨ, ਉਹ ਹਮੇਸ਼ਾ ਆਇਡਲਿਸਟ ਪਾਗ਼ਲ ਹੁੰਦੇ ਹਨ। ਸਾਧਾਰਨ ਪਾਗ਼ਲ ਤਾਂ ਪਾਗ਼ਲਖ਼ਾਨੇ ਵਿੱਚ ਬੰਦ ਹਨ। ਖ਼ਾਸ ਪਾਗ਼ਲ ਕਦੀ ਸਟਾਲਿਨ ਹੋ ਜਾਂਦਾ ਹੈ, ਕਦੀ ਹਿਟਲਰ ਹੋ ਜਾਂਦਾ ਹੈ, ਕਦੀ ਮਾਉ ਹੋ ਜਾਂਦਾ ਹੈ—ਉਪਰ ਛਾਤੀ ‘ਤੇ ਬੈਠ ਜਾਂਦਾ ਹੈ। ਸਿਧਾਂਤ ਫੜ ਲੈਂਦਾ ਹੈ ਅਤੇ ਸਿਧਾਂਤ ਦੀ ਓਟ ਵਿੱਚ ਜਦੋਂ ਉਹ ਪਾਗ਼ਲਪਨ ਦੀ ਖੇਡ ਕਰਦਾ ਹੈ ਤਾਂ ਹਿਸਾਬ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਕੀ ਕਰ ਰਿਹਾ ਹੈ।

ਇਕੱਲੇ ਹਿਟਲਰ ਨੇ ਕੋਈ ਸੱਠ ਲੱਖ ਲੋਕਾਂ ਦੀ ਹੱਤਿਆ ਕੀਤੀ ਜਰਮਨੀ ਵਿੱਚ। ਇਕੱਲੇ ਸਟਾਇਨ ਨੇ ਕੋਈ ਅੰਦਾਜ਼ਨ ਕਰੋੜ ਲੋਕਾਂ ਦੀ ਹੱਤਿਆ ਕੀਤੀ, ਲੇਕਿਨ ਕੋਈ ਹੱਤਿਆਰਾ ਨਹੀਂ ਕਹੇਗਾ ਸਟਾਇਲ ਨੂੰ। ਇਹ ਮਜ਼ਾ ਹੈ ਸਿਧਾਂਤ ਦੇ ਨਾਲ। ਕਰੋੜ ਆਦਮੀਆਂ ਨੂੰ ਮਾਰਨ ਵਾਲਾ ਹੱਤਿਆਰਾ ਨਹੀਂ ਹੈ। ਅਤੇ ਤੁਸੀਂ ਇਕ ਆਦਮੀ ਨੂੰ ਮਾਰ ਦਿਉ ਤਾਂ ਤੁਸੀਂ ਹੱਤਿਆਰੇ ਹੋ! ਲੇਕਿਨ ਉਹ ਕਰੋੜ ਆਦਮੀ ਨੂੰ ਸਿਧਾਂਤ ਨਾਲ ਮਾਰ ਰਿਹਾ ਹੈ। ਉਹਨਾਂ ਦੇ ਹੀ ਹਿੱਤ ਵਿੱਚ ਉਹਨਾਂ ਨੂੰ ਹੀ ਮਾਰ ਰਿਹਾ ਹੈ। ਉਹ ਕਹਿੰਦਾ ਹੈ ਅਸੀਂ ਤੁਹਾਡੀ ਹੀ ਸੇਵਾ ਕਰ ਰਹੇ ਹਾਂ। ਸਿਧਾਂਤ ਦਾ ਬੜਾ ਪੱਕਾ ਅਤੇ ਸਭ ਠੀਕ ਹੋ ਜਾਂਦਾ ਹੈ। ਫਿਰ ਮਾਰਿਆ ਜਾ ਸਕਦਾ ਹੈ। ਸਕਦਾ ਹੈ। ਫਿਰ ਮੈਂ ਤੀਸਰਾ ਮਹਾਂਯੁੱਧ ਜ਼ਰੂਰੀ ਹੋ ਜਾਵੇਗਾ ਜੇਕਰ ਸੰਖਿਆ ਨਹੀਂ ਰੁਕਦੀ ਹੈ ਦਸ ਸਾਲਾਂ ਵਿੱਚ। ਫਿਰ ਉੱਨੀ ਸੌ ਅੱਸੀ ਤੋਂ ਬਾਅਦ ਲੰਘਣਾ ਮੁਸ਼ਕਲ ਹੈ। ਉਹੀ ਉਪਾਅ ਰਹੇਗਾ ਇੰਨਰ ਬੈਲੇਂਸ ਦਾ। ਲੇਕਿਨ ਉਹ ਬੈਲੇਂਸ ਬਹੁਤ ਮਹਿੰਗਾ ਪੈਣ ਵਾਲਾ ਹੈ। ਉਸ ਵਿੱਚ ਸਭ ਮਿਟ ਜਾਣ ਦੀ ਸੰਭਾਵਨਾ ਹੈ। ਅਤੇ ਇਸ ਲਈ ਮੈਂ ਇਕ ਹੋਰ ਤੁਹਾਨੂੰ ਸੂਚਨਾ ਦੇਵਾਂ ਕਿ ਮੇਰੀ ਨਜ਼ਰ ਵਿੱਚ ਚੰਦ ‘ਤੇ ਜਾਣ ਦੀ ਜੋ ਇੰਨੀ ਤੇਜ਼ ਇੱਛਾ ਮਨੁੱਖ ਨੂੰ ਪੈਦਾ ਹੋਈ ਹੈ, ਉਸ ਦਾ ਅੱਜ ਕੋਈ ਕਾਰਨ ਨਹੀਂ ਹੈ। ਲੇਕਿਨ ਉਸ ਦੇ ਕਾਰਨ ਨੂੰ ਜੇਕਰ ਅਸੀਂ ਡੂੰਘੇ ਮਨੁੱਖ ਦੀ ਚੇਤਨਾ ਵਿੱਚ ਲੱਭਣ ਜਾਈਏ ਤਾਂ ਮੈਨੂੰ ਉਹ ਇੰਨਰ ਬੈਲੇਂਸ ਫਿਰ ਵਾਪਸ ਖ਼ਿਆਲ ਵਿੱਚ ਆਉਂਦਾ ਹੈ। ਹੁਣ ਸ਼ਾਇਦ ਪ੍ਰਿਥਵੀ ‘ਤੇ ਆਉਣ ਵਾਲੇ ਪੰਜਾਹ ਸਾਲਾਂ ਵਿੱਚ ਰਹਿਣ-ਯੋਗ ਜਗ੍ਹਾ ਨਾ ਰਹਿ ਜਾਵੇਗੀ। ਆਦਮੀ ਨੂੰ ਸਾਨੂੰ ਕਿਸੇ ਦੂਸਰੇ ਗ੍ਰਹਿ ‘ਤੇ ਬਚਾਉਣ ਦਾ ਉਪਾਅ ਕਰਨਾ ਪੈ ਰਿਹਾ ਹੈ।

ਪੁਰਾਣੀ ਕਹਾਣੀ ਤੁਸੀਂ ਸੁਣੀ ਹੋਵੇਗੀ, ਈਸਾਈਆਂ ਦੀ ‘ਨੋਹ’ ਦੀ। ਮਹਾਂ- ਪਰਲੋ ਹੋਈ ਅਤੇ ਸਾਰੇ ਲੋਕ ਮਰ ਗਏ। ਪ੍ਰਮਾਤਮਾ ਨੇ ਲੋਕਾਂ ਨੂੰ ਕਿਹਾ ਕਿ ਇਹ ਕਿਸ਼ਤੀ ਸੰਭਾਲੋ ਅਤੇ ਇਕ-ਇਕ ਪ੍ਰਾਣੀ-ਜਾਤੀ ਦੇ ਇਕ-ਇਕ ਜੋੜੇ ਨੂੰ ਇਸ ਵਿੱਚ ਬਚਾ ਲਉ। ਅਤੇ ਇਹ ਕਿਸ਼ਤੀ ਲੈ ਜਾਉ ਉਸ ਜਗ੍ਹਾ ਜਿੱਥੇ ਪਰਲੋ ਨਹੀਂ ਹੈ; ਉੱਥੇ ਇੰਨੇ ਲੋਕਾਂ ਨੂੰ ਬਚਾ ਲਉ ਤਾਂ ਕਿ ਫਿਰ ਤੋਂ ਸ੍ਰਿਸ਼ਟੀ ਹੋ ਸਕੇ।

ਨੋਹ ਦੀ ਕਹਾਣੀ ਸੱਚ ਹੈ ਜਾਂ ਝੂਠ, ਕਹਿਣਾ ਮੁਸ਼ਕਿਲ ਹੈ। ਉਂਜ ਝੂਠ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਨੋਹ ਦੀ ਕਹਾਣੀ ਦੁਨੀਆਂ ਦੀਆਂ ਸਾਰੀਆਂ ਜਾਤੀਆਂ ਵਿੱਚ ਅਲੱਗ-ਅਲੱਗ ਰੂਪਾਂ ਵਿੱਚ ਪ੍ਰਚਲਤ ਹੈ। ਜਦੋਂ ਦੁਨੀਆਂ ਇਕੱਠੀ ਨਹੀਂ ਸੀ ਅਤੇ ਕੋਈ ਇਕ ਦੂਸਰੇ ਨੂੰ ਜਾਣਦਾ ਨਹੀਂ ਸੀ ਓਦੋਂ ਵੀ ਇਹ ਕਹਾਣੀ ਪ੍ਰਚਲਤ ਸੀ ਮਹਾਂਪਰਲੋ ਦੀ ਕਿ ਕਦੀ ਮਹਾਂ-ਪਰਲੋ ਹੋਈ। ਜਦੋਂ ਸਭ ਡੁੱਬ ਗਿਆ ਅਤੇ ਸਿਰਫ਼ ‘ਨਮੂਨੇ’ ਬਚਾਏ ਜਾ ਸਕੇ। ਇਕ ਆਦਮੀ, ਇਕ ਔਰਤ; ਇਕ ਗਧਾ, ਇਕ ਗਧੀ; ਇਕ ਬਾਂਦਰ, ਇਕ ਬਾਂਦਰੀ ਇਸ ਤਰ੍ਹਾਂ ਨਮੂਨੇ ਬਚਾ ਕੇ ਫਿਰ ਕੰਮ ਸ਼ੁਰੂ ਕਰਨਾ ਪਵੇਗਾ। ਇਸ ਦੀ ਸੰਭਾਵਨਾ ਵਧਦੀ ਜਾਂਦੀ ਹੈ ਕਿ ਜੇਕਰ ਤੀਸਰਾ ਮਹਾਂਯੁੱਧ ਪ੍ਰਿਥਵੀ ‘ਤੇ ਹੁੰਦਾ ਹੈ ਤਾਂ ਪ੍ਰਿਥਵੀ ‘ਤੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ; ਕੁਝ ਲੋਕਾਂ ਨੂੰ ਪ੍ਰਿਥਵੀ ਤੋਂ ਬਾਹਰ ਲੈ ਜਾਣਾ ਪਵੇਗਾ, ਪਰ ਇਹ ਸਭ ਜ਼ਰੂਰੀ ਨਹੀਂ ਹੈ। ਇਹ ਸਭ ਰੋਕਿਆ ਜਾ ਸਕਦਾ ਹੈ। ਰੋਕਣ ਦਾ ਕਰਮ ਉੱਥੇ ਹੈ ਜਿੱਥੇ ਅਸੀਂ ਬੱਚੇ ਪੈਦਾ ਕਰ ਰਹੇ ਹਾਂ। ਲੇਕਿਨ ਅਸੀਂ ਬਦਲਵੇਂ ਰੂਪ ਵਿੱਚ ਰੋਕ ਰਹੇ ਹਾਂ। ਅਸੀਂ ਥੋੜ੍ਹੀ ਦੇਰ ਲਈ ਰੋਕਣ ਦੇ ਲਈ ਲੋਕਾਂ ਨੂੰ ਕਹਿ ਰਹੇ ਹਾਂ—ਸਮਝਾ ਰਹੇ ਹਾਂ, ਸਵੈ-ਇੱਛਾ ਨਾਲ ਸਮਝ ਜਾਉ।

ਨਹੀਂ, ਸਵੈ-ਇੱਛਾ ਨਾਲ ਸਮਝਣ ਦਾ ਮਾਮਲਾ ਨਹੀਂ ਹੈ ਇਹ; ਇਹ ਜ਼ਰੂਰੀ ਹੋਵੇ ਤਾਂ ਹੀ ਸੰਭਵ ਹੋ ਸਕਦਾ ਹੈ। ਜ਼ਰੂਰੀ ਹੋਵੇ—ਬਦਲਵਾਂ ਨਹੀਂ; ਇੱਛਕ ਨਹੀਂ, ਇਸ ਤਰ੍ਹਾਂ ਨਹੀਂ ਕਿ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕਿ ਤੁਸੀਂ ਦੋ ਜਾਂ ਤਿੰਨ ਬੱਚੇ…। ਜਾਂ ਵੀ ਲਾਉਣ ਨਾਲ ਖ਼ਤਰਾ ਹੈ। ਜਾਂ ਬਿਲਕੁਲ ਨਹੀਂ ਚਾਹੀਦਾ ਵਿੱਚਕਾਰ। ਕਿਉਂਕਿ ਜਾਂ ਦਾ ਕੋਈ ਅੰਤ ਨਹੀਂ ਹੈ। ਦੋ ਬੱਚੇ ਮਤਲਬ ਦੋ ਬੱਚੇ। ਤੀਸਰਾ ਬੱਚਾ ਮਤਲਬ ਨਹੀਂ। ਅਤੇ ਇਹ ਨਹੀਂ ਤੁਹਾਡੀ ਇੱਛਾ ਗਈ ਤਾਂ ਹੱਲ ਹੋਣ ਵਾਲਾ ਨਹੀਂ ਹੈ; ਕਿਉਂਕਿ ਆਦਮੀ ਦੀ ਚੇਤਨਾ ਇੰਨੀ ਘੱਟ ਹੈ ਕਿ ਉਸ ਨੂੰ ਪਤਾ ਨਹੀਂ ਹੈ ਕਿ ਕਿੰਨੀ ਵੱਡੀ ਸਮੱਸਿਆ ਹੈ। ਇਹ ਉਸ ਉੱਤੇ ਨਹੀਂ ਛੱਡੀ ਜਾ ਸਕਦੀ। ਇਹ ਜ਼ਰੂਰੀ ਕਰਨਾ ਹੋਵੇਗਾ। ਇਸ ਨੂੰ ਇੰਨਾ ਜ਼ਿਆਦਾ ਲਾਜ਼ਮੀ ਬਣਾਉਣਾ ਪਵੇਗਾ ਜਿਵੇਂ ‘ਐਮਰਜੈਂਸੀ’ ਦੀ ਲਾਜ਼ਮੀ ਹੁੰਦੀ ਹੈ। ਇਸ ਤੋਂ ਵੱਡੀ ਕੋਈ ‘ਐਮਰਜੈਂਸੀ’ ਨਹੀਂ ਹੈ। ਬਦਲਵਾਂ ਸਵੈ-ਇੱਛਾ ਨਾਲ, ‘ਵਾਲੰਟਰਿਲੀ’ ਜੋ ਅਸੀਂ ਕਰਵਾ ਰਹੇ ਹਾਂ ਉਸ ਦਾ ਨੁਕਸਾਨ ਵੀ ਬਹੁਤ ਹੈ।

ਵੱਡਾ ਮਜ਼ਾ ਇਹ ਹੈ ਕਿ ਜਦੋਂ ਅਸੀਂ ਸਵੈ-ਇੱਛਾ ਨਾਲ ਲੋਕਾਂ ਨੂੰ ਸਮਝਾਉਂਦੇ ਹਾਂ ਤਾਂ ਸਮਝਦਾਰ ਵਰਗ ਜੋ ਹੈ ਉਹ ਸਮਝ ਜਾਂਦਾ ਹੈ ਅਤੇ ਜੋ ਨਾਸਮਝ ਵਰਗ ਹੈ ਉਹ ਨਹੀਂ ਸਮਝਦਾ। ਫਿਰ ਸਮਝਦਾਰ ਵਰਗ ਆਪਣੇ ਬੱਚੇ ਘੱਟ ਕਰ ਲਵੇਗਾ ਅਤੇ ਨਾਸਮਝ ਵਰਗ ਆਪਣੇ ਬੱਚੇ ਵਧਾ ਲਵੇਗਾ। ਫਿਰ ਉਸ ਦਾ ਬੈਲੇਂਸ ਮੈਰਿਟ ਦਾ ਅਤੇ ਬੁੱਧੀ ਦਾ… ਬਹੁਤ ਨੁਕਸਾਨ ਹੋਵੇਗਾ।

ਆਮ ਤੌਰ ‘ਤੇ ਉਂਜ ਵੀ ਸਮਝਦਾਰ ਆਦਮੀ ਜ਼ਿੰਮੇਵਾਰ ਨਹੀਂ ਹੈ ਬੱਚੇ ਵਧਾਉਣ ਵਿੱਚ। ਆਮ ਤੌਰ ‘ਤੇ ਜੋ ਪੜ੍ਹਿਆ-ਲਿਖਿਆ ਹੈ, ਚੰਗੇ ਵਿਚਾਰ ਵਾਲਾ ਹੈ, ਅਤੇ ਜਿਸ ਨੂੰ ਥੋੜ੍ਹੀ ਵੀ ਅਕਲ ਹੈ, ਉਹ ਦੁਨੀਆਂ ਦਾ ਫਿਕਰ ਭਾਵੇਂ ਨਾ ਕਰਦਾ ਹੋਵੇ, ਲੇਕਿਨ ਉਸ ਦੇ ਘਰ ਵਿੱਚ ਇਕ ਰੇਡੀਉ ਚਾਹੀਦੈ, ਰੇਡੀਉਗ੍ਰਾਮ ਚਾਹੀਦੈ, ਜਾਂ ਕਾਰ ਚਾਹੀਦੀ ਹੈ ਤਾਂ ਉਸ ਨੂੰ ਬੱਚੇ ਰੋਕਣੇ ਪੈਂਦੇ ਹਨ। ਜੋ ਥੋੜ੍ਹਾ- ਜਿਹਾ ਵੀ ਸੋਚ ਵਿਚਾਰ ਕਰਦਾ ਹੈ ਆਪਣਾ ਹੀ ਸਿਰਫ, ਉਹ ਬੱਚੇ ਨਹੀਂ ਵਧਾਉਂਦਾ ਹੈ।

ਇਸ ਲਈ ਫਰਾਂਸ ਇਕੱਲਾ ਮੁਲਕ ਹੈ ਜਿੱਥੇ ਜਨਸੰਖਿਆ ਡਿੱਗ ਗਈ ਹੈ। ਮੈਂ ਮੰਨਦਾ ਹਾਂ ਕਿ ਇਹ ਸਭ ਤੋਂ ਜ਼ਿਆਦਾ ਅਕਲ ਦੇ ਸਬੂਤ ਦਾ ਉਪਾਅ ਦਿੱਤਾ ਹੈ। ਉੱਥੋਂ ਦੀ ਸਰਕਾਰ ਪੋਸਟਰ ਲਗਾਉਂਦੀ ਹੈ ਕਿ ਜਨਸੰਖਿਆ ਥੋੜ੍ਹੀ ਵਧਾਉ। ਕਿਉਂਕਿ ਡਰ ਇਹ ਹੈ ਕਿ ਦੂਸਰੇ ਦੀ ਸੰਖਿਆ ਵਧ ਹੋ ਜਾਵੇ ਅਤੇ ਫ਼ਰਾਂਸ ਦੀ ਸੰਖਿਆ ਘੱਟ ਜਾਵੇ, ਫਿਰ ਫ਼ਰਾਂਸ ਵਿੱਚ ਜਗ੍ਹਾ ਬਣ ਜਾਵੇਗੀ ਅਤੇ ਦੂਸਰੇ ਪਾਸੇ ਤੋਂ ਲੋਕ ਅੰਦਰ ਪ੍ਰਵੇਸ਼ ਕਰ ਜਾਣਗੇ ਅਤੇ ਫ਼ਰਾਂਸ ਰੋਕ ਨਹੀਂ ਸਕੇਗਾ।

ਬੁੱਧੀਮਾਨ ਮੁਲਕਾਂ ਦੀ ਸੰਖਿਆ ਠਹਿਰ ਗਈ ਹੈ। ਸਵੀਡਨ ਹੋਵੇ ਜਾਂ ਸਵਿਟਰਜ਼ਰਲੈਂਡ ਹੋਵੇ, ਨਾਰਵੇ ਹੋਵੇ ਜਾਂ ਬੈਲਜੀਅਮ ਹੋਵੇ, ਠਹਿਰ ਗਈ ਹੈ। ਯੂਰਪ ਦੀ ਸੰਖਿਆ ਠਹਿਰਣ ਦੇ ਨੇੜੇ ਪਹੁੰਚ ਗਈ ਹੈ। ਏਸ਼ੀਆ ਖਿੰਡਦਾ ਜਾ ਰਿਹਾ ਹੈ, ਇਸ ਲਈ ਪੱਛਮ ਨੂੰ ਸਭ ਤੋਂ ਵੱਡਾ ਖ਼ਤਰਾ ਹੈ। ਤੁਹਾਡੇ ਲਈ ਉਹ ਜੇਕਰ ‘ਬਰਥ ਕੰਟਰੋਲ’ ਦੇ ਸਾਧਨ ਮੁਫ਼ਤ ਵੇਚ ਰਹੇ ਹਨ ਤਾਂ ਅਜਿਹਾ ਨਾ ਸੋਚਿਉ ਕਿ ਸਿਰਫ਼ ਪਰਉਪਕਾਰ ਹੈ। ਪੱਛਮ ਦੇ ਲਈ ਸਭ ਤੋਂ ਵੱਡਾ ਖ਼ਤਰਾ ਹੈ ਕਿ ਏਸ਼ੀਆ ਉਸ ਨੂੰ ਡੁਬੋ ਦੇਵੇਗਾ ਕੀੜੇ-ਮਕੌੜਿਆਂ ਦੀ ਤਰ੍ਹਾਂ। ਸਭ ਤੋਂ ਵੱਡਾ ਖ਼ਤਰਾ ਹੈ ਇਸ ਸਮੇਂ ਪੱਛਮ ਨੂੰ । ਇਕ ਤਾਂ ਉਸ ਨੇ ਅਮੀਰੀ ਹਾਸਲ ਕਰ ਲਈ ਹੈ, ਖ਼ੁਸ਼ਹਾਲੀ ਹਾਸਲ ਕਰ ਲਈ ਹੈ, ਸਭਿਅਤਾ ਹਾਸਲ ਕਰ ਲਈ ਹੈ। ਹਜ਼ਾਰਾਂ-ਹਜ਼ਾਰਾਂ ਸਾਲਾਂ ਦੇ ਮਨੁੱਖ ਦੇ ਸੁਫਨੇ ਅੱਜ ਜਦੋਂ ਪੂਰੇ ਹੋਣ ਦੇ ਕਰੀਬ ਆਏ ਹੋਣ, ਉਦੋਂ ਏਸ਼ੀਆ ਇੰਨੇ ਬੱਚੇ ਪੈਦਾ ਕਰ ਰਿਹਾ ਹੈ ਕਿ ਉਹ ਸਾਰੀ ਦੁਨੀਆਂ ਨੂੰ ਦਬਾ ਦੇਵੇ।

ਇਹ ਬੈਰੀਅਰ ਜ਼ਿਆਦਾ ਦਿਨ ਤੱਕ ਕੰਮ ਨਹੀਂ ਕਰ ਸਕਣਗੇ ਰਾਸ਼ਟਰਾਂ ਦੀਆਂ ਹੱਦਾਂ ਵਿੱਚ ਅਤੇ ਨਾ ਵੀਜ਼ਾ ਅਤੇ ਪਾਸਪੋਰਟ ਜ਼ਿਆਦਾ ਦਿਨ ਰੁਕਣਗੇ। ਸੰਖਿਆ ਜਿਉਂ ਹੀ ਹੱਦ ਤੋਂ ਬਾਹਰ ਹੋਵੇਗੀ, ਕੋਈ ਨਿਯਮ ਕੰਮ ਨਹੀਂ ਕਰੇਗਾ। ਲੋਕ ਇਕ ਦੂਸਰੇ ਦੇ ਮੁਲਕਾਂ ਵਿੱਚ ਪ੍ਰਵੇਸ਼ ਕਰ ਜਾਣਗੇ ਕਿਉਂਕਿ ਮਰਦਾ ਕੀ ਨਹੀਂ ਕਰਦਾ! ਜੇਕਰ ਮਰਨਾ ਹੀ ਹੈ ਤਾਂ ਫਿਰ ਕੋਈ ਪੁਲਿਸ ਨਹੀਂ ਰੋਕ ਸਕਦੀ; ਕੋਈ ਬੈਰੀਅਰ ਨਹੀਂ ਰੋਕ ਸਕਦਾ। ਏਸ਼ੀਆ ਸਭ ਤੋਂ ਵੱਡਾ ਖ਼ਤਰਾ ਹੋ ਗਿਆ ਹੈ ਸਾਰੀ ਦੁਨੀਆਂ ਦੇ ਲਈ। ਇਸ ਲਈ ਸਾਰੀ ਦੁਨੀਆਂ ਫਿਕਰਮੰਦ ਹੈ। ਸਹਾਇਤਾ ਪੁਚਾਉਂਦੇ ਹਨ ਕਿ ਇਹ ਲਉ ਗਰਭ ਨਿਰੋਧ ਦੀ ਗੋਲੀ । ਸਾਰਾ ਇੰਤਜ਼ਾਮ ਕਰੋ, ਅਸੀਂ ਤਿਆਰ ਹਾਂ ਤੁਹਾਡੀ ਸੇਵਾ ਵਿੱਚ, ਲੇਕਿਨ ਕਿਰਪਾ ਕਰ ਕੇ ਤੁਸੀਂ ਬੱਚੇ ਪੈਦਾ ਨਾ ਕਰੋ। ਤੁਸੀਂ ਆਪਣੇ ਲਈ ਤਾਂ ਖ਼ਤਰਾ ਹੋ ਹੀ, ਤੁਸੀਂ ਸਾਰੀ ਦੁਨੀਆਂ ਦੇ ਸੁੱਖ ਲਈ ਵੀ ਖ਼ਤਰਾ ਹੋ।

ਲੇਕਿਨ ਜੇਕਰ ਇਸ ਨੂੰ ਅਸੀਂ ਸਵੈ-ਇੱਛਾ ਉੱਪਰ ਛੱਡਿਆ ਤਾਂ ਅਸੀਂ ਨੁਕਸਾਨ ਵਿੱਚ ਪਵਾਂਗੇ। ਸਮਝਦਾਰ ਆਦਮੀ ਬੱਚੇ ਪੈਦਾ ਕਰਦਾ ਹੀ ਨਹੀਂ, ਘੱਟ ਕਰਦਾ ਹੈ। ਆਮ ਤੌਰ ‘ਤੇ ਸਮਝਦਾਰ ਆਦਮੀ ਬੱਚੇ ਘੱਟ ਪੈਦਾ ਕਰਦਾ ਹੈ। ਜੇਕਰ ਸਮਝਦਾਰ ਹੀ ਲੋਕ ਹੋਣ ਤਾਂ ਸੰਖਿਆ ਥੋੜ੍ਹੀ ਘੱਟ ਹੋਵੇਗੀ ਹਰ ਪੀੜ੍ਹੀ ਤੋਂ ਬਾਅਦ। ਲੇਕਿਨ ਗ਼ੈਰ ਸਮਝਦਾਰ ਬੱਚੇ ਬਹੁਤ ਜ਼ੋਰ ਨਾਲ ਪੈਦਾ ਕਰਦਾ ਹੈ। ਇਹ ਸਮਝ ਲੈਣਾ ਜ਼ਰੂਰੀ ਹੈ ਕਿ ਉਹ ਕਿਉਂ ਕਰਦਾ ਹੈ! ਗ਼ੈਰ ਸਮਝਦਾਰ ਬੱਚੇ ਇੰਨੇ ਕਿਉਂ ਪੈਂਦਾ ਕਰਦਾ ਹੈ ? ਇਕ ਮਜ਼ਦੂਰ ਜਾਂ ਇਕ ਕਿਸਾਨ ਇੰਨੇ ਬੱਚੇ ਕਿਉਂ ਪੈਦਾ ਕਰਦਾ ਹੈ ? ਉਸ ਦੇ ਦੋ ਕਾਰਨ ਹਨ। ਇਕ ਤਾਂ ਸਮਝਦਾਰ ਆਦਮੀ ਸੈਕਸ ਦੇ ਇਲਾਵਾ ਕੁਝ ਹੋਰ ਸੁੱਖ ਵੀ ਲੱਭ ਲੈਂਦਾ ਹੈ ਜੋ ਕਿ ਗ਼ੈਰ ਸਮਝਦਾਰ ਨਹੀਂ ਲੱਭ ਸਕਦਾ। ਸੰਗੀਤ ਹੈ, ਸਾਹਿਤ ਹੈ, ਧਰਮ ਹੈ, ਗਿਆਨ ਹੈ—ਹੋਰ ਰਸਤੇ ਵੀ ਲੱਭ ਲੈਂਦਾ ਹੈ ਜਿੱਥੋਂ ਉਸ ਨੂੰ ਅਨੰਦ ਮਿਲ ਸਕਦਾ ਹੈ। ਉਹ ਜੋ ਗ਼ੈਰ ਸਮਝਦਾਰ ਹੈ ਉਸ ਦੇ ਲਈ ਅਨੰਦ ਸਿਰਫ਼ ਇੱਕ ਹੈ, ਉਹ ਸੈਕਸ ਨਾਲ ਸੰਬੰਧਤ ਹੈ। ਉਹ ਅਨੰਦ ਹੋਰ ਕਿਤੇ ਵੀ ਨਹੀਂ ਹੈ। ਨਾ ਉਹ ਰਾਤ ਇਕ ਨਾਵਲ ਪੜ੍ਹ ਕੇ ਬਿਤਾ ਸਕਦਾ ਹੈ ਕਿ ਇੰਨਾ ਡੁੱਬ ਜਾਵੇ ਕਿ ਪਤਨੀ ਨੂੰ ਭੁੱਲ ਸਕੇ, ਨਾ ਉਹ ਇਕ ਦਿਨ ਧਿਆਨ ਵਿੱਚ ਦਾਖ਼ਲ ਹੋ ਸਕਦਾ ਹੈ। ਨਾ ਬੰਸਰੀਆਂ ਵਿੱਚ ਉਸ ਨੂੰ ਕੋਈ ਰਸ ਹੈ। ਨਹੀਂ, ਉਸ ਦਾ ਚਿੱਤ ਉਸ ਜਗ੍ਹਾ ਨਹੀਂ ਆਇਆ ਜਿੱਥੇ ਕਿ ਆਦਮੀ ਕਾਮ ਤੋਂ ਉੱਪਰ ਸੁੱਖ ਲੱਭ ਲੈਂਦਾ ਹੈ। ਜਿੰਨੇ ਆਦਮੀ ਕਾਮ ਤੋਂ ਉੱਪਰ ਸੁੱਖ ਲੱਭ ਲੈਂਦੇ ਹਨ, ਉਹਨਾਂ ਦੀ ਕਾਮ ਦੀ ਮੰਗ ਲਗਾਤਾਰ ਘੱਟ ਹੁੰਦੀ ਚਲੀ ਜਾਂਦੀ ਹੈ। ਜੇਕਰ ਵਿਗਿਆਨਕ ਕੁਆਰਾ ਰਹਿ ਜਾਂਦਾ ਹੈ ਤਾਂ ਕੋਈ ਬ੍ਰਹਮਚਾਰੀਪੁਣਾ ਸਾਧਨ ਦੇ ਕਾਰਨ ਨਾਲ ਨਹੀਂ। ਜਾਂ ਸੰਤ ਅਣ-ਵਿਆਹੇ ਰਹਿ ਜਾਂਦੇ ਹਨ ਤਾਂ ਕੋਈ ਬ੍ਰਹਮਚਾਰੀਪੁਣਾ ਸਾਧਨ ਦੀ ਵਜ੍ਹਾ ਨਾਲ ਨਹੀਂ। ਕੁਲ ਕਾਰਨ ਇੰਨਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਅਨੰਦ ਦੇ ਨਵੇਂ ਦਰਵਾਜ਼ੇ ਖੁਲ੍ਹ ਜਾਂਦੇ ਹਨ। ਉਹ ਇੰਨੇ ਵੱਡੇ ਅਨੰਦ ਵਿੱਚ ਹੋਣ ਲੱਗਦੇ ਹਨ ਕਿ ਕਾਮ ਦਾ ਅਨੰਦ ਅਰਥਹੀਣ ਹੋ ਜਾਂਦਾ ਹੈ।

ਗ਼ਰੀਬ ਦੇ ਕੋਲ, ਅਨਪੜ੍ਹ ਦੇ ਕੋਲ, ਪੇਂਡੂ ਦੇ ਕੋਲ, ਮਜ਼ਦੂਰ ਦੇ ਕੋਲ ਕੋਈ ਮਨੋਰੰਜਨ ਨਹੀਂ ਹੈ। ਇਸ ਲਈ ਜਿਨ੍ਹਾਂ ਮੁਲਕਾਂ ਵਿੱਚ ਮਨੋਰੰਜਨ ਦੀ ਜਿੰਨੀ ਕਮੀ ਹੈ, ਉਹਨਾਂ ਮੁਲਕਾਂ ਵਿੱਚ ਸੰਖਿਆ ਓਨੀ ਤੇਜ਼ੀ ਨਾਲ ਵਧੇਗੀ। ਉਸ ਦੇ ਕੋਲ ਇਕ ਹੀ ਮਨੋਰੰਜਨ ਹੈ; ਉਹ ਜੋ ਕੁਦਰਤ ਨੇ ਉਸ ਨੂੰ ਦਿੱਤਾ ਹੈ। ਮਨੁੱਖ ਨਿਰਮਿਤ ਕੋਈ ਮਨੋਰੰਜਨ ਉਸ ਦੇ ਕੋਲ ਨਹੀਂ ਹੈ, ਲੇਕਿਨ ਉਹ ਸੁਣੇਗਾ ਨਹੀਂ। ਕਿਉਂਕਿ ਉਹ ਸੁਣਨ ਦੀ ਹਾਲਤ ਵਿੱਚ ਨਹੀਂ ਹੈ। ਬੱਚੇ ਪੈਦਾ ਕਰਦਾ ਚਲਿਆ ਜਾਵੇਗਾ। ਸਮਝਦਾਰ ਵਰਗ ਸੁਣ ਲਵੇਗਾ ਅਤੇ ਚੁੱਪ ਹੋ ਜਾਵੇਗਾ, ਬੱਚੇ ਪੈਦਾ ਨਹੀਂ ਕਰੇਗਾ। ਤਾਂ ਉਂਜ ਹੀ ਜਿਨ੍ਹਾਂ ਮੁਲਕਾਂ ਦੀ ਪ੍ਰਤਿਭਾ ਘੱਟ ਹੈ ਉਹ ਹੋਰ ਘੱਟ ਹੋ ਜਾਵੇਗੀ। ਸੁਹੱਪਣ ਘੱਟ ਹੋ ਜਾਵੇਗਾ, ਸਿਹਤ ਘੱਟ ਹੋ ਜਾਵੇਗੀ, ਪ੍ਰਭਿਤਾ ਘੱਟ ਹੋ ਜਾਵੇਗੀ।

ਇਸ ਲਈ ਮੈਂ “ਵਾਲੰਟਰਿਲੀ ਬਰਥ ਕੰਟਕੋਲ” ਦੇ ਸਖ਼ਤ ਖ਼ਿਲਾਫ ਹਾਂ। “ਬਰਥ ਕੰਟਰੋਲ” ਦੇ ਹੱਕ ਵਿੱਚ ਹਾਂ, ਗਰਭ ਨਿਰੋਧ ਦੇ ਸਖ਼ਤ ਹੱਕ ਵਿੱਚ ਹਾਂ, ਲੇਕਿਨ ਸਵੈ-ਇੱਛਾ ਨਾਲ ਗਰਭ ਨਿਰੋਧ ਦੇ ਸਖ਼ਤ ਖ਼ਿਲਾਫ ਹਾਂ। ਗਰਭ ਨਿਰੋਧ ਚਾਹੀਦੈ ਜ਼ਰੂਰੀ, ‘ਕੰਪਲਸਰੀ’, ਤਾਂ ਹੀ ਅਰਥ-ਪੂਰਨ ਹੋ ਸਕਦਾ ਹੈ। ਅਤੇ ਫਿਰ ਮੁਲਕ ਦੀ ਪ੍ਰਤਿਭਾ ਨੂੰ ਗਤੀ ਦਿੱਤੀ ਜਾ ਸਕਦੀ ਹੈ। ਅਤੇ ਇਸ ਦੇ ਲਈ ਕਿੰਨੇ ਹੋਰ ਪੈਮਾਨੇ ਉਪਯੋਗ ਕਰਨੇ ਚਾਹੀਦੇ ਹਨ, ਉਹ ਮੈਂ ਦੋ-ਚਾਰ ਗੱਲਾਂ ਕਰਾਂ।

ਇਕ ਤਾਂ ਮੇਰੀ ਨਜ਼ਰ ਵਿੱਚ ਗਰਭ ਨਿਰੋਧ ਹੋਰ ਬਹੁਤ ਡੂੰਘੇ ਸੰਬੰਧ ਹਨ ਉਸ ਦੇ। ਅਸਲ ਵਿੱਚ ਗ਼ਰੀਬ ਆਦਮੀ ਜ਼ਿਆਦਾ ਬੱਚੇ ਪੈਦਾ ਕਰਨ ਵਿੱਚ ਤਾਂਘਵਾਨ ਹੁੰਦਾ ਹੈ, ਕਿਉਂਕਿ ਗ਼ਰੀਬ ਆਦਮੀ ਦੇ ਲਈ ਜ਼ਿਆਦਾ ਬੱਚੇ ਮੁਸੀਬਤ ਨਹੀਂ ਲਿਆਉਂਦੇ। ਅਮੀਰ ਆਦਮੀ ਜ਼ਿਆਦਾ ਬੱਚੇ ਪੈਦਾ ਕਰਨ ਵਿੱਚ ਤਾਂਘਵਾਨ ਨਹੀਂ ਰਹਿੰਦਾ ਕਿਉਂਕਿ ਜ਼ਿਆਦਾ ਬੱਚੇ ਉਸ ਲਈ ਸੁੱਖ ਨਹੀਂ ਲਿਆਉਂਦੇ, ਦੁੱਖ ਲਿਆਉਂਦੇ ਹਨ। ਜੇਕਰ ਮੇਰੇ ਕੋਲ ਲੱਖ ਰੁਪਏ ਹਨ ਅਤੇ ਮੈਂ ਦਸ ਬੱਚਿਆਂ ਨੂੰ ਪੈਦਾ ਕਰ ਦਿਆਂ ਤਾਂ ਦਸ-ਦਸ ਹਜ਼ਾਰ ਵੰਡੇ ਜਾਣਗੇ, ਮੈਂ ਲੱਖਪਤੀ ਨਹੀਂ ਰਹਿ ਸਕਾਂਗਾ। ਲੇਕਿਨ ਜੇਕਰ ਮੇਰੇ ਕੋਲ ਕੁਝ ਵੀ ਨਹੀਂ ਹੈ ਅਤੇ ਮੈਂ ਦਸ ਬੱਚੇ ਪੈਦਾ ਕਰਾਂ ਤਾਂ ਦਸ ਬੱਚੇ ਅੱਠ-ਅੱਠ ਆਨੇ ਸ਼ਾਮ ਨੂੰ ਲਿਆ ਕੇ ਮੈਨੂੰ ਦੇਣਗੇ।

ਫਿਰ ਜਦੋਂ ਤੱਕ ਅਸੀਂ ਗ਼ਰੀਬ ਨੂੰ, ਉਹ ਜੋ ਥੱਲੇ ਵੱਡੀ ਗਿਣਤੀ ਜਨ-ਸਮੂਹ ਹੈ, ਉਸ ਨੂੰ ਵੀ ਅਜਿਹੀ ਬਣਤਰ ਨਾ ਦੇ ਸਕੀਏ ਕਿ ਬੱਚੇ ਵਧਾਉਣਾ ਉਸ ਦੇ ਲਈ ਦੁੱਖ ਦਾ ਕਾਰਨ ਹੋ ਜਾਵੇ, ਉਦੋਂ ਤੱਕ ਉਹ ਸੁਣਨ ਵਾਲਾ ਨਹੀਂ ਹੈ। ਲੇਕਿਨ ਅਜੇ ਸਾਡੀ ਬਹੁਤ ਅਜੀਬ ਹਾਲਤ ਹੈ। ਸਾਡੇ ਮੁਲਕ ਵਿੱਚ ਕੰਟਰਾਡਿਕਸ਼ਨ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈ। ਇਧਰ ਅਸੀਂ ਸਾਰੇ ਮੁਲਕ ਵਿੱਚ ਸਮਝਾਉਂਦੇ ਹਾਂ ਕਿ ਬੱਚੇ ਘੱਟ ਪੈਦਾ ਕਰੋ, ਉਧਰ ਜਿਸ ਦੇ ਬੱਚੇ ਜ਼ਿਆਦਾ ਹਨ, ਉਸ ਉੱਪਰ ਟੈਕਸ ਘੱਟ ਲਾਉਂਦੇ ਹਾਂ। ਜਿਸ ਦੇ ਬੱਚੇ ਘੱਟ ਹਨ, ਉਸ ਉਪਰ ਟੈਕਸ ਜ਼ਿਆਦਾ ਲਗਾਉਂਦੇ ਹਾਂ। ਉਧਰ ਸਮਝਾਉਂਦੇ ਹਨ ਬੱਚੇ ਨਹੀਂ, ਇਧਰ ਅਣ-ਵਿਆਹੇ ਉੱਪਰ ਜ਼ਿਆਦਾ ਟੈਕਸ ਲਗਾਉਂਦੇ ਹਾਂ; ਵਿਆਹੇ ਉੱਪਰ ਘੱਟ ਟੈਕਸ ਲਗਾਉਂਦੇ ਹਾਂ।

ਪਾਗ਼ਲਪਨ ਦੀ ਦੁਨੀਆਂ ਹੋ ਸਕਦੀ ਹੈ ਕੋਈ ਤਾਂ ਇਸ ਮੁਲਕ ਵਿੱਚ। ਜੇਕਰ ਬੱਚੇ ਪੈਦਾ ਕਰਨੇ ਹਨ ਤਾਂ ਵਿਆਹੇ ਉੱਪਰ ਜ਼ਿਆਦਾ ਟੈਕਸ ਲਗਾਉਣਾ ਪਵੇਗਾ ਅਤੇ ਅਣ-ਵਿਆਹੇ ਨੂੰ ਸਹੂਲਤਾਂ ਦੇਣੀਆਂ ਪੈਣਗੀਆਂ ਕਿ ਉਹ ਜ਼ਿਆਦਾ ਦੇਰ ਤੱਕ ਅਣ-ਵਿਆਹਿਆ ਰਹਿ ਜਾਵੇ। ਜ਼ਿਆਦਾ ਬੱਚਿਆਂ ਉੱਪਰ ਜ਼ਿਆਦਾ ਟੈਕਸ ਲਗਾਉਣਾ ਪਵੇਗਾ। ਉੱਲਟ ਲਗਦਾ ਹੋਵੇਗਾ, ਕਿਉਂਕਿ ਅਸੀਂ ਸੋਚਦੇ ਹਾਂ ਕਿ ਜ਼ਿਆਦਾ ਬੱਚੇ ਹਨ ਵਿਚਾਰੇ ਨੂੰ ਸਹਾਇਤਾ ਪਹੁੰਚਾਉ। ਹਰ ਨਵਾਂ ਬੱਚਾ ਜ਼ਿਆਦਾ ਟੈਕਸ ਘਰ ਵਿੱਚ ਲਿਆਏ ਤਾਂ ਬੱਚੇ ਨੂੰ ਲਿਆਉਣ ਦਾ ਡਰ ਸ਼ੁਰੂ ਹੋਵੇਗਾ। ਲੇਕਿਨ ਹਰ ਬੱਚਾ ਘਰ ਵਿੱਚ ਟੈਕਸ ਘੱਟ ਕਰੇ ਤਾਂ ਲਿਆਉਣਾ ਚੰਗਾ ਹੀ ਹੈ। ਇਸ ਸਮੇਂ ਜਿਨ੍ਹਾਂ ਦੇ ਘਰ ਜ਼ਿਆਦਾ ਬੱਚੇ ਹਨ, ਉਹ ਬਹੁਤ ਫਾਇਦੇ ਵਿੱਚ ਹਨ। ਉਹ ਪਾਰਟਨਰਸ਼ਿਪ ਬਣਾ ਲੈਂਦੇ ਹਨ ਸਭ ਦੀ। ਟੈਕਸ ਘੱਟ ਕਰ ਲੈਂਦੇ ਹਨ। ਇਕ ਪਾਸੇ ਅਸੀਂ ਚਾਹੁੰਦੇ ਹਾਂ ਬੱਚੇ ਘੱਟ ਹੋ ਜਾਣ ਅਤੇ ਦੂਸਰੇ ਪਾਸੇ ਜੋ ਵੀ ਅਸੀਂ ਕਰ ਰਹੇ ਹਾਂ ਉਹ ਪੰਜਾਹ ਸਾਲ ਪੁਰਾਣੇ ਨਿਯਮ ਹਨ ਜਦੋਂ ਕਿ ਜ਼ਿਆਦਾ ਹੋਣ ਵਿੱਚ ਕੋਈ ਖ਼ਤਰਾ ਨਹੀਂ ਸੀ। ਗਰਭ ਨਿਰੋਧ ਜ਼ਰੂਰੀ ਚਾਹੀਦੈ। ਅਤੇ ਜੀਵਨ ਦੇ ਸਭ ਪਹਿਲੂਆਂ ਉੱਪਰ ਧਿਆਨ ਦੇਣਾ ਚਾਹੀਦੈ ਕਿ ਕਿੱਥੇ-ਕਿੱਥੇ ਬੱਚਿਆਂ ਨੂੰ ਰੋਕਣ ਵਿੱਚ ਕੀ- ਕੀ ਕਰਨਾ ਪਵੇਗਾ। ਉੱਥੇ ਸਾਰਾ ਫਿਕਰ ਲੈਣਾ ਚਾਹੀਦੈ।

ਦੂਸਰੀ ਗੱਲ : ਇਹ ਸਾਡੀ ਹੁਣ ਤੱਕ ਦੀ ਜੋ ਦੁਨੀਆਂ ਸੀ, ਅਤੇ ਹੁਣ ਜੋ ਨਹੀਂ ਹੋ ਸਕੇਗੀ, ਉਸ ਦੁਨੀਆਂ ਤੋਂ ਬਹੁਤ ਸਾਰੀਆਂ ਨੈਤਿਕਤਾਵਾਂ, ਬਹੁਤ ਸਾਰੇ ਸਿਧਾਂਤ ਅਸੀਂ ਲੈ ਕੇ ਆਏ ਹਾਂ, ਜੋ ਕਿ ਹੋਣ ਵਾਲੀ ਦੁਨੀਆਂ ਵਿੱਚ ਰੁਕਾਵਟ ਬਣਨਗੇ, ਉਹਨਾਂ ਨੂੰ ਸਾਨੂੰ ਤੋੜਨਾ ਪਵੇਗਾ। ਉਹਨਾਂ ਦੇ ਨਾਲ ਤਾਲ-ਮੇਲ ਨਹੀਂ ਹੋ ਸਕਦਾ। ਹੁਣ ਜਿਵੇਂ ਗਾਂਧੀ ਜੀ ਖ਼ਿਲਾਫ ਸਨ ਗਰਭ ਨਿਰੋਧ ਦੇ ਅਤੇ ਉਹਨਾਂ ਨੇ ਜ਼ਿੰਦਗੀ ਵਿੱਚ ਜਿੰਨੀਆਂ ਗ਼ਲਤ ਗੱਲਾਂ ਕਹੀਆਂ ਹਨ, ਉਹਨਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਗ਼ਲਤ ਗੱਲ ਹੈ। ਉਹ ਗਰਭ-ਨਿਰੋਧ ਦੇ ਖ਼ਿਲਾਫ ਸਨ। ਉਹ ਕਹਿੰਦੇ ਸਨ ਬਰਥ ਕੰਟਰੋਲ ਨਾਲ ਅਨੀਤੀ ਵਧ ਜਾਵੇਗੀ। ਉਹਨਾਂ ਨੂੰ ਇਸ ਦੀ ਫ਼ਿਕਰ ਨਹੀਂ ਹੈ ਕਿ ਬਰਥ ਕੰਟਰੋਲ ਨਹੀਂ ਹੋਇਆ ਤਾਂ ਮਨੁੱਖਤਾ ਮਰ ਜਾਵੇਗੀ। ਉਹਨਾਂ ਨੂੰ ਫ਼ਿਕਰ ਇਸ ਦੀ ਹੈ ਕਿ ਬਰਥ ਕੰਟਰੋਲ ਨਾਲ ਕਿਤੇ ਅਨੀਤੀ ਨਾ ਵਧ ਜਾਵੇ। ਕਿਤੇ ਅਜਿਹਾ ਨਾ ਹੋਵੇ ਕਿ ਕੋਈ ਕੁਆਰੀ ਲੜਕੀ ਕਿਸੇ ਲੜਕੇ ਨਾਲ ਸੰਬੰਧ ਰੱਖੇ ਅਤੇ ਪਤਾ ਨਾ ਲੱਗ ਸਕੇ। ਪਤਾ ਲਾਉਣ ਦੀ ਕਿਸੇ ਨੂੰ ਜ਼ਰੂਰਤ ਕੀ ਹੈ ? ਇਹ ਅਨੈਤਿਕ ਹੈ! ਇਹ ਪਤਾ ਲਾਉਣ ਦੀ ਇੱਛਾ ਹੈ। ਗੁਆਂਢ ਦੀ ਲੜਕੀ ਦਾ ਕਿਸੇ ਨਾਲ ਕੀ ਸੰਬੰਧ ਹੈ, ਜੇਕਰ ਕੋਈ ਆਦਮੀ ਉਸ ਵਿੱਚ ਤਾਂਘਵਾਨ ਹੋ ਕੇ ਪਤਾ ਲਾਉਂਦਾ ਫਿਰ ਰਿਹਾ ਹੈ ਤਾਂ ਇਹ ਆਦਮੀ ਅਨੈਤਿਕ ਹੈ। ਇਹ ਆਦਮੀ ਅਨੈਤਿਕ ਇਸ ਲਈ ਹੈ ਕਿ ਦੂਸਰੇ ਆਦਮੀ ਦੀ ਜ਼ਿੰਦਗੀ ਵਿੱਚ ਤਨਾਅ ਪੈਂਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੈ। ਇਸ ਨਾਲ ਮਕਸਦ ਕੀ ਹੈ ?

ਲੇਕਿਨ ਪੁਰਾਣਾ ਸਭ ਨੀਤੀਵਾਦੀ ਇਸ ਵਿੱਚ ਤਾਂਘਵਾਨ ਸੀ ਕਿ ਕੌਣ ਕੀ ਕਰ ਰਿਹਾ ਹੈ। ਉਹ ਸਭ ਦੇ ਘਰ ਦੇ ਆਸੇ-ਪਾਸੇ ਘੁੰਮਦਾ ਰਿਹਾ ਹੈ। ਪੁਰਾਣਾ ਮਹਾਤਮਾ ਹਰ ਆਦਮੀ ਦਾ ਪਤਾ ਲਾਉਂਦਾ ਫਿਰ ਰਿਹਾ ਹੈ ਕਿ ਕਿਹੜਾ ਆਦਮੀ ਕੀ ਕਰ ਰਿਹਾ ਹੈ। ਮਨੁੱਖਤਾ ਮਰ ਜਾਵੇ, ਇਸ ਦੀ ਫ਼ਿਕਰ ਨਹੀਂ, ਮਹਾਤਮਾ ਨੂੰ ਇਸ ਦੀ ਫ਼ਿਕਰ ਹੈ ਕਿ ਕਿਤੇ ਕੋਈ ਅਨੀਤੀ ਨਾ ਹੋ ਜਾਵੇ । ਹਾਲਾਂਕਿ ਮਹਾਤਮਾ ਦੇ ਫ਼ਿਕਰ ਨਾਲ ਅਨੀਤੀ ਰੁਕੀ ਨਹੀਂ। ਗਾਂਧੀ ਜੀ ਦੇ ਆਸ਼ਰਮ ਵਿੱਚ ਵੀ ਉਹੀ ਹੁੰਦਾ ਸੀ ਜੋ ਕਿਤੇ ਵੀ ਹੋ ਰਿਹਾ ਹੈ। ਹੁੰਦਾ ਸੀ; ਹੋਵੇਗਾ ਹੀ। ਠੀਕ ਗਾਂਧੀ ਜੀ ਦੀ ਅੱਖ ਦੇ ਹੇਠਾਂ ਉਹੀ ਹੋਵੇਗਾ; ਉਸ ਵਿੱਚ ਕੁਝ ਫ਼ਰਕ ਪੈਣ ਵਾਲਾ ਨਹੀਂ ਹੈ। ਕਿਉਂਕਿ ਜਿਸ ਨੂੰ ਅਸੀਂ ਅਨੀਤੀ ਕਹਿ ਰਹੇ ਹਾਂ, ਜੇਕਰ ਉਹ ਸੁਭਾਅ ਦੇ ਉੱਲਟ ਹੈ ਤਾਂ ਸੁਭਾਅ ਬਚੇਗਾ, ਅਨੀਤੀ ਨਹੀਂ ਬਚੇਗੀ। ਅਤੇ ਅਨੀਤੀ ਕੀ ਹੈ ?

ਕਦੀ ਅਸੀਂ ਨਹੀਂ ਸੋਚਿਆ ਕਿ ਇਕ ਇਸਤਰੀ ਨੂੰ ਦਸ ਬੱਚੇ ਪੈਦਾ ਹੁੰਦੇ ਹਨ ਤਾਂ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਸ ਨੂੰ ਅਸੀਂ ਅਨੀਤੀ ਨਹੀਂ ਮੰਨਿਆ ਹੈ। ਅਸੀਂ ਤਾਂ ਕਿਹਾ ਹੈ ਕਿ ਇਸਤਰੀ ਦਾ ਤਾਂ ਕੰਮ ਹੀ ਮਾਂ ਹੋਣਾ ਹੈ। ਮਾਂ ਹੋਣ ਦਾ ਮਤਲਬ ਮੈਂ ਸਮਝਿਆ ਹੈ, ਮਾਂ ਹੋਣ ਦੀ ਫੈਕਟਰੀ ਹੋਣਾ ਹੈ। ਤਾਂ ਉਸ ਤੋਂ ਫੈਕਟਰੀ ਦਾ ਕੰਮ ਅਸੀਂ ਲਿਆ ਹੈ। ਜੇਕਰ ਅਸੀਂ ਇਸਤਰੀ ਦੀ ਜ਼ਿੰਦਗੀ ਅੱਜ ਤੋਂ ਚਾਲੀ ਸਾਲ ਪਹਿਲਾਂ ਵੇਖੀਏ ਤਾਂ ਅੱਜ ਵੀ ਪਿੰਡਾਂ ਵਿੱਚ ਇਸਤਰੀ ਦੀ ਜ਼ਿੰਦਗੀ ਇਕ ਫੈਕਟਰੀ ਦੀ ਜ਼ਿੰਦਗੀ ਹੈ ਜੋ ਹਰ ਸਾਲ ਇਕ ਬੱਚਾ ਦੇ ਜਾਂਦੀ ਹੈ ਅਤੇ ਫਿਰ ਦੂਸਰੇ ਬੱਚੇ ਦੀ ਤਿਆਰੀ ਵਿੱਚ ਲੱਗ ਜਾਂਦੀ ਹੈ।

ਜੋ ਅਸੀਂ ਮੁਰਗ਼ੀ ਦੇ ਨਾਲ ਕਰ ਰਹੇ ਹਾਂ, ਉਹ ਅਸੀਂ ਇਸਤਰੀ ਦੇ ਨਾਲ ਵੀ ਕੀਤਾ ਹੈ, ਲੇਕਿਨ ਇਹ ਅਨੀਤੀ ਨਹੀਂ ਸੀ। ਇਕ ਆਦਮੀ ਜੇਕਰ ਵੀਹ ਬੱਚੇ ਆਪਣੀ ਇਸਤਰੀ ਤੋਂ ਪੈਦਾ ਕਰੇ ਤਾਂ ਦੁਨੀਆਂ ਦਾ ਕੋਈ ਵੀ ਗ੍ਰੰਥ ਅਤੇ ਕੋਈ ਵੀ ਮਹਾਤਮਾ ਇਹ ਨਹੀਂ ਕਹਿੰਦਾ ਕਿ ਇਹ ਆਦਮੀ ਅਨੈਤਿਕ ਹੈ। ਇਹ ਆਦਮੀ ਅਨੈਤਿਕ ਹੈ, ਇਸ ਨੇ ਇਕ ਇਸਤਰੀ ਦੀ ਹੱਤਿਆ ਕਰ ਦਿੱਤੀ। ਉਸ ਦੀ ਸ਼ਖ਼ਸੀਅਤ ਵਿੱਚ ਕੁਝ ਨਾ ਬੱਚਿਆ। ਉਹ ਸਿਰਫ਼ ਇਕ ਫੈਕਟਰੀ ਰਹਿ ਗਈ, ਲੇਕਿਨ ਇਹ ਅਨੈਤਿਕ ਨਹੀਂ ਹੈ। ਅਨੈਤਿਕ ਪਤਾ ਨਹੀਂ ਕਿਸ ਚੀਜ਼ ਨੂੰ ਬਣਾਈ ਬੈਠੇ ਹਨ। ਅਤੇ ਉਹ ਸਮਝਾਉਣਗੇ—ਗਾਂਧੀ ਜੀ, ਵਿਨੋਬਾ ਜੀ ਕਹਿਣਗੇ—ਨਹੀਂ, ਬ੍ਰਹਮਚਾਰੀਪੁਣਾ ਰੱਖੋ।

ਅਜੇ ਅਸੀਂ ਪੰਜ ਹਜ਼ਾਰ ਸਾਲ ਤੋਂ ਬ੍ਰਹਮਚਾਰੀਪੁਣੇ ਦੀ ਸਿੱਖਿਆ ਦੇ ਰਹੇ ਹਾਂ ਅਤੇ ਇਹਨਾਂ ਦੇ ਬ੍ਰਹਮਚਾਰੀਪੁਣੇ ਦੀ ਸਿੱਖਿਆ ਉਹ ਅਜੇ ਦੇਈ ਜਾਂਦੇ ਹਨ। ਉਹ ਕਹਿੰਦੇ ਹਨ, ਗਰਭ-ਨਿਰੋਧ ਕੀਤਾ ਹੈ, ਬ੍ਰਹਮਚਾਰੀਪੁਣਾ ਰੱਖੋ। ਅਤੇ ਉਹ ਬ੍ਰਹਮਚਾਰੀਪੁਣਾ ਕੋਈ ਇਕ-ਅੱਧਾ ਰੱਖਦਾ ਵੀ ਹੋਵੇ ਤਾਂ ਵੀ ਉਹ ਕੋਈ ‘ਮੇਜਰ’ ਨਹੀਂ, ਉਸ ਨਾਲ ਕੁਝ ਹੋਣ ਵਾਲਾ ਨਹੀਂ। ਇਹ ਪ੍ਰਸ਼ਨ ਇੰਨਾ ਵੱਡਾ ਹੈ ਕਿ ਇਸ ਪ੍ਰਸ਼ਨ ਨੂੰ ਬ੍ਰਹਮਚਾਰੀਪੁਣੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਪੰਜ ਹਜ਼ਾਰ ਸਾਲ ਸਬੂਤ ਹੈ ਕਿ ਪੰਜ ਹਜ਼ਾਰ ਸਾਲ ਤੋਂ ਉਪਦੇਸ਼ਕ ਸਮਝਾ-ਸਮਝਾ ਕੇ ਮਰ ਗਏ, ਕਿੰਨੇ ਹਮਚਾਰੀ ਤੁਸੀਂ ਪੈਦਾ ਕਰ ਸਕੇ ? ਗਾਂਧੀ ਜੀ ਵੀ ਚਾਲੀ ਪੰਜਾਹ ਸਾਲ ਮਿਹਨਤ ਕਰਦੇ, ਰਹੇ, ਕਿੰਨੇ ਬ੍ਰਹਮਚਾਰੀ ਪੈਦਾ ਕਰ ਗਏ! ਸੱਚ ਤਾਂ ਇਹ ਹੈ ਕਿ ਖ਼ੁਦ ਦੇ ਬ੍ਰਹਮਚਾਰੀਪੁਣੇ ਉੱਪਰ ਵੀ ਉਹਨਾਂ ਨੂੰ ਭਰੋਸਾ ਨਹੀਂ ਸੀ, ਆਖ਼ਰੀ ਸਮੇਂ ਤਕ ਭਰੋਸਾ ਨਹੀਂ ਸੀ। ਕਹਿੰਦੇ ਸਨ ਜਾਗਦੇ ਹੋਏ ਤਾਂ ਮੇਰਾ ਕਾਬੂ ਹੋ ਗਿਆ ਹੈ, ਲੇਕਿਨ ਨੀਂਦ ਵਿੱਚ ਮੁੜ ਆਉਂਦੇ ਹਨ।

ਮੁੜ ਹੀ ਆਵੇਗਾ। ਜਾਗਣ ਵਿੱਚ ਜੋ ਕਾਬੂ ਕਰੇਗਾ ਉਸ ਦਾ ਮੁੜੇਗਾ ਹੀ। ਉਸ ਵਿੱਚ ਹੋਰ ਕੋਈ ਕਸੂਰ ਨਹੀਂ ਹੈ। ਕਸੂਰ ਖ਼ੁਦ ਦਾ ਹੈ। ਦਿਨ ਭਰ ਸੰਭਾਲਿਆ ਹੈ ਤਾਂ ਨੀਂਦ ਵਿੱਚ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਨੀਂਦ ਵਿੱਚ ਜੋ ਦਿਨ ਭਰ ਨਹੀਂ ਜਿਉਂਇਆ ਹੈ, ਉਹ ਕਰਨਾ ਪੈਂਦਾ ਹੈ। ਅਤੇ ਨੀਂਦ ਵਿੱਚ ਕਰਨ ਨਾਲੋਂ

ਦਿਨ ਵਿੱਚ ਕਰਨਾ ਬਿਹਤਰ ਹੈ, ਘਟੋ-ਘੱਟ ਨੀਂਦ ਤਾਂ ਖ਼ਰਾਬ ਨਹੀਂ ਹੋ ਸਕਦੀ। ਬ੍ਰਹਮਚਰਜ ਨਾਲ ਚਾਹੁੰਦੇ ਹਨ ਸੰਖਿਆ ਦਾ ਅਵਰੋਧ ਹੋ ਜਾਏ-ਨਹੀਂ ਹੋਵੇਗਾ। ਸਾਧੂ-ਸੰਤ ਇਹ ਵੀ ਸਮਝਾ ਰਹੇ ਹਨ ਕਿ ਤੁਸੀਂ ਹੱਕਦਾਰ ਨਹੀਂ ਹੋ, ਪ੍ਰਮਾਤਮਾ ਬੱਚੇ ਭੇਜਦਾ ਹੈ, ਤੁਸੀਂ ਰੋਕਣ ਦੇ ਹੱਕਦਾਰ ਨਹੀਂ ਹੋ। ਅਤੇ ਇਹੀ ਸਾਧੂ- ਸੰਤ ਹਸਪਤਾਲ ਚਲਾਉਂਦੇ ਹਨ! ਪ੍ਰਮਾਤਮਾ ਬੀਮਾਰੀ ਭੇਜਦਾ ਹੈ, ਉਸ ਨੂੰ ਕਿਉਂ ਰੋਕਦੇ ਹਨ ? ਅਤੇ ਪ੍ਰਮਾਤਮਾ ਮੌਤ ਭੇਜਦਾ ਹੈ ਤਾਂ ਹਸਪਤਾਲ ਕਿਉਂ ਭੱਜਦੇ ਹੋ ? ਮੈਂ ਇਕ ਹਸਪਤਾਲ ਦੇਖ ਰਿਹਾ ਸੀ, ਆਯੁਰਵੈਦਿਕ ਕਿਸੇ ਸਵਾਮੀ ਦਾ ਨਾਂ ਲਿਖਿਆ ਸੀ ਫਲਾਨਾ-ਫਲਾਨਾ ਸਵਾਮੀ ਆਯੁਰਵੈਦਿਕ ਹਾਸਪਿਟਲ। ਸਵਾਮੀ ਹਸਪਤਾਲ ਕਿਸ ਲਈ ਖੋਲ੍ਹ ਰਿਹਾ ਹੈ-ਆਯੁਰਵੈਦਿਕ ਢੰਗ ਨਾਲ ਮਰਨ ਦੇ ਲਈ ਲੋਕਾਂ ਨੂੰ ? ਮਰਨ ਦੇ ਢੰਗ ਵੀ ਅਲੱਗ-ਅਲੱਗ ਹੁੰਦੇ ਹਨ ! ਕੋਈ ਐਲੋਪੈਥਿਕ ਢੰਗ ਨਾਲ ਮਰਦਾ ਹੈ, ਕੋਈ ਆਯੁਰਵੈਦਿਕ ਢੰਗ ਨਾਲ, ਕੋਈ ਹੋਮਿਊਪੈਥਿਕ ਢੰਗ ਨਾਲ ਮਰਨ ਦੇ ਸ਼ੌਕੀਨ ਹੁੰਦੇ ਹਨ! ਇਸ ਲਈ ਖੁਲ੍ਹ ਰਿਹਾ ਹੈ ਇਹ ਹਸਪਤਾਲ ? ਯਕੀਨਨ ਹੀ, ਬਚਾਉਣ ਲਈ ਖੋਲ੍ਹਿਆ ਹੋਵੇਗਾ। ਤਾਂ ਜੇਕਰ ਬੱਚੇ ਪ੍ਰਮਾਤਮਾ ਭੇਜ ਰਿਹਾ ਹੈ ਫਿਰ ਮੌਤ ਕੌਣ ਭੇਜ ਰਿਹਾ ਹੈ ? ਮੌਤ ਨਾਲ ਲੜਨ ਨੂੰ ਵਿਗਿਆਨਕ ਕਹਿਣਗੇ ਅਤੇ ਬੱਚੇ ਪੈਦਾ ਕਰਵਾਉਣ ਦੇ ਲਈ ਮਹਾਤਮਾ ਅਸ਼ੀਰਵਾਦ ਦਿੰਦੇ ਰਹਿਣਗੇ।

ਇਹ ਸਭ ਅਪਰਾਧੀ ਹਨ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਜੇਕਰ ਜਨਮ ਉੱਪਰ ਰੋਕ ਲਗਾਉਣ ਵਿੱਚ ਪ੍ਰਮਾਤਮਾ ਦਾ ਵਿਰੋਧ ਹੈ ਤਾਂ ਫਿਰ ਸਭ ਹਸਪਤਾਲ ਬੰਦ, ਫਿਰ ਮੌਤ ਉੱਪਰ ਵੀ ਰੋਕ ਨਹੀਂ ਲੱਗਣੀ ਚਾਹੀਦੀ। ਉਦੋਂ ਬੈਲੇਂਸ ਆਪਣੇ-ਆਪ ਹੋ ਜਾਵੇਗਾ। ਫਿਰ ਕੋਈ ਤਕਲੀਫ ਨਾ ਹੋਵੇਗੀ।

ਪਰ ਬੜੀ ਹੈਰਾਨੀ ਹੈ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਸਾਡਾ ਮੁਲਕ ਬੜਾ ਕੰਟਰਾਡਿਕਸ਼ਨ ਵਿੱਚ ਜਿਉਂਦਾ ਹੈ।

ਨਹੀਂ, ਜੋ ਮੌਤ ਦੇ ਨਾਲ ਕੀਤਾ ਹੈ ਉਹ ਜਨਮ ਦੇ ਨਾਲ ਕਰਨ ਪਵੇਗਾ; ਅਤੇ ਨਹੀਂ ਕਰਨਾ ਹੈ ਤਾਂ ਦੋਨਾਂ ਦੇ ਨਾਲ ਨਾ ਕਰੋ। ਫਿਰ ਮੱਛਰ ਫੈਲਣ ਦਿਉ, ਮਲੇਰੀਆ ਫੈਲਣ ਦਿਉ, ਸਭ ਠੀਕ ਹੋ ਜਾਵੇਗਾ। ਫਿਰ ਕੋਈ ਬਰਥ ਕੰਟਰੋਲੋ ਦੀ ਜ਼ਰੂਰਤ ਨਹੀਂ ਪਵੇਗੀ। ਲੇਕਿਨ ਉਸ ਦੀ ਜ਼ਰੂਰਤ ਇਸ ਲਈ ਪਈ ਕਿ ਕੁਦਰਤ ਤਾਂ ਆਪਣਾ ਇੰਤਜ਼ਾਮ ਕਰ ਚੁੱਕੀ ਪਰ ਆਦਮੀ ਨੇ ਇਕ ਕੋਨੇ ਤੋਂ ਰੁਕਾਵਟ ਪਾ ਦਿੱਤੀ। ਹੁਣ ਦੂਸਰੇ ਕੋਨੇ ਉੱਪਰ ਰੁਕਾਵਟ ਪਾਉਂਦੇ ਹਾਂ ਤਾਂ ਉਹ ਕਹਿੰਦੇ ਹਨ, ਪ੍ਰਮਾਤਮ ਅੜਿੱਕਾ ਪਾਉਂਦਾ ਹੈ।

ਪ੍ਰਮਾਤਮਾ ਬਿਲਕੁਲ ਅੜਿੱਕਾ ਨਹੀਂ ਪਾਉਂਦਾ, ਲੇਕਿਨ ਮਹਾਤਮਾ ਸਦਾ ਪ੍ਰਮਾਤਮਾ ਦੇ ਨਾਂ ਉੱਤੇ ਜ਼ਿੰਦਗੀ ਦੀਆਂ ਜ਼ਰੂਰੀ ਚੀਜ਼ਾਂ ਵਿੱਚ ਬਹੁਤ ਅੜਿੱਕਾ ਪਾਉਂਦੇ ਰਹੇ ਹਨ। ਉਹਨਾਂ ਦਾ ਬਲ ਸੁਭਾਵਕ ਹੈ। ਉਹਨਾਂ ਦਾ ਬਲ ਅੰਨ੍ਹੇ ਆਦਮੀ ਨੂੰ ਸੁਭਾਵਕ ਹੈ। ਅਤੇ ਉਹ ਅੰਨ੍ਹਾ ਬਲ ਅੰਨ੍ਹੇ ਆਦਮੀ ਦੀ, ਉਸ ਦੀ ਹੀ ਮਨੋਬਿਰਤੀ ਨੂੰ ਸਹਿਯੋਗ ਦਿੰਦਾ ਹੈ। ਫਿਰ ਤਾਂ ਬਹੁਤ ਸਹਾਰਾ ਮਿਲ ਜਾਂਦਾ ਹੈ ਅਤੇ ਕਹਿੰਦਾ ਹੈ ਬਿਲਕੁਲ ਠੀਕ ਹੈ, ਅਸੀਂ ਬੱਚੇ ਰੋਕਣ ਵਾਲੇ ਕੌਣ ਹਾਂ!

ਮੈਨੂੰ ਇਕ ਛੋਟੀ-ਜਿਹੀ ਕਹਾਣੀ ਯਾਦ ਆਉਂਦੀ ਹੈ, ਉਹ ਮੈਂ ਕਹਾਂ ਅਤੇ ਆਪਣੀ ਗੱਲ ਪੂਰੀ ਕਰਾਂ। ਬੰਗਾਲੀ ਵਿੱਚ ਇਕ ਨਾਵਲ ਹੈ। ਉਸ ਨਾਵਲ ਵਿੱਚ ਇਕ ਪਰਿਵਾਰ ਬਦਰੀ-ਕੇਦਾਰ ਦੀ ਯਾਤਰਾ ਨੂੰ ਗਿਆ ਹੈ। ਬੰਗਾਲੀ ਸੁਆਣੀ, ਉਸ ਦਾ ਪਰਿਵਾਰ ਹੈ। ਬੰਗਾਲੀ ਸੁਆਣੀ ਭਗਤਣੀ ਹੈ, ਇਕ ਸੰਨਿਆਸੀ ਵੀ ਰਾਹ ‘ਚ ਨਾਲ ਰਲ ਗਿਆ ਹੈ। ਬੰਗਾਲੀ ਸੁਆਣੀ ਖਾਣਾ ਬਣਾਉਂਦੀ ਹੈ ਤਾਂ ਪਹਿਲਾਂ ਸੰਨਿਆਸੀ ਨੂੰ ਖੁਆਉਂਦੀ ਹੈ ਅਤੇ ਫਿਰ ਆਪਣੇ ਪਤੀ ਨੂੰ । ਸੁਭਾਵਕ ਹੀ, ਪ੍ਰਾਹੁਣਾ ਵੀ ਹੈ ਅਤੇ ਸੰਨਿਆਸੀ ਵੀ। ਅਤੇ ਜੋ-ਜੋ ਵਧੀਆ ਹੈ, ਪਹਿਲਾਂ ਸੰਨਿਆਸੀ ਨੂੰ ਖੁਆ ਰਹੀ ਹੈ, ਰਾਹ ਦਾ ਮਾਮਲਾ ਹੈ। ਸੰਨਿਆਸੀ ਇੰਨਾ ਖਾ ਜਾਂਦਾ ਹੈ ਕਿ ਬਾਕੀਆਂ ਦੇ ਲਈ ਤਾਂ ਸਮਝੋ ਕਿ ਬੱਚਿਆ-ਖੁੱਚਿਆ ਹੀ ਰਹਿ ਜਾਂਦਾ ਹੈ। ਪਤੀ ਬਹੁਤ ਪਰੇਸ਼ਾਨ ਹੈ।

ਅਸਲ ‘ਚ ਪਤੀ ਅਤੇ ਪਤਨੀ ਦੇ ਵਿਚਾਲੇ ਜੇਕਰ ਸੰਨਿਆਸੀ ਖੜਾ ਹੋ ਜਾਵੇ ਤਾਂ ਪਤੀ ਹਮੇਸ਼ਾ ਹੀ ਪਰੇਸ਼ਾਨ ਹੋ ਜਾਂਦਾ ਹੈ। ਉਸ ਦੀ ਸਮਝ ‘ਚ ਵੀ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਅਤੇ ਪਤਨੀ ਦੀ ਦਹਿਸ਼ਤ ਕਰਕੇ ਕਹਿ ਵੀ ਨਹੀਂ ਸਕਦਾ ਕਿ ਕੀ ਹੋ ਰਿਹਾ ਹੈ। ਸਭ ਮੰਦਰ ਪਤੀ ਚਲਾ ਰਹੇ ਹਨ, ਵਾਇਆ ਪਤਨੀ। ਸਭ ਸਾਧੂ-ਸੰਤ ਪਤੀ ਪਾਲ ਰਹੇ ਹਨ, ਪਤਨੀ ਦੇ ਜ਼ਰੀਏ। ਪਤਨੀ ਉੱਥੇ ਜਾ ਰਹੀ ਹੈ ਤਾਂ ਸਭ ਪਲ ਰਿਹਾ ਹੈ।

ਤਾਂ ਉਹ ਸੰਨਿਆਸੀ ਸਭ ਕੁਝ ਖਾ ਜਾਂਦਾ ਹੈ। ਫਿਰ ਬਾਅਦ ਵਿੱਚ ਕੋਈ ਯਾਤਰੂ ਆਉਂਦਾ ਹੈ ਅਤੇ ‘ਸੁਨੇਹਾ’ ਲਿਆਇਆ ਹੈ, ਬੰਗਾਲੀ ਮਠਿਆਈ ਵੀ ਲਿਆਇਆ ਹੈ। ਪਤੀ ਬਹੁਤ ਡਰਿਆ ਹੋਇਆ ਹੈ, ਉਹ ਬਹੁਤ ਸ਼ੁਕੀਨ ਹੈ ਮਠਿਆਈ ਦਾ। ਉਹ ਕਹਿੰਦਾ ਹੈ ਕਿ ਮਠਿਆਈ ਬਚੇਗੀ ਥੋੜ੍ਹਾ-ਈ, ਉਹ ਤਾਂ ਸੰਨਿਆਸੀ ਪਹਿਲਾਂ-ਈ ਚੱਟ ਜਾਏਗਾ। ਦੂਸਰੇ ਦਿਨ ਉਹ ਬੜਾ ਭੈ-ਮਾਨ ਹੈ। ਮਠਿਆਈ ਰੱਖੀ ਗਈ। ਸੰਨਿਆਸੀ ਸਭ ਚੱਟ ਕਰ ਗਿਆ। ਉਸ ਨੇ ਕਿਹਾ, ਖਾਣਾ ਤਾਂ ਅੱਜ ਰਹਿਣ-ਈ ਦਿਉ। ਉਹ ਸਾਰੀ ਮਠਿਆਈ ਖਾ ਗਿਆ। ਹੁਣ ਪਤੀ ਨੂੰ ਮੁਸ਼ਕਲ ਹੋਈ ਕਿ ਮਠਿਆਈ ਬਿਲਕੁਲ ਵੀ ਨਹੀਂ ਬਚੀ। ਤਾਂ ਉਸ ਸੰਨਿਆਸੀ ਨੇ ਕਿਹਾ ਕਿ ਤੂੰ ਨਾਸਤਕ ਹੈਂ। ਉਏ, ਜਿਸ ਨੇ ਪੇਟ ਦਿੱਤਾ ਉਹੀ ਖ਼ਿਆਲ ਕਰੇਗਾ, ਅਸੀਂ ਪ੍ਰਮਾਤਮਾ ਦੇ ਵਿਚਾਲੇ ਅੜਿੱਕਾ ਨਹੀਂ ਬਣਦੇ। ਸੰਨਿਆਸੀ ਨੇ ਕਿਹਾ, ਜਿਸ ਨੇ ਪੇਟ ਦਿੱਤਾ ਹੈ ਉਹੀ ਖ਼ਿਆਲ ਵੀ ਕਰੇਗਾ, ਅਸੀਂ ਵਿਚਾਲੇ ਰੁਕਾਵਟ ਪਾਉਣ ਵਾਲੇ ਕੌਣ ?

ਮਠਿਆਈ ਸੰਨਿਆਸੀ ਖਾਵੇਗਾ, ਰੁਕਾਵਟ ਨਹੀਂ ਪਾਵੇਗਾ। ਉਹ ਪ੍ਰਮਾਤਮਾ ‘ਤੇ ਛੱਡ ਦੇਵੇਗਾ। ਆਦਮੀ ਦੀ ਬੇਈਮਾਨੀ ਬਹੁਤ ਪੁਰਾਣੀ ਹੈ। ਇਸ ਮਾਮਲੇ ‘ਚ ਬਹੁਤ ਮਹਿੰਗੀ ਪਵੇਗੀ, ਜਨਸੰਖਿਆ ਦੇ ਮਾਮਲੇ ‘ਚ ਬਹੁਤ ਮਹਿੰਗੀ ਪਵੇਗੀ। ਸਾਫ਼ ਸਮਝ ਲੈਣਾ ਜ਼ਰੂਰੀ ਹੈ ਕਿ ਬੱਚੇ ਰੋਕਣੇ ਹੀ ਪੈਣਗੇ ਜੇਕਰ ਪੂਰੀ ਮਨੁੱਖਤਾ ਨੂੰ ਬਚਾਉਣਾ ਹੈ, ਨਹੀਂ ਤਾਂ ਤੁਹਾਡੇ ਵਧਦੇ ਬੱਚਿਆਂ ਦੇ ਨਾਲ ਪੂਰੀ ਮਨੁੱਖਤਾ ‘ਚ ਘਾਣ ਹੋ ਸਕਦਾ ਹੈ।

ਇਹ ਮੈਂ ਥੋੜ੍ਹੀਆਂ-ਜਿਹੀਆਂ ਗੱਲਾਂ ਕਹੀਆਂ। ਇਹ ਸਵਾਲ ਤਾਂ ਬਹੁਤ ਵੱਡਾ ਹੈ ਅਤੇ ਇਸ ਦੇ ਬਹੁਤ ਪਹਿਲੂ ਹਨ। ਇਸ ‘ਤੇ ਸੋਚਣਾ। ਮੇਰੀ ਗੱਲ ਨੂੰ ਮੰਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਨਾ ਤਾਂ ਮੈਂ ਕੋਈ ਗੁਰੂ ਹਾਂ, ਨਾ ਕੋਈ ਮਹਾਤਮਾ ਹਾਂ ਅਤੇ ਨਾ ਪ੍ਰਮਾਤਮਾ ਵੱਲੋਂ ਕੋਈ ਸਰਟੀਫਿਕੇਟ ਲੈ ਕੇ ਆਇਆ ਹਾਂ ਕਿ ਜੋ ਕਹਿੰਦਾ ਹਾਂ ਉਹ ਸਹੀ ਹੈ। ਜਿਵੇਂ ਇਕ ਮਾਮੂਲੀ ਆਦਮੀ ਆਪਣੀ ਗੱਲ ਕਹਿੰਦਾ ਹੈ, ਉਹੋ- ਜਿਹਾ ਆਦਮੀ ਹਾਂ। ਇਕ ਸਧਾਰਨ ਆਦਮੀ, ਜੋ ਬੇਨਤੀ ਹੀ ਕਰ ਸਕਦਾ ਹੈ, ਜ਼ਬਰਦਸਤੀ ਨਹੀਂ ਕਰ ਸਕਦਾ। ਜੋ ਇਹ ਨਹੀਂ ਕਹਿ ਸਕਦਾ ਕਿ ਇਹ ਸੱਚ ਹੈ, ਜੋ ਇੰਨਾ ਹੀ ਕਹਿ ਸਕਦਾ ਹੈ ਕਿ ਅਜੇਹਾ ਮੈਨੂੰ ਦਿਖਾਈ ਦਿੰਦਾ ਹੈ।

ਇਹ ਗੱਲਾਂ ਮੈਂ ਤੁਹਾਨੂੰ ਕਹੀਆਂ, ਤੁਸੀਂ ਸੋਚਣਾ । ਸ਼ਾਇਦ ਕੋਈ ਗੱਲ ਤੁਹਾਡੇ ਵਿਚਾਰ ਨਾਲ ਰਲੇ ਤਾਂ ਉਹ ਤੁਹਾਡੀ ਹੋ ਜਾਵੇਗੀ। ਫਿਰ ਉਹ ਮੇਰੀ ਨਹੀਂ ਹੈ, ਫਿਰ ਉਸ ਵਿੱਚ ਮੇਰਾ ਕੋਈ ਜ਼ਿੰਮਾ ਨਹੀਂ ਹੈ। ਉਹ ਤੁਹਾਡੀ ਹੈ ਅਤੇ ਤੁਸੀਂ ਆਪ ਜ਼ਿੰਮੇਵਾਰ ਹੋ। ਅਤੇ ਜੇਕਰ ਕੋਈ ਗੱਲ ਠੀਕ ਨਾ ਲੱਗੇ ਤਾਂ ਛਿਨ ਭਰ ਲਈ ਵੀ ਮੋਹ ਨਾ ਰੱਖਣਾ, ਉਸ ਨੂੰ ਬਿਲਕੁਲ ਸੁੱਟ ਦੇਣਾ। ਬਹੁਤ ਮੋਹ ਹੋ ਚੁਕਿਆ ਤਾਂ ਗ਼ਲਤ ਗੱਲਾਂ ਦੀ ਭੀੜ ਇਕੱਠੀ ਹੋ ਗਈ ਹੈ ਸਿਰ ’ਤੇ, ਉਸ ਕੂੜੇ-ਕਚਰੇ ਨੂੰ ਇਕਦਮ ਸੁੱਟ ਦੇਣਾ ਹੈ। ਮੇਰੀ ਜੋ ਗੱਲ ਤੁਹਾਨੂੰ ਗ਼ਲਤ ਲੱਗੇ ਉਸ ਨੂੰ ਇਕ ਮਿੰਟ ਲਈ ਵੀ ਅੰਦਰ ਨਾ ਰੱਖਣਾ। ਪਰ ਸੋਚ ਲੈਣਾ ਸੁੱਟਣ ਤੋਂ ਪਹਿਲਾਂ। ਅਤੇ ਜੇਕਰ ਸੋਚਣ ਨਾਲ ਕੁਝ ਠੀਕ ਦਿਖਾਈ ਦੇ ਜਾਵੇ ਤਾਂ ਉਹ ਤੁਹਾਡਾ ਹੋ ਜਾਵੇਗਾ।

ਮੇਰੀਆਂ ਗੱਲਾਂ ਨੂੰ ਇੰਨੀ ਸ਼ਾਂਤੀ ਅਤੇ ਪ੍ਰੇਮ ਨਾਲ ਸੁਣਿਆ, ਉਸ ਦੇ ਲਈ ਧੰਨਵਾਦੀ ਹਾਂ। ਅਤੇ ਅਖ਼ੀਰ ਵਿੱਚ ਸਭ ਦੇ ਅੰਦਰ ਬੈਠੇ ਪ੍ਰਮਾਤਮਾ ਨੂੰ ਪ੍ਰਣਾਮ ਕਰਦਾ ਹਾਂ, ਮੇਰੇ ਪ੍ਰਣਾਮ ਸਵੀਕਾਰ ਕਰੋ।

ਤਸਵੀਰਾਂ 

ਇਕ-ਇਕ ਕਦਮ ਓਸ਼ੋ | Ek Ek Kadam Osho ਇਕ-ਇਕ ਕਦਮ ਓਸ਼ੋ | Ek Ek Kadam Osho ਇਕ-ਇਕ ਕਦਮ ਓਸ਼ੋ | Ek Ek Kadam Osho

 

 

 

 

Credit – Osho

 

 

Leave a comment